ਪੁਸਤਕਾਲਾਮਾਇਆ ਕਹੇ

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਜੰਮੂ ਸ਼ਹਿਰ ਅੰਗ੍ਰੇਜ਼ ਸਿੰਘ ਦੇ ਗ੍ਰਹਿ

ਮਾਇਆ ਕਹੇ ਮੈਂ ਜੋਬਨਵੰਤੀ ਅਗੰਮੀ ਸੁਨੱਖੀ, ਜਗ ਨੇਤਰ ਲੋਚਨ ਨੈਣ ਨਜ਼ਰ ਕਿਸੇ ਨਾ ਆਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਮੈਨੂੰ ਵੇਖੇ ਕੋਈ ਨਾ ਅੱਖੀਂ, ਅੱਖਰਾਂ ਵਿਚ ਮੇਰੇ ਢੋਲੇ ਗਾਈਆ। ਸਿਫਤ ਸਲਾਹ ਮੇਰੇ ਸਾਹਿਬ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣੇ ਹੁਕਮ ਵਿਚ ਰੱਖੀ, ਜੁਗ ਚੌਕੜੀ ਧਰਨੀ ਧਰਤ ਧਵਲ ਧੌਲ ਉਤੇ ਸੇਵ ਕਮਾਈਆ। ਬੋਧ ਅਗਾਧ ਸ਼ਬਦ ਅਨਾਦੀ ਨਾਲ ਮੈਨੂੰ ਸਿਖਿਆ ਅਗੰਮ ਦੱਸੀ, ਦਹਿ ਦਿਸ਼ਾ ਤੋਂ ਬਾਹਰ ਕੀਤੀ ਪੜ੍ਹਾਈਆ। ਮੈਂ ਗ੍ਰਹਿ ਗ੍ਰਹਿ ਮੰਦਰ ਘਰ ਘਰ ਜਗਤ ਜਗਿਆਸੂਆਂ ਵਸੀ, ਤਨ ਮੰਦਰ ਅੰਦਰ ਡੇਰਾ ਲਾਈਆ। ਮੈਂ ਖੁਸ਼ੀ ਗ਼ਮੀ ਤੋਂ ਬਾਹਰ ਸਦਾ ਖਿੜ ਖਿੜ ਹੱਸੀ, ਹਸਤੀ ਤੱਕ ਕੇ ਬੇਪ੍ਰਵਾਹੀਆ। ਮੇਰੀ ਧਾਰ ਕਿਸੇ ਕੋਲੋਂ ਜਾਏ ਨਾ ਮਥੀ, ਮਥਨ ਕਰ ਨਾ ਕੋਈ ਵਖਾਈਆ। ਮੈਂ ਇਕੋ ਸਾਹਿਬ ਦੇ ਸੱਥਰ ਲੱਥੀ, ਸ਼ਾਹ ਸੁਲਤਾਨਾ ਜੋ ਅਖਵਾਈਆ। ਮੈਂ ਉਸ ਦੇ ਚਰਨੀ ਢੱਠੀ, ਜਿਥੇ ਮਿਲੇ ਮਾਣ ਵਡਿਆਈਆ । ਮੈਨੂੰ ਕੋਟਨ ਕੋਟ ਕਰ ਕੇ ਗਏ ਇਕੱਠੀ, ਅੰਤ ਖਾਲੀ ਹੱਥ ਵਖਾਈਆ। ਮੈਂ ਦਿਵਸ ਰੈਣ ਫਿਰਾਂ ਨੱਠੀ, ਸ਼ਾਹ ਸੁਲਤਾਨਾਂ ਵੇਖ ਵਖਾਈਆ। ਦਰੋਹੀ ਮੇਰੀ ਅੰਤਮ ਮੰਜ਼ਲ ਟੱਪੀ, ਸਦੀ ਚੌਧਵੀਂ ਦਏ ਗੁਵਾਹੀਆ। ਮੈਂ ਅਵਤਾਰ ਪੈਗ਼ੰਬਰਾਂ ਵਾਲੀ ਪੜ੍ਹੀ ਪੱਟੀ, ਹਰਫ ਹਰੂਫਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਅਗੰਮ ਅਥਾਹੀਆ।

ਮਾਇਆ ਕਹੇ ਮੈਂ ਸਭ ਤੋਂ ਦਿਸਾਂ ਸੁਚੱਜੀ, ਗੁਣਵੰਤ ਅਖਵਾਈਆ। ਮੇਰੀ ਤ੍ਰਿਸ਼ਨਾ ਕਦੇ ਨਾ ਰੱਜੀ, ਸਾਂਤਕ ਸਤਿ ਨਾ ਕੋਇ ਕਰਾਈਆ। ਮੇਰੀ ਜੁਗ ਜੁਗ ਜੋਤ ਜਗੀ, ਚਾਰੋਂ ਕੁੰਟ ਡਗਮਗਾਈਆ। ਮੇਰੀ ਧਾਰ ਵੇਖ ਲਓ ਬੱਗੀ, ਦੂਸਰ ਰੰਗ ਨਾ ਕੋਇ ਰੰਗਾਈਆ। ਮੇਰੀ ਅਗਨੀ ਘਰ ਘਰ ਲੱਗੀ, ਦੀਨ ਦੁਨੀ ਨਾ ਕੋਇ ਬੁਝਾਈਆ। ਮੈਂ ਆਪਣੀ ਖੁਮਾਰੀ ਵਿਚ ਮਝੀ, ਮਸਤ ਮਸਤਾਨੀ ਰੂਪ ਬਣਾਈਆ। ਮੈਂ ਨਾਚ ਵੇਖਣਾ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁੰਮਾਈਆ। ਮੈਂ ਦੀਨ ਦੁਨੀ ਮਨ ਕਲਪਣਾ ਕਰਨੀ ਲਬੀ, ਲੋਭ ਮੋਹ ਹੰਕਾਰ ਵਿਚ ਫਸਾਈਆ । ਮੈਂ ਸਭ ਦੇ ਲੂੰ ਲੂੰ ਰਚਣਾ ਹੱਡੀ, ਬਾਹਰ ਸਕੇ ਨਾ ਕੋਇ ਕਢਾਈਆ। ਸ਼ਾਹ ਸੁਲਤਾਨਾ ਲੱਗਣ ਨਹੀਂ ਦੇਣੀ ਅੱਡੀ, ਚੋਟੀਆਂ ਸਭ ਦੀਆਂ ਦਿਆਂ ਮੁੰਨਾਈਆ। ਕਿਰਪਾ ਕਰੇ ਮੇਰਾ ਸੂਰਾ ਸਰਬੱਗੀ, ਮੈਨੂੰ ਦੇਵੇ ਮਾਣ ਵਡਿਆਈਆ। ਮੈਂ ਕਿਸੇ ਨੂੰ ਦਰਸ਼ਨ ਕਰਨ ਦੇਣਾ ਨਹੀਂ ਉਪਰ ਸ਼ਾਹ ਰਗੀ, ਪੁਰਖ ਅਕਾਲ ਮਿਲਣ ਕੋਇ ਨਾ ਪਾਈਆ। ਚਾਰੋਂ ਕੁੰਟ ਮੇਰੀ ਅੰਧੇਰੀ ਵਗੀ, ਹੁਲਾਰਾ ਦੋ ਜਹਾਨ ਰਖਾਈਆ । ਮੇਰਾ ਮਾਲਕ ਨੂਰ ਅਲਾਹੀ ਰੱਬੀ, ਯਾਮਬੀਨ ਓਟ ਤਕਾਈਆ। ਮੈਂ ਸਭ ਦੀ ਵੇਖਣੀ ਅੰਤਮ ਹੱਦੀ, ਹਦੂਦਾਂ ਫੋਲ ਫੁਲਾਈਆ। ਮੈਂ ਕੂੜ ਕੁੜਿਆਰੇ ਭਾਰ ਨਾਲ ਲੱਦੀ, ਬੋਝਲ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।

ਮਾਇਆ ਕਹੇ ਮੈਂ ਆਦਿ ਜੁਗਾਦੀ ਏਕ ਰੂਪ, ਦੁਤੀਆ ਰੰਗ ਨਾ ਕੋਇ ਬਦਲਾਈਆ। ਮੇਰਾ ਮਾਲਕ ਸ਼ਾਹੋ ਭੂਪ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਸ ਮੈਨੂੰ ਦਿਤੀ ਸੂਝ, ਸਮਝ ਦਿਤੀ ਸਮਝਾਈਆ। ਮੈਂ ਉਸ ਦੇ ਚਰਨਾਂ ਜਾਵਾਂ ਝੂਜ, ਜੋ ਸਚਖੰਡ ਨਿਵਾਸੀ ਇਕ ਅਖਵਾਈਆ। ਜਿਸ ਦੀ ਮੰਜ਼ਲ ਹੱਕ ਮਕਸੂਦ, ਰਹਿਬਰ ਨੂਰ ਅਲਾਹੀਆ। ਜੋ ਹਰ ਥਾਂ ਦਿਸੇ ਮਜ਼ੂਦ, ਬੈਠਾ ਸੋਭਾ ਪਾਈਆ। ਉਸ ਮੈਨੂੰ ਮਾਣ ਦਿਤਾ ਕਾਇਆ ਪੰਜ ਭੂਤ, ਤੱਤਾਂ ਵਿਚ ਆਪਣਾ ਤਤ ਮਿਲਾਈਆ। ਮੈਂ ਵਸਾਂ ਚਾਰੇ ਕੂਟ, ਦਹਿ ਦਿਸ਼ਾ ਵੇਖ ਵਿਖਾਈਆ। ਮੇਰਾ ਨਾਤਾ ਨਾਲ ਜੂਠ ਝੂਠ, ਕਲਜੁਗ ਜੀਵਾਂ ਰੰਗ ਰੰਗਾਈਆ। ਮੈਂ ਮੋਹ ਵਿਕਾਰੇ ਝੂਟਾ ਰਹੀ ਝੂਟ, ਮਮਤਾ ਨਾਲ ਹਲਕਾਈਆ। ਮੇਰਾ ਇਕੋ ਤਾਣਾ ਪੇਟਾ ਸੂਤ, ਦੂਸਰ ਵੰਡ ਨਾ ਕੋਇ ਵੰਡਾਈਆ। ਮੈਂ ਸਤਿ ਧਰਮ ਨੂੰ ਸਭ ਦੇ ਹਿਰਦਿਉਂ ਕਰ ਦਿਆਂ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਕਲਜੁਗ ਕੂੜ ਕੁੜਿਆਰਾ ਮੇਰਾ ਸਾਥੀ ਹਵਦੂਤ, ਸਗਲਾ ਸੰਗੀ ਸੋਭਾ ਪਾਈਆ। ਸਭ ਦੇ ਭਾਂਡੇ ਖਾਲੀ ਕਰ ਕੇ ਠੂਠ, ਸਾਢੇ ਤਿੰਨ ਹੱਥ ਦਿਤੇ ਵਖਾਈਆ। ਆਤਮ ਪਰਮਾਤਮ ਨਾਤਾ ਗਿਆ ਟੂਟ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਗੁਰ ਚੇਲਿਆਂ ਰਹਿਣ ਨਹੀਂ ਦਿਤਾ ਸਲੂਕ, ਪਿਤਾ ਪੂਤ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।

ਮਾਇਆ ਕਹੇ ਮੇਰੀ ਜੋਬਨਵੰਤੀ ਜੁਵਾਨੀ, ਆਯੂ ਸਮਝ ਕਿਸੇ ਨਾ ਆਈਆ। ਮੇਰੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਤੋਂ ਬਾਹਰ ਜਣਾਈਆ। ਮੇਰਾ ਖੇਲ ਅਗੰਮ ਮਹਾਨੀ, ਖਲਕ ਸਮਝੇ ਮੂਲ ਨਾ ਰਾਈਆ। ਮੈਂ ਆਪਣੇ ਗ੍ਰਹਿ ਦੀ ਰਾਣੀ, ਰਈਅਤ ਦੀਨ ਦੁਨੀ ਵੇਖ ਵਖਾਈਆ। ਮੇਰਾ ਸੰਗੀ ਮਨੂਆ ਸਭ ਦਾ ਬਾਨੀ, ਮੇਰੇ ਅਣਿਆਲੇ ਤੀਰ ਚਲਾਈਆ। ਮੈਂ ਝਗੜਾ ਵੇਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਚਾਰ ਜੁਗ ਦੇ ਸ਼ਾਸਤਰਾਂ ਤੱਕੀ ਬਾਣੀ, ਭੇਵ ਅਭੇਦਾ ਆਪਣਾ ਆਪ ਚੁਕਾਈਆ। ਮੈਂ ਕਦੇ ਨਾ ਬਣਾਂ ਨਿਮਾਣੀ, ਨਿਮਰਤਾ ਰੂਪ ਨਾ ਕੋਇ ਬਣਾਈਆ। ਮੈਂ ਹੁਕਮ ਦੀ ਹੁਕਮਰਾਨੀ, ਜੁਗ ਜੁਗ ਖੇਲ ਖਿਲਾਈਆ। ਮੈਂ ਝਗੜੇ ਪਾਵਾਂ ਜੀਵ ਪੁਰਾਣੀ, ਆਪ ਆਪਣਾ ਰੰਗ ਰੰਗਾਈਆ। ਮੇਰੇ ਪਿਆਰ ਵਿਚ ਸਾਧ ਸੰਤ ਸੁਰਤ ਹੋਵੇ ਮਸਤਾਨੀ, ਨਾਮ ਖੁਮਾਰੀ ਰਹਿਣ ਕੋਇ ਨਾ ਪਾਈਆ। ਮੈਂ ਧਰਮ ਦੁਵਾਰਿਆਂ ਜੂਹ ਦੱਸਾਂ ਬੇਗਾਨੀ, ਸਚ ਗ੍ਰਹਿ ਨਜ਼ਰ ਕੋਇ ਨਾ ਆਈਆ । ਮੇਰਾ ਵਕਤ ਜਗਤ ਬੜਾ ਤੁਫਾਨੀ, ਸ਼ੌਹ ਦਰਿਆ ਦਏ ਰੁੜਾਈਆ। ਸਦੀ ਚੌਧਵੀਂ ਮੈਂ ਹਰ ਹਿਰਦੇ ਵਸਾਈ ਬੇਈਮਾਨੀ, ਬੇਵਾ ਰੂਪ ਹੋਈ ਲੋਕਾਈਆ। ਪਵਿਤਰ

ਰਿਹਾ ਨਾ ਕੋਈ ਜਿਸਮ ਜਿਸਮਾਨੀ, ਜ਼ਮੀਰ ਅਮੀਰ ਗਰੀਬ ਗਏ ਬਦਲਾਈਆ । ਚਤੁਰ ਬੁਧੀ ਦੀ ਰਹੀ ਨਾ ਕੋਈ ਬੇਈਮਾਨੀ, ਬੁਧ ਬਿਬੇਕ ਨਾ ਕੋਇ ਰਖਾਈਆ । ਮੈਂ ਨੌਂ ਖੰਡ ਪ੍ਰਿਥਮੀ ਸਤ ਦੀਪ ਧਰਤੀ ਉਤੇ ਕੀਤੀ ਪਰੇਸ਼ਾਨੀ, ਪੇਸ਼ਾਨੀ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਸ਼ਾਹ ਪਾਤਸ਼ਾਹ ਆਪਣਾ ਹੁਕਮ ਹੁਕਮ ਹੁਕਮ ਵਿਚੋਂ ਵਰਤਾਈਆ।

❋

੨੦ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਤੇਜਭਾਨ ਦੇ ਗ੍ਰਹਿ

ਮਾਇਆ ਕਹੇ ਮੈਂ ਸਤਿ ਸਤਿਵਾਦੀ ਹੋਈ ਤਿਆਰ, ਤ੍ਰੈਗੁਣ ਅਤੀਤੇ ਦਿਤੀ ਵਡਿਆਈਆ। ਮੇਰਾ ਵਿਸ਼ਨ ਬ੍ਰਹਮਾ ਸ਼ਿਵ ਨਾਲ ਪਿਆਰ, ਬਿਨ ਨੇਤਰ ਨੈਣਾਂ ਵੇਖਾਂ ਚਾਈਂ ਚਾਈਂਆ। ਹੁਕਮ ਸੰਦੇਸੇ ਸੁਣਾ ਅਗੰਮੀ ਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਮੈਨੂੰ ਕੀਤਾ ਖਬਰਦਾਰ, ਬਿਨ ਲੋਚਨ ਅੱਖ ਖੁਲ੍ਹਾਈਆ। ਮੈਂ ਨਿਵ ਨਿਵ ਕਰਾਂ ਨਿਮਸਕਾਰ, ਬਿਨਾ ਡੰਡਾਵਤ ਸੀਸ ਝੁਕਾਈਆ। ਮੈਂ ਬੇਨੰਤੀ ਕੀਤੀ ਅਰਜ ਗੁਜਾਰ, ਸਤਿ ਸਚ ਸੁਣਾਈਆ। ਕੀ ਹੁਕਮ ਮੇਰੀ ਸਰਕਾਰ, ਸਹਿਜ ਦੇਣਾ ਸੁਣਾਈਆ। ਸੰਦੇਸ਼ਾ ਮਿਲਿਆ ਨਾਲ ਪਿਆਰ, ਮੁਹੱਬਤ ਵਿਚ ਸੁਣਾਈਆ । ਤੇਰਾ ਸਮਝੇ ਨਾ ਕੋਇ ਵਿਸਥਾਰ, ਉਚਾ ਲੰਮਾ ਚੌੜਾ ਕੱਦ ਨਜ਼ਰ ਕਿਸੇ ਨਾ ਆਈਆ। ਤੂੰ ਫਿਰਨਾ ਵਿਚ ਸੰਸਾਰ, ਭੱਜਣਾ ਵਾਹੋ ਦਾਹੀਆ। ਤੇਰਾ ਤੱਤਾਂ ਨਾਲ ਉਧਾਰ, ਪੰਚਮ ਮਿਲੇ ਵਡਿਆਈਆ। ਤੂੰ ਲਖ ਚੁਰਾਸੀ ਪਾਉਣੀ ਸਾਰ, ਸਗਲਾ ਸੰਗ ਬਣਾਈਆ। ਤੂੰ ਸਦਾ ਰਹੀ ਜੁਗ ਚਾਰ, ਆਪਣਾ ਰੂਪ ਅਨੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਖੇਲ ਖਿਲਾਈਆ।

ਮਾਇਆ ਕਹੇ ਮੈਂ ਨਾ ਵੱਡੀ ਨਾ ਛੋਟੀ, ਪ੍ਰਭੂ ਦਿਤੀ ਮਾਣ ਵਡਿਆਈਆ। ਮੇਰੀ ਸਮਝੇ ਜੜ੍ਹ ਨਾ ਕੋਈ ਚੋਟੀ, ਚੋਟੀ ਹੋ ਕੇ ਆਪਣਾ ਰੰਗ ਰੰਗਾਈਆ। ਮੈਂ ਵੇਸ ਵਟਾਵਾਂ ਕੋਟਨ ਕੋਟੀ, ਅਣਗਿਣਤ ਰੂਪ ਬਦਲਾਈਆ। ਮੇਰਾ ਬਸਤਰ ਨਾ ਲਹਿੰਗਾ ਨਾ ਧੋਤੀ, ਕੱਪੜ ਨਜ਼ਰ ਕੋਇ ਨਾ ਆਈਆ। ਮੈਂ ਨਿਰਗੁਣ ਧਾਰ ਪ੍ਰਗਟ ਹੋਈ ਵਿਚੋਂ ਜੋਤੀ, ਜੋਤੀ ਜਾਤੇ ਦਿਤੀ ਵਡਿਆਈਆ। ਮੈਂ ਆਦਿ ਪੁਰਖ ਦੀ ਬੇਟੀ ਇਕ ਇਕਲੋਤੀ, ਅਕਲ ਕਲਧਾਰੀ ਮੇਰਾ ਰੂਪ ਦਰਸਾਈਆ। ਮੈਂ ਆਲਸ ਨਿੰਦਰਾ ਵਿਚ ਕਦੇ ਨਾ ਸੋਤੀ, ਗਫਲਤ ਰੂਪ ਨਾ ਕੋਇ ਦ੍ਰਿੜਾਈਆ। ਮੈਂ ਹਾਰ ਸ਼ਿੰਗਾਰ ਕਰਾਂ ਨਾ ਨਾਲ ਮੋਤੀ, ਕੰਚਨ ਗੜ੍ਹ ਨਾ ਕੋਇ ਪੁਵਾਈਆ। ਹੱਥ ਫੜਾਂ ਕੋਈ ਨਾ ਸੋਟੀ, ਸੂਟ ਬੂਟ ਨਾ ਕੋਇ ਸਜਾਈਆ। ਮੇਰੇ ਸੀਸ ਦਿਸੇ ਕੋਈ ਨਾ ਟੋਪੀ, ਬੰਧਨ ਬੰਧ ਨਾ ਕੋਇ ਜਣਾਈਆ । ਹੱਥ ਫੜਾਂ ਕੋਈ ਨਾ ਲੋਟੀ, ਲੁਟੀਆ ਸੰਗ ਨਾ ਕੋਇ ਰਖਾਈਆ। ਮੇਰਾ ਹਿੱਸਾ ਨਹੀਂ ਕੋਈ ਕਾਇਆ ਬੋਟੀ, ਰਕਤ ਬੂੰਦ ਨਾ ਕੋਇ ਜਣਾਈਆ। ਮੇਰਾ ਦੀਨ ਮਜ਼੍ਹਬ ਜਾਤ ਨਹੀਂ ਕੋਈ ਗੋਤੀ, ਵਰਨਾਂ ਵਿਚ ਕਦੇ ਨਾ ਆਈਆ। ਮੇਰੀ ਮਤ ਨਹੀਂ ਕੋਈ ਹੋਛੀ, ਹੋਛਾ ਰੂਪ ਨਾ ਕੋਇ ਦਰਸਾਈਆ। ਮੇਰੀ ਕਰਨੀ ਮੈਨੂੰ ਦਿਸੇ ਮੂਲ ਨਾ ਦੋਸ਼ੀ, ਦੋਸ਼ ਸਕੇ ਨਾ ਕੋਇ ਲਗਾਈਆ। ਮੈਂ ਇਕੋ ਗਲ ਸੋਚੀ, ਬਿਨਾ ਸਮਝ ਤੋਂ ਸਮਝ ਬਣਾਈਆ। ਮੈਨੂੰ ਇਕ ਇਸ਼ਾਰਾ ਦਿਤਾ ਰਵੀਦਾਸ ਚੁਮਾਰੇ ਮੋਚੀ, ਸਹਿਜ ਨਾਲ ਦ੍ਰਿੜਾਈਆ। ਨੀ ਮਾਇਆ ਤੂੰ ਭਗਤ ਦੁਵਾਰੇ ਹੋਵੇਂ ਖੋਟੀ, ਤੇਰੀ ਕੀਮਤ ਨਾ ਕੋਇ ਰਖਾਈਆ। ਫੇਰ ਮੈਂ ਹੱਥ ਰੱਖ ਲਿਆ ਉਤੇ ਠੋਡੀ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਜਿਸ ਨਾਲ ਬਣਾਏ ਕਸੀਰੇ ਵਿਚੋਂ ਕੌਡੀ, ਕੰਗਣਾ ਰੰਗ ਰੰਗਾਈਆ। ਜਿਸ ਇਸ਼ਾਰਾ ਦਿਤਾ ਵੇਦੀ ਸੋਢੀ, ਮੇਰੀ ਸਮਝ ਦਿਤੀ ਬਦਲਾਈਆ ਮੈਂ ਉਠੀ ਹੱਥ

ਰੱਖ ਕੇ ਉਤੇ ਗੋਡੀ, ਬਲਹੀਣ ਲਈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਬੇਪਰਵਾਹੀਆ। ਮਾਇਆ ਕਹੇ ਮੈਂ ਆਦਿ ਦੀ ਜੋਬਨਵੰਤ, ਨੂਰ ਜਹੂਰ ਇਕ ਚਮਕਾਈਆ। ਜੁਗ ਚੌਕੜੀ ਮੈਨੂੰ ਮਿਲਿਆ ਕੋਈ ਨਾ ਕੰਤ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਮੈਨੂੰ ਵਿਦਿਆ ਦਿਤੀ ਕਿਸੇ ਨਾ ਪੰਡਤ, ਅੱਖਰੀਂ ਅੱਖਰ ਨਾ ਕੋਇ ਪੜ੍ਹਾਈਆ। ਮੈਂ ਵੇਖੇ ਜੇਰਜ ਅੰਡਜ, ਉਤਭੁਜ ਸੇਤਜ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ।

ਮਾਇਆ ਕਹੇ ਮੇਰੇ ਪ੍ਰਭੂ ਨੇ ਮੇਰੀ ਬਣਾਈ ਬਣਤ, ਘੜਨ ਭੰਨਣਹਾਰ ਦਿਤੀ ਵਡਿਆਈਆ। ਮੇਰਾ ਲੇਖਾ ਕੋਈ ਨਾ ਜਾਣੇ ਅੰਤ, ਅੰਤਸ਼ਕਰਨ ਵਿਚ ਕਿਸੇ ਨਾ ਆਈਆ। ਮੇਰਾ ਸਮਝੇ ਕੋਈ ਨਾ ਮੰਤ, ਮੰਤਵ ਹਲ ਨਾ ਕੋਇ ਕਰਾਈਆ। ਮੈਂ ਖੇਲ ਖੇਲਾਂ ਵਿਚ ਜੀਵ ਜੰਤ, ਜੁਗ ਜੁਗ ਆਪਣੀ ਖੇਲ ਵਖਾਈਆ। ਮੇਰਾ ਰੂਪ ਅਨੂਪਾ ਅਨੰਤ, ਗਿਣਤੀ ਗਿਣਤ ਨਾ ਕੋਇ ਗਿਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਿਰ ਮੇਰੇ ਹੱਥ ਟਿਕਾਈਆ।

ਮਾਇਆ ਕਹੇ ਮੈਂ ਆਦਿ ਆਦਿ ਦੀ ਕੁਵਾਰੀ, ਬਿਨ ਕੰਨਿਆ ਕਾਇਨਾਤ ਖੇਲ ਖਿਲਾਈਆ। ਮੇਰੀ ਸਭ ਦੇ ਨਾਲ ਯਾਰੀ, ਯਾਰਾਨਾ ਸਕੇ ਨਾ ਕੋਇ ਤੁੜਾਈਆ। ਮੈਥੋਂ ਬਚ ਸਕਿਆ ਕੋਇ ਨਾ ਬਲਕਾਰੀ, ਯੋਧਾ ਨਜ਼ਰ ਕੋਇ ਨਾ ਆਈਆ। ਮੈਂ ਸੰਗ ਰਖਾਇਆ ਨਾਲ ਪੈਗ਼ੰਬਰ ਗੁਰ ਅਵਤਾਰੀ, ਤਰ੍ਹਾਂ ਤਰ੍ਹਾਂ ਦਾ ਆਪਣਾ ਰੂਪ ਬਦਲਾਈਆ। ਮੈਨੂੰ ਹੁਕਮ ਮਿਲਦਾ ਰਿਹਾ ਸਚਾ ਸਰਕਾਰੀ, ਸ਼ਹਿਨਸ਼ਾਹ ਦਿਤੀ ਵਡਿਆਈਆ। ਸਤਿਗੁਰ ਸ਼ਬਦ ਦੀ ਕਰਦੀ ਰਹੀ ਤਾਬਿਆਦਾਰੀ, ਨਿਵ ਨਿਵ ਸੀਸ ਨਿਵਾਈਆ। ਸ਼ਾਹ ਸੁਲਤਾਨਾਂ ਮਾਰਦੀ ਰਹੀ ਮਾਰੀ, ਮਰ ਜੀਵਤ ਰੂਪ ਨਾ ਕੋਇ ਬਦਲਾਈਆ। ਮੈਥੋਂ ਬਚਿਆ ਰਿਹਾ ਨਾ ਕੋਈ ਨਰ ਨਾਰੀ, ਨਰ ਨਰਾਇਣ ਮੈਨੂੰ ਦਿਤੀ ਵਡਿਆਈਆ। ਮੈਨੂੰ ਸ਼ਾਹ ਕੰਗਾਲ ਕਰਦੇ ਰਹੇ ਪਿਆਰੀ, ਮੁਹੱਬਤ ਵਿਚ ਮੇਰੇ ਅੱਗੇ ਝੋਲੀ ਡਾਹੀਆ। ਘਰ ਦੀਪਕ ਜਗਾ ਫੇਰਦੇ ਰਹੇ ਬਹਾਰੀ, ਸੋਹਣਾ ਸਾਫ ਸੁਥਰਾ ਥਾਨ ਸੁਹਾਈਆ। ਮੈਂ ਹੱਸਦੀ ਰਹੀ ਮਾਰ ਕੇ ਤਾੜੀ, ਬਿਨ ਹੱਥਾਂ ਤਾਲ ਬਣਾਈਆ। ਜਗਿਆਸੂਓ ਮੈਂ ਬਣੀ ਨਹੀਂ ਜੁਗ ਚੌਕੜੀ ਕਿਸੇ ਦੀ ਲਾੜੀ, ਲਾੜਾ ਕੰਤ ਨਾ ਕੋਇ ਬਣਾਈਆ। ਮੈਂ ਖੇਲ ਖਲਾਉਂਦੀ ਰਹੀ ਜੰਗਲ ਜੂਹ ਉਜਾੜ ਪਹਾੜੀ, ਟਿਲਿਆਂ ਪਰਬਤਾਂ ਵੇਖ ਵਖਾਈਆ। ਮੈਂ ਅੱਗ ਲਗਾਉਂਦੀ ਰਹੀ ਨਾੜ ਨਾੜੀ, ਤ੍ਰਿਸ਼ਨਾ ਕਲਪਣਾ ਕਰ ਹਲਕਾਈਆ। ਮੈਂ ਸ਼ਹਿਨਸ਼ਾਹ ਜਗਤ ਦੇ ਆਪੇ ਫਿਰਾਂ ਪਿਛਾ ਅਗਾੜੀ, ਰਾਜ ਰਜਾਨਾਂ ਇਸ਼ਾਰਿਆਂ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ।

ਮਾਇਆ ਕਹੇ ਮੇਰਾ ਬਿਨ ਤਤਾਂ ਤੋਂ ਸੁਹੰਜਣਾ ਬੁੱਤ, ਬੁਤਖਾਨਿਆਂ ਵਿਚ ਨਜ਼ਰ ਕਿਸੇ ਨਾ ਆਈਆ। ਮੇਰੀ ਸਭ ਤੋਂ ਉਤਮ ਸ੍ਰੇਸ਼ਟ ਮੌਲੇ ਰੁਤ, ਰੁਤੜੀ ਆਪਣੀ ਆਪ ਮਹਿਕਾਈਆ। ਮੈਨੂੰ ਵਡਿਆਈ ਦਿਤੀ ਅਬਿਨਾਸ਼ੀ ਅਚੁਤ, ਚੇਤਨ ਦਿਤੀ ਕਰਾਈਆ। ਮੇਰਾ ਪਰਦਾ ਉਹਲਾ ਨਹੀਂ ਕੋਈ ਲੁਕ, ਸਨਮੁਖ ਸਭ ਨੂੰ ਨਜ਼ਰੀ ਆਈਆ। ਮੈਂ ਮਰੀ ਨਹੀਂ ਤੇ ਜੰਮੀ ਨਹੀਂ ਕਿਸੇ ਦੀ ਕੁੱਖ, ਜਨਣੀ ਗੋਦ ਨਾ ਕੋਇ ਟਿਕਾਈਆ। ਹਰਖ ਸੋਗ ਨਹੀਂ ਕੋਈ ਦੁੱਖ, ਨਾਤਾ ਦੀਨ ਦੁਨੀ ਨਾ ਕੋਇ ਬਣਾਈਆ। ਮੈਂ ਆਪਣਾ ਆਸਣ ਜਿਧਰ ਚਾਹਵਾਂ ਉਧਰ ਲਵਾਂ ਚੁੱਕ, ਚਾਰੋਂ ਕੁੰਟ ਡੇਰਾ ਲਾਈਆ। ਕਿਸੇ ਨੂੰ ਸ਼ਾਹ ਬਣਾਵਾਂ ਕਿਸੇ ਦੇ ਘਰ ਵਖਾਵਾਂ ਭੁੱਖ, ਇਹ ਮੇਰੀ ਬੇਪ੍ਰਵਾਹੀਆ। ਮੇਰੇ ਚਾਕਰ ਜੁਗ ਚੌਕੜੀ ਬਣਦੇ ਰਹੇ ਮਨੁੱਖ, ਨਿਵ ਨਿਵ ਲਾਗਣ ਪਾਈਆ। ਮੈਨੂੰ ਫੜਿਆ ਕਿਸੇ ਨਹੀਂ ਹੱਥੀਂ ਗੁੱਟ, ਸਗਲਾ ਸੰਗ ਨਾ ਕੋਇ ਅਟਕਾਈਆ। ਮੈਂ ਜਗਤ ਜਹਾਨ ਪਾ ਕੇ ਲੁੱਟ, ਲੁਟੇਰੇ ਸ਼ਾਹ ਸੁਲਤਾਨਾਂ ਦਿਆਂ ਵਖਾਈਆ। ਮੈਂ ਰਾਜ ਰਾਜਾਨਾਂ ਖਾਲੀ ਕਰਾ ਕੇ ਠੁਠ, ਘਰ ਘਰ ਭਿਖਿਆ ਦਿਆਂ ਮੰਗਾਈਆ।

ਮਾਇਆ ਕਹੇ ਜਨ ਭਗਤੋ ਮੇਰੇ ਪਿਆਰ ਵਿਚ ਕੋਈ ਪ੍ਰਭੂ ਨਾਲੋਂ ਜਾਇਓ ਨਾ ਰੁਸ, ਰੁਸਿਆਂ ਸਕੇ ਨਾ ਕੋਇ ਮਨਾਈਆ। ਮੈਨੂੰ ਮਾਣ ਦਿਤਾ ਉਸ, ਜਿਸ ਦੀ ਉਸਤਤ ਵਿਚ ਸਾਰੇ ਢੋਲੇ ਗਾਈਆ। ਤੁਸੀਂ ਸਦਾ ਉਸ ਦੀ ਯਾਦ ਵਿਚ ਰਹਿਣਾ ਖੁਸ਼, ਖੁਸ਼ੀਆਂ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਕੁਛ ਦਾ ਕੁਛ, ਅਵਰ ਦਾ ਅਵਰ ਆਪਣਾ ਹੁਕਮ ਵਰਤਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ
ਹਰਦੇਵ ਸਿੰਘ ਦੇ ਸਰੀਰ ਛੱਡਣ ਨਵਿਤ

ਮਾਇਆ ਕਹੇ ਮੇਰੇ ਉਤੇ ਕਿਰਪਾ ਕੀਤੀ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤੇ ਦਿਤੀ ਵਡਿਆਈਆ। ਮਾਣ ਤਾਣ ਬਖ਼ਸ਼ਿਆ ਬਿਨਾ ਸਰੀਰ ਲਾਸ਼, ਜੰਮਣ ਮਰਨ ਤੋਂ ਬਾਹਰ ਦਿਤੀ ਵਡਿਆਈਆ। ਮੈਂ ਖੇਲ ਖੇਲਿਆ ਸ਼ੰਕਰ ਨਾਲ ਕੈਲਾਸ਼, ਪਾਰਬਤੀ ਪਰਮ ਰੂਪ ਦਰਸਾਈਆ। ਗਣੇਸ਼ ਬਾਲਾ ਦੇ ਵਿਸ਼ਵਾਸ਼, ਵਿਸ਼ਵ ਦੀ ਕਾਰ ਕਮਾਈਆ। ਮੈਂ ਬ੍ਰਹਮਾ ਕਰ ਉਦਾਸ, ਸੁਰਸਤੀ ਉਤੇ ਅੱਖ ਦਿਤੀ ਬਦਲਾਈਆ। ਮੈਂ ਦੱਸ ਕੇ ਖੇਲ ਤਮਾਸ਼, ਵਿਸ਼ਨੂੰ ਲਕਸ਼ਮੀ ਸੋਹਣੀ ਵੰਡ ਵੰਡਾਈਆ। ਮੈਨੂੰ ਸਾਰੇ ਕਰਦੇ ਰਹੇ ਤਲਾਸ਼, ਮੈਂ ਹੱਥ ਕਿਸੇ ਨਾ ਆਈਆ। ਮੈਂ ਫਿਰੀ ਅਸ਼ਟਭੁਜਾ ਦੇ ਪਾਸ, ਸੋਹਣਾ ਰੂਪ ਬਣਾਈਆ। ਸਿੰਘ ਨਾਉਂ ਮੇਰਾ ਖਾਸ, ਬਲਧਾਰੀ ਵਡ ਵਡਿਆਈਆ। ਸ਼ਾਹ ਸੁਲਤਾਨਾਂ ਕੀਤਾ ਨਾਸ, ਖ਼ਾਕੀ ਖ਼ਾਕ ਮਿਲਾਈਆ। ਮੈਂ ਰਾਮ ਰਮਈਆ ਸਈਆ ਸੀਆ ਫਿਰਾਇਆ ਵਿਚ ਬਨਵਾਸ, ਇਹ ਮੇਰੀ ਬੇਪਰਵਾਹੀਆ। ਮੈਂ ਰਾਵਣ ਕਰ ਉਦਾਸ, ਲੰਕਾਪਤੀ ਦਿਤਾ ਭੁਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ।

ਮਾਇਆ ਕਹੇ ਮੇਰੀਆਂ ਪੱਟੀਆਂ ਕਿਸੇ ਨਾ ਲਿਖੀਆਂ, ਲੇਖਾ ਅੰਤ ਨਾ ਕੋਇ ਜਣਾਈਆ। ਮੈਂ ਰਸਨਾ ਬਦਲਾ ਦਿਤੀ ਸਪਤਸ ਰਿਖੀਆਂ, ਭਾਰਦੁਵਾਜ ਦਏ ਗੁਵਾਹੀਆ। ਮੈਂ ਜਗਤ ਜਹਾਨ ਦਿਆਂ ਬਦਲ ਦਿਤੀਆਂ ਥਿਤੀਆਂ, ਥਿਤ ਵਾਰ ਨਾ ਕੋਇ ਵਡਿਆਈਆ। ਮੈਂ ਸੁਹਾਗਣਾਂ ਦੁਹਾਗਣਾਂ ਕੀਤੀਆਂ ਬਿਨਾ ਪਤੀਆਂ, ਕੰਤ ਨਜ਼ਰ ਕੋਇ ਨਾ ਆਈਆ। ਮੈਂ ਧਰਮ ਦੀ ਧਾਰ ਵੇਖੀਆਂ ਸਤੀਆਂ, ਸਤਿ ਸਤਿਵਾਦ ਵੰਡ ਵੰਡਾਈਆ। ਮੈਂ ਅਵਤਾਰਾਂ ਨੈਣ ਮਟਕਾਏ ਅੱਖੀਆਂ, ਲੋਚਨ ਨਾਲ ਮਿਲਾਈਆ। ਮੈਂ ਕਾਹਨਾਂ ਨਾਲ ਨਚਾਈਆਂ ਸਖੀਆਂ, ਘੁੰਗਟ ਮੁੱਖ ਨਾ ਕੋਇ ਜਣਾਈਆ। ਮੈਂ ਬੁਧੀਵਾਨਾਂ ਉਲਟੀਆਂ ਕੀਤੀਆਂ ਮਤੀਆਂ, ਕੌਰਵ ਪਾਂਡਵ ਚਲੀ ਨਾ ਕੋਇ ਚਤੁਰਾਈਆ। ਮੈਂ ਕੰਨੀ ਸੁਹਾਗ ਦੀਆਂ ਪਾ ਕੇ ਨੱਤੀਆਂ, ਬੂੰਦੇ ਖੁਸ਼ੀਆਂ ਵਾਲੇ ਲਮਕਾਈਆ। ਮੈਂ ਸੀਸ ਦੀਆਂ ਵਾਹ ਕੇ ਛੱਤੀਆਂ, ਪੱਟੀਆਂ ਲਈਆਂ ਬਦਲਾਈਆ। ਮੈਂ ਆਪਣੇ ਜੋਬਨ ਦੇ ਵਿਚ ਰਤੀਆਂ, ਜੁਵਾਨੀ ਆਪਣੀ ਆਪ ਹੰਢਾਈਆ। ਮੈਂ ਵੇਖੀਆਂ ਜਗਤ ਜਹਾਨ ਦੀਆਂ ਹੱਟੀਆਂ, ਚਾਰੋਂ ਕੁੰਟ ਫੋਲ ਫੁਲਾਈਆ। ਮੇਰਾ ਖੇਲ ਬਾਜ਼ੀਗਰ ਨਟੀਆਂ, ਨਟਣੀ ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਰਾਜ ਰਾਜਾਨਾਂ ਭਰਾਵਾਂ ਚੱਟੀਆਂ, ਸਿਰ ਸਕੇ ਨਾ ਕੋਇ ਉਠਾਈਆ । ਮੈਂ ਆਸ਼ਕਾਂ ਮਸ਼ੂਕਾਂ ਦੀਆਂ ਰੂਹਾਂ ਫਟੀਆਂ, ਫੱਟੜ ਕੀਤੇ ਵਿਚ ਲੁਕਾਈਆ। ਮੈਂ ਪੈਗ਼ੰਬਰਾਂ ਦੀਆਂ ਜੂਹਾਂ ਟੱਪੀਆਂ, ਲਾਲਚ ਮਜ਼੍ਹਬਾਂ ਵਾਲੇ ਪਾਈਆ। ਮੈਂ ਸੁਹਾਗਣਾਂ ਦੁਹਾਗਣਾਂ ਕਰ ਕੇ ਇਕੱਠੀਆਂ, ਇਕੋ ਗ੍ਰਹਿ ਵੇਖ ਵਖਾਈਆ। ਮੇਰਾ ਰੂਪ ਨਾ ਸੋਹਣਾ ਨਾ ਘਟੀਆ, ਘਾਟਾ ਵਾਧਾ ਨਜ਼ਰ ਕੋਇ ਨਾ ਆਈਆ। ਮੈਂ ਗੁਰੂਆਂ ਬਹਾਇਆ ਉਤੇ ਲੋਹਾਂ ਤਤੀਆਂ, ਅਗਨੀ ਤਤ ਪਾਈਆ। ਮੈਂ ਦੁਰਾਚਾਰਾਂ ਦੇ

ਕੇ ਮਤੀਆਂ, ਮਤ ਮਤਵਾਲੀ ਦਿਤੀ ਕਰਾਈਆ। ਮੈਂ ਬਾਲਿਆਂ ਦੀਆਂ ਲਾਸ਼ਾਂ ਨੀਹਾਂ ਹੇਠਾਂ ਰੱਖੀਆਂ, ਅੱਗੇ ਹੋ ਨਾ ਕੋਇ ਬਚਾਈਆ। ਮੈਂ ਕਥਾ ਕਹਾਣੀਆਂ ਦੱਸਾਂ ਸਚੀਆਂ, ਸਚ ਸਚ ਦ੍ਰਿੜਾਈਆ। ਮੈਂ ਜਗਤ ਜਹਾਨ ਫਿਰਾਂ ਨੱਸੀ ਆਂ, ਭੱਜਾਂ ਵਾਹੋ ਦਾਹੀਆ। ਮੈਂ ਸਭ ਦੇ ਗਲ ਵਿਚ ਪਾਈਆਂ ਰੱਸੀਆਂ, ਫਾਂਸੀ ਸਕੇ ਨਾ ਕੋਇ ਕਟਾਈਆ। ਮੈਂ ਦੁੱਧੋਂ ਸ਼ਾਸ਼ ਵਿਰੋਲੀ ਲੱਸੀਆਂ, ਸਚ ਰਹਿਣ ਕੋਇ ਨਾ ਪਾਈਆ । ਮੇਰੇ ਵਿਛੋੜੇ ਵਿਚ ਅਮੀਰਾਂ ਪੈਂਦੀਆਂ ਗਸੀਆਂ, ਭੁੱਖੇ ਰੋਵਣ ਮਾਰਨ ਧਾਹੀਆ। ਮੇਰੇ ਵੈਰਾਗ ਵਿਚ ਸੁੱਕ ਕੇ ਹੋ ਗਏ ਪੱਛੀਆਂ, ਪਛਚਾਤਾਪ ਵਿਚ ਲੋਕਾਈਆ। ਮੈਂ ਸਚ ਗੱਲਾਂ ਕਿਸੇ ਨਾ ਦੱਸੀਆਂ, ਜੁਗ ਚੌਕੜੀ ਨਾ ਕੋਇ ਸਮਝਾਈਆ। ਮੇਰੀਆਂ ਖੇਲਾਂ ਸਭ ਨੂੰ ਲਗਦੀਆਂ ਅੱਛੀਆਂ, ਪੰਚ ਵਿਕਾਰੇ ਨਾਲ ਮੇਰੀ ਵੱਜਦੀ ਰਹੇ ਵਧਾਈਆ। ਜਗਤ ਜਗਿਆਸੂ ਮੇਰੇ ਵਿਛੋੜੇ ਵਿਚ ਤੜਫਣ ਵਾਂਗ ਮੱਛੀਆਂ, ਅੰਮ੍ਰਿਤ ਜਲ ਤਾਲ ਨਾ ਕੋਇ ਭਰਾਈਆ। ਮੈਂ ਦੀਨ ਦੁਨੀ ਨੂੰ ਵੇਖ ਕੇ ਸਦਾ ਖਿੜ ਖਿੜ ਹੱਸੀ ਆਂ, ਬਿਨਾਂ ਬੁਲ੍ਹਾਂ ਦੰਦਾਂ ਤੋਂ ਆਪਣੀ ਖੁਸ਼ੀ ਬਣਾਈਆ। ਸਚ ਪੁੱਛੋ ਇਕ ਪ੍ਰਭੂ ਦੇ ਹੁਕਮ ਵਿਚ ਵਸੀ ਆਂ, ਦੂਸਰਾ ਵਸਲ ਯਾਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸ਼ਬਦ ਧਾਰ ਦੀਆਂ ਮਤੀਆਂ, ਜਿਥੇ ਮੇਰੇ ਮਤ ਦੀ ਚਲੇ ਨਾ ਕੋਇ ਚਤਰਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਸ਼ਿਵ ਸਿੰਘ ਦੇ ਗ੍ਰਹਿ

ਮਾਇਆ ਕਹੇ ਮੈਂ ਆਦਿ ਦੀ ਪਤੀ-ਬਰਤ, ਪਤਿਪਰਮੇਸ਼ਵਰ ਇਕ ਹੰਢਾਈਆ। ਮੈਂ ਜੁਗ ਚੌਕੜੀ ਖੇਲ ਖੇਲੇ ਉਤੇ ਧਰਤ, ਧਰਨੀ ਧਵਲ ਧੌਲ ਖੁਸ਼ੀ ਬਣਾਈਆ। ਮੈਂ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਉਂਦੀ ਰਹੀ ਪਰਤ, ਪ੍ਰਤੀਨਿਧ ਅਵਤਾਰ ਪੈਗ਼ੰਬਰ ਗੁਰੂ ਨਾਲ ਰਖਾਈਆ। ਮੇਰੀ ਸਭ ਦੇ ਨਾਲ ਸ਼ਰਤ, ਸ਼ਰਅ ਸ਼ਰੀਅਤ ਰੰਗ ਰੰਗਾਈਆ। ਨਿਗਾਹ ਮਾਰੋ ਫਰਸ਼ ਅਰਸ਼, ਦੋ ਜਹਾਨ ਧਿਆਨ ਲਗਾਈਆ। ਮੇਰਾ ਸਭ ਦੇ ਜੁੰਮੇ ਕਰਜ਼, ਮਕਰੂਜ਼ ਦਿਆਂ ਵਖਾਈਆ। ਮੇਰੀ ਸਭ ਨੂੰ ਦਿੰਦੇ ਗਰਜ਼, ਗਰਜ਼ ਕੇ ਮੈਂ ਆਪਣੀ ਗਰਜ਼ ਨਾ ਕੋਇ ਰਖਾਈਆ। ਮੇਰੇ ਬਿਨਾ ਸਭ ਦਾ ਹੋਵੇ ਹਰਜ਼, ਹਰਜ਼ਾਨੇ ਪੂਰ ਨਾ ਕੋਇ ਕਰਾਈਆ। ਮੈਂ ਸਭ ਦੀ ਵੰਡਾਂ ਦਰਦ, ਦੁਖੀਆਂ ਹੋਵਾਂ ਸਹਾਈਆ। ਮੇਰੇ ਅੱਗੇ ਸਾਰੇ ਕਰਦੇ ਅਰਜ਼, ਆਰਜ਼ੂ ਬੇਨੰਤੀਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਖੇਲ ਖਿਲਾਈਆ।

ਮਾਇਆ ਕਹੇ ਮੈਂ ਆਦਿ ਜੁਗਾਦਿ ਅਗੰਮੀ ਪਤਨੀ, ਨਿਰਗੁਣ ਸਰਗੁਣ ਵੰਡ ਨਾ ਕੋਇ ਵੰਡਾਈਆ । ਮੈਂ ਜੜਾਉ ਨਹੀਂ ਕੋਈ ਰਤਨੀ, ਹੀਰਿਆਂ ਸੰਗ ਨਾ ਕੋਇ ਬਣਾਈਆ। ਮੈਂ ਹੋਈ ਨਹੀਂ ਕਦੇ ਬੇਵਤਨੀ, ਵਤਨ ਆਪਣਾ ਇਕ ਸੁਹਾਈਆ। ਮੇਰੀ ਗੋਦ ਹੋਈ ਕਦੇ ਨਹੀਂ ਸਖਣੀ, ਜੁਗ ਜੁਗ ਅਤੁੱਟ ਭੰਡਾਰ ਰਖਾਈਆ। ਮੇਰੀ ਜਗਤ ਜਹਾਨ ਲੱਗਦੀ ਰਹੀ ਅਗਨੀ, ਤਤਵ ਤਤ ਤਪਾਈਆ। ਮੈਂ ਚਾੜ੍ਹਦੀ ਰਹੀ ਰੰਗਣੀ, ਰੰਗਤ ਰੰਗ ਰੰਗਾਈਆ। ਮੇਰੀ ਕਿਸੇ ਦੇ ਨਾਲ ਹੋਈ ਨਹੀਂ ਮੰਗਣੀ, ਮਾਂਗਤ ਹੋ ਨਾ ਝੋਲੀ ਪਾਈਆ। ਮੈਂ ਤੀਰਥ ਤੱਟਾਂ ਕੀਤਾ ਨਹੀਂ ਕੋਈ ਮਜਨੀ, ਸਰੋਵਰਾਂ ਵਿਚ ਤਾਰੀਆਂ ਕੋਇ ਨਾ ਲਾਈਆ। ਨੇਤਰ ਪਾਇਆ ਨਹੀਂ ਕੋਈ ਅੰਜਨੀ, ਕਜਲ ਧਾਰ ਨਾ ਕੋਇ ਵਖਾਈਆ। ਮੇਰਾ ਮੇਲਾ ਨਾਲ ਜੋਤ ਨਿਰੰਜਣੀ, ਨਿਰਵੈਰ ਪੁਰਖ ਜੋ ਅਖਵਾਈਆ। ਜਿਸ ਦਾ ਖੇਲ ਸਦਾ ਦੁੱਖ ਭੰਜਣੀ, ਭੈ ਭੰਜਣ ਬੇਪਰਵਾਹੀਆ। ਮੈਂ ਸੁਖ ਸਾਗਰਾਂ ਵਾਲੀ ਅਨੰਦਨੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਮੈਨੂੰ ਝੁਕਦੇ ਸੂਰੀਆ ਚੰਦਨੀ, ਮੰਡਲ ਮੰਡਪ ਸੀਸ ਝੁਕਾਈਆ। ਮੈਨੂੰ ਕਿਸੇ

ਨਾ ਲਾਇਆ ਅੰਗਣੀ, ਅੰਗੀਕਾਰ ਨਾ ਕੋਇ ਅਖਵਾਈਆ। ਮੇਰਾ ਸਮਝੇ ਖੇਲ ਕੋਇ ਨਾ ਬਦਨੀ, ਤਨ ਵਜੂਦਾਂ ਵੇਖਣ ਕੋਇ ਨਾ ਪਾਈਆ। ਮੈਂ ਨਾ ਆਹਲਾ ਨਾ ਅਦਨੀ, ਸਦ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ।

ਮਾਇਆ ਕਹੇ ਮੈਂ ਇਕੋ ਨਾਲ ਜੋੜਿਆ ਨਾਤਾ, ਜੋ ਨਾਤਵਾਂ ਰੂਪ ਨਾ ਕਦੇ ਬਣਾਈਆ। ਇਕੋ ਦੀ ਗਾਵਾਂ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਦਾ ਮੰਗਾਂ ਸਾਥਾ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਇਕੋ ਦੇ ਚੜ੍ਹਾ ਰਾਥਾ, ਜੋ ਦੋ ਜਹਾਨ ਫਿਰਾਈਆ। ਇਕੋ ਨੂੰ ਟੇਕਾਂ ਮਾਥਾ, ਜਿਸ ਦੀ ਧੂੜ ਖ਼ਾਕ ਰਮਾਈਆ। ਇਕੋ ਦਾ ਮੰਗਾਂ ਹਾਟਾ, ਜੋ ਅਤੋਟ ਅਤੁਟ ਦਏ ਵਰਤਾਈਆ। ਇਕੋ ਦਾ ਪ੍ਰੇਮ ਪਿਆਲਾ ਪੀਵਾਂ ਬਾਟਾ, ਤ੍ਰਿਸ਼ਨਾ ਅਵਰ ਨਾ ਕੋਇ ਵਧਾਈਆ। ਇਕੋ ਦੀ ਸੇਜਾ ਸੋਵਾਂ ਇਕੇ ਦੀ ਖਾਟਾ, ਖਟੀਆ ਅਵਰ ਨਾ ਕੋਇ ਵਖਾਈਆ। ਇਕੇ ਦੀ ਜੋਤ ਇਕੇ ਦੀ ਧਾਰ ਵੇਖਾਂ ਲਾਟਾ, ਇਕੋ ਨੂਰ ਜਹੂਰ ਡਗਮਗਾਈਆ। ਇਕੇ ਦਾ ਰਾਹ ਵੇਖਾਂ ਇਕੇ ਦੀ ਤੱਕਾਂ ਵਾਟਾ, ਕਵਣ ਵੇਲਾ ਮੇਰਾ ਮਿਲੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ।

ਮਾਇਆ ਕਹੇ ਮੇਰਾ ਇਕੋ ਕੰਤ ਸੁਹਾਗੀ, ਸਾਹਿਬ ਸੁਲਤਾਨ ਸੋਭਾ ਪਾਈਆ। ਜਿਸ ਦੇ ਪਿਆਰ ਕੀਤਾ ਵੈਰਾਗੀ, ਜੁਗ ਜੁਗ ਭੱਜਾਂ ਵਾਹੋ ਦਾਹੀਆ। ਮੈਂ ਸ੍ਰਿਸ਼ਟ ਸਬਾਈ ਤਿਆਗੀ, ਤ੍ਰੈਗੁਣ ਅਤੀਤੇ ਨਾਲ ਮਿਲ ਕੇ ਵੱਜੇ ਵਧਾਈਆ। ਮੈਂ ਸਦਾ ਸੋਈ ਨਾ ਸਦਾ ਜਾਗੀ, ਜਾਗਰਤ ਸੋਵਤ ਰੰਗ ਨਾ ਕੋਇ ਰੰਗਾਈਆ। ਮੇਰੇ ਹੋਵਣ ਵਡ ਵਡ ਭਾਗੀ, ਘਰ ਮਿਲੇ ਧੁਰ ਦਾ ਮਾਹੀਆ। ਮੈਂ ਦੀਪਕ ਜਗਾਵਾਂ ਚਰਾਗੀ, ਚਰਾਗਾਹਾਂ ਕਰਾਂ ਰੁਸ਼ਨਾਈਆ। ਮੈਨੂੰ ਸ਼ਰਮ ਹਯਾ ਕਾਹਦੀ, ਨੇਤਰ ਲੋਚਨ ਨੈਣ ਲਵਾਂ ਉਠਾਈਆ। ਮੈਂ ਚਾਰ ਕੁੰਟ ਕਲਜੁਗ ਅੰਤਮ ਵਧੀ ਵੇਖਾਂ ਅਬਾਦੀ, ਨਵ ਸਤ ਧਿਆਨ ਲਗਾਈਆ। ਮੇਰਾ ਦਿਲ ਕਰਦਾ ਲਾੜੀ ਮੌਤ ਨਾਲ ਸਭ ਦੀ ਕਰਾ ਦੇਵਾਂ ਸ਼ਾਦੀ, ਸ਼ਾਦਿਆਨੇ ਘਰ ਘਰ ਦੇਵਾਂ ਵਜਾਈਆ। ਕਲਜੁਗ ਕੂੜਾ ਨਾਲ ਰਲਾਵਾਂ ਢਾਡੀ, ਪੰਜ ਵਿਕਾਰਾ ਤਾਲ ਦਏ ਵਜਾਈਆ। ਕਾਲ ਸਭ ਦਾ ਹੋਵੇ ਗਾਡੀ, ਮਾਰਗ ਅਗਲਾ ਦਏ ਵਖਾਈਆ। ਮਹਾਂਕਾਲ ਆਸ਼ਾ ਪੂਰੀ ਕਰੇ ਸਾਡੀ, ਮੈਂ ਸਚ ਦਿਆਂ ਜਣਾਈਆ। ਜੋ ਆਸ਼ਾ ਰੱਖੀ ਕ੍ਰਿਸ਼ਨ ਰਾਧੀ, ਸੋ ਪੂਰਨ ਦਿਆਂ ਵਖਾਈਆ। ਜੋ ਸੀਤਾ ਰਾਮ ਸਹਿਜ ਸੁਬਾ ਗਾਈ ਰਾਗੀ, ਖੁਸ਼ੀਆਂ ਵਿਚ ਢੋਲੇ ਗਾਈਆ। ਜੋ ਵੇਦ ਵਿਆਸੇ ਧਿਆਨ ਕੀਤਾ ਵਿਚ ਸਮਾਧੀ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਮਾਲਕ ਅਗੰਮ ਅਥਾਹੀਆ।

ਮਾਇਆ ਕਹੇ ਮੈਂ ਆਦਿ ਜੁਗਾਦੀ ਏਕਾ ਕੰਤ ਹੰਢਾਉਣਾ, ਦੂਸਰ ਸੰਗ ਨਾ ਕੋਇ ਬਣਾਈਆ। ਸੌਹਰਾ ਪੇਈਆ ਇਕੋ ਘਰ ਵਸਾਉਣਾ, ਦੂਜਾ ਦਰ ਨਾ ਕੋਇ ਵਖਾਈਆ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਇਕੋ ਰੰਗ ਰੰਗਾਉਣਾ, ਜਿਮੀ ਅਸਮਾਨਾਂ ਖੋਜ ਖੁਜਾਈਆ। ਪੁਰਖ ਅਕਾਲਾ ਦੀਨ ਦਿਆਲਾ ਸਤਿਗੁਰ ਇਕ ਮਨਾਉਣਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੇ ਹੁਕਮ ਅੰਦਰ ਕਲਜੁਗ ਕੂੜਾ ਕੂੜ ਮੁਕਾਉਣਾ, ਮੁਕੰਮਲ ਕਰਾਂ ਸਫਾਈਆ। ਉਸ ਸੁਵਾਮੀ ਅੰਤਰਜਾਮੀ ਮੇਰਾ ਸੰਗ ਰਖਾਉਣਾ, ਰੱਖਿਆ ਕਰੇ ਥਾਉਂ ਥਾਈਂਆ। ਮੈਂ ਉਸੇ ਦਾ ਢੋਲਾ ਗਾਉਣਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਧਰਨੀ ਧਰਤ ਧਵਲ ਸੁਹਾਉਣਾ, ਨੂਰ ਨੁਰਾਨਾ ਡਗਮਗਾਈਆ। ਸੰਬਲ ਆਪਣਾ ਆਸਣ ਲਾਉਣਾ, ਮੈਂ ਸੰਭਲ ਕੇ ਸੀਸ ਨਿਵਾਈਆ। ਜਿਸ ਨੇ ਖੇਲ ਕਰਨਾ ਮਨ ਭਾਉਣਾ, ਮਨ ਦੀ ਕਲਪਣਾ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ

ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਆਦਿ ਅੰਤ ਜੁਗ ਜੁਗਾਦਿ ਆਪਣਾ ਹੁਕਮ ਵਰਤਾਉਣਾ, ਦੂਸਰ ਨਜ਼ਰ ਕੋਇ ਨਾ ਆਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਗੂੜ੍ਹਾ ਰਾਮ ਦੇ ਗ੍ਰਹਿ

ਮਾਇਆ ਕਹੇ ਮੇਰੀ ਖੇਲ ਸ਼ੁਰੂ ਅਖੀਰ, ਜੋਟੀ ਜੜ੍ਹ ਧਿਆਨ ਲਗਾਈਆ । ਮੈਂ ਜੁਗ ਚੌਕੜੀ ਘੱਤਦੀ ਰਹੀ ਵਹੀਰ, ਵਹਿਣਾ ਵਿਚ ਭੱਜੀ ਵਾਹੋ ਦਾਹੀਆ। ਮੇਰੇ ਅਣਿਆਲੇ ਵੱਜਦੇ ਰਹੇ ਤੀਰ, ਬਿਨਾ ਕਮਾਨ ਤਰਕਸ਼ਾਂ ਧਾਰ ਬਣਾਈਆ। ਮੈਂ ਬਾਲਾਂ ਮੁੱਖ ਛੁਡਾਉਂਦੀ ਰਹੀ ਸੀਰ, ਥਣੀਂ ਦੁੱਧੀ ਧਾਰ ਵਹਾਈਆ। ਮੇਰਾ ਦੁੱਖ ਵਿਚ ਕਦੇ ਨਹੀਂ ਵਗਿਆ ਨੀਰ, ਹੰਝੂ ਨੈਣ ਨਾ ਕੋਇ ਵਖਾਈਆ। ਮੇਰੀ ਆਸ਼ਾ ਨਹੀਂ ਹੋਈ ਦਿਲਗੀਰ, ਪਸ਼ਚਾਤਾਪ ਕਰਾਂ ਨਾ ਵਿਚ ਲੋਕਾਈਆ। ਮੈਨੂੰ ਯਾਦ ਆ ਗਿਆ ਲੇਖਾ ਵਾਲਾ ਕਬੀਰ, ਮੈਂ ਸਚ ਦਿਆਂ ਸੁਣਾਈਆ। ਜਿਸ ਮੇਰੇ ਉਤੋਂ ਬਸਤਰ ਲਾਹੇ ਚੀਰ, ਕੁੱਟੀਆ ਵਾਹੋ ਦਾਹੀਆ। ਮੇਰੀ ਹੱਡੀ ਪਸਲੀ ਕਰੇ ਪੀੜ, ਅੰਗ ਅੰਗ ਦਏ ਦੁਹਾਈਆ। ਮੇਰੀ ਟੁੱਟੀ ਨਾ ਹੱਡੀ ਰੀੜ, ਮੈਂ ਫੇਰ ਲਈ ਅੰਗੜਾਈਆ। ਓਸ ਨੇ ਮੇਰੇ ਸੀਨੇ ਉਤੇ ਮਾਰੀ ਲਕੀਰ, ਦੋ ਧਾਰ ਦਿਤੀ ਵਿਖਾਈਆ। ਉਠ ਨਿਗਾਹ ਮਾਰ ਲੈ ਸਦੀ ਚੌਧਵੀਂ ਸਤਿ ਦਾ ਰਹਿਣਾ ਨਹੀਂ ਕੋਈ ਫਕੀਰ, ਫਿਕਰਾ ਹੱਕ ਨਾ ਕੋਇ ਸੁਣਾਈਆ। ਤੂੰ ਸਭ ਦਾ ਲੇਖਾ ਵੇਖਣਾ ਸਦੀ ਚੌਧਵੀਂ ਭੀੜ, ਭੀੜੀ ਗਲੀ ਪਾਰ ਨਾ ਕੋਇ ਲੰਘਾਈਆ। ਮਾਣ ਰਹਿਣਾ ਨਹੀਂ ਕਿਸੇ ਬੀੜ, ਗ੍ਰੰਥ ਵੇਖਣੇ ਥਾਉਂ ਥਾਈਂਆ। ਝਗੜਾ ਪੈਣਾ ਹਸਤ ਕੀੜ, ਕੀਟ ਕੀਟਾਂ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਹੁਕਮ ਵਰਤਾਈਆ ।

ਮਾਇਆ ਕਹੇ ਮੇਰਾ ਰੂਪ ਅਨੂਪ ਸੁਚੱਜਾ, ਸਤਿ ਸਚ ਬਣਾਈਆ। ਮੇਰੀ ਸਮਝੇ ਕੋਈ ਨਾ ਵਜ੍ਹਾ, ਕੀ ਲੋਕਮਾਤ ਖੇਲ ਖਿਲਾਈਆ। ਮੈਂ ਚਲਦੀ ਵਿਚ ਪ੍ਰਭੂ ਦੀ ਰਜ਼ਾ, ਜੋ ਹੁਕਮ ਦੇਵੇ ਧੁਰ ਦਾ ਮਾਹੀਆ। ਮੈਨੂੰ ਜਗਤ ਜਹਾਨ ਲੜਾ ਕੇ ਆਵੇ ਮਜ਼ਾ, ਮਜ਼ਾਕ ਤੱਕਾਂ ਖ਼ਲਕ ਖ਼ੁਦਾਈਆ। ਮੇਰੇ ਨਾਲ ਸਲਾਹ ਕਰੇ ਖ਼ੁਸ਼ੀ ਨਾਲ ਕਜ਼ਾ, ਆਪਣਾ ਹਾਲ ਸੁਣਾਈਆ। ਨੀ ਮਾਇਆ ਤੇਰੇ ਪਿਛੇ ਲਗ ਕੇ ਜਿਹੜੇ ਪ੍ਰਭੂ ਨੂੰ ਦੇਂਦੇ ਦਗਾ, ਭੁੱਲਣ ਧੁਰ ਦਾ ਬੇਪਰਵਾਹੀਆ।, ਮੈਂ ਵਧਣ ਨਹੀਂ ਦੇਣਾ ਉਨ੍ਹਾਂ ਦਾ ਅੱਗਾ, ਜਗਤ ਵੱਜੇ ਨਾ ਕੋਇ ਸ਼ਨਵਾਈਆ। ਮੇਰੇ ਕੋਲ ਵੇਖ ਲੈ ਗੋਬਿੰਦ ਅੱਖਰ ਵਾਲਾ ਗੱਗਾ, ਜਿਸ ਦੀ ਸਮਝ ਕੋਇ ਨਾ ਪਾਈਆ। ਮੈਂ ਸਭ ਤੇ ਪਾਉਣਾ ਦੱਬਾ, ਜਗਤ ਜਗਿਆਸੂ ਦਬਾਉਣੇ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਮੂਲ ਨਾ ਛੱਡਾਂ, ਰਾਓ ਰੰਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਸੰਬਲ ਜਗਤ ਦੁਵਾਰ ਤੋਂ ਬਾਹਰ ਅੱਡਾ, ਸਚ ਸਿੰਘਾਸਣ ਆਪਣਾ ਡੇਰਾ ਲਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਚਰਨ ਦਾਸ ਦੇ ਗ੍ਰਹਿ

ਮਾਇਆ ਕਹੇ ਮੈਂ ਪੂਜਾ ਕਰਾ ਦਿਤੀ ਪੱਥਰ, ਸਿਲਾਂ ਪਾਹਿਨਾਂ ਜਗਤ ਸੀਸ ਨਿਵਾਈਆ। ਮੈਂ ਗੋਬਿੰਦ ਸੁਵਾ ਦਿਤਾ ਸੱਥਰ, ਯਾਰੜਾ ਰੰਗ ਰੰਗਾਈਆ। ਮੇਰੇ ਨੇਤਰ ਵਗਿਆ ਨਾ ਅੱਥਰ, ਹੰਝੂਆਂ ਹਾਰ ਨਾ

ਕੋਇ ਬਣਾਈਆ। ਮੈਂ ਆਪਣੀ ਦੱਸਾਂ ਗਥਨ, ਗਾਥਾ ਦਿਆਂ ਜਣਾਈਆ। ਮੈਂ ਕਲਜੁਗ ਸ੍ਰਿਸ਼ਟੀ ਆਵਾਂ ਮਥਨ, ਮਥ ਕੇ ਦਿਆਂ ਸੁਣਾਈਆ। ਜਨ ਭਗਤ ਵਿਰੋਲਾ ਮੱਖਣ, ਚੁਰਾਸੀ ਵਿਚੋਂ ਬਾਹਰ ਕਢਾਈਆ। ਪ੍ਰਭੂ ਦਾ ਖੇਲ ਵਖਾਵਾਂ ਅੱਖਣ, ਅੱਖੀਆਂ ਵਾਲਿਆਂ ਦਿਆਂ ਜਣਾਈਆ। ਹਰਿਜਨ ਸਚ ਪਿਆਰ ਵਿਚੋਂ ਝੋਲੀ ਰਹੇ ਕੋਈ ਨਾ ਸੱਖਣ, ਵਸਤ ਅਨਮੁਲ ਦਿਆਂ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।

ਮਾਇਆ ਕਹੇ ਮੈਂ ਹੁਕਮ ਮੰਨਾਂ ਸ਼ਾਹੋ ਸ਼ਾਬਾਸ਼ੀ, ਸਤਿ ਸਚ ਮੰਨ ਕੇ ਖੁਸ਼ੀ ਬਣਾਈਆ। ਜਿਸ ਦਾ ਇਕੋ ਨੂਰ ਜੋਤ ਪ੍ਰਕਾਸ਼ੀ, ਦੋ ਜਹਾਨਾਂ ਡਗਮਗਾਈਆ। ਸੋ ਮੇਰੀ ਪੂਰੀ ਕਰੇ ਆਸੀ, ਆਹਿਸਤਾ ਆਹਿਸਤਾ ਆਪਣਾ ਖੇਲ ਵਖਾਈਆ। ਮੈਂ ਓਸ ਦੀ ਮੰਡਲ ਵੇਖਾਂ ਰਾਸੀ, ਬ੍ਰਹਿਮੰਡ ਧਿਆਨ ਲਗਾਈਆ। ਓਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ, ਜੋਤੀ ਜਾਤਾ ਅਗੰਮ ਅਥਾਹੀਆ। ਸ਼ਬਦੀ ਧਾਰ ਸੰਬਲ ਦਾ ਵਾਸੀ, ਵਾਸਤਾ ਆਪਣੇ ਨਾਲ ਰਖਾਈਆ। ਮੈਂ ਸੰਦੇਸ਼ਾ ਦੇਣਾ ਸ਼ੰਕਰ ਕੈਲਾਸ਼ੀ, ਕਲਾਧਾਰੀ ਤੱਕ ਲੈ ਧੁਰ ਦਾ ਮਾਹੀਆ। ਵਿਸ਼ਨੂੰ ਨਾਲ ਕਰਨੀ ਹਾਸੀ, ਹੱਸ ਕੇ ਦਿਆਂ ਵਖਾਈਆ। ਬ੍ਰਹਮਾ ਤੂੰ ਕਿਸ ਦੀ ਕਰਨੀ ਤਲਾਸ਼ੀ, ਪਾਰਬ੍ਰਹਮ ਮਿਲਣਾ ਚਾਈਂ ਚਾਈਂਆ। ਜਿਸ ਦੀ ਸਭ ਤੋਂ ਵੱਖਰੀ ਪੁਸ਼ਾਕੀ, ਪੁਸ਼ੀਦਾ ਆਪਣਾ ਖੇਲ ਖਿਲਾਈਆ। ਬਸਤਰ ਸੁਹਾ ਕੇ ਤਨ ਖਾਕੀ, ਖਾਲਸ ਆਪਣਾ ਰੰਗ ਰੰਗਾਈਆ। ਖੇਲ ਖੇਲ ਬਾਜ਼ੀਗਰ ਨਾਟੀ, ਨਟੂਆ ਆਪਣਾ ਸੁਵਾਂਗ ਵਰਤਾਈਆ। ਸਤਿ ਧਰਮ ਦੀ ਖੋਲ੍ਹ ਕੇ ਹਾਟੀ, ਇਕੋ ਨਾਮ ਰਿਹਾ ਵਰਤਾਈਆ। ਮੈਂ ਉਸ ਦੀ ਮੰਨਾਂ ਆਖੀ, ਜੋ ਆਖਰ ਆਪਣਾ ਹੁਕਮ ਵਰਤਾਈਆ। ਜਿਸ ਦੇ ਅੱਗੇ ਕਰਾਂ ਨਾ ਕੋਇ ਗੁਸਤਾਖੀ, ਗੁਸਾ ਗਿਲ੍ਹਾ ਨਾ ਕੋਇ ਜਣਾਈਆ। ਅੰਤ ਚਰਨ ਕਵਲ ਮੰਗਾਂ ਮੁਆਫੀ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਚ ਦਾ ਵਡ ਸਰਾਫੀ, ਪਰਖਣਹਾਰਾ ਇਕ ਅਖਵਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਗਿਆਨ ਚੰਦ ਦੇ ਗ੍ਰਹਿ

ਮਾਇਆ ਕਹੇ ਮੈਂ ਫਿਰਾਂ ਨੱਚਦੀ ਟੱਪਦੀ, ਭੱਜਾਂ ਵਾਹੋ ਦਾਹੀਆ। ਮੈਂ ਵਿਖ ਰਖਾਵਾਂ ਸੱਪਣੀ ਸੱਪ ਦੀ, ਡੱਸਾਂ ਕਲਜੁਗ ਲੋਕਾਈਆ। ਮੈਂ ਚਾਰੋਂ ਕੁੰਟ ਅਗਨੀ ਹੋ ਕੇ ਤਪਦੀ, ਜਗਿਆਸੂਆਂ ਦਿਆਂ ਜਲਾਈਆ। ਮੈਨੂੰ ਸੁਗੰਧ ਪਰਮੇਸ਼ਵਰ ਪਤ ਦੀ, ਜੋ ਪਾਰਬ੍ਰਹਮ ਬੇਪ੍ਰਵਾਹੀਆ। ਮੈਂ ਪਿਆਸੀ ਨਹੀਂ ਕਿਸੇ ਜਪ ਦੀ, ਨਾਮ ਰੰਗ ਨਾ ਕੋਇ ਰੰਗਾਈਆ। ਮੈਂ ਪਿਛਲੇ ਕੀਤੇ ਜੁਗ ਜੁਗ ਠੱਪਦੀ, ਸਤਿਜੁਗ ਤ੍ਰੇਤਾ ਦੁਆਪਰ ਪੰਧ ਮੁਕਾਈਆ। ਮੇਰੀ ਕਲਾ ਕਦੇ ਨਾ ਛਪਦੀ, ਉਗਣ ਆਥਣ ਹੋਵੇ ਰੁਸ਼ਨਾਈਆ। ਮੇਰੀ ਕਥਾ ਕਹਾਣੀ ਨਹੀਂ ਕੋਈ ਗੱਪ ਦੀ, ਜੋ ਕਹਾਂ ਸੋ ਕਰ ਵਖਾਈਆ। ਮੇਰੀ ਧਾਰ ਅਗੰਮੀ ਪੱਟ ਦੀ, ਪਟਨੇ ਵਾਲੇ ਡੋਰੀ ਆਪਣੇ ਨਾਲ ਬੰਧਾਈਆ। ਮੈਂ ਦੀਨ ਦੁਨੀਆਂ ਫਿਰਾਂ ਫਟਦੀ, ਫੱਟੜ ਕਰਾਂ ਥਾਉਂ ਥਾਈਂਆ। ਮੈਂ ਪਿਆਰੀ ਨਹੀਂ ਕਿਸੇ ਮਾਇਆ ਮਟ ਦੀ, ਮਟਕੇ ਖਾਲੀ ਦਿਆਂ ਕਰਾਈਆ। ਮੈਂ ਮਸਤਾਨੀ ਨਹੀਂ ਪਿਆਲੇ ਗਟ ਗਟ ਦੀ, ਮਧ ਰੰਗ ਨਾ ਕੋਇ ਰੰਗਾਈਆ। ਮੈਂ ਬੱਚੀ ਨਹੀਂ ਕਿਸੇ ਨੱਟ ਦੀ, ਸੁਵਾਂਗਣ ਹੋ ਕੇ ਆਪਣਾ ਸੁਵਾਂਗ ਵਰਤਾਈਆ। ਮੈਂ ਵਣਜਾਰਨ ਨਹੀਂ ਕਿਸੇ ਹੱਟ ਦੀ, ਵਸਤ ਲੈਣ ਕੋਇ ਨਾ ਜਾਈਆ। ਮੇਰੀ ਮੁਹੱਬਤ ਨਹੀਂ ਤਤ ਅੱਠ ਦੀ, ਨਵਾਂ ਦਰਾਂ ਨਾ ਕੋਇ ਚਤੁਰਾਈਆ। ਮੈਂ ਪਿਆਸੀ ਨਹੀਂ ਅਠ ਸਠ ਦੀ, ਤੀਰਥ ਤੱਟਾਂ ਫੇਰਾ ਪਾਈਆ । ਮੈਨੂੰ ਆਸ਼ਾ ਨਹੀਂ ਕਿਸੇ ਮੰਦਰ ਮਸਜਿਦ ਮੱਠ ਦੀ, ਗੁਰੂਦੁਵਾਰੇ ਵੰਡ ਨਾ ਕੋਇ ਵੰਡਾਈਆ। ਮੈਂ ਸਭ ਕੁਝ ਇਕ

ਪ੍ਰਭੂ ਦੇ ਚਰਨਾਂ ਸਟਦੀ, ਆਪਣਾ ਆਪ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਤੂੰ ਮੇਰਾ ਮੈਂ ਤੇਰਾ ਢੋਲਾ ਰੱਟਦੀ, ਰੱਟੇ ਪਾਵਾਂ ਥਾਉਂ ਥਾਈਂਆ। ਮੇਰੀ ਖੇਲ ਉਲਟੀ ਲਠ ਦੀ, ਗੇੜਾ ਚੌਥੇ ਜੁਗ ਦਵਾਈਆ। ਮੰਦਰ ਮਾੜੀ ਵੇਖਾਂ ਢੱਠਦੀ, ਮਹੱਲ ਅਟੱਲ ਨਾ ਕੋਇ ਸੁਹਾਈਆ । ਸ਼ਰਅ ਵੇਖ ਕੂੜ ਕੁੜਿਆਰ ਇਕੱਠ ਦੀ, ਚਾਰੋਂ ਕੁੰਟ ਧਿਆਨ ਲਗਾਈਆ। ਅੰਤਮ ਖੇਲ ਕਰਨੀ ਧਰਤੀ ਵਾਲੇ ਖੇੜੇ ਭੱਠ ਦੀ, ਭਠਿਆਲਾ ਕਲਜੁਗ ਅਗਨੀ ਨਾਲ ਡਾਹੀਆ। ਮੈਂ ਦਰਵੇਸ਼ਣ ਓਸ ਪੁਰਖ ਸਮਰਥ ਦੀ, ਜੋ ਸਰਬ ਕਲਾ ਅਖਵਾਈਆ। ਓਸੇ ਦੇ ਚਰਨਾਂ ਢਠਦੀ, ਨਿਵ ਨਿਵ ਲਾਗਾ ਪਾਈਂਆ। ਜਿਸ ਦੀ ਧਾਰ ਸਦੀ ਚੌਧਵੀਂ ਅੰਤਮ ਜੱਟ ਦੀ, ਜਟਾ ਜੂਟਾਂ ਕਰੇ ਸਫਾਈਆ। ਜਿਸ ਦੇ ਅੰਦਰ ਜੋਤ ਅਗੰਮੀ ਲਟ ਲਟ ਦੀ, ਦੋ ਜਹਾਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਸ ਸਦਾ ਸਦਾ ਸਦ ਰੱਖਦੀ, ਰੱਖਕ ਦਿਸੇ ਇਕੋ ਧੁਰ ਦਾ ਮਾਹੀਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਫਕੀਰ ਸਿੰਘ ਦੇ ਗ੍ਰਹਿ

ਮਾਇਆ ਕਹੇ ਮੈਂ ਜਗਤ ਧਾਰ ਪਖੰਡਣ, ਭੇਖਣ ਹੋ ਕੇ ਭੇਖ ਵਟਾਈਆ । ਮੋਹ ਮਮਤਾ ਆਵਾਂ ਵੰਡਣ, ਗ੍ਰਹਿ ਗ੍ਰਹਿ ਆਪ ਵਰਤਾਈਆ। ਜਗਤ ਜੀਵਾਂ ਆਵਾਂ ਦੰਢਣ, ਡੰਡਾਵਤ ਦਿਆਂ ਭੁਲਾਈਆ। ਸਤਿ ਸਚ ਕਰਾਵਾਂ ਖੰਡਣ, ਖੰਡਾ ਆਪਣਾ ਹੱਥ ਉਠਾਈਆ। ਸੁਰਤ ਦੁਹਾਗਣ ਕਰ ਕੇ ਰੰਡਣ, ਵਿਛੋੜਾ ਦਿਆਂ ਵਖਾਈਆ। ਦੂਈ ਦਵੈਤੀ ਬਣਾ ਕੇ ਕੰਧਨ, ਭਰਮਾਂ ਵਿਚ ਭੁਲਾਈਆ। ਕਿਸੇ ਦਾ ਮਸਤਕ ਸੁਹਾਉਣ ਨਾ ਦੇਵਾਂ ਚੰਦਨ, ਟਿੱਕੇ ਕੂੜੇ ਦਿਆਂ ਲਗਾਈਆ। ਮੈਂ ਜਿਸ ਨੂੰ ਲਾਇਆ ਅੰਗਣ, ਓਹਦਾ ਲੇਖਾ ਦੀਨ ਦੁਨੀ ਨਾਲੋਂ ਤੁੜਾਈਆ। ਮੈਂ ਸਦਾ ਫਿਰਾਂ ਵਿਚ ਵਰਭੰਡਣ, ਭੱਜਾਂ ਵਾਹੋ ਦਾਹੀਆ। ਜੁਗ ਜੁਗ ਚਮਕਾਵਾਂ ਚੰਡਣ, ਪ੍ਰਚੰਡ ਰੂਪ ਦਰਸਾਈਆ। ਜਗਤ ਜਹਾਨ ਦੀ ਮੰਜ਼ਲ ਆਵਾਂ ਲੰਘਣ, ਬਿਨ ਕਦਮਾਂ ਕਦਮ ਟਿਕਾਈਆ। ਕੂੜ ਸੇਜ ਸੁਹਾ ਪਲੰਘਣ, ਪੰਚ ਵਿਕਾਰੀ ਕਰਾਂ ਹਲਕਾਈਆ। ਸ਼ਾਹ ਸੁਲਤਾਨ ਫਸਾ ਕੇ ਆਪਣੇ ਫੰਦਨ, ਫਾਸੀ ਗਲ ਦਿਆਂ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਮੇਰਾ ਹੋਏ ਸਹਾਈਆ।

ਮਾਇਆ ਕਹੇ ਮੈਂ ਸਚ ਦਾ ਗਾਵਾਂ ਛੰਦੂ, ਇਕੋ ਨਾਮ ਧਿਆਈਆ। ਮੇਰਾ ਮਾਲਕ ਦੀਨਾ ਬੰਧੂ, ਬੰਦਨ ਤੋੜੇ ਥਾਈਂ ਥਾਈਂਆ। ਜੋ ਜੁਗ ਜੁਗ ਮੈਥੋਂ ਅਗਨ ਲਗਾਏ ਲੰਬੂ, ਚਾਰੋਂ ਕੁੰਟ ਕੁੰਟ ਤਪਾਈਆ। ਜਿਸ ਨੂੰ ਮੰਨਦੇ ਸ਼ਿਵ ਸ਼ੰਭੂ, ਸ਼ੰਕਰ ਧੂੜੀ ਖਾਕ ਰਮਾਈਆ। ਓਹ ਸੁਵਾਮੀ ਸਾਗਰ ਸੰਧੂ, ਗਹਿਰ ਗੰਭੀਰ ਇਕ ਅਖਵਾਈਆ। ਜਿਸ ਦੀ ਲੱਖ ਚੁਰਾਸੀ ਬਿੰਦੂ, ਬਿੰਦਰਾਬਨ ਦਾ ਕਾਹਨ ਦਏ ਗਵਾਹੀਆ। ਓਸ ਦੀ ਕਰਨੀ ਕੋਈ ਨਾ ਨਿੰਦੂ, ਨਿੰਦਕ ਨਜ਼ਰ ਕੋਇ ਨਾ ਆਈਆ। ਜਿਸ ਕਿਰਪਾ ਕਰ ਕੇ ਭਗਤ ਸੁਹੇਲਾ ਤਾਰਿਆ ਨੰਦੂ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਲੇਖਾ ਮੁਕਾ ਕੇ ਜੇਰਜ ਅੰਡੂ, ਉਤਭੁਜ ਸੇਤਜ ਪੰਧ ਰਿਹਾ ਨਾ ਰਾਈਆ। ਰਾਏ ਧਰਮ ਮੂਲ ਨਾ ਡੰਡੂ, ਡੰਡਾਵਤ ਆਪਣੀ ਵਿਚ ਰਖਾਈਆ। ਦੁਵਾਰਾ ਦੇ ਕੇ ਸਚਖੰਡੂ, ਸਤਿ ਸਰਨ ਦਿਤੀ ਸਰਨਾਈਆ। ਜਿਸ ਦਾ ਭਾਗ ਹੋਏ ਨਾ ਮੰਦੂ, ਭਾਗਹੀਣ ਨਾ ਕੋਇ ਅਖਵਾਈਆ। ਜਿਸ ਨੂੰ ਗ੍ਰਹਿ ਘਰ ਆਇਆ ਪਸੰਦੂ, ਪਿਛਲਾ ਗਿਆ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬੇੜਾ ਘਰ ਘਰ ਬੰਨੂੰ, ਬੰਨ੍ਹਣਹਾਰ ਇਕ ਅਖਵਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਪੀਰੂ ਰਾਮ ਦੇ ਗ੍ਰਹਿ

ਮਾਇਆ ਕਹੇ ਮੈਂ ਜਗਤ ਜਹਾਨ ਇਕੱਲੀ, ਏਕੰਕਾਰ ਦਿਤਾ ਬਣਾਈਆ । ਮੈਂ ਜਗਤ ਜਹਾਨ ਫਿਰਾਂ ਗਲੀਉਂ ਗਲੀ, ਮਹੱਲੇ ਕੂਚੇ ਧਿਆਨ ਲਗਾਈਆ। ਮੈਂ ਸਭ ਦੀ ਵੇਖਾਂ ਜੋ ਜਗਤ ਜਹਾਨ ਦਿਤੀ ਬਲੀ, ਬਲ ਬਾਵਨ ਧਿਆਨ ਲਗਾਈਆ। ਮੈਨੂੰ ਸੀਸ ਕੱਟਿਆ ਦਿਸਦਾ ਐਲੀ, ਵਲੀ ਅੱਲ੍ਹਾ ਕੀ ਵਡਿਆਈਆ । ਮੇਰਾ ਖੇਲ ਜੁਗ ਜੁਗ ਪਲੀਓ ਪਲੀ, ਬਹੁਰੰਗਾ ਰੂਪ ਬਣਾਈਆ। ਮੈਂ ਫਿਰਾਂ ਅਸਗਾਹ ਥਲੀ, ਆਪਣਾ ਪੰਧ ਮੁਕਾਈਆ। ਮੈਂ ਸਮੁੰਦ ਸਾਗਰ ਤੱਕਾਂ ਜਲੀ, ਡੂੰਘੀ ਭਵਰੀ ਨੈਣ ਉਠਾਈਆ। ਮੈਂ ਦੋ ਜਹਾਨ ਮਹਿਕਦੀ ਕਲੀ, ਕਲਧਾਰੀ ਮੇਰਾ ਰੰਗ ਰੰਗਾਈਆ। ਮੈਂ ਸੀਸ ਰੱਖ ਕੇ ਤਲੀ, ਭੱਜਾਂ ਥਾਉਂ ਥਾਈਂਆ। ਮੈਂ ਵੇਖਣਾ ਕਲਜੁਗ ਵਾਲਿਆ ਦਲੀ, ਦਲਿਦ੍ਰੀਆਂ ਦੇਣਾ ਉਠਾਈਆ। ਮੈਂ ਖੁਰਨ ਵਾਲੀ ਨਹੀਂ ਲੂਣ ਦੀ ਡਲੀ, ਆਪਣਾ ਰੂਪ ਨਾ ਕਦੇ ਮੁਕਾਈਆ। ਮੈਂ ਸਭ ਨੂੰ ਲੈਣਾ ਛਲੀ, ਅਛਲ ਛਲ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਛਤਰ ਛਾਇਆ ਹੇਠ ਪਲੀ, ਵਿਛੋੜਾ ਪਲਕ ਨਜ਼ਰ ਕੋਇ ਨਾ ਆਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਨਾਨਕ ਚੰਦ ਦੇ ਗ੍ਰਹਿ

ਮਾਇਆ ਕਹੇ ਮੇਰੀ ਖੇਲ ਸਦਾ ਬਹੁਰੰਗੀ, ਰੰਗਤ ਜੁਗ ਜੁਗ ਆਪਣੀ ਆਪ ਰੰਗਾਈਆ। ਮੈਂ ਆਪਣੇ ਸੀਸ ਜਗਤ ਕਰਮ ਦੀ ਵਾਹਵਾਂ ਕੰਘੀ, ਕੇਸ ਕੇਸਾਂ ਕਰਾਂ ਸਫਾਈਆ। ਸਦਾ ਆਪਣੀ ਚੋਟੀ ਰੱਖਾਂ ਨੰਗੀ, ਓਢਣ ਸੀਸ ਨਾ ਕੋਇ ਟਿਕਾਈਆ। ਮੈਂ ਕਲਜੁਗ ਅੰਤਮ ਪ੍ਰਭ ਕੋਲੋਂ ਇਕੋ ਮੰਗ ਰਹੀ ਮੰਗੀ, ਖਾਲੀ ਝੋਲੀ ਅੱਗੇ ਡਾਹੀਆ। ਮੈਨੂੰ ਸਦੀ ਚੌਧਵੀਂ ਲੱਗੇ ਚੰਗੀ, ਚਾਰੋਂ ਕੁੰਟ ਧਿਆਨ ਲਗਾਈਆ। ਮੈਂ ਤੇਰੇ ਅਵਤਾਰ ਪੈਗ਼ੰਬਰ ਗੁਰੂ ਵੇਖਣੇ ਚਾਹੁੰਦੀ ਸੂਰਮੇ ਜੰਗੀ, ਚਾਰੋਂ ਕੁੰਟ ਨੈਣ ਉਠਾਈਆ। ਮੈਂ ਮੁਹੰਮਦਾਂ ਨਾਲ ਟਕਰਾਉਣੇ ਚਾਹੁੰਦੀ ਫਰੰਗੀ, ਫਾਰਗ ਆਪਣਾ ਆਪ ਕਰਾਈਆ। ਮੈਂ ਖੇਲ ਤੱਕਣਾ ਚਾਹੁੰਦੀ ਹੱਡ ਮਾਸ ਕੁਰੰਗੀ, ਨਵ ਸਤ ਧਿਆਨ ਲਗਾਈਆ। ਮੈਂ ਦੀਨ ਦੁਨੀਆਂ ਕਰਨੀ ਚਾਹੁੰਦੀ ਅੰਧੀ, ਚਾਰੋਂ ਕੁੰਟ ਅੰਧੇਰਾ ਛਾਈਆ। ਸਭ ਦੀ ਹਾਲਤ ਹੋਏ ਮੰਦੀ, ਮੰਦਹੀਣ ਹੋਏ ਲੋਕਾਈਆ। ਸਾਧ ਸੰਤ ਰਹਿਣ ਪਾਵੇ ਕੋਈ ਨਾ ਡੰਬੀ, ਬਿਨਾ ਸਤਿਗੁਰ ਸ਼ਬਦ ਨਾ ਕੋਇ ਸ਼ਨਵਾਈਆ। ਮੈਂ ਮੇਟਣੇ ਚਾਹੁੰਦੀ ਪਖੰਡੀ, ਦਹਿ ਦਿਸ਼ਾ ਅੱਖ ਉਠਾਈਆ। ਮੈਂ ਘਰ ਘਰ ਨਾਚ ਦੁਹਾਗਣ ਵੇਖਣਾ ਚਾਹੁੰਦੀ ਰੰਡੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਮੈਂ ਕੋਈ ਭਾਰ ਨਹੀਂ ਬੰਨ੍ਹਣਾ ਪੰਡੀ, ਮਿਟੀ ਖ਼ਾਕ ਵਿਚ ਸਾਰੇ ਦਿਆਂ ਰੁਲਾਈਆ। ਤੂੰ ਦੇਣਾ ਸੁਖ ਇਕ ਅਨੰਦੀ, ਮਿਹਰਵਾਨ ਹੋਣਾ ਸਹਾਈਆ। ਮੇਰੀ ਸਭ ਦੇ ਨਾਲ ਸੰਧੀ, ਗੁਰ ਅਵਤਾਰ ਪੈਗੰਬਰਾਂ ਗੰਢ ਪੁਵਾਈਆ। ਮੈਂ ਦੀਨਾਂ ਮਜ਼੍ਹਬਾਂ ਤੋੜਾਂ ਪਾਬੰਦੀ, ਸ਼ਰਅ ਰਹਿਣ ਕੋਇ ਨਾ ਪਾਈਆ। ਕਲਜੁਗ ਆਯੂ ਅੱਗੇ ਹੋਵੇ ਨਾ ਲੰਬੀ, ਲੰਮੀ ਪੈ ਕੇ ਸੀਸ ਝੁਕਾਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਮੇਰੀ ਬੇਨੰਤੀ ਇਕੋ ਮੰਨੀ, ਮਾਨਸਾਂ ਨੂੰ ਮਾਨਸ ਖਾਵਣ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਸੁਵਾਮੀ ਮਾਲਕ ਇਕੋ ਤਨੀ, ਦਰ ਤੇਰੇ ਅਲਖ ਜਗਾਈਆ।

❋

੨੧ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਸਰਦਾਰਾ ਸਿੰਘ ਦੇ ਗ੍ਰਹਿ

ਮਾਇਆ ਕਹੇ ਮੇਰਾ ਮਾਲਕ ਦੀਨ ਦਿਆਲ, ਦਇਆਨਿਧ ਇਕ ਅਖਵਾਈਆ। ਜੋ ਸਚਖੰਡ ਬੈਠਾ ਧਰਮਸਾਲ, ਧਰਮ ਦੁਵਾਰੇ ਡੇਰਾ ਲਾਈਆ। ਮੇਰੀ ਨਿਤ ਨਿਤ ਕਰੇ ਸੰਭਾਲ, ਸੰਬਲ ਦਾ ਮਾਲਕ ਸਚ ਗੁਸਾਈਂਆ। ਜੁਗ ਚੌਕੜੀ ਮੇਰਾ ਵਜਾਏ ਤਾਲ ਤਾਲ, ਤਲਵਾੜਾ ਆਪਣੇ ਹੱਥ ਰਖਾਈਆ। ਮੈਨੂੰ ਧੁਰ ਦੀ ਸਿਖਿਆ ਦਏ ਸਿਖਾਲ, ਬਿਨ ਵਿਦਿਆ ਕਰ ਪੜ੍ਹਾਈਆ। ਮੈਂ ਤ੍ਰੈਭਵਣ ਦਾ ਪਾਵਾਂ ਜਾਲ, ਧਨੀ ਧਨਾਢਾਂ ਬੰਨ੍ਹ ਵਖਾਈਆ। ਮੈਂ ਵੇਖਾਂ ਸ਼ਾਹ ਕੰਗਾਲ, ਅਮੀਰ ਗਰੀਬਾਂ ਧਿਆਨ ਲਗਾਈਆ। ਮੇਰੇ ਹੱਥ ਵਿਚ ਓਹ ਅਗੰਮਾ ਥਾਲ, ਜਿਸ ਦੀ ਵਸਤੂ ਨਜ਼ਰ ਕੋਇ ਨਾ ਆਈਆ। ਜਿਸ ਦੀ ਚਾਹਾਂ ਝੋਲੀ ਦੇਵਾਂ ਡਾਲ, ਖਜ਼ਾਨੇ ਦਿਆਂ ਭਰਾਈਆ। ਜਿਸ ਨੂੰ ਚਾਹਵਾਂ ਕਰਾਂ ਬੇਹਾਲ, ਬਹਿਬਲ ਹੋ ਕੇ ਦੇਣ ਦੁਹਾਈਆ । ਜਿਸ ਨੂੰ ਚਾਹਾਂ ਰੱਖਾਂ ਨਾਲ ਆਪਣਾ ਸੰਗ ਬਣਾਈਆ। ਮੇਰਾ ਫਲ ਸਭ ਤੋਂ ਵੱਖਰਾ ਲੱਗੇ ਮਾਨਸ ਡਾਲ, ਪਤ ਟਹਿਣੀ ਦਿਆਂ ਮਹਿਕਾਈਆ। ਮੇਰੀ ਸਾਰੇ ਘਾਲਦੇ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਮੈਂ ਸਭ ਦਾ ਤੱਕਾਂ ਹਾਲ, ਹਾਲਤ ਤੱਕਾਂ ਥਾਉਂ ਥਾਈਂਆ। ਮੇਰਾ ਜਗਤ ਜਹਾਨ ਤੋਂ ਵੱਖਰਾ ਜੰਜਾਲ, ਤੰਦ ਡੋਰ ਨਜ਼ਰ ਕਿਸੇ ਨਾ ਆਈਆ। ਮੈਂ ਸਦਾ ਸਦੀਵੀ ਮਾਲੋ ਮਾਲ, ਭੰਡਾਰ ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਸਗਲੀ ਆਸਾ ਪੂਰ ਕਰਾਈਆ।

ਮਾਇਆ ਕਹੇ ਮੈਂ ਵਸਾਂ ਆਪਣੇ ਗ੍ਰਹਿ ਮੰਦਰ, ਸੋਹਣਾ ਥਾਨ ਸੁਹਾਈਆ। ਜਿਥੇ ਲੱਗਾ ਤ੍ਰੈਧਾਤੂ ਜੰਦਰ, ਕੁਫਲ ਸਕੇ ਨਾ ਕੋਇ ਖੁਲ੍ਹਾਈਆ। ਮੇਰੀ ਨਜ਼ਰ ਨਾ ਆਏ ਡੂੰਘੀ ਕੰਦਰ, ਅੰਦਰ ਵੜ ਆਸਣ ਕੋਇ ਨਾ ਲਾਈਆ। ਮੇਰੀ ਸਮਝੇ ਕੋਈ ਨਾ ਬੰਦਨ, ਬੰਦਗੀ ਵਾਲੇ ਦਿਆਂ ਭੁਲਾਈਆ। ਮੇਰਾ ਵੇਖੇ ਕੋਈ ਨਾ ਚੰਦਨ, ਤਿਲਕ ਲਲਾਟੀ ਕੀ ਰੁਸ਼ਨਾਈਆ। ਮੇਰਾ ਨਜ਼ਰ ਨਾ ਆਏ ਅਨੰਦਨ, ਅਨੰਦ ਅਨੰਦ ਵਿਚੋਂ ਸਕੇ ਨਾ ਕੋਇ ਸਮਝਾਈਆ । ਮੇਰਾ ਇਕੋ ਢੋਲਾ ਗੀਤ ਛੰਦਨ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਮੇਰੇ ਘਰ ਘਰ ਦੀਪਕ ਜਗਣ, ਚਾਰ ਕੁੰਟ ਹੋਵੇ ਰੁਸ਼ਨਾਈਆ। ਮੈਂ ਮਸਤੀ ਵਿਚ ਹੋਵਾਂ ਮਗਨ, ਅਲਮਸਤ ਰੂਪ ਬਣਾਈਆ। ਮੇਰਾ ਇਕੋ ਆਦਿ ਜੁਗਾਦੀ ਭਜਨ, ਬਿਨ ਰਸਨਾ ਜੇਹਵਾ ਗਾਈਆ। ਮੇਰਾ ਕੋਈ ਨਾ ਮਿੱਤਰ ਸੱਜਣ, ਸਾਕ ਸੈਣ ਦਿਆਂ ਤਜਾਈਆ। ਮੇਰੀ ਸਮਝੇ ਕੋਈ ਨਾ ਹੱਦਨ, ਹਦੂਦਾਂ ਵਿਚ ਬੰਦ ਨਾ ਕੋਇ ਕਰਾਈਆ। ਕੇਤੇ ਸ਼ਾਹ ਸੁਲਤਾਨ ਮੇਰੀ ਯਾਦ ਵਿਚ ਭਾਰ ਲੱਦਣ, ਕੇਤੇ ਬੈਠੇ ਪੰਧ ਮੁਕਾਈਆ। ਕੇਤੇ ਇਕ ਦੂਜੇ ਨੂੰ ਵੱਢਣ, ਸੀਸ ਧੜ ਅੱਡ ਕਰਾਈਆ। ਕੇਤੇ ਘਰ ਬਾਹਰ ਛੱਡਣ, ਭੱਜਣ ਵਾਹੋ ਦਾਹੀਆ। ਕੇਤੇ ਠੱਗ ਚੋਰ ਮੈਨੂੰ ਲੱਭਣ, ਧਾੜਵੀ ਆਪਣਾ ਰੂਪ ਬਦਲਾਈਆ। ਕੇਤੇ ਸਾਧ ਸੰਤ ਮੇਰੇ ਪਿਆਰ ਵਿਚ ਹੋਵਣ ਮਘਨ, ਬੈਠੇ ਤਾੜੀਆਂ ਲਾਈਆ। ਕੇਤੇ ਧੂੜੀਆਂ ਤਾਉਂਦੇ ਅਗਨ, ਤਤਾਂ ਖੱਲ ਜਲਾਈਆ। ਕੇਤੇ ਮੇਰੇ ਮਨਾਉਂਦੇ ਸ਼ਗਨ, ਪੰਡਤ ਪਾਂਧੇ ਵੰਡ ਵੰਡਾਈਆ। ਮੈਂ ਸਭ ਦੇ ਭਾਗ ਕੀਤੇ ਮੰਦਨ, ਮੰਦਰ ਕਾਇਆ ਨਾ ਕੋਇ ਰੁਸ਼ਨਾਈਆ। ਮੈਂ ਸਭ ਦੀ ਕਰਨੀ ਕਰਾਂ ਖੰਡਨ, ਖੰਡਾ ਵਾਲੇ ਖ਼ਾਕ ਮਿਲਾਈਆ। ਮੈਂ ਫਿਰਾਂ ਦਰੋਹੀ ਜੇਰਜ ਅੰਡਨ, ਉਤਭੁਜ ਸੇਤਜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਵਡ ਵਡਿਆਈਆ।

ਮਾਇਆ ਕਹੇ ਮੈਂ ਮੋਹ ਮੁਹੱਬਤ ਦੀ ਭੁੱਖੀ, ਪਿਆਸੀ ਜਗਤ ਵਿਚ ਸਮਝਾਈਆ। ਮੈਂ ਰੋਟੀ ਖਾਵਾਂ ਸੁੱਕੀ ਰੁੱਖੀ, ਲਬ ਵਿਚ ਲਬ੍ਹਾਂ ਨਾ ਕਦੇ ਲਪਕਾਈਆ। ਮੇਰਾ ਅੰਤਸ਼ਕਰਨ ਕਦੇ ਨਾ ਹੋਇਆ ਦੁੱਖੀ, ਦੁੱਖਾਂ ਸੰਗ ਨਾ ਕਦੇ ਵਖਾਈਆ। ਮੈਂ ਜਦ ਝਗੜਾ ਪਾਵਾਂ ਪੰਜ ਤਤ ਮਨੁੱਖੀ, ਮਾਨਸ ਮਾਨਸ ਨਾਲ ਟਕਰਾਈਆ। ਸਭ ਦੀ ਪਤ ਜਾਵਾਂ ਲੁੱਟੀ, ਲੇਟੇਰਾ ਕਲਜੁਗ ਨਾਲ ਰਖਾਈਆ। ਮੈਂ ਗਾਨੇ ਬੰਨ੍ਹਾਂ ਗੁੱਟੀਂ, ਘਰ ਘਰ ਮਹਿੰਦੀ ਤੰਦ ਸੁਹਾਈਆ। ਮੈਂ ਆਪਣੇ ਵਕਤ ਵੇਲੇ ਨਾਲ ਉਠੀ, ਸੁਬਾਹ ਸ਼ਾਮ ਨਾ ਵੰਡ ਵੰਡਾਈਆ। ਮੈਂ ਵੇਖਾਂ

ਚਾਰੇ ਗੁੱਠੀ, ਪੂਰਬ ਪੱਛਮ ਦੱਖਣ ਪਹਾੜ ਫੋਲ ਫੁਲਾਈਆ। ਮੇਰੇ ਰੰਗ ਚੜ੍ਹ ਗਿਆ ਬੁਲ੍ਹਾਂ ਬੁੱਟੀ, ਮੇਰੇ ਨੈਣ ਰਹੇ ਮੁਸਕਾਈਆ। ਮੈਂ ਇਕੋ ਮਾਰਨੀ ਝੁੱਟੀ, ਝੂਟਾ ਸਭ ਨੂੰ ਦੇਣਾ ਥਾਉਂ ਥਾਈਂਆ। ਮੇਰੀ ਪੌਹ ਬਿਨਾ ਸੂਰੀਆ ਫੁੱਟੀ, ਫੁਟਕਲ ਵੇਖਾਂ ਖ਼ਲਕ ਖ਼ੁਦਾਈਆ। ਮੈਂ ਆਪਣੀ ਸੁਹੰਜਣੀ ਸੁਹਾਉਣੀ ਰੁੱਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਜਗਤ ਜਗਿਆਸੂਆਂ ਕਲਾ ਜਗਾਉਣੀ ਸੁੱਤੀ, ਸੁਤਿਆਂ ਲਵਾਂ ਜਗਾਈਆ। ਕਿਸੇ ਪੈਰੀਂ ਪਾਉਣ ਨਹੀਂ ਦੇਣੀ ਜੁੱਤੀ, ਜੋਤਰਾ ਲਾ ਹਲ ਵਾਹ ਘਰ ਕੋਇ ਨਾ ਆਈਆ। ਸਭ ਦੀ ਮਤ ਕਰਨੀ ਪੁੱਠੀ, ਪੁੱਠੀ ਖੱਲ ਦੇਣੀ ਲੁਹਾਈਆ। ਜਗਤ ਜਹਾਨੋਂ ਕਲਜੁਗ ਕੂੜ ਕੁੜਿਆਰੇ ਜੜ੍ਹ ਜਾਣੀ ਪੁੱਟੀ, ਉਖੜੀ ਫੇਰ ਨਾ ਕੋਇ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।

ਮਾਇਆ ਕਹੇ ਮੈਂ ਨਾਅਰਾ ਲਾਉਣਾ ਹੱਕ, ਹਕੀਕਤ ਵੇਖ ਵਖਾਈਆ। ਜਗਤ ਜਹਾਨ ਲੈਣਾ ਤੱਕ, ਤਕਵਾ ਰੱਖਣਾ ਧੁਰਦਰਗਾਹੀਆ। ਮੈਨੂੰ ਪਹਿਲੋਂ ਲਹਿੰਦੀ ਚੜ੍ਹਦੀ ਦਿਸ਼ਾ ਪੈਣਾ ਸ਼ੱਕ, ਸ਼ਕਵੇ ਸਭ ਦੇ ਵੇਖ ਵਖਾਈਆ। ਮੈਂ ਜਗਤ ਵਿਕਾਰ ਦੀ ਸਭ ਦੇ ਨੱਥ ਪਾਉਣੀ ਨੱਕ, ਖਿਚਾਂ ਵਾਹੋ ਦਾਹੀਆ। ਫੜ ਉਠਾਵਾਂ ਬੂਰੇ ਕੱਕ, ਕਾਕੇ ਆਪਣੇ ਲਵਾਂ ਜਗਾਈਆ। ਮੁਹੰਮਦ ਨਾਲ ਮੇਰਾ ਵਾਹਿਦਾ ਪੱਕ, ਪੱਕੀ ਪਿਛੇ ਲਈ ਪਕਾਈਆ । ਹੁਣ ਖੇਲ ਵੇਖਾਂ ਯਕ, ਯਕ ਦਾ ਹੁਕਮ ਮੰਨਾਂ ਚਾਈਂ ਚਾਈਂਆ। ਇਕ ਦੂਜੇ ਵੱਲ ਦੋਹਾਂ ਨੂੰ ਦੇਵਾਂ ਧੱਕ, ਧੱਕਾ ਲਾਵਾਂ ਥਾਉਂ ਥਾਈਂਆ। ਜਿਨ੍ਹਾਂ ਦਾ ਪਰਦਾ ਸਕੇ ਕੋਈ ਨਾ ਢਕ, ਓਢਣ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਨਾਮ ਨਿਧਾਨਾ ਇਕੋ ਰਹੀ ਰਟ, ਰੱਟਾ ਪਾਵੇ ਥਾਉਂ ਥਾਈਂਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਰਵੇਲਾ ਰਾਮ ਦੇ ਗ੍ਰਹਿ

ਮਾਇਆ ਕਹੇ ਮੈਂ ਬੋਲ ਕੇ ਦੱਸਾਂ ਸਚ, ਸਤਿ ਸਤਿ ਦਿਆਂ ਜਣਾਈਆ । ਮੇਰੇ ਸਾਹਿਬ ਨੇ ਰਚਨਾ ਲਈ ਰਚ, ਰਚ ਰਚ ਆਪਣੀ ਖੇਲ ਖਿਲਾਈਆ। ਲੱਖ ਚੁਰਾਸੀ ਭਾਂਡੇ ਬਣਾ ਕੇ ਕੱਚ, ਗ੍ਰਹਿ ਗ੍ਰਹਿ ਆਪਣਾ ਰੰਗ ਰੰਗਾਈਆ। ਮੈਂ ਦੋ ਜਹਾਨਾਂ ਰਹੀ ਰਚ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਭੱਜਾਂ ਵਾਹੋ ਦਾਹੀਆ । ਮੈਂ ਤ੍ਰੈਗੁਣ ਰੂਪ ਹੋ ਕੇ ਰਹੀ ਮੱਚ, ਅਗਨੀ ਅਗਨੀ ਅਗਨੀ ਤਪਾਈਆ। ਮੈਥੋਂ ਸਕੇ ਕੋਈ ਨਾ ਬਚ, ਸਿਰ ਸਿਰ ਆਪਣਾ ਹੁਕਮ ਵਰਤਾਈਆ। ਮੇਰੀ ਸਭ ਤੋਂ ਵੱਖਰੀ ਰਤ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਮੈਂ ਜੁਗ ਜੁਗ ਉਲਟੀ ਕਰਾਂ ਮਤ, ਮਾਇਆ ਮਮਤਾ ਵਿਚ ਸ੍ਰਿਸ਼ਟ ਸੁਬਾਈਆ। ਮੈਂ ਰਹਿਣ ਨਾ ਦੇਵਾਂ ਕਿਸੇ ਪਤ, ਸੀਸ ਤਾਜ ਨਾ ਕੋਇ ਸੁਹਾਈਆ। ਮੈਂ ਜੁਗ ਚੌਕੜੀ ਚੁੱਕਾਂ ਅੱਤ, ਚਾਰੋਂ ਕੁੰਟ ਵੇਖਾਂ ਚਾਈਂ ਚਾਈਂਆ। ਕਿਸੇ ਦਾ ਧੀਰਜ ਰਹਿਣ ਦੇਵਾਂ ਨਾ ਜਤ, ਸਤਿ ਸੰਤੋਖ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੰਗ ਰੰਗਾਈਆ।

ਮਾਇਆ ਕਹੇ ਮੇਰਾ ਖੇਲ ਅਨੋਖਾ, ਜੁਗ ਜੁਗ ਵੱਖਰੀ ਕਾਰ ਕਮਾਈਆ। ਮੈਂ ਨਿਤ ਨਵਿਤ ਸਭ ਦੇ ਨਾਲ ਕਰਦੀ ਧੋਖਾ, ਭੇਵ ਅਭੇਦ ਨਾ ਕਿਸੇ ਸਮਝਾਈਆ। ਮੇਰਾ ਸ਼ਾਸਤਰਾਂ ਤੋਂ ਬਾਹਰ ਪੋਥਾ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਮੇਰਾ ਆਦਿ ਜੁਗਾਦਿ ਆਪਣਾ ਮੌਕਾ, ਜਿਸ ਵਿਚ ਮੁਕੰਮਲ ਆਪਣਾ ਖੇਲ ਖਿਲਾਈਆ। ਮੈਨੂੰ ਯਾਦ ਆਉਂਦਾ ਕਲਜੁਗ ਅੰਤਮ ਗੋਬਿੰਦ ਵਾਲਾ ਢੌਂਕਾ, ਢਈਆ ਢਾਈ ਕਰਮਾਂ ਬਾਵਨ

ਦਏ ਮਿਣਾਈਆ। ਮੇਰੇ ਅੰਦਰੋਂ ਕਦੇ ਨਾ ਨਿਕਲੇ ਹੌਕਾ, ਹਾਏ ਉਫ ਨਾ ਕਦੇ ਸੁਣਾਈਆ। ਮੇਰੀ ਜੁਗ ਜੁਗ ਚਲਦੀ ਨੌਕਾ, ਨਈਆ ਜਗਤ ਜਹਾਨ ਫਿਰਾਈਆ । ਮੇਰਾ ਗੀਤ ਸਾਰੇ ਗਾਉਣ ਵਾਹੋ ਵਾਹੋ ਕਾ, ਵਾਹਵਾ ਮੇਰੀ ਬੇਪਰਵਾਹੀਆ। ਮੈਂ ਪੁਤਰਾਂ ਨਾਤਾ ਤੁੜਾਵਾਂ ਪਿਤਾ ਮਾਉਂ ਕਾ, ਸਾਚਾ ਸੰਗ ਨਾ ਕੋਇ ਰਖਾਈਆ । ਮੇਰਾ ਲਹਿਣਾ ਦੇਣਾ ਜੁਗ ਜੁਗ ਦਾਓ ਕਾ, ਦਾਹਵੇਦਾਰ ਨਜ਼ਰ ਕੋਇ ਨਾ ਆਈਆ । ਮੇਰਾ ਲੇਖਾ ਅਛਲ ਛਲ ਵਾਲੇ ਦਾਓ ਕਾ, ਵਲ ਛਲ ਆਪਣੀ ਖੇਲ ਖਿਲਾਈਆ । ਮੇਰਾ ਲਹਿਣਾ ਦੇਣਾ ਅੰਤਰ ਸ਼ਾਹੋ ਦਰਿਆਓ ਕਾ, ਸ਼ਾਹ ਸੁਲਤਾਨਾਂ ਦਿਆਂ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਹਰ ਘਟ ਥਾਉਂ ਕਾ, ਥਾਨ ਥਨੰਤਰ ਵੇਖ ਵਖਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਝੰਡੂ ਰਾਮ ਦੇ ਗ੍ਰਹਿ

ਮਾਇਆ ਕਹੇ ਮੈਂ ਆਦਿ ਜੁਗਾਦੀ ਅਗੰਮੀ ਅਪਾਰੀ, ਅਪਰੰਪਰ ਦਿਤੀ ਵਡਿਆਈਆ। ਮੇਰੀ ਪੁਰਖ ਅਕਾਲੇ ਪੈਜ ਸੁਵਾਰੀ, ਸੁਵਾਰਥ ਪਰਮਾਰਥ ਆਪਣੇ ਹੱਥ ਰਖਾਈਆ। ਮੇਰਾ ਜੁਗ ਜੁਗ ਸਤਿਗੁਰ ਸ਼ਬਦ ਸਲਾਹਕਾਰੀ, ਮਸ਼ਵਰਾ ਇਕੋ ਨਾਲ ਰਖਾਈਆ। ਜੋ ਮੇਰੀ ਬੰਨ੍ਹੇ ਧਾਰੀ, ਧਰਨੀ ਧਰਤ ਧਵਲ ਧੌਲ ਉਤੇ ਆਪਣਾ ਖੇਲ ਵਖਾਈਆ। ਮੈਂ ਚਾਰੋਂ ਕੁੰਟ ਫੇਰਾਂ ਬਹਾਰੀ, ਇਹ ਮੇਰੀ ਬੇਪਰਵਾਹੀਆ। ਮੈਂ ਕੋਈ ਤੱਤਾਂ ਵਾਲੀ ਨਹੀਂ ਨਾਰੀ, ਜਗਤ ਰੂਪ ਨਾ ਕੋਇ ਦਰਸਾਈਆ। ਮੈਂ ਕਿਸੇ ਦੇ ਦਰ ਬਣਾਂ ਨਾ ਕਦੇ ਪਨਿਹਾਰੀ, ਦਰ ਦਰ ਸੇਵ ਨਾ ਕੋਇ ਕਮਾਈਆ । ਮੈਂ ਸਦਾ ਚਲਦੀ ਫਿਰਦੀ ਦਿਓਹਾੜੀ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਮੈਂ ਲਜਪਤ ਰਹਿਣ ਦੇਵਾਂ ਨਾ ਕਿਸੇ ਦਾਹੜੀ, ਤਾਜਾਂ ਵਾਲੇ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੁਵਾਮੀ ਵਡ ਵਡਿਆਈਆ।

ਮਾਇਆ ਕਹੇ ਮੇਰਾ ਜਗਤ ਨਹੀਂ ਕੋਈ ਖਾਵੰਦ, ਖਸਮ ਨਜ਼ਰ ਕੋਈ ਨਾ ਆਈਆ। ਮੈਂ ਕਿਸੇ ਦੇ ਹੁਕਮ ਵਿਚ ਨਹੀਂ ਪਾਬੰਦ, ਬੰਧਨ ਵਿਚ ਨਾ ਕੋਇ ਬੰਧਾਈਆ। ਮੇਰੀ ਰਚਨਾ ਸੂਰੀਆ ਚੰਦ, ਮੰਡਲ ਮੰਡਪ ਸੋਭਾ ਪਾਈਆ। ਮੇਰਾ ਖੇਲ ਕੋਟ ਬ੍ਰਹਿਮੰਡ, ਅਕਾਸ਼ ਪਤਾਲਾਂ ਰੰਗ ਰੰਗਾਈਆ। ਮੇਰਾ ਲੇਖਾ ਜੇਰਜ ਅੰਡ, ਉਤਭੁਜ ਸੇਤਜ ਕਰਾਂ ਕੁੜਮਾਈਆ। ਮੇਰਾ ਲੇਖਾ ਕਿਸੇ ਨਾ ਕੀਤਾ ਬੰਦ, ਬੰਦਗੀ ਵਾਲੇ ਮੇਰਾ ਲੇਖ ਨਾ ਕੋਇ ਜਣਾਈਆ। ਮੈਂ ਸਭ ਦੇ ਦੁਵਾਰੇ ਜਾਵਾਂ ਲੰਘ, ਘਰ ਘਰ ਡੇਰਾ ਲਾਈਆ। ਮੇਰਾ ਕਾਇਆ ਮੰਦਰ ਅੰਦਰ ਇਕ ਪਲੰਘ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਜਿਸ ਦੇ ਉਤੇ ਮੈਂ ਆਪਣੀ ਆਸ਼ਾ ਦਿਤੀ ਟੰਗ, ਸਹਿਜ ਨਾਲ ਟਿਕਾਈਆ। ਮੇਰੇ ਕੋਲ ਅਨੋਖਾ ਢੰਗ, ਵੱਖਰੀ ਆਪਣੀ ਖੇਲ ਖਿਲਾਈਆ। ਕਿਸੇ ਦੇ ਅੰਦਰ ਪੈਣ ਨਾ ਦੇਵਾਂ ਠੰਡ, ਇਹ ਮੇਰੀ ਬੇਪ੍ਰਵਾਹੀਆ। ਸਾਰੇ ਮੋਹ ਮਮਤਾ ਵਿਚ ਮੇਰੀ ਮੰਗਣ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੈਂ ਇਸ਼ਾਰਾ ਦੇਵਾਂ ਵਿਕਾਰੇ ਪੰਜ, ਪੰਚਮ ਪੰਚਾਂ ਨਾਲ ਉਠਾਈਆ। ਮੇਰੀ ਹੱਥ ਨਾ ਆਈ ਤਾਰੂ ਗੰਜ, ਖਾਲੀ ਹੱਥ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸਾਹਿਬ ਸੂਰਾ ਸਰਬੰਗ, ਆਪ ਲਗਾਏ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਚੰਨ ਪ੍ਰਕਾਸ਼ ਦੇ ਗ੍ਰਹਿ

ਮਾਇਆ ਕਹੇ ਮੈਨੂੰ ਆਉਂਦੀ ਖੁਸ਼ੀਆਂ ਵਾਲੀ ਹਾਸੀ, ਹੰਸਮੁਖ ਹੋ ਕੇ ਦਿਆਂ ਵਖਾਈਆ। ਮੈਂ ਮੂਸਾ ਚਾੜ੍ਹਿਆ ਫਾਸੀ, ਬਿਨ ਰੱਸੀਆਂ ਰੱਸੇ ਗਲ ਛੁਹਾਈਆ। ਮੈਂ ਈਸਾ ਸਲੀਵ ਦੀ ਦਿਤੀ ਦਾਸੀ, ਸਤ ਰੰਗਾਂ ਰੰਗ ਰੰਗਾਈਆ। ਮੁਹੰਮਦ ਨੂੰ ਹਿੰਦਸਾ ਦੱਸ ਕੇ ਸਤ ਸੌ ਛਿਆਸੀ, ਸਤ ਅੱਠ ਛੇ ਇਕੀਆਂ ਰੰਗ ਰੰਗਾਈਆ । ਫੇਰ ਮਿਲੀ ਸ਼ੰਕਰ ਜਾ ਕੈਲਾਸ਼ੀ, ਕਲਾ ਆਪਣੀ ਦਿਤੀ ਵਖਾਈਆ। ਫੇਰ ਸਦੀ ਚੌਧਵੀਂ ਦੱਸੀ ਰਾਸੀ, ਆਪਣਾ ਰਸਤਾ ਗਈ ਬਦਲਾਈਆ। ਦੀਨ ਦੁਨੀ ਵਖਾਈ ਉਦਾਸੀ, ਸੁਖ ਵਿਚ ਨਾ ਕੋਇ ਸਮਾਈਆ। ਫੇਰ ਮੈਨੂੰ ਆ ਗਈ ਖਾਂਸੀ, ਜ਼ੋਰ ਜ਼ੋਰ ਨਾਲ ਆਪਣੀ ਅਵਾਜ਼ ਉਠਾਈਆ। ਓਹ ਵੇਖ ਖੇਲ ਪੁਰਖ ਅਬਿਨਾਸ਼ੀ, ਕੀ ਆਪਣੀ ਕਾਰ ਕਮਾਈਆ। ਜਿਸ ਕਲਜੁਗ ਅੰਤਮ ਮੇਟਣੇ ਮਧਰਾ ਮਾਸੀ, ਮਸਲੇ ਸਭ ਦੇ ਹਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਨ ਵਜੂਦਾਂ ਬਦਲ ਦੇਵੇ ਪੁਸ਼ਾਕੀ, ਬਸਤਰ ਜਗ ਨੇਤਰ ਨਜ਼ਰ ਕਿਸੇ ਨਾ ਆਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਬੇਲੂ ਰਾਮ ਦੇ ਗ੍ਰਹਿ

ਮਾਇਆ ਕਹੇ ਮੈਂ ਵੱਡੀ ਚੌਧਰਾਨੀ, ਚੌਦਾਂ ਲੋਕਾਂ ਚੌਦਾਂ ਤਬਕਾਂ ਵੇਖ ਵਖਾਈਆ। ਮੈਂ ਚਾਰ ਕੁੰਟ ਦੀ ਸੁਘੜ ਸੁਚੱਜੀ ਸਵਾਣੀ, ਬੁਧ ਮਤ ਤੋਂ ਪਰੇ ਮੇਰੀ ਪੜ੍ਹਾਈਆ। ਮੈਂ ਵੇਖਾਂ ਨਵ ਸਤ ਚਾਰੇ ਖਾਣੀ, ਚਾਰੇ ਕੁੰਟਾਂ ਧਿਆਨ ਲਗਾਈਆ। ਮੈਂ ਸ਼ਬਦ ਸੰਦੇਸ਼ੇ ਸੁਣਾਂ ਚਾਰੇ ਬਾਣੀ, ਢੋਲਿਆਂ ਸੋਹਲਿਆਂ ਕਰ ਸ਼ਨਵਾਈਆ। ਮੈਂ ਸਮੁੰਦ ਸਾਗਰਾਂ ਤੱਕਾਂ ਪਾਣੀ, ਨੀਰ ਨੀਰਾਂ ਵੇਖ ਵਖਾਈਆ। ਮੈਂ ਆਤਮ ਪਰਮਾਤਮ ਜਾਣਾ ਹਾਣੀ ਹਾਣੀ, ਘਰ ਘਰ ਆਪਣਾ ਧਿਆਨ ਲਗਾਈਆ। ਮੈਂ ਲੱਖ ਚੁਰਾਸੀ ਤੱਕਾਂ ਜੀਵ ਪੁਰਾਣੀ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਮੈਂ ਜੁਗ ਜੁਗ ਸਤਿ ਧਰਮ ਦੀ ਤੱਕਾਂ ਨਿਸ਼ਾਨੀ, ਨਿਸ਼ਾਨੇ ਵੇਖਾਂ ਚਾਈਂ ਚਾਈਂਆ। ਮੈਂ ਸਭ ਦੀ ਵੇਖਣਹਾਰ ਵੈਰਾਨੀ, ਵੈਰੀ ਘਰ ਘਰ ਖੋਜ ਖੁਜਾਈਆ। ਮੈਂ ਸਭ ਨੂੰ ਦੱਸਾਂ ਜੂਹ ਬੇਗਾਨੀ, ਮਾਲਕ ਨਜ਼ਰ ਕੋਇ ਨਾ ਆਈਆ । ਮੇਰੀ ਖੇਲ ਸਭ ਤੋਂ ਵੱਖਰੀ ਸ਼ਰਅ ਸ਼ੈਤਾਨੀ, ਸ਼ਾਇਰੀ ਵਿਚ ਕੋਇ ਨਾ ਗਾਈਆ । ਮੇਰਾ ਖੇਲ ਖਸਮ ਖਸਮਾਨੀ, ਖੇਲ ਖਿਲਾਵਾਂ ਹਰ ਘਟ ਥਾਈਂਆ। ਮੇਰੀ ਬੁਧੀ ਨਾ ਹੋਈ ਨਿਧਾਨੀ, ਮੂਰਖ ਮਤ ਨਾ ਕੋਇ ਰਖਾਈਆ। ਮੈਂ ਜੁਗ ਜੁਗ ਸਭ ਨੂੰ ਕਰਾਂ ਪ੍ਰੇਸ਼ਾਨੀ, ਪਸ਼ਚਾਤਾਪ ਦਿਆਂ ਜਣਾਈਆ। ਮੈਂ ਜੀਵ ਜੰਤਾਂ ਰਿੜਕਾਂ ਨਾਲ ਮਧਾਣੀ, ਨੇਤਰਾ ਆਪਣੇ ਹੱਥ ਉਠਾਈਆ। ਮੈਂ ਸ਼ਾਸ਼ ਵਿਰੋਲਾਂ ਵਿਚੋਂ ਪਾਣੀ, ਪਾਰਬ੍ਰਹਮ ਦਿਤੀ ਵਡਿਆਈਆ। ਮੇਰਾ ਇਕੋ ਇਸ਼ਟ ਇਕੋ ਧਿਆਨੀ, ਇਕੋ ਦੇਵ ਮੂਰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮੰਜ਼ਲ ਕਰੇ ਆਸਾਨੀ, ਅੱਗੇ ਹੋ ਨਾ ਕੋਇ ਅਟਕਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਪ੍ਰੇਮ ਚੰਦ ਦੇ ਗ੍ਰਹਿ

ਮਾਇਆ ਕਹੇ ਮੇਰਾ ਬੜਾ ਮਜ਼ਾਜ਼, ਮਜ਼ਾਜ਼ਣ ਹੋ ਕੇ ਫਿਰਾਂ ਚਾਈਂ ਚਾਈਂਆ। ਮੇਰਾ ਸਭ ਤੋਂ ਵੱਡਾ ਰਾਜ, ਰਈਅਤ ਆਪਣਾ ਹੁਕਮ ਵਰਤਾਈਆ । ਮੇਰਾ ਸਭ ਤੋਂ ਵੱਖਰਾ ਤਾਜ, ਤਖਤ ਨਿਵਾਸੀ ਸੀਸ

ਨਾ ਕੋਇ ਟਿਕਾਈਆ। ਮੇਰਾ ਜੁਗ ਚੌਕੜੀ ਚਲਦਾ ਰਹੇ ਜਹਾਜ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮੇਰਾ ਸਭ ਤੋਂ ਵੱਖਰਾ ਸਮਾਜ, ਜਿਸ ਦੀ ਸ਼ਰਅ ਨਜ਼ਰ ਕੋਇ ਨਾ ਆਈਆ। ਮੈਂ ਸਦਾ ਸਦਾ ਸਦ ਆਪਣੀ ਸਾਜਣਾ ਲਵਾਂ ਸਾਜ, ਸਚ ਸਮਿਗ੍ਰੀ ਨਾਲ ਰਖਾਈਆ । ਮੇਰੇ ਉਤੇ ਕਿਰਪਾ ਕਰੀ ਗੁਰੂ ਮਹਾਰਾਜ, ਮਿਹਰਵਾਨ ਦਿਤੀ ਮਾਣ ਵਡਿਆਈਆ । ਸਦਾ ਸ਼ਬਦ ਅਗੰਮੀ ਮਾਰੇ ਅਵਾਜ਼, ਬਿਨਾ ਰਸਨਾ ਦਏ ਸੁਣਾਈਆ। ਕਲਜੁਗ ਅੰਤ ਜਿਸ ਨੇ ਰਚਣਾ ਤੇਰਾ ਕਾਜ, ਕਰਤਾ ਪੁਰਖ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਖਾਈਆ। ਮਾਇਆ ਕਹੇ ਮੈਂ ਬੜੀ ਗੰਭੀਰ, ਗਹਿਰ ਗਵਰ ਦਿਤੀ ਵਡਿਆਈਆ। ਮੇਰਾ ਸਭ ਤੋਂ ਵੱਖਰਾ ਬਸਤਰ ਚੀਰ, ਭੂਸ਼ਨ ਵੇਖਣ ਕੋਇ ਨਾ ਆਈਆ। ਮੇਰੀ ਆਹਲਾ ਅਦਨਿਆਂ ਤੋਂ ਬਾਹਰ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਮੇਰਾ ਸਭ ਤੋਂ ਵੱਖਰਾ ਜੰਜੀਰ, ਜੁਗ ਜੁਗ ਸ਼ਰਅ ਵਾਲਿਆਂ ਬੰਧਨ ਪਾਈਆ। ਮੇਰੀ ਸਭ ਤੋਂ ਅਨੋਖੀ ਸ਼ਮਸ਼ੀਰ, ਤਿੱਖੀ ਧਾਰ ਨਾਲ ਵਡਿਆਈਆ। ਮੇਰੀ ਸਭ ਤੋਂ ਵੱਖਰੀ ਲਕੀਰ, ਜਿਸ ਦੀ ਹੱਦ ਪਾਰ ਨਾ ਕੋਇ ਕਰਾਈਆ। ਮੈਨੂੰ ਝੁਕਦੇ ਪੀਰ ਫਕੀਰ, ਜੋ ਫਿਕਰੇ ਢੋਲੇ ਗਾਈਆ। ਮੈਂ ਸਭ ਦੀ ਬਦਲ ਦੇਵਾਂ ਜ਼ਮੀਰ, ਜ਼ਿਮੀ ਜ਼ਮਾਂ ਖੋਜ ਖੁਜਾਈਆ। ਮੈਂ ਖੇਲ ਜਾਣਾ ਬੱਚੇ ਖ਼ਾਰ ਸ਼ੀਰ, ਦੋਧੀ ਦੰਦੀ ਧਿਆਨ ਲਗਾਈਆ। ਮੇਰੀ ਸਦਾ ਸਦ ਵੱਖਰੀ ਤਦਬੀਰ, ਤਰੀਕਾ ਹੱਥ ਕਿਸੇ ਨਾ ਆਈਆ। ਮੈਂ ਲੇਖਾ ਜਾਣਾ ਗਰੀਬ ਅਮੀਰ, ਰਾਓ ਰੰਕਾਂ ਧਿਆਨ ਲਗਾਈਆ। ਮੇਰਾ ਮਾਲਕ ਖ਼ਾਲਕ ਗੁਣੀ ਗਹੀਰ, ਹਰਿ ਕਰਤਾ ਦਏ ਵਡਿਆਈਆ। ਮੈਂ ਸਦਾ ਸਦਾ ਸਦ ਦੀਨ ਦੁਨੀ ਬਦਲ ਦੇਵਾਂ ਤਕਦੀਰ, ਤਕੱਬਰ ਆਪਣਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇਵਣਹਾਰਾ ਧੀਰ, ਧੀਰਜ ਧਰਮ ਧਾਰ ਜਣਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਗਿਆਨ ਚੰਦ ਦੇ ਗ੍ਰਹਿ

ਮਾਇਆ ਕਹੇ ਜਗਤ ਪਸਾਰਾ, ਪਸਰ ਪਸਾਰੀ ਦਿਤੀ ਵਡਿਆਈਆ। ਮੈਂ ਮੰਨ ਕੇ ਓਸ ਦਾ ਇਸ਼ਾਰਾ, ਸੇਵਾ ਕਰਾਂ ਚਾਈਂ ਚਾਈਂਆ। ਇਕੋ ਇਕ ਤੱਕ ਸਹਾਰਾ, ਸੀਸ ਕਦਮਾਂ ਕਦਮ ਝੁਕਾਈਆ। ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਵਿਚ ਆਪਣਾ ਆਪ ਮਿਟਾਈਆ। ਜੋ ਆਦਿ ਪੁਰਖ ਏਕੰਕਾਰਾ, ਅਕਲ ਕਲਧਾਰੀ ਬੇਪਰਵਾਹੀਆ। ਜਿਸ ਨੇ ਸ਼ੁਰੂ ਵਿਚ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਣਾਇਆ ਜੈਕਾਰਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਓਸ ਵੇਲੇ ਨਾ ਕੋਈ ਗੁਰੂ ਨਾ ਕੋਈ ਅਵਤਾਰਾ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਨਾ ਲਖ ਚੁਰਾਸੀ ਕੋਈ ਪਸਾਰਾ, ਖਾਲੀ ਵੰਡ ਨਾ ਕੋਇ ਰਖਾਈਆ । ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਕਾਰਾ, ਅੱਖਰ ਅੱਖਰਾਂ ਜੋੜ ਨਾ ਕੋਇ ਜੁੜਾਈਆ । ਨਾ ਕੋਈ ਸਮੁੰਦ ਸਾਗਰਾਂ ਨਾ ਉਜਾੜ ਪਹਾੜਾ, ਟਿੱਲਾ ਨਜ਼ਰ ਕੋਇ ਨਾ ਆਈਆ । ਨਾ ਕੋਈ ਨੌਂ ਖੰਡ ਸੱਤ ਦੀਪ ਅਖਾੜਾ, ਨਾ ਕੋਈ ਹਿਸਿਆਂ ਵੰਡ ਵੰਡਾਈਆ। ਨਾ ਕੋਈ ਲਾੜੀ ਨਾ ਕੋਈ ਲਾੜਾ, ਜਗਤ ਨਾਤਾ ਨਾ ਕੋਇ ਜੁੜਾਈਆ। ਕਿਰਪਾ ਕੀਤੀ ਮੇਰੇ ਨਿਰੰਕਾਰਾ, ਨਿਰਵੈਰ ਦਿਤੀ ਵਡਿਆਈਆ। ਮੈਨੂੰ ਬਖਸ਼ ਕੇ ਚਰਨ ਸਹਾਰਾ, ਚਰਨੋਧਕ ਜਾਮ ਪਿਆਈਆ। ਹੁਕਮ ਸੰਦੇਸ਼ਾ ਸੁਣਾਇਆ ਅਗੰਮ ਅਪਾਰਾ, ਅਲਖ ਅਗੋਚਰ ਦਿਤਾ ਜਣਾਈਆ। ਜੁਗ ਚੌਕੜੀ ਤੇਰਾ ਖੇਲ ਹੋਵੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਤੂੰ ਵੇਖਣਹਾਰਾ ਰੰਗ ਮੇਰਾ ਨਿਰੰਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚੌਬੀਸਾ ਜਗਦੀਸ਼ਾ ਹਰਿ ਕਲ ਕਲਕੀ ਅਵਤਾਰਾ, ਜਨ ਭਗਤਾਂ ਦਏ ਸਹਾਰਾ, ਜਨਮ ਜਨਮ ਦੇ ਵਿਛੜੇ ਮੇਲ ਮਿਲਾਏ ਸਹਿਜ ਸੁਭਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ
ਹਰਬੰਸ ਸਿੰਘ ਦੜ ਦੇ ਨਵਿਤ

ਮਾਇਆ ਕਹੇ ਮੈਂ ਬੜੀ ਪਾਕ ਪਵਿਤ, ਪਤਤ ਉਧਾਰਨ ਦਿਤੀ ਵਡਿਆਈਆ। ਮੈਂ ਖੇਲ ਖੇਲਾਂ ਨਿਤ ਨਵਿਤ, ਨਿਤ ਨਿਤ ਆਪਣਾ ਵੇਸ ਵਟਾਈਆ। ਮੈਂ ਵਸਾਂ ਹਰ ਘਟ ਚਿਤ, ਗ੍ਰਹਿ ਗ੍ਰਹਿ ਡੇਰਾ ਲਾਈਆ। ਮੇਰਾ ਲੱਖ ਚੁਰਾਸੀ ਮਿਤ, ਸੱਜਣ ਸਰਬ ਅਖਵਾਈਆ। ਮੈਂ ਲੋਭੀਆਂ ਲਾਲਚੀਆਂ ਕਰਾਂ ਹਿੱਤ, ਕਾਮੀਆਂ ਆਪਣੀ ਕਾਮਨਾ ਵਿਚ ਫਸਾਈਆ। ਮੇਰਾ ਲੇਖਾ ਕੋਈ ਨਾ ਸਕੇ ਲਿਖ, ਲਿਖਣ ਤੋਂ ਬਾਹਰ ਮੇਰੀ ਵਡਿਆਈਆ। ਮੇਰੀ ਸਿਖਿਆ ਸਾਰੇ ਲੈਣ ਸਿਖ, ਜਿਨ੍ਹਾਂ ਨੂੰ ਲੋਭ ਲਾਲਚ ਦੀ ਪੱਟੀ ਦਿਆਂ ਪੜ੍ਹਾਈਆ। ਮੈਂ ਅੰਦਰ ਵੜ ਕੇ ਮਾਰਾਂ ਖਿਚ, ਹਲੂਣਾ ਦੇਵਾਂ ਚਾਈਂ ਚਾਈਂਆ। ਮੇਰਾ ਵਸੇਰਾ ਅਮੀਰਾਂ ਗਰੀਬਾਂ ਵਿਚ, ਵਿਚਲਾ ਭੇਵ ਦਿਆਂ ਖੁਲ੍ਹਾਈਆ। ਮੈਂ ਜੁਗ ਜੁਗ ਸਭ ਨੂੰ ਲਵਾਂ ਜਿਤ, ਹਾਰ ਵਿਚ ਕਦੇ ਨਾ ਆਈਆ। ਵਡਿਆਈ ਦੇਵੇ ਮੇਰਾ ਪਰਮੇਸ਼ਵਰ ਪਿਤ, ਪਾਰਬ੍ਰਹਮ ਪ੍ਰਭ ਹੋਏ ਸਹਾਈਆ। ਮੇਰੀ ਗੁਰ ਅਵਤਾਰ ਪੈਗ਼ੰਬਰਾਂ ਹੋਵੇ ਸੁਹੰਜਣੀ ਥਿਤ, ਵਾਰ ਘੜੀ ਪਲ ਵੱਜਦੀ ਰਹੇ ਵਧਾਈਆ। ਮੈਂ ਖੇਲ ਖਿਲਾਇਆ ਸਿਲ੍ਹ ਪਾਹਿਨ ਪੱਥਰ ਇੱਟ, ਪੂਜਾ ਜਗਤ ਵਾਲੀ ਬਣਾਈਆ। ਕਿਸੇ ਦਾ ਮਨੂਆ ਜਾਏ ਨਾ ਟਿਕ, ਇਹ ਮੇਰੀ ਬੇਪ੍ਰਵਾਹੀਆ। ਘਰ ਘਰ ਉਬਲੇ ਰਿਤ, ਸਾਂਤਕ ਸਤਿ ਨਾ ਕੋਇ ਕਰਾਈਆ। ਪੁਰਖ ਅਕਾਲਾ ਵਸੇ ਕਿਸੇ ਨਾ ਚਿਤ, ਚਿਤ ਠਗੋਰੀ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰਨ ਕਰੇ ਇਛ, ਨਿਰਇਛਤ ਆਪਣੀ ਦਇਆ ਕਮਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਰਾਮ ਚੰਦ ਦੇ ਗ੍ਰਹਿ

ਮਾਇਆ ਕਹੇ ਮੇਰਾ ਖੇਲ ਅਛਲ ਅਛੱਲਾ, ਵਲ ਛਲਧਾਰੀ ਦਿਆਂ ਸਮਝਾਈਆ। ਮੇਰਾ ਰੂਪ ਸਰੂਪ ਇਕ ਇਕੱਲਾ, ਦੂਜਾ ਨਜ਼ਰ ਕੋਇ ਨਾ ਆਈਆ । ਮੇਰਾ ਜਗਤ ਜਹਾਨ ਮਹੱਲਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਮੇਰਾ ਜ਼ਿਮੀਂ ਅਸਮਾਨਾਂ ਹੇਠ ਕੋਈ ਨਾ ਥੱਲਾ, ਜਲ ਥਲ ਮਹੀਅਲ ਆਪਣਾ ਖੇਲ ਖਿਲਾਈਆ । ਮੈਂ ਜੁਗ ਚੌਕੜੀ ਫੜਾਇਆ ਕਿਸੇ ਨਾ ਪੱਲਾ, ਪਲਕ ਵਿਚ ਆਪਣਾ ਹੁਕਮ ਵਰਤਾਈਆ। ਮੇਰਾ ਸਦਾ ਸਦ ਹੁੰਦਾ ਰਿਹਾ ਹੱਲਾ, ਚਾਰੋਂ ਕੁੰਟ ਧਿਆਨ ਲਗਾਈਆ। ਨਿਤ ਨਵਿਤ ਮੇਰਾ ਦੀਪਕ ਧਰਨੀ ਧਰਤ ਧਵਲ ਧੌਲ ਉਤੇ ਬੱਲਾ, ਚਾਰੋਂ ਕੁੰਟ ਕੁੰਟ ਰੁਸ਼ਨਾਈਆ। ਮੈਨੂੰ ਰਹਿਮਤ ਕੀਤੀ ਨੂਰ ਅਲਾਹੀ ਅੱਲਾ, ਆਲਮੀਨ ਦਿਤੀ ਵਡਿਆਈਆ। ਡਰ ਭਾਓ ਦਿਸੇ ਕੋਈ ਨਾ ਮੇਰੀ ਖੱਲ੍ਹਾ, ਖਾਲਕ ਖਲਕ ਰਿਹਾ ਜਣਾਈਆ। ਮੇਰਾ ਨਵ ਸਤ ਪਿਆਰ ਦਾ ਚੜ੍ਹਨ ਵਾਲਾ ਦਲਾ, ਚਾਰੋਂ ਕੁੰਟ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ।

ਮਾਇਆ ਕਹੇ ਮੇਰਾ ਅਗੰਮ ਅਗੰਮੜਾ ਭੇਖਾ, ਭੇਖਾਧਾਰੀ ਦੇਵੇ ਮਾਣ ਵਡਿਆਈਆ। ਮੇਰੀ ਸਮਝੇ ਕੋਈ ਨਾ ਰੇਖਾ, ਰਿਖੀ ਮੁਨੀ ਬੈਠਣ ਸੀਸ ਨਿਵਾਈਆ। ਮੇਰਾ ਜੁਗ ਜੁਗ ਵੱਖਰਾ ਲੇਖਾ, ਲੇਖਕ ਲਿਖ ਨਾ ਕੋਇ ਸਮਝਾਈਆ। ਮੈਂ ਸਭ ਨੂੰ ਦੇਵਾਂ ਸੰਦੇਸ਼ਾ, ਸਚ ਸਚ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ

ਪ੍ਰਗਟ ਹੋਵੇ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਜੋ ਸਦਾ ਰਹੇ ਹਮੇਸ਼ਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਓਸ ਦਾ ਖੇਲ ਦੇਸ ਬਦੇਸਾ, ਦੋ ਜਹਾਨਾਂ ਡਗਮਗਾਈਆ। ਓਸ ਦੀ ਨਾ ਦਾਹੜੀ ਮੁਛ ਨਾ ਦਿਸੇ ਕੇਸਾ, ਨੂਰ ਨੁਰਾਨਾ ਡਗਮਗਾਈਆ। ਓਹ ਵੇਖੇ ਟਿੱਲੇ ਥਲ ਅਸਗਾਹ ਰੇਤਾ, ਜੰਗਲ ਜੂਹਾਂ ਖੋਜ ਖੁਜਾਈਆ। ਸਮੁੰਦ ਸਾਗਰਾਂ ਪਾਵੇ ਭੇਤਾ, ਜਲ ਜਲ ਆਪਣਾ ਪਰਦਾ ਲਾਹੀਆ । ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂਆਂ ਮੰਨਿਆ ਨੇਤਾ, ਨਿਰਗੁਣ ਨਿਰਵੈਰ ਆਪਣਾ ਰੂਪ ਬਦਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਰੱਖੇ ਚੇਤਾ, ਚੇਤਨ ਹੋ ਕੇ ਵੇਖ ਵਖਾਈਆ। ਜਨ ਭਗਤਾਂ ਕਰੇ ਹੇਤਾ, ਹਿਤਕਾਰੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਨਰ ਨਰੇਸ਼ਾ, ਨਰ ਹਰਿ ਇਕ ਅਖਵਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕੈਂਪ ਜ਼ਿਲਾ ਜੰਮੂ ਚੰਨੋ ਦੇਵੀ ਦੇ ਗ੍ਰਹਿ

ਮਾਇਆ ਕਹੇ ਮੈਂ ਬਹੁ ਬਿਧ ਰੂਪੀ, ਰੂਪ ਅਨੂਪ ਮੇਰੀ ਵਡਿਆਈਆ। ਮੇਰਾ ਲੇਖਾ ਸਤਿ ਸਰੂਪੀ, ਸਤਿ ਸਤਿਵਾਦੀ ਵੰਡ ਵੰਡਾਈਆ। ਮੇਰਾ ਸ਼ਹਿਨਸ਼ਾਹ ਸ਼ਾਹੋ ਭੂਪੀ, ਸੁਲਤਾਨ ਧੁਰਦਰਗਾਹੀਆ। ਮੇਰਾ ਲੇਖਾ ਚਾਰੇ ਕੂਟੀ, ਭੱਜਾਂ ਵਾਹੋ ਦਾਹੀਆ। ਮੈਂ ਦੋ ਜਹਾਨ ਪੰਘੂੜਾ ਰਹੀ ਝੂਟੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਹੁਲਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਬੇਪ੍ਰਵਾਹੀਆ।

ਮਾਇਆ ਕਹੇ ਮੈਂ ਸਦਾ ਰਹਿੰਦੀ ਚੁੱਪ, ਮੁਖ ਬਚਨ ਨਾ ਕੋਇ ਸੁਣਾਈਆ । ਕਲਜੁਗ ਅੰਤ ਵੇਖਾਂ ਅੰਧੇਰਾ ਘੁਪ, ਨਵ ਸਤ ਨੈਣ ਉਠਾਈਆ। ਸਤਿ ਧਰਮ ਦਾ ਦਿਸੇ ਕੋਈ ਨਾ ਸੁੱਤ, ਅਪਰਾਧੀ ਹੋਏ ਲੋਕਾਈਆ। ਲੇਖਾ ਜਾਣਾ ਅਬਿਨਾਸ਼ੀ ਅਚੁਤ, ਕੀ ਚੇਤਨ ਆਪਣਾ ਹੁਕਮ ਵਰਤਾਈਆ। ਕਿਸ ਵਿਧ ਕੂੜ ਕੁੜਿਆਰੀ ਮੌਲੇ ਰੁਤ, ਫਲ ਫੁਲ ਜੂਠ ਝੂਠ ਨਾਲ ਮਿਲਾਈਆ। ਮੈਂ ਵੇਖ ਕੇ ਹੋਵਾਂ ਖੁਸ਼, ਖੁਸ਼ੀਆਂ ਦੇ ਢੋਲੇ ਗਾਈਆ। ਧਰਨੀ ਧਰਤ ਧਵਲ ਧੌਲ ਆਪਣਾ ਰੋਵੇ ਦੁੱਖ, ਦੁੱਖੀ ਹੋ ਕੇ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ।

ਮਾਇਆ ਕਹੇ ਮੈਂ ਮੁੱਖੋਂ ਕਦੇ ਨਾ ਬੋਲੀ, ਅਨਬੋਲਤ ਦਿਤੀ ਵਡਿਆਈਆ। ਮੇਰੀ ਆਸ਼ਾ ਮੇਰੀ ਢੋਲੀ, ਜਗਤ ਜਹਾਨ ਕਰੇ ਰੁਸ਼ਨਾਈਆ। ਮੇਰੀ ਤ੍ਰਿਸ਼ਨਾ ਮੇਰੀ ਗੋਲੀ, ਜੁਗ ਜੁਗ ਸੇਵ ਕਮਾਈਆ। ਮੇਰੀ ਮਨਸਾ ਮੇਰੀ ਹੋਲੀ, ਲਾਲ ਰੰਗ ਦਏ ਚੜ੍ਹਾਈਆ। ਮੇਰੀ ਖਾਹਿਸ਼ ਬਣੇ ਤੋਲੀ, ਲੱਖ ਚੁਰਾਸੀ ਤੋਲ ਤੁਲਾਈਆ। ਮੇਰੀ ਕਲਪਣਾ ਹੋਵੇ ਡੋਲੀ, ਜੀਵਾਂ ਜੰਤਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਮਾਂਗਤ ਮੰਗ ਮੰਗਾਈਆ।

ਮਾਇਆ ਕਹੇ ਮੈਂ ਮੁਖੋਂ ਕੁਛ ਨਾ ਕਹਿੰਦੀ, ਕਹਿਣ ਨਾ ਕਿਛ ਜਣਾਈਆ। ਮੈਂ ਮੰਦਰ ਕਿਸੇ ਨਾ ਬਹਿੰਦੀ, ਆਸਣ ਜਗਤ ਨਾ ਕੋਇ ਵਿਛਾਈਆ। ਮੇਰੀ ਕਲਾ ਹੋਵੇ ਨਾ ਢਹਿੰਦੀ, ਚਾਰੋਂ ਕੁੰਟ ਲਵਾਂ ਅੰਗੜਾਈਆ। ਮੈਂ ਖੇਲ ਖੇਲਣਾ ਸਦੀ ਚੌਧਵੀਂ ਦਿਸ਼ਾ ਲਹਿੰਦੀ, ਲਹਿਣੇ ਦੇਣੇ ਮੁਹੰਮਦ ਪੂਰ ਕਰਾਈਆ। ਆਪਣੀ ਹੱਥੀਂ ਲਾ ਕੇ ਮਹਿੰਦੀ, ਸਗਨ ਜਗਤ ਧਾਰ ਰਖਾਈਆ। ਕਿਆਮਤ ਦੀ ਧਾਰ ਵੇਖਾਂ ਵਹਿੰਦੀ, ਸ਼ਾਮਤ ਦੀਨ ਦੁਨੀ

ਸਮਝਾਈਆ। ਉਮਤ ਇਕ ਦੂਜੇ ਨਾਲ ਖਹਿੰਦੀ, ਖਾਹਮਖਾਹ ਦਿਆਂ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਭਾਣਾ ਆਦਿ ਜੁਗਾਦਿ ਜੁਗ ਚੌਕੜੀ ਸਹਿੰਦੀ, ਭਾਣੇ ਅੰਦਰ ਭਾਵੀ ਜਗਤ ਜੁਗਤ ਵਰਤਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਸੋਭਾ ਸਿੰਘ ਦੇ ਗ੍ਰਹਿ ਜ਼ਿਲਾ ਜੰਮੂ

ਮਾਇਆ ਕਹੇ ਮੈਂ ਸ਼ਬਦ ਗੁਰੂ ਦੀ ਚੇਲੀ, ਜੋ ਚਿਲਾ ਤੀਰ ਕਮਾਨ ਇਕ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਾਚਾ ਬੇਲੀ, ਬੇਲੇ ਜੰਗਲਾਂ ਜੂਹਾਂ ਉਜਾੜ ਪਹਾੜਾਂ ਹੋਏ ਸਹਾਈਆ। ਜੋ ਸਤਿਜੁਗ ਤਰੇਤਾ ਦੁਆਪਰ ਕਲਜੁਗ ਮੇਲ ਰਿਹਾ ਮੇਲੀ, ਮਿਲ ਮਿਲ ਆਪਣਾ ਰੰਗ ਰੰਗਾਈਆ। ਮੈਨੂੰ ਕਦੇ ਹੋਣ ਨਾ ਦੇਵੇ ਵੇਹਲੀ, ਸੇਵਾ ਵਿਚੋਂ ਸੇਵਾ ਦਏ ਸਮਝਾਈਆ। ਜਿਸ ਮੇਰੀ ਬਣਨ ਨਹੀਂ ਦਿਤੀ ਅਵਰ ਕੋਈ ਸਹੇਲੀ, ਸਾਜਣ ਰੰਗ ਨਾ ਕੋਇ ਵਖਾਈਆ। ਮੈਂ ਵਸਾਂ ਧਾਮ ਨਵੇਲੀ, ਬਿਨ ਛੱਪਰ ਛੰਨ ਡੇਰਾ ਲਾਈਆ। ਮੈਂ ਸਦਾ ਰਹਾਂ ਅਕੇਲੀ, ਅਕਲ ਕਲਧਾਰੀ ਓਟ ਤਕਾਈਆ। ਮੈਂ ਜੋਬਨਵੰਤੀ ਅਲਵੇਲੀ, ਸੋਹਣਾ ਰੂਪ ਰਖਾਈਆ । ਮੇਰੀ ਖੇਲ ਵਿਸ਼ਨ ਬ੍ਰਹਮਾ ਸ਼ਿਵ ਖੇਲੀ, ਅਵਤਾਰ ਪੈਗ਼ੰਬਰ ਗੁਰ ਆਪਣੀ ਖੁਸ਼ੀ ਬਣਾਈਆ। ਮੈਂ ਸ਼ਾਹ ਸੁਲਤਾਨਾਂ ਘੱਲਾਂ ਜੇਲ੍ਹੀ, ਲਖ ਚੁਰਾਸੀ ਰਾਏ ਧਰਮ ਹੱਥ ਫੜਾਈਆ। ਕਿਸੇ ਦੀ ਕੀਮਤ ਰਹਿਣ ਨਾ ਦੇਵਾਂ ਪੈਸਾ ਧੇਲੀ, ਬਿਨ ਟਕਿਆਂ ਦਿਆਂ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਰੰਗ ਵਖਾਈਆ।

ਮਾਇਆ ਕਹੇ ਮੇਰਾ ਵਸੇ ਇਕ ਮਹੱਲਾ, ਮਹਿਫਲ ਅਵਰ ਨਾ ਕੋਇ ਲਗਾਈਆ। ਮੇਰਾ ਸਤਿ ਸਰੂਪ ਇਕੱਲਾ, ਬੈਠਾ ਸੋਭਾ ਪਾਈਆ। ਜਿਸ ਦਾ ਨਾ ਉਪਰ ਨਾ ਥੱਲਾ, ਮਧ ਨਜ਼ਰ ਕਿਸੇ ਨਾ ਆਈਆ। ਜਿਥੇ ਵਕਤ ਨਾ ਘੜੀ ਨਾ ਪਲਾ, ਦਿਵਸ ਰੈਣ ਗਣਤ ਨਾ ਕੋਇ ਗਿਣਾਈਆ । ਮੇਰਾ ਧਾਮ ਸਦਾ ਅਟੱਲਾ, ਅਚੱਲ ਸੋਭਾ ਪਾਈਆ। ਜੋ ਬਾਹਰ ਜਲਾ ਥਲਾ, ਅਸਗਾਹਾਂ ਨਜ਼ਰ ਕੋਇ ਨਾ ਆਈਆ। ਮੈਂ ਸਚ ਸੰਦੇਸ਼ਾ ਜੁਗ ਜੁਗ ਸਭ ਨੂੰ ਘੱਲਾ, ਸੁਨੇਹੁੜਾ ਦੇਵਾਂ ਥਾਉਂ ਥਾਈਂਆ। ਸਦੀ ਚੌਧਵੀਂ ਅੰਤਮ ਮੇਰਾ ਲੇਖਾ ਨਾਲ ਰਾਣੀ ਅੱਲਾ, ਅੱਲਾ ਬੇਪ੍ਰਵਾਹ ਦਏ ਵਡਿਆਈਆ। ਮੈਂ ਅਮਾਮ ਅਮਾਮਾ ਸ਼ਾਹ ਸੁਲਤਾਨ ਦਾ ਦਰ ਮੱਲਾ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਪਰਦਾ ਆਪ ਉਠਾਈਆ।

ਮਾਇਆ ਕਹੇ ਮੈਂ ਕਦੀ ਨਾ ਪਵਾਂ ਸੋਚੀ, ਸੋਚ ਵਿਚ ਕਦੇ ਨਾ ਆਈਆ। ਮੈਂ ਜਗਤ ਤ੍ਰਿਸ਼ਨਾ ਕਦੇ ਨਾ ਲੋਚੀ, ਲੋਚਣ ਨੈਣ ਨਾ ਕੋਇ ਖੁਲ੍ਹਾਈਆ। ਮੈਨੂੰ ਇਕ ਗਲ ਯਾਦ ਆਉਂਦੀ ਰਵਦਾਸ ਚੁਮਾਰੇ ਵਾਲੀ ਮੋਚੀ, ਜੋ ਬਿਨ ਅੱਖਰਾਂ ਗਿਆ ਸਮਝਾਈਆ। ਕਲਜੁਗ ਅੰਤ ਤੂੰ ਸੁਣਨਾ ਇਕ ਸਲੋਕੀ, ਸੋਹਲਾ ਧੁਰਦਰਗਾਹੀਆ। ਜਿਸ ਨੂੰ ਵਾਚਣ ਚੌਦਾਂ ਲੋਕੀ, ਚੌਦਾਂ ਤਬਕ ਅੱਖ ਉਠਾਈਆ। ਉਸ ਨੂੰ ਸਕੇ ਕੋਈ ਨਾ ਰੋਕੀ, ਰੁਕਾਵਟ ਵਿਚ ਕਦੇ ਨਾ ਆਈਆ । ਜਿਸ ਨੂੰ ਲੱਭਦੇ ਕੋਟਨ ਕੋਟੀ, ਓਹ ਦਾਤਾ ਬੇਪ੍ਰਵਾਹੀਆ। ਉਸ ਦੀ ਖੇਲ ਅਗੰਮੀ ਛੋਟੀ, ਲਖ ਚੁਰਾਸੀ ਨਾਲ ਖਿਲਾਈਆ। ਦੀਨ ਦੁਨੀਆਂ ਹੋਵੇ ਬੋਟੀ ਬੋਟੀ, ਧਰਮ ਦਾ ਰੰਗ ਨਾ ਕੋਇ ਰੰਗਾਈਆ। ਸਭ ਦੀ ਖਾਲੀ ਕਰੇ ਲੁਟੀਆ ਲੋਟੀ, ਅੰਮ੍ਰਿਤ ਜਲ ਨਾ ਕੋਇ ਭਰਾਈਆ। ਸ਼ਾਹ

ਸੁਲਤਾਨਾਂ ਮਤ ਹੋਵੇ ਹੋਛੀ, ਧੀਰਜ ਧੀਰ ਨਾ ਕੋਇ ਧਰਾਈਆ। ਕੂੜ ਕੁੜਿਆਰ ਨਾਲ ਸਭ ਨੂੰ ਕਰਾਂ ਦੋਸ਼ੀ, ਨਿਰਦੋਸ਼ੀ ਆਪਣਾ ਹੁਕਮ ਵਰਤਾਈਆ। ਮੈਂ ਖੇਲ ਵੇਖਾਂ ਬਣ ਖਾਮੋਸ਼ੀ, ਮੁਖ ਬਚਨ ਨਾ ਕੋਇ ਸੁਣਾਈਆ। ਚਾਰੋਂ ਕੁੰਟ ਇਕੋ ਪੁਰਖ ਅਕਾਲ ਦੀ ਜਗੇ ਜੋਤੀ, ਜੋਤੀ ਜਾਤਾ ਨਜ਼ਰੀ ਆਈਆ। ਆਤਮ ਧਾਰ ਜਿਸ ਦੀ ਗੋਤੀ, ਪਰਮਾਤਮ ਆਪਣਾ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਦ੍ਰਿਸ਼ਟ ਉਠਾਏ ਸੋਤੀ, ਆਲਸ ਨਿੰਦਰਾ ਵਿਚ ਸੋਇਆ ਰਹਿਣ ਕੋਇ ਨਾ ਪਾਈਆ।

❋