ਪੁਸਤਕਾਲਾਮਾਇਆ ਕਹੇ

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਈਸ਼ਰ ਦਾਸ ਦੇ ਗ੍ਰਹਿ

ਮਾਇਆ ਕਹੇ ਮੈਂ ਸਦਾ ਸਦਾ ਬੜੀ ਚਟਕ, ਚੇਟਕ ਵਿਚ ਰੱਖਾਂ ਲੋਕਾਈਆ । ਸ੍ਰਿਸ਼ਟੀ ਤ੍ਰਿਸ਼ਨਾ ਵਿਚ ਰਹੀ ਭਟਕ, ਭਟਕਣਾ ਵਿਚ ਭਟਕਾਈਆ। ਮੇਰਾ ਖੇਲ ਪਾਰ ਅਟਕ, ਅਟਕ ਅਟਕ ਕੇ ਦਿਆਂ ਜਣਾਈਆ। ਧੁਰ ਦੇ ਹੁਕਮ ਦਾ ਚੜ੍ਹਨਾ ਕਟਕ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਹਲੂਣਾ ਦੇਣਾ ਅਫਰੀਦੀ ਖਟਕ, ਸੁਤਿਆਂ ਲਵਾਂ ਉਠਾਈਆ। ਲਹਿਣਾ ਪੂਰਾ ਕਰਨਾ ਬਲ ਵਾਲਾ ਬਲਖ, ਆਪਣੀ ਕਾਰ ਭੁਗਤਾਈਆ। ਸ਼ਾਹ ਅਫਗਾਨਾ ਹੋਵੇ ਤਲਖ, ਤਲਖੀ ਵਿਚ ਦੁਹਾਈਆ। ਫੇਰ ਅੱਗੇ ਜਗਾਵਾਂ ਅਲਖ, ਅਰਬੀਆਂ ਲਵਾਂ ਉਠਾਈਆ। ਫੇਰ ਮਾਤਲੋਕ ਹੋ ਪ੍ਰਤੱਖ, ਮੂਸਾ ਈਸਾ ਦਿਆਂ ਜਗਾਈਆ। ਫੇਰ ਖੇਲ ਕਰ ਕੇ ਵਖ ਵਖ, ਦੋ ਧੜ ਦਿਆਂ ਕਰਾਈਆ। ਫੇਰ ਸਭ ਦੇ ਸਾੜ ਕੇ ਕੱਖ, ਅਗਨੀ ਅੱਗ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਹੋਏ ਆਪ ਸਹਾਈਆ। ਮਾਇਆ ਕਹੇ ਮੈਂ ਆਦਿ ਜੁਗਾਦਿ ਸ਼ੁਕੀਨ, ਆਪਣਾ ਰੂਪ ਆਪ ਪ੍ਰਗਟਾਈਆ। ਮੇਰਾ ਇਕ ਦੇ ਉਤੇ ਯਕੀਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਮੇਰਾ ਮਾਰਗ ਜਗਤ ਮਹੀਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਜੁਗ ਜੁਗ ਕਰਾਂ ਤਰਮੀਮ, ਅਦਲੀ ਬਦਲੀ ਵੇਖਾਂ ਖ਼ਲਕ ਖ਼ੁਦਾਈਆ। ਮੇਰੀ ਹੋਣ ਵਾਲੀ ਤਕਸੀਮ, ਸੋਹਣੀ ਵੰਡ ਵੰਡਾਈਆ। ਮੈਂ ਲੇਖੇ ਲਾਉਣਾ ਡੰਡਾ ਮੀਮ, ਨੁਕਤਾ ਨੂਨ ਨਾਲ ਮਿਲਾਈਆ। ਮੈਂ ਹੋਣਾ ਨਹੀਂ ਕਿਸੇ ਅਧੀਨ, ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਜੁਗ ਜੁਗਾ ਪ੍ਰਾਚੀਨ, ਪਰਾਤਨ ਲਹਿਣਾ ਆਪਣੇ ਨਾਲ ਰਖਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਜ਼ਿਲਾ ਜੰਮੂ ਲਛਮਣ ਸਿੰਘ ਦੇ ਗ੍ਰਹਿ
ਬਾਹਰ ਵਿਹੜੇ ਵਿਚ

ਮਾਇਆ ਕਹੇ ਜਨ ਭਗਤੋ ਪੈਂਦੀਆਂ ਰਾਸਾਂ, ਰਸਤੇ ਦੋ ਜਹਾਨ ਸੋਭਾ ਪਾਈਆ। ਸਭ ਦੀਆਂ ਪੂਰੀਆਂ ਹੋਵਣ ਆਸਾਂ, ਤ੍ਰਿਸ਼ਨਾ ਨਾਲ ਮਿਲਾਈਆ। ਧਰਨੀ ਉਤੇ ਮੈਨੂੰ ਦਿਸਦੀਆਂ ਲਾਸ਼ਾਂ, ਲਛਮੀ ਚਰਨਾਂ ਨਾਲ ਠੁਕਰਾਈਆ। ਕੀ ਮੈਂ ਖੋਲ੍ਹ ਕੇ ਦੱਸਾਂ ਖੁਲ੍ਹਾਸਾ, ਖੁਲ੍ਹੀ ਮੇਂਢੀ ਸੀਸ ਦੁਹਾਈਆ। ਨਵ ਸਤ ਦਿਸੇ ਉਦਾਸਾ, ਚਾਰ ਕੁੰਟ ਧੀਰ ਨਾ ਕੋਇ ਧਰਾਈਆ। ਮੇਰਾ ਮਹਿਬੂਬ ਬਦਲਣ ਵਾਲਾ ਪਾਸਾ, ਸਾਰ ਪਾਸ ਆਪਣੀ ਖੇਲ ਖਿਲਾਈਆ। ਮੈਨੂੰ ਵੇਖ ਵੇਖ ਖੁਸ਼ੀਆਂ ਦਾ ਆਵੇ ਹਾਸਾ, ਹੱਸ ਹੱਸ ਖੁਸ਼ੀ ਬਣਾਈਆ। ਮੈਂ ਖੇਲ ਤੱਕਾਂ

ਓਸ ਪੁਰਖ ਅਬਿਨਾਸ਼ਾ, ਜੋ ਕਰਤਾ ਧੁਰਦਰਗਾਹੀਆ। ਜੋ ਜਨ ਭਗਤਾਂ ਦੇਵਣ ਆਇਆ ਭਰਵਾਸਾ, ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਮਾਇਆ ਕਹੇ ਮੈਂ ਹਰਿਜਨ ਵੇਖੇ ਨੱਚਦੇ, ਸਚਖੰਡ ਸਾਚੇ ਨਜ਼ਰੀ ਆਈਆ। ਕੀ ਹੋਇਆ ਜੇ ਜਗਤ ਕਾਇਆ ਮਾਟੀ ਭਾਂਡੇ ਕੱਚ ਦੇ, ਤਤਵ ਤਤ ਨਾਲ ਵਡਿਆਈਆ। ਓਹ ਆਤਮ ਪਰਮਾਤਮ ਰੂਪ ਪ੍ਰਭੂ ਸਚ ਦੇ, ਸਚ ਸਚ ਨਾਲ ਮਿਲਾਈਆ। ਓਹ ਉਸ ਘਰਾਣੇ ਵਸਦੇ, ਜਿਥੇ ਵਸੇ ਬੇਪਰਵਾਹੀਆ। ਜਿਥੇ ਇਸ਼ਾਰੇ ਨਹੀਂ ਕਿਸੇ ਅੱਖ ਦੇ, ਸੈਨਤ ਜਗਤ ਨਾ ਕੋਇ ਸਮਝਾਈਆ। ਸਦ ਦਰਸ਼ਨ ਹੋਣ ਪ੍ਰਤੱਖ ਦੇ, ਸਨਮੁਖ ਸੋਭਾ ਪਾਈਆ । ਜਿਸ ਦੇ ਡੇਰੇ ਨਹੀਂ ਕੋਈ ਵੱਖ ਦੇ, ਵਖਰੀ ਵੰਡ ਨਾ ਕੋਇ ਵੰਡਾਈਆ। ਜਦੋਂ ਚਾਹੇ ਜਨ ਭਗਤਾਂ ਸਿਰ ਉਤੇ ਹੱਥ ਰੱਖਦੇ, ਰੱਖਣਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਮਾਇਆ ਕਹੇ ਮੈਂ ਵੇਖੇ ਹਰਿਜਨ ਤਰਦੇ, ਹਰਿ ਕਰਤਾ ਆਪ ਤਰਾਈਆ। ਜੋ ਇਕ ਵਾਰ ਬਣ ਗਏ ਇਸ ਦੇ ਬਰਦੇ, ਬੰਦੀਖਾਨਿਉਂ ਦਏ ਕਢਾਈਆ। ਜਿਨ੍ਹਾਂ ਲਹਿੰਦਿਉਂ ਜਾਣਾ ਚੜ੍ਹਦੇ, ਚੜ੍ਹਦੀ ਦਿਸ਼ਾ ਵੰਡ ਨਾ ਕੋਇ ਵੰਡਾਈਆ। ਗੜ੍ਹ ਤੋੜ ਹੰਕਾਰੀ ਮੜ੍ਹ ਦੇ, ਮੜ੍ਹੀ ਗੋਰਾਂ ਫੋਲ ਫੁਲਾਈਆ। ਰਸਨਾ ਜੇਹਵਾ ਜੀਵਾਂ ਜੰਤਾਂ ਢੋਲੇ ਵੇਖੇ ਪੜ੍ਹਦੇ, ਕੀ ਅੱਖਰਾਂ ਨਾਲ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਰਗ ਇਕ ਰਖਾਈਆ।

ਮਾਇਆ ਕਹੇ ਜਨ ਭਗਤੋ ਤੁਹਾਡੀ ਆਸਾ ਪੁੰਨੀ, ਪੂਰਨ ਸਤਿਗੁਰ ਦਏ ਦ੍ਰਿੜਾਈਆ। ਤੁਹਾਡਾ ਮਾਲਕ ਕੁਲ ਕੁੰਨੀ, ਕਾਇਨਾਤ ਦਾ ਰਹਿਬਰ ਇਕ ਅਖਵਾਈਆ। ਜਿਸ ਨੇ ਲੱਖ ਚੁਰਾਸੀ ਕੱਟਣੀ ਜੂਨੀ, ਰਾਏ ਧਰਮ ਦਾ ਫੰਦ ਕਟਾਈਆ। ਓਹ ਸਭ ਤੋਂ ਵੱਡਾ ਕਾਨੂੰਨੀ, ਕਾਇਦਾ ਆਪਣੇ ਹੱਥ ਰਖਾਈਆ। ਤੁਹਾਡਾ ਮੇਟ ਕੇ ਪਿਆਰ ਬਹਿਰੂਨੀ, ਅੰਤਰ ਆਪਣੀ ਲਿਵ ਲਗਾਈਆ। ਤੁਸੀਂ ਬੱਚੇ ਜਗਤ ਮਾਸੂਮੀ, ਬਾਲੇ ਨੰਨ੍ਹੇ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਤੁਹਾਡੇ ਮਸਤਕ ਰਿਹਾ ਚੂੰਮੀ, ਚਰਨ ਕਵਲ ਧੂੜ ਮਸਤਕ ਦਏ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਲਹਿਣੇ ਦੇਣੇ ਆਪੇ ਰਿਹਾ ਵਸੂਲੀ, ਦੂਸਰ ਸੰਗ ਨਾ ਕੋਇ ਰਖਾਈਆ।

❋

੨੨ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਜ਼ਿਲਾ ਜੰਮੂ
ਲਛਮਣ ਸਿੰਘ ਦੇ ਗ੍ਰਹਿ ਰਾਤ ਨੂੰ

ਮਾਇਆ ਕਹੇ ਮੈਂ ਦੀਨ ਦੁਨੀਆਂ ਕੀਤੀ ਲੋਭੀ, ਲੋਭ ਲਾਲਚ ਵਿਚ ਹਲਕਾਈਆ। ਦੁਰਮਤ ਮੈਲ ਧੋਏ ਕੋਈ ਨਾ ਧੋਬੀ, ਪਾਪਾਂ ਦਾਗ ਨਾ ਕੋਇ ਮਿਟਾਈਆ। ਹਉਮੇ ਮੇਟੇ ਕੋਈ ਨਾ ਰੋਗੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ । ਪ੍ਰਭੂ ਦਾ ਮੇਲ ਨਾ ਹੋਏ ਸੰਜੋਗੀ, ਵਿਛੜਿਆਂ ਸੰਗ ਨਾ ਕੋਇ ਰਲਾਈਆ। ਧਰਮ ਦਾ ਰਹਿਣ ਦਿਤਾ ਨਹੀਂ ਕੋਈ ਜੋਗੀ, ਜੁਗੀਸ਼ਰਾਂ ਚਲੇ ਨਾ ਕੋਇ ਚਤੁਰਾਈਆ। ਸਭ ਦੀ ਬੁੱਧੀ ਹੋਈ ਕੋਝੀ, ਬਿਬੇਕੀ ਨਜ਼ਰ ਕੋਇ ਨਾ ਆਈਆ। ਜਗਤ ਵਾਸ਼ਨਾ ਸ੍ਰਿਸ਼ਟੀ ਹੋਈ ਭੋਗੀ, ਭਸਮੜ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।

ਮਾਇਆ ਕਹੇ ਮੈਂ ਘਰ ਘਰ ਪਾਈਆਂ ਵੰਡਾਂ, ਵੰਡੀ ਖ਼ਲਕ ਖ਼ੁਦਾਈਆ। ਮੈਂ ਮਮਤਾ ਦੀਆਂ ਬੱਧੀਆਂ ਪੰਡਾਂ, ਜਗਤ ਜਹਾਨ ਸੀਸ ਟਿਕਾਈਆ । ਕੂੜ ਕੁੜਿਆਰ ਦੀਆਂ ਵਖਾਈਆਂ ਗੰਢਾਂ, ਚਾਰੋਂ ਕੁੰਟ ਨੈਣ ਤਕਾਈਆ। ਨਾਲੇ ਖੇਲ ਦੱਸਿਆ ਕਲਜੁਗ ਅੰਤਮ ਕੰਢਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਮਾਇਆ ਕਹੇ ਮੇਰਾ ਖੇਲ ਇਕ ਅਪਾਰਾ, ਅਪਰ ਅਪਾਰ ਦਿਆਂ ਜਣਾਈਆ। ਮੇਰਾ ਦੀਨ ਦੁਨੀ ਲਲਕਾਰਾ, ਕੂਕ ਕੂਕ ਸੁਣਾਈਆ। ਸਭ ਦਾ ਦਿਸੇ ਅੰਤ ਕਿਨਾਰਾ, ਜਗਤ ਜਹਾਨ ਪੰਧ ਮੁਕਾਈਆ। ਜੋ ਸਭ ਨੂੰ ਦੇਂਦਾ ਗਿਆ ਲਾਰਾ, ਇਸ਼ਾਰੇ ਸੈਨਤਾਂ ਨਾਲ ਦ੍ਰਿੜਾਈਆ। ਓਹ ਆ ਗਿਆ ਚੌਬੀਸਾ ਅਵਤਾਰਾ, ਅਵਤਰੀ ਆਪਣਾ ਰੂਪ ਬਦਲਾਈਆ। ਰੂਪ ਰੰਗ ਰੇਖ ਨਾ ਦਿਸੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਓਹ ਪੁਰਖ ਅਕਾਲਾ ਦੀਨ ਦਿਆਲਾ ਆਪਣੀ ਧਾਰੋਂ ਹੋਵੇ ਜਾਹਰਾ, ਜਾਹਰ ਜਹੂਰ ਕਰੇ ਰੁਸ਼ਨਾਈਆ। ਜਿਸ ਦਾ ਹੁਕਮ ਸੰਦੇਸਾ ਮਿਲਣਾ ਫੇਰ ਦੁਬਾਰਾ, ਦੋਹਰੀ ਧਾਰ ਪ੍ਰਗਟਾਈਆ। ਝਗੜਾ ਛੇੜੇ ਵਿਚੋਂ ਕਾਹਿਰਾ, ਕਹਿਰ ਗਾਜ਼ੀਆਂ ਲਏ ਉਠਾਈਆ। ਮਾਇਆ ਕਹੇ ਕੋਈ ਰਹੇ ਨਾ ਦੁਨੀਆਦਾਰ ਬਾਹਿਰਾ, ਸਭ ਨੂੰ ਦਿਆਂ ਸੁਣਾਈਆ। ਮੇਰਾ ਖੁਸ਼ੀਆਂ ਵਾਲਾ ਮੁਸ਼ਾਹਿਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਆਪ ਦ੍ਰਿੜਾਈਆ।

ਮਾਇਆ ਕਹੇ ਮੈਂ ਨਿਗਹ ਮਾਰਾਂ ਝਾਕੀ, ਬਿਨ ਨੈਣਾਂ ਨੈਣ ਉਠਾਈਆ। ਕੀ ਖੇਲ ਕਰੇ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਜਿਸ ਦੀ ਸਾਰੇ ਮੰਗਦੇ ਬੂੰਦ ਸੁਵਾਂਤੀ, ਅੰਮ੍ਰਿਤ ਰਸ ਧਿਆਨ ਲਗਾਈਆ। ਓਹ ਕਿਸ ਬਿਧ ਮੇਟੇ ਕਲਜੁਗ ਅੰਧੇਰੀ ਰਾਤੀ, ਰੁਤੜੀ ਆਪਣੇ ਹੁਕਮ ਵਰਤਾਈਆ। ਮੈਨੂੰ ਸਦੀ ਚੌਧਵੀਂ ਮੁਸ਼ਕਲ ਦਿਸਦੀ ਘਾਟੀ, ਮੰਜ਼ਲ ਪੰਧ ਆਪਣੀ ਬੈਠੀ ਡੇਰਾ ਲਾਈਆ। ਚਾਰ ਯਾਰੀ ਹੱਥ ਮਾਰਦੀ ਉਤੇ ਛਾਤੀ, ਛਤਰਧਾਰੀ ਨਜ਼ਰ ਕੋਇ ਨਾ ਆਈਆ। ਸਾਰੇ ਵੇਖਣ ਆਪੋ ਆਪਣੀ ਜਾਤੀ, ਪੈਗ਼ੰਬਰ ਅਵਤਾਰ ਅੱਖ ਉਠਾਈਆ। ਅਸੀਂ ਸਦੀ ਚੌਧਵੀਂ ਵੀਹਵੀਂ ਸਦੀ ਦੇ ਸਾਰੇ ਅਲਾਟੀ, ਢਈਏ ਦਾ ਪੰਧ ਸਮਝੇ ਕੋਇ ਨਾ ਰਾਈਆ। ਵੇਦ ਵਿਆਸ ਵੇਖੇ ਬਹਿ ਕੇ ਉਤੇ ਖਟੀਆ ਖਾਟੀ, ਬ੍ਰਹਮਣ ਗੌੜੇ ਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਵਾਰ ਇਕ ਪ੍ਰਗਟਾਈਆ।

ਮਾਇਆ ਕਹੇ ਮੈਂ ਜੁਗ ਜੁਗ ਵਿਛੁੰਨੀ, ਵਿਛੜੀ ਨਜ਼ਰ ਕੋਇ ਨਾ ਆਈਆ। ਮੈਂ ਓਸ ਪ੍ਰਭੂ ਦੀ ਲਾਡਲੀ ਮੁੰਨੀ, ਜੋ ਮੁੰਨ ਸੁੰਨ ਤੋਂ ਬਾਹਰ ਡੇਰਾ ਲਾਈਆ। ਮੇਰੇ ਸੀਸ ਓਢਣ ਦਿਸੇ ਕੋਇ ਨਾ ਚੁੰਨੀ, ਪਰਦਾ ਸਕੇ ਨਾ ਕੋਇ ਵਖਾਈਆ। ਮੇਰਾ ਲੇਖਾ ਜਾਣੇ ਨਾ ਕੋਇ ਗੁੰਨ ਗੁੰਨੀ, ਵਿਦਿਆ ਵਿਚ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਮਾਇਆ ਕਹੇ ਮੈਨੂੰ ਆਇਆ ਹੁਕਮ ਨਿਰੰਕਾਰੀ, ਨਿਰਵੈਰ ਦਿਆਂ ਸੁਣਾਈਆ। ਤੂੰ ਹੋ ਜਾ ਖਰਬਦਾਰੀ, ਆਪਣੀ ਲੈ ਅੰਗੜਾਈਆ। ਤੇਰੀ ਵੇਖਣੀ ਹੁਸ਼ਿਆਰੀ, ਹੋਸ਼ ਸੰਭਲ ਕੇ ਸੰਬਲ ਵਾਲੇ ਸੀਸ ਨਿਵਾਈਆ। ਤੂੰ ਫਿਰਨਾ ਜਗਤ ਵੰਡ ਤੋਂ ਬਾਹਰੀ, ਭੱਜਣਾ ਵਾਹੋ ਦਾਹੀਆ। ਸੱਤਾਂ ਦੀਪਾਂ ਦੇਣਾ ਹੁਲਾਰੀ, ਹਲੂਣਿਆਂ ਨਾਲ ਉਠਾਈਆ। ਅਗਲੇ ਸਾਲ ਤੇਰੀ ਖੇਲ ਹੋਣੀ ਨਿਆਰੀ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਰੂਸਾ ਚੀਨਾ ਹਲੂਣੇ ਦਾਹੜੀ, ਹੁਲਾਰਿਆਂ ਨਾਲ ਉਠਾਈਆ। ਸਭ ਦੇ ਫਿਰਨਾ ਪਿਛੇ ਅਗਾੜੀ, ਭੱਜਣਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਹਿਬ ਤੇਰੀ ਸ਼ਰਨਾਈਆ।

ਮਾਇਆ ਕਹੇ ਪ੍ਰਭੂ ਮੈਨੂੰ ਸਚ ਦਾ ਦੱਸ ਤਾਰੀਕਾ, ਸਤਿ ਸਚ ਦ੍ਰਿੜਾਈਆ। ਤੇਰਾ ਖੇਲ ਨੀਕਨ ਨੀਕਾ, ਨਿਰਵੈਰ ਤੇਰੀ ਵਡ ਵਡਿਆਈਆ। ਮੈਂ ਵੇਖਾਂ ਜਗਤ ਸ਼ਰੀਕਾ, ਸ਼ਰਅ ਵਾਲੇ ਦਿਆਂ ਉਠਾਈਆ। ਮੇਰਾ ਦਿਲ ਕਰਦਾ ਸਭ ਤੋਂ ਪਹਿਲੋਂ ਹਲੂਣਾ ਦੇਵਾਂ ਅਮਰੀਕਾ, ਅਮਰ ਤੇਰਾ ਹੁਕਮ ਵਰਤਾਈਆ। ਤੂੰ ਮਾਲਕ ਜੀਵ ਜੀਅ ਕਾ, ਤੇਰਾ ਲੇਖਾ ਖ਼ਲਕ ਖ਼ੁਦਾਈਆ। ਤੂੰ ਸੁਵਾਮੀ ਤ੍ਰੈਗੁਣ ਅਤੀਤਾ, ਤ੍ਰੈਭਵਣ ਧਨੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ।

ਮਾਇਆ ਕਹੇ ਮੈਂ ਖੁਲ੍ਹੜੇ ਕਰ ਲਾਂ ਕੇਸ, ਆਪਣਾ ਵੇਸ ਵਟਾਈਆ। ਜਾਵਾਂ ਮਸੀਹ ਵਾਲੇ ਦੇਸ, ਮਸਲਾ ਆਪਣਾ ਹੱਲ ਕਰਾਈਆ । ਜੋ ਇਸ਼ਾਰਾ ਦੇ ਕੇ ਗਿਆ ਦਸਮੇਸ਼, ਦਹਿ ਦਿਸ਼ਾ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਹੋਣਾ ਕਲੇਸ਼, ਕਲਕਾਤੀ ਆਪ ਕਰਾਈਆ। ਜੋ ਸੰਦੇਸ਼ਾ ਦੇਵੇ ਸਹਿੰਸਰ ਮੁਖ ਸ਼ੇਸ਼, ਦੋ ਸਹਿੰਸਰ ਜੇਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਲੇਖਾ ਆਪ ਲਿਖਾਈਆ। ਮਾਇਆ ਕਹੇ ਮੇਰਾ ਰੂਪ ਬਗ ਬਪੜਾ, ਜਗਤ ਲਵਾਂ ਭਰਮਾਈਆ। ਮੇਰਾ ਇਰਾਦਾ ਆਦਿ ਜੁਗਾਦਿ ਤਕੜਾ, ਨਾ ਸਕੇ ਕੋਇ ਬਦਲਾਈਆ। ਮੈਂ ਫਿਰਾਂ ਜੰਗਲ ਜੂਹਾਂ ਵਿਚ ਰਕੜਾ, ਟਿੱਲੇ ਪਰਬਤਾਂ ਪੰਧ ਮੁਕਾਈਆ। ਹੱਥ ਵਿਚ ਫੜ ਕੇ ਕੂੜ ਕੁੜਿਆਰ ਦਾ ਤੱਕੜਾ, ਦੋ ਧੜ ਤੋਲਾਂ ਖਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਖੇਲ ਖਿਲਾਈਆ।

ਮਾਇਆ ਕਹੇ ਮੈਂ ਖੇਲ ਕਰਾਂ ਸ਼ਤਾਬੀ, ਸਤਿ ਸਚ ਸੁਣਾਈਆ। ਮੇਰਾ ਮਿੱਤਰ ਪਿਆਰਾ ਅਹਿਬਾਬੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਥੇ ਨਾ ਸੁਵਾਲ ਨਾ ਕੋਇ ਜੁਵਾਬੀ, ਹੁਕਮ ਹੁਕਮ ਵਿਚੋਂ ਦ੍ਰਿੜਾਈਆ। ਮੈਂ ਉਸ ਨੂੰ ਕਰਨਾ ਰਾਜੀ, ਜੋ ਰਾਜਕ ਰਿਜਕ ਰਹੀਮ ਨੂਰ ਅਲਾਹੀਆ। ਜਿਸ ਦਾ ਅਸਵ ਅਗੰਮਾ ਤਾਜੀ, ਦੋ ਜਹਾਨ ਰਿਹਾ ਦੌੜਾਈਆ। ਓਹ ਮੈਨੂੰ ਮਾਰੇ ਅਵਾਜੀ, ਸੁਤੀ ਰਿਹਾ ਉਠਾਈਆ। ਚਾਰੋਂ ਕੁੰਟ ਕਰੀ ਖਰਾਬੀ, ਖੋਟੇ ਖਰੇ ਵੇਖ ਵਖਾਈਆ। ਨਾਲ ਸਿਤਾਰ ਜਣਾਏ ਰਬਾਬੀ, ਜੋ ਅਗਲੀ ਰਿਹਾ ਸੁਣਾਈਆ। ਲਹਿਣਾ ਪੂਰਾ ਕਰਨਾ ਨਾਨਕ ਵਾਲਾ ਬਗਦਾਦੀ, ਬਗਲਗੀਰ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਦੀ ਵੇਖਣੀ ਸਰਬ ਆਬਾਦੀ, ਤਿੰਨ ਅਰਬ ਸਠ ਕਰੋੜ ਹਜ਼ਾਰਾਂ ਵਾਲੀ ਗਿਣਤੀ ਨਾਲ ਮਿਲਾਈਆ। ਨੀ ਤੂੰ ਬਣੀ ਨਾ ਕਿਤੇ ਕਮਲੀਏ ਪੰਜਾਬੀ, ਪੰਜਾਂ ਦਰਿਆਵਾਂ ਵਿਚ ਬਹਿ ਕੇ ਆਪਣਾ ਝੱਟ ਲੰਘਾਈਆ। ਤੂੰ ਫਿਰਨਾਂ ਨਾਲ ਮਜ਼ਾਜ਼ੀ, ਨੌਂ ਖੰਡ ਪ੍ਰਿਥਮੀ ਭੱਜਣਾ ਵਾਹੋ ਦਾਹੀਆ। ਕਿਤੇ ਲਾ ਨਾ ਬਹੀਂ ਸਮਾਧੀ, ਸੁੰਨ ਵਿਚ ਨਾ ਰੂਪ ਜਣਾਈਆ। ਦਿਵਸ ਰੈਣ ਰਹਿਣਾ ਜਾਗੀ, ਆਲਸ ਨਿੰਦਰਾ ਦੂਰ ਕਰਾਈਆ। ਤੂੰ ਕਲਜੁਗ ਜੀਵ ਵੇਖਣੇ ਕਾਗੀ, ਘਰ ਘਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।

ਮਾਇਆ ਕਹੇ ਮੈਨੂੰ ਹੁਕਮ ਆਇਆ ਬੇਖਬਰੀ, ਖਬਰ ਦਿਆਂ ਜਣਾਈਆ। ਮੇਰੇ ਅੰਦਰ ਆਈ ਬੇਸਬਰੀ, ਸਬੂਰੀ ਰਹਿਣ ਕੋਇ ਨਾ ਪਾਈਆ। ਮੇਰੇ ਪ੍ਰਭੂ ਦਾ ਹੁਕਮ ਵਰਤਣਾ ਜ਼ਬਰੀ, ਜ਼ਾਬਰਾ ਡੇਰਾ ਢਾਹੀਆ। ਜਿਹੜੀ ਉਸ ਦੀ ਹੋਈ ਬੇਕਦਰੀ, ਕਦਰ ਆਪਣਾ ਲਏ ਕਰਾਈਆ। ਜਿਸ ਦੀਨ ਦੁਨੀ ਕਰਨੀ ਪੱਧਰੀ, ਵੇਖਣਹਾਰਾ ਥਾਉਂ ਥਾਈਂਆ। ਓਹ ਖੇਲ ਖਿਲਾਵਣ ਵਾਲਾ ਗਦਰੀ, ਗਦਾਗਰ ਕਰੇ ਲੋਕਾਈਆ। ਮੈਂ ਰਹਿਣਾ ਨਹੀਂ ਅੱਡਰੀ, ਉਸੇ ਨੂੰ ਸੀਸ ਝੁਕਾਈਆ। ਜੋ ਮਿਹਰ ਕਰੇ ਨਦਰ ਨਦਰੀ, ਨਜ਼ਰ ਨਿਹਾਲ ਕਰਾਈਆ। ਮੇਰੀ ਆਸ਼ਾ ਮਨਸਾ ਪੂਰੀ ਕਰੇ ਸਧਰੀ, ਤ੍ਰਿਸ਼ਨਾ ਲੇਖੇ ਵਿਚ ਰਖਾਈਆ। ਅੰਤ ਅਖੀਰ ਬਣੇ ਅਦਲੀ, ਇਨਸਾਫ ਇਕ ਦ੍ਰਿੜਾਈਆ। ਕੂੜ ਸਚ ਦੀ ਕਰੇ ਬਦਲੀ, ਬਦਲਾ ਦਏ ਚੁਕਾਈਆ। ਆਪਣੀ ਰੁਤ ਵਖਾਵੇ ਰੰਗਲੀ, ਰੰਗਤ ਇਕ ਚੜ੍ਹਾਈਆ। ਮੈਂ ਉਸੇ ਦੀ ਭਿਖਾਰਨ ਵਣਜਾਰਨ ਕੋਝੀ ਕਮਲੀ, ਜੋ ਕਵਲ ਨੈਣ ਅਖਵਾਈਆ।

ਜਿਸ ਨੇ ਹੁਕਮ ਦਿਤਾ ਤਿਆਰੀ ਜੰਗ ਲਈ, ਜੰਗਲ ਜੂਹਾਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੇਵਾ ਲਾਈ ਵਰਭੰਡ ਲਈ, ਵਰਭੰਡੀ ਭੰਡੀ ਪਾਵਾਂ ਚਾਈਂ ਚਾਈਂਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਜ਼ਿਲਾ ਜੰਮੂ ਕੁਲਵੰਤ ਸਿੰਘ ਦੇ ਗ੍ਰਹਿ

ਮਾਇਆ ਕਹੇ ਮੇਰੀ ਖੁਸ਼ੀ ਧਾਮ ਧੂਮ ਦੀ, ਧਰਨੀ ਧਵਲ ਉਤੇ ਵਡਿਆਈਆ। ਮੈਂ ਸਦਾ ਮਸਤੀਆਂ ਦੇ ਵਿਚ ਝੂਮਦੀ, ਹੁਲਾਰੇ ਜਗਤ ਜਹਾਨ ਰਖਾਈਆ। ਮੈਂ ਪਿਆਰੀ ਬਣੀ ਨਹੀਂ ਕਿਸੇ ਸੂਮ ਦੀ, ਸ਼ਾਹਾਂ ਸੰਗ ਨਾ ਕਦੇ ਨਿਭਾਈਆ। ਮੈਂ ਲੁਟੇਰੀ ਨਹੀਂ ਕਿਸੇ ਹਜੂਮ ਦੀ, ਝਗੜਿਆਂ ਵਿਚ ਕਦੇ ਨਾ ਆਈਆ। ਮੇਰੀ ਖੇਲ ਨਾਮਾਲੂਮ ਦੀ, ਭੇਵ ਸਕੇ ਕੋਇ ਨਾ ਪਾਈਆ। ਮੇਰੀ ਕਰਨੀ ਦਿਸਦੀ ਨਾਲ ਸ਼ਾਹ ਰੂਮ ਦੀ, ਰੂਮਾਂ ਦਏ ਹਿਲਾਈਆ। ਮੈਂ ਵਣਜਾਰਨ ਇਲਾਹ ਬੁਤ ਭੂਮ ਦੀ, ਭੂਮੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਖੇਲ ਖਲਾਏ ਇਕ ਅਸੂਲ ਦੀ, ਅਸਲ ਆਪਣੀ ਕਾਰ ਭੁਗਤਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਜ਼ਿਲਾ ਜੰਮੂ ਸੁਰਜੀਤ ਸਿੰਘ ਦੇ ਗ੍ਰਹਿ

ਮਾਇਆ ਕਹੇ ਮੈਂ ਚਾਰੋਂ ਕੁੰਟ ਪਾਵਾਂ ਧਮਾਲ, ਨੱਚਾਂ ਟੱਪਾਂ ਚਾਈਂ ਚਾਈਂਆ । ਮੇਰਾ ਲੇਖਾ ਖੰਡ ਕੇ ਤਮਾਲ, ਹਰਣ ਯਮਯ ਨਾਲ ਰਲਾਈਆ। ਕਿਂਹ ਪੁਰਖ ਦੀ ਕਰਾਂ ਭਾਲ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੇਰੀ ਸਮਝੇ ਕੋਇ ਨਾ ਚਾਲ, ਚਾਲ ਨਿਰਾਲੀ ਆਪਣੀ ਆਪ ਪ੍ਰਗਟਾਈਆ। ਮੇਰੀ ਝੱਲੇ ਕੋਇ ਨਾ ਝਾਲ, ਸ਼ਾਹ ਸੁਲਤਾਨਾਂ ਖਾਕ ਰਮਾਈਆ। ਮੈਂ ਘਰ ਘਰ ਅਗਨੀ ਦੇਣੀ ਬਾਲ, ਬਾਲੂ ਰੇਤ ਦੇਣੀ ਤਪਾਈਆ। ਕਿਸੇ ਦੀ ਕਰੇ ਨਾ ਕੋਈ ਸੰਭਾਲ, ਸੰਬਲ ਦਾ ਮਾਲਕ ਹੁਕਮ ਸੁਣਾਈਆ। ਮੈਂ ਝਗੜੇ ਤੱਕਣੇ ਸ਼ਾਹ ਕੰਗਾਲ, ਰਾਓ ਰੰਕਾਂ ਵੇਖ ਵਖਾਈਆ। ਮੈਂ ਧਰਮ ਦਾ ਰਹਿਣ ਦੇਣਾ ਨਹੀਂ ਕੋਈ ਦਲਾਲ, ਵਿਚੋਲਾ ਨਜ਼ਰ ਕੋਇ ਨਾ ਆਈਆ। ਮੇਰਾ ਲੇਖਾ ਹੋਵੇ ਬੇਮਿਸਾਲ, ਮਿਸਲ ਪਿਛਲੀ ਸਾਰੇ ਜਾਣ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲ ਲਗਾਵੇ ਮੇਰੇ ਡਾਲ, ਫੁਲ ਖੁਸ਼ੀਆਂ ਵਾਲੇ ਮਹਿਕਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਸੇਈ ਕਲਾ ਜ਼ਿਲਾ ਜੰਮੂ ਵਜੀਰੋ ਦੇ ਗ੍ਰਹਿ

ਮਾਇਆ ਕਹੇ ਮੈਂ ਧਰਮ ਨਾਲ ਧਰਮ ਲਗਾਵਾਂ ਟੱਕਰ, ਧਰਮ ਧਰਮ ਜਣਾਈਆ। ਮੈਂ ਸ਼ਰੀਣੀਆਂ ਵੰਡਾਂ ਗੁੜ ਸ਼ੱਕਰ, ਸ਼ਰਅ ਮੁਹੰਮਦ ਵਾਲੀ ਨਾਲ ਮਿਲਾਈਆ। ਮੈਂ ਚਾਰੋਂ ਕੁੰਟ ਮਾਰਨਾ ਚੱਕਰ, ਚੱਕਰਵਰਤੀ

ਹੋ ਕੇ ਭੱਜਾਂ ਵਾਹੋ ਦਾਹੀਆ। ਮੈਂ ਜਗਤ ਉਠਾਉਣੇ ਫੱਕਰ, ਫਿਕਰੇ ਅੰਦਰੋਂ ਦੇਣੇ ਬਦਲਾਈਆ। ਸਾਰੇ ਕੂੜ ਦੇ ਤੋਲਣੇ ਤੱਕੜ, ਡੰਡੀ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਲੈਣੇ ਜਕੜ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਮਕਰ, ਫਰੇਬੀਆਂ ਕਰਾਂ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਵੇਖੇ ਆਪਣੇ ਵਿਚੋਂ ਪੱਤਰ, ਜਿਸ ਪਤਰਕਾ ਦਾ ਲੇਖ ਨਜ਼ਰ ਕਿਸੇ ਨਾ ਆਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ਨੌਂ ਪਿੰਡ ਗੋਕਲੇ ਚੱਕ ਜ਼ਿਲਾ ਜੰਮੂ ਸੰਤ ਰਾਮ ਦੇ ਗ੍ਰਹਿ

ਮਾਇਆ ਕਹੇ ਮੈਂ ਕਰਨ ਵਾਲੀ ਸ਼ਤਾਬੀ, ਜਲਦੀ ਜਲਦੀ ਖੇਲ ਖਿਲਾਈਆ । ਮੇਰਾ ਹੁੰਦਾ ਅੰਤ ਹਿਸਾਬੀ, ਅੰਕੜੇ ਅੱਖਰਾਂ ਬਿਨਾ ਲਗਾਈਆ। ਹਿੰਦਸਿਆਂ ਵਾਲੀ ਨਹੀਂ ਕਿਤਾਬੀ, ਕੁਤਬਖਾਨਿਆਂ ਵਿਚ ਨਾ ਕਦੇ ਟਿਕਾਈਆ। ਮੈਂ ਆਪਣੇ ਸਾਹਿਬ ਨੂੰ ਕਰਾਂ ਰਾਜੀ, ਜੋ ਰਿਜਕ ਰਹੀਮ ਅਖਵਾਈਆ। ਮੈਂ ਸ਼ਰਅ ਦੇ ਮੇਟਣੇ ਕਾਜੀ, ਕਜ਼ਲ ਨੂੰ ਹੁਕਮ ਦੇਣਾ ਸੁਣਾਈਆ। ਹਉਮੈ ਦਾ ਰਹੇ ਕੋਇ ਨਾ ਗਾਜੀ, ਗਜ਼ਲ ਜਣਾਵਾਂ ਚਾਈਂ ਚਾਈਂਆ। ਮੈਨੂੰ ਪਿਛਲਾ ਲੇਖਾ ਯਾਦ ਮਾਜੀ, ਜੁਗ ਚੌਕੜੀ ਧਿਆਨ ਲਗਾਈਆ। ਧਰਨੀ ਉਤੇ ਕਾਇਮ ਨਹੀਂ ਰਹਿਣ ਦਿਤੀ ਕਿਸੇ ਦੀ ਅਰਾਜੀ, ਮਲਕੀਅਤ ਹੱਕ ਨਾ ਕੋਇ ਰਖਾਈਆ। ਸਦਾ ਰਹੇ ਕੋਇ ਨਾ ਮਾਜੀ, ਡੰਡਾਵਤਾਂ ਵਾਲਾ ਨਜ਼ਰ ਕੋਇ ਨਾ ਆਈਆ। ਮਜ਼੍ਹਬਾਂ ਦਾ ਰਹੇ ਕੋਇ ਨਾ ਵਾਜ਼ੀ, ਵਾਜ਼ਿਆ ਕਰ ਕੇ ਦਿਆਂ ਸੁਣਾਈਆ। ਮੇਰਾ ਸਾਹਿਬ ਉਲਟਾਵਣ ਵਾਲਾ ਬਾਜੀ, ਬਾਜਾਂ ਵਾਲਾ ਆਪਣੇ ਸੰਗ ਰਖਾਈਆ। ਕਲਜੁਗ ਕੂੜ ਰਹਿਣਾ ਨਹੀਂ ਪਾਜੀ, ਜੋ ਪਜ਼ਲ ਕਰੇ ਲੋਕਾਈਆ। ਮੇਰੀ ਇਕ ਅਵਾਜ਼ ਸੁਣ ਕੇ ਸਾਰੇ ਹੋਣ ਰਾਜੀ, ਸਚ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ।

ਮਾਇਆ ਕਹੇ ਮੈਂ ਮਮਤਾ ਦੇ ਵਿਚ ਭੱਜਾਂ, ਨੱਠਾਂ ਵਾਹੋ ਦਾਹੀਆ। ਘਰ ਘਰ ਦੇ ਵਿਚ ਸਜਾਂ, ਗ੍ਰਹਿ ਗ੍ਰਹਿ ਡੇਰਾ ਲਾਈਆ। ਜਗਤ ਜਗਿਆਸੂਆਂ ਖੂਨ ਪੀ ਪੀ ਰੱਜਾਂ, ਇਹ ਮੇਰੀ ਬੇਪਰਵਾਹੀਆ। ਕਿਸੇ ਲਾਉਣ ਨਾ ਦੇਵਾਂ ਪੱਜਾ, ਫਰੇਬ ਵੇਖਾਂ ਥਾਉਂ ਥਾਈਂਆ। ਮੇਰੇ ਪਿਆਰ ਵਿਚ ਸ਼ਾਹ ਗਰੀਬ ਹੋਵੇ ਬੱਝਾ, ਪੱਲੂ ਸਕੇ ਨਾ ਕੋਇ ਛੁਡਾਈਆ। ਮੇਰਾ ਡੌਲਾ ਫਰਕੇ ਸੱਜਾ, ਸੱਜੀ ਬਾਂਹ ਰਹੀ ਉਠਾਈਆ। ਮੈਂ ਨੌਂ ਖੰਡ ਪ੍ਰਿਥਮੀ ਵੇਖਣੀ ਜਗ੍ਹਾ, ਸੱਤਾਂ ਦੀਪਾਂ ਧਿਆਨ ਲਗਾਈਆ। ਮੈਨੂੰ ਪ੍ਰਭੂ ਦਾ ਨਜ਼ਰ ਆਵੇ ਅਸਵ ਬੱਗਾ, ਜੋ ਦੋ ਜਹਾਨਾਂ ਬਿਨ ਕਦਮਾਂ ਕਦਮ ਟਿਕਾਈਆ। ਮੈਂ ਸਭ ਦੀਆਂ ਵੇਖਣੀਆਂ ਕੱਟੀਆਂ ਲਬਾਂ, ਲਬਰੇਜ਼ ਹੋਏ ਲੋਕਾਈਆ। ਮੈਂ ਫਿਰਨਾ ਭਾਰ ਪੱਬਾ, ਅੱਡੀ ਜਿਮੀ ਨਾ ਕੋਇ ਛੁਹਾਈਆ। ਚਾਰੋਂ ਕੁੰਟ ਉਫ ਹਾਏ ਸਭ ਨੇ ਕਹਿਣਾ ਰੱਬਾ, ਬੌਹੜੀ ਤੇਰਾ ਨਾਮ ਦੁਹਾਈਆ। ਕਿਸੇ ਨੂੰ ਪੀਣੀ ਪਏ ਨਾ ਮਧਾ, ਰਸਨਾ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਸੂਰਾ ਸਰਬੱਗਾ, ਸਰਬੱਗ ਆਪਣਾ ਹੁਕਮ ਵਰਤਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਪ੍ਰੇਮੀ ਦੇਵੀ ਦੇ ਗ੍ਰਹਿ ਸੇਈ ਕਲਾਂ ਜੰਮੂ

ਮਾਇਆ ਕਹੇ ਮੇਰਾ ਸਭ ਤੋਂ ਉਤਮ ਕਰਮ, ਪਰਮ ਪੁਰਖ ਦਿਤੀ ਮਾਣ ਵਡਿਆਈਆ। ਮੇਰਾ ਜਾਣੇ ਕੋਈ ਨਾ ਜਰਮ, ਜੰਮਣ ਵਾਲੀ ਦਿਸੇ ਕੋਇ ਨਾ ਮਾਈਆ। ਮੇਰਾ ਵੇਖੇ ਕੋਈ ਨਾ ਬਰਮ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੇਰਾ ਜਗਿਆਸੂਆਂ ਵਾਲਾ ਨਹੀਂ ਕੋਈ ਭਰਮ, ਹਿਸਿਆਂ ਵੰਡ ਨਾ ਕੋਇ ਵੰਡਾਈਆ। ਮੈਂ ਪੂਜਾਂ ਕਿਸੇ ਨਾ ਚਰਨ, ਚਰਨੋਦਕ ਮੁੱਖ ਨਾ ਕੋਇ ਲਗਾਈਆ। ਮੇਰੀ ਸਾਰੇ ਲੈਂਦੇ ਸਰਨ, ਜਗਤ ਜਗਿਆਸੂਆਂ ਸੀਸ ਨਿਵਾਈਆ । ਮੈਂ ਸਾਬਤ ਰਹਿਣ ਦੇਣਾ ਨਹੀਂ ਕੋਈ ਧਰਮ, ਧੀਰਜ ਧੀਰ ਨਾ ਕੋਇ ਬੰਧਾਈਆ । ਮੈਂ ਝਗੜੇ ਪਾਵਾਂ ਮਾਟੀ ਚਰਮ, ਚੰਮ ਦ੍ਰਿਸ਼ਟੀ ਸਭ ਦੀ ਦੇਵਾਂ ਬਦਲਾਈਆ। ਮੇਰਾ ਅੰਦਰ ਬਾਹਰ ਸਭ ਨੂੰ ਹੋਵੇ ਭਰਮ, ਭਾਂਡਾ ਭਰਮ ਨਾ ਕੋਇ ਭੰਨਾਈਆ। ਮੇਰੇ ਪਿਆਰੇ ਸ਼ਾਹ ਸੁਲਤਾਨ ਲੜਨ, ਗਰੀਬ ਨਿਮਾਣੇ ਰੋਵਣ ਮਾਰਨ ਧਾਹੀਂਆ । ਮੇਰੇ ਕਾਰਨ ਗ੍ਰੰਥੀ ਪੰਥੀ ਪੰਡਤ ਪਾਂਧੇ ਪੜ੍ਹਨ, ਮੁਲ੍ਹਾਂ ਸ਼ੇਖ਼ ਤਸਬੀਆਂ ਗਲ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਰੰਗ ਰੰਗਾਈਆ।

ਮਾਇਆ ਕਹੇ ਮੈਂ ਸਭ ਨੂੰ ਲੱਗਾਂ ਪਿਆਰੀ, ਪ੍ਰੀਤਮ ਸਕਾਂ ਨਾ ਕਿਸੇ ਬਣਾਈਆ। ਮੈਂ ਵੇਖਾਂ ਚਾਰ ਕੁੰਟ ਦੀ ਯਾਰੀ, ਨਵ ਸਤ ਧਿਆਨ ਲਗਾਈਆ। ਮੇਰੇ ਦਰ ਦੇ ਦਰਵੇਸ਼ ਦੀਨ ਦੁਨੀ ਦਰਬਾਰੀ, ਸ਼ਾਹ ਸੁਲਤਾਨ ਸੀਸ ਨਿਵਾਈਆ। ਮੇਰਾ ਲੇਖਾ ਲੇਖ ਲਿਖਣ ਤੋਂ ਬਾਹਰੀ, ਕਲਮ ਸ਼ਾਹੀ ਨਾ ਕੋਇ ਸਮਝਾਈਆ। ਮੈਂ ਖੰਡੇ ਖੜਕਾਵਾਂ ਕਟਾਰੀ, ਖੜਗਾਂ ਨਾਲ ਮਿਲਾਈਆ। ਮੈਂ ਵਿਭਚਾਰ ਕਰਾਂ ਦੁਰਾਚਾਰੀ, ਦੁਹਰੀ ਆਪਣੀ ਕਲ ਵਰਤਾਈਆ। ਬੰਦ ਹੋਵਾਂ ਨਾ ਕਿਸੇ ਭੰਡਾਰੀ, ਵਰਭੰਡੀ ਵੇਖ ਵਖਾਈਆ। ਮੇਰੀ ਸਭ ਤੋਂ ਵੱਖਰੀ ਹੁਸ਼ਿਆਰੀ, ਹੋਸ਼ ਸਮਝ ਸਭ ਦੀ ਦਿਆਂ ਭੁਲਾਈਆ। ਮੈਂ ਲੇਖਾ ਜਾਣਾਂ ਨਰ ਨਾਰੀ, ਨਰ ਨਰਾਇਣ ਦਿਤੀ ਵਡਿਆਈਆ। ਮੈਂ ਕਲਜੁਗ ਅੰਤਮ ਪਾਵਾਂ ਸਾਰੀ, ਸਦੀ ਚੌਧਵੀਂ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਕਰਾਵਾਂ ਹਾਹਾਕਾਰੀ, ਹਉਮੇ ਹੰਗਤਾ ਨਾਲ ਮਿਲਾਈਆ। ਚਾਰੋਂ ਕੁੰਟ ਹੋਵੇ ਅੰਧੇਰ ਗੁਬਾਰੀ, ਸੂਰੀਆ ਸਤਿ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਸਿਕਦਾਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਲੰਧਰ ਸਿੰਘ ਦੇ ਗ੍ਰਹਿ ਸੇਈ ਕਲਾਂ ਜੰਮੂ

ਮਾਇਆ ਕਹੇ ਮੈਂ ਸਦਾ ਚਕਰਵਰਤੀ, ਵਰਤਮਾਨ ਦਾ ਲੇਖਾ ਦਿਆਂ ਸਮਝਾਈਆ। ਮੈਂ ਫਿਰਦੀ ਰਹਿੰਦੀ ਉਤੇ ਧਰਤੀ, ਧਰਨੀ ਉਤੇ ਫੇਰੀਆਂ ਪਾਈਆ । ਮੇਰਾ ਜੁਗ ਚੌਕੜੀ ਖੇਲ ਹੁੰਦਾ ਸ਼ਰਤੀ, ਸ਼ਰਤੀਆ ਪੂਰਾ ਦਿਆਂ ਕਰਾਈਆ। ਮੈਂ ਹੁਕਮ ਮੰਨਾਂ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਜੋ ਸੁਣਾਈਆ। ਮੈਂ ਖੇਲ ਖਲਾਵਾਂ ਉਤੇ ਫਰਸ਼ੀ, ਮਿਟੀ ਖ਼ਾਕੀ ਰੰਗ ਰੰਗਾਈਆ। ਮੇਰੀ ਆਉਂਦੀ ਜਾਂਦੀ ਖ਼ੁਸ਼ੀਆਂ ਵਾਲੀ ਬਰਸੀ, ਆਪ ਆਪਣਾ ਪੰਧ ਮੁਕਾਈਆ। ਪ੍ਰਭੂ ਮੇਰੀ ਪੂਰੀ ਕਰਨੀ ਹਰਸੀ, ਹਵਸ ਮੇਰੀ ਵੇਖ ਵਖਾਈਆ। ਮੇਰੇ ਉਤੇ ਕਰੇ ਤਰਸੀ, ਰਹਿਮਤ ਸਚ ਕਮਾਈਆ। ਨਿਰਗੁਣ ਧਾਰ ਦੇਵੇ ਦਰਸੀ, ਨੂਰ ਜੋਤ ਕਰ ਰੁਸ਼ਨਾਈਆ। ਫੇਰ ਕਰਾਂ ਮੈਂ ਆਪਣੀ ਮਰਜ਼ੀ, ਮਰੀਜ ਤੱਕਾਂ ਜਗਤ ਲੋਕਾਈਆ। ਮੈਂ ਵੇਖਾਂ ਚਾਰ ਜੁਗ ਦੇ ਕਰਜ਼ੀ, ਥਾਉਂ ਥਾਈਂ ਧਿਆਨ, ਲਗਾਈਆ। ਮੇਰਾ ਖੇਲ ਹੋਵੇ ਅਸਚਰਜੀ, ਅਚਰਜ ਆਪਣੀ ਖੇਲ ਬਣਾਈਆ। ਮੈਂ ਮਾਲਕ ਹੋਵਾਂ ਘਰ

ਘਰ ਦੀ, ਗ੍ਰਹਿ ਗ੍ਰਹਿ ਆਪਣਾ ਆਸਣ ਲਾਈਆ। ਮੈਂ ਧਾਰ ਤੱਕਾਂ ਚੋਟੀ ਜੜ੍ਹ ਦੀ, ਜੜ੍ਹ ਚੇਤਨ ਨਾਲ ਮਿਲਾਈਆ। ਮੈਂ ਨਵ ਸਤ ਇਕੋ ਢੋਲਾ ਫਿਰਾਂ ਪੜ੍ਹਦੀ, ਬਿਨ ਪੁਸਤਕਾਂ ਰਾਗ ਅਲਾਈਆ। ਨਾਲੇ ਸ੍ਰਿਸ਼ਟੀ ਵੇਖਾਂ ਸੜਦੀ, ਅਗਨੀ ਤਤ ਤਪਾਈਆ। ਮੈਂ ਵੇਖਾਂ ਦਿਸ਼ਾ ਲਹਿੰਦੀ ਚੜ੍ਹਦੀ, ਚੜ੍ਹਦਾ ਲਹਿੰਦਾ ਅੱਖ ਉਠਾਈਆ। ਮੈਂ ਵਣਜਾਰਨ ਨਰਾਇਣ ਨਰ ਦੀ, ਨਰ ਹਰਿ ਸਾਚੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਪੁਰਖ ਦਾ ਇਕੋ ਲੜ ਫੜਦੀ, ਦੂਸਰ ਓਟ ਰਹੇ ਨਾ ਰਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੁੰਨੂੰ ਰਾਮ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰੀਆਂ ਘਰ ਘਰ ਜਗਣ ਜੋਤਾਂ, ਦੀਪਕ ਘਿਰਤ ਨਾਲ ਸੁਹਾਈਆ। ਮੇਰੇ ਬਿਸਤਰ ਸੁਹੰਜਣੇ ਸੋਹਵਣ ਹੋਵਣ ਸੋਤਾਂ, ਆਸਣ ਜਗਤ ਵਡਿਆਈਆ। ਮੈਂ ਬਿਨਾਂ ਬੁਧੀ ਤੋਂ ਸੋਚਾਂ, ਕੀ ਮੇਰੇ ਵਿਚ ਚਤੁਰਾਈਆ। ਸਾਰੇ ਕਹਿੰਦੇ ਸਾਡੀਆਂ ਪੂਰੀਆਂ ਕਰ ਦੇ ਲੋਚਾਂ, ਤ੍ਰਿਸ਼ਨਾ ਤੇਰੇ ਨਾਲ ਮਿਲਾਈਆ। ਤੇਰੇ ਨਾਲ ਮਾਣੀਏ ਮੌਜਾਂ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਕਿਸ ਬਿਧ ਘਰ ਘਰ ਜਾ ਪਹੁੰਚਾਂ, ਆਪਣਾ ਪੰਧ ਮੁਕਾਈਆ। ਸਭ ਦੇ ਪੂਰੇ ਕਰਾਂ ਸ਼ੌਕਾ, ਸ਼ੁਕੀਨ ਕਰਾਂ ਲੋਕਾਈਆ। ਮੈਂ ਵੇਖਾਂ ਚੌਦਾਂ ਲੋਕਾਂ ਚੌਦਾਂ ਤਬਕਾਂ ਚੌਦਾਂ ਤੌਕਾਂ, ਚੌਦਾਂ ਵਿਦਿਆ ਧਿਆਨ ਲਗਾਈਆ। ਫੇਰ ਨਿਗਾਹ ਮਾਰਾਂ ਗੋਬਿੰਦ ਵਾਲੇ ਢੌਕਾ, ਢਈਆ ਵੇਖ ਵਖਾਈਆ। ਫੇਰ ਕਲਜੁਗ ਜੀਵ ਰੂਪ ਵੇਖਾਂ ਕਾਉਂ ਕਾ, ਕਾਗ ਵਾਂਗ ਕੁਰਲਾਈਆ। ਫੇਰ ਹੁਕਮ ਸੰਦੇਸ਼ਾ ਸੁਣਾ ਬੇਪਰਵਾਹੋ ਕਾ, ਜੋ ਬੇਪਰਵਾਹੀ ਵਿਚ ਸਮਾਈਆ। ਫੇਰ ਡਰ ਰੱਖਾਂ ਅਗੰਮੇ ਭਾਉ ਕਾ, ਜੋ ਭੈ ਇਕ ਸਮਝਾਈਆ। ਫੇਰ ਲੇਖਾ ਤੱਕਾਂ ਸ਼ਾਹੋ ਦਰਿਆਓ ਕਾ, ਜੋ ਕਲਜੁਗ ਵਹਿਣਾ ਵਹਿਣ ਵਹਾਈਆ । ਫੇਰ ਲਹਿਣਾ ਵੇਖਾਂ ਧੁਰ ਦੀ ਨਾਓ ਕਾ, ਜੋ ਨਈਆ ਨਾਮ ਨਿਧਾਨ ਨਜ਼ਰੀ ਆਈਆ । ਫੇਰ ਰਾਹ ਤੱਕਾਂ ਥਲ ਅਸਗਾਹੋ ਕਾ, ਜਲ ਥਲ ਮਹੀਅਲ ਭੱਜਾਂ ਵਾਹੋ ਦਾਹੀਆ । ਫੇਰ ਲਹਿਣਾ ਦੇਣਾ ਤੱਕਾਂ ਧੁਰ ਦੇ ਸ਼ਾਹੋ ਕਾ, ਕੀ ਲੇਖਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਆਪਣੇ ਸੁਆਓ ਕਾ, ਸੋ ਪੁਰਖ ਨਿਰੰਜਣ ਦਇਆ ਕਮਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਰੋਸ਼ਨ ਲਾਲ ਦੇ ਗ੍ਰਹਿ
ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਂ ਤੱਕਦੀ ਚਾਰ ਜੁਗ ਦੇ ਰਾਹੀਆਂ, ਰਹਿਬਰ ਵਲ ਅੱਖ ਉਠਾਈਆ। ਇਸ਼ਾਰੇ ਦੇਵੇ ਕਰ ਉਚੀਆਂ ਬਾਹੀਆਂ, ਹਥੇਲੀ ਹੱਥਾਂ ਵਾਲੀ ਬਦਲਾਈਆ। ਆਓ ਤੱਕੋ ਆਪਣੀਆਂ ਦੀਨਾਂ ਮਜ਼੍ਹਬਾਂ ਵਾਲੀਆਂ ਵਾਹੀਆਂ, ਵਾਅਦਿਆਂ ਵਾਲਿਓ ਧਿਆਨ ਲਗਾਈਆ। ਕੂੜੀਆਂ ਸਭ ਦੇ ਮਸਤਕ ਵੇਖੋ ਛਾਈਆਂ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਸਚ ਦੁਵਾਰ ਦੇਵੋ ਗੁਵਾਹੀਆਂ, ਸ਼ਹਾਦਤ ਦਿਓ ਭੁਗਤਾਈਆ। ਨਾਤਾ ਤੁਟ ਗਿਆ ਭੈਣਾਂ ਭਾਈਆਂ, ਪਿਤਾ ਪੂਤ ਨਾ ਗੋਦ ਸੁਹਾਈਆ। ਪਿਆਰ ਰਿਹਾ ਨਾ ਛੀਬਿਆਂ ਝੀਂਵਰ ਨਾਈਆਂ, ਜੱਟਾਂ ਸੰਗ ਨਾ ਕੋਇ ਬਣਾਈਆ। ਜਗਤ ਜਹਾਨ ਤੱਕੋ ਬੇਲੇ ਰੱਕੜ ਕਾਈਆਂ, ਪੱਥਰ ਪਾਹਿਨ ਵੇਖ ਵਖਾਈਆ।

ਨਿਗਹ ਮਾਰੋ ਥਲ ਅਸਗਾਹੀਆਂ, ਚਾਰੋਂ ਕੁੰਟ ਧਿਆਨ ਲਗਾਈਆ। ਕਿਸੇ ਨਾ ਮਿਲਿਆ ਧੁਰ ਦਾ ਮਾਹੀਆ, ਮਹਿਬੂਬ ਦਰਸ ਕੋਇ ਨਾ ਪਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਸੂਰੀਆ ਚੰਦ ਨਾ ਕੋਇ ਚਮਕਾਈਆ। ਮਾਇਆ ਕਹੇ ਮੈਂ ਮਾਇਆ ਪੜਦਾ ਪਾਇਆ, ਮੁਖ ਘੁੰਗਟ ਨਾ ਕੋਇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕਿਸੇ ਨਾ ਗਾਇਆ, ਸਤਿ ਵਿਚ ਨਾ ਕੋਇ ਸਮਾਈਆ। ਸਤਿਗੁਰ ਸ਼ਬਦ ਦਾ ਦਿਸੇ ਕੋਇ ਨਾ ਜਾਇਆ, ਜਨਣੀ ਕੁੱਖ ਸਾਰੇ ਰਹੇ ਹੰਢਾਈਆ। ਪੁਰਖ ਅਕਾਲੇ ਦਰਸ ਕਿਸੇ ਨਾ ਪਾਇਆ, ਸਨਮੁਖ ਨਜ਼ਰੀਂ ਕਿਸੇ ਨਾ ਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਖੇਲ ਰਚਾਇਆ, ਰਚਨਾ ਆਪਣੀ ਦਿਤੀ ਵਡਿਆਈਆ। ਜੋਤੀ ਜਾਤੇ ਭੇਸ ਵਟਾਇਆ, ਨਰ ਨਰੇਸ਼ਾ ਰੂਪ ਬਦਲਾਈਆ। ਜਨ ਭਗਤ ਸੁਹੇਲਾ ਹਰਿਜਨ ਸਾਚੇ ਮੇਲ ਮਿਲਾਇਆ, ਮਿਲਣੀ ਜਗਦੀਸ਼ ਆਪ ਕਰਾਈਆ। ਗਰੀਬ ਨਿਮਾਣਿਆਂ ਗਲੇ ਲਗਾਇਆ, ਫੜ ਬਾਹੋਂ ਗੋਦ ਟਿਕਾਈਆ। ਜਨਮ ਜਨਮ ਦਾ ਲਹਿਣਾ ਪੂਰ ਕਰਾਇਆ, ਪੂਰਨ ਸਤਿਗੁਰ ਬੂਝ ਬੁਝਾਈਆ। ਮੈਂ ਖ਼ੁਸ਼ੀਆਂ ਦਾ ਮੰਗਲ ਗਾਇਆ, ਗਾ ਗਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਸਦਾ ਸਬਾਇਆ, ਸਦ ਆਪਣਾ ਹੁਕਮ ਵਰਤਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਿਸ਼ਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਂ ਆਪਣੀ ਖ਼ੁਸ਼ੀ ਬਣਾਵਾਂਗੀ। ਪ੍ਰਭੂ ਦੇ ਚਰਨ ਚੁੰਮ ਕੇ ਮਸਤੀ ਸਚ ਦ੍ਰਿੜਾਵਾਂਗੀ। ਸੀਸ ਜਗਦੀਸ਼ ਇਕ ਨਿਵਾਵਾਂਗੀ। ਪੱਟੀ ਸੋਹਣੀ ਸਚ ਗੁੰਦਾਵਾਂਗੀ। ਫੁੱਲ ਸੱਗੀ ਸੀਸ ਟਿਕਾਵਾਂਗੀ। ਪਰਾਂਦਾ ਲਾਲ ਗੁਤ ਰੰਗ ਰੰਗਾਵਾਂਗੀ। ਮਸਤਕ ਬਿੰਦੀ ਧੂੜ ਵਖਾਵਾਂਗੀ। ਨੇਤਰ ਕੱਜਲ ਧਾਰ ਚਮਕਾਵਾਂਗੀ। ਰੁਖਸਾਰ ਮਸਤੀ ਵਿਚ ਮਸਤਾਵਾਂਗੀ। ਦੰਦਾਂ ਦੰਦਾਸਾ ਇਕ ਵਖਾਵਾਂਗੀ। ਬੁਲ੍ਹਾਂ ਰੂਪ ਅਗੰਮ ਚੜ੍ਹਾਵਾਂਗੀ। ਮੁਖ ਧੂੜ ਖ਼ਾਕ ਰਖਾਵਾਂਗੀ। ਗਰਦਨ ਉਚੀ ਕਰ ਵਖਾਵਾਂਗੀ। ਦੋ ਤੁਕੀ ਰਾਗ ਅਲਾਹਵਾਂਗੀ। ਜਨ ਭਗਤੋ ਰਹਿਣਾ ਸੁਖੀ, ਸਚ ਸੰਦੇਸ਼ੇ ਆਪ ਸੁਣਾਵਾਂਗੀ। ਦੀਨ ਦੁਨੀ ਨੇ ਹੋਣਾ ਦੁਖੀ, ਇਹ ਆਪਣਾ ਭੇਵ ਖੁਲ੍ਹਾਵਾਂਗੀ। ਸ਼ਾਹ ਸੁਲਤਾਨਾਂ ਕੋਲੋਂ ਮੈਂ ਮਾਇਆ ਨੇ ਜਾਣਾ ਲੁੱਟੀ, ਲੁਟੇਰਾ ਕਲਜੁਗ ਨਾਲ ਉਠਾਵਾਂਗੀ। ਮੈਂ ਭਾਗ ਲੱਗਾ ਰਹਿਣ ਨਹੀਂ ਦੇਣਾ ਕਿਸੇ ਪੁੱਤੀ, ਪੁੱਤ ਪੋਤਰਿਆਂ ਨਾਤਾ ਮਾਤ ਤੁੜਾਵਾਂਗੀ। ਮੈਂ ਕਲਾ ਜਗਾਵਾਂ ਸੁੱਤੀ, ਸੁੱਤਿਆਂ ਆਪ ਉਠਾਵਾਂਗੀ। ਚਰਨ ਛੁਹਾ ਕੇ ਚੰਮੜੀ ਵਾਲੀ ਜੁੱਤੀ, ਜੂਤੇ ਕੂੜ ਕੁੜਿਆਰੇ ਸਿਰ ਲਗਾਵਾਂਗੀ। ਮੈਂ ਇਕ ਸਾਹਿਬ ਦੀ ਕਰਾਂ ਬੁੱਤੀ, ਬੁਤਖਾਨਿਆਂ ਵੇਖ ਵਖਾਵਾਂਗੀ। ਮੈਨੂੰ ਸਾਰਿਆਂ ਕਹਿਣਾ ਲੁੱਚੀ, ਲੁੱਚੇ ਲੰਡੇ ਜਗਤ ਵਿਚੋਂ ਮੁਕਾਵਾਂਗੀ। ਜਨ ਭਗਤਾਂ ਇਕੋ ਪਿਆਰ ਦੀ ਬੰਨ੍ਹ ਕੇ ਰੁਚੀ, ਰਚਨਾ ਪ੍ਰਭ ਦੀ ਆਪ ਸਮਝਾਵਾਂਗੀ। ਜਿਨ੍ਹਾਂ ਮੈਨੂੰ ਸਾਂਭ ਕੇ ਰੱਖ ਕੇ ਵਿਚ ਗੁੱਥੀ, ਉਨ੍ਹਾਂ ਦੇ ਹੱਥ ਪੈਰ ਵਢਾਵਾਂਗੀ। ਜਿਨ੍ਹਾਂ ਮੇਰੇ ਪਿਛੇ ਝੂਠ ਮਾਰਿਆ ਬੂਥੀ, ਨੱਕ ਕੰਨ ਉਨ੍ਹਾਂ ਦੇ ਖ਼ਾਕ ਵਿਚ ਰਲਾਵਾਂਗੀ। ਮੈਂ ਸਦੀ ਚੌਧਵੀਂ ਆਪਣੀ ਪਹਿਨ ਕੇ ਕਾਲੀ ਸੂਸੀ, ਸੋ ਪੁਰਖ ਨਿਰੰਜਣ ਇਕ ਧਿਆਵਾਂਗੀ। ਚੌਥੇ ਸਾਲ ਨੂੰ ਬਾਣਾ ਪਹਿਨ ਕੇ ਰੂਸੀ, ਰੂਸਾ ਚੀਨਾ ਫੇਰਾ ਪਾਵਾਂਗੀ। ਮੇਰਾ ਪੁਰਖ ਅਕਾਲਾ ਮੇਰੇ ਨਾਲ ਕਰੇ ਜਸੂਸੀ, ਗੁਝਾ ਉਸ ਨੂੰ ਭੇਵ ਸਮਝਾਵਾਂਗੀ। ਇਹ ਮੇਰੀ ਵਡ ਖਾਸੂਸੀ, ਖਸੂਸੀਅਤ ਆਪਣੀ ਇਕ ਪਰਗਟਾਵਾਂਗੀ। ਮਾਲਕ ਰਹੇ ਨਾ ਕੋਈ ਮਾਰੂਸੀ, ਸਭ ਦੇ ਲੇਖੇ ਪੂਰ ਕਰਾਵਾਂਗੀ। ਦੀਨ ਦੁਨੀ ਹੋਏ ਮਾਯੂਸੀ, ਮਾਸੂਮ ਸਾਰੇ ਆਪ ਵਖਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਜਹਾਨ ਦੀ ਧਾਰ ਵੇਖੇ ਲੂਸੀ, ਚਾਰੋਂ ਕੁੰਟ ਰਾਹ ਤਕਾਵਾਂਗੀ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਚੂਹੜਾ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਲੇਖਾ ਕੁਲਾ ਖੰਡ, ਕੁਲ ਮਾਲਕ ਰਿਹਾ ਦ੍ਰਿੜਾਈਆ । ਮੈਂ ਧਰਮ ਦੀਆਂ ਵੰਡਾਂ ਰਹੀ ਵੰਡ, ਸਤਿ ਸਚ ਸਮਝਾਈਆ। ਜਿਥੇ ਜੀਵਾਂ ਜੰਤਾਂ ਪਾਉਣੀ ਦੰਡ, ਡੰਡਾਵਤ ਸਮਝ ਕਿਸੇ ਨਾ ਆਈਆ। ਮੈਂ ਕੱਚੇ ਭੰਨਣੇ ਅੰਡ, ਅੰਡਜ ਜੇਰਜ ਵੇਖ ਵਖਾਈਆ। ਮੈਂ ਸਭ ਦੀ ਵੱਢਣੀ ਕੰਡ, ਕੰਢਾ ਖਾਰ ਦੇਣਾ ਚੁਕਾਈਆ। ਮੈਂ ਕਰਨਾ ਅਨੋਖਾ ਪਾਖੰਡ, ਭੇਖ ਲੈਣਾ ਬਦਲਾਈਆ। ਧੂਹ ਮਿਆਨੋ ਚੰਡ, ਪਰਚੰਡ ਦੇਣੀ ਚਮਕਾਈਆ। ਕਿਸੇ ਸੀਨੇ ਰਹਿਣ ਨਾ ਦੇਵਾਂ ਠੰਡ, ਅਗਨੀ ਤਤ ਦਿਆਂ ਤਪਾਈਆ। ਸਭ ਦੀ ਧਰਮ ਵਾਲੀ ਕੱਟਾਂ ਗੰਢ, ਖਾਲੀ ਹੱਥ ਦਿਆਂ ਵਖਾਈਆ। ਮੈਂ ਸ਼ੁਰੂ ਕਰਾਉਣਾ ਸ਼ਰਅ ਵਾਲਾ ਜੰਗ, ਜਗਤ ਜਹਾਨ ਦਿਆਂ ਜਣਾਈਆ। ਕਿਸੇ ਨੂੰ ਲੈਣ ਨਹੀਂ ਦੇਣਾ ਅਨੰਦ, ਅਨੰਦ ਪੁਰੀ ਵਾਲੇ ਵੱਜੇ ਵਧਾਈਆ। ਅੱਗੋਂ ਦੱਸਦੀ ਦੇ ਮੇਰੇ ਜੁੜਦੇ ਦੰਦ, ਕੀ ਹਾਲਤ ਹੋਵੇ ਲੋਕਾਈਆ । ਮੇਰੇ ਅੰਦਰ ਆਵੇ ਰੰਜ, ਰੰਜਸ ਵਿਚ ਸੁਣਾਈਆ। ਨੇਤਰ ਰੋਵੇ ਸੂਰੀਆ ਸਿਤਾਰਾ ਚੰਦ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਰੱਖੇ ਬਿਨਾ ਮੁਹਾਣਿਆਂ ਵੰਝ, ਵੰਝੀ ਹਾਥ ਕਿਸੇ ਨਾ ਆਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਬਚਨ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਂ ਆਪਣੀ ਲਾਹੀ ਅੰਗੀ, ਬਸਤਰ ਤਨ ਨਾ ਕੋਇ ਰਖਾਈਆ। ਮੈਨੂੰ ਮੇਰੀ ਭਾਵਨਾ ਲੱਗੀ ਚੰਗੀ, ਭਾਵੀ ਬੈਠੀ ਰਾਹ ਤਕਾਈਆ। ਕਲਜੁਗ ਬਾਣਾ ਪਹਿਨ ਕੇ ਜੰਗੀ, ਮੇਰੇ ਪਿਛੇ ਅੱਗੇ ਫਿਰੇ ਵਾਹੋ ਦਾਹੀਆ। ਮੈਂ ਬਿਨਾਂ ਓਢਣ ਤੋਂ ਨੰਗੀ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਮੈਂ ਬੇਪੜਦ ਨੇ ਵਾਹੀ ਕੰਘੀ, ਆਪਣਾ ਸੀਸ ਸੁਹਾਈਆ। ਫੇਰ ਹੱਸ ਕੇ ਆਪਣੀ ਦੰਦੀ, ਦਹਿ ਦਿਸ਼ਾ ਮੁੱਖ ਭੁਵਾਈਆ। ਇਸ਼ਾਰਾ ਕੀਤਾ ਵਲ ਫਰੰਗੀ, ਸੈਨਤ ਨਾਲ ਸਮਝਾਈਆ। ਜਿਸ ਦੇ ਸਾਥੀ ਦੇਸ਼ ਹੋਣਗੇ ਪੰਝੀ, ਪੰਜਾਂ ਪੰਜਾਂ ਵੰਡ ਵੰਡਾਈਆ । ਇਹ ਕਲਾ ਵਰਤਣੀ ਬਵੰਜੀ, ਬਾਵਨ ਦਾ ਲੇਖਾ ਨਾਲ ਮਿਲਾਈਆ। ਮੈਂ ਸਿਰੋਂ ਹੋ ਕੇ ਗੰਜੀ, ਚੋਟੀਆਂ ਸਭ ਦੀਆਂ ਦੇਣੀਆਂ ਮੁੰਨਾਈਆ। ਮੈਂ ਫਿਰਾਂ ਇਕ ਟੰਗੀ, ਲੰਗੜੀ ਲੂਲੀ ਨਜ਼ਰੀ ਆਈਆ। ਕਿਸੇ ਦੀ ਛਾਤੀ ਰਹਿਣ ਨਹੀਂ ਦੇਣੀ ਠੰਢੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਮੈਨੂੰ ਯਾਦ ਆਉਣੀ ਗੋਬਿੰਦ ਵਾਲੀ ਝੰਗੀ, ਮਾਛੂਵਾੜਾ ਸੋਭਾ ਪਾਈਆ। ਜਿਸ ਨੇ ਕਲਜੁਗ ਆਯੂ ਮੇਟੀ ਲੰਬੀ, ਲੰਮਾ ਪੈ ਕੇ ਸੂਲਾ ਸੱਥਰ ਸੇਜ ਹੰਢਾਈਆ। ਮੇਰਾ ਸੀਨਾ ਛਿਲੇ ਰਵੀਦਾਸ ਵਾਲੀ ਰੰਬੀ, ਤਿਖੀ ਧਾਰ ਨਜ਼ਰੀ ਆਈਆ। ਮੈਂ ਖੇਲ ਵੇਖਾਂ ਲਗ ਲਗ ਨਾਲ ਕੰਧੀ, ਆਪ ਆਪਣਾ ਜਗਤ ਛੁਪਾਈਆ। ਕਿਸੇ ਨੂੰ ਸਮਝ ਨਾ ਆਵੇ ਸਵੇਰ ਸੰਝੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਮੈਂ ਸ੍ਰਿਸ਼ਟੀ ਦ੍ਰਿਸ਼ਟੀ ਕਰਨੀ ਅੰਧੀ, ਨਿਜ ਲੋਚਨ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਸੰਧੀ, ਲਿਖਿਆ ਲੇਖ ਨਾ ਕੋਇ ਬਦਲਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਫਰੰਗੀ ਰਾਮ ਦੇ ਗ੍ਰਹਿ ਪਿੰਡ ਤਰੇਵੇ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਖੇਲ ਅਗੰਮਾ ਵਿਚ ਖਲਕ, ਖਾਲਕ ਦਿਤੀ ਮਾਣ ਵਡਿਆਈਆ। ਮੈਂ ਰਾਓ ਰੰਕਾਂ ਦੇਵਾਂ ਝਲਕ, ਝੱਲੀ ਦੀਨ ਦੁਨੀ ਬਣਾਈਆ। ਮੇਰਾ ਨਾਤਾ ਸਚਾ ਕਿਸੇ ਨਾਲ ਨਹੀਂ ਤੁਅਲਕ ਤਲਕੇਦਾਰ ਸਰਬ ਬਣਾਈਆ। ਮੇਰਾ ਵਿਛੋੜਾ ਕੋਈ ਝੱਲ ਨਾ ਸਕੇ ਪਲਕ, ਪਲਕਾਂ ਦੇ ਓਹਲੇ ਨਜ਼ਰ ਕਿਸੇ ਨਾ ਆਈਆ। ਮੈਂ ਨੌਂ ਖੰਡ ਪ੍ਰਿਥਮੀ ਫਿਰਨਾ ਨਾਲ ਡਲਕ, ਜੋਬਨਵੰਤੀ ਭੱਜਾਂ ਵਾਹੋ ਦਾਹੀਆ। ਸਦੀ ਚੌਧਵੀਂ ਕੂਕ ਕੇ ਮਾਰਾਂ ਕਿਲਕ, ਕਲ ਆਪਣੀ ਦਿਆਂ ਵਖਾਈਆ। ਸ਼ਾਹ ਸੁਲਤਾਨ ਜਾਣ ਤਿਲਕ, ਰਾਜ ਰਾਜਾਨਾਂ ਪਾਸਾ ਦਿਆਂ ਬਦਲਾਈਆ। ਮੈਂ ਦੀਨਾਂ ਮਜ਼੍ਹਬਾਂ ਵਿਚ ਕਰਨੀ ਇਲਤ, ਆਲਮਾਂ ਇਲਮ ਦੇਣਾ ਭੁਲਾਈਆ। ਮੈਂ ਕੂੜ ਪਹਿਨਾਉਣਾ ਸਭ ਨੂੰ ਖਿਲਤ, ਖਾਲਸ ਰੰਗ ਨਾ ਕੋਇ ਰੰਗਾਈਆ। ਚਾਰੋਂ ਕੁੰਟ ਖ਼ਵਾਰੀ ਕਰਨੀ ਜਿੱਲਤ, ਜ਼ਲੀਲ ਹੋਵੇ ਲੋਕਾਈਆ। ਸਚ ਪਿਆਰ ਦੀ ਰਹਿਣ ਨਹੀਂ ਦੇਣੀ ਮਿਲਤ, ਪਿਤਾ ਪੂਤ ਗੋਦ ਨਾ ਕੋਇ ਸੁਹਾਈਆ। ਮੈਂ ਫਿਰਨਾ ਚੜ੍ਹਦੀ ਲਹਿੰਦੀ ਸਿੰਮਤ, ਸੀਮਾ ਆਪਣੀ ਵੰਡ ਵੰਡਾਈਆ। ਮੇਰੀ ਸਦੀ ਚੌਧਵੀਂ ਨਾਲੋਂ ਬਹੁਤੀ ਹਿੰਮਤ, ਹੌਸਲਾ ਆਪਣਾ ਆਪ ਪਰਗਟਾਈਆ। ਕਲਮੇ ਦੀ ਕਾਇਨਾਤ ਹੋਣੀ ਕਿਲਤ, ਕਾਇਮ ਮੁਕਾਮ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਸਾਚਾ ਖੇਲ ਖਿਲਾਈਆ।

ਮਾਇਆ ਕਹੇ ਮੇਰੀਆਂ ਪੂਰੀਆਂ ਹੋਣ ਉਮੀਦਾਂ, ਆਸ਼ਾ ਆਸ਼ਾ ਨਾਲ ਮਿਲਾਈਆ। ਮੇਰੇ ਕੋਲ ਜੁਗ ਚੌਕੜੀ ਦੀਆਂ ਰਸੀਦਾਂ, ਖਾਤੇ ਸਭ ਦੇ ਵੇਖੇ ਥਾਉਂ ਥਾਈਂਆ। ਮੈਂ ਦੀਨ ਦੁਨੀ ਖੋਲ੍ਹਣੀਆਂ ਨੀਂਦਾਂ, ਗਫਲਤ ਵਿਚ ਸੋਇਆ ਰਹਿਣ ਕੋਇ ਨਾ ਪਾਈਆ। ਮੇਰਾ ਲੇਖਾ ਕੂੜ ਕੁੜਿਆਰੇ ਵੇਖਣਾ ਝੱਖੜ ਮੀਂਹ ਦਾ, ਚਾਰੋਂ ਕੁੰਟ ਤੁਫਾਨ ਚੜ੍ਹਾਈਆ। ਨਾਤਾ ਰਹਿਣ ਨਹੀਂ ਦੇਣਾ ਮਾਂ ਧੀਅ ਦਾ, ਧਰਨੀ ਧਰਤ ਧਵਲ ਦੇਣਾ ਵਖਾਈਆ। ਖੇਲ ਵੇਖਣਾ ਜੀਵ ਜੀਅ ਦਾ, ਜੰਤੂ ਰੋਵਣ ਮਾਰਨ ਧਾਹੀਆ। ਲੇਖਾ ਪੂਰਾ ਹੋਣਾ ਵੀਹ ਵੀਹ ਦਾ, ਬੀਸ ਬੀਸਾ ਆਪਣਾ ਰੰਗ ਵਖਾਈਆ। ਲਹਿਣਾ ਚੁੱਕਣਾ ਸਾਢੇ ਤਿੰਨ ਹੱਥ ਸੀਅ ਦਾ, ਰਵੀਦਾਸ ਚੁਮਾਰਾ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਹੋਏ ਸਹਾਈਆ। ਮਾਇਆ ਕਹੇ ਮੈਂ ਵੇਖਾਂ ਚਾਰ ਚੁਫੇਰ, ਚੌਹ ਵੰਨੀ ਧਿਆਨ ਲਗਾਈਆ । ਮੇਰਾ ਸੁਵਾਮੀ ਕਰੇ ਮਿਹਰ, ਅੰਤਰਜਾਮੀ ਹੋਏ ਸਹਾਈਆ। ਜੋ ਕਲਜੁਗ ਲਹਿਣੇ ਦੇਣੇ ਰਿਹਾ ਨਬੇੜ, ਲੇਖੇ ਸਭ ਦੇ ਝੋਲੀ ਪਾਈਆ। ਓਹਦਾ ਸਦੀ ਚੌਧਵੀਂ ਉਲਟਾ ਗੇੜ, ਚਕਰਵਰਤੀ ਚੱਕਰਾਂ ਵਿਚ ਰਖਾਈਆ। ਸੰਮਤ ਸ਼ਹਿਨਸ਼ਾਹੀ ਦਸ ਬਵਿੰਜਾ ਦੇਸ਼ਾਂ ਛੇੜੇ ਛੇੜ, ਛੇਕੜ ਆਪਣਾ ਹੁਕਮ ਵਰਤਾਈਆ। ਮੁਹੰਮਦੀ ਮੁਹੰਮਦੀਆਂ ਦੇਵੇ ਭੇੜ, ਈਸਾ ਮੂਸਾ ਗੰਢ ਰਖਾਈਆ। ਜੋ ਇਸ਼ਾਰਾ ਗੋਬਿੰਦ ਦਿਤਾ ਨੰਦੇੜ, ਗੋਦਾਵਰੀ ਕੰਢਾ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਲੇਖਾ ਜਾਣੇ ਨੇਰਨ ਨੇਰ, ਦੂਰ ਦੁਰਾਡਾ ਦੋ ਜਹਾਨਾਂ ਪੰਧ ਵੇਖੇ ਚਾਈਂ ਚਾਈਂਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਾਂਈ ਦਾਸ ਦੇ ਗ੍ਰਹਿ ਪਿੰਡ ਤਰੇਵਾ ਜ਼ਿਲਾ ਜੰਮੂ

ਮਾਇਆ ਕਹੇ ਮੈਂ ਜਗਤ ਦੀ ਵੇਖਾਂ ਬੁਧੀ, ਮਤ ਮਤਾਂਤਰਾਂ ਧਿਆਨ ਲਗਾਈਆ। ਸਾਚੀ ਆਵੇ ਕਿਸੇ ਨਾ ਸੁਧੀ, ਸੁਧ ਸਾਰੇ ਬੈਠੇ ਗੁਵਾਈਆ। ਕੂੜ ਕੁੜਿਆਰ ਵਿਚ ਸ੍ਰਿਸ਼ਟੀ ਖੁਭੀ, ਬਾਹਰ ਸਕੇ ਨਾ ਕੋਇ ਕਢਾਈਆ। ਧਰਨੀ ਰੋਵੇ ਸਾਹ ਉਭੀ, ਹੌਕੇ ਰਹੀ ਸੁਣਾਈਆ। ਕੀ ਮੇਰੇ ਉਤੇ ਲੇਖਾ ਹੋਣਾ ਯੁਧੀ, ਚਾਰ ਕੁੰਟ ਹਲਕਾਈਆ। ਮੈਨੂੰ ਰਮਜ਼ ਦੱਸ ਜਾ ਗੁੱਝੀ, ਭੇਵ ਦੇ ਖੁਲ੍ਹਾਈਆ। ਮੈਨੂੰ ਖ਼ਬਰ ਅਗੰਮੀ ਸੁਝੀ, ਸਹਿਜ ਨਾਲ ਸੁਣਾਈਆ। ਤੇਰੀ ਧੂੜ ਖ਼ਾਕ ਵੇਖ ਲੈ ਉਡੀ, ਮਿਟੀ ਧੂਆਂਧਾਰ ਬਣਾਈਆ। ਕਲਜੁਗ ਅਸਮਾਨੇ ਚਾੜ੍ਹ ਕੇ ਗੁੱਡੀ, ਗਾਡ ਸਭ ਨੂੰ ਦਿਤਾ ਭੁਲਾਈਆ। ਤੂੰ ਹੋ ਗਈ ਲੰਗੜੀ ਲੂਲ੍ਹੀ ਡੁੱਡੀ, ਬਲਹੀਣ ਨਜ਼ਰੀ ਆਈਆ। ਤੈਨੂੰ ਪਤਾ ਨਹੀਂ ਪਿਛਲੇ ਜੁਗੀ, ਕੀ ਪ੍ਰਭ ਨੇ ਕਲ ਵਰਤਾਈਆ। ਅੰਤਮ ਕਲਜੁਗ ਔਧ ਪੁਗੀ, ਪੈਂਡਾ ਰਿਹਾ ਮੁਕਾਈਆ। ਨੀ ਓਹ ਵੜ ਕੇ ਸੰਬਲ ਝੁੱਗੀ, ਝੁੱਗੇ ਸਭ ਦੇ ਦੇਵੇ ਢਾਹੀਆ। ਲੁਕਿਆ ਰਹੇ ਕੋਈ ਨਾ ਖੁਡੀ, ਫੜ ਬਾਹੋਂ ਬਾਹਰ ਕਢਾਈਆ। ਤੂੰ ਬੜੀ ਪੁਰਾਣੀ ਬੁੱਢੀ, ਬੁਢੇਪਾ ਤੇਰੇ ਉਤੇ ਨਜ਼ਰੀ ਆਈਆ। ਤੂੰ ਮੇਰੀ ਖੇਲ ਵੇਖਣੀ ਉਘੀ, ਉਗਣ ਆਥਣ ਦਿਆਂ ਵਖਾਈਆ। ਕਿਤੇ ਚੁੱਪ ਬਣ ਰਹੀ ਨਾ ਗੂੰਗੀ, ਰਸਨਾ ਜੇਹਵਾ ਦੇਣਾ ਸੁਣਾਈਆ। ਤੂੰ ਧਾਰ ਤੱਕਣੀ ਨੈਣ ਮੂੰਧੀ, ਕੀ ਕਵਲ ਨੈਣ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਖੇਲ ਸਤਿਗੁਰ ਸ਼ਬਦ ਗੁਰੂ ਦੀ, ਗੁਰਦੇਵ ਦੇਵਾ ਬੇਪਰਵਾਹੀਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਨੰਤ ਰਾਮ ਦੇ ਗ੍ਰਹਿ ਤਰੇਵਾ ਜ਼ਿਲਾ ਜੰਮੂ
ਮਾਇਆ ਕਹੇ ਮੇਰੀ ਮਮਤਾ ਦਾ ਵੱਜੇ ਡੰਕਾ, ਡੌਰੂ ਚਾਰ ਕੁੰਟ ਸ਼ਨਵਾਈਆ । ਖ਼ਬਰਦਾਰ ਕਰਾਂ ਰਾਓ
ਰੰਕਾ, ਰਾਜ ਰਾਜਾਨਾਂ ਦਿਆਂ ਉਠਾਈਆ। ਗਰੀਬ ਨਿਮਾਣਿਆਂ ਲਾਵਾਂ ਤਨਕਾ, ਹਲੂਣਿਆਂ ਨਾਲ ਜਗਾਈਆ।
ਵੇਖੋ ਨਿਸ਼ਾਨ ਮਿਟਦਾ ਤਾਰੇ ਚੰਨ ਕਾ, ਆਪਣਾ ਪੰਧ ਮੁਕਾਈਆ। ਕਿਸ ਬਿਧ ਨਾਸ ਹੋਣਾ ਕੂੜੇ ਧੰਨ ਕਾ,
ਧੰਨਵਾਨ ਰਹਿਣ ਕੋਇ ਨਾ ਪਾਈਆ। ਸ਼ਿੰਗਾਰ ਰਹਿਣਾ ਨਹੀਂ ਕਿਸੇ ਕੰਨ ਕਾ, ਕਨਕ ਕਾਮਨੀ ਰੋਵੇ ਮਾਰੇ
ਧਾਹੀਆ। ਹੰਕਾਰ ਰਹਿਣਾ ਨਹੀਂ ਮਨ ਕਾ, ਮਨ ਕਾ ਮਣਕਾ ਦਏ ਗਵਾਹੀਆ। ਕੀ ਲੇਖਾ ਹੋਣਾ ਭਗਤ
ਸੁਹੇਲੇ ਜਨ ਕਾ, ਜਨਮ ਵਿਚ ਮਿਲੇ ਵਡਿਆਈਆ। ਕੀ ਖੇਲ ਹੋਣਾ ਪੰਜ ਤਤ ਤਨ ਕਾ, ਤਤਵ ਖੋਜ
ਖੁਜਾਈਆ। ਕੀ ਲੇਖਾ ਅੰਤਮ ਬ੍ਰਹਮ ਕਾ, ਪਾਰਬ੍ਰਹਮ ਹੋਏ ਸਹਾਈਆ । ਮੈਂ ਝਗੜਾ ਮੇਟਣਾ ਭਰਮ
ਕਾ, ਭਾਂਡਾ ਭਰਮ ਭੰਨਾਈਆ। ਨਿਸ਼ਾਨ ਤੱਕਣਾ ਧਰਮ ਕਾ, ਧਰਮ ਦੁਵਾਰੇ ਸੋਭਾ ਪਾਈਆ। ਮੈਂ ਸਹਾਰਾ
ਵੇਖਣਾ ਇਕੋ ਚਰਨ ਕਾ, ਚਰਨਗਤ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਕਤ
ਸੁਹੰਜਣਾ ਦੱਸੇ ਲੜ ਫੜਨ ਕਾ, ਪੱਲੂ ਪੱਲੂ ਨਾਲ ਬੰਧਾਈਆ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਕਿਰਪਾਲ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੇਰਾ ਮਾਲਕ ਬੇਪਰਵਾਹੋ, ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਲੇਖਾ ਅਗੰਮ

ਅਥਾਹੋ, ਅਲੱਖ ਅਗੋਚਰ ਅਗੰਮ ਅਥਾਹੀਆ। ਮੈਂ ਉਸ ਦੇ ਨਿਵ ਨਿਵ ਲਾਗਾਂ ਪਾਉ, ਚਰਨ ਕਵਲ ਸੀਸ ਝੁਕਾਈਆ। ਜਿਸ ਮੈਨੂੰ ਫੜ ਉਠਾਇਆ ਬਾਹੋਂ, ਹਲੂਣਾ ਦਿਤਾ ਲਗਾਈਆ। ਅਗਲਾ ਹੁਕਮ ਸੁਣਾਇਆ ਚਾਓ, ਚਾਓ ਘਨੇਰਾ ਇਕ ਜਣਾਈਆ। ਉਠ ਨਿਗਹ ਮਾਰ ਥਾਈਂ ਥਾਉਂ, ਥਨੰਤਰਾਂ ਫੋਲ ਫੁਲਾਈਆ। ਮੇਰਾ ਨੂਰ ਭੁੱਲਿਆ ਸਭ ਨੂੰ ਪਿਤਾ ਮਾਉਂ, ਪਤਿਪਰਮੇਸ਼ਵਰ ਮੰਨਣ ਕੋਇ ਨਾ ਆਈਆ। ਤੂੰ ਚਾਰੋਂ ਕੁੰਟ ਕੂੜ ਕੁੜਿਆਰ ਦਾ ਕੀਤਾ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਕਲਜੁਗ ਜੀਵ ਤੱਕ ਲੈ ਕਾਉਂ, ਕਾਗ ਵਾਂਗ ਕੁਰਲਾਈਆ। ਸਚ ਦੀ ਦਿਸੇ ਕੋਇ ਨਾ ਨਾਓ, ਨਈਆ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।

ਮਾਇਆ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਟੱਪਦੀ, ਬਿਨ ਕਦਮਾਂ ਕਦਮ ਉਠਾਈਆ। ਇਕੋ ਸਾਹਿਬ ਦਾ ਨਾਮ ਜਪਦੀ, ਬਿਨ ਰਸਨਾ ਜੇਹਵਾ ਢੋਲੇ ਗਾਈਆ। ਮੈਂ ਵਣਜਾਰਨ ਹੋ ਗਈ ਓਸ ਪਤ ਦੀ, ਜਿਸ ਨੂੰ ਪਤਿਪਰਮੇਸ਼ਵਰ ਕਹਿ ਕੇ ਸਾਰੇ ਸੀਸ ਝੁਕਾਈਆ। ਮੈਂ ਦਾਸੀ ਓਸ ਸਮਰਥ ਦੀ, ਜੋ ਪੁਰਖ ਅਗੰਮੜਾ ਅਗੰਮ ਅਥਾਹੀਆ। ਮੇਰੀ ਖੇਲ ਹੋਣੀ ਹੱਥੋ ਹੱਥ ਦੀ, ਜਗਤ ਜਹਾਨ ਦਿਤਾ ਜਣਾਈਆ। ਮੈਂ ਕਲਾ ਮੁਕਾਉਣੀ ਤਤ ਅੱਠ ਦੀ, ਨਵ ਦਰ ਖੋਜ ਖੁਜਾਈਆ। ਮੈਂ ਥਿਤ ਵੇਖਣੀ ਅੱਠ ਸੱਠ ਦੀ, ਤੀਰਥ ਤੱਟਾਂ ਧਿਆਨ ਲਗਾਈਆ। ਮੈਂ ਨਿਸ਼ਾਨੀ ਤੱਕਣੀ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੀ, ਗੁਰੂਦੁਵਾਰਿਆਂ ਫੋਲ ਫੁਲਾਈਆ। ਮੈਂ ਕਲਾ ਜਾਨਣੀ ਕਾਇਆ ਮਟ ਦੀ, ਤਨ ਵਜੂਦਾਂ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਮੇਰਾ ਰਿਹਾ ਜਣਾਈਆ । ਮਾਇਆ ਕਹੇ ਮੈਂ ਚਾਰ ਕੁੰਟ ਵਜਾਵਾਂ ਡੰਕਾ, ਡੌਰੂ ਹੱਥ ਉਠਾਈਆ। ਨਾਲ ਰਲਾਵਾਂ ਕਲਜੁਗ ਰੂਪ ਕਾਂਉ ਕਾ, ਕਾਇਨਾਤ ਦਿਆਂ ਸਮਝਾਈਆ। ਮੇਰਾ ਵਕਤ ਸੁਹੰਜਣਾ ਆਇਆ ਦਾਓ ਕਾ, ਦਾਓ ਦੀਨ ਦੁਨੀ ਲਗਾਈਆ। ਵੇਖਣਾ ਖੇਲ ਆਪਣੇ ਪਸਾਓ ਕਾ, ਪਸਰ ਪਸਾਰੀ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ।

ਮਾਇਆ ਕਹੇ ਮੇਰਾ ਵਕਤ ਸੁਹਾਵਾ, ਪਰਮ ਪੁਰਖ ਦਿਤੀ ਵਡਿਆਈਆ। ਮੈਂ ਇਕੋ ਢੋਲਾ ਗਾਵਾਂ, ਗਾ ਗਾ ਸ਼ੁਕਰ ਮਨਾਈਆ। ਇਕੋ ਖੌਂਤ ਕੰਤ ਹੰਢਾਵਾਂ, ਇਕੋ ਸੇਜ ਸੁਹਾਈਆ। ਇਕੋ ਹੁਕਮ ਸੰਦੇਸ਼ਾ ਸੁਣਾਂ ਨਾਲ ਚਾਵਾਂ, ਚਾਓ ਘਨੇਰਾ ਆਪ ਪਰਗਟਾਈਆ। ਫੇਰ ਸੁਵਾਰਾਂ ਆਪਣੀਆਂ ਭੁਜਾਂ ਬਾਹਵਾਂ, ਬਾਹੂ ਬਲ ਪਰਗਟਾਈਆ। ਕਿਸ ਬਿਧ ਲੱਖ ਚੁਰਾਸੀ ਖਾਵਾਂ, ਫੜ ਫੜ ਅੰਤਰ ਲਵਾਂ ਟਿਕਾਈਆ। ਕਲਜੁਗ ਕੂੜ ਨਿਸ਼ਾਨ ਮਿਟਾਵਾਂ, ਰੂਪ ਰੇਖ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।

ਮਾਇਆ ਕਹੇ ਮੈਂ ਵੇਖਣਾ ਖੇਲ ਅਲਖਣ, ਅਗੋਚਰ ਅਗੰਮ ਅਥਾਹ ਬੇਪਰਵਾਹੀਆ। ਕੀ ਆਪਣਾ ਹੁਕਮ ਵਰਤਾਵੇ ਮੇਰਾ ਭਾਂਡਾ ਵੇਖਣਾ ਸੱਖਣ, ਸਚ ਸੁਵਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਮਿਹਰ ਨਜ਼ਰ ਉਠਾਈਆ। ਏਕੰਕਾਰਾ ਹਰਿ ਨਿਰੰਕਾਰਾ ਮੇਰੀ ਪੈਜ ਆਵੇ ਰੱਖਣ, ਪਤ ਪਤਵੰਤ ਸ੍ਰੀ ਭਗਵੰਤ ਆਦਿ ਨਾ ਅੰਤਾ ਜੁਗਾ ਜੁਗੰਤਾ ਆਪਣਾ ਖੇਲ ਖਿਲਾਈਆ। ਕਿਸ ਬਿਧ ਮੇਰਾ ਲੇਖਾ ਜਾਣੇ ਦਿਸ਼ਾ ਦੱਖਣ, ਲੱਖ ਚੁਰਾਸੀ ਵਿਰੋਲੇ ਮੱਖਣ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਧਰਨੀ ਧਰਤ ਧਵਲ ਧੌਲ ਦੇ ਪੜਦੇ ਆਵੇ ਢਕਣ, ਆਦਿ ਨਿਰੰਜਣ ਧੁਰ ਦਾ ਕਰਤਾ ਆਪਣੀ ਖੇਲ ਖਿਲਾਈਆ। ਕਲਜੁਗ ਵਿਚੋਂ ਸਤਿਜੁਗ ਕਿਸ ਬਿਧ ਆਵੇ ਕੱਢਣ, ਲੋਕਮਾਤ ਮਾਰ ਝਾਤ ਕਮਲਾਪਾਤ ਆਪਣਾ ਪੜਦਾ ਲਾਹੀਆ। ਜਿਸ ਦਾ ਰੂਪ ਰੰਗ ਰੇਖ ਵੇਖੇ ਕੋਈ ਨਾ ਬਦਨ, ਤਨ ਵਜੂਦ ਹੱਕ ਮਹਿਬੂਬ ਜਗਤ ਧਾਰ ਨਾ ਕੋਈ ਵਖਾਈਆ।

ਓਹ ਸਾਹਿਬ ਸੁਲਤਾਨਾ ਨੌਜੁਵਾਨਾ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬੇਪਰਵਾਹੀਆ। ਜੋ ਚਾਰ ਕੁੰਟ ਦਹਿ ਦਿਸ਼ਾ ਕੂੜੀ ਵੇਖੇ ਲੱਗੀ ਅਗਨ, ਤਤਵ ਤਤ ਦਾ ਮਾਲਕ ਖੋਜ ਖੁਜਾਈਆ। ਮੈਂ ਓਸ ਸੁਵਾਮੀ ਸਾਹਿਬ ਸਤਿਗੁਰ ਨੂੰ ਸਦੀ ਚੌਧਵੀਂ ਅੰਤਮ ਲੱਗੀ ਸੱਦਣ, ਹੋਕੇ ਦੇਵਾਂ ਚਾਈਂ ਚਾਈਂਆ। ਆ ਮੇਰੇ ਮਾਲਕ ਖਾਲਕ ਅਗੰਮੜੇ ਸੱਜਣ, ਸਜਣੂਆਂ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ।

ਮਾਇਆ ਕਹੇ ਮੈਂ ਰੱਖਾਂ ਅਗੰਮੀ ਉਡੀਕਾ, ਬਿਨ ਨੈਣਾਂ ਨੈਣ ਉਠਾਈਆ। ਮੇਰਾ ਮਾਲਕ ਆਵੇ ਜਿਸ ਵਿਚ ਹੱਕ ਤੌਫੀਕਾ, ਧੁਰ ਦਾ ਸੁਵਾਮੀ ਨੂਰ ਅਲਾਹੀਆ। ਮੇਰੀਆਂ ਪੂਰੀਆਂ ਕਰੇ ਰੀਝਾਂ, ਹੋਏ ਆਪ ਸਹਾਈਆ। ਧਰਨੀ ਧਰਤ ਧਵਲ ਧੌਲ ਦੀਆਂ ਲੰਘੇ ਦਹਿਲੀਜਾਂ, ਬਿਨ ਕਦਮਾਂ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।

ਮਾਇਆ ਕਹੇ ਮੈਂ ਪਰਮ ਪੁਰਖ ਧਿਆਵਾਂਗੀ। ਸੋ ਪੁਰਖ ਨਿਰੰਜਣ ਇਕ ਮਨਾਵਾਂਗੀ। ਹਰਿ ਪੁਰਖ ਨਿਰੰਜਣ ਸੀਸ ਨਿਵਾਵਾਂਗੀ। ਏਕੰਕਾਰਾ ਵੇਖ ਵਖਾਵਾਂਗੀ। ਆਦਿ ਨਿਰੰਜਣ ਓਟ ਤਕਾਵਾਂਗੀ। ਅਬਿਨਾਸ਼ੀ ਕਰਤੇ ਗੰਢ ਪੁਵਾਵਾਂਗੀ। ਸ੍ਰੀ ਭਗਵਾਨ ਦਾ ਰੰਗ ਚੜ੍ਹਾਵਾਂਗੀ। ਪਾਰਬ੍ਰਹਮ ਆਪਣੇ ਸੰਗ ਰਖਾਵਾਂਗੀ। ਜਗਤ ਨਾਮ ਮਰਦੰਗ ਵਜਾਵਾਂਗੀ। ਨਵ ਖੰਡ ਦਾ ਮਾਰ ਕੇ ਪੰਧ, ਚਾਰੋਂ ਕੁੰਟ ਹੁਕਮ ਦ੍ਰਿੜਾਵਾਂਗੀ। ਕੀ ਖੇਲ ਹੋਏ ਵਿਚ ਵਰਭੰਡ, ਬ੍ਰਹਿਮੰਡ ਆਖ ਸੁਣਾਵਾਂਗੀ। ਸਵਾਧਾਨ ਕਰ ਕੇ ਜੇਰਜ ਅੰਡ, ਉਤਭੁਜ ਸੇਤਜ ਆਪ ਉਠਾਵਾਂਗੀ। ਵੇਖੋ ਖੇਲ ਸੂਰੇ ਸਰਬੰਗ, ਪਰਦੇ ਪਰਦਿਆਂ ਵਿਚੋਂ ਚੁਕਾਵਾਂਗੀ। ਕਿਸੇ ਅੰਤਰ ਰਹੇ ਨਾ ਰੰਜ਼, ਰੰਜ਼ਸ਼ ਸਭ ਦੀ ਦੂਰ ਕਰਾਵਾਂਗੀ। ਨਵ ਸਤ ਦਾ ਹੋਣਾ ਜੰਗ, ਜੰਗਜੂ ਇਕੋ ਇਕ ਦ੍ਰਿੜਾਵਾਂਗੀ। ਜਿਸ ਨੇ ਸ੍ਰਿਸ਼ਟੀ ਕਰਨੀ ਖੰਡ ਖੰਡ, ਖੰਡਾ ਖੜਗ ਉਸ ਦਾ ਚਮਕਾਵਾਂਗੀ। ਜਿਸ ਨੇ ਮੇਟਣਾ ਭੇਖ ਪਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਵਾਂਗੀ।

ਮਾਇਆ ਕਹੇ ਮੈਂ ਨਿਤ ਨਿਤ ਸੇਵ ਕਮਾਉਂਦੀ ਹਾਂ। ਜੁਗ ਜੁਗ ਵੇਸ ਅਨੇਕ ਵਟਾਉਂਦੀ ਹਾਂ। ਝੁਕ ਝੁਕ ਬਿਨਾ ਸੀਸ ਤੋਂ ਸੀਸ ਝੁਕਾਉਂਦੀ ਹਾਂ। ਲੁਕ ਲੁਕ ਦੀਨ ਦੁਨੀ ਵੇਖ ਵਖਾਉਂਦੀ ਹਾਂ। ਕਲਜੁਗ ਅੰਤਮ ਪੈਂਡਾ ਰਿਹਾ ਮੁੱਕ, ਮੁਕੰਮਲ ਧੁਰ ਦਾ ਹਾਲ ਦ੍ਰਿੜਾਉਂਦੀ ਹਾਂ। ਕੀ ਖੇਲ ਕਰੇ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਆਪ ਕਰਾਉਂਦੀ ਹਾਂ। ਜੋ ਹੁਕਮ ਸੰਦੇਸ਼ੇ ਦੇਵੇ ਸ਼ਬਦੀ ਦੁਲਾਰੇ ਸੁਤ, ਸ਼ਬਦ ਨਾਲ ਵਡਿਆਉਂਦੀ ਹਾਂ। ਜਿਸ ਜਗਤ ਜਹਾਨਾਂ ਪਾਉਣੀ ਲੁੱਟ, ਤਿਸ ਲੁਟੇਰੇ ਦਾ ਭੇਵ ਖੁਲ੍ਹਾਉਂਦੀ ਹਾਂ। ਸ੍ਰਿਸ਼ਟੀ ਦ੍ਰਿਸ਼ਟੀ ਪ੍ਰੀਤੀ ਜਾਣੀ ਟੁੱਟ, ਟੁਟਿਆਂ ਆਪ ਸਮਝਾਉਂਦੀ ਹਾਂ। ਇਕੋ ਪੁਰਖ ਅਕਾਲ ਦੀ ਰੱਖੋ ਓਟ, ਦੂਜਾ ਇਸ਼ਟ ਨਾ ਕੋਇ ਮਨਾਉਂਦੀ ਹਾਂ। ਜਿਸ ਦਾ ਵੇਸ ਅਨੇਕ ਕੋਟੀ ਕੋਟ, ਕੋਟਨ ਕੋਟ ਜੀਵਾਂ ਆਪ ਜਣਾਉਂਦੀ ਹਾਂ। ਜਿਸ ਦਾ ਹੁਕਮ ਵਰਤਣਾ ਲੋਕ ਪਰਲੋਕ, ਸੋਹਲੇ ਓਸ ਦੇ ਰਾਗ ਅਲਾਉਂਦੀ ਹਾਂ। ਜਿਸ ਦਾ ਨੂਰ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਇਕ ਸਮਝਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਸੋਚ ਸਕੇ ਕੋਈ ਨਾ ਸੋਚ, ਸੋਚ ਸਮਝ ਤੋਂ ਬਾਹਰ ਤੇਰਾ ਹੁਕਮ ਸੁਣਾਉਂਦੀ ਹਾਂ।

❋

੨੩ ਮੱਘਰ ਸ਼ਹਿਨਸ਼ਾਹੀ ਸੰਮਤ ੯ ਵਕੀਲ ਸਿੰਘ ਦੇ ਗ੍ਰਹਿ ਪਿੰਡ ਹੰਸਾ ਜ਼ਿਲਾ ਜੰਮੂ

ਸਤਿਗੁਰ ਸ਼ਬਦ ਕਹੇ ਤੂੰ ਬੜੀ ਮਸਤਾਨੀ, ਮਾਇਆ ਰਾਣੀਏ ਤੈਨੂੰ ਦਿਆਂ ਜਣਾਈਆ। ਪਿਛਲੇ ਨੌ ਸੌ ਚੁਰਾਨਮੇਂ ਚੌਕੜੀ ਜੁਗ ਦੀ ਵੇਖ ਲੈ ਕਥਾ ਕਹਾਣੀ, ਕਹਾਣੀਆਂ ਵਾਲੀਏ ਤੈਨੂੰ ਦਿਆਂ ਜਣਾਈਆ। ਚਾਰ ਜੁਗ ਦੇ ਸ਼ਾਸਤਰਾਂ ਦੀ ਤੱਕ ਲੈ ਬਾਣੀ, ਅੱਖਰ ਅੱਖਰਾਂ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੀ ਧਾਰ ਤੱਕ ਲੈ ਨਿਮਾਣੀ, ਨਿਵ ਨਿਵ ਨੈਣ ਉਠਾਈਆ। ਨਿਗਹ ਮਾਰ ਲੈ ਚਾਰੇ ਖਾਣੀ, ਭੁੱਲ ਰਹੇ ਨਾ ਰਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਤੱਕ ਲੈ ਨਿਸ਼ਾਨੀ, ਨਿਸ਼ਾਨੇ ਨਿਸ਼ਾਨਿਆਂ ਵਿਚੋਂ ਉਠਾਈਆ। ਧੁਰ ਦਾ ਲੇਖਾ ਤੱਕ ਲੈ ਆਪਣੀ ਮੰਜ਼ਲ ਨਾਲ ਰੁਹਾਨੀ, ਰੂਹ ਬੁਤ ਤੋਂ ਪਰ੍ਹੇ ਧਿਆਨ ਲਗਾਈਆ। ਜੁਗਾਂ ਜੁਗਾਂ ਦੀ ਸੁਘੜ ਸੁਚੱਜੀ ਸੁਵਾਣੀ, ਤੈਨੂੰ ਪ੍ਰਭ ਨੇ ਦਿਤੀ ਮਾਣ ਵਡਿਆਈਆ। ਤੇਰੀ ਸਦਾ ਇਕੋ ਜਿਹੀ ਤਰਲ ਜੁਵਾਨੀ, ਬੁਢੇਪਾ ਬਾਲ ਰੂਪ ਨਾ ਕੋਇ ਵਖਾਈਆ। ਤੇਰੀ ਬਿਨਾਂ ਸ਼ਰਅ ਤੋਂ ਕਲਾਮੀ, ਨਾਮ ਕਲਮਾ ਵੰਡ ਨਾ ਕੋਇ ਵੰਡਾਈਆ। ਤੂੰ ਆਪਣਾ ਮੂਲ ਆਪ ਪਛਾਣੀ, ਬਿਨ ਨੈਣਾਂ ਨੈਣ ਉਠਾਈਆ। ਆਪਣੀ ਧਾਰ ਵੇਖ ਲੈ ਬਿਨਾ ਜਿਸਮ ਜਿਸਮਾਨੀ, ਜ਼ਮੀਰ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਜਗਤ ਜਹਾਨੀ, ਸਤਿਗੁਰ ਸ਼ਬਦ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਰੰਗ ਆਪ ਰੰਗਾਈਆ।

ਸਤਿਗੁਰ ਸ਼ਬਦ ਕਹੇ ਮਾਇਆ ਤੇਰੀ ਮਮਤਾ ਵੇਖੀ ਜਗ, ਜਾਗਰਤ ਜੋਤ ਦਿਤੀ ਵਖਾਈਆ। ਤੂ ਜੁਗ ਜੁਗ ਹੰਸ ਬਣਾਏ ਕੱਗ, ਇਹ ਤੇਰੀ ਬੇਪਰਵਾਹੀਆ। ਤੂੰ ਧਰਨੀ ਧਰਤ ਧਵਲ ਧੌਲ ਤੇ ਲਾਏਂ ਅੱਗ, ਅਗਨੀ ਤਤ ਤਪਾਈਆ। ਤੂੰ ਕੂੜ ਪਿਆਲੇ ਪਿਆਏ ਮਧ, ਰਸਨਾ ਰਸ ਚਖਾਈਆ। ਤੇਰੀ ਜਗਤ ਤੋਂ ਵੱਖਰੀ ਹੱਦ, ਹਦੂਦ ਨਵ ਦੁਵਾਰੇ ਤੇਰਾ ਗ੍ਰਹਿ ਨਜ਼ਰੀ ਆਈਆ। ਤੂੰ ਸਭ ਨੂੰ ਕਰੇਂ ਅੱਡ, ਵੱਖਰੇ ਵੱਖਰੇ ਘਰ ਵਸਾਈਆ। ਕਲਜੁਗ ਅੰਤ ਮਮਤਾ ਮੋਹ ਵਿਕਾਰ ਦਾ ਨਿਸ਼ਾਨਾ ਬੈਠੀਉਂ ਗੱਡ, ਗਾਡ ਸਭ ਨੂੰ ਦਿਤਾ ਭੁਲਾਈਆ। ਸਭ ਦੀ ਪਿਠ ਦਿਤੀ ਵੱਢ, ਸ਼ਾਹ ਸੁਲਤਾਨ ਮੂੰਹ ਦੇ ਭਾਰ ਸੁਟਾਈਆ। ਸਭ ਦੀ ਕਰਨੀ ਕੀਤੀ ਰੱਦ, ਤੇਰੇ ਪਿਛੇ ਅਵਤਾਰ ਪੈਗ਼ੰਬਰ ਗੁਰੂਆਂ ਦੀ ਸਿਖਿਆ ਗਏ ਭੁਲਾਈਆ। ਕਿਸੇ ਨੂੰ ਚੜ੍ਹਨ ਨਾ ਦੇਵੇਂ ਉਪਰ ਸ਼ਾਹ ਰਗ, ਸਾਧ ਸੰਤ ਜੀਵ ਜੰਤ ਰੋਵਣ ਮਾਰਨ ਧਾਹੀਆ। ਤੂੰ ਆਸਣ ਲਾਇਆ ਵਿਚ ਅੱਧ, ਅਧਵਿਚਕਾਰ ਬੈਠੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੂਰਾ ਸਰਬੱਗ, ਸੂਰਬੀਰ ਇਕ ਅਖਵਾਈਆ।

❋

੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਵਰਨ ਕੌਰ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ

ਮਾਇਆ ਕਹੇ ਮੈਂ ਖੁਸ਼ੀਆਂ ਵਿਚ ਮੁਸਕਰਾਉਂਦੀ ਹਾਂ। ਨੇਤਰ ਲੋਚਨ ਨੈਣਾਂ ਨਾਲ ਮਟਕਾਉਂਦੀ ਹਾਂ। ਚਿੱਟੀਆਂ ਦੰਦੀਆਂ ਕੱਢ ਕੇ, ਦੋ ਜਹਾਨ ਵਖਾਉਂਦੀ ਹਾਂ। ਜਗਤ ਜਹਾਨ ਛੱਡ ਕੇ, ਇਕੋ ਪ੍ਰਭੂ ਇਸ਼ਟ ਮਨਾਉਂਦੀ ਹਾਂ। ਸਾਚਾ ਹੁਕਮ ਸੰਦੇਸ਼ਾ ਦੱਸ ਕੇ, ਜੀਵਾਂ ਜੰਤਾਂ ਸਮਝਾਉਂਦੀ ਹਾਂ। ਜੋ ਧੁਰਦਰਗਾਹੀ ਆਇਆ ਨੱਸ ਕੇ, ਤਿਸ ਦਾ ਭੇਵ ਖੁਲ੍ਹਾਉਂਦੀ ਹਾਂ। ਨਵ ਨਵ ਦੀ ਧਾਰ ਵਿਚੋਂ ਬਚ ਕੇ, ਬਚਪਨ ਉਸੇ ਦੀ ਝੋਲੀ ਪਾਉਂਦੀ ਹਾਂ। ਜੋ ਲੂੰ ਲੂੰ ਅੰਦਰ ਰਚ ਕੇ, ਰਚਨਾ ਦਾ ਮਾਲਕ ਵੇਖ ਵਖਾਉਂਦੀ ਹਾਂ। ਜਿਸ ਭਾਂਡੇ ਭੰਨਣੇ ਕਾਇਆ ਮਾਟੀ ਕੱਚ ਦੇ, ਤਿਸ ਦਾ ਕੰਚਨ ਗੜ੍ਹ ਸੁਹਾਉਂਦੀ ਹਾਂ। ਜਿਸ ਦੇ ਦੁਵਾਰੇ ਤੇ ਵਿਸ਼ਨ ਬ੍ਰਹਮਾ ਸ਼ਿਵ ਨੱਚਦੇ, ਤਿਨ੍ਹਾਂ ਦਾ ਹਾਲ ਵੇਖ ਵਖਾਉਂਦੀ ਹਾਂ। ਜਿਸ ਦਾ ਮਾਰਗ ਅਵਤਾਰ ਪੈਗ਼ੰਬਰ ਗੁਰੂ ਅਲਖ ਦੇ, ਤਿਸ ਅਲਖਣੇ

ਦਾ ਲੇਖ ਦ੍ਰਿੜਾਉਂਦੀ ਹਾਂ। ਜੋ ਖੇਲ ਕਰੇ ਪੁਰਖ ਸਮਰਥ ਦੇ, ਸਮਰਥ ਦੇ ਪੜਦੇ ਆਪ ਚੁਕਾਉਂਦੀ ਹਾਂ। ਜਿਸ ਦੇ ਲੇਖੇ ਕਲਜੁਗ ਮਥ ਦੇ, ਮਥਨ ਮਧਾਣੇ ਸੰਗ ਰਖਾਉਂਦੀ ਹਾਂ। ਓਹਦੇ ਗੇੜੇ ਉਲਟੀ ਲੱਠ ਦੇ, ਜਗਤ ਜਹਾਨ ਆਪ ਜਣਾਉਂਦੀ ਹਾਂ। ਜਿਸ ਝਗੜੇ ਮੇਟਣੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇ, ਤਿਸ ਅੱਗੇ ਸੀਸ ਨਿਵਾਉਂਦੀ ਹਾਂ। ਜਿਸ ਦੇ ਰੂਪ ਅਨੂਪ ਸਤਿ ਸਰੂਪੀ ਜੱਟ ਦੇ, ਜਗਾ ਜਗਾ ਓਸੇ ਦੇ ਢੋਲੇ ਗਾਉਂਦੀ ਹਾਂ । ਮੇਰੇ ਜੁਗ ਚੌਕੜੀ ਪਿਛਲੇ ਟੱਪ ਗਏ, ਪਿਛਲਾ ਪੰਧ ਮੁਕਾਉਂਦੀ ਹਾਂ। ਕਲਜੁਗ ਅੰਤਮ ਜਿਉਂ ਭਾਵੇਂ ਰੱਖ ਲੈ, ਓਸੇ ਤੇ ਓਟ ਤਕਾਉਂਦੀ ਹਾਂ। ਮੇਰੀ ਕੋਝੀ ਕਮਲੀ ਦਾ ਪੜਦਾ ਢਕ ਲੈ, ਦਰ ਠਾਂਡੇ ਸੀਸ ਝੁਕਾਉਂਦੀ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰਗ ਇਕੋ ਦੱਸ ਦੇ, ਦਹਿ ਦਿਸ਼ਾ ਆਖ ਸੁਣਾਉਂਦੀ ਹਾਂ।

❋