੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵਾ ਸਿੰਘ ਦੇ ਗ੍ਰਹਿ ਸੇਈ ਕਲਾਂ
ਜਨ ਭਗਤ ਕਹਿਣ ਸਾਡਾ ਇਸ਼ਟ ਅਗੰਮਾ ਇਕ, ਏਕੰਕਾਰ ਅਗੰਮ ਅਥਾਹੀਆ। ਜਿਸ ਦੀ ਸਭ ਨੇ ਰੱਖੀ ਸਿਕ, ਆਸ਼ਾ ਵਿਚ ਧਿਆਨ ਲਗਾਈਆ । ਓਹ ਮੇਟਣਹਾਰਾ ਤ੍ਰਿਸ਼ਨਾ ਤ੍ਰਿਖ, ਸਾਂਤਕ ਸਤਿ ਸਤਿ ਕਰਾਈਆ। ਜਨਮ ਕਰਮ ਦਾ ਲੇਖਾ ਦਏ ਲਿਖ, ਮਿਹਰਵਾਨ ਹੋਏ ਸਹਾਈਆ। ਕਿਰਪਾ ਕਰੇ ਗਰੀਬ ਨਿਮਾਣਿਆਂ ਬਣਾ ਲਏ ਆਪਣੇ ਸਿਖ, ਸਾਚੀ ਸਿਖਿਆ ਇਕ ਦ੍ਰਿੜਾਈਆ। ਮਾਨਸ ਜਨਮ ਸੁਵਾਰੇ ਭਵਿਖ, ਭਵਿਸ਼ ਆਪਣੇ ਰੰਗ ਰੰਗਾਈਆ। ਸਤਿਗੁਰ ਸ਼ਬਦ ਹੋ ਕੇ ਵਸੇ ਕਾਇਆ ਵਿਚ, ਤਨ ਵਜੂਦ ਦਏ ਵਡਿਆਈਆ। ਆਤਮ ਧਾਰ ਬਣੇ ਮਿਤ, ਪਰਮਾਤਮ ਖ਼ੁਸ਼ੀ ਬਣਾਈਆ। ਜੋ ਲਹਿਣਾ ਦੇਣਾ ਜਾਣੇ ਨਿਤ ਨਵਿਤ, ਜੁਗ ਜੁਗ ਆਪਣਾ ਵੇਸ ਵਟਾਈਆ। ਓਹ ਜਾਣੇ ਧਰਮ ਧਾਰ ਦੀ ਸਾਚੀ ਥਿਤ, ਘੜੀ ਪਲ ਆਪਣੀ ਵੰਡ ਨਾ ਕੋਇ
ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ ।
ਜਨ ਭਗਤ ਕਹਿਣ ਸਾਡਾ ਇਕੋ ਇਕ ਸੁਵਾਮੀ, ਜੋ ਆਦਿ ਅੰਤ ਅਖਵਾਈਆ । ਹਰ ਘਟ ਹੋਵੇ ਅੰਤਰਜਾਮੀ, ਵੇਖਣਹਾਰਾ ਥਾਉਂ ਥਾਈਂਆ। ਜਿਸ ਦੀ ਸ਼ਬਦ ਅਨਾਦੀ ਬਾਣੀ, ਜੁਗ ਜੁਗ ਲੋਕਮਾਤ ਸੋਭਾ ਪਾਈਆ। ਓਹ ਬਖ਼ਸ਼ਣਹਾਰਾ ਨਾਮ ਨਿਧਾਨੀ, ਵਸਤ ਅਤੋਟ ਅਤੁਟ ਝੋਲੀ ਦਏ ਭਰਾਈਆ। ਓਹ ਲੇਖਾ ਜਾਣੇ ਚਾਰੇ ਖਾਣੀ, ਆਪ ਆਪਣਾ ਪਰਦਾ ਆਪ ਉਠਾਈਆ। ਓਹਦੀ ਮੰਜ਼ਲ ਇਕ ਰੁਹਾਨੀ, ਰੂਹ ਬੁਤ ਮਿਲ ਦੇ ਵੱਜੇ ਵਧਾਈਆ। ਓਹ ਲੇਖਾ ਜਾਣੇ ਜਿਸਮ ਜਿਸਮਾਨੀ, ਜ਼ਮੀਰ ਅਮੀਰ ਗਰੀਬਾਂ ਦਏ ਬਦਲਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧਿਆਨੀ, ਨਾਮ ਚਰਨੋਦਕ ਦਏ ਪਿਆਈਆ। ਲੇਖਾ ਵੇਖ ਕੇ ਜੀਵ ਪੁਰਾਣੀ, ਪੁਰਾਣ ਅਧਾਰੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜ਼ਿਮੀ ਅਸਮਾਨੀ, ਜ਼ਿਮੀ ਜਮਾ ਦੋ ਜਹਾਨ ਵੇਖੇ ਥਾਉਂ ਥਾਈਂਆ।
❋
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਵਕੀਲ ਸਿੰਘ ਦੇ ਗ੍ਰਹਿ ਸੇਈ ਕਲਾ ਜ਼ਿਲਾ ਜੰਮੂ
ਨਾਰਦ ਕਹੇ ਮਾਇਆ ਤੂੰ ਖੋਲ੍ਹ ਲੈ ਆਪਣੀ ਸੁਰਤ, ਸੋਹਣੀਏ ਮਨਮੋਹਣੀੲ ਅਨਹੋਣੀਏ ਆਪਣੀ ਲੈ ਅੰਗੜਾਈਆ। ਤੈਨੂੰ ਭੇਜਿਆ ਅਕਾਲ ਮੂਰਤ, ਅਕਾਲ ਹੋਇਆ ਆਪ ਸਹਾਈਆ। ਤੂੰ ਸੁਣ ਲੈ ਅਗੰਮੀ ਤੂਰਤ, ਤੁਰੀਆ ਤੋਂ ਬਾਹਰ ਦਿਆਂ ਦ੍ਰਿੜਾਈਆ। ਕਿਤੇ ਬਣੀ ਰਹੀਂ ਨਾ ਮੂਰਖ ਮੂੜਤ, ਬੁਧਹੀਣ ਅਖਵਾਈਆ । ਸਾਚੇ ਸਾਹਿਬ ਦੀ ਲਾ ਲੈ ਚਰਨ ਧੂੜਤ, ਟਿੱਕੇ ਖ਼ਾਕ ਰਮਾਈਆ। ਤੇਰੀ ਹੋਣ ਵਾਲੀ ਮਹੂਰਤ, ਸਮਾਂ ਆਪਣਾ ਰੰਗ ਬਦਲਾਈਆ। ਸਭ ਦੀ ਆਸਾ ਹੋਣੀ ਪੂਰਤ, ਤ੍ਰਿਸ਼ਨਾ ਸੰਗ ਨਿਭਾਈਆ। ਵਕਤ ਰਿਹਾ ਨਾ ਦੂਰਤ, ਬੈਠਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।
ਨਾਰਦ ਕਹੇ ਮੈਂ ਲੈ ਕੇ ਆਇਆ ਖ਼ਬਰ, ਬੇਖ਼ਬਰੇ ਦਿਆਂ ਜਣਾਈਆ। ਮੇਰਾ ਸੁਵਾਮੀ ਜ਼ਾਬਰ ਜ਼ਬਰ, ਜਿਸ ਦੀ ਜਬਰਾਈਲ ਦਏ ਗੁਵਾਹੀਆ। ਜੋ ਸਭ ਦੀ ਪੂਰੀ ਕਰੇ ਸਧਰ, ਸਦਮੇ ਜੁਗ ਜੁਗ ਵੇਖ ਵਖਾਈਆ। ਓਹ ਨੌ ਖੰਡ ਪ੍ਰਿਥਮੀ ਪਾਵਣ ਵਾਲਾ ਗਦਰ, ਗਦਾਰ ਕਰੇ ਲੋਕਾਈਆ । ਦੀਨ ਦੁਨੀ ਦੀ ਧਾਰ ਦੇਵੇ ਬਦਲ, ਬਦਲੀ ਵੇਖੇ ਚਾਈਂ ਚਾਈਂਆ। ਸ਼ਰਅ ਸ਼ਰਅ ਨੂੰ ਕਰੇ ਕਤਲ, ਕਾਤਲ ਮਕਤੂਲ ਦਾ ਰੂਪ ਵਟਾਈਆ। ਤੂੰ ਦੱਸ ਵਸਣਾ ਕਿਹੜੇ ਵਤਨ, ਬੇਵਤਨੇ ਦੇ ਸਮਝਾਈਆ। ਤੇਰਾ ਕਿਹੜਾ ਹੋਵੇ ਪਤਨ, ਕਵਣ ਘਾਟ ਡੇਰਾ ਲਾਈਆ। ਓਹ ਤੱਕ ਲੈ ਧਰਨੀ ਧਰਤ ਧਵਲ ਤੇ ਦਿਸਦਾ ਰੱਟਨ, ਰੱਟਾ ਸਕੇ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮੇਲਾ ਲਏ ਮਿਲਾਈਆ।
ਨਾਰਦ ਕਹੇ ਮੈਂ ਹੁਕਮ ਸੰਦੇਸ਼ਾ ਲੈ ਕੇ ਆਇਆ ਤੁਰਤ, ਸਹਿਜ ਨਾਲ ਸੁਣਾਈਆ। ਓਹ ਨਿਗਹ ਮਾਰ ਲੈ ਉਠਣ ਵਾਲਾ ਤੁਰਕ, ਆਪਣੀ ਲਏ ਅੰਗੜਾਈਆ। ਮੇਰੀ ਬੋਦੀ ਦੇ ਥੱਲੇ ਹੁੰਦੀ ਖੁਰਕ, ਮੈਂ ਦੋਵੇਂ ਹੱਥ ਹਿਲਾਈਆ। ਤੂੰ ਖ਼ੁਸ਼ੀਆਂ ਨਾਲ ਭੁੜਕ, ਨੱਚ ਟੱਪ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ।
ਨਾਰਦ ਕਹੇ ਮਾਇਆ ਮੈਂ ਆਇਆ ਛੇਤੀ ਭੱਜ, ਆਪਣਾ ਪੰਧ ਮੁਕਾਈਆ। ਤੂੰ ਨਿਗਹ ਮਾਰ ਲੈ ਵਿਚ ਜੱਗ, ਚਾਰੋਂ ਕੁੰਟ ਅੱਖ ਉਠਾਈਆ। ਸਾਚਾ ਕਰੇ ਕੋਈ ਨਾ ਹੱਜ, ਹੁਜਰਾ ਹੱਕ ਨਾ ਕੋਇ ਸੁਣਾਈਆ। ਈਮਾਨ ਸਾਰੇ ਗਏ ਤਜ, ਸਤਿ ਸੰਗ ਨਾ ਕੋਇ ਬਣਾਈਆ। ਮੈਂ ਤੈਨੂੰ ਲੇਖਾ ਦੱਸਾਂ ਅੱਜ, ਕੀ ਖੇਲ ਕਰੇ ਧੁਰਦਰਗਾਹੀਆ। ਜਿਸ ਨੇ ਸੀਸ ਤੇ ਰਹਿਣ ਦੇਣੀ ਨਹੀਂ ਕਿਸੇ ਦੀ ਪੱਗ, ਪਗੜੀ ਪੱਬਾਂ ਵਿਚ ਰੁਲਾਈਆ। ਓਹ ਮੇਰਾ ਸਾਹਿਬ ਸੂਰਾ ਸਰਬੱਗ, ਸ਼ਾਹ ਸੁਲਤਾਨਾਂ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਵੇਖਣਹਾਰਾ ਹੱਦ, ਹਦੂਦ ਹੱਦਾਂ ਵਿਚੋਂ ਫੋਲ ਫੁਲਾਈਆ।
❋
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਮੇਸ਼ ਸਿੰਘ ਦੇ ਗ੍ਰਹਿ ਸੇਈ ਕਲਾਂ ਜ਼ਿਲਾ ਜੰਮੂ ਮਾਇਆ ਕਹੇ ਕਲਜੁਗ ਤੂੰ ਮੈਨੂੰ ਰਿਹਾ ਆਖ, ਅੱਖਰਾਂ ਨਾਲ ਸਮਝਾਈਆ । ਮੈਂ ਓਸ ਪ੍ਰਭੂ ਦੀ ਸਾਖ, ਜੋ ਮੇਰਾ ਧੁਰ ਦਾ ਮਾਹੀਆ। ਜੋ ਜੁਗ ਚੌਕੜੀ ਮੇਰੀ ਪਤ ਲਏ ਰਾਖ, ਸਿਰ ਮੇਰੇ ਹੱਥ ਟਿਕਾਈਆ। ਸੋ ਅੰਤਮ ਪੁੱਛੇ ਵਾਤ, ਮੇਰਾ ਹੋਏ ਸਹਾਈਆ। ਜਿਸ ਚਰਨ ਪ੍ਰੀਤੀ ਜੁੜਾਇਆ ਆਪਣਾ ਨਾਤ, ਧੂੜੀ ਮਸਤਕ ਖ਼ਾਕ ਰਮਾਈਆ। ਓਹ ਸੁਵਾਮੀ ਮੇਰਾ ਸਗਲਾ ਸਾਥ, ਸੰਗੀ ਇਕ ਅਖਵਾਈਆ। ਮੈਂ ਬਿਨਾ ਹੱਥਾਂ ਤੋਂ ਜੋੜਾਂ ਹਾਥ, ਬਿਨਾ ਸੀਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ।
ਮਾਇਆ ਕਹੇ ਨਾਰਦ ਨਾ ਮੈਨੂੰ ਤੂੰ ਡਰਾ, ਡਰਪੋਕ ਰੂਪ ਨਾ ਕਦੇ ਬਦਲਾਈਆ। ਮੇਰਾ ਵਾਹਿਦ ਇਕ ਖ਼ੁਦਾ, ਨੂਰੀ ਅੱਲ੍ਹਾ ਨੂਰ ਅਲਾਹੀਆ। ਜਿਸ ਤੋਂ ਹੋਵਾਂ ਨਾ ਕਦੇ ਜੁਦਾ, ਜੁਜ਼ ਵੱਖਰਾ ਵੰਡ ਨਾ ਕੋਇ ਵੰਡਾਈਆ। ਅਰਸ਼ ਫਰਸ਼ ਮੇਰਾ ਰਹਿਨੁਮਾ, ਰਹਿਮਤ ਮੇਰੇ ਉਤੇ ਕਮਾਈਆ। ਮੈਂ ਸਜਦਿਆਂ ਵਿਚ ਸੀਸ ਦੇਵਾਂ ਝੁਕਾ, ਕਦਮਬੋਸੀ ਕਰ ਕੇ ਖ਼ੁਸ਼ੀ ਬਣਾਈਆ। ਓਹ ਵਾਹਿਦ ਨੂਰ ਅਲ੍ਹਾ, ਆਲਮੀਨ ਵਡ ਵਡਿਆਈਆ। ਮੇਰਾ ਲੇਖਾ ਜਾਣੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਅਮਾਮ ਅਮਾਮਾਂ ਆਏ ਵੇਸ ਵਟਾ, ਭੇਖ ਅਵਲੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਹੋਏ ਸਹਾਈਆ।
ਮਾਇਆ ਕਹੇ ਨਾਰਦ ਮੇਰਾ ਮਾਲਕ ਅਲਗਵਿਜ਼ ਨੂਜ਼ੇ ਵਜ਼ਾ ਯੂਮਕਸ਼ੇ ਜਨਾ ਫਰਸ਼ੇ ਅਰਸ਼ਾ ਨੂਰੇ ਰੁਸ਼ਨਾ ਕੂਹੀਜ਼ਾ ਮਬੂਅ ਨਜ਼ਿਸ਼ਤੇ ਰਜ਼ੂ ਮੁਹੰਮਦੇ ਵਦੂ ਵਜੀਉਲ ਮਹਾਂਅ ਬੇਐਬੇ ਖ਼ੁਦਾ ਮੇਰੀ ਦਸਤੇ ਦੁਵਾ ਦੋਏ ਜੋੜ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੇ ਨਾਲੋਂ ਕਦੇ ਨਾ ਹੋਵਾਂ ਜੁਦਾ, ਜ਼ੁਜ਼ ਵਖਰਾ ਵੰਡ ਨਾ ਕੋਇ ਵੰਡਾਈਆ।
❋
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੌਲਤ ਰਾਮ ਦੇ ਗ੍ਰਹਿ ਪਿੰਡ ਕੋਟਲੀ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਧੁਰ ਦਾ ਵੱਜੇ ਇਕ ਮਰਦੰਗ, ਨਾਦ ਅਨਾਦੀ ਕਰੇ ਸ਼ਨਵਾਈਆ। ਜਨ ਭਗਤਾਂ ਪੂਰੀ ਕਰੇ ਮੰਗ, ਜੁਗ ਜਨਮ ਦੀ ਤ੍ਰਿਸ਼ਨਾ ਪੂਰ ਕਰਾਈਆ। ਅੰਤਰ ਨਿਰੰਤਰ ਚਾੜ੍ਹੇ ਰੰਗ, ਦੁਰਮਤ ਮੈਲ ਧੁਵਾਈਆ। ਆਤਮ ਸੇਜ ਸੁਹਾਏ ਪਲੰਘ, ਸਚ ਸਿੰਘਾਸਣ ਦਏ ਵਡਿਆਈਆ। ਕਰੇ ਪਰਕਾਸ਼ ਬਿਨਾਂ ਸੂਰੀਆ ਚੰਦ, ਨੂਰ ਨੁਰਾਨਾ ਨਜ਼ਰੀ ਆਈਆ। ਆਤਮ ਬਖ਼ਸ਼ ਕੇ ਪਰਮਾਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਭੇਵ ਖਲ੍ਹਾ ਕੇ ਤੂੰ ਮੇਰਾ ਮੈਂ ਤੇਰਾ ਛੰਦ, ਸੋ ਪੁਰਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਮੰਦਰ ਇਕ ਸੁਹਾਈਆ।
ਸਤਿਗੁਰ ਸ਼ਬਦ ਕਹੇ ਮੈਂ ਸੁਹਾਵਾਂ ਸਾਚਾ ਮੰਦਰ, ਤਨ ਵਜੂਦ ਦਿਆਂ ਵਡਿਆਈਆ। ਖੇਲ ਖਿਲਾਵਾਂ ਲੰਘ ਕੇ ਅੰਦਰ, ਨੌਂ ਦੁਵਾਰੇ ਪੰਧ ਚੁਕਾਈਆ। ਮਾਇਆ ਮਮਤਾ ਤੋੜ ਕੇ ਜੰਦਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਭਾਗ ਲਗਾ ਕੇ ਡੂੰਘੇ ਖੰਡਰ, ਆਪਣਾ ਪੜਦਾ ਦਿਆਂ ਉਠਾਈਆ। ਮਨੂਆ ਮਨ ਭਵੇ ਨਾ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਸ਼ਰਅ ਜ਼ੰਜ਼ੀਰ ਤੋੜ ਕੇ ਸੰਗਲ, ਇਕੋ ਇਕ ਬ੍ਰਹਮ ਸਮਝਾਈਆ। ਲੇਖਾ ਰਹੇ ਨਾ ਪਰਭਾਸ਼ ਜੰਗਲ, ਟਿੱਲਿਆਂ ਪਰਬਤਾਂ ਪੰਧ ਮੁਕਾਈਆ। ਹਰਿਜਨ ਲਾ ਕੇ ਆਪਣੇ ਅੰਗਣ, ਗੋਦੀ ਗੋਦ ਸੁਹਾਈਆ। ਦੂਜੇ ਦਰ ਜਾਣ ਨਾ ਮੰਗਣ, ਭਿਖਿਆ ਜਗਤ ਨਾ ਕੋਇ ਵਡਿਆਈਆ। ਮੇਲ ਮਿਲਾ ਕੇ ਸੂਰੇ ਸਰਬੰਗਣ, ਘਰ ਘਰ ਵਿਚ ਦਿਆਂ ਵਡਿਆਈਆ। ਲੇਖਾ ਰਹੇ ਨਾ ਵਿਚ ਵਰਭੰਡਣ, ਬ੍ਰਹਿਮੰਡ ਦਾ ਪੰਧ ਚੁਕਾਈਆ। ਧਰਮ ਦੁਵਾਰ ਵਖਾ ਕੇ ਸਚਖੰਡਣ, ਦਰਗਾਹ ਸਾਚੀ ਇਕ ਸੁਹਾਈਆ। ਸੰਤ ਸੁਹੇਲੇ ਖ਼ੁਸ਼ੀਆਂ ਨਾਲ ਲੰਘਣ, ਬਿਨ ਤਨ ਵਜ਼ੂਦ ਡੇਰਾ ਲਾਈਆ। ਇਕੋ ਸੀਸ ਜਗਦੀਸ ਹੋਵੇ ਬੰਦਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਘਰ ਆਪ ਸੁਹਾਈਆ।
ਘਰ ਮੰਦਰ ਹੋਏ ਸੁਹੰਜਣਾ, ਮਿਲੇ ਪਰਮ ਪੁਰਖ ਕਰਤਾਰ। ਕਿਰਪਾ ਕਰੇ ਆਦਿ ਨਿਰੰਜਣਾ, ਜੋਤੀ ਜਾਤਾ ਹਰਿ ਨਿਰੰਕਾਰ। ਦੀਨਾਂ ਬੰਧੂ ਦਰਦ ਦੁੱਖ ਭੈ ਭੰਜਣਾ, ਹਰਿਜਨ ਸਾਚੀ ਪਾਵੇ ਸਾਰ। ਨੇਤਰ ਨਾਮ ਨਿਧਾਨਾ ਪਾ ਕੇ ਅੰਞਣਾ, ਨਿਜ ਲੋਚਨ ਦਏ ਉਘਾੜ। ਆਤਮ ਬਣ ਕੇ ਧੁਰ ਦਾ ਸੱਜਣਾ, ਪਰਮ ਪੁਰਖ ਹੋਵੇ ਮੀਤ ਮੁਰਾਰ । ਧੁਰ ਪ੍ਰੇਮ ਦੀ ਚਾੜ੍ਹ ਕੇ ਰੰਗਣਾ, ਦੁਰਮਤ ਮੈਲ ਦਏ ਉਤਾਰ। ਭਰਮਾਂ ਢਾਹ ਕੇ ਕੰਧਨਾ, ਸਾਚਾ ਬਖ਼ਸ਼ੇ ਸ਼ਬਦ ਧੁੰਨਕਾਰ। ਗੁਰਮੁਖ ਅੰਮ੍ਰਿਤ ਰਸ ਨਿਝਰ ਪੀ ਪੀ ਰੱਜਣਾ, ਬੂੰਦ ਸੁਵਾਂਤੀ ਬਖ਼ਸ਼ੇ ਠੰਡੀ ਠਾਰ। ਮਿਲੇ ਮੂਰਤ ਗੋਪਾਲ ਮਧਨਾ, ਮੋਹਨ ਮਾਧਵ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਜਨ ਭਗਤਾਂ ਪਾਵੇ ਸਾਰ।
ਸਤਿਗੁਰ ਸ਼ਬਦ ਹਰਿਜਨ ਸੁਹਾਏ ਇਕੋ ਬੰਕ, ਬੰਕ ਦੁਵਾਰੀ ਦਏ ਵਡਿਆਈਆ । ਜਿਥੇ ਨਾ ਕੋਈ ਰਾਓ ਨਾ ਕੋਈ ਰੰਕ, ਸ਼ਾਹ ਪਾਤਸ਼ਾਹ ਨਾ ਕੋਇ ਚਤੁਰਾਈਆ । ਜਿਸ ਦੀ ਸ਼ਹਾਦਤ ਦੇਵੇ ਰਾਜਾ ਜਨਕ, ਭੇਵ ਅਭੇਦਾ ਆਪ ਖੁਲ੍ਹਾਈਆ। ਸੋ ਪੁਰਖ ਨਿਰੰਜਣ ਜਿਨ੍ਹਾਂ ਲਾਏ ਜੋਤੀ ਧਾਰ ਤਨਕ, ਤਨ ਮਨ ਦਾ ਲੇਖਾ ਦਏ ਮੁਕਾਈਆ। ਹਉਮੇ ਰੋਗ ਰਹੇ ਨਾ ਸ਼ੰਕ, ਸਹਿੰਸਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗ੍ਰਹਿ ਇਕ ਵਖਾਈਆ।
ਸਚ ਗ੍ਰਹਿ ਵਖਾਏ ਏਕ, ਏਕੰਕਾਰ ਦਇਆ ਕਮਾਈਆ। ਜਿਥੇ ਇਕੋ ਇਸ਼ਟ ਦੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਬੁਧ
ਕਰੇ ਬਿਬੇਕ, ਦੁਰਮਤ ਮੈਲ ਧੁਵਾਈਆ। ਕੂੜੀ ਕਿਰਿਆ ਰਹੇ ਨਾ ਭੇਖ, ਭਾਂਡਾ ਭਰਮ ਭਾਓ ਭੰਨਾਈਆ। ਸਚ ਦੁਵਾਰ ਵਖਾਏ ਆਪਣਾ ਦੇਸ, ਦੇਸ ਦੇਸ਼ੰਤਰਾਂ ਪੰਧ ਮੁਕਾਈਆ। ਜਿਥੇ ਵਸੇ ਨਰ ਨਰੇਸ਼, ਨਰ ਨਰਾਇਣ ਡੇਰਾ ਲਾਈਆ। ਜਿਸ ਦੀ ਮੁਛ ਦਾੜ੍ਹੀ ਨਾ ਕੇਸ, ਮੂੰਡ ਮੁੰਡਾਇਆ ਰੂਪ ਨਾ ਕੋਇ ਵਖਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਵੇਖਣਹਾਰਾ ਰੇਖ, ਜੁਗ ਚੌਕੜੀ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।
ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਸੰਗੀ, ਸਗਲਾ ਸੰਗ ਨਿਭਾਈਆ। ਅਵਤਾਰ ਪੈਗ਼ੰਬਰ ਮੈਥੋਂ ਮੰਗਾਂ ਰਹੇ ਮੰਗੀ, ਜੁਗ ਜੁਗ ਝੋਲੀਆਂ ਆਪਣੀਆਂ ਡਾਹੀਆ। ਮੈਂ ਸਭ ਦੀ ਕੱਟਣਹਾਰਾ ਤੰਗੀ, ਨਿਤ ਨਵਿਤ ਆਪਣੀ ਖੇਲ ਖਿਲਾਈਆ। ਮੈਨੂੰ ਨਾ ਕੋਇ ਗ਼ਮ ਨਾ ਕੋਈ ਰੰਜ਼ੀ, ਰੰਜਸ਼ ਵਿਚ ਕਦੇ ਨਾ ਆਈਆ। ਮੈਂ ਬਾਣਾ ਪਹਿਨਿਆ ਨਹੀਂ ਕਦੀ ਜੰਗੀ, ਸ਼ਸਤਰ ਹੱਥ ਨਾ ਕੋਇ ਉਠਾਈਆ। ਮੈਂ ਜੁਗ ਜੁਗ ਨਾਮ ਕਲਮਿਆਂ ਵੰਡਾਂ ਗਿਆ ਵੰਡੀ, ਹਿੱਸੇ ਧਰਨੀ ਧਰਤ ਧਵਲ ਵਖਾਈਆ । ਜਨ ਭਗਤ ਸੁਹੇਲੇ ਪੁਰਖ ਅਕਾਲ ਨਾਲ ਗਿਆ ਗੰਢੀ, ਧੁਰ ਦੀ ਗੰਢ ਆਪ ਪੁਵਾਈਆ। ਮੇਰਾ ਖੇਲ ਸਦਾ ਬਹੁਰੰਗੀ, ਬੁਧੀ ਵਿਚ ਨਾ ਕੋਇ ਸਮਝਾਈਆ। ਮੈਂ ਕਲਜੁਗ ਖੇਲ ਖੇਲਾਂ ਵਿਚ ਵਰਭੰਡੀ, ਚਾਰੋਂ ਕੁੰਟ ਅੱਖ ਉਠਾਈਆ। ਸਦੀ ਚੌਧਵੀਂ ਚਾਰੋਂ ਕੁੰਟ ਚਮਕਾਏ ਚੰਡੀ, ਪਰਚੰਡ ਰੂਪ ਬਦਲਾਈਆ। ਕਿਸੇ ਪਵਣ ਮਿਲੇ ਨਾ ਠੰਢੀ, ਕਲਜੁਗ ਅਗਨੀ ਤਤ ਤਪਾਈਆ। ਮਾਣ ਰਹੇ ਨਾ ਚੰਦ ਨੌਚੰਦੀ, ਚੌਦਸ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਸਾਹਿਬ ਸੂਰਾ ਸਰਬੰਗੀ, ਦੋ ਜਹਾਨਾਂ ਨੌਜੁਵਾਨਾ ਸ੍ਰੀ ਭਗਵਾਨਾ ਤੱਕੇ ਚਾਈਂ ਚਾਈਂਆ।
❋
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਦੇਵੀ ਸਿੰਘ ਦੇ ਗ੍ਰਹਿ
ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਮੇਰਾ ਅੰਤਸ਼ਕਰਨ ਕੀ ਕਹਿੰਦਾ, ਬਿਨ ਰਸਨਾ ਜੇਹਵਾ ਬੱਤੀ ਦੰਦਾਂ ਰਿਹਾ ਦ੍ਰਿੜਾਈਆ। ਜੋ ਖੇਲ ਸਮਝਾਵੇ ਚੜ੍ਹਦਾ ਲਹਿੰਦਾ, ਦੱਖਣ ਪਹਾੜ ਨਾਲ ਮਿਲਾਈਆ। ਸ਼ਰਅ ਦਾ ਉਚ ਮੁਨਾਰਾ ਜਾਂਦਾ ਢਹਿੰਦਾ, ਮਹਿਰਾਬਾ ਰੂਪ ਨਾ ਕੋਇ ਚਮਕਾਈਆ। ਪ੍ਰਭ ਦਾ ਭਾਣਾ ਅਵਤਾਰ ਪੈਗ਼ੰਬਰ ਗੁਰ ਵੇਖਿਆ ਸਹਿੰਦਾ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਵੀ ਸਾਂਭ ਸੂਤ ਕੇ ਬੈਠੀ ਆਪਣਾ ਲਹਿੰਗਾ, ਅੰਗੀ ਆਪਣੇ ਤਨ ਸੁਹਾਈਆ। ਦੁਨੀਆਂਦਾਰਾਂ ਨੂੰ ਦੱਸਾਂ ਅਗਲਾ ਵਕਤ ਪੈਣਾ ਮਹਿੰਗਾ, ਚਾਰੋਂ ਕੁੰਟ ਧਿਆਨ ਲਗਾਈਆ। ਕੋਟਾਂ ਵਿਚੋਂ ਕੋਈ ਗੁਰਮੁਖ ਪ੍ਰਭੂ ਦਾ ਭਾਣਾ ਹੋਵੇ ਸਹਿੰਦਾ, ਹਿਰਦੇ ਹਰਿ ਹਰਿ ਇਕ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਮਾਇਆ ਕਹੇ ਮੈਂ ਸੂਰਤਾਂ ਤੱਕੀਆਂ ਓਹ, ਜੋ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਨੂੰ ਮਿਲਿਆ ਤੇਈ ਅਵਤਾਰਾਂ ਦਾ ਗਰੋਹ, ਇਕੱਠੇ ਹੋ ਕੇ ਰਹੇ ਸੁਣਾਈਆ। ਪੈਗ਼ੰਬਰ ਜੋਤੀ ਧਾਰ ਦੀ ਲੈ ਕੇ ਲੋਅ, ਬਿਨ ਲੋਚਨ ਨੈਣ ਨੈਣ ਰਹੇ ਖੁਲ੍ਹਾਈਆ। ਗੁਰੂ ਗੁਰਦੇਵ ਕਹਿਣ ਸੋ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਜਿਹੜਾ ਆਦਿ ਦਾ ਇਕ ਤੇ ਸ੍ਰਿਸ਼ਟ ਧਾਰ ਵਿਚ ਦੋ, ਦੂਆ ਏਕਾ ਏਕਾ ਗੰਢ ਪੁਵਾਈਆ। ਜੋ ਨਿਰਵੈਰ ਨਿਰਾਕਾਰ ਪੁਰਖ ਅਕਾਲ ਅਗੰਮਾ ਹੋ, ਹੋਕਾ ਦੇਵੇ ਥਾਉਂ ਥਾਈਂਆ। ਜਿਸ ਨੇ ਸਭ ਕਿਛ ਅਵਤਾਰ ਪੈਗ਼ੰਬਰਾਂ ਕੋਲੋਂ
ਲੈਣਾ ਖੋਹ, ਹੁਕਮ ਹੁਕਮ ਨਾਲ ਬਦਲਾਈਆ। ਸਚ ਮਾਰਗ ਦਾ ਢੋਆ ਦੇਵੇ ਢੋਅ, ਦੋ ਜਹਾਨਾਂ ਆਪ ਵਰਤਾਈਆ। ਜਿਸ ਦਾ ਭੇਵ ਨਾ ਜਾਣੇ ਕੋਅ, ਪਰਦਾ ਸਕੇ ਨਾ ਕੋਇ ਉਠਾਈਆ। ਜੋ ਆਤਮ ਪਰਮਾਤਮ ਜਾਵੇ ਛੋਹ, ਨੂਰ ਨੁਰਾਨਾ ਨੂਰ ਅਲਾਹੀਆ। ਓਹ ਸਤਿ ਧਰਮ ਦਾ ਬੀਜ ਦੇਵੇ ਬੋਅ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ।
ਝਟ ਨਾਰਦ ਕਹੇ ਮਾਇਆ ਨਾ ਪਾ ਵੱਡਾ ਰੌਲਾ, ਕੂਕ ਕੂਕ ਸੁਣਾਈਆ। ਆਹ ਵੇਖ ਪੂਰਬ ਇਕਰਾਰ ਕੌਲਾ, ਤੈਨੂੰ ਦਿਆਂ ਜਣਾਈਆ। ਓਹ ਮਾਲਕ ਖਾਲਕ ਧੁਰ ਦਾ ਮੌਲਾ, ਮਵਲਿਆ ਹਰ ਘਟ ਥਾਈਂਆ। ਜਿਸ ਦਾ ਇਕੋ ਨਾਮ ਕਲਮਾ ਸ਼ਬਦ ਅਗੰਮੀ ਸੋਹਲਾ, ਸੋ ਸੁਵਾਮੀ ਰਿਹਾ ਸਮਝਾਈਆ। ਜਿਸ ਨੇ ਭੇਵ ਚੁਕਾਉਣਾ ਪੜਦਾ ਓਹਲਾ, ਭਾਵਨਾ ਆਪਣੀ ਦਏ ਦ੍ਰਿੜਾਈਆ। ਜੁਗ ਚੌਕੜੀ ਜਿਸ ਦਾ ਗੋਲਾ, ਅਵਤਾਰ ਪੈਗ਼ੰਬਰ ਗੁਰੂ ਸੇਵ ਕਮਾਈਆ। ਓਹ ਕਲਜੁਗ ਅੰਤਮ ਬਣ ਕੇ ਤੋਲਾ, ਨਾਮ ਤਰਾਜ਼ੂ ਹੱਥ ਉਠਾਈਆ। ਤੂੰ ਓਸ ਦਾ ਸੁਣ ਲੈ ਅਗੰਮੀ ਬੋਲਾ, ਜੋ ਅਨਬੋਲਤ ਰਿਹਾ ਜਣਾਈਆ। ਜਿਸ ਪਿਛਲਾ ਰਹਿਣ ਦੇਣਾ ਨਹੀਂ ਕੋਈ ਵਿਚੋਲਾ, ਵਿਚਲਾ ਭੇਵ ਚੁਕਾਈਆ। ਜਿਸ ਰਹਿਣ ਦੇਣਾ ਨਹੀਂ ਕੋਈ ਖੋਲਾ, ਖਾਲਕ ਖਲਕ ਦਏ ਦ੍ਰਿੜਾਈਆ। ਵਕਤ ਸੁਹੰਜਣਾ ਕਰੇ ਉਤੇ ਧੌਲਾ, ਧਰਨੀ ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਨਾਰਦ ਕਹੇ ਨਾ ਮਾਰ ਵੱਡੀਆਂ ਸ਼ੇਖੀਆਂ, ਕੀ ਆਪਣਾ ਬਲ ਜਣਾਈਆ। ਤੇਰੀਆਂ ਜੁਗ ਜੁਗ ਖੇਲਾਂ ਵੇਖੀਆਂ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ। ਤੇਰੀਆਂ ਭੁੱਲ ਨਹੀਂ ਜਾਂਦੀਆਂ ਨੇਕੀਆਂ, ਅਵਤਾਰ ਪੈਗ਼ੰਬਰ ਗੁਰੂਆਂ ਦਿਤੀਆਂ ਸਜ਼ਾਈਆ । ਤੇਰੀਆਂ ਆਸ਼ਾ ਕਮਲੀਏ ਧਰਤੀ ਉਤੇ ਲੇਟੀਆਂ, ਚਾਰੋਂ ਕੁੰਟ ਕਰਵਟ ਰਹੀਆਂ ਬਦਲਾਈਆ। ਮੈਂ ਆਦਿ ਜੁਗਾਦੀ ਭੇਤੀ ਆਂ, ਭਾਂਡਾ ਭਰਮ ਤੇਰਾ ਦਿਆਂ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ।
ਮਾਇਆ ਕਹੇ ਨਾਰਦਾ ਮੈਂ ਬੜੀ ਸੁਚੱਜੀ, ਆਦਿ ਜੁਗਾਦੀ ਨਜ਼ਰੀ ਆਈਆ। ਮੈਂ ਦਿਵਸ ਰੈਣ ਫਿਰਾਂ ਭੱਜੀ, ਪ੍ਰਭ ਸਾਚੀ ਸੇਵ ਕਮਾਈਆ। ਮੈਂ ਮੋਹ ਪਿਆਰ ਨਾਲ ਕਦੇ ਨਾ ਰੱਜੀ, ਮੁਹੱਬਤ ਸਭ ਦੇ ਨਾਲ ਰਖਾਈਆ। ਮੇਰੀ ਖੇਲ ਨੇਕੀ ਬਦੀ, ਦੋਵੇਂ ਆਪਣੇ ਘਰ ਵਸਾਈਆ। ਮੈਂ ਵੇਖਣ ਆਈ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁਮਾਈਆ। ਓਹ ਵੇਖ ਮੁਹੰਮਦ ਜਾਂਦਾ ਭਾਰ ਲੱਦੀ , ਚਾਰ ਯਾਰੀ ਗੰਢ ਪੁਵਾਈਆ। ਮੈਂ ਸਭ ਦੀ ਖੋਲ੍ਹ ਕੇ ਵੇਖਣੀ ਡੱਗੀ, ਡੌਰੂ ਡੰਕ ਸੁਣਾਈਆ। ਮੇਰੀ ਉਚੀ ਹੋ ਗਈ ਅੱਡੀ, ਪੱਬਾਂ ਭਾਰ ਭੱਜਾਂ ਵਾਹੋ ਦਾਹੀਆ। ਮੈਂ ਸਾਰੇ ਵੇਖਣੇ ਨਬੀ, ਦੀਨਾਂ ਮਜ਼੍ਹਬਾਂ ਵਾਲੇ ਫੋਲ ਫੁਲਾਈਆ। ਕਿਉਂ ਹਜ਼ਰਤ ਮੁਹੰਮਦ ਈਸਾ ਮੂਸਾ ਜਾਂਦੇ ਗੱਦੀ ਛੱਡੀ, ਸੁਖ ਆਸਣ ਰਹੇ ਤਜਾਈਆ। ਕਿਉਂ ਅਵਤਾਰੋ ਆਪਣੀ ਅੰਤਮ ਕਰਦੇ ਹੱਦੀ, ਹਦੂਦਾਂ ਵੇਖ ਵਖਾਈਆ। ਗੁਰੂ ਗੁਰਦੇਵਾਂ ਕਹਾਂ ਮੈਨੂੰ ਹਥੇਲੀ ਵਖਾਓ ਸੱਜੀ, ਸਾਜਣ ਹੋ ਕੇ ਮੰਗ ਮੰਗਾਈਆ। ਕੀ ਖੇਲ ਕਰਾਏ ਪੁਰਖ ਅਕਾਲਾ ਯਦੀ, ਯਦਪ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਮੇਲਾ ਹੁੰਦਾ ਨਵ ਨੌਂ ਚਾਰ ਜੁਗ ਚੌਕੜੀ ਸਬੱਬੀ, ਸਬੱਬ ਨਾਲ ਆਪਣਾ ਮੇਲ ਮਿਲਾਈਆ।
❋
੨੪ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ਾਹਣੀ ਦੇਵੀ ਦੇ ਗ੍ਰਹਿ ਪਿੰਡ ਮਾਜਰਾ ਜ਼ਿਲਾ ਜੰਮੂ
ਨਾਰਦ ਕਹੇ ਮਾਇਆ ਨਾ ਮਾਰ ਦਾਬੇ, ਕੂਕ ਕੂਕ ਸੁਣਾਈਆ। ਮੂਰਖੇ ਨਿਗਹ ਮਾਰ ਲੈ ਵਿਚ ਕਾਅਬੇ, ਕੀ ਕਰਬਲਾ ਦਏ ਦੁਹਾਈਆ। ਇਸ਼ਾਰੇ ਤੱਕ ਲੈ ਜੋ ਦਿਤੇ ਨਾਨਕ ਬਾਬੇ, ਬਗਦਾਦ ਵਿਚ ਕੀ ਦ੍ਰਿੜਾਈਆ। ਸ਼ਾਹ ਸੁਲਤਾਨ ਮਿਟਣੇ ਰਾਜੇ, ਭੂਪ ਨਜ਼ਰ ਕੋਇ ਨਾ ਆਈਆ। ਕਿਸੇ ਗ੍ਰਹਿ ਨਹੀਂ ਵੱਜਣੇ ਵਾਜੇ, ਸ਼ਾਦਿਆਨੇ ਸੁਣਨ ਕੋਇ ਨਾ ਪਾਈਆ। ਦੀਨ ਦੁਨੀ ਵਿਚ ਕੋਈ ਨਾ ਜਾਗੇ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਹੰਸ ਬੁਧੀ ਜੀਵ ਹੋਣੇ ਕਾਗੇ, ਕਾਗ ਵਾਂਗ ਕੁਰਲਾਈਆ। ਕੀ ਓਸ ਵੇਲੇ ਵੇਸ ਵਟਾਏ ਵਾਲਾ ਬਾਜੇ, ਆਪ ਆਪਣਾ ਫੇਰਾ ਪਾਈਆ। ਕੀ ਨਵੀਂ ਸਾਜਣਾ ਸਾਜੇ, ਸਚ ਦੇ ਸਮਝਾਈਆ। ਮਾਇਆ ਕਹੇ ਨਾਰਦਾ ਓਹ ਮਾਲਕ ਗਰੀਬ ਨਿਵਾਜੇ, ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੂੰ ਸਾਰੇ ਰਹੇ ਅਰਾਧੇ, ਰਸਨਾ ਜੇਹਵਾ ਢੋਲੇ ਗਾਈਆ। ਜਿਸ ਦੇ ਜੁਗ ਚੌਕੜੀ ਸਮਾਜੇ, ਦੀਨ ਮਜ਼੍ਹਬ ਵਡਿਆਈਆ। ਓਹ ਮਾਰੇ ਸ਼ਬਦ ਅਗੰਮੀ ਅਵਾਜ਼ੇ, ਬੇਖ਼ਬਰਾਂ ਖ਼ਬਰ ਸੁਣਾਈਆ। ਕਲਜੁਗ ਅੰਤ ਸੁਵਾਰੇ ਕਾਜੇ, ਕਰਨੀ ਦਾ ਕਰਤਾ ਇਕ ਅਖਵਾਈਆ। ਜਿਸ ਦਾ ਹੁਕਮ ਬੋਧ ਅਗਾਧੇ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਓਹ ਕਿਸੇ ਨਾ ਆਵੇ ਲਾਧੇ, ਖੋਜੀਆਂ ਖੋਜ ਨਾ ਕੋਇ ਖੁਜਾਈਆ। ਮਾਇਆ ਕਹੇ ਮੈਨੂੰ ਸਤਿਗੁਰ ਸ਼ਬਦ ਮਾਰਦਾ ਅਵਾਜੇ, ਅਣਸੁਣਤ ਕਰੇ ਸ਼ਨਵਾਈਆ। ਕੋਝੀਏ ਕਮਲੀਏ ਮਾਇਆ ਰਾਣੀਏ ਜਗਤ ਸੁਵਾਣੀਏ ਪੁਰਖ ਅਕਾਲਾ ਦੀਨ ਦਿਆਲਾ ਆਇਆ ਤੇ ਆਵੇ ਦੇਸ਼ ਮਾਝੇ, ਮਜਲਸ ਭਗਤਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਰਾਗ ਜਣਾਏ ਰਾਗੇ, ਰਾਗ ਨਾਦ ਜਿਸ ਦੀ ਸਿਫ਼ਤਾਂ ਵਿਚ ਸਿਫ਼ਤ ਰਹੇ ਜਗ ਗਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੀਵਣ ਸਿੰਘ ਦੇ ਗ੍ਰਹਿ ਪਿੰਡ ਚੌਮਾਂਹ ਜ਼ਿਲਾ ਜੰਮੂ
ਮਾਇਆ ਕਹੇ ਮੈਂ ਜਗਤ ਸੁਹਾਉਣਾ ਹੁਜਰਾ, ਹੁਜਤ ਕਰਾਂ ਜਗਤ ਲੋਕਾਈਆ। ਮੇਰਾ ਘਰ ਘਰ ਹੋਣਾ ਮੁਜਰਾ, ਮੁਜਰਮ ਦੀਨ ਦੁਨੀ ਬਣਾਈਆ। ਸਭ ਨੂੰ ਯਾਦ ਆਉਣਾ ਪਿਛਲਾ ਸਮਾਂ ਗੁਜਰਾ, ਗੁਜਰੀ ਚੰਦ ਦਏ ਸਮਝਾਈਆ । ਮਾਨਸ ਜਨਮ ਦਿਸੇ ਕਿਸੇ ਨਾ ਸੁਧਰਾ, ਸੁਦੀ ਵਦੀ ਨਜ਼ਰ ਕਿਸੇ ਨਾ ਆਈਆ । ਭਾਗ ਲੱਗੇ ਨਾ ਜਨਣੀ ਉਦਰਾ, ਨਵ ਨਵ ਅਗਨ ਨਾ ਕੋਇ ਬੁਝਾਈਆ। ਜਗਤ ਡੌਰੂ ਵਾਹਵੇ ਬਣ ਕੇ ਖੁਸਰਾ, ਭੱਜੇ ਵਾਹੋ ਦਾਹੀਆ। ਕਿਸੇ ਸਮਝ ਨਾ ਆਵੇ ਪਈਆ ਸੁਸਰਾ, ਨਾਤਾ ਧਰਮ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਵਡ ਵਡਿਆਈਆ।
ਮਾਇਆ ਕਹੇ ਮੇਰੇ ਘਰ ਹੋਣੀ ਖ਼ੁਸ਼ਹਾਲੀ, ਜਗਤ ਵਾਸਨਾ ਨਾਲ ਮਹਿਕਾਈਆ। ਫਲ ਲਗਾਉਣਾ ਕੂੜ ਦੀ ਡਾਲ੍ਹੀ, ਪਤ ਟਹਿਣੀ ਵੱਜੇ ਵਧਾਈਆ। ਖਾਣਾ ਪੀਣਾ ਸਭ ਦਾ ਕਰਨਾ ਜਾਹਲੀ, ਸਚ ਵਸਤ ਹੱਥ ਕਿਸੇ ਨਾ ਆਈਆ। ਲਾਲਚ ਲੋਭ ਮੇਰੀ ਕਰੇ ਦਲਾਲੀ, ਵਿਚੋਲਾ ਵਿਕਾਰਾ ਰੂਪ ਬਣਾਈਆ। ਧਰਮ ਭੰਡਾਰੇ ਹੋਣੇ ਖਾਲੀ, ਵਸਤ ਸਚ ਨਾ ਕੋਇ ਵਖਾਈਆ। ਮੇਰਾ ਖੇਲ ਤੱਕਣਾ ਜਗਤ ਹਲਾਲੀ, ਹਲਾਲ ਕਰਾਂ ਖਲਕ ਖ਼ੁਦਾਈਆ। ਚਾਰ ਕੁੰਟ ਦਾ ਰਹਿਣ ਦੇਵਾਂ ਕੋਈ ਨਾ ਮਾਲੀ, ਮਾਲਕ ਨਜ਼ਰ ਕੋਇ ਨਾ ਆਈਆ। ਬਿਨਾਂ ਪੁਰਖ ਅਕਾਲ ਤੋਂ ਦਿਸੇ ਕੋਈ ਨਾ ਪਾਲੀ, ਪ੍ਰਿਤਪਾਲਕ ਇਕੋ ਹੋਵੇ ਧੁਰ ਦਾ ਮਾਹੀਆ। ਜਿਸ ਦਾ ਇਕੋ ਹੁਕਮ ਮੰਨਾ ਸ਼ਾਲੀ, ਸ਼ਾਲਾ ਉਸੇ ਨੂੰ ਸੀਸ ਨਿਵਾਈਆ। ਜਿਸ ਮੇਰੀ ਕੱਟਣੀ ਕੰਗਾਲੀ, ਭੁੱਖੀ ਨੂੰ ਦਏ ਰਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ
ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਸਤ ਬਣਾਏ ਇਕ ਧਰਮਸਾਲੀ, ਧਰਮ ਦੁਵਾਰਾ ਆਪਣਾ ਆਪ ਜਣਾਈਆ।
ਸਪਤ ਰਿਖੀ ਕੱਢਦੇ ਰਹੇ ਲੀਕਾਂ, ਨੱਕ ਲੀਹ ਉਤੇ ਘਸਾਈਆ। ਆਤਮਾ ਦੀਆਂ ਕਰਦੇ ਰਹੇ ਤਸਦੀਕਾਂ, ਸ਼ਹਾਦਤ ਯਾਦ ਵਾਲੀ ਰਖਾਈਆ। ਮਨਸਾਂ ਦੀਆਂ ਤੱਕਦੇ ਰਹੇ ਉਮੀਦਾਂ, ਆਪਣਾ ਨੈਣ ਉਠਾਈਆ। ਇਕ ਦੂਜੇ ਨੂੰ ਕਰਦੇ ਰਹੇ ਤਾਕੀਦਾਂ, ਹੁਕਮ ਨਾਲ ਸੁਣਾਈਆ। ਸਾਰੇ ਵੇਖੋ ਲਾ ਕੇ ਨੀਝਾਂ, ਬਿਨ ਨੈਣਾਂ ਨੈਣ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਪਤਸ ਰਿਖ ਕਹਿਣ ਸਾਰੀ ਪੁਰਾਣੀ ਬਸਤੀ, ਪਿਛਲਾ ਲੇਖਾ ਦਏ ਗੁਵਾਹੀਆ। ਜਿਥੇ ਲੱਭਦੇ ਰਹੇ ਪ੍ਰਭੂ ਦੀ ਹਸਤੀ, ਹਸਤ ਕਵਲਾਂ ਸੇਵ ਕਮਾਈਆ। ਓਹ ਲੇਖਾ ਦੇਵਣਹਾਰਾ ਦਸਤੀ, ਲਹਿਣੇ ਸਭ ਦੇ ਝੋਲੀ ਪਾਈਆ। ਮਾਲਕ ਹੋ ਕੇ ਅਰਸ਼ੀ, ਫਰਸ਼ ਦਏ ਵਡਿਆਈਆ। ਸਤਿਗੁਰ ਸ਼ਬਦ ਨੇ ਸਾਨੂੰ ਦੱਸੀ ਸੀ ਬਰਸੀ, ਸੰਮਤ ਸ਼ਹਿਨਸ਼ਾਹ ਨੌਂ ਨਾਲ ਮਿਲਾਈਆ। ਪਰਮ ਪੁਰਖ ਕਰੇਗਾ ਤਰਸੀ, ਰਹਿਮਤ ਆਪ ਕਮਾਈਆ। ਖੇਲ ਬਣਾਏ ਆਪਣੇ ਘਰ ਦੀ, ਗ੍ਰਹਿ ਮੰਦਰ ਦਏ ਵਡਿਆਈਆ। ਤੁਹਾਡੀ ਆਸ਼ਾ ਪੂਰੀ ਕਰੇ ਵਰ ਦੀ, ਵਰ ਦੇਵਣਹਾਰ ਗੁਸਾਂਈਆ । ਤੁਸਾਂ ਖੇਲ ਵੇਖਣੀ ਕਲਜੁਗ ਕਲ ਦੀ, ਕੀ ਕਲਕੀ ਆਪਣੀ ਕਾਰ ਭੁਗਤਾਈਆ । ਕਿਸੇ ਨੂੰ ਸਮਝ ਨਹੀਂ ਆਉਣੀ ਪਲ ਦੀ, ਪਲਕਾਂ ਦੇ ਉਹਲੇ ਕੀ ਆਪਣਾ ਹੁਕਮ ਵਰਤਾਈਆ। ਓਹਦੀ ਧਾਰ ਹੋਣੀ ਅਛਲ ਅਛੱਲ ਦੀ, ਵਲ ਛਲ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਜਿਥੇ ਚਵੀ ਮੱਘਰ ਖ਼ੁਸ਼ੀਆਂ ਨਾਲ ਅੰਦਰ ਮਾਰੀ ਝਾਕੀ, ਸੱਜਾ ਖੱਬਾ ਵੇਖ ਵਖਾਈਆ। ਓਥੇ ਸਪਤਸ ਰਿਖੀਆਂ ਦਾ ਲਹਿਣਾ ਦੇਣਾ ਬਾਕੀ, ਜੋ ਆਸ਼ਾ ਗਏ ਰਖਾਈਆ। ਤਿਨ੍ਹਾਂ ਦਾ ਲੇਖ ਚੁਕਾਇਆ ਹਾਥੋ ਹਾਥੀ, ਉਧਾਰ ਰਹਿਣ ਕੋਇ ਨਾ ਪਾਈਆ। ਜਨ ਭਗਤ ਬਣਾ ਕੇ ਸਾਥੀ, ਲੇਖਾ ਸਭ ਦਾ ਪੂਰ ਕਰਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਆਪਣੇ ਵਿਚ ਛੁਪਾਈਆ। ਨਾਲੇ ਕਰਦਾ ਫਿਰੇ ਖ਼ੁਸ਼ੀਆਂ ਦੇ ਵਿਚ ਹਾਸੀ, ਨਾਲੇ ਵੇਖੇ ਲੇਖੇ ਧੁਰਦਰਗਾਹੀਆ। ਨਾਲੇ ਬਖ਼ਸ਼ਦਾ ਜਾਏ ਦਾਤੀ, ਭੰਡਾਰੇ ਖਾਲੀ ਆਪ ਭਰਾਈਆ। ਨਾਲੇ ਪੁਛਦਾ ਜਾਏ ਬਾਤੀ, ਜਨਮ ਜਨਮ ਦੇ ਲੇਖੇ ਝੋਲੀ ਪਾਈਆ। ਨਾਲੇ ਲਾਉਂਦਾ ਜਾਏ ਨਾਲ ਛਾਤੀ, ਗੋਦ ਸੁਹੰਜਣੀ ਆਪ ਟਿਕਾਈਆ। ਨਾਲੇ ਫਿਰੇ ਨੰਗੀ ਪੈਰੀਂ ਰਾਤੀ, ਜਨ ਭਗਤਾਂ ਸੇਵ ਕਮਾਈਆ। ਨਾਲੇ ਬਖ਼ਸ਼ਣਹਾਰਾ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚ ਬਦਲਾਈਆ। ਨਾਲੇ ਸੰਦੇਸ਼ੇ ਦੇਵੇ ਪਾਤੀ, ਹੁਕਮ ਹੁਕਮ ਵਿਚੋਂ ਸਮਝਾਈਆ। ਨਾਲੇ ਉਤਮ ਕਰੇ ਜ਼ਾਤੀ, ਅਜਾਤੀ ਡੇਰਾ ਢਾਹੀਆ। ਨਾਲੇ ਲੇਖਾ ਲਿਖੇ ਕਾਗਜਾਤੀ, ਜੁਗ ਜਨਮ ਦਾ ਪੰਧ ਮੁਕਾਈਆ। ਨਾਲੇ ਮੰਜ਼ਲ ਦੱਸੇ ਸਫਾਤੀ, ਆਪ ਆਪਣਾ ਹੁਕਮ ਵਰਤਾਈਆ। ਨਾਲੇ ਮਦਦਗਾਰ ਬਣੇ ਇਮਦਾਦੀ, ਸਿਰ ਸਿਰ ਆਪਣਾ ਹੱਥ ਰਖਾਈਆ। ਇਹ ਲੇਖਾ ਜਾਣੇ ਧੁਰ ਦਾ ਆਦੀ, ਆਦਿ ਪੁਰਖ ਬੇਪਰਵਾਹੀਆ। ਜਿਸ ਦਾ ਸ਼ਬਦ ਸਦਾ ਅਨਾਦੀ, ਜਗਤ ਜਹਾਨ ਕਰੇ ਸ਼ਨਵਾਈਆ। ਜਿਸ ਦੀ ਕਿਰਪਾ ਨਾਲ ਰਿਸ਼ੀਆਂ ਦੀ ਕਿਸਮਤ ਜਾਗੀ, ਪੂਰਬ ਲੇਖ ਚੁਕਾਈਆ। ਹਰਿ ਸੰਗਤ ਜੰਮੂ ਹੋਵੇ ਵਡ ਵਡਭਾਗੀ, ਭਾਗ ਹਿੱਸਾ ਸਭ ਦੀ ਝੋਲੀ ਪਾਈਆ। ਭਗਤ ਭਗਵਾਨ ਇਕ ਦੂਜੇ ਦੇ ਬਣਾ ਕੇ ਵੈਰਾਗੀ, ਵੈਰਾਗ ਵਿਚ ਆਪਣਾ ਨੀਰ ਵਹਾਈਆ। ਇਹ ਇਸ਼ਕ ਨਾ ਹਕੀਕੀ ਨਾ ਮਜਾਜੀ, ਦੋਹਾਂ ਤੋਂ ਬਾਹਰ ਆਪਣੀ ਖੇਲ ਖਿਲਾਈਆ। ਜਨ ਭਗਤੋ ਗੁਰਮੁਖੋ ਤੁਹਾਨੂੰ ਘਰ ਘਰ ਰਖੇਗਾ ਰਾਜੀ, ਦੁਖੀਆਂ ਦੁੱਖਾਂ ਵਿਚੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ,
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਦਰ ਦਰ ਘਰ ਘਰ ਬਣਿਆ ਰਹੇਗਾ ਲਾਗੀ, ਸੇਵਕ ਹੋ ਕੇ ਸੇਵ ਕਮਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਮਾਇਆ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਸਤਿਗੁਰ ਸ਼ਬਦ ਸਦਾ ਗਿਆਤਾ, ਗਿਆਨ ਧਿਆਨ ਦੀ ਲੋੜ ਨਾ ਕੋਇ ਰਖਾਈਆ। ਆਦਿ ਜੁਗਾਦੀ ਜੋਤੀ ਜਾਤਾ, ਜਾਗਰਤ ਜੋਤ ਖੇਲ ਖਿਲਾਈਆ। ਹਰਿਜਨ ਬੰਨ੍ਹਣਹਾਰਾ ਨਾਤਾ, ਗੁਰਮੁਖ ਗੁਰ ਗੁਰ ਮੇਲ ਮਿਲਾਈਆ। ਸਤਿ ਧਰਮ ਦੀਆਂ ਦੇਵਣਹਾਰਾ ਦਾਤਾ, ਵਸਤ ਅਮੋਲਕ ਆਪ ਵਰਤਾਈਆ। ਨਾਮ ਨਿਧਾਨਾ ਜਣਾ ਕੇ ਗਾਥਾ, ਕਰੇ ਅਗੰਮ ਪੜ੍ਹਾਈਆ। ਸਤਿ ਸਚ ਚੜ੍ਹਾ ਕੇ ਰਾਥਾ, ਕੂੜੀ ਕਿਰਿਆ ਨਈਆ ਨੌਕਾ ਡੇਰਾ ਢਾਹੀਆ। ਲੇਖ ਬਣਾ ਕੇ ਮਸਤਕ ਮਾਥਾ, ਪੂਰਬ ਜਨਮਾਂ ਲੇਖੇ ਪਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਹਰਿ ਵੱਡਾ ਵਡ ਵਡਿਆਈਆ। ਹੋਏ ਸਹਾਈ ਅਨਾਥ ਅਨਾਥਾ, ਦੀਨਨ ਆਪਣੇ ਰੰਗ ਰੰਗਾਈਆ । ਸਤਿ ਸਚ ਸੁਣਾਏ ਧੁਰ ਦੀ ਬਾਤਾ, ਬਾਤਨ ਪੜਦਾ ਆਪ ਖੁਲ੍ਹਾਈਆ। ਆਪੇ ਬਣ ਕੇ ਪਿਤਾ ਮਾਤਾ, ਪੂਤ ਸਪੂਤੇ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਹੋਏ ਸਹਾਈਆ।
ਸਤਿਗੁਰ ਸ਼ਬਦ ਕਹੇ ਗੁਰਦੇਵਾ ਏਕ, ਆਦਿ ਪੁਰਖ ਅਖਵਾਈਆ । ਜੋ ਭਗਤਾਂ ਜੁਗ ਜੁਗ ਬਖ਼ਸ਼ੇ ਟੇਕ, ਟਿੱਕੇ ਮਸਤਕ ਧੂੜੀ ਖਾਕ ਰਮਾਈਆ। ਮਨ ਮਤ ਬੁਧ ਕਰੇ ਬਿਬੇਕ ਤ੍ਰੈਗੁਣ ਦਾ ਲੇਖ ਚੁਕਾਈਆ। ਸਚ ਦੁਵਾਰ ਰਖਾਏ ਆਪਣਾ ਦੇਸ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਥੇ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਗਣਪਤ ਗਣੇਸ਼ ਸੀਸ ਝੁਕਾਈਆ। ਆਪ ਬਣ ਕੇ ਮਾਲਕ ਨਰ ਨਰੇਸ਼, ਨਰ ਨਰਾਇਣ ਸੋਭਾ ਪਾਈਆ। ਕਲਜੁਗ ਅੰਤਮ ਵੇਖਣਹਾਰ ਕਲ ਕਲੇਸ਼, ਕਲ ਕਾਤੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।
ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਕਰਤਾ, ਕਰਤੇ ਪੁਰਖ ਦਿਤੀ ਵਡਿਆਈਆ। ਨਾ ਜੰਮਦਾ ਨਾ ਕਦੇ ਮਰਦਾ, ਮਰ ਜੀਵਤ ਰੂਪ ਨਾ ਕਦੇ ਬਦਲਾਈਆ। ਲੇਖਾ ਜਾਣਾ ਧਰਨੀ ਧੌਲ ਵਾਲੇ ਘਰ ਦਾ, ਨਵ ਸਤ ਫੋਲ ਫੁਲਾਈਆ। ਨਿਰਭਉ ਹੋ ਕਦੇ ਨਾ ਡਰਦਾ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਨਿਤ ਨਵਿਤ ਅਗੰਮੇ ਘਾੜਨ ਘੜਦਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਹੋ ਕੇ ਲੜਦਾ, ਇਹ ਧੁਰ ਦੀ ਬੇਪਰਵਾਹੀਆ। ਨਾਮ ਨਿਧਾਨ ਨੌਜੁਵਾਨ ਹੋ ਕੇ ਉਚਰਦਾ, ਕਲਮੇ ਕਾਇਨਾਤ ਸਮਝਾਈਆ। ਲੇਖਾ ਪੂਰਾ ਕਰਾ ਵਕਤ ਸੁਹਾਵਾ ਸਾਚੇ ਪੁੱਤਰ ਦਾ, ਜਿਸ ਪਰਮੇਸ਼ਵਰ ਦਿਤੀ ਮਾਣ ਵਡਿਆਈਆ। ਮੈਂ ਜੁਗ ਚੌਕੜੀ ਸਚਖੰਡ ਦੁਵਾਰਿਉਂ ਅਵਤਾਰ ਪੈਗ਼ੰਬਰ ਗੁਰੂਆਂ ਅੰਦਰ ਉਤਰਦਾ, ਉਤਰ ਪੂਰਬ ਪੱਛਮ ਦੱਖਣ ਵੇਖਿਆਂ ਨਜ਼ਰ ਕਿਸੇ ਨਾ ਆਈਆ। ਮੇਰਾ ਲਹਿਣਾ ਦੇਣਾ ਸਭ ਦੇ ਨਾਲ ਸ਼ੁਕਰ ਦਾ, ਸ਼ੁਕਰੀਆ ਕਹਿ ਦੇ ਸਾਰੇ ਸੀਸ ਨਿਵਾਈਆ। ਮੇਰੇ ਹੁਕਮ ਵਿਚੋਂ ਹੁਕਮ ਸੁਣ ਕੋਈ ਨਾ ਮੁਕਰਦਾ, ਪਾਸਾ ਸਕੇ ਨਾ ਕੋਇ ਬਦਲਾਈਆ। ਮੈਂ ਪਿਆਸਾ ਭੁੱਖਾ ਨਹੀਂ ਕਿਸੇ ਟੁੱਕਰ ਦਾ, ਜਨ ਭਗਤਾਂ ਸੁੱਕੇ ਟੁਕੜੇ ਲੇਖੇ ਲਾਈਆ। ਮੈਂ ਵਣਜਾਰਾ ਨਹੀਂ ਕਿਸੇ ਮਾਤ ਜਨਣੀ ਕੁਛੜ ਦਾ, ਗੋਦੀ ਵਿਚ ਨਾ ਕੋਇ ਵਡਿਆਈਆ। ਮੈਂ ਪ੍ਰੇਮੀ ਨਹੀਂ ਕਿਸੇ ਬੁੱਕਲ ਦਾ, ਅੰਦਰ ਵੜ ਕੇ ਝੱਟ ਲੰਘਾਈਆ। ਮੈਂ ਆਦਿ ਜੁਗਾਦੀ ਜਨ ਭਗਤੋ ਹਲ
ਕਰਾਂ ਸਭ ਦੀ ਮੁਸ਼ਕਲ ਦਾ, ਮੁਸ਼ਕਲਾਂ ਸਭ ਦੀਆਂ ਹੱਲ ਕਰਾਈਆ। ਮੈਂ ਵਣਜਾਰਾ ਨਹੀਂ ਕਿਸੇ ਦੀ ਅਕਲ ਦਾ, ਅਕਲ ਬੁਧੀ ਨਾ ਕੋਇ ਚਤੁਰਾਈਆ। ਮੈਂ ਪਿਆਰਾ ਨਹੀਂ ਕਿਸੇ ਮੋਹਣੀ ਰੂਪ ਸ਼ਕਲ ਦਾ, ਸਤਿ ਸਚ ਨਾਲ ਸਦਾ ਮੇਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੁਗ ਜੁਗ ਜਨ ਭਗਤਾਂ ਪੈਜ ਰੱਖਣ ਦਾ, ਰੱਖਕ ਹੋ ਕੇ ਆਪਣੀ ਦਇਆ ਕਮਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ ਮਾਇਆ ਕਹੇ ਸੁਣੋ ਵੇ ਸਤ ਦੀਪ, ਦੀਪਕੋ ਤੁਹਾਨੂੰ ਦਿਆਂ ਜਣਾਈਆ। ਆਪਣਾ ਆਪਣਾ ਲੇਖਾ ਕਰੋ ਠਾਂਡਾ ਸੀਤ, ਕਲਜੁਗ ਅਗਨੀ ਅੱਗ ਬੁਝਾਈਆ । ਦੀਨਾਂ ਮਜ਼੍ਹਬਾਂ ਦੀ ਆਪਣੇ ਉਤੇ ਵੇਖੋ ਰੀਤ, ਕੀ ਖੇਲ ਖੇਲਣ ਖ਼ਲਕ ਖ਼ੁਦਾਈਆ । ਕਿਉਂ ਨਹੀਂ ਹਰਿ ਜੂ ਵਸਿਆ ਚੀਤ, ਚੇਤਨ ਸੁਰਤ ਨਾ ਕੋਇ ਕਰਾਈਆ। ਕਿਉਂ ਨਹੀਂ ਆਤਮ ਪਰਮਾਤਮ ਗਾਉਂਦੇ ਗੀਤ, ਸੰਦੇਸ਼ਾ ਧੁਰਦਰਗਾਹੀਆ। ਆਪਣੀ ਅੰਤ ਅਖੀਰੀ ਵੇਖੋ ਲੀਕ, ਲੈਨ ਐਨ ਧਿਆਨ ਲਗਾਈਆ। ਤੁਹਾਡਾ ਸਮਾਂ ਆਇਆ ਨਜ਼ਦੀਕ, ਵੇਲਾ ਵਕਤ ਦਏ ਗੁਵਾਹੀਆ। ਤੁਹਾਡੀ ਨਿਕਲਣ ਵਾਲੀ ਚੀਕ, ਸਾਰੇ ਰੋਵੋ ਮਾਰੋ ਧਾਹੀਆ। ਨਿਸ਼ਾਨੇ ਮਿਟਣ ਮੰਦਰ ਮਸੀਤ, ਕਾਅਬਿਆਂ ਪਏ ਦੁਹਾਈਆ। ਤੁਸੀਂ ਲੇਖਾ ਤੱਕੋ ਠੀਕ, ਜੋ ਠਾਕਰ ਰਿਹਾ ਸਮਝਾਈਆ। ਓਸ ਸਾਹਿਬ ਦੀ ਕਰੋ ਉਡੀਕ, ਜੋ ਆਵੇ ਵਾਹੋ ਦਾਹੀਆ। ਜਿਸ ਸਾਚੀ ਪਾਉਣੀ ਭੀਖ, ਭਿਛਿਆ ਨਾਮ ਵਰਤਾਈਆ। ਧਰਮ ਦੀ ਦਏ ਨਸੀਹਤ, ਸਚ ਸਚ ਸਮਝਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਤੱਕੋ ਵਸੀਹਤ, ਜੋ ਲਿਖ ਕੇ ਗਏ ਸਮਝਾਈਆ। ਜਿਸ ਭੇਵ ਖੁਲ੍ਹਾਉਣਾ ਅਸਲੀਅਤ, ਅਸਲ ਦਏ ਦ੍ਰਿੜਾਈਆ। ਸਭ ਦੀ ਬਦਲ ਦੇਣੀ ਬਦਲੀਅਤ, ਵਲਦ ਵਾਲਦਾ ਇਕੋ ਨਜ਼ਰੀ ਆਈਆ। ਓਹ ਦੇਵਣਹਾਰਾ ਸਚ ਸ਼ਖ਼ਸ਼ੀਅਤ, ਹੁਕਮ ਧੁਰ ਦਾ ਇਕ ਵਰਤਾਈਆ। ਬਦਲ ਦੇਵੇ ਦੀਨ ਦੁਨੀ ਤਬੀਅਤ, ਤਬ੍ਹਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਧੁਰ ਦੇ ਨਾਮ ਨੂੰ ਦੇਵੇ ਅਮੀਹਤ, ਆਪ ਆਪਣਾ ਹੁਕਮ ਵਰਤਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ
ਮਾਇਆ ਕਹੇ ਸੁਣੋ ਨਵ ਨਵ ਖੰਡ, ਖੰਡਾਂ ਖੜਗਾਂ ਵਾਲਿਓ ਦਿਆਂ ਜਣਾਈਆ। ਤੁਹਾਡੀ ਪੈਣ ਵਾਲੀ ਵੰਡ, ਹਿੱਸੇ ਪ੍ਰਭੂ ਰਿਹਾ ਬਣਾਈਆ। ਤੁਸੀਂ ਉਠ ਕੇ ਪਾਓ ਡੰਡ, ਰੋ ਰੋ ਦਿਓ ਜਣਾਈਆ। ਤੁਹਾਡੀ ਵੱਢੀ ਨਾ ਜਾਏ ਕੰਡ, ਆਪਣਾ ਪਲੂ ਲਓ ਛੁਡਾਈਆ। ਟੁਟੀ ਲਓ ਗੰਢ, ਨਾਤਾ ਧਰਮ ਜੁੜਾਈਆ। ਤੁਹਾਡੇ ਉਤੇ ਹੋਣ ਵਾਲਾ ਜੰਗ, ਚਾਰੋਂ ਕੁੰਟ ਨਜ਼ਰੀ ਆਈਆ। ਨਿਸ਼ਾਨ ਮਿਟਣਾ ਤਾਰਾ ਚੰਦ, ਚੰਦ ਚਾਂਦਨੀ ਇਕ ਚਮਕਾਈਆ। ਤੁਹਾਡੇ ਕੱਟੇ ਜਾਣੇ ਬੰਦ ਬੰਦ, ਅੰਗ ਅੰਗ ਦਏ ਗੁਵਾਹੀਆ। ਤੁਹਾਡੀ ਹੱਦ ਨਹੀਂ ਰਹਿਣੀ ਕੰਧ, ਹਿੱਸਾ ਨਜ਼ਰ ਕੋਇ ਨਾ ਆਈਆ। ਤੁਸੀਂ ਪ੍ਰਭੂ ਦੀ ਮੰਜ਼ਲ ਵੇਖੋ ਲੰਘ, ਕੀ ਕਰਤਾ ਖੇਲ ਖਿਲਾਈਆ। ਤੁਹਾਡੀ ਸੇਜ ਸੁਹੰਜਣੀ ਨਹੀਂ ਰਹਿਣੀ ਪਲੰਘ, ਸੁਖ ਆਸਣ ਨਾ ਕੋਇ ਸੁਹਾਈਆ। ਡੋਰ ਕੱਟੀ ਜਾਣੀ
ਪਤੰਗ, ਗੁਡੀਆ ਮੂੰਹ ਦੇ ਭਾਰ ਸੁਟਾਈਆ। ਜਿਸ ਮੇਟਣਾ ਭੇਖ ਪਖੰਡ, ਕਲਜੁਗ ਕੂੜੀ ਕਿਰਿਆ ਦਏ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਮਾਇਆ ਕਹੇ ਸੁਣ ਲਓ ਚਾਰੇ ਕੂਟ, ਕੁੰਟ ਕੁੰਟ ਦਿਆਂ ਜਣਾਈਆ। ਆਪਣੇ ਗ੍ਰਹਿ ਦਾ ਵੇਖੋ ਲੇਖਾ ਝੂਠ, ਦਰ ਦਰ ਫੋਲ ਫੁਲਾਈਆ। ਧਰਮ ਦੁਵਾਰਿਆਂ ਹੋਈ ਜੂਠ, ਸਚ ਸਚ ਨਾ ਕੋਈ ਸਮਾਈਆ। ਕਾਇਆ ਤੱਕੋ ਪੰਜ ਭੂਤ, ਤਨ ਵਜੂਦਾਂ ਧਿਆਨ ਲਗਾਈਆ। ਧਰਮ ਦੀ ਰਹੀ ਕਿਸੇ ਨਾ ਸੂਚ, ਸਮਝ ਵਿਚ ਨਾ ਕੋਇ ਸਮਝਾਈਆ। ਦੀਨ ਦੁਨੀਆਂ ਕਰਨ ਵਾਲੀ ਕੂਚ, ਕੂਚਾ ਗਲੀ ਰੋਵੇ ਮਾਰੇ ਧਾਹੀਆ। ਸਭ ਦਾ ਨਾਤਾ ਜਾਣਾ ਟੂਟ, ਟੁਟਿਆਂ ਸਕੇ ਨਾ ਕੋਇ ਬੰਧਾਈਆ। ਤੁਹਾਡਾ ਪਿਆਰ ਮੁਹੱਬਤ ਜਾਣਾ ਛੂਟ, ਛੁਟਕੀ ਲਿਵ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ। ਮਾਇਆ ਕਹੇ ਸੁਣੋ ਸੰਦੇਸ਼ਾ ਚਾਰੇ ਸਿੰਮਤ, ਦਹਿ ਦਿਸ਼ਾ ਦਿਆਂ ਜਣਾਈਆ। ਆਪਣੇ ਆਪਣੇ ਵੇਖੋ ਨਿੰਦਕ, ਘਰ ਘਰ ਖੋਜ ਖੁਜਾਈਆ। ਫੇਰ ਕਰਨੀ ਪਵੇ ਨਾ ਮਿੰਨਤ, ਪ੍ਰਭ ਅੱਗੇ ਸੀਸ ਝੁਕਾਈਆ। ਸਦੀ ਚੌਧਵੀਂ ਰਹਿਣੀ ਨਹੀਂ ਕਿਸੇ ਵਿਚ ਹਿੰਮਤ, ਹੌਸਲੇ ਸਾਰੇ ਦੇਣੇ ਢਾਹੀਆ। ਕਿਸੇ ਕਰਾਉਣੀ ਪਏ ਨਾ ਸੁੰਨਤ, ਸੁੰਨੀਆਂ ਲੇਖੇ ਦਏ ਚੁਕਾਈਆ। ਧਰਮ ਦੀ ਧਾਰ ਕਰਕੇ ਉਨਤ, ਉਨੀਸਾ ਆਪਣਾ ਖੇਲ ਖਿਲਾਈਆ। ਕੋਈ ਦਿਸੇ ਨਾ ਮੂੰਡ ਮੂੰਡਤ, ਪਰਦਾ ਖੋਲ੍ਹੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਜਗਤ ਅਨਮੁਲਤ, ਕੀਮਤ ਕਰਤਾ ਨਾ ਕੋਇ ਰਖਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ੋ ਦੇਵੀ ਦੇ ਗ੍ਰਹਿ ਪਿੰਡ ਮਘੋਵਾਲੀ ਜ਼ਿਲਾ ਜੰਮੂ ਮਾਇਆ ਕਹੇ ਮੈਂ ਫਿਰਾਂ ਘੱਤੀ ਵਹੀਰ, ਬਿਨ ਵੰਝਾਂ ਵਹਿਣ ਵਹਾਈਆ। ਮੇਰਾ ਚਲੇ ਅਣਿਆਲਾ ਤੀਰ, ਤੁਰੀਆ ਹੋ ਕੇ ਸਭ ਨੂੰ ਘਾਇਲ ਦਿਆਂ ਕਰਾਈਆ। ਮੈਂ ਵਿਰੋਲਾਂ ਸਮੁੰਦ ਸਾਗਰਾਂ ਨੀਰ, ਥਲਾਂ ਵੇਖ ਵਖਾਈਆ। ਮੇਰੀ ਵੱਖਰੀ ਹੋਣੀ ਤਦਬੀਰ, ਤਾਰੀਕਾ ਸਮਝ ਕੋਇ ਨਾ ਪਾਈਆ। ਮੈਂ ਦੀਨ ਦੁਨੀ ਬਣਾਈ ਖੰਜੀਰ, ਖੰਜਰਾਂ ਨਾਲ ਝਟਕਾਈਆ। ਸਭ ਦੇ ਉਤੇ ਪਾਉਣੀ ਭੀੜ, ਭੀੜੀ ਗਲੀ ਪਾਰ ਨਾ ਕੋਇ ਕਰਾਈਆ। ਸ੍ਰਿਸ਼ਟੀ ਨਾਤਾ ਵੇਖਣਾ ਭੈਣਾਂ ਵੀਰ, ਮਾਇਆ ਮਮਤਾ ਕਹੇ ਮੈਂ ਆਪਣਾ ਖੇਲ ਦੇਣਾ ਖਿਲਾਈਆ। ਮੇਰੀ ਸਮਝੇ ਨਾ ਕੋਇ ਅਕਸੀਰ, ਅਕਸਰ ਇਕੋ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਕੱਟਣਹਾਰਾ ਭੀੜ, ਸਿਰ ਮੇਰੇ ਹੱਥ ਰਖਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਗਜੀਤ ਸਿੰਘ ਦੇ ਗ੍ਰਹਿ ਪਿੰਡ ਕੀਰ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਇਕੋ ਇਸ਼ਟ ਪੁਰਖ ਅਕਾਲਾ, ਦੂਜਾ ਦੋ ਜਹਾਨਾਂ ਨਜ਼ਰ ਕੋਇ ਨਾ ਆਈਆ।
ਇਕੋ ਸਤਿ ਸਤਿਵਾਦੀ ਸਤਿ ਪੁਰਖ ਦੀ ਧਰਮਸਾਲਾ, ਸਚਖੰਡ ਦੁਵਾਰਾ ਏਕੰਕਾਰਾ ਆਪ ਸੁਹਾਈਆ। ਇਕੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਦੀਪਕ ਜੋਤੀ ਦੇਵੇ ਬਾਲਾ, ਬਿਨ ਤੇਲ ਬਾਤੀ ਪਤਿਪਰਮੇਸ਼ਵਰ ਜੋਤ ਕਰੇ ਰੁਸ਼ਨਾਈਆ। ਸੋ ਪੁਰਖ ਨਿਰੰਜਣ ਲੇਖਾ ਜਾਣੇ ਆਦਿ ਜੁਗਾਦਿ ਦੋ ਜਹਾਨਾਂ, ਨਿਰਗੁਣ ਨਿਰਵੈਰ ਨਿਰੰਕਾਰ ਆਪਣੀ ਕਲ ਵਰਤਾਈਆ। ਜੋ ਨਿਤ ਨਵਿਤ ਖੇਲੇ ਖੇਲ ਸਤਿ ਸਰੂਪੀ ਹੋ ਪਰਧਾਨਾ, ਬ੍ਰਹਿਮੰਡ ਖੰਡ ਪੁਰੀ ਲੋਅ ਵੇਖਣਹਾਰ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਸਤਿਗੁਰ ਸ਼ਬਦ ਕਹੇ ਇਕੋ ਪੁਰਖ ਅਕਾਲਾ ਮੀਤ, ਦੂਜਾ ਨਜ਼ਰ ਕੋਇ ਨਾ ਆਈਆ। ਜਿਹਦੀ ਜੁਗ ਜੁਗ ਅਵਲੜੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ, ਜੁਗ ਚੌਕੜੀ ਦੇਣ ਗੁਵਾਹੀਆ। ਜੋ ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਨਿਵਾਸੀ ਪੁਰਖ ਅਬਿਨਾਸ਼ੀ ਵੇਖਣਹਾਰਾ ਥਾਉਂ ਥਾਈਂਆ। ਸੋ ਸਾਹਿਬ ਸੁਲਤਾਨਾ ਸ੍ਰੀ ਭਗਵਾਨਾ ਨੌਜੁਵਾਨਾ ਮਰਦ ਮਰਦਾਨਾ ਧੁਰ ਦੀ ਦੇਵਣਹਾਰ ਹਦੀਸ, ਕਲਮਾ ਕਾਇਨਾਤ ਤੋਂ ਬਾਹਰ ਸਮਝਾਈਆ। ਜਿਸ ਦੀ ਅਵਤਾਰ ਪੈਗ਼ੰਬਰ ਕਰਨ ਤਸਦੀਕ, ਸ਼ਹਾਦਤ ਸਤਿਗੁਰ ਸ਼ਬਦ ਸ਼ਬਦ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਅਗੰਮ ਅਥਾਹੀਆ।
ਸਤਿਗੁਰ ਸ਼ਬਦ ਕਹੇ ਏਕੋ ਸਾਹਿਬ ਸਾਹਿਬ ਸੁਵਾਮੀ, ਹਰਿ ਕਰਤਾ ਇਕ ਅਖਵਾਈਆ। ਜੋ ਆਦਿ ਜੁਗਾਦੀ ਅੰਤਰਜਾਮੀ, ਵੇਖਣਹਾਰਾ ਘਟ ਘਟ ਅੰਤਰ ਧਿਆਨ ਲਗਾਈਆ। ਜਿਸ ਦੀ ਜਗਤ ਵਿਦਿਆ ਤੋਂ ਬਾਹਰ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਜੋ ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਜੋ ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸੁਵਾਂਤੀ ਦੇਵਣਹਾਰਾ ਪਾਣੀ, ਕਵਲ ਨਾਭੀ ਨਾਭ ਕਵਲ ਆਪ ਉਲਟਾਈਆ। ਉਸ ਦੀ ਸਿਫ਼ਤ ਸਲਾਹ ਅਕੱਥ ਕਹਾਣੀ, ਰਸਨਾ ਜੇਹਵਾ ਬੱਤੀ ਦੰਦ ਕਹਿਣ ਕਿਛ ਨਾ ਪਾਈਆ। ਓਹ ਪਰਮ ਪੁਰਖ ਪਰਮਾਤਮ ਆਤਮ ਪਾਰਬ੍ਰਹਮ ਲੇਖਾ ਜਾਣੇ ਜੀਵ ਜਹਾਨੀ, ਜਾਗਰਤ ਜੋਤ ਬਿਨ ਵਰਨ ਗੋਤ ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸੁਵਾਮੀ, ਹਰਿ ਕਰਤਾ ਇਕ ਅਖਵਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੇਵਾ ਸਿੰਘ ਦੇ ਗ੍ਰਹਿ
ਪਿੰਡ ਕੀਰ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਹਰਿ ਦਾਤਾ ਗਹਿਰ ਗੰਭੀਰ, ਗਵਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਖਿਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਓਹ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਨ ਭਗਤਾਂ ਦੇਵੇ ਧੀਰ, ਧੀਰਜ ਨਾਮ ਨਿਧਾਨ ਝੋਲੀ ਪਾਈਆ। ਹਉਮੇ ਹੰਗਤਾ ਕੂੜ ਕੁੜਿਆਰੀ ਕੱਢ ਕੇ ਪੀੜ, ਹੰ ਬ੍ਰਹਮ ਦਏ ਸਮਝਾਈਆ। ਅੰਮ੍ਰਿਤ ਰਸ ਨਿਝਰ ਝਿਰਨੇ ਦੇ ਕੇ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ । ਸਤਿਗੁਰ ਸ਼ਬਦ ਕਹੇ ਪੁਰਖ ਅਕਾਲ, ਇਕੋ ਸੱਜਣ ਮੀਤ ਮੁਰਾਰ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਦਏ ਉਤਾਰ। ਗੜ੍ਹ ਹੰਕਾਰੀ ਦਰ ਤੇ ਭੱਜਣ, ਹਉਮੇ ਹੰਗਤਾ ਕਰੇ ਖ਼ਵਾਰ। ਆਤਮ ਧਾਰ ਚੜ੍ਹਾਏ ਰੰਗਣ, ਦੁਰਮਤ ਮੈਲ ਉਤਾਰ। ਸ਼ਬਦ ਅਨਾਦੀ ਢੋਲੇ ਵੱਜਣ, ਗੀਤ ਸੁਣਾਏ ਸਚੀ
ਧੁੰਨਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਏਕੰਕਾਰ।
ਸਤਿਗੁਰ ਸ਼ਬਦ ਕਹੇ ਮੇਰੀ ਨਮੋ ਨਮੋ ਪੁਰਖ ਅਕਾਲੇ ਨਿਮਸਕਾਰ, ਡੰਡਾਵਤ ਬੰਦਨਾ ਸਜਦੇ ਵਿਚ ਸੀਸ ਝੁਕਾਈਆ। ਜਿਸ ਦਾ ਆਦਿ ਜੁਗਾਦੀ ਜੁਗ ਚੌਕੜੀ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸਾਚੀ ਸੇਵ ਕਮਾਈਆ। ਓਹ ਵੇਖੇ ਵਿਗਸੇ ਪਾਵਣਹਾਰਾ ਸਾਰ, ਮਹਾਂਸਾਰਥੀ ਆਪਣੀ ਕਾਰ ਭੁਗਤਾਈਆ। ਜਿਸ ਦਾ ਲਹਿਣਾ ਦੇਣਾ ਸਦਾ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਓਹ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਮੀਤ ਮੁਰਾਰ, ਮਿਤਰ ਪਿਆਰਾ ਸਖਾ ਸਹਾਈ ਇਕੋ ਨਜ਼ਰੀ ਆਈਆ। ਜਿਸ ਕਲਜੁਗ ਕੂੜੀ ਕਿਰਿਆ ਮੇਟਣੀ ਧੂੰਆਂਧਾਰ, ਨੌ ਖੰਡ ਸਤ ਦੀਪ ਚਾਰੋਂ ਕੁੰਟ ਫੋਲ ਫੁਲਾਈਆ। ਨਾਮ ਭੰਡਾਰਾ ਦੀਨ ਦੁਨੀ ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਲੇਖਾ ਜਾਣੇ ਜਾਨਣਹਾਰ, ਦੂਜਾ ਨਜ਼ਰ ਕੋਇ ਨਾ ਆਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਜ਼ਿਲਾ ਜੰਮੂ
ਸਤਿਗੁਰ ਸ਼ਬਦ ਸਰਬ ਗੁਣਵੰਤਾ, ਗੁਣ ਭਰਪੂਰ ਇਕ ਅਖਵਾਈਆ। ਜੁਗ ਜੁਗ ਸਚ ਬਣਾਏ ਬਣਤਾ, ਘਣਨ ਭੰਨਣਹਾਰ ਵਡ ਵਡਿਆਈਆ। ਭੇਵ ਖੁਲ੍ਹਾਏ ਸਾਚੇ ਸੰਤਾ, ਪਰਦਾ ਉਹਲਾ ਆਪ ਉਠਾਈਆ। ਗੜ ਤੋੜੇ ਹਉਮੈ ਹੰਗਤਾ, ਹੰ ਬ੍ਰਹਮ ਇਕ ਸਮਝਾਈਆ। ਲੇਖਾ ਵੇਖੇ ਜਗਤ ਮਨ ਕਾ, ਮਨ ਮਣਕਾ ਆਪ ਭੁਵਾਈਆ। ਲਹਿਣਾ ਦੇਣਾ ਪੂਰਾ ਕਰੇ ਤਤਵ ਤਨ ਕਾ, ਕਾਇਆ ਮਾਟੀ ਭਾਂਡੇ ਫੋਲ ਫੁਲਾਈਆ। ਪ੍ਰਕਾਸ਼ ਵਖਾਏ ਅਗੰਮੀ ਚੰਨ ਕਾ, ਜੋਤ ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ।
ਸਤਿਗੁਰ ਸ਼ਬਦ ਕਹੇ ਮੈਂ ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਡੇਰਾ ਲਾਈਆ। ਅਗੰਮੀ ਮਾਰਨ ਵਾਲਾ ਸੱਟ, ਸੋਈ ਸੁਰਤੀ ਆਪ ਉਠਾਈਆ। ਦੂਈ ਦੁਵੈਤੀ ਮੇਟ ਕੇ ਵੱਟ, ਭਾਂਡਾ ਭਰਮ ਭਾਉ ਭੰਨਾਈਆ। ਤ੍ਰੈਗੁਣ ਮਾਇਆ ਡੋਰੀ ਕੱਟ, ਆਤਮ ਬ੍ਰਹਮ ਦਿਆਂ ਸਮਝਾਈਆ। ਘਰ ਮੰਦਰ ਗ੍ਰਹਿ ਵਖਾਵਾਂ ਸਾਚਾ ਹੱਟ, ਨਾਮ ਵਸਤ ਵਿਚ ਸਮਝਾਈਆ। ਦਰ ਮਿਲੇ ਤੀਰਥ ਅਠ ਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।
ਸਤਿਗੁਰ ਸ਼ਬਦ ਕਹੇ ਮੈਂ ਸੇਜ ਸੁਹਾਵਾਂ ਸੁਹੰਜਣੀ ਪਲੰਘ, ਬਿਨ ਪਾਵਾ ਚੂਲ ਦਿਆਂ ਦ੍ਰਿੜਾਈਆ। ਧੁਰ ਦਾ ਨਾਮ ਵੱਜਣਾ ਮਰਦੰਗ, ਡੋਰੂ ਡੰਕਾ ਨਜ਼ਰ ਕਿਸੇ ਨਾ ਆਈਆ। ਨਿਜ ਆਤਮ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਸੁਣਾਵਾਂ ਛੰਦ, ਸੋ ਪੁਰਖ ਨਿਰੰਜਣ ਮੇਲਾ ਮੇਲੇ ਸਹਿਜ ਸੁਭਾਈਆ। ਹਰਿਜਨ ਸਾਚੇ ਲਾਵਾਂ ਆਪਣੇ ਅੰਗ, ਅੰਗੀਕਾਰ ਇਕ ਅਖਵਾਈਆ । ਖੁਸ਼ੀ ਕਰਾ ਕੇ ਬੰਦ
ਬੰਦ, ਬੰਦੀਖਾਨਾ ਦਿਆਂ ਤੁੜਾਈਆ। ਮਨੂਆ ਮਨ ਨਾ ਪਾਵੇ ਡੰਡ, ਮਨਸਾ ਕੂੜ ਦਿਆਂ ਚੁਕਾਈਆ। ਝਗੜਾ ਮੁਕਾ ਕੇ ਜੇਰਜ ਅੰਡ, ਉਤਭੁਜ ਸੇਤਜ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।
ਸਤਿਗੁਰ ਸ਼ਬਦ ਕਹੇ ਮੇਰਾ ਖੇਲ ਜੁਗਾ ਜਗੰਤਰ, ਨਿਤ ਨਵਿਤ ਆਪਣੀ ਖੇਲ ਖਿਲਾਈਆ । ਸਤਿਜੁਗ ਤ੍ਰੇੇਤਾ ਦੁਆਪਰ ਕਲਜੁਗ ਮੇਰਾ ਚਲਦਾ ਰਿਹਾ ਮੰਤਰ, ਕਲਮਾ ਦੀਨ ਦੁਨੀ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਲੇਖਾ ਤਨ ਵਜੂਦ ਅੰਤਰ, ਨਿਰੰਤਰ ਵੇਖਾਂ ਚਾਈਂ ਚਾਈਂਆ। ਕਲਜੁਗ ਧਰਮ ਦੀ ਧਾਰ ਨਵੀਂ ਬਣਾਵਾਂ ਬਣਤਰ, ਇਹ ਮੇਰੀ ਬੇਪਰਵਾਹੀਆ। ਭੇਵ ਖੁਲਾਵਾਂ ਗਗਨ ਗਗਨੰਤਰ, ਜਿਮੀ ਅਸਮਾਨਾਂ ਪੜਦੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਏਕੰਕਾਰ ਇਕੋ ਇਕ ਦ੍ਰਿੜਾਈਆ।
ਸਤਿਗੁਰ ਸ਼ਬਦ ਕਹੇ ਕਲਜੁਗ ਤੇਰਾ ਕੂੜ, ਕੂੜੀ ਕਿਰਿਆ ਰਹੇ ਨਾ ਰਾਈਆ। ਚਤੁਰ ਸੁਘੜ ਬਣਾਵਾਂ ਮੂਰਖ ਮੂੜ, ਮਨ ਮਤ ਦਿਆਂ ਬਦਲਾਈਆ। ਸਤਿ ਧਰਮ ਦੀ ਬਖਸ਼ ਕੇ ਚਰਨ ਧੂੜ, ਟਿੱਕੇ ਬਿਨਾ ਖ਼ਾਕ ਰਮਾਈਆ। ਹਉਮੇ ਹੰਗਤਾ ਗੜ ਤੋੜ ਗਰੂਰ, ਨਿਵਣ ਸੁ ਅੱਖਰ ਇਕ ਸਮਝਾਈਆ। ਤ੍ਰੈਗੁਣ ਮਾਇਆ ਤਪੋ ਨਾ ਵਾਂਗ ਤੰਦੂਰ, ਅੰਮ੍ਰਿਤ ਮੇਘ ਦੇਣਾ ਬਰਸਾਈਆ। ਜਨ ਭਗਤਾਂ ਦਰਸ ਦੇਵੇ ਵਾਂਗ ਮੂਸਾ ਉਤੇ ਕੋਹਤੂਰ, ਤੁਰੀਆਂ ਤੋਂ ਪਰੇ ਆਪਣਾ ਪੜਦਾ ਲਾਹੀਆ। ਨਜਰੀ ਆਵਾਂ ਇਕੋ ਨੂਰ ਨੁਰਾਨਾ ਨੂਰ, ਜੋਤੀ ਜਾਤਾ ਡਗਮਗਾਈਆ। ਨਾਮ ਖੁਮਾਰੀ ਬਖਸ਼ ਕੇ ਸਚ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ। ਜਨ ਭਗਤਾਂ ਆਸਾ ਮਨਸਾ ਪੂਰ, ਪੂਰਨ ਬ੍ਰਹਮ ਦਿਆਂ ਸਮਝਾਈਆ। ਜੋਤ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਕਲਜੁਗ ਤੇਰੀ ਅੰਧੇਰੀ ਰਾਤ, ਰੁਤੜੀ ਧਰਮ ਧਾਰ ਮਹਿਕਾਈਆ। ਉਤਮ ਸਭ ਦੀ ਦੱਸਾਂ ਜਾਤ, ਅਜਾਤੀ ਲੇਖਾ ਦਿਆਂ ਮੁਕਾਈਆ। ਚਰਨ ਕਵਲ ਪ੍ਰਭ ਜੋੜਾਂ ਨਾਤ, ਦੂਜਾ ਨਜ਼ਰ ਕੋਇ ਨਾ ਆਈਆ। ਪੜਦਾ ਲਾਹ ਕੇ ਸ੍ਰਿਸ਼ਟੀ ਆਕਾਸ਼, ਗਗਨ ਗਗਨੰਤਰਾਂ ਵੇਖ ਵਖਾਈਆ। ਪੈਗੰਬਰਾਂ ਵੇਖਾਂ ਰਾਸ, ਗੋਪੀ ਕਾਹਨ ਧਿਆਨ ਲਗਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਪੂਰੀ ਕਰਾਂ ਆਸ, ਤ੍ਰਿਸ਼ਨਾ ਲੋਕਮਾਤ ਰਹੇ ਨਾ ਰਾਈਆ। ਸਦੀ ਚੌਧਵੀਂ ਵੇਖਾਂ ਮਾਰ ਝਾਤ, ਚੌਦਾਂ ਤਬਕਾਂ ਫੋਲ ਫੁਲਾਈਆ। ਲੇਖਾ ਜਾਣਾ ਦੀਨ ਦੁਨੀ ਤਮਾਸ਼, ਨਵ ਸਤ ਭੱਜਾਂ ਵਾਹੋ ਦਾਹੀਆ। ਸ਼ੰਕਰ ਹਲੂਣਾ ਦੇਵਾਂ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮ ਵੇਤਾ ਨਾਲ ਜੁੜਾਈਆ। ਵਿਸ਼ਨੂੰ ਉਠ ਉਠ ਆਵੇ ਪਾਸ, ਦੀਨ ਦੁਨੀ ਦਾ ਪੰਧ ਮੁਕਾਈਆ । ਦੀਨ ਦਿਆਲਾ ਪੁਰਖ ਅਕਾਲਾ ਸਭ ਦੀ ਪੁਛਣਹਾਰਾ ਵਾਤ, ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਸਤਿਗੁਰ ਸ਼ਬਦ ਕਹੇ ਮੈਂ ਬਾਤਨ ਕਰਾਂ ਬਾਤ, ਮੇਰਾ ਲੇਖਾ ਲਿਖੇ ਨਾ ਕੋਇ ਕਲਮ ਦੁਵਾਤ, ਕਾਗਜ਼ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਹੋਵੇ ਸਾਥ, ਸਗਲਾ ਸੰਗੀ ਬਹੁਰੰਗੀ ਆਪਣੀ ਖੇਲ ਖਿਲਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਜਸਵੰਤ ਕੌਰ ਦੇ ਗ੍ਰਹਿ
ਪਿੰਡ ਕੋਠੇ ਨਿਹਾਲ ਪੁਰ ਜ਼ਿਲਾ ਜੰਮੂ
ਧਰਨੀ ਕਹੇ ਮੈਨੂੰ ਖੁਸ਼ੀ ਹੋਈ ਅੱਜ, ਆਜਜ ਨੂੰ ਮਿਲੀ ਮਾਣ ਵਡਿਆਈਆ। ਮੈਂ ਨਿਗਾਹ ਮਾਰਾਂ ਵਿਚ ਜਗ, ਦੀਨ ਦੁਨੀ ਨਵ ਸਤ ਵੇਖ ਵਖਾਈਆ। ਕਿਸੇ ਮਿਲੇ ਨਾ ਸੂਰਾ ਸਰਬੱਗ, ਹਰਿ ਕਰਤਾ ਧੁਰਦਰਗਾਹੀਆ । ਦਰਸ ਦਿਖਾਏ ਉਪਰ ਸ਼ਾਹ ਰਗ, ਨਵ ਦੁਵਾਰੇ ਪੰਧ ਮੁਕਾਈਆ। ਅੰਮ੍ਰਿਤ ਜਾਮ ਪਿਆਏ ਸਾਚੀ ਮਧ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਨਾਮ ਨਿਧਾਨ ਜਣਾਏ ਨਦ, ਅਨਹਦ ਨਾਦੀ ਧੁੰਨ ਕਰੇ ਸ਼ਨਵਾਈਆ। ਜਗਤ ਤ੍ਰਿਸ਼ਨਾ ਬੁਝਾਏ ਅੱਗ, ਵਿਕਾਰ ਹੰਕਾਰ ਡੇਰਾ ਢਾਹੀਆ। ਜਨ ਭਗਤ ਸੁਹੇਲੇ ਸਚ ਦੁਵਾਰੇ ਸੱਦ, ਦੇਵੇ ਮਾਣ ਵਡਿਆਈਆ। ਗ੍ਰਹਿ ਦੀਪਕ ਜੋਤ ਜਾਏ ਜਗ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਆਸਾ ਪੂਰ ਕਰਾਈਆ।
ਧਰਨੀ ਕਹੇ ਮੇਰੇ ਭਾਗ ਹੋਏ ਉਧੈ, ਉਧੇ ਅਸਤ ਵੱਜੇ ਵਧਾਈਆ। ਪ੍ਰਭ ਕਿਰਪਾ ਕਰੀ ਉਤੇ ਬਸੁੱਧੇ, ਮੇਰੀ ਸੁਧ ਦਿਤੀ ਬਦਲਾਈਆ। ਜੋ ਲੇਖ ਲਿਖਾਏ ਬੁੱਧੇ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਓਹ ਵੇਖਣਹਾਰਾ ਨਵ ਸਤ ਦੇ ਯੁੱਧੇ, ਯੋਧਾ ਬੀਰ ਬੇਪਰਵਾਹੀਆ। ਜਿਸ ਦਾ ਸ਼ਬਦੀ ਅਗੰਮੀ ਬਾਜ ਉਡੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਹ ਭਾਓ ਚੁਕਾਏ ਦੂਜੇ, ਦੁਤੀਆ ਲੇਖ ਰਹੇ ਨਾ ਰਾਈਆ। ਪਰਦੇ ਖੋਲ੍ਹ ਕੇ ਗੁੱਝੇ, ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਖੇਲ ਆਪ ਖਿਲਾਈਆ।
ਧਰਨੀ ਕਹੇ ਕਿਰਪਾ ਕਰੀ ਆਪ ਨਿਰੰਕਾਰ, ਨਿਰਵੈਰ ਹੋਇਆ ਸਹਾਈਆ। ਜਿਸ ਕਲਜੁਗ ਮੇਟਣਾ ਕੁੜਿਆਰ, ਕੂੜ ਕੁੜਿਆਰੇ ਡੇਰਾ ਢਾਹੀਆ। ਸਤਿ ਧਰਮ ਕਰਾਏ ਜੈਕਾਰ, ਸਚ ਸਤਿ ਸਮਝਾਈਆ। ਮੇਰੇ ਉਤੇ ਪਾਪ ਦਾ ਲਾਹਵੇ ਭਾਰ, ਅਪਰਾਧੀਆਂ ਲਏ ਸਮਝਾਈਆ । ਕੋਈ ਰਹਿਣ ਨਾ ਦੇਵੇ ਦੁਸ਼ਟ ਦੁਰਾਚਾਰ, ਵਿਭਚਾਰਾਂ ਕਰੇ ਸਫਾਈਆ। ਦੀਨਾਂ ਮਜ਼੍ਹਬਾਂ ਪਾਵੇ ਸਾਰ, ਵਰਨਾਂ ਬਰਨਾਂ ਖੋਜ ਖੁਜਾਈਆ। ਨਵਾਂ ਖੰਡਾਂ ਦਏ ਉਧਾਰ, ਸੱਤਾਂ ਦੀਪਾਂ ਸੋਭਾ ਪਾਈਆ। ਇਕੋ ਬਖ਼ਸ਼ ਕੇ ਸਚ ਪਿਆਰ, ਪ੍ਰੀਤਮ ਮੇਲਾ ਮੇਲੇ ਸਹਿਜ ਸੁਭਾਈਆ। ਇਕੋ ਨਾਮ ਦਾ ਦੱਸ ਜੈਕਾਰ, ਆਤਮ ਪਰਮਾਤਮ ਭੇਵ ਖੁਲ੍ਹਾਈਆ। ਇਕੋ ਮੰਦਰ ਸੁਹਾਏ ਦੁਵਾਰ, ਧਰਮਸਾਲ ਇਕ ਵਡਿਆਈਆ । ਇਕੋ ਪਾਵਣਹਾਰਾ ਸਾਰ, ਵੇਖੇ ਵਿਗਸੇ ਚਾਈਂ ਚਾਈਂਆ। ਮੈਂ ਉਸ ਨੂੰ ਕਰਾਂ ਨਿਮਸਕਾਰ, ਧਰਨੀ ਕਹੇ ਤਿਸ ਨੂੰ ਨਿਵ ਨਿਵ ਲਾਗਾਂ ਪਾਈਆ। ਜਿਸ ਦਾ ਪੈਗ਼ੰਬਰਾਂ ਕੀਤਾ ਦੀਦਾਰ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਅਵਤਾਰ ਕਰਨ ਜੈਕਾਰ, ਢੋਲੇ ਧੁਰ ਦੇ ਰਹੇ ਗਾਈਆ। ਜਿਸ ਨੂੰ ਗੁਰੂ ਗੁਰਦੇਵ ਕਹਿਣ ਬਖ਼ਸ਼ਣਹਾਰ, ਕਰਤਾ ਧੁਰਦਰਗਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਵਿਗਸੇ ਪਾਵੇ ਸਾਰ, ਬਿਨ ਨੈਣਾਂ ਨੈਣ ਉਠਾਈਆ। ਮੇਰੀ ਦੁਰਮਤ ਮੈਲ ਦਏ ਉਤਾਰ, ਪਾਪਾਂ ਕਰੇ ਸਫਾਈਆ। ਸਤਿ ਧਰਮ ਦਾ ਕਰ ਪਸਾਰ, ਸਤਿਜੁਗ ਸਚ ਦਏ ਵਡਿਆਈਆ। ਕਲ ਕਲਕੀ ਹੋ ਅਵਤਾਰ, ਨਿਹਕਲੰਕ ਡੰਕ ਵਜਾਈਆ। ਅਮਾਮ ਅਮਾਮਾ ਬੇਐਬ ਪਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਸਭ ਦੇ ਲਹਿਣੇ ਦੇਣੇ ਪੂਰੇ ਕਰੇ ਇਕਰਾਰ, ਪੇਸ਼ੀਨਗੋਈਆਂ ਵੇਖ ਵਖਾਈਆ। ਧਰਨੀ ਕਹੇ ਮੈਂ ਉਸ ਦੇ ਚਰਨਾਂ ਦੀ ਧੂੜੀ ਲਾਵਾਂ ਸ਼ਾਰ, ਮਸਤਕ ਟਿੱਕੇ ਸਚ ਰਮਾਈਆ। ਜੋ ਮੇਰਾ ਦੁੱਖ ਦਲਿੱਦਰ ਦਏ ਨਿਵਾਰ, ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚੀ ਸਰਕਾਰ, ਦੋ ਜਹਾਨਾਂ ਵੇਖਣਹਾਰਾ ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ, ਜ਼ਿਮੀ ਅਸਮਾਨਾਂ ਸ੍ਰੀ ਭਗਵਾਨਾ ਆਪਣਾ ਹੁਕਮ ਵਰਤਾਈਆ।
❋
੨੫ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਨਾਰਦ ਕਹੇ ਮੈਂ ਕਲਜੁਗ ਨੂੰ ਕੀਤਾ ਠੱਠਾ, ਅੱਜ ਹੱਸ ਕੇ ਦਿਤਾ ਸੁਣਾਈਆ। ਤੂੰ ਕਿਸ ਸਾਹਿਬ ਦਾ ਪੱਠਾ, ਆਪਣਾ ਮਾਲਕ ਦੇ ਵਖਾਈਆ। ਝੱਟ ਕਲਜੁਗ ਥਾਪੀ ਮਾਰ ਕੇ ਉਤੇ ਪੱਟਾ, ਆਪਣੀ ਲਏ ਅੰਗੜਾਈਆ। ਪਹਿਲੋਂ ਜਗਤ ਜਹਾਨ ਟੱਪਾ, ਨਵ ਸਤ ਦਾ ਪੰਧ ਮੁਕਾਈਆ। ਸਤਿ ਧਰਮ ਦੀ ਕੀਤੀ ਉਤੇ ਲਾਵਾਂ ਠੱਪਾ, ਮੋਹਰ ਕੂੜ ਵਾਲੀ ਵਖਾਈਆ। ਮੇਰਾ ਇਕੋ ਇਰਾਦਾ ਪੱਕਾ, ਪੱਕੀ ਤਰ੍ਹਾਂ ਦਿਆਂ ਜਣਾਈਆ। ਮੈਂ ਦੀਨ ਦੁਨੀ ਨੂੰ ਮਾਰਨਾ ਧੱਕਾ, ਮੂੰਹ ਦੇ ਭਾਰ ਦਿਆਂ ਸੁਟਾਈਆ। ਫੇਰ ਫਿਰਾਂ ਮਦੀਨਾ ਮੱਕਾ, ਕਾਅਬਿਆਂ ਫੇਰਾ ਪਾਈਆ। ਹਲੂਣ ਕੇ ਬੂਰਾ ਕੱਕਾ, ਨੈਣ ਦਿਆਂ ਖੁਲ੍ਹਾਈਆ। ਹੁਕਮ ਮੰਨਾਂ ਇਕੋ ਵਾਹਿਦ ਯਕਾ, ਜੋ ਮਾਲਕ ਮੈਨੂੰ ਦਏ ਸੁਣਾਈਆ। ਮੈਂ ਬਿਨਾਂ ਨੈਣਾਂ ਤੋਂ ਉਠ ਉਠ ਤੱਕਾ, ਚਾਰੋਂ ਕੁੰਟ ਵੇਖ ਵਖਾਈਆ। ਮੈਨੂੰ ਯਾਦ ਆਉਂਦਾ ਜੋ ਸੰਦੇਸ਼ਾ ਦੇ ਕੇ ਗਿਆ ਨਾਨਕ ਤਪਾ, ਬਿਨ ਰਸਨਾ ਜੇਹਵਾ ਢੋਲਾ ਗਾਈਆ। ਜਿਸ ਕਾਰਨ ਗੋਬਿੰਦ ਡੰਕ ਵਜਾਇਆ ਫਤਾ, ਫਾਤਿਆ ਪੜ੍ਹਾ ਜਗਤ ਲੁਕਾਈਆ। ਮੇਰੀ ਸਭ ਤੋਂ ਵੱਖਰੀ ਹੋਵੇ ਮਤਾ, ਜਗਤ ਬੁਧੀ ਨਾ ਕੋਇ ਚਤੁਰਾਈਆ। ਮੇਰਾ ਸਭ ਨੇ ਤੱਕਣਾ ਨੱਤਾ, ਨਾਤਾ ਬਿਧਾਤਾ ਰਿਹਾ ਜੁੜਾਈਆ। ਮੇਰਾ ਹੁਕਮ ਵਰਤਣਾ ਜਦੋਂ ਵਰਤੇ ਤੇ ਵਰਤੇ ਵਿਚ ਮਹੀਨਾ ਕੱਤਾ, ਕੱਤਕ ਦਏ ਗੁਵਾਹੀਆ। ਕਿਸੇ ਦੇ ਸੀਸ ਤੇ ਬੋਦਾ ਰਹਿਣ ਨਹੀ ਦੇਣਾ ਛੱਤਾ, ਛਤਰਧਾਰੀ ਦਿਆਂ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਰਿਹਾ ਵਰਤਾਈਆ।
ਕਲਜੁਗ ਕਹੇ ਨਾਰਦਾ ਮੈਨੂੰ ਖ਼ੁਸ਼ੀਆਂ ਦਾ ਚੜ੍ਹਿਆ ਗਰੂਰ, ਗੁਰਬ ਤੋਂ ਗੁਰਬਤ ਵਿਚ ਦਿਆਂ ਜਣਾਈਆ। ਮੇਰਾ ਮਾਲਕ ਇਕ ਹਜੂਰ, ਹਜ਼ਰਤਾਂ ਦਾ ਹਜ਼ਰਤ ਨੂਰ ਅਲਾਹੀਆ। ਜਿਸ ਦਾ ਆਦਿ ਜੁਗਾਦਿ ਸਚਾ ਦਸਤੂਰ, ਦਸਤ ਬਦਸਤ ਓਸੇ ਨੂੰ ਸੀਸ ਨਿਵਾਈਆ। ਜਿਸ ਦੀ ਕਰਨੀ ਮੈਨੂੰ ਮਨਜ਼ੂਰ, ਮਜ਼ਦੂਰ ਹੋ ਕੇ ਸੇਵ ਕਮਾਈਆ। ਨਵ ਸਤ ਦੀਨ ਦੁਨੀ ਵਿਚ ਪਾਉਣਾ ਫਤੂਰ, ਫਤਵਾ ਸਭ ਦੇ ਉਤੇ ਲਾਈਆ। ਆਪਣੇ ਝੂਠ ਦੀ ਅਵਾਜ਼ ਦੇਣੀ ਤੂਰ, ਤੁਰੀਆ ਵਾਲੇ ਸਾਰੇ ਦੇਣੇ ਭੁਲਾਈਆ। ਮੈਂ ਹੋ ਜਾਵਾਂ ਮਫਰੂਰ, ਲੱਭਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ। ਨਾਰਦ ਕਹੇ ਕਲਜੁਗ ਕੀ ਤੇਰੀ ਇਕ ਸਚ ਸਲਾਹ, ਸਹਿਜ ਨਾਲ ਸਮਝਾਈਆ। ਕੀ ਹੁਕਮ ਦੇਵੇ ਅਲਾਹ, ਆਲਮੀਨ ਬੇਪਰਵਾਹੀਆ। ਕੀ ਖ਼ਬਰ ਦਏ ਖ਼ੁਦਾ, ਖ਼ੁਦ ਮਾਲਕ ਕੀ ਦ੍ਰਿੜਾਈਆ। ਕਲਜੁਗ ਕਹੇ ਨਾਰਦਾ ਮੈਂ ਓਸ ਤੋਂ ਹੋਣ ਵਾਲਾ ਫਿਦਾ, ਆਪ ਆਪਣਾ ਆਪ ਮਿਟਾਈਆ । ਮੈਂ ਦੀਨ ਦੁਨੀਆਂ ਨੂੰ ਕਹਿਣ ਵਾਲਾ ਅਲਵਿਦਾ, ਪੱਲੂ ਆਪਣਾ ਲਵਾਂ ਛੁਡਾਈਆ । ਮੇਰੀ ਸਮਝੇ ਕੋਈ ਨਾ ਵਜ਼ਾ, ਵਜ਼ੂਹਾਤ ਸਮਝ ਕਿਸੇ ਨਾ ਆਈਆ। ਮੈਂ ਚਲਣਾ ਪੁਰਖ ਅਕਾਲ ਦੀ ਵਿਚ ਰਜ਼ਾ, ਜੋ ਰਾਜਕ ਰਿਜਕ ਰਹੀਮ ਅਗੰਮ ਅਥਾਹੀਆ। ਮੈਂ ਓਸ ਦੇ ਪਿਆਰ ਦਾ ਲੈਣਾ ਮਜਾ, ਮਜਾਕ ਦੀਨ ਦੁਨੀ ਰਖਾਈਆ। ਓਹ ਤੱਕ ਲੈ ਸਭ ਦੇ ਸਿਰ ਤੇ ਕੂਕਦੀ ਕਜ਼ਾ, ਕਾਜ਼ੀ ਮੁਲ੍ਹਾਂ ਸ਼ੇਖ਼ ਮੁਸਾਇਕ ਰੋਵਣ ਮਾਰਨ ਧਾਹੀਆ। ਮੈਂ ਵੇਖਦੀ ਧਰਨੀ ਧਰਤ ਧਵਲ ਧੌਲ ਦੀ ਥਾਂ ਥਾਂ ਜਗ੍ਹਾ, ਖਾਲੀ ਰਹਿਣ ਕੋਇ ਨਾ ਪਾਈਆ। ਸਭ ਨੂੰ ਸੰਦੇਸ਼ਾ ਦੇਵਾਂ ਸੱਦਾ, ਹੌਕਿਆਂ ਨਾਲ ਜਣਾਈਆ। ਜਗਤ ਜਗਿਆਸੂਓ ਸ਼ਾਹ ਸੁਲਤਾਨੋ ਰਾਜ ਰਾਜਾਨੋ ਨੌਜੁਵਾਨੋ ਮੈਂ ਸਭ ਦੇ ਨਾਲ ਕਰ ਜਾਣਾ ਦਗ਼ਾ, ਫਰੇਬੀਓ ਫਰੇਬਾਂ ਆਪਣਿਆਂ ਵਿਚ ਫਸਾਈਆ । ਮੇਰੇ ਕੂੜ ਕੁੜਿਆਰ ਦੀ ਚਲਣ ਵਾਲੀ ਗਦਾ, ਗਦਾਗਰ ਕਰੇ ਖ਼ਲਕ ਖ਼ੁਦਾਈਆ । ਕਿਉਂ ਮੇਰੇ ਸਾਹਿਬ ਸੁਲਤਾਨ ਨੌਜੁਵਾਨ ਸ੍ਰੀ ਭਗਵਾਨ ਨੂੰ ਜੁਗ ਬਦਲਣ ਦੀ ਅਦਾ, ਅਦਾਲਤ ਸਚੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਵਕਤ ਆਪ ਸੁਹਾਈਆ।
ਨਾਰਦ ਕਹੇ ਕਲਜੁਗ ਮੈਨੂੰ ਦੱਸ ਦੇ ਅਗੰਮ ਇਸ਼ਾਰੇ, ਮਿਤਰਾ ਮਾਤ ਜਣਾਈਆ। ਕਿਸ ਬਿਧ ਖੇਲ ਕਰੇਂ ਵਿਚ ਸੰਸਾਰੇ, ਚਾਰੇ ਕੁੰਟ ਵੇਖੇ ਥਾਉਂ ਥਾਈਂਆ। ਕਲਜੁਗ ਕਹੇ ਨਾਰਦਾ ਪਹਿਲੋ ਓਸ ਪ੍ਰਭੂ ਨੂੰ ਕਰਾਂ ਨਿਮਸਕਾਰੇ, ਨਿਵ ਨਿਵ ਲਾਗਾਂ ਪਾਈਆ। ਫੇਰ ਬਣ ਕੇ ਦਰ ਭਿਖਾਰੇ, ਖਾਲੀ ਝੋਲੀ ਦੇਵਾਂ ਡਾਹੀਆ। ਫੇਰ ਸੰਦੇਸ਼ਾ ਦੇ ਕੇ ਤੇਈ ਅਵਤਾਰੇ, ਸਭ ਨੂੰ ਦਿਆਂ ਸੁਣਾਈਆ। ਫੇਰ ਪੈਗ਼ੰਬਰਾਂ ਨੈਣ ਉਘਾੜੇ, ਲੋਚਨ ਨੈਣਾਂ ਦਿਆਂ ਵਖਾਈਆ। ਫੇਰ ਗੁਰੂ ਗੁਰਦੇਵਾ ਦੱਸਾਂ ਆਪਣੇ ਕਾਰੇ, ਕੀ ਕਰਨੀ ਕਾਰ ਕਮਾਈਆ। ਸਾਰੇ ਉਠੋ ਵੇਖੋ ਲੋਕਮਾਤ ਕਰੋ ਵਿਚਾਰੇ, ਵਿਚਰ ਕੇ ਦਿਆਂ ਜਣਾਈਆ। ਜੀਵ ਜੰਤ ਜਗਿਆਸੂ ਤੁਹਾਨੂੰ ਗਏ ਵਿਸਾਰੇ, ਹਿਰਦੇ ਵਿਚ ਹਰਿ ਨਾ ਕੋਇ ਵਸਾਈਆ। ਚਾਰੋਂ ਕੁੰਟ ਧੂੰਆਂਧਾਰੇ, ਨੂਰੀ ਚੰਦ ਨਾ ਕੋਇ ਚਮਕਾਈਆ। ਮੈਂ ਸਭ ਨੂੰ ਲੁੱਟੀ ਜਾਵਾਂ ਦਿਨ ਦਿਹਾੜੇ, ਅੱਗੇ ਹੋ ਨਾ ਕੋਇ ਅਟਕਾਈਆ। ਆਪਣੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖੋ ਗੁਰੂਦਵਾਰੇ, ਗੁਰ ਗੁਰ ਆਪਣੀ ਖੇਲ ਖਿਲਾਈਆ। ਕਿਉਂ ਦਰ ਦਰ ਅੰਦਰ ਹੁੰਦਾ ਵਿਭਚਾਰੇ, ਕੁਕਰਮ ਕਰੇ ਲੋਕਾਈਆ। ਮਾਇਆ ਰਾਣੀ ਬੈਠੀ ਪੈਰ ਪਸਾਰੇ, ਬਾਹਰ ਸਕੇ ਨਾ ਕੋਇ ਕਢਾਈਆ। ਮੇਰਾ ਲੇਖਾ ਲਹਿਣਾ ਦੇਣਾ ਵਕਤ ਵਿਚਾਰੇ, ਘੜੀ ਪਲ ਥਿਤ ਵਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।
ਕਲਜੁਗ ਕਹੇ ਨਾਰਦ ਮੇਰਾ ਵਕਤ ਸੁਹੇਲਾ ਜਗ, ਸਤਿ ਸਚ ਦਿਆਂ ਦ੍ਰਿੜਾਈਆ। ਚਾਰੋਂ ਕੁੰਟ ਵੇਖ ਲੈ ਅੱਗ, ਅਗਨੀ ਅੱਗ ਨਾ ਕੋਇ ਬੁਝਾਈਆ। ਮਿਲੇ ਮੇਲ ਨਾ ਕਿਸੇ ਸੂਰੇ ਸਰਬੱਗ, ਹਰਿ ਕਰਤਾ ਸੰਗ ਨਾ ਕੋਇ ਰਖਾਈਆ। ਆਪਣਾ ਆਪਣਾ ਭਾਰ ਸਾਰੇ ਰਹੇ ਲੱਦ, ਬੋਝਲ ਹੋਈ ਲੋਕਾਈਆ । ਨਵ ਸਤ ਪਾਰ ਕਰੇ ਕੋਈ ਨਾ ਹੱਦ, ਹਦੂਦਾਂ ਵੇਖਣ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਗੁਰਦੇਵਾ ਨਿਰਗੁਣ ਧਾਰ ਸਾਰੇ ਰਹੇ ਸੱਦ, ਸੱਦੇ ਦੇਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸੂਰਾ ਸਰਬੱਗ, ਸ਼ਾਹ ਸ਼ਹਾਨਾ ਸ੍ਰੀ ਭਗਵਾਨਾ ਨੌਜੁਵਾਨਾ ਆਪਣਾ ਹੁਕਮ ਵਰਤਾਈਆ।
ਚਰਨ ਪ੍ਰੀਤੀ ਰਹੀ ਜੁੜੀ, ਦੋ ਜਹਾਨ ਵੱਜਦੀ ਰਹੀ ਵਧਾਈਆ। ਵਸਤ ਅਨਮੁਲ ਕਦੇ ਨਾ ਖੁਰੀ, ਅਤੋਟ ਅਤੁਟ ਵਰਤਾਈਆ। ਗੁਰਮੁਖ ਆਤਮਾ ਕਦੇ ਨਾ ਹੋਵੇ ਨਿਗੁਰੀ, ਸਤਿਗੁਰ ਸਾਚਾ ਹੋਏ ਸਹਾਈਆ। ਮਿਲਣੀ ਮੰਜ਼ਲ ਸਾਚੀ ਜਾਏ ਤੁਰੀ, ਤੁਰੀਆ ਦਾ ਮਾਰਗ ਦੱਸੇ ਚਾਈਂ ਚਾਈਂਆ। ਕਰਨੀ ਰਾਹ ਵਿਚ ਕਦੇ ਨਾ ਖੁਰੀ, ਖਰਾ ਆਪਣਾ ਆਪ ਬਣਾਈਆ। ਜਿਸ ਦੇ ਅੰਤਰ ਇਕੋ ਵਾਸ਼ਨਾ ਫੁਰੀ, ਫੁਰਨੇ ਕੂੜੇ ਬੰਦ ਕਰਾਈਆ। ਓਹ ਸ਼ੌਹ ਦਰਿਆ ਜਗਤ ਨਾ ਰੁੜੀ, ਫੜ ਬਾਹੋਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਲਏ ਬਣਾਈਆ। ਚਰਨ ਪ੍ਰੀਤੀ ਜਿਸ ਜਨ ਲੱਗੀ, ਲਗ ਮਾਤਰ ਡੇਰਾ ਢਾਹੀਆ। ਆਤਮ ਬਾਤੀ ਜੋਤ ਜਗੀ, ਘਰ ਪਰਭਾਤੀ ਹੋਈ ਰੁਸ਼ਨਾਈਆ । ਜਗਤ ਜਹਾਨ ਬੁਝੀ ਅੱਗੀ, ਅੰਮ੍ਰਿਤ ਮੇਘ ਬਰਸਾਈਆ। ਪਿਛਲੀ ਕੀਤੀ ਪਿਛੇ ਹੋਵੇ ਰੱਦੀ, ਅੱਗੇ ਪ੍ਰਭ ਦੇ ਨਾਲ ਵਡਿਆਈਆ। ਸਚ ਮੁਹੱਬਤ ਰਹੇ ਬੱਝੀ, ਬੰਧਨ ਸਕੇ ਨਾ ਕੋਇ ਕਟਾਈਆ। ਗੁਰਮੁਖ ਆਤਮਾ ਬਣੇ ਸੁਚੱਜੀ, ਘਰ ਸਾਚੇ ਸੋਭਾ ਪਾਈਆ। ਪੀਆ ਪ੍ਰੀਤਮ ਪਿਆਰ ਵਿਚ ਫਿਰੇ ਭੱਜੀ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਸਚ ਪ੍ਰੀਤ ਜਿਨ੍ਹਾਂ ਸੰਗ ਜੋੜੀ, ਜੋੜੀ ਆਪਣੇ ਨਾਲ ਬਣਾਈਆ। ਸਤਿਗੁਰ ਸ਼ਬਦ ਚਾੜ੍ਹ ਕੇ ਘੋੜੀ,
ਲੇਖਾ ਜਗਤ ਜਹਾਨ ਪਾਰ ਕਰਾਈਆ। ਪ੍ਰੇਮ ਦੀ ਵਸਤ ਕਦੇ ਨਾ ਭਗਤਾਂ ਦੇਵੇ ਥੋੜੀ, ਬਹੁਮੁਲੀ ਆਪ ਵਰਤਾਈਆ। ਆਪ ਆਪਣੀ ਬੰਨ੍ਹ ਕੇ ਨਾਲ ਡੋਰੀ, ਨਾਤਾ ਬਿਧਾਤਾ ਲਏ ਜੁੜਾਈਆ। ਗੁਰਮੁਖਾਂ ਭਾਗ ਕਰੇ ਮਥੋਰੀ, ਮਿਥਿਆ ਹੋਏ ਲੋਕਾਈਆ। ਜਨ ਭਗਤਾਂ ਦਰਸ਼ਨ ਦੇਵੇ ਚੋਰੀ ਚੋਰੀ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਆਤਮ ਘਰ ਦਾ ਬਣ ਕੇ ਘੋਰੀ, ਘੋਰ ਅੰਧੇਰੇ ਵਿਚੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਹਰਿਜਨ ਸਾਚੇ ਜਾਵੇ ਤੋਰੀ, ਤੋਰਨਹਾਰਾ ਆਪਣੀ ਦਇਆ ਕਮਾਈਆ ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਲਛਮੀ ਦੇਵੀ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਮਾਇਆ ਕਹੇ ਮੈਂ ਜਗਤ ਜਹਾਨ ਦੀਆਂ ਤੱਕਾਂ ਵੀਣੀਆਂ, ਬਾਹੋਂ ਫੜ ਫੜ ਰਹੀ ਹਿਲਾਈਆ। ਅੱਖਾਂ ਰਹਿਣ ਨਾ ਕਿਸੇ ਨਾਵੀਨੀਆਂ, ਨਾਮ ਨਿਧਾਨਾ ਰਹੀ ਜਣਾਈਆ। ਮੈਂ ਘਰ ਘਰ ਵੰਡਾਂ ਸ਼ਰੀਣੀਆਂ, ਸ਼ਰਅ ਵਾਲੀਆਂ ਦਿਆਂ ਸਮਝਾਈਆ। ਕਲਜੁਗ ਬਦਲਣ ਵਾਲੀਆਂ ਸਭ ਦੀਆਂ ਖੀਣੀਆਂ, ਜਾਤਾਂ ਵੰਡ ਨਾ ਕੋਇ ਵੰਡਾਈਆ। ਮਧਾ ਮਿਲਣ ਕਿਸੇ ਨਾ ਪੀਣੀਆਂ, ਰਸਨਾ ਰਸ ਨਾ ਕੋਇ ਵਡਿਆਈਆ। ਮੁਸ਼ਕਲ ਹੋਣੀਆਂ ਜਿੰਦਗੀਆਂ ਜੀਣੀਆਂ, ਜੀਵਣ ਭੁੱਲੇ ਸਭ ਨੂੰ ਥਾਉਂ ਥਾਈਂਆ। ਧਰਮ ਰਾਏ ਦੀਆਂ ਚੱਕੀਆਂ ਸਭ ਨੂੰ ਪੈਣੀਆਂ ਪੀਂਹਣੀਆਂ, ਹੱਥੇ ਹੱਥੋ ਹੱਥ ਫੜਾਈਆ। ਕੁਕਰਮਾਂ ਦੀਆਂ ਸਜਾਵਾਂ ਮਿਲਣੀਆਂ ਦੂਣੀਆਂ ਤੀਣੀਆਂ, ਤ੍ਰੈਗੁਣ ਖੁਸ਼ੀਆਂ ਨਾਲ ਜਣਾਈਆ। ਮਨ ਦੀਆਂ ਮਨਸਾ ਰਹਿਣੀਆਂ ਨਹੀਂ ਛੀਣੀਆਂ, ਭੈ ਵਿਚ ਸਾਰੇ ਦਏ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਚੜ੍ਹਾਈਆ ।
ਮਾਇਆ ਕਹੇ ਮੈਂ ਸਭ ਨੂੰ ਦੇਵਾਂ ਝਲਕ, ਝੱਲਿਆਂ ਦਿਆਂ ਜਣਾਈਆ। ਮੈਂ ਵੇਖਾਂ ਦੀਨ ਦੁਨੀ ਦੀ ਖਲਕ, ਮਖਲੂਕ ਫੋਲ ਫੁਲਾਈਆ। ਮੇਰਾ ਸਮਝੇ ਕੋਇ ਨਾ ਪਲਕ, ਪਲਕਾਂ ਦੇ ਉਹਲੇ ਪੜਦਾ ਨਾ ਕੋਇ ਉਠਾਈਆ। ਮੇਰਾ ਸਭ ਤੋਂ ਵਖਰਾ ਹੋਵੇ ਫਲਕੇ ਭਲਕ, ਕਲਾ ਆਪਣੀ ਦਿਆਂ ਵਰਤਾਈਆ। ਮੇਰੀ ਧਾਰ ਮੇਰੇ ਵਿਚੋਂ ਰਹੀ ਛਲਕ, ਉਛਾਲਾ ਦੇਵੇ ਥਾਉਂ ਥਾਈਂਆ। ਮੈਨੂੰ ਇਸ਼ਾਰੇ ਮਿਲਦੇ ਉਤੇ ਫਲਕ, ਅਸਮਾਨਾਂ ਪਰੇ ਰਿਹਾ ਦ੍ਰੜਾਈਆ। ਮੈਨੂੰ ਨਿਮਸਕਾਰਾ ਕਰੇ ਮਲਕਲ, ਮੌਤ ਨਿਵ ਨਿਵ ਸੀਸ ਝੁਕਾਈਆ। ਮੇਰਾ ਦੀਨ ਦੁਨੀ ਨਾਲ ਬਣਾ ਕੇ ਤੁਅਲਕ, ਇਕੋ ਗੰਢ ਪੁਵਾਈਆ। ਮੈਂ ਆਪਣੀ ਵਖਾਵਾਂ ਡਲਕ, ਜੋਬਨ ਦਿਆਂ ਦ੍ਰਿੜਾਈਆ । ਉਚੀ ਕੂਕ ਪੁਕਾਰਾਂ ਮਾਰ ਕੇ ਕਲਕ, ਕਿਲਕ ਦਿਆਂ ਸੁਣਾਈਆ। ਸਭ ਨੇ ਆਪਣੀ ਮੰਜਲ ਤੋਂ ਜਾਣਾ ਤਿਲਕ, ਕਾਇਮ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਮੈਂ ਕਰਨ ਵਾਲੀ ਇੱਲਤ, ਆਲਮਾ ਦਿਆਂ ਭੁਲਾਈਆ। ਪਵਿਤਰ ਰਹੇ ਕਿਸੇ ਨਾ ਖਿਲਤ, ਪਾਕ ਨਜਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਵਿਚ ਬਖਸ਼ਣ ਵਾਲਾ ਸਾਚੀ ਹਿੰਮਤ, ਹੌਸਲਾ ਹਰਿ ਹਰਿ ਆਪ ਬੰਧਾਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਗੁਰ ਅਵਤਾਰ ਪੈਗੰਬਰੋ ਛੇਤੀ ਜਾਓ ਉਠ, ਸਤਿਗੁਰ ਸ਼ਬਦ ਰਿਹਾ ਜਣਾਈਆ। ਵਿਚੋਂ ਨਿਕਲੋ ਸਚਖੰਡ ਦੀ ਅਗੰਮੀ ਗੁਠ, ਆਪਣਾ ਆਪ ਬਾਹਰ ਕਢਾਈਆ। ਸਾਰੇ ਹੋ ਜਾਓ ਇਕ ਮੁੱਠ, ਵਖਰਾ ਰਹਿਣ ਕੋਇ ਨਾ ਪਾਈਆ। ਇਕ ਦੂਜੇ ਨਾਲ ਜਾਇਓ ਕੋਈ ਨਾ ਰੁੱਠ, ਹਿਸਾ ਵੰਡ ਨਾ ਕੋਇ ਵੰਡਾਈਆ। ਪਿਆਰ ਵਿਚ ਮੇਰੇ ਸਾਹਮਣੇ ਫੜੋ ਗੁੱਟ, ਹਥੇਲੀ ਹਥੇਲੀ ਨਾਲ ਬਦਲਾਈਆ। ਬਿਨਾ ਮੁਖ ਤੋਂ ਬੋਲੋ ਫੁੱਟ, ਸੋਹਣੀ ਅਵਾਜ ਲਗਾਈਆ। ਤੂ ਮੇਰਾ ਮੈਂ ਤੇਰਾ ਪ੍ਰੀਤੀ ਜਾਏ ਕਦੇ ਨਾ ਟੁੱਟ, ਵਿਛੋੜਾ ਨਜਰ ਕੋਇ ਨਾ ਆਈਆ। ਸਾਡੀ ਸੁਹੰਜਣੀ ਹੋਵੇ ਰੁੱਤ, ਰੁਤੜੀ ਆਪਣੇ ਨਾਲ ਮਹਿਕਾਈਆ। ਸਤਿਗੁਰ ਸ਼ਬਦ ਕਹੇ ਸਾਰੇ ਕਹੋ ਪ੍ਰਭੂ ਅਸੀਂ ਲਾਡਲੇ ਤੇਰੇ ਸੁਤ, ਦੁਲਾਰੇ ਧੁਰ ਦੇ ਨਜਰੀ ਆਈਆ। ਗੋਦੀ ਚੁੱਕ ਲੈ ਆਪਣੇ ਪੁਤ, ਪਿਤਾ ਪੂਤ ਦੇ ਵਡਿਆਈਆ। ਅਸੀਂ ਹੁਣ ਰਹਿਣਾ ਨਹੀਂ ਚੁੱਪ, ਸਚ ਸਚ ਦਈਏ ਸੁਣਾਈਆ। ਸਾਡਾ ਪ੍ਰਕਾਸ਼ ਗਿਆ ਛੁਪ, ਚਾਰੋਂ ਕੁੰਟ ਵੇਖ ਵਖਾਈਆ। ਧਰਨੀ ਉਤੇ ਹੋਇਆ ਅੰਧੇਰ ਘੁਪ, ਨੂਰ ਨੁਰਾਨਾ ਨੂਰ ਡਗ ਨਾ ਕੋਇ ਮਗਾਈਆ। ਤੈਨੂੰ ਦੱਸੀਏ ਕੀ ਕੁਛ, ਕਛਮ ਕਛ ਵਿਚ ਲੋਕਾਈਆ। ਸਤਿਗੁਰ ਸ਼ਬਦ ਕਹੇ ਪੁਰਖ ਅਕਾਲੇ ਮੈਂ ਮਿੰਨਤ ਵਿਚ ਤੈਨੂੰ ਲਵਾਂ ਪੁੱਛ, ਪਹਿਲੋਂ ਨਿਵ ਨਿਵ ਸੀਸ ਨਿਵਾਈਆ। ਕਿਉਂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚ ਤੇਰੇ ਨਾਲ ਗਈ ਰੁੱਸ, ਰੁੁਸਿਆਂ ਸਕੇ ਨਾ ਕੋਇ ਮਨਾਈਆ। ਕੀ ਭਗਵਾਨ ਹੋ ਕੇ ਮਿਹਰਵਾਨ ਹੋ ਕੇ ਦਇਅਵਾਨ ਹੋ ਕੇ ਰਿਹੋਂ ਗੁੱਸ, ਗੁੱਸਾ ਆਪਣੇ ਵਿਚ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ।
ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗੰਬਰ ਕਰੋ ਜਲਦੀ, ਛੇਤੀ ਛੇਤੀ ਮਿਲੋ ਚਾਈਂ ਚਾਈਂਆ। ਉਠ ਕਲਾ ਵੇਖੋ ਕਲਜੁਗ ਕਲ ਦੀ, ਕੀ ਕਲਕਾਤੀ ਖੇਲ ਖਿਲਾਈਆ। ਧਾਰ ਵੇਖੋ ਪੰਚ ਵਿਕਾਰੇ ਦਲ ਦੀ, ਤ੍ਰੈਗੂਣ ਮੇਲਾ ਬੈਠਾ ਮਿਲਾਈਆ। ਚਾਰ ਕੁੰਟ ਨਵ ਸਤ ਅਗਨੀ ਵੇਖੋ ਬਲਦੀ, ਜਲ ਥਲ ਰਹੀ ਤਪਾਈਆ। ਫਿਰੀ ਦਰੋਹੀ ਵਿਛੋੜੇ ਵਾਲੇ ਸਲ ਦੀ, ਸਤਿ ਦਾ ਮੇਲ ਨਾ ਕੋਇ ਕਰਾਈਆ। ਕੀਮਤ ਰਹੀ ਨਾ ਨਾਨਕ ਵਾਲੀ ਇਕ ਗੱਲ ਦੀ, ਭਰਮੇ ਭੁੱਲੀ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੀ ਆਪਣੀ ਖੇਲ ਖਿਲਾਈਆ।
ਅਵਤਾਰ ਪੈਗੰਬਰ ਕਹਿਣ ਸਤਿਗੁਰ ਸ਼ਬਦ ਸੁਵਾਮੀਆਂ, ਤੇਰੀ ਬੇਪਰਵਾਹੀਆ। ਸਚਖੰਡ ਦੇ ਸਾਚੇ ਅਨਾਮੀਆਂ, ਤੇਰੀ ਵਡ ਵਡਿਆਈਆ। ਆਦਿ ਜੁਗਾਦੀ ਨੇਹਕਾਮੀਆਂ, ਨਿਰਗੁਣ ਤੇਰੀ ਸ਼ਹਿਨਸ਼ਾਹੀਆ। ਅਸੀਂ ਸਾਰੇ ਤੇਰੀਆਂ ਅਸਾਮੀਆਂ, ਤੂੰ ਬੇਅੰਤ ਅਗੰਮ ਅਥਾਹੀਆ। ਅਸੀਂ ਸਿਫਤਾਂ ਨਾਲ ਗਾਈਆਂ ਤੇਰੀਆਂ ਬਾਣੀਆਂ, ਤੂੰ ਨਿਰਅੱਖਰ ਧਾਰ ਇਕ ਅਖਵਾਈਆ। ਅਸੀਂ ਧਰਮ ਧਾਰ ਤੇਰੀਆਂ ਸੁਵਾਣੀਆਂ, ਤੂੰ ਕੰਤ ਕੰਤੂਹਲ ਇਕ ਅਖਵਾਈਆ। ਅਸੀਂ ਸਚਖੰਡ ਦੀਆਂ ਰਾਣੀਆਂ, ਤੂੰ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਉਠ ਮੀਤ ਪਿਆਰੇ ਹਾਣੀਆਂ, ਕੁਛ ਸਾਨੂੰ ਦੇ ਸਮਝਾਈਆ। ਕੀ ਖੇਲ ਤੇਰਾ ਜਗਤ ਜਹਾਨੀਆਂ, ਜੁਗ ਚੌਕੜੀ ਕੀ ਵਡਿਆਈਆ । ਕਲਜੁਗ ਕੂੜ ਵੇਖ ਨਿਸ਼ਾਨੀਆਂ, ਪੜਦਾ ਆਪਣਾ ਆਪੇ ਲਾਹੀਆ। ਪਵਿਤਰ ਰਿਹਾ ਨਾ ਅੱਠ ਸੱਠ ਤੀਰਥ ਪਾਣੀਆਂ, ਨੀਰ ਰੋਵਣ ਮਾਰਨ ਧਾਹੀਆ। ਨਿਗਾਹ ਮਾਰ ਲੈ ਦੋ ਜਹਾਨਾਂ ਸ੍ਰੀ ਭਗਵਾਨਾ ਤਾਣ ਨਿਤਾਣੀਆਂ, ਦਰ ਤੇਰੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵਡ ਤੇਰੀਆਂ ਮਿਹਰਵਾਨੀਆਂ।
ਗੁਰ ਅਵਤਾਰ ਪੈਗੰਬਰ ਕਹਿਣ ਸਤਿਗੁਰ ਸ਼ਬਦ ਸੁਹੇਲੇ, ਸੱਜਣਾ ਦਈਏ ਜਣਾਈਆ। ਚਾਰ ਜੁਗ ਤੇਰੇ ਕਰਦੇ ਰਹੇ ਮੇਲੇ, ਜੁਗ ਜੁਗ ਵੇਖ ਵਖਾਈਆ। ਧਰਮ ਦੀ ਧਾਰ ਬਣਦੇ ਰਹੇ ਚੇਲੇ, ਨਿਵ ਨਿਵ
ਸੀਸ ਝੁਕਾਈਆ। ਤੂੰ ਬੋਧ ਅਗਾਧ ਖੇਲ ਖੇਲੇ, ਖਲਕ ਦਿਤੀ ਵਡਿਆਈਆ। ਤੇਰੇ ਵੇਖੇ ਰੰਗ ਨਵੇਲੇ, ਵਾਹਵਾ ਤੇਰੀ ਬੇਪਰਵਾਹੀਆ। ਹੁਣ ਸਚਖੰਡ ਵਿਚ ਅਸੀਂ ਸਾਰੇ ਬੈਠੇ ਵਿਹਲੇ, ਕੰਮ ਕਾਜ ਕੋਈ ਦੇ ਸਮਝਾਈਆ। ਅਸੀਂ ਵਣਜਾਰੇ ਬਣਨਾ ਨਹੀਂ ਪੈਸੇ ਧੇਲੇ, ਮਾਇਆ ਰੰਗ ਨਾ ਕੋਇ ਰੰਗਾਈਆ। ਸਤਿਗੁਰ ਸ਼ਬਦ ਕਹੇ ਤੁਸੀਂ ਨਿਗਾਹ ਮਾਰੋ ਐਸ ਵੇਲੇ, ਸਭ ਨੂੰ ਵਕਤ ਨਾਲ ਜਣਾਈਆ। ਪਹਿਲੋਂ ਤਾਰਾਂਗਾ ਭਗਤ ਭਗਤੀ ਦੇ ਸੁਹੇਲੇ, ਸੁਹੰਜਣੀ ਰੁਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗੰਬਰੋ ਜਨ ਭਗਤਾਂ ਧਾਰ ਕਰਾਂ ਉਘੀ, ਉਘਣ ਆਥਣ ਦਿਆਂ ਵਡਿਆਈਆ। ਖੇਲ ਖਿਲਾ ਕੇ ਗਰੀਬ ਨਿਮਾਣਿਆਂ ਝੁੱਗੀ, ਲੋਕਮਾਤ ਕਰਾਂ ਰੁਸ਼ਨਾਈਆ। ਮੈਨੂੰ ਸਮਝ ਸਕੇ ਕੋਈ ਨਾ ਬੁੱਧੀ, ਬੁਧੀਵਾਨ ਨਾ ਕੋਇ ਵਡਿਆਈਆ । ਮੇਰਾ ਲੇਖਾ ਜਾਣੇ ਕੋਈ ਨਾ ਵਦੀ ਸੁਦੀ, ਕਿਸ਼ਨਾ ਸੁਖਲਾ ਪੱਖ ਨਜ਼ਰ ਕਿਸੇ ਨਾ ਆਈਆ। ਮੇਰਾ ਵੇਸ ਅਵਲੜਾ ਜੁਗ ਜੁਗੀ, ਚੌਕੜੀ ਆਪਣੀ ਕਾਰ ਭੁਗਤਾਈਆ । ਜਨ ਭਗਤਾਂ ਆਪਣੇ ਨਾਲ ਮਿਲਾ ਕੇ ਰੁਚੀ, ਰਚਨਾ ਆਪਣੀ ਦਿਆਂ ਵਖਾਈਆ । ਅੰਮ੍ਰਿਤ ਧਾਰ ਬਖਸ਼ ਕੇ ਸੁਚੀ, ਰਸ ਧੁਰ ਦਾ ਮੁਖ ਚੁਵਾਈਆ। ਆਪਣੀ ਮੰਜਲ ਬਖਸ਼ ਕੇ ਉਚੀ, ਦਰਗਾਹ ਸਾਚੀ ਇਕ ਵਖਾਈਆ। ਜਿਥੇ ਸੁਹੰਜਣੀ ਹੋਵੇ ਰੁੱਤੀ, ਰੁੱਤ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਲਾਈਆ। ਸਤਿਗੁਰ ਸ਼ਬਦ ਕਹੇ ਮੈਂ ਭਗਤਾਂ ਦੇਵਾਂ ਤਾਰ, ਪ੍ਰਭ ਦਿਤੀ ਮਾਣ ਵਡਿਆਈਆ। ਖੇਲਾਂ ਖੇਲ ਸਚੀ ਸਰਕਾਰ, ਹੁਕਮ ਹੁਕਮ ਨਾਲ ਰਖਾਈਆ। ਲੇਖਾ ਜਾਣਾ ਅਧਵਿਚਕਾਰ, ਦੋ ਜਹਾਨਾਂ ਪੰਧ ਮੁਕਾਈਆ। ਅੱਧੀ ਰਸਤ ਕਰ ਤਿਆਰ, ਅਧਵਾਟੇ ਤੱਕਾਂ ਖਲਕ ਖ਼ੁਦਾਈਆ। ਜਨ ਭਗਤ ਸੁਹੇਲੇ ਇਸ ਤੋਂ ਕਰਕੇ ਪਾਰ, ਅਗਲਾ ਪੰਧ ਮੁਕਾਈਆ। ਰੂਪ ਧਰ ਨਰਾਇਣ ਨਰ ਨਿਰੰਕਾਰ, ਨਿਰਵੈਰ ਹੋ ਕੇ ਵੇਖ ਵਖਾਈਆ। ਅੰਮ੍ਰਿਤ ਬਖਸ਼ਾਂ ਠਾਂਡਾ ਠਾਰ, ਬੂੰਦ ਬੂੰਦ ਵਿਚੋਂ ਟਪਕਾਈਆ। ਮੇਰਾ ਖੇਲ ਸਦਾ ਜੁਗ ਚਾਰ, ਹਰਿਜਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵਣਹਾਰਾ ਸਾਚੀ ਸਾਰ, ਲੇਖਾ ਜਾਣੇ ਚੇਤ ਰੁਤ ਬੰਸਤ ਬਹਾਰ, ਫਲ ਫੁਲ ਫੁਲਵਾੜੀ ਆਪ ਮਹਿਕਾਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਅਵਤਾਰ ਪੈਗੰਬਰ ਗੁਰੂ ਖੁਸ਼ੀਆਂ ਦੇ ਨਾਲ ਹੱਸੋ, ਬਿਨ ਹੱਥਾਂ ਤਾਲੀਆਂ ਦਿਓ ਵਜਾਈਆ। ਪੁਰਖ ਅਕਾਲ ਨੂੰ ਸਭ ਕਿਛ ਦੱਸੋ, ਬਿਨ ਰਸਨਾ ਜੇਹਵਾ ਢੋਲੇ ਦਿਓ ਦ੍ਰੜਾਈਆ। ਜੋ ਵੇਖਿਆ ਬਿਨਾ ਅੱਖੋ, ਭੇਵ ਅਭੇਦਾ ਦਿਓ ਖੁਲ੍ਹਾਈਆ। ਚਰਨ ਵਿਚ ਸਰਨ ਵਿਚ ਆਪਣੀ ਆਸਾ ਰੱਖੋ, ਖਾਲੀ ਹੱਥ ਦਿਓ ਸਮਝਾਈਆ। ਅਸੀਂ ਸਦੀ ਚੌਧਵੀਂ ਜਗਤ ਪਿਆਰ ਤੋਂ ਹੋ ਗਏ ਸੱਖੋ, ਚਾਰੋਂ ਕੁੰਟ ਇਸ਼ਾਰ ਕਰਾਈਆ। ਸਾਡੇ ਸਾਹਿਬ ਸੁਵਾਮੀ ਸਮਰਥੋ, ਇਹ ਤੇਰੀ ਬੇਪਰਵਾਹੀਆ। ਜਿਉਂ ਭਾਵੇ ਤਿਉਂ ਸ੍ਰਿਸ਼ਟੀ ਮੱਥੋ, ਨਾਮ ਮਧਾਣਾ ਇਕ ਰਖਾਈਆ। ਜਨ ਭਗਤਾਂ ਪੈਜ ਰੱਖੋ, ਹੋਣਾ ਆਪ ਸਹਾਈਆ। ਨਾਮ ਕਰੋੜੀ ਬਣਾ ਦੇ ਲੱਖੋ, ਕੱਖੋਂ ਦੇ ਵਡਿਆਈਆ। ਭਾਗ ਲਗਾ ਦੇ ਕਾਇਆ ਮੱਟੋ, ਵਜੂਦਾਂ ਵੱਜੇ ਵਧਾਈਆ। ਆਪਣੇ ਤੀਰ ਅਣਿਆਲੇ ਨਾਲ ਫਟੋ, ਬਿਰਹੋ ਨਾਲ ਉਠਾਈਆ। ਕੂੜ ਕੁੜਿਆਰ ਡੋਰੀ ਕੱਟੋ, ਅਣਿਆਲਾ ਤੀਰ ਚਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਸਚਖੰਡ ਦੁਵਾਰ ਸੱਟੋ, ਦੂਸਰ ਧਾਮ ਨਜਰ ਕੋਇ ਨਾ ਆਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਸੀੜ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਸਤਿਗੁਰ ਸ਼ਬਦ ਸ਼ਬਦ ਤੇਰੀ ਸਾਇਆ, ਸਹਿਜ ਨਾਲ ਸਮਝਾਈਆ। ਜੋ ਸਭ ਦਾ ਦਾਈ ਦਾਇਆ, ਘੜਣ ਭੰਨਣਹਾਰ ਵਡ ਵਡਿਆਈਆ। ਉਸ ਤ੍ਰੈਗੁਣ ਸਾਚਾ ਸੰਗ ਬਣਾਇਆ, ਸੋਹਣਾ ਜੋੜ ਜੁੜਾਈਆ। ਓਹ ਤੱਕ ਲੈ ਚਰਨਾਂ ਵਿਚ ਖੜੀ ਅਗੰਮੀ ਮਾਇਆ, ਮਮਤਾ ਆਪਣੀ ਨਾਲ ਲਿਆਈਆ। ਜਿਸ ਤੂ ਮੇਰਾ ਮੈਂ ਤੇਰਾ ਢੋਲਾ ਗਾਇਆ, ਸਚ ਸਚ ਦਿਆਂ ਸੁਣਾਈਆ। ਤਨ ਸੋਹਣਾ ਸਿੰਗਾਰ ਕਰਾਇਆ, ਸੀਸ ਆਈ ਗੁੰਦਾਈਆ। ਮਸਤਕ ਤਿਲਕ ਲਗਾਇਆ, ਵਿਸ਼ਨ ਬ੍ਰਹਮਾ ਸ਼ਿਵ ਰਹੀ ਭਰਮਾਈਆ। ਨੇਤਰ ਨੈਣ ਰਹੀ ਮਟਕਾਇਆ, ਆਪਣੀ ਅੱਖ ਬਦਲਾਈਆ। ਰੰਗ ਚਲੂਲਾ ਇਕ ਚੜ੍ਹਾਇਆ, ਲੋਕਮਾਤ ਨਜਰ ਕਿਸੇ ਨਾ ਆਈਆ। ਸਿਰ ਸਾਲੂ ਇਕ ਟਿਕਾਇਆ, ਓਢਣ ਧੁਰਦਰਗਾਹੀਆ। ਦੰਦੀ ਦੰਦਾਸਾ ਇਕ ਮਲਾਇਆ, ਰੂਪ ਅਨੂਪਾ ਆਪ ਦਰਸਾਈਆ। ਮੁਖ ਘੁੰਗਟ ਕੱਢ ਕੇ ਰਹੀ ਵਖਾਇਆ, ਪਰਦਾ ਪਰਦਿਆਂ ਵਿਚੋਂ ਰਹੀ ਪਾਈਆ। ਨਾਲੇ ਝੁਕ ਝੁਕ ਸੀਸ ਨਿਵਾਇਆ, ਨਿਵ ਨਿਵ ਲਾਗੇ ਪਾਈਆ। ਨਾਲੇ ਚਾਰੋਂ ਕੁੰਟ ਵੇਖ ਵਖਾਇਆ, ਵੇਖੇ ਵਿਗਸੇ ਚਾਈਂ ਚਾਈਂਆ। ਤਨ ਸਿੰਗਾਰ ਅਜੀਬ ਕਰਾਇਆ, ਅਜਬ ਆਪਣਾ ਰੂਪ ਦਰਸਾਈਆ। ਪੈਰ ਪੈਰਾਂ ਨਾਲ ਬਦਲਾਇਆ, ਬਦਲੀ ਕਰੇ ਚਾਈਂ ਚਾਈਂਆ। ਜਗਤ ਜਹਾਨਾਂ ਨਾਚ ਰਹੀ ਵਖਾਇਆ, ਨੱਚੇ ਟੱਪੇ ਥਾਉਂ ਥਾਈਂਆ। ਸ਼ਾਹ ਸੁਲਤਾਨਾਂ ਰਹੀ ਭਰਮਾਇਆ, ਭਰਮ ਵਿਚ ਰੱਖੇ ਲੋਕਾਈਆ। ਆਪਣਾ ਸੱਜਾ ਬਾਜੂ ਉਠਾਇਆ, ਆਪੇ ਰਹੀ ਭਵਾਈਆ। ਮੇਰਾ ਨੌ ਪਿੰਡ ਪ੍ਰਿਥਮੀ ਸਤ ਦੀਪ ਹੋਵੇ ਰੁਸ਼ਨਾਇਆ, ਦੀਪ ਜਗਾਵਾਂ ਥਾਉਂ ਥਾਈਂਆ। ਮੈਂ ਸ਼ਾਹ ਸੁਲਤਾਨਾਂ ਦੇਣਾ ਖ਼ਾਕ ਮਿਲਾਇਆ, ਸਿਰ ਸਕੇ ਨਾ ਕੋਇ ਉਠਾਈਆ। ਮੈਨੂੰ ਰੋਕੇ ਕੋਈ ਨਾ ਮਾਂ ਦਾ ਜਾਇਆ, ਜਨਣੀ ਜਨਮਕੇ ਸੂਰਮਾ ਮੇਰੇ ਨਾਲ ਨਾ ਕੋਈ ਲੜਾਈਆ। ਮੈਂ ਆਪਣਾ ਬਿਸਤਰ ਆਪ ਵਿਛਾਇਆ, ਸਿੰਘਾਸਣ ਦਿਤੀ ਵਡਿਆਈਆ। ਉਤੇ ਬੈਠ ਕੇ ਪੁਰਖ ਅਕਾਲ ਧਿਆਇਆ, ਇਕੋ ਓਟ ਤਕਾਈਆ। ਵਾਹਵਾ ਤੇਰੀ ਬੇਪ੍ਰਵਾਹਿਆ, ਬੇਪ੍ਰਵਾਹੀ ਵਿਚ ਸਮਾਈਆ । ਮੈਂ ਉਸ ਆਦਿ ਆਦਿ ਦੀ ਤੇਰੀ ਮਾਇਆ, ਮਾਇਆ ਹੋ ਕੇ ਖੇਲ ਖਿਲਾਈਆ। ਸਦੀ ਚੌਧਵੀਂ ਕਰਾਂ ਸਫਾਇਆ, ਸਫਾ ਹਸਤੀ ਦਿਆਂ ਮਿਟਾਈਆ। ਮੇਰਾ ਖੇਲ ਤੈਨੂੰ ਹੋਵੇ ਭਾਇਆ, ਭਾਵੀ ਭਾਣਾ ਮੇਰੇ ਨਾਲ ਮਿਲਾਈਆ। ਤੂੰ ਰਾਣਾ ਸ਼ਾਹ ਇਕ ਅਖਵਾਇਆ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਜਿਸ ਸਤਿਜੁਗ ਤਰੇਤਾ ਦੁਆਪਰ ਪੰਧ ਮੁਕਾਇਆ, ਕਲਜੁਗ ਹੋਣਾ ਆਪ ਸਹਾਈਆ। ਅਵਤਾਰ ਪੈਗੰਬਰ ਗੁਰ ਸਾਰੇ ਸਹਾਦਤ ਦੇਣ ਭੁਗਤਾਇਆ, ਨਿਰਅੱਖਰ ਧਾਰ ਬੋਲਣ ਚਾਈਂ ਚਾਈਂਆ। ਤੂੰ ਪਿਛਲਾ ਪੈਂਡਾ ਪੰਧ ਦੇਣਾ ਮੁਕਾਇਆ, ਮੁਕੰਮਲ ਆਪਣੀ ਖੇਲ ਖਲਾਈਆ। ਮੈਂ ਇਕੋ ਆਸ ਰਖਾਇਆ, ਓਟ ਇਕੋ ਇਕ ਤਕਾਈਆ। ਇਕੋ ਇਸ਼ਟ ਮਨਾਇਆ, ਦੂਸਰ ਸੀਸ ਨਾ ਕਦੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸ੍ਰੀ ਭਗਵੰਤ ਤੇਰਾ ਭੇਵ ਕਿਸੇ ਨਾ ਪਾਇਆ, ਬੇਅੰਤ ਤੇਰੇ ਹੱਥ ਵਡਿਆਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਣੀਆ ਰਾਮ ਦੇ ਗ੍ਰਹਿ ਪਿੰਡ ਕਲੋਈ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਅਗੰਮੀ ਪੁਰਖ ਅਕਾਲ, ਅਕਲ ਕਲ ਧਾਰੀ ਤੇਰੀ ਬੇਪ੍ਰਵਾਹੀਆ। ਸਚਖੰਡ ਦੁਵਾਰ ਏਕੰਕਾਰ ਤੇਰੀ ਸਚੀ ਧਰਮਸਾਲ, ਏਕੰਕਾਰੇ ਇਕ ਇਕੱਲੇ ਤੇਰਾ ਜੋਤ ਨੂਰ ਰੁਸ਼ਨਾਈਆ। ਜੋਤੀ ਜਾਤੇ ਪੁਰਖ ਬਿਧਾਤੇ ਪਾਰਬ੍ਰਹਮ ਪਤਪਰਮੇਸ਼ਵਰ ਤੇਰੇ ਦਰ ਕਰੀਏ ਪੁਕਾਰ, ਆਦਿ ਨਿਰੰਜਣ ਨੂਰ ਨੁਰਾਨੇ ਸ਼ਾਹ ਸੁਲਤਾਨੇ ਦਰ ਠਾਂਡੇ ਮੰਗ ਮੰਗਾਈਆ। ਤੂੰ ਦੇਵਣਹਾਰਾ ਦਾਤਾ ਦਾਨੀ ਸਭ ਦੇ ਖਾਲੀ ਭਰੇਂ ਭੰਡਾਰ, ਪਰਮ ਪੁਰਖ ਪਰਮਾਤਮ ਤੇਰੀ ਓਟ ਤਕਾਈਆ। ਸਚ ਸੁਵਾਮੀ ਅੰਤਰਜਾਮੀ ਸਭ ਦੀ ਪਾਉਣੀ ਸਾਰ, ਮਾਂਹਸਾਰਥੀ ਹੋ ਕੇ ਹੋਣਾ ਸਹਾਈਆ। ਜੁਗ ਚੌਕੜੀ ਤੇਰਾ ਹੁਕਮ ਸਚੀ ਸਰਕਾਰ, ਨਾ ਕੋਈ ਮੇਟੇ ਮੇਟ ਮਟਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰਾ ਹੁਕਮ ਸੰਦੇਸਾ ਦੇਂਦੇ ਆਏ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗੁਵਾਹੀਆ। ਨਵ ਸਤ ਤੇਰਾ ਕਰਦੇ ਆਏ ਜੈਕਾਰ, ਢੋਲੇ ਗੀਤ ਕਲਮਾ ਨਾਮ ਸੁਣਾਈਆ। ਡੰਡਾਵਤ ਬੰਦਨਾ ਸਜਦਿਆਂ ਵਿਚ ਨਿਤ ਨਿਤ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਲਿਖਤਾਂ ਵਿਚ ਦ੍ਰਿਸ਼ਟਾਂ ਵਿਚ ਭਵਿਖਤਾਂ ਵਿਚ ਤੇਰਾ ਭਵਿਖ ਆਏ ਉਚਾਰ, ਸ਼ਬਦ ਸੰਦੇਸਿਆਂ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਤੇਰਾ ਸਚ ਸਹਾਰ, ਸਹਾਇਕ ਨਾਇਕ ਦੂਜਾ ਨਜਰ ਕੋਇ ਨਾ ਆਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਪੁਰਖ ਅਕਾਲ ਕਹੇ ਸੁਣ ਸ਼ਬਦ ਅਗੰਮੀ ਧਾਰ, ਬਿਨਾ ਅੱਖਰਾਂ ਦਿਆਂ ਦ੍ਰੜਾਈਆ। ਬਿਨਾ ਅੱਖਰਾਂ ਲੈਣੀ ਵਿਚਾਰ, ਤਨ ਵਜੂਦਾਂ ਬਾਹਰ ਪੜ੍ਹਾਈਆ। ਜਿਸ ਦਾ ਲੇਖ ਲਿਖਣ ਤੋਂ ਬਾਹਰ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾਈਆ । ਸੋ ਭੇਵ ਅਭੇਦਾ ਖੋਲ੍ਹਾਂ ਅਗੰਮ ਅਪਾਰ, ਅਲਖ ਅਗੋਚਰ ਹੋ ਕੇ ਪੜਦਾ ਦਿਆਂ ਉਠਾਈਆ। ਨੂਰ ਨੁਰਾਨਾ ਸ਼ਾਹ ਸੁਲਤਾਨਾ ਸਭ ਦਾ ਸਾਂਝਾ ਬਣ ਕੇ ਪਰਵਰਦਿਗਾਰ, ਪਰਮ ਪੁਰਖ ਪਰਮਾਤਮ ਹੋ ਕੇ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲਾਂ ਵਿਚ ਸੰਸਾਰ, ਦੀਨ ਦੁਨੀ ਦਾ ਲੇਖਾ ਤੱਕਾਂ ਥਾਈਂ ਥਾਈਂਆ। ਨੌ ਪਿੰਡ ਪ੍ਰਿਥਮੀ ਸਤ ਦੀਪ ਧਰਨੀ ਧਰਤ ਧਵਲ ਧੌਲ ਵੇਖਾਂ ਪਾਵਾਂ ਸਾਰ, ਮਾਂਹਸਾਰਥੀ ਹੋ ਕੇ ਭੱਜਾਂ ਵਾਹੋ ਦਾਹੀਆ। ਲਖ ਚੁਰਾਸੀ ਜੀਵ ਜੰਤ ਲਹਿਣਾ ਦੇਣਾ ਸਭ ਦਾ ਉਤਾਰ, ਪੂਰਬ ਲੇਖੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਨਾ ਅੰਤਾ ਸ੍ਰੀ ਭਗਵੰਤਾ ਵੇਖਣਹਾਰਾ ਏਕੰਕਾਰ, ਅਕਲ ਕਲਧਾਰੀ ਇਕ ਅਖਵਾਈਆ ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਸੇਵਾ ਰਾਮ ਦੇ ਗ੍ਰਹਿ
ਪਿੰਡ ਕਲੋਏ ਜ਼ਿਲਾ ਜੰਮੂ
ਸਤਿਗੁਰ ਸ਼ਬਦ ਕਹੇ ਮੈਂ ਦੋਹਾਂ ਬਣਾ ਵਿਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਬਿਨਾ ਤਰਾਜੂ ਤੋਂ ਬਣ ਕੇ ਤੋਲਾ, ਦੋ ਜਹਾਨਾ ਤੋਲਾਂ ਚਾਈਂ ਚਾਈਂਆ। ਸਾਚਾ ਦੁਵਾਰਾ ਏਕਾ ਖੋਲ੍ਹਾ, ਭੇਵ
ਅਭੇਦਾ ਆਪ ਉਠਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਤਿ ਸਚ ਦਾ ਦੱਸ ਕੇ ਬੋਲਾ, ਅਨਬੋਲਤ ਰਾਗ ਦਿਆਂ ਦ੍ਰਿੜਾਈਆ। ਦੀਨ ਦੁਨੀ ਦਾ ਅੰਤਰਸ਼ਕਰਨ ਵਿਚ ਵੇਖਾਂ ਰੌਲਾ, ਮਨ ਦੀ ਮਨਸਾ ਘਰ ਘਰ ਵੇਖ ਵਖਾਈਆ। ਧਰਨੀ ਧਰਤ ਧਵਲ ਦਾ ਭਾਰ ਕਰਾਂ ਹੌਲਾ, ਕੂੜ ਕੁੜਿਆਰਾ ਡੇਰਾ ਢਾਹੀਆ। ਰੂਪ ਅਨੂਪਾ ਸਤਿ ਸਰੂਪਾ ਹੋ ਕੇ ਮੌਲਾ, ਮੌਲਾ ਹੋ ਕੇ ਆਪਣਾ ਹੁਕਮ ਵਰਤਾਈਆ। ਸਭ ਦਾ ਵਾਹਿਦਾ ਪੂਰਾ ਕਰਾਂ ਇਕਰਾਰ ਕੌਲਾ, ਲੇਖਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਮੈਂ ਖੇਲ ਕਰਾ ਅਨੋਖੀ, ਦੀਨ ਦੁਨੀ ਵਡਿਆਈਆ। ਮੰਜ਼ਲ ਦੱਸਾਂ ਸੌਖੀ, ਅਗੰਮ ਅਥਾਹ ਮੇਰੀ ਪੜ੍ਹਾਈਆ। ਮੇਰੀ ਬਿਨਾਂ ਪੁਸਤਕਾਂ ਤੋਂ ਪੋਥੀ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਜਿਸ ਦੀ ਧਾਰ ਨਾ ਹੱਸਤੀ ਨਾ ਰੋਤੀ, ਚਿੰਤਾ ਗ਼ਮ ਨਾ ਕੋਇ ਜਣਾਈਆ। ਜਿਸ ਦਾ ਨੂਰ ਜਹੂਰ ਇਕੋ ਅਗੰਮੀ ਜੋਤੀ, ਜੋਤੀ ਜਾਤਾ ਹੋ ਕੇ ਡਗਮਗਾਈਆ। ਜਿਸ ਦਾ ਖੇਲ ਕੋਟਨ ਕੋਟੀ, ਅਣਗਿਣਤ ਰੂਪ ਸਮਝਾਈਆ। ਜੋ ਲੇਖਾ ਜਾਣੇ ਚੌਦਾਂ ਲੋਕੀ, ਚੌਦਾਂ ਤਬਕਾਂ ਫੋਲ ਫੁਲਾਈਆ। ਸਚ ਸੰਦੇਸਾ ਸੁਣਾਏ ਸਲੋਕੀ, ਸੋਹਲਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਸਭ ਦੀ ਲੋਚੀ, ਆਸ਼ਾ ਮਨਸ਼ਾ ਮਨਸ਼ਾ ਵਿਚੋਂ ਫੋਲ ਫਲਾਈਆ।
❋
੨੬ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਿਆਰੇ ਲਾਲ ਦੇ ਗ੍ਰਹਿ ਪਿੰਡ ਕਲੋਏ ਜ਼ਿਲਾ ਜੰਮੂ
ਪੁਰਖ ਅਕਾਲ ਕਹੇ ਭੇਵ ਅਭੇਦਾ ਖੁਲ੍ਹਾਵਾਂਗਾ। ਸਤਿਗੁਰ ਸ਼ਬਦ ਸ਼ਬਦ ਵਡਿਆਵਾਂਗਾ। ਅਵਤਾਰ ਪੈਗੰਬਰ ਗੁਰੂ ਗੁਰਦੇਵ ਆਸਾ ਪੂਰ ਕਰਾਵਾਂਗਾ। ਸਤਿ ਧਰਮ ਦਾ ਮੇਰਾ ਖੇਲ ਹੋਵੇ ਸ਼ੁਰੂ, ਸ਼ਰ੍ਹਾ ਸ਼ਰੀਅਤ ਮੇਟ ਮਿਟਾਵਾਂਗਾ। ਧਰਮ ਦਾ ਮਾਰਗ ਇਕੋ ਤੁਰੂ, ਤੁਰੀਆ ਤੋਂ ਪਰੇ ਆਪਣਾ ਰੰਗ ਰੰਗਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪੜਦਾ ਲਾਹਵਾਂਗਾ।
ਸਚ ਆਪਣਾ ਪਰਦਾ ਲਾਹੇਗਾ। ਸੋ ਪੁਰਖ ਨਿਰੰਜਣ ਦਇਆ ਕਮਾਏਗਾ। ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਏਗਾ। ਏਕੰਕਾਰ ਹੁਕਮ ਵਰਤਾਏਗਾ। ਆਦਿ ਨਿਰੰਜਣ ਡਗਮਗਾਏਗਾ। ਅਬਿਨਾਸ਼ੀ ਕਰਤਾ ਵੇਖ ਵਖਾਏਗਾ। ਸ੍ਰੀ ਭਗਵਾਨ ਸੰਗ ਨਿਭਾਏਗਾ। ਪਾਰਬ੍ਰਹਮ ਵੇਸ ਵਟਾਏਗਾ। ਬ੍ਰਹਮ ਆਪਣਾ ਨੂਰ ਚਮਕਾਏਗਾ। ਜੋਤੀ ਜਾਤਾ ਡਗਮਗਾਏਗਾ। ਵਿਸ਼ਨ ਬ੍ਰਹਮਾ ਸ਼ਿਵ ਹਿਲਾਏਗਾ । ਕਰੋੜ ਤਤੀਸਾ ਨਾਲ ਮਿਲਾਏਗਾ। ਗੁਰ ਅਵਤਾਰ ਪੈਗੰਬਰ ਭੇਵ ਚੁਕਾਏਗਾ। ਤ੍ਰੈਗੁਣ ਮਾਇਆ ਆਪ ਉਠਾਏਗਾ। ਪੰਜ ਤਤ ਫੋਲ ਫੁਲਾਏਗਾ। ਨਵ ਸਤ ਵੇਖ ਵਖਾਏਗਾ। ਧਰਨੀ ਧਰਤ ਧਵਲ ਧੌਲ ਉਠਾਏਗਾ। ਪਿਛਲੇ ਕੀਤੇ ਕਵਲ ਪੂਰ ਕਰਾਏਗਾ। ਹਰਿ ਹਿਰਦੇ ਅੰਦਰ ਮਵਲ, ਆਪਣਾ ਮੇਲ ਮਿਲਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਏਗਾ।
ਪ੍ਰਭ ਸਾਚਾ ਰੰਗ ਰੰਗਾਵੇਗਾ। ਅਛਲ ਅਛੇਦਾ ਖੇਲ ਖਲਾਵੇਗਾ। ਭੇਵ ਅਭੇਦਾ ਆਪ ਸਮਝਾਵੇਗਾ। ਚਾਰੇ ਵੇਦਾਂ ਪੜਦਾ ਲਾਹਵੇਗਾ। ਪੁਰਾਨ ਅਠਾਰਾਂ ਗੰਢ ਪੁਵਾਵੇਗਾ। ਛੇ ਸਾਸ਼ਤਰਾਂ ਸੰਗ ਰਖਾਵੇਗਾ ।
ਗੀਤਾ ਗਿਆਨ ਹੱਥ ਉਠਾਵੇਗਾ। ਅੰਜੀਲ ਕੁਰਾਨਾਂ ਸੋਭਾ ਪਾਵੇਗਾ। ਤ੍ਰੈ ਤੁਰੀਆਂ ਤੋਂ ਪਰੇ ਦਰਸ ਦਿਖਾਵੇਗਾ। ਖਾਣੀ ਬਾਣੀ ਮੇਲ ਮਿਲਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਵੰਡ ਵੰਡਾਵੇਗਾ।
ਹਰਿ ਕਰਤਾ ਵੰਡ ਵੰਡਾਏਗਾ। ਬ੍ਰਹਿਮੰਡ ਖੰਡ ਵੇਖ ਵਖਾਵੇਗਾ। ਪੁਰੀਆਂ ਲੋਆਂ ਚਰਨਾਂ ਹੇਠ ਦਬਾਏਗਾ। ਅਕਾਸ਼ ਪਤਾਲਾਂ ਜਿਮੀਂ ਅਸਮਾਨਾਂ ਫੋਲ ਫੁਲਾਏਗਾ। ਦੋ ਜਹਾਨਾਂ ਹੁਕਮ ਵਰਤਾਏਗਾ। ਸ਼ਾਹ ਸ਼ਹਾਨਾ ਆਪਣਾ ਤਖ਼ਤ ਸੁਹਾਏਗਾ। ਰਾਜ ਰਜਾਨਾ ਹੋ ਕੇ ਹੁਕਮ ਵਰਤਾਏਗਾ। ਲੋਕਮਾਤ ਵੇਖੇ ਮਾਰ ਧਿਆਨਾ, ਪਰਦਾ ਓਹਲਾ ਆਪ ਉਠਾਏਗਾ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨਾ, ਮਾਇਆ ਮਮਤਾ ਮੋਹ ਮਿਟਾਏਗਾ। ਸਤਿ ਸਚ ਧਰਮ ਕਰ ਪ੍ਰਧਾਨਾ, ਪਰਮ ਪੁਰਖ ਆਪਣਾ ਰੰਗ ਰੰਗਾਏਗਾ। ਏਕੋ ਰੰਗ ਰੰਗਾਏ ਸੀਤਾ ਰਾਮਾ, ਗੋਪੀ ਕਾਹਨ ਅੰਗ ਲਗਾਏਗਾ। ਪੈਗੰਬਰਾਂ ਦੇ ਪੈਗਾਂਮਾ, ਹੋਕਾ ਹੱਕ ਹੱਕ ਸੁਣਾਏਗਾ। ਏਕੋ ਮੰਤਰ ਦੱਸ ਸਤਿਨਾਮਾ, ਸਤਿ ਸਚ ਦੀ ਭਿਛਿਆ ਪਾਏਗਾ। ਆਤਮ ਬ੍ਰਹਮ ਬਖਸ਼ ਧਿਆਨਾ, ਪਰਮਾਤਮ ਆਪਣਾ ਜੋੜ ਜੁੜਾਏਗਾ। ਨੌ ਖੰਡ ਪ੍ਰਿਥਮੀ ਸਤ ਦੀਪ ਤੂ ਮੇਰਾ ਮੈਂ ਤੇਰਾ ਹੋਵੇ ਗਾਣਾ, ਦੂਜਾ ਅੱਖਰ ਨਾ ਕੋਇ ਸਮਝਾਏਗਾ। ਘਰ ਠਾਕਰ ਸੁਵਾਮੀ ਮਿਲੇ ਸ੍ਰੀ ਭਗਵਾਨਾ, ਬਾਹਰ ਖੋਜਣ ਕੋਈ ਨਾ ਜਾਏਗਾ। ਨਾਮ ਨਿਧਾਨ ਅਨਾਦ ਦਏ ਤਰਾਨਾ, ਧੁੰਨ ਅਨਾਦੀ ਆਪ ਸੁਣਾਏਗਾ। ਅੰਮ੍ਰਿਤ ਰਸ ਦੇ ਕੇ ਪੀਣਾ ਖਾਣਾ, ਨਿਝਰ ਝਿਰਨਾ ਆਪ ਝਿਰਾਏਗਾ। ਚਾਰ ਵਰਨ ਅਠਾਰਾਂ ਬਰਨ ਬਖਸ਼ੇ ਚਰਨ ਧਿਆਨਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਏਗਾ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਏਕੰਕਾਰ ਇਕੋ ਇਸ਼ਟ ਸਰਬ ਮਨਾਣਾ, ਦੇਵ ਦੇਵਾ ਦੇਵ ਆਤਮਾ ਆਪਣੇ ਰੰਗ ਰੰਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕੰਲਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦੀ ਅਲਖ ਅਭੇਵਾ ਭੇਦ ਅਭੇਦਾ ਆਪਣਾ ਆਪ ਖੁਲ੍ਹਾਵੇਗਾ।
❋
੨੭ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਦਿਤ ਸਿੰਘ ਦੇ ਟੈਂਟ ਤੋਂ ਬਾਹਰ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਅਵਤਾਰ ਪੈਗੰਬਰ ਗੁਰ ਕਹਿਣ ਸਾਡਾ ਖੇਲ ਸ਼ਬਦ ਦੀ ਧਾਰ, ਧਰਨੀ ਉਤੇ ਵੇਖੀਏ ਚਾਈਂ ਚਾਈਂਆ। ਚਾਰ ਜੁਗ ਦਾ ਤੱਕੀਏ ਕੌਲ ਇਕਰਾਰ, ਵਾਅਦੇ ਪਿਛਲੇ ਵੇਖ ਵਖਾਈਆ। ਨਵ ਖੰਡ ਪ੍ਰਿਥਮੀ ਪਾਈਏ ਸਾਰ, ਸਤਿਜੁਗ ਵੇਖ ਵਖਾਈਆ। ਕੀ ਖੇਲ ਕਰੇ ਸਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਏਕੰਕਾਰ, ਅਕਲ ਕਲਧਾਰੀ ਬੇਪਰਵਾਹੀਆ। ਜੋਤੀ ਜਾਮਾ ਵੇਸ ਨਿਆਰ, ਨੂਰ ਨੁਰਾਨਾ ਡਗਮਗਾਈਆ। ਭਗਤ ਸੁਹੇਲੇ ਪਾਵੇ ਸਾਰ, ਗੁਰ ਚੇਲੇ ਮੇਲ ਮਿਲਾਈਆ। ਅੰਤਰ ਆਤਮ ਦੇ ਅਧਾਰ, ਅੰਤਰਸ਼ਕਰਨ ਦਏ ਵਡਿਆਈਆ। ਦੂਈ ਦੁਵੈਤੀ ਪੜਦਾ ਉਤਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਸ਼ਬਦ ਨਾਦ ਦੇ ਧੁੰਨਕਾਰ, ਅਨਰਾਗੀ ਰਾਗ ਸੁਣਾਈਆ। ਜੋਤੀ ਧਾਰ ਬਖਸ਼ ਉਜਿਆਰ, ਦੀਆ ਬਾਤੀ ਕਰੇ ਰੁਸ਼ਨਾਈਆ। ਘਰ ਸੁਵਾਮੀ ਪਾਵੇ ਸਾਰ, ਹਰਿ ਕਰਤਾ ਧੁਰਦਰਗਾਹੀਆ। ਹਰਿਜਨ ਵੇਖੇ ਬਰਖੁਰਦਾਰ, ਪਰਮ ਪੁਰਖ ਧਿਆਨ ਲਗਾਈਆ। ਬਿਰਧ ਬਾਲਾਂ ਜਾਏ ਤਾਰ, ਤਰਲ ਜੁਵਾਨੀ ਦਏ ਵਡਿਆਈਆ। ਦਰ ਆਏ ਜਾਏ ਪੈਜ ਸੁਵਾਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਆਦਿ ਜੁਗਾਦਿ ਅਗੰਮ ਅਪਾਰ, ਅਲਖ ਅਲਖਣਾ ਆਪਣੀ ਦਇਆ ਕਮਾਈਆ।
❋
੨੭ ਮੱਘਰ ਸ਼ਹਿਨਸ਼ਾਹੀ ਸੰਮਤ ੯ ਗੁਰਦਿਤ ਸਿੰਘ ਦੇ ਟੈਂਟ ਵਿਚ
ਕਿਸ਼ਨ ਪੁਰਾ ਕੈਂਪ ਜਿਲਾ ਜੰਮੂ
ਧਰਨੀ ਕਹੇ ਮੈਂ ਉਚੀ ਕੂਕ ਪੁਕਾਰਾਂ, ਦਰੋਹੀ ਤੇਰਾ ਨਾਮ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਪਾ ਸਾਰਾ, ਪਾਰਬ੍ਰਹਮ ਪਤਪਰਮੇਸ਼ਵਰ ਆਪਣੀ ਦਇਆ ਕਮਾਈਆ। ਮਿਹਰਵਾਨ ਮਿਹਰ ਕਰ ਦੇ ਪਰਵਰਦਿਗਾਰਾ, ਸਾਂਝੇ ਯਾਰ ਦਰਗਾਹ ਸਾਚੀ ਤੇਰੀ ਓਟ ਰਖਾਈਆ। ਸਤਿ ਸੁਵਾਮੀ ਅੰਤਰਜਾਮੀ ਮੇਰਾ ਲਹਿਣਾ ਦੇਣਾ ਦੇ ਨਿਵਾਰਾ, ਨਵਾਜਸ ਵਿਚ ਸੀਸ ਨਿਵਾਈਆ। ਮਿਹਰਵਾਨ ਮਹਿਬੂਬ ਚਾਰੇ ਕੁੰਟ ਮੇਰੇ ਉਤੇ ਧੂੰਆਂਧਾਰਾ, ਸਚ ਚੰਦ ਨੂਰ ਨਾ ਕੋਇ ਰੁਸ਼ਨਾਈਆ। ਮੈਂ ਦਿਵਸ ਰੈਣ ਰੋਵਾਂ ਜ਼ਾਰੋ ਜ਼ਾਰਾ, ਜਾਹਰ ਜਹੂਰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਬੇਪ੍ਰਵਾਹੀਆ।
ਧਰਤੀ ਕਹੇ ਮੇਰਾ ਇਕੋ ਇਕ ਸਹਾਰਾ, ਸਾਹਿਬ ਚਰਨ ਤੇਰੀ ਸ਼ਰਨਾਈਆ। ਤੂੰ ਲਹਿਣਾ ਦੇਣਾ ਦੇਵੇਂ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਤੇਰੀ ਆਸ ਰਖਾਈਆ। ਨਿਰਵੈਰ ਨਿਰਾਕਾਰ ਮੇਰੇ ਉਤੇ ਹੋ ਜਾਹਰਾ, ਜਾਹਰ ਜਹੂਰ ਕਰ ਰੁਸ਼ਨਾਈਆ। ਅਵਤਾਰ ਪੈਗੰਬਰ ਗੁਰ ਤੇਰਾ ਕਰਕੇ ਗਏ ਮੁਜਾਹਰਾ, ਸ਼ਬਦ ਢੋਲੇ ਨਾਦ ਕਲਮੇ ਕਾਏਨਾਤ ਸੁਣਾਈਆ। ਨਵ ਸਤ ਮੇਰਾ ਨਿਮਾਣੀ ਦਾ ਵੇਖ ਦਾਇਰਾ, ਦਹਿ ਦਿਸ਼ਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ।
ਧਰਨੀ ਕਹੇ ਮੇਰੇ ਮਾਲਕ ਬੇਪਰਵਾਹ, ਮੇਰੀ ਇਕ ਅਰਜੋਈਆ। ਤੂੰ ਵਾਹਿਦ ਇਕ ਖ਼ੁਦਾ, ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਨੂਰ ਅਲਾਹੀਆ। ਦਸਤੇ ਦਸਤ ਤੇਰੇ ਅੱਗੇ ਦੁਵਾ, ਦੋ ਜਹਾਨਾ ਸ੍ਰੀ ਭਗਵਾਨਾ ਤੇਰੀ ਓਟ ਤਕਾਈਆ। ਮੇਰਾ ਲਹਿਣਾ ਦੇਣਾ ਲੇਖਾ ਵੇਖ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਈਆ। ਮੇਰੀ ਨਿਮਾਣੀ ਕੋਝੀ ਕਮਲੀ ਦੀ ਫੜ ਲੈ ਬਾਂਹ, ਫੜ ਬਾਹੋਂ ਲੈ ਉਠਾਈਆ। ਮੈਂ ਬਿਨ ਨੇਤਰਾਂ ਰੋਵਾਂ ਮਾਰਾਂ ਧਾਹ, ਉਚੀ ਕੂਕ ਕੂਕ ਸੁਣਾਈਆ। ਦੀਨ ਦੁਨੀ ਦੇ ਮਾਲਕ ਆਪਣੀ ਖਲਕ ਲੈ ਸਮਝਾ, ਖਾਲਕ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ।
ਧਰਨੀ ਕਹੇ ਪ੍ਰਭੂ ਮੇਰੇ ਹਿਰਦੇ ਬਖਸ਼ ਦੇ ਸ਼ਾਤ, ਅਗਨੀ ਤਤ ਬੁਝਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿ ਸਤਿ ਚੰਦ ਚਮਕਾਈਆ। ਚਰਨ ਪ੍ਰੀਤੀ ਜੋੜ ਲੈ ਨਾਤ, ਬਿਧਾਤੇ ਆਪਣਾ ਮੇਲ ਮਿਲਾਈਆ। ਆਤਮ ਧਾਰ ਤੇਰੀ ਜਾਤ, ਪਰਮਾਤਮ ਪੜਦਾ ਦੇਣਾ ਚੁਕਾਈਆ। ਮੈਂ ਬੋਲ ਸੁਣਾਵਾਂ ਸਾਚ, ਸਚ ਦਿਆਂ ਸੁਣਾਈਆ। ਜਗਤ ਵਾਸਨਾ ਦੀਨ ਦੁਨੀ ਰਹੀ ਨਾਚ, ਟੱਪੇ ਕੁੱਦੇ ਥਾਉਂ ਥਾਈਂਆ। ਸਭ ਦੇ ਅੰਦਰ ਲੱਗੀ ਆਂਚ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਹੁਕਮ ਸੰਦੇਸ਼ਾ ਸਕੇ ਕੋਈ ਨਾ ਵਾਚ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੇਰੀ ਬਾਤਨ ੲਕੋ ਬਾਤ, ਜਾਹਰ ਜਹੂਰ ਦਿਆਂ ਸੁਣਾਈਆ। ਇਕ ਵਾਰੀ ਮੇਰੇ ਉਤੇ ਮਾਰ ਝਾਤ, ਪਰਦਾ ਪਰਦਿਆਂ ਵਿਚੋਂ ਉਠਾਈਆ। ਤੂੰ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ ਅਖਵਾਈਆ। ਅੰਤ ਕਿਨਾਰਾ ਕਲਜੁਗ ਤੱਕ ਲੈ ਘਾਟ, ਕੰਢੀ ਬੈਠਾ ਡੇਰਾ ਲਾਈਆ। ਸਦੀ ਚੌਧਵੀਂ ਵੇਖ ਲੈ ਵਾਟ, ਪਾਂਧੀ ਹੋ ਕੇ ਆਪਣਾ ਪੰਧ ਮੁਕਾਈਆ । ਕੀ ਕਰਨਾ ਖੇਲ ਤਮਾਸ਼, ਕਲ ਕਲਕੀ ਦੇ ਸਮਝਾਈਆ। ਅਮਾਮ ਅਮਾਮਾ ਮੈਨੂੰ ਤੇਰੇ ਉਤੇ ਵਿਸ਼ਵਾਸ, ਵਿਸ਼ਵ ਦਾ ਭੇਵ ਦੇਣਾ ਖੁਲ੍ਹਾਈਆ। ਮੇਰੀ ਨਵ ਨਵ ਚਾਰ ਦੀ ਆਸ, ਪ੍ਰਿਥਮੀ ਪ੍ਰਿਥਮ ਰਹੀ ਦ੍ਰਿੜਾਈਆ। ਰਾਹ ਤੱਕਣ ਤੇਰਾ ਅਕਾਸ਼, ਅਕਾਸ਼ ਅਕਾਸ਼ਾ
ਧਿਆਨ ਲਗਾਈਆ। ਚੌਦਾਂ ਲੋਕ ਵੇਖਣ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰਾ ਤੇਰੀ ਬੇਪਰਵਾਹੀਆ।
ਧਰਨੀ ਕਹੇ ਪ੍ਰਭੂ ਮੇਰੀ ਉਡੇ ਨਾ ਮਿਟੀ ਖਾਕ, ਚਾਰੋਂ ਕੁੰਟ ਕੂਕ ਸੁਣਾਈਆ। ਮੇਰਾ ਪੜਦਾ ਖੋਲ੍ਹ ਦੇ ਰਾਜ਼, ਭੇਵ ਅਭੇਦ ਮਿਟਾਈਆ। ਮੈਂ ਬੇਨੰਤੀ ਕਰਾਂ ਆਜ, ਆਜਜ ਹੋ ਕੇ ਸੀਸ ਨਿਵਾਈਆ। ਮੇਰਾ ਕਿਸ ਬਿਧ ਰਚੇ ਕਾਜ, ਕਰਨੀ ਦੇ ਕਰਤੇ ਦੇਣਾ ਸਮਝਾਈਆ। ਕਿਸ ਬਿਧ ਦੀਨ ਦੁਨੀ ਬਦਲੇ ਸਮਾਜ, ਸਮਿਗਰੀ ਕੀ ਵਰਤਾਈਆ। ਕੀ ਤੇਰਾ ਲਹਿਣਾ ਦੇਣਾ ਲੇਖਾ ਰੋਜਾ ਨਿਮਾਜ, ਸਜਦਿਆਂ ਕੀ ਵਡਿਆਈਆ। ਕੀ ਨਾਮ ਨਿਧਾਨਾ ਵੇਖੇ ਸਾਜਣ ਸਾਜ, ਹਰਿ ਕਰਤੇ ਧਿਆਨ ਲਗਾਈਆ। ਮੇਰੀ ਅੰਤਰਸ਼ਕਰਨ ਖੋਲ੍ਹ ਦੇ ਜਾਗ, ਨਿੰਦਰਾ ਆਲਸ ਰਹੇ ਨਾ ਰਾਈਆ। ਹੰਸ ਬੁਧੀ ਬਣਾ ਦੇ ਕਾਗ, ਕਾਗ ਹੰਸ ਰੂਪ ਵਟਾਈਆ। ਮੇਰੇ ਉਤੇ ਬੁਝਾ ਦੇ ਆਗ, ਅਗਨੀ ਤਤ ਨਾ ਕੋਇ ਬੁਝਾਈਆ। ਤੇਰਾ ਸਚ ਦਾ ਜਗੇ ਚਰਾਗ, ਸ਼ਮ੍ਹਾ ਘਰ ਘਰ ਕਰੇ ਰੁਸ਼ਨਾਈਆ। ਹਰ ਹਿਰਦੇ ਦੇ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਤ੍ਰੈਗੁਣ ਮਾਇਆ ਡੱਸਣੀ ਨਾ ਡੱਸੇ ਨਾਗ, ਵਿਖ ਅੰਮ੍ਰਿਤ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰਾ ਤੇਰੀ ਸ਼ਰਨਾਈਆ।
ਪੁਰਖ ਅਕਾਲ ਕਹੇ ਧਰਨੀ ਧਰਮ ਕਮਾਵਾਂਗਾ। ਨੇਹਕਰਮੀ ਹੋ ਕੇ ਕਰਮ ਕਾਂਡ ਦਾ ਡੇਰਾ ਢਾਹਵਾਂਗਾ। ਚਰਮ ਦ੍ਰਿਸ਼ਟੀ ਭਰਮ ਮਿਟਾਵਾਂਗਾ । ਸ੍ਰਿਸ਼ਟੀ ਦ੍ਰਿਸ਼ਟ ਉਪਜਾਵਾਂਗਾ। ਦੋਜਖ਼ ਬਹਿਸਤੀ ਵੇਖ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਵਾਂਗਾ। ਸਚ ਆਪਣਾ ਖੇਲ ਖਿਲਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਅਵਤਾਰ ਪੈਗੰਬਰ ਗੁਰੂ ਗੁਰਦੇਵ ਨਾਲ ਮਿਲਾਵਾਂਗਾ। ਦੀਨਾਂ ਮਜ਼੍ਹਬਾਂ ਪੜਦਾ ਉਠਾਵਾਂਗਾ। ਚੋਟੀ ਜੜ੍ਹ ਦਾ ਭੇਵ ਚੁਕਾਵਾਂਗਾ। ਜੀਵ ਜਹਾਨ ਸੜਦਾ, ਅੰਤ ਸ਼ਾਂਤ ਕਰਾਵਾਂਗਾ। ਲੇਖਾ ਮੁਕਾ ਕੇ ਗੋਰ ਮੜ੍ਹ ਦਾ, ਆਤਮ ਬ੍ਰਹਮ ਇਕ ਸਮਝਾਵਾਂਗਾ। ਲਹਿਣਾ ਦੇਣਾ ਮੁਕਾ ਕੇ ਲਹਿੰਦਾ ਚੜ੍ਹਦਾ, ਦੱਖਣ ਪਹਾੜ ਖੋਜ ਖੁਜਾਵਾਂਗਾ। ਲਹਿਣਾ ਦੇਣਾ ਵੇਖਾਂ ਕਾਇਆ ਮਾਟੀ ਘਰ ਦਾ, ਤਨ ਵਜੂਦਾਂ ਫੋਲ ਫੁਲਾਵਾਂਗਾ। ਜੋ ਆਤਮ ਧਾਰ ਪਰਮਾਤਮ ਹੋਵੇ ਬਰਦਾ, ਬੰਦੀਖਾਨਿਆਂ ਵਿਚੋਂ ਬਾਹਰ ਕਢਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਲੇਖਾ ਜਾਣੇ ਜਲ ਥਲ ਦਾ, ਮਹੀਅਲ ਆਪਣਾ ਰੰਗ ਰੰਗਾਵਾਂਗਾ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਇੰਦਰਾ ਦੇਵੀ ਦੇ ਗ੍ਰਹਿ ਕਿਸ਼ਨ ਪੂਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਬਣ ਕੇ ਜਗਤ ਦੀ ਰਾਣੀ ਆਂ, ਰਈਅਤ ਮਮਤਾ ਵੇਖਾਂ ਥਾਉਂ ਥਾਈਂਆ । ਮੈਂ ਵਿਰੋਲਾਂ ਅਠ ਸਠ ਪਾਣੀਆਂ, ਭੱਜਾਂ ਵਾਹੋ ਦਾਹੀਆ । ਮੈਂ ਤੱਕਾਂ ਜੀਵ ਪੁਰਾਣੀਆਂ, ਹਰ ਹਿਰਦੇ ਧਿਆਨ ਲਗਾਈਆ। ਮੈਂ ਵੇਖਾਂ ਚਾਰੇ ਖਾਣੀਆਂ, ਚਾਰੋਂ ਕੁੰਟ ਪੜਦਾ ਆਪ ਚੁਕਾਈਆ। ਮੈਂ ਤੱਕਾਂ ਜਗਤ ਜਗਿਆਸੂ ਹਾਣੀਆਂ, ਨਵ ਜੋਬਨਾਂ ਸੰਗ ਰਲਾਈਆ। ਮੇਰੀ ਖੇਲ ਜਗਤ ਮਹਾਨੀਆਂ, ਮਹਿੰਮਾ ਕਥ ਕਥ ਸਮਝਾਈਆ। ਮੈਂ ਸਭ ਦਾ ਮੁਕਾਉਣਾ ਅੰਨ ਦਾਣੀਆਂ, ਮੋਹਰ ਧੁਰ ਦੀ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰਿਹਾ ਸਮਝਾਈਆ।
ਮਾਇਆ ਕਹੇ ਮੈਂ ਜੋਬਨ ਜੋਬਨ ਧਾਰ ਜੋਬਨਵੰਤੀ, ਜੁਬਾ ਅਵਸਥਾ ਇਕ ਅਖਵਾਈਆ। ਮੈਂ ਪਹਿਨ ਕੇ ਰੰਗ ਬਸੰਤੀ, ਬਿਨ ਭੂਸ਼ਨਾਂ ਆਪਣਾ ਆਪ ਲੈਣਾ ਰੰਗਾਈਆ। ਮੈਂ ਖੇਲ ਕਰਨੀ ਦੀਨ ਦੁਨੀ ਵਾਲੇ ਮਨ ਦੀ, ਮਨਸਾ ਆਪਣੇ ਨਾਲ ਰਖਾਈਆ। ਮੈਂ ਖੇਲ ਤੱਕਣੀ ਜੋਤੀ ਧਾਰ ਗੋਬਿੰਦ ਚੰਨ ਦੀ, ਜੋ ਚੰਨ ਚਾਂਦਨਾ ਕਰੇ ਰੁਸ਼ਨਾਈਆ। ਮੈਂ ਦੀਨ ਦੁਨੀ ਵਣਜਾਰੀ ਬਣਾਉਦੀ ਕੰਨ ਦੀ, ਚੁਗਲੀ ਨਿੰਦਿਆ ਵਿਚ ਭੁਵਾਈਆ। ਮੈਂ ਨਵ ਸਤ ਕੂੜ ਦਾ ਬੇੜਾ ਫਿਰਾਂ ਬੰਨ੍ਹਦੀ, ਨੌਕਾ ਇਕੋ ਇਕ ਵਖਾਈਆ। ਮੈਂ ਖੇਲ ਮੁਕਾਉਣ ਵਾਲੀ ਛੱਪਰ ਛੰਨ ਦੀ, ਸ਼ਹਿਨਸ਼ਾਹ ਖ਼ਾਕ ਮਿਲਾਈਆ। ਮੈਂ ਲਾਜ ਰੱਖਣੀ ਓਹ ਪ੍ਰਭੂ ਦੇ ਜਨ ਦੀ, ਜਿਸ ਜਨ ਆਪਣੀ ਦਇਆ ਕਮਾਈਆ। ਮੈਂ ਵਣਜਾਰਨ ਨਹੀਂ ਕਿਸੇ ਤਨ ਦੀ, ਵਜੂਦਾਂ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਆਸ਼ਾ ਰੱਖੀ ਓਸੇ ਭਗਵਨ ਦੀ, ਜੋ ਭਾਗਵਾਨ ਮੈਨੂੰ ਰਿਹਾ ਬਣਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ਾਹਣੀ ਦੇਵੀ ਦੇ ਗ੍ਰਹਿ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਸਭ ਦੀ ਮੇਟਣੀ ਖ਼ੁਦੀ, ਖ਼ੁਦ ਮਾਲਕ ਮੈਨੂੰ ਦਏ ਵਡਿਆਈਆ। ਧਾਰ ਰਹਿਣ ਨਹੀਂ ਦੇਣੀ ਦੁੱਧੀ, ਜਗਤ ਜਹਾਨ ਵੇਖ ਵਖਾਈਆ । ਪਵਿਤਰ ਰਹੇ ਕਿਸੇ ਨਾ ਬੁਧੀ, ਮਨ ਮਤ ਜਗਤ ਹਲਕਾਈਆ। ਮੈਂ ਖੇਲ ਖੇਲਣਾ ਉਤੇ ਬਸੁਧੀ, ਬਸੁਧਾ ਬੈਠੀ ਨੈਣ ਉਠਾਈਆ। ਮੈਂ ਲਹਿਣਾ ਦੇਣਾ ਦੀਨ ਦੁਨੀ ਯੁਧੀ, ਯੋਧਿਆਂ ਲਵਾਂ ਜਗਾਈਆ। ਮੈਂ ਆਉਂਦੀ ਕਦੀ ਕਦੀ ਜੁਗੀ ਜੁਗੀ, ਜੋਬਨਵੰਤੀ ਹੋ ਕੇ ਆਪਣਾ ਫੇਰਾ ਪਾਈਆ। ਮੈਂ ਕਦੇ ਨਾ ਹੋਵਾਂ ਬੁੱਢੀ, ਬੁਢੇਪੇ ਵਿਚ ਕਦੇ ਨਾ ਆਈਆ। ਮੈਂ ਕਲਜੁਗ ਅੰਤ ਪ੍ਰਭੂ ਦੇ ਹੁਕਮ ਨਾਲ ਫਿਰਦੀ ਉਡੀ, ਨਵ ਸਤ ਵੇਖਾਂ ਚਾਈਂ ਚਾਈਂਆ। ਮੇਰਾ ਲੇਖਾ ਸਮਝੇ ਕੋਈ ਨਾ ਵਦੀ ਸੁਦੀ, ਸ਼ੁਧ ਨਜਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਹੋਏ ਸਹਾਈਆ। ਮਾਇਆ ਕਹੇ ਮੈਂ ਆਉਂਦੀ ਕਦੀ ਕਦੀ, ਕਦੀਮ ਦੀ ਰੀਤੀ ਚਲੀ ਆਈਆ। ਦੀਨ ਦੁਨੀ ਦੀ ਵੇਖਾਂ ਬੁੱਧੀ, ਬਦਲੀ ਕਰਾਂ ਥਾਉਂ ਥਾਈਂਆ। ਸਤਿਜੁਗ ਤ੍ਰੇਤਾ ਦੁਆਪਰ ਰਹਿਣ ਨਹੀਂ ਦਿਤੀ ਗੱਦੀ, ਕਲਜੁਗ ਅੰਤਮ ਕਰਾਂ ਸਫਾਈਆ। ਪ੍ਰਭ ਦੇ ਹੁਕਮ ਵਾਲੀ ਵਹਿਣ ਵਾਲੀ ਨੂਹ ਨਦੀ, ਨੌਕਾ ਹੱਥ ਕਿਸੇ ਨਾ ਆਈਆ। ਮੁੱਕਣ ਵਾਲੀ ਚੌਧਵੀਂ ਸਦੀ, ਸਦਕੇ ਵਾਰੀ ਘੋਲ ਘੁੰਮਾਈਆ। ਮੇਰੀ ਅਗਨੀ ਘਰ ਘਰ ਲੱਗੀ, ਜੀਵ ਜੰਤ ਸਕੇ ਨਾ ਕੋਇ ਬੁਝਾਈਆ। ਮੈਂ ਦਿਵਸ ਰੈਣ ਫਿਰਾਂ ਭੱਜੀ, ਭਜਨ ਬੰਦਗੀ ਵਾਲਿਆਂ ਰਹੀ ਹਲਾਈਆ। ਮੈਂ ਸਚ ਦੁਵਾਰਿਆਂ ਉਤੇ ਸਜੀ, ਦਰ ਦਰ ਘਰ ਘਰ ਆਪਣਾ ਡੇਰਾ ਲਾਈਆ। ਮੇਰੀ ਮੋਹ ਦੀ ਜੋਤ ਜਗੀ, ਮਮਤਾ ਵਿਚ ਸਾਰੇ ਲਏ ਫਸਾਈਆ। ਮੈਂ ਫਿਰਦੀ ਪੈਰ ਦੱਬੀ, ਮੇਰੀ ਆਹਟ ਸੁਣਣ ਕੋਇ ਨਾ ਪਾਈਆ। ਮੈਂ ਪਿਛਲੀ ਰੀਤੀ ਛੱਡੀ, ਅਗਲਾ ਆਪਣਾ ਖੇਲ ਖਿਲਾਈਆ। ਮੈਂ ਵੇਖਾਂ ਦੀਨ ਦੁਨੀਆਂ ਦੀ ਨਾੜੀ ਹੱਡੀ, ਰਕਤ ਬੂੰਦ ਧਿਆਨ ਲਗਾਈਆ। ਮੈਨੂੰ ਦੇ ਸਕਦਾ ਨਹੀਂ ਕੋਈ ਵੱਢੀ, ਰਿਸ਼ਵਤ ਵਿਚ ਨਾ ਕੋਇ ਭਰਮਾਈਆ। ਮੈਂ ਆਪਣਾ ਲੇਖਾ ਬੈਠੀ ਕੱਢੀ, ਚੌਥੇ ਜੁਗ ਵੇਖ ਵਖਾਈਆ। ਮੈਨੂੰ ਹੁਕਮ ਦੇਵੇ ਮਾਲਕ ਰੱਬੀ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਹਿਨਸ਼ਾਹ ਸੂਰਾ ਸਰਬੱਗੀ, ਬਗ ਬਪੜੇ ਵੇਖੇ ਖ਼ਲਕ ਖ਼ੁਦਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸ਼ੰਕਰ ਸਿੰਘ ਦੇ ਗ੍ਰਹਿ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਨੂੰ ਰਸਤੇ ਵਿਚ ਆਉਂਦੀ ਨੂੰ ਵੱਜੀ ਹਾਕ, ਧੁਰ ਮਾਲਕ ਦਿਤੀ ਸੁਣਾਈਆ। ਤੂੰ ਖੋਲ੍ਹ ਲੈ ਆਪਣਾ ਤਾਕ, ਕੁੰਡੀ ਖਿੜਕੀ ਬੰਦ ਨਾ ਕੋਇ ਰਖਾਈਆ। ਸਚ ਦਾ ਵੇਖ ਲੈ ਭਵਿਖਤ ਵਾਕ, ਜੋ ਭਵਿਸ਼ਾਂ ਵਿਚ ਸਮਝਾਈਆ। ਦੀਨ ਦੁਨੀ ਤੱਕ ਲੈ ਆਪਣੇ ਸੱਜਣ ਸਾਕ, ਜੀਵਾਂ ਜੰਤਾਂ ਧਿਆਨ ਲਗਾਈਆ। ਨਿਗਾਹ ਮਾਰ ਲੈ ਮੇਰੇ ਅਸਵ ਘੋੜੇ ਰਾਕ, ਜੋ ਆਪਣੀ ਲਏ ਅੰਗੜਾਈਆ। ਜਿਹੜਾ ਚੱਲਣ ਨੂੰ ਬੜਾ ਚਲਾਕ, ਦੋ ਜਹਾਨਾਂ ਪੰਧ ਮੁਕਾਈਆ । ਜਿਸ ਦੇ ਪੌੜਾਂ ਨਾਲ ਉਡਣੀ ਖ਼ਾਕ, ਧਰਨੀ ਧਵਲ ਹਿਲਾਈਆ। ਓਹ ਵਕਤ ਸੁਹੰਜਣਾ ਵੇਖਾਂ ਈਸਾ ਵਾਲਾ ਕਲਾਕ, ਕਲਧਾਰੀ ਨਾਲ ਮਿਲਾਈਆ। ਮਾਇਆ ਤੈਨੂੰ ਮਿਲਣ ਦਾ ਮਿਲੇ ਇਤਫਾਕ, ਇਤਫਾਕੀਆ ਤੇਰਾ ਮੇਲ ਮਿਲਾਈਆ। ਤੂੰ ਓਸ ਦੀ ਬਣਨਾ ਚਾਕ, ਚਾਕਰ ਹੋ ਕੇ ਸੇਵ ਕਮਾਈਆ। ਤੇਰੀ ਵਡਿਆਈ ਰਹਿ ਜਾਏ ਨਾਕ, ਸੀਸ ਮੇਂਢੀ ਦਏ ਸੁਹਾਈਆ। ਤੂੰ ਪਿਆਰ ਵਿਚ ਹੋਣਾ ਮੁਸ਼ਤਾਕ, ਮੁਹੱਬਤ ਵਿਚ ਸਮਾਈਆ। ਦੀਨ ਦੁਨੀ ਕਰੇ ਪਸ਼ਚਾਤਾਪ, ਹੈਰਾਨੀ ਘਰ ਘਰ ਵੇਖ ਵਖਾਈਆ। ਧਰਮ ਰਹੇ ਕਿਸੇ ਨਾ ਨਾਤ, ਪ੍ਰੀਤੀ ਸਚ ਨਾ ਕੋਇ ਨਿਭਾਈਆ । ਸੁਣ ਲੈ ਮੇਰੀ ਬਾਤ, ਬਾਤਨ ਦਿਆਂ ਦ੍ਰਿੜਾਈਆ। ਧਰਨੀ ਧਵਲ ਵਿਗੜਨ ਵਾਲਾ ਹਾਲਾਤ, ਹਾਲਾਂਕਿ ਸਜਣੂਆ ਰਿਹਾ ਸਮਝਾਈਆ। ਸਹਾਰਾ ਰਹਿਣਾ ਨਹੀਂ ਕਿਸੇ ਛਾਤ, ਮੰਦਰ ਬੰਕ ਨਾ ਕੋਇ ਸਹਾਈਆ। ਖੁਸ਼ੀ ਰਹੇ ਨਾ ਕਿਸੇ ਪ੍ਰਭਾਤ, ਸੰਧਿਆ ਸੰਖ ਨਾ ਕੋਇ ਵਜਾਈਆ। ਰੂਹ ਰਹੇ ਕੋਈ ਨਾ ਪਾਕ, ਬੁਤਖਾਨੇ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਮੇਟੇ ਕੂੜ ਅੰਧੇਰੀ ਰਾਤ, ਰਾਤੀ ਰੁਤੀ ਥਿਤ ਥਿਤੀ ਆਪਣੇ ਰੰਗ ਰੰਗਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਰਸਾਲ ਸਿੰਘ ਦੇ ਟੈਂਟ ਵਿਚ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਨੂੰ ਅਗੰਮੀ ਆਇਆ ਭਵਿਖ, ਭਵਿਸ਼ ਵਿਚ ਪ੍ਰਭੂ ਦਿਤਾ ਸਮਝਾਈਆ। ਸਤਿ ਸਚ ਰਿਹਾ ਕਿਤੇ ਨਾ ਦਿਸ, ਕੁੰਟ ਚਾਰ ਨਜ਼ਰ ਕੋਇ ਨਾ ਆਈਆ। ਜੋ ਅਵਤਾਰ ਪੈਗੰਬਰ ਗੁਰ ਲੇਖ ਗਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਦੀ ਚੌਧਵੀਂ ਧਰਮ ਈਮਾਨ ਦਾ ਮੁਰੀਦ ਦਿਸੇ ਕੋਈ ਨਾ ਸਿਖ, ਸਿਖਿਆ ਵਿਚ ਨਾ ਕੋਇ ਸਮਾਈਆ। ਮੈਂ ਵੇਖਾਂ ਕਿਸ ਕਿਸ, ਕਿਸਮਤਹੀਣ ਹੋਈ ਲੋਕਾਈਆ। ਸਤਿ ਮਾਰਗ ਤੋਂ ਸਾਰੇ ਗਏ ਰਿਸ, ਰਸਨਾ ਜੇਹਵਾ ਹੋਈ ਹਲਕਾਈਆ। ਮੈਂ ਆਖ ਸੁਣਾਵਾਂ ਜਿਸ, ਮੇਰੀ ਸੁਣਨ ਕੋਇ ਨਾ ਪਾਈਆ। ਮੈਂ ਉਭੇ ਸਾਹ ਰੋਵਾਂ ਫਿਸ, ਹੌਕਿਆਂ ਵਿਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ।
ਮਾਇਆ ਕਹੇ ਮੈਂ ਕੀ ਦੱਸਾਂ ਖੇਲ ਪ੍ਰਭੂ ਪ੍ਰਭ ਏਕ, ਏਕੰਕਾਰਾ ਕੀ ਸੁਣਾਈਆ। ਤੂੰ ਜੁਗ ਚੌਕੜੀ
ਵੇਖੇ ਕੇਤਨ ਕੇਤ, ਕੇਤਨ ਕੇਤੀ ਧਿਆਨ ਲਗਾਈਆ। ਤੇਰੀ ਨਜ਼ਰੀ ਆਵਣ ਨੇਤਨ ਨੇਤ, ਨੇਰਨ ਨੇਰਾ ਸੋਭਾ ਪਾਈਆ। ਮੇਰਾ ਪਾਇਆ ਕਿਸੇ ਨਾ ਭੇਤ, ਭੇਵ ਕਹਿਣ ਕਿਛ ਨਾ ਪਾਈਆ । ਮੈਂ ਵਸਾਂ ਅਗੰਮੜੇ ਦੇਸ, ਸਚਖੰਡ ਸਾਚੇ ਸੋਭਾ ਪਾਈਆ। ਮਾਲਕ ਬਣ ਨਰੇਸ਼, ਨਰ ਨਰਾਇਣ ਨਾਉਂ ਧਰਾਈਆ। ਅਵਤਾਰ ਪੈਗੰਬਰ ਗੁਰੂ ਦੇ ਸੰਦੇਸ਼, ਸ਼ਬਦੀ ਕਲਮੇ ਨਾਮ ਸਮਝਾਈਆ। ਅੰਤ ਬਦਲੇ ਅਗੰਮਾ ਵੇਸ, ਅਵਲੜੀ ਕਾਰ ਕਮਾਈਆ। ਜਿਸ ਦੇ ਸਾਹਮਣੇ ਹੋਣਾ ਪੇਸ਼, ਪੇਸ਼ੀਨਗੋਈਆਂ ਤੈਨੂੰ ਦਏ ਵਖਾਈਆ। ਜਿਸ ਵਿਚ ਚਾਰ ਕੰਟ ਹੋਣਾ ਦਰਵੇਸ਼, ਬਿਨ ਅਲਫੀਆਂ ਅਲਖ ਜਗਾਈਆ। ਧਰਨੀ ਹੋਵੇ ਕਲੇਸ਼, ਕਲਕਾਤੀ ਰੋਵਣ ਮਾਰਨ ਧਾਈਆ। ਲੇਖਾ ਜਾਣੇ ਗੋਬਿੰਦ ਦਸ ਦਸਮੇਸ਼, ਦਹਿ ਦਿਸ਼ਾ ਫੋਲ ਫੁਲਾਈਆ। ਜਿਸ ਝਗੜਾ ਮੇਟਣਾ ਮਲੇਸ਼, ਕੂੜ ਕੁੜਿਆਰਾ ਡੇਰਾ ਢਾਹੀਆ। ਓਹ ਦੇਵੇ ਅਗੰਮੜਾ ਸੰਦੇਸ਼, ਬਿਨ ਸਰਵਣਾਂ ਦਏ ਸੁਣਾਈਆ। ਜੋ ਪੁਰਖ ਅਕਾਲਾ ਰਹੇ ਹਮੇਸ਼, ਹਮ ਸਾਜਣ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਤ ਨਵਿਤਾ ਆਪਣਾ ਬਦਲੇ ਅਗੰਮਾ ਵੇਸ, ਭੇਖ ਭੇਖਾਧਾਰੀ ਆਪ ਬਦਲਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਹੰਸ ਰਾਜ ਦੇ ਟੈਂਟ ਵਿਖੇ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਈਆ ਕਹੇ ਪ੍ਰਭੂ ਮੇਰੇ ਕਰਤਿਆ, ਕਰਤਾਰ ਕੁਦਰਤ ਦੇ ਮਾਲਕ ਤੇਰੀ ਵਡਿਆਈਆ। ਤੂੰ ਨਿਰਗੁਣ ਧਾਰ ਆਇਆ ਪਰਤਿਆ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਇਆ ਉਪਰ ਧਰਤਿਆ, ਧਵਲ ਦਿਤੀ ਸੁਹਾਈਆ । ਤੇਰਾ ਖੇਲ ਹੋਵੇ ਸ਼ਰਤਿਆ, ਸ਼ਰਾ ਦੇਣੀ ਬਦਲਾਈਆ। ਮੇਰੇ ਸਵਾਮੀ ਸਾਚੇ ਅਰਸ਼ਿਆ, ਅਰਸ਼ੀ ਪ੍ਰੀਤਮ ਤੇਰੇ ਹੱਥ ਵਡਿਆਈਆ। ਮੇਰੇ ਮਾਲਕ ਖ਼ਾਲਕ ਫਰਸ਼ਿਆ, ਫਰਸ਼ ਵੇਖਣਾ ਚਾਈਂ ਚਾਈਆ। ਮੇਰੀ ਪੂਰੀ ਕਰ ਦੇਣੀ ਹਰਸਿਆ, ਹਵਸ ਦੇਣੀ ਗੁਵਾਈਆ। ਤੂ ਦੇਵਣ ਵਾਲਾ ਦਰਸਿਆ, ਦੀਦ ਦੇਣੀ ਚਮਕਾਈਆ । ਮੈਂ ਤੇਰੇ ਹੁਕਮ ਵਿਚ ਰਹਵਾਂ ਪਰਚਿਆ, ਪਰਾਚੀਨ ਦਾ ਲੇਖਾ ਝੋਲੀ ਪਾਈਆ। ਵਸਣਹਾਰੇ ਮੰਦਰ ਮਸਜਿਦ ਸ਼ਿਵਦੁਆਲੇ ਮਠ ਚਰਚਿਆ, ਚਰਾਗਾਹਾਂ ਤੇਰੀ ਸ਼ਰਨਾਈਆ। ਮੈਂ ਬਿਰਹੋਂ ਵਿਛੋੜੇ ਵਿਚ ਮਰਦੀਆਂ, ਮਰਦ ਮਰਦਾਨੇ ਹੋਣਾ ਆਪ ਸਹਾਈਆ। ਮੇਰਾ ਬਣਨਾ ਦਰਦੀਆ, ਦਰਦ ਲੈਣਾ ਵੰਡਾਈਆ। ਮੇਰੀਆਂ ਪਿਛਲੀਆਂ ਵੇਖ ਲੈ ਅਰਜੀਆਂ, ਜੁਗ ਚੌਕੜੀ ਤੇਰੇ ਅੱਗੇ ਰਖਾਈਆ। ਤੂੰ ਸਦਾ ਆਪਣੀਆਂ ਕਰੇਂ ਮਰਜੀਆਂ, ਮਾਲਕ ਹੋ ਕੇ ਹੁਕਮ ਵਰਤਾਈਆ। ਮੈਂ ਭਿਖਾਰਨ ਹੋਈ ਗਰਜੀਆ, ਗਰਜ ਤੇਰੇ ਅੱਗੇ ਰਖਾਈਆ। ਤੇਰਾ ਖੇਲ ਹੋਵੇ ਅਸਚਰਜੀਆ, ਅਸਚਰਜ ਤੇਰੀ ਤੇਰੇ ਹੱਥ ਵਡਿਆਈਆ। ਸਭ ਦੀਆਂ ਪੁਠੀਆਂ ਕਰਨੀਆਂ ਨਰਦੀਆਂ, ਨਰ ਨਰੇਸ਼ਾਂ ਦੇਣਾ ਢਾਹੀਆ। ਸ਼ਰਅ ਦੀਆਂ ਵੇਖਣੀਆਂ ਕਰਦੀਆਂ, ਛੁਰੀ ਜਗਤ ਫੋਲ ਫੁਲਾਈਆ। ਮੈਂ ਮਿੰਨਤਾਂ ਹਾੜੇ ਕਰਦੀਆਂ, ਨਿਵ ਨਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੈਂ ਤੇਰਾ ਢੋਲਾ ਪੜ੍ਹਦੀਆਂ, ਦੂਸਰ ਅਵਰ ਨਾ ਕੋਇ ਪੜ੍ਹਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਪਰਕਾਸ਼ੋ ਦੇਵੀ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਫਿਰਾਂ ਤੌਲੀ ਤੌਲੀ, ਤਲਬਾ ਸਾਰਿਆਂ ਮੰਗ ਮੰਗਾਈਆ। ਨਾਲ ਸੰਦੇਸ਼ਾ ਦੇਵਾਂ ਧਰਨੀ ਧਰਤ ਧੌਲੀ, ਧਵਲ ਦਿਆਂ ਜਣਾਈਆ। ਮੇਰੀ ਰੁੱਤ ਸੁਹੰਜਣੀ ਮੌਲੀ, ਪ੍ਰਭੂ ਦਿਤੀ ਮਾਣ ਵਡਿਆਈਆ। ਅਵਤਾਰ ਪੈਗੰਬਰ ਗੁਰੂਆਂ ਵੇਖਾਂ ਕਵਲੀ, ਕੌਲ ਇਕਰਾਰ ਨਾਲ ਮਿਲਾਈਆ। ਦੁਨੀ ਦੁਨੀ ਵੇਖਾਂ ਬਬਲੀ, ਦੀਨ ਦੀਨਾਂ ਫੋਲ ਫੁਲਾਈਆ। ਆਪ ਬਣ ਕੇ ਵੈਰਾਗਣ ਕਮਲੀ, ਭੱਜਾਂ ਵਾਹੋ ਦਾਹੀਆ। ਜਗਿਆਸੂਆਂ ਬੁੱਧੀ ਕਰਾਂ ਯਮਲੀ, ਯਾਦ ਪ੍ਰਭ ਦੀ ਦਿਆਂ ਭੁਲਾਈਆ। ਮੇਰੀ ਖੇਲ ਜਾਣੇ ਕਾਹਨਾ ਸਵਲੀ, ਕ੍ਰਿਸ਼ਨ ਰੰਗ ਰੰਗਾਈਆ। ਮੈਂ ਬਾਹੂ ਬਲ ਵੇਖਾਂ ਡੌਲੀ, ਸੂਰਬੀਰਾਂ ਦਿਆਂ ਹਿਲਾਈਆ। ਮੇਰੀ ਖੇਲ ਜਾਣੇ ਕੋਈ ਨਾ ਗਬਲੀ, ਕੀ ਭੀਤਰ ਹੁਕਮ ਵਰਤਾਈਆ। ਮੈਂ ਭੱਜੀ ਫਿਰਦੀ ਕੂੜ ਕੁੜਿਆਰੀ ਮਧ ਲਈ, ਰਸ ਦੀਨ ਦੁਨੀ ਪਿਆਈਆ। ਮੈਨੂੰ ਪੁਰਖ ਅਕਾਲੇ ਚਰਨਾਂ ਵਿਚ ਸੱਦ ਲਈ, ਸਦਕੇ ਵਾਰੀ ਘੋਲ ਘੁੰਮਾਈਆ। ਮੈਂ ਪਿਆਰ ਵਿਚ ਬੱਝ ਗਈ, ਬੰਧਨ ਸਕੇ ਨਾ ਕੋਇ ਤੁੜਾਈਆ। ਮੈਂ ਚਾਰੋਂ ਕੁੰਟ ਭੱਜ ਲਈ, ਨੱਸੀ ਵਾਹੋ ਦਾਹੀਆ। ਮੈਂ ਜਗਤ ਜਹਾਨ ਵੇਖ ਹੱਦ ਲਈ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਮੈਂ ਨਿਰਗੁਣ ਜੋਤ ਲੱਭ ਲਈ, ਲਬਾਂ ਤੋਂ ਹੱਸ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ।
ਮਾਇਆ ਕਹੇ ਮੈਂ ਆਪਾ ਰਹੀ ਵਿਚਾਰ, ਵਿਚਰਕੇ ਦਿਆਂ ਸੁਣਾਈਆ। ਕੀ ਖੇਲ ਕਰੇ ਮੇਰਾ ਕਰਤਾਰ, ਕੁਦਰਤ ਦਾ ਕਾਦਰ ਹੁਕਮ ਵਰਤਾਈਆ। ਜਿਸ ਦੇ ਹੁਕਮ ਵਿਚ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਾਹੋ ਦਾਹੀਆ। ਓਹ ਲਹਿਣੇ ਦੇਣੇ ਰਿਹਾ ਨਿਵਾਰ, ਉਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਮੈਂ ਉਸ ਦਾ ਕਰਾਂ ਦੀਦਾਰ, ਸਨਮੁਖ ਹੋ ਕੇ ਦਰਸ਼ਨ ਪਾਈਆ। ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਖ਼ਾਕ ਰਮਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਤੇਰੀ ਬੇਪਰਵਾਹੀਆ। ਚਾਰੋਂ ਕੁੰਟ ਵੇਖ ਲੈ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਭਰਮੇ ਭੁਲਿਆ ਨਾਰੀ ਨਾਰ, ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਕੂੜ ਕੁੜਿਆਰ ਬਣਿਆ ਆਹਾਰ, ਵਿਭਚਾਰ ਕਰੇ ਲੁਕਾਈਆ। ਤਨ ਮਮਤਾ ਪੈਜ ਸ਼ਿੰਗਾਰ, ਹਉਮੇ ਹੰਗਤਾ ਗੜ ਸੁਹਾਈਆ। ਮਾਇਆ ਕਹੇ ਮੈਂ ਵੇਖਾਂ ਵਿਗਸਾਂ ਪਾਵਾਂ ਸਾਰ, ਬਿਨ ਨੈਣਾਂ ਨੈਣ ਉਠਾਈਆ। ਮੈਨੂੰ ਇਉਂ ਜਾਪਦਾ ਇਹ ਖੇਲ ਦਿਉਹਾੜੀ ਦੋ ਕੇ ਚਾਰ, ਚਾਰੇ ਕੁੰਟ ਨਜ਼ਰੀ ਆਈਆ। ਉਧਰ ਇਸ਼ਾਰਾ ਦੇਵੇ ਮੁਹੰਮਦ ਚਾਰ ਯਾਰ, ਉਮਤ ਉਮਤੀ ਨਾਲ ਮਿਲਾਈਆ। ਉਧਰ ਸਤਿਗੁਰ ਸ਼ਬਦ ਹੋਵੇ ਤਿਆਰ, ਤ੍ਰੈਗੁਣ ਅਤੀਤਾ ਲਏ ਅੰਗੜਾਈਆ। ਉਧਰ ਅਵਤਾਰ ਪੈਗ਼ੰਬਰ ਗੁਰੂ ਰਹੇ ਪੁਕਾਰ, ਕੂਕ ਕੂਕ ਸੁਣਾਈਆ। ਉਧਰ ਧਰਨੀ ਕਹੇ ਪ੍ਰਭੂ ਮੇਰਾ ਹੌਲਾ ਕਰਦੇ ਭਾਰ, ਪਤਤ ਪਾਪੀਆਂ ਕਰ ਸਫਾਈਆ। ਉਧਰ ਕਲਜੁਗ ਕਹੇ ਮੇਰਾ ਮੇਟ ਦੇ ਅੰਧ ਅੰਧਿਆਰ, ਅਗਿਆਨ ਅੰਧੇਰਾ ਦੇ ਚੁਕਾਈਆ। ਉਧਰ ਸਤਿਜੁਗ ਕਹੇ ਮੇਰਾ ਮਾਤਲੋਕ ਕਰ ਉਜਿਆਰ, ਚਾਰ ਕੁੰਟ ਕਰਾਂ ਰੁਸ਼ਨਾਈਆ। ਉਧਰੋਂ ਧਰਮ ਕਹੇ ਮੇਰੀ ਸਤਿ ਦੀ ਕਰ ਬਹਾਰ, ਪਤ ਟਹਿਣੀ ਆਪ ਮਹਿਕਾਈਆ। ਮਾਇਆ ਕਹੇ ਮੈਂ ਨਿਵ ਨਿਵ ਕਰਾਂ ਨਿਮਸਕਾਰ, ਧੂੜੀ ਚਰਨਾਂ ਖ਼ਾਕ ਰਮਾਈਆ। ਕਿਰਪਾ ਕਰ ਮੇਰੇ ਗਿਰਵਰ ਗਿਰਧਾਰ, ਗਹਿਰ ਗੰਭੀਰ ਤੇਰੇ ਹੱਥ ਵਡਿਆਈਆ। ਮੇਰੀ ਆਸਾ ਮਨਸਾ ਪੂਰੀ ਕਰ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਮੈਂ ਖ਼ੁਸ਼ੀਆਂ ਵਿਚ ਬਣਾਂ ਨਾਚਾਰ, ਦਰ ਠਾਂਡੇ ਨੱਚਾਂ ਕੁੱਦਾਂ ਚਾਈਂ ਚਾਈਂਆ। ਤੂੰ ਬਖ਼ਸ਼ਣਹਾਰ ਮੇਰਾ ਪਰਵਰਦਿਗਾਰ, ਸਾਝਾਂ ਯਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਖ਼ੁਸ਼ੀਆਂ ਵਾਲੀ ਹੋਏ ਬਹਾਰ, ਬਹਿਬਲ ਹੋ ਕੇ ਤੇਰੇ ਅੱਗੇ ਰਹੀ ਸੁਣਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਗਿਆਨ ਚੰਦ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਥੋਂ ਸਾਰੇ ਮੰਗਦੇ ਮੰਗਾ, ਮਾਂਗਤ ਹੋ ਕੇ ਧਿਆਨ ਲਗਾਈਆ। ਮੈਂ ਹੁਕਮ ਚਾਹੁੰਦੀ ਸੂਰੇ ਸਰਬੰਗਾ, ਕੀ ਕਰਤਾ ਦਏ ਦ੍ਰਿੜਾਈਆ । ਫੇਰ ਘਰ ਘਰ ਚਾੜ੍ਹਾਂਗੀ ਰੰਗਾ, ਨਵ ਸਤ ਵੇਖ ਵਖਾਈਆ। ਜਗਤ ਵਜਾਵਾਂ ਅਗੰਮ ਮਰਦੰਗਾ, ਤਾਲ ਆਪਣਾ ਦਿਆਂ ਸੁਣਾਈਆ। ਫੜ ਉਠਾਵਾਂ ਭੁੱਖਾ ਨੰਗਾ, ਸ਼ਾਹ ਸ਼ਹਾਨਾ ਨਾਲ ਮਿਲਾਈਆ। ਮੇਰਾ ਖੇਲ ਸਭ ਨੂੰ ਲੱਗੇ ਚੰਗਾ, ਚੰਗੀ ਤਰਾਂ ਜਣਾਈਆ। ਨੈਣ ਉਠਾਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੱਠ ਸੱਠ ਨਾਲ ਮਿਲਾਈਆ। ਲਹਿਣਾ ਦੇਣਾ ਤੱਕਾਂ ਤਤ ਪੰਜਾ, ਪੰਚਾਂ ਸ਼ਬਦਾਂ ਸ਼ਬਦ ਸ਼ਨਵਾਈਆ। ਵੇਖ ਖੇਲ ਅੱਖਰ ਬਵਿੰਜਾ, ਬਾਵਨ ਧਾਰ ਭੇਵ ਚੁਕਾਈਆ। ਮੇਰਾ ਲਹਿਣਾ ਦੇਣਾ ਦੀਨ ਦੁਨੀ ਨਾਲ ਸੰਦਾ, ਸੰਨਦ ਪਿਛਲੀ ਦਿਆਂ ਵਖਾਈਆ। ਕਲਜੁਗ ਅੰਤਮ ਤੱਕਾਂ ਕੰਢਾ, ਕੰਢੀ ਬੈਠੀ ਧਿਆਨ ਲਗਾਈਆ। ਨਿਰਗੁਣ ਧਾਰ ਵੇਖਾਂ ਖੰਡਾ, ਖੜਗਾਂ ਬਾਹਰ ਅੱਖ ਉਠਾਈਆ। ਜਗਤ ਵਿਦਿਆ ਤੱਕਾਂ ਪੰਡਾ, ਮੁਲ੍ਹਾਂ ਸ਼ੇਖ਼ਾਂ ਫੋਲ ਫੁਲਾਈਆ। ਦੀਨ ਦੁਨੀ ਦਾ ਅੰਤਸ਼ਕਰਨ ਤੱਕਾਂ ਰੰਡਾ, ਬੇਵਾ ਦਿਸੇ ਲੋਕਾਈਆ। ਮੇਰਾ ਸਫਰ ਨਹੀਂ ਕੋਈ ਲੰਬਾ, ਲੰਮਾਹ ਲੰਮਾਹ ਵੇਖ ਵਖਾਈਆ। ਪ੍ਰਭੂ ਦੇ ਹੁਕਮ ਵਿਚ ਮੈਂ ਕੰਬਾ, ਥਰਥਰਾਹਟ ਵਿਚ ਦੁਹਾਈਆ । ਮੈਂ ਸਾਹਿਬ ਦੇ ਨਾਮ ਦਾ ਕਿਸੇ ਨੂੰ ਲੈਣ ਨਹੀਂ ਦੇਣਾ ਚੰਦਾ, ਚੰਦ ਚਾਂਦਨੀ ਵੇਖਾਂ ਚਾਈਂ ਚਾਈਂਆ। ਮਾਨਸ ਮਾਨਵ ਮਾਨੁਖ ਧਰਨੀ ਉਤੇ ਰਹਿਣ ਦੇਣਾ ਨਹੀਂ ਕੋਈ ਗੰਦਾ, ਕੂੜ ਕੁੜਿਆਰਾ ਡੇਰਾ ਢਾਹੀਆ। ਚੁਰਾਸੀ ਵਿਚੋਂ ਬੰਦਗੀ ਵਾਲਾ ਵੇਖਾਂ ਬੰਦਾ, ਹਰਿਜਨ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਮੇਰੇ ਹੱਥ ਰਖਾਈਆ ।
ਮਾਇਆ ਕਹੇ ਮੈਂ ਜਗਤ ਤੱਕਦੀ ਧਾਰਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਨੌਂ ਖੰਡ ਪ੍ਰਿਥਮੀ ਪਾਵਾਂ ਸਾਰਾ, ਪ੍ਰਿਥਮ ਇਕੋ ਪੁਰਖ ਅਕਾਲ ਧਿਆਈਆ। ਦੂਜਾ ਸਤਿਗੁਰ ਸ਼ਬਦ ਕਰ ਪਿਆਰਾ, ਪ੍ਰੇਮ ਪ੍ਰੀਤੀ ਵਿਚ ਸੀਸ ਨਿਵਾਈਆ। ਨੈਣੀ ਤੱਕ ਕੇ ਸਚਖੰਡ ਦੁਵਾਰਾ, ਬੰਕ ਦੁਵਾਰੀ ਵੇਖਾਂ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇ ਇਸ਼ਾਰਾ, ਬਿਨ ਅੱਖ ਸੈਨਤ ਦਿਆਂ ਲਗਾਈਆ। ਸੰਦੇਸ਼ਾ ਦੇ ਪੈਗ਼ੰਬਰ ਗੁਰ ਅਵਤਾਰਾ, ਆਪਣੀ ਕਾਰ ਕਮਾਈਆ। ਆਓ ਵੇਖੋ ਦੀਨ ਦੁਨੀ ਚਾਰੋਂ ਕੁੰਟ ਨੈਣ ਉਜਿਆਰਾ, ਉਤਰ ਪੂਰਬ ਪੱਛਮ ਦੱਖਣ ਪੜਦਾ ਜਗਤ ਉਠਾਈਆ। ਧਰਨੀ ਵਖਾਵਾਂ ਰੋਦੀ ਜ਼ਾਰੋ ਜ਼ਾਰਾ, ਨੇਤਰ ਨੈਣਾਂ ਨੀਰ ਵਹਾਈਆ। ਸਤਿ ਸਚ ਦਾ ਰਹੇ ਨਾ ਕੋਈ ਦੁਵਾਰਾ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਚਾਰ ਕੁੰਟ ਲੋਭ ਮੋਹ ਹੰਕਾਰ ਵਿਕਾਰਾ, ਮਾਇਆ ਮਮਤਾ ਹੋਈ ਹਲਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਨਾ ਕੋਇ ਪਿਆਰਾ, ਪ੍ਰੀਤਮ ਮਿਲ ਕੇ ਵੱਜੇ ਨਾ ਕੋਇ ਵਧਾਈਆ। ਨਾਦ ਸ਼ਬਦ ਸੁਣੇ ਨਾ ਕੋਇ ਧੁੰਨਕਾਰਾ, ਆਤਮਕ ਰਾਗ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਨਾ ਕੋਈ ਠੰਡਾ ਠਾਰਾ, ਬੂੰਦ ਸੁਵਾਤੀ ਕਵਲ ਨਾਭ ਨਾ ਕੋਇ ਉਲਟਾਈਆ। ਸਾਜਣ ਮੀਤ ਪ੍ਰਭੂ ਮਿਲੇ ਨਾ ਪ੍ਰੀਤਮ ਪਿਆਰਾ, ਪਾਰਬ੍ਰਹਮ ਦਰਸ ਕੋਇ ਨਾ ਪਾਈਆ। ਆਪਣਿਆਂ ਸਿਖਾਂ ਮੁਰੀਦਾਂ ਮੁਰਸ਼ਦੋ ਦਿਓ ਸਹਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਰੰਗ ਰੰਗਾਈਆ।
ਮਾਇਆ ਕਹੇ ਮੈਂ ਰੰਗਾਵਾਂ ਰੰਗ ਚਲੂਲ, ਅਨਦ੍ਰਿਸ਼ਟ ਦਿਆਂ ਸਮਝਾਈਆ। ਧਰਮ ਦੀ ਧਾਰ ਦੱਸਾਂ ਅਸੂਲ, ਅਸਲ ਅਸਲ ਵਿਚੋਂ ਪਰਗਟਾਈਆ। ਧੁਰ ਦਾ ਹੁਕਮ ਜਾਏ ਕੋਈ ਨਾ ਭੂਲ, ਭੁਲਿਆਂ ਦਿਆਂ ਦ੍ਰਿੜਾਈਆ। ਖ਼ੁਦ ਖ਼ੁਦਾ ਦਾ ਹੁਕਮ ਵਰਤਣਾ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਖੇਲ ਕਰੇ ਮਾਲਕ ਸੁਵਾਮੀ ਕੰਤ ਕੰਤੂਹਲ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਸਚ ਪੰਘੂੜਾ ਮੈਂ ਦੋ ਜਹਾਨਾਂ ਰਹੀ ਝੂਲ, ਝੂਲੇ ਦੇਵੇ ਥਾਉਂ ਥਾਈਂਆ। ਓਸ ਦੇ ਚਰਨਾਂ ਮਸਤਕ ਲਾਵਾਂ ਧੂਲ, ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਓਹ ਲੇਖੇ ਲਹਿਣੇ ਜਾਣੇ ਸ਼ੰਕਰ ਵਾਲੀ ਤ੍ਰੈਸੂਲ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਧੁਰ ਦਾ ਹੁਕਮ ਹੁਕਮ ਵਿਚੋਂ ਵਰਤਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਖੋਲੂ ਰਾਮ ਦੇ ਟੈਂਟ ਵਿਚ ਮਨਵਾਲ ਕੈਂਪ ਜ਼ਿਲਾ ਜੰਮੂ
ਸਤਿਗੁਰ ਬਖ਼ਸ਼ੇ ਸਚ ਧਰਵਾਸ, ਸ਼ਬਦ ਧਾਰ ਸਰਨਾਈਆ। ਅੰਤਰ ਨਿਰੰਤਰ ਦੇ ਵਿਸ਼ਵਾਸ, ਵਿਸ਼ਵ ਦਾ ਭੇਵ ਚੁਕਾਈਆ। ਲੇਖੇ ਲਾ ਸੁਵਾਸ ਸੁਵਾਸ, ਪਵਣ ਪਵਣਾਂ ਨਾਲ ਮਿਲਾਈਆ। ਮਾਨਸ ਜਨਮ ਕਰੇ ਰਾਸ, ਸਿਰ ਆਪਣਾ ਹੱਥ ਟਿਕਾਈਆ। ਪੰਧ ਮੁਕਾ ਕੇ ਜ਼ਿਮੀ ਆਕਾਸ਼, ਗਗਨ ਗਗਨੰਤਰਾਂ ਲੇਖਾ ਦਏ ਚੁਕਾਈਆ। ਹਰਿਜਨ ਰੱਖੇ ਦਾਸ, ਸੇਵਕ ਸੇਵਾ ਰੂਪ ਵਟਾਈਆ। ਕਾਇਆ ਘਰ ਮੰਡਲ ਪਾਵੇ ਰਾਸ, ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਸਦਾ ਸੁਹੇਲਾ ਰੱਖੇ ਪਾਸ, ਵਿਛੜ ਕਦੇ ਨਾ ਜਾਈਆ। ਸਚ ਦੁਵਾਰਾ ਏਕੰਕਾਰਾ ਸਚਖੰਡ ਬਖ਼ਸ਼ ਨਿਵਾਸ, ਜੋਤੀ ਜਾਤਾ ਪੁਰਖ ਬਿਧਾਤਾ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗ੍ਰਹਿ ਸਾਚਾ ਰੰਗ ਰੰਗਾਈਆ।
ਸਤਿਗੁਰ ਸ਼ਬਦ ਕਹੇ ਮੇਰੀ ਧਰਮ ਧਾਰ ਦੀ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਜਨ ਭਗਤਾਂ ਦੇਵਣਹਾਰ ਸੰਤੋਖ, ਸਤਿ ਸਤਿ ਵਿਚ ਸਮਾਈਆ। ਨਾ ਹਰਖ ਨਾ ਸੋਗ, ਚਿੰਤਾ ਗ਼ਮ ਨਾ ਕੋਇ ਜਣਾਈਆ। ਮਾਨਵ ਮਾਨਸ ਮਾਨੁਖ ਧਰਨੀ ਧਰਤ ਧਵਲ ਧੌਲ ਚੁਗਦੇ ਚੋਗ, ਰਸਨਾ ਜੇਹਵਾ ਰਸ ਚਖਾਈਆ। ਆਪਣੀ ਆਪਣੀ ਆਯੂ ਸਾਰੇ ਭੋਗ, ਚਲਣ ਵਾਹੋ ਦਾਹੀਆ। ਕੋਟਾਂ ਵਿਚੋਂ ਜਨ ਭਗਤ ਸੁਹੇਲਿਆਂ ਹੁੰਦਾ ਸੰਯੋਗ, ਪੁਰਖ ਬਿਧਾਤਾ ਆਪਣਾ ਮੇਲ ਮਿਲਾਈਆ। ਆਵਣ ਜਾਵਣ ਕੱਟੇ ਰੋਗ, ਚੁਰਾਸੀ ਲੇਖਾ ਦਏ ਚੁਕਾਈਆ। ਸਚ ਦੁਵਾਰ ਬਖ਼ਸ਼ ਕੇ ਮੌਜ, ਚਰਨ ਕਵਲ ਦਏ ਸਰਨਾਈਆ। ਦੂਜੀ ਕਰਨੀ ਪਏ ਨਾ ਖੋਜ, ਖੋਜੂ ਕਰਮ ਕਾਂਡ ਦਾ ਡੇਰਾ ਢਾਹੀਆ। ਸਤਿ ਸਚ ਦਾ ਬਖ਼ਸ਼ ਕੇ ਜੋਗ, ਜੁਗਤੀ ਇਕੋ ਇਕ ਵਖਾਈਆ। ਦੇਂਦਾ ਰਹੇ ਦਰਸ ਅਮੋਘ, ਵੱਡਿਆਂ ਛੋਟਿਆਂ ਹੋਏ ਸਹਾਈਆ। ਆਪਣੇ ਕੰਧ ਉਠਾਏ ਤੁਹਾਡਾ ਬੋਝ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਤੁਹਾਡੇ ਅੰਤਸ਼ਕਰਨ ਵਿਚੋਂ ਕੱਢ ਕੇ ਸੋਚ, ਸਮਝ ਸਮਝ ਨਾਲ ਬਦਲਾਈਆ। ਤੁਹਾਡੀ ਆਸ਼ਾ ਮਨਸਾ ਪੂਰੀ ਕਰ ਕੇ ਲੋਚ, ਲੋਚਨ ਨੈਣ ਦਏ ਵਖਾਈਆ। ਆਤਮ ਪਰਮਾਤਮ ਮੇਲ ਮਿਲਾਏ ਅਗੰਮੀ ਗੋਤ, ਦਰ ਠਾਂਡੇ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਲ ਮਿਲਾ ਕੇ ਨਿਰਮਲ ਜੋਤ, ਜੋਤੀ ਜਾਤਾ ਪੁਰਖ ਬਿਧਾਤਾ ਏਕਾ ਘਰ ਦਏ ਵਡਿਆਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਲਵਿੰਦਰ ਸਿੰਘ ਦੇ ਟੈਂਟ ਵਿਚ
ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਨਿਰੰਕਾਰ, ਨਿਰਵੈਰ ਨਿਰਾਕਾਰ ਤੇਰੀ ਓਟ ਤਕਾਇਆ। ਮੈਂ ਨਿਮਾਣੀ ਸੁਣ ਪੁਕਾਰ, ਕੋਝੀ ਕਮਲੀ ਕੂਕ ਕੂਕ ਸੁਣਾਈਆ। ਪੁਰਖ ਬਿਧਾਤੇ ਪਾ ਸਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੈਂ ਰੋਵਾਂ ਜ਼ਾਰੋ ਜ਼ਾਰ, ਸਚਖੰਡ ਤੇਰੇ ਅਲਖ ਜਗਾਈਆ। ਮੇਰੇ ਉਤੇ ਹੋਇਆ
ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਸਚ ਨਾ ਕੋਇ ਉਜਿਆਰ, ਧਰਮ ਬੈਠਾ ਮੁਖ ਛੁਪਾਈਆ। ਤੇਰੀ ਸ੍ਰਿਸ਼ਟੀ ਕਰੇ ਵਿਭਚਾਰ, ਕੁਕਰਮਾਂ ਵਿਚ ਲੋਕਾਈਆ। ਸ਼ਬਦ ਸੁਣੇ ਨਾ ਕੋਈ ਤੇਰੀ ਧੁੰਨਕਾਰ, ਅਨਹਦ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਮਿਲੇ ਨਾ ਠੰਡਾ ਠਾਰ, ਬੂੰਦ ਸੁਵਾਂਤੀ ਨਾ ਕੋਇ ਟਪਕਾਈਆ। ਜੋਤੀ ਜਾਤੇ ਤੇਰਾ ਨੂਰ ਹੋਏ ਕੋਈ ਨਾ ਜਾਹਰ, ਜਾਹਰ ਜਹੂਰ ਤੇਰਾ ਦਰਸ ਕੋਇ ਨਾ ਪਾਈਆ। ਮੇਰੀ ਕਲਜੁਗ ਸੁਣ ਪੁਕਾਰ, ਕੂਕ ਕੂਕ ਦਿਆਂ ਸੁਣਾਈਆ। ਮੇਰੇ ਉਤੋਂ ਲਾਹ ਦੇ ਭਾਰ, ਪਾਪਾਂ ਕਰ ਸਫਾਈਆ। ਜਗਤ ਜਗਿਆਸੂਆਂ ਦੁਰਮਤ ਮੈਲ ਉਤਾਰ, ਨਿਰੰਤਰ ਅੰਤਰ ਦੇ ਵਡਿਆਈਆ। ਆਪਣਾ ਮਾਰਗ ਬਖ਼ਸ਼ ਸੁਖਾਲ, ਰਹਿਬਰ ਹੋ ਕੇ ਵੇਖ ਵਖਾਈਆ। ਮੇਰੇ ਮਾਲਕ ਖਾਲਕ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਮੈਂ ਸਦੀ ਚੌਧਵੀਂ ਹੋਈ ਬੇਹਾਲ, ਬੀਸ ਬੀਸੇ ਤੇਰੀ ਓਟ ਤਕਾਈਆ। ਤੂੰ ਯੋਧਾ ਸੂਰਬੀਰ ਆਦਿ ਜੁਗਾਦੀ ਨੌਜੁਵਾਨ, ਨੂਰ ਨੁਰਾਨਾ ਇਕ ਅਖਵਾਈਆ। ਕਿਰਪਾ ਕਰ ਮੇਰੇ ਭਗਵਾਨ, ਭਗਵਨ ਤੇਰਾ ਰਾਹ ਤਕਾਈਆ। ਕੂੜ ਕੁਕਰਮ ਮੇਟ ਨਿਸ਼ਾਨ, ਸ਼ਰਅ ਸ਼ਰਅ ਵਿਚੋਂ ਬਦਲਾਈਆ। ਆਤਮ ਬ੍ਰਹਮ ਦੇ ਗਿਆਨ, ਸ੍ਰਿਸ਼ਟੀ ਦ੍ਰਿਸ਼ਟੀ ਦੇ ਸਮਝਾਈਆ । ਤੂੰ ਸਭ ਦਾ ਨਜ਼ਰੀ ਆਏਂ ਰਾਮ, ਕਾਹਨ ਕਾਹਨਾ ਇਕੋ ਰੂਪ ਦਰਸਾਈਆ। ਤੂੰ ਪੀਰਾਂ ਦਾ ਪੀਰ ਅਗੰਮ ਅਮਾਮ, ਨਬੀਆਂ ਰਸੂਲਾਂ ਪੜਦਾ ਆਪ ਚੁਕਾਈਆ। ਤੂੰ ਸ਼ਾਹੋ ਭੂਪ ਸੁਲਤਾਨ, ਸ਼ਹਿਨਸ਼ਾਹ ਵਡ ਵਡਿਆਈਆ। ਤੂੰ ਦੋ ਜਹਾਨਾਂ ਰਾਜ ਰਾਜਾਨ, ਪੁਰੀ ਲੋਅ ਬ੍ਰਹਿਮੰਡ ਖੰਡ ਤੇਰੀ ਚਲਣ ਹੁਕਮ ਰਜਾਈਆ। ਧਰਨੀ ਕਹੇ ਧਰਤ ਧਵਲ ਮੈਂ ਨਿਮਾਣੀ ਧੌਲ ਤੂੰ ਪ੍ਰਭੂ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਚਾਰੋਂ ਕੁੰਟ ਸ਼ਰਅ ਸ਼ੈਤਾਨ, ਛੁਰੀ ਵੇਖ ਜਗਤ ਕਸਾਈਆ। ਕਲਜੁਗ ਜੀਵਾਂ ਤੋੜ ਮਾਣ ਅਭਿਮਾਣ, ਹੰਗਤਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਰੇ ਢੋਲਾ ਗਾਣ, ਪਾਰਬ੍ਰਹਮ ਬ੍ਰਹਮ ਮਿਲ ਮਿਲ ਕੇ ਵੱਜੇ ਵਧਾਈਆ। ਤੇਰਾ ਇਸ਼ਟ ਗੁਰਦੇਵ ਸੁਵਾਮੀ ਇਕ ਮਨਾਣ , ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਪ੍ਰੀਤਮ ਦੇ ਦੇ ਆਪਣਾ ਦਾਨ, ਦਇਆਵਾਨ ਮੇਰੀ ਖਾਲੀ ਝੋਲੀ ਦੇਣੀ ਭਰਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਗਿਆਨ ਸਿੰਘ ਦੇ ਟੈਂਟ ਵਿਖੇ ਮਨਵਾਲ ਕੈਂਪ ਜ਼ਿਲਾ ਜੰਮੂ
ਕਲਜੁਗ ਕਹੇ ਧਰਨੀਏ ਪ੍ਰਭ ਅੱਗੇ ਨਾ ਕਰ ਪੁਕਾਰ, ਬਹਿਬਲ ਹੋ ਨਾ ਦੇ ਦੁਹਾਈਆ। ਮੇਰਾ ਵਕਤ ਸੁਹੰਜਣਾ ਵਿਚ ਸੰਸਾਰ, ਚਾਰੋਂ ਕੁੰਟ ਵੇਖ ਧਿਆਨ ਲਗਾਈਆ। ਮੈਂ ਸੰਦੇਸ਼ਾ ਦੇਵਾਂ ਵਾਰੋ ਵਾਰ, ਗ੍ਰਹਿ ਗ੍ਰਹਿ ਰਿਹਾ ਸੁਣਾਈਆ। ਕਲਜੁਗ ਜੀਵਾਂ ਕਰਕੇ ਖ਼ਬਰਦਾਰ, ਸੁਤਿਆਂ ਲਿਆ ਉਠਾਈਆ। ਕੂੜ ਕੁੜਿਆਰਾ ਚਾੜ੍ਹ ਖੁਮਾਰ, ਮਸਤੀ ਦਿਤੀ ਵਖਾਈਆ। ਕਾਮ ਕਰੋਧ ਲੋਭ ਮੋਹ ਬਖ਼ਸ਼ ਹੰਕਾਰ, ਹੰਗਤਾ ਸੰਗ ਰਲਾਈਆ। ਸਤਿ ਧਰਮ ਦਾ ਰਹਿਣ ਨਹੀਂ ਦਿਤਾ ਵਿਚਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਣ ਰਿਹਾ ਨਾ ਕਿਸੇ ਧਰਮ ਦੁਵਾਰ, ਸਾਰੇ ਦੇਣ ਦੁਹਾਈਆ। ਅੱਠ ਸੱਠ ਰੋਵਣ ਧਾਹਾਂ ਮਾਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਇਹ ਖੇਲ ਮੇਰਾ ਤੱਕ ਅਪਰ ਅਪਾਰ, ਅਪਰੰਪਰ ਸੁਵਾਮੀ ਦਿਤੀ ਵਡਿਆਈਆ। ਮੈਂ ਲਹਿਣਾ ਦੇਣਾ ਜਾਣਾ ਜਗਤ ਜੀਵਾਂ ਪਾਵਾਂ ਸਾਰ, ਮਾਂਹਸਾਰਥੀ ਹੋ ਕੇ ਵੇਖ ਵਖਾਈਆ। ਮੇਰੀ ਚਾਰੋਂ ਤਰਫ ਖਿਲੀ ਗੁਲਜਾਰ, ਮਹਿਕ ਮਮਤਾ ਵਾਲੀ ਮਹਿਕਾਈਆ। ਵਿਭਚਾਰੀ ਕਰਕੇ ਪੁਰਖ ਨਾਰ, ਵੇਖਾਂ ਚਾਈਂ ਚਾਈਂਆ। ਕਿਸੇ ਨਜ਼ਰ ਨਾ ਆਏ ਹਰਿ ਕਰਤਾਰ, ਕਰਤਾ ਪੁਰਖ ਮਿਲਣ ਕੋਇ ਨਾ ਪਾਈਆ। ਮੈਂ ਭੇਵ ਚੁਕਾਇਆ ਤੇਈ ਅਵਤਾਰ, ਹਜ਼ਰਤ ਈਸਾ ਮੂਸਾ ਮੁਹੰਮਦ ਖੇਲ ਖਿਲਾਈਆ। ਗੁਰੂਆਂ ਦੱਸ ਆਪਣੀ ਤਕਰਾਰ, ਬਹਿਰਹਾਲ ਆਪਣਾ ਭੇਵ ਖੁਲ੍ਹਾਈਆ। ਮੈਂ ਨੌਂ ਖੰਡ ਪ੍ਰਿਥਮੀ ਸਭ ਦਾ ਸਿਕਦਾਰ, ਸ਼ਹਿਨਸ਼ਾਹ ਇਕ ਅਖਵਾਈਆ। ਕੋਈ
ਨਾ ਮੇਰੇ ਹੁਕਮ ਤੋਂ ਚਲੇ ਬਾਹਰ, ਸਿਰ ਸਕੇ ਨਾ ਕੋਇ ਉਠਾਈਆ। ਮੈਂ ਸਭ ਦਾ ਪੀਰ ਜਾਹਰ, ਜਾਹਰ ਜਹੂਰ ਨਜ਼ਰੀ ਆਈਆ। ਮੇਰੀ ਸਭ ਤੋਂ ਵਖਰੀ ਗੁਫਤਾਰ, ਗੁਫਤ ਸ਼ਨੀਦ ਕਰਾਂ ਪੜ੍ਹਾਈਆ। ਮੇਰੀ ਖਾਹਿਸ਼ ਦੇ ਤਲਬਗਾਰ, ਦੀਨ ਦੁਨੀ ਵਾਲੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰਾ ਸਾਚਾ ਸੰਗ ਨਿਭਾਈਆ।
ਕਲਜੁਗ ਕਹੇ ਧਰਨੀਏ ਨਾ ਮਾਰ ਪ੍ਰਭੂ ਨੂੰ ਕੂਕਾਂ, ਕੂਕ ਕੂਕ ਸੁਣਾਈਆ। ਮੈਂ ਖ਼ੁਸ਼ੀਆਂ ਵਿਚ ਤੇਰੀ ਸਤਿ ਧਰਮ ਦੀ ਧਾਰ ਨੂੰ ਫੂਕਾਂ, ਅਗਨੀ ਤਤ ਲਗਾਈਆ। ਮੇਰਾ ਖੇਲ ਵੇਖ ਲੈ ਵਿਚ ਪੰਜ ਭੂਤਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਧਿਆਨ ਲਗਾਈਆ। ਮੈਂ ਖਾਲੀ ਰਹਿਣ ਦਿਤਾ ਨਹੀਂ ਕੋਈ ਕੂਚਾ, ਗਲੀ ਗਲੀ ਭੱਜਾਂ ਵਾਹੋ ਦਾਹੀਆ। ਜਗਿਆਸੂ ਦਿਸੇ ਕੋਈ ਨਾ ਸੁਚਾ, ਕੂੜ ਕੁੜਿਆਰਾ ਰੰਗ ਰੰਗਾਈਆ। ਪਿਆਰ ਮੁਹੱਬਤ ਨਾਤਾ ਰਹਿਣ ਦਿਤਾ ਨਹੀਂ ਕਿਸੇ ਗੁਰੂ ਦਾ, ਸੇਵਕ ਵਿਚ ਸੇਵਾ ਭਾਵਨਾ ਨਜ਼ਰ ਕੋਇ ਨਾ ਆਈਆ। ਹੁਣ ਮੇਰਾ ਖੇਲ ਤੱਕਣਾ ਸ਼ੁਰੂ ਦਾ, ਸ਼ਰਅ ਵਾਲਿਆਂ ਦਿਆਂ ਟਕਰਾਈਆ। ਧੁਰ ਦਾ ਹੁਕਮ ਕਦੇ ਨਾ ਮੁੜੂਗਾ, ਨਾ ਕੋਈ ਮੇਟੇ ਮੇਟ ਮਿਟਾਈਆ। ਕੂੜ ਕੁੜਿਆਰਾ ਬੇੜਾ ਸ਼ੌਹ ਦਰਿਆ ਰੁੜੂਗਾ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਅਨਾਦ ਨਾਦੀ ਮੰਤਰ ਏਕ ਫ਼ੁਰੂਗਾ, ਫੁਰਨੇ ਤੇਰੇ ਮੇਰੇ ਰਹਿਣ ਕੋਇ ਨਾ ਪਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਲਾਲ ਸਿੰਘ ਦੇ ਟੈਂਟ ਵਿਚ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਸ਼ਹਿਨਸ਼ਾਹ ਸੁਲਤਾਨਾ, ਸੋ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਹਰਿ ਪੁਰਖ ਨਿਰੰਜਣ ਮੇਰੇ ਮਿਹਰਵਾਨਾ, ਏਕੰਕਾਰ ਤੇਰੀ ਵਡਿਆਈਆ। ਆਦਿ ਨਿਰੰਜਣ ਨੌਜੁਵਾਨਾ, ਅਬਿਨਾਸ਼ੀ ਕਰਤੇ ਹੋਣਾ ਸਹਾਈਆ । ਸ੍ਰੀ ਭਗਵਾਨ ਬਣ ਮਰਦ ਮਰਦਾਨਾ, ਪਾਰਬ੍ਰਹਮ ਮੇਰੀ ਦੇਣੀ ਪੈਜ ਰਖਾਈਆ। ਸ਼ਬਦ ਸਤਿਗੁਰ ਨੌਜੁਵਾਨਾ, ਤੇਰੀ ਧੂੜੀ ਖਾਕ ਰਮਾਈਆ। ਨਿਗਹ ਮਾਰ ਲੈ ਵਿਚ ਜਹਾਨਾ, ਚਾਰੋਂ ਕੁੰਟ ਅੱਖ ਉਠਾਈਆ। ਮੇਰਾ ਧਰਮ ਦਾ ਧਰਮ ਨਾ ਰਿਹਾ ਨਿਸ਼ਾਨਾ, ਸਚ ਬੈਠਾ ਮੁਖ ਛੁਪਾਈਆ। ਮੈਂ ਸੰਦੇਸ਼ੇ ਦਿਤੇ ਸੀਤਾ ਰਾਮਾ, ਕ੍ਰਿਸ਼ਨਾ ਕਾਹਨਾ ਆਖ ਜਣਾਈਆ। ਪੈਗ਼ੰਬਰਾਂ ਦਿਤੇ ਪੈਗ਼ਾਮਾ, ਸੰਦੇਸ਼ਿਆਂ ਵਿਚ ਜਣਾਈਆ। ਗੁਰੂ ਗੁਰਦੇਵਾ ਦੱਸਿਆ ਲੋਕਨਾਮਾ, ਭੇਵ ਅਭੇਦ ਖੁਲ੍ਹਾਈਆ। ਆਪਣੇ ਦੀਨਾਂ ਮਜ਼੍ਹਬਾਂ ਵੇਖੋ ਬੈਠੇ ਉਤੇ ਅਸਮਾਨਾ, ਬਿਨ ਨੈਣਾਂ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ।
ਧਰਨੀ ਕਹੇ ਮੇਰੇ ਪੁਰਖ ਅਕਾਲ ਵੇਖ ਲੈ ਜਗਤ, ਜਗ ਜੀਵਣ ਦਾਤੇ ਧਿਆਨ ਲਗਾਈਆ। ਚਾਰੋਂ ਕੁੰਟ ਤੱਕ ਲੈ ਅਗੰਮੀ ਸ਼ਕਤ, ਨਿਰਭੈ ਪੜਦਾ ਆਪ ਚੁਕਾਈਆ। ਵਕਤ ਦੁਹੇਲਾ ਵੇਖ ਲੈ ਬੂੰਦ ਰਕਤ, ਸਚ ਵਿਚ ਨਾ ਕੋਇ ਸਮਾਈਆ। ਮੈਂ ਬੇਨੰਤੀ ਕਰਦੀ ਫਕਤ, ਫਿਕਰੇ ਢੋਲੇ ਰਹੀ ਸੁਣਾਈਆ। ਤੇਰਾ ਰਿਹਾ ਕੋਈ ਨਾ ਜਿਗਰੇ ਲਖਤ, ਪੂਤ ਸਪੂਤਾ ਨਜ਼ਰ ਕੋਇ ਨਾ ਆਈਆ । ਜਿਧਰ ਤੱਕਾਂ ਦੀਨਾਂ ਮਜ਼੍ਹਬਾਂ ਦਿਸੇ ਹਸਦ, ਮੁਹੱਬਤ ਵਿਚ ਨਾ ਕੋਇ ਸਮਾਈਆ। ਤੂੰ ਚੜ੍ਹ ਕੇ ਆ ਅਗੰਮੀ ਅਸਵ, ਸ਼ਾਹ ਸੁਵਾਰਾ ਫੇਰਾ ਪਾਈਆ। ਦੀਨ ਦੁਨੀ ਦਾ ਮੇਟ ਮੁਤਸਬ, ਮੁਤਲਾ ਕਰ ਕੇ ਸਭ ਨੂੰ ਦੇ ਸਮਝਾਈਆ। ਮੇਰੇ ਉਤੇ ਹੋਣ ਵਾਲਾ ਗਜਬ, ਮੈਂ ਹੈਰਾਨੀ ਵਿਚ ਰਹੀ ਸਮਝਾਈਆ। ਝਗੜਾ ਪੈਣਾ ਦੀਨ ਮਜ਼੍ਹਬ, ਚਾਰੋਂ ਕੁੰਟ ਲਏ ਅੰਗੜਾਈਆ। ਮੇਰੀ
ਮਿਹਰਵਾਨਾ ਕਰ ਦੇ ਮਦਦ, ਸਿਰ ਮੇਰੇ ਹੱਥ ਟਿਕਾਈਆ। ਸਦੀ ਚੌਧਵੀਂ ਨਿਰਗੁਣ ਧਾਰ ਤੱਕਾਂ ਤਸ਼ੱਦਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਮੇਰੇ ਹੱਥ ਰਖਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਸਵਰਨ ਕੌਰ ਦੇ ਗ੍ਰਹਿ ਮਨਵਾਲ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਪ੍ਰਭੂ ਮੇਰੀ ਇਕ ਅਰਦਾਸ, ਬੇਨੰਤੀ ਵਿਚ ਜਣਾਈਆ। ਤੂੰ ਮੇਰਾ ਸ਼ਹਿਨਸ਼ਾਹੋ ਸ਼ਾਬਾਸ਼, ਪਾਤਸ਼ਾਹ ਬੇਪਰਵਾਹੀਆ। ਤੇਰਾ ਸਚਖੰਡ ਦੁਵਾਰ ਨਿਵਾਸ, ਥਿਰ ਘਰ ਤੇਰੇ ਚਰਨ ਕਵਲ ਸ਼ਰਨਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਤੇਰੀ ਰਾਸ, ਮੰਡਲ ਮੰਡਪ ਵੇਖਾਂ ਚਾਈਂ ਚਾਈਂਆ। ਤੂੰ ਸ਼ਾਹੋ ਭੂਪ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਮੇਰੀ ਇਕੋ ਬੇਨੰਤੀ ਅੰਤਮ ਪੂਰੀ ਕਰਨੀ ਖਾਹਿਸ਼, ਖਾਲਸ ਦਿਆਂ ਦ੍ਰਿੜਾਈਆ। ਸਦ ਵਸੀਂ ਭਗਤਾਂ ਪਾਸ, ਭਗਤ ਸੁਹੇਲੇ ਆਪਣੀ ਦਇਆ ਕਮਾਈਆ। ਗਰੀਬ ਨਿਮਾਣਿਆਂ ਪੂਰੀ ਕਰੀਂ ਆਸ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਦੀਨਾਂ ਨਾਥਾਂ ਦੁਖੜੇ ਕਰੀਂ ਨਾਸ, ਤਨ ਵਜ਼ੂਦਾਂ ਕਰੀਂ ਸਫਾਈਆ। ਆਤਮ ਜੋਤ ਬਖ਼ਸ਼ ਪਰਕਾਸ਼, ਅੰਧ ਅੰਧੇਰਾ ਦੇਣਾ ਮਿਟਾਈਆ। ਚਰਨ ਪ੍ਰੀਤੀ ਦੇ ਵਿਸ਼ਵਾਸ, ਵਿਸ਼ਿਆਂ ਚੋਂ ਬਾਹਰ ਕਢਾਈਆ। ਤੂੰ ਦਾਤਾ ਸਰਬ ਗੁਣਤਾਸ, ਗੁਣਵੰਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੇਰੇ ਉਤੇ ਵੇਖੀਂ ਆਪਣੇ ਭਗਤ ਜਨ, ਬਣੀਂ ਜਣੇਂਦੀ ਮਾਈਆ। ਭਾਗ ਲਗਾਵੀਂ ਕਾਇਆ ਮਾਟੀ ਤਨ, ਪੰਚਮ ਪੰਚ ਦੇ ਵਡਿਆਈਆ। ਅੰਦਰੋਂ ਫੇਰ ਕੇ ਮਣਕਾ ਮਨ, ਮਮਤਾ ਮੋਹ ਦੇਈਂ ਮਿਟਾਈਆ। ਇਕ ਸਮਝਾ ਆਪਣਾ ਬ੍ਰਹਮ, ਪਾਰਬ੍ਰਹਮ ਪੜਦਾ ਦੇਣਾ ਉਠਾਈਆ। ਚਰਨ ਪ੍ਰੀਤ ਬਖ਼ਸ਼ ਕੇ ਧਰਮ, ਧਰਮ ਦੀ ਧਾਰ ਦੇਣੀ ਸਮਝਾਈਆ। ਝਗੜਾ ਮੇਟ ਕੇ ਵਰਨ ਬਰਨ, ਸ਼ਤਰੀ ਬ੍ਰਹਮਣ ਸ਼ੂਦਰ ਵੈਸ਼ ਦਾ ਪੰਧ ਮੁਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਪੜ੍ਹਨ, ਆਤਮ ਪਰਮਾਤਮ ਮਿਲ ਕੇ ਵਜਦੀ ਰਹੇ ਵਧਾਈਆ। ਸਾਚੀ ਮੰਜ਼ਲ ਦੱਸੀਂ ਚੜ੍ਹਨ, ਰਸਤਾ ਇਕੋ ਇਕ ਵਖਾਈਆ। ਸਚਖੰਡ ਦੁਵਾਰੀ ਦੱਸੀਂ ਵੜਨ, ਅੱਗੇ ਹੋ ਨਾ ਕੋਇ ਅਟਕਾਈਆ। ਮੇਰੇ ਸੁਵਾਮੀਆਂ ਅੰਤਰਜਾਮੀਆਂ ਜਨ ਭਗਤਾਂ ਫੜੀਂ ਲੜਨ, ਪਲੂ ਆਪਣੇ ਗੰਢ ਪੁਵਾਈਆ। ਮੇਰੇ ਨਾਲ ਤੇਰੀ ਚਰਨ ਧੂੜ ਦਾ ਹੋਵੇ ਪਰਨ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਦੇਣਾ ਸਮਝਾਈਆ। ਤੂੰ ਸਤਿਗੁਰ ਦਾਤਾ ਤਾਰਨ ਤਰਨ, ਤਾਰਨਹਾਰ ਇਕ ਅਖਵਾਈਆ। ਜੋ ਹਰਿਜਨ ਗੁਰਮੁਖ ਗੁਰਸਿਖ ਭਗਤ ਸੁਹੇਲੇ ਸੂਫੀ ਸੰਤ ਫਕੀਰ ਤੇਰੀ ਆਏ ਸਰਨ, ਸਰਨਗਤ ਦੇਣੀ ਵਡਿਆਈਆ। ਤੂੰ ਸਭ ਕਿਛ ਕਰਨੀ ਕਰਨ, ਕਰਤਾ ਪੁਰਖ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਫੜਾਈਂ ਲੜਨ, ਪਲੂ ਪਲਕਾਂ ਦੇ ਪਿਛੇ ਲੈਣਾ ਬੰਧਾਈਆ।
❋
੨੮ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਾਗ ਸਿੰਘ ਦੇ ਟੈਂਟ ਵਿਖੇ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਮਾਇਆ ਕਹੇ ਮੈਂ ਰਚਣਾ ਕਾਜ ਅਗੰਮਾ, ਅਗੰਮ ਮੇਰੀ ਵਡਿਆਈਆ। ਭੇਦਾਂ ਭਰਿਆ ਹੋਵੇ ਮੇਰਾ ਸਮਾਂ, ਸਮਝ ਬੁਧੀ ਤੋਂ ਬਾਹਰ ਮੇਰੀ ਪੜ੍ਹਾਈਆ। ਮੈਂ ਲੇਖਾ ਜਾਣਾ ਚਾਰ ਜੁਗ ਤੋਂ ਨਵਾਂ, ਨਵ ਨੌਂ ਚਾਰ ਦੀ ਧਾਰ ਨਾਲ ਵਡਿਆਈਆ। ਮੈਂ ਸਚ ਸੰਦੇਸ਼ਾ ਖ਼ੁਸ਼ੀਆਂ ਦੇ ਨਾਲ ਕਹਵਾਂ, ਕਹਿ ਕਹਿ ਦੀਨ
ਦੁਨੀ ਸੁਣਾਈਆ। ਮੇਰੇ ਸਜਣੋ ਮਿਤਰੋ ਮੇਰਾ ਵਕਤ ਸੁਹੰਜਣਾ ਹੋਣਾ ਰਵਾਂ, ਰਵੀ ਦਾ ਲੇਖਾ ਸੋਭਾ ਪਾਈਆ। ਜਗਿਆਸੂਓ ਤੁਹਾਡੀ ਮਨ ਦੀ ਸੇਜਾ ਸਵਾਂ, ਆਸਣ ਸਿੰਘਾਸਣ ਇਕ ਵਡਿਆਈਆ। ਤੁਹਾਡੇ ਅੰਤਸ਼ਕਰਨ ਵਿਚ ਪਾ ਕੇ ਮੋਹ ਦੀ ਤਮਾ, ਨਾਤਾ ਕੂੜ ਨਾਲ ਜੁੜਾਈਆ। ਘਰ ਘਰ ਮਮਤਾ ਜਗਾ ਕੇ ਸ਼ਮਾ, ਹੰਗਤਾ ਕਰਾਂ ਸ਼ਨਵਾਈਆ। ਵੇਖ ਵਖਾਣਾ ਕਾਇਆ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਧਿਆਨ ਲਗਾਈਆ। ਪਵਣ ਸੁਵਾਸੀ ਤੱਕਾਂ ਦਮਾਂ, ਦਾਮਨਗੀਰ ਹੋ ਕੇ ਖੋਜ ਖੁਜਾਈਆ। ਮੇਰਾ ਲਹਿਣਾ ਦੇਣਾ ਸਭ ਦੇ ਨਾਲ ਵਿਚ ਗਮਾਂ, ਗ਼ਮਖਾਰ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਮਾਇਆ ਕਹੇ ਮੈਂ ਸਭ ਦੇ ਨਾਲ ਜੋੜਨਾ ਰਿਸ਼ਤਾ, ਜਗਤ ਸਨਬੰਧੀਆਂ ਦਿਆਂ ਜਣਾਈਆ। ਪ੍ਰਭੂ ਉਤੇ ਕਿਸੇ ਦਾ ਰਹਿਣ ਨਹੀਂ ਦੇਣਾ ਨਿਸਚਾ, ਨਿਸਚੇ ਨਾਲ ਦਿਆਂ ਬਦਲਾਈਆ। ਨੇਤਰ ਲੋਚਨ ਨੈਣ ਪੁਰਖ ਅਕਾਲ ਹੋਵੇ ਨਾ ਦਿਸਦਾ, ਚਾਰੋਂ ਕੁੰਟ ਅੰਧੇਰਾ ਛਾਈਆ। ਪਿਆਰ ਰਹਿਣ ਦੇਣਾ ਨਹੀਂ ਕਿਸੇ ਮਿਤਰ ਪਿਆਰੇ ਮਿਤ ਦਾ, ਮਿਤਰੋ ਦਿਆਂ ਸਮਝਾਈਆ। ਖੇਲ ਤੱਕਣਾ ਮਨ ਠਗੋਰੀ ਚਿਤ ਦਾ, ਚੇਤਨ ਸੁਰਤੀ ਨਾ ਕੋਇ ਕਰਾਈਆ। ਮੇਰੇ ਪਿਆਰ ਵਿਚ ਸ਼ਾਹ ਸੁਲਤਾਨ ਵੇਖਿਓ ਵਿਕਦਾ, ਆਪਣੀ ਕੀਮਤ ਜਗਤ ਪੁਵਾਈਆ। ਸਾਧਾਂ ਸੰਤਾਂ ਮਨ ਹੋਣਾ ਨਹੀਂ ਟਿਕਦਾ, ਟਿੱਕੇ ਧੂੜੀ ਖਾਕ ਨਾ ਕੋਇ ਰਮਾਈਆ। ਮੈਂ ਹੁਕਮ ਮੰਨਣਾ ਓਸ ਅਬਿਨਾਸ਼ੀ ਅਚੁਤ ਦਾ, ਜੋ ਚਤੁਰਭੁਜ ਬੇਪਰਵਾਹੀਆ। ਵਕਤ ਸੁਹੰਜਣਾ ਹੋਣਾ ਮੇਰੀ ਰੁਤ ਦਾ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਮੈਂ ਭਾਣਾ ਮੰਨਣਾ ਸ਼ਬਦ ਦੁਲਾਰੇ ਸੁਤ ਦਾ, ਜੋ ਜੁਗ ਜੁਗ ਆਪਣਾ ਹੁਕਮ ਵਰਤਾਈਆ। ਮੇਰਾ ਨਿਸ਼ਾਨਾ ਹੋਣਾ ਅਦਭੁਤ ਦਾ, ਪੰਜ ਭੂਤਕ ਸਮਝ ਕੋਇ ਨਾ ਪਾਈਆ। ਵਕਤ ਸੁਹੰਜਣਾ ਹੋਵੇ ਮੇਰੀ ਰੁਤ ਦਾ, ਰੁਤੜੀ ਕਲਜੁਗ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਸਮਝਾਈਆ।
ਮਾਇਆ ਕਹੇ ਮੈਂ ਮਸਤੀਆਂ ਵਿਚ ਫਿਰਾਂ ਦੀਵਾਨੀ, ਦੀਵਾ ਬਾਤੀ ਘਰ ਘਰ ਵੇਖ ਵਖਾਈਆ। ਮੇਰੀ ਜੋਬਨ ਵਾਲੀ ਹੋਵੇ ਜੁਵਾਨੀ, ਚਾਰੋਂ ਕੁੰਟ ਭੱਜਾਂ ਵਾਹੋ ਦਾਹੀਆ। ਮੇਰੇ ਸੰਗ ਕੂੜ ਦੀ ਹੋਵੇ ਨਿਸ਼ਾਨੀ, ਨਿਸ਼ਾਨੇ ਨਵ ਸਤ ਵਖਾਈਆ। ਮੇਰੇ ਕੋਲ ਮੋਹ ਦੀ ਹੋਵੇ ਅਭਿਮਾਨੀ, ਮਮਤਾ ਕੂੜੀ ਨਾਲ ਰਲਾਈਆ। ਮੇਰਾ ਲੇਖਾ ਸੁਹੰਜਣਾ ਹੋਵੇ ਨਾਲੇ ਚਾਰੇ ਖਾਣੀ, ਚਾਰੇ ਬਾਣੀ ਮੇਰੀ ਵਜਦੀ ਰਹੇ ਵਧਾਈਆ। ਮੇਰਾ ਖੇਲ ਜਗਤ ਜੁਗਤ ਤੋਂ ਬਾਹਰ ਨਿਸਾਣੀ, ਨਿਰਗੁਣ ਆਪਣਾ ਹੁਕਮ ਵਰਤਾਈਆ। ਮੈਂ ਲੇਖਾ ਤੱਕਾਂ ਜੀਵ ਪੁਰਾਣੀ, ਪੁਨਹ ਪੁਨਹ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਬਖ਼ਸ਼ੇ ਚਰਨ ਸਰਨਾਈਆ।
ਮਾਇਆ ਕਹੇ ਮੇਰਾ ਖੇਲ ਅਗੰਮੜਾ, ਅਨੋਖੀ ਵੱਖਰੀ ਧਾਰ ਚਲਾਈਆ। ਮੇਰਾ ਰੂਪ ਸਮਝੇ ਨਾ ਕੋਈ ਪੈਸਾ ਧੇਲਾ ਦਮੜਾ, ਟਕਿਆ ਵੰਡ ਨਾ ਕੋਇ ਵੰਡਾਈਆ। ਤਨ ਵਜੂਦ ਮਾਟੀ ਖ਼ਾਕ ਨਾ ਦਿਸੇ ਚੰਮੜਾ, ਪੰਜ ਤਤ ਨਾ ਵੇਸ ਵਟਾਈਆ। ਮੇਰਾ ਪਵਣ ਸੁਵਾਸ ਨਾ ਕੋਈ ਅੰਮੀ ਅੰਮੜਾ, ਗੋਦੀ ਗੋਦ ਨਾ ਕੋਇ ਵਖਾਈਆ। ਮੇਰਾ ਨੇਤਰ ਲੋਚਣ ਨੈਣ ਕਦੇ ਨਾ ਹੋਵੇ ਅੰਧੜਾ, ਨੇਤਰਹੀਣ ਨਾ ਕਦੇ ਅਖਵਾਈਆ। ਮੇਰਾ ਭਾਗ ਦਿਸੇ ਨਾ ਮੰਦੜਾ, ਮੰਦਭਾਗਾਂ ਤੱਕਾਂ ਲੋਕਾਈਆ। ਹਰਖ਼ ਸੋਗ ਨਾ ਹੋਵੇ ਗਮੜਾ, ਚਿੰਤਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਖੇਲ ਖਿਲਾਈਆ।
ਮਾਇਆ ਕਹੇ ਮੈਂ ਖੇਲ ਖੇਲਾਂ ਵਿਚ ਜਗਤ, ਜਗ ਜੀਵਣ ਦਾਤਾ ਦਏ ਵਡਿਆਈਆ। ਮੇਰਾ ਸੁਹੰਜਣਾ ਹੋਵੇ ਵਕਤ, ਘੜੀ ਪਲ ਖ਼ੁਸ਼ੀ ਬਣਾਈਆ। ਮੇਰੀ ਪੂਰੀ ਹੋਵੇ ਸ਼ਰਤ, ਸ਼ਰਅ ਦੇ ਡੇਰੇ ਢਾਹੀਆ। ਮੇਰਾ ਸੁਵਾਮੀ ਮਿਲੇ ਮਾਲਕ ਅਰਸ਼, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਮੈਂ ਖੇਲ ਖੇਲਾਂ ਉਤੇ ਫਰਸ਼, ਧਰਨੀ ਧਰਤ ਧਵਲ ਵੱਜੇ ਵਧਾਈਆ। ਮੇਰਾ ਮਿਹਰਵਾਨਾ ਸ੍ਰੀ ਭਗਵਾਨਾ ਨੌਜੁਵਾਨਾ ਕਰੇ ਤਰਸ, ਰਹਿਮਤ ਰਹੀਮ ਆਪ ਕਮਾਈਆ। ਧੁਰ ਦਾ ਮੇਘ ਦੇਵੇ ਬਰਸ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਮੈਂ ਸਚ ਦੁਵਾਰੇ ਕਰਾਂ ਦਰਸ, ਦਰ ਠਾਂਡੇ ਨਿਵ ਨਿਵ ਲਾਗਾਂ ਪਾਈਆ। ਮੇਰੀ ਕਲਪਣਾ ਵਿਚ ਰਹੇ ਕੋਈ ਨਾ ਹਰਸ, ਹਵਸ ਦੇਵੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ।
ਮਾਇਆ ਕਹੇ ਜਨ ਭਗਤੋ ਮੇਰਾ ਜਗਤ ਵਾਲਾ ਨਹੀਂ ਮੋਹ, ਸਤਿ ਸਚ ਦਿਆਂ ਸਮਝਾਈਆ। ਤੁਹਾਡੇ ਅੰਤਰ ਨਿਰੰਤਰ ਓਸ ਪ੍ਰਭੂ ਦੀ ਲੋਅ, ਜੋ ਲੋਇਣ ਲੋਚਨ ਨੈਣ ਸਰਬ ਰਿਹਾ ਖੁਲ੍ਹਾਈਆ। ਤੁਸੀਂ ਆਤਮ ਪਰਮਾਤਮ ਧਾਰ ਇਕ ਤੇ ਦੋ, ਦੂਆ ਏਕਾ ਮਿਲ ਦੇ ਵੱਜੇ ਵਧਾਈਆ। ਸਚ ਪਿਆਰ ਵਿਚ ਜਾਣਾ ਛੋਹ, ਛੋਹਰ ਬਾਂਕੇ ਬਣ ਕੇ ਲੈਣੀ ਅੰਗੜਾਈਆ। ਤੁਹਾਡੇ ਨਾਲ ਕਦੇ ਨਾ ਕਰਾਂ ਧਰੋਹ, ਧਰੂ ਪ੍ਰਹਿਲਾਦ ਰਿਹਾ ਸਮਝਾਈਆ। ਸਤਿ ਸਚ ਦਾ ਢੋਆ ਦੇਵਾਂ ਢੋ, ਵਸਤ ਅਗੰਮ ਅਗੰਮ ਵਖਾਈਆ। ਤੁਹਾਡੇ ਅੰਤਰ ਨਿਰੰਤਰ ਏਕਾ ਸ਼ਬਦ ਸੁਵਾਮੀ ਸੋ, ਹੰ ਬ੍ਰਹਮ ਮਿਲ ਕੇ ਵੱਜੇ ਵਧਾਈਆ। ਮੇਰਾ ਲਹਿਣਾ ਦੇਣਾ ਲੇਖਾ ਅਵਰ ਰਹੇ ਨਾ ਕੋ, ਕੋਇਲ ਵਾਂਗ ਕੂਕ ਕੇ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਮਾਲਕ ਵਡ ਵਡਿਆਈਆ।
ਮਾਇਆ ਕਹੇ ਜਨ ਭਗਤੋ ਤੁਸੀਂ ਕਰਿਓ ਕੋਈ ਨਾ ਫਿਕਰ, ਫਿਕਰਾ ਦਿਆਂ ਜਣਾਈਆ। ਤੁਹਾਡਾ ਇਕੋ ਪ੍ਰੇਮੀ ਪਿਆਰਾ ਮਿਤਰ, ਮਿਤਰੋ ਧੁਰਦਰਗਾਹੀਆ। ਜਿਸ ਦੀ ਧਾਰ ਵਿਚੋਂ ਮੈਂ ਆਈ ਨਿੱਕਲ, ਮੈਨੂੰ ਜਨਮੇ ਕੋਇ ਨਾ ਮਾਈਆ। ਮੈਂ ਜਾਣਾ ਦੇਸ਼ ਇਤਲ, ਵਿਤਲ ਆਪਣਾ ਫੇਰਾ ਪਾਈਆ। ਦੀਨ ਦੁਨੀ ਧਾਰ ਤੱਕਣੀ ਪਿੱਤਲ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਝੱਟ ਨਾਰਦ ਕਹੇ ਮਾਇਆ ਤੂੰ ਬੜੀਆਂ ਕੀਤੀਆਂ ਬਾਤਾਂ, ਆਪਣੇ ਵਤਨ ਦਾ ਹਾਲ ਸੁਣਾਈਆ। ਉਠ ਤੱਕ ਲੈ ਅੰਧੇਰੀਆਂ ਰਾਤਾਂ, ਬਿਨ ਨੈਣਾਂ ਨੈਣ ਖੁਲ੍ਹਾਈਆ। ਚਾਰ ਜੁਗ ਦੀਆਂ ਵੇਖ ਲੈ ਗਾਥਾਂ, ਅੱਖਰ ਅੱਖਰਾਂ ਫੋਲ ਫੁਲਾਈਆ। ਦੁਨੀ ਵਿਚ ਤੱਕ ਲੈ ਅਨਾਥ ਅਨਾਥਾਂ, ਦੀਨ ਦੀਨਾਂ ਪੜਦਾ ਆਪ ਉਠਾਈਆ। ਆਪਣਾ ਮਸਤਕ ਤੱਕ ਲੈ ਮਾਥਾ, ਕੀ ਤੇਰਾ ਲੇਖ ਰਿਹਾ ਜਣਾਈਆ। ਆਪਣਾ ਲਹਿਣਾ ਵੇਖ ਲੈ ਹਾਥੋ ਹਾਥਾ, ਹਥੇਲੀਆਂ ਦੋਵੇਂ ਲੈ ਉਠਾਈਆ। ਕੀ ਖੇਲ ਕਰੇ ਤੇਰਾ ਪੁਰਖ ਸਮਰਾਥਾ, ਹਰਿ ਕਰਤਾ ਧੁਰਦਰਗਾਹੀਆ। ਜਿਥੇ ਇਕ ਖੁਲ੍ਹਾਇਆ ਹਾਟਾ, ਹਟਵਾਣਾ ਬਣਿਆ ਬੇਪਰਵਾਹੀਆ। ਨੀ ਤੇਰਾ ਚੀਥੜ ਪੁਰਾਣਾ ਫਾਟਾ, ਜੁਗ ਚੌਕੜੀ ਪਿਛਲਾ ਨਜ਼ਰੀ ਆਈਆ। ਆਪਣੇ ਖਾਤੇ ਵਿਚੋਂ ਵੇਖ ਲੈ ਆਪਣਾ ਘਾਟਾ, ਬਿਨ ਅੰਕੜਿਆਂ ਹਿਸਾਬ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।
ਮਾਇਆ ਕਹੇ ਮੈਂ ਆਦਿ ਆਦਿ ਵਣਜਾਰਨ, ਵਣਜ ਸਤਿ ਸਚ ਕਰਾਈਆ। ਪ੍ਰਭ ਦਰ ਭਿਖਾਰਨ, ਜੁਗ ਜੁਗ ਝੋਲੀ ਡਾਹੀਆ। ਕਲਜੁਗ ਅੰਤ ਆਈ ਪੁਕਾਰਨ, ਕੂਕ ਕੂਕ ਸੁਣਾਈਆ। ਖੇਲ ਤੱਕ ਸਚੀ ਸਰਕਾਰਨ, ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹੀਆ। ਧਰਮ ਰਿਹਾ ਨਾ ਕਿਸੇ ਨਾਰੀ ਨਾਰਨ, ਨਰ ਨਰਾਇਣ ਤੇਰੇ ਵਿਚ ਨਾ ਕੋਇ ਸਮਾਈਆ। ਭੇਵ ਅਭੇਦਾ ਅਛਲ ਅਛੇਦਾ ਮੇਰਾ ਦੱਸਦੇ ਕਾਰਨ, ਕਿਸ ਬਿਧ ਆਪਣਾ ਖੇਲ ਖਿਲਾਈਆ। ਮੈਂ ਘਰ ਘਰ ਦਰ ਦਰ ਮੰਦਰਾਂ ਅੰਦਰ ਹੋਵਾਂ ਭੰਡਾਰਨ, ਵਸਤ ਜਗਤ ਵਾਲੀ ਵਰਤਾਈਆ।
ਤੂੰ ਸ਼ਾਹੋ ਭੂਪ ਬਿਨ ਰੰਗ ਰੂਪ ਮੇਰਾ ਰਾਜ ਰਾਜਨ, ਦਰ ਤੇਰੇ ਸੀਸ ਝੁਕਾਈਆ। ਹੱਕ ਹਕੀਕਤ ਕਿਸ ਬਿਧ ਸੁਵਾਰੇ ਕਾਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੇਵਣਹਾਰ ਤੇਰੀ ਸ਼ਰਨਾਈਆ।
ਮਾਇਆ ਕਹੇ ਮੈਂ ਫਿਰਾਂ ਨਾਲ ਚਾਓ, ਚਾਓ ਘਨੇਰਾ ਇਕ ਰਖਾਈਆ। ਗੀਤ ਗਾਵਾਂ ਵਾਹੋ ਵਾਹੋ, ਵਾਹਵਾ ਤੇਰੀ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਤੱਕਾਂ ਵਾਂਗ ਕਾਓ, ਗ੍ਰਹਿ ਗ੍ਰਹਿ ਫੋਲ ਫੋਲਾਈਆ। ਬਿਨਾਂ ਭਗਤਾਂ ਹਿਰਦੇ ਵਸੇ ਕਿਸੇ ਨਾ ਨਾਉਂ, ਨਿਰੰਕਾਰ ਮਿਲਣ ਕੋਇ ਨਾ ਪਾਈਆ। ਮੈਂ ਫਿਰਦੀ ਗਾਉਂ ਗਾਉਂ, ਆਪ ਆਪਣਾ ਪੰਧ ਮੁਕਾਈਆ। ਮੈਂ ਕੂਕ ਸੁਣਾਵਾਂ ਖੜੀ ਕਰ ਕੇ ਬਾਹੋਂ, ਬਾਹੂ ਬਲ ਨਾਲ ਜਣਾਈਆ । ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਸ਼ਹਿਨਸ਼ਾਹੋ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਜਿਸ ਸ੍ਰਿਸ਼ਟੀ ਦੁਨੀ ਕਾਇਨਾਤ ਲਾ ਜਾਣਾ ਸਭ ਨੂੰ ਦਾਓ, ਭੇਤ ਅਭੇਦ ਸਮਝੇ ਕੋਈ ਨਾ ਰਾਈਆ। ਜਿਸ ਦਾ ਲਹਿਣਾ ਦੇਣਾ ਅੰਤਮ ਸ਼ੌਹ ਦਰਿਆਓ, ਕਲਜੁਗ ਕੂੜੇ ਬੇੜੇ ਦਏ ਰੁੜ੍ਹਾਈਆ। ਜਿਸ ਨੇ ਆਦਿ ਕੀਤਾ ਪਸਾਓ, ਅੰਤਮ ਵੇਖੇ ਥਾਈਂ ਥਾਈਂਆ। ਉਸ ਸੁਵਾਮੀ ਅੰਤਰਜਾਮੀ ਸਦਾ ਬਲ ਬਲ ਜਾਓ, ਬਲਹਾਰੀ ਬਲਹਾਰ ਆਪਣਾ ਕਰਾਈਆ। ਜੋ ਆਦਿ ਅੰਤ ਜੁਗਾ ਜੁਗੰਤ ਸ੍ਰੀ ਭਗਵੰਤ ਸਭ ਦਾ ਪਿਤਾ ਮਾਂਓ, ਜੋ ਪਰਵਰਦਿਗਾਰਾ ਸਾਂਝਾ ਯਾਰਾ ਏਕੰਕਾਰਾ ਏਕਾ ਏਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਅਗੰਮ ਅਥਾਹੋ, ਅਗੋਚਰ ਆਪਣਾ ਭੇਵ ਚੁਕਾਈਆ।
❋
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਚਨੋ ਦੇਵੀ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਕਿਰਪਾ ਕਰੇ ਪਤਤ ਪਾਵਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੇਖਾ ਜਾਣੇ ਬਲ ਬਾਵਨ, ਬਾਵਲ ਧਾਰ ਅਗੰਮ ਅਥਾਹੀਆ। ਜਿਸ ਖੇਲ ਖਿਲਾਇਆ ਰਾਮ ਰਾਵਣ, ਰਾਮ ਰਾਮਾ ਵਡ ਵਡਿਆਈਆ। ਜਿਸ ਕੰਸ ਮਿਟਾਇਆ ਬਣ ਕੇ ਸ਼ਾਮਨ, ਸ਼ਾਮ ਘਨਈਆ ਰੂਪ ਦਰਸਾਈਆ। ਸੋ ਅੰਤਮ ਬਣ ਕੇ ਮੇਰਾ ਜਾਮਨ, ਕਲਜੁਗ ਕੂੜ ਕੁੜਿਆਰ ਵੇਖ ਵਖਾਈਆ। ਜਿਸ ਝਗੜਾ ਮੇਟਣਾ ਸ਼ਤਰੀ ਸ਼ੂਦਰ ਵੈਸ਼ ਬ੍ਰਹਿਮਣ, ਬ੍ਰਹਮ ਇਕੋ ਇਕ ਦਰਸਾਈਆ। ਉਹ ਮੇਰੀ ਵੇਖੇ ਤ੍ਰਿਸ਼ਨਾ ਤਾਮਨ, ਖਾਹਿਸ਼ਾਂ ਧਿਆਨ ਲਗਾਈਆ। ਮੈਂ ਉਸ ਦੇ ਕਰਾਂ ਚਰਨ ਧਿਆਨਨ, ਨਿਵ ਨਿਵ ਸੀਸ ਝੁਕਾਈਆ। ਪਲੂ ਫੜਿਆ ਦਾਮਨ, ਆਪਣੀ ਗੰਢ ਬੰਧਾਈਆ। ਸੋ ਕਿਰਪਾ ਕਰੇ ਸ੍ਰੀ ਭਗਵਾਨਨ, ਭਗਵਨ ਰੰਗ ਰੰਗਾਈਆ । ਮੇਰੇ ਨੇਤਰ ਦੇਵੇ ਚਾਨਣ, ਬਿਨ ਅੱਖੀਆਂ ਅੱਖ ਉਠਾਈਆ। ਜਿਸ ਦੇ ਭਗਤ ਸੁਹੇਲੇ ਖ਼ੁਸ਼ੀਆਂ ਰੰਗ ਮਾਨਣ, ਮਨਸਾ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਰਿਹਾ ਚੁਕਾਈਆ।
ਧਰਨੀ ਕਹੇ ਮੇਰੀ ਮਿਟੀ ਖ਼ਾਕ ਮਾਰੇ ਛਾਲਾਂ, ਬਿਨ ਕਦਮਾਂ ਕਦਮ ਉਠਾਈਆ। ਮੈਨੂੰ ਚਾਓ ਘਨੇਰਾ ਬਾਹਲਾ, ਬਹੁਭਾਂਤੀ ਦਿਆਂ ਸਮਝਾਈਆ। ਮੇਰਾ ਅੰਤਸ਼ਕਰਨ ਹੋਇਆ ਕਾਹਲਾ, ਛੇਤੀ ਛੇਤੀ ਰਿਹਾ ਕੁਰਲਾਈਆ। ਪੁਰਖ ਅਕਾਲਾ ਦੀਨ ਦਿਆਲਾ, ਦੇਵਣਵਾਲਾ ਜਗਤ ਵਡਿਆਈਆ। ਜਨ ਭਗਤਾਂ ਬਣ ਰਖਵਾਲਾ, ਹੋਏ ਆਪ ਸਹਾਈਆ। ਪ੍ਰੇਮ ਪਿਆਰ ਦੀ ਤਨ ਅੰਤਰ ਪਹਿਨਾ ਕੇ ਮਾਲਾ, ਮਨ ਕਾ ਮਣਕਾ ਰਿਹਾ ਭਵਾਈਆ। ਸਾਢੇ ਤਿੰਨ ਹੱਥ ਸੁਹਾ ਸਚੀ ਧਰਮਸਾਲਾ, ਧਰਮ ਦੁਵਾਰਾ ਇਕ ਵਖਾਈਆ। ਮਾਰਗ ਦੱਸ ਅਗੰਮ ਸੁਖਾਲਾ, ਭੇਵ ਅਭੇਦਾ ਆਪ ਚੁਕਾਈਆ। ਹਰਿਜਨ ਤੂੰ ਮੇਰਾ ਮੈਂ ਤੇਰਾ ਗਾ ਲੈ, ਦੂਸਰ ਅਵਰ ਨਾ ਕੋਇ ਪੜ੍ਹਾਈਆ।
ਤੇਰੀ ਲੇਖੇ ਲਾਵੇ ਘਾਲਾ, ਜਨਮ ਜਨਮ ਲਹਿਣਾ ਦਏ ਚੁਕਾਈਆ। ਦਾਗ਼ ਰਹੇ ਮੂਲ ਨਾ ਕਾਲਾ, ਕਲ ਕਲਕੀ ਹੋਏ ਸਹਾਈਆ। ਅੱਗੇ ਮੰਗੇ ਕੋਈ ਨਾ ਹਾਲਾ, ਰਾਏ ਧਰਮ ਨਾ ਦਏ ਸਜਾਈਆ। ਨਾਮ ਪਿਆ ਲੈ ਜਾਮ ਪਿਆਲਾ, ਸਾਕੀ ਬਣੇ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਹੱਲ ਕਰੇ ਸੁਵਾਲਾ, ਇਛਿਆ ਆਸਾ ਤਮੰਨਾ ਪੂਰ ਕਰਾਈਆ।
❋
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਬਲਵੰਤ ਕੌਰ ਦੇ ਗ੍ਰਹਿ ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਭਗਤੋ ਮੈਂ ਤੁਹਾਨੂੰ ਦਿਆਂ ਵਧਾਈ, ਵਾਹਵਾ ਖ਼ੁਸ਼ੀਆਂ ਗੀਤ ਸੁਣਾਈਆ। ਜਿਨ੍ਹਾਂ ਦਾ ਪ੍ਰੀਤਮ ਪਿਆਰਾ ਇਕੋ ਮਾਹੀ, ਸਦ ਮੁਹੱਬਤ ਵਿਚ ਸਮਾਈਆ। ਜੋ ਤੁਹਾਡੇ ਪਿਛੇ ਬਣਿਆ ਪਾਂਧੀ ਰਾਹੀ, ਮਿਲੇ ਥਾਉਂ ਥਾਈਂਆ। ਇਕ ਸੰਦੇਸ਼ਾ ਰਿਹਾ ਸੁਣਾਈ, ਧੁਰ ਫ਼ਰਮਾਣ ਜਣਾਈਆ। ਤੂੰ ਮੇਰਾ ਮੈਂ ਤੇਰਾ ਲੈਣਾ ਗਾਈ, ਸਚ ਨਾਮ ਸ਼ਨਵਾਈਆ। ਤੁਹਾਡਾ ਲਹਿਣਾ ਦੇਣਾ ਪੂਰ ਕਰਾਈ, ਆਸ਼ਾ ਤ੍ਰਿਸ਼ਨਾ ਜਗਤ ਮਿਟਾਈਆ। ਗੋਬਿੰਦ ਦਾ ਲੇਖੇ ਲਾ ਕੇ ਬਰਸ ਦੋ ਸੌ ਢਾਈ, ਢਈਆ ਆਪਣਾ ਰੰਗ ਰੰਗਾਈਆ। ਲੇਖਾ ਜਾਣੇ ਥਲ ਅਸਗਾਹੀ, ਟਿੱਲੇ ਪਰਬਤ ਵੇਖ ਵਖਾਈਆ। ਦੀਨਾਂ ਮਜ਼੍ਹਬਾਂ ਲੇਖਾ ਰਿਹਾ ਚੁਕਾਈ, ਜ਼ਾਤ ਪਾਤ ਨਾ ਵੰਡ ਵੰਡਾਈਆ। ਸਰਬ ਬਣਾ ਕੇ ਭੈਣਾਂ ਭਾਈ, ਪਿਤਾ ਪੂਤ ਲਏ ਗਲ ਲਾਈਆ। ਤੁਸਾਂ ਵਸਣਾ ਚਾਈਂ ਚਾਈਂ, ਚਾਓ ਘਨੇਰਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਜਨ ਭਗਤੋ ਤੁਸੀਂ ਸਦਾ ਰਹਿਣਾ ਵਸਦੇ, ਘਰ ਸਚ ਮਿਲੇ ਵਡਿਆਈਆ। ਅੰਤਰ ਆਤਮ ਰਹਿਣਾ ਹੱਸਦੇ, ਮਨ ਮਮਤਾ ਦੂਰ ਕਰਾਈਆ। ਢੋਲੇ ਗਾਉਣੇ ਪ੍ਰਭੂ ਦੇ ਜਸ ਦੇ, ਆਦਿ ਅਨਾਦੀ ਸਿਫ਼ਤ ਸਾਲਾਹੀਆ। ਨਜ਼ਾਰੇ ਲੈਣੇ ਪ੍ਰੇਮ ਦੀ ਅੱਖ ਦੇ, ਦਰਸ਼ਨ ਲੋਚਨ ਨਾਲ ਪਾਈਆ। ਝਗੜੇ ਮੁਕਣ ਪੰਜ ਤਤ ਦੇ, ਤਤਵ ਤਤ ਨਾ ਕੋਇ ਤਪਾਈਆ। ਵਣਜਾਰੇ ਬਣਨਾ ਬ੍ਰਹਮ ਮਤ ਦੇ, ਪਾਰਬ੍ਰਹਮ ਦਏ ਸਮਝਾਈਆ। ਲੇਖੇ ਰਹਿਣ ਨਾ ਬੂੰਦ ਰਤ ਦੇ, ਰਕਤ ਦਾ ਝਗੜਾ ਦਏ ਮੁਕਾਈਆ। ਖੇਲ ਤੱਕਣੇ ਪਰਮੇਸ਼ਵਰ ਪਤ ਦੇ, ਜੋ ਪਤ ਪਤਵੰਤਾ ਦਏ ਵਖਾਈਆ। ਨਵ ਸਤ ਜਗਤ ਅਗਿਆਸੂ ਤੱਕਣੇ ਤਪਦੇ, ਹਿਰਦੇ ਸ਼ਾਂਤ ਨਾ ਕੋਇ ਕਰਾਈਆ। ਮਾਇਆ ਰੂਪ ਧਰੇ ਡੱਸਣੀ ਸੱਪ ਦੇ, ਸ਼ਾਹ ਸੁਲਤਾਨਾਂ ਡੰਗ ਲਗਾਈਆ। ਰਾਓ ਰੰਕ ਚਾਰੋਂ ਕੁੰਟ ਨੱਠਦੇ, ਭੱਜਣ ਵਾਹੋ ਦਾਹੀਆ। ਪੁਰਖ ਅਕਾਲੇ ਦੀਨ ਦਿਆਲੇ ਸੱਦ ਦੇ, ਨੇਤਰ ਰੋਵਣ ਮਾਰਨ ਧਾਹੀਆ। ਸਾਡੇ ਮੇਲੇ ਕਰ ਸਬੱਬ ਦੇ , ਚਿਰੀ ਵਿਛੁੰਨਿਆਂ ਲੈਣਾ ਮਿਲਾਈਆ। ਹਿਸਾਬ ਵੇਖ ਲੈ ਆਪਣੇ ਜਗ ਦੇ, ਜਾਗਰਤ ਜੋਤ ਕਰ ਰੁਸ਼ਨਾਈਆ। ਚਾਰੋਂ ਕੁੰਟ ਅੰਗਿਆਰੇ ਅੱਗ ਦੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਿਆਲੇ ਮੂਧੇ ਹੋ ਗਏ ਮਧ ਦੇ, ਮਧੁਰ ਧੁੰਨ ਸੁਣਨ ਕੋਇ ਨਾ ਪਾਈਆ। ਹਾਏ ਉਫ ਤੋਬਾ ਕੀ ਹੁਕਮ ਵਰਤੇ ਰੱਬ ਦੇ, ਰੱਬੇ ਆਲਮੀਨ ਕੀ ਖੇਲ ਖਿਲਾਈਆ। ਰਾਹ ਲੱਭਣ ਕਿਸੇ ਨਾ ਹਜ਼ ਦੇ, ਹੁਜਰੇ ਹੱਕ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੇ ਲੇਖੇ ਮੁਕਾ ਦੇ ਝੱਬ ਦੇ, ਯਦੀ ਆਪਣਾ ਹੁਕਮ ਵਰਤਾਈਆ।
❋
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਪੂਰਨ ਸਿੰਘ ਦੇ ਗ੍ਰਹਿ ਕਿਸ਼ਨ ਪੁਰਾ ਜ਼ਿਲਾ ਜੰਮੂ
ਧਰਨੀ ਕਹੇ ਮੇਰੇ ਤੇ ਜੁਗ ਚੌਕੜੀ ਜਾਂਦੇ ਬੀਤ, ਨਿਤ ਨਿਤ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਚਲਦੀ ਰਹਿੰਦੀ ਰੀਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਜਦੀ ਰਹੇ ਵਧਾਈਆ। ਸ਼ਬਦ ਸ਼ਹਾਨਾ ਨੌਜੁਵਾਨਾ ਵੇਖਦੀ ਰਹੀ ਮੀਤ, ਮਿਤਰ ਪਿਆਰਾ ਧਿਆਨ ਲਗਾਈਆ। ਦੀਨ ਮਜ਼੍ਹਬ ਦੀ ਤੱਕਦੀ ਰਹੀ ਰੀਤ, ਨਾਮ ਕਲਮਿਆਂ ਸੋਭਾ ਪਾਈਆ। ਜਗਤ ਜਗਿਆਸੂਆਂ ਵੇਖਦੀ ਰਹੀ ਚੀਤ, ਚੇਤਨ ਹੋ ਕੇ ਖੋਜ ਖੁਜਾਈਆ। ਮੈਂ ਹੈਰਾਨ ਹੋਵਾਂ ਬਿਨਾਂ ਭਗਤਾਂ ਤੋਂ ਮਿਲੇ ਨਾ ਕਿਸੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਮਿਲਣ ਕਿਸੇ ਨਾ ਆਈਆ। ਜਿਸ ਦਾ ਲੇਖਾ ਬਾਹਰ ਮੰਦਰ ਮਸੀਤ, ਧਰਮ ਦੀ ਧਾਰ ਇਕ ਵਖਾਈਆ। ਹਰਿਜਨ ਕਾਇਆ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਕਰ ਕੇ ਪਤਤ ਪੁਨੀਤ, ਪਾਵਨ ਦਇਆ ਕਮਾਈਆ। ਕਰਮ ਕਾਂਡ ਤੇ ਮਾਰ ਕੇ ਲੀਕ, ਪਿਛਲਾ ਲੇਖਾ ਦਿਤਾ ਮੁਕਾਈਆ। ਹਰਿਜਨ ਸਾਚੇ ਕਰ ਆਪ ਤਸਦੀਕ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਅੰਦਰੋਂ ਮੇਟ ਕੇ ਅੰਧੇਰਾ ਤਾਰੀਕ, ਨੂਰ ਨੁਰਾਨਾ ਦਏ ਚਮਕਾਈਆ। ਮਾਣ ਦੇਵੇ ਹਸਤ ਕੀਟ, ਹਰਿਜਨ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਹੋਏ ਸਹਾਈਆ।
ਧਰਨੀ ਕਹੇ ਜਨ ਭਗਤੋ ਮੇਰਾ ਇਸ਼ਾਰਾ ਇਕ, ਇਕੋ ਵਾਰ ਜਣਾਈਆ। ਇਕ ਇਸ਼ਟ ਤੇ ਜਾਣਾ ਟਿਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮੈਂ ਜਿਸ ਦੀ ਨੌ ਸੌ ਚੁਰਾਨਮੇਂ ਜੁਗ ਚੌਕੜੀ ਰੱਖੀ ਸਿਕ, ਆਸ਼ਾ ਵਿਚ ਬੈਠੀ ਅੱਖ ਖੁਲ੍ਹਾਈਆ। ਸੋ ਆ ਗਿਆ ਮੇਰਾ ਮਿਤ, ਮਾਲਕ ਖਾਲਕ ਧੁਰਦਰਗਾਹੀਆ। ਜੋ ਤੁਹਾਡੇ ਵਸੇ ਚਿਤ, ਠਗੋਰੀ ਮਨ ਦੀ ਦੂਰ ਕਰਾਈਆ। ਬਣ ਪਰਮੇਸ਼ਵਰ ਪਿਤ, ਆਪਣੀ ਗੋਦ ਟਿਕਾਈਆ। ਦਰਸ਼ਨ ਦੇਵੇ ਨਿਤ, ਹੋਏ ਆਪ ਸਹਾਈਆ। ਤੁਸਾਂ ਮਾਨਸ ਜਨਮ ਲਿਆ ਜਿਤ, ਜਿੰਦਗੀ ਜਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।
ਧਰਨੀ ਕਹੇ ਮੇਰੀਆਂ ਖ਼ੁਸ਼ੀਆਂ ਹੋਈਆਂ ਨਵੀਆਂ, ਨਵ ਨਵ ਦਿਆਂ ਜਣਾਈਆ। ਮੈਂ ਖੇਲ ਵੇਖਣਾ ਅਵਤਾਰ ਚਵੀਆਂ, ਚਾਰ ਬੀਸ ਨਾਲ ਵਡਿਆਈਆ। ਮੈਂ ਓਸ ਪ੍ਰਭੂ ਦੇ ਪਿਆਰ ਵਿਚ ਰਵੀ ਆਂ, ਜੋ ਰਵੀਦਾਸ ਦਾ ਲੇਖਾ ਪੂਰ ਕਰਾਈਆ। ਜਿਸ ਲਹਿਣਾ ਪੂਰਾ ਕਰਨਾ ਬਵਿੰਜਾ ਕਵੀਆਂ, ਕਾਇਨਾਤ ਵੇਖ ਵਖਾਈਆ। ਮੈਂ ਓਸ ਦੀ ਸਰਨ ਸਰਨਾਈ ਪਈਆਂ, ਸਿਰ ਸਿਰ ਸੀਸ ਨਿਵਾਈਆ। ਜਿਸ ਨੇ ਧਰਮ ਰਾਏ ਦੀਆਂ ਪਾੜੀਆਂ ਵਹੀਆਂ, ਲੇਖੇ ਭਗਤਾਂ ਆਪਣੇ ਹੱਥ ਰਖਾਈਆ। ਮੈਂ ਗੁਰਮੁਖਾਂ ਦਾ ਘਰ ਵੇਖਾਂ ਚਾਈਂ ਚਈਂਆ, ਚਾਰੋਂ ਕੁੰਟ ਨੈਣ ਉਠਾਈਆ। ਕੀ ਖੇਲ ਕਰੇ ਧੁਰ ਦਾ ਸਈਆ, ਸਾਜਣ ਬੇਪਰਵਾਹੀਆ। ਕੀ ਦੀਨ ਦੁਨੀ ਬਦਲੇ ਰਵਈਆ, ਰਵਾਦਾਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਸਾਚੇ ਲੋਕਮਾਤ ਉਜੜੇ ਫੇਰ ਵਸਈਆ, ਵਸੀਅਤ ਗੁਰ ਅਵਤਾਰ ਪੈਗ਼ੰਬਰਾਂ ਨਾਲ ਰਖਾਈਆ।
❋
੨੯ ਮੱਘਰ ਸ਼ਹਿਨਸ਼ਾਹੀ ਸੰਮਤ ੯ ਭਗਵਾਨ ਸਿੰਘ ਦੇ ਗ੍ਰਹਿ
ਕਿਸ਼ਨ ਪੁਰਾ ਕੈਂਪ ਜ਼ਿਲਾ ਜੰਮੂ
ਧਰਨੀ ਕਹੇ ਜਨ ਭਗਤੋ ਤੁਸੀ ਮੇਰੇ ਉਤੇ ਫਿਰਦੇ, ਚਰਨ ਚਰਨ ਨਾਲ ਬਦਲਾਈਆ। ਮੇਰੇ ਤਪਦੀ ਦੇ ਸ਼ਾਂਤ ਆਈ ਹਿਰਦੇ, ਹਰਿ ਜੂ ਦਿਤੀ ਮਾਣ ਵਡਿਆਈਆ। ਤੁਸੀਂ ਵਿਛੁੰਨੇ ਮੀਤ ਪਿਆਰੇ ਚਿਰ ਦੇ, ਮੇਲਾ ਹੋਇਆ ਸਹਿਜ ਸੁਭਾਈਆ। ਰਲ ਮਿਲ ਗੀਤ ਗਾਈਏ ਓਸ ਪਿਰ ਦੇ, ਜੋ ਪੀਆ ਪ੍ਰੀਤਮ ਧੁਰਦਰਗਾਹੀਆ। ਜਿਸ ਲੇਖੇ ਪੂਰੇ ਕਰਨੇ ਮਨਸਾ ਵਾਲੇ ਦਿਲ ਦੇ, ਦਲਿੱਦਰ ਦਾ ਡੇਰਾ ਢਾਹੀਆ। ਤੁਸੀਂ ਸਾਰੇ ਉਸੇ ਗੁੰਚੇ ਦੇ ਫੁਲ ਖਿਲਦੇ, ਖਲਕਤ ਵਿਚੋਂ ਦਏ ਵਡਿਆਈਆ। ਤੁਹਾਡੇ ਨਜ਼ਾਰੇ ਅਗੰਮੀ ਤਿਲ ਦੇ, ਤਿਲਕਣ ਬਾਜੀ ਤੋਂ ਬਾਹਰ ਕਢਾਈਆ। ਪੈਂਡੇ ਮੁੱਕ ਗਏ ਬਜਰ ਕਪਾਟੀ ਸਿਲ੍ਹ ਦੇ, ਸਿਲ੍ਹ ਪਾਹਿਨ ਰਹਿਣ ਕੋਇ ਨਾ ਪਾਈਆ। ਤੁਹਾਡੇ ਬੇੜੇ ਸ਼ੌਹ ਦਰਿਆ ਕਦੇ ਨਾ ਠਿਲ੍ਹਦੇ, ਵਹਿਣਾ ਵਹਿਣ ਨਾ ਕੋਈ ਵਹਾਈਆ। ਹੁਣ ਵਕਤ ਵਕਤ ਰਹੇ ਨਹੀਂ ਢਿੱਲ ਦੇ, ਸਮਾਂ ਸਮਾਂ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਖੇਲ ਵਖਾਈਆ।
ਧਰਨੀ ਕਹੇ ਜਨ ਭਗਤੋ ਤੁਹਾਡਾ ਮੇਰੇ ਉਤੇ ਵਸੇਰਾ, ਵਸਣ ਵਾਲਿਓ ਦਿਆਂ ਜਣਾਈਆ। ਮੈਂ ਨਿਤ ਨਿਤ ਖੇਲ ਵੇਖਿਆ ਬਥੇਰਾ, ਜੁਗ ਚੌਕੜੀ ਧਿਆਨ ਲਗਾਈਆ। ਮੇਰੇ ਉਤੇ ਕੋਈ ਗੁਰੂ ਰਿਹਾ ਨਾ ਚੇਰਾ, ਤਨ ਵਜੂਦ ਨਜ਼ਰ ਕੋਇ ਨਾ ਆਈਆ । ਸਭ ਤੋਂ ਵਖਰਾ ਖੇਲ ਕਰੇ ਪ੍ਰਭੂ ਪ੍ਰਭ ਸ਼ੇਰ ਸ਼ੇਰਾ, ਜੋਤੀ ਜਾਤਾ ਪੁਰਖ ਬਿਧਾਤਾ ਆਪਣਾ ਰੂਪ ਬਦਲਾਈਆ। ਜੋ ਕਲਜੁਗ ਮੇਟੇ ਅੰਧੇਰਾ, ਅੰਧ ਅਗਿਆਨ ਦਏ ਚੁਕਾਈਆ। ਜਨ ਭਗਤਾਂ ਉਤੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਮੇਰੇ ਉਤੇ ਮਾਰਿਆ ਫੇਰਾ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਂਆ। ਜਿਸ ਦਾ ਵਕਤ ਸੁਹੰਜਣਾ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਮੇਰਾ ਪੂਰਾ ਕਰਨ ਵਾਲਾ ਗੇੜਾ, ਗੇੜਾ ਗੇੜੇ ਵਿਚੋਂ ਬਦਲਾਈਆ। ਚੁਕਾਵਣ ਵਾਲਾ ਝੇੜਾ, ਝਗੜਾ ਤੱਕੇ ਖ਼ਲਕ ਖ਼ੁਦਾਈਆ। ਤੁਹਾਡਾ ਇਕੋ ਵਾਰ ਬੰਨ੍ਹ ਕੇ ਬੇੜਾ, ਆਪ ਆਪਣੇ ਕੰਧ ਉਠਾਈਆ। ਤੁਹਾਡਾ ਵਸਦਾ ਰਹੇ ਖੇੜਾ, ਘਰ ਵਜਦੀ ਰਹੇ ਵਧਾਈਆ। ਦਰਸ ਕਰ ਗਿਆ ਜਿਹੜਾ ਜਿਹੜਾ, ਚੁਰਾਸੀ ਵਿਚੋਂ ਪਾਰ ਲੰਘਾਈਆ। ਅੰਤਮ ਕਰਕੇ ਹੱਕ ਨਿਬੇੜਾ, ਲਹਿਣੇ ਸਭ ਦੇ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਤੁਹਾਡਾ ਅੱਜ ਖ਼ੁਸ਼ੀਆਂ ਵਾਲਾ ਲਿਆਏ ਸੁਵੇਰਾ, ਸੁਬਾਹ ਅਲਲ ਸੁਬਹ ਆਪਣੀ ਦਇਆ ਕਮਾਈਆ।