ਨਾਮ ਸਿਮਰਨ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਪ੍ਰਭ ਚਰਨ ਜੋ ਜਨ ਆਏ, ਨਾਮ ਲੈਣ ਦੀ ਆਸ ਰਖਾਏ। ਹਉਮੇ ਮਮਤਾ ਹੰਕਾਰ ਗਵਾਏ, ਨਿਰਧਨ ਹੋਏ ਪ੍ਰਭ ਚਰਨੀ ਸੀਸ ਝੁਕਾਏ। ਸਰਧਨ ਹੋਏ ਪ੍ਰਭ ਸੋਹੰ ਦਾਨ ਝੋਲੀ ਪਾਏ। ਆਤਮ ਹੋਏ ਪਰਕਾਸ਼, ਸਾਚਾ ਦੀਪਕ ਪ੍ਰਭ ਵਿਚ ਦੇਹ ਜਗਾਏ। ਹਉਮੇ ਮਮਤਾ ਹੋਵੇ ਨਾਸ, ਸੋਹੰ ਸ਼ਬਦ ਹੋਵੇ ਰੁਸ਼ਨਾਏ। ਨਿਰੰਜਣ ਜੋਤ ਜਗਤ ਪਰਕਾਸ਼, ਪਰਗਟ ਜੁਗੋ ਜੁਗ ਹੋਏ। ਖੰਡ ਬ੍ਰਹਿਮੰਡ ਮਾਤ ਪਤਾਲ ਅਕਾਸ਼, ਤੀਨ ਲੋਕ ਪ੍ਰਭ ਸਾਚੀ ਸੋਏ। ਮਹਾਰਾਜ ਸ਼ੇਰ ਸਿੰਘ ਤੇਰਾ ਜੋਤ ਪਰਕਾਸ਼, ਜਨਮ ਮਰਨ ਦੁੱਖ ਮੇਟੇ ਦੋਏ। (੧੭ ਸਾਵਣ ੨੦੦੮ ਬਿ)
❋
ਸਾਚਾ ਨਾਮ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’ ਆਦਿ ਅੰਤ ਸਮਝ ਕਿਸੇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਪੁਰਖ ਅਕਾਲ ਆਪੇ ਲਏ, ਆਪਣੇ ਹੱਥ ਰੱਖੇ ਵਡਿਆਈਆ।
❋
‘‘ਅਵਤਾਰ ਪੈਗੰਬਰ ਗੁਰੂ ਸਾਹਿਬਾਨ ਸਚਖੰਡ ਵਿਚ ਅਕਾਲ ਪੁਰਖ ਅੱਗੇ ਬੇਨੰਤੀ ਕਰਦੇ ਹਨ ਕਿ ਐ ਅਕਾਲ ਪੁਰਖ ਅਸੀ ਚਾਹੁੰਦੇ ਹਾਂ ਜਿਸ ਤਰਾਂ ਸਚਖੰਡ ਵਿਚ ਤੇਰਾ ਕੋਈ ਮਜ਼੍ਹਬ ਤੇ ਕੋਈ ਜ਼ਾਤ ਤੇ ਵੱਖ ਵੱਖ ਨਿਯਮ ਨਹੀਂ ਹੈ, ਮਾਤਲੋਕ ਵਿੱਚ ਏਸੇ ਤਰ੍ਹਾਂ ਸੰਸਾਰ ਤੇ ਇਕ ਵੇਰਾਂ ਸੱਚਾ ਜੁਗ ਲਾ। ਕਿਉਂ ਤੂੰ ਪਿਛਲਿਆਂ ਬੀਤਿਆਂ ਜੁਗਾਂ ਵਿਚ ਸਾਰਿਆਂ ਨੂੰ ਬੋਧ ਕਰ ਦਿਤਾ, ਅਵਤਾਰਾਂ ਨੂੰ ਗੁਰੂਆਂ ਨੂੰ ਅਤੇ ਪੈਗੰਬਰਾਂ ਨੂੰ ਕਿ ਮੈ ਪ੍ਰਮਾਤਮਾ ਸਾਰਿਆਂ ਦਾ ਇਕ ਹਾਂ ਸਰਬ ਵਿਆਪਕ। ਆਤਮਾ ਮੇਰਾ ਜੋਤ ਸਰੂਪ ਇਕ ਹੈ। ਪੰਜਾਂ ਤੱਤਾਂ ਵਾਲਾ ਸਰੀਰ ਵੀ ਤੂੰ ਸਾਰਿਆਂ ਇਨਸਾਨਾਂ ਨੂੰ ਇਕੋ ਜਿਹਾ ਦਿਤਾ ਹੈ, ਚਾਹੇ ਕੋਈ ਗੋਰਾ ਹੈ ਕਾਲਾ ਹੈ ਇਹ ਇਕ ਵੱਖਰੀ ਗੱਲ ਹੈ, ਲੇਕਿਨ ਪ੍ਰਤੱਖ ਸਾਰਿਆਂ ਵਿਚ ਇਕ ਨਜ਼ਰੀਂ ਆਇਆ। ਪਰ ਤੂੰ ਜਪਣ ਵਾਲਾ ਨਾਮ ਅਜੇ ਤੱਕ ਇਕ ਨਹੀਂ ਦੱਸਿਆ ਆਪਣਾ ਕਿ ਤੇਰਾ ਅਸਲੀ ਜਪਣ ਵਾਲਾ ਨਾਮ ਕੀ ਹੈ। ਜੇ
❋
ਤੂੰ ਆਪਣਾ ਨਾਮ ਇਕ ਜਪਣ ਵਾਲਾ ਦੱਸ ਦੇਨੋਂ ਤਾਂ ਤੇਰੇ ਵੱਖ ਵੱਖ ਨਾਮ ਨਾ ਹੁੰਦੇ। ਜਿਸ ਨੂੰ ਵੱਖ ਵੱਖ ਨਾ ਪਾਇਆ ਜਾਂਦਾ। ਸਾਡੀ ਅਰਜ਼ੋਈ ਹੈ ਕਿ ਤੂੰ ਆਪਣਾ ਨਾਮ ਸੰਸਾਰ ਵਿਚ ਇਕ ਜੈਸਾ ਪ੍ਰਸਿਧ ਕਰ ਜਿਸ ਵਿਚ ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਨੂੰ ਇਕ ਦੂਜੇ ਨਾਲ ਘਿਰਨਾ ਨਾ ਹੋਵੇ। ਕੋਈ ਸ਼ਰਅ ਵਾਲਾ ਉਠ ਕੇ ਇਸ਼ਾਰਾ ਨਾ ਕਰ ਸਕੇ।
ਉਪਰੋਕਤ ਬੇਨੰਤੀ ਸੁਣ ਕੇ ਅਕਾਲ ਪੁਰਖ ਨੇ ਆਤਮਾ ਨੂੰ ਸੰਦੇਸ਼ ਦਿਤਾ, ਐ ਆਤਮਾ ਮੈ ਤੇਰਾ ਪ੍ਰਮਾਤਮਾ ਹਾਂ। ਤੂੰ ਮੇਰੀ ਆਤਮਾ ਹੈਂ। ਜੋ ਮੈਂ ਹਾਂ ਸੋ ਤੂੰ ਹੈਂ। ਇਸ ਵਾਸਤੇ ਤੂੰ ਜਦੋਂ ਮਿਲਣਾ ਹੈ ਮੈਂਨੂੰ ਹੀ ਮਿਲਣਾ ਹੈ। ਫਿਰ ਤੂੰ ਮੇਰੀ ਯਾਦ ਕਰ। ਮੇਰੀ ਯਾਦ ਕਿਉਂ ਕਰ ਕੀਤੀ ਜਾਵੇ ? ਮੇਰੇ ਵਿਚ ਕੁਛ ਗੁਣ ਹਨ। ਉਹ ਜਿਹੜੇ ਗੁਣ ਹਨ ਉਹਨਾਂ ਗੁਣਾਂ ਦੇ ਨਾਲ ਮੈਂ ਪ੍ਰਤੀਤ ਤੇ ਪ੍ਰਸਿਧ ਹੁੰਦਾ ਹਾਂ। ਉਹਨਾਂ ਵਿਚ ਸਭ ਤੋਂ ਪਹਿਲਾ ਉਤਮ ਸ੍ਰੇਸਟ ਤੇ ਵਿਸ਼ੇਸ਼ਤਾ ਦਾ ਗੁਣ ਮੇਰੇ ਵਿਚ ਏਹ ਹੈ ਕਿ ਮੈਂ ਮਹਾਰਾਜ ਹਾਂ। ਸਾਰਿਆਂ ਦਾ ਰਾਜਾ ਤੇ ਸਾਰਿਆਂ ਦਾ ਪਾਤਸ਼ਾਹ ਹਾਂ। ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ। ਕਿਉਂਕਿ ਸੋ ਹੈ ਪ੍ਰਮਾਤਮਾ ਹੰ ਹੈ ਆਤਮਾ।
ਸੋਹੰ ਆਤਮਾ ਤੇ ਪ੍ਰਮਾਤਮਾ ਦੀ ਧਾਰ ਹੈ। ਜਿਸ ਨੂੰ ਵਿਸ਼ਨੂੰ ਬ੍ਰਹਮਾ ਸ਼ਿਵ ਨੇ ਗਾਇਆ। ਜੁਗਾਂ ਤੋਂ ਲੈ ਕੇ ਸਾਰਿਆਂ ਅਵਤਾਰਾਂ ਪੈਗੰਬਰਾਂ ਨੇ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਅੱਲਾ ਹੂ ਤੇ ਅੱਨਾ ਹੂ ਕਰਕੇ ਪੁਕਾਰਿਆ। ਅੱਲਾ ਹੂ ਖ਼ੁਦਾ ਹੈ, ਅੱਨਾ ਹੂ ਓਸ ਦੀ ਜਾਤ ਹੈ। ਭਗਤਾਂ ਨੇ ਵੀ ਓਸੇ ਨੂੰ ਗਾਇਆ । ਸੋਹੰ ਦੇ ਸ਼ਬਦ ਨੂੰ ਸ੍ਰੀ ਗੁਰੂ ਨਾਨਕ ਦੇਵ ਨੇ ਵੀ ਗਾਇਆ ਹੈ। ਯਾਨੀ ਸੋਹੰ ਦੇ ਸ਼ਬਦ ਤੋਂ ਬਗੈਰ ਕਿਸੇ ਨੇ ਦੂਸਰੇ ਸ਼ਬਦ ਦਾ ਜਾਪ ਨਹੀ ਕੀਤਾ ਨਾ ਕੋਈ ਕਰ ਸਕੇਗਾ।
ਦੂਜਾ ਮੇਰੇ ਵਿਚ ਗੁਣ ਕੀ ਹੈ, ਮਹਾਰਾਜ ਦੇ ਅੱਗੇ ਆਉਂਦਾ ਹੈ ਸ਼ੇਰ ਸਿੰਘ । ਮੈਂ ਇਕ ਭੈ ਦੇਣ ਵਾਲੀ ਸਮਰੱਥ ਤਾਕਤ ਹਾਂ, ਜਿਸ ਤਰਾਂ ਬੱਬਰ ਸ਼ੇਰ ਤੋਂ ਸਾਰੀ ਸਰਿਸਟੀ ਭੈ ਖਾਂਦੀ ਹੈ। ਸੰਸਾਰ ਦੇ ਵਿਚ ਬੱਬਰ ਸ਼ੇਰ ਇਕ ਭੈ ਦੇਣ ਵਾਲਾ ਮੰਨਿਆ ਗਿਆ ਹੈ। ਭਾਵੇਂ ਕਿ ਓਹ ਮਨੁਖ ਜਾਤ ਦੇ ਅਧੀਨ ਹੈ ਲੇਕਿਨ ਆਮ ਉਹਦੀ ਇਹ ਪ੍ਰਚਲਤ ਹੈ ਕਿ ਸਾਰਿਆਂ ਤੋਂ ਤਾਕਤ ਵਾਲਾ ਹੈ। ਲੇਕਿਨ ਮੈਂ ਸ਼ੇਰ ਦੀ ਨਿਆਈ, ਸ਼ੇਰ ਦੀ ਮਿਸਾਲ ਹੈ ਤੇ ਮੇਰੀ ਮਿਸਾਲ ਕੋਈ ਨਹੀ ਦੇ ਸਕਦਾ। ਮੈਂ ਸਾਰਿਆਂ ਨੂੰ ਆਪਣੇ ਡਰ ਤੇ ਭੈ ਵਿਚ ਰੱਖਣ ਵਾਲਾ ਸਮਰੱਥ ਪੁਰਖ ਹਾਂ । ਜਿਤਨੇ ਸੂਰਜ ਚੰਦ ਜਿਮੀ ਆਸਮਾਨ ਅਵਤਾਰ ਪੈਗੰਬਰ ਗੁਰੂ ਜੁਗ ਚੌਕੜੀ ਸਾਰੇ ਮੇਰੇ ਡਰ ਤੇ ਭੈ ਵਿਚ ਹਨ। ਇਹ ਮੇਰਾ ਅਸਲੀ ਰੂਪ ਹੈ।
ਸ਼ੇਰ ਦੇ ਅੱਗੇ ਆਉਂਦਾ ਹੈ ਵਿਸ਼ਨੂੰ। ਐ ਮੇਰੇ ਆਤਮਾ ਮੈਂ ਸਾਰਿਆਂ ਦਾ ਪਾਤਸ਼ਾਹ, ਸਾਰਿਆਂ ਨੂੰ ਹੁਕਮ ਵਿਚ ਚਲਾਣ ਵਾਲਾ, ਡਰ ਚ ਰੱਖਣ ਵਾਲਾ, ਅਤੇ ਵਿਸ਼ਨੂੰ ਰੂਪ ਹੋ ਕੇ ਸਭ ਨੂੰ ਪਾਲਣ ਵਾਲਾ ਵੀ ਮੈਂ ਹੀ ਹਾਂ। ਜਿਥੇ ਵੀ ਗੁਰਸਿਖ ਯਾਦ ਕਰੇ ਉਥੇ ਹੀ ਉਸ ਦੀ ਸਹਾਇਤਾ ਕਰਦਾ ਹਾਂ।
ਅੱਗੇ ਹੈ ਭਗਵਾਨ ਦੀ ਜੈ। ਅੰਤ ਮੇਰੀ ਹੀ ਜੈ। ਐ ਆਤਮਾ ਆਦਿ ਵਿਚ ਔਰ ਅੰਤ ਵਿਚ ਸ਼ੁਰੂ ਵਿਚ ਔਰ ਅਖੀਰ ਵਿਚ ਜਦ ਤਕ ਵੀ ਹੈ, ਮੈਂ ਹੀ ਸਾਰਿਆਂ ਦਾ ਪਾਤਸ਼ਾਹ ਹਾਂ ਅਤੇ ਸਭ ਨੂੰ ਆਪਣੇ ਹੁਕਮ ਵਿਚ ਤੇ ਭੈ ਵਿਚ ਚਲਾਣ ਵਾਲਾ ਹਾਂ। ਔਰ ਮੈਂ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹਾਂ। ਇਸ ਵਾਸਤੇ ਤੂੰ ਮੇਰੀ ਜੈ ਕਰ। ਅੱਗੇ ਤੇ ਅੱਲਾ ਵਾਹਿਗੁਰੂ ਰਾਮ ਓਮ ਤਤ ਸਤਿ ਅਨੇਕ ਸ਼ਬਦਾਂ ਦੇ ਭਾਵਾਂ ਦੀ ਤੂੰ ਮੇਰੀ ਜੈ ਕਰਦਾ ਰਿਹਾ। ਕਰਦਾ ਤਾਂ ਜੈ ਤੂੰ ਮੇਰੀ ਹੀ ਹੈਂ ਲੈਕਿਨ ਓਹ ਵੱਖ ਵੱਖ ਤਰੀਕੇ
❋
ਤੇ ਢੰਗ ਤੇ ਸਾਧਨ ਹਨ। ਸੰਸਾਰ ਦੇ ਵਿਚ ਓਹ ਮੇਰੇ ਬਣਾਏ ਹੋਏ ਹਨ, ਅਵਤਾਰ ਪੈਗੰਬਰ ਗੁਰੂਆਂ ਦਾ ਰੂਪ ਧਾਰਨ ਕਰਕੇ। ਲੇਕਿਨ ਤੂੰ ਸਿਧਾ ਇਕ ਸਾਰਾ ਹੀ ਪਿਆਰ ਮੇਰੇ ਨਾਲ ਬੰਧਨ ਵਾਸਤੇ ਏਹ ਜੈਕਾਰਾ ਬੋਲ :- ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ’’। (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
❋
ਪਗ ਤਨ ਮੁਖ ਸੀਸ ਸੁਹਾਵਾ, ਜਿਨ੍ਹਾਂ ਉਪਰ ਹਰਿ ਜੂ ਦਇਆ ਕਮਾਈਆ। ਉਹਨਾਂ ਹੰਸ ਬਣਾਏ ਵਿਚੋਂ ਕਾਵਾਂ, ਕਾਗੋਂ ਹੰਸ ਉਡਾਈਆ। ਗੋਦ ਉਠਾਵੇ ਜਿਉਂ ਪੱਤਰਾਂ ਮਾਵਾਂ, ਬਾਲ ਅੰਞਾਣੇ ਵੇਖ ਵਖਾਈਆ। ਦਰਗਹਿ ਸਾਚੀ ਸਾਚਾ ਲਾ ਕੇ ਨਾਵਾਂ, ਬੰਦੀਖਾਨੇ ਵਿਚੋਂ ਬਰੀ ਕਰਾਈਆ। ਜਨਮ ਕਰਮ ਦਾ ਰਹੇ ਕੋਈ ਨਾ ਹਾਵਾ, ਹਉਕੇ ਦਏ ਮਿਟਾਈਆ। ਜੋਤੀ ਨਾਲ ਜੋਤ ਮਿਲੌਣ ਦਾ ਕਰਕੇ ਦਾਅਵਾ, ਅਦਾਲਤ ਇਕੋ ਇਕ ਦਰਸਾਈਆ। ਮੇਲ ਮਿਲਾ ਕੇ ਨਾਲ ਕਬੀਰ ਜਿਹਾਂ ਭਗਤਾਂ, ਰਵਿਦਾਸੇ ਨਾਲ ਜੋੜ ਜੁੜਾਈਆ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਸਾਵਾਂ, ਰੰਗ ਇਕੋ ਇਕ ਚੜ੍ਹਾਈਆ। ਫੜ ਕੇ ਗਲੇ ਲਗਾਵਾਂ ਬਾਹਵਾਂ, ਡਿਗਦਿਆਂ ਲਏ ਉਠਾਈਆ। ਪਾਰ ਕਰਾਏ ਸ਼ੌਹ ਜਗਤ ਦਰਿਆਵਾਂ, ਕੂੜੀ ਧਾਰ ਨਾ ਕੋਇ ਵਹਾਈਆ । ਬਲਿਹਾਰੀ ਉਹਨਾਂ ਗੁਰਮੁਖਾਂ ਗੁਰਸਿਖਾਂ ਜਾਵਾਂ, ਜੋ ਬਣ ਬਣ ਬੈਠੇ ਪਾਂਧੀ ਰਾਹੀਆ। ਸਮਝ ਵਾਲਿਆਂ ਨੂੰ ਅਗਲਾ ਲੇਖ ਸਮਝਾਵਾਂ, ਬੁਧ ਬਿਬੇਕ ਕਰਾਈਆ :
ਸੋ ਹਰਫ਼ ਸੋ ਪੁਰਖ ਨਿਰੰਜਣ ਦਾ ਆਪਣਾ ਨਾਵਾਂ, ਪਤਿਪਰਮੇਸ਼ਵਰ ਆਪਣੀ ਆਪ ਕਰੇ ਵਡਿਆਈਆ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟ ਸਬਾਈ ਬਣਾਵਾਂ, ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈਆ। ਰਾਜਿਆਂ ਦਾ ਰਾਜ ਮਹਾਰਾਜ ਅਖਵਾਵਾਂ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸ਼ੇਰਾਂ ਦਾ ਸ਼ੇਰ ਬਲਧਾਰੀ ਸਿੰਘ ਆਪਣਾ ਜੋਰ ਪਰਗਾਟਾਵਾਂ, ਦੂਜਾ ਸਾਨੀ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਹੋ ਕੇ ਘਰ ਘਰ ਦਰ ਦਰ ਸਭ ਦੀ ਸੇਵ ਕਮਾਵਾਂ, ਮਾਣ ਵਡਿਆਈ ਨਾ ਕੋਇ ਰਖਾਈਆ। ਭਗਵਾਨ ਹੋ ਕੇ ਏਥੇ ਓਥੇ ਦੋ ਜਹਾਨਾਂ ਆਦਿ ਜੁਗਾਦਿ ਇਕੋ ਹੁਕਮ ਸੁਣਾਵਾਂ, ਨਾ ਕੋਇ ਮੇਟੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਜੈ ਜੈਕਾਰ ਕਰਾਵਾਂ, ਬਿਨ ਜੈਕਾਰ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਜੈਕਾਰ ਦਾ ਡੰਕਾ ਗੋਬਿੰਦ ਕੋਲੋਂ ਵਜਾਵਾਂ, ਫਤਹਿ ਇਕੋ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ।
ਸੋਹੰ ਅੱਖਰ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਮਹਾਰਾਜ ਸਭ ਤੋਂ ਸ਼ੇਰਾ, ਸਿੰਘ ਪੁਰਖ ਅਕਾਲ ਵੱਡੀ ਵਡਿਆਈਆ। ਵਿਸ਼ਨੂੰ ਹੋ ਕੇ ਬ੍ਰਹਮਾ ਵੱਧਾ ਬੇੜਾ, ਆਪਣੇ ਵਿਚੋਂ ਲਿਆ ਪਰਗਟਾਈਆ। ਭਗਵਾਨ ਹੋ ਕੇ ਸਭ ਨੂੰ ਪਾਇਆ ਘੇਰਾ, ਬਹਿਮੰਡ ਖੰਡ ਪੁਰੀ ਲੋ ਅਕਾਸ਼ ਪਾਤਾਲ ਆਪਣੇ ਵਿਚ ਛੁਪਾਈਆ। ਜੈ ਜੈ ਜੈ ਕਰਾ ਕੇ ਸਭ ਦਾ ਕਰ ਦੇ ਨਿਬੇੜਾ, ਇਕੋ ਆਪਣਾ ਹੁਕਮ ਮਨਾਈਆ। ਪਗ ਤਨ ਮੁਖ ਸੀਸ ਸੁਹਾਵਾ, ਸੋਹਣੀ ਵੱਜੀ ਵਧਾਈਆ। ਕਲਜੁਗ ਜੀਵ ਪੰਜ ਤੱਤ ਪੁਤਲਾ ਬਾਵਾ, ਬਉਰਾ ਹੋਇਆ ਸਮਝ ਕੋਈ ਨਾ ਆਈਆ। ਬਿਨ ਸੋਚਿਆਂ ਸਮਝਿਆਂ ਬਿਨ ਸਤਿਗੁਰ ਮਿਲਿਆ ਐਵੇਂ ਕਰਦਾ ਰਹੇ ਵਾਹਵਾ ਵਾਹਵਾ, ਵਾਹਦ ਭੇਵ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਾਨਕ ਜਪਿਆ ਸੋਹੰ ਸੋ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਨੂਰ ਨਜ਼ਰੀ ਆਈਆ । ਆਦਿ
❋
ਅੰਤ ਤੇਰਾ ਜਾਵਾਂ ਹੋ, ਹੋਕਾ ਦੇ ਕੇ ਗਿਆ ਸੁਣਾਈਆ। ਲੱਖ ਚੁਰਸੀ ਨਾਲੋਂ ਹੋ ਨਿਰਮੋਹ, ਨਾਤਾ ਪੁਰਖ ਅਕਾਲ ਜੁੜਾਈਆ । ਧੁਰ ਦਾ ਲੈ ਕੇ ਢੋਵਾ ਢੋ, ਸਤਿਨਾਮ ਜੀਵਾਂ ਜੰਤਾਂ ਗਿਆ ਵਰਤਾਈਆ। ਮਹਾਰਾਜ ਕਹਿ ਕੇ ਉਸਦੀ ਚਰਨੀ ਗਿਆ ਛੋਹ, ਸਿੰਘ ਸ਼ੇਰ ਮੰਨ ਕੇ ਉਸਦੀ ਓਟ ਤਕਾਈਆ । ਵਿਸ਼ਨੂੰ ਹੋ ਕੇ ਅਗਲੀ ਪਿਛਲੀ ਸੁਣੀ ਸੋ, ਸੋਭਾ ਵਿਚ ਵਡਿਆਈਆ। ਸ੍ਰੀ ਭਗਵਾਨ ਕਿਸੇ ਨਾਲ ਨਾ ਕਰੇ ਧਰੋਹ, ਉਚੀ ਦੇ ਕੇ ਆਵਾਜ਼ ਗਿਆ ਜਣਾਈਆ । ਜੈ ਜੈਕਾਰ ਕਰੇ ਸਭ ਬ੍ਰਹਿਮੰਡ ਲੋ, ਦੇਵਤ ਸੁਰ ਗਣ ਗੰਧਰਬ ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ।
ਸੋਹੰ ਕਰੇ ਆਤਮ ਪਰਮਾਤਮ ਮਿਲਾਪ, ਵਿਛੋੜਾ ਕੋਇ ਨਜ਼ਰ ਨਾ ਆਇਆ। ਮਹਾਰਾਜ ਸਭ ਦੇ ਕੱਟਣਹਾਰਾ ਪਾਪ, ਦੁਰਮਤ ਮੈਲ ਧੁਆਈਆ। ਸ਼ੇਰ ਸਿੰਘ ਸਭ ਦਾ ਬਣੇ ਰਾਖਾ ਰਾਖ, ਰੱਖਕ ਇਕ ਅਖਵਾਈਆ। ਵਿਸ਼ਨੂੰ ਹੋ ਕੇ ਘਰ ਘਰ ਵੇਖੇ ਮਾਰ ਝਾਤ, ਭੁੱਖਾ ਰਹਿਣ ਨਾ ਪਾਈਆ। ਭਗਵਾਨ ਹੋ ਕੇ ਸਭ ਦੇ ਮੇਟੇ ਰੋਗ ਸੰਤਾਪ, ਸਤਿ ਸਤਿਵਾਦੀ ਇਕੋ ਘਰ ਜਣਾਈਆ। ਜਿਨ੍ਹਾਂ ਨੇ ਜੈ ਜੈਕਾਰ ਕੀਤਾ ਉਹਨਾਂ ਨੂੰ ਮਿਲਿਆ ਸਾਖਿਆਤ, ਸਾਂਝਾ ਯਾਰ ਹੋ ਕੇ ਆਪਣਾ ਰੰਗ ਰੰਗਾਈਆ। ਨਾਨਕ ਗੋਬਿੰਦ ਕਹਿ ਕੇ ਗਿਆ ਸਾਫ, ਸ੍ਰਿਸ਼ਟ ਦ੍ਰਿਸ਼ਟ ਆਪ ਜਣਾਈਆ। ਈਸਾ ਮੂਸਾ ਮੁਹੰਮਦ ਕਹਿ ਕੇ ਗਏ ਉਹ ਰਸੂਲਾਂ ਦਾ ਰਸੂਲ ਪਾਕ, ਪਰਵਰਦਿਗਾਰ ਨੂਰ ਇਲਾਹੀਆ। ਕਵਣ ਜਾਣੇ ਕਿਸ ਦੇ ਨਾਲ ਉਹਦਾ ਹੋਵੇ ਇਤਫਾਕ, ਇਤਫਾਕੀਆਂ ਆਪਣਾ ਮੇਲ ਮਿਲਾਈਆ। ਗੋਬਿੰਦ ਲਿਖਿਆ ਇਕ ਭਵਿਖਤ ਵਾਕ, ਸੋਹਣਾ ਬੰਦ ਬਣਾਈਆ। ਮੇਰਾ ਪਰਮ ਪੁਰਖ ਪਿਤਾ ਪੁਰਖ ਅਕਾਲ ਸਭ ਦੀ ਪੁੱਛੇ ਵਾਤ, ਵਾਹਵਾ ਆਪਣਾ ਵੇਸ ਵਟਾਈਆ। ਉਹ ਅਗੰਮੀ ਦੱਸੇ ਸਾਂਝੀ ਸਭ ਨੂੰ ਗਾਥ, ਬੋਧ ਅਗਾਧ ਕਰੇ ਪੜ੍ਹਾਈਆ। ਬੁਧੀਵਾਨ ਕੋਈ ਨਾ ਸਕੇ ਵਾਚ, ਵਾਚਕ ਸਮਝ ਸਕੇ ਨਾ ਰਾਈਆ। ਜੋ ਨਾਮ ਪਿਆਰ ਸਤਿਗੁਰ ਪ੍ਰੇਮੀ ਹੋਏ ਮੁਸਤਾਕ, ਨਸ਼ਾਵਰ ਆਪਣਾ ਆਪ ਕਰਾਈਆ। ਉਸ ਦਾ ਲਹਿਣਾ ਨੇਤਰ ਨੈਣਾਂ ਦੇਵਣਹਾਰਾ ਕਰੇ ਬੇਬਾਕ, ਧੁਰ ਦਾ ਲੇਖਾ ਝੋਲੀ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਅੱਖਰਾਂ ਵਾਲਾ ਪਾਠ, ਅੰਤਰ ਆਤਮ ਪਰਮਾਤਮ ਆਪਣੀ ਵੱਖਰੀ ਦੱਸੇ ਪੜ੍ਹਾਈਆ। ਜਿਥੇ ਮਣਕਿਆਂ ਵਾਲੀ ਮਾਲਾ ਨਹੀਂ ਕੋਈ ਸਾਥ, ਹੱਥਾਂ ਵਾਲੀ ਚਰਖੜੀ ਨਾ ਕੋਇ ਭਵਾਈਆ। ਲਿਖਣ ਵਾਲੀ ਨਹੀਂ ਕਲਮ ਦਵਾਤ, ਕਾਗਜ ਸ਼ਾਹੀ ਰੰਗ ਨਾ ਕੋਇ ਚੜ੍ਹਾਈਆ । ਜਨ ਭਗਤਾਂ ਬਖ਼ਸ਼ ਕੇ ਉਹ ਅਜੱਪਾ ਜਾਪ, ਜਗਜੀਵਣ ਦਾਤਾ ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਪੈਰ ਤਨ ਮੁਖ ਸਿਰ ਸਾਰੇ ਉਹ ਪਾਕ, ਪਤਤ ਪੁਨੀਤ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਦ ਦੇਵਣਹਾਰ ਵਡਿਆਈਆ।
ਸੋ ਕਹੇ ਪ੍ਰਭ ਸਰਬ ਵਿਆਪੀ, ਆਦਿ ਅੰਤ ਇਕ ਅਖਵਾਈਆ। ਹੰ ਕਹੇ ਪ੍ਰਭ ਵਡ ਪਰਤਾਪੀ, ਮਹਾਰਾਜ ਅਖਵਾਈਆ। ਮਹਾਰਾਜ ਕਹੇ ਮੇਰੇ ਬਲ ਦਾ ਸਰਬ ਮੁਹਤਾਜੀ, ਸ਼ੇਰ ਸਿੰਘ ਮੇਰੀ ਵਡਿਆਈਆ। ਵਿਸ਼ਨੂੰ ਕਹੇ ਮੈਂ ਘਰ ਘਰ ਦੇਵਾਂ ਭਾਜੀ, ਧੁਰ ਦੀ ਵਸਤ ਵਰਤਾਈਆ। ਭਗਵਾਨ ਕਹੇ ਮੈਂ ਜੁਗ ਚੌਕੜੀ ਖੇਲਾਂ ਖੇਲ ਆਪਣੀ ਅਗੰਮੀ ਬਾਜੀ, ਬਣਕੇ ਨਟੂਆ ਧੁਰ ਦਾ ਸਵਾਂਗ ਵਰਤਾਈਆ। ਕੋਟਨ ਕੋਟਾਂ ਵਿਚੋਂ ਲੋਕਮਾਤ ਥੋੜੇ ਗੁਰਮੁਖ ਕਰਾਂ ਰਾਜੀ, ਜਿਨ੍ਹਾਂ ਆਪਣੇ ਨਾਲ ਮਿਲਾਈਆ। ਮੈਂ ਵੇਖਾਂ ਕਦੇ ਨਾ ਕੋਇ ਸ਼ਰਅ ਨਮਾਜ਼ੀ, ਤਿਲਕਾਂ ਵਾਲਿਆਂ ਨਾ ਕੋਇ ਵਡਿਆਈਆ । ਜੋ ਅੰਤਰ ਆਤਮ ਮੈਨੂੰ ਮੰਗਦੇ ਸਾਥੀ, ਉਹਨਾਂ ਦਾ ਸੰਗ ਨਿਭਾਈਆ। ਊਚਾਂ ਨੀਚਾਂ ਬਣ ਕੇ ਕਮਲਾਪਾਤੀ, ਪਤਿ ਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜਿਨ੍ਹਾਂ ਨੇ ਸਤਿਗੁਰ ਸ਼ਬਦ ਹੁਕਮ ਦੀ ਮੰਨ ਲਈ ਆਖੀ, ਆਖਰ ਪੜਦਾ ਦਿਆਂ ਤੁੜਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕੀ, ਸਾਚਾ ਨੂਰ ਦਿਆਂ ਚਮਕਾਈਆ। ਨਿਰਗੁਣ ਜੋਤ ਜਗਾ ਕੇ ਘਰ ਸਾਚਾ ਦੀਵਾ ਬਾਤੀ,
❋
ਅਗਿਆਨ ਅੰਧੇਰ ਦਿਆਂ ਮਿਟਾਈਆ। ਆਤਮ ਸੇਜਾ ਦਾ ਬਣਕੇ ਆਪ ਨਿਵਾਸੀ, ਭੂਮਕਾ ਆਪਣੀ ਆਪ ਸਹਾਈਆ। ਅਗਲੀ ਦੱਸਾਂ ਫੇਰ ਬਾਤੀ, ਬੇਵਤਨਾਂ ਹੁਕਮ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ।
ਜਨ ਭਗਤ ਕਹਿਣ ਪ੍ਰਭ ਤੇਰੇ ਮਿਲਣ ਦਾ ਕੀ ਲਾਭ, ਇਕੋ ਵਾਰ ਦੇ ਸਮਝਾਈਆ। ਸਾਨੂੰ ਸ੍ਰਿਸ਼ਟੀ ਕਹਿੰਦੀ ਇਹ ਕਰਕੇ ਨਹੀਂ ਕੋਈ ਜਾਪ, ਸ਼ਿਵਦਵਾਲੇ ਮੰਦਰ ਮੱਠ ਨਜ਼ਰ ਕੋਇ ਨਾ ਆਈਆ। ਇਸ਼ਨਾਨ ਕਰਕੇ ਲਾਹੁੰਦੇ ਨਹੀਂ ਸੰਤਾਪ, ਅੰਮ੍ਰਿਤ ਵੇਲੇ ਉਠ ਨਾ ਧਿਆਨ ਲਗਾਈਆ। ਅਬਿਨਾਸ਼ੀ ਕਰਤਾ ਹੱਸ ਕੇ ਕਹੇ ਆਓ ਲੰਘੋ ਤੁਹਾਨੂੰ ਵਖਾਵਾਂ ਭਗਤਾਂ ਵਾਲੀ ਜਮਾਤ, ਜਿਥੇ ਇਕੋ ਇਕ ਪੜ੍ਹਾਈਆ। ਨਾ ਕੋਈ ਦਿਵਸ ਤੇ ਨਾ ਕੋਈ ਰਾਤ, ਘੜੀ ਪਲ ਨਾ ਵੰਡ ਵੰਡਾਈਆ। ਨਾ ਕੋਈ ਕਲਮ ਨਾ ਦਵਾਤ, ਨਾ ਕੋਈ ਕਾਗਜ਼ ਨਾ ਕੋਈ ਸ਼ਾਹੀਆ। ਨਾ ਕੋਈ ਪਿਤਾ ਨਾ ਕੋਈ ਮਾਤ, ਇਕੋ ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਜਿਸ ਦਾ ਜੁਗ ਚੌਕੜੀ ਇਕੋ ਇਕ ਬਾਬ, ਦੂਜਾ ਹਿਸਾਬ ਨਾ ਕੋਇ ਕਢਾਈਆ। ਜਿਸ ਦੀ ਇਕੋ ਇਕ ਅਵਾਜ਼, ਇਕੋ ਰਾਗ ਸੁਣਾਈਆ। ਜਿਸ ਨੂੰ ਦੱਸ ਦਿਤਾ ਤੂੰ ਮੇਰਾ ਮੈਂ ਤੇਰਾ ਦੂਜਾ ਨਹੀਂ ਕੋਈ ਸਾਕ, ਸਗਲਾ ਨਾਤਾ ਦਿਤਾ ਤੁੜਾਈਆ। ਉਹ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਦਾ ਸੁਹੇਲਾ ਰਿਹਾ ਜਾਗ, ਜਗਤ ਆਲਸ ਨਿੰਦਰਾ ਨੇੜ ਕੋਇ ਨਾ ਆਈਆ। ਉਹਨਾਂ ਦਾ ਇਕੋ ਪੁਰਖ ਅਕਾਲ ਉਹ ਪੁਰਖ ਅਕਾਲ ਦਾ ਜਾਪ, ਸ੍ਰੀ ਭਗਵਾਨ ਉਹਨਾਂ ਦੇ ਢੋਲੇ ਗਾਈਆ। ਉਹਨਾਂ ਦੇ ਕੋਲ ਕੀ ਲੈਣ ਔਣ ਪਾਪ, ਜਿਨ੍ਹਾਂ ਨੂੰ ਪਤਿਪਰਮੇਸ਼ਵਰ ਆਪਣੀ ਗੋਦ ਉਠਾਈਆ । ਉਹਨਾਂ ਦੇ ਕੋਟ ਜਨਮ ਦੇ ਕਸੂਰ ਕਰਕੇ ਮੁਆਫ, ਬਰੀਖਾਨਾ ਦਏ ਵਖਾਈਆ। ਉਹ ਰੂਹ ਬੁੱਤ ਦੋਵੇਂ ਕਰਕੇ ਪਾਕ, ਮਿਹਰ ਨਜ਼ਰ ਨਾਲ ਤਰਾਈਆ। ਉਹ ਕਿਉਂ ਕਰਨ ਨਿਕੀ ਜਿਹੀ ਬਾਤ, ਜਿਨ੍ਹਾਂ ਨੂੰ ਵੱਡੇ ਤੋਂ ਵੱਡਾ ਮਿਲਿਆ ਸ਼ਹਿਨਸ਼ਾਹੀਆ । ਉਹਨਾਂ ਕੀ ਕਰਨਾ ਅੱਖਰਾਂ ਵਾਲਾ ਜਾਪ, ਜਿਨ੍ਹਾਂ ਨੂੰ ਅਨਮੰਗੀ ਦੌਲਤ ਝੋਲੀ ਰਿਹਾ ਪਾਈਆ। ਵੀਹ ਸੌ ਇਕੀ ਲੰਘਣ ਦਿਓ ਮੈਂ ਸਭ ਨੂੰ ਦੱਸ ਦਿਊ ਸਾਫ, ਕੀ ਕੁਛ ਭਗਵਨ ਹੱਥ ਵਡਿਆਈਆ। ਜਨ ਭਗਤਾਂ ਕਿਸੇ ਨੂੰ ਕੁਛੜ ਚੁਕਾਂ ਕਿਸੇ ਨੂੰ ਢਾਕ, ਕਿਸੇ ਨੂੰ ਕੰਧਿਆ ਉਪਰ ਉਠਾਈਆ। ਨਾਲੇ ਆਪਣੇ ਮਿਲਣ ਦੀ ਦੱਸ ਕੇ ਜਾਚ, ਸਿੱਧਾ ਰਾਹ ਵਖਾਈਆ। ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਝੁਕ ਕੇ ਆਪਣਾ ਰਗੜਨ ਨਾਕ, ਸੋ ਪੁਰਖ ਅਕਾਲ ਦਾ ਸੱਚਾ ਦਵਾਰਾ ਦਰਗਹਿ ਸਾਚੀ ਸੋਭਾ ਪਾਈਆ। ਉਸ ਦਾ ਭੇਵ ਬਿਆਨ ਦੱਸਾਂ ਨਾਲ ਵਜ਼ਾਹਤ, ਵਜਾ ਅਗਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗਹਿਰ ਗੰਭੀਰ ਆਪਣੇ ਹੱਥ ਰੱਖੇ ਵਡਿਆਈਆ। ੧੭-੭੬੨ (੧੪ ਪੋਹ ੨੦੨੧ ਬਿਕ੍ਰਮੀ)
❋
ਸਾਹਿਬ ਕਹੇ ਮੈਂ ਸਚ ਸੁਣਾਵਾਂਗਾ । ਧੁਰ ਦਾ ਰਾਮ ਇਕ ਦ੍ਰਿੜਾਵਾਂਗਾ। ਸ਼ਬਦੀ ਸੁੱਤ ਇਕ ਪਰਗਟਾਵਾਂਗਾ। ਜੋਤ ਸ਼ਬਦ ਸੋਹੰ ਰੂਪ ਅਖਵਾਵਾਂਗਾ । ਸ਼ਬਦੀ ਸੁੱਤ ਹੁਕਮ ਮਨਾਵਾਂਗਾ। ਵਿਸ਼ਨ ਆਪਣੀ ਧਾਰ ਚਲਾਵਾਂਗਾ । ਸੋਹੰ ਰੂਪ ਆਪ ਅਖਵਾਵਾਂਗਾ । ਵਿਸ਼ਨ ਅੰਮ੍ਰਿਤ ਰਸ ਪਿਆਵਾਂਗਾ। ਕਵਲ ਨਾਭ ਖੁਲ੍ਹਾਵਾਂਗਾ। ਬ੍ਰਹਮ ਰੂਪ ਪਰਗਟਾਵਾਂਗਾ। ਸੋਹੰ ਰੂਪ ਬਣ ਜਾਵਾਂਗਾ। ਧੂੰਆਂਧਾਰ ਸਮਾਵਾਂਗਾ। ਸੁਨ ਸਮਾਨ ਪਰਗਟਾਵਾਂਗਾ। ਆਦਿ ਸ਼ਕਤ ਖੇਲ ਖਿਲਾਵਾਂਗਾ। ਸ਼ੰਕਰ ਆਪਣੇ ਰੰਗ ਰੰਗਾਵਾਂਗਾ। ਪਿਤਾ ਪੂਤ ਆਪ ਬਣਾਵਾਂਗਾ । ਸਤਿ ਸਰੂਪ ਨਜ਼ਰੀਂ ਆਵਾਂਗਾ। ਤਿੰਨਾਂ ਇਕੋ ਮਾਣ ਵਖਾਵਾਂਗਾ। ਸ਼ਬਦੀ ਜੋੜ ਜੁੜਾਵਾਂਗਾ। ਸੋਹੰ ਰੂਪ ਫੇਰ ਵਖਾਵਾਂਗਾ।
ਸੋਹੰ ਰੂਪ ਓਮ ਦਾ ਮੂਲ, ਮੰਤਰ ਮੰਤਰਾਂ ਵਿਚੋਂ ਦ੍ਰਿੜਾਈਆ। ਵਿਸ਼ਨ ਭੰਡਾਰਾ ਕਰ ਭਰਪੂਰ, ਬ੍ਰਹਮੇ ਬ੍ਰਹਮ ਵਿਦਿਆ ਦਿਤੀ ਪੜ੍ਹਾਈਆ। ਸ਼ੰਕਰ ਹੱਥ ਫੜ ਤ੍ਰਿਸੂਲ, ਤੂੰ ਮੇਰਾ ਮੈਂ ਤੇਰਾ ਇਕੋ ਦਿਤਾ ਸੁਣਾਈਆ।
❋
ਦਾਤਾ ਬਣ ਕੇ ਕੰਤ ਕੰਤੂਹਲ, ਕਿਰਪਾ ਕਰੀ ਬੇਪਰਵਾਹੀਆ। ਕਰ ਕੇ ਖੇਲ ਬਿਨ ਤੱਤ ਵਜੂਦ, ਸਚ ਸਬੂਤ ਦਿਤਾ ਸਮਝਾਈਆ। ਆਪਣਾ ਬੰਨ੍ਹ ਕੇ ਆਪ ਅਸੂਲ, ਨਿਰਗੁਣ ਨਿਰਗੁਣ ਕਰੀ ਕੁੜਮਾਈਆ। ਸੋਹੰ ਰੂਪ ਕੋਈ ਨਾ ਜਾਵੇ ਭੂਲ, ਬਿਨ ਸੋਹੰ ਹਰਿ ਕਾ ਖੇਲ ਨਾ ਕੋਇ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।
ਸੋਹੰ ਰੂਪ ਸਤਿ ਸਤਿਵਾਦ, ਆਦਿ ਜੁਗਾਦਿ ਇਕ ਅਖਵਾਇੰਦਾ। ਸੋਹੰ ਸਰੂਪ ਵਿਸ਼ਨ ਬ੍ਰਹਮਾ ਸ਼ਿਵ ਮਿਲੀ ਦਾਦ, ਜਿਨ੍ਹਾਂ ਦਾ ਨਾਨਕ ਦਾਦਕ ਸਮਝ ਕੋਇ ਨਾ ਪਾਇੰਦਾ । ਸੋਹੰ ਸਰੂਪ ਤ੍ਰੈਗੁਣ ਮਾਇਆ ਪੰਜ ਤੱਤ ਤੱਤਵ ਵਾਲੀ ਚਲੀ ਸ਼ਾਖ਼, ਸ਼ਨਾਖ਼ਤ ਘਰ ਨਾ ਕੋਇ ਸਮਝਾਇੰਦਾ। ਸੋਹੰ ਸਰੂਪ ਲੱਖ ਚੁਰਾਸੀ ਆਤਮ ਪਰਮਾਤਮ ਬਖ਼ਸ਼ ਦਾਤ, ਨੂਰ ਨੁਰਾਨਾ ਵਿਚ ਟਿਕਾਇੰਦਾ। ਸੋਹੰ ਸਰੂਪ ਪਾਰਬ੍ਰਹਮ ਬ੍ਰਹਮ ਵੇਖਿਆ ਖੇਲ ਤਮਾਸ਼, ਖ਼ਾਲਕ ਖ਼ਲਕ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।
ਹੰ ਕਹੇ ਮੈਂ ਹੋਇਆ ਸੋ, ਸਾਹਿਬ ਦੇਵੇ ਵਡਿਆਈਆ। ਸੋ ਪੁਰਖ ਨਿਰੰਜਣ ਕਹੇ ਮੈਂ ਹੰ ਵਿਚ ਗਿਆ ਸਮੋ, ਬਿਨ ਹੰ ਮੇਰਾ ਨਾਮ ਨਾ ਕੋਇ ਜਣਾਈਆ। ਦੋਹਾਂ ਦਾ ਰੂਪ ਇਕੋ ਆਦਿ ਜੁਗਾਦਿ ਸਦਾ ਨਿਰਮੋਹ, ਜਗਤ ਮੁਹੱਬਤ ਵਿਚ ਕਦੇ ਨਾ ਆਈਆ। ਜਿਸ ਵੇਲੇ ਪਰਮਾਤਮ ਆਤਮ ਨਾਲ ਜਾਏ ਛੋਂਹ, ਜੋਤੀ ਜੋਤ ਨਾਲ ਜੋਤ ਕਰ ਰੁਸ਼ਨਾਈਆ। ਅਗਲਾ ਪਿਛਲਾ ਲੇਖਾ ਸਭ ਕੁਛ ਦੇਵੇ ਖੋਹ, ਨਾਤਾ ਅਵਰ ਰਹਿਣ ਕੋਇ ਨਾ ਪਾਈਆ। ਇਕ ਦੂਜੇ ਦੇ ਦੋਵੇਂ ਜਾਵਣ ਹੋ, ਹੋਕਾ ਦੇ ਕੇ ਦੇਣ ਸੁਣਾਈਆ। ਸ਼ਬਦ ਗੁਰੂ ਗੁਰ ਸ਼ਬਦ ਬਿਨ ਸ਼ਬਦ ਗੁਰੂ ਕੋਈ ਨਾ ਜਾਣੇ ਸੋ, ਸੋਇਆ ਹੰ ਨਾ ਕੋਇ ਉਠਾਈਆ। ਜਿਸ ਹੰ ਦੀ ਲੋਕਮਾਤ ਵਿਚ ਲੋਅ, ਬ੍ਰਹਮ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਆਪਣੀ ਖੇਲ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਮੁਕਿਆ ਨਾ ਕਦੇ ਹਿਸਾਬ, ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਪੀਰ ਸ਼ਬਦ ਰਾਗ ਨਾਦ ਅੱਖਰਾਂ ਪੱਥਰਾਂ ੳਤੇ ਗਏ ਲਿਖਾਈਆ। ੧੭-੬੪੨ (੧੩ ਮੱਘਰ ੨੦੨੧ ਬਿ)
❋
ਜਨ ਭਗਤਾਂ ਹਰਿ ਜਗਤ ਗੁਰ ਦਾਤਾ। ਗੁਰਮੁਖਾਂ ਮਿਲਿਆ ਪੁਰਖ ਬਿਧਾਤਾ। ਸੋਹੰ ਦੇਵੇ ਸਾਚਾ ਸ਼ਬਦ ਧੁਰਦਰਗਾਹੀ ਸਚ ਸੁਗਾਤਾ। ਕਲਜੁਗ ਅੰਤਮ ਮਿਲਿਆ ਸਾਚਾ ਮਾਹੀ, ਆਪ ਮਿਟਾਏ ਅੰਧੇਰੀ ਰਾਤਾ। ਆਪਣੀ ਹੱਥੀਂ ਲਾਹੇ ਛਾਹੀ, ਜਨ ਭਗਤਾਂ ਪੁੱਛੇ ਵਾਤਾ। ਜੋਤੀ ਜੋਤ ਸਰੂਪ ਹਰਿ, ਭਗਤ ਜਨ ਜਨ ਭਗਤ ਆਪੇ ਹੋਏ ਪਿਤ ਮਾਤਾ। · (੧੧ ਚੇਤ ੨੦੧੧ ਬਿ)
❋
ਜਨ ਭਗਤਾਂ ਮਿਲਿਆ ਹਰਿ ਸੱਚਾ ਮੀਤਲਾ। ਜਨ ਭਗਤਾਂ ਏਕਾ ਦੇਵੇ ਸੱਚੇ ਮੇਵੇ, ਸੋਹੰ ਸ਼ਬਦ ਸਾਚਾ ਸੀਤਲਾ। ਗੁਰਮੱਖ ਵਿਰਲਾ ਪ੍ਰਭ ਦਰ ਆਵੇ ਨੇੜੇ, ਜਗਤ ਚਲਾਈ ਸਾਚੀ ਰੀਤਲਾ । ਅੱਠੇ ਪਹਿਰ ਸੋਹੰ ਸ਼ਬਦ ਜੋ ਜਨ ਰਸਨਾ ਸੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਹਰਿ, ਵੱਡ ਦੇਵੀ ਦੇਵੇ ਲੱਖ ਚੁਰਾਸੀ ਪਰਖੇ ਸਭ ਦੀ ਨੀਤਲਾ। (੧੧ ਚੇਤ ੨੦੧੧ ਬਿ)
❋
❋
ਸੋਹੰ ਜਪਣਾ ਸੁਵਾਸ ਸੁਵਾਸੀ, ਲਾਹੇ ਉਦਾਸੀ, ਗੁਰਮੁਖ ਕੋਇ ਨਾ ਹੋਏ ਮਦਿਰਾ ਮਾਸੀ, ਮਾਨਸ ਜਨਮ ਹੋਏ ਰਹਿਰਾਸੀ, ਅੰਤਮ ਕਰੇ ਬੰਦ ਖ਼ਲਾਸੀ, ਸ਼ਬਦ ਬਬਾਣ ਲਏ ਚੜ੍ਹਾਏ। ਬੇਮੁਖ ਜੀਵ ਕਰਨ ਹਾਸੀ, ਅੰਤਮ ਪਾਵੇ ਗਲ ਵਿਚ ਫਾਸੀ, ਸ੍ਰਿਸ਼ਟ ਸਬਾਈ ਹੋਏ ਅੰਧੀ ਕੋਈ ਨਾ ਕਿਸੇ ਛੁਡਾਏ। ਗੁਰਸਿੱਖ ਹਰਿ ਅੰਗ ਸੰਗ ਸਦਾ ਸੁਹੇਲਾ, ਪ੍ਰਭ ਅਬਿਨਾਸ਼ੀ ਇਕ ਇਕੇਲਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਅੰਤਮ ਕਲਜੁਗ ਬਾਹਰ ਕਰਾਏ। (੧੧ ਚੇਤ ੨੦੧੧ ਬਿ)
❋
ਅਪ ਤੇਜ ਵਾਏ ਪ੍ਰਿਥਮੀ ਅਕਾਸ਼। ਪੰਜਾਂ ਤੱਤਾਂ ਅੰਦਰ ਹਰਿ ਜੀ ਰੱਖੇ ਵਾਸ। ਪੰਜੇ ਚੋਰ ਵਿਚ ਬਹਾਏ, ਬੇਮੁਖ ਕਰਾਏ ਉਹਦੇ ਦਾਸ। ਗੁਰਮੁਖਾਂ ਹਰਿ ਜੀ ਦਇਆ ਕਮਾਏ, ਸੋਹੰ ਸ਼ਬਦ ਕੰਨ ਸੁਣਾਏ, ਕਰੇ ਦੁੱਖੜੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ ਆਤਮ ਰੱਖੇ ਵਾਸ।
ਨੇਤਰ ਖੋਲ੍ਹ ਨਾ ਸ਼ਬਦ ਉਚਾਰਨਾ। ਉਚਾ ਬੋਲ ਨਾ ਕਦੇ ਪੁਕਾਰਨਾ । ਜੇ ਕੋਈ ਦੂਜਾ ਦਿਸੇ ਕੋਲ, ਨਾ ਉਸ ਦੇ ਕੰਨ ਸੁਣਾਵਣਾ । ਹਰਿ ਹਿਰਦੇ ਵਸੇ, ਸਾਚਾ ਤੀਰ ਏਕਾ ਕਸੇ, ਖੋਲ੍ਹੇ ਦਸਮ ਦਵਾਰਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਅਵਤਾਰ ਨਰ, ਸੋਹੰ ਸ਼ਬਦ ਜਾਪ ਜਪਾਵਣਾ। ਗੁਰਮੁਖ ਸਾਚੇ ਸੰਤ ਜਨ ਹਰਿ ਹਰਿ ਹਿਰਦੇ ਵਿਚਾਰਨਾ, ਕਰ ਨੇਤਰ ਬੰਦ। (੧੧ ਚੇਤ ੨੦੧੧ ਬਿ)
❋
ਹਰਿ ਜੀ ਸੱਚਾ ਇਕ ਸਿਆਣਾ। ਸੋਹੰ ਦੇਵੇ ਨਾਮ ਨਿਧਾਨਾ। ਪਾਏ ਸਾਰ ਬਿਰਧ ਬਾਲ ਅੰਞਾਣਾ। ਏਕਾ ਦੇਵੇ ਗਲ ਦਾ ਹਾਰ, ਦੁੱਖਾਂ ਦਰਦਾਂ ਚੁੱਕੇ ਕਾਨਾ।
ਸਚ ਸ਼ਬਦ ਸਚ ਘਨਘੋਰ। ਨਿਜ ਘਰ ਵਾਸ ਜੋਤ ਪ੍ਰਕਾਸ਼, ਨਾ ਦਿਸੇ ਕੋਈ ਹੋਰ । ਕਲਜੁਗ ਮਾਇਆ ਕਰੇ ਨਾਸ, ਸ਼ਬਦ ਬੰਨ੍ਹੇ ਸਾਚੀ ਡੋਰ। ਏਕਾ ਜੋਤ ਬਲੋਏ ਮਾਤ ਪਤਾਲ ਅਕਾਸ਼, ਗੁਰਮੁਖ ਹਿਰਦੇ ਰਸਨਾ ਜਪ ਸਵਾਸ ਸਵਾਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਮੋਰ ਤੋਰ।
ਏਕਾ ਦੇਵੇ ਨਾਮ ਨਿਧਾਨ । ਆਪ ਮਿਟਾਏ ਜਮ ਕੀ ਕਾਨ। ਦਏ ਨਾ ਦੁਖੜਾ ਕੋਈ ਆਣ। ਉਜਲ ਮੁਖ ਵਿਚ ਜਹਾਨ। ਸੋਹੰ ਸ਼ਬਦ ਜੋ ਜਨ ਰਸਨਾ ਗਾਨ। ਹੋਏ ਸਹਾਈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਸ਼ਬਦ ਭੰਡਾਰਾ ਹਰਿ ਦਏ ਵੰਡ। ਗੁਰ ਘਰ ਨਾ ਦੇਣੀ ਫੇਰ ਕੰਡ। ਲੱਗੇ ਸ਼ਬਦ ਸੱਚੀ ਚੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਸੱਚਾ ਰਾਹ ਵਖਾਏ ਲੱਗੀ ਤੋੜ ਜਾਏ ਹੰਢ।
ਕਿਸ਼ਨਾ ਸ਼ੁਕਲਾ ਪੱਖ। ਜੀਵ ਵੇਖ ਨਾ ਕੋਈ ਮੇਟ ਸਕੇ ਦੁੱਖ। ਦੁੱਖ ਰੋਗ ਜਗਤ ਵਿਜੋਗ ਰਹੇ ਭੋਗ, ਨਾ ਰਹੇ ਕੋਈ ਸੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ, ਰੋਗਾਂ ਸੋਗਾਂ ਦਏ ਮਿਟਾਏ, ਸੋਹੰ ਸ਼ਬਦ ਸਾਚਾ ਜਾਮ ਪਿਆਏ, ਗੇੜ ਚੁਕਾਏ ਉਲਟਾ ਰੁੱਖ।
ਏਕਾ ਹੋਏ ਖੱਟਾ ਪੀੜਾ । ਦੁੱਖੀ ਹੋਇਆ ਜੀਵ ਜੀਅੜਾ। ਸਦਾ ਦੁੱਖ ਹੱਡੀ ਰੀੜਾ । ਏਕਾ
❋
ਦੁੱਖ ਡਾਹਢਾ ਲੱਗਾ, ਜੂਠਾ ਝੂਠਾ ਏਕਾ ਦਿਸੇ ਕਾਇਆ ਖੇੜਾ। ਪ੍ਰਭ ਸਰਨਾਈ ਆਏ ਮਿਲੇ ਵਡਿਆਈ, ਆਪ ਮਿਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਲੱਗੀ ਪੀੜਾ।
ਕਾਇਆ ਲੱਗੀ ਪੀੜ ਜੀਵ ਦੁੱਖਿਆਰੜਾ। ਕੋਈ ਨਾ ਬੰਨ੍ਹੇ ਬੀੜ ਨਾ ਹੋਏ ਕੋਈ ਸਹਾਰੜਾ। ਅੱਠੇ ਪਹਿਰ ਰਹੇ ਪੀੜ, ਨਾ ਆਵੇ ਕਿਸੇ ਵਿਚਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸੱਚਾ ਜਾਮ ਆਪ ਪਿਆਏ, ਅੰਮ੍ਰਿਤ ਸਾਚਾ ਸੀਰੜਾ। (੧੧ ਚੇਤ ੨੦੧੧ ਬਿ)
❋
ਸੋਹੰ ਸਾਚਾ ਹਰਿ ਲਿਆਵੇ। ਸਤਿਜੁਗ ਸਾਚਾ ਰਾਹ ਦਿਖਾਵੇ। ਚਾਰ ਵਰਨ ਕੰਨ ਸੁਣਾਵੇ। ਸੋਹੰ ਸਾਚਾ ਜਾਪ ਜਪਾਵੇ। ਚਾਰ ਕੁੰਟ ਡੰਕ ਵਜਾਵੇ। ਸੋਹੰ ਸਾਚਾ ਸੀਰ ਪਿਲਾਵੇ। ਏਕਾ ਸਾਚਾ ਰੰਗ ਚੜ੍ਹਾਵੇ। ਜੋਤ ਸਰੂਪੀ ਮਸਤਕ ਲਾਵੇ। ਸੋਹੰ ਸਾਚਾ ਸ਼ਬਦ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੰਨ ਸੁਣਾਵੇ।
ਸੋਹੰ ਸ਼ਬਦ ਵਿਚ ਸੰਸਾਰ। ਆਪ ਜਪਾਏ ਪਹਿਲੀ ਵਾਰ। ਆਪ ਬੰਧਾਏ ਸਾਚੀ ਧਾਰ। ਗੁਰਮੁਖਾਂ ਕਰੇ ਇਕ ਪਿਆਰ। ਦੂਜਾ ਦੇਵੇ ਨਾਲ ਚਰਨ ਸਰਨ ਹਰਿ ਦਾਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਜਾਪ ਜਪਾਈ, ਗੁਰਮੁਖਾਂ ਅੰਤਮ ਦਏ ਵਡਿਆਈ, ਰਸਨਾ ਰਹੇ ਜੀਵ ਉਚਾਰ।
ਸੋਹੰ ਸ਼ਬਦ ਸਾਚਾ ਜਾਪਾ। ਗੁਰਮੁਖਾਂ ਮਾਰੇ ਤੀਨੋ ਤਾਪਾ। ਪ੍ਰਗਟ ਹੋਏ ਆਪੇ ਆਪਾ। ਕਲਜੁਗ ਅੰਤਮ ਅੰਤ ਦਰ ਘਰ ਵਰ ਦੇ ਰਿਹਾ ਬਿਧਾਤਾ। ਪ੍ਰਭ ਅਬਿਨਾਸ਼ੀ ਕਿਰਪਾ ਕਰ, ਲੱਗੀ ਮੈਲ ਲਾਹੇ ਗੁਰਮੁਖਾਂ ਪਾਪਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਹਰਿ ਰਘੁਰਾਈ ਸ੍ਰਿਸ਼ਟ ਸਬਾਈ ਮਾਈ ਬਾਪਾ। (੧੧ ਚੇਤ ੨੦੧੧ ਬਿ)
❋
ਅੰਮ੍ਰਿਤ ਤਾਲ ਸੁਹੰਜਣਾ, ਹਰਿ ਕਾਇਆ ਵਿਚ ਰਖਾਏ। ਕਰਾਏ ਸਾਚਾ ਮਜਨਾ, ਗੁਰਮੁਖਾਂ ਦਏ ਦਿਖਾਏ।
(੧੧ ਚੇਤ ੨੦੧੧ ਬਿ)
❋
ਸੋਹੰ ਗਾਉਣਾ ਦਿਵਸ ਰੈਣ, ਚੜ੍ਹਦੇ ਮੁਖ ਲੋਇਣ ਨੈਣ, ਉਤਰੇ ਭੁੱਖ ਮਿਟੇ ਕਾਇਆ ਦੁੱਖ, ਸਗਲ ਵਸੂਰੇ ਜਾਇਣ ਲਥ, ਨਾਤਾ ਤੁਟੇ ਮਾਤ ਕੁੱਖ, ਉਲਟਾ ਹੋਏ ਨਾ ਫੇਰ ਰੁੱਖ, ਲਾੜੀ ਮੌਤ ਨਾ ਖਾਏ ਡੈਣ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਦਰਸ ਦਿਖਾਏ ਸਾਚੇ ਨੈਣ।
ਸੋਹੰ ਰਸਨਾ ਰਸ ਸਹਿਜ ਸੁਭਾਇਆ । ਪੰਚਮ ਪਹਿਰ ਗਾਉਣਾ ਹੱਸ, ਕਲਜੁਗ ਵੇਲਾ ਅੱਜੇ ਬਕਾਇਆ। ਸਾਚਾ ਰਾਹ ਰਿਹਾ ਦੱਸ, ਪੰਚਮ ਲੇਖਾ ਆਪਣਾ ਆਪ ਮੁਕਾਇਆ। ਦੁਸ਼ਟ ਦੂਤ ਸਭ ਜਾਇਣ ਨਸ, ਨੌਂ ਅਠਾਰਾਂ ਦਏ ਦੁਰਕਾਇਆ। ਸਾਚਾ ਤੀਰ ਏਕਾ ਕਸ, ਦਰ ਦਵਾਰਾ ਦਏ ਖੁਲ੍ਹਾਇਆ। ਸਤਿ ਪੁਰਖ ਨਿਰੰਜਣ ਅੰਦਰ ਵਸ, ਸਾਚਾ ਦਰਸ ਦਏ ਦਿਖਾਇਆ। ਮਿਟੇ ਰੈਣ ਅੰਧੇਰੀ ਮਸ, ਸਾਚੀ ਰਾਸ ਹਰਿ ਵਖਾਇਆ। ਜੋਤੀ ਜੋਤ ਸਰੂਪ ਹਰਿ, ਸਵਾ ਪਹਿਰ ਕਰੇ ਮਿਹਰ ਨਾ ਲਾਏ ਦੇਰ, ਦੀਪਕ ਜੋਤੀ ਦਏ ਜਗਾਇਆ।
❋
ਸਵਾ ਪਹਿਰ ਜਪਣਾ ਜਪ। ਚੜ੍ਹਦੇ ਮੁਖ ਰਖਣਾ ਅਪ। ਮਾਰ ਮੁਕਾਏ ਦਇਆ ਕਮਾਏ ਤੀਨੋ ਤਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਗਰੋਂ ਲਾਹੇ ਮਾਇਆ ਨਾਗਨ ਡੱਸਣੀ ਸੱਪ।
ਸਵਾ ਪਹਿਰ ਰਸਨਾ ਗਾਉਣਾ। ਪੰਚਮ ਪਹਿਰ ਸਿੰਘਾਸਣ ਲਾਉਣਾ। ਸ਼ਬਦ ਸਵਾਸ ਨਾਲ ਚਲਾਉਣਾ। ਮੈਂ ਤੂੰ ਹਰਿ ਭੇਵ ਚੁਕਾਉਣਾ। ਤੂੰ ਮੈਂ ਇਕ ਥਾਂ ਵਸਾਉਣਾ । ਮੈਂ ਤੂੰ ਤੂੰ ਮੈਂ ਏਕਾ ਧਾਮ ਜੋਤ ਨਿਰੰਜਣ ਸਚ ਸਿੰਘਾਸਣ ਸਾਚੇ ਅੰਦਰ ਮੰਦਰ ਬਿਸਰਾਸ ਸਵਾ ਪਹਿਰ ਏਕਾ ਲਹਿਰ, ਕਾਇਆ ਮੰਦਰ ਸਾਚੇ ਸ਼ਹਿਰ, ਦੀਪਕ ਜੋਤੀ ਇਕ ਜਗਾਉਣਾ। ਜਗਤ ਮਾਇਆ ਨਾ ਵਿਆਪੇ ਕਹਿਰ, ਪ੍ਰਭ ਅਬਿਨਾਸ਼ੀ ਆਪੇ ਵਰਤੇ ਆਪਣੀ ਮਿਹਰ, ਹੋਏ ਸਹਾਈ ਸੰਗ ਬਣਾਵਣਾ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਸਚ ਵਰ, ਸਾਚਾ ਮਾਰਗ ਮਾਤ ਵਖਾਉਣਾ।
ਸਵਾ ਪਹਿਰ ਸਦਾ ਸੁਖਦਾਇਆ । ਉਜਲ ਕਰੇ ਮਾਤ ਕੁੱਖ, ਹਰਿਜਨ ਸਾਚੇ ਰਸਨਾ ਗਾਇਆ । ਅੰਦਰੇ ਧੂੰਏ ਰਹੇ ਧੁਖ, ਜੋਤ ਪਰਕਾਸ਼ ਨਾ ਕੋਇ ਕਰਾਇਆ। ਗੁਰਮੁਖ ਸਾਚੇ ਸਾਚੀ ਸਿਖਨਾ ਲੈਣੀ ਸਿਖ, ਮਨ ਤਨ ਕਾਇਆ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਇਕ ਵਖਾਲ ਉਤਮ ਮੁਖ ਆਤਮ ਸੇਜਾ ਕਰ ਤਿਆਰ, ਉਤੇ ਫੂਲਨ ਰੱਖੇ ਹਾਰ, ਦੋਏ ਜੋੜ ਕਰੇ ਨਿਮਸਕਾਰ, ਮੈਂ ਨਾਰ ਤੂੰ ਕੰਤ ਭਤਾਰ, ਸਿਰ ਤੇ ਦੇਣਾ ਇੱਕ ਪਿਆਰ, ਸਾਚੀ ਸੇਜਾ ਚਰਨ ਛੁਹਾਇਆ। ਆਪੇ ਅੰਦਰ ਆਪੇ ਬਾਹਰ, ਆਪੇ ਗੁਪਤ ਆਪੇ ਜਾਹਰ, ਜੋਤ ਨਿਰੰਜਣ ਅਲਖ ਅਲਖ ਘਰ ਸਾਚੇ ਰਿਹਾ ਜਗਾਇਆ। ਲੱਖ ਚੁਰਾਸੀ ਵਿਚੋਂ ਕੀਨਾ ਵੱਖ, ਵੇਲੇ ਅੰਤ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਲ ਨਾਭੀ ਲਏ ਫੜ, ਅੰਮ੍ਰਿਤ ਧਾਰ ਮੁਖ ਚਵਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਾਰੀ, ਏਕਾ ਦੇਵੇ ਵਡਿਆਇਆ।
(੧੮ ਹਾੜ ੨੦੧੨ ਬਿ)
❋
ਸੋਹੰ ਸ਼ਬਦ ਦਾ ਪਾਠ ਜੋ ਕਰੇ। ਇਕ ਹਜ਼ਾਰ ਨਿੱਤ ਉਠ ਪੜ੍ਹੇ। ਦਰਸ਼ਨ ਦੇਵੇ ਆਪ ਪ੍ਰਭ ਹਰੇ। ਇਕ ਸੌ ਇਕ ਪਾਠ ਜੋ ਕਰੇ। ਮਨ ਮੇਂ ਸ਼ਾਂਤ ਕਪਟ ਨਾ ਧਰੇ। ਐਸੀ ਬੁੱਧੀ ਪ੍ਰਭ ਹੈ ਕਰੇ। ਧੰਨ ਧੰਨ ਮੁਖੋਂ ਕਹੇ ਨਰ ਹਰੇ। ਦੇਹ ਦੀਪਕ ਵਿਚ ਜੋਤ ਆ ਜਲੇ । ਪੂਰਨ ਪੁਰਖ ਹੋਏ ਸੁਜਾਨ। ਜਿਸ ਨੂੰ ਉਪਜਿਆ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਧ ਸੰਗਤ ਵਿਟੁਹੁ ਕੁਰਬਾਨ। (੦੧ ੩੮)
❋
ਸਿਮਰੋ ਸਿਮਰ ਸਿਮਰ ਸੁਖ ਪਾਵੋ, ਹਰਿ ਨਾਮ ਵੱਡੀ ਵਡਿਆਈਆ। ਮਨ ਕਾ ਭਰਮ ਸਰਬ ਗਵਾਵੋ, ਮਨ ਮਨਸਾ ਰਹੇ ਨਾ ਰਾਈਆ। ਗੁਰਚਰਨ ਸਦਾ ਧਿਆਵੋ, ਮਿਲੇ ਮਾਣ ਵਡਿਆਈਆ। ਆਤਮ ਅੰਤਰ ਆਪਣਾ ਪਰਦਾ ਲਾਹਵੋ, ਦੂਈ ਦਵੈਤ ਰਹਿਣ ਨਾ ਪਾਈਆ। ਹੰਸ ਬਣੋ ਜੀਓ ਕਾਉਂ, ਕਾਗ ਹੰਸ ਰੂਪ ਵਖਾਈਆ । ਏਕਾ ਵੇਖੋ ਪਿਤਾ ਮਾਉਂ, ਪਾਰਬ੍ਰਹਮ ਬੇਪਰਵਾਹੀਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਵੇਲੇ ਅੰਤ ਪਕੜੇ ਬਾਂਹੋਂ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਦਏ ਸਮਝਾਈਆ।
ਏਕਾ ਸਿਮਰਨ ਹਰਿ ਕਾ ਨਾਮ, ਹਰਿ ਨਾਮਾ ਰੰਗ ਰੰਗਾਇੰਦਾ । ਲੇਖੇ ਲੱਗੇ ਕਾਇਆ ਮਾਟੀ
❋
ਚਾਮ, ਪੰਜ ਤੱਤ ਚੋਲਾ ਵੇਖ ਵਖਾਇੰਦਾ। ਭਾਗ ਲਗਾਏ ਨਗਰ ਖੇੜਾ ਗਰਾਮ, ਤੇਰੇ ਤਨ ਬੰਧਨ ਆਪ ਕਟਾਇੰਦਾ। ਡੂੰਘੀ ਕੰਦਰ ਮੇਟੇ ਅੰਧੇਰੀ ਸ਼ਾਮ, ਨਿਰਗੁਣ ਸਾਚਾ ਚੰਦ ਚੜ੍ਹਾਇੰਦਾ। ਸਿਮਰਤ ਸਿਮਰਤ ਸਿਮਰਤ ਮੇਲਾ ਰਾਮ, ਰਾਮ ਰਮਈਆ ਨਜ਼ਰੀ ਆਇੰਦਾ। ਆਸਾ ਮਨਸਾ ਪੂਰੇ ਕਰੇ ਕਾਮ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਕਰੇ ਪਰਕਾਸ਼ ਕੋਟਨ ਭਾਨ, ਜੋਤ ਨਿਰੰਜਣ ਡਗਮਗਾਇੰਦਾ। ਇਕ ਵਖਾਏ ਸਚ ਅਸਥਾਨ, ਸਾਚਾ ਮੰਦਰ ਆਪ ਸੁਹਾਇੰਦਾ। ਪੁਰਖ ਅਗੰਮਾ ਬੈਠ ਸ੍ਰੀ ਭਗਵਾਨ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਸਮਝਾਇੰਦਾ ।
ਸਾਚਾ ਸਿਮਰਨ ਬੁੱਧ ਬਿਬੇਕ, ਤਨ ਮਨ ਏਕਾ ਰੰਗ ਰੰਗਾਈਆ। ਤ੍ਰੈਗੁਣ ਮਾਇਆ ਨਾ ਲੱਗੇ ਸੇਕ, ਮਮਤਾ ਮੋਹ ਰਹੇ ਨਾ ਰਾਈਆ। ਸਤਿਗੁਰ ਚਰਨ ਏਕਾ ਟੇਕ, ਦੂਸਰ ਓਟ ਨਾ ਕੋਇ ਰਖਾਈਆ। ਲੇਖਾ ਜਾਣੇ ਲਿਖਿਆ ਲੇਖ, ਲੇਖ ਅਲੇਖ ਦਏ ਸਮਝਾਈਆ। ਆਪੇ ਮੇਟਣਹਾਰਾ ਰੇਖ, ਭੇਵ ਅਭੇਦਾ ਆਪ ਖੁਲ੍ਹਾਈਆ । ਨਿਝ ਨੇਤਰ ਨਿਝ ਆਤਮ ਨਿਝ ਘਰ ਸੱਜਣ ਲੈਣਾ ਵੇਖ, ਹਰਿ ਸਿਮਰਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤੱਤ ਦਏ ਸਮਝਾਈਆ।
ਸਿਮਰ ਸਿਮਰ ਮਿਟੇ ਕਲੇਸ਼, ਕਲਕਾਤੀ ਰਹਿਣ ਨਾ ਪਾਈਆ। ਲੇਖਾ ਜਾਣੇ ਆਦਿ ਜੁਗਾਦਿ ਜੁਗਾ ਜੁਗੰਤਰ ਹਮੇਸ਼, ਭੁੱਲ ਕਦੇ ਨਾ ਜਾਈਆ । ਸੇਵ ਲਗਾਏ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਆਪਣੀ ਧਾਰ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਨਾਮ ਵੱਡੀ ਵਡਿਆਈਆ।
ਸਿਮਰਤ ਨਾਮ ਹਰਿ ਜਗਦੀਸ, ਜਗਦੀਸਰ ਜਨ ਸਮਝਾਇੰਦਾ। ਮੇਲ ਮਿਲਾਵਾ ਜੀਵ ਈਸ਼, ਬ੍ਰਹਮ ਪਾਰਬ੍ਰਹਮ ਵਖਾਇੰਦਾ। ਨਾਤਾ ਤੁੱਟੇ ਰਾਗ ਛਤੀਸ, ਦੰਦ ਬਤੀਸ ਨਾ ਕੋਇ ਗਾਇੰਦਾ। ਏਕਾ ਕਲਮਾ ਇਕ ਹਦੀਸ, ਏਕਾ ਏਕ ਸ਼ਰਾਇਤ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਰਖਾਇੰਦਾ।
ਸਾਚਾ ਸਿਮਰਨ ਜਿਹਵਾ ਰਸ, ਰਸ ਰਸੀਆ ਆਪ ਵਖਾਇੰਦਾ । ਜਿਸ ਜਨ ਹਿਰਦੇ ਜਾਏ ਵਸ, ਰੂਪ ਅਨੂਪ ਆਪ ਪਰਗਟਾਇੰਦਾ । ਤੀਰ ਨਿਰਾਲਾ ਮਾਰੇ ਕਸ, ਸ਼ਬਦ ਅਣਿਆਲਾ ਆਪ ਚਲਾਇੰਦਾ। ਰੈਣ ਅੰਧੇਰੀ ਮੇਟੇ ਮਸ, ਨੂਰੀ ਚੰਦ ਆਪ ਚਮਕਾਇੰਦਾ। ਦਰਸ ਵਖਾਏ ਨੱਠ ਨੱਠ, ਜਿਸ ਜਨ ਆਪਣਾ ਸਿਮਰਨ ਬੰਧਨ ਪਾਇੰਦਾ। ਨਜ਼ਰੀ ਆਏ ਘਟ ਘਟ, ਚਾਰ ਖਾਣੀ ਆਪਣੀ ਜੋਤ ਜਗਾਇੰਦਾ । ਲੇਖੇ ਲਾਏ ਰੱਤੀ ਰੱਤ, ਜੋ ਜਨ ਹਰਿ ਹਰਿ ਚਰਨ ਧਿਆਨ ਰਖਾਇੰਦਾ । ਏਕਾ ਦੇਵੇ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਆਪ ਪੜ੍ਹਾਇੰਦਾ। ਮੇਲ ਮਿਲਾਵਾ ਕਮਲਾਪਤਿ, ਕਵਲ ਨੈਣ ਸਾਚੇ ਰੰਗ ਆਪ ਸੁਹਾਇੰਦਾ। ਸਿਮਰਤ ਸਿਮਰਤ ਸਿਮਰਤ ਸਗਲ ਵਸੂਰੇ ਜਾਇਣ ਲੱਥ, ਸਹਿੰਸਾ ਰੋਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪ ਬਣਾਇੰਦਾ।
ਸਾਚਾ ਸਿਮਰਨ ਗੁਰ ਕੀ ਸਾਰ, ਗੁਰ ਬਿਨ ਸਿਮਰਨ ਕਰਨ ਕੋਇ ਨਾ ਜਾਈਆ। ਸਾਚਾ ਸਿਮਰਨ ਗੁਰ ਚਰਨ ਪਿਆਰ, ਗੁਰ ਇਸ਼ਟ ਦੇਵ ਦਏ ਵਡਿਆਈਆ । ਸਾਚਾ ਸਿਮਰਨ ਹਰਿਜਨ ਹਰਿ ਹਰਿ ਕਰੇ ਪਿਆਰ, ਆਦਿ ਜੁਗਾਦਿ ਮਿਲੇ ਵਡਿਆਈਆ। ਸਾਚਾ ਸਿਮਰਨ ਨਾਤਾ ਤੋੜੇ ਪੰਚ ਵਿਕਾਰ, ਜੂਠ ਝੂਠ ਰਹਿਣ ਨਾ ਪਾਈਆ । ਸਾਚਾ ਸਿਮਰਨ ਮਾਇਆ ਮਮਤਾ ਤੋੜੇ ਜਗਤ ਜੰਜਾਲ, ਕੂੜੀ ਕਿਰਿਆ ਦਏ ਮਿਟਾਈਆ। ਸਾਚਾ ਸਿਮਰਨ ਗੁਰਮੁਖ ਪਾਏ ਵਿਰਲਾ ਲਾਲ, ਜਿਸ ਜਨ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਹੋਈ
❋
ਬੇਹਾਲ, ਹਰਿ ਕਾ ਸਿਮਰਨ ਹੱਥ ਕਿਸੇ ਨਾ ਆਈਆ। ਨੇਤਰ ਰੋਵਣ ਸ਼ਾਹ ਕੰਗਾਲ, ਰਾਜ ਰਾਜਾਨ ਦੇਣ ਦੁਹਾਈਆ। ਫਲ ਨਾ ਦਿਸੇ ਕਿਸੇ ਡਾਲ੍ਹ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ । ਜੂਠੀ ਝੂਠੀ ਘਾਲਨ ਰਹੇ ਘਾਲ, ਸਾਚੀ ਘਾਲ ਨਾ ਕੋਇ ਵਖਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਵੇਲੇ ਅੰਤ ਨਾ ਕੋਇ ਸਹਾਈਆ। ਨਾਤਾ ਜੁੜਿਆ ਝੂਠਾ ਧਨ ਮਾਲ, ਮਾਇਆ ਮਮਤਾ ਮੋਹ ਰਖਾਈਆ। ਬਿਨ ਸਤਿਗਰ ਪੂਰੇ ਕੋਇ ਨਾ ਕਰੇ ਪ੍ਰਿਤਪਾਲ, ਸਾਚਾ ਸਿਮਰਨ ਨਾ ਦਏ ਬਣਾਈਆ । ਸਿਮਰਤ ਸਿਮਰਤ ਸਿਮਰਤ ਹੋਏ ਨਿਹਾਲ, ਜਿਸ ਜਨ ਆਪਣਾ ਦਰਸ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਏ ਸਮਝਾਈਆ।
ਸਿਮਰੋ ਸਿਮਰ ਸਿਮਰ ਸੁਖ ਪਾਓ। ਤਿੰਨ ਕਲੇਸ਼ ਮਨ ਮਾਹੇ ਮਿਟਾਓ, ਹਉਮੇ ਸਹਿੰਸਾ ਰੋਗ ਚੁਕਾਓ। ਘਰ ਪ੍ਰੀਤਮ ਏਕਾ ਪਾਓ। ਦੂਜੇ ਦਰ ਨਾ ਮੰਗਣ ਜਾਓ। ਨਿਰਵੈਰ ਪੁਰਖ ਨਿਰਾਕਾਰ ਆਦਿ ਜੁਗਾਦਿ ਅਜੂਨੀ ਰਹਿਤ ਦਰਦ ਦੁੱਖ ਭੰਜਨ ਸੀਸ ਜਗਦੀਸ ਇਕ ਝੁਕਾਓ। ਰਾਮ ਨਾਮ ਜਿਹਵਾ ਰਸਨਾ ਰਸ ਪੁਰਖ ਅਬਿਨਾਸ਼ੀ ਦੇਵੇ ਹੱਸ ਹੱਸ, ਹਰਿ ਕਾ ਮੰਦਰ ਇਕ ਧਿਆਓ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰ, ਦਰ ਘਰ ਸਾਚਾ ਇਕ ਜਣਾਓ ।
ਸਾਚਾ ਅੰਮ੍ਰਿਤ ਹਰਿ ਹਰਿ ਬਾਣ, ਸਿਮਰਤ ਨਾਮ ਖਿਆਲੀਆ। ਏਥੇ ਓਥੇ ਚੁਕੇ ਕਾਣ, ਦੋ ਜਹਾਨ ਹੋਏ ਸਹਾਈਆ । ਏਕਾ ਦੇਵੇ ਸਤਿ ਬਬਾਣ, ਹਰਿਜਨ ਸਾਚੇ ਲਏ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖੇ ਮਾਰ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਕਰੇ ਖੇਲ ਸ੍ਰੀ ਭਗਵਾਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਣਵੰਤਾ ਦੇਵੇ ਗੁਣ ਨਿਧਾਨ, ਏਕਾ ਨਾਮ ਵਸਤ ਅਮੋਲਕ ਆਪ ਵਰਤਾਈਆ । ਜੁਗਾ ਜੁਗੰਤਰ ਸੰਤ ਸੁਹੇਲੇ ਲਏ ਪਛਾਨ, ਭਗਤਨ ਵੇਖੇ ਥਾਉਂ ਥਾਈਂਆ । ਗੁਰਮੁਖ ਮੇਲਾ ਚਤੁਰ ਸੁਜਾਨ, ਚਾਤ੍ਰਿਕ ਤ੍ਰਿਖਾ ਦਏ ਬੁਝਾਈਆ। ਗੁਰਸਿਖਾਂ ਚੁਕਾਏ ਜਮ ਕੀ ਕਾਣ, ਸਿਰ ਆਪਣਾ ਹੱਥ ਟਿਕਾਈਆ । ਏਕਾ ਸਰਨ ਹਰਿ ਭਗਵਾਨ, ਦੂਸਰ ਅਵਰ ਨਾ ਕੋਇ ਚਤੁਰਾਈਆ। ਲੱਖ ਚੁਰਾਸੀ ਰਸਨਾ ਜਿਹਵਾ ਸਾਰੇ ਗਾਣ, ਗਾ ਗਾ ਥੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਨਾ ਦੇਵੇ ਕੋਇ ਬ੍ਰਹਮ ਗਿਆਨ, ਆਤਮ ਤਾਕ ਨਾ ਕੋਇ ਖੁਲ੍ਹਾਈਆ। ਨਿਰਮਲ ਜੋਤ ਨਾ ਜਗੇ ਮਹਾਨ, ਜੋਤੀ ਨੂਰ ਨਾ ਕੋਇ ਰੁਸ਼ਨਾਈਆ। ਸੁਣ ਸੁਣ ਰਾਗ ਥੱਕੇ ਕਾਨ, ਅਨਹਦ ਨਾਦ ਨਾ ਕੋਇ ਵਜਾਈਆ। ਹਰਿ ਕਾ ਸਿਮਰਨ ਨਾ ਸਕੇ ਕੋਇ ਪਛਾਨ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਝੋਲੀ ਪਾਈਆ।
ਸਾਚਾ ਸਿਮਰਨ ਝੋਲੀ ਰੱਖ, ਹਰਿਜਨ ਝੋਲੀ ਆਪ ਭਰਾਇੰਦਾ । ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਨਿਰਗੁਣ ਹੋ ਪਰਤੱਖ, ਸਰਗੁਣ ਮੇਲ ਮਿਲਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਵੱਖ, ਜਿਸ ਜਨ ਆਪਣਾ ਨਾਮ ਜਪਾਇੰਦਾ। ਆਦਿ ਅੰਤ ਲਏ ਰੱਖ, ਸਗਲਾ ਸੰਗ ਨਿਭਾਇੰਦਾ। ਜਨ ਭਗਤਾਂ ਕਰਦਾ ਆਇਆ ਪੱਖ, ਏਕਾ ਨਾਮ ਵੰਡ ਵੰਡਾਇੰਦਾ। ਅੰਤਮ ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਆਵਣ ਜਾਵਣ ਫੰਦ ਕਟਾਇੰਦਾ । ਸ਼ਬਦ ਜਣਾਏ ਮਹਿਮਾ ਅਕੱਥ, ਕਥਨੀ ਕਥ ਨਾ ਕੋਇ ਵਖਾਇੰਦਾ। ਜਿਸ ਜਨ ਚੜ੍ਹਾਏ ਨਾਮ ਰਥ, ਪਾਰ ਕਿਨਾਰਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਆਪ ਦ੍ਰਿੜਾਇੰਦਾ।
ਸਾਚਾ ਮੰਤਰ ਨਮੋ ਗੁਰਦੇਵ ਸਤਿ, ਵਸਤ ਰੂਪ ਨਾ ਕੋਇ ਵਟਾਈਆ। ਏਕਾ ਮੰਦਰ ਏਕਾ ਅੰਦਰ
❋
ਏਕਾ ਵਾਰ ਦੇਵੇ ਘੱਤ, ਅਤੋਟ ਅਤੁੱਟ ਆਪ ਰਖਾਈਆ । ਨਾੜ ਬਹੱਤਰ ਨਾ ਉਬਲੇ ਰਤ, ਸਾਂਤਕ ਸਤਿ ਆਪ ਕਰਾਈਆ। ਸਤਿ ਸੰਤੋਖ ਦੇਵੇ ਧੀਰਜ ਜਤ, ਕਾਮ ਕਰੋਧ ਨਾ ਹੋਏ ਹਲਕਾਈਆ। ਚਰਨ ਕਵਲ ਬੰਧਾਏ ਆਪਣੇ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਬੀਜ ਬੀਜੇ ਸਾਚੇ ਵਤ, ਅੰਮ੍ਰਿਤ ਫਲ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਸਮਝਾਈਆ।
ਏਕਾ ਨਾਮ ਡੂੰਘਾ ਸਾਗਰ, ਜੀਵ ਜੰਤ ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਰੱਖਿਆ ਕਾਇਆ ਗਾਗਰ, ਸਾਚੇ ਮੰਦਰ ਆਪ ਟਿਕਾਇੰਦਾ । ਗੁਰਮੁਖ ਵਿਰਲਾ ਬਣੇ ਸੌਦਾਗਰ, ਜਿਸ ਜਨ ਆਪਣਾ ਵਣਜ ਕਰਾਇੰਦਾ। ਕਰੇ ਖੇਲ ਕਰਤਾ ਕਰੀਮ ਕਾਦਰ, ਕੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਇਕ ਰਖਾਇੰਦਾ।
ਸਾਚਾ ਸਿਮਰਨ ਆਦਿ ਜੁਗਾਦਿ, ਹਰਿ ਸਤਿਗੁਰ ਵੰਡ ਵੰਡਾਈਆ। ਭਗਤਨ ਦੇਵੇ ਸਾਚੀ ਦਾਦ, ਧਰੂ ਪ੍ਰਹਿਲਾਦ ਰਹੇ ਜਸ ਗਾਈਆ। ਸ਼ਬਦ ਅਗੰਮੀ ਵੱਜੇ ਨਾਦ, ਤੁਰੀਆ ਨਾਦ ਆਪ ਸੁਣਾਈਆ । ਆਪਣੀ ਧੁਨ ਆਪਣੇ ਵਿਚੋਂ ਕਾਢ, ਬ੍ਰਹਮਾਦਿ ਦਏ ਸੁਣਾਈਆ । ਲੇਖਾ ਜਾਣੇ ਬੋਧ ਅਗਾਧ, ਚਾਰ ਵੇਦ ਭੇਵ ਨਾ ਆਈਆ। ਪੁਰਾਣ ਅਠਾਰਾਂ ਰਹੇ ਵਿਸਮਾਦ, ਹਰਿ ਕਾ ਲੇਖ ਨਾ ਲਿਖਿਆ ਜਾਈਆ। ਸ਼ਾਸਤਰ ਸਿਮਰਤ ਕਰਨ ਫਰਿਯਾਦ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੀਤਾ ਗਿਆਨ ਅਠਾਰਾਂ ਧਿਆਏ ਕਰੇ ਯਾਦ, ਏਕਾ ਅਰਜਨ ਹਰੀ ਹਰਿ ਆਪ ਸਮਝਾਈਆ। ਸਿਮਰਤ ਵੇਖੇ ਵਾਦ ਵਿਵਾਦ, ਸਿਮਰਨ ਏਕਾ ਤੱਤ ਜਣਾਈਆ। ਈਸਾ ਮੂਸਾ ਲਾਹੇ ਨਕ਼ਾਬ, ਪਰਦਾ ਕੋਇ ਰਹਿਣ ਨਾ ਪਾਈਆ। ਕਰੇ ਖੇਲ ਹੱਕ ਜਨਾਬ, ਮੁਕਾਮੇ ਹੱਕ ਰੂਪ ਧਰਾਈਆ। ਪਰਵਰਦਿਗਾਰ ਦੇਵੇ ਦਾਦ, ਨੂਰ ਅਲਾਹੀ ਨੂਰ ਚਮਕਾਈਆ। ਸੰਗ ਮੁਹੰਮਦ ਕਰੇ ਲਾਡ, ਚਾਰ ਯਾਰੀ ਮੇਲ ਮਿਲਾਈਆ । ਏਕਾ ਨਾਮ ਖ਼ੁਦਾਈ ਵਖਾਏ ਵਾਹਦ, ਸਾਚਾ ਸਿਮਰਨ ਦਏ ਜਣਾਈਆ। ਕਲਮਾ ਕਲਾਮ ਸਚ ਅਮਾਮ ਸੁਣਾਏ ਯਾਦ, ਯਾਦ ਸਿਮਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਮਰਨ ਆਪਣਾ ਆਪਣੇ ਹੱਥ ਰਖਾਈਆ।
ਏਕਾ ਸਿਮਰਨ ਸਤਿ ਨਾਮ, ਨਾਨਕ ਨਿਰਗੁਣ ਪਾਇਆ । ਇਕ ਪਿਆਲਾ ਪੀਤਾ ਜਾਮ, ਮਧੁਰ ਰਸ ਆਪ ਵਖਾਇਆ । ਇਕ ਸੁਣਿਆ ਸਚ ਪੈਗ਼ਾਮ, ਲੱਖ ਚੁਰਾਸੀ ਆਪ ਸੁਣਾਇਆ । ਏਕਾ ਵੇਖਿਆ ਹਰਿ ਗਰਾਮ, ਸਚਖੰਡ ਦਵਾਰਾ ਸੋਭਾ ਪਾਇਆ । ਲੋਕਮਾਤ ਹੋ ਪਰਧਾਨ, ਨੌਂ ਖੰਡ ਪ੍ਰਿਥਮੀ ਵੇਖ ਵਖਾਇਆ। ਸਰਬ ਜੀਆਂ ਦਾ ਇਕ ਭਗਵਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਸਮਝਾਇਆ। ਆਤਮ ਬ੍ਰਹਮ ਇਕ ਗਿਆਨ, ਦੂਜੀ ਵਿਦਿਆ ਨਾ ਕੋਇ ਪੜ੍ਹਾਇਆ। ਏਕਾ ਜੋਤੀ ਨੂਰ ਮਹਾਨ, ਗੋਬਿੰਦ ਮੇਲਾ ਸਹਿਜ ਸੁਭਾਇਆ । ਪੰਚਮ ਮੀਤਾ ਸਚ ਨਿਸ਼ਾਨ, ਸਚ ਨਿਸ਼ਾਨਾ ਹੱਥ ਉਠਾਇਆ। ਊਚਾਂ ਨੀਚਾਂ ਰਾਓ ਰੰਕਾਂ ਵੇਖੇ ਮਾਰ ਧਿਆਨ, ਅੰਮ੍ਰਿਤ ਆਤਮ ਜਾਮ ਪਿਆਇਆ। ਏਕਾ ਸਿਮਰਨ ਪੁਰਖ ਅਕਾਲ, ਆਪ ਬਣਾਏ ਦੀਨ ਦਿਆਲ, ਦੂਜੀ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਮਰਨ ਆਪਣੇ ਹੱਥ ਰਖਾਇਆ।
ਸਿਮਰਨ ਸਿਮਰਨ ਸਿਮਰ ਸਿਮਰ ਸੁਖ ਪਾਈਏ, ਏਕਾ ਨਾਮ ਅਨਮੋਲ । ਬਿਨ ਰਸਨਾ ਜਿਹਵਾ ਗਾਈਏ, ਨਿਸ਼ਅੱਖਰ ਅੰਦਰ ਬੋਲ। ਜੀਵ ਜਗਤ ਨਾ ਕਦੇ ਸੁਣਾਈਏ, ਹਰਿ ਕਾ ਨਾਮ ਸਦਾ ਅਡੋਲ। ਗੁਰ ਦਰ ਗੁਰ ਘਰ ਸਦਾ ਸਦ ਮਿਲ ਮਿਲ ਗਾਈਏ, ਕਾਇਆ ਅੰਦਰ ਜਾਏ ਮੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਉਪਰ ਧਵਲ।
❋
ਸਿਮਰ ਸਿਮਰ ਸੁਖ ਪਾਵਨਾ, ਸਹਿਜ ਸੁਖ ਗੁਰ ਮੀਤ। ਹਰਿਜਨ ਸਾਚਾ ਵੇਖ ਵਖਾਵਣਾ, ਹਰਿ ਹਰਿ ਬੈਠਾ ਇਕ ਅਤੀਤ। ਕਾਇਆ ਮੰਦਰ ਬੰਕ ਸੁਹਾਵਣਾ, ਹੋਏ ਪਤਿਤ ਪੁਨੀਤ। ਨਰ ਹਰਿ ਨਰਾਇਣ ਏਕਾ ਗਾਵਣਾ, ਸਦ ਵਸੇ ਧਾਮ ਅਨਡੀਠ। ਬਿਨ ਗੁਰ ਨੇਤਰ ਦਿਸ ਕਿਸੇ ਨਾ ਆਵਣਾ, ਆਦਿ ਜੁਗਾਦੀ ਚਲੀ ਰੀਤ। ਸਤਿਗੁਰ ਪੂਰੇ ਪਰਦਾ ਲਾਹਵਣਾ, ਘਰ ਮੰਦਰ ਵਖਾਏ ਸਚ ਮਸੀਤ। ਸ਼ਬਦ ਅਨਾਦੀ ਨਾਦ ਵਜਾਵਨਾ, ਅਨਹਦ ਗਾਏ ਆਪਣਾ ਗੀਤ । ਸੁਰਤੀ ਸ਼ਬਦੀ ਮੇਲ ਮਿਲਾਵਨਾ, ਇਕ ਜਣਾਏ ਸਚ ਪ੍ਰੀਤ। ਕਾਇਆ ਬੰਕ ਆਪ ਸੁਹਾਵਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਦੇਵੇ ਨਾਮ ਅਨਡੀਠ।
ਸਿਮਰ ਸਿਮਰ ਸੁਖ ਪਾਵੋ ਜਨ, ਧੰਨ ਧੰਨ ਜਨੇਂਦੀ ਮਾਈਆ। ਹਰਿ ਕਾ ਸਿਮਰਨ ਬੇੜਾ ਦੇਵੇ ਬੰਨ, ਸੌਹ ਦਰਯਾਏ ਨਾ ਕੋਇ ਰੁੜ੍ਹਾਈਆ। ਹਰਿ ਸਿਮਰਨ ਰਾਏ ਧਰਮ ਨਾ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਹਰਿ ਸਿਮਰਨ ਅਗਨੀ ਤੱਤ ਨਾ ਜਲੇ ਤਨ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਹਰਿ ਸਿਮਰਨ ਭਾਂਡਾ ਭਰਮ ਭੌ ਦੇਵੇ ਭੰਨ, ਭੈ ਭਿਆਨਕ ਹੋਏ ਸਹਾਈਆ। ਹਰਿ ਸਿਮਰਨ ਕਰੇ ਪਰਕਾਸ਼ ਅੰਧੇਰੇ ਅੰਧ, ਜੋਤੀ ਨੂਰ ਰੁਸ਼ਨਾਈਆ। ਹਰਿ ਸਿਮਰਨ ਢਾਏ ਦੂਈ ਦਵੈਤੀ ਝੂਠੀ ਕੰਧ, ਸ੍ਰਿਸ਼ਟ ਸਬਾਈ ਏਕਾ ਰੂਪ ਵਖਾਈਆ । ਹਰਿ ਸਿਮਰਨ ਉਪਜਾਏ ਪਰਮਾਨੰਦ, ਨਿਜਾਨੰਦ ਵੱਜੇ ਵਧਾਈਆ। ਹਰਿ ਸਿਮਰਨ ਰਸਨਾ ਤਜੇ ਝੂਠਾ ਗੰਦ, ਬਿਨ ਹਰਿ ਨਾਮੇ ਫਲ ਨਾ ਕੋਇ ਖਾਈਆ। ਹਰਿ ਸਿਮਰਨ ਸਦਾ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਮਰਤ ਏਕਾ ਕੂਟ ਵਖਾਈਆ।
ਏਕਾ ਕੂਟ ਏਕਾ ਦਿਸ਼ਾ, ਏਕਾ ਘਰ ਸੁਹਾਇੰਦਾ। ਏਕਾ ਹਰਿ ਪਾਏ ਹਿੱਸਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜਗਤ ਤ੍ਰਿਸਨਾ ਮੇਟੇ ਤ੍ਰਿਖਾ, ਆਸਾ ਮਨਸਾ ਪੂਰ ਕਰਾਇੰਦਾ। ਜਿਸ ਜਨ ਸਿਮਰਨ ਪਾਏ ਲੇਖਾ, ਦੂਸਰ ਦਰ ਨਾ ਮੰਗਣ ਜਾਇੰਦਾ। ਗੁਰਮੁਖ ਵਿਰਲਾ ਸਿਖੇ ਸਾਚੀ ਸਿੱਖਾ, ਲੱਖ ਚੁਰਾਸੀ ਜੀਵ ਸਰਬ ਕੁਰਲਾਇੰਦਾ। ਹਰਿ ਕਾ ਸਿਮਰਨ ਡਾਹਡਾ ਤਿਖਾ, ਤਿਖੀ ਧਾਰ ਬਣਾਇੰਦਾ। ਨਾ ਕੋਈ ਵੇਖੇ ਵੱਡਾ ਨਿੱਕਾ, ਬਿਰਧ ਬਾਲ ਨਾ ਕੋਇ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਉਠਾਇੰਦਾ।
ਗੁਰਮੁਖ ਉਠ ਸਿਮਰੋ ਨਾਮ, ਸਿਮਰਨ ਵੇਲਾ ਆਈਆ। ਕਾਇਆ ਮਾਟੀ ਕਿਸੇ ਨਾ ਕਾਮ, ਝੂਠੀ ਕਾਇਆ ਪੂਜ ਪੁਜਾਈਆ। ਮਦਿਰਾ ਪੀ ਪੀ ਥੱਕਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਭੋਗੀ ਭੋਗ ਭੋਗਿਆ ਕਾਮ, ਕਾਮਨ ਤ੍ਰਿਸਨ ਨਾ ਕੋਇ ਗਵਾਈਆ। ਘਰ ਮਿਲਿਆ ਨਾ ਘਨੱਯਾ ਸ਼ਾਮ, ਬੰਸਰੀ ਨਾਮ ਨਾ ਕਿਸੇ ਵਜਾਈਆ। ਸੁਰਤੀ ਸੀਤਾ ਨਾ ਪਾਇਆ ਰਾਮ, ਬਣ ਬਣ ਬੈਠੀ ਦਏ ਦੁਹਾਈਆ। ਮਨ ਹੰਕਾਰੀ ਰਾਵਣ ਬਣਿਆ ਵਿਚ ਜਵਾਨ, ਆਪਣਾ ਬਲ ਰਿਹਾ ਵਖਾਈਆ। ਬਿਨ ਹਰਿ ਕੇ ਸਿਮਰਨ ਦੂਸਰ ਅਵਰ ਨਾ ਕੋਇ ਬਾਣ, ਜੋ ਲੰਕਾ ਗੜ੍ਹ ਦਏ ਤੁੜਾਈਆ। ਆਪਣੀ ਸਵਾਣੀ ਆਪੇ ਲਏ ਪਛਾਣ, ਸਮੁੰਦ ਸਾਗਰ ਖਾਈ ਪਾਰ ਕਰਾਈਆ । ਜਿਸ ਜਨ ਦੇਵੇ ਆਪਣਾ ਨਾਮ, ਸਿਮਰਨ ਸਾਚਾ ਦਏ ਸਮਝਾਈਆ। ਬਿਨ ਸਤਿਗੁਰ ਪੂਰੇ ਜੀਵਣ ਕਿਸੇ ਨਾ ਕਾਮ, ਲੱਖ ਚੁਰਾਸੀ ਗੇੜੇ ਵਿਚ ਰਖਾਈਆ । ਕਲਜੁਗ ਭੁੱਲੇ ਜੀਵ ਨਾਦਾਨ, ਹਰਿ ਕਾ ਭੇਵ ਕੋਇ ਨਾ ਪਾਈਆ । ਨੌਂ ਖੰਡ ਪ੍ਰਿਥਮੀ ਹੋਣਾ ਅੰਤ ਵੈਰਾਨ, ਜੋ ਦੀਸੇ ਦਿਸ ਨਾ ਆਈਆ। ਉਚ ਮਹੱਲੇ ਬੈਠੇ ਚੜ੍ਹ ਮਕਾਨ, ਏਕਾ ਭੁੱਲਿਆ ਰਾਮ ਸਾਚਾ ਮਾਹੀਆ । ਵੇਸਵਾ ਰੂਪ ਪੀਣ ਖਾਣ, ਜਗਤ ਵਿਭਚਾਰ ਰਹੇ ਹੰਢਾਈਆ। ਮਾਤ ਪੁੱਤਰ ਕਰੇ ਧਿਆਨ, ਭੈਣ ਭਈਆ ਰਹੀ ਤਕਾਈਆ। ਏਕਾ ਭੁੱਲਿਆ ਸ੍ਰੀ ਭਗਵਾਨ, ਸਾਚਾ ਮਾਰਗ ਨਜ਼ਰ ਨਾ ਆਈਆ। ਜਿਸ ਜਨ ਸਿਮਰਨ ਦੇਵੇ ਦਾਨ, ਸਿਮਰਤ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਮਝਾਈਆ।
❋
ਸਿਮਰੋ ਨਾਮ ਸਗਲ ਕਲੇਸ਼ ਜਾਏ ਲੱਥ, ਹਰਿ ਸਤਿਗੁਰ ਆਪ ਮਿਟਾਈਆ। ਏਕਾ ਪੂਜਾ ਏਕਾ ਪਾਠ, ਏਕਾ ਮੰਤਰ ਦਏ ਦ੍ਰਿੜਾਈਆ। ਇਕ ਕਿਨਾਰਾ ਤੀਰਥ ਤਾਟ, ਏਕਾ ਘਾਟ ਦਏ ਵਖਾਈਆ। ਇਕ ਸੁਣਾਏ ਸਾਚੀ ਗਾਥ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਈਆ । ਲੇਖਾ ਜਾਣੇ ਤ੍ਰਿਲੋਕੀ ਨਾਥ, ਚੌਦਾਂ ਲੋਕ ਖੋਜ ਖੋਜਾਈਆ। ਮਾਤ ਧਰਾਏ ਤੱਤ ਆਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਮੇਲ ਮਿਲਾਈਆ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਜੋ ਜਨ ਰਸਨਾ ਰਾਮ ਵਸਾਈਆ। ਸਾਚਾ ਰਾਮ ਗ਼ਰੀਬ ਨਿਮਾਣਿਆਂ ਦੇਵੇ ਸਾਥ, ਬੇਰ ਭੀਲਣੀ ਆਪੇ ਮੁਖ ਪਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਨਿਤਾਣ ਨਿਤਾਣਿਆਂ ਦੇਵੇ ਸਾਥ, ਬਿਦਰ ਸੁਦਾਮਾ ਗਲੇ ਲਗਾਈਆ। ਪੰਚਮ ਲਹਿਣਾ ਚੁਕਿਆ ਮਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਮਰਿਆ ਤਿਸ ਆਪਣਾ ਮੇਲ ਮਿਲਾਈਆ।
ਸਿਮਰੋ ਰਾਮ ਹਰੀ ਹਰਿ ਨਰਾਇਣ, ਹਰਿਜਨ ਹਰਿ ਹਰਿ ਆਪ ਜਣਾਇੰਦਾ। ਦਰਸਨ ਪੇਖੋ ਆਪਣੇ ਨੈਣ, ਲੋਚਣ ਤੀਜਾ ਆਪ ਖੁਲ੍ਹਾਇੰਦਾ। ਚੌਥੇ ਘਰ ਮਿਲ ਮਿਲ ਬਹਿਣ, ਚੌਥਾ ਪਦ ਆਪ ਸਮਝਾਇੰਦਾ। ਪੰਚਮ ਚੁੱਕੇ ਲਹਿਣ ਦੇਣ, ਹਿਸਾਬ ਕਿਤਾਬ ਨਾ ਕੋਇ ਰਖਾਇੰਦਾ। ਛੇਵੇਂ ਮਿਲੇ ਸਾਕ ਸੱਜਣ ਸੈਣ, ਹਰਿ ਸਗਲਾ ਸੰਗ ਰਖਾਇੰਦਾ । ਸੱਤਵੇਂ ਸਤਿ ਸਤਿਵਾਦੀ ਆਏ ਲੈਣ, ਜੋ ਜਨ ਹਰਿ ਹਰਿ ਨਾਮ ਧਿਆਇੰਦਾ। ਸੰਤ ਸਤਿਗੁਰ ਧਾਮ ਇਕੱਠੇ ਬਹਿਣ, ਸਚਖੰਡ ਦਵਾਰਾ ਆਪ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਆਪ ਚੜ੍ਹਾਇੰਦਾ ।
ਸਾਚਾ ਮੰਦਰ ਉਚ ਅਟੱਲਾ, ਰਾਮ ਰਾਮਾ ਵੰਡ ਵੰਡਾਈਆ। ਆਦਿ ਜੁਗਾਦੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਪਾਈਆ। ਸ਼ਬਦ ਸੰਦੇਸ ਜਨ ਭਗਤਾਂ ਆਪੇ ਘੱਲਾ, ਆਪਣਾ ਨਾਉਂ ਦਏ ਪਰਗਟਾਈਆ। ਪੰਜ ਤੱਤ ਕਾਇਆ ਚੋਲੇ ਰਲਾ, ਨਿਰਗੁਣ ਸਰਗੁਣ ਰੂਪ ਧਰਾਈਆ । ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਗੁਰਮੁਖਾਂ ਸਚ ਸਿੰਘਸਣ ਮੱਲਾ, ਆਤਮ ਸੇਜਾ ਸੋਭਾ ਪਾਈਆ । ਦੀਪਕ ਜੋਤੀ ਏਕਾ ਬਲਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਰ ਦਰਵੇਸ਼ ਆਪੇ ਖਲਾ, ਦਰ ਦਰਬਾਨ ਰੂਪ ਵਟਾਈਆ । ਜਿਸ ਜਨ ਫੜਾਇਆ ਆਪਣਾ ਨਾਮ ਪੱਲਾ, ਦੋ ਜਹਾਨ ਵਿਛੜ ਕਦੇ ਨਾ ਜਾਈਆ । ਕਲਜੁਗ ਜੀਵ ਅੰਤਮ ਹੋਇਆ ਝੱਲਾ, ਵਿਸਰਿਆ ਏਕਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਵਰ ਨਾਮ ਰਖਾਈਆ।
ਰਾਮ ਨਾਮ ਪਾਇਆ ਵਰ ਘਰ, ਘਰ ਘਰ ਵਿਚ ਵੱਜੀ ਵਧਾਈਆ। ਸਿਮਰਤ ਸਿਮਰਤ ਸਿਮਰਤ ਚੁੱਕਿਆ ਡਰ, ਡਰ ਭੈ ਨਾ ਕੋਇ ਰਖਾਈਆ । ਮੇਲ ਮਿਲਾਇਆ ਪੁਰਖ ਨਰ, ਨਰ ਨਰਾਇਣ ਦਇਆ ਕਮਾਈਆ । ਬੰਦ ਕਿਵਾੜਾ ਖੋਲ੍ਹਿਆ ਦਰ, ਘਰ ਮੰਦਰ ਬੂਝ ਬੁਝਾਈਆ । ਆਪਣੇ ਪੌੜੇ ਜਾਣਾ ਚੜ੍ਹ, ਸਾਚਾ ਡੰਡਾ ਹੱਥ ਫੜਾਈਆ। ਅਧ ਵਿਚਕਾਰ ਨਾ ਜਾਏ ਅੜ, ਜੋ ਹਰਿ ਹਰਿ ਨਾਮ ਧਿਆਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਕਾਇਆ ਬੰਕ ਡੂੰਘੀ ਭਵਰੀ ਲਏ ਫੜ, ਆਪ ਆਪਣਾ ਮੇਲ ਮਿਲਾਈਆ । ਨਾਤਾ ਤੋੜੇ ਸੀਸ ਧੜ, ਜਗਦੀਸ ਦਇਆ ਕਮਾਈਆ। ਬ੍ਰਹਮ ਪਾਰਬ੍ਰਹਮ ਜਾਏ ਰਲ, ਜੋਤੀ ਜਾਤਾ ਏਕਾ ਰੰਗ ਸਮਾਈਆ। ਏਕਾ ਸਿਮਰਨ ਆਏ ਕੰਮ, ਦੂਸਰ ਵਸਤ ਸੰਗ ਕੋਇ ਨਾ ਜਾਈਆ । ਕਲਜੁਗ ਜੀਵ ਵੇਲਾ ਅੰਤਮ ਮੰਨ, ਸੋਇਆਂ ਰੈਣ ਰਹੀ ਵਿਹਾਈਆ। ਨਾਤਾ ਤੁਟੇ ਅੰਤਮ ਛੱਪਰੀ ਛੰਨ, ਜਗਤ ਮੰਦਰ ਨਾ ਕੋਇ ਸਹਾਈਆ । ਜੂਠਾ ਝੂਠਾ ਦਿਸੇ ਧਨ, ਨਾਰ ਸੁਹਾਗਣ ਕੰਤ ਨਾ ਕੋਇ ਹੰਢਾਈਆ । ਗੁਰ ਕਾ ਸ਼ਬਦ ਸੁਣ ਲੈ ਕੰਨ, ਏਕਾ ਰਾਗ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੇੜਾ ਆਪ ਚਲਾਈਆ।
❋
ਜੁਗ ਜੁਗ ਬੇੜਾ ਆਪ ਚਲਾਇੰਦਾ, ਸਤਿਜੁਗ ਤ੍ਰੇਤਾ ਦੁਆਪਰ ਧਾਰ। ਕਲਜੁਗ ਅੰਤਮ ਰੂਪ ਵਟਾਇੰਦਾ, ਨਿਹਕਲੰਕਾ ਨੂਰ ਉਜਿਆਰ । ਸ਼ਬਦ ਡੰਕਾ ਇਕ ਵਜਾਇੰਦਾ, ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ। ਰਾਓ ਰੰਕਾਂ ਆਪ ਜਗਾਇੰਦਾ, ਸ਼ਾਹ ਸੁਲਤਾਨਾ ਦਏ ਹੁਲਾਰ। ਸੋਇਆ ਕੋਇ ਰਹਿਣ ਨਾ ਪਾਇੰਦਾ, ਨਿਰਗੁਣ ਸਰਗੁਣ ਲੈ ਅਵਤਾਰ। ਕਾਲ ਮਹਾਂਕਾਲ ਆਪਣੇ ਨਾਲ ਰਖਾਇੰਦਾ, ਹੁਕਮੀ ਹੁਕਮ ਕਰੇ ਵਰਤਾਰ। ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਇੰਦਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਦਏ ਆਧਾਰ। ਲੋਕਮਾਤ ਵੇਖ ਵਖਾਇੰਦਾ, ਡੂੰਘਾ ਸਾਗਰ ਭਵਰੀ ਖਾਰ। ਲੱਖ ਚੁਰਾਸੀ ਖੇਲ ਖਲਾਇੰਦਾ, ਅੰਡਜ ਜੇਰਜ ਉਤਭੁਜ ਸੇਤਜ ਕਰਮੀ ਕਰਮ ਲਏ ਵਿਚਾਰ। ਕਾਗਦ ਕਲਮ ਨਾ ਲੇਖ ਲਿਖਾਇੰਦਾ, ਸਮੁੰਦਰ ਮਸ ਬਨਾਸਪਤ ਕਰੇ ਨਾ ਕੋਇ ਕਾਰ । ਚੌਦਾਂ ਭਾਰ ਨਾ ਵੰਡ ਵੰਡਾਇੰਦਾ, ਚੌਦਾਂ ਤਬਕਾਂ ਮਾਰੇ ਮਾਰ । ਏਕਾ ਖੰਡਾ ਨਾਮ ਹੱਥ ਉਠਾਇੰਦਾ, ਤਿਖੀ ਰੱਖੇ ਧਾਰ। ਬ੍ਰਹਿਮੰਡਾਂ ਆਪ ਚਮਕਾਇੰਦਾ, ਦੋ ਜਹਾਨਾਂ ਹੋ ਉਜਿਆਰ। ਗਗਨ ਪਾਤਾਲਾਂ ਵੇਖ ਵਖਾਇੰਦਾ, ਪ੍ਰਿਥਮੀ ਆਕਾਸ਼ ਵੇਖੇ ਅਖਾੜ । ਗੁਰਮੁਖ ਵਿਰਲੇ ਆਪ ਤਰਾਇੰਦਾ, ਜਿਸ ਜਨ ਦੇਵੇ ਨਾਮ ਆਧਾਰ। ਸਿਮਰ ਸਿਮਰ ਸਿਮਰ ਵਿਰਲਾ ਸੁਖ ਪਾਇੰਦਾ, ਜਿਸ ਹਿਰਦੇ ਵਸੇ ਆਪ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਹਰਿ, ਹਰਿਜਨ ਸਾਚੇ ਲਏ ਫੜ, ਨਾ ਕੋਈ ਸੀਸ ਨਾ ਕੋਈ ਧੜ, ਆਪਣਾ ਅੱਖਰ ਆਪੇ ਪੜ੍ਹ, ਆਪਣੀ ਵਿਦਿਆ ਆਪ ਜਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਪੇ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਚਖੰਡ ਨਿਵਾਸੀ ਸਚ ਸਿੰਘਾਸਣ ਬੈਠਾ ਚੜ੍ਹ, ਪੁਰਖ ਅਬਿਨਾਸ਼ੀ ਆਪਣਾ ਰੂਪ ਧਰਾਇੰਦਾ। (੧੬ ਜੇਠ ੨੦੧੮ ਬਿ)
❋
ਅੰਮ੍ਰਿਤ ਵੇਲੇ ਹਰਿ ਭਗਤ ਉਠੌਣਾ, ਦੇਵਣਹਾਰ ਵਡਿਆਈਆ। ਪੰਜ ਵਾਰ ਨਾਮ ਜਪੌਣਾ, ਪੰਚ ਪਰਪੰਚ ਮਿਟਾਈਆ । ਹਰਿ ਮੰਦਰ ਹਰਿ ਆਪ ਸੁਹੌਣਾ, ਸਚ ਸਿੰਘਾਸਣ ਡੇਰਾ ਲਾਈਆ। ਨਿਜ ਨੇਤਰ ਜਨ ਦਰਸ਼ਨ ਪੌਣਾ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਪੰਜ ਵਾਰ ਸ਼ਬਦ ਜੈਕਾਰ, ਜੈ ਜੈਕਾਰ ਕਰਾਈਆ। ਗੁਰਮੁਖ ਨੇਤਰ ਸਕੇ ਨਾ ਕੋਇ ਉਘਾੜ, ਨੈਣ ਅੱਖ ਬੰਦ ਕਰਾਈਆ। ਅੰਤਰ ਆਤਮ ਕਰੇ ਪਿਆਰ, ਲਿਵ ਇਕੋ ਇਕ ਲਗਾਈਆ। ਚਰਨ ਧੂੜੀ ਮੰਗੇ ਛਾਰ, ਮਸਤਕ ਟਿੱਕਾ ਚਰਨ ਕਵਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ।
ਗੁਰਮੁਖ ਨੇਤਰ ਕਦੇ ਨਾ ਖੋਲ੍ਹੇ, ਹਰਿ ਸਾਚਾ ਸਚ ਜਣਾਇੰਦਾ। ਪੰਜ ਜੈਕਾਰਾ ਰਸਨਾ ਬੋਲੇ, ਧੁਰ ਦੀ ਧਾਰ ਬੰਧਾਇੰਦਾ। ਅੰਦਰ ਨਜ਼ਰੀ ਆਏ ਜੋ ਬੈਠਾ ਉਹਲੇ, ਪਰਦਾ ਆਪ ਉਠਾਇੰਦਾ। ਉਲਟਾ ਕਰੇ ਨਾਭ ਕਵਲੇ, ਅੰਮ੍ਰਿਤ ਧਾਰ ਵਹਾਇੰਦਾ। ਸੁਰਤੀ ਸ਼ਬਦੀ ਆਪੇ ਮੌਲੇ, ਹਰਿ ਮੌਲਾ ਕਾਰ ਕਮਾਇੰਦਾ। ਜਨ ਭਗਤਾਂ ਭਾਰ ਕਰੇ ਹੌਲੇ, ਸਿਰ ਆਪਣੇ ਭਾਰ ਉਠਾਇੰਦਾ। ਲੇਖੇ ਲਾਏ ਉਪਰ ਆਏ ਧੌਲੇ, ਧਰਨੀ ਧਰਤ ਧਵਲ ਭਗਤਾਂ ਨਾਲ ਸੁਹਾਇੰਦਾ। ਸਭ ਦੇ ਪੂਰੇ ਕਰੇ ਕੌਲੇ, ਪਿਛਲੀ ਕੀਤੀ ਯਾਦ ਕਰਾਇੰਦਾ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਪੌਂਦੇ ਗਏ ਰੌਲੇ, ਖਾਣੀ ਬਾਣੀ ਨਾਦ ਸੁਣਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਅਗੰਮ ਠਾਕਰ ਨਿਰਗੁਣ ਬੋਲੇ, ਨਿਰਵੈਰ ਰਾਹ ਚਲਾਇੰਦਾ । ਸਚ ਦੁਆਰਾ ਇਕੋ ਖੋਲ੍ਹੇ, ਦਰ ਦਰਵਾਜ਼ੇ ਬਣਤ ਬਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਚੜ੍ਹਾਏ ਆਪਣੇ ਡੋਲੇ, ਫੜ
❋
ਬਾਹੋਂ ਅੰਦਰ ਲੰਘਾਇੰਦਾ । ਅੰਮ੍ਰਿਤ ਵੇਲਾ ਗਾਇਣ ਸੋਹਲੇ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ।
ਅੰਮ੍ਰਿਤ ਵੇਲਾ ਸੋਹਣਾ ਲੱਗਾ, ਸਾਰੇ ਰਹੇ ਜਸ ਗਾਈਆ । ਸ੍ਰੀ ਭਗਵਾਨ ਸੂਰਾ ਸਰਬੱਗਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਦੋ ਜਹਾਨਾਂ ਦੇ ਕੇ ਸੱਦਾ, ਦਰ ਆਪਣੇ ਲਏ ਬਹਾਈਆ । ਪ੍ਰੇਮ ਪਿਆਰ ਅੰਦਰ ਮਧਾ, ਮਸਤੀ ਆਪਣੇ ਨਾਮ ਚੜ੍ਹਾਈਆ। ਸਚ ਪ੍ਰੀਤੀ ਅੰਦਰ ਬੱਝਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸਚ ਸਿੰਘਾਸਣ ਬਹਿ ਕੇ ਸਜਾ, ਤਖ਼ਤ ਨਿਵਾਸੀ ਡੇਰਾ ਲਾਈਆ । ਜਨ ਭਗਤਾਂ ਸੇਵਾ ਕਰ ਅਜੇ ਨਾ ਰੱਜਾ, ਆਪਣੀ ਆਸ਼ਾ ਹੋਰ ਵਧਾਈਆ। ਸਦਾ ਫਿਰੇ ਸੱਜਾ ਖੱਬਾ, ਅੱਗਾ ਪਿੱਛਾ ਵੇਖ ਵਖਾਈਆ । ਕਰੇ ਖੇਲ ਬੁੱਢਾ ਨੱਢਾ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਵੇਲੇ ਦਏ ਵਡਿਆਈਆ।
ਅੰਮ੍ਰਿਤ ਵੇਲੇ ਤੇਰਾ ਵੇਲਾ ਸੋਹਣਾ, ਪ੍ਰਭ ਸੋਹਣੀ ਰੁੱਤ ਸੁਹਾਈਆ। ਜਨ ਭਗਤਾਂ ਜੋਗਾ ਹੋਣਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਗੁਰਮੁਖਾਂ ਚੁੱਕੇ ਰੋਣਾ ਧੋਣਾ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਅੰਮ੍ਰਿਤ ਫਲ ਇਕੋ ਬੋਣਾ, ਸ਼ਬਦ ਕਿਆਰੀ ਆਪ ਮਹਿਕਾਈਆ । ਸੋਵਤ ਜਾਗਤ ਪੰਜ ਵਾਰ ਹਰਿ ਕਾ ਨਾਮ ਗੌਣਾ, ਭੁੱਲ ਕਦੇ ਨਾ ਜਾਈਆ । ਆਤਮ ਸੇਜਾ ਪਲੰਘ ਵਿਛੌਣਾ, ਸੇਜ ਸੁਹੰਜਣੀ ਸੋਭਾ ਪਾਈਆ । ਕਮਲਾਪਾਤੀ ਘਰ ਚਲ ਕੇ ਔਣਾ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਦੀਆ ਬਾਤੀ ਇਕ ਜਗੌਣਾ, ਤੇਲ ਵੱਟੀ ਨਾ ਕੋਇ ਪਾਈਆ। ਗੁਰਮਤੀ ਬਹਿ ਬਹਿ ਕੰਤ ਮਨੌਣਾ, ਘਰ ਸਾਚੇ ਵੱਜੇ ਵਧਾਈਆ । ਚਰਨ ਕਵਲ ਧਿਆਨ ਰਖੌਣਾ, ਚਰਨ ਚਰਨੋਦਕ ਮੁਖ ਚੁਵਾਈਆ। ਹਉਮੇ ਹੰਗਤਾ ਬੁਰਜ ਢੌਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। (੧੪ ੧੧੦ ੧੧੧)
❋
ਹਾੜ ਸਤਾਰਾਂ ਕਹੇ ਜਨ ਭਗਤੋ ਸੁਣੋ ਯਾਰ, ਸਚ ਕਹਾਣੀ ਦਿਆਂ ਜਣਾਈਆ। ਇਕੋ ਮੰਨੋ ਧੁਰ ਦਾ ਯਾਰ, ਯਾਰਨਾ ਹੱਕ ਲਓ ਲਗਾਈਆ। ਬੇਖ਼ਬਰ ਹੋ ਜਾਓ ਖ਼ਬਰਦਾਰ, ਸੁੱਤਿਆਂ ਦਿਆਂ ਉਠਾਈਆ। ਜਿਸ ਦਾ ਇਕੋ ਭਗਤ ਦਵਾਰ, ਭਗਵਨ ਬੇਪਰਵਾਹੀਆ। ਜਿਸ ਦਾ ਲੇਖਾ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦਾ ਕਿਸੇ ਨਹੀਂ ਕਰਿਆ ਕੋਈ ਇਤਬਾਰ, ਅਛਲ ਛਲ ਸਾਰੇ ਰਹੇ ਗਾਈਆ। ਸੋ ਆਇਆ ਚਲ ਵਿਚ ਸੰਸਾਰ, ਰੂਪ ਅਨੂਪਾ ਵੇਖ ਵਖਾਈਆ। ਕਲ ਕਲਕੀ ਲੈ ਅਵਤਾਰ, ਕਲਮਾ ਇਕੋ ਰਿਹਾ ਪੜ੍ਹਾਈਆ । ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ। ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਬੇੜੇ ਸਭ ਦੇ ਕਰ ਜਾਵਾਂ ਪਾਰ, ਸ਼ੌਹ ਦਰਿਆ ਨਾ ਕੋਇ ਡੁਬਾਈਆ। ਆਪਣੇ ਅੰਮ੍ਰਿਤ ਦੀ ਦੇ ਕੇ ਧਾਰ, ਸਾਂਤਕ ਸਤਿ ਦਿਆਂ ਵਰਤਾਈਆ। ਮਾਤ ਗਰਭ ਨਾ ਔਣਾ ਪਵੇ ਡੂੰਘੀ ਗਾਰ, ਅੰਧ ਅੰਧੇਰ ਨਾ ਕੋਇ ਫਿਰਾਈਆ। ਆਪਣੇ ਗਲ ਦੇ ਤੁਹਾਨੂੰ ਬਣਾ ਕੇ ਹਾਰ, ਹਿਰਦੇ ਆਪਣੇ ਵਿਚ ਲਵਾਂ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। (੧੮-੬੭੨)
❋
❋
ਸਾਚਾ ਢੋਲਾ ਦੱਸਾਂ ਆਪ, ਆਪਣੇ ਹੱਥ ਰੱਖੀ ਵਡਿਆਈਆ। ਪਿਛਲਾ ਛੱਡੋ ਸਾਰੇ ਜਾਪ, ਅਗਲੀ ਸੁਣੋ ਇਕ ਪੜ੍ਹਾਈਆ। ਪਿਛਲੀ ਕੋਇ ਨਾ ਕਰੇ ਬਾਤ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਵੱਖਰੀ ਵੱਖਰੀ ਆਪਣੀ ਛੱਡੋ ਜ਼ਾਤ, ਜੋਤੀ ਜਾਤਾ ਏਕਾ ਰੰਗ ਵਖਾਈਆ । ਅੰਤਮ ਲੇਖਾ ਲਿਖਿਆ ਕਲਮ
ਦਵਾਤ, ਸ਼ਾਹੀ ਸ਼ਾਹ ਨਾ ਕੋਇ ਬਣਾਈਆ। ਚੌਦਸ ਚੌਦਾਂ ਅੰਧੇਰੀ ਰਾਤ, ਤਬਕ ਸਬਕ ਨਾ ਕੋਇ ਪੜ੍ਹਾਈਆ। ਅਲਫ਼ ਯੇ ਨਾ ਪਟੀ ਪੜ੍ਹੇ ਕੋਇ ਜਮਾਤ, ਲੇਖਾ ਲਿਖਤ ਨਾ ਕੋਇ ਰਖਾਈਆ। ਕਰੇ ਖੇਲ ਸਾਖਆਤ, ਸੁਰਖ਼ਰੂ ਸਭ ਨੂੰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਢੋਲਾ ਦਏ ਜਣਾਈਆ। (੧੨-੫੬੮)
❋
ਪੰਜ ਤੱਤ ਕਾਇਆ ਰੋਗ, ਦੁੱਖ ਦੁੱਖ ਸਤਾਈਆ। ਕਰਮ ਕਰਮਾਂ ਮਿਲਿਆ ਭੋਗ, ਭੋਗੀ ਭੋਗ ਭੋਗਾਈਆ। ਇਸਤਰੀ ਪੁਰਸ਼ ਹੋਇਆ ਸੰਜੋਗ, ਜੋੜੀ ਜੋੜ ਜੁੜਾਈਆ। ਜੋ ਜਨ ਸਤਿਗੁਰ ਪੂਰੇ ਰੱਖੇ ਓਟ, ਤਿਸ ਜਨ ਜਗਤ ਦੁੱਖ ਰਹੇ ਨਾ ਰਾਈਆ। ਹਰਿ ਕਾ ਨਾਉਂ ਚੁਗੇ ਚੋਗ, ਅੰਮ੍ਰਿਤ ਰਸ ਮੁਖ ਪਾਈਆ। ਰਸਨਾ ਗਾਏ ਇਕ ਸਲੋਕ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਅਗਨੀ ਤੱਤ ਦਏ ਮਿਟਾਈਆ। ਮਨ ਦਰੁਬਧਾ ਹੋਏ ਦੂਰ, ਮਨ ਵਾਸਨਾ ਦਏ ਖਪਾਈਆ। ਮਨ ਵਾਸਨਾ ਦਿਸੇ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਮਨ ਅੰਦਰ ਵਖਾਏ ਸਾਚਾ ਨੂਰ, ਮਨ ਜੋਤ ਨੂਰ ਰੁਸ਼ਨਾਈਆ। ਮਨ ਕਰੇ ਆਸਾ ਪੂਰ, ਮਨ ਮਨਸਾ ਦਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਸਾਚੇ ਧੰਦੇ ਲਾਈਆ। (੧੦-੭੧੬)
❋
ਮਨ ਆਤਮਾ ਲਾਓ ਚਰਨ, ਸਚ ਸਚ ਦ੍ਰਿੜਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਹਰਿ ਆਪਣਾ ਰਾਹ ਜਣਾਇੰਦਾ। ਗੁਰਮੁਖ ਗੁਰਸਿਖ ਪੌੜੇ ਚੜ੍ਹਨ, ਇਸ਼ਾਰੇ ਨਾਲ ਚੜ੍ਹਾਇੰਦਾ। ਆਪਣੇ ਘਰ ਵਿਚ ਆਪੇ ਵੜਨ, ਰਾਹ ਵਿਚ ਨਾ ਕੋਇ ਅਟਕਾਇੰਦਾ । ਸਾਚੀ ਤਰਨੀ ਲੋਕਮਾਤ ਤਰਨ, ਤਾਰਨਹਾਰਾ ਪਾਰ ਕਰਾਇੰਦਾ। ਨਿਵਣ ਸੋ ਅੱਖਰ ਇਕੋ ਪੜ੍ਹਨ, ਹੰਗਤਾ ਵੰਡ ਨਾ ਕੋਇ ਵੰਡਾਇੰਦਾ । ਸਤਿਗੁਰ ਨਾਲ ਸਨਮੁਖ ਹੋ ਕੇ ਲੜਨ, ਕਿਉਂ ਸਾਡੀ ਵਸਤ ਸਾਡੀ ਝੋਲੀ ਕਿਉਂ ਨਹੀਂ ਪਾਇੰਦਾ। ਨਾਤਾ ਛੱਡਣ ਵਰਨ ਬਰਨ, ਬਰਨ ਆਤਮਕ ਰਾਹ ਵਖਾਇੰਦਾ । ਕੂੜੀ ਅਗਨੀ ਕਦੇ ਨਾ ਜਲਨ, ਜਲਵਾ ਇਕੋ ਇਕ ਦਰਸਾਇੰਦਾ। ਲੇਖਾ ਚੁਕੇ ਅਵਣ ਗਵਣ, ਤ੍ਰੈਭਵਨ ਪਾਰ ਕਰਾਇੰਦਾ। ਗੂੜ੍ਹੀ ਨੀਂਦੇ ਪ੍ਰਭ ਗੋਦੀ ਸਵਣ, ਸੋਇਆਂ ਫੇਰ ਨਾ ਕੋਇ ਉਠਾਇੰਦਾ। ਪ੍ਰੇਮ ਪਿਆਰ ਦੀ ਵਗੇ ਠੰਡੀ ਪਵਣ, ਅੰਮ੍ਰਿਤ ਜਲ ਮੁਖ ਚੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਣਾ ਗੁਰਸਿਖ, ਫੇਰ ਲੇਖਾ ਦੇਵੇ ਲਿਖ, ਨਾਮ ਪਾਏ ਸਾਚੀ ਭਿਖ, ਅੰਦਰ ਬਾਹਰ ਆਏ ਦਿਸ, ਗੁਪਤ ਜ਼ਾਹਰ ਆਪਣਾ ਰੰਗ ਵਖਾਇੰਦਾ।
❋
ਇਕੋ ਜਪਣਾ ਧੁਰ ਦਾ ਨਾਮ, ਨਾਮ ਨਿਧਾਨਾ ਇਕ ਸਮਝਾਈਆ। ਪੂਰਨ ਹੋਵਣ ਸਗਲੇ ਕਾਮ, ਨਿਹਕਰਮੀ ਕਰਮ ਕਮਾਈਆ। ਭਾਗ ਲੱਗੇ ਨਗਰ ਖੇੜਾ ਕਾਇਆ ਗਰਾਮ, ਸਾਢੇ ਤਿੰਨ ਹੱਥ ਸੋਭਾ ਪਾਈਆ। ਅੰਮ੍ਰਿਤ ਆਤਮ ਪੀਣਾ ਜਾਮ, ਨਿਝਰ ਝਿਰਨਾ ਰਸ ਝਿਰਾਈਆ। ਜੋਤ ਪਰਕਾਸ਼ ਕਰਨਾ ਭਾਨ, ਅੰਧ ਅੰਧੇਰਾ ਅੰਧ ਮਿਟਾਈਆ। ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ। ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ।
❋
ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ। ਠਾਕਰ ਸਵਾਮੀ ਮਿਲਣਾ ਹੋਵੇ ਅਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੇ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਓ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। ਤੁਹਾਡੇ ਅੰਦਰ ਰਹੇ ਨਾ ਅੰਧੇਰੀ ਸ਼ਾਮ, ਸਤਿ ਸਚ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਰਿਹਾ ਦਿਸਾਈਆ। (੧੯-੧੮੩)
❋
ਮਨ ਵਾਸਨਾ ਮਨ ਵਿਚ ਦੱਬੇ, ਆਪਣਾ ਭਾਰ ਰਖਾਈਆ। ਗੁਰਮੁਖ ਆਤਮ ਅੰਤਰ ਸਾਚੀ ਸੇਜਾ ਸੱਦੇ, ਨਾਮ ਸਨੇਹੁੜਾ ਜਣਾਈਆ। ਪਾਰ ਕਰਾਏ ਕੂੜੀ ਹੱਦੇ, ਸਾਚੇ ਮੰਦਰ ਆਪ ਬਹਾਈਆ। ਜੋ ਜਨ ਗਾਏ ਸੋਹੰ ਛੰਦੇ, ਤਿਸ ਮਨ ਸਕੇ ਨਾ ਕਦੇ ਡੁਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਸਤਿਗੁਰ ਸ਼ਬਦ ਮਨ ਹੱਥ ਕਿਸੇ ਨਾ ਆਈਆ।
ਏਥੇ ਠੀਕ ਓਥੇ ਨਾਲ, ਵਿਛੋੜਾ ਨਾ ਕੋਇ ਰਖਾਇੰਦਾ। ਕਿਰਪਾ ਕਰ ਆਪ ਕਿਰਪਾਲ, ਜਗਤ ਦੁੱਖ ਜਨਮ ਦੁੱਖ ਕਰਮ ਦੁੱਖ ਆਪ ਮਿਟਾਇੰਦਾ। ਦੇਵਣਹਾਰਾ ਸਾਚਾ ਸੁੱਖ, ਉਜਲ ਕਰੇ ਮਾਤ ਮੁਖ, ਮੁਖ ਮੁਖੜਾ ਆਪ ਸਾਲਾਹਿੰਦਾ । ਸੰਤ ਸੁਹੇਲੇ ਗੁਰੂ ਗੁਰ ਚੇਲੇ ਭਗਤ ਭਗਵਾਨ ਆਦਿ ਜੁਗਾਦਿ ਗੋਦੀ ਲਏ ਚੁੱਕ, ਚੁੱਕ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਥੇ ਓਥੇ ਦੋ ਜਹਾਨ ਸਾਚਾ ਸੁਖ ਉਪਜਾਇੰਦਾ। (੧੩-੭੭੫)
❋
ਇਕੀ ਮੱਘਰ ਦਿਵਸ ਸੁਹਾਉਣਾ, ਇਕੀ ਸਿਖਾਂ ਆਪ ਉਠਾਇੰਦਾ। ਚਿੱਟੇ ਬਸਤਰ ਤਨ ਪਹਿਨਾਉਣਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਵਾ ਪਹਿਰ ਨੇਤਰ ਬੰਦ ਰਖਾਉਣਾ, ਜਗਤ ਅੱਖ ਨਾ ਕੋਇ ਖੁਲ੍ਹਾਇੰਦਾ। ਰਸਨਾ ਜਿਹਵਾ ਨਾ ਕੋਇ ਹਿਲਾਉਣਾ, ਉਚੀ ਬੋਲ ਨਾ ਕਿਸੇ ਸੁਣਾਇੰਦਾ। ਅੰਦਰੇ ਅੰਦਰ ਸੋਹੰ ਸ਼ਬਦ ਨਾਮ ਗਾਉਣਾ, ਪ੍ਰਭ ਸਾਚਾ ਮੇਲ ਮਿਲਾਇੰਦਾ। ਪਵਣ ਸਵਾਸੀ ਸੇਵਾ ਲਾਉਣਾ, ਸਾਚਾ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਇਕੀ ਵੇਖ ਵਖਾਇੰਦਾ ।
ਇਕੀ ਸਿਖਾਂ ਸਚ ਵਿਹਾਰ, ਹਰਿ ਸਾਚਾ ਆਪ ਦ੍ਰਿੜਾਈਆ। ਮਸਤੂਆਣਾ ਧਾਮ ਨਿਆਰ, ਆਪ ਵਖਾਏ ਬੇਪਰਵਾਹੀਆ । ਸਚ ਤਖ਼ਤ ਬੈਠ ਸੱਚੀ ਸਰਕਾਰ, ਦਰ ਘਰ ਸਾਚੇ ਸੋਭਾ ਪਾਈਆ। ਏਕਾ ਭਰੇ ਨਾਮ ਭੰਡਾਰ, ਤੋਟ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਇਕੀ ਦਏ ਵਡਿਆਈਆ। (੦੮-੮੩੨)
❋
ਸੋਲਾਂ ਕੁਲਾਂ ਪਾਰ ਕਰ, ਤਨ ਮੰਦਰ ਆਪ ਸੁਹਾਇਆ। ਨੌਂ ਦਵਾਰੇ ਛੁੱਟਿਆ ਲੜ, ਘਰ ਸਾਚਾ ਇਕ ਵਖਾਇਆ। ਪੰਜ ਵਿਕਾਰਾ ਉਖੜੀ ਜੜ, ਚੌਦਾਂ ਜੋੜ ਜੁੜਾਇਆ। ਆਸਾ ਤ੍ਰਿਸਨਾ ਗਈ ਮਰ, ਗੁਰ ਪੂਰੇ ਦਰਸ਼ਨ ਪਾਇਆ। ਸੋਲਾਂ ਮੱਘਰ ਵਿਹਾਰ ਕਰ, ਸੋਹੰ ਸੋ ਸਾਚਾ ਜਾਪ ਜਪਾਇਆ। ਹਰਿ ਸੰਗਤ ਲਾਈ ਜੜ, ਨਾ ਸਕੇ ਕੋਈ ਉਖੜਾਇਆ । ਸਤਾਰਾਂ ਮੱਘਰ ਵਿਹਾਰ ਕਰ, ਚਾਰੇ ਜੁਗ ਵੇਖ ਵਖਾਇਆ।
❋
ਅਠਾਰਾਂ ਮੱਘਰ ਖੋਲ੍ਹ ਦਰ, ਚਾਰ ਵਰਨਾਂ ਰੰਗ ਰੰਗਾਇਆ। ਉਨੀ ਮੱਘਰ ਉਪਰ ਚੜ੍ਹ, ਚਾਰੇ ਬਾਣੀ ਫੋਲ ਫੁਲਾਇਆ। ਵੀਹ ਮੱਘਰ ਦੋ ਜਹਾਨਾਂ ਖੜ, ਲੱਖ ਚੁਰਾਸੀ ਚਾਰ ਵਰਨ ਵੇਖ ਵਖਾਇਆ। ਇਕੀ ਮੱਘਰ ਵੇਲਾ ਅੰਮ੍ਰਿਤ ਵਕ਼ਤ ਤਿੰਨ, ਇਕੀ ਸਿਖਾਂ ਫੜ ਹਿਲਾਇਆ। ਲੇਖਾ ਚੁਕਾਇਆ ਗਿਣ ਗਿਣ, ਪਿਛਲਾ ਮੂਲ ਰਹੇ ਨਾ ਰਾਇਆ। ਸਤਾਰਾਂ ਮੱਘਰ ਏਕਾ ਸ਼ਬਦ ਪੜ੍ਹ, ਵੀਹ ਮੱਘਰ ਚੌਥੇ ਘਰ ਸੋਹੰ ਸ਼ਬਦ ਚਲਾਇਆ। ਇਕੀ ਮੱਘਰ ਕਿਰਪਾ ਕਰ, ਇਕੀ ਸਿਖਾਂ ਮੇਲ ਮਿਲਾਇਆ। ਸੋਹੰ ਅੱਖਰ ਏਕਾ ਰੂਪ ਕਰ, ਆਪ ਆਪਣਾ ਵਿਚ ਟਿਕਾਇਆ। ਹਰਿ ਸੰਗਤ ਤੇਰਾ ਭਾਣਾ ਆਪਣੇ ਸਿਰ ਤੇ ਜਰ, ਆਪਣਾ ਸੀਸ ਭੇਟ ਪਹਿਲੋਂ ਚੜ੍ਹਾਇਆ। ਲਾੜੀ ਮੌਤ ਚੁਕਾਇਆ ਤੇਰਾ ਡਰ, ਰਾਏ ਧਰਮ ਨਾ ਦਏ ਸਜ਼ਾਇਆ। ਸਚਖੰਡ ਦਵਾਰ ਖੋਲ੍ਹ ਕਿਵਾੜ, ਲੋਕਮਾਤ ਵਿਚ ਫੇਰ ਆਇਆ। ਲੱਖ ਚੁਰਾਸੀ ਟੋਹੇ ਨਾੜ ਨਾੜ, ਲੇਖਾ ਕੋਈ ਰਹਿਣ ਨਾ ਪਾਇਆ। ਵਸਣਹਾਰਾ ਜਲ ਥਲ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੇਰਾ ਪਾਇਆ। ਇਕੀ ਕੁਲਾਂ ਕਾਇਆ ਅੰਦਰ ਦੇਵੇ ਤਾਰ, ਗੋਬਿੰਦ ਵੇਖ ਵਖਾਇਆ। (੦੮-੯੪੬)
ਆਪਣੀ ਵਿਦਿਆ ਹਰਿ ਭਗਵਾਨ, ਏਕਾ ਏਕ ਜਣਾਈਆ। ਆਦਿ ਜੁਗਾਦਿ ਜੁਗ ਜੁਗ ਜੋ ਜਨ ਸੋਹੰ ਗਾਣ, ਕਾਲ ਕਾਲ ਨੇੜ ਨਾ ਆਈਆ। ਅੱਗੇ ਅੱਗੇ ਚਲੇ ਭਗਵਾਨ, ਪਿਛੇ ਪਿਛੇ ਆਪ ਚਲਾਈਆ। ਦੋ ਜਹਾਨਾਂ ਦੇਵੇ ਮਾਣ, ਪੁਰਖ ਅਬਿਨਾਸ਼ੀ ਖੇਲ ਖਲਾਈਆ । ਮਹਾਂਕਾਲ ਕਰੇ ਚਰਨ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਤਾਜ ਤਖ਼ਤ ਸੋਹੇ ਇਕ ਨਿਗਹਬਾਨ, ਦਿਵਸ ਰੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਿਖਾਈਆ। (੦੯-੨੯੬)
❋
ਜਨਮ ਜਨਮ ਦਾ ਪੂਰਬ ਪਾਪ, ਜੀਵਾਂ ਜੰਤਾਂ ਰਿਹਾ ਸਤਾਈਆ। ਜਿਸ ਜਨ ਲੱਗਿਆ ਖੰਗ ਤਾਪ, ਏਕਾ ਭੁੱਲਿਆ ਹਰਿ ਰਘੁਰਾਈਆ। ਜੋ ਜਨ ਰਸਨਾ ਜਪੇ ਸੋਹੰ ਜਾਪ, ਤੀਨੋਂ ਤਾਪ ਦਏ ਮਿਟਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਨਜ਼ਰੀ ਆਈਆ । ਗੁਰਮੁਖ ਗੁਰਮੁਖ ਗੁਰਮੁਖ ਨਾ ਸੋਏ ਕਿਸੇ ਖਾਟ, ਹੇਠਾਂ ਸੱਥਰ ਨਾ ਕੋਇ ਵਿਛਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੁੱਖ ਦਲਿਦਰ ਦਏ ਮਿਟਾਈਆ ।
ਖੰਗ ਤਾਪ ਜਾਏ ਮੁੱਕ, ਜਿਸ ਹਰਿ ਹਰਿ ਦਰਸ਼ਨ ਪਾਇਆ। ਕਾਇਆ ਮੰਦਰ ਵਿਚੋਂ ਜੜ੍ਹ ਦੇਵੇ ਪੁੱਟ, ਸੋਹੰ ਤਿਖ਼ੀ ਮੁਖੀ ਆਪ ਲਗਾਇਆ। ਅੰਮ੍ਰਿਤ ਜਾਮ ਪਿਆਏ ਘੁੱਟ, ਸਾਂਤਕ ਸਤਿ ਆਪ ਕਰਾਇਆ। ਮਨਮੁਖਾਂ ਭਾਗ ਜਾਣ ਨਿਖੁਟ, ਜੋ ਬੈਠੇ ਮੁਖ ਭੁਵਾਇਆ। ਕਲਜੁਗ ਅੰਤਮ ਪੈਣੀ ਲੁੱਟ, ਹਰਿ ਕਾ ਰੂਪ ਬਣ ਕੇ ਹਰਿ ਹਰਿ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕੱਟੇ ਹਉਮੇ ਰੋਗ, ਸ਼ਬਦ ਕਰਾਏ ਸਚ ਸੰਜੋਗ ਆਤਮ ਸੇਜਾ ਭੋਗੇ ਭੋਗ, ਜਗਤ ਵਿਜੋਗ ਨਾ ਕੋਇ ਰਖਾਇਆ।
ਖੰਘ ਤਾਪ ਕਰੇ ਪੁਕਾਰ, ਜਿਸ ਦਰ ਹਰਿ ਹਰਿ ਚਰਨ ਟਿਕਾਇੰਦਾ। ਗੁਰ ਕਾ ਸ਼ਬਦ ਮਾਰੇ ਮਾਰ, ਸਾਚਾ ਖੰਡਾ ਹੱਥ ਚਮਕਾਇੰਦਾ। ਉਚੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਧਰਾਇੰਦਾ ।
ਆਪਣਾ ਬਲ ਆਪੇ ਰੱਖ, ਆਪਣੀ ਦ੍ਰਿਸ਼ਟੀ ਆਪੇ ਪਾਈਆ। ਆਪੇ ਕਾਇਆ ਵਿਚੋਂ ਖੰਗ ਤਾਪ ਕਰੇ ਵੱਖ, ਕਿਸ਼ਨਾ ਸੁਖਲਾ ਪਖ ਵੇਖ ਵਖਾਈਆ। ਗੁਰਮੁਖਾਂ ਰੱਛਿਆ ਕਰੇ ਨੱਸ ਨੱਸ, ਆਤਮ ਭਿਛਿਆ ਏਕਾ
❋
ਝੋਲੀ ਪਾਈਆ। ਸਾਚਾ ਮਾਰਗ ਜਾਏ ਦੱਸ, ਸੋਹੰ ਸਾਚਾ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। (੦੯-੪੫੬)
❋
ਸਤਿਗੁਰ ਸ਼ਬਦ ਕਹੇ ਮੈਂ ਕਰਾਂ ਮੁਆਫ, ਜੁਗ ਜਨਮ ਦੇ ਪਾਪੀ ਦਿਆਂ ਤਰਾਈਆ। ਇਹ ਅਦਲ ਸੱਚਾ ਇਨਸਾਫ, ਮਿਹਰ ਨਜ਼ਰ ਇਕ ਉਠਾਈਆ। ਬੱਚਿਆਂ ਦੀ ਭੁੱਲ ਨਾ ਵੇਖੇ ਬਾਪ, ਪਿਤਾ ਪੁਰਖ ਸੱਚਾ ਸ਼ਹਿਨਸ਼ਾਹੀਆ । ਜਿਸ ਵੇਲੇ ਰਸਨਾ ਨਾਲ ਸੋਹੰ ਕਰ ਲਉਂ ਜਾਪ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਰੋਜ਼ ਰੋਜ਼ ਦਾ ਲੇਖਾ ਹੁੰਦਾ ਜਾਏ ਸਾਫ, ਕਰਮਾਂ ਗੇੜ ਰਹਿਣ ਨਾ ਪਾਈਆ। ਏਸ ਨਾਅਰੇ ਦਾ ਏਹੋ ਵੱਡਾ ਪਰਤਾਪ, ਰਾਤ ਦਾ ਰਾਤ ਦਿਨ ਦਾ ਦਿਨ ਹਿਸਾਬ ਥਾਉਂ ਥਾਈਂ ਰਿਹਾ ਚੁਕਾਈਆ। ਅੱਗੇ ਦੇਣਾ ਪਏ ਨਾ ਕੋਈ ਜਵਾਬ, ਪੁਛਣ ਵਾਲਾ ਨਜ਼ਰ ਕੋਇ ਨਾ ਆਈਆ। ਚਿਤਰ ਗੁਪਤ ਕੱਢ ਨਾ ਸਕੇ ਕਿਤਾਬ, ਕੁਤਬ ਖਾਨਿਆਂ ਵਿਚ ਜੋ ਬੈਠਾ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ।
ਸਤਿਗੁਰ ਸ਼ਬਦ ਕਹੇ ਮੈਂ ਬਣਿਆ ਕਿਉਂ ਸੰਸਾਰ, ਆਪਣਾ ਨਾਉਂ ਪਰਗਟਾਈਆ। ਚਾਰ ਯੁਗ ਮੇਰੀ ਕਿਸੇ ਨਾ ਆਈ ਵਿਚਾਰ, ਸਚ ਬਿਆਨ ਨਾ ਕੋਇ ਕਰਾਈਆ। ਮੈਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਸਿਕਦਾਰ, ਪੁਰੀ ਲੋਅ ਹੁਕਮੇ ਅੰਦਰ ਭਵਾਈਆ। ਜੁਗ ਚੌਕੜੀ ਮੇਰੀ ਕਿਸੇ ਬੱਧੀ ਧਾਰ, ਧਰਨੀ ਉਤੇ ਨਾ ਕੋਇ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਗਏ ਨਾਲ ਇਸ਼ਾਰ, ਰਮਜ਼ ਨਾਲ ਸਮਝਾਈਆ। ਜਿਨ੍ਹਾਂ ਚਿਰ ਨਾ ਆਵੇ ਪਰਵਰਦਿਗਾਰ, ਪਾਰਬ੍ਰਹਮ ਬੇਪਰਵਾਹੀਆ । ਓਨਾਂ ਚਿਰ ਉਸਦਾ ਪੂਰਾ ਨਾਉਂ ਸਕੇ ਨਾ ਕੋਇ ਵਿਚਾਰ, ਪਰਮੇਸ਼ਵਰ ਹੋ ਕੇ ਭੇਵ ਨਾ ਕੋਇ ਖੁਲ੍ਹਾਈਆ। ਘੜੀ ਪਲ ਦਾ ਲਹਿਣਾ ਦੇਣਾ ਰੋਜ਼ ਰੋਜ਼ ਨਾ ਦੇਵੇ ਕੋਈ ਉਤਾਰ, ਬਿਨ ਪੂਜਾ ਪਾਠ ਸਿਮਰਨ ਲੇਖਾ ਦਏ ਨਾ ਕੋਇ ਮੁਕਾਈਆ । ਜੋ ਮੰਗ ਮੰਗੀ ਵਿਚ ਸੰਸਾਰ, ਗੋਬਿੰਦ ਆਪਣੀ ਝੋਲੀ ਡਾਹੀਆ । ਜਿਸ ਵੇਲੇ ਆਵੇ ਕਲ ਕਲਕੀ ਅਵਤਾਰ, ਕਲ ਕਲੇਸ਼ ਦੇਣਾ ਗਵਾਈਆ। ਭਗਤਾਂ ਕਰ ਪਿਆਰ, ਸਾਚੇ ਸੰਤਾਂ ਮੇਲ ਮਿਲਾਈਆ। ਇਕੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰ, ਅਗਲਾ ਪਿਛਲਾ ਜਨਮ ਕਰਮ ਦਾ ਲੇਖਾ ਦਏ ਮੁਕਾਈਆ।
ਇਹ ਪੰਜ ਪੰਜ ਹੋਵਣ ਪਰਵਾਨ, ਜਿਸ ਦਾ ਸਭ ਤੋਂ ਵੱਖਰਾ ਗਿਆਨ, ਧਿਆਨਾਂ ਵਿਚ ਧਿਆਨ ਨਾ ਕੋਇ ਰਖਾਈਆ। ਇਹ ਗੁਰੂਆਂ ਦਾ ਦਾਨ, ਪੀਰਾਂ ਦਾ ਪਕਵਾਨ, ਭਗਤਾਂ ਦਾ ਖਾਣ, ਸੰਤਾ ਦਾ ਮਾਣ, ਗੁਰਮੁਖਾਂ ਦਾ ਗਿਆਨ, ਗੁਰਸਿਖਾਂ ਲੇਖੇ ਰਿਹਾ ਲਗਾਈਆ । ਭੁੱਲਿਆਂ ਦਾ ਮਾਣ, ਰੁਲਿਆਂ ਦਾ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖੇ ਰਿਹਾ ਚੁਕਾਈਆ।
ਜਿਸ ਵੇਲੇ ਮੇਰੇ ਨਾਉਂ ਦਾ ਗੌਂਦੇ ਗੀਤ, ਅੰਤਰ ਆਤਮ ਅਵਾਜ ਲਗਾਈਆ। ਓਸੇ ਵੇਲੇ ਪਿਛਲਾ ਲੇਖਾ ਸਾਫ ਹੁੰਦਾ ਠੀਕ, ਅੱਖਰ ਕੋਇ ਰਹਿਣ ਨਾ ਪਾਈਆ । ਗੁਰਮੁਖ ਹੋ ਜਾਂਦੇ ਅੰਦਰੋਂ ਅਤੀਤ, ਸਾਂਤਕ ਸਤਿ ਦਿਆਂ ਕਰਾਈਆ। ਏਸੇ ਕਰਕੇ ਖਹਿੜਾ ਛੁੜਾਇਆ ਮੰਦਰ ਮਸੀਤ, ਬਿਨ ਕਾਇਆ ਮੰਦਰ ਹੱਥ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
❋
ਕਾਇਆ ਕਹੇ ਜਿਸ ਵੇਲੇ ਗੁਰਮੁਖ ਗੌਂਦੇ ਢੋਲਾ, ਜੈਕਾਰਾ ਸਚ ਲਗਾਈਆ। ਮੇਰਾ ਖ਼ੁਸ਼ੀਆਂ ਵਿਚ ਨਹੀਂ ਮਿਉਂਦਾ ਚੋਲਾ, ਚੋਲੀ ਆਪਣਾ ਰੰਗ ਲਏ ਬਦਲਾਈਆ। ਓਸ ਵੇਲੇ ਪੰਜਾਂ ਦਾ ਰਹੇ ਕੋਈ ਨਾ ਰੌਲਾ, ਮਾਇਆ ਮਮਤਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਅੰਦਰ ਵੜਿਆ ਹੋਵੇ ਵਿਚੋਲਾ, ਦੂਜਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣਨ ਸਚ ਏਹ ਵੱਖਰਾ ਸਭ ਤੋਂ ਬੋਲਾ, ਜਿਸ ਦੀ ਬੋਲੀ ਚਾਰ ਜੁਗ ਨਾ ਸਕੇ ਸਮਝਾਈਆ । ਪਰਦਾ ਮੂਲ ਨਾ ਚੁਕਿਆ ਉਹਲਾ, ਸਚ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਚਾਈਂ ਚਾਈਂਆ। · (੧੮ -੨੬੫)
❋
ਸ਼ੰਕਰ ਕਹੇ ਮੈਂ ਸ਼ਬਦ ਸੁਣਦਾ ਰਿਹਾ ਅਗੰਮੀ ਚੋਜ, ਰਾਵੀ ਕੰਢਾ ਧਿਆਨ ਲਗਾਈਆ। ਕੀ ਖੇਲ ਕਰੇ ਰੋਜ ਬਰੋਜ, ਰਾਜਕ ਰਹੀਮ ਬੇਪ੍ਰਵਾਹੀਆ। ਮੈਂ ਰੌਲਾ ਸੁਣਿਆ ਲੋਕ ਪ੍ਰਲੋਕ, ਬ੍ਰਹਿਮੰਡ ਖੰਡ ਸਰਬ ਸੁਣਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਪੁਰਖ ਅਕਾਲਾ ਸੋਭਾ ਪਾਈਆ । ਜਗਤ ਜਹਾਨ ਵਿਚੋਂ ਜਨ ਭਗਤ ਲੁੱਟੀ ਜਾਣ ਮੌਜ, ਬਾਕੀ ਨਜ਼ਰ ਕਿਸੇ ਨਾ ਆਈਆ । ਵੇਖ ਅਜ਼ਬ ਨਿਰਾਲਾ ਚੋਜ, ਮੇਰੇ ਅੰਤਰ ਲਈ ਅੰਗੜਾਈਆ। ਮੈਂ ਵੀ ਦਰਸ਼ਨ ਕਾਰਨ ਏਥੇ ਗਿਆ ਪਹੁੰਚ, ਚਲਿਆ ਚਾਈਂ ਚਾਈਂਆ। ਮੇਰੀ ਪਿਛਲੀ ਹੱਟ ਗਈ ਸੋਚ, ਅੱਗੇ ਹੁਕਮ ਰਜਾਈਆ। ਮੈਂ ਚਾਹੁੰਦਾ ਸ਼ੰਕਰ ਕਹੇ ਮੁਨੀ ਜੀ ਤੁਸੀਂ ਵੀ ਉਠੋ ਜਨ ਭਗਤ ਸਾਰੇ ਜ਼ੋਰ ਨਾਲ ਪੰਜ ਵੇਰ ਗਾਵਣ ਓਹ ਸਲੋਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਅਰਾ ਲਾਈਆ।
ਨਾਰਦ ਕਹੇ ਮੈਂ ਨਹੀਂ ਮੰਨਿਆ ਮੈਨੂੰ ਐਂ ਜਾਪਿਆ ਤੁਸੀਂ ਕੜਾਹ ਖਾਵਣ ਵਾਲੀ ਫੌਜ, ਜੈਕਾਰੇ ਉਤੇ ਜ਼ੋਰ ਨਾ ਕੋਇ ਲਗਾਈਆ। ਏਹੋ ਤੁਹਾਡੀ ਭਗਤੀ ਏਹੋ ਤੁਹਾਡਾ ਜੋਗ, ਇਸ ਵਿਚ ਲੋਕ ਲੱਜਿਆ ਕੀ ਰਖਾਈਆ। ਜੇ ਭਗਤੋ ਤੁਸੀਂ ਗਾ ਨਹੀਂ ਸਕਦੇ ਪ੍ਰਭੂ ਦੇ ਨਾਮ ਵਾਲਾ ਸਲੋਕ, ਫਿਰ ਉਚੀ ਉਚੀ ਗੱਲਾਂ ਕਰ ਕੇ ਆਪਣਾ ਮਨ ਲਵੋ ਪਰਚਾਈਆ । ਨਾਰਦ ਕਹੇ ਮੈਂ ਰੋਜ਼ ਤੱਕਦਾ ਜੈਕਾਰਾ ਬੁਲਾਵਣ ਵੇਲੇ ਕਿਸੇ ਦੇ ਅੰਦਰ ਔਂਦਾ ਨਹੀਂ ਜੋਸ਼, ਜੋਸ਼ੀਲਾਪਨ ਨਾ ਕੋਇ ਰਖਾਈਆ। ਮੈਂ ਤੇ ਸਚ ਕਹਿਣ ਆਇਆ ਜਿਹੜਾ ਮੁਖੋਂ ਰਹਿੰਦਾ ਖਮੋਸ਼, ਓਸ ਨੂੰ ਪ੍ਰਭ ਦਵੇ ਨਾ ਕੋਇ ਵਡਿਆਈਆ। ਗੁਰਸਿਖ ਨੂੰ ਜੈਕਾਰਾ ਨਾ ਬੋਲਣ ਨਾਲੋਂ ਚੰਗੀ ਮੌਤ, ਜੇਹੜੀ ਜਨਮ ਲਏ ਬਦਲਾਈਆ। ਇਹ ਕੋਈ ਬਨਾਵਟੀ ਨਹੀਂ ਸ਼ੌਕ, ਇਹ ਸ਼ੁਰੂ ਦੀ ਰਮਜ਼ ਇਕ ਰਖਾਈਆ। ਜਿਸ ਦੇ ਕੋਲ ਬੋਲਣ ਦੀ ਨਹੀਂ ਪਹੁੰਚ, ਉਹ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ । ਜੇ ਕੋਈ ਹੋ ਜਾਏ ਮੌਤ, ਫਿਰ ਸਾਰੇ ਕਿਸ ਬਿਧ ਰੌਲਾ ਪਾਈਆ। ਜੇ ਝਗੜੇ ਨਾਲ ਹੋ ਜਾਵੇ ਕਿਸੇ ਨਾਲ ਅਦੌਤ, ਫਿਰ ਦੂਰ ਦੁਰਾਡਿਆਂ ਦੇਣ ਸੁਣਾਈਆ। ਨਾਰਦ ਕਹੇ ਮੈਂ ਏਸੇ ਕਾਰਨ ਆਇਆ ਜੋ ਕਿਸੇ ਨਹੀਂ ਕਿਹਾ ਉਹ ਮੈਂ ਕਹਿ ਕੇ ਦੇਣਾ ਸਲੋਕ, ਕਿਉਂ ਬੁਰਾ ਕਹਿ ਕੇ ਅੱਗੇ ਸਾਰੇ ਮੈਨੂੰ ਗਾਈਆ। ਜੁਗ ਚੌਕੜੀ ਮੈਨੂੰ ਸਾਰੇ ਰਹੇ ਟੋਕ, ਗੁੱਸੇ ਵਿਚ ਅੱਖਾਂ ਲਾਲ ਕੱਢ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਲੋਚ, ਲੋਚਾ ਲੋਚਣ ਵਾਲੀ ਆਪਣੇ ਨਾਲ ਮਿਲਾਈਆ।
ਸ਼ੰਕਰ ਕਹੇ ਮੇਰੀ ਬੇਨੰਤੀ ਪ੍ਰਭੂ ਦਾ ਇਸ਼ਾਰਾ, ਭੋਲਾ ਨਾਥ ਹੋ ਕੇ ਦੱਸਣ ਆਈਆ। ਪਹਿਲੋਂ ਕਰਾਂ ਦੋਏ ਹੱਥ ਜੋੜ ਨਿਮਸਕਾਰਾ, ਨਿਮਸਕਾਰ ਕਰਨੀ ਸਭ ਨੂੰ ਦਿਆਂ ਸਿਖਾਈਆ । ਫੇਰ ਨੇਤਰ ਮੀਟ ਅੰਤਰ ਕਰਾਂ ਦੀਦਾਰਾ, ਸੂਰਤ ਸਤਿਗੁਰ ਸੋਭਾ ਪਾਈਆ। ਫਿਰ ਇਕ ਗੁਰਮੁਖ ਖੜਾ ਹੋ ਕੇ ਅੱਗੇ ਬੋਲੇ ਜੈਕਾਰਾ,
❋
ਓਨਾਂ ਚਿਰ ਦੂਜਾ ਮੁਖੋਂ ਆਵਾਜ਼ ਨਾ ਕੋਇ ਸੁਣਾਈਆ। ਫਿਰ ਵੇਖਿਓ ਕਿਸ ਬਿਧ ਸਾਚੇ ਨਾਮ ਦਾ ਭਰੇ ਭੰਡਾਰਾ, ਊਣਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਵੇ ਪਿਆਰਾ, ਇਕੋ ਅਵਾਜ਼ ਦਏ ਸੁਣਾਈਆ। ਵੱਖਰੀ ਵੱਖਰੀ ਬੋਲੀ ਨਾ ਹੋਵੇ ਜਿਵੇਂ ਲੜਦੀਆਂ ਹੋਣ ਗਟਾਰਾ, ਆਪਣਾ ਰਾਗ ਸੁਣਾਈਆ। ਇਹ ਗਲਤੀ ਨਹੀਂ ਕਰਨੀ ਭੁੱਲ ਕੇ ਦੋਬਾਰਾ, ਇਕੋ ਵਾਰ ਦਿਤਾ ਜਣਾਈਆ। ਜਿਸ ਘਰ ਵਿਚ ਹੋਵੇ ਇਹ ਵਿਹਾਰਾ, ਉਹ ਓਸ ਵੇਲੇ ਚਰਨ ਕਵਲ ਝੁਕ ਕੇ ਆਪਣਾ ਸੀਸ ਚਰਨਾਂ ਉਤੇ ਟਿਕਾਈਆ । ਸ਼ੰਕਰ ਕਹੇ ਮੇਰੇ ਸਾਹਿਬ ਨੇ ਮੈਨੂੰ ਦਿਤਾ ਹੁਲਾਰਾ, ਮੈਂ ਭੱਜਾ ਆਇਆ ਵਿਚ ਸੰਸਾਰਾ, ਜਨ ਭਗਤੋ ਅਧੀਨਗੀ ਵਿਚ ਤੁਹਾਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਚ ਦੀ ਰੀਤੀ ਸਚ ਨਾਲ ਚਲਾਈਆ। (੨੧--੭੭੩-੭੭੪)
❋
ਰਿਖ ਮੁਨ ਕਹਿਣ ਨਾਮ ਸੋਹੰ ਚੰਗਾ, ਸੁਣ ਸੁਣ ਖ਼ੁਸ਼ੀ ਮਨਾਈਆ। ਜਿਸ ਵੇਲੇ ਭੀਲਣੀ ਕੋਲੋਂ ਸਰੋਵਰ ਕਰਾਇਆ ਚੰਗਾ, ਰਾਮ ਏਹੋ ਨਾਮ ਪੜ੍ਹਾਈਆ। ਜਿਸ ਵੇਲੇ ਦਰੋਪਤ ਪੜਦਾ ਹੋਣ ਲਗਾ ਸੀ ਨੰਗਾ, ਓਸ ਵੇਲੇ ਕ੍ਰਿਸ਼ਨ ਏਹੋ ਆਵਾਜ਼ ਸੁਣਾਈਆ। ਜਿਸ ਵੇਲੇ ਕਬੀਰ ਡੁੱਬਣ ਲੱਗਾ ਸੀ ਗੰਗਾ, ਓਸ ਵੇਲੇ ਏਹੋ ਰਾਗ ਅਲਾਈਆ। ਜਿਸ ਵੇਲੇ ਰਵਿਦਾਸ ਟੁੱਟੇ ਪਾਹਨ ਲਾਵੇ ਗੰਢਾ, ਓਸ ਵੇਲੇ ਏਹੋ ਨਾਮ ਧਿਆਈਆ । ਜਿਸ ਵੇਲੇ ਨਾਨਕ ਨਿਰਗੁਣ ਸਰਗੁਣ ਬਣ ਕੇ ਆਇਆ ਬੰਦਾ, ਬੰਦਗੀ ਏਹੋ ਨਾਮ ਧਿਆਈਆ। ਜਿਸ ਵੇਲੇ ਗੋਬਿੰਦ ਪੁਰਖ ਅਕਾਲ ਲਾਇਆ ਅੰਗਾ, ਓਸ ਵੇਲੇ ਗੋਬਿੰਦ ਏਹੋ ਨਾਮ ਧਿਆਈਆ। ਜਿਸ ਵੇਲੇ ਭਗਤ ਜਹਾਨ ਹੋਣ ਲੱਗੇ ਰੰਡਾ, ਓਸ ਵੇਲੇ ਏਹੋ ਨਾਮ ਆਸ ਰਖਾਈਆ। ਏਸੇ ਕਾਰਨ ਰਿਖੀ ਮੁਨੀ ਕਹਿਣ ਸ੍ਰੀ ਭਗਵਾਨ ਹੋਇਆ ਬਖ਼ਸ਼ੰਦਾ, ਮਿਹਰਵਾਨ ਆਪਣੀ ਦਇਆ ਕਮਾਈਆ। ਸਿੱਧਾ ਆਪਣਾ ਜਪਾ ਕੇ ਛੰਦਾ, ਮੁਸ਼ੰਦਗੀ ਸਭ ਦੀ ਦਿਤੀ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਚੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਚਾਰੇ ਖਾਣੀ ਪੰਧ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਤਮ ਅਨੰਦਾ, ਅਨੰਦ ਅੰਤਰ ਆਤਮ ਆਪਣਾ ਆਪ ਜਣਾਈਆ । ੧੭-੬੦੧ (੯ ਮੱਘਰ ੨੦੨੧ ਬਿਕ੍ਰਮੀ)
❋
ਓਅੰ ਆਪ ਏਕੰਕਾਰ। ਓਅੰ ਆਪ ਇਕ ਨਿਰੰਕਾਰਾ। ਓਅੰ ਆਪ ਇਕ, ਏਕ ਏਕਾ ਜੋਤ ਅਧਾਰਾ। ਓਅੰ ਆਪ ਸੋਹੰ ਜਪਾਵੇ ਜਾਪ, ਗੁਰਮੁਖ ਆਪੇ ਆਪ ਖੁਲ੍ਹਾਵੇ ਤੇਰਾ ਦਸਮ ਦਵਾਰਾ। ਓਅੰ ਆਪ ਸੋਹੰ ਜਪਾਵੇ ਦੋਅੰ ਮਿਟਾਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕੰਕਾਰ ਇਕ ਅਕਾਰ ਜੋਤ ਅਧਾਰ ਆਤਮ ਵਿਚ ਰਖਾਵੇ। · (੧੫ ਸਾਵਣ ੨੦੦੯ ਬਿ)
❋
ਜਪ ਜੀਵ ਸੋਹੰ ਜਾਪ, ਪਾਵੇ ਪ੍ਰਭ ਵਿਸ਼ਨੂੰ ਭਗਵਾਨਾ। ਜਪ ਜੀਵ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਜਪ ਜੀਵ ਸਤਿ ਸਚ ਪ੍ਰਭ ਧਰਾਏ ਆਤਮ ਜੋਤੈ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸਾਚੀ ਮਤ ਪ੍ਰਭ ਅਬਿਨਾਸ਼ੀ ਗੁਰਮੁਖ ਸਾਚੇ ਦੈ। ਸੋਹੰ ਜਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ।
❋
ਏਕਾ ਤੱਤ ਏਕਾ ਸਤਿ ਆਤਮ ਸਦ ਸਦ ਸਦ ਰਹਿ। ਏਕਾ ਜਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਪ੍ਰਭ ਅਬਿਨਾਸ਼ੀ ਤੇਰੀ ਆਤਮ ਪਰਗਟ ਜੋਤ ਦਰ ਦਵਾਰ ਅੱਗੇ ਬਹਿ। ਏਕਾ ਜਪ ਗੁਰਸਿਖ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਜੈ। ਸਾਚਾ ਪ੍ਰਭ ਸਾਚੇ ਦਰ ਸਾਚੇ ਘਰ ਗੁਰਸਿਖ ਘਰ ਆਪੇ ਆਪ ਸਦ ਬੈਠਾ ਰਹਿ। ੨-੧੩੦ (੧੫ ਸਾਵਣ ੨੦੦੯ ਬਿ)
❋
ਸਤਿਜੁਗ ਤੇਰੀ ਸਾਚੀ ਗਾਥਾ। ਸੋਹੰ ਚਲੇ ਸਾਚਾ ਰਾਥਾ। ਬੇਮੁਖਾਂ ਨਾ ਆਵੇ ਹਾਥਾ। ਗੁਰਸਿਖ ਚੜ੍ਹਾਏ ਤ੍ਰੈਲੋਕੀ ਨਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਗਲਾ ਸਾਥਾ। ਸਚ ਤੱਤ, ਇਕ ਮੱਤ ਇਕ ਵੱਤ, ਏਕਾ ਵਸਤ ਪ੍ਰਭ ਦੇਵੇ ਘੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਲਿਖਾਵੇ ਸਤਿਜੁਗ ਰਖਾਏ ਏਕਾ ਸਤਿ।
ਆਪ ਸਮਝਾਏ ਦੇ ਕੇ ਮੱਤ । ਸੋਹੰ ਬੀਜ ਬਿਜਾਏ ਆਤਮ ਸਾਚੇ ਵੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਜਣਾਏ ਆਪਣਾ ਤੱਤ।
ਆਪ ਜਣਾ ਕੇ। ਸ੍ਰਿਸ਼ਟ ਸਬਾਈ ਸਚ ਮਾਰਗ ਲਾ ਕੇ। ਸੋਹੰ ਸਾਚਾ ਜਾਪ ਜਪਾ ਕੇ। ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਵਰਨ ਬਰਨ ਸਰਬ ਮਿਟਾ ਕੇ। ਊਚ ਨੀਚ ਇਕ ਕਰਾ ਕੇ। ਰਾਜਾ ਰਾਣਾ ਤਖ਼ਤੋਂ ਲਾਹ ਕੇ। ਆਪਣਾ ਭਾਣਾ ਆਪ ਵਰਤਾ ਕੇ। ਸਤਿਜੁਗ ਸਾਚਾ ਨਾਮ ਨਿਧਾਨਾ ਆਪੇ ਜਾਏ ਜਪਾ ਕੇ। ਹੋਏ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਉਧਰੇ ਪਾਰ ਰਸਨਾ ਗਾ ਕੇ। ੨-੨੪੧ (੧ ਮਾਘ ੨੦੦੯ ਬਿ)
❋
ਸੋਹੰ ਗਾਇਆ ਪ੍ਰਭ ਉਪਾਇਆ । ਸੋਹੰ ਗਾਇਆ ਪ੍ਰਭ ਸਾਚਾ ਪਾਇਆ। ਸੋਹੰ ਗਾਇਆ ਦਰ ਦਵਾਰ ਪ੍ਰਭ ਆਇਆ। ਸੋਹੰ ਗਾਇਆ ਗੁਰਮੁਖ ਸਾਚੇ ਪ੍ਰਭ ਸਾਚਾ ਕਰਮ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਕਾਮ ਏਕਾ ਨਾਮ ਏਕਾ ਜਾਮ ਸਤਿਜੁਗ ਸਾਚੇ ਮੁਖ ਚਵਾਇਆ।
ਸੋਹੰ ਸਾਚਾ ਸਚ ਕਰ ਜਾਣ। ਸੋਹੰ ਸਾਚਾ ਗੁਣ ਨਿਧਾਨ। ਸੋਹੰ ਗਾਵੇ ਦਰ ਪਰਵਾਨ। ਸੋਹੰ ਦੇਵੇ ਆਪ ਵਡ ਬਲੀ ਬਲਵਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵਾਲੀ ਦੋ ਜਹਾਨ।
ਸੋਹੰ ਸਾਚਾ ਗੁਰਸਿਖ ਉਪਜਾ ਕੇ। ਸਵਾਸ ਸਵਾਸ ਰਸਨ ਜਪਾ ਕੇ। ਨਾਸ ਨਾਸ ਨਾਸ ਦੁੱਖ ਦਰਦ ਨਾਸ ਕਰਾ ਕੇ। ਵਾਸ ਵਾਸ ਵਾਸ ਨਿਜ ਘਰ ਵਾਸੀ ਨਿਜ ਘਰ ਵਾਸ ਰਖਾ ਕੇ। ਰਾਸ ਰਾਸ ਰਾਸ ਗੁਰਮੁਖ ਸਾਚੇ ਮਾਨਸ ਜਨਮ ਪ੍ਰਭ ਰਾਸ ਕਰਾ ਕੇ। ਵਾਸ ਵਾਸ ਵਾਸ ਪ੍ਰਭ ਆਪਣਾ ਆਪ ਵਿਚ ਵਾਸ ਕਰਾ ਕੇ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ ਦੇਵੇ ਵਡਿਆਈ, ਉਧਰੇ ਪਾਰ ਜਨ ਰਸਨਾ ਗਾ ਕੇ।
ਸੋਹੰ ਗਾਵਣਾ ਸਰਬ ਸੁੱਖ ਪਾਵਣਾ। ਆਤਮ ਵਸਾਵਣਾ। ਜੋਤ ਸਰੂਪੀ ਆਤਮ ਸਾਚਾ ਦੀਪ ਜਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਛਤਰ ਝੁਲਾਏ ਗੁਰਸਿਖ ਉਪਰ ਸੀਸ ਉਨੰਜਾ ਪਵਣਾ।
❋
ਸੋਹੰ ਤੇਰਾ ਸਚ ਵਰਤਾਰ। ਕਲਜੁਗ ਕੂੜ ਹੋਏ ਖਵਾਰ। ਨਿਹਕਲੰਕ ਲਏ ਅਵਤਾਰ। ਸਤਿਜੁਗ ਵਰਤਾਵੇ ਵਿਚ ਸੰਸਾਰ। ਸਤਿ ਪੁਰਖ ਉਪਜਾਵੇ ਸਭ ਨਰ ਨਾਰ। ਏਕਾ ਜੋਤ ਜਗਾਵੇ ਸਾਚੀ ਦੇਵੇ ਸ਼ਬਦ ਧੁਨਕਾਰ। ਏਕਾ ਮਾਰਗ ਲਾਵੇ ਦਰਸ ਦਿਖਾਵੇ ਦੂਸਰ ਕੋਈ ਨਜ਼ਰ ਨਾ ਆਵੇ ਬਿਨ ਸਾਚੇ ਕਰਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟੇ ਜੋਤ ਵਿਚ ਮਾਤ ਕ੍ਰਿਸ਼ਨ ਮੁਰਾਰ।
ਕ੍ਰਿਸ਼ਨ ਮੁਰਾਰੀ ਭਗਤ ਉਧਾਰੀ। ਜਾਏ ਦਰ ਆਏ ਪੈਜ ਸਵਾਰੀ। ਪ੍ਰਭ ਸਾਚੇ ਦੀ ਸਾਚੀ ਕਾਰੀ। ਏਕਾ ਜੋਤ ਏਕਾ ਗੋਤ ਵਿਚ ਮਾਤ ਵਰਤਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੀ।
ਆਇਆ ਜਗ ਪਿਤ ਮਾਤ। ਸੋਹੰ ਦੇਵੇ ਜਨ ਭਗਤਾਂ ਸਾਚੀ ਦਾਤ। ਸਤਿਜੁਗ ਉਪਜਾਵੇ ਰਖਾਵੇ ਪਰਗਟਾਵੇ ਧਰਾਵੇ ਸਾਚੀ ਕਰਾਮਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦਿਸਾਵੇ ਸਾਚ ਚਰਨ ਨਾਤ।
ਸਾਚਾ ਨਾਤ ਗੁਰ ਚਰਨ ਰਖਾਏ । ਗੁਰਸਿਖ ਸਾਚਾ ਪ੍ਰਭ ਦਰ ਆਏ। ਹਰਨ ਫਰਨ ਪ੍ਰਭ ਆਪ ਖੁਲ੍ਹਾਏ। ਤੀਜਾ ਲੋਇਣ ਖੋਲ੍ਹ ਵਖਾਏ। ਖੋਲ੍ਹੇ ਸੁੰਨ ਸ਼ਬਦ ਜਣਾਏ। ਬੇਮੁਖ ਤਰਸਣ ਪ੍ਰਭ ਦਿਸ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੋਹੰ ਸਾਚਾ ਨਾਮ ਜਪਾਏ।
ਸੋਹੰ ਸਾਚਾ ਨਾਮ ਧਰਈਆ। ਸਤਿਜੁਗ ਚਲਾਈ ਸਾਚੀ ਨਈਆ। ਚਾਰ ਵਰਨ ਕਰਾਏ ਏਕਾ ਭੈਣਾਂ ਭਈਆ। ਪ੍ਰਭ ਚਰਨ ਲਗਾਏ ਆਤਮ ਮੈਲ ਸਰਬ ਧਵਈਆ । ਦਰ ਦਰਬਾਨ ਰਖਾਏ ਏਕਾ ਰਾਗ ਕੰਨ ਸੁਣਈਆ। ਭਗਤ ਭਗਵਾਨ ਮੇਲ ਕਰਾਏ, ਸ਼ਬਦ ਸੁਰਤ ਸਾਚੀ ਧੁਨ ਉਪਜਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਵਈਆ।
ਸਤਿਜੁਗ ਸਾਚਾ ਮਾਰਗ ਲਾਏ। ਸੋਹੰ ਸ਼ਬਦ ਮੁਖ ਰਖਾਏ। ਮਾਤ ਕੁੱਖ ਪ੍ਰਭ ਬਾਲ ਜਣਾਏ । ਉਲਟਾ ਰੁੱਖ ਦੁੱਖ ਨਾ ਪਾਏ। ਸਾਚਾ ਸੁਖ ਆਪ ਵਖਾਏ। ਤ੍ਰਿਸਨਾ ਭੁੱਖ ਜੀਵ ਗਵਾਏ। ਉਜਲ ਮੁਖ ਵਿਚ ਜਗਤ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਰਸਨਾ ਗਾਏ।
ਸਤਿਜੁਗ ਸਾਚਾ ਜਗਤ ਚਲਾ ਕੇ। ਸਾਚਾ ਸ਼ਬਦ ਆਪ ਟਿਕਾ ਕੇ। ਚਾਰ ਵਰਨ ਪ੍ਰਭ ਦਰ ਬਹਾ ਕੇ। ਸੋਹੰ ਸ਼ਬਦ ਜੈ ਜੈ ਜੈਕਾਰ ਕਰਾ ਕੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਨਾਉਂ ਧਰਾ ਕੇ। (੧ ਸਾਵਣ ੨੦੦੯ ਬਿ)
❋
ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿੱਖਾਂ ਦੇ ਮੁਖ ਚੁਆਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਪਤ ਕਾਇਆ ਸੀਤਲ ਹੋ ਜਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਨਾਮ ਦਿਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਚ ਸੁੱਚ ਜਣਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਸੂ ਪਰੇਤੋਂ ਕਰ ਦੇਵ ਬਹਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜਮ ਦੂਤ ਕੋਈ ਨੇੜ ਨਾ ਆਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਗਤ ਗੁਰ ਮਾਣ ਦੁਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਰਨ ਤਾਰਨ ਸਮਰੱਥ ਅਖਵਾਏ।
❋
ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਾਪੀ ਅਪਰਾਧੀ ਜਗਤ ਤਰਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਣ ਨਿਧਾਨ ਘਰ ਲੇਖ ਲਿਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬ੍ਰਹਮਾ ਵਿਸ਼ਨ ਮਹੇਸ਼ ਸਭ ਸਰਨੀ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸ਼ਿਵ ਗਣੇਸ਼ ਸਭ ਸੀਸ ਝੁਕਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਕਰੋੜ ਤੇਤੀਸ ਸਦਾ ਬਿਲਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬਿਨ ਗੁਰ ਮੁਕਤ ਨਾ ਕੋਇ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਆਪ ਅਮਰ ਜੀ ਅਮਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜੋਤੋਂ ਜੋਤ ਆ ਜੀਵ ਜਗਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਰਸ ਅਨੂਠਾ ਮੁਖ ਚੁਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਧਰਤ ਧਵਲ ਆਕਾਸ਼ ਹਿਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭੈ ਭਿਆਨਕ ਵਿਚ ਆਣ ਤਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭਗਤ ਜਨਾਂ ਦੀ ਪੈਜ ਰਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਤ ਗੁਰ ਚਰਨੀਂ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿੱਖਾਂ ਨੂੰ ਮਾਣ ਦੁਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਥਿਰ ਘਰ ਦੀ ਸੋਝੀ ਪਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਅਗਿਆਨ ਅੰਧੇਰ ਪਰੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜੋਤ ਗਿਆਨ ਜੀਵ ਜਗਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਰਦਾ ਖੰਭ ਪਰ੍ਹੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਵਿਚੋਂ ਆਪਣਾ ਆਪ ਜਣਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਲੋਭ ਮੋਹ ਹੰਕਾਰ ਗਵਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮੱਤ ਮਨ ਬੁੱਧ ਪ੍ਰਗਟਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਝੂਠੀ ਦੇਹ ਕੰਚਨ ਹੋ ਜਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਦਾਨ ਰਿਦੇ ਧਿਆਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਹੰਕਾਰੀਆਂ ਨੂੰ ਚਰਨ ਨਿਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਦੀ ਜੈਕਾਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮਹਾਰਾਜ ਸ਼ੇਰ ਸਿੰਘ ਭਗਤ ਤਰਾਵੇ।
੧-੬੨ ੬੩ (੧੫ ਵਿਸਾਖ ੨੦੦੭ ਬਿ)
❋
ਜੇ ਨਾ ਭੁੱਲੇ ਮੇਰਾ ਨਾਮ, ਬੁਝੀ ਦੀਪਕ ਦਏ ਜਗਾਏ। ਜੇ ਨਾ ਭੁੱਲੇ ਮੇਰਾ ਨਾਮ, ਸਚਖੰਡ ਪ੍ਰਭ ਦਏ ਵਖਾਏ । ਜੇ ਨਾ ਭੁੱਲੇ ਮੇਰਾ ਨਾਮ, ਜਮ ਜੰਦਾਰ ਕੋਈ ਨੇੜ ਨਾ ਆਏ। ਜੇ ਨਾ ਭੁੱਲੇ ਮੇਰਾ ਨਾਮ, ਵਿਚ ਚੁਰਾਸੀ ਗੇੜ ਨਾ ਖਾਏ। ਜੇ ਨਾ ਭੁੱਲੇ ਮੇਰਾ ਨਾਮ, ਦਰਗਾਹ ਸਾਚੀ ਵਿਚ ਬਿਠਾਏ। ਜੇ ਨਾ ਭੁੱਲੇ ਮੇਰਾ ਨਾਮ, ਬਾਹੋਂ ਪਕੜ ਦੇ ਤਰਾਏ। ਜੇ ਨਾ ਭੁੱਲੇ ਮੇਰਾ ਨਾਮ, ਨਿਝ ਘਰ ਬੈਠਾ ਤਾੜੀ ਲਾਏ । ਜੇ ਨਾ ਭੁੱਲੇ ਮੇਰਾ ਨਾਮ, ਬ੍ਰਹਮ ਸਰੂਪ ਵਿਚ ਸਮਾਏ। ਜੇ ਨਾ ਭੁੱਲੇ ਮੇਰਾ ਨਾਮ, ਜੋਤ ਗਿਆਨ ਦੇ ਜਗਾਏ। ਜੇ ਨਾ ਭੁੱਲੇ ਮੇਰਾ ਨਾਮ, ਘਰ ਸਾਚੇ ਦੀ ਸੋਝੀ ਪਾਏ। ਜੇ ਨਾ ਭੁੱਲੇ ਮੇਰਾ ਨਾਮ, ਅੰਮ੍ਰਿਤ ਬੂੰਦ ਪ੍ਰਭ ਮੁਖ ਚੁਵਾਏ । ਜੇ ਨਾ ਭੁੱਲੇ ਮੇਰਾ ਨਾਮ, ਜੋਤ ਅਡੋਲ ਡਗਮਗਾਏ। ਜੇ ਨਾ ਭੁੱਲੇ ਮੇਰਾ ਨਾਮ, ਅੰਤ ਕਾਲ ਪ੍ਰਭ ਦਰਸ ਦਿਖਾਏ। ਜੇ ਨਾ ਭੁੱਲੇ ਮੇਰਾ ਨਾਮ, ਵਾਂਗ ਅਜਾਮਲ ਆਪ ਤਰਾਏ। ਜੇ ਨਾ ਭੁੱਲੇ ਮੇਰਾ ਨਾਮ, ਵਾਂਗ ਸੈਣ ਆ ਲਾਜ ਰਖਾਏ। ਜੇ ਨਾ ਭੁੱਲੇ ਮੇਰਾ ਨਾਮ, ਜੋਤ ਸਰੂਪ ਆ ਦਰਸ ਦਿਖਾਏ। ਜੇ ਨਾ ਭੁੱਲੇ ਮੇਰਾ ਨਾਮ, ਮਧ ਮਾਸ ਨਾ ਰਸਨ ਲਗਾਏ। ਜੇ ਨਾ ਭੁੱਲੇ ਮੇਰਾ ਨਾਮ, ਕਾਇਆ ਕੋਟ ਵਿਕਾਰ ਗੁਵਾਏ। ਜੇ ਨਾ ਭੁੱਲੇ ਮੇਰਾ ਨਾਮ, ਏਕੰਕਾਰ ਪ੍ਰਭ ਹੋਏ ਸਹਾਏ । ਜੇ ਨਾ ਭੁੱਲੇ ਮੇਰਾ ਨਾਮ, ਗੁਰਸਿੱਖਾਂ ਸੰਗ ਰਲ ਜਾਏ। ਜੇ ਨਾ ਭੁੱਲੇ ਮੇਰਾ ਨਾਮ, ਸਾਧ ਸੰਗਤ ਸਭ ਦਇਆ ਕਮਾਏ। ਜੇ ਨਾ ਭੁੱਲੇ ਮੇਰਾ ਨਾਮ, ਆਦਿ ਅੰਤ ਪ੍ਰਭ ਦਏ ਬੁਝਾਏ। ਜੇ ਨਾ ਭੁੱਲੇ ਮੇਰਾ ਨਾਮ, ਝੂਠੀ ਦੇਹ ਵਿਚ ਸਚ ਵਖਾਏ। ਜੇ ਨਾ ਭੁੱਲੇ ਮੇਰਾ ਨਾਮ, ਵਿਚੋਂ ਸਤਿਗੁਰ ਪੂਰਾ ਪਾਏ। ਜੇ ਨਾ ਭੁੱਲੇ ਮੇਰਾ ਨਾਮ, ਮਹਾਰਾਜ ਸ਼ੇਰ ਸਿੰਘ ਰਿਦੇ ਸਮਾਏ।
❋
ਜੇ ਨਾ ਭੁੱਲੇ ਮੇਰਾ ਨਾਮ, ਅਨਹਦ ਸ਼ਬਦ ਮਨ ਵਜਾਏ। ਜੇ ਨਾ ਭੁੱਲੇ ਮੇਰਾ ਨਾਮ, ਬ੍ਰਹਮ ਗਿਆਨ ਪ੍ਰਭ ਦੇ ਬੁਝਾਏ। ਜੇ ਨਾ ਭੁੱਲੇ ਮੇਰਾ ਨਾਮ, ਜੀਵ ਜੁਗਤ ਦੀ ਸੋਝੀ ਪਾਏ। ਜੇ ਨਾ ਭੁੱਲੇ ਮੇਰਾ ਨਾਮ, ਜੋਤ ਨਿਰੰਜਣ ਆਪ ਦਰਸਾਏ । ਜੇ ਨਾ ਭੁੱਲੇ ਮੇਰਾ ਨਾਮ, ਆਵਣ ਜਾਵਣ ਦਾ ਪੰਧ ਮੁਕਾਏ। ਜੇ ਨਾ ਭੁੱਲੇ ਮੇਰਾ ਨਾਮ, ਅੰਤ ਜੋਤੀ ਜੋਤ ਰਲ ਜਾਏ। ਜੇ ਨਾ ਭੁੱਲੇ ਮੇਰਾ ਨਾਉਂ, ਗਰਭ ਵਾਸ ਫੇਰ ਨਾ ਆਏ। ਜੇ ਨਾ ਭੁੱਲੇ ਮੇਰਾ ਨਾਉਂ, ਟੁੱਟੀ ਗੰਢੇ ਗੰਢ ਵਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਸਰਨ ਪੜੇ ਦੀ ਲਾਜ ਰਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਸਾਧ ਸੰਗਤ ਗੁਰ ਮਾਣ ਦੁਵਾਏ। ਜੇ ਨਾ ਭੁੱਲੇ ਮੇਰਾ ਨਾਉਂ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ। ਜੇ ਨਾ ਭੁੱਲੇ ਮੇਰਾ ਨਾਉਂ, ਮਹਾਰਾਜ ਸ਼ੇਰ ਸਿੰਘ ਕਵਲ ਖੁਲ੍ਹਾਏ।
ਸੋਹੰ ਸ਼ਬਦ ਪ੍ਰਭ ਨਾਮ ਚਿਤਾਰੇ । ਸੋਹੰ ਸ਼ਬਦ ਪ੍ਰਭ ਜਗਤ ਉਧਾਰੇ। ਸੋਹੰ ਸ਼ਬਦ ਦਰਸ ਰਾਮ ਅਵਤਾਰੇ। ਸੋਹੰ ਸ਼ਬਦ ਕ੍ਰਿਸ਼ਨ ਮੁਰਾਰੇ। ਸੋਹੰ ਸ਼ਬਦ ਸਭ ਸਿਖਨ ਤਾਰੇ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਨਿਮਸਕਾਰੇ। ਸੋਹੰ ਸ਼ਬਦ ਜਮ ਦੂਤ ਨਾ ਮਾਰੇ। ਸੋਹੰ ਸ਼ਬਦ ਪ੍ਰਭ ਚਰਨ ਦਰਸਾਰੇ। ਸੋਹੰ ਸ਼ਬਦ ਹੋਏ ਗਿਆਨ ਉਜਿਆਰੇ । ਸੋਹੰ ਸ਼ਬਦ ਰਸਨਾ ਜੀਵ ਉਚਾਰੇ। ਸੋਹੰ ਸ਼ਬਦ ਪੇਖੇ ਸਚ ਦੁਵਾਰੇ । ਸੋਹੰ ਸ਼ਬਦ ਕਰ ਪਾਰ ਉਤਾਰੇ। ਸੋਹੰ ਸ਼ਬਦ ਸਦ ਨਿਮਸਕਾਰੇ। ਸੋਹੰ ਸ਼ਬਦ ਕੋਟ ਅਪਰਾਧੀ ਤਾਰੇ। ਸੋਹੰ ਸ਼ਬਦ ਜੀਵ ਬੈਕੁੰਠ ਸਿਧਾਰੇ। ਸੋਹੰ ਸ਼ਬਦ ਜਪੇ ਜਗਤ ਨਿਆਰੇ । ਸੋਹੰ ਸ਼ਬਦ ਮੁਕੰਦ ਮੁਰਾਰੇ। ਸੋਹੰ ਸ਼ਬਦ ਜਗਦੀਸ਼ਰ ਤਾਰੇ। ਸੋਹੰ ਸ਼ਬਦ ਜੋਤੀ ਜੋਤ ਸਮਾਰੇ। ਸੋਹੰ ਸ਼ਬਦ ਜਮ ਡੰਡ ਨਾ ਮਾਰੇ। ਸੋਹੰ ਸ਼ਬਦ ਸਤਿਜੁਗ ਪੈਜ ਸੁਵਾਰੇ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਚਨਾ ਉਚਾਰੇ।
ਸੋਹੰ ਸ਼ਬਦ ਗੁਰ ਗਿਆਨ ਦੁਵਾਇਆ। ਸੋਹੰ ਸ਼ਬਦ ਗੁਰ ਸਤਿਜੁਗ ਸੁਣਾਇਆ। ਸੋਹੰ ਸ਼ਬਦ ਭਗਤਨ ਦਾਨ ਦੁਵਾਇਆ। ਸੋਹੰ ਸ਼ਬਦ ਜੀਵਣ ਮੁਕਤ ਕਰਾਇਆ। ਸੋਹੰ ਸ਼ਬਦ ਅਗਿਆਨ ਅੰਧੇਰ ਗੁਵਾਇਆ। ਸੋਹੰ ਸ਼ਬਦ ਜਗਤ ਤਰਾਇਆ। ਸੋਹੰ ਸ਼ਬਦ ਚੁਰਾਸੀ ਗੇੜ ਮੁਕਾਇਆ। ਸੋਹੰ ਸ਼ਬਦ ਸਤਿਗੁਰ ਸੰਗ ਮਿਲਾਇਆ। ਸੋਹੰ ਸ਼ਬਦ ਅਨਹਦ ਰਾਗ ਸੁਣਾਇਆ। ਸੋਹੰ ਸ਼ਬਦ ਗਰਭ ਜੂਨ ਤਜਾਇਆ। ਸੋਹੰ ਸ਼ਬਦ ਭਗਤਨ ਸੰਗ ਰਲਾਇਆ। ਸੋਹੰ ਸ਼ਬਦ ਜਿਨ ਰਸਨਾ ਗਾਇਆ। ਸੋਹੰ ਸ਼ਬਦ ਨਰ ਨਰਾਇਣ ਦਰਸਾਇਆ। ਸੋਹੰ ਸ਼ਬਦ ਸਤਿਜੁਗ ਜਹਾਜ ਬਣਾਇਆ। ਸੋਹੰ ਸ਼ਬਦ ਗੁਰਮੁਖਾਂ ਨੂੰ ਪਾਰ ਲੰਘਾਇਆ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਮਿਲਾਇਆ।
ਸੋਹੰ ਸ਼ਬਦ ਜੀਵ ਦਾ ਭੇਤ ਖੁਲ੍ਹਾਇਆ। ਸੋਹੰ ਸ਼ਬਦ ਜੋਤ ਸਰੂਪ ਦਰਸਾਇਆ। ਸੋਹੰ ਸ਼ਬਦ ਕਲਜੁਗ ਡੰਕ ਵਜਾਇਆ। ਸੋਹੰ ਸ਼ਬਦ ਸਦ ਉਤਮ ਰਖਾਇਆ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ।
ਜਪੋ ਸੋਹੰ ਮਨ ਆਤਮ ਸੂਖ। ਜਪੋ ਸੋਹੰ ਨਾ ਬਿਆਪੇ ਦੂਖ। ਜਪੋ ਸੋਹੰ ਮਿਲੋ ਪ੍ਰਭ ਭੂਪ। ਜਪੋ ਸੋਹੰ ਪੇਖੋ ਦਰਸ ਅਨੂਪ। ਜਪੋ ਸੋਹੰ ਪ੍ਰਗਟੇ ਜੋਤ ਸਰੂਪ। ਜਪੋ ਸੋਹੰ ਮਿਲੇ ਮਹਾਰਾਜ ਸ਼ੇਰ ਸਿੰਘ ਅੰਧ ਕੂਪ।
ਸੋਹੰ ਸ਼ਬਦ ਸੁਰਤ ਜੋ ਲਾਏ। ਸੋਹੰ ਸ਼ਬਦ ਗੁਰ ਦਰਸ ਦਿਖਾਏ। ਸੋਹੰ ਸ਼ਬਦ ਸਤਿਜੁਗ ਮੰਤਰ ਜਪਾਏ। ਸੋਹੰ ਸ਼ਬਦ ਗੁਰ ਨਿਰੰਤਰ ਵਜਾਏ। ਸੋਹੰ ਸ਼ਬਦ ਸਭ ਭਸਮੰਤਰ ਹੋ ਜਾਏ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਜੁਗ ਜੁਗੰਤਰ ਰਹਿ ਜਾਏ।
❋
ਸੋਹੰ ਸ਼ਬਦ ਜਪਾਇਆ ਆਣ, ਈਸ਼ਰ ਜੋਤ ਪ੍ਰਗਟਾ ਕੇ। ਸੋਹੰ ਸ਼ਬਦ ਜਪਾਇਆ ਆਣ, ਕਲ ਦਾ ਕਾਲ ਕਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਿੱਖਨ ਵਿਚ ਆਸਣ ਲਾ ਕੇ। ਸੋਹੰ ਸ਼ਬਦ ਜਪਾਇਆ ਆਣ, ਸੰਗਤ ਗਿਰਦ ਬਹਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਤਿਜੁਗ ਸੱਚਾ ਲਾ ਕੇ। ਸੋਹੰ ਸ਼ਬਦ ਜਪਾਇਆ ਆਣ, ਨਾਮ ਆਪਣਾ ਰਸਨਾ ਜਪਾ ਕੇ। ਸੋਹੰ ਸ਼ਬਦ ਜਪਾਇਆ ਆਣ, ਪ੍ਰਭ ਨੇ ਭੇਸ ਵਟਾ ਕੇ। ਸੋਹੰ ਸ਼ਬਦ ਜਪਾਇਆ ਆਣ, ਦੇਹ ਵਿਚ ਜੋਤ ਜਗਾ ਕੇ। ਸੋਹੰ ਸ਼ਬਦ ਜਪਾਇਆ ਆਣ, ਅੰਮ੍ਰਿਤ ਮੁਖ ਚੁਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਚ ਸੁੱਚ ਵਰਤਾ ਕੇ। ਸੋਹੰ ਸ਼ਬਦ ਜਪਾਇਆ ਆਣ, ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਮਾਤ ਪਤਾਲ ਆਕਾਸ਼ ਥਿਰ ਰਹਾ ਕੇ । ਸੋਹੰ ਸ਼ਬਦ ਜਪਾਇਆ ਆਣ, ਬਾਸ਼ਕ ਦੀ ਸੇਜ ਤਜਾ ਕੇ। ਸੋਹੰ ਸ਼ਬਦ ਜਪਾਇਆ ਆਣ, ਬੈਕੁੰਠ ਧਾਮ ਚੋਂ ਆ ਕੇ। ਸੋਹੰ ਸ਼ਬਦ ਜਪਾਇਆ ਆਣ, ਕ੍ਰਿਸ਼ਨ ਭੇਸ ਵਟਾ ਕੇ । ਸੋਹੰ ਸ਼ਬਦ ਜਪਾਇਆ ਆਣ, ਨਿਹਕਲੰਕ ਅਖਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਪੱਲਾ ਜਗਤ ਫਿਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਬੇਮੁਖਾਂ ਤੋਂ ਮੁਖ ਛੁਪਾ ਕੇ। ਸੋਹੰ ਸ਼ਬਦ ਜਪਾਇਆ ਆਣ, ਵਿਛੜੇ ਚਰਨੀਂ ਲਾ ਕੇ । ਸੋਹੰ ਸ਼ਬਦ ਜਪਾਇਆ ਆਣ, ਪਤਿਤ ਪਾਪੀ ਤਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਰਾਮ ਰਘੁਨਾਥ ਅਖਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ।
ਸੋਹੰ ਸ਼ਬਦ ਸਤਿਜੁਗ ਬਬਾਨ। ਸੋਹੰ ਸ਼ਬਦ ਦੇਵੇ ਗੁਣੀ ਨਿਧਾਨ। ਸੋਹੰ ਸ਼ਬਦ ਹੋਵੇ ਭਗਤ ਪ੍ਰਵਾਨ । ਸੋਹੰ ਸ਼ਬਦ ਸਤਿਜੁਗ ਦਾ ਗਿਆਨ। ਸੋਹੰ ਸ਼ਬਦ ਘਰ ਠਾਂਡਾ ਪਾਣ। ਸੋਹੰ ਸ਼ਬਦ ਮੇਰੇ ਭਗਵਾਨ। ਸੋਹੰ ਸ਼ਬਦ ਭਗਤ ਦੀਬਾਣ । ਸੋਹੰ ਸ਼ਬਦ ਪ੍ਰਭ ਸਰੂਪ ਪਛਾਣ। ਜਗਤ ਸੁਹਾਇਆ ਸੀਸ, ਕੇਸ ਚਵਰ ਝੁਲਾਏ। ਜਗਤ ਸੁਹਾਇਆ ਸੀਸ, ਚਰਨੀਂ ਸੇਵ ਕਮਾਏ। ਜਗਤ ਸੁਹਾਇਆ ਸੀਸ, ਧੂੜ ਗੁਰ ਚਰਨ ਲਗਾਏ । ਜਗਤ ਸੁਹਾਇਆ ਸੀਸ, ਪ੍ਰਭ ਦੀ ਸੇਵ ਕਮਾਏ । ਜਗਤ ਸੁਹਾਇਆ ਸੀਸ, ਜਗਤ ਨਾਮ ਤਰਾਏ। ਜਗਤ ਸੁਹਾਇਆ ਸੀਸ, ਦੁਸ਼ਟਨ ਅਗਨ ਜਲਾਏ। ਜਗਤ ਸੁਹਾਇਆ ਸੀਸ, ਗੁਰ ਦਰਸ਼ਨ ਪਾਏ। ਜਗਤ ਸੁਹਾਇਆ ਸੀਸ, ਮਹਾਰਾਜ ਸ਼ੇਰ ਸਿੰਘ ਪੈਜ ਰਖਾਏ। (੨੧ ਵਿਸਾਖ ੨੦੦੭ ਬਿ)
❋
ਗੁਰ ਤੁਠੇ ਇਹ ਬਖ਼ਸ਼ੇ ਦਾਤ । ਸੋਹੰ ਸ਼ਬਦ ਸੱਚੀ ਕਰਾਮਾਤ। ਉਧਰੇ ਸੋ ਜਪੇ ਦਿਨ ਰਾਤ। ਊਚ ਨੀਚ ਨਾ ਵੇਖੇ ਗੁਰ ਜ਼ਾਤ ਪਾਤ। ਸਰਬ ਸਹਾਈ ਸਰਬ ਕੇ ਸਾਥ। ਰੱਖੋ ਟੇਕ ਏਕ ਰਘੁਨਾਥ। (੧੬ ਮੱਘਰ ੨੦੦੬ ਬਿਕ੍ਰਮੀ)
❋
ਝੂਠਾ ਜਗਤ ਝੂਠੀ ਹੈ ਰੀਤ। ਸੱਚਾ ਸਤਿਗੁਰ ਹੈ ਸਦਾ ਅਤੀਤ। ਤਿਸ ਕੋ ਰੱਖੋ ਸਦਾ ਹੀ ਚੀਤ। ਗੁਰ ਚਰਨ ਸੰਗ ਜੋੜੋ ਪ੍ਰੀਤ। ਮਹਾਰਾਜ ਸ਼ੇਰ ਸਿੰਘ ਚਲਾਈ ਰੀਤ। ਸੋਹੰ ਸ਼ਬਦ ਦੀ ਸਦਾ ਹੈ ਜੀਤ। (੧੬ ਮੱਘਰ ੨੦੦੬ ਬਿਕ੍ਰਮੀ)
❋
ਸੋਹੰ ਸ਼ਬਦ ਜੋ ਰਸਨਾ ਗਾਏ, ਸੋਹੰ ਸ਼ਬਦ ਦੇਵੇ ਵਡਿਆਈ। ਸੋਹੰ ਚਰਨ ਪ੍ਰਭ ਵਿਚ ਸਮਾਈ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਸਤਿ ਵਰਤਾਈ। ਸੋਹੰ ਸ਼ਬਦ ਆਤਮ ਗਿਆਨ ਵਿਚ ਦੇਹ ਪਾਈ।
❋
ਸੋਹੰ ਸ਼ਬਦ ਜਪ ਮਿਟੇ ਅੰਧੇਰਾ, ਦਇਆ ਕਰ ਪ੍ਰਭ ਜੋਤ ਜਗਾਈ। ਸੋਹੰ ਸ਼ਬਦ ਪ੍ਰਭ ਕਾ ਸਾਧ ਸੰਗਤ ਦਾਨ ਗੁਰ ਦਰ ਤੇ ਪਾਈ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨ ਵਖਾਨਾ, ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਸਰਬ ਕਾ ਕਰਤਾ, ਜੋਤ ਸਰੂਪ ਖੇਲ ਰਚਾਈ। (੩ ਅੱਸੂ ੨੦੦੭ ਬਿ)
❋
ਸੋਹੰ ਨਾਉਂ ਸ਼ਬਦ ਵਡਿਆਈ । ਸੋਹੰ ਨਾਉਂ ਭਗਤਨ ਦਾਤ, ਗੁਰ ਦਰ ਤੇ ਪਾਈ। ਸੋਹੰ ਨਾਉਂ ਰਸਨਾ ਜਪ, ਮਿਲੇ ਆਪ ਰਘੁਰਾਈ। ਸੋਹੰ ਨਾਉਂ ਗੁਰ ਚਰਨ ਲਾਗ, ਕਲ ਕੁਲ ਤਰਾਈ । ਸੋਹੰ ਨਾਉਂ ਸ਼ਬਦ ਸੁਰਤ ਸਿੱਖ ਸੋਝੀ ਪਾਈ । ਸੋਹੰ ਨਾਉਂ ਕਲਜੁਗ ਅਗਨ ਜਲਾਏ, ਆਤਮ ਸ਼ਾਂਤ ਦੁਵਾਈ । ਸੋਹੰ ਨਾਉਂ ਭਰਮ ਭਉ ਚੁਕਾਇਆ, ਬੁਝੀ ਦੀਪਕ ਵਿਚ ਦੇਹ ਜਗਾਈ। ਸੋਹੰ ਨਾਉਂ ਪ੍ਰਭ ਪਰਮੇਸ਼ਰ ਜੋਤ ਸਰੂਪ ਜਿਸ ਖੇਲ ਰਚਾਈ। ਸੋਹੰ ਸ਼ਬਦ ਪ੍ਰਭ ਕਾ ਨਾਉਂ, ਸਤਿਜੁਗ ਵਰਤੇ ਸਚ ਲਿਖਤ ਕਰਾਈ।
ਸੋਹੰ ਨਾਉਂ ਅੰਮ੍ਰਿਤ ਮੇਰਾ ਬਰਖੇ, ਜੈ ਜੈ ਜੈਕਾਰ ਤੀਨ ਲੋਕ ਕਰਾਈ। ਸੋਹੰ ਨਾਉਂ ਜਪ ਪਰਮੇਸ਼ਰ ਪੁਰਖੇ, ਜਿਨ ਇਹ ਬਣਤ ਬਣਾਈ। ਸੋਹੰ ਨਾਉਂ ਜਗਤ ਜੁਗ ਵਰਤੇ, ਅਗਿਆਨ ਅੰਧੇਰ ਦੇਹ ਮਿਟਾਏ । ਸੋਹੰ ਨਾਉਂ ਬਾਣ ਜੁਗ ਲਾਗਾ, ਵਿਚ ਅਗਨ ਸ੍ਰਿਸ਼ਟ ਜਲਾਈ। ਸੋਹੰ ਨਾਉਂ ਜਪੇ ਭਗਤ ਵਡਭਾਗਾ, ਕਲਜੁਗ ਜਿਸ ਤੇ ਦਇਆ ਕਮਾਈ। ਸੋਹੰ ਨਾਉਂ ਸ਼ਬਦ ਅਨਰਾਗਾ, ਗੁਰ ਚਰਨ ਸੰਗ ਜਿਸ ਜੋੜ ਜੁੜਾਈ। ਗੁਰਸਿੱਖ ਕਲਜੁਗ ਵਡਭਾਗਾ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਈ।
ਬੇਮੁਖਾਂ ਜਨਮ ਦੁੱਖ ਲਾਗਾ, ਨਿਹਕਲੰਕ ਨਜ਼ਰ ਨਾ ਆਈ। ਗੁਰਸਿੱਖਾਂ ਗੁਰ ਦੇ ਵਡਿਆਈ, ਸਾਧ ਸੰਗਤ ਮਿਲ ਖੰਡ ਸਚ ਬਣਾਈ। ਜਿਥੇ ਪ੍ਰਗਟੇ ਆਪ ਵਡਭਾਗਾ, ਕਥਨ ਨਾ ਜਾਈ ਪ੍ਰਭ ਕੀ ਵਡਿਆਈ। ਅੰਤ ਕਾਲ ਕਲ ਨਹੀਂ ਸਤਾਏ, ਸੋਹੰ ਸ਼ਬਦ ਜਿਨ ਰਸਨਾ ਗਾਈ । ਗੁਰਸਿੱਖਾਂ ਦਰ ਠਾਂਡਾ ਮਾਣੇ, ਜਿਥੇ ਪੂਰਨ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਸਭ ਜਗਤ ਰਾਣਿਆਂ, ਗੁਰਸਿੱਖਾਂ ਪ੍ਰਭ ਹੋਏ ਸਹਾਈ। (੨੫ ਅੱਸੂ ੨੦੦੭ ਬਿ)
❋
ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਦੇਵੇ ਆਪ ਕਰਤਾਰਾ। ਸੋਹੰ ਨਾਮ ਗੁਰ ਕੀ ਵੱਥ, ਗੁਰਮੁਖ ਪਾਏ ਆ ਗੁਰ ਕੇ ਦੁਵਾਰਾ। ਸੋਹੰ ਨਾਮ ਗੁਰ ਕੀ ਵੱਥ, ਭਗਤ ਜਨਾਂ ਦੇ ਭੰਡਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਕੀਓ ਜਿਸ ਪਾਰ ਕਿਨਾਰਾ । ਸੋਹੰ ਨਾਮ ਗੁਰ ਕੀ ਵੱਥ, ਗੁਰਸਿੱਖ ਸਿਮਰ ਉਤਰੇ ਪਾਰ ਕਿਨਾਰਾ । ਸੋਹੰ ਨਾਮ ਗੁਰ ਕੀ ਵੱਥ, ਰਸਨਾ ਉਚਰੇ ਕਿਰਪਾ ਕਰੇ ਜਿਸ ਗਿਰਧਾਰਾ । ਸੋਹੰ ਨਾਮ ਗੁਰ ਕੀ ਵੱਥ, ਰਸਨਾ ਸਿਮਰੇ ਦੇਵੇ ਦਰਸ ਆਪ ਨਿਰੰਕਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਪ੍ਰਗਟਿਓ ਆਪ ਕ੍ਰਿਸ਼ਨ ਮੁਰਾਰਾ। ਸੋਹੰ ਨਾਮ ਪ੍ਰਭ ਕੀ ਵੱਥ, ਖਾਣੀ ਬਾਣੀ ਗਗਨ ਪਾਤਾਲ ਪ੍ਰਭ ਜੋਤ ਅਕਾਰਾ। ਸੋਹੰ ਨਾਮ ਪ੍ਰਭ ਕੀ ਵੱਥ, ਗੁਰਸਿੱਖ ਪਾਵੇ ਨਾਮ ਉਜਿਆਰਾ। ਸੋਹੰ ਸ਼ਬਦ ਸੋਹੰ ਨਾਮ ਸਤਿਜੁਗ ਰਥ, ਰਸਨਾ ਸਿਮਰੇ ਸ੍ਰਿਸ਼ਟ ਉਤਰੇ ਪਾਰਾ। ਮਹਾਰਾਜ ਸਦਾ ਸਿਰ ਰੱਖੇ ਹੱਥ, ਜੋ ਜਨ ਆਏ ਚਰਨ ਨਿਮਸਕਾਰਾ।
ਸੋਹੰ ਸ਼ਬਦ ਸਤਿਜੁਗ ਚਲਾਇਆ। ਸੋਹੰ ਸ਼ਬਦ ਕਲ ਭੱਖ ਕਰਾਇਆ। ਸੋਹੰ ਸ਼ਬਦ ਗੁਰ ਦਰ ਗੁਰਸਿੱਖ ਧਿਆਇਆ। ਸੋਹੰ ਸ਼ਬਦ ਨਾਮ ਪਦਾਰਥ ਪ੍ਰਭ ਝੋਲੀ ਪਾਇਆ । ਸੋਹੰ ਸ਼ਬਦ ਰਸਨਾ
❋
ਜਪ, ਜੋਤ ਸਰੂਪ ਪ੍ਰਭ ਮੇਲ ਮਿਲਾਇਆ। ਸੋਹੰ ਸ਼ਬਦ ਉਤਮ ਰਸ, ਬ੍ਰਹਮ ਸਰੂਪ ਜਿਸ ਦਰਸਾਇਆ। ਸੋਹੰ ਸ਼ਬਦ ਕਰੇ ਸਭ ਭਸ, ਕਾਮ ਕਰੋਧ ਵਿਚ ਦੇਹ ਜਲਾਇਆ। ਸੋਹੰ ਸ਼ਬਦ ਕਰੇ ਪ੍ਰਭ ਵਸ, ਜੋ ਸਿਮਰੇ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਭਗਤਨ ਵਸ, ਸਾਧ ਸੰਗਤ ਵਿਚ ਦਰਸ ਦਿਖਾਇਆ। (੨ ਕੱਤਕ ੨੦੦੭)
❋
ਜਪ ਜਪ ਨਾਮ ਜੀਵ, ਮਿਲੇ ਆਤਮ ਰਸ। ਜੋਤ ਸਰੂਪੀ ਆਵੇ ਪ੍ਰਭ ਵਸ। ਆਪਣਾ ਭੇਵ ਖੁਲ੍ਹਾਵੇ ਦਸ। ਬੇਮੁਖ ਦਰ ਤੇ ਜਾਵੇ ਨੱਸ। ਸੋਹੰ ਸ਼ਬਦ ਬਾਣ ਚਲਾਵੇ ਕਲ, ਮਹਾਰਾਜ ਸ਼ੇਰ ਸਿੰਘ ਭਗਤਨ ਕੀਤਾ ਵਸ। (੨ ਵਿਸਾਖ ੨੦੦੮ ਬਿਕ੍ਰਮੀ)
❋
ਰਸਨਾ ਜੀਵ ਸੋਹੰ ਗਾਏ। ਕਾਲ ਕੰਟਕ ਨੇੜ ਨਾ ਆਏ। ਅੰਤਕਾਲ, ਮਾਇਆ ਨਾ ਸਤਾਏ। ਮਹਾਰਾਜ ਸ਼ੇਰ ਸਿੰਘ ਸਰਬ ਥਾਂਏ ਹੋਏ ਸਹਾਏ।
ਹੋਏ ਸਹਾਏ ਪ੍ਰਭ ਆਪ। ਸਾਚਾ ਜਪੇ ਜੋ ਜਨ ਜਾਪ। ਪਰਗਟ ਭਏ ਆਪ ਵਿਚ ਮਾਤ। ਸਾਚੀ ਦੇਵੇ ਭਗਤਨ ਦਾਤ। ਮਹਾਰਾਜ ਸ਼ੇਰ ਸਿੰਘ ਉਤਮ ਕਰੇ ਗੁਰਸਿਖਣ ਜਾਤ। (੧੩ ਵਿਸਾਖ ੨੦੦੮ ਬਿਕ੍ਰਮੀ)
❋
ਸੋਹੰ ਸ਼ਬਦ ਪ੍ਰਭ ਕਾ ਰੂਪ। ਸੋਹੰ ਸ਼ਬਦ ਤਾਰੇ ਵਿਚ ਅੰਧ ਕੂਪ। ਸੋਹੰ ਸ਼ਬਦ ਸ਼ਬਦ ਬਿਨ ਰੂਪ। ਸੋਹੰ ਸ਼ਬਦ ਦੇਵੇ ਮਹਾਰਾਜ ਸਵੱਛ ਸਰੂਪ। ਸੋਹੰ ਸ਼ਬਦ ਦੇਵੇ ਜਗਤ ਭਰ ਭਰ ਭਰਤੰਬਰਾ । ਸੋਹੰ ਸ਼ਬਦ ਦੇਵੇ ਖਪਾਏ ਵੱਡੇ ਪਤੰਬਰਾ। ਸੋਹੰ ਸ਼ਬਦ ਦੇਵੇ ਲਗਾਏ ਵਿਚ ਅੱਗ ਅੰਬਰਾਂ। ਮਹਾਰਾਜ ਸ਼ੇਰ ਸਿੰਘ ਖੇਲ ਰਚਾਏ, ਜੋਤ ਪਰਗਟਾਏ ਛਿਨ ਭੰਗਰਾਂ। (੧੧ ਚੇਤ ੨੦੦੮ ਬਿ)
❋
ਸੋਹੰ ਸ਼ਬਦ ਰਸਨਾ ਜੀਵ, ਪ੍ਰਭ ਆਤਮ ਦਿਸੇ ਨੈਣਾਂ। ਸੋਹੰ ਸ਼ਬਦ ਜਪ ਜੀਵ, ਝੂਠੀ ਦੁਨੀਆਂ ਸਦ ਨਹੀਂ ਰਹਿਣਾ। ਸੋਹੰ ਸ਼ਬਦ ਜਪ ਜੀਵ, ਸਾਚਾ ਸਾਧ ਸੰਗਤ ਵਿਚ ਬਹਿਣਾ। ਸੋਹੰ ਸ਼ਬਦ ਜਪ ਜੀਵ, ਸਾਚੇ ਪ੍ਰਭ ਕਾ ਸਾਚਾ ਕਹਿਣਾ । ਸੋਹੰ ਸ਼ਬਦ ਜਪ ਜੀਵ, ਨਿਜਾਨੰਦ ਨਿਜ ਮਾਹਿ ਲੈਣਾ। ਸੋਹੰ ਸ਼ਬਦ ਜਪ ਜੀਵ, ਕਲ ਜੀਵ ਵਹੇ ਝੂਠੇ ਵਹਿਣਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਚ ਦਰ ਆਏ ਬਹਿਣਾ। (੧੫ ਸਾਵਣ ੨੦੦੮ ਬਿਕ੍ਰਮੀ)
❋
ਸਾਚਾ ਰਾਹ ਸੰਤਨ ਕੀ ਘਾਲ। ਸੋਹੰ ਸ਼ਬਦ ਪ੍ਰਭ ਦੇਵੇ ਸੱਚਾ ਧਨ ਮਾਲ । ਏਕਾ ਜੋਤ ਜਗਾਏ, ਪ੍ਰਭ ਆਤਮ ਗੋਪਾਲ । ਪਰਗਟ ਦਰਸ ਦਿਖਾਵੇ, ਪ੍ਰਭ ਦੀਨ ਦਿਆਲ । ਸੋਹੰ ਸ਼ਬਦ ਰਸਨਾ ਜਪਾਵੇ, ਮਹਾਰਾਜ ਸ਼ੇਰ ਸਿੰਘ ਭਗਤ ਵਸਾਲ।
❋
ਸੋਹੰ ਸ਼ਬਦ ਸਤਿ, ਸਤਿ ਸਤਿ ਤੇਰੀ ਵਡਿਆਈ। ਸੋਹੰ ਸ਼ਬਦ ਰਸਨਾ ਜਪ ਜੀਵ, ਆਤਮ ਜੋਤ ਹੋਵੇ ਰੁਸ਼ਨਾਈ। ਸੋਹੰ ਸ਼ਬਦ ਜਪ ਜੀਵ, ਮਿਲੇ ਪ੍ਰਭ ਸਰਬ ਸੁਖਦਾਈ। ਸੋਹੰ ਸ਼ਬਦ ਜਪ ਜੀਵ, ਕਲਜੁਗ ਵਿਚ ਮਿਲੇ ਵਡਿਆਈ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਚਾਰ ਕੁੰਟ ਤੇਰੇ ਨਾਮ ਦੁਹਾਈ।
(੧੫ ਸਾਵਣ ੨੦੦੮ ਬਿਕ੍ਰਮੀ)
❋
ਸੋਹੰ ਸ਼ਬਦ ਜੀਵ ਸੁਰਤ ਖੁਲ੍ਹਾਏ। ਸੋਹੰ ਸ਼ਬਦ ਜੀਵ ਆਤਮ ਧੁਨ ਉਪਜਾਏ। ਸੋਹੰ ਸ਼ਬਦ ਜੀਵ ਅੰਧ ਅੰਧਿਆਰ ਮਿਟਾਏ। ਸੋਹੰ ਸ਼ਬਦ ਜੀਵ ਝਿਰਨਾ ਵਿਚ ਦੇਹ ਝਿਰਾਏ । ਸੋਹੰ ਸ਼ਬਦ ਜੀਵ ਜੋਤ ਸਰੂਪੀ ਜੋਤ ਮੇਲ ਕਰਾਏ। ਸੋਹੰ ਸ਼ਬਦ ਜੀਵ ਪਰਗਟ ਜੋਤ ਨਿਹਕਲੰਕ, ਚਾਰ ਵਰਨ ਪ੍ਰਭ ਝੋਲੀ ਪਾਏ। ਸੋਹੰ ਸ਼ਬਦ ਜੀਵ ਏਕਾ ਏਕ ਜਗਤ ਰਹਿ ਜਾਏ। ਸੋਹੰ ਸ਼ਬਦ ਜੀਵ ਖਾਣੀ ਬਾਣੀ ਸਰਬ ਮਿਟਾਏ। ਸੋਹੰ ਸ਼ਬਦ ਜੀਵ ਕੁਰਾਨ ਅੰਜ਼ੀਲ ਕੋਈ ਰਹਿਣ ਨਾ ਪਾਵੇ। ਸੋਹੰ ਸ਼ਬਦ ਜਪ ਜੀਵ ਪਰਗਟ ਨਿਹਕਲੰਕ ਆਪਣੀ ਕਲ ਵਰਤਾਵੇ।
ਸੋਹੰ ਸ਼ਬਦ, ਚਾਰ ਕੁੰਟ ਪ੍ਰਭ ਬਾਣ ਲਗਾਵੇ। ਸੋਹੰ ਸ਼ਬਦ, ਜਨ ਭਗਤਾਂ ਹੋਏ ਸਹਾਏ। ਸੋਹੰ ਸ਼ਬਦ, ਬੇਮੁਖਾਂ ਆਤਮ ਅਗਨ ਜਲਾਏ। ਸੋਹੰ ਸ਼ਬਦ ਗੁਰਸਿਖ ਆਤਮ ਤ੍ਰਿਖਾ ਬੁਝਾਏ । ਸੋਹੰ ਸ਼ਬਦ, ਕਲਜੁਗ ਸਾਰਾ ਭੇਖ ਮਿਟਾਏ। ਸੋਹੰ ਸ਼ਬਦ, ਸਤਿਜੁਗ ਸਾਚਾ ਸਚ ਸਚ ਵਰਤਾਏ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ, ਸਾਚਾ ਸੋਹੰ ਸਤਿਜੁਗ ਵਰਨ ਚਾਰ ਚਲਾਏ। (੧੬ ਸਾਵਣ ੨੦੦੮ ਬਿਕ੍ਰਮੀ)
❋
ਸ਼ਬਦ ਗਿਆਨ ਜਗਤ ਜਗਾਏ। ਸੋਹੰ ਸ਼ਬਦ, ਨਿਹਕਲੰਕ ਸਾਚਾ ਨਾਦ ਵਜਾਏ। ਸਤਿਜੁਗ ਸਾਚਾ ਡੰਕ ਚਾਰ ਵਰਨ ਦੇ ਉਠਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਰਾਓ ਰੰਕ ਇਕ ਕਰਾਏ। (੧੬ ਸਾਵਣ ੨੦੦੮ ਬਿਕ੍ਰਮੀ)
❋
ਜੋ ਜਨ ਜਪੇ ਸੋਹੰ ਨਾਮਾ । ਸੱਚਾ ਪ੍ਰਭ ਪੂਰਨ ਕਰਾਏ ਕਾਮਾ। ਨਿਹਕਲੰਕ ਕਲ ਪਹਰਿਆ ਜਾਮਾ । ਦੁਆਪਰ ਕ੍ਰਿਸ਼ਨ ਮੁਰਾਰ ਤ੍ਰੇਤਾ ਰਾਮਾ। ਸਤਿਗੁਰ ਸਾਚੇ ਮਿਹਰਵਾਨ, ਨਿਹਕਲੰਕ ਕਲ ਪਹਰਿਆ ਜਾਮਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਸਤਿਜੁਗ ਜਪਾਏ ਸਾਚਾ ਨਾਮਾ। (੧੭ ਸਾਵਣ ੨੦੦੮ ਬਿਕ੍ਰਮੀ)
❋
ਸਾਚਾ ਨਾਮ ਸਾਗਰ ਸਿੰਧਾ। ਸਾਚਾ ਨਾਉਂ ਵਡ ਵਡ ਇੰਦਾ। ਸਾਚਾ ਨਾਉਂ ਜਨ ਭਿਖਿਆ ਲੈਂਦਾ। ਸਾਚਾ ਨਾਉਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਵਖੰਦਾ।
ਸਾਚਾ ਨਾਉਂ ਸਚ ਵਪਾਰਾ। ਸਾਚਾ ਨਾਮ ਜਗਤ ਆਹਾਰਾ। ਸਾਚਾ ਨਾਮ ਜੀਵ ਅਧਾਰਾ। ਸਾਚਾ
❋
ਨਾਮ ਆਤਮ ਖੁਆਰਾ। ਸਾਚਾ ਨਾਮ ਕਰੇ ਜੋਤ ਉਜਿਆਰਾ। ਸਾਚਾ ਨਾਮ ਖੁਲ੍ਹਾਵੇ ਜੀਵ ਦਸਮ ਦਵਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਰੰਕਾਰਾ।
ਸਾਚਾ ਨਾਮ ਪ੍ਰਭ ਵਰਤਾਇਆ। ਸਾਚਾ ਨਾਮ ਗੁਣ ਨਿਧਾਨ, ਪ੍ਰਭ ਝੋਲੀ ਪਾਇਆ। ਸਾਚਾ ਨਾਮ ਆਤਮ ਬਾਣ, ਪ੍ਰਭ ਗੁਰਸਿਖ ਲਗਾਇਆ। ਮਹਾਰਾਜ ਸ਼ੇਰ ਸਿੰਘ ਸਚ ਸਚ ਸਚ ਵਿਚ ਦੇਹ ਵਸਾਇਆ।
ਸਾਚਾ ਨਾਮ ਪ੍ਰਭ ਕੀ ਦਾਤ। ਸਾਚਾ ਨਾਮ ਵਡ ਕਰਾਮਾਤ। ਸਾਚਾ ਨਾਮ ਕਟਾਵੇ ਗਰਭਵਾਸ। ਸਾਚਾ ਨਾਮ ਉਤਮ ਕਰਾਏ ਜਾਤ। ਸਾਚਾ ਪ੍ਰਭ ਮਹਾਰਾਜ ਸ਼ੇਰ ਸਿੰਘ, ਦੇਵੇ ਸਾਚੀ ਦਾਤ।
ਸਾਚਾ ਪ੍ਰਭ ਸਚ ਘਰ ਪਾਓ। ਸਾਚਾ ਪ੍ਰਭ ਰਿਦੇ ਵਸਾਓ। ਸਾਚ ਪ੍ਰਭ ਸੋਹੰ ਸਾਚਾ ਜੋਗ ਕਮਾਓ। ਸਾਚਾ ਪ੍ਰਭ ਅਬਿਨਾਸ਼ੀ ਸਦ ਰਸਨਾ ਗਾਓ । ਸਾਚਾ ਨਾਮ ਸਾਚਾ ਜਾਮ, ਪੀ ਆਤਮ ਤ੍ਰਿਪਤਾਓ। ਸਾਚਾ ਨਾਮ ਸਾਚਾ ਕਾਮ, ਰਸਨਾ ਹਰਿ ਗੁਣ ਗਾਓ । ਸਾਚਾ ਨਾਮ ਸਾਚਾ ਸ਼ਾਮ, ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੁੱਲ ਨਾ ਜਾਓ।
ਸਾਚਾ ਨਾਮ ਸਚ ਵਪਾਰਾ । ਸਾਚਾ ਨਾਮ ਪ੍ਰਭ ਭਰੇ ਭੰਡਾਰਾ। ਸਾਚਾ ਨਾਮ ਭਗਤ ਅਧਾਰਾ। ਸਾਚਾ ਨਾਮ ਜਗਤ ਵਰਤਾਰਾ। ਸਾਚਾ ਨਾਮ ਵਰਤੇ ਵਿਚ ਸੰਸਾਰਾ। ਸਾਚਾ ਨਾਮ ਦਿਖਾਵੇ ਹਰਿ ਕਾ ਦਵਾਰਾ। ਸਾਚਾ ਨਾਮ ਦਵਾਵੇ ਮੋਖ ਦਵਾਰਾ। ਸਾਚਾ ਨਾਮ ਮਿਲਾਵੇ ਪ੍ਰਭ ਅਪਾਰਾ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਦੇਵੇ ਜੀਵ ਅਧਾਰਾ।
ਸਾਚਾ ਨਾਮ ਗੁਣ ਨਿਧਾਨ। ਸਾਚਾ ਨਾਮ ਬਲੀ ਬਲਵਾਨ। ਸਾਚਾ ਨਾਮ ਮਿਲਾਵੇ ਭਗਤ ਭਗਵਾਨ। ਸਾਚਾ ਨਾਮ ਰਸਨਾ ਜਪ ਜੀਵ ਹੋਏ ਚਤੁਰ ਸੁਜਾਨ। ਸਾਚਾ ਨਾਮ ਦਰਗਹਿ ਦੇਵੇ ਮਾਣ। ਸਾਚਾ ਨਾਮ ਜਪ ਪੱਤਤ ਪਾਪੀ ਤਰ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਸਾਚਾ ਨਾਮ ਸਰਬ ਸੁੱਖ। ਸਾਚਾ ਨਾਮ ਜਪ ਉਜਲ ਮੁਖ। ਸਾਚਾ ਨਾਮ ਜਪ ਵਾਸ ਨਾ ਹੋਏ ਉਤਮ ਕੁੱਖ। ਸਾਚਾ ਨਾਮ ਉਤਾਰੇ ਜੀਵ ਆਤਮ ਭੁੱਖ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸਾਚਾ ਸੁੱਖ।
ਸਾਚਾ ਨਾਮ ਆਤਮ ਅਪਾਰ । ਸਾਚਾ ਨਾਮ ਕਰੇ ਜੋਤ ਅਕਾਰ। ਸਾਚਾ ਨਾਮ ਮਿਟਾਏ ਦੇਹ ਅੰਧਿਆਰ। ਸਾਚਾ ਨਾਮ ਝਿਰਨਾ ਝਿਰਾਏ ਅਪਰ ਅਪਾਰ। ਸਾਚਾ ਨਾਮ ਵਸਾਏ ਮੇਘ ਅੰਮ੍ਰਿਤ ਧਾਰਾ। ਸਾਚਾ ਨਾਮ ਖੋਲ੍ਹ ਦੇਵੇ ਦਸਮ ਦਵਾਰਾ। ਸਾਚਾ ਨਾਮ ਉਪਜਾਵੇ ਸਾਚੀ ਧੁਨਕਾਰਾ। ਸਾਚਾ ਨਾਮ ਰਸਨਾ ਜਪ ਜੀਵ, ਸਾਚਾ ਮਿਲੇ ਨਾਮ ਅਧਾਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਕਰੇ ਵਰਤਾਰਾ।
ਸਾਚਾ ਨਾਮ ਪ੍ਰਭ ਜਾਏ ਵੰਡ। ਸਾਚਾ ਨਾਮ ਧਰੇ ਵਰਭੰਡ। ਸਾਚਾ ਨਾਮ ਚਲਾਏ ਪ੍ਰਭ ਵਿਚ ਨਵ ਖੰਡ। ਸਾਚਾ ਨਾਮ ਵਰਤੇ ਵਿਚ ਬ੍ਰਹਿਮੰਡ। ਸਾਚਾ ਨਾਮ ਪੂਜ ਹਟਾਏ ਸਰਬ ਪਖੰਡ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖਾਂ ਲਾਏ ਡੰਡ ।
❋
ਸਾਚਾ ਨਾਮ ਜਗਤ ਪ੍ਰਭ ਧਰਿਆ। ਸਾਚਾ ਨਾਮ ਗੁਰਮੁਖ ਵਿਰਲੇ ਵਰਿਆ। ਸਾਚਾ ਨਾਮ ਰਸਨਾ ਜਪ ਜੀਵ ਕਲਜੁਗ ਤਰਿਆ। ਸਾਚਾ ਨਾਮ ਗੁਰਮੁਖ ਵਿਰਲਾ ਪਾਵੇ ਪ੍ਰਭ ਦਰ ਖੜਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਏ ਸ਼ਰਨੀ ਪੜਿਆ।
ਸਾਚਾ ਨਾਮ ਪ੍ਰਭ ਵਰਤਾਇਆ। ਸਾਚਾ ਨਾਮ ਸਰਬ ਸੁਖਦਾਇਆ। ਸਾਚਾ ਨਾਮ ਦੇਵੇ ਦੁੱਖ ਰੋਗ ਮਿਟਾਇਆ। ਸਾਚਾ ਨਾਮ ਦੇ ਪ੍ਰਭ ਸਾਚੇ ਭਉ ਚੁਕਾਇਆ। ਸਾਚਾ ਨਾਮ ਸਾਧ ਸੰਗਤ ਪ੍ਰਭ ਸਾਚੇ ਝੋਲੀ ਪਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਸਚ ਭੰਡਾਰ ਚਲਾਇਆ।
ਸਾਚਾ ਨਾਮ ਸਚ ਵਰਤਾ ਕੇ। ਗੁਰਸਿਖਾਂ ਪ੍ਰਭ ਆਤਮ ਜੋਤ ਜਗਾ ਕੇ। ਅਗਿਆਨ ਅੰਧੇਰ ਸਰਬ ਮਿਟਾ ਕੇ। ਹੰਕਾਰ ਨਿਵਾਰੇ ਭਰਮ ਭੁਲੇਖਾ ਸਾਰਾ ਲਾਹ ਕੇ। ਜੋਤ ਅਕਾਰ ਵਿਚ ਜਾਏ ਦੀਪਕ ਦੇਹ ਜਗਾ ਕੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਹਿਲੀ ਮਾਘ ਜਾਏ ਵਕ਼ਤ ਸੁਹਾ ਕੇ।
ਸਾਚਾ ਨਾਮ ਸਰਬ ਗੁਣਤਾਸਾ । ਸਾਚਾ ਨਾਮ ਗੁਰਸਿਖ ਹਿਰਦੇ ਵਾਸਾ । ਸਾਚਾ ਨਾਮ ਰਸਨਾ ਜਪ ਜੀਵ ਦੇਹੀ ਦੁੱਖ ਨਾਸਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਕਰੇ ਬੰਦ ਖੁਲਾਸਾ।
ਸਾਚਾ ਨਾਮ ਸਤਿ ਸਰੂਰ। ਸਾਚਾ ਨਾਮ ਗੁਣ ਭਰਪੂਰ। ਸਾਚਾ ਨਾਮ ਉਪਜਾਵੇ ਅਨਹਦ ਤੂਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸੂਰਨ ਸੂਰ।
ਸਾਚਾ ਨਾਮ ਜਿਸ ਜਨ ਪਾਇਆ । ਸੁੰਨ ਸਮਾਧ ਪ੍ਰਭ ਖੋਲ੍ਹ ਵਖਾਇਆ। ਸਾਚਾ ਨਾਮ ਜਿਸ ਰਿਦੇ ਵਸਾਇਆ। ਸਾਚਾ ਪ੍ਰਭ ਪਰਗਟ ਜੋਤ ਦਰਸ ਦਿਖਾਇਆ। ਸਾਚਾ ਨਾਮ ਨਾ ਲਾਗੇ ਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਦਾਨ ਜੋ ਜਨ ਸਰਨਾਈ ਆਇਆ।
ਸਾਚਾ ਨਾਮ ਭਗਤ ਭੰਡਾਰੀ। ਦੇਵੇ ਦਾਤ ਪ੍ਰਭ ਗਿਰਧਾਰੀ। ਆਤਮ ਜੋਤ ਕਰੇ ਉਜਿਆਰੀ। ਦੇਵੇ ਮਾਣ ਵਡ ਸੰਸਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਦੇਵੇ ਸਿਕਦਾਰੀ।
ਸਾਚਾ ਨਾਮ ਪ੍ਰਭ ਦਰ ਪਾਇਆ। ਆਤਮ ਦੁੱਖ ਸਰਬ ਮਿਟਾਇਆ। ਸਾਚਾ ਅਨੰਦ ਨਿਜ ਮਾਹਿ ਉਪਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਝਿਰਨਾ ਦੇ ਝਿਰਾਇਆ।
ਸਾਚਾ ਨਾਮ ਜੋ ਜਨ ਜਾਣੇ। ਆਤਮ ਰਸ ਵਿਰਲਾ ਗੁਰਮੁਖ ਮਾਣੇ। ਜੋ ਜਨ ਚਲੇ ਪ੍ਰਭ ਕੇ ਭਾਣੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਕਲ ਵਰਤਾਣੇ।
ਸਾਚਾ ਨਾਮ ਸਰਬ ਕੇ ਸੰਗ। ਸਾਚਾ ਨਾਮ ਆਤਮ ਚਾੜ੍ਹੇ ਰੰਗ । ਸਾਚਾ ਨਾਮ ਅੰਮ੍ਰਿਤ ਝਿਰਨਾ ਝਿਰਾਏ ਗੰਗ। ਸਾਚਾ ਨਾਮ ਰਸਨਾ ਜਪ ਜੀਵ ਪਾਰ ਜਾਏ ਲੰਘ। ਸਾਚਾ ਨਾਮ ਜਪ ਜੀਵ ਪ੍ਰਭ ਲਾਏ ਅੰਗ। ਸਾਚਾ ਨਾਮ ਸਾਚਾ ਦਾਨ ਗੁਰਸਿਖ ਪ੍ਰਭ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਆਏ ਮੂਲ ਨਾ ਸੰਗ।
❋
ਸਾਚਾ ਪ੍ਰਭ ਦੇਵਣਹਾਰਾ। ਸਾਚਾ ਨਾਮ ਭਰੇ ਭੰਡਾਰਾ। ਸਾਚਾ ਨਾਮ ਗੁਰਸਿਖ ਸਾਚੇ ਵਣਜ ਵਪਾਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਅਵਤਾਰਾ।
ਸਾਚਾ ਨਾਮ ਸਚ ਘਰ ਦੱਸੇ। ਸਾਚਾ ਨਾਮ ਜੋਤ ਜਗਾਏ ਜਿਉਂ ਰਵ ਸੱਸੇ। ਸਾਚਾ ਨਾਮ ਜਪ ਜੀਵ ਪ੍ਰਭ ਸਾਚਾ ਹਿਰਦੇ ਵਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਗਿਆਨ ਜਗ ਦੱਸੇ। (੧ ਮਾਘ ੨੦੦੮ ਬਿਕ੍ਰਮੀ)
❋
ਸਾਚਾ ਨਾਮ ਅੰਮ੍ਰਿਤ ਰਸ, ਆਤਮ ਆਤਮ ਆਪ ਜਣਾਈਆ। ਸਾਚਾ ਨਾਮ ਹਿਰਦੇ ਜਾਏ ਵਸ, ਹਰਿ ਹਰਿ ਜੀ ਲਏ ਮਿਲਾਈਆ। ਸਾਚਾ ਨਾਮ ਪੰਚ ਵਿਕਾਰਾ ਪਾਏ ਨੱਥ, ਡੋਰੀ ਇਕੋ ਤੰਦ ਉਠਾਈਆ। ਸਾਚਾ ਨਾਮ ਵਸੇ ਘਟ ਘਟ, ਗੁਰਮੁਖ ਵਿਰਲਾ ਖੋਜਣ ਜਾਈਆ। ਸਾਚਾ ਨਾਮ ਵਜਾਏ ਨਾਦ ਅਨਹਦ ਅਗੰਮੀ ਸੱਟ, ਰਾਗ ਧੁਨ ਤਾਲ ਤਲਵਾੜਾ ਆਪਣਾ ਰਾਹ ਜਣਾਈਆ। ਸਾਚਾ ਨਾਉਂ ਨਿਰਗੁਣ ਜੋਤ ਕਰੇ ਪਰਕਾਸ, ਪਰਗਟ ਆਪਣਾ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ, ਅੰਮ੍ਰਿਤ ਮਧ ਪਿਆਏ ਸਾਚਾ ਜਾਮ, ਰਸ ਇਕੋ ਇਕ ਜਣਾਈਆ ।
ਸਾਚਾ ਨਾਮ ਸਤਿਗੁਰ ਮੀਤਾ, ਮਿੱਤਰ ਪਿਆਰਾ ਆਪ ਜਣਾਇੰਦਾ। ਸਾਚਾ ਨਾਮ ਸਿਫ਼ਤ ਸਾਲਾਹੀ ਸ਼ਾਸਤਰ ਸਿਮਰਤ ਵੇਦ ਪੁਰਾਨਾ ਅਠਾਰਾਂ ਧਿਆਏ ਗੀਤਾ, ਗੀਤਾ ਗਿਆਨ ਗੁਣ ਵਡਿਆਈਆ। ਸਾਚਾ ਨਾਮ ਸਦਾ ਅਨਡੀਠਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਾਚਾ ਨਾਮ ਆਦਿ ਜੁਗਾਦਿ ਨਾ ਮਰਿਆ ਨਾ ਜੀਤਾ, ਜੀਵਣ ਮਰਨ ਵੰਡ ਨਾ ਕੋਇ ਵੰਡਾਈਆ। ਸਾਚਾ ਨਾਮ ਸਦਾ ਅਤੀਤਾ, ਤ੍ਰੈਗੁਣ ਬੰਧਨ ਦਏ ਕਟਾਈਆ। ਸਾਚਾ ਨਾਮ ਸਦਾ ਰਸ ਮੀਠਾ, ਰਸ ਫੀਕਾ ਨਾ ਕੋਇ ਜਣਾਈਆ । ਸਾਚਾ ਨਾਮ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਲਿਖ ਲਿਖ ਦੇਂਦੇ ਰਹੇ ਚਿੱਠਾ, ਧੁਰ ਸੰਦੇਸ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨਾਮ ਇਕ ਜਣਾਈਆ।
ਸਾਚਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਆਪੇ ਹੋ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਆਤਮ ਪਰਮਾਤਮ ਢੋਆ ਦੇਵੇ ਢੋ, ਧੁਰ ਦੀ ਵਸਤ ਧੁਰਦਰਗਾਹੀ ਝੋਲੀ ਪਾਇੰਦਾ । ਗ੍ਰਹਿ ਮੰਦਰ ਅੰਦਰ ਕਰੇ ਸਚ ਪਰਕਾਸ਼ ਲੋ, ਅਗਿਆਨ ਅੰਧੇਰਾ ਅੰਧ ਚੁਕਾਇੰਦਾ । ਸੁਰਤੀ ਸੰਗ ਸਤਿਗੁਰ ਨਾਮ ਜਾਏ ਛੋਹ, ਬਾਂਕੀ ਛੋਹਰੀ ਸ਼ਹਿਨਸ਼ਾਹ ਇਕੋ ਰੰਗ ਵਖਾਇੰਦਾ। ਵਸਣਹਾਰਾ ਅੰਧ ਘੋਰ, ਮੇਟਣਹਾਰਾ ਪੰਜ ਚੋਰ, ਮਚਾਵਣਹਾਰਾ ਸੱਚਾ ਸ਼ੋਰ, ਅਗੰਮ ਅਥਾਹ ਬੇਪਰਵਾਹ ਅਨਾਦੀ ਨਾਦ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਨਾਮ ਵਰ, ਨਾਤਾ ਤੋੜੇ ਤੋਰ ਮੋਰ, ਮੇਰਾ ਤੇਰਾ ਤੇਰਾ ਮੇਰਾ ਇਕੋ ਦਰ ਜਣਾਇੰਦਾ।
ਸਾਚਾ ਨਾਮ ਭਗਤ ਭਗਵੰਤ, ਆਦਿ ਜੁਗਾਦਿ ਜਣਾਈਆ । ਸਾਚਾ ਨਾਮ ਸਰਬ ਗੁਣਵੰਤ, ਗੁਣਵੰਤਾ ਵਡ ਵਡਿਆਈਆ । ਸਾਚਾ ਨਾਮ ਆਤਮ ਪਰਮਾਤਮ ਮੇਲ ਮਿਲਾਵਾ ਸੁਰਤੀ ਸ਼ਬਦੀ ਕੰਤ, ਕੰਤੂਹਲ ਇਕੋ ਨਜ਼ਰੀ ਆਈਆ । ਕਾਇਆ ਚੋਲੀ ਚਾੜ੍ਹ ਰੰਗ ਬਸੰਤ, ਬਸਨ ਬਨਵਾਰੀ ਆਪਣਾ ਰੰਗ ਵਖਾਈਆ। ਕਲਜੁਗ ਅੰਤ ਜੋ ਜਨ ਸੋਹੰ ਜਪੇ ਸਾਚਾ ਮੰਤ ਮੰਤਰ, ਅੰਤਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
ਕਿਰਪਾ ਕਰ, ਦੇਵਣਹਾਰਾ ਸੱਚਾ ਦਾਨ, ਦਾਤਾ ਦਾਨੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਕੋ ਏਕ ਏਕੰਕਾਰ ਨਜ਼ਰੀ ਆਈਆ। (੨੯ ਮਾਘ ੨੦੧੯ ਬਿਕ੍ਰਮੀ)
❋
ਇਕੋ ਜਪਣਾ ਧੁਰ ਦਾ ਨਾਮ, ਨਾਮ ਨਿਧਾਨਾ ਇਕ ਸਮਝਾਈਆ। ਪੂਰਨ ਹੋਵਣ ਸਗਲੇ ਕਾਮ, ਨਿਹਕਰਮੀ ਕਰਮ ਕਮਾਈਆ । ਭਾਗ ਲੱਗੇ ਨਗਰ ਖੇੜਾ ਕਾਇਆ ਗਰਾਮ, ਸਾਢੇ ਤਿੰਨ ਹੱਥ ਸੋਭਾ ਪਾਈਆ । ਅੰਮ੍ਰਿਤ ਆਤਮ ਪੀਣਾ ਜਾਮ, ਨਿਝਰ ਝਿਰਨਾ ਰਸ ਝਿਰਾਈਆ। ਜੋਤ ਪਰਕਾਸ਼ ਕਰਨਾ ਭਾਨ, ਅੰਧ ਅੰਧੇਰਾ ਅੰਧ ਮਿਟਾਈਆ । ਸਤਿਗੁਰ ਸ਼ਬਦ ਸੁਣਨਾ ਗਿਆਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਇਕੋ ਬ੍ਰਹਮ ਹੋਵੇ ਧਿਆਨ, ਪਾਰਬ੍ਰਹਮ ਨਜ਼ਰੀ ਆਈਆ । ਸੋਹਣਾ ਮੰਦਰ ਸੋਹੇ ਮਕਾਨ, ਕਾਇਆ ਮਾਟੀ ਰੰਗ ਰੰਗਾਈਆ । ਜਿਥੇ ਪੁਰਖ ਅਕਾਲਾ ਦੀਨ ਦਿਆਲਾ ਕਰੇ ਕਿਆਮ, ਸਚ ਸਿੰਘਾਸਣ ਡੇਰਾ ਲਾਈਆ। ਠਾਕਰ ਸਵਾਮੀ ਮਿਲਣਾ ਹੋਵੇ ਅਸਾਨ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ। ਜਨ ਭਗਤੋ ਕੋਟ ਜਨਮ ਭਾਵੇਂ ਲਾਉਂਦੇ ਰਹੇ ਦੀਵਾਨ, ਬਿਨਾ ਪ੍ਰਭ ਦਰਸ ਲੇਖਾ ਮਾਤ ਨਾ ਕੋਇ ਮੁਕਾਈਆ। ਹਰਿ ਕੇ ਨਾਮ ਪਿਛੇ ਭਾਵੇਂ ਹੋ ਜਾਓ ਬਦਨਾਮ, ਬਦੀ ਨੇਕੀ ਆਪਣਾ ਰੂਪ ਦਏ ਬਦਲਾਈਆ। ਤੁਹਾਡੇ ਅੰਦਰ ਰਹੇ ਨਾ ਅੰਧੇਰੀ ਸ਼ਾਮ, ਸਤਿ ਸਚ ਚੰਦ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਇਕੋ ਰਿਹਾ ਦਿਸਾਈਆ। (੧੯- -੧੮੩)
❋
ਸੋਹੰ ਸ਼ਬਦ ਪ੍ਰਭ ਭਰੇ ਭੰਡਾਰਾ। ਸੋਹੰ ਵਰਤੇ ਵਿਚ ਸੰਸਾਰਾ। ਸੋਹੰ ਦਿਸਾਵੇ ਹਰਿ ਕਾ ਦਵਾਰਾ। ਸੋਹੰ ਗਾਵੇ ਜੀਵ ਅੰਤ ਪਾਵੇ ਮੋਖ ਦਵਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਰਬ ਜਨਾਂ ਦੀ ਪਾਵੇ ਸਾਰਾ।
ਸੋਹੰ ਸਾਚਾ ਸ਼ਬਦ ਚਲਾਇਆ। ਸੋਹੰ ਸਾਚੀ ਧੁੰਨ ਉਪਜਾਇਆ। ਸੋਹੰ ਆਤਮ ਸੁੰਨ ਖੋਲ੍ਹ ਵਖਾਇਆ। ਰਸਨਾ ਸੋਹੰ ਜਪ ਜਪ ਜੀਵ, ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ।
ਸੋਹੰ ਸ਼ਬਦ ਪ੍ਰਭ ਦੇਵੇ ਦਾਤ। ਸੋਹੰ ਦੇਵੇ ਪ੍ਰਭ ਸਾਚੀ ਕਰਾਮਾਤ। ਸੋਹੰ ਸ਼ਬਦ ਕਰੇ ਪਰਕਾਸ਼, ਜਿਉਂ ਦੀਪਕ ਅੰਧੇਰੀ ਰਾਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚੀ ਦਾਤ।
ਸੋਹੰ ਸ਼ਬਦ ਸਰਬ ਗੁਣ। ਸੋਹੰ ਸ਼ਬਦ ਉਪਜਾਵੇ ਸਾਚੀ ਧੁਨ। ਸੋਹੰ ਸ਼ਬਦ ਗੁਰਮੁਖ ਸਾਚੇ ਸਚ ਕੰਨ ਸੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬਣਾਏ ਉਪਜਾਏ ਜਣਾਏ ਚੁਣ ਚੁਣ।
ਸੋਹੰ ਸ਼ਬਦ ਪ੍ਰਭ ਜਿਸ ਜਨ ਜਣਾਇਆ। ਪ੍ਰਭ ਅਬਿਨਾਸ਼ੀ ਆਪਣਾ ਭੇਦ ਮਿਟਾਇਆ। ਗੁਰਮੁਖ ਸਾਚੇ ਸੁਰਤ ਸ਼ਬਦ ਦਾ ਮੇਲ ਮਿਲਾਇਆ। ਘਨਕਪੁਰ ਵਾਸੀ ਪਰਗਟ ਜੋਤ, ਜੋਤ ਸਰੂਪੀ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਸਰਬ ਮਿਟਾਇਆ। (੨੧ ਮਾਘ ੨੦੦੮)
❋
❋
ਸਾਚੀ ਦਾਤ ਪ੍ਰਭ ਦਰ ਪਾਓ । ਆਪ ਆਪਣਾ ਮਾਣ ਗਵਾਓ। ਸਾਚਾ ਪ੍ਰਭ ਸਦ ਰਸਨਾ ਵਾਓ। ਕੋਟ ਅਪਰਾਧ ਸਰਬ ਮਿਟਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਰ ਘਰ ਦਰ ਸਾਚਾ ਪਾਓ।
ਸਾਚਾ ਪ੍ਰਭ ਸਚ ਘਰ ਪਾਓ। ਆਤਮ ਸਹਿੰਸਾ ਸਰਬ ਗਵਾਓ। ਏਕਾ ਓਟ ਨਿਹਕਲੰਕ ਚਰਨ ਰਖਾਓ। ਮਦਿਰਾ ਮਾਸ ਰਸਨ ਤਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਰਿਦੇ ਵਸਾਓ। (੨੧ ਮਾਘ ੨੦੦੮)
❋
ਸੋਹੰ ਤੇਰੀ ਜੈ ਜੈ ਜੈਕਾਰ। ਚਾਰ ਕੁੰਟ ਵਰਤੇ ਵਿਚ ਸੰਸਾਰ। ਚਾਰ ਵਰਨ ਏਕਾ ਦਿਸੇ ਨਿਹਕਲੰਕ ਤੇਰਾ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਕਰੇ ਅਕਾਰ। (੮ ਚੇਤ ੨੦੦੯ ਬਿਕ੍ਰਮੀ)
❋
ਸੋਹੰ ਦੇਵੇ ਆਤਮ ਧੀਰ। ਓਅੰ ਆਪ ਜੋਤ ਅਕਾਰਾ। ਓਅੰ ਆਪ ਸਦਾ ਨਿਰਾਧਾਰਾ । ਓਅੰ ਆਪ ਸਦਾ ਨਿਰਾਹਾਰਾ । ਓਅੰ ਆਪ ਨੈਣ ਮੁੰਧਾਰਾ। ਓਅੰ ਆਪ ਜੋਤ ਨਿਰੰਕਾਰਾ। ਓਅੰ ਆਪ ਤੀਨ ਲੋਕ ਵਰਤਾਰਾ। ਓਅੰ ਆਪ ਮਾਤ ਪਾਤਾਲ ਅਕਾਸ਼ ਕਰੇ ਉਜਿਆਰਾ । ਓਅੰ ਆਪ ਖੰਡ ਬ੍ਰਹਿਮੰਡ ਵਰਭੰਡ ਜੋਤ ਅਧਾਰਾ। ਓਅੰ ਆਪ ਆਪਣੇ ਰੰਗ ਰੰਗੇ ਕਰਤਾਰਾ। ਓਅੰ ਆਪ ਜੋਤ ਸਰੂਪੀ ਪਸਰ ਪਸਾਰਾ। ਓਅੰ ਆਪ ਮਾਇਆ ਰੂਪੀ ਕਰੇ ਵਿਹਾਰਾ। ਓਅੰ ਆਪ ਆਪਣੀ ਜੋਤ ਕਰੇ ਅਕਾਰਾ। ਓਅੰ ਆਪ ਲੱਖ ਚੁਰਾਸੀ ਬਣੇ ਠਠਿਆਰਾ। ਓਅੰ ਆਪ ਘੜੇ ਭੰਨੇ ਅੰਤ ਨਾ ਪਾਰਾਵਾਰਾ। ਓਅੰ ਆਪ ਆਪ ਆਪਣਾ ਕਰੇ ਪਸਾਰਾ । ਓਅੰ ਆਪ ਏਕਾ ਜੋਤ ਏਕਾ ਗੋਤ ਪ੍ਰਭ ਨਿਰੰਕਾਰਾ। ਓਅੰ ਆਪ ਮਾਤ ਜੋਤ ਪਰਗਟਾਏ ਵਾਰੋ ਵਾਰਾ। ਓਅੰ ਆਪ ਮਛ ਕਛ ਪ੍ਰਭ ਰੂਪ ਅਪਾਰਾ। ਓਅੰ ਆਪ ਬਲ ਦਵਾਰੇ ਜਾਏ ਬਾਬਣ ਰੂਪ ਧਾਰਾ। ਓਅੰ ਆਪ ਨਰ ਸਿੰਘ ਰੂਪ ਕਰੇ ਅਪਾਰਾ। ਓਅੰ ਆਪ ਦੇ ਦਰਸ ਬਾਲਕ ਧਰੂ ਪਾਰ ਉਤਾਰਾ। ਓਅੰ ਆਪ ਚੱਕਰ ਸੁਦਰਸ਼ਨ ਦੁਰਵਾਸੇ ਮਾਰਾ। ਓਅੰ ਆਪ ਸਾਚਾ ਨਾਮ ਦੇਵੇ ਜਨਕ ਅਧਾਰਾ । ਓਅੰ ਆਪ ਰਾਣੀ ਤਾਰਾ ਜੋੜੀ ਮੇਲ ਮਿਲਾਏ ਅਪਰ ਅਪਾਰਾ। ਓਅੰ ਆਪ ਭੋਗ ਲਗਾਏ ਜਾਏ ਬਿਦਰ ਦਵਾਰਾ। ਓਅੰ ਆਪ ਜੁਗੋ ਜੁਗ ਲੋਕਮਾਤ ਲਏ ਅਵਤਾਰਾ। ਓਅੰ ਆਪ ਰਾਮ ਰੂਪ ਪ੍ਰਭ ਸਾਚੇ ਧਾਰਾ। ਓਅੰ ਆਪ ਨਿਰਧਨਾਂ ਪ੍ਰਭ ਪਾਵੇ ਸਾਰਾ। ਓਅੰ ਆਪ ਦਰ ਭੀਲਣੀ ਭੋਗ ਲਗਾਏ ਚਰਨ ਛੁਹਾਏ ਬਣਾਏ ਅੰਮ੍ਰਿਤ ਜਲ ਧਾਰਾ। ਓਅੰ ਆਪ ਸਤੀ ਅਹਲਿਆ ਜਾਏ ਚਰਨ ਛੁਹਾਏ ਦਵਾਏ ਮੋਖ ਦਵਾਰਾ। ਓਅੰ ਆਪ ਜੁਗੋ ਜੁਗ ਮਾਤਲੋਕ ਲਏ ਅਵਤਾਰਾ।
ਓਅੰ ਆਪ ਦਰ ਆਏ ਬਿਪਰ ਲਾਜ ਰਖਾਏ। ਓਅੰ ਆਪ ਜੈਦੇਵ ਲੇਖ ਲਿਖਾਏ। ਓਅੰ ਆਪ ਸੈਣ ਰੂਪ ਰਾਜਨ ਜਾਏ। ਓਅੰ ਆਪ ਕਬੀਰ ਜੁਲਾਹਾ ਜ਼ੰਜੀਰ ਕਟਾਏ। ਓਅੰ ਆਪ ਭਗਤ ਰਵਦਾਸ ਕਸੀਰ ਲੇਖੇ ਲਾਏ। ਓਅੰ ਆਪ ਦਰ ਘਰ ਸਾਚੇ ਨਾਮੇ ਭੋਗ ਲਗਾਏ । ਓਅੰ ਆਪ ਧੰਨੇ ਧੀਰ ਧਰਾਏ ਦਰਸ ਦਿਖਾਏ। ਓਅੰ ਆਪ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। ਓਅੰ ਆਪ ਭਗਤ ਜਨਾਂ ਦੀ ਪੈਜ ਰਖਾਏ। ਓਅੰ ਆਪ ਬੈਣੀ ਭਗਤ ਜਗਤ ਤਰਾਏ । ਓਅੰ ਆਪ ਅਜਾਮਲ ਵਿਚ ਬਿਬਾਣ ਬਿਠਾਏ। ਓਅੰ ਆਪ ਪਾਪਣ ਪੂਤਨਾ ਪਾਰ ਕਰਾਏ । ਓਅੰ ਆਪ ਬੱਧਕ ਪਕੜ ਗਲੇ ਲਗਾਏ। ਓਅੰ ਆਪ ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ । ਓਅੰ ਆਪ ਕਲਜੁਗ ਬਣਾਈ। ਓਅੰ ਆਪ ਐੜਾ ਅਥਰਬਣ ਵੇਦ
❋
ਲੇਖ ਲਿਖਾਈ। ਓਅੰ ਆਪ ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰਾਂ ਲਿਆ ਉਪਜਾਈ। ਓਅੰ ਆਪ ਕੁਰਾਨ ਅੰਜ਼ੀਲ ਤੁਰੈਤ ਰਿਹਾ ਲਿਖਤ ਲਿਖਾਈ । ਓਅੰ ਆਪ ਗੁਰੂ ਨਾਨਕ ਵਿਚ ਜੋਤ ਟਿਕਾਈ। ਓਅੰ ਆਪ ਜਾਮੇ ਦਸ ਜੋਤ ਸਰੂਪ ਰਿਹਾ ਸਮਾਈ। ਓਅੰ ਆਪ ਗੁਰ ਅਰਜਨ ਲੇਖ ਲਿਖਾਈ। ਚਰਨ ਬਹਾਏ ਭਗਤ ਜਨ ਸੁਰ, ਬੋਧ ਅਗਾਧ ਅਗਾਧ ਬੋਧ ਸ਼ਬਦ ਲਿਖਾਈ । ਓਅੰ ਆਪ ਸਾਚੀ ਦਾਤ ਮਾਤ ਟਿਕਾਈ। ਓਅੰ ਆਪ ਕਲਜੁਗ ਜੀਵਾ ਵੇਲੇ ਅੰਤ ਦੇ ਭੁਲਾਈ। ਓਅੰ ਆਪ ਸ੍ਰਿਸ਼ਟ ਸਬਾਈ ਮਾਈ ਬਾਪ, ਜੀਵ ਜੰਤ ਰਿਹਾ ਸਮਾਈ। ਓਅੰ ਆਪ ਸੋਹੰ ਸਾਚਾ ਜਾਪ ਜਗਤ ਦੇ ਚਲਾਈ। ਓਅੰ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਖੇਲ ਰਚਾਈ। (੧੫ ਚੇਤ ੨੦੦੯ ਬਿਕ੍ਰਮੀ)
❋
ਸਾਂਤਕ ਵਰਤੇ ਵਿਚ ਸੰਸਾਰ। ਸੋਹੰ ਸ਼ਬਦ ਪ੍ਰਭ ਭਰੇ ਭੰਡਾਰ। ਕੋਟਨ ਕੋਟ ਮੰਗਣ ਖੜੇ ਪ੍ਰਭ ਦਵਾਰ। ਨਾ ਆਵੇ ਤੋਟ ਪ੍ਰਭ ਸਾਚਾ ਵਡ ਭੰਡਾਰ। ਸੋਹੰ ਸ਼ਬਦ ਪ੍ਰਭ ਟਿਕਾਵੇ ਜੋਤ ਉਪਜਾਵੇ ਸਾਚੀ ਧੁਨਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਇ ਨਾ ਜਾਣੇ ਜੋਤ ਸਰੂਪੀ ਖੇਲ ਅਪਾਰਾ। (੧੫ ਚੇਤ ੨੦੦੯)
ਸਾਚੇ ਪ੍ਰਭ ਭੇਵ ਖੁਲ੍ਹਾਵਣਾ। ਸੋਹੰ ਸ਼ਬਦ ਦੂਤ ਬਣਾਵਣਾ। ਵਿਚ ਪਵਣ ਚਾਰ ਕੁੰਟ ਚਲਾਵਣਾ। ਜੀਵ ਜੰਤ ਦੇ ਵਿਚ ਵਸਾਵਣਾ। ਸੋਹੰ ਜੈ ਜੈ ਜੈਕਾਰ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਰਚਾਵਣਾ। (੧੭ ਚੇਤ ੨੦੦੯)
❋
ਸੋਹੰ ਸਾਚਾ ਵਣਜ ਵਪਾਰਾ। ਸੋਹੰ ਦੇਵੇ ਓਅੰ ਆਪ ਨਿਰੰਕਾਰਾ। ਓਅੰ ਦੋਅੰ ਏਕ ਸੋਹੰ ਸ਼ਬਦ ਹੁਲਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਟਿਕਾਏ ਸਤਿਜੁਗ ਸਾਚੇ ਵਿਚ ਮਾਤ ਸੰਸਾਰਾ।
ਸੋਹੰ ਵਰਤੇ ਵਿਚ ਸੰਸਾਰ। ਸੋਹੰ ਦੀਆ ਕਰਤੇ, ਕਰਮ ਵਿਚਾਰ। ਸੋਹੰ ਦੀਆ ਧਰਤੇ, ਧਰਮ ਸੁਧਾਰ। ਸੋਹੰ ਮਿਲਾਏ ਹਰਤੇ, ਰਸਨਾ ਜੀਵ ਸਦ ਉਚਾਰ। ਬੇਮੁਖ ਜੀਵ ਰਹਿਣ ਦੁੱਖ ਭਰਤੇ, ਅੰਤਕਾਲ ਕਲ ਹੋਇਣ ਖੁਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਆਇਣ ਦਰ ਤੇ, ਪ੍ਰਭ ਸਾਚਾ ਦੇਵੇ ਤਾਰ।
ਸੋਹੰ ਦੀਆ ਸਾਚਾ ਰਸ, ਆਤਮ ਜਾਏ ਪ੍ਰਭ ਸਾਚਾ ਵਸ। ਸੋਹੰ ਦੀਆ ਸਾਚਾ ਰਸ, ਸਾਚਾ ਰਾਹ ਪ੍ਰਭ ਜਾਏ ਦੱਸ ਧਰਤ ਮਾਤ ਪ੍ਰਭ ਸਾਚਾ ਹੱਸ ਹੱਸ। ਸੋਹੰ ਦੀਆ ਸਾਚਾ ਰਸ, ਵਡ ਕਰਾਮਾਤ ਕਲ ਅੰਧੇਰ ਮਿਟਾਏ ਸ਼ਬਦ ਤੀਰ ਚਲਾਏ ਕਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਹਿਰਦੇ ਜਾਏ ਵਸ। (੨੪ ਸਾਵਣ ੨੦੦੯)
❋
ਸੋਹੰ ਨਾਮ ਅਜਪਾ ਜਾਪ ਜਾਪੇ । ਮਾਨਸ ਜਨਮ ਬਣਾਏ ਕਰਮ, ਉਤਾਰੇ ਪਾਪ ਰੋਗ ਸੰਤਾਪੇ। ਕਾਇਆ ਮੰਦਰ ਮਾਟੀ ਚਰਮ, ਮੇਟ ਮਿਟਾਏ ਤੀਨੋ ਤਾਪੇ। ਜਗਤ ਅੰਦੇਸਾ ਮਿਟੇ ਭਰਮ, ਦਰਸ ਦਿਖਾਏ
❋
ਅਪਨ ਆਪੇ। ਲੇਖੇ ਆਏ ਮਾਨਸ ਜਨਮ, ਭਗਤ ਵਛਲ ਵੱਡ ਪ੍ਰਤਾਪੇ। ਜੋਤੀ ਜੋਤ ਸਰੂਪ ਹਰਿ, ਅੰਤਮ ਕਲ ਸੋਹੰ ਜਪਾਏ ਸਾਚਾ ਜਾਪੇ।
ਅਜਪਾ ਜਪ ਸੋਹੰ ਧਾਰਾ। ਤਿੰਨ ਲੋਆਂ ਸਦ ਵੱਸੇ ਬਾਹਰਾ। ਗੁਰ ਪੀਰ ਨਾ ਕਰੇ ਕੋਈ ਜਾਹਰਾ। ਪ੍ਰਗਟ ਹੋਏ ਅਵਤਾਰ ਨਰ, ਏਕਾ ਮਾਤ ਬੰਨੇ ਧਾਰਾ। ਆਪ ਆਪਣੀ ਕਿਰਪਾ ਕਰ, ਸ਼ਬਦ ਘੋੜਾ ਸਚ ਅਸਵਾਰਾ। ਲੋਕਮਾਤ ਖੋਲ੍ਹੇ ਦਰ, ਜਿੰਦਾ ਤੋੜੇ ਬੰਦ ਕੁਆੜਾ । ਕਾਇਆ ਭਾਂਡੇ ਦੇਵੇ ਭਰ, ਅਗਨ ਬੁਝਾਏ ਲੱਗੀ ਨਾੜਾ। ਜਮ ਰਾਜ ਚੁਕਾਏ ਝੂਠਾ ਡਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਰੰਗ ਏਕਾ ਚਾੜ੍ਹਾ।
ਸੋਹੰ ਜਾਪ ਰਸਨ ਮਧੁ ਮਾਤਰ। ਆਪ ਵਖਾਣੇ ਆਪਣਾ ਆਪ, ਭੇਵ ਨਾ ਪਾਇਣ ਵੇਦ ਸ਼ਾਸਤਰ। ਪੁਰੀਆਂ ਲੋਆਂ ਰਹੇ ਕਾਂਪ, ਸ਼ਬਦ ਤੀਰ ਤਨ ਸਾਚੇ ਗਾਤਰ। ਕਲਜੁਗ ਤੇਰਾ ਅੰਤਮ ਪਾਪ, ਧਰਮ ਨਾ ਦਿੱਸੇ ਛਿੰਨ ਮਾਤਰ। ਪ੍ਰਗਟੇ ਜੋਤ ਵੱਡ ਨਰ ਹਰਿ ਪ੍ਰਤਾਪ, ਮਿਟਾਏ ਰੈਣ ਅੰਧੇਰੀ ਰਾਤਰ । ਸੋਹੰ ਜਪਾਏ ਸਾਚਾ ਜਾਪ, ਲਿਖਾਏ ਲੇਖ ਮਸਤਕ ਪਾਤਰ। ਸੋਹੰ ਜਾਪ ਅਜਪਾ ਜਪਣਾ, ਕਲਜੁਗ ਮਾਇਆ ਵਿੱਚ ਨਾ ਤਪਣਾ, ਮਾਇਆ ਮੋਹ ਨਾ ਲਾਏ ਡੰਗ, ਹਰਿ ਹੋਏ ਸਹਾਈ ਅੰਗ ਸੰਗ , ਮਾਨਸ ਜਨਮ ਨਾ ਹੋਏ ਭੰਗ, ਅੰਤ ਬਣਾਏ ਆਪ ਅਪਨਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ ਜੋਤ ਧਰ, ਸੋਹੰ ਜਪਾਏ ਸਾਚਾ ਜਪਨਾ।
ਸੋਹੰ ਸ਼ਬਦ ਸੁਰਤ ਧੁਨ ਨਾਦ। ਤੁੱਟੇ ਮੁਨ ਸੁਨ, ਵੇਖੇ ਜੋਤੀ ਏਕਾ ਆਦਿ। ਪੰਜਾਂ ਤੱਤਾਂ ਛਾਣ ਪੁਣ, ਕਾਇਆ ਮੰਡਲ ਸਚ ਬ੍ਰਹਿਮਾਦ। ਸਚ ਪੁਕਾਰ ਰਿਹਾ ਸੁਣ, ਭਗਤੀ ਬਖ਼ਸ਼ੇ ਸਾਚੀ ਦਾਦ। ਦੇਵੇ ਮਾਣ ਚੁਣ ਚੁਣ, ਹਰਿਜਨ ਰਹੇ ਰਸਨਾ ਅਰਾਧ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਅਜਪਾ ਜਾਪ ਜਪਾਏ ਪੁਰਖ ਅਬਿਨਾਸ਼ਾ ਮਾਧੋ ਮਾਧ।
ਅਜਪਾ ਜਾਪ ਅਤੋਲ ਅਤੋਲਾ। ਸੋਹੰ ਸ਼ਬਦ ਜਗਤ ਅਮੋਲਾ। ਨਾਮ ਰਾਗੀ ਕੰਤ ਸੁਹਾਗੀ ਚਾਰ ਵਰਨਾਂ ਸੱਚਾ ਢੋਲਾ। ਬੁਝੇ ਆਗੀ ਮਿਟੇ ਦਾਗੀ, ਹੰਸ ਕਾਗੀ ਜਗਤ ਵਿਚੋਲਾ। ਮਾਇਆ ਤਿਆਗੀ ਭਗਤ ਵੈਰਾਗੀ, ਚਰਨ ਪ੍ਰੀਤੀ ਸਾਚੀ ਲਾਗੀ, ਨਰ ਨਰਾਇਣ ਵੱਸੇ ਕੋਲਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਏਕਾ ਦੱਸੇ ਸਾਚਾ ਬੋਲਾ।
ਸੋਹੰ ਸ਼ਬਦ ਸਚ ਜੈਕਾਰ। ਸਤਿਜੁਗ ਸਾਚੇ ਸਾਚੀ ਧਾਰ। ਹਰਿਜਨ ਵਿਰਲਾ ਆਤਮ ਵਾਚੇ, ਦੁਰਮਤ ਮੈਲ ਲਏ ਉਤਾਰ। ਕਰੇ ਦਰਸ ਪ੍ਰਭ ਸਾਚੋ ਸਾਚੇ, ਅੱਖਰ ਵੱਖਰ ਸਚ ਨਿਤਾਰ। ਜੂਝਾ ਝੂਠਾ ਕੋਈ ਨਾ ਨਾਚੇ, ਕਿਰਿਆ ਕਰਮ ਲਏ ਵਿਚਾਰ। ਮਾਇਆ ਤਨ ਨਾ ਲੱਗੇ ਆਂਚੇ, ਹੰਕਾਰੀ ਨਾ ਚੜ੍ਹੇ ਬੁਖ਼ਾਰ। ਆਪੇ ਢਾਲੇ ਸਾਚੇ ਢਾਂਚੇ, ਜੋਤੀ ਭੱਠੀ ਕਾਇਆ ਅਗਨੀ ਡਾਰ। ਸੋਨਾ ਕੰਚਨ ਏਕਾ ਪਾਸੇ, ਸ਼ਬਦ ਸੁਹਾਗਾ ਦੇਵੇ ਡਾਰ। ਨਿੱਜ ਘਰ ਆਤਮ ਰੱਖੇ ਵਾਸੇ, ਪੁਰਖ ਅਬਿਨਾਸ਼ੀ ਹਰਿ ਨਿਰੰਕਾਰ । ਹਰਿਜਨ ਗਾਵੇ ਰਸਨ ਸਵਾਸ ਸਵਾਸੇ, ਮਿਲੇ ਮੇਲ ਅੰਤਮ ਵਾਰ। ਜਗੇ ਜੋਤ ਵਿੱਚ ਅਕਾਸ਼ੇ, ਧਰਮ ਰਾਏ ਨਾ ਕਰੇ ਖੁਆਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਸਤਿਜੁਗ ਸਾਚੇ ਸਾਚੀ ਸੋਹੰ ਦੱਸੇ ਏਕਾ ਧਾਰ।
ਸੋਹੰ ਵਣਜ ਜਗਤ ਵਣਜਾਰਾ। ਖੁਲ੍ਹਿਆ ਦਰ ਹਰਿ ਵਰਤਾਰਾ। ਭਗਤ ਭੰਡਾਰੇ ਰਿਹਾ ਭਰ, ਜੋਤੀ
❋
ਦੀਪਕ ਕਰ ਉਜਿਆਰਾ। ਸਤਿਜੁਗ ਸਾਚੀ ਨੀਂਹ ਧਰ, ਅੰਮ੍ਰਿਤ ਦੇਵੇ ਠੰਡੀ ਧਾਰਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਮੋਲਾ ਸਾਚਾ ਤੋਲਾ, ਆਪ ਚਲਾਏ ਵਿੱਚ ਸੰਸਾਰਾ।
❋
ਸੁਰਤ ਸ਼ਬਦ ਜਨ ਮੇਲ, ਭਗਤ ਚੁਕਾਨਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਸਾਚੇ ਕਰਮ ਸਾਚਾ ਕਮਾਨਿਆ। ਸੁਰਤ ਸ਼ਬਦ ਜਨ ਮੇਲ, ਚਿੰਤ ਸੋਗ ਹਰਖ ਲੋਕਮਾਤ ਆਤਮ ਘਾਟ ਮਿਟਾਨਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਜਾਤ ਪਾਤ ਪੁਰਖ ਬਿਧਾਤ ਹਉਮੇ ਰੋਗ ਗਵਾਨਿਆ।
ਸੁਰਤ ਸ਼ਬਦ ਜਨ ਮੇਲ, ਮੇਟ ਮਿਟਾਏ ਜਾਤ ਪਾਤ ਸਾਚਾ ਮਰਗ ਇੱਕ ਵਖਾਇਆ। ਸੁਰਤ ਸ਼ਬਦ ਜਨ ਮੇਲ, ਨਾਤਾ ਤੁੱਟੇ ਮਾਤ ਪਿਤ, ਪੁਰਖ ਅਬਿਨਾਸ਼ੀ ਏਕਾ ਨਤ ਬੰਧਾਇਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਇੱਕ ਇਕਾਂਤ ਆਪਣਾ ਆਪ ਕਰਾਇਆ।
ਸੁਰਤ ਸ਼ਬਦ ਜਨ ਮੇਲ, ਰੰਗ ਅਪਾਰਿਆ। ਸੁਰਤ ਸ਼ਬਦ ਜਨ ਮੇਲ, ਅੰਮ੍ਰਿਤ ਆਤਮ ਸਾਚੇ ਸਰ ਡੂੰਘੀ ਗੰਗ ਲਾਏ ਸਾਚੀ ਤਾਰੀਆ। ਸੁਰਤ ਸ਼ਬਦ ਜਨ ਮੇਲ, ਤ੍ਰਿਕੁਟੀ ਜਾਏ ਲੰਘ, ਗੁਰ ਪੂਰਾ ਦੇਵੇ ਸੰਗ, ਮਾਇਆ ਮਮਤਾ ਕੱਟੇ ਭੁੱਖ ਨੰਗ, ਰਾਹ ਦੱਸੇ ਇੱਕ ਅਪਾਰਿਆ। ਮਾਨਸ ਜਨਮ ਨਾ ਹੋਏ ਭੰਗ, ਹੋਏ ਸਹਾਈ ਅੰਗ ਸੰਗ, ਭਰਮ ਭੁਲੇਖਾ ਦੂਰ ਕਰਾ ਰਿਹਾ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਸ਼ਬਦ ਘੋੜੇ ਕਸੇ ਤੰਗ, ਆਪੇ ਆਪ ਉਪਰ ਬਿਠਾ ਰਿਹਾ। ਸੁਰਤ ਸ਼ਬਦ ਜਨ ਮੇਲ, ਭਰਮ ਭਉ ਕੱਟਿਆ।
ਸੁਰਤ ਸ਼ਬਦ ਜਨ ਮੇਲ, ਦੂਈ ਦਵੈਤੀ ਮੇਟੇ ਫੱਟਿਆ। ਸੁਰਤ ਸ਼ਬਦ ਜਨ ਮੇਲ, ਤਨ ਪਹਿਨਾਏ ਸੋਹਣ ਪੱਟਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜਗੇ ਕਾਇਆ ਹੱਟਿਆ। ਸੁਰਤ ਸ਼ਬਦ ਜਨ ਮੇਲ, ਸਾਚੇ ਤੀਰਥ ਇਕ ਇਸ਼ਨਾਨ ਕਰਾਏ, ਨਾ ਕੋਈ ਦੀਸੇ ਤੀਰਥ ਤੱਟਿਆ। ਸੁਰਤ ਸ਼ਬਦ ਜਨ ਮੇਲ, ਏਕਾ ਖੋਲ੍ਹੇ ਸਾਚਾ ਹੱਟਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਕਰਾਏ, ਗੁਰਮੁਖ ਵਿਰਲੇ ਆਤਮ ਰਸ ਰਸਨ ਰਸਾਇਣੀ ਚੱਟਿਆ।
ਸੁਰਤ ਸ਼ਬਦ ਜਨ ਮੇਲ, ਜਗਤ ਵਿਛੋੜਿਆ । ਸੁਰਤ ਸ਼ਬਦ ਜਨ ਮੇਲ, ਚਰਨ ਪ੍ਰੀਤੀ ਨਾਤਾ ਏਕਾ ਜੋੜਿਆ। ਸੁਰਤ ਸ਼ਬਦ ਜਨ ਮੇਲ, ਬੈਠਾ ਦਿਸੇ ਇੱਕ ਇਕਾਂਤ, ਦਰ ਦਵਾਰੇ ਸਾਚੇ ਘਰ ਆਪੇ ਆਏ ਬਹੁੜਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਅਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਜਨਾਂ, ਬਾਹੋਂ ਫੜ੍ਹ ਆਪ ਲਗਾਣਾ ਆਪਣੇ ਲੜ, ਆਪ ਚੜ੍ਹਾਨਾ ਏਕਾ ਸਾਚੇ ਪੌੜਿਆ।
ਸੁਰਤ ਸ਼ਬਦ ਜਨ ਮੇਲ, ਦੇਹ ਤਜਾਈਆ। ਸੁਰਤ ਸ਼ਬਦ ਜਨ ਮੇਲ, ਕਾਇਆ ਮਾਟੀ ਝੂਠੀ ਖੇਹ, ਦਿਸ ਨਾ ਆਈਆ। ਸੁਰਤ ਸ਼ਬਦ ਜਨ ਮੇਲ, ਇੱਕ ਲਗਾਏ ਘਰ ਸਾਚੇ ਨੇਹ, ਸਾਚੇ ਧਾਮ ਰਹਾਈਆ। ਸੁਰਤ ਸ਼ਬਦ ਜਨ ਮੇਲ, ਪੁਰਖ ਅਬਿਨਾਸ਼ੀ ਏਕਾ ਬਰਸੇ ਅੰਮ੍ਰਿਤ ਮੇਂਹ, ਠੰਡੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦਰ ਦਵਾਰੇ ਸਦਾ ਬਹਾਈਆ।
ਸੁਰਤ ਸ਼ਬਦ ਜਨ ਮੇਲ, ਆਤਮ ਰੱਤਿਆ। ਸੁਰਤ ਸ਼ਬਦ ਜਨ ਮੇਲ, ਮਾਇਆ ਅਗਨ ਨਾ ਲੱਗੇ
❋
ਤੱਤੀਆ। ਸੁਰਤ ਸ਼ਬਦ ਜਨ ਮੇਲ, ਏਕਾ ਰੰਗ ਸਾਚਾ ਮਾਣੇ, ਆਤਮ ਮਿਲੇ ਧੀਰਜ ਸਤੀਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਜੋਤ ਦੇਵੇ ਵਰ, ਨਾ ਕੋਈ ਤੋਲੇ ਤੋਲ ਤੁਲਾਏ ਤੋਲ ਮਾਸਾ ਰੱਤੀਆ।
ਸੁਰਤ ਸ਼ਬਦ ਜਨ ਮੇਲ, ਦਰਸ ਅਮੋਲ ਹੈ । ਸੁਰਤ ਸ਼ਬਦ ਜਨ ਮੇਲ, ਪੁਰਖ ਅਬਿਨਾਸ਼ੀ ਸਦਾ ਵਸੇ ਕੋਲ ਹੈ। ਸੁਰਤ ਸ਼ਬਦ ਜਨ ਮੇਲ, ਸਾਚਾ ਸ਼ਬਦ ਵਜਾਏ ਅੰਦਰੇ ਅੰਦਰ ਢੋਲ ਹੈ । ਸੁਰਤ ਸ਼ਬਦ ਜਨ ਮੇਲ, ਬਜ਼ਰ ਕਪਾਟੀ ਰਿਹਾ ਖੋਲ੍ਹ ਹੈ। ਸੁਰਤ ਸ਼ਬਦ ਜਨ ਮੇਲ, ਆਪ ਵਖਾਏ ਨੇੜੇ ਵਾਟੀ ਰੋਲ ਘਚੋਲ ਹੈ। ਸੁਰਤ ਸ਼ਬਦ ਜਨ ਮੇਲ, ਹਰਿਜਨ ਨਾ ਆਏ ਆਨ ਬਾਟੀ, ਜੋਤੀ ਜੋਤ ਸਰੂਪ ਹਰਿ, ਦਿਵਸ ਰੈਣ ਅੱਠੇ ਪਹਿਰ ਕਰਦਾ ਰਹੇ ਚੋਹਲ ਹੈ।
ਸੁਰਤ ਸ਼ਬਦ ਜਨ ਮੇਲ, ਵੱਡ ਚਤੁਰਾਈਆ । ਸੁਰਤ ਸ਼ਬਦ ਜਨ ਮੇਲ, ਸਾਚੀ ਨਈਆ ਆਪ ਚੜ੍ਹਾਈਆ । ਸੁਰਤ ਸ਼ਬਦ ਜਨ ਮੇਲ, ਏਕਾ ਸਈਆ ਆਤਮ ਦਰਸ ਦਿਖਾਈਆ। ਸੁਰਤ ਸ਼ਬਦ ਜਨ ਮੇਲ, ਭੈਣਾਂ ਭਈਆ ਦੂਸਰ ਕੋਇ ਦਿਸ ਨਾ ਆਈਆ। ਸੁਰਤ ਸ਼ਬਦ ਜਨ ਮੇਲ, ਧਰਮ ਰਾਏ ਨਾ ਕੱਢੇ ਵਹੀਆ, ਨਾ ਲੇਖਾ ਕੋਈ ਰਖਾਈਆ। ਸੁਰਤ ਸ਼ਬਦ ਜਨ ਮੇਲ, ਸਵੱਛ ਸਰੂਪੀ ਅੰਤਰਜਾਮੀ ਨਿਹਕਾਮੀ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਸ਼ਬਦ ਸੱਚਾ ਸੋਹਲਾ ਇਕ ਸੁਣਾਈਆ।
ਸੁਰਤ ਸ਼ਬਦ ਜਨ ਮੇਲ, ਸਚ ਮਹੱਲਿਆ। ਸੁਰਤ ਸ਼ਬਦ ਜਨ ਮੇਲ, ਪ੍ਰਭ ਏਕਾ ਦੀਸੇ ਇੱਕ ਇਕੱਲਿਆ। ਸੁਰਤ ਸ਼ਬਦ ਜਨ ਮੇਲ, ਪ੍ਰਭ ਪੂਰਾ ਆਪ ਕਰਾਏ ਜੰਗਲ ਜੂਹ ਉਜਾੜ ਪਹਾੜ ਵੱਡ ਵੱਡ ਥਲਿਆ। ਸੁਰਤ ਸ਼ਬਦ ਜਨ ਮੇਲ, ਨਾ ਦਿਸੇ ਕਾਇਆ ਅੰਧੇਰੀ ਡੂੰਘੀ ਡੱਲਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਸਾਚੇ ਆਪ ਕਰਾਏ, ਬੇਮੁਖ ਭੁਲਾਏ ਕਰ ਕਰ ਵਲ ਛੱਲਿਆ। ਸੁਰਤ ਸ਼ਬਦ ਜਨ ਮੇਲ, ਆਤਮ ਜੋਤੀ ਨੂਰ ਕਰਾਏ, ਜਗੇ ਜੋਤੀ ਘੜੀ ਘੜੀ ਪਲ ਪੱਲਿਆ । ਸੁਰਤ ਸ਼ਬਦ ਜਨ ਮੇਲ, ਆਤਮ ਸਾਚਾ ਸਰ ਸਰੋਵਰ ਵਖਾਏ, ਸਚ ਦਵਾਰਾ ਗੁਰਮੁਖ ਵਿਰਲੇ ਲੋਕਮਾਤ ਵਿੱਚ ਮੱਲਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੋਲ੍ਹੇ ਆਤਮ ਦਰ, ਦਹਿਲੀਜ ਰਹੇ ਵੱਲਿਆ।
ਸੁਰਤ ਸ਼ਬਦ ਜਨ ਮੇਲ, ਦਰ ਪ੍ਰਵਾਨਿਆ। ਸੁਰਤ ਸ਼ਬਦ ਜਨ ਮੇਲ, ਮੇਲ ਮਿਲਾਏ ਭਗਤ ਭਗਵਾਨਿਆ। ਸੁਰਤ ਸ਼ਬਦ ਜਨ ਮੇਲ, ਏਕਾ ਦਿਸੇ ਸਤਿ ਨਿਸ਼ਾਨਿਆ । ਸੁਰਤ ਸ਼ਬਦ ਜਨ ਮੇਲ, ਮਿਲੇ ਨਾਮ ਅੰਤ ਅਨੰਤਾ, ਗੁਣ ਗੁਣਵੰਤਾ ਗਰਮੁਖ ਸਾਚੇ ਪੁਰਖ ਸੁਜਾਨਿਆ। ਸੁਰਤ ਸ਼ਬਦ ਜਨ ਮੇਲ, ਗੁਰਮੁਖ ਵਿਰਲੇ ਚੜ੍ਹਿਆ ਤੇਲ ਸਾਚੇ ਸੰਤਾ, ਆਤਮ ਜੋਤੀ ਜਗੇ ਹੋਏ ਪ੍ਰਕਾਸ਼ ਕੋਟਨ ਭਾਨਿਆ। ਸੁਰਤ ਸ਼ਬਦ ਜਨ ਮੇਲ, ਅਗਿਆਨ ਅੰਧੇਰਾ ਜਾਏ ਵਿਨਾਸ਼, ਪੁਰਖ ਅਬਿਨਾਸ਼ੀ ਹੋਏ ਦਾਸ, ਸ਼ਬਦ ਚਲਾਏ ਸਵਾਸ ਸਵਾਸ, ਇੱਕ ਵਖਾਏ ਮਾਤ ਪਤਾਲ ਅਕਾਸ਼, ਤ੍ਰੈ ਲੋਆਂ ਧਾਰ ਬੰਨ੍ਹਾਨਿਆ। ਸੁਰਤ ਸ਼ਬਦ ਜਨ ਮੇਲ, ਸਚ ਮੰਡਲ ਦੀ ਸਾਚੀ ਰਾਸ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ ਆਤਮ ਤਨ ਸਾਚੇ ਰੰਗਾਨਿਆ।
ਸੁਰਤ ਸ਼ਬਦ ਜਨ ਮੇਲ, ਹਰਿ ਹਜਿੂਰਆ। ਸੁਰਤ ਸ਼ਬਦ ਜਨ ਮੇਲ, ਹਰਿ ਸੱਚਾ ਆਸਾ ਮਨਸਾ ਪੂਰਿਆ। ਸੁਰਤ ਸ਼ਬਦ ਜਨ ਮੇਲ, ਸਾਚੀ ਧੁਨ ਅਨਹਦ ਨਾਦ ਆਪ ਉਪਜਾਵੇ ਸਾਚੀ ਤੂਰਿਆ। ਸੁਰਤ
❋
ਸ਼ਬਦ ਜਨ ਮੇਲ, ਏਕਾ ਦੇਵੇ ਸਾਚਾ ਵਰ, ਆਤਮ ਜੋਤੀ ਜਗੇ ਜਿਉਂ ਕੋਹਤੂਰਿਆ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਦੇਵੇ ਨਾਮ ਵਰ, ਸਦ ਵਸੇ ਨੇਰਨ ਨੇਰ ਨਾ ਜਾਣੇ ਦੂਰਿਆ।
ਸੁਰਤ ਸ਼ਬਦ ਜਨ ਮੇਲ, ਰੂਪ ਅਗੰਮ ਹੈ । ਸੁਰਤ ਸ਼ਬਦ ਜਨ ਮੇਲ, ਪ੍ਰਭ ਆਪ ਮਿਟਾਏ ਝੂਠਾ ਭਰਮ ਹੈ। ਸੁਰਤ ਸ਼ਬਦ ਜਨ ਮੇਲ, ਮਾਨਸ ਦੇਹੀ ਲੇਖੇ ਲਾਏ, ਲੋਕਮਾਤ ਮਿਲਿਆ ਜਰਮ ਹੈ । ਸੁਰਤ ਸ਼ਬਦ ਜਨ ਮੇਲ, ਗੁਰਮੁਖਾਂ ਗੁਰ ਪੂਰਾ ਦਇਆ ਕਮਾਏ, ਬਣਤ ਬਣਾਏ ਸਚ ਕਰਮ ਹੈ। ਸੁਰਤ ਸ਼ਬਦ ਜਨ ਮੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜਗਾਏ ਕਾਇਆ ਮਾਟੀ ਝੂਠੇ ਚਰਮ ਹੈ।
ਹਰਿ ਸੁਹਾਏ ਥਾਨ, ਜੋਤ ਜਗਾਇੰਦਾ। ਹਰਿ ਸੁਹਾਏ ਥਾਨ, ਗੁਰਮੁਖ ਸਾਚੇ ਚਤਰ ਸੁਜਾਨ, ਆਤਮ ਵੇਖੇ ਕਰ ਧਿਆਨ, ਗੁਣ ਨਿਧਾਨ ਸਾਚੀ ਬਣਤ ਬਣਾਇੰਦਾ। ਸੁਰਤ ਸ਼ਬਦ ਜਨ ਮੇਲ, ਵੱਡ ਪ੍ਰਧਾਨ। ਸੁਰਤ ਸ਼ਬਦ ਜਨ ਮੇਲ, ਸ਼ਬਦ ਝੁਲਾਏ ਇੱਕ ਨਿਸ਼ਾਨ, ਗੁਰਮੁਖ ਸਾਚੇ ਸੰਤ ਜਨਾਂ ਆਤਮ ਧੁਨ ਏਕਾ ਝੋਲੀ ਪਾਇੰਦਾ। ਸੁਰਤ ਸ਼ਬਦ ਜਨ ਮੇਲ, ਜਗੀ ਜੋਤ ਇੱਕ ਭਗਵਾਨ, ਲੱਖ ਚੁਰਾਸੀ ਜੂਠੀ ਝੂਠੇ ਤਾਣੇ ਰਹੀ ਤਾਣ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਚਲੂਲ, ਗੁਰਮੁਖ ਕਾਇਆ ਆਪਣਾ ਆਪ ਚੜ੍ਹਾਇੰਦਾ। (੧੩ ਫਗਣ ੨੦੧੧ ਬਿਕ੍ਰਮੀ)
❋
ਗੁਰ ਮੰਤਰ ਅਮੋਲ ਸ਼ਬਦ ਜਣਾਈਆ। ਗੁਰ ਮੰਤਰ ਅਤੋਲ, ਨਾ ਸਕੇ ਕੋਈ ਤੁਲਾਈਆ। ਗੁਰ ਮੰਤਰ ਅਡੋਲ, ਨਾ ਕੋਇ ਮਾਤ ਡੁਲਾਈਆ। ਗੁਰ ਮੰਤਰ ਅਨਭੋਲ, ਅਸੁੱਤੇ ਪਰਕਾਸ਼ ਕਰਾਈਆ। ਗੁਰ ਮੰਤਰ ਸਦ ਵਸੇ ਕੋਲ, ਅਸਤਰ ਸ਼ਸਤਰ ਨਾ ਕੋਈ ਰਖਾਈਆ। ਗੁਰ ਮੰਤਰ ਦਿਵਸ ਰੈਣ ਵਜਾਏ ਸੱਚਾ ਢੋਲ, ਜਗਤ ਮਰਦੰਗ ਨਾ ਕੋਈ ਰਖਾਈਆ। ਗੁਰ ਸ਼ਬਦ ਸਦ ਵਸੇ ਕੋਲ, ਸਾਚਾ ਰਾਹ ਵਖਾਈਆ। ਗੁਰ ਮੰਤਰ ਵਖਾਏ ਕਾਇਆ ਚੋਲ੍ਹ, ਰੰਗਣ ਇਕ ਮਜੀਠ ਚੜ੍ਹਾਈਆ। ਗੁਰ ਮੰਤਰ ਬਹੱਤਰ ਨਾੜੀ ਤਿੰਨ ਸੌ ਸੱਠ ਹਾਡੀ ਰਿਹਾ ਵਿਰੋਲ, ਗੁਰਮੁਖ ਸਾਚੇ ਮਾਣਕ ਮੋਤੀ ਆਤਮ ਸੋਈ ਉਠਾਈਆ। ਗੁਰ ਮੰਤਰ ਦਵਾਰਾ ਦੂਈ ਦਵੈਤੀ ਦੇਵੇ ਪੜਦੇ ਖੋਲ੍ਹ, ਏਕਾ ਦਰ ਰਿਹਾ ਵਖਾਈਆ। ਗੁਰ ਮੰਤਰ ਬਣਾਏ ਬਣਤਰ ਜੁਗਾ ਜੁਗੰਤਰ ਗੁਰਮੁਖ ਸਾਚੇ ਸੰਤ ਜਨਾਂ ਜੋਤੀ ਮੇਲ ਮਿਲਾਈਆ।
ਗੁਰ ਮੰਤਰ ਅਪਾਰ, ਸਰਬ ਘਟ ਵਾਸਿਆ। ਗੁਰ ਮੰਤਰ ਅਪਾਰ, ਗੁਰਮੁਖ ਚਲਾਏ ਰਸਨਾ ਰਸਨ ਸਵਾਸ ਸਵਾਸਿਆ। ਗੁਰ ਮੰਤਰ ਗੁਰ ਕੀਰਤ ਧਾਰ, ਆਤਮ ਲਾਹੇ ਜਗਤ ਉਦਾਸੀਆ। ਗੁਰ ਮੰਤਰ ਆਤਮ ਸੀਰਤ ਇਕ ਅਪਾਰ, ਮਾਨਸ ਜਨਮ ਕਰੇ ਰਹਿਰਾਸੀਆ। ਗੁਰ ਮੰਤਰ ਕੱਢੇ ਹਉਮੇ ਪੀੜਤ, ਉਡੇ ਉਡਾਏ ਵਿੱਚ ਅਕਾਸਿਆ। ਗੁਰ ਮੰਤਰ ਗੁਰ ਸ਼ਬਦ ਅਧਾਰ, ਜੋਤੀ ਮੇਲ ਹਰਿ ਕਰਤਾਰ, ਲੱਖ ਚੁਰਾਸੀ ਕਟੇ ਫਾਸੀ, ਫੰਦ ਕਟਾਏ ਗਰਭ ਵਾਸੀਆ।
ਗੁਰ ਮੰਤਰ ਗੁਰ ਧਾਰ ਆਪ ਜਣਾਇੰਦਾ। ਗੁਰਮੁਖਾਂ ਕਰਮ ਵਿਚਾਰ, ਹਰਿ ਆਪੇ ਚਰਨੀ ਲਾਇੰਦਾ। ਮਾਨਸ ਦੇਹੀ ਪੈਜ ਸਵਾਰ, ਸ਼ਬਦ ਤੀਰ ਬਜਰ ਕਪਾਟੀ ਚੀਰ, ਏਕਾ ਵਾਰ ਪਾਰ ਕਰਾਇੰਦਾ । ਅੰਮ੍ਰਿਤ ਆਤਮ ਦੇਵੇ ਸਾਚਾ ਨੀਰ, ਆਪ ਚੜ੍ਹਾਏ ਏਕਾ ਚੋਟੀ ਸਿਖਰ ਅਖ਼ੀਰ, ਪੱਲੂ ਨਾਮ ਇੱਕ ਫੜਾਇੰਦਾ। ਅੰਦਰ ਮੰਦਰ ਕੱਟੇ ਭੀੜ, ਆਪੇ ਆਪ ਬੰਨ੍ਹੇ ਬੀੜ, ਸ਼ਬਦ ਘੋੜੇ ਆਪ ਚੜ੍ਹਾਇੰਦਾ। ਨਾ ਕੋਈ ਜਾਣੇ ਹਸਤ ਕੀੜ,
❋
ਸ਼ਬਦ ਵੇਲਣੇ ਰਿਹਾ ਪੀੜ, ਪੰਚਮ ਪੰਜਾਂ ਨਸ਼ਟ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਕਿਰਿਆ ਕਰਮ ਕਮਾਇੰਦਾ।
ਗੁਰ ਮੰਤਰ ਗੁਰ ਦੀਨ ਘਟ ਘਟ ਵਾਸਿਆ। ਚਾਰ ਵਰਨ ਏਕਾ ਈਨ, ਸਾਂਤਕ ਸਾਂਤ ਠਾਂਡਾ ਸੀਨ, ਮੇਲ ਮਿਲਾਏ ਪੁਰਖ ਅਬਿਨਾਸ਼ਿਆ। ਗੁਰ ਮੰਤਰ ਚਲੇ ਰੂਸਾ ਚੀਨ, ਗਗਨ ਪਤਾਲੀ ਭੰਨੇ ਹੰਕਾਰੀ ਬੀਨ, ਵੇਖ ਵਖਾਣੇ ਪ੍ਰਿਥਮੀ ਅਕਾਸਿਆ। ਗੁਰ ਮੰਤਰ ਲੱਖ ਚੁਰਾਸੀ ਸਦਾ ਅਧੀਨ, ਗੁਰਮੁਖ ਵਿਰੋਲੇ ਆਤਮ ਰਸ ਰਸਨਾ ਪੀਣ, ਬੇਮੁਖਾਂ ਦਰ ਦਰ ਘਰ ਘਰ ਹੋਏ ਹਾਸਿਆ। ਮਨਮੁਖ ਹੋਏ ਨੇਤਰਹੀਣ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਸਗਲੀ ਰਾਸਿਆ। (੧੨ ਭਾਦਰੋਂ ੨੦੧੨ ਬਿਕ੍ਰਮੀ)
❋
ਏਕਾ ਰੰਗ ਸਰਬ ਸਮਾਏ। ਊਚ ਨੀਚ ਕੋਈ ਰਹਿਣ ਨਾ ਪਾਏ। ਏਕਾ ਸ਼ਬਦ ਚਾਰ ਕੁੰਟ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚੀ ਨੀਂਹ ਰਖਾਏ।
ਸੋਹੰ ਸਾਚਾ ਸ਼ਬਦ ਚਲਾਇਆ । ਸਾਚੇ ਪ੍ਰਭ ਰਸਨ ਅਲਾਇਆ। ਸਤਿਜੁਗ ਤੇਰੀ ਝੋਲੀ ਪਾਇਆ। ਜਗਤ ਭੰਡਾਰੀ ਸਰਬ ਵਰਤਾਇਆ। ਸਤਿਜੁਗ ਜੀਵਾਂ ਵਿਚ ਵਸਾਇਆ। ਆਤਮ ਵਿਕਾਰ ਨਸ਼ਟ ਕਰਾਇਆ। ਹੰਕਾਰ ਨਿਵਾਰੀ ਪ੍ਰਭ ਅਖਵਾਇਆ। ਸਾਂਤਕ ਰੂਪ ਹੋਏ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ।
ਸਾਚਾ ਸ਼ਬਦ ਜਗਤ ਧਰਾਏ। ਚਾਰ ਵਰਨ ਰਸਨਾ ਗਾਏ। ਬਾਕੀ ਪੂਜਾ ਸਰਬ ਹਟਾਏ। ਏਕਾ ਹੋਏ ਨਿਹਕਲੰਕ ਸਰਨਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਕਲ ਜਾਮਾ ਪਾਏ।
ਏਕਾ ਸ਼ਬਦ ਜਗਤ ਵਰਤੰਤ। ਸ਼ਬਦ ਚਲਾਏ ਪ੍ਰਭ ਭਗਵੰਤ। ਰਸਨਾ ਗਾਏ ਕੋਈ ਵਿਰਲਾ ਸੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਜੀਆਂ ਮਾਇਆ ਪਾਏ ਬੇਅੰਤ।
ਸਾਚਾ ਪ੍ਰਭ ਸ਼ਬਦ ਭੰਡਾਰੀ। ਸਤਿਜੁਗ ਜੀਵਾਂ ਦੇਵੇ ਨਾਮ ਅਧਾਰੀ। ਦਿਵਸ ਰੈਣ ਰੈਣ ਦਿਵਸ ਪ੍ਰਭ ਆਤਮ ਦੇਵੇ ਖੁਮਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਮਾਣ ਸਰਬ ਨਰ ਨਾਰੀ।
ਸਤਿਜੁਗ ਸਾਚਾ ਮਾਰਗ ਲਾਇਆ। ਨਿਹਕਲੰਕ ਕਲ ਜਾਮਾ ਪਾਇਆ । ਸੋਹੰ ਸਾਚਾ ਸ਼ਬਦ ਲੇਖ ਲਿਖਾਇਆ। ਚਾਰ ਵਰਨ ਪ੍ਰਭ ਏਕਾ ਓਟ ਧਰਾਇਆ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਜਾਮਾ ਪਾਇਆ।
ਸਾਚਾ ਸ਼ਬਦ ਸਾਚੀ ਨੱਈਆ। ਚਾਰ ਵਰਨ ਕਰਾਏ ਏਕਾ ਭਈਆ। ਸਾਚਾ ਸ਼ਬਦ ਗਿਆਨ ਪ੍ਰਭ ਦਵੱਈਆ। ਦੇਵੇ ਦਾਨ ਭਗਤ ਭਗਵਾਨ, ਪ੍ਰਭ ਸਭ ਦਾ ਮਾਣ ਰਖਈਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਕਲ ਵਰਤਈਆ।
❋
ਸੋਹੰ ਸਾਚਾ ਸ਼ਬਦ ਗਿਆਨਾ। ਆਤਮ ਜੋਤ ਜਗਤ ਮਹਾਨਾ। ਪਰਗਟ ਜੋਤ ਦੇਵੇ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪਹਰਿਆ ਬਾਣਾ। (੧ ਮਾਘ ੨੦੦੮)
❋
ਗੁਰ ਕਾ ਦਰਸ ਸ਼ਬਦ ਗੁਰ ਮੰਤਰ, ਆਤਮ ਹਰਿ ਲਿਵ ਲਾਈਆ। ਗੁਰ ਕਾ ਸ਼ਬਦ ਬੁਝਾਏ ਬਸੰਤਰ, ਅਗਨੀ ਅੱਗ ਰਹਿਣ ਨਾ ਪਾਈਆ। ਗੁਰ ਕਾ ਸ਼ਬਦ ਜੋਗ ਜੁਗੰਤਰ, ਜੁਗ ਜੁਗ ਆਪ ਕਰਾਈਆ। ਗੁਰ ਕਾ ਸ਼ਬਦ ਜਾਣੇ ਬਿਧ ਅੰਤਰ, ਆਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਸਰਬ ਵਰਤੰਤਰ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਕਰੇ ਕੁੜਮਾਈਆ।
ਗੁਰ ਕਾ ਸ਼ਬਦ ਜਗਤ ਸਚ ਜੋਗ, ਜੁਗਤ ਆਪਣੇ ਹੱਥ ਰਖਾਈਆ। ਗੁਰ ਕਾ ਸ਼ਬਦ ਸੱਚਾ ਸਚ ਭੋਗ, ਜਨ ਭਗਤਾਂ ਰਿਹਾ ਕਰਾਈਆ। ਗੁਰ ਕਾ ਸ਼ਬਦ ਧੁਰ ਸੰਜੋਗ, ਧੁਰ ਵਿਛੜੇ ਮੇਲ ਮਿਲਾਈਆ। ਗੁਰ ਕਾ ਸ਼ਬਦ ਦਰਸ ਅਮੋਘ, ਆਪ ਆਪਣਾ ਦਏ ਕਰਾਈਆ । ਗੁਰ ਕਾ ਸ਼ਬਦ ਆਤਮ ਚੋਗ, ਮਾਣਕ ਮੋਤੀ ਮੁਖ ਖੁਵਾਈਆ । ਗੁਰ ਕਾ ਸ਼ਬਦ ਕੱਟੇ ਰੋਗ, ਚਿੰਤਾ ਸੋਗ ਮਿਟਾਈਆ। ਗੁਰ ਕਾ ਸ਼ਬਦ ਪਾਰ ਕਰਾਏ ਤੀਨਾਂ ਲੋਕ, ਤ੍ਰੈਗੁਣ ਮਾਇਆ ਫੰਦ ਕਟਾਈਆ। ਗੁਰ ਕਾ ਸ਼ਬਦ ਸਚ ਸਲੋਕ, ਸੋਹੰ ਸ਼ਬਦ ਵੱਡੀ ਵਡਿਆਈਆ। ਗੁਰ ਕਾ ਸ਼ਬਦ ਨਾ ਸਕੇ ਕੋਈ ਰੋਕ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਸੀਸ ਝੁਕਾਈਆ। ਗੁਰ ਕਾ ਸ਼ਬਦ ਸਾਚੀ ਮੋਖ, ਅੰਤਮ ਬੂਝ ਬੁਝਾਈਆ। ਗੁਰ ਕਾ ਸ਼ਬਦ ਨਾ ਹਰਖ ਨਾ ਸੋਗ, ਆਲਸ ਨਿੰਦਰਾ ਵਿਚ ਨਾ ਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਡਿਆਈਆ।
ਗੁਰ ਕਾ ਸ਼ਬਦ ਸਚ ਖਜ਼ਾਨਾ, ਗੁਰ ਪੂਰੇ ਆਪ ਭਰਾਇਆ। ਗੁਰ ਕਾ ਸ਼ਬਦ ਬੀਨਾ ਦਾਨਾ, ਦਾਨਾ ਬੀਨਾ ਆਪ ਅਖਵਾਇਆ। ਗੁਰ ਕਾ ਸ਼ਬਦ ਕਰੇ ਠਾਂਡਾ ਸੀਨਾ, ਅੰਮ੍ਰਿਤ ਧਾਰ ਚੁਵਾਇਆ। ਗੁਰ ਕਾ ਸ਼ਬਦ ਸਦਾ ਰਸ ਭੀਨਾ, ਰਸ ਰਸਨਾ ਇਕ ਜਣਾਇਆ। ਗੁਰ ਕਾ ਸ਼ਬਦ ਜਿਸ ਜਨ ਚੀਨਾ, ਚੇਤਨ ਚਿਤ ਵਖਾਇਆ। ਗੁਰ ਕਾ ਸ਼ਬਦ ਜਿਉਂ ਜਲ ਮੀਨਾ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਤਰ ਨਾਮ ਦ੍ਰਿੜਾਇਆ।
ਗੁਰ ਕਾ ਸ਼ਬਦ ਸ਼ਬਦ ਅਨਰਾਗ, ਰਾਗ ਵੇਦ ਨਾ ਗਾਇਆ। ਗੁਰ ਕਾ ਸ਼ਬਦ ਵੱਡੇ ਵਡ ਭਾਗ, ਵਡ ਭਾਗੀ ਗੁਰਮੁਖ ਪਾਇਆ । ਗੁਰ ਕਾ ਸ਼ਬਦ ਕੰਤ ਸੁਹਾਗ, ਗੁਰ ਮੰਦਰ ਦਏ ਸੁਹਾਇਆ। ਗੁਰ ਕਾ ਸ਼ਬਦ ਸਚ ਚਿਰਾਗ, ਜੋਤੀ ਨੂਰ ਕਰੇ ਰੁਸ਼ਨਾਇਆ। ਗੁਰ ਕਾ ਸ਼ਬਦ ਬੁਝਾਏ ਤ੍ਰਿਸਨਾ ਆਗ, ਤ੍ਰਿਖਾ ਰਹਿਣ ਨਾ ਪਾਇਆ। ਗੁਰ ਕਾ ਸ਼ਬਦ ਬਣਾਏ ਹੰਸ ਕਾਗ, ਕਾਗੋਂ ਹੰਸ ਬਣਾਇਆ । ਗੁਰ ਕਾ ਸ਼ਬਦ ਧੋਵੇ ਦਾਗ, ਮਾਨਸ ਜਨਮ ਲੇਖੇ ਲਾਇਆ। ਗੁਰ ਕਾ ਸ਼ਬਦ ਸਦਾ ਸਦ ਰਿਹਾ ਜਾਗ, ਗੁਰ ਕਾ ਸ਼ਬਦ ਰਿਹਾ ਜਗਾਇਆ। ਗੁਰ ਕਾ ਸ਼ਬਦ ਜਿਸ ਜਨ ਗਿਆ ਲਾਗ, ਮਨ ਮਨੂਆ ਬੰਧ ਬੰਧਾਇਆ। ਗੁਰ ਕਾ ਸ਼ਬਦ ਬੰਨੇ ਤਨ ਸਾਚਾ ਤਾਗ, ਮਨ ਮਤ ਦੂਰ ਕਰਾਇਆ । ਗੁਰ ਕਾ ਸ਼ਬਦ ਪਕੜੇ ਜਨ ਵਾਗ, ਬੁੱਧੀ ਬੋਧ ਨਾ ਗਿਆਨ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ ।
ਗੁਰ ਕਾ ਸ਼ਬਦ ਸਾਚਾ ਸੱਜਣ, ਸਾਚਾ ਸੰਗ ਨਿਭਾਇੰਦਾ। ਗੁਰ ਕਾ ਸ਼ਬਦ ਸਾਚਾ ਮਜਨ, ਸਾਚਾ
❋
ਧਾਮ ਸੁਹਾਇੰਦਾ। ਗੁਰ ਕਾ ਸ਼ਬਦ ਸਾਚਾ ਹੱਜਨ, ਹਾਜੀ ਹੱਜ ਵਖਾਇੰਦਾ। ਗੁਰ ਕਾ ਸ਼ਬਦ ਸਾਚਾ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਗੁਰ ਕਾ ਸ਼ਬਦ ਪਰਗਟ ਹੋਇਆ ਦੇਸ ਮਾਝਨ, ਕਲਜੁਗ ਸੋਇਆ ਆਪ ਉਠਾਇੰਦਾ । ਗੁਰ ਕਾ ਸ਼ਬਦ ਸੱਚਾ ਸਚ ਤਾਜਨ, ਸ਼ਾਹ ਅਸਵਾਰ ਆਪ ਹੋ ਜਾਇੰਦਾ। ਗੁਰ ਕਾ ਸ਼ਬਦ ਰੱਖੇ ਸਦ ਲਾਜਨ, ਲਾਜਾਵੰਤ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਗਾਰਾ ਇਕ ਵਜਾਇੰਦਾ।
ਗੁਰ ਕਾ ਸ਼ਬਦ ਸਚ ਨਗਾਰਾ, ਗੁਰ ਪੂਰੇ ਆਪ ਵਜਾਇਆ। ਗੁਰਸਿਖ ਸੋਇਆ ਰਿਹਾ ਨਾ ਕੋਈ ਨੌਂ ਦਵਾਰਾ, ਦਸਵਾਂ ਬੂਝ ਬੁਝਾਇਆ। ਗੁਰ ਕਾ ਸ਼ਬਦ ਵਸੇ ਉਚੇ ਅਟੱਲ ਮਹੱਲ ਮੁਨਾਰਾ, ਥਿਰ ਘਰ ਨਾਉਂ ਰਖਾਇਆ। ਗੁਰ ਕਾ ਸ਼ਬਦ ਨਾ ਦਿਸੇ ਮੰਦਰ ਮਸਜਿਦ ਗੁਰਦਵਾਰਾ , ਗੁਰਮੁਖ ਹਿਰਦੇ ਵਿਚ ਸਮਾਇਆ। ਗੁਰ ਕਾ ਸ਼ਬਦ ਬੰਦ ਨਾ ਹੋਏ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਟਿਕਾਇਆ। ਗੁਰ ਕਾ ਸ਼ਬਦ ਅੰਤ ਨਾ ਪਾਰਾ ਵਾਰਾ, ਭੇਵ ਅਭੇਦਾ ਨਾ ਕੋਈ ਲਿਖਾਇਆ। ਗੁਰ ਕਾ ਸ਼ਬਦ ਗੁਰੂ ਗੁਰ ਕਰਤਾਰਾ, ਕਰਤਾ ਪੁਰਖ ਅਖਵਾਇਆ। ਗੁਰ ਕਾ ਸ਼ਬਦ ਨਾਰੀ ਨਾਰਾ, ਨਰ ਨਰਾਇਣ ਆਪ ਹੋ ਜਾਇਆ । ਗੁਰ ਕਾ ਸ਼ਬਦ ਮੀਤ ਮੁਰਾਰਾ, ਪੀਤ ਪੀਤੰਬਰ ਸੀਸ ਸੁਹਾਇਆ। ਗੁਰ ਕਾ ਸ਼ਬਦ ਗੁਰ ਅਵਤਾਰਾ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਕਾ ਸ਼ਬਦ ਗੁਰ ਭਰੇ ਭੰਡਾਰਾ, ਸੰਬਲ ਨਗਰੀ ਆਪ ਟਿਕਾਇਆ। ਗੁਰ ਕਾ ਸ਼ਬਦ ਗੁਪਤ ਜ਼ਾਹਿਰਾ, ਅੰਦਰ ਬਾਹਰ ਸਮਾਇਆ। ਗੁਰ ਕਾ ਸ਼ਬਦ ਏਕਾ ਨਾਅਰਾ, ਏਕੰਕਾਰਾ ਰਿਹਾ ਲਗਾਇਆ। ਗੁਰ ਕਾ ਸ਼ਬਦ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਜਣਾਇਆ । ਗੁਰ ਕਾ ਸ਼ਬਦ ਖੰਡਾ ਦੋ ਧਾਰਾ, ਦੋ ਜਹਾਨਾਂ ਰਿਹਾ ਹਿਲਾਇਆ। ਗੁਰ ਕਾ ਸ਼ਬਦ ਹਰਿ ਰੂਪ ਅਪਾਰਾ, ਹਰਿ ਹਰਿ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਉਪਾਇਆ।
ਗੁਰ ਕਾ ਸ਼ਬਦ ਵਡ ਬਲਕਾਰਾ, ਖੇਲੇ ਖੇਲ ਦੋ ਜਹਾਨਾਂ। ਗੁਰ ਕਾ ਸ਼ਬਦ ਤਿਖੀ ਧਾਰਾ, ਮਾਰੇ ਮਾਰ ਜੋਧੇ ਸੂਰ ਨੌਜਵਾਨਾ। ਗੁਰ ਕਾ ਸ਼ਬਦ ਤੇਜ਼ ਕਟਾਰਾ, ਗੁਰ ਕਾ ਸ਼ਬਦ ਤੀਰ ਕਮਾਨਾ। ਗੁਰ ਕਾ ਸ਼ਬਦ ਆਰ ਪਾਰਾ, ਗੁਰ ਕਾ ਸ਼ਬਦ ਵਿਚ ਮਿਆਨਾ। ਗੁਰ ਕਾ ਸ਼ਬਦ ਪਾਰ ਕਿਨਾਰਾ, ਗੁਰ ਕਾ ਸ਼ਬਦ ਵਹਿਣ ਵਹਾਣਾ। ਗੁਰ ਕਾ ਸ਼ਬਦ ਪਰਗਟ ਵਿਚ ਸੰਸਾਰਾ, ਗੁਰ ਕਾ ਸ਼ਬਦ ਹੋਏ ਤਰਾਨਾ। ਗੁਰ ਕਾ ਸ਼ਬਦ ਨਾਮ ਅਧਾਰਾ, ਗੁਰ ਕਾ ਸ਼ਬਦ ਸਹਿਜ ਮੇਲ ਮਿਲਾਨਾ। ਗੁਰ ਕਾ ਸ਼ਬਦ ਨਿਹਕਲੰਕ ਨਰਾਇਣ ਨਰ ਅਵਤਾਰਾ, ਖੇਲੇ ਖੇਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਰਤੇ ਆਪਣਾ ਭਾਣਾ।
ਗੁਰ ਕਾ ਸ਼ਬਦ ਸਾਚਾ ਭਾਣਾ, ਹਰਿ ਭਾਣੇ ਵਿਚ ਸਮਾਇਆ। ਨਾ ਕੋਈ ਚਤਰ ਸੁਘੜ ਸਿਆਣਾ, ਗਿਆਨੀ ਧਿਆਨੀ ਭੇਵ ਨਾ ਰਾਇਆ । ਨਾ ਕੋਈ ਜਾਣੇ ਵਡ ਵਿਦਵਾਨਾ, ਪੜ੍ਹ ਪੜ੍ਹ ਪੁਸਤਕ ਮੋਹ ਵਧਾਇਆ। ਨਾ ਕੋਈ ਜਾਣੇ ਰਾਜ ਰਾਜਾਨਾ, ਲੇਖਾ ਲੇਖ ਨਾ ਕੋਈ ਸਿਖਾਇਆ। ਨਾ ਕੋਈ ਜਾਣੇ ਸ਼ਾਹ ਸੁਲਤਾਨਾ, ਗੁਰ ਸ਼ਬਦੀ ਭੇਖ ਵਟਾਇਆ। ਗੁਰ ਕਾ ਸ਼ਬਦ ਮਰਦ ਮਰਦਾਨਾ, ਚੇਲਾ ਗੁਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਨਾਉਂ ਧਰਾਇਆ।
ਸ਼ਬਦੀ ਗੁਰ ਸਚ ਮਹੱਲਾ, ਏਕਾ ਏਕ ਵਸਾਇਆ। ਸ਼ਬਦ ਗੁਰ ਵਸੇ ਇਕ ਅਕੱਲਾ, ਏਕੰਕਾਰਾ ਰੂਪ ਵਟਾਇਆ । ਸਤਿਗੁਰ ਸਾਚਾ ਧਾਮ ਬੈਠਾ ਮੱਲਾ, ਦਿਸ ਕਿਸੇ ਨਾ ਆਇਆ । ਸ਼ਬਦ ਗੁਰ ਅਛਲ ਅਛੱਲਾ, ਅਛਲ ਅਛਲ ਕਰਾਇਆ। ਸ਼ਬਦ ਗੁਰ ਬੋਲੇ ਹੱਲਾ, ਕਲਜੁਗ ਵੇਲਾ ਅੰਤਮ ਆਇਆ । ਨੌਂ
❋
ਖੰਡ ਪ੍ਰਿਥਮੀ ਪਏ ਤ੍ਰਥੱਲਾ, ਸੱਤਾਂ ਦੀਪਾਂ ਲਏ ਹਿਲਾਇਆ। ਹਾਹਾਕਾਰੀ ਜਲਾਂ ਥਲਾ, ਉਚੇ ਟਿੱਲੇ ਦੇਣ ਦੁਹਾਇਆ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਦੂਜਾ ਭੌ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸ਼ਬਦੀ ਨਾਉਂ ਧਰਾਇਆ।
ਸ਼ਬਦ ਗੁਰ ਸਾਚਾ ਨਾਮਾ, ਹਰਿ ਨਾਮੇ ਵਡ ਵਡਿਆਈਆ। ਸ਼ਬਦ ਗੁਰ ਅੰਤਮਯਾਮਾ, ਹਰ ਘਟ ਬੂਝ ਬੁਝਾਈਆ। ਸ਼ਬਦ ਗੁਰ ਦੇਵੇ ਸਾਚਾ ਤਾਮਾ ਅੰਮ੍ਰਿਤ ਆਤਮ ਜਾਮ ਪਿਆਈਆ । ਸ਼ਬਦ ਗੁਰ ਪੂਰਨ ਕਰਾਏ ਕਾਮਾ, ਜਿਸ ਜਨ ਆਸ ਤਕਾਈਆ । ਸ਼ਬਦ ਗੁਰ ਪੱਲੇ ਬੰਨੇ ਸਾਚਾ ਦਾਮਾ, ਠੱਗ ਚੋਰ ਯਾਰ ਲੁੱਟ ਕੋਈ ਨਾ ਜਾਈਆ । ਸ਼ਬਦ ਗੁਰ ਵਡ ਨਾਮ ਨਾਮਾ, ਗੁਰ ਸ਼ਬਦੀ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਰਿਹਾ ਵਰਤਾਈਆ।
ਗੁਰ ਸ਼ਬਦ ਗੁਰ ਭੰਡਾਰਾ, ਗੁਰ ਪੂਰੇ ਆਪ ਵਰਤਾਇਆ। ਜੋ ਜਨ ਮੰਗਣ ਆਏ ਦਵਾਰਾ, ਆਤਮ ਝੋਲੀ ਦਏ ਭਰਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਪੜਦਾ ਲਾਹਿਆ । ਵਾ ਨਾ ਲੱਗੇ ਤੱਤੀ ਹਾੜਾ, ਜਿਸ ਜਨ ਚਰਨੀ ਸੀਸ ਝੁਕਾਇਆ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੋਹ ਚੁਕਾਇਆ । ਧਰਮ ਵਖਾਏ ਸਚ ਅਖਾੜਾ, ਸਾਚਾ ਮੇਲ ਮਿਲਾਇਆ। ਕਰੇ ਪਰਕਾਸ਼ ਬਹੱਤਰ ਨਾੜਾ, ਜੋਤੀ ਨੂਰ ਸਵਾਇਆ। ਗੁਰਮੁਖ ਸਾਜਨ ਸਾਚਾ ਲਾੜਾ, ਸਾਚੇ ਘੋੜੇ ਆਪ ਚੜ੍ਹਾਇਆ। ਦਰਗਹਿ ਸਾਚੀ ਸਾਚੇ ਘਰ ਆਪੇ ਵਾੜਾ, ਸਾਚਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਮ ਜਪਾਇਆ।
ਗੁਰ ਕਾ ਸ਼ਬਦ ਨਾਮ ਪਰਭਾਤੀ, ਅੰਮ੍ਰਿਤ ਵੇਲਾ ਸੁਹਾਇਆ। ਏਕਾ ਰੰਗ ਰੰਗਾਏ ਦਿਵਸ ਰਾਤੀ, ਰੈਣ ਅੰਧੇਰੀ ਰਹਿਣ ਨਾ ਪਾਇਆ। ਨਾ ਕੋਈ ਦੀਵਾ ਬਾਤੀ ਦੀਪਕ ਜੋਤੀ ਇਕ ਜਗਾਇਆ। ਜਿਸ ਜਨ ਬਖ਼ਸ਼ੇ ਸਾਚੀ ਦਾਤੀ, ਦਰ ਦਵਾਰਾ ਦਏ ਸੁਹਾਇਆ । ਦੇਵੇ ਦਰਸ ਬਹੁ ਬਹੁ ਭਾਂਤੀ, ਬਿਧਨਾਨਾ ਮੇਲ ਮਿਲਾਇਆ। ਜਨ ਭਗਤਾਂ ਅੰਤਮ ਦੇਵਣ ਆਇਆ ਬਾਕੀ, ਨਿਹਕਲੰਕਾ ਜਾਮਾ ਪਾਇਆ। ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਸਚ ਪਿਆਲਾ ਇਕ ਰਖਾਇਆ। ਆਤਮ ਅੰਦਰ ਖੋਲ੍ਹੇ ਤਾਕੀ, ਨਿਰਮਲ ਜੋਤ ਕਰੇ ਰੁਸ਼ਨਾਇਆ। ਸ਼ਬਦ ਗੁਰ ਵਡ ਪਾਕਨ ਪਾਕੀ, ਪਾਕੀ ਪਾਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਖੁਲ੍ਹਾਏ ਏਕਾ ਦਰ, ਏਕਾ ਮੰਤਰ ਨਾਮ ਦ੍ਰਿੜਾਇਆ।
ਚਾਰ ਵਰਨ ਇਕ ਦਵਾਰਾ, ਏਕਾ ਨਾਮ ਜਣਾਈਆ। ਏਕਾ ਸ਼ਬਦ ਇਕ ਪਿਆਰਾ, ਏਕਾ ਧੁਨ ਉਪਜਾਈਆ । ਏਕਾ ਪਵਣ ਇਕ ਹੁਲਾਰਾ, ਏਕਾ ਝੂਲਾ ਰਿਹਾ ਝੁਲਾਈਆ । ਏਕਾ ਸਵਨ ਏਕਾ ਧਾਰਾ, ਏਕਾ ਮੇਘਾ ਰਿਹਾ ਬਰਸਾਈਆ। ਏਕਾ ਬਾਵਨ ਏਕਾ ਬਵਨ, ਏਕਾ ਭੇਖੀ ਭੇਖ ਵਟਾਈਆ। ਏਕਾ ਰਾਮਾ ਏਕਾ ਰਾਵਨ, ਏਕਾ ਸੀਤਾ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸ਼ਬਦ ਕਰੇ ਚੜ੍ਹਾਈਆ ।
ਗੁਰ ਸ਼ਬਦ ਚੜ੍ਹਾਈ ਨੌਂ ਖੰਡ, ਸੱਤ ਦੀਪ ਵੱਜੇ ਨਗਾਰਾ। ਲੋਆਂ ਪੁਰੀਆਂ ਵੰਡੀ ਵੰਡ, ਕਲਜੁਗ ਤੇਰੀ ਅੰਤਮ ਵਾਰਾ। ਲੱਖ ਚੁਰਾਸੀ ਖੰਡ ਖੰਡ, ਨਾ ਦੀਸੇ ਕੋਈ ਸਹਾਰਾ, ਸਿਰ ਉਠਾਈ ਪਾਪਾਂ ਪੰਡ, ਕਲਜੁਗ ਜੀਆਂ ਬੱਧਾ ਭਾਰਾ। ਨਾਰ ਦੁਹਾਗਣ ਦਿਸੇ ਰੰਡ, ਚਾਰੋਂ ਕੁੰਟ ਹਾਹਾਕਾਰਾ । ਮਨਮੁਖ ਜੀਵਾਂ ਵੱਢੇ ਕੰਡ,
❋
ਮਾਰ ਖੰਡਾ ਸੋਹੰ ਦੋ ਧਾਰਾ । ਖੇਲੇ ਖੇਲ ਵਿਚ ਬ੍ਰਹਿਮੰਡ, ਨਿਹਕਲੰਕ ਨਰਾਇਣ ਨਰ ਅਵਤਾਰਾ । ਗੁਰ ਗੋਬਿੰਦੇ ਮੰਗੀ ਮੰਗ, ਪ੍ਰਭ ਬਖ਼ਸ਼ੇ ਸਚ ਪਿਆਰਾ। ਕਾਇਆ ਚੋਲੀ ਚਾੜ੍ਹੇ ਰੰਗ, ਦੇਵੇ ਸ਼ਬਦ ਸਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਗੁਰਮੁਖ ਦੇਵੇ ਵਰ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। (੭--੭੩-੭੪)
❋
ਗੁਰਮੁਖ ਸਾਚੇ ਪ੍ਰਭ ਸਾਚੀ ਦੇਵੇ ਮੱਤ । ਸੋਹੰ ਦੇਵੇ ਸਾਚੀ ਵੱਥ। ਅੰਤਕਾਲ ਪ੍ਰਭ ਸਾਚਾ ਰੱਖੇ ਪਤ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰੱਥ। (੧ ਮਾਘ ੨੦੦੮)
❋
ਦੇ ਦਰਸ਼ਨ ਗੁਰ ਰੋਗ ਮਿਟਾਇਆ । ਸਚ ਘਰ ਆ ਭਰਮ ਚੁਕਾਇਆ। ਸੋਹੰ ਦਿਤਾ ਸਾਚਾ ਨਾਉਂ, ਮੁਕਤ ਜੁਗਤ ਦਾ ਰਾਹ ਚਲਾਇਆ। ਦਰਗਹਿ ਸਾਚੀ ਮਿਲੇ ਥਾਉਂ, ਮਹਾਰਾਜ ਸ਼ੇਰ ਸਿੰਘ ਮਾਣ ਦਵਾਇਆ। (੧ ਮਾਘ ੨੦੦੮)
❋
ਸਤਿਜੁਗ ਸਾਚਾ ਮਾਰਗ ਲਾਇਆ। ਸੋਹੰ ਸ਼ਬਦ ਮੁਖ ਰਖਾਇਆ। ਬਾਲਕ ਕੁੱਖ ਪ੍ਰਭ ਸਾਚੇ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਸਤਿਜੁਗ ਸਾਚਾ ਲਾਇਆ।
ਮਾਤ ਗਰਭ ਪ੍ਰਭ ਗਿਆਨ ਦਵਾਏ । ਸੋਹੰ ਸ਼ਬਦ ਵਿਚ ਸਵਾਸ ਚਲਾਏ। ਕਿਰਪਾ ਕਰ ਅਵਤਾਰ ਨਰ, ਵਿਚ ਮਾਤ ਜਨਮ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੰਸਾਰੀ ਮਾਇਆ ਨਸ਼ਟ ਕਰਾਏ। ਬਾਲਾਂ ਦੇਵੇ ਸ਼ਬਦ ਗਿਆਨ। ਸਾਚਾ ਬਖ਼ਸ਼ੇ ਚਰਨ ਧਿਆਨ। ਸੁਰਤੀ ਸੁਰਤ ਸ਼ਬਦ ਕਰੇ ਮਹਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਦੇਵੇ ਦਾਨ। (੧ ਮਾਘ ੨੦੦੮)
❋
ਸੋਹੰ ਸ਼ਬਦ ਵਡ ਵਡਿਆਈ । ਓਅੰ ਪ੍ਰਭ ਆਪ, ਸੋਹੰ ਸ਼ਬਦ ਸਤਿਜੁਗ ਸਤਿ ਚਲਾਈ। ਸੋਹੰ ਰਸਨਾ ਜੀਵ ਜਪ, ਆਤਮ ਦਰਸ ਪ੍ਰਭ ਦੇ ਦਿਖਾਈ। ਸੋਹੰ ਮਾਰੇ ਸ਼ਬਦ ਅਗਿਆਨ, ਅੰਧੇਰ ਸਰਬ ਮਿਟ ਜਾਈ। ਕੋਟ ਨਿਵਾਰੇ ਆਤਮ ਪਾਪਾਂ, ਸੁਨ ਸਮਾਧ ਪ੍ਰਭ ਖੋਲ੍ਹ ਵਖਾਈ। ਸਾਚੀ ਜੋਤ ਧਰੇ ਵਿਚ ਆਪ, ਜੋਤ ਸਰੂਪ ਪ੍ਰਭ ਦਿਸ ਆਈ। ਸਾਚਾ ਸ਼ਬਦ ਸੋਹੰ ਆਤਮ ਪਰਕਾਸ਼ ਕਰ, ਕਲਜੁਗ ਮਿਲੇ ਜੀਵ ਵਡਿਆਈ। ਸਾਚੀ ਸੰਗਤ ਸੰਗ ਨਿਵਾਸ ਕਰ, ਨਿਹਕਲੰਕ ਕਲਜੁਗ ਜੋਤ ਪਰਗਟਾਈ । ਚਾਰ ਵਰਨ ਪ੍ਰਭ ਚਰਨ ਦਾਸ ਕਰ, ਜੋਤ ਸਰੂਪੀ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਸਰਬ ਦੁੱਖ ਨਾਸ ਕਰ, ਗੁਰਸਿਖਾਂ ਆਤਮ ਧੀਰ ਧਰਾਈ। (੧੭ ਹਾੜ ੨੦੦੮)
❋
❋
‘‘੨੫ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਪਿੰਡ ਜੇਠੂਵਾਲ ਸੋਹੰ ਸੋ ਜਾਪ ਇੱਕ ਸੌ
ਗਿਆਰਾਂ ਦਿਨ ਦੀ ਸਮਾਪਤੀ ਸਮੇਂ ਸ਼ਬਦ ਉਚਾਰਿਆ’’
ਅੰਮ੍ਰਿਤ ਵੇਲਾ ਪੰਝੀ ਪੋਹ, ਪੂਰਨ ਆਸ ਕਰਾਈਆ। ਅੰਮ੍ਰਿਤ ਆਤਮ ਬੀਜ ਸਾਚਾ ਬੋ, ਕਾਇਆ ਪਰਭਾਸ ਸਚ ਨਿਵਾਸ ਕਰਾਈਆ। ਜਗਤ ਮੈਲ ਪਾਪਾਂ ਧੋ, ਸਚ ਪਰਕਾਸ਼ ਕਰਾਈਆ । ਪੰਚਾਂ ਤੋੜੇ ਨਾਤਾ ਮੋਹ, ਪੰਚਾਂ ਜੋੜ ਜੁੜਾਈਆ। ਜਾਪ ਜਪਾਏ ਸੋਹੰ ਸੋ, ਨਾ ਹੋਏ ਵਿਛੋੜਾ ਮਾਤ ਕਦੇ ਜੁਦਾਈਆ। ਗੁਰਮੁਖ ਗੁਰਮੁਖ ਏਕਾ ਜੋਤੀ ਗਏ ਹੋ, ਏਕਾ ਦੂਜਾ ਭਉ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੋਦ ਰਿਹਾ ਉਠਾਈਆ। ……
❋
ਸਤਿਗੁਰ ਪੂਰਾ ਨਾਮ ਦੇਵੇ ਸੋਹੰ ਸੋ, ਸੋ ਪੁਰਖ ਨਿਰੰਜਣ ਦਇਆ ਕਮਾਈਆ । ਆਤਮ ਪਰਮਾਤਮ ਆਪੇ ਜਾਏ ਹੋ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਭੇਵ ਚੁਕਾਏ ਦੋਅੰ ਦੋ, ਏਕੰਕਾਰ ਵੱਡੀ ਵਡਿਆਈਆ। ਸਚ ਪਰਕਾਸ਼ ਕਰੇ ਲੋ, ਆਦਿ ਨਿਰੰਜਣ ਕਰ ਰੁਸ਼ਨਾਈਆ। ਆਪ ਆਪਣਾ ਆਪੇ ਲਏ ਜੋਹ, ਅਬਿਨਾਸ਼ੀ ਕਰਤਾ ਵਡ ਵਡਿਆਈਆ। ਆਪਣਾ ਆਪਣੇ ਨਾਲ ਬੰਧਾਏ ਮੋਹ, ਸ੍ਰੀ ਭਗਵਾਨ ਖੇਲ ਖਿਲਾਈਆ। ਪਾਰਬ੍ਰਹਮ ਆਪਣਾ ਲੇਖਾ ਆਪਣੇ ਵਿਚ ਰੱਖੇ ਨਾ ਇਕ ਨਾ ਦੋ, ਦੂਆ ਏਕਾ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਢੋਆ ਦੇਵੇ ਢੋ, ਸਚ ਵਸਤ ਵਸਤ ਵਰਤਾਈਆ। ਜਿਸ ਦਾ ਭੇਵ ਨਾ ਜਾਣੇ ਕੋ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ।
ਸੋਹੰ ਸੋ ਆਦਿ ਦੀ ਧਾਰਾ, ਵਿਸ਼ਨ ਬ੍ਰਹਮਾ ਸ਼ਿਵ ਦਿਤੀ ਵਡਿਆਈਆ । ਸ਼ਬਦੀ ਸ਼ਬਦ ਖੇਲ ਅਪਾਰਾ, ਅਪਰੰਪਰ ਸੁਵਾਮੀ ਆਪ ਜਣਾਈਆ। ਜਿਸ ਦਾ ਖੇਲ ਤ੍ਰੈਗੁਣ ਬਾਹਰਾ, ਪੰਚਮ ਤੱਤ ਨਾ ਕੋਇ ਵਡਿਆਈਆ। ਜੋ ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਆਪਣੀ ਸੇਵ ਲਗਾਈਆ। ਜਿਸ ਦਾ ਆਦਿ ਜੁਗਾਦੀ ਸੰਦੇਸ਼ਾ ਏਕਾ ਇਕੋ ਵਾਰਾ, ਇਕ ਇਕੱਲਾ ਦਏ ਦ੍ਰਿੜਾਈਆ। ਜਿਸ ਲੱਖ ਚੁਰਾਸੀ ਤ੍ਰੈਗੁਣ ਮਾਇਆ ਪੰਜ ਤੱਤ ਕੀਤਾ ਪਸਾਰਾ, ਰਜੋ ਤਮੋ ਸਤੋ ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਆਪਣੀ ਖੇਲ ਖਿਲਾਈਆ। ਆਤਮ ਪਰਮਾਤਮ ਦੇ ਅਧਾਰਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੂੰ ਮੇਰਾ ਮੈਂ ਤੇਰਾ ਅਪੰਰਪਰ ਸੁਵਾਮੀ ਲਾ ਕੇ ਨਾਅਰਾ, ਸੋਹੰ ਸਤਿ ਸਤਿ ਸਮਝਾਈਆ । ਹੰ ਬ੍ਰਹਮ ਦਾ ਪਾਰ ਕਿਨਾਰਾ, ਪਤਿਪਰਮੇਸ਼ਵਰ ਭੇਵ ਚੁਕਾਈਆ। ਅੰਤ ਜੋਤ ਜੋਤ ਵਿਚ ਏਕਾ ਰੂਪ ਨਿਰਾਕਾਰਾ, ਸਾਕਾਰ ਸੰਗ ਨਾ ਕੋਇ ਰਖਾਈਆ। ਜਿਸ ਦਾ ਵਸੇਰਾ ਸਚਖੰਡ ਦੁਵਾਰਾ, ਦਰਗਾਹ ਸਾਚੀ ਮੁਕਾਮੇ ਹੱਕ ਸੋਭਾ ਪਾਈਆ। ਜਿਸ ਦਾ ਰੂਪ ਅਵਤਾਰ ਪੈਗ਼ੰਬਰ ਗੁਰੂ ਹੋਏ ਸਾਕਾਰਾ, ਤਨ ਵਜ਼ੂਦਾਂ ਖੇਲ ਖਿਲਾਈਆ । ਜੋਤੀ ਜਾਤਾ ਹੋ ਕੇ ਜ਼ਾਹਰਾ, ਪੁਰਖ ਬਿਧਾਤਾ ਵੇਖ ਵਖਾਈਆ। ਨਾਮ ਸ਼ਬਦ ਦੇ ਸੱਚੀ ਧੁਨਕਾਰਾ, ਧੁਨ ਆਤਮਕ ਰਾਗ ਦ੍ਰਿੜਾਈਆ। ਅੰਮ੍ਰਿਤ ਬਖ਼ਸ਼ ਅਗੰਮਾ ਠੰਡਾ ਠਾਰਾ, ਸਤਿ ਸਤਿਵਾਦੀ ਬਿਨ ਰਸਨਾ ਜੇਹਵਾ ਜਾਮ ਪਿਆਈਆ । ਲੋਕਮਾਤ ਦਏ ਅਧਾਰਾ, ਉਦਰ ਦਾ ਲੇਖਾ ਦਿਤਾ ਮੁਕਾਈਆ। ਜਿਨ੍ਹਾਂ ਰਸਨਾ ਜੇਹਵਾ ਢੋਲਾ ਗਾਇਆ ਗੀਤ ਸੁਣਾਇਆ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋਏ ਜ਼ਾਹਿਰਾ, ਜ਼ਾਹਰ ਜ਼ਹੂਰ ਆਪਣੀ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।
ਸੋਹੰ ਧਾਰ ਆਦਿ ਜੁਗਾਦੀ, ਅੱਖਰੀ ਵੰਡ ਨਾ ਕੋਇ ਵੰਡਾਈਆ। ਪ੍ਰਭ ਦਾ ਖੇਲ ਬ੍ਰਹਮ ਬ੍ਰਹਿਮਾਦੀ,
❋
ਬ੍ਰਹਿਮਾਂਡ ਆਪਣਾ ਹੁਕਮ ਚਲਾਈਆ। ਆਤਮ ਪਰਮਾਤਮ ਸਦਾ ਅਨਾਦੀ, ਜੰਮਣ ਮਰਨ ਵਿਚ ਕਦੇ ਨਾ ਆਈਆ। ਇਹ ਹੁਕਮ ਸੰਦੇਸ਼ਾ ਬੋਧ ਅਗਾਧੀ, ਬੁੱਧੀ ਤੋਂ ਪਰ੍ਹੇ ਪੜ੍ਹਾਈਆ। ਜੇਹੜੀ ਰਸਨਾ ਨਾਲ ਨਾ ਜਾਏ ਅਰਾਧੀ, ਸੁਵਾਸਾਂ ਨਾਲ ਕੋਇ ਨਾ ਗਾਈਆ। ਜੋਤੀ ਧਾਰ ਜੋਤ ਵਿਸਮਾਦੀ, ਵਿਸ਼ਵ ਦਾ ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ।
ਸੋਹੰ ਅੱਖਰੀ ਜਾਪ ਜਗਤ ਦਾ ਗਾਉਂਣਾ, ਸਿਫ਼ਤੀ ਢੋਲੇ ਗਾਈਆ। ਭਗਤਾਂ ਸੋਹੰ ਰੂਪ ਸਰੂਪ ਵਿਚ ਸਮਾਉਂਣਾ, ਆਪਣਾ ਆਪ ਮਿਟਾਈਆ। ਘਰ ਪਰਮਾਤਮ ਇਕੋ ਬਹਾਉਂਣਾ, ਸੇਜ ਸੁਹੰਜਣੀ ਜੋ ਸੁਹਾਈਆ। ਬਿਨ ਅੱਖੀਆਂ ਦਰਸ਼ਨ ਪਾਉਂਣਾ, ਨਿਜ ਨੇਤਰ ਨੈਣ ਖੁਲ੍ਹਾਈਆ। ਬਿਨ ਸੀਸ ਸੀਸ ਝੁਕਾਉਂਣਾ, ਨਿਵ ਨਿਵ ਲੱਗਣਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਸਚ ਪ੍ਰੀਤੀ ਵਿਚ ਮਨਾਉਂਣਾ, ਪਿਆਰ ਮੁਹੱਬਤ ਵਿਚ ਮੰਗ ਮੰਗਾਈਆ। ਜਿਸ ਨੇ ਦਸਮ ਦੁਵਾਰੀ ਪਰਦਾ ਲਾਹੁਣਾ, ਭੇਵ ਅਭੇਦ ਰਹੇ ਨਾ ਰਾਈਆ। ਭਗਤ ਭਗਵਾਨ ਇਕੋ ਘਰ ਵਸਾਉਂਣਾ, ਸਦ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। (੧੯ ਮਾਘ ਸ਼ੇ ਸੰ ੧੧)