ਨਿਹਕਲੰਕ
(ਨੇਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਜੋਤੀ ਜੋਤ ਸਰੂਪ ਹਰਿ, ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ
ਐ ਧਰਨੀਏ, ਜੋਤੀ ਜੋਤ ਸਰੂਪ ਹਰਿ,
ਜੋਤੀ ਜੋਤ ਸਰੂਪ ਹਰਿ,
ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ। ਸਰੀਰ ਨਹੀਂ ਤਨ ਨਹੀਂ ਵਜ਼ੁਦ ਨਹੀਂ ਮਾਟੀ ਖ਼ਾਕ ਨਹੀਂ,
ਔਰ ਉਸੇ ਪਰਮਾਤਮਾ ਨੂੰ, ਜੋਤ ਸਰੂਪ ਨੂੰ, ਨਿਹਕਲੰਕ ਕਿਹਾ ਗਿਆ ਹੈ। ਕਿਸੇ ਇਨਸਾਨ ਨੂੰ ਨਿਹਕਲੰਕ
ਨਹੀਂ ਕਿਹਾ ਗਿਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ
ਜਿਹੜਾ ਪਰਮਾਤਮਾ ਜੋਤ ਸਰੂਪ ਨਿਹਕਲੰਕ ਹੈ, ਉਹ ਹੀ ਸਾਰਿਆਂ ਦਾ ਮਹਾਰਾਜ ਤੇ ਸਾਰਿਆਂ ਦਾ ਪਾਤਸ਼ਾਹ ਹੈ। ਉਹ ਹੀ ਸਾਰਿਆਂ ਨੂੰ ਭੈ ਵਿਚ ਰੱਖਣ ਵਾਲੀ ਸਮਰੱਥ ਤਾਕਤ ਹੈ। ਉਹ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਵਿਸ਼ਨੂੰ ਰੂਪ ਹੋ ਕੇ ਔਰ ਅੰਤ ਤੱਕ ਰਹਿਣ ਵਾਲਾ ਭਗਵਾਨ ਵੀ ਹੈ।
❋
ਨਾਨਕ ਸਤਿਗੁਰ ਕਹਿ ਕੇ ਗਿਆ ਮਹਾਂਬਲੀ ਉਤਰੇ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਮੁਹੰਮਦ ਕਹਿ ਕੇ ਗਿਆ ਆਏ ਅਮਾਮ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਈਸਾ ਕਹੇ ਮੇਰਾ ਪਿਤਾ ਫੇਰਾ ਮਾਰੇ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਮੂਸਾ ਕਹੇ ਜਿਸ ਦਾ ਜਲਵਾ ਤੱਕ ਕੇ ਡਿਗਾ ਮੂੰਹ ਦੇ ਭਾਰ, ਅੰਤਮ ਫੜ ਕੇ ਬਾਹੋਂ ਲਏ ਉਠਾਈਆ। ਵੇਦ ਵਿਆਸਾ ਲਿਖ ਕੇ ਗਿਆ ਅਪਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਦਏ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਮੇਰੀ ਕਿਸੇ ਨਾ ਪਾਈ ਸਾਰ, ਥੋੜੇ ਥੋੜੇ ਇਸ਼ਾਰੇ ਗਿਆ ਜਣਾਈਆ। ਕਲਜੁਗ ਅੰਤਮ ਇਕ ਇਕੱਲਾ ਆਵੇ ਆਪਣੀ ਵਾਰ, ਵਾਰਤਾ ਸਭ ਦੀ ਵੇਖ ਵਖਾਈਆ। ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਰੋਵਣ ਜ਼ਾਰੋ ਜ਼ਾਰ, ਤੁਆਕਬ ਕਰੇ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਆਦਤ ਦੀਨ ਮਜ਼੍ਹਬ
ਜ਼ਾਤ ਪਾਤ ਜੁਗ ਚੌਕੜੀ ਦਿਤੀ ਵਗਾੜ, ਮਨਮਤ ਕੂੜਾ ਰਾਹ ਚਲਾਈਆ । ਅੱਗੇ ਇਕੋ ਇਬਾਦਤ ਦੱਸੇ ਹਰਿ ਨਿਰੰਕਾਰ, ਸਖ਼ਾਵਤ ਆਪਣੀ ਝੋਲੀ ਪਾਈਆ। ਉਲਫ਼ਤ ਕਰੇ ਸਰਬ ਸੰਸਾਰ, ਗ਼ਫ਼ਲਤ ਕੋਇ ਰਹਿਣ ਨਾ ਪਾਈਆ। ਮਹਿਫ਼ਲ ਲਾ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਨਗ਼ਮਾ ਨਾਮ ਸੁਣਾਈਆ। ਇਕੋ ਸ਼ਮਾ ਹੋਏ ਉਜਿਆਰ, ਦੀਪਕ ਦੀਆ ਡਗਮਗਾਈਆ। ਦੂਸਰ ਕੋਈ ਨਾ ਕਰੇ ਨਿਮਸਕਾਰ, ਬਿਨ ਪੁਰਖ ਅਕਾਲ ਸੀਸ ਨਾ ਕੋਇ ਝੁਕਾਈਆ। ਵਾਅਦਾ ਕੀਤਾ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਭਰਮੇ ਭੁੱਲੇ ਨਾ ਕੋਇ ਸੰਸਾਰ, ਭਰਮ ਭੁਲੇਖੇ ਵਿਚ ਹਰਿ ਜੂ ਕਦੇ ਨਾ ਆਈਆ। ਲਿਖਿਆਂ ਪੜ੍ਹਿਆਂ ਇਹ ਕਰਨੀ ਵਿਚਾਰ, ਬਿਨ ਲੇਖਾ ਲਿਖਿਆਂ ਨਜ਼ਰ ਕਿਸੇ ਨਾ ਆਈਆ। ਹਰਿ ਕਾ ਲੇਖਾ ਸਦਾ ਲਿਖਣ ਪੜ੍ਹਨ ਤੋਂ ਬਾਹਰ, ਅਲਫ਼ ਯੇ ਹੱਦ ਨਾ ਕੋਇ ਵੰਡਾਈਆ। ਨਿੱਕੀ ਨਿੱਕੀ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਗ਼ੁਫ਼ਤਾਰ, ਗ਼ੁਫ਼ਤ ਆਪਣਾ ਰਾਹ ਜਣਾਈਆ। ਜੇ ਕੋਈ ਅਗਾਂਹ ਹੋ ਕੇ ਵੇਖੇ ਦਿਸੇ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਈਆ। ਇਕੋ ਸਤਿਗੁਰ ਨਾਨਕ ਪੁਰਖ ਅਬਿਨਾਸ਼ੀ ਆਪਣੇ ਚਰਨ ਦਏ ਵਖਾਲ, ਸਚਖੰਡ ਦੁਆਰੇ ਦਿਤੀ ਵਡਿਆਈਆ। ਕਬੀਰ ਜੁਲਾਹੇ ਪ੍ਰੀਤੀ ਬੱਝੀ ਨਾਲ, ਸ੍ਰੀ ਭਗਵਾਨ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਹਰਿ ਨਰਾਇਣ, ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਈਆ।
(੧੪--੧੮੪ ੧੮੫)
❋
ਨਿਹਕਲੰਕ ਹਰਿ ਸ਼ਬਦ ਹੈ, ਜੁਗ ਜੁਗ ਭੇਖ ਵਟਾਏ। ਇੱਕ ਸੁਹਾਏ ਦਵਾਰ ਬੰਕ ਹੈ, ਬੰਕ ਦਵਾਰੀ ਆਪ ਅਖਵਾਏ। ਆਪੇ ਰਾਓ ਆਪੇ ਰੰਕ ਹੈ, ਊਚਾਂ ਨੀਚਾਂ ਵਿੱਚ ਸਮਾਏ। ਜਨ ਭਗਤਾਂ ਲਾਏ ਜੋਤੀ ਤਨਕ ਹੈ, ਸ਼ਬਦੀ ਵਾਜਾ ਪਵਣ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਏ।
ਨਿਹਕਲੰਕ ਨਰ ਨਿਰੰਕਾਰ ਹੈ, ਸਾਚਾ ਸਤਿ ਸਰੂਪ। ਲੱਖ ਚੁਰਾਸੀ ਆਤਮ ਘਰ ਵਸਾਏ ਦਵਾਰ ਬੰਕ ਹੈ, ਹਰਿ ਹਰਿ ਵੱਡਾ ਸ਼ਾਹੋ ਭੂਪ। ਨੂਰ ਉਜਾਲਾ ਜੋਤੀ ਕਣਕ ਹੈ, ਪ੍ਰਿਥਮੀ ਆਕਾਸ਼ ਅੰਧ ਕੂਪ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਮਾਤ ਭੇਖ ਧਰ, ਕਰੇ ਖੇਲ ਅਨੂਪ ਸਰੂਪ।
ਨਿਹਕਲੰਕ ਨਰ ਨਿਰੰਕਾਰ ਹੈ, ਨਿਰਗੁਣ ਰੂਪ ਸਮਾਏ। ਪੰਜ ਤੱਤ ਨਾ ਕੋਈ ਆਕਾਰ ਹੈ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਏ। ਏਕਾ ਸ਼ਬਦ ਸਾਚੀ ਧਾਰ ਹੈ, ਲੋਆਂ ਪੁਰੀਆਂ ਵਿਚ ਸਮਾਏ। ਤ੍ਰੈਗੁਣ ਮਾਇਆ ਸ੍ਰਿਸ਼ਟ ਅਪਾਰ ਹੈ, ਪ੍ਰਭ ਆਪਣਾ ਰਥ ਚਲਾਏ। ਆਪੇ ਵਸੇ ਸਭ ਤੋਂ ਬਾਹਰ ਹੈ, ਹਰ ਘਰ ਮੇਂ ਆਪ ਸਮਾਏ। ਆਪੇ ਗੁਪਤ ਆਪੇ ਜਾਹਿਰ ਹੈ, ਆਪੇ ਅੰਦਰ ਮੰਦਰ ਡੇਰਾ ਲਾਏ। ਆਪੇ ਜੋਤ ਨਿਰੰਜਣ ਕਰ ਆਕਾਰ ਹੈ, ਸ਼ਬਦ ਅਨਾਦੀ ਧੁਨ ਵਜਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਭੇਖ ਵਟਾਏ।
ਨਿਹਕਲੰਕ ਨਰ ਨਰਾਇਣ ਹੈ, ਵਸੇ ਧਾਮ ਅਗੰਮ। ਭਗਤ ਸੁਹੇਲਾ ਵੇਖੇ ਤੀਜੇ ਨੈਣ ਹੈ, ਨਾ ਮਰੇ ਨਾ ਪਏ ਜੰਮ। ਰਸਨਾ ਕਿਸੇ ਨਾ ਸਕੇ ਕਹਿਣ ਹੈ, ਆਪੇ ਜਾਣੇ ਆਪਣਾ ਨਮ। ਜੁਗ ਜੁਗ ਜਗਤ ਵਹਾਏ ਏਕਾ ਵਹਿਣ ਹੈ, ਸ਼ਬਦ ਬਣਾਏ ਸਾਚਾ ਥੰਮ੍ਹ। ਜਨ ਭਗਤਾਂ ਚੁਕਾਏ ਲਹਿਣਾ ਦੇਣ ਹੈ, ਪਵਣ ਸਵਾਸੀ
ਸ਼ਬਦ ਚਲਾਏ ਦਮ। ਸੰਤ ਸੁਹੇਲੇ ਵਿਰਲੇ ਗੁਰਮੁਖ ਲੈਣ ਹੈ, ਮਨਮੁਖ ਰੋਵਣ ਛੰਮ ਛੰਮ। ਧੰਨ ਧੰਨ ਜੋ ਜਨ ਰਸਨਾ ਕਹਿਣ ਹੈ, ਏਕਾ ਏਕ ਪਾਰਬ੍ਰਹਮ । ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਕੰਮ।
ਨਿਹਕਲੰਕ ਨਿਹਕਲੰਕ ਨਿਹਕਲੰਕ, ਜੋਤੀ ਹਰਿ ਅਕਾਲ ਹੈ। ਸ਼ਬਦ ਵਜਾਏ ਸਾਚਾ ਡੰਕ, ਜੁਗ ਜੁਗ ਅਵੱਲੜੀ ਚਾਲ ਹੈ। ਆਪ ਰਖਾਏ ਏਕਾ ਅੰਕ, ਸੰਤ ਸੁਹੇਲੇ ਸਾਚੇ ਲੋਕਮਾਤ ਆਪੇ ਭਾਲ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਦੀਨ ਦਿਆਲ ਹੈ।
ਦੀਨ ਦਿਆਲ ਕਿਰਪਾਲ, ਜੁਗ ਜੁਗ ਭੇਖ ਵਟਾਇੰਦਾ। ਜਨ ਭਗਤਾਂ ਭਰੇ ਸ਼ਬਦ ਭੰਡਾਰ, ਸਾਚੇ ਘਰ ਦਰ ਆਪ ਸੁਹਾਇੰਦਾ। ਆਤਮ ਖੋਲ੍ਹੇ ਬੰਦ ਕਿਵਾੜ, ਆਪੇ ਹੱਥੀਂ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜ, ਕਾਲ ਮਹਾਂਕਾਲ ਮੁੱਖ ਛੁਪਾਇੰਦਾ। ਵੱਜੇ ਤਾਲ ਬਹੱਤਰ ਨਾੜ, ਧੁਨ ਅਨਾਦੀ ਆਪ ਉਪਜਾਇੰਦਾ। ਕਰੇ ਜਣਾਈ ਬੋਧ ਅਗਾਧ, ਸਾਚਾ ਮੰਦਰ ਇੱਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। · (੨ ਅੱਸੂ ੨੦੧੩ ਬਿ)
❋
ਨਿਹਕਲੰਕ ਕਲ ਪ੍ਰਭ ਆਏ। ਨਿਹਕਲੰਕ ਕਲ ਜਾਮਾ ਪਾਏ। ਨਿਹਕਲੰਕ ਜੋਤ ਸਰੂਪੀ ਜੋਤ ਸਮਾਏ। ਨਿਹਕਲੰਕ ਭਰਮ ਭੁਲੇਖੇ ਜਗਤ ਭੁਲਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਏ।
ਨਿਹਕਲੰਕ ਪ੍ਰਭ ਨਾਉਂ ਰਖਾਇਆ। ਨਿਹਕਲੰਕ ਜੋਤ ਸਰੂਪੀ ਜਾਮਾ ਪਾਇਆ। ਨਿਹਕਲੰਕ ਗੁਰਮੁਖ ਸਾਚੇ ਵਿਚ ਸਮਾਇਆ। ਨਿਹਕਲੰਕ ਆਪਣਾ ਆਪ ਕਲ ਛੁਪਾਇਆ। ਨਿਹਕਲੰਕ ਬੇਮੁਖ ਜੀਵਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਪਰਗਟਾਇਆ।
ਨਿਹਕਲੰਕ ਖੇਲ ਅਪਾਰੇ। ਨਿਹਕਲੰਕ ਜਾਮਾ ਘਨਕਪੁਰੀ ਵਿਚ ਧਾਰੇ। ਨਿਹਕਲੰਕ ਗੁਰਮੁਖ ਸਾਚੇ ਬਖ਼ਸ਼ੇ ਚਰਨ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜਾਮਾ ਮਾਤ ਵਿਚ ਧਾਰੇ।
ਨਿਹਕਲੰਕ ਕਲ ਜਾਮਾ ਪਾਇਆ। ਝੂਠਾ ਤਨ ਜਗਤ ਤਜਾਇਆ। ਜੋਤ ਸਰੂਪੀ ਪਰਗਟ ਜੋਤ ਜੋਤ ਸਰੂਪੀ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਇਆ।
ਨਿਹਕਲੰਕ ਕਲ ਅੰਤ ਕਰਾਏ। ਨਿਹਕਲੰਕ ਸੋਹੰ ਸਾਚਾ ਸ਼ਬਦ ਚਲਾਏ। ਨਿਹਕਲੰਕ ਮਹਿੰਮਾ ਅਗਣਤ ਗਣੀ ਨਾ ਜਾਏ। ਨਿਹਕਲੰਕ ਜੀਵ ਜੰਤ ਵਿਚ ਰਿਹਾ ਸਮਾਏ। ਨਿਹਕਲੰਕ ਗੁਰਮੁਖ ਵਿਰਲੇ ਸੰਤ ਆਪ ਆਪਣੀ ਬੂਝ ਬੁਝਾਏ। ਨਿਹਕਲੰਕ ਪ੍ਰਭ ਸਾਚਾ ਕੰਤ ਗੁਰਮੁਖ ਭੇਵ ਖੋਲ੍ਹ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜਾ ਭਉ ਚੁਕਾਏ।
ਨਿਹਕਲੰਕ ਖੇਲ ਆਪ ਨਿਰੰਕਾਰ। ਨਿਹਕਲੰਕ ਰਾਮ ਅਵਤਾਰ। ਨਿਹਕਲੰਕ ਕ੍ਰਿਸ਼ਨ ਮੁਰਾਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਜਾਮਾ ਧਾਰ।
ਨਿਹਕਲੰਕ ਕਲ ਜਾਮਾ ਪਾਇਆ। ਭਗਤ ਭਗਵੰਤ ਮੇਲ ਮਿਲਾਇਆ। ਅਚਰਜ ਖੇਲ ਪ੍ਰਭ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਸੇਵ ਲਗਾਇਆ।
ਨਿਹਕਲੰਕ ਅਗੰਮ ਅਥਾਹ। ਨਿਹਕਲੰਕ ਬੇਪਰਵਾਹ। ਨਿਹਕਲੰਕ ਦਿਸੇ ਹਰ ਥਾਂ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ।
ਨਿਹਕਲੰਕ ਨਿਰਾਧਾਰ। ਨਿਹਕਲੰਕ ਜੋਤ ਅਧਾਰ। ਨਿਹਕਲੰਕ ਭਗਤ ਉਧਾਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪ ਗਿਰਧਾਰ।
ਨਿਹਕਲੰਕ ਨਿਰਵੈਰ ਸਮਾਏ। ਨਿਹਕਲੰਕ ਊਚ ਨੀਚ ਭੇਵ ਚੁਕਾਏ। ਨਿਹਕਲੰਕ ਵਡ ਵਡ ਨਰੇਸ਼ ਆਪਣੀ ਸੇਵ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤ ਪਰਗਟਾਏ।
ਨਿਹਕਲੰਕ ਸਤਿ ਕਰਮ ਕਮਾਵਣਾ। ਨਿਹਕਲੰਕ ਪਾਰ ਬਿਆਸੋਂ ਚਰਨ ਲਗਾਵਣਾ। ਨਿਹਕਲੰਕ ਮਸਤੂਆਣਾ ਸਚ ਧਾਮ ਉਪਜਾਵਣਾ। ਨਿਹਕਲੰਕ ਰਾਣਾ ਸੰਗਰੂਰ ਚਰਨ ਲਗਾਵਣਾ। ਨਿਹਕਲੰਕ ਗੁਣ ਭਰਪੂਰ ਜੋਤ ਸਰੂਪ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਮਿਟਾਵਣਾ। (੬ ਵਿਸਾਖ ੨੦੦੯ )
❋
ਮਨ ਮਤ ਬੁੱਧੀ ਦਾ ਜੋ ਬਿਆਨਾ, ਰਸਨਾ ਨਾਲ ਗਾਈਆ। ਇਸ ਤੋਂ ਪਰੇ ਖੇਲ ਸ੍ਰੀ ਭਗਵਾਨਾ, ਬਿਨ ਅਨਭਵ ਦ੍ਰਿਸ਼ਟੀ ਸਮਝ ਕਿਸੇ ਨਾ ਆਈਆ। ਜੋ ਲੇਖਾ ਜਾਣੇ ਦੋ ਜਹਾਨਾ, ਦਰਗਹ ਸਾਚੀ ਸੋਭਾ ਪਾਈਆ। ਜਿਸ ਦਾ ਰੂਪ ਰੰਗ ਰੇਖ ਸਕੇ ਨਾ ਕੋਇ ਪਹਿਚਾਨਾ, ਨਾਦਾਂ ਵਿਚ ਨਾ ਕੋਇ ਸ਼ਨਵਾਈਆ । ਉਹ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਕਾਹਨਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਣਾ, ਅਵਤਾਰ ਪੈਗ਼ੰਬਰ ਗਏ ਕਰ ਕੇ ਸਿਫਤ ਸਾਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਨੌਜੁਵਾਨਾ ਮਰਦ ਮਰਦਾਨਾ ਨਿਹਕਲੰਕ ਬਲੀ ਬਲਵਾਨਾ, ਰੂਪ ਅਨੂਪ ਸ਼ਾਹੋ ਭੂਪ ਆਪਣੇ ਵਿਚ ਛੁਪਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਣਾ ਹੁਕਮ ਦੇ ਨਾਲ ਜ਼ਮਾਨਾ, ਜ਼ਿਮੀਂ ਜ਼ਮਾਂ ਧੁਰ ਦਾ ਖੇਲ ਵੇਖ ਵਖਾਈਆ। ਉਹ ਵਿਅਕਤੀ ਰੂਪ ਹੋ ਕੇ ਕਦੀ ਨਾ ਬਣੇ ਪਰਧਾਨਾ, ਆਪਣੀ ਸਿਫ਼ਤ ਵਿਚ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ।
ਨਿਹਕਲੰਕ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਜੋਤੀ ਜੋਤ ਉਜਿਆਰਾ, ਰੂਪ ਰੰਗ ਰੇਖ ਕਹਿਣ ਕੋਇ ਨਾ ਪਾਈਆ। ਜੋ ਵਸੇ ਸਚਖੰਡ ਸੱਚੇ ਦੁਵਾਰਾ, ਦਰ ਸਾਚੇ ਡੇਰਾ ਲਾਈਆ। ਜਿਸ ਨੂੰ ਕਹਿੰਦੇ ਸੋ ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਆਦਿ ਨਿਰੰਜਣ ਅਗੰਮ ਅਥਾਹੀਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਵਡ ਵਡਿਆਈਆ। ਉਸ ਦਾ ਬੁੱਧੀ ਵਿਚ ਕਰੇ ਕਿਆ ਕੋਈ ਵਿਸਥਾਰਾ, ਵਿਚਰ ਕੇ ਸਕੇ ਨਾ ਕੋਇ ਸੁਣਾਈਆ। ਉਹ ਮੰਜ਼ਲ ਚੜ੍ਹ ਕੇ ਨਿਰਅੱਖਰ ਪੜ੍ਹ ਕੇ ਪਾਓ ਓਸ ਪ੍ਰਭ ਦੀ ਸਾਰਾ, ਜੋ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ
ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਜੋਤ ਨਿਰੰਕਾਰ ਆਦਿ ਜੁਗਾਦੀ ਨਿਹਕਲੰਕ, ਨਰ ਨਰਾਇਣ ਵੱਡੀ ਵਡਿਆਈਆ। ਜਿਸ ਦਾ ਸ਼ਬਦ ਅਗੰਮੀ ਵੱਜੇ ਡੰਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਈਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਵਿਚ ਸਮਾਈਆ। ਜੋ ਆਤਮ ਪਰਮਾਤਮ ਧੁਰ ਦਾ ਕੰਤ, ਕੰਤੂਲ ਇਕ ਅਖਵਾਈਆ। ਉਸ ਦੀ ਪੰਜ ਤੱਤ ਬਣਾਏ ਕੋਇ ਨਾ ਬਣਤ, ਰਜੋ ਤਮੋਂ ਸਤੋ ਨਾ ਕੋਇ ਚਤੁਰਾਈਆ। ਉਸ ਦਾ ਗੜ੍ਹ ਨਹੀਂ ਕੋਈ ਹਉਮੇ ਹੰਗਤ, ਮਾਇਆ ਮਮਤਾ ਨਾ ਕੋਇ ਅਖਵਾਈਆ। ਉਹ ਜਗਤ ਵਾਸਨਾ ਮਨਸ਼ਾ ਦੀ ਬਣਾਉਂਦਾ ਨਹੀਂ ਕਦੇ ਸੰਗਤ, ਜਗਤ ਚਤੁਰਾਈਆ ਨਾ ਕੋਇ ਰਖਾਈਆ। ਉਹ ਲੇਖਾ ਜਾਣੇ ਆਦਿ ਅੰਤ, ਜੁਗਾ ਜੁਗੰਤ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਅਗੰਮਾ ਬਿਨ ਅੱਖਰਾਂ ਵਾਲਾ ਮੰਤ, ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ।
ਨਿਹਕਲੰਕ ਹਰਿ ਏਕ ਹੈ, ਏਕਾ ਏਕੰਕਾਰ। ਨਾ ਕੋਈ ਦੂਸਰ ਟੇਕ ਹੈ, ਨਾ ਕੋਈ ਮੀਤ ਮੁਰਾਰ। ਨਾ ਕੋਈ ਜਗਤ ਨੇਤਰ ਸਕੇ ਵੇਖ ਹੈ, ਨਾ ਕੋਇ ਪਾਵੇ ਸਾਰ। ਉਸ ਦਾ ਜੋਤ ਸਰੂਪੀ ਭੇਖ ਹੈ, ਜੋਤੀ ਜਾਮਾ ਅਗੰਮ ਅਪਾਰ। ਜੋ ਵਸੇ ਸਚਖੰਡ ਦੇਸ ਹੈ, ਲੋਆਂ ਬ੍ਰਹਿਮੰਡਾਂ ਖੰਡਾਂ ਹੋਵੇ ਉਜਿਆਰ। ਉਹ ਸੰਬਲ ਬਹਿ ਕੇ ਦਏ ਸੰਦੇਸ਼ ਹੈ, ਸ਼ਬਦ ਸ਼ਬਦ ਦੀ ਧਾਰ। ਜਿਸ ਦਾ ਹੁਕਮ ਹੁਕਮ ਦਾ ਲੇਖ ਹੈ, ਗੁਰ ਅਵਤਾਰ ਕਾਤਬ ਬਣੇ ਲਿਖਾਰ। ਉਸ ਦਾ ਕੋਇ ਨਾ ਜਾਣੇ ਭੇਤ ਹੈ, ਬੇਅੰਤ ਸੱਚੀ ਸਰਕਾਰ। ਉਹ ਸਭ ਨੂੰ ਵੇਖੇ ਨੇਤਨ ਨੇਤ ਹੈ, ਨਵ ਸਤ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰ ਸਚਖੰਡ ਸਚੇ ਦੁਵਾਰ।
ਨਿਹਕਲੰਕ ਹਰਿ ਆਪ ਹੈ, ਦੂਸਰ ਅਵਰ ਨਾ ਕੋਇ। ਜਿਸ ਦਾ ਨਾ ਕੋਇ ਮਾਈ ਬਾਪ ਹੈ, ਮੰਦਰ ਮਕਾਨ ਨਾ ਕਿਸੇ ਸੋਹੇ। ਨਾ ਕੋਇ ਅੱਖਰਾਂ ਵਾਲਾ ਪੜ੍ਹੇ ਜਾਪ ਹੈ, ਨਾ ਕੋਇ ਸਿਫ਼ਤੀ ਸਿਫ਼ਤ ਸਾਲਾਹੇ। ਨਾ ਕਦੇ ਪਵਿਤ ਨਾ ਪਾਕ ਹੈ, ਦੁਰਮਤ ਰੂਪ ਨਾ ਕੋਇ ਵਟੋਏ। ਨਾ ਕੋਇ ਸੱਜਣ ਸਾਕ ਹੈ, ਮੀਤ ਮੁਰਾਰ ਨਾ ਅਖਵਾਏ ਕੋਇ। ਨਾ ਕੋਇ ਖੋਲ੍ਹੇ ਤਾਕ ਹੈ, ਨਾ ਕਰਤਾ ਪਾਏ ਸੋਏ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਗਾਇਆ ਭਵਿਖਤ ਵਾਕ ਹੈ, ਸੋ ਇਕੋ ਪੁਰਖ ਅਕਾਲਾ ਆਦਿ ਅੰਤ ਹੋਏ। ਜਿਸ ਦਾ ਅੱਖਰਾਂ ਵਾਲਾ ਦਏ ਕੋਇ ਨਾ ਸਾਤ ਹੈ, ਪੜ੍ਹਨ ਵਾਲਾ ਨਾ ਉਸ ਨੂੰ ਟੋਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਏਕਾ ਏਕ ਜੋਤ ਬਲੋਏ।
ਨਿਹਕਲੰਕ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਈਆ। ਰੂਪ ਰੰਗ ਰੇਖ ਤੋਂ ਬਾਹਰਾ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਦੋ ਜਹਾਨ ਕਰੇ ਸ਼ਨਵਾਈਆ। ਚੌਦਾਂ ਤਬਕਾਂ ਵਸੇ ਬਾਹਿਰਾ, ਚੌਦਾਂ ਲੋਕ ਸਾਰ ਨਾ ਆਈਆ। ਜਿਸ ਨੂੰ ਝੁਕਦੇ ਚੰਦ ਸੂਰੀਆ ਜ਼ਿਮੀਂ ਅਸਮਾਨ ਸਿਤਾਰਾ, ਦਰ ਦਰ ਬੈਠੇ ਸੀਸ ਨਿਵਾਈਆ। ਇਸ ਦਾ ਸੰਬਲ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਵਿਚ ਬਹਿ ਕੇ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰ ਆਪਣੇ ਹੱਥ ਰੱਖੇ ਵਡਿਆਈਆ। ਉਹਨੂੰ ਤਨ ਵਜੂਦ ਦਾ ਲਾਲਚ ਨਹੀਂ ਕੋਇ ਵਿਚ ਸੰਸਾਰਾ, ਪੰਜਾਂ ਤੱਤਾਂ ਨਾ ਕੋਇ ਚਤੁਰਾਈਆ। ਉਸ ਦਾ ਆਦਿ ਅੰਤ ਦਾ ਸਿਫ਼ਤੀ ਇਕ ਭੰਡਾਰਾ, ਜਿਸ ਨੂੰ ਕੋਟਨ ਕੋਟ ਗਾ ਗਾ ਆਪਣਾ ਸ਼ੁਕਰ ਮਨਾਈਆ। ਸੋ ਸੁਵਾਮੀ ਅੰਤਰਜਾਮੀ
ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝਾ ਯਾਰਾ, ਨੂਰੋ ਨੂਰ ਅਲਾਹੀਆ। ਜ਼ਰਾ ਗੁਰਮੁਖੋ ਇਸ ਤੋਂ ਉਤੇ ਕਰੋ ਵਿਚਾਰਾ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ।
ਜਗਤ ਵੇਖਣਾ ਨਾ ਕੋਈ ਵਕਤ, ਤਨ ਵਜੂਦ ਨਾ ਕੋਇ ਵਡਿਆਈਆ । ਜਿਥੇ ਨਿਰਗੁਣ ਧਾਰ ਵਸੇ ਪ੍ਰਭੂ ਦੀ ਸ਼ਕਤ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜਿਸ ਦਾ ਹੁਕਮ ਸੰਦੇਸ਼ਾ ਧਾਰ ਅਗੰਮੀ ਵਸਤ, ਅਮੋਲਕ ਆਪ ਟਿਕਾਈਆ। ਓਸ ਦੇ ਨਾਲ ਕਾਹਦੀ ਹਸਦ, ਵੈਰ ਭਾਵ ਵਿਚ ਹੱਥ ਕਿਛ ਨਾ ਆਈਆ। ਜਿਸ ਦੇ ਵਿਚ ਜੋਤ ਨਿਰੰਕਾਰਾ ਨਿਰਗੁਣ ਹੋ ਜਾਏ ਮਸਤ, ਮਿਹਰਵਾਨ ਆਪਣੀ ਖ਼ੁਸ਼ੀ ਮਨਾਈਆ। ਉਹ ਖੇਲ ਵਖਾਏ ਉਤੇ ਅਰਸ਼ ਫ਼ਰਸ਼, ਫ਼ਰਸ਼ ਦੇ ਉਪਰ ਆਪਣੀ ਧਾਰ ਪ੍ਰਗਟਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਉਤੇ ਤਰਸ, ਰਹਿਮਤ ਸਚ ਕਮਾਈਆ। ਜ਼ਰਾ ਉਸ ਨੂੰ ਤੱਕੋ ਆਪਣੀ ਨਜ਼ਰ ਪਰਤ, ਦੀਨ ਦੁਨੀ ਤੋਂ ਬਾਹਰ ਕਢਾਈਆ। ਜਿਸ ਗ੍ਰਹਿ ਵਿਚ ਘਰ ਵਿਚ ਮੁਕਾਮ ਵਿਚ ਪੁਰਖ ਅਕਾਲ ਨੇ ਅਵਤਾਰ ਪੈਗ਼ੰਬਰ ਗੁਰੂਆਂ ਖਾਲੀ ਆਪਣੀ ਲਾਈ ਸ਼ਰਤ, ਸ਼ਰਅ ਸ਼ਰਅ ਵਿਚ ਸਮਝਾਈਆ। ਉਸ ਦਾ ਖੇਲ ਸਦਾ ਅਸਚਰਜ, ਵਿਦਿਆ ਵਿਚ ਸਮਝ ਕਿਸੇ ਨਾ ਪਾਈਆ। ਉਹ ਧੁਰ ਦਾ ਮਰਦ ਮਰਦਾਨਾ ਮਰਦ, ਯੋਧਾ ਇਕ ਅਖਵਾਈਆ। ਜਿਸ ਨੂੰ ਪੋਹ ਸਕੇ ਨਾ ਜਗਤ ਸ਼ਰਅ ਵਾਲੀ ਕਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਦਇਆ ਕਮਾਈਆ।
ਵਿਅਕਤੀ ਨੂੰ ਲੋੜ ਨਹੀਂ ਮੇਰੀ ਹੋਵੇ ਵਡਿਆਈ, ਵੱਡਾ ਤਨ ਨਾ ਕੋਇ ਅਖਵਾਈਆ। ਜਿਸ ਪੁਰਖ ਅਕਾਲ ਨੇ ਆਪਣੀ ਬਣਤ ਬਣਾਈ, ਸੋ ਰਚਨਾ ਵੇਖੇ ਚਾਈਂ ਚਾਈਂਆ। ਸੋ ਸੰਬਲ ਬੈਠਾ ਨੂਰ ਕਰ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸ਼ਬਦ ਸ਼ਬਦ ਗੁਰਦੇਵ ਦੇਵੇ ਦੁਹਾਈ, ਦੋ ਜਹਾਨਾਂ ਕਰੇ ਸ਼ਨਵਾਈਆ। ਉਸ ਸਾਹਿਬ ਦੇ ਨਾਲ ਕਾਹਦੀ ਲੜਾਈ, ਜੋ ਸਭ ਦਾ ਮਾਲਕ ਇਕ ਅਖਵਾਈਆ। ਉਹ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਜੋਤ ਨਿਰੰਕਾਰ ਜੋਤੀ ਜਾਤਾ ਪੁਰਖ ਬਿਧਾਤਾ ਬਣਕੇ ਅਗੰਮਾ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਹਕਲੰਕ ਅਵਤਾਰ ਜਿਸ ਦੀ ਮਹਿੰਮਾ ਜਗਤ ਜ਼ਬਾਨ ਲਖੀ ਨਾ ਜਾਈ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਨੁਰਾਨਾ ਪਰਵਰਦਿਗਾਰ ਧੁਰਦਰਗਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। (੨੫ ਅੱਸੂ ਸ਼ਹਿਨਸ਼ਾਹੀ ਸੰਮਤ ੬)
❋
ਲੇਖਾ ਹੱਥ ਰੱਖੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਾਚੇ ਸੰਤੋ ਕਰੋ ਵਿਚਾਰ, ਸਤਿਗੁਰ ਵਸੇ ਕਿਹੜੇ ਥਾਈਂਆ। ਜਿਸ ਦਾ ਮਿਲੇ ਸਚ ਦੀਦਾਰ, ਬਿਨ ਅੱਖਾਂ ਨਜ਼ਰੀ ਆਈਆ। ਰਾਤੀਂ ਸੁਤਿਆਂ ਕਰੇ ਪਿਆਰ, ਦਿਨੇ ਜਾਗਦਿਆਂ ਗਲੇ ਲਗਾਈਆ। ਪੰਜਾਂ ਚੋਰਾਂ ਕਰੇ ਖ਼ਬਰਦਾਰ, ਅੰਦਰ ਲੰਘਣ ਕੋਇ ਨਾ ਪਾਈਆ। ਨਾਮ ਖੰਡਾ ਮਾਰੇ ਮਾਰ, ਗੋਬਿੰਦ ਗੁਰ ਗਿਆ ਜਣਾਈਆ। ਗੁਰਸਿਖ ਕੋਈ ਨਾ ਜਾਏ ਹਾਰ, ਜਿਤ ਸਭ ਦੀ ਝੋਲੀ ਪਾਈਆ। ਫ਼ਤਿਹ ਡੰਕਾ ਵੱਜੇ ਵਿਚ ਸੰਸਾਰ, ਪੁਰਖ ਅਕਾਲ ਆਪ ਵਜਾਈਆ। ਨਿਹਕਲੰਕ ਨਿਰਗੁਣ ਅਵਤਾਰ, ਕਿਸੇ ਜੰਮਿਆ ਨਾ ਪਿਤਾ ਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਘਟ ਘਟ ਰਿਹਾ ਸਮਾਈਆ। ਜਿਸ ਨੇ ਕਰਨਾ ਓਸ ਦਾ ਸਚ ਦੀਦਾਰ, ਦੋਏ ਜੋੜ ਮੰਗੋ ਪ੍ਰਭ ਝੋਲੀ ਦੇਵੇ ਪਾਈਆ। ਫੜ ਬਾਹੋਂ ਲਏ ਉਠਾਲ, ਆਪਣੇ ਗਲੇ ਲਗਾਈਆ। ਜਲਵਾ ਦੱਸੇ ਇਕ ਜਮਾਲ, ਜ਼ਹੂਰ ਇਕੋ ਇਕ ਰੁਸ਼ਨਾਈਆ। ਸਭ ਦਾ ਲੇਖਾ ਚੁਕਾਏ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਕੋਇ ਨਾ ਵੰਡ ਵੰਡਾਈਆ। ਜੇ ਕਿਸੇ ਨੂੰ ਕੋਈ
ਦੁੱਖ ਕਰੇ ਸਵਾਲ, ਸਭ ਦਾ ਦੁਖੜਾ ਦਏ ਮਿਟਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਜਿਸ ਘਰ ਗੁਰ ਸਤਿਗੁਰ ਬੈਠਾ ਡੇਰਾ ਲਾਈਆ। ਰੌਲਾ ਪਾਓ ਨਾ ਮਿਲੇ ਕੋਈ ਮਿਸਾਲ, ਮਿਸਲ ਸਭ ਦੀ ਰਿਹਾ ਲਿਖਾਈਆ। ਬਿਨ ਸਤਿਗੁਰ ਪੂਰੇ ਸਾਰੇ ਹੋਣ ਬੇਹਾਲ, ਅੱਗੇ ਮਿਲੇ ਨਾ ਬੇਪਰਵਾਹੀਆ। ਨਾਤਾ ਜੁੜੇ ਨਾਲ ਕਾਲ, ਰਾਏ ਧਰਮ ਬੰਨ੍ਹੇ ਥਾਉਂ ਥਾਈਂਆ। ਚਿਤਰ ਗੁਪਤ ਲੇਖਾ ਦਏ ਵਖਾਲ, ਬਚਿਆ ਕੋਇ ਰਹਿਣ ਨਾ ਪਾਈਆ। ਲਾੜੀ ਮੌਤ ਮਾਰੇ ਸ਼ਾਹ ਕੰਗਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਚਾਰ ਕੁੰਟ ਜੇ ਭੱਜ ਭੱਜ ਲੱਭੋ ਹੱਥ ਨਾ ਆਵੇ ਦੀਨ ਦਿਆਲ, ਪਾਂਧੀਆਂ ਪੰਧ ਨਾ ਕੋਇ ਮੁਕਾਈਆ। ਹੋ ਨਿਮਾਣੇ ਕਰ ਬੇਨੰਤੀ ਮੰਗੋ ਨਾਮ ਸੱਚਾ ਧਨ ਮਾਲ, ਅਤੁਟ ਖ਼ਜ਼ਾਨਾ ਝੋਲੀ ਦੇਵੇ ਪਾਈਆ। ਗੁਰ ਗੋਬਿੰਦ ਨਾਲ ਮੇਲੇ ਹੋ ਕਿਰਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜਾਤਾ, ਆਪਣੀ ਜ਼ਾਤ ਨਾ ਕੋਇ ਵਖਾਈਆ।
ਭਗਤ ਜਨੋ ਸੁਣੋ ਸੱਚ, ਹਰਿ ਸਾਚਾ ਸਚ ਜਣਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਥਿਰ ਰਹਿਣ ਨਾ ਪਾਇੰਦਾ। ਮਨ ਵਾਸਨਾ ਸਾਰੇ ਰਹੇ ਨੱਚ, ਗੁਰਮਤ ਗੁਰਮੁਖ ਵਿਰਲਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ। (੧੪--੧੭੫ ੧੭੬)
❋
ਸਤਿਗੁਰ ਪੂਰਾ ਨਿਹਕਲੰਕ, ਨਿਰਗੁਣ ਸਦਾ ਅਖਵਾਈਆ। ਸ਼ਬਦ ਵਜਾਵੇ ਇਕੋ ਡੰਕ, ਦੋ ਜਹਾਨ ਸ਼ਨਵਾਈਆ। ਜਨ ਭਗਤਾਂ ਲੇਖਾ ਮੁਕਾਏ ਆਦਿ ਅੰਤ, ਜੁਗ ਜੁਗ ਵੇਖ ਵਖਾਈਆ। ਸਭ ਦਾ ਕੱਢੇ ਸੰਸਾ ਸ਼ੰਕ, ਆਪਣਾ ਭੇਵ ਖੁਲ੍ਹਾਈਆ। ਜਿਸ ਬਣਾਈ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣਤ, ਬੇਪਰਵਾਹ ਨੂਰ ਖ਼ੁਦਾਈਆ। ਆਦਿ ਜੁਗਾਦੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਾਚਾ ਕੰਤ, ਸ੍ਰੀ ਭਗਵਾਨ ਵਡ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਜਿਸ ਦੀ ਮਹਿਮਾ ਗਾਏ ਅਗਣਤ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਜਿਸ ਨੂੰ ਨਾਨਕ ਗੋਬਿੰਦ ਕਿਹਾ ਕਲ ਕਲਕੀ ਆਵੇ ਅੰਤ, ਸੰਬਲ ਨਗਰੀ ਡੇਰਾ ਲਾਈਆ। ਸ੍ਰਿਸ਼ਟ ਸਬਾਈ ਪੜ੍ਹਾਏ ਇਕੋ ਮੰਤ, ਮੰਤਰ ਹਰਿ ਹਰਿ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਘਰ ਘਰ, ਨਿਹਕਲੰਕ ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।
ਨਿਹਕਲੰਕ ਸਤਿਗੁਰ ਬਲਵਾਨ, ਨਾਮ ਖੰਡਾ ਹੱਥ ਉਠਾਇੰਦਾ। ਗੋਬਿੰਦ ਮੰਗਿਆ ਅੰਤਮ ਦਾਨ, ਪੁਰਖ ਅਕਾਲ ਅੱਗੇ ਝੋਲੀ ਡਾਹਿੰਦਾ। ਕਵਣ ਵੇਲਾ ਮਿਲੇ ਆਣ, ਲੋਕਮਾਤ ਫੇਰਾ ਪਾਇੰਦਾ। ਸ੍ਰੀ ਭਗਵਾਨ ਕਹੇ ਨੌਜਵਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਸਦੀ ਬੀਸਵੀਂ ਵੇਖੇ ਮਾਰ ਧਿਆਨ, ਬੀਸ ਬੀਸਾ ਰਾਹ ਤਕਾਇੰਦਾ। ਪਰਮ ਪੁਰਖ ਸਤਿਗੁਰ ਸੱਚਾ ਸਦਾ ਮਿਹਰਬਾਨ, ਮਿਹਰ ਨਜ਼ਰ ਉਠਾਇੰਦਾ। ਜਿਸ ਜਨ ਅੰਤਰ ਆਤਮਾ ਦੇਵੇ ਆਪਣਾ ਗਿਆਨ, ਤਿਸ ਨਿਹਕਲੰਕ ਨਿਰਗੁਣ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਤਿਗੁਰ ਆਪਣਾ ਪਰਦਾ ਲਾਹਿੰਦਾ।
ਧੰਨ ਧੰਨ ਧੰਨ ਧੰਨ ਰਸਨਾ ਕਹੇ, ਜਿਹਵਾ ਮਿਲੇ ਵਡਿਆਈਆ। ਜਿਸ ਧਾਮ ਸਤਿਗੁਰ ਸੱਚਾ ਬਹੇ, ਸੋ ਥਾਨ ਸੋਭਾ ਪਾਈਆ। ਗੁਰਸਿਖ ਗੁਰਮੁਖ ਪ੍ਰਭ ਮਿਲਣ ਦੀ ਰੱਖੇ ਲੈ, ਇਕੋ ਓਟ ਤਕਾਈਆ । ਸਦਾ ਸਦਾ ਸਦ ਸ੍ਰੀ ਭਗਵਾਨ ਦੀ ਜੈ, ਜੈ ਜੈਕਾਰ ਕਰੇ ਲੋਕਾਈਆ। ਲੱਖ ਚੁਰਾਸੀ ਕਲਜੁਗ ਅੰਤਮ ਮਰੇ ਖਹਿ,
ਘਰ ਘਰ ਪਏ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਫੇਰਾ ਪਾਈਆ। (੨ ਫੱਗਣ ੨੦੧੯ ਬਿ)
❋
ਨਿਹਕਲੰਕ ਹਰਿ ਨਾਉਂ ਹੈ, ਨਿਰਗੁਣ ਰੂਪ ਸਮਾਏ। ਵਸੇ ਹਰ ਘਟ ਥਾਉਂ ਹੈ, ਦਿਸ ਕਿਸੇ ਨਾ ਆਏ। ਸ਼ਬਦ ਅਨਾਦੀ ਬੇਪਰਵਾਹੋ ਹੈ, ਬੇਪਰਵਾਹ ਅਖਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਧਰਾਏ।
ਨਿਹਕਲੰਕਾ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਏਕਾ ਡੰਕ ਸ਼ਬਦ ਅਪਾਰ, ਜੁਗ ਜੁਗ ਆਪ ਵਜਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰ, ਪੁਰੀਆਂ ਲੋਆਂ ਆਪ ਉਠਾਇੰਦਾ। ਨਿਰਗੁਣ ਸਰਗੁਣ ਕਰ ਵਿਚਾਰ, ਆਪ ਆਪਣਾ ਕਰਮ ਕਮਾਇੰਦਾ। ਜਗ ਜੁਗਤ ਬੰਨ੍ਹੇ ਧਾਰ, ਜੋਗ ਜੁਗਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਧਰਾਇੰਦਾ।
ਨਿਹਕਲੰਕਾ ਨਾਮ ਨਿਧਾਨ, ਨਰ ਹਰਿ ਆਪ ਅਖਵਾਇਆ। ਏਕਾ ਸ਼ਬਦ ਇਕ ਗਿਆਨ, ਇਕ ਧਿਆਨ ਲਗਾਇਆ। ਏਕਾ ਚਰਨ ਧੂੜ ਸੱਚਾ ਇਸ਼ਨਾਨ, ਸਰ ਸਰੋਵਰ ਇਕ ਵਖਾਇਆ । ਏਕਾ ਜੋਤੀ ਆਤਮ ਬ੍ਰਹਮ ਗਿਆਨ, ਅਗਿਆਨ ਅੰਧੇਰ ਮਿਟਾਇਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇਆ। ਮੂਰਖ ਮੂੜ੍ਹ ਬਣਾਏ ਚਤੁਰ ਸੁਘੜ ਸਿਆਣ, ਆਪ ਆਪਣੀ ਦਇਆ ਕਮਾਇਆ। ਹਰਿ ਕਾ ਸ਼ਬਦ ਸਚ ਨਿਸ਼ਾਨ, ਜੁਗ ਜੁਗ ਆਪ ਚਲਾਇਆ। ਜੋਧਾ ਸੂਰ ਬਲੀ ਬਲਵਾਨ, ਨਿਹਕਲੰਕਾ ਆਪ ਅਖਵਾਇਆ । ਰਾਓ ਰੰਕਾਂ ਵੇਖੇ ਮਾਰ ਧਿਆਨ ਵਿਚ ਜਹਾਨ, ਦਵਾਰ ਬੰਕਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ।
ਨਿਹਕਲੰਕਾ ਨਰ ਨਿਰੰਜਣ, ਨਰ ਨਰਾਇਣ ਅਖਵਾਇਆ। ਨਾ ਕੋਈ ਘੜੇ ਨਾ ਮਾਤ ਭੱਜਣ, ਨਾ ਕੋਈ ਬਣਤ ਬਣਾਇਆ। ਨਾ ਕੋਈ ਤਾਲ ਤਲਵਾੜਾ ਦਰ ਦਵਾਰੇ ਵੱਜਣ, ਵਜਾਵਣਹਾਰ ਦਿਸ ਨਾ ਆਇਆ। ਆਪ ਆਪਣਾ ਬਣਿਆ ਸੱਜਣ, ਸ਼ਬਦ ਮੀਤ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਰਿਹਾ ਵਖਾਇਆ।
ਏਕਾ ਅੰਕ ਏਕੰਕਾਰ, ਏਕਾ ਕਲ ਵਰਤਾਈਆ। ਏਕ ਤਨ ਕਰ ਸ਼ਿੰਗਾਰ, ਤਨ ਬਸਤਰ ਇਕ ਸਜਾਈਆ। ਏਕਾ ਖੰਡਾ ਇਕ ਕਟਾਰ, ਇਕ ਗਾਤਰੇ ਰਿਹਾ ਪਾਈਆ। ਏਕਾ ਸ਼ਬਦ ਏਕਾ ਧਾਰ, ਏਕ ਏਕ ਰਿਹਾ ਚਲਾਈਆ । ਏਕਾ ਗੁਰ ਏਕਾ ਅਵਤਾਰ, ਏਕਾ ਖੇਲ ਖਿਲਾਈਆ। ਏਕਾ ਸਾਜਣ ਮੀਤ ਮੁਰਾਰ, ਸਖਾ ਸੁਹੇਲਾ ਇਕ ਅਖਵਾਈਆ । ਏਕਾ ਗੁਰ ਏਕਾ ਚੇਲਾ ਇਕ ਦਵਾਰ, ਏਕਾ ਮੰਗ ਮੰਗਾਈਆ। ਏਕਾ ਦਾਤਾ ਦਾਨੀ ਭਰੇ ਭੰਡਾਰ, ਏਕਾ ਖਾਲੀ ਰਿਹਾ ਕਰਾਈਆ। ਏਕਾ ਗੁਣਵੰਤਾ ਗੁਣ ਰਿਹਾ ਵਿਚਾਰ, ਗੁਣ ਅਵਗੁਣ ਵੇਖ ਵਖਾਈਆ। ਏਕਾ ਰੰਗ ਬਸੰਤਾ ਰਿਹਾ ਚਾੜ੍ਹ, ਏਕਾ ਚੋਲੀ ਰਿਹਾ ਰੰਗਾਈਆ। ਏਕਾ ਹਉਮੇ ਹੰਗਤਾ ਦੇਵੇ ਸਾੜ, ਹਰਿਜਨ ਸਾਚੇ ਮੇਲ ਮਿਲਾਈਆ। ਏਕਾ ਨਾਨਕ ਏਕਾ ਅੰਗਦ ਮਿਲਿਆ ਮੇਲ ਕੰਤ ਭਤਾਰ, ਏਕਾ ਸੇਜ ਹੰਢਾਈਆ। ਏਕਾ ਮੰਗਤਾ ਬਣੇ ਭਿਖਾਰ, ਏਕਾ ਝੋਲੀ ਅੱਗੇ ਡਾਹੀਆ। ਏਕਾ ਪੈਜ ਦੇਵੇ ਸਵਾਰ, ਏਕਾ ਗੁਰ ਵੱਡੀ ਵਡਿਆਈਆ। ਏਕਾ ਸ਼ਬਦ ਏਕਾ ਧੁਨ ਧੁਨਕਾਰ, ਏਕਾ ਨਾਦ
ਵਜਾਈਆ। ਏਕਾ ਸੁਨ ਇਕ ਸਮਾਧ, ਇਕ ਧਿਆਨ ਵਖਾਈਆ। ਏਕਾ ਬਾਣੀ ਬੋਧ ਅਗਾਧ, ਅਗਾਧ ਬੋਧ ਜਣਾਈਆ। ਏਕਾ ਏਕ ਰਸਨਾ ਰਹੇ ਅਰਾਧ, ਏਕਾ ਏਕ ਲਿਵ ਲਾਈਆ। ਏਕਾ ਏਕ ਮਾਧਵ ਮਾਧ, ਮੋਹਣ ਮੋਹਣੀ ਰੂਪ ਵਟਾਈਆ। ਏਕਾ ਏਕ ਸੰਤ ਸਾਧ, ਏਕਾ ਏਕ ਧੂਣੀਆਂ ਤਾਈਆ। ਏਕਾ ਏਕ ਹਰਿ ਸ਼ਬਦ ਹਰ ਰੱਖਣਾ ਯਾਦ, ਨਿਹਕਲੰਕਾ ਨਾਉਂ ਰਖਾਈਆ। ਜੁਗ ਜੁਗ ਸੁਣੇ ਲੱਖ ਚੁਰਾਸੀ ਤੇਰੀ ਫਰਿਆਦ, ਧਰਤ ਮਾਤ ਰਹੀ ਕੁਰਲਾਈਆ। ਜਨ ਭਗਤਾਂ ਦੇਵੇ ਸਾਚੀ ਦਾਦ, ਦੇਵਣਹਾਰ ਆਪ ਅਖਵਾਈਆ। ਹਰਿਜਨ ਸਾਚੇ ਲਏ ਲਾਧ, ਗੁਰ ਗੋਬਿੰਦਾ ਮੇਲ ਮਿਲਾਈਆ। ਸ਼ਬਦ ਡੋਰੀ ਲਏ ਬਾਂਧ, ਏਕਾ ਤੰਦਨ ਤੰਦ ਬੰਧਾਈਆ। ਖੇਲੇ ਖੇਲ ਆਦਿ ਜੁਗਾਦਿ, ਆਦਿ ਜੁਗਾਦੀ ਆਪ ਅਖਵਾਈਆ। ਕਲਜੁਗ ਅੰਤਮ ਦੇਵੇ ਦਾਦ, ਨਾਨਕ ਗੋਬਿੰਦ ਗਿਆ ਲਿਖਾਈਆ। ਖੇਲੇ ਖੇਲ ਹਰਿ ਬ੍ਰਹਿਮਾਦ, ਬ੍ਰਹਿਮੰਡ ਖੋਜ ਖੁਜਾਈਆ। ਮੇਟ ਮਿਟਾਏ ਜਗਤ ਵਿਵਾਦ, ਵਿਕਾਰ ਹੰਕਾਰ ਰਹਿਣ ਨਾ ਪਾਈਆ। ਪਕੜ ਉਠਾਏ ਨੌਂ ਨੌਂ ਨਾਥ, ਸਿਧ ਚੁਰਾਸੀ ਰਿਹਾ ਹਿਲਾਈਆ। ਈਸਾ ਮੂਸਾ ਛੱਡਣਾ ਸਾਥ, ਚਾਰ ਯਾਰੀ ਸੰਗ ਤੁੜਾਈਆ। ਸੀਆਂ ਵੰਡ ਵੰਡਾਏ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਗਿਆ ਲਿਖਾਈਆ । ਆਪ ਚਲਾਏ ਆਪਣੀ ਗਾਥ, ਸਤਿਜੁਗ ਸਾਚਾ ਮਾਰਗ ਲਾਈਆ। ਸੋਹੰ ਸੋ ਏਕਾ ਰਾਥ, ਰਥ ਰਥਵਾਹੀ ਆਪ ਅਖਵਾਈਆ। ਜਨ ਭਗਤਾਂ ਮਸਤਕ ਟਿੱਕਾ ਲਾਏ ਮਾਥ, ਜੋਤ ਨਿਰੰਜਣ ਲਿਲਾਟ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਮਾਰੇ ਠਾਠ, ਤਾਲ ਸੁਹਾਵਾ ਇਕ ਵਖਾਈਆ। ਲੇਖ ਚੁਕਾਏ ਤੀਰਥ ਅੱਠ ਸਾਠ, ਘਰ ਮੰਦਰ ਇਕ ਸੁਹਾਈਆ। ਸ਼ਬਦ ਘੋੜਾ ਦੇਵੇ ਸਾਚਾ ਰਾਠ, ਸੋਲਾਂ ਕਲੀਆਂ ਆਸਣ ਲਾਈਆ । ਨਾ ਕੋਈ ਪੂਜਾ ਨਾ ਕੋਈ ਪਾਠ, ਨਿਹਕਲੰਕ ਤੇਰੇ ਦਰਸ ਵੱਡੀ ਵਡਿਆਈਆ। ਲੇਖੇ ਲਾਏ ਹੱਡੀ ਤਿੰਨ ਸੌ ਸਾਠ, ਬਹੱਤਰ ਨਾੜ ਕਰੇ ਰੁਸ਼ਨਾਈਆ। ਆਪੇ ਗੇੜੇ ਕਾਇਆ ਉਲਟੀ ਲਾਠ, ਬਜਰ ਕਪਾਟੀ ਕੁੰਡਾ ਲਾਹੀਆ। ਚਰਨ ਦਵਾਰੇ ਇਕ ਇਕੱਠ, ਇਕ ਇਕੱਲਾ ਰਿਹਾ ਕਰਾਈਆ। ਅੰਤਮ ਮੇਲਾ ਨੱਠ ਨੱਠ, ਸਾਧਾਂ ਸੰਤਾਂ ਰਾਹ ਖਹਿੜਾ ਦਿਸ ਨਾ ਆਈਆ। ਤ੍ਰੈਗੁਣ ਮਾਇਆ ਪ੍ਰਭ ਤਪਾਏ ਮੱਠ, ਪੰਚ ਵਿਕਾਰਾ ਅਗਨੀ ਡਾਹੀਆ। ਸੰਮਤ ਚੌਦਾਂ ਕਰੇ ਚੱਠ, ਗੁਰਮੁਖ ਸਾਚੇ ਸੰਗ ਰਲਾਈਆ। ਆਪ ਤਪਾਇਆ ਜਗਤ ਵਖਾਇਆ ਏਕਾ ਮੱਠ, ਜੋਤੀ ਲੰਬੂ ਏਕਾ ਅਗਨੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ ਆਪ ਅਖਵਾਈਆ।
ਨਿਹਕਲੰਕ ਸ਼ਬਦ ਸਿਤਾਰ, ਏਕਾ ਏਕ ਵਜਾਇੰਦਾ। ਨਾਨਕ ਗਾਏ ਨਿਰੰਕਾਰ ਨਿਰੰਕਾਰ ਨਿਰੰਕਾਰ, ਨਿਰਗੁਣ ਵੇਖ ਵਖਾਇੰਦਾ। ਗੋਬਿੰਦ ਪਾਇਆ ਪੁਰਖ ਅਪਾਰ, ਪਰਮ ਪੁਰਖ ਸਮਾਇੰਦਾ। ਦੋਏ ਜੋੜ ਢਹਿ ਪਏ ਦਵਾਰ, ਨੇਤਰ ਨੀਰ ਵਹਾਇੰਦਾ। ਸਿੱਖੀ ਸਿਖਿਆ ਕਰ ਵਿਚਾਰ, ਸਤਿਗੁਰ ਸਾਚਾ ਸੀਸ ਝੁਕਾਇੰਦਾ। ਲਿਖਿਆ ਲੇਖ ਧੁਰ ਕਰਤਾਰ, ਨਾ ਕੋਈ ਮੇਟ ਮਿਟਾਇੰਦਾ। ਪੁਰੀ ਅਨੰਦ ਨਾ ਕੋਈ ਘਰ ਬਾਹਰ, ਅਨੰਦ ਅਨੰਦ ਗੁਰ ਚਰਨਾਂ ਇਕ ਵਖਾਇੰਦਾ। ਸ਼ਬਦ ਛੰਦ ਨਾ ਕੋਈ ਸੰਸਾਰ, ਬੰਦ ਬੰਦ ਨਾ ਕੋਈ ਕਟਾਇੰਦਾ। ਮਦਿਰਾ ਮਾਸ ਨਾ ਰਸਨਾ ਬੱਤੀ ਦੰਦ, ਗੁਰ ਗੋਬਿੰਦਾ ਤੀਰ ਚਲਾਇੰਦਾ। ਤੇਗ ਬਹਾਦਰ ਵਰ ਪਾਇਆ ਪਰਮਾਨੰਦ, ਨਿਜ ਰੂਪ ਆਪ ਸਮਾਇੰਦਾ। ਹਰਿਕ੍ਰਿਸ਼ਨ ਚੜ੍ਹਿਆ ਜਗਤ ਚੰਦ, ਬਾਲ ਬਾਲਾ ਸੇਵ ਕਮਾਇੰਦਾ। ਹਰਿ ਹਰਿ ਰਾਏ ਪ੍ਰਭ ਆਪ ਬਖ਼ਸ਼ੰਦ, ਬਖ਼ਸ਼ਣਹਾਰ ਦਇਆ ਕਮਾਇੰਦਾ। ਹਰਿਗੋਬਿੰਦ ਜੋਧਾ ਸੂਰ ਮਰਗਿੰਦ, ਆਸਣ ਸਿੰਘਾਸਣ ਇਕ ਵਿਛਾਇੰਦਾ। ਅਰਜਨ ਗੁਰ ਸਾਗਰ ਸਿੰਧ, ਬਾਣੀ ਬੋਧ ਗਿਆਨ ਧਿਆਨ ਇਕ ਦ੍ਰਿੜਾਇੰਦਾ। ਰਾਮ ਦਾਸ ਸਾਚਾ ਸਰ, ਪੁਰਖ ਅਬਿਨਾਸ਼ੀ ਵਸਿਆ ਘਰ, ਏਕਾ ਤਰਨੀ ਗਿਆ ਤਰ, ਸਰ ਸਰੋਵਰ ਇਕ ਸੁਹਾਇੰਦਾ। ਅਮਰਦਾਸ ਪਾਇਆ ਵਰ, ਨਾਰ ਸੁਹਾਗਣ ਸੋਹੇ ਦਰ, ਕੰਤ ਕੰਤੂਹਲ ਸੇਜ ਹੰਢਾਇੰਦਾ। ਅੰਗਦ ਅੰਗ ਗਿਆ ਲੱਗ, ਮਿਲਿਆ ਮੇਲ ਸੂਰੇ ਸਰਬੱਗ, ਕਲਜੁਗ ਮਾਇਆ ਅਗਨੀ ਨਾ ਗਿਆ ਦਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਨਿਰਗੁਣ ਨਾਨਕ ਗਿਆ ਗਾ, ਆਪਣਾ ਆਪ ਮੇਟ ਮਿਟਾ, ਪੁਰਖ ਅਬਿਨਾਸ਼ੀ ਦਰਸ਼ਨ ਪਾ, ਚਾਰ ਵਰਨਾਂ ਇਕ ਜਣਾ, ਨਿਹਕਲੰਕ ਤੇਰੀ ਓਟ ਰਖਾ, ਏਕਾ ਡੰਕ ਵਜਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਧਰਾਇੰਦਾ। (੦੬ ੭੦੭)
❋
ਜੋਤੀ ਜਾਮਾ ਹਰਿ ਨਿਰੰਕਾਰ, ਗੋਬਿੰਦ ਸੇਵਾ ਲਾਈਆ। ਸ਼ਬਦ ਖੰਡਾ ਤੇਜ਼ ਕਟਾਰ, ਏਕਾ ਹੱਥ ਫੜਾਈਆ। ਲੋਆਂ ਪੁਰੀਆਂ ਮਾਰੇ ਮਾਰ, ਨਾ ਸਕੇ ਕੋਈ ਬਚਾਈਆ। ਬ੍ਰਹਮਾ ਵਿਸ਼ਨੂੰ ਸ਼ਿਵ ਦੇਵਤ ਸੁਰ ਕਰੋੜ ਤੇਤੀਸਾ ਰੋਵਣ ਜ਼ਾਰੋ ਜ਼ਾਰ, ਨਾ ਦਿਸੇ ਕੋਈ ਸਹਾਈਆ। ਨੌਂ ਖੰਡ ਹਾਹਾਕਾਰ, ਸੱਤ ਦੀਪ ਰਹੇ ਕੁਰਲਾਈਆ। ਤ੍ਰੈਗੁਣ ਮਾਇਆ ਕਰ ਸ਼ੰਗਾਰ, ਬੈਠੀ ਕਜਲਾ ਪਾਈਆ। ਪੰਜ ਤੱਤ ਕਰੇ ਪਿਆਰ, ਜੂਠ ਝੂਠ ਕੁੜਮਾਈਆ। ਮਾਇਆ ਮਮਤਾ ਕਰ ਪਿਆਰ, ਹਉਮੇ ਰੋਗ ਗੋਦ ਉਠਾਈਆ। ਕਲਜੁਗ ਕੂੜੇ ਮਾਰੇ ਮਾਰ, ਚਾਰੋਂ ਕੁੰਟ ਡੰਕ ਵਜਾਈਆ। ਸਾਧ ਸੰਤ ਹੋਏ ਵਿਭਚਾਰ, ਹਰਿ ਹਰਿ ਦਰਸ ਕੋਈ ਨਾ ਪਾਈਆ। ਤੀਰਥ ਤੱਟਾਂ ਕਰ ਵਿਚਾਰ, ਸਾਚਾ ਹੱਟ ਨਾ ਕੋਈ ਜਣਾਈਆ। ਹਰਿ ਕਾ ਸ਼ਬਦ ਨਾ ਕਰੇ ਕੋਈ ਵਿਚਾਰ, ਘਰ ਘਰ ਬੈਠੇ ਕਰਨ ਪੜ੍ਹਾਈਆ। ਗ੍ਰੰਥੀ ਪੰਥੀ ਗਏ ਹਾਰ, ਨਾਨਕ ਗੋਬਿੰਦ ਦਰਸ ਨਾ ਪਾਈਆ। ਇਕ ਅਕੱਲਾ ਏਕੰਕਾਰ, ਅੱਠੇ ਪਹਿਰ ਜੋਤੀ ਜੋਤ ਡਗਮਗਾਈਆ। ਮਰੇ ਨਾ ਜੰਮੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾਈਆ। ਸ਼ਬਦ ਅਨਾਦ ਸੱਚੀ ਧੁਨਕਾਰ, ਧੁਰ ਦਰਬਾਰੇ ਰਿਹਾ ਵਜਾਈਆ। ਸੁਣੇ ਸੁਣਾਏ ਸੁਨਣੇਹਾਰ, ਸਮਰੱਥ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਥਨੀ ਕਥ ਕਥਾ ਆਪਣੀ ਆਪ ਕਰੇ ਜਣਾਈਆ। (੭-੩੬੫)
❋
ਹਰਿਜਨ ਹਰਿ ਹਰਿ ਪਾਇਆ, ਪਾਇਆ ਹਰਿ ਗੋਬਿੰਦ। ਸਹਿੰਸਾ ਰੋਗ ਮਿਟਾਇਆ, ਉਤਰੀ ਸਗਲੀ ਚਿੰਦ। ਹਉਮੇ ਰੋਗ ਜਲਾਇਆ, ਹਰਿ ਪਾਇਆ ਸਦ ਬਖ਼ਸ਼ਿੰਦ। ਤਾਮਸ ਤ੍ਰਿਸਨ ਗਵਾਇਆ, ਮਿਲਿਆ ਮੇਲ ਗੁਣੀ ਗਹਿੰਦ। ਏਕਾ ਰੰਗ ਰੰਗਾਇਆ, ਗੁਰਮੁਖ ਉਪਜਾਏ ਆਪ ਆਪਣੀ ਸਾਚੀ ਬਿੰਦ। ਜੋਤੀ ਜਾਮਾ ਭੇਖ ਵਟਾਇਆ, ਭਾਗ ਲਗਾਇਆ ਭਾਰਤ ਹਿੰਦ। ਸੰਬਲ ਨਗਰੀ ਧਾਮ ਸੁਹਾਇਆ, ਮਨਮੁਖ ਲਗਾਏ ਆਪਣੀ ਨਿੰਦ। ਗੁਰਮੁਖ ਨਿਰਮਲ ਜੋਤ ਕਰੇ ਰੁਸ਼ਨਾਇਆ, ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ। ਹਉਮੇ ਹੰਗਤਾ ਦੇਵੇ ਗੜ੍ਹ ਤੁੜਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ।
ਕਲਜੁਗ ਅੰਤਮ ਨੈਣ ਉਘਾੜਾ, ਨੇਤਰ ਨੀਰ ਵਹਾਇੰਦਾ। ਚਾਰੋਂ ਕੁੰਟ ਜੂਠੀ ਝੂਠੀ ਧਾੜਾ, ਨਾ ਕੋਈ ਸੰਗ ਨਿਭਾਇੰਦਾ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜਾ, ਏਕਾ ਨਾਅਰਾ ਲਾਇੰਦਾ। ਖ਼ੁਦੀ ਖ਼ੁਦਾਈ ਵੇਖ ਵਿਚਾਰਾ, ਭੇਖਾਧਾਰੀ ਭੇਖ ਵਟਾਇੰਦਾ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਗਏ ਹਾਰਾ, ਨਾ ਕੋਈ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਵਰ, ਦਰ ਸਾਚਾ ਇਕ ਸੁਹਾਇੰਦਾ ।
ਘਰ ਪਾਇਆ ਪੁਰਖ ਅਗੰਮ, ਸਗਲੀ ਚਿੰਤ ਮਿਟਾਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰੀ ਪਾਈਆ। ਪਵਣ ਸਵਾਸੀ ਲਏ ਨਾ ਦਮ, ਨਾ ਨੇਤਰ ਨੀਰ ਵਹਾਈਆ। ਜੁਗ ਜੁਗ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨਹਾਰ ਆਪ ਅਖਵਾਈਆ। ਜਨ ਭਗਤਾਂ ਦੇਵੇ ਸ਼ਬਦ ਸਰੂਪੀ ਸਾਚਾ ਤਮ,
ਤ੍ਰਿਸਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿ ਗੋਬਿੰਦ ਰੂਪ ਸਮਾਈਆ। (੭ ੨੦੫)
❋
ਹਰਿ ਮੰਦਰ ਹਰਿ ਵਸਿਆ, ਹਰਿ ਰੂਪ ਅਗੰਮ ਅਪਾਰ। ਹਰਿ ਮੰਦਰ ਹਰਿ ਵਸਿਆ, ਨਿਰਗੁਣ ਜੋਤ ਅਕਾਰ। ਹਰਿ ਮੰਦਰ ਹਰਿ ਹੱਸਿਆ, ਹਰਿ ਬੈਠ ਸੱਚੀ ਸਰਕਾਰ। ਹਰਿ ਮੰਦਰ ਹਰਿ ਆਵੇ ਨੱਸਿਆ, ਆਦਿ ਜੁਗਾਦੀ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕ ਲਏ ਅਵਤਾਰ।
ਨਿਹਕਲੰਕ ਹਰਿ ਅਵਤਾਰਾ, ਨਿਰਗੁਣ ਜੋਤ ਜਗਾਈਆ। ਪਰਗਟ ਹੋ ਵਿਚ ਸੰਸਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਲਿਖੇ ਅਪਰ ਅਪਾਰਾ, ਭੇਵ ਅਭੇਦਾ ਭੇਵ ਜਣਾਈਆ। ਨਾ ਕੋਈ ਜਾਣੇ ਜੀਵ ਗਵਾਰਾ, ਲੇਖਾ ਲਿਖਤ ਵਿਚ ਨਾ ਆਈਆ। ਕਰੇ ਖੇਲ ਹਰਿ ਨਿਰੰਕਾਰਾ, ਖੇਲਣਹਾਰ ਸ੍ਰਿਸ਼ਟ ਸਬਾਈਆ। ਇਕ ਅਕੱਲਾ ਏਕੰਕਾਰਾ, ਅਕਲ ਕਲ ਵਰਤਾਈਆ। ਆਦਿ ਪੁਰਖ ਅੰਤ ਆਦਿ ਗੁਰ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਪਾਵੇ ਸਾਰਾ, ਨਿਰਗੁਣ ਨਿਰਮਲ ਜੋਤੀ ਨੂਰ ਕਰੇ ਰੁਸ਼ਨਾਈਆ। ਨਿਰਮਲ ਜੋਤੀ ਜੋਤ ਅਕਾਲਾ, ਅਕਲ ਕਲ ਅਖਵਾਇੰਦਾ। ਪਰਗਟ ਹੋਏ ਦੀਨ ਦਿਆਲਾ, ਦੀਨਾਂ ਬੰਧਪ ਦਇਆ ਕਮਾਇੰਦਾ। ਹਰਿ ਮੰਦਰ ਵੇਖੇ ਧਰਮ ਸੱਚੀ ਧਰਮਸਾਲਾ, ਧਰਨੀ ਧਰਤ ਸੁਹਾਇੰਦਾ। ਅੰਮ੍ਰਿਤ ਵੇਖੇ ਸਰ ਸਰੋਵਰ ਇਕ ਉਛਾਲਾ, ਸਰ ਸਰੋਵਰ ਵੇਖ ਵਖਾਇੰਦਾ। ਗੁਰਮੁਖ ਵੇਖੇ ਸਾਚੇ ਲਾਲਾ, ਜੋਤੀ ਜੋਤ ਕਵਣ ਜਗਾਇੰਦਾ। ਕਵਣ ਦਵਾਰ ਫਲ ਲੱਗੇ ਡਾਲ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਆਪ ਅਖਵਾਇੰਦਾ।
ਹਰਿ ਮੰਦਰ ਹਰਿ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਸਰਬ ਜੀਆਂ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਚਰਨ ਧੂੜੀ ਬਖ਼ਸ਼ੇ ਸਾਚਾ ਮਜਨ, ਚਰਨ ਚਰਨੋਦਕ ਮੁੱਖ ਚੁਵਾਇਆ। ਸਦਾ ਸੁਹੇਲਾ ਇਕ ਅਕੇਲਾ ਆਪੇ ਹੋਇਆ ਪੜਦੇ ਕੱਜਣ, ਗੁਰ ਚੇਲਾ ਰੂਪ ਵਟਾਇਆ। ਵੇਖਣ ਆਏ ਠੱਗ ਸੱਜਣ, ਠੱਗ ਠਗੌਰੀ ਕਲਜੁਗ ਕਲਜੁਗ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਹਰਿ ਕੀ ਪੌੜੀ ਚਰਨ ਛੁਹਾਇਆ। (ਪਹਿਲੀ ਜੇਠ ੨੦੧੫ ਬਿ)
❋
ਲੱਖ ਚੁਰਾਸੀ ਵੇਖਣ ਆਇਆ, ਨਿਰਗੁਣ ਜੋਤੀ ਜਾਮਾ ਧਾਰ। ਗੁਰਮੁਖ ਸਾਚੇ ਪਰਖਣ ਆਇਆ, ਗੁਰ ਗੋਬਿੰਦ ਕਰ ਪਿਆਰ। ਲੱਖ ਚੁਰਾਸੀ ਵਿਚੋਂ ਰੱਖਣ ਆਇਆ, ਨਿਹਕਲੰਕੀ ਜਾਮਾ ਧਾਰ। ਸਤਿਜੁਗ ਸਾਚਾ ਮਾਰਗ ਦੱਸਣ ਆਇਆ, ਸੋਹੰ ਸ਼ਬਦ ਸੱਚਾ ਜੈਕਾਰ। ਲੱਸੀ ਵਿਚੋਂ ਮੱਖਣ ਵਰੋਲਣ ਆਇਆ, ਨਾਮ ਮਧਾਣਾ ਏਕਾ ਡਾਰ। ਘਰ ਘਰ ਅੰਦਰ ਡੂੰਘੀ ਕੰਦਰ ਫੋਲਣ ਆਇਆ, ਕਾਇਆ ਕੱਪੜ ਖੋਲ੍ਹ ਬੰਦ ਕਿਵਾੜ। ਗੁਰਮੁਖਾਂ ਅੰਦਰ ਆਪੇ ਬਹਿ ਬਹਿ ਬੋਲਣ ਆਇਆ, ਨਾਦ ਸੁਣਾਏ ਸੱਚੀ ਧੁੰਨਕਾਰ। ਧੁਰ ਦੀ ਪ੍ਰੀਤ ਗੁਰਮੁਖਾਂ ਉਤੋਂ ਘੋਲ ਘੋਲੀ ਘੋਲਣ ਆਇਆ, ਨਿਰਗੁਣ ਸਰਗੁਣ ਕਰ ਪਿਆਰ। ਕਾਇਆ ਚੋਲੀ ਆਪ ਬਦਲਾਵਣ ਆਇਆ, ਰੰਗ ਰੰਗੀਲਾ ਦੇਵੇ ਚਾੜ੍ਹ। ਗੁਰਮੁਖ ਜੁਗ ਜੁਗ ਵਿਛੜੇ ਮੇਲ ਮਿਲਾਵਣ ਆਇਆ,
ਕਲ ਕਲਕੀ ਲੈ ਅਵਤਾਰ। ਸੰਮਤ ਸਤਾਰਾਂ ਏਕਾ ਢੋਲਾ ਗਾਵਣ ਆਇਆ, ਉਚੀ ਕੂਕ ਕਰੇ ਪੁਕਾਰ। ਚਾਰ ਵਰਨਾਂ ਲੋਕਮਾਤ ਵਰੋਲਣ ਆਇਆ, ਖ਼ਾਕੀ ਖ਼ਾਕ ਪਾਵੇ ਸਾਰ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਕੰਡੇ ਤੋਲਣ ਆਇਆ, ਊਚ ਨੀਚ ਕਰੇ ਵਿਚਾਰ। ਰਾਜ ਰਾਜਾਨ ਸ਼ਾਹ ਸੁਲਤਾਨ ਜਗਤ ਖ਼ਜ਼ੀਨਾ ਫੋਲਣ ਆਇਆ, ਮਾਇਆ ਰਾਣੀ ਆਏ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਕਰੇ ਖ਼ੁਆਰ। · (੦੯--੮੧੮ ੮੧੯)
❋
ਕੀ ਨਿਹਕਲੰਕ ਪ੍ਰਭ ਤੇਰਾ ਨਾਮ, ਸਚ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਤਮਾਮ, ਹੁਕਮੇ ਅੰਦਰ ਹੁਕਮ ਵਰਤਾਈਆ। ਜਨ ਭਗਤਾਂ ਦੇਵਾਂ ਨਾਮ ਜਾਮ, ਪਿਆਲਾ ਅੰਮ੍ਰਿਤ ਇਕ ਵਖਾਈਆ। ਸਾਂਤਕ ਸਤਿ ਕਰ ਕੇ ਨਗਰ ਗਰਾਮ, ਕਾਇਆ ਖੇੜਾ ਵੱਜੇ ਵਧਾਈਆ। ਝਗੜਾ ਚੁੱਕੇ ਅੰਦਰ ਤਮਾਮ, ਤਮਾ ਰੋਗ ਨਾ ਕੋਇ ਸਤਾਈਆ। ਚਰਨ ਕਵਲ ਦਵਾਰ ਵਖਾਵਾਂ ਸਚ ਹਮਾਮ, ਅਸ਼ਨਾਨ ਇਕੋ ਇਕ ਕਰਾਈਆ। ਲੱਖ ਚੁਰਾਸੀ ਦਾ ਰਹੇ ਨਾ ਕੋਈ ਗੁਲਾਮ, ਬੰਦੀਖਾਨਾ ਦਿਆਂ ਤੁੜਾਈਆ। ਧੁਰ ਦਾ ਢੋਲਾ ਦੱਸ ਕਲਾਮ, ਕਾਇਨਾਤ ਵਿਚੋਂ ਬਾਹਰ ਕਢਾਈਆ। ਮਹਿਬੂਬ ਬਣ ਕੇ ਸਚ ਅਮਾਮ, ਆਮਦ ਆਪਣੀ ਦਿਆਂ ਸਮਝਾਈਆ। ਕਲਜੁਗ ਮੇਟ ਅੰਧੇਰੀ ਸ਼ਾਮ, ਸ਼ਮਾਂ ਭਗਤਾਂ ਦਿਆਂ ਜਗਾਈਆ। ਸਚ ਦਵਾਰੇ ਦੇ ਕੇ ਮਾਣ, ਮਮਤਾ ਮੋਹ ਦਿਆਂ ਮਿਟਾਈਆ । ਬਿਨ ਸੱਦਿਆਂ ਪੁੱਛਿਆਂ ਪਿਛੋਂ ਅੱਗੇ ਮਿਲਾਂ ਆਣ, ਅਗਲਾ ਆਪਣਾ ਰੰਗ ਵਖਾਈਆ। ਬਿਨ ਕਿਰਪਾ ਕਰੇ ਨਾ ਕੋਇ ਪਛਾਣ, ਪਸ਼ਚਾਤਾਪ ਸਰਬ ਲੋਕਾਈਆ। ਨਿਹਕਲੰਕ ਜੋਤ ਧਾਰ ਨਾਮ ਰੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ੈਤਾਨ ਸਾਰੇ ਦਿਆਂ ਮਿਟਾਈਆ। (੧੯--੪੦੫)
❋
ਕਲਜੁਗ ਅੰਤਮ ਰੂਪ ਅਗੰਮ, ਸੋ ਪੁਰਖ ਨਿਰੰਜਣ ਆਪ ਧਰਾਈਆ। ਨਾ ਮਰੇ ਨਾ ਪਏ ਜੰਮ, ਹਰਖ਼ ਸੋਗ ਨਾ ਕੋਇ ਰਖਾਈਆ। ਨਾ ਖ਼ੁਸ਼ੀ ਨਾ ਕੋਇ ਗ਼ਮ, ਚਿੰਤਾ ਰੂਪ ਨਾ ਕੋਇ ਵਟਾਈਆ। ਬੁਧ ਮਤ ਨਾ ਕੋਇ ਮਨ, ਪੰਜ ਤੱਤ ਨਾ ਕੋਇ ਰਖਾਈਆ। ਹੱਥ ਮੂੰਹ ਨਾ ਨੱਕ ਕੰਨ, ਪੈਰੀਂ ਚਲ ਨਾ ਪੰਧ ਮੁਕਾਈਆ । ਮਾਤ ਪਿਤ ਨਾ ਜਨਨੀ ਜਨ, ਸਾਕ ਸੱਜਣ ਸੈਣ ਨਾ ਕੋਇ ਜ਼੧੮
ਭਾਈਆ। ਮਾਲ ਖ਼ਜ਼ਾਨਾ ਨਾ ਕੋਇ ਧਨ, ਦੌਲਤ ਹੱਥ ਨਾ ਕੋਇ ਰਖਾਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਮੰਦਰ ਮਠ ਨਾ ਕੋਇ ਬਣਾਈਆ। ਨਾ ਕੋਈ ਘੜੇ ਨਾ ਦੇਵੇ ਭੰਨ, ਨਾ ਕੋਈ ਸਕੇ ਡੰਨ ਲਗਾਈਆ। ਨਾ ਕੋਈ ਕਰੇ ਖੰਨ ਖੰਨ, ਨਾ ਕੋਈ ਵੰਡਨ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਨਿਰਗੁਣ ਚੜ੍ਹੇ ਸਾਚਾ ਚੰਨ, ਜਗਤ ਅੰਧੇਰਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ।
ਕਲਜੁਗ ਪਰਦਾ ਚੁੱਕਣਾ, ਕਲ ਕਲਕੀ ਲੈ ਅਵਤਾਰ। ਚਾਰੋਂ ਕੁੰਟ ਸਿੰਘ ਸ਼ੇਰ ਹੋ ਹੋ ਬੁੱਕਣਾ, ਪੁਰਖ ਅਬਿਨਾਸ਼ੀ ਖੇਲ ਅਪਾਰ। ਸ਼ਬਦ ਅਗੰਮੀ ਹੋ ਹੋ ਉਠਣਾ, ਨਵ ਨੌਂ ਕਰੇ ਜੈਕਾਰ। ਜੂਠਾ ਝੂਠਾ ਧਨ ਸਭ ਦਾ ਲੁੱਟਣਾ, ਰਹਿਣ ਨਾ ਪਾਏ ਵਿਚ ਸੰਸਾਰ। ਮਾਇਆ ਮਮਤਾ ਬੂਟਾ ਸੁੱਕਣਾ, ਜਲ ਸਿੰਚ ਨਾ ਕਰੇ ਕੋਇ ਪਿਆਰ। ਕਾਮ ਕਰੋਧ ਫੜ ਫੜ ਕੁੱਟਣਾ, ਸ਼ਬਦ ਖੰਡਾ ਏਕਾ ਮਾਰ। ਜਨ ਭਗਤਾਂ ਉਪਰ ਆਪੇ ਤੁੱਠਣਾ, ਦੇਵੇ ਦਰਸ ਦਰਸ ਦੀਦਾਰ। ਅੰਮ੍ਰਿਤ ਜਾਮ ਪਿਆਏ ਘੁੱਟਨਾ, ਕਾਇਆ ਕਰੇ ਠੰਡੀ ਠਾਰ।
ਲੱਖ ਚੁਰਾਸੀ ਫੜ ਫੜ ਕੁਸਣਾ, ਏਕਾ ਮਾਰੇ ਮਾਰਨਹਾਰਾ ਮਾਰ। ਰਾਏ ਧਰਮ ਸਭ ਨੂੰ ਪੁੱਛਣਾ, ਕਿਉਂ ਭੁਲਿਆ ਹਰਿ ਨਿਰੰਕਾਰ। ਹਰਿ ਕਾ ਤੀਰ ਨਿਸ਼ਾਨਾ ਕਦੇ ਨਾ ਉਕਣਾ, ਗੋਬਿੰਦ ਚਿੱਲੇ ਰਿਹਾ ਚਾੜ੍ਹ। ਬੀਸ ਅਠਾਰਾਂ ਏਕਾ ਚੁੱਕਣਾ, ਦੋ ਜਹਾਨਾਂ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਨਾਉਂ ਰੱਖੇ ਨਿਹਕਲੰਕ ਨਰਾਇਣ ਨਰ ਅਵਤਾਰ।
ਰੱਖਿਆ ਨਾਉਂ ਨਿਹਕਲੰਕ, ਨਾਨਕ ਗੋਬਿੰਦ ਗਏ ਜਸ ਗਾਈਆ। ਵੇਦ ਵਿਆਸਾ ਵੇਖੇ ਅੰਤ, ਪਾਰਬ੍ਰਹਮ ਦਏ ਵਖਾਈਆ। ਈਸਾ ਮੇਲੇ ਸਾਚਾ ਕੰਤ, ਬੈਠਾ ਓਟ ਤਕਾਈਆ। ਮੁਹੰਮਦ ਚੌਦਾਂ ਸਦੀਆਂ ਗਣੇ ਗਣਤ, ਲਿਖ ਲਿਖ ਲੇਖਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਕਰੇ ਰੁਸ਼ਨਾਈਆ।
ਨਿਹਕਲੰਕ ਨਾਉਂ ਸੁਲਤਾਨਾ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਾਵਨ ਆਪਣਾ ਰੂਪ ਧਰਾਇੰਦਾ। ਰਾਮਾ ਰਾਮ ਰਾਮ ਮਰਦਾਨਾ, ਰਾਵਣ ਗੜ੍ਹ ਹੰਕਾਰ ਤੁੜਾਇੰਦਾ। ਕਾਹਨਾ ਕ੍ਰਿਸ਼ਨ ਕ੍ਰਿਸ਼ਨ ਪਰਧਾਨਾ, ਰਥ ਰਥਵਾਹੀ ਰਥ ਚਲਾਇੰਦਾ। ਈਸਾ ਮੂਸਾ ਬੱਧਾ ਗਾਨਾ, ਸਾਚਾ ਸਗਨ ਮਨਾਇੰਦਾ। ਹੱਥੀਂ ਫੜੇ ਮੁਹੰਮਦ ਗ਼ੁਲਾਮਾ, ਏਕਾ ਬੰਧਨ ਹਰਿ ਹਰਿ ਪਾਇੰਦਾ। ਅੱਲਾ ਰਾਣੀ ਤੋੜੇ ਮਾਣਾ, ਸ਼ਬਦ ਨਿਸ਼ਾਨਾ ਇਕ ਚਲਾਇੰਦਾ । ਚਾਰੋਂ ਕੁੰਟ ਵੇਖੇ ਮਾਰ ਧਿਆਨਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਲਾਇੰਦਾ।
ਨਿਹਕਲੰਕ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਧਾਰ ਚਲਾਈਆ । ਜੋਤੀ ਜੋਤ ਜੋਤ ਪਰਕਾਸ਼ਾ, ਪਰਕਾਸ਼ ਪਰਕਾਸ਼ ਰੂਪ ਧਰਾਈਆ। ਆਦਿ ਜੁਗਾਦਿ ਨਾ ਕਦੇ ਵਿਨਾਸਾ, ਜੁਗ ਜੁਗ ਆਪਣੀ ਚਾਲ ਚਲਾਈਆ। ਕਲਜੁਗ ਵੇਖੇ ਖੇਲ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਈਆ। ਗੁਰਮੁਖ ਵਿਰਲਾ ਪ੍ਰਭ ਮਿਲਣ ਦੀ ਰੱਖੇ ਆਸਾ, ਨਿਜ ਆਤਮ ਬੈਠਾ ਧਿਆਨ ਲਗਾਈਆ। ਸਤਿਗੁਰ ਪੂਰਾ ਦੇਵੇ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਅੰਮ੍ਰਿਤ ਭਰੇ ਕਾਇਆ ਕਾਸਾ, ਸਚ ਪਿਆਲਾ ਹੱਥ ਫੜਾਈਆ। ਨਿਜ ਮੰਦਰ ਕਰ ਕਰ ਵਾਸਾ, ਨਿਜ ਗ੍ਰਹਿ ਦਏ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਲਏ ਉਠਾਈਆ।
ਜੁਗ ਜੁਗ ਹਰਿਜਨ ਮਿਲੰਨਾ, ਹਰਿ ਮੇਲੇ ਬੇਪਰਵਾਹ। ਸ਼ੌਹ ਦਰਯਾਏ ਬੇੜਾ ਬੰਨਾ, ਬੇੜਾ ਬੰਨ੍ਹੇ ਬਣ ਮਲਾਹ। ਏਕਾ ਰਾਗ ਸੁਣਾਇਆ ਕੰਨਾ, ਰਾਗ ਅਨਾਦੀ ਧੁਨ ਵਜਾ। ਏਕਾ ਜੋਤ ਚੜ੍ਹਾਇਆ ਚੰਨਾ, ਜੋਤ ਨਿਰੰਜਣ ਕਰ ਰੁਸ਼ਨਾ। ਏਕਾ ਪੁਰਖ ਅਬਿਨਾਸ਼ੀ ਮੰਨਾ, ਗੁਰਮੁਖ ਸੱਚੇ ਲਏ ਮਨਾ। ਮਨਮੁਖ ਜੀਵ ਆਤਮ ਅੰਨ੍ਹਾ, ਹਰਿ ਕਾ ਭੇਵ ਨਾ ਸਕੇ ਪਾ। ਰਾਏ ਧਰਮ ਦਏ ਡੰਨਾ, ਦੇਵੇ ਡੰਨ ਅੰਤ ਸਜ਼ਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹ। (੧੦ ੫੬੦)
❋
ਸਾਚੀ ਵਿਦਿਆ ਹਰਿ ਜੂ ਢੋਲਾ, ਏਕਾ ਆਖ ਸੁਣਾਇੰਦਾ। ਜਿਸ ਵਖਾਇਆ ਗੋਬਿੰਦ ਹੋਲਾ, ਸੋ ਆਪਣਾ ਸੁੱਤ ਨਾਲ ਰਲਾਇੰਦਾ। ਨਿਰਗੁਣ ਤੋਲਾ ਨਾਨਕ ਨਾਮ ਸਚ ਦੁਆਰਾ ਇਕੋ ਖੋਲ੍ਹਾ, ਹਰਿ ਸ਼ਬਦੀ ਸੁੱਤ ਵਸਾਇੰਦਾ। ਆਪੇ ਬਣਿਆ ਭਾਲਾ ਭੋਲਾ, ਦਿਸ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਕਰਿਆ ਉਹਲਾ, ਪੂਰਨ ਕਹਿ ਕਹਿ ਨਾਮ ਸੁਣਾਇੰਦਾ। ਵੇਖੋ ਹਰਿ ਜੀ ਖੇਲ ਖੇਲਾ, ਗੋਬਿੰਦ ਭੌ ਚੁਕਾਇੰਦਾ। ਚਾਰੋਂ
ਕੁੰਟ ਪੈਂਦਾ ਰੌਲਾ, ਹਰਿ ਹਰਿ ਨਜ਼ਰ ਕਿਸੇ ਨਾ ਆਇੰਦਾ। ਸਿਖ ਕਹਿੰਦੇ ਸਾਡੇ ਨਾਲ ਕਰ ਕੇ ਗਿਆ ਕੌਲਾ, ਅੰਤਮ ਕਲ ਮੇਲ ਮਿਲਾਇੰਦਾ । ਪੰਡਤ ਕਹਿੰਦੇ ਬ੍ਰਹਿਮਣ ਗੌੜ ਉਚੇ ਟਿੱਲੇ ਪਰਬਤ ਵਸਿਆ ਉਹਲਾ, ਆਪਣਾ ਪੜਦਾ ਪਾਇੰਦਾ। ਮੁੱਲਾ ਸ਼ੇਖ਼ ਕਹਿੰਦੇ ਸਾਡਾ ਮੌਲਾ, ਇਕ ਅਮਾਮ ਵੇਸ ਵਟਾਇੰਦਾ । ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਵਸਾਂ ਉਹਲਾ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁੱਤ ਸੱਜਣ ਤੇਰਾ ਕਰੇ ਵਿਹਾਰ, ਲੋਕਮਾਤ ਹਰਿ ਸਾਚੀ ਕਾਰ, ਸਚ ਦੁਆਰਾ ਅਗੰਮ ਅਪਾਰ, ਪੁਰਖ ਅਬਿਨਾਸ਼ੀ ਆਪ ਬਣਾਇੰਦਾ । (੧੧--੮੫੧)
❋
ਗੋਦਾਵਰੀ ਪ੍ਰਭ ਗੋਦ ਸੁਲਾਏ। ਅੰਤਮ ਅੰਤ ਗੁਰ ਗੋਬਿੰਦ ਚਰਨ ਟਿਕਾਏ। ਵੇਲੇ ਅੰਤ ਦਸਮ ਗੁਰ ਇਹ ਸ਼ਬਦ ਅਲਾਏ। ਆਪਣੀ ਜੋਤ ਆਪੇ ਆਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿਚ ਮਾਝੇ ਦੇਸ ਧਰਾਏ। ਗੁਰ ਗੋਬਿੰਦ ਇਹ ਸ਼ਬਦ ਲਿਖਾਇਆ। ਆਪਣਾ ਅੰਤਮ ਅੰਤ ਦਿਸਾਇਆ। ਨਿਹਕਲੰਕ ਦੀ ਓਟ ਰਖਾਇਆ। ਅੰਤਕਾਲ ਕਲਜੁਗ ਪਰਗਟ ਜੋਤ, ਫਤਹਿ ਡੰਕ ਪ੍ਰਭ ਆਏ ਵਜਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਤੇਰਾ ਹੋਏ ਸਹਾਇਆ। (੨--੩੧)
❋
ਹਰਿ ਕਲਕੀ ਅਵਤਾਰ, ਜੋਤ ਜਗਾਇੰਦਾ। ਹਰਿ ਕਲਕੀ ਅਵਤਾਰ, ਭੇਖ ਵਟਾਇੰਦਾ। ਹਰਿ ਕਲਕੀ ਅਵਤਾਰ, ਲੇਖ ਲਿਖਾਇੰਦਾ। ਹਰਿ ਕਲਕੀ ਅਵਤਾਰ, ਵੇਖ ਵਖਾਇੰਦਾ। ਹਰਿ ਕਲਕੀ ਅਵਤਾਰ, ਗੋਬਿੰਦ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਤੋੜਾ ਇਕ ਵਖਾਇੰਦਾ।
ਹਰਿ ਕਲਕੀ ਅਵਤਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਪਾਰ, ਅਕਲ ਕਲਾ ਵਰਤਾਇਆ। ਗੁਰ ਚੇਲੇ ਪਾਵੇ ਸਾਰ, ਸਾਰੰਗ ਧਰ ਆਪ ਹੋ ਆਇਆ। ਮੇਲੇ ਮੇਲ ਨਾਮ ਦਰਬਾਰ, ਦਰ ਦਰਬਾਰੀ ਇਕ ਅਖਵਾਇਆ। ਸੱਜਣ ਸੁਹੇਲੇ ਲਏ ਤਾਰ, ਤਾਰਨਹਾਰਾ ਸ੍ਰਿਸ਼ਟ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ।
ਕਲਗੀ ਧਰ ਹਰਿ ਅਵਤਾਰ, ਜਾਗਰਤ ਜੋਤ ਜਗਾਈਆ। ਜੋਤ ਸਰੂਪੀ ਕਰ ਉਜਿਆਰ, ਕਲਜੁਗ ਰੈਣ ਅੰਧੇਰੀ ਰਿਹਾ ਮਿਟਾਈਆ। ਸ਼ਬਦ ਸਰੂਪੀ ਇਕ ਜੈਕਾਰ, ਚਾਰੋਂ ਕੁੰਟ ਰਿਹਾ ਕਰਾਈਆ। ਸਤਿਜੁਗ ਸਾਚਾ ਵਣਜ ਵਪਾਰ, ਆਪ ਆਪਣਾ ਨਾਉਂ ਰਖਾਈਆ। ਸੰਮਤ ਚੌਦਾਂ ਬੰਨ੍ਹੇ ਧਾਰ, ਸਤਿ ਪੁਰਖ ਨਿਰੰਜਣ ਹੱਥ ਵਡਿਆਈਆ। ਗੁਰਮੁਖ ਸਾਚੇ ਕਰ ਪਿਆਰ, ਸਾਚੀ ਸਿਖਿਆ ਰਿਹਾ ਸਿਖਾਈਆ। ਏਕਾ ਇਕੀ ਏਕਾ ਵਾਰ, ਇਕ ਇਕੇਲਾ ਰਿਹਾ ਪਾਈਆ। ਗੁਰ ਗੋਬਿੰਦਾ ਬਣ ਭਿਖਾਰ, ਦਰ ਦਵਾਰਾ ਮੰਗ ਮੰਗਾਈਆ। ਕਲਜੁਗ ਤੇਰੀ ਅੰਤਮ ਵਾਰ, ਪੂਰਬ ਲਹਿਣਾ ਝੋਲੀ ਪਾਈਆ। ਸ਼ਬਦ ਗਹਿਣਾ ਤਨ ਸ਼ਿੰਗਾਰ, ਅਸਤਰ ਸ਼ਸਤਰ ਵੇਖ ਵਖਾਈਆ। ਚਿੱਟਾ ਅਸਵ ਕਰ ਤਿਆਰ, ਆਸਣ ਸਿੰਘਾਸਣ ਇਕ ਵਿਛਾਈਆ। ਪਰਗਟ ਹੋਏ ਸ਼ਾਹ ਅਸਵਾਰ, ਵਾਗ ਆਪਣੇ ਹੱਥ ਰਖਾਈਆ। ਸਚਖੰਡੀ ਖੋਲ੍ਹ ਆਪ ਦਵਾਰ, ਲੋਕਮਾਤੀ ਰਾਹ ਤਕਾਈਆ। ਆਪੇ ਜਾਣੇ ਆਰ ਪਾਰ ਕਿਨਾਰ, ਮੰਝਧਾਰ ਵੇਖ ਵਿਖਾਈਆ। ਸਵੇਰ ਸੰਞ ਸੂਰਜ ਚੰਨ ਸਿਤਾਰ, ਬੈਠੇ ਮੁਖ ਛੁਪਾਈਆ। ਆਪ ਵਜਾਏ ਕਾਲ ਨਗਾਰ, ਏਕਾ ਡੌਰੂ ਰਿਹਾ ਵਾਹੀਆ। ਧਰਮ ਰਾਏ ਦਰ ਬਣ ਭਿਖਾਰ, ਬੈਠਾ ਸੀਸ ਝੁਕਾਈਆ।
ਲਾੜੀ ਮੌਤ ਕਰ ਤਿਆਰ, ਹੱਥੀਂ ਮਹਿੰਦੀ ਰਿਹਾ ਲਾਲ ਰੰਗਾਈਆ। ਨੈਣ ਕੱਜਲ ਪਾਇਆ ਭਾਰ, ਸੀਸ ਮੈਂਢੀ ਰਿਹਾ ਗੁੰਦਾਈਆ। ਨਾਰ ਕੰਨਿਆ ਹੋਈ ਮੁਟਿਆਰ, ਵਰ ਢੂੰਡੇ ਸ੍ਰਿਸ਼ਟ ਸਬਾਈਆ। ਲੱਖ ਚੁਰਾਸੀ ਵੇਖੇ ਕੰਤ ਭਤਾਰ, ਕਵਣ ਹਾਣੀਆਂ ਹਾਣ ਮਿਲਾਈਆ। ਉਚੇ ਟਿੱਲੇ ਪਰਬਤ ਸੁਹਾਏ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੇਰਾ ਪਾਈਆ। ਧਰਤ ਮਾਤ ਤੇਰਾ ਵੇਖ ਅਖਾੜ, ਸੂਰਬੀਰਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਗੀ ਧਰ ਆਪ ਅਖਵਾਈਆ।
ਕਲਗੀ ਧਰ ਹਰਿ ਜਗਦੀਸਾ, ਜਗਤ ਜੋਗ ਵਖਾਇੰਦਾ। ਖੇਲੇ ਖੇਲ ਬੀਸ ਇਕੀਸਾ, ਰਾਗ ਛਤੀਸਾ ਮੇਟ ਮਿਟਾਇੰਦਾ। ਨਾ ਕੋਈ ਕੁਰਾਨ ਅੰਜ਼ੀਲ ਹਦੀਸਾ, ਨਾ ਕੋਈ ਸਬਕ ਪੜ੍ਹਾਇੰਦਾ। ਰਾਜ ਰਾਜਾਨ ਨਾ ਕੋਈ ਛੱਤਰ ਰੱਖੇ ਸੀਸਾ, ਤਖ਼ਤ ਤਾਜ ਨਾ ਕੋਈ ਹੰਢਾਇੰਦਾ। ਲਿਖਿਆ ਲੇਖ ਚੁੱਕੇ ਵਿੱਚ ਉਨੀਸਾ, ਅਹਿਨਲ ਹੱਕ ਪ੍ਰਭ ਝੋਲੀ ਪਾਇੰਦਾ। (੧੭ ਹਾੜ ੨੦੧੫ )
❋
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਜੋਤ ਸਰੂਪੀ ਜਾਮਾ ਪਾਇਆ। ਅੰਤਮ ਅੰਤ ਆਪ ਕਰਾਵਣਾ। ਆਪ ਆਪਣਾ ਭੇਖ ਮਿਟਾਵਣਾ। ਨਿਹਕਲੰਕ ਪ੍ਰਭ ਨਾਮ ਰਖਾਵਣਾ। ਜੋਤ ਸਰੂਪੀ ਵਿਚ ਮਾਤ ਕਰਮ ਕਮਾਵਣਾ। ਮੇਟ ਮਿਟਾਏ ਆਪ ਖਪਾਏ ਅੰਜ਼ੀਲ ਕੁਰਾਨ ਅੰਤਮ ਜੁਗ ਰਹਿਣ ਨਾ ਪਾਏ, ਮਾਣ ਗਵਾਏ ਵੇਦ ਪੁਰਾਨਾ। ਸਤਿਜੁਗ ਸਾਚਾ ਮਾਰਗ ਲਾਏ, ਬੇਮੁਖ ਖਪਾਏ ਗੁਰਸਿਖ ਉਪਜਾਏ, ਸੋਹੰ ਸਾਚਾ ਸ਼ਬਦ ਵਰਤਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰਮ ਵਿਚ ਮਾਤ ਆਪ ਕਰਾਵਣਾ।
ਆਪਣਾ ਕਰਮ ਆਪ ਕਰਾਏ। ਜੁਗੋ ਜੁਗ ਪ੍ਰਭ ਜੋਤ ਪਰਗਟਾਏ। ਮਾਤ ਪਤਾਲ ਅਕਾਸ਼ ਸਦ ਰਹਾਏ। ਜੋਤ ਸਰੂਪੀ ਸਰਬ ਸਮਾਏ। ਵਡ ਵਡ ਭੂਪੀ ਪ੍ਰਭ ਆਪ ਅਖਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ।
ਨਿਹਕਲੰਕ ਜੋਤ ਨਿਰੰਕਾਰ। ਨਿਹਕਲੰਕ ਇਕ ਕਰਤਾਰ। ਨਿਹਕਲੰਕ ਆਪ ਅਧਾਰ। ਨਿਹਕਲੰਕ ਜੋਤ ਸਰੂਪ ਜੁਗੋ ਜੁਗ ਵਿਚ ਮਾਤ ਲਏ ਅਵਤਾਰ । ਨਿਹਕਲੰਕ ਜੋਤ ਨਿਰੰਕਾਰਾ। ਨਿਹਕਲੰਕ ਰੂਪ ਅਪਾਰਾ। ਨਿਹਕਲੰਕ ਰਾਮ ਅਵਤਾਰਾ । ਨਿਹਕਲੰਕ ਜੋਤ ਗਿਰਧਾਰਾ। ਨਿਹਕਲੰਕ ਸਰਬ ਅਧਾਰਾ। ਨਿਹਕਲੰਕ ਜੁਗੋ ਜੁਗ ਪਰਗਟ ਜੋਤ ਵਿਚ ਮਾਤ ਲਏ ਅਵਤਾਰਾ।
ਨਿਹਕਲੰਕ ਜੋਤ ਅਕਾਰੇ। ਨਿਹਕਲੰਕ ਸਦ ਨਿਰਾਹਾਰੇ। ਨਿਹਕਲੰਕ ਆਪ ਮੁਰਾਰੇ। ਨਿਹਕਲੰਕ ਕ੍ਰਿਸ਼ਨ ਮੁਰਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਅੰਤਮ ਜੁਗ ਜਾਮਾ ਵਿਚ ਮਾਤ ਦੇ ਧਾਰੇ।
ਨਿਹਕਲੰਕ ਏਕਾ ਅੰਕ। ਨਿਹਕਲੰਕ ਏਕਾ ਡੰਕ। ਨਿਹਕਲੰਕ ਜੋਤ ਅਟੰਕ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਏ ਹਰਸ ਮਿਟਾਏ ਆਪ ਕਢਾਏ ਆਤਮ ਸ਼ੰਕ। (੧੫ ਸਾਵਣ ੨੦੦੯)
❋
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਜਪਾਏ ਇਕ ਕਰਾਏ ਇਕ ਧਰਾਏ ਇਕ ਵਰਤਾਏ ਏਕਾ ਏਕ ਏਕ ਹੋ ਜਾਏ। ਦੂਸਰ ਕੋਈ ਰਹਿਣ ਨਾ ਪਾਏ। ਰਾਓ ਰੰਕ ਇਕ ਥਾਂ ਬਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕ ਨਿਹ ਕਲ ਨਾਉਂ ਰਖਾਏ।
ਨਿਹਕਲੰਕ ਨਿਹਕਲੰਕ ਨਿਹਕਲੰਕ ਅਗਨ ਮੇਂਹ। ਸ੍ਰਿਸ਼ਟ ਸ੍ਰਿਸ਼ਟ ਸ੍ਰਿਸ਼ਟ ਸਰਬ ਥੇਹ। ਕਲਜੁਗ ਜੀਵ ਹੋਏ ਖੇਹ। ਇਸ ਹੱਥ ਦੇ ਇਸ ਹੱਥ ਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਮ ਆਪ ਕਰੇ। (੧੫ ਸਾਵਣ ੨੦੦੯ ਬਿ)
❋
ਨਿਹਕਲੰਕ ਤੇਰਾ ਦਰ। ਨਿਹਕਲੰਕ ਸਾਚਾ ਘਰ। ਨਿਹਕਲੰਕ ਜੋਤ ਹਰਿ। ਨਿਹਕਲੰਕ ਗੁਰਮੁਖ ਮੰਗਣ ਤੇਰਾ ਦਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਸਤੂਆਣਾ ਉਪਜਾਵੇ ਸਾਚਾ ਸਰ। (੧੫ ਸਾਵਣ ੨੦੦੯ ਬਿ)
❋
ਈਸ਼ਰ ਜੋਤ ਜਗਤ ਮੇਂ ਆਏ, ਜੁਗੋ ਜੁਗ ਇਹ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗ ਜੁਗ ਵੇਸ ਵਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਸਰਗੁਣ ਨਿਰਗੁਣ ਮਾਹਿ ਉਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾਤਾਲ ਆਕਾਸ਼ ਮਾਤ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਕਾਰ ਦਾਤਾਰ ਬ੍ਰਹਮਾ ਪ੍ਰਗਟਇਓ। ਈਸ਼ਰ ਜੋਤ ਜਗਤ ਮੇਂ ਆਏ, ਸ਼ਿਵ ਸ਼ੰਕਰ ਦੇਹ ਪਲਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਮੋਹਣੀ ਰੂਪ ਹੋ ਸ਼ਿਵ ਭੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗ ਪ੍ਰਮਾਣ ਪਾਏ ਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਰੇਤੇ ਰਾਮ ਰਘੁਬੰਸ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਸਖੀ ਦਾਨ ਦੁਵਾਪਰ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੁਵਾਪਰ ਕ੍ਰਿਸ਼ਨ ਮੁਰਾਰ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾ ਮਾਇਆ ਸਭ ਜਗਤ ਭੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲਜੁਗ ਕਾਰ ਕਰਨ ਪ੍ਰਭ ਬਿਗਸਾਇਓ। ਈਸ਼ਰ ਜੋਤ ਜਗਤ ਮੇਂ ਆਏ, ਘਨਕਪੁਰੀ ਨੂੰ ਭਾਗ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਪ੍ਰਗਟ ਹੋ ਨਿਰੰਕਾਰ ਨਿਹਕਲੰਕ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ।
ਈਸ਼ਰ ਜੋਤ ਜਗਤ ਮੇਂ ਆਏ, ਛੱਡ ਦੇਹ ਪ੍ਰਭ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗੋ ਜੁਗ ਇਹ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇਂ ਆਏ, ਲਜਿਆ ਰੱਖਣ ਭਗਤ ਦੀ ਨਾਉਂ ਅਨੇਕ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਾਲ ਅਵਸਥਾ ਧਰੂ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖੇ ਪ੍ਰਹਿਲਾਦ, ਨਰ ਸਿੰਘ ਨਰਾਇਣ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋਏ ਬਾਵਨ ਰੂਪ ਘਰ ਜਾਏ ਬਲ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖੇ ਅਮਰੀਕ ਚੱਕਰ ਸੁਦਰਸ਼ਨ ਬਾਣ ਚਲਾਇਓ । ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਨਾਮ ਗਿਆਨ ਜਨਕ ਭਗਤ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ, ਜੋੜੀ ਜੋੜ ਖੜਾਉਂ ਹਰੀ ਚੰਦ ਸਮਝਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਬਿਦਰ ਘਰ ਭੋਗ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੁਦਾਮਾ ਦਲਿਦਰੀ ਗਲੇ ਲਗਾਇਓ।
ਈਸ਼ਰ ਜੋਤ ਜਗਤ ਮੇਂ ਆਏ, ਨਾਮ ਦਿਉ ਦੇ ਛੱਪਰ ਛਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੈ ਦਿਉ ਦੇ ਲੇਖ ਲਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਰਮੁਖ ਬੈਣੀ ਭਗਤ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਰਵਦਾਸ ਚੁਮਾਰ ਆ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਸਦਨਾ ਤਾਰ ਕਸਾਈ ਸੈਣ ਰੂਪ ਦਰਸਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਆਪਣਾ ਨਾਮ ਭਗਤ ਕਬੀਰ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਰੋਪਤੀ ਲੱਜਿਆ ਆਣ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਿਨ ਭਗਤਾਂ ਕਿਸੇ ਦਰਸ ਨਾ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋ ਪ੍ਰਤੱਖ ਧੰਨੇ ਕਾ ਭੋਗ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਸੋ ਜਾਣੇ ਜਿਸ ਆਪ ਬੁਝਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਤਰਲੋਚਨ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਗਨਕਾ ਪਾਪਣ ਨਾਮ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾਪਣ ਪੂਤਨਾ ਦੇਹ ਛੁਡਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਧਕ ਮਾਰੇ ਬਾਣ ਕ੍ਰਿਸ਼ਨ ਗਲੇ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲਜੁਗ ਆ ਕੇ ਖੇਲ ਰਚਾਇਓ । ਈਸ਼ਰ ਜੋਤ ਜਗਤ ਮੇਂ ਆਏ, ਈਸਾ ਮੂਸਾ ਮੁਹੰਮਦ ਉਪਜਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਸ ਅਵਤਾਰ ਇਕ ਜੋਤ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪਣਾ ਬਲ ਪ੍ਰਭ ਆਪ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਜਾਮਾ ਧਾਰ ਸ਼ੇਰ ਸਿੰਘ ਕਹਾਇਓ ।
ਈਸ਼ਰ ਜੋਤ ਜਗਤ ਮੇਂ ਆਏ, ਭਗਤ ਜਨਾਂ ਨੂੰ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਬਹੌਲ ਸਿੰਘ ਜਿਨ ਸੀਸ ਉਠਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਸਿੱਖ ਗੁਜਰ ਸਿੰਘ ਸੇਵ ਕਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋ ਚਤਰਭੁਜ ਆਪਣਾ ਨਾਮ ਕਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੋਹੰ ਸ਼ਬਦ ਨਾਮ ਦੁਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਗਿਆਨ ਜੋਤ ਮਾਹਣਾ ਸਿੰਘ ਵਿਚ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋਏ ਕ੍ਰਿਸ਼ਨ ਮੁਰਾਰ ਪਾਲ ਸਿੰਘ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਸਭ ਪ੍ਰਵਾਰ ਜਿੰਨ ਗੁਰ ਸੇਵ ਕਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰਿਆ ਬੁੱਧ ਸਿੰਘ ਆਣ ਬਾਲੇ ਚੱਕ ਧਾਮ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਰੇ ਖੇਲ ਅਪਾਰ ਕਿਸੇ ਭੇਵ ਨਾ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਿਤਾ ਆਪ ਮਾਣ ਅਮਰ ਅਮਰਾਪਦ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੱਤ ਜੇਠ ਸੁਵਰਨ ਸਿੰਘ ਸਚਖੰਡ ਸਿਧਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਜਿਆ ਧਰੂ ਦਿਤਾ ਉਤਾਰ ਸਿੱਖ ਦਰ ਅੱਗੇ ਬਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਕੋਈ ਨਾ ਜਾਣੇ ਸਾਰ, ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਓ।
ਈਸ਼ਰ ਜੋਤ ਜਗਤ ਮੇਂ ਆਏ, ਜੋਤ ਸਰੂਪ ਵਿਚ ਦੇਹ ਸਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੋਤ ਨਿਰੰਜਣ ਵਿਚ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਾਣਸ ਦੇਹ ਦੇ ਵਿਚ ਸਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਿਨ ਦੇਹ ਤੋਂ ਨਿਹਕਲੰਕ ਅਖਵਾਇਓ।
ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਸਿੱਖ ਅਪਾਰ ਵਛੜੇ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖ ਪ੍ਰਭ ਆਪ ਭਗਤਨ ਦੀ ਲਾਜ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਇਓ।
ਈਸ਼ਰ ਜੋਤ ਜਗਤ ਮੇਂ ਆਏ, ਦੇਖ ਦੇਹ ਅਪਾਰ ਜੋਤ ਅਗੰਮ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਐਸਾ ਦਰਸ ਅਪਾਰ ਦੇਹ ਡਗਮਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਵਿਚ ਹੋ ਕੇ
ਸਿੱਖ ਅਡੋਲ, ਸਾਰਾ ਜਗਤ ਭੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਬੈਠ ਸੋਹੇ ਵਿਚ ਸੰਗਤ, ਚਾਰ ਕੁੰਟ ਪ੍ਰਭ ਅਗਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਹਿ ਕੇ ਆਪ ਅਤੋਲ ਝੂਠਾ ਜਗਤ ਤੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਅੰਤ ਕਾਲ ਕਲ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਾਹੋਂ ਪਕੜ ਜਨ ਭਗਤ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੁੱਤੇ ਸਿੱਖ ਅਨਭੋਲ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਆਇਓ।
ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਸ਼ਬਦ ਅਨਮੋਲ ਸੋਹੰ ਜਾਪ ਜਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਣ ਨਿਧਾਨ ਆ ਘਰ ਸਿੱਖਾਂ ਦੇ ਲੇਖ ਲਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਟੁੱਟੀ ਗੰਢਣਹਾਰ ਪ੍ਰਭ ਟੁੱਟੀ ਗੰਢੇ ਆਪ ਭਜਨ ਸਿੰਘ ਫੇਰ ਜਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਅੰਮ੍ਰਿਤ ਬਰਖਾ ਲਾ ਭਜਨ ਦੇ ਮੁਖ ਚੁਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਕੱਟੇ ਹਉਮੇ ਰੋਗ, ਜਾਨ ਵਿਚ ਜੋਤ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਸ਼ਬਦ ਗਿਆਨ ਸੋਹੰ ਜਹਾਜ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲ ਕੀਤੀ ਕਿਰਪਾ ਅਪਾਰ, ਗੁਰਸਿੱਖਾਂ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਅੰਧਿਆਰ ਕਲ ਮੇਂ ਭਾਰੀ ਗੁਰਸਿੱਖਾਂ ਮਨ ਗੁਰ ਗਿਆਨ ਦੁਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲੂ ਜੀਵ ਹੋਏ ਖ਼ੁਆਰ ਗੁਰਮੁਖਾਂ ਗੁਰ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਜਨਾਂ ਨੂੰ ਚਰਨੀਂ ਲਾਇਆ, ਬੇਮੁਖਾਂ ਤੋਂ ਮੁਖ ਛੁਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਦਰਸ ਅਪਾਰ ਦੁੱਖ ਕਲੇਸ਼ ਗੁਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਿਤੇ ਸਿੱਖ ਉਧਾਰ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ।
ਈਸ਼ਰ ਜੋਤ ਜਗਤ ਮੇਂ ਆਏ, ਗੁਰ ਸੰਗਤ ਗੁਰ ਮਾਣ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਰਗਹਿ ਹੋਏ ਪਰਵਾਨ ਜਿਨ੍ਹਾਂ ਮੇਰਾ ਹਰਿ ਜਸ ਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਿਨ੍ਹਾਂ ਵਿਟੂਹ ਕੁਰਬਾਨ ਜਿਨ੍ਹਾਂ ਗੁਰ ਚਰਨੀਂ ਸੀਸ ਝੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਦਰਸ ਅਪਾਰ ਦਰ ਆਏ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਰੇ ਖੇਲ ਅਚਰਜ ਦੀਪਕ ਜੋਤ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਿਨ੍ਹਾਂ ਨਾ ਮਿਲੇ ਠਾਉਂ ਜਿਨ੍ਹਾਂ ਸੌਂ ਕੇ ਵਕਤ ਵਿਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ ਤਜ ਦੇਹ ਜੋਤ ਪ੍ਰਗਟਾਇਓ।
ਈਸ਼ਰ ਜੋਤ ਜਗਤ ਮੇਂ ਆਏ, ਸਤਿਜੁਗ ਸਤਿ ਸਤਿ ਸਤਿ ਵਰਤਾਇਓ । ਈਸ਼ਰ ਜੋਤ ਜਗਤ ਮੇਂ ਆਏ, ਆਪ ਅਖੰਡ ਸਚ ਰਾਹ ਬਤਾਇਓ। ਈਸ਼ਰ ਜੋਤ ਜਗਤ ਮੇਂ ਆਏ, ਜਗਾਏ ਜੋਤ ਅਪਾਰ ਸ਼ੇਰ ਸਿੰਘ ਨਾਮ ਧਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਬ੍ਰਹਮ ਗਿਆਨ ਗੁਰਸਿੱਖ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਬ੍ਰਹਮਾ ਵਿਸ਼ਨ ਮਹੇਸ਼ ਸਭ ਕੋਲ ਬਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਤੇਤੀਸ ਕਰੋੜ ਖੜੇ ਦਰ ਸੀਸ ਝੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਰਸਿੱਖਾਂ ਗੁਰ ਪਕੜ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਦਰਗਹਿ ਮਾਣ ਗੁਰਸਿੱਖ ਬੈਕੁੰਠ ਸਿਧਾਇਓ । ਈਸ਼ਰ ਜੋਤ ਜਗਤ ਮੇਂ ਆਏ, ਕਰ ਕੇ ਸੇਵਾ ਅਪਾਰ ਜਨਮ ਮਰਨ ਦਾ ਫੰਦ ਮੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਸਿੱਖ ਆ ਤਾਰ ਚੁਰਾਸੀ ਗੇੜ ਕਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਘਰ ਆ ਕੇ ਦੇਵ ਮਾਣ ਸਿੱਖਾਂ ਦੀ ਲਾਜ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲ ਵਿਚ ਭਗਤ ਲਏ ਪਛਾਣ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ।
ਈਸ਼ਰ ਜੋਤ ਜਗਤ ਮੇਂ ਆਏ, ਕਲ ਵਿਚ ਲਏ ਅਵਤਾਰ ਸਤਿਜੁਗ ਆਣ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਜੀਵ ਉਧਾਰ ਸੋਹੰ ਸ਼ਬਦ ਸੁਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਨਿਮਾਣਿਆਂ ਦੇਵੇ ਮਾਣ ਗਰੀਬਾਂ ਨੂੰ ਗਲੇ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੰਕਾਰੀ ਦਿਤੇ ਨਿਵਾਰ ਰਾਣਿਆਂ ਨੂੰ ਫੜ ਤਖ਼ਤੋਂ ਲਾਹਿਓ। ਈਸ਼ਰ ਜੋਤ ਜਗਤ ਮੇਂ ਆਏ, ਚਾਰ ਵਰਨ ਕਰ ਇਕ ਬਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਹੈ ਬ੍ਰਹਮ ਸਰੂਪ, ਜੀਵ ਬ੍ਰਹਮ ਸਰੂਪ ਉਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੋਤ ਸਰਬ ਜੀਵ ਇਕ ਰੰਗ ਸਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਏਕਾ ਨਾਉਂ ਇਕ ਸ਼ਬਦ ਸੁਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਸੋਹੰ ਗਿਆਨ ਸਤਿਜੁਗ ਰਾਹ ਬਤਾਇਓ। ਈਸ਼ਰ ਜੋਤ ਜਗਤ ਮੇਂ ਆਏ, ਘਰ ਦੇਵੇ ਦਰਸ ਸੁਜਾਨ ਬਾਹੋਂ ਪਕੜ ਗੁਰਸਿੱਖ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਪ੍ਰਗਟ ਹੋਏ ਮੁਰਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ। (੨੪ ਵਿਸਾਖ ੨੦੦੭)
❋
ਨਿਹਕਲੰਕ ਹੋ ਜੋਤ ਸਰੂਪਾ। ਨਿਹਕਲੰਕ ਆਪ ਵਡ ਭੂਪਾ। ਨਿਹਕਲੰਕ ਪ੍ਰਗਟੇ ਅੰਧ ਕੂਪਾ। ਨਿਹਕਲੰਕ ਕਿਸੇ ਨਜ਼ਰ ਨਾ ਆਵੇ, ਜੋਤ ਸਰੂਪ ਪ੍ਰਭ ਜੋਤ ਸਰੂਪਾ। ਨਿਹਕਲੰਕ ਜਗ ਲਾ ਕੇ ਸ੍ਰਿਸ਼ਟ ਜਲੇ ਜਿਉਂ ਪੰਜ ਜੇਠ ਕੀ ਧੂਪਾ। ਨਿਹਕਲੰਕ ਨਰਾਇਣ ਨਰ ਆਇਆ, ਈਸ਼ਰ ਜੋਤ ਸਰੂਪ ਪ੍ਰਭ ਜੋਤ ਸਰੂਪਾ। ਨਿਹਕਲੰਕ ਰੂਪ ਹੈ ਅਗੰਮ, ਅਗੰਮ ਅਗੋਚਰ ਪ੍ਰਭ ਅਨੇਕ ਸਰੂਪਾ। ਨਿਹਕਲੰਕ ਸ੍ਰਿਸ਼ਟ ਕਰੇ ਭੰਗ, ਮਹਾਰਾਜ ਸ਼ੇਰ ਪ੍ਰਗਟਿਓ ਕਲ ਸਤਿ ਸਰੂਪਾ। (੧ ਕੱਤਕ ੨੦੦੭)
❋
ਨਿਹਕਲੰਕ ਤੇਰੀ ਵਡਿਆਈ। ਨਿਰੰਜਣ ਜੋਤ ਵਿਚ ਮਾਤ ਟਿਕਾਈ। ਪ੍ਰਭ ਅਬਿਨਾਸ਼ੀ ਜਗਤ ਰਘੁਰਾਈ। ਸਰਬ ਘਟ ਵਾਸੀ ਅਚਰਜ ਖੇਲ ਰਚਾਈ। ਕਲਜੁਗ ਕਲ ਧਾਰ, ਦੁਨੀਆਂ ਸੁੰਞ ਮਸਾਣ ਸੁਆਈ। ਮਹਾਰਾਜ ਸ਼ੇਰ ਸਿੰਘ ਕਲ ਲੈ ਅਵਤਾਰ, ਗੁਰਸਿਖਾਂ ਘਰ ਜੈ ਜੈ ਜੈਕਾਰ ਕਰਾਈ।
(੫ ਜੇਠ ੨੦੦੮ ਬਿਕ੍ਰਮੀ)
❋
ਜਾਮਾ ਲਿਆ ਧਾਰ, ਨਿਹਕਲੰਕ ਘਨਕਪੁਰੀ ਪ੍ਰਭ ਭਾਗ ਲਗਾਈ। ਮਨੀ ਸਿੰਘ ਪਾਈ ਸਾਰ, ਦਰ ਆਏ ਦਰਸ ਪਾਏ ਪੱਲਾ ਫੇਰ ਜਗਤ ਪਏ ਦੁਹਾਈ। ਅੰਮ੍ਰਿਤਸਰ ਲਿਆਏ ਮੰਜੀ ਸਾਹਿਬ ਉਪਰ ਬਹਾਈ। ਬੇਮੁਖਾਂ ਤੋਂ ਧੱਕੇ ਖਾਏ, ਅੰਮ੍ਰਿਤਸਰ ਸਰਾਫ ਦੁਵਾਈ।
ਕਲਜੁਗ ਐਸੀ ਕਲ ਵਰਤਾਵੇ, ਪ੍ਰਭ ਅਬਿਨਾਸ਼ੀ ਐਸੀ ਖੇਲ ਰਚਾਵੇ, ਸਰ ਅੰਮ੍ਰਿਤ ਥੇਹ ਹੋ ਜਾਈ। ਸਾਚੀ ਲਿਖਤ ਪ੍ਰਭ ਆਪ ਲਿਖਾਈ। ਮਹਾਰਾਜ ਸ਼ੇਰ ਸਿੰਘ ਤੇਰੀ ਜਗਤ ਵਡਿਆਈ।
ਮਨੀ ਸਿੰਘ ਨੇ ਸ਼ਬਦ ਕਮਾਇਆ। ਨਿਹਕਲੰਕ ਨਰਾਇਣ ਨਰ ਅਵਤਾਰ, ਉਪਰ ਸੀਸ ਉਠਾਇਆ। ਅਨੰਦਪੁਰ ਜਾਏ, ਹਾਹਾਕਾਰ ਕਰ ਆਖ ਸੁਣਾਇਆ। ਨੀਲਾ ਚੋਗਾ ਸਤਿ ਰੰਗ ਰੰਗਾਇਆ। ਪ੍ਰਭ
ਸਾਚੇ ਦੇ ਗਲ ਵਿਚ ਪਾਇਆ। ਅਮਾਮ ਮਹਿੰਦੀ ਰਸਨਾ ਨਾਮ ਅਲ੍ਹਾਇਆ। ਮੁਸਲਮਾਨਾਂ ਦੇ ਦੁਹਾਈ, ਸਾਚੇ ਸੰਤਾਂ ਆਖ ਸੁਣਾਇਆ। ਕਲਜੁਗ ਪ੍ਰਭ ਜੋਤ ਪਰਗਟਾਈ। ਭਰਮ ਭੁਲੇਖੇ ਸਭ ਸਿਸ਼ਟ ਭੁਲਾਈ। ਵਿਛੜਿਆਂ ਗੁਰਸਿਖਾਂ ਨਿਹਕਲੰਕ ਕਲਜੁਗ ਸਾਚੇ ਮੇਲ ਮਿਲਾਈ। ਗੁਰਸਿਖ ਗੁਰ ਦਰ ਆਇਆ, ਕਰ ਦਰਸ ਅਮਰਾ ਪਦ ਪਾਇਆ, ਸਾਚਾ ਪ੍ਰਭ ਭਏ ਸਹਾਈ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪੜੇ ਦੀ ਲਾਜ ਰਖਾਈ। (੫ ਜੇਠ੨੦੦੮)
ਆਪਣੀ ਦੇਹ ਆਪ ਤਜਾਈ। ਗੁਰਸਿੱਖ ਸਾਚੇ ਤੇਰੀ ਕਾਇਆ ਜੋਤ ਜਗਾਈ। ਸ੍ਰਿਸ਼ਟ ਸਬਾਈ ਦਏ ਦੁਹਾਈ, ਨਿਹਕਲੰਕ ਪ੍ਰਗਟ ਹੋਇਆ ਕਿਹੜੇ ਥਾਈਂ। ਕਿਹੜਾ ਦੇਸ ਕਿਹੜਾ ਵੇਸ, ਨਾ ਕੋਈ ਜਾਣੇ ਨਾ ਪਛਾਣੇ, ਪੁੱਛਦੇ ਫਿਰਨ ਜਾਦਿਆਂ ਰਾਹੀ। ਸਾਧ ਸੰਤ ਨਾ ਮਿਲੇ ਕੰਤ, ਨਾ ਫੜਦਾ ਕੋਈ ਬਾਹੀਂ। ਕਲਜੁਗ ਮਾਇਆ ਪਾਈ ਬੇਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਸੇ ਕਿਸੇ ਨਾਹੀ।
ਆਪਣੀ ਕਾਇਆ ਦਿੱਤੀ ਤਜ। ਸਿੰਘ ਪੂਰਨ ਵਿੱਚ ਵੜਿਆ ਭੱਜ। ਗੁਰਮੁੱਖਾਂ ਪੜਦੇ ਰਿਹਾ ਕੱਜ। ਅੰਮ੍ਰਿਤ ਪਿਆਏ ਰੱਜ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋਏ ਵਿੱਚ ਮੈਦਾਨਾ ਪਏ ਗੱਜ।
ਕਾਇਆ ਛੱਡਿਆ ਝੂਠਾ ਚੋਲਾ। ਗੁਰਸਿੱਖ ਤੇਰੀ ਆਤਮ ਹਰਿ ਜੀ ਮਵਲਾ। ਸ੍ਰਿਸ਼ਟ ਸਬਾਈ ਉਤੋਂ ਕੀਤਾ ਪਰਦਾ ਉਹਲਾ। ਇਹ ਕਾਇਆ ਝੂਠੀ ਜੀਵਾਂ ਜੰਤਾਂ ਦਿਸੇ, ਇਹ ਪਾਇਆ ਰੋਲ ਘਚੋਲਾ। ਸ੍ਰਿਸ਼ਟ ਸਬਾਈ ਖਿੜ ਖਿੜ ਹੱਸੇ, ਰਾਹ ਆਪਣਾ ਨਾ ਕਿਸੇ ਦੱਸੇ, ਗੁਰਸਿੱਖ ਸਾਚੇ ਚਰਨ ਬਹਾ ਕੇ ਆਪ ਬਣਾਏ ਭੋਲੇ ਭਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਤੋਲ ਆਪੇ ਤੋਲੇ। (੧੩ ਚੇਤ ੨੦੧੧ ਬਿ)
❋
ਨਿਹਕਲੰਕ ਭਾਰਤ ਪ੍ਰਭ ਸਾਚਾ ਭੂਪ। ਚਾਰ ਵਰਨ ਪਰੋਏ ਇਕ ਸੂਤ। ਧਰਤੀ ਮਾਤ ਵਰਨ ਚਾਰ ਵਰ ਦੇ ਕਰਾਏ ਦੇ ਇਕ ਪੂਤ। ਮਹਾਰਾਜ ਸ਼ੇਰ ਸਿੰਘ ਜਾਮਾ ਧਾਰ ਜੋਤ ਨਿਹਕਲੰਕ ਬਿਨ ਰੂਪ।
ਰੂਪ ਨਾ ਦੀਸੇ ਨਿਹਕਲੰਕ, ਵਰਤੇ ਵਿਚ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। ਰੂਪ ਨਾ ਦੀਸੇ ਨਿਹਕਲੰਕ, ਸ਼ਬਦ ਲਿਖਾਵੇ ਅਗੰਮ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਗੁਰਮੁਖ ਦੇਵੇ ਦਰਸ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਕਲ ਆਇਆ ਧਰ ਜੋਤ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਝੂਠੀ ਮਾਇਆ ਪਾਈ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਰਸਨਾ ਲੱਗਾ ਮਦਿ ਮਾਸ ਅਹਾਰ। ਰੂਪ ਨਾ ਦੀਸੇ ਨਿਹਕਲੰਕ, ਕਰਮ ਧਰਮ ਜੀਵ ਦੋਵੇਂ ਦਿਤੇ ਹਾਰ। ਰੂਪ ਨਾ ਦੀਸੇ ਨਿਹਕਲੰਕ, ਨਾ ਦੀਸੇ ਤੇਰਾ ਸਚ ਦਰਬਾਰ। ਸਤਿਜੁਗ ਛਤਰ ਝੁੱਲੇ ਤੇਰੇ ਸੀਸੇ, ਗੁਰਸਿਖਾਂ ਦੇਵੇ ਚਰਨ ਪਿਆਰ।
ਜਗਾਈ ਜੋਤ ਨਿਹਕਲੰਕ, ਜਗਤ ਜਲਾਇਆ। ਜਗਾਈ ਜੋਤ ਨਿਹਕਲੰਕ, ਸ਼ਬਦ ਡੰਕ ਲਗਾਇਆ। ਜਗਾਈ ਜੋਤ ਨਿਹਕਲੰਕ, ਚਾਰ ਕੁੰਟ ਟੁੰਬ ਉਠਾਇਆ। ਜਗਾਈ ਜੋਤ ਨਿਹਕਲੰਕ, ਦੁੱਖ ਭੁੱਖ ਜਗਤ ਜੀਵ ਦੁੱਖਦਾਇਆ। ਜੋਤ ਜਗਾਈ ਨਿਹਕਲੰਕ, ਸੁਖ ਕਲ ਜੀਵ ਸਰਬ ਮਿਟਾਇਆ। ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਵਹੀਰ ਚਲਾਇਆ। ਜੋਤ ਜਗਾਈ ਨਿਹਕਲੰਕ, ਰਾਓ ਰੰਕ ਇਕ ਕਰਾਇਆ। ਜੋਤ ਜਗਾਈ
ਨਿਹਕਲੰਕ, ਊਚ ਨੀਚ ਕੋਈ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਵਰਨ ਚਾਰ ਇਕ ਧਾਮ ਬਹਾਇਆ। ਜੋਤ ਜਗਾਈ ਨਿਹਕਲੰਕ, ਸੋਹੰ ਸਾਚਾ ਸ਼ਬਦ ਚਲਾਇਆ। ਜੋਤ ਜਗਾਈ ਨਿਹਕਲੰਕ, ਉਨੰਜਾ ਪਵਣ ਸਿਰ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਕਰੋੜ ਤੇਤੀਸ ਚਰਨ ਬਹਾਇਆ। ਜੋਤ ਜਗਾਈ ਨਿਹਕਲੰਕ, ਖੰਡ ਬ੍ਰਹਿਮੰਡ ਪ੍ਰਭ ਸ਼ਰਨ ਤਕਾਇਆ। ਜੋਤ ਜਗਾਈ ਨਿਹਕਲੰਕ, ਬੀਰ ਬੈਤਾਲ ਕੋਈ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਹਾਕਨ ਡਾਕਨ ਸਿਰ ਮੁੰਡਵਾਇਆ। ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਮਰਦੰਗ ਵਜਾਇਆ। ਜੋਤ ਜਗਾਈ ਨਿਹਕਲੰਕ, ਬੀਰ ਮੁਹੰਮਦ ਵਸ ਕਰਾਇਆ। ਜੋਤ ਜਗਾਈ ਨਿਹਕਲੰਕ, ਕੁਰਾਨ ਅੰਜ਼ੀਲ ਦੇ ਮਿਟਾਇਆ। ਜੋਤ ਜਗਾਈ ਨਿਹਕਲੰਕ, ਸਰਬੱਤ ਤੀਰਥਾਂ ਜੋਤ ਖਿਚਾਇਆ। ਜੋਤ ਜਗਾਈ ਨਿਹਕਲੰਕ, ਕੋਈ ਦੂਸਰ ਰਹਿਣ ਨਾ ਪਾਇਆ। ਜੋਤ ਜਗਾਈ ਨਿਹਕਲੰਕ, ਪੂਜਾ ਪਾਠ ਕਲਜੁਗ ਸਭ ਮਿਟਾਇਆ। ਜੋਤ ਜਗਾਈ ਨਿਹਕਲੰਕ, ਅੰਤਕਾਲ ਕਲਜੁਗ ਕੋਈ ਦੂਸਰ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਸਚ ਆਪਣਾ ਆਪ ਵਰਤਾਇਆ। ਜੋਤ ਜਗਾਈ ਨਿਹਕਲੰਕ, ਸਾਚਾ ਨਾਮ ਸਤਿਜੁਗ ਰਾਹ ਦਿਸਾਇਆ। ਜੋਤ ਜਗਾਈ ਨਿਹਕਲੰਕ, ਸਤਿਗੁਰ ਮਨੀ ਸਿੰਘ ਸਤਿਜੁਗ ਉਪਜਾਇਆ। ਜੋਤ ਜਗਾਈ ਨਿਹਕਲੰਕ, ਸਿਰ ਸਾਚਾ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਰਾਜਾ ਰਾਣਾ ਸਭ ਸ਼ਰਨੀ ਲਾਇਆ। ਜੋਤ ਜਗਾਈ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ।
ਕਰ ਜੋਤ ਅਕਾਰ ਨਿਹਕਲੰਕ ਪਰਕਾਸ਼ਿਆ। ਕਰੇ ਜੋਤ ਪਰਕਾਸ਼, ਕਲ ਸ੍ਰਿਸ਼ਟ ਕਰੇ ਸਭ ਨਾਸਿਆ। ਕਰੇ ਜੋਤ ਪਰਕਾਸ਼, ਕਰੇ ਸਭ ਰਾਓ ਦਾਸਨ ਦਾਸਿਆ। ਕਰੇ ਜੋਤ ਪਰਕਾਸ਼ ਨਿਹਕਲੰਕ, ਸਾਚਾ ਸ਼ਬਦ ਚਲਾਵੇ ਪ੍ਰਭ ਅਬਿਨਾਸਿਆ। ਕਰੇ ਜੋਤ ਪਰਕਾਸ਼ ਨਿਹਕਲੰਕ, ਸਾਧ ਸੰਗਤ ਕਰੇ ਪ੍ਰਭ ਨਿਵਾਸਿਆ। ਕਰੇ ਜੋਤ ਪਰਕਾਸ਼ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਆਏ ਜਗ ਕਰ ਦਰਸ ਸਰਬ ਦੁੱਖ ਨਾਸਿਆ।
ਧਰੀ ਜੋਤ ਪ੍ਰਭ ਜਗਤ ਗੰਭੀਰ। ਧਰੀ ਜੋਤ ਨਿਹਕਲੰਕ, ਗੁਰਸਿਖ ਪੂਰਨ ਸਤਿ ਸਤਿ ਸਰੀਰ। ਧਰੀ ਜੋਤ ਨਿਹਕਲੰਕ, ਸੋਹੰ ਸ਼ਬਦ ਰਸਨ ਚਲਾਏ ਤੀਰ। ਧਰੀ ਜੋਤ ਨਿਹਕਲੰਕ, ਬੇਮੁਖ ਨਾ ਬੰਨ੍ਹਣ ਧੀਰ। ਧਰੀ ਜੋਤ ਨਿਹਕਲੰਕ, ਵਿਚ ਹਉਮੇ ਲਾਈ ਪੀੜ। ਧਰੀ ਜੋਤ ਨਿਹਕਲੰਕ, ਬੇਮੁਖ ਦਿਤੇ ਰੁਲਾ ਲੱਥੇ ਚੀਰ। ਧਰੀ ਜੋਤ ਨਿਹਕਲੰਕ, ਕਰੇ ਕਲਜੁਗ ਅਖ਼ੀਰ। ਧਰੀ ਜੋਤ ਨਿਹਕਲੰਕ, ਗੁਰਮੁਖਾਂ ਕਰੇ ਸ਼ਾਂਤ ਸਰੀਰ। ਧਰੀ ਜੋਤ ਨਿਹਕਲੰਕ, ਹੋਏ ਸਹਾਈ ਵੇਲੇ ਭੀੜ। ਧਰੀ ਜੋਤ ਨਿਹਕਲੰਕ, ਵਡ ਪੀਰਾਂ ਪੀਰ। ਧਰੀ ਜੋਤ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਗੁਣੀ ਗਹੀਰ।
ਸਾਚਾ ਜਾਮਾ ਨਿਹਕਲੰਕ, ਝੂਠੀ ਦੁਨੀਆਂ ਜਾਏ ਮੱਚ। ਸਾਚਾ ਜਾਮਾ ਨਿਹਕਲੰਕ, ਬੇਮੁਖ ਕਲ ਕੰਚਨ ਕੱਚ। ਸਾਚਾ ਜਾਮਾ ਨਿਹਕਲੰਕ, ਝੂਠੇ ਰਾਜ ਘਰ ਦਿਸਣ ਕੱਚ। ਸਾਚਾ ਜਾਮਾ ਨਿਹਕਲੰਕ, ਜੋਤ ਸਰੂਪ ਪਰਗਟ ਗੁਰਸਿਖਾਂ ਗਿਆ ਰਚ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਤੇਰਾ, ਤੇਰੇ ਬਚਨ ਲਿਖਾਏ ਸੱਚ।
ਸਚ ਬਚਨ ਤੇਰਾ ਨਿਹਕਲੰਕ, ਆਪ ਸਦਾ ਅਡੋਲ। ਸਾਚਾ ਬਚਨ ਤੇਰਾ ਨਿਹਕਲੰਕ, ਸਦ ਆਪ ਅਤੋਲ। ਸਤਿ ਬਚਨ ਤੇਰਾ ਨਿਹਕਲੰਕ, ਦੁਨੀਆਂ ਸੋਈ ਰਹੀ ਅਨਭੋਲ। ਸਾਚਾ ਬਚਨ ਤੇਰਾ ਨਿਹਕਲੰਕ, ਕਲਜੁਗ ਤੋਲੇ ਪੂਰੇ ਤੋਲ। ਸਾਚਾ ਬਚਨ ਤੇਰਾ ਨਿਹਕਲੰਕ, ਬੇਮੁਖ ਜੀਵ ਸੌਂ ਰਹੇ ਕੋਲ। ਸਾਚਾ ਬਚਨ ਤੇਰਾ ਨਿਹਕਲੰਕ, ਅੰਤਕਾਲ ਕਲਜੁਗ ਦੇਵੇ ਭੁਲੇਖਾ ਖੋਲ੍ਹ। ਸਾਚਾ ਜਾਪ ਤੇਰਾ ਨਿਹਕਲੰਕ, ਸਚ ਸ਼ਬਦ ਵਜਾਵੇ ਢੋਲ। ਸਾਚਾ ਜਾਮਾ ਤੇਰਾ ਨਿਹਕਲੰਕ, ਸਰਬ ਸ੍ਰਿਸ਼ਟ ਰਿਹਾ ਕਲ ਮੌਲ। ਸਾਚਾ ਜਾਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਉਪਰ ਧੌਲ।
ਧਰ ਜੋਤ ਨਿਹਕਲੰਕ, ਜਗਤ ਡੁਲਾਇਆ। ਧਰ ਜੋਤ ਨਿਹਕਲੰਕ, ਰਾਓ ਰੰਕ ਭੁਲਾਇਆ। ਧਰ ਜੋਤ ਨਿਹਕਲੰਕ, ਬੇਮੁਖਾਂ ਮਨ ਹੰਕਾਰ ਵਸਾਇਆ। ਧਰ ਜੋਤ ਨਿਹਕਲੰਕ, ਕਰੋਧ ਚੰਡਾਲ ਵਿਚ ਧਰਾਇਆ। ਧਰ ਜੋਤ ਨਿਹਕਲੰਕ, ਅਗਨ ਜੋਤ ਬੇਮੁਖਾਂ ਹਿਰਦਾ ਜਲਾਇਆ। ਧਰ ਜੋਤ ਨਿਹਕਲੰਕ, ਉਲਟੇ ਗੇੜ ਕਲਜੁਗ ਭੁਵਾਇਆ। ਧਰ ਜੋਤ ਨਿਹਕਲੰਕ, ਰਣਭੂਮੀ ਇਕ ਖੇਲ ਰਚਾਇਆ। ਪਰਗਟ ਜੋਤ ਨਿਹਕਲੰਕ, ਵੇਖੇ ਖੇਲ ਆਪ ਰਘੁਰਾਇਆ। ਧਰ ਜੋਤ ਨਿਹਕਲੰਕ, ਚੰਡ ਪਰਚੰਡ ਪ੍ਰਭ ਤੇਜ ਵਧਾਇਆ। ਧਰ ਜੋਤ ਨਿਹਕਲੰਕ, ਝੂਠਾ ਠੂਠਾ ਕਲਜੁਗ ਭੰਨ ਵਖਾਇਆ। ਧਰ ਜੋਤ ਨਿਹਕਲੰਕ, ਸਤਿਜੁਗ ਸਾਚਾ ਲਾਇਆ। ਧਰ ਜੋਤ ਨਿਹਕਲੰਕ, ਗੁਰਮੁਖਾਂ ਆਤਮ ਬ੍ਰਹਮ ਗਿਆਨ ਦਵਾਇਆ। ਧਰ ਜੋਤ ਨਿਹਕਲੰਕ, ਨਿਰਹਾਰੀ ਨਿਰਵੈਰ ਸਮਾਇਆ। ਧਰ ਜੋਤ ਨਿਹਕਲੰਕ, ਗੁਰਸਿਖਾਂ ਸਾਚਾ ਰਾਹ ਦਿਖਾਇਆ। ਧਰ ਜੋਤ ਨਿਹਕਲੰਕ, ਜਨ ਭਗਤ ਜਾਮੇ ਬਹੱਤਰ ਲਿਖਤ ਕਰਾਇਆ। ਧਰ ਜੋਤ ਨਿਹਕਲੰਕ, ਰਾਜਾ ਰਾਣਾ ਸਭ ਤਖ਼ਤੋਂ ਲਾਹਿਆ। ਧਰ ਜੋਤ ਨਿਹਕਲੰਕ, ਏਕਾ ਸ਼ਬਦ ਏਕਾ ਸੁਰਤ ਚਲਾਇਆ। ਧਰ ਜੋਤ ਨਿਹਕਲੰਕ, ਪਤਿਪਰਮੇਸ਼ਵਰ ਵਿਚ ਕਲਜੁਗ ਆਇਆ। ਧਰ ਜੋਤ ਨਿਹਕਲੰਕ, ਭਗਤ ਵਛਲ ਨਾਥ ਤ੍ਰੈਲੋਕੀ ਨਾਉਂ ਨਰਾਇਣ ਪ੍ਰਭ ਨਾਮ ਰਖਾਇਆ।
ਪਰਗਟੇ ਜੋਤ ਨਿਹਕਲੰਕ, ਸ਼ਬਦ ਰਸਨ ਅੰਤਕਾਲ ਕਲਜੁਗ ਆਪ ਪ੍ਰਭ ਚਲਾਇਆ। ਪਰਗਟ ਜੋਤ ਨਿਹਕਲੰਕ, ਬੇਮੁਖਾਂ ਹਿਰਦਾ ਨਸ਼ਟ ਕਰਾਇਆ। ਪਰਗਟ ਜੋਤ ਨਿਹਕਲੰਕ, ਚਾਰ ਕੁੰਟ ਅੰਧੇਰ ਕਰਾਇਆ। ਪਰਗਟੇ ਜੋਤ ਨਿਹਕਲੰਕ, ਆਪਣਾ ਭਾਣਾ ਆਪ ਵਰਤਾਇਆ। ਪਰਗਟੇ ਜੋਤ ਨਿਹਕਲੰਕ, ਤ੍ਰੈਭਵਨ ਧਨੀ ਜਗਤ ਹਿਲਾਇਆ। ਪਰਗਟੇ ਜੋਤ ਨਿਹਕਲੰਕ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ। (੬ ਸਾਵਣ ੨੦੦੮)
❋
ਜਿਸ ਨੂੰ ਕਹਿਣ ਗੁਰੂ ਮਹਾਰਾਜ, ਆਦਿ ਜੁਗਾਦਿ ਜੁਗ ਚੌਕੜੀ ਸੋਭਾ ਪਾਇੰਦਾ। ਜਿਸ ਦਾ ਦੋ ਜਹਾਨਾਂ ਸੱਚਾ ਰਾਜ, ਸ਼ਾਹ ਪਾਤਸ਼ਾਹ ਭੂਪਤ ਭੂਪ ਇਕ ਅਖਵਾਇੰਦਾ। ਜਿਸ ਦਾ ਅਗੰਮ ਅਥਾਹ ਡੂੰਘਾ ਰਾਜ਼, ਭੇਵ ਅਭੇਦ ਨਾ ਕੋਇ ਖੁਲਾਇੰਦਾ। ਜਿਸ ਦੇ ਘਰ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਮੁਹਤਾਜ, ਵਸਤ ਅਮੋਲਕ ਇਕ ਵਰਤਾਇੰਦਾ। ਜਿਸ ਦੇ ਸੀਸ ਸਤਿ ਸਤਿਵਾਦੀ ਸੱਚਾ ਤਾਜ, ਤਖ਼ਤ ਨਿਵਾਸੀ ਨਾਮ ਰਖਾਇੰਦਾ। ਜਿਸ ਦਾ ਲੱਖ ਚੁਰਾਸੀ ਘਟ ਘਟ ਅੰਦਰ ਵਾਸ, ਬ੍ਰਹਿਮੰਡ ਖੰਡ ਪੁਰੀ ਲੋ ਆਪਣੀ ਕਾਰ ਕਮਾਇੰਦਾ। ਸੋ ਸਤਿਗੁਰ ਸਾਹਿਬ ਸਚ ਦਵਾਰ ਕਰੇ ਨਿਵਾਸ, ਜਿਸ ਦਾ ਛੱਪਰ ਛੰਨ ਨਾ ਕੋਇ ਛੁਹਾਇੰਦਾ। ਸੂਰਜ ਚੰਦ ਨਾ ਕੋਇ ਪਰਕਾਸ਼ , ਮੰਡਲ ਮੰਡਪ ਨਜ਼ਰ ਕੋਇ ਨਾ ਆਇੰਦਾ। ਲੇਖਾ ਦਿਸੇ ਨਾ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਨਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਜਿਸ ਨੂੰ ਕਹਿਣ ਗੁਰੂ ਮਹਾਰਾਜ, ਸਚਖੰਡ ਨਿਵਾਸੀ ਬੇਪਰਵਾਹੀਆ। ਜਿਸ ਦੀ ਸਚ ਸਤਿ ਅਮੋਲਕ ਦਾਤ, ਨਿਤ ਨਵਿਤ ਰਿਹਾ ਵਰਤਾਈਆ। ਜਿਸ ਦੀ ਬੋਧ ਅਗਾਧ ਗਾਥ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਜਿਸ ਦਾ ਖੇਲ ਅਲੱਖਨਾ ਲਾਖ, ਅਲੱਖ ਅਗੋਚਰ ਵੱਡੀ ਵਡਿਆਈਆ। ਜਿਸ ਦਾ ਸਚ ਦਵਾਰੇ ਸਚ ਨਿਵਾਸ, ਮਹੱਲ ਅਟੱਲ ਚਾਰ ਦੀਵਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਸਚ ਮਹਾਰਾਜ ਪੁਰਖ ਅਕਾਲ, ਅਕਲ ਕਲਧਾਰੀ ਇਕ ਅਖਵਾਇੰਦਾ। ਸਚਖੰਡ ਨਿਵਾਸੀ ਦੀਨ ਦਿਆਲ, ਦਇਆ ਨਿਧ ਠਾਕੁਰ ਆਪਣੀ ਦਇਆ ਕਮਾਇੰਦਾ। ਸੁੱਤ ਦੁਲਾਰਾ ਜਨਣੀ ਜਨ ਬਣਕੇ ਜਣੇ ਲਾਲ, ਪੂਤ ਸਪੂਤਾ ਆਪ ਪਰਗਟਾਇੰਦਾ। ਸਾਚਾ ਬਖ਼ਸ਼ ਇਕ ਸਥਾਨ, ਭੂਮਿਕਾ ਧੁਰ ਦੀ ਆਪ ਸਮਝਾਇੰਦਾ। ਥਿਰ ਘਰ ਖੋਲ੍ਹ ਦਰ ਮਕਾਨ, ਮਿਹਰਵਾਨ ਮਿਹਬਾਨ ਆਪਣਾ ਪੜਦਾ ਲਾਹਿੰਦਾ। ਸ਼ਬਦ ਗੁਰੂ ਕਰ ਬਲਵਾਨ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਕਾਰ ਕਮਾਇੰਦਾ।
ਸੁੱਤ ਦੁਲਾਰਾ ਸ਼ਬਦੀ ਗੁਰ, ਪਰਮ ਪੁਰਖ ਆਪ ਪਰਗਟਾਈਆ। ਨਿਰਗੁਣ ਧਾਰ ਜੋਤੀ ਜੁੜ, ਮੇਲ ਮਿਲਾਵਾ ਆਪਣੇ ਨਾਲ ਰਖਾਈਆ। ਸਤਿ ਸਤਿਵਾਦੀ ਆਪਣੀ ਪੂਰੀ ਕਰੇ ਲੋੜ, ਜੋੜਾ ਧੁਰ ਦਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਏਕਾ ਦਏ ਜਣਾਈਆ।
ਸਚ ਮਹਾਰਾਜ ਸੱਚਾ ਸ਼ਹਿਨਸ਼ਾਹ, ਪੁਰਖ ਅਬਿਨਾਸ਼ੀ ਇਕ ਅਖਵਾਇੰਦਾ। ਤਖ਼ਤ ਨਿਵਾਸੀ ਬੇਪਰਵਾਹ, ਬੇਅੰਤ ਆਪਣੀ ਕਾਰ ਕਮਾਇੰਦਾ। ਸ਼ਬਦ ਅਗੰਮੀ ਏਕਾ ਜਗ੍ਹਾ, ਸਚ ਦਵਾਰਾ ਇਕ ਵਸਾਇੰਦਾ। ਚਰਨ ਕਵਲ ਦਏ ਟਿਕਾ, ਥਿਰ ਘਰ ਰੱਖ ਨਾਉਂ ਆਪ ਸਮਝਾਇੰਦਾ। ਸਦ ਵਸੇਰਾ ਆਪ ਕਰਾ, ਨੇਰਨ ਨੇਰਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਡਿਆਇੰਦਾ।
ਸ਼ਬਦੀ ਗੁਰ ਪ੍ਰਭ ਚਰਨ ਨਿਵਾਸ, ਥਿਰ ਘਰ ਮਾਣ ਵਡਿਆਈਆ। ਸੋ ਪੁਰਖ ਨਿਰਗੁਣ ਖੇਲ ਤਮਾਸ਼, ਹਰਿ ਪੁਰਖ ਨਿਰੰਜਣ ਵੇਖ ਵਖਾਈਆ। ਏਕੰਕਾਰ ਦੇਵੇ ਦਾਤ, ਆਦਿ ਨਿਰੰਜਣ ਖ਼ੁਸ਼ੀ ਮਨਾਈਆ। ਅਬਿਨਾਸ਼ੀ ਕਰਤਾ ਕਰਕੇ ਵਾਸ, ਸ੍ਰੀ ਭਗਵਾਨ ਪਰਦਾ ਦਏ ਉਠਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਰਬ ਗੁਣਤਾਸ, ਨਿਰਗੁਣ ਨਿਰਵੈਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਦਰਸਾਈਆ।
ਸ਼ਬਦ ਗੁਰ ਸਚ ਦਵਾਰ, ਥਿਰ ਘਰ ਮੰਦਰ ਇਕ ਬਣਾਈਆ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜੋਤੀ ਜੋਤ ਕਰੇ ਰੁਸ਼ਨਾਈਆ। ਦਿਵਸ ਰਾਤੀ ਨਾ ਕੋਇ ਵਿਹਾਰ, ਘੜੀ ਪਲ ਨਾ ਵੰਡ ਵੰਡਾਈਆ। ਰੁੱਤੀ ਰੁੱਤ ਨਾ ਕੋਈ ਥਿਤ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਘਰ ਇਕ ਵਸਾਈਆ।
ਸ਼ਬਦੀ ਗੁਰ ਘਰ ਅਗੰਮ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਵਡਿਆਈਆ। ਆਦਿ ਜੁਗਾਦਿ ਜੁਗ ਨਿਤ ਨਵਿਤ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਕਰੇ ਆਪਣਾ ਕੰਮ, ਹਰਿ ਕਰਤਾ ਸਾਚੀ ਕਾਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਵਾਸ ਇਕ ਵਖਾਈਆ।
ਸਚ ਨਿਵਾਸ ਪੁਰਖ ਅਕਾਲ ਸਰਨ, ਪੁਰਖੋਤਮ ਦੇਵਣਹਾਰ ਵਡਿਆਈਆ। ਨੇਤਰ ਖੋਲ੍ਹ ਆਪਣਾ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ। ਮੰਜ਼ਲ ਪੌੜੇ ਇਕੋ ਚੜ੍ਹਨ, ਪਾਂਧੀ ਪੰਧ ਨਾ ਕੋਇ ਵਡਿਆਈਆ। ਧੁਰ ਦਾ ਢੋਲਾ ਸੋਹਲਾ ਇਕੋ ਪੜ੍ਹਨ, ਬਿਨ ਅੱਖਰਾਂ ਰਾਗ ਅਲਾਈਆ। ਸੁਤ ਦੁਲਾਰੇ ਸਾਚੇ ਵੜਨ, ਮਹੱਲ ਅਟੱਲ ਉਚ ਮਨਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਘਰ, ਗੁਰ ਮੰਦਰ ਇਕ ਸਮਝਾਈਆ।
ਗੁਰ ਸ਼ਬਦ ਕਹੇ ਮੇਰਾ ਸਚ ਟਿਕਾਣਾ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਜਿਸ ਨੂੰ ਸਮਝ ਨਾ ਸਕੇ ਕੋਈ ਚਤਰ ਸੁਘੜ ਸਿਆਣਾ, ਮਨ ਮਤ ਬੁਧ ਭੇਵ ਨਾ ਰਾਈਆ। ਪੁੱਜ ਨਾ ਸਕੇ ਬਿਬਾਣਾ, ਪੌਣ ਉਨੰਜਾ ਸੀਸ ਝੁਕਾਈਆ। ਮਾਣ ਨਾ ਰਹੇ ਕੋਈ ਰਾਣਾ, ਰਾਜ ਰਾਜਾਨ ਸ਼ਾਹ ਸੁਲਤਾਨ ਦੇਣ ਦੁਹਾਈਆ। ਕਿਰਪਾ ਕਰ ਬਖ਼ਸ਼ਿਸ਼ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਮਹੱਲ ਅਟੱਲ ਇਕ ਸੁਹਾਨਾ, ਸਚ ਦਵਾਰ ਕਰੀ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਗ੍ਰਹਿ ਘਰ ਸਤਿ ਨਿਵਾਸ, ਆਪ ਕਰਾਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਵਡ ਵਡਿਆਈਆ।
ਨਿਹਕਲੰਕ ਹਰਿ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਜੋਤੀ ਜਾਤਾ ਜੋਤ ਉਜਿਆਰ, ਰੂਪ ਰੰਗ ਰੇਖ ਸਮਝ ਕੋਇ ਨਾ ਪਾਈਆ। ਸ਼ਬਦੀ ਡੰਕ ਵਿਚ ਸੰਸਾਰ, ਵਡ ਸੰਸਾਰੀ ਆਪ ਵਜਾਈਆ। ਨਾਨਕ ਗੋਬਿੰਦ ਬਣ ਲਿਖਾਰ, ਵਾਕ ਭਵਿਖਤ ਗਏ ਸਮਝਾਈਆ। ਵੇਦ ਵਿਆਸਾ ਕਰ ਪੁਕਾਰ, ਉਚੀ ਕੂਕ ਕੂਕ ਅਲਾਈਆ। ਈਸਾ ਵਾਜਾਂ ਗਿਆ ਮਾਰ, ਮੇਰਾ ਪਿਤਾ ਭੱਜਾ ਆਵੇ ਵਾਹੋ ਦਾਹੀਆ। ਮੁਹੰਮਦ ਨੈਣ ਰਿਹਾ ਉਠਾਲ, ਚੌਦਾਂ ਤਬਕਾਂ ਧਿਆਨ ਪਰ੍ਹੇ ਲਗਾਈਆ। ਪਰਵਰਦਿਗਾਰ ਸਾਂਝਾ ਯਾਰ, ਜਲਵਾ ਨੂਰ ਕਰੇ ਰੁਸ਼ਨਾਈਆ । ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਪੁਕਾਰ, ਖਾਣੀ ਬਾਣੀ ਰਹੀ ਸਮਝਾਈਆ। ਕਾਗਜ ਕਲਮ ਸ਼ਾਹੀ ਗਏ ਹਾਰ, ਕਾਤਬ ਬਣ ਬਣ ਆਪਣੀ ਕਲਮ ਚਲਾਈਆ। ਸਤਿਗੁਰ ਸ਼ਬਦ ਨਿਹਕਲੰਕ ਨਿਰਵੈਰ ਕਲਕੀ ਅਵਤਾਰ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਪੂਤ ਸਪੂਤਾ ਬ੍ਰਾਹਮਣ ਗੌੜਾ ਪੰਡਤ ਪਾਂਧਾ ਮੁਲਾਂ ਸ਼ੇਖ਼ ਮਸਾਇਕ ਸਮਝ ਨਾ ਪਾਏ ਜੀਵ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
ਨਿਹਕਲੰਕ ਹਰਿ ਕਾ ਰੂਪ, ਹਰਿ ਜੂ ਆਪ ਅਖਵਾਇੰਦਾ। ਜਿਸ ਦਾ ਡੰਕਾ ਚਾਰ ਕੂਟ, ਦਹਿ ਦਿਸ਼ਾ ਹੁਕਮ ਸੁਣਾਇੰਦਾ। ਲੇਖ ਚੁਕਾਏ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇੰਦਾ। ਦਏ ਵਡਿਆਈ ਕਾਇਆ ਪੰਜ ਤੱਤ ਭੂਤ, ਭਵਿਖਤ ਆਪਣਾ ਵੇਖ ਵਖਾਇੰਦਾ। ਵਸਣਹਾਰਾ ਮਹੱਲ ਅਟੱਲ ਇਕ ਅਰੂਜ, ਅਰਸ਼ ਫਰਸ਼ ਚਰਨਾਂ ਹੇਠ ਦਬਾਇੰਦਾ। ਭੇਵ ਖੁਲ੍ਹਾਏ ਆਪਣਾ ਦੂਜ, ਜਨ ਭਗਤਾਂ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਇੰਦਾ।
ਕਲ ਕਲਕੀ ਜੋਤ ਉਜਾਲਾ, ਨਿਰਵੈਰ ਵੱਡੀ ਵਡਿਆਈਆ। ਦੋ ਜਹਾਨਾਂ ਬਣ ਰਖਵਾਲਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਵੇਖੇ ਹਾਲਾ, ਲੱਖ ਚੁਰਾਸੀ ਖੋਜੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਤ੍ਰੈਗੁਣ ਵੇਖੇ ਜਗਤ ਜੰਜਾਲਾ, ਪੰਜ ਤੱਤ ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੜਦਾ ਰਿਹਾ ਉਠਾਈਆ। ਸਤਿ ਧਰਮ ਦੀ ਸਚ ਸੱਚੀ ਧਰਮਸਾਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਦਏ ਵਡਿਆਈਆ।
ਕਲ ਕਲਕੀ ਨਿਹਕਲੰਕ ਏਕ, ਆਦਿ ਪੁਰਖ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰੱਖਦੇ ਟੇਕ, ਭਗਤ ਭਗਵਾਨ ਓਟ ਰਖਾਈਆ। ਹਰ ਘਟ ਅੰਤਰ ਜੋ ਰਿਹਾ ਵੇਖ, ਅਨਭਵ ਆਪਣਾ ਖੇਲ ਰਚਾਈਆ। ਸੰਬਲ ਵਸਣਹਾਰਾ ਸਾਚੇ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ । ਜਿਸ ਨੂੰ ਲੱਭਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਹੱਥ ਕਿਸੇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਕਰ ਕੇ ਭੇਸ, ਵੇਸ ਅਵਲੜਾ ਇਕ ਵਟਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਸਤਿਜੁਗ ਸਤਿ ਸਤਿ ਦੇਵੇ ਸੰਦੇਸ਼, ਬੋਧ ਅਗਾਧ ਕਰੇ ਪੜ੍ਹਾਈਆ। ਜਨ ਭਗਤਾਂ ਗੁਰਸਿਖਾਂ
ਸਾਚੇ ਸੰਤਾਂ ਕਾਇਆ ਮੰਦਰ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਦੱਸੇ ਭੇਦ, ਬਜਰ ਕਪਾਟੀ ਪੜਦਾ ਪਰ੍ਹੇ ਹਟਾਈਆ। ਸੋ ਅੰਤਰ ਆਤਮ ਪਰਮਾਤਮ ਲੈਣ ਪੇਖ, ਨਿਜ ਨੇਤਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਨਿਹਕਲੰਕ ਇਕੋ ਏਕ, ਏਕੰਕਾਰ ਅਖਵਾਈਆ।
ਪੰਜ ਤੱਤ ਨਰ ਨਿਹਕਲੰਕ, ਤੱਤਵ ਤੱਤ ਨਾ ਕੋਇ ਵਡਿਆਈਆ। ਪੁਰਖ ਅਕਾਲ ਜਿਸ ਦਾ ਦੋ ਜਹਾਨ ਸਾਚਾ ਡੰਕ, ਸ਼ਬਦੀ ਸ਼ਬਦ ਰਾਗ ਅਲਾਈਆ। ਸੋ ਸਾਹਿਬ ਦਿਆਲ ਹੋ ਕੇ ਸਾਢੇ ਤਿੰਨ ਹੱਥ ਸੁਹਾਏ ਬੰਕ, ਬੰਕ ਦਵਾਰੀ ਸੋਭਾ ਪਾਈਆ। ਜਿਸ ਨੂੰ ਅੰਕੜਿਆਂ ਵਿਚ ਕਰੇ ਨਾ ਕੋਈ ਅੰਕ, ਬੀਸ ਬੀਸਾ ਹਰਿ ਜਗਦੀਸ਼ਾ ਸ਼ਾਹ ਪਾਤਸ਼ਾਹ ਇਕ ਅਖਵਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਸਚ ਹਦੀਸਾ ਨਾਮ ਮੰਤ, ਕਲਮਾ ਸਤਿ ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਬੇਪਰਵਾਹੀਆ।
ਨਿਹਕਲੰਕ ਸ੍ਰੀ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਜੁਗ ਚੌਕੜੀ ਦੇਵੇ ਦਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਬਣ ਕੇ ਸਾਚਾ ਕਾਹਨ, ਨਾਮ ਬੰਸਰੀ ਇਕ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰ ਧਿਆਨ, ਜੇਰਜ ਅੰਡਾ ਖੋਜ ਖੁਜਾਇੰਦਾ। ਜੋਧਾ ਸੂਰਬੀਰ ਬਣ ਬਲਵਾਨ, ਨੌਜਵਾਨ ਆਪਣਾ ਹੁਕਮ ਵਰਤਾਇੰਦਾ। ਖੜਗ ਖੰਡਾ ਤੀਰ ਕਮਾਨ, ਸ਼ਸਤਰ ਬਸਤਰ ਇਕ ਨਿਸ਼ਾਨ, ਸ਼ਬਦੀ ਧਾਰ ਧਾਰ ਧਾਰ ਵਿਚੋਂ ਪਰਗਟਾਇੰਦਾ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜੇਹਵਾ ਬੱਤੀ ਦੰਦ ਦੇ ਕੇ ਗਏ ਬਿਆਨ, ਕਾਗਜ ਕਲਮ ਸ਼ਾਹੀ ਵੰਡ ਵੰਡਾਇੰਦਾ। ਸੋ ਸਾਹਿਬ ਸਵਾਮੀ ਪੁਰਖ ਨਿਰੰਜਣ ਧੁਰ ਦਾ ਦਾਤਾ ਸ੍ਰੀ ਭਗਵਾਨ, ਨਿਹਕਲੰਕ ਕਲ ਕਲਕੀ ਇਕ ਅਖਵਾਇੰਦਾ। (੧੭--੨੫੦ ੨੫੨)
❋
ਨਿਹਕਲੰਕ ਨਾਉਂ ਧਰਾਏ। ਨਿਹਕਲੰਕ ਜੋਤ ਜਗਾਏ। ਨਿਹਕਲੰਕ ਜਗਤ ਭੁਲਾਏ। ਨਿਹਕਲੰਕ ਆਪਣਾ ਭੇਵ ਆਪ ਛੁਪਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰਿਹਾ ਡੰਕ ਵਜਾਏ।
ਨਿਹਕਲੰਕ ਨਾਮ ਨਿਰਬਾਨ। ਨਿਹਕਲੰਕ ਮੁਸ਼ਕਲਾਂ ਕਰੇ ਸਭ ਆਸਾਨ। ਨਿਹਕਲੰਕ ਗੁਣੀ ਗੁਣ ਨਿਧਾਨ। ਨਿਹਕਲੰਕ ਵਡ ਬਲਵਾਨ। ਨਿਹਕਲੰਕ ਮੇਲ ਮਿਲਾਏ ਭਗਤ ਭਗਵਾਨ। ਨਿਹਕਲੰਕ ਜੋਤ ਜਗਾਏ ਵਿਚ ਦੇਹ ਮਹਾਨ। ਨਿਹਕਲੰਕ ਏਕਾ ਸ਼ਬਦ ਉਪਜਾਏ ਸੁਣਾਏ ਕਾਨ। ਨਿਹਕਲੰਕ ਗੁਰਮੁਖ ਸਾਚੇ ਜੋਤ ਸਰੂਪੀ ਸਾਚਾ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਕਰਾਏ ਰੰਕ ਰਾਜਾਨ।
ਨਿਹਕਲੰਕ ਨੇਤਰ ਪੇਖ। ਨਿਹਕਲੰਕ ਪ੍ਰਭ ਸਾਚਾ ਵੇਖ। ਨਿਹਕਲੰਕ ਜੋਤ ਸਰੂਪੀ ਕੀਆ ਭੇਖ। ਨਿਹਕਲੰਕ ਜਗਤ ਲਿਖਾਏ ਸਾਚੇ ਲੇਖ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਰਿਹਾ ਵੇਖ। (੧੮ ਜੇਠ ੨੦੦੯)
❋
ਆਪਣਾ ਆਪ ਆਪ ਉਪਾਇਆ। ਜੋਤ ਸਰੂਪੀ ਜੋਤ ਜਗਾਇਆ। ਮਾਇਆ ਰੂਪੀ ਪਰਦਾ ਪਾਇਆ। ਵਡ ਵਡ ਭੂਪੀ ਪ੍ਰਭ ਭੁਲਾਇਆ। ਕਲ ਅੰਧ ਕੂਪੀ ਅੰਧ ਅੰਧੇਰ ਰਖਾਇਆ। ਸਤਿ ਸਰੂਪੀ ਪ੍ਰਭ ਦਿਸ
ਨਾ ਆਇਆ। ਬਿਨ ਰੰਗ ਰੂਪੀ ਗੁਰਸਿਖ ਸਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਿਹਕਲੰਕ ਕਲ ਜਾਮਾ ਪਾਇਆ।
ਨਿਹਕਲੰਕ ਸਾਚਾ ਡੰਕ। ਨਿਹਕਲੰਕ ਏਕਾ ਅੰਕ। ਨਿਹਕਲੰਕ ਸੁਹਾਏ ਥਾਨ ਬੰਕ। ਨਿਹਕਲੰਕ ਇਕ ਕਰਾਏ ਰਾਓ ਰੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਪਰਗਟਾਏ ਬੈਠਾ ਰਹੇ ਸਦਾ ਅਟੰਕ।
ਨਿਹਕਲੰਕ ਧੀਰਜ ਧਰ। ਨਿਹਕਲੰਕ ਸਾਚਾ ਦਰ। ਨਿਹਕਲੰਕ ਅਵਤਾਰ ਨਰ। ਨਿਹਕਲੰਕ ਜਨ ਸਰਨੀ ਪਰ। ਨਿਹਕਲੰਕ ਪੁਚਾਏ ਸਾਚੇ ਘਰ। ਨਿਹਕਲੰਕ ਜੋਤ ਜਗਾਏ ਆਤਮ ਅਪਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਦੇਵੇ ਸਾਚਾ ਵਰ।
ਨਿਹਕਲੰਕ ਜਨ ਸਾਚੇ ਵਰਿਆ। ਨਿਹਕਲੰਕ ਆਪ ਪ੍ਰਭ ਹਰਿਆ। ਨਿਹਕਲੰਕ ਜੋਤ ਸਰੂਪੀ ਜਾਮਾ ਵਿਚ ਮਾਤ ਦੇ ਧਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਨਾ ਜੰਮੇ ਨਾ ਮਰਿਆ।
ਨਿਹਕਲੰਕ ਜੋਤ ਨਿਰੰਕਾਰ। ਨਿਹਕਲੰਕ ਆਪ ਕਰਤਾਰ। ਨਿਹਕਲੰਕ ਚਿੱਟੇ ਅਸਵ ਅਸਵਾਰ। ਨਿਹਕਲੰਕ ਭਗਤ ਅਧਾਰ। ਨਿਹਕਲੰਕ ਵਡ ਸਿਕਦਾਰ। ਨਿਹਕਲੰਕ ਤੇਰਾ ਸਾਚਾ ਸਚ ਦਰਬਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਟਨ ਕੋਟ ਮੰਗਣ ਖੜੇ ਦਵਾਰ।
ਨਿਹਕਲੰਕ ਊਚਾ ਦਰਬਾਰਾ। ਨਿਹਕਲੰਕ ਊਚਾ ਘਰ ਬਾਹਰਾ। ਨਿਹਕਲੰਕ ਊਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਕਾਰਾ।
ਨਿਹਕਲੰਕ ਮਹਿੰਮਾ ਅਨੂਪ। ਨਿਹਕਲੰਕ ਸਤਿ ਸਰੂਪ। ਨਿਹਕਲੰਕ ਬਿਨ ਰੰਗ ਰੂਪ। ਨਿਹਕਲੰਕ ਜੋਤ ਸਰੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਪਰਗਟ ਜੋਤ ਸਰਬ ਮਾਣ ਗਵਾਏ, ਏਕਾ ਛਤਰ ਝੁਲਾਏ ਆਪ ਵਡ ਭੂਪਨ ਭੂਪ।
ਨਿਹਕਲੰਕ ਸਚ ਤੇਰੀ ਗਾਥਾ। ਨਿਹਕਲੰਕ ਤ੍ਰੈਲੋਕੀ ਨਾਥਾ। ਨਿਹਕਲੰਕ ਸਗਲਾ ਸਾਥਾ। ਨਿਹਕਲੰਕ ਮਿਟਾਏ ਸ਼ੰਕ ਚਰਨ ਧੂੜ ਜਨ ਲਾਏ ਮਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਆਪ ਟਿਕਾਏ, ਚਰਨ ਲਗਾਏ ਮਾਣ ਦਵਾਏ, ਵਿਚ ਲੋਕਮਾਤ ਵਡਿਆਏ, ਸਤਿਜੁਗ ਸਾਚੇ ਤੇਰੀ ਪੱਤ ਰਖਾਏ, ਰੱਖੇ ਦੇ ਕਰ ਹਾਥਾ।
ਨਿਹਕਲੰਕ ਸਿਰ ਹੱਥ ਟਿਕਾਇਆ। ਨਿਹਕਲੰਕ ਗੁਰਸਿਖ ਤਰਾਇਆ। ਨਿਹਕਲੰਕ ਉਜਲ ਮੁੱਖ ਵਿਚ ਮਾਤ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ।
ਨਿਹਕਲੰਕ ਕੀਆ ਭੇਖਾ। ਸ੍ਰਿਸ਼ਟ ਸਬਾਈ ਰਹੀ ਭਰਮ ਭੁਲੇਖਾ। ਗੁਰਮੁਖ ਸਾਚੇ ਆਏ ਦਰ, ਸਾਚਾ ਪ੍ਰਭ ਵਿਚ ਮਾਤ ਨੇਤਰ ਪੇਖਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਢਾਏ ਹਉਮੇ ਗਵਾਏ, ਰਿਦੇ ਧਿਆਏ ਭਉ ਚੁਕਾਏ, ਸਹਿੰਸਾ ਮਿਟਾਏ ਅੰਸ ਬਣਾਏ, ਆਪ ਲਿਖਾਏ ਸਾਚਾ ਲੇਖਾ।
ਨਿਹਕਲੰਕ ਲੇਖ ਲਿਖੰਤਾ। ਨਿਹਕਲੰਕ ਪੂਰਨ ਭਗਵੰਤਾ। ਨਿਹਕਲੰਕ ਸਾਚੇ ਉਪਜਾਏ ਵਿਚ ਮਾਤ ਗੁਰਮੁਖ ਸਾਚੇ ਸੰਤਾ। ਨਿਹਕਲੰਕ ਸਾਚੇ ਸਿਖ ਤੇਰੀ ਆਪ ਬਣਾਏ ਬਣਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਆਪ ਵਡ ਚੇਤਨ ਚਨਤਾ।
ਆਪੇ ਚੇਤਨ ਆਪੇ ਮਨ। ਆਪੇ ਧੀਰ ਧਰਾਵੇ ਜਨ। ਆਪੇ ਸ਼ਬਦ ਸੁਣਾਏ ਕੰਨ। ਗੁਰਮੁਖ ਰਸਨਾ ਗਾਏ ਧੰਨ ਧੰਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਤੇਰੀ ਆਤਮ ਜਾਏ ਮੰਨ।
ਮਿਟਾਏ ਜਨ ਸੀਤਲ ਤਨ ਪ੍ਰਭ ਬੇੜਾ ਬੰਨ੍ਹ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਾਚੇ ਧਾਮ ਬਹਾਇਆ।
ਨਿਹਕਲੰਕ ਨਰ ਅਵਤਾਰ ਜੋਤ ਅਕਾਰ। ਨਿਹਕਲੰਕ ਵਰਤੇ ਵਰਤਾਵੇ ਵਿਚ ਸੰਸਾਰ। ਨਿਹਕਲੰਕ ਜੋਤ ਸਰੂਪ ਕਲਜੁਗ ਜੀਵ ਨਾ ਪਾਇਣ ਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਗਤ ਵਰਤਾਰ।
ਨਿਹਕਲੰਕ ਨਿਹਕਲੰਕ ਨਿਹਕਲੰਕ ਏਕਾ ਅੰਕ। ਨਿਹਕਲੰਕ ਨਿਹਕਲੰਕ ਨਿਹਕਲੰਕ ਇਕ ਕਰਾਏ ਰਾਓ ਰੰਕ। ਨਿਹਕਲੰਕ ਨਿਹਕਲੰਕ ਨਿਹਕਲੰਕ ਸੁਹਾਏ ਥਾਨ ਬੰਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਚਲਾਏ ਇਕ ਵਰਤਾਏ ਇਕ ਸਰਨਾਏ ਇਕ ਰਖਾਏ ਏਕਾ ਅੰਕ। (੧ ਸਾਵਣ ੨੦੦੯)
❋
ਸਾਚੇ ਸੰਤ ਸ਼ਬਦ ਜਣਾਇਆ। ਨਿਹਕਲੰਕ ਦਰਸ ਦਿਖਾਇਆ। ਸਾਚੀ ਅੰਸ ਗੁਰਸਿਖ ਉਪਜਾਇਆ। ਵਿਚ ਸਹੰਸ ਮੁੱਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਾਲ ਅਵਸਥਾ ਅਚਰਜ ਖੇਲ ਆਪ ਕਰਾਇਆ।
ਸੰਤ ਮਨੀ ਸਿੰਘ ਸ਼ਬਦ ਜਣਾਏ। ਪ੍ਰਭ ਅਬਿਨਾਸ਼ੀ ਹੁਕਮ ਸੁਣਾਏ। ਗੁਰਮੁਖ ਸਿੰਘ ਸੰਗ ਰਲਾਏ। ਨਿਹਕਲੰਕ ਸੀਸ ਉਠਾਏ। ਸਰ ਅੰਮ੍ਰਿਤ ਪਹੁੰਚੇ ਜਾਏ। ਦਰ ਦਰਬਾਰ ਬੂਝ ਬੁਝਾਏ। ਆਪਣਾ ਘਰ ਬਾਹਰ ਆਪ ਸੁਹਾਏ। ਹਰਿ ਹਰਿ ਹਰਿ ਪ੍ਰਭ ਹਰਿਮੰਦਰ ਆਏ। ਸੰਤ ਮਨੀ ਸਿੰਘ ਸਾਚਾ ਸੰਤ ਸਾਚਾ ਕਰਮ ਕਮਾਏ। ਬਾਂਹੋਂ ਪਕੜ ਸਾਚਾ ਸੰਤ ਨਿਹਕਲੰਕ ਮੰਜੀ ਸਾਹਿਬ ਉਪਰ ਬਿਠਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਧਾਮ ਸੁਹਾਏ। (੧ ਸਾਵਣ ੨੦੦੯)
❋
ਹਰਿ ਜੋਤ ਇਕ ਅਕਾਰ ਹੈ। ਹਰਿ ਜੋਤ ਸ੍ਰਿਸ਼ਟ ਸਬਾਈ ਪਸਰ ਪਸਾਰ ਹੈ। ਹਰਿ ਜੋਤ ਤਿੰਨਾਂ ਲੋਕਾਂ ਪਾਵੇ ਸਾਰ ਹੈ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਆਈ ਜਾਮਾ ਧਾਰ ਹੈ।
ਹਰਿ ਜੋਤ ਹਰਿ ਗੁਣ ਜਾਣ। ਹਰਿ ਜੋਤ ਹਰਿ ਰੰਗ ਪਛਾਣ। ਹਰਿ ਜੋਤ ਵਿਚ ਮਾਤ ਸਚ ਨਿਸ਼ਾਨ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਮਾਤ ਪ੍ਰਗਟਾਏ ਵਡ ਬਲੀ ਬਲਵਾਨ।
ਹਰਿ ਜੋਤ ਹਰਿ ਨਿਰੰਕਾਰ। ਹਰਿ ਜੋਤ ਵਿਚ ਮਾਤ ਜੋਤ ਸਰੂਪੀ ਲਿਆ ਅਵਤਾਰ। ਹਰਿ ਜੋਤ ਘਰ ਸਾਚੇ ਵਸੇ, ਕਰੇ ਸਚ ਅਕਾਰ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਕਲਜੁਗ ਪਾਵੇ ਸਾਰ।
ਹਰਿ ਜੋਤ ਹਰਿ ਨਿਰਾਲੀ। ਹਰਿ ਜੋਤ ਚਾਰੋਂ ਕੁੰਟ ਦਿਸੇ, ਕੋਈ ਦਰ ਘਰ ਸਰ ਨਾ ਖਾਲੀ। ਹਰਿ ਜੋਤ ਨਰ ਨਰਾਇਣ, ਸ੍ਰਿਸ਼ਟ ਸਬਾਈ ਸਾਚਾ ਮਾਲੀ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਪ੍ਰਗਟਾਈ ਕਲਜੁਗ ਤੇਰੀ ਅੰਤ ਕਰਾਏ ਚਾਲੀ।
ਹਰਿ ਜੋਤ ਹਰਿ ਕਾ ਵਾਸ। ਹਰਿ ਜੋਤ ਸਰੂਪੀ ਵਿਚ ਮਾਤ ਪਾਵੇ ਰਾਸ। ਹਰਿ ਜੋਤ ਅੰਤਮ ਅੰਤ ਕਲ ਬੇਮੁਖਾਂ ਕਰੇ ਨਾਸ। ਹਰਿ ਜੋਤ ਗੁਰਮੁਖ ਸੰਤ ਜਨਾਂ ਹੋਈ ਰਹੇ ਦਾਸਨ ਦਾਸ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਆਇਆ, ਸ੍ਰਿਸ਼ਟ ਸਬਾਈ ਆਪ ਕਰਾਏ ਨਾਸ।
ਹਰਿ ਜੋਤ ਹਰਿ ਕੀ ਧਾਰ। ਹਰਿ ਜੋਤ ਗੁਰਮੁਖ ਸਾਚੇ ਕਰ ਵਿਚਾਰ। ਹਰਿ ਜੋਤ ਬੇਮੁਖਾਂ ਰੋੜ੍ਹੇ ਵਹਿੰਦੀ ਧਾਰ। ਹਰਿ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਗਾਏ ਕਰੇ ਰੁਸ਼ਨਾਏ, ਕਲਜੁਗ ਭੁੱਲੇ ਜੀਵ ਗਵਾਰ।
ਹਰਿ ਜੋਤ ਖੇਲ ਅਵਲੜਾ। ਹਰਿ ਜੋਤ ਹਰਿ ਏਕਾ ਏਕ ਵਸੇ ਧਾਮ ਇਕੱਲੜਾ। ਹਰਿ ਜੋਤ ਗੁਰਮੁਖ ਸਾਚੇ ਸੰਤ ਜਨਾਂ, ਆਪ ਫੜਾਏ ਸਾਚਾ ਪਲੜਾ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰ ਅੱਗੇ ਖਲੜਾ।
ਹਰਿ ਜੋਤ ਹਰਿ ਨਿਰਾਧਾਰ। ਹਰਿ ਜੋਤ ਕਰੇ ਕਰਾਏ ਸਾਚੀ ਕਾਰ। ਹਰਿ ਜੋਤ ਮਾਤ ਆਏ ਜਾਏ ਵਾਰੋ ਵਾਰ। ਹਰਿ ਜੋਤ ਜੋਤ ਸਰੂਪੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ ਨਾਮ ਰਖਾਏ ਕਲਗੀਧਰ ਅਵਤਾਰ। (੬ ਚੇਤ ੨੦੧੧ ਬਿਕ੍ਰਮੀ)
❋
ਨਿਹਕਲੰਕ ਹੋ ਜੋਤ ਸਰੂਪਾ। ਨਿਹਕਲੰਕ ਆਪ ਵਡ ਭੂਪਾ। ਨਿਹਕਲੰਕ ਪ੍ਰਗਟੇ ਅੰਧ ਕੂਪਾ। ਨਿਹਕਲੰਕ ਕਿਸੇ ਨਜ਼ਰ ਨਾ ਆਵੇ, ਜੋਤ ਸਰੂਪ ਪ੍ਰਭ ਜੋਤ ਸਰੂਪਾ। ਨਿਹਕਲੰਕ ਜਗ ਲਾ ਕੇ ਸ੍ਰਿਸ਼ਟ ਜਲੇ ਜਿਉਂ ਪੰਜ ਜੇਠ ਕੀ ਧੂਪਾ। ਨਿਹਕਲੰਕ ਨਰਾਇਣ ਨਰ ਆਇਆ, ਈਸ਼ਰ ਜੋਤ ਸਰੂਪ ਪ੍ਰਭ ਜੋਤ ਸਰੂਪਾ।
ਨਿਹਕਲੰਕ ਰੂਪ ਹੈ ਅਗੰਮ, ਅਗੰਮ ਅਗੋਚਰ ਪ੍ਰਭ ਅਨੇਕ ਸਰੂਪਾ। ਨਿਹਕਲੰਕ ਸ੍ਰਿਸ਼ਟ ਕਰੇ ਭੰਗ, ਮਹਾਰਾਜ ਸ਼ੇਰ ਪ੍ਰਗਟਿਓ ਕਲ ਸਤਿ ਸਰੂਪਾ।
ਨਿਹਕਲੰਕ ਪ੍ਰਭ ਆਪ ਅਖਵਾਏ। ਜਾਮਾ ਲਿਆ ਧਾਰ, ਘਨਕਪੁਰੀ ਪ੍ਰਭ ਭਾਗ ਲਗਾਏ। ਕਲਜੁਗ ਹੋਏ ਖੁਆਰ, ਸਤਿਜੁਗ ਸਤਿ ਸਤਿ ਸਤਿ ਵਰਤਾਏ। ਹੋਏ ਸ਼ਬਦ ਗੁੰਜ਼ਾਰ, ਸੋਹੰ ਸ਼ਬਦ ਜੋ ਰਸਨਾ ਗਾਏ।
ਮਿਲੇ ਭਗਤ ਭੰਡਾਰ, ਦੇ ਦਰਸ ਗੁਰਸਿੱਖ ਤਰਾਵੇ। ਅੰਤ ਨਾ ਹੋਏ ਖ਼ਵਾਰ, ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਵੇ। (ਪਹਿਲੀ ਕੱਤਕ ੨੦੦੭ ਬਿਕ੍ਰਮੀ)
❋
ਨਿਹਕਲੰਕ ਆਪ ਪ੍ਰਭ ਨਿਰਵੈਰਾ। ਵਕਤ ਲੈ ਆਵੇ ਦੇਰ ਨਾ ਲਾਵੇ, ਸ੍ਰਿਸ਼ਟ ਝੜੇ ਬੇਰ ਜਿਉਂ ਬੇਰਾਂ। ਸਿੱਖ ਤਰਾਵੇ ਦਰਸ ਦਿਖਾਵੇ, ਗੁਰਸਿੱਖ ਮਿਟੇ ਮਨ ਤੇਰਾ ਮੇਰਾ। ਬੇਮੁਖ ਜਲਾਵੇ ਕਲ ਖਪਾਵੇ, ਬਿਨ ਗੁਰ ਹੋਇਆ ਜਗਤ ਅੰਧੇਰਾ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ, ਨਰ ਅਵਤਾਰ ਲੈ ਪਾਇਆ ਫੇਰਾ। (ਪਹਿਲੀ ਕੱਤਕ ੨੦੦੭ ਬਿਕ੍ਰਮੀ)
❋
ਜਗ ਜੋਤ ਜੋਤ ਜਗਤ ਜਲਾਵੇ। ਜਗੇ ਜੋਤ ਸਰਬ ਸ੍ਰਿਸ਼ਟ ਰੁਵਾਲੇ। ਪ੍ਰਗਟੇ ਜੋਤ ਕਿਸੇ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਜਗਤ ਅਖਵਾਵੇ। ਨਿਹਕਲੰਕ ਜੋਤ ਜਗਾਈ। ਨਿਹਕਲੰਕ ਪ੍ਰਭ ਦੇਹ ਤਜਾਈ। ਨਿਹਕਲੰਕ ਹੋ ਸਭ ਸ੍ਰਿਸ਼ਟ ਹਿਲਾਈ। ਨਿਹਕਲੰਕ ਸਰਬ ਭੇਖ ਮਿਟਾਈ। ਨਿਹਕਲੰਕ ਕੁੰਟ ਚਾਰ, ਜੈ ਜੈਕਾਰ ਕਰਾਈ। ਨਿਹਕਲੰਕ ਲੈ ਅਵਤਾਰ, ਰੰਗ ਰੂਪ ਨਾ ਕਿਸੇ ਵਖਾਈ। ਤਜੀ ਦੇਹ ਹੋਏ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਉਂ ਰਖਾਈ।
ਨਿਹਕਲੰਕ ਆਪ ਗੁਣ ਨਿਧਾਨਾ। ਨਿਹਕਲੰਕ ਆਏ ਜਗਤ ਜਿਉਂ ਬਾਨਾ। ਨਿਹਕਲੰਕ ਵਿਰਲੇ ਗੁਰਮੁਖ ਪਛਾਨਾ। ਨਿਹਕਲੰਕ ਤੀਨ ਲੋਕ ਇਕ ਸਮਾਨਾ। ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨਾ। · (ਪਹਿਲੀ ਕੱਤਕ ੨੦੦੭ ਬਿਕ੍ਰਮੀ)
ਸਰਬ ਸੂਖ ਗੁਰ ਚਰਨ ਦੁਵਾਰਾ। ਕਰ ਦਰਸ ਪ੍ਰਗਟੇ ਜੋਤ ਅਪਰ ਅਪਾਰਾ। ਜੁਗੋ ਜੁਗ ਜਗਤ ਪ੍ਰਭ ਲੈ ਅਵਤਾਰਾ। ਕਲਜੁਗ ਜਾਮਾ ਧਾਰੇ ਪ੍ਰਭ ਨਿਰੰਕਾਰਾ। ਜਗਤ ਭੁੱਲਾ ਹੋਏ ਖੁਆਰ ਗੁਰਸਿੱਖਾਂ ਪ੍ਰਭ ਪਾਰ ਉਤਾਰਾ। ਬੇਮੁਖਾਂ ਮਨ ਸਦਾ ਹੰਕਾਰਾ। ਰਸਨਾ ਚਲੇ ਸਦਾ ਵਿਕਾਰਾ। ਗੁਰਸਿੱਖਾਂ ਹਰਿ ਮਨ ਪਿਆਰਾ। ਉਪਜੇ ਗਿਆਨ ਪ੍ਰਭ ਦੇਵੇ ਨਾਮ ਭਗਤ ਭੰਡਾਰਾ। ਕਲਜੁਗ ਜਾਮਾ ਧਾਰ ਪ੍ਰਗਟਿਓ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਕੀਓ ਪਾਰ ਉਤਾਰਾ।
ਕਲਜੁਗ ਆਣ ਗੁਰ ਕਲਜੁਗ ਕਰਮ ਵਿਚਾਰਿਆ। ਕਲਜੁਗ ਆਣ ਗੁਰ ਜੋਤ ਜਗਾਈ ਅਪਰ ਅਪਾਰਿਆ। ਕਲਜੁਗ ਆਣ ਗੁਰ ਧਾਰੇ ਖੇਲ ਰੰਗ ਕਰਤਾਰਿਆ। ਕਲਜੁਗ ਆਣ ਗੁਰ ਜੋਤ ਸਰੂਪ ਜਗਤ ਸੰਘਾਰਿਆ। ਕਲਜੁਗ ਆਣ ਗੁਰ ਰੰਗ ਇਕ ਹੋ ਸਰਬ ਸਮਾਣਿਆਂ। ਕਲਜੁਗ ਆਣ ਗੁਰ ਸੋਹੰ ਸ਼ਬਦ ਮਾਰੇ ਬਾਣਿਆਂ। ਕਲਜੁਗ ਆਣ ਗੁਰ ਭੁੰਨੇ ਪਾਪੀ ਭਠਿਆਲੇ ਦਾਣਿਆਂ। ਕਲਜੁਗ ਆਣ ਪ੍ਰਭ ਹੋਏ ਨਿਹਕਲੰਕ ਇਹ ਰੰਗ ਦਿਖਾਣਿਆਂ। ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਜਗਤ ਭੁਲਾਣਿਆਂ। (੧੬ ਹਾੜ ੨੦੦੭ ਬਿਕ੍ਰਮੀ )
❋
ਕਲਜੁਗ ਲੈ ਅਵਤਾਰ, ਕਲਜੁਗ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਗੁਰਸਿੱਖਾਂ ਗੁਰ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਜੀਵ ਜੰਤ ਪ੍ਰਭ ਕਰਮ ਵਿਚਾਰਿਆ। ਕਲਜੁਗ ਲੈ ਅਵਤਾਰ, ਬੇਮੁਖਾਂ ਗੁਰ ਨਰਕ ਨਿਵਾਰਿਆ। ਕਲਜੁਗ ਲੈ ਅਵਤਾਰ, ਗੁਰਸਿੱਖਾਂ ਗੁਰ ਚਰਨ ਲਗਾ ਲਿਆ। ਕਲਜੁਗ ਲੈ ਅਵਤਾਰ, ਕਲੂ ਕਾਲ ਕਲੂ ਗੁਰ ਉਲਟਾ ਲਿਆ। ਸਤਿਜੁਗ ਲਾਏ ਅਪਾਰ, ਸਤਿਗੁਰ ਸਚ ਸੁੱਚ ਵਰਤਾ ਲਿਆ। ਮਧ ਮਾਸ ਜੋ ਕਰੇ ਅਹਾਰ, ਤਿਨ੍ਹਾਂ ਨਰਕ ਨਿਵਾਸ ਦੁਵਾ ਲਿਆ। ਗੁਰਸਿੱਖਾਂ ਗੁਰ ਚਰਨ ਪਿਆਰ, ਅੰਮ੍ਰਿਤ ਬੂੰਦ ਮੁਖ ਚੁਵਾ ਲਿਆ। ਸਭ ਦਾ ਗੁਵਾਏ ਮਾਣ, ਪ੍ਰਭ ਸੋਹੰ ਸ਼ਬਦ ਚਲਾ ਲਿਆ। ਪ੍ਰਭ ਸਰੂਪ ਏਕ, ਜਗਤ ਰੂਪ ਅਨੇਕ ਵਟਾ ਲਿਆ। ਜੁਗੋ ਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਆਣ ਤਰਾ ਲਿਆ। ਕਲਜੁਗ ਜਾਮਾ ਧਾਰ, ਨਿਹਕਲੰਕ ਪ੍ਰਭ ਆਪ ਅਖਵਾ ਲਿਆ। ਤਜੀ ਦੇਹ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਕਲਜੁਗ ਉਲਟਾ ਲਿਆ। (੧੬ ਹਾੜ ੨੦੦੭ ਬਿਕ੍ਰਮੀ)
❋
ਨਿਹਕਲੰਕ ਜਿਸ ਜਨ ਜਾਣਿਆਂ। ਪ੍ਰਭ ਪੂਰਨ ਦੇਵੇ ਬ੍ਰਹਮ ਗਿਆਨਿਆਂ। ਨਿਹਕਲੰਕ ਜਿਸ ਜਨ ਪਛਾਣਿਆਂ। ਪ੍ਰਭ ਦੇਵੇ ਮਾਣ ਬਿਰਧਾਂ ਬਾਲ ਅੰਞਾਣਿਆਂ। ਨਿਹਕਲੰਕ ਜੋ ਜਨ ਚਲੇ ਭਾਣਿਆਂ। ਜੋਤ ਸਰੂਪੀ ਪਰਗਟ ਜੋਤ ਗੁਰਮੁਖ ਸਾਚੇ ਸਦ ਖੜਾ ਤੇਰੇ ਸਰਹਾਣਿਆਂ। ਨਿਹਕਲੰਕ ਜਿਸ ਜਨ ਵਖਾਣਿਆਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਬੰਨ੍ਹੇ ਸੋਹੰ ਦੇਵੇ ਵੰਞ ਮੁਹਾਣਿਆਂ। (੧੮ ਜੇਠ ੨੦੦੯)
❋
ਪਾਰਬ੍ਰਹਮ ਪ੍ਰਭ ਨਿਹਕਲੰਕ, ਲੋਕਮਾਤ ਵੱਜੀ ਵਧਾਈਆ। ਸ਼ਬਦ ਵਜਾਏ ਸਾਚਾ ਡੰਕ, ਰਾਜ ਰਾਜਾਨਾ ਰਿਹਾ ਉਠਾਈਆ। ਪਰਗਟ ਹੋਇਆ ਵਾਸੀ ਪੁਰ ਘਨਕ, ਭੁੱਲ ਰਹੇ ਨਾ ਰਾਈਆ। ਖੇਲੇ ਖੇਲ ਬਾਰ ਅਨਕ, ਕਲਜੁਗ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਮਲ ਜੋਤ ਕਰੇ ਰੁਸ਼ਨਾਈਆ।
ਵਾਲੀ ਹਿੰਦ ਉਠ ਨਿਧਾਨ, ਹਰਿ ਸਾਚੇ ਜੋਤ ਜਗਾਈਆ। ਮੇਟ ਮਿਟਾਏ ਜੀਵ ਸ਼ੈਤਾਨ, ਲੋਕਮਾਤ ਰਹਿਣ ਨਾ ਪਾਈਆ। ਸੰਗ ਰਲਾਏ ਮੰਤਰੀ ਪ੍ਰਧਾਨ, ਏਕਾ ਰਾਗ ਸੁਣਾਈਆ। ਪੰਥ ਖਾਲਸਾ ਹੋਏ ਹੈਰਾਨ, ਪੰਚਮ ਜੇਠਾ ਦਏ ਦੁਹਾਈਆ। ਮੁਸਲਮ ਸੁੰਨੀ ਵੇਖ ਅੰਜੀਲ ਕੁਰਾਨ, ਨੇਤਰ ਰੋ ਰੋ ਨੀਰ ਵਹਾਈਆ। ਪੰਡਤ ਪਾਂਧੇ ਕਰਨ ਧਿਆਨ, ਕੂੜ ਕੁੜਿਆਰਾ ਸੰਗ ਰਖਾਈਆ। ਮੁੱਲਾ ਸ਼ੇਖ਼ ਸਰਬ ਕੁਰਲਾਣ, ਨੇਤਰ ਨੈਣ ਰਹੇ ਉਠਾਈਆ। ਗ੍ਰੰਥੀ ਪੰਥੀ ਜੀਵ ਜਹਾਨ, ਪਾਰਬ੍ਰਹਮ ਭੇਵ ਨਾ ਰਾਈਆ। ਲਿਖੇ ਲੇਖ ਹਰਿ ਸ਼ਾਹ ਸੁਲਤਾਨ, ਭਾਰਤ ਖੰਡ ਖ਼ੁਸ਼ੀ ਮਨਾਈਆ। ਧਰਮ ਝੁਲਾਏ ਇਕ ਨਿਸ਼ਾਨ, ਊਚਾਂ ਨੀਚਾਂ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ।
ਨਿਰਗੁਣ ਜੋਤ ਹਰਿ ਪਰਕਾਸ਼, ਆਪਣੀ ਕਲ ਵਰਤਾਇੰਦਾ। ਪਰਗਟ ਹੋਇਆ ਸ਼ਾਹੋ ਸ਼ਾਬਾਸ਼, ਪੰਥ ਖਾਲਸਾ ਆਪ ਉਠਾਇੰਦਾ। ਗਿਆਨੀ ਧਿਆਨੀ ਵਡ ਵਿਦਵਾਨੀ ਹੋਣ ਨਿਰਾਸ, ਹਰਿ ਗੋਬਿੰਦ ਦਿਸ ਨਾ ਆਇੰਦਾ। ਨਾਮ ਵਸਤ ਨਾ ਕਿਸੇ ਪਾਸ, ਢੋਲਕ ਛੈਣੇ ਜਗਤ ਵਜਾਇੰਦਾ। ਲੇਖੇ ਲੱਗੇ ਨਾ ਕੋਈ ਸਵਾਸ, ਨੇਤਰ ਨੈਣਾਂ ਦਰਸ ਕੋਈ ਨਾ ਪਾਇੰਦਾ। ਹਰਿ ਵੇਖ ਵਖਾਏ ਪ੍ਰਿਥਮੀ ਆਕਾਸ਼, ਵੇਖਣਹਾਰ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਡੰਕ ਵਜਾਇੰਦਾ।
ਡੰਕ ਵਜਾਏ ਹਰਿ ਨਿਰੰਕਾਰਾ, ਆਪਣੀ ਕਲ ਵਰਤਾਈਆ। ਸ੍ਰਿਸ਼ਟ ਸਬਾਈ ਕਰੇ ਖੁਆਰਾ, ਕਲਜੁਗ ਵੇਲਾ ਅੰਤਮ ਆਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਹੁਲਾਰਾ, ਨੌਂ ਖੰਡ ਪ੍ਰਿਥਮੀ ਆਪ ਹਿਲਾਈਆ। ਸੱਤਾਂ ਦੀਪਾਂ ਪਾਰ ਕਿਨਾਰਾ, ਉਚੇ ਟਿੱਲੇ ਵੇਖ ਵਖਾਈਆ। ਅਗੰਮ ਅਗੰਮੜੀ ਕਰੇ ਕਾਰਾ, ਅਗੰਮੜੀ ਧਾਰ ਚਲਾਈਆ। ਹੱਡ ਮਾਸ ਚਮੜਾ ਨਾ ਕੋਈ ਪਸਾਰਾ, ਪੰਜ ਤੱਤ ਨਾ ਕੋਈ ਦਿਸਾਈਆ। ਇਕ ਅਕੱਲਾ ਏਕੰਕਾਰਾ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਖੰਡਾ ਤੇਜ਼ ਕਟਾਰਾ, ਨਿਰਗੁਣ ਹੱਥ ਉਠਾਈਆ। ਸਰਗੁਣ ਪਾਵੇ ਸਾਚੀ ਸਾਰਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ।
ਨਿਰਗੁਣ ਜੋਤ ਹਰਿ ਨਿਰੰਕਾਰਾ, ਹਰਿ ਹਰਿ ਰੂਪ ਸਮਾਇਆ। ਪਰਗਟ ਹੋਏ ਵਿਚ ਸੰਸਾਰਾ, ਆਪ ਆਪਣਾ ਭੇਖ ਵਟਾਇਆ। ਨਾਨਕ ਗੋਬਿੰਦ ਕਰ ਪਿਆਰਾ, ਏਕਾ ਧਾਰ ਵਹਾਇਆ। ਜੀਵ ਜੰਤ ਨਾ ਪਾਏ ਸਾਰਾ, ਸਾਧ ਸੰਤ ਹੋਏ ਹਲਕਾਇਆ। ਭਰਮੇ ਭੁੱਲੇ ਭਰਮ ਗਵਾਰਾ, ਮਾਇਆ ਪੜਦਾ ਕੋਈ ਨਾ ਲਾਹਿਆ। ਅਗਨੀ ਤੱਤ ਇਕ ਪਸਾਰਾ, ਪੰਜ ਤੱਤ ਚਲਾਇਆ। ਤ੍ਰੈਗੁਣ ਮਾਇਆ ਵੇਖੇ ਭੇਖ ਨਿਆਰਾ, ਭੇਖਾਧਾਰੀ ਭੇਖ ਨਾ ਰਾਇਆ। ਆਦਿਨ ਅੰਤਾ ਜੁਗਾ ਜੁਗੰਤਾ ਹਰਿ ਭਗਵੰਤਾ ਆਪੇ ਜਾਣੇ ਆਪਣੀ ਕਾਰਾ, ਜੁਗ ਜੁਗ ਕਰਦਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਨੂਰ ਕਰੇ ਰੁਸ਼ਨਾਇਆ।
ਨਿਰਗੁਣ ਰੂਪ ਹਰਿ ਨਿਰੰਕਾਰਾ, ਆਪਣਾ ਆਪ ਉਪਾਇੰਦਾ। ਆਪ ਆਪਣਾ ਕਰ ਪਸਾਰ, ਵੇਖਣਹਾਰ ਆਪ ਹੋ ਜਾਇੰਦਾ। ਪਰਗਟ ਹੋ ਚਵੀਆਂ ਅਵਤਾਰ, ਚੌਦਾਂ ਲੋਕਾਂ ਵੇਖ ਵਖਾਇੰਦਾ। ਚੌਦਾਂ ਹੱਟਾਂ ਜਗਤ ਪਸਾਰ, ਚੌਦਾਂ ਚੌਦਾਂ ਧਾਰ ਚਲਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਰਵ ਸਸ ਆਪ ਉਠਾਇੰਦਾ। ਜੀਵਾਂ ਜੰਤਾਂ ਮਾਰੇ ਮਾਰ, ਸਾਧਾਂ ਸੰਤਾਂ ਵੇਖ ਵਖਾਇੰਦਾ। ਗੁਰਮੁਖ ਨਾਰੀ ਕੰਤਾ ਇਕ ਭਤਾਰ, ਸਚ ਸੁਹੰਜਣੀ ਸੇਜ ਹੰਢਾਇੰਦਾ। ਮੇਲ ਮਿਲਾਏ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਜੋਤ ਨਿਰੰਜਣ ਕਰ ਪਿਆਰ, ਆਦਿ ਨਿਰੰਜਣ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਪਰਮ ਪੁਰਖ ਅਖਵਾਇੰਦਾ। ਅਲਖ ਅਲਖਣਾ ਅਲਖ ਅਲਖ ਰਿਹਾ ਉਚਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਵਟਾਇੰਦਾ।
ਨਿਰਗੁਣ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇਆ। ਆਪ ਵਸਾਇਆ ਸਚ ਮਹੱਲਾ, ਸਚ ਸਿੰਘਾਸਣ ਆਸਣ ਲਾਇਆ। ਆਪੇ ਵਸਿਆ ਜਲਾ ਥਲਾ, ਪੁਰਖ ਅਬਿਨਾਸ਼ੀ ਦਇਆ ਕਮਾਇਆ। ਆਪੇ ਹੋਇਆ ਵਲਾ ਛਲਾ, ਅਛਲ ਅਛੱਲ ਕਰਾਇਆ। ਆਪੇ ਜਾਣੇ ਨੇਹਚਲ ਧਾਮ ਅਟੱਲਾ, ਲੋਕਮਾਤੀ ਵੇਖ ਵਖਾਇਆ। ਆਪੇ ਜੋਤੀ ਸ਼ਬਦੀ ਰਲਾ, ਸ਼ਬਦ ਅਨਾਦੀ ਡੰਕ ਵਜਾਇਆ। ਆਪੇ ਕਰੇ ਕਰਾਏ ਹੱਲਾ, ਨਾਮ ਜੈਕਾਰਾ ਆਪ ਬੁਲਾਇਆ। ਆਪੇ ਵਸਿਆ ਡੂੰਘੀ ਡੱਲਾ, ਉਚ ਮਹੱਲਾ ਆਪੇ ਡੇਰਾ ਲਾਇਆ। ਆਪੇ ਮੇਟੇ ਦੂਈ ਦਵੈਤੀ ਸੱਲਾ, ਆਪੇ ਵੰਡਨ ਵੰਡ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ।
ਨਿਰਗੁਣ ਨੂਰ ਆਦਿ ਅਬਿਨਾਸ਼ਾ, ਭੇਵ ਕੋਇ ਨਾ ਰਾਇਆ। ਵੇਖਣ ਆਇਆ ਜਗਤ ਤਮਾਸ਼ਾ, ਜੁਗ ਜੁਗ ਵੇਸ ਵਟਾਇਆ। ਜੋਤੀ ਸਰੂਪੀ ਪਾਵੇ ਰਾਸਾ, ਸ਼ਬਦ ਸਰੂਪੀ ਡੰਕ ਵਜਾਇਆ। ਮਾਤ ਗਰਭ ਨਾ ਕਰਿਆ ਵਾਸਾ, ਪਿਤਾ ਪੂਤ ਨਾ ਕੋਈ ਰਖਾਇਆ। ਨਾਮ ਨਾ ਜਪਿਆ ਸਵਾਸ ਸਵਾਸਾ, ਰਸਨਾ ਜਿਹਵਾ ਨਾ
ਕੋਈ ਹਿਲਾਇਆ। ਨਾ ਕੋਈ ਰਖਾਇਆ ਸਗਲਾ ਸਾਥਾ, ਸਗਲਾ ਸੰਗ ਨਾ ਕੋਈ ਨਿਭਾਇਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਈ ਹਵਨ ਕਰਾਇਆ। ਨਾ ਕੋਈ ਤੀਰਥ ਅਠ ਸਾਠਾ, ਗੁਰ ਦਰ ਮੰਦਰ ਅੰਦਰ ਮਸਜਿਦ ਨਾ ਡੇਰਾ ਲਾਇਆ। ਧਾਮ ਅਗੰਮੜੇ ਪਾਰਬ੍ਰਹਮ ਪ੍ਰਭ ਆਇਆ ਨਾਠਾ, ਆਪ ਆਪਣਾ ਰੂਪ ਵਟਾਇਆ। ਆਪੇ ਗੇੜਨਹਾਰਾ ਉਲਟੀ ਲਾਠਾ, ਗੇੜਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਇਆ।
ਨਿਰਗੁਣ ਰੂਪ ਅਕਲ ਕਲਧਾਰਾ, ਨਿਰਗੁਣ ਵੇਖ ਵਖਾਇੰਦਾ। ਜੋਤ ਸਰੂਪੀ ਕਰ ਅਕਾਰਾ, ਜੋਤੀ ਜੋਤ ਸਮਾਇੰਦਾ। ਜੋਤ ਸਰੂਪੀ ਕਰ ਪਸਾਰਾ, ਜੋਤੀ ਜੋਤ ਵੇਖ ਵਖਾਇੰਦਾ। ਜੋਤੀ ਨੂਰ ਕਰ ਉਜਿਆਰਾ, ਜੋਤ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕਾ ਨਾਉਂ ਧਰਾਇੰਦਾ।
ਨਿਹਕਲੰਕਾ ਹਰਿ ਬਲਵਾਨਾ, ਪਾਰਬ੍ਰਹਮ ਅਖਵਾਇਆ। ਪਰਗਟ ਵਾਲੀ ਦੋ ਜਹਾਨਾਂ, ਆਪਣਾ ਨਾਉਂ ਧਰਾਇਆ। ਖੇਲੇ ਖੇਲ ਸ੍ਰਿਸ਼ਟ ਮਹਾਨਾ, ਆਦਿ ਜੁਗਾਦਿ ਭੇਵ ਨਾ ਰਾਇਆ। ਜੋਧਾ ਸੂਰ ਬਲੀ ਬਲਵਾਨਾ, ਤੀਰ ਨਿਸ਼ਾਨਾ ਇਕ ਰਖਾਇਆ। ਏਕਾ ਚਿਲਾ ਇਕ ਕਮਾਨਾ, ਏਕਾ ਰਿਹਾ ਉਠਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨਾ, ਏਕਾ ਨੈਣ ਖੁਲ੍ਹਾਇਆ। ਨੌਂ ਖੰਡ ਪ੍ਰਿਥਮੀ ਕਰ ਕੁਰਬਾਨਾ, ਸੱਤਾਂ ਦੀਪਾਂ ਭੇਟ ਮੰਗਾਇਆ। ਲੱਖ ਚੁਰਾਸੀ ਬੱਧਾ ਗਾਨਾ, ਸਾਚਾ ਸਗਨ ਮਨਾਇਆ। ਪੰਚਮ ਜੇਠੀ ਕਰ ਅਸ਼ਨਾਨਾ, ਆਪ ਆਪਣਾ ਰੂਪ ਵਟਾਇਆ। ਸ਼ਬਦ ਘੋੜਾ ਕਰ ਪਰਵਾਨਾ, ਸੋਲਾਂ ਕਲੀਆਂ ਆਸਣ ਲਾਇਆ। ਭੇਵ ਨਾ ਪਾਇਨ ਵੇਦ ਪੁਰਾਨਾ, ਖਾਣੀ ਬਾਣੀ ਦਿਸ ਨਾ ਆਇਆ। ਖੇਲੇ ਖੇਲ ਗੁਣ ਨਿਧਾਨਾ, ਅੰਜੀਲ ਕੁਰਾਨਾ ਵੇਖ ਵਖਾਇਆ। ਬਸਤਰ ਸ਼ਸਤਰ ਇਕ ਸਜਾਨਾ, ਤਨ ਸ਼ੰਗਾਰ ਕਰਾਇਆ। ਏਕਾ ਖੰਡਾ ਪਹਿਨ ਕਿਰਪਾਨਾ, ਭਗਵਤ ਰੂਪ ਵਟਾਇਆ। ਚੰਡੀ ਚਮਕੇ ਨਾਮ ਮੈਦਾਨਾ, ਚੰਡ ਪਰਚੰਡ ਵਖਾਇਆ। ਮੇਟ ਮਿਟਾਏ ਝੂਠ ਨਿਸ਼ਾਨਾ, ਭੇਖ ਪਖੰਡਾ ਰਹਿਣ ਨਾ ਪਾਇਆ। ਜੇਰਜ ਅੰਡਾ ਵੰਡ ਵੰਡਾਨਾ, ਉਤਭੁਜ ਸੇਤਜ ਵੇਖ ਵਖਾਇਆ। ਕਾਇਆ ਵੇਖੇ ਸਚ ਮਕਾਨਾ, ਪੰਜ ਤੱਤ ਬਣਤ ਬਣਾਇਆ। ਮਨ ਮਤ ਬੁਧ ਹੋਏ ਹੈਰਾਨਾ, ਤੈਗੁਣ ਵੇਸ ਵਟਾਇਆ। ਤ੍ਰੈਗੁਣ ਅੰਤਮ ਹੋਏ ਹੈਰਾਨਾ, ਬ੍ਰਹਮਾ ਵੇਤਾ ਸੰਗ ਰਲਾਇਆ। ਬ੍ਰਹਮਾ ਰੋ ਰੋ ਕਰੇ ਧਿਆਨਾ, ਵੇਲਾ ਅੰਤਮ ਆਇਆ। ਵੇਦ ਕਤੇਬ ਨਾ ਕਰੇ ਪਛਾਨਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਿਵ ਸ਼ੰਕਰ ਮਾਰੇ ਇਕ ਤਰਾਨਾ, ਤ੍ਰਿਸੂਲਾ ਹੱਥ ਉਠਾਈਆ। ਬਾਸ਼ਕ ਤਸ਼ਕਾ ਗਲ ਲਟਕਾਨਾ, ਮਾਲਾ ਕੰਠ ਸੁਹਾਈਆ। ਨਾ ਕੋਈ ਦੀਸੇ ਸੰਗ ਨੌਜਵਾਨਾ, ਸਗਲਾ ਸੰਗ ਨਾ ਕੋਈ ਵਖਾਈਆ। ਬਿਨ ਹਰਿ ਕੋਈ ਨਾ ਦੀਸੇ ਦੋ ਜਹਾਨਾ, ਬੇੜਾ ਪਾਰ ਕਰਾਈਆ । ਨੇਤਰ ਰੋ ਰੋ ਨੀਰ ਵਹਾਨਾ, ਨੈਣ ਨੈਣ ਰਹੀ ਬਿਗਸਾਈਆ। ਪੁਰਖ ਅਬਿਨਾਸ਼ੀ ਏਕਾ ਦੇਵੇ ਬ੍ਰਹਮਾ ਗਿਆਨਾ, ਪਾਰਬ੍ਰਹਮ ਵੱਡੀ ਵਡਿਆਈਆ। ਆਪੇ ਮੇਟਣਹਾਰ ਨਿਸ਼ਾਨਾ, ਆਪੇ ਲਏ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨਾ, ਲੋਆਂ ਪੁਰੀਆਂ ਖੰਡ ਬ੍ਰਹਿਮੰਡ ਜੇਰਜ ਅੰਡ ਉਤਭੁਜ ਸੇਤਜ ਦਏ ਮਿਟਾਈਆ।
ਪਾਰਬ੍ਰਹਮ ਹਰਿ ਜੋਤ ਨਿਰਾਲਾ, ਜੋਤੀ ਜੋਤ ਅਖਵਾਇੰਦਾ। ਪਰਗਟ ਹੋਇਆ ਅਕਾਲ ਅਕਾਲਾ, ਅਕਲ ਕਲਾ ਅਖਵਾਇੰਦਾ। ਸਰਬ ਜੀਆਂ ਹਰਿ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਚਰਨ ਭਿਖਾਰ ਰਖਾਏ ਕਾਲ ਮਹਾਂਕਾਲਾ , ਆਪ ਆਪਣਾ ਵੇਖ ਵਖਾਇੰਦਾ। ਆਪੇ ਫਲ ਲਗਾਏ ਸ੍ਰਿਸ਼ਟ ਸਬਾਈ ਡਾਲ੍ਹਾ, ਆਪੇ ਤੋੜ ਤੁੜਾਇੰਦਾ। ਆਪੇ ਤ੍ਰੈਗੁਣ ਮਾਇਆ ਪਾਏ ਜੰਜਾਲਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਆਪੇ ਗੁਰ ਪੀਰ ਸਾਧ ਸੰਤ ਉਪਜਾਏ ਸਾਚਾ ਲਾਲਾ, ਆਪ ਆਪਣੇ ਵਿਚ ਸਮਾਇੰਦਾ। ਆਪ ਬਣਾਏ ਮੰਦਰ ਮਸੀਤ ਗੁਰ ਦਵਾਰੇ ਅਗਨੀ ਜੋਤ ਜਵਾਲਾ, ਆਪੇ ਮੇਟ ਮਿਟਾਇੰਦਾ। ਆਪੇ ਸ੍ਰਿਸ਼ਟ ਸਬਾਈ ਹੋਏ ਰਖਵਾਲਾ,
ਆਪੇ ਖ਼ਾਕ ਮਿਲਾਇੰਦਾ। ਆਪ ਵਜਾਏ ਜੁਗ ਜੁਗ ਆਪਣਾ ਤਾਲਾ, ਤਾਲ ਤਲਵਾੜਾ ਇਕ ਰਖਾਇੰਦਾ। ਆਪੇ ਵੇਖ ਵਖਾਏ ਲੱਖ ਚੁਰਾਸੀ ਕਾਇਆ ਘਾਲਾ, ਆਤਮ ਅੰਤਰ ਡੇਰਾ ਲਾਇੰਦਾ। ਆਪੇ ਦੀਪਕ ਜੋਤੀ ਨਿਰਗੁਣ ਹਰਿਜਨ ਬਾਲਾ, ਆਪੇ ਅਗਿਆਨ ਅੰਧੇਰ ਵਖਾਇੰਦਾ। ਆਪੇ ਤੋੜੇ ਬਜਰ ਕਪਾਟੀ ਲੱਗਾ ਤਾਲਾ, ਆਪੇ ਮੁੱਖ ਭਵਾਇੰਦਾ। ਆਪੇ ਅੰਮ੍ਰਿਤ ਆਤਮ ਮਾਰੇ ਇਕ ਉਛਾਲਾ, ਸਰ ਸਰੋਵਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਨਰ ਨਰੇਸ਼ ਆਪਣਾ ਆਪ ਵਟਾਇੰਦਾ।
ਨਰ ਨਰੇਸ਼ ਹਰਿ ਭਗਵਾਨਾ, ਹਰਿ ਹਰਿ ਆਪ ਅਖਵਾਇਆ। ਜੋਤ ਸਰੂਪੀ ਪਹਿਰਿਆ ਬਾਨਾ, ਵਿਸ਼ਨੂੰ ਰੂਪ ਵਟਾਇਆ। ਵਿਸ਼ਨੂੰ ਹੋਇਆ ਜਾਣੀ ਜਾਣਾ, ਸੇਵਕ ਸੇਵਾ ਰਿਹਾ ਕਮਾਇਆ। ਆਪੇ ਵਰਤੇ ਆਪੇ ਭਾਣਾ, ਦੂਸਰ ਭੇਵ ਕੋਇ ਨਾ ਰਾਇਆ। ਧੁਰਦਰਗਾਹੀ ਸਾਚਾ ਰਾਣਾ, ਅਕਾਲ ਪੁਰਖ ਆਪ ਹੋ ਆਇਆ। ਜਨ ਭਗਤਾਂ ਦੇਵੇ ਦਰ ਦਵਾਰੇ ਮਾਣਾ, ਸੂਰਤ ਨੂਰਤ ਇਕ ਦਰਸਾਇਆ। ਵੇਖ ਵਖਾਏ ਦੋ ਜਹਾਨਾਂ, ਮੰਡਲ ਮੰਡਪ ਫੇਰਾ ਪਾਇਆ। ਸੋਹੰ ਸ਼ਬਦ ਰਖਾਇਆ ਇਕ ਬਿਬਾਨਾ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਆਦਿ ਜੁਗਾਦੀ ਖੇਲ ਮਹਾਨਾ, ਖੇਲਣਹਾਰ ਆਪ ਰਘੁਰਾਇਆ। ਭਗਤ ਜਗ ਕਰੇ ਪਛਾਨਾ, ਆਪ ਆਪਣੀ ਬਣਤ ਬਣਾਇਆ। ਆਤਮ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਸਰਨਾਇਆ। ਏਕਾ ਮਾਰੇ ਤੀਰ ਨਿਸ਼ਾਨਾ, ਸੋਏ ਰਿਹਾ ਉਠਾਇਆ। ਦਰਸ ਦਿਖਾਏ ਦਇਆ ਕਮਾਏ ਚਤੁਰਭੁਜ ਹਰਿ ਬਿਧਨਾਨਾ, ਆਪ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਡੰਕ ਵਜਾਇਆ।
ਨਿਹਕਲੰਕਾ ਹਰਿ ਭਗਵੰਤਾ, ਏਕਾ ਏਕ ਅਖਵਾਈਆ । ਪਕੜ ਉਠਾਏ ਸਾਜਨ ਸੰਤਾ, ਸੰਤ ਕੰਤ ਆਪ ਹੋ ਜਾਈਆ। ਜੁਗਤ ਜਗਤ ਬਣਾਏ ਸਾਚੀ ਬਣਤਾ, ਜੋਗ ਜੁਗਤ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਤੇਰੀ ਕਲਜੁਗ ਝੂਠੀ ਮਿਟੇ ਜਗਤ ਰੁੱਤ ਬਸੰਤਾ, ਰੈਣ ਅੰਧੇਰੀ ਰਹਿਣ ਨਾ ਪਾਈਆ। ਧਾਮ ਅਵਲਾ ਪਾਰਬ੍ਰਹਮ ਅਕੱਲਾ ਇਕ ਸੁਹੰਤਾ, ਚਾਰ ਵਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਗੁਣ ਰੂਪ ਵਟਾਈਆ।
ਨਿਰਗੁਣ ਰੂਪ ਹਰਿ ਉਜਾਲਾ, ਏਕਾ ਏਕ ਕਰਾਇਆ। ਪਰਗਟ ਹੋਇਆ ਗੁਰ ਗੋਪਾਲਾ, ਹਰਿ ਗੋਬਿੰਦ ਵੇਸ ਵਟਾਇਆ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਜਗਾਇਆ। ਦਰਸ ਦਿਖਾਏ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਆਪ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਵੇਸ ਅਨੇਕ ਆਪਣਾ ਆਪ ਵਟਾਇਆ।
ਨਿਰਗੁਣ ਰੂਪ ਹਰਿ ਕਰਤਾਰ, ਕਰਤਾ ਪੁਰਖ ਅਖਵਾਇਆ। ਸਰਗੁਣ ਮੇਲਾ ਵਿਚ ਸੰਸਾਰ, ਜੁਗ ਜੁਗ ਆਣ ਕਰਾਇਆ । ਚੇਲਾ ਗੁਰ ਇਕ ਦਵਾਰ, ਏਕਾ ਦਰ ਸੁਹਾਇਆ। ਨਾਮ ਭਰਿਆ ਸੱਚ ਭੰਡਾਰ, ਭਰਨਹਾਰ ਆਪ ਅਖਵਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁੱਖ ਚੁਵਾਇਆ। ਮਰਨ ਜਨਮ ਦਏ ਸਵਾਰ, ਗੇੜਾ ਆਪਣੇ ਹੱਥ ਰਖਾਇਆ। ਕਰਮ ਨੇਹਕਰਮੀ ਪਾਵੇ ਸਾਰ, ਧਰਮੀ ਧਰਮ ਧਰਾਇਆ। ਵਰਨ ਵਰਨੀ ਵਸਿਆ ਬਾਹਰ, ਜ਼ਾਤ ਪਾਤ ਨਾ ਕੋਈ ਰਖਾਇਆ। ਇਕ ਅਕੱਲਾ ਏਕਾ ਏਕੰਕਾਰ, ਏਕਾ ਕਾਰ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਪਰਗਟ ਹੋ ਅੰਤਮ ਨਿਹਕਲੰਕ ਅਵਤਾਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਸ਼ਾਹੋ ਭੂਪ, ਹਰ ਘਟ ਆਪ ਸਮਾਇੰਦਾ।
ਵੇਖ ਵਖਾਏ ਚਾਰੋਂ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਮੇਟ ਮਿਟਾਏ ਜੂਠ ਝੂਠ, ਮਾਇਆ ਮਮਤਾ ਵੰਡ ਵੰਡਾਇੰਦਾ। ਸੰਤ ਸੁਹੇਲੇ ਜੋ ਜਨ ਜੁਗ ਜੁਗ ਗਏ ਰੂਠ, ਕਰ ਕਿਰਪਾ ਮੇਲ ਮਿਲਾਇੰਦਾ। ਦਸ ਪੰਜ ਗਿਆ ਤੁੱਠ, ਬੀਸ ਬੀਸ ਨਾਲ ਰਲਾਇੰਦਾ। ਆਪ ਬੰਧਾਏ ਏਕਾ ਮੁੱਠ, ਏਕਾ ਤੋਲ ਤੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਵਟਾਇੰਦਾ। ……
(ਪਹਿਲੀ ਵਿਸਾਖ ੨੦੧੫ ਬਿਕ੍ਰਮੀ)
❋
ਘਰ ਸੁਹੰਜਣਾ ਹਰਿ ਕਰਤਾਰਾ, ਏਕਾ ਏਕ ਸੁਹਾਇਆ। ਨਿਰਗੁਣ ਜੋਤੀ ਨੂਰ ਉਜਿਆਰਾ, ਨੂਰੋ ਨੂਰ ਰਖਾਇਆ। ਸ਼ਬਦੀ ਧੁਨ ਸ਼ਬਦੀ ਰਾਗ ਅਪਰ ਅਪਾਰਾ, ਸ਼ਬਦੀ ਤਾਲ ਵਜਾਇਆ। ਸ਼ਬਦੀ ਗੁਰ ਸੁਨਣੇਹਾਰਾ, ਸੁਨਣੇਹਾਰ ਆਪ ਹੋ ਜਾਇਆ। ਗੁਰਮੁਖ ਸਾਚੇ ਸੰਤ ਕਰ ਪਿਆਰਾ, ਕਿਰਿਆ ਕਰਮਾ ਦਏ ਮਿਟਾਇਆ। ਰਸਨਾ ਨਾਉਂ ਜਿਸ ਉਚਾਰਾ, ਕਰ ਕਿਰਪਾ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਦਵਾਰਾ, ਬਿਨ ਸਤਿਗੁਰ ਪੂਰੇ ਕਿਸੇ ਹੱਥ ਨਾ ਆਇਆ।
ਕੋਟਨ ਕੋਟ ਬ੍ਰਹਮਾ ਸ਼ਿਵ ਵਿਸ਼ਨ ਮਹੇਸ਼ ਮੰਗਣ ਦਰ ਦਵਾਰ, ਬੈਠੇ ਸੀਸ ਝੁਕਾਇਆ। ਕੋਟਨ ਕੋਟ ਰਾਮ ਕ੍ਰਿਸ਼ਨ ਲੈ ਅਵਤਾਰ, ਆਵਣ ਜਾਵਣ ਖੇਲ ਰਚਾਇਆ। ਕੋਟਨ ਕੋਟ ਸਾਧ ਸੰਤ ਰਹੇ ਪੁਕਾਰਾ, ਦਿਵਸ ਰੈਣ ਰਸਨ ਅਲਾਇਆ। ਕੋਟਨ ਕੋਟ ਰਿਖ ਮੁਨ ਰਹੇ ਧਿਆ, ਧਿਆਨ ਵਿਚ ਕਿਸੇ ਨਾ ਆਇਆ। ਕੋਟਨ ਕੋਟ ਕਰ ਰਹੇ ਗਿਆਨ, ਗਿਆਨ ਨਾਮ ਮੰਤਰ ਨਾ ਕਿਸੇ ਦ੍ਰਿੜਾਇਆ। ਕੋਟਨ ਕੋਟ ਕਰ ਰਹੇ ਅਸ਼ਨਾਨ, ਹਰਿ ਚਰਨ ਅਸ਼ਨਾਨ ਨਾ ਕੋਇ ਵਖਾਇਆ। ਕੋਟਨ ਕੋਟ ਰਸਨਾ ਰਸ ਕਰਨ ਪਾਨ, ਅੰਮ੍ਰਿਤ ਰਸ ਨਾ ਕਿਸੇ ਚਖਾਇਆ। ਕੋਟਨ ਕੋਟ ਜੋਧੇ ਸੂਰ ਬਲੀ ਬਲਵਾਨ, ਬੀੜਾ ਧਰਮ ਕਰਮ ਨਾ ਕਿਸੇ ਉਠਾਇਆ। ਕੋਟਨ ਕੋਟ ਝੁੱਲਦੇ ਪਏ ਨਿਸ਼ਾਨ, ਪਾਰਬ੍ਰਹਮ ਤੇਰਾ ਨਿਸ਼ਾਨ ਨਾ ਕਿਸੇ ਝੁਲਾਇਆ। ਨਾਨਕ ਗੋਬਿੰਦ ਦਿਤਾ ਇਕ ਗਿਆਨ, ਏਕਾ ਮੰਤਰ ਦ੍ਰਿੜਾਇਆ। ਏਕਾ ਏਕ ਸ੍ਰੀ ਭਗਵਾਨ, ਗੁਰ ਗੋਬਿੰਦ ਰਿਹਾ ਸੀਸ ਝੁਕਾਇਆ। ਆਦਿ ਜੁਗਾਦਿ ਰਹੇ ਨਿਸ਼ਾਨ, ਦੋ ਜਹਾਨ ਨਾ ਕੋਈ ਮੇਟੇ ਮੇਟ ਮਿਟਾਇਆ। ਸਦ ਅਬਿਨਾਸ਼ ਨਾ ਬਿਰਧ ਬਾਲ ਜਵਾਨ, ਏਕਾ ਰੰਗ ਸਮਾਇਆ । ਘਟ ਘਟ ਅੰਦਰ ਰੱਖੇ ਵਾਸ, ਨਾ ਮਰੇ ਨਾ ਜਾਇਆ। ਗੁਰਮੁਖਾਂ ਜਨ ਭਗਤਾਂ ਹੋਏ ਦਾਸੀ ਦਾਸ, ਸੀਸ ਆਪਣਾ ਭੇਟ ਚੜ੍ਹਾਇਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਰੂਪ ਵਟਾਇਆ। ਗੁਰਸਿਖ ਗੁਰਸਿਖ ਅੰਤਮ ਪੂਰੀ ਕਰੇ ਆਸ, ਨਿਹਕਲੰਕਾ ਨਾਉਂ ਧਰਾਇਆ। ਹਉਂ ਸੇਵਕ ਸਦਾ ਵਸਾਂ ਪਾਸ, ਵਿਛੜ ਕਦੇ ਨਾ ਜਾਇਆ। ਸਤਿਗੁਰ ਸਰਨਾਈ ਗੁਰਮੁਖ ਨਾ ਹੋਏ ਕਦੇ ਨਿਰਾਸ, ਹਰਿ ਸਾਚਾ ਵੇਖ ਵਖਾਇਆ। ਸਿੰਘ ਗੋਬਿੰਦ ਸਦ ਬਲ ਬਲ ਜਾਸ, ਗੁਰ ਪੂਰੇ ਮੇਲ ਮਿਲਾਇਆ। ਅੰਤਮ ਆਇਆ ਕਰਨ ਬੰਦ ਖਲਾਸ, ਲੱਖ ਚੁਰਾਸੀ ਗੇੜ ਕਟਾਇਆ। ਸਾਚੀ ਭਗਤੀ ਰਖਾਈ ਰਸਨ ਤਜੌਣਾ ਮਦਿਰਾ ਮਾਸ, ਭਗਤ ਭਗਤੀ ਲੇਖੇ ਲਾਇਆ। ਨਿਝ ਘਰ ਆਤਮ ਰਖੇ ਵਾਸ, ਜਗਤ ਤ੍ਰਿਸਨਾ ਚਾਹ ਮਿਟਾਇਆ। ਆਪੇ ਹੋਇਆ ਸਵਾਸ ਸਵਾਸ, ਅਜਪਾ ਜਾਪ ਆਪ ਹੋ ਜਾਇਆ। ਸਦਾ ਸੁਹੇਲਾ ਸਹਾਈ ਪ੍ਰਿਥਮੀ ਅਕਾਸ਼, ਤਿੰਨਾਂ ਲੋਕਾਂ ਪਾਰ ਕਰਾਇਆ। ਸਚ ਦਵਾਰੇ ਕਰ ਨਿਵਾਸ, ਗੁਰਮੁਖ ਸਾਚੇ ਲਏ ਤਰਾਇਆ। ਜੋਤੀ ਜੋਤ ਕਰੇ ਪਰਕਾਸ਼, ਅੰਤਮ ਜੋਤੀ ਮੇਲ ਮਿਲਾਇਆ। ਕਰਣਹਾਰ ਸਰਬ ਗੁਣ ਤਾਸ, ਆਪਣੀ ਕਰਨੀ ਰਿਹਾ ਕਰਾਇਆ। ਜੁਗ ਜੁਗ ਪੂਰਨ ਕਰਦਾ ਆਸ, ਕਲਜੁਗ ਅੰਤਮ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਵੇਖਣ ਘਰ, ਪੌੜੀ ਪੌੜੀ ਚੜ੍ਹਦਾ ਆਇਆ। (੭-੩੫੩)
❋
ਨਿਹਕਲੰਕ ਨਾਮ ਧਰ, ਸ਼ਬਦੀ ਡੰਕ ਵਜਾਵਣਾ। ਵੇਖਣਹਾਰਾ ਸਾਚਾ ਘਰ, ਨਾ ਭੇਵ ਛੁਪਾਵਣਾ। ਲੱਖ ਚੁਰਾਸੀ ਜਾਏ ਹਰ, ਅੰਤਮ ਮੁਖ ਭਵਾਵਣਾ। ਗੁਰਮੁਖ ਵਿਰਲਾ ਜਾਏ ਤਰ, ਜਿਸ ਚਰਨੀ ਸੀਸ ਨਿਵਾਵਣਾ। ਦਰਸ ਦਿਖਾਏ ਅੱਗੇ ਖੜ, ਪੂਰ ਕਰਾਏ ਭਾਵਨਾ। ਨਾ ਕੋਈ ਸੀਸ ਨਾ ਕੋਈ ਧੜ, ਤੋੜੇ ਲੰਕਾ ਗੜ੍ਹ ਰਾਵਣਾ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਭੇਖਾਧਾਰੀ ਧਰੇ ਭੇਖ ਬਾਵਨਾ। ਜਗਤ ਅਗਨੀ ਗਿਆ ਸੜ, ਅੰਮ੍ਰਿਤ ਬਰਖੇ ਸੀਤਲ ਸਾਵਨਾ। ਪੰਚ ਵਿਕਾਰਾ ਵਗੇ ਹੜ, ਮਨਮੁਖ ਜੀਵ ਸਰਬ ਰੁੜਾਵਣਾ। ਗੁਰਮੁਖ ਵਿਰਲਾ ਸਾਚੇ ਜਾਏ ਚੜ੍ਹ, ਪੂਰਨ ਬ੍ਰਹਮ ਕਰੇ ਪਛਾਨਣਾ। ਸਾਚੇ ਅੰਦਰ ਜਾਏ ਵੜ, ਨਾ ਛੁੱਟੇ ਹਰਿ ਕਾ ਦਾਮਨਾ। ਹਰਿ ਸੁਹਾਏ ਕੰਚਨ ਗੜ੍ਹ, ਧੁਰਦਰਗਾਹੀ ਹੋਏ ਜ਼ਾਮਨਾ। ਕੋਈ ਨਾ ਸਕੇ ਅੱਗੇ ਅੜ, ਪ੍ਰਭ ਮਾਰੇ ਤੀਰ ਨਿਸ਼ਾਨਨਾ। ਕਲਜੁਗ ਉਖੇੜੇ ਲੱਗੀ ਜੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਵਣਾ। (੭-੩੩੭)
❋
ਤ੍ਰੇਤਾ ਰਾਮ ਅਵਤਾਰ ਦੁਅਪਰ ਕ੍ਰਿਸ਼ਨ ਮੁਰਾਰ, ਕਲਜੁਗ ਲੈ ਅਵਤਾਰ ਨਿਹਕਲੰਕ ਅਖਵਾਏ।
(੨੯ ਪੋਹ ੨੦੦੭ ਬਿਕ੍ਰਮੀ)
❋
ਜੁਗ ਜੁਗ ਧਾਰੇ ਭੇਖ, ਹਰਿ ਨਿਰੰਕਾਰਿਆ। ਜੁਗ ਜੁਗ ਧਾਰੇ ਭੇਖ, ਸ਼ਬਦ ਅਪਾਰਿਆ। ਜੁਗ ਜੁਗ ਧਾਰੇ ਭੇਖ, ਲੱਖ ਚੁਰਾਸੀ ਵਿੱਚ ਪਸਾਰਿਆ। ਜੁਗ ਜੁਗ ਧਾਰੇ ਭੇਖ, ਸਤਿਜੁਗ ਤਰੇਤਾ ਦਵਾਪਰ ਪਾਰ ਉਤਾਰਿਆ। ਜੁਗ ਜੁਗ ਧਾਰੇ ਭੇਖ, ਬ੍ਰਹਮਾ ਗਿਆਨ ਦਵਾਏ ਵੇਦ ਵਿਦਾਤਾ ਰਸਨ ਉਚਾਰਿਆ। ਜੁਗ ਜੁਗ ਧਾਰੇ ਭੇਖ, ਸ਼ਿਵ ਸ਼ੰਕਰ ਸਾਚੀ ਜੋਤ ਜਗਾ ਰਿਹਾ, ਬਾਸ਼ਕ ਤਸ਼ਕਾ ਗਲ ਲਟਕਾ ਰਿਹਾ। ਜੁਗ ਜੁਗ ਧਾਰੇ ਭੇਖ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਸੰਗ ਬਹਾ ਰਿਹਾ। ਜੁਗ ਜੁਗ ਧਾਰੇ ਭੇਖ, ਭਗਤ ਧਰੂ ਬਣਾਏ ਸਾਚੀ ਬਿੰਦ, ਸਾਚਾ ਦਰ ਆਪ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਵੱਡ ਜੋਧਾ ਦਾਤਾ ਹਰਿ ਮਰਗਿੰਦ, ਸ਼ਬਦ ਤਾਜ ਸਿਰ ਟਿਕਾ ਰਿਹਾ। ਜੁਗ ਜੁਗ ਧਾਰੇ ਭੇਖ, ਨਰ ਹਰਿ ਹਰਿ ਨਰ ਵੱਡ ਮਰਗਿੰਦ, ਨਿੰਦਕ ਦੁਸ਼ਟ ਦੰਤ ਆਪ ਖਪਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਬਖ਼ਸ਼ਿੰਦ, ਗਰਮੁੱਖ ਸਾਚੇ ਮੇਲੇ ਆਪ ਕਰਾ ਰਿਹਾ। ਜੁਗ ਜੁਗ ਧਾਰੇ ਭੇਖ, ਬੇਮੁੱਖ ਘਲੇ ਧਰਮ ਰਾਏ ਦੀ ਜੇਲ੍ਹੇ, ਲਾੜੀ ਮੌਤ ਨਾਲ ਪਰਨਾ ਰਿਹਾ। ਜੁਗ ਜੁਗ ਧਾਰੇ ਭੇਖ, ਫਲ ਲਗਾਏ ਸਾਚੀ ਵੇਲੇ, ਪੁਰੀਆਂ ਲੋਆਂ ਆਪ ਲੰਘਾ ਰਿਹਾ। ਜੁਗ ਜੁਗ ਧਾਰੇ ਭੇਖ, ਅਚਰਜ ਖੇਲ ਮਾਤ ਪ੍ਰਭ ਖੇਲੇ, ਕਲਜੁਗ ਵੇਲਾ ਅੰਤ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਹਰਿ ਸੰਤ ਬਣਾਏ ਸਚ ਸੁਹੇਲੇ, ਸਚ ਵਡਿਆਈ ਆਪ ਦਵਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁੱਖਾਂ ਚਾੜ੍ਹੇ ਨਾਮ ਤੇਲੇ, ਸ਼ਬਦ ਵਟਨਾ ਆਪ ਲਗਾ ਰਿਹਾ। ਜੁਗ ਜੁਗ ਧਾਰੇ ਭੇਖ, ਕਰੇ ਖੇਲ ਅੰਤਮ ਵੇਲੇ, ਨੇਤਰ ਸੁਰਮਾ ਇੱਕ ਸੁਹਾ ਰਿਹਾ। ਜੁਗ ਜੁਗ ਧਾਰੇ ਭੇਖ, ਗੁਰਮੁੱਖਾਂ ਸਾਚੇ ਮੇਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਗਾਨਾ ਜਗਤ ਨਿਸ਼ਾਨਾ, ਹੱਥ ਬੰਨ੍ਹਾ ਰਿਹਾ। (੨੧ ਪੋਹ ੨੦੧੧ ਬਿਕ੍ਰਮੀ)
❋
ਆਪਣੀ ਕਾਇਆ ਨਾ ਕਰੀ ਪਿਆਰੀ, ਗੁਰਸਿੱਖ ਕਾਇਆ ਆਣ ਸ਼ਿੰਗਾਰੀ। ਗੁਰਸਿੱਖ ਰਚਿਆ ਤੇਰੀ ਬਹੱਤਰ ਨਾੜੀ। ਕਲਜੁਗ ਜੀਵਾਂ ਆਈ ਕਿਸਮਤ ਮਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜ਼ਿਮੀ ਅਸਮਾਨ ਆਪੇ ਬੈਠਾ ਪਾੜੀ।
ਆਪਣੀ ਦੇਹ ਆਪ ਤਜਾਈ। ਗੁਰਸਿੱਖ ਸਾਚੇ ਤੇਰੀ ਕਾਇਆ ਜੋਤ ਜਗਾਈ। ਸ੍ਰਿਸ਼ਟ ਸਬਾਈ ਦਏ ਦੁਹਾਈ ਨਿਹਕਲੰਕ ਪ੍ਰਗਟ ਹੋਇਆ ਕਿਹੜੇ ਥਾਈਂ। ਕਿਹੜਾ ਦੇਸ ਕਿਹੜਾ ਵੇਸ, ਨਾ ਕੋਈ ਜਾਣੇ ਨਾ ਪਛਾਣੇ, ਪੁਛਦੇ ਫਿਰਨ ਜਾਦਿਆਂ ਰਾਹੀ। ਸਾਧ ਸੰਤ ਨਾ ਮਿਲੇ ਕੰਤ, ਨਾ ਫੜਦਾ ਕੋਈ ਬਾਹੀਂ। ਕਲਜੁਗ ਮਾਇਆ ਪਾਈ ਬੇਅੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਸੇ ਕਿਸੇ ਨਾਹੀ।
ਆਪਣੀ ਕਾਇਆ ਦਿੱਤੀ ਤਜ। ਸਿੰਘ ਪੂਰਨ ਵਿੱਚ ਵੜਿਆ ਭੱਜ। ਗੁਰਮੁੱਖਾਂ ਪੜਦੇ ਰਿਹਾ ਕੱਜ। ਅੰਮ੍ਰਿਤ ਪਿਆਏ ਰੱਜ ਰੱਜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਪ੍ਰਗਟ ਹੋਏ ਵਿੱਚ ਮੈਦਾਨਾ ਪਏ ਗੱਜ।
ਕਾਇਆ ਛੱਡਿਆ ਝੂਠਾ ਚੋਲਾ। ਗੁਰਸਿੱਖ ਤੇਰੀ ਆਤਮ ਹਰਿ ਜੀ ਮਵਲਾ। ਸ੍ਰਿਸ਼ਟ ਸਬਾਈ ਉਤੋਂ ਕੀਤਾ ਪਰਦਾ ਉਹਲਾ। ਇਹ ਕਾਇਆ ਝੂਠੀ ਜੀਵਾਂ ਜੰਤਾਂ ਦਿਸੇ, ਇਹ ਪਾਇਆ ਰੋਲ ਘਚੋਲਾ। ਸ੍ਰਿਸ਼ਟ ਸਬਾਈ ਖਿੜ ਖਿੜ ਹੱਸੇ, ਰਾਹ ਆਪਣਾ ਨਾ ਕਿਸੇ ਦੱਸੇ, ਗੁਰਸਿੱਖ ਸਾਚੇ ਚਰਨ ਬਹਾ ਕੇ ਆਪ ਬਣਾਏ ਭੋਲੇ ਭਾਲੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰੇ ਤੋਲ ਆਪੇ ਤੋਲੇ। (੧੩ ਚੇਤ ੨੦੧੧ ਬਿਕ੍ਰਮੀ)
❋
ਮਹਾਰਾਜ ਸ਼ੇਰ ਸਿੰਘ ਕਲੰਕ ਨਿਹ ਦੂਜਾ ਕੋਈ ਨਾ ਹੋਗ। (੩੦ ਚੇਤ ੨੦੦੮ ਬਿਕ੍ਰਮੀ)
❋
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਆਪਣੀ ਕਾਇਆ ਆਪ ਤਜਾਈ, ਵੀਹ ਸੌ ਬਿਕ੍ਰਮੀ ਛੱਬੀ ਪੋਹ। ਛੱਬੀ ਪੋਹ ਦੇਹ ਤਜਾਈ। ਅਚਰਜ਼ ਖੇਲ ਹਰਿ ਵਰਤਾਈ। ਚਾਰ ਮਹੀਨੇ ਨੌਂ ਦਿਨ ਗਿਣ ਗਿਣ ਲੰਘਾਈ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਅਚਰਜ਼ ਖੇਲ ਮਾਤ ਵਰਤਾਈ। ਪੰਚਮ ਜੇਠ ਜੋਤ ਜਗਾਈ। ਵਿੱਚ ਮਾਤ ਕਰੀ ਰੁਸ਼ਨਾਈ। ਗੁਰਮੁੱਖ ਸਾਚੇ ਲਏ ਜਗਾਈ। ਘਨਕਪੁਰ ਹਰਿ ਦਇਆ ਕਮਾਈ। ਗੁਰ ਸੰਗਤ ਸਾਚੀ ਸੰਗ ਰਲਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਅਵੱਲੜੀ ਰੀਤ ਚਲਾਈ।
ਪਹਿਲਾ ਸਾਲ ਹਰਿ ਗੁਜਾਰੇ। ਕਰੇ ਜੋਤ ਸਤਿ ਚਮਤਕਾਰੇ। ਸਾਚਾ ਹੁਕਮ ਆਪ ਸੁਣਾਏ, ਬਣਾਏ ਦਰਬਾਰ ਇੱਕ ਅਪਾਰੇ। ਚਾਰ ਦਰ ਦਰਵਾਜੇ ਅੱਠ ਬਾਰੇ। ਜੋਤੀ ਜੋਤ ਸਰੂਪ ਹਰਿ, ਸਤਾਰਾਂ ਹਾੜ ਪਲੰਘ ਡਾਹਿਆ ਸਚ ਦਰਬਾਰੇ।
ਸਚ ਦਰਬਾਰ ਆਪ ਸਜਾਇਆ। ਚਾਰ ਦਰਵਾਜੇ ਕੁੰਟ ਚਾਰੇ ਮੁੱਖ ਰਖਾਇਆ। ਵੇਖ ਵਿਚਾਰੇ ਸ੍ਰਿਸ਼ਟ ਸਬਾਈ ਤੇਰੇ ਦੁੱਖ, ਪੜਦਾ ਉਹਲਾ ਨਾ ਕੋਇ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਸਾਚਾ ਰਾਣਾ ਆਪੇ ਰਿਹਾ ਜਣਾਇਆ।
ਦੂਜੇ ਸਾਲ ਦਇਆ ਹਰਿ ਧਾਰੇ। ਗੁਰਮੁੱਖਾਂ ਦੇਵੇ ਨਾਮ ਅਧਾਰੇ। ਖਾਣੀ ਬਾਣੀ ਰਸਨ ਉਚਾਰੇ। ਕੁਰਾਨ ਅੰਜੀਲਾਂ ਪਾਵੇ ਸਾਰੇ। ਵੇਦ ਪੁਰਾਨਾਂ ਪੜ੍ਹ ਪੜ੍ਹ ਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਾਰੇ।
ਤੀਜੇ ਸਾਲ ਤਿੰਨੇ ਲੋਕ। ਏਕਾ ਚਲੇ ਸ਼ਬਦ ਸਲੋਕ। ਕੋਈ ਨਾ ਸਕੇ ਅੱਗੋਂ ਰੋਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਖੇਲ ਅਪਾਰੇ, ਆਪਣਾ ਗੇੜਾ ਆਪੇ ਲਾਇਆ, ਸ੍ਰਿਸ਼ਟ ਸਬਾਈ ਰਿਹਾ ਝੋਕ।
ਚੌਥੇ ਸਾਲ ਚਰਨ ਗੁਰ ਧਰੇ। ਅੰਤਮ ਖੇਲ ਆਪੇ ਕਰੇ। ਸਚ ਦੁਵਾਰੇ ਹਰਿ ਜੀ ਖੜੇ। ਲੇਖ ਲਿਖਾਏ, ਵੇਖ ਵੇਖ ਸਰਬ ਉਠਾਏ, ਪਹਿਲੀ ਮਾਘੀ ਭੇਵ ਖੁਲ੍ਹਾਏ, ਗੁਰਸਿੱਖ ਅੱਗੇ ਸੀਸ ਝੁਕਾਏ, ਪ੍ਰਭ ਅਬਿਨਾਸ਼ੀ ਕਿਰਪਾ ਕਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਝੇ ਦੇਸ ਆਪਣੇ ਕਾਰਜ ਆਪੇ ਕਰੇ ਹਰੇ।
ਆਪਣਾ ਕਾਜ ਆਪ ਰਚਾਇਆ। ਤਿੰਨ ਅੱਸੂ ਨੀਂਹ ਰਖਾਇਆ। ਸੋਹਣਾ ਮੰਦਰ ਇੱਕ ਬਣਾਇਆ। ਕਾਲਾ ਰਖਾਇਆ ਹਰਿ ਜੀ ਅੰਦਰ, ਅੰਧ ਅੰਧੇਰਾ ਜਗਤ ਕਰਾਇਆ। ਬੇਮੁੱਖਾਂ ਆਤਮ ਵੱਜਾ ਜੰਦਰ, ਨਾ ਕਿਸੇ ਤੁੜਾਇਆ। ਘਰ ਘਰ ਰੋਵਣ ਗੁਵਾਰੀ ਬੰਦਰ, ਹਾਹਾਕਾਰ ਕਰੇ ਬਿਲਲਾਇਆ। ਮਾਝੇ ਦੇਸ ਤੇਰੀ ਹੱਦ ਪੁਰੀ ਘਨਕ ਆਪ ਬਣਾਇਆ।
ਪੁਰੀ ਘਨਕ ਹਰਿ ਖਿੱਚ ਲਕੀਰੇ। ਫਿਰੇ ਹਾਲ ਵਾਂਗ ਫ਼ਕੀਰੇ। ਨੀਂਹ ਰਖਾਏ ਧੀਰੇ ਧੀਰੇ। ਸਿਰੋਂ ਲਾਹੇ ਸਭ ਦੇ ਚੀਰੇ। ੲਕ ਦੂਜੇ ਨਾਲੋਂ ਵਿਛੜਨ ਵੀਰੇ। ਹਉਮੇ ਲੱਗੇ ਸਭ ਨੂੰ ਪੀੜੇ। ਸੰਤ ਮਨੀ ਸਿੰਘ ਲੇਖ ਲਿਖਾਇਆ, ਨਿਹਕਲੰਕ ਬੰਨ੍ਹੇ ਬੀੜੇ। ਸਾਚਾ ਸ਼ਬਦ ਲਿਖਾਏ ਆਪ, ਉਠਾਏ ਹਸਤ ਕੀੜੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁੱਖ ਜੀਵਾਂ ਆਪੇ ਪੀੜੇ।
ਚੌਥੇ ਸਾਲ ਖੇਲ ਨਿਰਾਲੀ। ਆਪ ਉਠਾਏ ਘਟਾ ਕਾਲੀ। ਬੈਠੀ ਰਹੇ ਹੱਥਾਂ ਖ਼ਾਲੀ। ਲੁੱਟੀ ਜਾਏ ਵਡ ਵਡ ਧਨ ਮਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੱਕ ਦੂਜੇ ਦੀ ਕਰੇ ਚਾਲੀ।
ਚਲੇ ਚਾਲ ਹਰਿ ਨਿਰਾਲੀ। ਨਾ ਕੋਈ ਜਾਣੇ ਜੋਤ ਜਵਾਲੀ। ਨਾ ਕੋਈ ਬੂਝੇ ਜੀਵ ਅਕਾਲੀ। ਬੈਠੇ ਲੱਭਣ ਧਰਮਸ਼ਾਲੀ। ਫਲ ਨਾ ਦਿਸਿਆ ਕਿਸੇ ਡਾਲੀ। ਚਾਰੇ ਕੁੰਟਾਂ ਹੋਇਆ ਖ਼ਾਲੀ। ਕਰੇ ਖੇਲ ਦੋ ਜਹਾਨਾਂ ਵਾਲੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਆਪੇ ਸਾਰ ਸਮਾਲੀ।
ਪੰਜ ਸਾਲ ਪੰਜ ਪਿਆਰਾ। ਕਰੇ ਖੇਲ ਅਪਰ ਅਪਾਰਾ। ਸਾਚੀ ਜੋਤ ਆਪ ਜਗਾਏ, ਮਾਝੇ ਦੇਸ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਆਪਣਾ ਖੇਲ ਅਪਰ ਅਪਾਰਾ।
ਛੇਵੇਂ ਸਾਲ ਹਰਿ ਮਾਝੇ ਦੇਸੇ। ਜੋਤ ਸਰੂਪੀ ਹਰਿ ਪ੍ਰਵੇਸ਼ੇ। ਸਾਚਾ ਸ਼ਬਦ ਕਰੇ ਆਦੇਸੇ। ਭੁੱਲੇ ਫਿਰਨ ਨਰ ਨਰੇਸ਼ੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਧਾਰੇ ਭੇਸੇ।
ਸਾਲ ਸੱਤਵੇਂ ਖੇਲ ਰਚਾਇਆ। ਪੰਚਮ ਜੇਠ ਮਾਤ ਸੁਹਾਇਆ। ਸਪਤਮ ਜੇਠ ਖ਼ੁਸ਼ੀ ਮਨਾਇਆ। ਸਿੰਘ ਸਵਰਨ ਅੱਗੇ ਲਾਇਆ। ਧੁਰ ਦੀ ਬਾਣ ਮਾਣ ਗੁਵਾਇਆ। ਸਚ ਦੁਵਾਰੇ ਆਸਣ ਲਾਇਆ। ਭਗਤ ਭਗਵਾਨ ਮੇਲ ਮਿਲਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖਾਣੀ ਬਾਣੀ ਰਾਹ ਚਲਾਇਆ।
ਅੱਠਵੇਂ ਸਾਲ ਹਰਿ ਦਇਆ ਕਮਾਈ। ਦਸਵੇਂ ਚੇਤ ਕਰੇ ਰੁਸ਼ਨਾਈ। ਗੁਰਬਾਣੀ ਦੀ ਨੀਂਹ ਰਖਾਈ। ਜੋਤੀ ਜੋਤ ਸਰੂਪ ਹਰਿ, ਆਪਣੀ ਰਚਨਾ ਆਪ ਰਚਾਈ।
ਨਾਵੇਂ ਨੌਕਾ ਇੱਕ ਚਲਾਈ। ਸੰਸਾਰ ਸਾਗਰ ਵਿੱਚ ਟਿਕਾਈ। ਕਾਇਆ ਪਾਣੀ ਗਾਗਰ ਆਪ ਭਰਾਈ। ਗੁਰਮੁੱਖ ਵਿਰਲੇ ਹੋਏ ਉਜਾਗਰ, ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੜ ਫੜ ਬਾਹੋਂ ਉਪਰ ਲਏ ਚੜ੍ਹਾਈ।
ਦਸਵੇਂ ਸਾਲ ਦਹਿ ਦਿਸ਼ ਵਿਚਾਰੇ। ਧਰਤ ਮਾਤ ਤੇਰੇ ਪਾਏ ਹਿੱਸੇ, ਕਰੇ ਖੇਲ ਅਪਾਰੇ। ਜੋਤ ਸਰੂਪੀ ਨਾ ਕਿਸੇ ਦਿਸੇ, ਭੁੱਲੇ ਜੀਵ ਗਵਾਰੇ। ਜੂਠੀ ਝੂਠੀ ਚੱਕੀ ਪੀਸੇ, ਨਾ ਦਿਸੇ ਹਰਿ ਕਰਤਾਰੇ। ਭੇਵ ਮਿਟਾਏ ਬੀਸ ਇਕੀਸੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰੇ।
ਸਾਲ ਯਾਰਵੇਂ ਮਿਲਿਆ ਯਾਰ। ਪ੍ਰਭ ਅਬਿਨਾਸ਼ੀ ਸਚ ਭਤਾਰ। ਗੁਰ ਸੰਗਤ ਕਰਨ ਆਇਆ ਪਿਆਰ। ਦਰ ਘਰ ਸਾਚੇ ਹੋਇਆ ਮੰਗਤ, ਮੰਗੇ ਭਿੱਖ ਨਾਮ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਲ ਗਯਾਰਵੇਂ ਕਰੇ ਖੇਲ ਅਪਰ ਅਪਾਰ।
ਸਾਲ ਗਯਾਰਵੇਂ ਮਿਟਦੀ ਜਾਏ ਚਾਰ ਯਾਰੀ। ਫਿਰਦੀ ਜਾਏ ਘਰ ਘਰ ਬਹਾਰੀ। ਰੋਂਦੇ ਫਿਰਨ ਨਰ ਨਾਰੀ। ਢਾਹੁੰਦੀ ਜਾਏ ਉਚ ਉਸਾਰੀ। ਵਹਿੰਦੇ ਵਹਿਣ ਵਹਿੰਦੀ ਜਾਏ ਸ੍ਰਿਸ਼ਟੀ ਸਾਰੀ। ਬੇਮੁੱਖਾਂ ਨੀਂਹ ਬਹਿੰਦੀ ਜਾਏ, ਇਕੋ ਲੱਗੇ ਧੱਕਾ ਭਾਰੀ। ਇਕੋ ਗਾਹ ਗਹਿੰਦੀ ਜਾਏ, ਉਤੇ ਲੱਗੇ ਸੁਹਾਗਾ ਭਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਹਰਿ ਨਿਰੰਕਾਰੀ। (੭ ਜੇਠ ੨੦੧੧ ਬਿਕ੍ਰਮੀ)
ਨਿਹਕਲੰਕ ਨਿਹਕਲੰਕ ਨਿਹਕਲੰਕ ਨਰ ਨਿਰੰਕਾਰਿਆ। ਨਿਹਕਲੰਕ ਨਿਹਕਲੰਕ ਨਿਹਕਲੰਕ, ਸ਼ਬਦ ਡੰਕ ਰਾਓ ਰੰਕ ਚਾਰ ਦਿਵਾਰਿਆ। ਨਿਹਕਲੰਕ ਨਿਹਕਲੰਕ ਨਿਹਕਲੰਕ, ਬਾਰ ਅਨਕ ਜੋਤੀ ਜਾਮਾ ਭੇਖ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਆਪੇ ਆਪ ਅਖਵਾ ਰਿਹਾ।
ਨਿਹਕਲੰਕ ਆਪ ਅਖਵਾਇੰਦਾ। ਸ਼ਬਦ ਡੰਕ ਇਕ ਵਜਾਇੰਦਾ। ਜਨ ਭਗਤ ਉਪਜਾਏ ਜਿਉਂ ਰਾਜਾ ਜਨ ਜਨਕ, ਲਾਏ ਤਨਕ ਕਰਮ ਕਮਾਇੰਦਾ। ਭੇਖਾਧਾਰੀ ਵਾਸੀ ਪੁਰੀ ਘਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। (੨੫ ਭਾਦਰੋਂ ੨੦੧੨)
❋
ਸਤਿਗੁਰ ਸ਼ਬਦ ਪਾਇਆ ਵਾਸਤਾ, ਜੋਤ ਜੋਤ ਜੋਤ ਸੀਸ ਨਿਵਾਈਆ। ਤੇਰਾ ਨਿਰਗੁਣ ਸਰਗੁਣ ਰਾਸਤਾ, ਰਸਤਾ ਮਾਰਗ ਅਗੰਮ ਅਥਾਹੀਆ। ਖੇਲ ਵੇਖਣਾ ਆਹਿਸਤਾ ਆਹਿਸਤਾ, ਜੁਗ ਚੌਕੜੀ ਧਿਆਨ ਲਗਾਈਆ। ਕਿਸੇ ਹੋਣ ਨਾ ਦੇਵੀਂ ਨਿਰਾਸਤਾ, ਸੀਸ ਜਗਦੀਸ ਹੱਥ ਟਿਕਾਈਆ। ਖੇਲ ਕਰਨਾ ਆਪਣੇ ਮੰਡਲ ਰਾਸ ਦਾ, ਰਹਿਬਰ ਹੋ ਕੇ ਵੇਖ ਵਖਾਈਆ। ਭੇਵ ਚੁਕਾਉਣਾ ਹੱਡ ਮਾਸ ਨਾੜੀ ਪਵਣ ਸਵਾਸ ਦਾ, ਸਾਹ ਸਾਹ ਪਰਦਾ ਆਪ ਉਠਾਈਆ। ਸਾਹਿਬ ਸਵਾਮੀ ਸਚ ਆਖਦਾ, ਸਤਿ ਤੇਰੀ ਵਡਿਆਈਆ। ਤੇਰਾ ਖੇਲ ਅਲੱਖਣਾ ਅਲਾਖ ਦਾ, ਅਲਖ ਅਗੋਚਰ ਲਖਿਆ ਨਾ ਜਾਈਆ। ਤੂੰ ਨੂਰ ਨੁਰਾਨਾ ਇਕੋ ਜਾਪਦਾ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਸਭ ਦੇ ਲੇਖੇ ਵਾਚਦਾ, ਸਚ ਮਾਲਕ ਬੇਪਰਵਾਹੀਆ। ਮੇਰਾ ਲਹਿਣਾ ਯਾਦ ਕਰ ਲੈ ਭਵਿਖਤ ਵਾਕ ਦਾ, ਵਾਕਫਕਾਰ ਹੋ ਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਮੇਰਾ ਇਕੋ ਤਰਲਾ, ਮਿੰਨਤ ਵਿਚ ਸੀਸ ਨਿਵਾਈਆ। ਜੁਗ ਚੌਕੜੀ
ਇਕੋ ਤੈਨੂੰ ਵਰਨਾ, ਦੂਜਾ ਸੰਗ ਨਾ ਕੋਇ ਬਣਾਈਆ । ਮੈਂ ਆਦਿ ਜੁਗਾਦਿ ਕਦੇ ਨਹੀਂ ਮਰਨਾ, ਜੀਵਣ ਮਰਨ ਵਿਚ ਕਦੇ ਨਾ ਆਈਆ । ਮੈਂ ਅੱਖਰਾਂ ਵਾਲਾ ਨਾਮ ਕਦੇ ਨਹੀਂ ਪੜਨਾ, ਨਿਸ਼ਅੱਖਰ ਦੇਣਾ ਸਮਝਾਈਆ। ਮੇਰਾ ਭੇਵ ਰਹੇ ਨਾ ਚੋਟੀ ਜੜ੍ਹਨਾ, ਜੜ੍ਹ ਚੇਤਨ ਸੰਗ ਨਾ ਕੋਇ ਬਣਾਈਆ। ਜਲਧਾਰ ਵਹਿਣ ਨਹੀਂ ਹੜ੍ਹਨਾ, ਸਮੁੰਦ ਸਾਗਰ ਨਾ ਕੋਇ ਡੁਬਾਈਆ। ਮੈਨੂੰ ਸਚ ਦੱਸ ਕੀ ਖੇਲ ਜੁਗ ਜੁਗ ਕਰਨਾ, ਕਰਨੀ ਕਰਤੇ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ।
ਸਤਿਗੁਰ ਸ਼ਬਦ ਕਹੇ ਪ੍ਰਭ ਮੈਂ ਦੱਸਾਂ ਸਾਚਾ ਹਿਤ, ਹਿਤਕਾਰੀ ਹੋ ਕੇ ਸੀਸ ਨਿਵਾਈਆ। ਤੇਰਾ ਖੇਲ ਵੇਖਾਂ ਨਿਤ, ਨਿਤ ਨਿਤ ਤੇਰਾ ਸੰਗ ਬਣਾਈਆ। ਜਿਸ ਕਾਰਨ ਆਏਂ ਲੋਕਮਾਤ ਨਵਿਤ, ਨਰ ਨਰਾਇਣ ਫੇਰਾ ਪਾਈਆ। ਕਿਸ ਤਨ ਵਜ਼ੂਦ ਵਸੇਂ ਚਿਤ, ਮਾਟੀ ਖ਼ਾਕ ਸੋਭਾ ਪਾਈਆ। ਮੇਰੇ ਸਾਹਿਬ ਪਰਮੇਸ਼ਵਰ ਪਿਤ, ਪੜਦਾ ਉਹਲਾ ਦੇਣਾ ਉਠਾਈਆ। ਕੀ ਲੇਖਾ ਦਏਂ ਲਿਖ, ਅੱਖਰ ਅੱਖਰਾਂ ਨਾਲ ਮਿਲਾਈਆ। ਕੀ ਸਿਖਿਆ ਦੇਵੇਂ ਸਿਖ, ਸਾਖਿਆਤ ਸਮਝਾਈਆ। ਕਿ ਮਾਲਕ ਹੋਵੇਂ ਇਕ, ਏਕੰਕਾਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।
ਪੁਰਖ ਅਕਾਲ ਕਹੇ ਸੁਣ ਸ਼ਬਦੀ ਸੁਤ ਦੁਲਾਰ, ਦੂਲ੍ਹੇ ਦਿਆਂ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣਨਾ ਸੇਵਾਦਾਰ, ਲੱਖ ਚੁਰਾਸੀ ਸੰਗ ਬਣਾਈਆ। ਫੇਰ ਖੇਲ ਕਰਾਂ ਅਪਾਰ, ਅਪਰੰਪਰ ਹੋ ਕੇ ਆਪ ਕਰਾਈਆ। ਪੰਜਾਂ ਤੱਤਾਂ ਦਿਆਂ ਆਧਾਰ, ਮਾਨਸ ਜ਼ਾਤੀ ਖੋਜ ਖੁਜਾਈਆ। ਜੋਤੀ ਨੂਰ ਕਰ ਉਜਿਆਰ, ਸ਼ਬਦੀ ਸ਼ਬਦ ਡੰਕ ਵਜਾਈਆ। ਰੂਪ ਧਰਾਂ ਵਿਚ ਸੰਸਾਰ, ਆਪ ਆਪਣਾ ਵੇਸ ਵਟਾਈਆ। ਤੇਈ ਤੱਤਾਂ ਵਾਲੇ ਲਏ ਅਵਤਾਰ, ਆਪਣੀ ਕਾਰ ਭੁਗਤਾਈਆ। ਸੰਦੇਸਾ ਦੇਵਾਂ ਧੁਰ ਦੀ ਧਾਰ, ਧੁਰ ਦਾ ਹੁਕਮ ਇਕ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਪੁਰਖ ਅਕਾਲ ਕਹੇ ਪੰਜਾਂ ਤੱਤਾਂ ਦੇਵਾਂ ਮਾਣ, ਤਨ ਵਜੂਦ ਵਡਿਆਈਆ। ਸ਼ਬਦੀ ਸ਼ਬਦ ਦੇ ਧੁੰਨਕਾਨ, ਅਗੰਮ ਆਵਾਜ਼ ਸੁਣਾਈਆ। ਰਸ ਅੰਮ੍ਰਿਤ ਪੀਣ ਖਾਣ, ਬਖ਼ਸ਼ਿਸ਼ ਕਰਾਂ ਚਾਈਂ ਚਾਈਂਆ। ਸੁਤ ਦੁਲਾਰੇ ਤੇਰਾ ਸੰਗ ਬਣਾਵਾਂ ਮਹਾਨ, ਸਗਲਾ ਸੰਗ ਵਖਾਈਆ। ਅਵਤਰ ਰੂਪ ਹੋ ਵਿਚ ਜਹਾਨ, ਭੱਜਾਂ ਵਾਹੋ ਦਾਹੀਆ। ਤਰਕਸ਼ ਫੜਾਂ ਕਮਾਨ, ਰਥਾਂ ਰਥ ਭਵਾਈਆ। ਜੁਗ ਜੁਗ ਖੇਲ ਮਹਾਨ, ਆਪਣੇ ਹੱਥ ਰਖਾਈਆ। ਤੱਤਾਂ ਤਤਵ ਦਿਆਂ ਦਾਨ, ਨੂਰ ਨੂਰ ਰੁਸ਼ਨਾਈਆ। ਪੈਗ਼ੰਬਰਾਂ ਕਰ ਇਲਹਾਮ, ਆਲਮੀਨ ਪੜਦਾ ਇਕ ਚੁਕਾਈਆ। ਕਲਮਾ ਦੱਸ ਕਲਾਮ, ਕਾਇਨਾਤ ਸੁਣਾਈਆ। ਸਾਰੇ ਕਰਨ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਪੁਰਖ ਅਕਾਲ ਖੁਸ਼ੀ ਨਾਲ ਪਿਆ ਹੱਸ, ਸਤਿਗੁਰ ਸ਼ਬਦ ਜਣਾਈਆ। ਫਿਰ ਤਨ ਵਜੂਦ ਜਾਮੇ ਧਾਰਾਂ ਦਸ, ਗੁਰ ਗੁਰ ਲੋਕਮਾਤ ਵਡਿਆਈਆ। ਅੰਮ੍ਰਿਤ ਬਖ਼ਸ਼ਾਂ ਰਸ, ਨਿਝਰ ਇਕ ਝਿਰਾਈਆ। ਆਪਣੇ ਕਰਾਂ ਵਸ, ਸਿਰ ਸਿਰ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਕਹੇ ਜੁਗ ਜੁਗ ਅਵਤਾਰ ਪੈਗ਼ੰਬਰ ਰੂਪ ਧਰਾਂ, ਤੱਤ ਤੱਤ ਵਡਿਆਈਆ। ਨਾ ਜਨਮਾਂ ਮਰਾਂ, ਚੁਰਾਸੀ ਵੰਡ ਨਾ ਕੋਇ ਵੰਡਾਈਆ। ਸਾਚੀ ਕਰਨੀ ਕਾਰ ਕਰਾਂ, ਕਰਕੇ ਦਿਆਂ ਵਖਾਈਆ। ਨਰ ਨਰਾਇਣ ਹੋ ਕੇ ਵਰਾਂ, ਆਪਣਾ ਮੇਲ ਮਿਲਾਈਆ। ਅਗਲਾ ਭੇਵ ਦੱਸਾਂ ਜ਼ਰਾ, ਜ਼ਾਹਰ ਜ਼ਹੂਰ ਰੁਸ਼ਨਾਈਆ। ਤਨ ਵਜੂਦ ਜਗਤ ਬਣਾਵਾਂ ਸ਼ਰਅ, ਸ਼ਰੀਅਤ ਸੰਗ ਰਖਾਈਆ। ਇਕੋ ਹੁਕਮ ਦੇਵਾਂ ਖਰਾ, ਖਾਲਸ ਆਪ ਦ੍ਰਿੜਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਹੋ ਕੇ ਤੱਤਾਂ ਵਿਚ ਵੜਾਂ, ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਚ ਸਚ ਸੁਣਾਈਆ।
ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਜਿਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਬੀਤੀਆ ਸਮਾਂ, ਸਮਾਪਤ ਪਿਛਲੀ ਖੇਲ ਕਰਾਈਆ। ਅਗਲਾ ਹੁਕਮ ਦੱਸਣਾ ਨਵਾਂ, ਨਰ ਨਿਰੰਕਾਰ ਹੋ ਕੇ ਆਪ ਦ੍ਰਿੜਾਈਆ। ਬ੍ਰਹਿਮੰਡਾਂ ਖੰਡਾਂ ਫਿਰਾਂ ਵਿਚ ਚਵਾਂ, ਦੋ ਜਹਾਨਾਂ ਭੱਜਾਂ ਵਾਹੋ ਦਾਹੀਆ। ਸਚ ਦੁਵਾਰੇ ਸਾਚੇ ਰਵਾਂ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਮੇਰੇ ਅੰਦਰ ਉਪਜਿਆ ਇਕ ਤਰਾਨਾ, ਤੁਰੀਆਂ ਤੋਂ ਬਾਹਰ ਜਣਾਈਆ। ਪੁਰਖ ਅਕਾਲ ਪਹਿਰੇ ਬਾਨਾ, ਜੁਗ ਜੁਗ ਵੇਸ ਵਟਾਈਆ। ਆਹ ਕੰਮ ਦੱਸੇ ਕਲਾਮਾ, ਕਾਇਨਾਤ ਪੜ੍ਹਾਈਆ। ਰੂਪ ਧਰੇ ਅਮਾਮਾ, ਨੂਰ ਨੁਰਾਨਾ ਨੂਰ ਇਲਾਹੀਆ। ਵੇਸ ਵਟਾਏ ਧੁਰ ਦਾ ਕਾਹਨਾ, ਘਨਈਆ ਸੀਸ ਝੁਕਾਈਆ। ਜਿਸ ਦਾ ਵੱਜੇ ਇਕ ਦਮਾਮਾ, ਗੋਬਿੰਦ ਰਿਹਾ ਸੁਣਾਈਆ। ਉਹ ਲੇਖਾ ਵੇਖੋ ਦੋ ਜਹਾਨਾਂ, ਚਾਰੋਂ ਕੁੰਟ ਫੋਲ ਫੁਲਾਈਆ। ਕਲਜੁਗ ਅੰਤਮ ਪਹਿਰੇ ਬਾਣਾ, ਬਾਣ ਅਣਿਆਲਾ ਤੀਰ ਉਠਾਈਆ। ਸ਼ਰੀਅਤ ਵਿਚ ਨਾ ਹੋਇ ਗ਼ੁਲਾਮਾ, ਬੰਧਨ ਬੰਧ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵੱਡ ਵਡਿਆਈਆ।
ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਖੇਲ ਕੀ ਅਖੀਰੀ, ਆਖਰ ਦੇ ਜਣਾਈਆ। ਚਾਰ ਜੁਗ ਦੀ ਚਲਣੀ ਪੀੜ੍ਹੀ, ਭੱਜਣੀ ਵਾਹੋ ਦਾਹੀਆ। ਤੂੰ ਮਾਲਕ ਖ਼ਾਲਕ ਬੇਨਜ਼ੀਰੀ, ਬੇਨਜ਼ੀਰ ਬੇਪਰਵਾਹੀਆ। ਕੁਛ ਲੇਖਾ ਦੱਸ ਤਹਿਰੀਰੀ, ਤਹਿਰੀਰ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਕਿਹਾ ਸੁਣ ਸਤਿਗੁਰ ਸ਼ਬਦ ਮੇਰੇ ਦੂਤ, ਦੁਤੀਆ ਭੇਵ ਚੁਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਦ ਪੰਜ ਤੱਤ ਧਰਾਂ ਕਲਬੂਤ, ਕਾਇਆ ਇਕ ਵਡਿਆਈਆ। ਦਰੋਹੀ ਫੇਰ ਕੇ ਚਾਰੋ ਕੂਟ, ਕੁੰਟਾਂ ਦਿਆਂ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਕਿਹਾ ਮੈਂ ਵਜਾਵਾਂ ਇਕ ਡੰਕ, ਕਲਜੁਗ ਅੰਤ ਅੰਤ ਸੁਣਾਈਆ। ਕਿਸੇ ਰਹਿਣ ਨਾ ਦੇਵਾ ਸ਼ੰਕ, ਸਹਿਸਾ ਆਪ ਮਿਟਾਈਆ। ਸਤਿਗੁਰ ਸ਼ਬਦ ਯਾਦ ਰੱਖੀਂ ਮੇਰਾ ਖੇਲ ਹੋਣਾ ਵਿਚ ਪੁਰੀ ਘਨਕ, ਅਨਕ ਕਲ ਆਪਣੀ ਕਾਰ ਭੁਗਤਾਈਆ। ਪੰਚਮ ਜੇਠ ਰਹੇ ਨਾ ਸ਼ੰਕ, ਸਹਿਸਾ ਦੂਰ ਕਰਾਈਆ। ਉਨ੍ਹੀ ਸੌ ਅਠਤਾਲੀ ਬਿਕ੍ਰਮੀ ਹੋਵੇ ਅੰਕ, ਅੰਕੜਿਆਂ ਨਾਲ ਗਵਾਹੀਆ। ਜਗਤ ਬਣਾਉਣੀ ਬਣਤ, ਬਸਨ ਬਨਵਾਰੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਪਰਦਾ ਆਪ ਚੁਕਾਈਆ।
ਸਤਿਗੁਰ ਸ਼ਬਦ ਕਿਹਾ ਕੀ ਖੇਲ ਕਰੇਂ ਵਿਚ ਸ਼ਰੀਰ, ਸਤਿ ਸਚ ਦੇ ਜਣਾਈਆ। ਤੂੰ ਮਾਲਕ ਪੀਰਨ ਪੀਰ, ਬੇਪਰਵਾਹ ਨੂਰ ਇਲਾਹੀਆ। ਕਿਸ ਬਿਧ ਦੇਵੇਂ ਧੀਰ, ਧਰਨੀ ਧਵਲ ਧੀਰ ਧਰਾਈਆ। ਕਿਸ ਬਿਧ ਬਦਲੇਂ ਚੀਰ, ਤਨ ਵਜੂਦ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਪੁਰਖ ਅਕਾਲ ਕਹੇ ਸੁਣ ਸ਼ਬਦ ਹੁਕਮ ਅਧਾਰੀ, ਹੁਕਮ ਦਿਆਂ ਜਣਾਈਆ। ਜੁਗ ਚੌਕੜੀ ਖੇਲ ਅਪਾਰੀ, ਨਿਰਗੁਣ ਸਰਗੁਣ ਤੇਰੀ ਧਾਰ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਹੋਵੇ ਨਿਆਰੀ, ਅਵਤਾਰ ਪੈਗ਼ੰਬਰ ਗੁਰੂ ਤੇਰਾ ਸੰਗ ਬਣਾਈਆ। ਨਾਮ ਕਲਮਾ ਤਨ ਜਾਣ ਉਚਾਰੀ, ਸਿਫ਼ਤਾਂ ਨਾ ਵਡਿਆਈਆ। ਫਿਰ ਮੰਗਣ ਮੰਗ ਬਣ ਭਿਖਾਰੀ, ਦਰ ਠਾਂਡੇ ਸੀਸ ਝੁਕਾਈਆ। ਕਿਰਪਾ ਕਰ ਸੱਚੀ ਸਰਕਾਰੀ, ਸ਼ਹਿਨਸ਼ਾਹ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਜਗਤ ਰਹਿਣਾ ਨਹੀਂ ਕੋਈ ਤਨ, ਗੁਰ ਅਵਤਾਰ ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਜੋ ਘੜਿਆ ਸੋ ਦੇਵਾਂ ਭੰਨ, ਭੰਨਣਹਾਰ ਆਪ ਅਖਵਾਈਆ। ਪੰਜ ਜੇਠ ਘਰ ਤਾਬੋ ਚੰੜ੍ਹਨਾ ਚੰਨ, ਜਵੰਦ ਸਿੰਘ ਰੁਸ਼ਨਾਈਆ। ਫੇਰ ਖੇਲ ਕਰਨਾ ਜਿਸ ਨੂੰ ਸਮਝੇ ਕੋਇ ਨਾ ਮਨ, ਬੁੱਧੀ ਭੇਵ ਕੋਇ ਨਾ ਪਾਈਆ। ਇਹ ਮਾਇਆ ਤ੍ਰੈਗੁਣ ਲੇਖਾ ਮੁਕਾਉਣਾ ਮਾਟੀ ਚੰਮ, ਚੰਮ ਦ੍ਰਿਸ਼ਟੀ ਦ੍ਰਿਸ਼ਟ ਬਦਲਾਈਆ। ਤਨ ਵਜੂਦ ਭਾਂਡਾ ਦੇਣਾ ਭੰਨ, ਲੋਕਮਾਤ ਰਹਿਣ ਨਾ ਪਾਈਆ। ਨੂਰੀ ਜੋਤ ਜੋਤ ਦਾ ਚੰਨ, ਚੰਨ ਚੰਨ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਸਤਿਗੁਰ ਸ਼ਬਦ ਕਹੇ ਪ੍ਰਭੂ ਜੇ ਤਨ ਮਾਟੀ ਭਾਂਡਾ ਦਿਤਾ ਫੋੜ, ਵਜੂਦ ਰਿਹਾ ਨਾ ਰਾਈਆ। ਫਿਰ ਕਿਧਰ ਜਾਂਏਂ ਦੌੜ, ਪੜਦਾ ਦੇਣਾ ਚੁਕਾਈਆ। ਤੈਨੂੰ ਤੱਕੀਏ ਨਾਲ ਗ਼ੌਰ, ਗਹਿਰ ਗਵਰ ਵੇਖ ਵਖਾਈਆ। ਪੁਰਖ ਅਕਾਲ ਕਿਹਾ ਮੇਰਾ ਖੇਲ ਅਵਰ ਦਾ ਔਰ, ਅਵਰ ਦਿਆਂ ਜਣਾਈਆ। ਤਨ ਵਜੂਦ ਝੁੱਲੇ ਕੋਇ ਨਾ ਚੌਰ, ਚਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਪਰਗਟਾਈਆ।
ਸਤਿਗੁਰ ਸ਼ਬਦ ਕਹੇ ਪ੍ਰਭ ਜਿਸ ਵੇਲੇ ਰਿਹਾ ਨਾ ਭਾਂਡਾ ਕੱਚਾ, ਤਨ ਨਜ਼ਰ ਕੋਇ ਨਾ ਆਈਆ। ਕੁਛ ਅਗਲਾ ਦੱਸ ਪਤਾ, ਅਵਤਾਰ ਪੈਗ਼ੰਬਰ ਗੁਰ ਸਾਰੇ ਬੈਠੇ ਰਾਹ ਤਕਾਈਆ। ਭੇਵ ਖੋਲ੍ਹ ਦੇ ਰਤਾ, ਰਤਨ ਅਮੋਲਕ ਹੀਰੇ ਆਪ ਉਪਜਾਈਆ। ਸਾਚੀ ਸਤਿਗੁਰ ਵਾਲੀ ਦੇ ਮਤਾ, ਕੂੜ ਮਤ ਰਹੇ ਨਾ ਰਾਈਆ। ਪੁਰਖ ਅਕਾਲ ਖਿੜ ਖਿੜਾ ਕੇ ਹੱਸਾ, ਖੁਸ਼ੀਆਂ ਵਿਚ ਨਚਾਈਆ। ਜਿਸ ਵੇਲੇ ਕਲਜੁਗ ਅੰਤਮ ਅੰਧੇਰੀ ਹੋਈ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਖੇਲ ਵੇਖੀਂ ਬਿਨਾਂ ਅੱਖਾਂ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਜਿਸ ਦੀਆਂ ਅਵਤਾਰ ਪੈਗ਼ੰਬਰਾਂ ਗੁਰੂਆਂ ਪਾਈਆ ਦੱਸਾਂ, ਉਹ ਪੜਦਾ ਦਿਆਂ ਚੁਕਾਈਆ। ਮੈਂ ਸੰਬਲ ਖੇੜੇ ਵਸਾਂ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਹੁਕਮ ਇਕ ਸੁਣਾਈਆ।
ਪੁਰਖ ਅਕਾਲ ਕਹੇ ਮੈਂ ਦੱਸਾਂ ਖੇਲ ਅਪਾਰਾ, ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਜਣਾਈਆ। ਤੂੰ ਸ਼ਬਦੀ ਸੁਤ ਦੁਲਾਰਾ, ਦੂਲ੍ਹਾ ਇਕ ਅਖਵਾਈਆ। ਮੈਂ ਆਪਣੇ ਰੰਗ ਰਹਿਵਾਂ ਨਿਰੰਕਾਰਾ, ਜੁਗ ਜੁਗ ਆਪਣੀ
ਕਾਰ ਭੁਗਤਾਈਆ। ਸੰਬਲ ਨਗਰ ਮਹੱਲ ਉਸਾਰਾ, ਸੋਹਣੀ ਬਣਤ ਬਣਾਈਆ। ਜਿਸ ਦੀਆਂ ਜਗਤ ਦਿਸਣ ਨਾ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਸੁਹਾਈਆ। ਪੱਥਰ ਇੱਟ ਨਾ ਲਾਵਾਂ ਗਾਰਾ, ਦੂਜੀ ਵੰਡ ਨਾ ਕੋਇ ਰਖਾਈਆ। ਸਾਢੇ ਤਿੰਨ ਹੱਥ ਕਰਾਂ ਤਿਆਰਾ, ਤ੍ਰੈਭਵਣ ਧਨੀ ਹੋ ਕੇ ਵੇਖ ਵਖਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਕਰ ਪਿਆਰਾ, ਪ੍ਰੀਤਮ ਹੋ ਕੇ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਸਤਿਗੁਰ ਸ਼ਬਦ ਕਹੇ ਪ੍ਰਭੂ ਤੇਰਾ ਸੰਬਲ ਕਿਹੜਾ ਦੇਸ, ਸੁਹੰਜਣਾ ਕਵਣ ਜਣਾਈਆ। ਪੁਰਖ ਅਕਾਲ ਕਿਹਾ ਅੰਗਮਾ, ਲੇਖ ਲਿਖਣ ਵਿਚ ਨਾ ਕੋਇ ਸਮਝਾਈਆ। ਜਿਸ ਵੇਲੇ ਆਵਾਂ ਜੋਤੀ ਧਰ ਕੇ ਭੇਸ, ਅਵੱਲੜਾ ਭੇਖ ਵਟਾਈਆ। ਦੀਨ ਦੁਨੀ ਲਵਾਂ ਵੇਖ, ਚਾਰੋਂ ਕੁੰਟ ਪੜਦਾ ਲਾਹੀਆ। ਆਪਣਾ ਧਾਮ ਟਿਕਾਣਾ ਬਣਾਵਾਂ ਏਕ, ਏਕੰਕਾਰ ਹੋ ਕੇ ਸੋਭਾ ਪਾਈਆ। ਜਿਸ ਦੀ ਆਸ਼ਾ ਰੱਖ ਰੇ ਗਿਆ ਗੁਰ ਤੇਗ ਬਹਾਦਰ ਟੇਕ, ਟਿੱਕੇ ਮਸਤਕ ਖ਼ਾਕ ਰਮਾਈਆ। ਉਸ ਦਾ ਲੇਖਾ ਪੂਰਾ ਕਰਨਾ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਕਿਹਾ ਮੇਰਾ ਖੇਲ ਹੋਣਾ ਅਪਾਰ, ਸਤਿਗੁਰ ਸ਼ਬਦ ਦਿਆਂ ਸਮਝਾਈਆ। ਜੋ ਆਸਾ ਰੱਖ ਕੇ ਗਏ ਤੇਈ ਅਵਤਾਰ, ਦੂਆ ਤੀਆ ਨਾਲ ਮਿਲਾਈਆ। ਸੋ ਸੰਬਲ ਗ੍ਰਹਿ ਕਰਾਂ ਤਿਆਰ, ਆਪ ਆਪਣੀ ਵੰਡ ਵੰਡਾਈਆ। ਨਵਾਂ ਮਹੱਲ ਦਿਆਂ ਉਸਾਰ, ਘਾੜਤ ਘੜਨ ਆਪ ਘੜਾਈਆ। ਜਿਸ ਵੇਲੇ ਤੇਈ ਸਾਲ ਜੋਬਨ ਅਵਸਥਾ ਹੋਵੇ ਸਿੰਘ ਸ਼ੇਰ ਉਜਿਆਰ, ਆਪਣਾ ਬਲ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਆਪਣਾ ਰੰਗ ਰੰਗਾਈਆ।
ਪੁਰਖ ਅਕਾਲ ਕਿਹਾ ਮੇਰਾ ਖੇਲ ਅਗੰਮਾ ਖਾਸ, ਖਾਲਸ ਦਿਆਂ ਜਣਾਈਆ। ਸਤਿਗੁਰ ਸ਼ਬਦ ਕਰਨਾ ਵਿਸ਼ਵਾਸ, ਵਿਸ਼ਾ ਅਵਰ ਨਾ ਕੋਇ ਦ੍ਰਿੜਾਈਆ। ਅੰਤ ਸ਼ੇਰ ਸਿੰਘ ਦਾ ਸਰੀਰ ਹੋਣਾ ਨਾਸ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਨੂਰ ਹੋਵੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਝੁਕਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਸੀਸ ਝੁਕਾਈਆ। ਉਸ ਦਾ ਭੇਤ ਖੋਲ੍ਹਾਂ ਖਾਸ, ਖਾਲਸ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਖੁਲ੍ਹਾਈਆ।
ਪੁਰਖ ਅਕਾਲ ਕਿਹਾ ਸਤਿਗੁਰ ਸ਼ਬਦ ਕਰ ਲੈ ਗੌਰ, ਧਿਆਨ ਵਿਚ ਧਿਆਨ ਲਗਾਈਆ। ਮੇਰਾ ਖੇਲ ਹੋਣਾ ਅਵਰ ਕਾ ਔਰ, ਔਰਤ ਮਰਦ ਸਮਝੇ ਕੋਇ ਨਾ ਰਾਈਆ। ਜਿਸ ਦੀਨ ਦੁਨੀ ਦਾ ਬਦਲਣਾ ਦੌਰ, ਦਰੋਹੀ ਆਪਣੀ ਕਲ ਪਰਗਟਾਈਆ। ਸ਼ਬਦੀ ਧਾਰ ਜੋਤ ਦਾ ਮੋੜ, ਅਗੰਮ ਆਪਣਾ ਰੰਗ ਰੰਗਾਈਆ। ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜ, ਅਮਾਮ ਅਮਾਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।
ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਉਹ ਵੇਖ ਲੈ ਆਪਣਾ ਪੱਤਰ, ਪਤਰਕਾ ਦਿਆਂ ਦ੍ਰਿੜਾਈਆ। ਬ੍ਰਿਕਮੀ ਤੱਕ ਲੈ ਉਨੀ ਸੌ ਇਕੱਤਰ, ਸੱਤ ਇਕ ਮੇਲ ਮਿਲਾਈਆ। ਪੰਚਮ ਜੇਠ ਹੋਵੇ ਨਛੱਤਰ, ਗ੍ਰਹਿ ਮਿਲੇ ਵਡਿਆਈਆ। ਸਚ ਤਨ ਹੋਵੇ ਅਗੰਮਾ ਰਤਨ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਧਰਨੀ ਉਤੇ ਚਲਾਉਣਾ ਰਥਨ, ਰਥਵਾਹੀ ਆਪ ਅਖਵਾਈਆ। ਜਿਸ ਸਭ ਨੂੰ ਕਰਨਾ ਮਥਨ, ਮਿਥਿਆ ਦਿਸੇ ਲੋਕਾਈਆ।
ਝਗੜਾ ਮੇਟਣਾ ਰਟਨ, ਰੱਟਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਪੁਰਖ ਅਕਾਲ ਕਹੇ ਬ੍ਰਿਕਮੀ ਉਨੀ ਸੌ ਇਕੱਤਰ ਤੱਕ, ਉਨੀ ਸੌ ਚੌਦਾਂ, ਸੱਚੀ ਵੱਜੀ ਵਧਾਈਆ। ਤਨ ਵਜੂਦ ਸਰੀਰ ਆਇਆ ਗਾਉਂਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਿਸ ਨਾਮ ਵਡਿਆਇਆ ਆਪਣੀ ਮਾਂ ਦਾ, ਬਿਸ਼ਨ ਕੌਰ ਜਣੇਂਦੀ ਮਾਈਆ। ਪਾਲ ਸਿੰਘ ਦੀ ਗੋਦ ਸੁਹਾਉਂਦਾ, ਸੋਹਣਾ ਰੰਗ ਰੰਗਾਈਆ। ਹਰਿ ਕੌਰ ਦੀ ਯਦ ਨੂੰ ਭਾਗ ਲਗਾਉਂਦਾ, ਸਿੰਘ ਹੀਰਾ ਨਾਲ ਤਰਾਈਆ। ਆਤਮ ਸਿੰਘ ਸੁੰਦਰ ਸਿੰਘ ਨਾਲ ਵਡਿਆਇਆ, ਜੀਵਣ ਸਿੰਘ ਨਾਲ ਤਰਾਈਆ। ਬੰਤੋ ਤੇਜੋ ਨੂਰ ਰੁਸ਼ਨਾਇਆ, ਸੋਹਣਾ ਖੇਲ ਖਿਲਾਈਆ। ਨੌਂ ਵਾਰ ਅੱਖਾਂ ਮੀਟ ਕੇ ਬੰਦ ਕਰਾਇਆ, ਨੌਂ ਵਾਰ ਫੇਰ ਖੁਲ੍ਹਾਈਆ। ਨੌਂ ਵਾਰ ਰੋ ਕੇ ਹਾਲ ਸੁਣਾਇਆ, ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ।
ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਜਗਤ ਸ਼ਰੀਰ, ਤਨ ਮਾਟੀ ਵੇਖ ਵਖਾਈਆ। ਜਿਸ ਨੂੰ ਡੰਡਾਵਤ ਕੀਤੀ ਕਬੀਰ, ਨਿਉਂ ਨਿਉਂ ਸੀਸ ਝੁਕਾਈਆ। ਪੈਗ਼ੰਬਰਾਂ ਕਿਹਾ ਦਸਤਗੀਰ, ਦਸਤ ਦਸਤ ਨਾਲ ਰਖਾਈਆ। ਅਵਤਾਰ ਕਹਿਣ ਬੇਨਜ਼ੀਰ, ਤਨ ਵਜੂਦ ਦਿਤਾ ਬਣਾਈਆ। ਗੁਰੂਆਂ ਕਿਹਾ ਅੰਮ੍ਰਿਤ ਠਾਂਡਾ ਸੀਰ, ਝਿਰਨਾ ਅਗੰਮ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ।
ਸਤਿਗੁਰ ਸ਼ਬਦ ਕਿਹਾ ਜਨਮਿਆ ਪੂਤ ਪੰਜ ਤੱਤ, ਘਰ ਵੱਜੀ ਵਧਾਈਆ। ਝਗੜਾ ਮਿਟਿਆ ਮਾਸ ਰਤ, ਕੂੜ ਕੁੜਿਆਰਾ ਡੇਰਾ ਢਾਈਆ। ਅੰਤਰ ਉਪਜੀ ਧਰਮ ਮਤ, ਨਾਮ ਸਤਿ ਜਣਾਈਆ। ਤੇਰਾ ਮਾਲਕ ਪਰਮੇਸ਼ਵਰ ਪਤਿ, ਪਰਮ ਪੁਰਖ ਅਖਵਾਈਆ। ਜਿਸ ਅੰਤਰ ਸਦ ਜਾਣਾ ਵਸ, ਗ੍ਰਹਿ ਆਪਣਾ ਡੇਰਾ ਲਾਈਆ। ਮੈਂ ਖੁਸ਼ੀ ਮਨਾਉਣੀ ਹੱਸ ਹੱਸ, ਖੁਸ਼ੀ ਨਾਲ ਹਾਲ ਸੁਣਾਈਆ। ਘਰਦਿਆਂ ਪੂਰਨ ਤੇਰਾ ਨਾਮ ਲੈਣਾ ਰੱਖ, ਪੂਰਨ ਜੋਤ ਵਿਚ ਸਮਾਈਆ। ਸਤਿਗੁਰ ਸ਼ਬਦ ਨਾ ਹੋਵੇ ਵੱਖ, ਸੰਬਲ ਸੋਭਾ ਪਾਈਆ। ਜਿਸ ਦਾ ਇਕੋ ਹੋਣਾ ਹੱਟ, ਹਟਵਾਣਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਆਉਣ ਨੱਠ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਪੰਚਮ ਜੇਠ ਕਹੇ ਮੈਂ ਤੱਕਿਆ ਜਗਤ ਸੁੱਤ, ਜਿਸ ਨੂੰ ਜਗਤ ਦਏ ਵਧਾਈਆ। ਝੱਟ ਸੰਦੇਸਾ ਦਿਤਾ ਅਬਿਨਾਸ਼ੀ ਅਚੁੱਤ, ਚੇਤਨ ਦੀਆ ਕਰਾਈਆ। ਉਹ ਵੇਖ ਤਨ ਸਰੀਰਾ ਪੈਂਡਾ ਰਿਹਾ ਮੁੱਕ, ਤੱਤਾਂ ਵਾਲਾ ਸਤਿਗੁਰੂ ਨਜ਼ਰ ਕਿਤੇ ਨਾ ਆਈਆ। ਸ਼ਬਦੀ ਧਾਰ ਹੋ ਕੇ ਜਾਣਾ ਉਠ, ਨੂਰ ਨੁਰਾਨਾ ਡਗਮਗਾਈਆ। ਸਾਲ ਉਨੱਤੀ ਰਹਿਣਾ ਚੁੱਪ, ਦੋ ਨੌਂ ਦਾ ਲੇਖਾ ਦੇਣਾ ਸਮਝਾਈਆ। ਜਿਸ ਵੇਲੇ ਕਲਜੁਗ ਹੋਏ ਅੰਧੇਰਾ ਘੁੱਪ, ਸਾਚਾ ਚੰਦ ਨਾ ਕੋਇ ਚਮਕਾਈਆ। ਸ਼ੇਰ ਸਿੰਘ ਦਾ ਸਰੀਰ ਜਾਣਾ ਛੁਪ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਨੂਰ ਉਜਾਲਾ ਹੋ ਕੇ ਜਾਣਾ ਉਠ, ਨੂਰ ਕਰੇ ਰੁਸ਼ਨਾਈਆ। ਸੰਬਲ ਜਾਣਾ ਤੁੱਠ, ਘਰ ਆਪਣੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ।
ਪੰਚਮ ਜੇਠ ਕਹੇ ਮੈਂ ਤੱਕਿਆ ਖੇਲ ਮਹਾਨਾ, ਪ੍ਰਭ ਸਹਿਜ ਦਿਤਾ ਵਖਾਈਆ। ਪੂਰਨ ਸਿੰਘ ਜਨਮਿਆ ਜਿਸ ਦਾ ਪੂਰਨ ਬ੍ਰਹਮ ਨਿਸ਼ਾਨਾ, ਪੂਰਨ ਵੇਖੇ ਥਾਉਂ ਥਾਈਂਆ। ਪਾਲ ਸਿੰਘ ਛੱਟਾ ਦਿਤਾ ਦਾਣਾ, ਚਾਰੋਂ ਕੁੰਟ ਦਿਤਾ ਵਖਾਈਆ। ਮੰਗਲਵਾਰ ਸੀ ਗਾਇਆ ਗਾਣਾ, ਖੁਸ਼ੀਆਂ ਨਾਲ ਸੁਣਾਈਆ। ਨਸ਼ਾ ਚੜ੍ਹਿਆ ਜਗਤ ਜਹਾਨਾ, ਜਗਤ ਜਗਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ।
ਪੰਚਮ ਜੇਠ ਕਹੇ ਮੈਂ ਹੋਇਆ ਹੱਕਾ ਬੱਕਾ, ਹੈਰਾਨੀ ਵਿਚ ਜਣਾਈਆ। ਮੈਨੂੰ ਅਵਤਾਰਾਂ ਸੰਦੇਸ਼ਾ ਦਿਤਾ ਪੱਕਾ, ਸਹਿਜ ਨਾਲ ਸੁਣਾਈਆ। ਪੈਗ਼ੰਬਰਾਂ ਕਿਹਾ ਹਕੀਕਤ ਹੱਕਾ, ਹੱਕ ਹੱਕ ਦ੍ਰਿੜਾਈਆ। ਗੁਰੂਆਂ ਕਿਹਾ ਫਰਕ ਨਾ ਰਤਾ, ਭੇਵ ਅਭੇਦ ਦਿਤਾ ਖੁਲ੍ਹਾਈਆ। ਇਹ ਸੰਬਲ ਦੇਸ ਸੱਚਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਥੇ ਪੁਰਖ ਅਕਾਲ ਆਵੇ ਨੱਸਾ, ਭੱਜੇ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਮੇਟੇ ਮੱਸਾ, ਨੂਰੀ ਚੰਦ ਚੰਦ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੀਆਂ ਕੱਛਾਂ, ਨੱਚੇ ਟੱਪੇ ਕੁੱਦੇ ਚਾਈਂ ਚਾਈਂਆ। ਕਲਜੁਗ ਕੂੜੇ ਪੈ ਗਈਆਂ ਗਸ਼ਾਂ, ਨੇਤਰ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।
ਪੰਚਮ ਜੇਠ ਕਹੇ ਮੈਂ ਤੱਕਿਆ ਚੋਰੀ ਚੋਰੀ, ਚੁਰਾਹਿਆਂ ਵਿਚ ਧਿਆਨ ਲਗਾਈਆ। ਕੀ ਖੇਲ ਕਰੇ ਜੋ ਹਰ ਘਟ ਅੰਦਰ ਘੋਰੀ, ਘੋਰ ਅੰਧੇਰੇ ਵੇਖ ਵਖਾਈਆ। ਜਿਸ ਦੀ ਨਿਰਗੁਣ ਧਾਰ ਡੋਰੀ, ਡੋਰੀ ਗੰਢ ਪੁਵਾਈਆ। ਉਹ ਬਣ ਕੇ ਬਾਂਕਾ ਛੋਹਰੀ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।
ਪੰਚਮ ਜੇਠ ਕਹੇ ਨੰਨ੍ਹੇ ਬਾਲ ਨੂੰ ਆਈ ਸੁਰਤੀ, ਪੂਰਨ ਪੂਰਨ ਰੂਪ ਸਮਾਈਆ। ਜਗਤ ਜਗਿਆਸੂਆਂ ਦਿਤੀ ਗੁੜ੍ਹਤੀ, ਆਪਣਾ ਸਗਨ ਬਣਾਈਆ। ਜਿਸ ਦੀ ਅੰਤਰ ਲਿਵ ਧੁਰ ਦੀ, ਧੁਰ ਸਕੇ ਨਾ ਕੋਇ ਤੁੜਾਈਆ। ਉਨ ਆਸਾ ਪੂਰੀ ਕੀਤੀ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਡੇਰਾ ਲਾਈਆ। ਜਿਥੇ ਸ਼ਬਦ ਜੋਤ ਜੁੜਦੀ, ਉਸ ਧਾਮ ਦਿਤੀ ਵਡਿਆਈਆ। ਜਿਸ ਪੂਰਨ ਦੀ ਲੋਹੜੀ ਵੰਡੀ ਸੀ ਗੁੜ ਦੀ, ਉਹ ਗੁਰਮੁਖਾਂ ਨੂੰ ਮਿੱਠਾ ਰਸ ਖੁਵਾਈਆ। ਜਿਸ ਦੀ ਡਲੀ ਕਦੇ ਨਹੀਂ ਖੁਰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਪ੍ਰਭ ਬੜਾ ਕਨੂੰਨੀ, ਜਿਸ ਦੀ ਸਮਝ ਕਿਸੇ ਨਾ ਪਾਈਆ। ਉਸ ਨੇ ਪੂਰਨ ਸਿੰਘ ਦਾ ਪਾਲ ਤੋਂ ਨਾਂ ਧਰਾਇਆ ਨੂਨੀ, ਜਿਸ ਨੂਨ ਨੂਨ ਵਿਚ ਡੇਰਾ ਲਾਈਆ। ਜਿਸ ਦੀ ਆਯੂ ਇਕ ਦੋ ਦੋ ਤੋਂ ਦੂਣੀ ਦੋਹਰੀ ਖੇਲ ਖਿਲਾਈਆ। ਜਿਸ ਨੇ ਦੀਨ ਦੁਨੀ ਵਿਚ ਬਦਲ ਦਿਤੀ ਕੂਣੀ, ਕਾਇਆ ਕੁਰਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਖੇਲ ਵਖਾਈਆ।
ਪੰਚਮ ਜੇਠ ਕਹੇ ਮੈਂ ਵੇਖਿਆ ਸਾਢੇ ਤਿੰਨ ਹੱਥਦਾ ਮੁਨਾਰਾ, ਬਿਨ ਅੱਖਾਂ ਅੱਖ ਉਠਾਈਆ। ਜਿਸ ਨੂੰ ਘੜਿਆ ਆਪ ਨਿਰੰਕਾਰਾ, ਬਾਡੀ ਅਵਰ ਨਾ ਕੋਇ ਵਖਾਈਆ। ਜਗਤ ਜਗਤ ਦਾ ਬਣਾ ਮੁਲਾਰਾ, ਤੱਤ ਤੱਤ ਨਾਲ ਚਮਕਾਈਆ। ਖੇਲ ਦੱਸਦਾ ਰਿਹਾ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਭੁਗਤਾਈਆ। ਜਿਸ ਨੂੰ ਕਹਿਣਾ ਸਭ ਨੇ ਸਾਚਾ ਮੀਤ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ।
ਪੰਚਮ ਜੇਠ ਕਹੇ ਮੈਂ ਕੀ ਦੱਸਾਂ ਹਾਲ ਮੁਰੀਦਾ, ਸਿਫ਼ਤ ਨਾ ਕੋਇ ਸਾਲਾਹੀਆ। ਜਿਸ ਵੇਲੇ ਬਾਲ ਦਾ ਤੱਕਿਆ ਦੀਦਾ, ਨੇਤਰ ਨੈਣਾ ਦਰਸ਼ਨ ਪਾਈਆ। ਮੈਂ ਸਮਝਿਆ ਖੇਲ ਕੋਈ ਪੋਚਦਾ, ਪਹਿਚਾਨ ਸਕੇ ਕੋਇ ਨਾ ਰਾਈਆ। ਜਿਸ ਪੈਗ਼ੰਬਰਾਂ ਦੀਆਂ ਪੂਰੀਆਂ ਕਰਨੀਆਂ ਈਦਾਂ, ਆਦਤ ਇਬਾਦਤ ਵੇਖੇ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂਆਂ ਤੱਕਣੀਆਂ ਵਲਦੀਅਤਾਂ, ਪੜਦਾ ਉਹਲਾ ਆਪ ਉਠਾਈਆ। ਅੱਗੇ ਸਚ ਦੇਣੀਆਂ ਨਸੀਹਤਾਂ, ਹੁਕਮ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।
ਜੇਠ ਕਹੇ ਮੈਂ ਰਿਹਾ ਤਾਕ, ਆਪਣਾ ਧਿਆਨ ਲਗਾਈਆ। ਮੈਨੂੰ ਸਭ ਦੇ ਯਾਦ ਭਵਿਖਤ ਪਿਛਲੇ ਵਾਕ, ਵਾਕਫ ਹੋ ਕੇ ਦਿਆਂ ਸੁਣਾਈਆ। ਜਿਸ ਵੇਲੇ ਈਸਾ ਨੇ ਸਤਿ ਸਤਿ ਦਾ ਤੱਕਿਆ ਕਲਾਕ, ਘੜੀ ਘੜੀ ਨਾਲ ਮਿਲਾਈਆ। ਝੱਟ ਸੰਦੇਸ਼ਾ ਦਿਤਾ ਆਖ, ਧਰ ਦਾ ਹੁਕਮ ਜਣਾਈਆ। ਵਸਲੇ ਵਜ਼ੀਹ ਆਉਣਾ ਮੇਰਾ ਬਾਪ, ਮਿਹਰਵਾਨ ਨੂਰ ਇਲਾਹੀਆ। ਦੀਨ ਦੁਨੀ ਬਦਲੇ ਹਾਲਾਤ, ਹਾਲਾਤ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਡਿਆਈਆ।
ਸਤਿਗੁਰ ਸ਼ਬਦ ਕਹੇ ਮੈਂ ਵੇਖਿਆ ਖੇਲ ਸੰਸਾਰੀ, ਜਗਤ ਧਿਆਨ ਲਗਾਈਆ। ਪੂਰਨ ਕਾਇਆ ਲੱਗੇ ਪਿਆਰੀ, ਵੱਡੇ ਛੋਟੇ ਵੇਖ ਵਖਾਈਆ। ਸੰਸਾਰ ਦੀ ਰੀਤੀ ਜਗਤ ਦੀ ਧਾਰੀ, ਜਗਤ ਨਾਲ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ।
ਸਤਿਗੁਰ ਸ਼ਬਦ ਕਹੇ ਜਿਸ ਵੇਲੇ ਬਾਲਾ ਹੋਇਆ ਹੁਸ਼ਿਆਰ, ਆਪਣੀ ਲਈ ਅੰਗੜਾਈਆ। ਕੋਈ ਸਮਝੇ ਨਾ ਕੋਈ ਜੀਵ ਸੰਸਾਰ, ਸਮਝ ਕਿਸੇ ਨਾ ਪਾਈਆ। ਕਿਸ ਦਾ ਘਰ ਕਿਸ ਦਾ ਘਰ ਬਾਰ, ਮਾਲਕ ਕਵਣ ਅਖਵਾਈਆ। ਕਿਸ ਦਾ ਮੰਦਰ ਕਿਸ ਕੀਤਾ ਤਿਆਰ, ਕਵਣ ਦੀਪ ਜੋਤ ਕਰੇ ਰੁਸ਼ਨਾਈਆ। ਕਵਣ ਸਿੰਘਾਸਣ ਆਸਣ ਲਾਏ ਸੱਚੀ ਸਰਕਾਰ, ਸੋਭਾਵੰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।
ਸਤਿਗੁਰ ਸ਼ਬਦ ਕਹੇ ਮੈਂ ਸਤਿ ਸਤਿ ਸੁਣਾਉਂਦਾ, ਸਚ ਸਚ ਜਣਾਈਆ। ਪੂਰਨ ਸਿੰਘ ਨਿੱਕਾ ਬਾਲਾ ਮਾਤਾ ਪਿਤਾ ਖਿਡਾਉਣਿਆਂ ਨਾਲ ਵਰਚਾਉਂਦਾ, ਖਿਡੌਣੇ ਹੱਥਾਂ ਵਿਚ ਫੜਾਈਆ। ਕਦੀ ਜਗਤ ਚੂਸਣੀ ਮੁੱਖ ਟਿਕਾਉਂਦਾ, ਰਸ ਜਗਤ ਵਾਲਾ ਚੁਸਾਈਆ। ਕਦੀ ਛਣਕਣਾ ਹੱਥ ਛਣਕਾਉਂਦਾ, ਡੰਕਾ ਦੋ ਜਹਾਨ ਵਜਾਈਆ। ਕਦੇ ਸਚ ਪਿਆਲਾ ਹੱਥ ਉਠਾਉਂਦਾ, ਅੰਮ੍ਰਿਤ ਜਾਮ ਭਰਾਈਆ। ਕਦੇ ਡੌਰੂ ਇਕ ਵਜਾਉਂਦਾ, ਜਨ ਭਗਤਾਂ ਸੱਦਾ ਦੇਵੇ ਥਾਉਂ ਥਾਈਆ। ਕਦੇ ਜਗਤ ਭੰਬੀਰੀ ਵਾਂਗ ਭੁਵਾਉਂਦਾ, ਚਾਰੋਂ ਕੁੰਟ ਹਿਲਾਈਆ। ਕਦੇ ਸ਼ਬਦੀ ਗੁਰਜ਼ ਹੱਥ ਉਠਾਉਂਦਾ, ਵਿਸ਼ਨ ਬ੍ਰਹਮਾ ਸ਼ਿਵ ਡਰਾਈਆ। ਕਦੇ ਧਰਤੀ ਮੁੱਠੀ ਵਿਚ ਦਬਾਉਂਦਾ, ਆਪਣੀ ਕਲ ਵਰਤਾਈਆ। ਕਦੇ ਦੇਵੀ ਦੇਵਤਿਆਂ ਖੁਸ਼ੀ ਵਿਚ ਜਣਾਉਂਦਾ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਕਦੀ ਮਨ ਕੇ ਮਣਕੇ ਸਰਬ ਭੁਵਾਉਂਦਾ, ਮਣਕਾ ਮਣਕੇ ਨਾਲ ਠੁਕਰਾਈਆ। ਕਦੇ ਜਗਤ ਜਹਾਨ ਲੜਾਉਂਦਾ, ਸੋਹਣੀਆਂ ਟੱਕਰਾਂ ਦਏ ਟਕਰਾਈਆ। ਕਦੇ ਦੀਨ ਦੁਨੀ ਭੁੱਖੀ ਤੜਫਾਉਂਦਾ, ਖਾਲੀ ਭੰਡਾਰੇ ਨਾ ਕੋਇ ਭਰਾਈਆ। ਕਦੇ ਮਧ ਦੇ ਜਾਮ ਪਿਆਉਂਦਾ, ਪਿਆਲੇ ਅਸੁਰਾਂ ਹੱਥ ਫੜਾਈਆ। ਕਦੇ ਜਲ ਪਾਣੀ ਤੜਫਾਉਂਦਾ, ਆਬ ਹੱਥ ਕਿਸੇ ਨਾ ਆਈਆ। ਕਦੇ ਜਗਤ ਵਹਿਣ ਵਹਾਉਂਦਾ, ਚਾਹ ਕਾਫੀਆਂ ਨਾਲ ਰੁੜ੍ਹਾਈਆ। ਕਦੇ ਆਪਣਾ ਸਵਾਂਗ ਵਰਤਾਉਂਦਾ, ਨਿਰਗੁਣ ਸਰਗੁਣ ਆਪਣੀ ਅਦਲਾ ਬਦਲੀ ਵਿਚ ਰੰਗ ਰੰਗਾਈਆ। ਕਦੇ
ਇਕ ਤੋਂ ਦੋ ਦੋ ਤੋਂ ਇਕ ਆਪ ਆਪਣਾ ਵਿਚ ਛੁਪਾਉਂਦਾ, ਛੁਪਿਆ ਨਜ਼ਰ ਕਿਸੇ ਨਾ ਆਈਆ। ਕਦੇ ਮਾਨਵ ਮਾਨਸ ਮਾਨੁਖ ਮਨਮਤ ਵਿਚ ਤੜਫਾਉਂਦਾ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਪੰਚਮ ਜੇਠ ਕਹੇ ਮੈਂ ਤੱਕਿਆ ਇਕੋ ਸਾਥੀ, ਜੋ ਸੱਚਾ ਨਜ਼ਰੀ ਆਈਆ । ਜਿਸ ਲੇਖਾ ਪੂਰਾ ਕਰਨਾ ਐਰਾਪਤ ਹਾਥੀ, ਸਿਰ ਆਪਣਾ ਹੱਥ ਟਿਕਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਬਾਕੀ, ਖਾਲੀ ਭੰਡਾਰੇ ਦਏ ਭਰਾਈਆ। ਜਿਸ ਦੀ ਵੱਖਰੀ ਚਾਲ ਬਾਂਕੀ, ਨਿਰਾਲੀ ਇਕ ਤਕਾਈਆ। ਸਭ ਨੂੰ ਦੇਵੇ ਥਾਪੀ, ਥਪਕ ਥਪਕ ਸੁਆਈਆ। ਉਸ ਨੇ ਕੋਟ ਕੋਟ ਕੋਟ ਜਨਮ ਦੇ ਉਧਾਰਨੇ ਪਾਪੀ, ਜਿਸ ਨੂੰ ਨਾਮ ਦਾ ਧੱਕਾ ਦੇਵੇ ਲਗਾਈਆ। ਜਿਸ ਨੇ ਸਭ ਦੀ ਪੂਰੀ ਕਰਨੀ ਵਾਟੀ, ਵਿਸ਼ਨੂੰ ਰੋਵੇ ਮਾਰੇ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਪੰਚਮ ਜੇਠ ਕਹੇ ਮੈਂ ਵੇਖਿਆ ਛਣਕਾਟ, ਸੋਹਣਾ ਖੇਲ ਖਿਲਾਈਆ। ਜਿਸ ਨੇ ਦੀਨ ਦੁਨੀ ਦਾ ਤੱਕਿਆ ਘਾਟ, ਪਤਨ ਬੈਠਾ ਧੁਰ ਦਾ ਮਾਹੀਆ। ਜਿਸ ਨੇ ਸ਼ਰਅ ਦੀ ਤੱਕੀ ਪਰਾਤ, ਪੁਰਾਤਨ ਲੇਖਾ ਫੋਲ ਫੁਲਾਈਆ। ਉਸ ਨੇ ਸਭ ਦੀ ਮੇਟਣੀ ਵਾਟ, ਅਗਲਾ ਪੰਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਪੰਚਮ ਜੇਠ ਕਹੇ ਮੈਂ ਖੇਲਦਾ ਵੇਖਿਆ ਬਾਲਾ, ਸੋਹਣੀ ਖੇਲ ਵਖਾਈਆ । ਨੱਚੇ ਟੱਪੇ ਕੁੱਦੇ ਮਾਰੇ ਛਾਲਾ, ਵਲੀਆ ਛਲੀਆ ਆਪਣਾ ਵੇਸ ਵਟਾਈਆ। ਕਦੇ ਹੱਸੇ ਤੇ ਕਦੇ ਰੋਵੇ ਬਾਹਲਾ, ਜਿਦ ਵਿਚ ਜਿਦ ਆਪਣੀ ਪੂਰ ਕਰਾਈਆ। ਕਦੇ ਮਾਂ ਨੂੰ ਕੱਢੇ ਗਾਲਾ, ਕੋਠੇ ਕੰਧਾਂ ਉਤੇ ਭੱਜੇ ਵਾਹੋ ਦਾਹੀਆ। ਕਦੇ ਰੋੜਿਆਂ ਦੀਆਂ ਬਣਾਵੇ ਮਾਲਾ, ਪੱਥਰ ਗੀਟੇ ਹੱਥਾਂ ਵਿਚ ਰਖਾਈਆ। ਕਦੇ ਹੱਥ ਮਾਰੇ ਕਰੀਰਾਂ ਡਾਲਾ, ਫਲ ਫੁੱਲ ਦਏ ਝੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਸਤਿਗੁਰ ਸ਼ਬਦ ਕਹੇ ਮੈਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਸੁਣਿਆ ਅਖ਼ੀਰ, ਸਭ ਨੇ ਦਿਤਾ ਸੁਣਾਈਆ। ਜਿਸ ਨੇ ਸੰਬਲ ਦੀ ਕੀਤੀ ਤਾਮੀਰ, ਸੋ ਸੰਬਲ ਦਾ ਮਾਲਕ ਇਕ ਅਖਵਾਈਆ। ਜਿਸ ਅਵਤਾਰ ਪੈਗ਼ੰਬਰ ਗੁਰੂਆਂ ਦਿਤੀ ਧੀਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਉਸ ਦਾ ਖੇਲ ਹੋਣਾ ਬੇਨਜ਼ੀਰ, ਨਜ਼ਰ ਵੇਖਣ ਕੋਇ ਨਾ ਪਾਈਆ। ਯਾਦ ਰੱਖਿਓ ਜਿਸ ਵੇਲੇ ਆਪਣੀ ਘੜੀ ਦਾ ਉਸ ਨੇ ਬਦਲ ਦਿਤਾ ਜ਼ੰਜੀਰ, ਸ਼ਰਅ ਦੀਆਂ ਜ਼ੰਜੀਰੀਆਂ ਦਏ ਤੁੜਾਈਆ। ਜਨ ਭਗਤਾਂ ਦੀ ਨਵੀਂ ਬਣਾਏ ਤਕਦੀਰ, ਪਿੱਤਲ ਤੋਂ ਕੰਚਨ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਪੰਚਮ ਜੇਠ ਕਹੇ ਮੇਰਾ ਦਿਵਸ ਸੁਭਾਗੀ ਚੰਗਾ, ਚੰਗੀ ਮਿਲੀ ਵਡਿਆਈਆ। ਲੇਖਾ ਪੂਰਾ ਪੁਰੀ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ । ਸੁਣਿਆ ਸੁਹਾਗੀ ਛੰਦਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਘਰ ਘਰ ਵੱਜਿਆ ਮਰਦੰਗਾ, ਨੌਬਤ ਨਾਮ ਸੁਣਾਈਆ। ਅੱਗੇ ਦੀਨ ਦੁਨੀ ਦੀਆਂ ਜਿਸ ਨੇ ਨਵੀਆਂ ਪਾਉਣੀਆਂ ਵੰਡਾਂ, ਹਿੱਸੇ ਹੱਥੋਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਜਿਸ ਦੀ ਧਾਰ ਨੂੰ ਹੋ ਗਏ ਸਾਲ ਅਠਵੰਜਾ, ਪੰਜ ਅੱਠ ਮਿਲ ਕੇ ਵੱਜੀ ਵਧਾਈਆ। ਜਿਸ ਲੇਖਾ ਪੂਰਾ ਕਰਨਾ ਸਾਲ ਸਾਲ ਬਵੰਜਾ, ਸਿੰਘ ਸ਼ੇਰ ਸ਼ੇਰ ਜਣਾਈਆ। ਅਗਲਾ ਹੁਕਮ ਦਾ ਲਾਉਣਾ ਪੰਜਾ, ਪੰਚਮ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਭੇਟਾ ਹੋ ਗਿਆ ਲਾਲ ਚੋਲਾ, ਲਾਲਨ ਲਾਲ ਰੰਗ ਰੰਗਾਈਆ। ਦੀਨ ਦੁਨੀ ਦਾ ਵੇਖੇ ਹੋਲਾ, ਹੋਲੀ ਦਾ ਲੇਖਾ ਦਏ ਭੁਲਾਈਆ। ਕਲਜੁਗ ਕਲਜੁਗ ਦਾ ਕਰਨਾ ਗੋਲਾ, ਮਾਲਕ ਰਹਿਣ ਕੋਇ ਨਾ ਪਾਈਆ। ਨੇਤਰ ਰੋਵੇ ਧਰਨੀ ਧੌਲਾ, ਧਵਲ ਮਾਰੇ ਧਾਹੀਆ। ਕੀ ਖੇਲ ਕਰੇ ਪ੍ਰਭ ਮੌਲਾ, ਹਰਿ ਕਰਤਾ ਨੂਰ ਇਲਾਹੀਆ। ਵਾਹਦਾ ਪੂਰਾ ਕਰੇ ਕੌਲਾ, ਇਕਰਾਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਧੁਰ ਸ਼ਬਦ ਕਹੇ ਦਿਵਸ ਦਿਵਸ ਵਿਚੋਂ ਬਦਲਾ, ਬਦਲੀ ਹਰਿ ਕਰਾਈਆ। ਅੱਗੇ ਹੋਵੇ ਧਰਮ ਦਾ ਅਦਲਾ, ਇਨਸਾਫ ਵੰਡ ਵੰਡਾਈਆ। ਸ਼ਰਅ ਸ਼ਰਅ ਨੂੰ ਕਰੇ ਕਤਲਾ, ਕਾਤਲ ਮਕਤੂਲ ਲੇਖਾ ਰਹੇ ਨਾ ਰਾਈਆ। ਜਨ ਭਗਤ ਸੁਹੇਲੇ ਤੱਕੇ ਰਤਨਾ, ਰਤਨ ਅਮੋਲਕ ਖੋਜ ਖੁਜਾਈਆ। ਜਿਸ ਸੰਬਲ ਬਣਾਇਆ ਆਪਣਾ ਵਤਨਾ, ਸੋ ਬੇਵਤਨਾਂ ਲਏ ਉਠਾਈਆ। ਵੀਹ ਸੌ ਉਨੱਤੀ ਬਿਕ੍ਰਮੀ ਬਣ ਗਿਆ ਪਤਨਾ, ਪੰਚਮ ਜੇਠ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਪੰਚਮ ਜੇਠ ਸੁਹਾਵਾ, ਰੁਤੜੀ ਸਚ ਸੁਹਾਈਆ। ਸਭ ਦਾ ਪੂਰਾ ਕਰੇ ਦਾਹਵਾ, ਜੋ ਦਾਹਵੇਦਾਰ ਅਖਵਾਈਆ। ਚਾਰ ਜੁਗ ਦੇ ਤੱਕੇ ਰਾਹਵਾਂ, ਰਹਿਬਰ ਹੋ ਕੇ ਫੋਲ ਫੁਲਾਈਆ। ਕਲਜੁਗ ਦਾ ਅੰਤਮ ਲੇਖਾ ਕਰੇ ਸਾਵਾਂ, ਸਾਂਵਲ ਸੁੰਦਰ ਹੋ ਕੇ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਪੰਚਮ ਜੇਠ ਕਹੇ ਮੇਰੀ ਇਕ ਵਧਾਈ, ਵਧਕੇ ਦਿਆਂ ਸੁਣਾਈਆ। ਇਹ ਤਨ ਉਪਜਿਆ ਵਿਚ ਸਤਾਈ, ਦੋ ਸੱਤ ਸੋਭਾ ਪਾਈਆ। ਜਿਸ ਦੀ ਅਵਤਾਰ ਪੈਗ਼ੰਬਰ ਦੇਣ ਗਵਾਹੀ, ਸ਼ਹਾਦਤ ਗੁਰ ਭੁਗਤਾਈਆ। ਇਹ ਨੂਰ ਅਗੰਮ ਇਲਾਹੀ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਨ ਭਗਤਾਂ ਸਿਰ ਰੱਖੇ ਠੰਡੀਆਂ ਛਾਈਂ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ।
ਪੰਚਮ ਜੇਠ ਕਹੇ ਜਨ ਭਗਤੋ ਤੁਹਾਡੀਆਂ ਜੁਗ ਜਨਮ ਦੀਆਂ ਉਡੀਕਾਂ, ਤਾਰੀਖ ਤਵਾਰੀਖ ਦਏ ਗਵਾਹੀਆ। ਜੋ ਮੰਗਦੇ ਰਹੇ ਭੀਖਾਂ, ਭਿੱਖਕ ਹੋ ਕੇ ਝੋਲੀਆਂ ਡਾਹੀਆ। ਪੜ੍ਹਦੇ ਰਹੇ ਹਦੀਸਾ, ਕਲਮਾ ਨਾਮ ਅਲਾਈਆ। ਝੁਕਾਉਂਦੇ ਰਹੇ ਸੀਸਾਂ, ਡੰਡਾਵਤ ਬੰਦਨਾ ਸਜਦਿਆਂ ਵਿਚ ਸਮਾਈਆ। ਪ੍ਰੇਮ ਪਿਆਰ ਵਿਚ ਪੀਸਣ ਪੀਸਾ, ਚੱਕੀ ਧਰਮ ਧਾਰ ਚਲਾਈਆ । ਸਭ ਦਾ ਲਹਿਣਾ ਦੇਣਾ ਪੂਰਾ ਕਰੇ ਹਰਿ ਜਗਦੀਸਾ, ਹਰਿ ਕਰਤਾ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਲਾ ਕੇ ਨੀਝਾਂ, ਬਿਨਾਂ ਅੱਖਾਂ ਅੱਖ ਖੁਲ੍ਹਾਈਆ। ਜਿਨ੍ਹਾਂ ਬਾਲੇ ਦੀਆਂ ਭੇਟਾ ਕੀਤੀਆਂ ਕਮੀਜਾਂ, ਬਸਤਰਾਂ ਨਾਲ ਸੁਹਾਈਆ। ਖਿਲਾਉਣਿਆਂ ਵਾਲੀਆਂ ਚੀਜਾਂ,
ਵੇਖੇ ਖ਼ਲਕ ਖ਼ੁਦਾਈਆ। ਜਿਸ ਸਭ ਦੀਆਂ ਪੂਰੀਆਂ ਕਰਨੀਆਂ ਰੀਝਾਂ, ਮਿਹਰ ਨਜ਼ਰ ਉਠਾਈਆ। ਤ੍ਰੈਗੁਣ ਦੀਆਂ ਉਮੀਦਾਂ, ਤਿੰਨ ਹਾਰ ਦੇਣ ਗਵਾਹੀਆ। ਅਕਵੰਜਾ ਅੱਖਰਾਂ ਨਾਨਕ ਮਾਰੀਆਂ ਲੀਕਾਂ, ਬਵੰਜਵਾਂ ਸ਼ਬਦ ਸ਼ਬਦ ਸ਼ਨਵਾਈਆ। ਸਾਹਿਬ ਸਾਹਿਬ ਪ੍ਰੀਤਾ, ਪ੍ਰੀਤਮ ਨਾਲ ਵਡਿਆਈਆ। ਆਦਿ ਜੁਗਾਦੀ ਇਕੋ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਜੋ ਸਭ ਦਾ ਸੀਨਾ ਕਰੇ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।
ਜੇਠ ਕਹੇ ਮੇਰੀ ਸਭ ਦੇ ਅੱਗੇ ਬੰਦਨਾ, ਬੰਦੀਖਾਨਾ ਲੈਣਾ ਤੁੜਾਈਆ। ਵੇਖਣਾ ਇਕ ਅਨੰਦਨਾ, ਅਨੰਦ ਅਨੰਦ ਵਿਚੋਂ ਖੋਜ ਖੁਜਾਈਆ। ਓਸੇ ਦੀ ਧੂੜੀ ਮਸਤਕ ਲਾਉਣਾ ਚੰਦਨਾ, ਜੋ ਚੰਦ ਸਿਤਾਰਿਆਂ ਕਰੇ ਰੁਸ਼ਨਾਈਆ। ਜਿਸ ਨੇ ਬ੍ਰਹਿਮੰਡਾਂ ਖੰਡਾਂ ਪਾਰ ਲੰਘਣਾ, ਅਧ ਵਿਚ ਨਾ ਕੋਇ ਲਟਕਾਈਆ। ਜੇਠ ਕਹੇ ਮੈਂ ਉਸ ਦੀ ਕਿਰਪਾ ਨਾਲ ਭਗਤੋ ਤੁਹਾਥੋਂ ਮੰਗਣਾ, ਖਾਲੀ ਝੋਲੀ ਅੱਗੇ ਡਾਹੀਆ। ਜਿਸ ਦੇ ਹੱਥ ਨੂੰ ਚੜ੍ਹ ਗਈਆਂ ਰੰਗਣਾਂ, ਉਹ ਲਾਲ ਰੰਗੀਲੇ ਤੁਹਾਨੂੰ ਦਏ ਬਣਾਈਆ। ਜਿਸ ਨੇ ਚਾਰੋਂ ਕੁੰਟ ਵੰਝਣਾ, ਵੰਝ ਮੁਹਾਣਿਆਂ ਲੋੜ ਨਾ ਕੋਇ ਰਖਾਈਆ। ਨੌਂ ਸੌ ਚੁਰਾਨਮੇ ਚੌਕੜੀ ਜੁਗ ਪਿਛੋਂ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ, ਜਿਸ ਨੂੰ ਸੰਬਲ ਕਹਿ ਕੇ ਅਵਤਾਰ ਪੈਗ਼ੰਬਰ ਗੁਰ ਗਏ ਗਾਈਆ। ਉਥੇ ਖੇਲ ਕਰੇ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਨਾਮ ਨਿਧਾਨਾ ਜਨ ਭਗਤਾਂ ਸਾਚਾ ਵੰਡਣਾ, ਅਤੋਟ ਅਤੁੱਟ ਆਪ ਵਰਤਾਈਆ। (੫ ਜੇਠ ਸ਼ਹਿਨਸ਼ਾਹੀ ਸੰਮਤ ੮)
❋
ਨਿਹਕਲੰਕ ਹਰਿ ਜੋਤ ਜਗਾ, ਸ਼ਬਦੀ ਅਮਾਮ ਅਖਵਾਈਆ। ਬ੍ਰਹਿਮਣ ਗੌੜਾ ਆਪ ਹੋ ਜਾ, ਗੋਬਿੰਦ ਗੜ੍ਹ ਸੁਹਾਈਆ। ਸੰਬਲ ਨਗਰੀ ਡੇਰਾ ਲਾ, ਮੱਕਾ ਮਦੀਨਾ ਫੇਰਾ ਪਾਈਆ। ਪੰਡਤ ਕਾਸ਼ੀ ਲਏ ਜਗਾ, ਜਗਤ ਵਿਦਿਆ ਦਏ ਦੁਹਾਈਆ। ਸਾਚੀ ਸਿਖਿਆ ਦਏ ਸਿਖਾ, ਏਕਾ ਮਤ ਸਮਝਾਈਆ। ਚਾਰ ਵਰਨਾਂ ਏਕਾ ਧਾਮ ਦਏ ਬਹਾ, ਜੂਠੇ ਝੂਠੇ ਮੇਟ ਮਿਟਾਈਆ। ਮੁਸਲਮ ਸੁੰਨੀ ਕੋਈ ਰਹਿਣਾ ਨਾ, ਪੰਡਤ ਪਾਂਧਾ ਨਾ ਕੋਈ ਤਿਲਕ ਲਗਾਈਆ। ਗ੍ਰੰਥੀ ਪੰਥੀ ਨਾ ਸਕੇ ਕੋਈ ਕਿਸੇ ਬਚਾ, ਨਾ ਹੋਵੇ ਕੋਈ ਸਹਾਈਆ। ਪੁਰਖ ਅਬਿਨਾਸ਼ੀ ਆਪ ਆਪਣੀ ਜੋਤ ਜਗਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸ਼ਬਦ ਨਿਰਾਲਾ ਤੀਰ ਚਲਾ, ਲੱਖ ਚੁਰਾਸੀ ਦਏ ਖਪਾਈਆ। ਸ਼ਾਹ ਕੰਗਾਲਾ ਵੇਖ ਵਖਾ, ਦੋ ਜਹਾਨਾਂ ਫੇਰਾ ਪਾਈਆ। ਤਾਲਬ ਤਲਥ ਪੂਰੀ ਦਏ ਕਰਾ, ਗਾਲਬ ਗਲਬ ਆਪ ਅਖਵਾਈਆ। ਸਾਲਸ ਹੋਵੇ ਵਿਚ ਜਹਾਂ, ਸਚ ਸਾਲਸੀ ਆਪ ਕਰਾਈਆ। ਚਾਰ ਵਰਨਾਂ ਖਾਲਸ ਖਾਲਸਾ ਦਏ ਬਣਾ, ਏਕਾ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕਰੇ ਜੁਦਾਈਆ। (੭--੩੫)
❋
ਮਹਾਰਾਜ ਸ਼ੇਰ ਸਿੰਘ ਆਦਿ ਜੁਗਾਦਿ, ਹੈ ਭੀ ਹੋਸੀ ਹੁੰਦਾ ਆਇਆ। (੨੫ ਚੇਤ ੨੦੦੮ ਬਿਕ੍ਰਮੀ)
❋
ਸਤਿਗੁਰ ਸ਼ਬਦ ਨਿਹਕਲੰਕ ਨਿਰਵੈਰ ਕਲਕੀ ਅਵਤਾਰ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਪੂਤ ਸਪੂਤਾ ਬ੍ਰਾਹਮਣ ਗੌੜਾ ਪੰਡਤ ਪਾਂਧਾ ਮੁੱਲਾ ਸ਼ੇਖ਼ ਮੁਸਾਇਕ ਸਮਝ ਨਾ ਪਾਏ ਜੀਵ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਲੰਕ ਹਰਿ ਕਾ ਰੂਪ, ਹਰਿ ਜੂ ਆਪ ਅਖਵਾਇੰਦਾ। ਜਿਸ ਦਾ ਡੰਕਾ ਚਾਰ ਕੂਟ, ਦਹਿ ਦਿਸ਼ਾ ਹੁਕਮ ਸੁਣਾਇੰਦਾ। ਲੇਖ ਚੁਕਾਏ ਜੂਠ ਝੂਠ, ਮਾਇਆ ਮਮਤਾ ਮੋਹ ਮਿਟਾਇੰਦਾ। ਦਏ ਵਡਿਆਈ ਕਾਇਆ ਪੰਜ ਤੱਤ ਭੂਤ, ਭਵਿਖਤ ਆਪਣਾ ਵੇਖ ਵਖਾਇੰਦਾ। ਵਸਣਹਾਰਾ ਮਹੱਲ ਅਟੱਲ ਇਕ ਅਰੂਜ, ਅਰਸ਼ ਫ਼ਰਸ਼ ਚਰਨਾਂ ਹੇਠ ਦਬਾਇੰਦਾ। ਭੇਵ ਖੁਲ੍ਹਾਏ ਆਪਣਾ ਦੂਜ, ਜਨ ਭਗਤਾਂ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਇੰਦਾ।
ਕਲ ਕਲਕੀ ਜੋਤ ਉਜਾਲਾ, ਨਿਰਵੈਰ ਵੱਡੀ ਵਡਿਆਈਆ। ਦੋ ਜਹਾਨਾਂ ਬਣ ਰਖਵਾਲਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ। ਬ੍ਰਹਿਮੰਡ ਖੰਡ ਪੁਰੀ ਲੋ ਵੇਖੇ ਹਾਲਾ, ਲੱਖ ਚੁਰਾਸੀ ਖੋਜੇ ਥਾਉਂ ਥਾਈਂਆ। ਕਲਜੁਗ ਕੂੜੀ ਕਿਰਿਆ ਤ੍ਰੈਗੁਣ ਵੇਖੇ ਜਗਤ ਜੰਜਾਲਾ, ਪੰਜ ਤੱਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੜਦਾ ਰਿਹਾ ਉਠਾਈਆ। ਸਤਿ ਧਰਮ ਦੀ ਸੱਚ ਸੱਚੀ ਧਰਮਸਾਲਾ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਦਏ ਵਡਿਆਈਆ।
ਕਲ ਕਲਕੀ ਨਿਹਕਲੰਕ ਏਕ, ਆਦਿ ਪੁਰਖ ਨਜ਼ਰੀ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਰੱਖਦੇ ਟੇਕ, ਭਗਤ ਭਗਵਾਨ ਓਟ ਰਖਾਈਆ। ਹਰ ਘਟ ਅੰਤਰ ਜੋ ਰਿਹਾ ਵੇਖ, ਅਨਭਵ ਆਪਣਾ ਖੇਲ ਰਚਾਈਆ। ਸੰਬਲ ਵਸਣਹਾਰਾ ਸਾਚੇ ਦੇਸ, ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਸ ਨੂੰ ਲੱਭਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਹੱਥ ਕਿਸੇ ਨਾ ਆਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਕਰ ਕੇ ਭੇਸ, ਵੇਸ ਅਵਲੜਾ ਇਕ ਵਟਾਈਆ। ਧੁਰ ਸੰਦੇਸ਼ਾ ਨਰ ਨਰੇਸ਼ਾ ਸਤਿਜੁਗ ਸਤਿ ਸਤਿ ਦੇਵੇ ਸੰਦੇਸ਼, ਬੋਧ ਅਗਾਧ ਕਰੇ ਪੜ੍ਹਾਈਆ। ਜਨ ਭਗਤਾਂ ਗੁਰਮੁਖਾਂ ਗੁਰਸਿਖਾਂ ਸਾਚੇ ਸੰਤਾਂ ਕਾਇਆ ਮੰਦਰ ਅੰਦਰ ਵੜ ਕੇ ਸਾਚੇ ਪੌੜੇ ਚੜ੍ਹ ਕੇ ਦੱਸੇ ਭੇਦ, ਬਜਰ ਕਪਾਟੀ ਪੜਦਾ ਪਰੇ ਹਟਾਈਆ। ਸੋ ਅੰਤਰ ਆਤਮ ਪਰਮਾਤਮ ਲੈਣ ਪੇਖ, ਨਿਜ ਨੇਤਰ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਨਿਹਕਲੰਕ ਇਕੋ ਏਕ, ਏਕੰਕਾਰ ਅਖਵਾਈਆ।
ਪੰਜ ਤੱਤ ਨਰ ਨਿਹਕਲੰਕ, ਤਤਵ ਤੱਤ ਨਾ ਕੋਇ ਵਡਿਆਈਆ। ਪੁਰਖ ਅਕਾਲ ਜਿਸ ਦਾ ਦੋ ਜਹਾਨ ਸਾਚਾ ਡੰਕ, ਸ਼ਬਦੀ ਸ਼ਬਦ ਰਾਗ ਅਲਾਈਆ। ਸੋ ਸਾਹਿਬ ਦਿਆਲ ਹੋ ਕੇ ਸਾਢੇ ਤਿੰਨ ਹੱਥ ਸੁਹਾਏ ਬੰਕ, ਬੰਕ ਦਵਾਰੀ ਸੋਭਾ ਪਾਈਆ। ਜਿਸ ਨੂੰ ਅੰਕੜਿਆਂ ਵਿਚ ਕਰੇ ਨਾ ਕੋਈ ਅੰਕ, ਬੀਸ ਬੀਸਾ ਹਰਿ ਜਗਦੀਸ਼ਾ ਸ਼ਾਹ ਪਾਤਸ਼ਾਹ ਇਕ ਅਖਵਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਸਚ ਹਦੀਸਾ ਨਾਮ ਮੰਤਰ ਕਲਮਾਂ ਸਤਿ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਬੇਪਰਵਾਹੀਆ।
ਨਿਹਕਲੰਕ ਸ੍ਰੀ ਭਗਵਾਨ, ਜਨ ਭਗਤਾਂ ਦਇਆ ਕਮਾਇੰਦਾ। ਜੁਗ ਚੌਕੜੀ ਦੇਵੇ ਦਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਬਣ ਕੇ ਸਾਚਾ ਕਾਹਨ, ਨਾਮ ਬੰਸਰੀ ਇਕ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰ ਧਿਆਨ, ਜੇਰਜ ਅੰਡਾ ਖੋਜ ਖੁਜਾਇੰਦਾ। ਜੋਧਾ ਸੂਰਬੀਰ ਬਣ ਬਲਵਾਨ, ਨੌਜਵਾਨ ਆਪਣਾ ਹੁਕਮ ਵਰਤਾਇੰਦਾ। ਖੜਗ
ਖੰਡਾ ਤੀਰ ਕਮਾਨ, ਸ਼ਸਤਰ ਬਸਤਰ ਇਕ ਨਿਸ਼ਾਨ, ਸ਼ਬਦੀ ਧਾਰ ਧਾਰ ਧਾਰ ਵਿਚੋਂ ਪਰਗਟਾਇੰਦਾ। ਜਿਸਦਾ ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜੇਹਵਾ ਬੱਤੀ ਦੰਦ ਦੇ ਕੇ ਗਏ ਬਿਆਨ, ਕਾਗ਼ਜ਼ ਕਲਮ ਸ਼ਾਹੀ ਵੰਡ ਵੰਡਾਇੰਦਾ। ਸੋ ਸਾਹਿਬ ਸਵਾਮੀ ਪੁਰਖ ਨਿਰੰਜਣ ਧੁਰ ਦਾ ਦਾਤਾ ਸ੍ਰੀ ਭਗਵਾਨ, ਨਿਹਕਲੰਕ ਕਲ ਕਲਕੀ ਇਕ ਅਖਵਾਇੰਦਾ। (੬ ਭਾਦਰੋਂ ੨੦੨੧ ਬਿ)
❋
ਆਦਿ ਅੰਤ ਭਗਵਾਨ ਸਦਾ ਮਾਲਕ ਜਗਤ, ਦੋ ਜਹਾਨਾਂ ਵਾਲੀ ਇਕ ਅਖਵਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਦੇਵਣਹਾਰਾ ਸ਼ਕਤ, ਜੋਤੀ ਜਾਤਾ ਪੁਰਖ ਬਿਧਾਤਾ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਵੇਖਣਹਾਰਾ ਭਗਤ, ਭਗਵਨ ਆਪਣੇ ਰੰਗ ਰੰਗਾਇੰਦਾ। ਕੂੜੀ ਕਿਰਿਆ ਮੇਟਣਹਾਰਾ ਵਿਚ ਸੰਸਾਰਾ, ਕਲ ਕਲਕੀ ਜਾਣੇ ਆਪਣਾ ਵਕਤ, ਘੜੀ ਵਾਰ ਥਿਤ ਆਪਣੇ ਘਰ ਰਖਾਈਆ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ੍ਰਿਸ਼ਟ ਸਬਾਈ ਇਕੋ ਦੱਸੇ ਪੁਰਖ ਅਕਾਲਾ ਇਸ਼ਟ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰਾਹ ਵਖਾਈਆ। ਅੰਤਰ ਆਤਮ ਬ੍ਰਹਮ ਪਾਰਬ੍ਰਹਮ ਖੋਲ੍ਹਣਹਾਰਾ ਦ੍ਰਿਸ਼ਟ, ਸ਼ਬਦ ਅਨਾਦੀ ਨਾਦ ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਵਿਸ਼ਨੂੰ ਕਹੇ ਮੈਂ ਸੇਵਾਦਾਰ, ਸ੍ਰੀ ਭਗਵਾਨ ਕਹੇ ਹੁਕਮੇ ਅੰਦਰ ਖੇਲ ਖਿਲਾਈਆ। ਗੁਰ ਅਵਤਾਰ ਕਹਿਣ ਜੁਗ ਚੌਕੜੀ ਕਰੀਏ ਕਾਰ, ਨਿਤ ਨਵਿਤ ਹੁਕਮੇ ਅੰਦਰ ਫੇਰਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰ, ਅੰਜ਼ੀਲ ਕੁਰਾਨ ਚਾਰੇ ਖਾਣੀ ਚਾਰੇ ਬਾਣੀ ਰਹੀ ਜਣਾਈਆ। ਸਭ ਦਾ ਮਾਲਕ ਏਕੰਕਾਰਾ ਹਰਿ ਨਿਰੰਕਾਰਾ ਧੁਰ ਦਰਗਾਹੀ ਪਰਵਰਦਿਗਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮੁਕਾਮੇ ਹੱਕ ਡੇਰਾ ਲਾਈਆ। ਜਿਸ ਦਾ ਭਵਿਖਤਾਂ ਵਿਚ ਕਰਦੇ ਗਏ ਵਿਚਾਰ, ਲਿਖਤਾਂ ਵਿਚ ਸੁਨੇਹੜੇ ਦਿੰਦੇ ਗਏ ਸੰਸਾਰ, ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਕਲ ਕਲਕੀ ਲਏ ਅਵਤਾਰ, ਜੋਤੀ ਜਾਤਾ ਵਡ ਬਲਕਾਰ, ਨਿਹਕਲੰਕ ਆਪਣਾ ਡੰਕ ਵਜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਕਰੇ ਖੁਆਰ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਨਾਮ ਡੰਕਾ ਰਾਓ ਰੰਕਾਂ ਆਪ ਸੁਣਾ ਕੇ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਜਗਮਗ ਜੋਤ ਜੋਤ ਜਗੇ ਅਗੰਮ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਕਰੇ ਸਚ ਰੁਸ਼ਨਾਈਆ। ਗੁਰਮੁਖ ਗੁਰਸਿਖ ਸੱਜਣ ਸੁਹੇਲੇ ਲਏ ਉਠਾਲ, ਗੁਰ ਚੇਲੇ ਮੇਲ ਮਿਲਾਈਆ। ਧੁਰ ਦੀ ਸਿਖਿਆ ਇਕੋ ਦਏ ਸਿਖਾਲ, ਸਾਚੀ ਕਰੇ ਪੜ੍ਹਾਈਆ। ਉਠ ਲਾਡਲੇ ਮੇਰੇ ਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਸਾਚੀ ਕਰਨੀ ਕਰੇ ਨਿਰੰਕਾਰ, ਕਰਤੇ ਹੱਥ ਵਡੀ ਵਡਿਆਈਆ। ਬੀਸ ਇਕੀਸਾ ਹੋਇਆ ਖ਼ਬਰਦਾਰ, ਧੁਰ ਸੰਦੇਸ਼ਾ ਰਿਹਾ ਸੁਣਾਈਆ। ਸਦੀ ਚੌਧਵੀਂ ਮਾਰੇ ਮਾਰ, ਚੌਦਾਂ ਤਬਕ ਦਏ ਹਿਲਾਈਆ। ਚੌਦਾਂ ਲੋਕ ਰੋਵਣ ਧਾਹੀਂ ਮਾਰ, ਬ੍ਰਹਿਮੰਡ ਖੰਡ ਸਰਬ ਕੁਰਲਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਵੇ ਨਾ ਕੋਇ ਆਧਾਰ, ਚਾਰ ਵਰਨ ਅਠਾਰਾਂ ਬਰਨ ਧੀਰਜ ਧੀਰ ਨਾ ਕੋਇ ਧਰਾਈਆ। ਖੜਗ ਖੰਡਾ ਨਾਮ ਕਟਾਰ, ਤੇਜ ਪਰਚੰਡਾ ਇਕੋ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ।
ਕਲਜੁਗ ਅੰਤਮ ਖੇਲ ਕਰੇ ਵਿਸ਼ਨੂੰ ਭਗਵਾਨਾ, ਵਡੀ ਵਡ ਵਡਿਆਈਆ। ਸਤਿ ਧਰਮ ਦਾ ਇਕ ਨਿਸ਼ਾਨਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪ ਝੁਲਾਈਆ। ਗੁਰਮੁਖਾਂ ਗੁਰਸਿਖਾਂ ਦੇਵੇ ਨਾਮ ਨਿਧਾਨਾ,
ਅੰਮ੍ਰਿਤ ਰਸ ਇਕੋ ਜਾਮ ਪਿਆਈਆ। ਭਾਗ ਲਗਾਏ ਕਾਇਆ ਮੰਦਰ ਸਾਢੇ ਤਿੰਨ ਹੱਥ ਮਕਾਨਾ, ਘਰ ਵਿਚ ਘਰ ਕਰੇ ਰੁਸ਼ਨਾਈਆ। ਸ਼ਬਦ ਸੁਣਾਏ ਅਗੰਮੀ ਗਾਨਾ, ਅਨਹਦ ਨਾਦੀ ਨਾਦ ਵਜਾਈਆ। ਹਰਿ ਕਾ ਰੋਕ ਨਾ ਸਕੇ ਕੋਈ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਬੀਸ ਇਕੀਸਾ ਹਰਿ ਜਗਦੀਸਾ ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਛਤਰ ਨਾ ਕੋਇ ਝੁਲਾਈਆ। ਲੇਖ ਜਾਣੇ ਦੋ ਜਹਾਨਾਂ, ਬ੍ਰਹਿਮੰਡ ਖੰਡ ਜੇਰਜ ਅੰਡਜ ਉਤਭੁਜ ਸੇਤਜ ਖੋਜ ਖੁਜਾਈਆ। ਜੋਤ ਸਰੂਪੀ ਪਹਿਰੇ ਬਾਣਾ, ਨਿਹਕਲੰਕ ਬਲੀ ਬਲਵਾਨਾ, ਭੇਦ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਬਖ਼ਸ਼ੇ ਸਚ ਸਰਨਾਈਆ।
ਨਿਹਕਲੰਕ ਵਡ ਰਾਜਨ ਰਾਜ, ਪਾਰਬ੍ਰਹਮ ਅਖਵਾਇੰਦਾ। ਜਿਸ ਦੇ ਸੀਸ ਸੋਹੇ ਇਕੋ ਤਾਜ, ਤਖ਼ਤ ਨਿਵਾਸੀ ਸਾਰੇ ਮੇਟ ਮਿਟਾਇੰਦਾ। ਕਰਨੀ ਕਰਤਾ ਕਰੇ ਆਪਣਾ ਕਾਜ, ਕੁਦਰਤ ਕਾਦਰ ਖੇਲ ਵਖਾਇੰਦਾ। ਜਨ ਭਗਤਾਂ ਰੱਖੇ ਲਾਜ, ਗੁਰਮੁਖਾਂ ਆਪਣੇ ਰੰਗ ਰੰਗਾਇੰਦਾ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਸ਼ਬਦ ਸਰੂਪੀ ਮਾਰੇ ਆਵਾਜ਼, ਸੋਈ ਸੁਰਤ ਆਪ ਉਠਾਇੰਦਾ। ਸਾਚੇ ਬੇੜੇ ਨਾਮ ਚੜ੍ਹਾ ਕੇ ਜਹਾਜ਼, ਨਈਆ ਨੌਕਾ ਪਾਰ ਕਰਾਇੰਦਾ। ਏਥੇ ਓਥੇ ਦੋ ਜਹਾਨਾਂ ਦੇ ਕੇ ਸਾਥ, ਧੁਰ ਦਾ ਸੰਗੀ ਵੇਖ ਵਖਾਇੰਦਾ। ਸਾਚਾ ਸਿਮਰਨ ਪੂਜਾ ਪਾਠ, ਜੋਗ ਅਭਿਆਸ ਹਠ ਤਪ ਸਾਧਨ ਇਕੋ ਨਾਮ ਜਣਾਇੰਦਾ। ਕਾਇਆ ਮੰਦਰ ਅੰਦਰ ਸੁਰਤੀ ਸ਼ਬਦੀ ਗੋਪੀ ਕਾਹਨ ਪੁਵਾਏ ਰਾਸ, ਘਨਈਆ ਸਈਆ ਇਕੋ ਨਜ਼ਰੀਂ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਪੂਰੀ ਕਰਕੇ ਆਸ, ਨਾਨਕ ਗੋਬਿੰਦ ਆਪਣੀ ਖੇਲ ਵਖਾਇੰਦਾ।
ਨਿਹਕਲੰਕ ਹਰਿ ਗੋਬਿੰਦ ਸੂਰਾ, ਸ਼ਬਦੀ ਰੂਪ ਵਟਾਈਆ। ਏਥੇ ਉਥੇ ਦੋ ਜਹਾਨਾਂ ਹਾਜ਼ਰ ਹਜ਼ੂਰਾ, ਹਜ਼ਰਤਾਂ ਵਿਚੋਂ ਬੇਪਰਵਾਹੀਆ। ਸੇਵਕਾਂ ਵਿਚੋਂ ਸੇਵਕ ਚਾਕਰ ਬਣੇ ਮਜ਼ਦੂਰਾ, ਮਾਣ ਅਭਿਮਾਨ ਨੇੜ ਕੋਈ ਨਾ ਆਈਆ। ਰਾਗਾਂ ਵਿਚੋਂ ਨਾਦ ਅਗੰਮੀ ਵਜਾਏ ਅਨਹਦ ਸਾਚੀ ਤੂਰਾ, ਧੁਰ ਦੀ ਬਾਣੀ ਆਪ ਸੁਣਾਈਆ। ਭਵਿਖਤ ਵਾਕਾਂ ਕਰਕੇ ਪੂਰਾ, ਲੇਖਾ ਲਿਖਤ ਦਏ ਕਰਾਈਆ। ਕਲਜੁਗ ਕਿਰਿਆ ਸਾਫ਼ ਕਰੇ ਕੂੜਾ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਿਹਕਲੰਕ ਹਰਿ ਗੋਬਿੰਦ ਆਇਆ, ਸ਼ਬਦੀ ਧਾਰ ਜਣਾਈਆ। ਤ੍ਰੈਗੁਣ ਕੂੜੀ ਮੇਟਣਹਾਰਾ ਮਾਇਆ, ਮਮਤਾ ਮੋਹ ਚੁਕਾਈਆ। ਸਾਚਾ ਮਾਰਗ ਇਕ ਰਖਾਇਆ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਪੁਰਖ ਅਕਾਲ ਸਭ ਦਾ ਇਸ਼ਟ ਜਣਾਇਆ, ਦ੍ਰਿਸ਼ਟ ਦਿਭ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਨਿਹਕਲੰਕ ਹਰਿ ਕਾ ਰੂਪ, ਹਰਿ ਹੀ ਨਜ਼ਰੀਂ ਆਈਆ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਖੇਲ ਖਿਲਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਗੁਰਮੁਖ ਵੇਖੇ ਸਚ ਸਪੂਤ, ਸੰਤ ਸੁਹੇਲੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਬੇਪਰਵਾਹੀਆ।
ਸਾਹਿਬ ਸੁਲਤਾਨ ਸ੍ਰੀ ਭਗਵੰਤ, ਏਕੰਕਾਰਾ ਇਕ ਅਖਵਾਇੰਦਾ। ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ, ਜਗਤ ਜੁਗਤ ਆਪਣੇ ਹੱਥ ਰਖਾਇੰਦਾ। ਕਲਜੁਗ ਵੇਲਾ ਆਇਆ ਅੰਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਅੰਦਰ ਵੜਕੇ ਰੋਂਦੇ ਗੁਰਮੁਖ ਸੱਚੇ ਭਗਤ, ਨੇਤਰ ਨਿਜ ਧਿਆਨ ਸਰਬ ਲਗਾਇੰਦਾ। ਕਿਰਪਾ ਕਰ ਵਾਲੀ ਅਰਸ਼ ਫਰਸ਼, ਆਸ਼ਰਮ ਤੇਰਾ ਸੱਚਾ ਨਜ਼ਰ ਕਿਸੇ ਨਾ ਆਇੰਦਾ। ਜਗਤ ਤ੍ਰਿਸਨਾ ਮਾਇਆ ਮਮਤਾ ਕਾਮ
ਕਰੋਧ ਲੋਭ ਮੋਹ ਹੰਕਾਰ ਰਿਹਾ ਭੜਕ, ਅਗਨੀ ਅੱਗ ਅੰਮ੍ਰਿਤ ਸਿੰਚ ਨਾ ਕੋਇ ਬੁਝਾਇੰਦਾ। ਸਤਿ ਧਰਮ ਯਤ ਸੀਲ ਸੰਤੋਖ ਤੁਟਾ ਤਗ, ਡੋਰੀ ਨਾਮ ਤੰਦ ਨਾ ਕੋਇ ਵਖਾਇੰਦਾ। ਕਲਜੁਗ ਜੀਵ ਹੰਸ ਬੁੱਧੀ ਹੋਈ ਕਗ, ਬਗਲਾ ਬਪ ਨਜ਼ਰੀ ਆਇੰਦਾ। ਅੰਤਰ ਵੇਖ ਖੇਲ ਪੁਰਖ ਸਮਰੱਥ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਰਾਹ ਤਕਾਇੰਦਾ। ਨਿਹਕਲੰਕ ਹੋ ਪਰਗਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਤੇਰਾ ਦਰ ਸੁੱਚਾ ਨਜ਼ਰੀਂ ਆਇੰਦਾ।
ਵਿਸ਼ਨੂੰ ਭਗਵਾਨ ਤੇਰੀ ਆਸ਼ਾ, ਆਸਾ ਆਸਾ ਵਿਚੋਂ ਪਰਗਟਾਈਆ। ਨਿਤ ਨਵਿਤ ਤੇਰਾ ਭਰਵਾਸਾ, ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਕੂੜੀ ਕਿਰਿਆ ਵੇਖ ਤਮਾਸ਼ਾ, ਜੂਠ ਝੂਠ ਵੱਜੀ ਵਧਾਈਆ। ਜੀਵਾ ਜੰਤਾਂ ਸਾਧਾ ਸੰਤਾਂ ਅੰਦਰੋਂ ਖਾਲੀ ਕਾਸਾ, ਨਾਮ ਪਦਾਰਥ ਵਸਤੂ ਸਚ ਝੋਲੀ ਨਾ ਕੋਈ ਟਿਕਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕੇ ਗਾਥਾ, ਵਿਦਿਆ ਨਾਲ ਕਰਨ ਲੜਾਈਆ। ਜਿਧਰ ਵੇਖੋ ਸਭ ਨੂੰ ਦਿਸੇ ਘਾਟਾ, ਕੰਨੀ ਗੰਢ ਨਾ ਕੋਇ ਵਖਾਈਆ। ਤੁਧ ਬਿਨ ਸਾਹਿਬ ਸਵਾਮੀ ਕਲ ਦਿਸੇ ਕੋਈ ਨਾ ਰਾਖਾ, ਰੱਖਿਆ ਕਰੇ ਨਾ ਕੋਈ ਥਾਉਂ ਥਾਈਂਆ। ਗੋਬਿੰਦ ਸੂਰਾ ਲਿਖਾ ਕੇ ਗਿਆ ਸਾਕਾ, ਸਾਖੀ ਆਪਣੀ ਇਕ ਸਮਝਾਈਆ। ਕਲਜੁਗ ਅੰਤਮ ਸਦੀ ਵੀਹਵੀਂ ਲਹਿਣਾ ਦੇਣਾ ਦੇਵਾਂ ਬਾਕਾ, ਲੇਖਾ ਅਗਲਾ ਪਿਛਲਾ ਝੋਲੀ ਪਾਈਆ। ਅੱਗੇ ਰਹਿਣ ਨਾ ਦੇਵਾਂ ਕੋਈ ਆਕਾ, ਅਕਲ ਸਭ ਦੀ ਦਿਆਂ ਭੁਵਾਈਆ। ਸਚ ਦਵਾਰ ਦਾ ਖੋਲ੍ਹ ਕੇ ਸਾਚਾ ਤਾਕਾ, ਸਤਿਜੁਗ ਸੱਚਾ ਰਾਹ ਚਲਾਈਆ। ਸਭ ਦਾ ਬਣਕੇ ਮਾਈ ਬਾਪਾ, ਪਿਤਾ ਪੁਰਖ ਅਕਾਲ ਦੇਣਾ ਮਿਲਾਈਆ। ਜਿਸ ਦੀ ਜ਼ਾਤ ਪਾਤ ਨਾ ਕੋਈ ਵਰਨ ਬਰਨ ਜ਼ਾਤਾ, ਊਚ ਨੀਚ ਰਾਓ ਰੰਕ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਦਇਆ ਕਮਾਈਆ।
ਸਤਿ ਸਤਿਵਾਦੀ ਸਾਚਾ ਕਰਮ, ਹਰਿ ਕਰਤਾ ਆਪ ਕਮਾਈਆ। ਇਕ ਵਖਾਏ ਸ੍ਰਿਸ਼ਟੀ ਧਰਮ, ਕੂੜੀ ਕਿਰਿਆ ਬਾਹਰ ਕਢਾਈਆ। ਭੇਵ ਚੁਕਾਏ ਆਤਮ ਬ੍ਰਹਮ, ਪਾਰਬ੍ਰਹਮ ਪੜਦਾ ਦਏ ਉਠਾਈਆ। ਗੋਬਿੰਦ ਦੱਸੇ ਸਾਚੀ ਸਰਨ, ਪੁਰਖ ਅਕਾਲ ਮਿਲਾਈਆ। ਠੱਗਾਂ ਚੋਰਾਂ ਯਾਰਾਂ ਆਵੇ ਫੜਨ, ਕੂੜ ਕੁੜਿਆਰਾਂ ਬੰਧਨ ਦੇਵੇ ਪਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਨਾਲ ਆਇਆ ਲੜਨ, ਸਾਚਾ ਖੰਡਾ ਖੜਗ ਤੇਗ ਖਿਚ ਇਕੋ ਹੱਥ ਉਠਾਈਆ। ਸਾਚੀ ਮੰਜ਼ਲ ਆਇਆ ਚੜ੍ਹਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਈਆ। ਕਲਜੁਗ ਕਿਰਪਾ ਆਇਆ ਕਰਨ, ਗੁਰਮੁਖ ਗੁਰਸਿਖ ਵੇਖ ਵਖਾਈਆ। ਜੋ ਨਿਤ ਨਵਿਤ ਆਤਮ ਅੰਤਰ ਧਿਆਨ ਕਰਨ, ਬਿਨ ਸਮਾਧੀ ਸਮਾਧੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਖੋਲ੍ਹਕੇ ਹਰਨ ਫਰਨ, ਨਿਜ ਨੈਣ ਕਰੇ ਰੁਸ਼ਨਾਈਆ।
ਵਿਸ਼ਨੂੰ ਭਗਵਾਨ ਜੋਤ ਮੇਂ ਜਾਤਾ, ਅਕਲ ਕਲਾ ਅਖਵਾਈਆ। ਆਦਿ ਜੁਗਾਦਿ ਬਣ ਗਿਆਤਾ, ਗਿਆਨ ਇਕੋ ਇਕ ਦ੍ਰਿੜਾਈਆ। ਸੁਰਤੀ ਸ਼ਬਦੀ ਬੰਨ੍ਹ ਕੇ ਨਾਤਾ, ਆਤਮ ਪਰਮਾਤਮ ਮੇਲ ਮਿਲਾਈਆ। ਕਲਜੁਗ ਅੰਤਮ ਵੇਖਣਹਾਰ ਤਮਾਸ਼ਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪਾਵਣਹਾਰਾ ਰਾਸਾਂ, ਮੰਡਲ ਮੰਡਪ ਸਾਰੇ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬੰਸਰੀ ਨਾਮ ਵਜਾਈਆ। ਸਾਚੀ ਬੰਸਰੀ ਵਜਾਵੇ ਬੀਨ, ਨਾਮ ਖੁਮਾਰੀ ਇਕ ਚੜ੍ਹਾਈਆ। ਲੇਖਾ ਚੁੱਕੇ ਲੋਕ ਤੀਨ, ਤ੍ਰੈਗੁਣ ਡੇਰਾ ਢਾਹੀਆ। ਮਾਰਗ ਦੱਸ ਇਕ ਮਹੀਨ, ਸੁਖਮਨ ਪੰਧ ਮੁਕਾਈਆ। ਤੇਰਾ ਨਾਮ ਲਈਏ ਚੀਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਤੇਰੇ ਉਤੇ ਸਭ ਦਾ ਆਵੇ ਯਕੀਨ, ਭਰੋਸਾ ਇਕੋ ਦੇ ਕਰਾਈਆ। ਸੁਵਾਮੀ ਤੇਰੀ ਸ੍ਰਿਸ਼ਟੀ ਤੇਰੇ ਹੋਏ ਅਧੀਨ, ਸਿਰ
ਸਕੇ ਨਾ ਕੋਇ ਉਠਾਈਆ। ਹੁਕਮੇ ਅੰਦਰ ਨਰ ਮਦੀਨ, ਨਾਰੀ ਨਰ ਦੋਵੇਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦੋ ਜਹਾਨਾਂ ਵੇਖ ਵਖਾਈਆ।
ਦੋ ਜਹਾਨਾਂ ਹਰਿ ਜੂ ਮਾਲਕ, ਏਕੰਕਾਰ ਆਪ ਅਖਵਾਈਆ। ਸ੍ਰਿਸ਼ਟ ਸਬਾਈ ਬਣ ਪ੍ਰਿਪਾਲਕ, ਵਿਸ਼ਨੂੰ ਹੋ ਕੇ ਸੇਵ ਕਮਾਈਆ। ਨੂਰ ਖ਼ੁਦਾਈ ਜ਼ਾਹਰ ਜ਼ਹੂਰ ਹੋ ਕੇ ਖ਼ਲਕ ਖ਼ਾਲਕ, ਮਖ਼ਲੂਕ ਆਪਣੇ ਰੰਗ ਰੰਗਾਈਆ। ਕਲਜੁਗ ਅੰਤਮ ਸਭ ਦੀ ਸੂਰਤ ਰੱਖੇ ਸਾਬਤ, ਸਤਿਜੁਗ ਸਾਚਾ ਰਾਹ ਚਲਾਈਆ। ਜਿਸ ਕਰਨੀ ਕਰਨ ਆਇਆ ਬਾਬਤ, ਬਾਬਲ ਆਪਣਾ ਫੇਰਾ ਪਾਈਆ। ਸੋ ਸਭ ਦੀ ਪੂਰੀ ਕਰਕੇ ਹਾਜਤ, ਹੁਜਰਾ ਹੱਕ ਦਏ ਵਖਾਈਆ। ਜਿਥੇ ਵੱਜੇ ਇਕੋ ਨੌਬਤ, ਡੰਕਾ ਨਾਮ ਸੁਣਾਈਆ। ਪਰਮ ਪੁਰਖ ਦੀ ਹੋਵੇ ਸੋਹਬਤ, ਇਕੋ ਨਾਮ ਧਿਆਈਆ। ਕਲਜੁਗ ਅੰਤਮ ਮੁੱਕੀ ਵੇਖੋ ਮੋਹਲਤ, ਵੇਲਾ ਵਕਤ ਦਏ ਦੁਹਾਈਆ। ਸਭ ਦੀ ਖਾਲੀ ਹੋਣੀ ਕੂੜੀ ਗੋਲਕ, ਮਾਇਆ ਮੋਹ ਰਹਿਣ ਨਾ ਪਾਈਆ। ਗੋਬਿੰਦ ਡੰਕਾ ਵੱਜਣਾ ਇਕ ਅਮੋਲਕ, ਦੋ ਜਹਾਨਾਂ ਕਰੇ ਸ਼ਨਵਾਈਆ। ਪਰਮ ਪੁਰਖ ਦਾ ਮੇਲਾ ਹੋਣਾ ਓੜਕ, ਨਾਤਾ ਤੁੱਟੇ ਸਰਬ ਲੁਕਾਈਆ। ਜਿਸਨੂੰ ਖੋਜਦੇ ਗਏ ਕੋਟ ਕੋਟਨ, ਕੋਟੀ ਕੋਟ ਧਿਆਨ ਲਗਾਈਆ। ਉਹ ਚੜ੍ਹਕੇ ਵੇਖੇ ਕਾਇਆ ਮੰਦਰ ਅੰਦਰ ਸਭ ਦੀ ਚੋਟਨ, ਸਚ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸ੍ਰੀ ਭਗਵਾਨ ਕਹੇ ਸੁਣੋ ਲੋਕ ਪਰਲੋਕ, ਬ੍ਰਹਿਮੰਡ ਖੰਡ ਦਿਆਂ ਜਣਾਈਆ। ਕਲਜੁਗ ਅੰਤਮ ਸ਼ਬਦ ਸੰਦੇਸ਼ਾ ਦੇਵਾਂ ਧੁਰ ਸਲੋਕ, ਸੋਹਲਾ ਆਪਣਾ ਨਾਮ ਸੁਣਾਈਆ। ਨਿਹਕਲੰਕ ਨਿਰਗੁਣ ਜੋਤ, ਰੂਪ ਰੰਗ ਰੇਖ ਸਮਝ ਕਿਸੇ ਨਾ ਆਈਆ। ਸਤਿ ਦਵਾਰੇ ਬਿਨ ਸਤਿਗੁਰ ਪੂਰੇ ਕੋਈ ਨਾ ਸਕੇ ਪਹੁੰਚ, ਕੋਟਨ ਕੋਟ ਪਾਂਧੀ ਰਾਹੀ ਰਾਹ ਵਿਚ ਬੈਠੇ ਡੇਰਾ ਲਾਈਆ। ਬੁੱਧੀ ਨਾਲ ਕਿਸੇ ਨਾ ਆਵੇ ਸੋਚ, ਕਲਜੁਗ ਜੀਵ ਅਨਭਵ ਅੱਖ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਦਏ ਮੁਕਾਈਆ।
ਕਲਜੁਗ ਕੂਚ ਹੋਣਾ ਡੇਰਾ, ਲੋਕਮਾਤ ਰਹਿਣ ਨਾ ਪਾਈਆ। ਸ਼ਬਦ ਗੁਰ ਗੋਬਿੰਦ ਮਾਰੇ ਫੇਰਾ, ਵੇਸ ਆਪਣਾ ਆਪ ਵਟਾਈਆ। ਲੱਖ ਚੁਰਾਸੀ ਉਲਟਾ ਦੇਵੇ ਗੇੜਾ, ਸ਼ਬਦੀ ਲੱਠ ਭਵਾਈਆ। ਏਸ ਭਾਣੇ ਨੂੰ ਰੋਕੇ ਕਿਹੜਾ, ਰਾਜੇ ਰਾਣੇ ਸਰਬ ਖ਼ਾਕ ਮਿਲਾਈਆ। ਕੂੜੀ ਕਿਰਿਆ ਮਾਤ ਵਿਚੋਂ ਚੁੱਕੇ ਝੇੜਾ, ਸਚ ਸੁੱਚ ਵੱਜੇ ਵਧਾਈਆ। ਚਾਰ ਕੁੰਟ ਦਹਿ ਦਿਸ਼ਾ ਵਸਦਾ ਉਜੜੇ ਸਾਰਾ ਖੇੜਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੇਣ ਦੁਹਾਈਆ। ਅੱਠਾਂ ਸੱਠਾਂ ਤੀਰਥ ਤੱਟਾਂ ਹੋਇਆ ਅੰਧੇਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਰਹੀ ਵਹਾਈਆ। ਬਿਨ ਸਾਹਿਬ ਸਵਾਮੀ ਅੰਤਰਜਾਮੀ ਕੋਈ ਨਾ ਬੰਨ੍ਹੇ ਬੇੜਾ, ਸ਼ੌਹ ਦਰਿਆ ਪਾਰ ਨਾ ਕੋਇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ।
ਕਲਜੁਗ ਅੰਤਮ ਸਾਰੇ ਰਹੇ ਦੌੜ, ਭੱਜਣ ਵਾਹੋ ਦਾਹੀਆ। ਕੋਈ ਕਹੇ ਓ ਬ੍ਰਾਹਮਣ ਗੌੜ, ਨੇਤਰ ਨੈਣ ਅੱਖ ਖੁਲ੍ਹਾਈਆ। ਕੋਈ ਕਹੇ ਉਸ ਜਾਣਾ ਬਹੁੜ, ਜੋ ਅਮਾਮਾਂ ਦਾ ਅਮਾਮ ਬੇਪਰਵਾਹੀਆ। ਕੋਈ ਕਹੇ ਉਸਨੇ ਵੇਖਣਾ ਤੱਕ ਕੇ ਗੌਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਦੇ ਆਦਿ ਜੁਗਾਦਿ ਸਿਰ ਤੇ ਝੁਲਦਾ ਚੌਰ, ਸੋ ਸਾਹਿਬ ਸਵਾਮੀ ਲਾਸਾਨੀ ਇਕੋ ਇਕ ਅਖਵਾਈਆ। ਨਾਨਕ ਗੋਬਿੰਦ ਕਿਹਾ ਕਲ ਕਲਕੀ ਜਾਏ ਬਹੁੜ, ਨਿਹਕਲੰਕ ਆਪਣਾ ਨਾਮ ਰਖਾਈਆ। ਜਿਸ ਦੇ ਹੱਥ ਵਿਚ ਲੱਖ ਚੁਰਾਸੀ ਡੋਰ, ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਵਿਚ ਭੁਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਉਸਦੇ ਅੱਗੇ ਖੜ੍ਹੇ ਹੱਥ ਜੋੜ, ਨਮੋ ਨਮੋ ਸੱਯਦਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਬੇਪਰਵਾਹ ਨਿਹਕਲੰਕ ਨੇਹਕਰਮੀ, ਕਰਮ ਕਾਂਡ ਨਜ਼ਰ ਕੋਇ ਨਾ ਆਈਆ। ਧੁਰ ਦਾ ਮਾਲ ਸਭ ਦਾ ਧਰਮੀ, ਧਰਮ ਇਕੋ ਇਕ ਲਗਾਈਆ। ਵਸੇ ਬਾਹਰ ਵਰਨੀ ਬਰਨੀ, ਜ਼ਾਤ ਪਾਤ ਵਿਚ ਵੜਕੇ ਆਪਣਾ ਆਪ ਨਾ ਕਦੇ ਫਸਾਈਆ। ਜੀਵ ਜੰਤ ਸਾਧ ਸੰਤ ਸਭ ਨੂੰ ਬਖ਼ਸ਼ੇ ਇਕੋ ਸਰਨੀ, ਸਰਨਗਤ ਇਕੋ ਦਏ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਇਕੋ ਤੁਕ ਪੜ੍ਹਨੀ, ਸੋਹੰ ਸਤਿ ਸਰੂਪ ਸਮਾਈਆ। ਸਾਚੀ ਮੰਜ਼ਲ ਗੁਰਮੁਖ ਚੜ੍ਹਨੀ, ਕਾਇਆ ਮੰਦਰ ਅੰਦਰ ਪੌੜ੍ਹੀ ਡੰਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲ ਕਲਕੀ ਬੇਪਰਵਾਹੀਆ।
ਕਲ ਕਲਕੀ ਹਰਿ ਫੇਰਾ ਪਾਇਆ, ਪਾਰਰਬ੍ਰਹਮ ਵੱਡੀ ਵਡਿਆਈਆ। ਜਿਸ ਦਾ ਰੂਪ ਰੰਗ ਕਿਸੇ ਨਜ਼ਰ ਨਾ ਆਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਰਹੀ ਸੁਣਾਈਆ। ਸਾਚੇ ਨਗਰ ਡੇਰਾ ਲਾਇਆ, ਉਚ ਮੁਨਾਰਾ ਇਕ ਸੁਹਾਇਆ, ਸੰਬਲ ਮਿਲੀ ਵਡਿਆਈਆ। ਅਦਲ ਇਨਸਾਫ ਕਰਨੇ ਆਇਆ, ਜਗਤ ਗੁਸਤਾਖ ਮੇਟਣ ਆਇਆ, ਭਗਤ ਉਦਾਸ ਵੇਖਣ ਆਇਆ, ਗੁਰਮੁਖ ਲਏ ਜਗਾਈਆ। ਪ੍ਰਿਥਮੀ ਆਕਾਸ਼ ਖੋਜਣ ਆਇਆ, ਬ੍ਰਹਮ ਬ੍ਰਹਿਮਾਦ ਵਰੋਲਣ ਆਇਆ, ਸ਼ਬਦ ਅਗੰਮੀ ਬੋਲਣ ਆਇਆ, ਧੁਰ ਦਾ ਰਾਗ ਸੁਣਾਈਆ। ਲੱਖ ਚੁਰਾਸੀ ਨਾਮ ਕੰਡੇ ਤੋਲਣ ਆਇਆ, ਸਚ ਦਵਾਰ ਸ੍ਰਿਸ਼ਟ ਸਬਾਈ ਇਕੋ ਖੋਲ੍ਹਣ ਆਇਆ, ਏਕਾ ਦੂਜਾ ਭਉ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।
ਕਲ ਕਲਕੀ ਵਰਤੇ ਆਪਣੀ ਕਲ, ਕਾਲਖ ਟਿੱਕਾ ਦਏ ਮਿਟਾਈਆ। ਆਦਿ ਜੁਗਾਦੀ ਜਿਸ ਦਾ ਛਲ, ਅਛੱਲ ਛਲ ਧਾਰੀ ਆਪਣਾ ਖੇਲ ਵਖਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਦੀਨ ਦਿਆਲ ਬੈਠਾ ਮੱਲ, ਛੱਪਰ ਛੰਨ ਚਾਰ ਦੀਵਾਰ ਨਜ਼ਰ ਕੋਇ ਨਾ ਪਾਈਆ। ਜੋਤ ਸ਼ਬਦ ਸ਼ਬਦ ਜੋਤ ਗਿਆ ਰਲ, ਰਲ ਮਿਲ ਆਪਣਾ ਹੁਕਮ ਵਰਤਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲ, ਸਮੁੰਦ ਸਾਗਰ ਖੋਜ ਖੁਜਾਈਆ। ਕਰੇ ਖੇਲ ਘੜੀ ਘੜੀ ਪਲ ਪਲ, ਛਿਨ ਛਿਨ ਆਪਣੀ ਕਾਰ ਕਮਾਈਆ। ਸ਼ਾਹ ਪਾਤਸ਼ਾਹਾਂ ਰਾਜ ਰਾਜਾਨਾਂ ਦੇਵੇ ਦਲ, ਆਪਣਿਆਂ ਚਰਨਾ ਹੇਠ ਦਬਾਈਆ। ਸਾਚਾ ਤਖ਼ਤ ਦਿਲੀ ਦਵਾਰਾ ਲਏ ਮੱਲ, ਮਾਲਕ ਇਕ ਅਖਵਾਈਆ। ਧਾਮ ਵਖਾ ਕੇ ਇਕ ਨੇਹਚਲ, ਨਿਸਚਾ ਸਭ ਦਾ ਦਏ ਬੰਧਾਈਆ। ਪ੍ਰਭ ਨੂੰ ਸ੍ਰਿਸ਼ਟੀ ਬਦਲਣ ਲੱਗਿਆਂ ਕੋਈ ਨਾ ਹੋਵੇ ਖੇਚਲ, ਅੰਦਰੋ ਅੰਦਰੇ ਸੁਰਤੀ ਸੁਰਤ ਦਏ ਭੁਆਈਆ। ਸੰਤ ਸੁਹੇਲੇ ਗੁਰਮੁਖ ਸੱਚੇ ਮੁਰੀਦ ਮੁਰਸ਼ਦ ਨਾਲ ਮਿਲ ਕੇ ਵੇਖਣ, ਬਿਨ ਅੱਖਾਂ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਕਾਤੀ ਦਏ ਮਿਟਾਈਆ।
ਕਲਜੁਗ ਕੂੜਾ ਵੇਲਾ ਚੁੱਕਣਾ, ਚਾਰ ਕੁੰਟ ਖ਼ੁਸ਼ੀ ਮਨਾਈਆ। ਸਫਾ ਮਲੇਸ਼ ਉਠਣਾ, ਬਸਤੇ ਸਭ ਦੇ ਬੰਨ੍ਹ ਵਖਾਈਆ। ਹੰਕਾਰ ਵਿਕਾਰ ਕੁੱਟਣਾ, ਨਾਮ ਖੰਡਾ ਹੱਥ ਉਠਾਈਆ। ਝੂਠਾ ਬੂਟਾ ਪੁੱਟਣਾ, ਸ਼ੌਹ ਦਰਿਆ ਸੁਟਾਈਆ। ਸੰਤ ਸੁਹੇਲਿਆ ਪੁੱਛਣਾ, ਹਰਿਜਨ ਮੇਲ ਮਿਲਾਈਆ। ਪ੍ਰਭ ਦਾ ਤੀਰ ਨਿਸ਼ਾਨਿਉਂ ਕਦੇ ਨਾ ਉਕਣਾ, ਅਣਿਆਲਾ ਆਪ ਰਿਹਾ ਚਲਾਈਆ। ਸ੍ਰਿਸ਼ਟ ਸਬਾਈ ਉਸ ਦੇ ਅੱਗੇ ਝੁਕਣਾ, ਜੋ ਝੁਕਦਿਆਂ ਰਿਹਾ ਤਰਾਈਆ। ਦੂਈ ਦਵੈਤੀ ਮੇਟੇ ਦੁੱਖਣਾ, ਦਰਦੀਆਂ ਦਰਦ ਵੰਡਾਈਆ। ਭੁੱਖਿਆਂ ਦੀ ਕੱਢੇ ਭੁੱਖਣਾ, ਤ੍ਰਿਸਨਾ ਤ੍ਰਿਪਤ ਵਖਾਈਆ। ਏਸੇ ਕਾਰਨ ਗੁਰੂ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤ ਸ੍ਰੀ ਭਗਵੰਤ ਦੇ ਔਣ ਦੀਆਂ ਸੁੱਖਦੇ ਗਏ ਸੁੱਖਣਾਂ, ਲਿਖਤਾਂ ਭਵਿਖਤਾਂ ਵਾਕਾਂ ਵਿਚ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। (੧੫ ਮੱਘਰ ੨੦੨੧ ਬਿਕ੍ਰਮੀ
❋
ਉਠ ਜੀਵ ਜਾਗ ਜਾਗ ਜਾਗ, ਪਰਗਟੇ ਪਾਰਬ੍ਰਹਮ ਅਚੁਤ। ਉਠ ਜੀਵ ਜਾਗ ਜਾਗ ਜਾਗ, ਪ੍ਰਭ ਮਿਲਣੇ ਦੀ ਆਈ ਰੁਤ। ਉਠ ਜੀਵ ਜਾਗ ਜਾਗ ਜਾਗ, ਸਾਚਾ ਨਾਤਾ ਪ੍ਰਭ ਜਿਉਂ ਪਿਤਾ ਪੁੱਤ। ਉਠ ਜੀਵ ਜਾਗ ਜਾਗ ਜਾਗ, ਝੂਠਾ ਸੰਸਾਰ ਅੰਤ ਹੋਏ ਨਾ ਮਿਤ। ਉਠ ਜੀਵ ਜਾਗ ਜਾਗ ਜਾਗ, ਕਲਜੁਗ ਚਲਿਆ ਵਿਛੜ ਜਾਏ ਨਾ ਕਿਤ। ਉਠ ਜੀਵ ਜਾਗ ਜਾਗ ਜਾਗ, ਈਸ਼ਰ ਪਰਗਟੇ ਨਾ ਕਿਸੇ ਵਾਰ ਨਾ ਥਿਤ। ਉਠ ਜੀਵ ਜਾਗ ਜਾਗ ਜਾਗ, ਕਰ ਦਰਸ ਮਹਾਰਾਜ ਸ਼ੇਰ ਸਿੰਘ ਆਤਮ ਨਿਤ। (੧ ੨੦੫)
❋
ਉਠ ਜੀਵ ਜਾਗ, ਸ਼ਬਦ ਰਸਨਾ ਗਾਏ। ਉਠ ਜੀਵ ਜਾਗ, ਪ੍ਰਭ ਦਰਸ ਦਿਖਾਏ । ਉਠ ਜੀਵ ਜਾਗ, ਨਿਹਕਲੰਕ ਜੋਤ ਸਰੂਪ ਘਰ ਮੇਂ ਆਏ। ਉਠ ਜੀਵ ਜਾਗ, ਚਰਨੀਂ ਲਾਗ ਗੇੜ ਚੁਰਾਸੀ ਪ੍ਰਭ ਦੇ ਕਟਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਜ ਘਰ ਆਏ । (੧-੩੦੨)
❋
ਉਠ ਜੀਵ ਜਾਗ, ਪ੍ਰਭ ਕਲ ਵਿਚ ਆਇਆ । ਉਠ ਜੀਵ ਜਾਗ, ਵੇਲਾ ਅੰਤ ਪ੍ਰਭ ਅੰਤ ਕਰਾਇਆ। ਉਠ ਜੀਵ ਜਾਗ, ਕਿਉਂ ਮਾਇਆ ਭਰਮ ਭੁਲਾਇਆ। ਉਠ ਜੀਵ ਜਾਗ, ਕਿਉਂ ਆਪਣਾ ਮੂਲ ਗਵਾਇਆ। ਉਠ ਜੀਵ ਜਾਗ, ਕਰ ਦਰਸ ਪ੍ਰਭ ਰਘੁਰਾਇਆ। ਉਠ ਜੀਵ ਜਾਗ, ਆਤਮ ਤਿਆਗ ਮਦਿਰਾ ਮਾਸ ਜੋ ਆਹਾਰ ਬਣਾਇਆ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ ਕਰ ਦਰਸ ਆਤਮ ਸੁਖ ਪਾਇਆ । ਰਾਗਨ ਰਾਗ, ਪ੍ਰਭ ਸੋਹੰ ਸਾਚਾ ਰਾਗ ਉਪਜਾਇਆ । ਉਠ ਜੀਵ ਜਾਗ, ਪਹਿਲੀ ਮਾਘ ਪ੍ਰਭ ਸਾਚਾ ਸ਼ਬਦ ਸੁਣਾਇਆ । ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਗਤ ਪਿਤ ਆਇਆ ।
ਉਠ ਜੀਵ ਜਾਗ, ਪ੍ਰਭ ਭਏ ਕਿਰਪਾਲਾ। ਉਠ ਜੀਵ ਜਾਗ, ਕਰ ਦਰਸ ਪ੍ਰਭ ਦੀਨ ਦਿਆਲਾ। ਉਠ ਜੀਵ ਜਾਗ, ਜਗਤ ਪਿਤ ਆਪ ਰਖਵਾਲਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਕਰ ਦਰਸ, ਆਤਮ ਜੋਤ ਜਗਾਏ ਜਿਉਂ ਜਵਾਲਾ । (੧-੪੨੫)
❋
ਉਠ ਜੀਵ ਜਾਗ ਵਕ਼ਤ ਵਹਾਇਆ। ਉਠ ਜੀਵ ਜਾਗ, ਪਤਿਪਰਮੇਸ਼ਵਰ ਘਰ ਮੇਂ ਪਾਇਆ। ਉਠ ਜੀਵ ਜਾਗ, ਨੇਹਕਲੰਕ ਕਲ ਪਾਈ ਮਾਇਆ । ਉਠ ਜੀਵ ਜਾਗ, ਕਲਜੁਗ ਵੇਲਾ ਪ੍ਰਭ ਮਿਲਣ ਦਾ ਆਇਆ । ਉਠ ਜੀਵ ਜਾਗ, ਭੁਲ ਭੁਲ ਕਿਉਂ ਜਨਮ ਗਵਾਇਆ। ਉਠ ਜੀਵ ਜਾਗ, ਜੋਤ ਸਰੂਪੀ ਪ੍ਰਭ ਕਲਜੁਗ ਖੇਲ ਰਚਾਇਆ। ਉਠ ਜੀਵ ਜਾਗ, ਝੂਠੇ ਧੰਦੇ ਲਾਗ ਕਿਉਂ ਮਾਣ ਵਧਾਇਆ । ਉਠ ਜੀਵ ਜਾਗ, ਹੋਣ ਪੂਰਨ ਭਾਗ ਲਾਗ ਪ੍ਰਭ ਸਰਨਾਇਆ। ਉਠ ਜੀਵ ਜਾਗ, ਅਨਹਦ ਸ਼ਬਦ ਪ੍ਰਭ ਸੁਣਾਵੇ ਰਾਗ, ਸੋਹੰ ਸ਼ਬਦ ਢੋਲ ਵਜਾਇਆ। ਉਠ ਜੀਵ ਜਾਗ, ਚਰਨ ਲਾਗ, ਮਾਨਸ ਜਨਮ ਕਿਉਂ ਜਗਤ ਗਵਾਇਆ। ਉਠ ਜੀਵ ਜਾਗ, ਸਾਚੇ ਪ੍ਰਭ ਹੱਥ ਸ੍ਰਿਸ਼ਟ ਵਾਗ, ਕਲਜੁਗ ਬੇੜਾ ਪਕੜ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸ਼ਬਦ ਸੁਣਾਵੇ ਅਨਰਾਗ, ਆਤਮ ਧੁਨ ਵਿਚ ਦੇਹ ਵਜਾਇਆ ।
ਉਠ ਜੀਵ ਜਾਗ, ਜਗਤ ਵਿਕਾਰੀ । ਉਠ ਜੀਵ ਜਾਗ, ਕਲਜੁਗ ਮਾਇਆਧਾਰੀ । ਉਠ ਜੀਵ ਜਾਗ, ਲਾਗ ਪ੍ਰਭ ਚਰਨ ਦਵਾਰੀ। ਉਠ ਜੀਵ ਜਾਗ, ਛੱਡ ਝੂਠੇ ਧੰਦੇ ਜਗਤ ਸੰਸਾਰੀ । ਉਠ ਜੀਵ ਜਾਗ, ਦਿਸੇ ਸਭ ਜਗਤ ਪਸਾਰੀ। ਉਠ ਜੀਵ ਜਾਗ, ਕਲਜੁਗ ਪਰਗਟੇ ਨਿਹਕਲੰਕ ਅਵਤਾਰੀ । ਉਠ ਜੀਵ ਜਾਗ, ਚਰਨ ਲਾਗ, ਦੇਵੇ ਦਰਸ ਕ੍ਰਿਸ਼ਨ ਮੁਰਾਰੀ। ਉਠ ਜੀਵ ਜਾਗ, ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਨਰਾਇਣ ਨਰ ਅਵਤਾਰੀ । (੧-੩੬੩)