ਪੁਸਤਕਾਲਾਸੰਸਾਰ ਸਾਗਰ ਸੋ ਉਤਰੇ ਪਾਰ

ਸੰਸਾਰ ਸਾਗਰ ਸੋ ਉਤਰੇ ਪਾਰ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਸੰਸਾਰ ਸਾਗਰ ਸੋ ਉਤਰੇ ਪਾਰ, ਉਤਰ ਪੂਰਬ ਪੱਛਮ ਦੱਖਣ ਪੰਧ ਰਹੇ ਨਾ ਰਾਈਆ। ਜਿਸ ਉਤੇ ਕਿਰਪਾ ਕਰੇ ਆਪ ਨਿਰੰਕਾਰ, ਪੁਰਖ ਅਕਾਲਾ ਦੀਨ ਦਿਆਲਾ ਆਪਣੀ ਦਇਆ ਕਮਾਈਆ। ਮਿਹਰਵਾਨ ਹੋਵੇ ਧੁਰ ਦਾ ਪਰਵਰਦਿਗਾਰ, ਮਹਿਬਾਨ ਬੀਦੋ ਬੀ ਖੈਰੀਆ ਅਲ੍ਹਾ ਅਲਾਹੀ ਨੂਰ ਅਲਾਹੀਆ । ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤਰੇਤਾ ਦੁਵਾਪਰ ਕਲਜੁਗ ਆਪਣਾ ਖੇਲ ਖਿਲਾਈਆ। ਸਤਿਗੁਰ ਸ਼ਬਦ ਕਰ ਤਿਆਰ, ਤ੍ਰੈਗੁਣ ਅਤੀਤਾ ਆਪਣਾ ਹੁਕਮ ਵਰਤਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸੋਇਆ ਰਹਿਣ ਕੋਇ ਨਾ ਪਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਜਾਹਿਰ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਜਗਤ ਜਹਾਨ ਵੇਖੇ ਚਾਈਂ ਚਾਈਂਆ। ਨਾਮ ਕਲਮਾ ਅਗੰਮ ਉਚਾਰ, ਸ਼ਬਦ ਅਨਾਦੀ ਨਾਦ ਕਰੇ ਸ਼ਨਵਾਈਆ। ਸਾਸ਼ਤਰ ਸਿਮਰਤ ਵੇਦ ਪੁਰਾਨਾਂ ਕਰ ਤਿਆਰ, ਅੰਜੀਲ ਕੁਰਾਨਾਂ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਇਕ ਅਖਵਾਈਆ।

ਸੰਸਾਰ ਸਾਗਰ ਦਾ ਇਕ ਮਲਾਹ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜਿਸ ਨੂੰ ਕਹਿੰਦੇ

ਨੂਰ ਅਲਾਹ, ਆਲਮੀਨ ਵਡ ਵਡਿਆਈਆ। ਜੋ ਜੁਗ ਜੁਗ ਬੇੜੇ ਸਭ ਦੇ ਰਿਹਾ ਤਰਾ, ਤਾਰਨਹਾਰ ਅਗੰਮ ਅਥਾਹੀਆ। ਜੋ ਅਵਤਾਰ ਪੈਗ਼ੰਬਰ ਗੁਰੂਆਂ ਖੇਲ ਖਲਾਏ ਵਿਚ ਜਹਾਂ, ਜਗਤ ਜੁਗਤ ਆਪਣੀ ਇਕ ਦ੍ਰਿੜਾਈਆ। ਨਾਮ ਨਿਧਾਨਾ ਅਗੰਮ ਸੁਣਾ, ਧੁਰ ਪੈਗ਼ਾਮ ਇਕ ਜਣਾਈਆ । ਸਿਫ਼ਤੀ ਸਿਫ਼ਤ ਸਿਫ਼ਤ ਵਡਿਆ, ਸੋਹਲੇ ਢੋਲੇ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।

ਸੰਸਾਰ ਸਾਗਰ ਪਾਰ ਉਤਾਰੇ ਆਪ, ਹਰਿ ਕਰਤਾ ਧੁਰਦਰਗਾਹੀਆ। ਜਿਸ ਦਾ ਤੂੰ ਮੇਰਾ ਮੈਂ ਤੇਰਾ ਜਾਪ, ਅੱਲ੍ਹਾ ਹੂ ਅੰਨ੍ਹਾ ਹੂ ਆਪਣਾ ਭੇਵ ਚੁਕਾਈਆ । ਮੇਟਣਹਾਰਾ ਤ੍ਰੈਗੁਣ ਮਾਇਆ ਜਗਤ ਸੰਤਾਪ, ਤ੍ਰੈਭਵਣ ਧਨੀ ਆਪ ਸਮਝਾਈਆ । ਜੋ ਰੂਹ ਬੁੱਤ ਕਰੇ ਪਾਕ, ਤਨ ਵਜੂਦ ਦੁਰਮਤ ਮੈਲ ਰਹੇ ਨਾ ਰਾਈਆ। ਬਜ਼ਰ ਕਪਾਟੀ ਖੋਲ੍ਹ ਕੇ ਤਾਕ, ਅੰਦਰੋਂ ਪਰਦਾ ਦਏ ਚੁਕਾਈਆ। ਅੰਧ ਅੰਧੇਰ ਮੇਟ ਕੇ ਰਾਤ, ਨੂਰੀ ਚੰਦ ਕਰੇ ਸ਼ਨਵਾਈਆ। ਆਤਮ ਪਰਮਾਤਮ ਬਣਾ ਕੇ ਸਾਕ, ਘਰ ਮੇਲਾ ਮੇਲੇ ਸਹਿਜ ਸੁਭਾਈਆ। ਜਿਥੇ ਝਗੜਾ ਰਹੇ ਨਾ ਜ਼ਾਤ ਪਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।

ਸੰਸਾਰ ਸਾਗਰ ਅੰਦਰ ਸਾਚਾ ਸੁਖ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਮਿਲੇ ਮਾਣ ਵਡਿਆਈ ਤਨ ਵਜੂਦ ਮਨੁੱਖ, ਤੱਤਾਂ ਰੰਗ ਰੰਗਾਈਆ । ਜਗਤ ਤ੍ਰਿਸ਼ਨਾ ਮਿਟੇ ਭੁੱਖ, ਮਾਇਆ ਮਮਤਾ ਮੋਹ ਨਾ ਕੋਇ ਹਲਕਾਈਆ। ਉਲਟਾ ਗਰਭ ਨਾ ਹੋਵੇ ਰੁੱਖ, ਚੁਰਾਸੀ ਫਾਸੀ ਦਏ ਕਟਾਈਆ। ਸੁਫ਼ਲ ਕਰਾ ਕੇ ਜਨਣੀ ਕੁੱਖ, ਹਰਿ ਦੇਵੇ ਮਾਣ ਵਡਿਆਈਆ। ਤੂੰ ਮੇਰਾ ਮੈਂ ਤੇਰਾ ਅੰਤਰ ਅੰਤਰ ਗਾਏ ਇਕੋ ਤੁਕ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਆਵਣ ਜਾਵਣ ਪੈਂਡਾ ਜਾਏ ਮੁੱਕ, ਮਿਹਰਵਾਨ ਹੋਏ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਸਾਚਾ ਸੁਖ ਦੇਵੇ ਪਰਵਰਦਿਗਾਰ, ਪਾਰਬ੍ਰਹਮ ਅਗੰਮ ਅਥਾਹੀਆ। ਜੋ ਆਦਿ ਜੁਗਾਦੀ ਸਭ ਦਾ ਸਾਂਝਾ ਯਾਰ, ਦੂਈ ਦਵੈਤੀ ਵੰਡ ਨਾ ਕੋਇ ਵੰਡਾਈਆ। ਜਿਸ ਦਾ ਮੰਦਰ ਕਾਅਬਾ ਇਕੋ ਧਰਮ ਦੁਵਾਰ, ਥਾਨ ਥਨੰਤਰ ਸੋਭਾ ਪਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜਿਸ ਉਤੇ ਕਿਰਪਾ ਕਰੇ ਆਪ ਕਰਤਾਰ, ਕੁਦਰਤ ਦਾ ਕਾਦਰ ਵੇਖ ਵਿਖਾਈਆ। ਠੱਗਾਂ ਚੋਰਾਂ ਯਾਰਾਂ ਕਰ ਜਾਏ ਪਾਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਭਗਤ ਸੁਹੇਲੇ ਲਏ ਉਧਾਰ, ਸੂਫ਼ੀਆਂ ਆਪਣਾ ਰੰਗ ਰੰਗਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠੰਡਾ ਠਾਰ, ਨਿਝਰ ਝਿਰਨਾ ਬੂੰਦ ਸੁਵਾਂਤੀ ਆਪ ਟਪਕਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਕਰ ਉਜਿਆਰ, ਅੰਧ ਅੰਧੇਰਾ ਦਏ ਮਿਟਾਈਆ। ਇਕੋ ਮੰਦਰ ਦੱਸ ਸਚਾ ਘਰ ਬਾਹਰ, ਗ੍ਰਹਿ ਇਕੋ ਇਕ ਵਖਾਈਆ। ਜਿਥੇ ਵਸੇ ਮੀਤ ਮੁਰਾਰ, ਮਿੱਤਰ ਪਿਆਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਖ ਆਪ ਉਪਜਾਈਆ।

ਸੁਖ ਦੇਵੇ ਹਰਿ ਕਰਤਾ ਗਹਿਰ ਗੰਭੀਰ, ਗਵਰ ਇਕ ਅਖਵਾਈਆ। ਜਗਤ ਜਗਿਆਸੂਆਂ ਬਖ਼ਸ਼ੇ ਧੀਰ, ਧੀਰਜ ਧਰਮ ਧਾਰ ਦ੍ਰਿੜਾਈਆ। ਜੋ ਮੁਕਾਮੇ ਹੱਕ ਦਾ ਹਕੀਕੀ ਪੀਰ, ਦਰਗਾਹ ਸਾਚੀ ਨੂਰ ਅਲਾਹੀਆ। ਜੋ ਸਤਿ ਧਰਮ ਕਰੇ ਤਾਅਮੀਰ, ਹੱਕ ਹੱਕ ਨਾਲ ਵਖਾਈਆ। ਜਦੋਂ ਚਾਹੇ ਜਨ ਭਗਤਾਂ ਬਦਲ ਦੇਵੇ ਤਕਦੀਰ,

ਤਦਬੀਰ ਆਪਣੇ ਹੱਥ ਰਖਾਈਆ। ਲੇਖਾ ਜਾਣੇ ਸ਼ਾਹ ਹਕੀਰ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲੇ ਲਗਾਈਆ। ਧੁਰ ਦਾ ਫ਼ਿਕਰਾ ਸੁਣਾਏ ਆਪ ਬਣਾਏ ਆਪਣੇ ਫ਼ਕੀਰ, ਫ਼ਕਤ ਆਪਣਾ ਰੰਗ ਵਖਾਈਆ। ਜਿਸ ਦੀ ਸਿਫ਼ਤ ਕਰ ਕੇ ਗਿਆ ਕਬੀਰ, ਕਾਇਆ ਕਾਅਬੇ ਦਿਸੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ।

ਸਾਚਾ ਸੁਖ ਆਤਮ ਰਸ, ਅੰਤਰ ਆਤਮ ਨਾਮ ਵਡਿਆਈਆ। ਜਿਸ ਨਾਲ ਮਨੂਆ ਹੋਵੇ ਵਸ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਕੂੜ ਕੁੜਿਆਰਾ ਪੰਧ ਮੁਕਾਏ ਨੱਸ ਨੱਸ, ਅੱਗੇ ਵਾਟ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਰਾਹ ਇਕੋ ਦੇਵੇ ਦੱਸ, ਮਾਰਗ ਪੰਥ ਇਕ ਸਮਝਾਈਆ। ਜਿਥੇ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਹੋਵੇ ਜਸ, ਦੂਸਰੀ ਅਵਰ ਨਾ ਕੋਇ ਪੜ੍ਹਾਈਆ। ਜੋ ਵਰਨਾਂ ਬਰਨਾਂ ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਮ ਸਿੱਖ ਈਸਾਈ ਮੇਲੇ ਹੱਸ ਹੱਸ, ਹਸਤੀ ਇਕੋ ਇਕ ਵਖਾਈਆ। ਜਿਸ ਦੀ ਜਗਤ ਕਹਾਣੀ ਸਦਾ ਅਕਥ, ਰਸਨਾ ਕਥ ਸਕੇ ਨਾ ਰਾਈਆ। ਜੋ ਜੁਗ ਚੌਕੜੀ ਚਲਾਏ ਰਥ, ਰਥਵਾਹੀ ਇਕੋ ਨਜ਼ਰੀ ਆਈਆ। ਉਹ ਕੂੜ ਕੁੜਿਆਰਾ ਹਰਿ ਹਿਰਦਿਉਂ ਦੇਵੇ ਮਥ, ਮਾਇਆ ਮਮਤਾ ਮੋਹ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।

ਸਾਚਾ ਸੁਖ ਕਾਇਆ ਕਾਅਬਾ, ਕਿਬਲ ਅਜ ਜਣਾਈਆ। ਮੇਲ ਮਿਲਾਵਾ ਦੋ ਦੋਆਬਾ, ਅੰਮ੍ਰਿਤ ਜਾਮ ਆਬੇ ਹਯਾਤ ਆਪ ਚਖਾਈਆ। ਜਿਥੇ ਨਾ ਕੋਈ ਪੁੰਨ ਨਾ ਸੁਵਾਬਾ, ਇਕੋ ਰੰਗਤ ਦਏ ਰੰਗਾਈਆ। ਹਰਿਜਨ ਹਰਿ ਭਗਤ ਸੂਫ਼ੀ ਰਹਿਣ ਨਾ ਦੇਵੇ ਅਲਾਹਿਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਘਰ ਸੁਵਾਮੀ ਠਾਕਰ ਅੰਤਰਜਾਮੀ ਪਰਵਰਦਿਗਾਰ ਸਾਂਝਾ ਯਾਰ ਦਰਸ ਵਿਖਾਏ ਨੂਰ ਨੁਰਾਨਾ ਆਪ ਬਕਾਇਦਾ, ਲਾਸ਼ਰੀਕ ਹੱਕ ਤੌਫ਼ੀਕ ਆਪਣੀ ਆਪ ਦ੍ਰਿੜਾਈਆ। ਸਤਿ ਸਚ ਧਰਮ ਧਾਰ ਏਕੰਕਾਰ ਕਰਾਏ ਮੁਵਾਇਦਾ, ਸ਼ਹਾਦਤ ਸਤਿਗੁਰ ਸ਼ਬਦ ਸ਼ਬਦ ਭੁਗਤਾਈਆ। ਜਿਸ ਦੇ ਹੁਕਮ ਵਿਚ ਜਗਤ ਜਹਾਨ ਹੋਇਆ ਪੈਦਾ, ਓਸੇ ਦੇ ਹੁਕਮ ਵਿਚ ਚੱਲਣਾ ਚਾਈਂ ਚਾਈਂਆ। ਧੁਰ ਦੇ ਨਾਮ ਨਾਲ ਹਕੀਕੀ ਕਲਮੇ ਨਾਲ ਜੀਵਣ ਜ਼ਿੰਦਗੀ ਵਾਲਾ ਫਾਇਦਾ, ਨੁਕਸਾਨ ਵਿਚ ਕਦੇ ਨਾ ਆਈਆ। ਆਦਿ ਅੰਤ ਜੁਗ ਚੌਕੜੀ ਲੋਕ ਪ੍ਰਲੋਕ ਚੌਦਾਂ ਤਬਕ ਜੋ ਇਕੋ ਮਾਲਕ ਖ਼ਾਲਕ ਹੈਗਾ, ਇਕੋ ਬੈਠਾ ਸੋਭਾ ਪਾਈਆ। ਸਾਚੀ ਬੰਦਗੀ ਡਰ ਓਸੇ ਦੇ ਭੈ ਦਾ, ਹਿਰਦੇ ਅੰਦਰ ਸਦ ਰਖਾਈਆ। ਓਹ ਧੁਰ ਦਾ ਰਾਮ ਧੁਰ ਦਾ ਕਾਹਨ ਪੁਰਖ ਅਕਾਲਾ ਦਰਸ਼ਨ ਜ਼ਰੂਰ ਦਏਗਾ, ਦੇਵਣਹਾਰ ਵਡ ਵਡਿਆਈਆ। ਕਾਇਆ ਮੰਦਰ ਅੰਦਰ ਅਨਾਦ ਧੁਨ ਸ਼ਬਦ ਅਗੰਮੀ ਕਹੇਗਾ, ਬਿਨ ਰਸਨਾ ਜੇਹਵਾ ਢੋਲਾ ਆਪ ਸੁਣਾਈਆ। ਜਿਸ ਦੇ ਪਿਆਰ ਦਾ ਵਹਿਣ ਮੁਹੱਬਤ ਵਿਚ ਵਹੇਗਾ, ਕੂੜੀ ਕਿਰਿਆ ਦਏ ਰੁੜ੍ਹਾਈਆ। ਸਾਚਾ ਸੁਖ ਉਹ ਸਚ ਸੁਵਾਮੀ ਸਦਾ ਦਏਗਾ, ਜੋ ਓਸੇ ਦੀ ਓਟ ਰਖਾਈਆ। ਤਨ ਅੰਦਰੋਂ ਬੁਰਜ਼ ਹੰਕਾਰੀ ਢਹੇਗਾ, ਮਮਤਾ ਕੂੜ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਾਚਾ ਹੁਕਮ ਸੰਦੇਸ਼ਾ ਇਕੋ ਕਹੇਗਾ।

ਸੁਖ ਲੈਣਾ ਚਾਹੋ ਜੇ ਸਾਰੇ ਜਗਿਆਸੂਓ ਜਗ, ਜਗ ਜੀਵਣ ਦਾਤਾ ਇਕ ਮਨਾਈਆ। ਜੋ ਸ਼ਹਿਨਸ਼ਾਹ ਸੂਰਾ ਸਰਬਗ, ਕੁਦਰਤ ਕਾਦਰੇ ਕਰੀਮ ਨੂਰ ਅਲਾਹੀਆ। ਜਿਸ ਨੂੰ ਕਹਿੰਦੇ ਸਾਰੇ ਰੱਬ, ਰੱਬੇ ਆਲਮੀਨ ਆਪ ਅਖਵਾਈਆ । ਜੋ ਝਿਰਨਾ ਝਿਰਾਏ ਕਵਲ ਨਭ, ਅੰਮ੍ਰਿਤ ਧਾਰ ਵਹਾਈਆ। ਸ਼ਬਦ ਸੁਣਾਏ ਧੁਰ ਦਾ ਨਦ, ਅਨਾਦੀ ਧੁਨ ਕਰੇ ਸ਼ਨਵਾਈਆ। ਜਨ ਭਗਤਾਂ ਸੂਫ਼ੀਆਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਵ ਦੁਵਾਰ ਦਾ ਡੇਰਾ ਢਾਹੀਆ। ਫੜ ਫੜ ਹੰਸ ਬਣਾਏ ਕਗ, ਸੋਹੰ ਹੰਸਾ ਮਾਣਕ ਮੋਤੀ

ਚੋਗ ਚੁਗਾਈਆ। ਤ੍ਰੈਗੁਣ ਮਾਇਆ ਬੁਝਾਏ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਕੂੜ ਕੁੜਿਆਰੀ ਮੇਟ ਕੇ ਹੱਦ, ਹਦੂਦ ਇਕੋ ਦਏ ਵਖਾਈਆ। ਜਿਥੇ ਹਿੰਦੂ ਮੁਸਲਮ ਸਿੱਖ ਈਸਾਈ ਇਕੱਠੇ ਹੋਣੇ ਸਭ, ਸਚਖੰਡ ਸਾਚਾ ਦਰਗਾਹ ਸਾਚੀ ਮੁਕਾਮੇ ਹੱਕ ਇਕ ਸਮਝਾਈਆ। ਤਿਸ ਸਾਹਿਬ ਸੁਵਾਮੀ ਅੰਤਰਜਾਮੀ ਨੂੰ ਸਾਰੇ ਲਓ ਲੱਭ, ਦਰਸ਼ਨ ਸਨਮੁਖ ਹੋ ਕੇ ਪਾਈਆ। ਜਿਸ ਦੀ ਇਕੋ ਮੰਜ਼ਲ ਇਕੋ ਪਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਸਾਚਾ ਸੁਖ ਕਾਇਆ ਗਾਗਰ, ਬਾਹਰ ਹੱਥ ਕਿਛ ਨਾ ਆਈਆ। ਜਿਸ ਤਰਨਾ ਸਮੁੰਦ ਸਾਗਰ, ਸਿਮਰੋ ਇਕੋ ਬੇਪਰਵਾਹੀਆ। ਜਿਸ ਦਾ ਨਾਮ ਰਤਨ ਰਤਨਾਗਰ, ਰੱਤੀ ਰਤ ਆਪਣੇ ਰੰਗ ਰੰਗਾਈਆ। ਉਹ ਕੁਦਰਤ ਦਾ ਕਾਦਰ ਕਰੀਮ ਸਭ ਨੂੰ ਦੇਵੇ ਆਦਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੇ ਜਗਤ ਜੰਜਾਲ ਕਟਾਉਣੇ ਬਣੋ ਬਹਾਦਰ, ਸੂਰਬੀਰ ਲਓ ਅੰਗੜਾਈਆ। ਆਪਣਾ ਕਰਮ ਕਰੋ ਉਜਾਗਰ, ਦੁਰਮਤ ਮੈਲ ਧੁਵਾਈਆ। ਉਹ ਪਰਮ ਪੁਰਖ ਪਰਮਾਤਮ ਕਾਇਆ ਮੰਦਰ ਅੰਦਰ ਸਭ ਦੇ ਹਾਜ਼ਰ, ਹਜ਼ੂਰ ਬੈਠਾ ਸੋਭਾ ਪਾਈਆ। ਇਕੋ ਨਾਮ ਜਪੋ ਵਾਜ਼ਬ, ਦੂਸਰ ਲੋੜ ਰਹੇ ਨਾ ਰਾਈਆ। ਓਸ ਦਾ ਕਲਮਾ ਸਮਝੇ ਕੋਇ ਨਾ ਕਾਤਬ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋ ਨਿਰਗੁਣ ਧਾਰ ਨਿਰਗੁਣ ਕਰੇ ਮੁਖਾਤਬ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। ਉਹ ਸਦਾ ਸਦਾ ਕਰਨਹਾਰ ਸਖਾਵਤ, ਰਹਿਮਤ ਨਾਮ ਕਲਮੇ ਵਾਲੀ ਵਰਤਾਈਆ । ਦੁਨੀਆਦਾਰੋ ਕੂੜੀ ਛੱਡ ਦੇਣੀ ਬਗਾਵਤ, ਝਗੜਾ ਤਨ ਨਾ ਕੋਇ ਰਖਾਈਆ। ਸੁਖ ਦੇਣ ਨੂੰ ਇਕੋ ਨਾਮ ਨਿਆਮਤ, ਨਰ ਨਿਰੰਕਾਰ ਦਿੱਤੀ ਬਣਾਈਆ। ਜਿਸ ਦੀ ਕਿਸੇ ਨੂੰ ਨਹੀਂ ਮਮਾਨਤ, ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਲਓ ਚਾਈਂ ਚਾਈਂਆ। ਸ੍ਰਿਸ਼ਟੀ ਵਿਚੋਂ ਪਾਰ ਲੰਘਾਉਣ ਵਾਲਾ ਇਕੋ ਸਹੀ ਸਲਾਮਤ, ਸਾਹਿਬ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ।

ਸੰਸਾਰ ਸਾਗਰ ਵਿਚੋਂ ਜਿਸ ਆਪਣਾ ਪਾਰ ਕਰਾਉਣਾ, ਦਰਗਹਿ ਸਾਚੀ ਜਾਣਾ ਚਾਈਂ ਚਾਈਂਆ। ਇਕੋ ਇਕ ਦਾ ਇਸ਼ਟ ਮਨਾਉਣਾ, ਸੀਸ ਜਗਦੀਸ਼ ਇਕ ਮਨਾਈਆ। ਇਕੋ ਦਾ ਢੋਲਾ ਗੀਤ ਗਾਉਣਾ, ਇਕੋ ਕਲਮਾ ਕਾਇਨਾਤ ਜਣਾਈਆ। ਇਕੋ ਇਕ ਦਾ ਦਰਸ਼ਨ ਪਾਉਣਾ, ਜੋ ਨੂਰ ਨੁਰਾਨਾ ਜੋਤੀ ਜਾਤਾ ਨੂਰ ਅਲਾਹੀਆ। ਜਿਸ ਸਭ ਦਾ ਲਹਿਣਾ ਦੇਣਾ ਆਪਣੇ ਹੱਥ ਰਖਾਉਣਾ, ਅਵਤਾਰ ਪੈਗ਼ੰਬਰ ਗੁਰ ਜਿਸ ਦੀ ਸਿਫ਼ਤ ਸਲਾਹੀਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਭ ਦਾ ਯਾਰ ਜੁਗ ਜੁਗ ਜਿਸ ਨੇ ਲਹਿਣਾ ਦੇਣਾ ਮਾਤ ਚੁਕਾਉਣਾ, ਉਧਾਰ ਦੀਨ ਦੁਨੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸੁਖ ਇਕ ਸਮਝਾਈਆ।

ਸਾਚਾ ਸੁਖ ਦੇਵੇ ਬਹੁਭਾਂਤੀ, ਹਰਿ ਕਰਤਾ ਵਡ ਵਡਿਆਈਆ। ਜੋ ਮੇਟਣਹਾਰਾ ਅੰਧੇਰੀ ਰਾਤੀ, ਕੂੜੀ ਕਿਰਿਆ ਡੇਰਾ ਢਾਹੀਆ। ਅੰਮ੍ਰਿਤ ਦੇ ਕੇ ਬੂੰਦ ਸੁਵਾਂਤੀ, ਸਾਂਤਕ ਸਤਿ ਦਏ ਕਰਾਈਆ। ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਪੁੱਛੇ ਵਾਤੀ, ਮਾਲਕ ਧੁਰਦਰਗਾਹੀਆ। ਜਿਸ ਨੂੰ ਕਹਿੰਦੇ ਕਮਲਾਪਾਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਜੋ ਬਦਲ ਦੇਵੇ ਹਯਾਤੀ, ਇਲਮ ਸਫਾਤੀ ਆਪ ਸਮਝਾਈਆ। ਜਿਸ ਦੀ ਮੰਜ਼ਲ ਇਕੋ ਘਾਟੀ, ਘਾਟੇ ਪੂਰੇ ਦਏ ਕਰਾਈਆ। ਜਨਮ ਜਨਮ ਦੀ ਕੱਟ ਕੇ ਵਾਟੀ, ਅਗਲਾ ਪੰਧ ਰਹੇ ਨਾ ਰਾਈਆ। ਪਰਮਾਤਮ ਹੋ ਕੇ ਆਤਮ ਬਣੇ ਸਾਥੀ, ਸਗਲਾ ਸੰਗ ਨਿਭਾਈਆ। ਉਹ ਕਿਰਪਾ ਕਰੇ ਪੁਰਖ ਸਮਰਾਥੀ, ਸਮਰੱਥ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਘਾਟ ਵਿਖਾਈਆ।

ਸੰਸਾਰ ਸਾਗਰ ਦਾ ਇਕੋ ਨਾਮ ਦਾ ਬੇੜਾ, ਨਈਆ ਨੌਕਾ ਜਗਤ ਜਣਾਈਆ। ਕੂੜੀ ਕਿਰਿਆ ਛੱਡਣਾ ਝੇੜਾ, ਝਗੜਾ ਜਗਤ ਨਾ ਕੋਇ ਬਣਾਈਆ । ਆਪਣਾ ਗ੍ਰਹਿ ਵੇਖਣਾ ਖੇੜਾ, ਕਾਇਆ ਮੰਦਰ ਖੋਜ ਖੁਜਾਈਆ। ਉਸ ਦਾ ਖੁਲ੍ਹਾ ਕਰਨਾ ਵਿਹੜਾ, ਮਮਤਾ ਵੰਡ ਨਾ ਕੋਇ ਵੰਡਾਈਆ। ਘਰ ਸੁਵਾਮੀ ਵੇਖਣਾ ਨੇੜਾ, ਗ੍ਰਹਿ ਬੈਠਾ ਡੇਰਾ ਲਾਈਆ। ਜਿਸ ਦਾ ਖੇਲ ਗੁਰੂ ਗੁਰ ਚੇਰਾ, ਚੇਲਾ ਗੁਰ ਆਪ ਹੋ ਜਾਈਆ । ਉਹ ਜ਼ਰੂਰ ਸੰਸਾਰ ਵਿਚ ਕਰੇ ਮਿਹਰਾ, ਕਾਇਨਾਤ ਵਿਚੋਂ ਪਾਰ ਕਰਾਈਆ। ਜਗਤ ਵਿਕਾਰ ਮੇਟੇ ਅੰਧੇਰਾ, ਸਤਿ ਸਚ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੁਖ ਸੁਖ ਸਤਿਗੁਰ ਚਰਨ ਚਰਨ ਸਮਝਾਈਆ। (੭ ਚੇਤ ਸ਼ ਸੰ ਦਸ ਟਾਟਾ ਨਗਰ)

❋

ਧਰਨੀ ਕਹੇ ਦੁਨੀਆਂਦਾਰੋ ਜਗਤ ਜੀਵਣ ਜੀਓ ਇਨਸਾਨੀ, ਤਨ ਵਜ਼ੂਦ ਮਾਟੀ ਖਾਕ ਅੰਦਰ ਰਖਾਈਆ। ਕੂੜੀ ਕਿਰਿਆ ਮਨ ਕਲਪਨਾ ਮਮਤਾ ਮੋਹ ਕੱਢੋ ਬੇਈਮਾਨੀ, ਪਿਆਰ ਮੁਹੱਬਤ ਵਿਚ ਸਤਿ ਸਤਿ ਸਰੂਪ ਸਮਾਈਆ। ਵਸਤ ਅਮੋਲਕ ਹੱਕ ਪ੍ਰੀਤੀ ਬਣੋ ਦਾਨੀ, ਜੀਵ ਜਹਾਨ ਨੌਜੁਵਾਨ ਮਰਦ ਮਰਦਾਨ ਹੋ ਕੇ ਦਿਉ ਵਰਤਾਈਆ। ਅੰਤਰ ਆਤਮ ਪਰਮਾਤਮ ਆਪਣੀ ਮੰਜ਼ਲ ਤੱਕੋ ਰੁਹਾਨੀ, ਰੂਹੇਰਵਾਂ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦਾ ਝਗੜਾ ਛੱਡੋ ਪੁਰਾਨੀ, ਪੂਰਬ ਲੇਖਾ ਰਹੇ ਨਾ ਰਾਈਆ। ਨਵੇਂ ਜੁਗ ਦੀ ਨਵੀਂ ਚੜ੍ਹੋ ਜੁਵਾਨੀ, ਜੋਵਨਵੰਤੇ ਹੋ ਕੇ ਲਉ ਅੰਗੜਾਈਆ। ਸਤਿ ਸਚ ਦੀ ਬਣਾ ਕਮਾਨ ਤੇ ਤੀਰ ਅਣਿਆਲਾ ਮਾਰੋ ਨਿਸ਼ਾਨੀ, ਨਿਸ਼ਾਨੇ ਜਗਤ ਜੁਗਤ ਬਦਲਾਈਆ। ਉਹ ਲੇਖਾ ਲਹਿਣਾ ਪੂਰਾ ਕਰ ਲਓ ਜੋ ਇਸ਼ਾਰਾ ਦਿਤਾ ਦੁਰਗਾ ਆਦਿ ਸ਼ਕਤ ਭਵਾਨੀ, ਅਸ਼ਟਭੁਜ ਸਿੰਘ ਸ਼ੇਰ ਸ਼ੇਰ ਗਈ ਸਮਝਾਈਆ। ਜਿਸ ਦੀ ਧਾਰ ਵਿਚ ਬਾਵਨ ਦੱਸੀ ਅਗੰਮੀ ਕਹਾਣੀ, ਬਲ ਬਲ ਗਿਆ ਜਣਾਈਆ। ਰਾਮ ਨੇ ਹੱਥ ਧਰ ਕੇ ਮਸਤਕ ਉਤੇ ਪੇਸ਼ਾਨੀ, ਪੇਸ਼ਤਰ ਪਰਦਾ ਦਿਤਾ ਖੁਲ੍ਹਾਈਆ। ਕਾਹਨ ਹੋ ਕੇ ਜਾਣ ਜਾਣੀ, ਘਨਈਆ ਸਈਆ ਭੇਵ ਰਿਹਾ ਖੁਲ੍ਹਾਈਆ। ਮੂਸਾ ਜਲਵਾ ਤੱਕ ਅਗੰਮ ਨੁਰਾਨੀ, ਕੋਹਤੂਰ ਸੰਗ ਰਲਾਈਆ। ਈਸਾ ਦੀਨ ਦੁਨੀ ਸਮਝ ਕੇ ਫਾਨੀ, ਗਲ ਸਲੀਬ ਲਈ ਲਟਕਾਈਆ। ਮੁਹੰਮਦ ਚਾਰ ਯਾਰੀ ਨਾਲ ਭੇਵ ਖੋਲ੍ਹ ਕੁਰਾਨੀ, ਕਾਇਆ ਕਾਅਬਾ ਇਕ ਦ੍ਰਿੜਾਈਆ। ਨਾਨਕ ਨਿਰਗੁਣ ਧਾਰ ਕਰ ਮਿਹਰਵਾਨੀ, ਸਰਗੁਣ ਸਚ ਸਚ ਸਮਝਾਈਆ। ਗੋਬਿੰਦ ਅੰਮ੍ਰਿਤ ਧਾਰ ਬਖ਼ਸ਼ ਕੇ ਠੰਡਾ ਪਾਣੀ, ਅਗਨੀ ਤੱਤ ਤੱਤ ਬੁਝਾਈਆ। ਮਾਨਵ ਜਾਤੀ ਇਕੋ ਰੰਗ ਇਕੋ ਗ੍ਰਹਿ ਲੈਣਾ ਪਹਿਚਾਨੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਲੇਖਾ ਮੁੱਕੇ ਚਾਰ ਜੁਗ ਦੀ ਅੰਡਜ਼ ਜੇਰਜ ਉਤਭੁਜ ਸੇਤਜ ਚਾਰੇ ਖਾਣੀ, ਖਾਨਾ ਇਕੋ ਇਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਖੁਲ੍ਹਾਈਆ।

ਧਰਨੀ ਕਹੇ ਜਗਿਆਸੂਓ ਮੇਰੇ ਉਤੇ ਜੀਓ ਸਚ ਦਾ ਧਰਮ, ਧਰਨੀ ਧਰਤ ਧਵਲ ਧੌਲ ਹੋ ਕੇ ਦਿਆਂ ਦ੍ਰਿੜਾਈਆ। ਤੁਸੀਂ ਨਿਰਗੁਣ ਧਾਰ ਪ੍ਰਭੂ ਦਾ ਵਰਨ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਪਿਛਲਾ ਕੂੜਾ ਬਦਲੋ ਆਪਣਾ ਕਰਮ, ਕਰਨੀ ਦਾ ਕਰਤਾ ਰੰਗ ਰੰਗਾਈਆ। ਜੇ ਤੁਹਾਡਾ ਜਨਣੀ ਦੀ ਕੁਖੋਂ ਹੋਇਆ ਜਰਮ, ਮਾਣ ਦਿਓ ਜਣੇਂਦੀ ਮਾਈਆ। ਤੁਹਾਡੀ ਦ੍ਰਿਸ਼ਟੀ ਰਹੇ ਨਾ ਚਰਮ, ਚੰਮ ਦ੍ਰਿਸ਼ਟੀ ਲਓ ਬਦਲਾਈਆ। ਪ੍ਰਭੂ ਦੇ ਪਿਆਰ ਦਾ ਰਹੇ ਕੋਈ ਨਾ ਭਰਮ, ਭਾਂਡਾ ਭਰਮ ਭਓ ਲੈਣਾ ਭੰਨਾਈਆ। ਝਗੜਾ ਰੱਖੋ ਨਾ ਵਰਨ ਬਰਨ, ਜ਼ਾਤ ਪਾਤ ਨਾ ਵੰਡ ਵੰਡਾਈਆ। ਇਕੋ ਪੁਰਖ ਅਕਾਲੇ ਰੱਖੋ ਸਰਨ, ਸਰਨਗਤ ਇਕ ਜਣਾਈਆ। ਜੋ ਨਿਝ ਨੇਤਰ ਖੋਲ੍ਹੇ ਹਰਨ ਫਰਨ, ਲੋਇਣ ਆਪਣਾ ਆਪ ਵਖਾਈਆ। ਜਗਤ ਅੰਗਿਆਰ

ਕੂੜੀ ਕਿਰਿਆ ਵਿਚ ਮੂਲ ਨਾ ਸੜਨ, ਤੱਤਵ ਤੱਤ ਨਾ ਕੋਇ ਤਪਾਈਆ। ਸਤਿ ਸਚ ਦੀ ਇਕੋ ਵਿਦਿਆ ਸਾਰੇ ਪੜ੍ਹਨ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸ਼ਰਅ ਸ਼ਰੀਅਤ ਵਿਚ ਮੂਲ ਨਾ ਲੜਨ, ਨਾਮ ਕਲਮਾ ਕਾਤਲ ਮਕਤੂਲ ਨਾ ਰੂਪ ਵਖਾਈਆ। ਮੰਜ਼ਲ ਹਕੀਕੀ ਸਚਖੰਡ ਦੁਵਾਰੇ ਸਾਚੇ ਚੜ੍ਹਨ, ਪਾਂਧੀ ਬਣੋ ਥਾਉਂ ਥਾਈਂਆ। ਹਰ ਹਿਰਦੇ ਪ੍ਰਭੂ ਦਾ ਭੈ ਹੋਵੇ ਡਰਨ, ਮਨ ਹੰਗਤਾ ਦੂਰ ਕਰਾਈਆ। ਲੇਖਾ ਵੇਖੋ ਚੋਟੀ ਜੜਨ, ਜੜ੍ਹ ਚੇਤਨ ਖੋਜ ਖੁਜਾਈਆ। ਲਹਿਣਾ ਤਕੋ ਸੀਸ ਧੜਨ, ਹੱਡ ਮਾਸ ਨਾੜੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਧਰਨੀ ਕਹੇ ਸਚਾ ਮਾਰਗ ਇਕ ਅਪਾਰ, ਅਪਰੰਪਰ ਸੁਵਾਮੀ ਦਏ ਸਮਝਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੋ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਸਚ ਮੁਹੱਬਤ ਮਾਨਵ ਮਾਨਵ ਵੇਖੋ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖ ਖ਼ੁਸ਼ੀ ਬਣਾਈਆ। ਅੰਤਰ ਆਤਮ ਆਤਮ ਬਣੋ ਮਿਤਰ ਯਾਰ, ਯਾਰੜਾ ਸੇਜ ਸਰਬ ਹੰਢਾਈਆ। ਆਪਣੀ ਮਨਸਾ ਬਣਾਓ ਬਰਖੁਰਦਾਰ, ਸੇਵਕ ਹੋ ਕੇ ਸੇਵ ਕਮਾਈਆ। ਤਨ ਵਜ਼ੂਦ ਅੰਦਰ ਰਹੇ ਨਾ ਕੋਈ ਵਿਭਚਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਸਮਝਾਈਆ।

ਧਰਨੀ ਕਹੇ ਮਾਨਵ ਜ਼ਾਤੀ ਇਕੋ ਬਣੋ ਕਬੀਲਾ, ਕਾਮਲ ਮੁਰਸ਼ਦ ਧਿਆਨ ਲਗਾਈਆ। ਸਚ ਪਿਆਰ ਬਣਾਓ ਵਸੀਲਾ, ਵਸਲੇਯਾਰ ਇਕ ਰਖਾਈਆ। ਆਪਣੀਆਂ ਆਪਣੀਆਂ ਬਦਲੋ ਦਲੀਲਾਂ, ਮਨ ਬੁੱਧੀ ਚਲੇ ਨਾ ਕੋਇ ਚਤੁਰਾਈਆ। ਪਰਮ ਪੁਰਖ ਪਰਮਾਤਮ ਇਕੋ ਧਾਰ ਸਭ ਦਾ ਹੋਏ ਵਸੀਲਾ, ਵਸਲ ਯਾਰ ਇਕ ਰਖਾਈਆ। ਆਪਣੀਆਂ ਆਪਣੀਆਂ ਬਦਲੋ ਕੂੜ ਕੁਕਰਮ ਦੀਆਂ ਲੀਕਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਮਾਨਵ ਜ਼ਾਤੀ ਇਕੋ ਧਾਰ ਬਣੋ ਮਨੁਖ, ਮਾਨਵ ਆਪਣੇ ਰੰਗ ਰੰਗਾਈਆ । ਦੁਨੀਦਾਰ ਹੋ ਕੇ ਦਿਓ ਕਿਸੇ ਨਾ ਦੁੱਖ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ । ਸਭ ਨਾਲ ਸਾਂਝੀ ਕਰੋ ਆਪਣੀ ਭੁੱਖ, ਜਗਤ ਮਾਇਆ ਨਾ ਕੋਇ ਹਲਕਾਈਆ । ਆਤਮ ਪਰਮਾਤਮ ਮਾਣੋ ਸਾਚਾ ਸੁਖ, ਜਗਤ ਦਰਦ ਨਾ ਲਾਗੇ ਰਾਈਆ। ਸੁਫਲ ਕਰਾਓ ਜਨਣੀ ਕੁੱਖ, ਧੰਨ ਹੋਏ ਜਣੇਂਦੀ ਮਾਈਆ। ਪ੍ਰਭੂ ਪਿਆਰ ਦਾ ਮਾਰਗ ਪ੍ਰੇਮੀਆਂ ਕੋਲੋਂ ਲਓ ਪੁਛ, ਮੁਹੱਬਤ ਮੁਹੱਬਤ ਵਿਚੋਂ ਪਰਗਟਾਈਆ। ਜਗਤ ਵਾਸਨਾ ਕੀਮਤ ਸਮਝੋ ਤੁਛ, ਕਲਪਨਾ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ।

ਧਰਨੀ ਕਹੇ ਜਗਿਆਸੂਓ ਆਪਣੀ ਵੇਖੋ ਜ਼ਾਤ, ਅਜ਼ਾਤੀ ਡੇਰਾ ਢਾਹੀਆ। ਆਪਣਾ ਰੂਪ ਤੱਕੋ ਪਾਰਜ਼ਾਤ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ । ਕਲਜੁਗ ਵੇਖੋ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਮਨ ਕਲਪਨਾ ਛੱਡੋ ਕਮਜ਼ਾਤ, ਕੁਲਖਣੀ ਸੰਗ ਨਾ ਕੋਇ ਰਖਾਈਆ। ਮਾਨਵ ਮਾਨਵ ਮਾਨਸ ਇਕ ਦੂਜੇ ਨਾਲ ਪਿਆਰ ਦਾ ਜੋੜੋ ਨਾਤ, ਰਿਸਤਾ ਜਗ ਨਾ ਕੋਇ ਵਡਿਆਈਆ। ਇਕੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੋ ਕਾਇਨਾਤ, ਨਵ ਸਤ ਆਪਣਾ ਧਿਆਨ ਲਗਾਈਆ। ਪ੍ਰੇਮ ਪਿਆਰ ਦੀ ਸਭ ਨਾਲ ਕਰੋ ਬਾਤ, ਬਾਤਨ ਆਪਣਾ ਰੰਗ ਵਖਾਈਆ। ਬਿਨਾਂ ਨੇਤਰਾਂ ਤੋਂ ਆਪਣੇ ਅੰਦਰ ਮਾਰੋ ਝਾਤ, ਬਿਨ ਅੱਖੀਆਂ ਅੱਖ ਉਠਾਈਆ। ਆਪਣਾ ਗ੍ਰਹਿ ਵੇਖੋ ਪਰਾਂਤ, ਹਿਸਾ ਸਾਢੇ ਤਿੰਨ ਹੱਥ ਰੰਗ ਰੰਗਾਈਆ। ਜਿਸ ਵਿਚ ਬੈਠਾ ਇਕ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜੋ ਦੇਵਣਹਾਰਾ ਅੰਮ੍ਰਿਤ ਬੂੰਦ ਸੁਵਾਂਤ, ਅਗਨੀ ਤੱਤ ਤੱਤ ਬੁਝਾਈਆ । ਜਿਸ

ਦਾ ਲੇਖਾ ਸਦਾ ਬਹੁ ਬਿਧ ਭਾਂਤ, ਭੇਵ ਅਭੇਦਾ ਆਪ ਖੁਲ੍ਹਾਈਆ। ਇਕ ਦੂਜੇ ਦੀ ਪਿਆਰ ਮੁਹੱਬਤ ਵਿਚ ਪੁੱਛੋ ਵਾਤ, ਵਾਰਸ ਹੋ ਕੇ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਅਲਾਹੀਆ।

ਦੀਨ ਦੁਨੀਆਂ ਦੀ ਨਵੀਂ ਬਣਾਓ ਬਣਤ, ਮਾਨਸ ਮਾਨਵ ਮਾਨੁਖ ਆਪਣਾ ਪ੍ਰੇਮ ਬਣਾਈਆ। ਸਭ ਦਾ ਇਕੋ ਸਾਂਝਾ ਹੋਵੇ ਕੰਤ, ਕੰਤੂਹਲ ਇਕੋ ਨਜ਼ਰੀ ਆਈਆ। ਆਪਣਾ ਅੰਤਰ ਆਤਮ ਬਣਾਓ ਸੰਤ, ਸਤਿਗੁਰ ਸਿਖਿਆ ਵਿਚ ਸਮਾਈਆ। ਗੜ੍ਹ ਤੋੜੋ ਹਉਮੇ ਹੰਗਤ, ਹੰ ਬ੍ਰਹਮ ਪਰਦਾ ਲੈਣਾ ਉਠਾਈਆ। ਸਚ ਵਿਦਿਆ ਬਣੋ ਪੰਡਤ, ਜਗਤ ਅੱਖਰਾਂ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ।

ਧਰਨੀ ਕਹੇ ਨਵੇਂ ਜੁਗ ਦੀ ਬਣਾਓ ਰੀਤੀ, ਰੀਤੀਵਾਨ ਆਪ ਅਖਵਾਈਆ। ਸਾਰੇ ਅੰਦਰੋਂ ਬਦਲੋ ਆਪਣੀ ਨੀਤੀ, ਨੀਤੀਵਾਨ ਦਏ ਵਡਿਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਕਰੋ ਪ੍ਰੀਤੀ, ਪ੍ਰੀਤਮ ਇਕੋ ਸਭ ਦਾ ਧੁਰ ਦਾ ਮਾਹੀਆ। ਪਿਛਲੀ ਕਹਾਣੀ ਪਿਛੇ ਗਈ ਬੀਤੀ, ਅਗਲਾ ਮਾਰਗ ਇਕੋ ਸੋਭਾ ਪਾਈਆ। ਝਗੜਾ ਛੱਡੋ ਹਸਤ ਕੀਟੀ, ਊਚ ਨੀਚ ਨਜ਼ਰ ਕੋਇ ਨਾ ਆਈਆ। ਤਨ ਵਜ਼ੂਦ ਚਾੜ੍ਹੋ ਰੰਗ ਮਜੀਠੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਅਗਲੀ ਖੇਲ ਕਰੋ ਅਨਡੀਠੀ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਰਸਨਾ ਬੋਲੀ ਕਰੋ ਮੀਠੀ, ਕਿਰਿਆ ਕੂੜ ਨਾ ਕੋਇ ਹਲਕਾਈਆ। ਤ੍ਰੈਗੁਣ ਤਪੋ ਨਾ ਮੂਲ ਅੰਗੀਠੀ, ਰਜੋ ਤਮੋ ਸਤੋ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਈਆ।

ਧਰਨੀ ਕਹੇ ਜਗਿਆਸੂਓ ਦੀਨ ਦੁਨੀ ਦਾ ਬਦਲੋ ਰਾਹ, ਰਹਿਬਰ ਇਕੋ ਵੇਖ ਵਖਾਈਆ। ਜੋ ਅੰਤਰ ਆਤਮ ਸਭ ਦਾ ਬਣੇ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਜਿਸ ਦੇ ਅੱਗੇ ਸਾਰੇ ਕਰਨ ਦੁਆ, ਦੋਏ ਜੋੜ ਵਾਸਤਾ ਪਾਈਆ। ਉਹ ਮਾਲਕ ਖਾਲਕ ਨੂਰ ਅਲਾਹ, ਨੂਰ ਨੁਰਾਨਾ ਅਗੰਮ ਅਥਾਹੀਆ। ਜੋ ਪੂਰਬ ਲਹਿਣੇ ਦੇਣੇ ਸਭ ਦੇ ਦਏ ਚੁਕਾ, ਲੇਖਾ ਰਹਿਣ ਕੋਇ ਨਾ ਪਾਈਆ। ਦੀਨ ਮਜ਼੍ਹਬ ਦੇ ਝਗੜੇ ਦਿਉ ਗੁਵਾ, ਗੁਵਾਹ ਸਤਿਗੁਰ ਸ਼ਬਦ ਬਣਾਈਆ। ਪ੍ਰਭੂ ਦਾ ਇਕੋ ਨਾਮ ਕਲਮਾ ਲਓ ਧਿਆ, ਧਰਮ ਦੀ ਧਾਰ ਇਕ ਰਖਾਈਆ। ਜਗਤ ਨੇਤਰਾਂ ਗੁਵਾਓ ਨਾ ਮੂਲ ਹਯਾ, ਲੋਚਨ ਨੈਣ ਨੈਣ ਬਿਗਸਾਈਆ। ਹੰਸ ਬੁੱਧੀ ਨਾ ਬਣਾਓ ਕਾਂ, ਕਾਗ ਵਾਂਗ ਨਾ ਕੋਇ ਕੁਰਲਾਈਆ। ਮਾਨਸ ਜਾਤੀ ਮੁਹੱਬਤ ਵਿਚ ਕੋਈ ਨਾ ਖਾਓ ਸੂਰ ਗਾਂ, ਪਸ਼ੂਆਂ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲਾ ਸਭ ਦੀ ਇਕੋ ਮਾਂ, ਦੂਜੀ ਦਿਸੇ ਨਾ ਕੋਇ ਜਣੇਂਦੀ ਮਾਈਆ। ਸਚਖੰਡ ਦੁਵਾਰ ਇਕੋ ਸਭ ਦਾ ਥਾਂ, ਥਨੰਤਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ।

ਨਵੇਂ ਜੁਗ ਦਾ ਰਸਤਾ ਬੜਾ ਅਜ਼ੀਬ, ਅਜ਼ਬ ਨਿਰਾਲਾ ਨਜ਼ਰੀ ਆਈਆ । ਜਿਸ ਨੂੰ ਮੰਨਣ ਗਰੀਬ ਅਮੀਰ, ਵੱਡਾ ਛੋਟਾ ਰਹਿਣ ਕੋਇ ਨਾ ਪਾਈਆ। ਜਿਸ ਵਿਚ ਦੀਨਾਂ ਮਜ਼੍ਹਬਾਂ ਮਿਲਣੀ ਤਰਤੀਬ, ਤਰੀਕਾ ਪ੍ਰਭ ਆਪਣੇ ਹੱਥ ਰਖਾਈਆ। ਜਿਸ ਵਿਚ ਆਸਾ ਮਨਸਾ ਪੂਰੀ ਹੋਏ ਉਮੀਦ, ਤ੍ਰਿਸ਼ਨਾ ਜਗਤ ਰਹੇ ਨਾ ਰਾਈਆ। ਮਾਨਸ ਮਾਨਸ ਇਕ ਦੂਜੇ ਨੂੰ ਸਿਧੇ ਰੱਖੋ ਦੀਦ, ਨੇਤਰ ਲੋਚਨ ਨੈਣ ਅੱਖ ਨਾ ਕੋਇ ਬਦਲਾਈਆ। ਦੀਨ ਮਜ਼੍ਹਬ ਦੀ ਸ਼ਰਅ ਵਿਚ ਹੋਏ ਨਾ ਕੋਇ ਸ਼ਹੀਦ, ਕਾਤਲ ਮਕਤੂਲ ਰੂਪ ਨਾ ਕੋਇ ਬਣਾਈਆ। ਗਫ਼ਲਤ

ਵਿਚੋਂ ਆਪਣੀ ਖੁਲ੍ਹੇ ਨੀਂਦ, ਸੋਈ ਆਪਣੀ ਸੁਰਤੀ ਲਉ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਡਿਆਈਆ।

ਸਚ ਦਾ ਮਾਰਗ ਵੇਖੋ ਸਸਤਾ, ਕੀਮਤ ਜਗਤ ਨਾ ਕੋਇ ਜਣਾਈਆ। ਪ੍ਰਭੂ ਪਿਆਰ ਦਾ ਲੱਭੋ ਰਸਤਾ, ਰਹਿਬਰ ਤੱਕੋ ਨੂਰ ਅਲਾਹੀਆ। ਜਿਹੜਾ ਆਦਿ ਜੁਗਾਦੀ ਹਰ ਘਟ ਅੰਦਰ ਵਸਦਾ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਜੋ ਅੰਮ੍ਰਿਤ ਭੰਡਾਰਾ ਦੇਵੇ ਅਗੰਮੇ ਰਸ ਦਾ, ਬਿਨ ਰਸਨਾ ਜਿਹਵਾ ਦਏ ਚਖਾਈਆ। ਜਿਸ ਦਾ ਖੇਲ ਅਲੱਖਣਾ ਅਲੱਖ ਦਾ, ਅਲੱਖ ਅਗੋਚਰ ਆਪਣੀ ਕਾਰ ਕਮਾਈਆ। ਉਹ ਮਾਰਗ ਨਿਰਾਲਾ ਏਕੰਕਾਰਾ ਹੋ ਕੇ ਦੱਸਦਾ, ਦਹਿ ਦਿਸ਼ਾ ਦਾ ਪੰਧ ਮੁਕਾਈਆ। ਤੀਰ ਅਣਿਆਲਾ ਦੋ ਜਹਾਨਾਂ ਆਪਣਾ ਕਸਦਾ, ਬਿਨ ਚਿਲੇ ਕਮਾਨ ਖਿਚਾਈਆ। ਜਿਸ ਦੇ ਪਿਆਰ ਵਿਚ ਜੁਗ ਚੌਕੜੀ ਫਿਰੇ ਨੱਸਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ। ਉਹ ਜੁਗ ਜੁਗ ਜਨ ਭਗਤਾਂ ਪੈਜ ਰੱਖਦਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਗਿਆਸੂਓ ਹੁਣ ਅੱਗੇ ਵੇਲਾ ਨਹੀਂ ਰਹਿਣਾ ਵੱਖ ਵੱਖ ਦਾ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।

ਧਰਨੀ ਕਹੇ ਮੇਰੇ ਉਤੇ ਵਸਣਵਾਲੀ ਸੁਣੋ ਮਨੁਖ ਜ਼ਾਤੀ, ਮਾਨੁਖਤਾ ਵਾਲਿਓ ਦਿਆਂ ਦ੍ਰਿੜਾਈਆ। ਇਕ ਸੰਦੇਸ਼ਾ ਸੁਣੋ ਬਿਨਾ ਅੱਖਰਾਂ ਵਾਲੀ ਪਾਤੀ, ਜਿਸ ਪਤਰਕਾ ਦਾ ਲੇਖ ਨਾ ਕੋਇ ਜਣਾਈਆ। ਨਾਲ ਤੱਕੋ ਕਲਜੁਗ ਅੰਧੇਰਾ ਰਾਤੀ, ਅੰਧ ਅੰਧੇਰਾ ਨਾ ਕੋਇ ਗੁਵਾਈਆ। ਤੁਸੀਂ ਸਾਰੇ ਜਨਮ ਲਿਆ ਲੋਕਮਾਤੀ, ਮਾਨਸ ਆਪਣਾ ਰੂਪ ਬਦਲਾਈਆ। ਤੁਹਾਡਾ ਦੀਨ ਮਜ਼੍ਹਬ ਵੱਖ ਵੱਖ ਭਾਂਤੀ, ਬਹੁ ਭਾਂਤੀ ਵੰਡ ਨਾ ਕੋਇ ਵੰਡਾਈਆ। ਤੁਹਾਡਾ ਆਤਮ ਇਕ ਇਕਾਂਤੀ, ਇਕ ਇਕੱਲਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਦੁਨੀਆਂ ਜਪੇ ਪ੍ਰਭੂ ਦਾ ਨਾਮ, ਨਾਮ ਨਿਧਾਨਾ ਇਕ ਅਖਵਾਈਆ। ਜਿਸ ਵਿਚ ਮੇਲਾ ਹੋਏ ਰਮਈਆ ਰਾਮ, ਕਾਹਨ ਕਾਹਨਾ ਮਿਲ ਕੇ ਵੱਜੇ ਵਧਾਈਆ । ਜਲਵਾ ਦਿਸੇ ਅਗੰਮ ਅਮਾਮ, ਨੂਰ ਨੁਰਾਨਾ ਮਿਲੇ ਨੂਰ ਅਲਾਹੀਆ। ਜਿਸ ਵਿਚ ਉਪਜੇ ਸਤਿਨਾਮ, ਸਤਿ ਸਤਿ ਵਿਚ ਸਮਾਈਆ। ਜਿਸ ਦੀ ਧਾਰ ਫਤਹਿ ਡੰਕ ਦੋ ਜਹਾਨ, ਜਗਤ ਹਿਸੇ ਵੰਡ ਨਾ ਕੋਇ ਵੰਡਾਈਆ। ਉਸ ਮਾਰਗ ਨੂੰ ਲਓ ਪਹਿਚਾਣ, ਜਿਸ ਮਾਰਗ ਨੂੰ ਸਕੇ ਨਾ ਕੋਇ ਬਦਲਾਈਆ। ਉਸ ਦੇ ਉਤੇ ਚਲੋ ਨਾਲ ਅਰਾਮ, ਜਗਤ ਔਕੜ ਵੇਖਣ ਕੋਇ ਨਾ ਪਾਈਆ। ਫੇਰ ਨਿਗਾਹ ਮਾਰੋ ਆਪਣੇ ਕਾਇਆ ਅੰਦਰ ਮਕਾਨ, ਖੇੜਾ ਸਾਢੇ ਤਿੰਨ ਹੱਥ ਫੋਲ ਫੁਲਾਈਆ। ਜਿਸ ਵਿਚ ਨਿਰਗੁਣ ਧਾਰ ਕਰੇ ਬਿਸਰਾਮ, ਜੋਤੀ ਜਾਤਾ ਆਸਣ ਲਾਈਆ। ਓਸੇ ਦਾ ਮਾਰਗ ਇਕ ਅਸਾਨ, ਜੋ ਮੁਸ਼ਕਲ ਸਾਰੀ ਹੱਲ ਕਰਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਦੇਣ ਬਿਆਨ, ਕਲਮੇ ਕਾਇਨਾਤ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਬੋਲੋ ਬਿਨਾ ਜ਼ਬਾਨ, ਰਸਨਾ ਰਸ ਨਾ ਕੋਇ ਚਖਾਈਆ। ਝਗੜਾ ਹੋਵੇ ਨਾ ਕਿਸੇ ਕਲਾਮ, ਕਾਇਨਾਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੋ ਕਰਨੇਹਾਰਾ ਇੰਤਜ਼ਾਮ, ਬੰਦੋਬਸਤ ਉਤੇ ਅਸਤ ਜੁਗ ਚੌਕੜੀ ਆਪਣੇ ਹੱਥ ਰਖਾਈਆ। (੨੧ ਕੱਤਕ ਸ਼ਹਿਨਸ਼ਾਹੀ ਸੰਮਤ ੧੧ ਬਗੀਚਾ ਸਿੰਘ)