ਸਤਿਗੁਰ ਮੂਰਤ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਸਤਿਗੁਰ ਕਿਰਪਾ ਸਾਚੀ ਮੂਰਤ, ਰੂਪ ਰੰਗ ਰੇਖ ਬਾਹਰ ਨਜ਼ਰ ਕਿਸੇ ਨਾ ਆਈਆ। ਗੁਰ ਕਾ ਨਾਦ ਅਗੰਮੀ ਤੂਰਤ, ਤੁਰੀਆ ਤੋਂ ਬਾਹਰ ਸਮਝਾਈਆ। ਜੋਤੀ ਜਾਤਾ ਪੁਰਖ ਬਿਧਾਤਾ ਜਿਸ ਨੂੰ ਬਖ਼ਸ਼ੇ ਆਪਣਾ ਨੂਰਤ, ਨੂਰ ਨੁਰਾਨਾ ਨਜ਼ਰੀ ਆਈਆ। ਝਗੜਾ ਮੇਟੇ ਮੂਰਖ ਮੂੜਤ, ਹਉਮੇ ਹੰਗਤਾ ਦਏ ਗੁਵਾਈਆ। ਸਤਿਗੁਰ ਨੂੰ ਸਦਾ ਗੁਰਸਿਖਾਂ ਦੀ ਜ਼ਰੂਰਤ, ਭਗਵਾਨ ਭਗਤ ਲਏ ਪ੍ਰਗਟਾਈਆ । ਜਿਨ੍ਹਾਂ ਦੇ ਕਾਇਆ ਮੰਦਰ ਆਪਣੇ ਪ੍ਰੇਮ ਦੀ ਕਰੇ ਮਹੂਰਤ, ਮੁਰਦਿਆਂ ਆਪਣਾ ਰੰਗ ਰੰਗਾਈਆ। ਪੰਧ ਮੁਕਾ ਕੇ ਨੇੜੇ ਦੂਰਾ, ਘਰ ਸੁਵਾਮੀ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਗੁਰ ਮੂਰਤ ਅਨਭਵ ਦ੍ਰਿਸ਼ਟੀ ਵਿਚ ਸਮਝਾਈਆ।
ਸਤਿਗੁਰ ਮੂਰਤ ਅਗੰਮ ਅਥਾਹ, ਕਥਨੀ ਕਥ ਸਕੇ ਨਾ ਰਾਈਆ। ਜੋ ਮਾਲਕ ਖ਼ਾਲਕ ਦਾਤਾ ਬੇਪ੍ਰਵਾਹ, ਬੇਐਬ ਪ੍ਰਵਰਦਿਗਾਰ ਇਕ ਅਖਵਾਈਆ। ਜਿਸ ਦੀ ਸਿਫਤਾਂ ਵਾਲੀ ਸਾਰੇ ਕਰਨ ਸਲਾਹ, ਮਹਿੰਮਾ ਵਿਚ ਵਡਿਆਈਆ। ਰਾਗਾਂ ਨਾਦਾਂ ਵਿਚ ਰਹੇ ਗਾ, ਧੁਨਾਂ ਵਿਚ ਸ਼ਬਦ ਸ਼ਨਵਾਈਆ। ਉਹ ਆਤਮ ਦਾ ਮਲਾਹ, ਬੇਪ੍ਰਵਾਹ ਵਡ ਖ਼ੁਦਾਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਅਲਾਹ, ਆਲਮੀਨ ਇਕ ਅਖਵਾਈਆ। ਸੋ ਬ੍ਰਹਮ ਵਿਦਿਆ ਬ੍ਰਹਮ ਵੇਤਾ ਬ੍ਰਹਮ ਗਿਆਨ ਬਿਨਾਂ ਅੱਖਰਾਂ ਤੋਂ ਦਏ ਸਮਝਾ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਘਰ ਦੀਆ ਬਾਤੀ ਕਮਲਾਪਾਤੀ ਕਰ ਰੁਸ਼ਨਾ, ਅੰਧ ਅੰਧੇਰਾ ਦਏ ਮਿਟਾਈਆ। ਬੁੱਧੀ ਤੋਂ ਪਰੇ ਪਰਦਾ ਦਏ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਦਇਆ ਕਮਾਈਆ।
ਸਤਿਗੁਰ ਮੂਰਤ ਅਗੰਮੀ ਧਾਰ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜਿਸ ਜਨ ਉਪਰ ਕਿਰਪਾ ਕਰੇ ਆਪ ਨਿਰੰਕਾਰ, ਨਿਰਾਕਾਰ ਆਪਣਾ ਭੇਵ ਖੁਲ੍ਹਾਈਆ। ਅੰਤਰ ਆਤਮ ਪਰਮਾਤਮ ਹੋ ਕੇ ਕਰੇ ਪਿਆਰ, ਪ੍ਰੇਮੀ ਪ੍ਰੀਤਮ ਆਪਣੀ ਵੰਡ ਵੰਡਾਈਆ। ਬਿਨਾ ਬੁੱਧੀ ਤੋਂ ਸੁਰਤ ਵਿਚ ਸੁਰਤੀ ਦਾ ਦਏ ਗਿਆਨ, ਅਨਦ੍ਰਿਸ਼ਟ ਹੋ ਕੇ ਆਪਣਾ ਪਰਦਾ ਲਾਹੀਆ। ਸੰਦੇਸਾ ਸੁਣਾਵੇ ਬਿਨਾਂ ਕਾਨ, ਸਰੋਤਿਆਂ ਦੀ ਲੋੜ ਰਹੇ ਨਾ ਰਾਈਆ। ਕਾਇਆ ਕਾਅਬਾ ਧੁਰ ਦਾ ਮੰਦਰ ਕਰ ਪ੍ਰਵਾਨ, ਪਰਮ ਪੁਰਖ ਆਪਣਾ ਪਰਦਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਨਿਝ ਘਰ ਵਾਸੀ ਕਰਾਏ ਹੱਕ ਪਹਿਚਾਨ, ਬੇਪਹਿਚਾਨ ਪਰਦਾ ਦਏ ਚੁਕਾਈਆ। ਇਹੋ ਸਤਿਗੁਰ ਸ਼ਬਦ ਸ਼ਬਦ ਸਤਿਗੁਰੂ ਦਾ ਗਿਆਨ, ਜਿਸ ਗਿਆਨ ਨੂੰ ਸਾਰੇ ਸ਼ਾਸਤਰ ਗ੍ਰੰਥ ਰਹੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।
ਸਤਿਗੁਰ ਮੂਰਤ ਜੋ ਧਿਆਨ ਧਰੇ ਅੰਦਰ ਧਰਨਾ, ਧਰਨ ਧਰਤ ਧਵਲ ਧੌਲ ਮਿਲੇ ਵਡਿਆਈਆ । ਪੁਰਖ ਅਕਾਲ ਦੀ ਮਿਲੇ ਸਰਨਾ, ਸਰਨਗਤ ਅਵਰ ਨਾ ਕੋਇ ਜਣਾਈਆ। ਮੰਜ਼ਲ ਹੱਕ ਹਕੀਕੀ ਚੜ੍ਹਨਾ, ਜਿਥੇ ਮਿਲੇ ਮਹਿਬੂਬ ਧੁਰ ਦਾ ਮਾਹੀਆ। ਨਾ ਉਥੇ ਜੰਮਣਾ ਨਾ ਉਥੇ ਮਰਨਾ, ਮਰ ਜੀਵਤ ਖੇਲ ਨਾ ਕੋਇ ਖਿਲਾਈਆ। ਨਾ ਕੋਈ ਭੰਨਣਾ ਨਾ ਕੋਈ ਘੜਨਾ, ਘੜਨ ਭੰਨਣਹਾਰ ਦੇਵੇ ਮਾਣ ਵਡਿਆਈਆ। ਜਿਸ ਨੇ ਸਤਿਗੁਰ ਸ਼ਬਦ ਦਾ ਬਿਨਾ ਅੱਖਰਾਂ ਤੋਂ ਅੱਖਰ ਪੜ੍ਹਨਾ, ਜਗਤ ਵਿਦਿਆ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।
ਸਤਿਗੁਰ ਮੂਰਤ ਜਗਤ ਨਹੀਂ ਧਾਰਾ, ਵੇਖ ਵੇਖ ਨਾ ਕੋਇ ਸਮਝਾਈਆ । ਜਿਸ ਦਾ ਖੇਲ ਅਗੰਮ ਅਗੋਚਰ ਅਗੰਮ ਅਪਾਰਾ, ਪਾਰਬ੍ਰਹਮ ਆਪਣਾ ਭੇਵ ਚੁਕਾਈਆ। ਜਿਸ ਨੂੰ ਨਾਨਕ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗਾਇਆ ਤੂੰ ਹੀ ਮੇਰਾ ਸਾਹਿਬ ਦਾਤਾਰਾ, ਜਿਸ ਦੀ ਸਤਾਰ ਜਗਤ ਵਿਚ ਹਿਲਾਈਆ। ਓਹ ਭੇਵ ਅਭੇਦਾ ਖੋਲ੍ਹੇ ਖੋਲ੍ਹਣਹਾਰਾ, ਅਨਭਵ ਦ੍ਰਿਸ਼ਟੀ ਤੋਂ ਬਾਹਰ ਦਏ ਸਮਝਾਈਆ। ਸਤਿਗੁਰ ਸੂਰਤ ਸਤਿਗੁਰ ਦੀ ਧਾਰ ਸਤਿਗੁਰ ਦਾ ਪਿਆਰ ਸਤਿਗੁਰ ਸਤਿ ਹੋਏ ਉਜਿਆਰਾ, ਨੂਰ ਨੁਰਾਨਾ ਡਗਮਗਾਈਆ। ਜਗਤ ਵਿਦਿਆ ਜਗਤ ਵਾਸ਼ਨਾ ਜਗਤ ਵਿਆਖਿਆ ਪੜ੍ਹ ਪੜ੍ਹ ਥੱਕਾ ਸੰਸਾਰਾ, ਸੰਸਾਰ ਨੂੰ ਸੰਸਾਰੀ ਭੰਡਾਰੀ ਸਿੰਘਾਰੀ ਤਿੰਨੇ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ੲਕ ਅਖਵਾਈਆ।
ਸਤਿਗੁਰ ਮੂਰਤ ਜੋ ਜਨ ਧਰਦਾ, ਮਨ ਤੋਂ ਪਰੇ ਧਿਆਨ ਲਗਾਈਆ। ਉਹ ਸ਼ਬਦ ਸਤਿਗੁਰ ਸਤਿਗੁਰ ਸ਼ਬਦ ਆਪਣੇ ਆਪ ਨੂੰ ਵਰਦਾ, ਮਾਲਕ ਇਕੋ ਨਜ਼ਰੀ ਆਈਆ। ਦੀਨ ਦੁਨੀ ਵਿਚ ਨਾ ਡਰਦਾ, ਭੈ ਭਾਉ ਦਾ ਲੇਖਾ ਜਾਏ ਮੁਕਾਈਆ। ਸਚਖੰਡ ਦੁਵਾਰੇ ਘਰ ਸਾਚੇ ਸਚ ਸਚ ਹੋ ਵੜਦਾ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਉਥੇ ਨਾ ਕੋਈ ਸ਼ਾਸਤਰ ਨਾ ਕੋਈ ਵਿਦਿਆ ਨਾ ਕੋਈ ਗਿਆਨ ਨਾ ਕੋਈ ਧਿਆਨ ਨਾ ਕੋਈ ਅੱਖਰ ਨਾ ਕੋਈ ਰਸਨਾ ਨਾ ਕੋਈ ਜੇਹਵਾ ਨਾ ਕੋਈ ਬੱਤੀ ਦੰਦ ਸਲਾਹ ਸਿਫਤ ਕਰਦਾ, ਲਿਖਣ ਪੜ੍ਹਨ ਦਾ ਖਹਿੜਾ ਜਾਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਮੂਰਤ ਧਰਿਆ ਧਿਆਨ ਇਕ, ਜਿਸ ਏਕੰਕਾਰ ਦਿਤੀ ਵਡਿਆਈਆ। ਉਹ ਬਿਨਾ ਸੁਰਤੀ ਬਿਨਾ ਸ਼ਬਦ ਦੀ ਧਾਰ ਧਾਰ ਵਿਚ ਗਿਆ ਟਿਕ, ਮਨ ਮਨਸਾ ਨਾ ਕੋਇ ਹਲਕਾਈਆ। ਓਹ ਉਸ ਦਾ ਬਣਿਆ ਪਿਆਰਾ ਤੇ ਉਸ ਦਾ ਬਣਿਆ ਸਿੱਖ, ਜਿਸ ਨੂੰ ਗੋਬਿੰਦ ਕਹੇ ਮੇਰਾ ਧੁਰ ਦਾ ਮਾਹੀਆ। ਓਹਦਾ
ਇਕੋ ਪਰਮਾਤਮ ਤੇ ਇਕੋ ਪਿਤ, ਪਤਿਪਰਮੇਸ਼ਵਰ ਵਿਚ ਸਮਾਈਆ। ਵਾਸ਼ਨਾ ਵਿਸ਼ਿਆਂ ਵਾਲੀ ਲਏ ਜਿੱਤ, ਹਾਰ ਦਾ ਲੇਖਾ ਰਹੇ ਨਾ ਰਾਈਆ। ਜਿਸ ਸਤਿਗੁਰ ਦੇ ਧਿਆਨ ਨੂੰ ਲਾਉਂਦੇ ਗਏ ਕਿਤ, ਕੋਟਨ ਕੋਟ ਅੱਖੀ ਮੀਟ ਮੂਧੇ ਹੋ ਕੇ ਵੇਖ ਵਖਾਈਆ। ਉਸ ਪ੍ਰਭੂ ਦਾ ਉਸ ਸਾਹਿਬ ਦਾ ਪਰਵਰਦਿਗਾਰ ਸਾਂਝੇ ਯਾਰ ਬੇਐਬ ਨੂਰ ਅਲਾਹ ਬੇਪ੍ਰਵਾਹ ਪਾਰਬ੍ਰਹਮ ਪਤਿਪਰਮੇਸ਼ਵਰ ਦਾ ਰੂਪ ਜਗਤ ਅਨਡਿਠ, ਜਗ ਨੇਤਰ ਲੋਚਨ ਨੈਣ ਅੱਖੀਆਂ ਦੋ ਵਾਲੇ ਵੇਖਣ ਕਦੇ ਨਾ ਪਾਈਆ । ਜਿੰਨਾਂ ਨੂੰ ਕਿਰਪਾ ਕਰੇ ਮੇਰਾ ਦੀਨ ਦਿਆਲਾ ਪੁਰਖ ਅਕਾਲਾ ਅੰਤਰ ਆਤਮ ਸਚ ਪ੍ਰੀਤੀ ਵਿਚ ਬਖ਼ਸ਼ ਕੇ ਹਿੱਤ, ਹਿਤਕਾਰੀ ਹੋ ਕੇ ਆਪਣਾ ਰੰਗ ਰੰਗਾਈਆ। ਉਹ ਸਚ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਕਾਇਆ ਮੰਦਰ ਅੰਦਰ ਵਸੇ ਹੋ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦਏ ਕਰਾਈਆ। ਸਤਿਗੁਰ ਮੂਰਤ ਸਦਾ ਸੁਹੰਜਣੀ ਰੁੱਤ, ਜਿਸ ਰੁਤੜੀ ਆਪਣੇ ਨਾਲ ਮਹਿਕਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਧਿਆਨ ਧਰਿਆ ਨਾ ਜਾਏ ਵਿਚ ਕਾਇਆ ਬੁੱਤ, ਕਾਅਬੇ ਸਾਰੇ ਰੋਵਣ ਮਾਰਨ ਧਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਪੁਰਖ ਅਕਾਲਾ ਦੀਨ ਦਿਆਲਾ ਦਇਆਨਿਧ ਠਾਕਰ ਇਕੋ ਇਕ ਅਖਵਾਈਆ।
ਸਤਿਗੁਰ ਮੂਰਤ ਸਤਿਗੁਰ ਸੂਰਤ ਬੜੀ ਮੁਸ਼ਕਲ ਲੱਭਦੀ, ਲੱਭ ਲੱਭ ਥੱਕੀ ਜਗਤ ਲੋਕਾਈਆ। ਓਹ ਖੇਲ ਅਗੰਮੇ ਰੱਬ ਦੀ, ਜੋ ਨੂਰ ਨੁਰਾਨਾ ਧੁਰਦਰਗਾਹੀਆ। ਓਹਦੀ ਕੋਈ ਕਾਇਆ ਨਹੀਂ ਵੱਡੇ ਛੋਟੇ ਕੱਦ ਦੀ, ਕੁਦਰਤ ਦਾ ਮਾਲਕ ਇਕ ਅਖਵਾਈਆ। ਓਹ ਵੱਢਿਆਂ ਟੁੱਕਿਆਂ ਨਹੀਂ ਬਧਦੀ, ਕਤਲਗਾਹ ਵਿਚ ਕਤਲ ਨਾ ਕੋਇ ਕਰਾਈਆ। ਓਹ ਬੁੱਧੀ ਨਹੀਂ ਕਿਸੇ ਸ਼ਰਮ ਹਯਾ ਲਜ ਦੀ, ਲੱਜਿਆ ਵਿਚ ਕਦੇ ਨਾ ਆਈਆ। ਓਹ ਜੁਗ ਚੌਕੜੀ ਲਖ ਚੁਰਾਸੀ ਅੰਦਰ ਫਬਦੀ, ਘਰ ਘਰ ਅੰਦਰ ਡੇਰਾ ਲਾਈਆ। ਓਹ ਭਰੀ ਨਾਮ ਖੁਮਾਰੀ ਮਧ ਦੀ, ਮਧੁਰ ਧੁਨ ਦਏ ਸੁਣਾਈਆ। ਓਹ ਸੂਰਤ ਬਿਨ ਉਸ ਦੀ ਕਿਰਪਾ ਤੋਂ ਕਿਸੇ ਦੇ ਅੰਦਰ ਜੋਤ ਹੋ ਨਾ ਜਗਦੀ, ਜਾਗਰਤ ਜੋਤ ਨਾ ਕੋਇ ਦਰਸਾਈਆ। ਇਹ ਸ੍ਰਿਸ਼ਟੀ ਦ੍ਰਿਸ਼ਟੀ ਕਲਜੁਗ ਅੰਤਮ ਸਦੀ ਚੌਧਵੀਂ ਸਾਰੇ ਵੇਖੇ ਸਾਡੀ ਅੰਦਰੋਂ ਭਰੀ ਅੱਗ ਦੀ, ਤ੍ਰਿਸ਼ਨਾ ਅਗਨ ਨਾ ਕੋਇ ਬੁਝਾਈਆ। ਮਨ ਕਲਪਣਾ ਜਗਤ ਤ੍ਰਿਸ਼ਨਾ ਨੌਂ ਖੰਡ ਪ੍ਰਿਥਮੀ ਸਤ ਦੀਪ ਭੱਜਦੀ, ਭਜਨ ਬੰਦਗੀ ਵਿਚ ਮਨ ਨਾ ਕੋਇ ਟਿਕਾਈਆ। ਕਿਸੇ ਨੂੰ ਮੰਜ਼ਲ ਮਿਲੀ ਨਹੀਂ ਉਪਰ ਸ਼ਾਹ ਰਗ ਦੀ, ਨੌਂ ਦੁਵਾਰਿਆਂ ਥੱਲੇ ਸਾਧ ਸੰਤ ਰੋਵਨ ਮਾਰਨ ਧਾਹੀਆ। ਇਹ ਖੇਲ ਸੂਰੇ ਸਰਬੱਗ ਦੀ, ਜੋ ਸ਼ਹਿਨਸ਼ਾਹ ਇਕ ਅਖਵਾਈਆ। ਓਹ ਸੂਰਤ ਓਸੇ ਦੀ ਜਿਸ ਦੇ ਨਾਲ ਗੁਰਮੁੱਖਾਂ ਦੀ ਆਤਮ ਪਿਆਰ ਵਿਚ ਫਬਦੀ, ਪ੍ਰੇਮ ਵਿਚ ਬਹਿ ਕੇ ਇਕੇ ਘਰ ਵਿਚ ਸੋਭਾ ਪਾਈਆ। ਓਹ ਤੂਰਤ ਸੁਣ ਉਸ ਦੇ ਸ਼ਬਦ ਅਨਾਦੀ ਨਦ ਦੀ, ਜੋ ਅਨਹਦ ਨਾਦ ਸੁਣਾਈਆ। ਜਿਹੜੀ ਦੋ ਜਹਾਨਾਂ ਦੀ ਮੰਜ਼ਲ ਛੱਡੇ ਹੱਦ ਦੀ, ਹਦੂਦ ਤੋਂ ਬਾਹਰ ਡੇਰਾ ਲਾਈਆ। ਉਥੇ ਪਵਣ ਜਗਤ ਸੁਗੰਦੀ ਨਹੀਂ ਕੋਈ ਵਗਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ।
ਸਤਿਗੁਰ ਮੂਰਤ ਸਭ ਤੋਂ ਚੰਗੀ, ਚੰਗੀ ਜਗਤ ਸਿਫਤਾਂ ਵਿਚ ਗਾਈਆ । ਕਿਸੇ ਨੇ ਬਾਹਰ ਵਖਾਈ ਨਹੀਂ ਕਰ ਕੇ ਨੰਗੀ, ਬਿਨਾ ਸਤਿਗੁਰੂ ਤੋਂ ਸਤਿਗੁਰ ਦਾ ਭੇਵ ਕੋਇ ਨਾ ਪਾਈਆ। ਇਹ ਲੇਖਾ ਇਹ ਦਾਤ ਬਿਨਾ ਭਗਤੀ ਤੋਂ ਕਿਸੇ ਦੁਵਾਰਿਉਂ ਮਿਲਦੀ ਕਦੇ ਨਹੀਂ ਮੰਗੀ, ਦੇਣ ਵਾਲਾ ਨਜ਼ਰ ਕੋਇ ਨਾ ਆਈਆ। ਸਾਰੇ ਤੱਕੋ ਕਾਇਆ ਮੰਦਰ ਅੰਦਰ ਤੁਹਾਡੇ ਪਿੱਛੇ ਬਹਾਦਰ ਜੰਗੀ, ਜੋ ਦਿਵਸ ਰੈਣ ਕਰਨ ਲੜਾਈਆ। ਤੁਹਾਨੂੰ ਜਗਤ ਕਾਮਨਾ ਜਗਤ ਵਾਸਨਾ ਸਭ ਨੂੰ ਦਿਤੀ ਤੰਗੀ, ਤੰਗਦਸਤ ਹੋਏ ਲੋਕਾਈਆ। ਜਿਨ੍ਹਾਂ ਦੀ ਤਨ ਵਜੂਦ ਮਾਟੀ ਖ਼ਾਕ ਮੇਰੇ ਸਤਿਗੁਰ ਨਾਨਕ ਗੋਬਿੰਦ ਆਪਣੇ ਪ੍ਰੇਮ ਪਿਆਰ ਨਾਲ ਰੰਗੀ, ਰੰਗਤ ਧੁਰ ਦੀ ਦਿਤੀ ਚੜ੍ਹਾਈਆ। ਓਥੇ ਕਰੇਗਾ ਕੀ ਫਰੰਗੀ, ਗੁਰਮੁਖ ਬੈਠੇ ਡੇਰਾ ਲਾਈਆ। ਜਿਨ੍ਹਾਂ ਦਾ ਤੇਜ਼ ਵਧਣਾ
ਵਿਚ ਵਰਭੰਡੀ, ਬ੍ਰਹਿਮੰਡ ਵੇਖਣ ਧਿਆਨ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਤੱਕਣ ਗੁਰੂ ਗੋਬਿੰਦ ਦੀ ਸੰਧੀ, ਜੋ ਮਾਛੂਵਾੜੇ ਪੁਰਖ ਅਕਾਲ ਨਾਲ ਕਰਾਈਆ। ਬੇਸ਼ਕ ਸਾਰੀ ਸ੍ਰਿਸ਼ਟੀ ਦੀ ਆਤਮਾ ਹੋ ਜਾਏ ਰੰਡੀ, ਮੇਰਾ ਸਿਖ ਸੁਹਾਗੀ ਪ੍ਰਭੂ ਤੇਰਾ ਇਕੋ ਕੰਤ ਦਾ ਕੰਤ ਸਭ ਨੂੰ ਨਜ਼ਰੀ ਆਈਆ। ਕਰਦ ਜਿੰਨਾਂ ਚਿਰ ਗੋਬਿੰਦ ਦੇ ਸ਼ਬਦ ਦੀ ਸਰੀਰ ਅੰਦਰ ਖੜਗ ਕਟਾਰ ਫਿਰੇ ਨਾ ਚੰਡੀ, ਚੰਡਾਲਾਂ ਅੰਦਰੋਂ ਨਾ ਬਾਹਰ ਕਢਾਈਆ। ਓਨ੍ਹਾਂ ਚਿਰ ਸਤਿਗੁਰ ਮੂਰਤ ਧਿਆਨ ਵਿਚ ਕਦੇ ਨਾ ਆਵੇ ਬਹੁਰੰਗੀ, ਸੋ ਬਹੁ ਬਿਧ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਮੂਰਤ ਅਗੰਮ ਅਗੰਮੜੀ, ਅਗੰਮ ਭੇਵ ਖੁਲ੍ਹਾਈਆ । ਜਿਸ ਦੀ ਹੱਡ ਮਾਸ ਨਾੜੀ ਨਾ ਕੋਇ ਚਮੜੀ, ਚੰਮ ਦ੍ਰਿਸ਼ਟੀ ਵਿਚ ਨਾ ਕਦੇ ਸਮਾਈਆ । ਨਾ ਕੋਈ ਮਾਤਾ ਪਿਤਾ ਅੰਮੀ ਅੰਮੜੀ, ਜਗਤ ਨਾਤਾ ਨਾ ਕੋਇ ਰਖਾਈਆ। ਨਾ ਕੋਈ ਕੀਮਤ ਰਖਾਏ ਪੈਸਾ ਧੇਲਾ ਦਮੜੀ, ਟਕਿਆਂ ਵਿਚ ਨਾ ਹੱਟ ਵਿਕਾਈਆ। ਓਹ ਆਦਿ ਪੁਰਖ ਦੀ ਧਾਰ ਕਦੇ ਨਾ ਜਨਮ ਦੀ, ਜਨਮ ਜਨਮ ਸਭ ਦੇ ਸੁਫਲ ਕਰਾਈਆ। ਜਿਨ੍ਹਾਂ ਉਤੇ ਕਿਰਪਾ ਕੀਤੀ ਸਤਿਗੁਰ ਭੇਵ ਖੁਲ੍ਹਾਏ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣਾ ਰੰਗ ਰੰਗਾਈਆ। ਉਨ੍ਹਾਂ ਵਾਸਨਾ ਰਹੇ ਨਾ ਮਨ ਦੀ, ਮਨੂਆ ਉਠ ਨਾ ਦਹਿ ਦਿਸ਼ ਧਾਹੀਆ। ਉਨ੍ਹਾਂ ਦੇ ਅੰਦਰ ਸੂਰਤ ਆਵੇ ਮੇਰੇ ਉਸ ਸਾਹਿਬ ਸਤਿਗੁਰ ਗੋਬਿੰਦ ਸੂਰੇ ਚੰਨ ਦੀ, ਜਿਸ ਚੰਦ ਸਿਤਾਰ ਦਾ ਨਿਸ਼ਾਨ ਸਦੀ ਚੌੰਧਵੀਂ ਅੰਤ ਦੇਣਾ ਮਿਟਾਈਆ। ਓਹਦੀ ਸੂਰਤ ਹੋਣੀ ਅੰਤਮ ਸ੍ਰੀ ਭਗਵਨ ਦੀ, ਜੋ ਸੰਬਲ ਬਹਿ ਕੇ ਆਪਣਾ ਖੇਲ ਖਲਾਈਆ । ਉਸ ਦੀ ਵਡਿਆਈ ਜਨ ਭਗਤੋ ਗੁਰਮੁਖੋ ਹੋਣੀ ਧੰਨ ਧੰਨ ਦੀ, ਧੰਨ ਧੰਨ ਧੰਨ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਆਦਿ ਪੁਰਖ ਅਪਰੰਪਰ ਸੁਵਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਏਕੰਕਾਰ ਇਕ ਇਕੱਲਾ ਵਸਣਹਾਰਾ ਸਚਖੰਡ ਸਚ ਮਹੱਲਾ, ਦਰਗਹਿ ਸਾਚੀ ਮੁਕਾਮੇ ਹੱਕ ਜੋ ਵੇਖਣਹਾਰਾ ਲੋਕ ਪ੍ਰਲੋਕ ਦੀਨ ਦੁਨੀ ਹਰਿਜਨ ਹਰਿਭਗਤ ਗੁਰਸਿਖ ਆਪ ਆਪ ਆਪ ਆਪਣੀ ਦਇਆ ਕਮਾਈਆ। (੨੩ ੧੮੦ )
❋
ਧਰਨੀ ਕਹੇ ਜਨ ਭਗਤ ਮੇਰੇ ਉਤੇ ਖੁਸ਼ੀ ਮਨਾਉਣਗੇ। ਘਰ ਉਜੜੇ ਫੇਰ ਵਸਾਉਣਗੇ। ਮਹਾਰਾਜ ਸ਼ੇਰ ਸਿੰਘ ਦਾ ਫੋਟੂ ਆਪਣੇ ਅੰਦਰ ਇਕ ਇਕ ਰਖਾਉਣਗੇ। ਪੂਰਬ ਜਨਮ ਦੀ ਸਿਕ, ਸਿਕ ਆਪਣੇ ਵਿਚ ਟਿਕਾਉਣਗੇ। ਇਸ਼ਟ ਦੇਵ ਮੰਨ ਕੇ ਇਕ, ਇਕੋ ਓਟ ਰਖਾਉਣਗੇ। ਦਰਸ਼ਨ ਕਰ ਕੇ ਨਿਤ, ਨੇਤਰ ਲੋਚਨ ਨੈਣ ਖੁਸ਼ੀ ਬਿਘਸਾਉਣਗੇ। ਕਿਰਪਾ ਕਰੇ ਪਰਮੇਸ਼ਵਰ ਪਿਤ, ਪਤਿਪਰਮੇਸ਼ਵਰ ਜਨ ਇਕ ਧਿਆਨ ਰਖਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇ ਹੁਕਮ ਵਿਚ ਹੁਕਮ ਮਨਾਉਣਗੇ। (੨੩--੬੭੮)
❋
ਹਰਿ ਮੂਰਤ ਅਕਾਲ, ਅਕਾਲ ਪੁਰਖ ਅਕਾਲਾ। ਸਤਿਗੁਰ ਪੁਰਖ ਦਿਆਲ, ਦੀਨਾਂ ਬੰਧਪ ਦੀਨ ਦਿਆਲਾ। ਪੰਜ ਤੱਤ ਨਾ ਦਿਸੇ ਖਾਲ, ਜੋਤੀ ਨੂਰ ਇਕ ਉਜਾਲਾ। ਨਾ ਕੋਈ ਮੰਦਰ ਨਾ ਧਰਮਸਾਲ, ਨਾ ਕੋਈ ਦਿਸੇ ਸ਼ਿਵਦਵਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਏ ਗੁਰ ਗੋਪਾਲਾ।
ਮੂਰਤ ਅਕਾਲ ਆਦਿ ਨਿਰੰਜਣ, ਅਲੱਖ ਅਗੰਮ ਅਪਾਰਾ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਲਏ ਅਵਤਾਰਾ। ਆਪ ਆਪਣਾ ਕਰਿਆ ਮਜਨ, ਆਪ ਆਪਣਾ ਮੀਤ ਮੁਰਾਰਾ। ਆਪ ਆਪਣਾ ਚਲਾਏ ਜਹਾਜ਼ਨ, ਆਪੇ ਆਪ ਹੋਏ ਅਸਵਾਰਾ। ਆਪ ਆਪਣਾ ਰਚਿਆ ਕਾਜਨ, ਆਪ ਆਪਣਾ ਕਾਜ ਸਵਾਰਾ। ਆਪ ਆਪਣਾ ਬਣਿਆ ਰਾਜਨ, ਆਪ ਸੁਹਾਏ ਬੰਕ ਦਵਾਰਾ। ਆਪ ਆਪਣੇ ਚੜ੍ਹਿਆ ਤਾਜਨ, ਆਪ ਆਪਣਾ ਕਰੇ ਸ਼ੰਗਾਰਾ। ਆਪ ਆਪਣੀ ਮਾਰੇ ਵਾਜਨ, ਆਪ ਆਪਣਾ ਸ਼ਬਦ ਕਰੇ ਜੈਕਾਰਾ। ਆਪ ਆਪਣੀ ਰੱਖੇ ਲਾਜਨ, ਆਪ ਆਪਣਾ ਹੋਏ ਪਹਿਰੇਦਾਰਾ। ਆਪੇ ਆਪ ਗ਼ਰੀਬ ਨਿਵਾਜਨ, ਆਪਣਾ ਆਪ ਹੋਏ ਰਖਵਾਰਾ। ਆਪ ਆਪਣਾ ਰਚਿਆ ਕਾਜਨ, ਘਰ ਸਾਚਾ ਸੋਹੇ ਇਕ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰਾ।
ਅਕਾਲ ਮੂਰਤ ਹਰਿ ਭਗਵੰਤਾ, ਭਗਵਨ ਰੂਪ ਸਮਾਇਆ। ਆਪੇ ਆਦਿ ਆਪੇ ਅੰਤਾ, ਆਦਿ ਅੰਤ ਆਪ ਅਖਵਾਇਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇਆ। ਆਪੇ ਜੀਵ ਆਪੇ ਜੰਤਾ, ਜੀਵ ਜੰਤਾ ਆਪ ਅਖਵਾਇਆ। ਆਪੇ ਮਹਿਮਾ ਜਾਣੇ ਅਗਣਤਾ, ਆਪ ਆਪਣਾ ਲੇਖ ਲਿਖਾਇਆ। ਆਪੇ ਹਉਮੇ ਆਪੇ ਹੰਗਤਾ, ਆਪੇ ਗੜ੍ਹ ਤੁੜਾਇਆ। ਆਪੇ ਭੁੱਖਾ ਆਪੇ ਮੰਗਤਾ, ਆਪੇ ਮੰਗਣ ਆਇਆ। ਆਪੇ ਕਾਇਆ ਆਪੇ ਚੋਲੀ ਰੰਗਤਾ, ਆਪੇ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਇਆ।
ਜੋਤ ਕਲਾ ਹਰਿ ਗੋਬਿੰਦਾ, ਪਰਮ ਪੁਰਖ ਸਮਾਣਾ। ਆਪ ਆਪਣੀ ਉਪਜਾਏ ਬਿੰਦਾ, ਆਪ ਆਪਣੇ ਵਿਚ ਟਿਕਾਣਾ। ਆਪੇ ਸਾਗਰ ਆਪੇ ਸਿੰਧਾ, ਆਪੇ ਤਾਲ ਸੁਹਾਨਾ। ਆਪੇ ਗਾਏ ਆਪੇ ਕਰੇ ਨਿੰਦਾ, ਆਪੇ ਭਾਗ ਲਗਾਣਾ । ਆਪੇ ਹੋਏ ਹਰਿ ਬਖ਼ਸ਼ਿੰਦਾ, ਆਪ ਆਪਣੀ ਦਇਆ ਕਮਾਨਾ। ਆਪੇ ਮੇਟਣਹਾਰਾ ਚਿੰਦਾ, ਆਪੇ ਰਾਗ ਅਲ੍ਹਾਣਾ। ਆਪੇ ਬ੍ਰਹਮਾ ਸ਼ਿਵ ਆਪੇ ਇੰਦਾ, ਸੁਰਪਤ ਰਾਜਾ ਆਪ ਅਖਵਾਣਾ। ਆਪੇ ਦਾਤਾ ਗੁਣੀ ਗਹਿੰਦਾ, ਆਪੇ ਗੁਰ ਗੁਰ ਰੂਪ ਸੁਹਾਣਾ। ਆਪੇ ਮਾਰਣਹਾਰਾ ਜਿੰਦਾ, ਆਪੇ ਖੋਲ੍ਹ ਵਖਾਣਾ। ਆਪੇ ਸਾਚੇ ਧਾਮ ਬਹਿੰਦਾ, ਥਿਰ ਘਰ ਆਪ ਸੁਹਾਣਾ। ਆਪੇ ਲੇਖਾ ਲੇਖ ਲਿਖੰਦਾ, ਆਪੇ ਮੇਟ ਮਿਟਾਣਾ। ਆਪੇ ਲਹਿਣਾ ਦੇਣਾ ਦਿੰਦਾ, ਆਪੇ ਮੂਲ ਚੁਕਾਣਾ। ਆਪੇ ਰਸਨਾ ਆਪੇ ਨਾਉਂ ਕਹਿੰਦਾ, ਕਹਿ ਕਹਿ ਆਪ ਸੁਣਾਣਾ। ਆਪੇ ਆਪਣੇ ਨਾਲ ਖਹਿੰਦਾ, ਆਪੇ ਯੁਧ ਕਰਾਣਾ। ਆਪੇ ਉਤਰ ਪੂਰਬ ਪੱਛਮ ਦੱਖਣ ਚੜ੍ਹਦਾ ਹੋਏ ਲਹਿੰਦਾ, ਦੱਖਣ ਪਹਾੜ ਆਪ ਸੁਹਾਣਾ। ਆਪੇ ਭਾਣਾ ਆਪਣਾ ਸਹਿੰਦਾ, ਆਪਣਾ ਭਾਣਾ ਹੱਥ ਰਖਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵਸੇ ਆਪ ਟਿਕਾਣਾ।
ਅਕਾਲ ਮੂਰਤ ਪੁਰਖ ਅਬਿਨਾਸ਼ਾ, ਆਪੇ ਆਪ ਅਖਵਾਇਆ। ਆਪਣਾ ਵੇਖੇ ਆਪ ਤਮਾਸ਼ਾ, ਵੇਖਣਹਾਰ ਆਪ ਹੋ ਜਾਇਆ। ਆਪੇ ਜੋਤੀ ਨੂਰ ਕਰੇ ਪਰਕਾਸ਼ਾ, ਅੰਧ ਅੰਧੇਰ ਆਪ ਅਖਵਾਇਆ। ਆਪੇ ਪ੍ਰਿਥਮੀ ਆਪੇ ਆਕਾਸ਼ਾ, ਗਗਨ ਪਤਾਲ ਆਪ ਅਖਵਾਇਆ। ਆਪੇ ਮੰਡਲ ਆਪੇ ਰਾਸਾ, ਚੰਦ ਸੂਰਜ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਵਖਾਇਆ।
ਪੁਰਖ ਅਕਾਲ ਬੋਧ ਅਗਾਧਾ, ਅਗਾਧ ਬੋਧ ਸਮਾਇਆ। ਆਪੇ ਨਾਥ ਆਪੇ ਅਨਾਥਾ, ਦਇਆ ਨਾਥ ਆਪ ਅਖਵਾਇਆ। ਆਪੇ ਰਾਮ ਆਪੇ ਦਸਰਾਥਾ, ਰਾਵਣ ਬਾਵਨ ਆਪ ਅਖਵਾਇਆ। ਆਪੇ ਵੇਦ ਆਪੇ ਗਾਥਾ, ਆਪੇ ਨਾਮ ਅਲਾਇਆ। ਆਪੇ ਪੰਜ ਤੱਤ ਕਰਿਆ ਸਾਥਾ, ਮਨ ਮਤ ਬੁਧ ਆਪ ਅਖਵਾਇਆ। ਆਪੇ ਚੜ੍ਹਿਆ ਆਪਣੇ ਰਾਥਾ, ਰਥ ਰਥਵਾਹੀ ਆਪ ਹੋ ਜਾਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਆਪੇ
ਸਗਲਾ ਸੰਗ ਨਿਭਾਇਆ। ਆਪੇ ਸੀਸ ਆਪੇ ਮਸਤਕ ਆਪੇ ਮਾਥਾ, ਆਪੇ ਨੈਣ ਜੋਤ ਜਗਾਇਆ। ਆਪੇ ਮੁੱਖ ਆਪੇ ਨੱਕ, ਆਪੇ ਸਰਵਣ ਸੰਗ ਲਗਾਇਆ। ਆਪੇ ਰੰਗ ਆਪੇ ਸੰਗ, ਆਪੇ ਭੁਜਾਂ ਰਿਹਾ ਫੈਲਾਇਆ। ਆਪੇ ਗੋਦਾਵਰੀ ਆਪੇ ਗੰਗ, ਆਪੇ ਅੰਮ੍ਰਿਤ ਧਾਰਾ ਸਿੰਧ, ਆਪੇ ਰਿਹਾ ਮੁੱਖ ਚੁਵਾਇਆ। ਆਪੇ ਰੋਗ ਆਪੇ ਸੋਗ ਆਪੇ ਹਰਖ਼ ਆਪੇ ਚਿੰਦ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਸਵਾਇਆ।
ਅਕਾਲ ਮੂਰਤ ਹਰਿ ਰਘੁਨਾਥਾ ਏਕਾ ਰੰਗ ਰੰਗਾਇਆ। ਆਪੇ ਖੇਲੇ ਖੇਲ ਤਮਾਸ਼, ਖੰਡਾ ਖੜਕ ਆਪ ਅਖਵਾਇਆ। ਆਪੇ ਭੂਪ ਦਾਸੀ ਦਾਸਾ, ਸਤਿ ਸਰੂਪ ਆਪ ਅਖਵਾਇਆ। ਆਪੇ ਮਾਈ ਆਪੇ ਮਾਪਾ, ਆਪੇ ਪਿਤਾ ਪੂਤ ਹੋ ਜਾਇਆ। ਆਪੇ ਆਪਣਾ ਥਾਪਨ ਥਾਪਾ, ਆਪੇ ਆਪਣੀ ਗੋਦ ਉਠਾਇਆ । ਆਪੇ ਆਪ ਜਪਾਏ ਆਪਣਾ ਜਾਪਾ, ਆਪੇ ਅਜਪਾ ਜਾਪ ਜਪਾਇਆ। ਆਪੇ ਪੁੰਨ ਆਪੇ ਪਾਪਾ, ਤੀਨੋ ਤਾਪਾ ਆਪ ਅਖਵਾਇਆ। ਆਪੇ ਇਕ ਇਕ ਅਕਾਂਤਾ, ਆਪੇ ਏਕਾ ਏਕ ਲਿਵ ਲਾਇਆ। ਆਪੇ ਦਿਵਸ ਆਪੇ ਰਾਤਾ, ਘੜੀ ਪਲ ਆਪ ਅਖਵਾਇਆ। ਆਪੇ ਜ਼ਾਤ ਆਪ ਅਜ਼ਾਤਾ, ਊਚ ਨੀਚ ਆਪ ਅਖਵਾਇਆ। ਆਪੇ ਭੈਣ ਆਪ ਭਰਾਤਾ, ਸਾਕ ਸੈਣ ਆਪ ਹੋ ਜਾਇਆ। ਆਪ ਨਾਰੀ ਕੰਤ ਸੁਹਾਤਾ, ਆਪੇ ਸਾਚੀ ਸੇਜ ਹੰਢਾਇਆ। ਆਪੇ ਦੇਵਣਹਾਰਾ ਦਾਤਾ, ਆਪਣੀ ਝੋਲੀ ਆਪ ਭਰਾਇਆ। ਆਪੇ ਹੋਏ ਨਾਰ ਕਮਜ਼ਾਤਾ, ਨਾਰ ਦੁਹਾਗਣ ਆਪ ਅਖਵਾਇਆ। ਆਪੇ ਵੇਖੇ ਮਾਰ ਝਾਕਾ, ਅੰਦਰ ਬਾਹਰ ਆਪ ਹੋ ਜਾਇਆ। ਆਪੇ ਬਣੇ ਆਪਣੀ ਬਰਾਤਾ, ਆਪ ਆਪਣਾ ਲਏ ਪਰਨਾਇਆ । ਆਪੇ ਸੁਣਾਏ ਸੁਹਾਗੀ ਛੰਤਾ, ਮੰਗਲਾਚਾਰ ਆਪ ਕਰਾਇਆ। ਆਪੇ ਜਾਣੇ ਆਪਣੀ ਗਾਥਾ, ਗਾਵਣਹਾਰ ਆਪ ਅਖਵਾਇਆ। ਆਪੇ ਚੜ੍ਹਿਆ ਆਪਣੇ ਰਾਥਾ, ਆਪਣੇ ਮਾਰਗ ਆਪੇ ਲਾਇਆ। ਆਪ ਨਿਭਾਏ ਆਪਣਾ ਸਾਥਾ, ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਜੋਤੀ ਜੋਤ ਜਗਾਇਆ।
ਅਕਾਲ ਮੂਰਤ ਅਕਲ ਕਲ ਧਾਰੀ, ਕਰਤਾ ਏਕਾ ਏਕ ਅਖਵਾਇੰਦਾ। ਆਪੇ ਸੋਭਾ ਤਨ ਸ਼ੰਗਾਰੀ, ਫੂਲਨਹਾਰ ਆਪ ਅਖਵਾਇੰਦਾ। ਆਪੇ ਸਿੰਚੇ ਤਨ ਕਿਆਰੀ, ਆਪੇ ਬੀਜ ਪਾਇੰਦਾ। ਆਪੇ ਲਾਏ ਫਲ ਫੁਲਵਾੜੀ, ਆਪੇ ਰੁੱਤ ਸੁਹਾਇੰਦਾ। ਆਪੇ ਹੋਏ ਪਿਛੇ ਅਗਾੜੀ, ਆਪੇ ਮੁਖ ਛੁਪਾਇੰਦਾ। ਆਪੇ ਮੁੱਛ ਆਪੇ ਦਾੜ੍ਹੀ, ਆਪੇ ਸੀਸ ਕਟਾਇੰਦਾ। ਆਪੇ ਹਾਡੀ ਆਪੇ ਨਾੜੀ, ਲਹੂ ਮਿਝ ਆਪ ਅਖਵਾਇੰਦਾ। ਆਪੇ ਮਾਇਆ ਆਪੇ ਛਾਇਆ ਅਗਨੀ ਤੱਤ ਆਪੇ ਸਾੜੀ, ਆਪੇ ਅਗਨ ਬੁਝਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜੀ, ਆਪੇ ਆਸਣ ਲਾਇੰਦਾ। ਆਪੇ ਵੇਖੇ ਸੱਚ ਅਖਾੜੀ, ਆਪੇ ਹੱਥ ਉਠਾਇੰਦਾ। ਆਪੇ ਵੇਖੇ ਮੰਡਪ ਮਾੜੀ, ਆਪੇ ਅੰਤ ਮਿਟਾਇੰਦਾ। ਆਪੇ ਮੌਤ ਆਪੇ ਲਾੜੀ, ਆਪੇ ਘਰ ਘਰ ਫੇਰੀ ਪਾਇੰਦਾ। ਆਪੇ ਹੋਏ ਪੰਚਮ ਧਾੜੀ, ਪੰਚ ਵਿਕਾਰ ਆਪ ਅਖਵਾਇੰਦਾ। ਆਪੇ ਮਨ ਲਾਏ ਉਡਾਰੀ, ਆਪੇ ਬੰਧ ਬੰਧਾਇੰਦਾ। ਆਪੇ ਮਤ ਪਾਏ ਸਾਰੀ, ਮਤ ਮਤਵਾਲਾ ਆਪ ਅਖਵਾਇੰਦਾ। ਆਪੇ ਬੁੱਧੀ ਵੇਖ ਵਿਚਾਰੀ, ਆਪੇ ਬੂਝ ਬੁਝਾਇੰਦਾ। ਆਪੇ ਲੇਖਾ ਲੇਖ ਲਿਖਾਰੀ, ਆਪੇ ਮੇਟ ਮਿਟਾਇੰਦਾ। ਆਪੇ ਸ਼ਬਦ ਸੱਚੀ ਜੈਕਾਰੀ, ਆਪੇ ਨਾਅਰਾ ਲਾਇੰਦਾ। ਆਪੇ ਧੁਨ ਹੋਏ ਧੁਨਕਾਰੀ, ਅਨਾਦ ਅਨਾਦੀ ਇਕ ਵਜਾਇੰਦਾ। ਆਪੇ ਜੋਤ ਹੋਏ ਨਿਰੰਕਾਰੀ, ਹਰ ਘਟ ਆਪੇ ਆਪ ਟਿਕਾਇੰਦਾ। ਆਪੇ ਬਾਵਨ ਭੇਖਾ ਧਾਰੀ, ਵਲ ਛਲ ਆਪ ਕਰਾਇੰਦਾ। ਆਪੇ ਮੋਹਣ ਮਾਧਵ ਹਰਿ ਗਿਰਧਾਰੀ, ਆਪੇ ਗਿਰਵਰ ਰੂਪ ਸਮਾਇੰਦਾ। ਆਪ ਆਪਣੀ ਲਾਏ ਯਾਰੀ, ਆਪੇ ਤੋੜ ਵਖਾਇੰਦਾ। ਆਪ ਆਪਣਾ ਹੋਏ ਦਰਬਾਰੀ, ਦਰ ਦਰਬਾਰ ਆਪ ਸੁਹਾਇੰਦਾ। ਆਪੇ ਕਰੇ ਘਰ ਸੱਚ ਅਸਵਾਰੀ, ਆਪੇ ਆਸਣ ਸਾਚਾ ਲਾਇੰਦਾ। ਆਪੇ ਮਾਰੀ ਇਕ ਉਡਾਰੀ, ਆਪੇ ਮੂੰਹ ਦੇ ਭਾਰ ਸੁਟਾਇੰਦਾ। ਆਪੇ ਬੰਨੇ ਆਪਣੀ ਧਾਰੀ, ਆਪ ਆਪਣਾ ਵੇਖ ਵਖਾਇੰਦਾ। ਆਪੇ ਏਕਾ ਏਕੰਕਾਰੀ, ਆਪੇ ਓਅੰਕਾਰਾ ਰੂਪ ਸੁਹਾਇੰਦਾ। ਆਪੇ
ਨਾਮ ਖੰਡਾ ਤੇਜ਼ ਕਟਾਰੀ, ਆਪੇ ਆਪਣੇ ਅੰਗ ਕਟਾਇੰਦਾ। ਆਪੇ ਜੋਧਾ ਸੂਰ ਬਲੀ ਬਲਕਾਰੀ, ਆਪੇ ਤੀਰ ਕਮਾਨ ਚਲਾਇੰਦਾ। ਆਪੇ ਗੜ੍ਹ ਆਪੇ ਹੰਕਾਰੀ, ਆਪੇ ਭੰਨ ਵਖਾਇੰਦਾ। ਆਪੇ ਲੜ ਬੰਨੇ ਸੰਸਾਰੀ, ਆਪੇ ਤੋੜ ਵਖਾਇੰਦਾ। ਆਪੇ ਵੇਖੇ ਚੜ੍ਹ ਉਚ ਅਟਾਰੀ, ਆਪੇ ਕੀਟਾਂ ਵਿਚ ਸਮਾਇੰਦਾ। ਆਪੇ ਮਹਿਮਾ ਜਾਣੇ ਅਪਾਰੀ, ਆਪ ਆਪਣਾ ਵੇਖ ਵਖਾਇੰਦਾ। ਅਕਾਲ ਮੂਰਤ ਮੂਰਤ ਇਕ ਤਿਆਰੀ, ਏਕਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਅਖਵਾਇੰਦਾ।
ਅਕਾਲ ਮੂਰਤ ਏਕਾ ਪੂਜਾ, ਏਕਾ ਰੂਪ ਸਮਾਇਆ। ਨਾ ਕੋਈ ਮਿਸਰੀ ਨਾ ਕੋਈ ਕੂਜਾ, ਨਾ ਕੋਈ ਭੇਟ ਚੜ੍ਹਾਇਆ। ਨਾ ਕੋਈ ਚੇਲਾ ਗੁਰੂ ਦਿਸੇ ਦੂਜਾ, ਨਾ ਕੋਈ ਦਰ ਖੁਲ੍ਹਾਇਆ। ਨਾ ਕੋਈ ਭੇਵ ਖੁਲ੍ਹਾਏ ਗੂਝਾ, ਨਾ ਕੋਈ ਪੜਦਾ ਪਾਇਆ। ਨਾ ਕੋਈ ਜਗਤ ਸ਼ਹੀਦੀ ਝੂਝਾ, ਨਾ ਕੋਈ ਸੀਸ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ।
ਅਕਾਲ ਮੂਰਤ ਅਨਕ ਕਲ ਧਾਰੀ, ਨੈਨਨ ਨੈਣ ਸਮਾਇਆ। ਆਪੇ ਵੇਦ ਸ਼ਾਸਤਰ ਆਪੇ ਪੁਰਾਨ ਪੁਜਾਰੀ, ਆਪੇ ਹਵਨ ਕਰਾਇਆ। ਆਪੇ ਖੇਲੇ ਖੇਲ ਖਿਲਾਰੀ, ਖੇਲਣਹਾਰ ਆਪ ਅਖਵਾਇਆ। ਆਪੇ ਉਤਭੁਜ ਸੇਤਜ ਜੇਰਜ ਅੰਡ ਹੋ ਜਾਇਆ। ਆਪੇ ਪਰਬਤ ਆਪ ਪਹਾੜੀ, ਸਾਗਰ ਸਿੰਧ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਇਆ।
ਅਕਾਲ ਮੂਰਤ ਹਰਿ ਪਾਏ ਵੰਡਾ, ਆਪਣੀ ਵੰਡ ਵੰਡਾਈਆ। ਆਪ ਉਪਾਏ ਹਰਿ ਬ੍ਰਹਿਮੰਡਾ, ਬ੍ਰਹਿਮੰਡਾ ਵਿਚ ਸਮਾਈਆ। ਆਪੇ ਜਾਣੇ ਆਪਣਾ ਕੰਢਾ, ਆਪੇ ਲਿਆ ਉਪਾਈਆ। ਆਪੇ ਸੁਹਾਗੀ ਆਪੇ ਰੰਡਾ, ਆਪੇ ਸ੍ਵਾਂਗ ਵਰਤਾਈਆ। ਆਪੇ ਤੱਤਾ ਆਪੇ ਠੰਡਾ, ਸਾਂਤਕ ਰੂਪ ਆਪ ਹੋ ਜਾਈਆ। ਆਪੇ ਹੋਏ ਖੰਡ ਖੰਡਾ, ਆਪੇ ਆਪਣੀ ਵੰਡ ਵੰਡਾਈਆ। ਆਪੇ ਭੇਖ ਆਪੇ ਪਖੰਡਾ, ਆਪੇ ਦਏ ਮਿਟਾਈਆ। ਆਪੇ ਤੇਜ਼ ਕਟਾਰੀ ਖੰਡਾ, ਆਪ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਈਆ।
ਜੋਤੀ ਨੂਰ ਹਰਿ ਨਿਰੰਕਾਰਾ, ਨਿਰਵੈਰ ਰੂਪ ਅਖਵਾਇਆ। ਆਪ ਆਪਣੀ ਬੰਨੇ ਧਾਰਾ, ਆਪਣਾ ਸ਼ਬਦ ਚਲਾਇਆ। ਸ਼ਬਦ ਸੁੱਤ ਅਪਰ ਅਪਾਰਾ, ਸਾਚਾ ਮਾਰਗ ਲਾਇਆ। ਲੋਆਂ ਪੁਰੀਆਂ ਕਰ ਪਸਾਰਾ, ਆਪਣਾ ਵੇਖ ਵਖਾਇਆ। ਧਰਤ ਧਵਲ ਦਏ ਸਹਾਰਾ, ਅਕਾਸ਼ ਪਰਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪਣੀ ਭਿਛਿਆ ਆਪਣੀ ਝੋਲੀ ਪਾਇਆ।
(੦੭--੫੨ ੫੪)
❋
ਹਰਿ ਮੂਰਤ ਜਨ ਵੇਖ, ਸਰਬ ਅਕਾਰ ਹੈ। ਹਰਿ ਮੂਰਤ ਜਨ ਵੇਖ, ਸਰਬ ਅਧਾਰ ਹੈ। ਹਰਿ ਮੂਰਤ ਜਨ ਵੇਖ, ਰੂਪ ਅਗੰਮ ਅਪਾਰ ਹੈ। ਹਰਿ ਮੂਰਤ ਜਨ ਵੇਖ, ਵੇਖਣ ਸੁਨਣ ਸੁਨਣ ਵੇਖਣ ਸਦ ਵਸੇ ਬਾਹਰ ਹੈ। ਹਰਿ ਮੂਰਤ ਜਨ ਵੇਖ, ਨਾ ਕੋਈ ਰੂਪ ਨਾ ਕੋਈ ਰੰਗ ਅਵਲੜੀ ਧਾਰ ਹੈ। ਹਰਿ ਮੂਰਤ ਜਨ ਵੇਖ, ਆਤਮ ਘਰ ਸਾਚੀ ਮੇਖ, ਜਗੇ ਜੋਤ ਨਿਰਗੁਣ ਹਾਰ ਹੈ। ਹਰਿ ਮੂਰਤ ਜਨ ਵੇਖ, ਭਰਮ ਭੁਲੇਖਾ ਦਏ ਨਿਵਾਰ ਹੈ। ਹਰਿ ਮੂਰਤ ਜਨ ਵੇਖ, ਮਾਨਸ ਜਨਮ ਆਦਿ ਅੰਤ ਰਿਹਾ ਸਵਾਰ ਹੈ। ਹਰਿ ਮੂਰਤ ਜਨ ਵੇਖ, ਕਾਮ ਕਰੋਧ ਕਰੇ ਭਸਮੰਤ, ਮਾਰੇ ਸ਼ਬਦ ਕਟਾਰ ਹੈ। ਹਰਿ ਮੂਰਤ ਜਨ ਵੇਖ, ਜੋਤ ਜਗਾਏ
ਸਾਚੇ ਸੰਤ, ਅੰਮ੍ਰਿਤ ਦੇਵੇ ਸਾਚੀ ਧਾਰ ਹੈ। ਹਰਿ ਮੂਰਤ ਜਨ ਵੇਖ, ਏਕਾ ਰੰਗ ਹਰਿ ਸਾਚੇ ਅੰਤ ਨਾ ਪਾਵੇ ਕੋਈ ਜੰਤ ਗਵਾਰ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਸਰ ਪਸਾਰ ਹੈ।
ਹਰਿ ਮੂਰਤ ਜਨ ਵੇਖ, ਜੋਤ ਅਕਾਲ ਹੈ। ਹਰਿ ਮੂਰਤ ਜਨ ਵੇਖ, ਮਾਤਲੋਕ ਨਾ ਹੋਏ ਕਦੇ ਕੰਗਾਲ ਹੈ। ਹਰਿ ਮੂਰਤ ਜਨ ਵੇਖ, ਦੇਵੇ ਦਾਤ ਸ਼ਬਦ ਵੱਡ ਧਨ ਮਾਲ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਕਰ ਰਿਹਾ ਸਰਬ ਪ੍ਰਿਤਪਾਲ ਹੈ।
ਹਰਿ ਰੰਗ ਜਨ ਵੇਖ, ਰਸਨਾ ਰਸ ਹਰਿ ਸਾਚਾ ਨਾਉਂ ਲੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਅਬਿਨਾਸ਼ੀ ਹੋਏ ਵੱਸ, ਜਨ ਭਗਤਾਂ ਰਹੇ ਅਧੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਮਾਰੇ ਸ਼ਬਦ ਖੰਡਾ, ਭੰਨੇ ਹੰਕਾਰੀ ਬੀਨ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਏਕਾ ਰਾਹ ਜਗਤ ਦਿਖਾਏ, ਚਾਰ ਵਰਨਾਂ ਏਕਾ ਥਾਂ ਬਹਾਏ, ਨਾ ਕੋਈ ਹੋਰ ਬਣਾਏ ਦੂਜਾ ਦੀਨ ਹੈ।
ਹਰਿ ਰੰਗ ਜਨ ਵੇਖ, ਜਗਤ ਵਡਿਆਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਵਿੱਚ ਟਿਕਾਈ ਹੈ। ਹਰਿ ਰੰਗ ਜਨ ਵੇਖ, ਅੱਠੇ ਪਹਿਰ ਪ੍ਰਭ ਏਕਾ ਜੋਤ ਜਗਾਈ ਹੈ। ਹਰਿ ਰੰਗ ਜਨ ਵੇਖ, ਅਗਿਆਨ ਅੰਧੇਰ ਦਏ ਮਿਟਾਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਪੂਰਨ ਬੂਝ ਰਿਹਾ ਬੁਝਾਈ ਹੈ।
ਹਰਿ ਰੰਗ ਜਨ ਵੇਖ, ਰੰਗ ਅਨੂਪ ਹੈ। ਹਰਿ ਰੰਗ ਜਨ ਵੇਖ, ਪ੍ਰਭ ਦਿਸੇ ਸਤਿ ਸਰੂਪ ਹੈ। ਹਰਿ ਰੰਗ ਜਨ ਵੇਖ, ਮੇਲ ਮਿਲਾਵਾ ਹਰਿ ਸਾਚੇ ਸ਼ਾਹੋ ਭੂਪ ਹੈ। ਹਰਿ ਰੰਗ ਜਨ ਵੇਖ, ਸ੍ਰਿਸ਼ਟ ਸਬਾਈ ਅੰਤਮ ਕਲਜੁਗ ਚਾਰ ਕੁੰਟ ਹੋਈ ਅੰਧ ਕੂਪ ਹੈ। ਹਰਿ ਰੰਗ ਜਨ ਵੇਖ, ਮਨ ਭਏ ਅਨੰਦਾ। ਹਰਿ ਰੰਗ ਜਨ ਵੇਖ, ਉਤਰੇ ਮਨ ਕੀ ਝੂਠੀ ਚਿੰਦਾ। ਹਰਿ ਰੰਗ ਜਨ ਵੇਖ, ਏਕਾ ਏਕ ਹਰਿ ਰਾਹ ਵਖਾਏ ਦਇਆ ਕਮਾਏ, ਨਿੱਜ ਘਰ ਆਤਮ ਆਪ ਉਪਜਾਏ, ਬਣਾਏ ਸਾਚੀ ਬਿੰਦਾ। ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਜਨ ਭਗਤਾਂ ਆਪ ਬਖ਼ਸ਼ੰਦਾ।
ਹਰਿ ਕਾ ਰੂਪ ਅਗੰਮ, ਸ਼ਬਦ ਅਮੋਲ ਹੈ। ਹਰਿ ਕਾ ਰੂਪ ਅਗੰਮ, ਸ੍ਰਿਸ਼ਟ ਸਬਾਈ ਏਕਾ ਬ੍ਰਹਮ, ਪੂਰੇ ਤੋਲ ਰਿਹਾ ਤੋਲ ਹੈ। ਲੱਖ ਚੁਰਾਸੀ ਪਈ ਭਰਮ, ਅੰਤਮ ਕਲਜੁਗ ਰਹੀ ਡੋਲ ਹੈ। ਕਾਇਆ ਮਾਟੀ ਝੂਠਾ ਚਾਮ, ਸੱਚ ਵਸਤ ਨਾ ਕਿਸੇ ਕੋਲ ਹੈ। ਅੰਤਮ ਬਾਹਰ ਹੋਣੇ ਦਮ, ਝੂਠਾ ਰਹਿਣਾ ਕਾਇਆ ਢੋਲ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਲਏ ਰਖਾਏ ਦਇਆ ਕਮਾਏ, ਲੱਖ ਚੁਰਾਸੀ ਰਹੀ ਅਨਭੋਲ ਹੈ। (੭ ਹਾੜ ੨੦੧੧ ਬਿਕ੍ਰਮੀ)
❋
ਹਰਿ ਕਾ ਰੂਪ ਅਗੰਮ, ਖੇਲ ਅਪਾਰਿਆ। ਹਰਿ ਕਾ ਰੂਪ ਅਗੰਮ, ਜੋਤ ਨਿਰੰਕਾਰਿਆ। ਹਰਿ ਕਾ ਰੂਪ ਅਗੰਮ, ਭੇਵ ਨਿਆਰਿਆ। ਹਰਿ ਕਾ ਰੂਪ ਅਗੰਮ, ਦੇਵੀ ਦੇਵ ਨਾ ਪਾਏ ਸਾਰਿਆ। ਹਰਿ ਕਾ ਰੂਪ ਅਗੰਮ, ਬ੍ਰਹਮਾ ਬ੍ਰਹਮਪੁਰੀ ਜੋਤ ਜਗਾ ਰਿਹਾ। ਹਰਿ ਕਾ ਰੂਪ ਅਗੰਮ, ਸ਼ਿਵ ਸ਼ੰਕਰ ਜਟਾ ਜੂਟ ਧਾਰ ਸਾਚੀ ਸੇਵਾ ਲਾ ਰਿਹਾ। ਹਰਿ ਕਾ ਰੂਪ ਅਗੰਮ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ ਅੰਮ੍ਰਿਤ ਫਲ ਇੱਕ
ਖਵਾ ਰਿਹਾ। ਹਰਿ ਕਾ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾੜੀ ਚੰਮ, ਏਕਾ ਜੋਤੀ ਸ਼ਬਦ ਅਧਾਰਿਆ। ਹਰਿ ਕਾ ਰੂਪ ਅਗੰਮ, ਪਵਣ ਉਨੰਜਾ ਦਰ ਖਲੋਤੀ, ਤਿੰਨਾਂ ਲੋਆਂ ਦਰ ਖੁਲ੍ਹਾ ਰਿਹਾ। ਹਰਿ ਕਾ ਰੂਪ ਅਗੰਮ, ਮੰਗਦੇ ਰਹਿਣ ਕੋਟਨ ਕੋਟੀ, ਦਿਸ ਕਿਸੇ ਨਾ ਆ ਰਿਹਾ। ਹਰਿ ਕਾ ਰੂਪ ਅਗੰਮ, ਨਾ ਕੋਈ ਖਾਏ ਪੀਏ ਰੋਟੀ, ਇੱਕ ਅਧਾਰ ਰਖਾ ਰਿਹਾ। ਹਰਿ ਕਾ ਰੂਪ ਅਗੰਮ, ਹਰਿ ਕਾ ਸ਼ਬਦ ਰਖਾਏ ਸੋਟੀ, ਲੋਆਂ ਪੁਰੀਆਂ ਧਾਰ ਬੰਨ੍ਹਾ ਰਿਹਾ। ਹਰਿ ਕਾ ਰੂਪ ਅਗੰਮ, ਲੱਖ ਚੁਰਾਸੀ ਵੇਖੇ ਪਰਖੇ ਆਤਮ ਨੀਤੀ ਖੋਟੀ, ਸ਼ਬਦ ਜੋਤੀ ਮੇਲ ਮਿਲਾ ਰਿਹਾ। ਹਰਿ ਕਾ ਰੂਪ ਅਗੰਮ, ਕਦੇ ਨਾ ਆਵੇ ਕੋਇ ਤੋਟੀ, ਗੁਰਮੁੱਖ ਸਾਚੇ ਆਤਮ ਝੋਲੀ ਹਰਿ ਭਰਾ ਰਿਹਾ। ਸਾਚੀ ਜੋਤ ਜਗਾਏ ਕਾਇਆ ਮੰਡਲ ਚੋਟੀ, ਧੂੰਆਂ ਧਾਰ ਸਰਬ ਮਿਟਾ ਰਿਹਾ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਲੋਕਮਾਤ ਮਾਰ ਝਾਤ, ਭਾਣਾ ਆਪਣੇ ਹੱਥ ਰਖਾ ਰਿਹਾ।
ਹਰਿ ਕਾ ਰੂਪ ਅਗੰਮ, ਬੇਪ੍ਰਵਾਹ ਹੈ। ਹਰਿ ਕਾ ਰੂਪ ਅਗੰਮ, ਨਾ ਜਾਣੇ ਕੋਈ ਸੱਚਾ ਥਾਂ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪਿਤਾ ਨਾ ਕੋਈ ਮਾਂ ਹੈ। ਹਰਿ ਕਾ ਰੂਪ ਅਗੰਮ, ਪਵਣ ਸਵਾਸੀ ਠੰਡੀ ਛਾਂ ਹੈ। ਹਰਿ ਕਾ ਰੂਪ ਅਗੰਮ, ਲੱਖ ਚੁਰਾਸੀ ਕਰੇ ਦਾਸੀ, ਨਾ ਕਰੇ ਕੋਈ ਨਾਂਹ ਹੈ। ਹਰਿ ਕਾ ਰੂਪ ਅਗੰਮ, ਤਿੰਨਾਂ ਲੋਆਂ ਫਾਸੀ, ਬ੍ਰਹਮੇ ਆਈ ਅੰਤਮ ਉਦਾਸੀ, ਸ਼ਿਵ ਸ਼ੰਕਰ ਮਿਟੇ ਲੋਕਮਾਤ ਘਰ ਘਰ ਉਡਾਏ ਕਾਂ ਹੈ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦਾ ਜੋਤ ਜਗਿੰਦਾ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਸਾਚੀ ਜੋਤ ਕਰੇ ਅਕਾਰ ਹੈ।
ਹਰਿ ਕਾ ਰੂਪ ਅਗੰਮ, ਨਿਰ ਆਕਾਰ ਹੈ। ਹਰਿ ਕਾ ਰੂਪ ਅਗੰਮ, ਪਵਣ ਸਰੂਪੀ ਸ਼ਬਦ ਅਸਵਾਰ ਹੈ। ਹਰਿ ਕਾ ਰੂਪ ਅਗੰਮ, ਚੌਦਾਂ ਹੱਟਾਂ ਤੀਰਥ ਤੱਟਾਂ ਕਰੇ ਵਣਜ ਵਪਾਰ ਹੈ। ਹਰਿ ਕਾ ਰੂਪ ਅਗੰਮ, ਆਤਮ ਜੋਤੀ ਜਗੇ ਲਟ ਲਟਾਂ, ਨਾ ਹੋਏ ਅੰਧ ਅੰਧਿਆਰ ਹੈ। ਏਕਾ ਖੇਲ ਬਾਜੀਗਰ ਨਟਾਂ, ਸਾਚਾ ਸ਼ਬਦ ਸੱਚੀ ਧੁਨਕਾਰ ਹੈ। ਜੋਤੀ ਜੋਤ ਸਰੂਪ ਹਰਿ, ਆਤਮ ਸਾਚੇ ਸਰ ਸਰੋਵਰ ਭਰਿਆ ਇੱਕ ਭੰਡਾਰ ਹੈ।
ਹਰਿ ਕਾ ਰੂਪ ਅਗੰਮ, ਸ਼ਬਦ ਭੰਡਾਰਿਆ। ਹਰਿ ਕਾ ਰੂਪ ਅਗੰਮ, ਤਿੰਨਾਂ ਲੋਆਂ ਪਾਵੇ ਸਾਰ ਹੈ। ਅਵਰ ਨਾ ਜਾਣੇ ਜੀਵ ਕੋਇਆ, ਗੁਰ ਪੀਰ ਲੱਭ ਲੱਭ ਥੱਕੇ ਹਾਰ ਹੈ। ਕਵਣ ਸਿੰਘਾਸਣ ਹਰਿ ਜੀ ਸੋਇਆ, ਨਾ ਕੋਈ ਜਾਣੇ ਰਾਜਾ ਰਾਣਾ। ਪੁਰਖ ਅਬਿਨਾਸ਼ੀ ਨਾ ਜਨਮੇ ਨਾ ਕਦੇ ਮੋਇਆ, ਆਪੇ ਚਲੇ ਆਪਣਾ ਭਾਣਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਕਰੇ ਖੇਲ ਅੰਤਮ ਅੰਤ ਬੇਮੁਹਾਨਿਆ।
ਹਰਿ ਕਾ ਰੂਪ ਅਗੰਮ, ਬੇਮੁਹਾਣ ਹੈ। ਹਰਿ ਕਾ ਰੂਪ ਅਗੰਮ, ਗੁਣਵੰਤ ਗੁਣ ਨਿਧਾਨ ਹੈ। ਹਰਿ ਕਾ ਰੂਪ ਅਗੰਮ, ਰਾਜ ਰਾਜਾਨਾ ਸ਼ਾਹ ਸੁਲਤਾਨਾ ਏਕਾ ਰੱਖੇ ਵਿਚ ਜਹਾਨ ਹੈ। ਹਰਿ ਕਾ ਰੂਪ ਅਗੰਮ, ਸਾਧ ਸੰਤ ਨਾ ਸਕੇ ਕੋਈ ਪਛਾਣ ਹੈ। ਹਰਿ ਕਾ ਰੂਪ ਅਗੰਮ, ਸ਼ਬਦ ਰੱਖੇ ਸੱਚਾ ਬਾਣ ਹੈ। ਹਰਿ ਕਾ ਰੂਪ ਅਗੰਮ, ਅੱਠੇ ਪਹਿਰ ਨੌਜਵਾਨ ਹੈ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਸਾਚਾ ਛਤਰ ਏਕਾ ਸੀਸ ਝੁਲਾਨ ਹੈ।
ਹਰਿ ਕਾ ਰੂਪ ਅਗੰਮ, ਅਲਖਣਾ ਅਲੱਖ ਹੈ। ਹਰਿ ਕਾ ਰੂਪ ਅਗੰਮ, ਜੋਤੀ ਜਾਮਾ ਧਾਰੇ ਭੇਖ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ ਹੈ। ਹਰਿ ਕਾ ਰੂਪ ਅਗੰਮ, ਕਿਸੇ ਹੱਥ ਨਾ ਲੋਕਮਾਤ ਸਾਚੀ ਰੇਖ ਹੈ। ਹਰਿ ਕਾ ਰੂਪ ਅਗੰਮ, ਖੰਡ ਮੰਡਲ ਵਰਭੰਡ ਰਿਹਾ ਵੇਖ ਹੈ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ ਏਕਾ ਦਾਤ ਏਕਾ ਏਕ ਹੈ।
ਹਰਿ ਕਾ ਰੂਪ ਅਗੰਮ, ਸ਼ਬਦ ਉਡਾਰ ਹੈ। ਹਰਿ ਕਾ ਰੂਪ ਅਗੰਮ, ਪਵਣ ਅਸਵਾਰ ਹੈ। ਹਰਿ ਕਾ ਰੂਪ ਅਗੰਮ, ਜੀਆਂ ਜੰਤਾਂ ਸਰਬ ਭਤਾਰ ਹੈ। ਹਰਿ ਕਾ ਰੂਪ ਅਗੰਮ, ਸਾਧਾਂ ਸੰਤਾਂ ਬੰਨ੍ਹੇ ਧਾਰ ਹੈ। ਹਰਿ ਕਾ ਰੂਪ ਅਗੰਮ, ਸਾਚੀ ਬਣਤ ਬਣਾਇੰਦਾ। (੨੬ ਪੋਹ ੨੦੧੧ ਬਿਕ੍ਰਮੀ )
❋
ਹਰਿ ਮੂਰਤ ਅਕਾਲ, ਨੂਰ ਨੁਰੰਤਿਆ। ਹਰਿ ਮੂਰਤ ਅਕਾਲ, ਜੋਤ ਭਗਵੰਤਿਆ। ਹਰਿ ਮੂਰਤ ਅਕਾਲ ਸੱਚ ਧਾਮ ਰਹੰਤਿਆ। ਹਰਿ ਮੂਰਤ ਅਕਾਲ, ਇਕ ਅਕਾਰ ਤ੍ਰੈ ਲੋਆਂ ਰਖੰਤਿਆ। ਹਰਿ ਮੂਰਤ ਅਕਾਲ, ਨਾ ਕੋਈ ਜਾਣੇ ਜੀਵ ਜੰਤ ਗਵਾਰ, ਭਰਮ ਭੁਲਾਏ ਸਾਧਨ ਸੰਤਿਆ। ਹਰਿ ਮੂਰਤ ਅਕਾਲ, ਗੁਰੂਆਂ ਪੀਰਾਂ ਮਾਰ ਕਲਜੁਗ ਤੇਰੀ ਅੰਤਮ ਵਾਰ, ਦੂਸਰ ਦਰ ਨਾ ਕੋਈ ਵਖੰਤਿਆ। ਹਰਿ ਮੂਰਤ ਅਕਾਲ, ਇੱਕ ਹਰਿ ਸੱਚੀ ਸਰਕਾਰ, ਚਾਰ ਵਰਨ ਏਕਾ ਸਰਨ ਰਖੰਤਿਆ। ਹਰਿ ਮੂਰਤ ਅਕਾਲ, ਅੱਠੇ ਪਹਿਰ ਖ਼ਬਰਦਾਰ, ਹਰਿ ਮੂਰਤ ਅਕਾਲ, ਨਾ ਕੋਈ ਪਾਵੇ ਸਾਰ, ਹਰਿ ਨਰਾਇਣ ਸਹਿਜ ਸੁਖਵੰਤਿਆ। ਹਰਿ ਮੂਰਤ ਅਕਾਲ, ਆਪ ਨੁਹਾਏ ਏਕਾ ਸਾਚੇ ਤਾਲ, ਸਤਿ ਸਰੋਵਰ ਇੱਕ ਇਸ਼ਨਾਨ ਕਰੰਤਿਆ। ਹਰਿ ਮੂਰਤ ਅਕਾਲ, ਜਨ ਭਗਤਾਂ ਕਰੇ ਪ੍ਰਿਤਪਾਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਜਨ ਭਗਤ ਟੇਕ ਆਦਿਨ ਅੰਤਿਆ।
ਹਰਿ ਮੂਰਤ ਅਕਾਲ, ਇੱਕ ਓਅੰਕਾਰ ਹੈ। ਹਰਿ ਮੂਰਤ ਅਕਾਲ, ਸ਼ਬਦ ਸਾਚੀ ਧਾਰ ਹੈ। ਹਰਿ ਮੂਰਤ ਅਕਾਲ, ਪਵਣ ਸਵਾਸੀ ਘਟ ਘਟ ਵਾਸੀ, ਜੀਆਂ ਜੰਤਾਂ ਪਾਏ ਸਾਰ ਹੈ। ਹਰਿ ਮੂਰਤ ਅਕਾਲ, ਮਾਨਸ ਜਨਮ ਕਰੇ ਰਹਿਰਾਸੀ, ਆਪ ਕਟਾਏ ਜਮ ਕੀ ਫਾਸੀ, ਗੁਰਮੁੱਖਾਂ ਰਿਹਾ ਸੁਰਤ ਸੰਭਾਲ ਹੈ। ਹਰਿ ਮੂਰਤ ਅਕਾਲ, ਗੁਰਮੁੱਖ ਬਣਾਏ ਸ਼ਬਦ ਸਵਾਸੀ, ਆਤਮ ਜੋਤ ਕਰੇ ਪ੍ਰਕਾਸ਼ੀ, ਆਤਮ ਦੀਪਕ ਕਰ ਉਜਿਆਰ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਵੱਸੇ ਸਦ ਬਾਹਰ ਹੈ। (੧੧ ਮਾਘ ੨੦੧੧ ਬਿਕ੍ਰਮੀ )
❋
ਹਰਿ ਰੂਪ ਅਗੰਮ ਅਪਾਰ, ਨਾ ਕਿਸੇ ਵਿਚਾਰਿਆ। ਹਰਿ ਰੂਪ ਅਗੰਮ ਅਪਾਰ, ਲੱਖ ਚੁਰਾਸੀ ਵਿਚ ਪਸਾਰਿਆ। ਹਰਿ ਰੂਪ ਅਗੰਮ ਅਪਾਰ, ਆਤਮ ਬ੍ਰਹਮ ਪਾਰਬ੍ਰਹਮ ਰੰਗ ਅਪਰ ਅਪਾਰਿਆ। ਹਰਿ ਕਾ ਰੂਪ ਅਗੰਮ, ਏਕਾ ਨਾਮ ਸੱਚ ਧਰਮ, ਧਰਨੀ ਧਰ ਆਪ ਅਖਵਾ ਰਿਹਾ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਿਚ ਸਮਾ ਰਿਹਾ।
ਹਰਿ ਕਾ ਰੂਪ ਅਗੰਮ, ਸ਼ਬਦ ਜਣਾਈਆ। ਹਰਿ ਕਾ ਰੂਪ ਅਗੰਮ, ਬ੍ਰਹਮ ਵਿਦਿਆ ਬ੍ਰਹਮਾ ਏਕਾ ਪਾਈਆ। ਹਰਿ ਕਾ ਰੂਪ ਅਗੰਮ, ਹੱਡ ਮਾਸ ਨਾੜੀ ਨਾ ਕੋਈ ਚੰਮ, ਆਦਿ ਜੁਗਾਦਿ ਵਸੇ ਸਰਬ ਥਾਈਂਆ। ਹਰਿ ਕਾ ਰੂਪ ਅਗੰਮ, ਨਾ ਕੋਈ ਪਵਣ ਸਵਾਸੀ ਦਮ, ਨਾ ਕੋਈ ਖਾਏ ਪੀਏ ਤਮ, ਇਕ ਅਧਾਰਾ ਹਰਿ ਰਖਾਈਆ। ਹਰਿ ਕਾ ਰੂਪ ਅਗੰਮ, ਨਾ ਨੀਰ ਵਹਾਏ ਛੰਮ ਛੰਮ, ਅੰਮ੍ਰਿਤ ਧਾਰ ਇਕ ਵਹਾਈਆ। ਹਰਿ ਕਾ ਰੂਪ ਅਗੰਮ, ਨਾ ਮਰੇ ਨਾ ਪਏ ਜੰਮ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ੍ਰਿਸ਼ਟ ਸਬਾਈ ਸਰਬ ਪਿਤ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪੇ ਜਾਣੇ ਆਪਣੀ ਵਡਿਆਈਆ।
ਹਰਿ ਕਾ ਰੂਪ ਅਗੰਮ, ਆਪ ਉਪੰਨਿਆ। ਹਰਿ ਕਾ ਰੂਪ ਅਗੰਮ, ਗੁਰਮੁਖ ਵਿਰਲੇ ਮਾਤ ਮੰਨਿਆ। ਹਰਿ ਕਾ ਰੂਪ ਅਗੰਮ, ਤਾਰਾ ਮੰਡਲ ਨਾ ਜਾਣੇ ਸੂਰਜ ਚੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸੇ ਘਰ, ਦਰ ਦਵਾਰੇ ਗੁਰਮੁਖ ਸਾਚਾ ਏਕਾ ਏਕ ਬੰਨ੍ਹਿਆ।
ਹਰਿ ਕਾ ਰੂਪ ਅਗੰਮ, ਦਰਸ ਅਨੇਕਿਆ। ਹਰਿ ਕਾ ਰੂਪ ਅਗੰਮ, ਸ਼ਿਵ ਸ਼ੰਕਰ ਰੱਖੇ ਟੇਕਿਆ। ਹਰਿ ਕਾ ਰੂਪ ਅਗੰਮ, ਈੜਾ ਪਿੰਗਲ ਐੜਾ ਅੰਕਰ ਨਿਰਗੁਣ ਸਰਗੁਣ ਕਰੇ ਬੁਧ ਬਿਬੇਕਿਆ। ਹਰਿ ਕਾ ਰੂਪ ਅਗੰਮ, ਜੋਤੀ ਜੋਤ ਸਰੂਪ ਹਰਿ, ਨੇਤਰ ਨੈਣ ਲੋਚਨ ਗੁਰਸਿਖ ਵਿਰਲੇ ਮਾਤ ਵੇਖਿਆ।
ਹਰਿ ਕਾ ਰੂਪ ਅਗੰਮ, ਰੰਗ ਚਲੂਲਿਆ। ਹਰਿ ਕਾ ਰੂਪ ਅਗੰਮ, ਵਡ ਦਾਤਾ ਦੂਲ੍ਹੋ ਦੂਲ੍ਹਿਆ। ਹਰਿ ਕਾ ਰੂਪ ਅਗੰਮ, ਜਨ ਭਗਤਾਂ ਬੰਧਾਏ ਚਰਨ ਨਾਤਾ, ਆਦਿ ਅੰਤ ਕਦੇ ਨਾ ਭੂਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਰੱਖੇ ਜਾਤ ਪਾਤਾ, ਸ਼ਬਦ ਰੱਖੇ ਨਾਮ ਤ੍ਰਿਸੂਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਪਿਤਾ ਨਾ ਕੋਈ ਮਾਤਾ, ਊਚੋ ਊਚ ਕੰਤ ਕੰਤੂਹਲਿਆ। ਹਰਿ ਕਾ ਰੂਪ ਅਗੰਮ, ਨਾ ਕੋਈ ਸੰਞ ਸਵੇਰ ਅੰਧੇਰੀ ਰਾਤਾ, ਆਪੇ ਫਲਿਆ ਆਪੇ ਫੂਲਿਆ। ਹਰਿ ਕਾ ਰੂਪ ਅਗੰਮ, ਸਦਾ ਵਸੇ ਇਕ ਇਕਾਂਤਾ, ਆਪੇ ਝੂਲੇ ਸੱਚ ਸਿੰਘਾਸਣ ਸਾਚੇ ਝੂਲਿਆ। ਜੋਤੀ ਜੋਤ ਸਰੂਪ ਹਰਿ, ਗੁਰਮੁਖਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤਾ, ਸੋਹੰ ਸ਼ਬਦ ਦਰ ਦਵਾਰੇ ਜੋ ਜਨ ਆਏ ਬੋਲਿਆ। (੧ ਹਾੜ ੨੦੧੨ ਬਿ)