ਗੁਰ ਪ੍ਰਸਾਦਿ ਸਤਿਗੁਰ ਪ੍ਰਸਾਦਿ ਸਤਿ ਪ੍ਰਸਾਦਿ ਸੀਤ ਪ੍ਰਸਾਦਿ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਗੁਰ ਪ੍ਰਸਾਦਿ ਪ੍ਰਭ ਪੂਰਾ ਪਾਇਆ। ਗੁਰ ਪ੍ਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰ ਪ੍ਰਸਾਦਿ ਮਿਲ ਗੁਰ ਮਾਨਸ ਜਨਮ ਸਫਲ ਕਰਾਇਆ । ਗੁਰ ਪ੍ਰਸਾਦਿ ਗੁਰ ਲਿਖਿਆ ਧੁਰ ਗੁਣ ਨਿਧਾਨ, ਘਰ ਆਏ ਭਗਤ ਲੇਖ ਲਿਖਾਇਆ। ਗੁਰ ਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਸਾਚਾ ਵਰ ਪਾਇਆ ਹਰਿ ਰਾਇਆ। (੨੭ ਚੇਤ ੨੦੦੮)
❋
ਗੁਰ ਪ੍ਰਸਾਦਿ ਹਰਿ ਵਰਤਾਇੰਦਾ। ਗੁਰਸਿਖਾਂ ਝੋਲੀ ਪਾਇੰਦਾ। ਵਾਰੋ ਵਾਰੀ ਹਰਿ ਪਿਲਾਇੰਦਾ। ਜਗਤ ਖੁਆਰੀ ਆਪ ਮਿਟਾਇੰਦਾ। ਕਲਜੁਗ ਅੰਤਮ ਭਾਰੀ ਪ੍ਰਭ ਸਾਚਾ ਰਾਹ ਚਲਾਇੰਦਾ। ਗੁਰਮੁੱਖਾਂ ਦੇਵੇ ਚਰਨ ਪਿਆਰੀ, ਸਚ ਪ੍ਰੀਤੀ ਆਪ ਵਖਾਇੰਦਾ। ਨਾ ਕੋਈ ਰਹੇ ਦਰ ਜੀਵ ਹੰਕਾਰੀ, ਭਰਮ ਭੁਲੇਖੇ ਸਾਰੇ ਲਾਹਿੰਦਾ। ਜੋ ਜਨ ਆਏ ਚਲ ਸਚੇ ਦਰਬਾਰੀ, ਪ੍ਰਭ ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਾਚੀ ਜੋਤ ਜਗੇ ਨਿਰੰਕਾਰੀ, ਨਿਹਕਲੰਕ ਨਾਉਂ ਰਖਾਇੰਦਾ। (੭ ਚੇਤ ੨੦੧੧ ਬਿ)
❋
ਗੁਰ ਪ੍ਰਸਾਦਿ ਗੁਰ ਪ੍ਰਸਾਦਿ ਕਰਾਈਏ। ਗੁਰ ਪ੍ਰਸਾਦਿ ਗੁਰ ਦਰਸ਼ਨ ਪਾਈਏ। ਗੁਰ ਪ੍ਰਸਾਦਿ ਪ੍ਰਭ ਜੋਤ ਜਗਾਈਏ। ਗੁਰ ਪ੍ਰਸਾਦਿ ਕਾਇਆ ਤਪਤ ਬੁਝਾਈਏ। ਗੁਰ ਪ੍ਰਸਾਦਿ ਚੰਨਣ ਵਾਂਗ ਦੇਹ ਬਣਾਈਏ। ਗੁਰ ਪ੍ਰਸਾਦਿ ਗੁਰ ਸੇਵ ਕਮਾਈਏ। ਗੁਰ ਪ੍ਰਸਾਦਿ ਗੁਰ ਭੇਟ ਚੜ੍ਹਾਈਏ। ਗੁਰ ਪ੍ਰਸਾਦਿ ਘਰ ਨੌਂ ਨਿਧ ਪਾਈਏ। ਗੁਰ ਪ੍ਰਸਾਦਿ ਗੁਰ ਦਰ ਮੰਗਣ ਆਈਏ। ਗੁਰ ਪ੍ਰਸਾਦਿ ਨਾਮ ਪਦਾਰਥ ਝੋਲੀ ਪਾਈਏ। ਗੁਰ ਪ੍ਰਸਾਦਿ ਮਨ ਦਾ ਭਰਮ ਗਵਾਈਏ। ਗੁਰ ਪ੍ਰਸਾਦਿ ਸਤਿਗੁਰ ਪੂਰਾ ਨੈਣ ਦਰਸਾਈਏ। ਗੁਰ ਪ੍ਰਸਾਦਿ ਦੁੱਖ ਦਲਿੱਦਰ ਸਰਬ ਗਵਾਈਏ। ਗੁਰ ਪ੍ਰਸਾਦਿ ਜਨਮ ਸੁਫਲ ਜਗਤ ਕਰਾਈਏ। ਗੁਰ ਪ੍ਰਸਾਦਿ ਮਨੁਖ ਦੇਹ ਨੂੰ ਲੇਖੇ ਲਾਈਏ। ਗੁਰ ਪ੍ਰਸਾਦਿ ਗੁਰ ਵਡਭਾਗੀ ਘਰ ਮਹਿ ਪਾਈਏ। ਗੁਰ ਪ੍ਰਸਾਦਿ ਗੁਰ ਅੰਜਣ ਨਾਮ ਨੇਤਰੀਂ ਪਾਈਏ। ਗੁਰ ਪ੍ਰਸਾਦਿ ਥਿਰ ਘਰ ਬੈਠ ਗੁਰ ਨਾਮ ਦ੍ਰਿੜਾਈਏ। ਗੁਰ ਪ੍ਰਸਾਦਿ ਕਲਜੁਗ ਵਿਚ ਆਣ ਤਰ ਜਾਈਏ। ਗੁਰ ਪ੍ਰਸਾਦਿ ਜਗਜੀਵਨ ਦਾਤਾ ਰਸਨਾ ਨਿਤ ਗਾਈਏ। ਗੁਰ ਪ੍ਰਸਾਦਿ ਆਪ ਤਰੇ ਕੁਟੰਬ ਤਰਾਈਏ। ਗੁਰ ਪ੍ਰਸਾਦਿ ਭੈ ਭੰਜਨ ਮਿਹਰਵਾਨ ਮਨ ਬਖ਼ਸ਼ਾਈਏ। ਗੁਰ ਪ੍ਰਸਾਦਿ
ਤ੍ਰੈਲੋਕੀ ਨਾਥ ਉਤੇ ਪਲੰਘ ਬਹਾਈਏ। ਗੁਰ ਪ੍ਰਸਾਦਿ ਨੇਤਰ ਖੋਲ੍ਹ ਗੁਰ ਚਰਨ ਦਰਸਾਈਏ। ਗੁਰ ਪ੍ਰਸਾਦਿ ਮਨ ਮੇਂ ਹੋਏ ਗਿਆਨ, ਸ਼ਬਦ ਰੂਪ ਗੁਰ ਦਰਸ਼ਨ ਪਾਈਏ। ਗੁਰ ਪ੍ਰਸਾਦਿ ਗੁਰ ਸੰਗਤ ਰਲ ਜਾਈਏ। ਗੁਰ ਪ੍ਰਸਾਦਿ ਮਦਿ ਮਾਸ ਨਾ ਰਸਨਾ ਲਾਈਏ। ਗੁਰ ਪ੍ਰਸਾਦਿ ਅੰਮ੍ਰਿਤ ਫਲ ਗੁਰ ਦਰ ਤੇ ਪਾਈਏ। ਗੁਰ ਪ੍ਰਸਾਦਿ ਆਪਣੀ ਮਹਿੰਮਾ ਆਪ ਲਿਖਵਾਈਏ। ਗੁਰ ਪ੍ਰਸਾਦਿ ਗੁਰ ਪੂਰਾ ਸਿਰ ਛਤਰ ਝੁਲਾਈਏ। ਗੁਰ ਪ੍ਰਸਾਦਿ ਜਾਤ ਪਾਤ ਦਾ ਭੇਤ ਮੁਕਾਈਏ। ਗੁਰ ਪ੍ਰਸਾਦਿ ਚਾਰ ਵਰਨ ਇਕ ਹੋ ਜਾਈਏ। ਗੁਰ ਪ੍ਰਸਾਦਿ ਵਿਚ ਸੰਗਤ ਭੈਣ ਭਰਾ ਬਣ ਜਾਈਏ। ਗੁਰ ਪ੍ਰਸਾਦਿ ਦਰਸ਼ਨ ਪਰਮਗਤ ਪਾਈਏ। ਗੁਰ ਪ੍ਰਸਾਦਿ ਪ੍ਰਭ ਅਬਿਨਾਸ਼ ਸਦ ਰਿਦੇ ਧਿਆਈਏ। ਗੁਰ ਪ੍ਰਸਾਦਿ ਆਤਮ ਜੋਤ ਗੁਰ ਜੋਤ ਜਗਾਈਏ। ਗੁਰ ਪ੍ਰਸਾਦਿ ਅਗਿਆਨ ਅੰਧੇਰ ਨਾਸ ਕਰਾਈਏ। ਗੁਰ ਪ੍ਰਸਾਦਿ ਉਪਜੇ ਬ੍ਰਹਮ ਗਿਆਨ ਸਦਾ ਸੁਖ ਪਾਈਏ। ਗੁਰ ਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰ ਪ੍ਰਸਾਦਿ ਚਰਨ ਕਵਲ ਗੁਰ ਸੀਸ ਝੁਕਾਈਏ। ਗੁਰ ਪ੍ਰਸਾਦਿ ਪੂਰਨ ਪਰਮੇਸ਼ਵਰ ਗੁਣ ਗਾਈਏ। ਗੁਰ ਪ੍ਰਸਾਦਿ ਵਾਹ ਵਾਹ ਕਰਦਿਆ ਸਤਿਜੁਗ ਪਾਈਏ। ਗੁਰ ਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਗਾਈਏ।
ਗੁਰ ਪ੍ਰਸਾਦਿ ਜੇਠ ਪੰਚਮੀਂ ਦਿਨ ਮਨਾਈਏ। ਗੁਰ ਪ੍ਰਸਾਦਿ ਜੋਤ ਨਿਰੰਜਣ ਨਿਤ ਦਰਸ਼ਨ ਪਾਈਏ। ਗੁਰ ਪ੍ਰਸਾਦਿ ਗੁਰ ਪ੍ਰਸਾਦ ਕਰਾਈਏ। ਗੁਰ ਪ੍ਰਸਾਦਿ ਕਮਾਈ ਸੁਫਲ ਕਰਾਈਏ। ਗੁਰ ਪ੍ਰਸਾਦਿ ਦੁੱਧ ਪੁੱਤ ਦੀ ਤੋਟ ਨਾ ਪਾਈਏ। ਗੁਰ ਪ੍ਰਸਾਦਿ ਸਾਚਾ ਸਾਚਾ ਸ਼ਾਹ ਇਕ ਰੰਗ ਸਮਾਈਏ। ਗੁਰ ਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏ। ਗੁਰ ਪ੍ਰਸਾਦਿ ਸਚਖੰਡ ਸਮਾਈਏ। ਗੁਰ ਪ੍ਰਸਾਦਿ ਜੋਤ ਸਰੂਪ ਅੰਤ ਜੋਤ ਮਿਲ ਜਾਈਏ। ਗੁਰ ਪ੍ਰਸਾਦਿ ਆਵਣ ਜਾਵਣ ਪੰਧ ਮੁਕਾਈਏ। ਗੁਰ ਪ੍ਰਸਾਦਿ ਗੇੜ ਚੁਰਾਸੀ ਫੇਰ ਨਾ ਆਈਏ। ਗੁਰ ਪ੍ਰਸਾਦਿ ਕਰਮ ਲੇਖ ਫੇਰ ਲਿਖਾਈਏ। ਗੁਰ ਪ੍ਰਸਾਦਿ ਪਿਛਲੀ ਭੁੱਲ ਬਖ਼ਸ਼ਾ ਅੱਗੇ ਨੂੰ ਮਾਰਗ ਪਾਈਏ। ਗੁਰ ਪ੍ਰਸਾਦਿ ਮਨੋ ਗਵਾਈਏ ਵਿਕਾਰ, ਨਾਮ ਅਮੋਲਕ ਪਾਈਏ। ਗੁਰ ਪ੍ਰਸਾਦਿ ਚਤੁਰਭੁਜ ਕਰਤਾਰ ਗੁਰੂ ਵਿਚ ਸਮਾਈਏ। ਗੁਰ ਪ੍ਰਸਾਦਿ ਆਦਿ ਅੰਤ ਰੰਗ ਇਕ ਹੋ ਜਾਈਏ। ਗੁਰ ਪ੍ਰਸਾਦਿ ਪੁਰਖ ਨਿਰੰਜਣ ਸਰਬ ਸੁਖ ਪਾਈਏ। ਗੁਰ ਪ੍ਰਸਾਦਿ ਕਰ ਪ੍ਰਸਾਦ ਗੁਰ ਭੋਗ ਲਗਾਈਏ। ਗੁਰ ਪ੍ਰਸਾਦਿ ਗੁਰ ਦਰ ਆਇਆ ਸੁਫਲ ਕਰਾਈਏ। ਗੁਰ ਪ੍ਰਸਾਦਿ ਸੁਖ ਸਾਗਰ ਵਿਚ ਆਣ ਤਰ ਜਾਈਏ। ਗੁਰ ਪ੍ਰਸਾਦਿ ਦੁੱਖਾਂ ਵਾਲਾ ਭਾਰ ਗੁਰ ਦਰ ਤੇ ਲਾਹੀਏ। ਗੁਰ ਪ੍ਰਸਾਦਿ ਦੁਖੀ ਕਾਇਆ ਕੰਚਨ ਬਣ ਜਾਈਏ। ਗੁਰ ਪ੍ਰਸਾਦਿ ਵਾਂਗ ਚੰਦਨ ਸਦਾ ਮਹਿਕਾਈਏ। ਗੁਰ ਪ੍ਰਸਾਦਿ ਦਾਤਾ ਕਰਤਾ ਜਲ ਥਲ ਸਮਾਈਏ। ਗੁਰ ਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰ ਪ੍ਰਸਾਦਿ ਕੱਲੂ ਕਾਲ ਵਿਚ ਪਾਰ ਕਰਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ। ਗੁਰ ਪ੍ਰਸਾਦਿ ਜੇਠ ਪੰਚਮ ਸੋਹੰ ਨਾਮ ਧਿਆਈਏ। ਗੁਰ ਪ੍ਰਸਾਦਿ ਗੁਰ ਸੰਗਤ ਪ੍ਰਸਾਦ ਕਰਾਈਏ।
ਗੁਰ ਪ੍ਰਸਾਦਿ ਦਰਗਾਹ ਵਿਚ ਗੁਰ ਮਾਣ ਦਵਾਏ। ਗੁਰ ਪ੍ਰਸਾਦਿ ਗੁਰ ਸਾਚਾ ਸਚ ਬਚਨ ਲਿਖਾਏ। ਗੁਰ ਪ੍ਰਸਾਦਿ ਸਤਿਜੁਗ ਮਾਰਗ ਆਪ ਚਲਾਏ। ਗੁਰ ਪ੍ਰਸਾਦਿ ਧੰਨ ਗੁਰਸਿਖ ਜੋ ਗੁਰ ਚਰਨੀਂ ਲਾਏ। ਗੁਰ ਪ੍ਰਸਾਦਿ ਧੰਨ ਗੁਰਸਿਖ ਖੜੇ ਦਰ ਸੀਸ ਝੁਕਾਏ। ਗੁਰ ਪ੍ਰਸਾਦਿ ਅੱਜ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਅਵਤਾਰ ਆਏ। ਗੁਰ ਪ੍ਰਸਾਦਿ ਜੇਠ ਪੰਚਵੀ ਹੋਵੇ ਵਡਭਾਗੀ, ਮਾਤਲੋਕ ਪ੍ਰਭ ਜੋਤ ਜਗਾਏ।
ਗੁਰ ਪ੍ਰਸਾਦਿ ਗੁਰ ਕਰਮ ਵਿਚਾਰਿਆ। ਗੁਰ ਪ੍ਰਸਾਦਿ ਗੁਰਸਿਖਾਂ ਗੁਰ ਜਨਮ ਸੁਵਾਰਿਆ। ਗੁਰ ਪ੍ਰਸਾਦਿ ਗੁਰ ਕਲਜੁਗ ਪਾਰ ਉਤਾਰਿਆ। ਗੁਰ ਪ੍ਰਸਾਦਿ ਗੁਰ ਪੂਰੇ ਸਦ ਬਲਹਾਰਿਆ। ਗੁਰ ਪ੍ਰਸਾਦਿ ਜੇਠ ਪੰਜਵੀਂ ਜਗਤ ਉਧਾਰਿਆ । ਗੁਰ ਪ੍ਰਸਾਦਿ ਪਰਗਟੇ ਮਹਾਰਾਜ ਸ਼ੇਰ ਸਿੰਘ ਸਦਾ ਬਲਹਾਰਿਆ।
ਗੁਰ ਪ੍ਰਸਾਦਿ ਗੁਰਸਿਖਾਂ ਗੁਰ ਪਾਰ ਉਤਾਰਿਆ। ਗੁਰ ਪ੍ਰਸਾਦਿ ਗੁਰਸਿਖ ਨਾਉਂ ਗੁਰ ਰਸਨ ਉਚਾਰਿਆ। ਗੁਰ ਪ੍ਰਸਾਦਿ ਸੋਹੰ ਨਾਉਂ ਭਗਤ ਭੰਡਾਰਿਆ। ਗੁਰ ਪ੍ਰਸਾਦਿ ਕੱਟੇ ਹਉਮੇ ਰੋਗ, ਕਿਲ ਵਿਖ ਪਾਰ ਉਤਾਰਿਆ। ਗੁਰ ਪ੍ਰਸਾਦਿ ਗਵਾਏ ਕਾਇਆ ਰੋਗ, ਗੁਰਸਿਖ ਜਨਮ ਸਵਾਰਿਆ। ਗੁਰ ਪ੍ਰਸਾਦਿ ਜਿਥੇ ਸੋਹੇ ਭਗਤ ਗੁਰ ਪੂਰੇ ਬਲਹਾਰਿਆ। ਗੁਰ ਪ੍ਰਸਾਦਿ ਜੇਠ ਪੰਚਮ ਮਿਲੀ ਵਧਾਈ, ਗੁਰ ਪੂਰੇ ਦਰਸ਼ਨ ਪਾ ਲਿਆ। ਗੁਰ ਪ੍ਰਸਾਦਿ ਹੋਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾ ਲਿਆ। (੫ ਜੇਠ ੨੦੦੭ ਬਿ)
❋
ਸਤਿਗੁਰ ਪ੍ਰਸਾਦਿ ਸਤਿ ਵਸਤ, ਸਤਿ ਸਤਿਵਾਦੀ ਹਰਿ ਵਰਤਾਇੰਦਾ। ਗੁਰਮੁਖਾਂ ਰੱਖੇ ਸਦਾ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ। ਏਕਾ ਰੰਗ ਰੰਗਾਏ ਕੀਟ ਹਸਤ, ਹਸਤ ਕੀਟ ਵਿਚ ਆਪ ਸਮਾਇੰਦਾ। ਖੋਲ੍ਹਣਹਾਰਾ ਹਰਿ ਜੂ ਦ੍ਰਿਸ਼ਟ, ਆਪਣੀ ਦ੍ਰਿਸ਼ਟੀ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਬਣਾਇੰਦਾ।
ਸਤਿ ਪ੍ਰਸਾਦਿ ਸਚ ਸਿੰਘਾਸਣ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ ਅਕਾਸ਼ਨ, ਜੋ ਜਨ ਰਸਨਾ ਰਸ ਰਸ ਖਾਈਆ। ਲੱਖ ਚੁਰਾਸੀ ਕੱਟੇ ਫਾਸਨ, ਰਾਏ ਧਰਮ ਨਾ ਦਏ ਸਜਾਈਆ। ਜਨਮ ਜਨਮ ਦੀ ਪੂਰੀ ਕਰੇ ਆਸਨ, ਨਿਰਾਸਾ ਗੁਰਸਿਖ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਵਣ ਸੁਵਾਸਣ, ਰਸਨਾ ਜਿਹਵਾ ਵੇਖ ਵਖਾਈਆ। ਜਨ ਭਗਤਾਂ ਹੋਵੇ ਦਾਸੀ ਦਾਸਨ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਇਕ ਬਣਾਈਆ।
ਸਤਿ ਪ੍ਰਸਾਦਿ ਹਰਿ ਕਾ ਰਸ, ਗੁਰ ਸਤਿਗੁਰ ਆਪ ਬਣਾਇੰਦਾ। ਜਨ ਭਗਤਾਂ ਅੰਤਰ ਜਾਏ ਵਸ, ਵਸ ਕਿਸੇ ਨਾ ਆਇੰਦਾ। ਗੁਰਸਿਖ ਤੇਰਾ ਗਾਏ ਜਸ, ਜਸ ਵੇਦ ਪੁਰਾਨ ਨਾ ਕੋਇ ਅਲਾਇੰਦਾ। ਸਾਚਾ ਮਾਰਗ ਇਕੋ ਦੱਸ, ਲੱਖ ਚੁਰਾਸੀ ਰਾਹ ਵਖਾਇੰਦਾ। ਪੰਧ ਮੁਕਾਇਆ ਨੱਸ ਨੱਸ, ਜੁਗ ਚੌਕੜੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਇੰਦਾ।
ਸਤਿ ਪ੍ਰਸਾਦਿ ਸਤਿ ਸਤਿ ਭੋਗ, ਸਤਿ ਸਤਿਵਾਦੀ ਆਪ ਲਗਾਈਆ। ਨਿਰਗੁਣ ਸਰਗੁਣ ਹੋਇਆ ਸੰਜੋਗ, ਮਹਾਰਾਜ ਸ਼ੇਰ ਸਿੰਘ ਕਰੇ ਕੁੜਮਾਈਆ। ਨਾਤਾ ਤੁੱਟਾ ਲੋਕ ਪਰੋਲਕ, ਅਵਣ ਗਵਣ ਨਾ ਕੋਈ ਫਿਰਾਈਆ। ਸਚਖੰਡ ਗੌਣਾ ਇਕ ਸਲੋਕ, ਸਾਚਾ ਸੋਹਲਾ ਸਚੇ ਮਾਹੀਆ। ਅਧਵਿਚਕਾਰ ਨਾ ਸਕੇ ਕੋਈ ਰੋਕ, ਵਿਸ਼ਨ ਬ੍ਰਹਮਾ ਸ਼ਿਵ ਰਾਏ ਧਰਮ ਗੁਰਸਿਖ ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਅਗੰਮ ਅਥਾਹ ਏਕਾ ਓਟ, ਏਕਾ ਮਿਲੇ ਸਚ ਸਰਨਾਈਆ। ਸ਼ਬਦ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਆਪ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਜਿਸ ਖੁਵਾਈਆ।
ਸਤਿ ਪ੍ਰਸਾਦਿ ਸਤਿ ਸਵਾਦ, ਰਸਨਾ ਜਿਹਵਾ ਨਾ ਗੁਣ ਜਣਾਇੰਦਾ। ਜਨ ਭਗਤਾਂ ਦੇਵੇ ਆਦਿ ਜੁਗਾਦਿ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਸੰਤ ਸੁਹੇਲੇ ਮੇਲ ਮਿਲਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰ ਚੇਲੇ ਲਡਾਏ ਲਾਡ, ਗੁਰਸਿਖ ਆਪਣਾ ਭੇਵ
ਖੁਲ੍ਹਾਇੰਦਾ। ਸਦਾ ਸੁਹੇਲਾ ਹਰਿਜਨ ਵਿਚ ਰਿਹਾ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਜਿਸ ਅੰਤਰ ਆਪ ਟਿਕਾਇੰਦਾ।
ਸਤਿ ਪ੍ਰਸਾਦਿ ਅੰਤਰ ਰੱਖੇ ਆਪ, ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਕੱਟੇ ਪਾਪ, ਦੁਰਮਤ ਮੈਲ ਧੋਵੇ ਸ਼ਾਹੀਆ। ਇਕ ਜਣਾਏ ਪੂਜਾ ਪਾਠ, ਸੋਹੰ ਅੱਖਰ ਕਰੇ ਪੜ੍ਹਾਈਆ । ਬਜਰ ਕਪਾਟੀ ਜਾਏ ਪਾਟ, ਦਵੈਤੀ ਪੜਦਾ ਰਹੇ ਨਾ ਰਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਗੁਰਮੁਖ ਤੇਰੀ ਅੰਤਮ ਕੱਟੇ ਵਾਟ, ਪਾਂਧੀ ਬਣ ਬਣ ਫੇਰਾ ਪਾਈਆ। ਗੁਰ ਕਾ ਰਸ ਲੈਣਾ ਚਾਟ, ਰਸਕ ਰਸਕ ਏਕਾ ਮੁਖ ਸਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲਾਏ ਆਪਣੇ ਘਾਟ, ਬਣ ਖੇਵਟ ਖੇਟਾ ਜਗਤ ਮਲਾਹ ਬੇਪਰਵਾਹ ਪਾਰ ਕਿਨਾਰਾ ਇਕ ਰਖਾਈਆ। (੧੧--੭੬੬)
❋
ਗੁਰ ਪ੍ਰਸਾਦਿ ਗੁਰ ਦਰ ਤੇ ਪਾਇਆ। ਗੁਰ ਪ੍ਰਸਾਦਿ ਗੁਰਸਿਖ ਨਿਰਮਲ ਦੇਹ ਕਰਾਇਆ। ਗੁਰ ਪ੍ਰਸਾਦਿ ਗੁਰ ਚਰਨ ਲਾਗ ਮਹਾਂ ਸੁਖ ਪਾਇਆ। ਗੁਰ ਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ।
ਪ੍ਰਭ ਦਰਸ ਕਰੇ ਨਰ ਨਾਰੀ। ਨਾਉਂ ਧਰਾਏ ਸਾਧ ਸੰਗਤ ਪਿਆਰੀ । ਨਿਖੁੱਟ ਮੈਲ ਹੋਏ ਜਾਏ ਬਿਮਾਰੀ। ਸੋਹੰ ਸਾਚਾ ਨਾਉਂ, ਵਿਰਲਾ ਕੋਈ ਵਪਾਰੀ । ਗੁਰਸਿਖਾਂ ਮਨ ਪ੍ਰਭ ਕਾ ਚਾਉ, ਹਿਰਦੇ ਚੜ੍ਹੀ ਨਾਮ ਖੁਮਾਰੀ। ਦਰ ਆਏ ਹੋਏ ਪਰਵਾਨ, ਬੇਮੁਖ ਸੁੱਤੇ ਪੈਰ ਪਸਾਰੀ। ਕਲਜੁਗ ਪਰਗਟ ਵਿਸ਼ਨੂੰ ਭਗਵਾਨ, ਸਾਰੀ ਸ੍ਰਿਸ਼ਟ ਅਗਨ ਸੰਘਰੀ। ਭਗਤ ਵਛਲ ਮਹਾਰਾਜ ਸ਼ੇਰ ਸਿੰਘ, ਗੁਰਸਿਖ ਆਏ ਚਰਨ ਦਵਾਰੀ।
ਜੋ ਜਨ ਆਏ ਤਨ ਮਨ ਪ੍ਰਭ ਵਿਚ ਵਸਾ ਕੇ, ਆਤਮ ਤ੍ਰਿਪਤਾਏ ਪ੍ਰਭ ਦਰਸ਼ਨ ਪਾ ਕੇ। ਜੋ ਜਨ ਆਏ ਮਨ ਹੰਕਾਰ ਰਖਾ ਕੇ, ਗੁਰ ਦਰ ਜਾਏ ਪੱਤ ਗਵਾ ਕੇ। ਜੋ ਜਨ ਆਏ ਪ੍ਰਭ ਚਰਨ ਪਿਆਸਾ, ਸਾਧ ਸੰਗਤ ਪ੍ਰਭ ਰੱਖੇ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਜੋਤ ਪਰਕਾਸ਼ੇ, ਸਤਿਜੁਗ ਸਾਚਾ ਜਾਵੇ ਲਾ ਕੇ। (੫ ਚੇਤ ੨੦੦੮ ਬਿ)
❋
ਪੂਰਨ ਗੁਰ ਸਦ ਵਡਿਆਈ। ਦੇ ਦਰਸ ਤ੍ਰਿਖਾ ਮਿਟਾਈ। ਨਿਰਧਨਾਂ ਪ੍ਰਭ ਹੋਏ ਸਹਾਈ। ਸਰਧਨਾਂ ਪ੍ਰਭ ਆਸ ਪੁਜਾਈ। ਗੁਰਮੁਖ ਸਾਚੇ ਘਰ ਤੇਰੇ ਜੋਤ ਪਰਗਟਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਹੋਏ ਵਾਲੀ ਦੋ ਜਹਾਨ, ਗੁਰ ਪ੍ਰਸਾਦੀ ਗੁਰ ਪ੍ਰਸਾਦਿ ਭੋਗ ਲਗਾਈ।
ਭੋਗ ਲਗਾਏ ਸਤਿਗੁਰ ਮੁੱਖ। ਸਾਧ ਸੰਗਤ ਉਤਾਰੇ ਸਾਰੀ ਭੁੱਖ। ਸੁਫਲ ਕਰਾਏ ਮਾਤ ਕੁੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਪ੍ਰਸਾਦਿ ਪ੍ਰਭ ਵਰਤਾਏ, ਸਾਧ ਸੰਗਤ ਮਿਟਾਵੇ ਆਤਮ ਦੁੱਖ। ਮਿਟੇ ਦੁੱਖ ਆਤਮ ਅਗਿਆਨ। (੬ ਜੇਠ ੨੦੦੮ ਬਿ)
❋
ਸਤਿਗੁਰ ਪ੍ਰਸਾਦਿ ਜਿਨ੍ਹਾਂ ਮਿਲਿਆ ਕਾਇਆ ਚੋਲੀ, ਝਲਕ ਝਲਿਆਂ ਦਏ ਵਖਾਈਆ। ਅੰਦਰੇ ਅੰਦਰ ਬਦਲ ਦੇਵੇ ਆਪਣੀ ਬੋਲੀ, ਅਨਬੋਲਤ ਰਾਗ ਸੁਣਾਈਆ। ਸਚ ਦਵਾਰਾ ਦੇਵੇ ਖੋਲ੍ਹੀ, ਪੜਦਾ ਸਤਿ ਉਠਾਈਆ। ਬਦਲ ਦੇਵੇ ਕਾਇਆ ਚੋਲੀ, ਚੋਲਾ ਸਾਚਾ ਤਨ ਪਹਿਨਾਈਆ। ਵੇਖ ਵਖਾਣੇ ਸਾਢੇ ਤਿੰਨ ਹੱਥ ਡੋਲੀ, ਚਾਰੋਂ ਕੁੰਟ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਵਡਿਆਈਆ।
ਪ੍ਰਸਾਦ ਕਹੇ ਮੇਰਾ ਲੇਖਾ ਲੱਗਾ, ਮਿਲੀ ਮਾਣ ਵਡਿਆਈਆ। ਜਨ ਭਗਤਾਂ ਵਧੇ ਅੱਗਾ, ਪਿਛਲੀ ਰੀਤ ਚੁਕਾਈਆ। ਪੁਰਖ ਅਕਾਲ ਸੱਜਣ ਸਕਾ, ਇਕੋ ਘਰ ਵਖਾਈਆ। ਭੱਜਣਾ ਪਏ ਨਾ ਮਦੀਨਾ ਮੱਕਾ, ਕਾਅਬਾ ਘਰ ਘਰ ਦਏ ਦਰਸਾਈਆ। ਲੇਖ ਚੁਕਾ ਕੇ ਅੱਠਾਂ ਸੱਠਾਂ, ਤੀਰਥ ਤੱਟਾਂ ਪੰਧ ਮੁਕਾਈਆ। ਪੰਧ ਮੁਕਾ ਕੇ ਚੌਦਾਂ ਹੱਟਾਂ, ਵਿਦਿਆ ਚੌਦਾਂ ਡੇਰਾ ਢਾਈਆ। ਹਰਿ ਮਿਲਣ ਦੀਆਂ ਖੋਲ੍ਹ ਕੇ ਅੱਖਾ, ਆਖਰ ਭੇਵ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਤੀ ਵਡਿਆਈਆ।
ਮਿਲੀ ਵਡਿਆਈ ਚਾਉ ਘਨੇਰਾ, ਪ੍ਰਭ ਮਿਹਰ ਨਜ਼ਰ ਉਠਾਈਆ। ਜਨ ਭਗਤਾਂ ਅੰਦਰ ਮੇਰਾ ਡੇਰਾ, ਘਰ ਸਾਚੇ ਦਿਤਾ ਬਹਾਈਆ। ਜਿਥੇ ਢੋਲਾ ਇਕੋ ਤੇਰਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਨਾ ਕੋਈ ਸੰਝ ਨਾ ਸਵੇਰਾ, ਸੰਧਿਆ ਰੂਪ ਨਾ ਕੋਇ ਵਟਾਈਆ। ਨਜ਼ਰੀ ਆਇਆ ਨੇਰਨ ਨੇਰਾ, ਨਿਜ ਘਰ ਬੈਠਾ ਸੋਭਾ ਪਾਈਆ। ਵਸਦਾ ਵੇਖਿਆ ਸਾਚਾ ਖੇੜਾ, ਖਿੜਕੀ ਆਪ ਖੁਲ੍ਹਾਈਆ। ਚੁਕਦਾ ਵੇਖਿਆ ਝੂਠਾ ਝੇੜਾ, ਝਗੜਾ ਦਏ ਮਿਟਾਈਆ। ਗੁਆਂਦਾ ਵੇਖਿਆ ਜਗਤ ਅੰਧੇਰਾ, ਸਚ ਪਰਕਾਸ਼ ਕਰਾਈਆ। ਸਤਿ ਧਰਮ ਦਾ ਆਇਆ ਵੇਲਾ, ਗੁਰ ਚੇਲਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।
ਪ੍ਰਸਾਦਿ ਕਹੇ ਮੇਰਾ ਅੰਦਰ ਖਾਤ, ਖਾਤਾ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖ਼ੁਸ਼ੀਆਂ ਗਾਂਦੇ ਗਾਥ, ਢੋਲਿਆਂ ਰਾਗ ਅਲਾਈਆ । ਸਤਿਗੁਰ ਕਿਰਪਾ ਸਤਿ ਆਵੇ ਸਵਾਦ, ਰਸਨਾ ਜਿਹਵਾ ਸਮਝ ਸਕੇ ਨਾ ਰਾਈਆ। ਜਿਸ ਨੇ ਰਚਨਾ ਰਚੀ ਆਦਿ, ਮਧ ਅੰਤ ਵੇਖੇ ਥਾਉਂ ਥਾਈਂਆ। ਸ਼ਬਦ ਅਗੰਮੀ ਵੱਜੇ ਨਾਦ, ਵਿਜੇ ਆਪਣੀ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਪ੍ਰਸਾਦ ਕਹੇ ਮੋਹੇ ਮਿਲਿਆ ਅਸਥਾਨ, ਭੂਮਿਕਾ ਇਕ ਵਡਿਆਈਆ । ਜਿਸ ਘਰ ਵਸੇ ਸ੍ਰੀ ਭਗਵਾਨ, ਨਿਰਗੁਣ ਡੇਰਾ ਲਾਈਆ। ਸੋ ਮੰਦਰ ਸਚ ਮਕਾਨ, ਗੁਰੂ ਦਵਾਰ ਇਕ ਸਮਝਾਈਆ। ਜਿਥੇ ਝੁਲਦਾ ਧਰਮ ਨਿਸ਼ਾਨ, ਕੂੜ ਕੁੜਿਆਰ ਇਕ ਮਿਟਾਈਆ। ਉਥੇ ਮਿਲਦਾ ਇਕ ਗਿਆਨ, ਵਰਨਾਂ ਚਾਰ ਪੜ੍ਹਾਈਆ। ਚੜ੍ਹਾਉਂਦਾ ਸਚ ਬਬਾਨ, ਸ਼ਬਦੀ ਰਾਹ ਵਖਾਈਆ। ਭਗਤਾਂ ਦੇਂਦਾ ਦਾਨ, ਸੰਤਾਂ ਗਲੇ ਲਗਾਈਆ। ਗੁਰਮੁਖਾਂ ਕਰ ਪਰਵਾਨ, ਗੁਰਸਿਖਾਂ ਵੇਖ ਵਖਾਈਆ। ਸਖੀਆਂ ਮਿਲੇ ਸਚਾ ਕਾਹਨ, ਬੰਸਰੀ ਨਾਮ ਸੁਣਾਈਆ। ਸਹੀਆਂ ਸੁਹਲੇਾ ਇਕੋ ਰਾਮ, ਰਮਤਾ ਹੋ ਕੇ ਆਇਆ ਧੁਰ ਦਾ ਮਾਹੀਆ। ਗੁਰਮੁਖ ਵੇਖੇ ਬਾਲ ਅੰਞਾਣ, ਬਾਲੀ ਬੁੱਧ ਦਏ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਕਰਾਈਆ।
ਪ੍ਰਸਾਦ ਕਹੇ ਮੈਂ ਵੜ ਕੇ ਅੰਦਰ ਘਰ ਘਰ ਖ਼ੁਸ਼ੀ ਮਨਾਈਆ। ਸਜਦੇ ਕਰਦੇ ਵੇਖੇ ਸੂਰਯ ਚੰਦਰ, ਰਵ ਸਸ ਸੀਸ ਨਿਵਾਈਆ। ਭੈ ਵਿਚ ਵੇਖਿਆ ਹੁੰਦਾ ਮਨੂਆ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਦੀਵਾ ਜਗਦਾ ਵੇਖਿਆ ਅੰਧੇਰੀ ਕੰਦਰ, ਗ੍ਰਹਿ ਮੰਦਰ ਹੋਇ ਰੁਸ਼ਨਾਈਆ। ਸ਼ਰਅ ਦਾ ਤੁਟਦਾ ਵੇਖਿਆ ਸੰਗਲ,
ਦੀਨ ਮਜ਼੍ਹਬ ਨਾ ਕੋਇ ਚਤੁਰਾਈਆ। ਝੁਕਦਾ ਵੇਖਿਆ ਮੰਡਲ, ਅੱਖ ਨੈਣ ਸ਼ਰਮਾਈਆ। ਭਗਤਾਂ ਸੁਣਿਆਂ ਇਕੋ ਮੰਗਲ, ਸੋਹੰ ਢੋਲਾ ਰਹੇ ਗਾਈਆ। ਅਗੇ ਲੋੜ ਰਹੀ ਨਾ ਜਾਣ ਦੀ ਜੰਗਲ, ਉਜਾੜ ਪਰਬਤ ਨਾ ਕੋਇ ਭਵਾਈਆ। ਸਤਿਗੁਰ ਪ੍ਰੀਤੀ ਸਾਚਾ ਬੰਧਨ, ਬੰਦਗੀ ਵਾਲਾ ਬੰਦਿਆਂ ਵਿਚ ਪਾਈਆ। ਨਾਮ ਭਬੂਤੀ ਲਾ ਕੇ ਚੰਦਨ, ਨੂਰ ਚੰਦ ਕਰੇ ਰੁਸ਼ਨਾਈਆ। ਜੁਗ ਜਨਮ ਦੀ ਤੁੱਟੀ ਆਇਆ ਗੰਢਣ, ਡੋਰੀ ਆਪਣਾ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਦਇਆ ਕਮਾਈਆ।
ਪ੍ਰਸਾਦ ਕਹੇ ਮੈਂ ਪਾਇਆ ਪਿਰ, ਪ੍ਰੀਤਮ ਦਿਤੀ ਵਡਿਆਈਆ। ਜਿਸ ਦੀ ਉਡੀਕ ਰੱਖੀ ਚਿਰ, ਚਰਿਤਰਾਂ ਵਿਚ ਵਕਤ ਲੰਘਾਈਆ। ਦਹਿ ਦਿਸ਼ਾ ਵੇਖਿਆ ਫਿਰ, ਭੱਜ ਭੱਜ ਵਾਹੋ ਦਾਹੀਆ। ਰੂਪ ਨਜ਼ਰ ਨਾ ਆਇਆ ਨਿਰਵੈਰ ਨਿਰ, ਨਿਰੰਕਾਰ ਨਾ ਕੋਇ ਮਿਲਾਈਆ। ਘਰ ਨਾ ਦਿਸਿਆ ਕਿਸੇ ਥਿਰ, ਸਚ ਦਵਾਰ ਨਾ ਕੋਇ ਬਹਾਈਆ। ਕੁਸੰਭੜੇ ਫੁੱਲ ਰਹੇ ਖਿੜ, ਪੰਖੜੀਆਂ ਜੋੜ ਜੁੜਾਈਆ। ਬਿਨ ਸਤਿਗੁਰ ਪੂਰੇ ਦੋ ਜਹਾਨਾਂ ਕੋਈ ਨਾ ਆਵੇ ਧੁਰ ਦੇ ਪਿੜ, ਪਿੰਡਾ ਖਾਲੀ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਪ੍ਰਸਾਦ ਕਹੇ ਮੇਰਾ ਅਨੋਖਾ ਲੁਤਫ, ਲੁਤੀਫਿਆਂ ਵਿਚ ਨਾ ਕੋਇ ਗਿਣਾਈਆ। ਪੁਰਖ ਅਬਿਨਾਸ਼ੀ ਵੰਡਿਆਂ ਮੁਫਤ, ਮਰਦਿਆਂ ਰਿਹਾ ਜਿਵਾਈਆ । ਗੁਰਮੁਖ ਸਭ ਤੋਂ ਉਤਮ ਸ੍ਰੇਸ਼ਟ ਚੁਸਤ, ਜੋ ਬਣਿਆਂ ਪਾਂਧੀ ਰਾਹੀਆ। ਜਿਸ ਦੀ ਮਹਿੰਮਾ ਅਥਵਾ ਉਸਤ, ਉਸਤਤ ਕਰੇ ਲੋਕਾਈਆ। ਉਸ ਦੇ ਹੱਥ ਰਖਿਆ ਪੁਸ਼ਤ, ਪਨਾਹ ਦਿਤੀ ਸ਼ਰਨਾਈਆ। ਅੰਦਰੋਂ ਹੰਕਾਰੀ ਮੇਟ ਕੇ ਦੁਸ਼ਟ, ਦ੍ਰਿਸ਼ਟ ਦਏ ਖੁਲ੍ਹਾਈਆ। ਲਹਿਣਾ ਚੁਕੇ ਬਾਲਿਸ਼ਤ ਅੰਗੁਸ਼ਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਿਤੀ ਆਪ ਵਡਿਆਈਆ।
ਪ੍ਰਸਾਦ ਕਹੇ ਮੇਰਾ ਚੁਕਿਆ ਲੇਖਾ, ਅਲਖ ਦਿਤੀ ਸਰਨਾਈਆ। ਤਿੰਨਾਂ ਮਿਲ ਕੇ ਕੀਤਾ ਏਕਾ, ਉਸ ਏਕੰਕਾਰ ਵਿਚ ਸਮਾਈਆ। ਸਭ ਦਾ ਅਗੋਂ ਮੁਕੇ ਠੇਕਾ, ਬਲੀ ਮਾਤ ਨਾ ਕੋਇ ਚੜ੍ਹਾਈਆ। ਨਜ਼ਰੀ ਆਏ ਸੌਹਰਾ ਪੇਕਾ, ਭਈਆ ਸੌਹਰਾ ਵੰਡ ਨਾ ਕੋਇ ਵੰਡਾਈਆ। ਹੁਕਮਰਾਨ ਧੁਰ ਦਾ ਨੇਤਾ, ਨਰ ਨਿਰੰਕਾਰ ਸਚਾ ਸ਼ਹਿਨਸ਼ਾਹੀਆ। ਜਿਸ ਦਾ ਭੁਲਿਆ ਸ੍ਰਿਸ਼ਟੀ ਚੇਤਾ, ਦ੍ਰਿਸ਼ਟ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਪ੍ਰਸਾਦ ਕਹੇ ਮੇਰੀ ਆਸਾ ਪੁੰਨੀ, ਪੂਰਨ ਸਤਿਗਰ ਪਾਈਆ। ਗੁਰਮੁਖ ਮਿਲਿਆ ਧੁਰ ਦਾ ਗੁਣੀ, ਗਹਿਰ ਗੰਭੀਰ ਜੋੜ ਜੁੜਾਈਆ। ਜਿਸ ਦੀ ਕਹਾਣੀ ਜੁਗ ਜੁਗ ਸੁਣੀ, ਸੋ ਸਾਹਿਬ ਹੋਇ ਸਹਾਈਆ। ਜਿਸ ਨੂੰ ਗਾਉਂਦੇ ਰਿਖੀ ਮੁਨੀ, ਗੁਰ ਅਵਤਾਰ ਧਿਆਨ ਲਗਾਈਆ। ਜਿਸ ਦੀ ਰਾਗਾਂ ਨਾਦਾਂ ਅੰਦਰ ਧੁਨੀ, ਸ਼ਬਦੀ ਤਾਲ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਹੋਇਆ ਸਹਾਈਆ।
ਪ੍ਰਸਾਦਿ ਕਹੇ ਮੇਰਾ ਗਿਆ ਹਉਕਾ, ਹਉਂ ਭਾਵ ਇਕ ਜਣਾਈਆ। ਸਹਾਰਾ ਮਿਲਿਆ ਸਾਚੇ ਨਾਉਂ ਕਾ, ਨਈਆ ਨਾਮ ਦ੍ਰਿੜਾਈਆ। ਭੁਲੇਖਾ ਚੁਕਿਆ ਦੂਜੇ ਭਾਉ ਕਾ, ਭਰਮ ਗੜ੍ਹ ਤੁੜਾਈਆ। ਦਰਸ਼ਨ ਕੀਤਾ ਪੂਰੇ ਸ਼ਾਹੋ ਕਾ, ਸ਼ਹਿਨਸ਼ਾਹ ਨਜ਼ਰੀ ਆਈਆ। ਅੱਗੇ ਲੇਖਾ ਰਹੇ ਨਾ ਕਿਸੇ ਕੇ ਦਾਉ ਕਾ, ਕੂੜੀ ਕਿਰਿਆ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਸਮਝਾਈਆ।
ਪ੍ਰਸਾਦ ਕਹੇ ਮੈਂ ਹੋਇਆ ਪਰਸੰਨ, ਪਰਸੰਤਾ ਨਜ਼ਰੀ ਆਈਆ । ਅੱਖੀ ਵੇਖ ਕੇ ਭਗਤਾਂ ਚਿੰਨ, ਮੇਰੀ ਚਿੰਤਾ ਮੁਖ ਛੁਪਾਈਆ। ਵੱਖਰਾ ਵਿਹਾਰ ਕੀਤਾ ਤਿੰਨ, ਤ੍ਰੈਲੋਕ ਰਹੇ ਜਸ ਗਾਈਆ। ਲੇਖਾ ਕੋਈ ਨਾ ਜਾਣੇ ਭਿੰਨ ਭਿੰਨ, ਭਿੰਨੜੀ ਰੈਣ ਵੱਜੇ ਵਧਾਈਆ। ਕਰ ਕੇ ਖੇਲ ਅਗੰਮੀ ਛਿੰਨ, ਸ਼ਹਿਨਸ਼ਾਹ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਪ੍ਰਸਾਦਿ ਕਹੇ ਉਹ ਆਇਆ ਅਖ਼ੀਰ, ਆਖਰ ਮਿਲੀ ਵਡਿਆਈਆ। ਹਰਿ ਜੂ ਬਦਲ ਦਿਤੀ ਤਕਦੀਰ, ਮਿਹਰ ਨਜ਼ਰ ਉਠਾਈਆ। ਬਿਰਹੋਂ ਵਿਛੋੜਾ ਕੱਟ ਕੇ ਪੀੜ, ਧੁਰ ਦਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰਖ ਤਦਬੀਰ। (੨ ਮੱਘਰ ੨੦੨੧ ਬਿਕ੍ਰਮੀ)
❋
ਗੁਰ ਪ੍ਰਸਾਦਿ, ਮਨ ਜੋਤ ਜਗਾਈਏ। ਗੁਰ ਪ੍ਰਸਾਦਿ, ਅੰਮ੍ਰਿਤ ਨਾਮ ਮੁਖ ਚੁਵਾਈਏ। ਗੁਰ ਪ੍ਰਸਾਦਿ, ਝਿਰਨਾ ਨਿਝਰੋਂ ਝਿਰਾਈਏ। ਗੁਰ ਪ੍ਰਸਾਦਿ, ਨਾਭ ਕਵਲ ਖੁਲ੍ਹਾਈਏ। ਗੁਰ ਪ੍ਰਸਾਦਿ, ਦੁਵਾਰ ਦਸਵੇਂ ਦਾ ਪਰਦਾ ਲਾਹੀਏ। ਗੁਰ ਪ੍ਰਸਾਦਿ, ਸ਼ਬਦ ਧੁਨ ਮਨ ਵਜਾਈਏ। ਗੁਰ ਪ੍ਰਸਾਦਿ, ਅਨਹਦ ਰਾਗ ਮਨ ਪਾਈਏ। ਗੁਰ ਪ੍ਰਸਾਦਿ, ਘਰ ਸ਼ਾਹੋ ਪਾਈਏ। ਗੁਰ ਪ੍ਰਸਾਦਿ, ਹੰਗਤਾ ਰੋਗ ਗੁਵਾਈਏ। ਗੁਰ ਪ੍ਰਸਾਦਿ, ਮਾਇਆ ਮੋਹ ਚੁਕਾਈਏ। ਗੁਰ ਪ੍ਰਸਾਦਿ, ਭਰਮ ਕਾ ਨਾਸ ਕਰਾਈਏ। ਗੁਰ ਪ੍ਰਸਾਦਿ, ਜਗਤ ਅਬਿਨਾਸ਼ ਦਰਸਾਈਏ। ਗੁਰ ਪ੍ਰਸਾਦਿ, ਸੋਹੰ ਸ਼ਬਦ ਗੁਣ ਗਾਈਏ। ਗੁਰ ਪ੍ਰਸਾਦਿ, ਸਚਖੰਡ ਸਮਾਈਏ। ਗੁਰ ਪ੍ਰਸਾਦਿ, ਬ੍ਰਹਮ ਸਰੂਪ ਹੋ ਜਾਈਏ। ਗੁਰ ਪ੍ਰਸਾਦਿ, ਗੁਰਮੁਖ ਨਾਮ ਧਰਾਈਏ। ਗੁਰ ਪ੍ਰਸਾਦਿ, ਜੋਤੀ ਜੋਤ ਮਿਲ ਜਾਈਏ। ਗੁਰ ਪ੍ਰਸਾਦਿ, ਪਾਰਬ੍ਰਹਮ ਗੁਰ ਪਾਈਏ। ਗੁਰ ਪ੍ਰਸਾਦਿ, ਗਹਿਰ ਗੰਭੀਰ ਹੋ ਜਾਈਏ। ਗੁਰ ਪ੍ਰਸਾਦਿ, ਆਵਣ ਜਾਵਣ ਮੁਕਾਈਏ। ਗੁਰ ਪ੍ਰਸਾਦਿ, ਪਰਮਗਤ ਪਾਈਏ। ਗੁਰ ਪ੍ਰਸਾਦਿ, ਰਸਨਾ ਹਰਿ ਹਰਿ ਗਾਈਏ। ਗੁਰ ਪ੍ਰਸਾਦਿ, ਕਲ ਪਾਰ ਤਰਾਈਏ। ਗੁਰ ਪ੍ਰਸਾਦਿ, ਕਿਸੇ ਦਾ ਭਾਉ ਨਾ ਰਖਾਈਏ। ਗੁਰ ਪ੍ਰਸਾਦਿ, ਗੁਰ ਪੁਰੀ ਨੂੰ ਜਾਈਏ। ਗੁਰ ਪ੍ਰਸਾਦਿ, ਨਿਜ਼ਾਨੰਦ ਸੁੱਖ ਪਾਈਏ। ਗੁਰ ਪ੍ਰਸਾਦਿ, ਤ੍ਰਿਕੁਟੀ ਕੁਫਲ ਖੁਲ੍ਹਾਈਏ। ਗੁਰ ਪ੍ਰਸਾਦਿ, ਨਿਰੰਜਣ ਜੋਤ ਸਮਾਈਏ। ਗੁਰ ਪ੍ਰਸਾਦਿ, ਹਰਿ ਸੰਤਨ ਪਾਈਏ। ਗੁਰ ਪ੍ਰਸਾਦਿ, ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈਏ। (੧੫ ਵਿਸਾਖ ੨੦੦੭ ਬਿ)
❋
ਜੋ ਪ੍ਰਸਾਦ ਸੰਗਤ ਵਿਚ ਖਾਵੇ। ਵਿਚ ਚੁਰਾਸੀ ਫੇਰ ਨਾ ਆਵੇ। ਜੋ ਸੰਗਤ ਨੂੰ ਦੇਵੇ ਮਾਣ। ਉਸ ਨੂੰ ਆਪ ਮਿਲੇ ਭਗਵਾਨ। ਸੰਗਤ ਸਤਿਗੁਰ ਆਪ ਬਣਾਵੇ। ਵਿਚ ਸੰਗਤ ਆਪਣਾ ਆਪ ਰਖਾਵੇ। ਹੋਵੇ ਅਧੀਨ ਜੋ ਸੰਗਤ ਧਿਆਵੇ। ਬੱਧਾ ਹਰਿ ਜੂ ਏਥੇ ਆਵੇ। ਲਾਜ ਸਿੱਖਾਂ ਦੀ ਆਪ ਰਖਾਵੇ। ਸਚਾ ਸਤਿਗੁਰ ਤਾਂ ਅਖਵਾਵੇ। · (੧੭ ਭਾਦਰੋਂ ੨੦੦੬)
❋
ਗੁਰ ਪ੍ਰਸਾਦਿ ਗੁਰਸਿਖਾਂ ਗੁਰ ਦਰ ਸੂਝਿਆ। ਗੁਰ ਪ੍ਰਸਾਦਿ ਗੁਰ ਸਾਚਾ, ਜਿਨ ਕਲਜੁਗ ਬੂਝਿਆ। ਗੁਰ ਪ੍ਰਸਾਦਿ ਗੁਰ ਚਰਨ ਲਾਗ, ਭਾਉ ਦੂਜਾ ਨਾ ਲਗਿਆ। ਗੁਰ ਪ੍ਰਸਾਦਿ ਮਨ ਸ਼ਬਦ ਵਰਾਗ, ਗੁਰਸਿਖ
ਦਰ ਦਰ ਲੂਝਿਆ। ਗੁਰ ਪ੍ਰਸਾਦਿ ਜੋਤ ਆਧਾਰ ਗੁਰਸਿਖ ਗੁਰ ਚਰਨ ਕਲਜੁਗ ਝੂਜਿਆ। ਗੁਰ ਪ੍ਰਸਾਦਿ ਪ੍ਰਭ ਆਦਿ ਜੁਗਾਦਿ, ਗੁਰਮੁਖਾਂ ਥਿਰ ਘਰ ਬੂਝਿਆ। ਗੁਰ ਪ੍ਰਸਾਦਿ ਪ੍ਰਭ ਵਿਨੋਦ ਵਿਨਾਦ, ਮਹਾਰਾਜ ਸ਼ੇਰ ਸਿੰਘ ਦਰਸ ਦੇਵੇ ਸਦਾ ਆਤਮ ਗੂਝਿਆ।
ਗੁਰ ਪ੍ਰਸਾਦਿ ਗੁਰ ਦਰ ਪੁਚਾਣਾ। ਗੁਰ ਪ੍ਰਸਾਦਿ ਕਲ ਮਿਟਿਆ ਆਵਣ ਜਾਣਿਆਂ। ਗੁਰ ਪ੍ਰਸਾਦਿ ਕਰ ਦਰਸ, ਗੁਰ ਚਰਨ ਰੰਗ ਮਾਣਿਆਂ। ਗੁਰ ਪ੍ਰਸਾਦਿ ਗੁਰਸਿਖ ਪੂਰਾ ਕਲਜੁਗ ਚਲੇ ਗੁਰ ਕੇ ਭਾਣਿਆਂ। ਗੁਰ ਪ੍ਰਸਾਦਿ ਉਤਰੇ ਕਲ ਕਲੇਸ਼ ਵਸੂਰਾ, ਨਿਹਕਲੰਕ ਜਿਨ ਜੋਤ ਸਰੂਪ ਪੁਜਾਣਿਆਂ। (੩ ਕੱਤਕ ੨੦੦੭)
❋
ਗੁਰ ਪ੍ਰਸਾਦਿ, ਗੁਰ ਦਰ ਪਾਇਆ। ਗੁਰ ਪ੍ਰਸਾਦਿ, ਪ੍ਰਭ ਦਰਸ ਦਿਖਾਇਆ। ਗੁਰ ਪ੍ਰਸਾਦਿ,
ਪਰਗਟ ਜੋਤ ਨਿਹਕਲੰਕ ਭੋਗ ਲਗਾਇਆ । ਗੁਰ ਪ੍ਰਸਾਦਿ, ਸਾਧ ਸੰਗਤ ਮੁਖ ਲਗਾਇਆ। ਗੁਰ ਪ੍ਰਸਾਦਿ,
ਦੁੱਖ ਰੋਗ ਦੇਹ ਗਵਾਇਆ। ਗੁਰ ਪ੍ਰਸਾਦਿ, ਤੀਨ ਤਾਪ ਪ੍ਰਭ ਨਾਸ ਕਰਾਇਆ। ਗੁਰ ਪ੍ਰਸਾਦਿ, ਮਰੂ ਦੇਵਾ
ਛੇਆ ਦੇਵੀ ਪ੍ਰਭ ਵਸ ਕਰਾਇਆ। ਗੁਰ ਪ੍ਰਸਾਦਿ, ਗੁਰ ਗੋਰਖ ਸਾਚਾ ਨਾਦ ਵਜਾਇਆ। ਗੁਰ ਪ੍ਰਸਾਦਿ,
ਜਾਮਾ ਧਾਰ ਨਿਹਕਲੰਕ ਕਲਜੁਗ ਅੰਤ ਸਰਬ ਮਿਟਾਇਆ।
ਗੁਰ ਪ੍ਰਸਾਦਿ, ਪ੍ਰਭ ਆਏ ਪ੍ਰਸਾਦੀ। ਗੁਰ ਪ੍ਰਸਾਦਿ, ਸਭ ਸ੍ਰਿਸ਼ਟ ਸਾਧੀ। ਗੁਰ ਪ੍ਰਸਾਦਿ, ਗੁਰਮੁਖ ਸਾਚੇ ਪ੍ਰਭ ਰਸਨ ਅਰਾਧੀ। ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਕਲਜੁਗ ਅਨਾਦੀ।
ਗੁਰ ਪ੍ਰਸਾਦਿ, ਗੁਰ ਰੰਗ ਚੜ੍ਹਾਇਆ। ਗੁਰ ਪ੍ਰਸਾਦਿ, ਪ੍ਰਭ ਕਲਜੁਗ ਭਰਮ ਮਿਟਾਇਆ। ਗੁਰ ਪ੍ਰਸਾਦਿ, ਸਾਚਾ ਸ਼ਬਦ ਪ੍ਰਭ ਗਿਆਨ ਦਵਾਇਆ। ਗੁਰ ਪ੍ਰਸਾਦਿ, ਗੁਰਮੁਖ ਸਾਚੇ ਹਿਰਦੇ ਸਦਾ ਵਸਾਇਆ। ਗੁਰ ਪ੍ਰਸਾਦਿ, ਕਲਜੁਗ ਪੋਹ ਨਾ ਸਕੇ ਮਾਇਆ। ਗੁਰ ਪ੍ਰਸਾਦਿ, ਪ੍ਰਭ ਚਰਨ ਲਾਗ ਸਾਚਾ ਵਰ ਪ੍ਰਭ ਦਰ ਤੇ ਪਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਟਿਕਾਇਆ।
ਗੁਰ ਪ੍ਰਸਾਦਿ, ਪ੍ਰਭ ਕਾ ਰੰਗ। ਗੁਰ ਪ੍ਰਸਾਦਿ, ਸਾਚਾ ਨਾਮ ਸੋਹੰ ਸਾਧ ਸੰਗਤ ਲਿਆ ਮੰਗ। ਕਲਜੁਗ ਜੀਵ ਪ੍ਰਭ ਦਰ ਨਾ ਸੰਗ। ਕਲਜੁਗ ਝੂਠਾ ਜੀਵ ਟੁੱਟ ਜਾਏ ਜਿਉਂ ਕਾਚੀ ਵੰਗ। ਗੁਰ ਪ੍ਰਸਾਦਿ, ਗੁਰਸਿਖ ਜਨਮ ਨਾ ਹੋਏ ਭੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅੰਗ ਸੰਗ।
ਗੁਰ ਪ੍ਰਸਾਦਿ ਜੋਤ ਜਗਾਈ। ਗੁਰ ਪ੍ਰਸਾਦਿ, ਸਤਾਰਾਂ ਸਾਵਣ ਸਾਧ ਸੰਗਤ ਮਨ ਵਧਾਈ। ਪਰਗਟ ਜੋਤ ਨਿਹਕਲੰਕ, ਸਾਚੀ ਲਿਖਤ ਕਰਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਵਡਿਆਈ।
ਗੁਰ ਪ੍ਰਸਾਦਿ, ਗੁਰ ਪੂਰਾ ਪਾਇਆ। ਗੁਰ ਪ੍ਰਸਾਦਿ, ਭਰਮ ਭੁਲੇਖਾ ਸਾਰਾ ਲਾਹਿਆ। ਗੁਰ ਪ੍ਰਸਾਦਿ, ਵਰ ਦਰ ਪ੍ਰਭ ਪਾਇਆ। ਗੁਰ ਪ੍ਰਸਾਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਸੁਣਾਇਆ।
ਗੁਰ ਪ੍ਰਸਾਦਿ, ਦੁਰਮਤ ਜਾਏ। ਗੁਰ ਪ੍ਰਸਾਦਿ, ਸਾਚੀ ਮਤ ਸਤਿ ਵਰਤਾਏ। ਗੁਰ ਪ੍ਰਸਾਦਿ, ਪ੍ਰਭ ਅਬਿਨਾਸ਼ੀ ਘਰ ਮੇਂ ਪਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਪਰਗਟ ਜੋਤ ਭੋਗ ਲਗਾਏ।
ਭੋਗ ਲਗਾਏ ਭਗਤ ਘਰ। ਸੋਹੰ ਸਾਚਾ ਸ਼ਬਦ ਦੇ ਜਾਏ ਵਰ। ਚਰਨ ਲਾਗ ਗੁਰ ਸੰਗਤ ਗਈ ਤਰ। ਕੌਰ ਰਣਜੀਤ ਮਿਲਿਆ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈ ਨਿਹਕਲੰਕ ਅਵਤਾਰ ਨਰ।
ਭੋਗ ਲਗਾਏ ਭਗਤ ਵਛਲ ਭਗਵਾਨ। ਸਾਧ ਸੰਗਤ ਹੋਵੇ ਰਸਨਾ ਪਾਨ। ਸਤਿ ਪ੍ਰਸਾਦਿ ਆਤਮ ਤੋੜੇ ਅਭਿਮਾਨ। ਗੁਰ ਪ੍ਰਸਾਦਿ, ਕਲਜੁਗ ਜੀਵ ਆਤਮ ਉਪਜੇ ਬ੍ਰਹਮ ਗਿਆਨ। ਗੁਰ ਪ੍ਰਸਾਦਿ ਪ੍ਰਭ ਗੁਣ ਜਾਣੇ ਕੋਈ ਗੁਣ ਨਿਧਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਨਾਮ ਦੇਵੇ ਵੱਡ ਦਾਨੀ ਦਾਨ।
ਭੋਗ ਭੋਗ ਭੋਗ, ਪ੍ਰਭ ਲਗਾਏ ਭੋਗ। ਰੋਗ ਰੋਗ ਰੋਗ, ਗੁਰਸਿਖਾਂ ਮਿਟਾਏ ਰੋਗ। ਜੋਗ ਜੋਗ ਜੋਗ, ਸੋਹੰ ਸ਼ਬਦ ਸਾਚਾ ਜੋਗ। ਭੋਗ ਭੋਗ ਭੋਗ, ਗੁਰਸਿਖ ਆਤਮ ਰਸ ਗੁਰ ਚਰਨ ਪ੍ਰੀਤੀ ਭੋਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਪਰਗਟ ਜੋਤ ਕਲਜੁਗ ਗੁਰਸਿਖ ਘਰ ਲਗਾਏ ਭੋਗ।
ਭੋਗ ਲਗਾਏ ਵਿਸ਼ਨੂੰ ਭਗਵਾਨ। ਸਾਚਾ ਹੋਇਆ ਜਗਤ ਪਰਵਾਨ। ਭੱਖ ਭੋਜ ਲੇਹਜ ਫੋਹਜ ਚਾਰੋਂ ਇਕ ਸਮਾਨ। ਝੂਠਾ ਜਗਤ ਨਾ ਜਾਣੇ ਭੇਵ ਬਲੀ ਬਲਵਾਨ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਗੁਣੀ ਨਿਧਾਨ। (੧੭ ਸਾਵਣ ੨੦੦੮ ਬਿਕ੍ਰਮੀ)
❋
ਗੁਰ ਪ੍ਰਸਾਦਿ ਗੁਰ ਦਰ ਪਾਇਆ। ਗੁਰ ਪ੍ਰਸਾਦਿ ਪ੍ਰਭ ਦਰਸ ਦਿਖਾਇਆ। ਗੁਰ ਪ੍ਰਸਾਦਿ ਪਰਗਟ ਜੋਤ ਪ੍ਰਭ ਭੋਗ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਧ ਸੰਗਤ ਤੇਰਾ ਸੋਗ ਮਿਟਾਇਆ। (੨੨ ਮਾਘ ੨੦੦੮)
❋
ਗੁਰ ਪ੍ਰਸਾਦਿ ਭੋਗ ਲਗਾਇਆ। ਗੁਰ ਪ੍ਰਸਾਦਿ ਸਾਧ ਸੰਗਤ ਆਪ ਵਰਤਾਇਆ। ਗੁਰ ਪ੍ਰਸਾਦਿ ਗੁਰ ਪੂਰੇ ਗੁਰਮੁਖ ਸਾਚੇ ਮੁਖ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਮਾਤ ਕੁੱਖ ਸੁਫਲ ਕਰਾਇਆ।
ਭੋਗ ਲਗਾਏ ਆਪ ਭਗਵਾਨ। ਗੁਰਮੁਖਾਂ ਦੇਵੇ ਆਤਮ ਦਾਨ। ਚਰਨ ਧੂੜ ਸਾਚਾ ਇਸ਼ਨਾਨ। ਆਤਮ ਧੂੜ ਹੋਏ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਆਪ ਰਖਾਏ ਆਪਣੀ ਆਣ। (੧੪ ਭਾਦਰੋਂ ੨੦੦੯ ਬਿਕ੍ਰਮੀ)
❋
ਹਰਿਜਨ ਸਦ ਸਾਚਾ ਸੰਗੇ। ਹਰਿਜਨ ਹਰਿ ਦੇਵੇ ਦਾਨ, ਜੋ ਜਨ ਮੂੰਹੋਂ ਮੰਗੇ। ਹਰਿ ਜਨਾ ਹਰਿ ਦੇਵੇ ਮਾਣ, ਆਪ ਲਗਾਏ ਆਪਣੇ ਅੰਗੇ। ਹਰਿਜਨਾਂ ਹਰਿ ਮਿਲਿਆ ਮਿਹਰਵਾਨ, ਸਦਾ ਇਕ ਰੰਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਦਰਸ ਦਾਨ, ਮੰਗੇ।
ਗੁਰ ਪੂਰਾ ਭਾਗ ਲਗਾਵੰਦਾ। ਗੁਰਸਿਖਾਂ ਚੋਗ ਚੁਗਾਵੰਦਾ। ਆਤਮ ਦੁੱਖ ਸਰਬ ਮਿਟਾਵੰਦਾ। ਤ੍ਰਿਸਨਾ ਭੁੱਖਾਂ ਸਰਬ ਗਵਾਵੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੀਤਲ ਸੀਤਲ ਸੀਤਲ ਸੀਤ ਪ੍ਰਸਾਦ ਸਾਧ ਸੰਗਤ ਤੇਰੀ ਰਸਨਾ ਰਸ ਦਵਾਵੰਦਾ।
ਗੁਰ ਪ੍ਰਸਾਦਿ ਰਸਨਾ ਰਸ। ਗੁਰ ਪ੍ਰਸਾਦਿ ਆਤਮ ਵਿਕਾਰ ਗਏ ਨੱਸ। ਗੁਰ ਪ੍ਰਸਾਦਿ ਪਾਂਚੋਂ ਹੋਏ ਵਸ। ਗੁਰ ਪ੍ਰਸਾਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਦੇਵੇ ਹੱਥ।
ਗੁਰ ਪ੍ਰਸਾਦਿ ਗੁਰ ਸਾਚੇ ਦੀਆ। ਗੁਰਸਿਖ ਤੇਰੀ ਬਣਤ ਬਣਾਏ ਕਰ ਕੇ ਸਾਚਾ ਹੀਆ। ਮਹਿੰਮਾ ਅਗਣਤ ਗਣੀ ਨਾ ਜਾਏ, ਤੇਰੀ ਆਤਮ ਜੋਤ ਜਗਾਇਆ ਦੀਆ। ਗੁਰਮੁਖ ਸਾਚੇ ਸੰਤ ਪਹਿਲੀ ਮਾਘ ਗੁਰ ਦਰਸ਼ਨ ਜਿਨ ਕੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਬੀਜ ਵਿਚ ਆਤਮ ਦੇ ਬੀਆ।
ਗੁਰ ਪ੍ਰਸਾਦਿ ਗੁਰ ਪੂਰਾ ਜਾਣਿਆਂ। ਪ੍ਰਭ ਅਬਿਨਸ਼ੀ ਘਰ ਸਚ ਪਛਾਣਿਆਂ। ਸਚ ਤਖ਼ਤ ਹਰਿ ਬੈਠਾ ਵਡ ਸੁਲਤਾਨਿਆ। ਗੁਰਮੁਖਾਂ ਗੁਰਸਿਖਾਂ ਪਾਰ ਲੰਘਾਏ ਕਰ ਕਰ ਕਰ ਵਡ ਮਿਹਰਬਾਨੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾਦਿ ਆਦਿ ਜੁਗੋ ਜੁਗ ਤੇਰੀ ਸਚ ਨਿਸ਼ਾਨੀਆਂ। (੧ ਮਾਘ ੨੦੦੯)
❋
ਗੁਰ ਪ੍ਰਸਾਦਿ ਗੁਰ ਪਦ ਪਾਏ। ਗੁਰ ਪ੍ਰਸਾਦਿ ਗੁਰ ਸਦ ਘਰ ਲੈ ਜਾਏ। ਗੁਰ ਪ੍ਰਸਾਦਿ ਗੁਰਸਿਖਾਂ ਪ੍ਰਭ ਸਦ ਸਦ ਤਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲੇ ਅੰਤ ਪਕੜ ਬਾਂਹੇ।
ਗੁਰ ਪ੍ਰਸਾਦਿ ਗੁਰਸਿਖ ਜਾਣ। ਗੁਰ ਪ੍ਰਸਾਦਿ ਗੁਰਸਿਖ ਰਸਨਾ ਗਾਣ। ਗੁਰ ਪ੍ਰਸਾਦਿ ਗੁਰ ਅੰਮ੍ਰਿਤ ਸਚ ਵਖਾਣ। ਗੁਰ ਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਚਰਨੀ ਡਿਗਣ ਆਣ।
ਗੁਰ ਪ੍ਰਸਾਦਿ ਆਤਮ ਚੀਤ। ਗੁਰ ਪ੍ਰਸਾਦਿ ਕਾਇਆ ਸੀਤ। ਗੁਰ ਪ੍ਰਸਾਦਿ ਪ੍ਰਭ ਦੇਵੇ ਗੁਰਸਿਖਾਂ ਚਰਨ ਪ੍ਰੀਤ। ਗੁਰ ਪ੍ਰਸਾਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੱਖੇ ਜਗਤ ਸੁਰਜੀਤ।
ਗੁਰ ਪ੍ਰਸਾਦਿ ਸਭ ਦੁੱਖ ਗਵਾਇਆ। ਗੁਰ ਪ੍ਰਸਾਦਿ ਸਭ ਸੁੱਖ ਗੁਰ ਚਰਨ ਪਾਇਆ। ਗੁਰ ਪ੍ਰਸਾਦਿ ਉਤਰੀ ਭੁੱਖ, ਹਰਿ ਦਰਸ਼ਨ ਪਾਇਆ। ਗੁਰ ਪਰਸਦਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਆਪ ਦਵਾਇਆ।
ਗੁਰ ਪ੍ਰਸਾਦਿ ਗੁਰਸਿਖ ਖਾਏ। ਮਾਨਸ ਜਨਮ ਨਾ ਬਿਰਥਾ ਜਾਏ। ਆਪਣਾ ਲੇਖਾ ਲਏ ਚੁਕਾਏ। ਵੇਖਾ ਵੇਖ ਜੋ ਰਹੇ ਸ਼ਰਮਾਏ। ਵੇਲੇ ਅੰਤ ਫਿਰਨ ਜਿਉਂ ਸੁੰਞੇ ਘਰ ਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦਰਗਾਹ ਨਾ ਦੇਵੇ ਥਾਏਂ।
ਗੁਰ ਪ੍ਰਸਾਦਿ ਗੁਰ ਦਰ ਖਾਓ। ਗੁਰਸਿਖ ਸਾਚੇ ਬਣ ਅਮਰਾਪਦ ਪਾਓ। ਪ੍ਰਭ ਅਬਿਨਾਸ਼ੀ ਜੋਤ ਜਗਾਈ, ਕਰ ਦਰਸ ਸਚ ਘਰ ਜਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੇਵ ਸਦ ਸਦ ਕਮਾਓ। (੧੯ ਚੇਤ ੨੦੧੦ ਬਿਕ੍ਰਮੀ)
❋
ਗੁਰ ਪ੍ਰਸਾਦਿ ਗੁਰ ਦਰਸ਼ਨ ਪਾਇਆ। ਗੁਰ ਪ੍ਰਸਾਦਿ ਗੁਰ ਅੰਗ ਲਗਾਇਆ। ਗੁਰ ਪ੍ਰਸਾਦਿ ਗੁਰਸਿਖਾਂ ਜੁਗ ਕਲ ਤਰਾਇਆ। ਗੁਰ ਪ੍ਰਸਾਦਿ ਸਾਧ ਸੰਗਤ ਹਰਿ ਜਸ ਗਾਇਆ। ਗੁਰ ਪ੍ਰਸਾਦਿ ਜਨਮ ਅਮੋਲਕ ਕਲਜੁਗ ਕਰਾਇਆ। ਗੁਰ ਪ੍ਰਸਾਦਿ ਕਾਲ ਅੰਤ ਜਮ ਨੇੜ ਨਾ ਆਇਆ। ਗੁਰ ਪ੍ਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰ ਪ੍ਰਸਾਦਿ ਸਤਿਜੁਗ ਸਤਿ ਘਰ ਵਖਾਇਆ। ਗੁਰ ਪ੍ਰਸਾਦਿ ਭਗਤ ਜਨ ਗੁਰ ਚਰਨ ਦਰਸਾਇਆ। ਗੁਰ ਪ੍ਰਸਾਦਿ ਬਹੱਤਰ ਜਾਮੇ ਭਗਤ ਜਨ ਪ੍ਰਭ ਮਾਣ ਦੁਵਾਇਆ। ਕਰੇ ਭਗਤ ਉਧਾਰ, ਪਾਲ ਸਿੰਘ ਮੁਖ ਰਖਾਇਆ। ਲਿਆ ਜਨਮ ਸੁਧਾਰ, ਸੁਵਰਨ ਦਰਬਾਨ ਬਣਾਇਆ। ਮਾਣਾ ਰੰਗਾ ਦਿਤੇ ਤਾਰ, ਪੰਜਵਾਂ ਸਿੱਖ ਬੁਧ ਰਲਾਇਆ। ਸਿੰਘ ਮੋਹਣ ਨਾ ਹੋਏ ਖੁਵਾਰ, ਤਿੰਨ ਅੱਸੂ ਜਿਨ ਬਚਨ ਉਲਟਾਇਆ। ਦੋ ਹਜ਼ਾਰ ਚਾਰ ਬਿਕ੍ਰਮੀ ਨੀਂਹ ਰਖਾਏ ਸਚ ਦਰਬਾਰ, ਸਤਿਜੁਗ ਬਣਾਇਆ। ਦੇਹ ਰੁਲਾਈ ਸ੍ਰਿਸ਼ਟੀ ਖਪਾਈ, ਕਲਜੁਗ ਆਪ ਰਘੁਨਾਥ ਉਲਟਾਇਆ। ਧਾਮ ਸਚ ਬਣਾਇਆ, ਮਹਾਰਾਜ ਸ਼ੇਰ ਸਿੰਘ ਵਿਚ ਆਸਣ ਲਾਇਆ, ਬੈਠ ਅੰਦਰ ਜਗਤ ਅੰਧੇਰ ਵਰਤਾਇਆ। (੨੪ ਅੱਸੂ ੨੦੦੮ ਬਿ)
❋
ਗੁਰ ਪ੍ਰਸਾਦਿ ਦਰ ਮਿਲੇ ਵਡਿਆਈ। ਗੁਰ ਪ੍ਰਸਾਦਿ ਸਾਧ ਸੰਗਤ ਮਨ ਵੱਜੇ ਵਧਾਈ। ਗੁਰ ਪ੍ਰਸਾਦਿ ਜੀਵ ਗੁਰ ਦਰਸ ਪਾਈ। ਗੁਰ ਪ੍ਰਸਾਦਿ ਹਉਮੇ ਮਮਤਾ ਵਿਚ ਦੇਹ ਜਲਾਈ। ਗੁਰ ਪ੍ਰਸਾਦਿ ਦੁੱਖ ਦਰਦ ਪ੍ਰਭ ਦੇ ਮਿਟਾਈ। ਗੁਰ ਪ੍ਰਸਾਦਿ ਸਾਧਨ ਆਤਮ ਬੂਝ ਬੁਝਾਈ। ਗੁਰ ਪ੍ਰਸਾਦਿ ਆਦਿ ਜੁਗਾਦਿ ਸਰਬ ਠਾਂਂਏ ਰਿਹਾ ਸਮਾਈ। ਗੁਰ ਪ੍ਰਸਾਦਿ ਅਬੋਧ ਅਗਾਧ ਜੋਤ ਸਰੂਪ ਸ਼ਬਦ ਲਿਖਾਈ। ਗੁਰ ਪ੍ਰਸਾਦਿ ਰਸਨਾ ਸਾਧ ਹਰਿ ਹਰਿ ਸ਼ਬਦ ਰਸਨਾ ਲਿਖਾਈ। ਗੁਰ ਪ੍ਰਸਾਦਿ ਕਲਜੁਗ ਹੋਏ ਪੂਰਨ ਭਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਰਸ ਦਿਖਾਈ। (੧-੨੦੧)
❋
ਗੁਰ ਪ੍ਰਸਾਦਿ ਗੁਰ ਪੂਰਾ ਪਾਇਆ। ਗੁਰ ਪ੍ਰਸਾਦਿ ਗੁਰ ਭੇਟ ਚੜ੍ਹਾਇਆ। ਗੁਰ ਪ੍ਰਸਾਦਿ ਸਾਚੇ ਗੁਰ ਹਿਰਦੇ ਹਰਿ ਵਸਾਇਆ। ਗੁਰ ਪ੍ਰਸਾਦਿ ਲਿਖਿਆ ਧੁਰ, ਕਲ ਆ ਆਪ ਪਰਗਟਾਇਆ। ਗੁਰ ਪ੍ਰਸਾਦਿ ਗੁਰ ਚਰਨ ਸੰਗ ਜੁੜ, ਆਤਮ ਪੜਦਾ ਲਾਹਿਆ। ਗੁਰ ਪ੍ਰਸਾਦਿ, ਗੁਰਮੁਖ ਪੂਰੇ ਆਤਮ ਗੋਝ ਵਿਚ ਦੇਹ ਰਖਾਇਆ। ਗੁਰ ਪ੍ਰਸਾਦਿ ਕਿਰਪਾ ਕਰ ਗੁਰ ਪੂਰੇ ਭਰਮ ਭੁਲੇਖਾ ਲਾਹਿਆ। ਗੁਰ ਪ੍ਰਸਾਦਿ, ਆਦਿ ਜੁਗਾਦਿ ਸਾਚੀ ਦਾਤ ਪ੍ਰਭ ਦੇਂਦਾ ਆਇਆ। ਗੁਰ ਪ੍ਰਸਾਦਿ, ਅਗੰਮ ਅਗਾਧ ਕਲਜੁਗ ਜੋਤ ਪਰਗਟਾਇਆ। ਗੁਰ ਪ੍ਰਸਾਦਿ ਹੋਏ ਆਤਮ ਅਨਾਦ, ਮਹਾਰਾਜ ਸ਼ੇਰ ਸਿੰਘ ਸਾਚਾ ਪ੍ਰਸਾਦਿ ਗੁਰਸਿਖ ਤੇਰੀ ਭੇਟ ਚੜ੍ਹਾਇਆ।
ਸਤਿ ਪ੍ਰਸਾਦਿ ਦੇਵੇ ਵਡਿਆਈ। ਦੇ ਪ੍ਰਸਾਦਿ ਸੁਫਲ ਕੁੱਖ ਕਰਾਈ। ਪਰਗਟ ਜੋਤ ਪ੍ਰਭ ਭਏ ਸਹਾਈ। ਮਹਾਰਾਜ ਸ਼ੇਰ ਸਿੰਘ ਕਲ ਤੇਰੀ ਵਡ ਵਡਿਆਈ। (੧-੨੫੮)
❋
ਗੁਰ ਪ੍ਰਸਾਦਿ ਗੁਰ ਦਰ ਆਏ। ਗੁਰ ਪ੍ਰਸਾਦਿ ਪ੍ਰਭ ਦਰਸ਼ਨ ਪਾਏ। ਗੁਰ ਪ੍ਰਸਾਦਿ ਜਗਤ ਜਲੰਦਾ ਰੱਖ ਵਖਾਏ। ਗੁਰ ਪ੍ਰਸਾਦਿ ਗੁਰਮੁਖ ਗੁਰਸਿਖ ਕਹਾਏ। ਗੁਰ ਪ੍ਰਸਾਦਿ ਜੋ ਜਨ ਗੁਰ ਪ੍ਰਸਾਦ ਮੁਖ ਮੇਂ ਪਾਏ। ਝੂਠੀ ਕਾਇਆ ਦੁੱਖ ਰੋਗ ਗਵਾਇਆ, ਜੋ ਜਨ ਮਨੋ ਨਾ ਭੁਲਾਏ। ਸ਼ਬਦ ਭੁਲਾਏ ਬਹੁਤ ਦੁੱਖ ਪਾਏ, ਸਾਚਾ ਪ੍ਰਭ ਸ਼ਬਦ ਲਿਖਾਏ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਗੁਰਸਿਖਾਂ ਨਾ ਨਰਕ ਨਿਵਾਸ ਦਵਾਏ। (੧-੨੭੬)
❋
ਪੰਚਮ ਜੇਠ ਪ੍ਰਭ ਜੋਤ ਪਰਗਟਾਏ। ਪਰਗਟ ਜੋਤ ਪ੍ਰਭ ਸਾਚਾ ਭੋਗ ਲਗਾਏ। ਭੋਗ ਲਗਾਏ ਗੁਰ ਪ੍ਰਸਾਦਿ ਗੁਰਮੁਖਾਂ ਮੁਖ ਲਗਾਏ। ਦੁੱਖ ਗਵਾਏ ਗੁਰ ਪ੍ਰਸਾਦੀ, ਪੰਚਮ ਜੇਠ ਦਇਆ ਕਮਾਏ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਅਰਾਧੇ, ਜਨਮ ਮਰਨ ਦਾ ਦੁੱਖ ਗੁਵਾਏ।
ਗੁਰ ਪ੍ਰਸਾਦਿ ਗੁਰ ਦਰ ਬੂਝਿਆ। ਗੁਰ ਪ੍ਰਸਾਦਿ ਗੁਰ ਚਰਨ ਲਾਗ ਗੁਰਸਿਖ ਝੂਜਿਆ। ਗੁਰ ਪ੍ਰਸਾਦਿ ਗੁਰਸਿਖਾਂ ਮਨ ਪ੍ਰਭ ਸਾਚਾ ਲੂਝਿਆ। ਗੁਰ ਪ੍ਰਸਾਦਿ ਪ੍ਰਭ ਭਰਮ ਚੁਕਾਵੇ ਵਿਚ ਦੇਹ ਦੂਜਿਆ। ਗੁਰ ਪ੍ਰਸਾਦਿ ਗੁਰਸਿਖ ਤਰ ਜਾਏ, ਮਹਾਰਾਜ ਸ਼ੇਰ ਸਿੰਘ ਜਨ ਭਗਤਾਂ ਬੂਝਿਆ। ੧-੨੮੦
❋
ਬੀਸ ਚਾਲੀ ਕਹੇ ਸਾਡਾ ਪਿਆ ਮੁੱਲ, ਕੀਮਤ ਕਰਤੇ ਅੰਤ ਚੁਕਾਈਆ। ਸਾਡਾ ਉਧਾਰ ਉਬਲਿਆ ਉਤੇ ਚੁਲ, ਅਗਨੀ ਪ੍ਰੇਮ ਪਿਆਰ ਵਧਾਈਆ। ਪਾਨ ਜਲ ਗਏ ਭੁੱਲ, ਆਪਣਾ ਆਪ ਛੁਪਾਈਆ। ਘਿਰਤ ਤੁਲ ਕੇ ਆਪਣੇ ਤੋਲ, ਤੁਰਤ ਆਪਣਾ ਰੂਪ ਵਟਾਈਆ। ਖ਼ੁਸ਼ੀਆਂ ਨਾਲ ਵਿਚ ਕੜਾਹੀ ਫਰਕਣ ਲਗੇ ਮੇਰੇ ਬੁੱਲ, ਸੋਹਣੀ ਅਵਾਜ਼ ਸੁਣਾਈਆ। ਇਕ ਦੂਜੇ ਨਾਲ ਰਹੇ ਘੁਲ, ਉਠ ਉਠ ਬਲ ਵਖਾਈਆ। ਕਰਿਆ ਖੇਲ ਪ੍ਰਭੂ ਅਨਮੁਲ, ਮਿਹਰ ਨਜ਼ਰ ਉਠਾਈਆ। ਭਾਗ ਲਗਾ ਕੇ ਭਗਵਨ ਕੁੱਲ, ਭਗਤਾਂ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਮਾਣ ਵਡਿਆਈਆ।
ਪ੍ਰਸਾਦ ਕਹੇ ਮੈਂ ਸਤਿਗੁਰ ਕਿਰਪਾ, ਮਿਹਰ ਰੂਪ ਵਟਾਈਆ। ਮੇਰਾ ਰਸ ਨਾ ਜਾਏ ਬਿਰਥਾ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਇਹ ਲੇਖਾ ਪੂਰਬ ਦੇਰ ਦਾ, ਪਿਛਲਾ ਲਹਿਣਾ ਚੁਕਾਈਆ। ਸਾਂਭ ਰੱਖੀ ਜੋ ਬਣਾ ਕੇ ਵਿਰਸਾ, ਧੰਨ ਦੌਲਤ ਜਗਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।
ਪ੍ਰਸਾਦ ਕਹੇ ਪ੍ਰਭ ਕੀਤੀ ਕਿਰਪਾ, ਕਿਰਪਾਨਿਧ ਦਇਆ ਕਮਾਈਆ। ਜਨ ਭਗਤਾਂ ਕੱਟਣਹਾਰਾ ਬਿਪਤਾ,
ਪੂਰਬ ਵਜੋਗ ਚੁਕਾਈਆ। ਅੱਗੋ ਬੰਧਾਵੇ ਸਚਾ ਨਿਸਚਾ, ਚਰਨ ਪ੍ਰੀਤ ਜਣਾਈਆ । ਦੋ ਜਹਾਨਾਂ ਬਦਲਣਹਾਰਾ ਫਿਰਕਾ, ਹੁਕਮ ਹਾਕਮ ਇਕ ਸੁਣਾਈਆ। ਵੇਖੋ ਖੇਲ ਸਾਚੇ ਪਿਰ ਕਾ, ਪਰਮ ਪੁਰਖ ਰਿਹਾ ਜਣਾਈਆ। ਉਲਟਾ ਗੇੜ ਨਿਰਗੁਣ ਗਿੜਦਾ, ਸਰਗੁਣ ਧਾਰ ਜਣਾਈਆ। ਜਨ ਭਗਤਾਂ ਸਭ ਤੋਂ ਵੱਖਰਾ ਰੱਖੇ ਹਿਰਦਾ, ਸੰਤਾਂ ਹਿਰਦਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਪ੍ਰਸਾਦ ਕਹੇ ਮੇਰੀ ਬਣੀ ਬਣਤ, ਪੁਰਖ ਅਕਾਲ ਦਿਤੀ ਵਡਿਆਈਆ। ਗੁਰਮੁਖ ਖਾਏ ਵਿਰਲਾ ਸੰਤ, ਜਿਸ ਮਿਹਰ ਨਜ਼ਰ ਉਠਾਈਆ। ਮੇਲ ਮਿਲਾਵੇ ਨਰ ਹਰਿ ਕੰਤ, ਨਰ ਨਰਾਇਣ ਹੋਏ ਸਹਾਈਆ। ਉਤਮ ਸ੍ਰੇਸ਼ਟ ਵਿਚੋਂ ਜੰਤ, ਲੱਖ ਚੁਰਾਸੀ ਮਾਣ ਰਖਾਈਆ। ਲੇਖਾ ਜਾਣੇ ਬ੍ਰਾਹਮਣ ਪੰਡਤ, ਜਜਮਾਨ ਠਾਕਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਪ੍ਰਸਾਦ ਕਹੇ ਪ੍ਰਭ ਭਏ ਦਿਆਲ, ਦਿਤੀ ਮਾਣ ਵਡਿਆਈਆ। ਗੁਰਮੁਖ ਸੰਤ ਸੁਹੇਲੇ ਉਪਜਾ ਆਪਣੇ ਲਾਲ, ਲਾਲਨ ਰੰਗ ਰੰਗਾਈਆ। ਪ੍ਰੇਮ ਪ੍ਰੀਤੀ ਪਰੋਸ ਥਾਲ, ਸੋਹਣੀ ਵੰਡ ਵੰਡਾਈਆ। ਧੁਰ ਦੇ ਵਿਛੜੇ ਮੇਲ ਨਾਲ, ਧੁਰ ਦਾ ਸੰਗ ਰਖਾਈਆ। ਜਗਤ ਅਵਲੜੀ ਚਲ ਕੇ ਚਾਲ, ਜਰਾ ਦਏ ਸਮਝਾਈਆ। ਭਗਤ ਵਛਲ ਬਣ ਕਿਰਪਾਲ, ਭਗਵਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਵੇ ਮਾਣ ਵਡਿਆਈਆ।
ਪ੍ਰਸਾਦ ਕਹੇ ਮੋਹੇ ਰੱਖਾ ਪਰਾਤ ਵਿਚ ਢਕ, ਓਡਣ ਉਤੇ ਪਾਈਆ। ਮੈਂ ਅੰਦਰ ਬੈਠਾ ਰਿਹਾ ਹੱਸ, ਖ਼ੁਸ਼ੀਆਂ ਰੰਗ ਚੜ੍ਹਾਈਆ। ਪ੍ਰਭ ਅੰਦਰੇ ਅੰਦਰ ਮੈਨੂੰ ਦੇਵੇ ਰਸ, ਆਪਣੀ ਧਾਰ ਚੁਆਈਆ। ਮੈਂ ਚਰਨੀ ਗਿਆ ਢੱਠ, ਨਿਉਂ ਨਿਉਂ ਸੀਸ ਝੁਕਾਈਆ। ਕਿਰਪਾ ਕਰ ਪੁਰਖ ਸਮਰਥ, ਸ਼ਬਦ ਇਸ਼ਾਰੇ ਨਾਲ ਉਠਾਈਆ। ਉਠ ਲਵਾ ਮੇਰਾ ਧੁਰ ਦਾ ਹੱਥ, ਜਿਸ ਲੱਗਿਆਂ ਤੇਰੀ ਲਾਗਤ ਕੀਮਤ ਦਿਆਂ ਬਦਲਾਈਆ। ਤੇਰਾ ਗ੍ਰਹਿ ਤੇਰਾ ਮੰਦਰ ਤੇਰਾ ਘਰ ਗੁਰਮੁਖਾਂ ਅੰਦਰ ਵਸਿਆ, ਡੇਰਾ ਬੰਕ ਦਏ ਸਮਝਾਈਆ। ਉਥੇ ਜਾਵੀਂ ਚਾਵਾਂ ਨੱਠਿਆ, ਖ਼ੁਸ਼ੀਆਂ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਪ੍ਰਸਾਦ ਕਹੇ ਪ੍ਰਭ ਕੀਤੀ ਮਿਹਰ, ਮਿਹਰ ਨਜ਼ਰ ਉਠਾਈਆ। ਨਜ਼ਰੀ ਆਇਆ ਨੇੜਨ ਨੇੜ, ਦੂਰ ਦੁਰਾਡਾ ਪੰਧ ਮੁਕਾਈਆ। ਜਾਂ ਵੇਖਿਆ ਸ਼ਬਦ ਸਰੂਪ ਧੁਰ ਦਾ ਸ਼ੇਰ, ਭਬਕ ਆਪਣਾ ਨਾਮ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਆ ਲਿਆਂਦੇ ਘੇਰ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਆਓ ਵੇਖੋ ਪ੍ਰਭ ਦਾ ਖੇਲ, ਨਿਰਵੈਰ ਨਿਰਾਕਾਰ ਨਿਰੰਕਾਰ ਰਿਹਾ ਵਖਾਈਆ। ਸਚ ਕਟਾਰ ਆਪਣਾ ਨਾਮ ਵਿਚ ਫੇਰ, ਚਾਰੋਂ ਕੁੰਟ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਗੁਰ ਅਵਤਾਰ ਪੀਰ ਪੈਗੰਬਰ ਵੇਖ ਪ੍ਰਸਾਦ, ਸਾਰੇ ਖ਼ੁਸ਼ੀਆਂ ਮਨਾਈਆ। ਪ੍ਰਭ ਏਸ ਵਿਚੋਂ ਜੇ ਥੋੜੀ ਥੋੜੀ ਦੇਵੇ ਦਾਦ, ਵਸਤ ਅਗੰਮੀ ਝੋਲੀ ਪਾਈਆ। ਅਸੀਂ ਏਥੇ ਓਥੇ ਰੱਖੀਏ ਯਾਦ, ਭੁੱਲ ਕਦੇ ਨਾ ਜਾਈਆ। ਅਗੰਮ ਅਗੰਮੜਾ ਆਵੇ ਸੁਆਦ, ਰਸਨਾ ਜਿਹਵਾ ਨਾ ਕੋਇ ਸਮਝਾਈਆ। ਸ੍ਰੀ ਭਗਵਾਨ ਵੇਖਣਹਾਰਾ ਖੇਲ ਤਮਾਸ਼, ਤਰ੍ਹਾਂ ਤਰ੍ਹਾਂ ਸਮਝਾਈਆ। ਜੁਗ ਚੌਕੜੀ ਪਾ ਕੇ ਗਏ ਗੋਪੀ ਕਾਹਨ ਰਾਸ, ਰਾਮ ਸੀਤਾ ਮਾਤ ਹੰਢਾਈਆ। ਰਸਨਾ ਜਿਹਵਾ ਬੱਤੀ ਦੰਦ ਕਰਦੇ ਗਏ ਬਲਾਸ, ਕਾਗਜ ਕਲਮ ਸ਼ਾਹੀ ਢੋਲ ਨਾਲ ਭਰਾਈਆ।
ਲੱਖ ਚੁਰਾਸੀ ਜੀਵਾਂ ਜੰਤਾਂ ਗਏ ਆਖ, ਧੁਰ ਸੰਦੇਸਾ ਇਕ ਸੁਣਾਈਆ। ਚਾਰੋਂ ਕੁੰਟ ਕਹਿੰਦੇ ਗਏ ਅਸੀਂ ਪ੍ਰਭ ਦੀ ਜ਼ਾਤ, ਚਾਕਰ ਸੇਵਕ ਰੂਪ ਅਖਵਾਈਆ। ਨਿਤ ਨਵਿਤ ਧੁਰ ਦੀ ਰੱਖਦੇ ਗਏ ਆਸ, ਬੇਪਰਵਾਹ ਪਰਵਰਦਗਾਰ ਗੁਸਾਈਂਆ। ਸਭ ਦੀ ਪੂਰੀ ਕਰੇ ਖ਼ਾਹਸ਼, ਨਿਰਗੁਣ ਨਿਰਵੈਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਪਰਾਤ ਕਹੇ ਮੇਰਾ ਧੰਨ ਭਾਗ, ਭਾਗਾਂ ਭਰੀ ਆਪਣਾ ਨਾਮ ਰਖਾਈਆ। ਪੁਰਖ ਅਬਿਨਾਸ਼ੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਜਿਸ ਅੰਦਰ ਹਰਿ ਕਿਰਪਾ ਭਰਿਆ ਪ੍ਰਸਾਦਿ, ਪ੍ਰਸਾਦਿ ਆਪਣੀ ਮਿਹਰ ਸਮਝਾਈਆ। ਜਿਸ ਪ੍ਰਸਾਦਿ ਦਾ ਅੰਦਰ ਵੜ ਵੇਖਿਆ ਕਿਸੇ ਨਾ ਰਾਜ਼, ਪਰਦਾ ਸਕੇ ਨਾ ਕੋਇ ਰਖਾਈਆ। ਸਾਧ ਸੰਤ ਜੀਵ ਜੰਤ ਰਸਨਾ ਜਿਹਵਾ ਇਸ ਤੋਂ ਲੱਭਣ ਸੁਆਦ, ਮਨ ਵਾਸਨਾ ਖ਼ੁਸ਼ੀ ਮਨਾਈਆ। ਸਤਿ ਪ੍ਰਸਾਦਿ ਸਤਿਗੁਰ ਪ੍ਰਸਾਦਿ ਗੁਰ ਪ੍ਰਸਾਦਿ ਕਿਸੇ ਹੱਥ ਨਾ ਆਵੇ ਹਾਥ, ਪ੍ਰਿਥਮੀ ਆਕਾਸ਼ ਗਗਨ ਮੰਡਲ ਨਾ ਕੋਇ ਵਰਤਾਈਆ। ਜੇ ਵਰਤਾਵੇ ਤਾਂ ਪੁਰਖ ਅਬਿਨਾਸ਼, ਗੁਰ ਅਵਤਾਰਾਂ ਭੋਰਾ ਭੋਰਾ ਝੋਲੀ ਪਾਈਆ। ਦੂਜੀ ਵਾਰ ਕਿਸੇ ਫੇਰ ਲੱਭੇ ਨਾ ਉਹ ਸਵਾਦ, ਰਸ ਵਿਚੋਂ ਰਸ ਨਾ ਕੋਇ ਜਣਾਈਆ। ਜੁਗ ਚੌਕੜੀ ਕਰਦੇ ਫਿਰਨ ਤਲਾਸ਼, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਪਰਾਤ ਕਹੇ ਜਿਸ ਵੇਲੇ ਮੇਰੇ ਅੰਦਰ ਵੜਿਆ, ਪ੍ਰਸਾਦੀ ਆਪਣਾ ਰੂਪ ਵਟਾਈਆ। ਚਾਓ ਘਨੇਰਾ ਮੈਨੂੰ ਇਕੋ ਚੜ੍ਹਿਆ, ਖ਼ੁਸ਼ੀਆਂ ਰੰਗ ਵਖਾਈਆ। ਤਪਦਾ ਤਪਦਾ ਮੇਰੇ ਵਿਚ ਬਹਿ ਕੇ ਠਰਿਆ, ਆਪਣਾ ਰੂਪ ਵਟਾਈਆ। ਮੈਂ ਹੱਸ ਕੇ ਕਿਹਾ ਕਿਉਂ ਮੇਰੀ ਛਾਤੀ ਚੜ੍ਹਿਆ, ਆਪਣਾ ਭਾਰ ਟਿਕਾਈਆ। ਪ੍ਰਸਾਦ ਕਹੇ ਮੈਂ ਨਾ ਜੀਂਦਾ ਨਾ ਮਰਿਆ, ਖੌਂਚੇ ਮਾਰ ਮਾਰ ਮੇਰਾ ਅੱਗਾ ਪਿਛਾ ਦਿਤਾ ਹਲਾਈਆ। ਸਚ ਪੁੱਛੇਂ ਕੜਾਹੀ ਵਿਚ ਸੜਿਆ, ਅਗਨੀ ਭੇਟ ਚੜ੍ਹਾਈਆ । ਬਲ ਸੜ ਫੇਰ ਤੇਰੇ ਘਰ ਵੜਿਆ, ਆਪਣਾ ਵੇਸ ਵਟਾਈਆ। ਗੁਰਮੁਖਾਂ ਆਪਣੇ ਹੱਥ ਫੜਿਆ, ਸਚ ਦਵਾਰੇ ਦਿਤਾ ਟਿਕਾਈਆ। ਸਚ ਪੁੱਛੇਂ ਮੈਂ ਖ਼ੁਸ਼ੀਆਂ ਨਾਲ ਭਰਿਆ, ਪ੍ਰਭ ਦਰਸ਼ਨ ਸਚਾ ਪਾਈਆ। ਏਸੇ ਕਾਰਨ ਵੱਡਾ ਦੁੱਖ ਜਰਿਆ, ਚਿੰਤਾ ਗ਼ਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪ ਬਣਾਈਆ।
ਪਰਾਤ ਕਹੇ ਸੁਣ ਮੇਰਾ ਬਲ, ਮੈਂ ਸਚ ਦਿਆਂ ਸੁਣਾਈਆ। ਸੜਦੇ ਬਲਦੇ ਨੂੰ ਆਪਣੇ ਉਤੇ ਲਿਆ ਝੱਲ, ਸੀ ਕੀਤੀ ਜਰਾ ਨਾ ਰਾਈਆ। ਉਤੋਂ ਵੇਖ ਮੇਰੀ ਸੜ ਗਈ ਖੱਲ, ਮਨਸੂਰ ਵੇਖ ਨੈਣ ਸ਼ਰਮਾਈਆ। ਥੱਲਿਉਂ ਅਜੇ ਨਾ ਜਾਵਾਂ ਹੱਲ, ਸੋਹਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ।
ਪ੍ਰਸਾਦ ਕਹੇ ਤੇਰੇ ਮੇਰੇ ਕਿਛ ਨਹੀਂ ਵੱਸ, ਕਰਨ ਕਰਾਵਣਹਾਰ ਅਵਰ ਅਖਵਾਈਆ। ਮੈਂ ਤੱਕਾਂ ਕਿਸ ਵੇਲੇ ਪ੍ਰਭ ਮੇਰੇ ਉਤੇ ਰੱਖੇ ਹੱਥ, ਆਪਣੀ ਦਇਆ ਕਮਾਈਆ। ਮੇਰਾ ਪ੍ਰੇਮ ਭਰਿਆ ਸੁਆਦ ਲਏ ਚੱਖ, ਆਪਣੇ ਮੁਖ ਲਗਾਈਆ। ਪਰਾਤ ਕਹੇ ਮੈਂ ਵੇਖਾਂ ਆਪਣੀ ਅੱਖ, ਨੇਤਰ ਨੈਣ ਉਠਾਈਆ। ਘਿਰਤ ਕਹੇ ਮੇਰੀ ਪੂਰੀ ਹੋਵੇ ਆਸ, ਤ੍ਰਿਸਨਾ ਮੇਟ ਮਿਟਾਈਆ। ਜਲ ਕਹੇ ਮੈਂ ਧਰਾਂ ਧਰਵਾਸ, ਅੰਨ ਕਹੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਪ੍ਰਸਾਦ ਕਹੇ ਮੇਰੇ ਉਤੇ ਪ੍ਰਭ ਰੱਖਿਆ ਹੱਥ, ਹੌਲੀ ਜੇਹੀ ਟਿਕਾਈਆ । ਮੇਰੀ ਸੁੱਤੇ ਦੀ ਖੁੱਲੀ ਅੱਖ,
ਨੇਤਰ ਨੈਣਾਂ ਲਈ ਅੰਗੜਾਈਆ। ਜਾਂ ਵੇਖਿਆ ਪ੍ਰਭ ਨਿਰਗੁਣ ਰੂਪ ਲਿਆ ਤੱਕ, ਜੋਤੀ ਜਾਤਾ ਨਜ਼ਰੀ ਆਈਆ। ਮੈਂ ਚਰਨ ਕਵਲ ਗਿਆ ਢੱਠ, ਸੀਸ ਜਗਦੀਸ ਝੁਕਾਈਆ। ਨੇਤਰ ਰੋ ਕੇ ਕਿਹਾ ਮੈਨੂੰ ਦੇ ਮੇਰਾ ਹੱਕ, ਤੇਰੇ ਹੱਥ ਵਡਿਆਈਆ। ਮੈਂ ਜੁਗ ਚੌਕੜੀ ਕੌਲਿਆਂ ਵਿਚ ਵੜ ਵੜ ਗਿਆ ਥੱਕ, ਮੈਨੂੰ ਭੋਗ ਲਾਉਣ ਵਾਲਾ ਨਜ਼ਰ ਕੋਇ ਨਾ ਆਈਆ। ਚੋਰਾਂ ਵਾਂਗ ਪੀੜ੍ਹਿਆਂ ਥੱਲੇ ਛੱਡਿਆ ਰੱਖ, ਠੱਗਾਂ ਵਾਂਗ ਚੁਰਾਈਆ । ਪਿਛੇ ਹੋ ਕੇ ਖਾਵਣ ਝੱਟ, ਵੱਡੇ ਵੱਡੇ ਬਹਿ ਕੇ ਥਾਈਂਆ। ਜੇ ਭੌਂ ਤੇ ਜਾਂਵਾਂ ਢੱਠ, ਡਰਦੇ ਪੈਰਾਂ ਹੇਠ ਦੇਣ ਦਬਾਈਆ। ਏਸੇ ਕਰਕੇ ਮੈਂ ਗੋਬਿੰਦ ਇਕ ਵਾਰ ਦਿਤਾ ਦੱਸ, ਸਚੀ ਤਰ੍ਹਾਂ ਜਣਾਈਆ। ਕੁਛ ਮੈਨੂੰ ਸਭ ਤੇ ਹੋ ਗਿਆ ਸ਼ੱਕ, ਸਹਿਸਾ ਘਰ ਘਰ ਨਜ਼ਰੀ ਆਈਆ। ਕਸਾਈ ਕੋਈ ਨਾ ਲਾਵੇ ਮੈਨੂੰ ਹੱਥ, ਖਾਵੇ ਉਹ ਨਾ ਜਿਸ ਹੋਈ ਤੇਰੀ ਜੁਦਾਈਆ। ਮੈਂ ਵਿਕਣਾ ਨਹੀਂ ਕਿਸੇ ਹੱਟ, ਕੀਮਤ ਕੋਇ ਨਾ ਮੇਰੀ ਰਖਾਈਆ। ਇਕੋ ਆਸ ਪੁਰਖ ਸਮਰਥ, ਤੇਰੇ ਚਰਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣੀ ਇਕ ਵਡਿਆਈਆ।
ਸ੍ਰੀ ਭਗਵਾਨ ਕਹੇ ਸੁਣ ਸਮਗਰੀ ਬੱਚੇ, ਸਗਲੀ ਚਿੰਤ ਮਿਟਾਈਆ। ਤੇਰੇ ਰਿੰਨ ਨਾ ਖਾਵੇ ਕੋਈ ਭੱਤੇ, ਖ਼ੁਸ਼ੀਆਂ ਰੰਗ ਉਡਾਈਆ। ਤੈਨੂੰ ਵੇਖ ਸਾਧ ਸੰਤ ਨਾ ਕੋਈ ਨੱਚੇ, ਬਾਟਿਆਂ ਵਿਚ ਨਾ ਕੋਈ ਛੁਪਾਈਆ। ਉਹਲੇ ਹੋ ਨਾ ਮਾਰੇ ਫੱਕੇ, ਮੂਠੀਆਂ ਨਾਲ ਅੰਦਰ ਧਕਾਈਆ। ਸਭ ਦੇ ਨਕੇਲ ਪਾਉਂ ਨੱਕੇ, ਬੰਦਰ ਕਲੰਦਰਾ ਵਾਂਗ ਨਚਾਈਆ। ਲੱਖ ਚੁਰਾਸੀ ਵਿਚੋਂ ਥੋੜੇ ਕੱਢਾਂ ਅੱਛੇ, ਜਿਨ੍ਹਾਂ ਅੱਛੀ ਤਰ੍ਹਾਂ ਸਮਝਾਈਆ। ਪਹਿਲੋਂ ਕੱਟ ਕੇ ਫਾਸੀ ਰੱਸੇ, ਜਮ ਕਾ ਤਰਾਸ ਗੁਆਈਆ। ਧੁਰ ਦਾ ਮਾਰਗ ਇਕੋ ਦੱਸੇ, ਸਚ ਕਰਾਂ ਪੜ੍ਹਾਈਆ। ਫੇਰ ਤੇਰੇ ਵੱਲ ਤੱਕੇ, ਆਪਣਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਕਰ ਅਕੱਠੇ, ਸਭਨਾ ਦਏ ਦਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਝੋਲੀ ਪਾਈਆ।
ਪ੍ਰਸਾਦ ਕਹੇ ਪ੍ਰਭੂ ਤੇਰੀ ਓਟ, ਦੂਜਾ ਨਜ਼ਰ ਕੋਈ ਨਾ ਆਇੰਦਾ। ਤੇਰੀ ਕਿਰਪਾ ਇਕੋ ਬਹੁਤ, ਦੂਜੀ ਆਸ ਨਾ ਕੋਈ ਰਖਾਇੰਦਾ। ਤੇਰੀ ਵੱਡੀ ਸਭ ਤੋਂ ਸੋਚ, ਦੂਜਾ ਸੋਚ ਸਮਝ ਨਾ ਕੋਇ ਰਖਾਇੰਦਾ। ਬਿਨ ਤੇਰੀ ਕਿਰਪਾ ਮੇਰੇ ਖਾਦਿਆਂ ਕਿਸੇ ਨਾ ਆਵੇ ਮੌਜ, ਮੁਫਲਸ ਸ਼ਾਹ ਨਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਤੇਰੇ ਦਰ ਮੰਗ ਮੰਗਾਇੰਦਾ।
ਸ੍ਰੀ ਭਗਵਾਨ ਬਖ਼ਸ਼ੇ ਟੇਕ, ਸਚ ਦੇਵਾਂ ਸਰਨਾਈਆ। ਜਿਸ ਵੇਲੇ ਗੁਰਮੁਖ ਮੇਰੀ ਕਰਨ ਭੇਟ, ਤੇਰਾ ਸੋਹਣਾ ਰੂਪ ਬਣਾਈਆ। ਮਿਹਰਵਾਨ ਹੋ ਕੇ ਅਗੰਮੇ ਨੇਤਰ ਲਵਾਂ ਵੇਖ, ਜਗਤ ਨੋਚਣ ਬੰਦ ਕਰਾਈਆ। ਤੈਨੂੰ ਅੱਗ ਕੜਾਹੀ ਦਾ ਲੱਗਿਆ ਭੁੱਲ ਜਾਏ ਸੇਕ, ਸਾਂਤਕ ਸਤਿ ਸਤਿ ਸਮਾਈਆ। ਸਚ ਪ੍ਰੇਮ ਕਰੇ ਹੇਤ, ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਦਇਆ ਕਮਾਈਆ।
ਪ੍ਰਸਾਦਿ ਕਹੇ ਪ੍ਰਭ ਤੇਰਾ ਭੋਗ, ਭਗਵਨ ਮੋਹੇ ਭਾਈਆ। ਧੁਰ ਦਾ ਹੋਵੇ ਸਚ ਸੰਜੋਗ, ਮਿਲੇ ਨਾ ਕੋਇ ਜੁਦਾਈਆ। ਪੂਰਬ ਕੱਟਿਆ ਜਾਏ ਰੋਗ, ਅੱਗੇ ਚਿੰਤ ਨਾ ਕੋਇ ਰਖਾਈਆ। ਮੈਂ ਹੱਥ ਨਹੀਂ ਔਣਾ ਰੋਜ, ਬਿਨ ਤੇਰੀ ਕਿਰਪਾ ਮੇਰੀ ਬਣਤ ਨਾ ਕੋਇ ਬਣਾਈਆ। ਕੋਟ ਜਨਮ ਦੇ ਵਿਛੜੇ ਜੋ ਗੁਰਮੁਖ ਰਹੇ ਲੋਚ, ਤਿਨ੍ਹਾਂ ਦੇਣਾ ਆਪ ਵਰਤਾਈਆ। ਬਾਕੀ ਵਾਸਤੇ ਪ੍ਰਭ ਹੋ ਜਾਵੇ ਖਮੋਸ਼, ਸੱਦਾ ਦੇ ਨਾ ਕਿਸੇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਹੋਣਾ ਸਹਾਈਆ।
ਸੁਣ ਪ੍ਰਸਾਦ ਮੇਰੇ ਲਾਲ, ਬੱਚੂ ਅੱਛੀ ਤਰ੍ਹਾਂ ਜਣਾਈਆ। ਤੇਰਾ ਵਚੋਲਾ ਦੀਨ ਦਿਆਲ, ਦਇਆ ਰੂਪ ਸਮਾਈਆ। ਤੇਰੇ ਉਤੇ ਪਰਦਾ ਪਾਇਆ ਚਿਟਾ ਰੁਮਾਲ, ਧੁਰ ਦੀ ਧਾਰ ਵਖਾਈਆ। ਅੰਦਰ ਰੱਖਿਆ ਤੈਨੂੰ ਸੰਭਾਲ, ਸੋਹਣਾ ਘਰ ਵਖਾਈਆ। ਸਹਿਜ ਸਹਿਜ ਆਪਣੀ ਉਂਗਲੀ ਲਾਏ ਨਾਲ, ਤੇਰਾ ਜੋੜ ਜੁੜਾਈਆ। ਛੋਟਾ ਭੋਰਾ ਲਏ ਉਠਾਲ, ਆਪਣੇ ਮੁਖ ਲਗਾਈਆ। ਉਹ ਮੰਦਰ ਗੁਰੂਦਵਾਰਾ ਸਚੀ ਧਰਮਸਾਲ, ਜਿਸ ਗ੍ਰਹਿ ਸਾਹਿਬ ਸਤਿਗੁਰ ਪੁਰਖ ਅਕਾਲ ਪਰਗਟ ਹੋ ਕੇ ਤੇਰਾ ਰਸ ਬਣਾਈਆ। ਓਸੇ ਵੇਲੇ ਪ੍ਰਸਾਦ ਖ਼ੁਸ਼ੀ ਨਾਲ ਮਾਰੀ ਛਾਲ, ਪਰਾਤ ਵਿਚੋਂ ਥਾਲੀਆਂ ਵਿਚ ਆਈਆ। ਕਹੇ ਮੈਨੂੰ ਛੇਤੀ ਛੇਤੀ ਭਗਤਾਂ ਦਿਓ ਖਵਾਲ, ਮੈਂ ਭਗਤਾਂ ਅੰਦਰ ਰਲ ਕੇ ਭਗਤਾਂ ਵਿਚ ਸਮਾਈਆ। ਮੇਰੀ ਲੇਖੇ ਲੱਗੇ ਘਾਲ, ਪੁਰਖ ਅਬਿਨਾਸ਼ੀ ਥਾਏਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਸੁਣ ਪ੍ਰਸਾਦ ਪ੍ਰਭ ਦੱਸੇ ਸਚ, ਸਚ ਸਚ ਰਿਹਾ ਜਣਾਈਆ। ਤੇਰੇ ਅੰਦਰ ਮੇਰਾ ਰਸ, ਰਸੀਆ ਹੋ ਕੇ ਦਿਤਾ ਭਰਾਈਆ। ਜਨ ਭਗਤਾਂ ਹਿਰਦੇ ਜਾ ਕੇ ਵਸ, ਸੋਹਣਾ ਧਾਮ ਸੁਹਾਈਆ। ਕੂੜ ਅੰਧੇਰਾ ਮੇਟ ਹੱਸ, ਸਚਾ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ ਅਲਾਈਆ।
ਪ੍ਰਸਾਦ ਕਹੇ ਮੈਂ ਅੰਦਰ ਵੜਦਾ ਹਾਂ। ਜਨ ਭਗਤਾਂ ਜਾ ਕੇ ਦੱਸਦਾ ਹਾਂ। ਸੋਹਣਾ ਰਸ ਭਰਦਾ ਹਾਂ। ਦਰ ਦਰ ਸੇਵਾ ਕਰਦਾ ਹਾਂ। ਪੰਚ ਵਿਕਾਰੇ ਨਾਲ ਲੜਦਾ ਹਾਂ। ਸੋਹਣੇ ਪੌੜੇ ਚੜ੍ਹਦਾ ਹਾਂ। ਨਾੜੀ ਨਾੜੀ ਫਿਰਦਾ ਹਾਂ। ਘੁੰਮਣ ਘੇਰੀ ਵਿਚ ਘਿਰਦਾ ਹਾਂ। ਫੇਰ ਜਨ ਭਗਤਾਂ ਹਿਰਦੇ ਵਿਚ ਖੜਦਾ ਹਾਂ। ਜਿਥੇ ਇਕੋ ਤੇਰਾ ਨਾਮ ਪੜ੍ਹਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਚਾ ਵਰ, ਮੈਂ ਸਚੀ ਆਸਾ ਰਖਦਾ ਹਾਂ।
ਸਚੀ ਆਸ ਪ੍ਰਭੂ ਮੇਰੀ ਏਕ, ਏਕੰਕਾਰ ਤੇਰੇ ਅੱਗੇ ਅਰਜ਼ੋਈਆ। ਮੇਰਾ ਲਿਖ ਅੱਗੇ ਲੇਖ, ਪਿਛਲਾ ਲੇਖ ਚੁਕਾਈਆ। ਜੋ ਤੇਰਾ ਕਰਨ ਹੇਤ, ਸਦ ਤੇਰੇ ਵਿਚ ਸਮਾਈਆ। ਮੈਨੂੰ ਓਨ੍ਹਾਂ ਕੋਲ ਭੇਜ, ਬਾਕੀ ਹੱਥ ਨਾ ਕਿਸੇ ਫੜਾਈਆ। ਮੈਂ ਮਾਣਾਂ ਭਗਤਾਂ ਸੇਜ, ਘਰ ਸੋਹਣੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ।
ਸੁਣ ਪ੍ਰਸਾਦਿ, ਪਰਮ ਪੁਰਖ ਜਣਾਈਆ। ਜਨ ਭਗਤਾਂ ਦੇ ਕੇ ਸਚੀ ਦਾਦ, ਤੇਰਾ ਸੰਗ ਬਣਾਈਆ। ਅੱਡਰਾ ਵੱਖਰਾ ਸਭ ਤੋਂ ਸੁਵਾਦ, ਆਪਣਾ ਨਾਮ ਭਰਾਈਆ। ਦੀਨ ਦਿਆਲ ਰਚ ਕੇ ਕਾਜ, ਕਰਨੀ ਰਿਹਾ ਕਮਾਈਆ। ਪੂਰਬ ਲੇਖਾ ਪੂਰੀ ਕਰ ਕੇ ਖ਼ਾਹਸ਼, ਖ਼ਾਲਸ਼ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਥਾਉਂ ਥਾਈਂਆ।
ਪ੍ਰਸਾਦਿ ਕਹੇ ਮੈਂ ਭਗਤਾਂ ਰੰਗ ਰੰਗਾਵਾਂਗਾ। ਅੰਦਰ ਵੜ ਕੇ ਸਚ ਸਮਝਾਵਾਂਗਾ। ਪੌੜੇ ਚੜ੍ਹ ਕੇ ਕੁੰਡਾ ਲਾਹਵਾਂਗਾ। ਦਰ ਦਵਾਰੇ ਖੜ ਕੇ ਅਲਖ ਜਗਾਵਾਂਗਾ। ਪਰਤੱਖ ਤੇਰਾ ਰੂਪ ਦਰਸਾਵਾਂਗਾ। ਹੱਕ ਹਕੀਕਤ ਖੋਲ੍ਹ ਅੱਖ, ਨੇਤਰ ਨੈਣਾਂ ਨੈਣ ਮਿਲਾਵਾਂਗਾ। ਸਚ ਪ੍ਰੀਤੀ ਦੇ ਰਸ, ਅੰਮ੍ਰਿਤ ਇਕ ਚੁਵਾਵਾਂਗਾ। ਜੋ ਮੈਨੂੰ ਖਾਏ ਸੋ ਤੇਰਾ ਗਾਏ ਜਸ, ਜਸ ਵੇਦ ਪੁਰਾਨਾਂ ਨਾਲੋਂ ਵੱਖਰਾ, ਤੇਰਾ ਨਿਸ਼ਅੱਖਰਾਂ ਵਿਚ ਦ੍ਰਿੜਾਵਾਂਗਾ। ਵੇਖੀਂ ਮੇਰੀ ਭੇਟਾ ਨਾ ਕਰਾਈਂ ਅੱਗੇ ਪੱਥਰਾਂ, ਕੀਮਤ ਕਾਗ਼ਜ਼ਾਂ ਉਤੇ ਨਾ ਪਾਈਆ। ਮੈਂ ਵੀ ਵੱਖਰਾਂ ਤੂੰ ਵੀ ਵੱਖਰਾ ਤੇਰਾ ਭਗਤ ਵੱਖਰਾ, ਵੱਖਰਿਆਂ ਦੀ ਵੱਖਰੀ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਵਡਿਆਈਆ।
ਸੁਣ ਪ੍ਰਸਾਦਿ ਸੋਹਣੇ ਸੁੱਤ, ਅੱਛੀ ਤਰ੍ਹਾ ਜਣਾਈਆ। ਅੱਛਾ ਹੋਇਆ ਤੂੰ ਲਿਆ ਪੁੱਛ, ਆਪਣਾ ਦੁੱਖ ਸੁਣਾਈਆ। ਹੁਣ ਨਾ ਉਹਲਾ ਨਾ ਕੋਈ ਲੁਕ, ਪਰਦਾ ਉਪਰ ਨਾ ਕੋਇ ਰਖਾਈਆ। ਕਰ ਕਿਰਪਾ ਤੈਨੂੰ ਆਪ ਪਾਵਾਂ ਭਗਤਾਂ ਮੁੱਖ, ਆਪਣੀ ਸੇਵ ਕਮਾਈਆ। ਜਿਨ੍ਹਾਂ ਦੇਵਾਂ ਸਦਾ ਸੁਖ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਿਗਹ ਉਠਾਈਆ।
ਪ੍ਰਭੂ ਜੇ ਭਗਤਾਂ ਮੁਖ ਪਾਵੇਂਗਾ। ਮੇਰਾ ਧਿਆਨ ਰਖਾਵੇਂਗਾ। ਸੋਹਣਾ ਸੰਗ ਬਣਾਵੇਂਗਾ। ਆਪਣਾ ਰੰਗ ਚੜ੍ਹਾਵੇਂਗਾ। ਅੰਦਰ ਲੰਘ ਕੀ ਮੇਰੇ ਕੋਲ ਆਵੇਂਗਾ। ਸੋਹਣੀ ਸੇਜ ਪਲੰਘ ਹੰਢਾਵੇਂਗਾ। ਪ੍ਰੇਮ ਰਸ ਕਿਸ ਵੇਲੇ ਮੇਰਾ ਮੇਰੇ ਵਿਚੋਂ ਪਰਗਟਾਵੇਂਗਾ। ਸਚ ਦੱਸ ਆਪਣਾ ਦਸਤ ਮੁਬਾਰਕ ਹੱਥ, ਕਿਸ ਵੇਲੇ ਮੇਰੇ ਉਪਰ ਟਿਕਾਵੇਂਗਾ। ਆਪਣੇ ਪ੍ਰੇਮ ਪਿਆਰ ਦੀ ਖੋਲ੍ਹ ਕੇ ਅੱਖ, ਨੇਤਰ ਨੈਣ ਆਪਣੀ ਝਲਕ ਵਖਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵੇਂਗਾ।
ਸਚ ਕਰਨੀ ਜ਼ਰੂਰ ਕਰਾਵਾਂਗਾ। ਜੋ ਜਨ ਆਏ ਸਰਨੀ, ਤਿਨ੍ਹਾਂ ਤੇਰਾ ਰਸ ਚਖਾਵਾਂਗਾ। ਰਸ ਖਾ ਕੇ ਚੁੱਕੇ ਮਰਨੀ ਡਰਨੀ, ਲੱਖ ਚੁਰਾਸੀ ਡੇਰਾ ਢਾਹਵਾਂਗਾ। ਸਚ ਤਰਾਵਾਂ ਇਕੋ ਤਰਨੀ, ਸ਼ੌਹ ਦਰਿਯਾ ਪਾਰ ਵਖਾਵਾਂਗਾ। ਲਹਿਣਾ ਚੁਕਾ ਵਰਨੀ ਬਰਨੀ, ਜ਼ਾਤ ਪਾਤ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਤੇਰਾ ਸੰਗ ਰਖਾਵਾਂਗਾ।
ਪ੍ਰਸਾਦ ਕਹੇ ਮੈਂ ਜਾਵਾਂ ਮੰਨ, ਮਨ ਮਨਸਾ ਰਹਿਣ ਨਾ ਪਾਈਆ। ਜਿਸ ਵੇਲੇ ਗੁਰਮੁਖ ਅੰਦਰ ਵਸਾਂ ਤਨ, ਤਪਦੇ ਹਿਰਦੇ ਠੰਡੇ ਦਿਆਂ ਕਰਾਈਆ। ਜੋ ਤੇਰੇ ਸਚੇ ਜਨ, ਤਿਨ੍ਹਾਂ ਭਰਮ ਭੁਲੇਖਾ ਮੇਟ ਮਿਟਾਈਆ। ਜੋ ਪ੍ਰਭੂ ਸਿਧੇ ਤੈਨੂੰ ਰਹੇ ਮੰਨ, ਤਿਨ੍ਹਾਂ ਮਿਲ ਕੇ ਤੇਰਾ ਰੂਪ ਵੇਖਾਂ ਚਾਈਂ ਚਾਈਂਆ। ਫੇਰ ਮੈਂ ਹੋਵਾਂ ਬੜਾ ਪਰਸੰਨ, ਪਰਸੰਤਾ ਵਿਚ ਗੁਰਮੁਖ ਸਾਰੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ।
ਪ੍ਰਭ ਕਹੇ ਪ੍ਰਸਾਦ ਤੇਰੀ ਸਚ ਵੰਡ, ਹਰਿ ਕਰਤਾ ਆਪ ਕਰਾਇੰਦਾ। ਭਗਤਾਂ ਨਾਲ ਨਾਤਾ ਗੰਢ, ਸੋਹਣਾ ਜੋੜ ਜੁੜਾਇੰਦਾ। ਦੋਹਾ ਮੇਲ ਮਿਲਾ ਕੇ ਪਾਵੇ ਠੰਡ, ਆਪਣੀ ਨਿਗਹ ਨਾਲ ਤਰਾਇੰਦਾ। ਜੋ ਤੈਨੂੰ ਗੁਰਮੁਖ ਖਾਵੇ ਬੱਤੀ ਦੰਦ, ਰਸ ਨਾਲ ਰਸਨਾ ਸੋਭਾ ਪਾਇੰਦਾ। ਸੋ ਸੰਤ ਸੁਹੇਲਾ ਮੇਰਾ ਚੰਦ, ਨੂਰੀ ਜੋਤ ਜਗਤ ਚਮਕਾਇੰਦਾ। ਜਨਮ ਮਰਨ ਦਾ ਤੋੜ ਕੇ ਫੰਧ, ਬੰਧਨ ਕੂੜ ਸਰਬ ਗੁਆਇੰਦਾ। ਦੀਨ ਦਿਆਲ ਠਾਕਰ ਸਵਾਮੀ ਹੋ ਬਖ਼ਸ਼ੰਦ, ਰਹਿਮਤ ਆਪਣਾ ਨਾਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।
ਪ੍ਰਸਾਦ ਕਹੇ ਮੇਰਾ ਪੂਰਬ ਲੇਖਾ, ਰਵਦਾਸ ਰਿਹਾ ਚੁਕਾਈਆ। ਸ੍ਰੀ ਭਗਵਾਨ ਤੂੰ ਵੀ ਰੱਖਿਆ ਚੇਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਹੁਣ ਪਰੋਹਤ ਬਣ ਕਿਸੇ ਨਾ ਵਰਜਿਆ ਨੇਂਦਾ, ਘਰ ਸੱਦਣ ਕੋਇ ਨਾ ਜਾਈਆ। ਬ੍ਰਾਹਮਣ ਚਾਰੇ ਕੁੰਟ ਵੇਂਹਦਾ, ਨੇਤਰ ਨੈਣ ਉਠਾਈਆ। ਅਬਿਨਾਸ਼ੀ ਕਰਤਾ ਦੂਰ ਦੁਰਾਡਾ ਸਭ ਤਕੇਂਦਾ, ਬਿਨ ਅੱਖਾਂ ਨੈਣ ਉਠਾਈਆ। ਲਹਿਣਾ ਦੇਣਾ ਸਭ ਦਾ ਦੇਂਦਾ, ਦੇਵਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਵੇਖਣਹਾਰਾ ਥਾਉਂ ਥਾਈਂਆ।
ਪ੍ਰਸਾਦ ਕਹੇ ਪ੍ਰਭ ਮੈਂ ਤੇਰੇ ਨਵਿਤ, ਆਪਣਾ ਆਪ ਭੇਟ ਚੜ੍ਹਾਇੰਦਾ। ਮੈਨੂੰ ਕਿਸੇ ਗੋਚਰਾ ਨਾ ਦੇਵੀਂ
ਸੁੱਟ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਜਿਨ੍ਹਾਂ ਚਿਰ ਹਾਜਰ ਹੋ ਨਾ ਲਾਵੇਂ ਮੁੱਖ, ਓਨ੍ਹਾਂ ਚਿਰ ਮੈਨੂੰ ਪ੍ਰਸਾਦਿ ਨਾ ਕੋਇ ਅਖਵਾਇੰਦਾ। ਇਹੋ ਮੈਨੂੰ ਵੱਡਾ ਦੁੱਖ, ਪੰਡਤ ਪਾਂਧਾ ਸਾਧੂ ਸੰਤ ਤੇਰਾ ਨਾਮ ਲੈ ਕੇ ਮੁੜਕੇ ਆਪੇ ਬਹਿ ਕੇ ਖਾਇੰਦਾ। ਵੱਡਾ ਕੱਢ ਕੇ ਬੁੱਕ, ਬੱਚਿਆਂ ਲਈ ਲੁਕਾਇੰਦਾ। ਸਾਹਿਬ ਤੇਰੇ ਅੱਗੇ ਕਾਹਦਾ ਲੁਕ, ਪਿਛਲਾ ਹਾਲ ਸੁਣਾਇੰਦਾ। ਵੱਡੀ ਗੱਲ ਛੋਟਾ ਮੁਖ, ਦੱਸਦਿਆਂ ਨੈਣ ਸ਼ਰਮਾਇੰਦਾ। ਤੇਰੇ ਬਿਨਾਂ ਕੋਈ ਨਹੀਂ ਰਿਹਾ ਪੁੱਛ, ਸਿਰ ਹੱਥ ਨਾ ਕੋਇ ਟਿਕਾਇੰਦਾ। ਗੁਰ ਅਵਤਾਰਾਂ ਪੀਰ ਪੈਗੰਬਰਾਂ ਦਾ ਜੇ ਲੋਕਮਾਤ ਠੇਕਾ ਗਿਆ ਮੁੱਕ, ਮੇਰਾ ਲੇਖ ਕਿਉਂ ਨਹੀਂ ਆਪਣੀ ਝੋਲੀ ਪਾਇੰਦਾ। ਬਿਨ ਤੇਰੇ ਕਿਤੋਂ ਨਾ ਮਿਲੇ ਸਚ ਸੁੱਚ, ਜੂਠ ਝੂਠ ਜਗਤ ਜਹਾਨ ਨਜ਼ਰੀ ਆਇੰਦਾ। ਜਨ ਭਗਤਾਂ ਸਦਾ ਪਾ ਮੁੱਖ, ਦੋਏ ਜੋੜ ਏਹੋ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। (੨੮ ਮਾਘ ੨੦੨੦ ਬਿਕ੍ਰਮੀ)
❋
ਪ੍ਰਸਾਦ ਕਹੇ ਸਫ਼ਰ ਕੀਤਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੰਡਾਈਆ। ਭੇਟਾ ਚੜ੍ਹ ਦੇ ਰਹੇ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ, ਆਪਣਾ ਆਪ ਤੇਰੇ ਘਰ ਟਿਕਾਈਆ। ਸਾਨੂੰ ਖਾਂਦੇ ਰਹੇ ਠੱਗ ਚੋਰ ਯਾਰ ਬੇਸ਼ੁਮਾਰ, ਗੱਫੇ ਮਾਤ ਲਗਾਈਆ। ਸਚ ਪੁਛੇਂ ਪ੍ਰਭ ਸਾਨੂੰ ਉਤੇ ਰਿਹਾ ਨਹੀਂ ਕੋਈ ਇਤਬਾਰ, ਦਾਅਵੇ ਕੂੜੇ ਨਜ਼ਰੀ ਆਈਆ। ਜੇਹੜੇ ਮੇਰੇ ਵਿਚ ਤੇਰਾ ਨਾਮ ਲੈ ਫੇਰਨ ਕਟਾਰ, ਓਹੋ ਮੈਨੂੰ ਖਾ ਖਾ ਕਾਮ ਕਰੋਧ ਰਹੇ ਵਧਾਈਆ । ਨਾਰ ਵਿਭਚਾਰ ਕਰਨ ਸ਼ਿੰਗਾਰ, ਕੂੜ ਕੁੜਿਆਰ ਚਤਰਾਈਆ। ਤੇਰਾ ਦਿਸੇ ਨਾ ਕੋਇ ਪਿਆਰ, ਸਚ ਪ੍ਰੀਤ ਨਾ ਕੋਇ ਲਗਾਈਆ। ਅਸੀਂ ਦੁਖੀ ਰਹੇ ਜੁਗ ਚਾਰ, ਬਿਨ ਗੋਬਿੰਦ ਸਾਡਾ ਰਸ ਨਾ ਕੋਇ ਭਰਾਈਆ। ਸਦੀ ਵੀਹਵੀਂ ਹੋਏ ਲਾਚਾਰ, ਲਾਚਾਰੀ ਤੈਨੂੰ ਦਿਤੀ ਸੁਣਾਈਆ। ਧੰਨ ਭਾਗ ਤੂੰ ਆਇਓ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਫੇਰਾ ਪਾਈਆ। ਵੀਹ ਸੌ ਇਕੀ ਬਿਕ੍ਰਮੀ ਸੋਲ੍ਹਾਂ ਕੱਤਕ ਦਿਵਸ ਵਿਚਾਰ, ਸੁਹੰਜਣੀ ਰੈਣ ਨਾਲ ਮਿਲਾਈਆ। ਓਥੇ ਥੋੜਾ ਕਲਜੁਗ ਲਹਿਣਾ ਦਿਤਾ ਝੋਲੀ ਡਾਰ, ਪਿਛਲਾ ਮੂਲ ਚੁਕਾਈਆ। ਗੁਰਮੁਖਾਂ ਕੋਲੋਂ ਜਗਤ ਕਰਾ ਵਿਹਾਰ, ਰਸਨਾ ਜਿਹਵਾ ਬੋਲ ਬੁਲਾਈਆ। ਹੁਕਮੇ ਅੰਦਰ ਕੱਢ ਕੇ ਬਾਹਰ, ਕਲਜੁਗ ਅੱਗੇ ਦਿਤਾ ਲਾਈਆ। ਤਿੰਨ ਜੁਗ ਫੇਰ ਨਾ ਵੜਿਆ ਏਸ ਦਰਬਾਰ, ਜਿਥੇ ਗੁਰਮੁਖ ਸੋਭਾ ਪਾਈਆ। ਅੱਗੇ ਜੁਗ ਦਾ ਇਕ ਭਗਤ ਹੋਵੇ ਦਿਦਾਰ, ਦੂਜੇ ਗਿਰਧਾਰ ਮਿਲੇ ਵਡਿਆਈਆ। ਤੀਜੇ ਪਾਲ ਹੋਵੇ ਸਿਕਦਾਰ, ਪਤਿਪਰਮੇਸ਼ਵਰ ਸੀਸ ਹੱਥ ਟਿਕਾਈਆ। ਕਲਜੁਗ ਰੋਂਦਾ ਗਿਆ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਬਿਨਾਸ਼ੀ ਜੋ ਬੋਲੋਂ ਆਪਣਾ ਸ਼ਬਦ ਅਪਾਰ, ਮੈਂ ਸੁਣਾਂ ਚਾਈਂ ਚਾਈਂਆ। ਪਾਰਬ੍ਰਹਮ ਪ੍ਰਭ ਹਰ ਘਟ ਜਾਨਣਹਾਰ, ਆਪਣੀ ਕਲ ਵਰਤਾਈਆ। ਗੁਰਮੁਖਾਂ ਵਾਲਾ ਛੱਡ ਕੇ ਓਥੇ ਵਿਹਾਰ, ਪਹਿਲੀ ਮੱਘਰ ਲੇਖਾ ਦਿਤਾ ਸਮਝਾਈਆ। ਜਿਥੇ ਹੋਵੇ ਭਗਤ ਦਵਾਰ, ਭਗਵਨ ਫੇਰਾ ਪਾਈਆ। ਓਥੇ ਵਿਛੜੇ ਮਿਲਣ ਯਾਰ, ਯਾਰੀ ਤੋੜ ਨਿਭਾਈਆ । ਹੰਸ ਮਿਲਣ ਕਾਵਾਂ ਡਾਰ, ਕਾਗ ਹੰਸ ਰੂਪ ਵਟਾਈਆ। ਸਤਿਗੁਰ ਦਾ ਸ਼ਬਦ ਸ਼ਿੰਗਾਰ, ਮਾਲਾ ਤਨ ਪਹਿਨਾਈਆ। ਮਨ ਕਾ ਮਣਕਾ ਕਰੇ ਇਜ਼ਹਾਰ, ਇਕੋ ਰਾਗ ਸੁਣਾਈਆ। ਤੂੰ ਹੀ ਤੂੰ ਮੇਰਾ ਨਿਰੰਕਾਰ, ਤੇਰੀ ਬੇਪਰਵਾਹੀਆ। ਤਿੰਨੇ ਉਠੋ ਇਕੋ ਵਾਰ, ਗੁਰ ਪ੍ਰਸਾਦਿ ਰਿਹਾ ਬੁਲਾਈਆ। ਸੇਵਾ ਕਰੋ ਹੋ ਕੇ ਖ਼ਬਰਦਾਰ, ਪ੍ਰਭੂ ਖ਼ਬਰ ਆਪ ਜਣਾਈਆ। ਬਾਬੂਪੁਰ ਨਹੀਂ ਇਹ ਬਾਬਲ ਦਾ ਵਿਹਾਰ, ਜਿਸ ਕੁਆਰੇ ਸਾਰੇ ਲਏ ਪਰਨਾਈਆ। ਸਭ ਦਾ ਮਾਲਕ ਕੰਤ ਭਤਾਰ, ਪੁਰਖ ਅਕਲ ਅਖਵਾਈਆ। ਓਥੇ ਨਾਰ ਕੰਤ ਦਾ ਨਹੀਂ ਸਵਾਲ, ਨਾਰੀ ਪੁਰਸ਼ ਇਕੋ ਰੰਗ ਰੰਗਾਈਆ। ਸਚਖੰਡ ਦੀ ਸਚੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ। ਜਿਥੇ ਬੈਠਣ ਸ਼ਾਹ ਕੰਗਾਲ, ਗੁਰਮੁਖ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਾਜ ਨਰੈਣ ਵਿਚ ਰਖਾਈਆ। (੧ ਮੱਘਰ ੨੦੨੧ ਬਿ)
❋
ਜਨ ਭਗਤ ਕਹੇ ਪ੍ਰਭ ਸਚਾ, ਘਰ ਸਚ ਦੇਵੇ ਵਡਿਆਈਆ। ਹਰਿ ਸੰਤ ਕਹੇ ਪ੍ਰਭ ਪ੍ਰੇਮ ਰੱਤਾ, ਰੰਗ ਰੰਗੀਲਾ ਰੰਗ ਰੰਗਾਈਆ। ਗੁਰਮੁਖ ਕਹੇ ਸਦ ਖਵਾਏ ਅਗੰਮੀ ਭੱਤਾ, ਰਾਜ਼ਕ ਰਹੀਮ ਵੱਡੀ ਵਡਿਆਈਆ। ਗੁਰਸਿਖ ਕਹੇ ਸੀਤ ਪ੍ਰਸਾਦ ਜਿਸ ਵੇਲੇ ਚੱਖਾ, ਰਸਨਾ ਜਿਹਵਾ ਬੱਤੀ ਦੰਦ ਜੋੜ ਜੁੜਾਈਆ। ਕਾਇਆ ਦੁਆਰ ਡੂੰਘੀ ਭਵਰੀ ਰੱਖਾ, ਗ੍ਰਹਿ ਮੰਦਰ ਟਿਕਾਈਆ। ਸੋਹਣਾ ਰਸ ਵੇਖਿਆ ਮਿੱਠਾ, ਅਨਰਸ ਰੂਪ ਵਖਾਈਆ। ਅੰਤਰ ਖੁੱਲ ਗਈ ਇਕੋ ਅੱਖਾ, ਦੋਏ ਲੋਚਣ ਬੰਦ ਰਖਾਈਆ। ਆਤਮ ਪਰਮਾਤਮ ਗਾਵੇ ਜਸਾ, ਸੋਹਣਾ ਰਾਗ ਅਲਾਈਆ। ਮਿਟ ਗਈ ਰੈਣ ਅੰਧੇਰੀ ਮੱਸਾ, ਜੋਤੀ ਚੰਦ ਨੂਰ ਰੁਸ਼ਨਾਈਆ। ਠਾਕਰ ਮਿਲਿਆ ਅਲਖ ਅਲੱਖਾ, ਬੇਅੰਤ ਬੇਪਰਵਾਹੀਆ। ਰੋਮ ਰੋਮ ਅੰਦਰ ਰਚਾ, ਰਚਨਾ ਆਪਣੀ ਦਏ ਸਮਝਾਈਆ। ਪ੍ਰੇਮ ਪ੍ਰੀਤੀ ਅੰਦਰ ਕਹੇ ਉਠ ਮੇਰੇ ਬੱਚਾ, ਮਿਹਰ ਨਜ਼ਰ ਉਠਾਈਆ। ਵੇਖ ਵਖਾਇਆ ਕਾਇਆ ਮਾਟੀ ਪੰਜ ਤੱਤ ਭਾਂਡਾ ਕੱਚਾ, ਸਾਢੇ ਤਿੰਨ ਹੱਥ ਫੋਲ ਫੁਲਾਈਆ। ਮਨ ਮਨੂਆ ਦਹਿ ਦਿਸ਼ਾ ਚਾਰ ਕੁੰਟ ਉਠ ਉਠ ਨੱਠਾ, ਦਿਵਸ ਰੈਣ ਭੱਜਾ ਵਾਹੋ ਦਾਹੀਆ। ਅੰਧ ਅੰਧੇਰੇ ਸੰਝ ਸਵੇਰ ਵਗਾ, ਸੀਤਲ ਪੌਣ ਨਾ ਕੋਈ ਵਖਾਈਆ। ਕੂੜੀ ਕਿਰਿਆ ਤੱਤ ਵਕਾਰੀ ਜਗਤ ਹੰਕਾਰੀ ਗੰਦਾ, ਵਾਸਨਾ ਮਮਤਾ ਮੋਹ ਜਣਾਈਆ । ਕਾਇਆ ਮਾਟੀ ਪੋਚ ਬਸਤਰ ਪਾ ਕੇ ਚੰਗਾ, ਸ਼ਸਤਰ ਆਪਣਾ ਅੰਗ ਬਣਾਈਆ । ਬਿਨ ਸਾਹਿਬ ਸਤਿਗੁਰ ਕਿਰਪਾ ਦਿਸੇ ਨੰਗਾ, ਓਡਣ ਸੀਸ ਨਾ ਕੋਇ ਟਿਕਾਈਆ । ਲੇਖਾ ਜਾਣੇ ਨਾ ਬ੍ਰਹਮ ਬ੍ਰਹਿਮੰਡਾ, ਭੇਵ ਅਭੇਦ ਨਾ ਕੋਈ ਖੁਲ੍ਹਾਈਆ। ਉਤਮ ਸ੍ਰੇਸ਼ਟ ਗੁਰਮੁਖ ਗੁਰਸਿਖ ਗੁਰ ਪ੍ਰਸਾਦ ਬਣਾਏ ਚੰਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਪ੍ਰਸਾਦ ਕਹੇ ਮੇਰਾ ਗੁਰਮੁਖ ਸੰਗ, ਨਿਤ ਨਵਿਤ ਵਡਿਆਈਆ। ਗੁਰਸਿਖ ਕਹੇ ਮੇਰੀ ਸਤਿਗੁਰ ਕੋਲੋਂ ਮੰਗ, ਧੁਰ ਕਿਰਪਾ ਝੋਲੀ ਪਾਈਆ। ਦੋਹਾ ਮਿਲ ਕੇ ਆਵੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਮਿਲ ਕੇ ਢੋਲਾ ਗਾਵਣ ਛੰਦ, ਸ਼ਬਦ ਨਾਲ ਸ਼ਨਵਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਗੁਰਮੁਖ ਕਹੇ ਮੈਂ ਸੀਤ ਪ੍ਰਸਾਦ ਖਾਦਾ, ਸਾਹਿਬ ਸਤਿਗੁਰ ਦਿਤਾ ਵਰਤਾਈਆ। ਮੈਨੂੰ ਨਜ਼ਰੀ ਆਇਆ ਗੋਬਿੰਦ ਪਿਤਾ ਪੁਰਖ ਅਕਾਲ ਦਾਦਾ, ਦੋ ਜਹਾਨਾਂ ਵੇਖ ਵਖਾਈਆ। ਉਪਰ ਤੱਕਿਆ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦਿਸੇ ਰਾਜਾ, ਭੂਪਤ ਭੂਪ ਬੇਪਰਵਾਹੀਆ। ਚਾਰ ਕੁੰਟ ਪੇਖਿਆ ਨਿਰਗੁਣ ਸਰਗੁਣ ਕਰੇ ਕਾਜਾ, ਲੱਖ ਚੁਰਾਸੀ ਜੋੜ ਜੁੜਾਈਆ। ਭਵਿਖਤ ਵੇਖਿਆ ਨਿਰਗੁਣ ਨਿਰਵੈਰ ਨਿਰਾਕਾਰ ਜੋਤ ਪਰਕਾਸ਼ਾ, ਅਜੂਨੀ ਰਹਿਤ ਰੂਪ ਰੰਗ ਰੇਖ ਨਾ ਕੋਈ ਵਖਾਈਆ। ਅੰਦਰ ਤੱਕਿਆ ਘਰ ਸੱਜਣ ਬਣੇ ਸਾਥਾ, ਸੋਹਣਾ ਸੰਗ ਨਿਭਾਈਆ। ਪਰਦਾ ਚੁਕਿਆ ਧੁਰ ਦਾ ਰਾਗ ਸੁਣਾਈ ਗਾਥਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੇਵੇ ਮਾਣ ਵਡਿਆਈਆ।
ਗੁਰਮੁਖ ਕਹੇ ਗੁਰ ਪ੍ਰਸਾਦ, ਹਰਿ ਕਿਰਪਾ ਨਜ਼ਰੀ ਆਈਆ। ਬਿਨ ਭਗਤਾਂ ਕਿਸੇ ਨਾ ਆਵੇ ਹਾਥ, ਲੱਖ ਚੁਰਾਸੀ ਰਹੀ ਕੁਰਲਾਈਆ। ਕੋਟਨ ਕੋਟ ਖਾ ਖਾ ਥੱਕੇ ਸਾਧ, ਸਾਧਨਾ ਸਕੇ ਨਾ ਕੋਇ ਕਰਾਈਆ। ਨੇਤਰ ਅੱਖ ਖੋਲ੍ਹ ਨਾ ਸਕੇ ਜਾਗ, ਆਲਸ ਨਿੰਦਰਾ ਨਾ ਦੂਰ ਕਰਾਈਆ। ਘਰ ਮੰਦਰ ਮਹੱਲ ਦੀਪਕ ਜੋਤ ਨਾ ਜਗੇ ਚਰਾਗ, ਹਵਣ ਪੌਣ ਸੁਗੰਦੀ ਸਤਿ ਨਾ ਕੋਇ ਸਮਾਈਆ। ਆਤਮ ਪਰਮਾਤਮ ਮਿਲ ਕੇ ਪੂਰੀ ਕਰੇ ਨਾ ਕੋਈ ਖਾਹਿਸ਼, ਖ਼ਾਲਸ਼ ਰੂਪ ਨਾ ਕੋਇ ਸਮਾਈਆ। ਕਰ ਕਿਰਪਾ ਜਿਸ ਦੇਵੇ ਦਾਤ, ਪ੍ਰਭ ਆਪਣੀ ਵਸਤ ਵਰਤਾਈਆ। ਗੁਰਮੁਖ ਗੁਰਸਿਖ ਹਰਿਜਨ ਬਣਾਏ ਸੱਜਣ ਸਾਕ, ਭਗਤ ਭਗਵਾਨ ਮੇਲ ਮਿਲਾਈਆ।
ਬਜਰ ਕਪਾਟੀ ਖੋਲ੍ਹ ਤਾਕ, ਤਰ੍ਹਾਂ ਤਰ੍ਹਾਂ ਸਮਝਾਈਆ। ਸੰਤ ਸੁਹੇਲਾ ਬਣਕੇ ਪੁੱਛੇ ਬਾਤ, ਦਰ ਦਰਵੇਸ਼ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਪ੍ਰਸਾਦ ਕਹੇ ਪ੍ਰਭ ਹੋਏ ਮਿਹਰਵਾਨ, ਹੱਥ ਤੇਰੇ ਵਡਿਆਈਆ। ਲੋਕਮਾਤ ਨਾ ਕੋਈ ਮਾਣ, ਨਵ ਖੰਡ ਨਾ ਕੋਈ ਚਤੁਰਾਈਆ। ਮੈਨੂੰ ਤੇਰੀ ਭੇਟ ਚਾੜ੍ਹਨ ਵਾਲੇ ਬੇਈਮਾਨ, ਹਿਰਦੇ ਹਰਿ ਨਾ ਕੋਈ ਵਸਾਈਆ। ਠੱਗ ਚੋਰ ਯਾਰ ਮੇਰਾ ਹਿੱਸਾ ਪਾਣ, ਪੈਸਿਆਂ ਟਕਿਆਂ ਨਾਲ ਤੈਨੂੰ ਰਹੇ ਮਨਾਈਆ। ਦਿਨੇ ਠੱਗੀ ਰਾਤ ਹਰਾਮ, ਸਤਿ ਸੰਤੋਖ ਨਾ ਕੋਈ ਵਖਾਈਆ। ਦਿਨੇ ਕਲਮਾ ਰਾਤ ਬੇਈਮਾਨ, ਸ਼ਰਅ ਸ਼ਰੀਅਤ ਝੂਠਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖ ਦੇ ਚੁਕਾਈਆ।
ਪ੍ਰਸਾਦ ਕਹੇ ਪ੍ਰਭ ਮੇਰੇ ਠਾਕਰ, ਦਰ ਤੇਰੇ ਅਰਜ਼ੋਈਆ। ਕਲਜੁਗ ਜੀਵ ਬਣੇ ਸੌਦਾਗਰ, ਤੇਰਾ ਨਾਉਂ ਹੱਟ ਚਲਾਈਆ। ਨਿਰਮਲ ਕਰਮ ਕਰੇ ਨਾ ਕੋਈ ਉਜਾਗਰ, ਦੁਰਮਤ ਮੈਲ ਪਾਪਾਂ ਭਰੀ ਲੋਕਾਈਆ। ਕਿਸੇ ਦੁਆਰੇ ਮਿਲੇ ਨਾ ਮੈਨੂੰ ਆਦਰ, ਸਾਧ ਸੰਤ ਸੰਗ ਨਾ ਕੋਈ ਨਿਭਾਈਆ। ਕਿਸੇ ਗ੍ਰਹਿ ਕਿਸੇ ਮੰਦਰ ਕਿਸੇ ਗੁਰੂਦਵਾਰ ਸਾਹਿਬ ਸਤਿਗੁਰ ਆਪ ਕਦੇ ਨਾ ਹੋਇਓ ਹਾਜਰ, ਭੋਗ ਲਾ ਨਾ ਖ਼ੁਸ਼ੀ ਮਨਾਈਆ। ਤੇਰੇ ਸਾਮ੍ਹਣੇ ਤੇਰੇ ਦਵਾਰ ਤੇਰੇ ਨਾਲ ਦੁਹਾਈਆ। ਮੈਂ ਮਿਲਾਪੀ ਸੰਤਾਂ ਦਰ ਦਾ, ਗੁਰਮੁਖਾਂ ਜੋੜ ਜੁੜਾਈਆ। ਗੁਰਸਿਖਾਂ ਲੜ ਫੜਦਾ, ਧੁਰ ਦਾ ਸੰਗ ਰਖਾਈਆ। ਜਿਸ ਵੇਲੇ ਗੁਰਮੁਖਾਂ ਅੰਦਰ ਵੜਦਾ, ਪ੍ਰੇਮ ਪ੍ਰੀਤੀ ਨਜ਼ਰੀ ਆਈਆ। ਓਨ੍ਹਾਂ ਨਾਲ ਮਿਲ ਕੇ ਤੇਰਾ ਨਾਉਂ ਪੜ੍ਹਦਾ, ਸੋਹਣੀ ਕਰਾਂ ਪੜ੍ਹਾਈਆ। ਵੇਖ ਗ੍ਰਹਿ ਨਰਾਇਣ ਨਰ ਦਾ, ਨਰ ਹਰਿ ਇਕ ਨਜ਼ਰੀ ਆਈਆ। ਲੇਖਾ ਚੁੱਕੇ ਚੋਟੀ ਜੜ ਦਾ, ਭੇਵ ਅਭੇਦ ਆਪ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਸਿਰ ਮੇਰੇ ਹੱਥ ਰੱਖ ਮਹਿਬੂਬ, ਮੁਹੱਬਤ ਤੇਰੇ ਨਾਲ ਲਗਾਈਆ। ਮਹੱਲ ਅਟੱਲ ਅਗੰਮ ਅਥਾਹ ਤੇਰਾ ਅਰੂਜ, ਅਰਸ਼ ਫ਼ਰਸ਼ ਦੋਵੇਂ ਸੀਸ ਨਿਵਾਈਆ। ਤੇਰਾ ਧਾਮ ਸਚ ਮੰਜ਼ਲ ਮਕਸੂਦ, ਮਹਿਫ਼ਲ ਇਕੋ ਸੋਭਾ ਪਾਈਆ । ਪਰਵਰਦਗਾਰ ਨਾ ਕੋਈ ਦੂਜ, ਵਾਹਦ ਨੂਰ ਨੂਰ ਖ਼ੁਦਾਈਆ। ਤੁਧ ਬਿਨ ਸਚ ਦੇਵੇ ਨਾ ਕੋਇ ਸਬੂਤ, ਸਾਜ਼ਸ਼ ਭਰੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ।
ਸੁਣ ਪ੍ਰਸਾਦ ਧੁਰ ਦੇ ਰਸ, ਹਰਿ ਰਸੀਆ ਸਚ ਦ੍ਰਿੜਾਇੰਦਾ। ਪਰਮ ਪੁਰਖ ਪਰਮਾਤਮ ਸਭ ਦਾ ਦੇਵੇ ਹੱਕ, ਜੁਗ ਜੁਗ ਝੋਲੀ ਆਪ ਵਰਤਾਇੰਦਾ। ਕੂੜੀ ਕਿਰਿਆ ਜਗਤ ਖੇੜਾ ਹੋਵੇ ਭੱਠ, ਕਲਜੁਗ ਭਾਂਡਾ ਭਰਮ ਭੰਨਾਇੰਦਾ। ਲੇਖਾ ਚੁੱਕੇ ਮੰਦਰ ਮਸੀਤ ਸ਼ਿਵਦਵਾਲੇ ਮੱਠ, ਮਸਤ ਅਲਮਸਤ ਆਪਣੀ ਕਾਰ ਕਮਾਇੰਦਾ। ਪਰਗਟ ਹੋ ਪੁਰਖ ਸਮਰਥ, ਮੂਰਤ ਅਕਾਲ ਇਕੋ ਨੂਰ ਦਰਸਾਇੰਦਾ । ਸ਼ਬਦ ਸਤਿਗੁਰ ਸਭ ਕੁਛ ਲੈ ਕੇ ਆਪਣੇ ਹੱਥ, ਖ਼ਾਲੀ ਹੱਥ ਸਰਬ ਫਿਰਾਇੰਦਾ। ਦੋ ਜਹਾਨ ਬ੍ਰਹਿਮੰਡ ਖੰਡ ਜ਼ਿਮੀ ਅਸਮਾਨ ਜੇਰਜ ਅੰਡ ਉਤਭੁਜ ਸੇਤਜ ਖੋਲ੍ਹਣਹਾਰਾ ਅੱਖ, ਆਖਰ ਆਪਣਾ ਭੇਵ ਚੁਕਾਇੰਦਾ। ਆਤਮ ਪਰਮਾਤਮ ਸ੍ਰਿਸ਼ਟ ਸਬਾਈ ਦੇ ਬ੍ਰਹਮ ਮਤ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਕੂੜ ਕੂੜਿਆਰੇ ਤੇਰਾ ਸਾਥ ਜਾਇਣ ਛੱਡ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਲੇਖਾ ਲੇਖੇ ਵਿਚ ਰਖਾਇੰਦਾ। (੨੯ ਮਾਘ ੨੦੨੦ ਬਿ)
❋
ਪ੍ਰਸਾਦ ਕਹੇ ਪੁਰਖ ਸਮਰਥ, ਪੁਰਖ ਅਕਾਲ ਤੇਰੀ ਸਰਨਾਈਆ। ਆਦਿ ਜੁਗਾਦੀ ਧੁਰ ਦੀ ਵੱਥ, ਵਸਤ ਅਮੋਲਕ ਬੇਪਰਵਾਹੀਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦਵਾਪਰ ਕਰਦਾ ਰਿਹਾ ਆਸ, ਨਿਤ ਨਵਿਤ ਤੇਰਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗੰਬਰ ਲੋਕਮਾਤ ਕੱਟ ਕੇ ਗਏ ਵਾਟ, ਬਣ ਪਾਂਧੀ ਪੰਧ ਮੁਕਾਈਆ। ਪੀਰਨ ਪੀਰ ਸਰਗੁਣ ਗਏ ਤਲਾਸ਼, ਲੋਕ ਪਰਲੋਕ ਤੇਰਾ ਧਿਆਨ ਲਗਾਈਆ। ਸਾਹਿਬ ਸਵਾਮੀ ਤੇਰੀ ਕਿਸੇ ਨਾ ਲੱਭੀ ਜ਼ਾਤ, ਜ਼ਾਤੀ ਰੂਪ ਨਾ ਕੋਇ ਜਣਾਈਆ। ਰਸਨਾ ਜਿਹਵਾ ਬੱਤੀ ਦੰਦ ਧੁਰ ਸੰਦੇਸਾ ਗਾ ਕੇ ਗਾਥ, ਸ਼ਬਦ ਅਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਸਚ ਦੇ ਵਡਿਆਈਆ।
ਪ੍ਰਸਾਦ ਕਹੇ ਪ੍ਰਭ ਮੇਰੇ ਠਾਕਰ, ਤੇਰੇ ਹੱਥ ਵਡਿਆਈਆ। ਜੁਗ ਚੌਕੜੀ ਲੋਕਮਾਤ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗੰਬਰ ਮੇਰਾ ਕਰਦੇ ਗਏ ਆਦਰ, ਥੋੜਾ ਥੋੜਾ ਪਰਦਾ ਪਾਈਆ। ਨਿਰਮਲ ਕਰਮ ਨਾ ਹੋਇਆ ਉਜਾਗਰ, ਮਿਹਰ ਨਜ਼ਰ ਨਾ ਕੋਇ ਉਠਾਈਆ। ਸਾਚਾ ਵਣਜ ਨਾ ਕੀਤਾ ਬਣ ਸੁਦਾਗਰ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ।
ਪ੍ਰਸਾਦ ਕਹੇ ਮੇਰੇ ਅੰਤਰਜਾਮੀ, ਪਾਰਬ੍ਰਹਮ ਤੇਰੀ ਸਰਨਾਈਆ। ਤੇਰਾ ਖੇਲ ਖ਼ਾਲਕ ਖ਼ਲਕ ਮਹਾਨੀ, ਬੇਪਰਵਾਹ ਬੇਅੰਤ ਅੰਤ ਕਹਿਣ ਕੋਇ ਨਾ ਆਈਆ। ਜੁਗ ਚੌਕੜੀ ਗਾਵਤ ਗਾ ਗਏ ਸਚ ਗਿਆਨੀ, ਧੁਰ ਦਾ ਢੋਲਾ ਰਾਗ ਸੁਣਾਈਆ। ਰਸ ਅੰਮਿਉਂ ਰਸ ਠੰਡਾ ਪਾਣੀ, ਧਾਰਾ ਤੇਰੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੇਵ ਦਏ ਖੁਲ੍ਹਾਈਆ ।
ਸਾਚਾ ਭੇਵ ਖੋਲ੍ਹ ਨਿਰੰਕਾਰ, ਨਿਰਗੁਣ ਹੱਥ ਤੇਰੇ ਵਡਿਆਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰ, ਨਵ ਨੌਂ ਚਾਰ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਸੇਵਾਦਾਰ, ਨਿਤ ਸੇਵਾ ਰਹੇ ਕਮਾਈਆ। ਤ੍ਰੈਗੁਣ ਮਾਇਆ ਖੋਲ੍ਹ ਭੰਡਾਰ, ਪੰਜ ਤੱਤ ਕਰੀ ਕੁੜਮਾਈਆ। ਘਾੜਤ ਘੜ ਬਣ ਠਠਿਆਰ, ਲੱਖ ਚੁਰਾਸੀ ਰੰਗ ਰੰਗਾਈਆ। ਨਿਰਗੁਣ ਸਰਗੁਣ ਕਰ ਤਿਆਰ, ਨਾਤਾ ਜੋੜ ਜੁੜਾਈਆ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਈਆ। ਮਨ ਮਤ ਬੁਧ ਦਏ ਆਧਾਰ, ਨੌਂ ਦਰ ਜਗਤ ਰਸ ਵਖਾਈਆ। ਲੇਖਾ ਜਾਣ ਧੁਰ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ।
ਸਾਚਾ ਲੇਖਾ ਦੱਸ ਸ੍ਰੀ ਭਗਵੰਤ, ਬੇਅੰਤ ਤੇਰੀ ਸਰਨਾਈਆ। ਕਿਸ ਬਿਧ ਬਣਾਈ ਮੇਰੀ ਬਣਤ, ਕਵਣ ਧਾਰਾ ਰੰਗ ਰੰਗਾਈਆ। ਕਵਣ ਲੇਖਾ ਜਾਣੇ ਸਾਧ ਸੰਤ, ਗੁਰ ਅਵਤਾਰਾਂ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਉਠਾਈਆ।
ਸਾਚਾ ਪਰਦਾ ਦੇਣਾ ਖੋਲ੍ਹ, ਪ੍ਰਭ ਤੇਰੇ ਹੱਥ ਵਡਿਆਈਆ। ਦਰ ਦਰਵੇਸ਼ ਮੰਗਾਂ ਬੋਲ, ਅਲੱਖ ਨਿਰੰਜਣ ਇਕੋ ਅਲਖ ਜਗਾਈਆ। ਕਵਣ ਕੰਡੇ ਤੋਲੇਂ ਤੋਲ, ਤਰਾਜ਼ੂ ਕਵਣ ਹੱਥ ਉਠਾਈਆ। ਕਵਣ ਦਵਾਰਾ ਦੇਵੇਂ ਖੋਲ੍ਹ, ਬੰਦ ਕਵਾੜੀ ਕੁੰਡਾ ਲਾਹੀਆ। ਕਵਣ ਵਸਤ ਦੇਵੇਂ ਵਰੋਲ, ਅਨਮੁਲੜੀ ਦਾਤ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਸ਼ਾਹ ਪਾਤਸ਼ਾਹ ਸਚੇ ਸ਼ਹਿਨਸ਼ਾਹੀਆ।
ਸ਼ਹਿਨਸ਼ਾਹ ਪ੍ਰਭ ਠਾਕਰ ਸਵਾਮੀ, ਦਰ ਤੇਰੇ ਇਕ ਅਰਜ਼ੋਈਆ। ਆਦਿ ਜੁਗਾਦੀ ਅੰਤਰਜਾਮੀ, ਦੇਣੀ ਦਰ ਦਵਾਰੇ ਸਚੀ ਢੋਈਆ। ਲੇਖਾ ਵੇਖਿਆ ਚਾਰੇ ਖਾਣੀ, ਚਾਰੇ ਬਾਣੀ ਕਰੇ ਰੁਸ਼ਨਾਈਆ। ਅੰਮ੍ਰਿਤ ਭਰੇ ਠੰਡਾ ਪਾਣੀ, ਸ਼ਬਦ ਸੁਰਤ ਰਿਹਾ ਢੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦੂਜਾ ਨਜ਼ਰ ਨਾ ਆਵੇ ਕੋਈ ਆ।
ਪ੍ਰਸਾਦ ਕਹੇ ਮੇਰੀ ਦੱਸ ਰੀਤਾ, ਕਿਸ ਬਿਧ ਮਾਤ ਬਣਾਈਆ। ਕਵਣ ਦਵਾਰੇ ਮੋਹੇ ਰਖੀਤਾ, ਕਵਣ ਮੰਦਰ ਸੁਹਾਈਆ। ਕਵਣ ਮਿਲੇ ਧੁਰ ਦੀ ਦੀਛਾ, ਝੋਲੀ ਕਵਣ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਸੁਣ ਪ੍ਰਸਾਦ ਧੁਰ ਦੇ ਸਚੇ, ਹਰਿ ਸਚ ਸਚ ਜਣਾਈਆ। ਕਿਰਪਾ ਕਰੀ ਪੁਰਖ ਅਕਾਲ ਆਪਣੇ ਉਤੇ ਸ਼ਬਦੀ ਬੱਚੇ, ਮਿਹਰ ਨਜ਼ਰ ਨੈਣ ਉਠਾਈਆ। ਚਰਨ ਪ੍ਰੀਤੀ ਨਾਲ ਰੱਤੇ, ਰੰਗ ਇਕੋ ਇਕ ਰੰਗਾਈਆ। ਸਾਹਿਬ ਸਵਾਮੀ ਸਿਰ ਹੱਥ ਰੱਖੇ, ਸਮਰਥ ਦਏ ਵਡਿਆਈਆ। ਚਰਨਾਂ ਨਾਲ ਚਰਨ ਕਰ ਇਕੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਮਿਹਰ ਨਜ਼ਰ ਕਰ ਪਾਰਬ੍ਰਹਮ, ਹਰਿ ਕਰਤਾ ਆਪ ਜਣਾਈਆ। ਸਤਿ ਪ੍ਰਸਾਦ ਸੁਣ ਲਾ ਕਰ ਕੰਨ, ਕਰਨਹਾਰ ਦ੍ਰਿੜਾਈਆ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਚਿਖਾ ਨਾ ਕੋਇ ਜਣਾਈਆ। ਹਉਮੇ ਰੋਗ ਨਾ ਤ੍ਰਿਸਨਾ ਤਮ, ਮਾਇਆ ਮਮਤਾ ਨਾ ਕੋਇ ਵਡਿਆਈਆ। ਜਿਸ ਦਵਾਰੇ ਸ਼ਬਦ ਸੁੱਤ ਬਿਨ ਜਨਨੀ ਲਿਆ ਜਣ, ਨਿਰਗੁਣ ਬਣਿਆ ਪਿਤਾ ਮਾਈਆ। ਓਸੇ ਦਰ ਬੇੜਾ ਦਿਤਾ ਬੰਨ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਦਏ ਸਮਝਾਈਆ।
ਸਾਚਾ ਲੇਖਾ ਸੁਣ ਲਾ ਮੀਤ, ਮਿਤਰ ਪਿਆਰਾ ਆਪ ਜਣਾਇੰਦਾ। ਥਿਰ ਘਰ ਚਲਾਈ ਤੇਰੀ ਰੀਤ, ਨਿਰਗੁਣ ਨਿਰਵੈਰ ਕਾਰ ਕਮਾਇੰਦਾ। ਸ਼ਬਦੀ ਝੋਲੀ ਪਾਇਆ ਠੀਕ, ਸੋਹਣੀ ਵਸਤ ਵਰਤਾਇੰਦਾ। ਰਸ ਦੇ ਕੇ ਅਗੰਮੀ ਸੀਤ, ਸਾਂਤਕ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।
ਸਾਚੀ ਕਰਨੀ ਹਰਿ ਕਰਤਾਰ, ਆਦਿ ਪੁਰਖ ਆਪ ਕਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਕਿਰਪਾ ਧਾਰ, ਅਜੂਨੀ ਰਹਿਤ ਦਿਤੀ ਵਡਿਆਈਆ। ਬਖ਼ਸ਼ਿਸ਼ ਕਰ ਅਗੰਮ ਅਪਾਰ, ਅਲੱਖ ਅਗੋਚਰ ਦਿਤਾ ਵਰਤਾਈਆ। ਆਪਣੇ ਚਰਨਾਂ ਦੀ ਲੈ ਕੇ ਧੂੜੀ ਛਾਰ, ਸ਼ਬਦੀ ਸੁੱਤ ਮੁਖ ਲਗਾਈਆ। ਇਹ ਪ੍ਰਸਾਦਿ ਸਦਾ ਨਿਰਾਹਾਰ, ਨਿਰਾਕਾਰ ਰਿਹਾ ਜਣਾਈਆ। ਜਿਸ ਦਾ ਭੇਵ ਪਾਏ ਨਾ ਕੋਇ ਜੁਗ ਚਾਰ, ਚੌਕੜ ਸਮਝ ਕੋਇ ਨਾ ਆਈਆ । ਏਸੇ ਪ੍ਰਸਾਦਿ ਵਿਚੋਂ ਪਰਗਟ ਕਰ ਗੁਰੂ ਅਵਤਾਰ, ਪੀਰ ਪੈਗੰਬਰ ਰੂਪ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ ।
ਪ੍ਰਸਾਦ ਕਹੇ ਮੇਰੀ ਨਿਮਸਕਾਰ, ਦੋਏ ਜੋੜ ਜੋੜ ਸਰਨਾਈਆ। ਦਰ ਠਾਂਡਾ ਦਿਤਾ ਦਰਬਾਰ, ਥਿਰ ਘਰ ਵੱਜੀ ਵਧਾਈਆ। ਤੇਰਾ ਸ਼ਬਦੀ ਸੁੱਤ ਰੱਖੇ ਸੰਭਾਲ, ਆਪਣੇ ਨਾਲ ਨਿਭਾਈਆ। ਜੁਗ ਚੌਕੜੀ ਦੇ ਅਧਾਰ, ਲੋਕਮਾਤ ਦਏ ਵਰਤਾਈਆ। ਮੇਰਾ ਲੇਖਾ ਹੋਵੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਸੁਣ ਪ੍ਰਸਾਦ ਬਾਲੇ ਨਿੱਕੇ, ਸ੍ਰੀ ਭਗਵਾਨ ਆਪ ਜਣਾਇੰਦਾ। ਚਾਰੋਂ ਕੁੰਟ ਸਾਹਿਬ ਸਵਾਮੀ ਤੇਰੇ ਅੰਦਰ ਦਿਸੇ, ਗ੍ਰਹਿ ਮੰਦਰ ਡੇਰਾ ਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਕੀਤੇ ਤੇਰੇ ਹਿੱਸੇ, ਸੋਹਣਾ ਹਿੱਸਾ ਵੰਡ ਵੰਡਾਇੰਦਾ। ਸਚ ਬੰਧਾਵੇ ਧੁਰ ਦੇ ਨਿਸਚੇ, ਦੂਜਾ ਇਸ਼ਟ ਨਾ ਕੋਇ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਸੁਣ ਪ੍ਰਸਾਦ ਚੜ੍ਹਿਆ ਚਾ, ਥਿਰ ਘਰ ਸਾਚੇ ਵੱਜੇ ਵਧਾਈਆ। ਸ਼ਬਦੀ ਸ਼ਬਦ ਬਣੇ ਗਵਾਹ, ਤੇਰੀ ਸ਼ਹਾਦਤ ਰਿਹਾ ਰਖਾਈਆ। ਅੱਗੇ ਮੰਗਾਂ ਮੰਗ ਬੇਪਰਵਾਹ, ਤੇਰੇ ਅੱਗੇ ਝੋਲੀ ਡਾਹੀਆ। ਜੁਗ ਚੌਕੜੀ ਸੇਵਾ ਲਵਾਂ ਕਮਾ, ਲੋਕਮਾਤ ਵੇਸ ਵਟਾਈਆ। ਗੁਰ ਅਵਤਾਰਾਂ ਪੀਰ ਪੈਗੰਬਰਾਂ ਲੇਖਾ ਦੇਵਾਂ ਲਿਖਾ, ਜਿਸ ਲੇਖੇ ਵਿਚੋਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦੇ ਸਮਝਾਈਆ।
ਸੁਣ ਲਾਲ ਸੋਹਣੇ ਸੁਚੱਜੇ, ਸਾਹਿਬ ਦੇਵੇ ਵਡਿਆਈਆ। ਅੰਤਕਾਲ ਤੇਰਾ ਪਰਦਾ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਗੁਰ ਅਵਤਾਰ ਪੀਰ ਪੈਗੰਬਰ ਹੁਕਮੇ ਬੱਧੇ, ਜੁਗ ਚੌਕੜੀ ਕਾਰ ਕਮਾਈਆ। ਗੁਰਮੁਖ ਗੁਰਸਿਖ ਹਰਿ ਸੰਤ ਭਗਤ ਤੇਰੀ ਆਸ ਰੱਖੇ, ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚ ਵਰ, ਸਚ ਮਿਲੇ ਤੇਰੀ ਸਰਨਾਈਆ।
ਸਚ ਸਰਨਾਈ ਦੇ ਭਗਵੰਤ, ਇਕੋ ਓਟ ਤਕਾਈਆ। ਕਵਣ ਵੇਲਾ ਬਣੇ ਸਾਚਾ ਕੰਤ, ਘਰ ਆਪਣਾ ਮੇਲ ਮਲਾਈਆ। ਬੋਧ ਅਗਾਧ ਬਣ ਕੇ ਪੰਡਤ, ਨਿਰਅੱਖਰ ਦਏ ਸਮਝਾਈਆ। ਸਤਿ ਸਤਿਵਾਦੀ ਦੇਵੇ ਸੰਗਤ, ਵਿਦਿਆ ਪਾਰਬ੍ਰਹਮ ਪੜ੍ਹਾਈਆ। ਦਰ ਦਰਵੇਸ਼ ਬਣ ਕੇ ਮੰਗਤ, ਇਕੋ ਅਲਖ ਜਗਾਈਆ । ਗੜ੍ਹ ਤੋੜ ਹਉਮੇਂ ਹੰਗਤ, ਹੰ ਬ੍ਰਹਮ ਸਮਝਾਈਆ। ਲੇਖਾ ਜਾਣੇ ਪੰਕਜ, ਪਵਿਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਸਾਹਿਬ ਤੇਰੀ ਵਡਿਆਈਆ।
ਸਾਹਿਬ ਦੱਸ ਪੁਰਖ ਅਕਾਲ, ਦਰ ਕਰਤੇ ਮੰਗ ਮੰਗਾਈਆ। ਕਵਣ ਵੇਲੇ ਹੋਏ ਦਿਆਲ, ਦੀਨਨ ਆਪੇ ਹੋਏ ਸਹਾਈਆ। ਜੁਗ ਚੌਕੜੀ ਕਿਹੜੀ ਚਾਲ, ਕਵਣ ਧਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਏ ਸਮਝਾਈਆ।
ਸ੍ਰੀ ਭਗਵਾਨ ਕਹੇ ਸੁਣ ਏਕ, ਏਕੰਕਾਰ ਜਣਾਈਆ। ਜੁਗ ਚੌਕੜੀ ਤੇਰੀ ਟੇਕ, ਗੁਰ ਅਵਤਾਰ ਪੀਰ ਪੈਗੰਬਰ ਨਾਲ ਮਿਲਾਈਆ। ਬਿਨ ਭਗਤਾਂ ਕਿਸੇ ਨਾ ਦੇਵਾਂ ਭੇਤ, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਘਰ ਨਾਮੇ ਆ ਕੇ ਲਵਾਂ ਵੇਖ, ਧੰਨੇ ਲੇਖਾ ਦਿਆਂ ਚੁਕਾਈਆ। ਰਵਦਾਸ ਚੁਮਾਰੇ ਕਰਕੇ ਚੇਤਨ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ।
ਸੁਣ ਪ੍ਰਸਾਦ ਬਾਤ ਅਗੰਮ, ਲਿਖਣ ਪੜ੍ਹਨ ਵਿਚ ਨਾ ਆਈਆ। ਮੇਰੇ ਲਾਡਲੇ ਸਚੇ ਚੰਨ, ਚਮਤਕਾਰ ਦਿਆਂ ਚਮਕਾਈਆ। ਭੋਗ ਲਾ ਕੇ ਨਾਮੇ ਛੰਨ, ਛੰਨਾਂ ਸੋਭਾ ਪਾਈਆ। ਧੰਨੇ ਦੇਵਾਂ ਇਕੋ ਧੰਨ, ਆਪਣਾ ਆਪ ਝੋਲੀ ਪਾਈਆ। ਰਵਦਾਸ ਦਵਾਰੇ ਜਾਵਾਂ ਮੰਨ, ਸੋਹਣੀ ਬਣਤ ਬਣਾਈਆ। ਸਚ ਸੰਦੇਸਾ ਸੁਣ ਲੈ ਕੰਨ, ਹਰਿ ਕਰਤਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ।
ਸੁਣ ਕੇ ਬਚਨ ਹੋਇਆ ਚੁਪ, ਪ੍ਰਸਾਦ ਆਪਣਾ ਸੀਸ ਨਿਵਾਈਆ। ਸ੍ਰੀ ਭਗਵਾਨ ਕਵਣ ਵੇਲੇ ਵੇਖਾਂ ਮੁੱਖ, ਤੇਰਾ ਸਚ ਸਰੂਪੀ ਦਰਸ਼ਨ ਪਾਈਆ। ਪੁਰਖ ਅਕਾਲ ਕਿਹਾ ਤੁਠ, ਸਚ ਦਿਆਂ ਦਰਸਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਹੋਣਾ ਚੁਪ, ਨਵ ਨਵ ਚਾਰ ਚੌਕੜੀ ਯੁਗ ਪਾਰ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੈਨੂੰ ਆਪੇ ਲਏ ਪੁੱਛ, ਪਰਦਾ ਉਹਲਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਪ੍ਰਸਾਦ ਕਿਹਾ ਮੇਰੀ ਅਰਦਾਸ, ਸਾਹਿਬ ਤੇਰੀ ਸਰਨਾਈਆ। ਤੇਰੇ ਮਿਲਣ ਦੀ ਇਕੋ ਖ਼ਾਹਸ਼, ਦੂਜੀ ਓਟ ਨਾ ਕੋਈ ਤਕਾਈਆ। ਜੁਗ ਚੌਕੜੀ ਕੀ ਰਵਾਜ, ਕਵਣ ਧਾਰ ਬੰਧਾਈਆ। ਸਾਹਿਬ ਸਮਰਥ ਮਾਰ ਅਵਾਜ਼, ਇਕੋ ਵਾਰ ਜਣਾਈਆ। ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਣੇ ਸਮਾਜ, ਸੋਹਣੀ ਬਣਤ ਬਣਾਈਆ। ਗੁਰ ਅਵਤਾਰ ਪੀਰ ਪੈਗੰਬਰ ਦੇਵਾਂ ਸਾਥ, ਨਿਰਗੁਣ ਸਰਗੁਣ ਜੋੜ ਜੁੜਾਈਆ। ਤੇਰੀ ਵੱਖਰੀ ਮੰਡਲ ਬਣਾਵਾਂ ਰਾਸ, ਸੋਭਾਵੰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਵਖਾਈਆ।
ਤੇਰਾ ਲੇਖ ਪ੍ਰਭ ਜਣਾਉਂਦਾ ਏ। ਧੁਰ ਦੀ ਧਾਰ ਆਪ ਸਮਝਾਉਂਦਾ ਏ। ਲੋਕਮਾਤੀ ਵੰਡ ਵੰਡੌਂਦਾ ਏ। ਸਾਚਾ ਮੇਲਾ ਮੇਲ ਮਲੌਂਦਾ ਏ। ਜਲ ਅੰਮ੍ਰਿਤ ਰੂਪ ਵਟਾਉਂਦਾ ਏ। ਘਿਰਤ ਅਗੰਮੀ ਇਕੋ ਪਾਉਂਦਾ ਏ। ਅੰਨ ਝੋਲੀ ਦਾਨ ਵਖਾਉਂਦਾ ਏ। ਤਿੰਨਾਂ ਸਚ ਮੇਲ ਮਲਾਉਂਦਾ ਏ। ਫੜ ਅਗਨੀ ਭੇਟ ਚੜ੍ਹਾਉਂਦਾ ਏ। ਧੁਰ ਦਾ ਲੇਖਾ ਆਪ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਡੋਰ ਲੋਕਮਾਤ ਗੁਰ ਅਵਤਾਰਾਂ ਪੀਰ ਪੈਗੰਬਰਾਂ ਹੱਥ ਰਖਾਉਂਦਾ ਏ।
ਪੀਰ ਪੈਗੰਬਰ ਮਾਤ ਆਉਂਣਗੇ। ਗੁਰ ਅਵਤਾਰ ਰੂਪ ਵਟੌਣਗੇ। ਮੇਰਾ ਧੁਰ ਦਾ ਨਾਮ ਜਪੌਣਗੇ। ਸਚ ਸੰਦੇਸ਼ ਇਕ ਸਨੌਣਗੇ। ਕਰ ਕੇ ਦੇਹੀ ਖੇਲ ਖਲੌਣਗੇ। ਬਣ ਨਰੇਸ਼ ਹੁਕਮ ਵਰਤੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਚੀ ਕਰਨੀ ਮਾਤ ਕਮੌਣਗੇ।
ਸਾਚੀ ਕਰਨੀ ਮਾਤ ਕਮਾਵਣਗੇ। ਗੁਰ ਅਵਤਾਰ ਪੀਰ ਪੈਗੰਬਰ ਫੇਰਾ ਪਾਵਣਗੇ। ਧੁਰ ਸੰਦੇਸ ਇਕ ਸੁਣਾਵਣਗੇ। ਬਣ ਕਾਤਬ ਲੇਖ ਲਿਖਾਵਣਗੇ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਕ ਬਣਾਵਣਗੇ। ਅੰਜੀਲ ਕੁਰਾਨਾ ਕਰ ਪਰਵਾਨ, ਮਸਲਾ ਹੱਕ ਹੱਕ ਸੁਣਾਵਣਗੇ। ਗੁਰੂ ਗੁਰੂ ਗੁਰਦੇਵ ਅਗੰਮੀ ਬਾਣ, ਤੀਰ ਨਿਰਾਲਾ ਇਕ ਚਲਾਵਣਗੇ। ਲਾਲਚ ਦੇ ਕੇ ਜੀਵ ਜਹਾਨ, ਸੋਹਣੀ ਰੀਤੀ ਮਾਤ ਵਖਾਵਣਗੇ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬਣਾ ਮਕਾਨ, ਸੋਹਣਾ ਬੰਕ ਵਡਿਆਵਣਗੇ। ਅੰਦਰ ਰੱਖ ਚਾਰ ਜੁਗ ਦੀ ਖਾਣੀ ਬਾਣੀ ਕਰ ਪਰਧਾਨ, ਸੋਹਣਾ ਰਾਹ ਵਖਾਵਣਗੇ। ਮਾਇਆ ਨਾਲ ਕਰ ਪਕਵਾਨ, ਪੱਕੀ ਤਰ੍ਹਾਂ ਜਗਤ ਸਮਝਾਵਣਗੇ। ਸਭ ਤੋਂ ਉਤਮ ਇਹ ਖਾਣ, ਸ੍ਰਿਸ਼ਟੀ ਇਸ਼ਟ ਦ੍ਰਿਸ਼ਟ ਇਹਦੇ ਵਿਚ ਵਖਾਵਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਕਾਰ ਕਮਾਵਣਗੇ।
ਧੁਰ ਪ੍ਰਸਾਦ ਪਿਆ ਹੱਸ, ਪ੍ਰਭ ਅੱਗੋਂ ਆਖ ਸੁਣਾਈਆ। ਵੇਖੀਂ ਪ੍ਰਭ ਮੈਨੂੰ ਹੋਰ ਕਿਸੇ ਨਾ ਪਾਵੀਂ ਵਸ, ਵਾਸਤਾ ਤੇਰੇ ਨਾਲ ਰਖਾਵਾਂਗਾ। ਗੁਰ ਅਵਤਾਰ ਪੀਰ ਪੈਗੰਬਰ ਜੋ ਮੈਨੂੰ ਲਾਏ ਹੱਥ, ਉਸ ਹੱਥ ਵਿਚੋਂ ਤੇਰਾ ਰਸ ਆਪਣੇ ਮੁਖ ਲਗਾਵਾਂਗਾ। ਉਹ ਤੇਰੇ ਵਸ ਮੈਂ ਓਨ੍ਹਾਂ ਵਸ, ਫਿਰ ਭੀ ਵਾਸਤਾ ਤੇਰੇ ਅੱਗੇ ਪਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਤੇਰੇ ਸੀਸ ਨਿਵਾਵਾਂਗਾ।
ਦਰ ਤੇਰੇ ਸੀਸ ਨਵਾਵਾਂਗਾ। ਅਲੱਖ ਅਗੋਚਰ ਇਕੋ ਸੰਗ ਨਿਭਾਵਾਂਗਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਦੇ ਕੇ ਸੰਗ, ਲੱਗੀ ਤੋੜ ਨਿਭਾਵਾਂਗਾ। ਸ੍ਰਿਸ਼ਟ ਸਬਾਈ ਕਰ ਕੇ ਨੰਗ, ਚਾਰੋਂ ਕੁੰਟ ਖੇਲ ਕਰਾਵਾਂਗਾ। ਫਿਰੇ ਦਰੋਹੀ ਵਿਚ ਵਰਭੰਡ, ਬ੍ਰਹਿਮੰਡੀ ਨਾਦ ਵਜਾਵਾਂਗਾ। ਕਲਜੁਗ ਕੂੜੀ ਕਿਰਿਆ ਘਰ ਘਰ ਹੋਏ ਘਮੰਡ, ਮਾਇਆ ਮਮਤਾ ਮੋਹ ਵਧਾਵਾਂਗਾ। ਗੁਰ ਮਰਯਾਦਾ ਕਰ ਕੇ ਭੰਗ, ਭੰਗੜਾ ਆਪਣਾ ਫੇਰ ਵਖਾਵਾਂਗਾ। ਸਾਧ ਸੰਤ ਪੰਡਤ ਬ੍ਰਹਿਮਣ ਮੁੱਲਾਂ ਕਾਜ਼ੀ ਮੇਰੇ ਉਤੋਂ ਲੰਘਾਵਣ ਡੰਗ, ਸੋਹਣੀ ਕੂੜੀ ਵੰਡ ਵੰਡਾਵਾਂਗਾ। ਚਾਰੋਂ ਕੁੰਟ ਭੇਖ ਪਖੰਡ, ਆਤਮ ਪਰਮਾਤਮ ਭਰਮ ਭੁਲਾਵਾਂਗਾ। ਮੈਨੂੰ ਖਾ ਕੇ ਕਿਸੇ ਨਾ ਆਵੇ ਅਨੰਦ, ਅਨੰਦ ਵਿਚੋਂ ਅਨੰਦ ਬਾਹਰ ਕਢਾਵਾਂਗਾ । ਮੈਨੂੰ ਕਹਿ ਕੇ ਗਿਆ ਗੁਜਰੀ ਚੰਦ, ਸਚ ਸੰਦੇਸਾ ਇਕ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਵਾਂਗਾ।
ਦਰ ਤੇਰੇ ਸੀਸ ਨਿਵਾਵਾਂਗਾ। ਦੋਏ ਜੋੜ ਵਾਸਤਾ ਪਾਵਾਂਗਾ। ਧੁਰ ਦਾ ਸਾਥ ਇਕ ਰਖਾਵਾਂਗਾ। ਪੁਰਖ ਅਕਾਲ ਓਟ ਤਕਾਵਾਂਗਾ। ਦੀਨ ਦਿਆਲ ਦਰਸ਼ਨ ਪਾਵਾਂਗਾ। ਤੋੜ ਜੰਜਾਲ ਜਗਤ, ਭਗਤ ਭਗਵਾਨ ਮਨਾਵਾਂਗਾ। ਮੰਦਰ ਮਸਜਦ ਬੇਸ਼ਕ ਮੇਰੀ ਸਾਰੇ ਚਾੜ੍ਹਨ ਰਸਦ, ਰਸਤਾ ਸਭ ਦਾ ਬੰਦ ਕਰਾਵਾਂਗਾ। ਬਿਨ ਪੂਰੇ ਗੁਰਮੁਖ ਮੈਨੂੰ ਖਾ ਕੇ ਕੋਈ ਨਾ ਹੋਵੇ ਮਸਤ, ਗਧਿਆਂ ਵਾਂਗ ਸਰਬ ਲਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਵਾਂਗਾ।
ਦਰ ਤੇਰੇ ਮੰਗ ਮੰਗੌਦਾ ਹਾਂ। ਦੋਏ ਜੋੜ ਵਾਸਤਾ ਪੌਂਦਾ ਹਾਂ। ਅੰਤਰ ਆਪਣੀ ਆਵਾਜ਼ ਸੁਣੌਂਦਾ ਹਾਂ। ਜੁਗ ਚੌਕੜੀ ਵੇਖ ਵਖੌਂਦਾ ਹਾਂ। ਗੁਰ ਅਵਤਾਰਾਂ ਪੀਰ ਪੈਗੰਬਰਾਂ ਨਾਲ ਤੋੜ ਨਿਭੌਂਦਾ ਹਾਂ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰੂਦਵਾਰੇ ਸੋਭਾ ਪੌਂਦਾ ਹਾਂ। ਜਿੰਨਾਂ ਚਿਰ ਪਾਰਬ੍ਰਹਮ ਪਤਿਪਰਮੇਸ਼ਵਰ ਪਰਗਟ ਹੋ ਨਾ ਲਾਵੇਂ ਹੱਥ, ਪ੍ਰਸਾਦ ਰੂਪ ਨਾ ਮੈਂ ਵਖੌਂਦਾ ਹਾਂ। ਬੇਸ਼ਕ ਮੈਨੂੰ ਰੁਮਾਲਿਆਂ ਹੇਠ ਦੇਣ ਢਕ, ਓਪਰ ਪੱਖਿਆਂ ਚੌਰ ਝੁਲੌਂਦਾ ਹਾਂ। ਜਿੰਨਾਂ ਚਿਰ ਮਿਲੇ ਨਾ ਪੁਰਖ ਸਮਰਥ, ਆਪਣੀ ਭੇਟ ਨਾ ਕਿਸੇ ਚੜ੍ਹੌਂਦਾ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਦਰ ਤੇਰੇ ਸੀਸ ਨਿਵੌਂਦਾ ਹਾਂ।
ਸੁਣ ਪ੍ਰਸਾਦ ਸਚੀ ਬਾਤ, ਪਾਰਬ੍ਰਹਮ ਪ੍ਰਭ ਆਪ ਜਣਾਈਆ। ਤੇਰਾ ਲਹਿਣਾ ਕੋਇ ਨਾ ਜਾਣੇ ਵਿਚ ਪਰਾਤ, ਭੇਵ ਅਭੇਵ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਪੀਰ ਪੈਗੰਬਰ ਦੇਵਣ ਸਾਥ, ਲੋਕਮਾਤ ਸੰਗ ਨਿਭਾਈਆ। ਸਾਚਾ ਖੇਲ ਵੇਖੋ ਤਮਾਸ਼, ਸ਼ਬਦ ਸੁੱਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਇਕੋ ਰਿਹਾ ਦ੍ਰਿੜਾਈਆ।
ਜੋ ਕਿਹਾ ਪੁਰਖ ਅਕਾਲ, ਧੁਰ ਦੀ ਬਾਤ ਸੁਣਾਈਆ। ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਵਡਿਆਈਆ। ਨਿਰਗੁਣ ਚਲੇ ਅਵਲੜੀ ਚਾਲ, ਲਿਖਣ ਪੜ੍ਹਨ ਵਿਚ ਲੇਖ ਨਾ ਕੋਈ ਬਣਾਈਆ। ਸਚਖੰਡ ਬੈਠ ਸਚੀ ਧਰਮਸਾਲ, ਸਚ ਪ੍ਰਸਾਦ ਤੈਨੂੰ ਦਏ ਪਰਗਟਾਈਆ। ਆ ਕੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋਹੇ ਦੇਵੇ ਸਚ ਵਡਿਆਈਆ।
ਸਚ ਵਡਿਆਈ ਆਪ ਦਵਾਵਾਂਗਾ। ਨਿਰਗੁਣ ਹੋ ਕੇ ਵੇਸ ਵਟਾਵਾਂਗਾ। ਰਵਦਾਸ ਦਵਾਰੇ ਚੱਲ ਕੇ ਆਵਾਂਗਾ। ਸਚ ਸਿੰਘਾਸਣ ਸੋਭਾ ਪਾਵਾਂਗਾ। ਪਾਟਾ ਚੀਥੜ ਉਪਰ ਵਿਛਾਵਾਂਗਾ। ਬਣ ਕੇ ਮੀਤਲ, ਮਿਤਰ ਪਿਆਰ ਅਖਵਾਵਾਂਗਾ। ਕਰ ਕੇ ਠਾਂਡਾ ਸੀਤਲ, ਅੰਮ੍ਰਿਤ ਮੇਘ ਬਰਸਾਵਾਂਗਾ। ਤੂੰ ਰੱਖੀਂ ਮੇਰੀ ਉਡੀਕਣ,
ਮੈਂ ਆਪਣਾ ਵੇਸ ਵਟਾਵਾਂਗਾ। ਭੁੱਲ ਨਾ ਜਾਈ ਤਰੀਕਣ, ਤਰੀਕੇ ਨਾਲ ਸਮਝਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਵਾਂਗਾ।
ਕੀ ਪ੍ਰਭੂ ਕਾਰ ਕਮਾਵੇਂਗਾ। ਜਿਸ ਵੇਲੇ ਰਵਦਾਸ ਕੋਲ ਆਵੇਂਗਾ। ਕਵਣ ਰੂਪ ਅਨੂਪ ਵਟਾਵੇਂਗਾ। ਕਵਣ ਕੂਟ ਸੋਭਾ ਪਾਵੇਂਗਾ। ਕਵਣ ਜੋਤ ਨੂਰ ਚਮਕਾਵੇਂਗਾ। ਕਵਣ ਸ਼ਬਦ ਚੋਟ ਨਗਾਰੇ ਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਕਿਸ ਬਿਧ ਆਪਣਾ ਮੇਲ ਮਿਲਾਵੇਂਗਾ।
ਰਵਦਾਸ ਚਮਾਰੇ ਜਦੋਂ ਆਵਾਂਗਾ। ਨਿਰਵੈਰ ਨਿਰੰਕਾਰ ਨਿਰਾਕਾਰ ਅਖਵਾਵਾਂਗਾ। ਜੋਤੀ ਧਾਰ ਰੂਪ ਪਰਗਟਾਵਾਂਗਾ। ਸ਼ਬਦੀ ਤਾਰ ਨਾਦ ਇਕ ਵਜਾਵਾਂਗਾ। ਬ੍ਰਹਮ ਬ੍ਰਹਿਮਾਦ ਆਪ ਉਠਾਵਾਂਗਾ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਵਾਂਗਾ। ਸਵੱਛ ਸਰੂਪੀ ਹੋ ਪਰਤੱਖ, ਗ੍ਰਹਿ ਮੰਦਰ ਨਜ਼ਰੀ ਆਵਾਂਗਾ। ਲੈ ਕੇ ਵਸਤ ਇਕ ਅਕੱਥ, ਘਰ ਸਾਚੇ ਫੇਰਾ ਪਾਵਾਂਗਾ। ਅਗਲਾ ਮਾਰਗ ਦੇਵਾਂ ਦੱਸ, ਪਿਛਲਾ ਪੰਧ ਮੁਕਾਵਾਂਗਾ। ਸਚ ਪ੍ਰਸਾਦ ਤੇਰਾ ਰਸ, ਆਪਣੇ ਰਸ ਵਿਚੋਂ ਪਰਗਟਾਵਾਂਗਾ। ਜਿਸ ਦਾ ਕੋਈ ਗਾ ਨਾ ਸਕੇ ਜਸ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਕਿਸੇ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਵਾਂਗਾ।
ਪ੍ਰਸਾਦ ਕਹੇ ਮੋਏ ਚਾਓ ਘਨੇਰਾ, ਪ੍ਰਭ ਵੱਜੇ ਇਕ ਵਧਾਈਆ। ਨਾਤਾ ਜੁੜੇ ਤੇਰਾ ਮੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਧੰਨ ਭਾਗ ਮੇਰਾ ਬੰਨੇ ਬੇੜਾ, ਲੋਕਮਾਤ ਆਪਣੇ ਕੰਧ ਟਿਕਾਈਆ। ਮੈਂ ਵਸਦਾ ਵੇਖਾਂ ਸੋਹਣਾ ਖੇੜਾ, ਜਿਸ ਗ੍ਰਹਿ ਬਹਿ ਕੇ ਸੋਭਾ ਪਾਈਆ। ਜੁਗ ਚੌਕੜੀ ਰੱਖਾਂ ਜੇਰਾ, ਚਰਨ ਕਵਲ ਓਟ ਤਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਾਵੇ ਫੇਰਾ, ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੇ ਦੇਣੀ ਵਡਿਆਈਆ।
ਸੁਣ ਪ੍ਰਸਾਦ ਮੇਰੇ ਲਾਲ, ਹਰਿ ਲਾਲਨ ਦਏ ਜਣਾਈਆ। ਸਚ ਦਵਾਰ ਸੋਹੇ ਸਚੀ ਧਰਮਸਾਲ, ਸ੍ਰੀ ਭਗਵਾਨ ਸੋਭਾ ਪਾਈਆ। ਇਕੋ ਖੇਲ ਕਰਾਂ ਮਹਾਨ, ਮਹਿਮਾ ਕਥ ਅਕੱਥ ਵਡਿਆਈਆ। ਰਵਦਾਸ ਦਾ ਲੈ ਸੁੱਕਾ ਪਕਵਾਨ, ਸਚ ਪ੍ਰਸਾਦ ਦਿਆਂ ਬਣਾਈਆ। ਗੁਰਮੁਖ ਵਿਰਲੇ ਗੁਰਸਿਖ ਖਾਣ, ਹਰਿਭਗਤ ਰਸਨਾ ਲੈਣ ਲਗਾਈਆ। ਖਾਦਿਆਂ ਲੇਖਾ ਚੁੱਕੇ ਦੋ ਜਹਾਨ, ਆਵਣ ਜਾਵਣ ਰਹਿਣ ਨਾ ਪਾਈਆ। ਸੋ ਪ੍ਰਸਾਦ ਮੋਹੇ ਪਰਵਾਨ, ਜੋ ਮੇਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਪ੍ਰਸਾਦ ਕਹੇ ਪ੍ਰਭ ਉਹ ਕੇਹੜਾ ਪ੍ਰਸਾਦ, ਜੋ ਜਗਤ ਨਾਲ ਬੰਧਾਈਆ। ਜਿਹਨੂੰ ਖਾ ਖਾ ਕਹਿਣ ਜੀਵ ਜੰਤ ਬੜਾ ਸੁਆਦ, ਸਾਧ ਸੰਤ ਖ਼ੁਸ਼ੀਆਂ ਰਹੇ ਮੰਨਾਈਆ। ਰਸਨਾ ਕਹਿਣ ਅੱਜ ਵੱਡੇ ਹੋਏ ਭਾਗ, ਸੋਹਣਾ ਪੇਟ ਭਰਾਈਆ। ਐਹੋ ਜਿਹਾ ਮਿਲੇ ਰੋਜ਼ ਖਾਜ, ਪ੍ਰਭ ਆਸਾ ਪੂਰ ਕਰਾਈਆ। ਕਿਸ ਬਿਧ ਚਲਾਇਆ ਓਹ ਰਵਾਜ, ਜਗਤ ਜੀਵ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ।
ਸੁਣ ਪ੍ਰਸਾਦ ਜਗਤ ਦਾ ਜਸ, ਜਗਜੀਵਣ ਦਾਤਾ ਆਪ ਜਣਾਈਆ। ਨੌਂ ਦਵਾਰੇ ਨੌਂ ਰਸ ਨੌਂ ਖੰਡ ਗਈ ਲੱਗ, ਮਨ ਵਾਸਨਾ ਧਿਆਨ ਲਗਾਈਆ। ਮਾਇਆ ਮਮਤਾ ਰਸਨ ਪਿਆਰ ਕਰਨ ਹੱਜ,
ਹੁਜਰਾ ਹੱਕ ਨਾ ਕੋਇ ਵਖਾਈਆ। ਮਿੱਠਾ ਰਸ ਸ੍ਰਿਸ਼ਟ ਸਬਾਈ ਲਏ ਛਕ, ਸਿਕਵਾ ਅੰਦਰ ਨਾ ਕੋਇ ਮਿਟਾਈਆ। ਗੁਰ ਪ੍ਰਸਾਦ ਕਹਿ ਕੇ ਕਰਨ ਆਪਣਾ ਹੱਕ, ਹਕੀਕਤ ਵਿਚੋਂ ਸਾਰ ਕਿਸੇ ਨਾ ਆਈਆ। ਬਿਨ ਭੋਗ ਲਗਾਇਆ ਵਿਚੋਂ ਹਿੱਸਾ ਕੱਢ ਕੇ ਲੈਣ ਰੱਖ, ਆਪਣੀ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਨਜ਼ਰ ਨਾ ਆਵੇ ਪਰਤੱਖ, ਜਾਹਰ ਜ਼ਹੂਰ ਨੂਰ ਨਾ ਕੋਈ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਿਤਾ ਸਮਝਾਈਆ।
ਪ੍ਰਸਾਦ ਕਹੇ ਓਹ ਵੇਲਾ ਕਿਹੜਾ, ਪ੍ਰਭ ਦੇਵੇਂ ਮਾਣ ਵਡਿਆਈਆ। ਲੋਕਮਾਤ ਚੁੱਕੇ ਝੇੜਾ, ਖਹਿੜਾ ਦਏਂ ਛੁਡਾਈਆ। ਨਜ਼ਰੀ ਆਵੇਂ ਨੇੜਨ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਮਿਹਰਵਾਨ ਹੋ ਕੇ ਕਰੇ ਮਿਹਰਾ, ਮਿਹਰ ਨਜ਼ਰ ਉਠਾਈਆ। ਕੂੜੀ ਕਿਰਿਆ ਚੁਕੇ ਝੇੜਾ, ਝੰਜਟ ਰਹਿਣ ਕੋਈ ਨਾ ਪਾਈਆ। ਇਕੋ ਮੰਦਰ ਇਕੋ ਗੁਰੂਦਵਾਰ ਪ੍ਰਭੂ ਤੇਰਾ, ਸ੍ਰੀ ਭਗਵਾਨ ਨਜ਼ਰੀ ਆਈਆ। ਉਸ ਗ੍ਰਹਿ ਲੱਗੇ ਮੇਰਾ ਡੇਰਾ, ਘਰ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਚ ਦੇਵਾਂ ਸਮਝਾਈਆ ।
ਸੁਣ ਪ੍ਰਸਾਦਿ ਕਰ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਰਵਦਾਸ ਦਵਾਰੇ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਪਿਛਲਾ ਲੇਖਾ ਜਾਣੇ ਜੀਵ ਜਹਾਨ, ਪਰਮ ਪੁਰਖ ਪਰਦਾ ਲਾਹਿੰਦਾ। ਵੇਦ ਵਿਆਸਾ ਦੇ ਕੇ ਗਿਆ ਬਿਆਨ, ਨਾਰਦ ਮੁਨ ਸਮਝਾਇੰਦਾ। ਕਵਾਰੀ ਕੰਨਿਆ ਜੰਮਿਆਂ ਬਾਲ, ਪੂਤ ਸਪੂਤਾ ਆਪ ਅਖਵਾਇੰਦਾ। ਧੁਰ ਦਾ ਬਣ ਵੱਡਾ ਵਿਦਵਾਨ, ਬੋਧ ਅਗਾਧਾ ਲੇਖ ਜਣਾਇੰਦਾ। ਮਛੰਦਰੀ ਵੇਖ ਨੈਣ ਸਰਮਾਣ, ਨੇਤਰ ਨੈਣਾਂ ਨੀਰ ਵਹਾਇੰਦਾ। ਕਿਧਰੋਂ ਆਇਆ ਅਗੰਮੀ ਬਾਲ, ਰੂਪ ਅਨੂਪ ਕਵਣ ਵਖਾਇੰਦਾ। ਵੇਦ ਵਿਆਸ ਕਰ ਪਰਨਾਮ, ਮਾਤਾ ਕਹਿ ਕੇ ਸਚ ਸੁਣਾਇੰਦਾ। ਸਪਤ ਰਿਖੀ ਹੋਇਆ ਮਿਹਰਵਾਨ, ਨੌਕਾ ਨਈਆ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇੰਦਾ। …… · (ਪਹਿਲੀ ਫੱਗਣ ੨੦੨੦ ਬਿ)
❋
ਹਰਿ ਕਿਰਪਾ ਗੁਰ ਪ੍ਰਸਾਦਿ, ਗੁਰ ਪ੍ਰਸਾਦੀ ਸੰਗਤ ਦਇਆ ਕਮਾਈਆ । ਹਰਿ ਕਿਰਪਾ ਗੁਰ ਸੱਜਣ ਲਾਧ, ਗੁਰ ਸੱਜਣ ਗੁਰਮੁਖ ਦੇਵਣਹਾਰ ਵਡਿਆਈਆ । ਹਰਿ ਕਿਰਪਾ ਗੁਰ ਦੇਵੇ ਦਾਦ, ਸਤਿਗੁਰ ਦਾਦ ਜਨ ਭਗਤਾਂ ਝੋਲੀ ਨਾਮ ਭਰਾਈਆ। ਹਰਿ ਕਿਰਪਾ ਗੁਰ ਰੱਖੇ ਲਾਜ, ਭਗਤ ਭਗਵਾਨ ਵੇਖੇ ਥਾਉਂ ਥਾਈਂਆ । ਹਰਿ ਕਿਰਪਾ ਗੁਰ ਮਾਰ ਆਵਾਜ਼, ਸੰਤ ਸੁਹੇਲੇ ਉਠਾਏ ਚਾਈਂ ਚਾਈਂਆ। ਹਰਿ ਕਿਰਪਾ ਗੁਰ ਕਰਾਏ ਵਡ ਵਡ ਭਾਗ, ਵਡਭਾਗੀ ਆਪਣਾ ਰੰਗ ਵਖਾਈਆ। ਹਰਿ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਦਇਆ ਕਮਾਈਆ।
ਹਰਿ ਕਿਰਪਾ ਗੁਰ ਪ੍ਰਸਾਦਿ ਅਮੋਘ, ਦੀਨ ਦਿਆਲ ਆਪ ਜਣਾਇੰਦਾ । ਗੁਰ ਗੁਰ ਨਾਤਾ ਧੁਰ ਸੰਜੋਗ, ਧੁਰ ਦਰਬਾਰੀ ਮੇਲ ਮਿਲਾਇੰਦਾ। ਵਸਤੂ ਸਤਿ ਦੇਵੇ ਚੋਗ, ਧਾਰ ਅੰਮ੍ਰਿਤ ਨਾਲ ਮਿਲਾਇੰਦਾ। ਜਨਮ ਅਜਨਮ ਕੱਟੇ ਰੋਗ, ਚਿੰਤਾ ਸੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ।
ਹਰਿ ਕਿਰਪਾ ਗੁਰ ਦੇਵੇ ਪ੍ਰਸਾਦਿ, ਪ੍ਰਸਾਦੀ ਆਪਣੀ ਦਇਆ ਕਮਾਈਆ। ਗੁਰ ਪ੍ਰਸਾਦਿ ਅਨਰਸ ਸਵਾਦ, ਰਸਨਾ ਜਿਹਵਾ ਚੱਖ ਨਾ ਸਕੇ ਰਾਈਆ। ਸੋ ਖਾਏ ਜੋ ਹੋਏ ਵਿਸਮਾਦ, ਬਿਸਮਲ ਆਪਣਾ ਆਪ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਗੁਰ ਪ੍ਰਸਾਦਿ ਕਹੇ ਮੇਰਾ ਪ੍ਰੇਮ ਮਿੱਠਾ, ਮਿੱਠਤ ਮੇਰੇ ਵਿਚ ਸਮਾਈਆ। ਮੇਰਾ ਰਸ ਬਿਨ ਗੁਰਮੁਖਾਂ ਕਿਸੇ ਨਾ ਡਿੱਠਾ, ਲੱਖ ਚੁਰਾਸੀ ਫਿਰੇ ਤਿਹਾਈਆ। ਮੈਂ ਅੰਦਰ ਬਾਹਰ ਪ੍ਰੇਮ ਪ੍ਰੀਤੀ ਅੰਦਰ ਬਣਾਂ ਸਾਚਾ ਮਿਤਾ, ਮਿਤਰ ਪਿਆਰਾ ਨਾਉਂ ਧਰਾਈਆ। ਜੁਗ ਚੌਕੜੀ ਕਰਾਂ ਹਿਤਾ, ਬਣ ਹਿਤਕਾਰੀ ਸੇਵ ਕਮਾਈਆ । ਜਗਤ ਦਵਾਰ ਰਸ ਹੋਏ ਫਿੱਕਾ, ਫਿੱਕੀ ਦਿਸੇ ਸਰਬ ਲੋਕਾਈਆ। ਜਿਸ ਗੁਰਮੁਖ ਰਸ ਮੇਰਾ ਡਿਠਾ, ਸੋ ਗੁਰਮੁਖ ਗੁਰ ਗੁਰ ਘੋਲੀ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ।
ਗੁਰ ਪਰਸਾਦਿ ਕਹੇ ਮੇਰੀ ਬਨਾਵਟ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮੇਲ ਸਚ ਮਿਲਾਵਟ, ਮੇਲ ਮਿਲਾਵੇ ਬੇਪਰਵਾਹੀਆ। ਮੈਨੂੰ ਖਾਦਿਆਂ ਗੁਰਮੁਖਾਂ ਕਦੀ ਨਾ ਆਏ ਥਕਾਵਟ, ਸੁਖ ਸੁਖ ਨਾਲ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਨਿਭਾਈਆ।
ਗੁਰ ਪ੍ਰਸਾਦਿ ਕਹੇ ਮੇਰਾ ਸਾਚਾ ਰਸ, ਹਰਿ ਪੁਰਖ ਨਿਰੰਜਣ ਆਪ ਭਰਾਈਆ। ਜੁਗ ਚੌਕੜੀ ਮੈਂ ਆਵਾਂ ਭਗਤਾਂ ਹੱਥ, ਦੂਸਰ ਛੋਹ ਨਾ ਸਕੇ ਰਾਈਆ। ਮੇਰੇ ਕੋਲ ਬਹਿ ਕੇ ਪਹਿਲੋ ਗਾਵਣ ਪ੍ਰਭ ਦਾ ਜਸ, ਨਿਜ ਨੇਤਰ ਧਿਆਨ ਲਗਾਈਆ। ਦੋਏ ਜੋੜ ਆਪਣੀ ਅੱਗੇ ਰੱਖਣ ਆਸ, ਆਸਾ ਪ੍ਰਭ ਚਰਨ ਮਿਲਾਈਆ। ਨਿਵਣ ਪ੍ਰੀਤੀ ਕਰਨ ਹੋ ਕੇ ਦਾਸ, ਦਾਸੀ ਰੂਪ ਵਟਾਈਆ। ਰਸਨਾ ਗੌਣ ਪਵਣ ਸਵਾਸ, ਨੇਤਰ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵੇਖਣਹਾਰ ਆਪ ਹੋ ਜਾਈਆ।
ਗੁਰ ਪ੍ਰਸਾਦਿ ਕਹੇ ਗੁਰਮੁਖ ਰੱਖਣ ਚਾ, ਮੇਰੇ ਵਲ ਧਿਆਨ ਲਗਾਈਆ। ਜੁਗ ਚੌਕੜੀ ਤੱਕਦੇ ਰਹੇ ਰਾਹ, ਨੇਤਰ ਨੈਣ ਉਠਾਈਆ। ਕਵਣ ਵੇਲਾ ਸ੍ਰੀ ਭਗਵਾਨ ਪਰਮ ਪੁਰਖ ਪ੍ਰਭ ਨਿਰਗੁਣ ਆਪਣਾ ਭੋਗ ਲਏ ਲਗਾ, ਸਰਗੁਣ ਦੇਵੇ ਆਪ ਵਰਤਾਈਆ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਹਰਿਜਨ ਹਰਿਜਨ ਸਾਚੇ ਸੱਜਣ ਲੈਣ ਖਾ, ਖ਼ਾਹਸ਼ ਅਵਰ ਰਹਿਣ ਨਾ ਪਾਈਆ । ਪ੍ਰਭ ਮਿਲਣ ਦਾ ਏਹੋ ਲਾਹ, ਖ਼ਾਲੀ ਭੰਡਾਰੇ ਰਿਹਾ ਭਰਾਈਆ। ਦੇਵਣਹਾਰ ਸਚਾ ਸ਼ਹਿਨਸ਼ਾਹ, ਦਾਤਾ ਦਰਦੀਆਂ ਦਰਦ ਵੰਡਾਈਆ। ਗੁਰ ਪਰਸਾਦਿ ਸਾਂਤਕ ਸਤਿ ਸੀਤਲ ਦਏ ਬਣਾ, ਸਤਿ ਸਰੂਪ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਦੁੱਖ ਕੱਟਣ ਦੀ ਦੇਵੇ ਇਕੋ ਵਾਰ ਇਕ ਦਵਾ, ਦੂਜੀ ਵਾਰ ਦੁੱਖ ਜਨਮ ਕਰਮ ਨਾ ਲਾਗੇ ਰਾਈਆ। (੨੯ ਹਾੜ੍ਹ ੨੦੨੦ ਬਿ)
❋
ਸਦੀ ਚੌਧਵੀਂ ਕਹੇ ਪ੍ਰੇਮ ਪ੍ਰੀਤੀ ਨਾਲ ਵਰਤਾਉਣਾ ਪ੍ਰਸ਼ਾਦ, ਪ੍ਰਸ਼ਾਦ ਸਤਿਗੁਰ ਦਏ ਬਣਾਈਆ। ਇਹ ਭਗਤਾਂ ਦੀ ਦਾਦ, ਗੁਰਮੁਖਾਂ ਝੋਲੀ ਪਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਮੈਂ ਤੁਹਾਡੇ ਵਿਚ ਰਲ ਗਈ ਆਜ, ਅੱਗੇ ਵਿਛੜ ਕਦੇ ਨਾ ਜਾਈਆ। ਤੁਹਾਡਾ ਮੇਰੇ ਨਾਲ ਸਮਾਜ, ਮੇਰੀ ਤੁਹਾਡੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ,
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸ, ਲੇਖਾ ਜਾਣ ਪਵਣ ਸੁਵਾਸ, ਸਾਹ ਸਾਹ ਆਪਣਾ ਨਾਮ ਸੁਣਾਈਆ। · (੨੬ ਪੋਹ ੨੦੨੧)
❋
ਪ੍ਰਸਾਦ ਦੇਣਾ ਇਕੋ ਕਿਣਕਾ, ਹਰਿ ਜੂ ਮੰਗ ਮੰਗਾਈਆ। ਵੇਖੋ ਲਹਿਣਾ ਜਿਨ ਜਿਨ ਕਾ, ਦਰ ਦਰ ਰਿਹਾ ਚੁਕਾਈਆ। ਕਰੇ ਖੇਲ ਛਿੰਨ ਛਿੰਨ ਕਾ, ਛਿੰਨ ਭੰਗਰ ਫੇਰਾ ਪਾਈਆ। ਲੇਖਾ ਇਨ ਬਿਨ ਕਾ, ਇਨ ਬਿਨ ਆਪਣਾ ਰੰਗ ਰੰਗਾਈਆ। ਚੌਦਾਂ ਪੰਦਰਾਂ ਸੋਲਾਂ ਮੇਲ ਮਿਲਾਇਆ ਤਿੰਨ ਦਿਨ ਕਾ, ਤ੍ਰੈਲੋਕ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਪ੍ਰਸਾਦ ਲੋਕਮਾਤ ਦੀ ਸਾਚੀ ਦਾਦ, ਸਚਖੰਡ ਲੈ ਕੇ ਜਾਏ ਚਾਈਂ ਚਾਈਂਆ। · (੧੩--੧੬੨)