ਸਤਿਗੁਰ ਸ਼ਬਦ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਉਹ ਪਰਮਾਤਮਾ, ਜਿਸ ਨੇ ਜੁਗ ਚੌਕੜੀਆਂ ਤਬਦੀਲ ਕੀਤੀਆਂ ਤੇ ਬਣਾਈਆ ਹੋਈਆਂ ਨੇ ਉਹ ਕਦੀ ਕਿਸੇ ਇਨਸਾਨ ਨਾਲ ਤੇ ਬੁੱਧੀ ਵਾਲੇ ਨਾਲ ਤੇ ਅਕਲ ਵਾਲੇ ਨਾਲ ਗੱਲਬਾਤ ਨਹੀਂ ਕਰਦਾ। ਪ੍ਰਭੂ, ਉਹਦਾ ਇਕ ਮਸ਼ਵਰਾ ਹੈ ਸਲਾਹ ਹੈ ਦਲੀਲ ਹੈ ਵਿਚਾਰਧਾਰਾ ਹੈ ਕਰਨੀ ਦਾ ਕਰਤਵ ਹੈ, ਜਾਂ ਖੇਲ ਖੇਲਣਾ ਹੈ। ਉਹ ਆਪਣੇ ਸਤਿਗੁਰ ਸ਼ਬਦ ਨਾਲ ਸਲਾਹ ਕਰਦਾ ਹੈ, ਹੋਰ ਕਿਸੇ ਨਾਲ ਨਹੀਂ ਕਰਦਾ। ਜਿਹੜਾ ਸਤਿਗੁਰ ਸ਼ਬਦ ਕਦੇ ਜੰਮਿਆ ਮਰਿਆ ਤੇ ਨਾਸ਼ ਨਹੀ. ਹੋਇਆ। ਦੁਨੀਆਂ ਦੇ ਨਾਲ ਪਰਮਾਤਮਾ ਦਾ ਕੋਈ ਸਲਾਹ ਮਸ਼ਵਰਾ ਨਹੀਂ।
ਜਿਥੇ ਪੁਰਖ ਪਰਮਾਤਮਾ ਨੂੰ ਸੰਬੋਧਨ ਕੀਤਾ ਜੋਤ ਦੀ ਧਾਰ ਨੇ ਤੱਤਾਂ ਵਾਲੇ ਸਰੀਰ ਦਾ ਨਾਮ ਦਾ ਰੂਪ ਧਾਰਨ ਕਰਕੇ। ਫਿਰ ਦੁਨੀਆਂ ਨੂੰ ਸੰਬੋਧਨ ਕੀਤਾ, ਕਿ ਐ ਮਨੁੱਸ਼ ਐ ਇਨਸਾਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚ ਐਸਾ ਮਾਰਗ ਪ੍ਰਸਿਧ ਕੀਤਾ, ਕਿ ਕਲਜੁਗ ਦਾ ਕੁਕਰਮ ਭਰਿਸ਼ਟਾਚਾਰ ਤੇ ਅਤਿਆਚਾਰ ਦਾ ਸਮਾਂ ਆ ਰਿਹਾ ਸੰਸਾਰ ਪਤਾ ਨਹੀਂ ਕਲਜੁਗ ਕਿਸ ਤਰੀਕੇ ਨਾਲ ਭੁਲਾ ਦੇਵੇ। ਪਰ ਥੋੜੀ ਜਹੀ ਮਰਿਆਦਾ ਕਾਇਮ ਕੀਤੀ ਕਿ ਸਤਿਗੁਰ ਕੌਣ ਹੈ, ਸਤਿਗੁਰ ਕਿਸ ਨੂੰ ਕਿਹਾ ਗਿਆ ? ਸਤਿਗੁਰ ਨੂੰ ਪ੍ਰਤੀਤ
ਕਰੌਣ ਵਾਸਤੇ ਸਾਹਿਬਾ ਨੇ ਆਪਣੇ ਜੀਅ ਹੀ, ਜੋਤ ਅਤੇ ਸ਼ਬਦ ਦੀ ਧਾਰ ਭਾਈ ਲਹਿਣੇ ਵਿਚ ਰੱਖ ਦਿਤੀ। ਦੁਨੀਆ ਨੂੰ ਸੰਬੋਧਨ ਕਰ ਦਿਤਾ ਐ ਪ੍ਰੇਮੀਉਂ ਪਿਆਰਿਓ, ਐ ਜਗਿਆਸੂਓ, ਐ ਸੰਸਾਰੀਓ, ਸਤਿਗੁਰ ਸ਼ਰੀਰ ਨਹੀਂ ਹੈ, ਸਤਿਗੁਰ ਪਰਮਾਤਮਾ ਦੀ ਤਾਕਤ ਹੈ। ਜੇਹੜੀ ਮੈਂ ਆਪਣੀ ਸ਼ਕਤੀ ਧੁਰ ਤੋਂ ਲੈ ਕੇ ਆਇਆ ਸਾ, ਆਹ ਮੈਂ ਦੇਵੀ ਦੇ ਪੁਜਾਰੀ ਅੰਗਦ ਵਿਚ ਰੱਖ ਰਿਹਾ ਹਾਂ ਔਰ ਉਸ ਨੂੰ ਭਰਭੂਰ ਬਣਾ ਦਿਤਾ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰ ਦਿਤੀ, ੭੨ ਸਾਲ ਦੀ ਆਯੂ ਦੇ ਵਿਚ ਸੇਵਾਦਾਰ ਤੇ ਮਿਹਰ ਕਰ ਦਿਤੀ ਗੁਰੂ ਅਮਰਦਾਸ ਨੂੰ ਬਣਾ ਦਿਤਾ। ਏਸੇ ਤਰ੍ਹਾਂ ਜੋਤ ਤੇ ਸ਼ਬਦ ਦੀ ਧਾਰ ਦਸਾਂ ਜਾਮਿਆਂ ਤੱਕ ਚਲੀ ਗਈ ਔਰ ਸੰਸਾਰ ਦੇ ਵਿਚੋਂ ਸੰਸਾ ਕੱਢ ਦਿਤਾ ਬਈ ਜਿਸ ਸਰੀਰ ਦੇ ਅੰਦਰ ਪਰਮਾਤਮਾ ਦੀ ਸ਼ਬਦ ਦੀ ਧਾਰ ਆ ਜਾਵੇ, ਓਹ ਆਪਣੀ ਜੋਤ ਦਾ ਪ੍ਰਕਾਸ਼ ਰੱਖ ਦੇਵੇ, ਉਸ ਸ਼ਰੀਰ ਦਾ ਸਤਿਕਾਰ ਹੋ ਸਕਦਾ ਹੈ, ਲੇਕਿਨ ਸਤਿਗੁਰੂ ਸ਼ਬਦ ਹੈ, ਸ਼ਰੀਰ ਸਤਿਗੁਰੂ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਫੈਸਲੇ ਵਾਸਤੇ ਇਹ ਸਾਰਾ ਖੇਲ ਖੇਲਿਆ। ……
…… …… ਅਵਤਾਰ ਪੈਗੰਬਰ ਗੁਰੁ ਕਹਿੰਦੇ ਨੇ, ਐ ਧਰਨੀਏ, ਅਸੀਂ ਸਚਖੰਡ ਵਿਚ ਬੈਠੇ ਹੋਏ ਐਸ ਵੇਲੇ ਦੇ ਮਨੁੱਸ਼ ਤੇ ਇਨਸਾਨ ਨੇ, ਐਸ ਵੇਲੇ ਦੀਨਾਂ ਮਜ੍ਹਬਾਂ ਦੀ ਧਾਰ ਨੇ, ਸਾਡੀ ਕਮਜੂਤ ਨਹੀਂ ਕੋਈ ਰਹਿਣ ਦਿਤੀ। ਸਾਤੇ ਗ੍ਰੰਥ ਸਾਸ਼ਤਰ ਸਾਡੇ ਪਵਿਤਰ ਜਿਤਨੇ ਵੀ ਸਨ ਧੁਰ ਦੇ ਫ਼ਰਮਾਣ, ਉਹਨਾਂ ਨੂੰ ਹੱਟਾਂ ਬਜਾਰ ਦੇ ਵਿਚ ਪੈਸਿਆਂ ਤੇ ਵੇਚਣਾ ਸ਼ੁਰੂ ਕਰ ਦਿਤਾ ਹੈ। ਨਾਲੇ ਸਾਡੇ ਗਰੰਥਾਂ ਨੂੰ ਗੁਰੂ ਮੰਨਦੇ ਆ, ਮੱਥੇ ਟੇਕਦੇ ਨੇ, ਨਿਮਸਕਾਰਾਂ ਜਨਾਰਦਨਾਂ ਬੰਦਨਾ ਤੇ ਸਜਦੇ ਕਰਦੇ ਨੇ, ਨਾਲੇ ਹੱਟੀਆਂ ਦੇ ਵਿਚ ਉਹਨਾਂ ਨੂੰ ਸੌਦਿਆਂ ਵਾਗੂੰ ਕੀਮਤਾਂ ਦੇ ਉਤੇ ਵੇਚ ਦਿਤਾ ਹੈ। ਜਿਸ ਗੁਰੂ ਦੀ ਕੀਮਤ ਪੈ ਗਈ, ਉਸ ਗੁਰੂ ਦਾ ਸਤਿਕਾਰ ਕੀ ਰਹਿ ਗਿਆ। ਗੁਰੂ ਦੀ ਕੀਮਤ ਕਦੀ ਨਹੀਂ ਪੈ ਸਕਦੀ। ਸਤਿਗੁਰੂ ਦੀ ਕੀਮਤ ਕੋਈ ਚੁਕਾ ਨਹੀਂ ਸਕਦਾ। ਸਾਡੀ ਦਸ਼ਾ ਜੋ ਹੋ ਰਹੀ ਹੈ ਅਸੀ ਵੇਖ ਰਹੇ ਹਾਂ ਕਿ ਸਾਨੂੰ ਹੱਟਾਂ ਬਜ਼ਾਰਾ ਦੇ ਵਿਚ ਕੀਮਤ ਤੋਂ ਵੇਚਿਆ ਜਾ ਰਿਹਾ ਹੈ। ……
…… ਓਹ ਪਰਮਾਤਮਾ ਜਿਸ ਨੇ ਜਦੋਂ ਵੀ ਸੰਸਾਰ ਵਿਚ ਲਵਾ ਮਾਰਗ ਲਾਇਆ ਏ, ਕਿਸੇ ਅਵਤਾਰ ਪੈਗੰਬਰ ਗੁਰੂ ਨੂੰ ਭੇਜਿਆ ਏ, ਉਹਨੂੰ ਪਿਛਲੀ ਕਥਾ ਕਹਾਣੀ ਨਹੀਂ ਉਹਨੂੰ ਕਹੀ। ਪਿਛਲੇ ਗ੍ਰੰਥਾਂ ਸਾਸ਼ਤਰਾਂ ਨੂੰ ਪੜ੍ਹਨ ਵਾਸਤੇ ਨਹੀਂ ਉਹਨੂੰ ਕਿਹਾ। ਓਹ ਜਦੋਂ ਆਇਆ, ਓਹ ਨਵਾਂ ਸੰਦੇਸ਼ ਨਵਾਂ ਫ਼ਰਮਾਣ ਨਵਾਂ ਨਾਮ ਨਵਾਂ ਕਲਮਾ ਭੇਜਿਆ ਹੈ ਔਰ ਉਸ ਨੂੰ ਸੰਸਾਰ ਅੰਦਰ ਪ੍ਰਸਿਧ ਕੀਤਾ ਹੈ। …… ਇਹ ਸਤਿਗੁਰੂ ਤੇ ਧਰਨੀਏ ਸ਼ਬਦ ਹੈ ਜਿਸ ਨੇ ਬਹੁ ਰੂਪਾਂ ਵਿਚ ਖੇਲ ਖੇਲਿਆ ਹੈ। ਅਸੀਂ ਵੀ ਉਸੇ ਦਾ ਰੂਪ ਬਣੇ ਹਾਂ। ਅਵਤਾਰ ਹਾਂ ਪੈਗੰਬਰ ਹਾ ਗੁਰੂ ਹਾਂ, ਸਾਈਂ ਉਸੇ ਦੀ ਤਾਕਤ ਉਸੇ ਦੀ ਸ਼ਕਤੀ ਲੈ ਕੇ ਸਾਰਾ ਖੇਲ ਹੋਇਆ ਸੀ। …… (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
ਸਤਿਗੁਰ ਸ਼ਬਦ ਮੇਲਾ ਰਾਮ, ਰਾਮ ਰਮੱਯਾ ਮੇਲ ਮਿਲਾਈਆ। ਸਤਿਗੁਰ ਸ਼ਬਦ ਘਨੱਯਾ ਸ਼ਾਮ, ਕਾਹਨਾ ਬੰਸਰੀ ਇਕ ਵਜਾਈਆ। ਸਤਿਗੁਰ ਸ਼ਬਦ ਸਚਾ ਜਾਮ, ਅੰਮ੍ਰਿਤ ਰਸ ਇਕ ਚਖਾਈਆ। ਸਤਿਗੁਰ ਸ਼ਬਦ ਪੂਰਨ ਕਰੇ ਕਾਮ, ਪੂਰੀ ਇਛਿਆ ਮਾਤ ਕਰਾਈਆ। ਸਤਿਗੁਰ ਸ਼ਬਦ ਸਚ ਦਏ ਪੈਗ਼ਾਮ, ਧੁਰ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਆਤਮ ਸਚਾ ਦੇਵੇ ਸਚ ਆਰਾਮ, ਸਚ ਸਿੰਘਾਸਣ ਇਕ ਸੁਹਾਈਆ। ਸਤਿਗੁਰ ਸ਼ਬਦ ਪਕੜਾਏ ਦਾਮ, ਦਾਮਨਗੀਰ ਇਕ ਹੋ ਜਾਈਆ। ਸਤਿਗੁਰ ਸ਼ਬਦ ਸਾਚਾ ਰੱਖੇ ਇਕੋ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਵਡਿਆਈਆ।
ਸਤਿਗੁਰ ਸ਼ਬਦ ਸੂਰਬੀਰ, ਵਡ ਵੱਡਾ ਵਡ ਵਡਿਆਈਆ। ਸਤਿਗੁਰ ਸ਼ਬਦ ਨਿਰਾਲਾ ਤੀਰ, ਅਣਿਆਲਾ ਆਪ ਚਲਾਈਆ। ਸਤਿਗੁਰ ਸ਼ਬਦ ਦੂਈ ਦਵੈਤੀ ਹਉਮੇ ਹੰਗਤਾ ਮਾਇਆ ਮਮਤਾ ਦੇਵੇ ਚੀਰ, ਕੂੜੀ ਕਿਰਿਆ ਦਏ ਮਿਟਾਈਆ। ਸਤਿਗੁਰ ਸ਼ਬਦ ਹਉਮੇਂ ਹੰਗਤਾ ਕੱਢੇ ਪੀੜ, ਦੁੱਖ ਦਰਦ ਦਏ ਗਵਾਈਆ। ਸਤਿਗੁਰ ਸ਼ਬਦ ਆਤਮ ਮਾਰੇ ਸਚ ਜ਼ੰਜੀਰ, ਪਰੇਮ ਗੰਢਣ ਇਕੋ ਪਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੋਟੀ ਚਾੜ੍ਹੇ ਫੜ ਅਖ਼ੀਰ, ਆਖ਼ਰ ਸਤਿਗੁਰ ਮੇਲ ਮਿਲਾਈਆ।
ਸਤਿਗੁਰ ਸ਼ਬਦ ਗਾ ਗਾ ਥੱਕੇ ਪੀਰ ਫ਼ਕੀਰ, ਪੈਗ਼ੰਬਰ ਢੋਲਾ ਇਕੋ ਗਾਈਆ। ਸਤਿਗੁਰ ਸ਼ਬਦ ਜੁਗ ਜੁਗ ਘੱਤੇ ਵਹੀਰ, ਲੋਕਮਾਤ ਵੇਸ ਵਟਾਈਆ । ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਸਮਝਾਈਆ।
ਸਤਿਗੁਰ ਸ਼ਬਦ ਨਾਮ ਪਿਆਲਾ, ਮਧੁਰ ਰਸ ਇਕ ਪਿਆਇੰਦਾ। ਸਤਿਗੁਰ ਸ਼ਬਦ ਦੀਨ ਦਿਆਲਾ, ਦੀਨਨ ਆਪਣੇ ਗਲੇ ਲਗਾਇੰਦਾ। ਸਤਿਗੁਰ ਸ਼ਬਦ ਸਦਾ ਰਖਵਾਲਾ, ਏਥੇ ਓਥੇ ਦੋ ਜਹਾਨ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਕਰੇ ਪ੍ਰਿਤਪਾਲਾ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਸਤਿਗੁਰ ਸ਼ਬਦ ਮਾਰਗ ਦੱਸੇ ਇਕ ਸੁਖਾਲਾ, ਔਝੜ ਰਾਹ ਪੰਧ ਮੁਕਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਸ਼ਾਹ ਕੰਗਾਲਾ, ਰਾਓ ਰੰਕ ਰਾਜ ਰਾਜਾਨ ਏਕਾ ਦਰ ਬਹਾਇੰਦਾ। ਸਤਿਗੁਰ ਸ਼ਬਦ ਦੇਵੇ ਸਚ ਫ਼ਰਮਾਨਾ, ਧੁਰ ਦੀ ਧਾਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਨਾਮ, ਵਸਤ ਅਮੋਲਕ ਝੋਲੀ ਪਾਇੰਦਾ।
ਸਾਚਾ ਨਾਮ ਸਤਿਗੁਰ ਪਿਆਰ, ਪਿਆਰ ਪਿਆਰ ਵਿਚ ਮਿਲਾਈਆ । ਸਤਿਗੁਰ ਸ਼ਬਦ ਨਾਦ ਧੁਨ ਜੈਕਾਰ, ਸਤਿ ਸਤਿ ਸ਼ਨਵਾਈਆ। ਸਤਿਗੁਰ ਸ਼ਬਦ ਕਾਗ਼ਜ਼ ਕਲਮ ਨਾ ਲਿਖਣਹਾਰ, ਲੇਖਾ ਲਿਖ ਲਿਖ ਸਿਫ਼ਤ ਸਾਲਾਹੀਆ। ਸਤਿਗੁਰ ਸ਼ਬਦ ਦੋ ਜਹਾਨਾਂ ਵਸੇ ਬਾਹਰ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਮੰਡਲ ਚਰਨਾਂ ਵਿਚ ਰਖਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਪ੍ਰਿਥਮੀ ਆਕਾਸ਼, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਖੋਜ ਖੁਜਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਨਾਮ ਆਦਿ ਜੁਗਾਦਿ ਵਰਤਾਈਆ।
ਸਤਿਗੁਰ ਸ਼ਬਦ ਸਦਾ ਬੇਅੰਤ, ਅੰਤ ਕਹਿਣ ਕੋਇ ਨਾ ਪਾਈਆ । ਸਤਿਗੁਰ ਸ਼ਬਦ ਸਾਚਾ ਕੰਤ, ਗੁਰਮੁਖ ਸੁਰਤ ਸਵਾਣੀ ਲਏ ਪਰਨਾਈਆ। ਸਤਿਗੁਰ ਸ਼ਬਦ ਆਤਮ ਪਰਮਾਤਮ ਮਣੀਆ ਮੰਤ, ਮਨ ਵਾਸਨਾ ਦਏ ਗਵਾਈਆ । ਸਤਿਗੁਰ ਸ਼ਬਦ ਨਾਤਾ ਤੋੜੇ ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਸਤਿਗੁਰ ਸ਼ਬਦ ਲੇਖਾ ਚੁਕਾਏ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਭੁੱਖ ਨੰਗਤ, ਸਚ ਭੰਡਾਰ ਝੋਲੀ ਪਾਈਆ। ਸਤਿਗੁਰ ਸ਼ਬਦ ਬੋਧ ਅਗਾਧਾ ਪੰਡਤ, ਨਿਸ਼ਅੱਖਰ ਵੱਖਰ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਜੇਰਜ ਅੰਡਤ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਵਸਤ ਅਮੋਲਕ ਇਕ ਵਰਤਾਈਆ।
ਸਤਿਗੁਰ ਸ਼ਬਦ ਨਾਮ ਨਿਧਾਨ, ਨਿਸ਼ਅੱਖਰ ਧਾਰ ਚਲਾਇੰਦਾ। ਸਤਿਗੁਰ ਸ਼ਬਦ ਸਦਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਤਿਗੁਰ ਸ਼ਬਦ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ।
ਸਤਿਗੁਰ ਸ਼ਬਦ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਆਤਮ ਰਾਮ, ਪਰਮਾਤਮ ਆਪਣੀ ਗੰਢ ਪੁਵਾਇੰਦਾ। ਸਤਿਗੁਰ ਸ਼ਬਦ ਵਖਾਏ ਸਚ ਭੂਮਕਾ ਅਸਥਾਨ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਕਰੇ ਪਰਕਾਸ਼ ਕੋਟਨ ਭਾਨ, ਰਵ ਸਸ ਨੈਣ ਸ਼ਰਮਾਇੰਦਾ। ਸਤਿਗੁਰ ਸ਼ਬਦ ਜਿਸ ਸਤਿਗੁਰ ਦੇਵੇ ਆਣ ਸਿਰ ਆਪਣਾ ਹੱਥ ਟਿਕਾਇੰਦਾ। ਸੋ ਸੰਤ ਸੋ ਭਗਤ ਸੋ ਗੁਰਮੁਖ ਸੋ ਹਰਿਜਨ ਚਤਰ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। ਨਾਤਾ ਤੋੜ ਕਾਮ ਕਰੋਧ ਲੋਭ ਮੋਹ ਹੰਕਾਰ ਸ਼ੈਤਾਨ, ਸ਼ਹਿਨਸ਼ਾਹ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਜਿਸ ਜਣਾਇੰਦਾ। · (੨੯ ਮਾਘ ੨੦੧੯ ਬਿਕ੍ਰਮੀ)
ਸਤਿਗੁਰ ਸ਼ਬਦ ਚਾਰ ਵਰਨ ਮੀਤਾ, ਮਿੱਤਰ ਪਿਆਰਾ ਸਰਬ ਅਖਵਾਇੰਦਾ। ਸਤਿਗੁਰ ਸ਼ਬਦ ਸਦਾ ਅਤੀਤਾ, ਤ੍ਰੈਭਵਣ ਧਨੀ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਤ੍ਰੈਗੁਣ ਠੰਡਾ ਕਰੇ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸਤਿਗੁਰ ਸ਼ਬਦ ਜਣਾਏ ਸਚ ਪ੍ਰੀਤਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਤਿਗੁਰ ਸ਼ਬਦ ਇਕੋ ਘਰ ਵਖਾਏ ਹਸਤ ਕੀਟਾ, ਕੀਟ ਹਸਤ ਇਕੋ ਦਰ ਬਹਾਇੰਦਾ। ਸਤਿਗੁਰ ਸ਼ਬਦ ਭੇਵ ਜਾਣੇ ਜੀਵ ਜੀਅ ਕਾ, ਗ੍ਰਹਿ ਗ੍ਰਹਿ ਆਪਣਾ ਆਸਣ ਲਾਇੰਦਾ। ਸਤਿਗੁਰ ਸ਼ਬਦ ਵਡ ਨੀਕਨ ਨੀਕਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ।
ਸਤਿਗੁਰ ਸ਼ਬਦ ਸਦਾ ਸਦਾ ਸਚ, ਸਚ ਸੁੱਚ ਵਡਿਆਈਆ। ਸਤਿਗੁਰ ਸ਼ਬਦ ਭਾਗ ਲਗਾਏ ਕਾਇਆ ਮਾਟੀ ਕੱਚ, ਕੰਚਨ ਰੂਪ ਵਟਾਈਆ। ਸਤਿਗੁਰ ਸ਼ਬਦ ਤੱਤਵ ਤਤ ਬੁਝਾਏ ਅੰਚ, ਅਗਨੀ ਪੋਹ ਨਾ ਸਕੇ ਰਾਈਆ। ਸਤਿਗੁਰ ਸ਼ਬਦ ਜਨ ਭਗਤਾਂ ਹਿਰਦੇ ਅੰਦਰ ਜਾਏ ਰਚ, ਰੋਮ ਰੋਮ ਸਮਾਈਆ। ਸਤਿਗੁਰ ਸ਼ਬਦ ਸਚ ਦਵਾਰੇ ਰਿਹਾ ਨੱਚ, ਆਤਮ ਅੰਤਰ ਸੋਭਾ ਪਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਆਪ ਜਣਾਈਆ।
ਸਤਿਗੁਰ ਸ਼ਬਦ ਸਾਚੇ ਮੰਦਰ, ਘਰ ਘਰ ਵਿਚ ਸੋਭਾ ਪਾਈਆ। ਸਤਿਗੁਰ ਸ਼ਬਦ ਭਾਗ ਲਗਾਏ ਡੂੰਘੇ ਖੰਡਰ, ਪਰਕਾਸ਼ ਪਰਕਾਸ਼ ਆਪ ਧਰਾਈਆ। ਸਤਿਗੁਰ ਸ਼ਬਦ ਮੇਟ ਮਿਟਾਏ ਚਾਂਦਨਾ ਚੰਦਰ, ਰਵ ਸੱਸ ਮਾਣ ਗਵਾਈਆ। ਸਤਿਗੁਰ ਸ਼ਬਦ ਮਨ ਵਾਸਨਾ ਮਾਰੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸਤਿਗੁਰ ਸ਼ਬਦ ਭਾਗ ਲਗਾਏ ਡੂੰਘੀ ਕੰਦਰ, ਕੁੰਡਾ ਆਪਣੀ ਹੱਥੀਂ ਲਾਹੀਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਤਿਗੁਰ ਸ਼ਬਦ ਸਚਾ ਸੱਜਣ, ਘਰ ਸਾਚੇ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਕਰਾਏ ਮਜਨ, ਦੁਰਮਤ ਕੂੜੀ ਮੈਲ ਧੁਵਾਇੰਦਾ। ਸਤਿਗੁਰ ਸ਼ਬਦ ਬਣਾਏ ਸਾਚਾ ਹਾਜੀ ਹੱਜਣ, ਕਾਅਬਾ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਰੱਖੇ ਲੱਜਣ, ਲਾਜਾਵੰਤ ਇਕ ਹੋ ਜਾਇੰਦਾ। ਸਤਿਗੁਰ ਸ਼ਬਦ ਸਾਚਾ ਭਜਨ, ਭਵ ਸਾਗਰ ਪਾਰ ਕਰਾਇੰਦਾ। ਸਤਿਗੁਰ ਸ਼ਬਦ ਪੜਦਾ ਪਾਏ ਨੰਗਣ, ਢਾਕਣ ਕੂ ਪਤ ਇਕ ਅਖਵਾਇੰਦਾ। ਸਤਿਗੁਰ ਸ਼ਬਦ ਕਾਇਆ ਮਾਟੀ ਬਣਾਏ ਕੰਚਨ, ਕੰਚਨ ਪਾਰਸ ਨਾਲ ਛੁਹਾਇੰਦਾ।
ਸਤਿਗੁਰ ਸ਼ਬਦ ਕਰੇ ਪਰਕਾਸ਼ ਜੋਤ ਨਿਰੰਜਣ, ਜੋਤੀ ਨੂਰ ਡਗਮਗਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਸੁਣਾਇੰਦਾ।
ਸਤਿਗੁਰ ਸ਼ਬਦ ਅਗੰਮੀ ਨਾਦ, ਸੁਰ ਤਾਲ ਨਾ ਕੋਇ ਵਡਿਆਈਆ। ਸਤਿਗੁਰ ਸ਼ਬਦ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਈਆ। ਸਤਿਗੁਰ ਸ਼ਬਦ ਸੰਤ ਸਤਿਗੁਰ ਸਾਧ, ਗੁਰ ਗੁਰ ਵੇਸ ਵਟਾਈਆ। ਸਤਿਗੁਰ ਸ਼ਬਦ ਲੇਖਾ ਬੋਧ ਅਗਾਧ, ਖਾਣੀ ਬਾਣੀ ਵੰਡ ਵੰਡਾਈਆ। ਸਤਿਗੁਰ ਸ਼ਬਦ ਸਦਾ ਵਿਸਮਾਦ, ਬਿਸਮਲ ਆਪਣਾ ਖੇਲ ਚਲਾਈਆ। ਸਤਿਗੁਰ ਸ਼ਬਦ ਦੋ ਜਹਾਨਾਂ ਖੇਲ ਤਮਾਸ਼, ਖ਼ਾਲਕ ਖ਼ਲਕ ਵਿਚ ਧਰਾਈਆ। ਸਤਿਗੁਰ ਸ਼ਬਦ ਮੰਡਲ ਮੰਡਪ ਪਾਏ ਰਾਸ, ਪ੍ਰਿਥਮੀ ਆਕਾਸ਼ ਗੋਪੀ ਕਾਹਨ ਨਚਾਈਆ। ਸਤਿਗੁਰ ਸ਼ਬਦ ਗੁਰ ਅਵਤਾਰ ਬਣਾਏ ਸ਼ਾਖ਼, ਪੀਰ ਪੈਗ਼ੰਬਰ ਆਪਣਾ ਅੰਗ ਬਣਾਈਆ। ਸਤਿਗੁਰ ਸ਼ਬਦ ਲੱਖ ਚੁਰਾਸੀ ਕਰੇ ਵਾਸ, ਘਟ ਘਟ ਆਪਣਾ ਡੇਰਾ ਲਾਇੰਦਾ । ਸਤਿਗੁਰ ਸ਼ਬਦ ਜੁਗ ਚੌਕੜੀ ਨਾ ਹੋਏ ਵਿਨਾਸ, ਅਬਿਨਾਸ਼ੀ ਆਪਣੀ ਧਾਰ ਵਖਾਇੰਦਾ। ਸਤਿਗੁਰ ਸ਼ਬਦ ਸਚ ਸੰਦੇਸਾ ਦੇਵੇ ਖ਼ਾਸ਼, ਖ਼ਾਹਸ਼ ਸਭ ਦੀ ਪੂਰ ਕਰਾਇੰਦਾ। ਸਤਿਗੁਰ ਸ਼ਬਦ ਸਮਾਏ ਪਵਣ ਸਵਾਸ, ਉਣੰਜਾ ਪਵਣ ਸੇਵਾ ਲਾਇੰਦਾ। ਸਤਿਗੁਰ ਸ਼ਬਦ ਸੇਵਾ ਲਾਏ ਤ੍ਰਿਲੋਕੀ ਨਾਥ, ਲੋਕ ਪਰਲੋਕ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਸਾਥ, ਸਾਚਾ ਸੰਗ ਨਿਭਾਇੰਦਾ । ਸਤਿਗੁਰ ਸ਼ਬਦ ਆਦਿ ਜੁਗਾਦੀ ਪੂਜਾ ਪਾਠ, ਕਲਮਾ ਨਬੀ ਆਪ ਪੜ੍ਹਾਇੰਦਾ। ਸਤਿਗੁਰ ਸ਼ਬਦ ਬਣਾਏ ਤੀਰਥ ਤਾਟ, ਸਰੋਵਰ ਮਠ ਆਪਣੇ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਪਾਰ ਕਿਨਾਰਾ ਘਾਟ, ਸਾਚੇ ਪੱਤਣ ਡੇਰਾ ਲਾਇੰਦਾ। ਸਤਿਗੁਰ ਸ਼ਬਦ ਜਨਮ ਜਨਮ ਦੀ ਮੇਟੇ ਵਾਟ, ਪੂਰਬ ਲਹਿਣਾ ਝੋਲੀ ਪਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਅਗੰਮੀ ਦਾਤ, ਅਲੱਖ ਅਗੋਚਰ ਆਪ ਵਰਤਾਇੰਦਾ। ਸਤਿਗੁਰ ਸ਼ਬਦ ਮੇਟੇ ਰੈਣ ਅੰਧੇਰੀ ਰਾਤ, ਚੌਦਸ ਚੰਨ ਇਕ ਚਮਕਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਸਾਚੀ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੀਵ ਜੰਤ ਲੱਖ ਚੁਰਾਸੀ ਕਰੇ ਘਾਤ, ਕਾਲ ਮਹਾਂਕਾਲ ਆਪਣਾ ਹੁਕਮ ਜਣਾਇੰਦਾ। ਸਤਿਗੁਰ ਸ਼ਬਦ ਹੋ ਦਿਆਲ ਬਣੇ ਦਾਸ, ਦਾਸੀ ਦਾਸ ਬਣ ਬਣ ਸੇਵ ਕਮਾਇੰਦਾ । ਸਤਿਗੁਰ ਸ਼ਬਦ ਕਦੇ ਨਾ ਹੋਏ ਨਰਾਸ, ਨਿਰਾਸ਼ਾ ਰੂਪ ਨਾ ਕੋਇ ਧਰਾਇੰਦਾ। ਸਤਿਗੁਰ ਸ਼ਬਦ ਬਿਨ ਗੁਰਮੁਖਾਂ ਕੋਈ ਨਾ ਸਕੇ ਭਾਖ, ਖੋਜਿਆਂ ਹੱਥ ਕਿਸੇ ਨਾ ਆਇੰਦਾ। ਸਤਿਗੁਰ ਪੂਰਾ ਜਿਸ ਜਨ ਖੋਲ੍ਹੇ ਅੰਤਰ ਆਖ, ਨਿਝ ਨੇਤਰ ਆਪ ਖੁਲ੍ਹਾਇੰਦਾ। ਤਿਸ ਨਜ਼ਰੀ ਆਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਇੰਦਾ। ਸੋ ਗੁਰਮੁਖ ਹੋਏ ਪਾਰਜਾਤ, ਪਰਮ ਪੁਰਖ ਮੇਲ ਮਿਲਾਇੰਦਾ। ਮੁਰੀਦ ਮੁਰਸ਼ਦ ਪਿਆਏ ਆਬ ਹਯਾਤ, ਸਦ ਖ਼ੁਮਾਰੀ ਇਕ ਜਣਾਇੰਦਾ। ਹਰਿਜਨ ਹਰਿ ਹਰਿ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸ਼ਬਦ ਇਕ ਸਮਝਾਇੰਦਾ।
ਸਤਿਗੁਰ ਸ਼ਬਦ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਸਤਿਗੁਰ ਸ਼ਬਦ ਗੁਰਸਿਖ ਮੇਲਾ ਬਾਪ ਬੇਟਾ, ਪਿਤਾ ਪੂਤ ਗੋਦ ਉਠਾਈਆ। ਸਤਿਗੁਰ ਸ਼ਬਦ ਸਤਿਗੁਰ ਗੁਰਸਿਖਾਂ ਕਰੇ ਭੇਟਾ, ਆਪਣੀ ਦਇਆ ਝੋਲੀ ਪਾਈਆ। ਸਤਿਗੁਰ ਸ਼ਬਦ ਕਾਇਆ ਪੰਜ ਤਤ ਅੰਦਰ ਲਪੇਟਾ, ਨਜ਼ਰ ਕਿਸੇ ਨਾ ਆਈਆ । ਸਤਿਗੁਰ ਸ਼ਬਦ ਆਦਿ ਜੁਗਾਦੀ ਜਾਣੇ ਲੇਖਾ, ਲਿਖਿਆ ਲੇਖ ਭੁੱਲ ਨਾ ਜਾਈਆ । ਸਤਿਗੁਰ ਸ਼ਬਦ ਮੁੱਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਰਹੇ ਹਮੇਸ਼ਾ, ਜੁਗ ਚੌਕੜੀ ਫੇਰਾ ਪਾਈਆ। ਸਤਿਗੁਰ ਸ਼ਬਦ ਸਚ ਨਰੇਸ਼ਾ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਸਤਿਗੁਰ ਸ਼ਬਦ ਸਦਾ ਸਦ ਚਲਾਏ ਆਪਣਾ ਪੇਸ਼ਾ, ਪੇਸ਼ਵਾ ਪੇਸ਼ਤਰ ਆਪਣਾ ਹੁਕਮ ਮਨਾਈਆ। ਸਤਿਗੁਰ ਸ਼ਬਦ ਸਦਾ ਸਦ ਸਦ ਆਦੇਸ਼ਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਦੇਵਣਹਾਰ ਵਡਿਆਈਆ।
ਸਤਿਗੁਰ ਸ਼ਬਦ ਦਾਤਾ ਦਾਤਾਰ, ਦਇਆਵਾਨ ਅਖਵਾਇੰਦਾ। ਸਤਿਗੁਰ ਸ਼ਬਦ ਬਾਲ ਬਿਰਧ ਜਵਾਨ, ਬੁੱਢੇ ਨੱਢੇ ਕਰੇ ਇਕ ਪਿਆਰ, ਮਾਤ ਗਰਭ ਵੇਖ ਵਖਾਇੰਦਾ। ਸਤਿਗੁਰ ਸ਼ਬਦ ਈਸ਼ ਜੀਵ ਦੱਸੇ ਸਚ ਵਿਹਾਰ, ਵਿਵਹਾਰੀ ਆਪਣੀ ਕਾਰ ਕਮਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਮੇਲਾ ਨਾਰ ਕੰਤ ਭਤਾਰ, ਸੇਜ ਸੁਹੰਜਣੀ ਇਕ ਸੁਹਾਇੰਦਾ। ਸਤਿਗੁਰ ਸ਼ਬਦ ਪਾਰਬ੍ਰਹਮ ਬ੍ਰਹਮ ਮੀਤ ਮੁਰਾਰ, ਮਿੱਤਰ ਪਿਆਰਾ ਇਕ ਅਖਵਾਇੰਦਾ। ਸਤਿਗੁਰ ਸ਼ਬਦ ਰਾਗਾਂ ਨਾਦਾਂ ਵਸੇ ਬਾਹਰ, ਸਾਰੰਗ ਸਰੰਗਾ ਭੇਵ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਛੱਤੀ ਰਾਗ ਕਰ ਨਾ ਸਕਣ ਵਿਚਾਰ, ਵਿਚਾਰਿਆਂ ਵਿਚਾਰ ਵਿਚ ਕਦੇ ਨਾ ਆਇੰਦਾ। ਸਤਿਗੁਰ ਸ਼ਬਦ ਸ਼ਾਸਤਰ ਸਿਮਰਤ ਸਿਫ਼ਤ ਸਾਲਾਹੀ ਕਰਨ ਕਾਰ, ਸਿਫ਼ਤੀ ਸਿਫ਼ਤ ਸਿਫ਼ਤ ਸਮਝਾਇੰਦਾ। ਸਤਿਗੁਰ ਸ਼ਬਦ ਸਭ ਤੋਂ ਵਸੇ ਬਾਹਰ, ਪੁਸਤਕ ਆਪਣੀ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਨਿਸ਼ਅੱਖਰ ਧਾਰ, ਅੱਖਰ ਆਪਣੀ ਵੰਡ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੋ ਸ਼ਬਦ ਸ਼ਬਦ ਸਾਰ, ਸਾਰ ਗੁਰਮੁਖਾਂ ਆਪੇ ਪਾਇੰਦਾ।
ਸਤਿਗੁਰ ਸ਼ਬਦ ਸ਼ਬਦ ਸਾਰ, ਸਾਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸ਼ਬਦ ਅਗੰਮੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਸਤਿਗੁਰ ਸ਼ਬਦ ਸ਼ਬਦ ਪਿਆਰ ਸ਼ਬਦ ਸ਼ਬਦ ਕਰੇ ਕੁੜਮਾਈਆ। ਸਤਿਗੁਰ ਸ਼ਬਦ ਸ਼ਬਦ ਧੁਨਕਾਰ, ਧੁਨਕਾਰ ਸ਼ਬਦ ਸ਼ਨਵਾਈਆ। ਸਤਿਗੁਰ ਸ਼ਬਦ ਵਸੇ ਧਾਮ ਨਿਆਰ, ਧਾਮ ਨਿਆਰ ਮਹੱਲ ਅਟੱਲ ਅਟੱਲ ਇਕ ਵਡਿਆਈਆ। ਸਤਿਗੁਰ ਸ਼ਬਦ ਸਚ ਉਜਿਆਰ, ਉਜਿਆਰ ਨੂਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰ, ਆਧਾਰ ਆਧਾਰ ਇਕੋ ਆਸ ਜਣਾਈਆ। ਸਤਿਗੁਰ ਸ਼ਬਦ ਲੇਖਾ ਲੇਖੇ ਲਾਏ ਤੇਈ ਅਵਤਾਰ, ਅਵਤਾਰ ਅਵਤਾਰ ਆਪਣੇ ਹੁਕਮ ਭੁਵਾਈਆ। ਸਤਿਗੁਰ ਸ਼ਬਦ ਭਗਤ ਅਠਾਰਾਂ ਕਰ ਪਸਾਰ, ਪਸਰ ਪਸਾਰੀ ਵੇਖ ਵਖਾਈਆ। ਸਤਿਗੁਰ ਸ਼ਬਦ ਈਸਾ ਮੂਸਾ ਮੁਹੰਮਦ ਖੋਲ ਕਵਾੜ ਕਲਮਾ ਨਬੀ ਰਸੂਲ ਪੜ੍ਹਾਈਆ। ਸਤਿਗੁਰ ਸ਼ਬਦ ਨਾਨਕ ਗੋਬਿੰਦ ਦਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਬਾਣੀ ਬਾਣ ਜਣਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਧੁਰਦਰਗਾਹੀ ਕਲਾਮ, ਕਾਤਬ ਕੋਈ ਲਿਖ ਨਾ ਸਕੇ ਰਾਈਆ। ਸਤਿਗੁਰ ਸ਼ਬਦ ਸਚ ਅਮਾਮ, ਆਮਦ ਆਪਣੀ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਬਦਲ ਦੇਵੇ ਨਜ਼ਾਮ, ਨੌਬਤ ਆਪਣਾ ਡੰਕਾ ਨਾਮ ਵਜਾਈਆ। ਸਤਿਗੁਰ ਸ਼ਬਦ ਕਲਜੁਗ ਅੰਤਮ ਜਨ ਭਗਤਾਂ ਬਣੇ ਗ਼ੁਲਾਮ, ਬਣ ਬਰਦਾ ਸੇਵ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਵਿਰਲੇ ਪਾਣ, ਜਿਸ ਆਪਣੀ ਬੂਝ ਬੁਝਾਈਆ। ਸੋ ਸਤਿਗੁਰ ਗੁਰ ਸ਼ਬਦ ਗ਼ਰੀਬ ਨਿਮਾਣਿਆਂ ਦੇਵੇ ਆਣ, ਨਿਰਗੁਣ ਸਰਗੁਣ ਝੋਲੀ ਭਰਾਈਆ। ਜੀਂਵਦਿਆਂ ਜਗ ਕਰੇ ਕਲਿਆਣ, ਮਰਿਆਂ ਦੁੱਖ ਨਾ ਲਾਗੇ ਰਾਈਆ। ਲੇਖਾ ਚੁੱਕੇ ਜਗਤ ਮਸਾਣ, ਸਾਢੇ ਤਿੰਨ ਹੱਥ ਭੂਮੀ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਗੁਰਮੁਖ ਗੋਦੀ ਚੁੱਕੇ ਆਣ, ਵੇਲੇ ਅੰਤ ਹੋਏ ਸਹਾਈਆ। ਸਤਿਗੁਰ ਸ਼ਬਦ ਸੋਹੰ ਢੋਲਾ ਜੋ ਜਨ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਘਰ ਭਗਤ ਮਿਲੇ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਆਤਮ ਪਰਮਾਤਮ ਸਿਦਕ ਸਬੂਰੀ ਸਚ ਦੇਵੇ ਈਮਾਨ, ਅਮਾਨਤ ਆਪਣਾ ਨਾਮ ਝੋਲੀ ਪਾਈਆ। ਸਤਿ ਸਤਿ ਸਤਿ ਵਖਾਏ ਨਿਸ਼ਾਨ, ਨਿਸ਼ਾਨਾ ਇਕੋ ਇਕ ਝੁਲਾਈਆ। ਜੋ ਜਨ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਨਾਮ ਸਤਿਗੁਰ ਅਨਡਿਠੜਾ ਝੋਲੀ ਪਾਈਆ। (੨੯ ਮਾਘ ੨੦੧੯ ਬਿਕ੍ਰਮੀ)
ਸ਼ਬਦ ਗਾ ਗਾ ਥੱਕੇ ਪੀਰ ਫ਼ਕੀਰ, ਪੈਗ਼ੰਬਰ ਢੋਲਾ ਇਕੋ ਗਾਈਆ। ਸਤਿਗੁਰ ਸ਼ਬਦ ਜੁਗ ਜੁਗ ਘੱਤੇ ਵਹੀਰ, ਲੋਕਮਾਤ ਵੇਸ ਵਟਾਈਆ। ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ। ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਸਮਝਾਈਆ। (੧੩--੫੮੫)
ਪੁਰਖ ਅਕਾਲ ਕਹੇ, ਅੰਤ ਕਲ ਵੇਖ ਵਖਾਵਾਂਗਾ। ਗੁਰ ਅਵਤਾਰ ਪੀਰ ਪੈਗ਼ੰਬਰ ਸਰਨੀ ਢਹੇ, ਫੜ ਬਾਹੋਂ ਗਲੇ ਲਗਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਜੋ ਭਗਤ ਸੁਹੇਲਾ ਭਾਣਾ ਸਹੇ, ਪਰਦਾ ਓਹਲਾ ਆਪ ਉਠਾਵਾਂਗਾ। ਜੋ ਹਰਿ ਸਰਨਾਈ ਸਤਿਗੁਰ ਚਰਨੀ ਬਹੇ, ਫੜ ਬਾਹੋਂ ਗਲੇ ਲਗਾਵਾਂਗਾ। ਝਗੜਾ ਚੁਕਾ ਕੇ ਤੂੰ ਤੇ ਮੈਂ, ਮੁਹੱਬਤ ਇਕੋ ਨਾਲ ਜੁੜਾਵਾਂਗਾ। ਪ੍ਰੇਮ ਪ੍ਰੀਤੀ ਅੰਦਰ ਕਰ ਕੇ ਲੈ, ਮਸਤ ਖ਼ੁਮਾਰੀ ਇਕ ਵਖਾਵਾਂਗਾ। ਸਤਿਗੁਰ ਪੂਰਾ ਸ਼ਬਦ ਇਕੋ ਹੈ, ਪੰਜ ਤਤ ਨਾਤਾ ਜਗਤ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਰਗ ਇਕ ਲਗਾਵਾਂਗਾ।
(੧੯--੧੧੮)
ਪੁਰਖ ਅਕਾਲ ਕਹੇ, ਅੰਤ ਕਲ ਵੇਖ ਵਖਾਵਾਂਗਾ। ਗੁਰ ਅਵਤਾਰ ਪੈਗ਼ੰਬਰ ਸਰਨੀ ਢਹੇ ਫੜ ਬਾਹੋਂ ਗਲੇ ਲਗਾਵਾਂਗਾ। ਚਾਰ ਕੁੰਟ ਦਹਿ ਦਿਸ਼ਾ ਜੋ ਭਗਤ ਸੁਹੇਲਾ ਭਾਣਾ ਸਹੇ, ਪਰਦਾ ਉਹਲਾ ਆਪ ਉਠਾਵਾਂਗਾ। ਜੋ ਹਰਿ ਸਰਨਾਈ ਸਤਿਗੁਰ ਚਰਨੀ ਬਹੇ, ਫੜ ਬਾਹੋਂ ਗਲੇ ਲਗਾਵਾਂਗਾ। ਝਗੜਾ ਚੁਕਾ ਕੇ ਤੂੰ ਤੇ ਮੈਂ, ਮੁਹੱਬਤ ਇਕੋ ਨਾਲ ਜੁੜਾਵਾਂਗਾ। ਪਰੇਮ ਪ੍ਰੀਤੀ ਅੰਦਰ ਕਰ ਕੇ ਲੈ, ਮਸਤ ਖ਼ੁਮਾਰੀ ਇਕ ਵਖਾਵਾਂਗਾ। ਸਤਿਗੁਰ ਪੂਰਾ ਸ਼ਬਦ ਇਕੋ ਹੈ, ਪੰਜ ਤਤ ਨਾਤਾ ਜਗਤ ਤੁੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਰਗ ਇਕ ਲਗਾਵਾਂਗਾ। (੧੯--੧੧੮)
ਨਾਰਦ ਕਹੇ ਜਨ ਭਗਤੋ ਓਹ ਕੀ ਤੁਸਾਂ ਸਰੀਰ ਨੂੰ ਸਤਿਗੁਰ ਕਹਿਣਾ, ਜੋ ਜਗਤ ਰਹਿਣ ਨਾ ਪਾਈਆ। ਓਹ ਕੀ ਤੁਸਾਂ ਤੱਤਾਂ ਦੇ ਕੋਲ ਬਹਿਣਾ, ਤਨ ਵਜ਼ੂਦ ਵੇਖੋ ਚਾਈਂ ਚਾਈਂਆ। ਸਭ ਨੂੰ ਪਤਾ ਰਹੇ ਇਹ ਕਾਇਆ ਦਾ ਬੁਰਜ਼ ਜਰੂਰ ਢਹਿਣਾ, ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਸਤਿਗੁਰ ਸ਼ਬਦ ਸ਼ਬਦ ਸ਼ਬਦ ਸਦ ਰਹਿਣਾ, ਜਿਸ ਨੂੰ ਜਨਮੇ ਜਨਮੇ ਜਨਮੇ ਕੋਇ ਨਾ ਮਾਈਆ । ਜਿਸ ਨੂੰ ਤੁਸੀਂ ਵੇਖ ਨਹੀਂ ਸਕਦੇ ਨਾਲ ਨੈਣਾਂ, ਓਹ ਬਿਨ ਨੈਣਾਂ ਤੋਂ ਤੁਹਾਨੂੰ ਵੇਖੇ ਥਾਉਂ ਥਾਈਂਆ। ਓਹ ਤੁਹਾਡਾ ਸਾਹਿਬ ਨਹੀਂ ਤਰਫੈਣ ਅਤੀਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਕਰਾਈਆ। (੨੩--੧੩੪੩)
ਸਤਿਗੁਰ ਦਾਤਾ ਗਹਿਰ ਗੰਭੀਰ, ਗੁਰ ਇਕੋ ਇਕ ਅਖਵਾਇੰਦਾ। ਜਿਸ ਦੀ ਨਜ਼ਰ ਨਾ ਆਏ ਤਸਵੀਰ, ਨੂਰ ਨੁਰਾਨਾ ਡਗਮਗਾਇੰਦਾ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਵਿਚ ਨਾ ਕੋਇ ਟਿਕਾਇੰਦਾ। ਜੋ ਮੰਜ਼ਲ ਚੋਟੀ ਚੜ੍ਹੇ ਅਖ਼ੀਰ, ਹੱਕ ਮੁਕਾਮੇ ਡੇਰਾ ਲਾਇੰਦਾ। ਸਚਖੰਡ ਸਾਚੇ ਬਹੇ ਪੀਰਾਂ ਦਾ ਪੀਰ, ਪੁਰਖ ਅਕਾਲਾ ਸੋਭਾ ਪਾਇੰਦਾ। ਸੋ ਆਦਿ ਅੰਤ ਜੁਗਾ ਜੁਗੰਤ ਬਣੌਂਦਾ ਰਹੇ ਤਦਬੀਰ, ਤਕਦੀਰ ਦੀਨ ਦੁਨੀ ਮੇਟ ਮਿਟਾਇੰਦਾ। ਜਿਸ ਦਾ ਨਾਮ ਖੰਡਾ ਤਿੱਖੀ ਧਾਰ ਸ਼ਮਸ਼ੀਰ, ਸ਼ਮਅ ਲੱਖ ਚੁਰਾਸੀ ਗੁੱਲ ਕਰਾਇੰਦਾ। ਜਿਸ ਦਾ ਰਾਹ ਤੱਕਦਾ ਗਿਆ ਕਬੀਰ, ਕਾਇਆ ਕਾਅਬਾ ਵੇਖ ਖ਼ੁਸ਼ੀ ਮਨਾਇੰਦਾ। ਸੋ ਜਨ ਭਗਤਾਂ ਪਿਆਵਣਹਾਰਾ ਨਾਮ ਸਚਾ ਸੀਰ, ਸ਼ੀਰਖ਼ਾਰ ਬੱਚੇ ਆਪਣੀ ਗੋਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਏਥੇ ਓਥੇ ਦੋ ਜਹਾਨਾਂ ਦਸਤਗੀਰ, ਆਤਮ ਪਰਮਾਤਮ ਆਪਣਾ ਜੋੜ ਜੁੜਾਇੰਦਾ।(੧੯--੨੩੦)
ਸਤਿਗੁਰ ਪੂਰਾ ਕੋਟਨ ਕੋਟ ਬ੍ਰਹਿਮੰਡਾਂ ਕਰੇ ਇਕ ਪਿਆਰ, ਕੋਟਨ ਕੋਟ ਬ੍ਰਹਮਾ ਵਿਸ਼ਨ ਸ਼ਿਵ ਦਏ ਅਧਾਰ, ਕੋਟਨ ਕੋਟ ਗੁਰ ਪੀਰ ਅਵਤਾਰ ਆਪਣੀ ਕੁਖੋਂ ਲਏ ਉਭਾਰ, ਕੋਟਨ ਕੋਟ ਏਕਾ ਸ਼ਬਦ ਨਾਮ ਦ੍ਰਿੜਾਇੰਦਾ। ਆਦਿ ਜੁਗਾਦੀ ਸਾਚੀ ਕਾਰ, ਜੁਗਾ ਜੁਗੰਤਰ ਕਰੇ ਵਿਚ ਸੰਸਾਰ, ਲੋਕਮਾਤ ਵੇਸ ਵਟਾਇੰਦਾ । ਬਿਨ ਹਰਿ ਭਗਤ ਦੂਸਰ ਜਾਏ ਨਾ ਕਿਸੇ ਦੁਵਾਰ, ਗੁਰ ਦਰ ਮੰਦਰ ਮਸਜਿਦ ਮੱਠ, ਸਤਿਗੁਰ ਪੂਰਾ ਕਦੇ ਨਾ ਆਸਣ ਲਾਇੰਦਾ। ਕਿਸੇ ਨਾ ਹੋਵੇ ਬੰਦ ਕਿਵਾੜ, ਸਤਿ ਸਤਿ ਗੰਢੀ ਗੰਢ ਨਾ ਕੋਈ ਰਖਾਇੰਦਾ। ਕਿਸੇ ਨਾ ਸਿਰ ਰੱਖੇ ਆਪਣਾ ਭਾਰ, ਸੀਸ ਚੁੱਕ ਚਾਰੋਂ ਕੁੰਟ ਨਾ ਕੋਈ ਫਿਰਾਇੰਦਾ। ਗੁਰਮੁਖ ਗੁਰਸਿਖ ਹਰਿਭਗਤ ਹਰਿਸੰਤ ਆਪਣੀ ਗੋਦੀ ਲਏ ਆਪ ਉਠਾਲ। ਸ਼ਾਹ ਕੰਗਾਲ ਆਪਣੇ ਲੇਖੇ ਪਾਇੰਦਾ। ਏਕਾ ਬਣਿਆ ਰਹੇ ਦਲਾਲ, ਨੇੜ ਨਾ ਆਏ ਕਾਲ ਮਹਾਂਕਾਲ, ਗੁਰ ਸ਼ਬਦੀ ਸੇਵ ਕਮਾਇੰਦਾ। ਸਤਿਗੁਰ ਪੂਰਾ ਕੋਈ ਨਾ ਬੰਨ੍ਹ ਕੇ ਰੱਖੇ ਵਿਚ ਰੁਮਾਲ, ਅਲਮਾਰੀ ਵਿਚ ਨਾ ਕੋਈ ਰਖਾਇੰਦਾ। ਦੀਨ ਮਜ਼੍ਹਬ ਵਰਨ ਗੋਤ ਸਤਿਗੁਰ ਪੂਰੇ ਪਵੇ ਨਾ ਕੋਈ ਜੰਜਾਲ, ਦਾੜੀ ਮੁਛ ਕੇਸ ਮੂੰਡ ਨਾ ਮੁੰਡਾਏ ਨਿਰਗੁਣ ਆਪਣਾ ਰੂਪ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਾ ਸਾਹਿਬ ਪੁਰਖ ਸਮਰੱਥ, ਆਪਣੀ ਮਹਿਮਾ ਜਾਣੇ ਕਥਨਾ ਅਕੱਥ, ਵੇਦ ਕਤੇਬ ਸਰਬ ਜਸ ਗਾਇੰਦਾ। (੦੯--੧੦੦੭)
ਭਗਤ ਮਿਲਾਵਾ ਏਕੰਕਾਰ, ਭਗਵਾਨ ਦਏ ਵਡਿਆਈਆ। ਸਾਚਾ ਦਾਅਵਾ ਵਿਚ ਸੰਸਾਰ, ਦਰਦੀਆਂ ਦਰਦ ਵੰਡਾਈਆ। ਜਿਸ ਦਾ ਨਾਵਾਂ ਲਾਏ ਆਪ ਕਰਤਾਰ, ਤਿਸ ਦਾ ਲੇਖਾ ਸਕੇ ਨਾ ਕੋਇ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਜਨ ਭਗਤ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਨੈਣ ਉਘਾੜ, ਨਿਜ ਨੇਤਰ ਧਿਆਨ ਲਗਾਈਆ। ਸਾਹਿਬ ਸਤਿਗੁਰ ਦੀਨ ਦਿਆਲ, ਸਰਬ
ਘਟ ਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਕਰੇ ਪਿਆਰ, ਪਰਮ ਪੁਰਖ ਆਪਣੀ ਪ੍ਰੀਤੀ ਆਪ ਨਿਭਾਈਆ। ਚਲੋ ਰਲ ਕੇ ਸਾਰੇ ਕਰੀਏ ਦੀਦਾਰ, ਮਿਲੇ ਦਿਲਦਾਰ ਸਚਾ ਮਾਹੀਆ। ਜਿਸ ਨੂੰ ਦੱਸਦੇ ਆਏ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਸੋ ਸਾਹਿਬ ਸਿਰਜਣਹਾਰ, ਸਿਰ ਸਿਰ ਰਿਜ਼ਕ ਸਬਾਈਆ। ਕਲਜੁਗ ਅੰਤ ਲੈ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੰਬਲ ਬੈਠਾ ਚੌਂਕੜਾ ਮਾਰ, ਨਜ਼ਰ ਕਿਸੇ ਨਾ ਆਈਆ। ਔਕੜ ਪਏ ਸਰਬ ਸੰਸਾਰ, ਓੜਕ ਹੋਏ ਨਾ ਕੋਇ ਸਹਾਈਆ। ਰੋਕੜ ਰਹੇ ਨਾ ਨਕਦ ਉਧਾਰ, ਖ਼ਾਲੀ ਹੱਟ ਰਿਹਾ ਕਰਾਈਆ। ਬਰਦੇ ਬਣੀਏ ਚਲ ਗ਼ੁਲਾਮ, ਸਜਦਾ ਸੀਸ ਝੁਕਾਈਆ। ਪਰਵਰਦਿਗਾਰ ਇਕ ਅਮਾਮ, ਨੂਰ ਨੁਰਾਨਾ ਨਜ਼ਰੀ ਆਈਆ । ਜਿਸ ਦੀ ਸਚੀ ਸਚ ਕਲਾਮ, ਸੋਹਲਾ ਸਚ ਸਚ ਜਣਾਈਆ। ਜਿਸ ਦਾ ਆਦਿ ਜੁਗਾਦਿ ਖੇਲ ਤਮਾਮ, ਸੋ ਜਨ ਭਗਤਾਂ ਤਮਾਂ ਰਿਹਾ ਮਿਟਾਈਆ। ਦਰ ਦਰਵੇਸ਼ ਬਣੋ ਕਰੋ ਸਲਾਮ, ਸਮਾਂ ਸਭ ਨੂੰ ਰਿਹਾ ਜਗਾਈਆ। ਹਮਾਂ ਤੁਮਾਂ ਨਾ ਸਕੇ ਪਹਿਚਾਨ, ਸੋ ਪਹਿਚਾਨੇ ਜਿਸ ਆਪਣੀ ਅੱਖ ਖੁਲ੍ਹਾਈਆ। ਆਦਿ ਜੁਗਾਦਿ ਸਾਹਿਬ ਸਤਿਗੁਰ ਸੋ ਪੁਰਖ ਨਿਰੰਜਣ ਹੰ ਬ੍ਰਹਮ ਦੇਵਣਹਾਰਾ ਦਾਨ ਵਿਸ਼ਨੂੰ ਭਗਵਾਨ, ਜਗ ਰੀਤਾ ਜਗ ਕਰਤਾ ਜਗ ਹਰਤਾ ਜਗ ਜੀਵਣ ਦਾਤਾ ਇਕ ਅਨੇਕ ਹਰ ਘਟ ਵੇਖ, ਭਗਤ ਭਗਵਾਨ ਦੇ ਟੇਕ, ਟਿੱਕਾ ਮਸਤਕ ਇਕੋ ਨਾਮ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਸ਼ਬਦੀ ਧਰਿਆ ਭੇਖ, ਜੋਤ ਸ਼ਬਦ ਦੋਵੇਂ ਨਜ਼ਰ ਨਾ ਆਈਆ। (੧੪--੧੮੧)
ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਸਾਚਾ ਮਾਰਗ ਸਾਹਿਬ ਦੱਸ, ਦਹਿ ਦਿਸ਼ਾ ਕਰੇ ਸ਼ਨਵਾਈਆ। ਇਕੋ ਮੰਨੋ ਪੁਰਖ ਸਮਰੱਥ, ਅਕਾਲ ਪੁਰਖ ਵੱਡੀ ਵਡਿਆਈਆ। ਨਾਤਾ ਤੋੜੋ ਪੰਜ ਤੱਤ, ਪੰਜ ਤਤ ਗੁਰੂ ਨਾ ਕੋਇ ਅਖਵਾਈਆ। ਸ਼ਬਦ ਗੁਰੂ ਹਰ ਘਟ ਰਿਹਾ ਵਸ, ਘਰ ਖੋਜੋ ਸੱਜਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹੱਟੀ ਦਏ ਜਣਾਈਆ।
(੧੪--੨੦੩)
ਫੁੱਲ ਕਹਿਣ ਇਹ ਬਰਖਾ ਅੰਮ੍ਰਿਤ ਧਾਰ, ਜਨ ਭਗਤਾਂ ਦਿਤੀ ਲਗਾਈਆ। ਸ਼ਬਦ ਗੁਰੂ ਕਿਹਾ, ਨਹੀਂ ਇਸ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਕਰਨਾ ਵਿਹਾਰ, ਇਹ ਮੇਰੀ ਬੇਪਰਵਾਹੀਆ। ਕਿਉਂ ਸ਼ਬਦ ਦੇ ਸ਼ਬਦ ਸਦਾ ਇਖ਼ਤਿਆਰ, ਤੇ ਸ਼ਬਦ ਦਾ ਸ਼ਬਦ ਸਦਾ ਮੁਖਤਿਆਰ, ਸ਼ਬਦ ਦਾ ਸ਼ਬਦ ਸਦਾ ਆਗਿਆਕਾਰ, ਸ਼ਬਦ ਨਿਰਗੁਣ ਤੇ ਸ਼ਬਦ ਸਰਗੁਣ, ਬਿਨਾਂ ਸ਼ਬਦ ਤੋਂ ਮੰਡਲ ਰਾਸ ਵਿਚ ਰੰਗ ਜਗਤ ਨਾ ਕੋਇ ਵਖਾਈਆ।
ਸ਼ਬਦ ਕਹੇ ਮੈਂ ਸਤਿਗੁਰੂ ਮੈਂ ਗੁਰਦੇਵ ਮੈਂ ਸਾਰੀ ਦੀਨ ਦੁਨੀ ਦਾ ਬਦਮਾਸ਼, ਬਦੀ ਕਰਨ ਕਰੌਣ ਵਾਲਾ ਸ਼ਬਦ ਇਕ ਅਖਵਾਈਆ। ਪਰ ਇਹ ਮੇਰਾ ਮਨ ਦੇ ਨਾਲ ਕੰਮ ਖ਼ਾਸ, ਤੇ ਬੁੱਧੀ ਨਾਲ ਟਕਰਾਈਆ। ਤੇ ਜਿਸ ਵੇਲੇ ਮੈਂ ਆਤਮਾ ਨੂੰ ਦੇਵਾਂ ਪਰਕਾਸ਼, ਓਹ ਮੇਰਾ ਨੂਰ ਨੂਰ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ, ਸ਼ਬਦ ਗੁਰੂ ਕਹੇ, ਮੇਰੇ ਕੀਤੇ ਨੂੰ ਨਹੀਂ ਸਕੇ ਵਾਚ, ਜੋ ਅੰਦਰ ਸੁਣਾਇਆ, ਓਨ੍ਹਾਂ ਨੇ ਰਸਨਾ ਗਾਇਆ, ਕਲਮ ਸ਼ਾਹੀ ਨਾਲ ਲਿਖਾਇਆ, ਲਿਖ ਕੇ ਸਿਫਤਾਂ ਗਏ ਸੁਣਾਈਆ । ਓਨ੍ਹਾਂ ਅੱਖਰਾਂ ਉਤੇ ਧਰਵਾਸ ਰਖਾਇਆ, ਜਿਸ ਨੂੰ ਅੱਗ ਨਾਲ ਸਾਰੇ ਦੇਣ ਜਲਾਇਆ, ਉਹ ਪ੍ਰਭੂ ਅਬਿਨਾਸ਼ੀ ਭੁਲਾਇਆ, ਜੋ ਘਰ
ਘਰ ਅੰਦਰ ਫੇਰਾ ਲਾਈਆ । ਅੱਲ੍ਹਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਜੈ ਜੈਕਾਰ ਕਰਾਇਆ, ਜੈ ਜੈਕਾਰ ਕਰੌਣ ਵਾਲਾ ਨਜ਼ਰ ਕੋਇ ਨਾ ਆਈਆ।
ਸ਼ਬਦ ਕਹੇ ਮੇਰਾ ਆਦਿ ਅੰਤ ਕਿਸੇ ਨਾ ਪਾਇਆ, ਜੇ ਕਿਸੇ ਉਤੇ ਕਿਰਪਾ ਕੀਤੀ ਓਨ, ਭਗਵੰਤ ਨੂੰ ਕੰਤ ਕਹਿ ਸੁਣਾਇਆ, ਨਾਰੀ ਹੋ ਕੇ ਮੈਂ ਸਾਚੀ ਸੇਵ ਕਮਾਈਆ। ਜੇ ਕਿਸੇ ਬੁੱਤ ਵਿਚ ਨੂਰ ਚਮਕਾਇਆ, ਓਨ ਓਸ ਦਾ ਮੰਤ ਦ੍ਰਿੜਾਇਆ, ਅੱਠੇ ਪਹਿਰ ਧਿਆਨ ਲਗਾਇਆ, ਸਾਹ ਸਾਹ ਰਸਨਾ ਗਾਇਆ, ਚਰਨ ਕਵਲ ਕਵਲ ਚਰਨ ਬਿਨਾ ਚਰਨਾਂ ਤੋਂ ਸੀਸ ਨਿਵਾਇਆ, ਤੇ ਸ਼ਬਦ ਗੁਰੂ ਕਹੇ ਮੈ ਕਿਸੇ ਦਾ ਫੇਰ ਨਹੀਂ ਮਾਣ ਵਧਾਇਆ, ਜੋ ਆਇਆ ਸੋ ਪਾਰ ਕਰਾਈਆ। ਵੇਖੋ ਗੁਰੂ ਅਵਤਾਰ ਪੈਗ਼ੰਬਰ ਕਿਸੇ ਦੇ ਸਾਹਮਣੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸ਼ਬਦ ਗੁਰੂ ਕਹੇ ਮੈਂ ਅੰਨ੍ਹਾ ਬੋਲਾ, ਸੁਣਨ ਕੁਛ ਨਾ ਪਾਈਆ। ਭੇਖਾਧਾਰੀ ਵਸਾਂ ਵਿਚ ਕਾਇਆ ਚੋਲਾ, ਤੱਤਾਂ ਵਿਚ ਸੋਭਾ ਪਾਈਆ। ਜਿਸ ਵੇਲੇ ਚਾਹਵਾਂ ਓਸੇ ਵੇਲੇ ਆਪਣੀ ਧਾਰ ਦਾ ਬੋਲਾਂ ਬੋਲਾ, ਅਨਬੋਲਤ ਹੋ ਕੇ ਆਪਣਾ ਰਾਗ ਸੁਣਾਈਆ। ਜੇ ਮੈਂ ਕਹਿ ਦਿਤਾ ਪ੍ਰਭੂ ਮੌਲਾ, ਤੇ ਸਾਰਿਆਂ ਮੌਲਾ ਮੌਲਾ ਕਹਿ ਕੇ ਰੌਲਾ ਦਿਤਾ ਪਾਈਆ। ਜੇ ਮੈਂ ਕਿਹਾ ਸਤਿਨਾਮ, ਤੇ ਸਤਿ ਸਤਿ ਸਾਰੇ ਰਹੇ ਗਾਈਆ। ਜੇ ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਵਾਹ ਵਾ ਗੁਰੂ ਦੀ ਸਾਰੇ ਕਰਨ ਵਡਿਆਈਆ। ਤੇ ਜੇ ਮੈਂ ਕਹਾਂ ਓਸ ਪ੍ਰਭੂ ਦਾ ਕੋਈ ਨਾਮ ਨਹੀਂ ਕੋਈ ਨਿਸ਼ਾਨ ਨਹੀਂ ਤੇ ਤੁਸੀਂ ਕਿਸ ਦਾ ਗੌਂਦੇ ਢੋਲਾ, ਉਹ ਫੇਰ ਸਾਰੇ ਦਿਆਂ ਭੁਲਾਈਆ। ਜੇ ਮੈਂ ਕਹਾਂ ਉਹ ਤੱਕੜ ਵਾਲਾ ਤੋਲਾ, ਜੇ ਮੈਂ ਕਹਾਂ ਧੁਰਦਰਗਾਹ ਦਾ ਦੂਲ੍ਹਾ, ਜੇ ਮੈਂ ਕਹਾਂ ਉਹਦਾ ਹੁਕਮ ਹੋਵੇ ਮਾਅਕੂਲਾ, ਜੇ ਮੈਂ ਕਹਾਂ ਉਹ ਸਾਰਿਆਂ ਅੰਦਰ ਫਲਿਆ ਫੂਲਾ, ਫੇਰ ਹੱਥ ਜੋੜ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸ਼ਬਦ ਕਹੇ ਮੈਂ ਰਾਮ ਬਣ ਗਿਆ, ਸੀਤਾ ਪਿਛੇ ਭੱਜਿਆ ਵਾਹੋ ਦਾਹੀਆ। ਸ਼ਬਦ ਕਹੇ ਮੈਂ ਕਾਹਨ ਬਣ ਗਿਆ, ਰਾਧਾ ਪਿਛੇ ਬੰਸਰੀ ਰਿਹਾ ਵਜਾਈਆ। ਸ਼ਬਦ ਕਹੇ ਮੈਂ ਮੂਸਾ ਬਣ ਗਿਆ, ਮੂੰਹ ਦੇ ਭਾਰ ਰਗੜ ਕੇ ਨੱਕ ਦਿਤਾ ਘਸਾਈਆ । ਸ਼ਬਦ ਕਹੇ ਮੈਂ ਈਸਾ ਬਣ ਗਿਆ, ਗਲ ਫਾਸੀ ਲਈ ਲਟਕਾਈਆ। ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ, ਕਲਮਿਆਂ ਵਿਚ ਦਿਤੀ ਦੁਹਾਈਆ। ਸ਼ਬਦ ਕਹੇ ਮੈਂ ਨਾਨਕ ਬਣ ਗਿਆ, ਗਰੀਬੀ ਵੇਸ ਕਰ ਕੇ ਧਰਤੀ ਕਦਮਾਂ ਨਾਲ ਮਿਣਾਈਆ। ਸ਼ਬਦ ਕਹੇ ਮੈਂ ਗੋਬਿੰਦ ਬਣ ਗਿਆ, ਖੰਡਾ ਖੜਗ ਚਮਕਾਈਆ । ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ, ਸ਼ਬਦ ਸ਼ਬਦ ਵਿਚ ਸਮਾਈਆ। ਸ਼ਬਦ ਕਹੇ ਮੈਂ ਸਭ ਕੁਛ ਬਣ ਗਿਆ, ਆਪੇ ਪਿਤਾ ਤੇ ਆਪੇ ਮਾਈਆ। ਸ਼ਬਦ ਕਹੇ ਮੈਂ ਤਾਣਾ ਤਣ ਗਿਆ, ਲੱਖ ਚੁਰਾਸੀ ਨਜ਼ਰੀ ਆਈਆ। ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮ ਸ਼ਿਵ ਘਾੜਤ ਘੜ ਗਿਆ, ਸੰਸਾਰੀ ਭੰਡਾਰੀ ਸੰਘਾਰੀ ਨਾਉਂ ਰਖਾਈਆ। ਸ਼ਬਦ ਕਹੇ ਜੇ ਮੈਨੂੰ ਤੱਕੋ ਤੇ ਮੈਂ ਸਾਰਿਆਂ ਵਿਚ ਵੜ ਗਿਆ, ਬਿਨਾ ਮੇਰੇ ਤੋਂ ਜੀਂਦਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੈਂ ਅੰਦਰ ਕਾਇਆ ਮੰਦਰ ਤੇ ਸਭ ਦੀ ਚੋਟੀ ਉਤੇ ਚੜ੍ਹ ਗਿਆ, ਸਿਖਰ ਬਹਿ ਕੇ ਆਪਣਾ ਆਸਣ ਲਾਈਆ । ਸ਼ਬਦ ਕਹੇ ਮੈਂ ਮੂਰਖ ਮੂੜ੍ਹ ਬਣ ਗਿਆ, ਅਕਲ ਵਿਦਿਆ ਨਾ ਕੋਇ ਚਤਰਾਈਆ । ਸ਼ਬਦ ਕਹੇ ਮੈਂ ਸਭ ਕੁਛ ਪੜ੍ਹ ਗਿਆ, ਮੇਰੇ ਪੜ੍ਹਾਇਆਂ ਤੋਂ ਬਿਨਾਂ ਗੁਰ ਅਵਤਾਰ ਪੈਗ਼ੰਬਰ ਕਿਸੇ ਨੂੰ ਸਮਝ ਕਿਛ ਨਾ ਆਈਆ। ਸੋ ਸ਼ਬਦ ਕਹੇ ਮੈਂ ਪਹਿਲੀ ਚੇਤ ਜਗਤ ਜਹਾਨ ਦੇ ਮੈਦਾਨ ਵਿਚ ਖੜ ਗਿਆ, ਮਦਦ ਅਵਰ ਨਾ ਮੰਗ
ਮੰਗਾਈਆ। ਆਪਣੇ ਵਿਹਾਰ ਅੰਦਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਨਾਲ ਲੜ ਗਿਆ, ਆਪਣੀ ਕਾਰ ਅੰਦਰ ਇਸ਼ਟੀ ਦਾ ਰੂਪ ਧਰਾਈਆ। ਨਾ ਕਦੇ ਜੰਮਿਆਂ ਤੇ ਨਾ ਕਦੇ ਮਰ ਗਿਆ, ਮੜ੍ਹੀ ਗੌਰ ਨਾ ਕਦੇ ਦਬਾਈਆ। ਨਾ ਹਿੰਦੂ ਨਾ ਸਿਖ ਨਾ ਈਸਾਈ ਨਾ ਮੁਸਲਮ ਤੇ ਮੈਂ ਨਾ ਕਿਸੇ ਮਜ਼੍ਹਬ ਨੂੰ ਚੰਗਾ ਕਰ ਕੇ ਵਰਜਿਆ, ਆਓ ਤੁਹਾਨੂੰ ਸਿੰਘਾਸਣ ਉਤੇ ਦਿਆਂ ਬਠਾਈਆ। ਜਦੋਂ ਦਿਲ ਕੀਤਾ ਓਨ੍ਹਾਂ ਦੇ ਹੱਥਾਂ ਵਿਚ ਫੜਾ ਕੇ ਨਿੱਕੀਆਂ ਨਿੱਕੀਆਂ ਪਰਚੀਆਂ, ਬੱਚਿਆਂ ਵਾਂਗ ਦਿਤਾ ਪਰਚਾਈਆ। ਕਿਸੇ ਨੂੰ ਰਾਮ ਕਿਸੇ ਨੂੰ ਕ੍ਰਿਸ਼ਨ ਕਿਸੇ ਨੂੰ ਓਮ ਅੱਲ੍ਹਾ ਸਤਿਨਾਮ ਦੇ ਕੇ ਜਗਤ ਵਾਲਾ ਖ਼ਰਚਿਆ, ਮਾਤਲੋਕ ਦੇ ਰਾਹੇ ਦਿਤਾ ਪਾਈਆ । ਓਨ ਆ ਕੇ ਉਤੇ ਧਰਤਿਆ, ਧਰਨੀ ਧਰਤ ਧਵਲ ਦਿਤੀ ਵਡਿਆਈਆ । ਗੁਣ ਗਾ ਕੇ ਪ੍ਰੀਤਮ ਅਰਸ਼ਿਆ, ਸਿਫਤ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸ਼ਬਦ ਗੁਰ ਕਹੇ ਸਾਰੇ ਕਹਿੰਦੇ ਮੰਨੋ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨਾਂ ਧਿਆਨ ਲਗਾਈਆ। ਮੈਂ ਹੱਸਦਾ ਫਿਰਾਂ ਬਿਨਾਂ ਮੇਰੀ ਕਿਰਪਾ ਕਿਸੇ ਨੂੰ ਔਣਾ ਨਹੀਂ ਗਿਆਨ, ਪੜ੍ਹਿਆਂ ਹੱਥ ਕੁਛ ਨਾ ਆਈਆ। ਜਿੰਨਾਂ ਚਿਰ ਮੈਂ ਅੰਦਰ ਨਾ ਵੜਿਆ ਮੰਦਰ ਨਾ ਚੜ੍ਹਿਆ ਤੇ ਮੇਰੀ ਕੌਣ ਦੇਊ ਪਹਿਚਾਨ, ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਪੜ੍ਹਨਾ ਰਸਨਾ ਦਾ ਗਾਨ, ਸੁਣਨਾ ਕੰਨਾਂ ਦਾ ਵਿਧਾਨ, ਮਿਲਣਾ ਜਿਸ ਵੇਲੇ ਪ੍ਰਭੂ ਹੋਵੇ ਮਿਹਰਵਾਨ, ਬਿਨਾ ਮਿਹਰ ਤੋਂ ਮਿਲਣ ਕੋਇ ਨਾ ਪਾਈਆ। ਤੇ ਜੇ ਕੋਈ ਕਹੇ ਅਸੀਂ ਸਾਰੇ ਇਨਸਾਨ, ਸਾਡੇ ਵਿਚ ਭਗਵਾਨ, ਅਸੀਂ ਓਸੇ ਦਾ ਨਿਸ਼ਾਨ, ਬ੍ਰਹਮ ਬ੍ਰਹਮ ਬ੍ਰਹਮ ਸਾਰੇ ਨਜ਼ਰੀ ਆਈਆ। ਸ਼ਬਦ ਗੁਰੂ ਕਹੇ ਫੇਰ ਮੈਂ ਕਹਾਂ ਤੁਹਾਡੇ ਬ੍ਰਹਮ ਦੀ ਕੇਹੜੀ ਦੁਕਾਨ, ਤੇ ਜੇ ਤੁਸੀਂ ਬ੍ਰਹਮ ਤੇ ਤੁਹਾਡੀ ਕਰੇ ਕੌਣ ਪਹਿਚਾਨ, ਤੇ ਬੇਪਹਿਚਾਣ ਕਵਣ ਅਖਵਾਈਆ। ਏਸੇ ਕਰ ਕੇ ਮੈਂ ਅੱਖਰਾਂ ਵਿਚ ਪੁਵਾ ਦਿਤਾ ਘਮਸਾਨ, ਅੱਖਰਾਂ ਨਾਲ ਅੱਖਰ ਅੱਖਰਾਂ ਨਾਲ ਅੱਖਰ, ਤ੍ਰੈਗੁਣ ਮਾਇਆ ਨਾਲ ਅੱਖਰਾਂ ਵਾਲਾ ਨਾਮ, ਪ੍ਰਭੂ ਨੇ ਦਿਤੇ ਲੜਾਈਆ। ਕੀ ਪ੍ਰਭੂ ਨੂੰ ਚੰਗਾ ਕਹੋਗੇ ਕਿ ਸ਼ੈਤਾਨ, ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਆਪਣੇ ਰਸਤੇ ਬਦਲਾ ਕੇ ਸੰਤ ਸੰਤਾਂ ਨਾਲ ਦਿਤੇ ਟਕਰਾਈਆ। ਸ਼ਬਦ ਗੁਰੂ ਕਹੇ ਮੈਂ ਆਦਿ ਜੁਗਾਦਿ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ। ਸਦਾ ਰਹੇ ਮੇਰੀ ਕਮਾਨ, ਹੁਕਮ ਇਕੋ ਇਕ ਵਰਤਾਈਆ। ਜੋ ਆਇਆ ਸੋ ਬਣ ਕੇ ਗ਼ੁਲਾਮ, ਨਫ਼ਰਾਂ ਵਾਲੀ ਕਾਰ ਕਮਾਈਆ। ਏਸੇ ਕਰ ਕੇ ਡੰਡਾਵਤ ਬੰਦਨਾ ਸਜਦੇ ਕਰਦੇ ਰਹੇ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ……
(੨੧--੮੨੯ ੮੩੦)
ਸਤਿਗੁਰ ਸਚਾ ਜਾਣੀਏ, ਜੋ ਆਦਿ ਜੁਗਾਦੀ ਏਕ। ਸਤਿਗੁਰ ਸਚਾ ਜਾਣੀਏ, ਜਨ ਭਗਤਾਂ ਦੇਵੇ ਸਾਚੀ ਟੇਕ। ਸਤਿਗੁਰ ਸਚਾ ਜਾਣੀਏ, ਜੋ ਬੁੱਧ ਕਰੇ ਬਿਬੇਕ। ਸਤਿਗੁਰ ਸਚਾ ਜਾਣੀਏ, ਜੋ ਸੁਰਤੀ ਸ਼ਬਦੀ ਨਾਲ ਕਰੇ ਨੇਕ। ਸਤਿਗੁਰ ਸਚਾ ਜਾਣੀਏ, ਜੋ ਆਤਮ ਪਰਮਾਤਮ ਕਰਾਏ ਹੇਤ। ਸਤਿਗੁਰ ਸਚਾ ਜਾਣੀਏ, ਜੋ ਕੂੜੀ ਕਿਰਿਆ ਕਰੇ ਖੇਤ। ਸਤਿਗੁਰ ਸਚਾ ਜਾਣੀਏ, ਜੋ ਦਰਸ਼ਨ ਦੇਵੇ ਨੇਤਨ ਨੇਤ। ਸਤਿਗੁਰ ਸਚਾ ਜਾਣੀਏ, ਜੋ ਅੰਤਰ ਅੰਤਸ਼ਕਰਨ ਖੋਲ੍ਹੇ ਭੇਤ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚਾ ਲਏ ਚੇਤ।
ਸਤਿਗੁਰ ਸਚਾ ਜਾਣੀਏ, ਆਦਿ ਜੁਗਾਦੀ ਏਕੰਕਾਰਾ। ਸਤਿਗੁਰ ਸਚਾ ਜਾਣੀਏ, ਬ੍ਰਹਮ ਬ੍ਰਹਿਮਾਦ ਜੋ ਵੇਖਣਹਾਰਾ। ਸਤਿਗੁਰ ਸਚਾ ਜਾਣੀਏ, ਦੋ ਜਹਾਨਾਂ ਪਾਵੇ ਸਾਰਾ । ਸਤਿਗੁਰ ਸਚਾ ਜਾਣੀਏ, ਲੱਖ ਚੁਰਾਸੀ ਵੇਖੇ ਵੇਖਣਹਾਰਾ। ਸਤਿਗੁਰ ਸਚਾ ਜਾਣੀਏ, ਜਨ ਭਗਤਾਂ ਕਰੇ ਪਿਆਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਇਕੋ ਨਾਮ ਜੈਕਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਅਵਤਾਰ ਪੈਗ਼ੰਬਰ ਗੁਰ ਦੇਣ ਸਹਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਨੂਰ ਜੋਤ ਉਜਿਆਰਾ। ਸਤਿਗੁਰ ਸਚਾ ਜਾਣੀਏ, ਜੋ ਸ਼ਬਦੀ ਨਾਦ ਦਏ ਧੁਨਕਾਰਾ। ਸਤਿਗੁਰ ਸਚਾ ਜਾਣੀਏ, ਜਿਸ ਦਾ ਆਦਿ ਜੁਗਾਦਿ ਪਸਾਰਾ। ਸਤਿਗੁਰ ਸਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਾ ਅਵਤਾਰਾ। (੨੯ ਮੱਘਰ ਸ਼ਹਿਨਸ਼ਾਹੀ ਸੰਮਤ ੧੧)
ਸਿਰ ਤੇਰੇ ਹੱਥ ਰਖਾਏਗਾ। ਦੀਨ ਦਿਆਲ ਦਇਆ ਕਮਾਏਗਾ। ਨਵ ਸਤ ਵੇਖ ਵਖਾਏਗਾ। ਅੱਠ ਸੱਠ ਫੋਲ ਫੁਲਾਏਗਾ। ਨੌਂ ਦਰ ਪਰਦਾ ਲਾਹੇਗਾ। ਦਸਵੇਂ ਜੋਤ ਜੋਤ ਡਗਮਗਾਏਗਾ। ਵਰਨ ਗੋਤ ਮੇਟ ਮਿਟਾਏਗਾ। ਜੀਵ ਜੰਤ ਵੇਖ ਕੋਟੀ ਕੋਟ, ਕੋਟਨ ਕੋਟਾਂ ਪਰਦੇ ਲਾਹੇਗਾ। ਸ਼ਬਦ ਨਗਾਰੇ ਲਗਾ ਕੇ ਚੋਟ, ਜੀਵ ਜੰਤ ਉਠਾਏਗਾ। ਕਲਜੁਗ ਆਲਣਿਉਂ ਡਿਗੇ ਬੋਟ, ਫੜ ਬਾਹੋਂ ਤੇਰੀ ਝੋਲੀ ਪਾਏਗਾ। ਇਕ ਪ੍ਰਕਾਸ਼ ਕਰ ਕੇ ਨਿਰਮਲ ਜੋਤ, ਜੋਤੀ ਜਾਤਾ ਡਗਮਗਾਏਗਾ। ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਇਕੋ ਹੋਵੇ ਬਹੁਤ, ਦੂਜਾ ਇਸ਼ਟ ਨਾ ਕੋਇ ਮਨਾਏਗਾ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਸਾਂਝਾ ਯਾਰਾ ਏਕੰਕਾਰਾ ਧਰਨੀ ਧਰਤ ਧਵਲ ਧੌਲ ਤੇਰੇ ਉਤੇ ਆਪੇ ਜਾਏ ਪਹੁੰਚ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। (੨੩--੮੭੨)
ਸਵਾ ਗਿਠ ਇਹ ਗੋਬਿੰਦ ਦੀ ਨੀਲੀ ਟਾਕੀ, ਜਿਨ੍ਹਾਂ ਜੋਗੀਆਂ ਅਭਿਆਸੀਆਂ ਦੇ ਲੇਖਾ ਦਿਤਾ ਮੁਕਾਈਆ। ਬਿਨਾਂ ਪੁਰਖ ਅਕਾਲ ਤੋਂ ਦੂਜਾ ਰਹਿਣ ਨਹੀਂ ਦਿਤਾ ਸਾਕੀ, ਸਭ ਦੇ ਪਿਆਲੇ ਦਿਤੇ ਰੁੜ੍ਹਾਈਆ। ਬਿਨਾਂ ਸਤਿਗੁਰ ਸ਼ਬਦ ਤੋਂ ਗੁਰੂ ਰਹੇ ਨਾ ਕੋਇ ਤਨ ਖ਼ਾਕੀ, ਗੁਰੂ ਗ੍ਰੰਥ ਦਏ ਗੁਵਾਹੀਆ । ਬਿਨਾ ਪਰਮ ਪੁਰਖ ਪਰਮਾਤਮਾ ਤੋਂ ਲਹਿਣਾ ਦੇਣਾ ਚੁਕਾਏ ਕੋਈ ਨਾ ਬਾਕੀ, ਬਕਾਇਦਾ ਦਿਤਾ ਸੁਣਾਈਆ। ਬਿਨਾਂ ਗੋਬਿੰਦ ਦੇ ਅੰਮ੍ਰਿਤ ਜਾਮ ਤੋਂ ਬਦਲੇ ਨਾ ਕਿਸੇ ਦੀ ਹਯਾਤੀ, ਜੀਵਣ ਵਿਚ ਜੀਵਣ ਨਾ ਕੋਇ ਬਦਲਾਈਆ। ਸਭ ਨੂੰ ਮੰਨਣੀ ਪੈਣੀ ਪਰਮ ਪੁਰਖ ਦੀ ਆਖੀ, ਜਿਸ ਗੁਰ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਇਹ ਨੀਲੀ ਸਭ ਦੀ ਪਿੱਠ ਉਤੇ ਉਹ ਟਾਕੀ, ਜਿਹੜੀ ਟਕਿਆਂ ਨਾਲ ਹੱਥ ਕਿਤੋਂ ਨਾ ਆਈਆ। ਇਸ ਵਿਚ ਨਾ ਕੋਈ ਮਜ਼੍ਹਬ ਤੇ ਨਾ ਕੋਈ ਜ਼ਾਤੀ, ਚਾਰ ਵਰਨਾਂ ਦੀ ਸਾਂਝੀ ਸਾਖੀ, ਜੋ ਨਾਨਕ ਨਿਰਗੁਣ ਸਰਗੁਣ ਸ੍ਰਿਸ਼ਟੀ ਗਿਆ ਸਮਝਾਈਆ। ਬਿਨਾਂ ਅਬਿਨਾਸ਼ੀ ਕਰਤੇ ਦਿਸੇ ਕੋਈ ਨਾ ਮੰਜ਼ਲ ਸਾਚੀ, ਜੋ ਘਾਟੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਧੁਰਦਰਗਾਹੀਆ। (੨੧--੦੩੦)
ਹੁਕਮ ਕਹੇ ਮੇਰੀ ਤਾਅਲੀਮ, ਤੁਲਬੇ ਗੁਰਮੁਖ ਨਜ਼ਰੀ ਆਈਆ। ਸਬਕ ਦੱਸਾਂ ਇਕ ਅਜ਼ੀਮ, ਆਹਲਾ ਅਦਨੇ ਨਾਲ ਮਿਲਾਈਆ। ਜੇ ਕੋਈ ਸਮਝੇ ਡੰਡਾ ਮੀਮ, ਮਾਤ ਪਿਤਾ ਹੋਵੇ ਜੁਦਾਈਆ। ਜੇ ਕੋਈ ਅੱਖ ਖੋਲ੍ਹ ਕੇ ਵੇਖੇ ਸੀਨ, ਸਮਾਂ ਦਏ ਗਵਾਹੀਆ। ਜੇ ਮੁਰਸ਼ਦ ਉਤੇ ਕਰੇ ਯਕੀਨ, ਯਕਾ ਯਕ ਆਪਣਾ ਨੂਰ ਕਰੇ ਰੁਸ਼ਨਾਈਆ। ਸਾਚੀ ਸਿਖਿਆ ਵਿਚ ਕਰੇ ਮਸਕੀਨ, ਮਸਲਾ ਇਕੋ ਇਕ ਸਮਝਾਈਆ। ਨੇਤਰ ਰਹੇ ਨਾ ਕੋਇ ਨਾਬੀਨ , ਅੰਧ ਅੰਧੇਰ ਮਿਟਾਈਆ। ਬਿਨਾ ਸਜਦਿਉਂ ਕਹੇ ਆਮੀਨ, ਵਾਹਵਾ ਤੇਰੀ ਬੇਪਰਵਾਹੀਆ। ਇਹ ਮਾਰਗ ਧਾਰ ਜਗਤ ਮਹੀਨ, ਮਹਿਰਮ ਨਜ਼ਰ ਕੋਇ ਨਾ ਆਈਆ। ਬਿਨਾ ਸ਼ਬਦ ਤੋਂ ਪ੍ਰਭ ਦਾ ਨਹੀਂ ਕੋਈ ਜਾਂਨਸ਼ੀਨ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ। ਸਤਿਗੁਰ ਰੂਪ ਨਾ ਨਰ ਤੇ ਨਾ ਮਦੀਨ, ਨਾਰੀ ਪੁਰਖ ਨਜ਼ਰ ਕੋਇ ਨਾ ਆਈਆ। ਨਾ ਚਿੰਤਾ ਨਾ ਗ਼ਮਗੀਨ, ਖ਼ੁਸ਼ੀ ਗ਼ਮੀ ਨਾ ਕੋਇ ਰਖਾਈਆ। ਦਰ ਆਇਆਂ ਸਭ ਨੂੰ ਕਰੇ ਤਸਲੀਮ, ਬਿਨ ਤਸਬੀ ਮਾਲਾ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਬੀਆਂ ਦਾ ਨਬੀ ਰਸੂਲਾਂ ਦਾ ਰਸੂਲ, ਰਸਮ ਆਪਣੀ ਦਏ ਸਮਝਾਈਆ।
(੧੯--੧੮੦)
ਪੈਗ਼ੰਬਰ ਕਹਿਣ ਸਜਦਾ ਕਰੀਏ ਝੁਕ, ਸੀਸ ਨਾ ਕੋਇ ਉਠਾਈਆ। ਜੇ ਸਾਡੀ ਸਮਝ ਆ ਗਈ ਇਕ ਤੁਕ, ਤੁਰਤ ਲਏ ਮਿਲਾਈਆ। ਸਾਡਾ ਲੇਖਾ ਰਿਹਾ ਮੁੱਕ, ਮੁਕੰਮਲ ਹੁਕਮ ਸੁਣਾਈਆ। ਭਗਤਾਂ ਨੂੰ ਦੇ ਕੇ ਸਭ ਕੁਛ, ਖਾਲੀ ਸਭ ਨੂੰ ਦਿਤਾ ਕਰਾਈਆ। ਮੁਹੰਮਦ ਕਹੇ ਮੈਂ ਹੈਰਾਨ ਹੋ ਗਿਆ ਜਿਸ ਨੇ ਵਾਰੇ ਆਪਣੇ ਸੁੱਤ, ਓਸ ਨੂੰ ਆਪਣੇ ਨਾਲ ਮਿਲਾਈਆ। ਲੁਕੀਏ ਕਿਹੜੀ ਗੁੱਠ, ਰਾਹ ਨਜ਼ਰ ਕੋਇ ਨਾ ਆਈਆ। ਅੱਜ ਤੋਂ ਸਾਡਾ ਦੀਨ ਦੁਨੀ ਦਾ ਲਹਿਣਾ ਦੇਣਾ ਗਿਆ ਛੁੱਟ, ਛੁੱਟੀ ਦੋ ਜਹਾਨ ਕਰਾਈਆ। ਅੱਗੇ ਵਾਸਤੇ ਇਕ ਪਵਰਦਿਗਾਰ ਦਾ ਧੁਰ ਹੁਕਮ ਸਭ ਨੇ ਲੈਣਾ ਪੁੱਛ, ਆਪਣੀ ਪੁੱਛ ਨਾ ਕੋਇ ਪੁਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰ ਨਹੀਂ ਸਕੇ ਕੁਛ, ਬਲਹੀਣ ਰਹੇ ਕੁਰਲਾਈਆ। ਹੁਣ ਇਕ ਆਪ ਰਹਿਣਾ ਤੇ ਇਕ ਓਸ ਦਾ ਸ਼ਬਦ ਦੁਲਾਰਾ ਰਹਿਣਾ ਸੁੱਤ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਦੇ ਨਾਲ ਸ਼ਬਦੀ ਧਾਰ ਜਾਣਾ ਜੁਟ, ਧਰਮ ਦੀ ਧਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰਨ ਚਲਿਆ ਖ਼ੁਸ਼, ਖ਼ੁਸ਼ੀਆਂ ਵਿਚ ਆਪਣਾ ਭੇਵ ਖੁਲ੍ਹਾਈਆ। (੨੧ ੦੧੪)
੧੯) ਜੋ ਗੁਰ ਗੋਬਿੰਦ ਦਾ ਸਿਖ, ਸਿਖਿਆ ਵਿਚ ਸਦਾ ਸਮਾਈਆ। ਉਹ ਜ਼ਰੂਰ ਅੰਤਰ ਆਪਣਾ ਜਾਣੇ ਭਵਿਖ, ਬਾਹਰੋਂ ਪੁੱਛਣ ਦੀ ਲੋੜ ਰਹੇ ਨਾ ਰਾਈਆ । ਉਸ ਦੇ ਨਿਰਗੁਣ ਧਾਰ ਅੰਦਰ ਨਿਝ ਸਰੂਪ ਪਏ ਦਿਖ, ਪੜਦਾ ਉਹਲਾ ਰਹੇ ਨਾ ਰਾਈਆ। ਪ੍ਰੀਤਮ ਹੋ ਕੇ ਮਾਲਕ ਇਕ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਮ ਨਿਧਾਨਾ ਦੇ ਕੇ ਚਿਟ, ਧੁਰ ਸੰਦੇਸ਼ਾ ਆਪ ਪਰਗਟਾਈਆ। ਗੋਬਿੰਦ ਸਦਾ ਗੁਰਮੁਖਾਂ ਦੇ ਰਹਿੰਦਾ ਵਿਚ, ਵਿਛੋੜੇ ਵਿਚ ਕਦੇ ਨਾ ਆਈਆ। ਆਦਿ ਜੁਗਾਦੀ ਧੁਰ ਦਾ ਪਿਤ, ਬਾਲਕ ਗੁਰਮੁਖ ਗੋਦ ਉਠਾਈਆ।
ਜਿਸ ਦਾ ਖੇਲ ਨਿਤ ਨਵਿਤ, ਜੁਗ ਚੌਕੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਈਆ।
ਜੋ ਗੋਬਿੰਦ ਸਿਖ ਲਿਆ ਅਪਨਾ, ਉਪਮਾਂ ਆਪਣੀ ਵਿਚ ਲਗਾਈਆ। ਉਸ ਦਾ ਵਿਛੋੜਾ ਰਹੇ ਨਾ ਰਾ, ਦੁਤੀਆ ਭਾਉ ਨਾ ਕੋਇ ਜਣਾਈਆ। ਸੁਰਤੀ ਸ਼ਬਦ ਲਏ ਸਮਾ, ਸਮਾਪਤ ਕਰੇ ਬਾਹਰੋ ਲੋਕਾਈਆ। ਨਿਰਗੁਣ ਕਰੇ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਸ਼ਬਦੀ ਨਾਦ ਧੁਨ ਸ਼ਨਵਾ, ਅਗੰਮ ਕਰੇ ਪੜ੍ਹਾਈਆ । ਭੇਵ ਅਭੇਦਾ ਆਪ ਖੁਲ੍ਹਾ, ਮੇਲਾ ਮੇਲੇ ਸਹਿਜ ਸੁਭਾਈਆ। ਸੋ ਸੂਰਾ ਬੇਪਰਵਾਹ, ਹਾਜ਼ਰ ਹਜ਼ੂਰਾ ਹਰ ਘਟ ਬੈਠਾ ਡੇਰਾ ਲਾਈਆ। ਦੂਰ ਦੁਰਾਡਾ ਪੰਧ ਮੁਕਾ, ਲੋਕਮਾਤ ਆਪਣਾ ਪੜਦਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਰੰਗ ਸਦਾ ਸਮਾਈਆ।
ਗੋਬਿੰਦ ਸਤਿਗੁਰ ਕਦੇ ਨਾ ਵਿਛੜੇ, ਵਿਛੋੜੇ ਵਿਚ ਕਦੇ ਨਾ ਆਈਆ। ਸਦ ਗੁਰਮੁਖਾਂ ਦੀ ਪ੍ਰੇਮ ਧਾਰੋਂ ਨਿਕਲੇ, ਬਾਹਰੋਂ ਹੱਥ ਕਿਸੇ ਨਾ ਆਈਆ। ਉਹ ਪੂਰਬ ਲੇਖੇ ਜਾਣੇ ਪਿਛਲੇ, ਕਰਮਾਂ ਦਾ ਡੇਰਾ ਢਾਹੀਆ। ਪੜਦੇ ਖੋਲ੍ਹੇ ਵਿਚਲੇ, ਹਉਮੇਂ ਰੋਗ ਗਵਾਈਆ। ਜੋ ਗੋਬਿੰਦ ਦੀ ਸਿਖਿਆ ਸਾਚੀ ਸਿਖ ਲਏ, ਸੋ ਸਿਖ ਸਤਿਗੁਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਰਗਾਹੀਆ
ਗੋਬਿੰਦ ਸਤਿਗੁਰ ਸਦਾ ਮੇਲਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਸੁਰਤੀ ਸ਼ਬਦੀ ਖੇਲ ਗੁਰੂ ਗੁਰ ਚੇਲਾ, ਤੱਤਾਂ ਵੰਡ ਨਾ ਕੋਇ ਵੰਡਾਈਆ। ਏਥੇ ਓਥੇ ਦੋ ਜਹਾਨਾਂ ਅੰਦਰ ਬਾਹਰ ਗੁਪਤ ਜ਼ਾਹਰ ਧੁਰ ਦਰਗਾਹੀ ਬਣ ਕੇ ਸੱਜਣ ਸੁਹੇਲਾ, ਸਾਹਿਬ ਸੁਵਾਮੀ ਅੰਤਰਜਾਮੀ ਆਪਣਾ ਜੋੜ ਜੁੜਾਈਆ। ਬਿਨ ਗੁਰਸਿਖਾਂ ਤੋਂ ਗੋਬਿੰਦ ਕਦੇ ਨਾ ਬੈਠੇ ਵੇਹਲਾ, ਸਦ ਗੁਰਮੁਖਾਂ ਅੰਦਰ ਵੜ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ।
ਜੇਹੜਾ ਗੋਬਿੰਦ ਦਾ ਸਿਖ ਬਣਿਆ, ਆਪ ਆਪਣਾ ਗਿਆ ਬਦਲਾਈਆ। ਉਹ ਨਿਰਗੁਣ ਧਾਰੋਂ ਜਣਿਆ, ਨਾਤਾ ਮਾਤ ਪਿਤ ਤੁੜਾਈਆ। ਓਸ ਨਿਰਅੱਖਰ ਇਕੋ ਪੜ੍ਹਿਆ, ਜਿਸ ਦੀ ਵਿਦਿਆ ਧੁਰਦਰਗਾਹੀਆ। ਤ੍ਰੈਗੁਣ ਵਿਚ ਕਦੇ ਨਾ ਸੜਿਆ, ਮਮਤਾ ਮੋਹ ਨਾ ਕੋਇ ਹਲਕਾਈਆ। ਸਰਨ ਸਰਨਾਈ ਓਸ ਦੀ ਪੜਿਆ, ਜਿਥੇ ਮਿਲੇ ਮਾਣ ਵਡਿਆਈਆ। ਰਹੇ ਭੌ ਕੋਈ ਨਾ ਡਰਿਆ, ਭਿਆਨਕ ਰੂਪ ਨਾ ਕੋਇ ਪਰਗਟਾਈਆ। ਅੰਮ੍ਰਿਤ ਨਹਾਵੇ ਸਾਚੇ ਸਰਿਆ, ਦੁਰਮਤ ਮੈਲ ਧੁਵਾਈਆ । ਗੋਬਿੰਦ ਦਾ ਸਿਖ ਸਦਾ ਗੋਬਿੰਦ ਦੇ ਘਰ ਵੜਿਆ, ਵਿਛੋੜਾ ਰਹਿਣ ਕਦੇ ਨਾ ਪਾਈਆ। ਨਾ ਜੀਂਦਾ ਨਾ ਮਰਿਆ, ਮਰ ਜੀਵਤ ਓਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਰ ਦਏ ਵਖਾਈਆ।
ਗੋਬਿੰਦ ਦਾ ਸਿਖ ਬਣਨਾ ਔਖਾ, ਚਾਰ ਵਰਨਾਂ ਸਮਝ ਕੋਇ ਨਾ ਆਈਆ। ਉਹ ਝਗੜਾ ਛੱਡ ਜਾਏ ਚੌਦਾਂ ਲੋਕਾਂ, ਚੌਦਾਂ ਤਬਕਾਂ ਪੰਧ ਮੁਕਾਈਆ। ਉਹ ਸੁਣ ਇਕ ਸਲੋਕਾ, ਦੂਜਾ ਬਚਨ ਸਰਵਣ ਸੁਣਨ ਕਦੇ ਨਾ ਜਾਈਆ। ਉਹ ਰੱਖੇ ਇਕੋ ਓਟਾ, ਓੜਕ ਇਕੋ ਧਿਆਨ ਲਗਾਈਆ। ਉਹਦੇ ਅੰਦਰ ਗੋਬਿੰਦ ਦੀ ਨਾਮ ਲੱਗੇ ਚੋਟਾ, ਚੋਟੀ ਚੜ੍ਹ ਕੇ ਦਰਸ ਦਿਖਾਈਆ। …… (੨੦--੩੩੬ ੩੩੭)
ਸ਼ੇਰ ਸਿੰਘ ਨਾ ਕੋਈ ਤਨ ਵਜੂਦ ਮਾਟੀ ਖ਼ਾਕੀ, ਭਗਵਾਨ ਭਗਤ ਵੇਖ ਵਖਾਈਆ। ਆਦਿ ਅੰਤ ਦਾ ਬਣ ਕੇ ਸਾਕੀ, ਜਾਮ ਪਿਆਲੇ ਰਿਹਾ ਪਿਆਈਆ। ਉਹਨੂੰ ਕੀ ਕੋਈ ਸਮਝਾਵੇ ਬਾਤੀ, ਅਕਲ ਵਿਚ ਕੀ ਦ੍ਰਿੜਾਈਆ। ਜਿਸ ਨੇ ਚਾਰ ਜੁਗ ਗੁਰ ਅਵਤਾਰ ਪੈਗ਼ੰਬਰਾਂ ਤਨ ਦਾ ਬਣਾ ਕੇ ਸਾਥੀ, ਫੇਰ ਵਿਛੋੜਾ ਦਿਤਾ ਕਰਾਈਆ। ਅਗਲੀ ਖੇਲ ਕਿਸੇ ਸਮਝ ਨਾ ਆਈ ਬਾਕੀ, ਪਰਦਾ ਸਕੇ ਨਾ ਕੋਇ ਉਠਾਈਆ। ਜਿਸ ਵੇਲੇ ਚਾਹੇ ਜਿਧਰ ਚਾਹੇ ਓਧਰ ਬਣਾ ਲਏ ਆਪਣੇ ਸਾਥੀ, ਅੰਦਰ ਵੜ ਕੇ ਆਪਣਾ ਰੰਗ ਰੰਗਾਈਆ। ਕਿਉਂ ਇਹ ਖੇਲ ਪੁਰਖ ਅਬਿਨਾਸ਼ੀ, ਤੱਤਾਂ ਵਾਲਾ ਜੀਵ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ।
ਭਗਤ ਭਗਵਾਨ ਇਕੋ ਸੇਜ, ਆਤਮ ਪਰਮਾਤਮ ਸੋਭਾ ਪਾਈਆ। ਜਿਥੇ ਦੇਵੇ ਜੋਤੀ ਤੇਜ, ਨੂਰ ਜੋਤ ਰੁਸ਼ਨਾਈਆ। ਸ਼ਬਦ ਸੰਦੇਸ਼ਾ ਦੇਵੇ ਭੇਜ, ਅਗੰਮ ਨਾਦ ਸੁਣਾਈਆ। ਉਥੇ ਇਹ ਦੋ ਅੱਖਾਂ ਨਾ ਸਕਣ ਵੇਖ, ਜਿਥੇ ਬੈਠਾ ਆਪਣਾ ਰਸੀਆ ਰਸ ਚਖਾਈਆ। ਪੁੱਜ ਨਾ ਸਕਣ ਚਾਰ ਵੇਦ, ਪੁਰਾਨ ਪਰਦਾ ਨਾ ਕੋਇ ਖੁਲ੍ਹਾਈਆ। ਕੀ ਹੋਇਆ ਜੇ ਦੁਨੀਆਂ ਵਾਲੇ ਦੁਨੀਆਂ ਰਹੇ ਵੇਖ, ਦੁਨੀਆਂ ਦੀ ਮਮਤਾ ਵਿਚ ਦੁਨੀਆ ਦੀ ਮਹਿੰਮਾਂ ਵਿਚ ਆਪਣਾ ਆਪ ਗਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਨੇ ਆਪਣੀ ਕਰਨੀ ਅੱਜ ਤੱਕ ਨਹੀਂ ਦਿਤੀ ਕਿਸੇ ਅੱਗੇ ਬੇਚ, ਵਣਜਾਰਾ ਨਜ਼ਰ ਕੋਇ ਨਾ ਆਈਆ। ਜਦ ਆਇਆ ਤੇ ਰੱਖ ਕੇ ਆਪਣੀ ਸੇਧ, ਨਿਸ਼ਾਨੇ ਆਪਣੇ ਗਿਆ ਚਲਾਈਆ। ਪੁਰਖ ਅਕਾਲ ਸਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ। ਇਹ ਓਸ ਪ੍ਰਭੂ ਦੀ ਖੇਡ, ਜੋ ਜੁਗ ਜੁਗ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਆਪਣੇ ਅਗੰਮੇ ਦੇਸ, ਦਿਸ਼ਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੀ ਵੇਖ ਵਖਾਈਆ।
(੫ ਕੱਤਕ ਸੈ ਸੰ ੫ ਵਰਕਸ਼ਾਪ ਵਿਚ)
ਸ਼ਬਦ ਕਿਹਾ ਮੈਂ ਸ਼ਬਦੀ ਕਾਫ਼ਰ, ਗਹਿਰ ਗੰਭੀਰ ਅਖਵਾਈਆ। ਜੁਗ ਚੌਕੜੀ ਰਿਹਾ ਹੋਰ, ਕਲਜੁਗ ਹੋਰ ਰੂਪ ਬਦਲਾਈਆ। ਜਦ ਵੇਖੋ ਨਵਾਂ ਨਕੋਰ, ਬਿਰਧ ਬਾਲ ਨਾ ਰੂਪ ਜਣਾਈਆ। ਮੇਰਾ ਕਿਸੇ ਦੇ ਨਾਲ ਨਹੀਂ ਕੋਈ ਖੋਰ, ਭਗਤਾਂ ਦਾ ਖੋਜੀ ਬਣ ਕੇ ਫੇਰਾ ਪਾਈਆ। ਗੁਰਮੁਖੋ ਕੋਈ ਪ੍ਰਭੂ ਤੁਹਾਡੇ ਵਰਗਾ ਨਹੀਂ ਕਠੋਰ, ਜੋ ਦਰ ਆਇਆ ਨੂੰ ਦੇਵੇ ਦੁਰਕਾਈਆ। ਜੇ ਸਚ ਸਮਝੋ ਤੁਹਾਡੇ ਅੰਦਰ ਵਸਾਂ ਤੁਸਾਂ ਫੇਰ ਵੀ ਨਹੀਂ ਜਾਣੀ ਲੋੜ, ਲੋੜਾਂ ਜਗਤ ਪੂਰ ਕਰਾਈਆ। ਜਦੋਂ ਵੜਾਂ ਤੇ ਵੜਾਂ ਬਣ ਕੇ ਚੋਰ, ਰਾਤੀ ਸੁਤਿਆਂ ਦੇ ਅੰਦਰ ਡਾਕਾ ਆਵਾਂ ਪਾਈਆ । ਤੁਹਾਡਾ ਖ਼ਜਾਨਾ ਤੁਸੀਂ ਨਹੀਂ ਸਮਝੇ ਤੇ ਨਾ ਕੋਈ ਜਾਣੇ ਲੱਖ ਕਰੋੜ, ਅਸੰਖਾਂ ਵਾਲੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। (੧੯--੯੭)
ਮਾਘ ਕਹੇ ਮੈਂ ਭਗਤਾਂ ਦੱਸਣਾ ਸਚ, ਸਹਿਜ ਸਹਿਜ ਜਣਾਈਆ। ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕਚਨ ਗੜ੍ਹ ਸੁਹਾਈਆ। ਤੁਹਾਡੇ ਅੰਤਰ ਬੈਠਾ ਪੁਰਖ ਸਮਰੱਥ, ਘਰ ਵਿਚ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤੱਤਵ ਤਤ ਨਾ ਕੋਇ ਪਰਗਟਾਈਆ। ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੧੯--੧੧੨)
ਪੁਰਖ ਅਕਾਲ ਕਹੇ ਗੁਰ ਅਵਤਾਰ ਪੀਰ ਪੈਗ਼ੰਬਰੋ ਹਾਜਰ ਕਰੋ ਲਿਖਤ, ਹੁਕਮੀ ਹੁਕਮ ਜਣਾਈਆ। ਤੁਹਾਡਾ ਪੂਰਾ ਹੋਇਆ ਭਵਿਖਤ, ਬੀਸ ਇਕੀਸਾ ਪੰਧ ਚੁਕਾਈਆ। ਅੱਗੇ ਸਭ ਦਾ ਪੁਰਖ ਅਕਾਲ ਹੋਣਾ ਇਸ਼ਟ, ਦੂਜਾ ਗੁਰ ਨਾ ਕੋਇ ਮਨਾਈਆ। ਨਾ ਕੋਈ ਰਾਮ ਤੇ ਨਾ ਕੋਈ ਵਸ਼ਿਸ਼ਟ, ਵਿਸ਼ਿਆਂ ਵਾਲਾ ਸਤਿਗੁਰੂ ਕੰਮ ਕਿਸੇ ਨਾ ਆਈਆ। ਸਤਿਗੁਰੂ ਪੂਰਾ ਪੁਰਖ ਅਕਾਲ ਪੰਜ ਤਤ ਭੋਗੇ ਨਾ ਕਦੇ ਗ੍ਰਹਿਸਤ, ਜੋਤ ਸ਼ਬਦ ਕਰੇ ਕੁੜਮਾਈਆ। ਨਾ ਕੋਈ ਆਸਾ ਰੱਖੇ ਸਵਰਗ ਬਹਿਸ਼ਤ, ਸਚਖੰਡ ਸਚ ਇਕ ਸਮਝਾਈਆ। ਆਦਿ ਜੁਗਾਦਿ ਨਾ ਹੋਵੇ ਨਿਸ਼ਟ, ਠੀਕਰ ਭੰਨ ਨਾ ਕੋਇ ਵਖਾਈਆ। ਕੂੜੀ ਕਿਰਿਆ ਵਿਚ ਨਾ ਹੋਏ ਭ੍ਰਿਸ਼ਟ, ਭਰਮਾਂ ਵਿਚ ਨਾ ਕੋਇ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੀ ਹੁਕਮ ਸੁਣਾਈਆ। (੧੯--੧੧੪)
ਕਿਰਪਾ ਕਰੇ ਦੀਨ ਦਿਆਲਾ ਦੀਨ, ਦਇਆਨਿਧ ਦਇਆ ਕਮਾਈਆ । ਤੜਫਣ ਦੇਵੇ ਨਾ ਮੱਛੀ ਮੀਨ, ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆਈਆ। ਨਾਤਾ ਤੋੜ ਕੇ ਤ੍ਰੈਗੁਣ ਤੀਨ, ਤ੍ਰੈਭਵਣ ਧਨੀ ਹੋਏ ਸਹਾਈਆ। ਆਪਣਾ ਮਾਰਗ ਦੱਸ ਮਹੀਨ, ਰਾਹ ਇਕੋ ਦਿਤਾ ਵਖਾਈਆ। ਸਤਿਗੁਰ ਹੁਕਮ ਤੇ ਸਦਾ ਕਰੋ ਯਕੀਨ, ਭੁੱਲ ਵਿਚ ਭੁੱਲ ਕਦੇ ਨਾ ਜਾਈਆ। ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ, ਜਗਤ ਸਿਖਿਆ ਕੰਮ ਕਿਸੇ ਨਾ ਆਈਆ। ਹਿਰਦੇ ਰੱਖੋ ਜ਼ਹਿਨ, ਜ਼ਹੀਨ ਜਾਹਰ ਜਹੂਰ ਦਏ ਸਮਝਾਈਆ। ਫੇਰ ਕਦੇ ਨਾ ਹੋਵੋ ਗ਼ਮਗੀਨ, ਚਿੰਤਾ ਚਿਖਾ ਨਾ ਕੋਇ ਤਪਾਈਆ। ਪਿਆਰ ਮੁਹੱਬਤ ਵਿਚ ਰਹਿਣਾ ਲੀਨ, ਲਿਵ ਅੰਤਰ ਅੰਤਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਸਭ ਨਰ ਮਦੀਨ, ਮੁੱਦਾ ਆਪਣੇ ਹੱਥ ਰਖਾਈਆ। (੨੨--੬੧੪)
ਸਾਚੀ ਸਿਖੀ ਸ਼ਬਦ ਵਿਚਾਰ, ਹਰਿ ਆਪਣੀ ਆਪ ਦ੍ਰਿੜਾਇੰਦਾ। ਸੱਤਾਂ ਦੀਪਾਂ ਦਏ ਹੁਲਾਰ, ਸਤਿਜੁਗ ਸਾਚੀ ਜੜ੍ਹ ਲਗਾਇੰਦਾ। ਆਪੇ ਬੈਠ ਦਿੱਲੀ ਦਰਬਾਰ, ਤਿਖੀ ਧਾਰਾ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ
ਜੋਤ ਅਕਾਰ, ਲੋਆਂ ਪੁਰੀਆਂ ਵੇਖ ਵਖਾਇੰਦਾ। ਸ਼ਬਦ ਸਿੰਘਾਸਣ ਹਰਿ ਦਾਤਾਰ, ਏਕਾ ਮਾਤ ਵਿਛਾਇੰਦਾ। ਚਤਰਭੁਜ ਹੋ ਤਿਆਰ, ਅਸ਼ਟਭੁਜ ਸੇਵਾ ਲਾਇੰਦਾ। ਗੁਰਮੁਖਾਂ ਤਨ ਸ਼ਿੰਗਾਰ, ਪੰਚਮ ਤਾਜਾ ਸੀਸ ਟਿਕਾਇੰਦਾ। ਪੰਚਮ ਅਵਾਜਾਂ ਰਿਹਾ ਮਾਰ, ਸੋਹੰ ਮਸਤਕ ਲੇਖ ਲਿਖਾਇੰਦਾ। ਨਾਮ ਸੋਟੀ ਹੱਥ ਕਰਤਾਰ, ਸ੍ਰਿਸ਼ਟ ਸਬਾਈ ਆਪ ਵਖਾਇੰਦਾ। ਚਰਨ ਜੋੜਾ ਅਪਰ ਅਪਾਰ, ਸ਼ਬਦ ਘੋੜਾ ਨਾਲ ਰਲਾਇੰਦਾ। ਆਇਆ ਦੌੜਾ ਵਿਚ ਸੰਸਾਰ, ਕੌੜਾ ਮਿੱਠਾ ਪਰਖਣਹਾਰ, ਭੇਵ ਅਭੇਦਾ ਛੁਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਇਕੀ ਇਕ ਇਕੱਲਾ ਨੌਂ ਖੰਡ ਪ੍ਰਿਥਮੀ ਬਣਤ ਬਣਾਏ ਇਕ ਮਹੱਲਾ, ਸੱਤਾਂ ਦੀਪਾਂ ਪਾਵੇ ਸਾਰ। (੬--੧੩੩)
ਨਾਰਦ ਕਹੇ ਭਗਤੋ ਤੁਸੀਂ ਨਹੀਂ ਜਾਣਦੇ ਪ੍ਰਭੂ ਦਾ ਕਿਸ ਤਰ੍ਹਾਂ ਦਾ ਇੰਤਜਾਮਾ, ਤੇ ਬੰਦੋਬਸਤ ਕਿਸ ਤਰ੍ਹਾਂ ਆਪਣੇ ਹੱਥ ਰਖਾਈਆ। ਜਿਸ ਨੇ ਅਵਤਾਰ ਪੈਗ਼ੰਬਰ ਗੁਰੂ ਸੰਤ ਭਗਤ ਬਣਾਏ ਆਪਣਾ ਗੁਲਾਮਾ, ਗੁਲਾਮੀ ਦੇ ਜੰਜੀਰ ਸ਼ਰਅ ਨਾਲ ਬੰਨ੍ਹ ਕੇ ਜਗਤ ਲੋਕਮਾਤ ਦਿਤੇ ਟਿਕਾਈਆ। ਜਦੋਂ ਖੁਸ਼ੀ ਵਿਚ ਆਵੇ ਤੇ ਸਚਖੰਡ ਵਿਚੋਂ ਸੁਣਾਵੇ, ਤੇ ਸਤਿਗੁਰ ਸ਼ਬਦ ਸੰਦੇਸ਼ਾ ਲੈ ਕੇ ਆਵੇ, ਤੱਤਾਂ ਵਾਲੇ ਸਰੀਰ ਵਿਚ ਟਿਕਾਵੇ, ਓਹ ਫਿਰ ਅਵਤਾਰ ਪੈਗ਼ੰਬਰ ਗੁਰੂ ਮੁੱਖ ਰਸਨਾ ਨਾਲ ਗਾਵੇ, ਤੇ ਅੱਖਰਾਂ ਦੇ ਅੱਖਰ ਬਣਾ ਲਿਖਾਏ, ਤੇ ਕਾਗਜ ਉਤੇ ਟਿਕਾਏ, ਤੇ ਓਸੇ ਦਾ ਧਿਆਨ ਓਸੇ ਵਲ ਲਗਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। (੨੩--੫੨੭)
ਗੁਰ ਕਿਰਪਾ ਜਨ ਸੇਵ ਕਮਾਏ। ਗੁਰ ਕਿਰਪਾ ਜਨ, ਦਰ ਆਏ। ਗੁਰ ਕਿਰਪਾ ਗੁਰਸਿਖ ਗੁਰ ਮਾਰਗ ਲਾਏ। ਗੁਰ ਕਿਰਪਾ ਘਰ ਨੌਂ ਨਿਧ ਉਪਜਾਏ। ਗੁਰ ਕਿਰਪਾ ਰਿਧ ਸਿਧ ਗੁਰ ਵਸ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸੇਵਾ ਲਾਏ।
ਗੁਰ ਕਿਰਪਾ ਗੁਰ ਹੋਏ ਰਖਵਾਲਾ। ਗੁਰ ਕਿਰਪਾ ਗੁਰ ਸਦ ਪ੍ਰਿਤਪਾਲਾ। ਗੁਰ ਕਿਰਪਾ ਗੁਰ ਜੋਤ ਜਗਾਏ ਗੁਰਸਿਖ ਜਵਾਲਾ। ਗੁਰ ਕਿਰਪਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਆਪ ਰਖਵਾਲਾ।
ਪ੍ਰਭ ਕਿਰਪਾ ਕਰ ਭਰੇ ਭੰਡਾਰੇ। ਕਰ ਕਿਰਪਾ ਦੇਵੇ ਸ਼ਬਦ ਅਧਾਰੇ। ਗੁਰ ਕਿਰਪਾ ਗੁਰਸਿਖ ਆਏ ਪ੍ਰਭ ਚਰਨ ਦਵਾਰੇ। ਗੁਰ ਕਿਰਪਾ ਗੁਰਸਿਖ ਗੁਰ ਚਰਨ ਨਿਮਸਕਾਰੇ। ਗੁਰਮੁਖ ਸਾਚਾ ਗੁਰ ਪੂਰਾ ਤਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਭੰਜਨ ਦੁੱਖ ਨਿਵਾਰੇ।
ਪ੍ਰਭ ਕਿਰਪਾ ਗੁਰ ਵਡ ਮਿਹਰਵਾਨ। ਗੁਰ ਕਿਰਪਾ ਜੀਵ ਉਪਜੇ ਗੁਰ ਚਰਨ ਧਿਆਨ। ਗੁਰ ਕਿਰਪਾ ਗੁਰਸਿਖ ਕਰੇ ਚਰਨ ਅਸ਼ਨਾਨ। ਗੁਰ ਕਿਰਪਾ ਗੁਰ ਦੇਵੇ ਸੋਹੰ ਨਾਮ ਨਿਧਾਨ। ਗੁਰ ਕਿਰਪਾ
ਪ੍ਰਭ ਪਾਇਆ ਵਡ ਬਲਵਾਨ। ਗੁਰ ਪੂਰਾ ਗੁਰਸਿਖ ਸਾਚਾ ਸ਼ਬਦ ਮੇਲ ਮਿਲਾਣ। ਗੁਰ ਪੂਰਾ ਗੁਰਸਿਖ ਦਰ ਪਾਈਏ ਆਤਮ ਬ੍ਰਹਮ ਗਿਆਨ। ਗੁਰਮੁਖ ਪੂਰਾ ਮੇਟੇ ਆਤਮ ਅੰਧ ਅਗਿਆਨ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਰਸ ਜੋਤ ਸਰੂਪੀ ਆਣ।
ਗੁਰ ਪੂਰਾ ਗੁਰ ਦਇਆ ਕਮਾਏ। ਗੁਰ ਪੂਰਾ ਗੁਰਸਿਖ ਦਰਸ ਦਿਖਾਏ। ਗੁਰ ਕਿਰਪਾ ਗੁਰਸਿਖ ਹਰਸ ਮਿਟਾਏ। ਗੁਰ ਕਿਰਪਾ ਗੁਰਸਿਖ ਆਤਮ ਮੇਘ ਬਰਸਾਏ। ਗੁਰ ਕਿਰਪਾ ਗੁਰਸਿਖ ਆਤਮ ਤ੍ਰਿਖਾ ਮਿਟਾਏ। ਗੁਰ ਪੂਰਾ ਗੁਰਮੁਖ ਸਾਚੇ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਆਪਣੀ ਸੇਵਾ ਲਾਏ।
ਗੁਰ ਪੂਰਾ ਗੁਰ ਸੂਰਾ। ਕਰਾਵੇ ਸ਼ਬਦ ਲਿਖਾਵੇ ਪੂਰਾ। ਗੁਰਮੁਖ ਦੇਵੇ ਨਾਉਂ ਮੇਵਾ। ਗੁਰ ਪੂਰਾ ਸ਼ਬਦ ਅਨਹਦ ਤੂਰਾ। ਆਤਮ ਕਰੇ ਭਰਪੂਰਾ। ਵਡਿਆਈ ਦੇਵੇ ਵਿਚ ਦੇਵੀ ਦੇਵਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਿਰਥਾ ਜਾਏ ਨਾ ਤੇਰੀ ਸੇਵਾ।
ਗੁਰ ਪੂਰਾ ਸਿਖ ਚਰਨੀ ਲਾਗ। ਗੁਰ ਪੂਰਾ ਗੁਰਸਿਖ ਲਗਾਏ ਭਾਗ। ਗੁਰ ਪੂਰਾ ਸੋਹੰ ਸ਼ਬਦ ਉਪਜਾਏ ਸਾਚਾ ਰਾਗ। ਗੁਰ ਪੂਰਾ ਆਤਮ ਜੱਤ ਰਖਾਏ, ਤ੍ਰਿਸ਼ਨਾ ਕਾਮ ਨਾ ਪੋਹੇ ਆਗ। ਗੁਰ ਪੂਰਾ ਗੁਰਚਰਨ ਸੁਹਾਏ, ਲਗਾਏ ਸਿਖ ਜਿਉਂ ਬਾਸ਼ਕ ਨਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਚਰਨੀ ਲਾਗ।
ਗੁਰ ਪੂਰਾ ਜੀਵ ਜੰਤ ਉਪਾਏ। ਗੁਰ ਪੂਰਾ ਗੁਰਸਿਖ ਨੀਵ ਰਖਾਏ। ਗੁਰ ਪੂਰਾ ਗੁਰਮੁਖ ਸਾਚੇ ਬੂਝ ਬੁਝਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਸਰੂਪੀ ਮੇਲ ਮਿਲਾਏ।
ਗੁਰ ਪੂਰਾ ਗਹਿਰ ਗੰਭੀਰ। ਗੁਰ ਪੂਰਾ ਆਤਮ ਦੇਵੇ ਗੁਰਸਿਖ ਧੀਰ। ਗੁਰ ਪੂਰਾ ਰੱਖੇ ਪੱਤ, ਅੰਤਕਾਲ ਨਾ ਲੱਥੇ ਚੀਰ। ਗੁਰਮੁਖ ਪਿਲਾਏ ਪ੍ਰਭ ਅੰਮ੍ਰਿਤ ਸਾਚਾ ਸੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਰ ਨਾ ਜਾਣੇ ਸਾਧ ਸੰਤ ਫ਼ਕੀਰ।
ਗੁਰ ਪੂਰਾ ਕਲ ਜਾਮਾ ਪਾਏ। ਗੁਰ ਪੂਰਾ ਭੇਖ ਧਾਰੀ ਸਰਬ ਭੁਲਾਏ। ਗੁਰਮੁਖਾਂ ਪ੍ਰਭ ਪੂਰਾ ਦਿਸ ਨਾ ਆਏ। ਗੁਰ ਪੂਰਾ ਜੋਤ ਅਧਾਰੀ ਜੋਤ ਰਹਾਏ। ਗੁਰ ਪੂਰਾ ਪ੍ਰਭ ਗਿਰਧਾਰੀ ਜਾਮਾ ਮਾਤਲੋਕ ਵਿਚ ਪਾਏ। ਗੁਰ ਪੂਰਾ ਗੁਰ ਚਰਨ ਬਣਾਏ। ਗੁਰ ਪੂਰਾ ਹਰਿ ਕਾ ਦਵਾਰ ਗੁਰਸਿਖ ਵਿਰਲਾ ਨਾਵ੍ਹਣ ਜਾਏ। ਗੁਰ ਪੂਰਾ ਹਉਮੇ ਰੋਗ ਸੋਹੰ ਕਰੇ ਕਾਰੀ, ਆਤਮ ਰੋਗ ਸਰਬ ਮਿਟਾਏ। ਗੁਰ ਪੂਰਾ ਵਡ ਦਾਤਾ ਵਡ ਭੰਡਾਰੀ, ਨਾਮ ਦਾਨ ਦਰ ਭਿਛਿਆ ਪਾਏ। ਗੁਰ ਪੂਰਾ ਗੁਰਮੁਖ ਸਾਚੇ ਆਤਮ ਜੋਤ ਜਗਾਈ, ਗੁਰ ਪੂਰਾ ਗੁਰਸਿਖ ਸਮਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਨਾਮ ਭਿਖਿਆ ਪਾਏ। ਗੁਰ ਪੂਰਾ ਗੁਰਮੁਖ ਸਾਚੇ ਲੇਖ ਲਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਪੂਰਨ ਆਸ ਕਰਾਏ।
ਗੁਰ ਪੂਰਾ ਗੁਰ ਭਗਤ ਉਧਾਰੇ। ਗੁਰ ਪੂਰਾ ਬ੍ਰਹਮ ਵਿਚਾਰੇ। ਗੁਰ ਪੂਰਾ ਗੁਰ ਜੋਤ ਅਧਾਰੇ। ਗੁਰ ਪੂਰਾ ਸਾਚਾ ਵਿਵਹਾਰੇ। ਗੁਰ ਪੂਰਾ ਗੁਰਸਿਖ ਸਾਚੇ ਪੰਚਮ ਜੇਠ ਸਾਚੇ ਤਿਵਹਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਜੋਤ ਵਿਚ ਮਾਤ ਉਤਾਰੇ।
ਆਵੇ ਪੰਚਮ ਪੰਚਮ ਪੰਚਮ ਮੁਖ। ਸਾਧ ਸੰਗਤ ਦਿਸਾਵੇ ਸਾਚਾ ਸੁੱਖ। ਪਰਗਟ ਜੋਤ ਨਿਹਕਲੰਕ ਅੰਮ੍ਰਿਤ ਚਵਾਏ ਮੁੱਖ। ਆਤਮ ਮਿਟਾਏ ਸਰਬ ਸ਼ੰਕ, ਸੁਫਲ ਕਰਾਏ ਮਾਤ ਕੁੱਖ। ਏਕ ਲਗਾਵੇ ਆਪਣੇ ਅੰਕ, ਜਗਤ ਤ੍ਰਿਸਨਾ ਮਿਟਾਵੇ ਭੁੱਖ। ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਾਵੇ, ਗਰਭਵਾਸ ਨਾ ਉਪਜੇ ਉਲਟਾ ਰੁੱਖ।
ਗੁਰ ਪੂਰਾ ਗੁਰ ਦਾਤਾਰ। ਗੁਰ ਪੂਰਾ ਦੁਖੀਆਂ ਭੁਖਿਆਂ ਪਾਵੇ ਸਾਰ। ਗੁਰ ਪੂਰਾ ਭੋਗ ਲਗਾਏ ਰੁੱਖਿਆਂ ਸੁੱਖਿਆਂ, ਗੁਰਸਿਖਾਂ ਜਾਏ ਤਾਰ। ਗੁਰ ਪੂਰਾ ਭਾਗ ਲਗਾਏ ਦੁਖੀਆਂ, ਸਰਬ ਜਾਏ ਪੈਜ ਸਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਜਲ ਕਰੇ ਮੁਖੀਆਂ, ਜੋ ਜਨ ਆਏ ਦਰਬਾਰ।
ਗੁਰ ਪੂਰਾ ਪੂਰਨ ਮੱਤ ਪਾਏ। ਗੁਰ ਪੂਰਾ ਗੁਰਮੁਖ ਸਾਚੇ ਸਾਚਾ ਸਤਿ ਰਖਾਏ। ਗੁਰ ਪੂਰਾ ਆਤਮ ਜੱਤ, ਸੋਹੰ ਬੀਜ ਬਿਜਾਏ। ਗੁਰ ਪੂਰਾ ਗੁਰਸਿਖ ਰੱਖੇ ਪੱਤ, ਚਾਰ ਯਾਰਾਂ ਚੋਬਦਾਰ ਬਣਾਏ। ਏਕਾ ਉਪਜਾਵੇ ਚਲਾਵੇ ਸੋਹੰ ਤੱਤ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਵੇ।
ਪੂਰਾ ਗੁਰ ਪੂਰਨ ਉਪਦੇਸ਼। ਪੂਰਾ ਗੁਰ ਜੋਤ ਸਰੂਪੀ ਕੀਆ ਵੇਸ। ਗੁਰ ਪੂਰਾ ਕਲਜੁਗ ਜਾਮਾ ਪਾਇਆ ਗੁਰਸਿਖ ਸਮਾਇਆ ਝੂਠੀ ਕਾਇਆ ਵਟਾਇਆ ਭੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੋਈ ਨਾ ਜਾਣੇ ਦਰ ਖੜੇ ਬ੍ਰਹਮਾ ਵਿਸ਼ਨ ਮਹੇਸ਼।
ਗੁਰ ਪੂਰਾ ਵਡ ਵਡਿਆਈ। ਗੁਰ ਪੂਰਾ ਸ੍ਰਿਸ਼ਟ ਭੁਲਾਈ। ਗੁਰ ਪੂਰਾ ਸਾਧ ਸੰਗਤ ਸਾਚਾ ਸਤਿ ਰਖਾਈ। ਗੁਰ ਪੂਰਾ ਅੰਤਕਾਲ ਕਲ ਸਰਬ ਭ੍ਰਿਸ਼ਟ ਕਰਾਈ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚੇ ਮਾਰਗ ਦੇਵੇ ਲਾਈ।
ਗੁਰ ਪੂਰਾ ਸਚ ਮਾਰਗ ਲਾਏ। ਗੁਰ ਪੂਰਾ ਸਾਰੰਗ ਧਰ ਆਪ ਅਖਵਾਏ। ਗੁਰ ਪੂਰਾ ਗੁਰਦੇਵ ਆਪ ਆਪਣੀ ਕਲ ਪਰਗਟਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਚਲਾਏ।
ਗੁਰ ਪੂਰਾ ਸਚ ਸ਼ਬਦ ਲਿਖਾਏ। ਗੁਰ ਪੂਰਾ ਸ੍ਰਿਸ਼ਟ ਸਬਾਈ ਏਕਾ ਮਾਰਗ ਲਾਏ। ਗੁਰ ਪੂਰਾ ਸੋਹੰ ਸਾਚਾ ਨਾਮ ਚਾਰ ਵਰਨ ਰਖਾਏ। ਗੁਰ ਪੂਰਾ ਮਾਤ ਸਾਚਾ ਥਾਉਂ ਚਰਨ ਧਰ ਜਾਏ ਸੁਹਾਏ। ਸਾਚਾ ਗੁਰ ਅਗੰਮ ਅਥਾਹੋ, ਨੇਹਕਲਕ ਜੋਤ ਸਰੂਪੀ ਕਲ ਜਾਮਾ ਪਾਏ।
ਗੁਰ ਪੂਰਾ ਰਾਓ ਰੰਕ ਇਕ ਕਰਾਏ, ਆਪਣਾ ਹੁਕਮ ਆਪ ਵਰਤਾਏ। ਗੁਰ ਪੂਰਾ ਬੈਠੇ ਆਪ ਅਡੋਲ ਅਟੰਕ ਜੇ ਕੋਈ ਦੇਖੇ ਦਿਸ ਨਾ ਆਏ। ਗੁਰਸਿਖ ਪੂਰੇ ਜੋਤ ਸਰੂਪੀ ਲਾਏ ਤਨਕ, ਆਪ ਆਪਣਾ ਦਰਸ ਦਿਖਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਕਲ ਆਪਣੀ ਸੇਵਾ ਲਾਏ।
ਗੁਰ ਪੂਰਾ ਸੱਜਣ ਸੁਹੇਲਾ। ਗੁਰ ਪੂਰਾ ਵਿਛੜਿਆਂ ਕਲ ਕਰਾਇਆ ਮੇਲਾ। ਗੁਰ ਪੂਰਾ ਪਾਰਬ੍ਰਹਮ ਪਰਮੇਸ਼ਵਰ ਅਚਰਜ ਖੇਲ ਆਪ ਪ੍ਰਭ ਖੇਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਾਚਾ ਪ੍ਰਭ ਮਿਲਣ ਦਾ ਵੇਲਾ।
ਗੁਰ ਪੂਰਾ ਗੁਰ ਮੇਲ ਮਿਲਾਏ। ਗੁਰ ਪੂਰਾ ਅਚਰਜ ਖੇਲ ਕਲ ਆਪ ਕਰਾਏ। ਗੁਰ ਪੂਰਾ ਬਿਨ ਅਗਨ ਤੇਲ ਜੋਤ ਸਰੂਪੀ ਸ੍ਰਿਸ਼ਟ ਜਲਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ ਖੇਲ ਜਗਤ ਵਰਤਾਏ।
ਗੁਰ ਪੂਰਾ ਅਚਰਜ ਖੇਲ ਕਰਾਏ। ਗੁਰ ਪੂਰਾ ਸ੍ਰਿਸ਼ਟ ਸਬਾਈ ਆਪ ਸਮਾਏ। ਗੁਰ ਪੂਰਾ ਜਾਮਾ ਧਾਰ ਨਿਹਕਲੰਕ ਆਪ ਆਪਣਾ ਵਕ਼ਤ ਸੁਹਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਡੰਕ ਵਜਾਏ।
ਗੁਰ ਪੂਰੇ ਨਾਦ ਧੁਨ ਵਜਾਇਆ। ਗੁਰ ਪੂਰੇ ਗੁਰਮੁਖ ਸਾਚੇ ਆਤਮ ਸੁੰਨ ਸਮਾਧ ਖੁਲ੍ਹਾਇਆ। ਗੁਰ ਪੂਰੇ ਗੁਰਸਿਖ ਕਲ ਵਿਰਲੇ ਲਾਧ, ਆਪਣੀ ਸੇਵ ਲਗਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਬ ਲਹਿਣਾ ਝੋਲੀ ਪਾਇਆ।
ਗੁਰ ਪੂਰਾ ਸਚ ਫਲ ਦਵਾਏ। ਗੁਰ ਪੂਰਾ ਗੁਰਸਿਖ ਕਰ ਦਰਸ ਸਦ ਬਲ ਬਲ ਜਾਏ। ਗੁਰ ਪੂਰਾ ਗੁਰਸਿਖ ਆਤਮ ਮੇਘ ਬਰਸਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਦਰਸ ਸਹਿੰਸਾ ਰੋਗ ਗਵਾਏ।
ਗੁਰ ਪੂਰਾ ਸਹਿੰਸਾ ਰੋਗ ਗਵਾਇਆ। ਗੁਰ ਪੂਰਾ ਸੋਹੰ ਸਾਚਾ ਜੋਗ ਕਮਾਇਆ। ਗੁਰ ਪੂਰਾ ਗੁਰਸਿਖ ਤੀਨ ਲੋਕ ਵਡਿਆਇਆ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਜਗਤ ਨਾ ਪੋਹੇ ਮਾਇਆ।
ਗੁਰ ਪੂਰਾ ਮਾਇਆ ਅਗਨ ਜਲਾਏ। ਗੁਰ ਪੂਰਾ ਗੁਰਸਿਖ ਪੂਰੇ ਆਤਮ ਆਪਣੀ ਜੋਤ ਜਗਾਏ। ਗੁਰ ਪੂਰਾ ਗੁਰਸਿਖ ਸਦ ਰਸਨਾ ਵਾਚੇ ਪ੍ਰਭ ਸਰਬ ਸੋਤ ਖੁਲ੍ਹਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਮੇਲ ਮਿਲਾਏ।
ਗੁਰ ਪੂਰਾ ਆਤਮ ਜੋਤ ਜਗਾਏ। ਗੁਰ ਪੂਰਾ ਗੁਰਸਿਖ ਸਾਚੇ ਸਦ ਰਹਾਏ। ਗੁਰ ਪੂਰਾ ਸਰਬ ਕਲਾ ਭਰਪੂਰਾ, ਗੁਰਮੁਖ ਸਾਚੇ ਰਿਹਾ ਸਮਾਏ। ਗੁਰ ਪੂਰਾ ਵਡ ਨੂਰੀ ਨੂਰਾ, ਏਕਾ ਜੋਤ ਏਕਾ ਰੰਗ ਕਰਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਸਾਚੇ ਬੁਧ ਬਿਬੇਕ ਕਰਾਏ।
ਗੁਰ ਪੂਰਾ ਗੁਰਸਿਖ ਬਿਬੇਕ। ਗੁਰ ਪੂਰਾ ਏਕਾ ਬਖ਼ਸ਼ੇ ਚਰਨ ਟੇਕ। ਗੁਰ ਪੂਰਾ ਏਕਾ ਏਕ ਅਕਾਰ ਸੋਹੰ ਦੇਵੇ ਨਾਮ ਏਕ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਅਗਨ ਲਾਵੇ ਸੇਕ।
ਗੁਰ ਪੂਰਾ ਸਾਂਤਕ ਸੀਤਲਾ। ਗੁਰ ਪੂਰਾ ਸਾਚਾ ਮੀਤਲਾ। ਗੁਰ ਪੂਰਾ ਗੁਰਸਿਖ ਚਰਨ ਲਾਗ ਗੁਰਮੁਖ ਮਾਨਸ ਜਨਮ ਜੀਤਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਚਲਾਵੇ ਸਾਚੀ ਰੀਤਲਾ।
ਸੋਹੰ ਸ਼ਬਦ ਜਗ ਸਾਚੀ ਰੀਤੀ। ਗੁਰ ਪੂਰਾ ਗੁਰਸਿਖਾਂ ਆਤਮ ਕਰੇ ਪੁਨੀਤੀ। ਗੁਰ ਪੂਰਾ ਕਰ ਦਰਸ ਗੁਰਮੁਖ ਸਾਚੇ ਕਾਇਆ ਸੀਤਲ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਜੀਆਂ ਦੀ ਪਰਖੀ ਨੀਤੀ।
ਗੁਰ ਪੂਰਾ ਕਰਮ ਉਜਾਗਰ। ਗੁਰ ਪੂਰਾ ਵਡ ਵਡ ਸਾਗਰ। ਗੁਰ ਪੂਰਾ ਸਤਿ ਸਤਿ ਸਤਿ ਨਾਗਰ। ਗੁਰ ਪੂਰਾ ਗੁਰਸਿਖਾਂ ਜੋਤ ਜਗਾਏ ਝੂਠੀ ਦੇਹ ਗਾਗਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਕਰਾਏ ਨਿਰਮਲ ਕਰਮ ਉਜਾਗਰ।
ਗੁਰ ਪੂਰਾ ਸਦ ਨਿਰਾਹਾਰਾ। ਗੁਰ ਪੂਰਾ ਕਰ ਕਿਰਪਾ ਗੁਰਸਿਖ ਪਾਰ ਉਤਾਰਾ। ਗੁਰ ਪੂਰਾ ਆਦਿ ਅੰਤ ਕੋਇ ਨਾ ਜਾਣੇ ਵਡ ਪਾਰਾਵਾਰਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਰਖਾਵੇ ਸਾਚਾ ਦਵਾਰਾ।
ਗੁਰ ਪੂਰਾ ਸਚ ਦਵਾਰ। ਗੁਰ ਪੂਰਾ ਪਾਰ ਉਤਾਰਨਹਾਰ। ਗੁਰ ਪੂਰਾ ਦੇਵੇ ਵਡਿਆਈ ਸਰਬ ਸੰਸਾਰ। ਗੁਰ ਪੂਰਾ ਪਰਗਟੇ ਜੋਤ ਨਿਹਕਲੰਕ ਅਵਤਾਰ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਾਏ ਤਾਰ
ਗੁਰ ਪੂਰਾ ਦੁੱਖ ਭੰਜਨ। ਗੁਰ ਪੂਰਾ ਚਰਨ ਧੂੜ ਦੇਵੇ ਸਾਚਾ ਅੰਜਨ। ਗੁਰ ਪੂਰਾ ਗੁਰ ਦਰਸ ਜੀਵ ਸਾਚਾ ਜਗ ਮੰਜਨ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਾਕ ਸੈਣ ਸੱਜਣ।
ਗੁਰ ਪੂਰਾ ਸਾਚਾ ਸਨਬੰਧ। ਗੁਰ ਪੂਰਾ ਆਤਮ ਮਿਟਾਵੇ ਅਗਿਆਨ ਅੰਧ। ਗੁਰ ਪੂਰਾ ਹੋਏ ਸਹਾਏ, ਜਮ ਨੇੜ ਨਾ ਆਏ ਸਰਬ ਕਟਾਏ ਫੰਦ। ਗੁਰ ਪੂਰਾ ਹੋਏ ਸਹਾਏ ਦਰਸ ਦਿਖਾਏ ਗੁਰਸਿਖ ਉਪਜਾਏ ਸਚਾ ਚੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਦਰਦ ਮਿਟਾਏ ਆਤਮ ਉਪਜਾਏ ਪਰਮਾਨੰਦ।
ਗੁਰ ਪੂਰਾ ਸੁੱਖ ਉਪਜਾਏ। ਗੁਰ ਪੂਰਾ ਦਰਦ ਦੁੱਖ ਮਿਟਾਏ। ਗੁਰ ਪੂਰਾ ਕਲਜੁਗ ਭੁੱਖ ਗਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਤਿਜੁਗ ਸਾਚਾ ਸੂਖਮ ਸੁਖ ਉਪਜਾਏ।
ਗੁਰ ਸਾਚਾ ਸੁੱਖ ਉਪਜਾਏ। ਸਤਿਜੁਗ ਸਾਚਾ ਮਾਰਗ ਲਾਏ। ਗੁਰ ਪੂਰਾ ਦੁੱਖ ਦਰਦ ਮਿਟਾਏ। ਗੁਰ ਪੂਰਾ ਕਲਜੁਗ ਅੰਤਮ ਅੰਤ ਕਰਾਏ। ਗੁਰ ਪੂਰਾ ਸਾਂਤਕ ਸਤਿ ਵਰਤਾਏ। ਗੁਰ ਪੂਰਾ ਕਲਜੁਗ ਝੂਠਾ ਖੇਲ ਮਿਟਾਏ। ਗੁਰ ਪੂਰਾ ਗੁਰਮੁਖ ਸਾਚੇ ਨਾਮ ਦ੍ਰਿੜਾਏ। ਸੋਹੰ ਸਾਚਾ ਨਾਮ ਸਦ ਰਸਨਾ ਗਾਏ। ਗੁਰ ਪੂਰਾ ਮਦਿਰਾ ਮਾਸ ਨਸ਼ਟ ਕਰਾਏ। ਅੰਤਕਾਲ ਕਲ ਕੋਇ ਰਹਿਣ ਨਾ ਪਾਏ। ਗੁਰ ਸਾਚਾ ਸਤਿ ਸੰਤੋਖ ਗੁਰਸਿਖ ਰਖਾਏ। ਦਰ ਦਰ ਭਿੱਖ ਕੋਇ ਮੰਗਣ ਨਾ ਜਾਏ। ਗੁਰ ਪੂਰਾ ਕਲਜੁਗ ਵਿਖ ਆਪ ਗਵਾਏ। ਗੁਰ ਪੂਰਾ ਸੋਹੰ ਸਾਚੀ ਰੰਗਣ ਰੰਗਾਏ। ਗੁਰ ਪੂਰਾ ਗੁਰਸਿਖ ਸਾਚੇ ਅੰਗਣ ਲਗਾਏ। ਗੁਰ ਪੂਰਾ ਗੁਰਸਿਖ ਸਾਚੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੇਵਾ ਲਾਏ।
ਗੁਰ ਪੂਰਾ ਸੇਵ ਕਮਾਓ। ਗੁਰ ਪੂਰਾ ਕਰ ਦਰਸ ਆਤਮ ਤ੍ਰਿਪਤਾਓ। ਗੁਰ ਪੂਰਾ ਮਾਨਸ ਜਨਮ ਸੁਫਲ ਕਰਾਓ। ਗੁਰ ਪੂਰਾ ਲੱਖ ਚੁਰਾਸੀ ਗੇੜ ਕਟਾਓ। ਗੁਰ ਪੂਰਾ ਆਤਮ ਨੇੜ ਸਦ ਨੇੜ ਵਸਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਦਰਸ ਗੁਰਮੁਖ ਸਾਚੇ ਅੰਤਕਾਲ ਕਲ ਤਰ ਜਾਓ।
ਸਾਚਾ ਗੁਰ ਦਇਆ ਧਾਰੀ। ਪੂਰਨ ਗੁਰ ਸਦਾ ਨਿਮਸਕਾਰੀ। ਸਾਚੇ ਗੁਰ ਚਰਨ ਬਲਿਹਾਰੀ।
ਕਲਜੁਗ ਆਏ ਪੈਜ ਸਵਾਰੀ। ਸਾਚੀ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਜੋਤ ਨਿਰੰਕਾਰੀ।
ਸਾਚਾ ਪ੍ਰਭ ਜੋਤ ਨਿਰੰਕਾਰ। ਸਾਚਾ ਪ੍ਰਭ ਜੋਤ ਸਰੂਪੀ ਕਰੇ ਅਕਾਰ। ਸਾਚਾ ਗੁਰ ਸੰਤ ਮਨੀ ਸਿੰਘ ਪ੍ਰਭ ਸਾਚੇ ਦੀਆ ਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੀਆ ਚਰਨ ਪਿਆਰ।
ਸਾਚਾ ਗੁਰ ਸਰਬ ਗੁਣ। ਪ੍ਰਭ ਅਬਿਨਾਸ਼ੀ ਚਰਨ ਲਗਾਏ ਗੁਰਮੁਖ ਚੁਣ। ਸਾਚਾ ਗੁਰ ਸੋਹੰ ਸ਼ਬਦ ਉਪਜਾਵੇ ਧੁਨ। ਗੁਰਮੁਖ ਵਿਰਲਾ ਲਏ ਕੰਨ ਸੁਣ। ਸਾਚਾ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਗਾਏ ਜੀਵ ਜੰਤਾਂ ਵਿਚੋਂ ਚੁਣ।
ਗੁਰ ਪੂਰਾ ਏਕਾ ਜੋਤ। ਗੁਰ ਪੂਰਾ ਗੁਰਸਿਖਾਂ ਚਲਾਵੇ ਏਕਾ ਗੋਤ। ਗੁਰ ਪੂਰਾ ਕਰ ਦਰਸ ਆਤਮ ਮੈਲ ਜਾਏ ਸਭ ਧੋਤ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਜਗਾਏ ਆਤਮ ਜੋਤ।
ਗੁਰਸਿਖਾਂ ਆਤਮ ਜੋਤ ਜਗਾਏ। ਗੁਰ ਪੂਰਾ ਸੋਹੰ ਸਾਚਾ ਜਾਪ ਜਪਾਏ। ਗੁਰ ਪੂਰਾ ਗੁਰਸਿਖ ਸੇਵਾ ਵਿਚ ਘਿਰਤ ਟਿਕਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੀਪਕ ਜੋਤ ਜਗਾਏ।
ਗੁਰ ਪੂਰਾ ਗੁਰਸਿਖ ਤਰਾਵੇ। ਗੁਰ ਪੂਰਾ ਆਤਮ ਤ੍ਰਿਖਾ ਮਿਟਾਵੇ। ਗੁਰ ਪੂਰਾ ਗੁਰਸਿਖ ਰਿਖ ਮੁਨ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ।
ਗੁਰ ਪੂਰਾ ਗੁਰਸਿਖ ਤਾਰੇ। ਗੁਰ ਪੂਰਾ ਕਲ ਖੇਲ ਅਪਾਰੇ। ਗੁਰ ਪੂਰਾ ਗੁਰਮੁਖ ਹਿਰਦੇ ਜੋਤ ਅਧਾਰੇ। ਗੁਰ ਪੂਰਾ ਏਕਾ ਜੋਤ ਜਗਾਏ ਏਕਾ ਏਕੰਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਾਮਾ ਘਨਕਪੁਰੀ ਵਿਚ ਧਾਰੇ।
ਗੁਰ ਪੂਰਾ ਦਇਆ ਕਮਾਏ। ਗੁਰ ਪੂਰਾ ਗੁਰਸਿਖ ਸਾਚੇ ਸੇਵ ਲਗਾਏ। ਗੁਰ ਪੂਰਾ ਗੁਰਸਿਖ ਵਡ ਦੇਵੀ ਦੇਵ ਬਣਾਏ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਏ।
ਗੁਰ ਪੂਰਾ ਗੁਰਸਿਖ ਭੰਡਾਰਾ। ਗੁਰ ਪੂਰਾ ਦੇਵੇ ਨਾਮ ਅਧਾਰਾ। ਗੁਰ ਪੂਰਾ ਗੁਰਮੁਖ ਸਾਚੇ ਆਤਮ ਜੋਤ ਕਰੇ ਉਜਿਆਰਾ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰ ਅਵਤਾਰਾ।
ਗੁਰ ਪੂਰਾ ਵਡ ਦੇਵੀ ਦੇਵ। ਗੁਰ ਪੂਰਾ ਗੁਰਸਿਖ ਲਗਾਵੇ ਆਪਣੀ ਸੇਵ। ਗੁਰ ਪੂਰਾ ਸੋਹੰ ਦੇਵੇ ਸਾਚਾ ਨਾਉਂ ਆਤਮ ਸਾਚਾ ਮੇਵ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਨਾ ਪਾਵੇ ਭੇਵ। (੧੫ ਵਿਸਾਖ ੨੦੦੯)
ਸਤਿਗੁਰ ਸਾਚਾ ਵਿਚ ਵਰਭੰਡੇ। ਸਤਿਗੁਰ ਸਾਚਾ ਵਿਚ ਨਵ ਖੰਡੇ। ਸਤਿਗੁਰ ਸਾਚਾ ਵਿਚ ਬ੍ਰਹਿਮੰਡੇ। ਸਤਿਗੁਰ ਸਾਚਾ ਸਾਚਾ ਦਾਨ ਜਗਤ ਵਿਚ ਵੰਡੇ। ਸਤਿਗੁਰ ਸਾਚਾ ਸੋਹੰ ਸ਼ਬਦ ਉਠਾਏ ਖੰਡੇ। ਸਤਿਗੁਰ ਸਾਚਾ ਗੁਰਮੁਖਾਂ ਵਡਿਆਏ ਵਿਚ ਵਰਭੰਡੇ। ਸਤਿਗੁਰ ਸਾਚਾ ਬੇਮੁਖਾਂ ਆਤਮ ਕਰੇ ਰੰਡੇ। ਸਤਿਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਦੁੱਖ ਰੋਗ ਸਾਰੇ ਖੰਡੇ।
ਸਤਿਗੁਰ ਸਾਚਾ ਸਰਬ ਗੁਣ। ਸਤਿਗੁਰ ਸਾਚਾ ਮੇਲ ਮਿਲਾਏ ਗੁਰਮੁਖ ਸਾਚੇ ਚੁਣ। ਸਤਿਗੁਰ ਸਾਚਾ ਆਪ ਵਖਾਣੇ ਕੋਇ ਨਾ ਜਾਣੇ ਪ੍ਰਭ ਸਾਚੇ ਦੇ ਸਾਚੇ ਗੁਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਸਿੱਖ ਉਪਜਾਵੇ ਵਿਚ ਮਾਤ ਜੁਣ।
ਸਤਿਜੁਗ ਸਾਚੇ ਕਰਮ ਕਮਾਵਣਾ। ਗੁਰਮੁਖਾਂ ਪ੍ਰਭ ਆਪ ਉਠਾਵਣਾ। ਜੋਤ ਸਰੂਪੀ ਦੀਪਕ ਆਤਮ ਵਿਚ ਜਗਾਵਣਾ। ਏਕਾ ਜੋਤ ਏਕਾ ਗੋਤ ਰੰਗ ਰੰਗਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਮਾਂ ਸੁਹਾਵਣਾ।
ਸਤਿਗੁਰ ਸਤਿ ਸਤਿ ਸਤਿ ਵਰਤਾਏ। ਆਪੇ ਸਤਿਗੁਰ ਚਰਨ ਲਗਾਏ। ਬੇਮੁਖਾਂ ਪ੍ਰਭ ਗੂੜੀ ਨੀਂਦ ਸਵਾਏ। ਅੱਧੀ ਨੌਂ ਖੰਡ ਵਿਹਾਏ। ਕਲਜੁਗ ਜੀਵ ਸੁੰਞ ਮਸਾਣ ਰਖਾਏ। ਗੁਰਮੁਖ ਸਾਚੇ ਪ੍ਰਭ ਚਰਨ ਬਹਾਏ। ਪਰਗਟ ਜੋਤ ਜੋਤ ਸਰੂਪੀ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਚਰਨ ਧਿਆਨ ਰਖਾਏ।
ਸਤਿਗੁਰ ਸਾਚਾ ਚਰਨ ਧਿਆਨਾ। ਸਤਿਗੁਰ ਦੇਵੇ ਬ੍ਰਹਮ ਗਿਆਨਾ। ਆਤਮ ਜੋਤ ਜਗੇ ਮਹਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣਾ ਸਮਾਂ ਸੁਹਾਣਾ।
ਪੰਚਮ ਜੇਠ ਜੋਤ ਜਗਾਏ ਵਡ ਜੋਧਨ ਜੋਧ। ਸਤਿਗੁਰ ਸਾਚਾ ਆਪੇ ਬੋਧ। ਵਡ ਵਡ ਪ੍ਰਭ ਵਡ ਜੋਧ। ਸ੍ਰਿਸ਼ਟ ਸਬਾਈ ਜਾਏ ਸੋਧ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਮਿਟਾਏ ਅੰਤਮ ਔਧ।
ਸਤਿਗੁਰ ਸਾਚਾ ਸਾਚੀ ਰੁੱਤ। ਧਰੇ ਜੋਤ ਪ੍ਰਭ ਅਚੁੱਤ। ਕਲਜੁਗ ਜੀਵ ਮਿਟਾਏ ਝੂਠੇ ਸੁੱਤ। ਗੁਰਮੁਖ ਸਾਚੇ ਪ੍ਰਭ ਬਣਾਏ ਸਾਚੇ ਪੁੱਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਦੁੱਧ ਪੁੱਤ।
ਸਤਿਗੁਰ ਸਾਚਾ ਵੱਡਾ ਵੱਡ ਦਾਨੀ। ਸਤਿਗੁਰ ਸਾਚਾ ਜਨ ਭਗਤਾਂ ਦੇਵੇ ਨਾਮ ਨਿਸ਼ਾਨੀ। ਸਤਿਗੁਰ ਸਾਚਾ ਗੁਰਮੁਖ ਸਾਚੇ ਬੂਝ ਬੁਝਾਣੀ। ਸਤਿਗੁਰ ਸਾਚਾ ਆਪੇ ਰਾਜਾ ਰਾਣੀ। ਸਤਿਗੁਰ ਸਾਚਾ ਆਪੇ ਆਪ ਹੋਏ ਵਡ ਗਿਆਨੀ। ਸਤਿਗੁਰ ਸਾਚਾ ਆਪੇ ਦੇਵੇ ਚਰਨ ਧਿਆਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਗੁਰਮੁਖ ਸਾਚੇ ਜਾਣੀ।
ਸਤਿਗੁਰ ਸਾਚਾ ਸਚ ਕਰ ਜਾਣੋ। ਸਤਿਗੁਰ ਸਾਚਾ ਸਤਿਸੰਗ ਮਾਣੋ। ਸਤਿਗੁਰ ਸਾਚਾ ਪੂਰਨ ਬ੍ਰਹਮ ਪਛਾਣੋ। ਸਤਿਗੁਰ ਸਾਚਾ ਦਿਵਸ ਰੈਣ ਇਕ ਸਮਾਣੋ। ਸਤਿਗੁਰ ਸਾਚਾ ਪੂਰਨ ਦੇਵੋ ਮਾਣੋ। ਸਤਿਗੁਰ ਸਾਚਾ ਊਚ ਨੀਚ ਸਰਬ ਮਿਟਾਣੋ। ਸਤਿਗੁਰ ਸਾਚਾ ਬੀਚੋ ਬੀਚ ਜੀਵ ਜੰਤ ਸਮਾਣੋ। ਸਤਿਗੁਰ ਸਾਚਾ ਆਵਣ ਜਾਵਣ ਗੇੜ ਚੁਕਾਣੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜੋਤ ਮਲਾਣੋ।
ਸਤਿਗੁਰ ਸਾਚਾ ਜੋਤ ਨਿਰਾਲਮ। ਸਤਿਗੁਰ ਸਾਚਾ ਆਪ ਭੁਲਾਏ ਸਾਰੀ ਆਲਮ। ਸਤਿਗੁਰ ਸਾਚਾ ਗੁਰਮੁਖ ਸਾਚੇ ਹੱਥ ਫੜਾਏ ਕਾਲਮ। ਸਤਿਗੁਰ ਸਾਚਾ ਵਡ ਵਡ ਭੁਲਾਏ ਔਲੀਏ ਆਲਮ। ਸਤਿਗੁਰ ਸਾਚਾ ਸਾਚੀ ਦੇਵੇ ਮੱਤ। ਸਤਿਗੁਰ ਸਾਚਾ ਦੇਵੇ ਆਤਮ ਸਾਚਾ ਜੱਤ। ਸਤਿਗੁਰ ਸਾਚਾ ਆਤਮ ਬਿਜਾਏ ਸੋਹੰ ਸਾਚੇ ਵੱਤ। ਸਤਿਗੁਰ ਸਾਚਾ ਏਕਾ ਉਪਾਏ ਰਖਾਏ ਸਾਚਾ ਤਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸਾਚੀ ਮੱਤ। · (੬ ਜੇਠ ੨੦੦੯)
ਗੁਰ ਪੂਰਾ ਕਰਮ ਵਿਚਾਰਦਾ। ਕਰ ਕਿਰਪਾ ਪਾਰ ਉਤਾਰਦਾ। ਜਨਮ ਮਰਨ ਦਾ ਕਾਜ ਸਵਾਰਦਾ। ਜੋ ਜਨ ਆਏ ਚਰਨ ਨਿਮਸਕਾਰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਸਾਚੇ ਕਰਤਾਰ ਦਾ। (੧੮ ਜੇਠ ੨੦੦੯)
ਸਤਿਗੁਰ ਪੂਰਨ ਪੂਰਨ ਉਪਦੇਸ਼ੇ, ਆਦਿ ਜੁਗਾਦਿ ਸ਼ਬਦ ਜਣਾਈਆ। ਜਿਸ ਦੀ ਸਿਖਿਆ ਸੁਣਨ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ੇ, ਮਹਿਖਾਸੁਰ ਆਪਣੀ ਖੁਸ਼ੀ ਬਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਸੁਣਨ ਸੰਦੇਸੇ, ਬਿਨ ਸੰਧਿਆ ਸਰਘੀ ਰਿਹਾ ਦ੍ਰਿੜਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ੇ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਨਿਰਗੁਣ ਸਰਗੁਣ ਬਦਲਣਹਾਰਾ ਭੇਸੇ, ਭੇਖਾਧਾਰੀ ਅਗੰਮ ਅਥਾਈਆ। ਜੋ ਵਸਣਹਾਰਾ ਸਚਖੰਡ ਸਾਚੇ ਦੇਸੇ, ਦਰਗਾਹ ਸਾਚੀ ਸੋਭਾ ਪਾਈਆ। ਜੋ ਤਨ ਵਜੂਦਾਂ ਮੇਟਣਹਾਰ ਕਲੇਸ਼ੇ, ਕਲ ਕਾਤੀਆਂ ਕਰੇ ਸਫ਼ਾਈਆ। ਜਿਸ ਦਾ ਮੁੱਛ ਦਾਹੜੀ ਨਾ ਕੋਈ ਕੇਸੇ, ਤਨ ਵਜੂਦ ਨਾ ਕੋਇ ਰਖਾਈਆ। ਜਿਸ ਦਾ ਸ਼ਬਦ ਸਤਿਗੁਰ ਦਸ ਦਸਮੇਸ਼ੇ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਨਰ ਨਰੇਸ਼ੇ, ਨਰ ਹਰਿ ਇਕ ਅਖਵਾਈਆ। ਜਿਸ ਦੀ ਸਿਫਤ ਸਲਾਹ ਕਰੇ ਸਹੰਸਰ ਮੁਖ ਸ਼ੇਸ਼ੇ, ਸ਼ਹਿਨਸ਼ਾਹ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦਾ ਪੇਸ਼ੇ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰ ਗੁਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਪੂਰਨ ਪੂਰਨ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਸੁਵਾਮੀ ਹੋ ਕੇ ਵਸੇ ਕੋਲ, ਘਰ ਬੈਠਾ ਸੋਭਾ ਪਾਈਆ। ਨਾਮ ਨਿਧਾਨ ਦਏ ਅਨਤੋਲ, ਅਤੁਲ ਆਪ ਵਰਤਾਈਆ। ਸਚ ਦੁਵਾਰਾ ਦੇਵੇ ਖੋਲ੍ਹ, ਪਰਦਾ ਪਰਦਿਆਂ ਵਿੱਚੋਂ ਚੁਕਾਈਆ। ਸ਼ਬਦ ਅਨਾਦੀ ਵਜਾ ਕੇ ਢੋਲ, ਸੋਈ ਸੁਰਤ ਦਏ ਜਗਾਈਆ। ਬਜ਼ਰ ਕਪਾਟੀ ਪਰਦਾ ਖੋਲ੍ਹ, ਭੇਵ ਅਭੇਦਾ ਦਏ ਸਮਝਾਈਆ। ਨਿਰਗੁਣ ਹੋ ਕੇ ਨਿਰਗੁਣ ਕਰੇ ਚੋਲ੍ਹ, ਚੋਜੀ ਪ੍ਰੀਤਮ ਰੰਗ ਰੰਗਾਈਆ। ਸੁਵਾਮੀ ਹੋ ਕੇ ਜਾਏ ਮੌਲ੍ਹ, ਮੌਲਾ ਹੋ ਕੇ ਆਪਣਾ ਖੇਲ ਖਿਲਾਈਆ। ਪੰਚ ਵਿਕਾਰ ਕਰੇ ਨਾ ਘੋਲ, ਤਨ ਵਜੂਦ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਪੂਰਨ ਪੂਰਾ, ਪੂਰ ਰਿਹਾ ਸਰਬ ਠਾਈਂਆ। ਆਦਿ ਜੁਗਾਦੀ ਧੁਰ ਦਾ ਨੂਰਾ, ਜੋਤੀ ਜਾਤਾ ਅੰਗਮ ਅਥਾਈਆ। ਸ਼ਬਦ ਅਨਾਦੀ ਅਗੰਮੀ ਤੂਰਾ, ਤੁਰੀਆ ਬਾਹਰ ਦ੍ਰਿੜਾਈਆ। ਨਿਤ ਨਵਿਤ ਹਾਜ਼ਰ ਹਜ਼ੂਰਾ, ਹਜ਼ਰਤਾਂ ਬਾਹਰ ਧੁਰਦਰਗਾਹੀਆ। ਇਸ਼ਾਰਾ ਦੇਵਣਹਾਰਾ ਮੂਸਾ ਉਤੇ ਕੋਹਤੂਰਾ, ਕੁਦਰਤ ਕਾਦਰ ਨੂਰ ਅਲਾਹੀਆ। ਜਿਸ ਦੀ ਮਸਤੀ ਨਾਮ ਸਰੂਰਾ, ਸੁਰਤੀ ਸ਼ਬਦ ਵਿੱਚ ਸਮਾਈਆ। ਉਹ ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਜ਼ਰੂਰਾ, ਜ਼ਰੂਰਤ ਵੇਖੇ ਚਾਈਂ ਚਾਈਂਆ। ਜਿਸ ਦਾ ਨਾਮ ਕਲਮਾ ਮਸ਼ਹੂਰਾ, ਸਤਿਗੁਰ ਸ਼ਬਦ ਨਾਲ ਸਲਾਹੀਆ। ਜਿਸ ਦਾ ਪੰਧ ਨਹੀਂ ਨੇਰਨ ਦੂਰਾ, ਦੂਰ ਦੁਰਾਡਾ ਇਕੋ ਰੰਗ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰਨਹਾਰਾ ਮਿਹਰਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ।
ਸਤਿਗੁਰ ਪੂਰਨ ਪੂਰਨ ਏਕ, ਏਕੰਕਾਰ ਰੂਪ ਸਮਾਈਆ। ਆਦਿ ਜੁਗਾਦੀ ਦੇਵਣਹਾਰਾ ਟੇਕ, ਇੱਕੇ ਮਸਤਕ ਖਾਕ ਰਮਾਈਆ। ਕਰਨਹਾਰਾ ਬੁੱਧ ਬਿਬੇਕ, ਪਤਤ ਪੁਨੀਤ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਤਪਾਈਆ। ਹਰਿਜਨ ਸੰਤ ਸੁਹੇਲੇ ਬਣਾਏ ਨੇਕ, ਨਿੱਕਾ ਵੱਡਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਪੂਰਨ ਪੂਰਨ ਦੇਵੇ ਜਾਪ, ਜਗ ਜੀਵਣ ਦਾਤਾ ਦਇਆ ਕਮਾਈਆ। ਸਚ ਸੁਵਾਮੀ ਅੰਤਰਜਾਮੀ ਪ੍ਰਗਟ ਹੋਏ ਆਪ, ਆਪ ਆਪਣਾ ਪਰਦਾ ਲਾਹੀਆ। ਤ੍ਰੈਗੁਣ ਮਾਇਆ ਮੇਟੇ ਤਾਪ, ਅਗਨੀ ਤਤ ਨਾ ਕੋਇ ਤਪਾਈਆ। ਜਨ ਭਗਤ ਬਣਾ ਕੇ ਆਪਣੀ ਜ਼ਾਤ, ਆਤਮ ਪਰਮਾਤਮ ਸੰਗ ਬਣਾਈਆ। ਅੰਮ੍ਰਿਤ ਬਖਸ਼ ਕੇ ਬੂੰਦ ਸੁਵਾਂਤ, ਝਿਰਨਾ ਨਿਝਰ ਦਏ ਝਿਰਾਈਆ। ਦਰਸ ਦਿਖਾਏ ਆਪ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜਨ ਭਗਤਾਂ ਪੁੱਛੇ ਅੰਤਮ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਲੇਖੇ ਲਾਵੇ ਪ੍ਰੇਮ ਪਿਆਰ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਮ ਨਿਧਾਨਾ ਦੇਵੇ ਦਾਤ, ਅਮੁਲ ਆਪ ਵਰਤਾਈਆ। ਜਨ ਭਗਤਾਂ ਪੁੱਛੇ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖਸ਼ਣਹਾਰਾ ਅੰਮ੍ਰਿਤ ਬੂੰਦ ਸੁਵਾਂਤ, ਤ੍ਰਿਸਨਾ ਤ੍ਰਿਖਾ ਮੇਟੇ ਸਹਿਜ ਸੁਭਾਈਆ। (੩੦ ਮਾਘ ਸ਼ਹਿਨਸ਼ਾਰੀ ਸੰਮਤ ੧੧)
ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦੀ ਪਰਵਰਦਿਗਾਰ। ਪੂਰਨ ਸਤਿਗੁਰ ਆਪ ਪ੍ਰਭ, ਇਕ ਇਕੱਲਾ ਏਕੰਕਾਰ। ਪੂਰਨ ਸਤਿਗੁਰ ਆਪ ਪ੍ਰਭ, ਨਿਰਗੁਣ ਸਰਗੁਣ ਸਾਂਝਾ ਯਾਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਕਰੇ ਉਜਿਆਰ। ਪੂਰਨ ਸਤਿਗੁਰ ਆਪ ਪ੍ਰਭ, ਸ਼ਬਦ ਨਾਦ ਦਏ ਧੁਨਕਾਰ। ਪੂਰਨ ਸਤਿਗੁਰ ਆਪ ਪ੍ਰਭ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਪੂਰਨ ਸਤਿਗੁਰ ਆਪ ਪ੍ਰਭ, ਪੰਧ ਮੁਕਾਏ ਨੌਂ ਦੁਵਾਰ। ਪੂਰਨ ਸਤਿਗੁਰ ਆਪ ਪ੍ਰਭ, ਜਗਤ ਤ੍ਰਿਸ਼ਨਾ ਦਏ ਮਾਰ। ਪੂਰਨ ਸਤਿਗੁਰ ਆਪ ਪ੍ਰਭ, ਨਾਮ ਨਿਧਾਨਾ ਦਏ ਖੁਮਾਰ। ਪੂਰਨ ਸਤਿਗੁਰ ਆਪ ਪ੍ਰਭ, ਲੇਖਾ ਜਾਣੇ ਅੰਦਰ ਬਾਹਰ। ਪੂਰਨ ਸਤਿਗੁਰ ਆਪ ਪ੍ਰਭ, ਜੁਗ ਜੁਗ ਭਗਤਾਂ ਦਏ ਅਧਾਰ। ਪੂਰਨ ਸਤਿਗੁਰ ਆਪ ਪ੍ਰਭ, ਲੱਖ ਚੁਰਾਸੀ ਲੇਖਾ ਦਏ ਨਿਵਾਰ। ਪੂਰਨ
ਸਤਿਗੁਰ ਆਪ ਪ੍ਰਭ, ਦਰਗਾਹ ਸਾਚੀ ਸਚਖੰਡ ਬਖ਼ਸ਼ੇ ਚਰਨ ਪਿਆਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਆਪਣੀ ਬੰਨ੍ਹੇ ਧਾਰ।
ਪੂਰਨ ਸਤਿਗੁਰ ਆਪ ਪ੍ਰਭ, ਅਲੱਖ ਲਖੀਨਾ। ਪੂਰਨ ਸਤਿਗੁਰ ਆਪ ਪ੍ਰਭ, ਸ਼ਾਹੋ ਵਡ ਪਰਬੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਹੋਏ ਸਹਾਈ ਦੀਨਨ ਦੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਜਨ ਕੇ ਲੇਖੇ ਲਾਏ ਭਗਤਾਂ ਮਾਘ ਮਹੀਨਾ। ਪੂਰਨ ਸਤਿਗੁਰ ਆਪ ਪ੍ਰਭ, ਪ੍ਰਭ ਸਚ ਪ੍ਰੀਤੀ ਦੱਸੇ ਮਰਨਾ ਜੀਣਾ। ਪੂਰਨ ਸਤਿਗੁਰ ਆਪ ਪ੍ਰਭ, ਝਗੜਾ ਮੁਕਾਏ ਲੋਕ ਤੀਨਾ। ਪੂਰਨ ਸਤਿਗੁਰ ਆਪ ਪ੍ਰਭ, ਹਰਿਜਨ ਠਾਂਢਾ ਕਰੇ ਸੀਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਮੁਖ ਪਿਆਸ ਬੁਝਾਏ ਜਿਉਂ ਜਲ ਮੀਨਾ। ਪੂਰਨ ਸਤਿਗੁਰ ਆਪ ਪ੍ਰਭ, ਲੋਕਮਾਤ ਪਰਗਟਾਏ ਅਗੰਮ ਨਗੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਹਰਿਜਨ ਲੇਖ ਮੁਕਾਏ ਲੋਕ ਤੀਨਾ, ਤ੍ਰੈਗੁਣ ਮਾਇਆ ਪੰਜ ਤਤ ਆਪਣੇ ਲੇਖੇ ਲਾਈਆ। · (੧੪ ਮਾਘ ਸ਼ਹਿਨਸ਼ਾਹੀ ਸੰਮਤ ੧੧)
ਸਤਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰੂਪ ਵਟਾਈਆ । ਹਰਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਵਿਚ ਸਮਾਈਆ। ਆਦਿ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਜੋਤ ਜੋਤ ਰੁਸ਼ਨਾਈਆ। ਏਕੰਕਾਰ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪੂਰ ਰਿਹਾ ਸਰਬ ਥਾਈਂਆ। ਅਬਿਨਾਸ਼ੀ ਕਰਤੇ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰਿਹਾ ਪ੍ਰਗਟਾਈਆ। ਸ੍ਰੀ ਭਗਵਾਨ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਖੇਲ ਵਿਖਾਈਆ। ਪਾਰਬ੍ਰਹਮ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪਰਮ ਪੁਰਖ ਵਡਿਆਈਆ। ਸ਼ਬਦ ਸੁੱਤ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਤਿਗੁਰ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਕਾਰ ਪੂਰਨ, ਪੂਰਨ ਪੂਰਨ ਪੂਰਨ ਹੁਕਮ ਇਕ ਵਰਤਾਈਆ। ਤ੍ਰੈਗੁਣ ਮਾਇਆ ਪੰਜ ਤਤ ਦਾ ਅਧਾਰ ਪੂਰਨ, ਪੂਰਨ ਪੂਰਨ ਪੂਰਨ ਖੇਲ ਖਲਾਈਆ। ਚਾਰ ਖਾਣੀ ਚਾਰ ਬਾਣੀ ਦਾ ਵਿਹਾਰ ਪੂਰਨ, ਪੂਰਨ ਪੂਰਨ ਪੂਰਨ ਕਲ ਵਰਤਾਈਆ। ਲੱਖ ਚੁਰਾਸੀ ਦਾ ਉਜਿਆਰ ਪੂਰਨ, ਪੂਰਨ ਪੂਰਨ ਪੂਰਨ ਹਰ ਘਟ ਨੂਰ ਜੋਤ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਾਚੀ ਵੰਡ ਵੰਡਾਈਆ। ਅਵਤਾਰ ਪੈਗ਼ੰਬਰ ਗੁਰੂ ਪਿਆਰ ਪੂਰਨ, ਪੂਰਨ ਪੂਰਨ ਪੂਰਨ ਸਭ ਦਾ ਪਿਤਾ ਮਾਈਆ। ਨਿਰਗੁਣ ਸਰਗੁਣ ਅਗੰਮ ਅਥਾਹ ਪੂਰਨ, ਪੂਰਨ ਪੂਰਨ ਪੂਰਨ ਨਿਰਵੈਰ ਨਿਰਾਕਾਰ ਨਿਰੰਕਾਰ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਧਾਰ ਪੂਰਨ, ਪੂਰਨ ਪੂਰਨ ਪੂਰਨ ਧਰਮ ਦੀ ਧਾਰ ਮੀਤ ਮੁਰਾਰ ਬੇਪ੍ਰਵਾਹੀਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਪੂਰਨ, ਖਾਣੀ ਬਾਣੀ ਦੋ ਜਹਾਨੀ ਖੇਲ ਅਪਾਰ ਦ੍ਰਿੜਾਈਆ। ਆਦਿ ਅੰਤ ਕੰਤ ਭਗਵੰਤ ਪੂਰਨ, ਪੂਰਨ ਪੂਰਨ ਪੂਰਨ ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਹੋ ਜਾਈਆ ।
ਸੋ ਪੁਰਖ ਨਿਰੰਜਣ ਸਤਿ ਧਾਰ ਪੂਰਨ, ਹਰਿ ਪੁਰਖ ਨਿਰੰਜਣ ਪੂਰਨ ਆਪ ਅਖਵਾਈਆ। ਆਦਿ ਨਿਰੰਜਣ ਨੂਰ ਉਜਿਆਰ ਪੂਰਨ, ਪੂਰਨ ਏਕੰਕਾਰ ਅਕਲ ਕਲ ਵਡਿਆਈਆ। ਅਬਿਨਾਸ਼ੀ ਕਰਤਾ ਨਿਰਾਕਾਰ ਪੂਰਨ, । ਸ੍ਰੀ ਭਗਵਾਨ ਪੂਰਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਸਰਬ ਪਸਾਰ
ਪੂਰਨ, ਲਾਏ ਦੀਬਾਨ ਪੂਰਨ ਹੁਕਮ ਵਰਤਾਈਆ। ਨਿਮਸਕਾਰ ਗੁਰਦੇਵ ਸੁਵਾਮੀ ਪੂਰਨ, ਸੀਸ ਜਗਦੀਸ਼ ਪੂਰਨ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। · (੨੧ ੫੩੮ ੫੩੯)
ਬੇਪਰਵਾਹ ਖੇਲ ਖਲਾ, ਵੇਖੇ ਚਾਈਂ ਚਾਈਂਆ। ਰਾਤੀਂ ਸੁਤਿਆਂ ਗੁਰਸਿਖ ਲਏ ਜਗਾ, ਜੁਗਤੀ ਆਪਣੇ ਹੱਥ ਵਖਾਈਆ। ਆਪਣੀ ਪ੍ਰੇਮ ਰੱਤ ਨਾਲ ਦਏ ਨੁਹਾ, ਜਗਤ ਨੀਰ ਨਾ ਕੋਇ ਰਖਾਈਆ। ਕਰ ਕਰ ਸੇਵਾ ਚੜ੍ਹਿਆ ਸਾਹ, ਦਿਵਸ ਰੈਣ ਸੇਵ ਕਮਾਈਆ। ਲੱਖ ਚੁਰਾਸੀ ਕੋਈ ਵੇਖੇ ਨਾ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਖੇੜਾ ਆਪੇ ਗਿਆ ਢਾਹ, ਗੁਰਮੁਖਾਂ ਖੇੜਾ ਰਿਹਾ ਬਣਾਈਆ। ਏਸੇ ਕਾਰਨ ਸਿੰਘ ਪੂਰਨ ਲਿਆ ਪਰਨਾ, ਪੂਰਨ ਪਰਮੇਸ਼ਵਰ ਵਿਚ ਸਮਾਈਆ। ਪੁੱਤਰ ਧੀਆਂ ਨਾਤਾ ਲਿਆ ਤੁੜਾ, ਜਗਤ ਮੋਹ ਨਾ ਲਿਆ ਵਧਾਈਆ। ਗੁਰਮੁਖਾਂ ਫੜ ਫੜ ਬਾਂਹ, ਆਪਣੇ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। (੧੧--੧੨੫)
ਗੁਰਮੁਖੋ ਕਿਤੇ ਸਮਝ ਨਾ ਲਿਓ ਡਰਾਮਾ, ਧੁਰ ਦਾ ਨਿਸ਼ਾਨਾ ਰਿਹਾ ਜਣਾਈਆ। ਕਿਤੇ ਜਾਣ ਨਾ ਲਿਓ ਇਹ ਪੰਜਾਂ ਤੱਤਾਂ ਵਾਲਾ ਇਨਸਾਨਾ, ਪੂਰਨ ਸਿੰਘ ਕਹਿ ਕੇ ਸਾਰੇ ਰਹੇ ਗਾਈਆ। ਜੇ ਸਮਝੋ ਤੇ ਇਹ ਵਿਸ਼ਨੂੰ ਭਗਵਾਨਾ, ਤੁਹਾਡਾ ਪਿਤਾ ਮਾਈਆ। ਤੁਹਾਥੋਂ ਕੋਈ ਖਾਣ ਨੂੰ ਮੰਗਦਾ ਨਹੀਂ ਬਦਾਨਾ, ਬਾਦਾਮਾਂ ਨਾਲ ਆਪਣਾ ਬਲ ਨਾ ਕੋਇ ਵਧਾਈਆ। ਨਾ ਇਹ ਗੋਪੀਆਂ ਵਾਲਾ ਸ਼ਾਮਾ, ਨਾ ਬਨਾਂ ਵਾਲਾ ਰਾਮਾ, ਨਾ ਪੜ੍ਹਨ ਵਾਲਾ ਕਲਾਮਾ, ਨਾ ਸਲਾਮਾਂ ਵਿਚ ਸੀਸ ਝੁਕਾਈਆ। ਜੇ ਵੇਖੋ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਸ਼ਾਹਾਂ ਦਾ ਸੁਲਤਾਨਾਂ, ਸੁਤਿਆਂ ਨੂੰ ਰਿਹਾ ਜਗਾਈਆ। ਅੱਜ ਗੁਰ ਅਵਤਾਰ ਪੈਗ਼ੰਬਰੋ ਉਠੋ ਮੈਂ ਭਗਤਾਂ ਨੂੰ ਦੇਣ ਆਇਆ ਇਨਾਮਾ, ਨਾਮ ਵੰਡ ਕੇ ਹੱਥ ਰੱਖ ਕੇ ਕੰਡ, ਕੰਡਿਆਂ ਤੋਂ ਬਾਹਰ ਲੰਘਾਈਆ। (੨੦--੨੭੬)
ਪੂਰਨ ਸਤਿਗੁਰ ਮੰਨਣਾ, ਪਾਰਬ੍ਰਹਮ ਕਰਤਾਰ। ਜਿਸ ਜੁਗ ਜੁਗ ਬੇੜਾ ਬੰਨ੍ਹਣਾ, ਬੰਨ੍ਹਣਹਾਰ ਸਚੀ ਸਰਕਾਰ। ਜਨ ਭਗਤਾਂ ਬਖ਼ਸ਼ੇ ਸਚ ਅਨੰਦਨਾ, ਚਰਨ ਪ੍ਰੀਤੀ ਅਗੰਮ ਪਿਆਰ। ਨਿੰਮ ਮਹਿਕਾਏ ਵਾਸ ਚੰਦਨਾ, ਹਰਿਜਨ ਸਾਚੇ ਲਏ ਉਬਾਰ। ਇਕੋ ਦੱਸੇ ਧੁਰ ਦੀ ਬੰਦਨਾ, ਇਸ਼ਟ ਦੇਵ ਆਪ ਕਰਤਾਰ। ਘਰ ਸੁਵਾਮੀ ਬਣੇ ਸੱਜਣਾ, ਹਰਿ ਠਾਕਰ ਮੀਤ ਮੁਰਾਰ। ਜਿਸ ਦਾ ਅਗੰਮੀ ਵੱਜੇ ਨਦਨਾ, ਆਤਮ ਦਏ ਸਚੀ ਧੁੰਨਕਾਰ। ਜਿਸ ਦਾ ਰੂਪ ਮੋਹਿਨ ਮਦਨਾ, ਰੰਗ ਰੇਖ ਤੋਂ ਬਾਹਰ। ਜੋ ਲੇਖੇ ਲਾਏ ਆਲਾ ਅਦਨਾ, ਹਰਿਜਨ ਬਣੇ ਮੀਤ ਮੁਰਾਰ। ਜੋ ਭਾਗ ਲਗਾਏ ਕਾਇਆ ਮਾਟੀ ਬਦਨਾ, ਪੰਜ ਤਤ ਕਰੇ ਸ਼ਿੰਗਾਰ। ਜਿਸ ਦਾ ਇਕੋ ਦੀਪਕ ਜਗਣਾ, ਜਗਤ ਜਹਾਨ ਹੋਏ ਉਜਿਆਰ। ਉਹ ਮੇਟਣਹਾਰ ਸ਼ਰਅ ਦੀ ਹੱਦਨਾ, ਆਪ
ਵਸੇ ਹਦੂਦਾਂ ਬਾਹਰ। ਜਿਸ ਦਾ ਕੀਤਾ ਕਿਸੇ ਨਾ ਰੱਦਨਾ, ਜੁਗ ਜੁਗ ਪਾਵਣਹਾਰਾ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਜਨ ਭਗਤਾਂ ਤਤ ਪੰਜਨਾ, ਪੰਚਮ ਮੀਤਾ ਠਾਂਢਾ ਸੀਤਾ ਆਪਣਾ ਰੰਗ ਰੰਗਾਈਆ। · (੧੪ ਮਾਘ ਸ਼ਹਿਨਸ਼ਾਹੀ ਸੰਮਤ ੧੧)
ਪੂਰਨ ਸਤਿਗੁਰ ਜਾਣੀਏ, ਹਰਿ ਦਾਤਾ ਬੇਪਰਵਾਹ। ਜਿਸ ਦੀ ਮਹਿੰਮਾ ਅਕੱਥ ਕਹਾਣੀਏ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾ। ਜੋ ਲੇਖਾ ਜਾਣੇ ਦੋ ਜਹਾਨੀਏ, ਪੁਰੀ ਲੋਅ ਬ੍ਰਹਿਮੰਡ ਖੰਡ ਥਲ ਅਸਗਾਹ। ਤਿਸ ਦਾ ਕਰੀਏ ਇਕ ਚਰਨ ਧਿਆਨੀਏ, ਜੋ ਸਦਾ ਸਦਾ ਹੋਏ ਸਹਾ। ਤੂੰ ਮੇਰਾ ਮੈਂ ਤੇਰਾ ਗਾਈਏ ਬਾਣੀਏ, ਜੋ ਲਹਿਣਾ ਦੇਣਾ ਦਏ ਮੁਕਾ। ਪੰਧ ਰਹੇ ਨਾ ਚਾਰੇ ਖਾਣੀਏ, ਆਵਣ ਜਾਵਣ ਲਹਿਣਾ ਦਏ ਚੁਕਾ। ਸੋ ਸਾਹਿਬ ਸੁਵਾਮੀ ਜੋ ਦੇਵਣਹਾਰਾ ਅੰਮ੍ਰਿਤ ਰਸ ਪਾਣੀਏ, ਪਤਿਪਰਮੇਸ਼ਵਰ ਨੂਰ ਅੱਲ੍ਹਾ। ਆਤਮ ਪਰਮਾਤਮ ਬਣੇ ਹਾਣੀਏ, ਧੁਰ ਸੰਜੋਗੀ ਮੇਲ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹ।
ਪੂਰਨ ਸਤਿਗੁਰ ਜਾਣੀਏ, ਆਦਿ ਅੰਤ ਭਗਵੰਤ। ਪੂਰਨ ਸਤਿਗੁਰ ਜਾਣੀਏ, ਨਿਰਗੁਣ ਧਾਰ ਜੋਤੀ ਕੰਤ। ਪੂਰਨ ਸਤਿਗੁਰ ਜਾਣੀਏ, ਜੋ ਅੰਤਰ ਆਤਮ ਦੇਵੇ ਆਪਣਾ ਮੰਤ। ਪੂਰਨ ਸਤਿਗੁਰ ਜਾਣੀਏ, ਜੋ ਗੜ੍ਹ ਤੋੜੇ ਹਉਮੇ ਹੰਗਤ। ਪੂਰਨ ਸਤਿਗੁਰ ਜਾਣੀਏ, ਜੋ ਮੇਲ ਮਿਲਾਏ ਸਾਚੀ ਸੰਗਤ। ਪੂਰਨ ਸਤਿਗੁਰ ਜਾਣੀਏ, ਜੋ ਬੋਧ ਅਗਾਧਾ ਹੋਵੇ ਪੰਡਤ। ਪੂਰਨ ਸਤਿਗੁਰ ਜਾਣੀਏ, ਜੋ ਹਰਿਜਨ ਲੇਖੇ ਲਾਏ ਆਪਣੇ ਸੰਤ। ਪੂਰਨ ਸਤਿਗੁਰ ਜਾਣੀਏ, ਜੋ ਬਣਾਏ ਸਾਚੀ ਬਣਤ। ਪੂਰਨ ਸਤਿਗੁਰ ਜਾਣੀਏ, ਜਿਸ ਦੀ ਮਹਿੰਮਾ ਸਦਾ ਅਗਣਤ। ਪੂਰਨ ਸਤਿਗੁਰ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ, ਨਿਰਗੁਣ ਨਿਰਗੁਣ ਦੱਸੇ ਆਪਣਾ ਛੰਤ। · (੧੪ ਮਾਘ ਸ਼ਹਿਨਸ਼ਾਹੀ ਸੰਮਤ ੧੧)
ਗੁਰ ਸਾਚਾ ਕਰਮ ਵਿਚਾਰਦਾ। ਗੁਰ ਸਾਚਾ ਜਨਮ ਸਵਾਰਦਾ। ਗੁਰ ਸਾਚਾ ਪਾਰ ਉਤਾਰਦਾ। ਗੁਰ ਸਾਚਾ ਰੰਗ ਕਰਤਾਰ ਦਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਚਰਨ ਲਾਗ ਨਾ ਪਾਸਾ ਆਵੇ ਹਾਰ ਦਾ।
ਗੁਰ ਸਾਚਾ ਜੋਤ ਨਿਰੰਕਾਰਾ। ਗੁਰ ਸਾਚਾ ਜੋਤ ਅਕਾਰਾ। ਗੁਰ ਸਾਚਾ ਕੋਟਨ ਕੋਟ ਖੜੇ ਦਵਾਰਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਆਪੇ ਪਾਵੇ ਸਾਰਾ।
ਗੁਰ ਸਾਚਾ ਗੁਰ ਗੋਬਿੰਦਾ। ਗੁਰ ਸਾਚਾ ਵਡ ਗੁਣੀ ਗਹਿੰਦਾ। ਗੁਰ ਸਾਚਾ ਵਡ ਵਡ ਸੁਰਪਤ
ਰਾਜਾ ਇੰਦਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਤੇਰਾ ਆਤਮ ਤੋੜੇ ਜਿੰਦਾ।
ਗੁਰ ਸਾਚਾ ਪੂਰਨ ਆਸਾ। ਗੁਰ ਸਾਚਾ ਗੁਰਮੁਖ ਸਾਚੇ ਤੇਰੀ ਆਤਮ ਸਦ ਨਿਵਾਸਾ। ਗੁਰ ਸਾਚਾ ਚਰਨ ਪ੍ਰੀਤੀ ਦੇਵੇ ਸਚ ਭਰਵਾਸਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੁਗੋ ਜੁਗ ਜਨ ਭਗਤਾਂ ਹੋਏ ਦਾਸਨ ਦਾਸਾ।
ਗੁਰ ਸਾਚਾ ਗਹਿਰ ਗੰਭੀਰ। ਗੁਰ ਸਾਚਾ ਗੁਰਮੁਖ ਸਾਚੇ ਤੇਰੀ ਆਤਮ ਦੇਵੇ ਧੀਰ। ਗੁਰ ਸਾਚਾ ਅੰਮ੍ਰਿਤ ਮੁੱਖ ਚਵਾਏ ਸ਼ਾਂਤ ਕਰਾਏ ਸਰੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਏਕਾ ਸ਼ਬਦ ਵਸਾਏ ਦੂਈ ਦਵੈਤ ਮਿਟਾਏ ਅਖ਼ੀਰ।
ਏਕ ਮਿਟਾਏ ਦੋਅੰ ਦੋਆ। ਏਕ ਵਸਾਏ ਸੋਹੰ ਸੋਆ। ਏਕ ਦਿਸਾਏ ਓਅੰ ਓਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜੋਤ ਨਿਰੰਜਣ ਦੂਸਰ ਨਾਹੀ ਕੋਆ।
ਗੁਰ ਸਾਚਾ ਚਤੁਰ ਸੁਜਾਨਾ। ਗੁਰ ਸਾਚਾ ਭਗਤ ਭਗਵਾਨਾ। ਗੁਰ ਸਾਚਾ ਗੁਣ ਨਿਧਾਨਾ। ਗੁਰ ਸਾਚਾ ਜੋਤ ਜਗਾਏ ਜਗਤ ਮਹਾਨਾ। ਗੁਰ ਸਾਚਾ ਜੋਤ ਸਰੂਪੀ ਪਹਰਿਆ ਬਾਣਾ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਆਪ ਪਛਾਣਾ।
ਗੁਰ ਸਾਚਾ ਰੂਪ ਕਰਤਾਰ। ਗੁਰ ਸਾਚਾ ਸਚ ਵਿਹਾਰ। ਗੁਰ ਸਾਚਾ ਸ਼ਬਦ ਅਪਾਰ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਏਕਾ ਏਕੰਕਾਰ।
ਗੁਰ ਸਾਚਾ ਆਦਿ ਅੰਤ। ਗੁਰ ਸਾਚਾ ਭੇਦ ਖੁਲ੍ਹਾਏ ਸਾਧ ਸੰਤ। ਗੁਰ ਸਾਚਾ ਭੇਵ ਨਾ ਪਾਏ ਕੋਈ ਜੀਵ ਜੰਤ। ਗੁਰ ਸਾਚਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੀ ਮਾਤ ਬਣਾਏ ਆਪੇ ਬਣਤ। (੧੪ ਭਾਦਰੋਂ ੨੦੦੯)
ਗੁਰ ਪੂਰੇ ਸਦ ਬਲਿਹਾਰੀ। ਗੁਰ ਪੂਰੇ ਸਦ ਨਿਮਸਕਾਰੀ। ਗੁਰ ਪੂਰੇ ਕਿਰਪਾ ਧਾਰੀ। ਗੁਰਮੁਖ ਸਾਚੇ ਮਾਤ ਲਗਾਏ ਸਚੀ ਫੁਲਵਾੜੀ। ਆਪੇ ਰੱਖੇ ਲੱਜ ਪੱਤ ਜੋ ਚਰਨ ਛੁਹਾਏ ਦਾੜ੍ਹੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਸਵਾਰੇ ਪਿੱਛਾ ਅਗਾੜੀ।
ਸਚ ਗੁਰ ਚਰਨ ਨਿਮਸਕਾਰੋ। ਕਰ ਦਰਸ ਪਾਰਬ੍ਰਹਮ ਗੁਰ ਕਰਤਾਰੋ। ਸਚ ਗੁਰ ਚਰਨ ਬਲਿਹਾਰੋ। ਜਨਮ ਮਰਨ ਕਲ ਗੇੜ ਨਿਵਾਰੋ। ਸਚ ਗੁਰ ਸਚ ਘਰ ਬਾਹਰੋ। ਚਰਨ ਲਾਗ ਆਤਮ ਖੋਲ੍ਹੋ ਦਰ ਦਵਾਰੋ। ਸਚ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲੰਕ ਨੇਹ ਨਰਾਇਣ ਨਰ ਅਵਤਾਰੋ।
ਸਚ ਗੁਰ ਵਡ ਸੂਰਬੀਰਾ। ਗੁਰਮੁਖ ਉਪਜਾਏ ਵਿਚ ਮਾਤ ਸਤਿਜੁਗ ਸਾਚਾ ਹੀਰਾ। ਸਚ ਗੁਰ ਸੋਹੰ ਸ਼ਬਦ ਚਲਾਏ ਤੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਗੁਰ, ਗੁਰਸਿਖ ਬੰਨ੍ਹਾਏ ਸਿਰ ਸੋਹੰ ਚੀਰਾ।
ਸਚ ਗੁਰ ਵਡ ਪੀਰਨ ਪੀਰਾ। ਸਚ ਗੁਰ ਅੰਤਮ ਅੰਤ ਕਲ ਮਾਣ ਗਵਾਏ ਪੀਰ ਫ਼ਕੀਰਾਂ। ਸਚ ਗੁਰ ਗੁਰਸਿਖਾਂ ਕੱਟੇ ਗਲੋਂ ਜੰਜੀਰਾ। ਸਚ ਗੁਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਸ਼ਬਦ ਦੇਵੇ ਧੀਰਾ।
ਸਚ ਗੁਰ ਸਰਬ ਭਰਵਾਸ। ਸਚ ਗੁਰ ਗੁਰਮਖਾਂ ਕਰੇ ਦੁਖੜੇ ਨਾਸ। ਸਚ ਗੁਰ ਸਚ ਸ਼ਬਦ ਚਲਾਏ ਸਵਾਸ ਸਵਾਸ। ਸਚ ਗੁਰ ਮਾਨਸ ਜਨਮ ਕਰਾਏ ਰਾਸ। ਸਚ ਗੁਰ ਗੁਰਸਿਖ ਵਡਿਆਏ ਲੋਕ ਤੀਨ ਵਿਚ ਮਾਤ ਪਤਾਲ ਅਕਾਸ਼। ਸਚ ਗੁਰ ਗੁਰਸਿਖਾਂ ਕਰਾਏ ਸਚਖੰਡ ਨਿਵਾਸ। ਸਚ ਗੁਰ ਆਦਿ ਜੁਗਾਦਿ ਸਦ ਸਦਾ ਗੁਰਸਿਖਾਂ ਵਸੇ ਪਾਸ। ਸਚ ਗੁਰ ਦਰ ਆਏ ਸੀਸ ਝੁਕਾਏ ਕੋਇ ਨਾ ਜਾਏ ਨਿਰਾਸ। ਸਚ ਗੁਰ ਅੰਮ੍ਰਿਤ ਸਾਚਾ ਸੀਰ ਪਿਲਾਏ, ਸਾਚੀ ਦੇਵੇ ਸ਼ਬਦ ਧਰਵਾਸ। ਸਚ ਗੁਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਉਮੇ ਰੋਗ ਗਵਾਏ, ਹੋਏ ਗੁਰਸਿਖਾਂ ਦਾਸ।
ਸਤਿਗੁਰ ਸਾਚਾ ਦਾਸ ਦਸੰਤਰ। ਸਤਿਗੁਰ ਸਾਚਾ ਆਪ ਬੁਝਾਏ ਪੰਚਾਂ ਲੱਗੀ ਬਸੰਤਰ। ਸਤਿਗੁਰ ਸਾਚਾ ਸਰਬ ਜੀਆਂ ਦੀ ਜਾਣੇ ਆਤਮ ਅੰਤਰ। ਸਤਿਗੁਰ ਸਾਚਾ ਮਾਤ ਜਪਾਏ, ਸਤਿਜੁਗ ਸਾਚਾ ਮਾਰਗ ਲਾਏ, ਸੋਹੰ ਰਖਾਏ ਸਾਚਾ ਮੰਤਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਫੇਰ ਬਣਾਏ ਸਾਚੀ ਬਣਤਰ।
ਸਤਿਗੁਰ ਸਾਚਾ ਬਣਤ ਬਣਾਏ। ਆਪ ਅਗਣਤ ਨਾ ਗਣਿਆ ਜਾਏ। ਸਾਧ ਸੰਤ ਕੋਈ ਭੇਵ ਨਾ ਪਾਏ। ਬੇਅੰਤ ਬੇਅੰਤ ਸਭ ਗਏ ਗਾਏ। ਆਦਿ ਅੰਤ ਨਾ ਕੋਈ ਜਣਾਏ। ਜੀਵ ਜੰਤ ਕਲਜੁਗ ਭੁੱਲੇ ਰਹੇ ਝੂਠੇ ਮਰਦੰਗ ਵਜਾਏ। ਮਾਇਆਧਾਰੀ ਵਿਚ ਮਾਇਆ ਰੁੱਲੇ, ਪ੍ਰਭ ਅਬਿਨਾਸ਼ੀ ਗਏ ਭੁਲਾਏ। ਗੁਰਮੁਖਾਂ ਘਰ ਸਾਚਾ ਖੁੱਲ੍ਹੇ, ਪੰਚਮ ਜੇਠ ਨਿਹਕਲੰਕ ਮਾਤ ਜੋਤ ਪਰਗਟਾਏ। (੧੯ ਚੇਤ ੨੦੧੦ ਬਿਕ੍ਰਮੀ)
ਸਤਿਗੁਰ ਪੂਰਾ ਜਾਣੀਏ, ਅੰਤਮ ਜੋਤੀ ਦਏ ਜਗਾਏ। ਸਤਿਗੁਰ ਪੂਰਾ ਜਾਣੀਏ, ਇੱਕਾ ਗੋਤੀ ਦਏ ਬਣਾਏ। ਸਤਿਗੁਰ ਪੂਰਾ ਜਾਣੀਏ, ਆਤਮ ਸੋਤੀ ਲਏ ਜਗਾਏ। ਸਤਿਗੁਰ ਪੂਰਾ ਜਾਣੀਏ, ਦੁਰਮੱਤ ਮੈਲ ਜਾਏ ਧੋਤੀ ਦਰਸ਼ਨ ਪਾਏ। ਸਤਿਗੁਰ ਪੂਰਾ ਜਾਣੀਏ, ਜੋਤ ਸਰੂਪੀ ਜੋਤ ਹਰਿ ਅਵਰ ਨਾ ਦਿਸੇ ਕੋਇ।
ਸਤਿਗੁਰ ਪੂਰਾ ਜਾਣੀਏ, ਵੱਡਾ ਸ਼ਹਿਨਸ਼ਾਹ। ਸਤਿਗੁਰ ਪੂਰਾ ਜਾਣੀਏ, ਆਪ ਕਟਾਏ ਜਮ ਕਾ ਫਾਹ। ਸਤਿਗੁਰ ਪੂਰਾ ਜਾਣੀਏ, ਫੜ ਫੜ ਬਾਹੋਂ ਰਾਹੇ ਦੇਵੇ ਪਾ। ਸਤਿਗੁਰ ਪੂਰਾ ਜਾਣੀਏ, ਦਰਗਹਿ ਸਾਚੀ ਸਚ ਮਲਾਹ। ਸਤਿਗੁਰ ਪੂਰਾ ਜਾਣੀਏ, ਦੇਵੇ ਨਿਥਾਵਿਆਂ ਥਾਂ। ਸਤਿਗੁਰ ਪੂਰਾ ਜਾਣੀਏ, ਮਾਣੋ ਠੰਡੀ ਛਾਂ। ਸਤਿਗੁਰ ਪੂਰਾ ਜਾਣੀਏ, ਹੰਸ ਬਣਾਏ ਕਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਪ੍ਰਗਟ ਹੋਏ ਸਚਾ ਦੱਸੇ ਸ਼ਬਦ ਨਾਂ।
ਸਤਿਗੁਰ ਪੂਰਾ ਜਾਣੀਏ, ਕੱਟੇ ਗਲ ਫਾਸੀ। ਸਤਿਗੁਰ ਪੂਰਾ ਜਾਣੀਏ, ਰਸਨ ਤਜਾਏ ਮਦਿਰਾ ਮਾਸੀ। ਸਤਿਗੁਰ ਪੂਰਾ ਜਾਣੀਏ, ਦਰਸ ਦਿਖਾਏ ਪ੍ਰਗਟ ਹੋਏ ਘਨਕਪੁਰ ਵਾਸੀ। ਸਤਿਗੁਰ ਪੂਰਾ ਜਾਣੀਏ, ਅੰਤਮ ਅੰਤ ਬੰਦ ਖ਼ਲਾਸੀ। ਸਤਿਗੁਰ ਪੂਰਾ ਜਾਣੀਏ, ਮਾਇਆ ਮਮਤਾ ਦਰ ਤੋਂ ਜਾਏ ਨਾਸੀ। ਸਤਿਗੁਰ ਪੂਰਾ ਜਾਣੀਏ, ਕਵਣ ਆਇਆ ਕਲ ਚੁਰਾਸੀ। ਸਤਿਗੁਰ ਪੂਰਾ ਜਾਣੀਏ, ਮਾਨਸ ਜਨਮ ਕਰਾਏ ਵਿੱਚ ਮਾਤ ਰਹਿਰਾਸੀ। ਸਤਿਗੁਰ ਪੂਰਾ ਜਾਣੀਏ, ਸੋਹੰ ਸ਼ਬਦ ਜਪਾਏ ਸਵਾਸ ਸਵਾਸੀ।
ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਗਿਆਨ। ਸਤਿਗੁਰ ਪੂਰਾ ਜਾਣੀਏ, ਮੇਲ ਮਿਲਾਏ ਭਗਤ ਭਗਵਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਸਚਾ ਦਾਨ। ਸਤਿਗੁਰ ਪੂਰਾ ਜਾਣੀਏ, ਕਰੇ ਕਰਾਏ ਆਤਮ ਤੀਰਥ ਇਸ਼ਨਾਨ। ਸਤਿਗੁਰ ਪੂਰਾ ਜਾਣੀਏ, ਸ਼ਬਦ ਮਾਰੇ ਇਕੋ ਬਾਣ। ਸਤਿਗੁਰ ਪੂਰਾ ਜਾਣੀਏ, ਬਜ਼ਰ ਕਪਾਟੀ ਔਖੀ ਘਾਟੀ ਆਪੇ ਆਪ ਚੜ੍ਹਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਇੱਕ ਨਿਧਾਨ। ਸਤਿਗੁਰ ਪੂਰਾ ਜਾਣੀਏ, ਆਤਮ ਜੋਤੀ ਆਪ ਜਗਾਏ ਗੁਰਮੁੱਖ ਆਤਮ ਆਪ ਮਹਾਨ। ਸਤਿਗੁਰ ਪੂਰਾ ਜਾਣੀਏ, ਸਾਚਾ ਸ਼ਬਦ ਸੁਣਾਏ ਕਾਨ। ਸਤਿਗੁਰ ਪੂਰਾ ਜਾਣੀਏ, ਦੇਵੇ ਚਰਨ ਧਿਆਨ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।
ਸਤਿਗੁਰ ਪੂਰਾ ਜਾਣੀਏ, ਸਦਾ ਸੁੱਖਦਾਈ। ਸਤਿਗੁਰ ਪੂਰਾ ਜਾਣੀਏ, ਦੇਵੇ ਮਾਤ ਵਡਿਆਈ। ਸਤਿਗੁਰ ਪੂਰਾ ਜਾਣੀਏ, ਏਥੇ ਓਥੇ ਹੋਈ ਸਹਾਈ। ਸਤਿਗੁਰ ਪੂਰਾ ਜਾਣੀਏ, ਗਰਭਵਾਸ ਅੰਤਮ ਅੰਤ ਦਏ ਕਟਾਈ। ਸਤਿਗੁਰ ਪੂਰਾ ਜਾਣੀਏ, ਘਟ ਘਟ ਰੱਖੇ ਵਾਸ, ਅੰਤਮ ਹੋਏ ਸਹਾਈ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਹੋਇਆ ਦਾਸ, ਦਰਸ ਦਿਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਦਏ ਆਪ ਵਧਾਈ।
ਸਤਿਗੁਰ ਪੂਰਾ ਗੁਣ ਨਿਧਾਨ ਹੈ। ਸਤਿਗੁਰ ਪੂਰਾ ਚਤਰ ਸੁਜਾਨ ਹੈ। ਸਤਿਗੁਰ ਪੂਰਾ ਵੱਡ ਵੱਡ ਮਿਹਰਬਾਨ ਹੈ। ਸਤਿਗੁਰ ਪੂਰਾ ਇਕੋ ਦੇਂਦਾ ਸਚਾ ਦਾਨ ਹੈ। ਸਤਿਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਕਾਏ ਜਮ ਕੀ ਕਾਨ ਹੈ।
ਸਤਿਗੁਰ ਪੂਰਾ ਜਾਣੀਏ, ਦੇਵੇ ਧੀਰ ਧਰਵਾਸਾ। ਸਤਿਗੁਰ ਪੂਰਾ ਜਾਣੀਏ, ਬਖ਼ਸ਼ੇ ਚਰਨ ਭਰਵਾਸਾ। ਸਤਿਗੁਰ ਪੂਰਾ ਜਾਣੀਏ, ਰਸਨਾ ਗਾਈਏ ਸੁਵਾਸ ਸਵਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਕਰਾਏ ਰਾਸਾ।
ਸਤਿਗੁਰ ਪੂਰਾ ਜਾਣੀਏ, ਆਤਮ ਵੇਖ ਵਿਚਾਰ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਸਚੀ ਧਾਰ। ਸਤਿਗੁਰ ਪੂਰਾ ਜਾਣੀਏ, ਮੁਨ ਸੁਨ ਆਪ ਖੁਲ੍ਹਾਰ। ਸਤਿਗੁਰ ਪੂਰਾ ਜਾਣੀਏ, ਲੱਖ ਚੁਰਾਸੀ ਵਿਚੋਂ ਚੁਣ, ਖਿੱਚ ਲਿਆਏ ਚਰਨ ਦੁਵਾਰ। ਸਤਿਗੁਰ ਪੂਰਾ ਜਾਣੀਏ, ਕਰੇ ਛਾਣ ਪੁਣ, ਆਤਮ ਕੱਢੇ ਸਰਬ ਹੰਕਾਰ। ਇਕੋ ਦੱਸੇ ਸਾਚਾ ਗੁਣ, ਨਰ ਹਰਿ ਨਰ ਅਵਤਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਦਿਨ ਅੰਤਾ ਪਾਉਂਦਾ ਰਹੇ ਸਾਰ।
ਸਤਿਗੁਰ ਪੂਰਾ ਜਾਣੀਏ, ਸਹਿਜ ਸੁਭਾਓ ਹੈ। ਸਤਿਗੁਰ ਪੂਰਾ ਜਾਣੀਏ, ਦੇਵੇ ਸਚਾ ਨਾਉਂ ਹੈ। ਸਤਿਗੁਰ ਪੂਰਾ ਜਾਣੀਏ, ਹਰਿ ਇਕ ਅਗੰਮ ਅਥਾਹੋ ਹੈ। ਸਤਿਗੁਰ ਪੂਰਾ ਜਾਣੀਏ, ਵੱਡ ਦਾਤਾ ਬੇਪ੍ਰਵਾਹੋ ਹੈ। ਸਤਿਗੁਰ ਪੂਰਾ ਜਾਣੀਏ, ਪੁਰਖ ਬਿਧਾਤਾ, ਗੁਰਮੁੱਖਾਂ ਰੱਖੇ ਠੰਡੀ ਛਾਂਓ ਹੈ। ਸਤਿਗੁਰ ਪੂਰਾ ਜਾਣੀਏ,
ਨਾ ਆਵੇ ਕਿਸੇ ਦਾਓ ਹੈ। ਸਤਿਗੁਰ ਪੂਰਾ ਜਾਣੀਏ, ਆਪੇ ਪਿਤਾ ਆਪੇ ਮਾਉਂ ਹੈ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਠੰਡੀ ਛਾਉਂ ਹੈ।
ਸਤਿਗੁਰ ਪੂਰਾ ਜਾਣੀਏ, ਜੋਤ ਅਕਾਰਿਆ। ਸਤਿਗੁਰ ਪੂਰਾ ਜਾਣੀਏ, ਦੱਸੇ ਰਾਹ ਸਚਾ ਦਰਬਾਰਿਆ। ਸਤਿਗੁਰ ਪੂਰਾ ਜਾਣੀਏ, ਆਤਮ ਤੋੜੇ ਗੜ੍ਹ ਕਿਲ੍ਹਾ ਹੰਕਾਰਿਆ। ਸਤਿਗੁਰ ਪੂਰਾ ਜਾਣੀਏ, ਅੰਦਰ ਜਾਏ ਵੜ ਜੋਤ ਜਗਾਏ ਅਪਰ ਅਪਾਰਿਆ। ਸਤਿਗੁਰ ਪੂਰਾ ਜਾਣੀਏ, ਦਰ ਦਵਾਰੇ ਰਹੇ ਖੜ੍ਹ, ਦੇਵੇ ਦਰਸ ਅਗੰਮ ਅਪਾਰਿਆ। ਸਤਿਗੁਰ ਪੂਰਾ ਜਾਣੀਏ, ਪੰਚਾਂ ਚੋਰਾਂ ਨਾਲ ਰਿਹਾ ਲੜ, ਕੱਢੇ ਬਾਹਰ ਦਰ ਦੁਰਕਾਰਿਆ। ਸਤਿਗੁਰ ਪੂਰਾ ਜਾਣੀਏ, ਵੇਲੇ ਅੰਤਮ ਬਾਂਹ ਲਏ ਫੜ, ਸਤਿਗੁਰ ਪੂਰਾ ਜਾਣੀਏ, ਸਾਚਾ ਘਾੜਨ ਰਿਹਾ ਘੜ, ਗੁਰਮੁੱਖ ਨਾ ਭੱਜਣ ਅੰਤਮ ਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਫੜਾਏ ਆਪਣਾ ਲੜ, ਖਿੱਚ ਲਿਆਏ ਸਚ ਦਰਬਾਰਿਆ।
ਸਤਿਗੁਰ ਪੂਰਾ ਜਾਣੀਏ, ਸਚ ਦੇਵੇ ਮੱਤੀ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਧੀਰਜ ਸਤੀ। ਸਤਿਗੁਰ ਪੂਰਾ ਜਾਣੀਏ, ਹਉਮੇ ਵਿਚੋਂ ਰੋਗ ਗੁਵਾਏ ਜੋਤ ਟਿਕਾਏ ਇਕੋ ਰਤੀ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਗਣ ਦੇਵੇ ਨਾ ਵਾ ਤੱਤੀ।
ਸਤਿਗੁਰ ਪੂਰਾ ਜਾਣੀਏ, ਸਚ ਵਖਾਨਣਾ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਜੋਤੀ ਚਾਨਣਾ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਨਾਉਂ ਵੱਡ ਬ੍ਰਹਮ ਗਿਆਨਣਾ। ਸਤਿਗੁਰ ਪੂਰਾ ਜਾਣੀਏ, ਗੁਣਵੰਤ ਗੁਣ ਨਿਧਾਨਣਾ। ਸਤਿਗੁਰ ਪੂਰਾ ਜਾਣੀਏ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਪਛਾਨਣਾ। ਸਤਿਗੁਰ ਪੂਰਾ ਜਾਣੀਏ, ਜਨ ਭਗਤਾਂ ਦੇਵੇ ਸੋਹੰ ਸਚਾ ਦਾਨਣਾ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਣਾ।
ਸਤਿਗੁਰ ਪੂਰਾ ਜਾਣੀਏ, ਵੱਡ ਦਾਤਾ ਗਹਿਰ ਗੰਭੀਰ। ਸਤਿਗੁਰ ਪੂਰਾ ਜਾਣੀਏ, ਕਰੇ ਸ਼ਾਂਤ ਸਰੀਰ। ਸਤਿਗੁਰ ਪੂਰਾ ਜਾਣੀਏ, ਅੰਮ੍ਰਿਤ ਪਿਆਏ ਸਾਚਾ ਸੀਰ। ਸਤਿਗੁਰ ਪੂਰਾ ਜਾਣੀਏ, ਬਜ਼ਰ ਕਪਾਟੀ ਦੇਵੇ ਚੀਰ। ਸਤਿਗੁਰ ਪੂਰਾ ਜਾਣੀਏ, ਇਕੋ ਹਾਟੀ ਸਾਚੀ ਘਾਟੀ ਆਪ ਚੜ੍ਹਾਏ ਅਖ਼ੀਰ। ਸਤਿਗੁਰ ਪੂਰਾ ਜਾਣੀਏ, ਅੱਗੇ ਨੇੜੇ ਆਈ ਵਾਟੀ, ਪੈਣੀ ਅੰਤਮ ਭੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਇਆ, ਲੱਖ ਚੁਰਾਸੀ ਵਿੱਚ ਸਮਾਏ, ਨਾ ਕੋਈ ਜਾਣੇ ਹਸਤ ਕੀੜ।
ਸਤਿਗੁਰ ਪੂਰਾ ਜਾਣੀਏ, ਵਡ ਵਡ ਪੀਰ। ਸਤਿਗੁਰ ਪੂਰਾ ਜਾਣੀਏ, ਕੱਢੇ ਹਉਮੇ ਪੀੜ। ਸਤਿਗੁਰ ਪੂਰਾ ਜਾਣੀਏ, ਆਤਮ ਦੇਵੇ ਸਾਚੀ ਧੀਰ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਏਕਾ ਮਾਰੇ ਸ਼ਬਦ ਤੀਰ।
ਸਤਿਗੁਰ ਪੂਰਾ ਜਾਣੀਏ, ਕਲਜੁਗ ਅੰਤਰ। ਸਤਿਗੁਰ ਪੂਰਾ ਜਾਣੀਏ, ਦੇਵੇ ਸ਼ਬਦ ਸਚਾ ਗੁਰ ਮੰਤਰ। ਸਤਿਗੁਰ ਪੂਰਾ ਜਾਣੀਏ, ਜਿਹੜਾ ਬਣਾਏ ਸਚੀ ਬਣਤਰ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਜੋਤ ਇਕੋ ਗੋਤ ਆਦਿ ਅੰਤ ਜੁਗਾ ਜੁਗੰਤਰ।
ਸਤਿਗੁਰ ਪੂਰਾ ਜਾਣੀਏ, ਦੇਵੇ ਸਚ ਸੰਦੇਸ਼। ਸਤਿਗੁਰ ਪੂਰਾ ਜਾਣੀਏ, ਆਵੇ ਜਾਵੇ ਵਿੱਚ ਮਾਤ
ਪ੍ਰਗਟ ਹੋਏ ਸਦ ਹਮੇਸ਼। ਸਤਿਗੁਰ ਪੂਰਾ ਜਾਣੀਏ, ਮਾਣ ਗੁਵਾਏ ਵਿੱਚ ਜਹਾਨ ਨਰ ਨਰੇਸ਼। ਸਤਿਗੁਰ ਪੂਰਾ ਜਾਣੀਏ, ਇੱਕ ਜੋਤ ਡਗਮਗਾਏ, ਬੇਮੁੱਖ ਜੀਵਾਂ ਦਿਸ ਨਾ ਆਏ, ਭੁੱਲੇ ਫਿਰਦੇ ਕਰ ਕਰ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ, ਹੋਇਆ ਮਾਝੇ ਦੇਸ।
ਸਤਿਗੁਰ ਪੂਰਾ ਜਾਣੀਏ, ਨਾ ਹੋਏ ਪਖੰਡੀ। ਸਤਿਗੁਰ ਪੂਰਾ ਜਾਣੀਏ, ਇੱਕ ਦਿਖਾਏ ਸਾਚੀ ਡੰਡੀ। ਸਤਿਗੁਰ ਪੂਰਾ ਜਾਣੀਏ, ਸੁੱਖ ਸਾਚਾ ਮਾਣੀਏ ਆਤਮ ਹੋਏ ਨਾ ਫੇਰ ਰੰਡੀ। ਸਤਿਗੁਰ ਪੂਰਾ ਜਾਣੀਏ, ਸਾਚੀ ਦਾਤ ਅੱਠੇ ਪਹਿਰ ਜਾਏ ਵੰਡੀ। ਸਤਿਗੁਰ ਪੂਰਾ ਜਾਣੀਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਨਾ ਦੇਵੇ ਕੰਡੀ। · (੧੪ ਚੇਤ ੨੦੧੧)
ਸਤਿਗੁਰ ਪੂਰਾ ਸਰਬ ਸੁਖਦਾਈਆ। ਸਤਿਗੁਰ ਪੂਰਾ, ਗੁਰਮੁਖਾਂ ਦੇਵੇ ਵਿੱਚ ਮਾਤ ਵਡਿਆਈਆ। ਸਤਿਗੁਰ ਪੂਰਾ ਮਿਟਾਏ ਆਤਮ ਸਗਲ ਵਸੂਰਾ, ਸਾਚੀ ਦੇਵੇ ਜੋਤ ਜਗਾਈਆ। ਸਤਿਗੁਰ ਪੂਰਾ ਏਕਾ ਸ਼ਬਦ ਦੇਵੇ ਅਨਹਦ ਸਾਚੀ ਤੂਰਾ, ਅਗਿਆਨ ਅੰਧੇਰ ਮਿਟਾਈਆ। ਜੋਤ ਸਰੂਪੀ ਜਾਮਾ ਧਾਰੇ ਵਡ ਦਾਤਾ ਵਡ ਸੂਰਾ, ਨਾ ਕੋਈ ਭੇਵ ਰਖਾਈਆ। ਸਤਿਗੁਰ ਪੂਰਾ ਜੋਤ ਸਰੂਪੀ ਇਕੋ ਨੂਰਾ, ਲੋਕਮਾਤ ਜੋਤ ਜਗਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਏਕਾ ਸ਼ਬਦ ਵਜਾਏ ਡੰਕ, ਫੜ ਫੜ ਉਠਾਏ ਰਾਓ ਰੰਕ, ਸ੍ਰਿਸ਼ਟ ਸਬਾਈ ਦਏ ਹਿਲਾਈਆ। (੧੩ ਚੇਤ ੨੦੧੧)
ਗੁਰ ਪੂਰਾ ਗੁਣ ਨਿਧਾਨ ਹੈ। ਗੁਰ ਪੂਰਾ ਚਤਰ ਸੁਜਾਨ ਹੈ। ਗੁਰ ਪੂਰਾ ਮਿਹਰਵਾਨ ਹੈ। ਗੁਰ ਪੂਰਾ ਦੇਵੇ ਜੀਆ ਦਾਨ ਹੈ। ਗੁਰ ਪੂਰਾ ਗੁਰਮੁੱਖ ਵਿਰਲਾ ਆਏ ਲੇਵੇ, ਕਿਰਪਾ ਕਰੇ ਆਪ ਭਗਵਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਡ ਦਾਤਾ ਮਿਹਰਵਾਨ ਹੈ।
ਗੁਰ ਪੂਰਾ ਗੁਣੀ ਗਹੀਰ ਹੈ। ਗੁਰ ਪੂਰਾ ਗੁਰਮੁੱਖਾਂ ਦੇਵੇ ਸਾਚੀ ਧੀਰ ਹੈ। ਗੁਰ ਪੂਰਾ ਵੱਡ ਵੱਡ ਪੀਰ ਫ਼ਕੀਰ ਹੈ। ਗੁਰ ਪੂਰਾ ਆਤਮ ਹੰਕਾਰੀ ਕੱਢੇ ਹਉਮੇ ਪੀੜ ਹੈ। ਗੁਰ ਪੂਰਾ ਜੋਤੀ ਜੋਤ ਸਰੂਪ ਹਰਿ, ਇੱਕ ਚਲਾਏ ਸ਼ਬਦ ਸਚਾ ਤੀਰ ਹੈ।
ਗੁਰ ਪੂਰਾ ਗੁਰਮੁਖਾਂ ਮਾਣ ਦੇਵੇ ਸ਼ਬਦ ਸਚੀ ਦਾਤ ਵਿੱਚ ਜਹਾਨ ਹੈ। ਗੁਰ ਪੂਰਾ ਗੁਰਸਿੱਖ ਤੇਰਾ ਸਚਾ ਦੀਨੀ ਈਮਾਨ ਹੈ। ਕਲਜੁਗ ਮਾਇਆ ਵਿੱਚ ਨਾ ਰੁੱਲ, ਨਾ ਬਣਨਾ ਅੰਤ ਨਿਧਾਨ ਹੈ। ਗੁਰ ਪੂਰਾ ਵੱਡਾ ਸ਼ਾਹੋ ਸ਼ਾਹ ਸੁਲਤਾਨ ਹੈ। ਗੁਰ ਪੂਰਾ ਦਰਗਹਿ ਸਾਚੀ ਗੁਰਮੁੱਖ ਤੇਰੇ ਨਾਉਂ ਲਾਏ ਸਚਾ ਥਾਉਂ ਮਕਾਨ ਹੈ। ਗੁਰ ਪੂਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ।
ਗੁਰ ਪੂਰਾ ਗੁਰ ਗੋਪਾਲ। ਗੁਰ ਪੂਰਾ ਦੀਨ ਦਿਆਲ। ਗੁਰ ਪੂਰਾ ਭਗਤ ਵਛਲ ਰਛਕ ਕਿਰਪਾਲਾ।
ਗੁਰ ਪੂਰਾ ਨਾ ਕੋਈ ਕਰੇ ਬਚਨ ਅਧੂਰਾ, ਬਣ ਜਾਏ ਮਾਤ ਸੂਰਾ ਉਤਰੇ ਪੂਰਾ, ਜੋਤੀ ਜਗੇ ਨੂਰੋ ਨੂਰਾ ਜਿਉਂ ਕੋਹਤੂਰਾ, ਮਿਲਿਆ ਹਰਿ ਸਚਾ ਸਰਬ ਕਲਾ ਭਰਪੂਰਾ ਨਾ ਵੱਸੇ ਦੂਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੱਡ ਦਾਤਾ ਵੱਡ ਵੱਡ ਵੱਡ ਸੂਰਾ। (੧੩ ਚੇਤ ੨੦੧੧ ਬਿਕ੍ਰਮੀ)
ਹਰਿ ਸ਼ਬਦ ਜਨ ਟੇਕ, ਵਿੱਚ ਜਹਾਨਿਆ। ਗੁਰ ਸ਼ਬਦ ਕਰੇ ਬੁਧ ਬਿਬੇਕ, ਆਤਮ ਉਪਜੇ ਬ੍ਰਹਮ ਗਿਆਨਿਆ। ਹਰਿ ਸ਼ਬਦ ਏਕਾ ਏਕ ਗੁਰ ਗੁਰ ਗੁਰਮੁਖ ਆਵੇ ਜਾਵੇ ਦੇਵੇ ਹਰਿ ਮਹਾਨਿਆ। ਜੋਤੀ ਜੋਤ ਸਰੂਪ ਹਰਿ, ਲੋਕਮਾਤੀ ਜੋਤ ਧਰ, ਦੇਵੇ ਦਾਨ ਵਡ ਵਡ ਦਾਨਿਆ। (੧੩ ਭਾਦਰੋਂ ੨੦੧੨ ਬਿਕ੍ਰਮੀ)
ਸ਼ੇਰ ਸਿੰਘ ਕਹੇ ਮੈਂ ਹੋ ਕੇ ਦੱਸਣਾ ਸ਼ੇਰ , ਸ਼ਰਅ ਧਰਮ ਧਾਰ ਦ੍ਰਿੜਾਈਆ । ਸਤਿਗੁਰ ਸ਼ਬਦ ਬਣ ਦਲੇਰ, ਹੁਕਮ ਦੇਣਾ ਦ੍ਰਿੜਾਈਆ। ਗੋਬਿੰਦ ਧਾਰ ਵਸ ਕੇ ਨੇਰ, ਸਿੰਘ ਪੂਰਨ ਵਿਚ ਸਮਾਈਆ। ਪੂਰਨ ਸਿੰਘ ਦਾ ਲੇਖਾ ਨਾ ਜ਼ਬਰ ਰਹੇ ਨਾ ਜ਼ੇਰ, ਜੋਤੀ ਜਾਤਾ ਇਕੋ ਰੰਗ ਰੰਗਾਈਆ। ਧਰਮ ਦੀ ਧਾਰ ਹੋਵੇ ਕੇਹਰ, ਭਬਕ ਇਕੋ ਨਾਮ ਲਗਾਈਆ। ਨਵ ਸਤ ਨੂੰ ਕਰੇ ਢੇਰ, ਢੇਰੀ ਖ਼ਾਕ ਮਿਲਾਈਆ। ਜਨ ਭਗਤਾਂ ਕਰੇ ਮਿਹਰ, ਮਿਹਰ ਨਜ਼ਰ ਉਠਾਈਆ । ਏਕਾ ਰੰਗ ਰੰਗਾਏ ਗੁਰੂ ਗੁਰ ਚੇਰ, ਚੇਲਾ ਗੁਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। (੨੪--੪੮੪)
ਲੋਗੋ ਰਾਮ ਪਛਾਣੋ, ਕਬੀਰ ਕੂਕੇ ਦਏ ਦੁਹਾਈਆ। ਆਪਣੇ ਅੰਦਰ ਆਪਣਾ ਰਾਮ ਜਾਣੋ, ਬਾਹਿਰ ਲੱਭੇ ਨਾ ਕਿਸੇ ਥਾਈਆ। ਏਕਾ ਸਤਿਗੁਰ ਸਾਚਾ ਚਰਨ ਕਵਲ ਧਿਆਨੋ, ਧਰਤ ਧਵਲ ਦਏ ਵਡਿਆਈਆ। ਗੁਰ ਕਾ ਸ਼ਬਦ ਮਿਲੇ ਬਬਾਣੋ, ਸਾਚੇ ਰਾਮ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਬੀਰ ਦਿਤਾ ਏਕਾ ਵਰ, ਏਕਾ ਰਾਮ ਰਾਜਾ ਰਾਮ ਆਪ ਦਰਸਾਈਆ। (੯--੬੫੦)
ਪੁਰਖ ਅਕਾਲ ਨਿਰਗੁਣ ਧਾਰ, ਜੋਤੀ ਜੋਤ ਰੁਸ਼ਨਾਈਆ। ਪੰਜ ਤਤ ਕਰ ਪਿਆਰ, ਕਾਇਆ ਮਾਟੀ ਸੋਭਾ ਪਾਈਆ। ਖੇਲ ਮਾਤ ਕੀਤਾ ਨਿਰੰਕਾਰ, ਨਾਂ ਨਾਨਕ ਦਿਤਾ ਰਖਾਈਆ। ਧੁਰ ਸੰਦੇਸ਼ਾ ਦੇ ਕੇ ਅਗੰਮ ਅਪਾਰ, ਅਲਖ ਅਗੋਚਰ ਦਿਤਾ ਜਣਾਈਆ। ਸ਼ਬਦ ਅਨਾਦੀ ਦੇ ਧੁਨਕਾਰ, ਅਗੰਮੀ ਰਾਗ ਸੁਣਾਈਆ। ਕਾਗਜ਼ ਕਲਮ ਸ਼ਾਹੀ ਕਰ ਪਿਆਰ, ਤ੍ਰੈਗੁਣ ਲੇਖਾ ਦਿਤਾ ਮੁਕਾਈਆ। ਬੋਧ ਅਗਾਧਾ ਕਰ ਵਿਚਾਰ, ਅੱਖਰਾਂ ਨਾਲ ਵਡਿਆਈਆ। ਸ਼ਬਦ ਸ਼ਬਦ ਗੁਰੂ ਸ਼ਬਦ ਸਚੀ ਸਚ ਧਾਰ, ਧਰਨੀ ਧਰਤ ਧਵਲ ਉਤੇ ਪਰਗਟਾਈਆ। ਹੁਕਮ ਸੰਦੇਸ਼ਾ ਦੇ ਕੇ ਆਪਣੀ ਵਾਰ, ਵਾਰਸ ਗੁਰੂ ਏਕ ਇਕੋ ਇਕ ਜਣਾਈਆ। ਅੰਗਦ ਅਮਰ ਰਾਮਦਾਸ ਬਣੇ ਰਹੇ ਲਿਖਾਰ, ਗੁਰ ਅਰਜਨ ਸੋਹੰ ਰੰਗ ਚੜ੍ਹਾਈਆ। ਦੇਹ ਜੋਤ ਸ਼ਬਦੀ ਚਲਦੀ ਰਹੀ ਕਾਰ, ਕਰਨੀ ਕਰਤਾ ਆਪ ਕਰਾਈਆ। ਸਤਿ ਸਤਿ ਕਰ ਪਿਆਰ, ਸਚ ਸਚ ਨਾਲ ਰਖਾਈਆ। ਗੁਰੂ ਗੁਰੂ ਗੁਰੂ ਅਧਾਰ, ਗੁਰਦੇਵ ਸਵਾਮੀ ਇਕ ਦ੍ਰਿੜਾਈਆ। ਹਰਿ ਗੋਬਿੰਦ ਕਲਮ ਨਾ ਸਕਿਆ ਉਠਾਲ, ਹਰਿਰਾਏ ਅੰਕ ਨਾ ਜੋੜ ਜੁੜਾਈਆ। ਹਰਿਕ੍ਰਿਸ਼ਨ ਸ਼ਬਦੀ ਸੁਰਤ ਨਾ ਸਕਿਆ ਸੰਭਾਲ, ਰਾਗ ਨਾਦ ਨਾ ਕੋਇ ਜਣਾਈਆ। ਤੇਗ ਬਹਾਦਰ ਉਪਰ ਹੋ ਕਿਰਪਾਲ, ਨਾਨਕ ਨਿਰਗੁਣ ਜੋਤ ਕੀਤੀ ਰੁਸ਼ਨਾਈਆ। ਉਸ ਨੇ ਸ਼ਬਦੀ ਸ਼ਬਦ ਲਿਖੇ ਬਣ ਦਲਾਲ, ਮਾਰੂ ਰਾਗ ਸਿਫ਼ਤ ਸਾਲਾਹੀਆ। ਗੋਬਿੰਦ ਵੇਖਿਆ ਨਾਲ ਖਿਆਲ, ਚੌਦਾਂ ਸੌ ਤੀਸ ਅੰਕ ਫੋਲ ਫੁਲਾਈਆ। ਇਕ ਕੰਨਾ ਬਣੌਣਾ ਵਿਚ ਦਲਾਲ, ਜਿਸ ਨੇ ਪੰਨਾ ਪੰਨਾ ਦੇਣਾ ਉਠਾਈਆ। ਏਕਾ ਜੋਤ ਦਸ ਦੇਹ ਗੋਬਿੰਦ ਸਚੀ ਧਰਮਸਾਲ, ਧਰਮ ਦੁਵਾਰਾ ਇਕ ਵਖਾਈਆ । ਜਿਥੇ ਵਸੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਜਣਾਈਆ। ਅੰਮ੍ਰਿਤ ਜਾਮ ਦਏ ਪਿਆਲ, ਰਸ ਨਿਝਰ ਇਕ ਵਖਾਈਆ। ਝਗੜਾ ਮੇਟ ਕੇ ਕਾਲ ਮਹਾਂਕਾਲ, ਦਰ ਠਾਂਡੇ ਦਏ ਵਡਿਆਈਆ। ਹੁਕਮ ਸੰਦੇਸ਼ਾ ਮੰਨੇ ਪੁਰਖ ਅਕਾਲ, ਅਕਲ ਕਲਧਾਰੀ ਆਪ ਜਣਾਈਆ। ਗੋਬਿੰਦ ਤੂੰ ਮੇਰਾ ਸ਼ਬਦੀ ਸੁੱਤ ਦੁਲਾਰਾ ਲਾਲ, ਲਾਲਨ ਏਕਾ ਰੰਗ ਰੰਗਾਈਆ। ਤੇਰਾ ਲਹਿਣਾ ਲੇਖੇ ਲਾਉਣਾ ਸੰਤਾਂ ਭਗਤਾਂ ਬਾਲ, ਬਾਲ ਅਵਸਥਾ ਆਪਣੇ ਲੇਖੇ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਨੀ ਰੁਸ਼ਨਾਈਆ। ਸੰਦੇਸ਼ਾ ਦੇ ਕੇ ਦੀਨ ਦਿਆਲ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪ ਸੁਣਾਈਆ।
ਨਾਨਕ ਗੋਬਿੰਦ ਨਿਰਗੁਣ ਜੋਤੀ, ਜੋਤੀ ਜੋਤ ਰੁਸ਼ਨਾਈਆ। ਪੁਰਖ ਅਕਾਲ ਅੰਦਰ ਚੜ੍ਹਿਆ ਚੋਟੀ, ਚੋਟ ਅਗੰਮੀ ਸ਼ਬਦ ਲਗਾਈਆ। ਸੁਰਤੀ ਰਹੀ ਮੂਲ ਨਾ ਸੋਤੀ, ਆਲਸ ਨਿੰਦਰਾ ਦਿਤੀ ਗਵਾਈਆ। ਇਕ ਸੁਣਾ ਕੇ ਸਚ ਸਲੋਕੀ, ਸੋਹਲਾ ਸਤਿਨਾਮ ਦ੍ਰਿੜਾਈਆ। ਜਿਸ ਦੀ ਮਹਿੰਮਾਂ ਵਿਚ ਗੁਰੂ ਗ੍ਰੰਥ ਦੀ ਬਣ ਗਈ ਪੋਥੀ, ਰਾਗਾਂ ਨਾਦਾਂ ਨਾਲ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਆਪਣੇ ਪ੍ਰੇਮ ਦਾ ਸਦਾ ਮੌਜ਼ੀ, ਠਾਕਰ ਹੋ ਕੇ ਆਪਣੀ ਕਾਰ ਕਮਾਈਆ। ਆਪਣੇ ਸ਼ਬਦ ਦਾ ਆਪੇ ਬਣ ਕੇ ਖੋਜੀ, ਆਪੇ ਆਪਣੀ ਕਰੇ ਸਿਫ਼ਤ ਸਾਲਾਹੀਆ। ਜਗਤ ਵਿਕਾਰ ਦਾ ਰਹੇ ਨਾ ਕੋਈ ਰੋਗੀ, ਸ਼ਬਦ ਅਣਿਆਲਾ ਤੀਰ ਲਗਾਈਆ। ਜਿਸ ਵਿਚ ਨਾਮ ਭੰਡਾਰਾ ਭਰਿਆ ਰਸ ਭਰਿਆ ਜਗਤ ਰਸੀਆ ਭੋਗੀ, ਭਸਮੜ ਆਪਣੀ ਕਾਰ ਕਮਾਈਆ। ਖੇਲ ਖਿਲਾਇਆ ਬਣ ਸੰਜੋਗੀ ਵਿਯੋਗੀ, ਕਰਨੀ ਕਰਤਾ ਆਪਣਾ ਹੁਕਮ ਵਰਤਾਈਆ । ਧਾਰ ਬਦਲ ਕੇ ਵੇਦੀ ਸੋਢੀ, ਸੋ ਸੋਹਲਾ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਨਿਰਗੁਣ ਜੋਤ ਦਸ ਅਵਤਾਰ, ਅਵਤਰੀ ਰੂਪ ਵਟਾਈਆ। ਗੁਰੂ ਗੁਰੂ ਗੁਰਦੇਵ ਘਰ ਬਾਹਰ, ਕਾਇਆ ਮਾਟੀ ਵੱਜੀ ਵਧਾਈਆ। ਸ਼ਬਦ ਸੰਦੇਸ਼ਾ ਦੇ ਅਗੰਮ ਅਪਾਰ, ਸਾਢੇ ਤਿੰਨ ਹੱਥ ਬੰਕ ਸੁਹਾਈਆ। ਰਸਨਾ ਜਿਹਵਾ ਗਏ ਉਚਾਰ, ਬੱਤੀ ਦੰਦ ਸਿਫ਼ਤ ਸਾਲਾਹੀਆ। ਭਾਈ ਗੁਰਦਾਸ ਬਣ ਲਿਖਾਰ, ਲੇਖਾ ਗਿਆ ਵਖਾਈਆ। ਤਤ ਵਜੂਦ ਸ਼ਿੰਗਾਰ, ਗੁਰੂ ਗੁਰਦੇਵ ਬੇਪਰਵਾਹੀਆ । ਨਾਨਕ ਤੋਂ ਲੈ ਕੇ ਗੋਬਿੰਦ ਤੱਕ
ਦਸ ਸਰੀਰ ਰਹੇ ਨਾ ਵਿਚ ਸੰਸਾਰ, ਵੱਖਰੇ ਵੱਖਰੇ ਆਪਣਾ ਰੂਪ ਗਏ ਛੁਪਾਈਆ। ਫੇਰ ਕਿਹਨੂੰ ਮੰਨਣਾ ਸਿਰਜਣਹਾਰ, ਸਿਰ ਹੱਥ ਕਵਣ ਰਖਾਈਆ। ਨਾਨਕ ਅੰਗਦ ਅਮਰ ਰਾਮਦਾਸ ਅਰਜਨ ਹਰਿਗੋਬਿੰਦ ਹਰਿਰਾਏ ਹਰਿਕ੍ਰਿਸ਼ਨ ਤੇਗ ਬਹਾਦਰ ਨਾਨਕ ਦਾ ਰੂਪ ਗੋਬਿੰਦ ਦੇਹ ਹੋ ਗਏ ਖਾਕੀ ਸ਼ਾਰ, ਖ਼ਾਕ ਵਿਚ ਤਨ ਖ਼ਾਕ ਰੂਪ ਬਣਾਈਆ। ਨਿਸ਼ਾਨਾ ਰਿਹਾ ਨਾ ਕੋਇ ਵਿਚ ਸੰਸਾਰ, ਜਿਸ ਨਿਸ਼ਾਨੇ ਉਤੇ ਦੀਨ ਦੁਨੀ ਝੱਟ, ਲੰਘਾਈਆ। ਏਸੇ ਕਰ ਕੇ ਗੁਰ ਗੋਬਿੰਦ ਨੇ ਅੰਤ ਕਿਹਾ ਉਚਾਰ, ਧੁਰ ਸੰਦੇਸ਼ਾ ਇਕ ਸੁਣਾਈਆ। ਸ਼ਬਦ ਗੁਰੂ ਗੁਰੂ ਗੁਰੂ ਮੰਨੋ ਅਗੰਮ ਅਪਾਰ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਉਸ ਸ਼ਬਦ ਨੂੰ ਕਹਿੰਦੇ ਸ਼ਬਦ ਸਾਰ, ਜਿਸ ਸ਼ਬਦ ਦੀ ਮਹਿੰਮਾਂ ਗੁਰੂ ਅਵਤਾਰ ਅੱਖਰਾਂ ਵਿਚ ਸਤਰਾਂ ਵਿਚ ਲਾਇਨਾਂ ਵਿਚ ਸਿਫ਼ਤਾਂ ਵਿਚ ਸਾਲਾਹੀਆ। ਤਨ ਵਜੂਦ ਦੀ ਜਗ੍ਹਾ ਇਕ ਨੂੰ ਕਰੋ ਨਿਮਸਕਾਰ, ਜੋ ਇਕ ਜੋਤ ਇਕ ਰੂਪ ਇਕ ਅਕੱਲਾ ਆਦਿ ਜੁਗਾਦਿ ਅਖਵਾਈਆ। ਓਸੇ ਦਾ ਗੁਰੂ ਗ੍ਰੰਥ ਕਰੇ ਇਜ਼ਹਾਰ, ਓਸੇ ਦੀ ਸ਼ਾਸਤਰ ਸਿਮਰਤ ਵੇਦ ਕਰਨ ਪੁਕਾਰ, ਓਸੇ ਦਾ ਅੰਜੀਲ ਕੁਰਾਨ ਬਾਈਬਲ ਵਿਚ ਕੀਤਾ ਪਿਆਰ, ਪ੍ਰੇਮੀ ਪ੍ਰੀਤਮ ਪਿਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰਾਹ ਵਖਾਈਆ।
ਗੋਬਿੰਦ ਸ਼ਬਦ ਧਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ, ਗ੍ਰੰਥ ਗੁਰਦੇਵ ਨਜ਼ਰੀ ਆਈਆ। ਓਸ ਮੰਜ਼ਲ ਨੂੰ ਕਿਹੜਾ ਸਮਝੇ ਵਿਚੋਂ ਪੰਥ, ਪੰਥਕ ਵਾਲੇ ਆਪਣੀ ਵਿਦਿਆ ਵਿਚ ਕਰਨ ਪੜ੍ਹਾਈਆ। ਜਿਸ ਮੰਜ਼ਲ ਨੂੰ ਲੱਖ ਨਹੀਂ ਸਕੇ ਕੋਟਨ ਕੋਟ ਪਾਂਧੇ ਪੰਡਤ, ਸੋ ਮੰਜ਼ਲ ਗੋਬਿੰਦ ਗਿਆ ਜਣਾਈਆ। ਪੰਜਾਂ ਤੱਤਾਂ ਵਾਲਾ ਗੁਰੂ ਨਾ ਮੰਨਿਓ ਕਿਉਂਕਿ ਪੁਰਖ ਅਕਾਲ ਲਏ ਅਵਤਾਰ ਅੰਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਤਾਰਨੇ ਸਾਰੇ ਭਗਤ ਸੰਤ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਓਹ ਆਦਿ ਤੋਂ ਲੈ ਕੇ ਅੰਤ ਤੱਕ ਗੁਰ ਅਵਤਾਰਾਂ ਪੈਗ਼ੰਬਰਾਂ ਦਾ ਧੁਰ ਦਾ ਕੰਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਨੇ ਲੱਖ ਚੁਰਾਸੀ ਵੇਖਣਾ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਓਸ ਦੀ ਮਹਿੰਮਾ ਕੋਈ ਜਾਣ ਨਾ ਸਕੇ ਮੁੱਲਾ ਸ਼ੇਖ਼ ਮੁਸਾਇਕ ਪਾਂਧਾ ਪੰਡਤ, ਵਿਦਿਆ ਧਾਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ।
ਗੁਰ ਗੋਬਿੰਦ ਕਿਹਾ ਗੁਰ ਸਤਿਗੁਰ ਮੰਨਣਾ ਇਕੋ ਇਸ਼ਟ, ਪੁਰਖ ਅਕਾਲ ਨਜ਼ਰੀ ਆਈਆ। ਗੁਰੂ ਗ੍ਰੰਥ ਦੀ ਬਾਣੀ ਵਾਚਣ ਵਾਲਿਆਂ ਖੋਲ੍ਹੇ ਅੰਦਰੋਂ ਦ੍ਰਿਸ਼ਟ, ਦ੍ਰਿਸ਼ਟੀ ਦਾ ਦ੍ਰਿਸ਼ਟ ਕਵਣ ਸਮਝਾਈਆ। ਜਿਥੇ ਇਸ਼ਾਰਾ ਕੀਤਾ ਰਾਮ ਤੋਂ ਵਸ਼ਿਸ਼ਟ, ਵਿਸ਼ਿਆਂ ਤੋਂ ਬਾਹਰ ਦਿਤਾ ਸਮਝਾਈਆ। ਜਿਥੇ ਨਾ ਕੋਈ ਸਵਰਗ ਨਾ ਕੋਈ ਬਹਿਸ਼ਤ, ਇਕੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾ ਕੋਈ ਅੱਖਰਾਂ ਵਾਲੀ ਪੜ੍ਹਤ ਲਿਖਤ, ਨਾ ਕੋਈ ਲੇਖਾ ਕਲਮ ਸ਼ਾਹੀ ਕਾਗਜ਼ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਵਰਤਾਈਆ।
ਗੁਰ ਗੋਬਿੰਦ ਕਿਹਾ ਸਚ, ਸਤਿ ਸਚ ਦ੍ਰਿੜਾਈਆ। ਗੁਰੂ ਕਦੇ ਨਾ ਬਣੇ ਕਾਇਆ ਮਾਟੀ ਕੱਚ, ਜੋ ਜੰਮੇ ਤੇ ਮਰ ਜਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਜੋ ਹਰ ਹਿਰਦੇ ਜਾਏ ਰਚ, ਲੂੰ ਲੂੰ ਵਿਚ ਆਪਣਾ ਰੰਗ ਰੰਗਾਈਆ। ਸਭ ਦੀ ਅੰਦਰੋਂ ਬਦਲ ਦੇਵੇ ਮੱਤ, ਬੁੱਧ ਬਿਬੇਕ ਦਏ ਵਖਾਈਆ। ਝਗੜਾ ਮੁਕਾ ਕੇ ਵਿਕਾਰ ਤੱਤ, ਆਤਮ ਬ੍ਰਹਮ ਦਏ ਸਮਝਾਈਆ। ਬਹੱਤਰ ਨਾੜ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਦੁੱਖਾਂ ਵਿਚ ਨਾ ਕੋਇ ਭੁਵਾਈਆ। ਏਸੇ ਕਰ ਕੇ ਗੁਰੂ ਗ੍ਰੰਥ ਦੀ ਗਾਥਾ ਦਿਤੀ ਦੱਸ, ਦਹਿ ਦਿਸ਼ਾ ਦਿਤਾ ਸਮਝਾਈਆ। ਏਸ ਤੋਂ ਪੜ੍ਹਿਆਂ ਸੁਣਿਆਂ ਮਾਰਗ ਮਿਲਦਾ ਜਿਥੇ ਮਿਲੇ ਪੁਰਖ ਸਮਰੱਥ, ਓਸ ਮੰਜ਼ਲ ਚੜ੍ਹ ਕੇ ਗੁਰਮੁਖੋ ਦਰਸ਼ਨ ਲੈਣਾ ਪਾਈਆ। ਜੇ ਐਵੇਂ ਖਾਲੀ ਟੇਕੀ ਜਾਓ ਮੱਥ, ਮੱਥੇ ਟੇਕਿਆਂ ਹੱਥ ਕੁਛ
ਨਾ ਆਈਆ। ਜਿਨਾਂ ਚਿਰ ਤੁਹਾਡੇ ਅੰਦਰ ਨਾਨਕ ਗੋਬਿੰਦ ਨਾਮ ਨਾ ਜਾਏ ਵਸ, ਵਾਸਤਾ ਜਗਤ ਨਾਲੋਂ ਤੁੜਾਈਆ। ਓਨ੍ਹਾਂ ਚਿਰ ਖੁਲ੍ਹੇ ਨਾ ਅੰਦਰੋਂ ਅੱਖ, ਨਿਝ ਨੇਤਰ ਨਾ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਦੇ ਕੇ ਗਿਆ ਵਰ, ਗੁਰਬਾਣੀ ਬਿਨਾਂ ਗੁਰ ਸ਼ਬਦ ਬਿਨਾਂ ਗੁਰ ਧਾਰ ਬਿਨਾਂ ਗੁਰ ਪਿਆਰ ਬਿਨਾਂ ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ।
ਨਾਨਕ ਕਿਹਾ ਪੜ੍ਹ ਪੜ੍ਹ ਥੱਕਾ ਜਗਤ, ਜਗਤ ਵਿਚ ਦੁਹਾਈਆ। ਬਿਨਾਂ ਪ੍ਰਭੂ ਪਿਆਰ ਤੋਂ ਬਣਿਆ ਕੋਇ ਨਾ ਭਗਤ, ਭਗਵਨ ਮਿਲਣ ਕੋਇ ਨਾ ਆਈਆ। ਗੁਰੂ ਗ੍ਰੰਥ ਦੀ ਬਾਣੀ ਸਤਿਗੁਰ ਦੀ ਧਾਰ ਸ਼ਕਤ, ਸ਼ਖ਼ਸ਼ੀਅਤ ਸਭ ਨੂੰ ਦਏ ਵਖਾਈਆ। ਜੋ ਗੋਬਿੰਦ ਨੇ ਲਿਖਿਆ ਪੁਰਖ ਅਕਾਲ ਨੇ ਆਉਣਾ ਜੋਤੀ ਜਾਮਾ ਪਾਉਣਾ ਸ਼ਬਦੀ ਧਾਰ ਉਪਜਾਉਣਾ ਉਸੇ ਦੇ ਕੋਲ ਵਕਤ, ਬਾਕੀ ਸਮਝ ਕਿਸੇ ਨਾ ਆਈਆ। ਭਾਵੇ ਕਿੰਨੇ ਸੰਤ ਮਹਾਤਮਾ ਮੁਨੀਸ਼ਰ ਤਪੀਸ਼ਰ ਰਿਖੀਸ਼ਰ ਸੂਫੀ ਸੰਤ ਕੱਠੇ ਕਰ ਲਉ ਉਤੇ ਧਰਤ, ਧੌਲ ਧਵਲ ਦੇ ਮਾਲਕ ਦਾ ਭੇਵ ਸਕੇ ਨਾ ਕੋਇ ਸਮਝਾਈਆ। ਜਿਸ ਦਾ ਖੇਲ ਫਰਸ਼ ਅਰਸ਼, ਉਹ ਜਾਣੇ ਆਪਣੀ ਤਰ੍ਹਾ ਤਰਜ਼, ਕਿਸ ਵੇਲੇ ਆਪਣੇ ਹੁਕਮ ਦੇ ਹੁਕਮ ਨੂੰ ਦੇਵੇ ਵਰਜ, ਕਿਸ ਵੇਲੇ ਆਪਣਾ ਪਿਛਲਾ ਪੂਰ ਕਰੇ ਫਰਜ਼, ਅਗਲਾ ਮਾਰਗ ਲਏ ਉਪਜਾਈਆ। ਏਸ ਖੇਲ ਦੀ ਉਸ ਗੋਬਿੰਦ ਨੂੰ ਗਰਜ਼, ਜਿਹੜਾ ਦੀਨ ਦੁਨੀ ਤੋਂ ਬਾਹਰ ਡੇਰਾ ਲਾਈਆ। ਜਿਸ ਨੇ ਗਰੀਬ ਨਿਮਾਣਿਆਂ ਵੰਡਣਾ ਦਰਦ, ਦੁਖੀਆਂ ਹੋਣਾ ਆਪ ਸਹਾਈਆ। ਸ਼ਰਅ ਛੁਰੀ ਮੇਟੇ ਕਰਦ, ਕਤਲਗਾਹ ਦਾ ਲੇਖਾ ਦਏ ਚੁਕਾਈਆ। ਗੋਬਿੰਦ ਨੇ ਪੁਰਖ ਅਕਾਲ ਅੱਗੇ ਕੀਤੀ ਅਰਜ਼, ਬੇਨੰਤੀ ਕਰ ਕੇ ਦਿਤੀ ਸੁਣਾਈਆ। ਤੇਰੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਦੀ ਫ਼ਰਦ, ਲਹਿਣਾ ਦੇਣਾ ਸਭ ਦਾ ਦੇਣਾ ਥਾਉਂ ਥਾਈਂਆ। ਪ੍ਰਭ ਨੂੰ ਆਪਣਾ ਨਾਮ ਬਦਲਦਿਆਂ ਆਪਣਾ ਰਾਜ ਬਦਲਦਿਆਂ ਆਪਣਾ ਸਮਾਜ ਬਦਲਦਿਆਂ ਕਦੇ ਨਾ ਹੋਵੇ ਕੁਛ ਹਰਜ਼, ਕਿਉਂ ਚੁਰਾਸੀ ਦਾ ਮਾਲਕ ਖ਼ਲਕ ਦਾ ਖ਼ਾਲਕ ਆਪਣਾ ਹੁਕਮ ਵਰਤਾਈਆ। ਉਹ ਵੇਖਣਹਾਰਾ ਕਲਜੁਗ ਅੰਧੇਰਾ ਗਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਵਖਾਈਆ।
ਗੋਬਿੰਦ ਕਿਹਾ ਗੁਰੂ ਗ੍ਰੰਥ ਮੰਨਣਾ ਇਕ, ਸਿਖਿਆ ਗਿਆ ਸਮਝਾਈਆ । ਜੇ ਗੁਰੂ ਗ੍ਰੰਥ ਮੰਨੋਗੇ ਤੇ ਪੁਰਖ ਅਕਾਲ ਸਮਝੋਗੇ ਇਕ, ਜੋ ਸਭ ਦਾ ਪਿਤਾ ਮਾਈਆ। ਜਿਸ ਦੇ ਵਿਚ ਚਾਰ ਜੁਗ ਦੇ ਸ਼ਾਸਤਰ ਰਹੇ ਦਿਸ, ਸਿਫ਼ਤਾਂ ਵਾਲੇ ਸਿਫ਼ਤੀ ਢੋਲੇ ਗਾਈਆ। ਇਹ ਵੀ ਮੇਰੇ ਨਾਮ ਦਾ ਹਿਸ, ਹਿੱਸਾ ਜਗਤ ਵਿਚ ਰਖਾਈਆ। ਸ਼ਬਦ ਗੁਰੂ ਕਦੇ ਨਾ ਦੇਵੇ ਪਿਠ, ਪਾਸਾ ਸਕੇ ਨਾ ਕੋਇ ਮਾਤ ਬਦਲਾਈਆ। ਜੇ ਲੱਭਣਾ ਤੇ ਲੱਭਣਾ ਵਿਚੋਂ ਸਵਾ ਗਿਠ, ਲੰਮਾ ਪੰਧ ਨਾ ਕੋਇ ਰਖਾਈਆ। ਨਾਲੇ ਅਗੰਮੀ ਲਿਖ ਕੇ ਗਿਆ ਚਿਟ, ਚਿੱਟੀ ਧਾਰ ਨਾਲ ਵਡਿਆਈਆ। ਦੁਨੀਆਂ ਪੂਜਣੇ ਪੱਥਰ ਇੱਟ, ਗ੍ਰੰਥਾਂ ਵਡ ਵਡਿਆਈਆ। ਮੈਨੂੰ ਉਹ ਮਿਲੇ ਜਿਹੜਾ ਮੇਰਾ ਪੂਰਾ ਹੋਵੇ ਸਿਖ, ਸਿਖਿਆ ਸਿਖੀ ਵਿਚ ਰਖਾਈਆ। ਮੇਰੇ ਪੁਰਖ ਅਕਾਲ ਦੀਨ ਦਿਆਲ ਨੇ ਵੇਖ ਲੈਣਾ ਸਾਡਾ ਭਵਿਖ, ਜੋ ਭਵਿਖਤਾਂ ਵਿਚ ਉਸ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਦਰਸਾਈਆ।
ਗੁਰੂ ਗ੍ਰੰਥ ਕਹੇ ਮੈਂ ਕਰਦਾ ਸਿਫ਼ਤ ਸਲਾਹ, ਗੁਰ ਦਸ ਦਸ ਵਡਿਆਈਆ । ਮੇਰੇ ਵਿਚੋਂ ਤੱਕਣਾ ਤੇ ਲੱਭੇ ਇਕ ਮਲਾਹ, ਖੇਵਟ ਖੇਟਾ ਨਜ਼ਰੀ ਆਈਆ। ਜਿਸ ਦਾ ਪੁਰਖ ਅਕਾਲਾ ਨਾਂ, ਨਾਉਂ ਨਿਰੰਕਾਰਾ ਕਰ ਕੇ ਸਾਰੇ ਗਾਈਆ। ਜੋ ਵਸੇ ਹਰ ਘਟ ਥਾਂ, ਦੋ ਜਹਾਨਾਂ ਸੋਭਾ ਪਾਈਆ। ਤਿਸ ਦੇ ਬਲ ਬਲਹਾਰੀ ਜਾਂ, ਜੋ ਜਾਨਸ਼ੀਨ ਅਵਤਾਰ ਪੈਗ਼ੰਬਰ ਗੁਰ ਆਪਣੇ ਲਏ ਬਦਲਾਈਆ। ਉਸ ਨੇ ਅਗਲਾ ਜੁਗ ਕਰਨਾ ਰਵਾਂ, ਰਵਾਨਗੀ ਸਭ ਦੇ ਹੱਥ ਫੜਾਈਆ। ਉਹ ਚੌਧਵੀਂ ਸਦੀ ਦਾ ਅੰਤਮ ਸਮਾਂ, ਵਕਤ ਸੁਹੰਜਣਾ ਦਏ
ਸੁਹਾਈਆ। ਸਭ ਨੇ ਵੇਖਣਾ ਨਾਲ ਚਵਾਂ, ਚਾਰੋਂ ਕੁੰਟ ਅੱਖ ਖੁਲ੍ਹਾਈਆ। ਬਾਰਾਂ ਸਾਲ ਬਾਕੀ ਜਿਸ ਨੇ ਬਦਲਣੀ ਪਵਣ ਹਵਾ, ਆਦਮ ਹਵਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ।
ਗੁਰੂ ਗ੍ਰੰਥ ਦੀ ਬਾਣੀ ਨਾਮ ਨਿਧਾਨ, ਕਲਜੁਗ ਕਰੇ ਰੁਸ਼ਨਾਈਆ। ਅਗਲਾ ਹੁਕਮ ਸ੍ਰੀ ਭਗਵਾਨ, ਧੁਰ ਫ਼ਰਮਾਣਾ ਇਕ ਦ੍ਰਿੜਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਕਰਨ ਪਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਦਰਗਾਹ ਸਾਚੀ ਬੈਠੇ ਬਾਲ ਅੰਞਾਣ, ਆਪਣੀ ਆਪ ਨਾ ਲਏ ਕੋਇ ਅੰਗੜਾਈਆ । ਤੇਰਾ ਖੇਲ ਨੌਜੁਵਾਨ, ਮਰਦ ਮਰਦਾਨੇ ਸੋਭਾ ਪਾਈਆ। ਅਸੀਂ ਚਾਹੁੰਦੇ ਕਲਜੁਗ ਅੰਤ ਸਭ ਦਾ ਬਦਲ ਦੇ ਵਿਧਾਨ, ਵਾਧਾ ਆਪਣਾ ਨਾ ਕੋਇ ਘੜਾਈਆ। ਅਸੀਂ ਸੁਣਨ ਵਾਲੇ ਤੇਰਾ ਫ਼ਰਮਾਣ, ਸੰਦੇਸ਼ੇ ਕਲਮੇ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਵਾਰਾ ਇਕ ਸੁਹਾਈਆ।
ਅਗਲਾ ਮਾਰਗ ਹੋ ਗਿਆ ਤਿਆਰ ਤੇ ਭਗਤਾਂ ਅੰਦਰ ਗਿਆ ਲੱਗ, ਲੱਗ ਮਾਤਰ ਦਾ ਲੇਖਾ ਰਿਹਾ ਨਾ ਰਾਈਆ। ਓਹ ਛੱਡ ਗਏ ਪਿਛਲੀ ਰੀਤੀ ਜਗ, ਜਾਗਰਤ ਜੋਤ ਵਿਚ ਸਮਾਈਆ। ਭੁੱਲ ਗਿਆ ਕਾਅਬੇ ਵਾਲਾ ਹੱਜ, ਮੰਦਰ ਮਸੀਤ ਸ਼ਿਵਦਵਾਲੇ ਮੱਠ ਨਾ ਅੱਖ ਉਠਾਈਆ। ਇਕੋ ਨੂਰ ਵੇਖ ਸੂਰੇ ਸਰਬਗ, ਸੀਸ ਜਗਦੀਸ ਦਿਤਾ ਨਿਵਾਈਆ। ਦੀਨ ਮਜ਼੍ਹਬ ਦੀ ਟੱਪ ਕੇ ਹੱਦ, ਹਦੂਦ ਇਕੋ ਵੇਖ ਵਖਾਈਆ। ਜਿਥੇ ਸ਼ਬਦ ਅਨਾਦੀ ਵੱਜੇ ਨਦ, ਅਨਰਾਗੀ ਰਾਗ ਸੁਣਾਈਆ। ਦੀਪਕ ਜੋਤ ਰਿਹਾ ਜਗ, ਜੋਤੀ ਜਾਤਾ ਕਰੇ ਰੁਸ਼ਨਾਈਆ। ਅਗੰਮਾ ਡੰਕ ਰਿਹਾ ਵੱਜ, ਤੂੰ ਮੇਰਾ ਮੈਂ ਤੇਰਾ ਰਿਹਾ ਸਮਝਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸ਼ਬਦੀ ਧਾਰ ਦਰਸ ਦੇਵੇ ਰੱਜ ਰੱਜ, ਗ੍ਰਹਿ ਮੰਦਰ ਪੜਦਾ ਆਪ ਉਠਾਈਆ। ਉਹ ਭਗਤ ਸੁਹੇਲੇ ਪਿਛਲੀ ਰੀਤੀ ਗਏ ਤਜ, ਤਜ਼ਕਰਾ ਭਗਤਾਂ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ।
ਪੁਰਖ ਅਕਾਲ ਦਾ ਸ਼ਬਦੀ ਸਮਾਜ, ਸਮਝ ਸ਼ਬਦ ਰਿਹਾ ਦ੍ਰਿੜਾਈਆ। ਸਤਿ ਧਰਮ ਦਾ ਸਤਿ ਰਿਵਾਜ਼, ਸਤਿ ਸਚ ਵਿਚੋਂ ਪਰਗਟਾਈਆ। ਇਹ ਕਰਕੇ ਧੁਰ ਦਾ ਕਾਜ, ਕਰਨੀ ਕਰਤਾ ਦਏ ਵਖਾਈਆ। ਤੁਹਾਡੇ ਸਾਹਮਣੇ ਵੇਖੋ ਸਾਰੇ ਗਾਉਂਦੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਿਸ ਦਾ ਲਹਿਣਾ ਆਦਿ ਜੁਗਾਦਿ, ਜੁਗ ਚੌਕੜੀ ਕਾਰ ਕਮਾਈਆ। ਏਸੇ ਧਾਰ ਨੂੰ ਨਿਰਗੁਣ ਨਿਰਗੁਣ ਮਾਰ ਕੇ ਗਏ ਆਵਾਜ਼, ਅਗੰਮ ਅਗੰਮੜੀ ਆਹ ਸੁਣਾਈਆ। ਸੋ ਦੇਵਣਹਾਰਾ ਦਾਤ, ਦਾਤਾ ਦਾਨੀ ਦਇਆ ਕਮਾਈਆ। ਜਿਸ ਨੇ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਇਹ ਪ੍ਰਭੂ ਦਾ ਖੇਲ ਤਮਾਸ਼, ਗੋਬਿੰਦ ਸਭ ਨੂੰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਵਖਾਏ ਆਪਣੀ ਮੰਡਲ ਰਾਸ, ਗੋਪੀ ਕਾਹਨ ਆਪਣੀ ਖੇਲ ਕਰਾਈਆ।
ਸਤਿਜੁਗ ਦਾ ਸਤਿ ਵਤੀਰਾ, ਵਿਤਕਰਾ ਨਜ਼ਰ ਕੋਇ ਨਾ ਆਈਆ। ਖੇਲ ਖਿਲਾਏ ਵਡ ਪੀਰਨ ਪੀਰਾ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਭ ਆਪਣੀ ਦਇਆ ਕਮਾਈਆ। ਜਿਸ ਦਾ ਨੂਰੇ ਨਜ਼ਰ ਬੇਨਜ਼ੀਰਾ, ਜਗਤ ਨੇਤਰ ਨੈਣ ਅੱਖ ਵੇਖ ਨਾ ਕੋਇ ਸਮਝਾਈਆ। ਰਵਦਾਸੇ ਨੂੰ ਗੰਗਾ ਦੀ ਧਾਰ ਦਿਤਾ ਕਸੀਰਾ, ਕੁਸ਼ਲ ਦਾ ਮਾਲਕ ਕਿਛ ਆਪਣਾ ਪੜਦਾ ਲਾਹੀਆ। ਜਨ ਭਗਤਾਂ ਨਾਲ ਜਗਤ ਦਾ ਬਦਲ ਦੇਣਾ ਵਰਤੀਰਾ, ਵਾਰਤਾ ਅਗਲੀ ਇਕ ਸਮਝਾਈਆ। ਨਾ ਕੋਈ ਖੜਗ ਫੜੇ ਨਾ ਸ਼ਮਸ਼ੀਰਾ, ਚਿੱਲਾ ਤੀਰ ਕਮੰਦ ਨਾ ਕੋਇ
ਉਠਾਈਆ। ਏਕਾ ਸੰਦੇਸ਼ ਦੇਵੇ ਸ਼ਬਦੀ ਸ਼ਬਦ ਗੁਣੀ ਗਹੀਰਾ ਗਹਿਰ ਗੰਭੀਰ ਭੇਵ ਚੁਕਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਅੰਦਰੋਂ ਬਦਲ ਦੇਵੇ ਖਮੀਰਾ, ਬੁੱਧ ਬਿਬੇਕ ਕਰਾਈਆ। ਜਿਹੜੀ ਆਸ਼ਾ ਰੱਖ ਕੇ ਗਿਆ ਕਬੀਰਾ, ਕਬਰਾਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਬਾਣੀ ਬੋਧ ਸ਼ਬਦ ਗੁਰ ਧਾਰ ਅੱਖਰਾਂ ਦੇਵਣਹਾਰਾ ਧੀਰਾ, ਧੀਰਜ ਧਰਵਾਸ ਧਰਮ ਦੀ ਧਵੁਜ ਦਇਆ ਕਮਾਈਆ। (੨੪ ਅੱਸੂ ਸ਼ਹਿਨਸ਼ਾਹੀ ਸੰਮਤ ੫)
ਆਪਣਾ ਕਰਮ ਆਪ ਕਮਾ, ਗੁਰ ਗੋਬਿੰਦ ਵਡ ਵਡਿਆਈਆ। ਅਨੰਦ ਅਨੰਦ ਗਿਆ ਸਮਾ, ਪੂਰੀ ਬਣਤ ਬਣਾਈਆ। ਗੜ੍ਹ ਕੇਸ ਡੇਰਾ ਲਾ, ਗੜ੍ਹੀ ਦਏ ਵਡਿਆਈਆ। ਸੀਸ ਧੜ ਲੇਖੇ ਲਾ, ਗੁਰਮੁਖਾਂ ਖ਼ੁਸ਼ੀ ਮਨਾਈਆ। ਅੰਤਮ ਲੇਖਾ ਦਏ ਚੁਕਾ, ਭਾਣਾ ਆਪਣੇ ਹੱਥ ਰਖਾਈਆ। ਆਪਣੀ ਭੇਟਾ ਆਪੇ ਰਿਹਾ ਸੁਟਾ, ਸਰਸੇ ਵਿਚ ਟਿਕਾਈਆ। ਗੁਰਮੁਖ ਸਾਚੇ ਸੰਤ ਸੁਹੇਲੇ ਸੇਵਾ ਲਾ, ਸ਼ਬਦੀ ਸ਼ਬਦ ਸਮਾਈਆ। ਆਪੇ ਵੇਖੇ ਆਪਣਾ ਥਾਂ, ਜਾਏ ਅਠਸਠ ਧਾਈਆ। ਕੱਚੀ ਗੜ੍ਹੀ ਡੇਰਾ ਲਾ, ਪੂਰਬ ਲਹਿਣਾ ਭਾਰ ਚੁਕਾਈਆ । ਚਾਰੇ ਚਾਰ ਘਰ ਦਏ ਸਹਾ, ਸੁੰਞਾ ਕੋਈ ਰਹਿਣ ਨਾ ਪਾਈਆ। ਆਪੇ ਸੁੱਤਾ ਬੇਪਰਵਾਹ, ਸੂਲਾਂ ਸੱਥਰ ਹੇਠ ਵਿਛਾਈਆ। ਏਕਾ ਸੁਣਾਵੇ ਸਾਚਾ ਰਾਹ, ਤੇਰਾ ਰਾਹ ਤਕਾਈਆ। ਤੇਰਾ ਲਹਿਣਾ ਤੇਰੀ ਝੋਲੀ ਦਿਤਾ ਪਾ, ਤੇਰਾ ਤੇਰੇ ਵਿਚ ਟਿਕਾਈਆ। ਦੋਵੇਂ ਹੱਥ ਚਾਰੇ ਕਾਨੀਆਂ ਖਾਲੀ ਰਿਹਾ ਵਖਾ, ਪੱਲੇ ਗੰਢ ਨਾ ਕੋਈ ਬਣਾਈਆ । ਗੁਰਸਿਖਾਂ ਗਿਆ ਇਹ ਸਮਝਾ, ਵੰਡ ਖਾਣਾ ਰੀਤ ਚਲਾਈਆ। ਗੁਰੂ ਗ੍ਰੰਥ ਲੈਣਾ ਮਨਾ, ਏਕਾ ਗੁਰ ਬੁਝਾਈਆ। ਘਰ ਘਰ ਦਰ ਦਰ ਇਹਦੀ ਕੀਮਤ ਨਾ ਦੇਣੀ ਪਾ, ਇਹਦੀ ਮੋਖ ਨਾ ਕੋਈ ਚੁਕਾਈਆ। ਏਕਾ ਮੋਖ ਗਿਆ ਸਮਝਾ, ਦੋਏ ਜੋੜ ਸੀਸ ਝੁਕਾਈਆ। ਕਲਜੁਗ ਜੀਵ ਅੰਤਮ ਭੁੱਲਣਾ ਮੇਰਾ ਨਾਉਂ, ਹੱਟੋ ਹੱਟ ਵਿਕਾਈਆ। ਕਰਨ ਆਵਾਂ ਸਚ ਨਿਆਂ, ਭੁੱਲ ਰਹੇ ਨਾ ਰਾਈਆ। ਫੜ ਦਾੜ੍ਹੀ ਦਿਆਂ ਹਿਲਾ, ਜੋ ਮੇਰਾ ਅੰਗ ਕਟਾਈਆ। ਦੋ ਜਹਾਨਾਂ ਨਾ ਦੇਵਾ ਥਾਂ, ਜੋ ਰਹੇ ਵਣਜ ਕਰਾਈਆ। ਵਿਚ ਵਿਚੋਲਾ ਕੋਈ ਦਿਸੇ ਨਾ, ਨਾ ਵਿਦਿਆ ਕੋਈ ਸਿਖਾਈਆ। ਧੁਰ ਦਾ ਗੋਲਾ ਆਪ ਅਖਵਾ, ਗੁਰਮੁਖਾਂ ਸੇਵ ਕਮਾਈਆ। ਸਾਚਾ ਤੋਲਾ ਤੋਲ ਤੁਲਾ, ਏਕਾ ਤੋਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਦਿਤਾ ਵਰ, ਹੋਇਆ ਮੇਲਾ ਏਕਾ ਘਰ, ਏਕਾ ਦਰ ਸੁਹਾਈਆ। (੦੭ ੪੬੬ ੪੬੭)
ਫੇਰ ਸੰਗਤ ਨੇ ਬੇਨੰਤੀ ਕੀਤੀ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ’’
ਸ਼ਹਿਨਸ਼ਾਹ ਜੀ ਨੇ ਰਹਿਮਤ ਕੀਤੀ :
ਪੁਰਖ ਅਕਾਲ ਖੇਲ ਨਿਰਗੁਣ ਨਿਰਵੈਰ ਨਿਰਾਕਾਰ, ਧਰਤ ਧਵਲ ਧੌਲ ਉਤੇ ਆਈਆ। ਸਨਕ ਸਨੰਦਨ ਸਨਾਤਨ ਬਣ ਕੇ ਸੰਤ ਕੁਮਾਰ, ਬਰਾਹ ਆਪਣਾ ਵੇਸ ਵਟਾਈਆ। ਯਗਹ ਪੁਰਸ਼ ਹੋ ਤਿਆਰ, ਪਰਦਾ ਪਰਦਿਆਂ ਵਿਚੋਂ ਚੁਕਾਈਆ । ਹਾਵਗਰੀਵ ਖੇਲ ਅਪਾਰ, ਨਰ ਨਰਾਇਣ ਸਰਬ ਸਮਝਾਈਆ। ਕਪਲ ਮੁਨ ਹੋ ਉਜਿਆਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿਥੇ ਇਕ ਦਾ ਦੱਸਣਾ ਲੇਖਾ ਨਹੀਂ ਉਸ ਦੀ
ਆਉਣੀ ਫੇਰ ਵਾਰ, ਵਾਰਤਾ ਅਗਲੀ ਆਪ ਜਣਾਈਆ। ਰਿਖਵ ਹੋ ਕੇ ਖ਼ਬਰਦਾਰ, ਪ੍ਰਿਥੂ ਆਪਣੀ ਗੰਢ ਪੁਵਾਈਆ। ਮਤਸ ਹੋ ਕੇ ਜ਼ਾਹਰ, ਕਛਵ ਵੱਡੀ ਵਡਿਆਈਆ। ਧਨੰਤਰ ਖੋਲ੍ਹ ਕਿਵਾੜ, ਬਾਵਨ ਵੇਸ ਵਟਾਈਆ। ਹਰਨਾਕਸ਼ ਦਿਤਾ ਸ਼ੰਘਾਰ, ਆਪਣੀ ਕਲ ਸਮਝਾਈਆ। ਧਰੂ ਲਗਾਇਆ ਪਾਰ,
ਮਿਹਰਵਾਨ ਮਿਹਰ ਨਜ਼ਰ ਉਠਾਈਆ। ਹੰਸ ਚੋਗ ਦਿਤੀ ਖੁਵਾਲ, ਮਾਨਕ ਮੋਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਆਇਆ ਰਾਮ ਪਰਸ, ਰਾਮ ਦਸਰਥ ਬੇਟਾ ਖੇਲ ਖਲਾਈਆ। ਵੇਦ ਵਿਆਸੇ ਕਰ ਕੇ ਤਰਸ, ਲੋਕਮਾਤ ਤਨ ਦਿਤੀ ਵਡਿਆਈਆ। ਕ੍ਰਿਸ਼ਨ ਖੇਲ ਕੀਤਾ ਅਸਚਰਜ, ਨੂਰ ਨੁਰਾਨਾ ਡਗਮਗਾਈਆ। ਯੋਧਾ ਬਣ ਕੇ ਸੂਰਬੀਰ ਮਰਦਾਨਾ ਮਰਦ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸ਼ਨਵਾਈਆ।
ਨਿਰਗੁਣ ਸਰਗੁਣ ਧਾਰ ਸ਼ਬਦ, ਤਨ ਵਜ਼ੂਦ ਦਏ ਵਡਿਆਈਆ। ਜਿਸ ਨੇ ਬਣਾਏ ਦੀਨ ਮਜ਼੍ਹਬ, ਸ਼ਰਅ ਸ਼ਰਅ ਦਿਤੀ ਤਜਾਈਆ। ਮੂਸਾ ਤੇ ਹੋਇਆ ਗਜ਼ਬ, ਨੂਰ ਨੁਰਾਨਾ ਕੋਹਤੂਰ ਦਏ ਗਵਾਹੀਆ। ਈਸਾ ਦੇ ਅੰਦਰ ਰੱਖਿਆ ਕਦਮ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ।
ਨਿਰਗੁਣ ਕਿਰਪਾਹਾਰ ਦਿਆਲਾ, ਦੀਨ ਦਰਦ ਦੁੱਖ ਭੰਜਨ ਅਖਵਾਈਆ । ਜਿਸ ਮੁਹੰਮਦ ਕੀਤਾ ਅਲਗਮਾ, ਵਹੀ ਨਾਜ਼ਲ ਦਿਤਾ ਕਰਾਈਆ। ਜ਼ਬਰਾਈਲ ਦਏ ਪੈਗ਼ਾਮਾ, ਸੰਦੇਸ਼ਾ ਧੁਰਦਰਗਾਹੀਆ। ਸਜਦਾ ਕਰਨਾ ਕਬੂਲ ਸਲਾਮਾ, ਕਦਮਬੋਸੀ ਵਿਚ ਸੀਸ ਝੁਕਾਈਆ। ਉਸ ਦਾ ਖੇਲ ਬੜਾ ਮਹਾਨਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਿਸ ਸਤਿਗੁਰ ਨਾਨਕ ਭੇਜਿਆ ਦੇ ਕੇ ਸਤਿਨਾਮਾ, ਬਿਨਾਂ ਦੇਹ ਤੋਂ ਸਤਿਨਾਮ ਟਿਕਣ ਕਿਤੇ ਨਾ ਪਾਈਆ। ਉਸ ਸਤਿਨਾਮ ਨੇ ਅੰਗਦ ਕੀਆ ਪ੍ਰਵਾਨਾ, ਅਮਰਦਾਸ ਵੱਜੀ ਵਧਾਈਆ। ਰਾਮਦਾਸ ਹੋਇਆ ਪ੍ਰਧਾਨਾ, ਗੁਰੂ ਅਰਜਨ ਗੁਰੂ ਗੁਰਦੇਵ ਅਖਵਾਈਆ। ਹਰਿਗੋਬਿੰਦ ਪਹਿਰ ਕੇ ਬਾਣਾ, ਦੀਨ ਦੁਨੀ ਰੀਤੀ ਦਿਤੀ ਬਦਲਾਈਆ। ਹਰਿਰਾਏ ਪਿਆਰ ਕੀਤਾ ਮਹਾਨਾ, ਹਰਿਕ੍ਰਿਸ਼ਨ ਵੱਜੀ ਵਧਾਈਆ। ਗੁਰ ਤੇਗ ਬਹਾਦਰ ਧਰਮ ਦਾ ਬਣ ਨਿਸ਼ਾਨਾ, ਨਿਸ਼ਾਨਾ ਜਗਤ ਜਹਾਨ ਗਿਆ ਝੁਲਾਈਆ। ਗੋਬਿੰਦ ਖੰਡਾ ਖੜਗ ਖਿਚ ਕ੍ਰਿਪਾਨਾ, ਦੁਸ਼ਟਾਂ ਦਿਤਾ ਘਾਈਆ। ਉਸੇ ਗੋਬਿੰਦ ਦੀ ਧਾਰ ਸ਼ਬਦ ਸ਼ਬਦ ਗੁਰੂ ਗ੍ਰੰਥ ਜਿਸ ਨੂੰ ਸੀਸ ਝੁਕਾਉਣ ਜਿਮੀ ਅਸਮਾਨਾਂ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਝੋਲੀਆਂ ਡਾਹੀਆ। ਬਿਨਾ ਦੇਹ ਤੋਂ ਪਰਮਾਤਮਾ ਦਾ ਨਿਰਗੁਣ ਸਰੂਪ ਲੋਕਮਾਤ ਕਦੇ ਨਹੀਂ ਹੋਇਆ ਪ੍ਰਧਾਨਾ, ਪ੍ਰਧਾਨਗੀ ਵਿਚ ਕਦੇ ਨਾ ਆਈਆ। ਓਹ ਨਿਰਗੁਣ ਦੀ ਮਹਿੰਮਾ ਇਹ ਸਿਫਤਾਂ ਦਾ ਖ਼ਜ਼ਾਨਾ, ਨਾਮ ਦਾ ਭੰਡਾਰਾ ਬੋਧ ਅਗਾਧ ਕਾਗਜ਼ਾਂ ਉਤੇ ਕਾਦਰ ਕਰਤੇ ਕਰੀਮਾਂ ਨੂੰ ਰਿਹਾ ਮਿਲਾਈਆ। ਇਹ ਕੋਈ ਅੱਖਰਾਂ ਵਾਲਾ ਪੱਥਰਾਂ ਵਾਲਾ ਸਿਫਤਾਂ ਵਾਲਾ ਅਕਲ ਬੁੱਧੀ ਦਾ ਨਹੀਂ ਅਫਸਾਨਾ, ਇਹ ਧੁਰ ਸੰਦੇਸ਼ਾ ਧੁਰ ਪੈਗ਼ਾਮ ਧੁਰ ਦਾ ਹੁਕਮ ਹੁਕਮ ਇਕੋ ਨਜ਼ਰੀ ਆਈਆ। ਇਹ ਤਤ ਦੇਹ ਨਹੀਂ ਇਹਦਾ ਸੁਵਾਸ ਨਹੀਂ ਨੌਂ ਦਵਾਰ ਨਹੀਂ ਪਵਨ ਨਹੀਂ ਇਹ ਸਤਿਗੁਰ ਦਾ ਨਿਰਾਕਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਮਹਾਨਾ, ਜਿਸ ਦੇ ਉਤੇ ਸਿਫਤ ਸਿਫਤ ਸਲਾਹ, ਇਕੋ ਇਕ ਅਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਸਾਰੇ ਕਹਿੰਦੇ ਜਗਤ ਮਲਾਹ, ਜਿਸ ਦੇ ਵਿਚੋਂ ਮਿਲੇ ਹਕੀਕਤ ਵਾਲਾ ਹੱਕ ਖ਼ੁਦਾ, ਜਿਸ ਦੇ ਅਵਤਾਰ ਪੈਗ਼ੰਬਰ ਸਾਰੇ ਕਰਨ ਦੁਆ, ਵਾਸਤਾ ਬਗਲਗੀਰ ਹੋ ਕੇ ਪਾਈਆ। ਉਸ ਦਾ ਸਤਿਗੁਰ ਨਾਨਕ ਬਣਿਆ ਰਹਿਨੁਮਾ, ਗੁਰੂ ਅਰਜਨ ਮੋਹਰ ਦਿਤੀ ਲਗਾ, ਸ਼ਹਾਦਤ ਸ਼ਬਦ ਗੁਰੂ ਭੁਗਤਾ, ਸੰਤ ਸੁਹੇਲੇ ਭਗਤ ਸਾਰੇ ਨਾਲ ਲਏ ਰਲਾ, ਵੱਡਾ ਛੋਟਾ ਊਚ ਨੀਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮੇਲ ਆਪਣੇ ਹੱਥ ਰਖਾਈਆ।
ਗੁਰੂ ਗ੍ਰੰਥ ਸ਼ਬਦ ਬੋਧ ਗੁਰਬਾਣੀ, ਅੱਖਰ ਅੱਖਰਾਂ ਨਾਲ ਜੁੜਾਈਆ। ਜਿਸ ਦੀ ਮਹਿੰਮਾ ਅਕਥ ਕਹਾਣੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਇਹ ਸਤਿਗੁਰ ਅਰਜਨ ਸਭ ਨੂੰ ਅੰਮ੍ਰਿਤ ਜਾਮ ਪਿਆਇਆ ਪਾਣੀ, ਕੋਝਿਆਂ ਕਮਲਿਆਂ ਗਰੀਬਾਂ ਨਿਮਾਣਿਆਂ ਅੰਤਰ ਆਤਮ ਧੁਰ ਦਾ ਰਸ ਚੁਆਈਆ। ਇਹ ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਇਹੋ ਮੰਜ਼ਲ ਚਾਰ ਜੁਗ ਦੇ ਅਵਤਾਰਾਂ ਨੇ ਪੈਗ਼ੰਬਰਾਂ ਨੇ ਦੱਸੀ ਰੁਹਾਨੀ, ਰੂਹ ਬੁੱਤ ਵਿਚ ਮਿਲੇ ਮੇਲ ਧੁਰ ਦੇ ਮਾਹੀਆ। ਜਿਸ ਦੀ ਸਦਾ ਤਰਲ ਜੁਵਾਨੀ, ਬੁੜਾਪੇ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸ਼ਬਦ ਗੁਰਬਾਣੀ, ਬਾਣ ਸ਼ਬਦ ਸ਼ਬਦ ਇਕੋ ਨਜ਼ਰੀ ਆਈਆ।
ਸਤਿਗੁਰ ਸ਼ਬਦ ਸ਼ਬਦ ਗੁਰੂ ਗ੍ਰੰਥ, ਗੁਰਦੇਵਾ ਨਜ਼ਰੀ ਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ ਨਾ ਕੋਈ ਅੱਖਰੀ ਅੰਸ, ਮਾਨਵ ਜਾਤੀ ਏਕਾ ਗੰਢ ਪੁਵਾਈਆ। ਜੋ ਠੱਗਾਂ ਚੋਰਾਂ ਯਾਰਾਂ ਬਦਮਾਸ਼ਾ ਬਣਾਵੇ ਗੁਰਮੁਖ ਹੰਸ, ਬੁੱਧੀ ਬਿਬੇਕ ਦਏ ਬਣਾਈਆ। ਜੋ ਹੰਕਾਰ ਨਿਵਾਰੇ ਕੰਸ, ਨਿਮਰਤਾ ਨਿਰਮਾਣਤਾ ਇਕ ਸਮਝਾਈਆ। ਜੋ ਹਿੰਦੂ ਮੁਸਲਮ ਸਿੱਖ ਈਸਾਈਆਂ ਦਾ ਇਕੱਠਾ ਬਣਾਵੇ ਬੰਸ, ਪਰਿਵਾਰ ਇਕੋ ਇਕ ਦ੍ਰਿੜਾਈਆ। ਜਿਸ ਦੀ ਸਭ ਤੋਂ ਵੱਖਰੀ ਬਣਤ, ਘੜਨ ਭੰਨਣਹਾਰ ਜਿਸ ਦਾ ਮਾਰਗ ਇਕ ਅਖਵਾਈਆ। ਏਸੇ ਦੀ ਮਹਿੰਮਾ ਕਰਦੇ ਸੰਤ, ਸਿਫਤਾਂ ਵਿਚ ਸਲਾਹੀਆ। ਇਹਦਾ ਲੇਖਾ ਆਦਿ ਅੰਤ, ਜੁਗ ਜੁਗ ਰੀਤੀ ਚਲੀ ਆਈਆ। ਇਹਦਾ ਮੇਲਾ ਨਾਲ ਭਗਵੰਤ, ਭਗਵਨ ਮੇਲਾ ਸਹਿਜ ਸੁਭਾਈਆ। ਇਹ ਕਦੇ ਨਾ ਹੋਏ ਭਸਮੰਤ, ਭਸਮੜ ਰੂਪ ਨਾ ਕੋਇ ਦਰਸਾਈਆ । ਇਸ ਦੇ ਵਿਚੋਂ ਮਿਲੇ ਬਹਿਸ਼ਤ ਜਨਤ, ਜਨਤ ਸਵਰਗ ਇਸ ਦੇ ਚਰਨ ਚੁੰਮੇ ਚਾਈਂ ਚਾਈਂਆ। ਗੜ੍ਹ ਪੁੱਟੇ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਬੋਧ ਅਗਾਧ ਮਿਲੇ ਪੰਡਤ, ਘਰ ਬੈਠਿਆਂ ਸਭ ਨੂੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਹਿਬਰ ਇਕ ਅਖਵਾਈਆ।
ਗੁਰੂ ਗ੍ਰੰਥ ਸ਼ਬਦ ਗੁਰਦੇਵਾ, ਦੇਵ ਆਤਮ ਮੇਲ ਮਿਲਾਈਆ। ਜਿਸ ਦਾ ਭੇਵ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਜਿਸ ਨੂੰ ਪੜ੍ਹਨਾ ਨਾਲ ਰਸਨਾ ਜੇਹਵਾ, ਆਤਮ ਬ੍ਰਹਮ ਦਏ ਸਮਝਾਈਆ। ਜਿਸ ਦੇ ਨਾਲ ਮਿਲੇ ਧਾਮ ਸਚਖੰਡ ਦੁਵਾਰ ਨੇਹਚਲ ਨੇਹਕਵਾ, ਦਰਗਹਿ ਸਾਚੀ ਸੋਭਾ ਪਾਈਆ। ਇਹ ਅੰਮ੍ਰਿਤ ਰਸ ਮਾਨਵ ਜ਼ਾਤੀ ਦਾ ਅੰਤਰ ਆਤਮ ਦਾ ਮੇਵਾ, ਰਸਨਾ ਦੇ ਨੌਂ ਰਸ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਇਕ ਅਖਵਾਈਆ।
ਵੱਡਾ ਸਤਿਗੁਰ ਆਪ, ਆਪਣੀ ਦਇਆ ਕਮਾਈਆ। ਜਿਸ ਦਾ ਚਾਰ ਜੁਗ ਦਾ ਧੁਰ ਦਾ ਜਾਪ, ਜਗਜੀਵਣ ਦਾਤਾ ਆਪਣਾ ਨਾਮ ਦ੍ਰਿੜਾਈਆ। ਜਿਸ ਦੀ ਰਚਨਾ ਰਚੀ ਨਿਰਗੁਣ ਸਰਗੁਣ ਨਾਨਕ ਹੋ ਕੇ ਆਪ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਹ ਤ੍ਰੈਗੁਣ ਦੀ ਧਾਰ ਤ੍ਰੈਗੁਣ ਦਾ ਮੇਟੇ ਪਾਪ, ਤ੍ਰੈਭਵਨ ਦਾ ਮੇਲਾ ਮੇਲੇ ਸਹਿਜ ਸੁਭਾਈਆ। ਇਹਦੇ ਵਿਚ ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦੱਸਿਆ ਅੰਧੇਰਾ ਡੂੰਘਾ ਖਾਤ, ਗੜ੍ਹੇ ਸ਼ਰਅ ਨਾ ਕੋਇ ਬਣਾਈਆ। ਨਾ ਕੋਈ ਝਗੜਾ ਰੱਖਿਆ ਜ਼ਾਤ ਪਾਤ, ਦੀਨ ਦੁਨੀ ਨਾ ਕੋਇ ਲੜਾਈਆ। ਇਕੋ ਸਾਹਿਬ ਦੱਸਿਆ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਜਿਸ ਦਾ ਕੀਤੀ ਪ੍ਰਕਾਸ਼, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਏਕੰਕਾਰ ਖੇਲ ਖਲਾਇਆ ਤਮਾਸ਼, ਆਦਿ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਦਿਤੀ ਦਾਤ, ਅਬਿਨਾਸ਼ੀ ਕਰਤੇ ਦਿਤੀ ਵਰਤਾਈਆ। ਪਾਰਬ੍ਰਹਮ ਖੋਲ੍ਹ ਕੇ ਹਾਟ, ਬ੍ਰਹਮ ਵਸਤ ਅਮੋਲਕ
ਝੋਲੀ ਦਿਤੀ ਪਾਈਆ। ਇਹ ਨਾਨਕ ਦੀ ਧੁਰ ਦੀ ਲਿਆਂਦੀ ਸੁਗਾਤ, ਸਤਿਗੁਰ ਨਾਨਕ ਸਤਿਗੁਰੂ ਪੁਰਖ ਅਕਾਲ ਦੀ ਸਿਫਤ ਸਿਫਤ ਸਿਫਤ ਵਿਚ ਵਡਿਆਈਆ। ਜਿਸ ਦਾ ਗੋਬਿੰਦ ਬਣਿਆ ਦਾਸ, ਪੁਰਖ ਅਕਾਲ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਸਾਂਝਾ ਯਾਰ ਨੂਰ ਅਲਾਹ ਅਲਾਹ ਆਲਮੀਨ ਇਕੋ ਇਕ ਅਖਵਾਈਆ।
ਗੁਰੂ ਗ੍ਰੰਥ ਜਗਤ ਸੁਹੇਲਾ, ਹਿੰਦੂ ਮੁਸਲਮ ਸਿਖ ਈਸਾਈ ਪਾਰਸੀ ਬੋਧੀ ਜੈਨੀ ਆਪਣੇ ਅੰਗ ਲਗਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਕਰਾਏ ਮੇਲਾ, ਪਰਦਾ ਦੂਈ ਦਵੈਤ ਉਠਾਈਆ। ਇਕੇ ਘਰ ਵਖਾਏ ਗੁਰੂ ਗੁਰ ਚੇਲਾ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਘਰ ਸੁਵਾਮੀ ਸੱਜਣ ਮਿਲੇ ਉਹ ਅਗੰਮੀ ਸੁਹੇਲਾ, ਜਿਸ ਦਾ ਵਿਛੋੜਾ ਏਥੇ ਓਥੇ ਹੋਣ ਕਦੇ ਨਾ ਪਾਈਆ। ਜਿਸ ਦੀ ਧਾਰ ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਅਚਰਜ ਖੇਲਾ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਵਿਚ ਗਿਆ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।
ਗੁਰੂ ਗ੍ਰੰਥ ਸਤਿਗੁਰੂ ਸਤਿਗੁਰੂ ਦਾ ਪਦ, ਪਦਵੀ ਧੁਰਦਰਗਾਹੀਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ ਅਵਤਾਰ ਪੈਗ਼ੰਬਰ ਗੁਰੂ ਦੀ ਨਹੀਂ ਕੋਈ ਹੱਦ, ਤਨ ਵਜ਼ੂਦ ਮਾਟੀ ਖ਼ਾਕ ਪੁਤਲਾ ਨਜ਼ਰ ਕੋਇ ਨਾ ਆਈਆ। ਜਿਥੇ ਇਕੋ ਜੋਤ ਦੀਪਕ ਰਿਹਾ ਜਗ, ਨੂਰ ਨੁਰਾਨਾ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਉਥੇ ਕੋਈ ਨਾ ਸਕੇ ਲੱਭ, ਦੂਰ ਦੁਰਾਡੇ ਥੱਲੇ ਬੈਠੇ ਨੈਣ ਉਠਾਈਆ। ਸਤਿਗੁਰ ਨਾਨਕ ਓਥੇ ਚੜ੍ਹਿਆ ਭੱਜ, ਨਿਰਗੁਣ ਧਾਰ ਵੇਖਿਆ ਪਰਮ ਪੁਰਖ ਦਾ ਨੂਰ ਚਾਈਂ ਚਾਈਂਆ। ਓਥੋਂ ਵਸਤ ਲਿਆਂਦੀ ਦੁਰਲੱਭ, ਆਪਣੀ ਸਤਿ ਵਾਲੀ ਝੋਲੀ ਪਾਈਆ। ਫੇਰ ਆਇਆ ਲੋਕਮਾਤ ਵਸਤ ਲੈ ਕੇ ਹੱਕ, ਹਮਸਾਜਣ ਆਪਣਾ ਨਾਲ ਰਖਾਈਆ। ਓਸ ਨੂੰ ਉਸ ਦੇ ਪਿਆਰ ਵਿਚ, ਓਸ ਦੀ ਧਾਰ ਵਿਚ, ਸੰਸਾਰ ਵਿਚ, ਗਾਇਆ ਨਾਲ ਰਸਨਾ ਜਿਹਵਾ ਲਬ, ਧੁਰ ਦਾ ਰਾਗ ਧੁਨ ਆਤਮਕ ਵਿਚੋਂ ਖ਼ੁਸ਼ੀਆਂ ਨਾਲ ਬਾਹਰ ਕਢਾਈਆ। ਜਿਸ ਦਾ ਰੂਪ ਸੂਰਾ ਸਰਬੱਗ, ਪੁਰਖ ਅਕਾਲਾ ਇਕੋ ਨਜ਼ਰੀ ਆਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਯਾਮਬੀਨ ਅਲਾਹੀ ਰੱਬ, ਨੂਰੀ ਰੱਬ ਨੂਰ ਅਲਾਹੀਆ। ਓਸੇ ਦਾ ਨਾਮ, ਓਸੇ ਦਾ ਕਲਮਾ, ਓਸੇ ਦਾ ਸ਼ਬਦ, ਓਸੇ ਦਾ ਨਾਦ, ਓਸੇ ਦੀ ਧੁਨ, ਓਸੇ ਦੀ ਸਦ, ਓਸੇ ਦਾ ਢੋਲਾ ਗਾਈਆ। ਜੋ ਐਸ ਵੇਲੇ ਸਾਰੀ ਸ੍ਰਿਸ਼ਟੀ ਦੇ ਸਾਹਮਣੇ ਪ੍ਰਗਟ ਤੇ ਉਹਦਾ ਮਾਲਕ ਪ੍ਰਗਟ ਅੱਜ, ਜਿਸ ਨੂੰ ਆਜ਼ਜ਼ ਹੋ ਕੇ ਸਾਰੇ ਸੀਸ ਨਿਵਾਈਆ। ਏਸ ਦਾ ਪਰਦਾ ਪਰਦਿਆਂ ਵਿਚ ਸਕੇ ਕੋਈ ਨਾ ਕੱਜ, ਉਹਲਿਆਂ ਵਿਚ ਨਾ ਕੋਇ ਛੁਪਾਈਆ। ਜਿਸ ਦੇ ਪਿਛੇ ਗੋਬਿੰਦ ਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦਾ ਜੈਕਾਰਾ ਲਾਇਆ ਗੱਜ, ਜਿਸ ਗਜ਼ ਦੇ ਤੰਦਵ ਦਿਤੇ ਤੁੜਾਈਆ। ਉਹ ਸਾਰੀ ਸ੍ਰਿਸ਼ਟੀ ਦਾ ਦ੍ਰਿਸ਼ਟੀ ਦਾ ਆਤਮਾ ਦਾ ਬ੍ਰਹਮ ਦਾ ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਕਬੂਲ ਕਰਨ ਵਾਲਾ ਹੱਜ਼, ਹਾਜ਼ਤ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।
ਗੁਰੂ ਗ੍ਰੰਥ ਸਾਹਿਬ ਗੁਰਬਾਣੀ ਆਦਿ ਪੁਰਖ ਅਪਰੰਪਰ, ਪਾਰਬ੍ਰਹਮ ਵਡਿਆਈਆ। ਜਿਸ ਦਾ ਜੁਗ ਚੌਕੜੀ ਹੁੰਦਾ ਰਿਹਾ ਸਵੰਬਰ, ਨਿਰਗੁਣ ਸਰਗੁਣ ਤੱਤਾਂ ਵਾਲੇ ਤਤ ਲਏ ਪ੍ਰਨਾਈਆ। ਜਿਸ ਨੇ ਆਪਣੀ ਨਾਮ ਬਾਣੀ ਦਾ ਅਵਤਾਰ ਪੈਗ਼ੰਬਰ ਗੁਰੂ ਦੀ ਧਾਰ ਵਿਚੋਂ ਕੀਤਾ ਅਡੰਬਰ, ਲੇਖਾ ਲਿਖਤ ਲਿਖਤ ਨਾਲ ਬਣਾਈਆ। ਓਹ ਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਥਾਈਂਆ। ਉਸ ਦਾ ਕਾਇਆ ਰੂਪੀ ਸਚ ਸਚ ਦਾ ਮੰਦਰ, ਜਿਸ ਮੰਦਰ ਅੰਦਰ ਵਸੇ ਧੁਰ ਦਾ ਮਾਹੀਆ। ਭਾਗ ਲਗਾਏ ਡੂੰਘੀ ਕੰਦਰ, ਅੰਧ
ਅੰਧੇਰ ਦਏ ਗੁਵਾਈਆ। ਗੜ੍ਹ ਤੋੜ ਹੰਕਾਰੀ ਜੰਦਰ, ਪਰਦਾ ਦੂਈ ਵਾਲਾ ਚੁਕਾਈਆ। ਪ੍ਰਕਾਸ਼ ਕਰ ਕੇ ਬਿਨਾਂ ਸੂਰੀਆ ਚੰਦਰ, ਜੋਤੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸ਼ਬਦ ਸ਼ਬਦ ਗੁਰ ਦਾਤ, ਸਤਿਗੁਰ ਨਾਨਕ ਨਿਰਗੁਣ ਧਾਰ ਸਰਗੁਣ ਲਿਆਂਦੀ ਲੋਕਮਾਤ, ਧਰਨੀ ਧਰਤ ਧਵਲ ਧੌਲ ਉਤੇ ਮਾਨਸ ਮਾਨਸ ਮਾਨਵ ਸਭ ਦੀ ਝੋਲੀ ਦਿਤੀ ਭਰਾਈਆ। ਏਸੇ ਦਾ ਰੂਪ ਪਰਮੇਸ਼ਵਰ ਕਮਲਾਪਾਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਹੁਕਮ ਫ਼ਰਮਾਨ, ਆਦਿ ਜੁਗਾਦੀ ਦੇਵੇ ਜਗਤ ਜਹਾਨ, ਬ੍ਰਹਮ ਵੇਤਾ ਆਤਮ ਨੇਤਾ ਨਰ ਨਿਰੰਕਾਰ ਨਿਰਾਕਾਰ ਆਪਣੀ ਦਇਆ ਕਮਾਈਆ।
(੨੩--੧੬੧ ੧੬੪)
ਨਾਰਦ ਕਹੇ ਖੇਲ ਤੱਕ ਇਕ ਏਕੰਕਾਰੀ, ਅਕਲ ਕਲਧਾਰੀ ਰਿਹਾ ਜਣਾਈਆ। ਨੇਤਰ ਤੱਕ ਸ਼ਬਦ ਲਿਖਾਰੀ, ਪੰਜ ਪੰਜ ਪੰਜ ਨਾਲ ਵਡਿਆਈਆ। ਗ੍ਰੰਥ ਤੱਕ ਜਿਹਨੂੰ ਝੁਕਣੀ ਸ੍ਰਿਸ਼ਟੀ ਸਾਰੀ, ਸਾਰ ਸ਼ਬਦ ਨਾਲ ਚਤੁਰਾਈਆ। ਓਹ ਹਾਜ਼ਰ ਹੋਣੇ ਭਗਤ ਦੁਵਾਰ ਵਡ ਦਰਬਾਰੀ, ਦਰ ਦਰਬਾਰੇ ਸੋਭਾ ਪਾਈਆ। ਫੇਰ ਖੇਲ ਵਰਤੇ ਅਪਰ ਅਪਾਰੀ, ਅਪਰੰਪਰ ਸੁਵਾਮੀ ਆਪ ਜਣਾਈਆ। ਸਦੀ ਚੌਧਵੀਂ ਅੱਗੇ ਕਲਾ ਵਰਤਣੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਕੋਈ ਰੂਪ ਨਹੀਂ ਮਰਦ ਨਾਰੀ, ਇਸਤ੍ਰੀ ਪੁਰਸ਼ ਨਾ ਵੰਡ ਵੰਡਾਈਆ। ਆਦਿ ਜੁਗਾਦਿ ਜੁਗਾਦਿ ਆਦਿ ਦਾ ਇਕ ਨਿਰਾਕਾਰੀ, ਨਿਰਵੈਰ ਨੂਰ ਇਲਾਹੀਆ। ਜਿਸ ਨੇ ਸਤਿਜੁਗ ਦੀ ਸਤਿ ਕਰਨੀ ਉਸਾਰੀ, ਨੀਂਹ ਸਚ ਵਾਲੀ ਰਖਾਈਆ। ਜਨ ਭਗਤਾਂ ਦੀ ਲੇਖੇ ਲਾਏ ਸੇਵਾ ਭਾਰੀ, ਭਾਰਦਵਾਜ ਰਿਖੀ ਦਾ ਲੇਖਾ ਦਏ ਚੁਕਾਈਆ। ਜਿਸ ਨੂੰ ਸਭ ਨੇ ਕਰਨੀ ਨਿਮਸਕਾਰੀ, ਨਿਉਂ ਨਿਉਂ ਸੀਸ ਝੁਕਾਈਆ। ਨਾਰਦ ਕਹੇ ਮੇਰਾ ਰੂਪ ਹੋਵੇ ਸਵਾ ਹੱਥ ਲੰਮੀ ਬੋਦੀ ਸੁੱਟੀ ਹੋਵੇ ਪਿਛਾੜੀ, ਤ੍ਰਿਸੂਲ ਤ੍ਰੈ ਧਾਰ ਮੱਥੇ ਉਤੇ ਬਣਾਈਆ। ਸਦੀ ਚੌਧਵੀ ਦੀ ਗੋਲੀ ਬੁਲਾਂ ਉਤੇ ਲਾਲੀ ਲਾਈ ਹੋਵੇ ਗਾੜ੍ਹੀ, ਗੜ੍ਹ ਗੜ੍ਹੀ ਚਮਕੌਰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਧਾਰ ਕਰੇ ਪਿਆਰੀ, ਪਿਆਰ ਮੁਹੱਬਤ ਸਚ ਰੂਪ ਦਰਸਾਈਆ। (੨੨--੯੭੯)
ਹਰਿ ਮੰਦਰ ਹਰਿ ਦਵਾਰ ਹਰਿ ਸਾਚਾ ਤਾਲ ਸੁਹਾਇਆ। ਨਿਰਗੁਣ ਜੋਤੀ ਕਰ ਉਜਿਆਰ, ਗੁਰ ਅਰਜਨ ਵੇਖ ਵਖਾਇਆ। ਅੱਠੇ ਪਹਿਰ ਰੰਗ ਕਰਤਾਰ, ਅੰਧ ਅੰਧੇਰ ਦਿਸ ਨਾ ਆਇਆ। ਦਿਵਸ ਰੈਣ ਸ਼ਬਦ ਧੁਨਕਾਰ, ਧੁਨ ਅਨਾਦੀ ਰਿਹਾ ਵਜਾਇਆ। ਚਰਨ ਕਵਲ ਹਰਿ ਕਰ ਪਿਆਰ, ਗੁਰ ਨਾਨਕ ਨਜ਼ਰੀ ਆਇਆ। ਨਾਨਕ ਬੋਲੇ ਕਰ ਪਿਆਰ, ਅਰਜਨ ਵੇਖ ਵਖਾਇਆ। ਆਏ ਦਾਨ ਧੁਰ ਫ਼ਰਮਾਣ, ਲੇਖਾ ਇਹ ਸਮਝਾਇਆ । ਚਿੱਟੇ ਉਤੇ ਲਿਖ ਕਾਲਾ ਨਿਸ਼ਾਨ, ਨਾ ਕੋਈ ਸਕੇ ਮੇਟ ਮਿਟਾਇਆ। ਕਲਜੁਗ ਮੇਟੇ ਝੂਠ ਦੁਕਾਨ, ਭੇਖ ਪਖੰਡ ਰਹਿਣ ਨਾ ਪਾਇਆ। ਗੁਰ ਕਾ ਗਿਆਨ ਨਾ ਕੋਈ ਵੇਚੇ ਵਿਚ ਦੁਕਾਨ, ਨਾ ਹੱਟੋ ਹੱਟ ਫਿਰਾਇਆ। ਦੋ ਜਹਾਨ ਕੀਮਤ ਕੋਈ ਨਾ ਸਕੇ ਚੁਕਾਨ, ਨਾ ਕੋਈ ਮੁੱਲ ਪੁਵਾਇਆ। ਧੁਰ ਦੀ ਬਾਣੀ ਧੁਰ ਦੀ ਬਾਣ, ਧੁਰ ਕਰਤਾ ਰਿਹਾ ਲਿਖਾਇਆ। ਅਕਾਲ ਪੁਰਖ ਹੋਇਆ ਮਿਹਰਵਾਨ, ਗੁਰ ਅਰਜਨ ਸੇਵਾ ਲਾਇਆ। ਸ਼ਬਦ ਗੁਰ ਆਇਆ ਵਿਚ ਮੈਦਾਨ, ਆਪਣਾ ਪੜਦਾ ਲਾਹਿਆ। ਗੁਰਮੁਖ
ਵਿਰਲਾ ਕਰੇ ਧਿਆਨ, ਜਿਸ ਜਨ ਬੂਝ ਬੁਝਾਇਆ। ਜਗਤ ਗਿਆਨ ਨਾ ਸਕੇ ਪਛਾਨ, ਪੜ੍ਹ ਪੜ੍ਹ ਵਾਦਿ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਦਿਤਾ ਏਕਾ ਵਰ, ਏਕਾ ਗੁਰ ਵਖਾਇਆ।
ਏਕਾ ਗੁਰ ਇਕ ਗ੍ਰੰਥ, ਏਕਾ ਰੂਪ ਦਰਸਾਇੰਦਾ। ਏਕਾ ਸਿਖ ਏਕਾ ਸਿਖਿਆ ਏਕਾ ਪੰਥ, ਏਕਾ ਮਾਰਗ ਲਾਇੰਦਾ। ਸ੍ਰਿਸ਼ਟ ਸਬਾਈ ਦੀਸੇ ਮਿਥਿਆ ਨਾ ਕੋਈ ਰਹੇ ਅੰਤ, ਅਸਥਿਲ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਗੁਰ ਜਣਾਈ ਲੋਕਮਾਤ ਵੱਜੇ ਵਧਾਈ ਧਾਮ ਸੁਹਾਏ ਇਕ ਅਨਡੀਠਿਆ।
ਗੁਰੂ ਗ੍ਰੰਥ ਸ਼ਬਦ ਚੋਟ, ਏਕਾ ਤਨ ਲਗਾਈਆ। ਮਨਮੁਖਾਂ ਕੱਢੇ ਕਾਇਆ ਖੋਟ, ਜੋ ਜਨ ਹਿਰਦੇ ਰਿਹਾ ਦਿਸਾਈਆ। ਗ੍ਰੰਥੀ ਪੰਥੀ ਮਾਇਆ ਭਰੇ ਨਾ ਕੋਈ ਪੋਟ, ਨਾ ਕੋਈ ਵਿਸ਼ਟਾ ਵੱਢੀ ਲੈ ਲੈ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਸ਼ਬਦ ਧਰ, ਸ਼ਬਦ ਗੁਰ ਰਿਹਾ ਸਲਾਹੀਆ।
ਸ਼ਬਦ ਗੁਰ ਗੁਰ ਦੀਨਾਂ, ਸ਼ਬਦੀ ਲੇਖ ਲਿਖਾਇਆ। ਸ਼ਬਦੀ ਸ਼ਬਦ ਸ਼ਬਦ ਰਸ ਭੀਨਾ, ਸ਼ਬਦੀ ਰੰਗ ਚੜ੍ਹਾਇਆ। ਸ਼ਬਦ ਜਲ ਸ਼ਬਦ ਮੀਨਾ, ਸ਼ਬਦ ਸ਼ਬਦ ਵਿਚ ਸਮਾਇਆ। ਸ਼ਬਦ ਬੰਨੇ ਲੋਕ ਤੀਨਾਂ, ਅਕਾਸ਼ ਪਰਕਾਸ਼ ਸ਼ਬਦ ਟਿਕਾਇਆ। ਸ਼ਬਦ ਦਾਨਾ ਸ਼ਬਦ ਬੀਨਾ, ਦਾਨਾ ਬੀਨਾ ਸ਼ਬਦ ਅਖਵਾਇਆ। ਸ਼ਬਦ ਖਾਣਾ ਸ਼ਬਦ ਪੀਣਾ, ਸ਼ਬਦ ਤ੍ਰਿਸਨਾ ਤ੍ਰਿਪਤ ਕਰਾਇਆ। ਸ਼ਬਦ ਮਰਨਾ ਸ਼ਬਦ ਜੀਣਾ, ਸ਼ਬਦ ਸ਼ਬਦ ਲਏ ਉਪਾਇਆ। ਸ਼ਬਦ ਜੋਧਾ ਸ਼ਬਦ ਪਰਬੀਨਾ, ਸ਼ਬਦ ਡੰਕ ਵਜਾਇਆ। ਸ਼ਬਦ ਪੰਚਮ ਨੀਚੋ ਨੀਚ ਸ਼ਬਦ ਹੀਣਾ, ਸ਼ਬਦ ਨਿਉਂ ਨਿਉਂ ਸੀਸ ਝੁਕਾਇਆ। ਸ਼ਬਦ ਰਾਜ ਸ਼ਬਦ ਰਾਜਾਨਾ, ਸ਼ਬਦ ਸ਼ਾਹ ਸੁਲਤਾਨ ਅਖਵਾਇਆ। ਸ਼ਬਦ ਕਾਜ ਸ਼ਬਦ ਸਾਜ, ਸ਼ਬਦ ਬੰਧ ਬੰਧਾਇਆ। ਸ਼ਬਦ ਸੀਸ ਸ਼ਬਦ ਤਾਜ, ਸ਼ਬਦ ਰਿਹਾ ਟਿਕਾਇਆ। ਸ਼ਬਦ ਮੰਤਰੀ ਸ਼ਬਦ ਜੋਗ ਰਾਜ, ਸ਼ਬਦ ਰਯੀਅਤ ਰਿਹਾ ਅਖਵਾਇਆ। ਸ਼ਬਦ ਰੱਖੇ ਜਗਤ ਸਾਂਝ, ਸ਼ਬਦ ਨਾਤਾ ਦਏ ਤੁੜਾਇਆ। ਸ਼ਬਦ ਗੁਰ ਆਏ ਲੋਕਮਾਤ ਭਾਜ, ਸ਼ਬਦ ਗੁਰ ਰੂਪ ਵਟਾਇਆ। ਸ਼ਬਦ ਗੁਰ ਰੱਖੇ ਲਾਜ, ਸ਼ਬਦ ਗੁਰ ਹੋਏ ਸਹਾਇਆ । ਨਾਨਕ ਸੁਣਾਈ ਨੌਂ ਖੰਡ ਪ੍ਰਿਥਮੀ ਇਕ ਅਵਾਜ਼, ਗੁਰ ਅਰਜਨ ਲੇਖ ਲਿਖਾਇਆ । ਗੁਰ ਅਰਜਨ ਮਾਰੇ ਇਕ ਅਵਾਜ਼, ਹਰਿ ਮੰਦਰ ਦਏ ਸੁਹਾਇਆ। ਹਰਿ ਜੂ ਸਵਾਰੇ ਆਪਣਾ ਕਾਜ, ਗੁਰ ਅਰਜਨ ਇਹ ਸਮਝਾਇਆ। ਕਲਜੁਗ ਅੰਤਮ ਆਵੇ ਭਾਜ, ਜੋਤੀ ਜਾਮਾ ਭੇਖ ਵਟਾਇਆ। ਭਾਗ ਲਗਾਏ ਦੇਸ ਮਾਝ, ਛੇ ਯੋਜਨ ਵੰਡ ਵੰਡਾਇਆ। ਛੇ ਸ਼ਾਸਤਰ ਖੋਲ੍ਹੇ ਪਾਜ , ਚਾਰ ਵੇਦ ਫੋਲ ਫੋਲਾਇਆ। ਕਲਜੁਗ ਰਾਵਣ ਗੜ੍ਹ ਹੰਕਾਰੀ ਤੋੜੇ ਜਗਤ ਸਮਾਜ, ਕੂੜੀ ਕਿਰਿਆ ਦਏ ਮਿਟਾਇਆ। ਸੱਜਾ ਚਰਨ ਛੁਹਾਏ ਦਿਲੀ ਦਿਲੀਜ, ਆਰ ਪਾਰ ਆਪ ਹੋ ਜਾਇਆ। ਗੁਰੂ ਗ੍ਰੰਥ ਉਪਰ ਬਾਣੀ ਕਲਜੁਗ ਜੀਵਾਂ ਇਕ ਨਕ਼ਾਬ, ਪੜਦਾ ਇਕ ਰਖਾਇਆ। ਅਕਾਲ ਤਖ਼ਤ ਅਕਾਲ ਮੂਰਤ ਨਿਰਗੁਣ ਸੁਣਾਏ ਨਾ ਕੋਈ ਅਵਾਜ਼, ਢੱਡ ਸਾਰਿੰਗੇ ਰਹੇ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਅਰਜਨ ਵੇਖੇ ਤੇਰਾ ਦਰ, ਹਰਿ ਮੰਦਰ ਸੋਹੇ ਸਾਚਾ ਘਰ, ਗੁਰੂ ਗ੍ਰੰਥ ਮਿਲੇ ਵਰ, ਭੇਵ ਚੁਕਾਏ ਨਾਰੀ ਨਰ, ਹਰਿ ਸਾਚਾ ਢਾਡੀ ਦੋ ਜਹਾਨੀ ਬਣੇ ਗਾਡੀ, ਦੂਈ ਦਵੈਤੀ ਜਾਏ ਵਾਡੀ, ਏਕਾ ਦਰ ਰਖਾਇਆ। (੦੭--੪੬੩ ੪੬੪)
ਗੋਬਿੰਦ ਸੇਜ ਕਹੇ ਮੇਰਾ ਰੂਪ ਘਾਸ ਫੂਸ, ਮੈਂ ਫੂਲਨ ਦਿਤੇ ਤਜਾਈਆ। ਅਸੀਂ ਤਿਨਕਾ ਤਿਨਕਾ ਬਣ ਗਏ ਤਾਣਾ ਪੇਟਾ ਸੂਤ, ਸਵੱਛ ਸਰੂਪੀ ਆਪਣਾ ਰੂਪ ਬਦਲਾਈਆ। ਸਾਡੇ ਉਤੇ ਸੁੱਤਾ ਪੁਰਖ ਅਕਾਲ ਦਾ ਸੁੱਤ, ਦੁਲਾਰਾ ਇਕੋ ਨਜ਼ਰੀ ਆਈਆ। ਸਾਡੇ ਗ੍ਰਹਿ ਮੌਲੀ ਰੁੱਤ, ਰੁੱਤੜੀ ਇਕ ਮਹਿਕਾਈਆ। ਅਸਾਂ ਹੁਣ ਨਹੀਂ ਹੋਣਾ ਚੁੱਪ, ਵਾਸਤਾ ਦੇਣਾ ਪਾਈਆ। ਕਿਉਂ ਸਾਡੇ ਉਤੇ ਹੋਇਆ ਖ਼ੁਸ਼, ਯਾਰੜਾ ਆਪਣੇ ਨਾਲ ਮਿਲਾਈਆ। ਕਿਧਰੋਂ ਬਦਲ ਕੇ ਆ ਗਿਆ ਰੁਖ਼, ਬਣ ਕੇ ਪਾਂਧੀ ਰਾਹੀਆ। ਤੇਰੇ ਅੰਦਰ ਨਹੀਂ ਕੋਈ ਦੁੱਖ, ਦੁੱਖ ਦਰਦ ਨਾ ਕੋਇ ਜਣਾਈਆ। ਸੇਜ ਕਹੇ ਮੈਂ ਫੇਰ ਵੇਖਿਆ ਉਸ ਨੇ ਤਾ ਦਿਤਾ ਮੁੱਛ, ਹੱਸ ਕੇ ਕਿਹਾ ਮੁਸ਼ਕਲ ਤੁਹਾਡੀ ਦੂਰ ਕਰਾਈਆ। ਜਿਸ ਵੇਲੇ ਮੈਂ ਛੱਡ ਕੇ ਆਵਾਂ ਕਾਇਆ ਬੁੱਤ, ਬੁੱਤਖਾਨਿਆਂ ਡੇਰਾ ਢਾਹੀਆ। ਨਾਲ ਲੈ ਕੇ ਆਉਣਾ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਵਖਾਈਆ। ਤੁਹਾਨੂੰ ਗੋਦੀ ਲਵਾਂ ਚੁੱਕ, ਫੜ ਬਾਹੋਂ ਗਲੇ ਲਗਾਈਆ। ਸਚਖੰਡ ਦੁਵਾਰੇ ਦੇਵਾਂ ਸੁੱਟ, ਦਰਗਾਹ ਸਾਚੀ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ।
ਸੇਜ ਕਹੇ ਮੇਰੇ ਅੰਦਰ ਨਿੱਕੇ ਵੱਡੇ ਕੰਡੇ, ਆਪਣਾ ਮੁੱਖ ਭੁਵਾਈਆ। ਤਿਖੀ ਧਾਰ ਦਿਸਦੇ ਦੰਦੇ, ਅੱਗੇ ਹੋ ਨਾ ਕਦੇ ਬਦਲਾਈਆ। ਸਾਰੇ ਕਹਿਣ ਸਾਡੇ ਭਾਗ ਚੰਗੇ, ਸਾਡੇ ਉਤੇ ਸੁੱਤਾ ਧੁਰ ਦਾ ਮਾਹੀਆ। ਜਿਸ ਦੇ ਖੂਨ ਨਾਲ ਅਸਾਂ ਜਾਣਾ ਰੰਗੇ, ਰੰਗ ਅਗੰਮੜਾ ਦਏ ਚੜ੍ਹਾਈਆ। ਸਾਨੂੰ ਲੈ ਜਾਣਾ ਓਸ ਡੰਡੇ, ਪਤਨ ਆਪਣੇ ਲਏ ਬਹਾਈਆ। ਜਿਥੇ ਲੇਖੇ ਲਗਦੇ ਮੰਦੇ, ਪਤਤਾਂ ਹੋਏ ਸਹਾਈਆ। ਸਾਡੇ ਨੈਣ ਰਹਿਣ ਨਾ ਅੰਧੇ, ਗੋਬਿੰਦ ਤੱਕੀਏ ਚਾਈਂ ਚਾਈਂਆ। ਸਾਨੂੰ ਪਰਕਾਸ਼ ਭੁੱਲ ਗਏ ਸੂਰੀਆ ਚੰਦੇ, ਨੂਰ ਨੁਰਾਨਾ ਸੋਭਾ ਪਾਈਆ। ਅਸੀਂ ਓਹ ਮੰਜ਼ਲ ਲੰਘੇ, ਜਿਸ ਨੂੰ ਪੜਨ ਸੁਣਨ ਵਾਲਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਆਪ ਮਿਲਾਈਆ।
ਸੇਜ ਕਹੇ ਮੈਂ ਬੇਨੰਤੀ ਕੀਤੀ ਇਕ, ਨਿਮਰਤਾ ਵਿਚ ਸੁਣਾਈਆ। ਗੋਬਿੰਦ ਕੁੱਛ ਲੇਖਾ ਦੇ ਲਿਖ, ਹਿੱਸਾ ਸਾਡੇ ਨਾਲ ਪਾਈਆ। ਕੌਣ ਅੰਦਰ ਵੜਿਆ ਤੇਰੇ ਵਿਚ, ਜੋ ਸਾਨੂੰ ਕਰੇ ਰੁਸ਼ਨਾਈਆ। ਗੋਬਿੰਦ ਕਿਹਾ ਮੇਰਾ ਪਿਤ, ਪੁਰਖ ਅਕਾਲਾ ਬੇਪਰਵਾਹੀਆ। ਜੋ ਸਾਚਾ ਕਰੇ ਹਿਤ, ਨਿਤ ਨਵਿਤ ਦਇਆ ਕਮਾਈਆ। ਜਿਸ ਨੂੰ ਲੱਭਦੇ ਕੋਟਨ ਕਿਤ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਧਿਆਨ ਲਗਾਈਆ। ਉਹ ਕਿਸੇ ਨਾ ਪਏ ਦਿਸ, ਪੂਜਾ ਵਾਲੇ ਰਹੇ ਕੁਰਲਾਈਆ। ਓਹ ਕਮਲੀਏ ਸੇਜਾ, ਜੇ ਸਤਿਗੁਰ ਸਾਖਿਆਤ ਮਿਲ ਜਾਏ ਓਹ ਸਭ ਲਹਿਣੇ ਦੇਣੇ ਦਏ ਨਜਿਠ, ਮਿਹਰ ਨਿਗਾਹ ਇਕ ਉਠਾਈਆ। ਮੈਂ ਤੁਹਾਡੇ ਉਤੇ ਇਕੋ ਗਿਆ ਲਿਟ, ਏਸ ਦੇ ਬਦਲੇ ਤੁਹਾਨੂੰ ਸਚਖੰਡ ਦਿਆਂ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਆਪ ਕਰਾਈਆ।
ਸੇਜ ਕਹੇ ਤੇਰਾ ਨਾਮ ਚੰਗਾ ਕਿ ਦਰਸ, ਸਚ ਦੇ ਸਮਝਾਈਆ। ਗੋਬਿੰਦ ਕਿਹਾ ਮੈਨੂੰ ਮਿਲ ਕੇ ਮਿਟਦੀ ਹਰਸ, ਹਵਸ ਰਹੇ ਨਾ ਰਾਈਆ। ਮੈਂ ਜਿਸ ਉਤੇ ਚਾਹਵਾਂ ਕਰ ਦੇਵਾਂ ਤਰਸ, ਪਾਪੀਆਂ ਪਾਰ ਕਰਾਈਆ। ਨਾਮ ਜਪਣ ਵਾਲੇ ਪਤਾ ਨਹੀਂ ਕਿੰਨਾ ਚਿਰ ਰਹਿਣਗੇ ਤੜਪ, ਸਤਿਗੁਰ ਨਜ਼ਰ ਕਦੇ ਨਾ ਆਈਆ। ਨਾਮ ਜਪਣ ਵਾਲੇ ਵੇਖਦੇ ਰਹਿੰਦੇ ਵਕਤ, ਦਰਸ ਕਰਨ ਵਾਲੇ ਦਰਸ ਕਰ ਕੇ ਆਪਣਾ ਆਪ ਪਾਰ ਕਰਾਈਆ। ਏਹੋ ਨਾਮ ਦਾ ਤੇ ਮੇਰੇ ਮਿਲਣ ਦਾ ਫਰਕ, ਫਿਕਰੇ ਇਕੋ ਵਿਚ ਸਮਝਾਈਆ। ਸਾਖਿਆਤ ਸਤਿਗੁਰੂ ਛਿੰਨ ਵਿਚ ਚੜ੍ਹਾ ਦਏ ਫਰਸ਼ ਦੇ ਉਤੋਂ ਅਰਸ਼, ਅਰਸ਼ ਤੋਂ ਫਰਸ਼ ਇਹ ਮੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਾਹਵਾ ਆਪਣਾ ਸੰਗ ਬਣਾਈਆ।
ਸੇਜ ਕਿਹਾ ਗੋਬਿੰਦ ਕੀ ਚੰਗਾ ਤੈਨੂੰ ਗਾਉਣਾ, ਸਿਫ਼ਤਾਂ ਰਾਗ ਅਲਾਈਆ। ਕਿ ਚੰਗਾ ਦਰਸ਼ਨ ਪਾਉਣਾ, ਨਿਉਂ ਕੇ ਸੀਸ ਨਿਵਾਈਆ। ਗੋਬਿੰਦ ਕਿਹਾ ਮੈਂ ਓਸ ਨੂੰ ਅੰਗ ਲਗਾਉਣਾ, ਜਿਸ ਦਾ ਮੇਲਾ ਨਾਲ ਧੁਰਦਰਗਾਹੀਆ। ਜਿਨ੍ਹਾਂ ਨੂੰ ਅਜੇ ਵਿਛੋੜੇ ਵਿਚ ਰਖਾਉਣਾ, ਉਨ੍ਹਾਂ ਨੂੰ ਨਾਮ ਭਗਤੀ ਵਿਚ ਲਗਾਈਆ। ਕਿਸੇ ਨੂੰ ਵੇਦ ਪੁਰਾਨ ਸ਼ਾਸਤਰ, ਕਿਸੇ ਨੂੰ ਅੰਜੀਲ ਕੁਰਾਨ ਕਲਮੇ, ਕਿਸੇ ਨੂੰ ਗੀਤਾ ਗਿਆਨ, ਕਿਸੇ ਨੂੰ ਗੁਰੂ ਗ੍ਰੰਥ ਪੜ੍ਹਾਉਣਾ, ਭਗਤਾਂ ਗੁਰਮੁਖਾਂ ਨੂੰ ਅੰਦਰ ਵੜ ਕੇ ਆਪਣਾ ਦਰਸ ਵਖਾਈਆ। ਕਾਗਜ਼ ਕਲਮ ਸ਼ਾਹੀ ਵਾਲਾ ਲੇਖ ਨਹੀਂ ਹੱਥ ਫੜਾਉਣਾ, ਫੜ ਬਾਹੋਂ ਪਾਰ ਕਰਾਉਣਾ, ਮੰਜ਼ਲ ਸਾਚੀ ਆਪ ਚੜ੍ਹਾਉਣਾ, ਸਚਖੰਡ ਦੁਵਾਰ ਵਸੌਣਾ, ਜਿਥੇ ਮੇਰਾ ਜੋਤ ਨੂਰ ਡਗਮਗਾਈਆ। ਸਚ ਪੁਛੇਂ ਸੇਜਾ, ਮੇਰੇ ਤੋਂ ਬਾਦ ਫੇਰ ਪੁਰਖ ਅਕਾਲ ਆਉਣਾ, ਤੱਤਾ ਵਾਲਾ ਗੁਰੂ ਨਹੀਂ ਕਿਸੇ ਮਨਾਉਣਾ, ਜਿਸ ਨੇ ਸ਼ਬਦ ਗੁਰੂ ਉਪਜਾਉਣਾ, ਚਾਰ ਜੁਗ ਦਿਆਂ ਭਗਤਾਂ ਆਪ ਉਠਾਉਣਾ, ਸਾਚਾ ਮਾਰਗ ਇਕ ਦਰਸਾਉਣਾ, ਬਿਨਾਂ ਭਗਤੀ ਤੋਂ ਭਗਵਨ ਆਪੇ ਪਾਰ ਕਰਾਈਆ। ਗੋਬਿੰਦ ਨੇ ਕਿਹਾ ਮੈਂ ਆਪਣੇ ਗੁਰਸਿਖ ਨੂੰ ਕਿਸੇ ਮਕਤਬ ਵਿਚ ਪੜ੍ਹਨੇ ਨਹੀਂ ਪਾਉਣਾ, ਵਿਦਿਆਰਥੀਆਂ ਵਾਲਾ ਰੂਪ ਨਹੀਂ ਦਰਸਾਉਣਾ, ੳ ਅ ੲ ਸ ਹ ਵਾਲਾ ਟੱਬਰ ਨਹੀਂ ਕੋਈ ਬਣਾਉਣਾ, ਅਲਫ ਯੇ ਪੇ ਵਾਲਾ ਲੇਖਾ ਨਹੀਂ ਕੋਈ ਲਿਖਾਉਣਾ, ਕਲਮ ਸ਼ਾਹੀ ਨਾਲ ਪੱਟੀ ਵਾਲਾ ਪਟਾ ਨਹੀਂ ਕੋਈ ਦ੍ਰਿੜਾਉਣਾ, ਜਿਸ ਵਲ ਮਿਹਰ ਕੀਤੀ ਉਸ ਨੂੰ ਪਾਰ ਕਰਾਉਣਾ, ਇਹ ਗੋਬਿੰਦ ਦੀ ਬੇਪਰਵਾਹੀਆ। ਮੇਰੇ ਪਿਛੋਂ ਕਿਸੇ ਪੜ੍ਹਨਾ ਤੇ ਕਿਸੇ ਸੁਨਾਉਣਾ, ਕਿਸੇ ਹੱਸਣਾ ਤੇ ਕਿਸੇ ਗਾਉਣਾ, ਸਚ ਪੁਛੇਂ ਗੋਬਿੰਦ ਹੱਥ ਕਿਸੇ ਨਹੀਂ ਆਉਣਾ, ਮਾਛੂਵਾੜੇ ਦੀ ਸੇਜ ਦਏ ਗਵਾਹੀਆ। ਸਦੀ ਚੌਧਵੀਂ ਅੰਤ ਮੇਰਿਆਂ ਸਿਖਾਂ ਮੈਨੂੰ ਭੁੱਲ ਕੇ ਮਾਤਲੋਕ ਵਿਚ ਪਛਤਾਉਣਾ, ਪਸ਼ਚਾਤਾਪ ਵਿਚ ਹਾਹਾਕਾਰ ਹੋਏ ਥਾਉਂ ਥਾਈਂਆ। ਗੋਬਿੰਦ ਕਿਹਾ ਅੰਤ ਅਖੀਰ ਪੂਰੇ ਪੰਥ ਵਿਚੋਂ ਇਕ ਸੌ ਯਾਰਾਂ ਸਿਖਾਂ ਨੇ ਗੁਰੂ ਗ੍ਰੰਥ ਦਾ ਭੇਵ ਪਾਉਣਾ, ਬਾਕੀ ਸਮਝ ਕਿਸੇ ਨਾ ਆਈਆ। ਐਵੇਂ ਜੰਮੇ ਤੇ ਜੰਮ ਕੇ ਮਰੇ ਚੁਰਾਸੀ ਵਿਚ ਭੁਵਾਉਣਾ, ਚਾਰੇ ਖਾਣੀ ਉਤਭੁਜ ਸੇਤਜ ਅੰਡਜ ਜੇਰਜ ਵੰਡ ਵੰਡਾਈਆ। ਗੁਰੂ ਗ੍ਰੰਥ ਨੂੰ ਮੰਨਣਾ ਤੇ ਪੁਰਖ ਅਕਾਲ ਨੂੰ ਮਨਾਉਣਾ, ਇਹ ਗੋਬਿੰਦ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨੂਰ ਜੋਤ ਜੋਤ ਚਮਕਾਉਣਾ, । (੨੨-੬੭) (੨੪ ਅੱਸੂ ਸ਼ੈ ਸੰ ੫)
…… ਅਸ਼ਟਭੁਜ ਕਹੇ ਤੇਰੇ ਗ੍ਰੰਥ ਤੱਕੇ ਭਗਤ ਦੁਵਾਰੇ, ਭਗਵਨ ਰੂਪ ਨਜ਼ਰੀ ਆਈਆ। ਜਿਹੜੇ ਸਭ ਨੂੰ ਦੇਣ ਇਸ਼ਾਰੇ, ਐਸ਼ੋ ਇਸ਼ਰਤ ਤਜਣਾ ਕੂੜ ਲੋਕਾਈਆ। ਸਭ ਦੀ ਨਈਆ ਆਈ ਅੰਤ ਕਿਨਾਰੇ, ਨੌਕਾ ਤੱਕੋ ਥਾਉਂ ਥਾਈਂਆ। ਅਵਤਾਰ ਪੈਗ਼ੰਬਰ ਗੁਰੂ ਲੇਖਾ ਦਿਓ ਸਾਰੇ, ਸਾਰ ਸ਼ਬਦ ਹੁਕਮ ਜਣਾਈਆ। ਆਪਣੇ ਨੇਤਰ ਨੈਣ ਲਓ ਉਘਾੜੇ, ਅੱਖ ਪਰਤੱਖ ਰੂਪ ਦਰਸਾਈਆ । ਧਰਮ ਦੀ ਧਾਰ ਆਉਣੀ ਵਿਚ ਅਖਾੜੇ, ਸਚ ਦੁਵਾਰੇ ਸੋਭਾ ਪਾਈਆ। ਦਿਵਸ ਤੱਕੋ ਸਤਾਰਾਂ ਹਾੜ੍ਹੇ, ਹਾੜਾ ਕੱਢ ਕੇ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਸਤਕ ਲੇਖ ਬਣਾਈਆ।
ਗ੍ਰੰਥ ਕਹਿਣ ਅਸੀਂ ਆ ਗਏ ਵਿਚ ਮੈਦਾਨ, ਮਦਨ ਮੋਹਣ ਮਾਨਵ ਦਿਤੀ ਮਾਣ ਵਡਿਆਈਆ। ਚਾਰ ਜੁਗ ਦਾ ਝਗੜਾ ਮੇਟਣਾ ਜੋ ਸ਼ਰਅ ਕੀਤਾ ਵਿਚ ਦਰਮਿਆਨ, ਦਰ ਦਰ ਆਪਣਾ ਹੁਕਮ ਵਰਤਾਈਆ। ਸਾਡੀ ਸਮਝ ਕਰ ਸਕੇ ਨਾ ਕੋਇ ਇਨਸਾਨ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਅਵਤਾਰ ਪੈਗ਼ੰਬਰ
ਗੁਰੂ ਦਿਤਾ ਨਾ ਕਿਸੇ ਗਿਆਨ, ਮਿਹਰਵਾਨ ਹੋ ਕੇ ਆਪਣੀ ਦਇਆ ਕਮਾਈਆ। ਸਾਰੇ ਸਿਫ਼ਤਾਂ ਵਾਲੇ ਗਾ ਕੇ ਗਾਣ, ਢੋਲੇ ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਹੁਣ ਖੇਲ ਸ੍ਰੀ ਭਗਵਾਨ, ਹਰਿ ਕਰਤਾ ਆਪ ਕਰਾਈਆ। ਤੀਰ ਅਣਿਆਲਾ ਵੱਜੇ ਬਾਣ, ਬਾਣ ਅਣਿਆਲਾ ਆਪ ਚਲਾਈਆ। ਹੁਕਮ ਕੀਤਾ ਸੂਰਬੀਰ ਬਲਵਾਨ ਬਲਧਾਰੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਗ੍ਰੰਥ ਕਹਿਣ ਅਸੀਂ ਜੁੜ ਗਏ ਅੱਖਰ ਅੱਖਰ, ਅੱਖਰਾਂ ਨਾਲ ਮਿਲ ਕੇ ਵੱਜੀ ਵਧਾਈਆ। ਜਨ ਭਗਤੋ ਪੂਜਾ ਕਰਨੀ ਨਹੀਂ ਕਿਸੇ ਇੱਟ ਪੱਥਰ, ਪਾਹਨ ਸੀਸ ਨਾ ਕਿਸੇ ਨਿਵਾਈਆ। ਇਹ ਉਹ ਲੇਖਾ ਜਿਹੜਾ ਗੋਬਿੰਦ ਲਿਖਾਇਆ ਸੀ ਆਪਣੇ ਪ੍ਰੇਮ ਪੱਤਰ, ਪਤਰਕਾ ਸਮਝ ਕਿਸੇ ਨਾ ਆਈਆ। ਨੌ ਵਾਰ ਰੋਜ਼ ਛਿੜਕਦਾ ਸੀ ਅਤਰ, ਅਤਰ ਧੁਰ ਦਾ ਨਾਮ ਚੜ੍ਹਾਈਆ। ਆਪਣੇ ਚੋਲੇ ਦੀ ਕੱਟ ਕੇ ਕਤਰ, ਕਤਰਾ ਕਤਰਾ ਉਤੇ ਰਖਾਈਆ। ਜਨ ਭਗਤ ਹੀਰੇ ਬਣਾ ਕੇ ਰਤਨ, ਦੇਂਦਾ ਰਿਹਾ ਮਾਣ ਵਡਿਆਈਆ। ਪਰ ਜਿਸ ਵੇਲੇ ਸਰਸੇ ਦੇ ਪਹੁੰਚਿਆ ਪੱਤਨ, ਘਾਟ ਕੰਢੀ ਡੇਰਾ ਲਾਈਆ। ਆਪਣਾ ਲੇਖਾ ਦਸ ਦਸਮੇਸ਼ ਜਲਧਾਰਾ ਵਿਚ ਲੱਗਾ ਰੱਖਣ, ਰਖਣਾ ਖੰਡੇ ਨਾਲ ਬਣਾਈਆ। ਨਾਲੇ ਇਸ਼ਾਰਾ ਕੀਤਾ ਕਾਹਨਾ ਆਜਾ ਜੋ ਖਾਂਦਾ ਰਿਹਾ ਮੱਖਣ, ਬੰਸਰੀਆਂ ਧੁਨ ਸੁਣਾਈਆ। ਆਹ ਵੇਖ ਮੈਂ ਜਾਣਾ ਏਕਾ ਵਾਰ ਓਸ ਪ੍ਰਭੂ ਦੇ ਵਤਨ, ਜੋ ਬੇਵਤਨਾ ਲਏ ਮਿਲਾਈਆ । ਫੇਰ ਤੱਕ ਜਨ ਭਗਤਾਂ ਆਵਾਂ ਰੱਖਣ, ਰੱਖਕ ਹੋ ਕੇ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਗ੍ਰੰਥ ਕਹਿਣ ਗੋਬਿੰਦ ਨੇ ਡੋਬੇ ਸੀ ਗਿਣਤੀ ਦੇ ਬਾਈ, ਦੂਆ ਦੂਏ ਨਾਲ ਮਿਲਾਈਆ। ਫੇਰ ਦੋਵੇਂ ਉਠਾ ਕੇ ਬਾਹੀਂ, ਬਾਬਲ ਅੱਗੇ ਸੀਸ ਨਿਵਾਈਆ । ਮੈਂ ਉਹ ਕਾਹਨ ਨਹੀਂ ਬਣਨਾ ਜਿਹੜਾ ਚਰਵਾਹਾ ਬਣੇ ਗਾਈਂ, ਗਊਆਂ ਪਿੱਛੇ ਭੱਜੇ ਵਾਹੋ ਦਾਹੀਆ। ਮੈਂ ਉਹ ਰਾਮ ਨਹੀਂ ਬਣਨਾ ਜਿਹੜਾ ਜੰਗਲ ਬੇਲੇ ਭੱਜੇ ਵਾਹੋ ਦਾਹੀ, ਰਸਤਿਆਂ ਵਿਚ ਆਪਣਾ ਪੰਧ ਮੁਕਾਈਆ। ਮੈਂ ਉਹ ਪੈਗ਼ੰਬਰ ਨਹੀਂ ਮੰਨਣਾ, ਜਿਹੜਾ ਸ਼ਰਅ ਦੀ ਕਰੇ ਤਬਾਹੀ, ਤਬਾ ਕੂੜ ਵਾਲੀ ਬਣਾਈਆ। ਉਹ ਗੁਰੂ ਨਹੀਂ ਮੰਨਣਾ ਜਿਸ ਨੂੰ ਜਨਣੀ ਕੁੱਖ ਦਏ ਜਾਈ, ਮਾਤਾ ਆਪਣੀ ਕੁੱਖ ਉਠਾਈਆ। ਮੈਂ ਉਹ ਪੁਰਖ ਅਕਾਲ ਨਹੀਂ ਮੰਨਣਾ, ਜਿਹੜਾ ਸਦਾ ਦਾ ਬਣੇ ਨਾ ਗੁਸਾਈਂ, ਸਦਾ ਨਾ ਸੰਗ ਨਿਭਾਈਆ। ਮੈਂ ਉਹ ਨਾਮ ਨਹੀਂ ਮੰਨਣਾ, ਜਿਹੜਾ ਗੁਰਮੁਖਾਂ ਦੀ ਕੱਟੇ ਨਾ ਫਾਹੀ, ਫਾਂਸੀ ਗਲੋਂ ਨਾ ਦਏ ਕਟਾਈਆ। ਮੈਂ ਉਹ ਦਾਮ ਨਹੀਂ ਮੰਨਣਾ, ਜਿਹੜਾ ਦਮਾ ਦੀ ਦਏ ਨਾ ਗਵਾਹੀ, ਦਾਮਨਗੀਰ ਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਵਰਤਾਈਆ।
ਜਿਸ ਵੇਲੇ ਗੋਬਿੰਦ ਨੇ ਗ੍ਰੰਥ ਸਰਸੇ ਵਿਚ ਡੋਬੇ, ਨੱਕ ਫੜ ਕੇ ਡੁਬਕੀ ਆਪਣੀ ਲਈ ਲਗਾਈਆ। ਫੇਰ ਮੂਧੇ ਮਾਰ ਕੇ ਗੋਢੇ, ਹੱਥ ਛਾਤੀ ਥੱਤੇ ਡਾਹੀਆ। ਇਹ ਹੋ ਗਏ ਤੇਰੇ ਜੋਗੇ, ਤੇਰੀ ਝੋਲੀ ਪਾਈਆ। ਹੱਥ ਲੈ ਆਪਣੇ ਬੋਝੇ, ਬੋਝਲ ਭਾਰ ਨਾ ਕੋਇ ਬਣਾਈਆ। ਨਾਲੇ ਕਿਹਾ ਨਾਲ ਰੋਹਬੇ, ਗੁੱਸੇ ਵਿਚ ਸੁਣਾਈਆ। ਮੇਰੇ ਪ੍ਰਭੂ ਮੈਂ ਕੋਈ ਫਿਰਨਾ ਨਹੀਂ ਵਿਚ ਟੋਇਆਂ ਟੋਬੇ, ਡੁਬਕੀਆਂ ਲੈ ਨਾ ਝੱਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸਰਸਾ ਕਹੇ ਜਿਸ ਵੇਲੇ ਬਾਈ ਗ੍ਰੰਥ ਮੇਰੇ ਪੁਜ ਗਏ ਵਿਚ ਤਹਿ, ਤਹਿਖਾਨਾ ਨਾਨਕ ਦਿਤਾ ਬਣਾਈਆ। ਗੋਬਿੰਦ ਦੋਵੇਂ ਹੱਥ ਸਿਰ ਤੇ ਰੱਖ ਕੇ ਗਿਆ ਬਹਿ, ਆਸਣ ਟੇਢੀ ਧਾਰ ਲਗਾਈਆ। ਨਾਲੇ ਹੱਸ ਕੇ ਕਿਹਾ
ਆਦਿ ਅੰਤ ਤੂਹੀ ਹੈਂ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਸ਼ਕਤੀ ਸ਼ਕਤ ਸ਼ਵੈ, ਨੂਰ ਜੋਤ ਰੁਸ਼ਨਾਈਆ। ਮੇਰੇ ਗ੍ਰੰਥ ਓ ਪੁਰਖ ਅਕਾਲੇ ਤੈਨੂੰ ਕੀਤੇ ਬੈਅ, ਦੂਜਾ ਹੱਕ ਨਾ ਕੋਇ ਰਖਾਈਆ। ਜਿਸ ਵਿਚ ਤੂੰ ਸਭ ਕੁਛ ਕਰਨਾ ਲੈਅ, ਲਾਈਨ ਇਕੋ ਦੇਣੀ ਬਣਾਈਆ। ਅਵਤਾਰ ਪੈਗ਼ੰਬਰ ਗੁਰੂ ਸਾਰੇ ਤੇਰੀ ਚਰਨੀ ਜਾਣੇ ਢਹਿ, ਢਈਆ ਮੇਰਾ ਦਏ ਗਵਾਹੀਆ। ਮੈਂ ਖਾਲੀ ਹੱਥੀਂ ਜਾਣਾ ਮੇਰੇ ਹੱਥ ਵਿਚ ਹੋਣੀ ਕੋਈ ਨਹੀਂ ਸ਼ੈ, ਮਾਛੂਵਾੜਾ ਮੇਰਾ ਧਾਮ ਸੁਹਾਈਆ। ਮੈਂ ਇਕੋ ਸਰਸੇ ਦੀ ਜਗਹ ਤੇਰੇ ਪ੍ਰੇਮ ਦੀ ਵਗਦੀ ਵੇਖਣੀ ਨੈ, ਨਈਆ ਦੂਸਰ ਨਜ਼ਰ ਕੋਇ ਨਾ ਆਈਆ। ਮੈਂ ਨਹੀਂ ਜਾਣਨਾ ਤੂੰ ਮਾਲਕ ਤ੍ਰੈਲੋਕੀ ਕਿ ਤ੍ਰੈਅ, ਤਿੰਨਾਂ ਗੁਣਾਂ ਤੋਂ ਬਾਹਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ।
ਸਰਸਾ ਕਹੇ ਗੋਬਿੰਦ ਨੇ ਖੰਡੇ ਨਾਲ ਨੌਂ ਮਾਰੀਆਂ ਚਾਰੋਂ ਕੁੰਟ ਲਕੀਰਾਂ, ਆਪਣੀ ਖੁਸ਼ੀ ਨਾਲ ਲਗਾਈਆ। ਫੇਰ ਆਪਣੇ ਚੋਲੇ ਦੀਆਂ ਕਰ ਕੇ ਲੀਰਾਂ ਲੀਰਾਂ, ਲੀਰਾਂ ਦਿਤੀਆਂ ਕਰਾਈਆ। ਫੇਰ ਆਪਣੇ ਸੀਸ ਤੋਂ ਲਾਹ ਕੇ ਚੀਰਾ, ਪੁੱਠਾ ਦਿਤਾ ਲਟਕਾਈਆ। ਫੇਰ ਉਂਗਲੀ ਤੋਂ ਚੱਟ ਕੇ ਹੀਰਾ, ਹੀਰੇ ਗੁਰਮੁਖ ਦਿਤੇ ਵਖਾਈਆ। ਫੇਰ ਆਖਿਆ ਭੱਜ ਕੇ ਆ ਕਬੀਰਾ, ਕਬਰਾਂ ਤੋਂ ਬਾਹਰ ਦਿਆਂ ਜਣਾਈਆ। ਆਹ ਵੇਖ ਲੈ ਮੈਂ ਉਚ ਦਾ ਪੀਰਾ, ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਉਹ ਵੇਖ ਮੇਰੀ ਉਂਗਲੀ ਨਾਲ ਰਵਦਾਸ ਦਾ ਕਸੀਰਾ, ਜੋ ਕਸ ਕੇ ਲਿਆ ਬੰਧਾਈਆ। ਉਹ ਵੇਖ ਮੇਰਾ ਕਮਾਨ ਤੋ ਤੀਰਾ, ਤੁਰੀਆ ਤੋਂ ਪਰੇ ਦ੍ਰਿੜਾਈਆ। ਮੈਂ ਕੋਈ ਗੋਬਿੰਦ ਡਾਹ ਕੇ ਬਹਿਣ ਵਾਲਾ ਨਹੀਂ ਪੀੜ੍ਹਾ, ਮੁੱਖ ਘੁੰਗਟ ਨਾ ਕੋਇ ਰਖਾਈਆ। ਜਦ ਆਵਾਂਗਾ ਦੋ ਜਹਾਨਾਂ ਚੁਕਾਂਗਾ ਬੀੜਾ, ਆਪਣਾ ਬਲ ਪ੍ਰਗਟਾਈਆ। ਗੁਰਮੁਖਾਂ ਦਾ ਰਾਹ ਰਹਿਣ ਦੇਣਾ ਨਹੀਂ ਭੀੜਾ, ਭੀੜੀ ਗਲੀ ਵਿਚੋਂ ਬਾਹਰ ਕਢਾਈਆ। ਮੈਂ ਇਕੱਠੇ ਕੀਤੇ ਜੱਟ ਨਾਈਂ ਛੀਂਬੇ ਝੀਰਾ, ਝੀਵਰ ਹੋ ਕੇ ਗੁਰਮੁਖਾਂ ਅੰਮ੍ਰਿਤ ਪਿਆਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਰਸਾ ਕਹੇ ਗੋਬਿੰਦ ਨੇ ਕੰਨ ਫੜ ਕੇ ਮੇਰੇ ਅੰਦਰ ਮਾਰੀ ਝਾਕੀ, ਨਿਗਹ ਨਿਗਹ ਵਿਚੋਂ ਬਦਲਾਈਆ। ਇਕ ਖ਼ਬਰ ਅਗੰਮੀ ਆਖੀ, ਬਿਨ ਅੱਖਰਾਂ ਦਿਤੀ ਸੁਣਾਈਆ। ਹਾਜ਼ਰ ਹੋ ਜਾ ਮੇਰੇ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਪੰਧ ਮੁਕਾਈਆ। ਆਹ ਤੱਕ ਲੈ ਪੋਹ ਦੀ ਠੰਡੀ ਰਾਤੀ, ਰੁਤੜੀ ਤੇਰੇ ਨਾਲ ਮਹਿਕਾਈਆ। ਜਿਥੇ ਮੇਰੇ ਗ੍ਰੰਥ ਜਿਥੇ ਮੇਰਾ ਪੰਥ ਉਥੇ ਨਾ ਕੋਈ ਦੀਵਾ ਨਾ ਕੋਈ ਬਾਤੀ, ਬਿਨਾਂ ਤੇਰੀ ਜੋਤ ਤੋਂ ਨੂਰ ਨਜ਼ਰ ਕੋਇ ਨਾ ਆਈਆ। ਜਿੰਨਾਂ ਚਿਰ ਮੈਂ ਸ਼ਬਦ ਰੂਪ ਹੋ ਕੇ ਨਾ ਆਵਾਂ ਤੈਨੂੰ ਕਰਨੀ ਪਊਗੀ ਰਾਖੀ, ਰਾਖਿਆ ਆਖਾ ਮੰਨ ਕੇ ਫਿਰ ਮੈਨੂੰ ਹੁਕਮ ਲੈਣਾ ਮਨਾਈਆ। ਮੈਂ ਤੇਰਾ ਲਾਡਲਾ ਸੁੱਤ ਜੇ ਖੁਸ਼ੀ ਵਿਚ ਕਰ ਲਵਾਂ ਗੁਸਤਾਖੀ, ਫੇਰ ਵੀ ਘੁੱਟ ਕੇ ਗਲੇ ਲੈਣਾ ਲਗਾਈਆ। ਪਰ ਯਾਦ ਰੱਖਣਾ ਤੇਰੇ ਸ਼ਬਦ ਦੀ ਤੇਰੇ ਸ਼ਬਦ ਗੋਬਿੰਦ ਬਿਨਾ ਕਰੇ ਕੋਇ ਨਾ ਕਾਪੀ, ਨਕਲ ਮਾਰਨ ਵਾਲਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਹੱਸ ਕੇ ਕਿਹਾ ਨਾਲੇ ਕੰਨਾਂ ਤੇ ਮਾਰੀ ਥਾਪੀ, ਥਪਕ ਕੇ ਦਿਤਾ ਸੁਣਾਈਆ। ਗੋਬਿੰਦ ਇਹ ਤੇਰੇ ਗ੍ਰੰਥ ਮੇਰੇ ਸ਼ਬਦ ਦਾ ਪੰਥ ਜਿਸ ਵੇਲੇ ਪਰਗਟ ਹੋਇਆ ਬਿਨਾਂ ਭਜਨ ਤੋਂ ਤਾਰ ਦੇਵਾਂਗਾ ਪਾਪੀ, ਪਤਿਤ ਪੁਨੀਤ ਬਣਾਈਆ। ਮੰਜ਼ਲ ਚਾੜ੍ਹ ਦੇਵਾਂ ਘਾਟੀ, ਘਾਟਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਹੁਕਮ ਇਕ ਮਨਾਈਆ।
ਸਰਸਾ ਕਹੇ ਗੋਬਿੰਦ ਨੇ ਮੇਰੇ ਉਤੇ ਲਾ ਦਿਤਾ ਪੰਜਾਂ, ਪੰਜੇ ਉਂਗਲਾਂ ਫੇਰ ਆਪਣੇ ਮੁੱਖ ਵਿਚ ਪਾਈਆ। ਜਿਹੜਾ ਹੁਕਮ ਹੁਕਮ ਲਿਖ ਸਕੇ ਨਹੀਂ ਮੇਰੇ ਕਵੀ ਧਾਰ ਬਵੰਜਾ, ਬਾਵਨ ਰੰਗ ਰੰਗਾਈਆ। ਮੇਰੇ ਸਾਹਿਬ ਨੇ ਮੇਰੇ ਨਾਲ ਮਿਲ ਕੇ ਕਰਨਾ ਚੰਗਾ, ਚੰਗੀ ਤਰਾਂ ਦ੍ਰਿੜਾਈਆ। ਅੱਜ ਓਏ ਸਰਸਿਆਂ ਮੈਂ ਭੱਜਾ ਜਾਂਦਾ
ਛੱਡ ਕੇ ਪੁਰੀ ਅਨੰਦਾ, ਅਨੰਦ ਜਗਤ ਵਾਲਾ ਤਜਾਈਆ। ਇਹ ਢਹਿਣੇ ਕੋਠੇ ਕੰਧਾ, ਮਹੱਲ ਨਜ਼ਰ ਕੋਇ ਨਾ ਆਈਆ। ਮੈਂ ਗੋਬਿੰਦ ਬਣਿਆ ਤੇਰਾ ਨਜ਼ਰੀ ਆਵਾਂ ਪੰਜਾਂ ਤੱਤਾਂ ਵਾਲਾ ਬੰਦਾ, ਬੰਧਨ ਜਗਤ ਵਾਲੇ ਰਖਾਈਆ। ਅੱਗੇ ਖੇਲ ਕਰਾਂ ਅਚੰਭਾ, ਅਚਰਜ ਕਾਰ ਕਮਾਈਆ। ਆਪਣਾ ਰੂਪ ਸਰੂਪ ਕਿਸੇ ਨਾ ਦੱਸਾਂ ਚੌੜਾ ਲੰਮਾਂ, ਮਿਣਤੀ ਸਕੇ ਨਾ ਕੋਇ ਕਰਾਈਆ। ਨਾ ਧੋਤੀ ਪਹਿਨਾ ਨਾ ਤੰਬਾ, ਕਛਿਹਰਾ ਕੱਛ ਨਾ ਸੰਗ ਰਖਾਈਆ। ਨਾ ਵੇਸ ਵਟਾਵਾਂ ਨਾ ਕੇਸ ਰਖਾਵਾਂ ਨਾ ਰੰਗ ਰੰਗਾਵਾਂ ਕੰਘਾ, ਕੰਗਣ ਤਨ ਨਾ ਕੋਇ ਚਤੁਰਾਈਆ। ਇਕੋ ਹੋਵਾਂ ਤੇਰਾ ਰੂਪ ਹੋਵਾਂ ਸੂਰਾ ਸਰਬੰਗਾ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਇਕੋ ਸ਼ਬਦ ਹੋਵਾਂ ਇਕੋ ਹੋਵਾਂ ਮਰਦੰਗਾ, ਇਕੋ ਕਰਾਂ ਸ਼ਨਵਾਈਆ। ਇਕੋ ਸੇਜ ਹੋਏ ਪਲੰਘਾ, ਆਸਣ ਇਕ ਸੁਹਾਈਆ। ਇਕੋ ਨਾਮ ਹੋਵੇ ਇਕੋ ਹੋਵੇ ਖੰਡਾ, ਬ੍ਰਹਿਮੰਡਾਂ ਹੁਕਮ ਵਰਤਾਈਆ। ਇਕੋ ਮੰਜ਼ਲ ਹੋਵੇ ਇਕੋ ਹੋਵੇ ਕੰਢਾ, ਕੰਢੀ ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਸਰਸਾ ਕਹੇ ਗੋਬਿੰਦ ਨੇ ਮੇਰੀ ਨਿੱਕੀ ਜਿਹੀ ਬਣਾਈ ਕਿਆਰੀ, ਕਦਮ ਢਾਈ ਪੁੱਠੇ ਪੈਰੀਂ ਚਲ ਕੇ ਦਿਤੀ ਜਣਾਈਆ। ਫੇਰ ਦੋ ਹੱਥਾਂ ਦੀ ਬਣਾ ਕੇ ਖਾਰੀ, ਸੀਸ ਆਪਣੇ ਉਤੇ ਟਿਕਾਈਆ। ਫੇਰ ਬਣ ਗਿਆ ਜਗਤ ਦਾ ਜੁਵਾਰੀ, ਸਚ ਝੂਠ ਦੀਆਂ ਗੋਹਟਾਂ ਹੱਥ ਟਿਕਾਈਆ। ਫੇਰ ਦੋਹਾਂ ਨੂੰ ਮਾਰੇ ਵਾਰੋ ਵਾਰੀ, ਇਕ ਦੂਜੀ ਉਤੇ ਛੁਹਾਈਆ। ਫੇਰ ਤੱਕਿਆ ਮੇਰਾ ਨੂਰ ਜੋਤ ਨਿਰੰਕਾਰੀ, ਨਿਰਵੈਰ ਇਕ ਇਲਾਹੀਆ। ਜਿਸ ਨੇ ਮੇਰੀ ਸਾਂਭ ਕੇ ਰੱਖਣੀ ਪਟਾਰੀ, ਪਟਨੇ ਵਾਲਾ ਰਿਹਾ ਦ੍ਰਿੜਾਈਆ। ਜਿਹੜਾ ਆਦਿ ਤੋਂ ਵੱਡਾ ਭੰਡਾਰੀ, ਭੰਡਾਰੇ ਵਿਸ਼ਨੂੰ ਰਿਹਾ ਦ੍ਰਿੜਾਈਆ। ਮੇਰਾ ਖੇਲ ਹੋਣਾ ਅਪਾਰੀ, ਅਪਰੰਪਰ ਰਿਹਾ ਦ੍ਰਿੜਾਈਆ। ਮੇਰੇ ਲੇਖ ਨੂੰ ਆਪਣੇ ਦੇਸ ਵਿਚ ਲੈ ਜਾਏ ਇਕ ਵਾਰੀ, ਵਾਰਸ ਹੋ ਕੇ ਆਪਣੀ ਦਇਆ ਕਮਾਈਆ। ਫੇਰ ਬਣ ਸ਼ਾਹ ਸਿਕਦਾਰੀ, ਨਿਰਵੈਰ ਹੋ ਕੇ ਰੂਪ ਬਦਲਾਈਆ। ਨਾਦ ਸ਼ਬਦ ਧੁਨ ਕਰ ਧੁਨਕਾਰੀ, ਸੰਦੇਸ਼ਾ ਦੇਵੇ ਥਾਉਂ ਥਾਈਂਆ। ਝੱਟ ਸ਼ਬਦ ਅਗੰਮੀ ਰਮਜ਼ ਇਕ ਮਾਰੀ, ਮਾਰੂ ਰਾਗ ਤੋਂ ਬਿਨਾਂ ਦਿਤੀ ਦ੍ਰਿੜਾਈਆ। ਓ ਗੋਬਿੰਦ ਤੇਰੇ ਗ੍ਰੰਥ ਪੰਥ ਦਾ ਇਕੋ ਪਾਹਰੂ, ਪਹਿਰਾ ਦੇ ਕੇ ਆਪਣਾ ਖੇਲ ਖਿਲਾਈਆ। ਯਾਦ ਕਰ ਲੈ ਜਿਸ ਵੇਲੇ ਆਵੇ ਤੇਰਿਆਂ ਗੁਰਮਖਾਂ ਭਗਤਾਂ ਪਾਰ ਉਤਾਰੂ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਨਾਲ ਮਿਲਾਈਆ।
ਗ੍ਰੰਥ ਕਹਿਣ ਜਿਸ ਵੇਲੇ ਗੋਬਿੰਦ ਪਾਣੀ ਦੇ ਵਿਚ ਰੱਖਿਆ, ਸਹਿਜ ਨਾਲ ਟਿਕਾਈਆ। ਅਸਾਂ ਪਿਆਰ ਵਿਚ ਟੇਕਿਆ ਮੱਥਿਆ, ਮਸਤਕ ਸੀਸ ਝੁਕਾਈਆ। ਗੋਬਿੰਦ ਪਿਛੇ ਤਾਲੀ ਮਾਰ ਕੇ ਹੱਸਿਆ, ਪਿੱਛੇ ਤੋਂ ਪਿਛਾ ਦਿਤਾ ਜਣਾਈਆ। ਉਹ ਤੱਕੋ ਆਦਿ ਵਸਿਆ, ਅੰਤ ਉਹੋ ਹੋਏ ਸਹਾਈਆ। ਕਲਜੁਗ ਹੋਵੇ ਅੰਧਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਬਿਨਾਂ ਕਦਮਾਂ ਤੋਂ ਆਵੇ ਨੱਸਿਆ, ਬਣ ਕੇ ਧੁਰ ਦਾ ਮਾਹੀਆ। ਨਾਲੇ ਖੁਸ਼ੀਆਂ ਦੇ ਵਿਚ ਨੱਚਿਆ, ਕਦਮ ਕਦਮ ਨਾਲ ਬਦਲਾਈਆ। ਮੇਰਾ ਵਾਹਿਦਾ ਕੌਲ ਪੂਰਾ ਹੋਣ ਲੱਗਿਆ ਸੱਚਿਆ, ਪੁਰੀ ਅਨੰਦ ਦਿਤਾ ਤਜਾਈਆ। ਨਾਲੇ ਤੂੰ ਮੇਰਾ ਮੈਂ ਤੇਰਾ ਢੋਲਾ ਜਪਿਆ, ਸੋਹੰ ਰਾਗ ਸੁਣਾਈਆ। ਨਾਲੇ ਹੱਸ ਕੇ ਕਿਹਾ ਵਾਹਿਗੁਰੂ ਤੇਰੀ ਰੱਖਿਆ, ਪੁਰਖ ਅਕਾਲ ਤੇਰੀ ਸਰਨਾਈਆ। ਨਾਲੇ ਘੁੱਟ ਕੇ ਕਮਰ ਕਸਿਆ, ਸੂਰਬੀਰ ਲਈ ਅੰਗੜਾਈਆ। ਸਚ ਪੁਛੋ ਗੋਬਿੰਦ ਇਕੋ ਕਦਮ ਨਾਲ ਸਰਸੇ ਨੂੰ ਟੱਪਿਆ, ਦੂਜਾ ਕਦਮ ਨਾ ਵਿਚ ਟਿਕਾਈਆ। ਅੱਗੇ ਪਰਕਾਸ਼ ਤੱਕਿਆ ਲੱਟ ਲੱਟਿਆ, ਨੂਰ ਜੋਤ ਰੁਸ਼ਨਾਈਆ। ਗੋਬਿੰਦ ਨੇ ਪੁੱਠਾ ਸੀਸ ਚਰਨਾਂ ਤੇ ਸੁੱਟਿਆ, ਸੁੱਟ ਕੇ ਦਿਤਾ ਵਖਾਈਆ। ਪੁਰਖ ਅਕਾਲ ਚੁੱਕ ਕੇ ਆਪਣੇ ਪੱਟਿਆ, ਪਟਨੇ ਵਾਲਾ ਛਾਤੀ ਤੇ ਲਿਆ ਟਿਕਾਈਆ। ਵਾਹ ਮੇਰੇ ਬੱਚਿਆ, ਬਚਪਨ ਤੇਰਾ
ਮੋਹੇ ਭਾਈਆ। ਉਹ ਵੇਖ ਤੇਰਾ ਟੁੱਟ ਜਾਣਾਂ ਭਾਂਡਾ ਸ਼ਰੀਰ ਕੱਚਿਆ, ਤਨ ਵਜੂਦ ਰਹਿਣ ਨਾ ਪਾਈਆ। ਔਹ ਵੇਖ ਤੇਰਾ ਨੰਦੇੜ ਅੰਗੀਠਾ ਮੱਚਿਆ, ਜਿਥੇ ਨਾਨਕ ਨਿਸ਼ਾਨਾ ਗਿਆ ਟਿਕਾਈਆ। ਔਹ ਵੇਖ ਤੈਨੂੰ ਝੁਕਦੇ ਕੋਟਨ ਰਵ ਸੱਸਿਆ, ਡੰਡਾਵਤ ਕਰ ਕੇ ਖੁਸ਼ੀ ਬਣਾਈਆ। ਉਹ ਵੇਖ ਸਚਖੰਡ ਦੁਵਾਰਾ ਤੇਰੀ ਕਰੇ ਕਥਿਆ, ਕਥਨੀ ਰਾਗ ਅਲਾਹੀਆ। ਉਹ ਖੇੜਾ ਤੱਕ ਬਣ ਗਿਆ ਰੂਪ ਸਮਰੱਥਿਆ, ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਨੀਚੇ ਵੇਖ ਕਲਜੁਗ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਖਿਆਲ ਕਰ ਸੱਸੇ ਉਤੇ ਹੋੜਾ ਹੋੜੇ ਨਾਲ ਮਿਲਿਆ ਸੱਸਿਆ, ਸੋ ਆਪਣਾ ਰੂਪ ਵਖਾਈਆ। ਹੰ ਬ੍ਰਹਮ ਅੰਧੇਰੇ ਵਿਚ ਛਪਿਆ, ਗੋਬਿੰਦ ਚੰਨ ਚੰਨਾ ਤੇਰੇ ਬਿਨਾ ਕਰੇ ਨਾ ਕੋਇ ਰੁਸ਼ਨਾਈਆ। ਗੋਬਿੰਦ ਕਿਹਾ ਪ੍ਰਭੂ ਤੇਰਾ ਮੇਰਾ ਕੌਲ ਇਕਰਾਰ ਪੱਕਿਆ, ਪਾਰਬ੍ਰਹਮ ਗੰਢ ਪੱਕੀ ਲੈਣੀ ਬੰਨ੍ਹਾਈਆ। ਫੇਰ ਜੋਤ ਧਾਰ ਵਿਚ ਨੱਸਿਆ, ਭੱਜਿਆ ਵਾਹੋ ਦਾਹੀਆ। ਫਿਰ ਖਿੜ ਖਿੜਾ ਕੇ ਹੱਸਿਆ, ਬਿਨਾਂ ਮੁਖ ਦੰਦ ਤੋਂ ਆਪਣਾ ਰਾਗ ਅਲਾਈਆ। ਅਬਿਨਾਸ਼ੀ ਕਰਤੇ ਇਸ਼ਾਰਾ ਕੀਤਾ ਰਤਿਆ, ਸੈਨਤ ਦਿਤੀ ਲਗਾਈਆ। ਗੋਬਿੰਦ ਆਹ ਵੇਖ ਦੋਹਾਂ ਦਾ ਧਾਮ ਨਿਆਰਾ, ਜਿਥੇ ਖੇਲ ਹੋਣਾ ਅਪਾਰਾ, ਪੂਰਨ ਤੇ ਪੂਰਨ ਦਾ ਸੋਹੇ ਪੱਪਿਆ, ਪਤਿਪਰਮੇਸ਼ਵਰ ਤੇਰਾ ਮੇਰਾ ਰੂਪ ਇਕੋ ਨਜ਼ਰੀ ਆਈਆ। ਜਿਹੜਾ ਤੂੰ ਸਰਸੇ ਵਿਚ ਮੇਰੇ ਸਹਾਰੇ ਰੱਖਿਆ, ਸੋ ਸਾਂਭ ਕੇ ਰੱਖਾਂ ਚਾਈਂ ਚਾਈਂਆ। ਪਰ ਇਕ ਗੱਲ ਯਾਦ ਕਰ ਲੈ ਜਿਸ ਵੇਲੇ ਤੇਰਾ ਢਈਆ ਟੱਪਿਆ, ਇਨ੍ਹਾਂ ਗ੍ਰੰਥਾਂ ਦੇ ਟੱਪੇ ਮੈਂ ਦੇਣੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਵਰ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਗੋਬਿੰਦ ਕਿਹਾ ਮੇਰੇ ਪੁਰਖ ਅਕਾਲ ਸੁਵਾਮੀ, ਸਾਹਿਬ ਤੇਰੀ ਸਰਨਾਈਆ । ਆਦਿ ਅੰਤ ਦੇ ਅੰਤਰਜਾਮੀ, ਆਦਿ ਅੰਤ ਤੇਰੇ ਹੱਥ ਵਡਿਆਈਆ। ਮੈਂ ਤੈਨੂੰ ਇਕੋ ਵਾਰ ਕਰਾਂ ਸਲਾਮੀ, ਸਲਾਮਾਂ ਲੈਣ ਵਾਲਿਆ ਤੇਰੇ ਅੱਗੇ ਸੀਸ ਝੁਕਾਈਆ । ਪਰ ਮੈਥੋਂ ਹੋਣੀ ਨਹੀਂ ਕਿਸੇ ਦੀ ਗ਼ੁਲਾਮੀ, ਚਾਕਰ ਹੋ ਨਾ ਸੇਵ ਕਮਾਈਆ। ਮੈਂ ਸ਼ਰਅ ਛੱਡ ਦੇਣੀ ਤਮਾਮੀ, ਪਿਛਲੇ ਜ਼ੰਜੀਰ ਗਲ ਨਾ ਕੋਇ ਪਵਾਈਆ। ਜਦੋ ਜਾਵਾਂਗਾ ਤੇਰਾ ਨਾਤਾ ਸਭ ਦਾ ਜੋੜਾਂਗਾ ਬਾਹਮੀ, ਬ੍ਰਹਮ ਨੂਰ ਬ੍ਰਹਮ ਦਿਆਂ ਜਣਾਈਆ। ਜਿਹੜਾ ਲੇਖ ਲਿਖਿਆ ਤਮਾਮੀ, ਤਰ੍ਹਾ ਤ੍ਹਰਾ ਦਿਆਂ ਸਮਝਾਈਆ। ਇਕ ਖੇਲ ਕਰਾਂ ਤੇਰਿਆਂ ਭਗਤਾਂ ਨੂੰ ਖੜਾ ਕਰਾਂ ਤੇਰਿਆਂ ਗੁਰਮੁਖਾਂ ਦੀ ਨਿਸ਼ਾਨੀ, ਨਿਸ਼ਾਨਾ ਨਾਮ ਤੀਰ ਦੇਣਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਪੁਰਖ ਅਕਾਲ ਕਿਹਾ ਗੋਬਿੰਦ ਤੇਰੇ ਸਿਖ ਬਣਾ ਦਿਆਂ ਭਗਤ, ਇਹ ਮੇਰੀ ਬੇਪਰਵਾਹੀਆ। ਸਿਰਫ ਤੇਰੇ ਉਤੇ ਕਿਰਪਾ ਕਰਾਂ ਫਕਤ, ਫਿਕਰਾ ਤੇਰਾ ਆਪਣੇ ਨਾਲ ਬਦਾਈਆ। ਜਿਸ ਵੇਲੇ ਸਦੀ ਚੌਧਵੀਂ ਦਾ ਆਇਆ ਵਕਤ, ਸੰਮਤ ਸ਼ਹਿਨਸ਼ਾਹੀ ਸੱਤ ਨਾਲ ਵਡਿਆਈਆ। ਪਰਗਟ ਹੋਵਾਂ ਵਿਚ ਜਗਤ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਸਿਖ ਬਣਾ ਕੇ ਜਿਗਰੇ ਲਖਤ, ਲੇਖਾ ਸਭ ਦਾ ਦਿਆਂ ਬਣਾਈਆ। ਪਰ ਇਕ ਗੱਲ ਯਾਦ ਕਰਲੈ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਵਾਸਤੇ ਮੇਰਾ ਹੁਕਮ ਹੋਵੇ ਸਖਤ, ਸਖੀਆਂ ਵਾਲਾ ਕਾਹਨ ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਸ਼ਰਅ ਦੀ ਗੁੰਜਾਇਸ਼ ਰਹਿਣ ਨਹੀਂ ਦੇਣੀ ਬਚਤ, ਬੱਚੂ ਬਣਾ ਕੇ ਸਾਰੇ ਦੇਣੇ ਸਮਝਾਈਆ। ਮੇਰੇ ਕੋਲ ਚਲ ਕੇ ਆਵੇ ਕੋਇ ਨਾ ਵਫਦ, ਆਪਣਾ ਮਤਾ ਪਕਾਈਆ। ਯਾਦ ਕਰ ਲੈ ਗੋਬਿੰਦ ਮੇਰਾ ਰੂਪ ਇਕੋ ਸਤਿਗੁਰੂ ਤੇ ਸਤਿਗੁਰੂ ਮੇਰਾ ਸ਼ਬਦ, ਤਤ ਕੰਮ ਕਿਸੇ ਨਾ ਆਈਆ। ਆਤਮ ਦੀ ਧਾਰ ਸਦਾ ਮੇਰਾ ਮਜ਼੍ਹਬ, ਪਰਮਾਤਮ ਇਸ਼ਟ ਦੇਣਾ ਰਖਾਈਆ। ਪਰ ਇਕ ਹੈਰਾਨ ਹੋਣ ਵਾਲੀ ਗੱਲ ਜਿਸ ਨੂੰ ਸਾਰਿਆਂ ਕਹਿਣਾ ਗਜ਼ਬ, ਭੇਵ ਆਪਣਾ ਨਾ ਕਿਸੇ ਖੁਲ੍ਹਾਈਆ। ਜਿਹੜਾ ਇਸ਼ਾਰਾ ਦਿਤਾ ਨਾਨਕ ਨੂੰ ਵਿਚ ਅਰਬ, ਅਰਬਾਂ ਖਰਬਾਂ ਤੋਂ ਪਰੇ ਦਿਤਾ ਸਮਝਾਈਆ। ਉਸ ਨੂੰ ਨੌਂ ਸੌ ਚੁਰਾਨਮੇ ਚੌਕੜੀ
ਜੁਗ ਜਿੰਨੇ ਸ਼ਾਸਤਰਾਂ ਦੇ ਅੱਖਰ ਜੇ ਓਨੀ ਵਾਰ ਦੇਂਦੇ ਰਹਿਣ ਜ਼ਰਬ, ਉਹਦਾ ਹਾਸਲ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਪੁਰਖ ਅਕਾਲ ਕਿਹਾ ਗੋਬਿੰਦ ਜਿਸ ਵੇਲੇ ਬੀਤ ਗਿਆ ਅਰਸਾ, ਆਪਣਾ ਪੰਧ ਮੁਕਾਈਆ। ਮੈਂ ਪੂਰਨ ਦੀ ਧਾਰ ਬਣਾ ਦੇਵਾਂ ਤੇਰਾ ਸਰਸਾ, ਸਰੀਰ ਬੇਨਜ਼ੀਰ ਰੂਪ ਪਰਗਟਾਈਆ। ਮੁਹੰਮਦ ਦਾ ਪੂਰਾ ਹੋ ਗਿਆ ਬਰਸਾ, ਬਰਸੀ ਸਤਿਗੁਰ ਸ਼ਬਦ ਲਏ ਮਨਾਈਆ। ਤੇਰੇ ਗ੍ਰੰਥਾਂ ਦੀ ਪੂਰਨ ਦੀ ਧਾਰ ਵਿਚੋਂ ਕਰਾਂਗਾ ਚਰਚਾ, ਚਰਾਗਾਹਾਂ ਖੋਜਣ ਕੋਇ ਨਾ ਜਾਈਆ। ਹੁਕਮ ਦੇਵਾਗਾ ਉਤੋਂ ਅਰਸ਼ਾ, ਵਸਾਵਾਂਗਾ ਉਤੇ ਫਰਸ਼ਾ, ਫਰਸ਼ੀ ਹੋ ਕੇ ਆਪਣੀ ਖੇਲ ਖਿਲਾਈਆ। ਜਿਸ ਦੀਆਂ ਵੱਖਰੀਆਂ ਹੋਣਗੀਆਂ ਤਰਜ਼ਾਂ, ਮੇਰੀਆਂ ਹੋਣਗੀਆਂ ਗਰਜ਼ਾਂ, ਗਰਜ ਕੇ ਦੂਜਾ ਰਾਹ ਨਾ ਕੋਇ ਤਕਾਈਆ। ਨਾਲੇ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀਆਂ ਪੂਰੀਆਂ ਕਰਾਂਗਾ ਅਰਜ਼ਾਂ, ਅਰਜ਼ੀਆਂ ਫੋਲੋ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਆਪਣੀ ਕਰਨੀ ਕਾਰ ਕਮਾਈਆ।
ਗੋਬਿੰਦ ਦੇ ਵੇਂਹਦਿਆਂ ਵੇਂਹਦਿਆਂ ਸਰਸੇ ਵਿਚ ਆ ਗਈ ਲਹਿਰ, ਲਹਿਰ ਲਹਿਰ ਨਾਲ ਟਕਰਾਈਆ। ਉਸ ਨੇ ਪ੍ਰੇਮ ਵਿਚ ਤੂੰ ਮੇਰਾ ਮੈਂ ਤੇਰਾ ਗਾਇਆ ਨਾਲ ਬਹਿਰ, ਬਹਿਰਿਆਂ ਦਿਤਾ ਸੁਣਾਈਆ। ਨਾਲੇ ਹੱਸ ਕੇ ਕਿਹਾ ਗੋਬਿੰਦ ਗੁਣੀ ਗਹਿੰਦਾ ਮੇਟਣੀ ਚਿੰਦਾ ਜਦੋਂ ਵਸਣਾ ਸੋਹਣਿਆਂ ਵਸਣਾ ਤੇਰਾ ਸੰਬਲ ਸ਼ਹਿਰ, ਸ਼ਹਿਨਸ਼ਾਹ ਤੇਰਾ ਡੇਰਾ ਲਏ ਲਗਾਈਆ। ਉਸ ਵੇਲੇ ਜ਼ਰੂਰ ਦੀਨ ਦੁਨੀ ਉਤੇ ਵਰਤੇਗਾ ਕਹਿਰ, ਸਰਸਾ ਕਾਹਿਰੇ ਵਲ ਧਿਆਨ ਲਗਾਈਆ। ਇਕ ਹੋਰ ਖ਼ਬਰ ਸੁਣ ਪ੍ਰਭੂ ਦੀ ਸਾਰ ਪਾ ਸਕੇ ਕੋਈ ਨਾ ਗੈਰ, ਗਹਿਰ ਗੰਭੀਰ ਨਜ਼ਰ ਕਿਸੇ ਨਾ ਆਈਆ। ਉਸ ਵੇਲੇ ਤੂੰ ਗੁਰਮੁਖਾਂ ਦੇ ਅੰਦਰ ਦੀ ਕਰੀਂ ਸੈਰ, ਸੈਰਗਾਹ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
ਉਸ ਵੇਲੇ ਗ੍ਰੰਥਾਂ ਨੇ ਗਾਉਣਾ ਇਕ ਗਾਣਾ, ਬਿਨਾਂ ਜ਼ਬਾਨ ਹਿਲਾਈਆ । ਸਰਸਿਆ ਤੂੰ ਬਣ ਗਿਆ ਸਾਡਾ ਕੁਤਬਖਾਨਾ, ਕੁਤਬਿਆਂ ਦਾ ਝਗੜਾ ਦੇਣਾ ਮੁਕਾਈਆ। ਤੇਰੇ ਵਿਚ ਵੇਖਣਾ ਖੇਲ ਸ੍ਰੀ ਭਗਵਾਨਾ, ਜੋ ਭਗਵਨ ਧੁਰਦਰਗਾਹੀਆ। ਜਿਸ ਦਾ ਇਕੋ ਇਕ ਤਰਾਨਾ, ਇਕੋ ਕਰੇ ਪੜ੍ਹਾਈਆ। ਇਕੋ ਨੂਰ ਨੁਰਾਨਾ, ਇਕੋ ਜੋਤ ਰੁਸ਼ਨਾਈਆ। ਇਕੋ ਘਰ ਘਰਾਨਾ, ਇਕੋ ਗ੍ਰਹਿ ਵਸਾਈਆ। ਇਕੋ ਹੋਵੇ ਮਿਹਰਵਾਨਾ, ਮਿਹਰ ਨਜ਼ਰ ਉਠਾਈਆ। ਅਸੀਂ ਚਾਹੁੰਦੇ ਉਸ ਦਾ ਕਰੀਏ ਬਿਆਨਾ, ਜੋ ਬੇਜ਼ਬਾਨ ਅਖਵਾਈਆ। ਜਿਸ ਨੂੰ ਝੁਕਣ ਜ਼ਿਮੀ ਅਸਮਾਨਾਂ, ਇਸਮ ਆਜ਼ਮ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਆਪਣਾ ਭੇਵ ਖੁਲ੍ਹਾਈਆ।
ਗੋਬਿੰਦ ਕਿਹਾ ਇਹ ਖੇਲ ਨਿਰੰਕਾਰੀ, ਅਕਲ ਕਲਧਾਰੀ ਆਪ ਕਰਾਈਆ। ਜਿਸ ਵੇਲੇ ਆਵੇ ਉਸ ਦੀ ਵਾਰੀ, ਵਾਰਤਾ ਮੇਰੀ ਦਏ ਪਰਗਟਾਈਆ । ਉਸ ਦੀ ਕਲਾ ਹੋਵੇਗੀ ਜ਼ਾਹਰੀ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਖ਼ਬਰ ਹੋਵੇ ਸਭ ਤੋਂ ਬਾਹਰੀ, ਬਹਰਹਾਲ ਦ੍ਰਿੜਾਈਆ। ਉਸ ਦੇ ਪੰਜਾਂ ਤੱਤਾਂ ਦੇ ਪੰਜ ਹੋਣੇ ਲਿਖਾਰੀ, ਪੰਜਾ ਗੋਬਿੰਦ ਦਾ ਦਏ ਗਵਾਹੀਆ। ਮੇਰੀ ਆਸ਼ਾ ਪੂਰੀ ਕਰੇ ਸਾਰੀ, ਸਰਸਾ ਦੀ ਭੇਟਾ ਵਾਲੇ ਫੇਰ ਦਏ ਦੁਹਰਾਈਆ। ਜਿਨ੍ਹਾਂ ਵਿਚ ਲਗ ਮਾਤਰ ਘਟ ਨਾ ਕਰੇ ਕੰਨਾਂ ਤੇ ਬਿਹਾਰੀ, ਔਂਕੜ ਦੁਲੈਂਕੜ ਲਾਂਵ ਦੁਲਾਂਵ ਬਚੀ ਰਹਿਣ ਕੋਇ ਨਾ ਪਾਈਆ। ਸੋ ਵਕਤ ਸੁਹੰਜਣਾ ਆ ਗਿਆ, ਪੁਰਖ ਅਕਾਲਾ ਆ
ਗਿਆ, ਖੇਲ ਖਿਲਾ ਗਿਆ, ਗੋਬਿੰਦ ਸੂਰਾ ਨਾਲ ਰਲਾ ਗਿਆ, ਸੰਬਲ ਆਪਣਾ ਧਾਮ ਸੁਹਾ ਗਿਆ, ਸ਼ਬਦ ਸ਼ਬਦੀ ਡੰਕ ਵਜਾ ਗਿਆ, ਭੇਵ ਅਭੇਦਾ ਭੇਦ ਛੁਪਾ ਗਿਆ, ਬਿਨਾਂ ਛੱਪਰ ਛੰਨ ਤੋਂ ਵਸਣ ਵਾਲਾ ਪੂਰਨ ਦੀ ਛੱਪਰੀ ਵਿਚ ਆਪਣਾ ਡੇਰਾ ਲਾ ਗਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਸਭ ਨੇ ਚਲਣਾ ਵਿਚ ਆਗਿਆ, ਅੱਗੇ ਹੋ ਕੇ ਆਪਣਾ ਬਲ ਨਾ ਕੋਇ ਵਖਾਈਆ।(੧੮ ਹਾੜ ਸ਼ੈ ਸੰ ੭ ਰਾਤ ਨੂੰ)
ਹਰਿ ਸਤਿਗੁਰ ਪੁਰਖ ਮਨਾਇਆ, ਆਤਮ ਭਇਆ ਅਨੰਦ। ਗੁਰ ਮੰਤਰ ਨਾਮ ਦ੍ਰਿੜਾਇਆ, ਮਿਟਾਈ ਸਗਲੀ ਚਿੰਦ। ਗੁਰਮੁਖ ਸਾਜਨ ਬੂਝ ਬੁਝਾਇਆ, ਹਰਿਜਨ ਬਣਾਈ ਬਣਤ। ਮਨਮੁਖਾਂ ਦਿਸ ਨਾ ਆਇਆ, ਜਗ ਮਾਇਆ ਪਾਈ ਬੇਅੰਤ। ਹਰਿ ਜੋਤੀ ਨੂਰ ਉਪਾਇਆ, ਸ਼ਬਦ ਮਿਲਾਵਾ ਸਾਚੇ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਆਦਿ ਅੰਤ।
ਗੁਰ ਸਤਿਗੁਰ ਪੂਰਾ ਸੇਵਿਆ, ਨਾਮ ਨਿਰੰਜਣ ਦੇਵ। ਗੁਰ ਪਾਇਆ ਅਲੱਖ ਅਭੇਵਿਆ, ਘਰ ਲੱਗਾ ਸਾਚਾ ਨੇਂਹ। ਕਲਜੁਗ ਗਾਇਆ ਰਸਨਾ ਜਿਹਵਿਆ, ਦਰ ਪਾਇਆ ਸਾਚਾ ਥਾਉਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਘਰ ਸਾਚੇ ਘਨੇਰਾ ਚਾਓ।
ਹਰਿ ਸਤਿਗੁਰ ਸਾਚਾ ਪਾਰਬ੍ਰਹਮ, ਆਦਿ ਪੁਰਖ ਅਬਿਨਾਸ਼ਾ। ਆਦਿ ਜੁਗਾਦੀ ਜਾਣੇ ਕਰਮ, ਆਵੇ ਜਾਵੇ ਵੇਖੇ ਖੇਲ ਤਮਾਸ਼ਾ। ਲੱਖ ਚੁਰਾਸੀ ਤੇਰੇ ਕਰਮ, ਤੇਰੇ ਕਰਮ ਬਲ ਬਲ ਜਾਸਾ। ਨੌਂ ਖੰਡ ਵੇਖੇ ਚਾਰੇ ਵਰਨ, ਕਵਣ ਦਵਾਰ ਦਾਸੀ ਦਾਸਾ। ਭਗਤਨ ਮੇਲਾ ਇਕ ਪਿਆਰ, ਹਰਿ ਸ਼ਬਦ ਸਚਾ ਭਰਵਾਸਾ। ਮਨਮੁਖ ਭੁੱਲੇ ਜੀਵ ਗਵਾਰ, ਨਿਰਮਲ ਜੋਤ ਨਾ ਦੀਪ ਪਰਕਾਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖੇ ਆਪਣੀ ਰਾਸਾ।
ਹਰਿ ਸਤਿਗੁਰ ਸਾਜਨ ਪਾਇਆ, ਘਰ ਘਰ ਵੱਜੀ ਵਧਾਈਆ। ਗੁਰ ਪੂਰੇ ਮੇਲ ਮਿਲਾਇਆ, ਵਿਛੜ ਕਦੇ ਨਾ ਜਾਈਆ। ਗੁਰਮੁਖ ਸਾਚੇ ਮੰਗਲ ਗਾਇਆ, ਧੁਨ ਅਨਾਦੀ ਇਕ ਵਜਾਈਆ। ਮਨਮੁਖ ਮੂੜ੍ਹੇ ਜਨਮ ਗਵਾਇਆ, ਨੇਤਰ ਨੈਣ ਦਰਸ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਹਰ ਘਟ ਥਾਈਂਆ।
ਪਾਰਬ੍ਰਹਮ ਹਰਿ ਬੇਅੰਤ, ਗੁਰ ਪੂਰੇ ਰਾਹ ਸਾਚਾ ਦੱਸਿਆ। ਮੇਲ ਮਿਲਾਵਾ ਸਾਚੇ ਸੰਤ, ਗੁਰਸਿਖ ਦਵਾਰੇ ਆਵੇ ਨੱਸਿਆ। ਭਰਮ ਭੁਲੇਖਾ ਜੀਵ ਜੰਤ, ਮਨਮੁਖ ਵੇਖੇ ਰੈਣ ਅੰਧੇਰੀ ਮੱਸਿਆ। ਮਿਲੇ ਮੇਲ ਨਾ ਸਾਚੇ ਕੰਤ, ਮਾਇਆ ਮਮਤਾ ਬਹਿ ਬਹਿ ਹੱਸਿਆ। ਝੂਠ ਵਿਕਾਰਾ ਬਣਿਆ ਸੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਮਹਿਮਾ ਆਪੇ ਜਾਣੇ ਖੇਲੇ ਖੇਲ ਆਦਿ ਅੰਤ।
ਹਰਿ ਹਰਿ ਸਤਿਗੁਰ ਸਾਜਨ ਮੀਤਾ, ਪਰਮ ਪੁਰਖ ਅਖਵਾਇਆ। ਗੁਰ ਗੁਰ ਭਾਣਾ ਲਾਗਾ ਮੀਠਾ,
ਧੁਰ ਫ਼ਰਮਾਣਾ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਇਕ ਖੁਲ੍ਹਾਇਆ।
ਹਰਿ ਦਵਾਰਾ ਸਾਚਾ ਦਰ, ਹਰਿ ਸਾਚਾ ਆਪ ਖੁਲ੍ਹਾਇੰਦਾ। ਸਤਿਗੁਰ ਪੂਰਾ ਦੇਵਣਹਾਰਾ ਵਰ, ਪੂਰਨ ਇਛਿਆ ਆਪ ਕਰਾਇੰਦਾ। ਗੁਰੂ ਗੁਰ ਮੇਲਾ ਦਏ ਕਰ, ਵਿਛੜ ਕਦੇ ਨਾ ਜਾਇੰਦਾ। ਗੁਰਮੁਖ ਚੁਕਾਏ ਆਵਣ ਜਾਵਣ ਡਰ, ਲੱਖ ਚੁਰਾਸੀ ਫੰਦ ਕਟਾਇੰਦਾ। ਮਨਮੁਖ ਜੀਵ ਆਪਣਾ ਕੀਤਾ ਲੈਣ ਭਰ, ਰਾਏ ਧਰਮ ਵੇਖ ਵਖਾਇੰਦਾ। ਚਾਰੋਂ ਕੁੰਟ ਆਵੇ ਡਰ, ਦਹਿ ਦਿਸ਼ਾ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ ਤੇਰਾ ਖੇਲ ਖਿਲਾਇੰਦਾ।
ਹਰਿ ਸਤਿਗੁਰ ਹਰਿ ਪਾਰਬ੍ਰਹਮ, ਹਰਿ ਹਰਿ ਪੁਰਖ ਅਬਿਨਾਸ਼ਾ। ਗੁਰ ਕਰਤਾ ਗੁਰ ਸਚ ਕਰਮ, ਗੁਰ ਖੇਲੇ ਖੇਲ ਤਮਾਸ਼ਾ। ਗੁਰਸਿਖ ਸਾਚਾ ਨਾ ਜਨਮੇ ਨਾ ਮਰਦਾ, ਮਿਲਿਆ ਮੇਲ ਸ਼ਾਹੋ ਸ਼ਬਾਸ਼ਾ। ਮਨਮੁਖ ਜੀਵ ਲਹਿਣਾ ਦੇਣਾ ਆਪਣਾ ਆਪੇ ਭਰਦਾ, ਨਾ ਕੋਈ ਘਟਾਏ ਤੋਲਾ ਮਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਪ੍ਰਿਥਮੀ ਅਕਾਸ਼ਾ। (੭-੩੯੯ ੪੦੦)
ਹਰਿ ਸਤਿਗੁਰ ਏਕਾ ਸੇਵੀਏ, ਪਾਰਬ੍ਰਹਮ ਕਰਤਾਰ। ਹਰਿ ਸਤਿਗੁਰ ਏਕਾ ਸੇਵੀਏ, ਆਦਿ ਪੁਰਖ ਅਪਾਰ। ਹਰਿ ਸਤਿਗੁਰ ਏਕਾ ਸੇਵੀਏ, ਨਿਰਗੁਣ ਜੋਤ ਅਕਾਰ। ਹਰਿ ਸਤਿਗੁਰ ਏਕਾ ਸੇਵੀਏ, ਅੰਤ ਨਾ ਪਾਰਾਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਸਾਰ।
ਸਤਿਗੁਰ ਏਕਾ ਸੇਵੀਏ, ਦੇਵੇ ਸਾਚੀ ਵੱਥ। ਸਤਿਗੁਰ ਏਕਾ ਸੇਵੀਏ, ਜਗਤ ਵਿਕਾਰਾ ਦੇਵੇ ਮਥ। ਸਤਿਗੁਰ ਏਕਾ ਸੇਵੀਏ, ਪੰਚਮ ਪਾਏ ਨੱਥ। ਸਤਿਗੁਰ ਏਕਾ ਸੇਵੀਏ, ਕਰ ਦਰਸ ਸਗਲ ਵਿਸੂਰੇ ਜਾਇਣ ਲੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸ਼ਬਦ ਜਣਾਏ ਅਕਥ।
ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਬੇਪਰਵਾਹ। ਸਤਿਗੁਰ ਪੂਰਾ ਜਾਣੀਏ, ਏਕਾ ਏਕ ਜਪਾਏ ਨਾਂ। ਸਤਿਗੁਰ ਪੂਰਾ ਜਾਣੀਏ, ਸਚ ਦਲਾਲਾ ਦੇਵੇ ਥਾਂ। ਸਤਿਗੁਰ ਪੂਰਾ ਜਾਣੀਏ, ਫੜ ਹੰਸ ਬਣਾਏ ਕਾਂ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਏ ਸਖਾਈ ਪਿਤਾ ਮਾਂ।
ਸਤਿਗੁਰ ਪੂਰਾ ਜਾਣੀਏ, ਦੀਨਾ ਬੰਧਪ ਦੀਨ ਦਿਆਲਾ। ਸਤਿਗੁਰ ਪੂਰਾ ਜਾਣੀਏ, ਘਰ ਮੰਦਰ ਵਖਾਏ ਸਚੀ ਧਰਮਸਾਲਾ। ਸਤਿਗੁਰ ਪੂਰਾ ਜਾਣੀਏ, ਇਕ ਵਖਾਏ ਬੇਹੰਗਮ ਚਾਲਾ। ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਹੋਏ ਰਖਵਾਲਾ । ਸਤਿਗੁਰ ਪੂਰਾ ਸੇਵੀਏ, ਦੇਵੇ ਨਾਮ ਸਚਾ ਧਨ ਮਾਲਾ। ਸਤਿਗੁਰ ਪੂਰਾ ਸੇਵੀਏ, ਏਕਾ ਦੱਸੇ ਰਾਹ ਸੁਖਾਲਾ। ਸਤਿਗੁਰ ਪੂਰਾ ਸੇਵੀਏ, ਤੋੜਨਹਾਰ ਜਗਤ ਜੰਜਾਲਾ। ਸਤਿਗੁਰ ਪੂਰਾ ਸੇਵੀਏ, ਨੇੜ ਨਾ ਆਏ ਕਾਲ ਮਹਾਂਕਾਲਾ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਦੋਸ਼ਾਲਾ।
ਸਤਿਗੁਰ ਪੂਰਾ ਸੇਵੀਏ, ਸਰਬ ਕਲਾ ਭਰਪੂਰ। ਸਤਿਗੁਰ ਪੂਰਾ ਜਾਣੀਏ, ਅੱਠੇ ਪਹਿਰ ਹਾਜ਼ਰ ਹਜ਼ੂਰ। ਸਤਿਗੁਰ ਪੂਰਾ ਜਾਣੀਏ, ਨਾ ਨੇੜੇ ਨਾ ਦੂਰ। ਸਤਿਗੁਰ ਪੂਰਾ ਜਾਣੀਏ, ਨਾਤਾ ਤੋੜੇ ਕੂੜੋ ਕੂੜ। ਸਤਿਗੁਰ ਪੂਰਾ ਜਾਣੀਏ, ਬਖ਼ਸ਼ੇ ਚਰਨ ਸਾਚੀ ਧੂੜ। ਸਤਿਗੁਰ ਪੂਰਾ ਜਾਣੀਏ, ਚਤੁਰ ਸੁਘੜ ਮੂਰਖ ਮੂੜ੍ਹ। ਸਤਿਗੁਰ ਪੂਰਾ ਜਾਣੀਏ, ਕਾਇਆ ਚੋਲੀ ਰੰਗਣ ਚਾੜ੍ਹੇ ਗੂੜ੍ਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਸੂਰ।
ਸਤਿਗੁਰ ਪੂਰਾ ਜਾਣੀਏ, ਸਾਚੀ ਸਿਫ਼ਤ ਸਲਾਹ। ਸਤਿਗੁਰ ਪੂਰਾ ਜਾਣੀਏ, ਆਪਣੇ ਧੰਦੇ ਦੇਵੇ ਲਾ। ਸਤਿਗੁਰ ਪੂਰਾ ਜਾਣੀਏ, ਪਾਪੀ ਗੰਦੇ ਲਏ ਤਰਾ। ਸਤਿਗੁਰ ਪੂਰਾ ਜਾਣੀਏ, ਹਉਮੇ ਹੰਗਤਾ ਦਏ ਮਿਟਾ। ਸਤਿਗੁਰ ਪੂਰਾ ਜਾਣੀਏ, ਸਾਚੀ ਸੰਗਤਾ ਲਏ ਮਿਲਾ। ਸਤਿਗੁਰ ਪੂਰਾ ਜਾਣੀਏ, ਖਾਲੀ ਮੰਗਤਾ ਕੋਈ ਜਾਏ ਨਾ। ਸਤਿਗੁਰ ਪੂਰਾ ਜਾਣੀਏ, ਗੁਰਸਿਖ ਅੰਗਦਾ ਲਏ ਲਗਾ। ਸਤਿਗੁਰ ਪੂਰਾ ਜਾਣੀਏ, ਮਾਨਸ ਜਨਮ ਨਾ ਹੋਏ ਭੰਗਤਾ, ਭਰਮਾਂ ਗੜ੍ਹ ਦਏ ਤੁੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾ।
ਸਤਿਗੁਰ ਪੂਰਾ ਜਾਣੀਏ, ਸਾਜਨ ਹਰਿ ਗੋਬਿੰਦ। ਸਤਿਗੁਰ ਪੂਰਾ ਜਾਣੀਏ, ਵਡ ਦਾਤਾ ਗੁਣੀ ਗਹਿੰਦ। ਸਤਿਗੁਰ ਪੂਰਾ ਜਾਣੀਏ, ਸਦਾ ਸਦਾ ਬਖ਼ਸ਼ਿੰਦ। ਸਤਿਗੁਰ ਪੂਰਾ ਜਾਣੀਏ, ਮਿਟਾਏ ਸਗਲੀ ਚਿੰਦ। ਸਤਿਗੁਰ ਪੂਰਾ ਜਾਣੀਏ, ਮਾਣ ਗਵਾਏ ਕਰੋੜ ਤੇਤੀਸਾ ਇੰਦ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਪਜਾਏ ਸਾਚੀ ਬਿੰਦ ।
ਸਤਿਗੁਰ ਪੂਰਾ ਜਾਣੀਏ, ਦੋ ਜਹਾਨਾਂ ਵਾਲੀ। ਸਤਿਗੁਰ ਪੂਰਾ ਜਾਣੀਏ, ਧੁਰਦਰਗਾਹੀ ਸਾਚਾ ਮਾਲੀ। ਸਤਿਗੁਰ ਪੂਰਾ ਜਾਣੀਏ, ਫਲ ਲਗਾਏ ਕਾਇਆ ਡਾਲ੍ਹੀ। ਸਤਿਗੁਰ ਸਾਚਾ ਜਾਣੀਏ, ਦੋ ਜਹਾਨ ਕਰੇ ਰਖਵਾਲੀ। ਸਤਿਗੁਰ ਸਾਚਾ ਸੇਵੀਏ, ਦੇਵੇ ਨਾਮ ਸਚ ਦਲਾਲੀ। ਸਤਿਗੁਰ ਸਾਚਾ ਸੇਵੀਏ, ਆਦਿ ਅੰਤ ਨਾ ਹੋਇਆ ਖਾਲੀ। ਸਤਿਗੁਰ ਸਾਚਾ ਸੇਵੀਏ, ਜੁਗ ਜੁਗ ਚਲੇ ਅਵੱਲੜੀ ਚਾਲੀ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਜੋਤ ਧਰ ਕਰ, ਜੋਤ ਜਗਾਏ ਇਕ ਅਕਾਲੀ।
ਸਤਿਗੁਰ ਸਾਚਾ ਸੇਵੀਏ, ਪਰਮ ਪੁਰਖ ਅਕਾਲ। ਸਤਿਗੁਰ ਸਾਚਾ ਸੇਵੀਏ, ਦੀਨਾਂ ਨਾਥ ਦੀਨ ਦਿਆਲ। ਸਤਿਗੁਰ ਸਾਚਾ ਸੇਵੀਏ, ਸਾਚਾ ਘਰ ਘਰ ਵਿਚ ਦਏ ਵਖਾਲ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਉਪਜਾਏ ਸਾਚੇ ਲਾਲ।
ਸਤਿਗੁਰ ਸਾਚਾ ਸੇਵੀਏ, ਬਣੇ ਧੁਰ ਸੰਜੋਗ। ਸਤਿਗੁਰ ਸਾਚਾ ਸੇਵੀਏ, ਆਤਮ ਰਸ ਚੁਗਾਏ ਸਾਚੀ ਚੋਗ। ਸਤਿਗੁਰ ਸਾਚਾ ਸੇਵੀਏ, ਇਕ ਕਰਾਏ ਨਿਰਮਲ ਭੋਗ। ਸਤਿਗੁਰ ਸਾਚਾ ਸੇਵੀਏ, ਸੋ ਪੁਰਖ ਨਿਰੰਜਣ ਚਰਨ ਪ੍ਰੀਤੀ ਦੇਵੇ ਸਾਚਾ ਜੋਗ। ਸਤਿਗੁਰ ਸਾਚਾ ਸੇਵੀਏ, ਹਉਮੇ ਹੰਗਤਾ ਦੂਈ ਦਵੈਤੀ ਕੱਢੇ ਰੋਗ। ਸਤਿਗੁਰ ਸਾਚਾ ਸੇਵੀਏ, ਦੇਵੇ ਦਰਸ ਅਮੋਘ। ਸਤਿਗੁਰ ਸਾਚਾ ਸੇਵੀਏ, ਆਤਮ ਰਸ ਜੁਗਾਏ ਸਾਚੀ ਚੋਗ। ਸਤਿਗੁਰ ਸਾਚਾ ਸੇਵੀਏ, ਪਾਰ ਕਰਾਏ ਤੀਨਾ ਲੋਕ। ਸਤਿਗੁਰ ਸਾਚਾ ਸੇਵੀਏ, ਏਕਾ ਬਖ਼ਸ਼ੇ ਸਾਚੀ ਮੋਖ। ਸਤਿਗੁਰ ਸਾਚਾ ਸੇਵੀਏ, ਅੱਠੇ ਪਹਿਰ ਨਾ ਵਿਆਪੇ ਹਰਖ਼ ਸੋਗ। ਸਤਿਗੁਰ ਸਾਚਾ ਸੇਵੀਏ, ਇਕ ਸੁਣਾਏ ਸਹਾਗੀ ਸਾਚਾ ਸਚ ਸਲੋਕ। ਸਤਿਗੁਰ ਸਾਚਾ ਸੇਵੀਏ, ਪਾਰ ਕਰਾਏ ਕੋਟੀ ਕੋਟ। ਸਤਿਗੁਰ ਸਾਚਾ ਸੇਵੀਏ, ਤਨ ਨਗਾਰੇ ਲਾਏ ਸ਼ਬਦ ਚੋਟ। ਸਤਿਗੁਰ ਸਾਚਾ ਸੇਵੀਏ, ਮਾਇਆ ਮਮਤਾ ਕੱਢੇ ਖੋਟ।
ਸਤਿਗੁਰ ਸਾਚਾ ਸੇਵੀਏ, ਗੁਰਮੁਖ ਉਠਾਏ ਆਲਣਿਉਂ ਡਿਗੇ ਬੋਟ। ਸਤਿਗੁਰ ਸਾਚਾ ਸੇਵੀਏ, ਦੇਵੇ ਨਾਮ ਭੰਡਾਰਾ ਅਤੋਟ। ਸਤਿਗੁਰ ਸਾਚਾ ਸੇਵੀਏ, ਕਰ ਦਰਸ ਲੱਖ ਚੁਰਾਸੀ ਜਾਏ ਛੂਟ। ਸਤਿਗੁਰ ਸਾਚਾ ਸੇਵੀਏ, ਪੰਚਾਂ ਚੋਰਾਂ ਕੱਢੇ ਕੁੱਟ। ਸਤਿਗੁਰ ਸਾਚਾ ਸੇਵੀਏ, ਠੱਗ ਚੋਰ ਯਾਰ ਕੋਇ ਨਾ ਸਕੇ ਲੁੱਟ। ਸਤਿਗੁਰ ਸਾਚਾ ਸੇਵੀਏ, ਫੜ ਬਾਂਹੋਂ ਆਪ ਮਨਾਏ ਜੋ ਜੁਗ ਜੁਗ ਬੈਠੇ ਰੁੱਠ। ਸਤਿਗੁਰ ਸਾਚਾ ਸੇਵੀਏ, ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਆਪੇ ਜਾਏ ਤੁੱਠ। ਸਤਿਗੁਰ ਸਾਚਾ ਸੇਵੀਏ, ਨਾਤਾ ਤੋੜੇ ਜੂਠ ਝੂਠ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਾਹਾ ਲੁੱਟ।
ਸਤਿਗੁਰ ਸਾਚਾ ਸੇਵੀਏ, ਪਾਰਬ੍ਰਹਮ ਅਚੁੱਤ। ਸਤਿਗੁਰ ਪੂਰਾ ਸੇਵੀਏ, ਇਕ ਸੁਹਾਈ ਸਾਚੀ ਰੁੱਤ। ਸਤਿਗੁਰ ਸਾਚਾ ਸੇਵੀਏ, ਕਰੇ ਪਰਕਾਸ਼ ਮਾਟੀ ਬੁੱਤ। ਸਤਿਗੁਰ ਸਾਚਾ ਸੇਵੀਏ, ਗੁਰਸਿਖ ਬਣਾਏ ਸਾਚੇ ਸੁੱਤ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕ ਲਗਾਏ ਸਾਚੀ ਚੋਟ।
ਸਤਿਗੁਰ ਪੂਰਾ ਸੇਵੀਏ, ਪਾਰਬ੍ਰਹਮ ਬੇਅੰਤ। ਸਤਿਗੁਰ ਪੂਰਾ ਸੇਵੀਏ, ਮੇਲ ਮਿਲਾਏ ਸਾਚੇ ਕੰਤ। ਸਤਿਗੁਰ ਸਾਚਾ ਸੇਵੀਏ, ਸਾਚੀ ਸੇਜ ਸੁਹਾਏ ਨਾਰੀ ਕੰਤ। ਸਤਿਗੁਰ ਸਾਚਾ ਸੇਵੀਏ, ਨਾਮ ਜਪਾਏ ਮਣੀਆ ਮੰਤ। ਸਤਿਗੁਰ ਸਾਚਾ ਸੇਵੀਏ, ਜੁਗ ਜੁਗ ਮਹਿਮਾ ਗਣਤ ਅਗਣਤ। ਸਤਿਗੁਰ ਸਾਚਾ ਸੇਵੀਏ, ਇਕ ਵਖਾਏ ਰੁੱਤ ਬਸੰਤ। ਸਤਿਗੁਰ ਸਾਚਾ ਸੇਵੀਏ, ਲੱਖ ਚੁਰਾਸੀ ਪਾਰ ਕਰਾਏ ਜੀਵ ਜੰਤ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਦਿ ਅੰਤ।
ਸਤਿਗੁਰ ਸਾਚਾ ਸੇਵੀਏ, ਵਡ ਵਡ ਸਾਗਰ ਸਿੰਧ। ਸਤਿਗੁਰ ਸਾਚਾ ਸੇਵੀਏ, ਵਡ ਦਾਤਾ ਗੁਣੀ ਗਹਿੰਦ। ਸਤਿਗੁਰ ਸਾਚਾ ਸੇਵੀਏ, ਸ਼ਬਦੀ ਸ਼ਬਦ ਮਰਗਿੰਦ । ਸਤਿਗੁਰ ਸਾਚਾ ਸੇਵੀਏ, ਸੇਵਕ ਵੇਖੇ ਬ੍ਰਹਮਾ ਵਿਸ਼ਨ ਸ਼ਿਵ ਸੁਰਪਤ ਰਾਜਾ ਇੰਦ। ਸਤਿਗੁਰ ਪੂਰਾ ਸੇਵੀਏ, ਨਾ ਮਰੇ ਨਾ ਜਨਮੇ ਹਰਖ਼ ਸੋਗ ਨਾ ਵਿਆਪੇ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਆਪ ਬਖ਼ਸ਼ਿੰਦ।
ਸਤਿਗੁਰ ਪੂਰਾ ਸੇਵੀਏ, ਹਰਿ ਸਾਚਾ ਸ਼ਾਹੋ ਸ਼ਾਬਾਸ਼। ਸਤਿਗੁਰ ਸਾਚਾ ਸੇਵੀਏ, ਪਾਰਬ੍ਰਹਮ ਪੁਰਖ ਅਬਿਨਾਸ਼। ਸਤਿਗੁਰ ਪੂਰਾ ਸੇਵੀਏ, ਖੇਲੇ ਖੇਲ ਪ੍ਰਿਥਮੀ ਆਕਾਸ਼। ਸਤਿਗੁਰ ਪੂਰਾ ਸੇਵੀਏ, ਹਰ ਘਟ ਅੰਦਰ ਰੱਖਿਆ ਵਾਸ। ਸਤਿਗੁਰ ਪੂਰਾ ਸੇਵੀਏ, ਲੇਖੇ ਲਾਏ ਸਵਾਸ ਸਵਾਸ। ਸਤਿਗੁਰ ਪੂਰਾ ਸੇਵੀਏ, ਸਰਬ ਗੁਣਾ ਗੁਣ ਤਾਸ। ਸਤਿਗੁਰ ਪੂਰਾ ਸੇਵੀਏ, ਲੇਖੇ ਲਾਏ ਨਾੜੀ ਹੱਡ ਤਨ ਰੱਤ ਮਾਸ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਮੰਡਲ ਰਾਸ।
ਸਤਿਗੁਰ ਪੂਰਾ ਸੇਵੀਏ, ਸ਼ਾਹੋ ਭੂਪ ਸੁਲਤਾਨਾ। ਸਤਿਗੁਰ ਪੂਰਾ ਸੇਵੀਏ, ਸਦਾ ਸਦ ਮਿਹਰਵਾਨਾ। ਸਤਿਗੁਰ ਪੂਰਾ ਸੇਵੀਏ, ਹਰਿਜਨ ਦੇਵੇ ਜੀਆ ਦਾਨਾ। ਸਤਿਗੁਰ ਪੂਰਾ ਸੇਵੀਏ, ਖੇਲੇ ਖੇਲ ਦੋ ਜਹਾਨਾ। ਸਤਿਗੁਰ ਪੂਰਾ ਸੇਵੀਏ, ਏਕਾ ਦੇਵੇ ਧੁਰ ਫ਼ਰਮਾਨਾ। ਸਤਿਗੁਰ ਪੂਰਾ ਸੇਵੀਏ, ਇਕ ਵਖਾਏ ਪਦ ਨਿਰਬਾਨਾ। ਸਤਿਗੁਰ ਪੂਰਾ ਸੇਵੀਏ, ਇਕ ਸੁਣਾਏ ਅਨਾਦੀ ਗਾਣਾ। ਸਤਿਗੁਰ ਪੂਰਾ ਸੇਵੀਏ, ਇਕ ਉਪਜਾਏ ਸਚ ਤਰਾਨਾ। ਸਤਿਗੁਰ ਪੂਰਾ ਸੇਵੀਏ, ਇਕ ਵਖਾਏ ਸਚ ਟਿਕਾਣਾ। ਸਤਿਗੁਰ ਪੂਰਾ ਸੇਵੀਏ, ਹਰਿਜਨ ਦੇਵੇ ਨਾਮ ਬਿਬਾਨਾ। ਸਤਿਗੁਰ ਪੂਰਾ ਸੇਵੀਏ, ਚੁੱਕੇ ਆਵਣ ਜਾਣਾ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚ ਨਿਸ਼ਾਨਾ।
ਸਤਿਗੁਰ ਪੂਰਾ ਸੇਵੀਏ, ਹਰ ਘਟ ਜੋਤ ਜਗਾਏ। ਸਤਿਗੁਰ ਪੂਰਾ ਸੇਵੀਏ, ਹਰਿਜਨ ਸਾਚੇ ਵੇਖ ਵਖਾਏ। ਸਤਿਗੁਰ ਪੂਰਾ ਸੇਵੀਏ, ਮਨ ਤਨ ਹਰਿਆ ਦਏ ਕਰਾਏ। ਸਤਿਗੁਰ ਪੂਰਾ ਸੇਵੀਏ, ਡੰਕਾ ਡੌਰੂ ਇਕ ਵਜਾਏ। ਸਤਿਗੁਰ ਪੂਰਾ ਸੇਵੀਏ, ਰਾਓ ਰੰਕਾਂ ਏਕਾ ਧਾਮ ਸੁਹਾਏ। ਸਤਿਗੁਰ ਪੂਰਾ ਸੇਵੀਏ, ਬਾਰ ਅੰਕਾ ਅੰਕ ਬਾਰ ਜੋਤ ਜਗਾਏ। ਸਤਿਗੁਰ ਪੂਰਾ ਸੇਵੀਏ, ਵਾਸੀ ਪੁਰੀ ਘਨਕਾ ਨਾਉਂ ਰਖਾਏ। ਸਤਿਗੁਰ ਪੂਰਾ ਸੇਵੀਏ, ਗੁਰਮੁਖ ਜਨ ਜਨਕਾ ਲਏ ਤਰਾਏ। ਸਤਿਗੁਰ ਪੂਰਾ ਸੇਵੀਏ, ਮਨ ਮਨਕਾ ਦਏ ਫਿਰਾਏ। ਸਤਿਗੁਰ ਪੂਰਾ ਸੇਵੀਏ, ਜੋਤੀ ਤਨਕਾ ਦਏ ਲਗਾਏ। ਸਤਿਗੁਰ ਪੂਰਾ ਸੇਵੀਏ, ਦੇ ਦਰਸ ਮਨ ਸ਼ੰਕਾ ਦਏ ਗਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਵੇਖ ਵਖਾਏ।
ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਅਡੋਲ। ਸਤਿਗੁਰ ਪੂਰਾ ਸੇਵੀਏ, ਜੁਗ ਜੁਗ ਤੋਲਣਹਾਰਾ ਤੋਲ। ਸਤਿਗੁਰ ਪੂਰਾ ਸੇਵੀਏ, ਬਜਰ ਕਪਾਟੀ ਦੇਵੇ ਖੋਲ੍ਹ। ਸਤਿਗੁਰ ਪੂਰਾ ਸੇਵੀਏ, ਅਨਹਦ ਵਜਾਏ ਸਾਚਾ ਢੋਲ। ਸਤਿਗੁਰ ਪੂਰਾ ਸੇਵੀਏ, ਸੁਰਤ ਸਵਾਣੀ ਕਰੇ ਚੋਹਲ। ਸਤਿਗੁਰ ਪੂਰਾ ਸੇਵੀਏ, ਗੁਰਮੁਖ ਕਾਇਆ ਅੰਦਰ ਜਾਏ ਮੌਲ। ਸਤਿਗੁਰ ਪੂਰਾ ਸੇਵੀਏ, ਦੇਵੇ ਵਡਿਆਈ ਉਪਰ ਧੌਲ। ਸਤਿਗੁਰ ਪੂਰਾ ਸੇਵੀਏ, ਅੰਮ੍ਰਿਤ ਚੁਵਾਏ ਨਾਭ ਕਵਲ। ਸਤਿਗੁਰ ਪੂਰਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤੋਲ।
ਸਤਿਗੁਰ ਪੂਰਾ ਜਾਣੀਏ, ਸਾਜਣ ਹਰਿ ਹਰਿ ਪ੍ਰੀਤ। ਸਤਿਗੁਰ ਪੂਰਾ ਜਾਣੀੲ, ਕਾਇਆ ਮੰਦਰ ਵਖਾਏ, ਸਚ ਗੁਰੂਦਵਾਰਾ ਜਗਤ ਮਸੀਤ। ਸਤਿਗੁਰ ਪੂਰਾ ਜਾਣੀਏ, ਜੁਗ ਜੁਗ ਚਲੇ ਅਵੱਲੜੀ ਰੀਤ। ਸਤਿਗੁਰ ਪੂਰਾ ਜਾਣੀਏ, ਸਦ ਬੈਠਾ ਰਹੇ ਅਤੀਤ। ਸਤਿਗੁਰ ਪੂਰਾ ਜਾਣੀਏ, ਸ੍ਰਿਸ਼ਟ ਸਬਾਈ ਰਿਹਾ ਜੀਤ। ਸਤਿਗੁਰ ਪੂਰਾ ਜਾਣੀਏ, ਪੱਤਤ ਕਰੇ ਪੁਨੀਤ। ਸਤਿਗੁਰ ਪੂਰਾ ਜਾਣੀਏ, ਮਿਠਾ ਕਰੇ ਕੌੜਾ ਰੀਠ। ਸਤਿਗੁਰ ਪੂਰਾ ਜਾਣੀਏ, ਚਾੜ੍ਹੇ ਰੰਗ ਮਜੀਠ। ਸਤਿਗੁਰ ਪੂਰਾ ਜਾਣੀਏ, ਦੇਵੇ ਨਾਮ ਜਗਤ ਅਨਡੀਠ। ਸਤਿਗੁਰ ਪੂਰਾ ਜਾਣੀਏ, ਏਕਾ ਰੰਗ ਰੰਗਾਏ ਹਸਤ ਕੀਟ। ਸਤਿਗੁਰ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਬਖ਼ਸ਼ੇ ਚਰਨ ਪ੍ਰੀਤ।
ਸਤਿਗੁਰ ਸਾਚਾ ਸੇਵੀਏ, ਸਾਚਾ ਸਿਰਜਣਹਾਰ। ਸਤਿਗੁਰ ਸਾਚਾ ਸੇਵੀਏ, ਅੰਤ ਨਾ ਪਾਰਾਵਾਰ। ਸਤਿਗੁਰ ਸਾਚਾ ਸੇਵੀਏ, ਖੋਲ੍ਹੇ ਬੰਦ ਕਿਵਾੜ। ਸਤਿਗੁਰ ਸਾਚਾ ਸੇਵੀਏ, ਮੇਟ ਮਿਟਾਏ ਪੰਚਮ ਧਾੜ। ਸਤਿਗੁਰ ਸਾਚਾ ਸੇਵੀਏ, ਜੋਤ ਜਗਾਏ ਨਾੜ ਨਾੜ। ਸਤਿਗੁਰ ਸਾਚਾ ਸੇਵੀਏ, ਗੁਰ ਸ਼ਬਦ ਘੋੜੇ ਦੇਵੇ ਚਾੜ੍ਹ। ਸਤਿਗੁਰ ਸਾਚਾ ਸੇਵੀਏ, ਘਰ ਸਾਚੇ ਦੇਵੇ ਵਾੜ। ਸਤਿਗੁਰ ਸਾਚਾ ਸੇਵੀਏ, ਵਾ ਲੱਗੇ ਨਾ ਤੱਤੀ ਹਾੜ। ਸਤਿਗੁਰ ਸਾਚਾ ਸੇਵੀਏ, ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ। ਸਤਿਗੁਰ ਸਾਚਾ ਸੇਵੀਏ, ਇਕ ਵਖਾਏ ਧਰਮ ਅਖਾੜ। ਸਤਿਗੁਰ ਸਾਚਾ ਸੇਵੀਏ, ਕਰਮਾਂ ਰੋਗ ਦਏ ਨਿਵਾਰ। ਸਤਿਗੁਰ ਸਾਚਾ ਸੇਵੀਏ, ਸਾਚਾ ਸ਼ਾਹੋ ਬੇਐਬ ਪਰਵਰਦਿਗਾਰ। ਸਤਿਗੁਰ ਸਾਚਾ ਸੇਵੀਏ, ਦੇਵੇ ਦਰਸ ਅਗੰਮ ਅਪਾਰ। ਸਤਿਗੁਰ ਸਾਚਾ ਸੇਵੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲਾ ਮੇਲ ਮਿਲਾਏ ਵਿਚ ਸੰਸਾਰ।
ਸਤਿਗੁਰ ਪੂਰਾ ਸੇਵੀਏ, ਨਿਰਗੁਣ ਰੂਪ ਨਿਰੰਜਣ। ਸਤਿਗੁਰ ਪੂਰਾ ਸੇਵੀਏ, ਸਦਾ ਸਦਾ ਦਰਦ ਦੁੱਖ ਭੈ ਭੰਜਨ। ਸਤਿਗੁਰ ਪੂਰਾ ਸੇਵੀਏ, ਨੇਤਰ ਪਾਏ ਗਿਆਨ ਅੰਜਨ। ਸਤਿਗੁਰ ਪੂਰਾ ਸੇਵੀਏ, ਚਰਨ ਧੂੜ ਕਰਾਏ ਸਾਚਾ ਮਜਨ। ਸਤਿਗੁਰ ਪੂਰਾ ਸੇਵੀਏ, ਦੋ ਜਹਾਨੀ ਪੜਦੇ ਕੱਜਣ। ਸਤਿਗੁਰ ਪੂਰਾ ਸੇਵੀਏ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵੇਖੇ ਸਾਚੇ ਸੱਜਣ। (੭-੧੬੩ ੧੬੫)
…… ਮੈਂ ਇਸ ਨੂੰ ਸ਼ਪਸ਼ਟ ਕਰਨਾ ਚਾਹੁੰਦਾ ਹਾਂ ਜਿਸ ਭਗਤ ਨੂੰ ਇਸ ਲਿਖਿਆਂ ਹੋਇਆਂ ਗ੍ਰੰਥਾਂ ਦੇ ਅੱਖਰਾਂ ਦੇ ਉਤੇ ਛੱਕ ਹੈ ਵਹਿਮ ਹੈ ਜਾਂ ਉਹਦੇ ਹਿਰਦੇ ਵਿਚ ਵਿਚਾਰ ਹੈ ਕਿ ਇਹ ਝੂਠੀ ਹੈ ਅਤੇ ਸਾਨੂੰ ਝੂਠੇ ਮਾਣ ਤਾਣ ਦਿਤੇ ਜਾ ਰਹੇ ਹਨ …… ਸਾਨੂੰ ਕਾਗਜਾਂ ਨਾਲ ਠੁਕਰਾਇਆ ਜਾ ਰਿਹਾ ਹੈ, ਜਿਸ ਨੇ ਇਹ ਬਚਨ ਵਰਤਣਾ ਹੋਵੇ ਉਹ ਬਿਲਕੁਲ ਮੇਰੇ ਮੱਥੇ ਨਾ ਲੱਗੇ ਤੇ ਨਾ ਮੈਂ ਉਸ ਦੇ ਮੱਥੇ ਲੱਗਣਾ ਚਾਹੁੰਦਾ ਹਾਂ। ਮੈਂ ਸ਼ਪਸ਼ਟ ਕਹਿੰਦਾ ਹਾਂ ਕਿਉਂ ਕਿ ਉਹ ਮੈਂਨੂੰ ਨਹੀ ਠੁਕਰਾ ਰਿਹਾ ਮੇਰੇ ਭਗਵਾਨ ਨੂੰ ਠੁਕਰਾ ਰਿਹਾ ਹੈ।ਂ …… (੨੬ ਪੋਹ ਸ਼ੈ ਸੰ ੧੧ ਦੇ ਬਚਨਾਂ ਚੋਂ )