❋
ਸੇਵਾ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਗੁਰ ਸੇਵਾ ਕਰ ਗੁਰਸਿਖ ਕਹਾਵੇ। ਸੇਵਾ ਸਿੱਖ ਨੂੰ ਮਾਣ ਦੁਆਵੇ। ਸੇਵਕ ਜੋ ਸੇਵਾ ਕਰੇ। ਸੁੱਕੇ ਕਾਸ਼ਟ ਪ੍ਰਭ ਕਰੇ ਹਰੇ। ਬੱਚਿਆਂ ਦਾ ਪ੍ਰਭ ਦੇਵੇ ਦਾਨ। ਸੱਚਾ ਸਤਿਗੁਰ ਜਾਣੀ ਜਾਣ। (੧੮ ਮੱਘਰ ੨੦੦੬ ਬਿ)
❋
ਗੁਰ ਚਰਨਾਂ ਵਿਚ ਸਦ ਸੇਵ ਕਮਾਈਏ। ਗੁਰ ਚਰਨਾਂ ਵਿਚ ਸਦ ਭੁੱਲ ਬਖ਼ਸ਼ਾਈਏ। ਗੁਰ ਚਰਨਾਂ ਵਿਚ ਦੇਹ ਰੋਗ ਗੁਵਾਈਏ। ਗੁਰ ਚਰਨਾਂ ਵਿਚ ਨਾਮ ਪਦਾਰਥ ਪਾਈਏ। ਗੁਰ ਚਰਨਾਂ ਵਿਚ ਰਸਨਾ ਹਰਿ ਜਸ ਗਾਈਏ। ਗੁਰ ਚਰਨਾਂ ਵਿਚ ਭਗਤੀ ਹੀਣ ਤਰਾਈਏ। ਗੁਰ ਚਰਨਾਂ ਵਿਚ ਮਨ ਦੀ ਤਪਤ ਬੁਝਾਈਏ। ਗੁਰ ਚਰਨਾਂ ਵਿਚ ਆਤਮ ਸ਼ਾਂਤ ਕਰਾਈਏ। ਗੁਰ ਚਰਨਾਂ ਵਿਚ ਸੁਫਲ ਜਨਮ ਕਰਾਈਏ। ਗੁਰ ਚਰਨਾਂ ਵਿਚ ਆਪਣਾ ਆਪ ਲਗਾਈਏ। ਗੁਰ ਚਰਨਾਂ ਵਿਚ ਸਹਿੰਸਾ ਰੋਗ ਗੁਵਾਈਏ। ਗੁਰ ਚਰਨਾਂ ਵਿਚ ਸੰਗਤ ਦੀ ਸੇਵ ਕਮਾਈਏ। ਗੁਰ ਚਰਨਾਂ ਵਿਚ ਸਿਰ ਛਤਰ ਝੁਲਾਈਏ। ਗੁਰ ਚਰਨਾਂ ਵਿਚ ਦਾਲਦ ਦਲਿੱਦਰ ਗੁਵਾਈਏ। ਗੁਰ ਚਰਨਾਂ ਵਿਚ ਦੋਏ ਜੋੜ ਸੀਸ ਝੁਕਾਈਏ। ਗੁਰ ਚਰਨਾਂ ਵਿਚ ਮਸਤਕ ਧੂੜ ਲਗਾਈਏ। ਗੁਰ ਚਰਨਾਂ ਵਿਚ ਸਰਬ ਸੁਖ ਫੱਲ ਪਾਈਏ। ਗੁਰ ਚਰਨਾਂ ਵਿਚ ਸੰਤਨ ਦੀ ਕਾਰ ਕਮਾਈਏ। ਗੁਰ ਸੇਵਾ ਵਿਚ ਸਦਾ ਚਿਤ ਲਾਈਏ। ਗੁਰ ਸੇਵਾ ਵਿਚ ਪ੍ਰਭ ਰਿਦੇ ਧਿਆਈਏ। ਗੁਰ ਸੇਵਾ ਵਿਚ ਸੋਹੰ ਸ਼ਬਦ ਗੁਣ ਗਾਈਏ। ਗੁਰ ਸੇਵਾ ਵਿਚ ਪ੍ਰਭ ਦਰਸ਼ਨ ਪਾਈਏ। ਗੁਰ ਸੇਵਾ ਵਿਚ ਲੋਭ ਹੰਕਾਰ ਗੁਵਾਈਏ। ਗੁਰ ਸੇਵਾ ਵਿਚ ਜਗਤ
❋
ਵਿਕਾਰ ਤਜਾਈਏ। ਗੁਰ ਸੇਵਾ ਵਿਚ ਸੰਗਤ ਧੂੜ ਹੋ ਜਾਈਏ। ਗੁਰ ਸੇਵਾ ਵਿਚ ਸੀਤਲ ਚੰਨ ਸਮਾਈਏ। ਗੁਰ ਸੇਵਾ ਵਿਚ ਪਾਰਬ੍ਰਹਮ ਪਾਈਏ। ਗੁਰ ਸੇਵਾ ਵਿਚ ਗੁਰ ਚਰਨੀਂ ਚਿਤ ਲਾਈਏ। ਗੁਰ ਸੇਵਾ ਵਿਚ ਮਹਾਰਾਜ ਸ਼ੇਰ ਸਿੰਘ ਸੰਗ ਸਮਾਈਏ। (੧੫ ਵਸਾਖ ੨੦੦੭ ਬਿ)
❋
ਘਰ ਤੋਟ ਕਦੇ ਨਾ ਆਵਈ, ਗੁਰ ਸੇਵਾ ਗੁਰਸਿਖ ਕਮਾਇਆ। ਫਿਰ ਜਨਮ ਕਦੀ ਨਾ ਪਾਵਈ, ਅੰਤ ਕਾਲ ਵਿਚ ਜੋਤ ਮਿਲਾਇਆ। ਸਤਿ ਪੁਰਖਾ ਸਚ ਨਾਮ ਜਪਾਵਈ, ਘਰ ਸਾਚਾ ਧਾਮ ਸਚਖੰਡ ਬਣਾਇਆ। ਪ੍ਰਭ ਦਿੰਦਿਆ ਤੋਟ ਨਾ ਆਵਈ, ਜਗਤ ਭੰਡਾਰੀ ਪ੍ਰਭ ਤੇਜ ਵਧਾਇਆ। ਪ੍ਰਭ ਸਦ ਸਦ ਬਖ਼ਸ਼ਣਹਾਰ, ਮੰਗ ਦਾਨ ਘਰ ਪਰਮੇਸ਼ਵਰ ਆਇਆ। ਜਗਤ ਦੇਵੇ ਮਾਣ, ਸੋਹਣ ਮੰਦਰ ਜਿਥੇ ਪ੍ਰਭ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਜਾਓ ਬਲਿਹਾਰ, ਜਿਸ ਇਹ ਥਾਨ ਸੁਹਾਇਆ। (੫ ਚੇਤ ੨੦੦੮ ਬਿ)
❋
ਗੁਰ ਸੇਵਾ ਸਿਖ ਦੇਵੇ ਫਲ। ਅੰਤ ਕਾਲ ਘਰ ਆਵੇ ਚਲ। ਜੀਵ ਪ੍ਰਭ ਜੋਤ ਸੰਗ ਜਾਵੇ ਰਲ। ਸਾਚਾ ਘਰ ਜਿਥੇ ਪ੍ਰਭ ਵਸਿਆ, ਗੁਰਸਿਖਾ ਘਰ ਸਾਚਾ ਮਲ। ਕਲਜੁਗ ਆਏ ਰਾਹ ਸਚ ਦੱਸਿਆ, ਪ੍ਰਭ ਕੀਨਾ ਨਾ ਵਲ ਨਾ ਛਲ। ਬੇਮੁਖ ਦਰੋਂ ਕਿਉਂ ਨੱਸਿਆ, ਕਲਜੁਗ ਜਿਨ੍ਹਾਂ ਹਿਰਦੇ ਸੋਹੰ ਵਸਿਆ, ਦੇਵੇ ਦਰਸ ਆਪ ਅਟੱਲ। ਪ੍ਰਭ ਆਪਣੀ ਜੋਤ ਪਰਗਟਾ ਕੇ, ਦੇਰ ਲਾਵੇ ਘੜੀ ਨਾ ਪਲ। (੬ ਚੇਤ ੨੦੦੮ ਬਿ)
❋
ਗੁਰ ਸੇਵਾ ਗੁਰਮੁਖ ਕਮਾਏ। ਗੁਰ ਸੇਵਾ ਸੋਹੰ ਸ਼ਬਦ ਕਮਲਾ ਪਾਏ। ਗੁਰ ਵੱਡਾ ਦੇਵੀ ਦੇਵਾ, ਸਚ ਹਿਰਦੇ ਜੋਤ ਜਗਾਏ। ਪ੍ਰਭ ਪਰਗਟੇ ਅਲਖ ਅਭੇਵਾ, ਨਿਹਕਲੰਕ ਨਾਉਂ ਰਖਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਤੇਰੀ ਸੇਵਾ, ਗੁਰਸਿਖ ਨਾ ਬਿਰਥੀ ਜਾਏ। ਗੁਰਸਿਖ ਸੇਵਾ ਚਰਨ ਕਰ, ਪ੍ਰਭ ਦਰ ਮੰਗੇ। ਗੁਰਸਿਖ ਸਾਚਾ ਪ੍ਰਣ ਕਰ, ਪ੍ਰਭ ਸੋਹੰ ਮਨ ਰੰਗੇ। ਗੁਰਸਿਖ ਸਚ ਗੁਰ ਸਰਨ ਕਰ, ਕਲਜੁਗ ਜੀਵ ਵੇਖ ਨਾ ਸੰਗੇ। ਗੁਰਸਿਖ ਕਲਜੁਗ ਤਰਨਹਾਰ, ਮਿਲੇ ਦਾਨ ਮੁਖ ਜੋ ਮੰਗੇ। ਮਹਾਰਾਜ ਸ਼ੇਰ ਸਿੰਘ ਸਾਚਾ ਕਲਜੁਗ ਤਾਰੇ ਭੁੱਖੇ ਨੰਗੇ । (੧੫ ਚੇਤ ੨੦੦੮ ਬਿ)
❋
ਗੁਰ ਦਰਸ਼ਨ ਲੋਚੇ ਸਭ ਦੇਵੀ ਦੇਵਾ। ਪ੍ਰਭ ਜੋਤ ਸਰੂਪ ਅਲਖ ਅਭੇਵਾ। ਪ੍ਰਭ ਕਾ ਦਰਸ਼ਨ ਕਲਜੁਗ ਉਤਮ ਮੇਵਾ। ਗੁਰ ਚਰਨ ਜੀਵ ਸਾਚੀ ਗੁਰ ਸੇਵਾ। ਮਹਾਰਾਜ ਸ਼ੇਰ ਸਿੰਘ ਛੱਡ ਜੋਤ ਜੀਵ ਵਿਚ ਆਪ ਵਸੇਵਾ। · (੨੫ ਚੇਤ ੨੦੦੮ ਬਿ)
❋
ਸਾਚਾ ਪ੍ਰਭ ਸਰਬ ਸੁਖਦੇਵਾ। ਸਾਚਾ ਪ੍ਰਭ ਸਾਚੀ ਪ੍ਰਭ ਸੇਵਾ। ਧਰੇ ਜੋਤ ਪ੍ਰਭ ਅਲਖ ਅਭੇਵਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਮੇਵਾ। · (੨੨ ਮਾਘ ੨੦੦੮ ਬਿ)
❋
ਗੁਰ ਸੇਵਾ ਕਾਰਜ ਰਾਸੇ। ਪ੍ਰਭ ਅਬਿਨਾਸ਼ੀ ਹਿਰਦੇ ਰੱਖੇ ਵਾਸੇ। ਦੂਤੀ ਦੁਸ਼ਟ ਦਰ ਤੋਂ ਨਾਸੇ। ਕੋਹੜੀ ਕੁਸ਼ਟੀ ਪ੍ਰਭ ਰੱਖਣ ਚਰਨ ਭਰਵਾਸੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭਨਾ ਦੁੱਖੜੇ ਆਪ ਵਿਨਾਸੇ। ਪ੍ਰਭ ਅਬਿਨਾਸ਼ੀ ਸਾਚਾ ਘਰ। ਗੁਰਮੁਖ ਸਾਚਾ ਜਾਏ ਤਰ। ਸਾਚਾ ਪ੍ਰਭ ਦੇਵੇ ਸਾਚਾ ਵਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅਵਤਾਰ ਨਰ।
(੬ ਜੇਠ ੨੦੦੯ ਬਿ)
❋
ਗੁਰ ਸੇਵਾ ਗੁਰ ਪੂਰਾ ਪਾਈਏ। ਗੁਰਮੁਖ ਹੋਏ ਗੁਰ ਸੇਵ ਕਮਾਈਏ। ਗੁਰ ਸੇਵਾ ਘਰ ਸਾਚੇ ਜਾਈਏ। ਪ੍ਰਭ ਅਬਿਨਾਸ਼ੀ ਚਰਨ ਵਿਗਸਾਈਏ। ਗੁਰ ਸੇਵਾ ਹਰਿ ਮੰਦਰ ਪਾਈਏ। ਪ੍ਰਭ ਕੀ ਜੋਤ ਅੰਦਰ ਜਗਾਈਏ। ਗੁਰ ਸੇਵਾ ਜਨਮ ਮਰਨ ਗੇੜ ਕਟਾਈਏ। ਦਰਗਾਹ ਸਾਚੀ ਥਾਂ ਦਵਾਈਏ। ਗੁਰ ਸੇਵਾ ਅੰਤ ਅੰਤਕਾਲ ਕਰ ਕਲਜੁਗ ਤਰ ਜਾਈਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤ ਕਮਾਈਏ। · (੮ ਜੇਠ ੨੦੦੯ ਬਿ)
❋
…… ਜਿਸ ਜਨ ਹਰਿ ਸੰਗਤ ਸੇਵਾ ਹਰਿ ਚਰਨ ਪ੍ਰੀਤੀ ਲਈ ਘਾਲ, ਨਾ ਮਰੇ ਨਾ ਜਾਈਆ। ਸਤਿਗੁਰ ਪੂਰਾ ਆਪੇ ਚਲੇ ਨਾਲ ਨਾਲ, ਆਪ ਆਪਣਾ ਲੜ ਫੜਾਈਆ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਠੱਗ ਲੁੱਟ ਕੋਈ ਨਾ ਜਾਈਆ। ਗੁਰਸਿਖ ਸੱਚਾ ਨਾ ਸ਼ਾਹ ਕੰਗਾਲ, ਗੁਰ ਚਰਨਾਂ ਓਟ ਰਖਾਈਆ। ਕਰਨਹਾਰ ਸਦਾ ਪ੍ਰਿਤਪਾਲ, ਹਰਿ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚਾ ਦੇਵੇ ਵਰ, ਦਰ ਦਵਾਰਾ ਏਕਾ ਏਕ ਸੁਹਾਈਆ। (੭-੪੨੯)
❋
❋
ਸਾਚੀ ਸੇਵ ਕਰੇ ਕਰਤਾਰ, ਨਜ਼ਰ ਕਿਸੇ ਨਾ ਆਈਆ। ਪੰਜ ਤੱਤ ਲੇਖਾ ਰਹੇ ਅੰਦਰ ਚਾਰ ਦੀਵਾਰ, ਤਨ ਮਾਟੀ ਨਾਲ ਮਿਲਾਈਆ। ਅੰਤਰ ਅੰਤਰ ਕਰੇ ਵਿਹਾਰ, ਬਣ ਬਿਵਹਾਰੀ ਸੇਵ ਕਮਾਈਆ। ਯਾਰਾਂ ਨਾਲ ਬਣਿਆ ਯਾਰ, ਸੱਥਰ ਯਾਰੜਾ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਖੇਲੇ ਖੇਲ ਅਪਰ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਗੋਬਿੰਦ ਉਠਾਇਆ ਸੁੱਤ ਦੁਲਾਰਾ, ਸਾਚਾ ਸੰਗ ਨਿਭਾਇੰਦਾ। ਜਨ ਭਗਤਾਂ ਨਾਲ ਕਰੇ ਪਿਆਰਾ, ਆਪ ਆਪਣਾ ਬੰਧਨ ਪਾਇੰਦਾ। ਆਪੇ ਚੁੱਕੇ ਇੱਟਾਂ ਗਾਰਾ, ਗੁਰਸਿੱਖ ਅੰਦਰ ਵੜ ਵੜ ਸੇਵ ਕਮਾਇੰਦਾ। ਜੋ ਗੁਰਸਿਖ ਆਏ ਚਲ ਦੁਆਰਾ, ਤਿਸ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ।
ਸੇਵਾ ਕਰੇ ਹਰਿ ਜੂ ਹਰਿ, ਦਿਸ ਕਿਸੇ ਨਾ ਆਈਆ। ਗੁਰਸਿਖਾਂ ਅੰਦਰ ਬੈਠਾ ਵੜ, ਦਿਵਸ ਰੈਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਆਪ ਸਮਝਾਈਆ।
ਗੁਰਸਿਖ ਸੇਵਾ ਕਰੇ ਦੁਆਰ, ਹਰਿ ਜੂ ਅੰਤਰ ਆਸਣ ਲਾਇਆ। ਜੇ ਕੋਈ ਕਹੀਆਂ ਦੇਵੇ ਮਾਰ, ਪੁਰਖ ਅਬਿਨਾਸ਼ੀ ਬਲ ਧਰਾਇਆ। ਜੇ ਕੋਈ ਤਗਾਰੀ ਚੁੱਕੇ ਸੀਸ ਬੰਨ੍ਹ ਦਸਤਾਰ, ਸਿਰ ਉਪਰ ਆਪਣਾ ਹੱਥ ਟਿਕਾਇਆ। ਜੇ ਕੋਈ ਪੌੜੀ ਡੰਡਾ ਚੜ੍ਹੇ ਵਾਰੋ ਵਾਰ, ਆਪਣਾ ਡੰਡਾ ਦਏ ਫੜਾਇਆ। ਜੇ ਕੋਈ ਕਾਂਡੀ ਤੇਸੀ ਦਏ ਮਾਰ, ਤਿਸ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਅੰਦਰ ਵੜ ਵੜ ਸੇਵ ਕਮਾਇਆ।
ਅੰਦਰ ਵੜ ਹਰਿ ਰਘੁਨਾਥ, ਆਪਣੀ ਦਇਆ ਕਮਾਈਆ। ਬਿਨ ਡਿਠਿਆਂ ਦੇਵੇ ਸਾਥ, ਸਾਚਾ ਸੰਗ ਨਿਭਾਈਆ। ਲਹਿਣਾ ਚੁੱਕੇ ਹਾਥੋ ਹਾਥ, ਹੱਥੋ ਹੱਥੀ ਦਏ ਚੁਕਾਈਆ। ਜਿਹਨੂੰ ਪੁੱਛੋ ਸੋਈ ਕਹੇ ਵਸੇ ਮੇਰੇ ਪਾਸ, ਰਾਤੀਂ ਸੁਤਿਆਂ ਮੇਰੇ ਕੋਲ ਫੇਰਾ ਪਾਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਸੱਚਾ ਭੋਗ ਬਿਲਾਸ, ਗੁਰਮੁਖ ਆਤਮ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵ ਕਮਾਈਆ।
ਜੇ ਕੋਈ ਫੜੇ ਤੇਸਾ ਆਰੀ ਰੰਦਾ, ਏਕਾ ਰੰਦਾ ਹੱਥ ਰਖਾਈਆ। ਗੁਰਸਿਖ ਬਣਾਏ ਆਪਣਾ ਬੰਦਾ, ਬੰਦੀਖ਼ਾਨਾ ਤੋੜ ਤੁੜਾਈਆ। ਦਰ ਦੁਆਰੇ ਕੋਈ ਨਾ ਰਹੇ ਗੰਦਾ, ਗੰਦੀ ਵਾਸ਼ਨਾ ਦਏ ਮਿਟਾਈਆ। ਹਰਿ ਭਗਤ ਚੜ੍ਹੇ ਸਾਚਾ ਚੰਦਾ, ਚੰਦ ਚਾਂਦਨੀ ਮੁੱਖ ਸ਼ਰਮਾਈਆ। ਕਰੇ ਪਰਕਾਸ਼ ਵਿਚ ਬ੍ਰਹਿਮੰਡਾ, ਵਰਭੰਡ ਮਿਲੇ ਵਡਿਆਈਆ। ਕਰੇ ਖੇਲ ਸੂਰਾ ਸਰਬੰਗਾ, ਸੂਰਬੀਰ ਸ਼ਹਿਨਸ਼ਾਹੀਆ। ਜਿਸ ਦੁਆਰੇ ਨਿਸ਼ਾਨ ਝੁੱਲੇ ਸੱਤ ਰੰਗਾ, ਤਿਸ ਸਤਿ ਪੁਰਖ ਨਿਰੰਜਣ ਲਏ ਮਿਲਾਈਆ। ਗੁਰਮੁਖ ਗਾਓ ਸਦਾ ਸੁਹਾਗੀ ਛੰਦਾ, ਪ੍ਰਭ ਮਿਲਿਆ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਵਖਾਈਆ।
ਜੇ ਕੋਈ ਫੜੇ ਤੇਸੀ ਸੱਥਰ, ਸੱਥਰਾ ਹੱਥ ਉਠਾਇਆ। ਕਰ ਕਿਰਪਾ ਮੇਲੇ ਮਨ ਪੱਥਰ, ਮਨ ਕਾ ਮਣਕਾ ਆਪ ਭੁਵਾਇਆ। ਗੁਰਸਿਖ ਤੇਰੀ ਸੇਵਾ ਵੇਖ ਪੁਰਖ ਅਬਿਨਾਸ਼ੀ ਆਪਣੇ ਨੀਰ ਵਹਾਵੇ
❋
ਅੱਥਰ, ਨੈਣ ਨੈਣ ਨੈਣ ਭਰਾਇਆ। ਜਿਸ ਵਿਛਾਇਆ ਯਾਰੜਾ ਸੱਥਰ, ਸੋ ਬਣ ਬਣ ਯਾਰ ਸੇਵ ਕਮਾਇਆ। ਭਗਤ ਦੁਆਰਾ ਨਾ ਹੋਏ ਭੱਠੜ, ਭੱਠ ਖੇੜਾ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਨਾਲ ਮਿਲਾਇਆ।
ਹਰਿਜਨ ਸਾਚੇ ਗਏ ਮਿਲ, ਮਿਲਿਆ ਏਕੰਕਾਰ। ਚੌਦਾਂ ਲੋਕ ਗਏ ਹਿਲ, ਚੌਦਾਂ ਤਬਕ ਹੋਏ ਖ਼ਬਰਦਾਰ। ਕਵਣ ਦਰ ਪ੍ਰਭ ਲਾਏ ਸਿਲ, ਭਗਤ ਦੁਆਰਾ ਕਰ ਤਿਆਰ। ਜਿਸ ਨੂੰ ਕਹਿੰਦੇ ਬਸਨ ਬਨਵਾਰੀ ਕਪੜੇ ਪਹਿਰੇ ਨੀਲ, ਰੂਪ ਅਨੂਪ ਆਪ ਧਰਾਇਆ । ਤਿਸ ਅੱਗੇ ਕਰੋ ਅਪੀਲ, ਜੇ ਦੇਵੇ ਦਇਆ ਕਮਾਇਆ। ਵਡ ਖ਼ਾਲਕ ਖ਼ਲਕ ਖ਼ਲੀਲ, ਬੇਖ਼ਬਰ ਲਏ ਜਗਾਇਆ। ਜੋਧਾ ਸੂਰਬੀਰ ਛੈਲ ਛਬੀਲ, ਛਹਿਬਰ ਆਪਣੇ ਨੂਰ ਦਰਸਾਇਆ। ਲੋਕਮਾਤ ਬਣਾਏ ਸਚ ਫ਼ਸੀਲ, ਭਗਤ ਦੁਆਰਾ ਨਾਉਂ ਰਖਾਇਆ। ਚਾਰ ਜੁਗ ਦੀ ਕੱਠੀ ਕਰੇ ਦਲੀਲ, ਗੁਰ ਅਵਤਾਰ ਜੋ ਗਏ ਸੁਣਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਵਡਿਆਇਆ। (੧੧-੧੮, ੧੯)
❋
ਸਾਚੀ ਸਿਖਿਆ ਗੁਰਮੁਖ ਸਿਖੋ, ਗੁਰ ਸਤਿਗੁਰ ਆਪ ਸਮਝਾਇਆ। ਪਾਰਬ੍ਰਹਮ ਪ੍ਰਭ ਨੇਤਰ ਪੇਖੋ, ਜਿਸ ਡਿਠਿਆਂ ਦੁੱਖ ਰਹੇ ਨਾ ਰਾਇਆ। ਨਿਰਾਕਾਰ ਨਿਰਵੈਰ ਧਰਿਆ ਭੇਖੋ, ਭੇਖਾਧਾਰੀ ਰੂਪ ਵਟਾਇਆ। ਜੱਟ ਬਣ ਬਣ ਫਿਰੇ ਵਿਚ ਖੇਤੋ, ਜਗਤ ਖੇਤੀ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇਆ।
ਸਾਚੀ ਸਿਖਿਆ ਕਰੋ ਵਿਚਾਰ, ਗੁਰਸਿਖ ਸਿਖ ਸਮਝਾਈਆ। ਪਿਛਲਾ ਲੇਖਾ ਦੇਵੇ ਪਾੜ, ਜੋ ਚਲ ਆਏ ਸਰਨਾਈਆ। ਅੱਗੋਂ ਮਿਲੇ ਗੋਬਿੰਦ ਯਾਰ, ਪ੍ਰੇਮ ਪਿਆਰ ਨਿਭਾਈਆ। ਪੁਰਖ ਅਬਿਨਾਸ਼ੀ ਆਪਣੀ ਗੋਦ ਲਏ ਉਠਾਲ, ਸਾਚੀ ਸੇਵ ਕਮਾਈਆ। ਆਪ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਧਰਾਈਆ। ਗੁਰਸਿਖ ਨੇੜ ਨਾ ਆਏ ਕਾਲ, ਜੋ ਢਹਿ ਪਿਆ ਸਰਨਾਈਆ। ਭਗਤ ਦੁਆਰਾ ਬਣੇ ਸਚੀ ਧਰਮਸਾਲ, ਚਾਰ ਵਰਨ ਸੀਸ ਝੁਕਾਈਆ। ਜਿਸ ਅੰਦਰ ਬਹੇ ਦੀਨ ਦਿਆਲ, ਸਚ ਸਿੰਘਾਸਣ ਸੋਭਾ ਪਾਈਆ। ਨਾਲ ਰਲਾਏ ਗੁਰਮੁਖ ਸਾਚੇ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਲੱਖ ਚੁਰਾਸੀ ਵਿਚੋਂ ਭਾਲ, ਭਲ ਦੇਵੇ ਨਾਮ ਵਡਿਆਈਆ। ਸਾਚਾ ਮਾਰਗ ਦਿਤਾ ਵਖਾਲ, ਬਣ ਪਾਂਧੀ ਭੁੱਲ ਨਾ ਜਾਈਆ। ਗੁਰਸਿਖ ਘਾਲਣ ਲੈਣੀ ਘਾਲ, ਘਾਲੀ ਘਾਲ ਨਾ ਬਿਰਥਾ ਜਾਈਆ। ਸਾਹਿਬ ਸਤਿਗੁਰ ਵਸੇ ਨਾਲ ਨਾਲ, ਦਿਵਸ ਰੈਣ ਵੇਖ ਵਖਾਈਆ। ਆਪੇ ਚਲੇ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਆਓ ਲੁਟੋ ਸਚਾ ਧੰਨ ਮਾਲ, ਪੁਰਖ ਅਬਿਨਾਸ਼ੀ ਰਿਹਾ ਲੁਟਾਈਆ। ਸਚੇ ਸ਼ਾਹ ਬਣੋ ਕੰਗਾਲ, ਘਰ ਸਾਚੀ ਵਸਤ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਰਿਹਾ ਵਰਤਾਈਆ।
ਗੁਰਸਿਖ ਅੱਗੋਂ ਕਰੇ ਸਵਾਲ, ਕੀ ਕੁਛ ਰਿਹਾ ਵਰਤਾਈਆ। ਅਸੀਂ ਭੁੱਖੇ ਨੰਗੇ ਬੁਰਾ ਹਾਲ, ਲੋਕਮਾਤ ਰਹੇ ਕੁਰਲਾਈਆ। ਖਾਣ ਨੂੰ ਲੱਭੇ ਰੋਟੀ ਦਾਲ, ਦੂਸਰ ਵਸਤ ਨਾ ਕੋਇ ਥਿਆਈਆ। ਚਾਰੋਂ ਕੁੰਟ ਜਗਤ ਜੰਜਾਲ, ਦਿਵਸ ਰੈਣ ਲੜਾਈਆ। ਮਾਇਆ ਮਮਤਾ ਕੀਤਾ ਬੇਹਾਲ, ਸੁਰਤੀ ਸੁਰਤ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵਸਤ ਰਿਹਾ ਵਰਤਾਈਆ।
❋
ਕਵਣ ਵਸਤ ਤੇਰੇ ਕੋਲ, ਗੁਰਮੁਖ ਪੁੱਛ ਪੁਛਾਇੰਦਾ। ਕਵਣ ਦੁਆਰਾ ਦੇਵੇਂ ਖੋਲ੍ਹ, ਆਪਣਾ ਘਰ ਵਖਾਇੰਦਾ। ਕਵਣ ਰੂਪ ਜਾਏਂ ਮੌਲ, ਮੌਲਾ ਨਾਮ ਪਰਗਟਾਇੰਦਾ। ਕਵਣ ਵੇਲਾ ਪੂਰਾ ਕਰੇਂ ਕੌਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਸੁਣਾਇੰਦਾ।
ਸਾਚੀ ਵਸਤ ਅਗੰਮੀ ਦਾਤ, ਹਰਿ ਆਪਣੇ ਹੱਥ ਰਖਾਇੰਦਾ। ਜਿਸ ਅੰਮ੍ਰਿਤ ਪਿਆਏ ਬੂੰਦ ਸਵਾਂਤ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਇੰਦਾ। ਜਿਸ ਦਰਸ ਦਿਖਾਏ ਇਕ ਇਕਾਤ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਇਕੋ ਬੰਨ੍ਹਾਂ ਚਰਨ ਨਾਤ, ਨਾਤਾ ਫੇਰ ਨਾ ਕੋਇ ਤੁੜਾਇੰਦਾ। ਗੋਬਿੰਦ ਪੂਰਾ ਕਰਾਂ ਭਵਿਖਤ ਵਾਕ, ਭਾਖਿਆ ਹੋਰ ਨਾ ਕੋਇ ਸਮਝਾਇੰਦਾ। ਆਪਣੀ ਕਰਨੀ ਦੇਵੇ ਸਾਥ, ਕਰਤਾ ਸਾਚੀ ਕਿਰਤ ਕਮਾਇੰਦਾ। ਗੁਰਸਿਖ ਇਕੋ ਦੱਸਾਂ ਪੂਜਾ ਪਾਠ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਸੋਹੰ ਗੌਣੀ ਸਾਚੀ ਗਾਥ, ਜਗਤ ਗਾਥਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਆਪ ਪੜ੍ਹਾਇੰਦਾ। · (੧੧-੨੦)
❋
ਗੁਰਸਿਖ ਫਿਰਨ ਜ਼ੋਰੋ ਜ਼ੋਰੀ, ਆਪਣਾ ਜ਼ੋਰ ਵਖਾਈਆ। ਸਿਰ ਤੇ ਚੁੱਕਣ ਸੀਮਿੰਟ ਬੋਰੀ, ਫਿਰਨ ਵਾਹੋ ਦਾਹੀਆ। ਫਿਰ ਵੀ ਕਹਿਣ ਅਜੇ ਥੋੜੀ, ਮਨ ਸਾਂਤ ਨਾ ਆਈਆ। ਭੱਜੋ ਨੱਠੋ ਕਰਨ ਬੌਹੜੀ ਬੌਹੜੀ, ਵੇਲਾ ਗਿਆ ਹੱਥ ਨਾ ਆਈਆ। ਜਿਸ ਨੂੰ ਲੱਭਦੇ ਫਿਰਦੇ ਵਿਚ ਰਾਗ ਗੌੜੀ, ਸੋ ਗੌੜ ਆਪਣਾ ਰੂਪ ਵਟਾਈਆ। ਜਿਸ ਨੂੰ ਗੌਂਦਾ ਵਾਰ ਪੜ੍ਹ ਪੜ੍ਹ ਪੌੜੀ, ਸੋ ਪੌੜਾ ਰਿਹਾ ਲਗਾਈਆ। ਲੱਖ ਚੁਰਾਸੀ ਕੋਲੋਂ ਕਰੇ ਚੋਰੀ, ਬਣ ਬਣ ਚੋਰ ਵੇਖ ਵਖਾਈਆ। ਅਨਡਿਠੀ ਬੱਧੀ ਗੁਰਸਿਖਾਂ ਅੰਦਰ ਡੋਰੀ, ਅੱਠੇ ਪਹਿਰ ਹਿਲਾਈਆ। ਆਪਣੇ ਨਾਲ ਜਾਏ ਤੋਰੀ, ਤੁਰਤ ਆਪਣਾ ਪੰਧ ਮੁਕਾਈਆ। ਕੋਇ ਨਾ ਵੇਖੇ ਰੈਣ ਅੰਧੇਰ ਘੋਰੀ, ਸਾਰੇ ਕਹਿਣ ਸਤਿਗੁਰ ਕਰੀ ਰੁਸ਼ਨਾਈਆ। ਅੱਲਾ ਰਾਣੀ ਬਾਂਕੀ ਛੋਹਰੀ, ਨੇਤਰ ਨੈਣਾਂ ਨੀਰ ਵਹਾਈਆ। ਕੀ ਕਰਾਂ ਪ੍ਰਭ ਆਪਣਾ ਖੇਲ ਕਰੇ ਹੌਲੀ ਹੌਲੀ, ਹਵਾਲਾਤ ਰਿਹਾ ਬਣਾਈਆ। ਜਿਸ ਆਪਣੀ ਪਹਿਲੋਂ ਬਦਲੀ ਚੋਲੀ, ਗੁਰਮੁਖਾਂ ਚੋਲਾ ਦਏ ਬਦਲਾਈਆ। ਮੈਂ ਡਰਦੀ ਫਿਰਦੀ ਮੈਨੂੰ ਕਰ ਨਾ ਦੇਵੇ ਗੋਲੀ, ਆਪਣੇ ਭਗਤਾਂ ਦਰ ਬਹਾਈਆ। ਮੈਂ ਆਪਣੀ ਘੁੰਡੀ ਕਿਸੇ ਕੋਲ ਨਾ ਖੋਲ੍ਹੀ, ਨਾ ਦੱਸਾਂ ਕਿਸੇ ਸੁਣਾਈਆ। ਚੌਦਾਂ ਸਦੀਆਂ ਜਿਸ ਖੇਲੀ ਹੋਲੀ, ਤਿਸ ਦੇ ਹੌਕੇ ਰਹੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਵੇਖ ਵਖਾਈਆ। (੧੧-੨੧, ੨੨)
❋
ਗੁਰ ਅਵਤਾਰ ਪੀਰ ਪੈਗ਼ੰਬਰ ਛੁੱਟਿਆ ਸਾਥ, ਸਗਲਾ ਸੰਗ ਤਜਾਇਆ । ਰਾਮ ਕ੍ਰਿਸ਼ਨ ਤਜਿਆ ਤ੍ਰਲੋਕੀ ਨਾਥ, ਨਿਰਗੁਣ ਖੇਲ ਖਲਾਇਆ। ਰਵ ਸਸ ਭੁੱਲਿਆ ਦਿਵਸ ਰਾਤ, ਚੰਦ ਚਾਂਦਨੀ ਮੁੱਖ ਛੁਪਾਇਆ। ਲੇਖਾ ਚੁੱਕਿਆ ਪੂਜਾ ਪਾਠ, ਪੜ੍ਹ ਪੜ੍ਹ ਧੀਰ ਨਾ ਕੋਇ ਧਰਾਇਆ। ਪੁਰਖ ਅਬਿਨਾਸ਼ ਖੇਲ ਤਮਾਸ਼, ਲੋਕਮਾਤ ਆਪ ਕਰਾਇਆ। ਵੇਸ ਵਟਾ ਪ੍ਰਿਥਮੀ ਆਕਾਸ਼, ਗਗਨ ਮੰਡਲ ਰਿਹਾ
❋
ਸੁਹਾਇਆ । ਕਲਜੁਗ ਅੰਤਮ ਸਭ ਕੋਲੋਂ ਹੋ ਉਦਾਸ, ਭਗਤਾਂ ਦੁਆਰੇ ਫੇਰੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ।
ਬੇਪਰਵਾਹ ਖੇਲ ਖਲਾ, ਵੇਖੇ ਚਾਈਂ ਚਾਈਂਆ। ਰਾਤੀਂ ਸੁਤਿਆਂ ਗੁਰਸਿਖ ਲਏ ਜਗਾ, ਜੁਗਤੀ ਆਪਣੇ ਹੱਥ ਵਖਾਈਆ। ਆਪਣੀ ਪ੍ਰੇਮ ਰੱਤ ਨਾਲ ਦਏ ਨੁਹਾ, ਜਗਤ ਨੀਰ ਨਾ ਕੋਇ ਰਖਾਈਆ। ਕਰ ਕਰ ਸੇਵਾ ਚੜ੍ਹਿਆ ਸਾਹ, ਦਿਵਸ ਰੈਣ ਸੇਵ ਕਮਾਈਆ। ਲੱਖ ਚੁਰਾਸੀ ਕੋਈ ਵੇਖੇ ਨਾ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਖੇੜਾ ਆਪੇ ਗਿਆ ਢਾਹ, ਗੁਰਮੁਖਾਂ ਖੇੜਾ ਰਿਹਾ ਬਣਾਈਆ। ਏਸੇ ਕਾਰਨ ਸਿੰਘ ਪੂਰਨ ਲਿਆ ਪਰਨਾ, ਪੂਰਨ ਪਰਮੇਸ਼ਵਰ ਵਿਚ ਸਮਾਈਆ। ਪੁੱਤਰ ਧੀਆਂ ਨਾਤਾ ਲਿਆ ਤੁੜਾ, ਜਗਤ ਮੋਹ ਨਾ ਲਿਆ ਵਧਾਈਆ। ਗੁਰਮੁਖਾਂ ਫੜ ਫੜ ਬਾਂਹ, ਆਪਣੇ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ।
ਸੇਵਾ ਕਰਨ ਦਾ ਇਕੋ ਮੌਕਾ, ਛੱਤੀ ਦਿਨ ਜਣਾਇਆ। ਬਿਨ ਭਗਤੀ ਤਰਨਾ ਸੌਖਾ, ਮਾਰਗ ਇਕ ਲਗਾਇਆ। ਗੁਰਸਿਖ ਜੇ ਇਸ ਨੂੰ ਜਾਣੇ ਔਖਾ, ਔਖਾ ਘਾਟ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਇਆ।
ਸੇਵਾ ਕਰਨ ਦਾ ਸਾਚਾ ਵਕਤ, ਛੱਤੀ ਦਿਨ ਵੰਡ ਵੰਡਾਈਆ। ਪਾਲ ਸਿੰਘ ਫਸਿਆ ਮੋਹ ਜਗਤ, ਜੁਗਤ ਗਿਆ ਭੁਲਾਈਆ। ਪ੍ਰਭ ਲੇਖੇ ਲਾਈ ਰਕਤ, ਪੂਰਬ ਲਹਿਣਾ ਝੋਲੀ ਪਾਈਆ। ਆਪ ਸੁਹਾਇਆ ਉਸ ਦਾ ਵਕਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹੋਏ ਸਹਾਈਆ।
ਪਾਲ ਸਿੰਘ ਦੀ ਕਰ ਪ੍ਰਿਤਪਾਲ, ਆਪਣੀ ਦਇਆ ਕਮਾਇੰਦਾ। ਰਾਤੀਂ ਸੁਤਿਆਂ ਦਏ ਨੁਹਾਲ, ਦੁਰਮਤ ਮੈਲ ਧੁਵਾਇੰਦਾ। ਮਾਇਆ ਝੂਠੀ ਜਗਤ ਜੰਜਾਲ, ਜੀਵ ਜੰਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਦਿਵਸ ਦਾ ਸਾਚਾ ਫਲ, ਗੁਰਸਿਖਾਂ ਝੋਲੀ ਪਾਇੰਦਾ।
ਸੇਵਾ ਕਰੇ ਜੋ ਆ ਦੁਆਰ, ਜੁਗ ਛੱਤੀ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਬਣਿਆ ਰਹੇ ਮਿੱਤਰ ਯਾਰ, ਯਾਰੜਾ ਸੱਥਰ ਆਪ ਹੰਢਾਈਆ। ਗੁਰਸਿਖ ਭੁੱਲੇ ਜੋ ਵਿਚ ਸੰਸਾਰ, ਮੂਰਖ ਮੁਗਧ ਰੂਪ ਵਟਾਈਆ। ਤਿਸ ਕਰੇ ਆਪ ਪ੍ਰਿਤਪਾਲ, ਹੋਏ ਸੰਗ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਬਣਾਈਆ। (੧੧-੧੨੫ ੨੧ ਮੱਘਰ ੨੦੧੮)
❋
ਸਚ ਪ੍ਰੀਤ ਹਰਿ ਕੀ ਸੇਵਾ, ਸੇਵਾ ਸਚ ਵਿਚ ਸਮਾਈਆ। ਸਚ ਪ੍ਰੀਤ ਅੰਮ੍ਰਿਤ ਮੇਵਾ, ਅੰਮਿਉਂ ਰਸ ਰਸ ਚਖਾਈਆ। ਸਚ ਪ੍ਰੀਤ ਵਡ ਦੇਵੀ ਦੇਵਾ, ਦੇਵਤ ਸੁਰ ਆਪ ਸਮਝਾਈਆ। ਸਚ ਪ੍ਰੀਤ ਰਸਨਾ ਜਿਹਵਾ, ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਈਆ।
❋
ਸਚ ਪ੍ਰੀਤ ਰੱਖੀ ਆਦਿ, ਆਦਤ ਆਪਣੀ ਇਕੋ ਪਾਈਆ। ਸਚ ਪ੍ਰੀਤ ਅੰਦਰ ਹੋ ਵਿਸਮਾਦ, ਵਿਸਮਾਦੀ ਆਪਣੀ ਕਾਰ ਕਮਾਈਆ। ਸਚ ਪ੍ਰੀਤ ਪਰੇਮੀ ਨਾਦ, ਅਨਾਦੀ ਰਾਗ ਸੁਣਾਈਆ। ਸਚ ਪ੍ਰੀਤੀ ਸਚਾ ਸਾਕ, ਸੱਜਣ ਸੈਣ ਰੂਪ ਵਟਾਈਆ। ਸਚ ਪ੍ਰੀਤੀ ਖੋਲ੍ਹੇ ਤਾਕ, ਬੰਦ ਕਵਾੜੀ ਕੁੰਡਾ ਲਾਹੀਆ। ਸਚ ਪ੍ਰੀਤੀ ਸਾਚੇ ਹਾਟ, ਸੋ ਪੁਰਖ ਨਿਰੰਜਣ ਆਪ ਰਖਾਈਆ। ਸਚ ਪ੍ਰੀਤੀ ਸਾਚੀ ਦਾਤ, ਹਰਿ ਸ਼ਬਦੀ ਆਪ ਵਰਤਾਈਆ। ਸਚ ਪ੍ਰੀਤੀ ਦੇ ਦੇ ਗਾਥ, ਨਾਮ ਨਿਧਾਨ ਕਰੇ ਪੜ੍ਹਾਈਆ। ਸਚ ਪ੍ਰੀਤੀ ਨਿਭਾਵੇ ਸਾਥ, ਅੰਗੀਕਾਰ ਆਪ ਹੋ ਜਾਈਆ। ਸਚ ਪ੍ਰੀਤੀ ਪਾਏ ਰਾਸ, ਮੰਡਲ ਮੰਡਪ ਗੋਪੀ ਕਾਹਨ ਨਚਾਈਆ। ਸਚ ਪ੍ਰੀਤੀ ਭਾਗ ਲਗਾਏ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਟਿੱਲੇ ਪਰਬਤ ਖ਼ੁਸ਼ੀ ਮਨਾਈਆ। ਸਚ ਪ੍ਰੀਤੀ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕੋ ਇਕ ਜਣਾਈਆ।
ਸਚ ਪ੍ਰੀਤੀ ਦੱਸੀ ਇਕ, ਏਕੰਕਾਰ ਦਇਆ ਕਮਾਈਆ। ਸਚ ਪ੍ਰੀਤੀ ਬਖ਼ਸ਼ੀ ਹਿਤ, ਹਿਤਕਾਰੀ ਹੋ ਸਹਾਈਆ। ਸਚ ਪ੍ਰੀਤੀ ਰਹੇ ਨਿਤ ਨਵਿਤ, ਆਪਣੇ ਬੰਧਨ ਪਾਈਆ। ਸਚ ਪ੍ਰੀਤੀ ਸਾਚੀ ਸਿਖ, ਸਿਖਿਆ ਇਕ ਸਮਝਾਈਆ। ਸਚ ਪ੍ਰੀਤੀ ਆਪੇ ਲਿਖ, ਵੇਖਣਹਾਰ ਆਪ ਹੋ ਜਾਈਆ। ਸਚ ਪ੍ਰੀਤੀ ਪਾਏ ਭਿਖ, ਭਿਛਿਆ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। · (੧੪-੭੦੬)
❋
ਕਲਮ ਸ਼ਾਹੀ ਦਵਾਤ ਦਾ ਬਿਆਨ :
…… ਸਾਚੇ ਭਗਤਾਂ ਲੇਖ ਲਿਖਾਵਾਂਗੀ । ਤੇਰੇ ਨਾਮ ਨਾਲ ਮਿਲਾਵਾਂਗੀ। ਹੱਡ ਮਾਸ ਨਾੜੀ ਚਾਮ
ਪ੍ਰੇਮ ਰੰਗ ਇਕ ਚੜ੍ਹਾਵਾਂਗੀ। ਨਾਤਾ ਤੋੜ ਲੋਭ ਮੋਹ ਹੰਕਾਰ, ਕਰੋਧ ਕਾਮ ਮੇਟ ਮਿਟਾਵਾਂਗੀ। ਗੁਰਮੁਖ
ਕੋਈ ਨਾ ਕਰੇ ਆਰਾਮ, ਹਰਫ਼ ਇਕੋ ਇਕ ਸਮਝਾਵਾਂਗੀ। ਦਰ ਦਰਵੇਸ਼ ਬਣ ਗ਼ੁਲਾਮ, ਘਰ ਘਰ
ਅਲਖ ਜਗਾਵਾਂਗੀ। ਸਾਚਾ ਮੇਲਾ ਸ੍ਰੀ ਭਗਵਾਨ, ਦੂਜਾ ਨਾਤਾ ਤੋੜ ਤੁੜਾਵਾਂਗੀ। ਕਲਜੁਗ ਅੰਤਮ
ਲਿਖ ਕੇ ਇਕੋ ਗਿਆਨ, ਚੌਦਾਂ ਵਿਦਿਆ ਪੰਧ ਮੁਕਾਵਾਂਗੀ। ਤੂੰ ਮੇਰਾ ਮੈਂ ਤੇਰੇ ਦਰ ਹੋਈ ਪਰਵਾਨ,
ਘਰ ਇਕੋ ਇਕ ਵਖਾਵਾਂਗੀ । ਸਾਚਾ ਝੁਲਦਾ ਰਹੇ ਨਿਸ਼ਾਨ, ਨਿਸ਼ਾਨਾ ਇਕੋ ਇਕ ਚੜ੍ਹਾਵਾਂਗੀ। ਲੋਕਮਾਤ
ਗੁਰਮੁਖ ਬਣ ਕੇ ਆਏ ਮਹਿਮਾਨ, ਤਿਨ੍ਹਾਂ ਦਾ ਸਿਫ਼ਤੀ ਰਾਗ ਅਲਾਵਾਂਗੀ। ਜਿਸ ਵੇਲੇ ਮੁੜ ਕੇ ਘਰ
ਨੂੰ ਜਾਣ, ਕਰ ਕਰ ਸੇਵਾ ਲਿਖ ਲਿਖ ਲੇਖਾ ਅਗਲਾ ਧਾਮ ਸਾਫ਼ ਕਰਾਵਾਂਗੀ। ਚਾਰ ਜੁਗ ਮੈਂ ਬਣੀ
ਰਹੀ ਨਾਦਾਨ, ਅੰਤਮ ਆਪਣੀ ਅੱਖ ਖੁਲ੍ਹਾਵਾਂਗੀ। ਜਿਨ੍ਹਾਂ ਮੈਨੂੰ ਕੀਤਾ ਪਰਵਾਨ, ਤਿਨ੍ਹਾਂ ਪਰਵਾਨਾ ਲਿਖ
ਕੇ ਹੱਥ ਫੜਾਵਾਂਗੀ। ਆਦਿ ਜੁਗਾਦਿ ਕਿਸੇ ਨਾ ਮਿਲਿਆ ਵਿਸ਼ਨੂੰ ਭਗਵਾਨ, ਜੁਗ ਵਿਛੜਿਆਂ ਕਾਗ਼ਜ਼
ਉਤੇ ਫੜ ਮਿਲਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ
ਵਰ, ਤੇਰੇ ਭਗਤਾਂ ਸੰਗ ਨਿਭਾਵਾਂਗੀ। (੧੫-੨੦੭)
❋
੧੪ ਮਾਘ ੨੦੨੦ ਬਿਕਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਬਾਬੂਪੁਰ’
ਸੇਵਾ ਕਹੇ ਮੇਰੇ ਪਰਬੀਨ, ਬੇਨਜ਼ੀਰ ਤੇਰੀ ਸਰਨਾਈਆ। ਮੈਂ ਨਿਰਧਨ ਹੋ ਮਸਕੀਨ, ਦਰ ਠਾਂਡੇ ਸੀਸ ਨਿਵਾਈਆ। ਜੁਗ ਚੌਕੜੀ ਰਹੀ ਅਧੀਨ, ਨੇਤਰ ਨੈਣ ਨਾ ਕੋਇ ਉਠਾਈਆ। ਤੇਰਾ ਵੇਖ ਖੇਲ ਯਾਮੁਬੀਨ, ਮਿਹਰਵਾਨ ਭੇਵ ਕੋਇ ਨਾ ਆਈਆ। ਮੈਂ ਵੇਖ ਥੱਕੀ ਲੋਕ ਤੀਨ, ਚਾਰੋਂ ਕੁੰਟ ਧਿਆਨ ਲਗਾਈਆ। ਬਿਰਹੋਂ ਵਿਛੋੜੇ ਅੰਦਰ ਤੜਫਾਂ ਜਿਉਂ ਜਲ ਮੀਨ, ਬਿਲਪ ਚਾਤਰਕ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਸੇਵਾ ਕਹੇ ਮੈਂ ਜਗਤ ਨਿਮਾਣੀ, ਹਸਤੀ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਭਰਦੀ ਰਹੀ ਪਾਣੀ, ਪੀਸਣ ਪੀਸ ਸੇਵ ਕਮਾਈਆ। ਬਣੀ ਰਹੀ ਬਾਲ ਅਞਾਣੀ, ਬਲ ਬੁੱਧ ਨਾ ਕੋਇ ਰਖਾਈਆ। ਫਿਰ ਫਿਰ ਵੇਖਦੀ ਰਹੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਧਿਆਨ ਲਗਾਈਆ। ਪੁਰਖ ਅਕਾਲ ਮੇਰੇ ਮਿਹਰਵਾਨ ਮੈਨੂੰ ਕਿਸੇ ਨਾ ਬਣਾਇਆ ਧੁਰ ਦੀ ਰਾਣੀ, ਸਿਰ ਹੱਥ ਨਾ ਕੋਇ ਟਿਕਾਈਆ। ਮੈਂ ਕੋਝੀ ਕਮਲੀ ਮਾਤ ਪਛਤਾਣੀ, ਪਸਚਾਤਾਪ ਵਿਚ ਵਕਤ ਲੰਘਾਈਆ। ਸਚ ਦਵਾਰੇ ਦੇਵੇ ਨਾ ਕੋਇ ਮਾਣੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
ਸੇਵਾ ਕਹੇ ਮੈਂ ਹੋਛੀ ਮੱਤ, ਮਾਤ ਚਲੇ ਨਾ ਕੋਇ ਚਤੁਰਾਈਆ। ਸਾਚਾ ਕਰੇ ਨਾ ਕੋਈ ਸਾਥ, ਸੰਗੀ ਸੰਗ ਨਾ ਕੋਇ ਨਿਭਾਈਆ। ਨੇਤਰ ਉਠਾ ਵੇਖੇ ਨਾ ਕੋਈ ਅੱਖ, ਨੈਨਣ ਨੈਣ ਨੈਣ ਸ਼ਰਮਾਈਆ। ਮੇਰਾ ਕਿਸੇ ਨਾ ਦਿਤਾ ਹੱਕ, ਹਕੀਕਤ ਝੋਲੀ ਕੋਇ ਨਾ ਪਾਈਆ। ਦਰੋਹੀ ਖ਼ੁਦਾਏ ਗਈ ਥੱਕ, ਥਕਾਵਟ ਮੇਰੀ ਨਾ ਕੋਇ ਮਿਟਾਈਆ। ਫਿਰ ਫਿਰ ਵੇਖਿਆ ਜਗਤ ਹੱਟ, ਘਰ ਘਰ ਆਪਣੀ ਅਲਖ ਜਗਾਈਆ। ਮੇਰੀ ਕੋਈ ਨਾ ਰੱਖੇ ਪੱਤ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਤੇਰੀ ਵਡਿਆਈਆ।
ਸੇਵਾ ਕਹੇ ਮੈਂ ਬਾਲੀ ਨੱਢੀ, ਬਚਪਨ ਵਿਚ ਦਿਆਂ ਦੁਹਾਈਆ। ਸ਼ਾਹ ਸੁਲਤਾਨਾਂ ਘਰੋਂ ਕੱਢੀ, ਜਗਤ ਜਹਾਨ ਨਾ ਕੋਇ ਢੋਈਆ। ਮੇਰਾ ਦੁਖੀ ਅੰਗ ਅੰਗ ਕਰੇ ਹੱਡੀ, ਤੱਤ ਤੱਤ ਰਿਹਾ ਕੁਰਲਾਈਆ। ਮੇਰੀ ਧਾਰ ਕਿਸੇ ਨਾ ਬੱਧੀ, ਰੀਤ ਮਾਤ ਨਾ ਕੋਇ ਜਣਾਈਆ। ਬੀਤੇ ਕਾਲ ਕੋਟ ਸਦੀ, ਸਿਰ ਸਦਕਾ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇ ਮਾਣ ਵਡਿਆਈਆ।
ਸੇਵਾ ਕਹੇ ਮੈਂ ਨਿੱਕੀ ਬਾਲੀ, ਸੋਚ ਸਮਝ ਨਾ ਕੋਇ ਰਖਾਈਆ। ਜੁਗ ਚੌਕੜੀ ਘਾਲ ਘਾਲੀ, ਨਿਤ ਨਵਿਤ ਕਾਰ ਕਮਾਈਆ। ਜਿਸ ਵੇਲੇ ਵੇਖਾਂ ਹੱਥ ਦੋਵੇਂ ਖ਼ਾਲੀ, ਵਸਤੂ ਨਜ਼ਰ ਕੋਇ ਨਾ ਆਈਆ। ਨਾਨਕ ਨਿਰਗੁਣ ਦੱਸ ਕੇ ਗਿਆ ਦਲਾਲੀ, ਸਾਚੀ ਸਿਖਿਆ ਇਕ ਸਮਝਾਈਆ। ਅੰਗਦ ਕਿਹਾ ਬੇਮਿਸਾਲੀ, ਮਿਸਲ ਸਭ ਦੀ ਦਏ ਬਣਾਈਆ। ਅਮਰਦਾਸ ਕਿਹਾ ਧੁਰ ਦਾ ਮਾਲੀ, ਮਾਲਕ ਇਕੋ ਬੇਪਰਵਾਹੀਆ। ਰਾਮਦਾਸ ਬੋਲ ਕਿਹਾ ਸਾਹਿਬ ਸਤਿਗੁਰ ਦੀਨ ਦਿਆਲੀ, ਦਇਆਵਾਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ।
ਸੇਵਾ ਕਹੇ ਮੈਂ ਜਗਤ ਨਿਮਾਣੀ, ਨਿਰਧਨ ਆਪਣਾ ਨਾਉਂ ਰਖਾਈਆ। ਚਾਰ ਜੁਗ ਮੇਰੀ ਕਰੇ ਨਾ ਕੋਈ ਪਹਿਚਾਨੀ, ਮੰਦਰ ਘਰ ਨਾ ਕੋਇ ਵਸਾਈਆ। ਪ੍ਰੇਮੀ ਮਿਲੇ ਨਾ ਕੋਈ ਹਾਣੀ, ਓਢਣ ਸੀਸ ਨਾ ਕੋਇ ਟਿਕਾਈਆ। ਸਚੀ ਦੇਵੇ ਨਾ ਕੋਈ ਨਿਸ਼ਾਨੀ, ਨਿਸ਼ਾਨਾ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ।
❋
ਸੇਵਾ ਕਹੇ ਮੈਂ ਘੋਲ ਘੋਲੀ, ਸੀਸ ਜਗਦੀਸ ਨਿਵਾਈਆ। ਜੁਗ ਚੌਕੜੀ ਕਦੇ ਨਾ ਬੋਲੀ, ਚੁੱਪ ਚੁਪੀਤੀ ਕਾਰ ਕਮਾਈਆ। ਕਲਜੁਗ ਅੰਤਮ ਅੰਤਰ ਹਿਰਦੇ ਮੈਂ ਵੀ ਡੋਲੀ, ਧੀਰਜ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵੇਖਿਆ ਪੈਂਦੀ ਰੌਲੀ, ਹੋਕਾ ਦੇਵੇ ਜਗਤ ਲੋਕਾਈਆ। ਜਨ ਭਗਤ ਕਹਿਣ ਸ੍ਰੀ ਭਗਵਾਨ ਹੱਥ ਲੈ ਕੇ ਮੈਂਹਦੀ ਮੌਲੀ, ਤੰਦ ਸਗਨ ਨਾਮ ਬੰਧਾਈਆ। ਸਚ ਦਰਗਾਹ ਜਿਸ ਨੇ ਖੋਲ੍ਹੀ, ਦੇਵੇ ਸਰਬ ਮਾਣ ਵਡਿਆਈਆ। ਮੈਂ ਵੀ ਚਲ ਕੇ ਆਈ ਹੌਲੀ ਹੌਲੀ, ਪਿਛਲਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਦੇਣਾ ਇਕ ਵਰ, ਵਰ ਦਾਤੇ ਦਰ ਤੇਰੇ ਮੰਗ ਮੰਗਾਈਆ।
ਸੇਵਾ ਕਹੇ ਮੈਂ ਆਈ ਚਲ, ਦੂਰ ਦੁਰਾਡਾ ਪੰਧ ਮੁਕਾਈਆ। ਪਰਬਤ ਚੋਟੀ ਟਿੱਲੇ ਰਹੇ ਹੱਲ, ਜੰਗਲ ਜੂਹ ਧਿਆਨ ਲਗਾਈਆ। ਸ਼ਾਹੀ ਲਸ਼ਕਰ ਵੇਖਣ ਦਲ, ਫ਼ੌਜਦਾਰ ਨੈਣ ਉਠਾਈਆ। ਮੈਂ ਸਭਨਾ ਕਰ ਕੇ ਵਲ ਛਲ, ਓਝਲ ਹੋ ਕੇ ਮੁੱਖ ਛੁਪਾਈਆ। ਕਿਰਪਾ ਕਰ ਮੇਰੇ ਭਗਵਨ, ਸਾਹਿਬ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਚੀ ਕਰਨੀ ਦਏ ਜਣਾਈਆ।
ਸੇਵਾ ਕਹੇ ਮੈਨੂੰ ਆਇਆ ਦੁੱਖ, ਦੁੱਖਾ ਇਕੋ ਨਜ਼ਰੀ ਆਈਆ। ਮੇਰੇ ਪ੍ਰੇਮੀਆਂ ਸਦਾ ਰਹੇ ਭੁੱਖ, ਕੰਗਲਾ ਰੂਪ ਵਟਾਈਆ। ਮੈਂ ਓਨ੍ਹਾਂ ਮੰਗਾਂ ਸੁੱਖ, ਦਰ ਤੇਰੇ ਕਰ ਅਰਜ਼ੋਈਆ। ਤੇਰੀ ਦੋ ਜਹਾਨ ਲੁੱਟ, ਮੈਂ ਮੁਹਤਾਜ ਝੋਲੀ ਡਾਹੀਆ। ਕਿਰਪਾ ਕਰ ਪ੍ਰਭ ਤੁਠ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਿਛਿਆ ਦੇ ਵਰਤਾਈਆ।
ਸੇਵਾ ਕਹੇ ਮੈਂ ਕੋਝੀ ਕਮਲੀ, ਮੂਰਖ ਮੱਤ ਰਹੀ ਕੁਰਲਾਈਆ। ਬਿਰਹੋਂ ਵਿਛੋੜੇ ਕੀਤੀ ਬਵਲੀ, ਸੁਰਤੀ ਸੁਰਤ ਭੁਵਾਈਆ। ਮਿਲੇ ਮਾਣ ਨਾ ਉਪਰ ਧਵਲੀ, ਧਰਨੀ ਧਰਤ ਨਾ ਕੋਇ ਸਹਾਈਆ। ਖ਼ਾਲੀ ਵੇਖ ਮੇਰੀ ਬਗ਼ਲੀ, ਭਿਛਿਆ ਨਜ਼ਰ ਕੋਇ ਨਾ ਆਈਆ। ਕੀ ਹਾਲਤ ਦੱਸਾਂ ਸਾਹਿਬ ਅਗਲੀ, ਬਲ ਰਹਿਣ ਕੋਇ ਨਾ ਪਾਈਆ। ਮੈਂ ਵੇਖ ਕੇ ਖ਼ੁਸ਼ ਇਕੋ ਹੋਈ ਤੂੰ ਭਗਤਾਂ ਸੀਸ ਬੱਧੀ ਪਗੜੀ, ਸਿਰ ਆਪਣਾ ਹੱਥ ਟਿਕਾਈਆ। ਓਨ੍ਹਾਂ ਪਿਛੇ ਮੈਂ ਹੋ ਕੇ ਆਈ ਤਕੜੀ, ਬਲ ਆਪਣਾ ਨਾਲ ਮਿਲਾਈਆ। ਬਿਨ ਤੇਰੀ ਕਿਰਪਾ ਟੰਗੋਂ ਹੋਈ ਲੰਗੜੀ, ਭੱਜ ਸਕਾਂ ਨਾ ਵਾਹੋ ਦਾਹੀਆ। ਕੂੜੀ ਕਿਰਿਆ ਮੈਨੂੰ ਰਹੀ ਜਕੜੀ, ਕਦਮ ਸਕਾਂ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਮੈਂ ਵੇਖ ਕੇ ਆਈ ਬ੍ਰਹਿਮਣ ਸ਼ੱਤਰੀ, ਸ਼ੂਦਰ ਵੈਸ਼ ਦਰ ਦਰ ਫੇਰਾ ਪਾਈਆ।
ਸੇਵਾ ਕਹੇ ਮੈਂ ਹੋਈ ਨਾਲਾਇਕ, ਮੋਹੇ ਮਿਲੇ ਨਾ ਕੋਇ ਵਡਿਆਈਆ। ਆਦਿ ਜੁਗਾਦਿ ਮੈਂ ਸਭ ਦੇ ਰਹੀ ਮਾਤਹਿਤ, ਹੁਕਮੇ ਅੰਦਰ ਫੇਰਾ ਪਾਈਆ। ਮੈਨੂੰ ਕਰੇ ਨਾ ਕੋਈ ਰਿਆਇਤ, ਝੋਲੀ ਦਰ ਨਾ ਕੋਇ ਭਰਾਈਆ। ਸਾਰੇ ਕਰਦੇ ਰਹਿਣ ਹਦਾਇਤ, ਆਪਣਾ ਜ਼ੋਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਦੇ ਇਕ ਵਰ, ਸਾਹਿਬ ਸਤਿਗੁਰ ਦੀਨ ਦਿਆਲ ਦਇਆ ਕਮਾਈਆ।
ਸੇਵਾ ਕਹੇ ਮੇਰਾ ਕੋਈ ਨਾ ਮੁੱਲ, ਕੀਮਤ ਕਰਤੇ ਨਾ ਕੋਈ ਪਾਇੰਦਾ । ਕੋਝੀ ਕਮਲੀ ਜੇ ਗਈ
❋
ਭੁੱਲ, ਭੁਲਿਆਂ ਰਾਹ ਨਜ਼ਰ ਨਾ ਆਇੰਦਾ। ਤੇਰੇ ਚਰਨਾਂ ਅੰਦਰ ਜਾਵਾਂ ਰੁਲ, ਦੂਜਾ ਗ੍ਰਹਿ ਨਾ ਕੋਈ ਭਾਇੰਦਾ। ਤੇਰੀ ਰਹਿਮਤ ਸਦਾ ਅਨਮੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਚਾ ਵਰ, ਸਾਹਿਬ ਸਭ ਤੇਰੀ ਆਸ ਰਖਾਇੰਦਾ ।
ਸੇਵਾ ਕਹੇ ਮੈਂ ਹੋਈ ਮਜ਼ਬੂਰ, ਮੁਸ਼ਕਲ ਹੱਲ ਨਾ ਕੋਇ ਕਰਾਈਆ । ਚਾਰੋਂ ਕੁੰਟ ਭਰਿਆ ਗ਼ਰੂਰ, ਗ਼ੁਰਬਤ ਵਿਚ ਫਿਰੇ ਲੋਕਾਈਆ। ਤ੍ਰੈਗੁਣ ਮਾਇਆ ਤਪੇ ਤੰਦੂਰ, ਅਗਨੀ ਅੱਗ ਨਾ ਕੋਇ ਬੁਝਾਈਆ। ਸਾਹਿਬ ਸਤਿਗੁਰ ਮੇਰਾ ਕਰ ਮੁਆਫ਼ ਕਸੂਰ, ਦੋਏ ਦੋਏ ਜੋੜ ਲਾਗਾਂ ਪਾਈਆ। ਮੇਰੀ ਆਸਾ ਮਨਸਾ ਪੂਰ, ਸੰਸਾ ਰੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦੇ ਵਖਾਈਆ।
ਸੇਵਾ ਕਹੇ ਵੇਖ ਮੇਰਾ ਹਾਲ, ਪਰਦਾ ਉਹਲਾ ਆਪ ਚੁਕਾਈਆ। ਅੱਠੇ ਪਹਿਰ ਹੋਈ ਬੇਹਾਲ, ਸੁਰਤੀ ਸੁਰਤ ਨਾ ਕੋਇ ਵਡਿਆਈਆ। ਮੇਰੀ ਚੋਲੀ ਹੋਈ ਕੰਗਾਲ, ਝੋਲੀ ਸਕੇ ਨਾ ਕੋਇ ਭਰਾਈਆ। ਸਾਚਾ ਮਿਲੇ ਨਾ ਕੋਇ ਦਲਾਲ, ਵਿਚੋਲਾ ਸੰਗ ਨਾ ਕੋਇ ਨਿਭਾਈਆ। ਮੈਂ ਜੁਗ ਚੌਕੜੀ ਥੱਕੀ ਭਾਲ, ਦਹਿ ਦਿਸ਼ਾ ਫੇਰਾ ਪਾਈਆ। ਮੇਰਾ ਹੱਲ ਨਾ ਹੋਇਆ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਸਾਹਿਬ ਆਪਣੇ ਨਾਲ ਮਿਲਾਈਆ।
ਸੇਵਾ ਕਹੇ ਮੈਂ ਹੋਈ ਛੋਟੀ, ਜਗਤ ਨੇਤਰ ਨਜ਼ਰ ਨਾ ਆਈਆ। ਮੈਨੂੰ ਲੱਭਦੇ ਗਏ ਕੋਟਨ ਕੋਟੀ, ਕੋਟਨ ਕੋਟਾਂ ਵਿਚੋਂ ਧਿਆਨ ਲਗਾਈਆ। ਮੈਂ ਡੂੰਘੇ ਅੰਦਰ ਵੜ ਕੇ ਰਹੀ ਸੋਤੀ, ਸੁਤਿਆਂ ਸਕੇ ਨਾ ਕੋਇ ਜਗਾਈਆ। ਜੁਗ ਚੌਕੜੀ ਰਹੀ ਰੋਤੀ, ਰੁਸਿਆਂ ਸਕੇ ਨਾ ਕੋਇ ਮਨਾਈਆ। ਪ੍ਰੇਮ ਪਿਆਰ ਦੇ ਹੰਝੂਆਂ ਵਹੌਂਦੀ ਰਹੀ ਮੋਤੀ, ਛਹਿਬਰ ਧਾਰ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇ ਸਾਚੇ ਘਰ, ਦੇਵਣਹਾਰ ਤੇਰੇ ਹੱਥ ਵਡਿਆਈਆ।
ਸੇਵਾ ਕਹੇ ਪ੍ਰਭ ਹੋ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕਿਰਪਾ ਸਿੰਧ ਦੇ ਦਾਨ, ਗਹਿਰ ਗੰਭੀਰ ਤੇਰੀ ਸਰਨਾਈਆ। ਗੁਣੀ ਗਹਿੰਦ ਕਰ ਪਰਵਾਨ, ਦਰ ਬੇਨੰਤੀ ਇਕ ਜਣਾਈਆ। ਸਦ ਬਖ਼ਸ਼ੰਦ ਵੇਖ ਆਣ, ਨਿਰਵੈਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਲੈਣਾ ਝੋਲੀ ਪਾਈਆ।
ਸੇਵਾ ਕਹੇ ਮੇਰਾ ਦੇਦੇ ਲਹਿਣਾ, ਦਰ ਤੇਰੇ ਮੰਗਣ ਆਈਆ। ਇਕੋ ਵਾਰ ਤੈਨੂੰ ਕਹਿਣਾ, ਸੀਸ ਸਜਦਾ ਇਕੋ ਵਾਰ ਝੁਕਾਈਆ। ਚਾਰ ਜੁਗ ਫੇਰ ਚੁੱਪ ਕਰਕੇ ਰਹਿਣਾ, ਰਸਨਾ ਬੋਲ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਦੇ ਧੁਰ ਦਾ ਵਰ, ਧੁਰ ਮਸਤਕ ਰੇਖ ਮਿਟਾਈਆ।
ਸੇਵਾ ਕਹੇ ਮੇਰਾ ਦੇਦੇ ਲੇਖਾ, ਲੇਖਾ ਲਿਖਤ ਤੇਰੇ ਹੱਥ ਵਡਿਆਈਆ। ਕਿਉਂ ਸਾਹਿਬ ਸਤਿਗੁਰ ਮੇਰਾ ਭੁੱਲਿਆ ਚੇਤਾ, ਗ਼ਫ਼ਲਤ ਵਿਚ ਵਕਤ ਲੰਘਾਈਆ। ਤੂੰ ਸਾਹਿਬ ਸਵਾਮੀ ਸਭ ਦਾ ਨੇਤਾ, ਨਰ ਨਰਾਇਣ ਨਜ਼ਰੀ ਆਈਆ। ਨਿਰਵੈਰ ਨਿਰੰਕਾਰ ਬਣੇ ਖੇਵਟ ਖੇਟਾ, ਬੇੜੇ ਆਪਣੇ ਲਏ ਚੜ੍ਹਾਈਆ। ਜਿਵੇਂ ਭਗਤ ਦਵਾਰੇ ਬਣਾਏ ਆਪਣਾ ਬੇਟਾ, ਪਿਤਾ ਪੁਰਖ ਅਕਾਲ ਨਾਉਂ ਧਰਾਈਆ। ਮੈਂ ਵੀ ਉਹ
❋
ਰੰਗ ਵੇਖਾਂ, ਜੋ ਅਨਡਿਠੜਾ ਦਏਂ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇ ਮਾਣ ਵਡਿਆਈਆ।
ਦੇ ਵਡਿਆਈ ਸਾਹਿਬ ਸਤਿਗੁਰ, ਪਾਰਬ੍ਰਹਮ ਤੇਰੀ ਸਰਨਾਈਆ। ਮੈਂ ਦੂਰ ਦੁਰਾਡੀ ਆਈ ਤੁਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਤੂੰ ਸਾਹਿਬ ਸਵਾਮੀ ਲੇਖਾ ਜਾਣੇ ਧੁਰ, ਜੁਗ ਚੌਕੜੀ ਤੇਰੀ ਸਰਨਾਈਆ। ਦਰ ਦਵਾਰੇ ਦੋਏ ਹੱਥ ਰਹੀ ਜੋੜ, ਨਿਉਂ ਨਿਉਂ ਸੀਸ ਝੁਕਾਈਆ। ਬੌਹੜੀ ਬੌਹੜੀ ਰਹੀ ਕੁਰਲਾ ਤੂੰ ਬੌਹੜ, ਬੇਪਰਵਾਹ ਆਪਣੀ ਦਇਆ ਕਮਾਈਆ। ਮੈਂ ਨਿਮਾਣੀ ਵਲ ਵੇਖ ਕਰ ਕੇ ਗ਼ੌਰ, ਗਹਿਰ ਗੰਭੀਰ ਅੱਖ ਖੁਲ੍ਹਾਈਆ। ਸਚ ਸਚ ਦਰ ਤੇਰੇ ਪਾਵਾਂ ਸ਼ੋਰ, ਸ਼ੋਰਸ਼ ਅਵਰ ਨਾ ਕੋਇ ਮਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮੇਰਾ ਲੇਖਾ ਦੇ ਲਿਖਾਈਆ।
ਤੇਰਾ ਲੇਖਾ ਲਿਖਣਾ ਕੀ, ਸਾਹਿਬ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਤੇਰੀ ਰੱਖੀ ਨੀਂਹ, ਸਾਚੀ ਸੇਵਾ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬੀਜਿਆ ਬੀ, ਅੰਤਮ ਆਪੇ ਵੇਖ ਵਖਾਇੰਦਾ। ਬ੍ਰਹਿਮੰਡਾਂ ਖੰਡਾਂ ਵਿਚੋਂ ਸਾਢੇ ਤਿੰਨ ਹੱਥ ਤੇਰੀ ਲੇਖੇ ਲੱਗੀ ਸੀਂ, ਸੀਮਾ ਆਪਣੀ ਆਪ ਸਮਝਾਇੰਦਾ। ਜਿਸ ਦਵਾਰੇ ਜਨ ਭਗਤ ਰਹੇ ਜੀ, ਹਰਿ ਜੀਵਤ ਮੁਕਤ ਕਰਾਇੰਦਾ। ਓਸੇ ਗ੍ਰਹਿ ਖ਼ੁਸ਼ੀਆਂ ਨਾਲ ਥੀ, ਸਚ ਕਹਾਣੀ ਆਪ ਦ੍ਰਿੜਾਇੰਦਾ। ਸ੍ਰੀ ਭਗਵਾਨ ਬਰਸੇ ਅੰਮ੍ਰਿਤ ਮੀਂਹ, ਮੇਘਲਾ ਇਕੋ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਸਮਝਾਇੰਦਾ।
ਸਾਚੀ ਸੇਵਾ ਕਰ ਸਮਝ, ਹਰਿ ਇਕੋ ਵਾਰ ਸਮਝਾਈਆ। ਸ੍ਰੀ ਭਗਵਾਨ ਮਾਰ ਰਮਜ਼, ਇਸ਼ਾਰੇ ਨਾਲ ਲਿਆ ਉਠਾਈਆ। ਮਿਹਰਵਾਨ ਹੋ ਕੇ ਮਰਦਾਨਾ ਮਰਦ, ਸਚ ਮਰਦਾਨਗੀ ਇਕ ਕਮਾਈਆ। ਤੇਰੇ ਨਾਲ ਵੰਡੀ ਦਰਦ, ਦੀਨਾ ਨਾਥਾ ਹੋਏ ਸਹਾਈਆ। ਖੋਲ੍ਹ ਵਖਾਏ ਪਿਛਲੀ ਫ਼ਰਦ, ਲਹਿਣਾ ਦੇਣਾ ਭੇਵ ਮਿਟਾਈਆ। ਤੇਰੀ ਗੋਬਿੰਦ ਪੂਰੀ ਕਰੇ ਅਰਜ਼, ਆਰਜ਼ੂ ਖ਼ਾਹਸ਼ ਨਾਲ ਮਿਲਾਈਆ। ਤੂੰ ਆਪਣਾ ਪੂਰਾ ਕਰ ਲੈ ਫ਼ਰਜ਼, ਸੇਵ ਸਚ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਸੁਣ ਸੇਵਾ ਬਾਲੀ ਨੱਢੀ ਬੱਚੀ, ਸ੍ਰੀ ਭਗਵਾਨ ਆਪ ਸਮਝਾਇੰਦਾ। ਜੁਗ ਚੌਕੜੀ ਤੇਰੀ ਰੁੱਤ ਰਹੀ ਕੱਚੀ, ਸਾਚਾ ਫਲ ਨਾ ਕੋਇ ਲਗਾਇੰਦਾ। ਚਾਰੋਂ ਕੁੰਟ ਵਗਦੀ ਰਹੀ ਵਾ ਤੱਤੀ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਤੇਰਾ ਖੇਲ ਕਿਸੇ ਨਾ ਵੇਖਿਆ ਆ ਕੇ ਅੱਖੀਂ, ਨੇਤਰ ਨੈਣ ਨਾ ਕੋਇ ਖੁਲਾਇੰਦਾ। ਸਾਰੇ ਰਸਨਾ ਜਿਹਵਾ ਤੈਨੂੰ ਕਹਿੰਦੇ ਰਹੇ ਅੱਛੀ, ਅੱਛੀ ਤਰ੍ਹਾਂ ਤੇਰਾ ਭੇਵ ਕੋਇ ਨਾ ਪਾਇੰਦਾ। ਤੂੰ ਤੜਫਦੀ ਰਹੀਉਂ ਜਲ ਵਿਛੋੜੇ ਵਾਂਗ ਮੱਛੀ, ਤੇਰੀ ਮੁਸ਼ਕਲ ਹੱਲ ਨਾ ਕੋਇ ਕਰਾਇੰਦਾ। ਸਾਹਿਬ ਸਤਿਗੁਰ ਪਤ ਤੇਰੀ ਰੱਖੀ, ਮਿਹਰਵਾਨ ਸਿਰ ਸਾਚਾ ਹੱਥ ਟਿਕਾਇੰਦਾ। ਸਚ ਕਹਾਣੀ ਅਗਲੀ ਦੱਸੀਂ, ਸ੍ਰੀ ਭਗਵਾਨ ਪੁਛ ਪੁਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਸਚ ਕਹਾਣੀ ਪੁੱਛੇ ਕਰਤਾਰ, ਹਰਿ ਕਰਤਾ ਆਪ ਜਣਾਈਆ। ਸਾਚੀ ਸੇਵਾ ਦੱਸ ਖ਼ਿਦਮਤਗਾਰ, ਕੀ ਕੀ ਕਾਰ ਕਮਾਈਆ। ਕਿਹੜਾ ਵਣਜ ਕਵਣ ਵਪਾਰ, ਕਵਣ ਹੱਟ ਚਲਾਈਆ। ਕਵਣ ਸ਼ਹਿਰ ਕਵਣ ਬਜ਼ਾਰ, ਕਵਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਹਾਣੀ ਪੁੱਛ ਇਕੋ ਹੁਕਮ ਜਣਾਈਆ।
❋
ਸੇਵਾ ਕਹੇ ਸਚ ਦੱਸਾਂ ਭਗਵਾਨ, ਝੂਠ ਨਜ਼ਰ ਕੋਇ ਨਾ ਆਈਆ । ਬਣ ਕੇ ਬਾਲੀ ਨੱਢੀ ਨਾਧਾਨ, ਸਦ ਸਾਚੀ ਸੇਵ ਕਮਾਈਆ। ਮੈਨੂੰ ਸਭ ਤੋਂ ਚੰਗੀ ਲੱਗੀ ਤੇਰੀ ਸ਼ਾਨ, ਦੂਜਾ ਨਜ਼ਰ ਕੋਇ ਨਾ ਆਈਆ। ਸਭ ਤੋਂ ਚੰਗਾ ਲੱਗਾ ਤੇਰਾ ਪੁੱਤ ਬਲਵਾਨ, ਗੋਬਿੰਦ ਸੂਰਾ ਬੇਪਰਵਾਹੀਆ। ਮੈਂ ਓਸ ਨਾਲ ਕੀਤਾ ਪਿਆਰ, ਸਚ ਸਚ ਦਿਆਂ ਦ੍ਰਿੜਾਈਆ। ਖ਼ੁਸ਼ੀ ਵਿਚ ਆ ਕੇ ਬੱਚੇ ਨੀਂਹਾਂ ਹੇਠ ਦੱਬੇ ਨਿਸ਼ਾਨ, ਨਿਸ਼ਾਨਾ ਤੇਰੇ ਨਾਲ ਮਿਲਾਈਆ। ਸਚ ਸੰਦੇਸ਼ਾ ਦੇ ਵਿਚ ਜਹਾਨ, ਉਚੀ ਕੂਕ ਦਿਤਾ ਸੁਣਾਈਆ। ਸਾਚੀ ਸੇਵਾ ਬਿਨ ਸਤਿਗੁਰ ਪੂਰੇ ਕੋਈ ਨਾ ਕਰੇ ਪਰਵਾਨ, ਲੇਖੇ ਲੇਖ ਨਾ ਕੋਇ ਲਗਾਈਆ। ਸੁਣ ਅਵਾਜ਼ ਗੋਬਿੰਦ ਕਿਹਾ ਸੁਣ ਨਾਦਾਨ, ਕਿਉਂ ਬੈਠੀ ਮਾਣ ਵਧਾਈਆ। ਮੇਰਾ ਲੇਖਾ ਅਜੇ ਨਾ ਮੁੱਕਿਆ ਵਿਚ ਜਹਾਨ, ਭੁਲੇਖਾ ਸਭ ਦਾ ਦੂਰ ਕਰਾਈਆ। ਨਿਰਗੁਣ ਹੋ ਕੇ ਆਵੇ ਪੁਰਖ ਅਕਾਲ, ਜੋਤੀ ਜਾਤਾ ਵੇਸ ਵਟਾਈਆ। ਮੈਂ ਆਵਾਂ ਉਸ ਦੇ ਨਾਲ, ਸ਼ਬਦੀ ਕਾਰ ਕਮਾਈਆ। ਕਰਾਂ ਖੇਲ ਇਕ ਮਹਾਨ, ਸਾਚੀ ਧੁਰ ਦੀ ਬਣਤ ਬਣਾਈਆ। ਓਸ ਵੇਲੇ ਆਵੀਂ ਚਲ ਅੰਜਾਣ, ਬਾਲੀ ਆਪਣਾ ਰੂਪ ਵਟਾਈਆ। ਫੇਰ ਦੇਵਾਂ ਇਕ ਫ਼ਰਮਾਨ, ਸਚ ਸੰਦੇਸ਼ ਸੁਣਾਈਆ। ਜਿਨ੍ਹਾਂ ਨੀਹਾਂ ਹੇਠ ਨਿਸ਼ਾਨ, ਤਿਨ੍ਹਾਂ ਦੇਵਾਂ ਮਾਣ ਵਡਿਆਈਆ। ਸਾਢੇ ਤਿੰਨ ਹੱਥ ਮੰਦਰ ਬਣੇ ਮਹਾਨ, ਮਾਣਸ ਮਾਨੁਖ ਲੇਖੇ ਸਾਰੇ ਲਾਈਆ। ਨੌਂ ਦਰ ਖੋਲ੍ਹ ਸਚ ਨਿਸ਼ਾਨ, ਦਰ ਦਰਵਾਜਾ ਆਪ ਦ੍ਰਿੜਾਈਆ। ਭਗਤ ਦਵਾਰਾ ਕਰ ਪਰਧਾਨ, ਭਗਵਨ ਤੇਰੀ ਸੇਵਾ ਇਕ ਵਖਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਵੇਖਣ ਆਣ, ਨੇਤਰ ਨੈਣਾਂ ਦਰਸ਼ਨ ਪਾਈਆ। ਗੀਤ ਖ਼ੁਸ਼ੀਆਂ ਸਾਰੇ ਗਾਣ, ਢੋਲਾ ਇਕੋ ਰਾਗ ਅਲਾਈਆ। ਸਦੀ ਬੀਸਵੀਂ ਤੇਰਾ ਲੇਖਾ ਹੋਏ ਪਰਵਾਨ, ਬੀਸ ਬੀਸਾ ਦਏ ਜਣਾਈਆ। ਜਨ ਭਗਤਾਂ ਦੇ ਕੇ ਧੁਰ ਦਾ ਦਾਨ, ਸੀਸ ਜਗਦੀਸ਼ ਪਗੜੀ ਨਾਮ ਬੰਧਾਈਆ। ਫਿਰ ਤੈਨੂੰ ਨਾਲ ਲੈ ਕੇ ਜਾਏ ਭਗਤ ਦਵਾਰ ਭਗਵਾਨ, ਆਪਣਾ ਸੰਗ ਰਖਾਈਆ। ਦਰ ਦਰ ਘਰ ਘਰ ਘਰ ਘਰ ਦਰ ਦਰ ਗੁਰਮੁਖਾਂ ਤੈਨੂੰ ਦਏ ਵਖਾਲ, ਸ਼ਬਦ ਇਸ਼ਾਰੇ ਨਾਲ ਜਣਾਈਆ। ਤੂੰ ਖ਼ੁਸ਼ੀਆਂ ਨਾਲ ਵੇਖੀਂ ਆਣ, ਨੇਤਰ ਅੱਖਾਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਹੌਲੀ ਹੌਲੀ ਤੇਰੀ ਝੋਲੀ ਦੇਵੇ ਪਾਈਆ।
❋