ਪੁਸਤਕਾਲਾਸੇਵਾ

੧੪ ਮਾਘ ੨੦੨੦ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂਪੁਰ’

ਸ੍ਰੀ ਭਗਵਾਨ ਕਹੇ ਸੁਣ ਸੇਵਾ ਬੱਚੀ, ਧੁਰ ਦਾ ਲੇਖ ਸਮਝਾਈਆ । ਤੇਰੀ ਕਹਾਣੀ ਲੱਗੀ ਸਚੀ, ਸਾਹਿਬ ਸਤਿਗੁਰ ਭਾਈਆ। ਤੇਰੀ ਪ੍ਰੀਤ ਧੁਰ ਦੀ ਲੱਗੀ, ਨਾ ਸਕੇ ਕੋਈ ਮਿਟਾਈਆ। ਸ੍ਰੀ ਭਗਵਾਨ ਰੀਤੀ ਸਾਚੀ ਦੱਸੀ, ਬੇਪਰਵਾਹ ਦਇਆ ਕਮਾਈਆ। ਕਰਿਆ ਖੇਲ ਪੁਰਖ ਸਮਰੱਥੀ, ਸ਼ਹਿਨਸ਼ਾਹ ਹੋਏ ਸਹਾਈਆ। ਮੈਂ ਵਖਾਵਾਂ ਤੈਨੂੰ ਅੱਖੀਂ, ਜੋ ਦਰ ਆਇਆ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਦਾ ਰਿਹਾ ਉਠਾਈਆ।

ਸਾਚੀ ਸੇਵਾ ਸਰਬ ਕਮੌਂਦਾ ਏ। ਸੋ ਪੁਰਖ ਨਿਰੰਜਣ ਭੇਵ ਚੁਕੌਂਦਾ ਏ। ਹਰਿ ਪੁਰਖ ਨਿਰੰਜਣ ਪਰਦਾ ਲਹੁਦਾ ਏ। ਏਕੰਕਾਰ ਆਪ ਵਖੌਂਦਾ ਏ। ਆਦਿ ਨਿਰੰਜਣ ਭੇਵ ਮਿਟੌਂਦਾ ਏ। ਅਬਿਨਾਸ਼ੀ ਕਰਤਾ ਰੰਗ ਰੰਗੌਂਦਾ ਏ। ਸ੍ਰੀ ਭਗਵਾਨ ਸੰਗ ਨਿਭੌਂਦਾ ਏ। ਪਾਰਬ੍ਰਹਮ ਸੇਵਾ ਅੰਦਰ ਆਪਣੀ ਕਾਰ ਆਪ ਲਗੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਦ੍ਰਿੜੌਂਦਾ ਏ।

❋

ਸੇਵਾ ਅੰਦਰ ਸੇਵ ਕਮੌਂਦੇ ਨੇ। ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵੌਂਦੇ ਨੇ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਮੰਗ ਮੰਗੌਂਦੇ ਨੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਚੀ ਕਰਨੀ ਆਪ ਸਮਝੌਂਦਾ ਏ।

ਸਾਚੀ ਕਰਨੀ ਇਕ ਦ੍ਰਿੜਾਵਾਂਗਾ। ਧੁਰ ਦੀ ਰੀਤੀ ਆਪ ਸਮਝਾਵਾਂਗਾ। ਸਚਖੰਡ ਦਵਾਰ ਇਕ ਵਖਾਵਾਂਗਾ। ਘਰ ਦੀਪਕ ਜੋਤ ਰੁਸ਼ਨਾਵਾਂਗਾ। ਧੁਰ ਦੀ ਅਗੰਮੀ ਬਣਤ ਬਣਾਵਾਂਗਾ। ਨਾਰ ਕੰਤ ਰੂਪ ਵਟਾਵਾਂਗਾ। ਗ੍ਰਹਿ ਮੰਦਰ ਸੋਭਾ ਪਾਵਾਂਗਾ। ਥਿਰ ਘਰ ਦਵਾਰ ਇਕ ਉਪਜਾਵਾਂਗਾ। ਬਣ ਜਨਨੀ ਜਨ ਸੁੱਤ ਪਰਗਟਾਵਾਂਗਾ। ਸਚ ਦਵਾਰ ਸੁਹਾ ਰੁੱਤ, ਫਲ ਫੁਲਵਾੜੀ ਆਪ ਮਹਿਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪਣੇ ਹੱਥ ਰਖਾਵਾਂਗਾ।

ਸਾਚੀ ਸੇਵਾ ਆਪਣੇ ਹੱਥ ਰਖਾਵਾਂਗਾ। ਸ਼ਬਦੀ ਸੁੱਤ ਇਕ ਪਰਗਟਾਵਾਂਗਾ। ਧੁਰ ਦਾ ਹੁਕਮ ਇਕ ਅਲਾਵਾਂਗਾ। ਸਾਚੀ ਰਚਨਾ ਰਚਨਾ ਵਿਚੋਂ ਪਰਗਟਾਵਾਂਗਾ। ਵਿਸ਼ਨੂੰ ਵਿਸ਼ਵ ਧਾਰ ਚਲਾਵਾਂਗਾ। ਬ੍ਰਹਮਾ ਬ੍ਰਹਮ ਰੂਪ ਧਰਾਵਾਂਗਾ। ਸ਼ੰਕਰ ਧੂਆਂਧਾਰ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਾਚੀ ਸੇਵਾ ਇਕ ਲਗਾਵਾਂਗਾ।

ਸਾਚੀ ਸੇਵਾ ਸਰਬ ਕਮੌਣਗੇ। ਸ੍ਰੀ ਭਗਵਾਨ ਦਵਾਰੇ ਸੀਸ ਨਿਵੌਣਗੇ। ਬਣ ਦਰਵੇਸ਼ ਮੰਗ ਮੰਗੌਣਗੇ। ਖ਼ਾਲੀ ਝੋਲੀ ਅੱਗੇ ਡੌਹਣਗੇ। ਦੋਏ ਜੋੜ ਵਾਸਤਾ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਾਰੇ ਲੱਗ ਲੱਗ ਖ਼ੁਸ਼ੀ ਮਨੌਣਗੇ।

ਸਾਚੀ ਕਾਰੇ ਆਪ ਲਗਾਵਾਂਗਾ। ਵਿਸ਼ਨੂੰ ਹੱਥ ਭੰਡਾਰ ਫੜਾਵਾਂਗਾ। ਸਾਚੀ ਸੇਵਾ ਇਕ ਸਮਝਾਵਾਂਗਾ। ਘਰ ਘਰ ਰੋਜ਼ੀ ਰਿਜ਼ਕ ਪੁਚਾਵਾਂਗਾ। ਸਾਚਾ ਇਸ਼ਕ ਆਪਣੇ ਨਾਲ ਰਖਾਵਾਂਗਾ। ਸਵਾਮੀ ਇਸ਼ਟ ਰੂਪ ਹੋ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਖੇਲ ਕਰਾਵਾਂਗਾ।

ਬ੍ਰਹਮੇ ਸੇਵਾ ਸਚ ਸਮਝਾਵਾਂਗਾ। ਬ੍ਰਹਮ ਇਕੋ ਨੂਰ ਪਰਗਟਾਵਾਂਗਾ। ਜ਼ਾਹਰ ਜ਼ਹੂਰ ਖੇਲ ਖਲਾਵਾਂਗਾ। ਸ਼ਬਦੀ ਨਾਦ ਤੂਰ ਵਜਾਵਾਂਗਾ। ਆਸਾ ਮਨਸਾ ਪੂਰ, ਤ੍ਰਿਸਨਾ ਤ੍ਰਿਖਾ ਮਿਟਾਵਾਂਗਾ। ਹੋ ਕੇ ਹਾਜ਼ਰ ਹਜ਼ੂਰ, ਹਰਿ ਮੰਦਰ ਇਕ ਵਖਾਵਾਂਗਾ। ਜਿਸ ਗ੍ਰਹਿ ਨਜ਼ਰੀ ਆਏ ਜੋਤੀ ਨੂਰ, ਸਚ ਉਜਾਲਾ ਇਕ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕ ਵਖਾਵਾਂਗਾ।

ਸਾਚੀ ਸੇਵਾ ਸਚ ਜਣਾਵਾਂਗਾ। ਸ਼ੰਕਰ ਧੂਆਂਧਾਰ ਵਿਚੋਂ ਉਠਾਵਾਂਗਾ। ਕਰ ਪਿਆਰ ਧੂੜੀ ਟਿੱਕਾ ਮਸਤਕ ਲਾਵਾਂਗਾ। ਇਹ ਆਧਾਰ ਸਰਬ ਸਮਝਾਵਾਂਗਾ। ਹੱਥ ਤਰਸੂਲ ਇਕ ਫੜਾਵਾਂਗਾ। ਲਹਿਣਾ ਦੇਣਾ ਮੂਲ ਝੋਲੀ ਪਾਵਾਂਗਾ। ਬਣ ਧੁਰ ਦਾ ਕੰਤ ਕੰਤੂਲ, ਸਚ ਸੰਦੇਸ਼ਾ ਇਕ ਸੁਣਾਵਾਂਗਾ। ਤਿੰਨਾਂ ਦੱਸ ਕੇ ਸਚ ਅਸੂਲ, ਸਾਚੀ ਸਿਖਿਆ ਇਕ ਦ੍ਰਿੜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਵਾਂਗਾ।

❋

ਮਿਹਰ ਨਜ਼ਰ ਪ੍ਰਭੂ ਉਠਾਏਗਾ। ਤ੍ਰੈਗੁਣ ਮਾਇਆ ਆਪ ਪਰਗਟਾਏਗਾ। ਰਜੋ ਤਮੋ ਸਤੋ ਨਾਮ ਧਰਾਏਗਾ। ਪੰਜ ਤੱਤ ਆਪਣੀ ਗੰਢ ਪੁਵਾਏਗਾ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਕਰਾਏਗਾ। ਸ਼ਬਦ ਸੰਦੇਸ਼ਾ ਭੇਜ, ਧੁਰ ਦਾ ਹੁਕਮ ਆਪ ਜਣਾਏਗਾ। ਸਚ ਸਮਝਾ ਕੇ ਆਪਣੀ ਖੇਲ, ਸੇਵਾ ਇਕੋ ਇਕ ਵਖਾਏਗਾ। ਪੰਜ ਤੱਤ ਕਰ ਕੇ ਧੁਰ ਦਾ ਮੇਲ, ਬੰਧਨ ਆਪਣਾ ਨਾਮ ਰਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੇਵਾ ਇਕੋ ਇਕ ਜਣਾਏਗਾ।

ਸਾਚੀ ਸੇਵਾ ਹਰਿ ਜਣੌਂਦਾ ਏ। ਤ੍ਰੈਗੁਣ ਮਾਇਆ ਮੇਲ ਮਿਲੌਂਦਾ ਏ। ਪੰਜ ਤੱਤ ਸਾਚਾ ਜੋੜ ਜੁੜੌਂਦਾ ਏ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝੌਂਦਾ ਏ। ਚਾਰੇ ਖਾਣੀ ਵੰਡ ਵੰਡੌਂਦਾ ਏ। ਅੰਡਜ ਜੇਰਜ ਉਤਭੁਜ ਸੇਤਜ ਸਾਚੀ ਧਾਰ ਬਧੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਇਕੋ ਇਕ ਰਖੌਂਦਾ ਏ।

ਸੇਵਾ ਅੰਦਰ ਖਾਣੀ ਚਾਰ ਰਚੌਂਦਾ ਏ। ਸੇਵਾ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਸਾਚੇ ਮਾਰਗ ਆਪੇ ਲੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਚਾਰੇ ਬਾਣੀ ਰਾਗ ਅਲੌਂਦਾ ਏ। ਸੇਵਾ ਅੰਦਰ ਕਰ ਪਸਾਰ, ਲੱਖ ਚੁਰਾਸੀ ਵੰਡ ਵੰਡੌਂਦਾ ਏ। ਸੇਵਾ ਅੰਦਰ ਮਹੱਲ ਅਟੱਲ ਉਸਾਰ, ਲੋਕ ਪਰਲੋਕ ਆਪ ਸੁਹੌਂਦਾ ਏ। ਸੇਵਾ ਅੰਦਰ ਗਗਨ ਮੰਡਲ ਖੇਲ ਨਿਰਾਲ, ਆਕਾਸ਼ ਪਰਕਾਸ਼ ਨੂਰ ਚਮਕੌਂਦਾ ਏ। ਸੇਵਾ ਅੰਦਰ ਰਵ ਸਸ ਆਧਾਰ, ਸੇਵਾ ਅੰਦਰ ਮੰਡਲ ਮੰਡਪ ਡੇਰਾ ਲੌਂਦਾ ਏ। ਸੇਵਾ ਅੰਦਰ ਜ਼ਿਮੀਂ ਅਸਮਾਨ, ਧਰਤ ਧਵਲ ਆਪ ਵਖੌਂਦਾ ਏ। ਸੇਵਾ ਅੰਦਰ ਖੇਲ ਕਰੇ ਜੁਗ ਚਾਰ, ਜੁਗ ਚੌਕੜੀ ਬੰਧਨ ਪੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਚਾਰੇ ਵੇਦਾਂ ਰਾਗ ਅਲੌਂਦਾ ਏ। ਸੇਵਾ ਅੰਦਰ ਖੇਲ ਨਿਆਰ, ਨਿਰਗੁਣ ਸਰਗੁਣ ਘਾਲ ਕਮੌਂਦਾ ਏ। ਸੇਵਾ ਅੰਦਰ ਹੋ ਤਿਆਰ, ਨਿਰਵੈਰ ਪੁਰਖ ਵੇਸ ਵਟੌਂਦਾ ਏ। ਸੇਵਾ ਅੰਦਰ ਕਰ ਸ਼ੰਗਾਰ, ਪੰਜ ਤੱਤ ਕਾਇਆ ਚੋਲਾ ਆਪ ਹੰਢੌਂਦਾ ਏ। ਸੇਵਾ ਅੰਦਰ ਬਣ ਗੁਰੂ ਅਵਤਾਰ, ਲੋਕਮਾਤ ਵੇਖ ਵਖੌਂਦਾ ਏ। ਸੇਵਾ ਅੰਦਰ ਸ਼ਬਦੀ ਧਾਰ, ਧੁਰ ਦਾ ਰਾਗ ਅਲੌਂਦਾ ਏ। ਸੇਵਾ ਅੰਦਰ ਬਣ ਲਿਖਾਰ, ਕਾਤਬ ਆਪਣੀ ਕਲਮ ਚਲੌਂਦਾ ਏ। ਸੇਵਾ ਅੰਦਰ ਕਰ ਪਿਆਰ, ਅੰਮ੍ਰਿਤ ਮੇਘ ਬਰਸੌਂਦਾ ਏ। ਸੇਵਾ ਅੰਦਰ ਖੇਲ ਸੰਸਾਰ, ਸੱਜਣ ਸੁਹੇਲੇ ਮੇਲ ਮਿਲੌਂਦਾ ਏ। ਸੇਵਾ ਅੰਦਰ ਹੋ ਖ਼ਬਰਦਾਰ, ਬੇਖ਼ਬਰ ਖ਼ਬਰ ਸੁਣੌਂਦਾ ਏ। ਸੇਵਾ ਅੰਦਰ ਜਲਵਾ ਨੂਰ ਕਰ ਉਜਿਆਰ, ਜ਼ਾਹਰ ਜ਼ਹੂਰ ਪੜਦਾ ਲਹੁਦਾ ਏ। ਸੇਵਾ ਅੰਦਰ ਪੀਰ ਪੈਗ਼ੰਬਰ ਬਣ ਕੇ ਮੀਤ ਮੁਰਾਰ, ਸਗਲਾ ਸੰਗ ਨਿਭੌਂਦਾ ਏ। ਸੇਵਾ ਅੰਦਰ ਕਲਮਾ ਕਾਇਨਾਤ ਬੋਲ ਜੈਕਾਰ, ਹਦਾਇਤ ਇਕੋ ਇਕ ਸੁਣੌਂਦਾ ਏ। ਸੇਵਾ ਅੰਦਰ ਭਗਤ ਭਗਵੰਤ ਕਰ ਤਿਆਰ, ਭਗਤੀ ਇਕੋ ਇਕ ਵਖੌਂਦਾ ਏ। ਸੇਵਾ ਅੰਦਰ ਸੰਤ ਸੱਜਣ ਲਏ ਉਠਾਲ, ਅੰਦਰ ਵੜ ਵੜ ਮੇਲ ਮਿਲੌਂਦਾ ਏ। ਸੇਵਾ ਅੰਦਰ ਗਰੁਮੁਖਾਂ ਕਰੇ ਪ੍ਰਿਤਪਾਲ, ਜੁਗ ਜੁਗ ਸਿਰ ਸਿਰ ਹੱਥ ਰਖੌਂਦਾ ਏ। ਸੇਵਾ ਅੰਦਰ ਗੁਰਸਿਖਾਂ ਚਲੇ ਨਾਲ, ਜਗਤ ਵਿਛੋੜਾ ਦੂਰ ਕਰੌਂਦਾ ਏ। ਸੇਵਾ ਅੰਦਰ ਖਾਣੀ ਬਾਣੀ ਕਰ ਤਿਆਰ, ਸ਼ਾਸਤਰ ਸਿਮਰਤ ਵੇਦ ਪੁਰਾਨ ਬਣਤ ਬਣੌਂਦਾ ਏ। ਸੇਵਾ ਅੰਦਰ ਗੀਤਾ ਗਿਆਨ ਦੇ ਆਧਾਰ, ਅੰਜੀਲ ਕੁਰਾਨ ਢੋਲਾ ਗੌਂਦਾ ਏ। ਸੇਵਾ ਅੰਦਰ ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਮੌਂਦਾ ਏ। ਸੇਵਾ ਅੰਦਰ ਤੇਈ ਅਵਤਾਰ, ਸਾਹਿਬ ਸਤਿਗੁਰ ਹੁਕਮ ਚਲੌਂਦਾ ਏ। ਸੇਵਾ ਅੰਦਰ ਈਸਾ ਮੂਸਾ ਮੁਹੰਮਦ ਲਏ ਉਠਾਲ, ਮੁਸੱਲਾ ਇਕੋ ਹੇਠ ਵਛੌਂਦਾ ਏ। ਸੇਵਾ ਅੰਦਰ ਨਾਨਕ ਗੋਬਿੰਦ ਬੰਨ੍ਹ ਧਾਰ, ਸਾਚੀ ਸੇਵਾ ਇਕ ਲਗੌਂਦਾ ਏ। ਸੇਵਾ ਅੰਦਰ ਭਗਤ ਅਠਾਰਾਂ ਕਰ ਪਿਆਰ, ਪ੍ਰੇਮ ਪ੍ਰੀਤੀ ਜੋੜ ਜੁੜੌਂਦਾ ਏ। ਸੇਵਾ ਅੰਦਰ ਗੋਬਿੰਦ ਬਣਾਇਆ ਆਪਣਾ ਬਾਲ, ਪਿਤਾ ਪੁਰਖ ਅਕਾਲ

❋

ਅਖਵੌਂਦਾ ਏ। ਸੇਵਾ ਅੰਦਰ ਬਾਲੇ ਨੀਹਾਂ ਹੇਠਾਂ ਦਏ ਸੁਆਲ, ਸੇਵਾ ਅੰਦਰ ਮਹੱਲ ਅਟੱਲ ਰੁਸ਼ਨੌਂਦਾ ਏ। ਸੇਵਾ ਅੰਦਰ ਖੰਡਾ ਖੜਗ ਖਿਚ ਕਟਾਰ, ਤੀਰ ਤਰਕਸ਼ ਭੱਥਾ ਆਪਣੇ ਕੰਧ ਵਖੌਂਦਾ ਏ। ਸੇਵਾ ਅੰਦਰ ਸਭ ਕੁਛ ਵਾਰ, ਆਪ ਆਪਾ ਮੇਟ ਮਿਟੌਂਦਾ ਏ। ਸੇਵਾ ਅੰਦਰ ਸੱਥਰ ਹੰਢਾਇਆ ਸਾਂਝੇ ਯਾਰ, ਮਾਛੂਵਾੜਾ ਰੁੱਤ ਸੁਹੌਂਦਾ ਏ। ਸੇਵਾ ਅੰਦਰ ਬੋਲ ਜੈਕਾਰ, ਪੁਰਖ ਅਕਾਲ ਇਕ ਧਿਔਂਦਾ ਏ। ਸੇਵਾ ਅੰਦਰ ਬਣ ਭਿਖਾਰ, ਸਾਚੀ ਭਿਖਿਆ ਮੰਗ ਮੰਗੌਂਦਾ ਏ। ਸੇਵਾ ਅੰਦਰ ਦੇਵਣਹਾਰ, ਧੁਰ ਦੀ ਵਸਤ ਆਪ ਵਰਤੌਂਦਾ ਏ। ਸੇਵਾ ਅੰਦਰ ਅਗੰਮੀ ਗੁਫ਼ਤਾਰ, ਬਿਨ ਰਸਨਾ ਜਿਹਵਾ ਰਾਗ ਅਲੌਂਦਾ ਏ। ਸੇਵਾ ਅੰਦਰ ਕਰੇ ਖੇਲ ਆਪ ਨਿਰੰਕਾਰ, ਨਿਰਗੁਣ ਆਪਣੀ ਕਲ ਵਰਤੌਂਦਾ ਏ। ਸੇਵਾ ਅੰਦਰ ਕੀਤਾ ਕੌਲ ਇਕਰਾਰ, ਧੁਰ ਦਾ ਲੇਖ ਆਪਣੇ ਹੱਥ ਰਖੌਂਦਾ ਏ। ਸੇਵਾ ਅੰਦਰ ਕਲ ਕਲਕੀ ਲੈ ਅਵਤਾਰ, ਸੰਬਲ ਆਪਣੀ ਰੁੱਤ ਸੁਹੌਂਦਾ ਏ। ਸੇਵਾ ਅੰਦਰ ਗੋਬਿੰਦ ਕਰ ਪਿਆਰ, ਸ਼ਬਦੀ ਜੋਤੀ ਜੋੜ ਜੁੜੌਂਦਾ ਏ। ਸੇਵਾ ਅੰਦਰ ਲੇਖਾ ਜਾਣ ਜੁਗ ਚੌਕੜੀ ਚਾਰ, ਨਵ ਨੌਂ ਪੰਧ ਮੁਕੌਂਦਾ ਏ। ਸੇਵਾ ਅੰਦਰ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪੌਂਦਾ ਏ। ਸੇਵਾ ਅੰਦਰ ਕਰੇ ਖੇਲ ਆਪ ਕਰਤਾਰ, ਕੁਦਰਤ ਆਪਣਾ ਖੇਲ ਰਚੌਂਦਾ ਏ। ਸੇਵਾ ਅੰਦਰ ਵੇਖੇ ਵਿਗਸੇ ਵੇਖਣਹਾਰ, ਨੇਤਰ ਲੋਚਣ ਨੈਣ ਖੁਲੌਂਦਾ ਏ। ਸੇਵਾ ਅੰਦਰ ਹੋ ਕੇ ਗਰਿਫ਼ਤਾਰ, ਆਪਣਾ ਬਲ ਨਾ ਕੋਇ ਜਣੌਂਦਾ ਏ। ਸੇਵਾ ਅੰਦਰ ਆਪਾ ਆਪ ਵਾਰ, ਪੰਜ ਤੱਤ ਕਾਇਆ ਮਾਟੀ ਤੱਤ ਜਲੌਂਦਾ ਏ। ਸੇਵਾ ਅੰਦਰ ਜੋਤੀ ਜੋਤ ਕਰ ਚਮਤਕਾਰ, ਦੀਆ ਦੀਪਕ ਇਕੋ ਡਗਮਗੌਂਦਾ ਏ। ਸੇਵਾ ਅੰਦਰ ਕਰੇ ਖੇਲ ਸਿਰਜਣਹਾਰ, ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸਾਚੀ ਕਰਨੀ ਕਾਰ ਕਮੌਂਦਾ ਏ। ਸੇਵਾ ਅੰਦਰ ਭਗਤ ਭਗਵੰਤ ਲਏ ਉਠਾਲ, ਫੜ ਬਾਹੋਂ ਗੋਦ ਬਹੌਂਦਾ ਏ। ਸੇਵਾ ਅੰਦਰ ਵੇਖੇ ਲਾਲ, ਲਾਲਨ ਆਪਣਾ ਰੰਗ ਰਗੌਂਦਾ ਏ। ਸੇਵਾ ਅੰਦਰ ਹੋ ਦਿਆਲ, ਦਿਆਲਤਾ ਇਕੋ ਇਕ ਵਰਤੌਂਦਾ ਏ। ਸੇਵਾ ਅੰਦਰ ਨਾਤਾ ਤੋੜ ਕਾਲ ਮਹਾਂਕਾਲ, ਮਹਿਬੂਬ ਆਪਣਾ ਘਰ ਵਖੌਂਦਾ ਏ। ਸੇਵਾ ਅੰਦਰ ਸਚਖੰਡ ਦਵਾਰ ਸਚੀ ਧਰਮਸਾਲ, ਹਰਿ ਭਗਤਾਂ ਲਈ ਬਣੌਂਦਾ ਏ। ਸੇਵਾ ਅੰਦਰ ਸੰਤ ਸੁਹੇਲੇ ਲਏ ਭਾਲ, ਪੁਰਖ ਅਬਿਨਾਸ਼ੀ ਦਰ ਦਰ ਘਰ ਘਰ ਸੇਵ ਕਮੌਂਦਾ ਏ। ਸੁਣ ਸੇਵਾ ਆ ਕੇ ਵੇਖ ਸਭ ਦਾ ਹਾਲ, ਬਿਨ ਸੇਵਕ ਨਜ਼ਰ ਕੋਇ ਨਾ ਔਂਦਾ ਏ। ਸਭ ਦੇ ਮਸਤਕ ਨੂਰੀ ਜਲਵਾ ਇਕ ਜਲਾਲ, ਜੌਹਰ ਇਕੋ ਰੰਗ ਵਖੌਂਦਾ ਏ। ਸ੍ਰੀ ਭਗਵਾਨ ਸਾਚੀ ਸੇਵਾ ਵਿਚੋਂ ਲਏ ਭਾਲ, ਜੋ ਭਾਲਿਆਂ ਹੱਥ ਕਿਸੇ ਨਾ ਔਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਵਿਚ ਸਰਬ ਰਖੌਂਦਾ ਏ।

ਸੇਵਾ ਕਹੇ ਮੋਹੇ ਹੋਈ ਹੈਰਾਨੀ, ਨੇਤਰ ਨੈਣਾਂ ਨੈਣ ਸ਼ਰਮਾਈਆ। ਸ੍ਰੀ ਭਗਵਾਨ ਤੇਰੀ ਖੇਲ ਮਹਾਨੀ, ਮੈਂ ਸਮਝ ਸਕਾਂ ਨਾ ਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਰ ਉਤੇ ਭਰਨ ਪਾਣੀ, ਮਾਣ ਅਭਿਮਾਨ ਨਾ ਕੋਇ ਜਣਾਈਆ। ਤੇਰੀ ਸੇਵਾ ਵਿਚ ਫਿਰਦੇ ਚਾਰੇ ਖਾਣੀ, ਚਾਰੋਂ ਕੁੰਟ ਨਜ਼ਰੀ ਆਈਆ। ਤੇਰੀ ਸੇਵਾ ਵਿਚ ਦੋ ਜਹਾਨ ਚਲਾਵਣ ਨਿਸ਼ਾਨੀ, ਨਿਸ਼ਾਨਾ ਇਕੋ ਇਕ ਤਕਾਈਆ। ਤੇਰੀ ਸੇਵਾ ਵਿਚ ਸਭ ਨੇ ਬੋਲੀ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਮੋਹੇ ਵਰ, ਦਰ ਤੇਰੇ ਮੰਗ ਮੰਗਾਈਆ।

ਸੁਣ ਸੇਵਾ ਪ੍ਰਭ ਕਹੇ ਕਰਤਾਰ, ਹਰਿ ਕਰਤਾ ਦਏ ਜਣਾਈਆ। ਸੇਵਾ ਵਿਚ ਸਰਬ ਸੰਸਾਰ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਸੇਵਾ ਅਪਰ ਅਪਾਰ, ਜਨ ਭਗਤਾਂ ਸੇਵਾ ਸੋਭਾ ਪਾਈਆ। ਮਨਮੁਖਾਂ ਸੇਵਾ ਜਗਤ ਪਿਆਰ, ਕੂੜਾ ਨਾਤਾ ਜੋੜ ਜੁੜਾਈਆ। ਸਾਚੀ ਸੇਵਾ ਹੱਥ ਨਾ ਆਏ ਬਿਨ ਸਤਿਗੁਰ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ।

❋

ਸੇਵਾ ਕਹੇ ਮੈਂ ਤੈਥੋਂ ਡਰਦੀ, ਉਚੀ ਕੂਕ ਸਕਾਂ ਨਾ ਰਾਈਆ। ਮਨਮੁਖ ਦਵਾਰੇ ਜਾਵਾਂ ਮਰਦੀ ਮਰਦੀ, ਮੇਰੀ ਚਲੇ ਨਾ ਕੋਈ ਵਡਿਆਈਆ। ਤੇਰੇ ਪ੍ਰੇਮ ਦਾ ਮਿਲੇ ਕੋਈ ਨਾ ਦਰਦੀ, ਧੁਰ ਦਾ ਸੰਗ ਨਾ ਕੋਈ ਬਣਾਈਆ। ਮਨ ਵਾਸਨਾ ਸਭ ਦੀ ਲੱਗੀ ਮਰਜ਼ੀ, ਮੁਜਰਮ ਦਿਸੇ ਜਗਤ ਲੋਕਾਈਆ। ਜਿਸ ਵੇਲੇ ਜਨ ਭਗਤ ਦਵਾਰੇ ਵੜਦੀ, ਗੀਤ ਗਾਵਾਂ ਖ਼ੁਸ਼ੀਆਂ ਚਾਈਂ ਚਾਈਂਆ। ਨਿਉਂ ਨਿਉਂ ਪੈਰ ਓਹਨਾਂ ਦੇ ਫੜਦੀ, ਜੋ ਤੇਰੇ ਚਰਨੀ ਲਗਨ ਸਰਨਾਈਆ। ਗੋਲੀ ਬਣਾਂ ਦਰ ਦੀ, ਘਰ ਘਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਹਰਿ ਏਕਾ ਦੇ ਵਖਾਈਆ।

ਸੁਣ ਸੇਵਾ ਕਹੇ ਨਿਰੰਕਾਰ, ਹਰਿ ਕਰਤਾ ਆਪ ਜਣਾਇੰਦਾ। ਸੇਵਾ ਵਿਚ ਖੇਲ ਅਪਾਰ, ਅਪਰੰਪਰ ਆਪ ਸਮਝਾਇੰਦਾ। ਸਾਚੀ ਸੇਵਾ ਅਪਰ ਅਪਾਰ, ਧੁਰ ਦਾ ਫਲ ਖਵਾਇੰਦਾ। ਜਗਤ ਸੇਵਾ ਕੂੜ ਪਸਾਰ, ਕਰਤਾ ਕੀਮਤ ਕੋਇ ਨਾ ਪਾਇੰਦਾ। ਕੂੜੀ ਸੇਵਾ ਅੰਦਰ ਨੇਤਰ ਰੋਵੇ ਪੁਰਖ ਨਾਰ, ਪੁੱਤਰ ਧੀ ਸਰਬ ਕੁਰਲਾਇੰਦਾ। ਜਗਤ ਕਟੁੰਬ ਨਾ ਕੋਇ ਅਧਾਰ, ਸੱਜਣ ਸੈਣ ਨਜ਼ਰ ਕੋਈ ਨਾ ਆਇੰਦਾ। ਸਾਚੀ ਸੇਵਾ ਗੁਰਮੁਖ ਗੁਰਮੁਖ ਕਰਨ ਪਿਆਰ, ਪ੍ਰੇਮ ਪ੍ਰੀਤੀ ਵਿਚੋਂ ਪਰਗਟਾਇੰਦਾ। ਜਿਸ ਸੇਵਾ ਦੀ ਖਿਲੇ ਸਚ ਗੁਲਜ਼ਾਰ, ਸੋ ਬਗੀਚਾ ਹਰਿ ਮਹਿਕਾਇੰਦਾ। ਸੇਵਾ ਕਰਦੇ ਕਰਦੇ ਸੇਵਾ ਮੰਗਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਝੋਲੀ ਸਰਬ ਡਾਹਿੰਦਾ। ਸਭ ਦੀ ਸੇਵਾ ਕਰੇ ਆਪ ਨਿਰੰਕਾਰ, ਸੇਵਾ ਕਰਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ।

ਸੁਣ ਸੇਵਾ ਧੁਰ ਦੀ ਗਾਥ, ਹਰਿ ਕਰਤਾ ਆਪ ਜਣਾਈਆ। ਤੇਰੀ ਸੇਵਾ ਜਗਤ ਦਾਤ, ਪਾਰਬ੍ਰਹਮ ਵਡਿਆਈਆ। ਤੇਰਾ ਮੇਲਾ ਭਗਤਾਂ ਸਾਥ, ਸੰਤ ਸਾਜਣ ਜੋੜ ਜੁੜਾਈਆ। ਤੇਰੀ ਸੇਵਾ ਪ੍ਰਭ ਚਰਨ ਪ੍ਰੀਤੀ ਨਾਤ, ਘਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸੇਵਾ ਕਹੇ ਮੋਹੇ ਕੋਈ ਨਾ ਨਾਤਾ, ਜਗਤ ਮਿਲੇ ਨਾ ਕੋਈ ਵਡਿਆਈਆ। ਇਕੋ ਮੰਗਾਂ ਧੁਰ ਦੀ ਦਾਤਾ, ਦਾਤਾਰ ਤੇਰੇ ਅੱਗੇ ਝੋਲੀ ਡਾਹੀਆ। ਮੈਂ ਜਨ ਭਗਤ ਦਵਾਰੇ ਖ਼ਾਲੀ ਬਰਤਨ ਮਾਂਝਾਂ ਨਾਲ ਪਰਾਤਾਂ, ਖ਼ਾਕ ਧੂੜੀ ਨਾਲ ਸੇਵ ਕਮਾਈਆ। ਨਿਉਂ ਨਿਉਂ ਗੁਰਮੁਖਾਂ ਦੇ ਚਰਨਾ ਵਲ ਝਾਕਾਂ, ਨੈਣ ਉਪਰ ਨਾ ਸਕਾਂ ਉਠਾਈਆ। ਹੌਲੀ ਹੌਲੀ ਸੁਣਾਂ ਉਹਨਾਂ ਦੀਆਂ ਬਾਤਾਂ, ਜੋ ਖ਼ੁਸ਼ੀਆਂ ਤੇਰਾ ਢੋਲਾ ਗਾਈਆ। ਜਿਨ੍ਹਾਂ ਬਿਰਹੋਂ ਵਿਛੋੜੇ ਵਿਚ ਲੰਘਾਈਆਂ ਰਾਤਾਂ, ਤਿਨ੍ਹਾਂ ਪੈਰ ਹੇਠ ਆਪਣਾ ਸੀਸ ਟਿਕਾਈਆ। ਚੁੱਕ ਕੇ ਭਾਰ ਧੰਨ ਧੰਨ ਆਖਾਂ, ਕਹਿ ਕਹਿ ਸ਼ੁਕਰ ਮਨਾਈਆ। ਖ਼ੁਸ਼ੀਆਂ ਵਿਚ ਕਹਾਂ ਮੇਰੀਆਂ ਮੁੱਕੀਆਂ ਵਾਟਾਂ, ਅੱਗੇ ਪੰਧ ਨਜ਼ਰ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦੇਣੀ ਮਾਣ ਵਡਿਆਈਆ।

ਸ੍ਰੀ ਭਗਵਾਨ ਕਹੇ ਸੇਵਾ ਤੂੰ ਸੇਵ ਕੀ ਕਮੌਣੀ ਆਂ। ਨੇਤਰ ਲੋਚਣ ਲਏ ਪੇਖ, ਹਰਿ ਜੂ ਕੀ ਕੀ ਖੇਲ ਵਰਤੌਣੀ ਆਂ। ਜਨ ਭਗਤਾਂ ਪਿਛੇ ਧਰਿਆ ਭੇਖ, ਤਿਸ ਆਪਣੀ ਜੋਤ ਅਕਾਲਣ ਨਿਰਗੁਣ ਸੇਵਾ ਵਿਚ ਰਖੌਣੀ ਆਂ। ਭਗਤ ਦਵਾਰੇ ਵੇਖ ਸਚ ਕੋਟ, ਫੂਲਣ ਬਰਖਾ ਇਕ ਬਰਸੌਣੀ ਆਂ। ਦੇ ਨਾਮ ਭੰਡਾਰ ਅਤੋਟ, ਅਤੁਟ ਦਾਤ ਵਰਤੌਣੀ ਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਾਚੀ ਸਚ ਕਮੌਣੀ ਆਂ।

❋

ਸੇਵਾ ਕਹੇ ਤੂੰ ਭਗਵਾਨ, ਪ੍ਰਭ ਤੇਰੇ ਹੱਥ ਵਡਿਆਈਆ। ਇਹ ਦਾਤ ਮੈਨੂੰ ਦੇ ਦੇ ਦਾਨ, ਦਰ ਦਰਵੇਸ਼ ਬੈਠੀ ਝੋਲੀ ਡਾਹੀਆ। ਮੈਂ ਜਾ ਕੇ ਸੇਵਾ ਕਰਾਂ ਮਹਾਨ, ਸੇਵਕ ਬਣ ਕੇ ਸੇਵ ਕਮਾਈਆ। ਜਿਸ ਮਾਰਗ ਗੁਰਮੁਖ ਆਣ, ਤਿਨ੍ਹਾਂ ਕੇਸ ਚਵਰ ਝੁਲਾਈਆ। ਜਿਸ ਵੇਲੇ ਮੇਰੇ ਉਪਰ ਚਰਨ ਟਿਕਾਨ, ਮੈਂ ਖ਼ੁਸ਼ੀਆਂ ਨਾਲ ਲਵਾਂ ਉਠਾਈਆ। ਨਾਲੇ ਕੂਕ ਪੁਕਾਰ ਕਰਾਂ ਬਿਨਾ ਜ਼ਬਾਨ, ਅੰਦਰੇ ਅੰਦਰ ਰਾਗ ਸੁਣਾਈਆ। ਚਲੋ ਓਸ ਨੂੰ ਮਿਲੀਏ ਆਣ, ਜੋ ਧੁਰ ਦਾ ਮਾਲਕ ਬੇਪਰਵਾਹੀਆ। ਜਿਸ ਮੇਰੀ ਸੇਵਾ ਲਾਈ ਵਿਚ ਜਹਾਨ, ਜਨ ਭਗਤਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਸੁਣ ਕੇ ਬਾਤ ਸੇਵਾ ਦੀ ਹਰਿ, ਧੁਰ ਸੰਦੇਸ਼ਾ ਇਕ ਜਣਾਈਆ। ਉਠ ਬਾਲ ਆ ਦਰ, ਦਰਦੀ ਦਰਦ ਵੰਡਾਈਆ। ਆਪਣੀ ਕਹਾਣੀ ਦੱਸ ਘੜ, ਕੀ ਕੀ ਬਣਤ ਬਣਾਈਆ। ਤੇਰੀ ਕਿਸ ਲਗਾਈ ਜੜ੍ਹ, ਪਤ ਡਾਹਲੀ ਕਵਣ ਮਹਿਕਾਈਆ। ਕੀ ਕਰਨੀ ਜੁਗ ਜੁਗ ਰਿਹਾ ਕਰ, ਨੇਹਕਰਮੀ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਸੇਵਾ ਕਹੇ ਮੇਰੇ ਰੂਪ ਪੰਜ, ਪੰਜਾਂ ਵਿਚੋਂ ਨਜ਼ਰੀ ਆਈਆ। ਪੰਜ ਕਹਿਣ ਤੇਰੀ ਧਾਰ ਸੂਰਾ ਸਰਬੰਗ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸ਼ਹਿਨਸ਼ਾਹ ਕਹੇ ਮੇਰਾ ਖੇਲ ਇਕ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਸੇਵਾ ਕਹੇ ਮੇਰਾ ਮੇਲ ਪੰਜ, ਪੰਜ ਮਿਲੇ ਵਡਿਆਈਆ। ਮੇਰਾ ਰੂਪ ਦਾ ਨਾ ਕੋਈ ਤੱਤ ਕਾਇਆ ਕੰਚ, ਗੜ੍ਹ ਨਜ਼ਰ ਕੋਈ ਨਾ ਆਈਆ । ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਈ ਨੂਰ ਅਗਨੀ ਅੰਚ, ਧੂਆਂਧਾਰ ਨਾ ਕੋਈ ਰਖਾਈਆ। ਸਾਹਿਬ ਸਤਿਗੁਰ ਪੁਰਖ ਅਕਾਲ ਬਣਾਈ ਮੇਰੀ ਬਣਤ, ਘਾੜਤ ਆਪਣੀ ਹੱਥੀਂ ਘੜਾਈਆ। ਜਿਸ ਦਾ ਭੇਵ ਨੌ ਸੌ ਚੁਰਾਨਵੇਂ ਚੌਕੜੀ ਜੁਗ ਕਿਸੇ ਨਾ ਪਾਇਆ ਜੀਵ ਜੰਤ, ਗੁਰ ਅਵਤਾਰ ਨਾ ਕੋਇ ਲੇਖ ਲਿਖਾਈਆ। ਮੇਰੀ ਮਹਿਮਾ ਸਦਾ ਅਗਣਤ, ਰਸਨਾ ਜਿਹਵਾ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮੇਰਾ ਭੇਵ ਦਏ ਚੁਕਾਈਆ।

ਸੇਵਾ ਕਹੇ ਮੇਰੇ ਪੰਜ ਰੂਪ, ਰੂਪਾਵੰਤੀ ਨਜ਼ਰੀ ਆਈਆ। ਸਾਹਿਬ ਸਵਾਮੀ ਮੇਰਾ ਭੂਪ, ਪਤਿਪਰਮੇਸ਼ਵਰ ਬੇਪਰਵਾਹੀਆ। ਮੇਰੀ ਸੇਵਾ ਚਾਰ ਕੂਟ, ਚਾਰੇ ਰੂਪ ਦਏ ਸਮਝਾਈਆ। ਪੰਜਵੀਂ ਸੇਵਾ ਚਰਨ ਵਿਚ ਰੱਖ ਸਭ ਤੋਂ ਕਰੇ ਮਜ਼ਬੂਤ, ਹਾਰ ਜਿਤ ਆਪਣੇ ਹੱਥ ਰਖਾਈਆ। ਨਾ ਕੋਈ ਤੱਤ ਨਾ ਵਜੂਦ, ਬੁੱਤ ਰੂਪ ਨਾ ਕੋਈ ਵਖਾਈਆ। ਸਾਹਿਬ ਸਤਿਗੁਰ ਇਕ ਮਹਿਬੂਬ, ਮਿਹਰਵਾਨ ਦਏ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਮੌਜੂਦ, ਵਿਛੋੜਾ ਨਜ਼ਰ ਕੋਈ ਨਾ ਆਈਆ। ਸਾਹਿਬ ਸਤਿਗੁਰ ਮੈਨੂੰ ਕਰ ਕੇ ਰੱਖਿਆ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਹੋਏ ਸਹਾਈਆ।

ਸੇਵਾ ਕਹੇ ਮੇਰਾ ਰੂਪ ਪਰਗਟ, ਸ੍ਰੀ ਭਗਵਾਨ ਆਪ ਪਰਗਟਾਈਆ । ਮੇਰਾ ਖੇਲ ਹਰ ਘਟ, ਹਰਿ ਕਰਤਾ ਆਪ ਜਣਾਈਆ। ਮੇਰਾ ਖੇਲ ਮਰ ਘਟ, ਮੜੀ ਗੋਰ ਵੇਖ ਵਖਾਈਆ। ਮੇਰਾ ਖੇਲ ਤੀਰਥ ਤੱਟ, ਤੱਟ ਕਿਨਾਰਾ ਫੋਲ ਫੁਲਾਈਆ। ਮੇਰਾ ਖੇਲ ਮੰਦਰ ਮੱਠ, ਸ਼ਿਵਦਵਾਲੇ ਵੇਖਾਂ ਚਾਈਂ ਚਾਈਂਆ।

❋

ਮੇਰਾ ਖੇਲ ਹੱਥ ਪੁਰਖ ਸਮਰੱਥ, ਸ੍ਰੀ ਭਗਵਾਨ ਸਾਚੀ ਸੇਵਾ ਲਾਈਆ। ਮੇਰਾ ਖੇਲ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚਾ ਵਰ, ਸਚ ਸੇਵਾ ਦਏ ਵਡਿਆਈਆ।

ਸੇਵਾ ਕਹੇ ਮੇਰਾ ਪ੍ਰੀਤਮ ਓਹ, ਦੇਵੇ ਮਾਣ ਵਡਿਆਈਆ। ਜਿਸ ਸੇਵਾ ਅੰਦਰ ਆਪਣੀ ਸੇਵਾ ਲਾਈ ਛੱਬੀ ਪੋਹ, ਵੇਸ ਅਵਲੜਾ ਰੂਪ ਵਟਾਈਆ। ਸੇਵਾ ਖ਼ਾਤਰ ਨਿਰਗੁਣ ਹੋ, ਸਰਗੁਣ ਰੰਗ ਨਾ ਕੋਇ ਰੰਗਾਈਆ। ਮੀਤ ਮੁਰਾਰਾ ਸੱਜਣ ਲਿਆ ਟੋਹ, ਗੋਬਿੰਦ ਆਪਣੇ ਅੰਗ ਲਗਾਈਆ। ਦੋ ਜਹਾਨਾਂ ਸਭ ਤੋਂ ਸੇਵਾ ਖੋਹ, ਸਾਚੀ ਸੇਵਾ ਇਕੋ ਰੂਪ ਵਖਾਈਆ। ਕੂੜ ਕੁਟੰਬ ਨਾਲੋਂ ਤੋੜ ਮੋਹ, ਜਨ ਭਗਤਾਂ ਹੋਏ ਸਹਾਈਆ । ਸੇਵਾ ਕਰ ਕਰ ਦੁਰਮਤ ਮੈਲ ਧੋ, ਨਿਰਮਲ ਨਿਰਮਲ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੇਵਾ ਆਪ ਦਰਸਾਈਆ।

ਸੇਵਾ ਕਹੇ ਮੈਂ ਪੰਚ ਪਿਆਰੀ, ਸਚ ਰੰਗ ਰੰਗਾਈਆ। ਜੁਗ ਚੌਕੜੀ ਮੈਂਨੂੰ ਸਾਰੇ ਵੇਂਹਦੇ ਰਹੇ ਕੁਵਾਰੀ, ਜੋਬਨ ਮਤੀ ਨੂਰ ਅਲਾਹੀਆ। ਡੋਲੀ ਫੜ ਕਿਸੇ ਨਾ ਚਾੜ੍ਹੀ, ਜਗਤ ਕਹਾਰ ਕੰਧ ਨਾ ਕੋਈ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰੇਮ ਪ੍ਰੀਤੀ ਕਰਦੇ ਗਏ ਵਾਰੋ ਵਾਰੀ, ਵਾਰਤਾ ਲੇਖੇ ਜਾਣੇ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲ ਗਏ ਉਚੀ ਕੂਕ ਪੁਕਾਰੀ, ਧੁਰ ਦਾ ਨਾਦ ਵਜਾਈਆ। ਸਭ ਦਾ ਦਾਤਾ ਸ਼ਹਿਨਸ਼ਾਹ ਆਵੇ ਇਕੋ ਵਾਰੀ, ਏਕੰਕਾਰਾ ਨਾਉਂ ਉਪਾਈਆ। ਜਿਸ ਦੀ ਸੇਵਾ ਸਰਬ ਤੋਂ ਨਿਆਰੀ, ਨੇਤਰ ਨੈਣ ਨਜ਼ਰ ਨਾ ਆਈਆ। ਜਿਸ ਦੀ ਸੇਵਾ ਸੇਵਕ ਰੂਪ ਬਣ ਕੇ ਦੇਵੇ ਬਹਾਰੀ, ਕੂੜਾ ਕਿਰਕਟ ਹੂੰਝ ਵਖਾਈਆ । ਤਿਸ ਸੇਵਾ ਸੰਗ ਸਾਹਿਬ ਲਗਾਏ ਯਾਰੀ, ਮਿਹਰਵਾਨ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।

ਸੇਵਾ ਕਹੇ ਮੇਰੇ ਮਿਹਰਵਾਨ, ਮੋਹੇ ਸਚ ਦੇ ਦ੍ਰਿੜਾਈਆ। ਮੇਰਾ ਲੇਖਾ ਕਬ ਕਰੇਂ ਪਰਵਾਨ, ਆਪਣੇ ਲੇਖੇ ਲਾਈਆ। ਸ਼ਾਹ ਪਾਤਸ਼ਾਹ ਹੋ ਮਿਹਰਵਾਨ, ਨਿਰਗੁਣ ਨਿਰਵੈਰ ਆਪ ਜਣਾਈਆ। ਬੀਸ ਬੀਸੇ ਜਨ ਭਗਤਾਂ ਦੇ ਮਾਣ, ਗੁਰਮੁਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਇਕ ਦ੍ਰਿੜਾਈਆ।

ਸਾਚੀ ਸਿਖਿਆ ਇਕ ਦ੍ਰਿੜਾਉਂਦਾ ਏ। ਸ੍ਰੀ ਭਗਵਾਨ ਹੁਕਮ ਸਣੌਂਦਾ ਏ। ਬੀਸ ਬੀਸਾ ਖ਼ੁਸ਼ੀ ਮਨੌਂਦਾ ਏ। ਜਨ ਭਗਤਾਂ ਆਪ ਵਡਿਔਂਦਾ ਏ। ਸਾਚੀ ਸੇਵਾ ਤੇਰੀ ਰੀਤੀ ਇਕ ਵਖੌਂਦਾ ਏ। ਪਿਛਲੀ ਬੀਤੀ ਆਪ ਝੋਲੀ ਪੌਂਦਾ ਏ। ਅੱਗੇ ਕਰ ਕੇ ਠੰਡੀ ਸੀਤੀ, ਜਨ ਭਗਤਾਂ ਜੋੜ ਵਖੌਂਦਾ ਏ। ਤੂੰ ਵੇਖੀਂ ਪ੍ਰਭ ਦੀ ਲੁਕਣ ਮੀਟੀ, ਔਂਦਾ ਜਾਂਦਾ ਨਜ਼ਰ ਕਿਸੇ ਨਾ ਔਂਦਾ ਏ। ਕਰੇ ਖੇਲ ਅਗੰਮੀ ਅਨਡੀਠੀ, ਅਨਡਿਠੜੀ ਕਾਰ ਕਮੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੈਨੂੰ ਸਚ ਦਵਾਰ ਬਹੌਂਦਾ ਏ।

ਸੇਵਾ ਤੈਨੂੰ ਸਚ ਦਵਾਰ ਬਹਾਵਾਂਗਾ। ਜਨ ਭਗਤਾਂ ਅੰਦਰ ਆਪ ਰਖਾਵਾਂਗਾ। ਕਾਇਆ ਮੰਦਰ ਸਚ ਸੁਹਾਵਾਂਗਾ। ਭਾਗ ਲਗਾ ਕੇ ਡੂੰਘੀ ਕੰਦਰ, ਨਿਰਮਲ ਨੂਰ ਜੋਤ ਚਮਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਸਚਾ ਵਰ, ਕਿਸ ਵੇਲੇ ਖੇਲ ਕਰ ਕੇ ਮੇਰਾ ਸਚਾ ਘਰ ਵਖਾਵੇਗਾ।

❋

ਸ੍ਰੀ ਭਗਵਾਨ ਦਇਆ ਕਮੌਂਦਾ ਏ। ਸਚ ਸੁਨੇਹੁੜਾ ਇਕ ਸੁਣੌਂਦਾ ਏ। ਤੇਰਾ ਰਾਹ ਆਪ ਚਲੌਂਦਾ ਏ। ਬੀਸ ਬੀਸਾ ਢੂੰਡ ਢੁੁੰਡੌਂਦਾ ਏ। ਜਗਤ ਜਗਦੀਸ਼ਾ ਰੰਗ ਰੰਗੌਂਦਾ ਏ। ਸਭ ਦਾ ਖ਼ਾਲੀ ਕਰ ਕੇ ਖ਼ੀਸਾ, ਖ਼ਾਲਸ ਤੇਰਾ ਰੂਪ ਜਣੌਂਦਾ ਏ। ਧੁਰ ਦੀ ਦੇ ਇਕ ਹਦੀਸਾ, ਹਜ਼ਰਤ ਕਲਮਾ ਇਕ ਪੜ੍ਹੌਂਦਾ ਏ। ਦੂਰ ਦੁਰਾਡੋਂ ਆ ਨਜ਼ਦੀਕਾ, ਨੇਰਨ ਨੇਰ ਪੰਧ ਮੁਕੌਂਦਾ ਏ। ਮੇਰੇ ਭਗਤਾਂ ਨਾਲ ਨਾ ਕਰੀਂ ਸ਼ਰੀਕਾ, ਸ਼ਰੀਕਤ ਤੇਰੀ ਸਰਬ ਗਵੌਂਦਾ ਏ। ਇਹਨਾਂ ਅੰਦਰ ਮੇਰੀ ਤੌਫ਼ੀਕਾ, ਤੋਹਫਾ ਤੇਰੀ ਝੋਲੀ ਪੌਂਦਾ ਏ। ਤੂੰ ਸੇਵਾ ਸੇਵਾ ਕਰਾਈਂ ਨਾਲ ਰੀਝਾਂ, ਰਹੀਮ ਰਹਿਮਾਨ ਵੇਖ ਵਖੌਂਦਾ ਏ। ਅੱਗੇ ਵੇਖ ਲੰਘ ਦਹਿਲੀਜਾਂ, ਪਰਦਾ ਉਹਲਾ ਆਪ ਉਠੌਂਦਾ ਏ। ਨੇਤਰ ਤੱਕ ਲਾ ਕੇ ਨੀਝਾਂ, ਨੈਣ ਅੱਖ ਖੁਲੌਂਦਾ ਏ। ਸੇਵਾ ਵੇਖ ਕਹੇ ਪ੍ਰਭ ਨਜ਼ਰੀ ਆਇਆ ਮੀਤਾ, ਮਿੱਤਰ ਪਿਆਰਾ ਜੋ ਅਖਵੌਂਦਾ ਏ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜਿਸ ਅਕੱਠਾ ਕੀਤਾ, ਘਰ ਇਕੋ ਰੰਗ ਚੜ੍ਹੌਂਦਾ ਏ। ਭੇਵ ਚੁਕਾਇਆ ਊਚਾਂ ਨੀਚਾਂ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸੰਗ ਨਿਭੌਂਦਾ ਏ। ਜਿਨ੍ਹਾਂ ਨੈਣ ਖੋਲ੍ਹ ਤੀਜਾ, ਰਾਤੀ ਸੁੱਤਿਆਂ ਦਰਸ਼ ਦਿਖੌਂਦਾ ਏ। ਇਹਨਾਂ ਦੀ ਸੇਵਾ ਅੰਤਰ ਰੀਝਾ, ਪ੍ਰੇਮ ਪ੍ਰੀਤੀ ਇਕ ਵਖੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣੌਂਦਾ ਏ।

ਸੇਵਾ ਕਹੇ ਮੈਂ ਸੇਵਾ ਕਰਨੀ, ਸੇਵਕ ਰੂਪ ਵਟਾਈਆ। ਭਗਵਾਨ ਕਹੇ ਲੱਗ ਇਹਨਾਂ ਦੀ ਚਰਨੀ, ਜੋ ਚਰਨੀ ਬੈਠ ਸੀਸ ਝੁਕਾਈਆ। ਸੇਵਾ ਕਹੇ ਮੈਂ ਪਾਣੀ ਭਰਨੀ, ਦਰ ਦਰ ਘਰ ਘਰ ਫੇਰਾ ਪਾਈਆ। ਭਗਵਾਨ ਕਹੇ ਔਖੀ ਮੰਜ਼ਲ ਚੜ੍ਹਨੀ, ਬਿਨਾ ਹਰਿ ਕਿਰਪਾ ਚੜ੍ਹਨ ਕੋਈ ਨਾ ਪਾਈਆ । ਸੇਵਾ ਕਹੇ ਮੈਂ ਤੈਥੋਂ ਡਰਨੀ, ਸੀਸ ਨਾ ਉਪਰ ਉਠਾਈਆ। ਸ੍ਰੀ ਭਗਵਾਨ ਕਹੇ ਮੈਂ ਉਹ ਖੇਲ ਕਰਨੀ, ਜੋ ਆਦਿ ਜੁਗਾਦਿ ਨਾ ਕਿਸੇ ਕਰਾਈਆ। ਸੇਵਾ ਕਹੇ ਮੈਂ ਮਰਦੀ ਮਰਨੀ, ਮਰ ਮਰ ਆਪਾ ਆਪ ਮਚਾਈਆ। ਸ੍ਰੀ ਭਗਵਾਨ ਕਹੇ ਤੂੰ ਇਕੋ ਸਿਖਿਆ ਪੜ੍ਹਨੀ, ਜੋ ਗੁਰਮੁਖ ਦੇਣ ਸਮਝਾਈਆ। ਸੇਵਾ ਕਹੇ ਮੈਂ ਕੰਨੀ ਫੜਨੀ, ਚੋਲੀ ਗੰਢ ਪੁਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੇਵਾ ਸਚ ਸੇਵਾ ਦਏ ਸਮਝਾਈਆ।

ਸੇਵਾ ਵੇਖ ਸੇਵਕ ਸੇਵਾ ਕਰਨ, ਅੱਠੇ ਪਹਿਰ ਧਿਆਨ ਲਗਾਈਆ । ਰਸਨਾ ਜਿਹਵਾ ਪਰਮ ਪੁਰਖ ਦਾ ਢੋਲਾ ਪੜ੍ਹਨ, ਸਚਾ ਰਾਗ ਅਲਾਈਆ। ਬਿਰਹੋਂ ਵਿਛੋੜੇ ਅੰਦਰ ਮਰਨ, ਜੀਵਤ ਜੀਵਣ ਰੂਪ ਵਟਾਈਆ । ਤੂਹੀ ਤੂਹੀ ਕਰਨ, ਮੈਂ ਮਮਤਾ ਰਹੇ ਗਵਾਈਆ। ਜਾਗਤ ਸੋਵਤ ਖ਼ੁਸ਼ੀਆਂ ਕਰਨ, ਕਰ ਕਰ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਦੇਵੇ ਸਚ ਮਾਣ ਵਡਿਆਈਆ।

ਸ੍ਰੀ ਭਗਵਾਨ ਕਹੇ ਸੁਣ ਧੁਰ ਸੁਚੱਜੀ, ਅੱਛੀ ਤਰਾ ਸਮਝਾਈਆ। ਸੇਵਾ ਅੰਦਰ ਰਾਤ ਸੰਗਤ ਗਈ ਭੱਜੀ, ਸੁਰਤੀ ਸਤਿਗੁਰ ਵਿਚ ਰਲਾਈਆ । ਜਿਸ ਵੇਲੇ ਰਾਤ ਹੋਈ ਅੱਧੀ, ਅੰਧ ਅੰਧੇਰ ਰਹੇ ਗਵਾਈਆ। ਗੁਰਮੁਖ ਗੁਰਸਿਖ ਹੱਥ ਖਲੋਤੇ ਬੱਧੀ, ਬੰਦਨਾ ਇਕ ਕਰਾਈਆ। ਕਿਸ਼ਨ ਸਿੰਘ ਹੌਲੀ ਜਿਹੀ ਬਾਤ ਸੁਣਾਈ ਅੱਧੀ, ਅੱਗੋਂ ਬੈਠਾ ਜ਼ਬਾਨ ਬੰਧ ਕਰਾਈਆ। ਸਾਹਿਬ ਸਤਿਗੁਰ ਤੇਰੀ ਵਡਿਆਈ ਵੱਡੀ, ਕਿਛ ਕਹਿਣਾ ਕਹਿਣ ਨਾ ਪਾਈਆ। ਓਸੇ ਵੇਲੇ ਪੰਜਾਂ ਸਪੁੱਤਰੀਆਂ ਕਿਹਾ ਬਾਪੂ ਗੱਲ ਅੱਛੀ, ਅੱਛੀ ਤਰਾਂ ਜਣਾਈਆ। ਮੈਂਢੀ ਸੀਸ ਕਰ ਕੇ ਨੰਗੀ, ਖੁਲੜੇ ਕੇਸ ਦਿਤੀ ਦੁਹਾਈਆ। ਲਾਲੋ ਉਠ ਕੇ ਮੰਗ ਮੰਗੀ, ਮਿਹਰਵਾਨ ਹੋ ਸਹਾਈਆ। ਸ੍ਰੀ ਭਗਵਾਨ ਕਿਹਾ ਸੱਤ ਮਹੀਨੇ ਇਹਨਾਂ ਦੀ ਔਧ ਰਹਿੰਦੀ, ਲੇਖਾ ਮੁਕਿਆ ਥਾਉਂ ਥਾਈਂਆ। ਓਸੇ ਵੇਲੇ ਸੰਗਤ ਸਾਰੀ ਰੋ ਕੇ ਕਹਿੰਦੀ, ਬਖ਼ਸ਼ ਸਾਹਿਬ

❋

ਸਚੇ ਗੁਸਾਈਆ। ਇਕੋ ਤੇਰੇ ਪ੍ਰੇਮ ਦੀ ਲੱਗੇ ਮਹਿੰਦੀ, ਦੂਜਾ ਰੰਗ ਨਾ ਕੋਈ ਰੰਗਾਈਆ। ਤੇਰੀ ਕਾਇਆ ਤੇਰੇ ਹੁੰਦਿਆਂ ਢਹਿੰਦੀ, ਲੱਜਿਆ ਤੇਰੀ ਝੋਲੀ ਪਾਈਆ। ਸੰਗਤ ਤੇਰੀ ਤੇਰਾ ਭਾਣਾ ਸਹਿੰਦੀ, ਸਿਰ ਸਿਰ ਖ਼ੁਸ਼ੀ ਮਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋਹਾਂ ਹੱਥਾਂ ਫੜ ਕੇ ਕਿਹਾ ਹਰਿ ਦਇਆ ਕਰੇ ਕਲਾ ਨਾ ਚੜ੍ਹਦੀ ਨਾ ਢਹਿੰਦੀ, ਢਹਿ ਢੇਰ ਨਾ ਕੋਈ ਬਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਵੇ ਦਾਨ ਹੋ ਮਿਹਰਵਾਨ ਜਗਤ ਜਹਾਨ ਨਿਸ਼ਾਨੀ ਰਹਿੰਦੀ, ਲੇਖਾ ਸਕੇ ਨਾ ਕੋਈ ਮੁਕਾਈਆ।

ਸੁਣ ਬਚਨ ਲਾਲ ਨੇਤਰ ਰੋ, ਲਾਲੋ ਆਖ ਸੁਣਾਈਆ। ਤੇਰੇ ਬਿਨਾਂ ਨਾ ਸਾਡਾ ਕੋ, ਸੰਗ ਨਾ ਕੋਈ ਵਖਾਈਆ। ਤੇਰੇ ਜੋਗੇ ਗਏ ਹੋ, ਦਿਵਸ ਰੈਣ ਨਿੱਕੀਆਂ ਨਿੱਕੀਆਂ ਬੱਚੀਆਂ ਰਹੀਆਂ ਗਾਈਆ। ਕਿਉਂ ਪ੍ਰਭੂ ਤੋੜਦਾ ਮੋਹ, ਨਾਤਾ ਪੰਜ ਤੱਤ ਛੁਡਾਈਆ। ਸ੍ਰੀ ਭਗਵਾਨ ਦਇਆਵਾਨ ਆਪੇ ਹੋ, ਸਿੰਘ ਕਿਸ਼ਨ ਦਿਤੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰੱਖ ਵਿਚੋਲਾ ਮੈਨੂੰ ਏਹਨਾਂ ਜੋਗਾ ਗਿਆ ਹੋ, ਸਿਰ ਓਢਣ ਪਰਦਾ ਦੋਸ਼ਾਲਾ ਆਪਣਾ ਆਪ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਂਵਦਿਆਂ ਜੀਂਵਦਿਆਂ ਜੀਉਂਦੇ ਜੀਵ ਲਏ ਤਰਾਈਆ।

❋

੨੫ ਪੋਹ ੨੦੨੧ ਬਿਕ੍ਰਮੀ ਜਰਨੈਲ ਸਿੰਘ ਦੇ ਨਵਿਤ ਜੇਠੂਵਾਲ’

ਹਰਿ ਸਤਿਗੁਰ ਸੇਵਾ ਅਗੰਮਾ ਫਲ, ਅੰਮ੍ਰਿਤਾਂ ਵਿਚੋਂ ਅੰਮ੍ਰਿਤ ਨਜ਼ਰੀ ਆਈਆ। ਜਿਸ ਨੂੰ ਖਾਧਿਆਂ ਮਿਲੇ ਨਿਹਚਲ ਧਾਮ ਅਟੱਲ, ਪਦਵੀ ਇਕੋ ਇਕ ਜਣਾਈਆ। ਸੱਚ ਦਵਾਰਾ ਲੈਣ ਮੱਲ, ਚਰਨ ਕਵਲ ਸਰਨਾਈਆ। ਕਿਸੇ ਦੇ ਹਿਲਾਇਆਂ ਮੂਲ ਨਾ ਜਾਣ ਹੱਲ, ਪਾਸਾ ਸਕੇ ਨਾ ਕੋਇ ਬਦਲਾਈਆ। ਪੁਰਖ ਅਬਿਨਾਸ਼ੀ ਹੋਇਆ ਜਿਨ੍ਹਾਂ ਦੇ ਵੱਲ, ਵਲਵਲੇ ਸਾਰੇ ਦਏ ਚੁਕਾਈਆ। ਲੋੜ ਰਹੀ ਨਾ ਗੰਗਾ ਜਲ, ਮੰਦਰਾਂ ਸੀਸ ਨਾ ਕੋਇ ਨਿਵਾਈਆ। ਸਿੱਧਾ ਸਚ ਦਵਾਰੇ ਦੇਵੇ ਘੱਲ, ਘੜੀ ਪਲ ਨਾ ਕੋਇ ਅਟਕਾਈਆ। ਸੋਹੰ ਨਾਮ ਦਾ ਵਜਦਾ ਜਾਏ ਟੱਲ, ਟੱਲੀਆਂ ਵਾਲੇ ਬੈਠਣ ਮੁੱਖ ਸ਼ਰਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਜਨਮ ਕਰਮ ਦਾ ਲੇਖਾ ਦਿੱਤਾ ਉਥਲ, ਪਿੱਛੇ ਬਾਕੀ ਨਾ ਕੋਇ ਰਖਾਈਆ।

❋

ਤਕਲੀਫ਼ ਮਿਟੌਣ ਦਾ ਜੇ ਛੇਤੀ ਚਾਅ, ਸਤਿ ਸਚ ਸਚ ਦਿਆਂ ਦ੍ਰਿੜਾਈਆ। ਇਕੋ ਮੰਨ ਸਚ ਰਜ਼ਾ, ਹੁਕਮ ਹੱਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਗਾ, ਅੰਤਰ ਆਤਮ ਵੱਜੇ ਨਾਮ ਵਧਾਈਆ। ਨਾਤਾ ਜੁੜੇ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਬਿਨਾਂ ਦਵਾ ਦਾਰੂ ਤੋਂ ਹੋਵੇ ਸ਼ਖਾ, ਮਰੀਜ ਮਰਜੀ ਦੇਵੇ ਗਵਾਈਆ। ਜੋ ਕੋਈ ਤਬੀਦ ਬਿਨਾਂ ਪੁੱਛਿਆਂ ਦੱਸਿਆਂ ਘਰ ਜਾਵੇ ਆ, ਉਸ ਦਾ ਨੁਸਖਾ ਲਓ ਅਜਮਾਈਆ। ਬਿਨ ਰਸਨਾ ਜੇਹਵਾ ਬੱਤੀ ਦੰਦ ਲੈਣਾ ਖਾ, ਹਿਰਦੇ ਅੰਦਰ ਧਿਆਨ ਲਗਾਈਆ। ਰੋਗਾਂ ਦਾ ਰੋਗ ਸੋਗਾਂ ਦਾ ਸੋਗ ਸਹਿਜ ਸੁਭਾ ਦੇਵੇ ਗਵਾ, ਕੀਮਤ ਟੱਕਿਆਂ ਪੈਸਿਆਂ ਵਾਲੀ ਨਾ ਕੋਇ ਰਖਾਈਆ।

❋

ਜਿਸ ਉਤੇ ਕਿਰਪਾ ਹੋ ਜਾਏ ਉਹਨੂੰ ਪਏ ਨਾ ਫੇਰ ਇਹ ਵਬਾ, ਜਿਸ ਨਾਲ ਖੂਨ ਚਲੇ ਵਾਹੋ ਦਾਹੀਆ। ਹੁਣ ਅੱਗੇ ਬਹੁਤੀ ਭੁਗਤਣੀ ਨਹੀਂ ਪੈਂਦੀ ਸਜਾ, ਦੁੱਖ ਸੁੱਖ ਵਿਚ ਬਦਲਾਈਆ। ਅੰਦਰੋਂ ਬਦਲ ਦੇਵੇ ਆਬੋ ਹਵਾ, ਪਵਣ ਪਵਣ ਸਵਾਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਬੀਮਾਰੀ ਕੂੜੀ ਬਾਹਰ ਕਢਾਈਆ।

ਸਭ ਤੋਂ ਵੱਡੀ ਮਾਨਵ ਸੇਵਾ ਜਾਇਦਾਦ, ਜਗਤ ਜਹਾਨ ਨਜ਼ਰੀ ਆਈਆ। ਜਿਸ ਨੂੰ ਜਬਤ ਕਰਨ ਵਾਸਤੇ ਕੋਈ ਕਾਨੂੰਨ ਕਾਇਦਾ ਨਹੀਂ ਆਹਿਦ, ਖੁਰਦ ਬੁਰਦ ਨਾ ਕੋਇ ਕਰਾਈਆ। ਜਿਸ ਵਿਚ ਨੁਕਸਾਨ ਨਹੀਂ ਹੋਵੇ ਬਹੁਤਾ ਫਾਇਦ, ਫੈਸਲਾ ਜਰਮਨ ਦਾ ਹੱਕ ਵਖਾਈਆ। ਪ੍ਰੇਮ ਨਾਲੋਂ ਹੋਰ ਕਿਹੜੀ ਚੰਗੀ ਕਡਾਇਤ, ਰਵਾਇਤ ਨਜ਼ਰ ਕੋਇ ਨਾ ਆਈਆ। ਹੰਕਾਰੀਆਂ ਨੂੰ ਕਰਨੀ ਹਦਾਇਤ, ਦੁਖੀਆਂ ਦੀ ਕਰਨੀ ਹਮਾਇਤ, ਸ਼ਰੀਆਂ ਨੂੰ ਦੱਸਣੀ ਸ਼ਰਾਇਤ, ਦੀਨਾਂ ਮਜ਼੍ਹਬਾਂ ਜੋੜ ਜੁੜਾਈਆ। ਮਜ਼ਲੂਮਾਂ ਦੀ ਪੂਰੀ ਕਰਨੀ ਖਾਹਿਸ਼, ਮਾਸੂਮਾਂ ਦੀ ਕਰਨੀ ਤਲਾਸ਼, ਚਾਰ ਵਰਨਾਂ ਦੀ ਇਕ ਥਾਂ ਕਰਨੀ ਰਿਹਾਇਸ਼, ਮੁਹੱਬਤ ਵਿਚ ਕਰਨੀ ਪੈਮਾਇਸ਼, ਪੂਰਬ ਏਸ਼ੀਆ ਇਕੋ ਰੰਗ ਰੰਗਾਈਆ। ਸਚ ਦੀ ਲਗੌਣੀ ਨਮਾਇਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਿਅਕਤੀ ਜੁਗ ਜੁਗ ਹੁਕਮੇਂ ਅੰਦਰ ਆਪਣਾ ਹੁਕਮ ਮਨਾਈਆ।

ਜਗਤ ਜਾਇਦਾਦ ਬੁਧੀ, ਧੰਨ ਦੌਲਤ ਜਗਤ ਨਾਲ ਵਡਿਆਈਆ । ਪ੍ਰੇਮ ਭਾਵਨਾ ਵਿਸ਼ਵ ਸੇਵਾ ਸਭ ਤੋਂ ਅਗੰਮੀ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਸਾਚੀ ਜਾਇਦਾਦ ਬੈਰਨ ਸਾਹਿਬ ਤੁਹਾਡੀ ਸਾਢੇ ਤਿੰਨ ਹੱਥ ਕੁਲੀ, ਜਿਸ ਵਿਚ ਪ੍ਰੇਮ ਪਿਆਰ ਅਨਮੁਲ ਹੀਰਾ ਰਤਨ ਦਿੱਤਾ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਸੱਤ ਦੀਪ ਨੌਂ ਖੰਡ ਤੁਹਾਡੀ ਜਾਇਦਾਦ ਖੁਲ੍ਹੀ, ਏਥੇ ਵੇਖੋ ਜਾਇਦਾਦਾਂ ਦੇ ਮਾਲਕ ਤੁਹਾਡੇ ਸੱਜਣ ਨਜ਼ਰੀ ਆਈਆ। ਪ੍ਰੇਮ ਭਾਵਨਾ ਕੋਈ ਨਹੀਂ ਬੁਰੀ, ਸੰਸਾਰ ਨੂੰ ਛੁਡੌਣਾ ਕੋਲੋਂ ਕਸਾਈਆਂ ਵਾਲੀ ਛੁਰੀ, ਜੋ ਮਾਨਵ ਮਾਨਵ ਉਪਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ। (੫ ਵਸਾਖ ਸ਼ ਸੰ ੧ ਆਰ ਐਲ ਸ਼ਰਮਾ)

❋

ਜਨ ਭਗਤੋ ਕੋਈ ਨਾ ਕਿਹੋ ਅਸੀਂ ਵਾਢੀ ਨਾਲ ਕੀਤੀ ਦਾਤੀ, ਬਲ ਬਾਹਵਾਂ ਵਾਲਾ ਵਖਾਈਆ। ਤੁਹਾਡੇ ਪਿਛੇ ਸਚਖੰਡ ਵਿਚ ਖੇਲ ਕੀਤਾ ਰਾਤੀਂ, ਗੁਰ ਅਵਤਾਰ ਪੈਗ਼ੰਬਰ ਇਕੱਠੇ ਕਰ ਕੇ ਸਭ ਨੂੰ ਦਿਤਾ ਵਖਾਈਆ। ਜਰਾ ਵੇਖੋ ਮਾਰ ਕੇ ਝਾਤੀ, ਬੇਦਾਅਵਿਆਂ ਦੇ ਹਾਵੇ ਦਿਤੇ ਗਵਾਈਆ। ਮੇਰੀ ਲੇਟੇ ਉਤੇ ਛਾਤੀ, ਬੱਚਿਆਂ ਨਾਲੋਂ ਬੱਚੇ ਪਿਆਰੇ ਲਏ ਬਣਾਈਆ। ਮੇਰੀ ਅੱਜ ਦੀ ਨਹੀਂ ਕੋਈ ਬਾਤੀ, ਜੁਗ ਚੌਕੜੀ ਚਲੀ ਆਈਆ। ਤੁਹਾਡੀ ਮੰਜ਼ਲ ਪਾਰ ਕਰ ਦਿਤੀ ਘਾਟੀ, ਘਾਟਾ ਏਥੇ ਓਥੇ ਦੋ ਜਹਾਨ ਰਹੇ ਨਾ ਰਾਈਆ। ਤੁਹਾਡੀ ਮੰਜ਼ਲ ਮੁੱਕੀ ਵਾਟੀ, ਸਚਖੰਡ ਦਵਾਰਾ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

(੧੩ ਵਸਾਖ ਸ਼ ਸੰ ੨)

❋

ਸਚ ਬੇਨੰਤੀ ਕਹੇ, ਮੈਂ ਚਿੜੀਆ ਇਕ ਮਰੀ, ਮੁਰੀਦੋ ਮੁਰਸ਼ਦ ਦਾ ਭੇਵ ਖੁਲ੍ਹਾਈਆ। ਸਭ ਨਾਲੋਂ ਪਹਿਲੋਂ ਮੈਨੂੰ ਮਿਲਿਆ ਹਰੀ, ਜਿਸ ਹਰੀ ਦੁਵਾਰੇ ਦਿੱਤਾ ਪੁਚਾਈਆ। ਜਿਸ ਬੁੱਢੀ ਦੀ ਅੱਜ ਬੇਨੰਤੀ ਸੀ ਬੜੀ, ਉਸ ਦੇ ਪਿੱਛੇ ਮੈਂ ਹੱਥ ਔਣਾ ਸੀ ਜੀਉਂਦੀ, ਪਰ ਓਸ ਦੇ ਪਿੱਛੇ ਮਰ ਕੇ ਆਪਣੀ ਸੇਵਾ ਲਈ ਕਮਾਈਆ। ਸਤਿਗੁਰ ਸ਼ਬਦ ਹੁੰਦਾ ਨਹੀਂ ਘੜੀ ਘੜੀ, ਮਿਹਰ ਨਾਲ ਜੁਗ ਜੁਗ ਪਾਰ ਕਰਾਈਆ। ਮੈਂ ਰਾਤ ਦੀ ਤਪਦੀ ਸਾਂ ਬੜੀ, ਕਿਹੜਾ ਵੇਲਾ ਆਵੇ ਘੜੀ, ਮੇਰਾ ਲੇਖਾ ਲੱਗੇ ਜ਼ਰੀ ਜ਼ਰੀ, ਆਪ ਆਪਣਾ ਭੇਟਾ ਦਿਆਂ ਕਰਾਈਆ। ਕਿਉਂ ਮੈਂ ਗੋਬਿੰਦ ਵੇਲੇ ਇਕ ਵਾਰ ਓਸ ਦੇ ਬਾਜ਼ ਤੋਂ ਸਾਂ ਡਰੀ, ਚਰਨਾਂ ਵਿਚ ਆਣ ਕੇ ਆਪਣੀ ਜਾਨ ਬਚਾਈਆ। ਸੀਸ ਨਿਵਾ ਕੇ ਕਿਹਾ ਗੋਬਿੰਦ ਜੇ ਕਿਤੇ ਮੈਨੂੰ ਵੀ ਨਾਲ ਮਿਲਾਏਂ ਗੁਰਮੁਖਾਂ ਦੀ ਲੜੀ, ਕੰਨੀ ਕੰਨੀ ਨਾਲ ਬੰਧਾਈਆ। ਗੋਬਿੰਦ ਨੇ ਓਸੇ ਵੇਲੇ ਕਿਰਪਾ ਕਰੀ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਨੇ ਲਾਈ ਪ੍ਰੇਮ ਵਾਲੀ ਝੜੀ, ਤੇਰਾ ਨਾਤਾ ਲਵਾਂ ਜੁੜਾਈਆ। ਜੇ ਤੂੰ ਮਿੱਟੀ ਤੇ ਸੌਂਦੀ ਮਿੱਟੀ ਤੇ ਬਹਿੰਦੀ ਤੈਨੂੰ ਭਗਤਾਂ ਵਿਚ ਬਿਠਾ ਦੇਵਾਂ ਉਤੇ ਦਰੀ, ਬਿਨ ਕੀਮਤ ਤੋਂ ਤੇਰੀ ਕੀਮਤ ਦੇਵਾਂ ਪਾਈਆ। ਤੇਰੇ ਉਤੇ ਓਢਣ ਪਰਦਾ ਦੇਵਾਂ ਆਪਣਾ ਜ਼ਰੀ, ਜ਼ਾਹਰ ਜ਼ਹੂਰ ਹੋ ਕੇ ਪਰਦਾ ਦਿਆਂ ਚੁਕਾਈਆ। ਡਰਨ ਵਾਲਿਆਂ ਨੇ ਵੜ ਜਾਣਾ ਆਪਣੇ ਘਰੀਂ, ਤੂੰ ਸਚਖੰਡ ਡੇਰਾ ਲਾਈਆ। ਤੇਰੇ ਪਿਆਰ ਵਿਚ ਇਕ ਗੁੜ ਦੀ ਭੇਲੀ ਫੜੀ, ਤੇਰੀ ਕੁਰਬਾਨੀ ਦੀ ਮਹਿਮਾਨੀ ਭਗਤਾਂ ਦੇਣੀ ਖੁਵਾਈਆ। ਤੂੰ ਅਜੇ ਨਾ ਵਿਆਹੀ ਕਰਮ ਕਾਂਡ ਦੀ ਛੜੀ, ਇਕ ਨਾਲੋਂ ਵਿਛੜੀ ਤੇ ਇਕ ਨਾਲ ਜੁੜਾਈਆ। ਵੇਖਿਓ ਭਗਤੋ ਕੋਈ ਹੰਕਾਰ ਨਾਲ ਮਾਰਿਓ ਨਾ ਤੜੀ, ਪਰਮ ਪੁਰਖ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਦਾ ਮਾਲਕ ਨਜ਼ਰੀ ਆਈਆ। ਜਿਸ ਨੇ ਸੇਵਾ ਕਰੀ, ਓਸੇ ਦੇ ਲੇਖੇ ਪੜੀ, ਦੇਵਣਹਾਰ ਸਰਬ ਵਡਿਆਈਆ । ਤੁਹਾਡੇ ਵੇਂਹਦਿਆਂ ਬਿਨਾ ਬਬਾਨੋ ਮੰਜ਼ਲ ਚੜ੍ਹੀ, ਦਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। · (੧੮ ਫੱਗਣ ਸ਼ ਸ ੪)

❋

ਨਾਰਦ ਕਹੇ ਪ੍ਰਭ ਬਰਸ ਦੇ ਅੰਮ੍ਰਿਤ ਮੇਹੋਂ, ਅਗੰਮੀ ਧਾਰ ਵਹਾਈਆ। ਆਤਮ ਪਰਮਾਤਮ ਬਣਾ ਨੇਹੋਂ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਝਗੜਾ ਮੁਕਾ ਦੇ ਸਾਢੇ ਤਿੰਨ ਹੱਥ ਸੇਉਂ, ਸੀਆਂ ਕੰਮ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਸਚ ਖ਼ੁਦਾ ਦੇਉ, ਦੇਵਤ ਸੁਰ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਏਕਾ ਦੇਵੀ ਦੇਉ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਹੈਰਾਨ ਹੋ ਗਿਆ ਤੂੰ ਸਭ ਦਾ ਇਕੋ ਪਿਓ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਤੇਰੇ ਭਗਤ ਤੇਰੀ ਸੰਗਤ ਖਾਤਰ ਸਚ ਪਿਆਰ ਦਾ ਕੱਟਣ ਗੇਹੂੰ, ਗੰਦਮ ਤੇਰਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਨਾਰਦ ਕਹੇ ਮੈਂ ਵੇਖਦਾ ਰਿਹਾ ਜੋਸ਼, ਜੋਸ਼ੀਲੇ ਗੁਰਮੁਖ ਨਜ਼ਰੀ ਆਈਆ। ਮੈਨੂੰ ਆਪਣੀ

❋

ਭੁੱਲ ਗਈ ਹੋਸ਼, ਮੇਰੀ ਚਲੀ ਨਾ ਕੋਇ ਚਤੁਰਾਈਆ। ਮੈਂ ਤਿੰਨ ਵਾਰੀ ਹੋ ਕੇ ਅਲੋਪ, ਪ੍ਰਭ ਚਰਨਾਂ ਸੀਸ ਨਿਵਾਈਆ। ਫੇਰ ਵੇਖੇ ਜਾ ਕੇ ਹਜ਼ਰਤ ਈਸਾ ਵਾਲੇ ਪੋਪ, ਚਰਚਾਂ ਵਿਚ ਜਾ ਕੇ ਧਿਆਨ ਲਗਾਈਆ। ਫੇਰ ਮੁੱਲਾਂ ਸ਼ੇਖ਼ਾਂ ਕੀਤੀ ਖੋਜ, ਮੁਸਾਇਕਾਂ ਫੋਲ ਫੁਲਾਈਆ। ਫੇਰ ਗ੍ਰੰਥੀ ਤੱਕੇ ਨਾਲ ਚੋਜ, ਮਾਇਆ ਮਮਤਾ ਵਿਚ ਹਲਕਾਈਆ। ਜਾਂ ਭਗਤਾਂ ਕੋਲ ਆਇਆ ਓਨ੍ਹਾਂ ਮੈਨੂੰ ਕਿਹਾ ਕਣਕ ਵੱਢਣੀ ਸਾਡਾ ਜੋਗ, ਇਸ ਤੋਂ ਵੱਡੀ ਭਗਤੀ ਨਜ਼ਰ ਕੋਇ ਨਾ ਆਈਆ । ਜਿਸ ਨੂੰ ਭਗਤ ਭਗਵਾਨ ਦਾ ਮਿਲ ਕੇ ਲਗਦਾ ਅੰਮ੍ਰਿਤ ਭੋਗ, ਮਾਸ ਬਰਖ ਦਿਵਸ ਆਪਣੀ ਖ਼ੁਸ਼ੀ ਮਨਾਈਆ। ਰਸਨਾ ਸੁਣਿਆ ਇਕ ਸਲੋਕ, ਤੂੰ ਮੇਰਾ ਮੈਂ ਤੇਰਾ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। (੧੦ ਵਸਾਖ ਸ਼ ਸ ੫)

❋

ਕਰਨੀ ਕਹੇ ਮੇਰੀ ਜੁਗ ਜੁਗ ਕਾਰ, ਅਵਤਾਰ ਪੈਗ਼ੰਬਰ ਗੁਰ ਗਏ ਸਮਝਾਈਆ। ਪ੍ਰਭ ਨੇ ਵੱਖਰੀ ਬੱਧੀ ਧਾਰ, ਕਲਜੁਗ ਰੀਤੀ ਦਿਤੀ ਉਲਟਾਈਆ। ਜਨ ਭਗਤਾਂ ਦੇ ਅਧਾਰ, ਸਿਰ ਆਪਣਾ ਹੱਥ ਰਖਾਈਆ । ਜੋ ਪ੍ਰੇਮ ਨਾਲ ਕਰੇ ਇਕ ਵਾਰ ਨਿਮਸਕਾਰ, ਕੋਟ ਜਨਮ ਦਾ ਕਰਮ ਦਏ ਗਵਾਈਆ। ਜਿਨ੍ਹਾਂ ਸੇਵਾ ਕੀਤੀ ਅਪਰ ਅਪਾਰ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸਤਿਗੁਰੂ ਭੰਡਾਰਾ ਭਗਤਾਂ ਦਾ ਭੰਡਾਰ, ਵਸਤ ਗੁਰਮੁਖਾਂ ਨਜ਼ਰੀ ਆਈਆ। ਗੁਰਸਿਖੋ ਸਭ ਦੇ ਅੰਤਰ ਬਖ਼ਸ਼ਾਂ ਉਹ ਪਿਆਰ, ਜਿਸ ਪ੍ਰੇਮ ਪ੍ਰੀਤੀ ਨੂੰ ਕਬੀਰ ਜੁਲਾਹਾ ਗਿਆ ਸਮਝਾਈਆ। ਤੁਹਾਡਾ ਚਾਰ ਦਿਨ ਦਾ ਵਿਹਾਰ, ਚੌਥੇ ਜੁਗ ਤੋਂ ਖਹਿੜਾ ਦਏ ਛੁਡਾਈਆ। ਤੁਹਾਡੇ ਅੰਦਰ ਦੀ ਸਿਤਾਰ, ਪ੍ਰੇਮ ਪ੍ਰੀਤੀ ਵਿਚ ਵਜਾਈਆ। ਜੇਹੜਾ ਸੀਸ ਤੇ ਚੁੱਕਿਆ ਭਾਰ, ਕੁਕਰਮ ਦੀ ਗਠੜੀ ਦਿਤੀ ਸੁਟਾਈਆ। ਬੁੱਢੇ ਨੱਢੇ ਵੱਡੇ ਛੋਟੇ ਨੌਜੁਵਾਨ ਦੇਵੇ ਤਾਰ, ਇਸਤਰੀ ਪੁਰਸ਼ ਵੰਡ ਨਾ ਕੋਇ ਵੰਡਾਈਆ। ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇਕੋ ਘਰ ਬਾਹਰ, ਭਗਤ ਦੁਵਾਰਾ ਇਕੋ ਸੋਭਾ ਪਾਈਆ। ਖ਼ੁਸ਼ੀ ਨਾਲ ਸਭ ਨੇ ਪੰਜ ਵਾਰ ਬੋਲਣਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਪ੍ਰੇਮ ਪ੍ਰੀਤੀ ਵਿਚ ਕਰੇ ਤਿਆਰ, ਗੁਰਮੁਖਾਂ ਘਰ ਜਾਣਾ ਚਾਈਂ ਚਾਈਂਆ। (੧੫ ਵਸਾਖ ਸ਼ ਸ ੬)

ਵਿਸਾਖ ਕਹੇ ਮੈਂ ਵੇਖੀ ਅਗੰਮੀ ਹਸਤੀ, ਜੋ ਹਸਤ ਕੀਟਾਂ ਵਿਚ ਸਮਾਈਆ। ਜਿਸ ਦੀ ਭਗਤ ਪਿਆਰ ਬਸਤੀ, ਨਗਰ ਖੇੜਾ ਆਪ ਸੁਹਾਈਆ। ਆਤਮ ਧਾਰ ਉਸ ਦੀ ਵਸਦੀ, ਵਸੇ ਚਾਈਂ ਚਾਈਂਆ। ਸਤਿਗੁਰ ਦਰਸ ਨੂੰ ਸਦਾ ਨੱਸਦੀ, ਭੱਜੇ ਵਾਹੋ ਦਾਹੀਆ। ਉਹ ਮੇਲਣ ਨਿਜ ਨੇਤਰ ਲੋਚਣ ਅੱਖ ਦੀ, ਨੈਣ ਕਵਲ ਨੈਣ ਨਾਲ ਮਿਲਾਈਆ। ਪ੍ਰੀਆ ਪ੍ਰੀਤਮ ਪਿਆਰ ਵਿਚ ਹੱਸਦੀ, ਹੰਸ ਮੁਖ ਸੋਹੰ ਹੰਸਾ ਰੂਪ ਬਣਾਈਆ । ਧਾਰ ਲਵੇ ਅੰਮ੍ਰਿਤ ਨਿਝਰ ਰਸ ਦੀ, ਜਗਤ ਰਸਨਾ ਰਸ ਤਜਾਈਆ। ਖੇਲ ਤੱਕੇ ਪੁਰਖ ਅਲੱਖ ਦੀ, ਅਲਖ ਅਗੋਚਰ ਜੋ ਦ੍ਰਿੜਾਈਆ। ਪ੍ਰੀਤੀ ਪਿਆਰ ਬੰਧਾਏ ਨਤ ਦੀ, ਚਰਨ ਕਵਲ ਕਵਲ ਸਰਨਾਈਆ। ਤ੍ਰਿਸ਼ਨਾ ਪੂਰੀ ਕਰੇ ਪੰਜ ਤੱਤ ਦੀ, ਸਨਮੁਖ ਸਤਿਗੁਰ ਦਰਸ਼ਨ ਪਾਈਆ। ਆਸ਼ਾ ਰਹੇ ਨਾ ਮਨਮਤ ਦੀ, ਗੁਰਮਤ ਮੇਲਾ ਸਹਿਜ ਸੁਭਾਈਆ। ਇਹ ਖੇਲ ਪਰਮੇਸ਼ਵਰ ਪਤਿ ਦੀ, ਪਾਰਬ੍ਰਹਮ ਜੋ ਨੂਰ ਇਲਾਹੀਆ। ਜਿਸ ਦੀ ਕਲਾ ਕਲਜੁਗ ਧਾਰ ਅੰਤਮ ਜੱਟ ਦੀ, ਕਿਰਸਾਣਾ ਆਪਣੀ ਕਿਰਸ ਕਮਾਈਆ। ਉਹਦੀ ਜੋਤ ਪਰਕਾਸ਼ ਲਟ ਲਟ ਦੀ, ਨੂਰ ਨੁਰਾਨਾ ਡਗਮਗਾਈਆ। ਉਹਦੀ ਵਸਤੀ

❋

ਸ਼ਬਦੀ ਧੁਰ ਦੇ ਹੱਟ ਦੀ, ਹਟਵਾਣਾ ਇਕੋ ਇਕ ਅਖਵਾਈਆ। ਜਿਸ ਦੀ ਯਾਦ ਵਿਚ ਜਨ ਭਗਤਾਂ ਤ੍ਰਿਸ਼ਨਾ ਨੱਠਦੀ, ਭੱਜੇ ਵਾਹੋ ਦਾਹੀਆ। ਖ਼ੁਸ਼ੀ ਤੱਕੇ ਵਿਸਾਖ ਅੱਠ ਦੀ, ਅੱਠਾਂ ਤੱਤਾਂ ਵੱਜੇ ਵਧਾਈਆ। ਜਨ ਭਗਤੋ ਤੁਹਾਡੀ ਮਿਲਣੀ ਪ੍ਰਭੂ ਪਿਆਰ ਇਕੱਠ ਦੀ, ਇਕੱਠਿਆਂ ਸਭ ਦਾ ਲੇਖਾ ਪੂਰ ਕਰਾਈਆ। ਜਨਮ ਜਨਮ ਦੀ ਮੈਲ ਸਤਿਗੁਰ ਸੇਵਾ ਵਿਚ ਲੱਥਦੀ, ਕਰਮ ਕਰਮ ਦਾ ਪੰਧ ਮੁਕਾਈਆ। ਕਲਜੁਗ ਅੰਤਮ ਇਹ ਭਗਤੀ ਰੱਖੀ ਹੱਕ ਦੀ, ਕੰਮ ਕਾਜ ਕਰਦਿਆਂ ਪਾਰ ਕਰਾਈਆ। ਤੁਹਾਡੀ ਲਾਜ ਰੱਖਣੀ ਦੋ ਜਹਾਨ ਨੱਕ ਦੀ, ਜਗਤ ਨਿਸ਼ਾਨੇ ਨਾਲ ਝੁਲਾਈਆ। ਤੁਹਾਡੀ ਲੇਖੇ ਲਾਉਣੀ ਇਕ ਇਕ ਬੂੰਦ ਰੱਤ ਦੀ, ਜੋ ਬਿਰਧ ਬਾਲ ਜਵਾਨ ਪਸੀਨਾ ਰਹੇ ਵਗਾਈਆ। ਇਸ ਤੋਂ ਪਰੇ ਹੋਰ ਖੇਲ ਨਹੀਂ ਕੋਈ ਤਪ ਦੀ, ਜਗਤ ਤਪੀਸ਼ਰ ਹੱਥ ਕਦੇ ਨਾ ਆਈਆ। ਜਨ ਭਗਤੋ ਤੁਹਾਡੇ ਕਰਮਾਂ ਦੀ ਫਸਲ ਪਕਦੀ, ਕੁਕਰਮਾਂ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਾਰ ਇਕ ਪੁਰਖ ਸਮਰੱਥ ਦੀ, ਸਮਰੱਥ ਆਪਣੀ ਦਇਆ ਕਮਾਈਆ। (੮ ਵਸਾਖ ਸ਼ ਸ ੮)

❋

ਜਨ ਭਗਤ ਕਹਿਣ ਸਾਡੇ ਅੰਤਰ ਅਗੰਮ ਵਿਚਾਰ, ਬੁੱਧੀ ਸਮਝ ਕੋਇ ਨਾ ਪਾਈਆ। ਪਿੱਛੇ ਬੀਤੇ ਜੁਗ ਚਾਰ, ਕਲਜੁਗ ਚੌਥਾ ਦਏ ਦੁਹਾਈਆ। ਕੀ ਭਗਤਾਂ ਖੇਲ ਕਰਦਾ ਰਿਹਾ ਕਰਤਾਰ, ਕੁਦਰਤ ਦਾ ਕਰਤਾ ਆਪਣੀ ਕਾਰ ਕਮਾਈਆ। ਜਗਤ ਤਸੀਹੇ ਦੇ ਵਿਚ ਸੰਸਾਰ, ਮਾਰਗ ਭਗਤੀ ਵਾਲਾ ਜਣਾਈਆ। ਕਲਜੁਗ ਅੰਤਮ ਕਿਰਪਾ ਕਰ ਅਪਾਰ, ਅਪਰੰਪਰ ਆਪਣੀ ਦਇਆ ਕਮਾਈਆ। ਫੜ ਫੜ ਬਾਹੋਂ ਦਏ ਤਾਰ, ਤਾਰਨਹਾਰ ਇਕ ਅਖਵਾਈਆ। ਸਾਚੀ ਭਗਤੀ ਸਤਿਗੁਰ ਹੁਕਮ ਦੀ ਕਾਰ, ਜਗਤ ਮਾਲਾ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਸੂਰਬੀਰ ਬਣਾ ਹੁਸ਼ਿਆਰ, ਜੋਧਾ ਆਪਣਾ ਮੇਲਾ ਲਏ ਮਿਲਾਈਆ। ਸੰਤ ਸੁਹੇਲੇ ਬਣਾ ਬਰਖੁਰਦਾਰ, ਬਰਖੁਰਦਾਰੀ ਵਿਚ ਵੇਖ ਵਖਾਈਆ। ਪੂਰਬ ਜਨਮ ਦਾ ਲਹਿਣਾ ਦਏ ਉਧਾਰ, ਕਰਜ਼ਾ ਮਕਰੂਜ਼ ਆਪ ਚੁਕਾਈਆ। ਸੇਵਾ ਵਿਚ ਸੇਵਾ ਕਰਨ ਸੇਵਾਦਾਰ, ਸੇਵਾ ਸਤਿਗੁਰ ਸਤਿਗੁਰ ਸਾਚੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। · (੧੮ ਫੱਗਣ ਸ਼ ਸੰ ੮)

❋

ਧਰਨੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਸਤਾਰਾਂ ਵਿਸਾਖ ਪ੍ਰਵਿਸ਼ਟਾ, ਪਰਮ ਪੁਰਖ ਦਿਆਂ ਜਣਾਈਆ। ਤੇਰੇ ਭਗਤਾਂ ਦੀ ਪਿਆਰ ਵਿਚ ਖੁਲ੍ਹੀ ਦਿਸੇ ਦ੍ਰਿਸ਼ਟਾ, ਦ੍ਰਿਸ਼ਟੀ ਤੇਰੇ ਵਿਚ ਸਮਾਈਆ। ਜਿਨ੍ਹਾਂ ਦਾ ਆਤਮ ਪਰਮਾਤਮ ਧਾਰ ਨਿਰਗੁਣ ਨਿਰਗੁਣ ਨਿਸਚਾ, ਨਿਹਚਲ ਧਾਮ ਬਹਿ ਕੇ ਤੇਰਾ ਦਰਸ਼ਨ ਪਾਈਆ। ਓਹ ਰੂਪ ਬਣ ਗਏ ਸਾਚੇ ਗੁਰਸਿਖ ਦਾ, ਗੁਰਮੁਖ ਹੋ ਕੇ ਗੁਰ ਗੁਰ ਸੇਵ ਕਮਾਈਆ। ਸਚ ਪਿਆਰ ਕਰਨ ਏਕੰਕਾਰ ਇਕ ਦਾ, ਇਕ ਇਕੱਲੇ ਤੇਰੀ ਓਟ ਤਕਾਈਆ। ਝਗੜਾ ਛੱਡ ਕੇ ਪੱਥਰ ਇੱਟ ਦਾ , ਪਾਹਿਨਾ ਪੰਧ ਮੁਕਾਈਆ। ਇਕੋ ਸਹਾਰਾ ਲੈ ਕੇ ਪਰਮੇਸ਼ਵਰ ਪਿਤ ਦਾ, ਪਾਰਬ੍ਰਹਮ ਪ੍ਰਭ ਦਰ ਤੇਰੇ ਅਲਖ ਜਗਾਈਆ। ਤੂੰ ਸਤਿਜੁਗ ਤਰੇਤਾ ਦੁਆਪਰ ਜੁਗ ਜੁਗ ਜਨ ਭਗਤਾਂ ਲੇਖਾ ਆਇਉਂ ਲਿਖਦਾ, ਕਲਜੁਗ ਅੰਤ ਦੇ ਵਡਿਆਈਆ। ਸਚ ਪਿਆਰ ਬਖ਼ਸ਼ ਅੰਤਰ ਹਿਤ ਦਾ, ਹਿਤਕਾਰੀ ਹੋ ਕੇ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ।

❋

ਧਰਨੀ ਕਹੇ ਮੇਰੇ ਉਤੇ ਤੇਰੇ ਭਗਤ ਸੁਹੇਲੇ ਟੱਪਦੇ, ਖੁਸ਼ੀਆਂ ਵਿਚ ਭੱਜਣ ਵਾਹੋ ਦਾਹੀਆ। ਅੰਤਰ ਤੂੰ ਮੇਰਾ ਮੈਂ ਤੇਰਾ ਨਾਮ ਜਪਦੇ, ਸੋਹੰ ਢੋਲਾ ਅਗੰਮ ਅਥਾਹੀਆ। ਸਚ ਪਿਆਰ ਵਿਚ ਆਪਣਾ ਅੰਤਰ ਰਤਦੇ, ਰਤਨ ਅਮੋਲਕ ਹੀਰੇ ਨਜ਼ਰੀ ਆਈਆ। ਉਹ ਵਣਜਾਰੇ ਤੇਰੇ ਆਤਮ ਬ੍ਰਹਮ ਤੱਤ ਦੇ, ਤਤਵ ਤੱਤ ਆਪਣਾ ਲੇਖਾ ਦੇਣਾ ਵਖਾਈਆ। ਉਹ ਵਣਜਾਰੇ ਨਹੀਂ ਕੂੜੀ ਮਤ ਦੇ, ਬੁਧ ਬਿਬੇਕ ਦੇਣੀ ਕਰਾਈਆ। ਕਲਜੁਗ ਅਗਨ ਵਿਚ ਫਿਰਨ ਨਾ ਤਪਦੇ, ਸਾਂਤਕ ਸਤਿ ਸਤਿ ਦੇਣਾ ਕਰਾਈਆ। ਤੇਰੇ ਨਾਤੇ ਹੋ ਜਾਣ ਪਕ ਦੇ, ਜਗਤ ਜਹਾਨ ਨਾ ਕੋਇ ਤੁੜਾਈਆ। ਗੁਰਮੁਖ ਭਗਤ ਸੁਹੇਲੇ ਸੇਵਾ ਕਰਦੇ ਕਦੀ ਨਾ ਥੱਕਦੇ, ਥਕਾਵਟ ਵਿਚ ਕਦੀ ਨਾ ਆਈਆ। ਉਹ ਵਣਜਾਰੇ ਤੇਰੇ ਘਰ ਵਿਚ ਹੋ ਗਏ ਹੱਕ ਦੇ, ਹਕੀਕਤ ਦੇ ਮਾਲਕ ਹੱਕ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਧਰਨੀ ਕਹੇ ਪ੍ਰਭੂ ਮੇਰੇ ਕਮਲਾਪਾਤੀ, ਪਤਿਰਮੇਸ਼ਵਰ ਸੀਸ ਨਿਵਾਈਆ। ਜੋ ਗੁਰਮੁਖ ਗੁਰਸਿੱਖ ਹਰਿ ਸੰਗਤ ਸੇਵਾ ਕਰਦੀ ਤਨ ਵਜੂਦ ਨਾਲ ਦਾਤੀ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਉਨ੍ਹਾਂ ਦੀ ਲੇਖੇ ਲਾਉਣੀ ਆਪਣੇ ਦਰ ਤੇ ਅੱਜ ਦੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਅਗਲਾ ਜੀਵਣ ਚਰਨ ਪ੍ਰੀਤੀ ਬਖ਼ਸ਼ ਹਯਾਤੀ, ਪਿਆਰ ਮੁਹੱਬਤ ਵਿਚ ਰਖਾਈਆ। ਜਿਹੜੀ ਵਸਤ ਹੱਥ ਨਹੀਂ ਆਉਂਦੀ ਜਗਤ ਜਗਿਆਸੂ ਸਾਧ ਸੰਤ ਫਿਰਦੇ ਲੋਕਮਾਤੀ, ਜਨਮ ਜਨਮ ਭੱਜਣ ਵਾਹੋ ਦਾਹੀਆ। ਉਹ ਲਹਿਣਾ ਦੇਣਾ ਸਭ ਦਾ ਪੂਰਾ ਕਰਦੇ ਬਾਕੀ, ਬਕਾਇਦਾ ਆਪਣਾ ਰੰਗ ਰੰਗਾਈਆ। ਧਰਨੀ ਕਹੇ ਮੈਂ ਜੋੜ ਕੇ ਦੋਵੇਂ ਹਾਥੀ, ਬਿਨ ਸੀਸ ਸੀਸ ਨਿਵਾਈਆ। ਤੂੰ ਸਾਹਿਬ ਸੁਵਾਮੀ ਪੁਰਖ ਸਮਰਾਥੀ, ਹਰਿ ਕਰਤਾ ਧੁਰਦਰਗਾਹੀਆ। ਹੋਣਾ ਸਹਾਈ ਅਨਾਥ ਅਨਾਥੀ, ਦੀਨਾਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। (੧੭ ਵਸਾਖ ਸ਼ ਸ ੯)

❋