ਭਾਈਏ ਤੇਜਾ ਸਿੰਘ ਨੂੰ ਗਲਵਕੜੀ ਪਾ ਕੇ ਸ਼ਬਦ ਉਚਾਰਿਆ’
ਸਤਿਗੁਰ ਪੂਰਾ ਕਦੇ ਨਾ ਭੁੱਲਦਾ, ਭੁੱਲਣ ਵਿਚ ਕਦੇ ਨਾ ਆਈਆ । ਉਹ ਮਾਲਕ ਬਣੇ ਭਗਤਾਂ ਦੀ ਕੁਲ ਦਾ, ਕੁੱਲ ਮਾਲਕ ਆਪ ਅਖਵਾਈਆ । ਜੋ ਗੁਰਸਿੱਖ ਸਤਿਗੁਰੂ ਦੇ ਨਾਮ ਕੰਡੇ ਤੁਲਦਾ, ਤਰਾਜੂ ਆਪਣੇ ਵਿਚ ਰਖਾਈਆ। ਓਸ ਵਾਸਤੇ ਸਦਾ ਸਚਖੰਡ ਦੁਵਾਰਾ ਖੁਲ੍ਹਦਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਥੇ ਇਕੋ ਸ਼ਬਦ ਨਿਸ਼ਾਨਾ ਝੁਲਦਾ, ਸਤਿਗੁਰ ਸ਼ਬਦ ਆਪ ਵਖਾਈਆ। ਜਿਥੇ ਜਾਪ ਰਹਿੰਦਾ ਨਹੀਂ ਰਸਨਾ ਬੁੱਲ੍ਹ ਦਾ, ਮੁਖ ਦੰਦ ਨਾ ਕੋਇ ਵਡਿਆਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਜੋਤੀ ਜੋਤ ਵਿਚ ਘੁਲਦਾ, ਘੋਲ ਕਰੇ ਗੁਰਸਿੱਖ ਸਤਿਗੁਰ ਨੂੰ ਢਾਹੀਆ। ਮੈਂ ਤੇਰੀ ਛਾਤੀ ਉਤੇ ਫਲਦਾ ਫੁਲਦਾ, ਸਚਖੰਡ ਜਾਵਾਂ ਚਾਈਂ ਚਾਈਂਆ। ਚੁਰਾਸੀ ਵਿਚ ਫੇਰ ਕਦੇ ਨਾ ਰੁੱਲਦਾ, ਜਨਮ ਮਰਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ ।
ਸਤਿਗੁਰ ਸਾਚਾ ਜਾਣੀ ਜਾਣਾ, ਜਾਨਣਹਾਰ ਅਖਵਾਈਆ। ਸਭ ਤੋਂ ਪਹਿਲੋਂ ਤੈਨੂੰ ਮਿਲਾਵਾਂਗਾ ਸਿੰਘ ਮਾਹਣਾ, ਮਾਤਾ ਤੇਰੀ ਦਾ ਲੇਖਾ ਅਵਰ ਰਹੇ ਨਾ ਰਾਈਆ। ਸਭ ਦਾ ਇਕੋ ਘਰ ਹੋਵੇਗਾ ਟਿਕਾਣਾ, ਦੂਜਾ ਗ੍ਰਹਿ ਨਜ਼ਰ ਕੋਇ ਨਾ ਆਈਆ। ਸਭ ਦਾ ਬਖ਼ਸ਼ ਦਿੱਤਾ ਪੀਣਾ ਖਾਣਾ, ਜਿਨ੍ਹਾਂ ਇਕ ਵਾਰ
❋
ਮਹਾਰਾਜ ਸ਼ੇਰ ਸਿੰਘ ਦੀ ਸੇਵ ਕਮਾਈਆ। ਸਚਖੰਡ ਸਿੰਘਾਸਣ ਸੁਖ ਆਸਣ ਇਕ ਸੁਹਾਉਣਾ, ਜਿਥੇ ਬਿਨ ਦੀਵੇ ਬਾਤੀ ਹੋਵੇ ਰੁਸ਼ਨਾਈਆ । ਦੋ ਮਾਵਾਂ ਨਹੀਂ ਸਾਰਿਆਂ ਭੈਣ ਭਰਾਵਾਂ ਨੂੰ ਲੋਕਮਾਤ ਤਰਾਵਾਂ, ਇਹ ਮੇਰੀ ਬੇਪ੍ਰਵਾਹੀਆ। ਛੱਤੀ ਜੁਗ ਅਗਲੇ ਤੈਨੂੰ ਕੋਈ ਨਾ ਕਹੇ ਨਿਥਾਵਾਂ, ਲੋਕਮਾਤ ਤੇਰੇ ਨਾਮ ਦੀ ਵੱਜਦੀ ਰਹੇ ਵਧਾਈਆ। ਕਿਉਂ ਤੂੰ ਸਤਿਗੁਰ ਪਿਆਰ ਵਿਚ ਬਾਹਵਾਂ ਵਿਚ ਪਾਈਆਂ ਬਾਹਵਾਂ, ਗਲਵਕੜੀ ਪਾ ਕੇ ਗਲਵਕੜੀ ਵਿਚ ਰਖਾਈਆ। ਤੇਰੀ ਸੇਵਾਂ ਤੋਂ ਬਲ ਬਲ ਜਾਵਾਂ, ਜਿਸ ਤਨ ਮਨ ਮਨ ਤਨ ਸੇਵ ਕਮਾਈਆ। ਮਾਣ ਮਿਲੇਗਾ ਉਨ੍ਹਾਂ ਗਰਾਵਾਂ, ਜਿਸ ਗਰਾਂ ਵਿਚ ਜਨਮ ਦਿੱਤਾ ਤੇਰੀ ਮਾਈਆ। ਸੀਸ ਤੇਰੇ ਦਸਤਾਰ ਓਹ ਟਿਕਾਵਾਂ, ਸੀਸ ਸਤਿਗੁਰ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਪਿਆਰ ਜਨ ਭਗਤ ਨਾਲ ਰੱਖੇ ਸਾਵਾਂ, ਊਣਤਾ ਵਿਚ ਕਦੇ ਨਾ ਆਈਆ।
(੪ ਕੱਤਕ ਸ਼ ਸੰ ੯)
❋
ਲੋਹਾਂ ਕਹਿਣ ਸਾਡਾ ਰੂਪ ਹੋਇਆ ਲੋਹਾ ਲਾਖਾ, ਲਾਲ ਕਾਲੇ ਨਾਲ ਮਿਲਾਈਆ। ਬਿਨਾ ਪ੍ਰਭੂ ਤੋਂ ਦਿਸੇ ਕੋਈ ਨਾ ਰਾਖਾ, ਸਿਰ ਹੱਥ ਨਾ ਕੋਇ ਟਿਕਾਈਆ। ਸਾਡਾ ਰੂਪ ਬਣਨਾ ਸਰਬ ਭਾਖਾ, ਸ੍ਰਿਸ਼ਟੀ ਆਪਣੇ ਵਿਚ ਜਲਾਈਆ। ਸਾਡੀ ਅਗਨੀ ਕਰੇ ਹਾਸਾ, ਧੂੰਆਂ ਅਸਮਾਨਾਂ ਦਏ ਜਣਾਈਆ। ਇਕ ਇਕ ਸ਼ੋਹਲਾ ਵੇਖੇ ਤਮਾਸ਼ਾ, ਚਾਰੋਂ ਕੁੰਟ ਨੈਣ ਉਠਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਬੇਪ੍ਰਵਾਹੀਆ। ਜੋ ਭਗਤਾਂ ਅੰਦਰ ਕਰੇ ਵਾਸਾ, ਵਸਲ ਦੇਵੇ ਮਹਿਬੂਬ ਨੂਰ ਅਲਾਹੀਆ। ਜਿਸ ਦੇ ਪਿਆਰ ਵਿਚ ਹਰਿਜਨ ਖੁਸ਼ੀ ਦੀ ਪਾਵਣ ਰਾਸਾ, ਗੋਪੀ ਕਾਹਨ ਆਤਮ ਪਰਮਾਤਮ ਧਾਰ ਬਣਾਈਆ। ਤਿਨ੍ਹਾਂ ਦੀ ਸੁਹੰਞਣੀ ਹੋਵੇ ਤਿੰਨ ਮੱਘਰ ਦੀ ਰਾਤਾ, ਜੋ ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਲੋਹਾਂ ਕਹਿਣ ਜਿਨ੍ਹਾਂ ਨੇ ਸਾਡੇ ਸਿਰ ਦੇ ਉਤੇ ਪਾਈ ਛਾਤਾ, ਛਤਰਧਾਰੀ ਤਿਨ੍ਹਾਂ ਨੂੰ ਦੇਵੇ ਮਾਣ ਵਡਿਆਈਆ। ਆਪੇ ਹੋਏ ਪਿਤਾ ਮਾਤਾ, ਆਪਣੀ ਗੋਦ ਟਿਕਾਈਆ। ਸਚ ਪ੍ਰੀਤੀ ਜੋੜ ਕੇ ਨਾਤਾ, ਜਗਤ ਜਹਾਨ ਮੇਲ ਮਿਲਾਈਆ। ਅੰਤਮ ਸਭ ਦੀਆਂ ਪੁੱਛੇ ਬਾਤਾ, ਅਭੁੱਲ ਭੁੱਲ ਕਦੇ ਨਾ ਜਾਈਆ। ਤਿਸ ਸਾਹਿਬ ਨੂੰ ਜਨ ਭਗਤੋ ਨਮੋ ਨਮੋ ਨਿਮਸਕਾਰ ਵਿਚ ਟੇਕੋ ਮਾਥਾ, ਮਸਤਕ ਖ਼ਾਕ ਰਮਾਈਆ। ਜੋ ਸਭ ਦਾ ਲਹਿਣਾ ਦੇਣਾ ਦੇਵੇ ਹਾਥੋ ਹਾਥਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਸੇਵਾ ਕਰਦਿਆਂ ਪਿੱਛੇ ਪਏ ਕੋਿੱੲ ਨਾ ਘਾਟਾ, ਘਾਟੇ ਪਿੱਛਲੇ ਪੂਰ ਕਰਾਈਆ। ਹਰਿ ਸੰਗਤ ਸਵੇਰੇ ਦਸ ਵਜੇ ਪ੍ਰੇਮ ਨਾਲ ਗੁੰਨ ਕੇ ਆਟਾ, ਸਵਾ ਪੰਜ ਸੇਰ ਅੰਦਰ ਲੈਣਾ ਪਕਾਈਆ। ਫੇਰ ਸਤਿਗੁਰ ਆਪਣੀਂ ਹੱਥੀਂ ਸਭ ਨੂੰ ਦੇਵੇ ਬਾਟਾ, ਖੁਸ਼ੀਆਂ ਨਾਲ ਖੁਵਾਈਆ। ਸਭ ਨੇ ਘਰ ਨੂੰ ਜਾਣਾ ਕਰਦਿਆਂ ਹਾਸਾ, ਭੱਜਣਾ ਚਾਈਂ ਚਾਈਂਆ। ਸਤਿਗੁਰ ਸ਼ਬਦ ਜ਼ਰੂਰ ਹੋਵੇਗਾ ਸਾਥਾ, ਸਾਚਾ ਸੰਗੀ ਸਾਚਾ ਸੰਗ ਬਣਾਈਆ। ਜੇ ਤੁਸਾਂ ਸਤਿਗੁਰ ਦਾ ਮੰਨਿਆ ਆਖਾ, ਉਹ ਵੀ ਆਖ਼ਰ ਤੱਕ ਤੁਹਾਡੇ ਨਾਲ ਤੋੜ ਨਿਭਾਈਆ। ਜੀਵਣ ਵਿਚ ਕਦੇ ਬਦਲੇ ਨਾ ਪਾਸਾ, ਕਰਵਟ ਵਿਚ ਨਾ ਮੁੱਖ ਭੁਵਾਈਆ। ਤੁਹਾਡਾ ਮਾਨਸ ਜਨਮ ਕਰੇ ਰਾਸਾ, ਰਸਤੇ ਵਿਚ ਜਾਂਦਿਆਂ ਨੂੰ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ। · (੩ ਮੱਘਰ ਸ਼ ਸ ੯)
❋
❋
ਧਰਨੀ ਕਹੇ ਮੈਂ ਭਗਤਾਂ ਕਰਾਂ ਧੰਨਵਾਦ, ਖ਼ੁਸ਼ੀਆਂ ਵਿਚ ਸੀਸ ਨਿਵਾਈਆ। ਭਗਤੋ ਤੁਸਾਂ ਮੇਰਾ ਖੇੜਾ ਕਰਨਾ ਆਬਾਦ, ਜਿਥੇ ਦੀਨ ਦੁਨੀ ਮਿਲੇ ਵਡਿਆਈਆ। ਜਿਸ ਦਾ ਨਾਮ ਰਹੇ ਆਦਿ ਜੁਗਾਦਿ, ਜੁਗ ਚੌਕੜੀ ਵੱਜੇ ਵਧਾਈਆ। ਮੇਰਾ ਅਸਲੀ ਰੂਪ ਫੇਰ ਬਣੇਗਾ ਕਲਜੁਗ ਦੀ ਧਾਰ ਤੋਂ ਬਾਦ, ਸਤਿਜੁਗ ਆਪਣਾ ਰੰਗ ਪਰਗਟਾਈਆ। ਜਿਸ ਵੇਲੇ ਸਾਰੀ ਸ੍ਰਿਸ਼ਟੀ ਦਾ ਹੋਇਆ ਇਕ ਰਿਵਾਜ਼, ਇਕੋ ਮਾਰਗ ਦੀਨ ਦੁਨੀ ਚਲੇ ਚਾਈਂ ਚਾਈਂਆ। ਇਕੋ ਨਾਮ ਸ਼ਬਦ ਦੀ ਆਵੇ ਅਵਾਜ਼, ਇਕੋ ਸਰੋਤਾ ਹੋਵੇ ਧੁਰ ਦਾ ਮਾਹੀਆ। ਇਕੋ ਸ਼ਬਦ ਗੋਬਿੰਦ ਦਾ ਹੋਵੇ ਬਾਜ਼, ਬਾਜ਼ੀ ਦੀਨ ਦੁਨੀ ਉਲਟਾਈਆ। ਮੈਂ ਤੁਹਾਡਾ ਸ਼ੁਕਰ ਕਰਾਂ ਜਿਨ੍ਹਾਂ ਨੇ ਭਗਤ ਦੁਵਾਰ ਸੁਹਾਇਆ ਪਹਿਲੋਂ ਵਿਚ ਪੰਜਾਬ, ਫੇਰ ਦਿੱਲੀ ਦੁਵਾਰ ਦਿਤੀ ਵਡਿਆਈਆ। ਜਿਥੇ ਸਾਹਿਬ ਸਤਿਗੁਰ ਦੇ ਸ਼ਬਦ ਦਾ ਹੋਣਾ ਰਾਜ, ਰਈਅਤ ਨੌ ਖੰਡ ਪ੍ਰਿਥਮੀ ਬੈਠੇ ਸੀਸ ਨਿਵਾਈਆ। ਜਿਸ ਦਾ ਸ਼ਾਹ ਸੁਲਤਾਨ ਕਰਨਗੇ ਕਾਜ, ਕਰਨੀ ਦਾ ਕਰਤਾ ਆਪਣੇ ਹੁਕਮ ਵਿਚ ਭੁਵਾਈਆ। ਤੁਸੀਂ ਪ੍ਰਭੂ ਭਗਤੋ ਮੇਰੇ ਵੱਡੇ ਮੈਂ ਤੁਹਾਨੂੰ ਕਰਾਂ ਅਦਾਬ, ਧਰਨੀ ਕਹੇ ਮੈਂ ਨਿਵ ਨਿਵ ਲਾਗਾਂ ਪਾਈਆ। ਜਿਨ੍ਹਾਂ ਨੇ ਮੇਰਾ ਪੂਰਾ ਕੀਤਾ ਖੁਵਾਬ, ਮਾਝਾ ਮਾਲਵਾ ਦੁਆਬਾ ਜੰਮੂ ਆਇਆ ਚਾਈਂ ਚਾਈਂਆ। ਪਰ ਯਾਦ ਰੱਖਿਓ ਏਥੇ ਸਾਰੀ ਸ੍ਰਿਸ਼ਟੀ ਵਾਸਤੇ ਧਰਮ ਦੀ ਖੁਲ੍ਹੇਗੀ ਕਿਤਾਬ, ਜਿਸ ਦਾ ਮਜ਼ਮੂਨ ਜਗਤ ਕਨੂੰਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚ ਹੁਕਮ ਇਕ ਵਰਤਾਈਆ। (੨੦ ਮਾਘ ਸ਼ ਸੰ ੧੦)
❋
ਅਠਾਰਾਂ ਹਾੜ ਕਹੇ ਜਨ ਭਗਤੋ ਪ੍ਰਭ ਚਰਨ ਕਰਨੀ ਸੇਵਾ, ਸੇਵਾ ਸਤਿਗੁਰ ਵਿਚ ਸਮਾਈਆ। ਇਕੋ ਨਾਮ ਜਪਣਾ ਜਿਹਵਾ, ਤੂੰ ਮੇਰਾ ਮੈਂ ਤੇਰਾ ਢੋਲਾ ਦੇਣਾ ਸੁਣਾਈਆ। ਇਕੋ ਮਸਤਕ ਮਣੀਆ ਲਾਉਂਣਾ ਥੇਵਾ, ਥਿਰ ਘਰ ਵਾਸੀ ਵੇਖ ਕੇ ਖ਼ੁਸ਼ੀ ਬਣਾਈਆ। ਸਾਚਾ ਨਾਮ ਹੋਵੇ ਤੁਹਾਡੀ ਉਤੇ ਰਸਨਾ ਜਿਹਵਾ, ਦਿਵਸ ਰੈਣ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। · (੧੮ ਹਾੜ ਸ਼ ਸੰ ੧੧ ਰਾਤ ਨੂੰ)
❋
ਸੱਚਾ ਅਨੰਦ ਸਤਿਗੁਰ ਸੇਵਾ, ਸੇਵਾ ਸਚ ਸਚ ਵਡਿਆਈਆ। ਮਿਹਰਵਾਨ ਹੋਵੇ ਵਡ ਦੇਵੀ ਦੇਵਾ, ਦੇਵ ਆਤਮਾ ਵੇਖ ਵਖਾਈਆ। ਕਿਰਪਾ ਕਰੇ ਜੋ ਵਸੇ ਧਾਮ ਨਿਹਕੇਵਾ, ਅਟੱਲ ਮਹੱਲ ਸੋਭਾ ਪਾਈਆ। ਸਚ ਪਿਆਰ ਦਾ ਅੰਤਰ ਲਾਵੇ ਥੇਵਾ, ਕੌਸਤਕ ਮਨੀਆ ਰੂਪ ਬਦਲਾਈਆ। ਪਵਿਤਰ ਕਰੇ ਰਸਨਾ ਜੇਹਵਾ, ਸੁਵਾਸ ਸੁਵਾਸ ਵਿਚ ਸਮਾਈਆ। ਨਾਮ ਪਦਾਰਥ ਦੇ ਕੇ ਅਗੰਮਾ ਮੇਵਾ, ਮਿਲਣੀ ਹਰਿ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚ ਦੀ ਕਰਨੀ ਕਾਰ ਕਮਾਈਆ। · (੧੫ ਮਾਘ ਸ਼ ਸੰ ੧੧)
❋
❋
ਦਰਬਾਰ ਨਿਵਾਸੀਆਂ ਦਲੀਪ ਸਿੰਘ ਰਤਨ ਸਿੰਘ ਪ੍ਰੀਤਮ ਸਿੰਘ ਜਰਨੈਲ ਸਿੰਘ ਸੁਲੱਖਣ ਸਿੰਘ ਜਗੀਰ ਸਿੰਘ ਦੇ ਨਵਿਤ
ਪੁਰਖ ਅਕਾਲ ਸਦਾ ਨੇਹਕੇਵਾ, ਨਿਰਗੁਣ ਨਿਰਵੈਰ ਨਿਰੰਕਾਰ ਬੇਪ੍ਰਵਾਹੀਆ। ਆਦਿ ਜੁਗਾਦੀ ਬੋਧ ਅਗਾਧੀ ਦੇਵੀ ਦੇਵਾ, ਦੇਵਤ ਸੁਰ ਵਿਸ਼ਨ ਬ੍ਰਹਮਾ ਸ਼ਿਵ ਜਿਸ ਨੂੰ ਸੀਸ ਨਿਵਾਈਆ। ਆਦਿ ਅੰਤ ਸ੍ਰੀ ਭਗਵੰਤ ਧੁਰ ਦਾ ਕੰਤ ਅਲਖ ਅਭੇਵਾ, ਅਗੰਮ ਅਥਾਹ ਵਡ ਵਡਿਆਈਆ। ਨਿੱਤ ਨਵਿਤ ਕਰ ਕਰ ਹਿੱਤ ਜਨ ਭਗਤਾਂ ਅੰਮ੍ਰਿਤ ਰਸ ਦੇਵੇ ਮੇਵਾ, ਨਾਮ ਨਿਧਾਨਾ ਸ੍ਰੀ ਭਗਵਾਨਾ, ਝੋਲੀ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦਰ ਠਾਂਡੇ ਲੇਖੇ ਲਾਵੇ ਸੇਵਾ, ਕੀਤੀ ਘਾਲ ਆਪਣੇ ਚਰਨਾਂ ਵਿਚ ਟਿਕਾਈਆ। ਜਿਸ ਦੀ ਸਿਫ਼ਤ ਕਰ ਸਕੇ ਨਾ ਕੋਇ ਜੇਹਵਾ, ਰਸਨਾ ਕਹਿਣ ਕਿਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਸਦਾ ਸੁਖਦਾਈ, ਦੇਵੇ ਮਾਣ ਵਡਿਆਈਆ। ਜੋ ਜੁਗ ਜੁਗ ਨਿਰਗੁਣ ਸਰਗੁਣ ਖੇਲ ਰਿਹਾ ਖਲਾਈ, ਖ਼ਾਲਕ ਖ਼ਲਕ ਰੰਗ ਵਖਾਈਆ। ਜਨ ਭਗਤ ਸੁਹੇਲੇ ਉਠਾਏ ਫੜ ਫੜ ਬਾਹੀਂ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਭੇਵ ਅਭੇਦਾ ਖੋਲ੍ਹੇ ਪਰਦਾ ਅੰਤਰ ਦਏ ਉਠਾਈ, ਨਿਝ ਨੇਤਰ ਲੋਚਨ ਨੈਣ ਕਰੇ ਰੁਸ਼ਨਾਈਆ। ਲੇਖਾ ਜਾਣੇ ਧੁਰ ਗੁਸਾਈਂ, ਗਹਿਰ ਗੰਭੀਰ ਬੇਪ੍ਰਵਾਹੀਆ। ਵੇਖਣਹਾਰਾ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਈਆ। ਜੋ ਭਗਤ ਸੁਹੇਲੇ ਦਰ ਠਾਂਡੇ ਕਰਦੇ ਵਾਹੀ, ਵਾਹਿਣ ਚੁਰਾਸੀ ਵਿਚੋਂ ਬਾਹਰ ਕਢਾਈਆ। ਮੇਲ ਮਿਲਾਵਾ ਕਰਕੇ ਭੈਣਾਂ ਭਾਈ, ਚਰਨ ਪ੍ਰੀਤੀ ਇਕੋ ਇਕ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਰੰਗ ਆਪ ਰੰਗਾਈਆ।
ਸਤਿਗੁਰ ਸ਼ਬਦ ਕਹੇ ਸਤਿ ਸਤਿ ਸਤਿ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਜਨ ਭਗਤਾਂ ਵੇਖਣਹਾਰਾ ਜਗਤ ਜੁਵਾਨੀ, ਨਵ ਜੋਵਨ ਧਿਆਨ ਲਗਾਈਆ। ਜੋ ਸਾਚੀ ਸੇਵਾ ਦੀ ਕਰਨ ਕੁਰਬਾਨੀ, ਕਰਬਲੇ ਤੋਂ ਪਰੇ ਮਿਲੇ ਵਡਿਆਈਆ। ਧਰਮ ਧਾਰ ਰਹੇ ਨਿਸ਼ਾਨੀ, ਨਿਸ਼ਾਨਾ ਜਗਤ ਜਹਾਨ ਝੁਲਾਈਆ। ਦਰ ਆਇਆਂ ਕਰੇ ਪ੍ਰਵਾਨੀ, ਪਰਮ ਪੁਰਖ ਹੋਏ ਸਹਾਈਆ। ਦੇਵਣਹਾਰਾ ਧੁਰ ਦਾ ਦਾਨੀ, ਵਸਤ ਅਗੰਮ ਅਥਾਹ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਵੇਖ ਵਿਖਾਈਆ।
ਸਤਿਗੁਰ ਸ਼ਬਦ ਕਹੇ ਇਹ ਖੇਲ ਅਗੰਮੇ ਹਰਿ ਦੇ, ਹਰ ਹਿਰਦਾ ਵੇਖ ਵਖਾਈਆ। ਜੋ ਭਗਤ ਸੁਹੇਲੇ ਭਗਤ ਦੁਵਾਰ ਸੇਵਾ ਕਰਦੇ, ਸਿਰ ਸਿਰ ਆਪਣਾ ਹੱਥ ਟਿਕਾਈਆ। ਭੈ ਚੁਕਾਏ ਧਰਮ ਰਾਏ ਦੇ ਡਰ ਦੇ, ਚੁਰਾਸੀ ਫ਼ਾਸੀ ਰਹੇ ਨਾ ਰਾਈਆ। ਸਾਚੀ ਮੰਜ਼ਲ ਜਾਣ ਚੜ੍ਹਦੇ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਜਾਣ ਪੜ੍ਹਦੇ, ਪਰਾ ਪਸੰਤੀ ਮਧਮ ਬੈਖਰੀ ਦਾ ਪੰਧ ਮੁਕਾਈਆ। ਮਾਲਕ ਹੋਵਣ ਸਚਖੰਡ ਦੁਵਾਰੇ ਸਾਚੇ ਘਰ ਦੇ, ਗ੍ਰਹਿ ਮਿਲੇ ਮਾਣ ਵਡਿਆਈਆ। ਜਿਥੇ ਨਾ ਜਨਮੇ ਨਾ ਮਰਦੇ, ਜੋਤ ਜੋਤ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਆਪ ਰੰਗਾਈਆ।
ਸਤਿਗੁਰ ਸ਼ਬਦ ਕਹੇ ਜੋ ਭਗਤ ਦੁਵਾਰੇ ਘਾਲੇ ਘਾਲ, ਘੋਲੀ ਆਪਣਾ ਆਪ ਘੁੰਮਾਈਆ। ਤਿਸ ਨੂੰ ਵੇਖਣਹਾਰਾ ਦੀਨ ਦਿਆਲ, ਦਇਆਨਿਧ ਧੁਰਦਰਗਾਹੀਆ। ਜੋ ਬਖ਼ਸ਼ਣਹਾਰਾ ਨਾਮ ਸੱਚਾ ਧਨ
❋
ਮਾਲ, ਖਜ਼ੀਨਾ ਅਤੋਟ ਅਤੁੱਟ ਵਰਤਾਈਆ। ਹਰਿਜਨ ਗੁਰਮੁਖ ਸੰਤ ਸੁਹੇਲੇ ਬਣਾ ਲਾਲ, ਲਾਲਨ ਆਪਣਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਬਣ ਦਲਾਲ, ਮੇਲਾ ਮੇਲੇ ਸਹਿਜ ਸੁਭਾਈਆ। ਸੰਬਲ ਬਹਿ ਕੇ ਕਰੇ ਸੰਭਾਲ, ਘਰ ਸਾਚੇ ਹੋਏ ਸਹਾਈਆ। ਲੇਖਾ ਜਾਣੇ ਬਿਰਧ ਬਾਲ ਜੁਵਾਨ, ਨਾਰੀ ਨਰ ਇਕੋ ਰੰਗ ਰੰਗਾਈਆ। ਪੁੱਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਅਗੰਮ ਅਥਾਹੀਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਚ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਜਨ ਭਗਤ ਸੁਹੇਲਾ ਫਲਦਾ, ਜੁਗ ਜੁਗ ਪ੍ਰਭ ਦੀ ਸੇਵ ਕਮਾਈਆ। ਉਸ ਦਾ ਦੀਪਕ ਜੋਤੀ ਜੋਤ ਹੋ ਕੇ ਬਲਦਾ, ਜਗਤ ਜਹਾਨ ਕਰੇ ਰੁਸ਼ਨਾਈਆ। ਮਾਣ ਵੇਖੇ ਆਪਣੇ ਗ੍ਰਹਿ ਅਟੱਲ ਦਾ, ਦਰਗਹਿ ਸਾਚੀ ਸੋਭਾ ਪਾਈਆ। ਲੋਕਮਾਤ ਝਗੜਾ ਚੁੱਕੇ ਜਲ ਥਲ ਦਾ, ਮਹੀਅਲ ਆਪਣਾ ਪੰਧ ਮੁਕਾਈਆ। ਉਹ ਲਹਿਣਾ ਲੇਖਾ ਲਾਏ ਆਪਣੀ ਇਕ ਗੱਲ ਦਾ, ਜਿਸ ਰਸਨਾ ਨਾਲ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਤਿਸ ਲੇਖਾ ਮੁਕਾਏ ਕਲਜੁਗ ਕਲ ਦਾ, ਕਲਕਾਤੀ ਨਜ਼ਰ ਕੋਇ ਨਾ ਆਈਆ। ਵਸੇਰਾ ਬਖ਼ਸ਼ੇ ਚਰਨ ਪ੍ਰੀਤੀ ਨੇਹਚਲ ਧਾਮ ਅਟੱਲ ਦਾ, ਸਚਖੰਡ ਸਾਚਾ ਇਕ ਸੁਹਾਈਆ। ਜਨ ਭਗਤ ਸੁਹੇਲੇ ਆਪਣੇ ਪਿਆਰ ਵਿਚ ਸਚਖੰਡ ਦੁਵਾਰਿਉਂ ਘਲਦਾ, ਫੇਰ ਸਚਖੰਡ ਵਿਚ ਮਿਲਾਈਆ। ਇਹ ਫ਼ੈਸਲਾ ਆਦਿ ਜੁਗਾਦਿ ਅਟੱਲ ਦਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਅੰਦਰ ਆਪਣਾ ਆਸਣ ਮਲਦਾ, ਮਲ ਮੂਤਰ ਦਾ ਲੇਖਾ ਦਏ ਮੁਕਾਈਆ।