ਨਿਰਗੁਣ ਸਰਗੁਣ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
੧) ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਏਕਾ ਘਰ ਵੱਜੇ ਵਧਾਈਆ। ਅਸੀਂ ਸੇਵਾ ਕਰੀਂ ਜੁਗ ਚਾਰ, ਜੁਗ ਜੁਗ ਵੇਸ ਵਟਾਈਆ। ਮੰਨਦੇ ਰਹੇ ਇਕ ਨਿਰੰਕਾਰ, ਨਿਰਗੁਣ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਕਰ ਅਕਾਰ, ਲੋਕਮਾਤ ਖ਼ੁਸ਼ੀ ਹੰਢਾਈਆ। ਦੋਏ ਦੋਏ ਰੂਪ ਵਿਚ ਸੰਸਾਰ, ਜੀਵਣ ਜੁਗਤ ਬਿਤਾਈਆ। ਸਰਗੁਣ ਨਾਤਾ ਜੋੜਿਆ ਪੁਰਖ ਨਾਰ, ਪੁੱਤਰ ਧੀਆਂ ਬੰਸ ਸੁਹਾਈਆ। ਨਿਰਗੁਣ ਖੇਲ ਅਪਰ ਅਪਾਰ, ਜੋਤੀ ਜੋਤ ਜੋਤ ਮਿਲਾਈਆ। ਸਰਗੁਣ ਖੇਲ ਵਿਚ ਗਏ ਹਾਰ, ਜਗਤ ਬੰਧਨ ਨਾਲ ਰਖਾਈਆ। ਨਿਰਗੁਣ ਜੋਤ ਕਰ ਉਤਰੇ ਪਾਰ, ਘਰ ਮਿਲੀ ਸਰਨ ਸਰਨਾਈਆ। ਕਰੇ ਖੇਲ ਅਗੰਮ ਅਪਾਰ, ਆਪਣਾ ਰਾਹ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ ।
ਸਰਗੁਣ ਤੇਰੀ ਜਗਤ ਧਾਰ, ਗੁਰ ਅੰਤਰ ਮੁਖ ਛੁਪਾਇਆ। ਪੰਜ ਤੱਤ ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਸੁਵਾਣੀ ਸੇਜ ਹੰਢਾਇਆ। ਆਤਮ ਅੰਤਰ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪ ਕਰਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਬਾਹਰ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਆਸਾ ਤ੍ਰਿਸਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ।
ਸਰਗੁਣ ਮੰਗੇ ਸ਼ਮਸ਼ੀਰ, ਤੀਰ ਕਮਾਨ ਚਿੱਲਾ ਨਾਲ ਉਠਾਈਆ। ਨਿਰਗੁਣ ਕਰੇ ਅੰਤ ਅਖ਼ੀਰ, ਆਪਣਾ ਰੂਪ ਨਾ ਕੋਇ ਵਖਾਈਆ। ਸਰਗੁਣ ਜੋਧਾ ਸੂਰਬੀਰ ਬਲੀ ਬਲਵਾਨ, ਭੁਜਾਂ ਆਪਣੀਆਂ ਆਪ ਉਠਾਈਆ। ਨਿਰਗੁਣ ਕਰੇ ਖੇਲ ਮਹਾਨ, ਹੁਕਮੀ ਹੁਕਮ ਹੁਕਮ ਵਰਤਾਈਆ। ਸਰਗੁਣ ਵੇਖੇ ਜਗਤ ਨੇਤਰ ਮਾਰ ਧਿਆਨ, ਨਿਰਗੁਣ ਬਣ ਉਠ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਧਾਰ ਵਿਚ ਸੰਸਾਰ, ਨਿਰਗੁਣ ਸਰਗੁਣ ਹੋ ਉਜਿਆਰ, ਆਪਣਾ ਰੰਗ ਆਪ ਵਖਾਈਆ।
ਨਿਰਗੁਣ ਤੱਤ ਕਹੇ ਤਨ ਨਾਨਕ, ਸਰਗੁਣ ਨਾਨਕ ਨਿਰਗੁਣ ਰਿਹਾ ਵਡਿਆਈਆ। ਨਿਰਗੁਣ ਖੇਲ ਅਤ ਭਿਆਨਕ, ਸਰਗੁਣ ਨਿਉਂ ਨਿਉਂ ਸੀਸ ਝੁਕਾਈਆ। ਸਰਗੁਣ ਕਹੇ ਪ੍ਰਭ ਖੇਲ ਅਚਨ ਅਚਾਨਕ, ਭੇਵ ਕੋਇ ਨਾ ਆਈਆ। ਨਿਰਗੁਣ ਕਹੇ ਸਰਗੁਣ ਅਣਜਾਣਤ, ਸਰਗੁਣ ਕਹੇ ਬਿਨ ਨਿਰਗੁਣ ਬੂਝ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਧਾਰ ਚਲਾਈਆ।
ਸਰਗੁਣ ਕਹੇ ਨਿਰਗੁਣ ਬਾਪ, ਨਿਰਗੁਣ ਕਹੇ ਸਰਗੁਣ ਪੂਤ ਰੂਪ ਅਖਵਾਈਆ। ਸਰਗੁਣ ਕਹੇ ਨਿਰਗੁਣ ਪਰਤਾਪ, ਨਿਰਗੁਣ ਕਹੇ ਸਰਗੁਣ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਜਾਪ, ਨਿਰਗੁਣ ਕਹੇ ਸਰਗੁਣ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਨਾ ਕੋਇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਸਮਰੱਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਇ ਵਡਿਆਈਆ। ਸਰਗੁਣ ਕਹੇ ਮਹਿਮਾ ਅਕੱਥ, ਨਿਰਗੁਣ ਕਹੇ ਸਰਗੁਣ ਰਾਗੀ ਰਾਗ ਅਲਾਈਆ। ਸਰਗੁਣ ਕਹੇ ਨਿਰਗੁਣ ਸੱਚੀ ਵਥ, ਨਿਰਗੁਣ ਕਹੇ ਸਰਗੁਣ ਆਪ ਵਰਤਾਈਆ । ਸਰਗੁਣ ਕਹੇ ਨਿਰਗੁਣ ਵਸੇ ਘਟ ਘਟ, ਨਿਰਗੁਣ ਕਹੇ ਸਰਗੁਣ ਮੇਰੇ ਸਿਰ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਸਰਗੁਣ ਕਹੇ ਨਿਰਗੁਣ ਦਾਤਾ, ਨਿਰਗੁਣ ਕਹੇ ਸਰਗੁਣ ਭੰਡਾਰ ਵਰਤਾਇੰਦਾ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਨਾਰੀ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਉਤਮ ਜ਼ਾਤਾ, ਨਿਰਗੁਣ ਕਹੇ ਸਰਗੁਣ ਜ਼ਾਤ ਪਾਤ ਰੰਗ ਚੜ੍ਹਾਇੰਦਾ। ਸਰਗੁਣ ਕਹੇ ਨਿਰਗੁਣ ਬੈਠਾ ਰਹੇ ਇਕ ਇਕਾਂਤਾ, ਨਿਰਗੁਣ ਕਹੇ ਸਰਗੁਣ ਅੰਦਰ ਮੇਰਾ ਆਸਣ ਲਾਇੰਦਾ। ਸਰਗੁਣ ਕਹੇ ਨਿਰਗੁਣ ਖੇਲ ਤਮਾਸ਼ਾ, ਨਿਰਗੁਣ ਕਹੇ ਸਰਗੁਣ ਗੋਪੀ ਕਾਹਨ ਰੂਪ ਧਰਾਇੰਦਾ। ਸਰਗੁਣ ਕਹੇ ਜੋਤ ਪਰਕਾਸ਼ਾ, ਨਿਰਗੁਣ ਕਹੇ ਸਰਗੁਣ ਜੋਤੀ ਜੋਤ ਡਗਮਗਾਇੰਦਾ। ਸਰਗੁਣ ਕਹੇ ਨਿਰਗੁਣ ਸਚਖੰਡ ਰੱਖੇ ਵਾਸਾ, ਨਿਰਗੁਣ ਕਹੇ ਸਰਗੁਣ ਅੰਦਰ ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣੀ ਬੂਝ ਬੁਝਾਇੰਦਾ ।
ਸਰਗੁਣ ਕਹੇ ਨਿਰਗੁਣ ਬਲਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਨਿਸ਼ਾਂਨ, ਲੋਕਮਾਤ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਮਿਹਰਵਾਨ, ਨਿਰਗੁਣ ਕਹੇ ਸਰਗੁਣ ਦੀਨਨ ਦਇਆ ਕਮਾਇਆ। ਸਰਗੁਣ ਕਹੇ ਨਿਰਗੁਣ ਬੇਪਹਿਚਾਨ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਵਟਾਇਆ। ਸਰਗੁਣ ਕਹੇ ਮੇਰਾ ਭਗਵਾਨ, ਨਿਰਗੁਣ ਕਹੇ ਸਰਗੁਣ ਸਾਚਾ ਪੂਤ ਸੁਹਾਇਆ। ਸਰਗੁਣ ਕਹੇ ਨਿਰਗੁਣ ਦੇਵੇ ਦਾਨ, ਨਿਰਗੁਣ ਕਹੇ ਸਰਗੁਣ ਸਾਚੀ ਵੰਡ ਵੰਡਾਇਆ। ਸਚਖੰਡ ਕਰੇ ਖੇਲ ਮਹਾਨ, ਆਪਣਾ ਝਗੜਾ ਆਪ ਮੁਕਾਇਆ। ਆਪਣੀ ਇਛਿਆ ਕਰ ਪਰਵਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਅੰਗ ਵਖਾਇਆ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਬਾਹਰੋਂ ਦਿਸੇ ਪੰਜ ਤੱਤ ਦੁਕਾਨ, ਸਰਗੁਣ ਰੂਪ ਨਜ਼ਰੀ ਆਇਆ। ਅੰਦਰ ਲੁਕਿਆ ਰਹੇ ਭਗਵਾਨ, ਨਿਰਗੁਣ ਆਪਣਾ ਮੁੱਖ ਛੁਪਾਇਆ। ਬਾਹਰੋਂ ਬੋਲੇ ਰਸਨਾ ਜਬਾਨ, ਬੱਤੀ ਦੰਦ ਜਗਤ ਵਖਾਇਆ। ਅੰਦਰੋਂ ਨਿਰਗੁਣ ਦੇਵੇ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਸੁਣਾਇਆ। ਬਾਹਰੋਂ ਵੇਖਣ ਨੱਕ ਮੂੱਹ ਹੱਥ ਦੋ ਦੋ ਕਾਨ, ਅੰਦਰ ਬਿਨ ਰੰਗ ਰੂਪ ਰਿਹਾ ਸਮਾਇਆ। ਬਾਹਰੋਂ ਤੱਕਣ ਬਿਰਧ ਬਾਲ ਜਵਾਨ, ਅੰਦਰ ਨਿਰਗੁਣ ਬਿਰਧ ਬਾਲ ਰੂਪ ਨਾ ਕੋਇ ਵਟਾਇਆ। ਬਾਹਰੋਂ ਤੱਕਣ ਜੀਵ ਜਹਾਨ, ਜਗਤ ਨੇਤਰ ਵੇਖ ਵਖਾਇਆ। ਅੰਦਰੋਂ ਨਿਰਗੁਣ ਭਗਤਾਂ ਵਖਾਏ ਆਪਣਾ ਸਚ ਨਿਸ਼ਾਨ, ਸਤਿ ਸਤਿਵਾਦੀ ਦਇਆ ਕਮਾਇਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਖੇਲ ਸ੍ਰੀ ਭਗਵਾਨ, ਗੁਰ ਗੁਰ ਬੰਧਨ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਟਿੱਕਾ ਆਪਣੇ ਮਸਤਕ ਇਕ ਲਗਾਇਆ।
ਸਰਗੁਣ ਕਹੇ ਨਿਰਗੁਣ ਬੇਪਰਵਾਹ, ਬੇਅੰਤ ਭੇਵ ਨਾ ਆਇੰਦਾ। ਨਿਰਗੁਣ ਕਹੇ ਸਰਗੁਣ ਚਲਾਏ ਰਾਹ, ਲੋਕਮਾਤ ਰਾਹ ਵਖਾਇੰਦਾ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ, ਨਿਰਗੁਣ ਕਹੇ ਸਰਗੁਣ ਜੀਵ ਜੰਤ ਰਈਯਤ ਹੰਢਾਇੰਦਾ। ਸਰਗੁਣ ਕਹੇ ਨਿਰਗੁਣ ਪਰਗਟਾਏ ਆਪਣਾ ਨਾਂ, ਨਿਰਗੁਣ ਕਹੇ ਸਰਗੁਣ ਰਸਨਾ ਜੇਹਵਾ ਸਰਬ ਜਪਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਥਾਂ, ਨਿਰਗੁਣ ਕਹੇ ਸਰਗੁਣ ਮੇਰਾ ਬੰਕ ਸੁਹਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਬੇਪਹਿਚਾਂ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੇ ਰੰਗ ਰੰਗਾਇੰਦਾ।
ਸਰਗੁਣ ਕਹੇ ਨਿਰਗੁਣ ਬੇਅੰਤ, ਨਿਰਗੁਣ ਕਹੇ ਸਰਗੁਣ ਸੰਤ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਕੰਤ, ਨਿਰਗੁਣ ਕਹੇ ਸਰਗੁਣ ਬਣ ਸਵਾਣੀ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਆਦਿ ਅੰਤ, ਨਿਰਗੁਣ ਕਹੇ ਸਰਗੁਣ ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਮਣੀਆ ਮੰਤ, ਨਿਰਗੁਣ ਕਹੇ ਸਰਗੁਣ ਮੇਰਾ ਨਾਉਂ ਸਲਾਹੀਆ । ਸਰਗੁਣ ਕਹੇ ਨਿਰਗੁਣ ਵਸੇ ਧਾਮ ਸੋਭਾਵੰਤ, ਨਿਰਗੁਣ ਕਹੇ ਸਰਗੁਣ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ।
ਨਿਰਗੁਣ ਕਹੇ ਸਰਗੁਣ ਸੁਖਵੰਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਨਿਰਗੁਣ ਕਹੇ ਸਰਗੁਣ ਸੋਭਾਵੰਤ, ਸਰਗੁਣ ਕਹੇ ਨਿਰਗੁਣ ਸੱਚਾ ਮਾਹੀਆ। ਨਿਰਗੁਣ ਕਹੇ ਸਰਗੁਣ ਮਹਿਮਾ ਅਗਣਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ।
ਸਰਗੁਣ ਕਹੇ ਨਿਰਗੁਣ ਖੇਲ, ਨਿਰਗੁਣ ਕਹੇ ਸਰਗੁਣ ਮੇਲ ਮਿਲਾਇੰਦਾ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲ, ਨਿਰਗੁਣ ਕਹੇ ਸਰਗੁਣ ਸੰਗ ਰਖਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਵੇਲ, ਨਿਰਗੁਣ ਕਹੇ ਸਰਗੁਣ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਵੇਸ ਵਖਾਇੰਦਾ।
ਸਰਗੁਣ ਕਹੇ ਨਿਰਗੁਣ ਦਾਤਾਰ, ਨਿਰਗੁਣ ਕਹੇ ਸਰਗੁਣ ਹੋਏ ਸਹਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਕਹੇ ਬਿਨ ਸਰਗੁਣ ਪਿਆਰ ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਆਧਾਰ, ਨਿਰਗੁਣ ਕਹੇ ਬਿਨ ਸਰਗੁਣ ਟੇਕ ਨਾ ਕੋਇ ਰਖਾਈਆ। ਸਰਗੁਣ ਕਹੇ ਨਿਰਗੁਣ ਜੈਕਾਰ, ਨਿਰਗੁਣ ਕਹੇ ਬਿਨ ਸਰਗੁਣ ਜੈ ਜੈਕਾਰਾ ਢੋਲਾ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਉਜਿਆਰ, ਨਿਰਗੁਣ ਕਹ ਸਰਗੁਣ ਕਰੇ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ।
ਸਰਗੁਣ ਕਹੇ ਨਿਰਗੁਣ ਸੁਖ, ਨਿਰਗੁਣ ਕਹੇ ਸੁਖ ਸਰਗੁਣ ਵਿਚ ਰਖਾਈਆ। ਸਰਗੁਣ ਕਹੇ ਨਿਰਗੁਣ ਉਜਲ ਮੁਖ, ਨਿਰਗੁਣ ਕਹੇ ਸਰਗੁਣ ਸਾਚੇ ਮੁਖ ਸਲਾਹੀਆ। ਸਰਗੁਣ ਕਹੇ ਨਿਰਗੁਣ ਕਦੀ ਨਾ ਆਇਆ ਕਿਸੇ ਕੁੱਖ, ਨਿਰਗੁਣ ਕਹੇ ਸਰਗੁਣ ਮੇਰੀ ਕੁੱਖ ਸੁਹਾਈਆ। ਸਰਗੁਣ ਕਹੇ ਨਿਰਗੁਣ ਨਾ ਮਾਨਸ ਨਾ ਕੋਈ ਮਾਨੁਖ, ਨਿਰਗੁਣ ਕਹੇ ਸਰਗੁਣ ਮੇਰਾ ਮਾਨਸ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਤ੍ਰਿਸਨਾ ਨਾ ਕੋਇ ਭੁੱਖ, ਨਿਰਗੁਣ ਕਹੇ ਸਰਗੁਣ ਮਿਲਣ ਦੀ ਤ੍ਰਿਸਨਾ ਭੁੱਖ ਮੈਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਰਗੁਣ ਕਹੇ ਨਿਰਗੁਣ ਜਸ, ਨਿਰਗੁਣ ਕਹੇ ਸਰਗੁਣ ਜਸ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਵਸ, ਨਿਰਗੁਣ ਕਹੇ ਮੈਂ ਸਰਗੁਣ ਅੰਦਰ ਡੇਰਾ ਲਾਈਆ । ਸਰਗੁਣ ਕਹੇ ਨਿਰਗੁਣ ਜੋਤ ਕਰੇ ਪਰਕਾਸ਼, ਨਿਰਗੁਣ ਕਹੇ ਸਰਗੁਣ ਅੰਦਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ।
ਸਰਗੁਣ ਕਹੇ ਨਿਰਗੁਣ ਮਿਤ, ਨਿਰਗੁਣ ਕਹੇ ਸਰਗੁਣ ਮਿੱਤਰ ਪਿਆਰਿਆ ਹੱਥ ਵਡਿਆਈਆ। ਸਰਗੁਣ ਕਹੇ ਨਿਰਗੁਣ ਰਹੇ ਨਿਤ, ਨਿਰਗੁਣ ਕਹੇ ਸਰਗੁਣ ਨਵਿਤ ਫੇਰਾ ਪਾਈਆ। ਸਰਗੁਣ ਕਹੇ ਨਿਰਗੁਣ ਕਰੇ ਹਿਤ, ਨਿਰਗੁਣ ਕਹੇ ਸਰਗੁਣ ਮਿਲ ਮਿਲ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਅਬਿਨਾਸ਼ੀ ਅਚੁੱਤ, ਨਿਰਗੁਣ ਕਹੇ ਸਰਗੁਣ ਚੇਤਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਘਰ ਘਰ ਮੰਦਰ ਦਏ ਵਡਿਆਈਆ।
ਸਰਗੁਣ ਕਹੇ ਨਿਰਗੁਣ ਬੰਕ, ਨਿਰਗੁਣ ਕਹੇ ਸਰਗੁਣ ਬੰਕ ਦੁਆਰੀ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਡੰਕ, ਨਿਰਗੁਣ ਕਹੇ ਸਰਗੁਣ ਮੇਰਾ ਨਾਦ ਸੁਣਾਇੰਦਾ। ਸਰਗੁਣ ਕਹੇ ਨਿਰਗੁਣ ਮਹਿਮਾ ਅਗਣਤ, ਨਿਰਗੁਣ ਕਹੇ ਸਰਗੁਣ ਮੇਰਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਨਿਰਗੁਣ ਸਰਗੁਣ ਧਾਰ ਚਲਾਇੰਦਾ ।
ਸਰਗੁਣ ਕਹੇ ਨਿਰਗੁਣ ਓਟ, ਨਿਰਗੁਣ ਕਹੇ ਸਰਗੁਣ ਮਾਣ ਵਡਿਆਈਆ। ਸਰਗੁਣ ਕਹੇ
ਨਿਰਗੁਣ ਭੰਡਾਰ ਅਤੋਟ, ਨਿਰਗੁਣ ਕਹੇ ਸਰਗੁਣ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕਿਲਾ ਕੋਟ, ਨਿਰਗੁਣ ਕਹੇ ਸਰਗੁਣ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਈਆ। (੧੯ ਮਾਘ ੨੦੧੮ ਬਿ ਧਿੰਗਾਲੀ)
❋
੨) ਸਰਗੁਣ ਕਹੇ ਨਿਰਗੁਣ ਸਹਾਰਾ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਰੂਪ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ ਸੱਚੀ ਸਰਕਾਰਾ, ਨਿਰਗੁਣ ਕਹੇ ਸਰਗੁਣ ਸੱਚੀ ਕਾਰ ਕਮਾਈਆ। ਸਰਗੁਣ ਕਹੇ ਨਿਰਗੁਣ ਹੁਕਮ ਵਰਤਾਰਾ, ਨਿਰਗੁਣ ਕਹੇ ਸਰਗੁਣ ਚਲੇ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਰਖਾਈਆ।
ਸਰਗੁਣ ਕਹੇ ਨਿਰਗੁਣ ਪੁਰਖ ਅਕਾਲ, ਨਿਰਗੁਣ ਕਹੇ ਸਰਗੁਣ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਦੀਨ ਦਿਆਲ, ਨਿਰਗੁਣ ਕਹੇ ਸਰਗੁਣ ਸਾਚਾ ਲਾਲ ਨਾਉਂ ਰਖਾਈਆ। ਸਰਗੁਣ ਕਹੇ ਨਿਰਗੁਣ ਚਲੇ ਅਵੱਲੜੀ ਚਾਲ, ਨਿਰਗੁਣ ਕਹੇ ਸਰਗੁਣ ਚਾਲ ਨਿਰਾਲੀ ਇਕ ਜਣਾਈਆ। ਸਰਗੁਣ ਕਹੇ ਨਿਰਗੁਣ ਨਾ ਖਾਏ ਕਾਲ, ਨਿਰਗੁਣ ਕਹੇ ਸਰਗੁਣ ਤੇਰੇ ਕਾਲ ਚਰਨ ਸਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ।
ਸਰਗੁਣ ਕਹੇ ਨਿਰਗੁਣ ਨੂਰਾਨੀ ਜੋਤ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਜੋਤ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕੋਟ, ਨਿਰਗੁਣ ਕਹੇ ਬਿਨ ਸਰਗੁਣ ਲੋਕਮਾਤ ਕਿਲਾ ਕੋਟ ਨਜ਼ਰ ਕੋਇ ਨਾ ਆਈਆ। ਸਰਗੁਣ ਕਹੇ ਨਿਰਗੁਣ ਉਤੇ ਮੈਂ ਹੋਇਆ ਮੋਹਤ, ਨਿਰਗੁਣ ਕਹੇ ਮੈਂ ਸਰਗੁਣ ਪਿਛੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਕਰਾਈਆ।
ਸਰਗੁਣ ਕਹੇ ਨਿਰਗੁਣ ਅਨੁਭਵ ਪਰਕਾਸ਼, ਨਿਰਗੁਣ ਕਹੇ ਸਰਗੁਣ ਨੂਰ ਨੂਰ ਸਮਾਇਆ। ਸਰਗੁਣ ਕਹੇ ਨਿਰਗੁਣ ਸ਼ਾਹੋ ਸ਼ਾਬਾਸ਼, ਨਿਰਗੁਣ ਕਹੇ ਸਰਗੁਣ ਸ਼ਹਿਨਸ਼ਾਹ ਲੋਕਮਾਤ ਵਡਿਆਇਆ। ਸਰਗੁਣ ਕਹੇ ਮੈਂ ਨਿਰਗੁਣ ਦਾਸ, ਨਿਰਗੁਣ ਕਹੇ ਮੈਂ ਸਰਗੁਣ ਬਣ ਦਾਸੀ ਦਾਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ।
ਸਰਗੁਣ ਕਹੇ ਨਿਰਗੁਣ ਅਛੱਲ, ਨਿਰਗੁਣ ਕਹੇ ਅਛੱਲ ਸਰਗੁਣ ਵਿਚ ਸਮਾਇਆ। ਸਰਗੁਣ ਕਹੇ ਨਿਰਗੁਣ ਬੀਰ ਬਲ, ਨਿਰਗੁਣ ਕਹੇ ਬਲ ਸਰਗੁਣ ਅੰਦਰ ਧਰਾਇਆ। ਸਰਗੁਣ ਕਹੇ ਨਿਰਗੁਣ ਅਟੱਲ, ਨਿਰਗੁਣ ਕਹੇ ਅਟੱਲ ਮੁਨਾਰਾ ਸਰਗੁਣ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਜੋਤ ਰਿਹਾ ਰਲ, ਨਿਰਗੁਣ ਸਰਗੁਣ ਤੇਰੀ ਜੋਤੀ ਜੋਤ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇਆ।
ਸਰਗੁਣ ਕਹੇ ਨਿਰਗੁਣ ਗੁਣ ਨਿਧਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਗੁਣ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਸ਼ਾਹ ਸੁਲਤਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ
ਨਾ ਕੋਈ ਸ਼ਹਿਨਸ਼ਾਹੀਆ। ਸਰਗੁਣ ਕਹੇ ਨਿਰਗੁਣ ਇਕ ਸਤਿ ਨਿਸ਼ਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਸਤਿ ਨਿਸ਼ਾਨਾ ਨਾ ਕੋਇ ਉਠਾਈਆ। ਸਰਗੁਣ ਕਹੇ ਨਿਰਗੁਣ ਨੌਜਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਜੋਬਨ ਨਾ ਕੋਇ ਹੰਢਾਈਆ। ਸਰਗੁਣ ਕਹੇ ਨਿਰਗੁਣ ਵਸੇ ਸਚਖੰਡ ਮਕਾਨ, ਨਿਰਗੁਣ ਕਹੇ ਬਿਨ ਸਰਗੁਣ ਸਚਖੰਡ ਦੁਆਰਾ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਇਮਾਨ, ਨਿਰਗੁਣ ਕਹੇ ਬਿਨ ਸਰਗੁਣ ਸ਼ਰਅ ਨਾ ਕੋਇ ਚਲਾਈਆ । ਸਰਗੁਣ ਕਹੇ ਨਿਰਗੁਣ ਸੂਰਬੀਰ ਬਲਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਬਲ ਨਾ ਕੋਇ ਅਜਮਾਈਆ। ਸਰਗੁਣ ਕਹੇ ਨਿਰਗੁਣ ਇਕੋ ਆਣ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਹੁਕਮ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲ ਖੇਲ ਆਪਣੀ ਖ਼ੁਸ਼ੀ ਮਨਾਈਆ।
ਸਰਗੁਣ ਕਹੇ ਨਿਰਗੁਣ ਸੂਰਾ ਬੰਗ, ਨਿਰਗੁਣ ਕਹੇ ਸਰਗੁਣ ਸੂਰਬੀਰ ਪਰਗਟਾਇਆ। ਸਰਗੁਣ ਕਹੇ ਨਿਰਗੁਣ ਮਰਦੰਗ, ਨਿਰਗੁਣ ਕਹ ਮਰਦੰਗ ਸਰਗੁਣ ਹੱਥ ਫੜਾਇਆ। ਸਰਗੁਣ ਕਹੇ ਨਿਰਗੁਣ ਬਿਨ ਰੂਪ ਰੰਗ, ਨਿਰਗੁਣ ਕਹੇ ਆਪਣਾ ਰੂਪ ਰੰਗ ਸਰਗੁਣ ਮਾਤ ਧਰਾਇਆ। ਸਰਗੁਣ ਕਹੇ ਨਿਰਗੁਣ ਸੋਹੇ ਸਚ ਪਲੰਘ, ਨਿਰਗੁਣ ਕਹੇ ਸਚ ਪਲੰਘ ਸਰਗੁਣ ਅੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ ਨਿਰਗੁਣ ਸਰਗੁਣ ਆਪਣੀ ਵੰਡ ਵੰਡਾਇਆ।
ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਗੁਣ ਕਹੇ ਸਰਗੁਣ ਵਿਹਾਰ ਚਲਾਈਆ। ਸਰਗੁਣ ਕਹੇ ਨਿਰਗੁਣ ਅਗੰਮ ਅਪਾਰ, ਨਿਰਗੁਣ ਕਹੇ ਸਰਗੁਣ ਅਗੰਮੜੀ ਧਾਰ ਵਖਾਈਆ। ਸਰਗੁਣ ਕਹੇ ਨਿਰਗੁਣ ਅਲੱਖ ਜੈਕਾਰ, ਨਿਰਗੁਣ ਕਹੇ ਸਰਗੁਣ ਜੈ ਜੈ ਮੇਰੀ ਵਡਿਆਈਆ। ਸਰਗੁਣ ਕਹੇ ਨਿਰੁਗਣ ਕਿਸੇ ਨਾ ਆਏ ਵਿਚਾਰ, ਨਿਰਗੁਣ ਕਹੇ ਸਰਗੁਣ ਅੰਦਰ ਵੜ ਵੜ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਰਖਾਈਆ। (੧੯ ਮਾਘ ੨੦੧੮ ਬਿਕ੍ਰਮੀ ਇੰਦਰ ਰਾਮ)
❋
੩) ਸਰਗੁਣ ਕਹੇ ਨਿਰਗੁਣ ਵਸੇ ਉਹਲੇ, ਨਿਰਗੁਣ ਕਹੇ ਸਰਗੁਣ ਆਪਣਾ ਭੇਵ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਬੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਧੁਨ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਰਹੇ ਸਦਾ ਰਹੇ ਅਡੋਲੇ, ਨਿਰਗੁਣ ਕਹੇ ਸਰਗੁਣ ਅਡੋਲ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਮੇਰਾ ਪੜਦਾ ਖੋਲ੍ਹੇ, ਨਿਰਗੁਣ ਕਹੇ ਸਰਗੁਣ ਸੇਵਾ ਕਰਨੀ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਸਾਚਾ ਤੋਲ ਤੋਲੇ, ਨਿਰਗੁਣ ਕਹੇ ਸਰਗੁਣ ਕੰਡਾ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਅਗੰਮੀ ਢੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੇ ਗੀਤ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਮੌਲੇ, ਨਿਰਗੁਣ ਕਹੇ ਸਰਗੁਣ ਫਲ ਫੁਲਵਾੜੀ ਇਕ ਲਗਾਈਆ। ਸਰਗੁਣ ਕਹੇ ਨਿਰਗੁਣ ਅੰਮ੍ਰਿਤ ਭਰਿਆ ਕੌਲੇ, ਨਿਰਗੁਣ ਕਹੇ ਸਰਗੁਣ ਹਰੀ ਸਿੰਚ ਕਿਆਰੀ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦੇਵੇ ਮਾਣ ਉਪਰ ਧੌਲੇ, ਨਿਰਗੁਣ ਕਹੇ ਸਰਗੁਣ ਧੌਲ ਉਪਰ ਮੇਰੀ ਕਰੇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਨੂਰ ਅਵਲੇ, ਨਿਰਗੁਣ ਕਹੇ ਸਰਗੁਣ ਮੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਵਿਚ ਧਰਾਈਆ।
ਸਰਗੁਣ ਕਹੇ ਨਿਰਗੁਣ ਪਰਵਰਦਿਗਾਰ, ਏਕਾ ਨੂਰ ਸਮਾਇਆ। ਨਿਰਗੁਣ ਕਹੇ ਸਰਗੁਣ
ਮੇਰਾ ਯਾਰ, ਸਾਚੀ ਯਾਰੀ ਆਪ ਹੰਢਾਇਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਿਆਰ, ਨਿਰਗੁਣ ਕਹੇ ਸਰਗੁਣ ਖੇੜਾ ਆਪ ਵਸਾਇਆ। ਸਰਗੁਣ ਕਹੇ ਨਿਰਗੁਣ ਹੱਕ ਬੋਲੇ ਜੈਕਾਰ, ਨਿਰਗੁਣ ਕਹੇ ਸਰਗੁਣ ਜਗਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇਆ।
ਸਰਗੁਣ ਕਹੇ ਨਿਰਗੁਣ ਬੇਐਬ, ਨਿਰਗੁਣ ਕਹੇ ਸਰਗੁਣ ਐਬ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰਾ ਸਾਹਿਬ, ਨਿਰਗੁਣ ਕਹੇ ਸਰਗੁਣ ਮੇਰਾ ਸਾਬਤ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਗਾਇਬ, ਨਿਰਗੁਣ ਕਹੇ ਸਰਗੁਣ ਜ਼ਾਹਿਰ ਜ਼ਹੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਈਆ।
ਸਰਗੁਣ ਕਹੇ ਨਿਰਗੁਣ ਜਲਾਲ, ਨਿਰਗੁਣ ਕਹੇ ਸਰਗੁਣ ਜਲਵਾ ਮਾਤ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਦਲਾਲ, ਨਿਰਗੁਣ ਕਹੇ ਸਰਗੁਣ ਵਿਚੋਲਾ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸੱਚੀ ਧਰਮਸਾਲ, ਨਿਰਗੁਣ ਕਹੇ ਸੱਚੀ ਧਰਮਸਾਲ ਸਰਗੁਣ ਗੜ੍ਹ ਬਣਾਇੰਦਾ। ਸਰਗੁਣ ਕਹੇ ਨਿਰਗੁਣ ਵਜਾਏ ਤਾਲ, ਨਿਰਗੁਣ ਕਹੇ ਤਾਲ ਤਲਵਾੜਾ ਸਰਗੁਣ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਰਮ ਆਪ ਚੁਕਾਇੰਦਾ।
ਸਰਗੁਣ ਕਹੇ ਨਿਰਗੁਣ ਜੋਤੀ ਜਾਤਾ, ਨਿਰਗੁਣ ਕਹੇ ਸਰਗੁਣ ਜੋਤ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਕਿਸੇ ਪਛਾਤਾ, ਨਿਰਗੁਣ ਕਹੇ ਸਰਗੁਣ ਗੁਰਮੁਖ ਆਪਣੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਰਗੁਣ ਕਹੇ ਨਿਰਗੁਣ ਸੰਯੋਗ, ਨਿਰਗੁਣ ਕਹੇ ਸਰਗੁਣ ਸੰਗ ਨਿਭਾਇਆ। ਸਰਗੁਣ ਕਹੇ ਨਿਰਗੁਣ ਦਰਸ ਅਮੋਘ, ਨਿਰਗੁਣ ਕਹੇ ਸਰਗੁਣ ਦਰਸੀ ਦਰਸ ਦੇ ਦੇ ਤ੍ਰਿਪਤ ਬੁਝਾਇਆ। ਸਰਗੁਣ ਕਹੇ ਨਿਰਗੁਣ ਵਸੇ ਚੌਦਾਂ ਲੋਕ, ਨਿਰਗੁਣ ਕਹੇ ਸਰਗੁਣ ਕੋਟਨ ਕੋਟ ਲੋਕ ਚਰਨਾਂ ਹੇਠ ਦਬਾਇਆ। ਸਰਗੁਣ ਕਹੇ ਨਿਰਗੁਣ ਸੁਣਾਏ ਸਲੋਕ, ਨਿਰਗੁਣ ਕਹੇ ਕੋਟੀ ਕੋਟ ਸਲੋਕ ਸਰਗੁਣ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ।
ਸਰਗੁਣ ਕਹੇ ਨਿਰਗੁਣ ਸਤਿਗੁਰ, ਨਿਰਗੁਣ ਕਹੇ ਸਰਗੁਣ ਗੁਰ ਗੁਰ ਰੂਪ ਵਖਾਇੰਦਾ। ਸਰਗੁਣ ਕਹੇ ਨਿਰਗੁਣ ਲੇਖਾ ਜਾਣੇ ਧੁਰ, ਨਿਰਗੁਣ ਕਹੇ ਸਰਗੁਣ ਧੁਰ ਮਸਤਕ ਲੇਖ ਸਮਝਾਇੰਦਾ। ਸਰਗੁਣ ਕਹੇ ਨਿਰਗੁਣ ਚੜ੍ਹੇ ਸਾਚੇ ਘੋੜ, ਨਿਰਗੁਣ ਕਹੇ ਸਰਗੁਣ ਤੇਰਾ ਪਰੇਮ ਘੋੜਾ ਇਕ ਵਖਾਇੰਦਾ । ਸਰਗੁਣ ਕਹੇ ਨਿਰਗੁਣ ਜਾਏ ਬੌਹੜ, ਨਿਰਗੁਣ ਕਹੇ ਸਰਗੁਣ ਤੇਰੀ ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਰਿਹਾ ਦੌੜ, ਨਿਰਗੁਣ ਕਹੇ ਸਰਗੁਣ ਸਦਾ ਸਦਾ ਆਪਣੀ ਗੋਦ ਬਹਾਇੰਦਾ। ਸਰਗੁਣ ਕਹੇ ਨਿਰਗੁਣ ਬੁਝਾਏ ਔੜ, ਨਿਰਗੁਣ ਕਹੇ ਸਰਗੁਣ ਅੰਮ੍ਰਿਤ ਮੇਘ ਬਰਸਾਇੰਦਾ। ਸਰਗੁਣ ਕਹੇ ਨਿਰਗੁਣ ਦੋ ਜਹਾਨਾਂ ਲਾਏ ਪੌੜ, ਨਿਰਗੁਣ ਕਹੇ ਸਰਗੁਣ ਫੜ ਬਾਂਹੋਂ ਉਪਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਇਕੇ ਘਰ, ਘਰ ਘਰ ਵਿਚ ਵੇਖ ਵਖਾਇੰਦਾ।
ਸਰਗੁਣ ਕਹੇ ਨਿਰਗੁਣ ਅਮੀਰ, ਨਿਰਗੁਣ ਕਹੇ ਸਰਗੁਣ ਉਮਰਾਓ ਉਪਜਾਈਆ। ਸਰਗੁਣ ਕਹੇ ਨਿਰਗੁਣ ਪੀਰੇ ਪੀਰ, ਨਿਰਗੁਣ ਕਹੇ ਸਰਗੁਣ ਪੀਰੀ ਤੇਰੇ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਮਾਰੇ ਜ਼ੰਜੀਰ, ਨਿਰਗੁਣ ਕਹੇ ਸਰਗੁਣ ਜਗਤ ਜ਼ੰਜੀਰ ਤੇਰੀ ਵਸਤ ਵਖਾਈਆ। ਨਿਰਗੁਣ ਸਰਗੁਣ ਆਦਿ ਅੰਤ ਜੁਗਾਂ ਜੁਗੰਤ ਖੇਲ ਅਖ਼ੀਰ, ਆਖਰ ਆਪਣੀ ਖੇਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਚ ਨਿਸ਼ਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਰਿਹਾ ਝੁਲਾਈਆ।
(੧੯ ਮਾਘ ੨੦੧੮ ਬਿਕ੍ਰਮੀ ਵਕੀਲ ਸਿੰਘ)
❋
੪) ਸਰਗੁਣ ਕਹੇ ਨਿਰਗੁਣ ਕਾਰ, ਨਿਰਗੁਣ ਤੇਰਾ ਭੇਵ ਕੋਇ ਨਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਨੂਰ ਉਜਿਆਰ, ਨੂਰ ਨਜ਼ਰ ਕਿਸੇ ਨਾ ਆਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਸਚਖੰਡ ਦੁਆਰ, ਅੰਦਰ ਵੜ ਦਰਸ ਕੋਇ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਵਡ ਭੰਡਾਰ, ਵਡ ਭੰਡਾਰੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ।
ਸਰਗੁਣ ਕਹੇ ਤੇਰਾ ਭੇਵ ਨਿਆਰਾ, ਅਭੇਦ ਤੇਰੀ ਵਡਿਆਈਆ । ਸਰਗੁਣ ਕਹੇ ਨਿਰਗੁਣ ਤੂੰ ਅਗੰਮ ਠਠਿਆਰਾ, ਘੜਨ ਭੰਨਣਹਾਰ ਅਖਵਾਈਆ । ਸਰਗੁਣ ਕਹੇ ਨਿਰਗੁਣ ਤੇਰਾ ਸਚ ਵਿਹਾਰਾ, ਤੂੰ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦਏਂ ਅਧਾਰਾ, ਆਪਣਾ ਬੰਸ ਸੁਹਾਈਆ। ਸਰਗੁਣ ਕਹੇ ਨਿਰਗੁਣ ਤੂੰ ਸਤਿ ਵਰਤਾਰਾ, ਰਜੋ ਤਮੋ ਸਤੋ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੱਤਵ ਤੱਤ ਨਾਚ ਕਰਾਈਆ। ਸਰਗੁਣ ਕਹੇ ਨਿਰਗੁਣ ਤੇਰਾ ਪਸਾਰਾ, ਲੱਖ ਚੁਰਾਸੀ ਬਣਤ ਬਣਾਈਆ। ਸਰਗੁਣ ਕਹੇ ਨਿਰਗੁਣ ਤੇਰਾ ਜੈਕਾਰਾ, ਚਾਰੇ ਬਾਣੀ ਦਏ ਦੁਹਾਈਆ। ਸਰਗੁਣ ਕਹੇ ਨਿਰਗੁਣ ਤੇਰੀ ਸਿਤਾਰਾ, ਚਾਰੇ ਖਾਣੀ ਤੰਦ ਰਖਾਈਆ। ਸਰਗੁਣ ਕਹੇ ਨਿਰਗੁਣ ਤੇਰਾ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਪਾਈਆ।
ਸਰਗੁਣ ਕਹੇ ਨਿਰਗੁਣ ਤੇਰਾ ਨੂਰ, ਨੂਰੋ ਨੂਰ ਸਮਾਇੰਦਾ। ਸਰਗੁਣ ਕਹੇ ਨਿਰਗੁਣ ਸਰਬ ਕਲਾ ਭਰਪੂਰ, ਬੇਅੰਤ ਨਾਉਂ ਧਰਾਇੰਦਾ। ਸਰਗੁਣ ਕਹੇ ਨਿਰਗੁਣ ਆਸਾ ਮਨਸਾ ਪੂਰ, ਨਿਰਾਸ਼ਾ ਰੂਪ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਆਦਿ ਜੁਗਾਦਿ ਸਤਿ ਸਰੂਪ, ਸਚ ਖੁਮਾਰੀ ਇਕ ਰਖਾਇੰਦਾ। ਸਰਗੁਣ ਕਹੇ ਨਿਰਗੁਣ ਤੂੰ ਆਦਿ ਜੁਗਾਦਿ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ।
ਸਰਗੁਣ ਕਹੇ ਨਿਰਗੁਣ ਮੀਤ, ਮਿੱਤਰ ਪਿਆਰੇ ਸੱਚੇ ਮਾਹੀਆ। ਸਰਗੁਣ ਕਹੇ ਨਿਰਗੁਣ ਅਤੀਤ, ਤ੍ਰੈਗੁਣ ਅਤੀਤਾ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਅਨਡੀਠ, ਅਨਡਿਠੜਾ ਧਾਮ ਸੁਹਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਗੀਤ, ਅੱਖਰ ਅੱਖਰ ਕਰ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ।
ਸਰਗੁਣ ਕਹੇ ਨਿਰਗੁਣ ਸੱਚ, ਘਰ ਸਾਚੇ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਰਚ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜੋਤ ਰਿਹਾ ਮੱਚ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸਰਗੁਣ ਕਹੇ ਨਿਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ।
ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਾਕਾਰ ਸਮਾਈਆ। ਸਰਗੁਣ ਕਹੇ ਨਿਰਗੁਣ ਦਾਤਾਰ, ਦਾਤਾ ਦਾਨੀ ਵਡ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ, ਬਣ ਭੰਡਾਰੀ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਸਰਗੁਣ ਕਹੇ ਨਿਰਗੁਣ ਜੀਵ ਜੰਤ ਆਧਾਰ, ਘਟ ਘਟ ਰਿਹਾ ਸਮਾਈਆ। ਸਰਗੁਣ ਕਹੇ ਨਿਰਗੁਣ ਨਾਦ ਸ਼ਬਦ ਧੁਨਕਾਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਇਛਿਆ ਵੇਦ ਚਾਰ, ਸ਼ਾਸਤਰ ਸਿਮਰਤ ਆਪ ਸਾਲਾਹੀਆ। ਸਰਗੁਣ ਕਹੇ ਨਿਰਗੁਣ ਪਰਾਣ ਪਰਾਣੀ ਦਏ ਆਧਾਰ, ਅੱਠ ਦਸ ਮੇਲ ਮਿਲਾਈਆ। ਸਰਗੁਣ ਕਹੇ ਨਿਰਗੁਣ ਸ਼ਬਦ ਨਾਦ ਗਿਆਨ, ਗਿਆਤਾ ਗੀਤਾ ਇਕ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਈਮਾਨ, ਅੰਜ਼ੀਲ ਕੁਰਾਨ ਰਿਹਾ ਸੁਣਾਈਆ। ਸਰਗੁਣ ਕਹੇ ਨਾਨਕ ਨਾਮ ਨਿਸ਼ਾਨ, ਨਾਮ ਸਤਿ ਸਤਿ ਪਰਗਟਾਈਆ। ਸਰਗੁਣ ਕਹੇ ਨਿਰਗੁਣ ਨਿਸ਼ਾਨ, ਗੋਬਿੰਦ ਸੂਰਾ ਰਿਹਾ ਝੁਲਾਈਆ। ਸਰਗੁਣ ਕਹੇ ਲੇਖਾ ਜਾਣੇ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇੜਾ ਆਪ ਵਸਾਈਆ।
ਸਰਗੁਣ ਕਹੇ ਨਿਰਗੁਣ ਅਧਾਰ, ਦੂਸਰ ਓਟ ਨਾ ਕੋਇ ਤਕਾਈਆ। ਸਰਗੁਣ ਕਹੇ ਨਿਰਗੁਣ ਅਵਤਾਰ, ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਸਿਕਦਾਰ, ਗੁਰ ਗੁਰ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਸਰਗੁਣ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਵਿਹਾਰ, ਬਣ ਵਿਵਹਾਰੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤ, ਜੁਗ ਜੁਗ ਖੇਲ ਕਰਾਈਆ।
ਸਰਗੁਣ ਕਹੇ ਨਿਰਗੁਣ ਜੋਗ, ਹਰਿ ਸਾਚਾ ਸਚ ਕਰਾਇੰਦਾ। ਸਰਗੁਣ ਕਹੇ ਨਿਰਗੁਣ ਸੰਜੋਗ, ਸਤਿ ਸਤਿਵਾਦੀ ਆਪ ਕਰਾਇੰਦਾ। ਸਰਗੁਣ ਕਹੇ ਨਿਰਗੁਣ ਭੋਗ, ਸਾਚਾ ਭੋਗੀ ਭੋਗ ਭੁਗਾਇੰਦਾ। ਸਰਗੁਣ ਕਹੇ ਨਿਰਗੁਣ ਹੋਂਦ, ਆਦਿ ਜੁਗਾਦਿ ਨਾ ਕੋਇ ਮਿਟਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਡ ਆਪ ਕਰਾਇੰਦਾ।
ਸਰਗੁਣ ਕਹੇ ਨਿਰਗੁਣ ਆਸ, ਆਦਿ ਅੰਤ ਰਖਾਈਆ। ਸਰਗੁਣ ਕਹੇ ਨਿਰਗੁਣ ਬੁਝਾਏ ਪਿਆਸ, ਤ੍ਰਿਸਨਾ ਰੋਗ ਮਿਟਾਈਆ। ਸਰਗੁਣ ਕਹੇ ਨਿਰਗੁਣ ਵਖਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਸਰਗੁਣ ਕਹੇ ਨਿਰਗੁਣ ਕਰੇ ਪਰਕਾਸ਼, ਦੋ ਜਹਾਨ ਜਹਾਨ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਕਰੇ ਬੰਦ ਖੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਸਰਗੁਣ ਕਹੇ ਨਿਰਗੁਣ ਵਸੇ ਪਾਸ, ਆਪ ਆਪਣਾ ਪੰਧ ਮੁਕਾਈਆ। ਸਰਗੁਣ ਕਹੇ ਨਿਰਗੁਣ ਖੇਲ ਤਮਾਸ਼, ਦੀਨ ਦੁਨੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪਣੇ ਵਿਚ ਛੁਪਾਈਆ।
ਸਰਗੁਣ ਕਹੇ ਨਿਰਗੁਣ ਜਗਤ, ਜਾਗਰਤ ਜੋਤ ਜਗਾਇੰਦਾ। ਸਰਗੁਣ ਕਹੇ ਨਿਰਗੁਣ ਭਗਤ,
ਭਗਵਨ ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਸੰਤ, ਸਤਿ ਸਤਿ ਅੰਦਰ ਧਾਰ ਵਖਾਇੰਦਾ। ਸਰਗੁਣ ਕਹੇ ਨਿਰਗੁਣ ਕੰਤ, ਨਰ ਨਰਾਇਣ ਸਾਚੀ ਸੇਜਾ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਬਣਾਏ ਬਣਤ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ।
ਸਰਗੁਣ ਕਹੇ ਨਿਰਗੁਣ ਰਹੇ ਜੁਗ ਚਾਰ, ਆਦਿ ਜੁਗਾਦਿ ਦਇਆ ਕਮਾਈਆ। ਸਰਗੁਣ ਕਹੇ ਨਿਰਗੁਣ ਖੇਲੇ ਖੇਲ ਵਿਚ ਸੰਸਾਰ, ਰੂਪ ਅਨੂਪ ਵਟਾਈਆ। ਸਰਗੁਣ ਕਹੇ ਨਿਰਗੁਣ ਹਰ ਘਟ ਪਾਵੇ ਸਾਰ, ਘਟ ਘਟ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਅਕਾਰ, ਸਾਕਾਰ ਨਜ਼ਰੀ ਆਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਈਆ।
ਸਰਗੁਣ ਕਹੇ ਨਿਰਗੁਣ ਧਾਰਾ, ਧਰਨੀ ਧਰਤ ਧਵਲ ਚਲਾਇੰਦਾ। ਸਰਗੁਣ ਕਹੇ ਨਿਰਗੁਣ ਪਸਾਰਾ, ਨਿਰਧਨ ਸਰਧਨ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਜੈਕਾਰਾ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਘਰ ਬਾਹਰਾ, ਘਰ ਮੰਦਰ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੀਰਥ ਤਟ ਕਿਨਾਰਾ, ਸਚ ਸਰੋਵਰ ਇਕ ਵਡਿਆਇੰਦਾ। ਸਰਗੁਣ ਕਹੇ ਨਿਰਗੁਣ ਸ਼ਬਦ ਜੈਕਾਰਾ, ਬੋਧ ਗਿਆਨ ਆਪ ਦ੍ਰਿੜਾਇੰਦਾ। ਸਰਗੁਣ ਕਹੇ ਨਿਰਗੁਣ ਲਿਖਾਰਾ, ਜੁਗ ਜੁਗ ਆਪਣਾ ਲੇਖ ਲਿਖਾਇੰਦਾ। ਸਰਗੁਣ ਕਹੇ ਨਿਰਗੁਣ ਕਰੇ ਆਪਣੀ ਕਾਰਾ, ਕਰਤਾ ਪੁਰਖ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ।
ਸਰਗੁਣ ਕਹੇ ਨਿਰਗੁਣ ਉਡੀਕ, ਨਿਤ ਨਿਤ ਆਸ ਰਖਾਈਆ। ਸਰਗੁਣ ਕਹੇ ਨਿਰਗੁਣ ਅਤੀਤ, ਪਾਰਬ੍ਰਹਮ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਸੀਤਲ ਧਾਰਾ ਇਕ ਵਖਾਈਆ। ਸਰਗੁਣ ਕਹੇ ਨਿਰਗੁਣ ਮੰਦਰ ਮਸੀਤ, ਮੱਠ ਸ਼ਿਵਦਵਾਲਾ ਨਾਉਂ ਧਰਾਈਆ। ਸਰਗੁਣ ਕਹੇ ਨਿਰਗੁਣ ਅਜੀਤ, ਜਿਤਿਆ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਨਜ਼ੀਕ, ਜਗਤ ਨੇਤਰ ਨਜ਼ਰ ਨਾ ਆਈਆ। ਸਰਗੁਣ ਕਹੇ ਨਿਰਗੁਣ ਕੋਟਨ ਕੋਟ ਕਾਲ ਵੇਖੇ ਠੀਕ, ਜੁਗ ਜੁਗ ਠੀਕਰਾ ਭੰਨ ਵਖਾਈਆ। ਸਰਗੁਣ ਕਹੇ ਨਿਰਗੁਣ ਬੇਪ੍ਰੀਤ, ਸਾਚੀ ਪ੍ਰੀਤ ਨਾ ਕਿਸੇ ਸਮਝਾਈਆ। ਸਰਗੁਣ ਕਹੇ ਨਿਰਗੁਣ ਜੁਗ ਜੁਗ ਗੁਰ ਅਵਤਾਰਾ ਕੋਲੋਂ ਚਲੌਦਾ ਰਿਹਾ ਆਪਣੀ ਰੀਤ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਰਗੁਣ ਕਹੇ ਨਿਰਗੁਣ ਖੇਲ ਕਰਾਇਆ ਧੰਦੇ ਲਾਇਆ ਜੀਵ ਜੰਤ ਮੰਦਰ ਮਸੀਤ, ਮੁੱਲਾਂ ਸ਼ੇਖ਼ ਪੰਡਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਆਪਣਾ ਆਪ ਵਖਾਈਆ।
ਸਰਗੁਣ ਕਹੇ ਨਿਰਗੁਣ ਅਭੁੱਲ, ਭੁੱਲ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਅਮੁੱਲ, ਮੁੱਲ ਨਾ ਕੋਇ ਚੁਕਾਈਆ। ਸਰਗੁਣ ਕਹੇ ਨਿਰਗੁਣ ਅਤੁਲ, ਤੋਲਿਆਂ ਤੋਲ ਨਾ ਕੋਇ ਤੁਲਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਰੁਲ, ਏਕਾ ਰੰਗ ਸਮਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਹੁਲ, ਆਦਿ ਜੁਗਾਦਿ ਰਿਹਾ ਲਹਿਰਾਈਆ। ਸਰਗੁਣ ਕਹੇ ਨਿਰਗੁਣ ਜਾਏ ਆਪਣੀ ਕੁਲ, ਦੂਸਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਗੁਣ ਬੈਠਾ ਸੀਸ ਝੁਕਾਈਆ।
ਸਰਗੁਣ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਕਿਰਪਾ ਕਰ ਸ੍ਰੀ ਭਗਵਾਨ, ਹਉਂ ਏਕਾ ਮੰਗ ਮੰਗਾਇਆ। ਤੂੰ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਸ ਵਟਾਇਆ। ਤੂੰ ਲੱਖ ਚੁਰਾਸੀ ਕਰ ਪਰਧਾਨ, ਘਰ ਘਰ ਜੋਤ ਜਗਾਇਆ। ਤੂੰ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਦਾਨ, ਆਪਣਾ ਨਾਮ ਪੜ੍ਹਾਈਆ। ਤੂੰ ਕਾਇਆ ਮੰਦਰ ਕਰ ਪਰਵਾਨ, ਆਤਮ ਸੇਜਾ ਆਸਣ ਲਾਇਆ। ਤੂੰ ਸ਼ਬਦ ਅਨਾਦੀ ਸਚ ਫ਼ਰਮਾਣ, ਧੁਰਦਰਗਾਹੀ ਆਪ ਸੁਣਾਇਆ। ਹਉਂ ਬਾਲਾ ਬਾਲ ਨਾਦਾਨ, ਤੇਰਾ ਅੰਤ ਕੋਇ ਨਾ ਆਇਆ। ਤੂੰ ਭਾਂਡੇ ਘੜੇਂ ਚਤਰ ਸੁਘੜ ਸੁਜਾਨ, ਵਿਚ ਆਪਣੀ ਵਸਤ ਟਿਕਾਇਆ। ਅੰਤ ਮੇਟੇਂ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਇਆ। ਆਪਣਾ ਦੱਸ ਭੇਵ ਸ੍ਰੀ ਭਗਵਾਨ, ਇਹ ਕੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ।
ਘੜਨ ਭੰਨਣ ਦੀ ਮੇਰੀ ਕਾਰ, ਮੈਂ ਆਪਣਾ ਖੇਲ ਖਿਲਾਈਆ। ਕਦੇ ਥਥਵਾ ਫੜ ਬਣਾਂ ਘੁਮਿਆਰ, ਕਦੇ ਠੀਕਰ ਫੋੜ ਵਖਾਈਆ। ਕਦੇ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਕਦੇ ਲੱਖ ਚੁਰਾਸੀ ਕਰ ਉਜਿਆਰ, ਘਟ ਘਟ ਜੋਤ ਜਗਾਈਆ। ਕਦੇ ਗੁਰ ਪੀਰ ਧਰ ਅਵਤਾਰ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਕਦੇ ਭਗਤਨ ਦੇਵਾਂ ਇਕ ਅਧਾਰ, ਸਾਚੀ ਭਗਤੀ ਨਾਮ ਪੜ੍ਹਾਈਆ। ਕਦੇ ਜਲ ਥਲ ਮਹੀਅਲ ਡੂੰਘੀ ਕੰਦਰ ਵੇਖਾਂ ਗਾਰ, ਕਦੇ ਉਚੇ ਟਿੱਲੇ ਪਰਬਤ ਆਸਣ ਲਾਈਆ। ਕਦੇ ਵੰਡਾਂ ਵੰਡ ਜੁਗ ਜੁਗ ਚਾਰ, ਚਾਰ ਚਾਰ ਬੰਧਨ ਪਾਈਆ । ਕਦੇ ਸਭ ਨੂੰ ਕਰਾਂ ਖੁਆਰ, ਆਪਣਾ ਬਲ ਰਖਾਈਆ। ਨਿਰਗੁਣ ਨੂਰ ਨੂਰ ਉਜਿਆਰ, ਦੋ ਜਹਾਨ ਮੇਰੀ ਰੁਸ਼ਨਾਈਆ। ਸਰਗੁਣ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਪਿਛੇ ਆਉਂਦਾ ਰਿਹਾ ਸਰਗੁਣ ਰੂਪ ਜਾਮਾ ਧਾਰ, ਜਗਤ ਨਾਤਾ ਕਰ ਕੁੜਮਾਈਆ। ਕੋਈ ਕਹੇ ਰਾਮ ਅਵਤਾਰ, ਜਨਕ ਸਪੁੱਤਰੀ ਗਿਆ ਪਰਨਾਈਆ । ਕੋਈ ਕਹੇ ਕ੍ਰਿਸ਼ਨ ਮੁਰਾਰ, ਰਾਧਾ ਆਪਣੀ ਗੋਦ ਬਹਾਈਆ। ਕੋਈ ਕਹੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਕੋਈ ਕਹੇ ਨਾਨਕ ਨਿਰਗੁਣ ਧਾਰ, ਪੁੱਤਰ ਧੀਆਂ ਗਿਆ ਤਜਾਈਆ। ਕੋਇ ਕਹੇ ਗੋਬਿੰਦ ਸਰਦਾਰ, ਬਾਲੇ ਨੀਹਾਂ ਹੇਠ ਦਬਾਈਆ। ਕੋਈ ਕਹੇ ਲੇਖਾ ਵੇਦ ਚਾਰ, ਕੋਈ ਕਹੇ ਪੁਰਾਨ ਪੜ੍ਹਾਈਆ। ਕੋਈ ਕਹੇ ਗੀਤਾ ਗਿਆਨ, ਬਿਨ ਗੀਤਾ ਹੱਥ ਕਿਸੇ ਨਾ ਆਈਆ। ਕੋਈ ਕਹੇ ਅੰਜੀਲ ਕੁਰਾਨ, ਆਲਾ ਮਰਤਬਾ ਰਹੇ ਸਮਝਾਈਆ। ਕੋਈ ਕਹੇ ਖਾਣੀ ਬਾਣੀ ਪਰਧਾਨ, ਨਾਨਕ ਅਰਜਨ ਕਰੀ ਪੜ੍ਹਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਦਾ ਮੇਟਾਂ ਨਿਸ਼ਾਨ, ਅੰਤਮ ਆਪਣੇ ਵਿਚ ਸਮਾਈਆ।
ਕਲਜੁਗ ਨਿਰਗੁਣ ਹੋ ਕੇ ਆਇਆ ਵਿਚ ਜਹਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਕੋਈ ਨਾਰੀ ਦਿਸੇ ਸੰਤਾਨ, ਪਿਤਾ ਪੂਤ ਨਾ ਕੋਇ ਵਡਿਆਈਆ। ਇਕੋ ਨਾਤਾ ਵਿਚ ਜਹਾਨ, ਜਨ ਭਗਤਾਂ ਨਾਲ ਲਿਆ ਜੁੜਾਈਆ। ਅੰਦਰ ਵੜ ਕੇ ਵਸਾਂ ਸਚ ਮਕਾਨ, ਸਚ ਦੁਆਰੇ ਆਸਣ ਲਾਈਆ। ਦਿਸ ਨਾ ਆਏ ਕਿਸੇ ਸ੍ਰੀ ਭਗਵਾਨ, ਜਗਤ ਲੋਕਾਈ ਰਹੀ ਕੁਰਲਾਈਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਿਰਗੁਣ ਨਿਰਗੁਣ ਰਿਹਾ ਉਠਾਈਆ। (੧੯ ਮਾਘ ੨੦੧੮ ਬਿਕ੍ਰਮੀ ਧੰਗਾਲੀ ਲਛਮਣ ਸਿੰਘ )
❋
੫) ਨਿਰਗੁਣ ਕਹੇ ਸ੍ਰੀ ਭਗਵਾਨ, ਸਰਗੁਣ ਦੇਵਾਂ ਮਾਣ ਵਡਿਆਈਆ। ਤੱਤਵ ਤੱਤ ਕਰ ਪਰਧਾਨ, ਹੱਡ ਮਾਸ ਨਾੜੀ ਰੱਤ ਜੋੜ ਜੁੜਾਈਆ। ਬ੍ਰਹਮ ਤੱਤ ਇਕ ਵਖਾਣ, ਨੂਰ ਨੂਰ ਨੂਰ ਦਰਸਾਈਆ। ਘਟ ਘਟ ਕਰ ਪਛਾਣ, ਆਪਣੀ ਬੂਝ ਬੁਝਾਈਆ। ਲੋਕਮਾਤ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ।
ਜੁਗ ਚੌਕੜੀ ਵੰਡ ਵੰਡਾਨ, ਗੇੜਾ ਗੇੜੇ ਵਿਚ ਭੁਵਾਈਆ। ਗੁਰ ਅਵਤਾਰ ਖੇਲ ਮਹਾਨ, ਪੀਰ ਪੈਗ਼ੰਬਰ ਨਾਲ ਰਲਾਈਆ। ਸਤਿ ਸਤਿਵਾਦੀ ਸਾਰੇ ਪਾਣ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧੀ ਸ਼ਬਦ ਮਹਿਮਾਨ, ਜੁਗ ਜੁਗ ਫੇਰਾ ਪਾਈਆ। ਕਰੇ ਖੇਲ ਖ਼ਲਕ ਮਹਾਨ, ਹਰਿ ਖ਼ਾਲਕ ਬੇਪਰਵਾਹੀਆ। ਰਹਿਮਤ ਕਰੇ ਰਹੀਮ ਰਹਿਮਾਨ ਰਹਿਮ ਆਪਣਾ ਆਪ ਕਮਾਈਆ। ਸਰਗੁਣ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਤੀਰ ਕਮਾਨ, ਸਾਚਾ ਚਿੱਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਰ ਆਪੇ ਪਾਈਆ।
ਸਰਗੁਣ ਤੇਰੀ ਪਾਵੇ ਸਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਾਤਾ ਜੋੜ ਜੁੜਾਇੰਦਾ। ਨਿਰਗੁਣ ਦਾਤਾ ਦੇਵਣਹਾਰ, ਨਿਰਗੁਣ ਝੋਲੀ ਆਪ ਭਰਾਇੰਦਾ। ਨਿਰਗੁਣ ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਰਗੁਣ ਸਚ ਪਿਆਲਾ ਆਪ ਪਿਆਇੰਦਾ। ਨਿਰਗੁਣ ਏਕੰਕਾਰ ਇਕ ਇਕਾਂਤਾ ਸਚਖੰਡ ਵਸੇ ਸਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਆਪ ਵਡਿਆਇੰਦਾ।
ਸਰਗੁਣ ਤੇਰਾ ਸਾਚਾ ਰੰਗ, ਨਿਰਗੁਣ ਨਿਰਗੁਣ ਆਪ ਚੜ੍ਹਾਈਆ। ਸਰਗੁਣ ਤੇਰੀ ਜਗਤ ਸੇਜ ਪਲੰਘ, ਨਿਰਗੁਣ ਨਿਰਗੁਣ ਆਪ ਹੰਢਾਈਆ। ਸਰਗੁਣ ਤੇਰਾ ਨਾਮ ਮਰਦੰਗ, ਨਿਰਗੁਣ ਤਾਰ ਸਿਤਾਰ ਬਿਨ ਆਪ ਵਜਾਈਆ। ਸਰਗੁਣ ਤੇਰੇ ਵਸੇ ਸੰਗ, ਨਿਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ।
ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਇੰਦਾ। ਸਰਗੁਣ ਤੇਰਾ ਸਾਹਿਬ ਸਦਾ ਬਖ਼ਸ਼ੰਦ, ਜੁਗ ਜੁਗ ਦਇਆ ਕਮਾਇੰਦਾ। ਸਰਗੁਣ ਟੁੱਟੀ ਦੇਵੇ ਗੰਢ, ਨਿਰਗੁਣ ਆਪਣੀ ਗੰਢ ਪੁਵਾਇੰਦਾ। ਸਰਗੁਣ ਤੇਰਾ ਗੀਤ ਸੁਹਾਗੀ ਛੰਦ, ਨਿਰਗੁਣ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਇੰਦਾ।
ਸਰਗੁਣ ਤੇਰਾ ਜਗਤ ਮਹੱਲਾ, ਨਿਰਗੁਣ ਆਪਣੀ ਬੂਝ ਬੁਝਾਈਆ। ਨਿਰਾਕਾਰ ਫੜਾਏ ਏਕਾ ਪੱਲਾ, ਏਕਾ ਹੱਥ ਵਖਾਈਆ। ਜੋਤੀ ਸ਼ਬਦੀ ਅਨਭਵ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਸਚ ਸੰਦੇਸ ਏਕੋ ਘੱਲਾ, ਏਕਾ ਕਰੇ ਪੜ੍ਹਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਰਗੁਣ ਤੇਰੇ ਅੰਦਰ ਡੇਰਾ ਲਾਈਆ। ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਰੰਗ ਚੜ੍ਹਾਈਆ।
ਸਰਗੁਣ ਰੰਗ ਦਏ ਚੜ੍ਹਾ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ । ਜੁਗ ਜੁਗ ਪਾਂਧੀ ਪੰਧ ਦਏ ਮੁਕਾ, ਕਲਜੁਗ ਅੰਤਮ ਫੇਰਾ ਪਾਈਆ। ਸੂਰਾ ਸਰਬੰਗ ਵੇਸ ਵਟਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਸਰਗੁਣ ਤੇਰਾ ਨਿਰਗੁਣ ਮਰਦੰਗ ਦਏ ਵਜਾ, ਆਪਣੀ ਸੇਵਾ ਆਪ ਕਮਾਈਆ। ਦੂਈ ਦਵੈਤੀ ਹਉਮੇ ਹੰਗਤਾ ਝੂਠੀ ਕੰਧ ਦਏ ਢਾਹ, ਏਕਾ ਠੋਕਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ।
ਸਰਗੁਣ ਦੇਵੇ ਸਚ ਸਹਾਰਾ, ਨਿਰਗੁਣ ਦਇਆ ਕਮਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜਾ, ਆਪਣਾ ਭੇਵ ਚੁਕਾਇੰਦਾ। ਵਾਹ ਨਾ ਲੱਗੀ ਤੱਤੀ ਵਿਚ ਸੰਸਾਰਾ, ਅਗਨੀ ਤੱਤ ਬੁਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਮੰਦਰ ਇਕ ਘਰ ਬਾਹਰਾ, ਏਕਾ ਬੰਕ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਸ਼ਬਦੀ ਸ਼ਬਦ ਪੜ੍ਹਾਇੰਦਾ। ਏਕਾ ਰਾਗ ਨਾਦ ਜੈਕਾਰਾ, ਏਕਾ ਧੁਨੀ ਧੁਨ ਸਮਾਇੰਦਾ। ਏਕਾ ਵਸੇ ਸਭ ਤੋ ਬਾਹਿਰਾ, ਨਿਰਗੁਣ ਖੇਲ ਕਰਾਇੰਦਾ। ਸਰਗੁਣ ਤੇਰਾ ਮੀਤ ਮੁਰਾਰਾ, ਦਰ ਤੇਰੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਵਖਾਇੰਦਾ।
ਨਿਰਗੁਣ ਸਰਗੁਣ ਉਪਰ ਪਏ ਤੁਠ, ਮਿਹਰਵਾਨ ਦਇਆ ਕਮਾਈਆ। ਏਕਾ ਅੰਮ੍ਰਿਤ ਦੇਵੇ ਘੁੱਟ, ਅੰਮਿਉਂ ਰਸ ਆਪ ਚਖਾਈਆ। ਬਾਲ ਨਾਦਾਨਾ ਪਏ ਉਠ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸਦਾ ਸਹਾਈਆ।
ਤੇਰਾ ਸਹਾਈ ਸਦਾ ਸਦ ਸੱਜਣ, ਹਰਿ ਸੱਚਾ ਆਪ ਅਖਵਾਇੰਦਾ। ਜੁਗ ਜੁਗ ਕਰਾਏ ਏਕਾ ਮਜਨ, ਚਰਨ ਧੁੜੀ ਟਿੱਕਾ ਲਾਇੰਦਾ। ਸੱਜਣ ਸੁਹੇਲਾ ਹੋਇਆ ਪਰਦੇ ਕੱਜਣ, ਸਚ ਦੁਸ਼ਾਲਾ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸੰਗ ਨਿਭਾਇੰਦਾ।
ਸਰਗੁਣ ਤੇਰਾ ਸਗਲਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਗ੍ਰਹਿ ਘਰ ਘਰ ਚਾੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਨਿਜ਼ਾਨੰਦ ਦਰਸਾਈਆ। ਗੀਤ ਸੁਹਾਗੀ ਸਾਚਾ ਛੰਦ, ਸੋਹੰ ਢੋਲਾ ਗਾਈਆ। ਜਨਮ ਜਨਮ ਜਗ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਨਾਤਾ ਤੁਟੇ ਜੇਰਜ ਅੰਡ, ਬ੍ਰਹਿਮੰਡ ਨਾ ਵੇਖ ਵਖਾਈਆ। ਹੋਏ ਵਸੇਰਾ ਸਚਖੰਡ, ਅੰਤ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ।
ਸਰਗੁਣ ਨਿਰਗੁਣ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗਾਂ ਜੁਗੰਤਰ ਸੁਣ ਫ਼ਰਯਾਦ, ਜਨ ਭਗਤਾਂ ਹੋਏ ਸਹਾਈਆ। ਏਕਾ ਨਾਮ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣਾ ਮੇਲ ਵਖਾਈਆ। ਨਿਰਗੁਣ ਸਰਗੁਣ ਕਰੇ ਲਾਡ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ।
ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਹਰਿਜਨ ਫੜਾਏ ਪਲੜਾ, ਪਾਰਬ੍ਰਹਮ ਗੁਰ ਕਰਤਾਰ। ਵਸਣਹਾਰਾ ਨੇਹਚਲ ਧਾਮ ਅਚੱਲੜਾ, ਲੋਕਮਾਤ ਹੋਏ ਉਜਿਆਰ। ਸਚ ਸੰਦੇਸਾ ਏਕਾ ਘਲੜਾ, ਸ਼ਬਦੀ ਸ਼ਬਦ ਸ਼ਬਦ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਦੀਦਾਰ।
ਨਿਰਗੁਣ ਸਰਗੁਣ ਦੇਵੇ ਦਰਸ, ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਹਰਸ, ਹਿਰਸ ਅਵਰ ਨਾ ਕੋਇ ਵਧਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਈਆ । ਜਨ ਭਗਤਾਂ ਉਪਰ ਕਰ ਕਰ ਤਰਸ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵਟੀ ਏਕਾ ਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਵਖਾਈਆ।
ਸਰਗੁਣ ਤੇਰਾ ਨਿਰਗੁਣ ਸਹਾਰਾ, ਸਦਾ ਸਦਾ ਅਖਵਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਜੋਤੀ ਜਾਮਾ ਭੇਖ ਵਟਾਈਆ। ਜੁਗ ਜੁਗ ਦੇ ਵਿਛੜੇ ਮੇਲੇ ਮੇਲਣਹਾਰਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਬੰਧਨ ਏਕਾ ਪਾਈਆ।
ਨਿਰਗੁਣ ਸਰਗੁਣ ਸਾਚਾ ਬੰਧਨ, ਪੁਰਖ ਬਿਧਾਤਾ ਆਪ ਰਖਾਇੰਦਾ। ਨਿਰਗੁਣ ਸਰਗੁਣ ਲਗਾਏ ਚੰਦਨ, ਤਿਲਕ ਲਿਲਾਟੀ ਜੋਤ ਜਗਾਇੰਦਾ। ਨਿਰਗੁਣ ਸਰਗੁਣ ਤੋੜੇ ਫੰਦਨ, ਫਾਂਦੀ ਅਵਰ ਨਾ ਕੋਇ ਵਖਾਇੰਦਾ। ਨਿਰਗੁਣ ਸਰਗੁਣ ਖੇਲੇ ਖੇਲ ਮੁਕੰਦ ਮਨੋਹਰ ਮੁਕੰਦਨ, ਕਵਲ ਨੈਣ ਨੈਣ ਮਟਕਾਇੰਦਾ। ਨਿਰਗੁਣ ਸਰਗੁਣ ਤ੍ਰਿਲੋਕੀ ਨੰਦਨ, ਨੰਦ ਜਸ਼ੋਧਾ ਮਾਣ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ।
ਨਿਰਗੁਣ ਸਰਗੁਣ ਸਚ ਵੈਰਾਗ, ਹਰਿ ਵੈਰਾਗੀ ਆਪ ਉਪਾਈਆ। ਨਿਰਗੁਣ ਸਰਗੁਣ ਖੋਲ੍ਹੇ ਜਾਗ, ਨੇਤਰ ਨੈਣ ਇਕ ਦਰਸਾਈਆ। ਨਿਰਗੁਣ ਸਰਗੁਣ ਅੰਦਰ ਲਾਏ ਭਾਗ, ਆਪਣੇ ਆਸਣ ਸੋਭਾ ਪਾਈਆ। ਨਿਰਗੁਣ ਸਰਗੁਣ ਜਗਾਏ ਚਿਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਨਿਰਗੁਣ ਸਰਗੁਣ ਧੋਵੇ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸੱਚਾ ਕਾਜ, ਘਰ ਘਰ ਵਿਚ ਆਪ ਵਖਾਈਆ। ਨਿਰਗੁਣ ਸਰਗੁਣ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਮਾਰੇ ਅਵਾਜ਼, ਸ਼ਬਦ ਅਗੰਮੀ ਤਾਰ ਹਿਲਾਈਆ। ਨਿਰਗੁਣ ਸਰਗੁਣ ਗ਼ਰੀਬ ਨਿਵਾਜ਼, ਬਣ ਨਿਮਾਣਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਵਟਾਈਆ।
ਨਿਰਗੁਣ ਸਰਗੁਣ ਵੇਸ ਅਵੱਲਾ, ਭੇਵ ਕੋਇ ਨਾ ਪਾਇੰਦਾ । ਨਿਰਗੁਣ ਸਰਗੁਣ ਇਕ ਇਕੱਲਾ, ਲੱਖ ਚੁਰਾਸੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਵਸਣਹਾਰਾ ਸਚ ਮਹੱਲਾ, ਸੋਭਾਵੰਤ ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਰਾਇੰਦਾ।
ਨਿਰਗੁਣ ਸਰਗੁਣ ਕਰੇ ਕਿਰਤ, ਵਡ ਕਿਰਤੀ ਕਿਰਤ ਕਮਾਈਆ। ਨਿਰਗੁਣ ਸਰਗੁਣ ਦੋ ਜਹਾਨੀ ਫਿਰਤ, ਫਿਰ ਫਿਰ ਵੇਸ ਵਟਾਈਆ। ਨਿਰਗੁਣ ਸਰਗੁਣ ਮੇਟੇ ਹਰਸ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ।
ਨਿਰਗੁਣ ਨੂਰ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਸਰਗੁਣ ਵੇਖੇ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਸਾਚੇ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਇਆ। ਸੰਤਨ ਦੇਵੇ ਏਕੋ ਮਾਣ, ਦਰ ਦੁਆਰ ਸੁਹਾਇਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਆਪਣਾ ਰੰਗ ਰੰਗਾਇਆ। ਗੁਰਸਿਖਾਂ ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਇਸ਼ਟ ਸ੍ਰੀ ਭਗਵਾਨ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਸਦਾ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇਆ। ਨਿਰਗੁਣ ਜਣਾਏ ਆਪਣੀ ਕਲਾਮ, ਕਲਮਾ ਕਾਇਨਾਤ ਸੁਣਾਇਆ। ਸਰਗੁਣ ਨਿਉਂ ਨਿਉਂ ਕਰੇ ਸਲਾਮ, ਸਯਦਾ ਸੀਸ ਵਖਾਇਆ। ਨਿਰਗੁਣ ਸਦ ਸਦ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਸਰਗੁਣ ਸੁਣੇ ਧੁਰ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਰਚਾਇਆ।
ਨਿਰਗੁਣ ਨਿਰਾਕਾਰ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਸਰਗੁਣ ਗੁਰਮੁਖ ਮੇਲਾ ਨਾਰੀ ਕੰਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੋੜ੍ਹੇ ਹਉਮੇ ਹੰਗਤ, ਜੂਠ ਝੂਠ ਦਏ ਮਿਟਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੱਜਣ ਆਪ ਕਰਾਈਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਈਆ। ਏਥੇ ਓਥੇ ਸਚ ਵਖਾਏ ਸਾਚੀ ਜੰਨਤ, ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ।
ਹਰਿਜਨ ਸੱਚਾ ਸਰਗੁਣ ਧਾਰ, ਨਿਰਗੁਣ ਮੇਲ ਮਿਲਾਇਆ। ਬਣ ਵਿਚੋਲਾ ਏਕੰਕਾਰ, ਆਪਣਾ ਬੰਧਨ ਪਾਇਆ। ਨਾਤਾ ਤੋੜ ਸਰਬ ਸੰਸਾਰ, ਸਾਚਾ ਮਾਰਗ ਇਕ ਵਖਾਇਆ। ਸੁਰਤੀ ਸ਼ਬਦੀ ਕਰੇ ਪਿਆਰ, ਸ਼ਬਦ ਸੁਰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਾਂਹ ਆਪੇ ਫੜ, ਆਪਣੇ ਨਾਲ ਮਿਲਾਇਆ। (੧੯ ਮਾਘ ੨੦੧੮ ਬਿਕ੍ਰਮੀ ਗਿਆਨ ਚੰਦ)
❋
੬) ਨਿਰਗੁਣ ਘਰ ਨਿਰਗੁਣ ਵਾਸਾ, ਸਰਗੁਣ ਬੰਧਨ ਪਾਈਆ। ਨਿਰਗੁਣ ਅੰਦਰ ਨਿਰਗੁਣ ਧਰਵਾਸਾ, ਸਰਗੁਣ ਆਸ ਤਕਾਈਆ। ਨਿਰਗੁਣ ਅੰਦਰ ਨਿਰਗੁਣ ਤਮਾਸ਼ਾ, ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਆਪ ਰਚਾਈਆ।
ਨਿਰਗੁਣ ਸਤਿਗੁਰ ਗੁਰ ਗੁਰ ਧਾਰ, ਸਰਗੁਣ ਰੰਗ ਵਟਾਈਆ। ਨੂਰੋ ਨੂਰ ਅਗੰਮ ਅਪਾਰ, ਅਨਭਵ ਪਰਕਾਸ਼ ਕਰਾਈਆ। ਬੋਧ ਅਗਾਧ ਸ਼ਬਦ ਧੁਨਕਾਰ, ਅਨਾਦੀ ਨਾਦ ਸੁਣਾਈਆ। ਨਾਤਾ ਜੋੜ ਗੁਰ ਅਵਤਾਰ, ਲੋਕਮਾਤ ਬੰਧਨ ਪਾਈਆ। ਨੇਤਰ ਲੋਚਨ ਖੋਲ੍ਹ ਕਿਵਾੜ, ਪਰਤੱਖ ਰੂਪ ਦਰਸਾਈਆ। ਘਰ ਮੰਦਰ ਕਰ ਤਿਆਰ, ਸ੍ਰੀ ਭਗਵੰਤ ਸੋਭਾ ਪਾਈਆ। ਆਤਮ ਅੰਤਮ ਦੇ ਦੀਦਾਰ, ਤ੍ਰਿਸਨਾ ਭੁੱਖ ਗੁਵਾਈਆ। ਸਰਗੁਣ ਨਿਰਗੁਣ ਕਰ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਦਾ ਸਦਾ ਹੋਏ ਸਹਾਈਆ।
ਨਿਰਗੁਣ ਸਰਗੁਣ ਸਚ ਵਸੇਰਾ, ਘਰ ਘਰ ਵਿਚ ਮੇਲ ਮਿਲਾਇੰਦਾ। ਪੰਧ ਮੁਕਾਏ ਨੇਰਨ ਨੇਰਾ, ਦੂਰ ਦੁਰਾਡਾ ਮੋਹ ਚੁਕਾਇੰਦਾ। ਇਕ ਵਸਾਏ ਸਾਚਾ ਖੇੜਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਖੁਲ੍ਹਾ ਰੱਖੇ ਹਰਿ ਜੂ ਵਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਸੰਗ ਮਿਲਾਇੰਦਾ।
ਨਿਰਗੁਣ ਸਤਿਗੁਰ ਮਿਹਰਵਾਨ, ਸਰਗੁਣ ਦਏ ਵਡਿਆਈਆ। ਗੁਰ ਗੁਰ ਰੂਪ ਹੋ ਪਰਧਾਨ, ਤੱਤਵ ਤੱਤ ਸਮਾਈਆ। ਸਤਿ ਸਤਿਵਾਦੀ ਖੋਲ੍ਹ ਦੁਕਾਨ, ਨਾਮ ਹੱਟ ਵਣਜਾਰਾ ਏਕਾ ਏਕ ਵਜਾਈਆ। ਲੋਕਮਾਤ ਹੋ ਪਰਧਾਨ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤਾਂ ਦੇਵੇ ਦਾਨ, ਜੀਵਣ ਜੁਗਤ ਇਕ ਸਮਝਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਨਾਤਾ ਤੋੜ ਪੰਜ ਸ਼ੈਤਾਨ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਵੇਖੇ ਚਾਈਂ ਚਾਈਂਆ।
ਨਿਰਗੁਣ ਸਰਗੁਣ ਸਦਾ ਦਿਆਲ, ਸਰਗੁਣ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਆਪਣਾ ਬੰਧਨ ਪਾਇੰਦਾ। ਪੰਜ ਤੱਤ ਅੰਦਰ ਸੱਚੀ ਧਰਮਸਾਲ, ਘਰ ਵਿਚ ਘਰ ਆਪ ਸੁਹਾਇੰਦਾ। ਦੀਪਕ ਜੋਤੀ ਏਕਾ ਬਾਲ, ਅੰਗਿਆਨ ਅੰਧੇਰ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਸ਼ਬਦੀ ਸ਼ਬਦੀ ਧੁੰਨ ਉਪਜਾਇੰਦਾ। ਆਤਮ ਪਰਮਾਤਮ ਕਰ ਪਹਿਚਾਨ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਖੇੜਾ ਆਪ ਵਸਾਇੰਦਾ।
ਨਿਰਗੁਣ ਦਾਤਾ ਗਹਿਰ ਗੰਭੀਰ, ਸਰਗੁਣ ਦਏ ਵਡਿਆਈਆ। ਪੰਜ ਤੱਤ ਕਾਇਆ ਸਾਂਤ ਸਰੀਰ, ਸਾਂਤਕ ਸਤਿ ਸਤਿ ਵਰਤਾਈਆ। ਸਤਿ ਸੰਤੋਖੀ ਦੇਵੇ ਧੀਰ, ਏਕਾ ਤੱਤ ਜਣਾਈਆ। ਬਜਰ ਕਪਾਟੀ ਪੜਦਾ ਚੀਰ, ਰੂਪ ਅਨੂਪ ਦਰਸਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਸਤਿਗੁਰ ਸੱਚਾ ਪੀਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਗੁਣ ਬੇੜਾ ਬੰਨ੍ਹ ਚਲਾਈਆ।
ਨਿਰਗੁਣ ਸਤਿਗੁਰ ਪੁਰਖ ਸਮਰੱਥ, ਆਦਿ ਜੁਗਾਦਿ ਸਮਾਇਆ। ਸਰਗੁਣ ਚਲਾਏ ਤੇਰਾ ਰਥ, ਜੁਗ ਜੁਗ ਵੇਸ ਵਟਾਇਆ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਇਆ। ਜਿਸ ਜਨ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਸੋ ਸਰਨ ਸਰਨਾਈ ਜਾਏ ਢੱਠ, ਨਿਉਂ ਨਿਉਂ ਸੀਸ ਝੁਕਾਇਆ । ਲਹਿਣਾ ਦੇਣਾ ਚੁੱਕੇ ਸੀਆ ਸਾਢੇ ਤ੍ਰੈ ਤ੍ਰੈ ਹੱਥ, ਮਾਨਸ ਜਨਮ ਲੇਖੇ ਲਾਇਆ। ਏਥੇ ਓਥੇ ਦੋ ਜਹਾਨਾਂ ਹਰਿਜਨ ਤੇਰਾ ਗਾਏ ਜਸ, ਜਸ ਵੇਦ ਪੁਰਾਨ ਭੇਵ ਨਾ ਆਇਆ । ਜਨ ਭਗਤਾਂ ਪੂਰੀ ਕਰੇ ਆਸ, ਨਿਤ ਨਵਿਤ ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਫੇਰਾ ਪਾਇਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਮਾ ਵੇਸ ਵਟਾਇਆ। ਹਰਿਜਨ ਵਸੇ ਸਦਾ ਪਾਸ, ਸਗਲਾ ਸੰਗ ਨਿਭਾਇਆ। ਗੁਰਮੁਖਾਂ ਬਣ ਬਣ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇਆ । ਕਾਇਆ ਮੰਦਰ ਮੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਵਿਛੜੇ ਲਏ ਮਿਲਾਇਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸੀ ਡੇਰਾ ਲਾਇਆ। ਅੰਤਮ ਕਰੇ ਬੰਦ ਖੁਲਾਸ, ਰਾਏ ਧਰਮ ਨਾ ਦਏ ਸਜਾਇਆ । ਨਿਰਗੁਣ ਮੇਲਾ ਸ਼ਾਹੋ ਸ਼ਾਬਾਸ਼, ਸਰਗੁਣ ਆਪਣੇ ਅੰਗ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰ ਚੇਲਾ ਰੂਪ ਵਟਾਇਆ। (੧੯ ਮਾਘ ੨੦੧੮ ਬਿਕ੍ਰਮੀ ਨਵਾਂ ਚੱਕ ਦੌਲਤ ਸਿੰਘ)
❋
੭) ਸਰਗੁਣ ਅੰਦਰ ਨਿਰਗੁਣ ਲੁਕ, ਲੁਕਵੀਂ ਖੇਲ ਖਲਾਇੰਦਾ। ਜਿਸ ਜਨ ਪਰਦਾ ਲਏ ਚੁੱਕ, ਤਿਸ ਜਨ ਨਜ਼ਰੀ ਆਇੰਦਾ। ਅੰਦਰੇ ਅੰਦਰ ਪਏ ਉਠ, ਆਪਣਾ ਦਰਸ ਦਿਖਾਇੰਦਾ। ਸਰਗੁਣ ਉਤੇ ਨਿਰਗੁਣ ਗਿਆ ਤੁਠ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਜਾਣੇ ਸਾਚਾ ਸੁੱਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਬਾਹਰੋਂ ਦਿਸੇ ਪੰਜ ਤਤ ਕਾਇਆ ਬੁੱਤ, ਅੰਦਰ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਸਣ ਲਾਇੰਦਾ। ਪਾਰਬ੍ਰਹਮ ਬ੍ਰਹਮ ਸੁਹਾਈ ਰੁੱਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਜਿਸ ਨੇ ਸਵਾਲ ਕੀਤਾ ਉਠ, ਤਿਸ ਜਨ ਆਪ ਸਮਝਾਇੰਦਾ।
ਨਿਰਗੁਣ ਸਰਗੁਣ ਸਾਧ ਸੰਗਤ, ਗੁਰਮੁਖ ਮੇਲ ਮਿਲਾਈਆ। ਅੰਦਰ ਚੜ੍ਹੇ ਨਾਮ ਰੰਗਤ, ਬਾਹਰ ਕਾਇਆ ਮਾਟੀ ਖ਼ਾਕ ਦਸਾਈਆ। ਅੱਧੇ ਬੈਠੇ ਨਾਮ ਮੰਗਤ, ਅੱਧੇ ਬੈਠੇ ਖੇਲ ਖਲਾਈਆ। ਜਿਸ ਜਨ ਪ੍ਰਭ ਮਿਲਣ ਦੀ ਬਣੇ ਬਣਤ, ਤਿਸ ਮੇਲੇ ਸੱਚਾ ਸ਼ਹਿਨਸ਼ਾਹੀਆ। ਸਰਗੁਣ ਬੈਠੀ ਸਾਧ ਸੰਗਤ, ਨਿਰਗੁਣ ਅੰਦਰੇ ਅੰਦਰ ਖੇਲ ਖਲਾਈਆ। ਸਰਗੁਣ ਦਿਸੇ ਪੰਜ ਤੱਤ ਚੋਲਾ, ਜੋ ਜਨ ਦਵਾਰੇ ਨਜ਼ਰੀ ਆਇੰਦਾ। ਨਿਰਗੁਣ ਅੰਤਰ ਰੱਖਿਆ ਓਹਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣਾ ਆਪ ਜੀਵ ਨਾ ਜਾਣੇ ਮੇਰੇ ਅੰਦਰ ਕਵਣ ਬੋਲਾ, ਕਵਣ ਕੂਟੇ ਆਸਣ ਲਾਇੰਦਾ। ਕਵਣ ਮਾਂ ਪਿਉ ਭੈਣ ਭਰਾ ਸਾਕ ਸੱਜਣ ਗਾਏ ਢੋਲਾ, ਰਸਨਾ ਜਿਹਵਾ ਕਵਣ ਹਿਲਾਇੰਦਾ। ਕਵਣ ਕਵਣ ਜੂਠ ਝੂਠ ਪਾਵਣ ਰੌਲਾ, ਕਵਣ ਸਚ ਸੁੱਚ ਜਣਾਇੰਦਾ। ਕਵਣ ਚਲਾਏ ਉਪਰ ਧੌਲਾ, ਕਵਣ ਕੂਟੋ ਕੂਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਸੰਗਤ ਅੰਦਰ ਹਰਿ ਜੂ ਵੜ, ਆਸਣ ਸਿੰਘਾਸਣ ਸੋਭਾ ਪਾਇੰਦਾ।
ਸਰਗੁਣ ਸੰਗਤ ਹਰਿ ਹਰਿ ਜੋਤ, ਨਿਰਵੈਰ ਨਿਰਵੈਰ ਨਿਰਵੈਰ ਆਪ ਰਖਾਈਆ। ਕਾਇਆ ਬਣਿਆ ਕਿਲਾ ਕੋਟ, ਅੰਦਰ ਲੁਕਿਆ ਬੇਪਰਵਾਹੀਆ। ਜਿਸ ਜਨ ਕੱਢੇ ਹਉਮੇ ਖੋਟ, ਤਿਸ ਆਪਣਾ ਆਪ ਬੁਝਾਈਆ। ਘਰ ਤਨ ਨਗਾਰੇ ਲਗਾਏ ਚੋਟ, ਏਕਾ ਡੰਕਾ ਨਾਮ ਵਜਾਈਆ। ਅੰਦਰ ਜਗਾਏ ਨਿਰਮਲ ਜੋਤ, ਅੰਦਰ ਵਸਣਹਾਰਾ ਫੇਰ ਨਜ਼ਰੀ ਆਈਆ। ਝਗੜਨ ਵਾਲੇ ਬਹੁਤ, ਨਾਮ ਪਕੜਨ ਵਾਲਾ ਵਿਰਲਾ ਗੁਰਮੁਖ ਗੁਰਸਿਖ ਮਿਲੇ ਸੱਚੇ ਮਾਹੀਆ। ਬਾਹਰੋਂ ਦਿਸਦੇ ਹਿਲਦੇ ਹੋਠ, ਅੰਦਰ ਹਲੌਣ ਵਾਲਾ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਦੇਵੇ ਮਾਣ ਵਡਿਆਈਆ।
ਅੱਧੇ ਰੱਖਣ ਸਤਿਗੁਰ ਆਸ, ਦਿਵਸ ਰੈਣ ਧਿਆਈਆ। ਅੱਧੇ ਹੋਏ ਮਨ ਕੇ ਦਾਸ, ਮਨ ਵਾਸਨਾ ਫਿਰੇ ਭਜਾਈਆ। ਅੱਧੇ ਜਪਣ ਰਸਨ ਸਵਾਸ ਸਵਾਸ, ਅੱਧੇ ਗਾਲੀਆਂ ਰਹੇ ਕਢਾਈਆ। ਅੱਧਿਆਂ ਕਰਕੇ ਜਾਣੀ ਆਪਣੀ ਬੰਦ ਖ਼ੁਲਾਸ, ਅੱਧੇ ਖ਼ਾਲੀ ਹੱਥ ਭੁਵਾਈਆ। ਅੱਧਿਆਂ ਵਸੇ ਸਦਾ ਪਾਸ, ਅੱਧੇ ਨਿਰਾਸ ਰੋਵਣ ਮਾਰਨ ਧਾਹੀਂਆ। ਸਤਿਗੁਰ ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਜੋ ਜਨ ਬੈਠੇ ਮੁਖ ਭੁਵਾਈਆ। ਤਿਨ੍ਹਾਂ ਸਤਿਗੁਰ ਵਸੇ ਪਾਸ, ਜੋ ਹਰਿ ਸਤਿਗੁਰ ਨਿਉਂ ਨਿਉਂ ਸੀਸ ਝੁਕਾਈਆ। ਏਥੇ ਉਥੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੰਗਣਹਾਰੀ ਸਰਬ ਲੋਕਾਈਆ।
ਅੱਧੇ ਮੰਗਣ ਸ਼ਬਦ ਘਨਘੋਰ, ਪ੍ਰਭ ਅੱਗੇ ਝੋਲੀ ਡਾਹੀਆ। ਅੱਧੇ ਰਾਤੀਂ ਉਠ ਉਠ ਫਿਰਦੇ ਚੋਰ, ਲੁੱਟ ਲੁੱਟ ਜੀਵਾਂ ਰਹੇ ਸਤਾਈਆ। ਅੱਧੇ ਚੜ੍ਹਦੇ ਨਾਮ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਅੱਧੇ ਆਪਣਾ ਆਪ ਰਹੇ ਰੋੜ੍ਹ, ਵਿਸ਼ੇ ਵਿਕਾਰਾ ਵਕਤ ਗਵਾਈਆ। ਸਤਿਗੁਰ ਪੂਰੇ ਦੀ ਸਦਾ ਲੋੜ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਤੇਰੀ ਆਪਣੇ ਹੱਥ ਰੱਖੀ ਡੋਰ, ਜਿਧਰ ਚਾਹੇ ਰਿਹਾ ਭਵਾਈਆ। ਗੁਰ ਅਵਤਾਰਾਂ ਆਪਣੇ ਹੁਕਮੇ ਦੇਵੇ ਤੋਰ, ਅੰਤਮ ਆਪਣੇ ਵਿਚ ਲਏ ਮਿਲਾਈਆ। ਬਿਨ ਬੂਝੇ ਜੀਵ ਪਾਵੇ ਸ਼ੋਰ, ਸਮਝ ਸਮਝ ਵਿਚ ਨਾ ਆਈਆ। ਅੱਧੇ ਮੰਗਦੇ ਕੁਛ ਹੋਰ, ਅੱਧੇ ਮੰਗਦੇ ਕੁਛ ਹੋਰ, ਦੇਵਣਹਾਰੇ ਘਰ ਕੋਈ ਨਾ ਥੋੜ, ਜੋ ਮੰਗੇ ਸੋ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਮਨਮੁਖ ਮਨਮੁਖ ਗੁਰਮੁਖ ਦੋਵੇਂ ਰਾਹ ਚਲਾਈਆ।
ਨਿਰਗੁਣ ਸੁਣੇ ਨਿਰਗੁਣ ਸੁਣਾਏ, ਸਰਗੁਣ ਨਿਰਗੁਣ ਆਪਣੀ ਧਾਰ ਰਖਾਇੰਦਾ । ਨਿਰਗੁਣ ਬੋਲੇ ਨਿਰਗੁਣ ਗਾਏ, ਨਿਰਗੁਣ ਆਪਣੀ ਝੋਲੀ ਪਾਇੰਦਾ। ਨਿਰਗੁਣ ਬਹਿ ਬਹਿ ਖ਼ੁਸ਼ੀ ਮਨਾਏ, ਨਿਰਗੁਣ
ਆਪਣੇ ਰੰਗ ਸਮਾਇੰਦਾ। ਸਰਗੁਣ ਚੋਲਾ ਪਰਦਾ ਪਾਏ, ਕਾਇਆ ਮਾਟੀ ਹਟ ਵਖਾਇੰਦਾ। ਬਿਨ ਨਿਰਗੁਣ ਸਰਗੁਣ ਰਹਿਣ ਨਾ ਪਾਏ, ਖ਼ਾਕੀ ਖ਼ਾਕ ਖ਼ਾਕ ਵਖਾਇੰਦਾ। ਸਰਗੁਣ ਅੰਦਰੋਂ ਨਿਰਗੁਣ ਆਪਣਾ ਬਾਹਰ ਕਢਾਏ, ਪਵਣ ਸਵਾਸ ਨਾ ਕੋਇ ਚਲਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਸਭ ਕਰੇ ਹਾਏ ਹਾਏ, ਸਰਗੁਣ ਅੰਦਰ ਨਿਰਗੁਣ ਨਜ਼ਰ ਨਾ ਆਇੰਦਾ। ਬਿਨ ਨਿਰਗੁਣ ਸਰਗੁਣ ਕਿਸੇ ਨਾ ਥਾਏ, ਸਰਗੁਣ ਨਿਰਗੁਣ ਬਿਨਾ ਨਾ ਸੋਭਾ ਪਾਇੰਦਾ। ਜਿਸ ਸਰਗੁਣ ਅੰਦਰ ਨਿਰਗੁਣ ਡੇਰਾ ਲਾਏ, ਸੋ ਸਰਗੁਣ ਲੋਕਮਾਤ ਬੂਝ ਬੁਝਾਇੰਦਾ। (੧੦-੯੯੨)
❋
੮) ਸ਼ਬਦ ਗੁਰੂ ਨਾਤਾ ਨਾਲ ਦੇਹ, ਦੇਹ ਸ਼ਬਦ ਗੁਰੂ ਅਖਵਾਈਆ। ਨਿਰਗੁਣ ਸਰਗੁਣ ਲੱਗੇ ਨੇਂਹ, ਦੋ ਜਹਾਨ ਵੱਜੇ ਵਧਾਈਆ। ਜਿਸ ਵੇਲੇ ਤਨ ਮਾਟੀ ਹੋ ਜਾਏ ਖੇਹ, ਮੜ੍ਹੀ ਗੋਰ ਵਿਚ ਸਮਾਈਆ। ਸਤਿਗੁਰ ਸ਼ਬਦ ਫੇਰ ਵੀ ਭਗਤਾਂ ਉਤੇ ਬਰਖ ਆਪਣਾ ਮੇਂਹ, ਮੇਘ ਅੰਮ੍ਰਿਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਹ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਈਆ। (੧੯ਂ-੬੪੩)
❋
੯) ਸਰਗੁਣ ਤੇਰਾ ਘਾੜਨ ਘੜ, ਹਰਿ ਨਿਰਗੁਣ ਖੇਲ ਖਿਲਾਇਆ। ਨਿਰਗੁਣ ਅੰਦਰ ਬੈਠਾ ਵੜ, ਆਪਣਾ ਮੁਖ ਛੁਪਾਇਆ। ਸਾਚੇ ਪੌੜੇ ਗਿਆ ਚੜ੍ਹ, ਸਾਚਾ ਮੰਦਰ ਇਕ ਸੁਹਾਇਆ। ਨਿਸ਼ਅੱਖਰ ਬਾਣੀ ਰਿਹਾ ਪੜ੍ਹ, ਬੋਧ ਅਗਾਧ ਸਮਝਾਇਆ। ਦਰਸ ਦਿਖਾਏ ਅੱਗੇ ਖੜ, ਨੇਤਰ ਗਿਆਨ ਇਕ ਖੁਲ੍ਹਾਇਆ। ਅੰਮ੍ਰਿਤ ਨੁਹਾਏ ਸਾਚੇ ਸਰ, ਸਰੋਵਰ ਇਕੋ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਖੇਲ ਕਰਾਇਆ।
ਸਰਗੁਣ ਤੇਰਾ ਜੋੜ ਜੁੜਾ, ਹਰਿ ਅਚਰਜ ਬਣਤ ਬਣਾਈਆ। ਨਿਰਗੁਣ ਅੰਦਰ ਡੇਰਾ ਲਾ, ਆਪਣਾ ਆਸਣ ਰਿਹਾ ਸੁਹਾਈਆ। ਨਿਰਮਲ ਦੀਪ ਜੋਤ ਜਗਾ, ਮਹੱਲ ਅਟੱਲ ਕਰੇ ਰੁਸ਼ਨਾਈਆ । ਏਕਾ ਨਾਦ ਦਏ ਵਜਾ, ਧੁਨ ਅਨਾਦੀ ਨਾਦ ਸੁਣਾਈਆ। ਸਾਚਾ ਸੋਹਲਾ ਆਪੇ ਗਾ, ਏਕਾ ਕਰੇ ਪੜ੍ਹਾਈਆ। ਆਤਮ ਸੇਜਾ ਦਏ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਵਖਾਈਆ।
ਸਰਗੁਣ ਤੇਰਾ ਲੇਖਾ ਪੰਜ ਤੱਤ, ਹਰਿ ਤੱਤਵ ਤੱਤ ਰਖਾਇੰਦਾ। ਤੇਰੇ ਅੰਦਰ ਖੇਲ ਸਮਰੱਥ, ਹਰਿ ਆਪਣੀ ਖੇਲ ਕਰਾਇੰਦਾ। ਨਾਮ ਅਨਮੁੱਲੀ ਰੱਖੇ ਵੱਥ, ਸਾਚੇ ਹੱਟ ਵਿਕਾਇੰਦਾ। ਘਰ ਸਰੋਵਰ ਵਖਾਏ ਤਟ, ਤਟ ਕਿਨਾਰਾ ਆਪ ਬਣਾਇੰਦਾ। ਘਰ ਦੀਪਕ ਜੋਤ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ । ਘਰ ਨਿਰਗੁਣ ਹੋਏ ਪਰਗਟ, ਸਰਗੁਣ ਮਾਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਮਹੱਲ ਇਕ ਸੁਹਾਇੰਦਾ।
ਸਰਗੁਣ ਤੇਰਾ ਸਚ ਮੁਨਾਰਾ, ਹਰਿ ਤੱਤਵ ਤੱਤ ਉਪਾਈਆ। ਅੰਦਰ ਵੜ ਹਰਿ ਨਿਰੰਕਾਰਾ, ਨਿਰਗੁਣ
ਵੇਖੇ ਚਾਈਂ ਚਾਈਂਆ । ਖੇਲ ਖੇਲ ਅਗੰਮ ਅਪਾਰਾ, ਖੇਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਦੇ ਸਹਾਰਾ, ਏਕਾ ਓਟ ਜਣਾਈਆ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਭੰਡਾਰਾ ਇਕ ਵਖਾਈਆ।
ਸਰਗੁਣ ਤੇਰੇ ਅੰਦਰ ਭੰਡਾਰ, ਨਿਰਗੁਣ ਆਪਣਾ ਆਪ ਟਿਕਾਇੰਦਾ। ਜੁਗ ਜੁਗ ਬਣੇ ਮਾਤ ਵਰਤਾਰ, ਗੁਰ ਗੁਰ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਭੰਡਾਰ ਇਕ ਸਮਝਾਇੰਦਾ।
ਸਰਗੁਣ ਤੇਰੇ ਅੰਦਰ ਵਸਤ ਅਨਮੋਲ, ਨਿਰਗੁਣ ਆਪਣੀ ਆਪ ਰਖਾਈਆ। ਆਪਣਾ ਪੜਦਾ ਲੈਣਾ ਖੋਲ੍ਹ, ਘਰ ਵੇਖਣਾ ਚਾਈਂ ਚਾਈਂਆ। ਲੋਕਮਾਤ ਨਾ ਰਹਿਣਾ ਅਨਭੋਲ, ਭੁੱਲ ਰੁੱਲ ਨਾ ਜਨਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਾਇਆ ਚੋਲ, ਚੋਲੀ ਕਾਇਆ ਇਕ ਸਮਝਾਈਆ।
ਸਰਗੁਣ ਤੇਰੇ ਅੰਦਰ ਵਸਤ ਅਤੁਟ, ਅਤੋਟ ਹਰਿ ਰਖਾਇੰਦਾ। ਤੂੰ ਆਪਣਾ ਪੜਦਾ ਵੇਖ ਚੁਕ, ਸਤਿਗੁਰ ਸਾਚਾ ਸਚ ਸਮਝਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਨੇਤਰ ਨੈਣਾਂ ਨਾਲ ਮਿਲਾਇੰਦਾ। ਪੰਚ ਵਿਕਾਰਾ ਜੜ੍ਹ ਦੇਵੇ ਪੁੱਟ, ਸਚ ਸੁੱਚ ਇਕ ਜਣਾਇੰਦਾ। ਨਾਮ ਪਿਆਲਾ ਦੇਵੇ ਘੁੱਟ, ਮਧੁਰ ਜਾਮ ਹੱਥ ਰਖਾਇੰਦਾ। ਆਵਣ ਜਾਵਣ ਜਾਏ ਛੁੱਟ, ਸਰਗੁਣ ਨਿਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਬੰਧਨ ਆਪ ਤੁੜਾਇੰਦਾ।
ਸਰਗੁਣ ਤੇਰਾ ਸਚ ਦੁਆਰਾ, ਹਰਿ ਸਾਚਾ ਸੋਭਾ ਪਾਇੰਦਾ। ਜੁਗ ਜੁਗ ਖੇਲ ਕਰੇ ਨਿਰੰਕਾਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਰੂਪ ਅਨੂਪ ਵਖਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਅਗੰਮੀ ਲੈ ਭੰਡਾਰਾ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਸਾਚਾ ਹੱਟ ਖੋਲ੍ਹ ਵਣਜਾਰਾ, ਸਾਚੀ ਵਸਤ ਵਿਚ ਟਿਕਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰਾ, ਪਰੇਮ ਸਿਖਿਆ ਇਕ ਸਮਝਾਇੰਦਾ। ਸੰਤਾਂ ਦੇਵੇ ਇਕ ਹੁਲਾਰਾ, ਸਾਚੀ ਜੋਤੀ ਆਪ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਸਿਖਾਂ ਦੇਵੇ ਦਰਸ ਦੀਦਾਰਾ, ਨਿਝ ਆਤਮ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਹਰਿ ਖ਼ਾਲਕ ਖ਼ਲਕ ਵਖਾਇੰਦਾ। ਬੇਐਬ ਵੇਖੇ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਪੰਧ ਮੁਕਾਇੰਦਾ।
ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਈਆ। ਏਕਾ ਗੀਤ ਗੌਣਾ ਛੰਦ, ਸੋਹੰ ਰਿਹਾ ਸਮਝਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਦੀਨ ਦਿਆਲ ਠਾਕਰ ਸਦਾ ਬਖ਼ਸ਼ੰਦ, ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਸਰਗੁਣ ਤੇਰੀ ਨੰਗੀ ਨਾ ਹੋਵੇ ਕੰਡ, ਨਿਰਗੁਣ ਆਪਣਾ ਪੜਦਾ ਪਾਈਆ। ਤੇਰਾ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਈਆ। ਤੇਰਾ ਨਾਤਾ ਪਾਰ ਕਰਾਏ ਬ੍ਰਹਿਮੰਡ, ਇੰਡ ਪਿੰਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ।
ਸਰਗੁਣ ਰੂਪ ਗੁਰ ਗੁਰ ਧਾਰ, ਪੰਚਮ ਪੰਚ ਸਮਾਇਆ। ਸਰਗੁਣ ਰੂਪ ਭਗਤ ਆਧਾਰ, ਭਗਵਨ ਭਗਤੀ ਏਕਾ ਲਾਇਆ। ਸਰਗੁਣ ਰੂਪ ਸੰਤ ਸੰਸਾਰ, ਨਿਰਗੁਣ ਆਪਣਾ ਰੰਗ ਚੜ੍ਹਾਇਆ। ਸਰਗੁਣ ਗੁਰਮੁਖ ਖੇਲ ਅਪਾਰ, ਕਾਇਆ ਚੋਲੀ ਭੇਵ ਛੁਪਾਇਆ। ਸਰਗੁਣ ਗੁਰਸਿਖ ਕਰ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਤ੍ਰੈਗੁਣ ਅਤੀਤਾ ਮੇਲ ਮਿਲਾਇਆ। ਠਾਂਡਾ ਸੀਤਾ ਇਕ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਇਆ। ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਤੁੱਟੀ ਗੰਢ ਪੁਵਾਇਆ। ਲੱਖ ਚੁਰਾਸੀ ਪਾਰ ਕਿਨਾਰ, ਰਾਏ ਧਰਮ ਨਾ ਦਏ ਸਜਾਇਆ। ਕਾਲ ਮਹਾਂਕਾਲ ਰੋਵੇ ਨੇਤਰ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਜਿਸ ਮਿਲਿਆ ਆਪ ਨਿਰੰਕਾਰ, ਤਿਸ ਮਾਇਆ ਪੋਹ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਮਿਲਾਇਆ।
ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਅਗੰਮੀ ਨਾਦ ਸੁਣਾਈਆ। ਪੰਜ ਸ਼ਬਦ ਹੋਏ ਹੈਰਾਨ, ਪ੍ਰਭ ਅਚਰਜ ਖੇਲ ਵਖਾਈਆ। ਸਾਡੀ ਕਰੇ ਨਾ ਕੋਈ ਪਹਿਚਾਨ, ਪੜਦਾ ਸਕੇ ਨਾ ਕੋਈ ਉਠਾਈਆ। ਅਸੀਂ ਬੰਦ ਹੋਏ ਪੰਜ ਤੱਤ ਕਾਇਆ ਮਕਾਨ, ਕਾਇਆ ਮਕਬਰਾ ਇਕ ਬਣਾਈਆ। ਹਰਿਜੂ ਸਚ ਸੰਦੇਸਾ ਲੈ ਕੇ ਆਇਆ ਸਚ ਨਿਸ਼ਾਨ, ਸਚ ਨਿਸ਼ਾਨਾ ਦਏ ਵਖਾਈਆ। ਸਾਡੇ ਉਪਰ ਸੇਜ ਮਹਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਤਮ ਪਰਮਾਤਮ ਵੇਖੇ ਮਾਰ ਧਿਆਨ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸਾਚਾ ਮਾਰਗ ਰਿਹਾ ਚਲਾਇਆ। ਏਕਾ ਵਾਰ ਦੇਵੇ ਬ੍ਰਹਮ ਗਿਆਨ, ਜਿਸ ਜਨ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਸੱਜਣ ਲਏ ਫੜ, ਨਿਰਗੁਣ ਦਾਤਾ ਅੰਦਰ ਵੜ, ਅੰਦਰ ਬਾਹਰ ਭੀਤਰ ਆਪਣਾ ਰੰਗ ਵਖਾਈਆ।
ਅੰਦਰ ਬਾਹਰ ਇਕੋ ਰੰਗ, ਨਿਰਗੁਣ ਸਰਗੁਣ ਆਪ ਰੰਗਾਇੰਦਾ। ਗੁਰਮੁਖ ਮੇਲਾ ਸੂਰੇ ਸਰਬੰਗ, ਗੁਰ ਗੁਰ ਗੋਦ ਉਠਾਇੰਦਾ। ਨਾਦ ਅਨਾਦੀ ਇਕ ਮਰਦੰਗ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ।
ਸਾਚਾ ਮੰਦਰ ਸਤਿਗੁਰ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਦਵੈਤੀ ਪੜਦਾ ਦਏ ਉਠਾਈਆ। ਨਾਤਾ ਤੁਟੇ ਮਰਨ ਡਰਨ, ਜੀਵਣ ਮੁਕਤ ਕਰਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਵਖਾਏ ਸਾਚੀ ਸਰਨ, ਸਰਨਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣਾ ਸੰਗ ਨਿਭਾਈਆ।
ਸਗਲਾ ਸੰਗ ਹਰਿਜੂ ਸਾਥਾ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਸਤਿਗੁਰ ਚੰਦ ਚੜ੍ਹਾਇੰਦਾ। ਚਰਨ ਕਵਲ ਇਕੋ ਨਾਤਾ, ਪੁਰਖ ਬਿਧਾਤਾ ਆਪ ਬੰਧਾਇੰਦਾ। ਕਾਇਆ ਮੰਦਰ ਅੰਦਰ ਬਹਿ ਬਹਿ ਗਾਏ ਗਾਥਾ, ਆਪਣੀ ਸਿਫ਼ਤ ਸੁਣਾਇੰਦਾ। ਸਰਬ ਕਲ ਆਪੇ ਸਮਰਾਥਾ, ਦੂਸਰ ਓਟ ਨਾ ਕੋਇ ਤਕਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠਾ, ਮਿਹਰ ਨਜ਼ਰ ਇਕ ਟਿਕਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਦਰਸ ਦਿਖਾਇੰਦਾ। ਅੱਗੇ ਨੇੜੇ ਰੱਖੇ ਵਾਟਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਕਲਜੁਗ ਅੰਤ ਵੇਖਣ ਆਇਆ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਇੰਦਾ।
ਹਰਿਜਨ ਤੇਰੇ ਦਰਸ ਪਿਆਸਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਨਿਝ ਆਤਮ ਪਰਮਾਤਮ ਕਰ ਕਰ ਵਾਸਾ, ਝੂਠੀ ਵਾਸਨਾ ਬਾਹਰ ਕਢਾਇੰਦਾ। ਲੇਖੇ ਲਾਏ ਪਵਣ ਸਵਾਸਾ, ਸੋਹੰ ਅਜਪਾ ਜਾਪ ਜਪਾਇੰਦਾ। ਚਰਨ ਕਵਲ ਸਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਜਨ ਭਗਤਾਂ ਦੇਵੇ ਨਾਮ ਦਿਲਾਸਾ। (੧੯ ਮਾਘ ੨੦੧੮ ਬਿਕ੍ਰਮੀ ਪੂਰਨ ਚੰਦ)
❋
੧੦) ਪੰਜ ਤੱਤ ਮੇਲਾ ਹਰਿ ਨਿਰੰਕਾਰ, ਸਰਗੁਣ ਨਿਰਗੁਣ ਦਇਆ ਕਮਾਇੰਦਾ । ਪੰਜ ਤੱਤ ਅੰਦਰ ਸਤਿਗੁਰ ਧਾਰ, ਗੁਰ ਗੁਰ ਸ਼ਬਦ ਅਲਾਇੰਦਾ। ਪੰਜ ਤੱਤ ਅੰਦਰ ਜੋਤ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਅੰਮ੍ਰਿਤ ਠੰਡਾ ਠਾਰ, ਸਚ ਸਰੋਵਰ ਇਕ ਭਰਾਇੰਦਾ। ਪੰਜ ਤੱਤ ਅੰਦਰ ਸੂਰਜ ਚੰਦ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਝੁਕਾਇੰਦਾ। ਪੰਜ ਤੱਤ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਸੀਸ ਜਗਦੀਸ ਰਾਹ ਤਕਾਇੰਦਾ। ਪੰਜ ਤੱਤ ਅੰਦਰ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਸਮਝਾਇੰਦਾ। ਪੰਜ ਤੱਤ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਪੰਜ ਤੱਤ ਅੰਦਰ ਨਾਮ ਗਿਆਨ, ਸਚ ਗਿਆਨਾ ਇਕ ਦ੍ਰਿੜਾਇੰਦਾ। ਪੰਜ ਤੱਤ ਅੰਦਰ ਖੇਲ ਮਹਾਨ, ਖ਼ਾਲਕ ਖ਼ਲਕ ਆਪ ਖਲਾਇੰਦਾ। ਪੰਜ ਤੱਤ ਅੰਦਰ ਚਾਰ ਜੁਗ ਦੀ ਵੇਖੇ ਆਣ, ਚਾਰੇ ਖਾਣੀ ਚਾਰੇ ਬਾਣੀ ਬਾਣ ਲਗਾਇੰਦਾ। ਪੰਜ ਤੱਤ ਅੰਦਰ ਹਰਿ ਕਾ ਮਕਾਨ, ਨਾਨਕ ਨਿਰਗੁਣ ਸਿਫ਼ਤ ਸਲਾਹਿੰਦਾ। ਪੰਜ ਤੱਤ ਅੰਦਰ ਨਾਨਕ ਅੰਗਦ ਦੇਵੇ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ। ਪੰਜ ਤੱਤ ਅੰਦਰ ਅਮਰਦਾਸ ਕਰਾਏ ਇਸ਼ਨਾਨ, ਅਮਰਾਪਦ ਇਕ ਵਖਾਇੰਦਾ। ਪੰਜ ਤੱਤ ਅੰਦਰ ਰਾਮਦਾਸ ਕਰੇ ਧਿਆਨ, ਵਡ ਧਿਆਨੀ ਮੇਲ ਮਿਲਾਇੰਦਾ। ਪੰਜ ਤੱਤ ਅੰਦਰ ਗੁਰੂ ਅਰਜਨ ਧੁਰ ਬਾਣੀ ਲਾਏ ਬਾਣ, ਪੁਰਖ ਅਬਿਨਾਸ਼ੀ ਏਕਾ ਪਾਇੰਦਾ। ਪੰਜ ਤੱਤ ਅੰਦਰ ਗੁਰੂ ਗ੍ਰੰਥ ਗੁਰਦੇਵ ਬਣਾਇਆ ਵਿਚ ਜਹਾਨ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਤੀਰ ਕਮਾਨ, ਹਰਿ ਗੋਬਿੰਦ ਖੰਡਾ ਖੜਗ ਹੱਥ ਉਠਾਇੰਦਾ। ਪੰਜ ਤੱਤ ਅੰਦਰ ਹਰਿਰਾਏ ਦਏ ਬਿਆਨ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਹਰਿਕ੍ਰਿਸ਼ਨਾ ਛੋਟੇ ਬਾਲੇ ਦਏ ਗਿਆਨ, ਗੂੰਗਿਆਂ ਗਿਆਨ ਆਪ ਸਮਝਾਇੰਦਾ। ਪੰਜ ਤੱਤ ਅੰਦਰ ਗੁਰ ਤੇਗ ਬਹਾਦਰ ਝੁਲਾਇਆ ਸਚ ਨਿਸ਼ਾਨ, ਪੰਜ ਤੱਤ ਆਪਣਾ ਭੇਟ ਚੜ੍ਹਾਇੰਦਾ। ਪੰਜ ਤੱਤ ਅੰਦਰ ਗੋਬਿੰਦ ਸੂਰਾ ਪਰਗਟਿਆ ਆਪ ਬਲਵਾਨ, ਪੁਰਖ ਅਕਾਲ ਆਪਣਾ ਸੁੱਤ ਬਣਾਇੰਦਾ। ਪੰਜ ਤੱਤ ਅੰਦਰ ਪੰਜ ਪਿਆਰੇ ਕਰ ਪਰਵਾਨ, ਧੁਰ ਫ਼ਰਮਾਣਾ ਹੱਥ ਫੜਾਇੰਦਾ। ਪੰਜ ਤੱਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹਿੰਦਾ। ਪੰਜ ਤੱਤ ਅੰਦਰ ਨਾਨਕ ਗੋਬਿੰਦ ਦੇ ਦੇ ਗਿਆ ਗਿਆਨ, ਅੱਖਰ ਅੱਖਰ ਜਗਤ ਸਮਝਾਇੰਦਾ। ਪੰਜ ਤੱਤ ਅੰਦਰ ਸੂਰਬੀਰ ਸੁਲਤਾਨ ਦੱਸ ਕੇ ਗਿਆ ਨਿਸ਼ਾਨ, ਸਚ ਨਿਸ਼ਾਨਾ ਇਕ ਲਗਾਇੰਦਾ। ਪੰਜ ਤੱਤ ਸੰਬਲ ਘਰ ਬਣੇ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਪੰਜ ਤੱਤ ਨਿਰਗੁਣ ਵੇਸ ਕਰੇ ਸ੍ਰੀ ਭਗਵਾਨ, ਪੰਜ ਤੱਤ ਆਪਣੇ ਉਪਰ ਪੜਦਾ ਪਾਇੰਦਾ। ਪੰਜ ਤੱਤ ਅੰਦਰ ਗੋਬਿੰਦ ਖੰਡਾ ਚਮਕੇ ਦੋ ਜਹਾਨ, ਨਾਮ ਖੰਡਾ ਇਕ ਉਠਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਜੁਗ ਜੁਗ ਆਪ ਸੁਣਾਇੰਦਾ। ਬਿਨਾਂ ਪੰਜ ਤੱਤ ਹਰਿ ਜੂ ਕਿਸੇ ਨਾ ਦੱਸੇ ਆਪਣਾ ਨਾਮ, ਆਪਣੀ ਇਛਿਆ ਖਾਤਰ ਪੰਜ ਤੱਤ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਜਿਸ ਕਾਇਆ ਅੰਦਰ ਵਸੇ ਆਪ ਮਿਹਰਵਾਨ, ਤਿਸ ਉਪਰ ਮਿਹਰ ਨਜ਼ਰ ਆਪ ਟਿਕਾਇੰਦਾ। ਜੇ ਕੋਈ ਆ ਕੇ ਮੱਥਾ ਟੇਕੇ ਉਹਨੂੰ ਨਜ਼ਰੀ ਆਏ ਵਿਸ਼ਨੂੰ ਭਗਵਾਨ, ਪੂਰਨ ਸਿੰਘ ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਇਹ ਝੂਠੀ ਮਾਟੀ ਖੇਲ ਜਹਾਨ, ਜਗਤ ਖੇੜਾ ਆਪ ਵਸਾਇੰਦਾ। ਜਿਸ ਨੇ ਮਿਲਣਾ ਸਤਿਗੁਰ ਪੂਰੇ ਜਾਣੀ
ਜਾਣ, ਤਿਸ ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਗੁਰਸਿਖਾਂ ਅੱਗੇ ਖਲੋਵੇ ਆਣ, ਗੋਬਿੰਦ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਭਰਮ ਭੁਲੇਖੇ ਵਿਚ ਆਪ ਭੁੱਲ ਗਿਆ ਭਗਵਾਨ, ਆਪਣਾ ਜੋਤੀ ਜਾਮਾ ਪਾਇੰਦਾ। ਜਗਤ ਨੇਤਰ ਦਿਸੇ ਨਾ ਸ਼ਾਹ ਸੁਲਤਾਨ, ਆਤਮ ਪਰਮਾਤਮ ਨੇਤਰ ਖੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਦਿ ਜੁਗਾਦਿ ਸਦਾ ਸਦ ਸਮਾਇੰਦਾ। (੧੦ ੬੮੦--੬੮੧)
❋
੧੧) ਤਾਰਨਹਾਰਾ ਆ ਗਿਆ, ਨਿਰਗੁਣ ਜੋਤ ਕਰ ਉਜਿਆਰ। ਨਾਉਂ ਨਿਰੰਕਾਰਾ ਆਪਣਾ ਨਾਉਂ ਰਖਾ ਲਿਆ, ਨਿਰਗੁਣ ਰੂਪ ਅਪਰ ਅਪਾਰ। ਸਤਿਜੁਗ ਸਾਚਾ ਮਾਰਗ ਲਾ ਲਿਆ, ਚਾਰ ਵਰਨਾਂ ਇਕ ਆਧਾਰ। ਹੰ ਬ੍ਰਹਮ ਮੇਲ ਮਿਲਾ ਲਿਆ, ਪਾਰਬ੍ਰਹਮ ਕਰੇ ਪਿਆਰ। ਪੰਜ ਤੱਤ ਕਾਇਆ ਨਾਉਂ ਨਾ ਕੋਇ ਵਡਿਆ ਲਿਆ, ਨਿਰਗੁਣ ਨਾਉਂ ਹੋਏ ਜੈਕਾਰ। ਸਰਗੁਣ ਤੇਰਾ ਪੰਧ ਮੁਕਾ ਲਿਆ, ਲੇਖਾ ਚੁੱਕਿਆ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਤਰਨੀ ਤਰਨ ਆਪ ਕਰਤਾਰ। · (੧੦--੪੦)
❋
੧੨) ਸਤਿਗੁਰ ਸ਼ਬਦ ਕਹੇ ਗੁਰਮੁਖੋ ਤੱਤਾਂ ਦੇ ਕਦੇ ਨਾ ਬਣਿਓ ਪੁਜਾਰੀ, ਪੂਜਾ ਕੰਮ ਕਿਸੇ ਨਾ ਆਈਆ। ਜਦ ਮੰਨੋ ਤੇ ਮੰਨੋ ਜੋਤ ਨਿਰੰਕਾਰੀ, ਜੋ ਘਟ ਘਟ ਰਿਹਾ ਸਮਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਸਿਫਤਾਂ ਵਿਚ ਸਿਫਤ ਲਿਖੀ ਭਾਰੀ, ਭਾਰਤ ਵਰਸ਼ ਦਏ ਗੁਵਾਹੀਆ। ਪਰ ਸਤਾਰਾਂ ਹਾੜ੍ਹ ਕਹੇ ਅੱਜ ਓਹ ਦਿਹਾੜੀ, ਜਿਸ ਦਾ ਰਾਹ ਚਾਰ ਜੁਗ ਰਹੇ ਤਕਾਈਆ। ਪੰਜੇ ਪਿਆਰੇ ਖ਼ਬਰਦਾਰ ਹੋ ਜਾਓ ਏਸ ਨੂੰ ਕਰ ਲਓ ਗ੍ਰਿਫਤਾਰੀ, ਜਿਹੜਾ ਗਿਫਟ ਵਿਚ ਨਾਮ ਕਲਮੇ ਦੇ ਕੇ ਸਭ ਨੂੰ ਦਏ ਪਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। (੨੧--੧੦੪੧)
❋
੧੩) ਸਰਗੁਣ ਤੇਰਾ ਸਾਚਾ ਰਾਗ, ਨਿਰਗੁਣ ਨਾਮ ਵਡਿਆਈਆ। ਸਰਗੁਣ ਤੇਰਾ ਸਚ ਸੁਹਾਗ, ਹਰਿ ਕੰਤ ਕੰਤੂਹਲ ਅਖਵਾਈਆ। ਸਰਗੁਣ ਤੇਰਾ ਸਚ ਸਮਾਜ, ਹਰਿ ਸੰਗਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਈਆ।
ਸਾਚਾ ਮਾਰਗ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਚਲਾਇੰਦਾ। ਗੁਰਮੁਖ ਸੱਜਣ ਕਰ ਤਿਆਰ, ਆਪਣੀ ਬੂਝ ਬੁਝਾਇੰਦਾ। ਕਾਇਆ ਹੱਟ ਖੋਲ੍ਹ ਕਿਵਾੜ, ਵਸਤ ਅਨਮੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ।
ਸਰਗੁਣ ਤੇਰਾ ਸਾਚਾ ਰੂਪ, ਏਕਾ ਏਕ ਜਣਾਈਆ। ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਦੇਵੇ ਨਾਮ ਵਡਿਆਈਆ। ਤੇਰਾ ਨਗਾਰਾ ਜਗਤ ਕੂਟ, ਦਹਿ ਦਿਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਬੰਧਨ ਪਾਈਆ।
ਸਰਗੁਣ ਤੇਰਾ ਸੱਚਾ ਰੂਪ, ਗੁਰਮੁਖ ਗੁਰ ਗੁਰ ਆਪ ਸਲਾਹਿੰਦਾ। ਜਨਮ ਜਨਮ ਮਿਟੇ ਦੁੱਖ, ਦਰਦੀ ਦਰਦ ਵੰਡਾਇੰਦਾ। ਆਪ ਉਠਾਏ ਆਪਣੀ ਕੁੱਖ, ਸਾਚੀ ਗੋਦ ਬਹਾਇੰਦਾ। ਝੂਠੀ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ।
ਸਰਗੁਣ ਤੇਰਾ ਰੂਪ ਗੁਰਸਿਖ, ਗੁਰ ਗੁਰ ਬੂਝ ਬੁਝਾਈਆ। ਸਚ ਦੁਆਰਿਉਂ ਮਿਲੇ ਭਿਖ, ਸਤਿਗੁਰ ਪੂਰਾ ਆਪ ਵਰਤਾਈਆ। ਪੂਰਬ ਜਨਮ ਦੀ ਮੇਟੇ ਰੇਖ, ਅੱਗੇ ਲੇਖਾ ਦਏ ਸਮਝਾਈਆ। ਨੇਤਰ ਲੋਚਣ ਸਾਚੇ ਵੇਖ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। …… (ਂ੧੯ ਮਾਘ ੨੦੧੮ ਬਿਕ੍ਰਮੀ ਮਲਕ ਕੈਂਪ)
❋
੧੪) ਸਰਗੁਣ ਕਹੇ ਨਿਰਗੁਣ ਮੇਲਾ, ਮੇਲਣਹਾਰ ਆਪ ਨਿਰੰਕਾਰ। ਨਿਰਗੁਣ ਕਹੇ ਸਰਗੁਣ ਚੇਲਾ, ਚੇਲਾ ਗੁਰ ਰੂਪ ਅਵਤਾਰ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲਾ, ਆਦਿ ਜੁਗਾਦੀ ਮੀਤ ਮੁਰਾਰ। ਨਿਰਗੁਣ ਕਹੇ ਸਰਗੁਣ ਸੋਹੇ ਵੇਲਾ, ਥਿਤ ਵਾਰ ਨਾ ਕੋਇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਆਪਾਰ।
ਨਿਰਗੁਣ ਕਹੇ ਸਰਗੁਣ ਬਲ, ਬਲਧਾਰੀ ਆਪ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤ ਜਾਵਾਂ ਰਲ, ਆਪਾ ਆਪ ਗਵਾਇੰਦਾ। ਨਿਰਗੁਣ ਕਹੇ ਮੈਂ ਆਦਿ ਜੁਗਾਦਿ ਅਛਲ ਅਛੱਲ, ਮੇਰਾ ਭੇਵ ਕੋਇ ਨਾ ਪਾਇੰਦਾ। ਸਰਗੁਣ ਕਹੇ ਮੈਂ ਤੇਰਾ ਦੁਆਰਾ ਲੈਣਾ ਮੱਲ, ਤੁਧ ਬਿਨ ਅਵਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਇੰਦਾ।
ਨਿਰਗੁਣ ਕਹੇ ਸਰਗੁਣ ਸਾਥ, ਸਗਲਾ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਪੂਜਾ ਪਾਠ, ਅੱਖਰ ਵੱਖਰ ਪੜ੍ਹਾਈਆ। ਨਿਰਗੁਣ ਕਹੇ ਮੈਂ ਵਸਾਂ ਹਰ ਘਾਟ, ਘਟ ਘਟ ਡੇਰਾ ਲਾਈਆ। ਸਰਗੁਣ ਕਹੇ ਮੈਨੂੰ ਤੇਰੀ ਆਸ, ਇਕੋ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ।
ਸਰਗੁਣ ਕਹੇ ਨਿਰਗੁਣ ਮੀਤ, ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਕਹੇ ਸਰਗੁਣ ਅਨਡੀਠ, ਦਰ ਤੇਰੇ ਸੋਭਾ ਪਾਈਆ। ਆਦਿ ਜੁਗਾਦਿ ਅਵੱਲੜੀ ਰੀਤ, ਹਰਿ ਸਾਚਾ ਸਚ ਚਲਾਈਆ । ਸਰਗੁਣ ਸੁਣਾਏ ਸੁਹਾਗੀ ਗੀਤ, ਨਿਰਗੁਣ ਆਪ ਅਲਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ।
ਨਿਰਗੁਣ ਆਪਣਾ ਭੇਵ ਖੋਲ੍ਹ, ਸਰਗੁਣ ਬੂਝ ਬੁਝਾਇੰਦਾ। ਦੇਵੇ ਦਰਸ ਦਰਸ ਅਨਮੋਲ, ਹਰਿਜਨ ਆਪ ਜਗਾਇੰਦਾ। ਕਾਇਆ ਮੰਦਰ ਅੰਦਰ ਵਸੇ ਕੋਲ, ਵਿਛੜ ਕਦੇ ਨਾ ਜਾਇੰਦਾ। ਦਿਵਸ ਰੈਣ ਪਰਭਾਤ ਸੰਧਿਆ ਕਰੇ ਚੋਲ੍ਹ, ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਮਿਹਰ ਆਪ ਕਰਾਇੰਦਾ।
ਕਰੇ ਮਿਹਰ ਸ੍ਰੀ ਭਗਵਾਨ, ਭਗਤਨ ਮਾਣ ਰਖਾਈਆ। ਸਾਚੇ ਸੰਤਾਂ ਦੇਵੇ ਨਾਮ ਨਿਧਾਨ, ਨਿਝ ਆਤਮ ਕਰੇ ਰਸਾਈਆ। ਗੁਰਮੁਖ ਸੱਜਣ ਮੇਲੇ ਆਣ, ਜਗਤ ਵਿਛੋੜਾ ਪੰਧ ਮੁਕਾਈਆ। ਹਰਿਜਨ ਮੇਲਾ ਦੋ ਜਹਾਨ, ਏਥੇ ਓਥੇ ਹੋਏ ਸਹਾਈਆ। ਏਕਾ ਨਾਦ ਸ਼ਬਦ ਧੁੰਨਕਾਨ, ਬਣ ਵੈਰਾਗੀ ਆਪ ਸੁਣਾਈਆ। ਗੁਰਸਿਖ ਸੋਹੰ ਢੋਲਾ ਗਾਣ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਮੇਲਾ ਚਾਓ ਚਾਈਂਆ।
ਸਰਗੁਣ ਮੇਲਾ ਚਾਓ ਘਨੇਰਾ, ਘਰ ਘਰ ਖੇਲ ਕਰਾਇਆ। ਨਿਰਗੁਣ ਵਸਣਹਾਰਾ ਦੂਰ ਨੇਰਾ, ਨੇਰਨ ਨੇਰਾ ਆਪਣਾ ਪੰਧ ਮੁਕਾਇਆ। ਕਲਜੁਗ ਅੰਤਮ ਬੰਨ੍ਹੇ ਬੇੜਾ, ਸਿਰ ਆਪਣੇ ਭਾਰ ਉਠਾਇਆ। ਹਰਿਜਨ ਤੇਰਾ ਵਸੇ ਖੇੜਾ, ਬੰਕ ਦੁਆਰਾ ਆਪ ਸੁਹਾਇਆ । ਅੰਤਮ ਕਰੇ ਹੱਕ ਨਿਬੇੜਾ, ਨਿਰਗੁਣ ਦਾਤਾ ਬੇਪਰਵਾਹਿਆ। ਜਮ ਕੀ ਫਾਸੀ ਕੱਟੇ ਜੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਹੋਏ ਸਹਾਇਆ।
ਤੇਰਾ ਸਹਾਈ ਸਦਾ ਪ੍ਰਭ, ਜੁਗ ਜੁਗ ਸੇਵ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੱਭ ਲੱਭ, ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤ ਹੋ ਪਰਗਟ, ਸਾਚੀ ਖੇਲ ਵਖਾਇੰਦਾ। ਭਗਤ ਦੁਆਰਾ ਖੋਲ੍ਹ ਹੱਟ, ਏਕਾ ਵਣਜ ਕਰਾਇੰਦਾ। ਗੁਰਮੁਖ ਲਾਹਾ ਲੈਣ ਖੱਟ, ਦੂਸਰ ਦਿਸ ਕਿਸੇ ਨਾ ਆਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਆਪ ਉਠਾਇੰਦਾ।ਂ …… (੧੯ ਮਾਘ ੨੦੧੮ ਬਿਕ੍ਰਮੀ)
❋
੧੫) ਬਿਆਸ ਕਹੇ ਕਿਰਪਾ ਕਰ ਪਰਵਰਦਿਗਾਰ, ਜਲਵਾਗਰ ਤੇਰੀ ਵਡਿਆਈਆ। ਕੂਕ ਸੁਣ ਮੁਹੰਮਦ ਯਾਰ, ਚਾਰ ਯਾਰੀ ਦਏ ਦੁਹਾਈਆ। ਉਮਤ ਉਮਤੀ ਹਾਹਾਕਾਰ, ਨਮਾਜ਼ਾਂ ਰੋਜ਼ਿਆਂ ਵਿਚ ਦੁਹਾਈਆ। ਮੁਹੱਬਤ ਮਿਲੇ ਨਾ ਕਿਸੇ ਦਵਾਰ, ਦਰ ਦਰਬਾਰ ਨਾ ਕੋਇ ਵਡਿਆਈਆ। ਖਾਲੀ ਦਿਸੇ ਭੰਡਾਰ, ਹਕੀਕਤ ਹੱਕ ਨਾ ਕੋਇ ਵਰਤਾਈਆ। ਕਾਇਨਾਤ ਹੋਈ ਗਵਾਰ, ਅਕਲ ਅਕਲਮੰਦ ਨਾ ਕੋਇ ਬਣਾਈਆ। ਗੁਪਤ ਸੁਣੇ ਨਾ ਗੁਫ਼ਤਾਰ, ਬਾਤਨ ਦਰਸ ਕੋਇ ਨਾ ਪਾਈਆ। ਬਾਹਰੋਂ ਵੇਖਦੇ ਜਗਤ ਮਜ਼ਾਰ, ਨਿਰਗੁਣ ਮੀਆਂ ਨਜ਼ਰ ਕਿਸੇ ਨਾ ਆਈਆ। ਮੁਖਾਤਬ ਕਰੇ ਨਾ ਕੋਇ ਸੰਸਾਰ, ਤਆਕਬ ਹੱਕ ਨਾ ਕੋਇ ਜਣਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰ, ਸਾਚਾ ਸਬਕ ਨਾ ਕੋਇ ਪੜ੍ਹਾਈਆ। ਚੌਦਾਂ ਸਦੀਆਂ ਦਾ ਇਜ਼ਹਾਰ, ਖੇਲ ਵੇਖ ਦੁਖੀਆਂ ਦੇ ਦਿਲਦਾਰ, ਬੇਦਰਦੀ ਆਪਣੀ ਦਇਆ ਕਮਾਈਆ। ਵੇਲਾ ਵਕਤ ਵਿਚਾਰ, ਕੂੜੀ ਕਿਰਿਆ ਵੇਖ ਸੰਸਾਰ, ਸਾਚਾ ਚੰਦ ਨਾ ਕੋਇ ਉਜਿਆਰ, ਨੂਰਾਨਾ ਨੂਰ ਨਾ ਕੋਇ ਚਮਕਾਈਆ। ਤੇਰੇ ਚਰਨ ਕਵਲ ਨਿਮਸਕਾਰ, ਬਿਆਸ ਕਹੇ ਮੈਂ ਰੋਵਾਂ ਜ਼ਾਰੋ ਜ਼ਾਰ, ਗੋਬਿੰਦ ਦਿਸੇ ਕਿਸੇ ਨਾ ਧਾਰ, ਗੁਰਮੁਖ ਥੋੜੇ ਪਾਵਣ ਸਾਰ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਲਾਏ ਕੋਈ ਨਾ ਪਾਰ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰੇਮ ਪ੍ਰੀਤੀ ਅੰਦਰ ਪੀਆ ਪ੍ਰੀਤਮ ਹੋ ਕੇ ਆਪਣੇ ਰੰਗ ਰੰਗਾਈਆ। (੨੦ ੧੯੭)
❋
੧੬) ਆਸ਼ਕ ਮਾਸ਼ੂਕ ਆਏ ਚੌਂਹ ਜੁਗੀਂ, ਜੁਗ ਚੌਕੜੀ ਰਹੀ ਜਸ ਗਾਈਆ । ਇਹ ਰਮਜ਼ ਕਿਸੇ ਨਾ
ਸੁਝੀ, ਬਿਨ ਪਰਮੇਸ਼ਵਰ ਪਾਰ ਨਾ ਕੋਇ ਲੰਘਾਈਆ। ਇਕ ਦੂਜੇ ਦੇ ਪ੍ਰੇਮ ਪਿਛੇ ਪੌਂਦੇ ਰਹੇ ਲੁਡੀ, ਖ਼ੁਸ਼ੀਆਂ ਨਾਚ ਨਚਾਈਆ। ਖ਼ਾਹਸ਼ਾਂ ਨਾਲ ਅਸਮਾਨੇ ਚੜ੍ਹੌਂਦੇ ਰਹੇ ਗੁੱਡੀ, ਪਤੰਗ ਟੁੱਟੀ ਡੋਰ ਹੱਥ ਕਿਸੇ ਨਾ ਆਈਆ । ਏਸ ਰਮਜ਼ ਨੂੰ ਸਮਝ ਸਕੀ ਕੋਈ ਨਾ ਬੁੱਧੀ, ਮੱਤ ਮਤਵਾਲੀ ਰਾਜ਼ ਸਮਝ ਸਕੀ ਨਾ ਰਾਈਆ। ਜਿਸ ਦੀ ਪ੍ਰੀਤੀ ਸਭ ਨਾਲੋਂ ਉਚੀ, ਆਸ਼ਕ ਮਾਸ਼ੂਕਾਂ ਇਸ਼ਾਰੇ ਰਹੀ ਦ੍ਰਿੜਾਈਆ। ਉਹ ਪ੍ਰੀਤੀ ਸਭ ਨਾਲੋਂ ਸੁੱਚੀ, ਸਤਿਗੁਰ ਹੱਥ ਰਖਾਈਆ। ਜਗਤ ਪ੍ਰੀਤੀ ਦਰ ਦਰ ਦੀ ਕੁੱਤੀ, ਬਣ ਸੁਆਨ ਘਰ ਘਰ ਫਿਰੇ ਭੱਜੇ ਵਾਹੋ ਦਾਹੀਆ। ਬਿਨ ਸਤਿਗੁਰ ਕਿਰਪਾ ਹੋਵੇ ਲੁੱਚੀ, ਲੁੱਚੀ ਗੁੰਡਿਆਂ ਨਾਲ ਰਲਾਈਆ। ਬਿਨ ਭਗਤ ਤੋੜ ਪ੍ਰੀਤ ਕਿਸੇ ਨਾ ਪੁਜੀ, ਸਿਲ ਪੂਜਸ ਮਰ ਮਰ ਥੱਕੀ ਮਾਤ ਲੋਕਾਈਆ। ਕਬੀਰ ਕਿਹਾ ਇਹ ਗੱਲ ਨਹੀਂ ਗੁੱਝੀ, ਪਰਦਾ ਦਿਤਾ ਖੁਲ੍ਹਾਈਆ। ਨਾਨਕ ਕਿਹਾ ਮੇਰੀ ਨਿਰਗੁਣ ਨਾਲ ਰੁਚੀ, ਦਰ ਘਰ ਇਕੋ ਨਜ਼ਰੀ ਆਈਆ। ਜਿਸ ਦਵਾਰੇ ਆਸ਼ਕ ਮਾਸ਼ੂਕ ਅੱਖ ਖੋਲ੍ਹ ਸੁਰਤੀ ਵਿਚ ਕੋਈ ਨਾ ਰੁੱਠੀ, ਰੁੱਠ ਆਪਣਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਈਆ। (੧੬-੧੦੦)
❋
੧੭) ਰਵਦਾਸ ਕਹੇ ਪ੍ਰਭੂ ਬੜਾ ਗੰਭੀਰ, ਗਹਿਰ ਗਵਰ ਅਖਵਾਇੰਦਾ। ਸ੍ਰਿਸ਼ਟੀ ਦਿਸੇ ਪੰਜ ਤੱਤ ਸਰੀਰ, ਮੋਹੇ ਨਿਰਗੁਣ ਨਿਰਵੈਰ ਨਜ਼ਰੀ ਆਇੰਦਾ। ਜਿਸ ਦੀ ਮੰਜ਼ਲ ਚੋਟੀ ਇਕ ਅਖ਼ੀਰ, ਬਿਨ ਕਬੀਰ ਚੜ੍ਹ ਦਰਸ ਕੋਇ ਨਾ ਪਾਇੰਦਾ। ਰਵਦਾਸ ਕਹੇ ਮੇਰਾ ਚੋਲਾ ਵੇਖ ਲੀਰੋ ਲੀਰ, ਜਿਸ ਦਾ ਸਿੰਘਾਸਣ ਪੁਰਖ ਅਕਾਲ ਇਕ ਵਡਿਆਇੰਦਾ। ਪੰਡਤ ਇਹਦੇ ਵਿਚ ਤੇਰੀ ਤਕਦੀਰ, ਤਦਬੀਰ ਹੌਲੀ ਜਿਹੀ ਸਮਝਾਇੰਦਾ। ਤੂੰ ਤੱਕ ਲਾ ਨਾਲ ਨਜ਼ੀਰ, ਬੇਨਜ਼ੀਰ ਨਜ਼ਰੀ ਆਇੰਦਾ। ਜਿਸ ਨੇ ਮਾਰੀ ਸ਼ਬਦ ਲਕੀਰ, ਕਲਮ ਸ਼ਾਹੀ ਸੰਗ ਨਾ ਕੋਇ ਵਖਾਇੰਦਾ। ਦਰ ਠਾਂਡੇ ਹੋ ਅਧੀਨ, ਸਾਹਿਬ ਮਸਕੀਨ ਦਇਆ ਕਮਾਇੰਦਾ। ਜਲਵਾ ਨੂਰੀ ਇਕ ਰੰਗੀਨ, ਰਹਿਮਤ ਬਖ਼ਸ਼ਿਸ਼ ਸਚ ਸਚ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। · (੧੬--੬੩੫)
❋
੧੮) ਨਿਰਗੁਣ ਰੂਪ ਨਿਰਾਕਾਰਾ, ਨਿਰਵੈਰ ਹਰਿ ਅਖਵਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਨਿਰਗੁਣ ਵਸੇ ਧਾਮ ਨਿਆਰਾ, ਸਚਖੰਡ ਦਵਾਰਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਨਿਰਗੁਣ ਖੇਲ ਕਰੇ ਅਗੰਮ ਅਪਾਰਾ, ਸਰਗੁਣ ਆਪਣੀ ਧਾਰ ਚਲਾਇੰਦਾ। ਸਰਗੁਣ ਰੂਪ ਗੁਰ ਅਵਤਾਰਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਧੁਰ ਦਰਬਾਰ ਸੱਚੀ ਸਰਕਾਰਾ, ਧੁਰ ਦੀ ਕਾਰ ਆਪ ਕਮਾਇੰਦਾ। ਸਚ ਸੰਦੇਸਾ ਹਰਿ ਨਿਰੰਕਾਰਾ, ਗੁਰ ਗੁਰ ਬਾਣ ਬਾਣ ਲਗਾਇੰਦਾ। ਨਾਦ ਅਨਾਦੀ ਨਾਦ ਜੈਕਾਰਾ, ਅਗੰਮ ਅਗੰਮੜਾ ਆਪ ਪਰਗਟਾਇੰਦਾ। ਜੁਗਾ ਜੁਗੰਤਰ ਸਚ ਸਹਾਰਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। (੧੬ ਜੇਠ ੨੦੧੮ ਬਿਕ੍ਰਮੀ)
❋
੧੯) ਪਰਦਾ ਗੁਰਸਿਖ ਜਾਏ ਲੱਥ, ਹਰਿ ਹਰਿ ਸਾਚਾ ਆਪ ਚੁਕਾਈਆ। ਇਕ ਇਕੱਲਾ ਦੇਵੇ ਵੱਥ,
ਵਸਤ ਅਮੋਲਕ ਆਪ ਵਰਤਾਈਆ। ਵਸਣਹਾਰਾ ਘਟ ਘਟ, ਘਟ ਘਟ ਅੰਤਰ ਰੂਪ ਦਰਸਾਈਆ। ਜੋਤ ਜਗਾਏ ਲਟ ਲਟ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਵਖਾਏ ਸਾਚੀ ਖਾਟ, ਸਾਚੀ ਸੇਜਾ ਸੋਭਾ ਪਾਈਆ।
ਸਾਚੀ ਸੇਜਾ ਹਰਿ ਨਰਾਇਣ, ਨਿਰਗੁਣ ਆਪਣਾ ਆਸਣ ਲਾਇੰਦਾ। ਰਸਨਾ ਕੋਇ ਨਾ ਸਕੇ ਕਹਿਣ, ਜੋ ਜਨ ਦਰਸ਼ਨ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬਣੇ ਸਾਕ ਸੱਜਣ ਸੈਣ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੁਕਾਏ ਲਹਿਣ ਦੇਣ, ਪੂਰਬ ਲੇਖਾ ਵੇਖ ਵਖਾਇੰਦਾ। (੧੬ ਜੇਠ ੨੦੧੮ ਬਿਕ੍ਰਮੀ)
❋
੨੦) ਆਪਣਾ ਭੇਵ ਚੁਕਾਏ ਆਪ ਕਰਤਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਿਰਗੁਣ ਨੂਰ ਖੇਲ ਅਪਾਰ, ਅਲਖ ਅਗੋਚਰ ਆਪ ਕਰਾਇੰਦਾ। ਅਗੰਮ ਅਗੰਮੜਾ ਹੋ ਤਿਆਰ, ਨਿਰਗੁਣ ਆਪਣਾ ਆਪ ਧਰਾਇੰਦਾ। ਸਚਖੰਡ ਦੁਆਰ ਖੋਲ੍ਹ ਕਿਵਾੜ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਥਿਰ ਘਰ ਪਾਏ ਆਪੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਕਰਾਇੰਦਾ।
ਆਪਣਾ ਖੇਲ ਕਰੇ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਅਜੂਨੀ ਰਹਿਤ ਹੋ ਤਿਆਰ, ਅਨਭਵ ਪਰਕਾਸ਼ ਕਰਾਈਆ। ਸਾਚੇ ਮੰਦਰ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਈਆ।
ਨਿਰਗੁਣ ਰੂਪ ਹਰਿ ਨਿਰਾਕਾਰ, ਏਕਾ ਏਕ ਅਖਵਾਇੰਦਾ । ਥਿਰ ਘਰ ਸਾਚਾ ਕਰ ਤਿਆਰ, ਚਰਨਾਂ ਹੇਠ ਦਬਾਇੰਦਾ। ਸ਼ਬਦੀ ਸ਼ਬਦ ਸ਼ਬਦ ਆਧਾਰ, ਪੂਤ ਸਪੂਤਾ ਵਿਚ ਸੁਹਾਇੰਦਾ। ਪੂਤ ਸਪੂਤਾ ਕਰ ਪਿਆਰ, ਸਿਰ ਆਪਣਾ ਹੱਥ ਰਖਾਇੰਦਾ। ਸਾਚੀ ਵਸਤ ਵਸਤ ਵਣਜਾਰ, ਨਾਉਂ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ।
ਸਚਖੰਡ ਨਿਵਾਸੀ ਭੇਵ ਖੋਲ੍ਹ, ਏਕਾ ਕਰੇ ਜਣਾਈਆ। ਸ਼ਬਦ ਅਗੰਮੀ ਆਪੇ ਬੋਲ, ਅਨਾਦੀ ਨਾਦ ਸੁਣਾਈਆ। ਸਾਚੇ ਕੰਡੇ ਤੋਲੇ ਤੋਲ, ਤੋਲਣਹਾਰਾ ਇਕ ਹੋ ਜਾਈਆ। ਸਚ ਦੁਆਰਾ ਦੇਵੇ ਖੋਲ੍ਹ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਦਇਆ ਕਮਾਈਆ।
ਨਿਰਗੁਣ ਆਪਣੀ ਦਇਆ ਕਮਾ, ਏਕਾ ਰਾਹ ਜਣਾਇੰਦਾ। ਥਿਰ ਘਰ ਦੁਆਰਾ ਆਪ ਸੁਹਾ, ਘਰ ਸਾਚੇ ਮੇਲ ਮਿਲਾਇੰਦਾ। ਸ਼ਬਦ ਦੁਲਾਰਾ ਆਪ ਉਠਾ, ਸਾਚਾ ਮੋਹ ਵਖਾਇੰਦਾ। ਹੁਕਮੀ ਹੁਕਮ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਝੋਲੀ ਪਾ, ਏਕਾ ਦਰ ਬਹਾਇੰਦਾ। ਏਕਾ ਤੱਤ ਦਏ ਪਰਗਟਾ, ਤ੍ਰੈਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਇੰਦਾ।
ਨਿਰਗੁਣ ਖੇਲ ਕਰੇ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ। ਤਖ਼ਤ ਨਿਵਾਸੀ ਵਡ ਮਿਹਰਵਾਨ, ਭੂਪਤ ਭੂਪ ਰੂਪ ਵਟਾਈਆ। ਸ਼ਬਦੀ ਸੁੱਤ ਸੁੱਤ ਬਲਵਾਨ, ਬਲਧਾਰੀ ਇਕ ਪਰਗਟਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਸਾਚੀ ਗੋਦੀ ਗੋਦ ਸੁਹਾਈਆ। ਤਿੰਨੇ ਚੇਲੇ ਕਰ ਪਰਵਾਨ, ਚੇਲਾ ਗੁਰ ਰੂਪ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਵੰਡ ਵੰਡਾਈਆ।
ਨਿਰਗੁਣ ਵੰਡੇ ਸਾਚੀ ਵੰਡ, ਭੇਵ ਕੋਇ ਨਾ ਪਾਇੰਦਾ। ਵਸਣਹਾਰਾ ਸਚਖੰਡ, ਥਿਰ ਘਰ ਵੇਖ ਵਖਾਇੰਦਾ। ਸ਼ਬਦੀ ਸ਼ਬਦ ਸਾਚਾ ਚੰਦ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਇੰਦਾ।
ਸਾਚਾ ਭੇਵ ਖੋਲ੍ਹੇ ਕਰਤਾਰ, ਸਚਖੰਡ ਬੈਠਾ ਸਾਚਾ ਮਾਹੀਆ। ਤ੍ਰੈਗੁਣ ਅਤੀਤਾ ਕਰ ਤਿਆਰ, ਤ੍ਰੈ ਤ੍ਰੈ ਮੇਲ ਮਿਲਾਈਆ। ਏਕਾ ਰੰਗ ਚਾੜ੍ਹੇ ਆਪਾਰ, ਉਤਰ ਕਦੇ ਨਾ ਜਾਈਆ। ਏਕਾ ਮੰਦਰ ਸਚ ਮੁਨਾਰ, ਸਤਿ ਸਤਿਵਾਦੀ ਦਏ ਵਖਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਅੰਮਿਉਂ ਰਸ ਆਪ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ।
ਵਿਸ਼ਨੂੰ ਅੰਦਰ ਅੰਮ੍ਰਿਤ ਰਸ, ਨਿਝਰ ਆਪ ਝਿਰਾਇੰਦਾ। ਪਾਰਬ੍ਰਹਮ ਪ੍ਰਭ ਅੰਦਰ ਵਸ, ਬ੍ਰਹਮ ਰੂਪ ਪਰਗਟਾਇੰਦਾ। ਸ਼ੰਕਰ ਮੇਲਾ ਹੱਸ ਹੱਸ, ਸ਼ਬਦ ਵਿਚੋਲਾ ਨਾਲ ਰਲਾਇੰਦਾ। ਤ੍ਰੈਗੁਣ ਮੇਲਾ ਨੱਸ ਨੱਸ, ਪੰਚਮ ਬੰਧਨ ਪਾਇੰਦਾ। ਲੱਖ ਚੁਰਾਸੀ ਮਾਰਗ ਦੱਸ, ਸਾਚੀ ਘਾੜਤ ਘੜਨ ਘੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਾਰ ਕਮਾਇੰਦਾ।
ਨਿਰਗੁਣ ਕਾਰ ਕਰੇ ਅਪਾਰ, ਆਪਣੀ ਧਾਰ ਚਲਾਈਆ। ਲੱਖ ਚੁਰਾਸੀ ਕਰ ਤਿਆਰ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਧੁਰ ਫ਼ਰਮਾਣਾ ਇਕ ਜਣਾਈਆ। ਵੰਡੇ ਵੰਡ ਅਗੰਮ ਅਪਾਰ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਸੂਰਜ ਚੰਦ ਕਰ ਉਜਿਆਰ, ਮੰਡਲ ਮੰਡਪ ਆਪ ਸੁਹਾਈਆ। ਧਰਤ ਧਵਲ ਵੇਖ ਅਖਾੜ, ਜਲ ਬਿੰਬ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਸਾਚਾ ਖੇਲ ਪੁਰਖ ਅਗੰਮ, ਆਦਿ ਜੁਗਾਦਿ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬੇੜਾ ਬੰਨ੍ਹ, ਲੱਖ ਚੁਰਾਸੀ ਖੇੜਾ ਆਪ ਵਸਾਇੰਦਾ। ਕਰੇ ਖੇਲ ਸ੍ਰੀ ਭਗਵਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਏਕਾ ਵਸਤ ਨਾਮ ਧਨ, ਸਾਚੇ ਹੱਟ ਆਪ ਵਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇੰਦਾ।
ਨਿਰਗੁਣ ਵੇਸ ਨਿਰਾਕਾਰ, ਨਿਰਧਨ ਆਪਣਾ ਖੇਲ ਕਰਾਈਆ। ਦਾਤਾ ਦਾਨੀ ਸਚ ਭੰਡਾਰ, ਸਤਿ ਸਤਿਵਾਦੀ ਆਪ ਵਰਤਾਈਆ। ਲੱਖ ਚੁਰਾਸੀ ਦੇਵਣਹਾਰ, ਘਰ ਘਰ ਰਿਜ਼ਕ ਪੁਚਾਈਆ। ਏਥੇ ਓਥੇ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਬੇਪਰਵਾਹ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਇੰਦਾ। ਨਿਰਗੁਣ ਨੂਰ ਕਰ ਪਸਾਰਾ, ਸਰਗੁਣ
ਵੇਸ ਵਟਾਇੰਦਾ। ਸਰਗੁਣ ਰੂਪ ਸਰਬ ਸੰਸਾਰਾ, ਲੱਖ ਚੁਰਾਸੀ ਬੰਧਨ ਪਾਇੰਦਾ। ਲੱਖ ਚੁਰਾਸੀ ਜੋਤ ਉਜਿਆਰਾ, ਨੂਰ ਨੂਰਾਨਾ ਡਗਮਗਾਇੰਦਾ। ਘਰ ਘਰ ਅੰਦਰ ਖੋਲ੍ਹ ਕਿਵਾੜਾ, ਹਰਿ ਆਪਣਾ ਆਸਣ ਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੱਚਾ ਝੂਲਾ ਆਪ ਝੁਲਾਇੰਦਾ। ਲੋਆਂ ਪੁਰੀਆਂ ਆਪ ਅਖਾੜਾ, ਏਕੰਕਾਰਾ ਵੇਖ ਵਖਾਇੰਦਾ। ਲੇਖਾ ਜਾਣੇ ਪੁਰਖ ਨਾਰਾ, ਨਰ ਨਰਾਇਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰ ਪਸਾਰਾ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ ।
ਆਪਣੀ ਕਲ ਕਰ ਪਰਤੱਖ, ਆਪਣਾ ਭੇਵ ਚੁਕਾਈਆ। ਨਿਰਗੁਣ ਸਰਗੁਣ ਹੋ ਹੋ ਵੱਖ, ਦੋਏ ਦੋਏ ਧਾਰ ਸਮਝਾਈਆ। ਸ਼ਬਦ ਅਨਾਦ ਵੱਜੇ ਘਟ ਘਟ, ਅਨਰਾਗੀ ਰਾਗ ਅਲਾਈਆ। ਨਿਰਗੁਣ ਜੋਤ ਕਰ ਪਰਕਾਸ਼, ਜੋਤ ਨਿਰੰਜਣ ਵਿਚ ਟਿਕਾਈਆ। ਕਰੇ ਖੇਲ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪ ਸੁਹਾਈਆ। ਨਿਰਗੁਣ ਸਰਗੁਣ ਕਰੇ ਪੂਰੀ ਆਸ, ਇੱਛਾ ਪੂਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਰਾਹ ਚਲਾਈਆ।
ਸਰਗੁਣ ਮਾਰਗ ਆਪੇ ਲਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਲੱਖ ਚੁਰਾਸੀ ਘਾੜਨ ਘੜਤ ਘੜਾ, ਘੜ ਭਾਂਡੇ ਵੇਖ ਵਖਾਇੰਦਾ। ਜੇਰਜ ਅੰਡਜ ਉਤਭੁਜ ਸੇਤਜ ਵੰਡ ਵੰਡਾ, ਚਾਰੇ ਖਾਣੀ ਬੰਧਨ ਪਾਇੰਦਾ। ਚਾਰੇ ਬਾਣੀ ਰਾਗ ਸੁਣਾ, ਆਪਣਾ ਭੇਵ ਚੁਕਾਇੰਦਾ। ਚਾਰੇ ਜੁਗ ਵੰਡ ਵੰਡਾ, ਏਕਾ ਹੁਕਮ ਸੁਣਾਇੰਦਾ। ਚਾਰੇ ਵਰਨ ਮਾਤ ਪਰਗਟਾ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਨਾਉਂ ਧਰਾਇੰਦਾ। ਚਾਰੇ ਕੂਟ ਫੇਰਾ ਪਾ, ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਚਲਾਇੰਦਾ।
ਸਾਚੀ ਧਾਰਾ ਹਰਿ ਕਰਤਾਰ, ਆਦਿ ਜੁਗਾਦਿ ਚਲਾਈਆ। ਨਿਰਗੁਣ ਸਰਗੁਣ ਹੋ ਤਿਆਰ, ਤ੍ਰੈਭਵਣ ਧਨੀ ਵੇਸ ਵਟਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇ ਅਧਾਰ, ਏਕਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਕਰੇ ਖੇਲ ਪੁਰਖ ਸਮਰੱਥ, ਇਕ ਇਕੱਲਾ ਵਡ ਵਡਿਆਈਆ। ਨਿਰਗੁਣ ਚਲਾਏ ਸਰਗੁਣ ਰਥ, ਬਣ ਰਥਵਾਹੀ ਸੇਵ ਕਮਾਈਆ। ਜੁਗ ਜੁਗ ਮਹਿਮਾ ਅਕਥਨਾ ਅਕਥ, ਏਕਾ ਸ਼ਬਦ ਕਰੇ ਪੜ੍ਹਾਈਆ। ਸਾਚਾ ਮਾਰਗ ਆਪੇ ਦੱਸ, ਆਪੇ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਵਖਾਈਆ।
ਨਿਰਗੁਣ ਸਰਗੁਣ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਪਾਰਬ੍ਰਹਮ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਏਕਾ ਮਰਦੰਗ, ਜੁਗ ਕਰਤਾ ਆਪ ਵਜਾਇੰਦਾ। ਘਰ ਘਰ ਵੇਖ ਸਾਚਾ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਗੀਤ ਸੁਹਾਗੀ ਗਾਏ ਛੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ।
ਆਪਣਾ ਖੇਲ ਸ੍ਰੀ ਭਗਵਾਨ, ਨਿਰਾਕਾਰ ਨਿਰੰਕਾਰ ਆਪ ਕਰਾਈਆ। ਸਰਗੁਣ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਉਠਾਈਆ। ਪਾਰਬ੍ਰਹਮ ਬ੍ਰਹਮ ਕਰ ਪਰਵਾਨ, ਮੇਲ ਮਿਲਾਏ ਸਾਚੇ ਥਾਈਂਆ। ਬੰਧਨ
ਪਾਏ ਗੋਪੀ ਕਾਹਨ, ਸਾਚੇ ਮੰਡਲ ਰਾਸ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ ।
ਸਰਗੁਣ ਅੰਦਰ ਸਤਿਗੁਰ ਧਾਰ, ਗੁਰ ਗੁਰ ਆਪ ਪਰਗਟਾਇੰਦਾ। ਜੋਤੀ ਜੋਤ ਕਰ ਪਸਾਰ, ਜੋਤੀ ਜੋਤ ਮੇਲ ਮਿਲਾਇੰਦਾ। ਸ਼ਬਦੀ ਸ਼ਬਦ ਜੈਕਾਰ, ਨਾਮ ਜੈਕਾਰਾ ਇਕ ਸੁਣਾਇੰਦਾ। ਅੰਮ੍ਰਿਤ ਅੰਮ੍ਰਿਤ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਧਾਰ ਆਪ ਸਮਝਾਇੰਦਾ।
ਸਰਗੁਣ ਧਾਰ ਪੁਰਖ ਅਕਾਲ, ਨਿਰਗੁਣ ਆਪ ਬਣਾਈਆ। ਆਦਿ ਆਦਿ ਹੋ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ।
ਸਰਗੁਣ ਦੇਵੇ ਮਾਣ, ਹਰਿ ਵੱਡਾ ਵਡ ਵਡਿਆਇੰਦਾ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਰੂਪ ਧਰਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਆਪਣਾ ਰੂਪ ਵਟਾਇੰਦਾ । ਬ੍ਰਹਮਾ ਦੇਵੇ ਇਕ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੇ ਕੁੰਟ ਵੰਡ ਵੰਡਾਇੰਦਾ। ਚਾਰੇ ਜੁਗ ਇਕ ਨਿਸ਼ਾਨ, ਏਕਾ ਘਰ ਝੁਲਾਇੰਦਾ। ਚਾਰੇ ਬਾਣੀ ਕਰ ਪਰਧਾਨ, ਚਾਰੇ ਖਾਣੀ ਆਪ ਸਮਝਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਮਹਾਨ, ਆਦਿ ਪੁਰਖ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ।
ਆਪਣਾ ਪੜਦਾ ਦੇਵੇ ਲਾਹ, ਹਰਿ ਵੱਡਾ ਵਡ ਵਡਿਆਈਆ। ਜੁਗ ਜੁਗ ਬਣੇ ਮਾਤ ਮਲਾਹ, ਨਿਰਗੁਣ ਸਰਗੁਣ ਵੇਸ ਵਟਾਈਆ। ਸਤਿਜੁਗ ਤ੍ਰੇਤਾ ਲਿਆ ਹੰਢਾ, ਦੁਆਪਰ ਅੰਗ ਰਖਾਈਆ। ਕਲਜੁਗ ਅੰਤ ਵੇਖਣ ਦਾ ਚਾਅ, ਪਾਰਬ੍ਰਹਮ ਪ੍ਰਭ ਖ਼ੁਸ਼ੀ ਮਨਾਈਆ। ਜੁਗ ਚੌਕੜੀ ਗਏ ਵਿਹਾ, ਥਿਰ ਕੋਇ ਰਹਿਣ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਪੰਧ ਰਹੇ ਮੁਕਾ, ਬਣ ਬਣ ਪਾਂਧੀ ਰਾਹੀਆ। ਗੁਰ ਅਵਤਾਰ ਸੇਵ ਕਮਾ, ਗਏ ਮੁਖ ਛੁਪਾਈਆ। ਪੀਰ ਪੈਗ਼ੰਬਰ ਡੌਰੂ ਡੰਕ ਵਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਕਰਾਈਆ।
ਨਿਰਗੁਣ ਖੇਲ ਅਪਰ ਅਪਾਰ, ਹਰਿ ਸਾਚਾ ਸਚ ਕਰਾਇੰਦਾ। ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਫੋਲ ਫੁਲਾਇੰਦਾ। ਨਾਤਾ ਜੋੜ ਗੁਰ ਅਵਤਾਰ, ਪੁਰਖ ਬਿਧਾਤਾ ਬੰਧਨ ਪਾਇੰਦਾ। ਖੇਲੇ ਖੇਲ ਪਰਵਰਦਿਗਾਰ, ਪੀਰ ਪੈਗ਼ੰਬਰ ਆਪ ਵਡਿਆਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਨਬੀ ਰਸੂਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਆਪਣੇ ਰੰਗ ਸਮਾਇੰਦਾ।
ਨਿਰਗੁਣ ਨੂਰ ਪੁਰਖ ਅਕਾਲ, ਇਕ ਇਕੱਲਾ ਵਡ ਵਡਿਆਈਆ। ਆਦਿ ਜੁਗਾਦਿ ਖੇਲ ਕਮਾਲ, ਭੇਵ ਕੋਇ ਨਾ ਪਾਈਆ। ਚਰਨਾਂ ਹੇਠ ਦਬਾਏ ਕਾਲ ਮਹਾਂਕਾਲ, ਜੁਗ ਜੁਗ ਹੁਕਮ ਸੁਣਾਈਆ। ਨਿਰਗੁਣ ਸਰਗੁਣ ਬਣ ਦਲਾਲ, ਗੁਰ ਗੁਰ ਰੂਪ ਵਟਾਈਆ। ਬਾਣੀ ਬੋਧ ਸ਼ਬਦ ਗਿਆਨ, ਜੀਵ ਜੰਤ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਖ ਪੁਰਾਨ, ਵੇਦ ਵਿਦਾਤਾ ਰੂਪ ਵਟਾਈਆ। ਭਗਤਨ ਮੇਲਾ ਸ੍ਰੀ ਭਗਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ।
ਸਾਚਾ ਮਾਰਗ ਨਿਰਗੁਣ ਧਾਰ, ਸਰਗੁਣ ਵੇਖ ਵਖਾਈਆ। ਰੂਪ ਧਰਾਏ ਗੁਰ ਅਵਤਾਰ, ਮਾਤਲੋਕ ਲਏ ਅੰਗੜਾਈਆ। ਖੜਗ ਖੰਡਾ ਤੇਜ ਕਟਾਰ, ਚੰਡ ਪਰਚੰਡ ਹੱਥ ਉਠਾਈਆ। ਤੀਰ ਤਰਕਸ਼ ਫੜ ਕਮਾਨ, ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਵਖਾਈਆ। ਪੀਰ ਪੈਗ਼ੰਬਰ ਵੇਖੇ ਮਾਰ ਧਿਆਨ, ਮਿਹਬਾਨ ਬੀਦੋ ਨਿਗਹਬਾਨ ਬੀ ਖੈਰ ਯਾ ਅੱਲਾ ਇਲਾਹੀ ਨੂਰ ਆਪ ਅਖਵਾਈਆ । ਕਰੇ ਖੇਲ ਸ੍ਰੀ ਭਗਵਾਨ, ਨਿਰਗੁਣ ਸਰਗੁਣ ਦੇਵੇ ਦਾਨ, ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣੀ ਰਚਨ ਰਚਾਈਆ। ਕਰੇ ਪਰਕਾਸ਼ ਰਵ ਸਸ ਸੂਰਜ ਚੰਦ ਭਾਨ, ਦਾਤਾ ਜੋਧਾ ਸੂਰਬੀਰ ਸ੍ਰੀ ਭਗਵਾਨ ਇਕ ਵਖਾਏ ਸਚ ਨਿਸ਼ਾਨ, ਦਰਗਾਹ ਸਾਚੀ ਆਪ ਝੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਆਤਮ ਅੰਤਰ ਇਕ ਗਿਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਇਕ ਇਕੱਲਾ, ਵਸਣਹਾਰ ਸਚ ਮਹੱਲਾ, ਦੋ ਜਹਾਨਾਂ ਆਪਣਾ ਖੇਲ ਕਰਾਈਆ।
ਦੋ ਜਹਾਨਾਂ ਖੇਲ ਅਪਾਰਾ, ਹਰਿ ਨਿਰੰਕਾਰਾ ਆਪਣਾ ਆਪ ਕਰਾਇੰਦਾ । ਨਿਰਗੁਣ ਸਰਗੁਣ ਪਾਵੇ ਸਾਰਾ, ਲੋਕਮਾਤ ਹੋ ਉਜਿਆਰਾ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣਾ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰੇ ਪਾਰ ਕਿਨਾਰਾ, ਵੇਖੇ ਵਿਗਸੇ ਵਾਰੋ ਵਾਰਾ, ਜੁਗ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਰੰਗਾਇੰਦਾ। …… (੧੯ ਮਾਘ ੨੦੧੮ ਬਿਕ੍ਰਮੀ ਗੁਰਦਿਤ ਸਿੰਘ)
❋
੨੧) ਜੋਤੀ ਜਾਤਾ ਸ੍ਰੀ ਭਗਵਾਨ, ਥਿਰ ਘਰ ਸਾਚੇ ਸੋਭਾ ਪਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਸਤਿਗੁਰ ਰੂਪ ਵਟਾਇੰਦਾ। ਭਗਤਨ ਦੇਵੇ ਇਕ ਗਿਆਨ, ਆਪਣੀ ਬੂਝ ਬੁਝਾਇੰਦਾ। ਸੰਤਨ ਦੇਵੇ ਨਾਮ ਦਾਨ, ਨਾਮ ਨਾਮਾ ਆਪ ਅਖਵਾਇੰਦਾ। ਗੁਰਮੁਖਾਂ ਵਖਾਏ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬਣਾਏ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹੇ ਆਪਣੇ ਧੰਦੇ ਲਾਇੰਦਾ। (੧੬ ਜੇਠ ੨੦੧੮ ਬਿਕ੍ਰਮੀ)
❋
੨੨) ਸਰਗੁਣ ਤਜਿਆ ਆਪਣਾ ਰੰਗ, ਨਿਰਗੁਣ ਰੂਪ ਵਟਾਇਆ। ਨਿਰਗੁਣ ਵਸਿਆ ਸਰਗੁਣ ਆਤਮ ਸੇਜ ਪਲੰਘ, ਸਚ ਸਿੰਘਾਸਣ ਸੋਭਾ ਪਾਇਆ। ਸਰਗੁਣ ਅੰਦਰ ਵੱਜੇ ਮਰਦੰਗ, ਨਿਰਗੁਣ ਨਿਰਵੈਰ ਰਿਹਾ ਵਜਾਇਆ। ਗੀਤ ਅਗੰਮੀ ਗਾਏ ਛੰਦ, ਸੋ ਪੁਰਖ ਨਿਰੰਜਣ ਆਪ ਅਲਾਇਆ। ਹੰ ਬ੍ਰਹਮ ਜਣਾਏ ਪਰਮਾਨੰਦ, ਨਿਝ ਆਤਮ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸੋਹੰ ਰੂਪ ਵਟਾਇਆ। (੧੬ ਜੇਠ ੨੦੧੮ ਬਿਕ੍ਰਮੀ)
❋
੨੩) ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਗੁਣ ਨਿਰਗੁਣ ਰੂਪ ਏਕਾ ਜੋਤੀ ਆਪੇ ਆਪ ਜਾਣਦਾ। ਨਿਰਗੁਣ ਰੂਪ ਨਿਰ ਨਿਰਵੈਰ ਹੈ। ਸਰਗੁਣ ਸਰੂਪ ਸਤਿਗੁਰ ਪੂਰਾ ਵਿਚ ਮਾਤ ਹਾਜ਼ਰ ਹਜ਼ੂਰ ਹੈ। ਨਿਰਗੁਣ
ਰੂਪ ਸਾਚਾ ਨੂਰ, ਇਕੋ ਸ਼ਬਦ ਤੂਰ ਹੈ। ਸਰਗੁਣ ਰੂਪ ਜਗਤ ਅਨੂਪ, ਸਤਿਗੁਰ ਪੂਰਾ ਸਰਬ ਕਲਾ ਭਰਪੂਰ ਹੈ। ਦੋਵੇਂ ਖੇਲ ਕਰੇ ਹਰਿ ਵੱਡਾ ਸ਼ਾਹੋ ਭੂਪ ਏਕਾ ਏਕ ਸਤਿ ਸਰੂਪ ਹੈ। ਜਗਤ ਬੰਨ੍ਹੇ ਸਾਚੀ ਧਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜੋਤ ਜਗਾਈ, ਸ੍ਰਿਸ਼ਟ ਸਬਾਈ ਆਪ ਭੁਲਾਈ, ਗੂੜ੍ਹੀ ਨੀਂਦ ਸੁਵਾਈ। (੧੩ ਚੇਤ ੨੦੧੧ ਬਿਕ੍ਰਮੀ)
❋
੨੪) ਸਰਗੁਣ ਰੂਪ ਸੱਚੀ ਸਰਕਾਰਾ। ਨਿਰਗੁਣ ਰੂਪ ਜੋਤ ਅਕਾਰਾ। ਸਰਗੁਣ ਰੂਪ ਦਿੱਸੇ ਸੰਸਾਰਾ। ਨਿਰਗੁਣ ਰੂਪ ਸ਼ਬਦ ਧੁਨ ਦੇਵੇ ਧੁਨਕਾਰਾ। ਸਰਗੁਣ ਰੂਪ ਦਰਸ ਪਰਸ ਜੀਵ ਜੰਤ ਉਧਰੇ ਪਾਰਾ। ਨਿਰਗੁਣ ਰੂਪ ਹਰਿ ਸਾਚੇ ਕੰਤ, ਵਿਰਲਾ ਮਿਲੇ ਭਗਤ ਪਿਆਰਾ। ਸਰਗੁਣ ਰੂਪ ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰਾ। ਨਿਰਗੁਣ ਰੂਪ ਏਕਾ ਦੱਸੇ ਧਾਰਾ। ਅਟੱਲ ਏਕਾ ਏਕ ਨਿਰੰਕਾਰਾ। ਸਰਗੁਣ ਰੂਪ ਹਰਿ ਖੇਲ ਅਪਾਰਾ। ਵਲ ਛਲ ਕਰ ਜਗਤ ਭੁਲਾਵੇ, ਜੁਗਾ ਜੁਗੰਤੀ ਸਾਚੀ ਕਾਰਾ। ਨਿਰਗੁਣ ਰੂਪ ਇੱਕ ਅਚੱਲ ਨਿਰਾਹਾਰ ਨਿਰਾਧਾਰਾ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਆਪ ਕਰਾਏ ਭਗਤ ਉਪਜਾਏ ਜਗਤ ਵਡਿਆਏ, ਏਕਾ ਮੇਲ ਮਿਲਾਏ, ਦੂਈ ਦਵੈਤੀ ਜਗਤ ਨਾਤਾ ਤੁੱਟੇ ਆਤਮ ਹੰਕਾਰਾ। (੧੨ ਭਾਦਰੋਂ ੨੦੧੧ ਬਿਕ੍ਰਮੀ)
❋
੨੫) ਨਿਰਗੁਣ ਰੂਪ ਅਪਾਰ, ਕਿਸੇ ਨਾ ਜਾਣਿਆ। ਨਿਰਗੁਣ ਰੂਪ ਅਪਾਰ, ਖੇਲ ਮਹਾਨਿਆ। ਨਿਰਗੁਣ ਰੂਪ ਅਪਾਰ, ਕਿਸੇ ਹੱਥ ਨਾ ਆਵੇ ਰਾਜੇ ਰਾਣਿਆ । ਨਿਰਗੁਣ ਰੂਪ ਅਪਾਰ, ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨਿਆ। ਨਿਰਗੁਣ ਰੂਪ ਅਪਾਰ, ਨਾ ਕੋਈ ਮੰਨੇ ਜੀਵ ਨਿਧਾਨੇ, ਵਸੇ ਸਾਚੇ ਘਰ ਸਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਕਿਸੇ ਦਿਸ ਨਾ ਆਏ ਦਰ, ਸਚ ਮਹੱਲ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਆਪੇ ਕਰੇ ਵਲ ਛਲ, ਅਛਲ ਅਛੱਲ ਇੱਕ ਅਖਵਾ ਰਿਹਾ। ਨਿਰਗੁਣ ਰੂਪ ਅਪਾਰ, ਆਪੇ ਵਸੇ ਜਲ ਥਲ, ਥਲ ਜਲ ਆਪ ਸਮਾ ਰਿਹਾ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ।
ਨਿਰਗੁਣ ਰੂਪ ਅਪਾਰ, ਜਗਤ ਅਮੋਲਿਆ। ਨਿਰਗੁਣ ਰੂਪ ਅਪਾਰ, ਕਿਸੇ ਨਾ ਤੋਲਿਆ। ਨਿਰਗੁਣ ਰੂਪ ਅਪਾਰ, ਸਾਚੇ ਦਰ ਦਵਾਰਾ ਕਿਸੇ ਨਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਆਣਾ ਜਾਣਾ ਆਪਣੇ ਘਰ ਸਾਚੇ ਸਰ, ਸ਼ਬਦ ਭੰਡਾਰਾ ਆਪੇ ਏਕਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਆਪੇ ਮੇਲਿਆ।
ਨਿਰਗੁਣ ਰੂਪ ਅਪਾਰ ਅੰਧਾਨਿਆ। ਨਿਰਗੁਣ ਰੂਪ ਅਪਾਰ, ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਏਕਾ ਏਕ ਏਕ ਭਗਵਾਨਿਆ। ਨਿਰਗੁਣ ਰੂਪ ਅਪਾਰ, ਆਪੇ ਵਸੇ ਆਪੇ ਜਾਣੇ ਸਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਲੱਖ ਚੁਰਾਸੀ ਬਣਤ ਬਣਾਏ, ਸਾਚੀ ਵਸਤ ਇੱਕ ਟਿਕਾਏ, ਪਵਣੀ ਸ਼ਬਦੀ ਜੋਤੀ ਨੂਰ ਮਹਾਨਿਆ। ਨਿਰਗੁਣ ਰੂਪ ਅਪਾਰ, ਵਰਨ ਗੋਤੀ ਨਾ ਕੋਈ ਜਣਾਏ, ਮਾਤ ਪਿਤ ਨਾ ਗੋਦ ਉਠਾਨਿਆ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਏਕਾ ਆਪਣਾ ਰੰਗ ਆਪੇ ਆਪ ਪਛਾਨਿਆ।
ਨਿਰਗੁਣ ਰੂਪ ਅਪਾਰ, ਅਵਲੜੀ ਧਾਰਿਆ। ਨਿਰਗੁਣ ਰੂਪ ਅਪਾਰ, ਇੱਕ ਅਗੰਮੜੀ ਸਾਚੀ ਜੋਤ ਅਕਾਰਿਆ। ਨਿਰਗੁਣ ਰੂਪ ਅਪਾਰ, ਦਿਸੇ ਨਾ ਕਿਸੇ ਕਾਇਆ ਖਲੜੀ, ਸਾਚੇ ਮੰਦਰ ਆਪ ਸੁਹਾ ਰਿਹਾ। ਨਿਰਗੁਣ ਰੂਪ ਅਪਾਰ, ਸਦ ਅਤੋਲ ਕਦੇ ਨਾ ਤੁਲੜੀ, ਸ੍ਰਿਸ਼ਟ ਸਬਾਈ ਆਪ ਤੁਲਾ ਰਿਹਾ। ਨਿਰਗੁਣ ਰੂਪ ਅਡੋਲ, ਲੱਖ ਚੁਰਾਸੀ ਆਪ ਡੁਲਾ ਰਿਹਾ। ਨਿਰਗੁਣ ਰੂਪ ਅਪਾਰ, ਹਰਿ ਹਰਿ ਵੱਡਾ ਸ਼ਾਹੋ ਭੂਪ, ਜੋਤੀ ਨੂਰਾ ਸਤਿ ਸਰੂਪ, ਸਚ ਸਿੰਘਾਸਣ ਏਕਾ ਏਕ ਡਗਮਗਾ ਰਿਹਾ। (੫ ਮਾਘ ੨੦੧੧ ਬਿਕ੍ਰਮੀ)
❋
੨੬) ਨਿਰਗੁਣ ਰੂਪ ਅਪਾਰ, ਸਚ ਘਰ ਵਾਸਿਆ। ਨਿਰਗੁਣ ਰੂਪ ਅਗੰਮ ਅਪਾਰ, ਵੇਖ ਵਖਾਣੇ ਸਚ ਮੰਡਲ ਸਾਚੀ ਰਾਸਿਆ। ਨਿਰਗੁਣ ਰੂਪ ਅਗੰਮ, ਹੱਡ ਮਾਸ ਨਾੜੀ ਨਾ ਕੋਈ ਚੰਮ, ਆਵੇ ਜਾਵੇ ਨਾ ਵਿਚ ਗਰਭਾਸਿਆ । ਨਿਰਗੁਣ ਰੂਪ ਅਗੰਮ, ਕਰੇ ਕਰਾਏ ਆਪਣਾ ਕਾਮ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸਿਆ। ਨਿਰਗੁਣ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਕਰ ਪਰਕਾਸ਼, ਗੁਰਮੁਖ ਕਾਇਆ ਮੰਦਰ ਅੰਦਰ ਕਰੇ ਵਾਸਿਆ।
ਨਿਰਗੁਣ ਰੂਪ ਅਗੰਮ, ਨਾ ਕੋਈ ਨੇਤਰ ਨੀਰ ਵਹਾਏ ਛੰਮ ਛੰਮ, ਹਰਖ਼ ਸੋਗ ਸੋਗ ਹਰਖ਼ ਕਦੇ ਨਾ ਆਸੀਆ। ਨਾ ਮਰੇ ਨਾ ਜਾਏ ਜੰਮ, ਨਾ ਕੋਈ ਮਾਤਾ ਗੋਦ ਉਠਾਸੀਆ। ਨਾ ਕੋਈ ਪਵਣ ਸਵਾਸੀ ਲਏ ਦਮ, ਆਪ ਆਪਣੇ ਵਿਚ ਸਮਾਸੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੰਦਰ ਅੰਦਰ ਹਰਿ ਸਾਚਾ ਡੇਰਾ ਰਿਹਾ ਲਗਾਸੀਆ।
ਨਿਰਗੁਣ ਰੂਪ ਅਗੰਮ, ਹਰਿ ਬਲਵਾਨਿਆ। ਨਿਰਗੁਣ ਰੂਪ ਅਗੰਮ ਜੀਵ ਨਿਧਾਨਿਆ। ਨਿਰਗੁਣ ਰੂਪ ਅਗੰਮ, ਸਚ ਧੁਰ ਫ਼ਰਮਾਣਿਆ। ਨਿਰਗੁਣ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਣਿਆ। (੯ ਜੇਠ ੨੦੧੨ ਬਿਕ੍ਰਮੀ)
❋
੨੭) ਨਿਰਗੁਣ ਰੂਪ ਅਪਾਰ, ਨੂਰ ਨੁਰਾਨਿਆ। ਸਰਗੁਣ ਖੇਲ ਕਰਤਾਰ, ਪੇਖਾ ਭੇਖ ਵਿੱਚ ਜਹਾਨਿਆ। ਨਿਰਗੁਣ ਰੂਪ ਅਪਾਰ, ਨਰ ਨਰਾਇਣ ਨਰ ਕਿਸੇ ਪਛਾਨਿਆ। ਨਿਰਗੁਣ ਰੂਪ ਅਪਾਰ, ਕਾਇਆ ਜੋਤੀ ਜਗੇ ਇਕ ਭਗਵਾਨਿਆ। ਨਿਰਗੁਣ ਰੂਪ ਅਪਾਰ, ਆਪੇ ਜਾਣੇ ਆਪਣੀ ਸਾਰ, ਆਦਿ ਅੰਤ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ ਸ਼ਬਦ ਮਿਲੇ ਵਸਤ ਅਪਾਰ, ਦੇਵੇ ਹਰਿ ਕਿਰਪਾ ਕਰ ਵਾਲੀ ਦੋ ਜਹਾਨਿਆ। ਦੋਹਾਂ ਘਰਾਂ ਇਕ ਪਿਆਰ, ਆਪੇ ਨਾਰੀ ਪੁਰਖ ਭਤਾਰ, ਸਾਚੀ ਸੇਜਾ ਪੈਰ ਪਸਾਰ, ਸੁੱਤਾ ਰਹੇ ਗੁਣ ਨਿਧਾਨਿਆ।
ਨਿਰਗੁਣ ਰੂਪ ਅਪਾਰ, ਭਗਤ ਅਮੋਲਿਆ। ਸਰਗੁਣ ਰੂਪ ਅਪਾਰ, ਪੁਰਖ ਅਬਿਨਾਸ਼ੀ ਅੰਦਰੇ ਅੰਦਰ ਬੋਲਿਆ। ਨਿਰਗੁਣ ਰੂਪ ਅਪਾਰ, ਭੇਵ ਕਿਸੇ ਨਾ ਖੋਲ੍ਹਿਆ। ਸਰਗੁਣ ਰੂਪ ਅਪਾਰ, ਜੋਤੀ ਜਗੇ ਅਪਰ ਅਪਾਰ, ਦਸਮ ਦਵਾਰੀ ਪੜਦਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਸਰਗੁਣ ਬੰਨ੍ਹੇ ਸਾਚੀ ਧਾਰ, ਸ਼ਬਦ ਜੋਤੀ ਵਿਚ ਟਿਕਾਏ, ਆਪ ਆਪਣੀ ਦਇਆ ਕਮਾਏ, ਦੂਸਰ ਕਿਸੇ ਦਿਸ ਨਾ ਆਏ, ਗੁਰਮੁਖਾਂ ਪੜਦਾ ਆਪੇ ਖੋਲ੍ਹਿਆ।
ਨਿਰਗੁਣ ਰੂਪ ਅਪਾਰ, ਸਦਾ ਨਿਰਵੈਰਿਆ। ਨਾ ਕੋਈ ਜਾਣੇ ਜੰਤ ਗਵਾਰ, ਨਾ ਕੋਈ ਕਰੇ ਸੰਤ ਅਧਾਰ, ਝੂਠੇ ਵਹਿਣ ਜਗਤ ਵਹਾ ਰਿਹਾ। ਨਰ ਨਰਾਇਣ ਪਾਵੇ ਸਾਰ, ਦਰ ਘਰ ਸਾਚੇ ਏਕਾ ਬਹਿਣ, ਮਿਲੇ ਮੇਲ ਕੰਤ ਭਤਾਰ । ਦਰਸ ਵੇਖੇ ਤੀਜੇ ਨੈਣਾ, ਆਤਮ ਖੋਲ੍ਹੇ ਬੰਦ ਕਿਵਾੜ, ਨਾਤਾ ਤੁਟੇ ਭਾਈ ਭੈਣਾਂ, ਤੱਤੀ ਵਾ ਨਾ ਲਗੇ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਤਨ ਪਹਿਨਾਏ, ਨੇੜ ਨਾ ਆਏ ਮੌਤ ਲਾੜ। (੧੨ ਜੇਠ ੨੦੧੨)
❋
੨੮) ਨਿਰਗੁਣ ਰੂਪ ਅਗੰਮ ਕਿਸੇ ਨਾ ਜਾਣਿਆ। ਸਰਗੁਣ ਸਾਚਾ ਪਏ ਜੰਮ, ਸਤਿਗੁਰ ਸਾਚਾ ਮਾਤ ਵਖਾਣਿਆ। ਨਿਰਗੁਣ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾੜੀ ਚੰਮ, ਨੂਰੋ ਨੂਰ ਕਰੇ ਅਕਾਰਿਆ। ਸਰਗੁਣ ਰੂਪ ਮਾਨਸ ਦੇਹੀ ਏਕਾ ਤਮ, ਪਵਣ ਸਵਾਸੀ ਲਏ ਦਮ, ਪੰਜ ਤੱਤੀ ਬਣਤ ਬਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਕਰ, ਕਾਇਆ ਚੋਲਾ ਮਾਇਆ ਉਹਲਾ ਆਪਣਾ ਭੇਵ ਛੁਪਾ ਰਿਹਾ।
ਕਾਇਆ ਚੋਲੀ ਹਰਿ ਬਣਾਈਆ। ਸ਼ਬਦ ਡੋਲੀ ਨਾਲ ਰਖਾਈਆ। ਆਪੇ ਬਣਿਆ ਸਾਚੀ ਗੋਲੀ, ਜੋਤੀ ਨਾਰੀ ਜਿਸ ਪਰਨਾਈਆ। ਕਾਇਆ ਕਪੜ ਪੜਦੇ ਰਿਹਾ ਖੋਲ੍ਹੀ, ਝੂਠਾ ਭਾਰ ਜੋ ਉਠਾਈਆ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਭੇਖ ਧਰ, ਜਨ ਭਗਤ ਉਧਾਰੇ ਵਾਰੋ ਵਾਰੇ ਥਾਉਂ ਥਾਈਂਆ।
ਸਰਗੁਣ ਸਾਚੀ ਧਾਰ, ਸ਼ਬਦ ਅਧਾਰਿਆ। ਨਿਰਗੁਣ ਰੂਪ ਅਪਾਰ, ਸਰਬ ਪਸਾਰਿਆ। ਜੋਤੀ ਜਾਮਾ ਭੇਖ ਨਿਆਰ, ਦੋਹਾਂ ਦਿਸੇ ਸਦਾ ਬਾਹਰਿਆ । ਜਨ ਭਗਤਾਂ ਮੀਤ ਮੁਰਾਰ, ਪਰਗਟ ਹੋਏ ਦਸਮ ਦਵਾਰਿਆ। ਖੜਾ ਰਹੇ ਪਹਿਰੇਦਾਰ, ਸ਼ਬਦ ਫੜ ਤੇਜ ਕਟਾਰਿਆ। ਨੇੜ ਨਾ ਆਏ ਠੱਗ ਚੋਰ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰਿਆ। ਗੁਣਵੰਤਾ ਗੁਣ ਰਿਹਾ ਵਿਚਾਰ, ਸਾਧਨ ਸੰਤਾ ਪਾਏ ਸਾਰ, ਸਾਚਾ ਦਰ ਆਪ ਸੁਹਾ ਰਿਹਾ। ਬੇਮੁੱਖ ਜੀਵ ਮਾਇਆ ਪਾਏ ਬੇਅੰਤਾ, ਭਰਮ ਭੁਲੇਖੇ ਜਗਤ ਭੁਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਰਗੁਣ ਨਿਰਗੁਣ ਭੇਖ ਕਰ, ਗੁਰਮੁਖ ਸੋਇਆ ਮਾਤ ਜਗਾ ਰਿਹਾ। (੩੦ ਹਾੜ ੨੦੧੨ ਬਿਕ੍ਰਮੀ)
❋
੨੦) ਗੁਰ ਸ਼ਬਦ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟੇ ਮਿਟਾਈਆ । ਕਲਜੁਗ ਅੰਤਮ ਪੈਂਡਾ ਮੁੱਕਣਾ, ਲੋਕਮਾਤ ਰਹਿਣ ਨਾ ਪਾਈਆ। ਲੱਖ ਚੁਰਾਸੀ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਗੁਰਮੁਖ ਵਿਰਲਾ ਲੋਕਮਾਤ ਫੁੱਟਣਾ, ਫੁਲ ਫਲਵਾੜੀ ਆਪ ਮਹਿਕਾਈਆ। ਜਿਸ ਸਤਿ ਪੁਰਖ ਨਿਰੰਜਣ ਗੋਦੀ ਚੁਕਣਾ, ਤਿਸ ਮਿਲੇ ਮਾਣ ਵਡਿਆਈਆ। ਕੂੜ ਕੂੜਿਆਰਾਂ ਮਿਲੇ ਨਾ ਅੰਤਮ ਲੁਕਣਾ, ਚਾਰ ਕੁੰਟ ਥਾਉਂ ਨਜ਼ਰ ਕੋਇ ਨਾ ਆਈਆ। ਧਰਮ ਰਾਏ ਫੜ ਫੜ ਕੁਸਣਾ, ਚਿਤਰ ਗੁਪਤ ਲੇਖ ਵਖਾਈਆ। ਸ੍ਰੀ ਭਗਵਾਨ ਬਿਨ ਭਗਤਾਂ ਸਭ ਦੇ ਨਾਲੋਂ ਰੁੱਸਣਾ, ਆਪਣਾ ਮੁਖ ਨਾ ਕਿਸੇ ਵਖਾਈਆ। ਦੋ ਜਹਾਨ ਨਿਰਗੁਣ ਚਰਨੀ ਝੁਕਣਾ, ਸਰਗੁਣ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ । (੧੩-੭੪੨)
❋
❋
੩੦) ਬੀਸ ਕਹੇ ਮੈਂ ਨਿਰਗੁਣ ਸਰਗੁਣ ਸਿਫ਼ਰ, ਸਫ਼ਾ ਜ਼ਾਤ ਹਸਤੀ ਨਜ਼ਰ ਕਿਸੇ ਨਾ ਆਈਆ। ਆਦਿ ਆਦਿ ਕਰਦਾ ਰਿਹਾ ਫ਼ਿਕਰ, ਫ਼ਿਕਰਾ ਆਪਣਾ ਨਾਮ ਜਣਾਈਆ। ਜੁਗ ਚੌਕੜੀ ਕਰਦਾ ਰਿਹਾ ਜ਼ਿਕਰ, ਭੇਵ ਅਭੇਦ ਖੁਲ੍ਹਾਈਆ । ਨਿਤ ਨਵਿਤ ਨਿਰਗੁਣ ਸਰਗੁਣ ਰਿਹਾ ਨਿਤਰ, ਜ਼ੀਰੋ ਰੂਪ ਦਏ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਦਾ ਰਿਹਾ ਵਿਛੜ, ਵਿਛੋੜਾ ਆਪਣਾ ਆਪੇ ਪਾਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਵਿਚ ਬਣਿਆ ਰਿਹਾ ਭਿਟੜ, ਸਤਿ ਅਸਤਿ ਵੰਡ ਵੰਡਾਈਆ। ਲੁਕ ਲੁਕ ਖੇਲ ਕਰਦਾ ਰਿਹਾ ਅਨਡਿਠੜ, ਨਿਰਵੈਰ ਆਪਣੀ ਕਾਰ ਕਮਾਈਆ। ਗੁਰ ਅਵਤਾਰਾਂ ਬਣਦਾ ਰਿਹਾ ਮਿੱਤਰ, ਮੀਤ ਮੁਰਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੜ੍ਹ ਕੇ ਬੈਠਾ ਚੋਟੀ ਸਿਖਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਬੀਸ ਕਹੇ ਨਿਰਗੁਣ ਸਰਗੁਣ ਮੇਰੀ ਦਲੀਲ, ਭੇਵ ਆਪਣਾ ਆਪ ਛੁਪਾਇਆ। ਆਦਿ ਜੁਗਾਦੀ ਬਣਿਆ ਰਿਹਾ ਛੈਲ ਛਬੀਲ, ਰੂਪ ਰੰਗ ਰੇਖ ਨਾ ਕਿਸੇ ਸਮਝਾਇਆ। ਵਸਦਾ ਰਿਹਾ ਉਪਰ ਧਾਰੋਂ ਨੀਲ, ਨਿਰਮਲ ਦੀਆ ਜੋਤ ਡਗਮਗਾਇਆ। ਜੁਗ ਚੌਕੜੀ ਰੱਖਿਆ ਨਾ ਕੋਇ ਵਕੀਲ, ਸਚ ਵਕਾਲਤ ਆਪ ਕਮਾਇਆ। ਨਿਤ ਨਵਿਤ ਕਰੀ ਨਾ ਕੋਇ ਅਪੀਲ, ਆਪਣਾ ਹਾਲ ਨਾ ਕਿਸੇ ਸੁਣਾਇਆ। ਬੈਠਾ ਰਿਹਾ ਬਣ ਕੇ ਆਪ ਅਸੀਲ, ਸਤਿ ਸਰੂਪੀ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇਆ।
ਬੀਸ ਕਹੇ ਨਿਰਗੁਣ ਸਰਗੁਣ ਮੋਹ, ਮੁਹੱਬਤ ਇਕੋ ਇਕ ਰਖਾਈਆ। ਆਦਿ ਆਦਿ ਪਰਗਟ ਹੋ, ਜੋਤ ਜੋਤ ਜੋਤ ਰੁਸ਼ਨਾਈਆ। ਮਹੱਲ ਅਟੱਲ ਏਕਾ ਸੁਹਾਏ ਸੋ, ਸੋ ਸਾਹਿਬ ਬੇਪਰਵਾਹੀਆ। ਨਿਰਗੁਣ ਨਿਰਾਕਾਰ ਨਿਰੰਕਾਰ ਹੋ ਨਿਰਮੋਹ, ਜੁਗ ਚੌਕੜੀ ਆਪਣੀ ਧਾਰ ਚਲਾਈਆ। ਸਰਗੁਣ ਸੰਗੀ ਹੋ ਕੇ ਜਾਏ ਛੋਹ, ਸ਼ਹਿਨਸ਼ਾਹ ਆਪਣਾ ਅੰਗ ਲਗਾਈਆ। ਦੁਰਮਤ ਮੈਲ ਦੇਵੇ ਧੋ, ਧੋਵਣਹਾਰ ਇਕ ਅਖਵਾਈਆ। ਕਰ ਪਰਕਾਸ਼ ਸਾਚੀ ਲੋ, ਅੰਧ ਅੰਧੇਰ ਦਏ ਗਵਾਈਆ। ਲੱਖ ਚੁਰਾਸੀ ਕਾਇਆ ਮੰਦਰ ਲਏ ਟੋਹ, ਘਟ ਘਟ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ।
ਬੀਸ ਕਹੇ ਮੈਂ ਏਕਾ ਰੂਪ, ਅਨੂਪ ਦਏ ਵਡਿਆਈਆ। ਆਦਿ ਜੁਗਾਦੀ ਮੇਰਾ ਭੂਪ, ਸ਼ਹਿਨਸ਼ਾਹ ਬੇਪਰਵਾਹੀਆ। ਸਤਿ ਸਤਿਵਾਦੀ ਸਤਿ ਸਰੂਪ, ਸਤਿ ਪੁਰਖ ਨਿਰੰਜਣ ਨਾਉਂ ਪਰਗਟਾਈਆ। ਹੁਕਮ ਸੰਦੇਸਾ ਧਾਰ ਅਗੰਮੀ ਚਾਰ ਕੂਟ, ਰਾਗ ਨਾਦ ਹਰ ਘਟ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ।
ਦੂਆ ਕਹੇ ਸੁਣ ਸਿਫ਼ਰੇ ਮੀਤ, ਸੱਜਣ ਸਚ ਦਿਆਂ ਦ੍ਰਿੜਾਈਆ। ਮੈਂ ਨਿਰਗੁਣ ਸਰਗੁਣ ਹੋ ਚਲਾਈ ਤੇਰੀ ਰੀਤ, ਤੇਰਾ ਰਾਹ ਵਖਾਈਆ। ਸੇਵਕ ਬਣ ਕੇ ਗਾਇਆ ਗੀਤ, ਨਾਮ ਨਿਧਾਨ ਪਰਗਟਾਈਆ। ਰਾਹ ਚਲਾਇਆ ਮੰਦਰ ਮਸੀਤ, ਸ਼ਿਵਦਵਾਲੇ ਮੱਠ ਸੁਹਾਈਆ। ਮਾਣ ਰਖਾਇਆ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਜਣਾਈਆ।
ਸਿਫ਼ਰਾ ਕਹੇ ਸੁਣ ਨਿਰਗੁਣ ਸਰਗੁਣ ਸੱਜਣ, ਸਚ ਸਾਚੀ ਦਿਆਂ ਜਣਾਈਆ। ਮੇਰੇ ਅੰਦਰ ਵੜੀਂ
ਆਪਣਾ ਪਰਦਾ ਕੱਜਣ, ਬਾਹਰ ਸਹਾਈ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਅੰਦਰ ਬਹਿ ਕੇ ਸਜਣ, ਘਰ ਸਾਚੇ ਡੇਰਾ ਲਾਈਆ। ਨਿਤ ਨਵਿਤ ਰਹੇ ਲਗਨ, ਮੂਰਤ ਅਕਾਲ ਰੂਪ ਵਟਾਈਆ। ਤੱਤ ਸਰੀਰ ਕੋਇ ਨਾ ਬਦਨ, ਖ਼ਾਕ ਮਾਟੀ ਨਾ ਕੋਇ ਰਖਾਈਆ । ਹਵਾ ਪਾਣੀ ਨਾ ਕੋਇ ਅਗਨ, ਸੁਗੰਧ ਰੂਪ ਨਾ ਕੋਇ ਜਣਾਈਆ। ਨਾਦ ਤਾਲ ਨਾ ਕੋਇ ਵੱਜਣ, ਰਾਗ ਨਾਦ ਨਾ ਕੋਇ ਸੁਣਾਈਆ। ਨਿਰਗੁਣ ਸਰਗੁਣ ਹੋ ਕੇ ਕਰ ਕੇ ਆਵੇਂ ਆਪਣਾ ਹੱਜਨ, ਬਣ ਹਾਜੀ ਫੇਰਾ ਪਾਈਆ। ਅੰਤ ਕੋਇ ਨਾ ਰੱਖੇ ਤੇਰੀ ਲੱਜਨ, ਮੁੜ ਮੇਰੇ ਘਰ ਨੂੰ ਆਈਆ। ਸਿਫ਼ਰਾ ਕਹੇ ਮੈਂ ਆਦਿ ਜੁਗਾਦਿ ਸਭ ਦਾ ਪੜਦਾ ਕੱਜਨ, ਮੇਰਾ ਅੰਕ ਨਾ ਕੋਇ ਬਣਾਈਆ। ਇਕ ਨੌਂ ਮੈਨੂੰ ਸੱਦਣ, ਉਚੀ ਕੂਕ ਕੂਕ ਅਲਾਈਆ। ਆ ਮੀਤ ਸਾਚੇ ਸੱਜਣ, ਤੁਧ ਬਿਨ ਸਾਡੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਸਮਝਾਈਆ।
ਨਿਰਗੁਣ ਸਰਗੁਣ ਕਹੇ ਸੁਣ ਸਿਫ਼ਰ ਸੁਣ ਸਿਫ਼ਰ ਸੁਲਤਾਨ, ਸਾਚੀ ਸਚ ਦਿਆਂ ਦ੍ਰਿੜਾਈਆ। ਸਰਗੁਣ ਬਿਨਾ ਕੌਣ ਝੁਲਾਏ ਤੇਰਾ ਨਿਸ਼ਾਨ, ਕਵਣ ਦੇਵੇ ਵਡਿਆਈਆ। ਕਵਣ ਗਾਏ ਤੇਰਾ ਗਾਨ, ਕਵਣ ਰਾਗ ਅਲਾਈਆ। ਕਵਣ ਸੁਹਾਏ ਮਕਾਨ, ਕਵਣ ਆਸਣ ਵਖਾਈਆ। ਕਵਣ ਮੰਗੇ ਦੇਵੇ ਦਾਨ, ਕਵਣ ਝੋਲੀ ਰਿਹਾ ਭਰਾਈਆ। ਕਵਣ ਧਰੇ ਧਿਆਨ, ਕਵਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਰੂਪ ਵਟਾਈਆ।
ਸਿਫ਼ਰਾ ਕਹੇ ਨਿਰਗੁਣ ਸਰਗੁਣ ਤੇਰਾ ਭੁਲੇਖਾ, ਭਰਮ ਆਪਣਾ ਦਏ ਕਢਾਈਆ। ਅੰਤਮ ਕਿਸੇ ਦਾ ਕੋਈ ਨਾ ਰਹੇ ਲੇਖਾ, ਦੋ ਜਹਾਨ ਰੰਗ ਨਜ਼ਰ ਕੋਇ ਨਾ ਆਈਆ। ਨਿਰਗੁਣ ਸਰਗੁਣ ਖੇਲ ਖੇਡਾ, ਖਲਾੜੀ ਆਪਣੀ ਕਾਰ ਕਮਾਈਆ। ਆਪਣਾ ਮਾਰਗ ਆਪੇ ਵੇਖਾ, ਵੇਖਣਹਾਰ ਆਪ ਹੋ ਜਾਈਆ। ਅੰਤਮ ਮੇਰੇ ਅੰਦਰ ਵੜ ਕੇ ਸਭ ਦਾ ਮੁੱਕੇ ਲੇਖਾ, ਨਿਰਗੁਣ ਪਿਛਲਾ ਸਰਬ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ।
ਨਿਰਗੁਣ ਸਰਗੁਣ ਕਹੇ ਸਿਫ਼ਰ ਸੁਲਤਾਨ, ਤੇਰੇ ਅੱਗੇ ਇਕ ਅਰਜ਼ੋਈਆ। ਸਾਚਾ ਭੇਵ ਦੱਸ ਮਹਾਨ, ਅਨਭਵ ਆਪਣਾ ਭੇਵ ਚੁਕਾਈਆ। ਕਵਣ ਖੇਲ ਕਰੇ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਉਚੀ ਕੂਕ ਕਹੇ ਮਿਹਰਵਾਨ, ਸਾਚਾ ਸੋਹਲਾ ਨਾਮ ਜਣਾਈਆ। ਜੁਗ ਚੌਕੜੀ ਖੇਲੇ ਵਿਚ ਜਹਾਨ, ਨਿਰਗੁਣ ਸਰਗੁਣ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਦਾਤਾ ਦਾਨੀ ਆਪ ਹੋ ਜਾਈਆ। ਅੰਤ ਨਿਰਗੁਣ ਸਰਗੁਣ ਦੋਹਾਂ ਦਾ ਮਿਟੇ ਨਿਸ਼ਾਨ, ਤੱਤ ਨਜ਼ਰ ਕੋਇ ਨਾ ਆਈਆ। ਬਿਨ ਸਰਗੁਣ ਕੋਈ ਨਾ ਦੇਵੇ ਜਾ ਗਿਆਨ, ਸਾਚੀ ਸਿਖਿਆ ਨਾ ਕੋਇ ਪੜ੍ਹਾਈਆ। ਇਕੋ ਵਾਰ ਹੋਵਾਂ ਆਪ ਮਿਹਰਵਾਨ, ਮਿਹਰ ਆਪਣੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ।
ਨਿਰਗੁਣ ਸਰਗੁਣ ਕਹੇ ਪ੍ਰਭ ਖੇਲ ਦੱਸ, ਨਰ ਹਰਿ ਕੀ ਤੇਰੀ ਵਡਿਆਈਆ। ਸਿਫ਼ਰ ਧਾਰ ਕਿਵ ਰਿਹਾ ਵਸ, ਰੂਪ ਰੰਗ ਨਜ਼ਰ ਕੋਇ ਨਾ ਆਈਆ। ਕਵਣ ਬਿਧ ਦੇਵੇਂ ਰਸ, ਰਸ ਅੰਮ੍ਰਿਤ ਆਪ ਚੁਵਾਈਆ। ਕਵਣ ਖੇਲ ਕਰੇਂ ਹੱਸ ਹੱਸ, ਆਪ ਆਪਣਾ ਪੜਦਾ ਲਾਹੀਆ। ਕਵਣ ਪੰਧ ਮੁਕਾਏਂ ਨੱਸ ਨੱਸ, ਬਣ ਪਾਂਧੀ ਫੇਰਾ ਪਾਈਆ। ਕਵਣ ਰਾਗ ਗਾਏਂ ਜਸ, ਕਵਣ ਸਿਫ਼ਤ ਆਪਣੀ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਦਰ ਤੇਰੇ ਮੰਗ ਮੰਗਾਈਆ।
ਨਿਰਗੁਣ ਸਰਗੁਣ ਸੁਣੋ ਹਰਿ ਨਾਦ, ਅਨਾਦੀ ਆਪ ਜਣਾਇੰਦਾ। ਸਿਫ਼ਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ ਧਾਰ ਬੰਨ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲਾਏ ਸ਼ਾਖ਼, ਕਲੀ ਕਲੀ ਮਾਤ ਮਹਿਕਾਇੰਦਾ। ਨਵ ਨੌਂ ਚਾਰ ਵੇਖ ਵਾਟ, ਪਾਂਧੀ ਪਿਛਲਾ ਪੰਧ ਮੁਕਾਇੰਦਾ। ਨਿਰਗੁਣ ਸਰਗੁਣ ਖੇਲ ਤਮਾਸ਼, ਗੁਰ ਅਵਤਾਰ ਨਾਚ ਨਚਾਇੰਦਾ। ਪੀਰ ਪੈਗ਼ੰਬਰਾਂ ਦੇ ਸਾਥ, ਸਚ ਮਲੰਘ ਰੂਪ ਵਟਾਇੰਦਾ। ਅੰਤਮ ਸਰਗੁਣ ਨਿਰਗੁਣ ਤਾਰੇ ਆਪਣੇ ਘਾਟ, ਪੱਤਣ ਇਕੋ ਇਕ ਜਣਾਈਆ। ਨੇੜੇ ਰੱਖੇ ਆਪਣੀ ਵਾਟ, ਸਚ ਸੰਦੇਸਾ ਦਏ ਜਣਾਈਆ। ਅੰਤਮ ਗੁਰ ਮੰਗੇ ਦਾਤ, ਆਪਣੀ ਝੋਲੀ ਅੱਗੇ ਡਾਹੀਆ। ਜ਼ੀਰੋ ਰੂਪ ਕਮਲਾਪਾਤ, ਸਿਫ਼ਰਾ ਆਪਣਾ ਘਰ ਸੁਹਾਈਆ। ਜਿਸ ਰਚਨਾ ਰਚੀ ਆਦਿ, ਸੋ ਅੰਤ ਵੇਖ ਵਖਾਈਆ। ਖੇਲਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਈਆ। ਭੇਵ ਅਭੇਦਾ ਆਪਣਾ ਖੋਲ੍ਹੇ ਰਾਜ਼, ਰਾਜਕ ਰਹੀਮ ਵਡ ਵਡਿਆਈਆ। ਨਿਰਵੈਰ ਹੋ ਰਚਾਏ ਕਾਜ, ਕਰਤਾ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਹੋਇਆ ਰਿਹਾ ਮੁਹਤਾਜ, ਬਿਨ ਸਰਗੁਣ ਨਿਰਗੁਣ ਕੰਮ ਕਿਸੇ ਨਾ ਆਈਆ। ਲੋਕਮਾਤ ਨਾਮ ਸਤਿ ਦੇ ਆਵਾਜ਼, ਅੰਤਮ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ।
ਨਿਰਗੁਣ ਸਰਗੁਣ ਸੁਣ ਸਿਫ਼ਰਾ ਕਾਜ, ਹਰਿ ਕਰਤਾ ਆਪ ਜਣਾਇੰਦਾ । ਜੁਗ ਚੌਕੜੀ ਚਲਾਏ ਜਹਾਜ਼, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਲੱਖ ਚੁਰਾਸੀ ਮਾਰ ਆਵਾਜ਼, ਸੋਈ ਸੁਰਤੀ ਆਪ ਉਠਾਇੰਦਾ। ਨਿਰਗੁਣ ਸਰਗੁਣ ਦੇ ਦੇ ਦਾਜ, ਸਾਚੀ ਵਸਤ ਨਾਮ ਗਠੜੀ ਸੀਸ ਚੁਕਾਇੰਦਾ। ਅੰਤਮ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਪੂਰੀ ਕਰੇ ਆਸ, ਸਰਗੁਣ ਸ਼ੇਰ ਸਿੰਘ ਨਾਉਂ ਧਰਾਇੰਦਾ। ਅੰਤਮ ਸ਼ੇਰ ਸਿੰਘ ਹੋਇਆ ਨਾਸ, ਸਿਫ਼ਰਾ ਆਪਣਾ ਆਪ ਵਖਾਇੰਦਾ। ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਨਾ ਕੋਇ ਖੁਜਾਇੰਦਾ। ਆਪੇ ਜਾਣੇ ਆਪਣੀ ਆਸ, ਆਸਾ ਆਪਣੇ ਘਰ ਰਖਾਇੰਦਾ। ਨਿਰਗੁਣ ਨੂਰ ਜ਼ਹੂਰ ਕਰ ਪਰਕਾਸ਼, ਪਰਕਾਸ਼ਤ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਨਾਲ ਸਿਫ਼ਰ ਮਿਲਾਇੰਦਾ।
ਦੂਏ ਨਾਲ ਸਿਫ਼ਰਾ ਮਿਲ, ਮਿਲਣੀ ਹਰਿ ਕਰਾਈਆ। ਪੰਜ ਤੱਤ ਨਾ ਕੋਈ ਦਿਲ, ਦਲੀਲ ਵਿਚ ਨਾ ਕੋਇ ਰਖਾਈਆ। ਬਜਰ ਕਪਾਟ ਨਾ ਕੋਈ ਸਿਲ, ਨਵ ਦਰ ਨਾ ਰਾਹ ਤਕਾਈਆ। ਪੂਜਾ ਪਾਠ ਨਾ ਕੋਈ ਛਿਲ, ਧੂਣੀ ਅਗਨ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਿਫ਼ਰਾ ਕਹੇ ਮੇਰਾ ਮਜ਼ਮੂਨ, ਮੁਜ਼ਕਰ ਮਵਨਸ ਦੋਵੇਂ ਨਾ ਸਕੇ ਬਣਾਈਆ। ਨਿਰਗੁਣ ਸਰਗੁਣ ਮੰਨਦੇ ਰਹੇ ਮੇਰਾ ਕਾਨੂੰਨ, ਆਪਣਾ ਕਾਨੂੰਨ ਮੈਨੂੰ ਨਾ ਸਕੇ ਸਮਝਾਈਆ। ਦਰ ਦਰਵੇਸ਼ ਬਣਦੇ ਰਹੇ ਮਮਨੂਨ, ਮੁਸ਼ਕਲ ਆਪਣੀ ਹੱਲ ਕਰਾਈਆ। ਮੰਨਦੇ ਰਹੇ ਕੰਤ ਕੰਤੂਹਲ, ਨਰ ਹਰਿ ਨਰਾਇਣ ਇਕ ਅਖਵਾਈਆ । ਸਰਗੁਣ ਹੋ ਕੇ ਚੜ੍ਹਦੇ ਰਹੇ ਸੂਲੀ ਸੂਲ, ਤਨ ਖ਼ਾਕੀ ਦਰਦ ਵੰਡਾਈਆ। ਮੇਰਾ ਇਕੋ ਨਾਮ ਇਕੋ ਸ਼ਬਦ ਇਕੋ ਹੁਕਮ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਨਿਰਗੁਣ ਸਰਗੁਣ ਥਾਪਿਆ ਅਸੂਲ, ਅਸਲੀਯਤ ਥੋੜੀ ਥੋੜੀ ਸਮਝਾਈਆ। ਦਰਗਹਿ ਸਾਚੀ ਸਭ ਦੇ ਨੰਬਰ ਲੌਂਦਾ ਰਿਹਾ ਰੋਲ, ਰੂਲ ਆਪਣਾ ਇਕ ਬੰਧਾਈਆ। ਚਾਰ ਜੁਗ ਜੋ ਆ ਕੇ ਗਏ ਭੂਲ, ਭੁਲਿਆਂ ਰਿਹਾ ਜਗਾਈਆ। ਨਿਰਗੁਣ ਸਰਗੁਣ ਦੋਹਾਂ ਨੂੰ ਦੇਣਾ ਪਏ ਮਸੂਲ, ਮਸਲਾ ਆਪਣਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸਿਫ਼ਰਾ ਖੇਲ ਕਰਾਈਆ।
ਸਿਫ਼ਰਾ ਕਹੇ ਮੈਂ ਧਾਰ ਸ਼ੇਰ, ਸਿੰਘ ਨਜ਼ਰ ਕਿਸੇ ਨਾ ਆਈਆ। ਲੋਕਮਾਤ ਵੇਸ ਪਹਿਲੀ ਵੇਰ, ਵੇਰਵੇ ਨਾਲ ਆਪ ਸਮਝਾਈਆ। ਚਾਰ ਜੁਗ ਹੱਕ ਹਕੀਕਤ ਕੋਈ ਨਾ ਸਕਿਆ ਨਬੇੜ, ਫ਼ੈਸਲਾ ਮੇਰੇ ਉਤੇ ਰਖਾਈਆ। ਕੋਈ ਛੱਡ ਕੇ ਗਿਆ ਨਦੇੜ, ਆਪ ਆਪਣਾ ਝੋਲੀ ਪਾਈਆ। ਕੋਈ ਮੰਗਦਾ ਗਿਆ ਮਿਹਰ, ਦੋਏ ਜੋੜ ਸਰਨਾਈਆ। ਕੋਈ ਚਰਨੀ ਹੋਇਆ ਢਹਿ ਢਹਿ ਢੇਰ, ਧੂੜੀ ਟਿੱਕਾ ਮਸਤਕ ਲਾਈਆ। ਕੋਈ ਕੱਟਦਾ ਗਿਆ ਗੇੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਤ ਹੰਡਾਈਆ। ਕੋਈ ਬਣਦਾ ਗਿਆ ਦਲੇਰ, ਹੋਕਾ ਹੱਕ ਹੱਕ ਜਣਾਈਆ। ਕੋਈ ਕਰਦਾ ਗਿਆ ਨਖੇੜ, ਸ੍ਰੀ ਭਗਵਾਨ ਤਾਰ ਸਮਝਾਈਆ। ਕੋਈ ਬੰਨ੍ਹਦਾ ਗਿਆ ਬੇੜ, ਚੱਪੂ ਇਕੋ ਨਾਮ ਜਣਾਈਆ। ਕੋਈ ਕਰਦਾ ਰਿਹਾ ਦੇਰ, ਦੂਰ ਦੁਰਾਡਾ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਸਮਝਾਈਆ।
ਆਪਣਾ ਲੇਖਾ ਦੱਸਾਂ ਕੀ, ਕਰਨੀ ਸਮਝ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰੇ ਸਹਾਰੇ ਰਿਹਾ ਜੀ, ਜੀਵਣ ਜੁਗਤ ਜਗਤ ਮਿਲੀ ਵਡਿਆਈਆ। ਨਾਉਂ ਨਿਧਾਨ ਗੁਰ ਅਵਤਾਰ ਬੀਜ ਕੇ ਗਏ ਬੀਅ, ਫਲ ਲੋਕਮਾਤ ਹੱਥ ਕਿਸੇ ਨਾ ਆਈਆ। ਆਦਿ ਪੁਰਖ ਅਪਰੰਪਰ ਸਵਾਮੀ ਜਿਸ ਰਖਾਈ ਨੀਂਹ, ਸੋ ਅੰਤਮ ਮਹੱਲ ਦਏ ਸਹਾਈਆ। ਮਿਹਰਵਾਨ ਕਿਰਪਾਨਿਧ ਆਪੇ ਜਾਏ ਥੀ, ਮਿਹਰ ਨਜ਼ਰ ਇਕ ਉਠਾਈਆ। ਲੇਖਾ ਜਾਣੇ ਅਗਨ ਪਵਣ ਹਵਨ ਘਿਰਤ ਘੀ, ਸੁਗੰਧੀ ਆਪਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ।
ਨਿਰਗੁਣ ਸਰਗੁਣ ਸਿਫ਼ਰਾ ਸਿਫ਼ਤ, ਸਾਹਿਬ ਸਹੀ ਸਲਾਮਤ ਸੁਲ੍ਹਾਕੁਲ ਆਪ ਜਣਾਇੰਦਾ। ਲਾ ਮਹਿਦੂਦ ਹੱਕ ਮਹਿਬੂਬ ਸਚ ਅਰੂਜ ਹੋ ਗ੍ਰਿਫ਼ਤ, ਗ੍ਰਿਫ਼ਤਾਰੀ ਆਪਣੀ ਆਪ ਕਰਾਇੰਦਾ। ਚਾਰ ਜੁਗ ਦੀ ਲਿਖੀ ਪੂਰੀ ਕਰੇ ਲਿਖਤ, ਲਖ਼ਤੇ ਜਿਗਰ ਗੋਬਿੰਦ ਵੇਖ ਵਖਾਇੰਦਾ। ਵਾਕ ਇਤਫ਼ਾਕ ਭਵਿਖਤ, ਇਤ ਆਦਿ ਪੂਰ ਕਰਾਇੰਦਾ । ਵੇਖਣਹਾਰਾ ਦੋਜ਼ਖ਼ ਬਹਿਸ਼ਤ, ਨਰਕ ਸਵਰਗ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਨ੍ਹਾਂ ਲਾਇਆ ਆਪਣਾ ਇਸ਼ਕ, ਆਸ਼ਕ ਮਾਅਸ਼ੂਕ ਗੰਢ ਪੁਵਾਇੰਦਾ । ਸਿਫ਼ਰਾ ਹੋ ਕੇ ਨਾ ਜਾਏ ਤਿਲਕ, ਕਿਉਂ, ਆਪਣਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧਾਰ ਹਰਿ ਕਰਤਾਰ ਕਰ ਪਿਆਰ ਗੋਬਿੰਦ ਦੁਲਾਰ ਵਿਚ ਸੰਸਾਰ ਪੰਚਮ ਹਾੜ ਵਦੀ ਸੁਦੀ ਨਾਲ ਨਾ ਕੋਇ ਰਲਾਇੰਦਾ। (੫ ਹਾੜ ੨੦੨੦ ਬਿਕ੍ਰਮੀ)
❋
੩੧) ਨਿਰਗੁਣ ਸਰਗੁਣ ਕਹੇ ਖੇਲ ਬਲਵਾਨ, ਬਲਧਾਰੀ ਆਪ ਕਰਾਇੰਦਾ। ਜੁਗ ਚੌਕੜੀ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਦੋ ਜਹਾਨਾਂ ਧਰਮ ਨਿਸ਼ਾਨ, ਨਿਰਗੁਣ ਸਰਗੁਣ ਆਪ ਵਖਾਇੰਦਾ। ਸਾਚਾ ਨਾਮ ਕਰ ਪਰਵਾਨ, ਪਰਵਾਨਾ ਆਪਣਾ ਨਾਮ ਸਮਝਾਇੰਦਾ। ਸ਼ਬਦੀ ਦੇਵਣਹਾਰ ਗਿਆਨ, ਨਾਦ ਅਨਾਦ ਧੁਨ ਵਜਾਇੰਦਾ । ਵਸਣਹਾਰ ਸਚ ਮਕਾਨ, ਮਕਾਮ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸੰਗ ਰਖਾਇੰਦਾ।
ਨਿਰਗੁਣ ਸਰਗੁਣ ਧੁਰ ਦੀ ਧਾਰ, ਸਿਫ਼ਰਾ ਸਚ ਸਚ ਸਮਝਾਈਆ। ਸਿਫ਼ਤੀ ਸਿਫ਼ਤ ਸਿਫ਼ਤ ਅਪਾਰ, ਗਾਵਤ ਗਾ ਗਾ ਸ਼ੁਕਰ ਮਨਾਈਆ। ਰਹਿਬਰ ਬਣ ਬਣ ਵਿਚ ਸੰਸਾਰ, ਸਾਬਰ ਸਿਖਿਆ ਗਏ ਸਮਝਾਈਆ।
ਕਾਦਰ ਕਰਤਾ ਖੇਲ ਨਿਆਰ, ਨਰ ਹਰਿ ਨਰਾਇਣ ਆਪ ਕਰਾਈਆ। ਵਸਣਹਾਰਾ ਸਭ ਤੋਂ ਬਾਹਰ, ਸਾਚੀ ਕਰਨੀ ਆਪ ਕਮਾਈਆ। ਹਰਿ ਕਰਨੀ ਅੰਤ ਨਾ ਪਾਰਾਵਾਰ, ਬੇਅੰਤ ਬੇਅੰਤ ਜਣਾਈਆ। ਬੇਅੰਤ ਹੋ ਕਰਤਾਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਰੂਪ ਰੰਗ ਤੋਂ ਵਸਿਆ ਬਾਹਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਨੂਰ ਜ਼ਹੂਰ ਏਕਾ ਧਾਰ, ਨੇਤਰ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਆਪਣੇ ਵਿਚੋਂ ਕਰ ਉਜਿਆਰ, ਅੰਤ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਿਫ਼ਰਾ ਰਿਹਾ ਵਡਿਆਈਆ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਨਜ਼ਰ ਕਿਸੇ ਨਾ ਆਈਆ। ਇਕ ਨੌਂ ਲੈ ਸਹਾਰਾ, ਸਦ ਆਪਣਾ ਸੰਗ ਰਖਾਈਆ। ਦਰ ਦਰਵੇਸ਼ ਮੰਗਦੇ ਰਹਿਣ ਭਿਖਾਰਾ, ਖ਼ਾਲੀ ਝੋਲੀ ਅੱਗੇ ਡਾਹੀਆ। ਕਵਣ ਵੇਲਾ ਪ੍ਰਭ ਕਰੇ ਪਿਆਰਾ, ਪ੍ਰੀਤੀ ਸਾਚੇ ਨਾਲ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਈਆ।
ਨਿਰਗੁਣ ਸਰਗੁਣ ਖੇਲ ਦੋ, ਨਿਰਾਕਾਰ ਸਾਕਾਰ ਵੱਡੀ ਵਡਿਆਈਆ। ਜੋਤੀ ਜੋਤ ਪਰਕਾਸ਼ਤ ਲੋ, ਪਰਕਾਸ਼ਵਾਨ ਆਪ ਉਪਾਈਆ। ਸਤਿ ਸਰੂਪ ਧੁਰਦਰਗਾਹੀ ਸੋ, ਸਾਹਿਬ ਸੁਲਤਾਨ ਵੱਡੀ ਵਡਿਆਈਆ। ਪੁਰਖ ਅਕਾਲ ਆਪਣੇ ਜਿਹਾ ਆਪੇ ਹੋ, ਆਪ ਆਪਣੀ ਕਲ ਰਖਾਈਆ। ਸਰਗੁਣ ਬੰਧਾਏ ਸਾਚਾ ਮੋਹ, ਨਿਰਗੁਣ ਮੇਲਾ ਮੇਲ ਮਿਲਾਈਆ। ਸਰਗੁਣ ਨਿਰਗੁਣ ਢੋਆ ਦੇਵੇ ਢੋ, ਤੱਤਵ ਤੱਤ ਕਰ ਕੁੜਮਾਈਆ। ਅੰਤਮ ਲੇਖਾ ਰਹੇ ਨਾ ਕੋ, ਸਰਗੁਣ ਨਿਰਗੁਣ ਨਜ਼ਰ ਕੋਇ ਨਾ ਆਈਆ। ਜੋ ਆਵਤ ਸੋ ਜਾਵਤ ਰੋ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ।
ਸਿਫ਼ਰਾ ਕਹੇ ਮੇਰਾ ਖੇਲ ਅਨੋਖਾ, ਆਕਲ ਅਕਲ ਵਿਚ ਨਾ ਕੋਇ ਲਿਆਈਆ। ਸਚਖੰਡ ਨਾ ਮੇਰਾ ਕੋਠਾ, ਥਿਰ ਘਰ ਨਾ ਕੋਇ ਸੁਹਾਈਆ। ਨਿਰਗੁਣ ਨੂਰ ਨਾ ਮੇਰੀ ਜੋਤਾ, ਜੋਤੀ ਜੋਤ ਨਾ ਕੋਇ ਰੁਸ਼ਨਾਈਆ। ਨਾਦ ਧੁਨ ਨਾ ਮੇਰਾ ਹੋਕਾ, ਰਾਗ ਅਨਰਾਗ ਨਾ ਕੋਇ ਅਲਾਈਆ। ਦਰ ਦੁਆਰ ਨਾ ਕੋਈ ਓਟਾ, ਹਿਰਸ ਹਵਸ ਨਾ ਕੋਇ ਰਖਾਈਆ। ਆਦਿ ਜੁਗਾਦਿ ਇਕੋ ਹੋਤਾ, ਬਿਨ ਏਕੇ ਰੂਪ ਵਖਾਈਆ। ਸਿਫ਼ਰਾ ਰੂਪ ਸਰਬ ਮੈਂ ਸੋਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ।
ਸਿਫ਼ਰਾ ਕਹੇ ਸਚ ਸੰਦੇਸ, ਸਤਿ ਸਤਿ ਜਣਾਈਆ। ਸਿਫ਼ਰਿਉਂ ਬਣੇ ਏਕਾ ਏਕ, ਏਕੰਕਾਰ ਬੇਪਰਵਾਹੀਆ। ਏਕੰਕਾਰ ਅਗੰਮੀ ਟੇਕ, ਸ਼ਾਹ ਪਾਤਸ਼ਾਹ ਆਪ ਸਮਝਾਈਆ। ਏਕਾ ਲਿਖੇ ਆਪਣਾ ਲੇਖ, ਲੇਖਾ ਲਿਖਤ ਸਮਝ ਸਕੇ ਨਾ ਕੋਇ ਰਾਈਆ। ਨਿਰਵੈਰ ਹੋ ਕੇ ਧਾਰੇ ਭੇਖ, ਅਨਭਵ ਪਰਕਾਸ਼, ਕਰਾਈਆ। ਸਰਗੁਣ ਬਖ਼ਸ਼ੇ ਸਾਚੀ ਟੇਕ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ।
ਸਰਗੁਣ ਕਹੇ ਮੈਂ ਏਕਾ ਜ਼ਾਤ, ਦੂਆ ਨਾਉਂ ਜਗਤ ਵਡਿਆਈਆ। ਏਕਾ ਕਹੇ ਮੈਂ ਪੁਰਖ ਸਮਰਾਥ, ਦੂਜੀ ਕੁਦਰਤ ਨਾਲ ਰਲਾਈਆ। ਕੁਦਰਤ ਕਹੇ ਮੇਰਾ ਰਘਨਾਥ, ਰਹਿਬਰ ਨਜ਼ਰ ਕਿਸੇ ਨਾ ਆਈਆ। ਰਹਿਬਰ ਕਹੇ ਮੇਰਾ ਸਗਲਾ ਸਾਥ, ਸਾਚਾ ਸੰਗ ਨਿਭਾਈਆ। ਸਰਗੁਣ ਕਹੇ ਮੇਰੀ ਨਿਰਗੁਣ ਗਾਥ, ਨਿਰਗੁਣ ਕਹੇ ਮੇਰੀ ਸਰਗੁਣ ਸਚ ਪੜ੍ਹਾਈਆ। ਸਿਫ਼ਰਾ ਕਹੇ ਮੈਂ ਦੇਵਾਂ ਦਾਤ, ਵਸਤ ਅਮੋਲਕ ਆਪ ਵਰਤਾਈਆ।
ਸਰਗੁਣ ਕਹੇ ਮੈਂ ਗਾਵਾਂ ਗਾਥ, ਢੋਲਾ ਰਾਗ ਅਲਾਈਆ। ਨਿਰਗੁਣ ਕਹੇ ਮੈਂ ਬੰਧਾਂ ਨਾਤ, ਨਾਤਾ ਆਪਣੇ ਨਾਲ ਜੁੜਾਈਆ। ਸਿਫ਼ਰਾ ਕਹੇ ਮੈਂ ਪੂਰੀ ਕਰਾਂ ਆਸ, ਆਸਾ ਆਸਾ ਨਾਲ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਡਿਆਈਆ।
ਨਿਰਗੁਣ ਸਰਗੁਣ ਦੋਵੇਂ ਰਹੇ ਪੁੱਛ, ਸਿਫ਼ਰੇ ਕੀ ਤੇਰੀ ਵਡਿਆਈਆ। ਤੇਰੇ ਕੋਲ ਨਹੀਂ ਕੁਛ, ਵਸਤ ਨਜ਼ਰ ਕੋਇ ਨਾ ਆਈਆ। ਤੇਰੇ ਅੰਤਰ ਅਸੀਂ ਰਹੇ ਲੁਕ, ਪਰਦਾ ਇਕੋ ਓਢਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਸਚ ਸਚ ਸਮਝਾਈਆ।
ਸਿਫ਼ਰਾ ਕਹੇ ਮੇਰਾ ਨਿਰਗੁਣ ਰੂਪ, ਸਿਫ਼ਰਿਉਂ ਏਕਾ ਰੂਪ ਵਟਾਇੰਦਾ। ਏਕਾ ਕਹੇ ਮੇਰਾ ਸਰਗੁਣ ਸੂਤ, ਤਾਣਾ ਪੇਟਾ ਇਕ ਵਖਾਇੰਦਾ। ਨਾਤਾ ਜੋੜ ਪੰਜ ਤੱਤ ਕਲਬੂਤ, ਕਾਇਆ ਕੱਪੜ ਡੇਰਾ ਲਾਇੰਦਾ। ਨਾਉਂ ਪਰਗਟਾ ਪੰਜ ਭੂਤ, ਭੇਵ ਅਭੇਦ ਆਪ ਛੁਪਾਇੰਦਾ। ਲੱਖ ਚੁਰਾਸੀ ਚਾਰ ਕੂਟ, ਦਹਿ ਦਿਸ਼ਾ ਵੰਡ ਵੰਡਾਇੰਦਾ। ਨਾਤਾ ਜੋੜ ਜੂਠ ਝੂਠ, ਕੂੜੀ ਕਿਰਿਆ ਗੰਢ ਪੁਵਾਇੰਦਾ। ਨਿਰਗੁਣ ਸਰਗੁਣ ਹੋ ਕੇ ਦੇਵਾਂ ਸਚ ਸਬੂਤ, ਰੂਪ ਅਨੂਪ ਇਕ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਰਗੁਣ ਸਰਗੁਣ ਮੰਗ ਮੰਗਾਇੰਦਾ।
ਨਿਰਗੁਣ ਸਰਗੁਣ ਦੱਸੇ ਆਪ, ਆਪਣਾ ਭੇਵ ਚੁਕਾਈਆ। ਨਾ ਕੋਈ ਮਾਈ ਨਾ ਕੋਈ ਬਾਪ, ਪਿਤਾ ਪੂਤ ਨਾ ਗੋਦ ਸੁਹਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਬੰਧਪ ਨਜ਼ਰ ਕੋਇ ਨਾ ਆਈਆ। ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਦੀਨ ਸ਼ਰਅ ਨਾ ਕੋਇ ਵਖਾਈਆ। ਨਾ ਕੋਈ ਪੱਤਣ ਨਾ ਕੋਈ ਘਾਟ, ਕਿਨਾਰਾ ਨਜ਼ਰ ਨਾ ਕੋਇ ਟਿਕਾਈਆ। ਨਾ ਕੋਈ ਪਾਂਧੀ ਨਾ ਕੋਈ ਵਾਟ, ਨਾ ਕੋਈ ਪੈਂਡਾ ਰਿਹਾ ਮੁਕਾਈਆ। ਨਾ ਕੋਈ ਦਿਵਸ ਨਾ ਕੋਈ ਰਾਤ, ਸੂਰਜ ਚੰਦ ਨਾ ਕੋਇ ਚਮਕਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਨਾ ਕੋਈ ਸਿਫ਼ਤ ਕਰੇ ਪੜ੍ਹਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰ ਸਰੋਵਰ ਨਾ ਕੋਇ ਨਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਜਣਾਈਆ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਸਚ ਸਚ ਸਚ ਵਡਿਆਈਆ। ਸਿਫ਼ਰਿਉਂ ਹੋਇਆ ਨਿਰਗੁਣ ਧਾਰਾ, ਨਿਰਗੁਣ ਏਕ ਏਕ ਅਖਵਾਈਆ। ਇਕ ਏਕ ਦਾ ਕਰ ਪਸਾਰਾ, ਪਸਰ ਪਸਾਰੀ ਵੇਸ ਵਟਾਈਆ। ਲੱਖ ਚੁਰਾਸੀ ਲਾ ਅਖਾੜਾ, ਗੋਪੀ ਕਾਹਨ ਨਚਾਈਆ। ਚਾਰ ਜੁਗ ਦਾ ਜਗਤ ਵਿਹਾਰਾ, ਗੁਰ ਅਵਤਾਰ ਵੰਡ ਵੰਡਾਈਆ। ਪੀਰ ਪੈਗ਼ੰਬਰ ਦੇ ਸਹਾਰਾ, ਸਗਲਾ ਸੰਗ ਨਿਭਾਈਆ। ਰਾਗ ਨਾਦ ਬੋਲ ਜੈਕਾਰਾ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰਾ, ਨਿਰਗੁਣ ਸਰਗੁਣ ਨਾਉਂ ਪਰਗਟਾਈਆ। ਕਾਗਦ ਕਲਮ ਸ਼ਾਹੀ ਲੇਖਾ ਲਿਖ ਲਿਖ ਦਿਤਾ ਸੰਸਾਰਾ, ਮਹਾਂਸਾਰਥੀ ਫੇਰਾ ਪਾਈਆ। ਪੰਜ ਤੱਤ ਵਡਿਆਈ ਗੁਰ ਅਵਤਾਰਾ, ਬਿਨ ਤੱਤ ਗੁਰ ਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਸਮਝਾਈਆ।
ਸਿਫ਼ਰਾ ਨਿਰਗੁਣ ਹੋਇਆ ਆਪ, ਆਪਣੀ ਦਇਆ ਕਮਾਈਆ। ਨਿਰਗੁਣ ਹੋ ਕੇ ਸਰਗੁਣ ਥਾਪਣ ਥਾਪ, ਰੀਤੀ ਜਗਤ ਚਲਾਈਆ। ਜਗਤ ਰੀਤੀ ਅਜੱਪਾ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਰਿਹਾ ਉਠਾਈਆ।
ਨਿਰਗੁਣ ਤੋਂ ਸਰਗੁਣ ਹੋਇਆ, ਲੋਕਮਾਤ ਵੱਜੀ ਵਧਾਈਆ। ਆਦਿ ਜੁਗਾਦੀ ਨਵਾਂ ਨਰੋਇਆ, ਗੁਰ ਸਤਿਗੁਰ ਫੇਰਾ ਪਾਈਆ। ਧੁਰਦਰਗਾਹੀ ਲੈ ਕੇ ਆਵੇ ਢੋਆ, ਹਰੀ ਹਰਿ ਨਾਮ ਕਰੇ ਪੜ੍ਹਾਈਆ। ਚੌਥਾ ਜੁਗ ਨਾ ਰਹੇ ਸੋਇਆ, ਸੁਰਤੀ ਸ਼ਬਦੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣੀ ਦੱਸੇ ਸਚ ਵਡਿਆਈਆ।
ਸਿਫ਼ਰਾ ਕਹੇ ਮੇਰੀ ਵਡਿਆਈ ਵਡ, ਵੱਢੀ ਖੋਰ ਭੇਵ ਕੋਇ ਨਾ ਆਈਆ। ਆਪਣੀ ਧਾਰ ਕਰ ਕੇ ਅੱਡ, ਨਿਰਗੁਣ ਨਿਰਾਕਾਰ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਮਾਟੀ ਨਾਤਾ ਜੋੜ ਹੱਡ, ਰੱਤੀ ਰੱਤ ਆਪ ਮਹਿਕਾਈਆ। ਅੰਤਮ ਸਰਗੁਣ ਸੰਸਾਰ ਗਿਆ ਛੱਡ, ਨਿਰਗੁਣ ਸੰਗ ਨਿਭਾਈਆ। ਨਿਰਗੁਣ ਕਰ ਕੇ ਪਾਰ ਹੱਦ, ਘਰ ਸਾਚੇ ਡੇਰਾ ਲਾਈਆ। ਅੰਦਰ ਵੜ ਕੇ ਗਾਏ ਛੰਦ, ਸਾਚਾ ਰਾਗ ਅਲਾਈਆ। ਸਿਫ਼ਤ ਸਾਲਾਹੀ ਬੱਤੀ ਦੰਦ, ਬੇਪਰਵਾਹੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਿਫ਼ਰਾ ਆਪ ਜਣਾਈਆ।
ਸਾਚਾ ਸਿਫ਼ਰਾ ਦੱਸੇ ਹਾਲ, ਹਾਲਤ ਆਪਣੀ ਰਿਹਾ ਸਮਝਾਈਆ। ਬੀਸ ਬੀਸੇ ਖੇਲ ਮਹਾਨ, ਮਹਿਮਾ ਗਣਤ ਗਣੀ ਨਾ ਜਾਈਆ। ਨਿਰਗੁਣ ਸਰਗੁਣ ਏਕਾ ਦੂਆ ਹੋਇਆ ਬੇਹਾਲ, ਸਿਫ਼ਤ ਸਿਫ਼ਰ ਸਿਫ਼ਰ ਆਪਣਾ ਅੰਕ ਬਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ, ਸਰਗੁਣ ਸ਼ੇਰ ਸਿੰਘ ਨਾਉਂ ਰਖਾਈਆ। ਅੰਤ ਹੋ ਆਪ ਕਿਰਪਾਲ, ਆਪਣਾ ਖੇੜਾ ਆਪੇ ਢਾਹੀਆ। ਨਿਰਗੁਣ ਸਰਗੁਣ ਦੋਹਾਂ ਮਿਟਿਆ ਨਿਸ਼ਾਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ । ਨਿਰਗੁਣ ਸਰਗੁਣ ਦੋ ਆਪਣੇ ਘਰ ਹੋਏ ਪਰਵਾਨ, ਦੂਜਾ ਦੇਵੇ ਨਾ ਕੋਇ ਵਡਿਆਈਆ। ਤਿੰਨੇ ਸਿਫ਼ਰੇ ਕਰ ਪਰਵਾਨ, ਤ੍ਰੈਲੋਕਾਂ ਪੰਧ ਮੁਕਾਈਆ। ਇਕੋ ਦੂਆ ਰਹੇ ਬਲਵਾਨ, ਇਕੋ ਸਿਫ਼ਰਾ ਸਮਝ ਸਮਝਾਈਆ। ਵੀਹ ਸੌ ਦਾ ਇਕ ਵਿਧਾਨ, ਸ਼ਾਹ ਪਾਤਸ਼ਾਹ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਤੋਂ ਦੋ ਦੋ ਤੋਂ ਸਿਫ਼ਰਾ, ਸਿਫ਼ਰਾ ਸਮਝ ਕਿਸੇ ਨਾ ਆਈਆ।
ਵੀਹ ਸਾਲ ਪਿਛੋਂ ਫੇਰ ਬਣੌਣ ਲੱਗਾ ਆਪਣਾ ਫ਼ਿਕਰਾ, ਫ਼ਿਕਰ ਸਭ ਦਾ ਰਿਹਾ ਮਿਟਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਦੂਰ ਦੁਰਾਡਾ ਰਿਹਾ ਵਿਟਰਾ, ਖ਼ੁਸ਼ੀ ਵਿਚ ਕਦੇ ਨਾ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਦੱਸਦਾ ਰਿਹਾ ਭਿਟੜਾ, ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਰਬ ਰੂਪ ਸਮਾਈਆ।
ਸਿਫ਼ਰਾ ਕਹੇ ਨਿਰਗੁਣ ਸਰਗੁਣ ਕੱਠੇ ਹੋ, ਦੋ ਸਿਫ਼ਰ ਬੀਸ ਰੂਪ ਵਟਾਈਆ। ਦੋਆ ਛੇ ਘਰ ਦੀ ਵੇਖੇ ਲੋ, ਛੇ ਗੁਰ ਨਾ ਕੋਇ ਚਤਰਾਈਆ। ਗੁਰ ਸਤਿਗੁਰ ਸਾਹਿਬ ਸਵਾਮੀ ਆਪੇ ਹੋ, ਬੇਪਰਵਾਹ ਫੇਰਾ ਪਾਈਆ। ਬੀਸ ਬੀਸ ਕਰੇ ਲੋ, ਨੂਰੀ ਜੋਤ ਇਕ ਰੁਸ਼ਨਾਈਆ। ਮਾਰਗ ਦੱਸੇ ਨਿਰਗੁਣ ਸਰਗੁਣ ਕਰੇ ਮੋਹ, ਸਰਗੁਣ ਭਗਤ ਰੂਪ ਵਟਾਈਆ। ਸਿਫ਼ਰਾ ਆਪਣਾ ਆਪ ਸਭ ਕਿਛ ਗਿਆ ਖੋਹ, ਖ਼ਾਲੀ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਸਮਝ ਨਾ ਕਿਸੇ ਸਮਝਾਈਆ।
ਸੁਣ ਦੋ ਦੂਆ ਤੇਰਾ ਰੰਗ, ਸਮਝ ਕੋਇ ਨਾ ਪਾਈਆ। ਨਿਰਗੁਣ ਹੋ ਸਰਗੁਣ ਨੱਚਿਆ ਮਲੰਗ, ਲੋਕਮਾਤ ਫੇਰਾ ਪਾਈਆ। ਨਾਮ ਹੋ ਨਿਧਾਨ ਵਜਾਏ ਮਰਦੰਗ, ਰਾਗ ਅਨਾਦ ਅਲਾਈਆ। ਅੰਮ੍ਰਿਤ ਹੋ
ਆਤਮ ਪਾਏ ਠੰਡ, ਅਮਿਉਂ ਰਸ ਰਸ ਚੁਵਾਈਆ। ਪਰਮਾਤਮ ਹੋ ਆਤਮ ਪਾਏ ਗੰਢ, ਗੰਢਣਹਾਰ ਗੋਪਾਲ ਗੋਸਾਈਆ। ਦਾਤਾ ਹੋ ਵਸਤ ਅਮੋਲਕ ਵੰਡ, ਗੁਰ ਅਵਤਾਰ ਦਏ ਵਡਿਆਈਆ। ਮਿਹਰਵਾਨ ਹੋ ਭਾਂਡਾ ਭਰਮ ਢਾਹੇ ਕੰਧ, ਦੂਈ ਦਵੈਤ ਮੇਟ ਮਿਟਾਈਆ। ਦੀਨ ਦਿਆਲ ਹੋ ਗਾਏ ਛੰਦ, ਸੋਹਲਾ ਆਪਣਾ ਨਾਮ ਜਣਾਈਆ । ਸਿਫ਼ਰਾ ਕਹੇ ਮੈਂ ਸੂਰਾ ਸਰਬੰਗ, ਨਿਰਗੁਣ ਸਰਗੁਣ ਦੋਹਾਂ ਨਾਲੋਂ ਹੋਇਆ ਨੰਗ, ਪਰਦਾ ਆਪਣਾ ਆਪ ਉਠਾਈਆ। ਚਾਰ ਜੁਗ ਨਿਰਗੁਣ ਸਰਗੁਣ ਹੋ ਕੇ ਮੰਗਦਾ ਰਿਹਾ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਏ ਵਡਿਆਈਆ।
ਸਿਫ਼ਰਾ ਕਹੇ ਮੇਰੀ ਸਿਫ਼ਤ ਅਥਾਹ, ਹੱਥ ਕਿਸੇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਬਣਿਆ ਨਾ ਕੋਈ ਗਵਾਹ, ਸ਼ਹਾਦਤ ਸਚ ਨਾ ਕੋਇ ਭੁਗਤਾਈਆ। ਨਿਰਗੁਣ ਸਰਗੁਣ ਦੋਏ ਮੰਗਦੇ ਰਹੇ ਦੁਆ, ਸੱਯਦਾ ਸੀਸ ਸੀਸ ਝੁਕਾਈਆ। ਰਫ਼ਤਾ ਰਫ਼ਤਾ ਆਹਿਸਤਾ ਆਹਿਸਤਾ ਜੁਗ ਚੌਕੜੀ ਨਾਮ ਔਂਦੇ ਰਹੇ ਬਦਲਾ, ਬਦੌਲਤ ਇਕੋ ਬੇਪਰਵਾਹੀਆ। ਨਿਰਗੁਣ ਹੋ ਕੇ ਸਰਗੁਣ ਸਰਗੁਣ ਹੋ ਕੇ ਸਿਫ਼ਰੇ ਵਿਚ ਗਿਆ ਸਮਾ, ਹਸਤੀ ਕੋਇ ਰਹਿਣ ਨਾ ਪਾਈਆ । ਸਿਫ਼ਰਾ ਹੋ ਕੇ ਕਿਸੇ ਆ ਨਾ ਦੱਸਿਆ ਮੈਂ ਤੁਹਾਡਾ ਖ਼ੁਦਾ, ਖ਼ੁਦ ਆਪਣਾ ਫੇਰਾ ਪਾਈਆ। ਤੁਸੀਂ ਮੇਰੇ ਮੈਂ ਤੁਹਾਡੇ ਨਾਲੋਂ ਨਾ ਹੋਵਾਂ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸਿਫ਼ਰ ਸਿਫ਼ਰ ਦਾ ਇਕੋ ਰਾਹ, ਸਿਫ਼ਰਾ ਸਭ ਦਾ ਬਣੇ ਮਲਾਹ, ਬੇੜਾ ਸਭ ਦਾ ਪਾਰ ਲਗਾਈਆ। ਬਿਨ ਸਿਫ਼ਰੇ ਇਕ ਇਕੱਲਾ ਇਕੋ ਰੋਵੇ ਮਾਰੇ ਧਾਹ, ਅੱਗੇ ਸੁਣੇ ਨਾ ਕੋਇ ਵਡਿਆਈਆ। ਨਿਰਗੁਣ ਨਿਰੰਕਾਰ ਸਰਗੁਣ ਸ਼ੇਰ ਸਿੰਘ ਨਾਮ ਧਰਾ, ਅੰਤਮ ਧਰਨੀ ਉਤੋਂ ਆਪਣਾ ਆਪ ਗਿਆ ਲੁਕਾਈਆ। ਸਤਿ ਸਰੂਪ ਸਿਫ਼ਰਾ ਰੂਪ ਆਪ ਵਟਾ, ਕਰੇ ਖੇਲ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਢਾਈ ਗਜ਼ ਦੋਪੱਟਾ ਕਰੇ ਇਕ ਪਰਵਾਨ, ਨਿਰਗੁਣ ਸਰਗੁਣ ਦੋਹਾਂ ਦਾ ਲੇਖਾ ਦਏ ਸਮਝਾਈਆ।
ਸਿਫ਼ਰਾ ਰੂਪ ਸਚ ਰਿਹਾਇਸ਼, ਸਚ ਮਕਾਨ ਜਣਾਈਆ। ਸਿਫ਼ਰਾ ਨਾ ਜਨਮੇ ਨਾ ਲਏ ਪੈਦਾਇਸ਼, ਨਜ਼ਰ ਕਿਸੇ ਨਾ ਆਈਆ। ਸਿਫ਼ਰਾ ਮਕਾਨ ਲਾ-ਮੁਕਾਮ ਜਿਸ ਦੀ ਕੋਈ ਨਾ ਕਰੇ ਪੈਮਾਇਸ਼, ਪੈਮਾਨਾ ਹੱਥ ਨਾ ਕੋਇ ਉਠਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਹੋ ਕੇ ਆਇਆ ਕਰ ਨਾ ਸਕਿਆ ਅਜ਼ਮਾਇਸ਼, ਅੰਤ ਕੋਇ ਨਾ ਪਾਈਆ। ਸਿਫ਼ਰੇ ਦੀ ਮੰਨਦੇ ਰਹੇ ਹਦਾਇਤ, ਹੁਕਮੇ ਅੰਦਰ ਹੁਕਮ ਚਲਾਈਆ। ਜੇ ਕੋਈ ਲੱਭਣ ਜਾਏ ਰਿਹਾਇਸ਼, ਨਜ਼ਰ ਕਿਸੇ ਨਾ ਆਈਆ। ਆਪਣੇ ਅੰਦਰ ਆਪਣੇ ਮੰਦਰ ਆਪਣੀ ਧਾਰ ਆਪਣੇ ਪਿਆਰ ਆਪਣੇ ਵਿਹਾਰ ਵਿਚ ਕਰੇ ਐਸ਼, ਆਰਾਮਗਾਹ ਆਪਣਾ ਆਪ ਬਣਾਈਆ। (੬ ਹਾੜ ੨੦੨੦ ਬਿਕ੍ਰਮੀ)
❋
੩੨) ਨਿਰਗੁਣ ਸਰਗੁਣ ਦੋਆ ਧਾਰ, ਦੋਆ ਸਿਫ਼ਰ ਰੂਪ ਸਮਾਈਆ। ਸਿਫ਼ਰ ਕਹੇ ਮੇਰਾ ਖੇਲ ਅਪਾਰ, ਭੇਵ ਕੋਇ ਨਾ ਪਾਈਆ। ਦੋਆ ਕਹੇ ਮੈਂ ਵੇਖਣਹਾਰ, ਨਿਰਗੁਣ ਸਰਗੁਣ ਕਰ ਰੁਸ਼ਨਾਈਆ। ਸਿਫ਼ਰ ਕਹੇ ਮੇਰਾ ਅੰਤ ਨਾ ਪਾਰਾਵਾਰ, ਅੰਕ ਅੰਕੜਾ ਰੂਪ ਨਾ ਕੋਇ ਜਣਾਈਆ। ਦੋਆ ਕਹੇ ਮੈਂ ਹੋ ਉਜਿਆਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਕਰ ਖ਼ੁਆਰ, ਨਾਮ ਨਿਸ਼ਾਨ ਨਾ ਕੋਇ ਜਣਾਈਆ। ਦੋਆ ਕਹੇ ਸਾਚਾ ਸਿਕਦਾਰ, ਨਿਰਗੁਣ ਸਰਗੁਣ ਸ਼ਾਹ ਪਾਤਸ਼ਾਹ ਅਖਵਾਈਆ। ਸਿਫ਼ਰਾ ਕਹੇ ਮੈਂ ਮਾਰਾਂ
ਮਾਰ, ਰੂਪ ਰੰਗ ਰੇਖ ਰਹਿਣ ਕੋਇ ਨਾ ਪਾਈਆ। ਦੋਆ ਕਹੇ ਮੇਰਾ ਵੱਡ ਬਲਕਾਰ, ਨਿਰਗੁਣ ਸਰਗੁਣ ਦੋ ਜਹਾਨ ਮਿਲੇ ਵਡਿਆਈਆ। ਸਿਫ਼ਰਾ ਕਹੇ ਮੇਰਾ ਅੰਤ ਨਾ ਪਾਰਾਵਾਰ, ਬੇਅੰਤ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦੂਆ ਕਹੇ ਨਿਰਗੁਣ ਸਰਗੁਣ ਮੇਰਾ ਖੇਲ, ਆਦਿ ਜੁਗਾਦਿ ਕਰਾਇੰਦਾ। ਸਿਫ਼ਰਾ ਕਹੇ ਮੈਂ ਵਸਾਂ ਧਾਮ ਨਵੇਲ, ਹੱਥ ਕਿਸੇ ਨਾ ਆਇੰਦਾ। ਦੂਆ ਕਹੇ ਨਿਰਗੁਣ ਸਰਗੁਣ ਆਦਿ ਜੁਗਾਦਿ ਜੁਗ ਚੌਕੜੀ ਚਾੜ੍ਹਾਂ ਤੇਲ, ਨਿਤ ਨਵਿਤ ਸਗਨ ਮਨਾਇੰਦਾ। ਸਿਫ਼ਰਾ ਕਹੇ ਮੈਂ ਫੜ ਕੇ ਆਪਣੇ ਅੰਦਰ ਘੱਤਾਂ ਸੱਚੀ ਜੇਲ, ਬਾਹਰ ਸਕੇ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਆ ਸਿਫ਼ਰਾ ਦੋਹਾਂ ਭੇਵ ਜਣਾਈਆ।
ਦੂਆ ਕਹੇ ਮੈਂ ਸਭ ਤੋਂ ਵੱਡਾ, ਇਕ ਤੋਂ ਦੋ ਬਣਾਇੰਦਾ। ਸਿਫ਼ਰ ਕਹੇ ਮੈਂ ਸਭ ਤੋਂ ਨੱਢਾ, ਨਜ਼ਰ ਕਿਸੇ ਨਾ ਆਇੰਦਾ। ਦੂਆ ਕਹੇ ਮੈਂ ਸਦ ਬਖ਼ਸ਼ੰਦਾ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਸਿਫ਼ਰਾ ਕਹੇ ਮੈਂ ਦੋਹਾਂ ਕਰਾਂ ਰੰਡਾ, ਖੇਲ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਜਣਾਇੰਦਾ।
ਦੂਆ ਕਹੇ ਮੈਂ ਜੋਧਾ ਸੂਰ, ਨਿਰਗੁਣ ਸਰਗੁਣ ਮੇਰਾ ਬਲ ਰਖਾਈਆ। ਸਿਫ਼ਰ ਕਹੇ ਮੈਂ ਸਰਬ ਕਲਾ ਭਰਪੂਰ, ਆਪ ਆਪਣੇ ਵਿਚ ਸਮਾਈਆ। ਦੂਆ ਕਹੇ ਮੇਰਾ ਖੇਲ ਜ਼ਰੂਰ, ਨਿਰਗੁਣ ਸਰਗੁਣ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਸਭ ਨੂੰ ਕਰਾਂ ਕੂੜ, ਥਿਰ ਕੋਇ ਰਹਿਣ ਨਾ ਪਾਈਆ। ਦੂਆ ਕਹੇ ਮੇਰਾ ਸਰਗੁਣ ਨਿਰਗੁਣ ਨੂਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਿਫ਼ਰਾ ਕਹੇ ਮੈਂ ਸਭ ਦੇ ਡੋਬੇ ਪੂਰ, ਨਿਰਗੁਣ ਸਰਗੁਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਦੂਆ ਕਹੇ ਸਿਫ਼ਰੇ ਸਚ ਦੱਸ, ਕੀ ਤੇਰੇ ਵਿਚ ਵਡਿਆਈਆ। ਸਿਫ਼ਰਾ ਅੱਗੋਂ ਪਿਆ ਹੱਸ, ਮਸਖ਼ਰਾ ਬਣ ਜਣਾਈਆ। ਮੈਂ ਸਭ ਦੇ ਅੰਦਰ ਰਿਹਾ ਵਸ, ਆਪਣਾ ਆਪ ਨਾ ਕੁਛ ਰਖਾਈਆ। ਤੂੰ ਦੂਆ ਹੋ ਕੇ ਹੋਏਂ ਪਰਗਟ, ਸਰਗੁਣ ਆਪਣੀ ਕਾਰ ਕਮਾਈਆ। ਸਿਫ਼ਰਾ ਕਹੇ ਮੇਰੀ ਨਾੜ ਮਾਸ ਹੱਡ ਨਾ ਕੋਇ ਰੱਤ, ਰੱਤੀ ਰੱਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਿਫ਼ਰਾ ਕਹੇ ਸੁਣ ਦੂਏ ਹੋ ਦਲੇਰ, ਮੈਂ ਤੇਰੀ ਦੱਸਾਂ ਵਡਿਆਈਆ। ਤੂੰ ਨਿਰਗੁਣ ਰੂਪ ਹੋ ਕੇ ਸਰਗੁਣ ਬਣਿਉਂ ਸਿੰਘ ਸ਼ੇਰ, ਲੋਕਮਾਤ ਕਰ ਰੁਸ਼ਨਾਈਆ। ਪੰਜ ਤੱਤ ਚੋਲਾ ਹੰਢਾਇਆ ਢੇਰ, ਤਨ ਖ਼ਾਕੀ ਰੰਗ ਰੰਗਾਈਆ । ਕਿਸੇ ਕਿਸੇ ਉਤੇ ਕੀਤੀ ਥੋੜੀ ਥੋੜੀ ਮਿਹਰ, ਡਰਦੇ ਡਰਦੇ ਆਪਣੀ ਕਾਰ ਕਮਾਈਆ। ਵਸਦਾ ਰਿਹੋਂ ਨੇਰਨ ਨੇਰ, ਕਾਇਆ ਮੰਦਰ ਅੰਦਰ ਆਪਣਾ ਆਪ ਬੰਦ ਕਰਾਈਆ। ਮੈਂ ਸਿਫ਼ਰਾ ਹੋ ਕੇ ਤੇਰਾ ਨਿਰਗੁਣ ਸਰਗੁਣ ਫੇਰ ਆਪ ਦਿਤਾ ਨਿਬੇੜ, ਤੇਰਾ ਨਿਸ਼ਾਨ ਨਜ਼ਰ ਕੋਇ ਨਾ ਆਈਆ। ਸਿਫ਼ਰਾ ਹੋ ਕੇ ਖੇਲੀ ਆਪਣੀ ਖੇਡ, ਸਚਖੰਡ ਸਾਚੇ ਆਸਣ ਲਾਈਆ। ਸਚਖੰਡ ਵਿਚੋਂ ਆਪਣਾ ਸਿਫ਼ਰਾ ਦਿਤਾ ਭੇਜ, ਜਿਸ ਦੇ ਨਾਲ ਲੱਗ ਜਾਏ ਉਸ ਦਾ ਅੰਕ ਦਏ ਵਧਾਈਆ । ਨਿਰਗੁਣ ਸਰਗੁਣ ਮੈਂ ਨਿੱਕੀ ਜਿਹੀ ਛੇੜਦਾ ਰਿਹਾ ਛੇੜ, ਆਪਣਾ ਭੇਵ ਨਾ ਕਿਸੇ ਸਮਝਾਈਆ। ਨਾਲ ਇਸ਼ਾਰੇ ਲੋਕਮਾਤ ਦੇਂਦਾ ਰਿਹਾ ਰੇੜ੍ਹ, ਪਿਛੋਂ ਇਕੋ ਨਿੱਕਾ ਧੱਕਾ ਲਾਈਆ। ਜੁਗ ਚੌਕੜੀ ਫੇਰਾ ਰਿਹਾ ਫੇਰ, ਪਾਂਧੀ ਪਾਂਧੀ ਮਾਰਗ ਲਾਈਆ। ਕਿਸੇ
ਨਾ ਦੱਸਿਆ ਆਪਣਾ ਹੇਰ ਫੇਰ, ਹੇਰ ਫੇਰ ਨਾ ਕਿਸੇ ਸਮਝਾਈਆ। ਸਾਰੇ ਘੱਤੇ ਵਿਚ ਅੰਡਜ ਜੇਰ, ਬਿਨ ਮਾਤ ਪਿਤ ਜਨਮ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ।
ਦੂਏ ਸੁਣ ਕਰਾਵਾਂ ਯਾਦ, ਸਿਫ਼ਰਾ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਹੋ ਕੇ ਮੰਗਣ ਇਕ ਦੂਜੇ ਦੀ ਦਾਦ, ਬਿਨ ਸਰਗੁਣ ਨਿਰਗੁਣ ਕੰਮ ਕਿਸੇ ਨਾ ਆਇੰਦਾ। ਸਰਗੁਣ ਨਿਰਗੁਣ ਇਕ ਦੂਜੇ ਦੇ ਉਤੇ ਕਰਨ ਰਾਜ, ਸ਼ਾਹ ਪਾਤਸ਼ਾਹ ਭੇਵ ਨਾ ਕੋਇ ਖੁਲ੍ਹਾਇੰਦਾ। ਸਰਗੁਣ ਨਿਰਗੁਣ ਇਕ ਦੂਜੇ ਨੂੰ ਮਾਰਨ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਵਖਾਇੰਦਾ।
ਸਿਫ਼ਰ ਕਹੇ ਸੁਣ ਮੇਰੀ ਕਾਰ, ਨਿਰਗੁਣ ਸਰਗੁਣ ਦਿਆਂ ਸਮਝਾਈਆ । ਮੈਂ ਕੱਲਾ ਹੋ ਕੇ ਕਿਸੇ ਨਜ਼ਰ ਨਾ ਆਵਾਂ ਵਿਚ ਸੰਸਾਰ, ਮੇਰੀ ਕੀਮਤ ਕੋਇ ਨਾ ਪਾਈਆ। ਕਰ ਕਿਰਪਾ ਜਿਸ ਦੇ ਨਾਲ ਕਰਾਂ ਪਿਆਰ, ਤਿਸ ਦੇਵਾਂ ਮਾਣ ਵਡਿਆਈਆ। ਨਿਰਗੁਣ ਸਰਗੁਣ ਸ਼ੇਰ ਸਿੰਘ ਕਿਸੇ ਨਾ ਆਇਆ ਵਿਚ ਵਿਚਾਰ, ਵਿਚਾਰ ਸਕੇ ਨਾ ਕੋਇ ਰਾਈਆ। ਜਿਸ ਵੇਲੇ ਸਿਫ਼ਰਾ ਬੱਧੀ ਧਾਰ, ਲੱਖ ਚੁਰਾਸੀ ਰਿਹਾ ਜਗਾਈਆ। ਸਿਫ਼ਰੇ ਅੰਦਰ ਘੁੰਡੀ ਅਪਾਰ, ਜਿਸ ਦਾ ਪਰਦਾ ਕੋਈ ਖੋਲ੍ਹ ਨਾ ਸਕੇ ਰਾਈਆ। ਏਹ ਇਕੋ ਸਿਫ਼ਰਾ ਜਿਸ ਨੂੰ ਕਹਿੰਦੇ ਸਚਖੰਡ ਦੁਆਰ, ਚਾਰ ਕੁੰਟ ਨਜ਼ਰ ਕੋਇ ਨਾ ਆਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚੋਂ ਨਿਰਗੁਣ ਨਿਕਲੇ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਏਹ ਸਿਫ਼ਰਾ ਇਕੋ ਜਿਸ ਵਿਚੋਂ ਨਿਕਲੇ ਗੁਰ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਨੂਰ ਰੁਸ਼ਨਾਈਆ। ਏਹ ਸਿਫ਼ਰਾ ਇਕੋ ਜਿਸ ਦੀ ਆਸਾ ਵਿਚ ਸੰਸਾਰ, ਲੱਖ ਚੁਾਰਾਸੀ ਜੂਨ ਉਪਾਈਆ। ਏਹ ਸਿਫ਼ਰਾ ਇਕੋ ਜਿਸ ਦੇ ਵਿਚ ਕੋਟਨ ਕੋਟ ਚੰਦ ਸੂਰਜ ਅਵਤਾਰ, ਮੰਡਲ ਮੰਡਪ ਬੈਠੇ ਮੁਖ ਛੁਪਾਈਆ। ਇਹ ਸਿਫ਼ਰਾ ਇਕੋ ਜਿਸ ਦਾ ਆਦਿ ਅੰਤ ਨਾ ਪਾਰਵਾਰ, ਬੇਅੰਤ ਕਹਿ ਕਹਿ ਸਾਰੇ ਸ਼ੁਕਰ ਮਨਾਈਆ। ਏਹ ਸਿਫ਼ਰਾ ਇਕੋ ਜਿਸ ਦਾ ਦਰ ਠਾਂਡਾ ਦਰਬਾਰ, ਦਰਵਾਜ਼ਾ ਨਜ਼ਰ ਕਿਸੇ ਨਾ ਆਈਆ। ਏਹ ਸਿਫ਼ਰਾ ਇਕੋ ਜੋ ਪ੍ਰੀਤਮ ਪਿਆਰਾ ਆਪ ਕਰੇ ਸਚ ਪਿਆਰ, ਸੇਜ ਸੁਹੰਜਣੀ ਨਾ ਕੋਇ ਸੁਹਾਈਆ। ਏਹ ਸਿਫ਼ਰਾ ਇਕੋ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਫ਼ਤ ਸਿਫ਼ਤ ਸਾਲਾਹੀਆ।
ਸਿਫ਼ਰਾ ਕਹੇ ਸੁਣ ਸਰਗੁਣ ਨਿਰਗੁਣ, ਕੀ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਕਰੇਂ ਧੁਰ ਅਗੰਮੀ ਨਾਦ ਸੁਣ ਸੁਣ, ਸੁਣ ਸੰਦੇਸਾ ਰਾਗ ਅਲਾਈਆ। ਲੱਖ ਚੁਰਾਸੀ ਛਾਣ ਪੁਣ ਪੁਣ, ਦਰ ਦਰ ਘਰ ਘਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਿਰਗੁਣ ਸਰਗੁਣ ਬਣ ਦੋ, ਹਰਿ ਸਾਚੀ ਕਾਰ ਕਮਾਈਆ। ਸਿਫ਼ਰਾ ਰੂਪ ਆਪੇ ਹੋ, ਸਭ ਦੀ ਕਰੇ ਸਫ਼ਾਈਆ। ਸਿਫ਼ਰੇ ਕੋਲੋਂ ਬਣ ਦੋ, ਦੋਏ ਦੋਏ ਜੋੜ ਜੁੜਾਈਆ। ਦੋਏ ਜੋੜਾ ਸਿਫ਼ਰਾ ਮੋਹ, ਮੁਹੱਬਤ ਇਕੋ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨਾਲ ਜਾਏ ਛੋਹ, ਤਿਸ ਨਿਰਗੁਣ ਸਰਗੁਣ ਵੇਖੇ ਦੋ ਦੋ, ਅੰਤ ਸਿਫ਼ਰ ਵਿਚ ਸਮਾਈਆ।
ਸਿਫ਼ਰਾ ਕਹੇ ਮੈਂ ਕਿਉਂ ਬਲਕਾਰ, ਕੀ ਮੇਰੇ ਵਿਚ ਚਤੁਰਾਈਆ। ਮੇਰੀ ਧਾਰਾ ਸਚਖੰਡ ਦੁਆਰ,
ਸਚ ਸਚ ਸਰਨਾਈਆ। ਮੇਰਾ ਦਰਵਾਜ਼ਾ ਥਿਰ ਦਰਬਾਰ, ਘਰ ਘਰ ਵਿਚ ਇਕ ਪਰਗਟਾਈਆ। ਮੇਰਾ ਲੇਖਾ ਵਿਸ਼ਨ ਬ੍ਰਹਮਾ ਸ਼ਿਵ ਅਧਾਰ, ਬੈਠਣ ਸੀਸ ਝੁਕਾਈਆ। ਮੇਰਾ ਇਸ਼ਾਰਾ ਗੁਰ ਅਵਤਾਰ, ਪੀਰ ਪੈਗ਼ੰਬਰ ਨਾਉਂ ਰਖਾਈਆ। ਮੇਰਾ ਨਾਅਰਾ ਧੁਰ ਜੈਕਾਰ, ਜੈ ਜੈਕਾਰ ਸੁਣਾਈਆ। ਮੇਰਾ ਵਿਹਾਰਾ ਲੱਖ ਚੁਰਾਸੀ ਧਾਰ, ਜੀਵ ਜੰਤ ਵਡਿਆਈਆ। ਮੇਰਾ ਵਿਹਾਰਾ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਮੇਰਾ ਮਨਾਰਾ ਠਾਂਡਾ ਦਰਬਾਰ, ਅਗਨੀ ਤੱਤ ਨਾ ਕੋਇ ਰਖਾਈਆ। ਮੇਰਾ ਕਿਨਾਰਾ ਨਾ ਆਰ ਨਾ ਪਾਰ, ਅੱਗਾ ਪਿੱਛਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣੀ ਸਿਫ਼ਤ ਜਣਾਈਆ।
ਸਿਫ਼ਰਾ ਕਹੇ ਸੁਣ ਮੇਰੀ ਸਿਫ਼ਤ, ਮੈਂ ਸਿਫ਼ਤਾਂ ਆਪ ਸੁਣਾਇੰਦਾ। ਮੇਰੀ ਸਿਫ਼ਤ ਅੰਦਰ ਲਿਖ ਕੇ ਗਏ ਲਿਖ਼ਤ, ਗੁਰ ਅਵਤਾਰ ਧਿਆਨ ਲਗਾਇੰਦਾ। ਜਿਸ ਨੂੰ ਕਹਿੰਦੇ ਮੇਰਾ ਭਵਿਖਤ, ਸੋ ਮੇਰੇ ਇਸ਼ਾਰੇ ਨਾਲ ਮਿਲਾਇੰਦਾ। ਜਿਸ ਦਾ ਖੇਲ ਇਕ ਅਨਡਿਠ, ਜਗ ਨੇਤਰ ਨਜ਼ਰ ਨਾ ਆਇੰਦਾ। ਮੇਰੀ ਆਸ ਰੱਖੀ ਕਿਸ ਕਿਸ, ਭੇਵ ਅਭੇਦ ਖੁਲ੍ਹਾਇੰਦਾ। ਜਿਸ ਨਿਰਗੁਣ ਸਰਗੁਣ ਲਿਆ ਜਿਤ, ਤਿਸ ਆਪਣਾ ਰਾਹ ਵਖਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰਦੇ ਗਏ ਹਿਤ, ਨਿਤ ਨਿਤ ਧਿਆਨ ਲਗਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੱਸਦੇ ਗਏ ਨਾ ਕੋਈ ਵਾਰ ਨਾ ਕੋਈ ਥਿਤ, ਹਰਿ ਕਰਤਾ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਸਿਫ਼ਰਾ ਕਹੇ ਸੁਣ ਮੇਰੇ ਮੀਤ, ਮੈਂ ਸਚ ਸਚ ਜਣਾਇੰਦਾ। ਨਿਰਗੁਣ ਸਰਗੁਣ ਜਗਤ ਰੀਤ, ਮੇਰਾ ਲੇਖ ਲਿਖਤ ਵਿਚ ਨਾ ਆਇੰਦਾ। ਚਾਰ ਚੌਕੜੀ ਜੁਗ ਚਾਰ ਨਵ ਨੌਂ ਮੇਰੀ ਰੱਖੇ ਉਡੀਕ, ਧਿਆਨ ਧਿਆਨ ਵਿਚ ਪਰਗਟਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ।
ਸਿਫ਼ਰਾ ਕਹੇ ਮੇਰੀ ਕਰਨ ਤਾਅਰੀਫ਼, ਨਿਰਗੁਣ ਸਰਗੁਣ ਸੋਹਲੇ ਗਾਈਆ। ਸਰਗੁਣ ਸਰਗੁਣ ਹੋ ਕੇ ਕਰਨ ਪ੍ਰੀਤ, ਨਿਰਗੁਣ ਨਿਰਗੁਣ ਹੋ ਕੇ ਰਾਹ ਜਣਾਈਆ। ਮੈਂ ਵਸਾਂ ਧਾਮ ਅਤੀਤ, ਘਰ ਸਾਚੇ ਸੋਭਾ ਪਾਈਆ। ਮੇਰਾ ਧਿਆਨ ਰੱਖਦੇ ਗਏ ਬੀਸ ਬੀਸ, ਦੂਆ ਸਿਫ਼ਰੇ ਹੋ ਹੋ ਜਾਈਆ। ਸਭ ਦੇ ਖ਼ਾਲੀ ਹੋਏ ਖੀਸ, ਪੱਲੇ ਗੰਢ ਨਾ ਕੋਇ ਬਨ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਆਪਣਾ ਭੇਵ ਰਿਹਾ ਜਣਾਈਆ।
ਸਿਫ਼ਰਾ ਕਹੇ ਮੈਂ ਵਡ ਬਲਵਾਨ, ਮੇਰਾ ਅੰਤ ਕਿਸੇ ਨਾ ਪਾਇਆ। ਗੁਰ ਅਵਤਾਰ ਧਰਦੇ ਗਏ ਧਿਆਨ, ਪੀਰ ਪੈਗ਼ੰਬਰ ਨੈਣ ਉਠਾਇਆ। ਜਿਸ ਨੇ ਕੀਤਾ ਨਿਰਗੁਣ ਸਰਗੁਣ ਜਗਤ ਨਿਸ਼ਾਨ, ਸੋ ਸਿਫ਼ਰਾ ਰੂਪ ਅਖਵਾਇਆ। ਜਿਸ ਦਾ ਲੇਖਾ ਦੋ ਜਹਾਨ, ਦੋਏ ਆਪਣਾ ਰਾਹ ਵਖਾਇਆ। ਜੋ ਸਾਹਿਬ ਮਰਦ ਮਰਦਾਨ, ਮਰਦ ਮਰਦਾਨਗੀ ਇਕ ਕਮਾਇਆ। ਜਿਸ ਦਾ ਰਾਗ ਰਾਗ ਤਰਾਨ, ਜਿਸ ਦਾ ਗੀਤ ਗੀਤ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਇਆ।
ਸਿਫ਼ਰਾ ਕਹੇ ਮੈਂ ਵੱਡ ਬਲਵਾਨਾ, ਮੇਰਾ ਅੰਤ ਕਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਦੇ ਗਏ ਦਾਨਾ, ਖ਼ਾਲੀ ਝੋਲੀ ਅੱਗੇ ਡਾਹੀਆ। ਮੈਂ ਸਭ ਨੂੰ ਦਿਤਾ ਗਿਆਨਾ, ਬੋਧ ਅਗਾਧ ਪੜ੍ਹਾਈਆ। ਇਕ ਸੁਣਾਇਆ ਧੁਰ ਫ਼ਰਮਾਣਾ, ਸਚ ਸੰਦੇਸ ਸੁਣਾਈਆ। ਨਵ ਨੌਂ ਖੇਲ ਮਹਾਨਾ, ਮਹਿਮਾਂ
ਅਕੱਥ ਕਥ ਸੁਣਾਈਆ। ਕਲਜੁਗ ਅੰਤਮ ਖੇਲ ਕਰੇ ਵਾਲੀ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰ ਵੇਖੇ ਸਰਬ ਲੋਕਾਈਆ।
ਸਿਫ਼ਰਾ ਕਹੇ ਮੈਂ ਜਗ ਵਿਚ ਔਣਾ, ਮੇਰਾ ਸਰਬ ਧਿਆਨ ਲਗਾਈਆ । ਮਾਤ ਪਿਤ ਨਾ ਕਿਸੇ ਗੋਦ ਉਠੌਣਾ, ਜਨਨੀ ਜਨ ਨਾ ਕੋਇ ਅਖਵਾਈਆ। ਰਸਨਾ ਸੀਰ ਨਾ ਕਿਸੇ ਪਿਔਣਾ, ਉਂਗਲੀ ਨਾਲ ਨਾ ਕੋਇ ਫਿਰਾਈਆ। ਕੁਛੜ ਚੁੱਕ ਨਾ ਕਿਸੇ ਖਡੌਣਾ, ਲੋਰੀ ਦੇ ਨਾ ਕੋਇ ਸੁਆਈਆ। ਤਨ ਬਸਤਰ ਨਾ ਕਿਸੇ ਸੁਹੌਣਾ, ਫੜ ਬਾਹੋਂ ਨਾ ਕੋਇ ਨੁਹਾਈਆ। ਸੀਸ ਦਸਤਾਰ ਨਾ ਕੋਇ ਬੰਧੌਣਾ, ਪੈਰੀਂ ਜੋੜਾ ਨਾ ਕੋਇ ਛੁਹਾਈਆ। ਤਨ ਬਸਤਰ ਨਾ ਕੋਇ ਲਗੌਣਾ, ਢਾਕਣ ਕੋ ਪਤ ਨਾ ਕੋਇ ਜਣਾਈਆ। ਸਾਕ ਸੱਜਣ ਨਾ ਕੋਇ ਦਰਸੌਣਾ, ਨਾਰ ਕੰਤ ਨਾ ਕੋਇ ਵਡਿਆਈਆ। ਪੁੱਤਰ ਧੀਆਂ ਨਾ ਸੰਗ ਰਖੌਣਾ, ਜਗਤ ਕੁਟੰਬ ਨਾ ਮੇਲ ਮਿਲਾਈਆ। ਪੁਸਤਕ ਪਾਠ ਨਾ ਕੋਇ ਪੜ੍ਹੌਣਾ, ਸੰਧਿਆ ਰੂਪ ਨਾ ਕੋਇ ਵਖਾਈਆ। ਹਵਨ ਪਵਨ ਨਾ ਕੋਇ ਰਖੌਣਾ, ਇਸ਼ਟ ਦੇਵ ਨਾ ਕੋਇ ਮਨਾਈਆ। ਰਾਗ ਨਾਦ ਨਾ ਕੋਇ ਗੌਣਾ, ਧੁਨ ਅਨਾਦ ਨਾ ਕੋਇ ਸ਼ਨਵਾਈਆ। ਸਿਫ਼ਰਾ ਰੂਪ ਹੋ ਕੇ ਫੇਰਾ ਪੌਣਾ, ਪੰਜ ਤੱਤ ਚੋਲਾ ਜਗਤ ਤਜਾਈਆ। ਸਿਫ਼ਰਾ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਵਖੌਣਾ, ਉਹ ਬੈਠਾ ਧਿਆਨ ਲਗਾਈਆ। ਸਿਫ਼ਰੇ ਮਿਲ ਕੇ ਰੰਗ ਰੰਗੌਣਾ, ਦੋਵੇਂ ਮਿਲ ਬੀਸ ਬੀਸ ਵੱਜੇ ਵਧਾਈਆ। ਦੂਆ ਕਹੇ ਮੇਰਾ ਖੇਲ ਹੋਏ ਅਨਹੋਣਾ, ਅਨਡਿਠੜੀ ਕਾਰ ਕਮਾਈਆ। ਸਿਫ਼ਰਾ ਕਹੇ ਮੈਂ ਨਿਰਗੁਣ ਭੇਵ ਖੁਲ੍ਹੌਣਾ, ਅਨਭਵ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਨਾਲ ਜੋੜ ਸਿਫ਼ਰਾ ਗੁਰ ਅਵਤਾਰ ਪੀਰ ਪੈਗ਼ੰਬਰਾਂ ਆਪ ਕਰੇ ਜ਼ਿਕਰਾ, ਪਿਛਲਾ ਫ਼ਿਕਰਾ ਫਾਕੇ ਵਾਲਾ ਰਹਿਣ ਨਾ ਪਾਈਆ।
ਸਿਫ਼ਰ ਕਹੇ ਮੈਂ ਮੇਟਾਂ ਫ਼ਿਕਰ, ਫ਼ਾਤਿਆ ਸਭ ਦਾ ਆਪ ਪੜ੍ਹਾਇੰਦਾ। ਬਿਨ ਮੇਰੇ ਦੂਜਾ ਨਾ ਕਰੇ ਕੋਈ ਜ਼ਿਕਰ, ਜ਼ਾਹਰ ਜ਼ਹੂਰ ਨਾ ਕੋਇ ਅਖਵਾਇੰਦਾ । ਕੁਛ ਵੀ ਨਹੀਂ ਫੇਰ ਵੀ ਆਵਾਂ ਨਿਤਰ, ਬਲ ਆਪਣਾ ਆਪ ਪਰਗਟਾਇੰਦਾ। ਜੋ ਆਦਿ ਜੁਗਾਦਿ ਜੁਗ ਚੌਕੜੀ ਬੈਠੇ ਵਿਟਰ, ਸਭ ਦਾ ਮਾਣ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।
ਸਿਫ਼ਰਾ ਕਹੇ ਮੇਰੀ ਕਾਰ ਅਵੱਲੀ, ਨਜ਼ਰ ਕਿਸੇ ਨਾ ਆਈਆ। ਹੁਕਮੇ ਅੰਦਰ ਜੋਤ ਅਟੱਲੀ, ਅਟੱਲ ਧਾਮ ਸੀਸ ਨਿਵਾਈਆ। ਜੇ ਵੇਖਣ ਵਲੀ ਛਲੀ, ਨਾ ਵੇਖਣ ਤੇ ਬੇਪਰਵਾਹੀਆ। ਵਿਚਾਰ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਮੇਰੀ ਨਿੱਕੀ ਜਿਹੀ ਕਲੀ, ਜੁਗ ਚੌਕੜੀ ਲੋਕਮਾਤ ਮਹਿਕਾਈਆ। ਧੁਰ ਦੀ ਧਾਰ ਕਰ ਪਿਆਰ ਸ਼ਬਦ ਅਪਾਰ ਨਿੱਕੀ ਜਿਹੀ ਗਲ ਵਿਚ ਬੱਧੀ ਟੱਲੀ, ਕੰਠ ਵਿਚੋਂ ਹੁਕਮ ਨਾਲ ਵਜਾਈਆ। ਏਸੇ ਕਰ ਕੇ ਸਾਰੇ ਕਹਿ ਕੇ ਗਏ ਪ੍ਰਭ ਜੋਧਾ ਬਲੀ, ਉਹਦਾ ਅੰਤ ਕੋਇ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਆਪਣੇ ਰਸ ਵਿਚੋਂ ਦਿਤੀ ਇਕੋ ਨਿੱਕੀ ਜਿਹੀ ਫਲੀ, ਆਪਣਾ ਬਾਗ਼ ਬਗ਼ੀਚਾ ਨਾ ਕਿਸੇ ਦਸਾਈਆ। ਸਿਫ਼ਰੇ ਵਿਚ ਵੜ ਕੇ ਵੇਖੀ ਗੁਰ ਨਾਨਕ ਚਰਨਾਂ ਕੋਲ ਨਿੱਕੀ ਜਿਹੀ ਗਲੀ, ਜਿਸ ਦਾ ਅੱਗੇ ਰਾਹ ਨਜ਼ਰ ਨਾ ਆਈਆ। ਜੇ ਵੇਖੇ ਤਾਂ ਦੀਪਕ ਜੋਤ ਬਲੀ, ਤਾਬ ਝੱਲਿਆ ਕੋਇ ਨਾ ਜਾਈਆ। ਕਰ ਨਿਮਸਕਾਰ ਕਹੇ ਤੂੰ ਵੱਡਾ ਬਲੀ, ਬੇਪਰਵਾਹ ਤੇਰੀ ਵਡਿਆਈਆ। ਸ੍ਰੀ ਭਗਵਾਨ ਆਪਣੇ ਹੱਥ ਉਤੇ ਹੱਥ ਰੱਖ ਕੇ ਰਗੜੀ ਤਲੀ, ਤਿਲਕ ਆਪਣਾ ਦਿਤਾ ਵਖਾਈਆ। ਸਵਾ ਰੱਤੀ ਇਕੋ ਡਲੀ, ਸ੍ਰੀ ਭਗਵਾਨ ਆਪਣੇ ਹੱਥ ਦੀ ਮੈਲ ਲਾਹੀਆ। ਪ੍ਰੇਮ ਪ੍ਰੀਤੀ ਅੰਦਰ ਜਿਹੜੀ ਮਿਲੀ, ਜੁਗ ਛੱਤੀ ਲੋਕਮਾਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਏਸੇ ਕਰ ਕੇ ਨਾਨਕ ਕਿਹਾ ਦਾਨ ਮਹਿੰਡਾ ਤਲੀ ਖ਼ਾਕ, ਨਜ਼ਰ ਕਿਸੇ ਨਾ ਆਈਆ। ਪ੍ਰਭ ਇਕੋ ਵਾਰ ਪਰਗਟਾਈ ਪਾਕੀ ਪਾਕ, ਪਤ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਦੋਹਾਂ ਦਾ ਤੋੜ ਸਾਕ, ਆਪ ਆਪਣਾ ਭੇਵ ਜਣਾਈਆ। ਸਿਫ਼ਰਾ ਹੋ ਕੇ ਨਾ ਜ਼ਾਤ ਨਾ ਪਾਤ, ਨਾ ਸਰਗੁਣ ਨਾ ਨਿਰਗੁਣ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਿਫ਼ਰਾ ਕਹੇ ਮੈਂ ਸਭ ਦੇ ਨਾਲੋਂ ਆਜ਼ਾਦ, ਅੰਕ ਅੰਕ ਨਾ ਕੋਇ ਬਣਾਈਆ। ਆਦਿ ਅੰਤ ਸਭ ਮੇਰੀ ਆਸ ਰਖਾਈਆ। ਬਿਨ ਮੇਰੇ ਸਾਰੇ ਹੋਣ ਬਰਬਾਦ, ਥਿਰ ਕੋਇ ਰਹਿਣ ਨਾ ਪਾਈਆ। ਮੇਰੇ ਮਿਲਣ ਦੀ ਸਭ ਨੂੰ ਖ਼ਾਹਸ਼, ਅੰਤਰ ਅੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ।
ਸਿਫ਼ਰਾ ਕਹੇ ਮੇਰੀ ਸੁਣੋ ਕਾਰ, ਮੈਂ ਸਚ ਸਚ ਜਣਾਇੰਦਾ। ਕਰਾਂ ਕਰਾਵਾਂ ਸਚ ਵਿਹਾਰ, ਭੇਵ ਅਭੇਦ ਖੁਲ੍ਹਾਇੰਦਾ। ਪੂਰਾ ਕਰਾਂ ਕੌਲ ਇਕਰਾਰ, ਕੀਤਾ ਕੌਲ ਭੁੱਲ ਨਾ ਜਾਇੰਦਾ। ਸੰਦੇਸਾ ਦੇਂਦਾ ਰਿਹਾ ਗੁਰ ਅਵਤਾਰ, ਪੀਰ ਪੈਗ਼ੰਬਰ ਮਾਤ ਪੜ੍ਹਾਇੰਦਾ। ਕਲਮਾ ਕਾਇਨਾਤ ਕਰ ਉਜਿਆਰ, ਵਾਹਦ ਇਕੋ ਇਕ ਸਮਝਾਇੰਦਾ। ਤਾਅਰੀਫ਼ ਕਰਦਾ ਰਿਹਾ ਸੰਸਾਰ, ਤੁਆਰਫ਼ ਆਪਣੇ ਹੱਥ ਰਖਾਇੰਦਾ। ਰੀਸ ਕੋਈ ਨਾ ਕਰੇ ਪਰਵਰਦਿਗਾਰ, ਸਾਂਝਾ ਯਾਰ ਹੱਥ ਕਿਸੇ ਨਾ ਆਇੰਦਾ। ਆਦਿ ਜੁਗਾਦੀ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ।
ਸਿਫ਼ਰਾ ਹੋ ਕੇ ਕਰਿਆ ਕੰਮ, ਆਪਣੇ ਹੱਥ ਰੱਖੀ ਵਡਿਆਈਆ। ਪੰਜ ਤੱਤ ਕਾਇਆ ਭਾਂਡਾ ਦਿਤਾ ਭੰਨ, ਨਿਰਗੁਣ ਸਰਗੁਣ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈਆ। ਸਚ ਸਚ ਹੋ ਕੇ ਬੇੜਾ ਬੰਨ੍ਹ, ਆਪਣੀ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰੇ ਵਿਚੋਂ ਫ਼ਿਕਰਾ ਆਪ ਪਰਗਟਾਈਆ।
ਸਿਫ਼ਰੇ ਵਿਚੋਂ ਪਰਗਟਿਆ ਫ਼ਿਕਰਾ, ਫ਼ਿਕਰ ਆਪਣਾ ਆਪ ਕਰਾਇੰਦਾ। ਜਗਤ ਜਹਾਨ ਜੋ ਹੋਇਆ ਬਿਖਰਾ, ਤਿਸ ਆਪਣੀ ਗੰਢ ਪੁਆਇੰਦਾ। ਚੋਟੀ ਚੜ੍ਹ ਕੇ ਵੇਖੇ ਸਿਖ਼ਰਾ, ਸਚ ਮਹੱਲ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।
ਸਾਚੀ ਕਰਨੀ ਸਿਫ਼ਰਾ ਰੂਪ, ਹਰਿ ਸਚ ਸਚ ਕਰਾਈਆ। ਕਲਜੁਗ ਅੰਤਮ ਵੇਖ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਕਰਮ ਧਰਮ ਬਰਨ ਵਰਨ ਨਾਤਾ ਜੁੜਿਆ ਜੂਠ ਝੂਠ, ਸਚ ਸੁਚ ਨਾ ਕੋਇ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਸਿਫ਼ਰਾ ਹੋ ਕੇ ਆਇਆ ਆਪ, ਵਡ ਦਾਤਾ ਬੇਪਰਵਾਹੀਆ। ਜਿਸ ਨੂੰ ਸਰਗੁਣ ਨਿਰਗੁਣ ਗੋਬਿੰਦ ਹੋ ਕੇ ਕਹਿ ਕੇ ਗਿਆ ਮੇਰਾ ਬਾਪ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਿਸ ਦਾ ਕਰਦੇ ਸਾਰੇ ਜਾਪ, ਨੇਤਰ ਨੈਣ ਧਿਆਨ ਲਗਾਈਆ। ਸੋ ਸਾਹਿਬ ਸਦਾ ਪਾਕ, ਪਵਿਤ ਰੂਪ ਵਟਾਈਆ। ਜਿਸ ਦਰਸ਼ਨ ਨੂੰ ਨੇਤਰ ਲੋਚਣ ਰਹੇ ਝਾਕ, ਨਿਤ ਨਵਿਤ ਧਿਆਨ ਲਗਾਈਆ। ਸੋ ਸਾਹਿਬ ਸਭ ਦਾ ਸਾਕ, ਨਜ਼ਰ ਕਿਸੇ ਨਾ ਆਈਆ । ਸਭ ਦਾ ਲੇਖਾ ਕਰੇ ਬੇਬਾਕ, ਸਿਫ਼ਰਾ ਅੰਕ ਅੰਤ ਬਣਾਈਆ। ਖ਼ਾਲੀ ਕਰੇ ਜਗਤ ਹਾਥ, ਵਸਤ ਹੱਥ ਨਾ ਕੋਇ ਫੜਾਈਆ। ਦੇਵਣਹਾਰ ਆਦਿ ਜੁਗਾਦੀ ਦਾਤ, ਵਡ ਦਾਤਾ ਵਡ ਵਡਿਆਈਆ। ਕਲਜੁਗ ਅੰਤਮ ਖੇਲ ਤਮਾਸ਼, ਬੇਪਰਵਾਹ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਕਰ ਆਪ ਜਮਾਤ, ਅੱਖਰ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਿਫ਼ਰਾ ਕਹੇ ਮੇਰਾ ਖੇਲ ਅਵੱਲਾ, ਇਕ ਇਕੱਲਾ ਆਪ ਕਰਾਇੰਦਾ। ਕਲਜੁਗ ਅੰਤਮ ਵੇਖਣਹਾਰਾ ਜਲਾਂ ਥਲਾਂ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਜੋਤ ਪਰਕਾਸ਼ ਪੁਰਖ ਅਬਿਨਾਸ਼ ਨੂਰੀ ਧਾਰ ਆਪੇ ਬਲਾ, ਦੀਆ ਦੀਪਕ ਡਗਮਗਾਇੰਦਾ। ਸਚ ਸੰਦੇਸ ਨਰ ਨਰੇਸ਼ ਇਕੋ ਘੱਲਾ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਾਚੀ ਕਾਰ ਕਮਾਇੰਦਾ।
ਸਿਫ਼ਰਾ ਕਹੇ ਮੇਰੀ ਸਾਚੀ ਕਾਰ, ਨਜ਼ਰ ਕਿਸੇ ਨਾ ਆਈਆ। ਨਵ ਨੌਂ ਚਾਰ ਮੇਰਾ ਤੱਕਦੇ ਗਏ ਦੀਦਾਰ, ਅੰਤਰ ਅੰਤਰ ਧਿਆਨ ਲਗਾਈਆ। ਦਰਵੇਸ਼ ਬਣ ਕੇ ਮੰਗਦੇ ਗਏ ਭਿਖਾਰ, ਝੋਲੀ ਅੱਗੇ ਆਪਣੀ ਡਾਹੀਆ। ਦੋਏ ਜੋੜ ਕਰਦੇ ਗਏ ਨਿਮਸਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਕਹਿ ਕੇ ਗਏ ਕਲ ਅੰਤਮ ਆਵੇ ਕਲ ਕਲਕੀ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਜੋ ਸਿਫ਼ਰਾ ਰੂਪ ਵੇਖੇ ਸੰਸਾਰ, ਇਕ ਸਿਫ਼ਰੇ ਵਿਚ ਵਡਿਆਈਆ। ਸਿਫ਼ਰੇ ਵਿਚੋਂ ਏਕਾ ਮਹੱਲ ਕਰੇ ਤਿਆਰ, ਤ੍ਰੈਗੁਣ ਅਤੀਤਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਅਪਰੰਪਰ ਧਾਰ ਚਲਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਭੇਵ ਅਭੇਦ ਖੁਲ੍ਹਾਇੰਦਾ। ਮਹੱਲ ਅਟੱਲ ਇਕ ਮਨਾਰਾ, ਦੋ ਜਹਾਨਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਇੰਦਾ ।
ਸਾਚਾ ਭੇਵ ਖੋਲ੍ਹ ਕਰਤਾਰ, ਉਹਲਾ ਰਿਹਾ ਜਣਾਈਆ। ਸਿਫ਼ਰਾ ਸਤਿ ਹੋ ਉਜਿਆਰ, ਸਤਿ ਸਤਿਵਾਦੀ ਕਾਰ ਕਮਾਈਆ। ਸਾਢੇ ਸੱਤ ਦੇ ਆਧਾਰ, ਵੇਖਣਹਾਰਾ ਥਾਉਂ ਥਾਈਂਆ। ਲੇਖਾ ਜਾਣ ਜਗਤ ਜਗਤਾਰ, ਜਗ ਜੀਵਣਦਾਤਾ ਆਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।
ਖੇਲ ਕਰਨ ਦਾ ਸਾਚਾ ਚਾਉ, ਸਿਫ਼ਰਾ ਆਪਣੇ ਵਿਚੋਂ ਪਰਗਟਾਇੰਦਾ। ਕਰਨਹਾਰਾ ਸਚ ਨਿਆਉਂ, ਅਦਾਲਤ ਇਕੋ ਇਕ ਲਗਾਇੰਦਾ। ਪਕੜਨਹਾਰਾ ਸਾਚੀ ਬਾਹੋਂ, ਭਗਤ ਭਗਵਾਨ ਆਪ ਜਣਾਇੰਦਾ। ਲੇਖਾ ਜਾਣ ਪੁੱਤਰ ਮਾਉਂ, ਪਿਤਾ ਪੂਤ ਗੋਦ ਸੁਹਾਇੰਦਾ। ਦੇਵੇ ਵਡਿਆਈ ਸਾਚੇ ਥਾਉਂ, ਜਿਸ ਧਾਮ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਸਿਫ਼ਰਾ ਕਹੇ ਮੈਂ ਖੋਲ੍ਹਾਂ ਭੇਦ, ਭੇਵ ਕੋਇ ਨਾ ਪਾਈਆ। ਜਿਸ ਧਾਮ ਦਾ ਲੇਖਾ ਲਿਖਿਆ ਵਿਚ ਸਾਮ ਵੇਦ, ਅੰਕ ਨੌਂ ਸੌ ਇਕੱਤਰ ਸਤਰ ਅੱਠ ਅੱਠ ਵਡਿਆਈਆ। ਸੋ ਧਾਮ ਹੋਏ ਉਜਿਆਰ, ਜਿਸ ਮਿਲੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਫ਼ਰਾ ਸਭ ਦੀ ਸਾਂਝ ਬੰਧਾਈਆ।
ਸਿਫ਼ਰਾ ਕਹੇ ਮੇਰਾ ਖੇਲ ਅਪਾਰਾ, ਆਦਿ ਜੁਗਾਦਿ ਕਾਰ ਕਮਾਇੰਦਾ। ਹੁਕਮੇ ਅੰਦਰ ਫਿਰੇ ਸੂਰਜ ਤਾਰਾ, ਮੰਡਲ ਮੰਡਪ ਨਾਚ ਨਚਾਇੰਦਾ। ਜੁਗ ਚੌਕੜੀ ਹੋ ਉਜਿਆਰਾ, ਹੁਕਮ ਹਾਸਲ ਇਕ ਸਮਝਾਇੰਦਾ। ਸਾਚਾ ਧਾਮ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਨਿਮਸਕਾਰਾ, ਸਜਦਾ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚੀ ਕਰਨੀ ਆਪ ਕਮਾਇੰਦਾ।
ਸਾਚੀ ਕਰਨੀ ਰਾਮ ਰਾਮ, ਆਪਣੀ ਹਰਿ ਜਣਾਈਆ। ਸਾਚੇ ਧਾਮ ਕਰ ਅਸ਼ਨਾਨ, ਬੈਠਾ ਆਸਣ ਲਾਈਆ। ਇਕੋ ਇਕ ਇਕ ਨਿਸ਼ਾਨ, ਨਿਰਗੁਣ ਸਰਗੁਣ ਦੇਵੇ ਵਖਾਈਆ। ਸਰਗੁਣ ਵੇਖ ਹੋਇਆ ਹੈਰਾਨ, ਪੰਜ ਤੱਤ ਰਹਿਣ ਨਾ ਪਾਈਆ। ਪੰਜ ਤੱਤ ਸਿਫ਼ਰਾ ਰੂਪ ਵਿਚ ਜਹਾਨ, ਲੇਖਾ ਹੱਥ ਨਾ ਕੋਇ ਵਖਾਈਆ। ਇਕੋ ਖੋਲ੍ਹ ਵੇਖੇ ਭਗਵਾਨ ਦਾ ਭਗਵਾਨ, ਸੋ ਭਗਵਾਨ ਜੋ ਰਾਮ ਵਿਚ ਹੋ ਕੇ ਰਾਮ ਰਿਹਾ ਸਮਾਈਆ। ਕਰ ਕਿਰਪਾ ਦਿਤਾ ਦਾਨ, ਮਿਹਰ ਨਜ਼ਰ ਇਕ ਉਠਾਈਆ। ਏਹ ਭੂਮਕਾ ਸਚ ਅਸਥਾਨ, ਜਿਸ ਦਾ ਭੇਵ ਕੋਇ ਨਾ ਪਾਈਆ। ਇਕ ਭੀਲਣੀ ਦੇ ਗਿਆਨ, ਸ਼ਬਦ ਇਸ਼ਾਰੇ ਨਾਲ ਸਮਝਾਈਆ। ਬਾਲਮੀਕ ਲਾ ਕੇ ਜਾਏ ਨਿਸ਼ਾਨ, ਚੋਰੀ ਚੋਰੀ ਸੇਵ ਕਮਾਈਆ। ਤ੍ਰੇਤੇ ਵਿਚ ਕੋਈ ਨਾ ਲਏ ਪਹਿਚਾਨ, ਵੇਲਾ ਦੂਰ ਦੁਰਾਡਾ ਰਿਹਾ ਦਸਾਈਆ। ਕਲਜੁਗ ਅੰਤ ਕਰੇ ਖੇਲ ਆਪ ਮਿਹਰਬਾਨ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਵਧਾਈਆ। …… (ਪਹਿਲੀ ਵਸਾਖ ੨੦੨੦ ਬਿ)
❋
੩੩) ਨਿਰਗੁਣ ਰੂਪ ਜਨ ਸੰਤ ਲੋੜੇ। ਦੂਸਰ ਨਾਲ ਨਾ ਸੰਗ ਜੋੜੇ। ਏਕਾ ਘਾਲੇ ਸਾਚੀ ਘਾਲ, ਜਗਤ ਜੰਜ਼ਾਲ ਤੋੜੇ। ਆਤਮ ਵੇਖੇ ਇੱਕ ਅਨਮੁਲੜਾ ਲਾਲ, ਕਾਇਆ ਝੂਠੇ ਡੋਲੇ। ਗੁਰਮੁਖ ਵਿਰਲਾ ਲਏ ਭਾਲ, ਜੋਤ ਸਰੂਪ ਦਰ ਬੈਠੇ ਕੋਲੇ। ਸਚ ਪ੍ਰੀਤੀ ਅੰਤਮ ਨਿਭੇ ਨਾਲ, ਭਗਤ ਜਨ ਕਦੇ ਨਾ ਡੋਲੇ। ਸ਼ਬਦ ਸਰੂਪੀ ਇਕੋ ਤਾਲ, ਇੱਕ ਦੂਜੇ ਦੇ ਵਸੇ ਕੋਲੇ। ਹਰਿ ਸੰਤ ਸਦਾ ਸਦਾ ਪ੍ਰਿਤਪਾਲ, ਗੁਰਮੁਖ ਆਤਮ ਸਦਾ ਬੋਲੇ। ਫਲ ਲਗਾਏ ਇੱਕ ਕਾਇਆ ਡਾਲ, ਧਰਮ ਕੰਡੇ ਸਾਚੇ ਤੋਲੇ। ਚਲੇ ਜਗਤ ਅਵਲੜੀ ਚਾਲ, ਮਨਮੁਖਾਂ ਰੱਖੇ ਪੜਦੇ ਉਹਲੇ। ਸਾਚੇ ਸੰਤ ਤੋੜ ਜਮ ਕਾਲ, ਸਾਚਾ ਰੰਗ ਚੜ੍ਹਾਏ ਚੋਲੇ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਅੰਦਰ ਸਾਚੇ ਮੰਦਰ ਡੂੰਘੀ ਕੰਦਰ ਸਦ ਸਦ ਹੱਸ ਹੱਸ ਬੋਲੇ। (੧੯ ਹਾੜ ੨੦੧੯ ਬਿ)
❋
੩੪) ਸਰਗੁਣ ਨਿਰਗੁਣ ਹੋ ਕੇ ਸਿਫ਼ਰ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਨਿਰਵੈਰ ਹੋ ਕੇ ਚੜ੍ਹਿਆ ਸਿਖਰ, ਮਹੱਲ ਅਟੱਲ ਡੇਰਾ ਲਾਈਆ। ਸਚ ਦੁਆਰੇ ਕੀਤਾ ਫ਼ਿਕਰ, ਫ਼ਿਕਰਾ ਆਪਣਾ ਨਾਮ ਜਣਾਈਆ। ਨੌਂ ਸੌ ਚੁਰਾਨਵੇ ਚੌਕੜੀ ਜਿਸ ਦਾ ਹੁੰਦਾ ਰਿਹਾ ਜ਼ਿਕਰ, ਸੋ ਜ਼ਾਹਰ ਜ਼ਹੂਰ ਬੇਪਰਵਾਹੀਆ। ਆਦਿ ਜੁਗਾਦੀ ਸਭ ਦਾ ਪਿਤਰ, ਪਿਤਾ ਪੂਤ ਗੰਢ ਪੁਵਾਈਆ। ਦੋ ਜਹਾਨਾਂ ਬਣ ਬਣ ਮਿੱਤਰ, ਸਗਲਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਵਡਿਆਈਆ।
ਸਰਗੁਣ ਨਿਰਗੁਣ ਚੜ੍ਹਿਆ ਘੋੜੇ, ਜ਼ੀਰੋ ਆਪਣੀ ਧਾਰ ਵਖਾਈਆ। ਦੋ ਜਹਾਨਾਂ ਆਪੇ ਬੌਹੜੇ, ਪੁਰੀਆਂ ਲੋਆਂ ਖੰਡਾਂ ਬ੍ਰਹਿਮੰਡਾਂ ਵੇਖ ਵਖਾਈਆ। ਸ਼ਬਦ ਅਗੰਮ ਲਾਏ ਦੋਹੜੇ, ਦੋਹਰਾ ਇਕੋ ਇਕ ਸੁਣਾਈਆ। ਕਰੇ ਪਰਕਾਸ਼ ਅੰਧ ਘੋਰੇ, ਜੋਤੀ ਨੂਰ ਨੂਰ ਰੁਸ਼ਨਾਈਆ। ਸ਼ਾਹ ਪਾਤਸ਼ਾਹ ਵਡ ਸੁਲਤਾਨਾ ਇਕ ਰਖਾਏ ਆਪਣਾ ਜ਼ੋਰੇ, ਜ਼ੋਰੂ ਜ਼ਰ ਨਾ ਕੋਇ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਸਮਝਾਈਆ।
ਦੂਆ ਸਿਫ਼ਰਾ ਬਣਿਆ ਬੀਸ, ਹਰਿ ਸਤਿਗੁਰ ਦਏ ਵਡਿਆਈਆ। ਕੋਈ ਨਾ ਕਰੇ ਪ੍ਰਭ ਕੀ ਰੀਸ,
ਬੇਅੰਤ ਬੇਅੰਤ ਅੰਤ ਕਹਿਣ ਕੋਇ ਨਾ ਪਾਈਆ। ਆਦਿ ਜੁਗਾਦਿ ਜੁਗ ਚੌਕੜੀ ਦੇਂਦਾ ਰਿਹਾ ਹਦੀਸ, ਕਲਮਾ ਨਬੀ ਰਸੂਲ ਪੜ੍ਹਾਈਆ। ਨਾਮ ਨਿਧਾਨ ਪਰਗਟ ਕਰਦਾ ਰਿਹਾ ਗਿਆਨ, ਰਾਗ ਛਤੀਸ ਸਿਫ਼ਤ ਸਿਫ਼ਤ ਸਾਲਾਹੀਆ। ਨਿਰਗੁਣ ਸਰਗੁਣ ਬਣੌਂਦਾ ਰਿਹਾ ਵਿਧਾਨ, ਧੁਰ ਫ਼ਰਮਾਨਾ ਹੁਕਮ ਪਰਗਟਾਈਆ। ਭੂਪਤ ਭੂਪ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਰੂਪ ਵਖਾਈਆ। ਪੁਰਖ ਅਗੰਮ ਬਣ ਬਣ ਕਾਹਨ, ਸਾਚੀ ਰਚਨਾ ਆਪ ਰਚਾਈਆ। ਮਹੱਲ ਅਟੱਲ ਉਚ ਮਕਾਨ, ਸਚਖੰਡ ਸਾਚੇ ਡੇਰਾ ਲਾਈਆ। ਨਿਰਗੁਣ ਸਰਗੁਣ ਵੇਖ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਈਆ। ਲੱਖ ਚੁਰਾਸੀ ਪਾਵੇ ਆਣ, ਭੈ ਭੌ ਸਰਬ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਅੰਕ ਬਣਾਈਆ। (੧੪-੭੭੪)
❋