ਪੁਸਤਕਾਲਾਸਿਫ਼ਰਾ ਨਿਰਗੁਣ ਸਰਗੁਣ

੧੩ ਫੱਗਣ ੨੦੧੯ ਬਿਕ੍ਰਮੀ ਚੰਦਾ ਸਿੰਘ ਰਾਜ ਸਿੰਘ ਪਰਤਾਪ ਨਗਰ ਦਿਲੀ

ਨਿਰਗੁਣ ਸ਼ਬਦ ਨਿਰਗੁਣ ਜੋਤ, ਨਿਰਗੁਣ ਨਿਰਗੁਣ ਆਪ ਅਖਵਾਈਆ। ਨਿਰਗੁਣ ਮੰਦਰ ਦਵਾਰ ਕਿਲਾ ਕੋਟ, ਨਿਰਗੁਣ ਨਿਰਗੁਣ ਬੈਠਾ ਆਸਣ ਲਾਈਆ । ਨਿਰਗੁਣ ਨਾਮ ਨਗਾਰਾ ਵੱਜੇ ਚੋਟ, ਨਿਰਗੁਣ ਨਿਰਗੁਣ ਰਿਹਾ ਸੁਣਾਈਆ। ਨਿਰਗੁਣ ਨਿਰਗੁਣ ਉਤੇ ਹੋਏ ਮੋਹਤ, ਮੁਹੱਬਤ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਕਰਨੀ ਆਪ ਕਮਾਈਆ। ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਸ਼ਹਿਨਸ਼ਾਹ ਨਿਰਗੁਣ ਆਪ ਅਖਵਾਇੰਦਾ। ਨਿਰਗੁਣ ਰਾਜ ਨਿਰਗੁਣ ਰਾਜਾਨ, ਭੂਪਤ ਭੂਪ ਨਿਰਗੁਣ ਆਪ ਹੋ ਜਾਇੰਦਾ। ਨਿਰਗੁਣ ਭਿਖਾਰੀ ਨਿਰਗੁਣ ਦੇਵਣਹਾਰਾ ਦਾਨ, ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਵਸਤ ਵਸਤ ਮਹਾਨ, ਨਿਰਗੁਣ ਦਸਤ ਬਦਸਤ ਦੇਵੇ ਆਣ, ਨਿਰਗੁਣ ਆਪਣੀ ਧਾਰਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ।

ਨਿਰਗੁਣ ਦਰ ਨਿਰਗੁਣ ਦਰਵੇਸ਼, ਨਿਰਗੁਣ ਨਿਰਗੁਣ ਅਲਖ ਜਗਾਈਆ। ਨਿਰਗੁਣ ਸ਼ਾਹ ਨਿਰਗੁਣ ਨਰੇਸ਼, ਨਰ ਨਰਾਇਣ ਨਿਰਗੁਣ ਅਖਵਾਈਆ। ਨਿਰਗੁਣ ਸਦਾ ਸਦਾ ਰਹੇ ਹਮੇਸ਼, ਨਿਰਗੁਣ ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਕਰੇ ਆਦੇਸ਼, ਨਿਰਗੁਣ ਨਿਰਗੁਣ ਸੀਸ ਝੁਕਾਈਆ। ਨਿਰਗੁਣ ਨਿਰਗੁਣ ਲਏ ਵੇਖ, ਨਿਰਗੁਣ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਨਿਰਗੁਣ ਵਸੇ ਸਾਚੇ ਦੇਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਨਿਰਗੁਣ ਦਿਆਲ ਠਾਕਰ ਸਵਾਮੀ, ਨਿਰਵੈਰ ਪੁਰਖ ਨਿਰਗੁਣ ਅਖਵਾਇੰਦਾ। ਨਿਰਗੁਣ ਆਦਿ ਜੁਗਾਦਿ ਸਦਾ ਨਿਹਕਾਮੀ, ਨਿਰਗੁਣ ਨਿਹਚਲ ਧਾਮ ਆਸਣ ਲਾਇੰਦਾ। ਨਿਰਗੁਣ ਸਦਾ ਸਦਾ ਅੰਤਰਜਾਮੀ, ਨਿਰਗੁਣ ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਬੋਧ ਅਗਾਧ ਅਗੰਮੀ ਬਾਣੀ, ਨਿਰਗੁਣ ਭੇਵ ਅਭੇਦ ਖੁਲਾਇੰਦਾ। ਨਿਰਗੁਣ ਨਿਰਗੁਣ ਖੇਲ ਮਹਾਨੀ, ਨਿਰਗੁਣ ਖ਼ਾਲਕ ਆਪਣੀ ਕਾਰ ਕਮਾਇੰਦਾ। ਨਿਰਗੁਣ ਪਰਵਰਦਿਗਾਰ ਨੂਰ ਨੂਰਾਨੀ, ਨਿਰਗੁਣ ਲਾਸ਼ਰੀਕ ਅਖਵਾਇੰਦਾ। ਨਿਰਗੁਣ ਮੁਕਾਮੇ ਹੱਕ ਹੋਏ ਪਰਧਾਨੀ, ਨਿਰਗੁਣ ਆਪਣਾ ਹੁਕਮ ਮਨਾਇੰਦਾ। ਨਿਰਗੁਣ ਸਚਖੰਡ ਵਖਾਏ ਆਪਣੀ ਸਚ ਨਿਸ਼ਾਨੀ, ਨਿਰਗੁਣ ਸਚ ਨਿਸ਼ਾਨਾ ਆਪ ਝੁਲਾਇੰਦਾ। ਨਿਰਗੁਣ ਮਹਿਮਾ ਗਾਏ ਅਕਥ ਕਹਾਣੀ, ਨਿਰਗੁਣ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਖੇਲ ਆਪਣੇ ਹੱਥ ਰਖਾਇੰਦਾ।

ਨਿਰਗੁਣ ਦਾਤਾ ਪੁਰਖ ਸਮਰਥ, ਨਿਰਗੁਣ ਨਿਰਾਕਾਰ ਅਖਵਾਈਆ। ਨਿਰਗੁਣ ਚਲਾਵਣਹਾਰਾ ਰਾਥ, ਨਿਰਗੁਣ ਖੇਵਟ ਖੇਟ ਰੂਪ ਵਟਾਈਆ। ਨਿਰਗੁਣ ਨਿਰਗੁਣ ਰੱਖਣਹਾਰ ਹਾਥ, ਨਿਰਗੁਣ ਬੇਪਰਵਾਹ ਵੱਡੀ ਵਡਿਆਈਆ। ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਨਿਰਗੁਣ ਆਸਾ ਪੂਰ ਆਪ ਹੋ ਜਾਈਆ। ਨਿਰਗੁਣ

ਨਿਰਗੁਣ ਦੇਵੇ ਸਾਥ, ਨਿਰਗੁਣ ਸਗਲਾ ਸੰਗ ਨਿਭਾਈਆ। ਨਿਰਗੁਣ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ। ਨਿਰਗੁਣ ਸਾਹਿਬ ਕਮਲਾਪਾਤ, ਨਿਰਗੁਣ ਨਾਰੀ ਕੰਤ ਰੂਪ ਵਟਾਈਆ। ਨਿਰਗੁਣ ਵੇਖੇ ਖੇਲ ਤਮਾਸ਼, ਨਿਰਗੁਣ ਮੰਡਲ ਰਾਸ ਰਚਾਈਆ। ਨਿਰਗੁਣ ਧਾਰ ਬੰਧਾਏ ਪ੍ਰਿਥਮੀ ਆਕਾਸ਼, ਨਿਰਗੁਣ ਰਵ ਸਸ ਸੂਰਜ ਚੰਨ ਕਰੇ ਰੁਸ਼ਨਾਈਆ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸ, ਨਿਰਗੁਣ ਏਕਾ ਡੋਰੀ ਨਾਮ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਕਾਰ ਕਮਾਈਆ।

ਨਿਰਗੁਣ ਨਿਰਗੁਣ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਜਣਾਇੰਦਾ। ਸਚਖੰਡ ਨਿਵਾਸੀ ਕਰੇ ਆਪਣਾ ਕੰਮ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਆਪਣਾ ਬੇੜਾ ਬੰਨ੍ਹ, ਨਿਰਗੁਣ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਏਕਾ ਧਾਰ ਚਲਾਇੰਦਾ। ਨਿਰਗੁਣ ਆਦਿ ਪੁਰਖ ਆਪ, ਨਿਰਗੁਣ ਅੰਤ ਆਪ ਅਖਵਾਈਆ। ਨਿਰਗੁਣ ਮਧ ਖੇਲ ਤਮਾਸ਼, ਕੋਟਨ ਕੋਟ ਜੁਗ ਆਪਣਾ ਰਾਹ ਜਣਾਈਆ। ਨਿਰਗੁਣ ਖੇਲ ਵੇਲ ਜੁਗਾਦਿ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਲੇਖਾ ਜਾਣ ਗੁਰ ਅਵਤਾਰ, ਭਗਤ ਭਗਵੰਤ ਸਾਧ ਸਾਚੀ ਸਾਧਨਾ ਇਕ ਰਖਾਈਆ। ਨਿਰਗੁਣ ਨਿਰਗੁਣ ਸ਼ਬਦ ਅਗੰਮ ਦੇਵਣਹਾਰਾ ਦਾਦ, ਨਾਮ ਨਿਧਾਨ ਸ੍ਰੀ ਭਗਵਾਨ ਇਕ ਜਣਾਈਆ। ਨਿਰਗੁਣ ਵੇਖਣਹਾਰਾ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਨਿਰਗੁਣ ਨਿਰਵੈਰ ਪੁਰਖ ਅਕਾਲ, ਇਕ ਇਕੱਲਾ ਹਰਿ ਅਖਵਾਇੰਦਾ। ਨਿਰਗੁਣ ਦਾਤਾ ਦੀਨ ਦਿਆਲ, ਦੀਨਾ ਨਾਥ ਵੇਸ ਵਟਾਇੰਦਾ। ਨਿਰਗੁਣ ਸੇਵਾ ਲਾਏ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਥਿਰ ਘਰ ਆਪ ਪਰਗਟਾਇੰਦਾ। ਨਿਰਗੁਣ ਹੁਕਮੇ ਅੰਦਰ ਹੁਕਮ ਰਖਾਏ ਮਹਾਂਕਾਲ, ਮਹਿਮਾਂ ਆਪਣੀ ਆਪ ਸਮਝਾਇੰਦਾ। ਹੁਕਮ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਲ ਪਰਗਟਾਇੰਦਾ।

ਨਿਰਗੁਣ ਜੋਤ ਨਿਰਗੁਣ ਪਰਕਾਸ਼, ਨਿਰਗੁਣ ਅੰਧ ਅੰਧੇਰ ਮਿਟਾਈਆ। ਨਿਰਗੁਣ ਮੰਡਲ ਨਿਰਗੁਣ ਰਾਸ, ਗੋਪੀ ਕਾਹਨ ਨਚਾਈਆ। ਨਿਰਗੁਣ ਪ੍ਰਿਥਮੀ ਨਿਰਗੁਣ ਆਕਾਸ਼, ਨਿਰਗੁਣ ਸੂਰਜ ਚੰਦ ਰੁਸ਼ਨਾਈਆ। ਨਿਰਗੁਣ ਖੇਲ ਨਿਰਗੁਣ ਤਮਾਸ਼, ਖੇਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਮੇਲਾ ਨਿਰਗੁਣ ਮੇਲ ਮਿਲਾਈਆ।

ਨਿਰਗੁਣ ਨਾਰ ਨਿਰਗੁਣ ਕੰਤ, ਸੇਜ ਸੁਹੰਜਣੀ ਨਿਰਗੁਣ ਆਪ ਹੰਡਾਇੰਦਾ। ਨਿਰਗੁਣ ਜੋਤ ਨਿਰਗੁਣ ਭਗਵੰਤ, ਨਿਰਗੁਣ ਸ੍ਰੀ ਭਗਵਾਨ ਨਾਉਂ ਰਖਾਇੰਦਾ। ਨਿਰਗੁਣ ਪੁਰਖ ਅਗੰਮ ਮਹਿਮਾਂ ਅਗਣਤ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਵਾਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਵੰਡ ਆਪਣੇ ਹੱਥ ਰਖਾਇੰਦਾ।

ਨਿਰਗੁਣ ਵੰਡ ਸਰਗੁਣ ਰੰਗ, ਰੰਗ ਰੰਗੀਲਾ ਆਪ ਜਣਾਈਆ। ਨਿਰਗੁਣ ਦਾਤ ਨਿਰਗੁਣ ਭਿਖਾਰੀ ਮੰਗੇ ਮੰਗ, ਸਰਗੁਣ ਇਕੋ ਘਰ ਜਣਾਈਆ। ਤੱਤਵ ਤੱਤ ਇਕ ਅਨੰਦ, ਬੰਧਨ ਬੰਧਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ

ਨਿਰਗੁਣ ਆਪਣੀ ਖੇਲ ਕਰਾਈਆ। ਨਿਰਗੁਣ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰ, ਪੰਜ ਤੱਤ ਨਾਤਾ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਨ ਮਤ ਬੁਧ ਕਰ ਸ਼ੰਗਾਰ, ਦਰ ਦਵਾਰਾ ਆਪ ਖੁਲ੍ਹਾਇੰਦਾ। ਆਸਾ ਤ੍ਰਿਸਨਾ ਭਰ ਭੰਡਾਰ, ਮਾਇਆ ਮਮਤਾ ਹਉਮੇਂ ਨਾਲ ਰਲਾਇੰਦਾ। ਕਾਇਆ ਮੰਦਰ ਕਰ ਪਸਾਰ, ਡੂੰਘੀ ਕੰਦਰ ਆਸਣ ਲਾਇੰਦਾ। ਅਨਹਦ ਨਾਦ ਸ਼ਬਦ ਧੁਨਕਾਰ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਰੀਤਾ ਆਪ ਚਲਾਇੰਦਾ। ਜੁਗ ਚੌਕੜੀ ਸਰਗੁਣ ਨਿਰਗੁਣ ਸੰਗ ਲਾਏ ਪ੍ਰੀਤਾ, ਨਿਰਗੁਣ ਪਰੇਮ ਪਿਆਰ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਇਕੋ ਭੇਵ ਖੁਲ੍ਹਾਇੰਦਾ।

ਨਿਰਗੁਣ ਖੋਲ੍ਹੇ ਭੇਵ, ਅਭੇਦ ਆਪ ਹੋ ਜਾਈਆ। ਆਦਿ ਪੁਰਖ ਸਦਾ ਨਿਹਕੇਵ, ਨਿਹਚਲ ਆਪਣਾ ਆਸਣ ਲਾਈਆ। ਨਾਮ ਜਣਾਏ ਰਸਨਾ ਜਿਹਵ, ਪਵਣ ਸਵਾਸ ਸਮਾਈਆ। ਅਗੰਮ ਅਥਾਹ ਅਲੱਖ ਅਭੇਵ, ਬੇਅੰਤ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਵਡਿਆਈਆ।

ਸਰਗੁਣ ਨਾਤਾ ਪੰਜ ਤੱਤ, ਨਿਰਗੁਣ ਜੋਤ ਰੁਸ਼ਨਾਈਆ। ਨਿਰਗੁਣ ਦੇਵੇ ਬ੍ਰਹਮ ਮਤ, ਪਾਰਬ੍ਰਹਮ ਪੜ੍ਹਾਈਆ। ਸਰਗੁਣ ਨਿਰਗੁਣ ਹੋਏ ਵਸ, ਦੋਏ ਜੋੜ ਸਰਨਾਈਆ। ਜਗਤ ਜੀਵਣ ਚਲੇ ਰਥ, ਰਥਵਾਹੀ ਬੇਪਰਵਾਹੀਆ। ਸ਼ਬਦ ਅਨਾਦੀ ਵਜਾਏ ਨਦ, ਅਗੰਮੀ ਧਾਰ ਵਖਾਈਆ। ਸਾਚਾ ਮਾਰਗ ਦੇਵੇ ਦੱਸ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਨਿਝਰ ਦੇਵੇ ਇਕੋ ਰਸ, ਅੰਮ੍ਰਿਤ ਝਿਰਨਾ ਆਪ ਝਿਰਾਈਆ । ਸਤਿ ਸਤਿਵਾਦੀ ਸਾਚਾ ਰਾਹ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਮਹਿਮਾਂ ਜਣਾਏ ਅਕਥਨਾ ਅਕਥ, ਕਾਤਬ ਲਿਖ ਲਿਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਦਿ ਨਿਰਗੁਣ ਜੁਗਾਦਿ ਨਿਰਗੁਣ ਜੁਗ ਜੁਗ ਵੰਡ ਵੰਡਾਈਆ।

ਜੁਗ ਜੁਗ ਸਰਗੁਣ ਧਾਰ, ਨਿਰਗੁਣ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਕਾਰ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਆਪਣਾ ਮੇਲ ਮਿਲਾਇੰਦਾ। ਨਾਉਂ ਧਰ ਗੁਰ ਅਵਤਾਰ, ਗੁਰ ਗੁਰ ਸ਼ਬਦੀ ਰਾਗ ਅਲਾਇੰਦਾ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ, ਦੋ ਜਹਾਨਾਂ ਹੱਟ ਚਲਾਇੰਦਾ। ਲੇਖਾ ਜਾਣ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਰਚ ਸੰਸਾਰ, ਖਾਣੀ ਬਾਣੀ ਮੇਲ ਮਿਲਾਇੰਦਾ। ਧੁਰ ਫ਼ਰਮਾਨਾ ਦੇਵੇ ਨਿਰੰਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨ ਦਏ ਆਧਾਰ, ਸ਼ਬਦੀ ਧਾਰ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਕਰ ਉਜਿਆਰ, ਮਹਾਂਸਾਰਥੀ ਆਪਣਾ ਰਥ ਚਲਾਇੰਦਾ। ਸਚ ਸੰਦੇਸਾ ਵਾਰੋ ਵਾਰ, ਜੁਗ ਚੌਕੜੀ ਆਪ ਸੁਣਾਇੰਦਾ। ਸਿਫ਼ਤੀ ਸਿਫ਼ਤ ਭਰੇ ਭੰਡਾਰ, ਗੁਰ ਅਵਤਾਰ ਰਸਨਾ ਜਿਹਵਾ ਗਾਇੰਦਾ। ਪੀਰ ਪੈਗ਼ੰਬਰ ਕਰਨ ਗੁਫ਼ਤਾਰ, ਕਲਮਾ ਨਬੀ ਰਸੂਲ ਸਮਝਾਇੰਦਾ। ਭਗਤ ਭਗਵਾਨ ਦਰਸ ਦਿਖਾਲ, ਦੀਦ ਈਦ ਚੰਦ ਚੜ੍ਹਾਇੰਦਾ। ਸੰਤ ਸੁਹੇਲੇ ਰੱਖੇ ਨਾਲ, ਸਹਿਜ ਸੁਭਾਉ ਮੇਲ ਮਿਲਾਇੰਦਾ। ਗੁਰਮੁਖਾਂ ਅੰਤਰ ਆਤਮ ਕਰ ਪਛਾਣ, ਪਰਮਾਤਮ ਜੋੜ ਜੁੜਾਇੰਦਾ। ਗੁਰਸਿਖਾਂ ਲੱਗੀ ਨਿਭੇ ਨਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਚੌਕੜੀ ਮਾਰਗ ਆਪ ਸਿਖਾਲ, ਰਹਿਬਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ।

ਨਿਰਗੁਣ ਸਰਗੁਣ ਪੜ੍ਹਾਏ ਬੋਧ, ਅਗਾਧ ਵੱਡੀ ਵਡਿਆਈਆ। ਨਿਰਵੈਰ ਨਿਰੰਕਾਰ ਸਾਰ ਸਮਾਲ ਹਿਰਦਾ ਸੋਧ, ਹਰਿ ਜੂ ਆਪਣਾ ਰੰਗ ਵਖਾਈਆ। ਭਾਗ ਲਗਾਏ ਕਾਇਆ ਮਾਟੀ ਕੋਟ, ਸ਼ਬਦ ਚੋਟ ਇਕ ਜਣਾਈਆ। ਨਿਰਾਲੀ ਪਰਕਾਸ਼ ਕਰ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ । ਨਿਰਵੈਰ ਖੋਲ੍ਹ ਸੋਤ, ਸੁਰਤੀ ਸ਼ਬਦੀ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਸਰਗੁਣ ਦੇਵੇ ਪੰਜ ਤੱਤ ਵਡਿਆਈਆ।

ਸਰਗੁਣ ਪੰਜ ਤੱਤ ਵਡਿਆ, ਲੋਕਮਾਤ ਦਇਆ ਕਮਾਇੰਦਾ। ਗੁਰ ਅਵਤਾਰ ਮਾਰਗ ਲਾ, ਪੀਰ ਪੈਗ਼ੰਬਰ ਸਿਫ਼ਤ ਸਲਾਹ ਜਣਾਇੰਦਾ। ਕੋਟਨ ਕੋਟ ਨਾਮ ਧਰਾ, ਰਸਨਾ ਜਿਹਵਾ ਸਰਬ ਪੜ੍ਹਾਇੰਦਾ। ਆਪ ਛੁਪਿਆ ਰਹੇ ਬੇਪਰਵਾਹ, ਨੇਤਰ ਨਜ਼ਰ ਕਿਤੇ ਨਾ ਆਇੰਦਾ। ਚਾਰ ਜੁਗ ਭਵਿਖਤ ਭਵਿਖਤ ਭਵਿਖਤੀ ਗਿਆ ਜਣਾ, ਭਾਖਿਆ ਆਪਣੀ ਆਪ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਣ ਬਣ ਗਵਾਹ, ਸ਼ਹਾਦਤ ਇਕੋ ਨਾਮ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਨਿਸ਼ਾਨਾ ਗਏ ਜਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਕਲਜੁਗ ਅੰਤਮ ਆਵੇ ਬੇਪਰਵਾਹ, ਪੜਦਾ ਆਪਣਾ ਆਪ ਉਠਾਇੰਦਾ। ਕਲ ਕਲਕੀ ਜਾਮਾ ਪਾ, ਨਿਹਕਲੰਕਾ ਡੰਕ ਵਜਾਇੰਦਾ। ਸ਼ਬਦ ਅਗੰਮੀ ਚੋਟ ਲਗਾ, ਦੋ ਜਹਾਨਾਂ ਆਪ ਉਠਾਇੰਦਾ। ਸੰਬਲ ਆਪਣਾ ਡੇਰਾ ਲਾ, ਚਾਉ ਘਨੇਰਾ ਇਕ ਰਖਾਇੰਦਾ। ਨਵ ਖੰਡ ਪ੍ਰਿਥਮੀ ਘੇਰਾ ਪਾ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਕੂੜੀ ਕਿਰਿਆ ਡੇਰਾ ਢਾਹ, ਸਾਚਾ ਮਾਰਗ ਇਕ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਇੰਦਾ। ਦੋ ਜਹਾਨਾਂ ਜਣਾਏ ਇਕੋ ਨਾਂ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਦੇ ਵਿਛੜੇ ਲਏ ਮਿਲਾ, ਪੂਰਬ ਲੇਖਾ ਸਰਬ ਵਖਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਨੇਤਰ ਨੈਣਾਂ ਨਾਲ ਦਰਸਾ, ਸ਼ਬਦ ਇਸ਼ਾਰਾ ਇਕ ਕਰਾਇੰਦਾ। ਸਰਗੁਣ ਭੁਲਿਆ ਬੇਪਰਵਾਹ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਵਿਦਿਆ ਸ੍ਰੀ ਭਗਵਾਨ ਗਏ ਭੁੱਲਾ, ਭੁਲਿਆਂ ਮਾਰਗ ਨਾ ਕੋਇ ਪੁਵਾਇੰਦਾ। ਅੰਜੀਲ ਕੁਰਾਨ ਵੇਦ ਪੁਰਾਨਾਂ ਝਗੜਾ ਪਿਆ ਥਾਂ ਥਾਂ, ਖਾਣੀ ਬਾਣੀ, ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਦਾਤਾ ਨੇਤਰ ਨੈਣ ਵੇਖੇ ਇਕ ਧਿਆਨ, ਪੜਦਾ ਉਹਲਾ ਲਾਹਿੰਦਾ। ਮੁਕਾਮੇ ਹੱਕ ਹੋ ਰੋਸ਼ਨਾ, ਰੋਸ਼ਨ ਜ਼ਮੀਰ ਇਕ ਕਰਾਇੰਦਾ। ਤਹਿਕੀਕ ਕਰੇ ਆਪ ਖ਼ੁਦਾ, ਖ਼ੁਦੀ ਸਭ ਦੀ ਵੇਖ ਵਖਾਇੰਦਾ। ਚੌਦਾਂ ਤਬਕਾਂ ਪੜਦਾ ਆਪ ਉਠਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਰਹਿਬਰ ਬਣ ਦੋ ਜਹਾਨ, ਨਿਰਵੈਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਆਪਣੀ ਕਾਰ ਕਰਾਇੰਦਾ।

ਨਿਰਵੈਰ ਆਏ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਚਾਰੇ ਵਰਨਾਂ ਹੋ ਦਿਆਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਅੰਗ ਲਗਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਘਰ ਵਸਾਈਆ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ ਆਤਮ ਨਿਰਗੁਣ ਪਰਮਾਤਮ ਨਿਰਗੁਣ ਮਨ ਨਿਰਗੁਣ ਬੁਧੀ ਨਿਰਗੁਣ ਮਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਅੰਸ ਸਰਗੁਣ ਬੰਸ ਸਰਬੰਸਾ ਵੇਖ ਵਖਾਇੰਦਾ। ਨਿਰਗੁਣ ਮਣੀਆਂ ਨਿਰਗੁਣ ਮੰਤ, ਸਰਗੁਣ ਮੰਤਰ ਆਪ ਪੜ੍ਹਾਇੰਦਾ। ਨਿਰਗੁਣ ਨਾਰ ਨਿਰਗੁਣ ਕੰਤ, ਸਰਗੁਣ ਕਾਇਆ ਚੋਲੀ ਸੇਜ ਹੰਡਾਇੰਦਾ। ਨਿਰਗੁਣ ਮਹਿਮਾ ਨਿਰਗੁਣ ਅਗਣਤ, ਸਰਗੁਣ ਰਸਨਾ ਜਿਹਵਾ ਗਾਇੰਦਾ। ਨਿਰਗੁਣ ਗੜ੍ਹ ਸਰਗੁਣ ਹਉਮੇਂ ਹੰਗਤ, ਮਾਇਆ ਮਮਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਆਪ ਉਠਾਇੰਦਾ। ਨਿਰਗੁਣ ਪਾਰਬ੍ਰਹਮ, ਬ੍ਰਹਮ ਨਿਰਗੁਣ ਆਪ ਜਗਾਈਆ। ਨਿਰਗੁਣ ਕਰੇ ਸਾਚਾ ਕਰਮ,

ਨਿਹਕਰਮੀ ਵਡ ਵਡਿਆਈਆ। ਨਿਰਗੁਣ ਆਦਿ ਜੁਗਾਦੀ ਇਕੋ ਧਰਮ, ਵਰਨ ਗੋਤ ਨਾ ਕੋਇ ਰਖਾਈਆ। ਨਿਰਗੁਣ ਨਿਰਵੈਰ ਇਕੋ ਰੱਖੇ ਸਰਨ, ਸ਼ਿਵਦਵਾਲਾ ਮੱਠ ਮੰਦਰ ਮਸਜਦ ਗੁਰੂਦਵਾਰ ਨਾ ਕੋਇ ਜਣਾਈਆ। ਨਿਰਗੁਣ ਨਿਰਵੈਰ ਇਕੋ ਜੋਤ ਪਰਕਾਸ਼, ਅੰਧ ਅੰਧੇਰ ਨਾ ਕੋਇ ਰਖਾਈਆ। ਨਿਰਗੁਣ ਘਟ ਘਟ ਅੰਦਰ ਰੱਖੇ ਵਾਸ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਇਕੋ ਨਰ, ਨਰ ਨਰਾਇਣ ਵੱਡੀ ਵਡਿਆਈਆ।

ਨਿਰਗੁਣ ਨਰ ਨਿਰਗੁਣ ਨਾਰ, ਨਿਰਗੁਣ ਪੂਤ ਸਪੂਤ ਬਣਾਇੰਦਾ। ਨਿਰਗੁਣ ਭੂਸ਼ਨ ਨਿਰਗੁਣ ਸ਼ੰਗਾਰ, ਨਿਰਗੁਣ ਵੇਸ ਅਨੇਕ ਵਟਾਇੰਦਾ। ਨਿਰਗੁਣ ਨਾਦ ਸ਼ਬਦ ਧੁਨਕਾਰ, ਨਿਰਗੁਣ ਲਿਖ ਲਿਖ ਲੇਖ ਜਗਤ ਜਣਾਇੰਦਾ। ਨਿਰਗੁਣ ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਉਜਿਆਰ, ਨਿਰਗੁਣ ਖਾਣੀ ਬਾਣੀ ਵੰਡ ਵੰਡਾਇੰਦਾ। ਨਿਰਗੁਣ ਸਭ ਦਾ ਲੇਖਾ ਕਰੇ ਆਰ ਪਾਰ, ਬੇਪਰਵਾਹ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ ਸ਼ਬਦ ਸ਼ਬਦੀ ਇਕੋ ਮੰਤ, ਮੰਤਰ ਇਕੋ ਇਕ ਜਣਾਇੰਦਾ। ਨਿਰਗੁਣ ਮੰਤ ਆਦਿ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਹੰ ਬ੍ਰਹਮ ਹੋ, ਪਾਰਬ੍ਰਹਮ ਵੰਡ ਵੰਡਾਈਆ। ਦੋਹਾਂ ਵਿਚੋਲਾ ਭੇਵ ਨਾ ਜਾਣੇ ਕੋ ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਬੀਜ ਆਪੇ ਬੋ, ਪੱਤ ਡਾਲੀ ਆਪ ਮਹਿਕਾਈਆ। ਅੰਤਮ ਮਾਲਣ ਬਣ ਕੇ ਆਪੇ ਲਏ ਖੋਹ, ਕਲੀ ਕਲੀ ਲੱਖ ਚੁਰਾਸੀ ਆਪ ਤੁੜਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਭਗਤ ਭਗਵਾਨ ਸਾਚੀ ਲੜੀ ਲਏ ਪਰੋ, ਨਾਮ ਤੰਦ ਹੱਥ ਉਠਾਈਆ। ਸਾਚਾ ਨਾਮ ਦ੍ਰਿੜਾਏ ਸੋਹੰ ਸੋ, ਆਦਿ ਅੰਤ ਮਧ ਆਪਣੀ ਧਾਰ ਜਣਾਈਆ। ਪਾਰਬ੍ਰਹਮ ਬ੍ਰਹਮ ਆਪੇ ਹੋ, ਬ੍ਰਹਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ।

ਹੰ ਬ੍ਰਹਮ ਨਿਰਗੁਣ ਯਾਦ, ਹਰਿ ਸਤਿਗੁਰ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸੁਣ ਫਰਯਾਦ, ਸਤਿ ਸਤਿਵਾਦੀ ਫੇਰਾ ਪਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣ ਮੋਹਣੀ ਆਪਣਾ ਰੰਗ ਵਖਾਇੰਦਾ। ਦੇਵਣਹਾਰਾ ਧੁਰਦਰਗਾਹੀ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਰੱਖਣਹਾਰਾ ਸਾਚ ਲਾਜ, ਸਿਰ ਆਪਣਾ ਹੱਥ ਰਖਾਇੰਦਾ। ਵਕਤ ਸੁਹੰਜਣਾ ਕਰੇ ਕਾਜ, ਆਦਿ ਨਿਰੰਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਵੰਡ ਖੇਲ ਬ੍ਰਹਿਮੰਡ, ਹਰਿ ਸ਼ਬਦ ਅਗੰਮੀ ਸਾਚਾ ਛੰਦ, ਦੋ ਜਹਾਨਾਂ ਆਪ ਅਲਾਇੰਦਾ।

ਦੋ ਜਹਾਨਾਂ ਨਿਰਗੁਣ ਧਾਰ, ਹਰਿ ਸ਼ਬਦ ਸ਼ਬਦ ਜਣਾਈਆ। ਸਤਿਜੁਗ ਸਤਿ ਸਤਿ ਵਰਤਾਰ, ਸਤਿ ਸਤਿਵਾਦੀ ਆਪ ਵਰਤਾਈਆ। ਸਤਿ ਸਤਿ ਦਏ ਆਧਾਰ, ਬ੍ਰਹਮ ਮਤ ਇਕ ਜਣਾਈਆ । ਰੱਤੀ ਰੱਤ ਕਰ ਖੁਆਰ, ਚੋਲੀ ਅਗੰਮੜੇ ਰੰਗ ਰੰਗਾਈਆ। ਗੜ੍ਹ ਝੂਠ ਹੰਕਾਰ, ਕੂੜੀ ਕਿਰਿਆ ਡੇਰਾ ਢਾਈਆ। ਸਚ ਸਚ ਕਰ ਪਿਆਰ, ਸੁਰਤੀ ਸ਼ਬਦ ਦਏ ਮਿਲਾਈਆ। ਗੁਰਮੁਖ ਹਰਿਜਨ ਦਏ ਉਧਾਰ, ਅੰਤਰ ਆਤਮ ਖੋਜ ਖੁਜਾਈਆ। ਸਾਚੇ ਸੰਤਨ ਖੋਲ੍ਹ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਭਗਤਨ ਮੇਲਾ ਧੁਰ ਦਰਬਾਰ, ਧੁਰ ਦਰਬਾਰਾ ਇਕ ਵਖਾਈਆ। ਸਾਚੇ ਮੰਦਰ ਦਏ ਬਹਾਲ, ਚੌਥੇ ਪਦ ਮਿਲੇ ਵਡਿਆਈਆ। ਚੌਥੇ ਪਦ ਆਪ ਸੰਭਾਲ, ਨਿਰਗੁਣ ਆਪਣੇ ਅੰਗ ਲਗਾਈਆ। ਥਿਰ ਘਰ ਵਖਾ ਸੱਚੀ ਧਰਮਸਾਲ, ਸ਼ਬਦ ਸ਼ਬਦੀ ਵਿਚ ਸਮਾਈਆ। ਜੋਤੀ ਜੋਤ ਕਰ ਪਿਆਰ, ਥਿਰ ਘਰ ਪੰਧ ਆਪ ਮੁਕਾਈਆ। ਸਚਖੰਡ ਦੇਵੇ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਨਿਰਗੁਣ ਨਿਰਗੁਣ ਲੈ ਕੇ ਜਾਏ ਨਾਲ, ਗੁਰਮੁਖ ਆਤਮ ਪਰਮਾਤਮ ਮੇਲ ਮਿਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੇਵਣਹਾਰਾ ਸਾਚਾ ਵਰ, ਨਿਰਗੁਣ ਰੂਪ ਪੁਰਖ ਅਬਿਨਾਸ਼ੀ ਜਨ ਭਗਤਾਂ ਰੱਖੇ ਉਤਮ ਜ਼ਾਤ, ਆਤਮ ਜੋੜੇ ਸਾਚਾ ਨਾਤ, ਜੋਤੀ ਜੋਤ ਮਿਲਾਈਆ।

ਨਿਰਗੁਣ ਮੇਲਾ ਨਿਰਗੁਣ ਜੋਤ, ਜੋਤੀ ਜੋਤ ਮਿਲਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਾ ਨਿਰਗੁਣ ਵਸੇ ਸਾਚੇ ਕੋਟ, ਮੰਦਰ ਸਾਚਾ ਸੋਭਾ ਪਾਇੰਦਾ। ਨਿਰਗੁਣ ਖੇਲ ਪਿਤਾ ਪੂਤ, ਸਪੂਤ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਕਾਹਨ, ਵੇਖਣਹਾਰਾ ਦੋ ਜਹਾਨ, ਵਸਣਹਾਰਾ ਸਚ ਮਕਾਨ, ਸਚਖੰਡ ਨਿਵਾਸ ਪੁਰਖ ਅਬਿਨਾਸ਼ੀ ਅਲੱਖ ਅਗੋਚਰ ਅਗੰਮ ਅਥਾਹ ਦਾਤਾ ਦਾਨੀ ਬੇਪਰਵਾਹ, ਜਨ ਭਗਤਾਂ ਬਣੇ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਨਿਰਗੁਣ ਬੇੜਾ ਚੁਕੇ ਕੰਧ, ਕੰਧ ਆਪਣੇ ਭਾਰ ਉਠਾਈਆ। ਸੰਗ ਸੁਹੇਲਾ ਹਰਿ ਬਖ਼ਸ਼ੰਦ, ਬਖ਼ਸ਼ਸ਼ ਆਪ ਕਰਾਈਆ। ਦੋ ਜਹਾਨਾਂ ਮੇਟ ਪੰਧ, ਪਾਂਧੀ ਆਪਣਾ ਚਰਨ ਉਠਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਇਕ ਜਣਾਈਆ। ਆਤਮ ਪਰਮਾਤਮ ਇਕ ਅਨੰਦ, ਨਿਝ ਆਤਮ ਕਰੇ ਰਸਾਈਆ। ਸਚ ਦਰਵਾਜ਼ਾ ਜਾਏ ਲੰਘ, ਅਧਵਿਚਕਾਰ ਨਾ ਕੋਈ ਅਟਕਾਈਆ । ਸਚਖੰਡ ਦਾ ਸਿੰਘਾਸਣ ਸੋਹੇ ਪਲੰਘ, ਪਾਵਾ ਚੂਲ ਨਾ ਕੋਇ ਵਡਿਆਈਆ। ਸ਼ਬਦ ਰਾਗ ਨਾ ਕੋਈ ਮਰਦੰਗ, ਨਾਦ ਧੁਨ ਨਾ ਕੋਇ ਸ਼ਨਵਾਈਆ। ਨਿਰਗੁਣ ਰੂਪ ਸਦਾ ਸਰਬੰਗ, ਪਰਮ ਪੁਰਖ ਬੈਠਾ ਆਸਣ ਲਾਈਆ। ਭਗਤ ਭਗਵਾਨ ਇਕ ਦੂਜੇ ਦਾ ਰੱਖਣ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਵਿਛੋੜਾ ਨਿਰਗੁਣ ਮੇਲਾ ਨਿਰਗੁਣ ਸਰਗੁਣ ਆਪਣੇ ਘਰ ਮਿਲਾਈਆ।

❋

੩੬) ਇੱਕ ਵਸੇ ਹਰਿ ਹਰ ਥਾਉਂ, ਆਤਮ ਖੋਜੋ ਭਾਈ। ਦੂਸਰ ਕੋਈ ਦਿਸੇ ਨਾ, ਨਿਰਗੁਣ ਰੂਪ ਜੋਤ ਰਘੁਰਾਈ। (੧੯ ਹਾੜ ੨੦੧੧ ਬਿ)