ਪੁਸਤਕਾਲਾਸ੍ਰੀ ਰਾਮ ਕਿਹਾ

ਸ੍ਰੀ ਰਾਮ ਕਿਹਾ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਪੋਹ ਕਹੇ ਮੈਂ ਦੱਸਾਂ ਨਾਲ ਪਿਆਰ, ਭੇਵ ਅਗੰਮ ਖੁਲ੍ਹਾਈਆ। ਨੌਂ ਪਰਵਿਸ਼ਟੇ ਦਿਵਸ ਵਿਚਾਰ, ਤ੍ਰੇਤਾ ਜੁਗ ਧਿਆਨ ਰਖਾਈਆ। ਰਾਜਾ ਜਨਕ ਮਿਥਲਪੁਰੀ ਸਿਕਦਾਰ, ਧਰਮ ਦੀ ਧਾਰ ਵਡਿਆਈਆ। ਪਹਾੜ ਲਹਿੰਦੇ ਦੀ ਦਿਸ਼ਾ ਗਿਆ ਨਾਲ ਵਿਚਾਰ, ਆਪਣਾ ਪੰਧ ਮੁਕਾਈਆ। ਤੱਕਿਆ ਖੇਲ ਸਚੀ ਸਰਕਾਰ, ਹਰਿ ਕਰਤਾ ਰੰਗ ਵਖਾਈਆ। ਜੋਬਨਵੰਤੀ ਦਿਸੀ ਇਕ ਨਾਰ, ਜੋ ਨਰ ਨਰਾਇਣ ਲਿਖ ਕੇ ਗਲ ਵਿਚ ਲਟਕਾਈਆ। ਰਸਨਾ ਤੂੰ ਹੀ ਤੂੰ ਹੀ ਰਹੀ ਉਚਾਰ, ਹਿਰਦੇ ਅੰਦਰ ਹਰਿ ਲਿਵ ਲਾਈਆ। ਕਦੇ ਕਦੇ ਨੈਣ ਲਏ ਉਘਾੜ, ਅੱਖੀ ਫੇਰ ਬੰਦ ਕਰਾਈਆ। ਫਿਰੇ ਵਿਚ ਉਜਾੜ, ਜੰਗਲ ਚਾਈਂ ਚਾਈਂਆ। ਰੋਵੇ ਜ਼ਾਰੋ ਜ਼ਾਰ, ਨੈਣਾਂ ਨੀਰ ਵਹਾਈਆ। ਮਿਲੇ ਮਾਹੀ ਮੇਰਾ ਨਿਰੰਕਾਰ, ਨਿਰਵੈਰ ਅੰਗ ਲਗਾਈਆ। ਜਿਸ ਦੀ ਸਿਕ ਵਿਚ ਬੀਤੇ ਇਕ ਸੌ ਵੀਹ ਸਾਲ, ਜਗਤ ਤ੍ਰਿਸ਼ਨਾ ਨਾ ਕੋਇ ਰਖਾਈਆ । ਫਿਰਦੀ ਵਾਂਗ ਕੰਗਾਲ, ਤਨ ਬਸਤਰ ਨਾ ਕੋਇ ਸੁਹਾਈਆ। ਖੁਲ੍ਹੇ ਰੱਖੇ ਵਾਲ, ਵੈਰਾਗਣ ਰੂਪ ਵਟਾਈਆ। ਜਨਕ ਦੇ ਕੋਲ ਕੀਤਾ ਆ ਸੁਵਾਲ, ਪ੍ਰੇਮ ਨਾਲ ਸੁਣਾਈਆ। ਦੱਸ ਕਿਥੇ ਮੇਰਾ ਭਗਵਾਨ, ਮੈਨੂੰ ਦੇ ਮਿਲਾਈਆ। ਜਨਕ ਅੰਤਰ ਆਇਆ ਗਿਆਨ, ਦ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਬਦਲਾਈਆ। ਇਹ ਭਗਤੀ ਵਿਚ ਮਹਾਨ, ਪੂਰਬ ਜਨਮ ਦੀ ਸੋਭਾ ਪਾਈਆ। ਜੇਕਰ ਇਹਦੇ ਘਰ ਹੋ ਜਾਵੇ ਸੰਤਾਨ, ਉਸ ਲੋਕਮਾਤ ਮਿਲੇ ਵਡਿਆਈਆ। ਮੇਰੀ ਇੱਛਿਆ ਇੱਛਿਆ ਬਲਵਾਨ, ਪ੍ਰਭ ਦੀ ਆਸ ਰਖਾਈਆ। ਹਰ ਘਟ ਇਸ਼ਾਰਾ ਕੀਤਾ ਨੌਜੁਵਾਨ, ਉਗਲ ਅਸਮਾਨ ਵਲ ਉਠਾਈਆ। ਉਹ ਤੱਕ ਮੇਰਾ ਮਿਹਰਵਾਨ, ਜੋ ਹਰ ਘਟ ਰਿਹਾ ਸਮਾਈਆ। ਜਿਸ ਦੇ ਕੋਲੋਂ ਤੈਨੂੰ ਦੇ ਕੇ ਚਲਿਆ ਦਾਨ, ਵਸਤ ਅਮੋਲਕ ਤੇਰੀ ਕੁੱਖ ਟਿਕਾਈਆ। ਜੋ ਮੇਰੇ ਘਰ ਹੋਵੇ ਪਰਵਾਨ, ਗ੍ਰਹਿ ਮੰਦਰ ਸੋਭਾ ਪਾਈਆ। ਉਸ ਦਾ ਝੁੱਲੇ ਫਿਰ ਨਿਸ਼ਾਨ, ਨਿਸ਼ਾਨਾ ਜਗਤ ਜਣਾਈਆ। ਜਿਸ ਨੂੰ ਪਰਗਟ ਹੋ ਕੇ ਮਿਲੇ ਰਾਮ, ਰਾਮ ਰਾਮਾ ਰੂਪ ਬਦਲਾਈਆ। ਤੇਰਾ ਲੇਖਾ ਰੱਖੇ ਵਿਚ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਫਿਰ ਜਨਕ ਨੇ ਹੱਥ ਲਾਇਆ ਉਤੇ ਧਨੁਖ ਬਾਣ, ਚਿੱਲਾ ਤੀਰ ਤਰਕਸ਼

ਦਿਤਾ ਹਿਲਾਈਆ। ਫੇਰ ਹੁਕਮ ਦਿਤਾ ਜਾਹ ਆਪਣੇ ਮੰਦਰ ਮਕਾਨ, ਸੁਖ ਆਸਣ ਸੋਭਾ ਪਾਈਆ। ਜਿਸ ਵੇਲੇ ਸਮਾਂ ਬੀਤਿਆ ਖੇਲ ਹੋਏ ਮਹਾਨ, ਮਹਿੰਮਾਂ ਅਕੱਥ ਕਥੀ ਨਾ ਜਾਈਆ। ਤੇਰੇ ਗ੍ਰਹਿ ਜਨਮੇ ਬਾਲ ਅੰਞਾਣ, ਬਾਲੀ ਬੁਧ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਪੋਹ ਕਹੇ ਨੌਂ ਪੋਹ ਦਿਵਸ ਸੀ ਚੰਗਾ, ਸੋਹਣੀ ਰੁੱਤ ਸੁਹਾਈਆ। ਪ੍ਰੇਮ ਧਾਰ ਵਹੇ ਗੰਗਾ, ਗੰਗੋਤਰੀ ਰੰਗ ਵਖਾਈਆ । ਸਚ ਦਾ ਆਇਆ ਅਨੰਦਾ, ਠੰਡੀ ਪਵਣ ਸੁਹਾਈਆ। ਜਿਸ ਦਾ ਭੇਵ ਜਾਣੇ ਨਾ ਕੋਇ ਪੰਡਾ, ਸ਼ਾਸਤਰ ਕਹਿਣ ਕੋਇ ਨਾ ਆਈਆ। ਇਹ ਖੇਲ ਸਾਹਿਬ ਬਖ਼ਸ਼ੰਦਾ, ਹਰਿ ਕਰਤਾ ਰਿਹਾ ਕਰਾਈਆ। ਲੇਖਾ ਜਗਤ ਜਹਾਨ ਜੀਵ ਸੰਦਾ, ਸੰਧਿਆ ਦਾ ਵਕਤ ਸੁਹਾਈਆ। ਜਿਸ ਤਪਸਣੀ ਦੇ ਕੋਲ ਨਹੀਂ ਕੋਈ ਬੰਦਾ, ਉਹ ਕਿਵਲਾ ਬਣੀ ਜਣੇਂਦੀ ਮਾਈਆ। ਮਿਹਰ ਕਰੇ ਗੁਣੀ ਗਹਿੰਦਾ, ਹਰਿ ਦਾਤਾ ਵਡ ਵਡਿਆਈਆ। ਕੰਨਿਆ ਰੂਪ ਪੰਜ ਤਤ ਸੋਹੰਦਾ, ਸੋਹਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਚੜ੍ਹਾਈਆ।

ਨੌਂ ਪੋਹ ਕੰਨਿਆ ਲਿਆ ਜਨਮ, ਸੀਤਾ ਸਤਿ ਸਤਿ ਵਡਿਆਈਆ। ਮਈਆ ਰਿਹਾ ਭਰਮ, ਭਰਮ ਵਿਚ ਭੁਵਾਈਆ। ਇਹੋ ਮੇਰਾ ਧਰਮ, ਜਨਕ ਦੀ ਝੋਲੀ ਦਿਆਂ ਟਿਕਾਈਆ। ਜਿਸ ਦਾ ਨਾ ਕੋਇ ਜ਼ਾਤ ਨਾ ਕੋਈ ਧਰਮ, ਬ੍ਰਹਮ ਬ੍ਰਹਮ ਵਿਚ ਸਮਾਈਆ। ਸ਼ਬਦੀ ਧਾਰ ਪੂਰਾ ਹੋਇਆ ਪਰਨ, ਪਰਮ ਪੁਰਖ ਦਿਤੀ ਵਡਿਆਈਆ। ਉਧਰੋਂ ਆ ਗਿਆ ਇਕ ਹਰਨ, ਛਲਾਂਗਾਂ ਮਾਰੇ ਚਾਈਂ ਚਾਈਂਆ। ਕਿਵਲਾ ਦੇ ਆ ਕੇ ਲੱਗਾ ਚਰਨ, ਨੀਵਾਂ ਮੁੱਖ ਵਖਾਈਆ। ਤਪਸਣੀ ਲੱਗੀ ਫੜਨ, ਉਸ ਨੇ ਸੀਸ ਦਿਤਾ ਝੁਕਾਈਆ। ਓਨ ਝੱਟ ਸੀਤਾ ਬੰਨ੍ਹ ਕੇ ਲੜਨ, ਉਹਦੇ ਗਲ ਦਿਤੀ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਲੇਖਾ ਆਪ ਪਰਗਟਾਈਆ।

ਹਿਰਨ ਗਲ ਬੱਧੀ ਸੀਤਾ, ਸਤਿ ਸਤਿ ਵਡਿਆਈਆ। ਉਧਰੋਂ ਜਨਕ ਦੀ ਵੇਖੋ ਰੀਤਾ, ਇਕ ਸੌ ਇਕ ਸਾਥੀ ਨਾਲ ਚਲਿਆ ਚਾਈਂ ਚਾਈਂਆ। ਜਿਥੇ ਕੌਲ ਇਕਰਾਰ ਸੀ ਕੀਤਾ, ਓਸ ਧਾਮ ਪੁਜਿਆ ਆਪਣਾ ਪੰਧ ਮੁਕਾਈਆ। ਓਧਰੋਂ ਮਿਰਗ ਆਇਆ ਠੀਕਾ, ਆਪਣਾ ਬਲ ਧਰਾਈਆ। ਕੋਲੋਂ ਰੋਇਆ ਬਾਲ ਨੀਕਾ, ਕੂਕ ਕੂਕ ਸੁਣਾਈਆ। ਜਿਸ ਵੇਲੇ ਮਾਣਸ ਸੁਣੀਆਂ ਚੀਕਾਂ, ਹੁਕਮ ਸੁਣਿਆ ਸ਼ਹਿਨਸ਼ਾਹੀਆ। ਜਨਕ ਨੇ ਮਾਰੀਆਂ ਤਿੰਨ ਲੀਕਾਂ, ਲਾਈਨਾਂ ਤਿੰਨ ਬਣਾਈਆ। ਇਸ ਨੂੰ ਫੜੋ ਨਾਲ ਤੌਫੀਕਾ, ਆਪਣਾ ਬਲ ਧਰਾਈਆ। ਮਿਰਗ ਆ ਗਿਆ ਨਜ਼ਦੀਕਾ, ਨੇੜੇ ਆ ਕੇ ਸੀਸ ਝੁਕਾਈਆ। ਆਹ ਲੇਖਾ ਲੈ ਲੈ ਜੀ ਜੀ ਕਾ, ਜੀਵਣ ਤੇਰੇ ਹੱਥ ਫੜਾਈਆ। ਜਨਕ ਨੇ ਧਿਆਨ ਧਰਿਆ ਉਹਨੂੰ ਵਕਤ ਯਾਦ ਆਇਆ ਠੀਕਾ, ਜੋ ਰਸਨਾ ਬਚਨ ਦਿਤਾ ਸੁਣਾਈਆ। ਉਸ ਕਰ ਕੇ ਸਚ ਪ੍ਰੀਤਾ, ਆਪਣੀ ਗੋਦੀ ਲਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਦੀ ਧਾਰ ਦੱਸੇ ਰੀਤਾ, ਤ੍ਰੈਗੁਣ ਤੋਂ ਬਾਹਰ ਆਪਣਾ ਖੇਲ ਖਿਲਾਈਆ। (੯ ਪੋਹ ਸ਼ ਸੰ ੬ ਪੂਰਨ ਸਿੰਘ ਦੇ ਗ੍ਰਹਿ ਪਿੰਡ ਮਲਕ ਕੈਂਪ)

❋

ਜਨਕ ਨੇ ਕੰਨਿਆ ਵਲ ਕੀਤੀ ਅੱਖ, ਉਂਗਲ ਮਸਤਕ ਉਤੇ ਟਿਕਾਈਆ। ਪ੍ਰਭ ਦਾ ਨੂਰ ਦਿਸਿਆ ਪਰਤੱਖ, ਸਾਖਿਆਤ ਸੋਭਾ ਪਾਈਆ। ਫੇਰ ਜੈਕਾਰਾ ਸੁਣਿਆ ਅਲੱਖ, ਅਗੰਮ ਅਗੋਚਰ ਦਿਤਾ ਦ੍ਰਿੜਾਈਆ। ਤੇਰਾ ਜਗਤ ਜਹਾਨ ਵਾਲਾ ਨਤ, ਰਿਸਤਾ ਤਨ ਵਜੂਦ ਵਖਾਈਆ। ਓਧਰੋਂ ਹਿਰਨ ਨੇੜੇ ਆ ਗਿਆ ਝੱਟ, ਮੁਖ ਉਪਰ ਲਿਆ ਉਠਾਈਆ। ਧੁਰ ਦਾ ਹੁਕਮ ਸੁਣਿਆ ਸਚ, ਸੁਨੇਹੜਾ ਬੇਪਰਵਾਹੀਆ। ਖ਼ੁਸ਼ੀਆਂ ਨਾਲ ਪਿਆ ਹੱਸ, ਕਰਵਟ ਲਈ ਬਦਲਾਈਆ। ਤੇਰਾ ਖੇਲ ਪ੍ਰਭੂ ਸਮਰੱਥ, ਆਦਿ ਅੰਤ ਸਮਝ ਕਿਸੇ ਨਾ ਪਾਈਆ । ਹੁਣ ਇਸ ਕੰਨਿਆ ਹੋਣਾ ਧਰਮ ਦੁਵਾਰ ਦੇ ਵਸ, ਜਨਮ ਸਪੁਤਰੀ ਜਗਤ ਵਡਿਆਈਆ। ਚੌਦਾਂ ਸਾਲ ਧੋਣਾ ਨਹੀਂ ਮੂੰਹ ਹੱਥ, ਬਾਲ ਅਵਸਥਾ ਇਸ ਦੀ ਵਡ ਵਡਿਆਈਆ। ਜੋਤੀ ਜੋਤ ਸਰੂ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।

ਹਿਰਨ ਨੇ ਜਨਕ ਕੀਤੀ ਪਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਫਿਰ ਨਿਗਹ ਮਾਰੀ ਤਮਾਮ, ਨੈਣ ਅੱਖ ਉਠਾਈਆ। ਫੇਰ ਤੱਕਿਆ ਰਾਮ ਦਾ ਰਾਮ, ਪੰਜ ਤਤ ਵਜੂਦ ਸੁਹਾਈਆ। ਫੇਰ ਵੇਖਿਆ ਅੰਧੇਰਾ ਸ਼ਾਮ, ਨੂਰ ਨਾ ਕੋਇ ਚਮਕਾਈਆ। ਫੇਰ ਜਾਣਿਆ ਖੇਲ ਮਹਾਨ, ਜੂਹਾਂ ਜੰਗਲ ਖੋਜ ਖੁਜਾਈਆ । ਫੇਰ ਬਨਬਾਸੀ ਰੂਪ ਤੱਕਿਆ ਭਗਵਾਨ, ਭਗਵਨ ਆਪਣੀ ਕਲ ਵਖਾਈਆ। ਫਿਰ ਰਾਵਣ ਦਾ ਤੱਕਿਆ ਨਿਸ਼ਾਨ, ਲੰਕਾਪਤੀ ਕੀ ਰਾਹ ਤਕਾਈਆ। ਫਿਰ ਹਿਰਨ ਨੇ ਵੇਖਿਆ ਬੀਆਬਾਨ, ਨਿਝ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।

ਹਿਰਨ ਨੇ ਕਿਹਾ ਜਨਕ ਆਹ ਲੈ ਆਪਣੀ ਵਸਤ, ਤੇਰੀ ਝੋਲੀ ਪਾਈਆ। ਫੇਰ ਖੇਲ ਹੋਣਾ ਉਤੇ ਧਰਤ, ਧਰਨੀ ਧਵਲ ਵੇਖ ਵਖਾਈਆ। ਮੈਂ ਫਿਰ ਆਵਾਂ ਪਰਤ, ਪਤਿਪਰਮੇਸ਼ਵਰ ਮੈਨੂੰ ਰਿਹਾ ਜਣਾਈਆ। ਜਿਸ ਰਾਮ ਪਿਛੇ ਰਾਮ ਦੀ ਧਾਰ ਆਈ ਉਤੋਂ ਅਰਸ਼, ਅਰਸ਼ੀ ਪ੍ਰੀਤਮ ਦਿਤੀ ਵਡਿਆਈਆ। ਪੂਰਬ ਦਾ ਲਹਿਣਾ ਮੁੱਕਿਆ ਕਰਜ਼, ਲੇਖਾ ਰਿਹਾ ਨਾ ਰਾਈਆ । ਅੱਗੇ ਖੇਲ ਕਰਨਾ ਅਸਚਰਜ, ਅਚਰਜ ਲੀਲਾ ਦੇਣੀ ਵਰਤਾਈਆ। ਯੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।

ਮਿਰਗ ਨੇ ਕਿਹਾ ਵੇਖ ਮੇਰਾ ਨੈਣ, ਨੈਣ ਨੈਣ ਨਾਲ ਮਿਲਾਈਆ। ਮੈਂ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਸੁਣਾਈਆ। ਜਿਸ ਨੇ ਤੇਰੀ ਸਿਫ਼ਤਾਂ ਭਰੀ ਲਿਖੀ ਰਮਾਇਣ, ਰਾਮ ਰਾਮਾ ਵਡ ਵਡਿਆਈਆ। ਉਸ ਦਾ ਅੰਤ ਰਹਿਣਾ ਨਹੀਂ ਕੋਈ ਸੈਣ, ਸੱਜਣ ਆਪੇ ਅਖਵਾਈਆ। ਦਿਵਸ ਰੈਣ ਮਿਲੇ ਨਾ ਚੈਨ, ਬਲ ਖੋਜੇ ਥਾਉਂ ਥਾਈਂਆ। ਜਿਸ ਵੇਲੇ ਸਮਾਂ ਪਹੁੰਚਿਆ ਐਨ, ਵਕਤ ਵਕਤ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।

ਹਿਰਨ ਕਿਹਾ ਜਨਕ, ਜਨਕ ਸਪੁਤਰੀ ਖੇਲ ਖਲਾਵਾਂਗਾ। ਧੁਰ ਦਾ ਹੁਕਮ ਵੇਖ ਵਖਾਵਾਂਗਾ। ਲੰਕਾਪਤੀ ਨਾਲ ਮਿਲਾਵਾਂਗਾ। ਰਾਵਣ ਰੂਪ ਅਨੂਪ ਦਰਸਾਵਾਂਗਾ । ਬੰਕ ਦੁਵਾਰੇ ਸੋਭਾ ਪਾਵਾਂਗਾ । ਰਾਮ ਰਾਮ ਦੀ ਵੰਡ ਵੰਡਾਵਾਂਗਾ। ਬ੍ਰਹਿਮੰਡਾਂ ਪੜਦਾ ਲਾਹਵਾਂਗਾ। ਚੰਡ ਪ੍ਰਚੰਡ ਦਾ ਰੂਪ ਧਰਾਵਾਂਗਾ । ਜਗਤ ਧਾਰ ਧਾਰ ਲੰਘ, ਆਪਣੀ ਕਲ ਵਰਤਾਵਾਂਗਾ। ਜਿਸ ਦਾ ਰਾਮ ਨਾਲ ਸੰਗ, ਸੋ ਸੰਗ ਵਿਛੋੜਾ ਵਿਚ ਰਖਾਵਾਂਗਾ। ਇਹ ਖੇਲ ਸੂਰਾ ਸਰਬੰਗ, ਦੂਸਰ ਅਵਰ ਨਾ ਕੋਇ ਜਣਾਵਾਗਾ। ਜਿਸ ਨੇ ਤ੍ਰੇਤਾ ਕਰਨਾ ਭੰਗ, ਦੁਸ਼ਟ ਹੰਕਾਰੀਆਂ ਗੜ੍ਹ ਤੁੜਾਵਾਂਗਾ। ਮੈਂ ਤੇਰੇ ਦਰ ਤੋਂ ਇਕੋ ਵਾਰ ਮੰਗੀ ਮੰਗ, ਮਾਂਗਤ ਹੋ ਕੇ ਝੋਲੀ ਡਾਹਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਭ ਦਾ ਲਹਿਣਾ ਦੇਣਾ ਲੇਖਾ ਜਾਣੇ ਬ੍ਰਹਿਮੰਡ ਖੰਡ ਵਿਚ ਵਰਭੰਡ, ਬ੍ਰਹਿਮਾਦੀ ਅਨਾਦੀ ਆਪਣਾ ਪੜਦਾ ਲਾਹੀਆ। (੯ ਪੋਹ ਸ਼ਹਿਨਸ਼ਾਹੀ ਸੰਮਤ ੬ ਰਸੈਲ ਸਿੰਘ ਦੇ ਗ੍ਰਹਿ ਪਿੰਡ ਮਨਾਵਰ)

❋

ਮਿਰਗ ਕਿਹਾ ਤੇਰੀ ਧਰਮ ਧਾਰ ਸੀ ਅੰਸ, ਪਾਰਬ੍ਰਹਮ ਬ੍ਰਹਮ ਦਿਤੀ ਵਡਿਆਈਆ। ਤੇਰਾ ਸਤਿ ਸਤਿ ਦਾ ਬੰਸ, ਸਰਬੰਸ ਵੱਜੇ ਵਧਾਈਆ। ਜਿਸ ਦਾ ਅਨੰਦ ਕਾਰਜ ਹੋਣਾ ਨਾਲ ਧਨੁਸ਼, ਜਗਤ ਰੀਤੀ ਨਾ ਕੋਇ ਵਡਿਆਈਆ । ਜਗਤ ਮਨਸਾ ਰਹੇ ਨਾ ਸ਼ੰਕ, ਸਹਿਸਾ ਦੇਣਾ ਚੁਕਾਈਆ। ਜਿਸ ਖੇਲ ਕਰਨਾ ਤ੍ਰੇਤਾ ਅੰਤ, ਅੰਤ ਆਪਣਾ ਰੂਪ ਧਰਾਈਆ। ਸਚ ਵਿਹਾਰ ਬਣਾਏ ਬਣਤ, ਗੁਰਦੇਵ ਸੁਵਾਮੀ ਸੰਗ ਰਖਾਈਆ। ਜਿਥੇ ਲੇਖਾ ਨਹੀਂ ਕਿਸੇ ਜੱਨਤ, ਸਵਰਗ ਨਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।

ਜਨਕ ਨੇ ਵੇਖਿਆ ਧਿਆਨ ਕਰ ਅੰਤਰ, ਅੰਤਸ਼ਕਰਨ ਤੋਂ ਬਾਹਰ ਖੋਜ ਖੁਜਾਈਆ। ਪ੍ਰਭ ਦਾ ਖੇਲ ਦਿਸਿਆ ਨਿਰੰਤਰ, ਨਿਰਾਕਾਰ ਰਿਹਾ ਵਖਾਈਆ। ਜਿਸ ਦੇ ਵਿਵਾਹ ਦਾ ਪੜ੍ਹਨਾ ਨਹੀਂ ਕਿਸੇ ਵੇਦ ਮੰਤਰ, ਵੇਦੀ ਵਿਦਿਆ ਨਾਲ ਨਾ ਕੋਇ ਵਡਿਆਈਆ। ਖ਼ੁਸ਼ੀ ਹੋਣੀ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਵੱਜੇ ਵਧਾਈਆ। ਜਿਸ ਬ੍ਰਹਮੇ ਦੇ ਬੀਤੇ ਅਨੇਕ ਮਨਵੰਤਰ, ਬੈਠਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਜਨਕ ਨੇ ਨਿਗਹ ਮਾਰੀ ਵੇਖਿਆ ਅਗੰਮ ਵਿਚਾਰ, ਪਰਮ ਪੁਰਖ ਦ੍ਰਿੜਾਈਆ। ਜਿਸ ਵਿਚ ਝਗੜਾ ਨਹੀਂ ਕੋਈ ਸਮਾਜ, ਜਗਤ ਰੀਤੀ ਨਾ ਕੋਇ ਵਖਾਈਆ। ਧਰਮ ਦੇ ਪਤੀ ਦਾ ਧਰਮ ਦਾ ਤਾਜ, ਧਰਮ ਦੀ ਰੱਖਿਆ ਕਰੇ ਚਾਈਂ ਚਾਈਂਆ। ਰਾਮ ਰਾਮ ਦਾ ਮੁਹਤਾਜ, ਦੂਜੀ ਲੋੜ ਨਾ ਕੋਇ ਰਖਾਈਆ । ਸੀਤਾ ਸਤਿ ਦਾ ਲੈ ਕੇ ਦਾਜ, ਧੁਰ ਦਰਬਾਰ ਦੀ ਤ੍ਰਿਸ਼ਨਾ ਇਕ ਰਖਾਈਆ। ਕੂੜੀ ਕਿਰਿਆ ਛੱਡ ਕੇ ਰਾਜ, ਰਈਅਤ ਲੇਖਾ ਦਏ ਮੁਕਾਈਆ। ਜਿਨ ਚੌਦਾਂ ਸਾਲ ਮੁਖ ਧੋਤਾ ਨਹੀਂ ਪਿਤ ਮਾਤ, ਚੌਦਾਂ ਸਾਲ ਬਨਬਾਸੀ ਰੂਪ ਪਰਗਟਾਈਆ । ਰਘੁਪਤ ਦਾ ਦੇਣਾ ਸਾਥ, ਪਤੀ ਪਤਵੰਤ ਸੇਵ ਕਮਾਈਆ। ਇਹ ਖੇਲ ਸ਼ੰਕਰ ਵੇਖੇ ਉਪਰ ਕੈਲਾਸ਼, ਕਲਧਾਰੀ ਆਪਣਾ ਪੜਦਾ ਲਾਹੀਆ। ਜਿਸ ਰਾਮ ਨੇ ਰਾਵਣ ਦਾ ਕਰਨਾ ਨਾਸ, ਤ੍ਰੇਤਾ ਤ੍ਰੀਆ ਰੂਪ ਬਦਲਾਈਆ। ਸਤਿ ਦੀ ਸਤਿ ਦਾ ਹੋਣਾ ਦਾਸ, ਸੀਤਾ ਸਤਿ ਵਿਚ ਸਮਾਈਆ। ਜਿਸ ਨੂੰ ਵੇਖਣ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਜਾਣੇ ਖੇਲ ਤਮਾਸ਼, ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ।

(੯ ਪੋਹ ਸ਼ਹਿਨਸ਼ਾਹੀ ਸੰਮਤ ੬ ਸਾਹਿਬ ਸਿੰਘ ਦੇ ਗ੍ਰਹਿ ਪਿੰਡ ਮਨਾਵਰ)

❋

ਜਨਕ ਸਪੁੱਤਰੀ ਅਵਸਥਾ ਬਾਲ, ਬਾਲੀ ਬੁੱਧ ਧਿਆਨ ਲਗਾਈਆ। ਪ੍ਰਭ ਮਿਲੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਮੇਰੀ ਸੁਰਤੀ ਸੁਰਤ ਲਏ ਸੰਭਾਲ, ਸਿਰ ਆਪਣਾ ਹੱਥ ਟਿਕਾਈਆ। ਝਗੜਾ ਮੇਟ ਕੇ ਸ਼ਾਹ ਕੰਗਾਲ, ਇਕੋ ਰੰਗ ਦਏ ਰੰਗਾਈਆ। ਜਿਸ ਤ੍ਰੇਤੇ ਅਵੱਲੜੀ ਚਲਣੀ ਚਾਲ, ਚਾਲ ਨਿਰਾਲੀ ਇਕ ਪਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ।

ਦੁਲਾਰੀ ਆਇਆ ਧੁਰ ਸੰਦੇਸ਼ਾ, ਧੁਰ ਦੇ ਰਾਮ ਦਿਤਾ ਦ੍ਰਿੜਾਈਆ। ਤੇਰਾ ਰਾਮ ਦੇ ਰਾਮ ਨਾਲ ਲੇਖਾ, ਲਿਖਤ ਧੁਰ ਦੀ ਦਏ ਗਵਾਹੀਆ। ਛੱਡਣਾ ਪੈਣਾ ਬਾਬਲ ਦੇਸਾ, ਮਿਥਲਪੁਰੀ ਪੰਧ ਮੁਕਾਈਆ। ਅਯੁਧਿਆ ਹੋਣਾ ਵੇਸਾ, ਦਸਰਥ ਰੁੱਤ ਸੁਹਾਈਆ । ਫੇਰ ਸੌਹਰਾ ਰਹਿਣਾ ਨਹੀਂ ਪੇਕਾ, ਦੋਵੇਂ ਦੇਣਾ ਤਜਾਈਆ। ਰਾਮ ਦੇ ਰਾਮ ਨੇ ਬਦਲਣਾ ਭੇਖਾ, ਬਨਬਾਸੀ ਰੂਪ ਪਰਗਟਾਈਆ । ਝੱਟ ਸੀਤਾ ਨੇ ਆਪਣਾ ਮਸਤਕ ਵੇਖਾ, ਨੈਣ ਨੈਣ ਵਖਾਈਆ। ਫੇਰ ਪ੍ਰਭ ਨੂੰ ਮੱਥਾ ਟੇਕਾ, ਸੀਸ ਦਿਤਾ ਝੁਕਾਈਆ। ਤੇਰਾ ਖੇਲ ਵਾਰ ਅਨੇਕਾ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਜਨਕ ਦੁਲਾਰੀ ਤੱਕਿਆ ਉਪਰ ਅਸਮਾਂ, ਅਸਮਾਨੀ ਧਾਰ ਪਾਰ ਕਰਾਈਆ। ਨਾ ਕੋਈ ਪਿਤਾ ਦਿਸਿਆ ਨਾ ਕੋਈ ਮਾਂ, ਸੰਗੀ ਸੰਗ ਨਾ ਕੋਇ ਨਿਭਾਈਆ। ਨਾ ਕੋਈ ਰਾਗ ਤਰਾਨਾ ਸ਼ਬਦ ਦਿਸਿਆ ਨਾਂ, ਸਿਫ਼ਤੀ ਵਾਲੀ ਨਾ ਕੋਇ ਪੜ੍ਹਾਈਆ। ਨਾ ਕੋਈ ਸੰਗੀ ਸਾਥੀ ਪਕੜੇ ਬਾਂਹ, ਸਗਲਾ ਸੰਗ ਨਾ ਕੋਇ ਨਿਭਾਈਆ। ਸਤਿਜੁਗ ਤ੍ਰੇਤਾ ਲੋਕਮਾਤ ਕਰੇ ਵਾਹ ਵਾ, ਵਾਹਵਾ ਤੇਰੀ ਵਡ ਵਡਿਆਈਆ। ਆਦਿ ਜੁਗਾਦਿ ਜੁਗ ਚੌਕੜੀ ਜਗਤ ਸਮਾਜ ਦਾ ਚਲਿਆ ਰਾਹ, ਦੀਨ ਦੁਨੀ ਵੰਡ ਵੰਡਾਈਆ। ਫੇਰ ਵੇਖੇ ਥਲ ਅਸਗਾਹ, ਜਲਾਂ ਤੋਂ ਪਾਰ ਅੱਖ ਉਠਾਈਆ। ਉਫ ਹਾਏ ਮੇਰੇ ਰਾਮ ਨੇ ਹੋ ਜਾਣਾ ਮੈਥੋਂ ਜੁਦਾ, ਕੀ ਕਰਤਾ ਕਲ ਵਰਤਾਈਆ। ਬਾਲੀ ਬੁੱਧ ਕਰ ਸਕੀ ਨਾ ਕੋਇ ਨਿਆਂ, ਪ੍ਰਭ ਦੇ ਅੱਗੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਜਾਣੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਈਆ। (੯ ਪੋਹ ਸ਼ਹਿਨਸ਼ਾਹੀ ਸੰਮਤ ੬ ਤੋਤੀ ਦੇਵੀ ਦੇ ਗ੍ਰਹਿ ਪਿੰਡ ਨਿਗਿਆਲ)

❋

ਜਨਕ ਤੱਕੀ ਆਪਣੀ ਕਰਨੀ, ਪ੍ਰਭ ਭਗਤੀ ਵੇਖ ਵਖਾਈਆ। ਜਿਸ ਵਿਚ ਇਕ ਦੀ ਮਿਲੀ ਸਰਨੀ, ਸਰਨਗਤ ਇਕ ਅਖਵਾਈਆ। ਜਿਸ ਦੀ ਇਕੋ ਤੁਕ ਸਭ ਨੇ ਪੜ੍ਹਨੀ, ਆਤਮ ਪਰਮਾਤਮ ਰਾਗ ਗਾਈਆ। ਓਹ ਲੇਖਾ ਜਾਣੇ ਚੋਟੀ ਜੜ੍ਹਨੀ, ਜੜ ਚੇਤਨ ਫੋਲ ਫੁਲਾਈਆ। ਜਿਸ ਦੇ ਹੁਕਮ ਨਾਲ ਸੀਤਾ ਖਾਰੇ ਚੜ੍ਹਨੀ, ਖਾਲਸ ਆਪਣੀ ਕਾਰ ਭੁਗਤਾਈਆ। ਉਸ ਦਾ ਲੇਖਾ ਕੋਈ ਨਾ ਜਾਣੇ ਹਰਨੀ ਫਰਨੀ, ਰਾਮ ਦਾ ਰਾਮ ਬੇਪਰਵਾਹੀਆ। ਜਿਸ ਦੀ ਧਾਰ ਧਾਰ ਨਾਲ ਲੜਨੀ, ਸਤਿ ਅਸਤਿ ਨਾਲ ਦਏ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਈਆ।

ਜਨਕ ਵੇਖੀ ਧਾਰ ਅਨੋਖੀ, ਬਿਨ ਅੱਖਾਂ ਅੱਖ ਉਠਾਈਆ। ਜਿਸ ਨੂੰ ਸਮਝੇ ਕੋਇ ਨਾ ਮਾਤਲੋਕੀ,

ਲੋਕ ਲੋਕਾਂਤ ਪੜਦਾ ਨਾ ਕੋਇ ਉਠਾਈਆ। ਜਿਸ ਦੀ ਭੇਟਾ ਹੋ ਨਾ ਸਕਣ ਮਾਣਕ ਮੋਤੀ, ਹੀਰੇ ਲਾਲ ਜਵਾਹਰ ਨਾ ਕੋਇ ਚਤੁਰਾਈਆ। ਜਿਸ ਦੀ ਆਦਿ ਤੋਂ ਜਗਦੀ ਜੋਤੀ, ਅੰਤਮ ਜੋਤ ਰੁਸ਼ਨਾਈਆ। ਜਿਸ ਦੀ ਸਿਫ਼ਤਾਂ ਵਾਲੀ ਸਾਰੇ ਪੜ੍ਹਨ ਪੋਥੀ, ਪੁਸਤਕ ਹੱਥਾਂ ਵਿਚ ਉਠਾਈਆ। ਮੰਜ਼ਲ ਮਿਲੇ ਨਾ ਔਖੀ, ਦਰ ਠਾਂਡਾ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਜਨਕ ਦੇ ਅੰਦਰ ਹੋਇਆ ਇਕ ਇਸ਼ਾਰਾ, ਸਹਿਜ ਸਹਿਜ ਦਰਸਾਈਆ। ਔਹ ਵੇਖ ਖੇਲ ਅਪਾਰਾ, ਅਪਰੰਪਰ ਰਿਹਾ ਦ੍ਰਿੜਾਈਆ। ਜਿਸ ਸੀਤਾ ਦਾ ਰਾਮ ਨਾਲ ਪਿਆਰਾ, ਪਿਆਰ ਮੁਹੱਬਤ ਵਿਚ ਸਮਾਈਆ। ਉਸ ਦਾ ਹੋਣਾ ਅੰਤ ਕਿਨਾਰਾ, ਵਿਛੋੜੇ ਵਿਚ ਕੁਰਲਾਈਆ। ਜੁਗ ਬੀਤਿਆ ਸਾਰਾ, ਮਹਾਂਸਾਰਥੀ ਆਪਣਾ ਰੰਗ ਰੰਗਾਈਆ। ਜਿਸ ਲੇਖਾ ਲਿਖਿਆ ਬਣ ਕੇ ਬਾਲਮੀਕ ਬਟਵਾਰਾ, ਭੇਵ ਅਭੇਦਾ ਦਏ ਜਣਾਈਆ। ਫੇਰ ਛੱਡਣਾ ਪਏ ਜਗਤ ਸੰਸਾਰਾ, ਨਾਤਾ ਮਾਤ ਤੁੜਾਈਆ। ਉਠ ਵੇਖ ਕਲਜੁਗ ਅੰਧ ਅੰਧਿਆਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਰਾਮ ਦਾ ਰਾਮ ਕਲ ਕਲਕੀ ਲਏ ਅਵਤਾਰਾ, ਕਲ ਆਪਣੀ ਕਲ ਪਰਗਟਾਈਆ। ਜਿਸ ਨੂੰ ਝੁਕਣੇ ਪੈਗ਼ੰਬਰ ਗੁਰ ਅਵਤਾਰਾ, ਬੈਠਣ ਸੀਸ ਨਿਵਾਈਆ । ਉਸ ਦਾ ਖੇਲ ਹੋਣਾ ਧਰਨੀ ਧਰਤ ਉਤੇ ਅਪਰ ਅਪਾਰਾ, ਅਪਰੰਪਰ ਸੁਵਾਮੀ ਆਪਣੀ ਕਾਰ ਕਮਾਈਆ। ਸੀਤਾ ਦਾ ਸਤਿ ਦਾ ਬਣਨਾ ਸਹਾਰਾ, ਸੁਰਤ ਸ਼ਬਦ ਨਾਲ ਕੁੜਮਾਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਕਰੇ ਆਪ ਨਿਰੰਕਾਰਾ, ਭਗਤ ਭਗਤੀ ਵਿਚ ਭਗਵਨ ਮਿਲਣ ਕੋਇ ਨਾ ਪਾਈਆ। ਫੇਰ ਜੋਤ ਦਾ ਦੇ ਚਮਤਕਾਰਾ, ਨੂਰ ਨੁਰਾਨਾ ਦਏ ਦਰਸਾਈਆ। ਜਨਕ ਝੱਟ ਕੀਤੀ ਨਿਮਸਕਾਰਾ, ਨਿਉਂ ਨਿਉਂ ਲਾਗਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਆਦਿ ਅੰਤ ਦਾ ਇਕ ਸਹਾਰਾ, ਦੂਜਾ ਨਜ਼ਰ ਕੋਇ ਨਾ ਆਈਆ। (੯ ਪੋਹ ਸ਼ਹਿਨਸ਼ਾਹੀ ਸੰਮਤ ੬ ਸ਼ਾਹਣੀ ਦੇਵੀ ਦੇ ਗ੍ਰਹਿ)

❋

ਬਾਲਮੀਕ ਨੇ ਮੁਖ ਵਿਚ ਪਾ ਲਈ ਕਾਨੀ, ਕਲਮ ਕਾਲਮ ਲਿਖਣ ਤੋਂ ਲਈ ਬਚਾਈਆ । ਅੰਤਰ ਆਈ ਹੈਰਾਨੀ, ਹੈਰਤ ਵਿਚ ਧਿਆਨ ਲਗਾਈਆ। ਨਿਗਹ ਕਰ ਉਪਰ ਅਸਮਾਨੀ, ਨਿਝ ਨੈਣ ਕਰ ਰੁਸ਼ਨਾਈਆ। ਤੱਕੀ ਪਰਮ ਪੁਰਖ ਜੋਤ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜਿਸ ਦਾ ਖੇਲ ਅਵਤਾਰ ਜਿਸਮ ਜਿਸਮਾਨੀ, ਤਤਾਂ ਰੰਗ ਰੰਗਾਈਆ । ਸ਼ਬਦ ਦੇ ਧੁਨਕਾਨੀ, ਨਾਦੀ ਨਾਦ ਸੁਣਾਈਆ। ਰਾਮ ਦਾ ਰਾਮ ਦਿਸੇ ਬਾਨੀ, ਬਨਬਾਸੀ ਵੇਖੇ ਚਾਈਂ ਚਾਈਂਆ। ਜਿਸ ਦੀ ਖੇਲ ਦੋ ਜਹਾਨੀ, ਜਨਕ ਸਪੁੱਤਰੀ ਸਮਝ ਕੋਇ ਨਾ ਆਈਆ। ਫੇਰ ਕਰਿਆ ਚਰਨ ਧਿਆਨੀ, ਪ੍ਰਭ ਚਰਨ ਸੀਸ ਝੁਕਾਈਆ। ਮੇਰੀ ਵਿਦਿਆ ਦੀ ਨਹੀਂ ਕੋਈ ਵਿਦਵਾਨੀ, ਵਿਦਤ ਮਾਣ ਨਾ ਕੋਇ ਰਖਾਈਆ । ਪਰਮ ਪੁਰਖ ਕਰ ਮਿਹਰਵਾਨੀ, ਮੇਰਾ ਅੰਤਰ ਮੰਗ ਮੰਗਾਈਆ। ਅਬਿਨਾਸ਼ੀ ਕਰਤੇ ਸੰਦੇਸ਼ਾ ਦਿਤਾ ਬਿਨਾਂ ਜ਼ਬਾਨੀ, ਫ਼ਰਮਾਣਾ ਧੁਰ ਦਾ ਇਕ ਦ੍ਰਿੜਾਈਆ। ਉਠ ਵੇਖ ਤ੍ਰੇਤਾ ਨਾ ਰਹੇ ਨਿਸ਼ਾਨੀ, ਰਾਮ ਰਾਵਣ ਸੰਗ ਰਲਾਈਆ। ਦੁਆਪਰ ਖੇਲ ਹੋਣਾ ਹੈਰਾਨੀ, ਹੈਰਤ ਵਿਚ ਸਰਬ ਕੁਰਲਾਈਆ। ਕਲਜੁਗ ਅੰਤਮ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਲੇਖਾ ਜਾਣੇ ਜਾਣ ਜਾਣੀ, ਜਾਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਜਿਸ ਵੇਲੇ ਦੀਨ ਦੁਨੀ ਵਿਚ ਹੋਈ ਬੇਈਮਾਨੀ, ਬੇਵਾ ਰੂਪ ਹੋਏ ਲੋਕਾਈਆ।

ਪਰਗਟ ਹੋਵੇ ਯੋਧਾ ਸੂਰਬੀਰ ਬਲਵਾਨੀ, ਬਲਧਾਰੀ ਇਕ ਅਖਵਾਈਆ। ਜਿਸ ਦਾ ਲੇਖਾ ਜਾਣੇ ਨਾ ਕੋਇ ਗਿਆਨੀ, ਜਗਤ ਵਿਦਿਆ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਰਿਹਾ ਦ੍ਰਿੜਾਈਆ।

ਬਾਲਮੀਕ ਕਲਮ ਫੜ ਕੇ ਹੱਥ, ਹੱਥ ਪੇਸ਼ਾਨੀ ਉਤੇ ਟਿਕਾਈਆ। ਬੇਨੰਤੀ ਕਰ ਅੱਗੇ ਪੁਰਖ ਸਮਰੱਥ, ਸੀਸ ਜਗਦੀਸ ਦਿਤਾ ਝੁਕਾਈਆ। ਤੇਰਾ ਲੇਖਾ ਅਕਥਨਾ ਅਕਥ, ਕਥਨੀ ਕੱਥ, ਨਾ ਸਕੇ ਰਾਈਆ। ਮੈਨੂੰ ਅਗਲਾ ਮਾਰਗ ਦੱਸ, ਪੜਦਾ ਦੇ ਚੁਕਾਈਆ। ਅਬਿਨਾਸ਼ੀ ਕਰਤਾ ਪਿਆ ਹੱਸ, ਜੋਤੀ ਧਾਰ ਸ਼ਬਦ ਸ਼ਨਵਾਈਆ। ਉਠ ਬਟਵਾਰੇ ਖੋਲ੍ਹ ਅੱਖ, ਧਾੜਵੀ ਤੈਨੂੰ ਧਾੜਾ ਦਿਆਂ ਵਖਾਈਆ। ਕਲਜੁਗ ਕੂੜ ਕੁੜਿਆਰ ਦਾ ਵੇਖ ਹੱਟ, ਸਤਿ ਧਰਮ ਨਾ ਕੋਇ ਵਿਕਾਈਆ। ਝਗੜਾ ਪਏ ਤੀਰਥ ਤੱਟ, ਮਾਨਵ ਮਾਨਵ ਨਾਲ ਟਕਰਾਈਆ । ਉਸ ਵੇਲੇ ਹੋਣਾ ਸਾਹਿਬ ਪਰਗਟ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਜਿਸ ਰਾਮ ਨੇ ਰਾਮ ਸੀਤਾ ਜਾਣੀ ਛੱਡ, ਲੋਕਮਾਤ ਨਜ਼ਰ ਕੋਇ ਨਾ ਆਈਆ। ਉਸ ਦਾ ਖੇਲ ਹੋਣਾ ਵਿਚ ਜਗ, ਜਗਜੀਵਣ ਦਾਤਾ ਆਪਣੀ ਕਾਰ ਭੁਗਤਾਈਆ। ਭੇਵ ਖੁਲ੍ਹਾਏ ਉਪਰ ਸ਼ਾਹ ਰਗ, ਹਰਿਜਨ ਸਾਚੇ ਲਏ ਮਿਲਾਈਆ। ਸੀਤਾ ਧਾਰ ਬੰਨ੍ਹਣਾ ਤਗ, ਨਾਮ ਨਿਧਾਨਾ ਗੰਢ ਪੁਵਾਈਆ । ਖੇਲ ਵੇਖਣਾ ਸੂਰੇ ਸਰਬੱਗ, ਸਾਹਿਬ ਸਤਿਗੁਰ ਆਪਣਾ ਭੇਵ ਚੁਕਾਈਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਜਗਤ ਵਾਸਨਾ ਕੂੜ ਕਾਮਨਾ ਲੱਗਣੀ ਅੱਗ, ਤਮ੍ਹਾਂ ਤ੍ਰਿਸ਼ਨਾ ਨਾ ਕੋਇ ਮਿਟਾਈਆ। ਪ੍ਰਭੂ ਦਾ ਪਿਆਰ ਸਾਰੇ ਜਾਣ ਛੱਡ, ਸੰਗੀ ਸੰਗ ਨਾ ਕੋਇ ਵਖਾਈਆ। ਗੁਰ ਚੇਲੇ ਹੋਵਣ ਅੱਡ, ਮੁਰੀਦ ਮੁਰਸ਼ਦ ਨਾ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।

ਬਾਲਮੀਕ ਕਲਮ ਨੂੰ ਕੀਤਾ ਪੁੱਠੀ, ਨੇਤਰ ਵੇਖ ਵਖਾਈਆ। ਨਿਗਹ ਮਾਰੀ ਚਾਰੇ ਗੁੱਠੀਂ, ਉਤਰ ਪੂਰਬ ਪੱਛਮ ਦੱਖਣ ਖੋਜ ਖੁਜਾਈਆ। ਸ੍ਰਿਸ਼ਟੀ ਸਾਰੀ ਦਿਸਦੀ ਰੁੱਸੀ, ਪ੍ਰਭ ਦਾ ਪਿਆਰ ਨਾ ਕੋਇ ਨਿਭਾਈਆ। ਜਿਸ ਦੇ ਪੰਜ ਤਤ ਜੁਸੀ, ਜ਼ਮੀਰ ਸਕੇ ਨਾ ਕੋਇ ਬਦਲਾਈਆ। ਮਨ ਕਲਪਣਾ ਸਭ ਨੂੰ ਰਹੀ ਕੁੱਸੀ, ਜਗਤ ਲਾਲਚ ਨਾ ਕੋਇ ਚੁਕਾਈਆ। ਮੁਹੱਬਤ ਹੱਕ ਰਹੀ ਨਾ ਉਕੀ, ਨਿਸ਼ਾਨਾ ਉਕਿਆ ਥਾਉਂ ਥਾਈਂਆ। ਪ੍ਰਭ ਨੂੰ ਗਾਉਣਾ ਮੁਸ਼ਕਲ ਹੋ ਜਾਏ ਦੋ ਤੁਕੀ, ਆਤਮ ਪਰਮਾਤਮ ਰਾਗ ਨਾ ਕੋਇ ਅਲਾਈਆ। ਸ੍ਰਿਸ਼ਟੀ ਜਗਤ ਪਿਆਰ ਦੀ ਹੋਵੇ ਭੁੱਖੀ, ਪ੍ਰਭੂ ਪ੍ਰੇਮ ਨਾ ਕੋਇ ਵਖਾਈਆ। ਆਸਾ ਰੱਖੇ ਜਨਮ ਮਰਨ ਦੀ ਕੁੱਖੀ, ਚੁਰਾਸੀ ਪੰਧ ਨਾ ਕੋਇ ਮੁਕਾਈਆ। ਇਹ ਖੇਲ ਰਹੇ ਨਾ ਲੁਕੀ, ਪੁਰਖ ਅਕਾਲਾ ਦਏ ਵਡਿਆਈਆ। ਜਿਸ ਵੇਲੇ ਸਦੀ ਚੌਧਵੀਂ ਅੰਤਮ ਢੁਕੀ, ਆਪਣਾ ਪੰਧ ਮੁਕਾਈਆ। ਸੀਤਾ ਰਾਮ ਰਾਮ ਸੀਤਾ ਇਕ ਦੂਜੇ ਦੀ ਕਰਨ ਬੁੱਤੀ, ਬੁਤਖਾਨਿਆਂ ਵਿਚ ਧਿਆਨ ਲਗਾਈਆ। ਅਬਿਨਾਸ਼ੀ ਕਰਤਾ ਆਪਣੀ ਮਿਹਰ ਨਾਲ ਬੇਸ਼ਕ ਭਗਤਾਂ ਨੂੰ ਆਪਣੀ ਗੋਦ ਲਏ ਚੁੱਕੀ, ਭਗਤੀ ਵਾਂਗ ਭਗਤ ਭਗਵਨ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਦੁਖੀ, ਦੁਖੀਆਂ ਦਰਦ ਨਾ ਕੋਇ ਗਵਾਈਆ। ਉਸ ਵੇਲੇ ਬਾਲਮੀਕ ਨੇ ਇਕ ਕੂਕ ਮਾਰੀ ਉਚੀ, ਕੂਕ ਕੇ ਦਿਤਾ ਸੁਣਾਈਆ। ਨਿਰਮਾਣਤਾ ਵਿਚ ਇਕ ਗੱਲ ਪੁੱਛੀ, ਨਿਉਂ ਕੇ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਮੇਰੇ ਸਾਹਿਬ ਤੁਠੀਂ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਸਚ ਦੀ ਧਾਰ ਜਾਏ ਲੁੱਟੀ, ਕਲਜੁਗ ਲੁਟੇਰਾ ਆਪਣਾ ਬਲ ਵਖਾਈਆ। ਉਸ ਵੇਲੇ ਜਨ ਭਗਤਾਂ ਉਜਲ ਕਰੀਂ ਮੁਖੀ, ਦੁਰਮਤ ਮੈਲ ਆਪ ਧੁਵਾਈਆ। ਲੋਕਮਾਤ ਮਾਰ ਝਾਤ ਆਪ ਪੁੱਛੀਂ, ਦੋ ਜਹਾਨਾਂ ਪੰਧ ਮੁਕਾਈਆ। ਸਤਿ ਧਰਮ ਦੀ ਸਾਚੀ ਦੇਵੀ ਬੁੱਧੀ, ਸੋਝੀ ਆਪਣੀ ਇਕ ਵਖਾਈਆ। ਤੇਰੀ ਰਮਜ਼ ਰਹੇ ਨਾ ਗੁੱਝੀ, ਪੜਦਾ ਅੰਦਰੋਂ ਦੇਣਾ ਉਠਾਈਆ। ਪ੍ਰੇਮ ਦੀ ਧਾਰ ਰਹੇ ਨਾ ਦੂਜੀ, ਏਕਾ ਰੰਗ ਦੇਣਾ ਰੰਗਾਈਆ। ਪਤਿਤ ਪੁਨੀਤ ਕਰਨੀ ਬੁੱਧੀ, ਕੂੜ ਕੁੜਿਆਰ ਦਾ ਡੇਰਾ ਢਾਹੀਆ। ਲੇਖਾ ਮੁਕਾਉਣਾ ਵਦੀ ਸੁਦੀ, ਮੱਸਿਆ ਅਮਾਵਸ ਵੰਡ

ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਵੇਲੇ ਕਲਜੁਗ ਦੀ ਔਧ ਪੁੱਗੀ, ਔਧ ਦੇ ਮਾਲਕ ਅੰਤ ਹੋਣਾ ਆਪ ਸਹਾਈਆ। (੯ ਪੋਹ ਸ਼ ਸੰ ੬ ਫੁਮਣ ਸਿੰਘ ਦੇ ਗ੍ਰਹਿ ਪਿੰਡ ਛੰਬ)

❋

ਬਣ ਵਿਚ ਸੀਤਾ ਰਾਮ ਦਾ ਚਰਨ ਝੱਸਿਆ, ਸਹਿਜ ਸਹਿਜ ਨਾਲ ਦਬਾਈਆ। ਰਾਮ ਕਰਵਟ ਵਿਚ ਬਦਲ ਕੇ ਅੱਖਿਆ, ਅੱਖ ਲਈ ਉਠਾਈਆ । ਫੇਰ ਖ਼ੁਸ਼ੀਆਂ ਦੇ ਵਿਚ ਹੱਸਿਆ, ਹੱਸ ਕੇ ਦਿਤਾ ਸੁਣਾਈਆ। ਕਮਲੀਏ ਔਹ ਤਕ ਕਲਜੁਗ ਅੰਧੇਰੀ ਮੱਸਿਆ, ਸਤਿਜੁਗ ਸਾਚਾ ਚੰਦ ਨਾ ਕੋਇ ਚਮਕਾਈਆ। ਹਿਰਦੇ ਹਰਿ ਕਿਸੇ ਨਹੀਂ ਹੋਣਾ ਵਸਿਆ, ਸਗਲਾ ਸੰਗ ਨਾ ਕੋਇ ਬਣਾਈਆ। ਜਗਤ ਦੁਵਾਰਾ ਹੋਣਾ ਢੱਠਿਆ, ਗੜ੍ਹ ਬੰਕ ਨਾ ਕੋਇ ਸੁਹਾਈਆ। ਅੱਗ ਲੱਗੇ ਤਤ ਅੱਠਿਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕੁਰਲਾਈਆ। ਪਿਤਾ ਪੁੱਤ ਦੀ ਕਰੇ ਹੱਤਿਆ, ਨਾਰ ਕੰਤ ਵਿਛੋੜਾ ਦਿਸੇ ਥਾਈਂ ਥਾਈਂਆ। ਧਰਮ ਚਲਾਵੇ ਕੋਈ ਨਾ ਹੱਟਿਆ, ਵਣਜਾਰਾ ਵਣਜ ਨਾ ਕੋਇ ਬਣਾਈਆ। ਭਾਗ ਲੱਗੇ ਨਾ ਕਿਸੇ ਕਾਇਆ ਮਟਿਆ, ਤ੍ਰੈਗੁਣ ਅਗਨੀ ਸਰਬ ਜਲਾਈਆ। ਫਿਰ ਹੱਥ ਮਾਰ ਉਪਰ ਪੱਟਿਆ, ਪਟਨੇ ਵਾਲਾ ਵੇਖ ਵਖਾਈਆ। ਜਿਸ ਦਾ ਲੇਖਾ ਹੋਣਾ ਨਾਲ ਪੁਰਖ ਸਮਰਥਿਆ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਫੇਰ ਰਾਮ ਨੇ ਆਪਣਾ ਪਾਸਾ ਵੱਟਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ।

ਰਾਮ ਕਿਹਾ ਸੀਤਾ ਆਪਣਾ ਨੇਤਰ ਖੋਲ੍ਹ, ਸੁਰਤੀ ਰਾਮ ਵਿਚ ਸਮਾਈਆ। ਪ੍ਰੇਮ ਕੰਡੇ ਤਰਾਜ਼ੂ ਤੋਲ, ਜਗਤ ਲੇਖਾ ਸਹਿਜ ਸੁਭਾਈਆ। ਉਠ ਵੇਖ ਕਲਜੁਗ ਵੱਜਦਾ ਢੋਲ, ਡੌਰੂ ਡੰਕਾ ਰਿਹਾ ਸੁਣਾਈਆ। ਸਚ ਵਸਤ ਰਹੇ ਕਿਸੇ ਨਾ ਕੋਲ, ਖਾਲੀ ਬੰਕ ਦੁਵਾਰੇ ਦਿਸਣ ਥਾਈਂ ਥਾਈਂਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਕੋਇ ਨਾ ਚੋਹਲ, ਸੀਤਾ ਸੁਰਤ ਧੁਰ ਦੇ ਰਾਮ ਨਾ ਕੋਇ ਮਿਲਾਈਆ। ਅਨਬੋਲਤ ਸੁਣੇ ਕੋਇ ਨਾ ਬੋਲ, ਅਨਰਾਗੀ ਰਾਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਸੀਤਾ ਕਹੇ ਮੇਰੇ ਧੁਰ ਦੇ ਰਾਮ, ਰਾਮ ਰਾਮ ਦੇ ਜਣਾਈਆ। ਕੀ ਇਹ ਖੇਲ ਹੋਣਾ ਤਮਾਮ, ਤਮ੍ਹਾਂ ਵਿਚ ਹੋਵੇ ਜਗਤ ਲੋਕਾਈਆ। ਰਾਮ ਨੇ ਕਿਹਾ ਇਹ ਖੇਲ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਕੂੜ ਕਲਪਨਾ · ਵਿਚ ਜਹਾਨ, ਜਹਾਲਤ ਭਰੀ ਹੋਵੇ ਲੋਕਾਈਆ। ਓਸ ਵੇਲੇ ਪੈਗ਼ੰਬਰਾਂ ਦਾ

ਹੋਣਾ ਇਸਲਾਮ, ਸਮਾਂ ਸਮੇਂ ਵਿਚੋਂ ਬਦਲਾਈਆ। ਸ਼ਰਅ ਦੀ ਚਲੇ ਕਲਾਮ, ਰਾਮ ਨਾਮ ਨਾ ਕੋਇ ਵਡਿਆਈਆ। ਮੰਤਰ ਹੋਰ ਹੋਣਾ ਸਤਿਨਾਮ, ਫਤਹਿ ਡੰਕਾ ਇਕ ਸ਼ਨਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਹੈਰਾਨ, ਹੈਰਤ ਵਿਚ ਸਰਬ ਕੁਰਲਾਈਆ। ਮਜ਼੍ਹਬਾਂ ਦਾ ਬਣਨਾ ਸਰਬ ਗੁਲਾਮ, ਸ਼ਰਅ ਜੰਜੀਰ ਨਾ ਕੋਇ ਤੁੜਾਈਆ। ਪਤਿਪਰਮੇਸ਼ਵਰ ਹੋਣਾ ਬਦਨਾਮ, ਬਦੀ ਦਾ ਪੰਧ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।

ਸੀਤਾ ਹੱਥ ਰੱਖਿਆ ਉਪਰ ਠੋਡੀ, ਉਂਗਲੀ ਨਾਲ ਦਬਾਈਆ। ਰਾਮ ਦੇ ਚਰਨ ਛੋਹੇ ਮਸਤਕ

ਲਾਇਆ ਨਾਲ ਗੋਡੀ, ਨੇਤਰ ਨੀਰ ਵਹਾਈਆ। ਮੈਨੂੰ ਨਜ਼ਰ ਆਉਂਦਾ ਕਲਜੁਗ ਅੰਤ ਖੇਲ ਹੋਣਾ ਵੇਦੀ ਸੋਢੀ, ਸੋਢ ਬੰਸ ਮਿਲੇ ਵਡਿਆਈਆ। ਝਗੜਾ ਮੇਟਣਾ ਜੰਞੂ ਬੋਦੀ, ਰੂਪ ਅਨੂਪ ਲਏ ਬਦਲਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦੇਣੀ ਸੋਧੀ, ਸ਼ੁਧ ਆਪਣਾ ਆਪ ਵਖਾਈਆ। ਉਹ ਪਰਮ ਪੁਰਖ ਦਾ ਹੋਣਾ ਜੋਗੀ, ਜੁਗੀਸ਼ਰ ਧੁਰਦਰਗਾਹੀਆ । ਜਿਸ ਹਉਮੇ ਮੇਟਣਾ ਰੋਗੀ, ਮਮਤਾ ਮੋਹ ਦਏ ਮੁਕਾਈਆ। ਉਹਦਾ ਇਕੋ ਸ਼ਬਦ ਹੋਣਾ ਸਲੋਕੀ, ਤੂੰ ਮੇਰਾ ਮੈਂ ਤੇਰਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਆਪ ਬਦਲਾਈਆ।

ਸੀਤਾ ਕਹੇ ਮੇਰਾ ਅੰਦਰੋਂ ਖੁਲ੍ਹਿਆ ਪੜਦਾ, ਰਾਮ ਰਾਮ ਦਿਆਂ ਜਣਾਈਆ। ਖੇਲ ਵੇਖਿਆ ਲਹਿੰਦਾ ਚੜ੍ਹਦਾ, ਪਹਾੜ ਦੱਖਣ ਫੋਲ ਫੁਲਾਈਆ। ਮੈਂ ਇਕੋ ਨੂਰ ਤੱਕਿਆ ਨਰਾਇਣ ਨਰ ਦਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਮਾਲਕ ਨੇਹਚਲ ਧਾਮ ਅਟੱਲ ਦਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਦੀਪਕ ਜੋਤੀ ਬਲਦਾ, ਦੋ ਜਹਾਨਾਂ ਕਰੇ ਰੁਸ਼ਨਾਈਆ । ਉਸ ਝਗੜਾ ਮੁਕਾਉਣਾ ਕਲਜੁਗ ਕਲ ਦਾ, ਕਲ ਕਲਕੀ ਵੇਸ ਵਟਾਈਆ। ਉਹ ਮਾਲਕ ਜਲ ਥਲ ਦਾ, ਮਹੀਅਲ ਰਿਹਾ ਸਮਾਈਆ। ਜੋ ਲੇਖਾ ਜਾਣੇ ਘੜੀ ਪਲ ਦਾ, ਜੁਗ ਚੌਕੜੀ ਆਪਣੇ ਵਿਚ ਟਿਕਾਈਆ। ਆਤਮ ਪਰਮਾਤਮ ਧਾਰ ਹੋ ਕੇ ਰਲਦਾ, ਨੂਰ ਨੁਰਾਨਾ ਡਗਮਗਾਈਆ। ਉਸ ਦਾ ਵੇਸ ਅਵੱਲੜਾ ਦਿਸੇ ਅਛਲ ਅਛੱਲ ਦਾ, ਵਲ ਛਲ ਧਾਰੀ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ।

ਸੀਤਾ ਕਹੇ ਮੈਨੂੰ ਹੁੰਦਾ ਜਾਏ ਇਸ਼ਾਰਾ, ਰਾਮ ਰਾਮ ਮੇਰੀ ਦੁਹਾਈਆ। ਕਲਜੁਗ ਅੰਤਮ ਦਿਸੇ ਕਿਨਾਰਾ, ਸਤਿਜੁਗ ਸਚ ਚੰਦ ਰੁਸ਼ਨਾਈਆ। ਇਕੋ ਨੂਰ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਈਆ । ਸੰਬਲ ਬੈਠਾ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਦਾ ਸ਼ਬਦ ਸ਼ਬਦ ਦੁਲਾਰਾ, ਸੂਰਬੀਰ ਇਕ ਅਖਵਾਈਆ । ਉਹ ਮੇਟੇ ਧੂੰਆਂਧਾਰਾ, ਨੂਰੀ ਚੰਦ ਇਕ ਚਮਕਾਈਆ। ਜਿਸ ਦਾ ਲੇਖਾ ਕਾਗਤ ਕਲਮ ਨਾ ਲਿਖਣਹਾਰਾ, ਸ਼ਾਸਤਰ ਦੇਵੇ ਨਾ ਕੋਇ ਗਵਾਹੀਆ। ਉਹ ਸਭ ਦਾ ਸਾਂਝਾ ਮੀਤ ਮੁਰਾਰਾ, ਪਰਵਰਦਿਗਾਰ ਨੂਰ ਖ਼ੁਦਾਈਆ। ਜਿਸ ਨੇ ਲੇਖਾ ਚੁਕਾਉਣਾ ਕਾਇਆ ਸਾਢੇ ਤਿੰਨ ਹੱਥ ਮੁਨਾਰਾ, ਗ੍ਰਹਿ ਮੰਦਰ ਆਪ ਸੁਹਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟਣਾ ਵਿਚ ਸੰਸਾਰਾ, ਸਿਰ ਸਕੇ ਨਾ ਕੋਇ ਉਠਾਈਆ। ਮੇਰੀ ਚਰਨ ਕਵਲ ਨਿਮਸਕਾਰਾ, ਰਾਮ ਰਾਮਾ ਸੀਸ ਝੁਕਾਈਆ। ਚਰਨ ਧੂੜ ਲਾਵਾਂ ਛਾਰਾ, ਟਿੱਕਾ ਖ਼ਾਕ ਰਮਾਈਆ। ਜਿਸ ਦਾ ਆਤਮ ਪਰਮਾਤਮ ਪਰਮਾਤਮ ਆਤਮ ਧਰਮ ਦੀ ਧਾਰ ਹੋਣਾ ਨਾਅਰਾ, ਨਰ ਨਰਾਇਣ ਆਪਣਾ ਡੰਕ ਵਜਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਵੇਖੇ ਵਿਗਸੇ ਵੇਖਣਹਾਰਾ, ਹਰਿ ਕਰਤਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਨਿਤ ਨਵਿਤ ਲਏ ਅਵਤਾਰਾ, ਅਵਤਰੀ ਆਪਣਾ ਹੁਕਮ ਹੁਕਮ ਵਿਚ ਵਰਤਾਈਆ। (੯ ਪੋਹ ਸ਼ ਸੰ ੬ ਪਰਤਾਪ ਸਿੰਘ ਦੇ ਘਰ ਪਿੰਡ ਦੜ)

❋

ਰਾਮ ਕਿਹਾ ਸੀਤਾ ਆਹ ਤੱਕ ਲੈ ਕਲਜੁਗ ਕਲ, ਕਲਕਾਤੀ ਨਜ਼ਰੀ ਆਈਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਵਧਣਾ ਛਲ, ਅਛਲ ਛਲਧਾਰੀ ਆਪਣਾ ਹੁਕਮ ਵਰਤਾਈਆ। ਪਵਿੱਤਰ ਰਹੇ ਨਾ ਤੀਰਥ ਅਠ ਸਠ ਜਲ, ਅੰਮ੍ਰਿਤ ਸਰੋਵਰ ਰਸ ਨਾ ਕੋਇ ਵਖਾਈਆ। ਫਿਰੇ ਦੁਹਾਈ ਜੰਗਲ ਜੂਹ ਉਜਾੜ ਪਹਾੜ ਮਹੀਅਲ ਥਲ, ਅਸਗਾਹ ਦੇਣ ਦੁਹਾਈਆ। ਦੂਈ ਦਵੈਤੀ ਸ਼ਰਅ ਸ਼ਰੀਅਤ ਸਭ ਨੂੰ ਲੱਗਣਾ ਸੱਲ, ਹਉਮੇ ਰੋਗ ਨਾ ਕੋਇ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਨਿਰਗੁਣ ਸਕੇ ਕੋਈ ਨਾ ਰਲ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਤਿ ਧਰਮ ਦਾ ਰਹੇ ਕੋਈ ਨਾ ਬਲ, ਬਲਹੀਣ ਹੋਈ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ।

ਰਾਮ ਕਿਹਾ ਉਠ ਵੇਖ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਵੇਖ ਖੇਲ ਸ੍ਰੀ ਭਗਵਾਨ, ਨਰ ਹਰਿ ਨਰਾਇਣ ਆਪ ਜਣਾਈਆ। ਜਿਸ ਦਾ ਜੋਧਾ ਸੂਰਬੀਰ ਸੁਤ ਦੁਲਾਰਾ ਨੌਜੁਵਾਨ, ਗੋਬਿੰਦ ਸੂਰਾ ਸੋਭਾ ਪਾਈਆ। ਜਿਸ ਨੇ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੇਣਾ ਇਕ ਗਿਆਨ, ਜ਼ਾਤ ਪਾਤ ਦੀਨ ਮਜ਼੍ਹਬ ਦਾ ਡੇਰਾ ਢਾਹੀਆ। ਅੰਮ੍ਰਿਤ ਰਸ ਦੱਸਣਾ ਪੀਣ ਖਾਣ, ਦੁਰਮਤ ਮੈਲ ਕਰੇ ਸਫਾਈਆ। ਤਰਕਸ਼ ਤੀਰ ਖੜਗ ਖੰਡਾ ਕਿਰਪਾਨ, ਸ਼ਸਤਰਧਾਰੀ ਨਜ਼ਰੀ ਆਈਆ। ਜਿਸ ਦਾ ਲੇਖਾ ਲਹਿਣਾ ਵਿਚ ਜਹਾਨ, ਜਹਾਲਤ ਕੂੜੀ ਦਏ ਮਿਟਾਈਆ। ਨੌਂ ਖੰਡ ਪ੍ਰਿਥਮੀ ਮਾਰੇ ਧਿਆਨ, ਸੱਤਾਂ ਦੀਪਾਂ ਅੱਖ ਖੁਲ੍ਹਾਈਆ। ਕਲਜੁਗ ਮੇਟੇ ਕੂੜ ਨਿਸ਼ਾਨ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ।

ਸੀਤਾ ਕਿਹਾ ਰਾਮ ਕਵਣ ਹੋਵੇ ਗੋਬਿੰਦ ਸੂਰਾ, ਸੂਰਬੀਰ ਦੇ ਦ੍ਰਿੜਾਈਆ । ਰਾਮ ਕਿਹਾ ਪੁਰਖ ਅਕਾਲ ਦਾ ਜੋਤੀ ਨੂਰਾ, ਨੂਰ ਨੁਰਾਨਾ ਡਗਮਗਾਈਆ। ਸਤਿ ਧਰਮ ਵਿਚ ਹੋਵੇ ਪੂਰਾ, ਪੂਰਨ ਬ੍ਰਹਮ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਸਤਿ ਸਚ ਦਾ ਮਾਰਗ ਇਕ ਪਰਗਟਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜਾ, ਅੰਮ੍ਰਿਤ ਜਾਮ ਪਿਆਲਾ ਹੱਥ ਉਠਾਈਆ। ਕੋਝਿਆਂ ਕਮਲਿਆਂ ਰੰਗ ਚਾੜ੍ਹੇ ਗੂੜ੍ਹਾ, ਦੋ ਜਹਾਨਾਂ ਨਜ਼ਰ ਕਦੇ ਨਾ ਆਈਆ। ਚਰਨ ਕਵਲ ਬਖ਼ਸ਼ੇ ਧੂੜਾ, ਮਸਤਕ ਟਿੱਕੇ ਖ਼ਾਕ ਰਮਾਈਆ। ਪੰਧ ਮੁਕਾ ਕੇ ਨੇੜ ਦੂਰਾ, ਘਰ ਇਕੋ ਇਕ ਸੁਹਾਈਆ। ਸ਼ਬਦ ਅਨਾਦੀ ਦੇ ਕੇ ਤੂਰਾ, ਤੁਰੀਆਂ ਤੋਂ ਪਰੇ ਪਰਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ।

ਸੀਤਾ ਕਿਹਾ ਰਾਮ ਗੋਬਿੰਦ ਹੋਵੇ ਕੌਣ, ਪ੍ਰਭੂ ਭੇਵ ਦੇ ਜਣਾਈਆ। ਰਾਮ ਕਿਹਾ ਜਿਸ ਦੀ ਸੇਵਾ ਕਰੇ ਪਾਣੀ ਪੌਣ, ਧਰਨੀ ਧਰਤ ਸੀਸ ਨਿਵਾਈਆ । ਜਿਸ ਨੇ ਕਲਜੁਗ ਹੰਕਾਰੀ ਮਾਰਨਾ ਰੌਣ, ਰਾਹ ਧੁਰ ਦਾ ਇਕ ਵਖਾਈਆ। ਮਾਇਆ ਧਾਰੀਆਂ ਭੰਨੇ ਧੌਣ, ਕੂੜੀ ਮੇਟੇ ਸ਼ਹਿਨਸ਼ਾਹੀਆ। ਗੁਰਮੁਖਾਂ ਅੰਮ੍ਰਿਤ ਬਰਸੇ ਮੇਘ ਸੌਣ, ਅਗਨੀ ਅੰਦਰੋਂ ਤਤ ਗਵਾਈਆ। ਚਾਰ ਵਰਨ ਏਕਾ ਘਰ ਆਏ ਵਸਾਉਣ, ਅਠਾਰਾਂ ਬਰਨ ਦਾ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਦੱਸੇ ਗੌਣ, ਵਾਹਵਾ ਸਤਿਗੁਰ ਤੇਰੀ ਬੇਪਰਵਾਹੀਆ। ਸਦੀ ਚੌਧਵੀਂ ਅੰਤ ਆਏ ਮੁਕਾਉਣ, ਮੁਕੰਮਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ।

ਸੀਤਾ ਅੰਤਰ ਆਈ ਹੈਰਾਨੀ, ਨੈਣ ਮੀਟ ਧਿਆਨ ਲਗਾਈਆ। ਹੱਥ ਰੱਖਿਆ ਉਤੇ ਪੇਸ਼ਾਨੀ, ਮਸਤਕ

ਲਿਆ ਦਬਾਈਆ । ਰਾਮ ਕਿਹਾ ਔਹ ਵੇਖ ਖੇਲ ਮਹਾਨੀ, ਹਰਿ ਕਰਤਾ ਆਪ ਕਰਾਈਆ। ਗੋਬਿੰਦ ਸੂਰਾ ਮਰਦ ਮਰਦਾਨੀ, ਜੋਧਾ ਇਕ ਅਖਵਾਈਆ । ਜਿਸ ਦੀ ਸੱਧਰਾਂ ਭਰੀ ਜਵਾਨੀ, ਬੁਢੇਪਾ ਰੰਗ ਨਾ ਕੋਇ ਰੰਗਾਈਆ। ਜਿਸ ਦਾ ਸ਼ਬਦ ਤੀਰ ਕਾਨੀ, ਕਲਮਿਆਂ ਦਾ ਲਹਿਣਾ ਦਏ ਮੁਕਾਈਆ। ਕੂੜ ਕਿਰਿਆ ਮੇਟੇ ਬੇਈਮਾਨੀ, ਮਾਇਆ ਮਮਤਾ ਮੋਹ ਦਏ ਗਵਾਈਆ । ਪ੍ਰਭ ਮਿਲਣ ਦੀ ਮੰਜ਼ਲ ਦੱਸੇ ਆਸਾਨੀ, ਭੇਵ ਅਭੇਦਾ ਆਪ ਖੁਲ੍ਹਾਈਆ। ਸਤਿ ਸਰੂਪ ਰਖਾਏ ਜਗਤ ਜਿਸਮਾਨੀ, ਰੋਮ ਰੋਮ ਨਾ ਕੋਇ ਕਟਾਈਆ । ਰਹਿਬਰ ਹੋ ਕੇ ਮੰਜ਼ਲ ਦੱਸੇ ਇਕ ਰੁਹਾਨੀ, ਰੂਹ ਬੁੱਤ ਕਰੇ ਸਫਾਈਆ। ਇਕੋ ਕਲਮਾ ਨਾਮ ਕਲਾਮੀ, ਕਾਇਨਾਤ ਕਰੇ ਪੜ੍ਹਾਈਆ। ਮੇਲ ਮਿਲਾਏ ਪੁਰਖ ਅਨਾਮੀ, ਮੇਲਾ ਹੋਵੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਅਲਾਹੀਆ।

ਸੀਤਾ ਨੇਤਰ ਨੈਣ ਖੋਲ੍ਹਿਆ, ਜ਼ਿਮੀਂ ਅਸਮਾਨ ਧਿਆਨ ਲਗਾਈਆ। ਰਾਮ ਖ਼ੁਸ਼ੀਆਂ ਦੇ ਵਿਚ ਬੋਲਿਆ, ਸਹਿਜ ਨਾਲ ਦ੍ਰਿੜਾਈਆ। ਉਹ ਵੇਖ ਗੋਬਿੰਦ ਦੋ ਜਹਾਨ ਵਿਚੋਲਿਆ, ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਤਾਲ ਗਗਨ ਗਗਨੰਤਰ ਪੜਦਾ ਰਿਹਾ ਉਠਾਈਆ। ਜਿਸ ਨੇ ਪੁਰਖ ਅਕਾਲ ਦਾ ਕੰਡਾ ਤੋਲਿਆ, ਤਰਾਜ਼ੂ ਧਰਮ ਦਾ ਹੱਥ ਉਠਾਈਆ। ਉਹਦਾ ਫਰਕੇ ਖੱਬਾ ਸੱਜਾ ਡੌਲਿਆ, ਬਾਹੂ ਬਲ ਇਕ ਜਣਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣਾ ਰੌਲਿਆ, ਹਉਮੇ ਹੰਗਤਾ ਦਏ ਮਿਟਾਈਆ। ਸਚ ਦਵਾਰ ਏਕੰਕਾਰ ਸਾਚਾ ਦੇਣਾ ਖੋਲ੍ਹਿਆ, ਖ਼ਾਲਕ ਖ਼ਲਕ ਦਏ ਸਮਝਾਈਆ। ਉਸ ਨੇ ਲਹਿਣਾ ਦੇਣਾ ਪੂਰਾ ਕਰਨਾ ਕਾਹਨਾ ਕ੍ਰਿਸ਼ਨ ਕਲਾ ਸੋਲਿਆ, ਅਨਕ ਕਲਧਾਰੀ ਪ੍ਰਭ ਆਪਣੇ ਨਾਲ ਮਿਲਾਈਆ। ਜਿਸ ਦਾ ਬਸਤਰ ਸੋਹਵੇ ਚੋਲਿਆ, ਚੋਲੀ ਤਨ ਮਿਲੇ ਵਡਿਆਈਆ। ਉਸ ਨੇ ਅੰਮ੍ਰਿਤ ਉਠ ਤੱਕ ਲੈ ਸੀਤਾ ਜਨ ਗੁਰਮੁਖਾਂ ਅੰਦਰ ਡੋਲਿਆ, ਨਿਝਰ ਝਿਰਨਾ ਦਿਤਾ ਝਿਰਾਈਆ । ਸਦ ਵਸੇ ਅੰਤਰ ਆਤਮ ਕੋਲਿਆ, ਹਰਿ ਮੰਦਰ ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਲੱਖ ਚੁਰਾਸੀ ਘਟ ਘਟ ਅੰਤਰ ਨਿਰੰਤਰ ਹੋ ਕੇ ਮੌਲਿਆ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ।

❋

ਰਾਮ ਕਿਹਾ ਸੀਤਾ ਔਹ ਵੇਖ ਮੈਨੂੰ ਸ਼ਬਦ ਗੋਬਿੰਦ ਰਿਹਾ ਦਿਖ, ਦੀਖਿਆ ਵਿਚ ਜਣਾਈਆ। ਜੋ ਸਭ ਦਾ ਲੇਖਾ ਰਿਹਾ ਲਿਖ, ਚਾਰ ਜੁਗ ਦਾ ਪੰਧ ਮੁਕਾਈਆ। ਚਾਰ ਵਰਨ ਜਿਸ ਦਾ ਹੋਣਾ ਸਿਖ, ਸਿਖੀ ਸਿਖਿਆ ਇਕ ਸਮਝਾਈਆ। ਸਭ ਦਾ ਪੂਰਾ ਕਰੇ ਭਵਿਖ, ਭਵਿਖਤ ਆਪਣੇ ਨਾਲ ਮਿਲਾਈਆ। ਉਸ ਨੇ ਇਸ਼ਟ ਬਣਾਉਣਾ ਇਕ, ਏਕੰਕਾਰ ਦੇਣਾ ਦ੍ਰਿੜਾਈਆ। ਜਨ ਭਗਤਾਂ ਅੰਦਰ ਜਾਣਾ ਟਿਕ, ਗ੍ਰਹਿ ਮੰਦਰ ਸੋਭਾ ਪਾਈਆ। ਗੁਰਮੁਖਾਂ ਰਹਿਣਾ ਵਿਚ, ਵਿਚਲਾ ਭੇਵ ਖੁਲ੍ਹਾਈਆ। ਜਿਧਰ ਵੇਖਣ ਉਧਰ ਪਏ ਦਿਸ, ਚਾਰੋਂ ਕੁੰਟ ਨਜ਼ਰੀ ਆਈਆ। ਮਨ ਕਲਪਣਾ ਮੇਟਣੀ ਵਿਸ, ਵਿਸ਼ੇ ਵਿਕਾਰਾਂ ਪੰਧ ਚੁਕਾਈਆ। ਸਤਿਜੁਗ ਦਾ ਸਾਚਾ ਝੋਲੀ ਪਾਉਣਾ ਹਿਸ, ਹਿੱਸਾ ਆਪਣਾ ਨਾਮ ਸਮਝਾਈਆ। ਮੈਂ ਹੈਰਾਨ ਹੋਇਆ ਪਤਾ ਨਹੀਂ ਲਹਿਣਾ ਕਿਸ ਕਿਸ, ਅਵਤਾਰ ਪੈਗ਼ੰਬਰ ਗੁਰ ਸਾਰੇ ਯਾਚਕ ਨਜ਼ਰੀ ਆਈਆ । ਉਸ ਝਗੜਾ ਮਿਟਾਉਣਾ ਪੱਥਰ ਇੱਟ, ਪਾਹਨ ਸੀਸ ਨਾ ਕੋਇ ਨਿਵਾਈਆ। ਅੰਮ੍ਰਿਤ ਬੂੰਦ ਬਖ਼ਸ਼ਣੀ ਨਿਝਰ ਧਾਰਾ ਛਿੱਟ,

ਸੁਵਾਂਤੀ ਆਪਣਾ ਨਾਮ ਟਪਕਾਈਆ। ਵਿਖ ਰਹਿਣ ਨਾ ਦੇਵੇ ਵਿਚ, ਖਿਟ ਪਤਿਤ ਪੁਨੀਤ ਦਏ ਬਣਾਈਆ। ਜਿਸ ਨੂੰ ਲੱਭਦੇ ਕੋਟਨ ਕੋਟੀ ਕੇਤੇ ਕਿਤ, ਭੱਜਣ ਵਾਹੋ ਦਾਹੀਆ। ਉਹ ਜਨ ਭਗਤਾਂ ਦਰਸਨ ਦੇਵੇ ਨਿਤ, ਨਿਝ ਨੇਤਰ ਆਪਣਾ ਪੜਦਾ ਲਾਹੀਆ। ਅਬਿਨਾਸ਼ੀ ਹੋ ਕੇ ਵਸੇ ਚਿਤ, ਠਗੌਰੀ ਚਿਤ ਰਹੇ ਨਾ ਰਾਈਆ। ਆਤਮ ਪਰਮਾਤਮ ਬਣੇ ਮਿਤ, ਮਿਤਰ ਪਿਆਰਾ ਇਕ ਅਖਵਾਈਆ। ਅਗਲਾ ਹੁਕਮ ਖੇਲ ਉਹਦਾ ਅਨਡਿਠ, ਅੰਤ ਸਮਝ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਆਪਣੇ ਹੱਥ ਰਖਾਈਆ।

ਸੀਤਾ ਕਿਹਾ ਰਾਮ ਉਹ ਸਮਾਂ ਕਿਸ ਬਿਧ ਵੇਖਾ, ਬਿਧੀ ਦੇ ਦ੍ਰਿੜਾਈਆ। ਜਗਤ ਨਾ ਰਹੇ ਭੁਲੇਖਾ, ਭਾਂਡਾ ਭਰਮ ਭੰਨਾਈਆ। ਰਾਮ ਨੇ ਹੱਥ ਰੱਖਿਆ ਆਪਣੇ ਉਪਰ ਕੇਸਾ, ਕੇਸ ਖੋਲ੍ਹ ਕੇ ਦਿਤੇ ਵਖਾਈਆ। ਪਹਿਲੋਂ ਰੂਪ ਧਰਨਾ ਦਸ ਦਸਮੇਸ਼ਾ, ਫੇਰ ਸ਼ਬਦੀ ਡੰਕ ਵਜਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਸੋ ਗੋਬਿੰਦ ਆਪਣੀ ਕਾਰ ਭੁਗਤਾਈਆ। ਸਰਗੁਣ ਧਾਰ ਬੱਚੇ ਕਰਨੇ ਭੇਟਾ, ਨਿਰਗੁਣ ਆਪਣਾ ਰੰਗ ਰੰਗਾਈਆ। ਦੀਨ ਮਜ਼੍ਹਬ ਦਾ ਅੰਤ ਪੂਰਾ ਕਰਨਾ ਠੇਕਾ, ਸਦੀ ਚੌਧਵੀਂ ਦਏ ਗਵਾਹੀਆ। ਤੂੰ ਯਾਦ ਰੱਖੀਂ ਕਰ ਲੈ ਚੇਤਾ, ਚੇਤਨ ਹੋ ਕੇ ਰਿਹਾ ਸੁਣਾਈਆ । ਪੁਰਖ ਅਕਾਲ ਹੋਣਾ ਇਕੋ ਨੇਤਾ, ਨਿਝ ਨੇਤਰ ਭਗਤਾਂ ਦਏ ਖੁਲ੍ਹਾਈਆ। ਝਗੜਾ ਮੁਕਾਏ ਮੁੱਲਾਂ ਸ਼ੇਖ਼ਾਂ, ਸ਼ਰਅ ਸ਼ਰੀਅਤ ਅੰਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਲਹਿਣਾ ਦਏ ਦ੍ਰਿੜਾਈਆ।

ਰਾਮ ਕਿਹਾ ਸੀਤਾ ਸਵਾਧਾਨ ਕਰ ਲੈ ਸੁਰਤੀ, ਧੁਰ ਦਾ ਸ਼ਬਦ ਦਿਆਂ ਜਣਾਈਆ। ਤੂੰ ਵੀ ਹੋਣਾ ਉਸ ਵੇਲੇ ਤੁਰਦੀ ਫਿਰਦੀ, ਤਤਾਂ ਵਾਲਾ ਸਰੀਰ ਹੰਢਾਈਆ। ਤੇਰੀ ਸਾਰ ਪਾਵੇ ਜੋ ਧਾਰ ਵਾਸੀ ਅਨੰਦ ਪੁਰ ਦੀ, ਪੁਰੀਆਂ ਲੋਆਂ ਤੋਂ ਬਾਹਰ ਆਪਣਾ ਖੇਲ ਖਿਲਾਈਆ । ਤੇਰੀ ਆਸਾ ਪੂਰਨ ਹੋਵੇ ਸਤਿਗੁਰ ਦੀ, ਸਤਿਗੁਰ ਆਪਣੇ ਰੰਗ ਰੰਗਾਈਆ। ਜਗਤ ਕਲਪਣਾ ਵਿਚ ਨਾ ਹੋਵੇ ਮੁੜਦੀ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਝੱਟ ਸੀਤਾ ਦੋਵੇਂ ਹੱਥ ਜੋੜਦੀ, ਨਮਸਤੇ ਕਹਿ ਕੇ ਸੀਸ ਝੁਕਾਈਆ। ਹਾਏ ਰਾਮ ਰਾਮ ਹੋ ਕੇ ਨਾ ਕਦੇ ਛੋੜ ਦਈਂ, ਵਿਛੋੜੇ ਵਿਚ ਦੁਹਾਈਆ। ਮੇਰਾ ਜਗਤ ਜਹਾਨ ਨਾ ਬੇੜਾ ਰੋੜ੍ਹ ਦਈਂ, ਰੁੜਦਿਆਂ ਦਈਂ ਤਰਾਈਆ। ਰਾਮ ਕਿਹਾ ਤੂੰ ਆਪਣਾ ਆਪ ਆਪੇ ਉਸ ਪ੍ਰਭੂ ਦੇ ਚਰਨਾਂ ਤੋਂ ਘੋਲ ਦਈਂ, ਘੋਲੀ ਘੋਲ ਘੁਮਾਈਆ। ਨਿਝ ਅੰਤਰ ਨਿਰੰਤਰ ਅਡੋਲ ਰਹੀਂ, ਅਡੁਲ ਹੋਏ ਸਹਾਈਆ। ਆਤਮ ਪਰਮਾਤਮ ਹੋ ਕੇ ਕੋਲ ਰਹੀਂ, ਤਨ ਵਜੂਦ ਦਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਸਚਾ ਬੋਲ ਕਹੀਂ, ਦੂਜੀ ਅਵਰ ਨਾ ਕੋਇ ਪੜ੍ਹਾਈਆ।

(੧੦ ਪੋਹ ਸ਼ ਸੰ ੬ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਦੜ)

ਸੀਤਾ ਕਹੇ ਮੇਰੇ ਰਾਮ ਨੇ ਖੋਲ੍ਹੀ ਦ੍ਰਿਸ਼ਟ, ਦ੍ਰਿਸ਼ ਅਗੰਮ ਦਿਤਾ ਵਖਾਈਆ। ਮੇਰਾ ਇਕੋ ਹੋਵੇ ਇਸ਼ਟ, ਇਸ਼ਟ ਦੇਵ ਸੁਵਾਮੀ ਬੇਪਰਵਾਹੀਆ। ਜਨਮ ਜਨਮ ਦੀ ਮੇਟੇ ਹਿਰਸ, ਹਰਸ ਦਏ ਗਵਾਈਆ। ਮਿਹਰਵਾਨ ਹੋ ਕੇ ਕਰੇ ਤਰਸ, ਤ੍ਰਿਖਾ ਦਏ ਬੁਝਾਈਆ। ਜੋਤੀ ਜਾਤਾ ਹੋ ਕੇ ਆਵੇ ਪਰਤ, ਪਤਿਪਰਮੇਸ਼ਵਰ ਵੇਸ ਵਟਾਈਆ। ਭਾਗ ਲਗਾਵੇ ਉਪਰ ਧਰਨੀ ਧਰਤ, ਧਵਲ ਰੰਗ ਰੰਗਾਈਆ। ਚਾਰ ਜੁਗ ਦੀ ਪੂਰੀ ਕਰੇ ਸ਼ਰਤ, ਸ਼ਰੀਅਤ ਵੇਖੇ ਚਾਈਂ ਚਾਈਂਆ। ਮਾਲਕ ਬਣ ਕੇ ਫਰਸ਼ ਅਰਸ਼, ਦੋ ਜਹਾਨਾਂ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕਰਜ਼, ਗੁਰ ਅਵਤਾਰ ਪੈਗ਼ੰਬਰ ਲੇਖੇ ਲੇਖੇ ਵਿਚੋਂ ਚੁਕਾਈਆ।

ਉਸ ਸਾਹਿਬ ਦਾ ਖੇਲ ਹੋਵੇ ਅਸਚਰਜ, ਅਚਰਜ ਲੀਲਾ ਦਏ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣੇ ਮਰਦ, ਬੇਅੰਤ ਆਪਣਾ ਹੁਕਮ ਵਰਤਾਈਆ। ਗਰੀਬ ਨਿਮਾਣਿਆਂ ਵੰਡੇ ਦਰਦ, ਕੋਝਿਆਂ ਕਮਲਿਆਂ ਗਲੇ ਲਗਾਈਆ। ਮੇਰੀ ਆਸ਼ਾ ਦੀ ਪੂਰੀ ਕਰੇ ਗਰਜ਼, ਨਿਰਾਲਾ ਰੂਪ ਨਾ ਕੋਇ ਦਰਸਾਈਆ। ਮੇਰੀ ਮਨਸਾ ਹੋਵੇ ਤ੍ਰਿਪਤ, ਤ੍ਰਿਪਤ ਦੀ ਧਾਰ ਨੂਰ ਜੋਤ ਰੁਸ਼ਨਾਈਆ। ਸੰਕਤ ਰਹੇ ਕੋਈ ਵਿਕਤ, ਕਲ ਕਲੇਸ਼ ਦਏ ਗਵਾਈਆ। ਸਤਿ ਧਰਮ ਕਰਾਏ ਲਿਖਤ, ਸਤਿਜੁਗ ਸਚਾ ਰਾਹ ਪ੍ਰਗਟਾਈਆ। ਪ੍ਰੇਮ ਪ੍ਰੀਤੀ ਆਤਮ ਪਰਮਾਤਮ ਦੱਸ ਕੇ ਇਸ਼ਕ, ਆਸ਼ਕ ਮਾਸ਼ੂਕ ਦਾ ਝਗੜਾ ਦਏ ਗਵਾਈਆ। ਲਹਿਣਾ ਦੇਣਾ ਪੂਰਾ ਕਰੇ ਕਲਜੁਗ ਅੰਤ ਸੁਹੇਲੇ ਦਿਵਸ, ਪੋਹ ਦੋ ਛੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ।

ਸੀਤਾ ਕਹੇ ਮੈਨੂੰ ਦਿਸਿਆ ਦੂਰ ਦੁਰਾਡਾ, ਮੇਰਾ ਮਾਹੀ ਰਾਮ ਰਹੀਮਾ। ਜਿਸ ਦਾ ਹੁਕਮ ਫਰਮਾਣਾ ਡਾਹਢਾ, ਖੇਲ ਕਰੇ ਆਦਿ ਜੁਗਾਦਿ ਜੁਗ ਚੌਕੜੀ ਕਦੀਮਾ। ਜਿਸ ਦਾ ਭਾਣਾ ਵਰਤਣਾ ਸ਼ਬਦੀ ਧਾਰ ਸਾਦਾ, ਦੋ ਜਹਾਨ ਨੌਜੁਵਾਨ ਦੇਵੇ ਅਗੰਮ ਫ਼ਰਮਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅਨਾਦੀ ਧਾਰ ਜੁਗਾਦੀ ਸ਼ਬਦ ਬ੍ਰਹਿਮਾਦੀ ਜੋਤ ਵਿਸਮਾਦੀ ਨਿਰਗੁਣ ਨਿਰਗੁਣ ਨਿਰਗੁਣ ਰੂਪ ਮਹਾਨਾ। (੧੦ ਪੋਹ ਸ਼ਹਿਨਸ਼ਾਹੀ ਸੰਮਤ ੬ ਸੇਵਾ ਰਾਮ ਜੌੜੀਆਂ)

❋

ਰਾਮ ਨੇ ਬਿਨ ਅੱਖਰਾਂ ਲਿਖੀ ਪਾਤੀ, ਪਤਰਕਾ ਲਈ ਬਣਾਈਆ। ਸੀਤਾ ਦੀ ਰੱਖੀ ਉਤੇ ਛਾਤੀ, ਸਹਿਜ ਨਾਲ ਟਿਕਾਈਆ। ਓਹ ਵੇਖ ਆਪਣਾ ਕਮਲਾਪਾਤੀ, ਰਾਮ ਦਾ ਰਾਮ ਬੇਪਰਵਾਹੀਆ । ਜਿਹੜਾ ਜੁਗ ਚੌਕੜੀ ਦੇਵੇ ਦਾਤੀ, ਨਿਤ ਨਵਿਤ ਆਪ ਵਰਤਾਈਆ। ਜਿਸ ਵੇਲੇ ਕਲਜੁਗ ਹੋਵੇ ਅੰਧੇਰੀ ਰਾਤੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਆਤਮ ਪਰਮਾਤਮ ਦਾ ਬਣੇ ਸਾਥੀ, ਸਗਲਾ ਸੰਗ ਵਖਾਈਆ। ਤੂੰ ਤੱਕਣਾ ਖੇਲ ਪੁਰਖ ਅਬਿਨਾਸ਼ੀ, ਨੈਣ ਨੈਣ ਨੈਣ ਉਠਾਈਆ। ਮੰਜ਼ਲ ਚੜ੍ਹਨੀ ਘਾਟੀ, ਜਗਤ ਪੰਧ ਰਹੇ ਨਾ ਰਾਈਆ। ਆਤਮ ਸੁਹਾਉਣੀ ਖਾਣੀ, ਸੁਹੰਜਣੀ ਧੁਰ ਦੇ ਰੰਗ ਰੰਗਾਈਆ। ਧੁਰ ਦਾ ਬਣਨਾ ਸਾਚਾ ਨਾਤੀ, ਜੋ ਨਾਤਵਾਂ ਆਦਿ ਜੁਗਾਦਿ ਦਾ ਨੂਰ ਨੂਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦਾ ਸਦ ਸਭ ਦਾ ਲਹਿਣਾ ਦੇਣਾ ਲੇਖਾ ਰਿਹਾ ਵਾਚੀ, ਵਾਚਕ ਹੋ ਕੇ ਆਪਣੇ ਵਿਚ ਛੁਪਾਈਆ। (੧੦ ਪੋਹ ਸ਼ ਸੰ ੬ ਝੰਡੂ ਰਾਮ ਦੇ ਗ੍ਰਹਿ ਜੋੜੀਆਂ)

❋

ਸੀਤਾ ਕਹੇ ਮੈਂ ਖੇਲ ਵੇਖੀ ਅਦੁਤੀ, ਜੀ ਰਾਮ ਰਾਮ ਨੇ ਦਿਤੀ ਵਖਾਈਆ । ਮੈਂ ਮੰਦਰਾਂ ਵਿਚ ਰਹੀ ਨਾ ਸੁੱਤੀ, ਸੋਵਤ ਜਾਗਤ ਰੂਪ ਬਦਲਾਈਆ। ਨਜ਼ਰ ਆਈ ਕਲਜੁਗ ਅੰਤ ਸੁਹੰਜਣੀ ਰੁੱਤੀ, ਰੁਤੜੀ ਹਰਿਜੂ ਇਕ ਮਹਿਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੀ ਔਧ ਵੇਖੀ ਮੁੱਕੀ, ਅੱਗੇ ਹੋਰ ਨਾ

ਕੋਇ ਵਧਾਈਆ। ਮੈਂ ਸ਼ਬਦ ਅਵਾਜ਼ ਸੁਣੀ ਦੋ ਤੁਕੀ, ਸੋਹੰ ਢੋਲਾ ਧੁਰਦਰਗਾਹੀਆ। ਜਿਸ ਨਾਲ ਭਗਤਾਂ ਨੂੰ ਮੰਜ਼ਲ ਮਿਲਣੀ ਉਚੀ, ਉਚ ਅਗੰਮ ਅਥਾਹ ਆਪਣੇ ਘਰ ਵਸਾਈਆ। ਆਤਮਾ ਹੋਣੀ ਸੁੱਚੀ, ਸੁੱਚ ਸੰਜਮ ਇਕ ਦ੍ਰਿੜਾਈਆ। ਜਿਸ ਨੇ ਝਗੜਾ ਮੁਕਾ ਦੇਣਾ ਦਸਮ ਦੁਵਾਰ ਤ੍ਰੈਕੁਟੀ, ਮੰਜ਼ਲ ਆਪਣੀ ਇਕ ਵਖਾਈਆ। ਜਿਥੇ ਹੋਵੇ ਕੋਇ ਨਾ ਦੁੱਖੀ, ਸਤਿ ਸਤਿ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦਾ ਰਿਹਾ ਖੁਲ੍ਹਾਈਆ।

ਝੱਟ ਰਾਮ ਬਦਲਿਆ ਆਪਣਾ ਪਾਸਾ, ਹੱਥ ਮਸਤਕ ਉਤੇ ਟਿਕਾਈਆ। ਨੈਣ ਮੀਟ ਕੇ ਕੀਤਾ ਹਾਸਾ, ਬੁੱਲ੍ਹ ਬੁੱਲ੍ਹਾਂ ਨਾਲ ਟਕਰਾਈਆ। ਓਹ ਵੇਖ ਮੇਰੇ ਰਾਮ ਦਾ ਤਮਾਸ਼ਾ, ਤਮਾਸ਼ਬੀਨ ਬਣਿਆ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦੱਸਣਾ ਸਭ ਨੇ ਖੁਲਾਸਾ, ਭੇਵ ਅਭੇਦ ਜਗਤ ਸਮਝਾਈਆ । ਅੰਤਮ ਉਸ ਦਾ ਨੂਰ ਹੋਣਾ ਪ੍ਰਕਾਸ਼ਾ, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਆਪਣਾ ਪੜਦਾ ਆਪ ਚੁਕਾਈਆ। ਸੰਬਲ ਕਰੇ ਵਾਸਾ, ਸਤਿ ਸਤਿਵਾਦੀ ਆਸਣ ਸਿੰਘਾਸਣ ਇਕ ਸੁਹਾਈਆ। ਜਿਸ ਨੂੰ ਝੁਕਣ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਨਿਉਂ ਨਿਉਂ ਲਾਗਣ ਪਾਈਂਆ । ਅਵਤਾਰ ਪੈਗ਼ੰਬਰ ਗੁਰੂ ਹੋਣੇ ਦਾਸੀ ਦਾਸਾ, ਸੇਵਕ ਸੇਵਾ ਸਚ ਕਮਾਈਆ । ਜਿਸ ਦਾ ਹਰ ਘਟ ਨਿਰਗੁਣ ਧਾਰ ਹੋਣਾ ਵਾਸਾ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਪੜਦਾ ਆਪ ਉਠਾਈਆ।

ਸੀਤਾ ਕਹੇ ਮੇਰੀ ਨਿਗਹ ਬਦਲੀ, ਬਦਲ ਕੇ ਰਹੀ ਜਣਾਈਆ । ਧੁਰ ਰਾਮ ਹੋਣਾ ਅਦਲੀ, ਇਨਸਾਫ ਇਕ ਅਖਵਾਈਆ। ਮਕਤੂਲ ਰਹਿਣਾ ਨਹੀਂ ਕੋਈ ਅਦਲੀ, ਕਾਤਲ ਦਾ ਡੇਰਾ ਢਾਹੀਆ । ਜਨ ਭਗਤਾਂ ਮੰਜ਼ਲ ਬਖ਼ਸ਼ੀ ਅੰਦਰਲੀ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ।

ਰਾਮ ਨੇ ਕਿਹਾ ਸੀਤਾ ਔਹ ਤੱਕ, ਬਿਨਾਂ ਅੱਖਾਂ ਅੱਖ ਉਠਾਈਆ। ਜਿਸ ਦਾ ਲੇਖਾ ਹਕੀਕਤ ਹੱਕ, ਹਾਕਮ ਧੁਰਦਰਗਾਹੀਆ। ਓਸ ਆਉਣਾ ਵਤ, ਵਤਨ ਮਾਤਲੋਕ ਵੇਖੇ ਚਾਈਂ ਚਾਈਂਆ। ਜਿਸ ਵੇਲੇ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਉਬਲੇ ਰੱਤ, ਅਗਨੀ ਸਕੇ ਨਾ ਕੋਇ ਬੁਝਾਈਆ। ਅਵਤਾਰ ਪੈਗ਼ੰਬਰ ਗੁਰੂਆਂ ਉਸ ਨੂੰ ਲੈਣਾ ਸੱਦ, ਸੱਦਾ ਦੇਵਣ ਥਾਉਂ ਥਾਈਂਆ। ਦੀਨ ਮਜ਼੍ਹਬ ਦੀ ਮੇਟ ਹੱਦ, ਹਦੂਦ ਆਪਣੀ ਦਏ ਵਖਾਈਆ। ਕਿਰਪਾ ਕਰੇ ਪੁਰਖ ਅਕਾਲ ਯਦ, ਯਦੀ ਆਪਣਾ ਵੇਸ ਵਟਾਈਆ। ਸ਼ਬਦ ਸੁਣਾ ਕੇ ਅਗੰਮੀ ਨਦ, ਧੁਨ ਅਨਾਦੀ ਇਕ ਸੁਣਾਈਆ । ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਲੱਭ, ਨਿਰਗੁਣ ਸਰਗੁਣ ਜੋੜ ਜੁੜਾਈਆ। ਆਪਣੀ ਖੇਲ ਆਪੇ ਕਰ ਸਬੱਬ, ਸਾਹਿਬ ਸੁਲਤਾਨ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ । ਚਾਰ ਜੁਗ ਦਾ ਲਹਿਣਾ ਦੇਣਾ ਮੇਟੇ ਹੱਬ, ਲੇਖਾ ਅਵਰ ਰਹੇ ਨਾ ਰਾਈਆ। ਜਿਸ ਦੀ ਸਰਨ ਸਰਨਾਈ ਸਾਰੇ ਜਾਣੇ ਢੱਠ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜਿਸ ਝਗੜਾ ਮੁਕਾਉਣਾ ਅੱਠ ਸੱਠ, ਗੰਗਾ ਗੋਦਾਵਰੀ ਵੇਖੇ ਚਾਈਂ ਚਾਈਂਆ। ਨਾਤਾ ਰਹਿਣ ਨਹੀਂ ਦੇਣਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਕਾਅਬਿਆਂ ਪਰੇ ਕਰੇ ਪੜ੍ਹਾਈਆ। ਸੋ ਸੁਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਧਾਰ ਹੋਵੇ ਪਰਗਟ, ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਧਾਰ ਨੂਰ ਅਲਾਹੀਆ। ਜਿਸ ਨੇ ਸਤਿਜੁਗ ਸਤਿ ਧਰਮ ਦਾ ਖੋਲ੍ਹਣਾ ਹੱਟ, ਵਸਤ ਅਮੋਲਕ ਇਕ ਵਰਤਾਈਆ। ਸੀਤਾ ਖਿੜ ਖਿੜਾ ਕੇ ਪਈ ਹੱਸ, ਵਾਹ ਰਾਮ ਤੇਰੇ ਰਾਮ ਰਾਮ ਦੁਹਾਈਆ। ਕੀ ਓਹ ਵਸੇ ਘਟ ਘਟ, ਗ੍ਰਹਿ ਗ੍ਰਹਿ ਆਪਣਾ ਡੇਰਾ ਲਾਈਆ। ਰਾਮ ਝੱਟ ਉਠ ਕੇ ਪਿਆ ਨੱਸ, ਨੌਂ ਨੌਂ ਕਦਮ ਉਤਰ ਪੂਰਬ ਵਲ ਵਧਾਈਆ। ਫੇਰ ਬੈਠ ਗਿਆ ਝੱਟ,

ਹੱਥ ਛਾਤੀ ਉਤੇ ਟਿਕਾਈਆ। ਫੇਰ ਫੜ ਕੇ ਸੱਜਾ ਪੱਟ, ਜ਼ੋਰ ਨਾਲ ਦਬਾਈਆ। ਸੀਤਾ ਓਹ ਵੇਖ ਮੇਰਾ ਰਾਮ ਸਮਰੱਥ, ਜੋ ਸਭ ਦਾ ਪਿਤਾ ਮਾਈਆ। ਜਿਸ ਕਲਜੁਗ ਅੰਤਮ ਆਪਣੇ ਪਿਆਰ ਭਗਤੀ ਦੀ ਦੇਣੀ ਭਗਤਾਂ ਨੂੰ ਵੱਥ, ਬਿਨਾਂ ਭਗਤੀ ਤੋਂ ਭਗਤ ਦਏ ਬਣਾਈਆ। ਮਿਹਰਵਾਨ ਹੋ ਕੇ ਅੰਦਰ ਜਾਵੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਤੀਰ ਅਣਿਆਲਾ ਨਿਰੰਤਰ ਮਾਰੇ ਕਸ, ਦੁਤੀਆ ਭੌ ਦਏ ਗਵਾਈਆ। ਸੀਤਾ ਕਿਹਾ ਕੀ ਰਾਮ ਇਹ ਸਚ, ਰਾਮ ਕਿਹਾ ਹਾਂ, ਸਚ ਸਚ ਰਾਮ ਗੁਸਾਈਆ। ਆਦਿ ਅੰਤ ਜੁਗਾ ਜੁਗੰਤ ਸਭ ਕੁਛ ਉਸ ਦੇ ਹੱਥ, ਦੇਵਣਹਾਰ ਇਕ ਅਖਵਾਈਆ। ਜਿਸ ਦੀ ਮਹਿਮਾ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਨੇ ਉਲਟੀ ਗੇੜਨੀ ਲੱਠ, ਸ੍ਰਿਸ਼ਟੀ ਦ੍ਰਿਸ਼ਟੀ ਦਏ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲੇਖਾ ਜਾਣੇ ਜਗਤ ਜੀਵ ਜਹਾਨ ਤਤਵ ਤਤ, ਤਤ ਆਪਣਾ ਨਾ ਕੋਇ ਜਣਾਈਆ। (੧੦ ਪੋਹ ਸ਼ੀ ਸੰ ੬ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਸੀੜ)

❋

ਸੀਤਾ ਕਹੇ ਰਾਮ ਮੈਂ ਨਿਗਹ ਮਾਰੀ ਵਲ ਲਹਿੰਦੇ, ਕਲਜੁਗ ਅੰਤ ਅੱਖ ਖੁਲ੍ਹਾਈਆ। ਤੇਰਾਂ ਸੌ ਸਤਾਸੀ ਰਿਸ਼ੀ ਸ਼ਬਦੀ ਧਾਰ ਕੁਛ ਕਹਿੰਦੇ, ਬਾਵਨ ਦਾ ਲੇਖਾ ਰਹੇ ਸੁਣਾਈਆ। ਕੱਠੇ ਹੋ ਕੇ ਧਰਨੀ ਉਤੇ ਬਹਿੰਦੇ, ਬਹਿ ਬਹਿ ਬਲ ਪਰਗਟਾਈਆ। ਸਦੀ ਚੌਧਵੀਂ ਮਹੱਲ ਮੁਨਾਰੇ ਢਹਿੰਦੇ, ਪੱਥਰ ਇੱਟ ਰਹੇ ਕੁਰਲਾਈਆ। ਭਗਤ ਭਗਵਾਨ ਦਾ ਭਾਣਾ ਸਹਿੰਦੇ, ਸਿਰ ਸਕੇ ਨਾ ਕੋਇ ਉਠਾਈਆ। ਜੀਵ ਕਲ ਵੇਖੇ ਵਹਿਣ ਵਹਿੰਦੇ, ਅੱਗੇ ਹੋ ਨਾ ਕੋਇ ਅਟਕਾਈਆ। ਖੇਲ ਤੱਕਿਆ ਸਰਹਾਣਾ ਪੈਂਦੇ, ਦੋਵੇਂ ਧਾਰਾਂ ਖੋਜ ਖੁਜਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਦੇ ਤੱਕੇ ਲਹਿੰਗੇ, ਅੰਗੀ ਅੱਖਾਂ ਨਾਲ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਸਿਰ ਲੇਖੇ ਵੇਖੇ ਪੈਂਦੇ, ਹਿਸਾਬ ਮੰਗੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪਰਵਾਹੀਆ।

ਧਰਮ ਦੀ ਧਾਰ ਵੇਖੀ ਜਗਤ ਸਿਸਕ, ਸਿਸਕੀਆਂ ਵਿਚ ਦੁਹਾਈਆ। ਅੰਮ੍ਰਿਤ ਰਸ ਝਿਰਨਾ ਨਾ ਰਿਹਾ ਰਿਸਕ, ਬੂੰਦ ਸੁਵਾਤ ਨਾ ਕੋਇ ਟਪਕਾਈਆ। ਮਨਮਤ ਦਾ ਹੋਣਾ ਇਸ਼ਕ, ਆਤਮ ਪਰਮਾਤਮ ਪਿਆਰ ਨਾ ਕੋਇ ਬਣਾਈਆ। ਝਗੜਾ ਪੈਣਾ ਟਾਂਕ ਜਿਸਤ, ਨਿਰਗੁਣ ਸਰਗੁਣ ਦਏ ਦੁਹਾਈਆ। ਧਰਮ ਦੀ ਧਾਰ ਤੋਂ ਸਾਰੇ ਜਾਣੇ ਖਿਸਮ, ਸਚ ਕਦਮ ਨਾ ਕੋਇ ਟਿਕਾਈਆ। ਜਗਤ ਨੇਤਰਾਂ ਦਾ ਹੋਣਾ ਗ੍ਰਹਿਸਤ, ਵੱਡਾ ਛੋਟਾ ਬਚਿਆ ਰਹਿਣ ਕੋਇ ਨਾ ਪਾਈਆ। ਸਚ ਰਾਮ ਦਾ ਮੰਨੇ ਕੋਇ ਨਾ ਇਸ਼ਟ, ਇੱਟਾਂ ਪੱਥਰਾਂ ਸੀਸ ਸਰਬ ਨਿਵਾਈਆ । ਓਹ ਆਸ਼ਾ ਦੇਂਦੀ ਸੰਦੇਸ਼ਾ ਵਸ਼ਿਸ਼ਟ, ਵਿਸ਼ੇਸ਼ ਰਹੀ ਸਮਝਾਈਆ। ਪੀਰਾਂ ਦਾ ਲੇਖਾ ਮੁਕਣਾ ਬਹਿਸਤ, ਅਵਤਾਰ ਸੁਵਰਗਾਂ ਦਾ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ।

ਸੀਤਾ ਕਹੇ ਰਿਖੀ ਕਰਨ ਇਸ਼ਾਰੇ, ਸਤਿਜੁਗ ਧਿਆਨ ਲਗਾਈਆ। ਪ੍ਰਭੂ ਪ੍ਰਭ ਨਿਮਸਕਾਰੇ, ਪਰਮ ਪੁਰਖ ਸਰਨਾਈਆ। ਜਿਸ ਵੇਲੇ ਕਲ ਆਏ ਕਿਨਾਰੇ, ਕਲਜੁਗ ਪੰਧ ਮੁਕਾਈਆ। ਲੇਖਾ ਮੁੱਕੇ ਪੈਗ਼ੰਬਰ ਗੁਰ ਅਵਤਾਰੇ, ਅਵਤਰੀ ਆਪਣਾ ਵੇਸ ਵਟਾਈਆ । ਨਿਰਗੁਣ ਨੂਰ ਕਰੇ ਜ਼ਾਹਰੇ, ਜ਼ਾਹਰ ਜਹੂਰ ਡਗਮਗਾਈਆ। ਅਮਲ ਕਰਾਏ ਚੌਥੇ ਜੁਗ ਪਾਏ ਸਾਰੇ, ਮਹਾਂਸਾਰਥੀ ਆਪਣਾ ਰੂਪ ਬਦਲਾਈਆ। ਲੇਖੇ

ਲਾਏ ਜੋ ਕੌਲ ਕੀਤੇ ਬਲ ਦੁਵਾਰੇ, ਬਾਵਨ ਸ਼ਹਾਦਤ ਇਕ ਭੁਗਤਾਈਆ। ਭਗਤ ਸੁਹੇਲਾ ਬਣ ਆਪ ਨਿਰੰਕਾਰੇ, ਨਿਰਵੈਰ ਆਪਣਾ ਰੰਗ ਰੰਗਾਈਆ। ਜਿਸ ਨੂੰ ਸਰਬ ਕਰਨ ਨਿਮਸਕਾਰੇ, ਨਮੋਂ ਨਮੋਂ ਸੀਸ ਝੁਕਾਈਆ। ਸੋ ਸਾਹਿਬ ਸੁਲਤਾਨਾ ਮਿਹਰਵਾਨਾ ਆਪਣੀ ਕਿਰਪਾ ਧਾਰੇ, ਧਰਨੀ ਧਰਤ ਧਵਲ ਉਤੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਏ ਭਗਤਾਂ ਦੇ ਵਿਚ ਅਖਾੜੇ, ਆਪਣਾ ਬਲ ਪਰਗਟਾਈਆ। (੧੧ ਪੋਹ ਸ਼ ਸੰ ੬ ਗੁਰਨਾਮ ਸਿੰਘ ਪਿੰਡ ਸੀੜ)

❋

ਰਾਮ ਕਹੇ ਏਥੇ ਤਾਨਾ ਮਾਨਾ ਹੁੰਦੇ ਸੀ ਦੋ ਪੋਸਤੀ, ਭੰਗ ਪੀ ਕੇ ਸੂਟਾ ਸੁਲਫੇ ਵਾਲਾ ਲਗਾਈਆ। ਮਸਤੀ ਲੈਂਦੇ ਸੀ ਨਸ਼ੇ ਵਾਲੀ ਝੋਕ ਦੀ, ਝੁਕ ਝੁਕ ਇਕ ਦੂਜੇ ਨੂੰ ਸੀਸ ਨਿਵਾਈਆ। ਇਹ ਆਦਤ ਸੀ ਉਨ੍ਹਾਂ ਦੀ ਰੋਜ਼ ਦੀ, ਤੇਤੀ ਸਾਲ ਏਸੇ ਤਰ੍ਹਾਂ ਝੱਟ ਲੰਘਾਈਆ। ਵਿਚੋਂ ਆਸ਼ਾ ਸੀ ਇਕ ਨਿਰਮਲ ਜੋਤ ਦੀ, ਜਿਸ ਦੀ ਦਿਵਸ ਰੈਣ ਮੰਗ ਮੰਗਾਈਆ। ਕਦੀ ਕਦੀ ਗੱਲ ਕਰਦੇ ਸੀ ਹੋਸ਼ ਦੀ, ਅੱਖਾਂ ਲਾਲ ਲਾਲ ਰਖਾਈਆ। ਸਿਫ਼ਤ ਵੇਖਦੇ ਸੀ ਬ੍ਰਹਮਾ ਵਾਲੇ ਕੋਸ਼ ਦੀ, ਇਕ ਦੂਜੇ ਨੂੰ ਕੰਨਾਂ ਵਿਚ ਜਣਾਈਆ। ਸਾਡੇ ਕੋਲ ਲਿਆਕਤ ਨਹੀਂ ਜਿਹੜੀ ਸਚਖੰਡ ਪਹੁੰਚਦੀ, ਪੁੱਜ ਕੇ ਪ੍ਰਭ ਦਾ ਦਰਸ਼ਨ ਪਾਈਆ। ਕਦੀ ਕਹਿਣ ਆਸਾ ਰੱਖੀ ਓਸ ਦੀ, ਓੜਕ ਲਏ ਮਿਲਾਈਆ। ਫੇਰ ਕਹਿਣ ਪ੍ਰਭੂ ਨਾਲੋਂ ਸਾਡੀ ਮੁਤਹਰੀ ਚੰਗੀ ਜਿਹੜੀ ਸਾਡੀ ਭੰਗ ਘੋਲਦੀ, ਪਿਆਲਾ ਸਾਨੂੰ ਦਏ ਪਿਆਈਆ। ਇਉਂ ਜਾਪਦੀ ਜਿਵੇਂ ਇਹ ਪਿਛਲੀ ਸਾਡੀ ਗੋਤ ਦੀ, ਪੁਰਾਣੀ ਸਾਥਣ ਨਜ਼ਰੀ ਆਈਆ। ਸਾਨੂੰ ਪੀਂਦਿਆਂ ਨੂੰ ਕਦੀ ਨਹੀਂ ਰੋਕਦੀ, ਸਗੋਂ ਕਾਸਿਆਂ ਵਿਚ ਆਪਣਾ ਆਪ ਉਲਟਾਈਆ। ਸਾਨੂੰ ਕਦੀ ਨਹੀਂ ਟੋਕਦੀ, ਗੁੱਸਾ ਨਾ ਕੋਇ ਵਖਾਈਆ। ਕਦੀ ਇਕ ਦੂਜੇ ਨੂੰ ਕਹਿਣ ਸਾਡੀ ਬੁੱਧੀ ਨਹੀਂ ਕੋਈ ਖੋਟ ਦੀ, ਅਸੀਂ ਖਰੇ ਪ੍ਰਭ ਨੂੰ ਰਹੇ ਧਿਆਈਆ। ਸਾਨੂੰ ਖਬਰ ਨਹੀਂ ਕਿਸੇ ਲੋਕ ਦੀ, ਪ੍ਰਲੋਕ ਨਾ ਕੋਇ ਜਣਾਈਆ। ਸਾਨੂੰ ਮੁਹੱਬਤ ਇਕੇ ਦੀ ਮੋਹਿਤ ਦੀ, ਜੋ ਮੋਹਣੀ ਰੂਪ ਵਟਾਈਆ। ਕਦੇ ਗੰਢ ਵੇਖਣ ਆਪਣੀ ਲੰਗੋਟ ਦੀ, ਜੋ ਕਮਰ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਧਰਨੀ ਕਹੇ ਪੋਸਤੀ ਦੋਵੇਂ ਹੁੰਦੇ ਸੀ ਤਾਜੇ ਮੋਟੇ, ਢਿੱਡ ਮਟਕਿਆਂ ਵਾਂਗ ਬਣਾਈਆ। ਉਤੋਂ ਸਿਰ ਹੁੰਦੇ ਸੀ ਘੋਟੇ, ਬੋਦੀ ਜੰਝੂ ਨਾ ਕੋਇ ਵਖਾਈਆ। ਤੇੜ ਹੁੰਦੇ ਸੀ ਲੰਗੋਟੇ, ਤਨ ਬਸਤਰ ਨਾ ਕੋਇ ਛੁਹਾਈਆ। ਰਾਤ ਨੂੰ ਜਾਗਣ ਦਿਨੇ ਸੀ ਸੋਤੇ, ਅੱਖਾਂ ਬੰਦ ਵਖਾਈਆ। ਸੋਚਾਂ ਵਿਚ ਮਾਰਦੇ ਸੀ ਗੋਤੇ, ਮਨ ਦੇ ਵਹਿਣਾਂ ਵਿਚ ਆਪਣਾ ਆਪ ਡੁਬਾਈਆ। ਕਦੀ ਕਦੀ ਹੋਸ਼ ਵਿਚ ਆ ਕੇ ਰੱਖਦੇ ਸੀ ਇਕ ਲੋਚੇ, ਲੋਚਣ ਨੈਣ ਖੁਲ੍ਹਾਈਆ । ਅਸੀਂ ਗੁਰੂ ਨਹੀਂ ਮੰਨਣੇ ਬਹੁਤੇ, ਇਕੋ ਪੁਰਖ ਅਕਾਲ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਦੇ ਨਾਲ ਸਾਡੇ ਤਨ ਮਨ ਦੇ ਕਪੜੇ ਜਾਣ ਧੋਤੇ, ਦੁਰਮਤ ਮੈਲ ਰਹੇ ਨਾ ਰਾਈਆ । ਸਾਡੇ ਭਾਗ ਨਾ ਰਹਿਣ ਸੋਤੇ, ਸੁੱਤਿਆਂ ਦਏ ਜਗਾਈਆ। ਇਕ ਦਿਨ ਰਾਮ ਆ ਗਿਆ ਉਹ ਭੰਗ ਰਹੇ ਸੀ ਘੋਟੇ, ਰਗੜਾ ਰਗੜੇ ਵਿਚੋਂ ਰਖਾਈਆ। ਓਨ ਤੱਕਿਆ ਠੀਕ ਸਮੇਂ ਮੌਕੇ, ਮੁਕੰਮਲ ਵੇਖ ਵਖਾਈਆ। ਇਕ ਨੇ ਅੱਗੋਂ ਕਿਹਾ ਰੋ ਕੇ, ਦੂਜੇ ਹੱਸ ਕੇ ਦਿਤਾ ਵਖਾਈਆ। ਜੇ ਸਾਡੇ ਪਿਆਲੇ ਫੜਾਵੇ ਧੋ ਕੇ, ਇਸ ਖ਼ੁਸ਼ੀ ਵਿਚ ਤੈਨੂੰ ਭੰਗ ਦਈਏ ਪਿਆਈਆ । ਕਿਤੇ ਸਾਡੇ ਵਰਗਾ ਵੇਖੀਂ ਹੋ ਕੇ, ਨਸ਼ਿਆਂ ਵਿਚ ਜ਼ਿਮੀਂ ਅਸਮਾਨਾਂ ਤੋਂ ਪਰ੍ਹੇ ਉਡਾਈਆ । ਤੂੰ ਸੋਹਣਾ ਜੁਵਾਨ ਕਿਤੇ ਸਾਡੇ ਰਾਮ ਨੂੰ ਲਿਆਵੀਂ ਮੋਹ ਕੇ, ਆਪਣੇ ਨਾਲ ਮਿਲਾਈਆ।

ਜ਼ਰਾ ਸਾਨੂੰ ਅੰਦਰੋਂ ਵੇਖ ਜੋਹ ਕੇ, ਕਿੱਡੀ ਪ੍ਰੀਤ ਪ੍ਰਭ ਦੇ ਨਾਲ ਬਣਾਈਆ। ਫੇਰ ਮਸਤੀ ਵਿਚ ਮੂੰਹ ਦੇ ਭਾਰ ਹੋ ਕੇ, ਮੱਥੇ ਜ਼ਿਮੀਂ ਉਤੇ ਟਿਕਾਈਆ। ਫੇਰ ਕਹਿਣ ਅਸੀਂ ਪ੍ਰਭ ਦੇ ਚਰਨ ਆਏ ਛੋਹ ਕੇ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਫੇਰ ਆਪਣੀ ਭੰਗ ਬੁੱਕਲ ਵਿਚ ਲਕੋ ਕੇ, ਹੱਸ ਹੱਸ ਤਾਲੀ ਦਿਤੀ ਲਗਾਈਆ। ਫੇਰ ਆਕੜ ਨਾਲ ਖਲੋ ਕੇ, ਬਾਹਵਾਂ ਉਪਰ ਲਈਆਂ ਉਠਾਈਆ। ਫੇਰ ਉਂਗਲਾਂ ਉਂਗਲਾਂ ਵਿਚ ਪਰੋ ਕੇ, ਖਿੱਚਣ ਵਾਹੋ ਦਾਹੀਆ। ਫੇਰ ਆਪਣਾ ਮੁਖ ਧੋ ਕੇ, ਮੁਖੋਂ ਕਹਿਣ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਲਾਈਆ।

ਪੋਸਤੀ ਕਹਿਣ ਕਦੀ ਪੀਤੀ ਉ ਭੰਗ, ਜਾਂਦਿਆਂ ਰਾਹੀਆ ਦੇ ਸੁਣਾਈਆ। ਵੇਖ ਚੜ੍ਹਦਾ ਕਿਸ ਤਰਾਂ ਰੰਗ, ਰੰਗਤ ਇਕ ਵਖਾਈਆ। ਅੱਜ ਦੀ ਰਾਤ ਸਾਡੇ ਕੋਲ ਲੈ ਅਨੰਦ, ਅਨੰਦ ਤੈਨੂੰ ਦਈਏ ਵਖਾਈਆ। ਫੇਰ ਸਾਡਾ ਬਣ ਜਾਵੀਂ ਸੰਗ, ਸੋਹਣਾ ਜੋੜ ਜੁੜਾਈਆ। ਨਾਮ ਜਪਣ ਨਾਲੋਂ ਇਹਦੇ ਵਿਚ ਸੋਹਣਾ ਢੰਗ, ਮਸਤੀ ਵਿਚ ਜਗਤ ਵਾਸਨਾ ਨਾ ਕੋਇ ਰਖਾਈਆ। ਬਿਨਾ ਅੱਖਾਂ ਤੋਂ ਮੁੱਕ ਜਾਵੇ ਪੰਧ, ਆਪਣੀ ਹੋਸ਼ ਰਹੇ ਨਾ ਰਾਈਆ। ਚਾਰ ਪਹਿਰ ਏਸੇ ਤਰਹ ਜਾਂਦੇ ਲੰਘ, ਅੱਗੇ ਵਾਸਤੇ ਫੇਰ ਰਗੜਾ ਦਈਏ ਲਗਾਈਆ। ਜਦੋਂ ਗਾਈਏ ਤੂੰ ਮੇਰਾ ਮੈਂ ਤੇਰਾ ਛੰਦ, ਦੂਜਾ ਰਾਗ ਨਾ ਕੋਇ ਅਲਾਈਆ। ਰਾਮ ਕਿਹਾ ਜ਼ਰਾ ਘੁੱਟ ਕੇ ਮੀਟੋ ਦੰਦ, ਜ਼ੋਰ ਨਾਲ ਦਬਾਈਆ। ਫੇਰ ਲਓ ਅਨੰਦ, ਅੱਖਾਂ ਖੋਲ੍ਹ ਕੇ ਮੇਰੀਆਂ ਅੱਖਾਂ ਵਿਚ ਟਿਕਾਈਆ। ਮੁਖੋਂ ਕਹੋ ਤੂੰ ਮੇਰਾ ਮੈਂ ਤੇਰਾ ਛੰਦ, ਦੂਜੀ ਅਵਰ ਨਾ ਕੋਇ ਵਡਿਆਈਆ। ਫੇਰ ਤੁਹਾਨੂੰ ਹੋਵੇ ਠੰਡ, ਸਾਂਤਕ ਸਤਿ ਵਰਤਾਈਆ। ਓਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਮਾਰੇ ਕੰਧ, ਮੋਢਿਆਂ ਨਾਲ ਹਿਲਾਈਆ। ਅੱਜ ਵੇਖ ਲਈਏ ਇਹਦਾ ਅਨੰਦ, ਕੀ ਸਾਨੂੰ ਦਏ ਵਖਾਈਆ। ਜਾਂ ਅੱਖਾਂ ਮੀਟੀਆਂ ਨਜ਼ਰ ਆਇਆ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਪੋਸਤੀਆਂ ਆਇਆ ਇਕ ਸਰੂਰ, ਸੁਰਤੀ ਲਈ ਬਦਲਾਈਆ। ਤੱਕਿਆ ਅਗੰਮਾ ਨੂਰ, ਜੋਤ ਨੂਰ ਰੁਸ਼ਨਾਈਆ । ਹੁਕਮ ਦਿਤਾ ਹਜ਼ੂਰ, ਨੇਤਰ ਲਓ ਖੁਲ੍ਹਾਈਆ। ਜਾਂ ਵੇਖਿਆ ਰਾਮ ਵਸਿਆ ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਦੋਹਾਂ ਬੇਨੰਤੀ ਕੀਤੀ ਅੱਗੇ ਹਰਿ ਹਜ਼ੂਰ, ਨਿਉਂ ਕੇ ਸੀਸ ਨਿਵਾਈਆ। ਕਿਉਂ ਸਾਨੂੰ ਰੱਖਿਆ ਦੂਰ, ਤੇਰਾ ਨਾਮ ਦੁਹਾਈਆ। ਅਸੀਂ ਮੂਰਖ ਮੂੜ੍ਹ, ਤੇਰੇ ਹੱਥ ਵਡਿਆਈਆ। ਸ਼ਬਦੀ ਹੁਕਮ ਹੋਇਆ (ਤੁਸੀਂ) ਰਾਮ ਦੀ ਲਾਈ ਧੂੜ, ਜੋ ਰਾਮ ਰਾਮ ਰੂਪ ਵਟਾਈਆ। ਫੇਰ ਤੁਹਾਡਾ ਲੇਖਾ ਮੈਂ ਦੇਵਾਂ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜਿਸ ਵੇਲੇ ਕਲਜੁਗ ਅੰਤਮ ਦੀਨ ਦੁਨੀ ਹੋਈ ਕੂੜ, ਸਚ ਮਿਲੇ ਨਾ ਕੋਇ ਵਡਿਆਈਆ । ਸਭ ਦੀ ਦ੍ਰਿਸ਼ਟੀ ਹੋਵੇ ਮੂੜ੍ਹ, ਚਤੁਰ ਸੁਘੜ ਨਾ ਕੋਇ ਵਖਾਈਆ । ਹੰਗਤਾ ਹੋਏ ਗ਼ਰੂਰ, ਹਉਮੇ ਮੋਹ ਹਲਕਾਈਆ । ਓਸ ਵੇਲੇ ਲੇਖਾ ਦੇਵਾਂ ਜ਼ਰੂਰ, ਲਹਿਣਾ ਪੂਰਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ।

ਪੋਸਤੀ ਰਾਮ ਨੂੰ ਗਏ ਝੁੱਕ, ਇਕੋ ਵਾਰ ਸੀਸ ਨਿਵਾਈਆ। ਰਾਮ ਨੇ ਦੋਹਾਂ ਦੀ ਪਿੱਠ ਤੇ ਮਾਰੀ ਮੁੱਕ, ਹੌਲੀ ਹੌਲੀ ਲਗਾਈਆ। ਤੁਸਾਂ ਬਦਲ ਜਾਣਾ ਰੁਖ, ਦੀਨ ਦੁਨੀ ਜਾਣੀ ਤਜਾਈਆ। ਸਚਖੰਡ ਦੁਵਾਰੇ ਜਾਣਾ ਪੁੱਜ, ਆਪਣਾ ਪੰਧ ਮੁਕਾਈਆ । ਤਨ ਦੀਪਕ ਜਾਣਾ ਬੁੱਝ, ਹੋਵੇ ਨਾ ਕੋਇ ਰੁਸ਼ਨਾਈਆ। ਅਗਲਾ ਭੇਵ ਦੱਸਾਂ ਗੁੱਝ, ਸ਼ਬਦ ਅਗੰਮਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵਖਾਈਆ।

ਰਾਮ ਨੇ ਕਿਹਾ ਪੋਸਤੀ ਧਰੋ ਧਿਆਨ, ਧਿਆਨ ਧਿਆਨ ਵਿਚੋਂ ਬਦਲਾਈਆ। ਤਾਨੇ ਮਾਨੇ ਤੁਹਾਡਾ ਅੰਤਮ ਹੋਣਾ ਜਹਾਨ, ਲੋਕਮਾਤ ਰਹਿਣ ਨਾ ਪਾਈਆ । ਜਿਸ ਵੇਲੇ ਮੇਰਾ ਆਵੇ ਸ੍ਰੀ ਭਗਵਾਨ, ਕਲਜੁਗ ਅੰਤਮ ਵੇਸ ਵਟਾਈਆ। ਤੁਹਾਨੂੰ ਮਾਨਸ ਜਨਮ ਦੇਵੇ ਮਹਾਨ, ਮਿਹਰ ਨਜ਼ਰ ਇਕ ਉਠਾਈਆ। ਤਤਾਂ ਵਾਲੇ ਬਣਾ ਇਨਸਾਨ, ਪਰਦਾ ਉਹਲਾ ਦਏ ਚੁਕਾਈਆ। ਏਸੇ ਧਾਮ ਤੇ ਪਹੁੰਚੇ ਆਣ, ਤੁਹਾਡਾ ਸੋਹਣਾ ਸੰਗ ਬਣਾਈਆ । ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਦੇ ਕੇ ਧੁਰ ਫ਼ਰਮਾਣ, ਧਰਮ ਦੀ ਧਾਰ ਬੰਧਾਈਆ। ਉਹ ਵਕਤ ਸੁਹੰਜਣਾ ਜਗਤ ਪਹੁੰਚੇ ਆਣ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਲਾਈਆ।

ਤਾਨੇ ਮਾਨੇ ਕਿਹਾ ਰਾਮ ਰਾਮੇ ਠੀਕ, ਠੀਕ ਦਿਤਾ ਦ੍ਰਿੜਾਈਆ। ਕਿਹੜਾ ਵਕਤ ਕਿਹੜੀ ਤਾਰੀਕ, ਤਾਰੀਖ਼ ਦੇ ਸਮਝਾਈਆ। ਰਾਮ ਕਿਹਾ ਕਲਜੁਗ ਅੰਤਮ ਸੰਮਤ ਸ਼ਹਿਨਸ਼ਾਹੀ ਪੰਜ ਪ੍ਰਭ ਦੀ ਚਲੇ ਰੀਤ, ਰੀਤੀਵਾਨ ਵੇਖ ਵਖਾਈਆ। ਤੁਸਾਂ ਰੱਖਣੀ ਉਡੀਕ, ਲੇਖਾ ਦਏ ਮੁਕਾਈਆ। ਓਨ੍ਹਾਂ ਹੱਸ ਕੇ ਖੁਸ਼ੀ ਨਾਲ ਚਰਨ ਛੁਹਾਇਆ ਸੀਸ, ਧੂੜੀ ਮਸਤਕ ਖ਼ਾਕ ਰਮਾਈਆ। ਰਾਮ ਨੇ ਹੱਥ ਫੇਰਿਆ ਪੀਠ, ਪੁਸ਼ਤ ਪਨਾਹ ਦਿਤੀ ਵਡਿਆਈਆ। ਮੇਰਾ ਸ਼ਬਦ ਧੁਰ ਦੀ ਲੀਕ, ਨਾ ਕੋਈ ਮੇਟੇ ਮੇਟ ਮਿਟਾਈਆ। ਤਾਨਾ ਮਾਨਾ ਅਰਜਨ ਸਿੰਘ ਤੇ ਸਿੰਘ ਰਣਜੀਤ, ਪਿਛਲੇ ਜਨਮ ਦੇ ਪੋਸਤੀ, ਲੇਖਾ ਰਿਹਾ ਚੁਕਾਈਆ। ਪੁਰਖ ਅਕਾਲਾ ਕਰ ਬਖ਼ਸ਼ੀਸ਼, ਮਿਹਰ ਨਜ਼ਰ ਇਕ ਉਠਾਈਆ। ਰਾਮ ਦੀ ਸ਼ਹਾਦਤ ਆਪ ਕਰ ਤਸਦੀਕ, ਮੋਹਰ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਭ ਦੇ ਚੀਤ, ਚੇਤਨ ਧਾਰ ਆਪਣੀ ਜੋੜ ਜੁੜਾਈਆ। (੨੬ ਚੇਤ ਸ਼ ਸ ੫ ਕੌੜਾ ਮਲ ਸਦਨ ਮਲ ਇਟਾਰਸੀ)

ਪਮਪਾਸਰ ਦਾ ਖੇਲ ਤਮਾਮ, ਪੂਰਬ ਪਿਛਲਾ ਦਏ ਗਵਾਹੀਆ। ਜਿਸ ਵੇਲੇ ਭੀਲਣੀ ਕੋਲ ਗਿਆ ਰਾਮ, ਆਪਣਾ ਪੰਧ ਮੁਕਾਈਆ। ਛਾਂਦੂ ਨਾਮ ਦਾ ਕੋਲ ਹੁੰਦਾ ਸੀ ਗਰਾਮ, ਝੌਂਪੜੇ ਪੰਜ ਸੱਤ ਸੋਭਾ ਪਾਈਆ। ਓਥੇ ਮਹਾਤਮਾ ਹੁੰਦਾ ਸੀ ਮਹਾਨ, ਹੰਕਾਰ ਵਿਚ ਆਪਣਾ ਆਪ ਵਧਾਈਆ। ਓਹ ਲੈ ਕੇ ਨੌਂ ਬਾਦਾਮ, ਭੀਲਣੀ ਕੋਲ ਡੇਰਾ ਲਾਈਆ। ਬਣ ਕੇ ਸੂਰਬੀਰ ਬਲਵਾਨ, ਆਪਣਾ ਆਸਣ ਲਿਆ ਜਮਾਈਆ। ਹਰੀ ਓਮ ਤਤ ਸਤਿ ਦਾ ਮੰਤਰ ਲੱਗਾ ਗਾਣ, ਨਮੋਂ ਨਮੋਂ ਕਹਿ ਸੁਣਾਈਆ। ਜਿਸ ਵੇਲੇ ਆਇਆ ਸ੍ਰੀ ਭਗਵਾਨ, ਧਨੁਖ ਕੰਧੇ ਉਤੇ ਲਟਕਾਈਆ। ਓਸ ਹੱਸ ਕੇ ਕਿਹਾ ਨਾਦਾਨ, ਕੀ ਤੇਰੇ ਵਿਚ ਵਡਿਆਈਆ। ਕਿਉਂ ਭੁੱਖੀ ਗ਼ਰੀਬਣੀ ਦੇ ਘਰ ਪਹੁੰਚਿਆ ਆਣ, ਆਪਣਾ ਪੰਧ ਮੁਕਾਈਆ। ਭੀਲਣੀ ਅਚਾਨਕ ਵੇਖ ਹੋਈ ਹੈਰਾਨ, ਖੁਸ਼ੀਆਂ ਵਿਚ ਇਧਰ ਓਧਰ ਭੱਜੀ ਚਾਈਂ ਚਾਈਂਆ। ਹਾਏ ਮੇਰਾ ਰਾਮ ਮੇਰੇ ਰਾਮ, ਰਾਮ ਮੇਰੇ ਮੇਰੀ ਤੇਰੀ ਦੁਹਾਈਆ । ਮੈਂ ਭੇਟਾ ਵਿਚ ਕੀ ਰੱਖਾਂ ਪਕਵਾਨ, ਕੀ ਸੇਵ ਕਮਾਈਆ । ਕਿਸ ਦੇ ਕੋਲੋਂ ਮੰਗਾਂ ਦਾਨ, ਕਿਸ ਦੇ ਅੱਗੇ ਝੋਲੀ ਡਾਹੀਆ। ਚਾਰੋਂ ਕੁੰਟ ਮਾਰੇ ਧਿਆਨ, ਸਾਥੀ ਨਜ਼ਰ ਕੋਇ ਨਾ ਆਈਆ। ਅੰਤਰ ਹੋਈ ਹੈਰਾਨ, ਹਿਰਦੇ ਵਿਚ ਕੁਰਲਾਈਆ। ਨਿਉਂ ਕੇ ਕੀਤਾ ਪਰਨਾਮ, ਸੀਸ ਦਿਤਾ ਝੁਕਾਈਆ। ਪਿੱਠ ਤੇ ਹੱਥ ਰੱਖਿਆ ਅੰਦਰ ਹੋਇਆ ਗਿਆਨ, ਬੁੱਧੀ ਮਿਲੀ ਚਤੁਰਾਈਆ। ਸਮਝ ਆ ਗਈ ਮੈਂ ਕੀ ਆਸਾ ਰੱਖੀ ਮਹਾਨ, ਹਿਰਦੇ ਵਿਚ ਟਿਕਾਈਆ। ਸੋ ਫਲ ਖੁਵਾਵਾਂ ਜਿਹੜੇ ਇਕੱਠੇ ਕੀਤੇ ਵਿਚੋਂ ਜ਼ਿਮੀਂ ਅਸਮਾਨ, ਝਾੜਾਂ ਦੀਆਂ ਚੋਟੀਆਂ ਉਤੋਂ ਲਾਹੀਆ। ਜੇ ਕਰ ਲਵੇ ਪਰਵਾਨ, ਮੈਂ ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਭੀਲਣੀ ਅੰਤਰ ਕੀਤੀ ਵਿਚਾਰ, ਹਿਰਦੇ ਧਿਆਨ ਲਗਾਈਆ। ਜਿਹੜੇ ਬੇਰ ਰੱਖੇ ਸੰਭਾਲ, ਟੁੱਕ

ਟੁੱਕ ਕੇ ਮਿੱਠੇ ਭਗਵਾਨ ਲਈ ਲੁਕਾਈਆ। ਓਹ ਖਾਣ ਆ ਗਿਆ ਰਾਮ, ਮੇਰੀ ਰਾਮ ਦੁਹਾਈਆ। ਖੁਸ਼ੀਆਂ ਵਿਚ ਨੱਚੀ ਟੱਪੀ ਬੁੱਢੀ ਨੱਢੀ ਹੋਈ ਜੁਵਾਨ, ਆਪਣੇ ਮਨ ਤਨ ਲਈ ਅੰਗੜਾਈਆ। ਪੰਜਾਂ ਟਾਕੀਆਂ ਦੀ ਪੰਜਾਂ ਰੰਗਾਂ ਦੀ ਗਲ ਵਿਚ ਚੋਲੀ ਜਿਸ ਦੀਆਂ ਕੰਨੀਆਂ ਚੀਥੜੇ ਰੂਪ ਦਸਾਣ, ਮੈਲੇ ਕੁਚੈਲੇ ਸੋਭਾ ਪਾਈਆ। ਓਧਰੋਂ ਮਹਾਤਮਾ ਰੱਖ ਕੇ ਬੈਠਾ ਧਿਆਨ, ਆਪਣੀ ਅੱਖ ਉਠਾਈਆ। ਗੁੱਸੇ ਵਿਚ ਕਹੇ ਓ ਭਲੀਏ, ਓ ਝੱਲੀਏ, ਓ ਮੂਰਖੇ, ਆਹ ਮੈਥੋਂ ਲੈ ਬਾਦਾਮ, ਇਸ ਨੂੰ ਦੇ ਖੁਵਾਈਆ। ਸੁੱਕੇ ਬੇਰ ਕਦੇ ਨਾ ਹੁੰਦੇ ਪਰਵਾਨ, ਰਾਮ ਰਾਜਾ ਦਸ਼ਰਥ ਬੇਟਾ ਅਯੁਧਿਆ ਵਾਸੀ ਮੁੱਖ ਨਾ ਕਦੇ ਛੁਹਾਈਆ । ਭੀਲਣੀ ਨੇਤਰ ਰੋ ਕੇ ਹੰਝੂ ਵਗਾ ਕੇ ਲੱਗੀ ਕੁਰਲਾਣ, ਕੂਕ ਕੂਕ ਸੁਣਾਈਆ। ਮੈਂ ਤੇਰੀ ਤੂੰ ਮੇਰਾ ਰਾਮ, ਰਾਮ ਤੇਰੇ ਹੱਥ ਵਡਿਆਈਆ। ਮੇਰੇ ਘਰ ਮੇਰੇ ਦਰ ਮੇਰੇ ਗ੍ਰਹਿ ਏਹੋ ਸਚਾ ਪਕਵਾਨ, ਜੋ ਤੇਰੀ ਭੇਟ ਚੜ੍ਹਾਈਆ। ਤੂੰ ਮੇਰਾ ਪਰਮਾਤਮ ਪਤੀ ਤੂੰ ਅਧਾਰ ਪਰਾਣ, ਪਰਾਣਪਤਿ ਤੂੰ ਹੀ ਇਕ ਅਖਵਾਈਆ। ਮੈਂ ਤਤਾਂ ਵਾਲਾ ਤੇਰਾ ਇਨਸਾਨ, ਜੀਵ ਆਤਮਾ ਤੇਰੀ ਓਟ ਤਕਾਈਆ। ਰਾਮ ਹੱਸ ਕੇ ਲੱਗਾ ਚਬਾਣ, ਛਿਲਕਿਆਂ ਨਾਲ ਗਿਟਕਾਂ ਗਿਆ ਖਾਈਆ। ਭੀਲਣੀ ਕਿਹਾ ਤੇਰੀ ਕਿਰਪਾ ਹੋਈ ਮਹਾਨ, ਪ੍ਰਭ ਪੁਨੀਤ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

ਜਦ ਮਹਾਤਮਾ ਵੇਖਿਆ ਰਾਮ ਬੇਰ ਖਾਂਦਾ, ਖ਼ੁਸ਼ੀਆਂ ਵਿਚ ਸਮਾਈਆ। ਉਠ ਕੇ ਨੇੜੇ ਆਂਦਾ, ਆਪਣਾ ਪੰਧ ਮੁਕਾਈਆ। ਤੂੰ ਰਾਹੀ ਕਿਉਂ ਨਹੀਂ ਹੋਰ ਰਾਹੇ ਜਾਂਦਾ, ਭੁੱਖਿਆਂ ਨੰਗਿਆਂ ਦਰ ਕਿਉਂ ਡੇਰਾ ਲਾਈਆ। ਇਹ ਕਮਲੀ ਝੱਲੀ ਕੋਝੀ ਏਸ ਭੀਲਣੀ ਨੂੰ ਕੌਣ ਬੁਲਾਂਦਾ, ਤੂੰ ਗ਼ਰੀਬਣੀ ਦੇ ਹੱਥੋਂ ਖਾ ਕੇ ਬੈਠਾ ਆਸਣ ਲਾਈਆ। ਰਾਮ ਨਿਗਾਹ ਨਾਲ ਤਕਾਂਦਾ, ਨੈਣ ਨੈਣਾਂ ਵਿਚ ਟਿਕਾਈਆ। ਹੱਥ ਉਤੇ ਹੱਥ ਮਾਰ ਕੇ ਕਿਹਾ, ਆਹ ਤ੍ਰੇਤਾ ਔਹ ਦੁਆਪਰ ਜਾਂਦਾ, ਅੰਤਮ ਕਲਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੂਪ ਬਦਲਾਈਆ।

ਰਾਮ ਕਿਹਾ ਇਹ ਗ਼ਰੀਬਣੀ ਨਹੀਂ ਮੇਰੇ ਪ੍ਰੇਮ ਧਾਰ ਦਾ ਭਗਤ, ਭਗਵਨ ਵਿਚ ਸਮਾਈਆ। ਤੂੰ ਨਿਗਾਹ ਮਾਰ ਵਿਚ ਜਗਤ, ਕਲਜੁਗ ਅੰਤਮ ਦਿਆਂ ਵਖਾਈਆ। ਤੇਰੀ ਹੰਕਾਰ ਵਾਲੀ ਸ਼ਰਤ, ਸਹਿਜੇ ਪੂਰ ਕਰਾਈਆ। ਤੈਨੂੰ ਜਨਮ ਲੈਣਾ ਪੈਣਾ ਫੇਰ ਉਤੇ ਧਰਤ, ਧਵਲ ਮਿਲੇ ਵਡਿਆਈਆ। ਮਾਇਆ ਦਰਬ ਨਾਲ ਤੇਰੀ ਪੂਰੀ ਹੁੰਦੀ ਰਹਿਣੀ ਗਰਜ਼, ਦੀਨ ਦੁਨੀ ਵਿਚ ਵਡਿਆਈਆ। ਪਰ ਯਾਦ ਰੱਖੀਂ ਪ੍ਰਭ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਤੂੰ ਆਪਣੇ ਆਪ ਨੂੰ ਅਖਵੌਂਦਾ ਮਰਦ, ਸੂਰਬੀਰ ਵਡਿਆਈਆ। ਗ਼ਰੀਬਾਂ ਨਾਲ ਨਹੀਂ ਵੰਡਿਆ ਦਰਦ, ਦੁਖੀਆਂ ਵੇਖ ਕੇ ਤਾਲੀ ਦਿਤੀ ਵਜਾਈਆ। ਪ੍ਰਭੂ ਦਾ ਖੇਲ ਸਦਾ ਅਸਚਰਜ, ਸਮਝ ਸਕੇ ਕੋਇ ਨਾ ਰਾਈਆ। ਜਿਸ ਵੇਲੇ ਮੇਰਾ ਰਾਮ ਆਇਆ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ।

ਰਾਮ ਕਿਹਾ ਇਹ ਭੀਲਣੀ ਬੜੀ ਪਿਆਰੀ, ਪਿਆਰ ਵਿਚ ਸਮਾਈਆ। ਇਹ ਮੇਰੇ ਚਰਨਾਂ ਤੋਂ ਬਲਿਹਾਰੀ, ਮੈਂ ਇਹਦੇ ਚਰਨ ਧੋ ਕੇ ਅੰਮ੍ਰਿਤ ਦਿਆਂ ਵਖਾਈਆ। ਯਾਦ ਰੱਖੀਂ ਹੁਣ ਤੂੰ ਪੁਰਸ਼ ਫੇਰ ਬਣੇਂਗਾ ਨਾਰੀ, ਨਰ ਨਰਾਇਣ ਹੁਕਮ ਦਏ ਵਰਤਾਈਆ । ਇਹ ਝੱਲੀ ਨਹੀਂ ਤੂੰ ਝੱਲੀ ਬਣੇਂਗਾ ਦੁਖਿਆਰੀ, ਦੁੱਖਾਂ ਵਿਚ ਦੁਹਾਈਆ। ਤੇਰੀ ਮਾਇਆ ਤੇਰੀ ਪੈਜ ਨਾ ਸਕੇ ਸੁਵਾਰੀ, ਤੇਰਾ ਸਾਥ ਨਾ ਕੋਇ ਨਿਭਾਈਆ। ਹੋਣਾ ਪਏ ਦੁਖਿਆਰੀ, ਦੁੱਖਾਂ ਵਿਚ ਦੁਹਾਈਆ। ਸਾਕ ਸਨਬੰਧੀ ਮਾਤ ਪਿਤ ਭੈਣ ਭਾਈ ਪੁੱਤਰ ਧੀ ਪਤੀ ਕੰਤ ਸਾਰੇ ਕਰਨ ਗਿਰਿਆਜ਼ਾਰੀ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨਾ ਰਾਮ ਦੇ

ਰਾਮ ਤੋਂ ਤੇਰਾ ਲਹਿਣਾ ਦੇਣਾ ਲੇਖਾ ਕਰਜ਼ਾ ਮਕਰੂਜ਼ ਸਕੇ ਨਾ ਕੋਇ ਉਤਾਰੀ, ਹਿਸਾਬ ਬੇਬਾਕ ਨਾ ਕੋਇ ਕਰਾਈਆ । ਰਾਮ ਦਾ ਹੁਕਮ ਮੇਟ ਸਕੇ ਨਾ ਕੋਇ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦੇਣ ਗਵਾਹੀਆ। ਜਗਤ ਹਿਕਮਤ ਚਲੇ ਕੋਈ ਨਾ ਕਾਰੀ, ਜਿੰਨਾਂ ਚਿਰ ਪ੍ਰਭੂ ਨਾ ਦਇਆ ਕਮਾਈਆ। ਸੋ ਸਮਾਂ ਬੀਤਿਆ ਜੁਗ ਲੰਘਿਆ ਵਕਤ ਆ ਗਿਆ ਅੰਤਮ ਵਾਰੀ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਦਏ ਮੁਕਾਈਆ।

ਓਸ ਨੇ ਸੁਣ ਕੇ ਰਾਮ ਦਾ ਸੰਦੇਸ਼, ਆਪਣੀ ਮਤ ਲਈ ਬਦਲਾਈਆ । ਨਿਮਰਤਾ ਵਿਚ ਹੋ ਕੇ ਪੇਸ਼, ਸੀਸ ਦਿਤਾ ਝੁਕਾਈਆ। ਮੈਂ ਸ਼ੰਕਰ ਨੂੰ ਮੰਨਦਾ ਤੇ ਪੂਜਾ ਕਰਾਂ ਗਣੇਸ਼, ਇਕੋ ਧਿਆਨ ਲਗਾਈਆ। ਤੇਰਾ ਬਚਨ ਸਦਾ ਵਿਸ਼ੇਸ਼, ਜੋ ਸੰਦੇਸ਼ਾ ਦਿਤਾ ਸੁਣਾਈਆ। ਪਤਾ ਨਹੀਂ ਮੇਰੀ ਬੁੱਧੀ ਕਿਉਂ ਹੋਈ ਮਲੇਛ, ਮੈਂ ਰਾਮ ਤੈਨੂੰ ਗਿਆ ਭੁਲਾਈਆ । ਰਾਮ ਨੇ ਕਿਹਾ ਜ਼ਰਾ ਕਲਜੁਗ ਵਲ ਵੇਖ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਮਾਤ ਪਿਤ ਭੈਣ ਭਾਈ ਨਾਰ ਕੰਤ ਦਾ ਰਹਿਣਾ ਨਹੀਂ ਹੇਤ, ਭਗਤ ਭਗਵਾਨ ਮੀਤ ਨਾ ਕੋਇ ਬਣਾਈਆ। ਓਹ ਮਹੀਨਾ ਹੋਵੇ ਚੇਤ, ਰੁੱਤ ਰੁਤੜੀ ਬਸੰਤ ਰੂਪ ਮਹਿਕਾਈਆ। ਤੇਰਾ ਲੇਖਾ ਤੇਰਾ ਲਹਿਣਾ ਤੇਰਾ ਪੂਰਬ ਜਨਮ ਪੂਰਨ ਲਏ ਵੇਖ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਤੇਰੇ ਜਨਮ ਕਰਮ ਦੀ ਫੇਰ ਬਦਲ ਦੇਵੇ ਰੇਖ, ਮਰਨ ਦਾ ਲੇਖਾ ਰਹੇ ਨਾ ਰਾਈਆ। ਇਹੋ ਹੁਕਮ ਇਹੋ ਪਿਆਰ ਇਹੋ ਮੁਹੱਬਤ ਇਹੋ ਰਾਮ ਦਾ ਸੰਦੇਸ਼, ਸੰਧਿਆ ਵੇਲਾ ਦਿਤਾ ਸੁਣਾਈਆ। ਸੋ ਲਹਿਣਾ ਅਭੁੱਲ ਭੁੱਲ ਨਾ ਗਿਆ ਚੇਤਨ ਹੋ ਕੇ ਰੱਖਿਆ ਚੇਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰਬ ਜਨਮ ਜਨਮ ਕਰਮ ਸਭ ਦੀ ਪੂਰੀ ਕਰੇ ਕਰਨਹਾਰ ਦਾਤਾਰ, ਆਪਣੀ ਦਇਆ ਕਮਾਈਆ। (੨੬ ਚੇਤ ਸ਼ ਸੰ ੫ ਇਟਾਰਸੀ)