ਪੁਸਤਕਾਲਾਸਿੰਘਾਸਣ
123456789012345678901234567 · ਸਿੰਘਾਸਣ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

੦੧) ਸਚ ਸਿੰਘਾਸਣ ਗੁਰਮੁਖ ਆਤਮ ਗ੍ਰਹਿ, ਦੂਜਾ ਨਜ਼ਰ ਕੋਇ ਨਾ ਆਈਆ । ਜਿਸ ਘਰ ਸੁਵਾਮੀ ਠਾਕਰ ਹੋ ਕੇ ਬਹੇ, ਨਿਰਗੁਣ ਜੋਤੀ ਜਾਤਾ ਡਗਮਗਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਲੈ, ਮਰਨ ਜਨਮ ਵਿਚ ਗੇੜ ਨਾ ਕੋਇ ਭੁਵਾਈਆ। ਆਪਣਾ ਭਾਣਾ ਆਪੇ ਸਹੇ, ਸਾਹਿਬ ਸਤਿਗੁਰ ਬੇਪਰਵਾਹੀਆ। ਸ਼ਬਦੀ ਹੁਕਮ ਗੁਰਮੁਖਾਂ ਸਚ ਕਹੇ, ਬਿਨ ਰਸਨਾ ਜਿਹਵਾ ਬੱਤੀ ਦੰਦ ਆਪ ਸੁਣਾਈਆ। ਧੰਨ ਸੁਭਾਗ ਜਿਸ ਕਾਇਆ ਮੰਦਰ ਅੰਦਰ ਜਗਿਆ ਚਿਰਾਗ ਪੁਰਖ ਅਕਾਲਾ ਦੀਨ ਦਿਆਲਾ ਤਿਸ ਦੁਵਾਰੇ ਵਸੇ ਗ੍ਰਹਿ, ਘਟ ਭੀਤਰ ਸੋਭਾ ਪਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਸ਼ਕਤੀ ਦਵੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਘਰਾਨਾ ਸ੍ਰੀ ਭਗਵਾਨਾ ਇਕੋ ਇਕ ਸੁਹਾਈਆ।

ਸਚ ਘਰਾਨਾ ਗੁਰਮੁਖ ਘਰ, ਕਾਇਆ ਮਾਟੀ ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਥੇ ਵਸੇ ਨਰਾਇਣ ਨਰ, ਨਾਰੀ ਪੁਰਖ ਰੂਪ ਨਜ਼ਰ ਕੋਇ ਨਾ ਆਈਆ। ਦਿਆਲ ਹੋ ਕੇ ਕਿਰਪਾਲ ਹੋ ਕੇ ਸੁਰਤੀ ਲਏ ਫੜ, ਸ਼ਬਦੀ ਜੋੜ ਜੁੜਾਈਆ। ਸਾਚੇ ਮੰਦਰ ਸੁਵਾਮੀ ਅੰਤਰਜਾਮੀ ਹੋ ਕੇ ਜਾਏ ਚੜ੍ਹ, ਅੱਗੇ ਹੋ ਨਾ ਕੋਇ ਅਟਕਾਈਆ। ਅੰਮ੍ਰਿਤ ਵਖਾਏ ਆਤਮ ਪਰਮਾਤਮ ਸਾਚਾ ਸਰ, ਝਿਰਨਾ ਅਗੰਮੀ ਆਪ ਝਿਰਾਈਆ। ਨਿਰਗੁਣ ਨਿਰਗੁਣ ਲਏ ਵਰ, ਸਰਗੁਣ ਵੱਜੇ ਤਤ ਵਧਾਈਆ। ਸਚ ਦੁਵਾਰ ਏਕੰਕਾਰ ਨਿਰਗੁਣ ਧਾਰ ਆਪੇ ਖੜ, ਪਰਦਾ ਓਹਲਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਭਗਤ ਭਗਵਾਨ ਖੇਲ ਰਿਹਾ ਕਰ, ਕਰਨੀ ਦਾ ਕਰਤਾ ਕੁਦਰਤ ਦਾ ਮਾਲਕ ਪ੍ਰਿਤਪਾਲਕ ਖ਼ਾਲਕ ਆਲਸ ਨਿੰਦਰਾ ਵਿਚੋਂ ਸੰਤ ਸੁਹੇਲਾ ਬਾਹਰ ਕਢਾਈਆ। · (੨੦--੧੨੦)

❋

੦੨) ਵੇਖੇ ਸੁਣੇ ਪਰਖੇ ਵੇਖੇ ਪਰਖੇ। ਬਿਨ ਨਾੜੀ ਇਹ ਪਿੰਜਰ ਖੜਕੇ। ਆਪਣਾ ਸਹਿੰਸਾ ਸਾਰੇ ਲਾਹੋ। ਪੂਰਨ ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਉ। ਐਸੀ ਇਹ ਚਲੀ ਚਾਲ। ਨਬਜ਼ ਨਾ ਚਲੇ ਆਪਣੀ ਚਾਲ। ਭੇਤ ਨਾ ਆਪਣਾ ਗੁਰੂ ਰਖਾਇਆ। ਪ੍ਰਗਟ ਹੋ ਕੇ ਦਰਸ਼ਨ ਦਿਖਾਇਆ। ਸਚਾ ਤਖ਼ਤ ਗੁਰ ਸਚੇ ਬਣਾਇਆ। ਸਿੰਘਾਸਣ ਪ੍ਰਭ ਨਾਮ ਰਖਾਇਆ। (੦੧ ੨੧)

❋

੦੩) ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ। ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ । ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ। · (੧੦-੮੨੫)

❋

੦੪) ਸਾਚਾ ਮੰਦਰ ਉਚ ਅਟੱਲਾ, ਰਾਮ ਰਾਮਾ ਵੰਡ ਵੰਡਾਈਆ। ਆਦਿ ਜੁਗਾਦੀ ਬੈਠਾ ਇਕ ਇਕੱਲਾ, ਸਚ ਸਿੰਘਾਸਣ ਆਸਣ ਪਾਈਆ। ਸ਼ਬਦ ਸੰਦੇਸ ਜਨ ਭਗਤਾਂ ਆਪੇ ਘੱਲਾ, ਆਪਣਾ ਨਾਉਂ ਦਏ ਪਰਗਟਾਈਆ। ਪੰਜ ਤਤ ਕਾਇਆ ਚੋਲੇ ਰਲਾ, ਨਿਰਗੁਣ ਸਰਗੁਣ ਰੂਪ ਧਰਾਈਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਗੁਰਮੁਖਾਂ ਸਚ ਸਿੰਘਸਣ ਮੱਲਾ, ਆਤਮ ਸੇਜਾ ਸੋਭਾ ਪਾਈਆ। ਦੀਪਕ ਜੋਤੀ ਏਕਾ ਬਲਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਦਰ ਦਰਵੇਸ਼ ਆਪੇ ਖਲਾ, ਦਰ ਦਰਬਾਨ ਰੂਪ ਵਟਾਈਆ । ਜਿਸ ਜਨ ਫੜਾਇਆ ਆਪਣਾ ਨਾਮ ਪੱਲਾ, ਦੋ ਜਹਾਨ ਵਿਛੜ ਕਦੇ ਨਾ ਜਾਈਆ । ਕਲਜੁਗ ਜੀਵ ਅੰਤਮ ਹੋਇਆ ਝੱਲਾ, ਵਿਸਰਿਆ ਏਕਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਵਰ ਨਾਮ ਰਖਾਈਆ। (੧੬ ਜੇਠ ੨੦੧੮ ਬਿ ਭਾਗ ਸਿੰਘ)

❋

੦੫) ਹੱਥ ਕਹਿਣ ਇਹ ਨਾਤ ਜੁੜਿਆ ਪੰਜੀ, ਪ੍ਰਕਿਰਤੀਆਂ ਦੇਣ ਦੁਹਾਈਆ । ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਆਤਮ ਸੇਜ ਸੁਹੌਣੀ ਧੁਰ ਦੀ ਮੰਜੀ, ਸਿੰਘਾਸਣ ਇਕੋ ਇਕ ਵਡਿਆਈਆ। ਜਿਥੇ ਨਾ ਕੋਈ

ਰੋਗ ਸੋਗ ਚਿੰਤਾ ਗ਼ਮ ਰੰਜੀ, ਰੰਜਸ ਅੰਦਰੋਂ ਦੇਣੀ ਕਢਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਵਿਚ ਬੰਧਨ ਨਾ ਕੋਇ ਰਖਾਈਆ। ਗੁਰਮੁਖਾਂ ਨਿਝ ਨੇਤਰ ਅੱਖ ਮੂਲ ਰਹੇ ਨਾ ਅੰਧੀ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਗੋਬਿੰਦ ਦੀ ਲਿਖਤ ਪੁਰਖ ਅਕਾਲ ਦੀ ਸੰਧੀ, ਸੰਧਿਆ ਤੋਂ ਦੇਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ।

(੨੧---੧੫)

❋

੦੬) ਮਾਘ ਕਹੇ ਮੈਂ ਭਗਤਾਂ ਦੱਸਣਾ ਸਚ, ਸਹਿਜ ਸਹਿਜ ਜਣਾਈਆ। ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕਚਨ ਗੜ੍ਹ ਸੁਹਾਈਆ। ਤੁਹਾਡੇ ਅੰਤਰ ਬੈਠਾ ਪੁਰਖ ਸਮਰਥ, ਘਰ ਵਿਚ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤਤਵ ਤਤ ਨਾ ਕੋਇ ਪਰਗਟਾਈਆ। ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੧੯ ੧੧੨)

❋

੦੭) ਗੁਰ ਸੰਗਤ ਸਾਚਾ ਫੁੱਲ ਗਿਆ ਫੁਲ। ਪ੍ਰਭ ਆਪ ਚੁਕਾਏ ਅਗਲਾ ਪਿਛਲਾ ਮੂਲ, ਭਾਗ ਲਗਾਏ ਸਾਚੀ ਕੁਲ। ਏਕਾ ਓਟ ਰਖਾਏ ਕੰਤ ਕੰਤੂਹਲ, ਪੂਰੇ ਤੋਲ ਗਈ ਤੁਲ। ਸੋਹੰ ਸ਼ਬਦ ਪੰਘੂੜਾ ਰਿਹਾ ਝੂਲ, ਸਚ ਦੁਵਾਰਾ ਗਿਆ ਖੁੱਲ੍ਹ। ਸਚ ਸਿੰਘਾਸਣ ਹਰਿ ਬਿਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਲੋਕਮਾਤ ਨਾ ਲਾਏ ਕੋਈ ਮੁੱਲ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲੇਖਾ ਆਪ ਲਿਖਾਇਆ, ਭਰਮ ਭੁਲੇਖਾ ਦੂਰ ਕਰਾਇਆ, ਹਰਿਜਨ ਲੋਕਮਾਤ ਨਾ ਜਾਏ ਰੁਲ। · ( ੧ ਚੇਤ ੨੦੧੨ ਬਿਕ੍ਰਮੀ )

❋

੦੮) ਭਗਤ ਸੇਜਾ ਆਤਮ ਪਲੰਘ, ਜੁਗ ਜੁਗ ਧਿਆਨ ਲਗਾਈਆ। ਕਵਣ ਵੇਲਾ ਪ੍ਰਭ ਮਿਲੇ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਆਤਮ ਪਰਮਾਤਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਦਰਸਾਈਆ। ਗੀਤ ਸੁਹਾਗੀ ਸੁਣਾਏ ਛੰਦ, ਅਨਬੋਲਤ ਰਾਗ ਅਲਾਈਆ। ਨਿਰਮਲ ਜੋਤ ਚਾੜ੍ਹੇ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਅਨਹਦ ਵਜਾਏ ਨਦ, ਧੁਨ ਆਤਮਕ ਨਾਮ ਜਣਾਈਆ। ਕੂੜੀ ਕਿਰਿਆ ਕਰੇ ਪਾਰ ਹੱਦ, ਸਚ ਦਵਾਰਾ ਇਕ ਦਰਸਾਈਆ । ਮਾਇਆ ਮਮਤਾ ਖਹਿੜਾ ਜਾਏ ਛੱਡ, ਹਉਮੇ ਹੰਗਤਾ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਪੜਦਾ ਦੇਵੇ ਕੱਜ, ਸਿਰ ਆਪਣਾ ਹੱਥ ਟਿਕਾਈਆ। ਅੰਮ੍ਰਿਤ ਜਾਮ ਪਿਆਏ ਮਧ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋਏ ਆਪ ਸਹਾਈਆ। · (੧੩ ੭੭੫)

❋

੦੯) ਭਗਤ ਭਗਵਾਨ ਇਕੋ ਸੇਜ, ਆਤਮ ਪਰਮਾਤਮ ਸੋਭਾ ਪਾਈਆ। ਜਿਥੇ ਦੇਵੇ ਜੋਤੀ ਤੇਜ, ਨੂਰ ਜੋਤ ਰੁਸ਼ਨਾਈਆ। ਸ਼ਬਦ ਸੰਦੇਸ਼ਾ ਦੇਵੇ ਭੇਜ, ਅਗੰਮ ਨਾਦ ਸੁਣਾਈਆ। ਉਥੇ ਇਹ ਦੋ ਅੱਖਾਂ ਨਾ ਸਕਣ ਵੇਖ, ਜਿਥੇ ਬੈਠਾ ਆਪਣਾ ਰਸੀਆ ਰਸ ਚਖਾਈਆ। ਪੁਜ ਨਾ ਸਕਣ ਚਾਰ ਵੇਦ, ਪੁਰਾਨ ਪਰਦਾ ਨਾ ਕੋਇ ਖੁਲ੍ਹਾਈਆ। ਕੀ ਹੋਇਆ ਜੇ ਦੁਨੀਆਂ ਵਾਲੇ ਦੁਨੀਆਂ ਰਹੇ ਵੇਖ, ਦੁਨੀਆਂ ਦੀ ਮਮਤਾ ਵਿਚ ਦੁਨੀਆ ਦੀ ਮਹਿੰਮਾ ਵਿਚ ਆਪਣਾ ਆਪ ਗਵਾਈਆ। ਪੁਰਖ ਅਕਾਲਾ ਦੀਨ ਦਿਆਲਾ ਜਿਸ ਨੇ ਆਪਣੀ ਕਰਨੀ ਅੱਜ ਤੱਕ ਨਹੀਂ ਦਿਤੀ ਕਿਸੇ ਅੱਗੇ ਬੇਚ, ਵਣਜਾਰਾ ਨਜ਼ਰ ਕੋਇ ਨਾ ਆਈਆ। ਜਦ ਆਇਆ ਤੇ ਰੱਖ ਕੇ ਆਪਣੀ ਸੇਧ, ਨਿਸ਼ਾਨੇ ਆਪਣੇ ਗਿਆ ਚਲਾਈਆ। ਪੁਰਖ ਅਕਾਲ ਸਚਾ ਸਤਿਗੁਰੂ ਨਹੀਂ ਕੋਈ ਬੱਕਰੀ ਭੇਡ, ਵਾੜੇ ਵਿਚ ਫੜ ਕੇ ਜਿਥੇ ਕੋਈ ਚਾਹੇ ਓਥੇ ਬੰਦ ਕਰਾਈਆ। ਇਹ ਓਸ ਪ੍ਰਭੂ ਦੀ ਖੇਡ, ਜੋ ਜੁਗ ਜੁਗ ਆਪਣੇ ਹੱਥ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਵਸੇ ਆਪਣੇ ਅਗੰਮੇ ਦੇਸ, ਦਿਸ਼ਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਭ ਦੀ ਵੇਖ ਵਖਾਈਆ। · (੫ ਕੱਤਕ

ਸੈ ਸੰ ੫ ਵਰਕਸ਼ਾਪ ਵਿਚ)

❋

੧੦) ਸ਼ਬਦ ਕਿਹਾ ਮੈਂ ਸ਼ਬਦੀ ਕਾਫ਼ਰ, ਗਹਿਰ ਗੰਭੀਰ ਅਖਵਾਈਆ। ਜੁਗ ਚੌਕੜੀ ਰਿਹਾ ਹੋਰ, ਕਲਜੁਗ ਹੋਰ ਰੂਪ ਬਦਲਾਈਆ। ਜਦ ਵੇਖੋ ਨਵਾਂ ਨਕੋਰ, ਬਿਰਧ ਬਾਲ ਨਾ ਰੂਪ ਜਣਾਈਆ। ਮੇਰਾ ਕਿਸੇ ਦੇ ਨਾਲ ਨਹੀਂ ਕੋਈ ਖੋਰ, ਭਗਤਾਂ ਦਾ ਖੋਜੀ ਬਣ ਕੇ ਫੇਰਾ ਪਾਈਆ। ਗੁਰਮੁਖੋ ਕੋਈ ਪ੍ਰਭੂ ਤੁਹਾਡੇ ਵਰਗਾ ਨਹੀਂ ਕਠੋਰ, ਜੋ ਦਰ ਆਇਆ ਨੂੰ ਦੇਵੇ ਦੁਰਕਾਈਆ। ਜੇ ਸਚ ਸਮਝੋ ਤੁਹਾਡੇ ਅੰਦਰ ਵਸਾਂ ਤੁਸਾਂ ਫੇਰ ਵੀ ਨਹੀਂ ਜਾਣੀ ਲੋੜ, ਲੋੜਾਂ ਜਗਤ ਪੂਰ ਕਰਾਈਆ। ਜਦੋਂ ਵੜਾਂ ਤੇ ਵੜਾਂ ਬਣ ਕੇ ਚੋਰ, ਰਾਤੀ ਸੁਤਿਆਂ ਦੇ ਅੰਦਰ ਡਾਕਾ ਆਵਾਂ ਪਾਈਆ। ਤੁਹਾਡਾ ਖ਼ਜਾਨਾ ਤੁਸੀਂ ਨਹੀਂ ਸਮਝੇ ਤੇ ਨਾ ਕੋਈ ਜਾਣੇ ਲੱਖ ਕਰੋੜ, ਅਸੰਖਾਂ ਵਾਲੀ ਗਣਤ ਨਾ ਕੋਇ ਗਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। (੧੯--੯੭)

❋

੧੧) ਧੁਰ ਦਾ ਹੁਕਮ ਕਹੇ ਜੋ ਰਿਹਾ ਦੱਸਦਾ, ਦਹਿ ਦਿਸ਼ਾ ਹੁਕਮ ਸੁਣਾਈਆ । ਜਿਸ ਦਵਾਰੇ ਰਿਹਾ ਵਸਦਾ, ਸਚਖੰਡ ਸੋਭਾ ਪਾਈਆ। ਜਿਸ ਪ੍ਰੇਮੀ ਨਾਲ ਰਿਹਾ ਹੱਸਦਾ, ਪ੍ਰੀਤਮ ਤੱਕਿਆ ਬੇਪਰਵਾਹੀਆ। ਜਿਸ ਦਾ ਖੇਲ ਵੇਖਿਆ ਜੁਗ ਚੌਕੜੀ ਰਥ ਦਾ, ਰਥਵਾਹੀ ਹੋ ਕੇ ਸੇਵ ਕਮਾਈਆ। ਸੋ ਵੇਸ ਵਟਾਏ ਦਇਆ ਕਮਾਏ ਰੂਪ ਪਰਗਟਾਏ ਪੁਰਖ ਸਮਰੱਥ ਦਾ, ਸਮਾਂ ਸਮੇਂ ਵਿਚੋਂ ਬਦਲਾਈਆ। ਜੋ ਭਗਤ ਸੁਹੇਲੇ ਸੱਦਦਾ, ਸੰਤਨ ਰੰਗ ਰੰਗਾਈਆ। ਝਗੜਾ ਮੁਕਾ ਕੇ ਸ਼ਾਹਰਗ ਦਾ, ਸ਼ਹਿਨਸ਼ਾਹ ਆਪਣਾ ਘਰ ਦਏ ਸਮਝਾਈਆ।

ਜਿਥੇ ਇਕੋ ਦੀਪਕ ਜਗਦਾ, ਦਿਵਸ ਰੈਣ ਹੋਏ ਰੁਸ਼ਨਾਈਆ। ਝਗੜਾ ਮੁਕ ਜਾਏ ਕਾਅਬੇ ਵਾਲੇ ਹੱਜ ਦਾ, ਸ਼ਿਵਦਵਾਲਾ ਮੰਦਰ ਮਠ ਸੀਸ ਨਾ ਕੋਇ ਝੁਕਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਇਕੋ ਸਜਦਾ, ਸਜਦਿਆਂ ਦਾ ਲੇਖਾ ਦਏ ਮੁਕਾਈਆ। ਨੂਰ ਨੁਰਾਨਾ ਹੋ ਕੇ ਦਗਦਾ, ਦਗੇਬਾਜੀ ਦਏ ਗਵਾਈਆ। ਜੋ ਸਭ ਨੂੰ ਘਟ ਘਟ ਭੀਤਰ ਹੋ ਕੇ ਤੱਕਦਾ, ਬਿਨਾਂ ਅੱਖਾਂ ਅੱਖ ਖੁਲ੍ਹਾਈਆ। ਓਹ ਖੇਲ ਕਰੇ ਜਗ ਸਚ ਦਾ, ਸਾਚੇ ਦੀ ਸਾਚੀ ਸਚ ਵਡਿਆਈਆ। ਸਚਖੰਡ ਦਵਾਰਾ ਕਹੇ ਮੈਂ ਓਸੇ ਪੁਰਖ ਅਕਾਲ ਨਾਲ ਵਸਦਾ, ਜੋ ਮੇਰੇ ਅੰਦਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਚਰਨ ਦਵਾਰੇ ਸੱਦਦਾ, ਹੁਕਮੀ ਹੁਕਮ ਮਨਾਈਆ। ਕੋਈ ਲੇਖ ਨਾ ਜਾਣੇ ਅੱਜ ਦਾ, ਕਲਕਾਤੀ ਕਰਮ ਕਾਂਡ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਮਾਣ ਆਪਣਾ ਰਿਹਾ ਸੁਣਾਈਆ। (੨੪ ਮਾਘ ਸ਼ੈ ਸੰ ੧) (੧੯-੧੮੯)

❋

੧੨) ਮਾਘ ਕਹੇ ਮੈਂ ਭਗਤਾਂ ਦੱਸਣਾ ਸਚ, ਸਹਿਜ ਸਹਿਜ ਜਣਾਈਆ। ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕਚਨ ਗੜ੍ਹ ਸੁਹਾਈਆ। ਤੁਹਾਡੇ ਅੰਤਰ ਬੈਠਾ ਪੁਰਖ ਸਮਰੱਥ ਘਰ ਵਿਚ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤੱਤਵ ਤਤ ਨਾ ਕੋਇ ਪਰਗਟਾਈਆ। ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। · (੧੯--੧੧੨)

❋

੧੩) ਮਾਘ ਕਹੇ ਮੈਂ ਵੇਖਿਆ ਭਗਤਾਂ ਅੰਦਰ ਰੰਗ, ਲਲਾਰੀ ਨਜ਼ਰ ਕੋਇ ਨਾ ਆਈਆ। ਸੁਣਿਆ ਅਗੰਮੀ ਛੰਦ, ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਰਹੇ ਗਾਈਆ। ਵੇਖਿਆ ਅਨੋਖਾ ਪਲੰਘ, ਜਿਸ ਦਾ ਪਾਵਾ ਚੂਲ ਬਾਡੀ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਬਿਨ ਅੱਖਾਂ ਤੱਕਿਆ ਸੰਗ, ਸਗਲਾ ਸੰਗ ਨਿਭਾਈਆ। ਬਿਨ ਸੂਰਜ ਚੰਦ ਚਾੜ੍ਹ ਕੇ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ । ਹਰਖ਼ ਸੋਗ ਮੇਟ ਕੇ ਗ਼ਮ, ਖ਼ੁਸ਼ੀ ਖ਼ੁਸ਼ੀ ਵਿਚੋਂ ਬਦਲਾਈਆ। ਨਾਤਾ ਤੋੜ ਕੇ ਹੱਡ ਮਾਸ ਨਾੜੀ ਚੰਮ, ਚੰਮ ਦ੍ਰਿਸ਼ਟੀ ਦਏ ਗਵਾਈਆ। ਖੇਲ ਕਰੇ ਸ੍ਰੀ ਭਗਵਨ, ਭਗਤ ਸੁਹੇਲੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਵੇਖ ਵਖਾਈਆ। (੧੯--੧੪੫)

❋

੧੪) ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਸਿੰਘਾਸਣ ਦੀ ਕੇਹੜੀ ਚੂਲ, ਪ੍ਰਭ ਸਹਿਜੇ ਦੇ ਸਮਝਾਈਆ। ਕਿਥੇ ਬਹੇਂ ਕੰਤ ਕੰਤੂਹਲ, ਕੰਤ ਧੁਰਦਰਗਾਹੀਆ। ਪੁਰਖ ਅਕਾਲ ਕਹੇ ਮੇਰੇ ਰਹਿਣ ਦਾ ਮੇਰੇ ਬਹਿਣ ਦਾ ਭਗਤਾਂ ਦੇ ਅੰਦਰ ਮੂਲ, ਜਿਥੇ ਵੇਖਣ ਕੋਇ ਨਾ ਜਾਈਆ। ਓਥੇ ਵੜਾਂ ਓਥੇ ਚੜ੍ਹਾਂ ਜਿਥੇ ਮੈਨੂੰ ਕੋਈ ਨਾ ਜਾਏ ਭੂਲ, ਭੁੱਲਿਆਂ ਨੂੰ ਆਪਣੇ ਨਾਲ ਰਲਾਈਆ। ਆਦਿ ਜੁਗਾਦਿ ਭਗਤ ਉਧਾਰਨਾ ਬਣਿਆ ਇਕ ਅਸੂਲ,

ਅਸਲ ਨਾਲ ਵਸਲ ਯਾਰ ਕਰਾਈਆ। ਹੁਕਮ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਂ ਕਦੇ ਨਾ ਜਾਵਾਂ ਭੂਲ, ਭੁੱਲਿਆਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਬਿਨ ਲੇਖ ਨਾ ਕਿਸੇ ਵਖਾਈਆ। · (੨੦-੨੭੫)

❋

੧੫) ਹੱਥ ਕਹਿਣ ਇਹ ਨਾਤ ਜੁੜਿਆ ਪੰਜੀ, ਪ੍ਰਕਿਰਤੀਆਂ ਦੇਣ ਦੁਹਾਈਆ। ਪੁਰਖ ਅਕਾਲ ਦੀਨ ਦਿਆਲ ਭਗਤਾਂ ਦੀ ਆਤਮ ਸੇਜ ਸੁਹੌਣੀ ਧੁਰ ਦੀ ਮੰਜੀ, ਸਿੰਘਾਸਣ ਇਕੋ ਇਕ ਵਡਿਆਈਆ। ਜਿਥੇ ਨਾ ਕੋਈ ਰੋਗ ਸੋਗ ਚਿੰਤਾ ਗ਼ਮ ਰੰਜੀ, ਰੰਜਸ ਅੰਦਰੋਂ ਦੇਣੀ ਕਢਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਸ਼ਰਅ ਵਿਚ ਬੰਧਨ ਨਾ ਕੋਇ ਰਖਾਈਆ। ਗੁਰਮੁੱਖਾਂ ਨਿਝ ਨੇਤਰ ਅੱਖ ਮੂਲ ਰਹੇ ਨਾ ਅੰਧੀ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਗੋਬਿੰਦ ਦੀ ਲਿਖਤ ਪੁਰਖ ਅਕਾਲ ਦੀ ਸੰਧੀ, ਸੰਧਿਆ ਤੋਂ ਦੇਣਾ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸਚਾ ਸ਼ਹਿਨਸ਼ਾਹੀਆ।

(੨੧ ੦੧੫)

❋

੧੬) ਇਹ ਪੁਰਾਣੇ ਕਪੜੇ ਦੀ ਜੇਬ, ਜਿਸ ਨੂੰ ਜ਼ੇਬਕੁਤਰਾ ਨਾ ਕੋਇ ਚੁਰਾਈਆ । ਜਿਸ ਵੇਲੇ ਭੀਲਨੀ ਨਾਲ ਰਾਮ ਕੀਤਾ ਫਰੇਬ, ਚਰਨ ਧੋ ਕੇ ਖ਼ੁਸ਼ੀ ਬਣਾਈਆ। ਓਸ ਨੇ ਕਿਹਾ ਬੇਰ, ਰਾਮ ਨਾ ਕਿਹਾ ਸੇਬ, ਮੁੱਖ ਨਾਲ ਮੁਫਤ ਸਲਾਹੀਆ। ਭੀਲਣੀ ਕਿਹਾ ਕੁਛ ਲਿਖ ਦੇ ਉਤੇ ਕਤੇਬ, ਅੱਖਰਾਂ ਨਾਲ ਵਡਿਆਈਆ। ਰਾਮ ਕਿਹਾ ਭੀਲਨੀ ਭਗਤ ਭਗਵਾਨ ਦੀ ਖੇਲ ਜਾਣਦੇ ਨਹੀਂ ਚਾਰ ਵੇਦ, ਸ਼ਾਸਤਰਾਂ ਵਿਚੋਂ ਹੱਥ ਕਿਸੇ ਨਾ ਆਈਆ। ਇਹ ਲੱਭਦਾ ਨਹੀਂ ਭੇਵ, ਭਾਂਡਾ ਭਰਮ ਨਾ ਕੋਇ ਭੰਨਾਈਆ। ਜਿਸ ਦਾ ਨਿਸ਼ਾਨਾ ਇਕੋ ਸੇਧ, ਮੰਜ਼ਲ ਧੁਰਦਰਗਾਹੀਆ। ਉਹ ਆਪੇ ਖੇਲੇ ਆਪਣੀ ਖੇਡ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤ ਜਿਸ ਵੇਲੇ ਭਗਤਾਂ ਦੇ ਪਕਵਾਨ ਦੀ ਬਣੌਣ ਦੇਗ, ਰਿੱਧਾ ਪੱਕਾ ਆਪ ਸਹਾਈਆ। ਓਸੇ ਵੇਲੇ ਗਰੀਬ ਨਿਮਾਣਿਆਂ ਦੀ ਆਪਣੇ ਨਾਮ ਨਾਲ ਭਰ ਦੇਵੇ ਜੇਬ, ਖਾਲੀ ਰਹਿਣ ਕੋਇ ਨਾ ਪਾਈਆ। ਸਚ ਭੰਡਾਰਾ ਧੁਰ ਦਰਗਾਹੋਂ ਦੇਵੇ ਭੇਜ, ਭੰਜਨ ਬੰਦਗੀ ਦਾ ਝਗੜਾ ਦੇਵੇ ਚੁਕਾਈਆ। ਕਮਲੀਏ ਅੰਦਰ ਵੜ ਕੇ ਦੇਵੇ ਜੋਤੀ ਤੇਜ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਦਾ ਆਤਮਾ ਮਾਣੇ ਸੇਜ, ਸਚ ਸਿੰਘਾਸਣ ਸੋਭਾ ਪਾਈਆ। ਭੀਲਣੀਏਂ ਇਹ ਪੁਰਾਣੀ ਇਸ ਕਰ ਕੇ ਰੱਖੀ ਸ਼ਾਇਦ ਕੋਈ ਗੁਰਸਿੱਖ ਭੁੱਲ ਕੇ ਇਹਨੂੰ ਨਾ ਆਵੇ ਵੇਚ, ਲਾਲਚ ਟਕਿਆਂ ਵਾਲਾ ਰਖਾਈਆ। ਕਿਉਂ ਕਲਜੁਗ ਨੇ ਅਮੀਰਾਂ ਗਰੀਬਾਂ ਨੂੰ ਧੋਖੇ ਫਰੇਬ ਦੀ ਪਾ ਦਿਤੀ ਗੇਝ, ਸ਼ਾਹ ਕੰਗਾਲ ਬਚਿਆ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਦਾ ਰਿਹਾ ਮੁਕਾਈਆ। (੨੧-੦੨੨)

❋

ਕਲਜੁਗ ਕੂੜੀ ਕਿਰਿਆ ਕੀਤਾ ਅੰਧ, ਨਿਜ ਨੇਤਰ ਲੋਚਣ ਨੈਣ ਨਾ ਕੋਇ ਰੁਸ਼ਨਾਈਆ। ਮਨ ਵਾਸਨਾ ਮੁੱਕੇ ਕਿਸੇ ਨਾ ਪੰਧ, ਦੀਨ ਦੁਨੀ ਭੱਜੇ ਵਾਹੋ ਦਾਹੀਆ। ਆਤਮ ਸੇਜਾ ਸੁਹਾਏ ਨਾ ਕੋਇ ਪਲੰਘ, ਸਚ ਸਿੰਘਾਸਣ ਬੈਠ ਖ਼ੁਸ਼ੀ ਨਾ ਕੋਇ ਮਨਾਈਆ। ਧੁਨ ਅਨਾਦੀ ਸੁਣੇ ਨਾ ਕੋਇ ਮਰਦੰਗ, ਸ਼ਬਦ ਅਗੰਮੀ ਆਵਾਜ਼ ਨਾ ਕੋਇ ਜਣਾਈਆ। ਜੋਤੀ ਨੂਰ ਚਮਕੇ ਕੋਇ ਨਾ ਚੰਦ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਸਚ ਸਮਾਵੇ ਨਾ ਕੋਇ ਪਰਮਾਨੰਦ, ਨਿਜਾਨੰਦ ਨਾ ਕੋਇ ਰਸਾਈਆ। ਰਸਨਾ ਜਿਹਵਾ ਬੱਤੀ ਦੰਦ ਗਾ ਗਾ ਥੱਕੇ ਛੰਦ, ਢੋਲੇ ਰਾਗਾਂ ਨਾਦਾਂ ਵਿਚ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਪੜਦਾ ਦੇ ਉਠਾਈਆ। (੨੦-੧੯੯)

❋

੧੮) ਜਿਸ ਵੇਲੇ ਸਦੀ ਸਦੀਵੀ ਗਈ ਲੰਘ, ਕਲਜੁਗ ਅੰਤਮ ਵੇਲਾ ਆਈਆ । ਦੀਨ ਦੁਨੀ ਹੋਈ ਨੰਗ, ਸਿਰ ਹੱਥ ਨਾ ਕੋਇ ਟਿਕਾਈਆ। ਨਾਮ ਝਗੜਾ ਪਏ ਵਿਚ ਵਰਭੰਡ, ਵਰਭੰਡੀ ਕੂੜ ਲੋਕਾਈਆ। ਮਨ ਕਲਪਣਾ ਵਧੇ ਗੰਦ, ਰਸਨਾ ਜਿਹਵਾ ਹਲਕਾਈਆ। ਸਾਚਾ ਗਾਵੇ ਕੋਈ ਨਾ ਛੰਦ, ਸਹਿੰਸਾ ਕੂੜ ਨਾ ਕੋਇ ਮਿਟਾਈਆ। ਆਤਮ ਮਿਲੇ ਨਾ ਪਰਮਾਨੰਦ, ਨਿਜ਼ਾਨੰਦ ਨਾ ਕੋਇ ਸਮਾਈਆ। ਨਿਰਗੁਣ ਜੋਤ ਚੜ੍ਹੇ ਨਾ ਚੰਦ, ਘਰ ਵਿਚ ਘਰ ਨਾ ਕੋਇ ਰੁਸ਼ਨਾਈਆ। ਝਗੜਾ ਮਿਟੇ ਨਾ ਜਗਤ ਖੰਡ, ਨਵ ਨੌਂ ਚਾਰ ਨਾ ਡੇਰਾ ਢਾਈਆ। ਪੈਂਡਾ ਮੁੱਕੇ ਨਾ ਜੇਰਜ ਅੰਡ, ਉਤਭੁਜ ਸੇਤਜ ਲੇਖਾ ਨਾ ਕੋਇ ਮੁਕਾਈਆ। ਨੇਤਰ ਰੋਵੇ ਗੋਦਾਵਰੀ ਗੰਗ, ਜਮਨਾ ਸੁਰਸਤੀ ਦਏ ਦੁਹਾਈਆ। ਮੰਦਰ ਮਸਜਿਦ ਸ਼ਿਵਦੁਵਾਲੇ ਮੱਠ ਹੋਵਣ ਰੰਡ, ਗੁਰੂਦੁਵਾਰ ਹਾਹਾਕਾਰ ਸੁਣਾਈਆ। ਸਚ ਦੁਵਾਰ ਜਾਏ ਕੋਈ ਨਾ ਲੰਘ, ਮੰਜ਼ਲ ਹੱਕ ਨਾ ਕੋਇ ਵਖਾਈਆ। ਗੋਬਿੰਦ ਕਿਹਾ ਪੁਰਖ ਅਕਾਲ ਦੀਨ ਦਿਆਲ ਓਸ ਵੇਲੇ ਮੈਂ ਮੰਗਾਂ ਏਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਵਾ ਗਜ਼ ਦੀ ਤੇਰੀ ਧਾਰ ਜਨ ਭਗਤਾਂ ਦੀ ਆਤਮ ਸੇਜ ਵਿਛਾ ਪਲੰਘ, ਜਗਤ ਸਿੰਘਾਸਣ ਦੀ ਲੋੜ ਰਹੇ ਨਾ ਰਾਈਆ। ਓਹ ਸਦਾ ਗਾਵਣ ਤੂੰ ਮੇਰਾ ਮੈਂ ਤੇਰਾ ਛੰਦ, ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਈਆ। ਤੇਰੇ ਨਾਲ ਜਾਵਾਂ ਹੰਢ, ਝਗੜਾ ਛੱਡ ਖੰਡ ਬ੍ਰਹਿਮੰਡ, ਸਚਖੰਡ ਦੁਵਾਰ ਜਾਵਾਂ ਲੰਘ, ਜਿਥੇ ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। · (੨੧-੫੫)

❋

੧੯) ਬਾਲੇ ਕਿਹਾ ਕਿਸ ਤਰਹ ਤਿੰਨ ਜੁਗ ਜਾਣ ਲੰਘ, ਕਵਣ ਯਾਦ ਕਰਾਈਆ। ਬਾਵਨ ਕਿਹਾ ਮੇਰੇ ਰੂਪ ਦਾ ਖੇਲ ਹੋਣਾ ਵਰਭੰਡ, ਬ੍ਰਹਿਮੰਡ ਹੁਕਮ ਚਲਾਈਆ। ਉਹਦਾ ਜੋਤੀ ਜਾਮਾ ਤੇ ਸ਼ਬਦੀ ਧਾਰ ਖੇਲ ਸਵੇਰ ਸੰਝ, ਹਿੱਸਾ ਵੰਡ ਨਾ ਕੋਇ ਵੰਡਾਈਆ। ਪਿਛਲਾ ਲੇਖਾ ਯਾਦ ਕਰਾਉਣਾ ਤ੍ਰੇਤੇ ਦੀ ਧਾਰ ਵਾਲਾ ਪਹਿਲੋਂ ਆਪਣਾ ਚੁਕਾਉਣਾ ਪਲੰਘ, ਜਿਸ ਨੂੰ ਦੋ ਸੱਤ ਦੀ ਵੰਡ ਨਾਲ ਵੰਡਾਈਆ । ਫੇਰ ਅਗਲੀ ਮੰਜ਼ਲ ਜਾਣੀ ਲੰਘ, ਪੁਰੀ ਘਨਕ ਕਰੇ ਸਫਾਈਆ। ਫੇਰ ਖੇਲ ਸੂਰਾ ਸਰਬੰਗ, ਆਪਣਾ ਪੜਦਾ ਆਪ ਉਠਾਈਆ। ਕਲਜੁਗ ਅੰਤਮ ਕਰਕੇ ਨੰਗ, ਆਪਣਾ ਘਰ ਬਾਰ ਸਾਰਾ ਦਏ ਲੁਟਾਈਆ। ਨਿਸ਼ਾਨ ਵੇਖੇ ਤਾਰਾ ਚੰਦ, ਚੰਦ ਸਿਤਾਰ ਖੋਜ ਖੁਜਾਈਆ। ਝੱਟ ਬਾਲੇ ਮੰਗੀ ਮੰਗ, ਚਰਨੀ ਢਹਿ ਕੇ ਸੀਸ ਨਿਵਾਈਆ। ਬਖ਼ਸ਼ਿਸ਼ ਕਰ ਸੂਰੇ ਸਰਬੰਗ, ਤੇਰੇ ਹੱਥ ਵਡਿਆਈਆ। ਬਾਵਨ ਹੱਸ ਕੇ ਕਿਹਾ ਇਹ ਸਾਰਾ ਸਮਾਂ ਵੇਹਦਿਆਂ ਜਾਏ ਲੰਘ,

ਅੰਤਮ ਅੰਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਵਰਤਾਈਆ।

ਤੀਜੀ ਧਾਰ ਖੇਲ ਅਪਾਰਾ, ਹਰਿ ਕਰਤਾ ਆਪ ਕਰਾਈਆ। ਬਿਨਾਂ ਭਗਤ ਦੁਵਾਰ ਤੋਂ ਪ੍ਰਭ ਦਾ ਸਿੰਘਾਸਣ ਰਹੇ ਨਾ ਵਿਚ ਸੰਸਾਰਾ, ਗ੍ਰਹਿ ਗ੍ਰਹਿ ਅਲੱਖ ਨਾ ਕੋਇ ਜਗਾਈਆ। ਇਹੋ ਖੇਲ ਸਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ। ਜਿਸ ਕਾਰਨ ਤੀਜੀ ਧਾਰ ਕਲਸੀਆਂ ਪਾਇਆ ਉਜਾੜਾ, ਜਗਤ ਨਿਸ਼ਾਨ ਨਿਸ਼ਾਨੇ ਵਾਲਾ ਗਵਾਈਆ। ਅੱਗੇ ਖੇਲ ਕਰੇ ਨਿਰੰਕਾਰਾ, ਹਰਿ ਕਰਤਾ ਬੇਪਰਵਾਹੀਆ। ਜਨ ਭਗਤਾਂ ਦਾ ਖਾਲੀ ਭਰੇ ਭੰਡਾਰਾ, ਭੁੱਖਿਆਂ ਭੁੱਖ ਦਏ ਗਵਾਈਆ। ਸ੍ਰਿਸ਼ਟੀ ਦੇ ਲੰਗਰ ਦਾ ਇਕ ਬਣੇ ਵਰਤਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਕਲਸੀਆਂ ਵਾਲਿਆਂ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਰਿਸ਼ੀਆਂ ਦਾ ਉਧਾਰਾ, ਲੇਖਾ ਸਭ ਦੀ ਝੋਲੀ ਪਾਈਆ। ਜਿਸ ਦਾ ਬਲ ਕੀਤਾ ਇਸ਼ਾਰਾ, ਨੰਨ੍ਹੇ ਬਾਲੇ ਦਿਤਾ ਦ੍ਰਿੜਾਈਆ। ਜਿਸ ਵੇਲੇ ਆਇਆ ਕਲ ਕਲਕੀ ਅਵਤਾਰਾ, ਚੌਬੀਸਾ ਆਪਣਾ ਹੁਕਮ ਵਰਤਾਈਆ। ਤੇਰਾ ਰੂਪ ਹੋਣਾ ਪੁਰਖ ਤੋਂ ਨਾਰਾ, ਨਾਰੀ ਨਰ ਨਰਾਇਣ ਪਰਨਾਈਆ। ਜੋਗਿੰਦਰ ਕੌਰ ਰੂਪ ਧਰਿਆ ਸੁੱਤ ਬਲ ਦੁਵਾਰਾ, ਧਰਮ ਦੀ ਧਾਰ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ । (੨੬ ਪੋਹ ਸ਼ੈ ਸੰ ੭ ਦਿਨੇ ਢਾਈ ਵਜੇ)

❋

੨੦) ਸ੍ਰੀ ਭਗਵਾਨ ਕਹੇ ਮੈਂ ਭਗਤਾਂ ਚਾੜ੍ਹਾਂ ਨਾਮ ਰੰਗ, ਅਨਡਿਠੜਾ ਆਪ ਚੜ੍ਹਾਈਆ। ਨਾਮ ਸੇਜਾ ਸਚ ਪਲੰਘ, ਸਿੰਘਾਸਣ ਆਸਣ ਇਕ ਵਡਿਆਈਆ। ਸ਼ਬਦ ਅਗੰਮੀ ਗਾ ਕੇ ਛੰਦ, ਬਿਨ ਅੱਖਰਾਂ ਕਰਾਂ ਪੜ੍ਹਾਈਆ। ਨਾਮ ਨਿਧਾਨ ਵਜਾ ਮਰਦੰਗ, ਸੋਈ ਸੁਰਤੀ ਲਵਾਂ ਉਠਾਈਆ। ਦੂਈ ਦਵੈਤੀ ਭਰਮਾਂ ਢਾਹ ਕੇ ਕੰਧ, ਭਾਂਡਾ ਭਰਮ ਭੌ ਭੰਨਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ, ਪਾਰਬ੍ਰਹਮ ਵਿਚ ਸਮਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੱਸਾਂ ਸਤਿ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ। ਲੇਖੇ ਲਾ ਕੇ ਮਾਨਸ ਜਨਮ, ਜਰਮ ਆਪਣੀ ਝੋਲੀ ਪਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਨਾਲ ਜੋ ਕਰਦਾ ਰਿਹਾ ਪਰਨ, ਕੋਲ ਇਕਰਾਰ ਜੁਗ ਜੁਗ ਆਪ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਬਖ਼ਸ਼ੇ ਆਪਣੀ ਸਰਨ, ਸਰਨਗਤ ਇਕੋ ਨਜ਼ਰੀ ਆਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਝ ਲੋਚਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਮੇਲ ਮਿਲਾਈਆ। (੧੯ ੨੩੬)

❋

੨੧) ਜਨ ਭਗਤ ਕਹੇ ਮੈਂ ਪ੍ਰਭ ਦਾ ਪੜ੍ਹਨਾ ਮਜ਼ਮੂਨ, ਕੁਤਬਖਾਨਿਆਂ ਵਿਚੋਂ ਕਿਤਾਬ ਨਾ ਕੋਇ ਵਖਾਈਆ। ਜਿਸ ਦਾ ਦੋ ਜਹਾਨਾਂ ਤੋਂ ਵੱਖਰਾ ਕਾਨੂੰਨ, ਜੁਗ ਚੌਕੜੀ ਧਾਰ ਨਾ ਕੋਇ ਬਦਲਾਈਆ। ਜਿਸ ਦਾ ਜਲਵਾ ਜਲਾਲ ਤੋਂ ਵੱਖਰਾ ਜਨੂੰਨ, ਜ਼ਾਵੀਏ ਵਿਚ ਸਕੇ ਨਾ ਕੋਇ ਸਮਝਾਈਆ। ਓਸ ਕਲਜੁਗ ਅੰਤ ਕੂੜੀ ਕਿਰਿਆ ਜਗਤ ਵਿਕਾਰ ਮਨ ਮਤ ਬੁੱਧ ਕਰ ਫ਼ਜ਼ੂਲ, ਫ਼ੈਸਲਾ ਹੱਕ ਦੇਣਾ ਸੁਣਾਈਆ। ਦੋ ਜਹਾਨਾਂ ਹੁਕਮ ਕਰਨਾ ਪਏ ਕਬੂਲ, ਸਿਰ ਸਕੇ ਨਾ ਕੋਇ ਉਠਾਈਆ। ਸਤਿ ਧਰਮ ਦਾ ਮਾਰਗ ਦੱਸਣਾ ਅਸੂਲ, ਅਸਲੀਅਤ ਇਕ

ਸਮਝਾਈਆ। ਪ੍ਰਭ ਦੇ ਨਾਮ ਦਾ ਅੱਗੇ ਲਏ ਨਾ ਕੋਇ ਮਸੂਲ, ਦੀਨ ਮਜ਼੍ਹਬ ਜ਼ਾਤ ਪਾਤ ਚੁੰਗੀਖਾਨੇ ਦੇਣੇ ਮਿਟਾਈਆ। ਜਨ ਭਗਤਾਂ ਸਿਧੀ ਬਖ਼ਸ਼ੇ ਚਰਨ ਕਵਲ ਸਚੀ ਧੂਲ, ਚਰਨ ਧੂੜੀ ਟਿੱਕਾ ਮਸਤਕ ਆਪ ਰਮਾਈਆ। ਸਚ ਸਿੰਘਾਸਣ ਆਤਮ ਸੇਜਾ ਸੁਹਾਏ ਜਿਸ ਦੀ ਨਾ ਪਾਵਾ ਨਾ ਕੋਇ ਚੂਲ, ਬਿਨ ਤੇਲ ਬਾਤੀ ਦੀਪਕ ਜੋਤ ਹੋਵੇ ਰੁਸ਼ਨਾਈਆ। ਜਿਸ ਗ੍ਰਹਿ ਹੁਕਮ ਸੰਦੇਸ਼ਾ ਦੇਂਦਾ ਰਹੇ ਮਾਅਕੂਲ, ਮੁਕੰਮਲ ਆਪਣਾ ਨਾਮ ਜਣਾਈਆ। ਓਥੇ ਝਗੜਾ ਮੁਕਾ ਕੇ ਕਾਤਲ ਮਕਤੂਲ, ਮਿਹਰ ਨਜ਼ਰ ਇਕ ਉਠਾਈਆ। ਸੋ ਧਾਮ ਮੁਕਾਮ ਕਿਆਮ ਜਨ ਭਗਤਾਂ ਹੋਣਾ ਵਸੂਲ, ਸਤਿ ਸਚ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਰੂਪ ਸਦਾ ਅਭੂਲ, ਭੁੱਲਿਆਂ ਰਸਤੇ ਦਏ ਲਗਾਈਆ। (੧੯-੨੭੫)

❋

੨੨) ਜਨ ਭਗਤਾਂ ਅੰਦਰ ਸਿੰਘਾਸਣ ਮਲ ਕੇ, ਬੈਠਾ ਡੇਰਾ ਲਾਈਆ। ਆਤਮ ਪਰਮਾਤਮ ਰਲ ਕੇ, ਸੋਹਣਾ ਵਕਤ ਸੁਹਾਈਆ। ਲੋਕਮਾਤ ਪਹਿਲੋਂ ਘੱਲ ਕੇ, ਫੇਰ ਨਾਤਾ ਆਪਣੇ ਨਾਲ ਜੁੜਾਈਆ। ਲੱਖ ਚੁਰਾਸੀ ਸ੍ਰਿਸ਼ਟੀ ਦ੍ਰਿਸ਼ਟੀ ਛਲ ਕੇ, ਅਚਰਜ ਖੇਲ ਰਿਹਾ ਵਖਾਈਆ। ਸੁਹਾ ਕੇ ਦਵਾਰ ਦਵਾਰੇ ਵਾਲੇ ਬਲ ਦੇ, ਬਾਵਨ ਦਾ ਬਾਵਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜੇ ਮੁਕਾ ਦੇਵੇ ਗੁਰਮੁਖਾਂ ਦੇ ਮਨ ਦੇ, ਮਮਤਾ ਵਿਚੋਂ ਬਾਹਰ ਕਢਾਈਆ। (੧੯ ੩੦੪)

❋

੨੩) ਜਨ ਭਗਤਾਂ ਪ੍ਰਭ ਕਰੇ ਸਦਾ ਵੰਡ, ਵਰਭੰਡ ਵੇਖ ਵਖਾਈਆ। ਕੂੜੀ ਕਿਰਿਆ ਦੇਵੇ ਦੰਡ, ਡੰਡਾਵਤ ਬੰਦਨਾ ਇਕ ਸਮਝਾਈਆ। ਸਚ ਪ੍ਰੇਮ ਦਾ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਸਹਿੰਸਾ ਪਿਛਲਾ ਦਏ ਚੁਕਾਈਆ। ਜੋ ਸਚ ਦੁਆਰਾ ਏਕੰਕਾਰਾ ਆਏ ਲੰਘ, ਬਣ ਕੇ ਪਾਂਧੀ ਰਾਹੀਆ। ਓਸ ਦੀ ਸੇਜ ਸੁਹੰਜਣੀ ਹੋਵੇ ਆਤਮ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਜਿਸ ਸਿੰਘਾਸਣ ਸਚ ਬਿਰਾਜੇ ਪੁਰਖ ਅਬਿਨਾਸ਼ੀ ਧੁਰ ਦਾ ਅਨੰਦ, ਅਨਕ ਕਲਧਾਰੀ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿੱਤ ਨਵਿਤ ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਰਹਿਮਤ ਬਖ਼ਸ਼ਿਸ਼ ਇਕੋ ਘਰ ਵਰਤਾਈਆ। (੨੧ ੧੨੩)

❋

੨੪) ਸਤਿਗੁਰ ਸ਼ਬਦ ਕਹੇ ਮੇਰੇ ਕਹਿਣ ਦਾ ਅਨੋਖਾ ਢੰਗ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਜਨ ਭਗਤਾਂ ਪੂਰੀ ਕਰਾਂ ਮੰਗ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ। ਕਾਇਆ ਮੰਦਰ ਅੰਦਰ ਲੰਘ, ਸਾਢੇ ਤਿੰਨ ਹੱਥ ਵੇਖਾਂ ਚਾਈਂ ਚਾਈਂਆ। ਸ਼ਬਦ ਅਨਾਦਿ ਵਜਾ ਮਰਦੰਗ, ਸੋਈ ਸੁਰਤ ਸੁਰਤ ਉਠਾਈਆ।

ਆਤਮ ਸੇਜ ਸੁਹਾ ਪਲੰਘ, ਸਿੰਘਾਸਣ ਇਕੋ ਇਕ ਸਮਝਾਈਆ। ਮੈਂ ਰਸਨਾ ਜਿਹਵਾ ਦੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਪਰਕਾਸ਼ ਕਰਕੇ ਬਿਨਾਂ ਸੂਰੀਆ ਚੰਦ, ਜੋਤੀ ਜਾਤਾ ਹੋ ਕੇ ਡਗਮਗਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਛੰਦ, ਆਤਮ ਪਰਮਾਤਮ ਮੇਲਾ ਮੇਲਣਾ ਸਹਿਜ ਸੁਭਾਈਆ। ਸਚਖੰਡ ਦੁਵਾਰ ਇਕੋ ਵਸਤ ਦੇਵਾਂ ਵੰਡ, ਦੂਸਰ ਲੋੜ ਰਹੇ ਨਾ ਰਾਈਆ। ਇਕੋ ਬੋਲ ਵਿਚ ਸਦਾ ਸਦਾ ਸਦਾ ਪਏ ਠੰਢ, ਅਗਨੀ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ। (੨੪ ੨੭੪)

❋

੨੫) ਸਤਿਜੁਗ ਕਹੇ ਮੇਰਾ ਪੁਰਖ ਅਕਾਲਾ ਏਕ, ਧੁਰ ਦਾ ਰਾਮ ਬੇਪਰਵਾਹੀਆ । ਜਿਸ ਕਾਹਨ ਦੀ ਰੱਖੀ ਟੇਕ, ਉਹ ਮੇਰਾ ਕਾਹਨ ਨੂਰ ਅਲਾਹੀਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਕਰਮ ਕਰੇ ਬਿਬੇਕ, ਬੁੱਧੀ ਬੋਧ ਗਿਆਨ ਨਾਲ ਵਡਿਆਈਆ। ਸਤਿ ਸਚ ਦੀ ਬਖਸ਼ੇ ਟੇਕ, ਟਿੱਕੇ ਧੂੜੀ ਮਸਤਕ ਖਾਕ ਰਮਾਈਆ। ਅੰਤਰ ਨਿਰੰਤਰ ਖੋਲੇ ਭੇਤ, ਭੇਵ ਅਭੇਦਾ ਦਏ ਜਣਾਈਆ। ਦਰਸ ਦਿਖਾਏ ਨੇਤਨ ਨੇਤ, ਨਿਝ ਨੇਤਰ ਲੋਚਨ ਨੈਣ ਕਰ ਰੁਸ਼ਨਾਈਆ। ਸਾਚੀ ਰੁੱਤ ਸੁਹੰਜਣੀ ਕਰੇ ਬਸੰਤੀ ਚੇਤ, ਚੇਤਨ ਸੁਰਤੀ ਆਪ ਕਰਾਈਆ। ਪੰਚ ਵਿਕਾਰਾ ਕਰੇ ਖੇਤ, ਖੰਡਾ ਖੜਗ ਨਾਮ ਉਠਾਈਆ। ਮਾਨਵ ਜਾਤੀ ਮਨੁੱਖਤਾ ਦਾ ਹੋਵੇ ਖੇਵਟ ਖੇਟ, ਮਾਨੁਖ ਆਪਣੇ ਰੰਗ ਰੰਗਾਈਆ। ਜਿਸ ਦੇ ਆਤਮ ਧਾਰ ਬੇਟੀ ਬੇਟ, ਇਸਤ੍ਰੀ ਮਰਦ ਵੰਡ ਵੰਡਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਜਨ ਭਗਤਾਂ ਆਤਮ ਸੇਜ ਰਿਹਾ ਲੇਟ, ਸਚ ਸਿੰਘਾਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਸਮਝਾਈਆ। (੨੩ ੧੧੭੪)

❋

੨੬) ਸਤਿਗੁਰ ਸ਼ਬਦ ਕਹੇ ਐਵੇਂ ਨਾ ਕਰਿਓ ਹੂੰ ਹੂੰ, ਹੋਕੇ ਨਾਲ ਸੁਣਾਈਆ । ਜਿਨ੍ਹਾਂ ਚਿਰ ਮੈਂ ਵਿਚ ਨਾ ਮਿਲੇ ਤੂੰ ਤੂੰ, ਮੈਂ ਤੂੰ ਵਿਚ ਸਮਾਈਆ। ਤੁਹਾਡਾ ਖ਼ੁਸ਼ੀ ਨਾ ਹੋਵੇ ਲੂੰ ਲੂੰ, ਘਰ ਵੱਜੇ ਨਾ ਸਚ ਵਧਾਈਆ। ਓਨ੍ਹਾਂ ਚਿਰ ਪ੍ਰਭ ਦੇ ਦਵਾਰੇ ਦੀ ਕਦੇ ਨਾ ਭੁੱਲਿਓ ਜੂਹ, ਅੱਗੇ ਪਿਛੇ ਕਦਮ ਨਾ ਕੋਇ ਟਿਕਾਈਆ। ਜੇ ਮੱਥੇ ਟੇਕਣੇ ਤੇ ਕੋਟਨ ਕੋਟ ਬਾਹਰ ਵੇਖਿਓ ਗੁਰੂ, ਘਰ ਘਰ ਬੈਠੇ ਡੇਰੇ ਲਾਈਆ। ਜੇ ਆਤਮ ਹੋ ਕੇ ਪਰਮਾਤਮ ਨਾਲ ਜਾਓ ਛੂਹ, ਫਿਰ ਸ਼ਰਮ ਹਯਾ ਰਹੇ ਨਾ ਰਾਈਆ। ਆਪਣੇ ਘਰ ਦੀ ਤੁਹਾਨੂੰ ਆਪੇ ਦੱਸ ਦਏ ਸੂਹ, ਇਸ਼ਾਰੇ ਨਾਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਕਾਰ ਕਮਾਈਆ। (੧੯ ੯੫)

❋

੨੭) ਲਹਿਣਾ ਦੇਣ ਲੱਗਾ ਗੋਬਿੰਦ ਦੀ ਕੁਰਬਾਨੀ, ਕਰਬਲੇ ਵਾਲੇ ਪਰ੍ਹੇ ਹਟਾਈਆ। ਸਤਿ ਦਵਾਰੇ

ਖਵਾਉਣ ਲੱਗਾ ਮਹਿਮਾਨੀ, ਨਾਮ ਭੰਡਾਰਾ ਇਕ ਵਰਤਾਈਆ। ਚਾਰ ਜੁਗ ਦਾ ਝਗੜਾ ਮੇਟਣ ਲੱਗਾ ਦੀਵਾਨੀ, ਫੈਸਲਾ ਹੱਕ ਦੇਵੇ ਸੁਣਾਈਆ। ਜਨ ਭਗਤਾਂ ਦੀ ਆਤਮ ਰਹੇ ਨਾ ਕੋਇ ਬੇਗਾਨੀ, ਬੇਵਾ ਰੂਪ ਨਾ ਕੋਇ ਵਖਾਈਆ। ਲਹਿਣਾ ਦੇਣਾ ਚੁਕਾਵੇ ਸੁੱਤ ਭਾਨੀ, ਅਰਜਨ ਅਰਜ਼ ਇਕ ਸੁਣਾਈਆ। ਪੁਰਖ ਅਕਾਲ ਦੀਨ ਦਿਆਲ ਠਾਕਰ ਮੇਰੇ ਸਵਾਮੀ, ਸਮਾਂ ਦੇਣਾ ਬਦਲਾਈਆ। ਗੁਰਮੁਖਾਂ ਦੀ ਝੋਲੀ ਪਾਉਣੀ ਨੇਕਨਾਮੀ, ਨਿੱਕਿਆਂ ਤੋਂ ਵੱਡੇ ਦੇਣੇ ਬਣਾਈਆ। ਬੇਸ਼ਕ ਤੇਰੀ ਸ੍ਰਿਸ਼ਟੀ ਸਦਾ ਫ਼ਾਨੀ, ਲਾਸਾਨੀ ਤੇਰੀ ਮਿਹਰ ਨਜ਼ਰੀ ਆਈਆ। ਸਾਚਿਆਂ ਭਗਤਾਂ ਦੀ ਲੇਖੇ ਲਾਉਣੀ ਲੋਕਮਾਤ ਜਵਾਨੀ, ਜਮਾਂ ਤੋਂ ਲੈਣਾ ਛੁਡਾਈਆ। ਨਾਤਾ ਜੋੜ ਕੇ ਸਾਂਝਾ ਬਾਹਮੀ, ਇਤਮੀਨਾਨ ਦੇਣਾ ਕਰਾਈਆ। ਤੇਰਾ ਭਗਤ ਪ੍ਰਭੂ ਕਿਸੇ ਦੀ ਕੱਟੇ ਨਾ ਕਦੇ ਗੁਲਾਮੀ, ਦੂਸਰ ਸੀਸ ਨਾ ਕੋਇ ਝੁਕਾਈਆ। ਤੂੰ ਪੁਰਖ ਅਕਾਲ ਧੁਰ ਦਾ ਅਨਾਮੀ, ਅਨਾਮ ਇਹਨਾਂ ਦੀ ਝੋਲੀ ਦੇਣਾ ਪਾਈਆ। ਬਿਨਾ ਗੁਰਸਿੱਖਾਂ ਸਤਿਗੁਰ ਦੀ ਸਾਰੇ ਕਰਦੇ ਬਦਨਾਮੀ, ਜੋ ਪੜ੍ਹ ਕੇ ਸੁਣ ਕੇ ਰਸਤਾ ਜਾਣ ਭੁਲਾਈਆ। ਓਹ ਗੁਰਮੁਖ ਨਹੀਂ ਗੁਰੂ ਘਰ ਦੇ ਹਰਾਮੀ, ਨਾਦੀ ਸੁਤ ਨਾ ਕੋਈ ਅਖਵਾਈਆ। ਭਾਵੇਂ ਪੰਡਤ ਹੋਵੇ ਭਾਵੇਂ ਹੋਵੇ ਗਿਆਨੀ, ਇਸ਼ਨਾਨੀ ਸਾਰ ਕੋਇ ਨਾ ਆਈਆ। ਭਾਵੇਂ ਧੋਤੀ ਬੰਨ੍ਹੇ ਤਹਿਮਤ ਭਾਵੇਂ ਪਾਵੇ ਪਜਾਮੀ, ਪੈਂਟ ਹੈਟ ਕੰਮ ਕਿਸੇ ਨਾ ਆਈਆ। ਤੂੰ ਮਾਲਕ ਖਾਲਕ ਸਭ ਦਾ ਅੰਤਰਜਾਮੀ, ਲੱਖ ਚੁਰਾਸੀ ਵੇਖੇਂ ਚਾਈਂ ਚਾਈਂਆ। ਕਲਜੁਗ ਅੰਤ ਅੰਧੇਰੀ ਸ਼ਾਮੀ, ਸ਼ਮਸ਼ਾਨ ਭੂਮੀ ਦਿਸੇ ਲੋਕਾਈਆ। ਤੂੰ ਪ੍ਰਭੂ ਭਗਤਾਂ ਨੂੰ ਮਿਲੇਂ ਨਾਲ ਅਸਾਨੀ, ਮਿਲ ਕੇ ਐਹਸਾਨ ਨਾ ਕੋਇ ਚੜ੍ਹਾਈਆ। ਕਿਉਂ ਇਹਨਾਂ ਗੋਬਿੰਦ ਪਿਛੇ ਦਿਤੀ ਕੁਰਬਾਨੀ, ਆਪ ਆਪਾ ਵਾਰ ਵਖਾਈਆ। ਸੇਵਾ ਕਰੀ ਮਹਾਨੀ, ਸੀਸ ਜਗਦੀਸ਼ ਭੇਟ ਕਰਾਈਆ। ਝੂਜੇ ਵਿਚ ਮੈਦਾਨੀ, ਮੁੱਦਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦੇਣਾ ਵਖਾਈਆ। (੧੯ ੧੨੬)

❋

੨੮) ਹਰਿ ਬਾਢੀ ਛੰਨ ਛੁਹੰਦੜਾ, ਚਾਰ ਦੀਵਾਰ ਨਾ ਕੋਇ ਰਖਾਈਆ। ਆਪਣੀ ਸੇਵਾ ਆਪ ਕਮੰਦੜਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਰੰਗ ਇਕ ਰਗੰਦੜਾ, ਰੰਗ ਰੰਗੀਲਾ ਮੋਹਣ ਮਾਧਵ ਸਾਚਾ ਮਾਹੀਆ। ਸਤਿ ਦਰਵਾਜਾ ਇਕ ਖੁਲੰਦੜਾ, ਆਪ ਆਪਣਾ ਦਰ ਸਮਝਾਈਆ। ਦੀਪਕ ਜੋਤ ਇਕ ਜਗੰਦੜਾ, ਜੋਤੀ ਨੂਰ ਨੂਰ ਰੁਸ਼ਨਾਈਆ। ਸਾਚਾ ਧਾਮ ਆਪ ਸੁਹੰਦੜਾ, ਸੋਭਾਵੰਤ ਬੇਪਰਵਾਹੀਆ। ਸਾਚਾ ਖੇਲ ਆਪ ਖੁਲੰਦੜਾ, ਏਕੰਕਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਏਕਾ ਏਕ ਬੁਝਾਈਆ ।

ਸਾਚਾ ਬਾਢੀ ਹਰਿ ਪੁਰਖ ਸੁਲਤਾਨ, ਆਪਣੀ ਬਣਤ ਬਣਾਇੰਦਾ। ਸਚਖੰਡ ਬਣਾਏ ਸਚ ਮਕਾਨ, ਸਚ ਸਿੰਘਾਸਣ ਆਪ ਵਛਾਇੰਦਾ। ਸਾਚੀ ਸੇਜਾ ਕਰ ਪਰਵਾਨ, ਦਰ ਘਰ ਸਾਚੇ ਆਪ ਸੁਹਾਇੰਦਾ। ਉਪਰ ਬੈਠ ਨੌਜਵਾਨ, ਨਿਰਗੁਣ ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵਾਸ ਧਰਾਇੰਦਾ।

ਸਾਚਾ ਬਾਢੀ ਸਚਾ ਸ਼ਾਹ, ਘਰ ਸਾਚੇ ਸਚ ਸੁਹਾਇੰਦਾ। ਤਖ਼ਤ ਤਾਜ ਇਕ ਬਣਾ, ਆਪ ਆਪਣੇ ਮੰਦਰ ਡਾਹਿੰਦਾ। ਚਾਰੇ ਕੂਟਾਂ ਵੇਖ ਵਖਾ, ਦਹਿ ਦਿਸ਼ਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਸੇਵ ਕਮਾਇੰਦਾ।

ਸਾਚਾ ਬਾਢੀ ਸਚ ਸਿੰਘਾਸਣ, ਹਰਿ ਸਾਚਾ ਸਚ ਉਪਜਾਈਆ। ਆਪ ਬਣਾਏ ਪੁਰਖ ਅਬਿਨਾਸ਼ਨ, ਪਰਮ ਪੁਰਖ ਬੇਪਰਵਾਹੀਆ। ਸਚ ਦਵਾਰੇ ਆਪ ਟਿਕਾਏ ਨਾ ਕੋਈ ਪ੍ਰਿਥਮੀ ਨਾ ਆਕਾਸਣ, ਪਾਵਾ ਚੂਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੂਤਰ ਆਪੇ ਲਾਈਆ।

ਆਪਣਾ ਸੂਤਰ ਆਪੇ ਲਾ, ਹਰਿ ਆਪੇ ਵੇਖ ਵਖਾਇੰਦਾ। ਆਪੇ ਬਣਿਆ ਬੇਪਰਵਾਹ, ਆਪੇ ਚੀਰ ਚਰਾਇੰਦਾ। ਆਪੇ ਵੰਡੀ ਦੇਵੇ ਪਾ, ਆਪਣਾ ਹਿਸਾ ਆਪ ਵੰਡਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਤਖ਼ਤ ਆਪ ਸੁਹਾਇੰਦਾ।

ਆਪੇ ਰੱਖ ਤਿਖਾ ਆਰਾ, ਆਪਣੀ ਧਾਰ ਚਲਾਇੰਦਾ। ਆਪੇ ਚੀਰੇ ਚੀਰਨਹਾਰਾ, ਸਿਧਾ ਚੀਰ ਇਕ ਵਖਾਇੰਦਾ। ਆਪੇ ਫੜ ਸਚ ਕੁਹਾੜਾ, ਆਪਣੀ ਹੱਥੀਂ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਦਿਸ ਨਾ ਆਇੰਦਾ।

ਸਾਚਾ ਬਾਢੀ ਉਠ ਬਲਵਾਨ, ਆਪਣਾ ਭਾਰ ਉਠਾਇੰਦਾ। ਸਚ ਲਗਾਏ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਆਰ ਪਾਰ ਕਰੇ ਧਿਆਨ, ਅਧਵਿਚਕਾਰ ਨਾ ਮੁੱਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਇੰਦਾ।

ਸਚ ਸਿੰਘਾਸਣ ਆਪੇ ਠੋਕ, ਹਰਿ ਸਾਚਾ ਸੋਭਾ ਪਾਈਆ। ਆਪ ਰਖਾਏ ਉਪਰ ਚੌਦਾਂ ਲੋਕ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਉਪਰ ਬੈਠ ਪੜ੍ਹੇ ਸਲੋਕ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਹੰ ਬ੍ਰਹਮ ਨਾ ਸਕੇ ਕੋਇ ਰੋਕ, ਰੋਕਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਸੁਹਾਇੰਦਾ।

ਸਚ ਸਿੰਘਾਸਣ ਸਾਚੇ ਮੰਦਰ, ਹਰਿ ਸਾਚਾ ਸਚ ਸੁਹਾਇੰਦਾ। ਸਾਢੇ ਤਿੰਨ ਤਿੰਨ ਰੱਖੇ ਅੰਦਰੇ ਅੰਦਰ, ਤ੍ਰੈਲੋਕ ਭੇਵ ਨਾ ਆਇੰਦਾ । ਤਾਣਾ ਪੇਟਾ ਡੂੰਘੀ ਕੰਦਰ, ਗਹਿਰ ਗੰਭੀਰ ਆਪ ਉਣਾਇੰਦਾ। ਬੰਦ ਕਿਵਾੜੇ ਮਾਰ ਜੰਦਰ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਢੀ ਖੇਲ ਖਲਾਇੰਦਾ।

ਸਾਚਾ ਬਾਢੀ ਪਰਵਰਦਿਗਾਰ, ਤਖ਼ਤ ਤਾਜ ਸੁਹਾਇੰਦਾ। ਨੂਰ ਨੁਰਾਨਾ ਹੋ ਉਜਿਆਰ, ਸ਼ਾਹ ਸੁਲਤਾਨਾ ਆਸਣ ਲਾਇੰਦਾ। ਆਪਣਾ ਲੇਖਾ ਆਪ ਵਿਚਾਰ, ਲੇਖਾ ਲੇਖੇ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਥਾਹ ਬੇਪਰਵਾਹ ਸਿਫ਼ਤ ਸਲਾਹ ਆਪ ਜਣਾਇੰਦਾ।

ਸਚ ਸਿੰਘਾਸਣ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਪੁਰਖ ਨਿਰੰਜਣ ਏਕਾ ਕੰਤ, ਘਰ ਸਾਚੇ ਮੰਗਲ ਗਾਇੰਦਾ। ਏਕੰਕਾਰਾ ਹੋਏ ਮੰਗਤ, ਆਦਿ ਨਿਰੰਜਣ ਸੰਗ ਰਖਾਇੰਦਾ। ਸ੍ਰੀ ਭਗਵਾਨ ਚਾੜ੍ਹੇ ਰੰਗਤ, ਪੁਰਖ ਅਬਿਨਾਸ਼ੀ ਆਪ ਉਠਾਇੰਦਾ। ਪਾਰਬ੍ਰਹਮ ਆਦਿ ਜੁਗਾਦਿ ਨਾ ਹੋਏ ਭੰਗਤ, ਜੁਗਾ ਜੁਗੰਤਰ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਾਢੀ ਪੁਰਖ ਕਰਤਾਰ, ਬ੍ਰਹਮਾ ਵਿਸ਼ਨ ਸ਼ਿਵ ਲੱਖ ਚੁਰਾਸੀ ਘੜਨੇਹਾਰ, ਘੜ ਭੰਨੇ ਬੇਪਰਵਾਹੀਆ। ਮਹਾਰਾਜ ਸ਼ੇਰ ਸਿੰਘ

ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਨਿਆਰਾ। ਜੁਗਾ ਜੁਗੰਤਰ ਮਾਤ ਅਵਤਾਰਾ, ਭਗਤਨ ਕਰੇ ਸਚ ਪਿਆਰਾ, ਦੂਤ ਦੁਸ਼ਟ ਦਰ ਦੁਰਕਾਈਆ। (੦੯ ੧੯੨ ੧੯੩)

❋

੨੯) ਮਾਘ ਕਹੇ ਮੈਂ ਭਗਤਾਂ ਦੱਸਣਾ ਸਚ, ਸਹਿਜ ਸਹਿਜ ਜਣਾਈਆ। ਗੁਰਮੁਖੋ ਪੜਦਾ ਲਾਹ ਕੇ ਵੇਖੋ ਕਾਇਆ ਮਾਟੀ ਕੱਚ, ਕਚਨ ਗੜ੍ਹ ਸੁਹਾਈਆ। ਤੁਹਾਡੇ ਅੰਤਰ ਬੈਠਾ ਪੁਰਖ ਸਮਰੱਥ, ਘਰ ਵਿਚ ਆਪਣਾ ਡੇਰਾ ਲਾਈਆ। ਜਿਸ ਦਾ ਨੱਕ ਮੂੰਹ ਨਹੀਂ ਹੱਥ, ਤੱਤਵ ਤਤ ਨਾ ਕੋਇ ਪਰਗਟਾਈਆ। ਹਕੀਕਤ ਵਿਚ ਸਚ, ਸਤਿ ਦਏ ਸਮਝਾਈਆ। ਸਾਢੇ ਤਿੰਨ ਕਰੋੜ ਅੰਦਰ ਰਿਹਾ ਰਚ, ਰਚਨਾ ਆਪਣੀ ਦਏ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। · (੧੯ ੧੧੨)

❋

੩੦) ਪੁਰਖ ਅਬਿਨਾਸ਼ੀ ਕਰੇ ਖੇਲ ਨਾ ਬੁੱਢਾ ਨਾ ਨੱਢਾ, ਬਾਲ ਜਵਾਨ ਨਾ ਵੇਸ ਵਟਾਇੰਦਾ। ਨੌਂ ਖੰਡ ਪ੍ਰਿਥਮੀ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਰੀ ਕਿਸੇ ਨਾ ਲੱਭਾ, ਨਿਰਗੁਣ ਹੱਥ ਕਿਸੇ ਨਾ ਆਈਆ। ਜੁਗਾ ਜੁਗੰਤਰ ਲੋਕਮਾਤ ਆਵੇ ਕਰ ਕਰ ਅਜ ਪੱਜਾ, ਜਨ ਭਗਤਾਂ ਹੋਏ ਸਹਾਈਆ। ਜੁਗ ਚੌਕੜੀ ਲੱਖ ਚੁਰਾਸੀ ਜੀਵ ਜੰਤ ਖਾ ਖਾ ਹਰਿ ਜੂ ਅਜੇ ਮੂਲ ਨਾ ਰੱਜਾ, ਆਪਣੀ ਤ੍ਰਿਸਨਾ ਨਾ ਕੋਇ ਬੁਝਾਈਆ । ਕਲਜੁਗ ਅੰਤਮ ਆਇਆ ਭੱਜਾ, ਮਹਾਂਕਾਲ ਚਰਨਾਂ ਹੇਠ ਦਬਾਈਆ। ਗੋਬਿੰਦ ਨਗਰੀ ਅੰਦਰ ਸਜਾ, ਸਚ ਸਿੰਘਾਸਣ ਸੋਭਾ ਪਾਈਆ। ਬਾਹਰੋਂ ਆਪਣਾ ਪੜਦਾ ਕੱਜਾ, ਪੰਜ ਤਤ ਓਢਨੀ ਇਕ ਵਖਾਈਆ। ਨਾ ਕੋਈ ਲੋਕ ਰੱਖੇ ਲੱਜਾ, ਜਨ ਭਗਤਾਂ ਲਾਜ ਆਪ ਰਖਾਈਆ। ਬਿਨ ਨਗਾਰਿਉਂ ਆਪੇ ਵੱਜਾ, ਚੋਟ ਏਕਾ ਏਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਆਪਣੇ ਹੱਥ ਰਖਾਈਆ। · ੧੦ ੧੬੧

❋

੩੧) ਜਗਤ ਸਿੰਘਾਸਣ ਪਾਵਾ ਚਾਰ, ਚੌਖਟ ਰੂਪ ਵਖਾਈਆ। ਭਗਤ ਸਿੰਘਾਸਣ ਖੇਲ ਅਪਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਕਲਜੁਗ ਸਿੰਘਾਸਣ ਪਏ ਭਾਰ, ਬਲਹੀਣ ਦਏ ਦੁਹਾਈਆ। ਭਗਤ ਸਿੰਘਾਸਣ ਕਰੇ ਪਿਆਰ, ਘਰ ਖ਼ੁਸ਼ੀ ਇਕ ਵਖਾਈਆ। ਜਗਤ ਸਿੰਘਾਸਣ ਜਾਏ ਹਾਰ, ਆਪਣਾ ਮਾਣ ਗਵਾਈਆ। ਭਗਤ ਸਿੰਘਾਸਣ ਹੋਏ ਉਜਿਆਰ, ਦੋ ਜਹਾਨ ਵੱਜੇ ਵਧਾਈਆ। ਜਗਤ ਸਿੰਘਾਸਣ ਜਗਤ ਖ਼ੁਆਰ, ਜਗਤ ਕੂਕ ਕੂਕ ਸੁਣਾਈਆ। ਭਗਤ ਸਿੰਘਾਸਣ ਸੁਹਾਏ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਜਣਾਈਆ ।

ਜਗਤ ਸਿੰਘਾਸਣ ਰਿਹਾ ਚੀਕ, ਰੋ ਰੋ ਨੈਣਾਂ ਨੀਰ ਵਹਾਇੰਦਾ। ਭਗਤ ਸਿੰਘਾਸਣ ਰਿਹਾ ਉਡੀਕ,

ਪ੍ਰਭ ਚਰਨ ਧਿਆਨ ਲਗਾਇੰਦਾ। ਜਗਤ ਸਿੰਘਾਸਣ ਜਗਤ ਸ਼ਰੀਕ, ਸ਼ਿਰਕਤ ਘਰ ਘਰ ਆਪ ਬਣਾਇੰਦਾ। ਭਗਤ ਸਿੰਘਾਸਣ ਮੇਟੇ ਅੰਧੇਰਾ ਤਾਰੀਕ, ਨਿਰਗੁਣ ਨੂਰ ਚੰਦ ਚਮਕਾਇੰਦਾ। ਜਗਤ ਸਿੰਘਾਸਣ ਧੋਖਾ ਦੇਵੇ ਹਸਤ ਕੀਟ, ਗ਼ਰੀਬ ਨਿਮਾਣਿਆਂ ਧੱਕਾ ਲਾਇੰਦਾ। ਭਗਤ ਸਿੰਘਾਸਣ ਸਚ ਕਰਾਏ ਪ੍ਰੀਤ, ਨਿਮਾਣ ਨਿਮਾਣਿਆਂ ਆਪ ਉਠਾਇੰਦਾ। ਜਗਤ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਖੇਲ ਆਪ ਲਗਾਇੰਦਾ।

ਜਗਤ ਸਿੰਘਾਸਣ ਨੇਤਰ ਰੋਵੇ, ਨੈਣਾਂ ਛਹਿਬਰ ਲਾਈਆ। ਭਗਤ ਸਿੰਘਾਸਣ ਦੁਰਮਤ ਮੈਲ ਧੋਵੇ, ਬਣ ਸੇਵਕ ਸੇਵ ਕਮਾਈਆ। ਜਗਤ ਸਿੰਘਾਸਣ ਸੀਸ ਵਾਲ ਖੋਹਵੇ, ਖੁਲੀ ਮੀਂਢੀ ਰਿਹਾ ਵਖਾਈਆ। ਭਗਤ ਸਿੰਘਾਸਣ ਲੈ ਕੇ ਆਏ ਸਾਚਾ ਢੋਏ, ਸੋਹੰ ਢੋਲਾ ਇਕ ਸੁਣਾਈਆ। ਜਗਤ ਸਿੰਘਾਸਣ ਅੰਤਮ ਮੋਏ, ਜੀਵਣ ਨਜ਼ਰ ਕੋਇ ਨਾ ਆਈਆ । ਭਗਤ ਸਿੰਘਾਸਣ ਲੇਖਾ ਜਾਣੇ ਜਹਾਨ ਦੋਏ, ਨਿਰਗੁਣ ਸਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ।

ਜਗਤ ਸਿੰਘਾਸਣ ਗਿਆ ਥੱਕ, ਆਪਣਾ ਬਲ ਗਵਾਈਆ । ਭਗਤ ਸਿੰਘਾਸਣ ਰਾਹ ਰਿਹਾ ਤੱਕ, ਜਗਤ ਧਿਆਨ ਲਗਾਈਆ। ਜਗਤ ਸਿੰਘਾਸਣ ਗਿਆ ਅੱਕ, ਕੂੜੇ ਰਾਜੇ ਬੈਠੇ ਆਸਣ ਲਾਈਆ। ਭਗਤ ਸਿੰਘਾਸਣ ਰਿਹਾ ਨੱਠ, ਕਵਣ ਵੇਲਾ ਪ੍ਰਭ ਮੇਰੇ ਉਤੇ ਚਰਨ ਟਿਕਾਈਆ। ਜਗਤ ਸਿੰਘਾਸਣ ਉਲਟੀ ਹੋਈ ਮਤ, ਸਾਚੀ ਸਿਖਿਆ ਨਾ ਕੋਇ ਦ੍ਰਿੜਾਈਆ। ਭਗਤ ਸਿੰਘਾਸਣ ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਜਗਤ ਸਿੰਘਾਸਣ ਖ਼ਾਲੀ ਵਖਾਏ ਹੱਥ, ਭੰਡਾਰ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਸੇਵਾ ਕਰੇ ਪੁਰਖ ਸਮਰੱਥ, ਬਣ ਚਾਕਰ ਸੇਵ ਕਮਾਈਆ । ਜਗਤ ਸਿੰਘਾਸਣ ਤੁਟਾ ਹਠ, ਧੀਰਜ ਧੀਰ ਨਾ ਕੋਇ ਰਖਾਈਆ। ਭਗਤ ਸਿੰਘਾਸਣ ਹੋ ਪਰਗਟ, ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕੋ ਇਕ ਜਣਾਈਆ।

ਜਗਤ ਸਿੰਘਾਸਣ ਮਾਰੇ ਧਾਹ, ਸੰਗੀ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਜਗਤ ਸਿੰਘਾਸਣ ਕਰੇ ਨਾ, ਮੈਥੋਂ ਭਾਰ ਝੱਲਿਆ ਨਾ ਜਾਇੰਦਾ। ਭਗਤ ਸਿੰਘਾਸਣ ਕਰੇ ਹਾਂ, ਨਿਉਂ ਨਿਉਂ ਖ਼ੁਸ਼ੀ ਨਾਲ ਸੀਸ ਝੁਕਾਇੰਦਾ । ਜਗਤ ਸਿੰਘਾਸਣ ਭੁੱਲੇ ਆਪਣਾ ਥਾਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਪਕੜੇ ਬਾਂਹ, ਫੜ ਬਾਂਹੋਂ ਆਪ ਉਠਾਇੰਦਾ। ਜਗਤ ਸਿੰਘਾਸਣ ਬੁਧੀ ਹੋਈ ਕਾਂ, ਕਾਗ ਵਾਂਗ ਕੁਰਲਾਇੰਦਾ। ਭਗਤ ਸਿੰਘਾਸਣ ਕਹੇ ਪਾਰਬ੍ਰਹਮ ਆਇਆ ਸਭ ਦਾ ਪਿਤਾ ਮਾਂ, ਮੇਰੇ ਉਪਰ ਆਸਣ ਲਾਇੰਦਾ। ਭਗਤ ਜਨ ਵੇਖੋ ਨੇਤਰ ਨੈਣ ਕਰੋ ਚਾ, ਚਾਉ ਘਨੇਰਾ ਇਕ ਰਖਾਇੰਦਾ। ਭੁੱਲਿਆਂ ਭਟਕਿਆਂ ਪਾਵੇ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਜਗ ਉਜੜਿਆਂ ਦਏ ਵਸਾ, ਸਚ ਦੁਆਰੇ ਆਪ ਬਹਾਇੰਦਾ । ਗੁਰਮੁਖ ਮੁੱਕਰਿਆਂ ਲਏ ਮਨਾ, ਮੋਹ ਮੁਹੱਬਤ ਆਪਣੇ ਨਾਲ ਬੰਧਾਇੰਦਾ। ਸਾਚਾ ਦਰ ਦਏ ਖੁਲ੍ਹਾ, ਖੁੱਲ੍ਹਾ ਵੇਹੜਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸਿੰਘਾਸਣ ਇਕ ਵਡਿਆਇੰਦਾ।

ਭਗਤ ਸਿੰਘਾਸਣ ਉਚਾ ਵੱਡਾ, ਹਰਿ ਵੱਡਾ ਆਪ ਵਡਿਆਈਆ । ਜਗਤ ਸਿੰਘਾਸਣ ਜਾਵੇ ਨੱਸਾ, ਥਾਂ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਭਗਤ ਦੁਆਰੇ ਦੇਵੇ ਸੱਦਾ, ਜਨ ਭਗਤਾਂ ਰਿਹਾ ਜਗਾਈਆ। ਜਗਤ ਸਿੰਘਾਸਣ ਜਾਏ ਭੱਜਾ, ਅੱਗੇ ਹੋ ਨਾ ਕੋਇ ਬਚਾਈਆ। ਭਗਤ ਸਿੰਘਾਸਣ ਘਰ ਘਰ ਦੇਵੇ ਸੱਦਾ, ਉਚੀ ਕੂਕ ਕੂਕ ਅਲਾਈਆ। ਜਗਤ ਸਿੰਘਾਸਣ ਟੱਪਦਾ ਜਾਏ ਆਪਣੀ ਹੱਦਾ, ਦੂਰ ਦੁਰਾਡਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।

ਭਗਤ ਸਿੰਘਾਸਣ ਕਰੇ ਅਰਦਾਸ, ਪ੍ਰਭ ਚਰਨ ਧਿਆਨ ਲਗਾਈਆ। ਕਰ ਕਿਰਪਾ ਸ਼ਹਿਨਸ਼ਾਹ ਸ਼ਾਬਾਸ਼, ਤੇਰੇ ਹੱਥ ਮੇਰੀ ਵਡਿਆਈਆ। ਨਿਤ ਨਿਤ ਰੱਖਦਾ ਰਹਾਂ ਤੇਰੀ ਆਸ, ਜੁਗ ਜੁਗ ਧਿਆਨ ਲਗਾਈਆ। ਕਵਲ ਵੇਲਾ ਕਰੇ ਜੋਤ ਪਰਕਾਸ਼, ਜੋਤੀ ਜਾਤਾ ਬੇਪਰਵਾਹੀਆ। ਮੇਰੀ ਪੂਰੀ ਕਰੇ ਪੂਰਬ ਆਸ, ਮਿਹਰਵਾਨ ਹੋ ਸਹਾਈਆ। ਮੇਰੀ ਤ੍ਰਿਸਨਾ ਹੋਏ ਤ੍ਰਿਪਤਾਪ, ਭੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਟਿਕਾਈਆ ।

ਭਗਤ ਸਿੰਘਾਸਣ ਮੰਗੇ ਚਰਨ ਧੂੜ, ਪ੍ਰਭ ਅੱਗੇ ਸੀਸ ਝੁਕਾਇਆ। ਸਾਹਿਬ ਸਤਿਗੁਰ ਆਸਾ ਪੂਰ, ਮਨਸਾ ਮਨ ਹੀ ਮਾਹੇ ਖਪਾਇਆ। ਜੁਗ ਚੌਕੜੀ ਵਸਦਾ ਰਿਹੋਂ ਦੂਰ, ਕਲਜੁਗ ਅੰਤਮ ਨੇੜੇ ਆਇਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਮੈਂ ਤੇਰਾ ਹੁਕਮ ਮੰਨਾਂ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਇਆ। ਕਰ ਕਿਰਪਾ ਬਖ਼ਸ਼ ਨੂਰ, ਨੂਰ ਨੂਰਾਨਾ ਨੂਰ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਇਆ।

ਚਰਨ ਕਵਲ ਰੱਖ ਭਗਵਾਨ, ਮੈਂ ਇਕੋ ਓਟ ਤਕਾਈਆ। ਉਪਰ ਬੈਠ ਹੋ ਨਿਗਾਹਬਾਨ, ਜਨ ਭਗਤਾਂ ਦੇ ਵਡਿਆਈਆ। ਮੈਂ ਵੇਖਾਂ ਤੇਰਾ ਖੇਲ ਮਹਾਨ, ਖ਼ਾਲਕ ਤੇਰੀ ਕੀ ਚਤੁਰਾਈਆ। ਹੁਕਮ ਦੇ ਬਣ ਹੁਕਮਰਾਨ, ਧੁਰ ਫ਼ਰਮਾਨਾ ਆਪ ਜਣਾਈਆ। ਦੋ ਜਹਾਨਾਂ ਦੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਂ ਵੇਖਾਂ ਤੇਰੇ ਮਹਿਮਾਨ, ਦਰ ਬੈਠਣ ਸੀਸ ਝੁਕਾਈਆ। ਮੈਂ ਤੇਰਾ ਸੰਦੇਸਾ ਦੇਵਾਂ ਘਰ ਘਰ ਬਣ ਅਞਾਣ, ਬਾਲੀ ਬਾਲਾ ਵਡ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਰ, ਮੇਰੀ ਪੂਰੀ ਆਸ ਕਰਾਈਆ ।

ਚਰਨ ਰੱਖ ਪ੍ਰਭ ਮੇਰੇ ਸੀਸ, ਤੇਰੇ ਚਰਨਾਂ ਸੀਸ ਨਿਵਾਇਆ। ਤੂੰ ਸਾਹਿਬ ਸਚਾ ਜਗਦੀਸ, ਜਗਦੀਸ਼ਰ ਤੇਰਾ ਅੰਤ ਕਿਸੇ ਨਾ ਆਇਆ। ਤੇਰੇ ਛਤਰ ਝੁੱਲੇ ਸੀਸ, ਦੋ ਜਹਾਨ ਤੇਰੇ ਹੁਕਮੇ ਅੰਦਰ ਹੁਕਮ ਮਨਾਇਆ। ਤੇਰੀ ਕੋਈ ਨਾ ਕਰੇ ਰੀਸ, ਸਾਨੀ ਨਜ਼ਰ ਕੋਇ ਨਾ ਆਇਆ। ਤੇਰੀ ਇਕੋ ਇਕ ਹਦੀਸ, ਸਾਚਾ ਕਲਮਾ ਲਏਂ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ।

ਆਪਣਾ ਚਰਨ ਰੱਖ ਕੰਧੇ, ਦੋਏ ਚਰਨ ਧਿਆਨ ਲਗਾਇਆ। ਭਗਤ ਭਗਵਾਨ ਤੇਰੇ ਬੰਦੇ, ਬੈਠੇ ਤੇਰਾ ਰਾਹ ਤਕਾਇਆ। ਲੱਖ ਚੁਰਾਸੀ ਜੀਵ ਅੰਧੇ, ਤੇਰਾ ਨੂਰ ਨਜ਼ਰ ਨਾ ਆਇਆ। ਕੂੜੀ ਕਿਰਿਆ ਲੱਗੇ ਧੰਦੇ, ਧੰਦਾ ਜਗਤ ਨਾ ਕਿਸੇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ।

ਆਪਣਾ ਚਰਨ ਰੱਖ ਮੇਰੀ ਪਿਠ, ਮੈਂ ਬੈਠਾ ਮਾਣ ਗਵਾਈਆ। ਤੇਰਾ ਖੇਲ ਸਦਾ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹਾਰਿਆ ਤੂੰ ਗਿਆ ਜਿਤ, ਤੇਰੀ ਜਿਤ ਮੇਰੀ ਵਡਿਆਈਆ । ਮੈਂ ਸਾਚੀ ਸਿਖਿਆ ਲਵਾਂ ਸਿਖ, ਸਿਖਾਂ ਇਕੋ ਨਾਮ ਪੜ੍ਹਾਈਆ। ਸੇਵਾ ਕਰਨ ਦਾ ਰੱਖਾਂ ਹਿਤ, ਨਿਤ ਨਵਿਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਮੇਰੇ ਉਪਰ ਟਿਕਾਈਆ।

ਚਰਨ ਕਵਲ ਰੱਖ ਮੇਰੇ ਪੱਟ, ਬੇਪਰਵਾਹ ਤੇਰੀ ਵਡਿਆਈਆ। ਮੈਂ ਤੇਰਾ ਵੇਖਾਂ ਖੇਲ ਸਮਰੱਥ, ਨਿਰਗੁਣ ਧਾਰ ਚਲਾਈਆ। ਕਿਸ ਬਿਧ ਲਹਿਣਾ ਦੇਣਾ ਚੁਕਾਏ ਚੌਦਾਂ ਹੱਟ, ਚੌਦਾਂ ਤਬਕ ਪੰਧ ਮੁਕਾਈਆ। ਨਿਰਗੁਣ

ਨੂਰ ਕਰ ਪਰਗਟ, ਪਰਤੱਖ ਆਪਣੀ ਖੇਲ ਵਖਾਈਆ। ਭਗਤ ਭਗਵਾਨ ਲਏ ਰੱਖ, ਭਗਵਨ ਆਪਣੀ ਦਇਆ ਕਮਾਈਆ। ਸਚਾ ਮਾਰਗ ਇਕੋ ਦੱਸ, ਸਾਚੀ ਸਿਖਿਆ ਸਿਖ ਸਮਝਾਈਆ। ਆਤਮ ਪਰਮਾਤਮ ਹੋਏ ਵਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਉਪਰ ਆਸਣ ਲਾਈਆ।

ਲਾ ਆਸਣ ਮੇਰੇ ਪ੍ਰਭ, ਪਰਮ ਪੁਰਖ ਤੇਰੀ ਵਡਿਆਈਆ। ਆਪਣੇ ਚਰਨ ਨਾਲ ਮੈਨੂੰ ਦੱਬ, ਮੇਰਾ ਦੁੱਖੜਾ ਰਹੇ ਨਾ ਰਾਈਆ। ਮੇਰਾ ਨੈਣ ਖੁਲ੍ਹਾ ਝੱਬ, ਨਿਤ ਤੇਰਾ ਦਰਸਨ ਪਾਈਆ। ਤੇਰੇ ਚਰਨੀ ਬਹਿਵਾਂ ਫਬ, ਮੁਖ ਵੇਖਾਂ ਚਾਈਂ ਚਾਈਂਆ। ਦਰਸਨ ਕਰਾਂ ਰੱਜ, ਜੁਗ ਚੌਕੜੀ ਆਪਣੀ ਭੁੱਖ ਮਿਟਾਈਆ। ਮੇਰਾ ਪੜਦਾ ਸਤਿਗੁਰ ਕੱਜ, ਉਪਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪਤ ਮਾਤ ਰਖਾਈਆ।

ਤੇਰੇ ਉਤੇ ਚੜ੍ਹਾਂਗਾ। ਸੱਜਾ ਚਰਨ ਪਹਿਲੋਂ ਧਰਾਂਗਾ। ਭਗਤ ਭਗਵਾਨ ਬਣ ਕੇ ਫੜਾਂਗਾ । ਸ਼ਾਹ ਸੁਲਤਾਨ ਬਣ ਕੇ ਲੜਾਂਗਾ। ਰਾਜ ਰਾਜਾਨ ਬਣ ਕੇ ਅੜਾਂਗਾ। ਮੂਰਖ ਮੁਗਧ ਅਞਾਣ ਬਣ ਕੇ ਚੜ੍ਹਾਂਗਾ। ਚਤੁਰ ਸੁਘੜ ਸੁਜਾਨ ਬਣ ਕੇ ਸਚਾ ਢੋਲਾ ਪੜ੍ਹਾਂਗਾ। ਗਹਿਰ ਗੰਭੀਰ ਗੁਣ ਨਿਧਾਨ ਬਣ ਕੇ ਹੁਕਮ ਹਾਕਮ ਕਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪੇ ਕਰਾਂਗਾ।

ਤੇਰੇ ਉਪਰ ਆਸਣ ਲੱਗੇਗਾ। ਪੁਰਖ ਅਕਾਲ ਦੀਪਕ ਜਗੇਗਾ। ਭਗਤ ਭਗਵਾਨ ਪਰੇਮ ਅੰਦਰ ਮਘੇਗਾ। ਲੱਖ ਚੁਰਾਸੀ ਜੀਵ ਜੰਤ ਅਗਨੀ ਤਤ ਦਗੇਗਾ। ਪਰਮ ਪੁਰਖ ਸੁਲਤਾਨ ਮਿਹਰਵਾਨ ਸੇਵਾਦਾਰ ਗੱਜੇਗਾ। ਸ਼ਬਦ ਧੁਰ ਨਿਸ਼ਾਨ ਸੱਜੇ ਹੱਥ ਵਿਚ ਸਜੇਗਾ। ਚੌਥੀ ਮੰਜ਼ਲ ਚੜ੍ਹ ਨਿਗਹਬਾਨ, ਗ਼ਰੀਬ ਨਿਮਾਣਿਆਂ ਪੜਦੇ ਕਜੇਗਾ। ਕਰ ਖ਼ਾਲਕ ਖੇਲ ਮਹਾਨ, ਆਪਣੀ ਕਰਨੀ ਕਰ ਕਰ ਕਦੇ ਨਾ ਰੱਜੇਗਾ। ਗੁਰਮੁਖਾਂ ਦੇ ਦਾਨ, ਸਦਾ ਸੰਗ ਰਖੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਕਵਲ ਚਰਨ ਮੇਰਾ ਪੜਦਾ ਢਕੇਗਾ।

ਪ੍ਰਭ ਤੇਰੇ ਚਰਨ ਦੀ ਇਕ ਆਸ, ਆਸਾ ਸਰਬ ਤਜਾਈਆ। ਤੇਰੇ ਮਿਲਣ ਦੀ ਇਕ ਪਿਆਸ, ਪਿਆਸ ਰਿਹਾ ਵਧਾਈਆ। ਤੇਰੇ ਦਰਸ ਦੀ ਇਕ ਖ਼ਾਸ, ਖ਼ਾਹਸ਼ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮੇਲਾ ਲਏ ਮਿਲਾਈਆ।

ਮੇਲ ਮਿਲਾਵਾਂਗਾ। ਨਿਰਗੁਣ ਹੋ ਕੇ ਆਵਾਂਗਾ। ਭਗਤ ਦੁਆਰ ਸੁਹਾਵਾਂਗਾ। ਢਾਡੀ ਹੋ ਕੇ ਗਾਵਾਂਗਾ। ਰਾਗੀ ਹੋ ਕੇ ਅਲਾਵਾਂਗਾ। ਬਾਗ਼ੀ ਹੋ ਕੇ ਸਭ ਨੂੰ ਢਾਵਾਂਗਾ। ਸਵਾਂਗੀ ਹੋ ਕੇ ਜਗਤ ਭੁਲਾਵਾਂਗਾ। ਵਿਸਮਾਦੀ ਹੋ ਕੇ ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਬ੍ਰਹਿਮਾਦੀ ਹੋ ਕੇ ਬ੍ਰਹਮ ਗਿਆਨ ਜਣਾਵਾਂਗਾ। ਧੁਰ ਦੀ ਵਾਦੀ ਪਿਛਲੀ ਮੇਟ ਮਿਟਾਵਾਂਗਾ। ਬਣ ਕੇ ਗਾਡੀ ਨਵਾਂ ਰਾਹ ਚਲਾਵਾਂਗਾ। ਸ੍ਰਿਸ਼ਟ ਸਬਾਈ ਥੱਕੀ ਮਾਂਦੀ, ਰਾਏ ਧਰਮ ਦੇ ਹੱਥ ਫੜਾਵਾਂਗਾ। ਗੁਰਸਿਖੀ ਸਚੀ ਔਂਦੀ ਜਾਂਦੀ, ਯੱਦ ਆਪਣੀ ਫੇਰ ਪਰਗਟਾਵਾਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਤੇਰੇ ਉਤੇ ਆਪਣਾ ਆਸਣ ਲਾਵਾਂਗਾ।

ਤੇਰੇ ਉਪਰ ਆਸਣ ਲਾਏਗਾ। ਮਿਹਰਵਾਨ ਦਇਆ ਕਮਾਏਗਾ। ਚਰਨ ਕਵਲ ਉਪਰ ਟਿਕਾਏਗਾ। ਧਰਤ ਧਵਲ ਸਰਬ ਹਿਲਾਏਗਾ। ਜ਼ਿਮੀਂ ਅਸਮਾਨ ਸਰਬ ਕੁਰਲਾਏਗਾ। ਜੰਗਲ ਜੂਹ ਉਜਾੜ ਬੀਆਬਾਨ ਧੀਰਜ ਧੀਰ ਨਾ ਕੋਇ ਧਰਾਏਗਾ। ਸਮੁੰਦ ਸਾਗਰ ਹਾਹਾਕਾਰ, ਨੇਤਰ ਨੈਣਾਂ ਨੀਰ ਵਹਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਸੀਸ ਝੁਕਾਏਗਾ। ਭਗਤ ਭਗਵੰਤ ਕਰ ਨਿਮਸਕਾਰ, ਸਜਦਾ ਇਕੋ ਇਕ ਜਣਾਏਗਾ। ਕੁਦਰਤ ਵੇਖੇ ਕਾਇਨਾਤ, ਕਾਦਰ ਕਲਮਾ ਨਬੀ ਇਕ ਪੜ੍ਹਾਏਗਾ। ਪਿਛਲਾ ਸਭ ਦਾ ਜਾਏ ਇਤਬਾਰ, ਮੁਜਰਮ ਸਭ ਨੂੰ ਆਪ ਵਖਾਏਗਾ। ਸ੍ਰਿਸ਼ਟੀ ਭੁੱਲੀ ਭੁੱਲੇ ਜੀਵ ਗਵਾਰ, ਗੁਰੂ ਪੀਰ ਅਵਤਾਰ ਪੈਗ਼ੰਬਰ ਅੱਗੇ ਹੋ ਨਾ ਕੋਇ ਛੁਡਾਏਗਾ। ਵੇਖੋ ਪੈਂਦੀ ਮਾਰ, ਮਾਰਨਹਾਰ ਹੁਕਮ ਚਲਾਏਗਾ। ਸ੍ਰਿਸ਼ਟ ਸਬਾਈ ਸੁੱਟੇ ਡੂੰਘੀ ਗਾਰ, ਫੜ ਕੇ ਬਾਹਰ ਨਾ ਕੋਇ ਕਢਾਏਗਾ। ਅੱਗੇ ਪਿਛੇ ਸੱਜੇ ਖੱਬੇ ਨਜ਼ਰ ਨਾ ਆਏ ਕੋਈ ਯਾਰ, ਚੌਥੀ ਯਾਰੀ ਚੌਥੇ ਜੁਗ ਮੇਟ ਮਿਟਾਏਗਾ। ਨਾਰ ਕੰਤ ਨਾ ਕਰੇ ਪਿਆਰ, ਪੁੱਤਰ ਧੀ ਗੋਦ ਨਾ ਕੋਇ ਸੁਹਾਏਗਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਗੋਦ ਉਠਾਲ, ਅੰਗ ਲਗਾਏਗਾ। ਇਕੋ ਘਰ ਸੁਹਾਏ ਆਪ ਆਪਣੇ ਲਾਲ, ਦੂਸਰਿਆਂ ਮੁੱਖ ਨਾ ਕਦੇ ਦਰਸਾਏਗਾ। ਆਪ ਫਿਰੇ ਬਣ ਕੰਗਾਲ, ਭਗਤਾਂ ਉਚੇ ਤਖ਼ਤ ਬਹਾਏਗਾ। ਜਲਵਾ ਨੂਰੀ ਦੇ ਜਲਾਲ, ਜੋਬਨ ਆਪਣੇ ਰੰਗ ਰੰਗਾਏਗਾ। ਪਰਗਟ ਹੋ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਏਗਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦਾ ਹੱਲ ਕਰੇ ਆਪ ਸਵਾਲ, ਫਿਕਰਾ ਅੱਗੇ ਹੋ ਸਮਝਾਏਗਾ। ਵੇਖੋ ਔਂਦਾ ਜ਼ਿਵਾਲ, ਜ਼ੇਰ ਜ਼ਬਰ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪਣਾ ਆਸਣ ਲਾਏਗਾ।

ਸਿੰਘਾਸਣ ਕਹੇ ਪ੍ਰਭ ਮੇਰੇ ਉਤੇ ਸਜ, ਤੇਰਾ ਧਿਆਨ ਲਗਾਇਆ। ਵੇਖੀਂ ਧੋਖਾ ਦੇ ਨਾ ਜਾਈਂ ਭੱਜ, ਵੇਲਾ ਵਕਤ ਦੇ ਸੁਹਾਇਆ। ਸ਼ੇਰ ਹੋ ਕੇ ਸ਼ਬਦ ਗੱਜ, ਕਿਉਂ ਬੈਠਾ ਮੁੱਖ ਛੁਪਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਕਹਿੰਦੇ ਸਾਡੀ ਮੁੱਕੀ ਹੱਦ, ਅੱਗੇ ਰਾਹ ਨਾ ਕੋਇ ਵਖਾਇਆ। ਮਿਹਰਵਾਨ ਹੋ ਕੇ ਪੜਦਾ ਕੱਜ, ਦੋਸ਼ਾਲਾ ਆਪਣੇ ਹੱਥ ਉਠਾਇਆ। ਤੇਰੀ ਕਿਰਪਾ ਬਿਨ ਕੋਇ ਨਾ ਸਕੇ ਬਚ, ਕਲਜੁਗ ਬਾਜ਼ੀ ਰਿਹਾ ਉਲਟਾਇਆ। ਦੀਨ ਦਿਆਲ ਤੇਰੇ ਅੱਗੇ ਬੋਲਿਆ ਸਚ, ਸਚਾ ਗੁਰਮੁਖ ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਇਆ। ਜਿਧਰ ਵੇਖਾਂ ਭਾਂਡੇ ਕੱਚ, ਦਰ ਦਰ ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਜੋ ਤੇਰੇ ਅੰਦਰ ਗਿਆ ਰਚ, ਤੂੰ ਆਪਣੀ ਛਾਤੀ ਲਗਾਇਆ। ਤੇਰਾ ਖੇਲ ਪੁਰਖ ਸਮਰੱਥ, ਨਜ਼ਰ ਕਿਸੇ ਨਾ ਆਇਆ। ਸ੍ਰੀ ਭਗਵਾਨ ਹੋ ਕੇ ਡਟ, ਡੰਕਾ ਆਪਣਾ ਨਾਮ ਵਜਾਇਆ। ਕੀ ਹੋਇਆ ਪੰਜ ਤਤ ਕਾਇਆ ਗਵਾਰ ਜੱਟ, ਅੰਦਰ ਸਮਰੱਥ ਪੁਰਖ ਬੈਠਾ ਆਸਣ ਲਾਇਆ। ਇਕੋ ਖੋਲ੍ਹ ਭਗਤ ਹੱਟ, ਬਿਨ ਭਗਤੀ ਸਭ ਦੀ ਝੋਲੀ ਦਏ ਭਰਾਇਆ । ਰਾਤੀਂ ਸੁੱਤਿਆਂ ਦੇ ਦੇ ਮੱਤ, ਦਿਨੇ ਉਠਦਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਚਾ ਵਰ, ਸਿੰਘਾਸਣ ਭਗਤ ਆਪਣੀ ਝੋਲੀ ਰਿਹਾ ਡਾਹਿਆ।

ਭਗਤ ਸਿੰਘਾਸਣ ਉਠ ਵੇਖ ਮਾਰ ਧਿਆਨ, ਪ੍ਰਭ ਕੀ ਕੀ ਖੇਲ ਰਚਾਇੰਦਾ। ਸਾਰੇ ਮੰਗਣ ਦਰ ਤੇ ਦਾਨ, ਨੇਤਰ ਅੱਖ ਨਾ ਕੋਇ ਉਠਾਇੰਦਾ। ਪੁਰਖ ਅਬਿਨਾਸ਼ੀ ਬੜਾ ਸ਼ੈਤਾਨ, ਸ਼ਰਅ ਸਬਦ ਦੀ ਅਗਲੀ ਸ਼ਬਦ ਫੜਾਇੰਦਾ । ਕਿਸੇ ਹੱਥ ਅੰਜੀਲ ਕਿਸੇ ਹੱਥ ਬਾਈਬਲ ਸ਼ਾਸਤਰ ਸਿਮਰਤ ਵੇਦ ਪੁਰਾਨ ਕਿਸੇ ਪੜ੍ਹਾ ਗੀਤਾ ਗਿਆਨ, ਤ੍ਰਿਲੋਕੀ ਨਾਥ ਵੰਡ ਵੰਡਾਇੰਦਾ। ਕਿਸੇ ਮਾਰ ਬਾਣੀ ਨਾਮ ਬਾਣ, ਅਣਿਯਾਲਾ ਤੀਰ ਚਲਾਇੰਦਾ। ਆਪ ਬੈਠਾ ਹੋ ਬੇਪਛਾਣ, ਬੇਖ਼ਬਰ ਖ਼ਬਰ ਆਪਣੀ ਆਪ ਸਮਝਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹਾ ਦਾਨ, ਸਰਗੁਣ ਆਪਣਾ ਹੁਕਮ ਮਨਾਇੰਦਾ। ਕਲਜੁਗ ਅੰਤ ਪਰਗਟ ਹੋਇਆ ਆਣ, ਪ੍ਰਭ ਆਪਣਾ ਵੇਸ ਵਟਾਇੰਦਾ। ਸਾਚੇ ਤਖ਼ਤ ਬਹੇ ਨੌਜਵਾਨ, ਤਖ਼ਤਾ ਸਰਬ ਉਲਟਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਤਖ਼ਤ ਦਏ ਗਵਾ, ਭਗਤ ਸਿੰਘਾਸਣ ਦਏ ਬਿਠਾ, ਆਸਣ ਅਬਿਨਾਸ਼ਨ ਆਪ ਲਗਾਇੰਦਾ।

ਸੱਤ ਨਾਲ ਲੱਗੇ ਵੀਹ, ਬੀਸ ਬੀਸ ਧਿਆਨ ਲਗਾਈਆ। ਸਿੰਘਾਸਣ ਕਹੇ ਪ੍ਰਭ ਮੈਂ ਤੇਰੇ ਚਰਨ ਲੱਗ ਜਾਵਾਂ ਜੀ, ਜੀਵਣ ਮੇਰੀ ਝੋਲੀ ਪਾਈਆ। ਜਨ ਭਗਤਾਂ ਘਰ ਖ਼ੁਸ਼ੀ ਵਖਾਵੀਂ ਤੀਂ, ਤ੍ਰਿੰਜਣ ਇਕੋ ਵਾਰ ਲਗਾਈਆ। ਸ੍ਰਿਸ਼ਟ ਸਬਾਈ ਪੁੱਟ ਦੇ ਨੀਂਹ, ਜੜ ਰਹਿਣ ਕਿਸੇ ਨਾ ਪਾਈਆ। ਵੱਖ ਵੱਖ ਕਰਦੇ ਬੱਕਰੀ ਸ਼ੀਂਹ, ਸ਼ੇਰ ਆਪਣਾ ਰੂਪ ਵਟਾਈਆ। ਜਨ ਭਗਤਾਂ ਉਪਰ ਥੀਂ, ਥਾਪੜ ਥਾਪੜ ਗੋਦ ਸਲਾਈਆ। ਮਨਮੁਖ ਦੋਂਹ ਹੱਥਾਂ ਦੇ ਧਰੀਂਹ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਅੱਗੇ ਬੀਜ ਸਚਾ ਬੀ, ਫੁਲਵਾੜੀ ਭਗਤ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਵੀਹ ਸਤਿ ਸਤਿਵਾਦ ਦੂਆ ਨਿਰਗੁਣ ਸਰਗੁਣ ਦਾਦ ਸਿਫ਼ਰਾ ਮੇਟੇ ਸਰਬ ਸੁਆਦ, ਸਿਫ਼ਰ ਸਿਫ਼ਰ ਸਿਫ਼ਰ ਸਰਬ ਲੋਕਾਈਆ। (੧੩-੬੯੧ ੬੯੫) (੧੩ ਫੱਗਣ ੨੦੧੯)

❋

੩੨) ਸਿੰਘਾਸਣ ਕਹੇ ਮੈਂ ਗਿਆ ਡਹਿ, ਦਰ ਦੁਆਰੇ ਡੇਰਾ ਲਾਈਆ। ਮੈਂ ਇਕੋ ਭਗਵਾਨ ਦੀ ਹੋਣ ਦੇਣੀ ਜੈ, ਦੂਜਾ ਨਾਮ ਨਾ ਕੋਇ ਧਿਆਈਆ। ਪਿਛੇ ਨਾਮ ਇਕ ਦੂਜੇ ਨਾਲ ਮਰਦੇ ਰਹੇ ਖਹਿ ਖਹਿ, ਦੀਨਾਂ ਮਜ਼੍ਹਬਾਂ ਕਰੀ ਲੜਾਈਆ। ਹਰਿ ਕਾ ਨਾਮ ਇਕੋ ਘਰ ਬਹੇ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਵੰਡ ਨਾ ਕੋਇ ਵੰਡਾਈਆ। ਜੋ ਜਨ ਰਸਨਾ ਜਿਹਵਾ ਕਹੇ, ਤਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸ਼ਬਦ ਸਿੰਘਾਸਣ ਕਹੇ ਮੈਂ ਗਿਆ ਡੱਠ, ਆਪਣੇ ਚਾਰੇ ਪੈਰ ਜਮਾਈਆ। ਮੇਰੇ ਕੋਲੋਂ ਕੋਈ ਭਗਤ ਬਾਹਰ ਨਾ ਜਾਏ ਨੱਠ, ਫੜ ਕੇ ਬਾਹੋਂ ਅੰਦਰੇ ਰਖਾਈਆ। ਏਸੇ ਕਰ ਕੇ ਵੀਹ ਸੌ ਵੀਹ ਬਿਕਰਮੀ ਕੀਤਾ ਕੱਠ, ਇਕੱਠੇ ਇਕੋ ਘਰ ਵਸਾਈਆ। ਨਾ ਕੋਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਊਚ ਨੀਚ ਨਾ ਕੋਇ ਦੱਸਾਂ ਮਿੱਤ, ਜੋ ਚਲ ਆਇਆ ਸਰਨਾਈਆ। ਤਿਨ੍ਹਾਂ ਰੰਗਾਏ ਆਪਣੀ ਪ੍ਰੇਮ ਰੱਤ, ਰੰਗ ਇਕੋ ਇਕ ਚੜ੍ਹਾਈਆ। ਛੋਟਿਆਂ ਵੱਡਿਆਂ ਸਾਰਿਆਂ ਦੇਵਾਂ ਸਾਚੀ ਮੱਤ, ਵਿਤਕਰਾ ਵਿਚ ਨਾ ਕੋਇ ਰਖਾਈਆ। ਮਿਲੋ ਮੇਲ ਪੁਰਖ ਸਮਰੱਥ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੇ ਨੇਤਰ ਵੇਖੋ ਤੇ ਖੰਡਾ ਦਿਸੇ ਹੱਥ, ਜੇ ਅੰਦਰ ਵੇਖੋ ਤੇ ਜੋਤ ਨੂਰ ਰੁਸ਼ਨਾਈਆ। ਜੇ ਬਾਹਰੋਂ ਕਹੋ ਤੇ ਕੁਛ ਕਹਿਣ ਪੂਰਨ ਜੱਟ, ਜੇ ਅੰਦਰ ਵੜ ਕੇ ਵੇਖੋ ਪੁਰਖ ਸਮਰੱਥ ਆਪਣੀ ਕਾਰ ਕਮਾਈਆ।

ਜੇ ਬਾਹਰੋਂ ਵੇਖੋ ਦਿਸੇ ਬਾਜ਼ੀਗਰ ਨਟ, ਜੇ ਅੰਦਰ ਵੇਖੋ ਤਾਂ ਪਤਿ ਸਾਚਾ ਰਿਹਾ ਮਿਲਾਈਆ। ਜੇ ਬਾਹਰੋਂ ਵੇਖੋ ਤਾਂ ਵੇਖਦਿਆਂ ਸਾਰੀ ਮਾਰੀ ਜਾਏ ਮੱਤ, ਜੇ ਅੰਦਰ ਵੇਖੋ ਬ੍ਰਹਮ ਗਿਆਨ ਦ੍ਰਿੜਾਈਆ। ਜੇ ਬਾਹਰੋਂ ਵੇਖੋ ਵੇਖ ਕੇ ਸਾਰੇ ਜਾਓ ਨੱਠ, ਜੇ ਅੰਦਰ ਵੇਖੋ ਮਹਿਮਾ ਅਕੱਥ ਕਰੇ ਪੜ੍ਹਾਈਆ। ਜੇ ਬਾਹਰੋਂ ਵੇਖੋ ਵੇਖ ਕੇ ਉਬਲੇ ਰੱਤ, ਜੇ ਅੰਦਰ ਵੇਖੋ ਸਚ ਸੀਤਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ।

(੧੪-੨੯੨)

❋

੩੩) ਅਗਲਾ ਸਿੰਘਾਸਣ ਕਹੇ ਮੈਂ ਸਭ ਦਾ ਦਾਤਾ, ਦਰ ਆਇਆਂ ਪਾਰ ਕਰਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਰਾਖਾ, ਭਗਤਾਂ ਨੇੜ ਕੋਇ ਨਾ ਆਇੰਦਾ। ਅਗਲਾ ਸਿੰਘਾਸਣ ਕਹੇ ਮੈਂ ਪਿਤਾ ਮਾਤਾ, ਜੋ ਆਇਆ ਆਪਣੀ ਗੋਦ ਬਹਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਜੋੜਾਂ ਨਾਤਾ, ਜਿਸ ਦਾ ਜੁੜਿਆ ਪਿਛੇ ਮੁੜ ਕੋਇ ਨਾ ਜਾਇੰਦਾ। ਅਗਲਾ ਸਿੰਘਾਸਣ ਕਹੇ ਮੈਂ ਸੱਜਣ ਸਾਕਾ, ਦਰ ਆਪਣਾ ਬੰਧਨ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਕਮਲਾਪਾਤਾ, ਸਿਰ ਸਭਨਾ ਹੱਥ ਰਖਾਇੰਦਾ । ਅਗਲਾ ਸਿੰਘਾਸਣ ਕਹੇ ਮੇਰੇ ਉਤੇ ਪੁਰਖ ਸਮਰਾਥਾ, ਇਕੋ ਇਕ ਸੋਭਾ ਪਾਇੰਦਾ। ਪਿਛਲਾ ਸਿੰਘਾਸਣ ਕਹੇ ਮੈਂ ਇਕੋ ਇਕ ਜਾਤਾ, ਅੱਗੇ ਪਿਛੇ ਦੂਜਾ ਨਜ਼ਰ ਕੋਇ ਨਾ ਆਇੰਦਾ।

ਅਗਲਾ ਸਿੰਘਾਸਣ ਕਹੇ ਮੇਰਾ ਸੋਹਣਾ ਰੰਗ, ਨੂਰੋ ਨੂਰ ਰੰਗਾਈਆ। ਪਿਛਲਾ ਸਿੰਘਾਸਣ ਕਹੇ ਮੈਂ ਭਗਤਾਂ ਦੱਸਾਂ ਢੰਗ, ਜਾਓ ਮੰਗੋ ਚਾਈਂ ਚਾਈਂਆ। ਅਗਲਾ ਸਿੰਘਾਸਣ ਕਹੇ ਮੈਂ ਲਾਵਾਂ ਅੰਗ, ਪਿਛਲਾ ਸਿੰਘਾਸਣ ਕਹੇ ਜਿੰਨਾਂ ਚਿਰ ਮੈਂ ਨਾ ਘੱਲਾਂ, ਕੌਣ ਲੱਗੇ ਤੇਰੀ ਪਾਈਂਆ। ਅਗਲਾ ਸਿੰਘਾਸਣ ਕਹੇ ਮੇਰਾ ਅਨੰਦ, ਪਿਛਲਾ ਸਿੰਘਾਸਣ ਕਹੇ ਬਿਨ ਭਗਤ ਚੰਦ ਹੱਥ ਕਿਸੇ ਨਾ ਆਈਆ। ਅਗਲਾ ਸਿੰਘਾਸਣ ਕਹੇ ਮੇਰਾ ਲੰਮਾਂ ਪੰਧ, ਪਿਛਲਾ ਸਿੰਘਾਸਣ ਕਹੇ ਮੈਂ ਕਿਰਪਾ ਕਰ ਇਕੋ ਧੱਕਾ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਉਹ ਨਿਰਗੁਣ ਇਹ ਸਰਗੁਣ ਨਿਰਗੁਣ ਸਰਗੁਣ ਨਿਰਗੁਣ ਨਿਰਗੁਣ ਨਾਲ ਮਿਲਾਈਆ ।

ਇਹ ਖੇਲ ਜਿਸ ਵੇਖਿਆ ਹੁਣ, ਨੌਂ ਸੌ ਚੁਰਾਨਵੇ ਚੌਕੜੀ ਜੁਗ ਫੇਰ ਨਜ਼ਰ ਕਿਸੇ ਨਾ ਆਈਆ। ਬੇਸ਼ਕ ਗ਼ੁਸੇ ਵਿਚ ਆ ਕੇ ਮਾਰੋ ਘਸੁੰਨ, ਸ੍ਰੀ ਭਗਵਾਨ ਦੁੱਖ ਨਾ ਕੋਇ ਮਨਾਈਆ। ਫੜ ਕੇ ਅਗਨੀ ਉਤੇ ਦਿਓ ਭੁੰਨ, ਲੰਬੂ ਜਗਤ ਲਗਾਈਆ। ਫਿਰ ਵੀ ਕਹੇ ਭਗਤੋ ਤੁਹਾਡਾ ਹੁਣ, ਤੁਸਾਂ ਮੇਰਾ ਲੇਖਾ ਆਪਣੇ ਲੇਖੇ ਲਾਈਆ। ਜੇ ਤੁਹਾਡੇ ਵਿਚ ਨਾ ਹੁੰਦਾ ਗੁਣ, ਕਿਉਂ ਭਗਵਾਨ ਔਂਦਾ ਚਾਈਂ ਚਾਈਂਆ। ਤੁਹਾਡੀ ਪੁਕਾਰ ਰਿਹਾ ਸੁਣ, ਕਿਉਂ ਬੈਠੇ ਮੁੱਖ ਛੁਪਾਈਆ। ਆਪਣੇ ਰਾਗ ਦੀ ਸੁਣਾਓ ਧੁਨ, ਸਾਰੇ ਇਕੋ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਢੋਲਾ ਲਾਈਆ। · (੧੪ ੨੯)

❋

੩੪) ਹੁਕਮੇ ਅੰਦਰ ਚਾੜ੍ਹੇ ਰੰਗ, ਰੰਗ ਰੰਗੀਲਾ ਇਕ ਅਖਵਾਇੰਦਾ। ਹੁਕਮੇ ਅੰਦਰ ਸੁਹਾਏ ਆਤਮ ਸੇਜ ਪਲੰਘ, ਸਚ ਸਿੰਘਾਸਣ ਡੇਰਾ ਲਾਇੰਦਾ। ਹੁਕਮੇ ਅੰਦਰ ਅਨਹਦ ਨਾਦ ਵਜਾਏ ਮਰਦੰਗ, ਸਾਚੀ ਸੇਵਾ ਆਪ ਕਮਾਇੰਦਾ। ਹੁਕਮੇ ਅੰਦਰ ਸੋਹਲਾ ਢੋਲਾ ਗਾਏ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹੁਕਮੇ ਅੰਦਰ ਜਨ ਭਗਤਾਂ ਮੇਟੇ ਆਵਣ ਜਾਵਣ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਹੁਕਮੇ ਅੰਦਰ ਹੋਏ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਰਤਾਇੰਦਾ। ਹੁਕਮੇ ਅੰਦਰ ਕਲਜੁਗ ਸੜਦਿਆਂ ਪਾਏ ਠੰਡ, ਸਾਂਤਕ ਸਤਿ ਸਤਿ ਕਰਾਇੰਦਾ। ਹੁਕਮੇ ਅੰਦਰ ਮੇਲ ਮਿਲਾਏ ਗੁਰ ਗੋਬਿੰਦ ਗੁਜਰੀ ਚੰਦ, ਸ਼ਬਦ ਸਤਿਗੁਰ ਗੁਰ

ਸ਼ਬਦ ਆਪਣਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਸਾਚੇ ਫੜ, ਗੁਰ ਗੁਰ ਚੇਲੇ ਵੇਖੇ ਦਰ, ਦਰ ਦਰਵਾਜ਼ਾ ਗ਼ਰੀਬ ਨਿਵਾਜਾ ਭਗਤ ਦੁਆਰ ਸਾਜਣ ਸਾਜਾ, ਸ਼ਬਦ ਅਗੰਮੀ ਮਾਰੇ ਵਾਜਾ, ਕੋਝਿਆਂ ਕਮਲਿਆਂ ਰੱਖੇ ਲਾਜਾ, ਜੋ ਜਨ ਸਰਨਾਈ ਆਇੰਦਾ। (੧੪ ੨੨੦)

❋

੩੫) ਸਚ ਸਿੰਘਾਸਣ ਪਾਵਾ ਚਾਰ। ਝੂਠਾ ਦਾਅਵਾ ਜੀਵ ਗਵਾਰ। (੨੬ ਪੋਹ ੨੦੧੧ ਬਿ)

❋

੩੬) ਓ ਜਨ ਭਗਤੋ ਜੇ ਤੱਤਾਂ ਵਾਲਾ ਜਾਏ ਮਰ, ਤੇ ਖੁਸ਼ੀ ਲਓ ਮਨਾਈਆ। ਪੂਰਨ ਗਿਆ ਤੇ ਫੇਰ ਕਾਹਦਾ ਡਰ, ਮਜ਼ੇ ਨਾਲ ਆਪਣਾ ਝੱਟ ਲੰਘਾਈਆ। ਜੇ ਮੈਂ ਸਤਿਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ, ਇਹ ਮੇਰੀ ਬੇਪਰਵਾਹੀਆ। ਜਿਥੇ ਹੋਵੋਗੇ ਉਥੇ ਜਾਵਾਂਗਾ ਖੜ, ਰਾਤੀ ਸੁੱਤਿਆਂ ਲਵਾਂ ਜਗਾਈਆ। ਜੇ ਤੁਸੀਂ ਮੇਰੇ ਨਾਲ ਪਉਗੇ ਲੜ, ਹੱਥ ਜੋੜ ਕੇ ਵਾਸਤਾ ਪਾਈਆ। ਕਿਉਂ ਤੁਸੀਂ ਮੇਰਾ ਰਹਿਣ ਵਾਲਾ ਘਰ, ਤੁਹਾਡੇ ਬਿਨਾ ਦਰ ਨਾ ਕੋਇ ਸੁਹਾਈਆ। ਤੁਸੀਂ ਮੇਰਾ ਦੇਣ ਵਾਲਾ ਵਰ, ਵਰ ਦਾਤਾ ਤੁਹਾਡਾ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। (੨੬ ਪੋਹ ਸ਼ੈ ਸੰ ੫)

❋

੩੭) ਹਰਿ ਸਿੰਘਾਸਣ ਅਡੋਲ, ਵਿੱਚ ਸੰਸਾਰਿਆ। ਹਰਿ ਸਿੰਘਾਸਣ ਅਡੋਲ, ਨਾ ਕੋਈ ਤੋਲ ਤੁਲਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਨਮੋਲ, ਜੁਗੋ ਜੁਗ ਮਾਤ ਧਰਾ ਰਿਹਾ। ਹਰਿ ਸਿੰਘਾਸਣ ਅਡੋਲ, ਸਤਿਜੁਗ ਸਾਚੇ ਧਰਤ ਮਾਤ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲ, ਅਠਾਰਾਂ ਭੇਖੀ ਵੇਖਾ ਵੇਖੀ ਲਾਲ ਧਾਰ ਖੇਲ ਰਚਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਜਾਣੇ ਜਗਤ ਡੋਲਾ, ਨਾ ਕੋਈ ਬਣਤ ਬਣਾ ਰਿਹਾ। ਹਰਿ ਸਿੰਘਾਸਣ ਜਗਤ ਅਤੋਲਾ, ਤਰੇਤੇ ਆਪਣਾ ਆਪ ਉਪਾ ਰਿਹਾ। ਹਰਿ ਸਿੰਘਾਸਣ ਸਦਾ ਅਡੋਲਾ, ਦੋਏ ਦੋਏ ਲੇਖ ਲਿਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਜੁਗੋ ਜੁਗ ਜੁਗੰਤੀ ਮਾਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸ਼ਬਦ ਛਤਰ ਹੱਥ ਫੜਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਪਹਿਨੇ ਅਸਤਰ ਸ਼ਸਤਰ, ਚੱਕਰ ਸੁਦਰਸ਼ਨ ਉਪਰ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲਾ, ਦਵਾਪਰ ਵੇਖ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸਾਚੀ ਜੜਤੀ ਆਪ ਜੜਾ ਰਿਹਾ। ਹਰਿ ਸਿੰਘਾਸਣ ਅਤੋਲਾ, ਕਲਜੁਗ ਰੱਖੇ ਪੜਦਾ ਉਹਲਾ, ਗੁਰ ਪੀਰਾਂ ਭੇਵ ਨਾ ਪਾ ਲਿਆ। ਹਰਿ ਸਿੰਘਾਸਣ ਅਤੋਲਾ, ਪਾ ਸਰਗੁਣ ਮਾਤ ਚੋਲਾ, ਕਾਇਆ ਦੇਹੀ ਨਾ ਕਿਸੇ ਬਣਾ ਲਿਆ। ਹਰਿ ਸਿੰਘਾਸਣ

ਅਡੋਲਾ, ਧੁਰਦਰਗਾਹੀ ਸਚ ਸਨੇਹੀ, ਆਪ ਆਪਣੇ ਹੱਥ ਰਖਾ ਰਿਹਾ। ਆਪ ਤਜਾਏ ਕਾਇਆ ਦੇਹੀ, ਜੋਤੀ ਜਾਮਾ ਪਾ ਲਿਆ। ਜੋਤ ਨਿਰੰਜਣ ਨਿਰ ਵਿਕਾਰ, ਨਿਰਗੁਣ ਸਰਗੁਣ ਦੋਵੇਂ ਲੇਖ ਲੋਕਮਾਤ ਲਿਖਾ ਰਿਹਾ। ਜੋਤੀ ਜਾਮਾ ਧਰਿਆ ਭੇਖ, ਹਰਿ ਆਪਣੀ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲ, ਕਲਜੁਗ ਤੇਰੇ ਅੰਤਮ ਵੇਲੇ ਬੇਮੁੱਖਾਂ ਪੜਦੇ ਦੇਵੇ ਖੋਲ੍ਹ, ਸਾਚੀ ਬਣਤ ਬਣਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੀ ਰਚਨ ਰਚਾ ਰਿਹਾ। ਹਰਿ ਸਿੰਘਾਸਣ ਅਤੋਲ, ਚਾਰ ਕੁੰਟ ਚਾਰ ਚੁਫੇਰ ਧਰਤ ਮਾਤ ਵੇਖ ਵਖਾਈਆ। ਹਰਿ ਸਿੰਘਾਸਣ ਅਤੋਲ, ਪੁਰਖ ਅਬਿਨਾਸ਼ੀ ਸਾਚੇ ਭੇਖ, ਸਾਚੇ ਧਾਮ ਵੰਡ ਕਰਾਈਆ। ਹਰਿ ਸਿੰਘਾਸਣ ਅਤੋਲ, ਗੁਰ ਗੋਬਿੰਦੇ ਲਿਖਿਆ ਲੇਖ, ਨਿਹਕਲੰਕ ਦਏ ਉਪਜਾਈਆ। ਹਰਿ ਸਿੰਘਾਸਣ ਅਤੋਲ, ਹਰਿ ਸਾਚਾ ਸਾਚੀ ਗਣਤ ਗਿਣਾਈਆ। ਹਰਿ ਸਿੰਘਾਸਣ ਅਤੋਲ, ਗੁਰਮੁੱਖ ਸਾਚੇ ਸੰਤ ਦੁਲਾਰੇ ਧਰਤ ਮਾਤ ਤੇਰੀ ਗੋਦ ਉਠਾਈਆ। ਹਰਿ ਸਿੰਘਾਸਣ ਅਤੋਲ, ਸਿੰਘ ਮਨਜੀਤ ਨਾ ਜਾਏ ਡੋਲ, ਪ੍ਰਭ ਭਾਣੇ ਆਪ ਰਖਾਈਆ। ਹਰਿ ਸਿੰਘਾਸਣ ਅਤੋਲ, ਜਗਤ ਜਗਦੀਸ਼ੇ ਕਿਹਾ ਬੋਲ, ਤੇਰੀ ਵਾਰੀ ਮਾਤ ਅੰਤਮ ਆਈਆ। ਹਰਿ ਸਿੰਘਾਸਣ ਅਤੋਲ, ਪ੍ਰਭ ਪਾਕੀ ਪਾਕ ਨੀਹਾਂ ਹੇਠ ਚੁਣਾਈਆ। ਹਰਿ ਸਿੰਘਾਸਣ ਅਡੋਲ, ਸਾਚਾ ਮੰਦਰ ਆਪ ਸੁਹਾਈਆ। ਹਰਿ ਸਿੰਘਾਸਣ ਅਡੋਲ, ਅੱਠਾਂ ਤੱਤਾਂ ਬਣਤ ਬਣਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਦਰ ਖੋਲ੍ਹ ਵਖਾਈਆ। ਹਰਿ ਸਿੰਘਾਸਣ ਅਤੋਲ, ਦਸਵਾਂ ਆਪਣੇ ਹੱਥ ਰਖਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਉਪਰ ਪੜਦਾ ਪਾਈਆ। ਹਰਿ ਸਿੰਘਾਸਣ ਅਤੋਲ, ਬਾਰਾਂ ਚਾਰ ਲੇਖਾ ਰਿਹਾ ਲਿਖਾਈਆ। ਹਰਿ ਸਿੰਘਾਸਣ ਅਤੋਲ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਬੈਠ ਇਕਾਂਤ ਆਪਣੀ ਬਣਤ ਬਣਾਈਆ।

ਹਰਿ ਸਿੰਘਾਸਣ ਅਤੋਲ, ਮਾਤ ਬਣਾਇੰਦਾ। ਹਰਿ ਸਿੰਘਾਸਣ ਅਤੋਲ, ਚਾਰ ਚਾਰ ਚਾਰ ਚਾਰ, ਚਾਰ ਚੁਫੇਰ ਰਖਾਇੰਦਾ। ਨਿਰਗੁਣ ਸਰਗੁਣ ਦੋਵੇਂਂ ਰੂਪ, ਹੀਆਂ ਸੇਰੂ ਆਪ ਜਣਾਇੰਦਾ। ਸਾਚਾ ਤਾਣਾ ਪ੍ਰੇਮੀ ਬਾਣ, ਨੌਂ ਤੰਦੀ ਆਪ ਉਣਾਇੰਦਾ। ਤਿੰਨ ਤਿੰਨ ਰੱਖੇ ਏਕਾ ਧਾਰਾ, ਇੱਕ ਦੂਜੇ ਉਪਰ ਲੰਘਾਇੰਦਾ। ਤਿੰਨੇ ਦਿਸ਼ਾ ਵਾਰੋ ਵਾਰਾ, ਨਾਵੇਂ ਘਰ ਤਿੰਨ ਤਿੰਨ ਜੋੜ ਜੁੜਾਇੰਦਾ। ਲੇਖਾ ਲਿਖੇ ਹਰਿ ਜੀ ਗਿਣ ਗਿਣ, ਸਾਚੀ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਕਰ ਤਿਆਰ, ਲੋਕਮਾਤ ਤੇਰੇ ਉਪਰ ਚਰਨ ਛੁਹਾਇੰਦਾ।

ਜੋਤੀ ਜਾਮਾ ਸ੍ਰੀ ਭਗਵਾਨਾ, ਆਪ ਆਪਣੇ ਰੰਗ ਸਮਾਇੰਦਾ। ਸਚ ਸਿੰਘਾਸਣ ਦੇਵੇ ਰੱਖ। ਕਲਜੁਗ ਤੇਰੀ ਅੰਤਮ ਸਾਚੀ ਵਸਤ ਕਰੇ ਵੱਖ। ਚਾਰ ਕੁੰਟ ਦਹਿ ਦਿਸ਼ਾ ਕਿਸੇ ਹੱਥ ਨਾ ਆਏ, ਨਾ ਕੋਈ ਮੁੱਲ ਚੁਕਾਏ ਕਰੋੜ ਲੱਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਧਰਤ ਮਾਤ ਟਿਕਾਇਆ।

ਗੁਰਮੁੱਖਾਂ ਸਾਚਾ ਮਾਣ ਦਵਾਇਆ, ਆਪੇ ਰੱਖੇ ਦੇ ਕਰ ਹੱਥ। ਸਚ ਸਿੰਘਾਸਣ ਦਸਮ ਦਵਾਰਿਆ। ਪ੍ਰਭ ਅਬਿਨਾਸ਼ੀ ਸਾਚਾ ਆਸਣ ਦਿਸ ਕਿਸੇ ਨਾ ਆ ਰਿਹਾ। ਕਰੇ ਖੇਲ ਹਰਿ ਸ਼ਬਦ ਸਵਾਸਨ, ਮਾਤ ਪਤਾਲ ਅਕਾਸ਼ਨ ਬਣਤ ਬਣਾ ਰਿਹਾ। ਜੋਤ ਨਿਰਾਲੀ ਘਨਕਪੁਰ ਵਾਸਣ, ਸ਼ਬਦ ਜਲਾਲੀ ਰੰਗ ਚੜ੍ਹਾ ਰਿਹਾ। ਗੁਰਮੁੱਖਾਂ ਲਹਿਣਾ ਦੇਣਾ ਦੇਵੇ ਹੱਕ ਹਲਾਲੀ, ਆਤਮ ਦਰ ਨਾ ਰਹੇ ਖਾਲੀ, ਹਰਿ ਸਚ ਭੰਡਾਰ ਭਰਾ ਰਿਹਾ। ਜਗਤ ਅਵਲੜੀ ਚਲੀ ਚਾਲੀ, ਕਲਜੁਗ ਜਗੀ ਜੋਤ ਅਕਾਲੀ, ਗੁਰਮੁੱਖਾਂ ਬਣਿਆ ਆਪੇ ਪਾਲੀ, ਭਾਣਾ ਆਪਣੇ ਹੱਥ ਰਖਾ ਰਿਹਾ। ਕੋਈ ਨਾ ਮੰਗੇ ਵਿੱਚ ਦਲਾਲੀ, ਫਲ ਲਗਾਏ ਸਾਚੀ ਡਾਲੀ, ਅੰਮ੍ਰਿਤ ਮੇਵਾ ਰਸਨਾ ਜਿਹਵਾ ਆਪੇ ਆਪ ਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਤਿ ਸਿੰਘਾਸਣ ਆਪ ਬਿਰਾਜੇ, ਕਰੇ ਖੇਲ ਦੇਸ ਮਾਝੇ, ਭਗਤ ਜਨਾਂ ਹਰਿ ਸਾਜਨ ਸਾਜੇ, ਸਾਚਾ ਲੇਖਾ ਲੇਖ ਲਿਖ ਰਿਹਾ। (੪-੫੬੫) (੧ ਮਾਘ ੨੦੧੧)

❋

੩੮) ਸਚ ਪਲੰਘ ਪ੍ਰਭ ਆਪ ਸੁਹਾਇਆ। ਲੁਹਾਰ ਤਰਖਾਣ ਨਾ ਕਿਸੇ ਬਣਾਇਆ। ਜਗਤ ਵਾਣ ਨਾ ਕੋਇ ਉਣਾਇਆ। ਸ਼ਬਦ ਬਿਬਾਣ ਇਕ ਰਖਾਇਆ। ਆਪੇ ਬੈਠ ਸ੍ਰੀ ਭਗਵਾਨ, ਸਾਚੀ ਬਣਤ ਬਣਾਇਆ। ਵੇਖ ਵਖਾਏ ਵਾਲੀ ਦੋ ਜਹਾਨ, ਦਿਸ ਕਿਸੇ ਨਾ ਆਇਆ। ਇੱਕ ਝੁੱਲਾਏ ਸਚ ਨਿਸ਼ਾਨ, ਸਤਿ ਪੁਰਖ ਅਬਿਨਾਸ਼ੀ ਆਪ ਉਠਾਇਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਲੱਖ ਚੁਰਾਸੀ ਵਿੱਚ ਸਮਾਇਆ। ਲੋਕਮਾਤੀ ਗੁਰ ਗੁਰ ਪੀਰਾਂ ਸਾਧਨ ਸੰਤਾਂ ਬ੍ਰਹਮ ਗਿਆਨ ਸ਼ਬਦ ਸੁਨੇਹੜਾ ਰਿਹਾ ਘਲਾਇਆ। ਉਪਜੇ ਧੁਨ ਤੁੱਟੇ ਸੁਨ ਕਾਇਆ ਮੰਦਰ ਸਚ ਮਕਾਨ, ਬੇੜਾ ਸਾਚਾ ਹੱਥ ਵਖਾਇਆ। ਮੰਗੇ ਮੰਗ ਸ਼ਬਦ ਦਾਨ, ਉਡੇ ਉਠਾਏ ਵਿੱਚ ਬਿਬਾਣ, ਖਾਣੀ ਬਾਣੀ ਹੋਏ ਹੈਰਾਨ, ਜਾਣੀ ਜਾਣ ਮੇਲ ਮਿਲਾਇਆ। ਜੋਤ ਜਾਮਾ ਧੁਰ ਦੀ ਬਾਣ, ਕਲਜੁਗ ਕਰੇ ਪਛਾਣ, ਵੇਖ ਵਖਾਏ ਰਾਜ ਰਾਜਾਨ, ਚਤਰ ਸੁਘੜ ਸਿਆਣ ਗਿਆਨ ਬੋਧ, ਬੋਧ ਅਗਾਧਾ ਪ੍ਰਭ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਇਕ ਸੁਹਾਇਆ।

ਸ਼ਬਦ ਸਿੰਘਾਸਣ ਹਰਿ ਬਿਰਾਜੇ, ਜੋਤੀ ਜੋਤ ਜਗਾਈਆ। ਏਕਾ ਰੱਖੇ ਸੀਸ ਤਾਜੇ, ਦੋ ਜਹਾਨਾਂ ਰਾਜ ਕਮਾਈਆ। ਆਪ ਸਵਾਰੇ ਆਪਣਾ ਕਾਜੇ, ਸ਼ਬਦ ਨਿਸ਼ਾਨਾ ਸਾਚਾ ਤੀਰ ਜਗਤ ਕਮਾਨ ਉਠਾਈਆ। ਵੇਖ ਵਖਾਣੇ ਸੰਤ ਔਲੀਏ ਸ਼ੇਖ਼ ਮੁਲਾਂ ਪੀਰ ਜਗਤ ਨਾਇਕ ਮੁਸਾਇਕ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਬੈਠ ਹਰਿ, ਪਾਵਾ ਚੂਲਾ ਨਾ ਕੋਈ ਰਖਾਈਆ।

ਪਾਵਾ ਚੂਲ ਨਾ ਰੱਖਿਆ ਕੋਏ, ਪ੍ਰਭ ਸਾਚੇ ਬਣਤ ਬਣਾਈਆ। ਖਾਲੀ ਹੱਥੀਂ ਵੱਸਿਆ ਦਿਵਸ ਰੈਣ ਕਦੇ ਨਾ ਸੋਏ, ਨਾ ਜਨਮੇ ਨਾ ਮੋਏ, ਅੱਠੇ ਪਹਿਰ ਗੁਰਮੁੱਖ ਅੰਦਰ ਵੱੜ ਵੱੜ ਹੱਸਿਆ।

ਸ਼ਬਦ ਨਿਰਾਲਾ ਤੀਰ ਕੱਸਿਆ। ਦਿਸ ਨਾ ਆਏ ਲੋਚਨ ਦੋਏ, ਮੇਟ ਮਿਟਾਏ ਅੰਧ ਅੰਧੇਰੀ ਰੈਣ ਮੱਸਿਆ। ਏਕਾ ਰਾਹ ਸਾਚਾ ਦੱਸਿਆ, ਜੋ ਜਨ ਸਰਨ ਸਰਨਾਈ ਸਾਚੀ ਹੋਏ। ਘਟ ਘਟ ਅੰਦਰ ਆਪੇ ਵੱਸਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਏ, ਦਿਵਸ ਰੈਣ ਡਗਮਗਾਏ। …… ੯ ਚੇਤ ੨੦੧੩ ਬਿਕ੍ਰਮੀ

❋

੩੯) ਸ਼ਬਦ ਸਿੰਘਾਸਣ ਹਰਿ ਬਿਰਾਜੇ, ਲੋਕ ਲਾਜ ਤਜਾਈ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿ ਦਾਤਾ ਸ਼ਾਹੋ ਸ਼ਾਬਾਸੀ ਆਤਮ ਵੇਖ ਸੇਜ ਵਿਛਾਈ। ਕਾਇਆ ਮੰਡਲ ਪਾਏ ਰਾਸੇ, ਕਵਣ ਦਵਾਰ ਵੱਜੇ ਸ਼ਬਦ ਵਧਾਈ। ਕਿਸੇ ਕੰਮ ਨਾ ਆਏ ਕਾਇਆ ਸੁੱਖ, ਕਾਇਆ ਝੂਠੀ ਮਾਟੀ ਅੰਤ ਵਿਨਾਸੇ। ਗੁਰਮੁਖ ਸਾਚੇ ਸੰਤ ਜਨਾਂ ਗਿਆਨ ਬੋਧ ਪ੍ਰਭ ਸ਼ਬਦ ਜਣਾਏ ਭਾਗ ਲਗਾਏ ਕਾਇਆ ਕਾਸੇ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਦਰ, ਸ਼ਬਦ ਸਿੰਘਾਸਣ ਡੇਰਾ ਲਾਏ।

ਸ਼ਬਦ ਸਿੰਘਾਸਣ ਹਰਿ ਸੁਹਾਇਆ, ਕਰੇ ਖੇਲ ਅਪਾਰਿਆ। ਲੋਕਮਾਤ ਕਿਸੇ ਦਿਸ ਨਾ ਆਇਆ, ਭੁੱਲੇ ਜੀਵ ਗਵਾਰਿਆ। ਮਹੱਲ ਅਟੱਲ ਇਕ ਅਪਾਰਿਆ। ਦਰ ਘਰ ਸਾਚੇ ਆਪੇ ਡਾਹਿਆ, ਸ਼ਬਦ

ਕਰਾਇਆ ਪਹਿਰੇਦਾਰਿਆ। ਜੋਤ ਸਰੂਪੀ ਆਸਣ ਲਾਇਆ, ਪ੍ਰਿਥਮੀ ਆਕਾਸ਼ਨ ਵੇਖਣ ਆਇਆ। ਸ਼ਬਦ ਸਵਾਸਨ ਲਏ ਬਚਾਇਆ। ਸਤਿ ਸਰੂਪੀ ਸਤਿ ਸਮਾਇਆ । ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਜਗਤ ਸਿੰਘਾਸਣ ਮੂਲ ਨਾ ਭਾਇਆ। …… · (੯ ਚੇਤ ੨੦੧੩ ਬਿਕ੍ਰਮੀ)

❋

੬ ਭਾਦਰੋਂ ੨੦੨੧ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਸੇਵਕ ਕਾਲੋਨੀ ਪਟਿਆਲਾ
੪੦) ਸਰਗੁਣ ਧਾਰ ਨਾ ਕੋਇ ਜੜਤ, ਬਾਡੀ ਬਣਤ ਨਾ ਕੋਇ ਬਣਾਇੰਦਾ। ਅੱਖਰਾਂ ਵਿਚ
ਨਾ ਕੋਈ ਪੜ੍ਹਤ, ਕਲਮ ਸ਼ਾਹੀ ਵੰਡ ਨਾ ਕੋਇ ਵਖਾਇੰਦਾ। ਜ਼ਿਮੀਂ ਅਸਮਾਨ ਨਾ ਕੋਈ ਧਰਤ, ਮਹੱਲ ਅਟੱਲ
ਰੂਪ ਰੰਗ ਨਾ ਕੋਇ ਜਣਾਇੰਦਾ। ਇਹੋ ਖੇਲ ਪ੍ਰਭੂ ਅਸਚਰਜ, ਜੁਗ ਚੌਕੜੀ ਸਮਝ ਕੋਇ ਨਾ ਪਾਇੰਦਾ।
ਗੁਰ ਅਵਤਾਰ ਪੀਰ ਪੈਗ਼ੰਬਰ ਕਹਿ ਕਹਿ ਗਏ ਮਰਦਾਨਾ ਮਰਦ, ਮਿਹਰਵਾਨ ਖੇਲ ਵਖਾਇੰਦਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਦ੍ਰਿੜਾਇੰਦਾ।

ਹਰਿ ਸਿੰਘਾਸਣ ਅਗੰਮ ਅਥਾਹ, ਮਹਿੰਮਾ ਅਗਣਤ ਗਣੀ ਨਾ ਜਾਈਆ। ਆਪ ਉਪਾਏ ਬੇਪਰਵਾਹ, ਬੇਅੰਤ ਦਇਆ ਕਮਾਈਆ। ਆਪਣੀ ਇਛਿਆ ਲਏ ਰਖਾ, ਆਪ ਆਪਣੇ ਵਿਚ ਸਮਾਈਆ। ਜਗਤ ਜੁਗ ਕੋਈ ਜਾਣੇ ਨਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜ਼ਿਮੀਂ ਅਸਮਾਨ ਰੰਗ ਮਾਣੇ ਨਾ, ਪਾਵਾ ਚੂਲ ਨਾ ਕੋਇ ਵਡਿਆਈਆ। ਚੰਦੋਆ ਚੰਦਨ ਕੋਈ ਤਾਣੇ ਨਾ, ਹੀਰੇ ਜੜਤ ਨਾ ਕੋਇ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਕੋਈ ਵੇਖ ਵਖਾਣੇ ਨਾ, ਨਾਪ ਮਾਪ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ।

ਹਰਿ ਸਿੰਘਾਸਣ ਅਗੰਮ ਅਪਾਰ, ਹਰਿ ਅਪਰੰਮਪਰ ਆਪ ਬਣਾਇੰਦਾ। ਜਿਸ ਦੀ ਮਿਸਲ ਮਿਸਾਲ ਨਾ ਵਿਚ ਸੰਸਾਰ, ਇਸ਼ਾਰੇ ਨਾਲ ਨਾ ਕੋਇ ਦ੍ਰਿੜਾਇੰਦਾ। ਜਿਸ ਦਾ ਲੇਖਾ ਜਾਣੇ ਨਾ ਕੋਈ ਲੋਹਾਰ, ਤਰਖਾਣ, ਘਾੜਤ ਘਾੜ ਨਾ ਕੋਇ ਘੜਾਇੰਦਾ। ਜਿਸ ਨੂੰ ਸਮਝ ਨਾ ਸਕੇ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਭੇਵ ਕੋਇ ਨਾ ਆਇੰਦਾ। ਜੋ ਮੰਜ਼ਲੇ ਮਕਸੂਦ ਵਸਿਆ ਸਭ ਤੋਂ ਬਾਹਰ, ਬੇਨਜ਼ੀਰ ਆਪਣੀ ਨਜ਼ਰ ਵਿਚ ਰਖਾਇੰਦਾ। ਜਿਸ ਨੂੰ ਸਜਦਾ ਕਰਣ ਪੀਰ ਅਵਤਾਰ, ਗੁਰ ਗੁਰ ਸੀਸ ਝੁਕਾਇੰਦਾ। ਸੋ ਤਖ਼ਤ ਨਿਵਾਸੀ ਸਾਚਾ ਤਖ਼ਤ ਜਾਣੇ ਆਪ ਨਿਰੰਕਾਰ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਚ ਸੰਦੇਸ਼ਾ ਨਰ

ਨਰੇਸ਼ਾ ਆਦਿ ਜੁਗਾਦਿ ਜੁਗ ਚੌਕੜੀ ਦੇਵਣਹਾਰ, ਬਿਨ ਰਸਨਾ ਜਿਹਵਾ ਬੋਲ ਸੁਣਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰਕੇ ਖ਼ਬਰਦਾਰ, ਸ਼ਬਦੀ ਸ਼ਬਦੀ ਸ਼ਬਦੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।

ਸਚ ਤਖ਼ਤ ਜੋਤ ਸਰੂਪ, ਜੋਤੀ ਜਾਤਾ ਆਪ ਜਣਾਈਆ। ਜਿਸ ਦਾ ਰੰਗ ਰੂਪ ਨਾ ਕਿਸੇ ਕੂਟ, ਦਹਿ ਦਿਸ਼ਾ ਨਜ਼ਰ ਕੋਇ ਨਾ ਆਈਆ। ਨਾ ਕੋਈ ਧਾਗਾ ਨਾ ਕੋਈ ਸੂਤ, ਸੂਤਰਧਾਰੀ ਸਮਝ ਕਿਸੇ ਨਾ ਆਈਆ। ਬੈਠਣਹਾਰਾ ਪੰਜ ਭੂਤ, ਤੱਤਵ ਤਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਰਖਾਈਆ ।

ਸਚ ਸਿੰਘਾਸਣ ਪੁਰਖ ਅਕਾਲ, ਅਕਲ ਕਲ ਧਾਰੀ ਆਪ ਉਪਾਇੰਦਾ । ਜਿਸ ਦੇ ਉਪਰ ਨਾ ਕੋਈ ਚਾਦਰ ਨਾ ਕੋਈ ਓਢਣ ਦਿਸੇ ਰੁਮਾਲ, ਖਟੀਆ ਰੂਪ ਨਾ ਕੋਇ ਵਟਾਇੰਦਾ। ਨਾ ਕੋਈ ਦੀਵਾ ਬਾਤੀ ਦੇਵੇ ਬਾਲ, ਜਲ ਧਾਰ ਨਾ ਕੋਇ ਵਹਾਇੰਦਾ। ਨਾ ਕੋਈ ਵੇਖੇ ਕਾਇਆ ਮਾਟੀ ਖਾਲ, ਖ਼ਾਲਕ ਖ਼ਲਕ ਨਾ ਕਿਸੇ ਸਮਝਾਇੰਦਾ। ਸਚਖੰਡ ਦਵਾਰ ਰਖਿਆ ਸਚੀ ਧਰਮਸਾਲ, ਜਿਸ ਦਾ ਆਰ ਪਾਰ ਮਧ ਨਜ਼ਰ ਕਿਸੇ ਨਾ ਆਇੰਦਾ। ਤਖ਼ਤ ਨਿਵਾਸੀ ਬੈਠ ਨੌਜਵਾਨ, ਸ਼ਾਹ ਪਾਤਸ਼ਾਹ ਆਪਣਾ ਹੁਕਮ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਜੋਤੀ ਜਾਤਾ ਇਕ ਜਣਾਇੰਦਾ। ਸਤਿ ਸੰਦੇਸ਼ਾ ਇਕ ਫ਼ਰਮਾਨ, ਸਤਿ ਸਤਿਵਾਦੀ ਇਕ ਸਮਝਾਇੰਦਾ। ਇਕੋ ਅੱਖਰ ਜਿਸ ਦਾ ਸਿਫ਼ਤਾਂ ਵਿਚ ਨਾ ਹੋਏ ਬਿਆਨ, ਕਲਮ ਸ਼ਾਹੀ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਦ੍ਰਿੜਾਇੰਦਾ।

ਹਰਿ ਕਾ ਤਖ਼ਤ ਸਿੰਘਾਸਣ ਕਿਸੇ ਨਾ ਜੜਿਆ, ਜ਼ਰ ਜੋਬਨ ਨਜ਼ਰ ਕੋਇ ਨਾ ਆਈਆ। ਜੋਤ ਸਰੂਪ ਉਪਰ ਚੜ੍ਹਿਆ, ਪਤਿਪਰਮੇਸ਼ਵਰ ਬੇਪਰਵਾਹੀਆ। ਸਤਿ ਸਤਿਵਾਦ ਸਚ ਦਵਾਰੇ ਖੜਿਆ, ਦੋ ਜਹਾਨਾਂ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਅੱਖਰ ਇਕੋ ਪੜ੍ਹਿਆ, ਇਸ਼ਾਰੇ ਨਾਲ ਸਮਝਾਈਆ। ਸਚ ਦਵਾਰਾ ਵੇਖੋ ਘਰਿਆ, ਗ੍ਰਹਿ ਮੰਦਰ ਸੋਭਾ ਪਾਈਆ। ਨਿਰਭਉ ਚੁਕਾਏ ਭੈ ਡਰਿਆ, ਭਵ ਰੂਪ ਨਾ ਕੋਇ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਚਾ ਇਕ ਸੁਹਾਈਆ।

ਸਚ ਸਿਘਾਸਣ ਪੁਰਖ ਪਰਮਾਤਮ, ਹਰਿ ਕਰਤਾ ਆਪ ਉਪਾਇੰਦਾ। ਜਿਸ ਨੂੰ ਸਮਝ ਨਾ ਸਕੇ ਕੋਈ ਆਤਮ, ਲੱਖ ਚੁਰਾਸੀ ਨਜ਼ਰ ਕਿਸੇ ਨਾ ਆਇੰਦਾ। ਜਿਸ ਦਾ ਖੇਲ ਅਗੰਮੀ ਬਾਤਨ, ਜ਼ਾਹਰ ਜ਼ਹੂਰ ਵੰਡ ਨਾ ਕੋਇ ਵੰਡਾਇੰਦਾ। ਅੱਖਰੀ ਸਿਫ਼ਤੀ ਸਾਰੇ ਆਖਣ, ਬਿਨ ਅੱਖਰ ਨਾ ਕੋਇ ਸਮਝਾਇੰਦਾ । ਕਰੇ ਖੇਲ ਪੁਰਖ ਅਬਿਨਾਣਨ, ਅਬਿਨਾਸ਼ੀ ਆਪਣੀ ਕਾਰ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕੇ ਦਾਸੀ ਦਾਸਨ, ਬਾਲੇ ਨੰਨ੍ਹੇ ਅੰਞਾਣੇ ਆਪਣੇ ਹੁਕਮ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪੜਦਾ ਆਪ ਉਠਾਇੰਦਾ।

ਸਚ ਸਿੰਘਾਸਣ ਚੜ ਭਗਵੰਤ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਚ ਸੰਦੇਸ਼ਾ ਦੇਵੇ ਮੰਤ, ਮੰਤਰ ਇਕੋ ਇਕ ਸਮਝਾਈਆ। ਨਾਤਾ ਜੋੜ ਕੇ ਨਾਰ ਕੰਤ, ਸੇਜ ਸੁਹੰਜਣੀ ਲਏ ਸੁਹਾਈਆ। ਭੇਵ ਖੁਲ੍ਹਾ ਕੇ ਆਦਿ ਅੰਤ, ਅੰਤਰ ਆਪਣਾ ਰੰਗ ਰੰਗਾਈਆ। ਜਿਸ ਬਣਾਈ ਤੁਹਾਡੀ ਬਣਤ, ਸੋ ਠਾਕਰ ਸਵਾਮੀ ਬੇਪਰਵਾਹੀਆ। ਬੋਧ ਅਗਾਧਾ ਧੁਰ ਦਾ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਇਕ ਉਪਾਈਆ। …… …… · (੬ ਭਾਦਰੋਂ ੨੦੨੧ ਬਿਕ੍ਰਮੀ) (੧੭-੨੫੨ ੨੫੩)

❋

੪੧) ਧਰਨੀ ਕਹੇ ਪ੍ਰਭੂ ਮੇਰੀ ਸੁਣ ਪੁਕਾਰ, ਸਹਿਜ ਨਾਲ ਸੁਣਾਈਆ। ਸਤਿਗੁਰ ਪੂਰਨ ਬਣਾ ਸੇਵਾਦਾਰ, ਸਾਚੀ ਤੇਰੀ ਸੇਵ ਕਮਾਈਆ। ਅੰਮ੍ਰਿਤ ਵੇਲੇ ਆਵੇ ਉਠ ਕੇ ਭਗਤ ਦੁਵਾਰ, ਨਿਤ ਨਿਤ ਆਪਣੀ ਕਾਰ ਕਮਾਈਆ। ਤੇਰਾ ਸਿੰਘਾਸਣ ਕਰੇ ਤਿਆਰ, ਤਿੰਨ ਸੌ ਸੱਠ ਦਿਨ ਰੰਗ ਰੰਗਾਈਆ। ਚਵਰ ਝੁਲਾਏ ਅਪਰ ਅਪਾਰ, ਆਪ ਆਪਣੀ ਕਾਰ ਕਮਾਈਆ। ਤੇਰਾ ਲਹਿਣਾ ਦੇਣਾ ਪੂਰਾ ਹੋਵੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।

ਸਿੰਘਾਸਣ ਕਹੇ ਪ੍ਰਭੂ ਮੇਰਾ ਰਿਹਾ ਕੋਇ ਨਾ ਮਾਣ, ਹਰਿਜਨ ਬੈਠੇ ਮੁੱਖ ਭੁਵਾਈਆ। ਮੈਂ ਹੋਇਆ ਨਿਤਾਣਿਆਂ ਤਾਣ, ਦਰ ਤੇਰੇ ਸੀਸ ਝੁਕਾਈਆ। ਤੂੰ ਸਾਹਿਬ ਮੇਰਾ ਸੁਲਤਾਨ, ਸ਼ਹਿਨਸ਼ਾਹ ਅਗੰਮ ਅਥਾਹੀਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਦੇ ਵਡਿਆਈਆ। ਜੁਗ ਰੀਤੀ ਬਦਲਣੀ ਤੈਨੂੰ ਅਸਾਨ, ਅਸਾਨੀ ਨਾਲ ਦੇ ਸਮਝਾਈਆ। ਮੈਂ ਤੇਰੇ ਦਰ ਨਿਮਾਣੀ ਹੋ ਕੇ ਡਿਗੀ ਆਣ, ਚਰਨ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਰੰਗ ਰੰਗਾਈਆ।

ਸਿੰਘਾਸਣ ਕਹੇ ਪ੍ਰਭੂ ਮੈਨੂੰ ਪਹਿਲੀ ਅੱਸੂ ਸਿੰਘ ਪੂਰਨ ਕਰੇ ਤਿਆਰ, ਦੂਸਰ ਹੱਥ ਨਾ ਕੋਇ ਲਗਾਈਆ। ਇਹ ਸਚਾ ਸੇਵਾਦਾਰ, ਜੁਗ ਜੁਗ ਸੇਵ ਕਮਾਈਆ। ਇਹ ਮੰਗੀ ਮੰਗ ਜਿਸ ਵੇਲੇ ਸੱਥਰ ਹੰਢਾਇਆ ਯਾਰ, ਮਾਛੂਵਾੜਾ ਦਏ ਗੁਵਾਹੀਆ। ਓਹ ਵਕਤ ਸੁਹੰਜਣਾ ਪਹੁੰਚਿਆ ਆਣ, ਆਪ ਆਪਣਾ ਪੰਧ ਮੁਕਾਈਆ। ਤੂੰ ਹੋਣਾ ਮਿਹਰਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੇਰੀ ਬੇਨੰਤੀ ਕਰ ਪ੍ਰਵਾਨ, ਪਰਮ ਪੁਰਖ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ੨੩ ੮੧੭ ੮੧੮)

❋

੫ ਜੇਠ ੨੦੧੫ ਬਿਕ੍ਰਮੀ ਕਲਸੀ ਲਿਖਤ ਹੋਈ ਜਗਤ ਸਿੰਘਾਸਣ ਦੇ ਨਵਿਤ

ਜੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਸਰੀਰ ਕਰਕੇ ਰਿਹਾ ਸੀ ਛਿਆਠ ਸਾਲ ਤੋਂ ਬਾਅਦ ਮਾਤਲੋਕ ਵਿਚ ਚੁੱਕਿਆ ਗਿਆ

੪੨) ਸ਼ਬਦ ਸਿੰਘਾਸਣ ਹਰਿ ਲੋਕਮਾਤ ਉਪਾਇਆ। ਸਾਲ ਬਵੰਜਾ ਖੇਲ ਅਪਾਰ, ਖੇਲਣਹਾਰ ਸ੍ਰਿਸ਼ਟ ਸਬਾਇਆ। ਪੰਜ ਤਤ ਵੇਸ ਨਿਰੰਕਾਰ, ਨਿਰਗੁਣ ਸਰਗੁਣ ਵਿਚ ਸਮਾਇਆ। ਲੋਆਂ ਪੁਰੀਆਂ ਵੇਖ ਵਿਚਾਰ, ਧਰਤ ਮਾਤ ਡੇਰਾ ਲਾਇਆ। ਅਚਰਜ ਖੇਲ ਹਰਿ ਨਿਰੰਕਾਰ, ਆਪਣਾ ਆਪ ਕਰਾਇਆ। ਵੇਖ ਵਖਾਣੇ ਆਪਣੀ ਧਾਰ, ਜੁਗ ਜੁਗ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਟਿਕਾਇਆ।

ਸ਼ਬਦ ਸਿੰਘਾਸਣ ਹਰਿ ਰੰਗ ਰਾਤਾ, ਲੋਕਮਾਤ ਵਛਾਇਆ। ਆਪੇ ਬੈਠਾ ਇਕ ਅਕਾਤਾ, ਅੰਦਰੇ ਅੰਦਰ ਰਖਾਇਆ। ਵੇਖੇ ਖੇਲ ਦਿਵਸ ਰਾਤਾ, ਦਿਵਸ ਰੈਣ ਸੁਹਾਇਆ। ਸ੍ਰਿਸ਼ਟ ਸਬਾਈ ਜਗਤ ਪਿਤ ਮਾਤਾ, ਦਾਤਾ ਦਾਨੀ ਆਪ ਅਖਵਾਇਆ। ਜਨ ਭਗਤਾਂ ਦੇਵੇ ਇਕ ਸੁਗਾਤਾ, ਦੇਵਣਹਾਰ ਆਪ ਅਖਵਾਇਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਸੱਜਣ ਵੇਖ ਵਖਾਇਆ।

ਸ਼ਬਦ ਸਿੰਘਾਸਣ ਅਪਰ ਅਪਾਰਾ, ਪੰਜ ਤਤ ਕਰੇ ਪਿਆਰਿਆ। ਲੋਕਮਾਤ ਕਰ ਵਿਚਾਰਾ, ਉਪਰ ਆਸਣ ਲਾ ਰਿਹਾ। ਕਰੇ ਖੇਲ ਸਿਰਜਣਹਾਰਾ, ਸਾਚੀ ਕਲ ਵਰਤਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਰਿਹਾ।

ਰੰਗੇ ਰੰਗ ਹਰਿ ਭਗਵੰਤਾ, ਆਪਣੀ ਧਾਰ ਚਲਾਈਆ। ਖੇਲੇ ਖੇਲ ਆਦਿਨ ਅੰਤਾ, ਜੁਗ ਜੁਗ ਵੱਡੀ

ਵਡਿਆਈਆ। ਸੇਵ ਲਗਾਏ ਮਨੀ ਸਿੰਘ ਸੰਤਾ, ਸਤਿਗੁਰ ਪੁਰਖ ਮਨਾਈਆ। ਰਸਨਾ ਜਿਹਵਾ ਗਾਇਆ ਗੁਣੀ ਗਣੰਤਾ, ਹਰਿ ਗੋਬਿੰਦ ਵੇਖ ਵਖਾਈਆ। ਸਾਚੀ ਨਾਰੀ ਪਾਇਆ ਏਕਾ ਕੰਤਾ, ਕੰਤ ਸੁਹਾਗ ਹੰਢਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਜੀਵਣ ਦਾਤਾ ਆਪ ਅਖਵਾਈਆ।

ਸ਼ਬਦ ਸਿੰਘਾਸਣ ਹਰਿ ਬਿਰਾਜੇ, ਪੰਜ ਤਤ ਡੇਰਾ ਲਾਇਆ। ਆਪ ਕਰਾਇਆ ਆਪਣੇ ਕਾਜੇ, ਗਤ ਮਿਤ ਨਾ ਕੋਇ ਜਣਾਇਆ। ਖੇਲਿਆ ਖੇਲ ਦੇਸ ਮਾਝੇ, ਘਨਕਪੁਰ ਵਾਸੀ ਨਾਉਂ ਧਰਾਇਆ। ਦੋ ਜਹਾਨੀ ਸਾਜਨ ਸਾਜੇ, ਸਤਿਗੁਰ ਪੂਰਾ ਭੇਵ ਨਾ ਪਾਇਆ। ਲੱਖ ਚੁਰਾਸੀ ਦੇਵਣਹਾਰਾ ਵਾਜੇ, ਕਲਜੁਗ ਪੱਲੇ ਗੰਢ ਬੰਧਾਇਆ। ਜਨ ਭਗਤਾਂ ਰੱਖਣਹਾਰਾ ਲਾਜੇ, ਆਪ ਆਪਣੀ ਦਇਆ ਕਮਾਇਆ। ਚਰਨ ਪ੍ਰੀਤੀ ਰੱਖੇ ਸਾਂਝੇ, ਸਾਚਾ ਕਰਮ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਵਸ ਸੁਹਾਇਆ।

ਪੰਚਮ ਜੇਠਾ ਲੋਕਮਾਤ, ਕਾਇਆ ਤਨ ਉਪਾਇੰਦਾ। ਆਪੇ ਵੇਖੇ ਮਾਰ ਝਾਤ, ਆਪਣਾ ਰਾਗ ਸੁਣਾਇੰਦਾ । ਆਪੇ ਦੇਵੇ ਆਪਣੀ ਦਾਤ, ਆਪਣੀ ਝੋਲੀ ਆਪ ਭਰਾਇੰਦਾ। ਉਤਮ ਕਰੀ ਆਪਣੀ ਜ਼ਾਤ, ਜਾਗਰਤ ਜੋਤ ਜਗਾਇੰਦਾ। ਗੁਰਮੁਖ ਸਾਜਣ ਲੈ ਬਰਾਤ, ਘਰ ਸਾਚੇ ਮੰਗਲ ਗਾਇੰਦਾ। ਦੂਰ ਦੁਰਾਡੀ ਵੇਖੇ ਵਾਟ, ਨੇਰਨ ਨੇਰਾ ਫੇਰੀ ਪਾਇੰਦਾ। ਆਪ ਚੜ੍ਹਾਵਣਹਾਰਾ ਔਖੇ ਘਾਟ, ਪਾਰ ਕਿਨਾਰਾ ਇਕ ਦਿਸਾਇੰਦਾ। ਕਲਜੁਗ ਚੋਲੀ ਜਾਏ ਪਾਟ, ਨਾ ਕੋਈ ਧੀਰ ਧਰਾਇੰਦਾ। ਸਚ ਵਸਤ ਨਾ ਦਿਸੇ ਕਿਸੇ ਹਾਟ, ਵਣਜ ਵਣਜਾਰਾ ਨਾ ਕੋਈ ਅਖਵਾਇੰਦਾ। ਚਾਰੋਂ ਕੁੰਟ ਖੇਲ ਬਾਜੀਗਰ ਨਾਟ, ਨਟ ਨਟੂਆ ਸਾਂਗ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਵਸ ਸੁਹਾਇੰਦਾ।

ਪੰਚਮ ਜੇਠਾ ਹਰਿ ਵਡ ਪਾਇਆ, ਗੋਬਿੰਦ ਬਣਤ ਬਣਾਈਆ। ਸੰਤ ਮਨੀ ਸਿੰਘ ਸੇਵਾ ਲਾਇਆ, ਸਾਚਾ ਲੇਖ ਲਿਖਾਈਆ । ਦੇਵੀ ਦੇਵਾ ਭੇਵ ਨਾ ਰਾਇਆ, ਭਰਮੇ ਭੁੱਲੀ ਲੋਕਾਈਆ। ਗੁਰਮੁਖਾਂ ਆਤਮ ਮੇਵਾ ਇਕ ਖੁਵਾਇਆ, ਹਰਿ ਸੋਹੰ ਚੋਗ ਚੁਗਾਈਆ। ਰਸਨਾ ਜਿਹਵਾ ਜਿਸ ਜਨ ਗਾਇਆ, ਸਾਚਾ ਜੋਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਧਾਰ ਚਲਾਈਆ।

ਏਕਾ ਧਾਰ ਹਰਿ ਨਿਰੰਕਾਰ, ਪੰਜ ਤਤ ਰਖਾਇੰਦਾ। ਦੂਜਾ ਕਰ ਸ਼ਬਦ ਪਿਆਰ, ਤੀਜੇ ਦਰ ਸੁਹਾਇੰਦਾ। ਚੌਥੇ ਮੇਲ ਆਪੇ ਕਰ, ਪੰਚਮ ਸੰਗ ਰਲਾਇੰਦਾ। ਛੇਵੇਂ ਚੁੱਕੇ ਜਗਤ ਡਰ, ਪ੍ਰਭ ਸਾਚਾ ਆਪ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਇੰਦਾ।

ਏਕਾ ਖੇਲ ਹਰਿ ਕਰਤਾਰ, ਆਪਣੀ ਆਪ ਕਰਾਈਆ। ਦੂਜੀ ਵਾਰੀ ਵਿਚ ਸੰਸਾਰ, ਜੋਤੀ ਧਾਰ ਬੰਧਾਈਆ। ਤੀਜਾ ਸ਼ਬਦੀ ਪਹਿਰੇਦਾਰ, ਗੁਰਮੁਖਾਂ ਸੇਵ ਕਮਾਈਆ। ਚੌਥੇ ਮਿਲਿਆ ਮੀਤ ਮੁਰਾਰ, ਘਰ ਮੰਦਰ ਇਕ ਸੁਹਾਈਆ। ਪੰਚਮ ਮੇਲਾ ਹਰਿ ਕਰਤਾਰ, ਕਰਨਹਾਰ ਸ੍ਰਿਸ਼ਟ ਸਬਾਈਆ। ਛੇਵੇਂ ਕਰ ਇਕ ਵਿਚਾਰ, ਨਿਰਗੁਣ ਰੂਪ ਸਮਾਈਆ। ਛੇ ਛੇ ਸਾਚਾ ਕਰ ਪਿਆਰ, ਛੇ ਛੇ ਜੋੜ ਜੁੜਾਈਆ। ਬਾਵਨ ਬਵੰਜਾ ਏਕਾ ਕਾਰ, ਚੌਦਸ ਸੰਗ ਰਲਾਈਆ। ਏਕਾ ਚੌਕਾ ਹਰਿ ਨਿਰੰਕਾਰ, ਏਕਾ ਪਦ ਰਖਾਈਆ। ਪੰਜ ਦੋ ਕਰ ਪਿਆਰ, ਪੰਜ ਤਤ ਹੰਢਾਈਆ। ਦੋਹਾਂ ਵਿਚੋਲਾ ਸਿਰਜਣਹਾਰ, ਸਾਚੀ ਕਾਰ ਕਮਾਈਆ। ਬਦਲਿਆ ਚੋਲਾ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਸੋਹੰ ਢੋਲਾ ਸ਼ਬਦ ਜੈਕਾਰ, ਚਾਰੋਂ ਕੁੰਟਾ ਰਿਹਾ ਸੁਣਾਈਆ। ਸੰਮਤ ਪੰਦਰਾਂ ਕਰ ਵਿਚਾਰ,

ਬੀਸ ਸਦ ਬਿਕ੍ਰਮੀ ਨਾਲ ਰਲਾਈਆ । ਭਗਤ ਸਿੰਘਾਸਣ ਪਾਵੇ ਸਾਰ, ਵਿਸ਼ਨੂੰ ਵੰਸੀ ਨਾਉਂ ਧਰਾਈਆ। ਲੱਖ ਚੁਰਾਸੀ ਦੁਸ਼ਟ ਸੰਘਾਰੇ ਕਾਹਨਾ ਕੰਸੀ, ਦਿਸ ਕਿਸੇ ਨਾ ਆਈਆ। ਗੁਰਮੁਖ ਸਾਜਣ ਇਕ ਵਖਾਏ ਸਾਚੀ ਬੰਸੀ, ਬ੍ਰਹਮ ਗਿਆਨ ਜਣਾਈਆ। ਏਕਾ ਧਾਰ ਚਲਾਏ ਤਰਵਰ ਸਰਵਰ ਪੰਖੀ ਪੰਛੀ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਰਿਹਾ ਹਿਲਾਈਆ।

ਸ੍ਰਿਸ਼ਟ ਸਬਾਈ ਇਕ ਹੁਲਾਰਾ, ਦੇਵਣਹਾਰ ਭਗਵਾਨਾ। ਸ਼ਬਦ ਸਿੰਘਾਸਣ ਅਪਰ ਅਪਾਰਾ, ਹਰਿ ਰੱਖੇ ਦੋ ਜਹਾਨਾਂ। ਬਵੰਜਾ ਤੇਰਾ ਕਰੇ ਵਿਚਾਰਾ, ਪਰਮ ਪੁਰਖ ਸੁਲਤਾਨਾ। ਚੌਦਾਂ ਲੋਕਾਂ ਵਸੇ ਬਾਹਰਾ, ਨਾ ਦਿਸੇ ਕੋਈ ਟਿਕਾਨਾ। ਕਲਜੁਗ ਅੰਤਮ ਲਏ ਅਵਤਾਰਾ, ਖੇਲੇ ਖੇਲ ਮਹਾਨਾ। ਕਲਜੁਗ ਸਿੰਘਾਸਣ ਆਰ ਪਾਰਾ, ਕਰੇ ਕਰਾਏ ਆਪ ਨਿਧਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਸ਼ਬਦ ਸਿੰਘਾਸਣ ਵੇਖੇ ਹਰਿ, ਜਗਤ ਸਿੰਘਾਸਣ ਅੱਗੇ ਧਰ, ਲੱਖ ਚੁਰਾਸੀ ਬੰਨੇ ਗਾਨਾ।

ਜਗਤ ਸਿੰਘਾਸਣ ਜਾਏ ਉਠ, ਪੰਜ ਤਤ ਨਾ ਕੋਈ ਬਰਾਜੇ। ਸਾਧ ਸੰਤ ਲੁਕਿਆ ਰਹੇ ਨਾ ਕਿਸੇ ਗੁੱਠ, ਨਾ ਕੋਈ ਸੀਸ ਰਖਾਏ ਤਾਜੇ। ਪ੍ਰਭ ਲਹਿਣਾ ਦੇਣ ਮੁਕਾਏ ਜੂਠ ਝੂਠ, ਪਰਗਟ ਜੋਤ ਦੇਸ ਮਾਝੇ। ਜਨ ਭਗਤ ਸੁਹੇਲਾ ਆਪੇ ਜਾਏ ਤੁਠ, ਆਪ ਰਚਾਏ ਆਪਣਾ ਕਾਜੇ।

ਕਲਜੁਗ ਤੇਰਾ ਝੂਠਾ ਦਾਵਾ, ਹਰਿ ਸਾਚੇ ਵੇਖ ਵਖਾਣਿਆ। ਜਗਤ ਸਿੰਘਾਸਣ ਚਾਰ ਪਾਵਾ, ਨੀਚੇ ਮੁੱਖ ਧਿਆਨਿਆ। ਦਰ ਦਰ ਘਰ ਘਰ ਰੋਵਣ ਪੁਤਰਾਂ ਮਾਵਾਂ, ਪ੍ਰਭ ਸਾਚਾ ਵਰਤੇ ਭਾਣਿਆ। ਕਿਸੇ ਨਾ ਮਾਣੀ ਠੰਡੀ ਛਾਵਾਂ, ਨਾ ਕੋਈ ਦੇਵੇ ਠੰਡਾ ਪਾਣੀਆ। ਗੁਰਮੁਖ ਸਾਜਨ ਤੇਰੇ ਦਰ ਤੇ ਬਲ ਬਲ ਜਾਵਾਂ, ਜਿਸ ਮਿਲਿਆ ਸਤਿਗੁਰ ਪੂਰਾ ਹਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇਵੇ ਵਰ, ਲੇਖਾ ਚੁੱਕੇ ਚਾਰੇ ਖਾਣੀਆ ।

ਚਾਰੇ ਖਾਣੀ ਚਾਰੋਂ ਚੂਲ, ਚਾਰੋਂ ਕੁੰਟ ਬੰਧਾਈਆ। ਗੁਰਮੁਖ ਸਾਜਨ ਨਾ ਜਾਣਾ ਭੂਲ, ਲਹਿਣਾ ਦੇਣਾ ਰਿਹਾ ਮੁਕਾਈਆ। ਕਰੇ ਖੇਲ ਵਡ ਦੂਲ੍ਹੋਂ ਦੂਲ੍ਹ, ਦੋ ਜਹਾਨਾਂ ਵੇਖ ਵਖਾਈਆ। ਜਨ ਭਗਤਾਂ ਕਰੇ ਸੂਲੀਉਂ ਸੂਲ, ਸਿਰ ਆਪਣਾ ਹੱਥ ਟਿਕਾਈਆ। ਵੇਲਾ ਵਕ਼ਤ ਨਾ ਜਾਣਾ ਭੂਲ, ਹਰਿ ਪੂਰਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਰੁੱਤ ਸੁਹਾਈਆ।

ਜਗਤ ਸਿੰਘਾਸਣ ਮਾਰ ਉਡਾਰੀ, ਏਕ ਰੰਗ ਸਮਾਇਆ। ਤਿੰਨਾਂ ਲੋਕਾਂ ਵਸਿਆ ਬਾਹਰੀ, ਦਿਸ ਕਿਸੇ ਨਾ ਆਇਆ। ਘਰ ਘਰ ਪੌਂਦਾ ਜਾਏ ਖੁਆਰੀ, ਪ੍ਰਭ ਸਾਚੇ ਹੁਕਮ ਜਣਾਇਆ। ਵੀਹ ਸਦ ਪੰਦਰਾਂ ਤੇਰੀ ਵਾਰੀ, ਨਿਹਕਲੰਕਾ ਫੇਰਾ ਪਾਇਆ । ਚਾਰੋਂ ਕੁੰਟ ਫਿਰੇ ਬਹਾਰੀ, ਧੂੜ ਚਰਨ ਰਹਿਣ ਨਾ ਪਾਇਆ। ਦੇਵਤ ਸੁਰ ਬ੍ਰਹਮਾ ਵਿਸ਼ਨ ਸ਼ੰਕਰ ਸ਼ਿਵ ਰਾਹ ਤੱਕ ਤੱਕ ਰਹੇ ਹਾਰੀ, ਔਦਾਂ ਜਾਂਦਾ ਦਿਸ ਨਾ ਆਇਆ। ਗੁਰ ਸੰਗਤ ਤੇਰੀ ਆਈ ਵਾਰੀ, ਹਰਿ ਸਾਚੇ ਖੇਲ ਰਚਾਇਆ। ਜਗਤ ਸਿੰਘਾਸਣ ਪਾਰ ਕਿਨਾਰੀ, ਪ੍ਰਭ ਆਪਣੇ ਕੰਧ ਉਠਾਇਆ। ਨਿਰਗੁਣ ਜਾਏ ਉਚ ਮਹੱਲ ਅਟਾਰੀ, ਭੇਵ ਕੋਇ ਨਾ ਰਾਇਆ। ਜਨ ਭਗਤਾਂ ਪੈਜ ਜਾਏ ਸੁਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪੇ ਪੂਰ ਕਰਾਇਆ।

ਸਾਲ ਬਵੰਜਾ ਮਾਣੀ ਸੇਜ, ਜਗਤ ਸਿੰਘਾਸਣ ਤੇਰੀ ਨਿਮਸਕਾਰਿਆ। ਸ਼ਬਦ ਸੁਨੇਹੜਾ ਪੁਰਖ ਅਕਾਲਾ

ਰਿਹਾ ਭੇਜ, ਕਲਜੁਗ ਅੰਤਮ ਵਾਰਿਆ। ਸ੍ਰਿਸ਼ਟ ਸਬਾਈ ਨੌਂ ਖੰਡ ਜਲ ਧਾਰਾ ਵਹੇ ਨੌਂ ਨੌਂ ਨੇਜ, ਜਗਤ ਪਲੰਘ ਨਾ ਕੋਇ ਵਛਾ ਰਿਹਾ। ਹਰਿ ਜੋਤੀ ਨੂਰ ਚਮਕੇ ਤੇਜ਼, ਦਮਕ ਦਾਮਨੀ ਆਪ ਵਖਾ ਰਿਹਾ। ਸਾਧ ਸੰਗਤ ਬਣੀ ਸ਼ਮਸ ਤਬਰੇਜ਼, ਗੁਰ ਪੂਰਾ ਚਰਨ ਧੂੜ ਸੂਲੀ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸਿੰਘਾਸਣ ਪੁਰਖ ਅਬਿਨਾਸ਼ਨ, ਲੋਕਮਾਤ ਆਪ ਮਿਟਾ ਰਿਹਾ।

ਪੰਜ ਤਤ ਤੇਰਾ ਸਹਾਰਾ, ਲੋਕਮਾਤ ਤਜਾਇਆ। ਪੁੱਤਰ ਧੀਆਂ ਨਾ ਕੀਆ ਪਿਆਰਾ, ਸਾਕ ਸਨਬੰਧ ਨਾ ਕੋਈ ਰਖਾਇਆ। ਏਕਾ ਦਾਨ ਸਾਧ ਸੰਗਤ ਦੀਆ, ਦੂਸਰ ਹੱਥ ਕਿਸੇ ਨਾ ਆਇਆ। ਆਪੇ ਕਰਿਆ ਨਿਰਮਲ ਜੀਆ, ਚਰਨ ਚਰਨੋਦਕ ਮੁਖ ਪਿਆਇਆ। ਪੰਚਮ ਜੇਠ ਕਰ ਕਰ ਹੀਆ, ਆਪ ਆਪਣਾ ਕਰਮ ਕਮਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਿੰਘਾਸਣ ਤੇਰਾ ਦਰ, ਤੇਰੇ ਦਰ ਬਹਾਇਆ।

ਜਗਤ ਸਿੰਘਾਸਣ ਰਿਹਾ ਪੁਕਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਤੇਰਾ ਕੀਆ ਸਚ ਪਿਆਰ, ਆਪਣੀ ਛਾਤੀ ਉਤੇ ਲਿਟਾਇੰਦਾ। ਕਰਵਟ ਲੈ ਕਿਉਂ ਮਾਰੇ ਮਾਰ, ਜਿਧਰ ਚਾਹੇਂ ਉਧਰ ਸੀਸ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਚਨ ਆਪ ਸੁਣਾਇੰਦਾ।

ਜਗਤ ਸਿੰਘਾਸਣ ਤੇਰਾ ਦੁੱਖ, ਦਿਵਸ ਰੈਣ ਮੋਹੇ ਭਾਇਆ। ਤੇਰੀ ਸੇਜਾ ਲਿਆ ਸੁਖ, ਬਵੰਜਾ ਸਾਲ ਹੰਢਾਇਆ। ਪਹਿਲੋ ਛੁਪਾਇਆ ਆਪਣਾ ਮੱਖ, ਫਿਰ ਤੈਨੂੰ ਲੈ ਜਾਵਣ ਆਇਆ। ਲੱਖ ਚੁਰਾਸੀ ਪੌਣੀ ਆਪਣੇ ਮੁੱਖ, ਤੇਰਾ ਵੱਡਾ ਮੁਖ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇ ਮਤ ਆਪ ਸਮਝਾਇਆ।

ਜਗਤ ਸਿੰਘਾਸਣ ਗਿਆ ਮੰਨ, ਦੋਏ ਜੋੜ ਕਰੇ ਨਿਮਸਕਾਰਾ। ਪ੍ਰਭ ਅਬਿਨਾਸ਼ੀ ਤੇਰਾ ਭਾਣਾ ਧੰਨ, ਲੋਕਮਾਤ ਕਰੇ ਪਿਆਰਾ। ਪੰਚਮ ਜੇਠ ਨਿਕਲਿਆ ਜਨ ਵੀਹ ਸਦ ਪੰਦਰਾਂ ਲੇਖ ਲਿਖਾਰਾ। ਸ੍ਰਿਸ਼ਟ ਸਬਾਈ ਸੁਣ ਲਓ ਕੰਨ, ਚਾਰੋਂ ਕੁੰਟ ਹੋਏ ਹੁਲਾਰਾ। ਗੁਰਮੁਖਾਂ ਸਾਂਤਕ ਸਤਿ ਵਰਤਾਏ ਸਾਚੇ ਤਨ, ਦੇਵੇ ਸ਼ਬਦ ਪਿਆਰਾ। ਜੂਠਾ ਝੂਠਾ ਭਾਂਡਾ ਦੇਵੇ ਭੰਨ, ਆਪੇ ਵੇਖਣਹਾਰ ਠਠਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਮਨੀ ਸਿੰਘ ਤੇਰਾ ਲਹਿਣਾ ਦੇਣਾ ਰਿਹਾ ਉਤਾਰਾ।

ਸੰਤ ਮਨੀ ਸਿੰਘ ਚਾੜ੍ਹੀ ਭਾਜੀ, ਆਪਣਾ ਲੇਖ ਲਿਖਾਇਆ। ਕਲਜੁਗ ਅੰਤਮ ਪਰਗਟ ਹੋਵੇ ਸ਼ਾਹੋ ਸੁਲਤਾਨ ਚੜ੍ਹਕੇ ਆਵੇ ਸ਼ਬਦ ਘੋੜੇ ਸਾਚੇ ਤਾਜੀ, ਗੁਰ ਸੰਗਤ ਸੰਗ ਰਖਾਇਆ। ਗੁਰਮੁਖਾਂ ਰੱਖਣਹਾਰਾ ਲਾਜੀ, ਲਾਜਾਵੰਤ ਆਪ ਹੋ ਜਾਇਆ। ਜਗਤ ਸਿੰਘਾਸਣ ਤੇਰੀ ਇਕੋ ਲੱਗੀ ਪੁਠੀ ਬਾਜੀ, ਨੌਂ ਖੰਡ ਦੋਏ ਉਠਾਇਆ। ਮੇਟ ਮਿਟਾਏ ਮੁਲਾ ਸ਼ੇਖ਼ ਮੁਸਾਇਕ ਕਾਜੀ, ਹਜ਼ਰਤ ਪੀਰ ਦਸਤਗੀਰ ਸ਼ਾਹ ਹਕੀਰ ਕੋਇ ਰਹਿਣ ਨਾ ਪਾਇਆ। ਨਾ ਕੋਈ ਦੀਸੇ ਜਗਤ ਨਿਮਾਜ਼ੀ, ਰੋਜ਼ਾ ਬਾਂਗ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਦੇਵੇ ਵਰ, ਤੇਰਾ ਵਸਿਆ ਏਕਾ ਘਰ, ਪ੍ਰਭ ਸਾਚੇ ਆਪ ਵਸਾਇਆ।

ਜਗਤ ਸਿੰਘਾਸਣ ਮਾਰ ਉਡਾਰ, ਏਕਾ ਰਾਹ ਤਕਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰ, ਮੈਂ ਤੇਰਾ ਰਾਹ ਤਕਾਇੰਦਾ। ਕਰੇ ਕਰਾਏ ਕਰਨਹਾਰ, ਆਪਣੀ ਕਿਰਿਆ ਕਿਰਤ ਕਮਾਇੰਦਾ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਜੋਤ ਧਰ, ਜਗਤ ਕਿਨਾਰਾ ਦਏ ਹੁਲਾਰਾ, ਅੰਤਮ ਪਾਰ ਕਰਾਇੰਦਾ। ਜਗਤ ਹੁਲਾਰਾ ਦੇਵਣਹਾਰਾ, ਏਕਾ ਏਕ ਅਖਵਾਇਆ।

ਜਗਤ ਸਿੰਘਾਸਣ ਸ਼ਬਦ ਸਿੰਘਾਸਣ ਮੇਲ ਮਿਲਾਏ ਅਧਵਿਚਕਾਰਾ, ਆਪ ਆਪਣਾ ਸੰਗ ਰਖਾਇਆ। ਸ਼ਬਦ ਸਿੰਘਾਸਣ ਕਰੇ ਪਿਆਰਾ, ਲੋਕਮਾਤ ਉਠ ਧਾਇਆ। ਜਗਤ ਸਿੰਘਾਸਣ ਹਾਹਾਕਾਰ, ਲੱਖ ਚੁਰਾਸੀ ਰਿਹਾ ਸੁਣਾਇਆ। ਪਾਰਬ੍ਰਹਮ ਤੇਰਾ ਖੇਲ ਨਿਆਰਾ, ਭੇਵ ਕਿਸੇ ਨਾ ਪਾਇਆ। ਨੀਚੇ ਉਪਰ ਦਏ ਹੁਲਾਰਾ, ਆਵਣ ਜਾਵਣ ਦਿਸ ਨਾ ਆਇਆ। ਪੰਚਮ ਜੇਠ ਵੀਹ ਸਦ ਪੰਦਰਾਂ ਪਾਰ ਕਿਨਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਪਾਰ ਕਰਾਇਆ।

ਆਦਿ ਪੁਰਖ ਹਰਿ ਭਗਵੰਤਾ, ਪਾਰਬ੍ਰਹਮ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਇਕ ਅਕੱਲਾ ਆਦਿਨ ਅੰਤਾ, ਏਕੰਕਾਰਾ ਰੂਪ ਸਮਾਇਆ। ਮੇਲ ਮਿਲਾਏ ਸਾਚੇ ਸੰਤਾ, ਸਤਿਗੁਰ ਪੁਰਖ ਅਖਵਾਇਆ। ਵੇਖ ਵਖਾਏ ਜੀਵਾਂ ਜੰਤਾਂ, ਲੱਖ ਚੁਰਾਸੀ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਕਰੇ ਰਘੁਰਾਇਆ।

ਆਦਿ ਪੁਰਖ ਹਰਿ ਭਗਵਾਨਾ, ਏਕਾ ਏਕ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਆਪ ਆਪਣੀ ਧਾਰ ਬੰਧਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨਾ, ਆਪ ਆਪਣਾ ਮੇਲ ਮਿਲਾਇੰਦਾ। ਆਤਮ ਦੇਵੇ ਬ੍ਰਹਮ ਗਿਆਨਾ, ਏਕਾ ਬੂਝ ਬੁਝਾਇੰਦਾ। ਏਕਾ ਰੰਗ ਸ੍ਰੀ ਭਗਵਾਨਾ, ਨਾ ਕੋਈ ਦੂਸਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੀਤ ਮੁਰਾਰ ਆਪ ਹੋ ਜਾਇੰਦਾ।

ਆਦਿ ਪੁਰਖ ਪ੍ਰਭ ਬੇਅੰਤ, ਭੇਵ ਕਿਸੇ ਨਾ ਪਾਇਆ। ਮੇਲ ਮਿਲਾਵਾ ਸਾਚੇ ਸੰਤ, ਜੁਗ ਜੁਗ ਮੇਲ ਮਿਲਾਇਆ। ਆਪੇ ਨਾਰੀ ਆਪੇ ਕੰਤ, ਸਾਚੀ ਸੇਜ ਹੰਢਾਇਆ। ਦੇਵੇ ਨਾਮ ਖਜਾਨਾ ਵਡ ਧਨੀ ਧਨਵੰਤ, ਏਕਾ ਪੱਲੂ ਨਾਮ ਫੜਾਇਆ। ਦੇ ਵਡਿਆਈ ਜੀਵ ਜੰਤ, ਜਾਗਰਤ ਜੋਤ ਦਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਭਾਣੇ ਵਿਚ ਰਹਾਇਆ।

ਆਦਿ ਪੁਰਖ ਪਾਰਬ੍ਰਹਮ ਪਤਿਪਰਮੇਸ਼ਵਰ, ਜੋਤ ਨਿਰਾਲੀ ਅਕਾਲੀਆ। ਖੇਲੇ ਖੇਲ ਜਗਤ ਜਗਤੇਸ਼ਵਰ, ਆਪਣੀ ਚਲੇ ਅਵੱਲੜੀ ਚਾਲੀਆ। ਵੇਖ ਵਖਾਏ ਬ੍ਰਹਮ ਵਿਸ਼ਨ ਸ਼ਿਵ ਮਹੇਸ਼ਵਰ, ਸਾਹ ਸ਼ਹਾਨਾ ਵਾਲੀ ਦੋ ਜਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਦਰ ਹੋਏ ਸੁਵਾਲੀਆ।

ਆਪਣਾ ਦਰ ਮੰਗਣਹਾਰਾ, ਪਰਮ ਪੁਰਖ ਅਖਵਾਇਆ। ਆਪਣੀ ਝੋਲੀ ਭਰਨਹਾਰਾ, ਆਪਣਾ ਭੰਡਾਰ ਰਿਹਾ ਵਰਤਾਇਆ। ਆਪਣੀ ਕਿਰਪਾ ਕਰਨਹਾਰਾ, ਕਰਨੀ ਕਰਤਾ ਨਾਉਂ ਧਰਾਇਆ। ਆਪਣਾ ਕਾਰਜ ਕਰਨਹਾਰਾ, ਜੁਗ ਜੁਗ ਕਰਦਾ ਆਇਆ। ਮਰੇ ਜਨਮੇ ਜਨਮੇ ਮਰੇ, ਜੁਗ ਜੁਗ ਆਪਣਾ ਖੇਲ ਰਚਾਇਆ। ਜੋਤ ਸਰੂਪ ਵਸੇ ਤਨ ਤਨ ਮੇ, ਪੰਜ ਤਤ ਰੂਪ ਬਣਾਇਆ। ਮਾਤ ਕੁੱਖ ਜਨਨੀ ਜਨਮੇ, ਜਨ ਜਣੇਦੀ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਵੇਸ ਵਟਾਇਆ।

ਆਪਣਾ ਵੇਸ ਆਦਿ ਨਿਰੰਜਣ, ਜੁਗ ਜੁਗ ਆਪ ਵਟਾਇੰਦਾ। ਸਰਬ ਜੀਆਂ ਦਰਦ ਦੁੱਖ ਭੈ ਭੰਜਨ, ਭੈ ਭੰਜਨ ਨਾਮ ਰਖਾਇੰਦਾ। ਜਨ ਭਗਤਾਂ ਨੇਤਰ ਪਾਏ ਅੰਜਨ, ਇਕ ਗਿਆਨ ਦ੍ਰਿੜਾਇੰਦਾ। ਚਰਨ ਧੂੜ

ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇੰਦਾ। ਭਗਤ ਸੁਹੇਲਾ ਆਏ ਪੜਦੇ ਕੱਜਣ, ਲੋਕਮਾਤੀ ਵੇਸ ਵਟਾਇੰਦਾ। ਗੜ੍ਹ ਹੰਕਾਰੀ ਝੂਠੇ ਭੱਜਣ, ਕਲਜੁਗ ਤੇਰਾ ਰੂਪ ਤੇਰੀ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤੀ ਜੋਤ ਜਗਾਇੰਦਾ।

ਲੋਕਮਾਤ ਹਰਿ ਅਵਤਾਰਾ, ਜੁਗ ਜੁਗ ਆਪ ਕਰਾਇਆ। ਬ੍ਰਹਮਾ ਵੇਤਾ ਲਿਖੇ ਲਿਖਾਰਾ, ਵੇਦ ਵਿਦਾਂਤਾ ਨਾਲ ਰਲਾਇਆ। ਸ਼ਿਵ ਸ਼ੰਕਰ ਲਾਏ ਏਕਾ ਨਾਅਰਾ, ਹੱਥ ਤ੍ਰਿਸੂਲ ਉਠਾਇਆ। ਕਰੋੜ ਤੇਤੀਸਾ ਮੰਗੇ ਸਚ ਵਪਾਰਾ, ਸੁਰਪਤ ਰਾਜਾ ਇੰਦ ਰਿਹਾ ਕੁਰਲਾਇਆ। ਪੁਰਖ ਅਬਿਨਾਸ਼ੀ ਦੇਵਣਹਾਰਾ, ਜੁਗ ਜੁਗ ਭੰਡਾਰ ਭਰਾਇਆ। ਲੋਕਮਾਤ ਪਾਵੇ ਸਾਰਾ, ਆਪਣਾ ਰੂਪ ਵਟਾਇਆ। ਤ੍ਰੈਗੁਣ ਤੇਰਾ ਇਕ ਪਿਆਰਾ, ਪੰਚਾਂ ਨਾਲ ਬੰਧਾਇਆ। ਪੰਜ ਪੰਜੀ ਵੇਖ ਵਿਚਾਰਾ, ਚੌਬੀਸਾ ਨਾਉਂ ਰਖਾਇਆ। ਹੱਡ ਮਾਸ ਨਾੜੀ ਰੱਤ ਤਨ ਲਾਏ ਗਾਰਾ, ਮਹੱਲ ਅਟੱਲ ਸੁਹਾਇਆ। ਮਨ ਮਤ ਬੁਧ ਦਏ ਸਹਾਰਾ, ਹਰਿ ਸਾਚੇ ਸੰਗ ਰਲਾਇਆ।

ਨੌਂ ਦਵਾਰੇ ਲਾਏ ਤਨ, ਮਾਨੁਸ ਮਾਨੁਖ ਆਪ ਉਪਾਇਆ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇਆ। ਆਪੇ ਵਸਿਆ ਬਿਨ ਛੱਪਰੀ ਛੰਨ, ਮਹੱਲ ਅਟੱਲ ਨਾ ਕੋਈ ਰਖਾਇਆ। ਜਨ ਭਗਤਾਂ ਪੁਕਾਰ ਸੁਣੇ ਆਪਣੇ ਕੰਨ, ਦਿਵਸ ਰੈਣ ਵੇਖ ਵਖਾਇਆ । ਸੇਵਾ ਲਾਏ ਸੂਰਜ ਚੰਨ, ਰਵ ਸਸ ਲਏ ਤਰਾਇਆ। ਤਾਰਾ ਮੰਡਲ ਬੇੜਾ ਬੰਨ, ਗਗਨ ਗਗਨੰਤਰ ਵੇਖ ਵਖਾਇਆ। ਅਕਾਸ਼ ਪਰਕਾਸ਼ ਕਹੇ ਧੰਨ ਧੰਨ, ਧੰਨ ਧੰਨ ਤੇਰੀ ਵਡਿਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ ।

ਅਪਣਾ ਵੇਸ ਆਪ ਵਟਾਏ, ਜੁਗ ਜੁਗ ਕਰਦਾ ਆਇਆ। ਸਤਿਜੁਗ ਤ੍ਰੇਤਾ ਪਾਰ ਕਰਾਏ, ਦੁਆਪਰ ਲੇਖ ਲਿਖਾਇਆ। ਕਲਜੁਗ ਤੇਰੀ ਧਾਰ ਬੰਧਾਏ, ਆਪ ਆਪਣਾ ਵੇਖ ਵਖਾਇਆ। ਲੱਖ ਚੁਰਾਸੀ ਭੇਵ ਨਾ ਰਾਏ, ਭੇਵ ਅਭੇਦਾ ਅਛਲ ਅਛੇਦਾ ਬੈਠਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇਆ।

ਆਪਣਾ ਰੰਗ ਵਟਾਵਣ ਆਇਆ, ਪਾਰਬ੍ਰਹਮ ਬੇਅੰਤਾ। ਗੁਰਮੁਖ ਸਾਜਨ ਸਾਚੇ ਸੰਤਾਂ ਮੇਲ ਮਿਲਾਵਣ ਆਇਆ, ਦੇਵੇ ਨਾਮ ਸਚ ਸੁਗਾਤਾ। ਕਾਇਆ ਚੋਲੀ ਰੰਗ ਚੜ੍ਹਾਵਣ ਆਇਆ, ਵਡ ਦਾਤਾ ਗੁਣੀ ਗੁਣੰਤਾ। ਸ੍ਰਿਸ਼ਟ ਸਬਾਈ ਏਕਾ ਮਾਰਗ ਲਾਵਣ ਆਇਆ, ਏਕਾ ਜਾਪ ਜਪਾਏ ਜੀਵ ਜੰਤਾ। ਏਕਾ ਰਾਗ ਸੁਣਾਵਣ ਆਇਆ, ਧੁੰਨ ਅਨਾਦੀ ਇਕ ਵਜੰਤਾ। ਏਕਾ ਚੋਗ ਚੁਗਾਵਣ ਆਇਆ, ਤ੍ਰਿਸ਼ਨਾ ਭੁੱਖ ਮਿਟੰਤਾ। ਏਕਾ ਭੋਗ ਭੋਗਾਵਣ ਆਇਆ, ਆਤਮ ਸੇਜਾ ਇਕ ਸੁਹੰਤਾ। ਏਕਾ ਦਰਸ ਅਮੋਘ ਦਿਖਾਵਣ ਆਇਆ, ਨਾਲ ਰਖਾਏ ਸਾਚੀ ਸੰਗਤਾ। ਕਰਮ ਵਿਜੋਗ ਮਿਟਾਵਣ ਆਇਆ, ਬੰਕ ਦਵਾਰੇ ਏਕਾ ਮੰਗਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਨ ਸਾਚੇ ਲਏ ਵਰ, ਆਪ ਆਪਣਾ ਰੰਗ ਰਗੰਤਾ।

ਆਪਣਾ ਰੰਗ ਰੰਗ ਕਰਤਾਰ, ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਵੇਖ ਵਿਚਾਰ, ਆਪਣੀ ਬਣਤ ਬਣਾਈਆ। ਪੰਜ ਤਤ ਕਰ ਪਿਆਰ, ਹੱਡ ਮਾਸ ਨਾੜੀ ਰੱਤ ਚੋਲਾ ਇਕ ਬਣਾਈਆ। ਘਨਕਪੁਰੀ ਹਰਿ ਪਾਵੇ ਸਾਰ, ਆਪ ਆਪਣਾ ਵੇਸ ਵਟਾਈਆ। ਮਾਤ ਪਿਤਾ ਘਰ ਹੋ ਉਜਿਆਰ, ਪੰਚਮ ਜੇਠਾ ਰੁੱਤ ਸੁਹਾਈਆ। ਸਾਚਾ ਮੰਗਲ ਗਾਏ ਹਰਿ ਨਿਰੰਕਾਰ, ਏਕਾ ਧੁਨ ਸੁਣਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਕਰਨ ਵਿਚਾਰ, ਨੇਤਰ ਨੈਣ ਰਹੇ ਉਠਾਈਆ। ਲੋਕਮਾਤ ਹੋਈ ਉਜਿਆਰ, ਆਦਿ ਸ਼ਕਤ ਰੂਪ ਵਟਾਈਆ। ਭਗਤੀ ਭਗਤ

ਕਰੇ ਪਿਆਰ, ਭਗਵੰਤ ਨਾਉਂ ਧਰਾਈਆ। ਸਾਚੀ ਸ਼ਕਤੀ ਆਪ ਨਿਰੰਕਾਰ, ਸਾਖਯਾਤ ਵੇਖ ਵਖਾਈਆ। ਬੂੰਦ ਰਕਤੀ ਲਏ ਅਧਾਰ, ਪੂਰਬ ਲਹਿਣਾ ਵੇਖ ਵਖਾਈਆ। ਵੇਲਾ ਵਕਤੀ ਕਰ ਵਿਚਾਰ, ਆਪ ਆਪਣੀ ਰੁੱਤ ਸੁਹਾਈਆ। ਧਰਨੀ ਧਰਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਕਲਜੁਗ ਕੂੜਾ ਚਾਰੋਂ ਕੁੰਟ ਫਿਰੇ ਕੁੜਿਆਰ, ਅੱਠੇ ਪਹਿਰ ਵਾਹੋ ਦਾਹੀਆ। ਜੂਠ ਝੂਠ ਕਰੇ ਪਿਆਰ, ਪੰਜਾਂ ਤੱਤਾਂ ਨਾਲ ਲੜਾਈਆ। ਮਨ ਮਤ ਭਰੇ ਭੰਡਾਰ, ਗੁਰਮਤ ਸਰਬ ਭੁਲਾਈਆ। ਭਰਮੇ ਭੁੱਲੇ ਜੀਵ ਗਵਾਰ, ਜੀਵ ਆਤਮ ਨਾ ਕੋਈ ਵਖਾਈਆ। ਦਰ ਦਰ ਮੰਗਣ ਬਣ ਭਿਖਾਰ, ਨਾਮ ਭਿਛਿਆ ਕੋਈ ਨਾ ਝੋਲੀ ਪਾਈਆ। ਪਾਰਬ੍ਰਹਮ ਪ੍ਰਭ ਲੈ ਅਵਤਾਰ, ਪੁਰੀ ਘਨਕ ਭਾਗ ਲਗਾਈਆ। ਸਾਚੇ ਸੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਵੇਖ ਵਖਾਈਆ।

ਲੋਕਮਾਤ ਵੇਖਣ ਆਇਆ, ਧੁਰਦਰਗਾਹੀ ਦਾਤਾ। ਮਾਨਸ ਜਨਮ ਜਗਤ ਧਰਾਇਆ, ਬਾਲ ਸੁਹਾਇਆ ਪਿਤਾ ਮਾਤਾ। ਸ਼ੇਰ ਸਿੰਘ ਸ਼ੇਰ ਨਾਉਂ ਧਰਾਇਆ, ਜਨ ਭਗਤਾਂ ਦੇਵੇ ਸਾਚੀਆ ਦਾਤਾ। ਸੰਤ ਮਨੀ ਸਿੰਘ ਆਪ ਉਠਾਇਆ, ਮਿਟੇ ਰੈਣ ਅੰਧੇਰੀ ਰਾਤਾ। ਕਲਜੁਗ ਕੂੜਾ ਰਹਿਣ ਨਾ ਪਾਇਆ, ਦੇਵੇ ਨਾਮ ਸਚ ਸੁਗਾਤਾ। ਸਾਚਾ ਸੰਤ ਸੇਵਾ ਲਾਇਆ, ਵੇਖੀ ਉਤਮ ਜਾਤਾ। ਏਕਾ ਸ਼ਬਦ ਗਿਆਨ ਦ੍ਰਿੜਾਇਆ, ਦੂਜਾ ਅੱਖਰ ਨਾ ਕੋਈ ਪਛਾਤਾ । ਆਪ ਆਪਣੇ ਮਾਰਗ ਲਾਇਆ, ਏਕਾ ਬੂਝ ਬੁਝਾਤਾ। ਕਲਜੁਗ ਤੇਰਾ ਲੇਖ ਲਿਖਾਇਆ, ਬੈਠਾ ਰਹੇ ਇਕ ਅਕਾਂਤਾ। ਬਾਲ ਅਵਸਥਾ ਖੇਲ ਗਵਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਗਾਥਾ।

ਆਪਣੀ ਗਾਥਾ ਆਪ ਜਣਾਈ, ਆਪੇ ਬੂਝ ਬੁਝਾਇੰਦਾ। ਆਪਣੇ ਰਥ ਆਪ ਚੜ੍ਹਾਈ, ਰਥ ਰਥਵਾਹੀ ਆਪ ਅਖਵਾਇੰਦਾ। ਸਗਲਾ ਸੰਗ ਰਿਹਾ ਨਿਭਾਈ, ਸਗਲਾ ਸਾਥ ਆਪ ਰਖਾਇੰਦਾ। ਪਰਗਟ ਹੋਇਆ ਬੇਪਰਵਾਹੀ, ਬੇਐਬ ਪਰਵਰਦਿਗਾਰ ਨਾਉਂ ਧਰਾਇੰਦਾ। ਨੂਰੋ ਨੂਰ ਉਜਾਲਾ ਨੂਰ ਅਲਾਹੀ, ਨੂਰੋ ਨੂਰ ਸਮਾਇੰਦਾ। ਕਲਮਾ ਨਬੀ ਰਸੂਲ ਵੇਖੇ ਇਕ ਥਾਂ ਖ਼ੁਦਾਈ, ਖ਼ੁਦਾਵੰਦ ਖ਼ੁਦ ਵੇਸ ਵਟਾਇੰਦਾ। ਲੋਕਮਾਤ ਕਰੇ ਜੁਦਾਈ, ਜੋਧਾ ਸੂਰ ਆਪ ਹੋ ਜਾਇੰਦਾ। ਹਰਿਜਨ ਸਾਚੇ ਕਰੇ ਕੁੜਮਾਈ, ਏਕਾ ਸ਼ਬਦ ਮੁੱਖ ਲਗਾਇੰਦਾ। ਆਤਮ ਅੰਦਰ ਕਾਇਆ ਮੰਦਰ ਵੱਜਦੀ ਰਹੇ ਵਧਾਈ, ਸਾਚਾ ਤਾਲ ਆਪ ਵਜਾਇੰਦਾ। ਪੰਚਮ ਸਖੀਆਂ ਗਾਇਣ ਚਾਈਂ ਚਾਈਂ, ਏਕਾ ਰਾਗ ਅਲਾਇੰਦਾ। ਵੇਖ ਵਖਾਏ ਥਾਉਂ ਥਾਈਂ, ਲੇਖਾ ਕੋਈ ਰਹਿਣ ਨਾ ਪਾਇੰਦਾ। ਆਪ ਉਠਾਏ ਫੜ ਫੜ ਬਾਹੀਂ, ਜਗਤ ਸੁਹੇਲਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇੰਦਾ।

ਆਪ ਆਪਣਾ ਜਾਮਾ ਪਾ, ਆਪਣੀ ਬਣਤ ਬਣਾਈਆ। ਗੋਦ ਸੁਹਾ ਪਿਤਾ ਮਾਂ, ਸੀਰ ਮੁੱਖ ਰਖਾਈਆ। ਮਾਤਾ ਸੀਰ ਦਏ ਤਜਾ, ਸਾਚੇ ਸਿਖ ਸਮਾਈਆ। ਜਗਤ ਸਿੰਘਾਸਣ ਲਏ ਵਿਛਾ, ਉਪਰ ਆਸਣ ਲਾਈਆ। ਰੈਣ ਦਿਵਸ ਡੇਰਾ ਲਾ, ਅੱਠੇ ਪਹਿਰ ਵੇਖ ਵਖਾਈਆ। ਸ੍ਰਿਸ਼ਟ ਸਬਾਈ ਘੇਰਾ ਪਾ, ਭਰਮੇ ਭਰਮ ਭੁਲਾਈਆ। ਸੰਝ ਸਵੇਰਾ ਕੋਈ ਜਾਣੇ ਨਾ, ਸਚ ਪਰਭਾਤ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਕਰਾਈਆ।

ਵੇਸ ਕਰਾਇਆ ਹਰਿ ਅਵੱਲਾ, ਏਕਾ ਰੰਗ ਕਰਤਾਰਿਆ। ਪੁਰੀ ਘਨਕ ਵਸਿਆ ਸਚ ਮਹੱਲਾ, ਹਰਿ ਸਾਚਾ ਡੇਰਾ ਲਾ ਰਿਹਾ। ਬੇਮੁਖ ਭੁਲਾਏ ਕਰ ਕਰ ਵਲ ਛਲਾ, ਕੂਕਰ ਸੂਕਰ ਵੇਖ ਵਖਾ ਰਿਹਾ। ਆਪੇ ਵਸਿਆ ਨੇਹਚਲ ਧਾਮ ਅਟੱਲਾ, ਗੁਰਮੁਖ ਸੋਏ ਆਪ ਉਠਾ ਰਿਹਾ। ਜਗਤ ਜਗਦੀਸ਼ ਦੀਪਕ ਏਕਾ ਬਲਾ,

ਅਗਿਆਨ ਅੰਧੇਰ ਗਵਾ ਰਿਹਾ। ਆਪੇ ਹੋਇਆ ਰਿਹਾ ਝੱਲਾ, ਜਗਤ ਹਲੂਣਾ ਆਪ ਲਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਆਸਣ ਲਾ ਰਿਹਾ।

ਜਗਤ ਸਿੰਘਾਸਣ ਹਰਿ ਬਿਰਾਜੇ, ਪੰਜ ਤਤ ਹੰਢਾਇਆ। ਵੇਸ ਵਟਾਇਆ ਦੇਸ ਮਾਝੇ, ਮਾਝਾ ਭਰਮ ਭੁਲਾਇਆ। ਲੋਆਂ ਪੁਰੀਆਂ ਰਚਿਆ ਕਾਜੇ। ਬ੍ਰਹਿਮੰਡ ਖੰਡ ਵੇਖ ਵਖਾਇਆ। ਆਪੇ ਚੜ੍ਹਿਆ ਆਪਣੇ ਤਾਜੇ, ਏਕਾ ਅਸਵ ਰਿਹਾ ਦੌੜਾਇਆ। ਸੰਤ ਸੁਹੇਲਾ ਜੁਗ ਜੁਗ ਰੱਖਣ ਆਏ ਲਾਜੇ, ਰਾਮ ਕ੍ਰਿਸ਼ਨਾ ਰੂਪ ਵਟਾਇਆ। ਸੁੰਨ ਅਗੰਮੀ ਅਨਹਦ ਬਾਣੀ ਮਾਰੇ ਅਵਾਜ਼ੇ, ਏਕਾ ਸ਼ਬਦ ਤਾਲ ਰਖਾਇਆ। ਨਾਮ ਚੜ੍ਹਾਏ ਸਚ ਜਹਾਜ਼ੇ, ਏਕਾ ਚੱਪੂ ਆਪਣਾ ਰਖਾਇਆ। ਪਕੜ ਉਠਾਏ ਰਾਜਨ ਰਾਜੇ, ਸ਼ਾਹ ਸੁਲਤਾਨਾ ਦਏ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਇਕ ਸੁਹਾਇਆ।

ਸ਼ਬਦ ਸਿੰਘਾਸਣ ਜਗਤ ਦੂਰ, ਜਗਤ ਸਿੰਘਾਸਣ ਆਪ ਹੰਢਾਇਆ । ਆਪੇ ਬਣਿਆ ਕਲਜੁਗ ਚੋਰ, ਦਿਸ ਕਿਸੇ ਨਾ ਆਇਆ। ਲੁਕਿਆ ਰਿਹਾ ਅੰਧ ਘੋਰ, ਪੰਜ ਤਤ ਦਿਵਾਰ ਬਣਾਇਆ। ਕਿਸੇ ਭੇਤ ਨਾ ਪਾਇਆ ਗਹਿਰ ਗੌਰ, ਗਹਿਰ ਗੰਭੀਰ ਸਮਾਇਆ। ਮਨਮੁਖ ਜੀਵ ਆਪਣੇ ਨਾਲ ਰਿਹਾ ਤੋਰ, ਦਿਵਸ ਰੈਣ ਸੰਗ ਰਖਾਇਆ। ਗੁਰਮੁਖਾਂ ਦੇਵੇ ਏਕਾ ਨਾਮ ਸ਼ਬਦ ਸਾਚੀ ਤੂਰ, ਰਾਗ ਨਾਦ ਕੰਨ ਸੁਣਾਇਆ। ਸਰਬ ਕਲਾ ਆਪੇ ਭਰਪੂਰ, ਭੇਵ ਕਿਸੇ ਨਾ ਪਾਇਆ। ਸੰਤ ਮਨੀ ਸਿੰਘ ਸਦ ਹਜ਼ੂਰ, ਪ੍ਰਭ ਆਪਣੀ ਬੂਝ ਬੁਝਾਇਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਜੋੜੀ ਜੋੜ ਜੁੜਾਇਆ। ਮਸਤਕ ਲਾਈ ਚਰਨ ਧੂੜ, ਆਤਮ ਬ੍ਰਹਮ ਜਣਾਇਆ। ਚਤੁਰ ਸੁਘੜ ਮੂਰਖ ਮੂੜ, ਜਨਮ ਜਨਮਾ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਕਰ ਪਿਆਰ ਵਿਚ ਸੰਸਾਰ, ਆਪੇ ਰਿਹਾ ਵਖਾਇਆ।

ਸੰਤ ਮਨੀ ਸਿੰਘ ਉਠਿਆ ਜਾਗ, ਹਰਿ ਸਾਚੇ ਆਪ ਜਗਾਇਆ। ਕਾਇਆ ਕੁਲੇ ਲੱਗਾ ਭਾਗ, ਨਿਰਮਲ ਜੋਤ ਕਰੇ ਰੁਸ਼ਨਾਇਆ। ਦੀਪਕ ਜੋਤੀ ਜਗੇ ਚਿਰਾਗ, ਇਕ ਪਰਕਾਸ਼ ਰਖਾਇਆ। ਫੜ ਫੜ ਹੰਸ ਬਣਾਏ ਕਾਗ, ਕਾਗੀ ਹੰਸ ਬਣਾਇਆ। ਦੋ ਜਹਾਨਾਂ ਪਕੜੇ ਵਾਗ, ਵਾਲੀ ਦੋ ਜਹਾਨਾਂ ਆਪ ਅਖਵਾਇਆ। ਆਪੇ ਧੋਵਣਹਾਰਾ ਦਾਗ਼, ਅੰਮ੍ਰਿਤ ਜਾਮ ਆਪ ਪਿਆਇਆ। ਸਾਚੀ ਨਾਰੀ ਮੇਲਾ ਕੰਤ ਸੁਹਾਗ, ਪੁਰਖ ਅਬਿਨਾਸ਼ੀ ਏਕਾ ਪਾਇਆ। ਏਕਾ ਮੰਗਲ ਏਕਾ ਰਾਗ, ਏਕਾ ਧੁਨ ਉਪਜਾਇਆ । ਏਕਾ ਸ਼ਬਦ ਏਕਾ ਵਾਜ, ਏਕਾ ਰਿਹਾ ਲਗਾਇਆ। ਏਕਾ ਕਰਨੀ ਏਕਾ ਕਾਜ, ਏਕਾ ਕਰਤਾ ਆਪ ਅਖਵਾਇਆ। ਏਕਾ ਧਰਨੀ ਸਾਜਨ ਸਾਜ, ਧਰਤ ਧਵਲ ਸੁਹਾਇਆ। ਭਾਗ ਲਗਾਏ ਦੇਸ ਮਾਝ, ਪੁਰੀ ਘਨਕ ਨਾਉਂ ਧਰਾਇਆ। ਸਿੰਘ ਸ਼ੇਰ ਸ਼ੇਰ ਦਲੇਰ ਸੋਇਆ ਗਿਆ ਜਾਗ, ਜਾਗਣਹਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਜ ਤਤ ਦੇਵੇ ਵਰ, ਕਾਇਆ ਮੰਦਰ ਇਕ ਸੁਹਾਇਆ।

ਪੰਜ ਤਤ ਕਰ ਪਿਆਰਾ, ਆਪਣਾ ਤਨ ਸਵਾਰਿਆ। ਕਪੜ ਬਸਤਰ ਅਪਰ ਅਪਾਰਾ, ਤਨ ਜੋੜਾ ਇਕ ਛੁਹਾ ਰਿਹਾ। ਜਗਤ ਘੋੜੇ ਹੋ ਅਸਵਾਰਾ, ਆਪੇ ਆਪ ਦੌੜਾ ਰਿਹਾ। ਜਨ ਭਗਤਾਂ ਕਰੇ ਖ਼ਬਰਦਾਰਾ ਮਨਮੁਖਾਂ ਗੂੜ੍ਹੀ ਨੀਂਦ ਸੁਵਾ ਰਿਹਾ। ਜੋ ਜਨ ਜਨਨੀ ਜਣਿਆ ਚਲ ਆਏ ਦਵਾਰਾ, ਜਨ ਜਨਕਾ ਰੂਪ ਵਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਨ ਮਨਕਾ ਆਪ ਫਿਰਾ ਰਿਹਾ।

ਜਗਤ ਸਿੰਘਾਸਣ ਇਕ ਵਣਜਾਰਾ, ਕਲਜੁਗ ਅੰਤਮ ਆਇਆ। ਅੱਠੇ ਪਹਿਰ ਖ਼ਬਰਦਾਰਾ, ਆਪਣੀ ਸੇਵਾ ਰਿਹਾ ਲਗਾਇਆ। ਦਿਵਸ ਰੈਣ ਕਰੇ ਪਿਆਰਾ, ਏਕਾ ਧਾਰ ਵਖਾਇਆ। ਨਾ ਕੋਇ ਜਾਣੇ ਮੀਤ ਮੁਰਾਰਾ, ਸਾਕ ਸੈਣ ਨਾ ਕੋਈ ਸਮਝਾਇਆ। ਸੰਤ ਮਨੀ ਸਿੰਘ ਸੁੱਤ ਦੁਲਾਰਾ, ਏਕਾ ਬੂਝ ਬੁਝਾਇਆ।

ਲੇਖੇ ਲੱਗੇ ਅਗੰਮ ਅਪਾਰਾ, ਭੇਵ ਕਿਸੇ ਨਾ ਪਾਇਆ। ਅੰਤਮ ਪਰਗਟ ਹੋਇਆ ਜੋਤ ਸਰੂਪੀ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ

ਜਾਮਾ ਭੇਖ ਵਟਾਇਆ।

ਸ਼ਬਦ ਸਿੰਘਾਸਣ ਸਾਚਾ ਰਾਜ, ਲੋਕਮਾਤ ਕਮਾਇਆ। ਜਗਤ ਸਿੰਘਾਸਣ ਆਪ ਬਰਾਜ, ਭਰਮ ਭੁਲੇਖਾ ਪਾਇਆ। ਅਗੰਮ ਅਗੰਮੜੀ ਮਾਰੇ ਵਾਜ, ਤਨ ਚਮੜੀ ਵੇਸ ਵਟਾਇਆ। ਆਪ ਆਪਣਾ ਸਾਜਨ ਸਾਜ, ਸਾਚੇ ਤਤ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ, ਆਦਿ ਸ਼ਕਤ ਰੂਪ ਵਟਾਇਆ।

ਆਦਿ ਪੁਰਖ ਹਰਿ ਅਬਿਨਾਸ਼ੀ, ਪਰਮ ਪੁਰਖ ਸੁਲਤਾਨਾ। ਪਰਗਟ ਹੋਏ ਘਨਕ ਪੁਰ ਵਾਸੀ, ਖੇਲੇ ਖੇਲ ਦੋ ਜਹਾਨਾਂ। ਨਿਰਗੁਣ ਜੋਤ ਹਰਿ ਸ਼ਾਹੋ ਸ਼ਬਾਸੀ, ਹਰ ਘਟ ਵੇਖ ਵਖਾਨਾ। ਭਗਤ ਦਵਾਰੇ ਦਾਸਨ ਦਾਸੀ, ਸੇਵਕ ਸੇਵ ਕਮਾਨਾ। ਪੂਰ ਕਰਾਏ ਦਰ ਦਰ ਘਰ ਘਰ ਆਸੀ, ਜੋ ਜਨ ਆਸ ਰਖਾਇਆ। ਗੇੜ ਚੁਕਾਏ ਦਸ ਦਸ ਮਾਸੀ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਤਨ ਹੰਢਾਇਆ।

ਜਗਤ ਤਨ ਜਗਤ ਹੰਢਾ, ਉਲਟੀ ਕਲ ਵਰਤਾਈਆ। ਬਵੰਜਾ ਸਾਲ ਵੰਡ ਵੰਡਾ, ਬਵੰਜਾ ਦੇਸ਼ਾਂ ਕਰੇ ਕੁੜਮਾਈਆ । ਬਵੰਜਾ ਅੱਖਰ ਧਾਰ ਚਲਾ, ਬਾਵਨ ਰੂਪ ਰਘੁਰਾਈਆ। ਬਾਵਣ ਲੇਖਾ ਆਪ ਗਣਾ, ਵਾਕ ਭਵਿਖਤ ਜਣਾਈਆ। ਆਦਿ ਸ਼ਕਤੀ ਰੂਪ ਵਟਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਭਗਤਾਂ ਭਗਤੀ ਦਏ ਸੁਹਾ, ਭਗਵਨ ਵਡ ਵੱਡੀ ਵਡਿਆਈਆ। ਜਗਤ ਜੁਗਤੀ ਦਏ ਬਣਾ, ਏਕਾ ਜੋਗ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਏਕਾ ਧਾਰ ਚਲਾਈਆ।

ਨਿਰਗੁਣ ਰੂਪ ਹਰਿ ਨਿਰੰਕਾਰ, ਆਦਿ ਅੰਤ ਰਖਾਇਆ। ਜੁਗ ਜੁਗ ਲੈ ਮਾਤ ਅਵਤਾਰ, ਜੁਗ ਜੁਗ ਵੇਸ ਵਟਾਇਆ। ਸਤਿਜੁਗ ਸਾਚੇ ਕਰ ਪਿਆਰ, ਪਰਮ ਪੁਰਖ ਉਠ ਧਾਇਆ। ਤ੍ਰੇਤਾ ਤੇਰਾ ਕਰਮ ਵਿਚਾਰ, ਰਾਮ ਰਾਮਾ ਰੂਪ ਵਟਾਇਆ । ਦੁਆਪਰ ਤੇਰੀ ਬੰਨੇ ਧਾਰ, ਸਾਵਲ ਸੁੰਦਰ ਮੁਖ ਰਖਾਇਆ। ਕਲਜੁਗ ਤੇਰੀ ਕਰ ਵਿਚਾਰ, ਈਸਾ ਮੂਸਾ ਲਏ ਉਪਾਇਆ। ਨਾਨਕ ਗੁਰ ਕਰ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇਆ। ਗੋਬਿੰਦ ਗੁਰ ਵੇਖ ਵਿਚਾਰ, ਪੂਤ ਸਪੂਤਾ ਸੇਵਾ ਲਾਇਆ। ਲਿਖਿਆ ਲੇਖ ਅਪਰ ਅਪਾਰ, ਨਾ ਕੋਈ ਮੇਟ ਮਿਟਾਇਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੋਤੀ ਜਾਮਾ ਵੇਸ ਵਟਾਇਆ।

ਸਾਲ ਬਵੰਜਾ ਕਾਇਆ ਤਨ ਕਰ ਲੋਕਮਾਤ ਪਿਆਰਾ, ਅੰਤਮ ਆਪਣਾ ਭਾਣਾ ਆਪੇ ਮੰਨ, ਕਰਿਆ ਪਾਰ ਉਤਾਰਾ। ਆਪ ਆਪਣਾ ਬੇੜਾ ਬੰਨ, ਆਪੇ ਲਾਏ ਪਾਰ ਕਿਨਾਰਾ। ਆਪਣੀ ਵਡਿਆਈ ਆਪੇ ਜਾਣੇ ਧੰਨ ਧੰਨ ਧੰਨ, ਨਾ ਕੋਈ ਲਿਖੇ ਲੇਖ ਲਿਖਾਰਾ। ਆਪਣਾ ਰਾਗ ਸੁਣੇ ਆਪਣੇ ਕੰਨ, ਆਪੇ ਗਾਵਣਹਾਰਾ। ਆਪਣੀ ਜਨਨੀ ਆਪੇ ਜਾਇਆ ਆਪਣਾ ਜਨ, ਮਾਤ ਪਿਤ ਨਾ ਕੋਈ ਅਧਾਰਾ। ਕਿਸੇ ਨਾ ਦਿਸੇ ਛੱਪਰੀ ਛੰਨ, ਨਾ ਕੋਈ ਮੰਦਰ ਮਸਜਿਦ ਗੁਰੂਦਵਾਰਾ। ਜੋਤ ਸਰੂਪ ਹਰਿ ਨਿਰੰਕਾਰ ਨਿਰਗੁਣ ਧਾਰ ਆਪੇ ਜਾਣੇ ਆਪਣਾ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਰੇ ਆਪ ਪਸਾਰ।

ਆਪਣਾ ਪਸਾਰਾ ਆਪ ਕਰਾਏ, ਆਪੇ ਮੇਟ ਮਿਟਾਇੰਦਾ। ਲੋਕਮਾਤ ਜਨਮ ਧਰ, ਪੰਜ ਤਤ ਹੰਢਾਇੰਦਾ।

ਅੰਤਮ ਅਗਨੀ ਗਿਆ ਸੜ, ਏਕਾ ਹਵਨ ਵਖਾਇੰਦਾ। ਕਾਇਆ ਕੋਟ ਢੱਠਾ ਕਿਲਾ ਗੜ੍ਹ, ਤ੍ਰੈਗੁਣ ਮੂਲ ਚੁਕਾਇੰਦਾ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਵੇਖ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਬਣਤ ਬਣਾਇੰਦਾ। ਆਪਣੇ ਅੰਦਰ ਆਪੇ ਬੈਠਾ ਵੜ, ਪੁਰਖ ਅਬਿਨਾਸ਼ੀ ਪੁਰਖ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਸਾਲ ਬਵੰਜਾ, ਲੋਕਮਾਤ ਹੰਢਾਇੰਦਾ।

ਜਗਤ ਸਿੰਘਾਸਣ ਕਲਜੁਗ ਧਾਰ, ਸਾਚੇ ਚਰਨਾ ਹੇਠ ਦਬਾਈਆ। ਜੀਵਾਂ ਜੰਤਾਂ ਕਰੇ ਖੁਆਰ, ਗੁਰਮੁਖਾਂ ਦਏ ਵਡਿਆਈਆ। ਮੂਰਖ ਮੁਗਧ ਲਾਏ ਪਾਰ, ਜੋ ਜਨ ਰਸਨਾ ਰਹੇ ਗਾਈਆ। ਏਕਾ ਦੂਜਾ ਭੇਵ ਨਿਵਾਰ, ਏਕਾ ਦੂਜਾ ਭੇਵ ਗਵਾਈਆ। ਜੋਤੀ ਜਾਮਾ ਭੇਖ ਨਿਆਰ, ਦਿਸ ਕਿਸੇ ਨਾ ਆਈਆ। ਸ਼ਬਦ ਡੰਕਾ ਅਪਰ ਅਪਾਰ, ਹਰਿ ਨਿਰੰਕਾਰ ਆਪਣਾ ਰਿਹਾ ਵਜਾਈਆ। ਵੇਦ ਵਿਆਸਾ ਬਣ ਲਿਖਾਰ, ਲੇਖਾ ਗਿਆ ਲਿਖਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਆਪੇ ਜਾਣੇ ਲੰਮਾ ਚੌੜਾ ਨਾ ਜਾਣੇ ਕੋਈ ਘਰ ਬਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਮਿਠਾ ਕੌੜਾ ਨਾ ਕਰੇ ਵਿਚਾਰ, ਆਤਮ ਬ੍ਰਹਮ ਨਾ ਕੋਈ ਜਣਾਈਆ। ਧੁਰਦਰਗਾਹੀ ਆਇਆ ਦੌੜਾ ਬੇਐਬ ਪਰਵਰਦਿਗਾਰ, ਜੋਤੀ ਨੂਰ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਚਾਰ ਵਰਨਾਂ ਇਕ ਪੜ੍ਹਾਈਆ। ਏਕਾ ਅੱਖਰ ਦਏ ਵਿਚਾਰ, ਧੁਰਦਰਗਾਹੀ ਸਾਚਾ ਮਾਹੀਆ। ਬਜਰ ਕਪਾਟੀ ਪਾੜੇ ਪੱਥਰ, ਦੂਈ ਦਵੈਤੀ ਪਰੇ ਹਟਾਈਆ। ਪੰਚ ਵਿਕਾਰਾ ਹੋਏ ਸੱਥਰ, ਗੂੜ੍ਹੀ ਨੀਂਦ ਸਵਾਈਆ। ਸੰਤ ਸੁਹੇਲੇ ਕਰੇ ਵੱਖਰ, ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਈਆ।

ਜੁਗ ਜੁਗ ਭੇਖ ਕਰਨੇਹਾਰਾ, ਆਪਣੀ ਕਲ ਵਰਤਾਇੰਦਾ। ਚਾਰੇ ਵੇਦਾਂ ਪਾਵੇ ਸਾਰਾ, ਪੁਰਾਨ ਅਠਾਰਾਂ ਫੋਲ ਫੋਲਾਇੰਦਾ । ਖਾਣੀ ਬਾਣੀ ਅੰਦਰ ਬਾਹਰਾ, ਗੁਪਤ ਜ਼ਾਹਰਾ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰਾ, ਲੋਆਂ ਪੁਰੀਆਂ ਫੇਰਾ ਪਾਇੰਦਾ। ਰਵ ਸਸ ਕਰੇ ਨਿਮਸਕਾਰਾ, ਦੋਏ ਜੋੜ ਸੀਸ ਝੁਕਾਇੰਦਾ। ਗਗਨ ਗਗਨੰਤਰ ਅਧਵਿਚਕਾਰਾ, ਤਾਰਾ ਮੰਡਲ ਆਪ ਅਖਵਾਇੰਦਾ। ਅਗੰਮ ਅਗੰਮੜਾ ਦੱਸੇ ਅਗੰਮੜੀ ਧਾਰਾ, ਅਗੰਮੜੀ ਧਾਰ ਆਪ ਚਲਾਇੰਦਾ। ਅਲਖ ਨਿਰੰਜਣ ਲੇਖ ਲਿਖ ਨਾ ਸਕੇ ਕੋਈ ਜੀਵ ਜੰਤ ਵਿਚਾਰਾ, ਭੇਵ ਅਭੇਦਾ ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣੀ ਕਾਰਾ, ਅਛਲ ਅਛੇਦਾ ਆਪ ਅਖਵਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਸ਼ਬਦ ਖੰਡਾ ਤੇਜ਼ ਕਟਾਰਾ, ਦੋ ਧਾਰਾ ਆਪ ਚਲਾਇੰਦਾ। ਨੌਂ ਖੰਡ ਪ੍ਰਿਥਮੀ ਕਰੇ ਖ਼ਬਰਦਾਰਾ, ਰਾਜ ਰਾਜਾਨਾਂ ਆਪ ਉਠਾਇੰਦਾ। ਸੰਮਤ ਪੰਦਰਾਂ ਇਕ ਵਿਚਾਰਾ, ਵੀਹ ਸਦ ਬਿਕ੍ਰਮੀ ਨਾਲ ਰਲਾਇੰਦਾ। ਪੰਚਮ ਜੇਠ ਦਿਨ ਦਿਹਾੜਾ, ਖ਼ੁਸ਼ੀਆਂ ਨਾਲ ਰਲਾਇੰਦਾ। ਜਗਤ ਸਿੰਘਾਸਣ ਹਰਿ ਅਖਾੜਾ, ਦਹਿ ਦਿਸ਼ਾ ਫੋਲ ਫੋਲਾਇੰਦਾ। ਪੰਜ ਤਤ ਤਜਾਇਆ ਪੰਜ ਤਤ ਮਗਰ ਲਗਾਈ ਧਾੜਾ, ਅਗਨੀ ਧਾਰ ਵਹਾਇੰਦਾ। ਲੱਗੇ ਅੱਗ ਬਹੱਤਰ ਨਾੜਾ, ਲੱਖ ਚੁਰਾਸੀ ਜੀਵ ਕੁਰਲਾਇੰਦਾ। ਲੇਖ ਲਿਖਾਏ ਸਤਾਰਾਂ ਹਾੜਾ, ਵਾਲੀ ਹਿੰਦ ਉਠਾਇੰਦਾ। ਸਾਧ ਸੰਤ ਪਕੜ ਉਠਾਏ ਜੰਗਲ ਜੂਹ ਉਜਾੜ ਪਹਾੜ, ਡੂੰਘੇ ਕੰਦਰ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਤ੍ਰੈਗੁਣ ਮਾਇਆ ਤੇਰਾ ਤਤ ਅਗਨੀ ਸਾੜਾ, ਆਪਣਾ ਮੂਲ ਚੁਕਾਇੰਦਾ। ਸੁੱਤ ਸ਼ਬਦ ਸਾਚਾ ਲਾੜਾ, ਪਾਰਬ੍ਰਹਮ ਪ੍ਰਭ ਆਪ ਮਿਟਾਇੰਦਾ। ਸੋਹੰ ਸ਼ਬਦ ਸੀਸ ਬੰਨੇ ਦਸਤਾਰਾ, ਸਚਾ ਨਾਮ ਤਿਲਕ ਲਗਾਇੰਦਾ। ਚਾਰ ਵਰਨਾਂ ਕਰੇ ਇਕ ਪਿਆਰਾ, ਊਚਾਂ ਨੀਚਾਂ ਮੇਟ ਮਿਟਾਇੰਦਾ। ਲੋਕਮਾਤ ਵਖਾਏ ਇਕ ਦਵਾਰਾ, ਵਰਨ ਗੋਤ ਨਾ ਕੋਈ ਮਿਟਾਇੰਦਾ। ਨੂਰ ਅਲਾਹੀ ਪਾਵੇ ਸਾਰਾ, ਐਨਲਹੱਕ ਜਗਾਇੰਦਾ। ਮੁਕਾਮੇ ਹੱਕ ਖ਼ੁਦੀ ਖ਼ੁਦਾਈ ਨਾ ਕੋਈ ਲਾਏ ਨਾਅਰਾ, ਨਾ ਕੋਈ ਦੂਜਾ ਭੇਵ ਰਖਾਇੰਦਾ। ਏਕਾ ਏਕ ਹਰਿ ਕਰਤਾਰਾ, ਏਕਾ ਰੂਪ ਦਰਸਾਇੰਦਾ। ਅੱਲਾ ਰਾਣੀ ਤੇਰਾ ਨਾਅਰਾ, ਹੂ ਹੂ ਆਪ ਵਖਾਇੰਦਾ। ਤੂੰ ਤੂੰ ਹੋਏ ਪਾਰ ਕਿਨਾਰਾ, ਪਾਰਬ੍ਰਹਮ ਪ੍ਰਭ ਆਪ ਕਰਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਪੰਚਮ ਜੇਠਾ ਏਕਾ ਦਿਵਸ ਸੁਹਾਇੰਦਾ।

ਪੰਚਮ ਜੇਠ ਹਰਿ ਵਡਿਆਈ, ਪਾਰਬ੍ਰਹਮ ਜਣਾਈਆ। ਲੱਖ ਚੁਰਾਸੀ ਕਰੇ ਕੁੜਮਾਈ, ਲਾੜੀ ਮੌਤ ਕਰੇ ਕੁੜਮਾਈਆ। ਏਕਾ ਮਹਿੰਦੀ ਹੱਥੀਂ ਲਾਈ, ਲਾਲ ਚੂੜਾ ਤਨ ਪਹਿਨਾਈਆ। ਹਾੜ ਸਤਾਰਾ ਵੇਖੇ ਚਾਈਂ ਚਾਈਂ, ਲਹਿੰਦੀ ਦਿਸ਼ਾ ਫੇਰੀ ਪਾਈਆ । ਉਮਤ ਨਬੀ ਰਸੂਲ ਉਠਾਏ ਥਾਉਂ ਥਾਈਂ, ਸੋਇਆ ਕੋਇ ਰਹਿਣ ਨਾ ਪਾਈਆ । ਅੰਜੀਲ ਕੁਰਾਨ ਦਰ ਦਵਾਰਾ ਅੱਗੇ ਹੋ ਹੋ ਕਹਿੰਦੀ, ਅਮਾਮ ਮਹਿੰਦੀ ਜੋਤ ਜਗਾਈਆ। ਲੋਕਮਾਤ ਭਾਣਾ ਏਕਾ ਸਹਿੰਦੀ, ਭੁੱਲੀ ਸਰਬ ਲੋਕਾਈਆ। ਅੰਤਮ ਵੇਲੇ ਏਕਾ ਗਾਹੇ ਗਹਿੰਦੀ, ਨਾ ਦੀਸੇ ਕੋਈ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠ ਦਿਸ਼ਾ ਲਹਿੰਦੀ ਮੁੱਖ ਭਵਾਈਆ।

ਲਹਿੰਦੀ ਦਿਸ਼ਾ ਨੇਤਰ ਖੋਲ੍ਹ, ਹਰਿ ਆਪਣਾ ਕਰਮ ਕਮਾਇਆ। ਮੁਹੰਮਦ ਤੇਰਾ ਕੀਤਾ ਕੌਲ, ਪੂਰਾ ਰਿਹਾ ਕਰਾਇਆ। ਸਦੀ ਚੌਧਵੀਂ ਵੱਜਾ ਢੋਲ, ਇਕ ਨਗਾਰ ਵਜਾਇਆ। ਨਾ ਕੋਈ ਜਾਣੇ ਪੰਡਤ ਪਾਂਧਾ ਰੋਲ, ਮੁਲਾਂ ਸ਼ੇਖ਼ ਭੇਵ ਨਾ ਰਾਇਆ। ਪਰਗਟ ਹੋਇਆ ਹਰਿ ਕਲਾ ਸੋਲ, ਜੋਤੀ ਜਾਮਾ ਭੇਖ ਵਟਾਇਆ। ਚਰਨ ਧਰੇ ਉਪਰ ਧੌਲ, ਧਰਤ ਮਾਤ ਖ਼ੁਸ਼ੀ ਮਨਾਇਆ। ਚਰਨ ਧੂੜੀ ਮੁੱਖ ਲਗਾਏ ਸਾਚੀ ਪੌਹਲ, ਸਾਂਤਕ ਸਤਿ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਲਾਂ ਕਲੀਆਂ ਸ਼ਬਦ ਸਿੰਘਾਸਣ ਵਲੀਆ ਛਲੀਆ ਪੁਰਖ ਅਬਿਨਾਸ਼ ਵੇਖੇ ਖੇਲ ਜਗਤ ਤਮਾਸ਼, ਚਾਰੋਂ ਕੁੰਟ ਉਠ ਉਠ ਧਾਇਆ।

ਦਹਿ ਦਿਸ਼ਾ ਕਾਲੀ ਰੈਣ, ਚਾਰੋਂ ਕੁੰਟ ਰੈਣ ਅੰਧੇਰੀ ਛਾਇਆ। ਦਿਸ਼ਾ ਲਹਿੰਦੀ ਵੇਖੇ ਲਾੜੀ ਮੌਤ ਡੈਣ, ਤਨ ਸ਼ੰਗਾਰ ਕਰਾਇਆ। ਨਾਤਾ ਤੋੜੇ ਭਾਈ ਭੈਣ, ਸਾਕ ਸੱਜਣ ਸੈਣ ਇਕ ਪਿਆਰ ਰਖਾਇਆ। ਲੁਕਿਆ ਕੋਈ ਨਾ ਦੇਵੇ ਰਹਿਣ, ਪੀਰ ਫਕੀਰ ਸ਼ਾਹ ਹਕੀਰ ਦਸਤਗੀਰ ਕੁਤਬ ਗੌਂਸ ਨਾ ਕੋਈ ਸਹਾਇਆ। ਕਿਸੇ ਹੱਥ ਨਾ ਆਏ ਨੀਰ, ਬਸਤਰ ਚੀਰ ਨਾ ਕੋਇ ਹੰਢਾਇਆ । ਚਿੱਟੇ ਉਪਰ ਖਿਚੀ ਜਾਏ ਲਕੀਰ, ਕੋਈ ਨਾ ਮੇਟੇ ਮੇਟ ਮਿਟਾਇਆ। ਉਮਤ ਨਬੀ ਰਸੂਲ ਤੇਰੀ ਕੋਈ ਨਾ ਬੰਨੇ ਧੀਰ, ਤੀਰ ਨਿਰਾਲਾ ਇਕ ਚਲਾਇਆ। ਵੀਹ ਸਦ ਉਨੀ ਹੋਏ ਅਖ਼ੀਰ, ਰੋਜ਼ਾ ਬਾਂਗ ਨਾ ਕੋਈ ਰਖਾਇਆ। ਹੱਕ ਹਕੀਕਤ ਵੇਖੇ ਫੇਰ, ਬਗਲ ਕੁਰਾਨ ਨਾ ਕੋਈ ਉਠਾਇਆ। ਸ਼ਰਅ ਸ਼ਰੀਅਤ ਸਾਚੇ ਲੋਇਣ, ਜਗਤ ਮਸਲਾ ਦਏ ਚੁਕਾਇਆ । ਸਚ ਸਿੰਘਾਸਣ ਕੋਇ ਨਾ ਸੋਇਣ, ਪੁਰਖ ਅਬਿਨਾਸ਼ੀ ਆਪਣਾ ਆਸਣ ਦਏ ਉਠਾਇਆ। ਜੋ ਉਪਜੇ ਸੋ ਹੋਏ ਵਿਨਾਸਨ, ਥਿਰ ਕੋਇ ਰਹਿਣ ਨਾ ਪਾਇਆ। ਨਾ ਕੋਈ ਦੀਸੇ ਮਦਿਰਾ ਮਾਸਨ, ਘਨਕ ਪੁਰ ਵਾਸਨ ਡੰਕ ਵਜਾਇਆ। ਪਰਗਟ ਹੋਏ ਸ਼ਾਹੋ ਸ਼ਬਾਸਨ, ਰਾਜ ਰਾਜਾਨਾ ਦਏ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਹਰਿ ਕਰਤਾਰ, ਸ੍ਰਿਸ਼ਟ ਸਬਾਈ ਵੇਖ ਵਿਚਾਰ, ਆਪਣੇ ਆਪ ਉਪਾਇਆ।

ਆਪਣਾ ਰੰਗ ਹਰਿ ਉਪਾ, ਆਪਣੀ ਰਚਨ ਰਚਾਈਆ। ਆਪਣੀ ਜੋਤੀ ਆਪ ਜਗਾ, ਆਪੇ ਕਰੇ ਰੁਸ਼ਨਾਈਆ। ਆਪਣੀ ਗੋਤੀ ਆਪ ਬਣਾ, ਆਪੇ ਨਾਉਂ ਧਰਾਈਆ। ਕੋਟੀ ਕੋਟ ਰਹੇ ਧਿਆ, ਗੁਰਮੁਖ ਸੰਤ ਸੁਹੇਲੇ ਵਿਰਲੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਈਆ।

ਏਕਾ ਨਾਉਂ ਸ਼ਬਦ ਜੈਕਾਰਾ, ਚਾਰ ਕੁੰਟ ਕਰਾਇਆ। ਦੇਸ ਪਰਦੇਸਾ ਪਾਵੇ ਸਾਰਾ, ਨੌਂ ਸਤਿ ਵੇਖ

ਵਖਾਇਆ। ਲੋਆਂ ਪੁਰੀਆਂ ਦਏ ਹੁਲਾਰਾ, ਏਕਾ ਰੰਗ ਰੰਗਾਇਆ। ਆਪੇ ਵਸਿਆ ਸਭ ਤੋਂ ਬਾਹਰਾ, ਸੰਗਲਾ ਸੰਗ ਆਪ ਨਿਭਾਇਆ। ਨਾਮ ਮਰਦੰਗ ਅਪਰ ਅਪਾਰਾ, ਹਰਿ ਹਰਿ ਰਿਹਾ ਵਜਾਇਆ। ਸਚ ਦਵਾਰੇ ਆਪੇ ਲੰਘ ਸਚ ਵਣਜਾਰਾ, ਸਾਚਾ ਵਣਜ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਕਰੇ ਰੁਸ਼ਨਾਇਆ।

ਨਿਰਗੁਣ ਨੂਰ ਜੋਤ ਅਕਾਲਾ, ਆਦਿ ਅੰਤ ਅਖਵਾਇਆ। ਪਰਗਟ ਹੋਏ ਦੀਨ ਦਿਆਲਾ, ਦਇਆ ਨਿਧ ਸਮਾਇਆ। ਸੰਤ ਸੁਹੇਲਾ ਸਦਾ ਰਖਵਾਲਾ, ਆਦਿ ਜੁਗਾਦੀ ਫੇਰਾ ਪਾਇਆ। ਨੇੜ ਨਾ ਆਏ ਕਾਲ ਮਹਾਂਕਾਲਾ, ਸਚ ਦਵਾਰਾ ਦਏ ਸੁਹਾਇਆ। ਕਾਇਆ ਮੰਦਰ ਵਖਾਏ ਸਚੀ ਧਰਮਸਾਲਾ, ਪ੍ਰਭ ਅਬਿਨਾਸ਼ੀ ਡੇਰਾ ਲਾਇਆ। ਤੋੜਨਹਾਰਾ ਜਗਤ ਜੰਜਾਲਾ, ਮਾਇਆ ਮਮਤਾ ਮੋਹ ਚੁਕਾਇਆ। ਚਾਰ ਵਰਨਾਂ ਏਕਾ ਦੱਸੇ ਸ਼ਬਦ ਸੁਖਾਲਾ, ਸੋ ਪੁਰਖ ਨਿਰੰਜਣ ਆਪ ਅਲਾਇਆ। ਹਉਮੇ ਹੰਗਤਾ ਕਰੇ ਕਰਾਏ ਜਗਤ ਮੁਖ ਕਾਲਾ, ਸਾਚੀ ਸੰਗਤਾ ਮੇਲ ਮਿਲਾਇਆ। ਭੁੱਖਾ ਨੰਗਤਾ ਸ਼ਾਹ ਕੰਗਾਲਾ, ਏਕਾ ਰੰਗ ਰੰਗਾਇਆ। ਏਕਾ ਜੋਤੀ ਹਰਿ ਜਵਾਲਾ, ਏਕਾ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਗਤ ਸਿੰਘਾਸਣ ਵਕ਼ਤ ਚੁਕਾਇਆ।

ਜਗਤ ਸਿੰਘਾਸਣ ਆਪ ਉਠਾਇਆ, ਆਪਣੀ ਕਲ ਵਰਤਾਰੀਆ। ਔਦਾਂ ਜਾਂਦਾ ਨਜ਼ਰ ਨਾ ਆਇਆ, ਵੇਖੇ ਸਰਬ ਸੰਸਾਰੀਆ। ਸਾਚਾ ਹਿੱਸਾ ਇਕ ਵੰਡਾਇਆ, ਪਵਣ ਪਵਣੀ ਦਏ ਹੁਲਾਰੀਆ। ਦਹਿ ਦਿਸ਼ਾ ਫੇਰਾ ਏਕਾ ਪਾਇਆ, ਕਰੇ ਆਪਣੀ ਕਾਰੀਆ। ਸੰਤ ਮਨੀ ਸਿੰਘ ਤੇਰਾ ਲੇਖਾ ਪੂਰ ਵਖਾਇਆ, ਬਵੰਜਾ ਚੌਦਾਂ ਜੋੜ ਕਰਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭਾਰ ਆਪ ਉਠਾ ਰਿਹਾ।

ਆਪਣਾ ਭਾਰ ਆਪ ਉਠਾਏ, ਦੋ ਜਹਾਨਾਂ ਵਾਲੀ। ਸੰਤ ਸੁਹੇਲੇ ਸੰਗ ਰਖਾਏ, ਚਲੇ ਚਾਲ ਨਿਰਾਲੀ। ਆਪਣਾ ਤਿਲਕ ਆਪਣਾ ਸੀਸ ਧਰਾਏ, ਗੁਰਮੁਖ ਕਰੇ ਰਖਵਾਲੀ। ਆਪਣੀ ਚਾਲੀ ਆਪੇ ਪਾਏ, ਦੋ ਹੱਥਾਂ ਦਿਸੇ ਖਾਲੀ। ਆਪਣਾ ਪਾਲੀ ਆਪ ਹੋ ਜਾਏ, ਨਾ ਕੋਈ ਸੰਗ ਰਖਾਏ ਲੇਫ ਨਿਹਾਲੀ। ਚੌਦਾਂ ਲੋਕ ਚੌਦਾਂ ਹੱਟ ਚੌਦਾਂ ਤਬਕਾਂ ਪਾਰ ਕਰਾਏ, ਇਕ ਮੁਹੰਮਦ ਮੰਗੇ ਵਿਚ ਦਲਾਲੀ। ਤੀਰਥ ਤਟ ਵੇਖ ਵਖਾਏ, ਕਿਸੇ ਪੱਤ ਨਾ ਦਿਸੇ ਨਾ ਡਾਲ੍ਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਚਾਲ ਨਿਰਾਲੀ।

ਸ਼ਬਦ ਸਿੰਘਾਸਣ ਹਰਿ ਉਪਾ, ਜਗਤ ਸਿੰਘਾਸਣ ਮਾਤ ਤਜਾਇਆ । ਸ਼ਬਦ ਸਿੰਘਾਸਣ ਜੋਤ ਜਗਾ, ਜਗਤ ਸਿੰਘਾਸਣ ਦਏ ਬੁਝਾਇਆ। ਸ਼ਬਦ ਸਿੰਘਾਸਣ ਰੰਗ ਰੰਗਾ, ਜਗਤ ਸਿੰਘਾਸਣ ਦਏ ਮਿਟਾਇਆ। ਸ਼ਬਦ ਸਿੰਘਾਸਣ ਮਰਦੰਗ ਵਜਾ, ਭਗਤ ਸਿੰਘਾਸਣ ਸੁਨ ਕਰਾਇਆ। ਸ਼ਬਦ ਸਿੰਘਾਸਣ ਅੰਗ ਲਗਾ, ਭਗਤ ਸਿੰਘਾਸਣ ਮੂਲ ਨਾ ਭਾਇਆ। ਆਪਣਾ ਭਾਣਾ ਆਪ ਵਰਤਾ, ਆਪਣੇ ਭਾਣੇ ਵਿਚ ਸਮਾਇਆ। ਪੰਚਮ ਜੇਠੀ ਜਾਮਾ ਪਾ, ਪੰਚਮ ਰੁੱਤ ਸੁਹਾਇਆ। ਪੰਚਮ ਜੇਠ ਜੋਤ ਜਗਾ, ਪੰਚਮ ਲਏ ਉਪਾਇਆ। ਵਰਨ ਗੋਤ ਮੇਟ ਮਿਟਾ, ਏਕਾ ਸਰਨ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਪੂਜਾ ਦਏ ਮਿਟਾਇਆ।

ਜਗਤ ਪੂਜਾ ਮਿਟੇ ਭੇਵ, ਹਰਿ ਸਾਚੇ ਆਪ ਮਿਟਾਵਣਾ। ਲੇਖਾ ਜਾਣੇ ਚਾਰੇ ਵੇਦ, ਨਾ ਭੇਵ ਕਿਸੇ ਛੁਪਾਵਣਾ। ਆਪੇ ਜਾਣੇ ਜਗਤ ਕਤੇਬ, ਵੇਦ ਵਿਆਸ ਸੰਗ ਰਖਾਵਨਾ। ਅੰਜੀਲ ਕੁਰਾਨ ਨਾ ਕਰੇ ਫਰੇਬ, ਈਸਾ ਮੂਸਾ ਆਪ ਜਗਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਪੰਚਮ ਮੀਤਾ ਪੰਚਮ ਮੋਹ ਚੁਕਾਵਣਾ।

ਪੰਚਮ ਨਾਤਾ ਜਗਤ ਤੋੜ, ਏਕਾ ਘਰ ਸੁਹਾਇੰਦਾ। ਸ਼ਬਦ ਚੜ੍ਹਾਏ ਸਾਚੇ ਘੋੜ, ਸਾਚਾ ਦਰ ਦਿਖਾਇੰਦਾ। ਧੁਰਦਰਗਾਹੀ ਆਇਆ ਦੌੜ, ਦਾਤਾ ਦਾਨੀ ਆਪ ਅਖਵਾਇੰਦਾ। ਦੋ ਜਹਾਨੀ ਲਾਏ ਏਕਾ ਪੌੜ, ਡੂੰਘੀ ਭਵਰੀ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸੰਮਤ ਪੰਦਰਾਂ ਵੇਖ ਵਖਾਇੰਦਾ।

ਸੰਮਤ ਪੰਦਰਾਂ ਹਰਿ ਲਲਕਾਰਾ, ਚਾਰ ਕੁੰਟ ਉਠ ਧਾਇਆ। ਬ੍ਰਹਮਾ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਵਹਾਇਆ। ਸ਼ਿਵ ਸ਼ੰਕਰ ਵੇਖੇ ਇਕ ਦਵਾਰਾ, ਹੱਥ ਤ੍ਰਿਸ਼ੂਲ ਉਠਾਇਆ। ਕਰੋੜ ਤੇਤੀਸਾ ਕੱਢੇ ਹਾੜਾ, ਵੇਲਾ ਅੰਤਮ ਆਇਆ। ਨੌਂ ਖੰਡ ਪ੍ਰਿਥਮੀ ਮਾਰੇ ਧਾੜਾ, ਨੌਂ ਦਰ ਫੋਲ ਫੋਲਾਇਆ। ਸੱਤਾਂ ਦੀਪਾਂ ਇਕ ਅਖਾੜਾ, ਪ੍ਰਭ ਸਾਚਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਪੰਦਰਾਂ ਤੇਰੀ ਪਾਏ ਵੰਡ, ਵੇਖ ਵਖਾਣੇ ਹਰਿ ਬ੍ਰਹਿਮੰਡ, ਲੱਖ ਚੁਰਾਸੀ ਜੇਰਜ ਖਾਣੀ ਉਤਭੁਜ ਸੇਤਜ ਅੰਡ ਵੰਡ ਵੰਡਾਈਆ।

ਪੰਚਮ ਜੇਠਾ ਸ਼ਬਦ ਖੰਡਾ ਦੋ ਧਾਰਾ, ਮਨਮੁਖਾਂ ਕੰਡ ਵਢਾਈਆ। ਮਗਰ ਲੱਗੇ ਅਗੰਮੀ ਧਾੜਾ, ਪ੍ਰਭ ਹੱਥ ਚੰਡ ਪਰਚੰਡ ਉਠਾਈਆ। ਪਰਗਟ ਹੋਇਆ ਸਾਚਾ ਲਾੜਾ, ਭੇਖ ਪਖੰਡ ਦਏ ਮਿਟਾਈਆ। ਇਕ ਅਕੱਲਾ ਏਕੰਕਾਰਾ, ਦੋਹਾਗਣ ਨਾਰ ਰੰਡ ਸਰਬ ਵਖਾਈਆ। ਨਾ ਕੋਈ ਸੋਏ ਪੈਰ ਪਸਾਰਾ, ਜਨ ਭਗਤਾਂ ਏਕਾ ਵੰਡ ਵੰਡਾਈਆ। ਰਸਨਾ ਹਰਿ ਹਰਿ ਨਾਉਂ ਉਚਾਰਾ, ਬੇਮੁਖ ਬੈਠੇ ਕੰਡ ਵਢਾਈਆ। ਅੱਗੇ ਡਿਗੇ ਮੂਹੇ ਦੇ ਭਾਰਾ, ਸਿਰ ਬਾਂਹੀਆ ਹੇਠ ਉਠਾਈਆ। ਦੁੱਖ ਲੱਗਾ ਅੰਤਮ ਭਾਰਾ, ਕਾਮ ਕਰੋਧ ਲੋਭ ਮੋਹ ਹਲਕਾਈਆ। ਪੰਜ ਤਤ ਚਲਿਆ ਮਾਤ ਵਿਕਾਰਾ, ਮਾਤ ਜਗਤ ਪਰਨਾਈਆ। ਨਾ ਕੀਆ ਸਚ ਵਪਾਰਾ, ਜੂਠ ਝੂਠ ਹੋਈ ਕੁੜਮਾਈਆ। ਕਲਜੁਗ ਮਾਇਆ ਕੰਤ ਭਤਾਰਾ, ਰੈਣ ਅੰਧੇਰਾ ਏਕਾ ਛਾਈਆ। ਦੀਪਕ ਹੋਏ ਨਾ ਕੋਇ ਉਜਿਆਰਾ, ਨਾ ਕੋਈ ਸਾਚਾ ਮਾਰਗ ਲਾਈਆ। ਨਾ ਕੋਈ ਦੀਸੇ ਪਾਰ ਕਿਨਾਰਾ, ਭਰਮ ਭਰਮੀ ਰਹੇ ਭੁਲਾਈਆ। ਭਰਮ ਭਰਮੇ ਗੜ੍ਹ ਹੰਕਾਰਾ, ਏਕਾ ਦੂਜਾ ਦੇਵੇ ਨਾ ਕੋਈ ਮਿਟਾਈਆ। ਤੀਜੇ ਨੇਤਰ ਨਾ ਦਰਸ ਦਿਖਾਏ ਹਰਿ ਨਿਰੰਕਾਰਾ, ਚੌਥੇ ਘਰ ਨਾ ਕੋਈ ਸਮਾਈਆ। ਚੌਥਾ ਪਦ ਨਾ ਦਏ ਸਹਾਰਾ, ਪੰਚਮ ਮੇਲਾ ਨਾ ਕੋਈ ਮਲਾਈਆ। ਮਿਲੇ ਮੇਲ ਨਾ ਗੁਰ ਅਵਤਾਰਾ, ਛੇਵਾਂ ਘਰ ਨਾ ਕੋਈ ਸਹਾਈਆ। ਉਪਜੇ ਸ਼ਬਦ ਸਚੀ ਧੁਨਕਾਰਾ, ਸੱਤਵੇਂ ਸਤਿ ਪੁਰਖ ਨਿਰੰਜਣ ਨਾ ਮੇਲ ਮਿਲਾਈਆ। ਏਕਾ ਵੇਖੇ ਧੁਰ ਦਰਬਾਰਾ, ਥਿਰ ਘਰ ਥਾਉਂ ਨਾ ਕੋਈ ਬਹਾਈਆ। ਨਿਰਗੁਣ ਨਿਰਗੁਣ ਨਾ ਰੰਗ ਕਰਤਾਰਾ, ਪ੍ਰਭ ਆਪਣੀ ਰਚਨ ਰਚਾਈਆ। ਕਲਜੁਗ ਅੰਤਮ ਲੈ ਅਵਤਾਰਾ, ਸ਼ਬਦ ਡੰਕਾ ਰਿਹਾ ਵਜਾਈਆ। ਖੇਲੇ ਖੇਲ ਅਪਰ ਅਪਾਰਾ, ਘਰ ਸਾਚੇ ਵੱਜਦੀ ਰਹੇ ਵਧਾਈਆ। ਮਿਲਿਆ ਮੇਲ ਮੀਤ ਮੁਰਾਰਾ, ਆਤਮ ਸੇਜਾ ਆਏ ਚਾਈਂ ਚਾਈਂਆ। ਕੰਤ ਕੰਤੂਹਲਾ ਹਰਿ ਭਤਾਰਾ, ਆਪੇ ਫੜੇ ਉਠ ਉਠ ਬਾਂਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤੀ ਵੇਸ ਕਰ, ਮਿਲਿਆ ਦਰ ਇਕ ਦਵਾਰਾ।

ਏਕਾ ਮਿਲਿਆ ਹਰਿ ਦਰਵਾਜ਼ਾ, ਏਕਾ ਘਰ ਸੁਹਾਈਆ। ਏਕਾ ਹਰਿ ਗ਼ਰੀਬ ਨਿਵਾਜ਼ਾ, ਏਕਾ ਦਰ ਵਖਾਇੰਦਾ। ਏਕਾ ਰੱਖੇ ਅਸਵ ਤਾਜਾ, ਏਕਾ ਆਪ ਦੌੜਾਇੰਦਾ। ਏਕਾ ਏਕ ਫਿਰੇ ਭਾਜਾ, ਵੇਸ ਅਨੇਕਾ ਆਪ ਕਰਾਇੰਦਾ । ਪਰਗਟ ਹੋਏ ਦੇਸ ਮਾਝਾ, ਪੁਰੀ ਘਨਕ ਧਾਮ ਸੁਹਾਇੰਦਾ। ਭਗਤ ਜਨਾਂ ਜਨ ਮਾਰੇ ਵਾਜਾਂ, ਅੰਦਰ ਮੰਦਰ ਖੋਜ ਖੁਜਾਇੰਦਾ। ਲੋਕਮਾਤ ਰਚਿਆ ਕਾਜਾ, ਕਲਜੁਗ ਅੰਤਮ ਫੇਰੀ ਪਾਇੰਦਾ। ਇਕ ਚਲਾਏ ਸਚ ਜਹਾਜਾ, ਸੋਹੰ ਨਾਉਂ ਧਰਾਇੰਦਾ। ਦੁਰਮਤ ਮੈਲ ਧੋਵੇ ਦਾਗਾ, ਨਿਰਮਲ ਨੀਰ ਪਿਆਇੰਦਾ। ਸ਼ਬਦ ਜਣਾਈ ਬੋਧ ਅਗਾਧਾ, ਧੁਨ ਆਤਮਕ ਆਪ ਸੁਣਾਇੰਦਾ। ਰਸਨਾ ਜਿਹਵਾ ਜਿਸ ਜਨ ਅਰਾਧਾ, ਹਰਿ

ਗੁਣ ਵੇਖ ਵਖਾਇੰਦਾ। ਮੇਲ ਮਿਲਾਵੇ ਮੋਹਣ ਮਾਧਵ ਮਾਧਾ, ਵਿਛੜ ਕਦੇ ਨਾ ਜਾਇੰਦਾ। ਸੰਤ ਸੁਹੇਲਾ ਸਾਧਨ ਸਾਧਾ, ਸਿਦਕ ਸਬੂਰੀ ਇਕ ਰਖਾਇੰਦਾ। ਪੰਚਮ ਵਜਾਏ ਸਾਚਾ ਨਾਦਾ, ਅਨਹਦ ਤਾਲ ਵਜਾਇੰਦਾ। ਅਨਹਦ ਵਜਾਏ ਸਾਚਾ ਵਾਜਾ, ਰਾਗ ਰਾਗਨੀ ਸਚ ਕਮਾਇੰਦਾ। ਵੇਖ ਵਖਾਏ ਦੋ ਦੋ ਆਬਾ, ਆਬ ਹਯਾਤ ਆਪ ਪਿਆਇੰਦਾ। ਭਾਗ ਲਗਾਏ ਮੱਕਾ ਕਾਇਆ ਸਾਚਾ ਕਾਅਬਾ, ਸਾਚਾ ਹੱਜ ਕਰਾਇੰਦਾ। ਸੁਰਤ ਸੁਵਾਣੀ ਦੇਵੇ ਦਾਜਾ, ਸਾਚਾ ਸਗਨ ਮਨਾਇੰਦਾ । ਸ਼ਬਦ ਮਿਲਾਵਾ ਧੁਰਦਰਗਾਹੀ ਸਾਚਾ ਦਾਅਵਾ, ਸ਼ਾਹੋ ਭੂਪ ਵਡ ਰਾਜਨ ਰਾਜਾ, ਆਪ ਆਪਣਾ ਸੰਗ ਰਖਾਇੰਦਾ।

ਆਪਣਾ ਸੰਗ ਹਰਿ ਰਖੰਦੜਾ, ਨਾ ਕੋਈ ਤੋੜ ਤੁੜਾਏ। ਬਜਰ ਕਪਾਟੀ ਤੋੜੇ ਜੰਦੜਾ, ਜੋ ਬੈਠਾ ਆਪ ਲਗਾਏ। ਦੂਈ ਦਵੈਤੀ ਢਾਹੇ ਕੰਧੜਾ, ਭਾਂਡਾ ਭਰਮ ਭੰਨਾਏ। ਆਪੇ ਹੋਏ ਸਦਾ ਬਖ਼ਸ਼ਿੰਦੜਾ, ਬਖ਼ਸ਼ਣਹਾਰ ਹਰਿ ਹਰਿ ਰਾਏ। ਮਨਮੁਖ ਜੀਵ ਮਾਇਆ ਅੰਧੜਾ, ਭੇਵ ਨਾ ਜਾਣੇ ਰਾਏ। ਮਦਿਰਾ ਮਾਸੀ ਗੰਦੜਾ, ਨੌਂ ਦਰ ਫਿਰੇ ਹਲਕਾਏ। ਗੁਰਮੁਖ ਵਿਰਲਾ ਆਤਮ ਧੁਨ ਸੁਣੇ ਸੁਣਾਏ ਸੁਹਾਗੀ ਰਾਗ ਛੰਦੜਾ, ਸਤਿਗੁਰ ਪੂਰਾ ਆਪੇ ਗਾਏ। ਜੋਤੀ ਜੋਤ ਪਰਕਾਸ਼ ਆਪ ਰਖਦੰੜਾ, ਅਗਿਆਨ ਅੰਧੇਰ ਮਿਟਾਏ। ਇਕ ਵਖਾਏ ਦਇਆ ਕਮਾਏ ਪਰਮਾਨੰਦੜਾ, ਪਰਮਾਨੰਦ ਸਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਜੇਠਾ ਹਰਿ ਭਗਵਾਨਾ, ਜੋਤ ਸਰੂਪੀ ਪਹਿਰੇ ਬਾਨਾ, ਜੀਵਾਂ ਜੰਤਾਂ ਦੇਵੇ ਮਾਣਾ, ਸਾਧਾਂ ਸੰਤਾਂ ਦੇਵੇ ਦਾਨਾ, ਏਕਾ ਰੰਗ ਰੰਗਾਏ।

ਏਕਾ ਰੰਗਣ ਰੰਗ ਰੰਗਾਏ, ਰੰਗਣਹਾਰ ਕਰਤਾਰਾ। ਦੂਸਰ ਦਰ ਨਾ ਮੰਗਣ ਜਾਏ, ਭਰਿਆ ਰਹੇ ਭੰਡਾਰਾ। ਜੁਗਾ ਜੁਗੰਤਰ ਫੇਰੀ ਪਾਏ, ਆਦਿਨ ਅੰਤਾ ਏਕੰਕਾਰਾ। ਸਾਧਾਂ ਸੰਤਾਂ ਲਏ ਜਗਾਏ, ਦੇਵੇ ਨਾਮ ਅਧਾਰਾ। ਮਨਮੁਖ ਦਰ ਤੋਂ ਦਏ ਦੁਰਕਾਏ, ਭੇਵ ਨਾ ਪਾਇਣ ਗੁਰ ਕਰਤਾਰਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਸਿੰਘਾਸਣ ਪੁਰਖ ਅਬਿਨਾਸ਼ਨ ਖੇਲ ਕਰਾਏ ਦਇਆ ਕਮਾਏ ਪਾਰ ਕਿਨਾਰਾ।

ਪਾਰ ਕਿਨਾਰਾ ਆਪ ਕਰਾਏ, ਏਕਾ ਏਕ ਵਖਾਇਆ। ਇਕ ਕਿਨਾਰਾ ਏਕਾ ਤਟ, ਏਕਾ ਦਰ ਸੁਹਾਇਆ। ਏਕਾ ਵਸਿਆ ਘਟ ਘਟ, ਏਕਾ ਰੂਪ ਸਮਾਇਆ। ਏਕਾ ਖੇਲ ਬਾਜ਼ੀਗਰ ਨਟ, ਨਟ ਨਟੂਆਂ ਸਾਂਗ ਵਰਤਾਇਆ। ਏਕਾ ਵੇਖੇ ਸਾਚਾ ਹੱਟ, ਚੌਦਾਂ ਲੋਕਾਂ ਫੋਲ ਫੋਲਾਇਆ। ਸ਼ਬਦ ਵਰੋਲੇ ਸਾਚਾ ਪਟ, ਤੰਦਨ ਨਾਮ ਬੰਧਾਇਆ। ਹਰਿਜਨ ਜਨ ਹਰਿ ਸਾਚੇ ਵੇਖ ਵਖਾਏ ਕਾਇਆ ਮਟ, ਸਾਚਾ ਮੰਦਰ ਸੁਹਾਇਆ। ਪੰਜ ਤਤ ਤਨ ਜਨ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਕਲਜੁਗ ਤਪਾਇਆ ਏਕਾ ਮੱਠ, ਜੁਗ ਚੌਥਾ ਖੇਲ ਵਖਾਇਆ। ਸੰਮਤ ਸੋਲਾਂ ਕਰੇ ਅਕੱਠ, ਹਰਿ ਸਾਚਾ ਸ਼ਬਦ ਜਣਾਇਆ। ਕਿਸੇ ਨਾ ਮੁਕਣਾ ਪੈਂਡਾ ਨੱਠ ਨੱਠ, ਚਾਰੋਂ ਕੁੰਟ ਵਾਹੋ ਦਾਹਿਆ। ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕੋਈ ਨਾ ਰੱਖੇ ਹਠ, ਨਾ ਕੋਈ ਧੀਰ ਧਰਾਇਆ। ਪੰਚਮ ਜੇਠ ਕਰੇ ਚੱਠ, ਤੀਰ ਨਿਸ਼ਾਨਾ ਏਕ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਕਲ ਆਪੇ ਸਮਰੱਥ, ਸਮਰੱਥ ਪੁਰਖ ਅਖਵਾਇਆ।

ਸਰਬ ਕਲਾ ਆਪੇ ਸਮਰਾਥਾ, ਹਰਿ ਵਡ ਵੱਡੀ ਵਡਿਆਈਆ। ਪਰਗਟ ਹੋ ਤ੍ਰਿਲੋਕੀ ਨਾਥਾ, ਆਪਣੀ ਰਚਨ ਰਚਾਈਆ। ਏਕਾ ਸ਼ਬਦ ਏਕਾ ਗਾਥਾ, ਏਕਾ ਕਰੇ ਪੜ੍ਹਾਈਆ। ਏਕਾ ਜੋਤੀ ਏਕਾ ਨੂਰ ਹਾਜ਼ਰ ਹਜ਼ੂਰ ਕੌਸਤਕ ਮਨੀਆ ਮਸਤਕ ਟਿੱਕਾ ਲਾਏ ਮਾਥਾ, ਏਕਾ ਜੋਤ ਕਰੇ ਰੁਸ਼ਨਾਈਆ। ਪਰਗਟ ਹੋਏ ਜਿਉਂ ਰਾਮਾ ਘਰ ਦਸਰੱਥਾ, ਲੰਕਾ ਗੜ੍ਹ ਤੁੜਾਈਆ। ਆਪੇ ਵੇਖਣ ਜਾਏ ਤਮਾਸ਼ਾ, ਪੰਦਰਾਂ ਕੱਤਕ

ਰੁੱਤ ਸੁਹਾਈਆ। ਸ਼ਾਹ ਭਬੀਖਨ ਹੋਏ ਉਦਾਸਾ, ਇੰਦਰ ਪਰਸ਼ਾਦ ਆਪ ਉਠਾਈਆ। ਨੌਂ ਖੰਡ ਪ੍ਰਿਥਮੀ ਖਾਲੀ ਕਾਸਾ, ਘਰ ਘਰ ਬੈਠੇ ਕਰਨ ਸਲਾਹੀਆ । ਲੱਖ ਚੁਰਾਸੀ ਹਾਰੀ ਬੈਠੀ ਪਾਸਾ, ਧਰਮ ਧੀਰ ਨਾ ਕੋਈ ਧਰਾਈਆ। ਮੁਖ ਲਗਾਇਆ ਮਦਿਰਾ ਮਾਸਾ, ਈਸਾ ਮੂਸਾ ਪਹਿਲੇ ਮਿਟਾਈਆ। ਚੀਨਾ ਰੂਸਾ ਵੇਖ ਖੁਲਾਸਾ, ਪ੍ਰਭ ਸਾਚਾ ਆਪ ਖੁਲ੍ਹਾਈਆ। ਲਾੜੀ ਮੌਤ ਕਰੇ ਹਾਸਾ, ਉਠ ਉਠ ਵੇਖੇ ਚਾਈਂ ਚਾਈਂਆ। ਕਿਹੜੀ ਕੂਟੇ ਪਹਿਲੇ ਜਾਸਾ, ਰਾਏ ਧਰਮ ਲੜ ਫੜਾਈਆ। ਰਾਏ ਧਰਮ ਦਏ ਭਰਵਾਸਾ, ਫੜਾਏ ਆਪਣੀ ਬਾਹੀਂਆ। ਜਗਤ ਅਧਾਰ ਕੀਆਂ ਵੇਲੇ ਅੰਤ ਨਾ ਛੁਟੇ ਤੋਲਾ ਮਾਸਾ, ਅਠਾਈ ਕੁੰਡਾਂ ਦਏ ਭਰਾਈਆ। ਪਰਗਟ ਹੋਇਆ ਹਰਿ ਸ਼ਾਹੋ ਸ਼ਾਬਾਸ਼ਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਬਵੰਜਾ ਸਾਲ ਰੱਖਿਆ ਘਨਕ ਪੁਰ ਵਾਸਾ, ਜਗਤ ਸਿੰਘਾਸਣ ਸੇਜ ਵਿਛਾਈਆ। ਵੀਹ ਸੌ ਬਿਕ੍ਰਮੀ ਅੰਤ ਵਿਨਾਸਾ, ਪੰਜ ਤਤ ਤਨ ਦੇਹ ਤਜਾਈਆ। ਨਿਰਮਲ ਜੋਤ ਕਰ ਪਰਕਾਸ਼ਾ, ਗੁਰਮੁਖ ਸਾਚੇ ਵਿਚ ਗਿਆ ਸਮਾਈਆ। ਆਪੇ ਹੋਇਆ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾ ਫੇਰਾ ਪਾਈਆ। ਸਾਚੇ ਮੰਡਲ ਪਾਵੇ ਸਾਚੀ ਰਾਸਾ, ਗੋਪੀਆਂ ਕਾਹਨ ਆਪ ਨਚਾਈਆ। ਆਪਣੀ ਕੁਦਰਤ ਆਪੇ ਬਲ ਬਲ ਜਾਸਾ, ਆਪੇ ਵੇਖ ਵਖਾਈਆ। ਆਪਣੀ ਸੁਰਤੀ ਦਏ ਆਪ ਦਲਾਸਾ, ਲੱਖ ਚੁਰਾਸੀ ਵਿਚ ਟਿਕਾਈਆ। ਕਲਜੁਗ ਬਖ਼ਸ਼ੇ ਚਰਨ ਕਵਲ ਇਕ ਭਰਵਾਸਾ, ਦੋ ਜਹਾਨਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਉਂ ਧਰਾਈਆ।

ਨਾਉਂ ਧਰਾਏ ਹਰਿ ਨਿਰੰਕਾਰ, ਨੇਹਚਲ ਧਾਮ ਸੁਹਾਇਆ। ਨੇਹਚਲ ਧਾਮ ਅਪਰ ਅਪਾਰ, ਦੀਪਕ ਜੋਤੀ ਇਕ ਜਗਾਇਆ। ਅੱਠੇ ਪਹਿਰ ਹੋਏ ਉਜਿਆਰ, ਦਿਵਸ ਰੈਣ ਨਾ ਕੋਇ ਬਣਾਇਆ। ਨਾ ਕੋਈ ਮੰਦਰ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਸੁਹਾਇਆ। ਇਕ ਅਕੱਲਾ ਇਕ ਏਕੰਕਾਰ, ਬੈਠਾ ਡੇਰਾ ਲਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰ, ਸਨਕ ਸਨੰਦਨ ਨਾਮ ਧਰਾਇਆ। ਸੰਤ ਕੁਮਾਰਾ ਏਕਾ ਰੂਪ ਵਟਾਇਆ। ਬਰਾਹ ਤੇਰਾ ਰੂਪ ਅਪਾਰ, ਆਪਣਾ ਵੇਸ ਕਰਾਇਆ। ਯਗਯ ਪੁਰਸ਼ ਤੇਰੀ ਸਤਿ ਸਤਿ ਧਾਰ, ਸਤਿ ਸਤਿ ਵਰਤਾਇਆ। ਹਾਵ ਗਰੀਵ ਕਰ ਦਾਤਾਰ, ਬ੍ਰਹਮੇ ਮਾਣ ਦਵਾਇਆ। ਨਰ ਨਰਾਇਣ ਕਰ ਵਿਚਾਰ, ਬਦਰੀ ਨਰਾਇਣ ਵੇਖ ਵਖਾਇਆ। ਕਪਲ ਮੁਨ ਦਤਾ ਤ੍ਰੈ ਬੰਨੇ ਧਾਰ, ਯਦੂ ਬੰਸੀ ਇਕ ਧਰਾਇਆ। ਰਿਖਭ ਦੇਵ ਪਾਵੇ ਸਾਰ, ਉਜੈਨੀ ਰੂਪ ਵਟਾਇਆ। ਪ੍ਰਿਥੂ ਤੇਰੀ ਇਕ ਵਿਚਾਰ, ਧਰਤ ਮਾਤ ਰਿੜਕ ਵਖਾਇਆ। ਕਛ ਵੇਖੇ ਇਕ ਸੰਸਾਰ, ਮੁਖ ਮਛ ਵਟਾਇਆ। ਧਨੰਤਰ ਵੈਦ ਵਡ ਧੁਨਕਾਰ, ਸ੍ਰਿਸ਼ਟ ਸਬਾਈ ਰਿਹਾ ਸੁਣਾਇਆ। ਮੋਹਣ ਰੂਪ ਕਰ ਅਪਰ ਅਪਾਰ, ਮਹਾਂਦੇਵ ਭੁਲਾਇਆ। ਕਰੋੜ ਤੇਤੀਸਾ ਵੇਖ ਵਿਚਾਰ, ਸੁਰ ਅਸੁਰ ਲੇਖੇ ਲਾਇਆ। ਬਾਵਨ ਭੇਖਾ ਇਕ ਅਪਾਰ, ਬਲ ਦਵਾਰੇ ਮੰਗਣ ਆਇਆ। ਹੰਸਾ ਰੂਪ ਵੇਖ ਵਿਚਾਰ, ਸ਼ਬਦੀ ਸ਼ਬਦ ਉਪਾਇਆ। ਨਰ ਸਿੰਘ ਨਾ ਤਤ ਕੋਈ ਪਿਆਰ, ਬਾਲਕ ਲੇਖੇ ਲਾਇਆ। ਹਰੀ ਹਰਿ ਹਰਿ ਅਪਰ ਅਪਾਰ, ਗਜ ਤੰਦਨ ਤੋੜ ਤੁੜਾਇਆ। ਨਾਰਦ ਮੁਨ ਤੇਰੀ ਸੁਣ ਪੁਕਾਰ, ਨਰ ਨਰਾਇਣ ਉਠ ਉਠ ਧਾਇਆ। ਬਾਲਕ ਧਰੂ ਦਏ ਪਿਆਰ, ਸਾਚੇ ਧਾਮ ਬਹਾਇਆ। ਸਤਿਜੁਗ ਤੇਰਾ ਪਾਰ ਕਿਨਾਰ, ਤ੍ਰੇਤਾ ਵੇਸ ਵਟਾਇਆ। ਪਰਸਰਾਮ ਰੂਪ ਅਪਾਰ, ਆਪਣੀ ਬਣਤ ਬਣਾਇਆ। ਕੌਰੂ ਕੁਸ਼ੇਤਰ ਧਾਮ ਨਿਆਰ, ਪਿਤਾ ਸੀਸ ਕਟਾਇਆ। ਜਗਤ ਜਗਦੀਸ ਪਾਵੇ ਸਾਰ, ਆਤਮ ਤਤ ਜਣਾਇਆ। ਆਤਮ ਤਤ ਕਰ ਵਿਚਾਰ, ਕੁਸ਼ਤਰੀ ਵੇਖ ਵਖਾਇਆ। ਰਾਮ ਰਾਮਾ ਲੈ ਅਵਤਾਰ, ਘਰ ਸਾਚੇ ਭਾਗ ਲਗਾਇਆ। ਲੰਕਾ ਗੜ੍ਹ ਦਏ ਹੁਲਾਰ, ਰਾਵਣ ਰਾਵਣ ਵਿਚ ਸਮਾਇਆ। ਏਕਾ ਦੂਜਾ ਕਰ ਕਿਨਾਰ, ਸ਼ਾਹ ਭਬੀਖਨ ਲਏ ਤਰਾਇਆ। ਸ਼ਾਹ ਭਬੀਖਨ ਰੋਵੇ ਜ਼ਾਰੋ ਜ਼ਾਰ, ਅੰਤਮ ਨੀਰ ਵਹਾਇਆ। ਰਾਜ ਤਾਜ ਨਾ ਮੋਹੇ ਪਿਆਰ, ਤੋਹੇ ਚਰਨਨ ਪ੍ਰੀਤ ਇਕ ਰਖਾਇਆ। ਰਘੁਪਤ ਬੋਲੇ ਮੁਖੋਂ ਉਚਾਰ, ਵੇਲਾ ਵਕ਼ਤ ਅਜੇ ਨਾ ਆਇਆ। ਕਲਜੁਗ ਵਰਤੇ

ਵਿਚ ਸੰਸਾਰ, ਤੇਰਾ ਲੇਖਾ ਦਏ ਚੁਕਾਇਆ। ਮਾਤਲੋਕ ਔਣਾ ਜਨਮ ਧਾਰ, ਭਾਰਤ ਖੰਡ ਭਾਗ ਲਗਾਇਆ। ਪਾਵੇ ਵੰਡ ਗੁਰ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਇਆ। ਨਿਰਗੁਣ ਕਰੇ ਇਕ ਪਿਆਰ, ਤੇਰਾ ਮੇਰਾ ਰੂਪ ਵਟਾਇਆ। ਮਰੇ ਨਾ ਜਨਮੇ ਵਿਚ ਸੰਸਾਰ, ਆਵਣ ਜਾਵਣ ਖੇਲ ਰਚਾਇਆ। ਜਗਤ ਭਬੀਖਨ ਕਰ ਵਿਚਾਰ, ਏਕਾ ਤਿਲਕ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰਾ ਰੂਪ ਵਟਾਇਆ।

ਤ੍ਰੇਤਾ ਬੇੜਾ ਹੋਇਆ ਦੂਰ, ਹਰਿ ਸਾਚੇ ਕਲ ਵਰਤਾਈਆ। ਦੁਆਪਰ ਆਏ ਹਾਜ਼ਰ ਹਜ਼ੂਰ, ਆਪਣਾ ਭੇਖ ਵਟਾਈਆ। ਵੇਦ ਵਿਆਸਾ ਨਾ ਕਾਇਆ ਤਨ ਤਪਿਆ ਤੰਦੂਰ, ਨਾ ਰੋਗ ਸੋਗ ਜਣਾਈਆ। ਏਕਾ ਨਾਦ ਏਕਾ ਤੂਰ, ਏਕਾ ਸ਼ਬਦ ਜਣਾਈਆ । ਨਾਰਦ ਮੁਨ ਕਰੇ ਭਰਪੂਰ, ਚਾਰ ਸਲੋਕ ਜਣਾਈਆ । ਬਾਰਾ ਅੱਖਰ ਹਾਜ਼ਰ ਹਜ਼ੂਰ, ਨਿਸ਼ਅੱਖਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪਣੇ ਅੰਦਰ ਆਪੇ ਆਪ ਟਿਕਾਈਆ।

ਆਪ ਆਪਣਾ ਭੇਵ ਖੁਲ੍ਹਾ, ਆਪਣਾ ਰਾਗ ਸੁਣਾਇਆ। ਨਾਰਦ ਮੁਨ ਸੰਗ ਰਲਾ, ਸਾਚਾ ਮਾਰਗ ਲਾਇਆ। ਚਾਰੇ ਵੇਦਾਂ ਹਿੱਸੇ ਦਏ ਵੰਡਾ, ਲੇਖਾ ਲੇਖ ਆਪ ਕਰਾਇਆ। ਪੁਰਾਨ ਅਠਾਰਾਂ ਦਏ ਲਿਖਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਗਿਣਾਇਆ। ਆਪਣੀ ਕਰਨੀ ਆਪ ਕਮਾ, ਆਪਣਾ ਭੇਖ ਵਟਾਇਆ। ਸਾਵਲ ਸੁੰਦਰ ਰੂਪ ਵਟਾ, ਮੋਰ ਮੁਕਟ ਕਵਲ ਨੈਣ ਆਪ ਹੋ ਆਇਆ। ਅਰਜਨ ਮੀਤਾ ਸਾਚਾ ਸੱਜਣ ਆਪ ਅਖਵਾ, ਏਕਾ ਗੀਤਾ ਗਿਆਨ ਦ੍ਰਿੜਾਇਆ। ਦੁਸ਼ਟ ਹੰਕਾਰੀ ਰਹਿਣ ਨਾ ਪਾਇਣ, ਬਨ ਕਾਹਨਾ ਕੰਸਾ ਮੇਟ ਮਿਟਾਇਆ। ਸਹੰਸ ਸਹੰਸਾ ਸਰਬੰਸ ਸਰਬੰਸਾ ਖਾਏ ਲਾੜੀ ਮੌਤ ਡਾਇਨ, ਆਪ ਆਪਣਾ ਹੁਕਮ ਚਲਾਇਆ। ਸੰਤ ਭਗਤ ਜਟਾ ਜੂਟ ਏਕਾ ਧਾਮ ਅਕੱਠੇ ਰਹਿਣ, ਵਿਛੜ ਕਦੇ ਨਾ ਜਾਇਆ। ਬਿਪਰ ਸੁਦਾਮੇ ਚੁਕਾਏ ਲਹਿਣ ਦੇਣ, ਦਰੋਪਦ ਲੱਜਿਆ ਪੜਦਾ ਪਾਇਆ। ਹਰਿ ਹਰਿ ਭੇਵ ਕੋਇ ਨਾ ਸਕੇ ਰਸਨਾ ਕਹਿਣ, ਨਾ ਕੋਈ ਲੇਖਾ ਲੇਖ ਲਿਖਾਇਆ। ਕਲਜੁਗ ਵੇਖੇ ਕਾਲੀ ਰੈਣ, ਆਪਣਾ ਰੰਗ ਰੰਗਾਇਆ। ਗਿਆਨ ਬੋਧਾ ਬੋਧ ਵਖਾਏ ਏਕਾ ਨੈਣ, ਏਕਾ ਧਾਰ ਵਹਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣਾ ਭਾਣਾ ਆਪੇ ਵੇਖੇ ਆਪਣੇ ਨੈਣ, ਨਾ ਕੋਈ ਦੂਸਰ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪਣੀ ਧਾਰ ਵਹਾਈਆ।

ਈਸਾ ਮੂਸਾ ਕਰ ਪਿਆਰਾ, ਆਪਣੀ ਕਲ ਵਰਤਾਈਆ। ਇਕ ਅਥਰਬਣ ਕਰ ਪਿਆਰਾ, ਐੜਾ ਅਥਰਬਣ ਇਕ ਵਡਿਆਈਆ। ਅਲ੍ਹਾ ਰਾਣੀ ਨੂਰ ਉਜਿਆਰਾ, ਨੂਰ ਅਲਾਹੀ ਰਿਹਾ ਕਰਾਈਆ। ਸੰਗ ਮੁਹੰਮਦ ਚਾਰ ਯਾਰਾ, ਚਾਰ ਯਾਰੀ ਇਕ ਦਿਖਾਈਆ। ਅਲ੍ਹਾ ਰਾਣੀ ਕਰ ਪਿਆਰਾ, ਆਪੇ ਰਿਹਾ ਪਰਨਾਈਆ। ਏਕਾ ਦੇਵੇ ਜਗਤ ਪਿਆਰਾ, ਜੂਠ ਝੂਠ ਕਰੇ ਕੁੜਮਾਈਆ। ਵੇਲੇ ਅੰਤਮ ਦਏ ਹੁਲਾਰਾ, ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਲੇਖਾ ਲਿਖਣਹਾਰਾ ਆਪੇ ਮੇਟੇ ਛਾਹੀਆ।

ਆਪੇ ਲੇਖ ਲਿਖਾਵਣ ਆਇਆ, ਆਪੇ ਲਿਖਣਹਾਰਾ। ਆਪੇ ਭੇਖ ਵਟਾਵਣ ਆਇਆ, ਖੇਲੇ ਖੇਲ ਨਿਆਰਾ। ਆਪੇ ਦਰ ਦਰਵੇਸ਼ੀ ਨਾਮ ਧਰਾਵਣ ਆਇਆ, ਮੰਗੇ ਭਗਤ ਦਵਾਰਾ ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ ਰਾਹ ਤਕਾਵਣ ਆਇਆ, ਆਪੇ ਭਰੇ ਭੰਡਾਰਾ। ਆਪੇ ਖੂੰਡੀ ਮੋਡੇ ਭੂਰੀ ਉਠਾਵਨ ਆਇਆ, ਨਾਨਕ ਨਾਉਂ ਧਰਾਇਆ। ਆਪੇ ਦਰ ਦਵਾਰਾ ਮੰਗਣ ਆਇਆ, ਢਹਿ ਢਹਿ ਪਏ ਚਰਨ ਦਵਾਰਾ। ਨਾਮ

ਸਤਿ ਕਰ ਉਜਿਆਰਾ, ਲੋਕਮਾਤ ਰਿਹਾ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਗੁਰ ਮਿਲਿਆ ਧੁਰ ਧੁਰ ਸੰਜੋਗ ਮਿਲਾਇਆ।

ਮਿਲਿਆ ਧੁਰ ਸੰਜੋਗ, ਹਰਿ ਭਗਵਾਨਿਆ। ਜੀਵਾਂ ਜੰਤਾਂ ਕੱਟੇ ਰੋਗ, ਦੇਵੇ ਨਾਮ ਨਿਸ਼ਾਨਿਆ। ਧੁਰਦਰਗਾਹੀ ਦੇਵੇ ਸਾਚਾ ਜੋਗ, ਹਰਿ ਦਾਤਾ ਵਡ ਮਿਹਰਬਾਨਿਆ। ਦਰਸ ਦਿਖਾਏ ਇਕ ਅਮੋਘ, ਆਪ ਆਪਣਾ ਰੂਪ ਵਟਾਨਿਆ। ਇਕ ਸੁਣਾਏ ਸਾਚਾ ਜੋਗ, ਸੋਹੰ ਸੋ ਸਾਚੀ ਬਾਣੀਆ। ਸ੍ਰਿਸ਼ਟ ਸਬਾਈ ਕਲਜੁਗ ਅੰਤਮ ਹੋਏ ਵਿਜੋਗ, ਚਾਰੋਂ ਕੁੰਟ ਰੋਏ ਜੇਰਜ ਖਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਜਣਾਈ ਆਪ ਜਣਾਏ, ਧੁਰਦਰਗਾਹੀ ਬੈਠਾ ਬੇਪਰਵਾਹੀ ਧੁਨ ਅਨਾਦੀ ਸੁਨ ਸਮਾਧੀ ਅਨਹਦ ਸਾਚੀ ਬਾਣੀਆ।

ਅਨਹਦ ਬਾਣੀ ਆਪ ਵਖਾਣੀ, ਰਸਨਾ ਹਰਿ ਹਰਿ ਗਾਈਆ । ਪਰਾ ਪਸੰਤੀ ਪੁਣੀ ਛਾਣੀ, ਪਾਰਬ੍ਰਹਮ ਵੱਡੀ ਵਡਿਆਈਆ। ਮਧਮ ਬੈਖਰੀ ਹੋਏ ਨਿਤਾਣੀ, ਜੀਵਾਂ ਜੰਤਾਂ ਰਹੀ ਸਮਝਾਈਆ। ਆਤਮ ਅੰਤਰ ਏਕਾ ਪਾਣੀ, ਅੰਮ੍ਰਿਤ ਆਤਮ ਰਹੀ ਪਿਆਈਆ। ਪੌਣਾ ਪਦ ਇਕ ਨਿਰਬਾਨੀ, ਪਰਮ ਪੁਰਖ ਮਿਲਾਈਆ। ਗੁਰ ਸ਼ਬਦ ਮਿਲੇ ਸਾਚਾ ਹਾਣੀ, ਸਾਚੀ ਸੇਜ ਸੁਹਾਈਆ । ਆਵਣ ਜਾਵਣ ਚੁੱਕੇ ਕਾਣੀ, ਰਾਏ ਧਰਮ ਨਾ ਦਏ ਸਜਾਈਆ। ਚਰਨ ਕਵਲ ਇਕ ਧਿਆਨੀ, ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਏਕਾ ਵਰ, ਨਿਰਮਲ ਜੋਤੀ ਆਤਮ ਘਰ, ਦਿਵਸ ਰੈਣ ਅੱਠੇ ਪਹਿਰ ਰਹੇ ਰੁਸ਼ਨਾਈਆ।

ਨਾਨਕ ਨਾਮ ਸਤਿ ਵਰਤਾਇਆ। ਚਾਰ ਕੁੰਟ ਉਠ ਧਾਇਆ। ਦਹਿ ਦਿਸ਼ਾ ਜੀਵ ਜੰਤਾਂ ਸਮਝਾਇਆ। ਏਕਾ ਮਾਰਗ ਲਾਇਆ। ਸਾਧ ਸੰਤ ਏਕਾ ਹੁਕਮ ਜਣਾਇਆ। ਏਕਾ ਅੱਖਰ ਵੇਖ ਵਖਾਇਆ। ਪੂਰਨ ਭਗਵੰਤ ਜੋਤ ਕਰੇ ਰੁਸ਼ਨਾਇਆ। ਕਲਜੁਗ ਵੇਲਾ ਦਏ ਸੁਹਾਇਆ। ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਦੂਜਾ ਭੌ ਚੁਕਾਇਆ।

ਤੀਜਾ ਲੋਇਣ ਖੋਲ੍ਹ ਵਖਾਇਆ। ਚੌਥਾ ਘਰ ਇਕ ਸੁਹਾਇਆ। ਪੰਚਮ ਮੇਲਾ ਸਹਿਜ ਸਬਾਇਆ। ਛੇਵਾਂ ਛੱਪਰ ਛੰਨ ਤਜਾਇਆ। ਸੱਤਵੇਂ ਜੋਤ ਪਰਕਾਸ਼ ਸਮਾਇਆ। ਅੱਠਵੇਂ ਅੱਠਾਂ ਤੱਤਾਂ ਵਿਚ ਨਾ ਆਇਆ। ਨੌਵੇਂ ਨੌਂ ਦਰ ਫੇਰਾ ਨਾ ਪਾਇਆ। ਦਸਵੇਂ ਬੈਠਾ ਆਸਣ ਲਾਇਆ। ਗੁਰਮੁਖ ਵਿਰਲੇ ਦਰਸ਼ਨ ਪਾਇਆ, ਜਿਸ ਜਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸਵੇਂ ਗੁਰ ਲੇਖਾ ਧੁਰ ਸ਼ਬਦੀ ਸੁਤ ਉਪਾਇਆ।

ਸ਼ਬਦੀ ਸੁੱਤ ਗੁਰ ਗੋਬਿੰਦ, ਗੋਬਿੰਦ ਰੂਪ ਸਮਾਇਆ। ਆਪੇ ਮੇਟਣਹਾਰਾ ਸਗਲੀ ਚਿੰਦ, ਚਿੰਤਾ ਰੋਗ ਵਿਚ ਨਾ ਆਇਆ। ਆਪੇ ਬਖ਼ਸ਼ੇ ਗੁਣੀ ਗਹਿੰਦ, ਦਾਤਾ ਦਾਨੀ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਆਪੇ ਜਾਣੇ, ਭਰਮ ਭੁਲੇਖਾ ਵੇਖ ਵਖਾਣੇ, ਧਾਰੀ ਕੇਸਾ ਮੂੰਡ ਮੁਡਾਇਆ ਭੇਵ ਨਾ ਰਾਇਆ।

ਗੁਰ ਗੋਬਿੰਦ ਬਣ ਲਿਖਾਰਾ, ਆਪਣਾ ਲੇਖ ਲਿਖਾਇੰਦਾ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਰ ਨਰਾਇਣ ਜੋਤ ਜਗਾਇੰਦਾ। ਚਾਰ ਵਰਨਾਂ ਕਰੇ ਇਕ ਪਿਆਰਾ, ਵਰਨ

ਗੋਤ ਮੇਟ ਮਿਟਾਇੰਦਾ । ਹਿੰਦੂ ਮੁਸਲਮ ਸਿੱਖ ਈਸਾਈ ਸੋਹਿਣ ਇਕ ਦਵਾਰਾ, ਬੀਸ ਬੀਸਾ ਰਾਹ ਤਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਊਚਾਂ ਨੀਚਾਂ ਭਰੇ ਨਾਮ ਭੰਡਾਰਾ, ਆਪਣੀ ਵਸਤ ਆਪ ਵਰਤਾਇੰਦਾ । ਸੰਮਤ ਸੋਲਾਂ ਕਰ ਖੁਆਰਾ, ਮਨਮੁਖ ਜੀਆਂ ਆਪ ਉਠਾਇੰਦਾ। ਸੰਮਤ ਸਤਾਰਾਂ ਮਾਰੇ ਮਾਰਾ, ਨਾ ਕੋਈ ਧੀਰ ਧਰਾਇੰਦਾ। ਅੱਠ ਅਠਾਰਾਂ ਵਹਿੰਦੀ ਧਾਰਾ, ਜਲ ਜਲ ਆਪ ਸਮਾਇੰਦਾ। ਉਨੀ ਉਨੀਸਾ ਪਾਰ ਕਿਨਾਰਾ, ਈਸਾ ਮੂਸਾ ਆਪ ਕੁਰਲਾਇੰਦਾ। ਬੀਸ ਬੀਸਾ ਨਰ ਅਵਤਾਰਾ, ਛੱਤਰ ਸੀਸ ਆਪ ਝੁਲਾਇੰਦਾ। ਖੇਲੇ ਖੇਲ ਦਿਲੀ ਦਰਬਾਰਾ, ਸਚ ਸਿੰਘਾਸਣ ਇਕ ਵਿਛਾਇੰਦਾ। ਨੌਂ ਖੰਡ ਪ੍ਰਿਥਮੀ ਬੰਨੇ ਸਾਚੀ ਧਾਰਾ, ਇਕ ਗਿਆਨ ਦ੍ਰਿੜਾਇੰਦਾ। ਸਤਿਜੁਗ ਸੋਹੇ ਤੇਰਾ ਧਰਮ ਜੈਕਾਰਾ, ਦਹਿ ਦਿਸ਼ਾ ਆਪ ਲਗਾਇੰਦਾ । ਭਗਤ ਵਛਲ ਆਪ ਗਿਰਧਾਰਾ, ਗਿਰਵਰ ਰੂਪ ਵਟਾਇੰਦਾ। ਕਲਜੁਗ ਤੇਰਾ ਪਾਰ ਕਿਨਾਰਾ, ਲੋਕਮਾਤ ਪਾਰ ਕਰਾਇੰਦਾ। ਸਤਿਜੁਗ ਸਾਚਾ ਲੈ ਅਵਤਾਰਾ, ਧਰਤ ਮਾਤ ਗੋਦ ਸੁਹਾਇੰਦਾ। ਭਗਤ ਜਨਾਂ ਕਰੇ ਪਿਆਰਾ, ਏਕਾ ਕਰਮ ਕਮਾਇੰਦਾ। ਏਕਾ ਭਰੇ ਨਾਮ ਭੰਡਾਰਾ, ਬਰਨ ਅਠਾਰਾਂ ਵੇਖ ਵਖਾਇੰਦਾ। ਤਰਨੀ ਤਰਨ ਸਚੀ ਸਰਕਾਰਾ, ਸਾਚੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਗੁਰਮੁਖਾਂ ਰੱਖੇ ਸਾਇਆ ਹੇਠਾ, ਨਾਮ ਛਤਰ ਸੀਸ ਝੁਲਾਇੰਦਾ।

ਪੰਚਮ ਜੇਠਾ ਜਗਤ ਸਿੰਘਾਸਣ, ਹਰਿ ਸਾਚੇ ਮੂਲ ਚੁਕਾਇਆ। ਪਾਰ ਕਿਨਾਰਾ ਪ੍ਰਿਥਮੀ ਅਕਾਸ਼ਨ, ਆਪਣਾ ਆਪ ਵਖਾਇਆ। ਆਪ ਉਠਾਏ ਸ਼ਾਹੋ ਭੂਪ ਹਰਿ ਸ਼ਾਹ ਸ਼ਬਾਸ਼ਨ, ਸ਼ਾਹਾਂ ਸ਼ਾਹ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੇਠਾ ਦਿਤਾ ਵਰ, ਹਰਿ ਸੰਗਤ ਮੇਲ ਮਿਲਾਇਆ ।

ਸੰਗਤ ਮੇਲਾ ਹਰਿ ਹਰਿ ਨਾਤਾ, ਸਤਿਗੁਰ ਪੁਰਖ ਜੁੜਾਇਆ। ਮਿਲੇ ਮੇਲ ਹਰਿ ਪੁਰਖ ਬਿਧਾਤਾ, ਪਾਰਬ੍ਰਹਮ ਸਰਨਾਇਆ। ਉਤਮ ਹੋਏ ਸਤਿਜੁਗ ਜ਼ਾਤਾ, ਵਰਨ ਗੋਤ ਨਾ ਕੋਈ ਰਖਾਇਆ। ਅਕਾਲ ਪੁਰਖ ਹੋਏ ਸਾਚਾ ਪਿਤਾ ਆਦਿ ਸ਼ਕਤ ਹੋਏ ਸਾਚੀ ਮਾਤਾ, ਗੁਰਮੁਖ ਸਾਚੇ ਗੋਦ ਉਠਾਇਆ। ਘਰ ਚੌਥੇ ਦੇਵੇ ਸੋਹੰ ਦਾਤਾ, ਸਾਚਾ ਨਾਮ ਜਪਾਇਆ। ਇਕ ਚਲਾਏ ਸਾਚਾ ਰਾਥਾ, ਰਥ ਰਥਵਾਹੀ ਬਣਕੇ ਆਇਆ। ਆਪੇ ਹੋਏ ਤ੍ਰਿਲੋਕੀ ਨਾਥਾ, ਤ੍ਰੈਭਵਣ ਸਮੀਪ ਸਮਾਇਆ। ਆਪੇ ਜਾਣੇ ਪੂਜਾ ਪਾਠਾ, ਹਵਣ ਅਹੂਤੀ ਆਪ ਕਰਾਇਆ। ਆਪੇ ਅੰਮ੍ਰਿਤ ਸਰ ਸਰੋਵਰ ਮਾਰੇ ਠਾਠਾ, ਆਪੇ ਤਾਲ ਭਰਾਇਆ । ਆਪੇ ਚਾਰੇ ਕੁੰਟ ਦਹਿ ਦਿਸ਼ਾ ਲੋਆਂ ਪੁਰੀਆਂ ਗਗਨ ਪਤਾਲਾਂ ਫਿਰੇ ਨਾਠਾ, ਚਾਰੋਂ ਕੁੰਟ ਫੇਰਾ ਪਾਇਆ। ਆਪੇ ਜਾਣੇ ਆਪਣੀ ਵਾਟਾ, ਆਪੇ ਪੰਧ ਮੁਕਾਇਆ। ਆਪੇ ਚੜ੍ਹੇ ਆਪਣੇ ਘਾਟਾ, ਆਪੇ ਰਾਹ ਵਖਾਇਆ। ਆਪੇ ਜੋਤੀ ਨੂਰ ਉਪਾਏ ਏਕਾ ਲਾਟਾ, ਆਪੇ ਅਗਨੀ ਤਤ ਜਲਾਇਆ। ਆਪੇ ਆਪਣਾ ਰਸ ਆਪਣੇ ਅੰਦਰ ਆਪੇ ਚਾਟਾ, ਰਸਨਾ ਜਿਹਵਾ ਨਾ ਕੋਈ ਹਿਲਾਇਆ। ਆਪਣਾ ਲਾਹਾ ਆਪੇ ਖਾਟਾ, ਦਿਸ ਕਿਸੇ ਨਾ ਆਇਆ। ਆਪੇ ਆਪਣਾ ਜੁਗ ਜੁਗ ਪੂਰ ਕਰਾਏ ਘਾਟਾ, ਸੰਤ ਸੁਹੇਲੇ ਸੰਗ ਰਲਾਇਆ। ਲੇਖਾ ਲਿਖੇ ਮਸਤਕ ਜੋਤੀ ਨੂਰ ਲਿਲਾਟਾ, ਲਹਿਣਾ ਦੇਣਾ ਮੂਲ ਚੁਕਾਇਆ। ਆਪ ਖੁਲ੍ਹਾਏ ਸਾਚਾ ਹਾਟਾ, ਆਪੇ ਹੱਟੋ ਹੱਟ ਵਿਕਾਇਆ। ਗੁਰ ਸੰਗਤ ਤੇਰਾ ਸਾਚਾ ਨਾਤਾ, ਹਰਿ ਸਾਚੇ ਆਪ ਬੰਧਾਇਆ। ਕਲਜੁਗ ਰੈਣ ਅੰਧੇਰੀ ਰਾਤਾ, ਚਾਰੋਂ ਕੁੰਟ ਅੰਧੇਰਾ ਛਾਇਆ। ਮਨਮੁਖ ਨਾਰ ਹੋਈ ਕਮਜ਼ਾਤਾ, ਮਨਮੁਖ ਜੀਵਾਂ ਲਏ ਪਰਨਾਇਆ। ਵੇਲੇ ਅੰਤ ਨਾ ਪੁੱਛੇ ਕੋਈ ਵਾਤਾ, ਰਾਏ ਧਰਮ ਦਏ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਮਾਣ ਦਵਾਇਆ।

ਹਰਿ ਸੰਗਤ ਹਰਿ ਸਾਚਾ ਮਾਣ, ਏਕਾ ਦਰ ਦਵਾਰਿਆ। ਇਕ ਜਣਾਈ ਧੁਰ ਫ਼ਰਮਾਣ, ਆਪਣੀ ਆਪ ਜਣਾ ਰਿਹਾ। ਸਾਚਾ ਢੋਲਾ ਸਾਰੇ ਗਾਣ, ਕਾਇਆ ਮੰਦਰ ਆਪ ਵਸਾ ਲਿਆ। ਆਪਣਾ ਗੁਰ ਆਪੇ

ਪਾਣ, ਆਪੇ ਘਰ ਛੁਪਾ ਲਿਆ। ਆਪਣਾ ਪੜਦਾ ਆਪੇ ਲਾਹਣ, ਮੁੱਖ ਘੁੰਘਟ ਨਾ ਕੋਈ ਰਖਾ ਲਿਆ। ਦੂਈ ਦਵੈਤੀ ਪੜਦਾ ਪੜਾਇਣ, ਬਜਰ ਕਪਾਟੀ ਕਿਲਾ ਤੁੜਾ ਲਿਆ। ਅਨਹਦ ਸੁਣੇ ਸਾਚਾ ਗਾਣ, ਪੰਚਮ ਸੇਵਾ ਲਾ ਲਿਆ। ਦਸਮ ਦਵਾਰੀ ਸਚ ਮਕਾਨ, ਪ੍ਰਭ ਸਾਚੇ ਆਪ ਬਣਾ ਲਿਆ। ਨੇੜ ਨਾ ਆਇਣ ਪੰਜ ਸ਼ੈਤਾਨ, ਨਾ ਕੋਈ ਮੋਹ ਵਖਾ ਲਿਆ। ਗੁਰਮੁਖ ਵਿਰਲੇ ਲੋਕਮਾਤ ਪਾਇਣ, ਜਿਸ ਜਨ ਚਰਨ ਧਿਆਨ ਲਗਾ ਲਿਆ। ਆਤਮ ਅੰਮ੍ਰਿਤ ਅੰਤਰ ਦੇਵੇ ਪੀਣ ਖਾਣ, ਤ੍ਰਿਸਨਾ ਭੁੱਖ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੰਚਮ ਜੇਠਾ ਗੁਣ ਨਿਧਾਨਾ, ਹਰਿ ਸੰਗਤ ਕਰੇ ਦਰ ਪਰਵਾਨਾ, ਏਕਾ ਦੇਵੇ ਨਾਮ ਨਿਸ਼ਾਨਾ, ਨਾ ਦੂਸਰ ਕੋਈ ਵੇਖ ਵਖਾ ਲਿਆ।

ਸ਼ਬਦ ਗੁਰ ਸਰਬ ਦੇਵਾ, ਦੇਵ ਦੇਵਾ ਅਖਵਾਇਆ। ਪਾਰਬ੍ਰਹਮ ਪ੍ਰਭ ਅਲਖ ਅਭੇਵਾ, ਭੇਵ ਕਿਸੇ ਨਾ ਪਾਇਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਸਾਚਾ ਮੇਵਾ, ਏਕਾ ਫਲ ਖੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗ ਮੇਲਾ ਆਪ ਮਿਲਾਇਆ।

ਮੇਲਾ ਮੇਲਣਹਾਰ ਬਨਵਾਰੀ, ਨਿਰਮਲ ਨੂਰ ਨੁਰਾਨਾ। ਭਗਤ ਵਛਲ ਸ਼ਬਦ ਗਿਰਧਾਰੀ, ਦੇਵੇ ਰਾਗ ਤਰਾਨਾ। ਦਰ ਦਵਾਰੇ ਬੈਠਾ ਪੈਜ ਜਾਏ ਸਵਾਰੀ, ਵੇਖ ਵਖਾਏ ਗੁਣੀ ਨਿਧਾਨਾ। ਹਰਿ ਸੰਗਤ ਹਰਿ ਲਗੇ ਪਿਆਰੀ, ਬਿਰਧ ਬਾਲ ਨਾ ਜਾਣੇ ਹਰਿ ਨੌਜਵਾਨਾ। ਏਕਾ ਰੰਗ ਰੰਗੇ ਕਰਤਾਰੀ, ਲੋਕਮਾਤ ਉਤਰ ਨਾ ਜਾਣਾ। ਜੋ ਜਨ ਢਹਿ ਪਿਆ ਦਵਾਰੀ, ਦੋ ਜਹਾਨੀ ਪਾਰ ਕਰਾਣਾ । ਤੋੜ ਵਿਛੋੜਾ ਆਪਣੀ ਕਰੇ ਕਾਰੀ, ਹਰਿ ਕਾ ਭੇਵ ਕਿਸੇ ਨਾ ਜਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਵਖਾਏ ਏਕਾ ਘਰ ਨਾ ਕੋਈ ਦੂਸਰ ਮਹੱਲ ਅਟਾਰੀ।

ਏਕਾ ਹਰਿ ਏਕਾ ਦਰ, ਏਕਾ ਘਰ ਸੁਹਾਇਆ । ਏਕਾ ਦੇਵਣਹਾਰਾ ਵਰ, ਏਕਾ ਝੋਲੀ ਨਾਮ ਭਰਾਇਆ। ਏਕਾ ਚੁਕਾਏ ਜਗਤ ਡਰ, ਧਰਮ ਰਾਏ ਨਾ ਦਏ ਸਜਾਇਆ। ਏਕਾ ਖੇਲ ਰਿਹਾ ਕਰ, ਕਰਨਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਇਕੀ ਸਾਚੀ ਸਿਖੀ ਸਾਚੀ ਧਾਰ ਬੰਧਾਇਆ।

ਏਕਾ ਇਕੀ ਕਰ ਅਕਾਰ, ਆਪਣਾ ਰੂਪ ਦਰਸਾਇੰਦਾ। ਨਿਰਗੁਣ ਰੂਪ ਵਸ ਘਰ ਬਾਰ, ਵੇਦ ਕਤੇਬ ਨਾ ਕੋਈ ਜਣਾਇੰਦਾ। ਨੌ ਦਵਾਰ ਵਿਚ ਸੰਸਾਰ, ਪੰਜ ਤਤ ਸੁਹਾਇੰਦਾ। ਦਸਵਾਂ ਮਹੱਲ ਇਕ ਉਸਾਰ, ਕਾਇਆ ਮੰਦਰ ਡੇਰਾ ਲਾਇੰਦਾ। ਅਟੱਲ ਮਹੱਲ ਉਚ ਮਿਨਾਰ, ਆਪ ਆਪਣਾ ਵੇਖ ਵਖਾਇੰਦਾ। ਗੁਰਸਿਖ ਨਾ ਲਾਏ ਕੋਈ ਕਿਸੇ ਸਲ, ਤਾਹਨਾ ਮੇਹਣਾ ਨਾ ਕੋਈ ਧਰਾਇੰਦਾ। ਪੁਰਖ ਅਬਿਨਾਸ਼ੀ ਜਿਸ ਹੋਇਆ ਵਲ, ਫੜ ਬਾਂਹੋਂ ਪਾਰ ਕਰਾਇੰਦਾ। ਜਗਤ ਬੁੜ੍ਹੇਪਾ ਫਲ ਲਗਾ ਡਾਲ੍ਹ, ਅੰਮ੍ਰਿਤ ਮੁੱਖ ਚੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਦੇਵੇ ਸਾਚਾ ਸੁਖ ਸੁਫਲ ਕਰਾਏ ਮਾਤ ਕੁੱਖ, ਮਾਨਸ ਮਨੁਖ ਲੇਖੇ ਲਾਇੰਦਾ।

ਹਰਿਸੰਗਤ ਹਰਿ ਨਾਤਾ ਜੋੜ, ਏਕਾ ਮਾਰਗ ਲਾਇਆ। ਕਿਆ ਕੋਈ ਕਰੇ ਤੋੜ ਵਿਛੋੜ, ਪ੍ਰਭ ਸਾਚੇ ਆਪ ਜੁੜਾਇਆ। ਚੜ੍ਹਿਆ ਰਹਿਣਾ ਸ਼ਬਦ ਘੋੜ, ਪ੍ਰਭ ਸਾਚੇ ਆਪ ਚੜ੍ਹਾਇਆ। ਦਰ ਦਵਾਰਾ ਵੇਖੇ ਦੌੜ ਦੌੜ, ਦਿਵਸ ਰੈਣ ਸੇਵ ਕਮਾਇਆ। ਪੰਚਾਂ ਤੱਤਾਂ ਮਾਰੇ ਪਹਿਲਾ ਪੌੜ, ਪੰਚਮ ਚੋਰ ਦਏ ਮਿਟਾਇਆ। ਗੁਰਮੁਖ ਆਤਮ ਲੱਗੀ ਔੜ, ਅੰਮ੍ਰਿਤ ਮੇਘ ਦਏ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਏਕਾ ਵਰ, ਜਗਤ ਸਿੰਘਾਸਣ ਮੂਲ ਚੁਕਾਇਆ।

ਜਗਤ ਸਿੰਘਾਸਣ ਗਿਆ ਤਜ, ਆਪਣਾ ਮੋਹ ਚੁਕਾਇਆ। ਸ਼ਬਦ ਸਿੰਘਾਸਣ ਚੜ੍ਹਿਆ ਭੱਜ, ਨਿਰਗੁਣ ਵੇਸ ਵਟਾਇਆ। ਜਗਤ ਸਿੰਘਾਸਣ ਪੜਦਾ ਕੱਜ, ਅਗਨੀ ਤਤ ਜਲਾਇਆ। ਸ਼ਬਦ ਸਿੰਘਾਸਣ ਬੈਠਾ ਸਜ, ਨਿਹਕਲੰਕੀ ਜਾਮਾ ਪਾਇਆ। ਜਗਤ ਸਿੰਘਾਸਣ ਤਾਲ ਗਿਆ ਵੱਜ, ਸ਼ਬਦ ਸਿੰਘਾਸਣ ਵੇਲਾ ਆਇਆ। ਜੋ ਘੜਿਆ ਸੋ ਗਿਆ ਭੱਜ, ਥਿਰ ਕੋਈ ਰਹਿਣ ਨਾ ਪਾਇਆ। ਗੁਰਸਿਖਾਂ ਸੰਮਤ ਪੰਦਰਾਂ ਕਲਜੁਗ ਤੇਰੀ ਪਾਰ ਕਰਾਏ ਪੰਚਮ ਜੇਠੀ ਹੱਦ, ਔਖਾ ਘਾਟ ਵੇਖ ਵਖਾਇਆ। ਘਰ ਘਰ ਆਪ ਸੁਣਾਏ ਅਨਹਦ ਵਾਜਾ ਸਾਚਾ ਨਾਦ, ਨਾਦ ਅਨਾਦੀ ਧੁਨ ਉਪਜਾਇਆ। ਖੋਜ ਖੁਜਾਏ ਹਰਿ ਬ੍ਰਹਿਮਾਦਿ, ਪਾਰਬ੍ਰਹਮ ਅਖਵਾਇਆ। ਆਪੇ ਬੈਠਾ ਵਿਚ ਅੱਧ, ਗੁਰਮੁਖ ਸਾਜਣ ਰਾਹ ਤਕਾਇਆ। ਵਿਸ਼ਨੂੰ ਵੰਸੀ ਵੇਖੇ ਸਾਚੀ ਯੱਦ, ਬੰਸਾ ਬੰਸ ਸੁਹਾਇਆ। ਗੁਰਮੁਖ ਵਖਾਏ ਏਕ ਪਦ, ਚੌਥਾ ਦਰ ਸੁਹਾਇਆ। ਸ਼ਬਦ ਨਿਸ਼ਾਨਾ ਲਏ ਗੱਡ, ਝੰਡਾ ਧਰਮ ਝੁਲਾਇਆ। ਮਨਮਤ ਵਿਕਾਰਾ ਬਣੇ ਡੂੰਘੀ ਖੱਡ, ਉਪਰ ਪੜਦਾ ਪਾਇਆ। ਨਿਰਮਲ ਕਰੇ ਤਨ ਮਾਸ ਨਾੜੀ ਰੱਤ ਹੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵੇ ਇਕ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਾਚਾ ਦਇਆ ਕਮਾਇਆ।

ਘਰ ਸਜਿਆ ਸ਼ਬਦ ਸਿੰਘਾਸਣ, ਜਗ ਤਜਿਆ ਪੁਰਖ ਅਬਿਨਾਸ਼ਨ, ਪਰਗਟ ਹੋਇਆ ਘਨਕ ਪੁਰ ਵਾਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਦੇਵੇ ਏਕਾ ਵਰ, ਏਕਾ ਘਰ ਸ਼ਾਹੋ ਸ਼ਾਬਾਸਨ।

❋

੪੩) ਗੋਬਿੰਦ ਕਿਹਾ ਪੁਰਖ ਅਕਾਲ ਦੀਨ ਦਿਆਲ ਓਸ ਵੇਲੇ ਮੈਂ ਮੰਗਾਂ ਏਹੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਸਵਾ ਗਜ਼ ਦੀ ਤੇਰੀ ਧਾਰ ਜਨ ਭਗਤਾਂ ਦੀ ਆਤਮ ਸੇਜ ਵਿਛਾ ਪਲੰਘ, ਜਗਤ ਸਿੰਘਾਸਣ ਦੀ ਲੋੜ ਰਹੇ ਨਾ ਰਾਈਆ। ਓਹ ਸਦਾ ਗਾਵਣ ਤੂੰ ਮੇਰਾ ਮੈਂ ਤੇਰਾ ਛੰਦ, ਖ਼ੁਸ਼ੀ ਹੋਵੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਈਆ। ਤੇਰੇ ਨਾਲ ਜਾਵਾਂ ਹੰਢ, ਝਗੜਾ ਛੱਡ ਖੰਡ ਬ੍ਰਹਿਮੰਡ, ਸਚਖੰਡ ਦੁਵਾਰ ਜਾਵਾਂ ਲੰਘ, ਜਿਥੇ ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। · (੧੨ ਚੇਤ ਸ਼ੈ ਸੰ ੪)

❋

੪੪) ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਦੇਵੇ ਵਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਾਏ ਹਰ, ਸੰਤ ਸੁਹੇਲੇ ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਲਏ ਫੜ, ਚਰਨ ਧੂੜ ਕਰਾ ਕੇ ਮਜਨ, ਕਾਇਆ ਮੰਦਰ ਅੰਦਰ ਨਿਝ ਸਿੰਘਾਸਣ ਬਹੇ ਵੜ, ਦੂਜਾ ਧਾਮ ਧੁਰ ਦਾ ਰਾਮ ਅਗੰਮੀ ਕਾਹਨ ਹਕੀਕੀ ਪੈਗ਼ਾਮ ਸ਼ਬਦੀ ਤਰਾਨ ਵਿਚ ਜਹਾਨ ਨੌਜੁਵਾਨ ਸ੍ਰੀ ਭਗਵਾਨ ਸਾਹਿਬ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਏਕੰਕਾਰ ਇਕ ਇਕੱਲਾ ਸਚ ਮਹੱਲਾ ਸਚ ਸੰਦੇਸ਼ ਸਤਿ ਸਤਿ ਦ੍ਰਿੜਾਈਆ। (੧੩ ਚੇਤ ਸ਼ੈ ਸੰ ੪)

❋

ਸਚ ਸਿੰਘਾਸਣ ਡੇਰਾ ਲਾਏ। ਸ਼ਬਦ ਸਵਾਸਣ ਇੱਕ ਚਲਾਏ। ਮਾਤ ਪਤਾਲ ਅਕਾਸ਼ ਅਕਾਸ਼ਣ, ਸਾਚੀ ਜੋਤ ਹਰਿ ਜਗਾਏ। ਗੁਰਮੁੱਖਾਂ ਰੱਖੇ ਨਿੱਜ ਘਰ ਆਤਮ ਵਾਸਣ, ਬੰਧਨ ਧਰਮ ਰਾਏ ਹਰਿ ਆਪ ਕਰਾਏ। ਜੋਤੀ ਜਾਮਾ ਦਾਸੀ ਦਾਸਨ, ਸ਼ਬਦ ਬੰਧਨ ਬੰਧ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਚ ਸਿੰਘਾਸਣ ਆਸਣ ਲਾਏ।

ਸਚ ਸਿੰਘਸਣ ਹਰਿ ਅਸਥੂਲ। ਨਾ ਕੋਈ ਪਾਵਾ ਨਾ ਕੋਈ ਚੂਲ। ਨਾ ਕੋਈ ਚੁਕਾਏ ਮਾਤ ਮੂਲ। ਸ਼ਬਦ ਸਿੰਘਾਸਣ ਹਰਿ ਜੀ ਬੈਠਾ, ਚਾਰੇ ਕੁੰਟਾਂ ਰਿਹਾ ਝੂਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖ ਸਾਚੇ ਸੰਤ ਜਨਾਂ, ਸਾਚਾ ਮੇਲ ਮਿਲਾਏ, ਹਰਿ ਕੰਤ ਸਾਚਾ ਕੰਤ ਕੰਤੂਹਲ। (੨੬ ਪੋਹ ੨੦੧੧ ਬਿਕ੍ਰਮੀ)

❋

੪੬) ਹਰਿ ਸਿੰਘਾਸਣ ਅਡੋਲ, ਵਿੱਚ ਸੰਸਾਰਿਆ। ਹਰਿ ਸਿੰਘਾਸਣ ਅਡੋਲ, ਨਾ ਕੋਈ ਤੋਲ ਤੁਲਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਨਮੋਲ, ਜੁਗੋ ਜੁਗ ਮਾਤ ਧਰਾ ਰਿਹਾ। ਹਰਿ ਸਿੰਘਾਸਣ ਅਡੋਲ, ਸਤਿਜੁਗ ਸਾਚੇ ਧਰਤ ਮਾਤ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲ, ਅਠਾਰਾਂ ਭੇਖੀ ਵੇਖਾ ਵੇਖੀ ਲਾਲ ਧਾਰ ਖੇਲ ਰਚਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਜਾਣੇ ਜਗਤ ਡੋਲਾ, ਨਾ ਕੋਈ ਬਣਤ ਬਣਾ ਰਿਹਾ।

ਹਰਿ ਸਿੰਘਾਸਣ ਜਗਤ ਅਤੋਲਾ, ਤਰੇਤੇ ਆਪਣਾ ਆਪ ਉਪਾ ਰਿਹਾ। ਹਰਿ ਸਿੰਘਾਸਣ ਸਦਾ ਅਡੋਲਾ, ਦੋਏ ਦੋਏ ਲੇਖ ਲਿਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਜੁਗੋ ਜੁਗ ਜੁਗੰਤੀ ਮਾਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਮਾਤ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸ਼ਬਦ ਛਤਰ ਹੱਥ ਫੜਾ ਰਿਹਾ। ਹਰਿ ਸਿੰਘਾਸਣ ਅਤੋਲਾ, ਨਾ ਕੋਈ ਪਹਿਨੇ ਅਸਤਰ ਸ਼ਸਤਰ, ਚੱਕਰ ਸੁਦਰਸ਼ਨ ਉਪਰ ਟਿਕਾ ਰਿਹਾ। ਹਰਿ ਸਿੰਘਾਸਣ ਅਤੋਲਾ, ਦਵਾਪਰ ਵੇਖ ਵਖਾ ਰਿਹਾ। ਹਰਿ ਸਿੰਘਾਸਣ ਅਤੋਲਾ, ਸਾਚੀ ਜੜਤੀ ਆਪ ਜੜਾ ਰਿਹਾ । ਹਰਿ ਸਿੰਘਾਸਣ ਅਤੋਲਾ, ਕਲਜੁਗ ਰੱਖੇ ਪੜਦਾ ਉਹਲਾ, ਗੁਰ ਪੀਰਾਂ ਭੇਵ ਨਾ ਪਾ ਲਿਆ। ਹਰਿ ਸਿੰਘਾਸਣ ਅਤੋਲਾ, ਪਾ ਸਰਗੁਣ ਮਾਤ ਚੋਲਾ, ਕਾਇਆ ਦੇਹੀ ਨਾ ਕਿਸੇ ਬਣਾ ਲਿਆ। ਹਰਿ ਸਿੰਘਾਸਣ ਅਡੋਲਾ, ਧੁਰਦਰਗਾਹੀ ਸਚ ਸਨੇਹੀ, ਆਪ ਆਪਣੇ ਹੱਥ ਰਖਾ ਰਿਹਾ। ਆਪ ਤਜਾਏ ਕਾਇਆ ਦੇਹੀ, ਜੋਤੀ ਜਾਮਾ ਪਾ ਲਿਆ। ਜੋਤ ਨਿਰੰਜਣ ਨਿਰ ਵਿਕਾਰ, ਨਿਰਗੁਣ ਸਰਗੁਣ ਦੋਵੇਂ ਲੇਖ ਲੋਕਮਾਤ ਲਿਖਾ ਰਿਹਾ। ਜੋਤੀ ਜਾਮਾ ਧਰਿਆ ਭੇਖ, ਹਰਿ ਆਪਣੀ ਬਣਤ ਬਣਾ ਰਿਹਾ। ਹਰਿ ਸਿੰਘਾਸਣ ਅਤੋਲ, ਕਲਜੁਗ ਤੇਰੇ ਅੰਤਮ ਵੇਲੇ ਬੇਮੁੱਖਾਂ ਪੜਦੇ ਦੇਵੇ ਖੋਲ੍ਹ, ਸਾਚੀ ਬਣਤ ਬਣਾ ਰਿਹਾ। ਜੋਤੀ ਜਾਮਾ ਸ੍ਰੀ ਭਗਵਾਨਾ, ਸਾਚੀ ਰਚਨ ਰਚਾ ਰਿਹਾ। ਹਰਿ ਸਿੰਘਾਸਣ ਅਤੋਲ, ਚਾਰ ਕੁੰਟ ਚਾਰ ਚੁਫੇਰ ਧਰਤ ਮਾਤ ਵੇਖ ਵਖਾਈਆ। ਹਰਿ ਸਿੰਘਾਸਣ ਅਤੋਲ, ਪੁਰਖ ਅਬਿਨਾਸ਼ੀ ਸਾਚੇ ਭੇਖ, ਸਾਚੇ ਧਾਮ ਵੰਡ ਕਰਾਈਆ। ਹਰਿ ਸਿੰਘਾਸਣ ਅਤੋਲ, ਗੁਰ ਗੋਬਿੰਦੇ ਲਿਖਿਆ ਲੇਖ, ਨਿਹਕਲੰਕ ਦਏ ਉਪਜਾਈਆ। ਹਰਿ ਸਿੰਘਾਸਣ ਅਤੋਲ, ਹਰਿ ਸਾਚਾ ਸਾਚੀ ਗਣਤ ਗਿਣਾਈਆ। ਹਰਿ ਸਿੰਘਾਸਣ ਅਤੋਲ, ਗੁਰਮੁੱਖ ਸਾਚੇ ਸੰਤ ਦੁਲਾਰੇ ਧਰਤ ਮਾਤ ਤੇਰੀ ਗੋਦ ਉਠਾਈਆ। ਹਰਿ ਸਿੰਘਾਸਣ ਅਤੋਲ, ਸਿੰਘ ਮਨਜੀਤ ਨਾ ਜਾਏ ਡੋਲ, ਪ੍ਰਭ ਭਾਣੇ ਆਪ ਰਖਾਈਆ। ਹਰਿ ਸਿੰਘਾਸਣ ਅਤੋਲ, ਜਗਤ ਜਗਦੀਸ਼ੇ ਕਿਹਾ

ਬੋਲ, ਤੇਰੀ ਵਾਰੀ ਮਾਤ ਅੰਤਮ ਆਈਆ। ਹਰਿ ਸਿੰਘਾਸਣ ਅਤੋਲ, ਪ੍ਰਭ ਪਾਕੀ ਪਾਕ ਨੀਹਾਂ ਹੇਠ ਚਣਾਈਆ। ਹਰਿ ਸਿੰਘਾਸਣ ਅਡੋਲ, ਸਾਚਾ ਮੰਦਰ ਆਪ ਸੁਹਾਈਆ। ਹਰਿ ਸਿੰਘਾਸਣ ਅਡੋਲ, ਅੱਠਾਂ ਤੱਤਾਂ ਬਣਤ ਬਣਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਦਰ ਖੋਲ੍ਹ ਵਖਾਈਆ। ਹਰਿ ਸਿੰਘਾਸਣ ਅਤੋਲ, ਦਸਵਾਂ ਆਪਣੇ ਹੱਥ ਰਖਾਈਆ। ਹਰਿ ਸਿੰਘਾਸਣ ਅਤੋਲ, ਨਾਵੇਂ ਉਪਰ ਪੜਦਾ ਪਾਈਆ। ਹਰਿ ਸਿੰਘਾਸਣ ਅਤੋਲ, ਬਾਰਾਂ ਚਾਰ ਲੇਖਾ ਰਿਹਾ ਲਿਖਾਈਆ। ਹਰਿ ਸਿੰਘਾਸਣ ਅਤੋਲ, ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਬੈਠ ਇਕਾਂਤ ਆਪਣੀ ਬਣਤ ਬਣਾਈਆ। ਹਰਿ ਸਿੰਘਾਸਣ ਅਤੋਲ, ਮਾਤ ਬਣਾਇੰਦਾ। ਹਰਿ ਸਿੰਘਾਸਣ ਅਤੋਲ, ਚਾਰ ਚਾਰ ਚਾਰ ਚਾਰ, ਚਾਰ ਚੁਫੇਰ ਰਖਾਇੰਦਾ। (੧ ਮਾਘ ੨੦੧੧ ਬਿ)

❋

੪੭) ਹਰਿ ਸ਼ਬਦ ਨਾਮ ਨਿਸ਼ਾਨੀਆ। ਹਰਿ ਸ਼ਬਦ ਜਗਤ ਮਹਾਨਿਆ। ਹਰਿ ਸ਼ਬਦ ਹਰਿ ਸਰਨ ਮਿਲੇ ਦਾਨ, ਵਡ ਵਡ ਦਾਨੀਆ। ਹਰਿ ਸ਼ਬਦ ਹਰਿ ਸਰਨ ਜਗਤ ਮਾਣ, ਸਚ ਨਿਸ਼ਾਨ ਆਪਣਾ ਆਪ ਝੂਲਾਨਿਆ। ਜੋਤੀ ਜੋਤ ਸਰੂਪ ਹਰਿ, ਭਾਣਾ ਜਿਸ ਪਛਾਣਿਆ।

ਹਰਿ ਸਿੰਘਾਸਣ ਅਡੋਲ, ਹਰਿ ਨਿਰੰਕਾਰਿਆ। ਹਰਿ ਸਿੰਘਾਸਣ ਅਡੋਲ, ਨਾ ਕਿਸੇ ਉਸਾਰਿਆ। ਹਰਿ ਸਿੰਘਾਸਣ ਅਡੋਲ, ਸਚ ਮਹੱਲ ਅਪਰ ਅਪਾਰਿਆ। ਹਰਿ ਸਿੰਘਾਸਣ ਅਡੋਲ, ਨਾ ਦਿਸੇ ਕੋਈ ਚਾਰ ਦਵਾਰਿਆ। ਹਰਿ ਸਿੰਘਾਸਣ ਅਡੋਲ, ਪਾਵਾ ਚੂਲ ਨਾ ਕੋਈ ਰਖਾ ਰਿਹਾ। ਹਰਿ ਸਿੰਘਾਸਣ ਅਡੋਲ, ਲੰਮਾ ਚੌੜਾ ਨਾ ਕੋਈ ਵਖਾ ਰਿਹਾ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਆਪੇ ਆਪ ਬਣਾ ਰਿਹਾ।

ਹਰਿ ਸਿੰਘਾਸਣ ਅਡੋਲ, ਨਾ ਕਿਸੇ ਜਣਾਈਆ। ਹਰਿ ਸਿੰਘਾਸਣ ਅਡੋਲ, ਨਾ ਬਾਡੀ ਕੋਈ ਬਣਾਈਆ। ਹਰਿ ਸਿੰਘਾਸਣ ਅਡੋਲ, ਨਾ ਢਾਡੀ ਕੋਈ ਗਾਈਆ। ਹਰਿ ਸਿੰਘਾਸਣ ਅਡੋਲ, ਛੱਤੀ ਰਾਗਾਂ ਭੇਵ ਨਾ ਰਾਈਆ। ਹਰਿ ਸਿੰਘਾਸਣ ਅਡੋਲ, ਨਾਰਦ ਦਿਸ ਨਾ ਆਈਆ। ਹਰਿ ਸਿੰਘਾਸਣ ਅਡੋਲ, ਬ੍ਰਹਮਾ ਵੇਤਾ ਸਾਰ ਨਾ ਪਾਈਆ। ਹਰਿ ਸਿੰਘਾਸਣ ਅਡੋਲ, ਸ਼ਿਵ ਸ਼ੰਕਰ ਦਿਸ ਨਾ ਆਈਆ। ਹਰਿ ਸਿੰਘਾਸਣ ਅਡੋਲ, ਸੁਰਪਤ ਰਾਜਾ ਇੰਦ ਨਾ ਵੇਖੇ ਨੈਣ ਉਠਾਈਆ। ਹਰਿ ਸਿੰਘਾਸਣ ਅਡੋਲ, ਰਵ ਸਸ ਕੋਟ ਵੇਖ ਨਾ ਪਾਈਆ। ਹਰਿ ਸਿੰਘਾਸਣ ਅਡੋਲ, ਮਾਤ ਪਤਾਲ ਅਕਾਸ਼ ਨਾ ਕੋਈ ਬਣਤ ਬਣਾਈਆ। ਹਰਿ ਸਿੰਘਾਸਣ ਅਡੋਲ, ਸਚ ਮੰਡਲ ਦੀ ਸਾਚੀ ਰਾਸਾ, ਸਾਚੀ ਸੇਜਾ ਆਪ ਵਿਛਾਈਆ। ਹਰਿ ਸਿੰਘਾਸਣ ਅਡੋਲ, ਪੁਰਖ ਅਬਿਨਾਸ਼ੀ ਘਟ ਘਟ ਵਾਸੀ, ਆਪੇ ਜਾਣੇ ਆਪੇ ਆਪ ਰਘੁਰਾਈਆ। ਹਰਿ ਸਿੰਘਾਸਣ ਅਡੋਲ, ਨਾ ਕੋਈ ਸੁਹਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਬਸਤਰ ਭੂਸ਼ਣ ਫੂਲਨਹਾਰ ਨਾਲ ਲਟਕਾ ਰਿਹਾ। ਹਰਿ ਸਿੰਘਾਸਣ ਅਡੋਲ, ਅਸਤਰ ਸ਼ਸਤਰ ਲਾ ਨਾ ਹਰਿ ਸੁਹਾ ਰਿਹਾ। ਹਰਿ ਸਿੰਘਾਸਣ ਅਡੋਲ, ਪ੍ਰਭ ਆਪਣਾ ਆਪ ਉਠਾ ਰਿਹਾ।

ਹਰਿ ਸਿੰਘਾਸਣ ਅਡੋਲ, ਸਾਚੇ ਥਾਉਂ ਹੈ। ਹਰਿ ਸਿੰਘਾਸਣ ਅਡੋਲ, ਕਰੇ ਸਚ ਨਿਆਉਂ ਹੈ। ਹਰਿ ਸਿੰਘਾਸਣ ਅਡੋਲ, ਪਾਰਜਾਤ ਨਾ ਵੇਖੇ ਠੰਡੀ ਛਾਉਂ ਹੈ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਏਕਾ ਏਕ ਲਗਾਏ ਆਪਣੇ ਨਾਉਂ ਹੈ।

ਹਰਿ ਸਿੰਘਾਸਣ ਅਡੋਲ, ਸਚ ਟਿਕਾਣਿਆ। ਹਰਿ ਸਿੰਘਾਸਣ ਅਡੋਲ, ਏਕਾ ਏਕ ਸਚ ਬਿਬਾਣਿਆ।

ਹਰਿ ਸਿੰਘਾਸਣ ਅਡੋਲ, ਗੁਰ ਪੀਰਾਂ ਹੱਥ ਨਾ ਆ ਰਿਹਾ। ਹਰਿ ਸਿੰਘਾਸਣ ਅਡੋਲ, ਸੁਘੜ ਸਿਆਣੇ ਜਗਤ ਰਾਣੇ ਨਾ ਵੇਖ ਵਖਾਣਿਆ। ਹਰਿ ਸਿੰਘਸਾਣ ਆਪ ਉਠਾਏ ਆਪਣੇ ਭਾਣੇ, ਨਾ ਦੇਵੇ ਕੋਈ ਸਹਾਰਿਆ। ਹਰਿ ਸਿੰਘਾਸਣ ਆਪ ਆਪਣਾ ਆਪੇ ਜਾਣੇ, ਨਾ ਕੋਈ ਕਿਸੇ ਜਣਾ ਰਿਹਾ। ਹਰਿ ਸਿੰਘਾਸਣ ਹਰਿ ਸਚ ਨਿਸ਼ਾਨੇ, ਹਰਿ ਸਾਚੇ ਧਾਮ ਰਖਾ ਰਿਹਾ। ਹਰਿ ਸਿੰਘਾਸਣ ਜੋਤ ਮਹਾਨੇ, ਪ੍ਰਭ ਆਪਣੀ ਆਪ ਜਗਾ ਰਿਹਾ। ਸਚ ਸਿੰਘਾਸਣ ਧੂਪ ਦੀਪ ਨਾ ਕੋਈ ਵਖਾਣੇ, ਸੰਧਿਆ ਕਾਲ ਨਾ ਕੋਈ ਨਿਸ਼ਾਨੀਆ। ਹਰਿ ਸਿੰਘਾਸਣ ਅਡੋਲ, ਜੋਤੀ ਜੋਤ ਸਰੂਪ ਹਰਿ, ਆਪਣਾ ਆਪ ਰਖਾਨਿਆ। ਹਰਿ ਸਿੰਘਾਸਣ ਅਡੋਲ, ਧਾਮ ਅਨਮੋਲਿਆ।

ਹਰਿ ਸਿੰਘਾਸਣ ਅਡੋਲ, ਬਿਰਾਜੇ ਹਰਿ ਕੰਤ ਕੰਤੂਲਿਆ। ਹਰਿ ਸਿੰਘਾਸਣ ਅਡੋਲ, ਹਰਿ ਸਾਚੇ ਸਾਜਨ ਸਾਜ, ਹਰਿ ਝੁੱਲੇ ਸਾਚਾ ਝੂਲਿਆ। ਹਰਿ ਸਿੰਘਾਸਣ ਅਡੋਲ, ਵੱਡ ਸ਼ਾਹੋ ਰਾਜਨ ਰਾਜ, ਆਪ ਚੁਕਾਏ ਆਪਣਾ ਮੂਲਿਆ। ਹਰਿ ਸਿੰਘਾਸਣ ਅਡੋਲ, ਆਪ ਆਪਣੀ ਰੱਖੇ ਲਾਜ, ਆਦਿ ਅੰਤ ਕਦੇ ਨਾ ਭੂਲਿਆ। ਹਰਿ ਸਿੰਘਾਸਣ ਅਡੋਲ, ਦੂਸਰ ਨਾ ਕੋਈ ਮਾਰੇ ਅਵਾਜ, ਦਰ ਦਵਾਰੇ ਨਾ ਕੋਈ ਬੋਲਿਆ। ਹਰਿ ਸਿੰਘਾਸਣ ਅਡੋਲ, ਕਿਸੇ ਨਾ ਬੰਨ੍ਹੇ ਹਰਿ ਜੀ ਧਾਗੇ, ਆਪ ਆਪਣਾ ਸਾਚਾ ਤੋਲ ਤੋਲਿਆ। ਹਰਿ ਸਿੰਘਾਸਣ ਸਦਾ ਅਡੋਲ, ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਦਰ ਦਵਾਰਾ ਆਪੇ ਖੋਲ੍ਹਿਆ।

ਹਰਿ ਸਿੰਘਾਸਣ ਸਚ ਦਵਾਰਿਆ। ਹਰਿ ਸਿੰਘਾਸਣ ਅਡੋਲ, ਅੰਤ ਨਾ ਪਾਰਾਵਾਰਿਆ। ਹਰਿ ਸਿੰਘਾਸਣ ਹਰਿ ਜੀ ਮਵਲ, ਪੂਰੇ ਤੋਲ ਤੁਲਾ ਰਿਹਾ। ਹਰਿ ਸਿੰਘਾਸਣ ਅਡੋਲ, ਨਾ ਕੋਈ ਜਾਣੇ ਜੀਵ ਧਵਲ, ਲੇਖਾ ਅਗਣਤ ਨਾ ਕੋਈ ਗਿਣਾ ਰਿਹਾ। ਹਰਿ ਸਿੰਘਾਸਣ ਨਾ ਉਪਜੇ ਕਿਸੇ ਕਵਲ, ਨਾ ਨਾਭੀ ਕੋਈ ਟਿਕਾ ਰਿਹਾ। ਹਰਿ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤੀ ਨਾਲ ਸਮਾ ਰਿਹਾ।

ਹਰਿ ਸਿੰਘਾਸਣ ਖੇਲ ਅਪਾਰਿਆ। ਜੋਤੀ ਨੂਰ ਇੱਕ ਨਿਰੰਕਾਰਿਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਵੇਖ ਵਿਚਾਰੇ ਪਾਵੇ ਸਾਰਿਆ। ਸਾਚਾ ਘਰ ਸਾਚਾ ਝੰਡਾ ਝੁੱਲੇ ਨਾ ਦੂਸਰ ਕਿਸੇ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਲਾਟੀ ਲਾਟ ਲਿਲਾਟਾ ਛਤਰ ਝੁੱਲੇ ਸੀਸੇ, ਆਪ ਆਪਣੀ ਬਣਤ ਬਣਾ ਰਿਹਾ।

ਜੋਤੀ ਜਾਮਾ ਹਰਿ ਜਗਦੀਸ਼ੇ, ਨਾ ਕੋਈ ਭੇਵ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਸਚ ਸਿੰਘਾਸਣ ਹਰਿ ਸਾਚਾ ਡੇਰਾ ਲਾ ਰਿਹਾ। ਸਚ ਸਿੰਘਾਸਣ ਕਰ ਤਿਆਰ। ਪ੍ਰਭ ਅਬਿਨਾਸ਼ੀ ਕਰੇ ਵਿਚਾਰ। ਕਵਣ ਸਾਜਣਾ ਹਰਿ ਜੀ ਸਾਜੇ, ਕਵਣ ਬੰਨ੍ਹੇ ਮਾਇਆ ਧਾਰ। ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਕਰ ਅਕਾਰ। (੪-੫੬੦ ੫੬੧) (੧ ਮਾਘ ੨੦੧੧)