ਪੁਸਤਕਾਲਾਜੋ ਜਨ ਸਿਮਰੇ ਪ੍ਰਭ ਕਾ ਨਾਉਂ

ਜੋ ਜਨ ਸਿਮਰੇ ਪ੍ਰਭ ਕਾ ਨਾਉਂ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸ਼ਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਪੰਜ ਤੱਤ ਮਿਲੇ ਵਡਿਆਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਤ੍ਰੈਗੁਣ ਮਾਇਆ ਲੇਖੇ ਲਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਨ ਵਾਸਨਾ ਦਏ ਗਵਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਤਿ ਸਤਿਵਾਦੀ ਹੋਏ ਨਾ ਕੋਇ ਲੜਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬੁੱਧ ਬਿਬੇਕ ਦਏ ਬਣਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨੌਂ ਦਵਾਰੇ ਪਾਰ ਕਰਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਕਾਮ ਕਰੋਧ ਲੋਭ ਮੋਹ ਹੰਕਾਰ ਮਿਟਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਕੂੜੀ ਕਿਰਿਆ ਜੂਝ ਝੂਠ ਹਉਮੇ ਹੰਗਤਾ ਗੜ੍ਹ ਤੁੜਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸੁਖਮਨ ਟੇਢੀ ਬੰਕ ਪਾਰ ਲੰਘਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦ ਅਨਾਦੀ ਧੁਨ ਦਏ ਉਪਜਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਅੰਮ੍ਰਿਤ ਰਸ ਜਾਮ ਪਿਆਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਤਮ ਪਰਮਾਤਮ ਜੋੜ ਜੁੜਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਤਮ ਸੇਜਾ ਪੁਰਖ ਅਬਿਨਾਸ਼ੀ ਸੋਭਾ ਪਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸੁਰਤੀ ਸ਼ਬਦੀ ਮਿਲ ਕੇ ਦਸਮ ਦਵਾਰੀ ਇਕੋ ਵੱਜੇ ਵਧਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਹਰਵਾਨ ਮਹਿਬੂਬ ਦਸਮ ਦਵਾਰੀ ਵਿਚੋਂ ਬਾਹਰ ਕਢਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਉਚ ਅਰੂਜ ਅਗੰਮ ਅਥਾਹ ਆਪਣਾ ਖੇਲ ਵਖਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸੁਨ ਸਮਾਧ ਰਹਿਣ ਨਾ ਪਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਥਿਰ ਘਰ ਦਵਾਰਾ ਬਿਨ ਅੱਖਾਂ ਦਏ ਜਣਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਾਚੇ ਕਵਲ ਚਰਨ ਦਏ ਸਰਨਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬੈਕੁੰਠ ਨਿਵਾਸੀ ਸਾਚੇ ਧਾਮ ਦਏ ਟਿਕਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਜੋਤ ਮਿਲਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਖ ਚੁਰਾਸੀ ਆਪਣੀ ਰਾਸੀ ਰਸਤੇ ਆਪਣੇ ਵਿਚੋਂ ਪਾਰ ਕਰਾਈਆ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬਖ਼ਸ਼ੇ ਚਰਨ ਧਿਆਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮੇਟੇ ਮਾਣ ਅਭਿਮਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਾਮ ਭੰਡਾਰਾ ਦੇਵੇ ਦਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦ ਸੁਣਾਏ ਬਿਨ ਰਸਨਾ ਕਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਭਾਗ ਲਗਾਏ ਕਾਇਆ ਮਾਟੀ ਸਚ ਮਕਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਘਰ ਠਾਕਰ ਸਵਾਮੀ ਮਿਲੇ ਆਣ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਦੀਪਕ ਜੋਤ ਜਗਦਾ ਰਹੇ ਮਹਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਚ ਭੂਮਿਕਾ ਮਿਲੇ ਸਚ ਅਸਥਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਏਥੇ ਓਥੇ ਮੇਲਾ ਮਿਲਿਆ ਰਹੇ ਸ੍ਰੀ ਭਗਵਾਨ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਪੁਰਖ ਨਿਰੰਜਣ ਧੁਰ ਦਾ ਕਾਹਨ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਚਿੰਤਾ ਗ਼ਮ ਰਹੇ ਨਾ ਹਰਖ਼ ਸੋਗ਼। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਾਟੀ ਚੰਮ ਅੰਦਰੋਂ ਬਾਹਰ ਕੱਢੇ ਮਮਤਾ ਰੋਗ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਾਮ ਨਿਧਾਨਾ ਚੁਗਾਏ ਸਾਚੀ ਚੋਗ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਚਰਨ ਪ੍ਰੀਤੀ ਦੱਸੇ ਅਗੰਮੀ ਜੋਗ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਤਮ ਪਰਮਾਤਮ ਸੇਜ ਸੁਹੰਜਣੀ ਜਣਾਏ ਇਕੋ ਭੋਗ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਵੱਜੇ ਵਧਾਈ ਸਾਚੇ ਕਾਇਆ ਕੋਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦ ਅਗੰਮੀ ਲੱਗੇ ਚੋਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਨ ਵਾਸਨਾ ਰਹੇ ਨਾ ਖੋਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਘਰ ਸਾਚੇ ਮਿਲੇ ਧੁਰ ਦੀ ਜੋਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਅੰਤਕਾਲ ਕਲ ਪੋਹ ਨਾ ਸਕੇ ਮੌਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੁਗ ਚੌਕੜੀ ਕਦੇ ਨਾ ਜਾਵੇ ਔਂਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਚਖੰਡ ਦਵਾਰੇ ਬਿਨ ਡੰਡੇ ਪੌੜ੍ਹੀ ਜਾਏ ਪਹੁੰਚ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਪੁਰਖ ਅਕਾਲ ਦੀਨ ਦਿਆਨ ਪਰਵਰਦਿਵਾਰ ਹੰਢਾਏ ਇਕੋ ਖੌਂਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੰਦਰ ਆਪ ਸੁਹਾਈਆ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਟੇ ਦੁੱਖ ਰੋਗ ਸੰਤਾਪ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਕੋਟ ਜਨਮ ਦੇ ਉਤਰੇ ਪਾਪ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਲੇ ਵਡਿਆਈ ਲੋਕਮਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਾਤਾ ਤੁੱਟੇ ਕੂੜ ਸੱਜਣ ਸਾਕ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬੰਦ ਕਵਾੜੀ ਖੁਲ੍ਹੇ ਤਾਕ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਾਮ ਨਿਧਾਨ ਸੁਣਾਏ ਸੱਚੀ ਗਾਥ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਵਸਤ ਅਮੋਲਕ ਮਿਲੇ ਦਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮੇਟੇ ਰੈਣ ਅੰਧੇਰੀ ਰਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਪੁਰਖ ਅਬਿਨਾਸ਼ੀ ਪੁੱਛੇ ਬਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਦੁਰਮਤ ਮੈਲ ਦੇਵੇ ਕਾਢ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਾਚਾ ਵਣਜ ਕਰਾਏ ਆਪਣੇ ਹਾਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਝਗੜਾ ਮੁਕਾਏ ਤੀਰਥ ਤਾਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜਨਮ ਕਰਮ ਦੀ ਪੂਰੀ ਹੋਵੇ ਵਾਟ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦੀ ਸ਼ਬਦ ਸੁਣਾਏ ਬਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਜ਼ਰੀ ਆਵੇ ਸਾਖਿਆਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਭਗਵਾਨ, ਸਦਾ ਸੁਹੇਲਾ ਦੇਵੇ ਆਪਣਾ ਸਾਥ। (੧੫ ਸਾਵਣ ਸ਼ ਸ ੨)

❋

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜਗਤ ਸੰਤਾਪ ਨਾ ਵਿਆਪੇ ਦੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜਨਮ ਕਰਮ ਦੀ ਤ੍ਰਿਸ਼ਨਾ ਮਿਟੇ ਭੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਉਜਲ ਹੋਵੇ ਮਾਤ ਮੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਲੇ ਵਡਿਆਈ ਜਨਣੀ ਕੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਗੁਰ ਸ਼ਬਦੀ ਧਾਰ ਬਣਾਏ ਆਪਣਾ ਸੁੱਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਵਣ ਜਾਵਣ ਪੈਂਡਾ ਜਾਏ ਮੁੱਕ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਤਮ ਪਰਮਾਤਮ ਮਿਲ ਕੇ ਹੋਏ ਖ਼ੁਸ਼। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜਗਤ ਵਾਸਨਾ ਵਿਕਾਰ ਵਿਚੋਂ ਹੋ ਜਾਏ ਚੁੱਪ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਹੋਏ ਪਰਕਾਸ਼ ਅੰਧੇਰੇ ਘੁੱਪ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਉਲਟਾ ਗਰਭ ਨਾ ਹੋਵੇ ਰੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਵੇ ਜਾਵੇ ਸਦਾ ਜਾਮਾ ਪਾਏ ਮਨੁੱਖ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਸਿਰ ਆਪਣਾ ਹੱਥ ਰਖਾਈਆ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਗਲੋਂ ਟੁੱਟੇ ਜਮ ਕੀ ਫਾਸੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਨ ਮਮਤਾ ਨਾ ਰਹੇ ਉਦਾਸੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦੀ ਗੁਰੂ ਬਣੇ ਧੁਰ ਦਾ ਸਾਥੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸੁਰਤ ਸਵਾਣੀ ਮੰਨੇ ਅੰਦਰੋਂ ਆਖੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬੰਦ ਕਿਵਾੜੀ ਖੁਲ੍ਹੀ ਰਹੇ ਤਾਕੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਅੰਮ੍ਰਿਤ ਜਾਮ ਪਿਆਏ ਧੁਰ ਦਾ ਸਾਕੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਭਾਗ ਲੱਗੇ ਤਨ ਮਾਟੀ ਖ਼ਾਕੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਨੂਆਂ ਮਨ ਰਹੇ ਨਾ ਆਕੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਪ੍ਰੇਮ ਪ੍ਰੀਤੀ ਅੰਤਰ ਆਤਮ ਪਰਮਾਤਮ ਇਕੋ ਜਾਣੇ ਜਾਤੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਘਰ ਹਰਿ ਮੰਦਰ ਮਿਲੇ ਕਮਲਾਪਾਤੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਅੰਮ੍ਰਿਤ ਬੂੰਦ ਦੇਵੇ ਸਵਾਂਤੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮੰਜ਼ਲ ਔਖੀ ਚਾੜ੍ਹੇ ਘਾਟੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬੰਕ ਦਵਾਰਾ ਮਿਲੇ ਦਰਗਹਿ ਸਾਚੀ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਲੇ ਜੋਤ ਜੋਤ ਅਬਿਨਾਸ਼ੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਲਹਿਣਾ ਚੁਕਾਏ ਜਨਮ ਜਨਮ ਜਨਮ ਦਾ ਬਾਕੀ।

(੧੫ ਸਾਵਣ ਸ਼ ਸੰ ੨ ਕਰਮ ਸਿੰਘ)

❋

ਜੋ ਜਨ ਸਿਮਰੇ ਹਰਿ ਕਾ ਨਾਉਂ, ਨਾਤਾ ਤੁੱਟੇ ਜਗਤ ਕੂੜੋ ਕੂੜ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਚਤਰ ਸੁਘੜ ਬਣੇ ਮੂਰਖ ਮੂੜ੍ਹ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਕਾਇਆ ਚੋਲੀ ਚੜ੍ਹੇ ਰੰਗ ਗੂੜ੍ਹ। ਜੋ ਜਨ ਸਿਮਰੇ ਹਰਿ ਕਾ ਨਾਉਂ, ਸ਼ਬਦ ਅਨਾਦੀ ਉਪਜੇ ਅੰਤਰ ਤੂਰ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਨਿਰਮਲ ਜੋਤੀ ਪਰਗਟ ਹੋਵੇ ਨੂਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਆਸਾ ਮਨਸਾ ਪ੍ਰਭ ਕਰੇ ਪੂਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੁਰਖ ਅਬਿਨਾਸ਼ੀ ਦਰਸ ਵਖਾਏ ਹਾਜ਼ਰ ਹਜ਼ੂਰ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਸਰਬ ਕਲਾ ਭਰਪੂਰ।

ਜੋ ਜਨ ਸਿਮਰੇ ਹਰਿ ਕਾ ਨਾਉਂ, ਆਵਣ ਜਾਵਣ ਮੁਕੇ ਪੰਧ। ਜੋ ਜਨ ਸਿਮਰੇ ਹਰਿ ਕਾ ਨਾਉਂ, ਜਨਮ ਕਰਮ ਧਰਮ ਆਸਾ ਮਨਸਾ ਪੂਰੀ ਹੋਵੇ ਮੰਗ। ਜੋ ਜਨ ਸਿਮਰੇ ਹਰਿ ਕਾ ਨਾਉਂ, ਲੱਖ ਚੁਰਾਸੀ ਜਮ ਕੀ ਫਾਸੀ ਕੱਟੇ ਫੰਦ। ਜੋ ਜਨ ਸਿਮਰੇ ਹਰਿ ਕਾ ਨਾਉਂ, ਤੂੰ ਮੇਰਾ ਮੈਂ ਤੇਰਾ ਆਤਮ ਢੋਲਾ ਸੁਣੇ

ਛੰਦ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਨ ਵਾਸਨਾ ਕੂੜੀ ਕਿਰਿਆ ਅੰਦਰੋਂ ਕੱਢੇ ਗੰਦ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸਚ ਪਰਕਾਸ਼ ਨਿਰਮਲ ਜੋਤ ਹੋਵੇ ਚੰਦ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਦੀਨ ਦਿਆਲ ਹੋਵੇ ਬਖ਼ਸ਼ੰਦ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਹਿਬ ਸੂਰਾ ਸਰਬੰਗ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਲੇ ਵਡਿਆਈ ਲੋਕਮਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਪੁਰਖ ਅਬਿਨਾਿੀ ਸਚ ਪ੍ਰੀਤੀ ਚਰਨ ਬਖ਼ਸ਼ੇ ਦਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਬਿਨ ਰਸਨਾ ਜੇਹਵਾ ਅੰਤਰ ਅੰਤਰ ਉਪਜੇ ਸਾਚੀ ਗਾਥ। ਜੋ ਜਨ ਸਿਮਰੇ ਹਰਿ ਕਾ ਨਾਉਂ, ਅੰਤਰ ਮਿਟੇ ਅੰਧੇਰੀ ਰਾਤ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਘਰ ਸਵਾਮੀ ਠਾਕਰ ਮਿਲੇ ਆਪ। ਜੋ ਜਨ ਸਿਮਰੇ ਹਰਿ ਕਾ ਨਾਉਂ, ਕੋਟ ਜਨਮ ਦੇ ਉਤਰਨ ਪਾਪ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਸ ਦੇਵੇ ਸਵੱਛ ਸਰੂਪੀ ਸਾਖਿਆਤ। (੧੫ ਸਾਵਣ ਸ਼ ਸੰ ੨ ਉਤਮ ਸਿੰਘ)

❋

ਜੋ ਜਨ ਸਿਮਰੇ ਹਰਿ ਕਾ ਨਾਉਂ, ਆਵਣ ਜਾਵਣ ਰਹਿਣ ਨਾ ਪਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੱਤਤ ਪਾਵਨ ਦਏ ਵਡਿਆਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਲੱਖ ਚੁਰਾਸੀ ਜਮ ਕੀ ਫਾਸੀ ਫੰਦ ਕਟਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਭੇਵ ਖੁਲ੍ਹਾਏ ਮੰਡਲ ਰਾਸੀ, ਪੜਦਾ ਉਹਲਾ ਆਪ ਉਠਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਵਸਤ ਅਮੋਲਕ ਦੇਵੇ ਨਾਮ ਦਾਤੀ, ਅਤੋਟ ਅਤੁੱਟ ਆਪ ਵਰਤਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਅੱਠੇ ਪਹਿਰ ਰਹੇ ਪਰਭਾਤੀ, ਸੰਧਿਆ ਰੰਗ ਨਾ ਕੋਇ ਵਖਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਤੂੰ ਮੇਰਾ ਮੈਂ ਤੇਰਾ ਇਕੋ ਦੱਸੇ ਜਾਤੀ, ਪਾਰਬ੍ਰਹਮ ਬ੍ਰਹਮ ਪੜਦਾ ਆਪ ਚੁਕਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਦਰਸ ਵਖਾਏ ਇਕ ਇਕਾਤੀ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਦਾ ਸੁਹੇਲਾ ਬਣੇ ਕਮਲਾਪਾਤੀ ਪਤਿਪਰਮੇਸ਼ਵਰ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਇਕ ਧਿਆਨ ਲਗਾਈਆ। ਦਰਗਹਿ ਸਾਚੀ ਦੇਵੇ ਥਾਉਂ, ਲੱਖ ਚੁਰਾਸੀ ਨਾ ਕੋਇ ਭੁਵਾਈਆ। ਸਚ ਅਦਾਲਤ ਕਰੇ ਹੱਕ ਨਿਆਉਂ, ਦਰਗਹਿ ਸਾਚੀ ਦੇਵੇ ਮਾਣ ਵਡਿਆਈਆ। ਬਿਨ ਹੱਥਾਂ ਪਕੜੇ ਬਾਹੋਂ, ਸ਼ਬਦ ਡੋਰੀ ਤੰਦ ਬੰਧਾਈਆ। ਘਰ ਵਖਾਏ ਨਿਹਚਲ ਅਟੱਲ ਅਥਾਹੋ, ਬੇਪਰਵਾਹ ਬੇਪਵਰਾਹੀਆ। ਜਿਥੇ ਨਾ ਕੋਈ ਪਿਤਾ ਨਾ ਕੋਈ ਮਾਉਂ, ਸਾਕ ਸੱਜਣ ਸੈਣ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ।

ਜੋ ਜਨ ਸਿਮਰੇ ਹਰਿ ਕਾ ਨਾਉਂ, ਚਰਨ ਕਵਲ ਮਿਲੇ ਸਰਨਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਧਰਤ ਧਵਲ ਉਪਰ ਸੋਭਾ ਪਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਉਲਟਾ ਕਰ ਨਾਭ ਕਵਲ, ਅੰਮ੍ਰਿਤ ਰਸ ਵਿਚ ਟਪਕਾਈਆ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਆਤਮ ਪਰਮਾਤਮ ਜਾਵੇ ਮਵਲ, ਭੇਵ ਅਭੇਦਾ ਦਏ ਖੁਲ੍ਹਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸੱਚੀ ਸਰਨਾਈਆ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਹਰਿ ਮੇਲਾ ਮੇਲੇ ਗਹਿਰ ਗੰਭੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਸ਼ਾਂਤ ਕਰੇ ਸਰੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਅੰਮ੍ਰਿਤ ਜਲ ਦੇਵੇ ਠਾਂਡਾ ਨੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੁਖ ਲਗਾਏ ਧੁਰ ਦਰਗਾਹੀ ਆਪਣਾ ਸੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੁਰਖ ਅਕਾਲਾ ਬਦਲ ਦੇਵੇ ਤਕਦੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਾਣ ਵਡਿਆਈ ਦੇਵੇ ਨਾਲ ਕਬੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਏਕਾ ਰੰਗ ਰੰਗਾਏ ਸ਼ਾਹ ਫ਼ਕੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਆਵਣ ਜਾਵਣ ਲੱਖ ਚੁਰਾਸੀ ਜਮ ਕੀ ਫ਼ਾਸੀ ਕੱਟੇ ਭੀੜ। ਜੋ ਜਨ ਸਿਮਰੇ ਹਰਿ ਕਾ ਨਾਉਂ, ਹਉਮੇ ਹੰਗਤਾ ਕੱਢੇ ਪੀੜ। ਜੋ ਜਨ ਸਿਮਰੇ ਹਰਿ ਕਾ ਨਾਉਂ, ਸ਼ਰਅ ਕੱਟੇ ਜ਼ੰਜੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਾਚੀ ਮੰਜ਼ਲ ਚੋਟੀ ਚੜ੍ਹੇ ਅਖ਼ੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੇਲ ਮਿਲਾਵਾ ਧੁਰਦਰਗਾਹੀ ਪੀਰਨ ਪੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੇਲਾ ਮਿਲੇ ਬੇਨਜ਼ੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਕੋਹ ਨਾ ਸਕੇ ਖੜਗ ਖੰਡਾ ਸ਼ਮਸ਼ੀਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਧੀਰ।

ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਮਿਲੇ ਮਾਤਲੋਕ ਵਡਿਆਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਅੰਤਰ ਆਤਮ ਵਜਦੀ ਰਹੇ ਵਧਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਸੁਰਤ ਸ਼ਬਦ ਹੋਵੇ ਕੁੜਮਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਅਗਲੀ ਮੰਜ਼ਲ ਪੈਂਡਾ ਦਏ ਚੁਕਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੁਰਖ ਅਕਾਲ ਹੋਵੇ ਸਹਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਦੀਨ ਦਿਆਲ ਦਇਆ ਕਮਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਹੱਲ ਅਟੱਲ ਕਾਇਆ ਕਾਅਬੇ ਹੋਵੇ ਰੁਸ਼ਨਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਲਹਿਣਾ ਦੇਣਾ ਚੁਕਾਏ ਜਲ ਥਲ, ਸਮੁੰਦ ਸਾਗਰ ਪਾਰ ਕਰਾਈਆ। ਜੋ ਜਨ ਸਿਮਰੇ ਹਰਿ ਕਾ ਨਾਉਂ, ਲੇਖਾ ਰਹੇ ਨਾ ਘੜੀ ਪਲ, ਪੂਰਬ ਲਹਿਣਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਦੀਪਕ ਹੋ ਕੇ ਗ੍ਰਹਿ ਗ੍ਰਹਿ ਜਾਏ ਬਲ, ਬਲਦੀ ਅਗਨ ਵਿਚੋਂ ਗੁਰਮੁਖ ਗੁਰਸਿੱਖ ਹਰਿਜਨ ਹਰਿ ਭਗਤ ਬਾਹਰ ਕਢਾਈਆ। (੧੫ ਸਾਵਣ ਸ਼ ਸੰ ੨ ਜਾਗੀਰ ਸਿੰਘ)

❋

ਜੋ ਜਨ ਸਿਮਰੇ ਹਰਿ ਕਾ ਨਾਉਂ, ਉਤਮ ਹੋਵੇ ਸ੍ਰਿਸ਼ਟੀ ਜਗ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਿਲੇ ਮੇਲ ਸੂਰਾ ਸਰਬਗ। ਜੋ ਜਨ ਸਿਮਰੇ ਹਰਿ ਕਾ ਨਾਉਂ, ਦੇਵੇ ਦਰਸ ਉਪਰ ਸ਼ਾਹ ਰਗ। ਜੋ ਜਨ ਸਿਮਰੇ ਹਰਿ ਕਾ ਨਾਉਂ, ਜਨਮ ਕਰਮ ਦੀ ਮੇਟੇ ਅੱਗ। ਜੋ ਜਨ ਸਿਮਰੇ ਹਰਿ ਕਾ ਨਾਉਂ, ਕਾਇਆ ਕਾਅਬੇ ਕਰਾਵੇ ਸੱਚਾ ਹਜ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੋਹ ਵਿਕਾਰ ਅੰਦਰੋਂ ਜਾਏ ਭੱਜ। ਜੋ ਜਨ ਸਿਮਰੇ ਪ੍ਰਭ ਕਾ ਨਾਉਂ, ਸ਼ਬਦ ਅਗੰਮੀ ਵੱਜੇ ਨਾਦ ਅਨਹਦ। ਜੋ ਜਨ ਸਿਮਰੇ ਹਰਿ ਕਾ ਨਾਉਂ, ਨਿਝਰ ਧਾਰ ਅੰਮ੍ਰਿਤ ਮਿਲੇ ਰਸ। ਜੋ ਜਨ ਸਿਮਰੇ ਹਰਿ ਕਾ ਨਾਉਂ, ਨਿਰਗੁਣ ਜੋਤ ਹੋਵੇ ਪਰਕਾਸ਼। ਜੋ ਜਨ ਸਿਮਰੇ ਹਰਿ ਕਾ ਨਾਉਂ, ਦਰਗਹਿ ਸਾਚੀ ਬਣੇ ਦਾਸੀ ਦਾਸ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਿਲੇ ਮੇਲ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਦੇਵੇ ਸਚ ਨਿਵਾਸ।

ਜੋ ਜਨ ਸਿਮਰੇ ਹਰਿ ਕਾ ਨਾਉਂ, ਪਾਏ ਪਰਮ ਪੁਰਖ ਪਾਰਬ੍ਰਹਮ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਚ ਜਣਾਏ ਇਕੋ ਧਰਮ। ਜੋ ਜਨ ਸਿਮਰੇ ਹਰਿ ਕਾ ਨਾਉਂ, ਝਗੜਾ ਰਹੇ ਨਾ ਮਾਟੀ ਚਰਮ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਚ ਸਰਨਾਈ ਦੇਵੇ ਇਕੋ ਸਰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਆਵਣ ਜਾਵਣ ਚੁਕਾਏ ਡਰਨ ਮਰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਨੇਤਰ ਖੁਲ੍ਹੇ ਹਰਨ ਫਰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਬਿਨ ਅੱਖਰਾਂ ਢੋਲੇ ਗੀਤ ਅਗੰਮੀ ਪੜ੍ਹਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਕਾਇਆ ਮਾਟੀ ਮੰਜ਼ਲ ਆਪਣੀ ਚੜ੍ਹਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਚ ਦਵਾਰੇ ਅੰਦਰ ਨਿਰਗੁਣ ਦਰਸ਼ਨ ਕਰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਵੇ ਫੜਨ।

ਜੋ ਜਨ ਸਿਮਰੇ ਹਰਿ ਕਾ ਨਾਉਂ, ਨਿਉਂ ਨਿਉਂ ਲਾਗੇ ਪਾਉਂ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੁਰਖ ਅਬਿਨਾਸ਼ੀ ਪਕੜੇ ਬਾਹੋਂ। ਜੋ ਜਨ ਸਿਮਰੇ ਹਰਿ ਕਾ ਨਾਉਂ, ਦਰਗਹਿ ਸਾਚੀ ਦੇਵੇ ਥਾਉਂ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੇਲਾ ਮਿਲੇ ਅਗੰਮ ਅਥਾਹੋ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਏਕਾ ਸੋਭਾ ਪਾਉਂ।

ਜੋ ਜਨ ਸਿਮਰੇ ਹਰਿ ਕਾ ਨਾਉਂ, ਦੀਪਕ ਜਗੇ ਘਟ ਅੰਤਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਸ਼ਬਦ ਨਾਦ ਸੁਣਾਏ ਗੁਰ ਮੰਤਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੜਦਾ ਚੁੱਕੇ ਬ੍ਰਹਮ ਨਿਰੰਤਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਿਲੇ ਵਡਿਆਈ ਵਿਚ ਸਾਧ ਸੰਤਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਨਾਤਾ ਜੋੜੇ ਪਰਮਾਤਮ ਨਾਰ ਕੰਤਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਲਹਿਣਾ ਦੇਣਾ ਚੁੱਕੇ ਕਾਇਆ ਮਾਟੀ ਨਵ ਤਨ। ਜੋ ਜਨ ਸਿਮਰਨ ਹਰਿ ਕਾ ਨਾਉਂ, ਮਿਹਰਵਾਨ ਵਾਸਨਾ ਬਦਲੇ ਜਗਤ ਮਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਭਾਂਡਾ ਭਰਮ ਭੌ ਦੇਵੇ ਭੰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਆਪਣਾ ਰਾਗ ਸੁਣਾਵੇ ਕੰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਚ ਦਵਾਰ ਵਖਾਏ ਬਿਨ ਛੱਪਰ ਛੰਨ। ਜੋ ਜਨ ਸਿਮਰੇ ਹਰਿ ਕਾ ਨਾਉਂ, ਗੁਰਮੁਖ ਗੁਰਸਿਖ ਸਤਿਗੁਰ ਚੜ੍ਹਾਏ ਦਰਗਹਿ ਸਾਚੀ ਚੰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਭਗਤਾਂ ਦੇਵੇ ਆਪਣਾ ਨਾਮ ਧਨ। (੧੫ ਸਾਵਣ ਸ਼ ਸੰ ੨ ਮਾਈ ਈਸ਼ਰ ਕੌਰ)

❋

੧੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਚੰਨਣ ਸਿੰਘ ਦੇ ਗ੍ਰਹਿ ਪਿੰਡ ਗੱਗੋਬੂਆ

ਜੋ ਜਨ ਸਿਮਰੇ ਹਰਿ ਕਾ ਨਾਉਂ, ਮਨ ਬੁੱਧੀ ਚੁੱਕੇ ਸੋਚ। ਜੋ ਜਨ ਸਿਮਰੇ ਹਰਿ ਕਾ ਨਾਉਂ, ਝਗੜਾ ਰਹੇ ਨਾ ਵਰਨ ਗੋਤ। ਜੋ ਜਨ ਸਿਮਰੇ ਹਰਿ ਕਾ ਨਾਉਂ, ਕੂੜੀ ਕਿਰਿਆ ਰਹੇ ਨਾ ਖੋਟ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਤਿਗੁਰ ਆਲ੍ਹਣਿਉਂ ਡਿੱਗੇ ਉਠਾਵੇ ਬੋਟ। ਜੋ ਜਨ ਸਿਮਰੇ ਹਰਿ ਕਾ ਨਾਉਂ, ਭਾਗ ਲੱਗੇ ਸਾਢੇ ਤਿੰਨ ਹੱਥ ਕਾਇਆ ਮਾਟੀ ਕੋਟ। ਜੋ ਜਨ ਸਿਮਰੇ ਹਰਿ ਕਾ ਨਾਉਂ, ਸਤਿਗੁਰ ਸ਼ਬਦ ਲਗਾਏ ਅਗੰਮੀ ਚੋਟ। ਜੋ ਜਨ ਸਿਮਰੇ ਹਰਿ ਕਾ ਨਾਉਂ, ਗ੍ਰਹਿ ਪਰਕਾਸ਼ ਜਗਾਵੇ ਨਿਰਮਲ ਜੋਤ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੈਂਡਾ ਮੁੱਕੇ ਚੌਦਾਂ ਲੋਕ। ਜੋ ਜਨ ਸਿਮਰੇ ਹਰਿ ਕਾ ਨਾਉਂ, ਆਤਮ ਪਰਮਾਤਮ ਗਾਵੇ ਇਕ ਸਲੋਕ। ਜੋ ਜਨ ਸਿਮਰੇ ਹਰਿ ਕਾ ਨਾਉਂ, ਚਿੰਤਾ ਰਹੇ ਨਾ ਹਰਖ ਦੋਖ। ਜੋ ਜਨ ਸਿਮਰੇ ਹਰਿ ਕਾ ਨਾਉਂ, ਪੁਰਖ ਅਕਾਲ ਬਖ਼ਸ਼ੇ ਏਕਾ ਓਟ। ਜੋ ਜਨ ਸਿਮਰੇ ਹਰਿ ਕਾ ਨਾਉਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਭੰਡਾਰਾ ਬਹੁਤ।

ਜੋ ਜਨ ਸਿਮਰੇ ਹਰਿ ਕਾ ਨਾਉਂ, ਮਨ ਬੁੱਧੀ ਨਾ ਕੋਇ ਵਿਚਾਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਘਰ ਮੰਦਰ ਹੋਵੇ ਉਜਿਆਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਘਰ ਠਾਕਰ ਪ੍ਰੀਤਮ ਕਰੇ ਪਿਆਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਅੰਮ੍ਰਿਤ ਰਸ ਮਿਲੇ ਠੰਡਾ ਠਾਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਲੇਖਾ ਚੁੱਕੇ ਕੂੜ ਨੌਂ ਦਵਾਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਘਰ ਠਾਂਡੇ ਮਿਲੇ ਕੰਤ ਭਤਾਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਾਇਆ ਮਮਤਾ ਮੋਹ ਦੇਵੇ ਨਿਵਾਰ। ਜੋ ਜਨ ਸਿਮਰੇ ਹਰਿ ਕਾ ਨਾਉਂ, ਮਿਲੇ ਮੇਲ ਪੁਰਖ ਪੁਰਖੋਤਮ ਅਕਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਕੂੜੀ ਕਿਰਿਆ ਤੋੜੇ ਜਗਤ ਜੰਜ਼ਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਲੱਖ ਚੁਰਾਸੀ ਵਿਚੋਂ ਲਏ ਭਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਫੜ ਬਾਹੋਂ ਉਠਾਏ ਗੁਰਮੁਖ ਲਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਦਿਵਸ ਰੈਣ ਕਰੇ ਪ੍ਰਿਤਪਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਘਰ ਠਾਂਡਾ ਵਖਾਏ ਸੱਚੀ ਧਰਮਸਾਲ। ਜੋ ਜਨ ਸਿਮਰੇ ਹਰਿ ਕਾ ਨਾਉਂ, ਮੇਲ ਮਿਲਾਏ ਆਪ ਕਿਰਪਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲੇ ਕਰ ਕਰ ਮੇਲੇ ਸਦਾ ਸਦਾ ਸਦ ਰੱਖੇ ਆਪਣੇ ਨਾਲ। (੧੫ ਸਾਵਣ ਸ਼ ਸੰ ੨ ਚੰਨਣ ਸਿੰਘ ਦੇ ਗ੍ਰਹਿ)

❋

੧੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਦਲੀਪ ਸਿੰਘ ਦੇ ਗ੍ਰਹਿ ਪਿੰਡ ਨੂਰਪੂਰ

ਜੋ ਜਨ ਜਪੇ ਹਰਿ ਕਾ ਨਾਉਂ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸ਼ਬਦੀ ਧਾਰ ਪਕੜੇ ਬਾਹੋਂ, ਹਰਿ ਪੁਰਖ ਨਿਰੰਜਣ ਬੇਪਰਵਾਹੀਆ। ਸਚ ਦਵਾਰ ਵੱਸੇ ਥਾਉਂ, ਏਕੰਕਾਰ ਅਕਲ ਕਲ ਆਪ ਵਰਤਾਈਆ। ਦੋ ਜਹਾਨਾਂ ਕਰੇ ਸਚ ਨਿਆਉਂ, ਨਰ ਨਿਰੰਕਾਰ ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਅੰਦਰ ਦੇਵੇ ਸਾਚਾ ਚਾਓ, ਅਬਿਨਾਸ਼ੀ ਕਰਤਾ ਮਿਹਰ ਨਜ਼ਰ ਇਕ ਉਠਾਈਆ। ਸਦਾ ਸੁਹੇਲਾ ਇਕ ਅਕੇਲਾ ਦੋ ਜਹਾਨਾਂ ਬਖ਼ਸ਼ੇ ਠੰਡੀ ਛਾਉਂ, ਅਬਿਨਾਸ਼ੀ ਕਰਤਾ ਆਪਣੇ ਹੱਥ ਰਖਾਈਆ। ਸਚ ਦਵਾਰ ਸਚਖੰਡ ਦਰਗਹਿ ਸਾਚੀ ਵੱਸੇ ਬੇਪਰਵਾਹੋ, ਪਾਰਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਦੇਣਾ ਵਰ, ਜੁਗ ਚੌਕੜੀ ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪ ਬੰਧਾਈਆ।

ਜੋ ਜਨ ਜਪੇ ਏਕਾ ਨਰ ਨਿਰੰਕਾਰ, ਨਿਰਗੁਣ ਨਿਰਵੈਰ ਦਿਆ ਕਮਾਈਆ। ਸ਼ਬਦੀ ਸ਼ਬਦ ਦੇ ਅਧਾਰ, ਜੋਤੀ ਜਾਤਾ ਬੇਪਰਵਾਹੀਆ। ਚਾਰੇ ਖਾਣੀ ਵਿਚੋਂ ਕਰੇ ਬਾਹਰ, ਅੰਡਜ਼ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਲੱਖ ਚੁਰਾਸੀ ਵਿਚੋਂ ਲੱਭੇ ਗੁਰਮੁਖ ਆਪਣਾ ਲਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਧਰਮ ਵਖਾਏ ਧੁਰ ਨਿਸ਼ਾਨ, ਬ੍ਰਹਿਮੰਡ ਖੰਡ ਪੁਰੀ ਲੋਅ ਜ਼ਿਮੀ ਅਸਮਾਨਾਂ ਸ੍ਰੀ ਭਗਵਾਨਾ ਆਪ ਝੁਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਦੇਵੇ ਇਕ ਗਿਆਨ, ਜਗਤ ਅੱਖਰ ਕਰੇ ਨਾ ਕੋਇ ਪੜ੍ਹਾਈਆ। ਚਰਨ ਕਵਲ ਉਪਰ ਧਵਲ ਦੇਵੇ ਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਜੋ ਜਨ ਜਪੇ ਹਰਿ ਕਾ ਨਾਉਂ, ਸਤਿਜੁਗ ਸਾਚੇ ਸਚ ਦਏ ਵਡਿਆਈਆ। ਹੰਸ ਬੁੱਧੀ ਫੜ ਕੇ ਬਣਾਏ ਕਾਉਂ, ਸੋਹੰ ਹੰਸਾ ਆਪਣਾ ਜਾਪ ਜਪਾਈਆ। ਏਥੇ ਓਥੇ ਦੋ ਜਹਾਨਾਂ ਨਿਰਗੁਣ ਬਣੇ ਪਿਤਾ ਮਾਉਂ, ਗੁਰਮੁਖ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸ਼ਬਦ ਅਨਾਦੀ ਬੋਧ ਅਗਾਧੀ ਆਪਣਾ ਹੁਕਮ ਸੁਣਾਈਆ। ਸਾਚਾ ਹੁਕਮ ਦੇਵੇ ਧੁਰ ਫ਼ਰਮਾਣ, ਨਾਮ ਨਗਾਰਾ ਇਕ ਜਣਾਈਆ। ਜਿਸ ਨੂੰ ਸਮਝੇ ਨਾ ਬੁੱਧੀ ਜੀਵ ਇਨਸਾਨ, ਅੱਖਰਾਂ ਵਿਚ ਵੰਡ ਨਾ ਕੋਇ

ਵੰਡਾਈਆ। ਨਿਰਅੱਖਰ ਸ਼ਬਦੀ ਧਾਰ ਚਲਾਏ ਸ੍ਰੀ ਭਗਵਾਨ, ਭਗਤ ਸੰਦੇਸ਼ਾ ਇਕੋ ਇਕ ਦ੍ਰਿੜਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕੁਰਾਨ ਖਾਣੀ ਬਾਣੀ ਸਿਫ਼ਤਾਂ ਵਾਲੇ ਢੋਲੇ ਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਭੀਤਰ ਹੋਵੇ ਜਾਣੀ ਜਾਣ, ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਬਚਿਆ ਕੋਇ ਰਹਿਣ ਨਾ ਪਾਈਆ। ਸਰਬ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਵਾਹਿਦ ਲਾਸ਼ਰੀਕ ਇਕੋ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਅਭੇਦਾ ਖੋਲ੍ਹੇ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਆਪਣਾ ਨਾਮ ਦ੍ਰਿੜਾਈਆ।

ਜੋ ਜਨ ਸਿਮਰੇ ਹਰਿ ਕਾ ਨਾਉਂ, ਧੁਰ ਦਵਾਰਾ ਦਏ ਵਖਾਈਆ। ਜਿਥੇ ਵਸੇ ਬੇਪਰਵਾਹੋ, ਦੂਜਾ ਨਜ਼ਰ ਕੋਇ ਨਾ ਆਈਆ। ਤਖ਼ਤ ਨਿਵਾਸੀ ਪੁਰਖ ਅਬਿਨਾਸ਼ੀ ਸਚਖੰਡ ਦਵਾਰੇ ਹਕੀਕਤ ਵਾਲਾ ਕਰੇ ਹੱਕ ਨਿਆਉਂ ਅਦਲ ਅਦਾਲਤ ਸ਼ਾਹ ਹਕੀਰ ਇਕੋ ਇਕ ਵਖਾਈਆ। ਸਚ ਭੰਡਾਰਾ ਧੁਰ ਦਾ ਕਲਮਾ ਨਾਮ ਨਿਆਮਤ, ਨਿਰਗੁਣ ਸਰਗੁਣ ਝੋਲੀ ਦਏ ਭਰਾਈਆ। ਆਦਿ ਅੰਤ ਜੁਗਾ ਜੁਗੰਤ ਸਦਾ ਰਹੇ ਸਹੀ ਸਲਾਮਤ, ਸਾਹਿਬ ਸੁਲਤਾਨ ਸ਼ਾਹ ਪਾਤਸ਼ਾਹ ਇਕੋ ਇਕ ਅਖਵਾਈਆ। ਜੋ ਕਲਜੁਗ ਅੰਤ ਸ੍ਰੀ ਭਗਵੰਤ ਮਿਹਰਵਾਨ ਮਹਿਬੂਬ ਹੋ ਕੇ ਕੂੜੀ ਕਿਰਿਆ ਮੇਟੇ ਬਗਾਵਤ, ਮਾਨੁਖ ਮਾਨਵ ਮਾਨਸ ਅੰਤਰ ਅੰਤਰ ਖੋਜ ਖੁਜਾਈਆ। ਸਚ ਪ੍ਰੀਤੀ ਧੁਰ ਦੀ ਰੀਤੀ ਕਰੇ ਆਪ ਸਖਾਵਤ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਮਾਇਆ ਮਮਤਾ ਮੋਹ ਕੂੜ ਮਿਟਾਏ ਲਾਲਚ, ਹੰਕਾਰ ਵਿਕਾਰ ਵਿਭਚਾਰ ਅੰਦਰੋਂ ਦਏ ਕਢਾਈਆ। ਸਤਿਜੁਗ ਕਲਜੁਗ ਅੰਦਰੋਂ ਦੋਹਾਂ ਦਾ ਬਣੇ ਸਾਲਸ, ਖ਼ਾਲਸ ਆਪਣਾ ਰੂਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਕਰੇ ਪਾਰ ਜਹਾਲਤ, ਸਤਿ ਧਰਮ ਸਤਿ ਸਤਿਵਾਦੀ ਆਪਣਾ ਇਕ ਪਰਗਟਾਈਆ।

ਜੋ ਜਨ ਸਿਮਰੇ ਹਰਿ ਕਾ ਨਾਉਂ ਨਿਰੰਕਾਰਾ, ਨਿਰਵੈਰ ਨਿਰਗੁਣ ਦਇਆ ਕਮਾਈਆ। ਵੇਖੇ ਵਿਗਸੇ ਪਾਵੇ ਸਾਰਾ, ਪੜਦਾ ਓਹਲਾ ਦਏ ਚੁਕਾਈਆ। ਸਾਚਾ ਦੇਵੇ ਇਕ ਜੈਕਾਰਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਗੁਰ ਅਵਤਾਰ ਪੈਗ਼ੰਬਰ ਜਿਸ ਨੂੰ ਗਾ ਕੇ ਸ਼ਕਰ ਮਨਾਈਆ। ਸਚਖੰਡ ਦਵਾਰਾ ਦਰ ਦਰਵੇਸ਼ ਨਿਉਂ ਨਿਉਂ ਕਰਨ ਨਿਮਸਕਾਰਾ ਸਜਦਿਆਂ ਵਿਚ ਬਰਦੇ ਬਣ ਕੇ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪਣੇ ਹੱਥ ਰਖਾਈਆ।

ਜੋ ਜਨ ਜਪੇ ਨਰ ਨਿਰੰਕਾਰ ਨਾਉਂ ਅਗੰਮ ਅਥਾਹ, ਹਰਿ ਵੱਡਾ ਵੱਡੀ ਵਡਿਆਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਫੇਰਾ ਪਾ, ਕੂੜੀ ਕਿਰਿਆ ਦਏ ਮਿਟਾਈਆ। ਈਸਾ ਮੂਸਾ ਮੁਹੰਮਦ ਰੋਵੇ ਮਾਰੇ ਧਾਹ, ਸਦੀ ਚੌਧਵੀਂ ਰਹੀ ਕੁਰਲਾਈਆ। ਵਡ ਅਮਾਮ ਫੇਰਾ ਪਾ, ਸਹੀ ਸਲਾਮਤ ਤੇਰੀ ਓਟ ਤਕਾਈਆ। ਖ਼ੁਦੀ ਤਕੱਬਰ ਉਮਤ ਉਮਤੀ ਗਿਆ ਸਮਾ, ਹਕੀਕੀ ਜਾਮ ਆਬੇਹਯਾਤ ਪਿਆਲਾ ਮੁੱਖ ਨਾ ਕੋਇ ਲਗਾਈਆ। ਕਦਮ ਕਦਮ ਤੇ ਕਰਨ ਗੁਨਾਹ, ਰੂਹ ਬੁੱਤ ਪਵਿਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਦੇਣਾ ਸੁਣਾਈਆ।

ਧੁਰ ਦਾ ਹੁਕਮ ਦੇ ਫ਼ਰਮਾਣ, ਸਚ ਧਰਮ ਮੰਗ ਮੰਗਾਈਆ। ਕੂੜੀ ਕਿਰਿਆ ਮਿਟੇ ਨਿਸ਼ਾਨ, ਵਰਨ ਬਰਨ ਰਹਿਣ ਕੋਇ ਨਾ ਪਾਈਆ। ਹਿੰਦੂ ਮੁਸਲਮ ਸਿੱਖ ਈਸਾਈ ਇਕੋ ਢੋਲਾ ਤੇਰਾ ਗਾਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਹਰ ਘਟ ਵਸੇਂ ਰਾਮ ਕਾਹਨ

ਹੋ ਕੇ ਲੱਖ ਚੁਰਾਸੀ ਗੋਪੀ ਰਿਹਾ ਪਰਨਾਈਆ। ਗੁਰ ਸਤਿਗੁਰ ਹੋ ਕੇ ਦੇਵੇਂ ਸ਼ਬਦੀ ਗਿਆਨ, ਬੋਧ ਅਗਾਧ ਕਰ ਪੜ੍ਹਾਈਆ। ਭਾਗ ਲਗਾਵੇਂ ਕਾਇਆ ਮਾਟੀ ਸਾਢੇ ਤਿੰਨ ਹੱਥ ਮਕਾਨ, ਮੰਦਰ ਸ਼ਿਵਦਵਾਲਾ ਮੱਠ ਇਕੋ ਘਰ ਦੇਣਾ ਵਖਾਈਆ। ਜਿਸ ਗ੍ਰਹਿ ਨਿਝ ਆਤਮ ਪਰਮਾਤਮ ਵਸੇਂ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਤਿ ਸਤਿਵਾਦ ਠਾਂਡੇ ਦਰ ਇਕੋ ਮੰਗ ਮੰਗਾਈਆ।

ਜੋ ਜਨ ਜਪੇ ਹਰਿ ਕਾ ਨਾਉਂ ਏਕ, ਏਕੰਕਾਰਾ ਦਏ ਮਾਤ ਵਡਿਆਈਆ। ਚਰਨ ਧੂੜੀ ਦੇਵੇ ਟੇਕ, ਮਸਤਕ ਟਿੱਕਾ ਖ਼ਾਕ ਰਮਾਈਆ। ਬੁੱਧੀ ਕਰੇ ਬਿਬੇਕ, ਮਨ ਵਾਸਨਾ ਨਾ ਕੋਇ ਹਲਕਾਈਆ। ਸੁਰਤੀ ਕਰੇ ਚੇਤਨ ਚੇਤ, ਸ਼ਬਦੀ ਸ਼ਬਦ ਲਏ ਜਗਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਾਚਾ ਹੇਤ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਚਖੰਡ ਸਾਚਾ ਦੇਸ, ਜਿਸ ਗ੍ਰਹਿ ਆਪਣਾ ਹੁਕਮ ਵਰਤਾਈਆ।

ਸਚਖੰਡ ਵੱਸੇ ਕਰਤਾਰ, ਕੁਦਰਤ ਦਾ ਮਾਲਕ ਦਇਆ ਕਮਾਈਆ। ਜਿਥੇ ਸੰਤ ਸੁਹੇਲੇ ਭਗਤ ਗੁਰ ਅਵਤਾਰ, ਬੈਠੇ ਸੀਸ ਨਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਖੜ੍ਹੇ ਭਿਖਾਰ, ਖਾਲੀ ਝੋਲੀ ਅੱਗੇ ਡਾਹੀਆ। ਇਕੋ ਜੋਤ ਹੋਵੇ ਉਜਿਆਰ, ਦੀਵਾ ਬਾਤੀ ਨਾ ਕੋਇ ਰਖਾਈਆ। ਇਕੋ ਨਾਮ ਹੋਵੇ ਜੈਕਾਰ, ਬਿਨ ਰਸਨਾ ਜੇਹਵਾ ਢੋਲਾ ਰਿਹਾ ਸੁਣਾਈਆ। ਇਕੋ ਦੱਸੇ ਸਾਚਾ ਘਰ ਬਾਹਰ, ਜਿਸ ਦੀ ਛੱਪਰ ਛੰਨ ਨਾ ਕੋਇ ਛੁਹਾਈਆ। ਜਿਥੇ ਸੂਰਜ ਚੰਨ ਕਰੇ ਨਾ ਕੋਇ ਪਸਾਰ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਕਾਗਦ ਕਲਮ ਸ਼ਾਹੀ ਲਿਖੇ ਨਾ ਕੋਇ ਲਿਖਾਰ, ਖਾਣੀ ਬਾਣੀ ਰੂਪ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਖੁਲ੍ਹਾਈਆ।

ਭੇਵ ਅਭੇਦਾ ਖੋਲ੍ਹੇ ਸ੍ਰੀ ਭਗਵੰਤ, ਪਾਰਬ੍ਰਹਮ ਆਪਣੇ ਹੱਥ ਰੱਖੇ ਵਡਿਆਈਆ। ਪੜਦਾ ਲਾਹੇ ਗੁਰਮੁਖ ਸਾਚੇ ਸੰਤ, ਸੋਈ ਸੁਰਤੀ ਆਪ ਉਠਾਈਆ। ਆਤਮ ਪਰਮਾਤਮ ਮੇਲਾ ਮੇਲ ਕੇ ਨਾਰ ਕੰਤ, ਸੇਜ ਸੁਹੰਜਣੀ ਦਏ ਸੁਹਾਈਆ। ਇਕੋ ਨਾਮ ਮਣੀਆਂ ਮੰਤ, ਮਨ ਵਾਸਨਾ ਕੂੜੀ ਬਾਹਰ ਕਢਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਬੋਧ ਅਗਾਧਾ ਬਣ ਕੇ ਪੰਡਤ, ਨਿਵਣ ਸੁ ਅੱਖਰ ਬਿਨ ਅੱਖਰਾਂ ਆਪ ਵਖਾਈਆ। ਝਗੜਾ ਮੁਕਾ ਕੇ ਬਹਿਸ਼ਤ ਜੰਨਤ, ਜਨ ਭਗਤਾਂ ਚਰਨ ਕਵਲ ਦਏ ਸਰਨਾਈਆ। ਜੋਤੀ ਜੋਤ ਮੇਲਾ ਹੋਣਾ ਅੰਤ, ਅੰਤਸ਼ਕਰਨ ਦਾ ਲੇਖਾ ਰਹੇ ਨਾ ਰਾਈਆ। ਇਕੋ ਰੂਪ ਹੋਣਾ ਭਗਤ ਭਗਵੰਤ, ਸਚਖੰਡ ਸਾਚੇ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਅੰਤ ਮਧ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। (੧੫ ਸਾਵਣ ਸ਼ ਸ ੨ ਦਲੀਪ ਸਿੰਘ )

❋

੧੫ ਸਾਵਣ ਸ਼ਹਿਨਸ਼ਾਹੀ ਸੰਮਤ ੨ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੋਜੀਆਂ

ਹਰਿ ਸੰਗਤ ਦੀਰਘ ਰੋਗ ਜਾਏ ਦਰਭ, ਦੁੱਖ ਦਰਦ ਰਹਿਣ ਨਾ ਪਾਈਆ। ਦੇਵੇ ਵਡਿਆਈ ਮਾਲਕ ਸਰਬ, ਸਾਹਿਬ ਸੁਲਤਾਨ ਸਚਾ ਸ਼ਹਿਨਸ਼ਾਹੀਆ। ਮੇਲ ਮਿਲਾਏ ਵਿਚੋਂ ਅਰਬ ਖਰਬ, ਕੋਟਨ ਕੋਟਾਂ ਵਿਚੋਂ ਪਾਰ ਲੰਘਾਈਆ। ਤਪਣਾ ਪਏ ਨਾ ਮਾਤ ਗਰਭ, ਦਸ ਦਸ ਮਾਸ ਅਗਨ ਨਾ ਕੋਇ ਤਪਾਈਆ। ਕੂੜੀ ਕਿਰਿਆ ਲਾਵੇ ਖ਼ਰਬ, ਜਗਤ ਚੋਟ ਨਾ ਕੋਇ ਵਖਾਈਆ। ਪੁੱਠੀ ਕਦੇ ਨਾ ਹੋਵੇ ਨਰਦ, ਮਾਨਸ ਜਨਮ ਨਾ ਕੋਇ ਗੁਵਾਈਆ। ਕਰ ਕਿਰਪਾ ਪ੍ਰਭ ਜਿਨ੍ਹਾਂ ਭਗਤਾਂ ਦੀ ਸੁਣੇ ਅਰਜ਼, ਅਰਸ਼ ਕੁਰਸ਼ ਲੇਖਾ ਦਹੇ ਮੁਕਾਈਆ।

ਆਪਣੀ ਸਾਂਝੀ ਰੱਖ ਕੇ ਗਰਜ਼, ਭਗਤ ਭਗਵਾਨ ਜੋੜ ਜੁੜਾਈਆ। ਸ਼ਰਅ ਕੱਟੇ ਨਾ ਕੋਇ ਕਰਦ, ਕਤਲਗਾਹ ਨਾ ਕੋਇ ਵਖਾਈਆ। ਮਨੂਆ ਮਨ ਕਰੇ ਫ਼ਰਕ, ਵਿਸ਼ਾ ਵਿਕਾਰ ਨਾ ਕੋਇ ਰੁੜ੍ਹਾਈਆ। ਸਾਚੀ ਜਣਾਏ ਸ਼ਬਦ ਤਰਜ਼, ਨਾਮ ਨਿਧਾਨਾ ਆਪ ਉਪਜਾਈਆ। ਵਖਾਏ ਖੇਲ ਹਰਿ ਅਸਚਰਜ, ਅਚਰਜ ਲੀਲਾ ਦਏ ਜਣਾਈਆ। ਦਇਆ ਕਰੇ ਮਰਦਾਨਾ ਮਰਦ, ਮੱਦਦ ਆਪਣੀ ਇਕ ਸਮਝਾਈਆ। ਹਰਿ ਸਿਮਰਤ ਦੁੱਖ ਰੋਗ ਨਾ ਵਿਆਪੇ, ਵਿਆਪਕ ਹੋ ਕੇ ਵੇਖ ਵਖਾਈਆ। ਸਗਲ ਵਸੂਰੇ ਵੇਖ ਸੰਤਾਪੇ, ਸਤਿ ਅਸਤਿ ਪੜਦਾ ਦਏ ਉਠਾਈਆ। ਨਿਝ ਨੇਤਰ ਖੁਲ੍ਹੇ ਆਖੇ, ਅੱਖ ਪ੍ਰਤੱਖ ਮਿਲੇ ਗੁਸਾਈਂਆ। ਸਤਿਗੁਰ ਸ਼ਬਦ ਸੁਣੇ ਸਾਕੇ, ਜਗਤ ਵਿਦਿਆ ਲੋੜ ਰਹੇ ਨਾ ਰਾਈਆ। ਸੁਰਤੀ ਸ਼ਬਦ ਵੇਖੇ ਤਮਾਸ਼ੇ, ਬਾਜੀਗਰ ਡੰਕ ਨਾ ਕੋਇ ਵਜਾਈਆ। ਸਾਚਾ ਕਰੇ ਭੋਗ ਬਿਲਾਸੇ, ਆਤਮ ਪਰਮਾਤਮ ਮਿਲ ਕੇ ਧੁਰ ਸੰਜੋਗ ਜੋੜ ਜੁੜਾਈਆ। ਸਚ ਦੁਵਾਰ ਹੋਵੇ ਵਾਸੇ, ਨਿਵਾਸ ਅਸਥਾਨ ਇਕੋ ਦਰਸਾਈਆ। ਜਿਥੇ ਨਿਰਗੁਣ ਨੂਰ ਜੋਤ ਪ੍ਰਕਾਸੇ, ਪੁਰਖ ਅਕਾਲ ਸੋਭਾ ਪਾਈਆ। ਭਗਤ ਭਗਤਾਰ ਇਕ ਦੂਜੇ ਦੀ ਪੂਰੀ ਹੋਵੇ ਆਸੇ, ਨਿਰਾਸ਼ੇ ਰਹਿਣ ਕੋਇ ਨਾ ਪਾਈਆ। ਬਿਨ ਰਸਨਾ ਜੇਹਵਾ ਸ਼ਬਦੀ ਬਚਨ ਹੋਣ ਖ਼ੁਲਾਸੇ, ਅਨਬੋਲਤ ਬੋਲਤ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇ ਕੇ ਇਕ ਭਰਵਾਸੇ, ਭਾਵਨਾ ਆਪਣੇ ਨਾਲ ਰਖਾਈਆ।

ਹਰਿ ਕਾ ਨਾਉਂ ਜੋ ਸਿਮਰੇ ਸਚ ਧਾਰ, ਧਰਨੀ ਧਰਤ ਧਵਲ ਮਿਲੇ ਵਡਿਆਈਆ। ਪੜ੍ਹਨੇ ਪੈਣ ਨਾ ਵੇਦ ਚਾਰ, ਚਾਰ ਕੁੰਟ ਨਾ ਭੱਜੇ ਵਾਹੋ ਦਾਹੀਆ। ਸ਼ਾਸਤਰ ਸਿਮਰਤ ਫੋਲਣੇ ਪੈਣ ਨਾ ਵਿਚ ਸੰਸਾਰ, ਵਰਕਾ ਵਰਕਾ ਨਾ ਕੋਇ ਉਲਟਾਈਆ। ਗੀਤਾ ਗਿਆਨ ਨਾ ਕਰਨਾ ਪਏ ਵਿਚਾਰ, ਅੱਠ ਦੱਸ ਪੁੱਛਣ ਕੋਇ ਨਾ ਪਾਈਆ। ਅੰਜੀਲ ਕੁਰਾਨਾਂ ਸ਼ਬਦ ਦੱਸੇ ਨਾ ਕੋਇ ਮੀਆਂ ਯਾਰ, ਮੁਹੱਬਤ ਇਕੇ ਨਾਲ ਲਗਾਈਆ। ਕਲਮਾ ਹੱਕ ਕਰੇ ਉਜਿਆਰ, ਨੌਬਤ ਹੱਕ ਹੱਕ ਨਾ ਕੋਇ ਵਜਾਈਆ। ਸਤਿ ਸਤਿ ਕਰਨਾ ਨਾ ਪਏ ਜੈਕਾਰ, ਰਸਨਾ ਜੇਹਵਾ ਬੱਤੀ ਦੰਦ ਨਾ ਕੋਇ ਹਲਾਈਆ। ਜਿਨ੍ਹਾਂ ਅੰਤਰ ਆਤਮ ਪਰਮ ਪੁਰਖ ਮਿਲਿਆ ਆਣ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਾਗ ਲਗਾ ਕੇ ਕਾਇਆਂ ਮਾਟੀ ਸਚ ਮਕਾਨ, ਮੱਕਾ ਕਾਅਬਾ ਅੰਦਰੋਂ ਦਏ ਵਖਾਈਆ। ਨਾਮ ਸੰਦੇਸਾ ਦੇ ਕੇ ਧੁਰ ਫ਼ਰਮਾਣ, ਧਰਮ ਦੁਵਾਰਾ ਦਏ ਸਮਝਾਈਆ। ਜਨ ਭਗਤਾਂ ਬਖਸ਼ ਕੇ ਇਕ ਧਿਆਲ, ਸਰਨ ਦੇਵੇ ਚਰਨ ਕਵਲ ਸਰਨਾਈਆ। ਏਥੇ ਓਥੇ ਦੋ ਜਹਾਨਾਂ ਬਖਸ਼ੇ ਮਾਣ, ਸਚਖੰਡ ਨਿਵਾਸੀ ਦਰਗਹਿ ਸਾਚੀ ਦਰ ਘਰ ਸਾਚੇ ਦਏ ਵਡਿਆਈਆ। ਜਿਥੇ ਦੀਵਾ ਬਾਤੀ ਕਮਲਾਪਾਤੀ ਜਗਾਏ ਆਣ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਜਨ ਭਗਤਾਂ ਸਹਿਜ ਸੁਭਾਓ ਮਿਲਿਆ ਆਣ, ਖੋਜਣ ਦੀ ਲੋੜ ਕਿਸੇ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਦਰ ਤੋਂ ਆਪਣਾ ਦੇਵੇ ਆਪ ਦਾਨ, ਭਗਤੀ ਵਾਲੀ ਭਾਵਨਾ ਭੈ ਵਿਚ ਪੂਰ ਕਰਾਈਆ। (੧੫ ਸਾਵਣ ਸ਼ ਸ ੨ ਕਰਤਾਰ ਸਿੰਘ)

❋

੧੫ ਸਾਵਣ ਸ਼ ਸੰਮਤ ੨ ਪਰਤਾਪ ਕੌਰ ਦੇ ਗ੍ਰਹਿ ਪਿੰਡ ਭੋਜੀਆਂ

ਹਰਿ ਸਿਮਰਤ ਉਪਜੇ ਸਾਚਾ ਧਰਮ, ਸਚ ਦਵਾਰਾ ਨਜ਼ਰੀ ਆਈਆ। ਜੂਠਾ ਝੂਠਾ ਮਿਟੇ ਭਰਮ, ਭਾਂਡਾ ਭਰਮ ਭੌ ਭੰਨਾਈਆ। ਭਾਗ ਲੱਗੇ ਕਾਇਆ ਮਾਟੀ ਚਰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਲੇਖੇ ਲੱਗੇ ਮਾਨਸ ਜਨਮ, ਜਨਮ ਮਰਨ ਦਾ ਪੈਂਡਾ ਦਏ ਚੁਕਾਈਆ। ਨਿਹਕਰਮੀ ਆਪਣਾ ਪੂਰਾ ਕਰੇ ਕਰਮ, ਕਾਂਡਾਂ ਦਾ ਲੇਖਾ ਦਏ ਗੁਵਾਈਆ। ਝਗੜਾ ਰਹੇ ਨਾ ਵਰਨ ਬਰਨ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੇਵੇ ਸਾਚੀ ਸਰਨ, ਭਗਤ ਵਛਲ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਤਰ ਨਾਮ ਸਮਝਾਈਆ।

ਹਰਿ ਸਿਮਰਤ ਹਉਮੇ ਜਾਏ ਰੋਗ, ਜਗਤ ਸੰਤਾਪ ਨਾ ਕੋਇ ਸਤਾਈਆ। ਸ਼ਬਦ ਪ੍ਰੀਤੀ ਮਿਲੇ ਜੋਗ, ਜੁਗਤ ਪੁਰਖ ਅਕਾਲ ਦਏ ਸਮਝਾਈਆ। ਭਾਗ ਲੱਗੇ ਕਾਇਆ ਮਾਟੀ ਕੋਟ, ਬੰਕ ਦੁਵਾਰਾ ਸੋਭਾ ਪਾਈਆ। ਨਾਮ ਅਗੰਮੀ ਲਾਏ ਚੋਟ, ਸੋਈ ਸੁਰਤੀ ਸ਼ਬਦ ਜਗਾਈਆ। ਕਰੇ ਪ੍ਰਕਾਸ਼ ਨਿਰਮਲ ਜੋਤ, ਅੰਧ ਅੰਧੇਰਾ ਦਏ ਗੁਵਾਈਆ। ਸਚ ਸੁਣਾਏ ਨਾਮ ਸਲੋਕ, ਸੋਹਲਾ ਇਕੋ ਇਕ ਉਪਜਾਈਆ। ਝਗੜਾ ਰਹੇ ਨਾ ਚੌਦਾਂ ਲੋਕ, ਚੌਦਾਂ ਤਬਕ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਈਆ।

ਹਰਿ ਸਿਮਰਤ ਸਰਬ ਦੂਖ ਵਿਨਾਸ, ਅਬਿਨਾਸ਼ੀ ਕਰਤਾ ਦਇਆ ਕਮਾਈਆ। ਵਸਤ ਅਮੋਲਕ ਦੇਵੇ ਰਾਸ, ਨਾਮ ਨਿਧਾਨਾ ਝੋਲੀ ਪਾਈਆ। ਕੂੜੀ ਕਿਰਿਆ ਕਰੇ ਫਾਸ਼, ਮਾਇਆ ਮਮਤਾ ਮੋਹ ਮਿਟਾਈਆ। ਚਰਨ ਪ੍ਰੀਤੀ ਦੇ ਕੇ ਦਾਤ, ਦਾਤਾਰ ਹੋ ਕੇ ਵੇਖ ਵਖਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚਮਕਾਈਆ। ਆਤਮ ਪਰਮਾਤਮ ਦੱਸ ਕੇ ਧੁਰ ਦੀ ਗਾਥ, ਸਾਚਾ ਢੋਲਾ ਦਏ ਪੜ੍ਹਾਈਆ। ਮੰਜ਼ਲ ਪੌੜੀ ਚੜ੍ਹਾ ਕੇ ਘਾਟ, ਅਧਵਿਚਕਾਰ ਨਾ ਕੋਇ ਅਟਕਾਈਆ। ਸਦਾ ਸੁਹੇਲਾ ਇਕ ਅਕੇਲਾ ਏਕੰਕਾਰਾ ਸਦਾ ਹੋਵੇ ਸਾਥ, ਦੋ ਜਹਾਨਾਂ ਸੰਗ ਨਿਭਾਈਆ। ਸਚਖੰਡ ਦੁਵਾਰੇ ਕਰੇ ਨਿਵਾਸ, ਭੂਮਿਕਾ ਇਕੋ ਇਕ ਵਖਾਈਆ। ਜਿਥੇ ਦੀਪਕ ਜੋਤ ਹੋਵੇ ਪ੍ਰਕਾਸ਼, ਅਬਿਨਾਸ਼ੀ ਕਰਤਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ।

ਹਰਿ ਸਿਮਰਤ ਮਿਲੇ ਸ਼ਬਦ ਗੁਣ ਨਿਧਾਨ, ਗੁਣਵੰਤਾ ਝੋਲੀ ਪਾਈਆ। ਸਾਚਾ ਦਿਸੇ ਧਰਮ ਨਿਸ਼ਾਨ, ਦੋ ਜਹਾਨਾਂ ਇਕ ਲਹਿਰਾਈਆ। ਸੁਹਾਏ ਇਕੋ ਬੰਕ ਮਕਾਨ, ਬੇਪਰਵਾਹ ਆਪਣਾ ਭੇਵ ਖੁਲ੍ਹਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਮੰਗਣ ਦਾਨ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਸਚ ਦੁਵਾਰਾ ਇਕ ਪਰਗਟਾਈਆ।

ਹਰਿ ਸਿਮਰਤ ਵੇਖੇ ਹਰਿ ਕਾ ਦੁਵਾਰ, ਹਰਿ ਹਰਿ ਵਿਚ ਸਮਾਈਆ। ਝਗੜਾ ਰਹੇ ਨਾ ਕੋਇ ਵਿਭਚਾਰ, ਕੂੜੀ ਕਿਰਿਆ ਦਏ ਖਪਾਈਆ। ਲੱਖ ਚੁਰਾਸੀ ਉਤਰੇ ਪਾਰ, ਜਮ ਕੀ ਫਾਸੀ ਲਏ ਕਟਾਈਆ। ਸਾਚੀ ਦਾਸੀ ਬਣ ਕੇ ਸੇਵਾਦਾਰ, ਸੇਵਕ ਹੋ ਕੇ ਨਿਉਂ ਨਿਉਂ ਸੀਸ ਝੁਕਾਈਆ। ਮਹੱਲ ਅਟੱਲ ਉਚ ਮਨਾਰ, ਦਰ ਘਰ ਸਾਚੇ ਚੜ੍ਹ ਕੇ ਦਰਸ਼ਨ ਪਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਇ ਵਡਿਆਈਆ। ਸਚ ਦੁਵਾਰ ਇਕੋ ਧਰਮਸਾਲ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਤੈਗੁਣ ਮਾਇਆ ਦਿਸੇ ਨਾ ਕੋਇ ਜੰਜ਼ਾਲ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਜਨ ਭਗਤਾਂ ਸੰਤਾਂ ਅੰਦਰ ਸੁੱਤਾ ਦਿਸੇ ਸਦਾ ਨਾਲ, ਵਿਛੋੜਾ ਰਹਿਣ ਕਦੇ ਨਾ ਪਾਈਆ। ਜਨਮ ਜਨਮ ਦੀ ਕਰਮ ਕਰਮ ਦੀ ਲੇਖੇ ਲਾਵੇ ਕੀਤੀ ਘਾਲ, ਜੋ ਘਾਇਲ ਹੋ ਕੇ ਆਪਣਾ ਆਪ ਗਏ ਮਿਟਾਈਆ। ਸੰਤ ਸੁਹੇਲੇ ਗੁਰਮੁਖ ਗੁਰਸਿੱਖ ਸੱਜਣ ਲੱਭੇ ਲਾਲ, ਮਾਣਕ ਮੋਤੀ ਹੀਰੇ ਲਏ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਵਾਰੇ ਦੇਵੇ ਮਾਣ, ਜਿਸ ਘਰ ਵਸੇ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। (੧੫ ਸਾਵਣ ਸ਼ ਸੰ ੨ ਪਰਤਾਪ ਕੌਰ)

❋

ਹਰਿ ਕਾ ਨਾਮ ਹਰਿ ਜਨ ਜਾਨੀ। ਵੇਲਾ ਅੰਤ ਨਾ ਫੇਰ ਪਛਤਾਨੀ। ਹਰਿ ਕਾ ਨਾਮ ਭੁੱਲੇ ਨਾ ਪਰਾਨੀ। ਹਰਿ ਕਾ ਨਾਮ ਦਰ ਘਰ ਸਾਚੇ ਕੀ ਸਾਚੀ ਰਾਨੀ। ਹਰਿ ਕਾ ਨਾਮ ਗੁਰਮੁਖ ਤੇਰੀ ਆਤਮ ਬਾਨੀ। ਹਰਿ ਕਾ ਨਾਮ ਦਿਵਸ ਰੈਣ ਰੈਣ ਦਿਵਸ ਸਦ ਰਸਨ ਵਖਾਨੀ। ਹਰਿ ਕਾ ਨਾਮ ਏਕਾ ਰੰਗ ਰੰਗਾਨੀ। ਹਰਿ ਕਾ ਨਾਮ ਸੰਗ ਨਿਭਾਏ ਵਾਲੀ ਦੋ ਜਹਾਨੀ। ਹਰਿ ਕਾ ਨਾਮ ਹਰਿ ਆਪ ਜਪਾਏ ਬਣ ਕੇ ਸਾਚਾ ਬਾਨੀ। ਹਰਿ ਕਾ ਨਾਮ ਅੰਤ ਚੁਕਾਏ ਜਮ ਕੀ ਕਾਨੀ। ਹਰਿ ਕਾ ਨਾਮ ਅੰਤਕਾਲ ਹੋ ਜਾਏ ਡਾਨੀ੩-੭੦। ਹਰਿ ਕਾ ਨਾਮ ਕਲਜੁਗ ਮਿਟਾਏ ਝੂਠੀ ਜਗਤ ਨਿਸ਼ਾਨੀ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਦੇਵੇ ਦਾਨੀ।

ਹਰਿ ਕਾ ਨਾਮ ਹਰਿ ਜਗਦੀਸ਼ਰ। ਹਰਿ ਕਾ ਨਾਮ ਮਿਲਾਏ ਈਸ਼ਰ। ਹਰਿ ਕਾ ਨਾਮ ਕੋਟਨ ਕੋਟ ਗਾਇਣ ਪਤੀਸ਼ਰ। ਹਰਿ ਕਾ ਨਾਮ ਰਿਦੇ ਸਮਾਇਣ, ਸੁਨ ਸਮਾਧੀ ਲਾਇਣ ਵਡ ਮੁਨੀਸ਼ਰ। ਹਰਿ ਕਾ ਨਾਮ ਏਕਾ ਮੇਲ ਮਿਲਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਲੇ ਇਕ ਜਗਦੀਸ਼ਰ।

ਇਕ ਜਗਦੀਸ਼ ਰਾਖੋ ਚਿੱਤ। ਹਰਿ ਕਾ ਨਾਮ ਦੇਵੇ ਸਾਚਾ ਮਿੱਤ। ਹਰਿ ਕਾ ਨਾਮ ਸਾਚਾ ਹਿੱਤ। ਹਰਿ ਕਾ ਨਾਮ ਸਾਚਾ ਪਿਤ। ਹਰਿ ਕਾ ਨਾਮ ਰਸਨਾ ਜਪ ਮਾਨਸ ਜਾਏ ਕਲ ਜਿਤ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਬਣਿਆ ਸਾਚਾ ਪਿਤ।

ਹਰਿ ਕਾ ਨਾਮ ਸਚ ਸੁਨੇਹੁੜਾ। ਹਰਿ ਕਾ ਨਾਮ ਆਪ ਕਟਾਏ ਜਮ ਕਾ ਜੇਵੜਾ। ਹਰਿ ਕਾ ਨਾਮ ਗੁਰਮੁਖ ਤੇਰਾ ਤਨ ਬਣਾਏ ਨਗਰ ਖੇੜਾ। ਹਰਿ ਕਾ ਨਾਮ ਆਪ ਕਟਾਏ ਤੇਰਾ ਲੱਖ ਚੁਰਾਸੀ ਗੇੜਾ। ਹਰਿ ਕਾ ਨਾਮ ਆਪ ਕਟਾਏ ਆਵਣ ਜਾਵਣ ਝੂਠਾ ਜਗਤ ਝੇੜਾ। ਹਰਿ ਕਾ ਨਾਮ ਵੇਲੇ ਅੰਤ ਕਰੇ ਨਬੇੜਾ। ਹਰਿ ਕਾ ਨਾਮ ਗੁਰਮੁਖਾਂ ਬੰਧ ਵਖਾਏ ਬੇੜਾ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਸੋਹੰ ਸਾਚਾ ਬੇੜਾ।

ਹਰਿ ਕਾ ਨਾਮ ਹਰਿ ਕੀ ਰੀਤੀ। ਹਰਿ ਕਾ ਨਾਮ ਹਰਿ ਕੀ ਪ੍ਰੀਤੀ। ਹਰਿ ਕਾ ਨਾਮ ਪਰਖੇ ਨੀਤੀ। ਹਰਿ ਕਾ ਨਾਮ ਕਾਇਆ ਕਰੇ ਪਤਿਤ ਪੁਨੀਤੀ। ਹਰਿ ਕਾ ਨਾਮ ਰਸਨਾ ਜਪ, ਹੋਏ ਸੀਤਲ ਸੀਤੀ। ਹਰਿ ਕਾ ਨਾਮ ਰਸਨਾ ਜਪ, ਜੀਵ ਔਧ ਹੱਥ ਨਾ ਆਏ ਬੀਤੀ। ਹਰਿ ਕਾ ਨਾਮ ਰਸਨਾ ਲਾਓ, ਮਦਿ ਸਾਚੀ ਨਾ ਉਤਰੇ ਪੀਤੀ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਨਸ ਜਨਮ ਜਾਓ ਜਗ ਜੀਤਾ।

ਹਰਿ ਕਾ ਨਾਮ ਸਾਚੀ ਮੱਤ। ਹਰਿ ਕਾ ਨਾਮ ਆਤਮ ਜੱਤ। ਹਰਿ ਕਾ ਨਾਮ ਸਾਚਾ ਤੱਤ। ਹਰਿ ਕਾ ਨਾਮ ਆਪੇ ਦੇ ਸਮਝਾਏ ਮੱਤ। ਹਰਿ ਕਾ ਨਾਮ ਆਪੇ ਪਾੜੇ ਕਾਇਆ ਕੋਠੀ ਝੂਠੀ ਛੱਤ। ਹਰਿ ਕਾ ਨਾਮ ਆਤਮ ਸਾਚਾ ਬੀਜ ਬਿਜਾਏ ਸਾਚੇ ਵੱਤ। ਹਰਿ ਕਾ ਨਾਮ ਪ੍ਰਗਟ ਹੋਏ, ਮੇਲ ਮਿਲਾਏ ਪ੍ਰਭ ਅਬਿਨਾਸ਼ੀ ਸਾਚੇ ਪੱਤ। ਹਰਿ ਕਾ ਨਾਮ ਆਤਮ ਸਾਚੀ ਜੋਤ ਜਗਾਏ, ਏਕਾ ਰਾਹ ਦਿਸਾਏ ਸਤਿ। ਹਰਿ ਕਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਏਕਾ ਸਤਿ।

ਹਰਿ ਕਾ ਨਾਮ ਹਰਿ ਕੀ ਚਾਲ। ਹਰਿ ਕਾ ਨਾਮ ਹਰਿ ਨਿਭੇ ਨਾਲ। ਹਰਿ ਕਾ ਨਾਮ ਗੁਰਮੁਖ ਸਾਚੇ ਸਾਚੀ ਵਸਤ ਸੰਭਾਲ। ਹਰਿ ਕਾ ਨਾਮ ਅੰਤਮ ਅੰਤ ਹੋਏ ਰਖਵਾਲ। ਹਰਿ ਕਾ ਨਾਮ ਪੱਲੇ ਬੰਨ੍ਹ

ਨਾ ਹੋਏ ਜੀਵਣ ਕੰਗਾਲ। ਹਰਿ ਕਾ ਨਾਮ ਹਰਿ ਹਰਿ ਦੇਵੇ ਸੱਚਾ ਧਨ ਮਾਲ। ਹਰਿ ਕਾ ਨਾਮ ਆਤਮ ਦੀਪਕ ਜੋਤੀ ਦੇਵੇ ਬਾਲ। ਹਰਿ ਕਾ ਨਾਮ ਮਾਣਕ ਮੋਤੀ ਰੱਖਣਾ ਗੁਰਸਿੱਖ ਸੰਭਾਲ। (੯ ਜੇਠ ੨੦੧੦ ਬਿ)

❋