ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਦ ਤੋਂ ਧ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਆਪ ਭਾਗ - ਦ ਤੋਂ ਧ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਦਸਮ ਦਵਾਰ : ਦਸਮ ਦਵਾਰ ਦੇਹ ਦਰਵਾਜ਼ਾ। ਖੁਲ੍ਹਾਵੇ ਆਪ ਪ੍ਰਭ ਵਡ ਰਾਜਨ ਰਾਜਾ। ਪੰਜ ਤਤ ਦਸਮ ਦਵਾਰ :

ਵਿਚ ਕਰ ਆਕਾਰ, ਝੂਠੀ ਦੇਹ ਸਾਜਨ ਸਾਜਾ । ਪਵਣ ਰੂਪ ਦੇ ਸਹਾਰ, ਅਨਹਦ ਧੁਨ ਵਜਾਏ ਵਾਜਾ। ਮਹਾਰਾਜ ਸ਼ੇਰ ਸਿੰਘ ਭਾਣਾ ਵਰਤੇ ਸੰਸਾਰ, ਭਗਤ ਜਨਾਂ ਹਰਿ ਰੱਖੇ ਲਾਜਾ। (੧੨ ਸਾਵਣ ੨੦੦੮ ਬਿ) ਸਾਚਾ ਸ਼ਬਦ ਸੋਹੰ ਬ੍ਰਹਮ ਗਿਆਨ ਦੇ, ਪ੍ਰਭ ਦਸਮ ਦਵਾਰ ਖੁਲ੍ਹਾਇਆ।(੧੫ ਸਾਵਣ ੨੦੦੮ ਬਿ)

ਦਸਮ ਦਵਾਰ ਸਤਿ ਧਿਆਨਾ। (੫ ਜੇਠ ੨੦੧੦ ਬਿ)
ਹਰਿ ਸੇਵਕ ਵੱਡ ਸੁਲਤਾਨ ਹੈ, ਸਾਚੇ ਤਖ਼ਤ ਰਿਹਾ ਸਮਾਏ। ਦਾਤਾ ਦਾਨੀ ਮਿਹਰਵਾਨ ਹੈ, ਜੁਗ ਜੁਗ ਦਇਆ
ਰਿਹਾ ਕਮਾਏ। ਸ਼ਬਦ ਨਿਸ਼ਾਨੀ ਦੋ ਜਹਾਨ ਹੈ, ਆਪ ਆਪਣਾ ਰਾਹ ਵਖਾਏ। ਨਾਮ ਕਾਨੀ ਤੀਰ ਕਮਾਨ
ਹੈ, ਗੁਰਮੁਖਾਂ ਰਿਹਾ ਲਗਾਏ। ਅਨਹਦ ਬਾਣੀ ਮਾਰੇ ਬਾਣ ਹੈ, ਪ੍ਰਭ ਚਿੱਲੇ ਰਿਹਾ ਚੜ੍ਹਾਏ। ਕਾਇਆ
ਮੰਦਰ ਇਕ ਮਕਾਨ ਹੈ, ਹਰਿ ਬੈਠਾ ਡੇਰਾ ਲਾਏ। ਨੌ ਦਵਾਰੇ ਸੁੰਞ ਮਸਾਣ ਹੈ, ਤ੍ਰਿਸ਼ਨ ਰਹੀ ਬਿਲਲਾਏ,।
ਗੁਰ ਪੂਰਾ ਸਦ ਬਲਵਾਨ ਹੈ, ਆਪਣਾ ਪੱਲਾ ਨਾਮ ਫੜਾਏ। ਗੁਰਮੁਖ ਬਾਲਾ ਬਾਲ ਨਿਧਾਨ ਹੈ, ਪ੍ਰਭ ਸਾਚਾ
ਰਾਹ ਵਖਾਏ। ਮੇਟ ਮਿਟਾਏ ਪੰਜ ਸ਼ੈਤਾਨ ਹੈ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਏ। ਚੌਦਾਂ
ਹੱਟ ਵਖਾਏ ਸਚ ਦੁਕਾਨ ਹੈ, ਤਨ ਮੰਦਰ ਆਪ ਟਿਕਾਏ। ਸ਼ਬਦ ਵਸਤ ਇੱਕ ਮਹਾਨ ਹੈ, ਪ੍ਰਭ ਸਾਚਾ
ਆਪ ਰਖਾਏ। ਨਾ ਕੋਈ ਅੱਖਰ ਨਾ ਗਿਆਨ ਹੈ, ਨਾ ਕੋਈ ਵਿਦਿਆ ਹੋਰ ਪੜ੍ਹਾਏ। ਨਾ ਕੋਈ ਰਸਨਾ
ਮੁਖ ਨੱਕ ਨਾ ਕਾਨ ਹੈ, ਨੇਤਰ ਦੋਏ ਨਾ ਕੋਇ ਦਿਸਾਏ। ਬਸਤਰ ਸ਼ਸਤਰ ਨਾ ਕੋਈ ਤਨ ਪਹਿਨਾਨ ਹੈ,
ਨਾ ਕੋਈ ਵੇਸ ਵਟਾਏ। ਨਾ ਕੋਈ ਰਾਗ ਸੁਨਾਨ ਹੈ, ਰਾਗੀ ਰਾਗ ਨਾ ਕੋਈ ਅਲਾਏ। ਸਾਜ ਬਾਜ
ਨਾ ਕੋਈ ਧੁਨ ਧੁਨਕਾਨ ਹੈ, ਸਾਰੰਗ ਕਿੰਗ ਨਾ ਕੋਈ ਵਜਾਏ। ਪੁਰਖ ਅਬਿਨਾਸ਼ੀ ਆਪੇ ਜਾਣੀ ਜਾਣ ਹੈ,
ਹਰ ਘਟ ਬੈਠਾ ਰਿਹਾ ਸਮਾਏ। ਜਨ ਭਗਤਾਂ ਕਰੇ ਪਛਾਣ ਹੈ, ਆਪ ਆਪਣੇ ਲੜ ਲਗਾਏ। ਜੁਗਾ
ਜੁਗੰਤਰ ਧੁਰ ਦੀ ਬਾਣ ਹੈ, ਹਰਿ ਭਗਤਾਂ ਲਏ ਤਰਾਏ। ਚਰਨ ਪ੍ਰੀਤ ਰਖਾਏ ਏਕਾ ਆਣ ਹੈ, ਲੱਖ ਚੁਰਾਸੀ
ਫੰਦ ਕਟਾਏ। ਆਪੇ ਕਰੇ ਪੁਣ ਛਾਣ ਹੈ, ਨੀਤ ਅਨੀਤੀ ਵੇਖ ਵਖਾਏ। ਦੇਵਣਹਾਰਾ ਜੀਆ ਦਾਨ ਹੈ,
ਦਾਤਾ ਦਾਨੀ ਆਪ ਅਖਵਾਏ। ਹਰਿਜਨ ਸਾਚੇ ਰਸਨਾ ਗਾਨ ਹੈ, ਗੋਬਿੰਦ ਮੇਲਾ ਸਹਿਜ ਸੁਭਾਏ। ਜੋਤੀ
ਨੂਰ ਕੋਟਨ ਭਾਨ ਹੈ, ਨਿਰਮਲ ਨੂਰ ਰਿਹਾ ਉਪਾਏ । ਰਾਗ ਅਨਾਦੀ ਏਕਾ ਕਾਨ ਹੈ, ਅਨਰੰਗਾ ਰਿਹਾ

ਸੁਣਾਏ। ਦਸਮ ਦਵਾਰੀ ਇਕ ਮਕਾਨ ਹੈ, ਹਰਿਜਨ ਵਿਰਲਾ ਵੇਖ ਵਖਾਏ। ਸ਼ਾਹੋ ਭੂਪੀ ਸ਼ਾਹ ਸ਼ਹਾਨ ਹੈ, ਹਰਿ ਬੈਠਾ ਆਸਣ ਲਾਏ। ਸੀਸ ਤਾਜ ਇਕ ਮਹਾਨ ਹੈ, ਜੋਤੀ ਨੂਰ ਡਗਮਗਾਏ। ਚਾਰੋਂ ਕੁੰਟ ਵੇਖ ਵਖਾਨ ਹੈ, ਉਤਰ ਪੂਰਬ ਪੱਛਮ ਦੱਖਣ ਏਕਾ ਰੰਗ ਸਮਾਏ। ਦਹਿ ਦਿਸ਼ਾ ਇਕ ਧਿਆਨ, ਹੈ, ਪਰਦਾ ਓਹਲਾ ਰਹੇ ਨਾ ਰਾਏ। ਸੁਰਤੀ ਸੁਰਤ ਬ੍ਰਹਮ ਗਿਆਨ ਹੈ, ਪਾਰਬ੍ਰਹਮ ਸਮਾਏ। ਆਪੇ ਹੋਏ ਮਿਹਰਵਾਨ ਹੈ, ਸਾਚਾ ਮੇਲਾ ਮੇਲ ਮਿਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਦੇਵੇ ਸਾਚਾ ਵਰ, ਦਰ ਦਵਾਰਾ ਆਪ ਸੁਹਾਏ। · (੨੭ ਪੋਹ ੨੦੧੩ ਬਿ)

ਦਸਮ ਦੁਆਰਾ ਘਰ ਅਨਡੀਠ, ਬਿਨ ਗੁਰ ਕਿਰਪਾ ਨਜ਼ਰ ਕਿਸੇ ਨਾ ਆਇੰਦਾ।
(੧੭ ਚੇਤ ੨੦੧੯ ਬਿ)
ਜਗਤ ਲੇਖਾ ਚੁੱਕੇ ਜਗ, ਜਗ ਜੀਵਣ ਦਾਤਾ ਆਪ ਚੁਕਾਈਆ। ਜਨ ਭਗਤਾਂ ਦਰਸ ਦਿਖਾਏ ਉਪਰ
ਸ਼ਾਹ ਰਗ, ਰਘੁਪਤ ਆਪਣਾ ਮੇਲ ਮਿਲਾਈਆ । ਜਨਮ ਜਨਮ ਦੀ ਬੁੱਝੇ ਅੱਗ, ਤ੍ਰੈਗੁਣ ਅੱਗ ਨਾ ਲੱਗੇ
ਰਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਕਾਇਆ ਮੰਦਰ
ਅੰਦਰ ਕਰਾਏ ਸਾਚਾ ਹੱਜ, ਕਾਅਬਾ ਇਕੋ ਨਜ਼ਰੀ ਆਈਆ। ਸੰਤ ਸੁਹੇਲੇ ਆਪੇ ਸੱਦ, ਗੁਰ ਚੇਲੇ ਭੇਵ
ਚੁਕਾਈਆ। ਭਗਤ ਭਗਵੰਤ ਲੱਖ ਚੁਰਾਸੀ ਵਿਚੋਂ ਕਰ ਅੱਡ, ਏਕਾ ਬੰਧਨ ਨਾਮ ਪਾਈਆ। ਅੰਤਮ ਸਚਖੰਡ
ਦੁਆਰੇ ਆਏ ਛੱਡ, ਸ਼ਬਦ ਬਬਾਣੇ ਲਏ ਚੜ੍ਹਾਈਆ। ਵਿਸ਼ਨੂੰ ਤੇਰੀ ਵਿਸ਼ਵ ਯਦ, ਬ੍ਰਹਮੇ ਤੇਰੀ ਪਾਰਬ੍ਰਹਮ
ਬ੍ਰਹਮ ਆਪਣੇ ਲੇਖੇ ਲਾਈਆ। ਪੰਜ ਤੱਤ ਕਾਇਆ ਵਿਚੋਂ ਕੱਢ, ਨਿਰਗੁਣ ਨਿਰਗੁਣ ਲਏ ਮਿਲਾਈਆ।
ਦਸਮ ਦੁਆਰੀ ਗੁਰਸਿਖ ਤੇਰੀ ਨਿੱਕੀ ਜਿਹੀ ਨੇੜੇ ਹੱਦ, ਤੇਰਾ ਪਹਿਲਾ ਚਰਨ ਦਸਮ ਦੁਆਰੀ ਵਿਚ ਟਿਕਾਈਆ।
ਅਨਹਦ ਸ਼ਬਦ ਥੱਲੇ ਜਾਣਾ ਛੱਡ, ਅੱਗੇ ਰਾਗ ਸਕੇ ਨਾ ਕੋਇ ਵੱਜ, ਨਾਦ ਧੁਨ ਨਾ ਕੋਇ ਸ਼ਨਵਾਈਆ।
ਸੁਨ ਅਗੰਮ ਚੁੱਕੇ ਹੱਦ, ਅੰਧ ਅੰਧੇਰ ਨਾ ਕੋਇ ਵਖਾਈਆ। ਥਿਰ ਘਰ ਸਾਚੇ ਲਏ ਸੱਦ, ਸਚ ਸੰਦੇਸ਼ਾ
ਇਕ ਸੁਣਾਈਆ। ਪ੍ਰਭ ਚਰਨ ਕਵਲ ਜਾਣਾ ਬੱਝ, ਅਲੱਖ ਅਗੋਚਰ ਅਗੰਮ ਅਥਾਹ ਅਗੰਮ ਅਗੰਮੜਾ ਬਿਨ
ਹੱਡ ਮਾਸ ਨਾੜੀ ਚੰਮੜਾ, ਗੁਰਸਿਖ ਕਰੇ ਗੁਰ ਗੁਰ ਕੁੜਮਾਈਆ। ਸਚਖੰਡ ਦੁਆਰੇ ਚਰਨ ਚਰਨਾਮਤ ਪਿਆਏ
ਮਦਿ, ਮਧੁਰ ਏਕਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ
ਲਏ ਤਰਾਈਆ। · (੧ ਹਾੜ ੨੦੧੯ ਬਿ)

ਕਰ ਬੇਨੰਤੀ ਜੇ ਲੱਭੇ ਦਸਮ ਦਵਾਰ, ਏਹ ਮੰਜ਼ਲ ਸਤਿਗੁਰ ਸੱਚੇ ਕਦੇ ਨਾ ਭਾਈਆ।
(੧ ਹਾੜ ੨੦੨੧ ਬਿ)
ਦਸ ਪੋਹ ਕਹੇ ਸੁਣੋ ਬੇਨੰਤੀ ਇਕ, ਦਰ ਠਾਂਡੇ ਦਿਆਂ ਜਣਾਈਆ। ਪੰਜਾਂ ਤੱਤਾਂ ਵਾਲਿਉ ਬਣ ਜਾਉ ਸਾਚੇ
ਸਿੱਖ, ਸਤਿਗੁਰ ਸਿਖਿਆ ਇਕ ਦ੍ਰਿੜਾਈਆ । ਜਿਨ੍ਹਾਂ ਦੇ ਪੂਰਬ ਲੇਖੇ ਲਏ ਲਿਖ, ਅੰਤਮ ਝੋਲੀ ਪਾਈਆ।
ਜੋ ਸ੍ਰੀ ਭਗਵਾਨ ਤੁਹਾਡੇ ਉਤੇ ਗਿਆ ਵਿਸ, ਵਿਸਰਿਆਂ ਫੇਰ ਉਠਾਈਆ। ਤੁਹਾਡਾ ਔਦਿਆਂ ਦਾ ਵੇਖੇ ਮੁੱਖ,
ਜਾਂਦਿਆਂ ਦੀ ਤੱਕੇ ਪਿਠ, ਸਵਾ ਗਿਠ ਅੰਦਰ ਆਪਣੀ ਖੇਲ ਰਚਾਈਆ। ਜਿਸ ਦਸਮ ਦਵਾਰੀ ਦੀ ਕਰਦੇ
ਰਹੇ ਸਾਰੇ ਖਿਚ, ਜੋਗ ਅਭਿਆਸ ਤਪ ਸਾਧਨਾ ਜਗਤ ਕਰਾਈਆ। ਉਸ ਦੀ ਜਨ ਭਗਤਾਂ ਘਰ ਬੈਠਿਆਂ
ਦੇ ਦੇਵੇ ਚਿਟ, ਉਪਰ ਸੋਹੰ ਨਾਮ ਰਖਾਈਆ। ਗੁਰਸਿਖ ਤੂੰ ਮੇਰਾ ਮੈਂ ਤੇਰਾ ਪਿਤ, ਪਿਤਾ ਪੂਤ ਇਕੋ ਘਰ
ਦੇ ਮਾਲਕ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰ ਮੈਂ ਵੜ ਜਾਵਾਂ ਵਿਚ, ਉਹਨਾਂ ਨੂੰ ਦਸਮ ਦਵਾਰੀ ਚੰਗੀ
ਮੂਲ ਨਾ ਭਾਈਆ। ਉਹ ਕੌਡੀ ਵਾਂਗ ਸਿੱਕੇ ਭਰੀ ਰਿਚ, ਵਿੱਚੇ ਬੰਦ ਕਰਾਈਆ। ਜਿਨ੍ਹਾਂ ਦੇ ਅੰਤਰ
ਵਸੇਰਾ ਹੋਇਆ ਨਿਝ, ਉਹਨਾਂ ਨਿਝ ਨੇਤਰ ਪੰਧ ਮੁਕਾਈਆ । ਮੈਂ ਭਗਤਾਂ ਨਾਲ ਆਦਿ ਜੁਗਾਦੀ ਨਿਰਗੁਣ
ਹੋ ਕੇ ਗਿਆ ਗਿਝ, ਸਰਗੁਣ ਖ਼ੁਸ਼ੀ ਮਨਾਈਆ। ਜੁਗ ਚੌਕੜੀ ਮੇਰੀ ਵੱਖਰੀ ਬਿਧ, ਸ਼ਾਸਤਰ ਸਿਮਰਤ

ਵੇਦ ਨਾ ਕੋਇ ਸਮਝਾਈਆ। ਜੋ ਦਸ ਪੋਹ ਰਾਤ ਨੂੰ ਲੱਗੇ ਪਾਲਾ ਤੁਹਾਡੇ ਅੰਦਰ ਵੜ ਕੇ ਮਾਣਾ ਨਿੱਘ, ਨਿਗਾਹ ਤੁਹਾਡੀ ਆਪਣੇ ਵਿਚ ਮਿਲਾਈਆ। ਜੇ ਤੁਸੀਂ ਕਰੋ ਜ਼ਿਦ, ਆਪਣਾ ਬਲ ਵਧਾਈਆ। ਮੈਂ ਫੇਰ ਵੀ ਕਹਿਣਾ ਇਹ ਛਿੰਦੇ ਮੇਰੇ ਪੁੱਤ, ਜਿਨ੍ਹਾਂ ਆਪਣੀ ਗੋਦ ਉਠਾਈਆ। ਜਿਨ੍ਹਾਂ ਨਾਲ ਮੇਰੀ ਮੌਲੇ ਰੁੱਤ, ਸੁਹੰਜਣੀ ਘੜੀ ਸੋਭਾ ਪਾਈਆ। ਉਹਨਾਂ ਉਤੇ ਕਿਉਂ ਨਾ ਹੋਵਾਂ ਖ਼ੁਸ਼, ਜੋ ਖ਼ੁਸ਼ੀਆਂ ਵਿਚ ਮੇਰਾ ਨਾਮ ਧਿਆਈਆ। ਸ੍ਰਿਸ਼ਟੀ ਨਾਲੋਂ ਹੋ ਕੇ ਚੁੱਪ, ਮੁਖ ਆਪਣਾ ਬੈਠੇ ਬਦਲਾਈਆ। ਜਨ ਭਗਤਾਂ ਕੋਲੋਂ ਭਗਤ ਰਹੇ ਪੁੱਛ, ਕਿਥੇ ਮਿਲੇ ਬੇਪਰਵਾਹੀਆ। ਪਾਲ ਸਿੰਘ ਕਹੇ ਉਹ ਸਭ ਦੀ ਮੰਗੇ ਸੁੱਖ, ਚਾਰ ਕੁੰਟ ਧਿਆਨ ਲਗਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਮਾਨਸ ਨਾ ਮਨੁੱਖ, ਜੋਤੀ ਜਾਤਾ ਪੁਰਖ ਬਿਧਾਤਾ ਮਾਲਕ ਖ਼ਾਲਕ ਪਤਿਪਰਮੇਸ਼ਵਰ ਪਾਰਬ੍ਰਹਮ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੂੰ ਭਗਤਾਂ ਮਿਲਣ ਦੀ ਲੱਗੀ ਭੁੱਖ, ਬਿਨ ਦਰਸ਼ਨ ਸਾਂਤ ਕਦੇ ਨਾ ਆਈਆ। ਸੋ ਦੂਰ ਦੁਰਾਡਾ ਨੇਰਨ ਨੇਰਾ ਨੇੜੇ ਗਿਆ ਢੁਕ, ਲਹਿਣਾ ਦੇਣਾ ਪੰਧ ਮੁਕਾਈਆ । ਜਨ ਭਗਤੋ ਉਸ ਤੋਂ ਲਹਿਣਾ ਦੇਣਾ ਲੈ ਲਿਉ ਕੁਛ, ਜਿਹੜਾ ਲਵ ਕੁਛ ਸੀਤਾ ਜਨਕ ਸਪੁੱਤਰੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰ ਨਜ਼ਰ ਨਾਲ ਪਾਰ ਕਰਾਈਆ। (੧੦ ਪੋਹ ੨੦੨੧ ਬਿ)

ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਣੀ ਦੰਗ, ਭੇਵ ਅਭੇਦ ਕੋਈ ਸਮਝ ਨਾ ਸਕੇ ਰਾਈਆ । ਜਿਸ ਵੇਲੇ ਕਾਇਆ ਮੰਦਰ ਅੰਦਰ ਦੂਈ ਦਵੈਤ ਦੀ ਢਹਿੰਦੀ ਕੰਧ, ਦਸਮ ਦਵਾਰੀ ਜੋਤ ਨਿਰੰਕਾਰੀ ਚਿੱਟੀ ਧਾਰ ਨਜ਼ਰੀ ਆਈਆ। (੧ ਚੇਤ ਸ਼ ਸੰ ੧)

ਕਿਰਪਾ ਕਰ ਕੇ ਜੇ ਕਿਸੇ ਨੂੰ ਥੋੜ੍ਹਾ ਜਿਹਾ ਦੱਸਿਆ ਦਸਮ ਦੁਵਾਰੀ ਕੋਟੀ, ਇਸ਼ਾਰੇ ਨਾਲ ਸਮਝਾਈਆ। ਉਹ ਹਉਮੇ ਦਾ ਹੋ ਗਿਆ ਰੋਗੀ, ਹੰਗਤਾ ਵਿਚ ਆਪਣਾ ਆਪ ਮਿਟਾਈਆ। (੨੬ ਪੋਹ ਸ਼ ਸੰ ੨)

ਛੇ ਮੱਘਰ ਕਹੇ ਮੇਰੀ ਸੋਹਣੀ ਥਿੱਤ, ਸੰਮਤ ਸ਼ਹਿਨਸ਼ਾਹੀ ਵਡਿਆਈਆ। ਧੰਨ ਵਡਿਆਈ ਮਿਲਿਆ ਧੁਰ ਦਾ ਮਿਤ, ਮਿੱਤਰ ਪਿਆਰਾ ਬੇਪਰਵਾਹੀਆ । ਸਦਾ ਸੁਵਾਮੀ ਵਸੇ ਚਿੱਤ, ਮਨ ਠਗੋਰੀ ਰਹੇ ਨਾ ਰਾਈਆ। ਬਿਨ ਅੱਖਾਂ ਪਏ ਦਿਸ, ਚਾਰੋਂ ਕੁੰਟ ਨੂਰ ਰੁਸ਼ਨਾਈਆ। ਧੁਰ ਦਾ ਵੰਡੇ ਹਿੱਸ, ਨਾਤਾ ਤੋੜ ਕੂੜ ਲੋਕਾਈਆ। ਅੰਤਰ ਆਤਮ ਮਾਰੇ ਖਿਚ, ਸੁਰਤੀ ਸ਼ਬਦ ਵਿਚ ਸਮਾਈਆ। ਜਨ ਭਗਤਾਂ ਦਰਸ਼ਨ ਦੇਵੇ ਨਿੱਤ, ਜਾਗਤ ਸੋਵਤ ਸੋਭਾ ਪਾਈਆ। ਆਤਮ ਸੇਜਾ ਜਾਏ ਲਿਟ, ਸਚ ਸਿੰਘਾਸਣ ਡੇਰਾ ਲਾਈਆ। ਗੁਰਮੁਖੋ ਕਿਸੇ ਨੂੰ ਤਾਰੇ ਕੋਈ ਨਾ ਪੱਥਰ ਇੱਟ, ਪਾਹਨ ਪੂਜਨ ਕੋਇ ਨਾ ਜਾਈਆ। ਬਿਨਾ ਸਤਿਗੁਰ ਤੋਂ ਸੁਰਤੀ ਕਿਸੇ ਨਾ ਜਾਵੇ ਟਿਕ, ਸਮਾਧੀਆਂ ਵਿਚ ਸਮਝ ਨਾ ਕੋਇ ਪਾਈਆ। ਜਿਨ੍ਹਾਂ ਦੇ ਕੋਲ ਧੁਰ ਦੇ ਨਾਮ ਦੀ ਚਿੱਟ, ਚਿੱਟੀ ਧਾਰੀ ਦਸਮ ਦੁਵਾਰੀ ਲਏ ਮਿਲਾਈਆ। ਪੰਜਾਂ ਦਾ ਝਗੜਾ ਆਪੇ ਲਏ ਨਜਿੱਠ, ਇਹ ਸਤਿਗੁਰ ਹੱਥ ਵਡਿਆਈਆ। ਪੂਰਾ ਸਤਿਗੁਰ ਕਦੇ ਨਾ ਦੇਵੇ ਪਿੱਠ, ਸਨਮੁਖ ਹੋ ਕੇ ਗੋਦ ਟਿਕਾਈਆ। ਕੂੜੀ ਕਿਰਿਆ ਵਿਚ ਹੋਣ ਨਾ ਦੇਵੇ ਜਿੱਚ, ਔਖੇ ਰਾਹ ਨਾ ਕੋਇ ਪਾਈਆ। ਜਿਸ ਪ੍ਰੇਮ ਪਿਆਰ ਨਾਲ ਕੀਤਾ ਹਿੱਤ, ਓਸੇ ਨੂੰ ਲੱਖ ਚੁਰਾਸੀ ਵਿਚੋਂ ਕਢਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਠਾਂਡੇ ਦਏ ਟਿਕਾਈਆ। (੬ ਮੱਘਰ ਸ਼ ਸੰ ੪)

ਭਾਦਰੋਂ ਕਹੇ ਮੈਂ ਚਾਰ ਕੁੰਟ ਭੱਜਾ, ਭਜਨ ਬੰਦਗੀ ਤੇਰੀ ਵੇਖ ਵਖਾਈਆ। ਮੈਂ ਸਾਧਾਂ ਸੰਤਾਂ ਸੂਫ਼ੀਆਂ ਅੰਦਰ ਕੀਤੀ ਗਜਾ, ਗ੍ਰਹਿ ਗ੍ਰਹਿ ਜਾ ਕੇ ਅਲਖ ਜਗਾਈਆ। ਦੱਸੋ ਕਿਹੜਾ ਨਾਮ ਕਿਹੜਾ ਕਲਮਾ ਕਿਸ ਦਾ ਆਵੇ ਮਜ਼ਾ, ਰਸ ਕਵਣ ਚਖਾਈਆ। ਕਿਸ ਦੇ ਨਾਲ ਮਿਟਦੀ ਕਜ਼ਾ, ਜੀਵਣ ਜੀਵਣ ਵਿਚ ਰਖਾਈਆ।

ਕਿਉਂ ਨਾਮ ਕਲਮਾ ਪੜ੍ਹਦਿਆਂ ਜੀਵਾਂ ਮਿਲਦੀ ਸਜ਼ਾ, ਚੁਰਾਸੀ ਵਿਚ ਦੁਹਾਈਆ। ਸਚ ਦੱਸੋ ਪ੍ਰਭ ਦਾ ਪੂਰਾ ਨਾਮ ਕਿ ਅੱਧਾ, ਹਿੱਸਾ ਕੀ ਕੀ ਵੰਡਾਈਆ। ਕੀ ਸਭ ਨਾਲ ਪ੍ਰਭ ਨੇ ਚਾਰ ਜੁਗ ਕੀਤਾ ਦਗ਼ਾ, ਆਪਣਾ ਭੇਵ ਨਾ ਕੋਇ ਖੁਲ੍ਹਾਈਆ। ਕਿਸੇ ਨੂੰ ਦੱਸਿਆ ਮੈਂ ਵਸਿਆ ਉਪਰ ਸ਼ਾਹ ਰਗਾ, ਨੌ ਦੁਵਾਰੇ ਡੇਰਾ ਢਾਈਆ। ਕਿਸੇ ਨੂੰ ਕਿਹਾ ਮੈਂ ਦਸਮ ਦੁਵਾਰੀ ਵਸਾ, ਘਰ ਸਾਚੇ ਵੱਜੇ ਵਧਾਈਆ। ਕਿਸੇ ਨੂੰ ਕਿਹਾ ਮੇਰੀ ਇਸ ਤੋਂ ਅੱਗੇ ਜਗਹ, ਸਚ ਦੁਵਾਰੇ ਸੋਭਾ ਪਾਈਆ। ਕਿਸੇ ਨੂੰ ਕਿਹਾ ਮੇਰੀ ਕੋਈ ਨਾ ਜਾਣੇ ਵਜਹ, ਵਜ਼ਾਹਤ ਵਿਚ ਨਾ ਕੋਇ ਦ੍ਰਿੜਾਈਆ। ਜਾਂ ਤੱਕਿਆ ਸਭ ਨੂੰ ਦੀਨ ਮਜ਼੍ਹਬ ਦਾ ਲਾ ਕੇ ਧੱਬਾ, ਸਾਫ਼ ਰਹਿਣ ਕੋਇ ਨਾ ਪਾਈਆ। ਕਿਸੇ ਨੇ ਪਿਤਾ ਕਿਹਾ ਕਿਸੇ ਨੇ ਬਾਪ ਕਿਸੇ ਨੇ ਕਿਹਾ ਅੱਬਾ, ਅੱਬਾ ਵਾਲੇ ਅੰਮੀ ਸੰਗ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। (੧ ਭਾਦਰੋਂ ਸ਼ ਸੰ ੫ )

ਦਸਮ ਦੁਵਾਰ ਕਹੇ ਮੇਰੀ ਅਰਦਾਸ, ਅਰਜ਼ ਬੇਨੰਤੀ ਇਕ ਸੁਣਾਈਆ। ਮੇਰੇ ਸਾਹਿਬ ਪੁਰਖ ਅਬਿਨਾਸ਼, ਹਰਿ ਕਰਤੇ ਤੇਰੀ ਬੇਪਰਵਾਹੀਆ। ਖੇਲ ਖਿਲਾ ਕੇ ਹੱਡ ਨਾੜੀ ਮਾਸ, ਪੰਜ ਤੱਤ ਬਣਤ ਬਣਾਈਆ। ਤ੍ਰੈਗੁਣ ਮਾਇਆ ਪਾ ਕੇ ਰਾਸ, ਪਰਕਿਰਤੀ ਰੰਗ ਰੰਗਾਈਆ। ਨੌ ਦੁਵਾਰੇ ਦੇ ਕੇ ਸਾਥ, ਜਗਤ ਸੰਗ ਜਣਾਈਆ। ਈੜਾ ਪਿੰਗਲ ਸੁਖਮਨ ਬਣਾ ਕੇ ਘਾਟ, ਮੰਜ਼ਲ ਮੰਜ਼ਲ ਵਿਚ ਅਟਕਾਈਆ। ਕਵਲੀ ਬਖਸ਼ ਕੇ ਬੂੰਦ ਸੁਵਾਂਦ, ਨਾਭੀ ਨਾਭ ਟਪਕਾਈਆ। ਸ਼ਬਦ ਅਗੰਮੀ ਜਣਾ ਕੇ ਨਾਦ, ਧੁਨ ਧੁਨ ਸ਼ਨਵਾਈਆ। ਸੁਰਤੀ ਸੁਰਤ ਅਰਾਧ, ਰਸਨਾ ਰਸ ਚਖਾਈਆ। ਆਪਣਾ ਭੇਵ ਰੱਖ ਕੇ ਬੋਧ ਅਗਾਧ, ਅਗਾਧ ਬੋਧ ਬੋਧ ਬੇਪਰਵਾਹੀਆ। ਕਵਲ ਕਵਲਾ ਬੁਝਾ ਕੇ ਆਗ, ਤ੍ਰਿਸਨਾ ਤ੍ਰਿਖਾ ਗਵਾਈਆ। ਮਨ ਮਨੂਏ ਦੇ ਵੈਰਾਗ, ਵੈਰੀ ਅੰਤਰ ਨਿਰੰਤਰ ਮਿਟਾਈਆ। ਮੇਰੇ ਘਰ ਵਿਚ ਨਿੱਕਾ ਜੇਹਾ ਆਪਣਾ ਜਗਾ ਕੇ ਚਰਾਗ, ਸੂਰੀਆ ਚੰਨ ਤੋਂ ਪਰੇ ਕੀਤੀ ਰੁਸ਼ਨਾਈਆ। ਜਗਤ ਸਾਧੂਆਂ ਵਾਸਤੇ ਖੁਸ਼ੀਆਂ ਵਾਲਾ ਬਾਗ, ਬਗੀਚਾ ਦਿਤਾ ਪ੍ਰਗਟਾਈਆ। ਇਸ ਵਿਚ ਵੜ ਕੇ ਕਹਿਣ ਏਥੇ ਕਰੀਏ ਰਾਜ, ਅੱਗੇ ਕਦਮ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ। ਦਸਮ ਦੁਵਾਰ ਕਹੇ ਮੇਰਾ ਨਿੱਕਾ ਜੇਹਾ ਘਰਾਨਾ, ਘਰ ਘਰ ਵਿਚ ਟਿਕਾਈਆ। ਜਿਸ ਨੂੰ ਮਾਣ ਜਗਤ ਜਹਾਨਾ, ਜੀਵ ਈਸ਼ ਸਮਝਾਈਆ । ਜਿਥੇ ਪੰਚਮ ਪੰਚ ਸੁਣ ਧੁਨਕਾਨਾ, ਸ਼ਬਦ ਸ਼ਬਦ ਵਡਿਆਈਆ । ਜਿਥੇ ਮਸਤੀ ਮਸਤ ਦੀਵਾਨਾ, ਖੁਮਾਰੀ ਖਿਮਾਂ ਵਿਚ ਰਖਾਈਆ। ਧਰਮ ਧਰਮ ਦਾ ਈਮਾਨਾ, ਅਮਲਾਂ ਤੋਂ ਬਾਹਰ ਦ੍ਰਿੜਾਈਆ। ਤੇਰੀ ਮੰਜ਼ਲ ਦਾ ਪਹਿਲਾ ਨਿਸ਼ਾਨਾ, ਨਿਸ਼ਾਨੇਬਾਜ਼ ਤੇਰੀ ਸਰਨਾਈਆ। ਏਥੇ ਦਰਸ ਹੁੰਦਾ ਤੇਰਾ ਨੂਰੀ ਨੂਰ ਦਾ ਕਾਹਨਾ, ਰਾਮ ਤੇਰੀ ਵਡਿਆਈਆ। ਤੇਰੀ ਮੰਜ਼ਲ ਮੰਜ਼ਲ ਦਾ ਮਿਲੇ ਬਹਾਨਾ, ਰਹਿਬਰ ਤੇਰਾ ਰਾਹ ਦਰਸਾਈਆ। ਕਲਮਾ ਕਲਮੇ ਵਿਚ ਦੱਸੇ ਕਲਾਮਾ, ਸੰਦੇਸ਼ਾ ਅਗੰਮ ਅਥਾਹੀਆ। ਸਾਚਾ ਨੂਰ ਨੂਰ ਨੁਰਾਨਾ, ਰਵ ਸਸ ਸੀਸ ਨਿਵਾਈਆ। ਦੂਸਰ ਦਿਸੇ ਨਾ ਕੋਇ ਬੇਗਾਨਾ, ਵੈਰੀ ਮੀਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਆਪਣਾ ਰੰਗ ਰੰਗਾਈਆ।

ਦਸਮ ਦੁਵਾਰ ਕਹੇ ਮੈਨੂੰ ਅੱਖਰਾਂ ਵਿਚ ਪੜ੍ਹਦੇ, ਸਿਫ਼ਤਾਂ ਵਿਚ ਵਡਿਆਈਆ । ਅਭਿਆਸਾਂ ਵਿਚ ਲੜਦੇ, ਨੈਣ ਮੂੰਦ ਧਿਆਨ ਲਗਾਈਆ। ਪਾਣੀ ਵਿਚ ਠਰਦੇ, ਜਲ ਧਾਰਾ ਸੀਸ ਕਰਾਈਆ। ਅਗਨੀ ਵਿਚ ਸੜਦੇ, ਹਵਨ ਹਵਨ ਸਮਝਾਈਆ। ਇਸ਼ਟ ਜਗਤ ਵਾਲਾ ਦੇਵ ਮੂਰਤੀ ਧਰਦੇ, ਧਰਮ ਧਾਰ ਦਰਸਾਈਆ। ਢੋਲੇ ਗਾਉਣ ਨਰਾਇਣ ਨਰ ਦੇ, ਬਿਨ ਰਸਨਾ ਰਸਨ ਹਿਲਾਈਆ। ਸੁਰਤੀ ਸ਼ਬਦ ਨਾਲ ਜੜਦੇ, ਸ਼ਬਦ ਸੁਰਤ ਵਲ ਰਖਾਈਆ। ਬਹੁੜੀ ਮੇਰੇ ਘਰ ਮੂਲ ਨਾ ਵੜਦੇ, ਰਾਹ ਵਿਚ ਬੈਠਣ ਪੱਤ ਗਵਾਈਆ। ਦਸਮ ਦੁਵਾਰ ਕਹੇ ਮੈਂ ਕੋਟਨ ਕੋਟ ਵੇਖੇ ਲੋਭ ਮੋਹ ਹੰਕਾਰ ਵਿਚ ਲੜਦੇ, ਦਿਵਸ ਰੈਣ ਕਰਨ ਲੜਾਈਆ। ਕੋਈ ਮੁੱਖ

ਕਰਦੇ ਚੜ੍ਹਦੇ, ਕੋਈ ਲਹਿੰਦੇ ਸੀਸ ਨਿਵਾਈਆ। ਕੋਈ ਦੱਖਣ ਪਹਾੜ ਨੱਠਦੇ, ਭੱਜਣ ਵਾਹੋ ਦਾਹੀਆ। ਕੋਈ ਰਾਹ ਤੱਕਣ ਨਿਝ ਨੇਤਰ ਅੱਖ ਦੇ, ਜਗਤ ਨੈਣ ਨੈਣ ਸ਼ਰਮਾਈਆ। ਕੋਈ ਬੂੰਦ ਸੁਵਾਂਤ ਅੰਮ੍ਰਿਤ ਰਸ ਚੱਖ ਦੇ, ਕਵਲੀ ਕਵਲ ਕਵਲ ਉਲਟਾਈਆ । ਦਸਮ ਦੁਵਾਰ ਕਹੇ ਪ੍ਰਭੂ ਮੇਰੇ ਦੁਵਾਰੇ ਬਿਨਾ ਤੇਰੇ ਭਗਤਾਂ ਤੋਂ ਮੂਲ ਕੋਇ ਨਾ ਵਸਦੇ, ਵਿਦਿਆ ਜਗਤ ਨਾ ਕੋਇ ਵਡਿਆਈਆ। ਕਰ ਕਿਰਪਾ ਜਿਸ ਨੂੰ ਆਪਣੀ ਮਤ ਦੇ, ਮਤ ਮਤਾਂਤਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ।

ਦਸਮ ਦੁਵਾਰੀ ਕਹੇ ਮੇਰਾ ਘਰ ਛੋਟੇ ਤੋਂ ਛੋਟਾ, ਸਾਹਿਬ ਤੇਰੀ ਵਡ ਵਡਿਆਈਆ । ਮੈਨੂੰ ਲੱਭਦੇ ਕੋਟੀ ਕੋਟਾ, ਕੋਟਨ ਕੋਟ ਭੱਜਣ ਵਾਹੋ ਦਾਹੀਆ। ਮੈਂ ਉਚੀ ਕੂਕ ਸੁਣਾਵਾਂ ਲੋਕਾ, ਧੁਰ ਦਾ ਨਾਮ ਇਕ ਜਣਾਈਆ। ਬਿਨਾ ਸਤਿਗੁਰ ਕਿਰਪਾ ਮੇਰੇ ਘਰ ਦਾ ਕਿਸੇ ਨੂੰ ਨਹੀਂ ਮਿਲਦਾ ਮੌਕਾ, ਦਰ ਚੜ੍ਹਨ ਕੋਇ ਨਾ ਆਈਆ। ਗੋਬਰ ਨਾਲ ਮੇਰਾ ਕਦੇ ਕਿਸੇ ਸਾਫ ਕੀਤਾ ਨਹੀਂ ਚੌਂਕਾ, ਜਗਤ ਪੋਚ ਨਾ ਕੋਇ ਲਗਾਈਆ। ਬਸਤਰ ਤਨ ਕਿਸੇ ਨਹੀਂ ਧੋਤਾ, ਅੰਤਰ ਕਰੇ ਨਾ ਕੋਇ ਸਫਾਈਆ। ਛੱਤਾਂ ਵਾਲਾ ਨਹੀਂ ਕੋਈ ਕੋਠਾ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਰੇ ਵਿਚ ਮੇਰੇ ਪ੍ਰਭੂ ਨੇ ਰੱਖੀ ਨਿੱਕੀ ਜਿਹੀ ਆਪਣੀ ਜੋਤਾ, ਜੋਤੀ ਜੋਤ ਨਾਲ ਜਗਾਈਆ। ਮੇਰਾ ਕੋਈ ਮਾਣ ਨਹੀਂ ਵੱਡਾ ਬਹੁਤਾ, ਘਰ ਵਿਚ ਘਰ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਭੇਵ ਆਪ ਖੁਲ੍ਹਾਈਆ।

ਦਸਮ ਦੁਵਾਰ ਕਹੇ ਮੇਰਾ ਦਰਵਾਜਾ ਕਿਸੇ ਨਾ ਲੱਭਾ, ਹਾਏ ਉਫ ਮੇਰੀ ਦੁਹਾਈਆ। ਮੇਰੇ ਅੰਦਰ ਸਤਿ ਸਰੂਪ ਇਕੋ ਬੱਗਾ, ਜੋਤੀ ਧਾਰ ਸੋਭਾ ਪਾਈਆ । ਜਿਥੇ ਹੰਸ ਬਣ ਗਏ ਕੱਗਾ, ਕਾਗ ਹੰਸ ਰੂਪ ਵਖਾਈਆ। ਤ੍ਰੈਗੁਣ ਲੱਗੇ ਕੋਇ ਨਾ ਅੱਗਾ, ਤੱਤਵ ਤੱਤ ਨਾ ਕੋਇ ਜਲਾਈਆ। ਮੇਰਾ ਕੋਈ ਸਕੇਅਰ ਨਹੀਂ ਵਿਚ ਗਜ਼ਾਂ, ਫੁੱਟਾਂ ਵਿਚ ਨਾ ਕੋਇ ਲੰਬਾਈਆ। ਮੇਰੇ ਘਰ ਦੀ ਕਿਸੇ ਅੱਗੇ ਬਿਆਨ ਨਹੀਂ ਕੀਤੀ ਪੂਰੀ ਵਜ਼੍ਹਾ, ਚਾਰ ਜੁਗ ਦੇ ਸ਼ਾਸਤਰ ਇਸ਼ਾਰੇ ਦੇ ਕੇ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਲੇਖਾ ਆਪ ਦ੍ਰਿੜਾਈਆ।

ਦਸਮ ਦੁਵਾਰ ਕਹੇ ਮੇਰਾ ਮੁਹੀਤ ਮਜ਼ਲੇ ਮੁਜ਼ਲੂ, ਮਿਜ਼ਾਨ ਮਜ਼੍ਹਬ ਨਾ ਕੋਇ ਲਗਾਈਆ। ਜਿਥੇ ਆਫ਼ਤਾਬ ਨਾ ਹੋਵੇ ਕੋਇ ਤਲੂਹ, ਗ਼ਰੂਬ ਗਿਰਹਾ ਨਾ ਕੋਇ ਸਮਝਾਈਆ। ਸਿਲਾਨੇ ਸਲਲ ਰੂਹਾਨੇ ਰੂਹ, ਰਹਿਮਤ ਯਕਸੂ ਜ਼ੂ ਅਖਵਾਈਆ। ਜਿਥੇ ਬਿਨਾ ਰੂਪ ਰੰਗ ਰੇਖ ਤੋਂ ਸ਼ਬਦ ਗੁਰੂ, ਗ੍ਰਹਿ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਭੇਵ ਖੁਲ੍ਹਾਈਆ। ਦਸਮ ਦੁਵਾਰ ਕਹੇ ਮੇਰਾ ਕਰਜ਼ਾ ਬੂ ਇਰਦ ਗਿਰਦ, ਕਬੀਰ ਨਾਨਕ ਮੁਹੰਮਦ ਜ਼ਹੂਰੇ ਜ਼ਾਹਿਰ ਜੀਵ ਸਮਝਾਈਆ। ਕੋਈ ਜਾਣ ਨਾ ਸਕੇ ਬਾਲ ਬਿਰਧ, ਜੋਬਨਵੰਤ ਨਾ ਕੋਇ ਚਤੁਰਾਈਆ। ਭੇਵ ਪਾ ਨਾ ਸਕੇ ਸੁਰਤ ਨਿਰਤ, ਨੈਣ ਅੱਖ ਨਾ ਕੋਇ ਦਰਸਾਈਆ। ਜਿਥੇ ਮਨੂਆ ਕਰੇ ਕੋਇ ਨਾ ਕਿਰਤ, ਕਿਰਤਘਨ ਨਾ ਕੋਇ ਵਡਿਆਈਆ। ਮਿਰਤੂ ਵਿਚ ਹੋਵੇ ਕਦੇ ਨਾ ਮਿਰਤ, ਮਿਰਤਕ ਰੂਪ ਨਾ ਕੋਇ ਦਰਸਾਈਆ। ਵੇਖਣਾ ਪਏ ਨਾ ਦੀਪ ਘਿਰਤ, ਜੋਤੀ ਜਗਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਦਰਬਾਰਾ ਇਕ ਦਰਸਾਈਆ।

ਦਸਮ ਦੁਵਾਰ ਕਹੇ ਮੇਰਾ ਗ੍ਰਹਿ ਨਿੱਕੇ ਤੋਂ ਨਿੱਕਾ, ਨੱਕਾ ਸੂਈ ਨਾ ਕੋਇ ਚਤੁਰਾਈਆ। ਜਿਸ ਦਾ ਮਾਲਕ ਇਕੋ ਇਕਾ, ਏਕੰਕਾਰ ਇਕ ਰਖਾਈਆ । ਜੋ ਮੇਰੇ ਮੰਤਰ ਅੰਤਰ ਨਿਰੰਤਰ ਹੋ ਕੇ ਟਿਕਾ, ਘਰ ਘਰ ਦਿਤੀ ਵਡਿਆਈਆ । ਮੈਂ ਕਦੇ ਹੱਥ ਨਹੀਂ ਆਇਆ ਵਿਚੋਂ ਪੱਥਰ ਇੱਟਾਂ, ਪਾਹਨ ਪੂਜਸ ਮਿਲਣ ਕੋਇ ਨਾ ਪਾਈਆ। ਮੇਰਾ ਆਦਿ ਤੋਂ ਲੈ ਕੇ ਅੰਤ ਤੱਕ ਇਕੋ ਗ੍ਰਹਿ ਤੇ ਇਕੋ ਮੰਦਰ ਇਕੋ ਜੁਗ ਚੌਕੜੀ ਸਿੱਟਾ, ਦੂਜਾ ਰੂਪ ਨਾ ਕੋਇ ਦਰਸਾਈਆ। ਸਚ ਦੁਵਾਰ ਏਕੰਕਾਰ ਕਿਰਪਾ ਧਾਰ ਅਪਰ ਅਪਾਰ ਮੇਰਾ ਦੁਵਾਰ ਜਦ ਵਖਾਇਆ ਵਖਾਇਆ ਭਗਤਾਂ ਸਿੱਖਾਂ, ਸਹਿਜ ਨਾਲ ਸਮਝਾਈਆ। ਜਿਥੇ ਇਕੋ ਧੁਰ ਧਾਰ ਦੀ ਮਿਲਦੀ ਭਿੱਛਾ, ਦੂਜੀ ਵਸਤ ਨਾ

ਕੋਇ ਵਰਤਾਈਆ। ਤ੍ਰਿਸ਼ਨਾ ਤ੍ਰਿਖਾ ਰਹੇ ਨਾ ਇੱਛਾ, ਨਿਰਇੱਛਤ ਰੰਗ ਰੰਗਾਈਆ। ਮੇਰਾ ਕੋਈ ਲੰਮਾ ਚੌੜਾ ਹਰਫ਼ਾਂ ਹਰੂਫ਼ਾਂ ਵਾਲਾ ਨਹੀਂ ਕੋਈ ਕਿੱਸਾ, ਸਤਰਾਂ ਵਾਲੀ ਨਾ ਕੋਇ ਲਿਖਾਈਆ। ਮੇਰਾ ਗ੍ਰਹਿ ਮੰਦਰ ਟਕਿਆਂ ਵਿਚ ਕਦੇ ਨਾ ਵਿਕਾ, ਕੀਮਤ ਹੱਟ ਨਾ ਕੋਇ ਪਵਾਈਆ। ਮੇਰਾ ਇਕੋ ਮਾਲਕ ਇਕੋ ਪਿਤਾ, ਇਕੋ ਦੇਵਣਹਾਰ ਵਡਿਆਈਆ। ਪੁੱਤ ਕਹੇ ਪਿਓ ਨੂੰ ਕੀ ਤੈਨੂੰ ਪਹਿਲੇ ਵੀ ਕਦੇ ਦਿਸਾ, ਜੇ ਅੱਗੇ ਵੇਖਣਾ ਈ ਬੇਨੰਤੀ ਵਿਚ ਮੰਗ ਮੰਗਾਈਆ। ਜਿਥੇ ਸਾਹਿਬ ਦਾ ਦਰਸ਼ਨ ਹੋਏ ਨਿਤਾ, ਜਾਗਤ ਸੋਵਤ ਨੂਰ ਦਏ ਚਮਕਾਈਆ। ਕੋਈ ਚੁੱਕਣੀ ਪਏ ਨਾ ਚਿਕਾ, ਕੁੰਡੀ ਹੱਥ ਨਾ ਕੋਇ ਖੁਲ੍ਹਾਈਆ। ਪ੍ਰਭ ਦੀ ਕਿਰਪਾ ਨਾਲ ਭਗਤਾਂ ਦਾ ਪਹਿਲਾ ਇਹੋ ਹਿੱਸਾ, ਦਸਮ ਦੁਵਾਰੀ ਵਿਚ ਪਹਿਲਾਂ ਦਰਸ ਦਿਖਾਈਆ। ਫੇਰ ਦਸਮ ਦੁਵਾਰੀ ਨੂੰ ਦੇ ਕੇ ਪਿੱਛਾ, ਅੱਗੇ ਲਏ ਕਢਾਈਆ । ਇਸ ਤੋਂ ਅੱਗੇ ਮੰਜ਼ਲਾਂ ਚਾਰ ਹੋਰ ਜਿਥੇ ਸਾਹਿਬ ਸਤਿਗੁਰ ਬੈਠਾ ਅਨਡਿੱਠਾ, ਅਗੰਮ ਅਥਾਹ ਬੇਪਰਵਾਹੀਆ। ਓਥੇ ਦਸਮ ਦੁਵਾਰੀ ਤੱਕੇ ਬਿਟ ਬਿਟਾ, ਦੂਰ ਦੁਰਾਡੀ ਧਿਆਨ ਲਗਾਈਆ। ਜਨ ਭਗਤਾਂ ਕਹੇ ਮੇਰੀ ਅਰਜ਼ੋਈ ਹਿਕਾ, ਇਕ ਦਿਆਂ ਸੁਣਾਈਆ। ਜਿਥੇ ਤੁਹਾਡਾ ਸਾਹਿਬ ਸੁਵਾਮੀ ਵਸੇ ਪਿਤਾ, ਓਥੇ ਮੇਰੀ ਮੰਜ਼ਲ ਮੂਲ ਰਹੇ ਨਾ ਰਾਈਆ। ਮੈਂ ਤਾਂ ਸਾਢੇ ਤਿੰਨ ਹੱਥ ਵਿਚ ਹਾਂ ਟਿਕਾ, ਨੌਂ ਦੁਵਾਰਿਆਂ ਉਪਰ ਆਪਣਾ ਘਰ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੀ ਪੂਰੀ ਕਰੇ ਇੱਛਾ, ਨਿਰਾਸਾ ਰਹਿਣ ਕੋਇ ਨਾ ਪਾਈਆ। (੧੧ ਅੱਸੂ ਸ਼ਹਿਨਸ਼ਾਹੀ ਸੰਮਤ ੬)

ਦਰ ਦਰਵਾਜਾ : ਆਤਮ ਦਰ ਸਚ ਦਰਵਾਜਾ। ਜਿਥੇ ਵਸੇ ਆਪ ਗ਼ਰੀਬ ਨਿਵਾਜਾ। ਆਪਣਾ ਆਪ ਦਰ ਦਰਵਾਜਾ :

ਆਪ ਜਿਸ ਸਾਜਨ ਸਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਵ ਦਰ ਸੱਚਾ ਘਰ, ਆਪੇ ਖੋਲ੍ਹੇ ਦਸਮ ਦਵਾਰਾ। (੧੭ ਭਾਦਰੋਂ ੨੦੦੯ ਬਿ)

ਭਗਤ ਭਗਵਾਨ ਦਾ ਇਕ ਦਰਵਾਜ਼ਾ, ਦੂਜਾ ਰਾਹ ਨਾ ਕੋਈ ਵਖਾਇੰਦਾ। ਗੁਰਸਿਖ ਗੁਰ ਇਕ ਕਾਜਾ, ਸਤਿਗੁਰ ਸੇਵ ਕਮਾਇੰਦਾ। ਜੋਤ ਸ਼ਬਦ ਨਿਰਗੁਣ ਰਾਜਨ ਰਾਜਾ, ਭੂਪਨ ਭੂਪ ਦਇਆ ਕਮਾਇੰਦਾ। ਉਜੜਿਆ ਵਸਾਇਆ ਫੇਰ ਮਾਝਾ, ਗੁਰ ਗੋਬਿੰਦ ਹੋ ਕੇ ਫੇਰਾ ਪਾਇੰਦਾ। ਅੰਤਮ ਅੰਤ ਰੱਖੇ ਲਾਜਾ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ। ਪੁਰਖ ਅਕਾਲ ਬਣਿਆ ਦਾਦਾ, ਪੂਤ ਸਪੂਤੇ ਵੇਖ ਵਖਾਇੰਦਾ। ਹਰਿ ਸੰਗਤ ਸੀਸ ਪਹਿਨਾਏ ਤਾਜਾ, ਸਾਚਾ ਲੇਖ ਲਿਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦੀ ਸਾਚੀ ਨੀਂਹ, ਹਰਿ ਸੰਗਤ ਲੇਖਾ ਚੁਕਾਏ ਸਾਢੇ ਤਿੰਨ ਹੱਥ ਸੀਂ, ਅੰਦਰ ਆਇਆ ਲੱਖ ਚੁਰਾਸੀ ਵਿਚ ਰਹਿਣ ਨਾ ਪਾਇੰਦਾ। ਹਰਿ ਸੰਗਤ ਸੀਸ ਗੁਰ ਸ਼ਬਦੀ ਤਾਜ਼, ਤਖ਼ਤ ਨਿਵਾਸੀ ਆਪ ਰਖਾਇੰਦਾ। ਦਇਆ ਸਿੰਘ ਦਰ ਦੇਵੇ ਦਾਜ, ਧਰਮ ਮੱਤ ਦੀ ਜੜ੍ਹ ਲਗਾਇੰਦਾ। ਬਿਸ਼ਨ ਸਿੰਘ ਮਾਰੇ ਆਵਾਜ਼, ਜਨਮ ਜਨਮ ਨਾਲ ਸਮਝਾਇੰਦਾ। ਮਤ ਸਤਿ ਦਾ ਸਤਿ ਜਹਾਜ਼, ਸਤਿ ਸਤਿਵਾਦੀ ਆਪ ਚਲਾਇੰਦਾ। ਦੇਵੇ ਵਡਿਆਈ ਮਿਸਤਰੀ ਰਾਜ, ਮਿਸਲ ਸ੍ਰੀ ਭਗਵਾਨ ਬਣਾਇੰਦਾ। ਹਰਿ ਸੰਗਤ ਸੁਆਰੇ ਕਾਜ, ਜੋ ਗੁਰਸਿਖ ਦਰ ਆ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਸਰੂਪੀ ਗੁਣ ਨਿਧਾਨ, ਨਿਰਗੁਣ ਦਾਤਾ ਪੁਰਖ ਬਿਧਾਤਾ ਸਾਚੀ ਧਾਰ ਆਪ ਚਲਾਇੰਦਾ।

ਦੋ ਦਸ ਦਾ ਦਰ ਦਰਵਾਜ਼ਾ, ਸਚ ਧਾਰ ਵਡਿਆਇਆ। ਸੋਲਾਂ ਸੋਲਾਂ ਖੇਲ ਤਮਾਸ਼ਾ, ਖ਼ਾਲਕ ਖ਼ਲਕ ਖ਼ੁਦਾਇਆ। ਇਕੀ ਨੌਂ ਬੋਧ ਅਗਾਧਾ, ਸ਼ਬਦੀ ਸ਼ਬਦ ਸਮਝਾਇਆ। ਉਪਰ ਬੈਠ ਵਡ ਰਾਜਨ ਰਾਜਾ, ਜਨ ਭਗਤਾਂ ਫੜ ਬਾਹੋਂ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਕਰਨੀ ਆਪ ਕਮਾਇਆ।

(੭ ਚੇਤ ੨੦੨੦ ਬਿ)
ਪਾਰਬ੍ਰਹਮ ਪ੍ਰਭ ਤੇਰਾ ਸਦਕਾ, ਮਿਲੇ ਮਾਣ ਮੋਹ ਵਡਿਆਇਆ। ਗ਼ਰੀਬ ਨਿਮਾਣਾ ਨਿਰਧਨ ਅਦਨਾ, ਬਲਹੀਣ

ਨੈਣ ਸ਼ਰਮਾਇਆ। ਤੇਰਾ ਲੇਖਾ ਕ੍ਰਿਸ਼ਨ ਬਧ ਕਾ, ਬੱਧਕ ਮੰਗ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਇਆ।

ਬੱਧਕ ਮਾਰ ਤੀਰ, ਤੀਰ ਨਿਸ਼ਾਨਿਆ। ਬੱਧਕ ਵੇਖ ਅਖ਼ੀਰ, ਆਖ਼ਰ ਪਛਤਾਨਿਆ। ਬੱਧਕ ਵੇਖ ਅਖ਼ੀਰ, ਹਰਿ ਸਾਹਿਬ ਗਲੇ ਲਗਾਨਿਆ। ਤੀਰ ਦੇਵੇ ਨਾਮ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸੁਲਤਾਨਿਆ।

ਗੋਡੇ ਉਪਰ ਪੈਰ ਪਸਾਰ, ਚਰਨ ਕਵਲ ਰੁਸ਼ਨਾਇਆ। ਦੋਹਾਂ ਅੰਦਰ ਖੇਲ ਅਪਾਰ, ਨਜ਼ਰ ਕਿਸੇ ਨਾ ਆਇਆ। ਪ੍ਰੇਮ ਰੱਤ ਡਿਗੇ ਆਪਣੀ ਧਾਰ, ਸਚ ਪ੍ਰੀਤੀ ਚਰਨ ਰੰਗ ਰੰਗਾਇਆ। ਬੱਧਕ ਰੋਵੇ ਜ਼ਾਰੋ ਜ਼ਾਰ, ਵੇਖ ਵੇਖ ਕੁਰਲਾਇਆ । ਕ੍ਰਿਸ਼ਨ ਕਹੇ ਮੇਰਾ ਸਚ ਵਿਹਾਰ, ਸਚ ਸਚ ਜਣਾਇਆ। ਤੇਰਾ ਨਿਸ਼ਾਨਾ ਅਪਰ ਅਪਾਰ, ਮਿਹਰਬਾਨਾ ਰੰਗ ਰੰਗਾਇਆ। ਲੇਖਾ ਜਾਣੇ ਆਦਿ ਕਰਤਾਰ, ਕਾਦਰ ਵਡ ਵਡਿਆਇਆ। ਦੋਹਾਂ ਚਰਨਾਂ ਦੇ ਵਿਚਕਾਰ, ਪ੍ਰੇਮ ਰੱਤ ਵਹੇ ਵਾਹੋ ਦਾਹਿਆ। ਕ੍ਰਿਸ਼ਨ ਕਾਹਨ ਕਰੇ ਗ਼ੁਫ਼ਤਾਰ, ਸਚ ਸਚ ਜਣਾਇਆ। ਦਰ ਦਰਵਾਜ਼ਾ ਅਪਰ ਅਪਾਰ, ਚਰਨਾਂ ਦੋਹਾਂ ਵਿਚ ਰਖਾਇਆ। ਨਵ ਦੁਆਰੇ ਬੱਧਕ ਕਰੇ ਹਾਹਾਕਾਰ, ਦਸਵੇਂ ਸਾਂਤਕ ਸਤਿ ਰਖਾਇਆ। ਨਵ ਦਸ ਦਾ ਸਤਿ ਵਿਹਾਰ, ਸੋਲਾਂ ਕਲਾਂ ਸੋਲਾਂ ਇਛਿਆ ਦਏ ਵਡਿਆਇਆ। ਇਕੀ ਨਵ ਖੇਲ ਅਪਾਰ, ਪਾਰਬ੍ਰਹਮ ਪ੍ਰਭ ਭੇਵ ਜਣਾਇਆ। ਸਚ ਸਚ ਦਾ ਸਚ ਵਿਹਾਰ, ਸਚ ਸਚ ਸਮਝਾਇਆ। ਜਿਉਂ ਕ੍ਰਿਸ਼ਨ ਤੇਰਾ ਕਰੇ ਆਧਾਰ, ਘਾਉ ਆਪਣੇ ਤਨ ਲਗਾਇਆ। ਤਿਉਂ ਸ੍ਰੀ ਭਗਵਾਨ ਨਿਰਗੁਣ ਜੋਤ ਕਰੇ ਆਕਾਰ, ਨਿਰਾਕਾਰ ਸਰੂਪ ਧਰਾਇਆ। ਗ਼ਰੀਬ ਨਿਮਾਣਿਆਂ ਕੋਝੇ ਕਮਲਿਆਂ ਪਤਤ ਪਾਪੀਆਂ ਦੇਵੇ ਤਾਰ, ਜਿਸ ਜਨ ਦੇਵੇ ਚਰਨ ਸਰਨ ਸਰਨਾਇਆ। ਮੇਲਾ ਸੋਹੇ ਅੰਤਮ ਵਾਰ, ਕਲਜੁਗ ਮਿਲੇ ਵਡਿਆਇਆ। ਸੇਵਾ ਕਰੇ ਆਪ ਕਰਤਾਰ, ਕਰਨੀ ਕਰਤਾ ਆਪ ਕਮਾਇਆ। ਭਗਤ ਦੁਆਰੇ ਖੋਲ੍ਹ ਕਵਾੜ, ਦਰ ਦਰਵਾਜ਼ਾ ਇਕੋ ਇਕ ਵਖਾਇਆ। ਉਪਰ ਲੇਖ ਲਿਖੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਕਰੇ ਲੋਕਾਇਆ। ਹਰਿ ਸੰਗਤ ਸਿਰ ਪਹਿਨਾਇਆ ਤਾਜ, ਤਾਜਾਂ ਵਾਲੇ ਰਾਏ ਧਰਮ ਹੱਥ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਜੁਗ ਲਹਿਣਾ ਲਹਿਣੇਦਾਰ ਝੋਲੀ ਪਾਇਆ।

ਦਰਵਾਜ਼ਾ ਕਹੇ ਮੈਂ ਸਾਚੀ ਸੇਵ ਕਮਾਊਂਗਾ। ਜਨ ਭਗਤਾਂ ਰਾਹ ਤਕਾਊਂਗਾ । ਸੋਹੰ ਢੋਲਾ ਇਕ ਸੁਣਾਊਂਗਾ। ਹਰਿ ਸੰਗਤ ਦੇ ਮਾਣ ਜਗਤ ਵਡਿਆਵਾਂਗਾ । ਹਰਿ ਭਗਤਾਂ ਦੇ ਗਿਆਨ ਗੁਰਮੁਖ ਤਾਰ ਵਜਾਵਾਂਗਾ। ਸਚ ਧਰਮ ਸਚ ਨਿਸ਼ਾਨ ਇਕੋ ਇਕ ਵਖਾਵਾਂਗਾ। ਆਪਾ ਕਰ ਕੁਰਬਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਵਾਜ਼ਾ ਕਹੇ ਦਰਬਾਨ ਅਖਵਾਵਾਂਗਾ।

ਜਨ ਭਗਤਾਂ ਹੋ ਮਿਹਰਬਾਨ, ਫੜ ਬਾਹੋਂ ਪਾਰ ਲਗਾਵਾਂਗਾ। ਮਨਮੁਖ ਜੀਵ ਸ਼ੈਤਾਨ, ਮੂੰਹ ਦੇ ਭਾਰ ਸੁਟਾਵਾਂਗਾ। ਗੁਰਸਿਖ ਸਾਚੀ ਸਿਖਿਆ ਇਕ ਦਰਸਾਵਾਂਗਾ। ਸੱਜਾ ਚਰਨ ਅੱਗੇ ਰਖਾ ਕੇ, ਪਹਿਲਾ ਕਦਮ ਟਿਕਾਵਾਂਗਾ। ਬਲ ਰਾਜਾ ਮੇਲ ਮਿਲਾ ਕੇ, ਬਾਵਨ ਪੰਧ ਮੁਕਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕੋ ਵਰ, ਵਰ ਆਪਣੀ ਝੋਲੀ ਪਾਵਾਂਗਾ।

ਜਨ ਭਗਤ ਸੱਜਾ ਚਰਨ ਅੱਗੇ ਟਿਕੌਣਗੇ। ਮਾਣ ਹੰਕਾਰ ਆਪਣੇ ਵਿਚੋਂ ਕਢੌਣਗੇ। ਦੋਏ ਜੋੜ ਸੀਸ ਝੁਕੌਣਗੇ। ਪਿਛਲੀ ਭੁੱਲ ਬਖ਼ਸ਼ੌਣਗੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਿਹਵਾ ਗੌਣਗੇ। ਸਿਧੇ ਚਲ ਕੇ ਸਚ ਦੁਆਰੇ ਦਰਸ਼ਨ ਪੌਣਗੇ। ਕਾਮ ਕਰੋਧ ਲੋਭ ਮੋਹ ਹੰਕਾਰ ਜਨਮ ਕਰਮ ਦੇ ਦੁੱਖ ਮਿਟੌਣਗੇ। ਸੱਜੇ ਖੱਬੇ ਨੇਤਰ ਨਾ ਕੋਈ ਉਠਾਲ, ਨੀਵੀਂ ਨਜ਼ਰ ਧਿਆਨ ਲਗੌਣਗੇ। ਸਾਹਿਬ ਸਤਿਗੁਰ ਹੋ ਦਿਆਲ, ਗਲ ਪੱਲੂ ਵਾਸਤਾ ਪੌਣਗੇ। ਜਿਨ ਮਨ ਹੋਏ ਸ਼ੈਤਾਨ, ਤਿਨ੍ਹਾਂ ਗੁਰਮੁਖ ਸੰਗ ਨਾ ਕੋਈ ਰਖੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਬਣੇ ਅਣਜਾਣ, ਨੀਚ ਕਰਮ ਕੁਕਰਮੀ ਦੋ ਜਹਾਨੀ ਧੱਕੇ ਖਾਣਗੇ।

ਦਰਵਾਜ਼ਾ ਕਹੇ ਜੋ ਮੇਰੇ ਅੰਦਰ ਲੰਘੇਗਾ। ਨਿਉਂ ਚਰਨ ਪ੍ਰੀਤੀ ਮੰਗੇਗਾ। ਬੁਰੀ ਨੀਤੀ ਕੋਈ ਨਾ ਰੱਖੇਗਾ।

ਸਤਿਗੁਰ ਮਾਰਗ ਇਕੋ ਦੱਸੇਗਾ। ਹਰ ਹਿਰਦੇ ਵਿਚ ਵਸੇਗਾ। ਜੋ ਸਤਿਗੁਰ ਪ੍ਰੇਮ ਫਸੇਗਾ। ਪਿਛੇ ਫੇਰ ਕਦੇ ਨਾ ਹਟੇਗਾ। ਇਕੋ ਸੋਹੰ ਢੋਲਾ ਰਟੇਗਾ। ਰਾਏ ਧਰਮ ਕੋਲੋਂ ਬਚੇਗਾ। ਸਚ ਦੁਆਰੇ ਬਹਿ ਸਜੇਗਾ। ਭਗਤ ਦੁਆਰੇ ਭਗਤਾਂ ਨਾਲ ਫਬੇਗਾ। ਮਨਮੁਖਾਂ ਪਰਦਾ ਕੋਈ ਨਾ ਕਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਇਕੋ ਗੱਜੇਗਾ।

ਦਰਵਾਜ਼ਾ ਕਹੇ ਸੁਣੋ ਲਾ ਕਰ ਕੰਨ, ਸ਼ਬਦੀ ਸ਼ਬਦ ਖੇਲ ਖਲਾਇੰਦਾ। ਬੱਧਕ ਪਿਆਰ ਕ੍ਰਿਸ਼ਨ ਚਰਨ ਕਵਲ, ਨਵ ਦੱਸ ਵੰਡ ਵੰਡਾਇੰਦਾ। ਕਲਜੁਗ ਅੰਤਮ ਬੇੜਾ ਬੰਨ੍ਹ, ਸਾਚਾ ਰਾਹ ਵਖਾਇੰਦਾ। ਧੁਰਦਰਗਾਹੀ ਇਕ ਧੰਨ, ਨਾਮ ਨਿਧਾਨ ਇਕ ਸੁਣਾਇੰਦਾ। ਮੈਨੂੰ ਵੇਖ ਫੇਰ ਜਾਣਾ ਅੰਦਰ ਲੰਘ, ਮੇਰੇ ਵੇਂਹਦਿਆਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਚੇਤੇ ਆਇੰਦਾ। ਨੇਤਰ ਹੁੰਦਿਆਂ ਨਾ ਹੋਣਾ ਅੰਨ੍ਹ, ਅਗਿਆਨ ਅੰਧੇਰ ਮਿਟਾਇੰਦਾ। ਮੇਰਾ ਕਹਿਣਾ ਲੈਣਾ ਮੰਨ, ਮੈਂ ਅੱਗੇ ਪੁਰਖ ਅਕਾਲ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੇਰੀ ਸੇਵਾ ਇਕੋ ਲਾਇੰਦਾ। (੭ ਚੇਤ ੨੦੨੦ ਬਿ)

ਜਨ ਭਗਤਾਂ ਨਾਮ ਦ੍ਰਿੜਾਵਾਂਗਾ। ਦੂਰੋਂ ਔਂਦਿਆਂ ਰਾਹ ਵਖਾਵਾਂਗਾ। ਢੋਲਾ ਗੌਂਦਿਆਂ ਨਜ਼ਰੀ ਆਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਘਰ ਸਾਚੀ ਸੇਵ ਕਮਾਵਾਂਗਾ। ਸੇਵਾ ਕਰਾਂ ਬਣ ਦਰਵੇਸ਼, ਦਰ ਦਰਵਾਜਾ ਸੀਸ ਝੁਕਾਇਆ। ਸੀਸ ਨਿਵਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਨਿਤ ਨਵਿਤ ਧਿਆਨ ਲਗਾਇਆ। ਭਗਤ ਭਗਵਾਨ ਕਰੇ ਹੇਤ, ਹਿਤਕਾਰੀ ਵਡ ਵਡਿਆਇਆ। ਬੀਸ ਬੀਸਾ ਮਹੀਨਾ ਚੇਤ, ਕਿਸਮਤ ਮਾਤ ਫੁਲਵਾੜੀ ਮਹਿਕਾਇਆ। ਬੱਧਕ ਨੇਤਰ ਲਏ ਪੇਖ, ਦੋਏ ਚਰਨ ਧਾਰ ਲਏ ਸਮਝਾਇਆ। ਕਲਜੁਗ ਅੰਤਮ ਧਰੇ ਭੇਖ, ਭੇਸ ਅਵੱਲੜਾ ਆਪ ਵਟਾਇਆ। ਜਗਤ ਦੱਸੇ ਨਾ ਕੋਈ ਰੇਖ, ਕਲਮ ਸ਼ਾਹੀ ਬਣਤ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਦਰਬਾਨ ਮੰਗ ਮੰਗਾਇਆ।

ਦਰ ਦਰਵੇਸ਼ ਬਣ ਦਰਬਾਨ, ਭਗਤ ਦੁਆਰ ਅਲਖ ਜਗਾਇੰਦਾ। ਮੇਰੀ ਕਰਨੀ ਕਰ ਪਰਵਾਨ, ਪ੍ਰਭ ਤੇਰੇ ਚਰਨ ਧਿਆਨ ਲਗਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸ਼ਹਿਨਸ਼ਾਹ ਇਕੋ ਇਕ ਅਖਵਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਭੂਪਤ ਭੂਪ ਭੇਵ ਨਾ ਆਇੰਦਾ। ਜੋਧਾ ਸੂਰਬੀਰ ਰਾਜ ਰਾਜਾਨ, ਧੁਰ ਫ਼ਰਮਾਣਾ ਹੁਕਮ ਅਲਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਇੰਦਾ। ਬ੍ਰਹਿਮੰਡ ਖੰਡ ਆਪੇ ਵੇਖੇ ਮਾਰ ਧਿਆਨ, ਮਿਹਰ ਨਜ਼ਰ ਨਰਾਇਣ ਨਰ ਨਿਰੰਕਾਰ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਅਭੁਲ ਭੁੱਲ ਕਦੇ ਨਾ ਜਾਇੰਦਾ।

ਮੰਗੇ ਮੰਗ ਚਰਨ ਕਵਲ ਸੀਸ, ਨੇਤਰ ਨੈਣ ਨੈਣ ਧਿਆਨ ਲਗਾਈਆ। ਕਿਰਪਾ ਕਰ ਸਾਹਿਬ ਜਗਦੀਸ਼, ਮਿਹਰਬਾਨ ਤੇਰੀ ਵਡਿਆਈਆ। ਹਰਿ ਸੰਗਤ ਦੱਸਾਂ ਇਕ ਹਦੀਸ, ਸਚ ਸਚ ਪੜ੍ਹਾਈਆ। ਮਾਣਸ ਜਨਮ ਲੈਣਾ ਜੀਤ, ਅਜਨਮ ਰੂਪ ਨਾ ਕੋਈ ਵਟਾਈਆ। ਸਾਹਿਬ ਸਤਿਗੁਰ ਦਾ ਇਕੋ ਗੀਤ, ਦਰ ਔਂਦਿਆਂ ਦਏ ਸਮਝਾਈਆ। ਹਿਰਦੇ ਵਸਾਓ ਆਪਣੇ ਚੀਤ, ਚੇਤਨ ਰੂਪ ਕਰਾਈਆ। ਦਰਸ਼ਨ ਪਾਓ ਇਕ ਅਤੀਤ, ਦਰ ਘਰ ਸਾਚੇ ਮਿਲੇ ਵਡਿਆਈਆ। ਕਾਇਆ ਕਰੋ ਠੰਡੀ ਸੀਤ, ਅਗਨੀ ਤੱਤ ਨਾ ਲਾਗੇ ਰਾਈਆ । ਨਾਤਾ ਛੁੱਟਿਆ ਮੰਦਰ ਮਸੀਤ, ਭਗਤ ਦੁਆਰ ਭਗਵਨ ਨੂਰ ਰੁਸ਼ਨਾਈਆ। ਸਦੀ ਬੀਸਵੀਂ ਰਹੀ ਬੀਤ, ਦੂਜਾ ਅਵਰ ਨਾ ਕੋਇ ਸਹਾਾਈਆ। ਸਭ ਦੇ ਹੋਣੇ ਖ਼ਾਲੀ ਖ਼ੀਸ, ਬੇਪਰਵਾਹ ਖੇਲ ਖਿਲਾਈਆ। ਮੈਂ ਨੇਤਰ ਵੇਖਾਂ ਠੀਕ, ਦਰ ਦਰਵਾਜਾ ਰਿਹਾ ਜਣਾਈਆ। ਜਿਨ ਹਸਤ ਕੀਤੇ ਕੀਟ, ਕੀਟੋਂ ਹਸਤ ਬਣਾਈਆ। ਤਿਸ ਨਾਲ ਲਾਓ ਪ੍ਰੀਤ, ਲੱਗੀ ਪ੍ਰੀਤ ਨਾ ਕੋਇ ਤੁੜਾਈਆ। ਸਤਿਜੁਗ ਦੀ ਸਾਚੀ ਰੀਤ, ਸਤਿਜੁਗ ਕਲਜੁਗ ਵਿਚ ਬਦਲਾਈਆ। ਪ੍ਰਭ ਕਾ ਖੇਲ ਸਦਾ ਅਨਡੀਠ, ਸਾਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ।

ਦਰ ਦਰਵਾਜਾ ਰਿਹਾ ਕੂਕ, ਕੂਕ ਕੂਕ ਜਣਾਈਆ। ਭਗਤ ਭਗਵਾਨ ਦੇ ਸਾਚੇ ਪੂਤ, ਨਾਤਾ ਬਿਧਾਤਾ ਜੋੜ ਜੁੜਾਈਆ। ਨਿਰਗੁਣ ਸਰਗੁਣ ਤਾਣਾ ਪੇਟਾ ਸੂਤ, ਤੰਦ ਆਪਣੇ ਨਾਮ ਬੰਧਾਈਆ। ਵੇਖਣਹਾਰਾ ਤੱਤ ਕਾਇਆ ਕਲਬੂਤ, ਤੱਤ ਵਸਤੂ ਆਪਣੀ ਦਏ ਜਣਾਈਆ। ਪਾਰਬ੍ਰਹਮ ਬ੍ਰਹਮ ਮੇਲਾ ਸੱਚੇ ਮਹਿਬੂਬ, ਮੁਹੱਬਤ ਇਕੋ ਇਕ ਰਖਾਈਆ। ਭਗਤ ਦੁਆਰ ਦੀ ਭਗਵਨ ਹਦੂਦ, ਭਾਵੀ ਨੇੜ ਕੋਇ ਨਾ ਆਈਆ। ਇਕੋ ਮੰਜ਼ਲ ਮੰਜ਼ਲੇ ਮਕਸੂਦ, ਅੱਧਵਿਚਕਾਰ ਨਾ ਕੋਇ ਅਟਕਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ ਅਸਲ ਨਾਲ ਸੂਦ, ਸ਼ਰਅ ਫ਼ੀ ਸਦੀ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ।

ਦਰ ਦਰਵਾਜ਼ੇ ਤੇਰਾ ਦਰਦੀ ਦਰਦ, ਦਸਤਗੀਰ ਆਪ ਅਖਵਾਈਆ। ਤੇਰਾ ਹੋਣ ਨਾ ਦੇਵੇ ਹਰਜ, ਸਿਰ ਆਪਣਾ ਹੱਥ ਟਿਕਾਈਆ। ਤੂੰ ਖੜਾ ਹੋਣਾ ਬਣ ਕੇ ਮਰਦ, ਸਚ ਮਰਦਾਨਗੀ ਦਏ ਜਣਾਈਆ। ਤੇਰੇ ਮਸਤਕ ਧੁਰ ਦੀ ਫ਼ਰਦ, ਲੇਖ ਅਲੇਖ ਦਏ ਜਣਾਈਆ। ਕਰੇ ਖੇਲ ਆਪ ਅਸਚਰਜ, ਅਚਰਜ ਰੀਤ ਚਲਾਈਆ। ਕੂੜ ਕੁੜਿਆਰੇ ਦੇਣਾ ਵਰਜ, ਸਚ ਸੁੱਚ ਸਮਝਾਈਆ। ਆਪਣਾ ਪੂਰਾ ਕਰਾਂ ਫ਼ਰਜ਼, ਫ਼ਰਮਾਂਬਰਦਾਰ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਪੁਸ਼ਤ ਆਪਣਾ ਹੱਥ ਰਖਾਈਆ।

ਸ੍ਰੀ ਭਗਵਾਨ ਤੇਰਾ ਹੁਕਮ ਮਨਜ਼ੂਰ, ਮੰਜ਼ਲ ਆਪਣਾ ਪੰਧ ਮੁਕਾਈਆ। ਸਦ ਵਸਾਂ ਤੇਰੇ ਹਜ਼ੂਰ, ਹਾਜ਼ਰੀ ਆਪਣੀ ਇਕੋ ਵਾਰ ਲਗਾਈਆ। ਤੇਰਾ ਲੈ ਕੇ ਜੋਤੀ ਨੂਰ, ਤੇਰੇ ਭਗਤਾਂ ਕਰਾਂ ਰੁਸ਼ਨਾਈਆ। ਰਾਹ ਤੱਕਾਂ ਨੇੜੇ ਦੂਰ, ਦੂਰ ਦੁਰਾਡਾ ਧਿਆਨ ਲਗਾਈਆ। ਜਨ ਭਗਤਾਂ ਸੱਜੇ ਚਰਨ ਦੀ ਧੂੜ, ਧੁਰ ਦੀ ਖੇਲ ਵਖਾਈਆ। ਚਤੁਰ ਸੁਘੜ ਬਣਨ ਮੂਰਖ ਮੂੜ੍ਹ, ਜੋ ਮੇਰੇ ਵਿਚੋਂ ਅੱਗੇ ਚਰਨ ਟਿਕਾਈਆ। ਤੂੰ ਓਨ੍ਹਾਂ ਬਖ਼ਸ਼ੀਂ ਸਰਬ ਕਸੂਰ, ਜੋ ਆਇਣ ਦਰ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ।

ਜੋ ਤੇਰੇ ਵਿਚੋਂ ਲੰਘਣਗੇ। ਕਾਇਆ ਚੋਲੀ ਰੰਗ ਰੰਗਣਗੇ। ਨਾਮ ਮੰਗ ਇਕੋ ਮੰਗਣਗੇ। ਪ੍ਰਭ ਸੰਗ ਰਹਿ ਰਹਿ ਵਸਣਗੇ। ਭੁੱਖ ਨੰਗ ਦਰਦ ਦੁੱਖ ਕੱਟਣਗੇ। ਆਤਮ ਅਨੰਦ ਪ੍ਰੇਮ ਰਸ ਚੱਖਣਗੇ। ਸਾਹਿਬ ਸਤਿਗੁਰ ਦੇ ਸਾਚੇ ਚੰਦ, ਜੀਵਾਂ ਜੰਤਾਂ ਰਾਹ ਦੱਸਣਗੇ। ਦਰਸ਼ਨ ਪਾ ਹਰਿ ਬਖ਼ਸ਼ੰਦ, ਪ੍ਰੇਮ ਪ੍ਰੀਤੀ ਵਿਚ ਨੱਚਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਘਰ ਵਸਣਗੇ।

ਦਰਵਾਜਾ ਕਹੇ ਮੋਹੇ ਦੇ ਗਿਆਨ, ਆਪਣਾ ਨਾਮ ਦ੍ਰਿੜਾਈਆ। ਕਿਸ ਬਿਧ ਤੇਰੇ ਭਗਤਾਂ ਕਰਾਂ ਪਹਿਚਾਣ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਨਿਰਗੁਣ ਬੋਲੇ ਗੁਣ ਨਿਧਾਨ, ਗੁਣ ਆਪਣਾ ਦੇ ਸਮਝਾਈਆ। ਭਗਤ ਭਗਵਾਨ ਖੇਲ ਮਹਾਨ, ਮਹਿਮਾ ਅਕੱਥ ਵਡਿਆਈਆ। ਤੇਰੇ ਸਨਮੁਖ ਆ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਢੋਲਾ ਗਾਣ, ਸੋ ਮੰਜ਼ਲ ਆਪਣੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਮਝਾਈਆ।

ਦਰਵਾਜ਼ਾ ਕਹੇ ਪ੍ਰਭ ਜੇ ਕੋਈ ਤੇਰਾ ਢੋਲਾ ਝੂਠਾ ਗਾਵੇ, ਰਸਨਾ ਨਾਲ ਸੁਣਾਈਆ। ਮੇਰੀ ਪਹਿਚਾਣ ਵਿਚ ਨਾ ਆਵੇ, ਧੋਖਾ ਕਰੇ ਵਿਚ ਲੋਕਾਈਆ । ਸ੍ਰੀ ਭਗਵਾਨ ਅੱਗੋਂ ਸਮਝਾਵੇ, ਦੇ ਮੱਤ ਰਿਹਾ ਜਣਾਈਆ। ਸਾਚਾ ਭਗਤ ਦਰ ਆ ਕੇ ਸੀਸ ਝੁਕਾਵੇ, ਧੂੜੀ ਮਸਤਕ ਟਿੱਕਾ ਲਾਈਆ। ਸੋਹੰ ਢੋਲਾ ਸੱਚਾ ਗਾਵੇ, ਅੰਤਰ ਧਿਆਨ ਲਗਾਈਆ। ਸੱਜਾ ਚਰਨ ਫੇਰ ਉਠਾਵੇ, ਨੇਤਰ ਨੈਣ ਸ਼ਰਮਾਈਆ। ਬਣ ਨਿਮਾਣਾ ਦਰ ਦਰਸ਼ਨ ਪਾਵੇ, ਘਰ ਸਾਚੇ ਵੱਜੇ ਵਧਾਈਆ। ਮਨਮੁਖ ਨਾ ਕੋਈ ਸੀਸ ਝੁਕਾਵੇ, ਧੂੜੀ ਟਿੱਕਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਨ, ਸਚ ਗਿਆਨ ਇਕੋ ਦਏ ਜਣਾਈਆ। (੮ ਚੇਤ ੨੦੨੦ ਬਿ)

ਲਛਮੀ ਕਹੇ ਦੱਸ ਆਪਣੇ ਲੱਛਣ, ਇਕੋ ਮੰਗ ਮੰਗਾਈਆ। ਮੇਰੀ ਸੇਜਾ ਦਿਸੇ ਸੱਖਣ, ਵਿਸ਼ਨੂੰ ਰੰਗ ਨਾ ਕੋਇ ਰੰਗਾਈਆ। ਪ੍ਰਭ ਮੈਂ ਤੈਨੂੰ ਆਈ ਦੱਸਣ, ਬਣ ਬਣ ਪਾਂਧੀ ਰਾਹੀਆ। ਲੋਕਮਾਤ ਭਗਤ ਭਗਵਾਨ ਇਕੋ ਘਰ ਵਸਣ, ਵੱਜੇ ਸਚ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਤੱਕਣ, ਨੈਣ ਨੈਣ ਉਠਾਈਆ। ਪਿਛਲਾ ਲੇਖਾ ਸਾਰੇ ਛੱਡਣ, ਦੋਏ ਜੋੜ ਵਾਸਤਾ ਪਾਈਆ। ਪੰਜ ਤੱਤ ਨਾਤਾ ਟੁੱਟਿਆ ਹੱਡਣ, ਮਾਸ ਨਾੜੀ ਤੱਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮਿਲੇ ਮਾਣ ਵਡਿਆਈਆ। ਲਛਮੀ ਕਹੇ ਪ੍ਰਭ ਬੇਪਰਵਾਹ, ਬੇਪਰਵਾਹੀ ਖੇਲ ਖਲਾਇੰਦਾ। ਨਾਨਕ ਕਬੀਰ ਦੱਸਿਆ ਰਾਹ, ਮਾਰਗ ਇਕੋ ਇਕ ਜਣਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾ, ਅਵੱਲੜੀ ਕਾਰ ਕਮਾਇੰਦਾ। ਜੋਤੀ ਜਾਤਾ ਨੂਰ ਧਰਾ, ਨੂਰ ਨੁਰਾਨਾ ਡਗਮਗਾਇੰਦਾ। ਪਿਛਲੀ ਰੀਤੀ ਸਭ ਉਲਟਾ, ਉਲਟੀ ਕਲ ਵਰਤਾਇੰਦਾ। ਮੰਦਰ ਮਸੀਤੀ ਪੰਧ ਮੁਕਾ, ਲਿਖਣ ਪੜ੍ਹਨ ਵਕਤ ਚੁਕਾਇੰਦਾ। ਸਚ ਦੁਆਰਾ ਇਕ ਸੁਹਾ, ਸੋਭਾਵੰਤ ਵਡਿਆਇੰਦਾ। ਭਗਤ ਭਗਵਾਨ ਕਰ ਰੁਸ਼ਨਾ, ਜ਼ਮੀਰ ਰੋਸ਼ਨ ਆਪ ਕਰਾਇੰਦਾ। ਮਿਹਰਬਾਨ ਬਖ਼ਸ਼ ਗੁਨਾਹ, ਬੇਨਜ਼ੀਰ ਖੇਲ ਕਰਾਇੰਦਾ। ਦਰ ਦੁਆਰ ਇਕ ਵਡਿਆ, ਦਰਦੀ ਦਰਦ ਵੰਡ ਵੰਡਾਇੰਦਾ। ਚੋਬਦਾਰ ਕੋਈ ਦਿਸੇ ਨਾ, ਦਵਾਰਪਾਲ ਨਾ ਕੋਈ ਵਖਾਇੰਦਾ। ਜੈ ਵਿਜੇ ਮਾਰਨ ਧਾਹ, ਨੇਤਰ ਨੈਣ ਨੀਰ ਸ਼ਰਮਾਇੰਦਾ। ਲੋਕੀਂ ਕਹਿਣ ਮੈਂ ਲੱਛਮੀ ਮਾਂ, ਭੇਵ ਅਭੇਦ ਜਣਾਇੰਦਾ। ਤੇਰੇ ਕਹਿਣੇ ਸ੍ਰੀ ਭਗਵਾਨ ਆਪਣਾ ਬਲ ਲਿਆ ਧਰਾ, ਅਛਲ ਛਲ ਆਪਣੀ ਖੇਲ ਕਰਾਇੰਦਾ। ਨਿਰਗੁਣ ਹੋ ਸ਼ਹਿਨਸ਼ਾਹ, ਪਾਤਸ਼ਾਹ ਆਪਣਾ ਰੰਗ ਵਖਾਇੰਦਾ। ਲੋਕਮਾਤ ਭੇਵ ਚੁਕਾ, ਪਰਦਾ ਆਪ ਉਠਾਇੰਦਾ। ਭਗਤ ਦੁਆਰ ਇਕ ਸੁਹਾ, ਸ੍ਰੀ ਭਗਵਾਨ ਆਸਣ ਲਾਇੰਦਾ। ਸਚ ਦਰਵਾਜਾ ਦਏ ਬਣਾ, ਸੇਵਕ ਸ਼ਬਦੀ ਨਜ਼ਰੀ ਆਇੰਦਾ। ਆਤਮ ਪਰਮਾਤਮ ਰਿਹਾ ਜਗਾ, ਸੋਇਆ ਕੋਈ ਰਹਿਣ ਨਾ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਮਾਣ ਗਵਾ, ਸ਼ਕਤੀ ਆਪਣੇ ਵਿਚ ਸਮਾਇੰਦਾ। ਧੁਰ ਫ਼ਰਮਾਣਾ ਹੁਕਮ ਜਣਾ, ਲੇਖ ਅਲੇਖ ਵਡਿਆਇੰਦਾ। ਆਤਮ ਤੈਨੂੰ ਗਿਆ ਭੁਲਾ, ਸਾਡੀ ਸਾਰ ਕੋਈ ਨਾ ਪਾਇੰਦਾ। ਚਾਰ ਕੁੰਟ ਦਹਿ ਦਿਸ਼ਾ ਨੇਤਰ ਨੈਣ ਲਏ ਤਕਾ, ਤਾਜਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇੰਦਾ।

ਲਛਮੀ ਕਹੇ ਮੈਂ ਕੀ ਦੱਸਾਂ, ਮੇਰੀ ਚਲੇ ਨਾ ਕੋਇ ਚਤੁਰਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਨੇਤਰ ਨੈਣ ਧਿਆਨ ਲਗਾਈਆ। ਅੰਤਮ ਕੀਹਦੇ ਕੋਲ ਵਸਾਂ, ਮੇਰੀ ਪੱਤ ਨਜ਼ਰ ਕੋਈ ਨਾ ਆਈਆ। ਅੱਬੜਵਾਹੀ ਉਠ ਉਠ ਨੱਠਾਂ, ਭੱਜਾਂ ਵਾਹੋ ਦਾਹੀਆ। ਏਕੋ ਨਾਮ ਸੱਚਾ ਰਟਾਂ, ਸੋ ਪੁਰਖ ਨਿਰੰਜਣ ਢੋਲਾ ਗਾਈਆ। ਮਹਿੰਦੀ ਰੰਗਲੇ ਵੇਖਾਂ ਹੱਥਾਂ, ਨੈਣ ਕੱਜਲ ਧਾਰ ਸ਼ਰਮਾਈਆ। ਮੇਰੀ ਪਲਕ ਨਾ ਖੁਲ੍ਹੀਆਂ ਅੱਖਾਂ, ਆਖ਼ਰ ਮੇਲ ਨਾ ਕੋਇ ਮਿਲਾਈਆ। ਮੈਂ ਹੱਥ ਮੱਥੇ ਤੇ ਰੱਖਾਂ, ਸੋਚ ਸੋਚ ਵਿਚ ਸਮਾਈਆ। ਬਹੁੜੀ ਬਹੁੜੀ ਵਾਸਤਾ ਘੱਤਾਂ, ਉਚੀ ਕੂਕ ਕੂਕ ਸੁਣਾਈਆ। ਮੈਂ ਕਿਹਾ ਹਾਸੇ ਵਿਚ ਠੱਠਾ, ਪ੍ਰਭ ਠੋਕਰ ਗਿਆ ਲਗਾਈਆ। ਨਿਰਗੁਣ ਹੋ ਕੇ ਭਗਤ ਦੁਆਰ ਜਾ ਕੇ ਵਸਾਂ, ਵਿਸ਼ਨੂੰ ਆਪਣੀ ਉਂਗਲੀ ਲਾਈਆ। ਜਨ ਭਗਤਾਂ ਫੜ ਫੜ ਕੀਤਾ ਇਕੱਠਾ, ਇਕੋ ਗੰਢ ਪੁਆਈਆ। ਪਿਛਲਾ ਮੇਟਿਆ ਪਿਛੇ ਰੱਟਾ, ਅੱਗੇ ਇਕੋ ਰਾਹ ਜਣਾਈਆ। ਰਾਗ ਗੌਣ ਦੀ ਲੋੜ ਰਹੇ ਨਾ ਭੱਟਾਂ, ਢਾਡੀ ਮਿਲੇ ਨਾ ਕੋਇ ਵਡਿਆਈਆ। ਸਾਚਾ ਢੋਲਾ ਦੱਸਿਆ ਜੱਟਾਂ, ਇਕੋ ਨਾਮ ਜਣਾਈਆ। ਗ਼ਰੀਬ ਨਿਮਾਣਿਆਂ ਲੇਖੇ ਲਾਏ ਇਟਾਂ, ਇੱਟ ਨਾ ਜਾਣੋ ਅਟਕਣ ਦਏ ਕਢਾਈਆ। ਜਿਸ ਭਗਤ ਦੁਵਾਰੇ ਕਾਗ਼ਜ਼ ਦਬਾਇਆ ਚਿੱਟਾ, ਚਿੱਟੀ ਧਾਰ ਵਖਾਈਆ। ਸਚ ਸਚ ਕਰੇ ਸਾਚਾ ਹਿੱਤਾ, ਹਿਤਕਾਰੀ ਸੇਵ ਕਮਾਈਆ। ਪਿਛੋਂ ਜਗਤ ਜਹਾਨ ਰਹਿ ਜਾਏ ਕਿੱਸਾ, ਕਾਸਰ ਬਿਨ ਕਰਨੀਉਂ ਪਾਰ ਕਰਾਈਆ। ਦਰ ਦਰਵਾਜੇ ਅੱਗੇ ਦਿਸਾ, ਦ੍ਰਿਸ਼ਟ ਇਸ਼ਟ ਇਕ ਜਣਾਈਆ। ਮੇਰੇ ਵਲ ਕਰ ਕੇ ਪਿੱਠਾ, ਬੈਠਾ ਮੁਖ ਭੁਆਈਆ। ਲਛਮੀ ਕਹੇ ਨਿਰਗੁਣ ਹੋ ਕੇ ਬਣਿਆ ਨਿੱਕਾ, ਘਰ ਘਰ ਅੰਦਰ ਆਪਣਾ ਆਸਣ ਲਾਈਆ। ਮੈਂ ਜਾਣਿਆ ਮੈਂ ਇਕੱਲੀ ਦਾ ਹਿੱਸਾ, ਮਾਣ ਵਿਚ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਦਏ ਵਡਿਆਈਆ।

ਲਛਮੀ ਕਹੇ ਮੈਂ ਹੋਈ ਹੈਰਾਨ, ਮੇਰੀ ਚਲੇ ਨਾ ਕੋਇ ਚਤੁਰਾਈਆ। ਬਾਲੀ ਨੱਢੀ ਬਣੀ ਰਹੀ ਜਵਾਨ, ਜੋਬਨ ਇਕ ਹੰਢਾਈਆ। ਲਾਲ ਭੂਸ਼ਨ ਪਹਿਨ ਰਕਾਨ, ਤਨ ਸ਼ਿੰਗਾਰ ਰਖਾਈਆ। ਨਾਤਾ ਜੋੜ ਵਿਸ਼ਨੂੰ ਭਗਵਾਨ, ਭਗਵਨ ਆਪਣੇ ਘਰ ਵਸਾਈਆ। ਅਛੱਲ ਛਲ ਕਰਿਆ ਮਹਾਨ, ਭੇਵ ਅਭੇਦ ਛੁਪਾਈਆ । ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਦਵੌਂਦਾ ਰਿਹਾ ਬਿਆਨ, ਧੁਰ ਫ਼ਰਮਾਣਾ ਹੁਕਮ ਜਣਾਈਆ। ਕਲਜੁਗ ਅੰਤ ਹੋ ਪਰਧਾਨ, ਸ਼ਹਿਨਸ਼ਾਹ ਆਪਣਾ ਖੇਲ ਕਰਾਈਆ। ਦਰ ਦਰਵਾਜਾ ਇਕ ਨਿਸ਼ਾਨ, ਸਚਖੰਡ ਨਿਵਾਸੀ ਆਪ ਸੁਹਾਈਆ। ਬਿਨ ਭਗਤਾਂ ਕੋਈ ਨਾ ਲੱਭੇ ਵਿਚ ਜਹਾਨ, ਜਾਣ ਪਹਿਚਾਨ ਨਾ ਕੋਇ ਕਰਾਈਆ। ਲਛਮੀ ਵੇਖ ਟੁੱਟਾ ਮਾਣ, ਗਲ ਪੱਲੂ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰਬਾਨ ਦਵਾਰਪਾਲ ਇਕੋ ਇਕ ਵਖਾਈਆ।

ਦਰ ਦਰਵਾਜਾ ਦੁਵਾਰਪਾਲ ਖੜੇਗਾ। ਸੁਣ ਲਛਮੀ ਬਿਨ ਭਗਤਾਂ ਅੰਦਰ ਕੋਈ ਨਾ ਵੜੇਗਾ। ਭਗਤ ਭਗਵਾਨ ਦੀ ਸੇਜੇ ਚੜ੍ਹੇਗਾ। ਤੇਰਾ ਪੱਲੂ ਵੇਖ ਵੇਖ ਡਰੇਗਾ। ਸਾਲੂ ਰੱਤੜਾ ਤੇਰੇ ਨਾਲ ਲੜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕੋ ਇਕ ਹਰੀ ਦਾ।

ਲਛਮੀ ਕਹੇ ਕੀ ਮੈਂ ਬਾਹਰ ਰਹਾਂਗੀ। ਸ੍ਰੀ ਭਗਵਾਨ ਕੋਲ ਨਾ ਬਹਾਂਗੀ । ਆਪਣਾ ਹਾਲ ਅਹਿਵਾਲ ਨਾ ਕਹਾਂਗੀ। ਦੂਰ ਦੁਰਾਡਾ ਵਿਛੋੜਾ ਕਿਸ ਤਰਾਂ ਸਹਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੀ ਸਰਨੀ ਸਾਚੀ ਪੜਾਂਗੀ।

ਸੁਣ ਲਛਮੀ ਸਚ ਵਿਹਾਰ, ਸ੍ਰੀ ਭਗਵਾਨ ਆਪ ਜਣਾਇੰਦਾ। ਵਿਸ਼ਨੂੰ ਨਾਲ ਤੇਰਾ ਪਿਆਰ, ਵਿਸ਼ਨੂੰ ਸਾਂਗੋ ਪਾਂਗ ਸੇਜ ਹੰਡਾਇੰਦਾ। ਬਾਸ਼ਕ ਤਸ਼ਕਾ ਸੇਵਾਦਾਰ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਉਠਾਇੰਦਾ।

ਵਰ ਦੇਵੇ ਨਿਰੰਕਾਰ, ਦਇਆਵਾਨ ਵਡਿਆਈਆ। ਤੇਰਾ ਲਾਲ ਭੂਸ਼ਨ ਅਪਾਰ, ਅਪਰੰਪਰ ਵੇਖ ਵਖਾਈਆ। ਚਰਨ ਝੱਸਣਾ ਤੇਰੀ ਕਾਰ, ਸਾਚੀ ਸੇਵਾ ਸੇਵ ਸਮਝਾਈਆ। ਘਰ ਘਰ ਆਪ ਨਿਰੰਕਾਰ, ਨਿਰਗੁਣ ਆਪਣੀ ਕਾਰ ਕਮਾਈਆ। ਭਗਤ ਦੁਆਰ ਸੇਵਾਦਾਰ, ਦਰ ਦਰਵਾਜਾ ਵੇਖ ਵਖਾਈਆ। ਦਸ ਚੇਤ ਦਹਿ ਦਿਸ਼ਾ ਪਾਵੇ ਸਾਰ, ਦੋ ਜਹਾਨਾਂ ਭੇਵ ਚੁਕਾਈਆ। ਦਸ ਦੋ ਦੇ ਆਧਾਰ, ਬਾਰਾਂ ਸਾਲ ਆਪਣੀ ਕਾਰ ਕਮਾਈਆ। ਵੀਹ ਸੌ ਅੱਠ ਬਿਕਰਮੀ ਪਹਿਲੀ ਚੇਤ ਹੁਕਮ ਦਿਤਾ ਨਿਰੰਕਾਰ, ਦਸ ਚੇਤ ਲੇਖਾ ਲਿਖਤ ਲੇਖ ਵਡਿਆਈਆ। ਦੀਪਕ ਜੋਤ ਜਗੇ ਚਿਰਾਗ, ਬਾਕੀ ਦੀਪਕ ਗੁਲ ਕਰਾਈਆ। ਬਿਨ ਨਾੜੀ ਪੰਜ ਤੱਤ ਤੱਤ ਰੱਖੀ ਲਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਈਆ।

ਬਾਰਾਂ ਸਾਲ ਸ਼ਬਦ ਸੰਦੇਸ਼, ਦਿਵਸ ਰੈਣ ਜਣਾਇੰਦਾ। ਬੀਸ ਬੀਸੇ ਕਰ ਵੇਸ, ਆਪਣਾ ਖੇਲ ਵਡਿਆਇੰਦਾ। ਤੇਰੇ ਕੋਲ ਰਿਹਾ ਹਮੇਸ, ਵੇਲਾ ਅੰਤ ਭਗਤਾਂ ਹੱਥ ਫੜਾਇੰਦਾ। ਨਾਲ ਰਲਿਆ ਗੁਰ ਦਸਮੇਸ਼, ਸੱਚਾ ਇਕੋ ਨਜ਼ਰੀ ਆਇੰਦਾ। ਲਾਲ ਰੰਗ ਪ੍ਰਭ ਸਾਚੇ ਦਾ ਸਾਚਾ ਵੇਖ, ਕਮਰ ਪੀਲਾ ਬੰਧਨ ਪਾਇੰਦਾ। ਗੋਬਿੰਦ ਨਾਲ ਗੋਬਿੰਦ ਖੇਲ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਤੇਰੀ ਸੁੰਞੀ ਵੇਖ ਸੇਜ, ਜਨ ਭਗਤਾਂ ਰੁੱਤ ਸੁਹਾਇੰਦਾ। ਜਿਨ੍ਹਾਂ ਮਾਤਲੋਕ ਰਿਹਾ ਭੇਜ, ਪਿਛੇ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ।

ਸਾਲ ਬਾਰਵੇਂ ਹੋਏ ਕਿਰਪਾਲ, ਕਿਰਪਾ ਆਪ ਕਰਾਈਆ। ਦਸ ਚੇਤ ਵੀਹ ਸੌ ਵੀਹ ਬਿਕਰਮੀ ਜਾਮਾ ਪਹਿਨ ਲਾਲ, ਲਾਲਨ ਆਪਣਾ ਰੰਗ ਵਖਾਈਆ। ਤੇਰਾ ਹੱਲ ਕਰੇ ਸਵਾਲ, ਲਹਿਣਾ ਝੋਲੀ ਪਾਈਆ। ਤੇਰੇ ਨੈਣ ਹੋਏ ਬੇਹਾਲ, ਰੋਂਦਿਆਂ ਨੀਰ ਵਹਾਈਆ। ਭਗਤ ਦੁਆਰੇ ਹਰਿ ਭਗਤ ਲਏ ਸੁਆਰ, ਦਸ ਚੇਤ ਮਿਲੇ ਵਡਿਆਈਆ। ਅੰਧ ਅੰਧੇਰਾ ਬੇਮਿਸਾਲ, ਚੰਦ ਨੂਰ ਨਾ ਕੋਇ ਰੁਸ਼ਨਾਈਆ ਸੱਜੇ ਪਾਸੇ ਦੀਨ ਦਿਆਲ, ਖੱਬੇ ਪਾਸੇ ਸਿੰਘ ਪ੍ਰੀਤਮ ਸਮਝਾਈਆ। ਅੱਧਵਿਚਕਾਰ ਦਇਆ ਸਿੰਘ ਲਾਲ, ਬਿਸ਼ਨ ਸਿੰਘ ਸੇਵ ਕਮਾਈਆ। ਤੂੰ ਔਣਾ ਆਪਣੀ ਚਾਲ, ਚਾਲ ਨਿਰਾਲੀ ਇਕ ਰਖਾਈਆ ।

ਚਰਨੀ ਲੱਗਣਾ ਪੁਰਖ ਅਕਾਲ, ਅਕਾਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਸ ਚੇਤ ਸ਼ਬਦ ਲਿਖਤ ਲਏ ਵੇਖ, ਬਿਨ ਨਾਮ ਦਏ ਵਡਿਆਈਆ। ਸ੍ਰੀ ਭਗਵਾਨ ਜਿਸ ਵੇਲੇ ਦਰਵਾਜਾ ਲੰਘਾਂਗੀ। ਮੈਂ ਵੇਖ ਕੇ ਕੋਝੇ ਕਮਲੇ ਇਸਤਰੀ ਪੁਰਸ਼ ਸੰਗਾਂਗੀ। ਤੇਰੇ ਦੁਆਰਿਉਂ ਖ਼ੈਰ ਕਿਸ ਤਰਾਂ ਮੰਗਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਆਦਿ ਜੁਗਾਦਿ ਜੁਗ ਜੁਗ ਤੇਰੇ ਨਾਲ ਹੰਢਾਂਗੀ।

ਦਰਵਾਜੇ ਅੱਗੇ ਜਿਸ ਵਕਤ ਆਵੇਂਗੀ। ਪ੍ਰਭ ਚਰਨ ਧਿਆਨ ਲਗਾਵੇਂਗੀ। ਭਗਤ ਭਗਵਾਨ ਵੇਖ ਖ਼ੁਸ਼ੀ ਮਨਾਵੇਂਗੀ। ਗ਼ਰੀਬ ਨਿਮਾਣਿਆਂ ਵਿਚ ਆਪਣਾ ਝੱਟ ਲੰਘਾਵੇਂਗੀ। ਮੇਰਾ ਭਾਣਾ ਸਹਿ ਕੇ ਸ਼ੁਕਰ ਮਨਾਵੇਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਰੰਗ ਵਖਾਵੇਂਗੀ। ਮਾਣਸ ਵੇਖ ਮੇਰੇ ਨੈਣ ਸ਼ਰਮੌਣਗੇ। ਕਮਲੀਏ ਝੱਲੀਏ ਮਾਣਸ ਨਹੀਂ ਉਹ ਮੇਰੇ ਭਗਤ, ਜੋ ਸੋਹੰ ਢੋਲਾ ਗੌਣਗੇ। ਹੁਣ ਤੇਰਾ ਨਹੀਂ ਵਕਤ, ਆਪਣੀ ਰੀਤ ਚਲੌਣਗੇ। ਮੈਂ ਸਭ ਦੀ ਖਿਚੀ ਸ਼ਕਤ, ਸ਼ੱਕ ਵਿਚ ਸਾਰੇ ਨੀਰ ਵਹੌਣਗੇ। ਇਕ ਦੁਆਰੇ ਦਿਤੀ ਬਰਕਤ, ਬਰਖ਼ਿਲਾਫ਼ ਸਾਰੇ ਰੌਲਾ ਪੌਣਗੇ। ਮੇਰੀ ਨਜ਼ਰ ਨਾ ਆਈ ਕਿਸੇ ਹਰਕਤ, ਹਰਜ਼ ਆਪਣਾ ਸਭ ਕਰੌਣਗੇ। ਜਿਸ ਬਣਾਈ ਖ਼ਲਕਤ, ਤਿਸ ਖ਼ਾਲਕ ਕੋਲੋਂ ਮੁਖ ਸ਼ਰਮੌਣਗੇ। ਮੈਂ ਵੇਖਾਂ ਸਭ ਦੀ ਖ਼ਸਲਤ, ਮੈਥੋਂ ਭੇਵ ਕੀ ਛੁਪੌਣਗੇ। ਬਿਨ ਹਰਿ ਪ੍ਰੇਮ ਨਾ ਕੋਈ ਐਸ਼ੋ ਇਸ਼ਰਤ, ਆਸ਼ਕ ਮਾਸ਼ੂਕ ਦੋਨੋਂ ਨੀਰ ਵਹੌਣਗੇ। ਬਿਨ ਸਾਹਿਬ ਸਤਿਗੁਰ ਕੋਈ ਨਾ ਮੇਟੇ ਹਸਰਤ, ਹਸਤ ਬਿਨ ਸਾਹਿਬ ਨਾ ਕੋਈ ਮਿਟੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਿਨ ਭਗਤਾਂ ਭਗਵਨ ਸੰਗ ਨਾ ਕੋਈ ਰਖੌਣਗੇ।

ਸ੍ਰੀ ਭਗਵਾਨ ਕੀ ਏਹ ਤੇਰਾ ਸੰਗ, ਜਿਨ੍ਹਾਂ ਦੇਵੇਂ ਮਾਣ ਵਡਿਆਈਆ। ਮੈਂ ਵੇਖਿਆ ਏਨ੍ਹਾਂ ਘਰ ਭੁੱਖ ਨੰਗ, ਭੁਖਿਆਂ ਦੇਣ ਦੁਹਾਈਆ। ਸ੍ਰੀ ਭਗਵਾਨ ਕਹੇ ਇਹ ਸਾਚੇ ਚੰਦ, ਮੇਰਾ ਨੂਰ ਕਿਰਨ ਰੁਸ਼ਨਾਈਆ। ਸਦਾ ਹੱਸਣ ਬੱਤੀ ਦੰਦ, ਨੇੜੇ ਦੁੱਖ ਨਾ ਕੋਈ ਰਖਾਈਆ। ਪ੍ਰੇਮ ਪਿਆਰ ਇਕ ਅਨੰਦ, ਰਸ ਇਕੋ ਇਕ ਜਣਾਈਆ। ਜਿਨ੍ਹਾਂ ਵੇਂਹਦਿਆਂ ਸ੍ਰੀ ਭਗਵਾਨ ਪੈ ਜਾਏ ਠੰਡ, ਠਾਂਡਾ ਦਰਬਾਰ ਇਕ ਦਰਸਾਈਆ। ਤੇਰੇ ਨਾਲ ਪਿਛੇ ਗਈ ਹੰਡ, ਅੱਗੇ ਭਗਤਾਂ ਮੇਲ ਮਿਲਾਈਆ। ਬੇਸ਼ਕ ਖੋਲ੍ਹ ਲੈ ਆਪਣੀ ਗੰਢ, ਲਛਮੀ ਤੇਰੀ ਲੋੜ ਰਹੀ ਨਾ ਰਾਈਆ। ਨਾ ਸੁਹਾਗਣ ਨਾ ਰੰਡ, ਅੱਧਵਿਚਕਾਰ ਰਖਾਈਆ । ਜੇ ਭਗਤਾਂ ਨਾਲ ਮਿਲ ਕੇ ਗਾਵੇਂ ਸੋਹੰ ਛੰਦ, ਫੇਰ ਮਿਲੇ ਵਡਿਆਈਆ। ਆ ਵੇਖ ਕੀ ਕਹਿੰਦਾ ਗੁਜਰੀ ਦਾ ਚੰਦ, ਸਚ ਸੰਦੇਸ਼ ਸੁਣਾਈਆ। ਮੈਂ ਮੰਗੀ ਇਕੋ ਮੰਗ, ਪ੍ਰਭ ਮਿਲੇ ਸੱਚਾ ਮਾਹੀਆ। ਨਿਤ ਨਵਿਤ ਦਾ ਦਰਵਾਜਾ ਵੇਖਾਂ ਲੰਘ, ਆਵਾਂ ਜਾਵਾਂ ਵਾਹੋ ਦਾਹੀਆ। ਨਾ ਕੋਈ ਪਰਦਾ ਨਾ ਕੋਈ ਕੰਧ, ਉਹਲਾ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ।

ਪ੍ਰਭ ਮੈਂ ਭਗਤ ਦੁਆਰੇ ਆਵਾਂਗੀ। ਲਾਲ ਭੂਸ਼ਨ ਇਕ ਸੁਹਾਵਾਂਗੀ। ਤਨ ਭਬੂਤੀ ਖ਼ਾਕ ਰਮਾਵਾਂਗੀ। ਤੇਰਾ ਢੋਲਾ ਸਾਚਾ ਗਾਵਾਂਗੀ। ਲੱਖ ਲੱਖ ਸ਼ੁਕਰ ਮਨਾਵਾਂਗੀ। ਚਰਨ ਕਵਲ ਸੀਸ ਟਿਕਾਵਾਂਗੀ। ਨੇਤਰ ਨੈਣ ਸ਼ਰਮ ਮਿਟਾਵਾਂਗੀ। ਜਨ ਭਗਤਾਂ ਵੇਖ ਆਪਣਾ ਸ਼ੰਕਾ ਦੂਰ ਕਰਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੋਭਾ ਪਾਵਾਂਗੀ।

ਕੀ ਤੇਰੇ ਭਗਤ ਮੇਰਾ ਸਗਨ ਮੰਨੌਣਗੇ। ਦੁਵਾਰੇ ਆਪਣੇ ਵਿਚ ਬਹੌਣਗੇ। ਬੈਠੀ ਫੇਰ ਨਾ ਬਾਹਰ ਕਢੌਣਗੇ। ਆਪਣੀ ਰੀਤੀ ਸਚ ਸਖੌਣਗੇ। ਮੈਨੂੰ ਆਪਣੀ ਸੇਵ ਲਗੌਣਗੇ। ਗੀਤ ਤੇਰੇ ਸੋਹਲੇ ਗੌਣਗੇ। ਵਿਚੋਲੇ ਕੌਣ ਕੌਣ ਰਖੌਣਗੇ। ਜੋ ਅੰਦਰ ਬਾਹਰ ਭੌਣਗੇ। ਨਾ ਜਾਗਣਗੇ ਨਾ ਸੌਣਗੇ। ਪਿਛਲੀ ਕੀਤੀ ਢੌਣਗੇ। ਅਗਲੀ ਬਣਤ ਬਣੌਣਗੇ। ਮੈਨੂੰ ਤੇਰੇ ਨਾਲ ਮਿਲੌਣਗੇ। ਮਿਲ ਆਪਣੀ ਖ਼ੁਸ਼ੀ ਵਖੌਣਗੇ। ਸਿਰੋਪਾ ਕੀ ਚੜ੍ਹੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ ਇਕੋ ਇਕ ਅਲੌਣਗੇ।

ਦਸ ਚੇਤ ਦਾ ਪਿਛਲਾ ਸਰੋਪਾ, ਵੀਹ ਸੌ ਤੇਰਾਂ ਬਿਕਰਮੀ ਯਾਦ ਕਰਾਈਆ । ਸਾਧਾਂ ਸੰਤਾਂ ਰਾਜ ਰਾਜਾਨਾਂ ਵਖਾਇਆ ਨਰੇਲ ਗਿਰੀ ਦਾ ਖੋਪਾ, ਖੋਪਰੀ ਵਿਚ ਨਜ਼ਰ ਕਿਸੇ ਨਾ ਆਈਆ। ਆਪਣਾ ਦੱਸਿਆ ਨਾ ਕਿਸੇ ਮੌਕਾ, ਮੋਤਬਰ ਬਣਨ ਕੋਇ ਨਾ ਪਾਈਆ। ਸਭ ਨਾਲ ਕਰਿਆ ਧੋਖ਼ਾ, ਧੁਖ਼ਦਾ ਧੂਆਂ ਅੱਗ ਨਾ ਕਿਸੇ ਸੁਲਗਾਈਆ। ਵੇਖ ਲਛਮੀ ਪਹਿਲੀ ਚੇਤ ਆਇਆ ਮੌਕਾ, ਸੱਤ ਚੇਤ ਧਾਰ ਦਿਤੀ ਬਣਾਈਆ। ਦਸ ਚੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਤੇਰਾ ਸਗਨ ਦਏ ਵਖਾਈਆ । ਤੇਰਾ ਸਗਨ ਭਗਤਾਂ ਨਾਲ ਪਾਵਾਂਗਾ। ਸੱਤ ਸਾਲ ਦਾ ਰਖਾਇਆ ਨਰੇਲ, ਖ਼ੁਸ਼ੀਆਂ ਨਾਲ ਖਲਾਵਾਂਗਾ। ਪੰਜ ਪੰਜ ਪੈਸੇ ਤੇਰੀ ਝੋਲੀ ਕਰਨ ਢੇਰ, ਤੇਰੇ ਸੁਭਰ ਸਾਲੂ ਗੰਢ ਪੁਵਾਵਾਂਗਾ। ਵਕਤ ਹੱਥ ਨਹੀਂ ਔਣਾ ਫੇਰ, ਫ਼ੈਸਲਾ ਇਕੋ ਵਾਰ ਕਰਾਵਾਂਗਾ। ਨਾ ਕੋਈ ਜ਼ਬਰ ਰਹੇ ਨਾ ਜ਼ੇਰ, ਜ਼ਾਬਰ ਇਕੋ ਇਕ ਦਰਸਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਰੂਪ ਰੰਗ ਖੇਲ ਮਹਾਨ, ਲਛਮੀ ਨਜ਼ਰ ਨਾ ਆਏ ਕਿਸੇ ਰਕਾਨ, ਸ਼ਬਦੀ ਸ਼ਬਦ ਕਰ ਪਰਧਾਨ, ਨਿਹਕਰਮੀ ਕਰਮ ਕਮਾਵਾਂਗਾ। (੯ ਚੇਤ ੨੦੨੦ ਬਿ)

ਲਛਮੀ ਵੇਖੇ ਨੈਣ ਉਠਾ, ਨੇਤਰ ਨੈਣ ਖੁਲ੍ਹਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਵੇਲਾ ਗਿਆ ਆ, ਥਿਤ ਵਾਰ ਨਾ ਕੋਇ ਜਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਵੇਂਹਦੇ ਗਏ ਰਾਹ, ਨਿਜ ਨੇਤਰ ਧਿਆਨ ਗਏ ਲਗਾਈਆ। ਜਿਸ ਸ਼ਿਵ ਬ੍ਰਹਮਾ ਵਿਸ਼ਨ ਸੇਵਾ ਲਏ ਲਗਾ, ਸਾਚੀ ਸੇਵਾ ਮੋਹੇ ਸਮਝਾਈਆ। ਸਚ ਦੁਆਰੇ ਕੁੱਦਦੀ ਰਹੀ ਨਾਲ ਚਾਅ, ਘਰ ਆਪਣੇ ਖ਼ੁਸ਼ੀ ਮਨਾਈਆ। ਸਚ ਭੂਸ਼ਨ ਇਕ ਰੰਗਾ, ਲਾਲ ਗੁਲਾਲਾ ਰੰਗ ਚੜ੍ਹਾਈਆ। ਜੋਬਨ ਜਵਾਨੀ ਇਕ ਹੰਢਾ, ਬਿਰਧ ਬਾਲ ਨਾ ਰੂਪ ਵਟਾਈਆ । ਸਾਚੀ ਸੇਜਾ ਇਕ ਸੁਹਾ, ਸੁਹੰਜਣੀ ਮਾਤ ਸੋਭਾ ਪਾਈਆ। ਪੀਆ ਪ੍ਰੀਤਮ ਇਕ ਮਨਾ, ਆਸਾ ਤ੍ਰਿਸ਼ਨਾ ਨਾ ਕੋਈ ਉਠਾਈਆ। ਨਿਤ ਨਿਤ ਦਰਸ਼ਨ ਪਾ, ਸਾਂਤਕ ਸਤਿ ਸਮਾਈਆ। ਅੰਗੀਕਾਰ ਕਰ ਬੇਪਰਵਾਹ, ਅੰਗਣ ਅੰਗਣ ਇਕ ਵਡਿਆਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਵੇਸ ਵਟਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੁਗ ਚੌਕੜੀ ਲਹਿਣਾ ਦੇਣਾ ਦੇਵੇ ਮਿਟਾ, ਲੇਖਾ ਕੋਈ ਰਹਿਣ ਨਾ ਪਾਈਆ। ਭਾਣਾ ਸਹਿਣਾ ਦਏ ਸਮਝਾ, ਸਹਿਜ ਸਹਿਜ ਸੁਖਦਾਈਆ। ਗੋਬਿੰਦ ਇਸ਼ਾਰੇ ਨਾਲ ਦਿਤਾ ਸਮਝਾ, ਸ਼ਬਦ ਨਾਦ ਸ਼ਨਵਾਈਆ। ਬਾਲੇ ਨੀਹਾਂ ਹੇਠ ਦਬਾ, ਧਰਤ ਧਵਲ ਦਏ ਵਡਿਆਈਆ। ਅੰਤ ਸੰਦੇਸਾ ਜਗਤ ਸੁਣਾ, ਸਚ ਸਚ ਸਮਝਾਈਆ। ਅੰਤਮ ਆਵੇ ਬੇਪਰਵਾਹ, ਪੁਰਖ ਅਕਾਲ ਬੇਪਰਵਾਹੀਆ। ਨਿਹਕਲੰਕਾ ਨਾਉਂ ਰਖਾ, ਡੰਕਾ ਸ਼ਬਦ ਵਜਾਈਆ। ਪਿਛਲਾ ਲੇਖਾ ਦੇਵੇ ਮਿਟਾ, ਅੱਗੇ ਮਾਰਗ ਇਕ ਰਖਾਈਆ। ਬੀਸ ਬੀਸਾ ਹੋਏ ਰੁਸ਼ਨਾ, ਇਕ ਦੋ ਤਿੰਨ ਚਾਰ ਪੰਜ ਰੰਗ ਵਖਾਈਆ। ਛੇਵੇਂ ਛਹਿਬਰ ਇਕੋ ਲਾ, ਅੰਮ੍ਰਿਤ ਮੇਘ ਬਰਸਾਈਆ। ਸਤਵੇਂ ਸਤਿ ਸਤਿਵਾਦੀ ਖੇਲ ਰਚਾ, ਦਸ ਚੇਤ ਦਏ ਵਡਿਆਈਆ। ਸਤਿ ਧਰਮ ਦੀ ਨੀਂਹ ਰਖਾ, ਸ਼ਬਦੀ ਰਾਗ ਸੁਣਾਈਆ। ਲਿਖਤ ਭਵਿਖਤ ਆਪ ਕਰਾ, ਕਲਮ ਸ਼ਾਹੀ ਗੰਢ ਪੁਵਾਈਆ । ਵੇਲਾ ਵਕਤ ਇਕ ਸੁਹਾ, ਦੇਵੇ ਮਾਣ ਵਡਿਆਈਆ। ਧੁਰ ਦੀ ਰੀਤੀ ਦਏ ਜਣਾ, ਸਾਚੀ ਸਿਖਿਆ ਸਿਖ ਸਮਝਾਈਆ। ਅਨਡਿਠੜਾ ਬਾਲਾ ਭੇਟ ਚੜ੍ਹਾ, ਮਾਤ ਗਰਭ ਹੋਏ ਸਹਾਈਆ। ਰਕਸ਼ਾ ਕਰੇ ਵਡ ਮਿਹਰਬਾਨ, ਮਿਹਰ ਨਜ਼ਰ ਉਠਾਈਆ। ਗੁਰਸਿਖ ਕੁਖੇ ਜੋ ਜਨ ਲੇਟੇ ਆ, ਤਿਸ ਪਿਛਲਾ ਲੇਖਾ ਰਹੇ ਨਾ ਰਾਈਆ। ਅੰਤਰ ਅੰਤਰ ਲਹਿਣਾ ਦਏ ਚੁਕਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਭੇਵ ਅਭੇਵ ਜਣਾ, ਭੇਵ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾ, ਸਚ ਸਚ ਜਣਾਈਆ। ਲੱਛਮੀ ਹੁਲਾਰਾ ਦਏ ਲਗਾ, ਤਾਰ ਸਤਾਰ ਹਿਲਾਈਆ। ਉਠ ਨੇਤਰ ਲੈ ਖੁਲ੍ਹਾ, ਖ਼ਾਲਕ ਰਿਹਾ ਜਣਾਈਆ। ਜਿਸ ਰਚਨਾ ਦਿਤੀ ਰਚਾ, ਅੰਤ ਵੇਖੇ ਚਾਈਂ ਚਾਈਂਆ। ਜਿਸ ਬਸਤਰ ਦਿਤਾ ਪਹਿਨਾ, ਲਾਲ ਗੁਲਾਲਾ ਰੰਗ ਰੰਗਾਈਆ। ਜਿਸ ਮੰਦਰ ਦਿਤਾ ਸੁਹਾ, ਛੱਪਰ ਛੰਨ ਸੁਹਾਈਆ। ਜਿਸ ਸਗਨ ਦਿਤਾ ਮਨਾ, ਮਿਹਰ ਨਜ਼ਰ ਉਠਾਈਆ। ਜਿਸ

ਗੋਦੀ ਲਿਆ ਬਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਸਾਚਾ ਖੇਲ ਦਸ ਚੇਤ, ਬੀਸ ਬੀਸਾ ਆਪ ਵਡਿਆਇੰਦਾ। ਜਿਸ ਦਾ ਲੇਖਾ ਨੇਤਨ ਨੇਤ, ਆਪਣੀ ਕਾਰ ਕਮਾਇੰਦਾ। ਸੋ ਸਾਹਿਬ ਭਗਤਾਂ ਕਰੇ ਹੇਤ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਬਾਲਿਆਂ ਕੋਲੋਂ ਦੱਸੇ ਭੇਦ, ਮਾਤ ਗਰਭ ਖੋਜ ਖੋਜਾਇੰਦਾ। ਵੇਖਣਹਾਰਾ ਸਦਾ ਹਮੇਸ਼, ਅਭੁਲ ਭੁੱਲ ਕਦੇ ਨਾ ਜਾਇੰਦਾ। ਕਲਜੁਗ ਅੰਤਮ ਖੇਲੇ ਖੇਲ, ਬਣ ਖਲਾਰੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਰਾਇੰਦਾ । ਲਛਮੀ ਸੁਣ ਸ਼ਬਦ ਸੰਦੇਸਾ, ਅੰਤਰ ਧਿਆਨ ਲਗਾਈਆ। ਖ਼ਾਲੀ ਦਿਸੇ ਬਾਸ਼ਕ ਸੇਜਾ, ਸ਼ੇਸ਼ ਨਾ ਕੋਈ ਵਡਿਆਈਆ। ਸਚ ਸੰਦੇਸਾ ਕਵਣ ਦੁਆਰੇ ਭੇਜਾ, ਨੇਤਰ ਨੈਣ ਉਠਾਈਆ। ਖ਼ਾਲੀ ਵੇਖੇ ਵਿਸ਼ਨੂੰ ਸੇਜਾ, ਕਵਲ ਨੈਣ ਨਜ਼ਰ ਨਾ ਆਈਆ। ਕੋਈ ਨਾ ਖੋਲ੍ਹੇ ਅਗੰਮੀ ਭੇਦਾ, ਭਰਮ ਨਾ ਕੋਇ ਤੁੜਾਈਆ। ਨੇਤਰ ਰੋਵਣ ਚਾਰੇ ਵੇਦਾ, ਸ਼ਾਸਤਰ ਸਿਮਰਤ ਰਹੇ ਕੁਰਲਾਈਆ । ਗੀਤਾ ਗਿਆਨ ਨਾ ਜਾਣੇ ਲੇਖਾ, ਅੰਜੀਲ ਕੁਰਾਨ ਨਾ ਪਰਦਾ ਲਾਹੀਆ। ਖਾਣੀ ਬਾਣੀ ਕਹੇ ਰੱਬ ਅਛਲ ਅਛੇਦਾ, ਵਲ ਛਲ ਆਪਣੀ ਕਾਰ ਕਮਾਈਆ । ਸਚ ਸੰਦੇਸਾ ਪ੍ਰਭ ਏਕਾ ਭੇਜਾ, ਲਿਖਣ ਪੜ੍ਹਨ ਵਿਚ ਨਾ ਆਈਆ। ਕਵਣ ਦੁਆਰੇ ਪਿਆਰ ਕਰੇ ਬੈਠਾ ਦਲੀਜਾ, ਦਿਲਬਰ ਸਹਿਜੇ ਸੱਚਾ ਮਾਹੀਆ। ਕਿਸ ਨਾਲ ਕਰੇ ਸਾਚੀ ਰੀਝਾ, ਸਚ ਪਿਆਰ ਜਣਾਈਆ। ਕਵਣ ਪ੍ਰੇਮ ਜਿਸ ਵਿਚ ਪਤੀਜਾ, ਪਾਰਬ੍ਰਹਮ ਬੇਪਰਵਾਹੀਆ। ਮੈਂ ਨੇਤਰ ਵੇਖਾਂ ਲਾ ਲਾ ਨੀਝਾ, ਨਜ਼ਰ ਕਿਤੇ ਨਾ ਆਈਆ। ਭੇਵ ਨਾ ਪਾਏ ਚਾਚਾ ਭਤੀਜਾ, ਬਾਬੇ ਗੁਰ ਜਗਤ ਸਿਖ ਭਤੀਜੇ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰੇ ਮੋਹੇ ਨਜ਼ਰੀ ਆਵੇ ਜੀਜਾ, ਸਚ ਸਿੰਘਾਸਣ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਚੁਕਾਈਆ।

ਲਛਮੀ ਕਹੇ ਦਸ ਚੇਤ ਗਿਆ ਆ, ਨਵ ਨੌਂ ਚਾਰ ਰਹਿਣ ਨਾ ਪਾਇਆ। ਮੈਂ ਬੈਠੀ ਚੇਤਾ ਭੁਲਾ, ਪਿਛਲਾ ਲੇਖ ਭੁਲਾਇਆ। ਅੰਤ ਸੰਦੇਸਾ ਗਿਆ ਆ, ਧੁਰ ਫ਼ਰਮਾਣਾ ਆਪ ਜਣਾਇਆ। ਸ੍ਰੀ ਭਗਵਾਨ ਸਚ ਦੁਆਰੇ ਡੇਰਾ ਲਾ, ਭਗਤ ਦੁਆਰ ਇਕ ਸੁਹਾਇਆ। ਜੁਗ ਜਨਮ ਦੇ ਵਿਛੜੇ ਮੇਲ ਮਿਲਾ, ਦੁਖੜੇ ਦਰਦ ਮਿਟਾਇਆ। ਸ਼ਰਅ ਸ਼ਰੀਅਤ ਇਕ ਸਮਝਾ, ਚਾਰ ਵਰਨ ਉਠਾਇਆ। ਆਤਮ ਪਰਮਾਤਮ ਮੇਲ ਮਿਲਾ, ਬ੍ਰਹਮ ਪਾਰਬ੍ਰਹਮ ਦ੍ਰਿੜਾਇਆ । ਸਾਚੀ ਰੀਤੀ ਇਕ ਚਲਾ, ਸਤਿਜੁਗ ਦਰ ਖੁਲ੍ਹਾਇਆ। ਦਰ ਦਰਵਾਜਾ ਇਕ ਬਣਾ, ਦਰਬਾਰ ਦੂਜਾ ਨਾ ਕੋਈ ਰਖਾਇਆ। ਦਰਵੇਸ਼ ਬਣੇ ਬੇਪਰਵਾਹ, ਰਹੇ ਹਮੇਸ਼, ਨਾ ਮਰੇ ਨਾ ਜਾਇਆ। ਸਚ ਸੰਦੇਸ ਦਿਤਾ ਸੁਣਾ, ਹੁਕਮੀ ਹੁਕਮ ਸੁਣਾਇਆ। ਆ ਵੇਖ ਨਿੱਕੇ ਬਾਲਿਆਂ ਚੜ੍ਹਿਆ ਚਾਅ, ਜੇਹੜੇ ਨੀਹਾਂ ਹੇਠਾਂ ਦਿਤੇ ਦਬਾਇਆ। ਪੁਰਖ ਅਬਿਨਾਸ਼ੀ ਚੜ੍ਹਿਆ ਚਾਅ, ਸਚਖੰਡ ਦੁਆਰਿਉਂ ਲੋਕਮਾਤ ਆਇਆ। ਗਲ ਵਿਚ ਪੱਲੂ ਏਕਾ ਪਾ, ਦੋਏ ਜੋੜ ਅਰਦਾਸ ਕਰਾਇਆ। ਭਗਤ ਦੁਆਰ ਸੋਹੇ ਥਾਂ, ਥਾਨ ਥਨੰਤਰ ਇਕ ਰੁਸ਼ਨਾਇਆ। ਮਨਜੀਤ ਜਗਦੀਸ਼ ਕਹੇ ਜਿੰਨਾਂ ਚਿਰ ਨਾ ਆਵੇ ਲਛਮੀ ਮਾਂ, ਸਾਡਾ ਸਗਨ ਨਾ ਕੋਇ ਮਨਾਇਆ। ਅਨਡਿਠੜਾ ਬਾਲਾ ਕਹੇ ਕਰਦੇ ਹਾਂ, ਪ੍ਰਭ ਤੇਰਾ ਕੀ ਘਟ ਜਾਇਆ। ਵਿਸ਼ਨੂੰ ਲਛਮੀ ਫੜਾ ਦੇ ਬਾਂਹ, ਹੱਥ ਉਂਗਲੀ ਨਾਲ ਮਿਲਾਇਆ। ਦੋਹਾਂ ਦੱਸ ਆਪਣਾ ਨਾਂ, ਸੋਹੰ ਰੂਪ ਸੁਹਾਇਆ। ਅਗਲਾ ਭੇਵ ਦੇ ਖੁਲ੍ਹਾ, ਪਰਦਾ ਜਗਤ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ। ਲਛਮੀ ਸੁਣੀ ਧੁਰ ਅਵਾਜ, ਕਰਵਟ ਬਦਲ ਲਏ ਅੰਗੜਾਈਆ। ਕਵਣ ਸਾਜਣ ਲਿਆ ਸਾਜ, ਸਤਿ ਨਿਸ਼ਾਨ ਝੁਲਾਈਆ। ਕਵਣ ਸ਼ਾਹੋ ਭੂਪ ਵੱਡ ਰਾਜਨ ਰਾਜ, ਸ਼ਹਿਨਸ਼ਾਹ ਅਖਵਾਈਆ। ਕਵਣ ਸੀਸ ਰੱਖ ਤਾਜ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਕਵਣ ਬਣਾਏ ਧਰਮ ਸਮਾਜ, ਭਗਵਾਨ ਭਗਤਨ ਰੂਪ ਜਣਾਈਆ । ਕਵਣ ਰਚੇ ਸਾਚਾ ਕਾਜ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਖਿਲਾਈਆ।

ਲੋਕਮਾਤ ਭਗਤਾਂ ਚੜ੍ਹਿਆ ਚਾਅ, ਚਾਉ ਘਨੇਰਾ ਇਕ ਰਖਾਈਆ। ਨੇਤਰ ਨੈਣ ਰਹੇ ਉਠਾ, ਜਗਤ ਧਿਆਨ ਲਗਾਈਆ। ਕਵਣ ਦੁਆਰੇ ਕਿਸ ਮਾਰਗ ਆਏ ਲਾ, ਲਛਮੀ ਮਾਂ ਆਪਣਾ ਰੂਪ ਵਟਾਈਆ। ਵਿਸ਼ਨੂੰ

ਕਿਸ ਬਿਧ ਪਕੜੇ ਬਾਂਹ, ਦੇਵੇ ਮਾਣ ਵਡਿਆਈਆ। ਜਨ ਭਗਤ ਸਗਨ ਲੈਣ ਮਨਾ, ਮਨ ਆਪਣੇ ਖ਼ੁਸ਼ੀ ਰਖਾਈਆ। ਪੰਜ ਪੈਸੇ ਸਰਵਾਰਨਾ ਕਰ ਕੇ ਝੋਲੀ ਦੇਣ ਪਾ, ਭੁਖੀ ਨੰਗੀ ਦੇਣ ਰਜਾਈਆ। ਸਾਨੂੰ ਤੇਰੀ ਨਹੀਂ ਪਰਵਾਹ, ਪ੍ਰਭ ਮਿਲਿਆ ਬੇਪਰਵਾਹੀਆ। ਅਤੁਟ ਅਤੁਟ ਅਤੋਟ ਖ਼ਜ਼ਾਨਾ ਦਏ ਵਰਤਾ, ਤੋਟ ਰਹੇ ਨਾ ਰਾਈਆ। ਸਚ ਸੁਣ ਬਿਨ ਪੁਤਰਾਂ ਸੋਹੇ ਨਾ ਮਾਂ, ਬਿਨ ਬਾਲਾਂ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਲਛਮੀ ਕਹੇ ਮੈਂ ਦਸ ਚੇਤ ਰੁੱਤ ਸੁਹਾਵਾਂਗੀ। ਸ੍ਰੀ ਭਗਵਾਨ ਇਕ ਮਨਾਵਾਂਗੀ। ਲਾਲ ਬਸਤਰ ਵੇਖ ਖ਼ੁਸ਼ੀ ਪਰਗਟਾਵਾਂਗੀ। ਆਪਣੀ ਰੁੱਚੀ ਧਿਆਨ ਲਗਾਵਾਂਗੀ। ਸੱਚੀ ਸੁਚੀ ਹੋ ਕੇ ਪਾਵਾਂਗੀ। ਪਿਛਲੀ ਗੱਲ ਮੁੱਕੀ, ਅੱਗੇ ਜਾ ਕੇ ਵਾਸਤਾ ਪਾਵਾਂਗੀ। ਦਰਸ ਦੀਦਾਰ ਦੀ ਬਣ ਭੁੱਖੀ, ਨਿਉਂ ਨਿਉਂ ਸੀਸ ਝੁਕਾਵਾਂਗੀ । ਮੇਰੀ ਕੁੱਖ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਹੀ ਸੁੱਕੀ, ਬਿਨ ਭਗਤਾਂ ਗੋਦ ਨਾ ਕਿਸੇ ਬਹਾਵਾਂਗੀ। ਜੁਗ ਚੌਕੜੀ ਰਹੀ ਲੁਕੀ, ਕਲਜੁਗ ਅੰਤਮ ਮੁਖ ਦਖਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇ ਦੇ ਸੱਚਾ ਵਰ, ਘਰ ਖ਼ੁਸ਼ੀਆਂ ਨਾਲ ਜਾਵਾਂਗੀ।

ਭਗਤ ਦੁਆਰ ਜਾਣ ਦੀ ਕਰੇ ਤਿਆਰੀ, ਆਪਣਾ ਆਪ ਵੇਖ ਵਖਾਈਆ। ਅੰਤਰ ਅੰਤਰ ਇਕ ਵਿਚਾਰੀ, ਵਿਚਾਰ ਵਿਚਾਰ ਵਿਚੋਂ ਪਰਗਟਾਈਆ। ਨਾ ਵਿਆਹੀ ਨਾ ਕੁਆਰੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਸੇਵਾ ਕਰ ਕੇ ਵਿਸ਼ਨੂੰ ਹਾਰੀ, ਚਰਨ ਕਵਲ ਸ੍ਰੀ ਭਗਵਾਨ ਧਿਆਨ ਲਗਾਈਆ। ਮੇਰੀ ਕੁੱਖੋਂ ਫੁੱਟੀ ਨਾ ਕੋਈ ਫਲਵਾੜੀ, ਪੁੱਤ ਪੋਤਰਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਇਕ ਵਰ, ਮੋਹੇ ਆਪਣੇ ਦਰ ਲਏ ਬਹਾਈਆ।

ਲਛਮੀ ਤੈਨੂੰ ਦਰ ਬੁਲਾਵਾਂਗਾ। ਨਾਮ ਸੰਦੇਸ ਘਲਾਵਾਂਗਾ। ਨਰ ਨਰੇਸ਼ ਅਖਵਾਵਾਂਗਾ। ਪਿਛਲਾ ਲੇਖ ਮਿਟਾਵਾਂਗਾ। ਅਗਲਾ ਭੇਖ ਜਣਾਵਾਂਗਾ। ਤੇਰੇ ਭੂਸ਼ਨ ਪਹਿਨ ਲਾਲ ਰੰਗ, ਜਨ ਭਗਤਾਂ ਰੰਗ ਚੜ੍ਹਾਂਵਾਂਗਾ। ਢਾਈ ਗਜ਼ ਦਾ ਇਕ ਦੁਪੱਟਾ, ਤਿੰਨ ਗੁਣਾਂ ਦਾ ਵੱਟਾ ਸੱਟਾ, ਅੰਤਮ ਆਵੇ ਸਾਚੇ ਹੱਥਾ, ਸਾਢੇ ਸੱਤ ਫੁੱਟਾਂ ਵਿਚ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਛਮੀ ਤੈਨੂੰ ਲਏ ਬੁਲਾਈਆ।

ਲਛਮੀ ਆਪਣਾ ਵੇਖ ਸ਼ਿੰਗਾਰ, ਸ੍ਰੀ ਭਗਵਾਨ ਰਿਹਾ ਜਣਾਈਆ। ਪਿਛਲੇ ਗਹਿਣੇ ਬਸਤਰ ਦੇ ਉਤਾਰ, ਸ੍ਰੀ ਭਗਵਾਨ ਰਿਹਾ ਜਣਾਈਆ। ਦਵਾਨੀ ਟਿੱਕਾ ਮਸਤਕ ਬਿੰਦੀ ਨੱਕ ਨੱਥ ਗਲ ਦਿਸੇ ਨਾ ਕੋਈ ਹਾਰ, ਕੰਨੀਂ ਝੁੰਬਕੇ ਨਾ ਕੋਇ ਲਟਕਾਈਆ। ਹੱਥ ਕੰਗਣ ਨਾ ਕੋਈ ਝੰਨਕਾਰ, ਪੈਰੀਂ ਪਾਜ਼ੇਬਾਂ ਨਾ ਕੋਇ ਪਾਈਆ। ਸੀਸ ਮਹਿੰਦੀ ਨਾ ਕੋਈ ਵਿਹਾਰ, ਮਹਿੰਦੀ ਰੰਗਲੀ ਨਾ ਰੰਗ ਰੰਗਾਈਆ। ਨੇਤਰ ਸੁਰਮਾ ਨਾ ਕਜਲ ਧਾਰ, ਦੰਦ ਦੰਦਾਸਾ ਨਾ ਕੋਈ ਵਖਾਈਆ। ਕੂੜੀ ਕਿਰਿਆ ਨਾ ਕੋਈ ਜੋਬਨ ਬਹਾਰ, ਪਤ ਡਾਲੀ ਕਲੀ ਨਾ ਕੋਇ ਮਹਿਕਾਈਆ। ਕਮਰਕੱਸਾ ਨਾ ਕੋਈ ਆਧਾਰ, ਹੱਥ ਰੁਮਾਲ ਨਾ ਕੋਈ ਸੁਹਾਈਆ। ਬਣ ਨਿਮਾਣੀ ਔਣਾ ਚਰਨ ਦੁਆਰ, ਦੂਰ ਦੁਰਾਡਾ ਪੰਧ ਮੁਕਾਈਆ। ਦਰ ਦਰਵਾਜਿਉਂ ਖੜ ਬਾਹਰ, ਦੋਏ ਜੋੜ ਧਿਆਨ ਲਗਾਈਆ। ਤੇਰੇ ਕੋਲੋਂ ਪਹਿਲੇ ਕਰਾਏ ਵਿਹਾਰ, ਤੇਰਾ ਮਾਣ ਗਵਾਈਆ। ਧੂੜ ਮਸਤਕ ਲੌਣੀ ਛਾਰ, ਪੰਜ ਜੈਕਾਰ ਰਾਗ ਅਲਾਈਆ। ਮੰਗ ਮੰਗਣੀ ਬਣ ਭਿਖਾਰ, ਦੋਏ ਜੋੜ ਵਾਸਤਾ ਪਾਈਆ। ਕਿਸ ਬਿਧ ਆਵੇ ਤੇਰੇ ਦਰਬਾਰ, ਸ਼ਾਹ ਪਾਤਸ਼ਾਹ ਸੱਚੇ ਪਾਤਸ਼ਾਹੀਆ। ਤਨ ਦਿਸੇ ਨਾ ਕੋਈ ਸ਼ਿੰਗਾਰ, ਖੁਲ੍ਹੀ ਮੀਂਢੀ ਨਜ਼ਰੀ ਆਈਆ। ਸ੍ਰੀ ਭਗਵਾਨ ਸ਼ਬਦ ਅਗੰਮੀ ਮਾਰੇ ਆਵਾਜ਼, ਏਕਾ ਵਾਰ ਦੇਵੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਸੁਨੇਹੁੜਾ ਇਕ ਸੁਣਾਈਆ।

ਲਛਮੀ ਵੇਖ ਆਪਣਾ ਗਹਿਣਾ, ਸੋਹਣਾ ਹਾਰ ਬਣਾਇਆ। ਖੋਲ੍ਹ ਆਪਣੇ ਨੈਣਾਂ, ਨੈਣ ਨੈਣ ਧਿਆਨ ਲਗਾਇਆ। ਜੇ ਮਨ ਮੰਨੇ ਮੇਰੇ ਭਗਤਾਂ ਕਹਿਣਾ, ਗਲ ਤੇਰੇ ਦਏ ਲਟਕਾਇਆ। ਕੁਫ਼ਲ ਅਜੇ ਬੰਦ ਕਰਾਇਆ। ਨਿੱਕੇ ਹੋ ਕੇ ਚਰਨੀ ਢਹਿਣਾ, ਮਾਣ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਲੋਕਮਾਤ ਸਾਚਾ ਗਹਿਣਾ, ਤੇਰੇ ਕਾਰਨ ਬਣਾਇਆ।
ਲਛਮੀ ਵੇਖ ਗਈ ਡਰ, ਨੇਤਰ ਨੈਣ ਸ਼ਰਮਾਈਆ। ਪ੍ਰਭ ਇਹ ਕੀ ਲਿਆ ਕਰ, ਅੱਗਾ ਪਿੱਛਾ ਨਜ਼ਰ ਕੋਈ
ਨਾ ਆਈਆ। ਮੈਂ ਵੇਖ ਕੇ ਗਈ ਸੜ, ਮੇਰੀ ਰੀਝ ਨਾ ਪੂਰੀ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਭਗਤਾਂ
ਅੰਦਰ ਗਿਆ ਵੜ, ਮੇਰਾ ਵਸ ਨਾ ਚਲੇ ਰਾਈਆ। ਏਸ ਨਾਲ ਸਾਰੇ ਲਵਾਂ ਫੜ, ਕੁੰਡੀ ਕਿਸੇ ਗੁਰ ਪੀਰ
ਅਵਤਾਰ ਨਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗਹਿਣਾ ਇਕੋ ਇਕ
ਵਖਾਈਆ।
ਇਹ ਗਹਿਣਾ ਜੋ ਲਵੇ ਪਾ, ਪਾਰਬ੍ਰਹਮ ਜਣਾਇੰਦਾ। ਦੂਜਾ ਕੋਈ ਨਾ ਦੇਵੇ ਫਾਹ, ਫਾਸੀ ਅਵਰ ਨਾ ਕੋਈ
ਲਟਕਾਇੰਦਾ। ਇਸ ਦਾ ਬੱਧਾ ਕੋਈ ਨਾ ਸਕੇ ਛੁਡਾ, ਜ਼ੋਰ ਨਾਲ ਨਾ ਕੋਈ ਤੁੜਾਇੰਦਾ। ਹਰਿ ਕਾ
ਗਹਿਣਾ ਸ਼ਬਦ ਰੂਪ ਪਰਗਟਾ, ਸੰਗਲ ਆਪਣੇ ਗਲ ਲਟਕਾਇੰਦਾ। ਪ੍ਰੇਮ ਪਿਆਰ ਨਾਤਾ ਜੁੜਾ, ਘੁੰਡੀ ਘੁੰਡੀ
ਵਿਚ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਗਲ ਦੀ ਸੋਹਣੀ ਜ਼ੰਜੀਰੀ,
ਵੇਲੇ ਵਕਤ ਦਏ ਅਖ਼ੀਰੀ, ਮੈਂਨੇ ਰਹਿਣ ਨਾ ਦੇਣੀ ਮੀਰੀ ਪੀਰੀ, ਫ਼ਕੀਰੀ ਆਪਣੇ ਘਰ ਵਖਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਤਨ ਸ਼ਿੰਗਾਰ ਕਰਾਇੰਦਾ।
ਇਹ ਜ਼ੰਜੀਰੀ ਬੜੀ ਮਜ਼ਬੂਤ, ਮੁਸ਼ਕਲ ਹੱਲ ਕਰਾਈਆ। ਪ੍ਰਭ ਸਾਚੇ ਦਾ ਸਚ ਸਬੂਤ, ਭੇਵ ਅਭੇਦ ਖੁਲ੍ਹਾਈਆ।
ਜਿਸ ਗੱਲ ਪਾਇਆਂ ਮਿਲੇ ਮਹਿਬੂਬ, ਮੁਹੱਬਤ ਇਕ ਦਰਸਾਈਆ। ਇਸ ਦਾ ਲੇਖਾ ਜਾਣੋ ਖ਼ੂਬ, ਖ਼ੁਦੀ ਮਾਣ
ਮਿਟਾਈਆ। ਸ਼ਾਹਾਂ ਦਾ ਅਸਲ ਨਾਲ ਸੂਦ, ਏਸੇ ਕਰ ਕੇ ਜ਼ੰਜੀਰੀ ਥੋੜੀ ਮੋਟੀ ਜਿਹੀ ਘੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਤੇਰੇ ਦਏ ਛੁਹਾਈਆ।
ਇਹ ਜ਼ੰਜੀਰੀ ਭਗਤ ਪ੍ਰੇਮ, ਪ੍ਰੇਮਕਾ ਦਏ ਸਮਝਾਈਆ। ਏਸ ਦੇ ਅੱਗੇ ਕੋਈ ਰਹੇ ਨਾ ਨੇਮ, ਸੁਹੱਣਪ ਕੰਮ
ਕਿਸੇ ਨਾ ਆਈਆ। ਇਸ ਦਾ ਬੱਧਾ ਬੈਠਾ ਗੋਬਿੰਦ ਹੇਮ, ਕੁੰਟ ਆਪਣਾ ਆਸਣ ਲਾਈਆ। ਉਠ ਵੇਖ
ਆਪਣੇ ਨੈਣ, ਕਿਉਂ ਬੈਠੀ ਨੈਣ ਸ਼ਰਮਾਈਆ। ਬਿਨ ਭਗਤਾਂ ਤੇਰਾ ਕੋਈ ਨਾ ਰਿਹਾ ਸਾਕ ਸੈਣ, ਸੱਜਣ
ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਈਆ।
ਲਛਮੀ ਆਈ ਅਗੰਮੀ ਡੋਲੇ, ਕਹਾਰ ਨਜ਼ਰ ਕੋਇ ਨਾ ਆਇਆ। ਆਪਣੀ ਅੱਖ ਕਦੇ ਮੀਟੇ ਕਦੇ ਖੋਲ੍ਹੇ,
ਨੇਤਰ ਨੈਣ ਸ਼ਰਮਾਇਆ। ਸ੍ਰੀ ਭਗਵਾਨ ਭਗਤ ਦੁਆਰੇ ਬੋਲੇ, ਬੋਲ ਆਪਣਾ ਆਪ ਬਦਲਾਇਆ। ਮੈਂ
ਲੱਭਾਂ ਸਰਗੁਣ ਚੋਲੇ, ਨਿਰਗੁਣ ਹੋ ਕੇ ਡੇਰਾ ਲਾਇਆ। ਗੋਬਿੰਦ ਕਹੇ ਮੈਂ ਰੱਖਿਆ ਆਪਣੇ ਉਹਲੇ, ਤੇਰੇ
ਕੋਲੋਂ ਆਪਣਾ ਪ੍ਰੀਤਮ ਛੁਪਾਇਆ। ਜਿੰਨਾਂ ਚਿਰ ਆਪਣੀ ਕੁੰਡੀ ਨਾ ਖੋਲ੍ਹੇ, ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪਣਾ ਭੇਵ ਛੁਪਾਇਆ।
ਗੋਬਿੰਦ ਕਹੇ ਖੋਲ੍ਹ ਕੇ ਦੱਸ, ਆਪਣਾ ਹਾਲ ਜਣਾਈਆ। ਕਿਉਂ ਏਥੇ ਆਈ ਨੱਸ, ਬਣ ਵੈਰਾਗਣ ਫੇਰਾ
ਪਾਈਆ। ਤੈਥੋਂ ਰੱਖਿਆ ਨਾ ਗਿਆ ਹਠ, ਧੀਰਜ ਧੀਰ ਬੰਧਾਈਆ। ਹੁਣ ਤਾਂ ਖਹਿੜਾ ਦੇ ਛੱਡ, ਆਪਣਾ
ਮੁਖ ਭੁਆਈਆ। ਮੈਂ ਮੰਗ ਕੇ ਮੰਗ ਤੇਰੇ ਨਾਲੋਂ ਕੀਤਾ ਅੱਡ, ਸ੍ਰੀ ਭਗਵਾਨ ਆਪਣੇ ਨਾਲ ਮਿਲਾਈਆ।
ਪ੍ਰੇਮ ਪ੍ਰੀਤੀ ਅੰਦਰ ਗਿਆ ਬੱਝ, ਆਪ ਆਪਣਾ ਮਾਣ ਗਵਾਈਆ। ਤੇਰਾ ਦੁਆਰਾ ਬੈਠਾ ਤਜ, ਜਨ ਭਗਤਾਂ
ਦੁਆਰਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਰਤਾਈਆ।
ਗੋਬਿੰਦ ਨਾ ਦੇ ਲਾਰਾ, ਬਣ ਨਿਮਾਣੀ ਰਹੀ ਜਣਾਈਆ। ਮੈਂ ਤੱਕ ਕੇ ਆਈ ਸਹਾਰਾ, ਦੂਰ ਦੁਰਾਡਾ ਪੰਧ
ਮੁਕਾਈਆ। ਮੋਹੇ ਮਿਲੇ ਮੇਰਾ ਪਿਆਰਾ, ਪ੍ਰੀਤਮ ਸੱਚਾ ਬੇਪਰਵਾਹੀਆ। ਮੇਰੀਆਂ ਉਹਦੇ ਨਾਲ ਬਹਾਰਾਂ,
ਖ਼ੁਸ਼ੀ ਗ਼ਮੀ ਨਾ ਕੋਈ ਰਖਾਈਆ। ਮੈਂ ਲਾਹ ਕੇ ਆਈ ਹਾਰ ਸ਼ਿੰਗਾਰਾ, ਖੁਲ੍ਹੜੇ ਕੇਸ ਰਹੀ ਵਖਾਈਆ।
ਮੈਂ ਵੇਖਾਂ ਭਗਤ ਦੁਆਰਾ, ਅੰਦਰ ਆਵਾਂ ਚਾਈਂ ਚਾਈਂਆ। ਦੂਰ ਦੁਰਾਡੇ ਕਰਾਂ ਨਿਮਸਕਾਰਾ, ਆਪਣੇ ਮੰਦਰ
ਸੀਸ ਝੁਕਾਈਆ। ਚਰਨੀਂ ਡਿਗਾਂ ਮੂੰਹ ਦੇ ਭਾਰਾ, ਨੇਤਰ ਨੈਣਾਂ ਛਹਿਬਰ ਲਾਈਆ। ਵਾਸਤਾ ਪਾਵਾਂ ਏਕਾ
ਵਾਰਾ, ਓਅੰਕਾਰ ਤੇਰੀ ਸਰਨਾਈਆ। ਤੇਰੇ ਭਗਤਾਂ ਕਰਾਂ ਪਿਆਰਾ, ਆਪਣਾ ਪਿਆਰ ਵਧਾਈਆ। ਤੇਰਾ

ਹਾਰ ਸੋਹਣਾ ਸ਼ਿੰਗਾਰਾ, ਗੁਰਮੁਖਾਂ ਦੇਵਾਂ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਵੇਂ ਧਾਰਾਂ, ਦੋਵੇਂ ਸਿਰਿਆਂ ਗੰਢ ਵਖਾਈਆ। ਮੈਂ ਸੇਵਾ ਕਰਾਂ ਸੇਵਾਦਾਰਾ, ਸੇਵਾ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਲਛਮੀ ਆਪਣੇ ਚਰਨ ਰਖਾਈਆ। ਲਛਮੀ ਲੈ ਆਪਣਾ ਸਗਨ, ਤੇਰੀ ਝੋਲੀ ਪਾਇਆ। ਭਗਤਾਂ ਵਿਚ ਹੋ ਮਗਨ, ਆਪਣਾ ਮਾਣ ਮਿਟਾਇਆ। ਗੁਰਸਿਖ ਕੋਈ ਨਾ ਰਹੇ ਨਗਨ, ਭੁਖਿਆਂ ਭੁੱਖ ਗਵਾਇਆ। ਆ ਫੜ ਆਪਣਾ ਹਾਰ ਕੰਗਣ, ਤੇਰੇ ਤਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇਆ। ਆ ਲੈ ਆਪਣੀ ਅਗਲੀ ਨਲੇਰ, ਸਾਚਾ ਸਗਨ ਮਨਾਈਆ। ਮੈਂ ਤੈਨੂੰ ਦੁਆਰੇ ਲਿਆਂਦਾ ਘੇਰ, ਸੋ ਘੁਰਨਾ ਲੈ ਕਢਾਈਆ। ਪ੍ਰਭ ਬਣ ਆਪ ਸ਼ੇਰ, ਬਲਧਾਰੀ ਹੋ ਕੇ ਵੇਖ ਵਖਾਈਆ। ਭਗਤਾਂ ਪਿਛੇ ਤੇਰੇ ਉਤੇ ਕਰੀ ਮਿਹਰ, ਲੋਕਮਾਤ ਆਪਣੇ ਚਰਨ ਲਗਾਈਆ। ਹਰਿ ਸੰਗਤ ਵਿਚ ਬਹਿ ਬਹਿ ਖੇਡ, ਆਪਣੀ ਖ਼ੁਸ਼ੀ ਵਖਾਈਆ। ਸੇਵਾ ਕਰੀਂ ਸਿਰ ਚੁੱਕ ਕੇ ਗਾਰਾ ਰੇਤ, ਭੱਜੀ ਵਾਹੋ ਦਾਹੀਆ। ਰਾਤੀ ਸੁੱਤਿਆਂ ਸਭ ਕੁਛ ਲੈਣਾ ਵੇਖ, ਦਸ ਚੇਤ ਪ੍ਰਭ ਦਏ ਵਖਾਈਆ। ਨਿੱਕੇ ਬਾਲੇ ਖੋਲ੍ਹਣ ਭੇਤ, ਅਗਲਾ ਭੇਵ ਜਣਾਈਆ। ਜਗਤ ਕਹੇ ਜੰਮਿਆ ਪੰਚਮ ਜੇਠ, ਭਗਵਾਨ ਕਹੇ ਛੱਬੀ ਪੋਹ ਹੋਈ ਕੁੜਮਾਈਆ। ਅੰਤਮ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਸਗਨ ਆਪ ਮਨਾਈਆ। ਮੇਰਾ ਸਗਨ ਵੇਖਣ ਸੰਤ, ਸੰਤਾਂ ਘਰ ਵਧਾਈਆ। ਜਿਉਂ ਮੈਨੂੰ ਮਿਲਿਆ ਵਿਛੜਿਆ ਕੰਤ, ਤਿਉਂ ਭਗਤਾਂ ਹੋਏ ਸਹਾਈਆ। ਕੁੰਡਾ ਖੋਲ੍ਹੇ ਆਪ ਬੇਅੰਤ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ।

ਸਾਚੇ ਸੰਤ ਕਰ ਪਹਿਚਾਨ, ਭਗਤਨ ਦਏ ਵਡਿਆਈਆ। ਵੀਹ ਸੌ ਤੇਰਾਂ ਬਿਕਰਮੀ ਦਸ ਚੇਤ ਕਲਜੁਗ ਸੰਤਾਂ ਲੇਖਾ ਚੁਕਿਆ ਜਹਾਨ, ਦੋ ਜਹਾਨਾਂ ਪੰਧ ਨਾ ਕੋਇ ਮੁਕਾਇੰਦਾ। ਪੰਜ ਪੈਸੇ ਕਰ ਪਰਵਾਨ, ਇਕ ਨਲੇਰ ਵੰਡ ਵੰਡਾਇੰਦਾ। ਬਿਨ ਹਰਿ ਸੰਗਤ ਨਾ ਹੋਇਆ ਕੋਈ ਪਰਵਾਨ, ਪਰਵਾਨਾ ਹੱਥ ਨਾ ਕਿਸੇ ਫੜਾਇੰਦਾ। ਲੇਖਾ ਲਿਖਤ ਲੇਖ ਮਹਾਨ, ਘਰ ਅਜੀਤ ਸਿੰਘ ਕਰਾਇੰਦਾ। ਨਲੇਰ ਰੱਖਣੀ ਆਪ ਸੰਭਾਲ, ਹੁਕਮ ਸੰਦੇਸ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਤਾ ਕੀਮਤ ਪਾਇੰਦਾ। ਨਲੇਰ ਕਹੇ ਵਸਤੂ ਤ੍ਰੈ, ਸਾਚਾ ਥਾਲ ਪਰੋਸਿਆ। ਬਾਹਰੋਂ ਮੈਨੂੰ ਕੋਈ ਕੁਛ ਕਹੇ, ਅੰਦਰ ਮੇਰਾ ਖੇਲ ਖ਼ਾਮੋਸ਼ਿਆ। ਜਲ ਧਾਰਾ ਮੇਰੇ ਵਿਚ ਵਹੇ, ਸਮੁੰਦ ਸਾਗਰ ਕਰਨ ਆਦੇਸਿਆ। ਪ੍ਰਭ ਮਿਲਣ ਦੀ ਇਕੋ ਮੈਨੂੰ ਲੈ, ਦੂਜਾ ਖਿਆਲ ਨਾ ਕੋਈ ਸੋਚਿਆ। ਰਾਹ ਤੱਕਾਂ ਕਵਣ ਵੇਲਾ ਸਚ ਸਿੰਘਾਸਣ ਬਹੇ, ਲੇਖਾ ਜਾਣੇ ਲੋਕ ਪਰਲੋਕਿਆ। ਨਿਮਾਣਾ ਹੋ ਕੇ ਚਰਨੀਂ ਜਾਵਾਂ ਢਹਿ, ਗਾਵਾਂ ਏਕਾ ਨਾਮ ਸਲੋਕਿਆ। ਜਿਸ ਵੇਲੇ ਪੁਛੇ ਸਚ ਦੇਵਾਂ ਕਹਿ, ਤੇਰਾ ਭਾਣਾ ਕਿਸੇ ਨਾ ਰੋਕਿਆ। ਮੈਨੂੰ ਤੇਰੇ ਮਿਲਣ ਦੀ ਲੈ, ਪ੍ਰੇਮ ਪਿਆਰ ਅੰਦਰ ਹੋਇਆ ਮਦਹੋਸ਼ਿਆ। ਜੋ ਤੇਰੀ ਸਰਨ ਚਰਨ ਬਹੇ, ਮੈਂ ਓਨ੍ਹਾਂ ਦਾ ਬਣਾਂ ਖਾਣਾ ਤੋਸਿਆ। ਮੇਰੀ ਕਦੇ ਨਾ ਨਿਕਲੇ ਹਾਏ, ਲੀਰ ਲੀਰ ਲੀਰ ਹੋਏ ਲੋਥਿਆ । ਜੋ ਤੇਰੇ ਚਰਨਾਂ ਜਾਵੇ ਛਹਿ, ਤਿਸ ਮਿਲੇ ਇਕੋ ਕੋਟਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਮੇਰਾ ਸੰਗ ਨਾ ਹੋਏ ਨਾਲ ਹੋਛਿਆਂ।

ਤੇਰਾ ਸੰਗ ਹਰਿ ਸੰਗਤ ਪਿਆਰ, ਸਾਹਿਬ ਸਤਿਗੁਰ ਬੰਧਾਈਆ। ਪੰਜ ਪੈਸੇ ਤੇਰੇ ਉਤੋਂ ਵਾਰ, ਲਛਮੀ ਝੋਲੀ ਪਾਈਆ। ਲਛਮੀ ਲੰਘ ਕੇ ਆਈ ਸੱਚੇ ਦਰਬਾਰ, ਮਸਤਕ ਰਗੜੇ ਵਾਹੋ ਦਾਹੀਆ। ਮੈਂ ਖ਼ਾਲੀ ਭਰਾਂ ਭੰਡਾਰ, ਪ੍ਰਭ ਦਰ ਇਕੋ ਮੰਗ ਮੰਗਾਈਆ। ਨਲੇਰ ਹਰਿ ਸੰਗਤ ਦੇਣਾ ਖਵਾਲ, ਸਿੰਘ ਸ਼ੇਰ ਤੇਰੀ ਵਡਿਆਈਆ। ਰਾਤੀਂ ਸੁਤਿਆਂ ਵੇਖਾਂ ਤੇਰਾ ਹਾਲ, ਹਾਲ ਦੇਵਾਂ ਆਪਣਾ ਜਣਾਈਆ। ਮੇਰਾ ਪੂਰਾ ਹੋਇਆ ਸਵਾਲ, ਦੁੱਖ ਰਿਹਾ ਨਾ ਰਾਈਆ । ਜਿਧਰ ਵੇਖਾਂ ਸ਼ਾਹ ਹੁੰਦੇ ਦਿਸਣ ਕੰਗਾਲ, ਕੰਗਲਿਆਂ ਆਪਣਾ ਨਾਮ ਵਰਤਾਈਆ। ਮੈਨੂੰ ਭੁੱਲ ਗਿਆ ਆਪਣਾ ਤਾਲ, ਹਾਰ ਸ਼ਿੰਗਾਰ ਨਾ ਕੋਇ ਵਡਿਆਈਆ। ਬਿਨ ਭਗਤਾਂ ਪ੍ਰਭ ਸਾਚਾ ਕਰੇ ਨਾ ਕਿਸੇ ਨਾਲ ਪਿਆਰ, ਜੁਗ ਜੁਗ ਲਾਰਿਆਂ ਨਾਲ ਲੰਘਾਈਆ। ਮੈਂ ਨੇਤਰ ਸੁਰਮਾ ਪਾ ਪਾ ਗਈ ਹਾਰ,

ਮੇਰੀ ਅੱਖ ਕੰਮ ਕਿਸੇ ਨਾ ਆਈਆ। ਇੱਟਾਂ ਗਾਰਾ ਢੌਂਦਿਆਂ ਕਰੇ ਪਿਆਰ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਮੈਂ ਚਲ ਵੇਖਣ ਆਈ ਵਿਹਾਰ, ਵਿਵਹਾਰੀ ਕੀ ਕੀ ਵਿਵਹਾਰ ਚਲਾਈਆ। ਹਰਿ ਸੰਗਤ ਅੱਖਰ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਜੈਕਾਰ, ਦੂਜਾ ਡਰ ਨਾ ਕਿਸੇ ਰਖਾਈਆ। ਜਿਨ੍ਹਾਂ ਮਿਲਿਆ ਪੁਰਖ ਅਕਾਲ, ਤਿਨ੍ਹਾਂ ਅਕਲ ਵੱਡੀ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਦਇਆ ਕਮਾਈਆ।

ਏਥੇ ਸੇਵ ਕਮਾਵਾਂਗੀ। ਅੰਦਰ ਬਾਹਰ ਸਾਫ਼ ਕਰਾਵਾਂਗੀ। ਬਣ ਅਨਾਥ ਭੁੱਲ ਬਖ਼ਸ਼ਾਵਾਂਗੀ। ਜਨ ਭਗਤਾਂ ਨਿਭ ਜਾਏ ਸਾਥ, ਇਕੋ ਮੰਗ ਮੰਗਾਵਾਂਗੀ । ਮੈਂ ਸੁਣ ਕੇ ਧੁਰ ਦੀ ਗਾਥ, ਗਾ ਗਾ ਢੋਲਾ ਆਪਣਾ ਆਪ ਪਰਚਾਵਾਂਗੀ। ਦਸ ਚੇਤ ਦੀ ਸਾਚੀ ਰਾਤ, ਭਾਗਾਂ ਭਰੀ ਭਿੰਨੜੀ ਰੈਣ ਸੁਹਾਵਾਂਗੀ। ਸਚ ਦੁਆਰਿਉਂ ਮਿਲੇ ਦਾਤ, ਆਪਣੀ ਝੋਲੀ ਪਾਵਾਂਗੀ। ਦਰਸ ਕਰ ਕਮਲਾਪਾਤ, ਕਵਲ ਨੈਣ ਰੀਝਾਵਾਂਗੀ। ਹੌਲੀ ਹੌਲੀ ਕਰ ਕਰ ਬਾਤ, ਬਾਤਨ ਦੁੱਖ ਸੁਣਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਭਗਤ ਦੁਆਰੇ ਆਪਣਾ ਪੀਆ ਮਨਾਵਾਂਗੀ। (੧੦ ਚੇਤ ੨੦੨੦ ਬਿ)

ਲਛਮੀ ਕਹੇ ਮੇਰਾ ਚੁਕਿਆ ਝੇੜਾ, ਝਗੜਾ ਰਿਹਾ ਨਾ ਰਾਈਆ। ਮਿਹਰਵਾਨ ਮੇਰਾ ਬੱਧਾ ਬੇੜਾ, ਮਿਹਰ ਨਜ਼ਰ ਉਠਾਈਆ। ਧਰਮ ਦੁਆਰ ਰਖਾਇਆ ਖੇੜਾ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਜਨ ਭਗਤਾਂ ਵਖਾਇਆ ਖੁਲ੍ਹਾ ਵੇਹੜਾ, ਦਿਵਸ ਰੈਣ ਵੱਜੇ ਵਧਾਈਆ। ਓਥੇ ਨਾਤਾ ਜੁੜਿਆ ਮੇਰਾ ਤੇਰਾ, ਸੋਹੰ ਢੋਲਾ ਗਾਈਆ। ਨਜ਼ਰੀ ਆਇਆ ਪ੍ਰਭ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਕਰੇ ਕਰਾਏ ਹੱਕ ਨਬੇੜਾ, ਵੇਖਣਹਾਰਾ ਥਾਉਂ ਥਾਈਂਆ। ਨਿਰਗੁਣ ਹੋ ਪਾਇਆ ਫੇਰਾ, ਨਿਰਮਲ ਨੂਰ ਜੋਤ ਰੁਸ਼ਨਾਈਆ। ਸਾਚੇ ਦਰ ਲਗਾਇਆ ਡੇਰਾ, ਸਿੰਘਾਸਣ ਆਸਣ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲਿਆ ਲਗਾਈਆ।

ਮੇਰਾ ਲੇਖਾ ਗਿਆ ਲੱਗ, ਸੋ ਪੁਰਖ ਨਿਰੰਜਣ ਆਪ ਲਗਾਇਆ। ਮੇਰਾ ਛੁੱਟਾ ਵਿਛੋੜਾ ਰਹਿਣਾ ਅੱਡ, ਘਰ ਮੰਦਰ ਇਕ ਸੁਹਾਇਆ। ਭਗਤ ਦੁਆਰੇ ਲਿਆ ਸੱਦ, ਦਰ ਦਰਵਾਜਾ ਇਕ ਜਣਾਇਆ। ਪੰਧ ਮੁਕਾਇਆ ਭੱਜ ਭੱਜ, ਇਕ ਧਿਆਨ ਲਗਾਇਆ। ਦਰਸ਼ਨ ਵੇਖਾਂ ਰੱਜ ਰੱਜ, ਪਾਰਬ੍ਰਹਮ ਪ੍ਰਭ ਬੇਪਰਵਾਹਿਆ। ਸਚ ਸਿੰਘਾਸਣ ਬੈਠਾ ਸਜ, ਤਖ਼ਤ ਨਿਵਾਸੀ ਡੇਰਾ ਲਾਇਆ। ਪ੍ਰੇਮ ਪ੍ਰੀਤੀ ਨਾਲ ਜਾਵਾਂ ਬੱਝ, ਬੰਧਨ ਇਕੋ ਇਕ ਰਖਾਇਆ। ਸਾਚੇ ਹੁਜਰੇ ਕਰਾਂ ਹੱਜ, ਮਹਿਬੂਬ ਇਕੋ ਨਜ਼ਰੀ ਆਇਆ। ਸਤਿ ਸਰੂਪ ਹੋ ਕੇ ਰਿਹਾ ਗੱਜ਼, ਸ਼ਬਦ ਆਪਣੀ ਭਬਕ ਲਗਾਇਆ। ਮੇਰਾ ਪਰਦਾ ਲਿਆ ਕੱਜ, ਸਿਰ ਆਪਣਾ ਹੱਥ ਟਿਕਾਇਆ। ਮੈਂ ਲੰਘਣ ਆਈ ਹੱਦ, ਜਗਤ ਦੁਆਰਾ ਪਾਰ ਕਰਾਇਆ। ਜਿਸ ਮੰਦਰ ਹਰਿ ਭਗਤ ਬਹਿਣ ਸਜ, ਸੋ ਮੰਦਰ ਸੋਭਾ ਪਾਇਆ। ਮੈਂ ਖ਼ਾਲੀ ਝੋਲੀ ਲਈ ਅੱਡ, ਦੋਏ ਜੋੜ ਵਾਸਤਾ ਪਾਇਆ । ਪਤਿਪਰਮੇਸ਼ਵਰ ਕਿਉਂ ਪਿਛੇ ਆਇਉਂ ਛੱਡ, ਆਪਣਾ ਸੰਗ ਤਜਾਇਆ। ਮੈਨੂੰ ਬਿਰਹੋਂ ਲੱਗੀ ਅੱਗ, ਤੀਰ ਨਿਰਾਲਾ ਘਾਉ ਲਗਾਇਆ। ਵਿਛੋੜੇ ਅੰਦਰ ਗਈ ਮਘ, ਸਾਂਤਕ ਸਤਿ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇਆ।

ਤੇਰੀ ਕਰਨੀ ਵਡ ਮਿਹਰਵਾਨ, ਸਦਾ ਸਦਾ ਮੋਹੇ ਭਾਈਆ। ਬਾਲੀ ਬੁੱਧ ਮੈਂ ਅਣਜਾਣ, ਬੁੱਧੀ ਸਾਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਸੱਚੇ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਮੈਂ ਜਾਤਾ ਮੇਰਾ ਜੋਬਨ ਮਹਾਨ, ਨੂਰ ਜ਼ਹੂਰ ਰੁਸ਼ਨਾਈਆ। ਬੇਪਰਵਾਹ ਹੋਇਉਂ ਬੇਪਹਿਚਾਨ, ਮੇਰੀ ਸਾਰ ਕੋਇ ਨਾ ਪਾਈਆ। ਕਲਜੁਗ ਅੰਤ ਜਨ ਭਗਤਾਂ ਉਤੇ ਹੋਇਉਂ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਆਪਣੀ ਕਿਰਪਾ ਦਿਤਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਭਗਤ ਦੁਆਰੇ ਹੋ ਪਰਧਾਨ, ਸਚ ਪਰਧਾਨਗੀ ਰਿਹਾ ਕਮਾਈਆ। ਮੇਰੇ ਨੈਣ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ। ਮੇਰੇ ਬਸਤਰ ਭੂਸ਼ਨ ਲਾਲ, ਬੈਠੇ ਰੰਗ ਬਦਲਾਈਆ। ਕਰ ਕਿਰਪਾ ਕਰੀਂ ਪਰਵਾਨ, ਪਰਵਾਨਾ ਆਪਣਾ ਨਾਮ ਫੜਾਈਆ। ਚਰਨ ਕਵਲ ਬਖ਼ਸ਼ ਧਿਆਨ, ਮਿਲੇ

ਸਰਨ ਸਰਨਾਈਆ। ਮੇਰਾ ਤੁਟਾ ਮਾਣ, ਨੈਣ ਅੱਖ ਸ਼ਰਮਾਈਆ। ਤੂੰ ਸਾਹਿਬ ਸ੍ਰੀ ਭਗਵਾਨ, ਬੇਅੰਤ ਤੇਰੀ ਵਡਿਆਈਆ। ਤੇਰੇ ਭਗਤਾਂ ਕਰ ਪਰਵਾਨ, ਪ੍ਰੇਮ ਪ੍ਰੀਤੀ ਨਿਭਾਈਆ। ਰਲ ਕੇ ਗਾਵਾਂ ਸੱਚਾ ਗਾਨ, ਸੋਹੰ ਢੋਲਾ ਲਾਈਆ। ਮੇਰਾ ਤੇਰਾ ਇਕ ਨਿਸ਼ਾਨ, ਨਿਸ਼ਾਨਾ ਇਕੋ ਨਜ਼ਰੀ ਆਈਆ। ਮੈਂ ਬਾਲੀ ਬੁੱਧ ਅਞਾਣ, ਤੂੰ ਬਖ਼ਸ਼ਣਹਾਰ ਅਖਵਾਈਆ। ਦਰ ਆਈ ਕਰ ਪਰਵਾਨ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਇਕ ਵਰ, ਮਿਹਰ ਨਜ਼ਰ ਉਠਾਈਆ।

ਮਿਹਰਵਾਨ ਦੇਵੇ ਦਾਤ, ਦਾਨੀ ਦਇਆ ਕਮਾਇੰਦਾ। ਭਗਤਾਂ ਮਿਲਣਾ ਸਚ ਜਮਾਤ, ਮਾਰਗ ਇਕੋ ਇਕ ਜਣਾਇੰਦਾ। ਸੁਲੱਖਣੀ ਮਿਲਣਾ ਜਮਾਤ, ਕੁਲੱਖਣੀ ਰੂਪ ਨਾ ਕੋਇ ਵਖਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਦਰਸ਼ਨ ਕਰ ਸਾਖਿਆਤ, ਸਾਹਿਬ ਸਤਿਗੁਰ ਨਜ਼ਰੀ ਆਇੰਦਾ। ਅੱਠੇ ਪਹਿਰ ਰੱਖੇ ਪਰਭਾਤ, ਦਿਵਸ ਰੈਣ ਨਾ ਵੰਡ ਵੰਡਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਸ਼ਾਖ਼, ਸ਼ੌਹਰ ਇਕੋ ਇਕ ਅਖਵਾਇੰਦਾ। ਲੇਖਾ ਲਿਖਿਆ ਰਹੇ ਨਾ ਕਲਮ ਦਵਾਤ, ਸਭ ਦੇ ਲੇਖੇ ਲੇਖੇ ਪਾਇੰਦਾ। ਆਦਿ ਅੰਤ ਪੁੱਛੇ ਵਾਤ, ਨਿਤ ਨਵਿਤ ਵੇਖ ਵਖਾਇੰਦਾ। ਜਿਸ ਦੀ ਦੋ ਜਹਾਨ ਗੌਂਦਾ ਗਾਥ, ਪ੍ਰਭ ਚਰਨ ਧਿਆਨ ਲਗਾਇੰਦਾ। ਸੋ ਸਾਹਿਬ ਜਨ ਭਗਤਾਂ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਤੂੰ ਮੈਂ ਮਿਲਣਾ ਇਕੋ ਘਾਟ, ਸਚ ਦੁਆਰਾ ਵੇਖ ਹਾਟ, ਜਨ ਭਗਤਾਂ ਰੰਗ ਚੜ੍ਹਾਇੰਦਾ । ਨਾ ਕੋਈ ਜ਼ਾਤ ਨਾ ਕੋਈ ਪਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਦੇਵਣਹਾਰਾ ਅਗੰਮੀ ਦਾਤ, ਵਸਤ ਅਮੋਲਕ ਆਪ ਵਰਤਾਇੰਦਾ। ਅਗਲੀ ਪਿਛਲੀ ਜਾਣੇ ਗਾਥ, ਅਭੁਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਇੰਦਾ।

ਲਛਮੀ ਵੇਖ ਭਗਤ ਦੁਆਰ, ਅੱਲਾ ਰਾਣੀ ਲਏ ਅੰਗੜਾਈਆ। ਹੌਕਾ ਭਰੇ ਮੁਹੰਮਦ ਯਾਰ, ਯਾਰ ਯਾਰੀ ਵਖਾਈਆ। ਈਸਾ ਖੋਲ੍ਹ ਨੈਣ ਕਵਾੜ, ਲੇਖ ਅਲੇਖ ਲਏ ਉਲਟਾਈਆ। ਮੂਸਾ ਵੇਖ ਸਚ ਦੀਦਾਰ, ਈਦ ਦੀਦ ਚੰਦ ਰੁਸ਼ਨਾਈਆ। ਰਸਨਾ ਕਹੇ ਬਿਨ ਰਸਨਾ ਪਰਵਰਦਿਗਾਰ, ਬੇਪਰਵਾਹ ਤੇਰੀ ਸਰਨਾਈਆ। ਜੁਗ ਚੌਕੜੀ ਖੇਲ ਅਪਾਰ, ਬੇਅੰਤ ਭੇਵ ਨਾ ਰਾਈਆ। ਜਿਵ ਲਛਮੀ ਦਿਤੀ ਤਾਰ, ਤਿਵ ਅਨਾਥਾਂ ਹੋਏ ਸਹਾਈਆ। ਚੌਦਾਂ ਸਦੀਆਂ ਗਈਆਂ ਹਾਰ, ਚੌਦਸ ਚੰਦ ਸ਼ਰਮਾਈਆ। ਚੌਦਾਂ ਤਬਕ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਅੱਲਾ ਰਾਣੀ ਨਾਰ ਮੁਟਿਆਰ, ਨਿਰਗੁਣ ਹੋ ਨਾ ਕਿਸੇ ਪਰਨਾਈਆ। ਲੱਭਦੀ ਫਿਰੇ ਆਪਣਾ ਘਰ ਬਾਰ, ਦਰਵਾਜਾ ਨਜ਼ਰ ਕੋਇ ਨਾ ਆਈਆ। ਸੁਣ ਸੰਦੇਸਾ ਹੋਈ ਖ਼ਬਰਦਾਰ, ਆਲਸ ਨਿੰਦਰਾ ਲਾਹੀਆ। ਲੋਕਮਾਤ ਪਰਗਟ ਹੋਇਆ ਪਰਵਰਦਿਗਾਰ, ਨੂਰੋ ਨੂਰ ਨੂਰ ਇਲਾਹੀਆ। ਆਦਿ ਜੁਗਾਦੀ ਸਾਂਝਾ ਯਾਰ, ਸਗਲਾ ਸੰਗ ਰਖਾਈਆ। ਡੁਬਦੇ ਪਾਥਰ ਲਏ ਤਾਰ, ਪਾਹਨ ਆਪਣਾ ਚਰਨ ਛੁਹਾਈਆ। ਏਥੇ ਓਥੇ ਬਣੇ ਮਦਦਗਾਰ, ਸਦਾ ਸੁਹੇਲਾ ਆਪ ਅਖਵਾਈਆ। ਦਰ ਦਰਵੇਸ਼ਾ ਸੁਣੇ ਪੁਕਾਰ, ਆਪਣਾ ਧਿਆਨ ਲਗਾਈਆ। ਨਰ ਨਰੇਸ਼ਾ ਹੋ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਣਾ ਸੱਚਾ ਵਰ, ਤੇਰੀ ਆਸ ਇਕ ਤਕਾਈਆ।

ਅੱਲਾ ਰਾਣੀ ਖੋਲ੍ਹ ਅੱਖ, ਆਪਣਾ ਧਿਆਨ ਲਗਾਈਆ। ਜਿਧਰ ਵੇਖੇ ਚਾਰੋਂ ਕੰਨੀਆਂ ਸੱਖ, ਵਸਤ ਹੱਥ ਨਾ ਕੋਇ ਰਖਾਈਆ। ਨੇਤਰ ਨੀਰ ਵਰੋਲੇ ਅੱਥ, ਹੰਝੂਆਂ ਧਾਰ ਵਹਾਈਆ। ਪੀਰ ਪੈਗ਼ੰਬਰਾਂ ਹੋ ਗਈ ਬਸ, ਬਸਤਾ ਸਾਰੇ ਰਹੇ ਬੰਧਾਈਆ। ਕਲਮਾ ਪੜ੍ਹ ਕੇ ਗੌਂਦੇ ਰਹੇ ਗਥ, ਕਾਇਨਾਤ ਸ਼ਨਵਾਈਆ। ਬਣ ਬਰਦੇ ਚਰਨੀ ਰਹੇ ਢੱਠ, ਪਰਵਰਦਿਗਾਰ ਸੀਸ ਝੁਕਾਈਆ। ਹੁਕਮੇ ਅੰਦਰ ਰਹੇ ਨੱਠ, ਨਿਤ ਨਿਤ ਸੇਵ ਕਮਾਈਆ। ਅੱਖਰੀ ਨਾਮ ਜਗਤ ਰਟ, ਰੱਟਾ ਦੀਨ ਮਜ਼੍ਹਬ ਪਾਈਆ। ਸ਼ਰਅ ਸ਼ਰੀਅਤ ਖੋਲ੍ਹੀ ਹੱਟ, ਹਟਵਾਣੇ ਜਗਤ ਅਖਵਾਈਆ। ਹਰਿ ਕਾ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਮੈਂ ਸੁਣਿਆ ਸਾਹਿਬ ਦਾ ਸੱਚਾ ਜਸ, ਅੰਤਰ ਇਕ ਧਿਆਨ ਲਗਾਈਆ। ਪ੍ਰੇਮ ਅਵੱਲੜਾ ਦੇਵੇ ਰਸ, ਨਿਰਗੁਣ ਧਾਰ ਵਹਾਈਆ। ਪ੍ਰੇਮ ਪਿਆਰ ਕਰੇ ਹੱਸ, ਨਾਮ ਗਲਵੱਕੜੀ ਏਕਾ ਪਾਈਆ। ਮੈਂ ਜਾ ਕੇ ਚਰਨਾਂ ਜਾਵਾਂ ਢੱਠ, ਮਸਤਕ ਧੂੜੀ

ਟਿੱਕਾ ਲਾਈਆ। ਮੈਂ ਪਿਛਲਾ ਚੁਕਿਆ ਹਠ, ਸਦਕਾ ਨਜ਼ਰ ਕੋਇ ਨਾ ਆਈਆ। ਦੋਏ ਦਿਖਾਵਾਂ ਖ਼ਾਲੀ ਹੱਥ, ਖ਼ਾਲਕ ਖ਼ਲਕ ਬੇਪਰਵਾਹੀਆ। ਕਿਰਪਾ ਕਰ ਪੁਰਖ ਸਮਰੱਥ, ਹੱਥ ਤੇਰੇ ਵਡਿਆਈਆ । ਮੇਰੀ ਸੁੱਕੀ ਸੱਚੀ ਰੱਤ, ਰੱਤੀ ਰੱਤ ਨਜ਼ਰ ਨਾ ਆਈਆ। ਪੀਰ ਪੈਗ਼ੰਬਰ ਦਸਤਗੀਰ ਦਿਓ ਇਕੋ ਮੱਤ, ਮਤਾ ਇਕੋ ਇਕ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਆਪਣੇ ਹੱਥ ਰਖਾਈਆ।

ਪੀਰ ਪੈਗ਼ੰਬਰ ਦੇਵਣ ਮਤ, ਆਪਣਾ ਮਤਾ ਪਕਾਇਆ। ਪਰਵਰਦਿਗਾਰ ਹਕੀਕਤ ਵੇਖੇ ਹੱਕ, ਲਾਸ਼ਰੀਕ ਭੇਵ ਚੁਕਾਇਆ। ਜਲਵਾ ਨੂਰ ਲਏ ਤੱਕ, ਤਾਰੀਕ ਅੰਧੇਰ ਮਿਟਾਇਆ। ਸਾਡੇ ਉਤੇ ਪੈ ਗਿਆ ਸ਼ੱਕ, ਹੁਣ ਸਕੇ ਨਾ ਕੋਇ ਚੁਕਾਇਆ। ਜਾ ਕੇ ਆਪਣਾ ਹਾਲ ਦੱਸ, ਦਰਦੀ ਦਰਦ ਵੰਡਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇਆ।

ਪੀਰ ਪੈਗ਼ੰਬਰੋ ਮੈਂ ਜਾਵਾਂਗੀ। ਕਲਮਾ ਨਬੀ ਇਕੋ ਵਜਾਵਾਂਗੀ। ਕਰ ਸਜਦਾ ਸੀਸ ਝੁਕਾਵਾਂਗੀ। ਬਣ ਬਰਦਾ ਸੇਵ ਕਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਦਰ ਜਾ ਕੇ ਅਲੱਖ ਜਗਾਵਾਂਗੀ।

ਦਰਗਹਿ ਸਾਚੀ ਜਾਊਂਗੀ। ਨੇਤਰ ਨੈਣਾਂ ਨੀਰ ਵਹਾਊਂਗੀ। ਚੌਦਾਂ ਸਦੀਆਂ ਦਾ ਹਾਲ ਸੁਣਾਊਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦੇਵੇ ਇਕ ਵਰ, ਘਰ ਬਹਿ ਬਹਿ ਸ਼ੁਕਰ ਮਨਾਊਂਗੀ। ਮੈਂ ਸਾਚਾ ਸ਼ੁਕਰ ਮਨਾਵਾਂਗੀ। ਜਿਸ ਵੇਲੇ ਦਰਸ਼ਨ ਪਾਵਾਂਗੀ। ਅਗਨੀ ਤਪਸ਼ ਬੁਝਾਵਾਂਗੀ। ਆਬੇ ਹਯਾਤ ਪੀ, ਤ੍ਰਿਸ਼ਨਾ ਭੁੱਖ ਮਿਟਾਵਾਂਗੀ। ਸੱਚੇ ਸਾਹਿਬ ਨੂੰ ਕਹਿ ਕੇ ਜੀ, ਜੀਵਣ ਮੁਕਤ ਕਰਾਵਾਂਗੀ। ਪ੍ਰੇਮ ਪਿਆਲਾ ਇਕੋ ਪੀ, ਸਬਰ ਸਬੂਰੀ ਇਕੋ ਝੋਲੀ ਪਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਘਰ ਸਾਚੇ ਬਹਿ ਕੇ ਢੋਲਾ ਗਾਵਾਂਗੀ।

ਪਰਵਰਦਿਗਾਰ ਖੇਲ ਕਰਾਇੰਦਾ। ਧੁਰ ਦੀ ਧਾਰ ਆਪ ਚਲਾਇੰਦਾ। ਕਲਮਾ ਨਬੀ ਆਪ ਸੁਣਾਇੰਦਾ। ਰਸੂਲ ਇਕੋ ਇਕ ਵਡਿਆਇੰਦਾ। ਅਸੂਲ ਇਕੋ ਇਕ ਬਣਾਇੰਦਾ। ਕਾਤਲ ਮਕਤੂਲ ਖੇਲ ਕਰਾਇੰਦਾ। ਜ਼ਾਹਰਾ ਜ਼ਹੂਰ ਖੇਲ ਖਲਾਇੰਦਾ। ਅੱਲਾ ਰਾਣੀ ਹੁਕਮ ਮਨਾਇੰਦਾ। ਸੁਘੜ ਸਵਾਣੀ ਆਪ ਉਠਾਇੰਦਾ। ਧੁਰ ਦੀ ਬਾਣੀ ਰਾਗ ਅਲਾਇੰਦਾ। ਅੰਮ੍ਰਿਤ ਰਸ ਪਾਣੀ ਜਾਮ ਪਿਆਇੰਦਾ। ਅਗੰਮ ਅਥਾਹ ਹਾਣੀ, ਇਕੋ ਨਜ਼ਰੀ ਆਇੰਦਾ। ਸ਼ਹਿਨਸ਼ਾਹ ਹਰਿ ਸ਼ਾਹ ਪਾਤਸ਼ਾਹ ਅਖਵਾਇੰਦਾ। ਰਹਿਬਰ ਬਣ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਸਦਾ ਸੁਹੇਲਾ ਕਦੇ ਨਾ ਹੋਵੇ ਜੁਦਾ, ਦੂਜੀ ਵੰਡ ਨਾ ਕੋਇ ਵੰਡਾਇੰਦਾ। ਜੋ ਚਰਨ ਕਵਲ ਹੋਏ ਫ਼ਿਦਾ, ਫ਼ੈਸਲਾ ਹੱਕ ਹੱਕ ਸੁਣਾਇੰਦਾ। ਆਪਣਾ ਮਾਰਗ ਦੱਸੇ ਸਿਧਾ, ਭਗਤ ਦੁਵਾਰਾ ਇਕ ਸੁਹਾਇੰਦਾ। ਪ੍ਰਭ ਮਿਲਣ ਦੀ ਸਾਚੀ ਬਿਧਾ, ਪਾਰਬ੍ਰਹਮ ਆਪ ਜਣਾਇੰਦਾ। ਆਪਣਾ ਲੈ ਲਓ ਆ ਕੇ ਹਿੱਸਾ, ਵੰਡ ਸਭ ਦੀ ਝੋਲੀ ਪਾਇੰਦਾ। ਅੰਜੀਲ ਕੁਰਾਨ ਜਿਸ ਦਾ ਗਾਇਆ ਚਿੱਠਾ, ਸੋ ਧੁਰ ਸੰਦੇਸ ਅਲਾਇੰਦਾ। ਕਰਵਟ ਬਦਲ ਬਦਲੇ ਪਿੱਠਾ, ਅੰਗੜਾਈ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਇਕ ਜਣਾਇੰਦਾ।

ਸਚ ਸੰਦੇਸਾ ਸ੍ਰੀ ਭਗਵਾਨ, ਭਗਵਨ ਆਪ ਜਣਾਈਆ। ਦਰ ਔਣਾ ਹੋਏ ਪਰਵਾਨ, ਜੋ ਦਰ ਦਰਵਾਜੇ ਸੀਸ ਝੁਕਾਈਆ। ਲੇਖਾ ਪੜ੍ਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਤਾ ਬਿਧਾਤਾ ਜੋੜ ਜੁੜਾਈਆ। ਸਜਦਾ ਸੀਸ ਝੁਕ ਕਰੇ ਸਲਾਮ, ਧੂੜੀ ਟਿੱਕਾ ਮਸਤਕ ਲਾਈਆ। ਦਰਵੇਸ਼ ਬਰਦਾ ਬਣੇ ਗ਼ੁਲਾਮ, ਗੁਰਬਤ ਰਹੇ ਨਾ ਰਾਈਆ। ਨੇਤਰ ਨੈਣ ਕਰੇ ਧਿਆਨ, ਅੱਖ ਪਲਕ ਨਾ ਕੋਇ ਵਡਿਆਈਆ। ਨਜ਼ਰੀ ਆਏ ਸ੍ਰੀ ਭਗਵਾਨ, ਬੇਨਜ਼ੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ।

ਧੁਰ ਸੰਦੇਸਾ ਸੁਣ ਏਕ, ਏਕਾ ਇਕ ਸਮਝਾਈਆ। ਅੱਲਾ ਰਾਣੀ ਰਹੀ ਵੇਖ, ਨੇਤਰ ਨੈਣ ਉਠਾਈਆ।

ਪਰਵਰਦਿਗਾਰ ਧਰਿਆ ਕਵਣ ਭੇਖ, ਅਵੱਲੜਾ ਰੂਪ ਵਟਾਈਆ। ਕਿਸੇ ਹੱਥ ਨਾ ਆਇਆ ਮੁਲਾਂ ਸ਼ੇਖ਼, ਮੁਸਾਇਕ ਦੇਣ ਦੁਹਾਈਆ। ਮੁਰੀਦ ਮੁਰਸ਼ਦ ਕਰੇ ਸਾਚਾ ਹੇਤ, ਆਪ ਆਪਣਾ ਰੰਗ ਰੰਗਾਈਆ। ਕਾਇਆ ਮੰਦਰ ਅੰਦਰ ਰਿਹਾ ਖੇਡ, ਸਾਢੇ ਤਿੰਨ ਹੱਥ ਦਏ ਵਡਿਆਈਆ। ਸ਼ਬਦ ਸੰਦੇਸਾ ਇਕੋ ਭੇਜ, ਆਲਸ ਨਿੰਦਰਾ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ। ਅੱਲਾ ਰਾਣੀ ਕਹੇ ਮੈਂ ਦਰ ਦਰਵਾਜਾ ਲੰਘਾਂਗੀ। ਵਸਤ ਅਮੋਲਕ ਇਕ ਮੰਗਾਂਗੀ। ਦਰ ਜਾ ਕੇ ਮੂਲ ਨਾ ਸੰਗਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸੱਚਾ ਵਰ, ਕਰ ਦਰਸ ਸਾਚੇ ਰੱਜਾਂਗੀ।

ਦਰ ਇਕੋ ਮੰਗ ਮੰਗਾਂਵਾਂਗੀ। ਪਿਛਲੀ ਆਦਤ ਸਰਬ ਬਦਲਾਵਾਂਗੀ। ਇਕੋ ਢੋਲਾ ਗਾਵਾਂਗੀ। ਸਹੀ ਸਲਾਮਤ ਵੇਖ ਸ਼ੁਕਰ ਮਨਾਵਾਂਗੀ। ਆਪਣਾ ਆਪ ਕਰ ਅਮਾਨਤ, ਸਭ ਕੁਛ ਭੇਟ ਚੜ੍ਹਾਵਾਂਗੀ। ਜੇ ਹੋਏ ਬੇਪਹਿਚਾਨਤ, ਨੇਤਰ ਰੋ ਰੋ ਵਾਸਤਾ ਪਾਵਾਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਵੇ ਇਕ ਵਰ, ਦਰ ਮੰਗਣ ਸੱਚਾ ਜਾਵਾਂਗੀ।

ਮੁਹੰਮਦ ਉਠ ਦੇ ਸਲਾਹ, ਕਿਉਂ ਬੈਠਾ ਨੈਣ ਸ਼ਰਮਾਇਆ। ਈਸਾ ਉਠ ਵੇਖ ਰਾਹ, ਰਹਿਬਰ ਇਕ ਖ਼ੁਦਾਇਆ। ਮੂਸਾ ਵੇਖ ਬੇਪਰਵਾਹ, ਮੁਫ਼ਲਸਾਂ ਪਾਰ ਕਰਾਇਆ। ਮੁਰੀਦਾਂ ਭਾਰ ਰਿਹਾ ਉਠਾ, ਮੁਰਸ਼ਦ ਸੇਵ ਕਮਾਇਆ। ਰਹਿਮਤ ਕਰ ਆਪ ਖ਼ੁਦਾ, ਮਿਹਰ ਨਜ਼ਰ ਕਰੀਮ ਟਿਕਾਇਆ। ਉਲਫ਼ਤ ਦੇਵੇ ਦੋ ਜਹਾਂ, ਹਰਿਜਨ ਲੇਖੇ ਲਾਇਆ। ਗ਼ਫ਼ਲਤ ਸਭ ਦੀ ਦੇਵੇ ਗਵਾ, ਗਹਿਰ ਗੰਭੀਰ ਖ਼ੁਦਾਇਆ। ਉਜਰਤ ਕੋਈ ਨਾ ਲਏ ਲਗਾ, ਮੁਫ਼ਤ ਆਪਣਾ ਨਾਮ ਲੁਟਾਇਆ। ਜਿਸ ਦੇ ਕਲਮੇ ਆਏ ਗਾ, ਰਸਨਾ ਜਿਹਵਾ ਮੇਲ ਮਿਲਾਇਆ। ਸੋ ਲੇਖਾ ਜਾਣੇ ਦੋ ਜਹਾਂ, ਨਿਰਗੁਣ ਸਰਗੁਣ ਫੇਰਾ ਪਾਇਆ । ਹਰਿਜਨ ਸਾਚੇ ਰਿਹਾ ਸਮਝਾ, ਸਮਝ ਰਮਜ਼ ਮਿਲਾਇਆ। ਜਿਸ ਨੂੰ ਕਹਿੰਦੇ ਰਹੇ ਨੂਰੀ ਖ਼ੁਦਾ, ਅਰਸ਼ ਕੁਰਸ਼ ਸਮਾਇਆ। ਕਲਜੁਗ ਅੰਤ ਹੋਇਆ ਆਪ ਬੇਵਫ਼ਾ, ਵਫ਼ਾਦਾਰੀ ਸਭ ਦੀ ਦਏ ਭੁਲਾਇਆ। ਨਾਲੇ ਮੁਲਜ਼ਮ ਨਾਲੇ ਬਣੋ ਗਵਾਹ, ਸਧਰਾਂ ਪੂਰ ਨਾ ਕੋਇ ਕਰਾਇਆ। ਮੱਕਾ ਕਾਅਬਾ ਦਿਤਾ ਵਡਿਆ, ਜਗਤ ਹੁਜਰਾ ਹੱਜ ਕਰਾਇਆ। ਸ਼ਰਅ ਸ਼ਰੀਅਤ ਵਿਚ ਫਸਾ, ਫ਼ਰਜ਼ ਜੁਰਮ ਇਕ ਲਗਾਇਆ। ਵੇਖੋ ਸਾਰੇ ਏਕਾ ਰਾਹ, ਉਂਗਲਾਂ ਨਾਲ ਰਿਹਾ ਜਣਾਇਆ । ਤੁਹਾਨੂੰ ਦੱਸਦਾ ਰਿਹਾ ਖ਼ੁਦਾ, ਹਿੰਦੂਆਂ ਰਾਮ ਨਜ਼ਰੀ ਆਇਆ। ਜੇ ਕੋਈ ਲੱਭੇ ਲੱਭੇ ਨਾ ਕਿਸੇ ਥਾਂ, ਮੰਦਰ ਮਸੀਤਾਂ ਖ਼ਾਲੀ ਰਿਹਾ ਵਖਾਇਆ। ਮੈਂ ਵੇਖ ਕੇ ਆਈ ਉਹ ਕਰੇ ਸਚ ਨਿਆਂ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇਆ। ਦੋਜ਼ਖ਼ ਨਰਕ ਵਖਾਏ ਜਿਨ੍ਹਾਂ ਖ਼ਾਦੀ ਸੂਰ ਗਾਂ, ਪੈਗ਼ੰਬਰ ਗੁਰ ਕੋਇ ਨਾ ਹੋਏ ਸਹਾਇਆ। ਜੇ ਕੋਈ ਮੇਲੇ ਮੇਲ ਅੱਗੇ ਹੋ ਕੇ ਪਕੜੋ ਬਾਂਹ, ਸਾਰੇ ਕਰਨ ਨਾਂਹ, ਸ਼ੇਰ ਹੋ ਕੇ ਰਿਹਾ ਡਰਾਇਆ। ਚੌਦਾਂ ਤਬਕ ਨਾ ਲੱਭੇ ਥਾਂ, ਚਾਰੋਂ ਕੁੰਟ ਚੰਦ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਵਿਚ ਛੁਪਾਇਆ।

ਪੀਰ ਪੈਗ਼ੰਬਰੋ ਪੜ੍ਹੋ ਤਕਬੀਰ, ਤਕਵਾ ਇਕ ਰਖਾਈਆ। ਵੇਖੋ ਨਿਰਗੁਣ ਸਤਿ ਤਸਵੀਰ, ਮੁਸੱਵਰ ਸਕੇ ਨਾ ਕੋਇ ਬਣਾਈਆ। ਜਿਸ ਦੀ ਰਹਿਮਤ ਬੇਨਜ਼ੀਰ, ਜ਼ਹਿਮਤ ਨੇੜ ਕੋਇ ਨਾ ਆਈਆ। ਬਣਾ ਅਹਿਮਕ ਸਭ ਨੂੰ ਬੰਧੇ ਨਾਲ ਜ਼ੰਜੀਰ, ਸ਼ਰਅ ਨਾਲ ਕੁੜਮਾਈਆ। ਆਪਣੇ ਹੱਥ ਰੱਖਿਆ ਅਖ਼ੀਰ, ਅਕਲ ਆਕਲ ਨਾ ਕੋਇ ਚਤੁਰਾਈਆ। ਮੈਂ ਵੇਖ ਹੋਈ ਦਿਲਗੀਰ, ਧੀਰਜ ਧੀਰ ਨਾ ਕੋਇ ਰਖਾਈਆ। ਜਿਸ ਘੱਲੇ ਪੈਗ਼ੰਬਰ ਪੀਰ, ਹੁਕਮੀ ਹੁਕਮ ਮਨਾਈਆ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਇਕ ਵਡਿਆਈਆ । ਗ਼ਰੀਬ ਨਿਮਾਣਿਆਂ ਕੱਟੇ ਭੀੜ, ਦੁਖੀਆਂ ਦੁੱਖ ਵੰਡਾਈਆ। ਮੈਂ ਵੇਖਾਂ ਇਕੋ ਪੀਰ, ਪੀਰ ਪੀਰਾਂ ਸਿਰ ਅਖਵਾਈਆ। ਮੇਰੀ ਬਦਲ ਦੇਵੇ ਤਕਦੀਰ, ਮਿਹਰ ਨਜ਼ਰ ਉਠਾਈਆ। ਲੱਛਮੀ ਗਲ ਪਾਈ ਜਿਸ ਜ਼ੰਜੀਰ, ਗਹਿਣਾ ਇਕੋ ਇਕ ਵਖਾਈਆ। ਮੇਰੀ ਲੱਤਾਂ ਬਾਂਹਵਾਂ ਮਾਰੇ ਜ਼ੰਜੀਰ, ਮੇਰਾ ਉਜ਼ਰ ਨਾ ਚਲੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੇਖੇ ਲਾਈਆ।

ਪ੍ਰਭ ਲੇਖਾ ਅੰਤ ਮੁਕਾਵੇਗਾ। ਹਰ ਘਟ ਨਜ਼ਰੀ ਆਵੇਗਾ। ਜੀਵ ਜੰਤ ਸਰਬ ਤਰਾਵੇਗਾ। ਗੁਰ ਅਵਤਾਰਾਂ ਪਾਰ ਲਗਾਵੇਗਾ। ਪੀਰ ਪੈਗ਼ੰਬਰ ਨਾਲ ਮਿਲਾਵੇਗਾ। ਸ਼ਰਅ ਜ਼ੰਜੀਰ ਕੱਟ ਵਖਾਵੇਗਾ। ਤਦਬੀਰ ਆਪਣੀ ਇਕ ਜਣਾਵੇਗਾ। ਸ਼ਾਹ ਹਕੀਰ ਜੋੜ ਜੁੜਾਵੇਗਾ। ਪਿਛਲੀ ਲਕੀਰ ਮੇਟ ਮਿਟਾਵੇਗਾ। ਸਾਚੀ ਦੇ ਕੇ ਧੀਰ, ਦਰ ਬਹਾਵੇਗਾ। ਭਗਤ ਜਾਨਣ ਆਪਣੇ ਵੀਰ, ਦੂਜਾ ਸਾਕ ਨਾ ਕੋਈ ਰਖਾਵੇਗਾ। ਜਿਸ ਬਖ਼ਸ਼ੇ ਅੰਮ੍ਰਿਤ ਸੀਰ, ਠੰਡਾ ਠਾਰ ਕਰਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਖੇਲ ਆਪ ਕਰਾਵੇਗਾ।

ਪ੍ਰਭ ਜਿਸ ਵੇਲੇ ਦਇਆ ਕਮਾਏਗਾ। ਮਿਹਰ ਨਜ਼ਰ ਉਠਾਏਗਾ। ਮੇਰੀ ਕੀਤੀ ਭੁੱਲ ਬਖ਼ਸ਼ਾਏਗਾ। ਨਿਰਗੁਣ ਜੋਤ ਅਤੀਤੀ ਬੇਪਰਤੀਤੀ ਪਰਤੀਤ ਬੰਧਾਏਗਾ। ਜਗਤ ਮਸੀਤ ਪੱਲਾ ਛੁਡਾਏਗਾ। ਲਾਸ਼ਰੀਕ ਦਰਸ ਦਿਖਾਏਗਾ। ਹੋ ਨਜ਼ਦੀਕ ਨਜ਼ਰੀ ਆਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲੇ ਪੰਧ ਮੁਕਾਏਗਾ।

ਕਲਜੁਗ ਅੰਤਮ ਪੰਧ ਮੁੱਕੇਗਾ। ਹਰਿ ਕਾ ਭਾਣਾ ਕਦੇ ਨਾ ਰੁਕੇਗਾ। ਗ਼ਰੀਬ ਨਿਮਾਣਿਆਂ ਆਪਣੀ ਗੋਦੀ ਚੁਕੇਗਾ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਿਰਗੁਣ ਹੋ ਕਦੇ ਨਾ ਲੁਕੇਗਾ। ਕਲਜੁਗ ਅੰਤਮ ਜੂਠ ਝੂਠ ਜੜ੍ਹ ਆਪਣੀ ਹੱਥੀਂ ਪੁੱਟੇਗਾ। ਸ਼ਾਹ ਸੁਲਤਾਨਾਂ ਮੂਧਾ ਠੂਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਰ ਘਰ ਘਰ ਸਭ ਨੂੰ ਪੁਛੇਗਾ।

ਕੀ ਸਾਥੋਂ ਪੁੱਛਣ ਆਏਂਗਾ। ਪ੍ਰਭ ਕਵਣ ਹੁਕਮ ਜਣਾਏਂਗਾ। ਕਵਣ ਲੇਖਾ ਕੱਢ ਵਖਾਏਂਗਾ। ਭਰਮ ਭੁਲੇਖਾ ਕੱਢ ਠੀਕ ਜਣਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪ ਆਪਣੇ ਰੰਗ ਰੰਗਾਏਗਾ।

ਮੈਂ ਉਸ ਨੂੰ ਰੰਗ ਰੰਗਾਵਾਂਗਾ। ਜਿਸ ਨੂੰ ਭਗਤਾਂ ਨਾਲ ਮਿਲਾਵਾਂਗਾ। ਭਗਤ ਦੁਆਰੇ ਸੋਭਾ ਪਾਵਾਂਗਾ। ਸਚ ਸਿੰਘਾਸਣ ਇਕ ਵਖਾਵਾਂਗਾ। ਪੁਰਖ ਅਬਿਨਾਸ਼ਣ ਰੂਪ ਵਟਾਵਾਂਗਾ। ਪ੍ਰਿਥਮੀ ਅਕਾਸ਼ਨ ਵੇਖ ਵਖਾਵਾਂਗਾ। ਮੰਡਲ ਰਾਸਨ ਰਾਸ ਰਚਾਵਾਂਗਾ। ਗੋਪੀ ਕਾਹਨ ਬਣ ਨਚਾਵਾਂਗਾ। ਮਹੱਲ ਅਟੱਲ ਇਕ ਰੁਸ਼ਨਾਵਾਂਗਾ। ਬਿਨ ਤੇਲ ਬਾਤੀ ਦੀਪ ਇਕ ਜਗਾਵਾਂਗਾ। ਬਣ ਸਾਕੀ ਜਾਮ ਪਿਆਵਾਂਗਾ। ਰੂਹ ਬੁੱਤ ਨਾ ਪੰਜ ਤੱਤ ਖ਼ਾਕੀ, ਸਾਬਤ ਸੂਰਤ ਆਪ ਵਖਾਵਾਂਗਾ। ਅੱਗੇ ਰਹੇ ਨਾ ਕੋਇ ਆਕੀ, ਅਕਲ ਸਭ ਦੀ ਆਪ ਭੁਲਾਵਾਂਗਾ। ਲਹਿਣਾ ਦੇਣਾ ਦੇਵਾਂ ਬਾਕੀ, ਪਿਛਲਾ ਹਿਸਾਬ ਚੁਕਾਵਾਂਗਾ। ਜੇ ਕੋਈ ਕਹੇ ਉਚੀ ਜਾਤੀ, ਤਿਸ ਖ਼ਾਕੀ ਖ਼ਾਕ ਰਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਆਪ ਵਡਿਆਵਾਂਗਾ। ਮਹਾਰਾਰ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਆਤਮ ਪਰਮਾਤਮ ਜੋੜ ਜੁੜਾਵਾਂਗਾ। (੧੧ ਚੇਤ ੨੦੨੦ ਬਿ)

ਭਗਤਨ ਸਦਾ ਇਕੋ ਮੰਗ, ਆਤਮ ਪਰਮਾਤਮ ਮੇਲ ਮਿਲਾਈਆ। ਸਚ ਸੁਹੰਜਣੀ ਸੇਜ ਸੋਹੇ ਪਲੰਘ, ਫੂਲਣ ਬਰਖਾ ਆਪ ਲਗਾਈਆ। ਕੰਤ ਕੰਤੂਹਲ ਦਰ ਦਰਵਾਜਾ ਆਏ ਲੰਘ, ਘਰ ਸੱਜਣ ਫੇਰਾ ਪਾਈਆ। ਨਿਜ ਰਸੀਆ ਦੇਵੇ ਨਿਜ ਅਨੰਦ, ਪਰਮਾਨੰਦ ਵਿਚ ਸਮਾਈਆ। ਪ੍ਰੇਮ ਪਿਆਰ ਵਿਚ ਵੇਖੇ ਹੱਸ, ਸੋਹੰ ਹੰਸਾ ਰਾਗ ਅਲਾਈਆ। ਅਗੰਮੀ ਭਗਤੀ ਦੇਵੇ ਦੱਸ, ਜਗਤ ਭਗਤੀ ਨਾ ਕੋਇ ਸਿਖਾਈਆ। ਸਚ ਸੁਨੇਹੁੜਾ ਆਪਣਾ ਦੱਸ, ਬਣ ਪਾਂਧੀ ਪੰਧ ਮੁਕਾਈਆ। ਭਗਤ ਭਗਵਾਨ ਇਕ ਦੂਜੇ ਦੇ ਦੋਵੇਂ ਵਸ, ਇਕੱਲਾ ਕੰਮ ਕੋਇ ਨਾ ਆਈਆ। ਜੁਗ ਚੌਕੜੀ ਹੋਏ ਇਕੱਠ, ਇਕ ਇਕ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। (੧੨ ਚੇਤ ੨੦੨੦ ਬਿ)

ਗੁਰ ਨਾਨਕ ਕਹੇ ਮੈਂ ਹੋਇਆ ਖ਼ੁਸ਼, ਗੁਰ ਗੋਬਿੰਦ ਮਿਲੀ ਵਡਿਆਈਆ। ਗੋਬਿੰਦ ਕਹੇ ਪੁਰਖ ਅਕਾਲ

ਮੈਨੂੰ ਲਿਆ ਪੁੱਛ, ਭੇਵ ਅਭੇਦ ਜਣਾਈਆ। ਜਿਨ੍ਹਾਂ ਪਿਛੇ ਵਾਰਿਆ ਸਭ ਕੁਛ, ਮਾਣ ਅਭਿਮਾਨ ਗਵਾਈਆ। ਨਿਰਗੁਣ ਹੋ ਜੋ ਗਏ ਰੁਸ, ਨਿਰਗੁਣ ਭੇਵ ਨਾ ਰਾਈਆ। ਜਿਨ੍ਹਾਂ ਕੋਲ ਨਹੀਂ ਕੁਛ, ਖ਼ਾਲੀ ਹੱਥ ਦਸਾਈਆ। ਤਿਨ੍ਹਾਂ ਸਾਹਿਬ ਵੇਖੇ ਝੁਕ, ਨਿਝ ਆਪਣਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਨਾਨਕ ਕਹੇ ਮੇਰੀ ਆਸਾ ਪੂਰ, ਪੂਰੀ ਆਸ ਕਰਾਈਆ। ਗੋਬਿੰਦ ਕਹੇ ਪ੍ਰਭ ਮਿਲਿਆ ਜ਼ਰੂਰ, ਜ਼ਰੂਰਤ ਕੋਇ ਰਹਿਣ ਨਾ ਪਾਈਆ। ਭਗਤ ਕਹੇ ਸਭ ਨਾਤਾ ਕੂੜ, ਬਿਨ ਹਰਿ ਸੰਗ ਨਾ ਕੋਇ ਰਖਾਈਆ। ਕਬੀਰ ਕਹੇ ਨਾ ਜਾਣੋ ਦੂਰ, ਘਟ ਘਟ ਰਿਹਾ ਸਮਾਈਆ। ਸ਼ਮਸ ਕਹੇ ਸੱਚਾ ਨੂਰ, ਜ਼ਹੂਰ ਇਕ ਰੁਸ਼ਨਾਈਆ। ਮੁਰਸ਼ਦ ਕਹੇ ਮੁਰੀਦ ਰਹੇ ਨਾ ਕੋਇ ਮਫ਼ਰੂਰ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਰਚਾਈਆ।

ਨਾਨਕ ਕਹੇ ਮੋਹੇ ਚੜ੍ਹਿਆ ਚਾਅ, ਸਚਖੰਡ ਵੱਜੀ ਵਧਾਈਆ। ਗੋਬਿੰਦ ਕਹੇ ਪ੍ਰਭ ਮਿਲਿਆ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਕਬੀਰ ਕਹੇ ਨਿਥਾਵਿਆਂ ਦੇਵੇ ਥਾਂ, ਮਿਹਰਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਆਪਣੀ ਆਪ ਧਰਾਈਆ।

ਨਾਨਕ ਕਹੇ ਮੇਰੀ ਆਸਾ ਪੁਨੀ, ਪ੍ਰਭ ਪੂਰੀ ਆਸ ਕਰਾਈਆ। ਗੋਬਿੰਦ ਕਹੇ ਹਰਿ ਪਾਇਆ ਵਡ ਗੁਣ ਗੁਣੀ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਕਬੀਰ ਕਹੇ ਭਗਤਾਂ ਪੁਕਾਰ ਸੁਣੀ, ਚਲ ਆਇਆ ਸੱਚਾ ਮਾਹੀਆ। ਲੱਖ ਚੁਰਾਸੀ ਛਾਣ ਪੁਣੀ, ਜੀਵ ਜੰਤ ਵੇਖ ਵਖਾਈਆ। ਪੀਰ ਪੈਗ਼ੰਬਰਾਂ ਲੇਖਾ ਚੁਕਾਇਆ ਉਨੀ, ਮਾਣ ਤਾਣ ਕੋਇ ਰਹਿਣ ਨਾ ਪਾਈਆ। ਸਾਰੇ ਕਹਿਣ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਇਕੱਲਾ ਬਣਿਆ ਖ਼ੂਨੀ, ਨਾਮ ਖੰਡਾ ਹੱਥ ਚਮਕਾਈਆ। ਲਹਿਣਾ ਦੇਣ ਚੁਕੌਂਦਾ ਜਾਏ ਜੂਨੀ, ਭੇਵ ਕੋਇ ਨਾ ਆਈਆ । ਜਨ ਭਗਤਾਂ ਰੋਟੀ ਦਾਲ ਖੁਆਵੇ ਅਲੂਣੀ, ਪ੍ਰੇਮ ਰਸ ਵਿਚ ਭਰਾਈਆ। ਆਤਮਾ ਕੋਈ ਨਾ ਰਹੇ ਊਣੀ, ਜਿਸ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਨਾਨਕ ਕਹੇ ਮੈਂ ਦਿਤਾ ਮੌਕਾ, ਉਚੀ ਕੂਕ ਸੁਣਾਇਆ। ਗੋਬਿੰਦ ਕਹੇ ਮੈਂ ਦਿਤਾ ਮੌਕਾ, ਇਕੋ ਢੱਯਾ ਵੰਡ ਵੰਡਾਇਆ। ਕਬੀਰ ਕਹੇ ਪ੍ਰਭ ਮਾਰਗ ਦੱਸਿਆ ਸੌਖਾ, ਸਾਚਾ ਰਾਹ ਚਲਾਇਆ। ਜੁਗ ਚੌਕੜੀ ਜੋ ਸੁੱਤਾ ਰਿਹਾ ਲਾ ਕੇ ਢੌਂਕਾ, ਕਰਵਟ ਸਕੇ ਨਾ ਕੋਇ ਬਦਲਾਇਆ। ਜਿਸ ਦੇ ਪਿਛੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੋਚਿਆ ਚੌਂਕਾ, ਕਾਇਆ ਮਾਟੀ ਪੋਚ ਪੋਚਾਇਆ। ਜਿਸ ਨੂੰ ਆਦਿ ਸ਼ਕਤ ਅੱਲਾ ਰਾਣੀ ਕਹੇ ਮੈਂ ਖ਼ੌਂਤ ਹੰਢਾਵਾਂ ਨਾਲ ਸ਼ੌਂਕਾ, ਖ਼ਾਵੰਦ ਬਣੇ ਬੇਪਰਵਾਹਿਆ। ਮਿਹਰਵਾਨ ਹੋ ਕੇ ਮੇਰੇ ਹੱਥ ਨਾਲ ਛੁਹਾਏ ਪੌਂਚਾ, ਦਸਤ ਬਦਸਤ ਖੇਲ ਕਰਾਇਆ। ਨਾਮ ਨੱਯਾ ਵਖਾਏ ਨੌਕਾ, ਸਮੁੰਦ ਸਾਗਰ ਗਹਿਰ ਗਵਰ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ।

ਨਾਨਕ ਕਹੇ ਮੈਂ ਖੋਲ੍ਹੀ ਅੱਖ, ਨੈਣ ਇਕ ਉਲਟਾਇਆ। ਗੋਬਿੰਦ ਕਹੇ ਪ੍ਰਭ ਆਇਆ ਪਰਤੱਖ, ਪੁਰਖ ਅਕਾਲ ਫੇਰਾ ਪਾਇਆ। ਮੇਰੀ ਕਰਨੀ ਲਈ ਰੱਖ, ਕੀਤਾ ਕੌਲ ਭੁੱਲ ਨਾ ਜਾਇਆ। ਗੁਰਮੁਖ ਸਾਚੇ ਕੀਤੇ ਵੱਖ, ਵੱਖਰਾ ਰਾਹ ਚਲਾਇਆ। ਸਾਚੀ ਸੇਵਾ ਇਕੋ ਦੱਸ, ਆਪਣਾ ਸੰਗ ਨਿਭਾਇਆ। ਜੁਗ ਚੌਕੜੀ ਜੋ ਆਪਣੇ ਅੰਦਰ ਰੱਖੇ ਡੱਕ, ਕਲਜੁਗ ਅੰਤ ਮਾਣਸ ਜਨਮ ਦਿਵਾਇਆ। ਗੁਰ ਅਵਤਾਰਾਂ ਕਿਸੇ ਨਾ ਰਹੇ ਸ਼ੱਕ, ਸ਼ਹਿਨਸ਼ਾਹ ਪਰਦਾ ਰਿਹਾ ਉਠਾਇਆ। ਕਰੇ ਨਬੇੜਾ ਸਦਾ ਹੱਕ, ਹਕੀਕਤ ਵੇਖੇ ਥਾਉਂ ਥਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਇਆ।

ਨਾਨਕ ਕਹੇ ਮੇਰੀ ਹੋਈ ਹੱਦ, ਹਾਜ਼ਰ ਹੋ ਜਣਾਈਆ। ਗੋਬਿੰਦ ਕਹੇ ਘਰ ਲਿਆ ਸੱਦ, ਪ੍ਰਭ ਦਾਤਾ ਬੇਪਰਵਾਹੀਆ। ਨਾਤਾ ਜੋੜਿਆ ਬਿਨ ਪੰਜ ਤੱਤ ਕਾਇਆ ਹੱਡ, ਰਕਤ ਬੂੰਦ ਨਾ ਕੋਇ ਮਿਲਾਈਆ। ਗੁਰਸਿਖ ਸੱਜਣ ਜੋ ਪਿਛੇ ਗਿਆ ਛੱਡ, ਅੰਤ ਓਨ੍ਹਾਂ ਮੇਲ ਮਿਲਾਈਆ। ਪਾਰ ਕਰਾਈ ਵਿਸ਼ਕਰਮਾ ਹੱਦ, ਨਿਹਕਰਮੀ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਨਾਨਕ ਕਹੇ ਪ੍ਰਭ ਵੇਖਿਆ ਦਾਤਾ, ਅਨਮੰਗੀ ਵਸਤ ਝੋਲੀ ਪਾਇੰਦਾ। ਗੋਬਿੰਦ ਕਹੇ ਸਦ ਵਸੇ ਸਾਥਾ, ਵਿਛੜ ਕਦੇ ਨਾ ਜਾਇੰਦਾ। ਕਬੀਰ ਕਹੇ ਹੋਏ ਸਹਾਈ ਅਨਾਥ ਅਨਾਥਾਂ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਚਖੰਡ ਦੁਆਰੇ ਪਿਆ ਹਾਸਾ, ਸ੍ਹੀ ਭਗਵਾਨ ਖੇਲ ਵਖਾਇੰਦਾ। ਉਠੋ ਵੇਖੋ ਸਰਬ ਤਮਾਸ਼ਾ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਜਿਸ ਦੀਆਂ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਖ਼ਾਂ, ਕਿਰਨ ਕਿਰਨ ਭਗਤ ਵਖਾਇੰਦਾ । ਸੋ ਸਾਹਿਬ ਦੇਵਣਹਾਰ ਸਦਾ ਭਰਵਾਸਾ, ਧੁਰ ਸੰਦੇਸ਼ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਨਾਨਕ ਕਹੇ ਆਇਆ ਵੇਲਾ, ਜਿਸ ਵੇਲੇ ਰਾਹ ਤਕਾਈਆ। ਗੋਬਿੰਦ ਕਹੇ ਕਰੇ ਖੇਲ ਗੁਰੂ ਗੁਰ ਚੇਲਾ, ਗੁਰ ਰੂਪ ਵਟਾਈਆ। ਕਬੀਰ ਕਹੇ ਪ੍ਰਭ ਭਗਤਾਂ ਹੋਏ ਮੇਲਾ, ਮਿਲਣੀ ਜਗਦੀਸ਼ ਕਰਾਈਆ। ਸ੍ਰੀ ਭਗਵਾਨ ਕਹੇ ਮੈਂ ਸੱਜਣ ਸੁਹੇਲਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ।

ਨਾਨਕ ਕਹੇ ਗੋਬਿੰਦ ਵੇਖ, ਗੋਬਿੰਦ ਕਹੇ ਨਾਨਕ ਤੇਰੀ ਵਡਿਆਈਆ। ਕਬੀਰ ਕਹੇ ਪ੍ਰਭ ਕਰੇ ਹੇਤ, ਆਪਣਾ ਮੇਲ ਮਿਲਾਈਆ। ਇਕ ਚਾਰ ਸੁਹੰਜਣੀ ਚੇਤ, ਚੌਦਸ ਚੌਦਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਚੌਦਾਂ ਚੇਤ ਵੀਹ ਸੌ ਵਜੇ, ਦੋ ਹਜ਼ਾਰ ਸਮਝਾਈਆ। ਦੋ ਹਜ਼ਾਰ ਨਵ ਖੰਡ ਪ੍ਰਿਥਮੀ ਵਿਚੋਂ ਇਕੋ ਵਾਰ ਕਰੇ ਸੱਚੇ, ਇਕ ਨਾਲ ਹੋਰ ਦੋ ਦੋ ਜ਼ਬਰ ਜ਼ਬਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਸਭ ਦਾ ਲੇਖਾ ਆਪਣੇ ਵਿਚ ਲੁਕਾਈਆ।

ਚੌਦਾਂ ਚੇਤ ਪ੍ਰਭ ਹੋ ਚੁਕੰਨਾਂ, ਚੌਦਾਂ ਲੋਕ ਫੇਰਾ ਪਾਈਆ। ਚੌਦਾਂ ਤਬਕ ਫਿਰੇ ਭੰਨਾਂ, ਭੱਜ ਭੱਜ ਪੰਧ ਮੁਕਾਈਆ। ਤੀਰਥ ਤੱਟ ਕਰੇ ਅੰਨ੍ਹਾ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਗੁਰਦਰ ਮੰਦਰ ਸ਼ਿਵਦੁਆਲੇ ਮੱਠ ਖ਼ਾਲੀ ਕਰੇ ਛੱਪਰ ਛੰਨਾਂ, ਵਸਤ ਕਿਸੇ ਘਰ ਰਹਿਣ ਨਾ ਪਾਈਆ। ਮੁੜ ਕੇ ਆਏ ਲੰਘ ਕੇ ਸਾਰਿਆਂ ਬੰਨਾਂ, ਬੰਨਾਂ ਦੇਵੇ ਸਭ ਦਾ ਢਾਹੀਆ। ਕਰੇ ਖੇਲ ਸ੍ਰੀ ਭਗਵਨਾ, ਭਗਤ ਦੁਆਰਾ ਵੇਖ ਵਖਾਈਆ। ਸੇਵਾ ਕਰੇ ਗੁਜਰੀ ਚੰਨਾਂ, ਚੰਦ ਚੰਨ ਨੂਰ ਰੁਸ਼ਨਾਈਆ। ਪੁਰਖ ਅਕਾਲ ਇਕੋ ਮੰਨਾ, ਮਨਸਾ ਪੂਰ ਵਖਾਈਆ। ਬੁੱਢਾ ਹੋਇਆ ਉਠ ਕੇ ਆਵੇ ਨਾਲ ਜੱਟ ਧੰਨਾ, ਪਿਛਲੀ ਕੀਤੀ ਯਾਦ ਕਰਾਈਆ । ਨਾਮਾ ਕਹੇ ਮੈਂ ਸੁਣਿਆ ਕੰਨਾਂ, ਭਗਤਾਂ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੌਦਾਂ ਚੇਤਰ ਸਾਰੇ ਰਹੋ ਤਿਆਰ, ਤਿਆਰੀ ਹਰਿ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ ਹੋਏ ਖ਼ਬਰਦਾਰ, ਚਤੁਰਭੁਜ ਨਾਲ ਮਿਲਾਇੰਦਾ। ਗੁਰ ਅਵਤਾਰ ਉਠਾਲ, ਪੀਰ ਪੈਗ਼ੰਬਰ ਰਾਹ ਵਖਾਇੰਦਾ। ਭਗਤ ਭਗਵੰਤ ਵੇਖੇ ਲਾਲ, ਸੰਤ ਸਾਜਣ ਆਪ ਜਗਾਇੰਦਾ। ਗੁਰਮੁਖਾਂ ਜਣਾਏ ਆਪਣਾ ਹਾਲ, ਗੁਰਸਿਖਾਂ ਆਪ ਉਠਾਇੰਦਾ। ਸੇਵਾ ਕਰੇ ਦੀਨ ਦਿਆਲ, ਦਇਆਨਿਧ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ।

ਵੀਹ ਸੌ ਵਜੇ ਸਾਰੇ ਔਣਗੇ। ਭਗਤ ਦੁਆਰੇ ਦਰਸ਼ਨ ਪੌਣਗੇ। ਦਰ ਦਰਵਾਜੇ ਬਾਹਰ, ਸਾਢੇ ਤਿੰਨ ਹੱਥ ਡੇਰਾ ਲੌਣਗੇ। ਦੋਏ ਜੋੜ ਸੀਸ ਝੁਕੌਣਗੇ। ਚਰਨ ਲਗ ਪਰਦਾ ਲੌਹਣਗੇ। ਬੁਝੇ ਅੱਗ, ਦੀਨ ਮਜ਼੍ਹਬ ਸ਼ਰਅ ਮਿਟੌਣਗੇ। ਕਲਮਾ ਇਕੋ ਹੱਕ, ਰਾਮ ਰਹੀਮ ਸੁਣੌਣਗੇ। ਜਿਸ ਨੂੰ ਵੇਂਹਦਿਆਂ ਗਏ ਥੱਕ, ਦਰ ਓਸ ਦਾ ਦਰਸ਼ਨ ਪੌਣਗੇ। ਵੇਖ ਖੇਲ ਪੁਰਖ ਸਮਰੱਥ, ਗਲ ਪੱਲੂ ਸਾਰੇ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਸਾਚਾ ਇਕ ਸੁਹੌਣਗੇ।

ਦਰ ਦਰਵਾਜਾ ਸਾਢੇ ਤਿੰਨ ਹੱਥ, ਬਾਹਰ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਹੋਇਆ ਇਕੱਠ, ਭਗਤ ਭਗਵਾਨ ਢੋਲਾ ਗੌਣਗੇ। ਸਾਰੇ ਮੰਗਣ ਇਕੋ ਵੱਥ, ਝੋਲੀ ਖ਼ਾਲੀ ਸਰਬ ਵਖੌਣਗੇ। ਪਿਛਲੀ ਕੀਤੀ ਦਿਤੀ ਛੱਡ, ਝਗੜਾ ਸਭ ਮਿਟੌਣਗੇ। ਜੁਗ ਜੁਗ ਰਹੇ ਤੈਥੋਂ ਅੱਡ, ਪਿਛਲਾ ਪੰਧ ਮੁਕੌਣਗੇ। ਇਕ

ਵਖਾਲ ਆਪਣੀ ਹੱਦ, ਸਾਚੀ ਮੰਗ ਮੰਗੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਇਕੋ ਇਕ ਦਰਸੌਣਗੇ।

ਸ੍ਰੀ ਭਗਵਾਨ ਉਠੇਗਾ। ਗੁਰ ਗੋਬਿੰਦ ਕੋਲੋਂ ਪੁਛੇਗਾ। ਕੀ ਸਿਰ ਤੇ ਭਾਰ ਚੁੱਕੇਂਗਾ। ਸ਼ਰਮਸ਼ਾਰ ਹੋ ਨਾ ਲੁਕੇਂਗਾ। ਗ਼ਰੀਬ ਨਿਮਾਣਿਆਂ ਕੋਲੋਂ ਪੁਛੇਂਗਾ। ਦੀਨ ਦਿਆਲ ਹੋ ਕੇ ਤੁਠੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ੇਰ ਹੋ ਕੇ ਬੁਕੇਂਗਾ।

ਵੀਹ ਸੌ ਵੇਲਾ ਵਕਤ ਸੁਹਾਣਾ, ਸੋਹਣੀ ਰੁੱਤ ਸੁਹਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਦਰ ਦਰਵਾਜਿਉਂ ਬਾਹਰ ਸੁਣੇ ਅਗੰਮੀ ਗਾਣਾ, ਬਿਨ ਰਸਨਾ ਜਿਹਵਾ ਰਹੇ ਸੁਣਾਈਆ । ਅੰਦਰ ਵਰਤੇ ਆਪਣਾ ਭਾਣਾ, ਭੀਤਰ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਾਰ ਸਾਚੀ ਆਪਣੀ ਦਏ ਜਣਾਈਆ।

ਬਾਹਰ ਖਲੋਵੇ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਈਆ। ਅੰਦਰ ਹਰਿ ਜੂ ਕਰੇ ਕਾਰ, ਗੋਬਿੰਦ ਮਾਣ ਵਡਿਆਈਆ। ਤਨ ਬਸਤਰ ਪਹਿਨ ਸ਼ਿੰਗਾਰ, ਪੀਲਾ ਰੰਗ ਚੜ੍ਹਾਈਆ। ਸਿਰ ਤੇ ਚੁੱਕੇ ਖ਼ਾਕੀ ਮਿਟੀ ਭਾਰ, ਭਾਰ ਸਵਾ ਸਵਾ ਅਖਵਾਈਆ। ਪੰਜ ਫੇਰੇ ਮਾਰੇ ਵਾਰੋ ਵਾਰ, ਆਪ ਆਪਣਾ ਪੰਧ ਮੁਕਾਈਆ। ਦਰ ਦਰਵਾਜਾ ਵੇਖ ਅੱਧਵਿਚਕਾਰ, ਵਿਚਲਾ ਭੇਵ ਚੁਕਾਈਆ । ਖ਼ਾਕੀ ਮਿਟੀ ਮੂਧੀ ਦੇਵੇ ਮਾਰ, ਭੇਵ ਕੋਇ ਨਾ ਆਈਆ। ਸੇਵਾ ਕਰੇ ਪਰਵਰਦਿਗਾਰ, ਮੁਰਸ਼ਦ ਮੁਰੀਦਾਂ ਦਏ ਵਖਾਈਆ। ਚੌਦਾਂ ਚੇਤ ਸਭ ਦੀ ਸੱਤਿਆ ਖਿਚੇ ਵਿਚੋਂ ਸੰਸਾਰ, ਸਰ ਸਰੋਵਰ ਖ਼ਾਲੀ ਦਏ ਕਰਾਈਆ। ਭਗਤ ਦਰਵਾਜੇ ਵਿਚ ਲਿਆ ਕੇ ਦੱਬੇ ਆਪ ਨਿਰੰਕਾਰ, ਲੱਭਿਆਂ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਸੇ ਕਰ ਕੇ ਸੱਦੇ, ਭੁਲਿਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਤੁਹਾਨੂੰ ਆਪਣੇ ਨਾਮ ਦੇ ਲਿਖ ਲਿਖ ਦਿਤੇ ਪਟੇ, ਅੰਤਮ ਸਭ ਦੇ ਉਤੇ ਲਕੀਰ ਫਿਰਾਈਆ। ਹੁਣ ਸਭ ਨੇ ਲੰਘਣਾ ਇਕੋ ਰਸਤੇ, ਬਸਤੇ ਸਭ ਦੇ ਬੰਦ ਕਰਾਈਆ। ਚਾਰੋਂ ਕੁੰਟ ਹਾਲ ਹੋਣੇ ਖ਼ਸਤੇ, ਖ਼ਬਰ ਇਕੋ ਵਾਰ ਸਮਝਾਈਆ । ਦੀਨ ਮਜ਼੍ਹਬ ਨਾ ਰਹਿਣੇ ਮਸਤੇ, ਮਸਤੀ ਸਭ ਦੀ ਦਏ ਗਵਾਈਆ। ਸ੍ਰੀ ਭਗਵਾਨ ਆਪ ਚੜ੍ਹਿਆ ਸਾਚੀ ਗਸ਼ਤੇ, ਦੋ ਜਹਾਨਾਂ ਵੇਖ ਵਖਾਈਆ। ਮਾੜੀ ਰਹੇ ਨਾ ਕੋਈ ਖ਼ਸਲਤੇ, ਖ਼ਾਲਸ ਖ਼ਾਲਸ ਦਏ ਬਣਾਈਆ। ਚਾਰ ਜੁਗ ਜੀਵ ਜੰਤ ਰਹੇ ਫਿਸਲਤੇ, ਸਾਚਾ ਪੈਰ ਨਾ ਕੋਇ ਜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਖੁਲ੍ਹਾਈਆ।

ਪੰਜ ਵਾਰੀ ਚੁੱਕ ਭਾਰ, ਗੇੜਾ ਵਾਰੋ ਵਾਰ ਰਖਾਇੰਦਾ। ਸਾਰੀ ਸੰਗਤ ਟੋਕਰੀ ਭਰੇ ਨਾਲ ਪਿਆਰ, ਰੋੜੀ ਰੋੜਾ ਸਭ ਦੇ ਕੋਲੋਂ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਾਹਰ ਖਲੋਤੇ ਹੋਣ ਹੈਰਾਨ, ਹਰਿ ਜੂ ਇਹ ਕੀ ਖੇਲ ਰਚਾਇੰਦਾ। ਸ੍ਰੀ ਭਗਵਾਨ ਕਹੇ ਮੇਰਾ ਸੱਚਾ ਨਿਸ਼ਾਨ, ਜਿਨ੍ਹਾਂ ਆਦਿ ਅੰਤ ਨਾ ਕੋਇ ਮਿਟਾਇੰਦਾ। ਵੇਖੋ ਭਗਤ ਸਾਰੇ ਮੇਰਾ ਢੋਲਾ ਗਾਣ, ਤੁਹਾਡਾ ਜਸ ਨਾ ਕੋਇ ਸੁਣਾਇੰਦਾ। ਏਨ੍ਹਾਂ ਦੀ ਸੇਵਾ ਕਰ ਪਰਵਾਨ, ਸਿਰ ਆਪਣੇ ਭਾਰ ਉਠਾਇੰਦਾ। ਸ਼ਾਨ ਸ਼ੌਕਤ ਨਾ ਕੋਈ ਵਿਚ ਜਹਾਨ, ਰਾਗ ਰੰਗ ਨਾ ਕੋਇ ਮੋਹੇ ਭਾਇੰਦਾ। ਪ੍ਰੇਮ ਕਰਨ ਦੀ ਸਾਚੀ ਆਣ, ਅਣਖ਼ੀਲਾ ਆਪਣਾ ਹੁਕਮ ਸੁਣਾਇੰਦਾ। ਦਰ ਆਏ ਕਰੋ ਪਹਿਚਾਨ, ਬੇਪਰਵਾਹ ਸਮਝਾਇੰਦਾ। ਪੰਜਵੇਂ ਫੇਰੇ ਦਰਵਾਜ਼ੇ ਵਿਚ ਖੜੇ ਭਗਵਾਨ, ਆਪਣੀ ਕਲ ਰਖਾਇੰਦਾ। ਸਾਰੇ ਚਰਨੀ ਡਿਗਣ ਆਣ, ਸਾਢੇ ਤਿੰਨ ਹੱਥ ਓਟ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੇ ਸਰ ਸਰੋਵਰ ਇਕੇ ਦਵਾਰ ਭਗਤ ਦਰਵਾਜ਼ੇ ਵਿਚ ਦਬਾਇੰਦਾ।

ਸਭ ਦੀ ਕਰਨੀ ਦੇਵੇ ਦੱਭ, ਦਾਬਾ ਆਪਣਾ ਨਾਮ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਭ, ਵਾਹਵਾ ਤੇਰੀ ਵਡਿਆਈਆ । ਨਾਨਕ ਕਹੇ ਧੰਨ ਭਾਗ ਦੀਨਾਂ ਮਜ਼੍ਹਬਾਂ ਵੱਡਿਆ ਯੱਬ, ਝਗੜਾ ਦਿਤਾ ਮੁਕਾਈਆ। ਮੈਂ ਦੱਸ ਕੇ ਆਇਆ ਕਿਛ ਹੱਬ, ਹੋਕਾ ਤੇਰਾ ਨਾਮ ਲਗਾਈਆ। ਗੋਬਿੰਦ ਕਹੇ ਮੈਂ ਏਸੇ ਕਾਰਨ ਵਾਰਿਅ ਕਿਛ ਸਭ, ਆਪਣਾ ਆਪ ਨਾ ਕੁਛ ਰਖਾਈਆ। ਪੁਰਖ ਅਕਾਲ ਕਹੇ ਏਸੇ ਕਾਰਨ

ਸਾਰੇ ਲਏ ਸੱਦ, ਲੁਕਿਆ ਕੋਇ ਰਹਿਣ ਨਾ ਪਾਈਆ। ਵੇਖ ਮੇਰੇ ਖ਼ਾਲੀ ਹੱਡ, ਹੱਡੀਆਂ ਬਾਲਣ ਰਿਹਾ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਗਾਥਾ ਆਪ ਦ੍ਰਿੜਾਈਆ। (੧੩ ਚੇਤ ੨੦੨੦ ਬਿ)

ਭਗਤ ਦੁਆਰ ਸੱਚਾ ਸਚਖੰਡ, ਲੋਕਮਾਤ ਮਿਲੇ ਵਡਿਆਈਆ। ਸ੍ਰੀ ਭਗਵਾਨ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਈਆ। ਪਰਗਟ ਹੋ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੁਕਾ ਕੇ ਆਏ ਆਪਣਾ ਪੰਧ, ਬਣ ਪਾਂਧੀ ਜਗਤ ਰਾਹੀਆ। ਦੂਈ ਦਵੈਤੀ ਸ਼ਰਅ ਸ਼ਰਾਇਤੀ ਢਾਹ ਕੇ ਆਏ ਕੰਧ, ਭਾਂਡਾ ਭਰਮ ਭੰਨਾਈਆ। ਗੌਂਦੇ ਆਏ ਇਕੋ ਢੋਲਾ ਸਾਚਾ ਛੰਦ, ਗੀਤ ਗੋਬਿੰਦ ਅਲਾਈਆ। ਮੰਗਣ ਆਏ ਹਰਿ ਅਨੰਦ, ਅਨੰਦ ਅਨੰਦ ਵਿਚ ਦਰਸਾਈਆ। ਲੇਖਾ ਚੁੱਕੇ ਸੂਰਜ ਚੰਦ, ਤਾਰਾ ਚੰਨ ਨਾ ਕੋਇ ਚਮਕਾਈਆ। ਵਿਸ਼ਨ ਬ੍ਰਹਮਾ ਸ਼ਿਵ ਪਾਵਣ ਆਏ ਠੰਡ, ਆਪਣੀ ਤਪਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।

ਸੱਚਖੰਡ ਦੁਆਰਾ ਬਣਿਆ ਏਕ, ਏਕੰਕਾਰ ਦਏ ਵਡਿਆਈਆ। ਸੋ ਪੁਰਖ ਨਿਰੰਜਣ ਧਰਿਆ ਭੇਖ, ਹਰਿ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਹੋ ਕੇ ਰਿਹਾ ਵੇਖ, ਸਰਗੁਣ ਨਜ਼ਰ ਕੋਇ ਨਾ ਆਈਆ। ਸ਼ਬਦ ਅਗੰਮੀ ਇਕ ਸੰਦੇਸ, ਧੁਰ ਫ਼ਰਮਾਣਾ ਆਪ ਜਣਾਈਆ। ਪਤਿਪਰਮੇਸ਼ਵਰ ਬਣ ਨਰੇਸ਼, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੁਗ ਚੌਕੜੀ ਆਪਣਾ ਦੇਵਣਹਾਰਾ ਭੇਤ, ਭੇਵ ਨਾ ਕਿਸੇ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲਦਾ ਰਿਹਾ ਖੇਡ, ਖਲਾਰੀ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭੇਜ, ਜੁਗ ਜੁਗ ਆਪਣਾ ਹੁਕਮ ਮਨਾਈਆ । ਨਿਰਗੁਣ ਸਰਗੁਣ ਮਾਣਦਾ ਰਿਹਾ ਸੇਜ, ਸੇਜ ਸੁਹੰਜਣੀ ਡੇਰਾ ਲਾਈਆ। ਜੋਤੀ ਨੂਰ ਦੇਂਦਾ ਰਿਹਾ ਤੇਜ, ਜ਼ਹੂਰ ਇਕ ਦਰਸਾਈਆ। ਬੋਧ ਅਗਾਧ ਲਿਖਦਾ ਰਿਹਾ ਲੇਖ, ਧੁਰ ਦੀ ਬਾਣੀ ਬਾਣ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।

ਸਚਖੰਡ ਦੁਆਰਾ ਵੇਖਣ ਆਏ, ਕਲਜੁਗ ਅੰਤ ਵੱਜੇ ਵਧਾਈਆ। ਬੀਸ ਬੀਸਾ ਰਾਹ ਤਕਾਏ, ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨੈਣ ਉਠਾਏ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੁਰ ਅਵਤਾਰ ਔਂਦੇ ਨੱਠੇ, ਆਪਣਾ ਪੰਧ ਮੁਕਾਈਆ। ਸਾਢੇ ਤਿੰਨ ਹੱਥ ਦਰ ਦਰਵਾਜਿਉਂ ਹੋਏ ਇਕੱਠੇ, ਬੈਠੇ ਧਿਆਨ ਲਗਾਈਆ। ਇਕ ਦੂਜੇ ਨੂੰ ਕਹਿਣ ਅਸੀਂ ਭਾਈ ਬਣੀਏ ਸਕੇ, ਪਿਛਲਾ ਪੰਧ ਮੁਕਾਈਆ। ਹੋ ਮਿਹਰਵਾਨ ਪ੍ਰਭ ਸਾਡੇ ਵਲ ਤੱਕੇ, ਮਿਹਰ ਨਜ਼ਰ ਉਠਾਈਆ । ਕਿਸੇ ਕੰਮ ਨਾ ਔਣੇ ਮਦੀਨੇ ਮੱਕੇ, ਮਕਬਰੇ ਮਾਣ ਨਾ ਕੋਇ ਵਡਿਆਈਆ। ਮੰਦਰ ਮੱਠ ਸ਼ਿਵਦੁਵਾਲੇ ਕੋਈ ਨਾ ਫਸੇ, ਫਸਤਾ ਸਭ ਦਾ ਦਿਓ ਵਢਾਈਆ। ਵੇਖੋ ਖੇਲ ਇਕ ਅਨਡਿਠੇ, ਹਰਿ ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਜਣਾਈਆ।

ਇਕੱਠੇ ਹੋ ਕੇ ਕਰਨ ਸਲਾਹ, ਮਤਾ ਆਪਣੇ ਨਾਲ ਮਿਲਾਈਆ। ਇਕ ਦੂਜੇ ਦੀ ਪਕੜਨ ਬਾਂਹ, ਬਾਜ਼ੂ ਬਾਜ਼ੂ ਨਾਲ ਹਿਲਾਈਆ। ਜਿਸ ਦਾ ਜਪਦੇ ਰਹੇ ਨਾਂ, ਨਾਉਂ ਨਿਰੰਕਾਰ ਵਡ ਵਡਿਆਈਆ। ਸੋ ਸਾਹਿਬ ਖੇਲ ਰਿਹਾ ਕਰਾ, ਕਰਨੀ ਆਪਣੇ ਹੱਥ ਰਖਾਈਆ। ਜਿਸ ਦਾ ਵਾਕ ਭਵਿਖਤ ਗਏ ਲਿਖਾ, ਸੋ ਲੇਖਾ ਰਿਹਾ ਚੁਕਾਈਆ। ਜਿਸ ਦਾ ਗੋਬਿੰਦ ਬਣੇ ਗਵਾਹ, ਸ਼ਹਾਦਤ ਹੋਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੇਰੇ ਖੇਲ ਬੇਪਰਵਾਹੀਆ।

ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਬੋਲ, ਉਚੀ ਕੂਕ ਕੂਕ ਸੁਣਾਈਆ। ਸਾਡੇ ਵਸਤ ਨਹੀਂ ਕੁਛ ਕੋਲ, ਖ਼ਾਲੀ ਹੱਥ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਵਜਾ ਕੇ ਆਏ ਢੋਲ,

ਢੋਲਾ ਤੇਰਾ ਨਾਮ ਸੁਣਾਈਆ। ਬੌਹੜੀ ਦਰੋਹੀ ਹੁਣ ਨਾ ਖੋਲ੍ਹ ਸਾਡਾ ਪੋਲ, ਬੇਪਰਵਾਹ ਤੇਰੀ ਓਟ ਤਕਾਈਆ। ਦੀਨ ਮਜ਼੍ਹਬ ਤੇਰੇ ਹੁਕਮੇ ਅੰਦਰ ਕਰਿਆ ਘੋਲ, ਘੋਲੀ ਘੋਲ ਨਾ ਕੋਇ ਘੁੰਮਾਈਆ। ਪੰਜ ਤੱਤ ਕਾਇਆ ਹੰਢਾਇਆ ਚੋਲ, ਚੋਲੀ ਤੇਰੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਊਚੀ ਕੂਕ ਸੁਣਾਈਆ। ਤੇਰੇ ਦਰਸ਼ਨ ਨੂੰ ਲੋਚਣ ਨੈਣ, ਨੇਤਰ ਧਿਆਨ ਲਗਾਈਆ। ਨਾਤ ਤੁਟਿਆ ਪਿਛਲਾ ਸਾਕ ਸੈਣ, ਸੱਜਣ ਇਕੋ ਸੱਚਾ ਮਾਹੀਆ। ਕਰ ਕਿਰਪਾ ਸਾਡਾ ਦੇ ਦੇ ਦੇਣ, ਖ਼ਾਲੀ ਝੋਲੀ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਇਕੋ ਰੰਗ ਰੰਗਾਇਆ। ਨੇਤਰ ਵੇਖਣ ਨਿਉਂ ਨਿਉਂ ਉਪਰ ਅੱਖ ਨਾ ਕੋਇ ਉਠਾਇਆ। ਕਵਣ ਜਾਣੇ ਪ੍ਰਭ ਤੇਰਾ ਭੇਵ, ਅਭੇਦ ਹੱਥ ਕਿਸੇ ਨਾ ਆਇਆ। ਠਾਕਰ ਹੋ ਕੇ ਕਰੇਂ ਸੇਵ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇਆ।

ਗੁਰ ਅਵਤਾਰ ਪੀਰ ਪੈਗ਼ੰਬਰ ਬਾਹਰ ਬਹਿਣਾ, ਸ੍ਰੀ ਭਗਵਾਨ ਆਪ ਜਣਾਈਆ। ਚਾਰ ਯੁਗ ਮੈਂ ਮੰਨਦਾ ਰਿਹਾ ਤੁਹਾਡਾ ਕਹਿਣਾ, ਅੰਤਮ ਆਪਣਾ ਹੁਕਮ ਮਨਾਈਆ। ਵੇਖੋ ਖੇਲ ਨੇਤਰ ਨੈਣਾਂ, ਸੋ ਪੁਰਖ ਨਿਰੰਜਣ ਆਪ ਵਖਾਈਆ। ਭਗਤ ਭਗਵਾਨ ਇਕ ਮਹੱਲੇ ਬਹਿਣਾ, ਬਹਿ ਬਹਿ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਨਾਲ ਰੱਖੋ ਤੀਰਥ, ਜਿਨ੍ਹਾਂ ਦਿਤੀ ਜਗਤ ਵਡਿਆਈਆ। ਕਿਸੇ ਵਿਚ ਨਾ ਰਹੇ ਸੀਰਥ, ਸੀਰ ਰੂਪ ਨਾ ਕੋਇ ਵਖਾਈਆ। ਕਿਸੇ ਮੰਦਰ ਨਾ ਰਹੇ ਕੀਰਤ, ਕੀਰ ਤਨ ਵਿਚ ਜਣਾਈਆ। ਅੰਤਮ ਸਭ ਤੇ ਆਈ ਭੀੜਤ, ਭੀੜੀ ਗਲੀ ਇਕ ਵਖਾਈਆ। ਦੋ ਜਹਾਨ ਦਿਸੇ ਪੀੜਤ, ਚੌਦਾਂ ਲੋਕ ਨਾ ਕੋਇ ਬਚਾਈਆ। ਪ੍ਰਭ ਪਰਗਟ ਹੋਇਆ ਵੱਡਾ ਪੀਰਤ, ਪੀਰ ਪੈਗ਼ੰਬਰਾਂ ਰਿਹਾ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਜਣਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦੁਆਲੇ, ਤੁਹਾਡੀ ਕੰਨੀਆਂ ਨਾਲ ਬੰਧਾਇੰਦਾ। ਸਾਰੇ ਕਹੋ ਅਸੀਂ ਕੀਤੇ ਖ਼ਾਲੇ, ਸਚ ਵਸਤ ਵਿਚ ਨਾ ਕੋਇ ਰਖਾਇੰਦਾ। ਭਗਤ ਦੁਆਰੇ ਆ ਕੇ ਕੱਢੇ ਦਵਾਲੇ, ਅੱਗੇ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪ੍ਰਭ ਇਕੋ ਤੇਰੀ ਰਹੇ ਸੱਚੀ ਧਰਮਸਾਲੇ, ਧਰਮ ਦੁਆਰਾ ਇਕ ਸੁਹਾਇੰਦਾ। ਚਾਰੋਂ ਕੁੰਟ ਕੁੰਟ ਬੇਹਾਲੇ, ਧੀਰਜ ਧੀਰ ਨਾ ਕੋਇ ਧਰਾਇੰਦਾ। ਤੇਰੀ ਨਿਭ ਜਾਏ ਤੇਰਿਆਂ ਨਾਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਨਾਲ ਲਿਆਓ ਗਰੰਥ, ਪਿਛਲੀ ਵਾਰਤਾ ਰਿਹਾ ਜਣਾਈਆ। ਗਦਾ ਚੱਕਰ ਲਿਆਓ ਸੰਖ, ਧਨੂਸ਼ ਬਾਣ ਬੰਧਨ ਪਾਈਆ । ਮੋਹਣੀ ਰੂਪ ਲਿਆਓ ਮੋਰ ਮੁਕਟ ਹੰਸ, ਸਹੰਸਾ ਰਿਹਾ ਜਣਾਈਆ। ਆ ਕੇ ਵੇਖੋ ਹਰਿ ਕਾ ਬੰਸ, ਭਗਤ ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਈਆ।

ਅਸੀਂ ਸਭ ਕੁਛ ਲੈ ਕੇ ਆਏ ਹਾਂ। ਦਰ ਤੇਰੇ ਧਿਆਨ ਲਗਾਏ ਆਂ। ਨੀਰਥ ਤੀਰਥ ਸੀਰਥ ਚਰਨਾਂ ਹੇਠ ਦਬਾਏ ਹਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰਸ਼ਨ ਨੂੰ ਤਰਸਾਏ ਹਾਂ।

ਗਰੰਥ ਸ਼ਾਸਤਰ ਬੰਧੇ ਬਸਤੇ, ਦਰ ਤੇਰੇ ਅਲੱਖ ਜਗਾਈਆ। ਕਲਜੁਗ ਅੰਤਮ ਸਾਰੇ ਹੋਏ ਸਸਤੇ, ਕੀਮਤ ਕਿਸੇ ਨਾ ਪਾਈਆ। ਫੋਕੇ ਉਲਟੌਂਦੇ ਜੀਵ ਵਰਕੇ, ਵਿਤਕਰਾ ਸਕੇ ਨਾ ਕੋਇ ਮਿਟਾਈਆ। ਸਾਨੂੰ ਪੜ੍ਹ

ਪੜ੍ਹ ਦੀਨ ਮਜ਼੍ਹਬ ਹਰਖ਼ੇ, ਚਿੰਤਾ ਸੋਗ ਕਰੇ ਲੜਾਈਆ। ਆਤਮ ਪਰਮਾਤਮ ਕੋਈ ਨਾ ਪਰਖੇ, ਕਸਵਟੀ ਨਾਮ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਈਆ।

ਆ ਵੇਖ ਸਾਡੇ ਗਰੰਥ ਪੋਥ, ਪੁਸਤਕ ਨਾਲ ਮਿਲਾਈਆ। ਇਕ ਦੂਜੇ ਦਾ ਛੱਡਿਆ ਰੋਸ, ਝਗੜਾ ਅੰਜੀਲ ਕੁਰਾਨ ਨਾ ਕੋਇ ਲੜਾਈਆ। ਸਾਡੀ ਸਭ ਦੀ ਭੁੱਲੀ ਹੋਸ਼, ਸਮਝ ਕੋਇ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬਣਿਆ ਰਿਹੋਂ ਖ਼ਮੋਸ਼, ਖ਼ਾਹ ਮਖ਼ਾਹ ਸਾਡੀ ਸੇਵਾ ਲੋਕਮਾਤ ਲਗਾਈਆ। ਫਿਰ ਵੀ ਅੰਤਮ ਦਿਤਾ ਸਾਨੂੰ ਦੋਸ਼, ਬਦੋਸ਼ੇ ਬੰਨ੍ਹ ਲਿਆਈਆ। ਏਸੇ ਕਾਰਨ ਨਾਨਕ ਕਿਹਾ ਆਵੇ ਨਾ ਵਿਚ ਸੋਚ, ਸੋਚ ਸਕੇ ਨਾ ਕੋਇ ਰਾਈਆ। ਦਰੋਹੀ ਤੇਰੀ ਇਕੋ ਓਟ, ਸਰਨ ਤੇਰੀ ਸਰਨਾਈਆ। ਤੇਰੀ ਵੇਖ ਨਿਰਮਲ ਜੋਤ, ਨੇਤਰ ਨੈਣ ਰਹੇ ਸ਼ਰਮਾਈਆ। ਤੇਰਾ ਕਿਲਾ ਸੁਹੰਜਣਾ ਕੋਟ, ਭਗਤ ਦੁਆਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲੱਖ ਜਗਾਈਆ। ਆਪਣੇ ਆਪਣੇ ਸਾਰੇ ਪੜ੍ਹੋ ਕਲਾਮ, ਕਲਮਾ ਇਕ ਜਣਾਈਆ। ਆਪਣਾ ਆਪਣਾ ਸਾਰੇ ਲਓ ਨਾਮ, ਅੱਖਰੀ ਨਾਮ ਵਡਿਆਈਆ। ਆਪਣਾ ਆਪਣਾ ਸਾਰੇ ਦੱਸੋ ਕਾਮ, ਕੀ ਕੀ ਖੇਲ ਕਰਾਈਆ। ਆਪਣਾ ਆਪਣਾ ਸਾਰੇ ਦੱਸੋ ਨਿਜ਼ਾਮ, ਕੀ ਕੀ ਹੁਕਮ ਮਨਾਈਆ। ਆਪਣਾ ਆਪਣਾ ਸਾਰੇ ਦੱਸੋ ਪੈਗ਼ਾਂਮ, ਕੀ ਕੀ ਸੰਦੇਸ ਜਣਾਈਆ। ਆਪਣਾ ਆਪਣਾ ਸਾਰੇ ਦੱਸੋ ਨਿਸ਼ਾਨ, ਨਿਸ਼ਾਨਾ ਕੀ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਈਮਾਨ, ਈਮਾਨ ਕਿਸ ਉਤੇ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਧਿਆਨ, ਧਿਆਨ ਵਿਚ ਕਿਸ ਰਖਾਈਆ। ਆਪਣਾ ਆਪਣਾ ਸਾਰੇ ਦੱਸੋ ਮਾਣ, ਮਾਣ ਕਵਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਰਿਹਾ ਜਣਾਈਆ।

ਆਪਣਾ ਆਪਣਾ ਦੱਸੋ ਉਪਦੇਸ਼, ਕੀ ਕੀ ਜਗਤ ਜਣਾਇਆ। ਆਪਣਾ ਆਪਣਾ ਦੱਸੋ ਲੇਖ, ਜੁਗ ਜੁਗ ਕੀ ਲਿਖਾਇਆ। ਆਪਣਾ ਆਪਣਾ ਦੱਸੋ ਭੇਖ, ਕੀ ਕੀ ਵੇਸ ਵਟਾਇਆ। ਆਪਣਾ ਆਪਣਾ ਦੱਸੋ ਹੇਤ, ਕੀ ਕੀ ਰਾਹ ਚਲਾਇਆ। ਆਪਣਾ ਆਪਣਾ ਦੱਸੋ ਖੇਤ, ਕੀ ਕੀ ਫਲ ਲਗਾਇਆ। ਆਪਣਾ ਆਪਣਾ ਦੱਸੋ ਭੇਤ, ਕੀ ਕੀ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ।

ਆਪਣਾ ਆਪਣਾ ਦੱਸੋ ਰਾਹ, ਮਾਰਗ ਕੀ ਲਗਾਈਆ। ਆਪਣਾ ਆਪਣਾ ਦੱਸੋ ਨਾਂ, ਕੀ ਕੀ ਮਾਤ ਜਪਾਈਆ। ਆਪਣਾ ਆਪਣਾ ਦੱਸੋ ਥਾਂ, ਕੀ ਕੀ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਾਰ ਆਪ ਜਣਾਈਆ।

ਕੀ ਦੱਸੀਏ ਕੀ ਸਕੀਏ ਆਖ, ਆਖ਼ਰ ਨਜ਼ਰ ਕਿਛ ਨਹੀਂ ਆਇੰਦਾ। ਤੇਰੀ ਭਾਖਿਆ ਦੇ ਕੇ ਆਏ ਭਾਖ, ਸੰਦੇਸ਼ਾ ਤੇਰਾ ਨਾਮ ਵਡਿਆਇੰਦਾ। ਲੋਕਮਾਤ ਸਭ ਨੂੰ ਆਏ ਆਖ, ਸ੍ਰੀ ਭਗਵਾਨ ਇਕੋ ਨਜ਼ਰੀ ਆਇੰਦਾ। ਗੁਰ ਅਵਤਾਰ ਤੇਰੀ ਸ਼ਾਖ਼, ਪਤ ਟਾਹਣੀ ਆਪ ਮਹਿਕਾਇੰਦਾ। ਅੰਤਮ ਸਾਡੇ ਕੁਛ ਨਹੀਂ ਹਾਥ, ਖ਼ਾਲੀ ਹੱਥ ਵਖਾਇੰਦਾ। ਤੂੰ ਸਾਹਿਬ ਪੁਰਖ ਸਮਰਾਥ, ਤੇਰਾ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਤੇਰੀ ਗਾਈ ਗਾਥ, ਗਾ ਗਾ ਸ਼ੁਕਰ ਸਰਬ ਮਨਾਇੰਦਾ। ਬਣ ਬਰਦੇ ਤੇਰੇ ਦਾਸ, ਬਣ ਸੇਵਕ ਸੇਵ ਕਮਾਇੰਦਾ। ਤੇਰੀ ਰੱਖਦੇ ਆਏ ਆਸ, ਆਸਾ ਸਭ ਦੀ ਪੂਰ ਵਖਾਇੰਦਾ। ਪਰਗਟ ਹੋਏ ਸਾਹਿਬ ਸਰਬ ਗੁਣ ਤਾਸ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਇੰਦਾ। ਅਸੀਂ ਲੈ ਕੇ ਆਏ ਆਪਣੀ ਵਸਤ, ਵਸਤੂ ਤੇਰੇ ਅੱਗੇ ਟਿਕਾਈਆ। ਤੇਰੇ ਚਰਨ ਸਰਨ ਰਹੀਏ ਮਸਤ, ਮਸਤੀ ਅਵਰ ਕੋਇ ਨਾ ਭਾਈਆ। ਨਾ ਕੀਟ ਰਹੇ ਨਾ ਹਸਤ, ਹਸਤੀ ਆਪਣੀ ਦਿਤੀ ਗਵਾਈਆ । ਨਾ ਮਾਣਸ ਰਹੇ ਨਾ ਸ਼ਖ਼ਸ, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਨਾ ਅਰਸ਼ ਰਹੇ ਨਾ ਫ਼ਰਸ਼, ਭਗਤ ਦੁਆਰੇ ਡੇਰਾ ਲਾਈਆ। ਨਾ ਆਸ ਰਹੀ ਨਾ ਹਰਸ, ਹਵਸ ਨਾ ਕੋਇ ਵਧਾਈਆ। ਜੇ ਅਜੇ ਨਾ ਕਰੇਂ ਤਰਸ,

ਪ੍ਰਭ ਤੇਰੀ ਬੇਪਰਵਾਹੀਆ। ਸਾਢੇ ਤਿੰਨ ਹੱਥ ਪਿਛੇ ਰਹੇ ਅਟਕ, ਮਨਜੀਤਾ ਅੱਗੇ ਹੋ ਕੇ ਰਿਹਾ ਅਟਕਾਈਆ । ਦੂਰੋਂ ਵੇਖੀਏ ਸਿਧੀ ਸੜਕ, ਸਚ ਦੁਆਰੇ ਜਾਏ ਵਾਹੋ ਦਾਹੀਆ। ਅਸੀਂ ਸਾਰੇ ਰਹੇ ਭਟਕ, ਕਵਣ ਵੇਲਾ ਤੇਰਾ ਦਰਸ਼ਨ ਪਾਈਆ। ਸਾਡੇ ਉਤੇ ਕੋਈ ਨਾ ਕਰ ਹਰਖ਼, ਬਦੋਸੇ ਦੇਣ ਦੁਹਾਈਆ। ਮਿਹਰ ਨਜ਼ਰ ਮੇਘ ਬਰਖ਼, ਅੰਮ੍ਰਿਤ ਆਪਣਾ ਆਪ ਪਿਆਈਆ। ਸਾਡੇ ਕੋਲੋਂ ਪਿਛਲਾ ਮੰਗ ਨਾ ਕੋਈ ਧੜਤ, ਸੇਰ ਧੜੀ ਵੱਟਾ ਹੱਥ ਨਾ ਕੋਇ ਰਖਾਈਆ। ਤੂੰ ਕਰਤਾ ਲਈਂ ਨਾ ਸਾਥੋਂ ਕਰਤ, ਕਰਨੀ ਤੇਰੀ ਇਕੋ ਭਾਈਆ। ਸਾਡੇ ਵਿਚ ਨਹੀਂ ਹੁਣ ਫ਼ਰਕ, ਸਾਰੇ ਮਿਲ ਗਏ ਇਕੋ ਥਾਈਂਆ। ਤੇਰੇ ਦੁਆਰੇ ਆਏ ਪਰਤ, ਲੋਕਮਾਤ ਰਾਹ ਤਕਾਈਆ। ਤੇਰਾ ਹੁਕਮ ਸੁਣ ਕੇ ਸਾਰੇ ਆਏ ਸਰਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਸਾਹਿਬ ਵਡਿਆਈਆ।

ਦੇਵਾਂ ਵਡਿਆਈ ਸੁਣੋ ਬਾਤ, ਹਰਿ ਬਾਤਨ ਆਪ ਜਣਾਇੰਦਾ। ਸਾਰੇ ਕਹੋ ਅਸੀਂ ਇਕ ਜਮਾਤ, ਦੂਜੀ ਵੰਡ ਨਾ ਕੋਇ ਰਖਾਇੰਦਾ। ਨਾਨਕ ਕਹੇ ਮੈਂ ਤੇਰਾ ਦਾਸ, ਗੋਬਿੰਦ ਕਹੇ ਮੈਂ ਤੇਰੀ ਸੇਵ ਕਮਾਇੰਦਾ। ਪੀਰ ਪੈਗ਼ੰਬਰ ਕਹਿਣ ਤੇਰਾ ਡੂੰਘਾ ਖ਼ਾਤ, ਭੇਵ ਕੋਇ ਨਾ ਆਇੰਦਾ। ਤੀਰਥ ਤੱਟ ਕਹਿਣ ਸਾਡੀ ਮੁੱਕੀ ਵਾਟ, ਪੰਧ ਨਜ਼ਰ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਹਿਣ ਸਾਡੀ ਚਲੇ ਨਾ ਕੋਈ ਗਾਥ, ਤੇਰਾ ਨਾਮ ਸਿਫ਼ਤ ਸਾਲਾਹਿੰਦਾ। ਤੇਰੇ ਦਰ ਤੇ ਆਏ ਪੁਰਖ ਸਮਰਾਥ, ਦੂਜਾ ਦਰ ਨਜ਼ਰ ਕੋਇ ਨਾ ਆਇੰਦਾ। ਜਿਉਂ ਭਾਵੇ ਤਿਉਂ ਲੈਣਾ ਰਾਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੁੜਾ ਇਕ ਜਣਾਇੰਦਾ।

ਸਚ ਸੁਨੇਹੁੜਾ ਸੁਣੋ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਜਿਸ ਦੀ ਦੱਸਦੇ ਆਏ ਰੀਤ, ਸੋ ਸਾਹਿਬ ਫੇਰਾ ਪਾਈਆ। ਜਿਸ ਨੇ ਮਾਣ ਦਵਾਇਆ ਮੰਦਰ ਮਸੀਤ, ਸ਼ਿਵਦੁਆਲੇ ਮੱਠ ਗੁਰ ਵਡਿਆਈਆ। ਸੋ ਅੰਤਮ ਸਭ ਦਾ ਭੰਨੇ ਠੀਕਰਾ ਠੀਕ, ਠੇਕਦਾਰ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਚਲਾਏ ਸਾਚੀ ਰੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਿਰਗੁਣ ਮੇਲਾ ਨਿਰਗੁਣ ਅਤੀਤ, ਤ੍ਰੈਗੁਣ ਲੇਖਾ ਦਏ ਚੁਕਾਈਆ। ਸਭ ਨੇ ਗੌਣਾ ਇਕੋ ਗੀਤ, ਸੋਹੰ ਢੋਲਾ ਰਿਹਾ ਜਣਾਈਆ। ਪ੍ਰਭ ਚਰਨ ਦੀ ਇਕ ਪ੍ਰੀਤ, ਜਗਤ ਜਗਦੀਸਾ ਰਿਹਾ ਸਮਝਾਈਆ। ਨੌਂ ਦੁਆਰੇ ਹਸਤ ਕੀਟ, ਰਾਉ ਰੰਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣ ਰਿਹਾ ਦ੍ਰਿੜਾਈਆ।

ਧੁਰ ਫ਼ਰਮਾਣਾ ਸੁਣੋ ਪ੍ਰਭ ਏਕ, ਏਕੰਕਾਰ ਜਣਾਈਆ। ਦੂਰ ਦੁਰਾਡੇ ਲਓ ਵੇਖ, ਨਿਰਗੁਣ ਪਰਦਾ ਦਏ ਉਠਾਈਆ। ਕਲਜੁਗ ਅੰਤਮ ਖੇਲੇ ਖੇਡ, ਖਲਾਰੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਤੇਰੀ ਮਿਹਰ ਨਜ਼ਰ ਪਰਵਾਨ, ਦੋਏ ਜੋੜ ਜੋੜ ਸਰਨਾਇਆ। ਕਰ ਕਿਰਪਾ ਸ੍ਰੀ ਭਗਵਾਨ, ਤੇਰੇ ਅੱਗੇ ਸੀਸ ਝੁਕਾਇਆ। ਦਰ ਦਰਵਾਜ਼ੇ ਖਲੋਤੇ ਆਣ, ਦੂਰ ਦਰਾਡਾ ਪੰਧ ਮੁਕਾਇਆ। ਏਕਾ ਦੇ ਸਚ ਫ਼ਰਮਾਣ, ਤੇਰੇ ਚਰਨ ਧਿਆਨ ਲਗਾਇਆ। ਦਰਸ਼ਨ ਕਰੀਏ ਅੱਗੇ ਆਣ, ਧੂੜੀ ਟਿੱਕਾ ਮਸਤਕ ਲਾਇਆ । ਭਗਤ ਦੁਆਰ ਕਰ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੇਦੇਸਾ ਇਕ ਜਣਾਇਆ।

ਪੀਰ ਪੈਗ਼ੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਸ਼ਿਵ ਆਦਿ ਸ਼ਕਤ ਚਤੁਰਭੁਜ ਅੱਲਾ ਰਾਣੀ ਹੋ ਮਸਤਾਨੀ ਸਾਰੇ ਕਹੋ ਸਾਡੇ ਕੋਲ ਨਹੀਂ ਕੁਛ, ਖ਼ਾਲੀ ਹੱਥ ਉਪਰ ਲਓ ਉਠਾਈਆ। ਪਿਛਲਾ ਬਦਲ ਲਓ ਆਪਣਾ ਰੁਖ਼, ਪਿਛਲਿਆਂ ਵਲ ਧਿਆਨ ਨਾ ਕੋਇ ਲਗਾਈਆ। ਆਪਣੀ ਕਰਨੀ ਚਾਰ ਜੁਗ ਦੀ ਭਗਤ ਦੁਆਰੇ ਵਿਚਕਾਰ ਦਿਓ ਸੁੱਟ, ਸਰ ਸਰੋਵਰ ਏਥੇ ਦਿਓ ਦਬਾਈਆ। ਚਾਰ ਜੁਗ ਦਾ ਲਹਿਣਾ ਜਾਏ ਛੁਟ, ਛੁਟੇ ਵਸਤ ਪਰਾਈਆ। ਆ ਕੇ ਮਿਲੋ ਪਿਓ ਨੂੰ ਪੁੱਤ, ਕਿਉਂ ਬੈਠੇ ਦੂਰ ਦੁਰਾਡੇ ਡੇਰਾ ਲਾਈਆ। ਜੇ ਏਸ ਨਿਸ਼ਾਨਿਉਂ ਗਏ ਉਕ, ਮਿਲੇ ਫੇਰ ਨਾ ਕੋਇ ਵਡਿਆਈਆ। ਤੁਹਾਨੂੰ ਦਾਤ ਨਿੱਕੀ ਨਿੱਕੀ ਤੁਛ, ਲੋਕਮਾਤ ਗੁਰ ਅਵਤਾਰ ਬਣਾਈਆ।

ਵੇਖਿਓ ਹੁਣ ਨਾ ਕਰਿਓ ਚੁੱਪ, ਚੁੱਪ ਰਹਿਣ ਦੀ ਜਾਚ ਨਾ ਅਜੇ ਸਿਖਾਈਆ। ਕੱਢ ਕੇ ਬਾਹਰ ਅੰਧੇਰਿਉਂ ਘੁੱਪ, ਨਿੱਕੀ ਕਿਰਨ ਜੋਤ ਕੀਤੀ ਰੁਸ਼ਨਾਈਆ। ਸਾਰੇ ਇਕੇ ਵਾਰ ਬਹੋ ਉਠ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸੁਣਾਈਆ।

ਸ੍ਰੀ ਭਗਵਾਨ ਸਾਰੇ ਉਠਾਂਗੇ। ਭਗਤ ਦੁਆਰੇ ਸਭ ਕੁਛ ਸੁੱਟਾਂਗੇ। ਤੇਰੇ ਦਰ ਤੇ ਆ ਕੇ ਤੈਥੋਂ ਪੁੱਛਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਕੋਲੋਂ ਕਦੇ ਨਾ ਛੁਪਾਂਗੇ। ਜਿਸ ਵੇਲੇ ਆਪਣੀ ਕਰਨੀ ਸੁਟਾਓਗੇ। ਭਗਤ ਦਰਵਾਜ਼ੇ ਰੰਗ ਚੜ੍ਹਾਓਗੇ। ਆਪਣੀ ਮੰਗ ਪੂਰ ਕਰਾਓਗੇ। ਨਾਮ ਮਰਦੰਗ ਇਕ ਵਜਾਓਗੇ। ਅੰਦਰ ਲੰਘ ਪ੍ਰਭ ਦਾ ਦਰਸ਼ਨ ਫੇਰ ਪਾਓਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਵੇਖ ਵਖਾਓਗੇ।

ਸਾਰੇ ਕਹਿਣ ਅਸੀਂ ਉਠਦੇ ਆਂ। ਆਪਣੀ ਕਰਨੀ ਸਾਰੇ ਸੁਟਦੇ ਆਂ। ਚਾਰ ਜੁਗ ਦੀ ਵਾੜੀ ਆਪਣੀ ਹੱਥੀਂ ਲੁਟਦੇ ਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਸਚ ਕਹਾਣੀ ਤੈਥੋਂ ਪੁਛਦੇ ਆਂ।

ਸਚ ਕਹਾਣੀ ਪੁਛਣ ਆਏ, ਦੋਏ ਜੋੜ ਕਰੀ ਅਰਜ਼ੋਈਆ। ਹਰਿ ਜੂ ਏਹ ਕੀ ਖੇਲ ਰਚਾਏ, ਦੋ ਜਹਾਨ ਮਿਲੇ ਨਾ ਢੋਈਆ। ਨਾਨਕ ਕਹੇ ਉਠੋ ਵਾਹੋ ਦਾਹੇ, ਬਣ ਪਾਂਧੀ ਪੰਧ ਮੁਕਾਈਆ। ਕਬੀਰ ਕਹੇ ਪਓ ਸਰਨਾਏ, ਚਰਨ ਧਿਆਨ ਲਗਾਈਆ। ਮੂਸਾ ਕਹੇ ਹਾਏ ਹਾਏ, ਜਲਵਾ ਨੂਰ ਨਾ ਝੱਲਿਆ ਜਾਈਆ। ਈਸਾ ਕਹੇ ਮੇਰਾ ਖ਼ੁਦਾਏ, ਪਰਵਰਦਿਗਾਰ ਬੇਪਰਵਾਹੀਆ। ਮੁਹੰਮਦ ਕਹੇ ਮੇਰਾ ਪੰਧ ਮੁਕਾਏ, ਸਦੀ ਚੌਧਵੀਂ ਵੇਖ ਵਖਾਈਆ। ਗੋਬਿੰਦ ਕਹੇ ਮੇਰਾ ਸੰਗ ਨਿਭਾਏ, ਪੁਰਖ ਅਕਾਲ ਵੱਡੀ ਵਡਿਆਈਆ। ਪਿਛਲਾ ਕੀਤਾ ਕੌਲ ਨਿਭਾਏ, ਅਭੁਲ ਭੁੱਲ ਕਦੇ ਨਾ ਜਾਈਆ। ਸਾਚੀ ਕਰਨੀ ਆਪ ਕਮਾਏ, ਕਰਤਾ ਪੁਰਖ ਬੇਪਰਵਾਹੀਆ। ਭਗਤ ਭਗਵਾਨ ਲਏ ਜਗਾਏ, ਜਾਗਰਤ ਜੋਤ ਕਰ ਰੁਸ਼ਨਾਈਆ। ਸਚ ਦੁਆਰਾ ਇਕ ਸੁਹਾਏ, ਦਸ ਸਾਲ ਸੇਵ ਕਮਾਈਆ। ਮਨਜੀਤਾ ਫੜ ਅੱਗੇ ਲਾਏ, ਸਾਢੇ ਤਿੰਨ ਹੱਥ ਦਏ ਵਡਿਆਈਆ। ਜਗਤ ਜਗਦੀਸ਼ਾ ਰੰਗ ਰੰਗਾਏ, ਨੌਂ ਦੁਆਰ ਚੰਦ ਚੜ੍ਹਾਈਆ । ਦੋਹਾਂ ਵਿਚੋਲਾ ਆਪ ਰਘੁਰਾਏ, ਰੰਗ ਰੂਪ ਨਜ਼ਰ ਕਿਸੇ ਨਾ ਆਈਆ। ਇਕ ਦਸ ਦੀ ਵੰਡ ਵੰਡਾਏ, ਦੋ ਨੌਂ ਮਿਲੇ ਵਡਿਆਈਆ। ਤਿੰਨ ਅੱਠ ਦਾ ਪੰਧ ਮੁਕਾਏ, ਚਾਰ ਸੱਤ ਇਕ ਸਰਨਾਈਆ। ਪੰਜ ਛੇ ਦਾ ਘਰ ਬਣਾਏ, ਘਰ ਇਕੋ ਨਜ਼ਰੀ ਆਈਆ । ਨਾਮੇ ਲਹਿਣਾ ਝੋਲੀ ਪਾਏ, ਛੱਪਰ ਛੰਨ ਨਾ ਕੋਇ ਜਣਾਈਆ। ਧੰਨੇ ਨੈਣਾਂ ਦਏ ਵਖਾਏ, ਮੂੜ੍ਹੇ ਜੱਟ ਮਿਲੇ ਵਡਿਆਈਆ। ਗੋਬਿੰਦ ਲੇਖਾ ਥਾਏਂ ਪਾਏ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਕਲਕੀ ਅਵਤਾਰ ਆਪ ਅਖਵਾਏ, ਨਿਹਕਲੰਕਾ ਨਾਉਂ ਧਰਾਈਆ। ਨਾਮ ਡੰਕਾ ਇਕ ਵਜਾਏ, ਦੋ ਜਹਾਨਾਂ ਸ਼ਬਦ ਸ਼ਨਵਾਈਆ। ਚਾਰ ਜੁਗ ਦੇ ਪਿਛਲੇ ਕਰਿੰਦੇ ਦਰ ਬੁਲਾਏ, ਗੁਣੀ ਗਹਿੰਦੇ ਭੇਵ ਨਾ ਰਾਈਆ। ਸਭ ਦੇ ਜੰਦੇ ਦਏ ਤੁੜਾਏ, ਸ਼ਰਅ ਵੰਡ ਨਾ ਕੋਇ ਰਖਾਈਆ। ਆਪਣੀ ਬਿੰਦੇ ਇਕ ਦਰਸਾਏ, ਨਾਦੀ ਸੁੱਤ ਸਮਝਾਈਆ। ਛਿੰਦੇ ਪੁੱਤ ਆਪ ਵਖਾਏ, ਭਗਤ ਭਗਵਾਨ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਵਡਿਆਈਆ ।

ਸੁਣੋ ਸੰਦੇਸਾ ਅੰਤ ਅਖ਼ੀਰ, ਹਰਿ ਆਖ਼ਰ ਆਪ ਜਣਾਇੰਦਾ। ਜਿਸ ਦਾ ਲੇਖਾ ਬੇਨਜ਼ੀਰ, ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਖਿਚੇ ਨਾ ਕੋਇ ਤਸਵੀਰ, ਤਸਲੀਮ ਆਪਣਾ ਆਪ ਕਰਾਇੰਦਾ। ਕਲਜੁਗ ਅੰਤਮ ਵਡ ਪੀਰਨ ਪੀਰ, ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦੀ ਕਰਨੀ ਪੂਰ ਕਰਾਇੰਦਾ।

ਸਭ ਦੀ ਕਰਨੀ ਪੂਰੀ ਕਰੇ ਕਰਤਾਰ, ਹਰਿ ਕਰਤੇ ਹੱਥ ਵਡਿਆਈਆ। ਤੁਸੀਂ ਲਿਖਦੇ ਰਹੇ ਜੁਗ ਚਾਰ, ਕਲਜੁਗ ਅੰਤਮ ਆਵੇ ਬੇਪਰਵਾਹੀਆ। ਸਭ ਦਾ ਝਗੜਾ ਦਏ ਨਿਵਾਰ, ਲੇਖਾ ਕੋਇ ਰਹਿਣ ਨਾ ਪਾਈਆ। ਮਾਰਗ ਵੱਖਰਾ ਲਾਏ ਵਿਚ ਸੰਸਾਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਪਿਛਲਾ ਲੇਖਾ ਦਏ ਨਿਵਾਰ, ਭਰਮ

ਭੁਲੇਖਾ ਦਏ ਮਿਟਾਈਆ। ਜਨ ਭਗਤਾਂ ਹਿੱਸਾ, ਵੰਡੇ ਅਗੰਮ ਅਪਾਰ, ਆਪ ਆਪਣੀ ਵੰਡ ਵੰਡਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਫੋਲ ਫੁਲਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਗੁਰ ਅਵਤਾਰ ਪੀਰ ਪੈਗ਼ੰਬਰ ਦਰ ਬੁਲਾਈਆ। ਵੀਹ ਸੌ ਵੀਹ ਬਿਕਰਮੀ ਕਰੇ ਖੇਲ ਨਿਆਰ, ਨਿਰਗੁਣ ਆਪਣੀ ਕਾਰ ਕਮਾਈਆ। ਭਗਤ ਦੁਆਰ ਕਰ ਤਿਆਰ, ਚਾਰੇ ਕੁੰਟਾਂ ਵੇਖ ਵਖਾਈਆ। ਦਰ ਦਰਵਾਜਾ ਖੋਲ੍ਹ ਕਵਾੜ, ਗ਼ਰੀਬ ਨਿਵਾਜ਼ਾ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।

ਹਰਿ ਦਰਵਾਜ਼ਾ ਭਗਤੀ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਚੌਦਾਂ ਚੇਤ ਇਕ ਅਨੰਦ, ਚੌਦਾਂ ਲੋਕ ਨੈਣ ਸ਼ਰਮਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਸਾਰੇ ਗਾਵਣ ਇਕੋ ਛੰਦ, ਢੋਲਾ ਗੁਰ ਅਵਤਾਰ ਅਲਾਇੰਦਾ। ਸਾਢੇ ਤਿੰਨ ਹੱਥ ਅੱਗੇ ਬੰਦ, ਬੰਨਾਂ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ।

ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਕਰਨੀ ਰਹੇ ਸੁੱਟ, ਪ੍ਰਭ ਚਰਨ ਧਿਆਨ ਲਗਾਈਆ। ਕਰ ਕਿਰਪਾ ਹੁਣ ਸਾਨੂੰ ਪੁੱਛ, ਕਿਉਂ ਬੈਠਾ ਮੁਖ ਭੁਆਈਆ। ਤੇਰੀ ਭਾਵੇ ਨਾ ਸਾਨੂੰ ਚੁਪ, ਅਨਬੋਲਤ ਤੇਰਾ ਰਾਗ ਨਾ ਕੋਇ ਸੁਣਾਈਆ। ਤੇਰੇ ਦਰਸ ਦੀ ਲੱਗੀ ਭੁੱਖ, ਭੁੱਖਿਆਂ ਭੁੱਖ ਨਾ ਕੋਇ ਗਵਾਈਆ । ਮਿਹਰਵਾਨ ਹੁਣ ਸਾਨੂੰ ਪੁੱਛ, ਪਸਚਾਤਾਪ ਕਿਉਂ ਰਿਹਾ ਕਰਾਈਆ। ਵੇਖ ਖ਼ਾਲੀ ਹੱਥ ਸਭ ਕੁਛ ਦਿਤਾ ਸੁੱਟ, ਤੀਰਥ ਤੱਟ ਕਿਨਾਰਾ ਕੋਇ ਰਹਿਣ ਨਾ ਪਾਈਆ। ਸਾਡੇ ਕੋਲੋਂ ਤੂੰ ਸਭ ਕੁਛ ਲਿਆ ਲੁੱਟ, ਤੈਨੂੰ ਤਰਸ ਜ਼ਰਾ ਨਾ ਆਈਆ। ਆਪਣੇ ਅੰਦਰ ਰੱਖੇਂ ਘੁੱਟ, ਬੇਪਰਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ।

ਸਚ ਸੰਦੇਸਾ ਸੁਣੋ ਭਗਵਾਨ, ਸ਼ਬਦ ਇਸ਼ਾਰੇ ਨਾਲ ਜਣਾਇੰਦਾ। ਵੇਖੋ ਸਾਰੇ ਕਰ ਧਿਆਨ, ਧੁਰ ਦਰਬਾਰੀ ਇਕੋ ਅੱਖ ਖੁਲ੍ਹਾਇੰਦਾ। ਭਗਤ ਸੋਹਣ ਸਚ ਨਿਸ਼ਾਨ, ਸ੍ਰੀ ਭਗਵਾਨ ਆਪ ਹਿਲਾਇੰਦਾ। ਜਿਨ੍ਹਾਂ ਪਿਛੇ ਪ੍ਰਭ ਨੂੰ ਮਿਲੇ ਮਾਣ, ਸੋ ਪ੍ਰਭੂ ਉਨ੍ਹਾਂ ਵਡਿਆਇੰਦਾ। ਜਿਨ੍ਹਾਂ ਦੀ ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗਾਣ, ਤਿਨ੍ਹਾਂ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ।

ਵੇਖੋ ਖੋਲ੍ਹੋ ਅੱਖ ਉਪਰ, ਆਪਣਾ ਧਿਆਨ ਲਗਾਈਆ। ਭਗਤ ਭਗਵਾਨ ਦੇ ਸਾਚੇ ਪੁੱਤਰ, ਪਿਤਾ ਪੁਰਖ ਇਕੋ ਨਜ਼ਰੀ ਆਈਆ। ਨਾਨਕ ਸਚ ਦੱਸ ਤੂੰ ਕਹਿ ਕੇ ਗਿਉਂ ਨਿਹਕਲੰਕ ਪ੍ਰਭ ਆਏ ਉਤਰ, ਜਨਨੀ ਕੋਇ ਨਾ ਕੁੱਖ ਸੁਹਾਈਆ। ਜੇ ਦਰ ਆ ਕੇ ਗਿਉਂ ਮੁੱਕਰ, ਨਿਰੰਕਾਰ ਜੋਤ ਨਾ ਕੋਇ ਅਖਵਾਈਆ। ਨਾਨਕ ਕਹੇ ਮੇਰੇ ਸਤਿਗੁਰ ਤੇਰਾ ਮਨਾਇਆ ਸ਼ੁਕਰ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਮੈਂ ਕਹਿ ਕੇ ਗਿਆ ਅਸੀਂ ਭਰੀਆਂ ਚਿਕੜ, ਤੁਧ ਬਿਨ ਅੰਗ ਨਾ ਕੋਇ ਲਗਾਈਆ। ਧੰਨ ਭਾਗ ਤੂੰ ਸਾਡਾ ਕੀਤਾ ਫ਼ਿਕਰ, ਅੰਤ ਆਪਣੇ ਦੁਆਰ ਮੰਗਾਈਆ । ਮੈਂ ਤੇਰਾ ਕਰਦਾ ਇਕੋ ਜ਼ਿਕਰ, ਦੂਜੀ ਵਾਰਤਾ ਨਾ ਕੋਇ ਅਲਾਈਆ। ਨਿਰਗੁਣ ਹੋ ਕੇ ਆਪਣੇ ਵਿਚੋਂ ਗਿਆ ਨਿਤਰ, ਪਰਦਾ ਨਜ਼ਰ ਕੋਇ ਨਾ ਆਈਆ। ਗੋਬਿੰਦ ਹੁਣ ਨਾ ਮਾਰੇ ਬਾਜ਼ਾਂ ਨਾਲ ਤਿੱਤਰ, ਤੇਰੀ ਤਰਜ਼ ਤੇਰਾ ਤਾਲ ਉਸ ਦੇ ਹੱਥ ਆਈਆ । ਤੂੰ ਨਿਰਗੁਣ ਹੋ ਕੇ ਆਇਉਂ ਪਰਤ, ਉਪਮਾਂ ਤੇਰੀ ਵਡ ਵਡਿਆਈਆ। ਮੈਂ ਏਸੇ ਕਰਕੇ ਲਾ ਕੇ ਗਿਆ ਸਾਚੀ ਸ਼ਰਤ, ਨਿਹਕਲੰਕ ਆਵੇ ਚਾਰ ਵਰਨਾਂ ਏਕਾ ਰੰਗ ਵਖਾਈਆ। ਤੇਰਾ ਖੇਲ ਵੇਖ ਨਧੜਕ, ਮੇਰੇ ਨੈਣ ਨੀਰ ਵਹਾਈਆ । ਮੈਂ ਪ੍ਰਭ ਦੀ ਵੇਖਾਂ ਚੜ੍ਹਤ, ਦੋ ਜਹਾਨ ਵੱਜੇ ਵਧਾਈਆ। ਤੇਰੇ ਦੁਆਰੇ ਦੀ ਸਿਧੀ ਸੜਕ, ਬਿਨ ਤੇਰੇ ਹੋਰ ਨਾ ਕਿਸੇ ਵਖਾਈਆ। ਤੀਰਥ ਤੱਟ ਸਰੋਵਰ ਮੰਦਰ ਮਸਜਿਦ ਸ਼ਿਵਦੁਵਾਲੇ ਮੱਠ ਗੁਰੂ ਘਰ ਏਥੇ ਮੂਧੇ ਦਿਤੇ ਪਰਤ, ਬਿਨ ਤੇਰੀ ਕਿਰਪਾ ਫੇਰ ਨਾ ਕੋਇ ਉਠਾਈਆ। ਬੇਪਰਵਾਹ ਤੈਨੂੰ ਸੋਗ ਨਾ ਕੋਈ ਹਰਖ਼, ਚਿੰਤਾ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਭਗਤ ਦੁਵਾਰੇ ਸਭ ਕੁਛ ਰੱਖਿਆ, ਗੁਰ ਅਵਤਾਰ ਰਹੇ ਜਸ ਗਾਈਆ। ਸ੍ਰੀ ਭਗਵਾਨ ਜਿਸ ਘਰ ਵਸਿਆ, ਤਿਸ ਮਿਲੇ ਮਾਣ ਵਡਿਆਈਆ। ਭਗਤ ਪ੍ਰੀਤੀ ਅੰਦਰ ਫਸਿਆ, ਦੂਜਾ ਸੰਗ ਨਾ ਕੋਇ ਰਖਾਈਆ। ਸੇਵਕ ਬਣ ਕੇ ਫਿਰੇ ਨੱਸਿਆ, ਸੇਵਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਲਾ ਬਣਿਆ ਬੇਪਰਵਾਹੀਆ।

ਜੋ ਕੁਛ ਸੁੱਟਿਆ ਸੋ ਪ੍ਰਭ ਦੱਬੇ, ਸਿਰ ਆਪਣੇ ਭਾਰ ਉਠਾਈਆ। ਹਰਿ ਸੰਗਤ ਸੇਵਾ ਕਰਦਾ ਫਬੇ, ਸ਼ਹਿਨਸ਼ਾਹ ਵੱਡੀ ਵਡਿਆਈਆ। ਜੇ ਕੋਈ ਲੱਭਣ ਜਾਏ ਕਿਸੇ ਨਾ ਲੱਭੇ, ਹਰਿ ਮੰਦਰ ਇਕੋ ਰਾਜਨ ਨਜ਼ਰੀ ਆਈਆ। ਕਲਜੁਗ ਅੰਤ ਗ਼ਰੀਬ ਨਿਮਾਣੇ ਸਾਰੇ ਸੱਦੇ, ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਗਵਾਹੀਆ। ਨਿਰਗੁਣ ਦਾਤਾ ਪੁਰਖ ਬਿਧਾਤਾ ਸਭ ਦੇ ਪਰਦੇ ਕੱਜੇ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ।

ਨਾਨਕ ਕਹੇ ਤੂੰ ਸਾਚਾ ਤੋਲਾ, ਤੁਧ ਬਿਨ ਨਜ਼ਰ ਕੋਇ ਨਾ ਆਇਆ। ਮੈਂ ਰੱਖ ਕੇ ਗਿਆ ਉਹਲਾ, ਤੂੰ ਪਰਦਾ ਦਿਤਾ ਖੁਲ੍ਹਾਇਆ। ਨਿਰਗੁਣ ਹੋ ਕੇ ਬਦਲਿਆ ਚੋਲਾ, ਚੋਲਾ ਗੋਬਿੰਦ ਅੰਗ ਲਗਾਇਆ। ਤੇਰਾ ਆਦਿ ਜੁਗਾਦੀ ਇਕੋ ਬੋਲਾ, ਮੈਂ ਬੋਲ ਬੋਲ ਸੁਖ ਪਾਇਆ। ਤੂੰ ਗ਼ਰੀਬ ਨਿਮਾਣਿਆਂ ਕਰੇਂ ਭਾਰ ਹੌਲਾ, ਸਿਰ ਆਪਣੇ ਭਾਰ ਉਠਾਇਆ। ਮੈਂ ਕਹਿ ਕੇ ਗਿਆ ਨਾਨਕ ਘਰ ਦਾ ਗੋਲਾ, ਬਣ ਕੇ ਗੋਲਾ ਸੇਵ ਕਮਾਇਆ। ਪਹਿਲੀ ਟੋਕਰੀ ਲਾਏ ਝਕੋਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਕਰਨ ਅਰਦਾਸ, ਦੋਏ ਜੋੜ ਧਿਆਨ ਲਗਾਈਆ। ਭਗਤ ਦੁਆਰ ਇਕੋ ਖ਼ਾਸ, ਸ੍ਰੀ ਭਗਵਾਨ ਸੇਵ ਕਮਾਈਆ। ਇਕ ਟੋਕਰੀ ਰੱਖੇ ਸਾਥ, ਰੋੜਾ ਕੰਕਰ ਵਿਚ ਟਿਕਾਈਆ। ਗ਼ਰੀਬ ਨਿਮਾਣਿਆਂ ਕਰੇ ਪਾਠ, ਮਸਤਕ ਧੂੜੀ ਟਿੱਕਾ ਲਾਈਆ। ਫਿਰ ਭੀ ਕਹੇ ਸ਼ਾਹੋ ਸ਼ਾਬਾਸ਼, ਗੁਰਸਿਖ ਤੇਰੀ ਵਡਿਆਈਆ। ਤੁਧ ਬਿਨ ਖ਼ਾਲੀ ਦਿਸਣ ਹਾਥ, ਵਸਤ ਨਜ਼ਰ ਕੋਇ ਨਾ ਆਈਆ। ਤੁਸਾਂ ਲੈਣੀ ਪੱਤ ਰਾਖ, ਪਤਿਪਰਮੇਸ਼ਵਰ ਦਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ।

ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਉਡੀਕ, ਨੇਤਰ ਧਿਆਨ ਲਗਾਈਆ। ਸਿਰ ਤੇ ਟੋਕਰਾ ਰੱਖੋ ਠੀਕ, ਗੁਰਮੁਖ ਸਾਚੇ ਲਓ ਉਠਾਈਆ। ਪ੍ਰੇਮ ਕਰਨ ਦੀ ਸਾਚੀ ਰੀਤ, ਹਰਿਜਨ ਸਾਚੇ ਦਿਓ ਜਣਾਈਆ। ਸਾਹਿਬ ਸਤਿਗੁਰ ਪਰਖਣ ਆਇਆ ਨੀਤ, ਆਪਣਾ ਫੇਰਾ ਪਾਈਆ। ਕਾਇਆ ਕਰੋ ਠੰਡੀ ਸੀਤ, ਸੀਤਲ ਧਾਰ ਵਹਾਈਆ। ਸਦਾ ਵਸਣਾ ਚੀਤ, ਵਿਛੜ ਕਦੇ ਨਾ ਜਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਅਸਾਂ ਛੱਡੇ ਮੰਦਰ ਮਸੀਤ, ਮਸਲਾ ਅਵਰ ਨਾ ਕੋਇ ਪੜ੍ਹਾਈਆ। ਸੋਹੰ ਢੋਲਾ ਗਾਈਏ ਗੀਤ, ਗਾ ਗਾ ਸ਼ੁਕਰ ਮਨਾਈਆ। ਜਿਉਂ ਜਿਉਂ ਪ੍ਰਭ ਆਵੇ ਨਜ਼ਦੀਕ, ਨੇਤਰ ਨੈਣਾਂ ਨੀਰ ਵਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਟੋਕਰਾ ਕਹੇ ਮੋਹੇ ਚੜ੍ਹਿਆ ਚਾਅ, ਘਰ ਸਚ ਮਿਲੀ ਵਡਿਆਈਆ। ਸ੍ਰੀ ਭਗਵਾਨ ਭਗਤਾਂ ਭਾਰ ਲਿਆ ਉਠਾ, ਹੌਲੇ ਭਾਰ ਦਏ ਕਰਾਈਆ। ਗੁਰ ਅਵਤਾਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਈਆ। ਕਵਣ ਮਿਲੇ ਸੱਚਾ ਸ਼ਹਿਨਸ਼ਾਹ, ਪਾਤਸ਼ਾਹ ਆਪਣਾ ਫੇਰਾ ਪਾਈਆ। ਅਸੀਂ ਚਰਨੀ ਡਿਗੀਏ ਆ, ਚਰਨੋਦਕ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਜਣਾਈਆ।

ਸਾਰੇ ਉਂਗਲਾਂ ਕਰੋ ਨੇੜੇ, ਨੇਰਨ ਨੇਰ ਜਣਾਇੰਦਾ। ਜਿਨ੍ਹਾਂ ਵੜਨਾ ਭਗਤਾਂ ਵੇਹੜੇ, ਤਿਨ੍ਹਾਂ ਭੇਵ ਸਮਝਾਇੰਦਾ। ਚਾਰ ਯੁਗ ਬੈਠੇ ਰਹੇ ਕਰੇ ਕੇ ਜ਼ੇਰੇ, ਅੰਤਮ ਵੇਸ ਵਟਾਇੰਦਾ। ਤੁਹਾਡੇ ਉਤੇ ਕਰੇ ਮਿਹਰੇ, ਮਿਹਰ ਨਜ਼ਰ ਉਠਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੁਹਾਡੀ ਵਸਤ ਆਪਣੇ ਦਸਤ, ਭਗਤ ਦੁਆਰੇ ਹੇਠਾਂ ਪਾਇੰਦਾ।

ਧਰਤ ਤੀਰਥ ਤੱਟ ਗਏ ਦੱਬੇ, ਫੇਰ ਸਕੇ ਨਾ ਕੋਇ ਉਠਾਈਆ। ਕੋਟਨ ਕੋਟ ਜੁਗ ਗਏ ਲੱਦੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਹੁਕਮੇ ਬੱਧੇ, ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਹਿਲਾ ਫੇਰਾ ਹੋ ਦਲੇਰਾ, ਇਕੋ ਇਕ ਲਗਾਈਆ। ਪਹਿਲਾ ਫੇਰਾ ਆਪ ਲਗਾਇਆ, ਸ੍ਰੀ ਭਗਵਾਨ ਵੱਡੀ ਵਡਿਆਈਆ। ਸ਼ਬਦ ਅਗੰਮੀ ਖੇਲ ਰਚਾਇਆ, ਭੇਵ ਕੋਇ ਨਾ ਪਾਈਆ। ਦੂਜੀ ਧਾਰ ਆਪ ਪਰਗਟਾਇਆ, ਪਰਮ ਪੁਰਖ ਸੱਚਾ ਸ਼ਹਿਨਸ਼ਾਹੀਆ। ਸਭ ਦਾ ਲਹਿਣਾ ਰਿਹਾ ਮੁਕਾਇਆ, ਲਹਿਣੇਦਾਰ ਇਕ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।

ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਇਕੋ ਇਕ ਕਰਾਇੰਦਾ। ਭਗਤ ਦੁਆਰ ਸਚ ਮਹੱਲਾ, ਸੋ ਸਾਹਿਬ ਆਪ ਵਸਾਇੰਦਾ। ਵਸਣਹਾਰਾ ਜਲਾਂ ਥਲਾਂ, ਘਟ ਘਟ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਰਾਇੰਦਾ।

ਟੋਕਰੀ ਵਿਚ ਪੱਥਰ ਰੋੜੇ, ਕੂਕ ਕੂਕ ਸੁਣਾਈਆ। ਸ੍ਰੀ ਭਗਵਾਨ ਜੋੜੀ ਜੋੜੇ, ਨਾਤਾ ਫੇਰ ਨਾ ਕੋਇ ਛੁੜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰਸ਼ਨ ਸਾਰੇ ਲੋੜੇ, ਨੇਤਰ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਰਿਹਾ ਚੁਕਾਈਆ।

ਲੇਖਾ ਵੇਖੋ ਦੋ ਜਹਾਨ, ਨਿਰਗੁਣ ਸਰਗੁਣ ਆਪ ਚੁਕਾਇੰਦਾ। ਜਗਤ ਸਰੋਵਰ ਨਾ ਕੋਇ ਅਸ਼ਨਾਨ, ਗੁਰਮੁਖਾਂ ਪੰਧ ਮੁਕਾਇੰਦਾ। ਅਠਸਠ ਤੀਰਥ ਦੱਬੇ ਏਥੇ ਆਣ, ਗੰਗਾ ਗੁਦਾਵਰੀ ਜਮਨਾ ਸੁਰਸਤੀ ਮਾਣ ਨਾ ਕੋਇ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਆਪਣਾ ਖੇਲ ਕਰੇ ਕਰਤਾਰਾ, ਕਰਤਾ ਆਪ ਜਣਾਈਆ। ਦਰਗਹਿ ਸਾਚੀ ਦਾ ਸਚ ਵਿਹਾਰਾ, ਲੋਕਮਾਤ ਦਰਸਾਈਆ। ਕਲ ਕਲਕੀ ਹਰਿ ਲੈ ਅਵਤਾਰਾ, ਨਿਹਕਲੰਕ ਅਖਵਾਈਆ। ਲੇਖਾ ਜਾਣ ਸਰਬ ਸੰਸਾਰਾ, ਲਹਿਣਾ ਝੋਲੀ ਸਭ ਦੀ ਪਾਈਆ। ਪੀਰ ਪੈਗ਼ੰਬਰ ਵੇਖਣਹਾਰਾ, ਗੁਰ ਅਵਤਾਰਾਂ ਹੁਕਮ ਮਨਾਈਆ । ਭਗਤਾਂ ਦੇਵਣਹਾਰ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਆਵੇ ਜਾਵੇ ਵਾਰੋ ਵਾਰਾ, ਵਾਰਤਾ ਆਪਣੀ ਆਪ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਜਾ ਬੰਧਨ ਪਾਈਆ।

ਏਕਾ ਦੂਜਾ ਪਾਇਆ ਬੰਧਨ, ਤੀਜੀ ਵੰਡ ਵੰਡਾਇੰਦਾ। ਤੀਜੀ ਟੋਕਰੀ ਵੇਖੇ ਚੰਦਨ, ਚੰਦ ਚਾਂਦਨਾ ਇਕ ਚਮਕਾਇੰਦਾ। ਭਗਤਾਂ ਤੋੜੇ ਅਗਲਾ ਪਿਛਲਾ ਫੰਦਨ, ਗੁਰ ਅਵਤਾਰ ਆਪ ਬੰਧਾਇੰਦਾ। ਜੁਗ ਚੌਕੜੀ ਆਇਆ ਗੰਢਣ, ਨਾਮ ਡੋਰੀ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕ ਪਰਲੋਕ ਵੇਖ ਵਖਾਇੰਦਾ।

ਤੀਜੀ ਟੋਕਰੀ ਤ੍ਰੈਗੁਣ ਮਾਇਆ, ਤ੍ਰੈਗੁਣ ਅਤੀਤਾ ਆਪ ਉਠਾਈਆ। ਭਗਤ ਦੁਆਰਿਉਂ ਬਾਹਰ ਕਢਾਇਆ, ਹਰਿਸੰਗਤ ਵਿਚ ਰਹਿਣ ਨਾ ਪਾਈਆ। ਗੁਰ ਅਵਤਾਰ ਧਿਆਨ ਲਗਾਇਆ, ਵੇਖ ਵੇਖ ਬਿਗਸਾਈਆ। ਹਰਿ ਕਰਤੇ ਕੀ ਖੇਲ ਰਚਾਇਆ, ਸਮਝ ਜ਼ਰਾ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ।

ਸ਼ਾਸਤਰ ਸਿਮਰਤ ਵੇਦ ਪੁਰਾਨ ਗਰੰਥ ਸਾਰੇ ਕਹੋ ਮੁੱਕੇ, ਮੁੱਕੀ ਰੈਣ ਅੰਧੇਰੀ ਆ। ਕਲਜੁਗ ਬੂਟੇ ਕਹੋ ਸੁਕੇ, ਨਾਤਾ ਤੁਟੇ ਮੇਰਾ ਤੇਰੀ ਆ। ਕਿਸੇ ਨਾ ਪਾਣੀ ਰਹੇ ਹੁੱਕੇ, ਪ੍ਰਭ ਕਰੇ ਬੇਰਨ ਬੇਰੀ ਆ। ਹੁਣ ਕਿਉਂ ਬੈਠੇ ਚੁੱਪੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੀਜੀ ਟੋਕਰੀ ਆਪੇ ਸੁੱਟੇ, ਭਾਰ ਸਕੇ ਨਾ ਕੋਇ ਉਠਾਈਆ।

ਅਠਸਠ ਤੀਰਥ ਪਏ ਰੋ, ਨੀਰ ਨੀਰ ਵਹਾਈਆ। ਸਭ ਕੁਛ ਸਾਥੋਂ ਲਿਆ ਖੋਹ, ਚਲੀ ਨਾ ਕੋਇ ਚਤੁਰਾਈਆ। ਬੌਹੜੀ ਜੇ ਨਾ ਔਂਦੋਂ ਮੁੜ ਕੇ ਛੱਬੀ ਪੋਹ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਗਏ ਹੋ, ਸਾਡਾ ਮਾਣ ਨਾ ਕੋਇ ਗਵਾਈਆ। ਸਾਧ ਸੰਤ ਦੁਰਮਤ ਮੈਲ ਆਪਣੀ ਧੋ, ਸਾਡੇ

ਵਿਚ ਇਸ਼ਨਾਨ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇ ਮਾਣ ਵਡਿਆਈਆ। ਤੀਰਥ ਤੱਟ ਕਿਨਾਰੇ ਸੁਣੋ ਗੱਲ, ਹਰਿ ਸਤਿਗੁਰ ਆਪ ਜਣਾਇੰਦਾ। ਭਗਤ ਦੁਆਰੇ ਨਾ ਕੋਈ ਵਲ ਛਲ, ਸਿਧਾ ਰਾਹ ਇਕ ਵਖਾਇੰਦਾ। ਪੁਰਖ ਅਕਾਲ ਦੀਨ ਦਿਆਲ ਸਾਚਾ ਦੀਪਕ ਗਿਆ ਬਲ, ਸ਼ਮਾਂ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥਾ ਫੇਰਾ ਆਪੇ ਲਾਇੰਦਾ। ਚੌਥਾ ਫੇਰਾ ਆਪੇ ਲਾਏਗਾ। ਸ੍ਰੀ ਭਗਵਾਨ ਖੇਲ ਕਰਾਏਗਾ। ਭਗਤ ਦੁਵਾਰਿਉਂ ਉਠ ਕੇ ਜਾਏਗਾ। ਸਿਰ ਟੋਕਰਾ ਆਪ ਟਿਕਾਏਗਾ। ਸਾਲ ਵੀਹਵੇਂ ਬਾਂਕਾ ਛੋਹਰਾ ਨਜ਼ਰੀ ਆਏਗਾ। ਆਪਣਾ ਜ਼ੋਰਾ ਆਪ ਵਖਾਏਗਾ। ਕੋਰਾ ਜਵਾਬ ਸਰਬ ਸੁਣਾਏਗਾ। ਲੋਹੜਾ ਘਰ ਘਰ ਆਪੇ ਪਾਏਗਾ। ਜੋੜੀ ਜੋੜਾ ਨਜ਼ਰ ਨਾ ਆਏਗਾ। ਹੋੜਾ ਸੱਸੇ ਉਪਰ ਵਖਾਏਗਾ। ਹਾਹਾ ਹੰ ਬ੍ਰਹਮ ਬਣਾਏਗਾ। ਗੁਰ ਅਵਤਾਰ ਆਪ ਜਗਾਏਗਾ। ਦਰ ਦਰਬਾਰ ਸਦ ਬਹਾਏਗਾ। ਪਿਛਲੀ ਕਾਰ ਨਾ ਕੋਇ ਕਮਾਏਗਾ। ਚਾਰ ਯਾਰ ਨਾ ਕੋਇ ਹੰਢਾਏਗਾ। ਸ਼ਿਵਦੁਆਲਾ ਮੱਠ ਨਾ ਕੋਇ ਵਸਾਏਗਾ। ਮਸਜਿਦ ਹੱਕ ਨਾ ਕੋਇ ਦ੍ਰਿੜਾਏਗਾ। ਰਾਹ ਤੱਕ ਜਲਵਾ ਨੂਰ, ਜ਼ਹੂਰ ਜ਼ਾਹਰਾ ਪੀਰ ਇਕ ਅਖਵਾਏਗਾ। ਕੰਮ ਕਰੇ ਆਪ ਬਦਸਤੂਰ, ਧੋਖਾ ਕਿਸੇ ਨਾਲ ਨਾ ਕਮਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਏਗਾ। ਅੱਗੇ ਰਹਿਣ ਨਾ ਦੇਵੇ ਕੂੜ, ਕੂੜੀ ਕਿਰਿਆ ਸਰਬ ਖਪਾਏਗਾ। ਨਾ ਕੋਈ ਖਾਏ ਗਾਂ ਸੂਰ, ਛੁਰੀ ਹੱਥ ਨਾ ਕਿਸੇ ਜਣਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਤਾ ਇਕੋ ਇਕ ਵਖਾਏਗਾ।

ਨਾਤਾ ਇਕੋ ਇਕ ਬਣਾਵੇਗਾ। ਸਾਚੀ ਸਚ ਜਣਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਆਪ ਸਮਝਾਵੇਗਾ। ਗੁਰ ਅਵਤਾਰ ਪੀਰ ਪੈਗ਼ੰਬਰ ਪਰਦਾ ਲਾਹਵੇਗਾ। ਚੌਦਾਂ ਚੇਤ ਰਚ ਸਵੰਬਰ, ਕਰਤਾ ਆਪਣਾ ਕਾਜ ਰਚਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਅਡੰਬਰ ਸਰਬ ਮੁਕਾਵੇਗਾ।

ਚਾਰੇ ਟੋਕਰੇ ਹੋ ਗਏ ਖ਼ਾਲੀ, ਖ਼ਾਲੀ ਖ਼ਲਕ ਖ਼ੁਦਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਕਰੇ ਦਲਾਲੀ, ਦਲਾਲ ਕੋਇ ਨਜ਼ਰ ਨਾ ਆਈਆ । ਵੇਖੇ ਖੇਲ ਮਾਜ਼ੀ ਹਾਲੀ, ਭੇਵ ਅਭੇਦਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰੇ ਕੁੰਟਾਂ ਵੇਖ ਵਖਾਈਆ।

ਚਾਰੇ ਕੁੰਟਾਂ ਵੇਖੇ ਆਪ, ਦਹਿ ਦਿਸ਼ਾ ਫੋਲ ਫੁਲਾਇੰਦਾ। ਕਿਸੇ ਨਜ਼ਰ ਨਾ ਆਏ ਸੱਚਾ ਬਾਪ, ਲੱਖ ਚੁਰਾਸੀ ਪਿਤਾ ਸਰਬ ਹੰਡਾਇੰਦਾ। ਨਿਰਗੁਣ ਨਿਰਗੁਣ ਜੁੜਿਆ ਨਾ ਕਿਸੇ ਨਾਤ, ਨਾਤਾ ਬਿਧਾਤਾ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ।

ਗੁਰ ਅਵਤਾਰ ਪੀਰ ਪੈਗ਼ੰਬਰ ਦੇਣ ਹੋਕਾ, ਇਕ ਆਵਾਜ਼ ਲਗਾਈਆ। ਵੇਖੀਂ ਪੰਜਵੀਂ ਵਾਰ ਨਾ ਦੇਵੀਂ ਧੋਖਾ, ਅਛਲ ਛਲ ਆਪਣਾ ਛਲ ਕਰਾਈਆ । ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮਿਲਿਆ ਮੌਕਾ, ਸਾਰੇ ਇਕੇ ਥਾਂ ਇਕੱਠੇ ਕਰਾਈਆ। ਮਾਣ ਤੁਟਿਆ ਚੌਦਾਂ ਲੋਕਾਂ, ਚੌਦਾਂ ਤਬਕ ਤੇਰੀ ਸਰਨਾਈਆ। ਦੀਨ ਮਜ਼੍ਹਬ ਦਾ ਖ਼ਾਲੀ ਰਹਿ ਜਾਏ ਬੋਕਾ, ਆਬਹਯਾਤ ਵਿਚ ਨਾ ਕੋਇ ਰਖਾਈਆ। ਸਾਢੇ ਤਿੰਨ ਹੱਥ ਭਾਂਡਾ ਰਹਿ ਜਾਏ ਪੋਚਾ, ਬਿਨ ਤੇਰੇ ਵਸਤ ਨਜ਼ਰ ਕੋਇ ਨਾ ਆਈਆ। ਜਿਸ ਤਰਾਂ ਭਗਤਾਂ ਮਾਰਗ ਦੱਸਿਆ ਸੌਖਾ, ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਪੰਚਮ ਵਾਰ ਆਪਣੇ ਨਾਲ ਮਿਲਾਈਆ।

ਪੰਜਵੀਂ ਟੋਕਰੀ ਕਰੇ ਖਿਆਲ, ਆਪਣਾ ਧਿਆਨ ਲਗਾਈਆ। ਵੇਖੋ ਜਿਸ ਨੇ ਨੀਂਹਾਂ ਹੇਠਾਂ ਦਿਤੇ ਲਾਲ, ਜਨ ਭਗਤੋ ਤੁਹਾਡੀ ਸੇਵ ਕਮਾਈਆ। ਕੀ ਇਹਨੂੰ ਸ਼ਾਹ ਕਹੋਗੇ ਕਿ ਕੰਗਾਲ, ਬਣ ਕੰਗਾਲ ਕੰਗਾਲਾਂ ਸੇਵਾ ਰਿਹਾ ਕਮਾਈਆ। ਇਹਦੇ ਤਰਸ ਕਰੋ ਉਤੇ ਹਾਲ, ਬੇਹਾਲ ਰਿਹਾ ਜਣਾਈਆ। ਜਿਸ ਤੁਹਾਡਾ ਕੱਟਿਆ ਕਾਲ, ਆਪਣਾ ਆਪ ਕਾਲ ਨਾ ਕੋਇ ਜਣਾਈਆ। ਆਪਣੀ ਨਵੀਂ ਜਣਾਏ ਮਿਸਾਲ, ਪਿਛਲੀ ਮਿਸਲ ਨਾ

ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਵੀਂ ਰੀਤੀ ਰਿਹਾ ਸੁਣਾਈਆ।

ਗੁਰ ਅਵਤਾਰੋ ਪੀਰ ਪੈਗ਼ੰਬਰੋ ਆਪਣਾ ਵੇਖੋ ਭਗਵਾਨ, ਸ੍ਰੀ ਭਗਵਾਨ ਆਪ ਜਣਾਇੰਦਾ। ਜਿਸ ਦੇ ਪਿਛੇ ਬਣਦੇ ਰਹੇ ਕਾਹਨ, ਮੋਰ ਮੁਕਟ ਸੀਸ ਸੁਹਾਇੰਦਾ । ਜਿਸ ਦੇ ਪਿਛੇ ਬਣਦੇ ਰਹੇ ਅਮਾਮ, ਲੋਕਮਾਤ ਡੰਕ ਵਜਾਇੰਦਾ । ਸੋ ਬਰਦਾ ਬਣਿਆ ਗ਼ੁਲਾਮ, ਨਫ਼ਰ ਆਪਣਾ ਨਾਮ ਰਖਾਇੰਦਾ। ਸੇਵਾ ਕਰੇ ਸੱਚੀ ਨਿਸ਼ਕਾਮ, ਆਸ਼ਾ ਹੋਰ ਨਾ ਕੋਇ ਵਧਾਇੰਦਾ। ਜਨ ਭਗਤੋ ਤੁਹਾਡਾ ਖਾ ਕੇ ਨਾ ਕਰੇ ਹਰਾਮ, ਹਰਾਮੀ ਰੂਪ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ।

ਵੇਖੋ ਭਗਤਾਂ ਦਾ ਗਵਾਲਾ, ਗਵਾਰ ਇਕੋ ਨਜ਼ਰੀ ਆਈਆ। ਜਿਸ ਗੋਬਿੰਦ ਕਰੀ ਪ੍ਰਿਤਪਾਲਾ, ਸੋ ਗੋਬਿੰਦ ਹੁਕਮ ਮਨਾਈਆ। ਮਾਰਗ ਦੱਸੇ ਇਕ ਸੁਖਾਲਾ, ਸੁਖ ਸਾਗਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ।

ਜਿਸ ਦੇ ਸਿਰ ਤੇ ਸੋਹੇ ਤਾਜ, ਦੋ ਜਹਾਨ ਵਡਿਆਈਆ। ਸੋ ਮਿਸਤਰੀ ਬਣੇ ਆਜ, ਬਣ ਮਜ਼ਦੂਰ ਸੇਵ ਕਮਾਈਆ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋ ਭਗਤਾਂ ਕਰੇ ਕਾਜ, ਕਰਤਾ ਪੁਰਖ ਫੇਰਾ ਪਾਈਆ। ਭਗਤ ਭਗਵਾਨ ਦਾ ਇਕ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਹਰਿਸੰਗਤ ਮਿਲ ਕੇ ਪ੍ਰਭ ਨੂੰ ਦਿਤਾ ਦਾਜ, ਪ੍ਰੇਮ ਪ੍ਰੀਤੀ ਟੋਕਰਾ ਸਿਰ ਚੁਕਾਈਆ। ਔਂਦਿਆਂ ਜਾਂਦਿਆਂ ਹੋਕਾ ਦੇ ਕੇ ਮਾਰੇ ਵਾਜ਼, ਉਠੋ ਗੁਰਮੁਖੋ ਹਰਿ ਜੂ ਰਿਹਾ ਜਗਾਈਆ। ਆਦਿ ਅੰਤ ਰੱਖੇ ਲਾਜ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਕਮਾਈਆ। ਗੁਰਸਿਖ ਕਹਿਣ ਸਾਡਾ ਪਿਆਰ, ਹਰਿ ਜੂ ਟੋਕਰਾ ਆਪ ਭਰਾਇਆ। ਰੋੜੇ ਪੱਥਰ ਸੋਹਣੀ ਧਾਰ, ਰੋੜਾ ਅੱਗੇ ਨਾ ਕੋਇ ਅਟਕਾਇਆ। ਅੱਜ ਤੋਂ ਸਾਰੇ ਲੱਖ ਚੁਰਾਸੀ ਵਿਚੋਂ ਹੋਏ ਬਾਹਰ, ਜਨਮ ਮਰਨ ਨਾ ਕੋਇ ਰਖਾਇਆ। ਵੇਖੋ ਆਪਣੇ ਸਿਰ ਤੇ ਚੁੱਕ ਆਪ ਨਿਰੰਕਾਰ, ਦੋਹਾਂ ਭੁਜਾਂ ਉਤੇ ਰਖਾਇਆ। ਅੱਗੇ ਵੇਖਣ ਗੁਰ ਅਵਤਾਰ, ਚਰਨ ਧਿਆਨ ਲਗਾਇਆ। ਕਲਜੁਗ ਇਹ ਕੀ ਕਰਿਆ ਵਿਹਾਰ, ਬਿਵਹਾਰੀ ਆਪਣੀ ਸੇਵ ਕਮਾਇਆ। ਭਗਤ ਦੁਆਰ ਕਰ ਤਿਆਰ, ਭਾਵੀ ਆਪਣੇ ਹੱਥ ਰਖਾਇਆ। ਰਾਵੀ ਕੰਡੇ ਜਿਸ ਨੇ ਅਰਜਨ ਤੱਤੀਆਂ ਤਵੀਆਂ ਉਤੇ ਦਿਤਾ ਸਾੜ, ਸੋ ਗੁਰਮੁਖਾਂ ਅਗਨੀ ਤੱਤ ਰਿਹਾ ਬੁਝਾਇਆ। ਜਿਸ ਨੇ ਗੋਬਿੰਦ ਚੇਰੇ ਦਿਤੇ ਵਾਰ, ਵਾਰਤਾ ਆਪਣੀ ਰਿਹਾ ਜਣਾਇਆ। ਕੋਈ ਨਾ ਜਾਣੇ ਹਰਿ ਦੀ ਕਾਰ, ਕਰਤਾ ਕੀ ਕੀ ਖੇਲ ਰਚਾਇਆ। ਵੀਹ ਸੌ ਵੀਹ ਸਾਰੇ ਤੱਕਣ ਗੁਰ ਅਵਤਾਰ, ਕਵਣ ਵੇਲਾ ਮਾਤ ਹੋਏ ਸਹਾਇਆ। ਇਕੱਠੇ ਕਰੇ ਵਿਛੜੇ ਯਾਰ, ਯਾਰੀ ਯਾਰਾਂ ਨਾਲ ਨਿਭਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਇਆ।

ਜਨ ਭਗਤਾਂ ਵਗਾਰੀ ਲਿਆ ਫੜ, ਆਪਣਾ ਬਲ ਰਖਾਈਆ। ਜੇ ਸਾਡੇ ਅੱਗੇ ਗਿਉਂ ਅੜ, ਇਕੱਠੇ ਹੋ ਕੇ ਧੱਕਾ ਦੇਈਏ ਲਗਾਈਆ। ਜੁਗ ਜੁਗ ਸਾਰੇ ਤੇਰਾ ਢੋਲਾ ਗਏ ਪੜ੍ਹ, ਤੂੰ ਸਾਡਾ ਢੋਲਾ ਗਾਈਆ। ਜੁਗ ਜੁਗ ਤੇਰੇ ਪਿਛੇ ਗਏ ਮਰ, ਕਲਜੁਗ ਅੰਤਮ ਤੂੰ ਆਪਣਾ ਆਪ ਮਿਟਾਈਆ। ਬਣ ਸੇਵਕ ਸਾਡੀ ਸੇਵਾ ਕਰ, ਸਾਥੋਂ ਭਾਰ ਝੱਲਿਆ ਨਾ ਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸਦੇ ਰਹੇ ਤੇਰਾ ਘਰ, ਖਾਣੀ ਬਾਣੀ ਕਰ ਪੜ੍ਹਾਈਆ। ਹੁਣ ਨਹੀਂ ਮੰਗਣਾ ਕੋਈ ਦਰ, ਦਰ ਮੰਗਣ ਦੀ ਲੋੜ ਰਹੀ ਨਾ ਰਾਈਆ। ਜੇ ਤੁਠਾਂ ਤੇ ਆਪਣੇ ਜੇਹੇ ਕਰ, ਘਰ ਆਪਣੇ ਕੀਮਤ ਪਾਈਆ। ਨਿੱਕੇ ਬਾਲੇ ਫੜ ਕੇ ਸਾਰੇ ਟੋਕਰੇ ਵਿਚ ਧਰ, ਆਪਣੀ ਹੱਥੀਂ ਸੇਵ ਕਮਾਈਆ। ਆਪਣੇ ਮੰਦਰ ਫੇਰ ਜਾਵੀਂ ਚੜ੍ਹ, ਸਾਨੂੰ ਉਂਗਲੀਆਂ ਨਾਲ ਲਗਾਈਆ। ਤੂੰ ਭਾਵੇਂ ਜੰਮ ਤੇ ਭਾਵੇਂ ਮਰ, ਸਾਨੂੰ ਜਨਮ ਮਰਨ ਵਿਚ ਕਦੇ ਨਾ ਲਿਆਈਆ। ਅਸੀਂ ਹੁਣ ਬੈਠੇ ਅੜ, ਗੱਲਾਂ ਬਾਤਾਂ ਨਾਲ ਨਾ ਸਕੇ ਕੋਇ ਮਨਾਈਆ। ਜੇ ਤੈਨੂੰ ਸਾਡਾ ਡਰ, ਸਾਨੂੰ ਸਚ ਦੇ ਸਮਝਾਈਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਜਣਾਈਆ।
ਭਗਤੋ ਵੇਖੋ ਮੈਂ ਤੁਹਾਥੋਂ ਡਰਦਾ, ਆਪਣਾ ਭੈ ਨਾ ਕੋਇ ਰਖਾਈਆ। ਹੋ ਨਿਮਾਣਾ ਸੇਵਾ ਕਰਦਾ, ਸੇਵਕ
ਰੂਪ ਵਟਾਈਆ। ਤੁਹਾਡਾ ਟੋਕਰਾ ਸੀਸ ਉਤੇ ਧਰਦਾ, ਧਰਨੀ ਧਵਲ ਨਾ ਕੋਇ ਛੁਹਾਈਆ। ਤੁਹਾਡਾ
ਭਾਣਾ ਆਪੇ ਜਰਦਾ, ਆਪਣਾ ਭਾਣਾ ਗੁਰ ਅਵਤਾਰਾਂ ਮਨਾਈਆ। ਸ਼ਹਿਨਸ਼ਾਹ ਹੋ ਕੇ ਬਣਿਆ ਬਰਦਾ, ਮਾਣ
ਰੱਖੇ ਨਾ ਕੋਇ ਵਡਿਆਈਆ। ਜਿਸ ਵੇਲੇ ਜਨ ਭਗਤਾਂ ਦਿਸੇ ਪਾਸਾ ਹਰਦਾ, ਤਿਸ ਵੇਲੇ ਹੋਏ ਸਹਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡਰਦਾ ਡਰਦਾ ਸੇਵ ਕਮਾਈਆ।
ਜਨ ਭਗਤੋ ਮੈਨੂੰ ਨਾ ਮਾਰੋ, ਸ੍ਰੀ ਭਗਵਾਨ ਆਪ ਜਣਾਇੰਦਾ। ਮੈਨੂੰ ਆਪਣਾ ਦਿਓ ਆਧਾਰੋ, ਆਧਾਰ ਇਕੋ
ਇਕ ਰਖਾਇੰਦਾ। ਸਚ ਪ੍ਰੀਤੀ ਨਾਲ ਸ਼ਿੰਗਾਰੋ, ਜਗਤ ਵੇਸ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਇੰਦਾ।
ਗੁਰ ਅਵਤਾਰੋ ਪੀਰ ਪੈਗ਼ੰਬਰੋ ਵੇਖੋ ਆਪ, ਆਪਣੀ ਕਾਰ ਕਮਾਈਆ। ਜਿਸ ਦਾ ਜਪਦੇ ਗਏ ਜਾਪ,
ਸੋ ਭਗਤਾਂ ਦਏ ਵਡਿਆਈਆ। ਤੁਸਾਂ ਵੀ ਰਹਿਣਾ ਏਨ੍ਹਾਂ ਸਾਥ, ਇਕੋ ਸੰਗ ਬਣਾਈਆ। ਪਰਮ ਪੁਰਖ
ਦੀ ਗੌਣੀ ਗਾਥ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਸਾਹਿਬ ਸੱਚੇ ਦੇ ਵਿਕਣਾ ਹਾਟ, ਕਰਤਾ ਕੀਮਤ ਆਪੇ
ਪਾਈਆ। ਨਾਤਾ ਛੱਡੋ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਅੰਤਮ ਮਿਟੇ ਅੰਧੇਰੀ ਰਾਤ, ਲੋਕਮਾਤ
ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਲਾਵਣ ਪੰਜੇ, ਪੰਜਵਾਂ ਟੋਕਰਾ ਨਜ਼ਰੀ ਆਇਆ । ਅਸੀਂ ਆ ਗਏ ਵਿਚ ਸ਼ਕੰਜੇ,
ਸਾਨੂੰ ਸਕੇ ਨਾ ਕੋਇ ਬਚਾਇਆ। ਮੰਦਰਾਂ ਮਸਜਦਾਂ ਵਿਚ ਖ਼ਾਲੀ ਰਹਿ ਜਾਣ ਮੰਜੇ, ਸਿੰਘਾਸਣ ਸਚ ਨਾ
ਕੋਇ ਸੁਹਾਇਆ । ਸਭ ਦੇ ਸੀਸ ਹੋ ਜਾਣ ਗੰਜੇ, ਸ੍ਰੀ ਭਗਵਾਨ ਸਿਰ ਆਪਣੇ ਭਾਰ ਉਠਾਇਆ । ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ।
ਆ ਨਾਨਕ ਫੜਾ ਹੱਥ, ਹੱਥ ਹੱਥ ਨਾਲ ਮਿਲਾਈਆ। ਗੋਬਿੰਦ ਮਾਰਗ ਰਿਹਾ ਦੱਸ, ਮਿਲੇ ਮਾਣ ਵਡਿਆਈਆ।
ਕਬੀਰ ਤੂੰ ਕਿਉਂ ਰਿਹੋਂ ਹੱਸ, ਹੰਸ ਮੁਖ ਸਾਲਾਹੀਆ। ਕਬੀਰ ਕਹੇ ਪ੍ਰਭ ਤੂੰ ਕਿਥੇ ਗਿਉਂ ਫਸ, ਕਿਧਰ
ਗਈ ਤੇਰੀ ਵਡਿਆਈਆ। ਜੁਗ ਜੁਗ ਖੇਲ ਕਰਦਾ ਰਿਹੋਂ ਸਮਰੱਥ, ਅਛਲ ਛਲ ਵਖਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਹ ਕੀ ਕਾਰ ਕਮਾਈਆ।
ਆ ਕਬੀਰ ਵੇਖ ਯਾਰ, ਹਰਿ ਯਾਰੀ ਆਪ ਕਮਾਇੰਦਾ। ਆ ਨਾਨਕ ਵੇਖ ਪਿਆਰ, ਪਰਮ ਪੁਰਖ ਆਪ
ਸਮਝਾਇੰਦਾ। ਪੀਰ ਪੈਗ਼ੰਬਰ ਲੈ ਨਾਲ, ਗੁਰ ਅਵਤਾਰ ਗੰਢ ਪੁਆਇੰਦਾ। ਸਾਢੇ ਤਿੰਨ ਹੱਥ ਕਰੋ ਪਾਰ,
ਪਾਰ ਕਿਨਾਰਾ ਆਪ ਜਣਾਇੰਦਾ। ਦਰ ਦਰਵਾਜਾ ਅੱਧਵਿਚਕਾਰ, ਹਰਿ ਦਰਦੀ ਦਰਦ ਵੰਡਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜਵਾਂ ਭਾਰ ਹੌਲੀ ਹੌਲੀ ਸਭ ਦੇ ਉਤੇ ਪਾਇੰਦਾ।
ਪੰਜਵਾਂ ਟੋਕਰਾ ਪਿਆ ਹੱਸ, ਭਗਤਾਂ ਰਿਹਾ ਜਣਾਈਆ। ਵਾਹ ਭਗਤੋ ਤੁਸਾਂ ਪ੍ਰਭ ਨੂੰ ਕੀਤਾ ਵਸ, ਤੁਹਾਡੀ
ਵਡ ਵਡਿਆਈਆ। ਤੁਹਾਡੇ ਕੋਲੋਂ ਜਾਏ ਨਾ ਨੱਠ, ਭੱਜਿਆਂ ਰਾਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਸੱਜਾ ਚਰਨ ਲਓ ਚੁੱਕ, ਹਰਿ ਸਚ ਸਚ ਜਣਾਇੰਦਾ। ਸਾਰੇ ਨੇੜੇ ਜਾਓ
ਢੁਕ, ਆਪਣੇ ਨਾਲ ਮਿਲਾਇੰਦਾ। ਦੋਏ ਜੋੜ ਸਰਨ ਸਰਨਾਈ ਜਾਓ ਝੁਕ, ਨਿਵਣ ਸੋ ਰਹਿਣਾ ਇਕ ਵਖਾਇੰਦਾ।
ਸਾਰੇ ਬਣੋ ਸ੍ਰੀ ਭਗਵਾਨ ਦੇ ਪੁੱਤ, ਦੂਜਾ ਪਿਤਾ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ।
ਗੁਰ ਅਵਤਾਰ ਪੀਰ ਪੈਗ਼ੰਬਰ ਝੁਕਿਆ ਸੀਸ, ਦੋਏ ਜੋੜ ਸਰਨਾਈਆ। ਪ੍ਰਭ ਦੀ ਚਰਨੀ ਲੱਗੋ ਠੀਕ, ਸਾਢੇ
ਤਿੰਨ ਹੱਥ ਬਾਹਰ ਹੋ ਜਾਈਆ। ਚਰਨ ਕਵਲ ਦੀ ਕਰੋ ਪ੍ਰੀਤ, ਪ੍ਰੀਤੀ ਇਕ ਵਡਿਆਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਹੱਥ ਪੰਧ ਮੁਕਾਈਆ।

ਸਾਢੇ ਤਿੰਨ ਹੱਥ ਮੁਕਿਆ ਪੰਧ, ਸੋ ਸਾਹਿਬ ਆਪ ਜਣਾਇੰਦਾ। ਸੋਹੰ ਢੋਲਾ ਗਾਓ ਛੰਦ, ਇਕੋ ਰਾਗ ਅਲਾਇੰਦਾ। ਅੱਗੇ ਨੇੜੇ ਆਵੇ ਪੰਧ, ਆਪਣਾ ਰਾਹ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਗੁਰ ਅਵਤਾਰ ਪੀਰ ਪੈਗ਼ੰਬਰ ਆਓ ਪਿਛੇ, ਹਰਿ ਅਗਲਾ ਹਾਲ ਜਣਾਈਆ ।
ਸਾਹਿਬ ਸਤਿਗੁਰ ਦੇ ਸਾਚੇ ਹਿੱਸੇ, ਸਾਚੀ ਵੰਡ ਵੰਡਾਈਆ। ਬਿਨ ਭਗਤਾਂ ਕਿਸੇ ਨਾ ਦਿਸੇ, ਸੁੱਤੀ ਸਰਬ
ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਉਂਗਲੀ ਰਿਹਾ ਲਗਾਈਆ।
ਗੁਰ ਅਵਤਾਰੋ ਪੀਰ ਪੈਗ਼ੰਬਰੋ ਟੋਕਰਾ ਹੋਇਆ ਮੂਧਾ, ਪ੍ਰਭ ਆਪਣੇ ਸੀਸ ਟਿਕਾਈਆ। ਅਗਲਾ ਭੇਵ ਦੱਸੇ
ਗੂਝਾ, ਪਰਦਾ ਆਪ ਚੁਕਾਈਆ। ਨਾ ਕੋਈ ਰਹੇ ਹੋਰ ਦੂਜਾ, ਇਕੋ ਇਕ ਸਰਨਾਈਆ। ਗੋਬਿੰਦ ਪ੍ਰੀਤੀ
ਹਰਿ ਜੀ ਝੂਜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ
ਨਾਲ ਮਿਲਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਵੜ ਗਏ ਵੇਹੜੇ, ਇਕ ਧਿਆਨ ਲਗਾਇਆ । ਪਿਛਲੇ ਸਾਰੇ ਛੱਡੇ ਝੇੜੇ,
ਝਗੜਾ ਕੋਇ ਰਹੇ ਨਾ ਰਾਇਆ। ਸਾਰੇ ਕਹਿਣ ਅਸੀਂ ਹੋ ਗਏ ਤੇਰੇ, ਤੁਧ ਬਿਨ ਨਜ਼ਰ ਕੋਇ ਨਾ ਆਇਆ।
ਚੌਥੇ ਯੁਗ ਮਾਰੇ ਫੇਰੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ।
ਆਓ ਵੇਖੋ ਭਗਤਨ ਵੇਹੜਾ, ਸ੍ਰੀ ਭਗਵਾਨ ਆਪ ਵਖਾਈਆ। ਚਾਰੋਂ ਕੁੰਟ ਦਿਓ ਗੇੜਾ, ਚਾਰ ਯੁਗ
ਦਾ ਲੇਖ ਮੁਕਾਈਆ। ਜਿਧਰ ਵੇਖੋ ਨੇਰਨ ਨੇਰਾ, ਨਰ ਹਰਿ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਵੇਖ ਕੇ ਚੌਥੀ ਛੱਤ, ਸ਼ੰਕਾ ਸਰਬ ਮਿਟਾਇਆ । ਭਗਤ ਭਗਵਾਨ ਕਿਥੇ ਲਏ
ਰੱਖ, ਆਪ ਆਪਣੀ ਗੋਦ ਬਹਾਇਆ। ਲੱਖ ਚੁਰਾਸੀ ਖ਼ਾਲੀ ਹੱਥ, ਵਸਤ ਝੋਲੀ ਨਾ ਕੋਇ ਭਰਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਰਿਹਾ ਜਣਾਇਆ।
ਤੁਹਾਨੂੰ ਭਗਤ ਦੁਆਰ ਵਖਾਵਾਂਗਾ। ਨਾਲ ਲੈ ਕੇ ਅੰਦਰ ਜਾਵਾਂਗਾ। ਸ਼ਾਹ ਪਾਤਸ਼ਾਹ ਆਪ ਅਖਵਾਵਾਂਗਾ।
ਸਾਚਾ ਰਾਹ ਇਕ ਚਲਾਵਾਂਗਾ। ਬਣ ਮਲਾਹ ਬੇੜਾ ਉਠਾਵਾਂਗਾ। ਵਖਾ ਥਾਂ ਭੇਵ ਚੁਕਾਵਾਂਗਾ। ਜਪਾ
ਇਕੋ ਨਾਮ, ਸ਼ਰਅ ਮਿਟਾਵਾਂਗਾ। ਪਿਆ ਜਾਮ, ਤ੍ਰਿਸ਼ਨ ਬੁਝਾਵਾਂਗਾ। ਨਜ਼ਰੀ ਆਏ ਇਕੋ ਰਾਮ, ਰਾਮ
ਮਨਾਵਾਂਗਾ। ਖੇਲ ਕਰਾ ਕੇ ਸਾਚਾ ਸ਼ਾਮ, ਰਾਸ ਰਚਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਉਂਗਲ ਸਭ ਨੂੰ ਆਪ ਫੜਾਵਾਂਗਾ।
ਗੁਰ ਅਵਤਾਰ ਪੀਰ ਪੈਗ਼ੰਬਰ ਉਂਗਲੀ ਫੜ, ਆਪਣਾ ਆਪ ਬੰਧਾਇਆ। ਤੂੰ ਮੇਰਾ ਮੇਰਾ ਸਾਰੇ ਰਹੇ ਪੜ੍ਹ,
ਇਕੋ ਰਾਗ ਅਲਾਇਆ। ਸਾਹਿਬ ਸੱਚੇ ਦਾ ਵੇਖਿਆ ਘਰ, ਜਿਸ ਘਰ ਡੇਰਾ ਲਾਇਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ।
ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਆਏ, ਹਰਿ ਸਤਿਗੁਰ ਨਾਲ ਲਿਆਈਆ । ਸ਼ਬਦੀ ਸ਼ਬਦ ਰਿਹਾ
ਜਣਾਏ, ਸਾਚੀ ਸਿਖਿਆ ਕਰੇ ਪੜ੍ਹਾਈਆ । ਰਲ ਮਿਲ ਸਾਰੇ ਬੈਠੋ ਥਾਏਂ, ਥਾਉਂ ਭਗਤਾਂ ਵਿਚ ਰਖਾਈਆ।
ਕਰੇ ਖੇਲ ਬੇਪਰਵਾਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਬਹਿੰਦੇ ਜਾਂਦੇ, ਬਹਿ ਬਹਿ ਸ਼ੁਕਰ ਮਨਾਈਆ । ਸਾਚਾ ਢੋਲਾ ਇਕੋ ਗਾਂਦੇ,
ਗਾ ਗਾ ਰਹੇ ਅਲਾਈਆ। ਸ੍ਰੀ ਭਗਵਾਨ ਦਾ ਦਰਸ਼ਨ ਪਾਂਦੇ, ਪਾ ਪਾ ਸ਼ੁਕਰ ਮਨਾਈਆ। ਚਾਰ
ਜੁਗ ਦੇ ਥੱਕੇ ਮਾਂਦੇ, ਘਰ ਸਾਚੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਤੇਰਾ ਵੇਖਿਆ ਸੱਚਾ ਘਰ, ਜਿਸ ਘਰ ਸਾਚਾ ਆਸਣ ਲਾਈਆ।
ਪਾਰਬ੍ਰਹਮ ਕਹੇ ਮੇਰਾ ਸਚ ਆਸਣ, ਇਕੋ ਇਕ ਰਖਾਇਆ। ਜਿਸ ਦਾ ਬਣ ਕੇ ਦਾਸੀ ਦਾਸਣ, ਸੇਵਾ ਸਾਚੀ
ਸਚ ਕਮਾਇਆ। ਸੋ ਟੋਕਰਾ ਮੇਰਾ ਸਾਥਣ, ਜਿਸ ਸੀਸ ਆਪਣਾ ਆਪ ਟਿਕਾਇਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕ ਵਡਿਆਇਆ।
ਨਾਮ ਕਹੇ ਮੇਰਾ ਤੁਟਾ ਮਾਣ, ਮਨਸਾ ਰਹੀ ਨਾ ਰਾਈਆ। ਮੈਂ ਜਾਤਾ ਤੂੰ ਬਾਢੀ ਤਰਖਾਣ, ਛੱਪਰੀ ਛੰਨ ਛੁਹਾਈਆ।
ਤੇਰਾ ਵੇਖ ਖੇਲ ਮਹਾਨ, ਮੇਰੀ ਭੁੱਲੀ ਸਰਬ ਚਤੁਰਾਈਆ। ਸ਼ਾਹ ਪਾਤਸ਼ਾਹ ਬਣ ਸੁਲਤਾਨ, ਸ਼ਹਿਨਸ਼ਾਹ
ਅਖਵਾਈਆ। ਜਨ ਭਗਤ ਦੁਵਾਰੇ ਦਰ ਦਰਵੇਸ਼ ਬਣ ਦਰਬਾਨ, ਆਪਣੀ ਸੇਵ ਕਮਾਈਆ। ਸਿਰ ਟੋਕਰਾ
ਰੱਖ ਭਗਵਾਨ, ਤੈਨੂੰ ਲੱਜਿਆ ਜ਼ਰਾ ਨਾ ਆਈਆ। ਮੈਂ ਜਾਣਿਆ ਤੈਨੂੰ ਸਾਰੇ ਸੀਸ ਝੁਕਾਣ, ਝੁਕ ਝੁਕ ਤੇਰੀ
ਸੇਵ ਕਮਾਈਆ। ਕਲਜੁਗ ਅੰਤਮ ਵੇਖ ਹੋਇਆ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੇਣਾ ਸੱਚਾ ਵਰ, ਮੇਰੀ ਸਮਝ ਦੇਣੀ ਬਦਲਾਈਆ।
ਮੈਂ ਜਾਤਾ ਮੇਰੀ ਛੁਹਾਏਂ ਛੰਨ, ਛੱਪਰ ਦਏਂ ਵਡਿਆਇਆ। ਕਲਜੁਗ ਅੰਤਮ ਵੇਖਿਆ ਤੂੰ ਗ਼ਰੀਬ ਨਿਮਾਣਿਆਂ
ਨਾਲ ਗਿਆ ਮੰਨ, ਮਨਸਾ ਆਪਣੀ ਨਾਲ ਮਿਲਾਇਆ। ਕਰ ਕਿਰਪਾ ਚਾੜ੍ਹੇ ਸਾਚੇ ਚੰਨ, ਚੰਦ ਆਪਣਾ
ਨੂਰ ਰੁਸ਼ਨਾਇਆ । ਮਿਹਰਵਾਨ ਹੋ ਕੇ ਬੇੜਾ ਦਿਤਾ ਬੰਨ੍ਹ, ਸਿਰ ਆਪਣੇ ਭਾਰ ਉਠਾਇਆ। ਜਿਸ ਦਾ
ਸੰਦੇਸ ਸੁਣਦਾ ਰਿਹਾ ਨਾਲ ਕੰਨ, ਤਿਸ ਦਾ ਖੇਲ ਅੱਖੀਂ ਵੇਖ ਵਖਾਇਆ । ਤੂੰ ਆਪਣਾ ਠੀਕਰਾ ਦਿਤਾ ਭੰਨ,
ਜਨ ਭਗਤਾਂ ਠੀਕ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ
ਮਾਤ ਕਮਾਇਆ।
ਧੰਨਾ ਕਹੇ ਵੇਖ ਤੇਰਾ ਹਾਲ, ਮੇਰੀ ਭੁੱਲੀ ਚਤੁਰਾਈਆ। ਮੈਂ ਜਾਣਿਆਂ ਤੂੰ ਮੇਰਾ ਚਾਰੇਂ ਮਾਲ, ਦੂਜੇ ਮਿਲੇ
ਨਾ ਕਿਸੇ ਵਡਿਆਈਆ। ਕਲਜੁਗ ਅੰਤਮ ਵੇਖਿਆ ਆਣ, ਬੇਪਰਵਾਹ ਵੱਡਾ ਬੇਪਰਵਾਹੀਆ। ਗ਼ਰੀਬ
ਨਿਮਾਣੇ ਲਏ ਪਹਿਚਾਨ, ਭਗਵਨ ਭਗਤਾਂ ਹੋਏ ਸਹਾਈਆ। ਅਣਮੰਗਿਆ ਦੇਵੇ ਦਾਨ, ਅਨਮੁਲੀ ਵਸਤ
ਝੋਲੀ ਪਾਈਆ। ਪਰਗਟ ਹੋ ਵਿਚ ਜਹਾਨ, ਪਾਰਬ੍ਰਹਮ ਪ੍ਰਭ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ।
ਧੰਨਾ ਕਹੇ ਮੇਰਾ ਤੁਟਾ ਮਾਣ, ਅਭਿਮਾਣ ਰਿਹਾ ਨਾ ਰਾਈਆ। ਮੈਂ ਵੱਟੇ ਵਿਚੋਂ ਪਾਇਆ ਭਗਵਾਨ, ਕਲਜੁਗ
ਅੰਤ ਬਿਨ ਵੱਟਿਉਂ ਗੁਰਮੁਖਾਂ ਨਜ਼ਰੀ ਆਈਆ। ਕੀ ਤੈਨੂੰ ਪ੍ਰੇਮੀ ਕਹਾਂ ਕਿ ਸ਼ੈਤਾਨ, ਸ਼ਰਅ ਸਭ ਦੀ
ਦਿਤੀ ਤੁੜਾਈਆ। ਤੇਰਾ ਵੇਖ ਖੇਲ ਮਹਾਨ, ਸਭ ਦੀ ਅੱਖ ਸ਼ਰਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ
ਕੋਈ ਨਾ ਤੇਰੇ ਅੱਗੇ ਰਿਹਾ ਬਲਵਾਨ, ਬਲ ਸਭ ਦਾ ਖੀਣ ਕਰਾਈਆ। ਸਾਰੇ ਕਹਿਣ ਤੇਰੀ ਮੰਨੀ ਆਣ,
ਬੈਠੇ ਸੀਸ ਝੁਕਾਈਆ। ਭਗਤ ਕਹਿਣ ਜਿੰਨਾਂ ਚਿਰ ਤੂੰ ਨਾ ਮਿਲੇਂ ਆਣ, ਤੇਰੀ ਪਰਵਾਹ ਨਾ ਕੋਇ ਰਖਾਈਆ।
ਏਸੇ ਕਾਰਨ ਪ੍ਰਭ ਭਗਤਾਂ ਦੇਵੇ ਦਾਨ, ਦਾਤਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਕਬੀਰ ਕਹੇ ਕਿਉਂ ਸਾਡੇ ਨਾਲ ਕੀਤਾ ਧੋਖਾ, ਧੁਖ ਧੁਖ ਜੀਵਣ ਜਗਤ ਬਿਤਾਈਆ। ਕਲਜੁਗ ਅੰਤਮ
ਮਾਰਗ ਲਾਇਆ ਸੌਖਾ, ਇਕੋ ਨਾਮ ਸਮਝਾਈਆ। ਜੋ ਸੋਹੰ ਭਰੇ ਤੇਰੇ ਨਾਮ ਦਾ ਹੌਕਾ, ਤਿਸ ਜਮ ਨੇੜ
ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਤੀ ਮਾਣ ਵਡਿਆਈਆ।
ਸੁਣ ਕਬੀਰ ਭਗਤ ਜੋਲਾਹ, ਜਲਵਾ ਹਰਿ ਜੂ ਆਪ ਜਣਾਇੰਦਾ। ਓਸ ਵੇਲੇ ਤੁਸਾਂ ਗੁਰੂਆਂ ਕੋਲੋਂ ਲੱਭਿਆ
ਮੇਰਾ ਨਾਂ, ਰਾਮਾ ਨੰਦ ਪੱਲੂ ਜਗਤ ਫੜਾਇੰਦਾ। ਏਸ ਵੇਲੇ ਮੈਂ ਸਿਧਾ ਮਿਲਾਂ ਆ, ਰਾਹ ਵਿਚ ਨਾ ਕੋਇ
ਅਟਕਾਇੰਦਾ। ਜਿਸ ਵੇਲੇ ਚਾਹਾਂ ਫੜਾਂ ਬਾਂਹ, ਰਾਤੀਂ ਸੁਤਿਆਂ ਗਲੇ ਲਗਾਇੰਦਾ। ਗੁਰਸਿਖ ਕੋਈ
ਨਾ ਕਰੇ ਨਾ, ਮੁਖੜਾ ਮੁਖ ਨਾ ਕੋਇ ਭੁਵਾਇੰਦਾ। ਕਿਸੇ ਨੂੰ ਕਹਾਂ ਪਿਤਾ ਕਿਸੇ ਨੂੰ ਕਹਾਂ ਮਾਂ, ਕਿਸੇ
ਨੂੰ ਬਿਨ ਕੁੱਖੋਂ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ
ਉਠਾਇੰਦਾ।
ਕਬੀਰ ਕਹੇ ਏਹ ਨਹੀਂ ਚੰਗਾ, ਚੰਗੀ ਤਰਾਂ ਸਮਝਾਈਆ। ਕੀ ਕਦੇ ਭਗਵਾਨ ਬਣੇ ਬੰਦਾ, ਬਿਨ ਬੰਦਗੀ
ਖੇਲ ਕਰਾਈਆ। ਗੌਣਾ ਵਜੌਣਾ ਸੁਣੌਣਾ ਤੇਰਾ ਧੰਦਾ, ਧੁਨਕੀ ਆਪਣੇ ਹੱਥ ਰਖਾਈਆ। ਕੋਈ ਸੁਜਾਖਾ

ਕੋਈ ਅੰਧਾ, ਕਿਸੇ ਅੱਖ ਖੁਲ੍ਹਾਈਆ। ਕੋਈ ਵਿਆਹਾ ਕੋਈ ਕੁਵਾਰਾ ਕੋਈ ਰੰਡਾ, ਕੰਤ ਸੁਹਾਗ ਕੋਇ ਹੰਢਾਈਆ। ਕਿਸੇ ਵਖਾਇਆ ਅੱਧਵਿਚਕਾਰ ਡੰਡਾ, ਕਿਸੇ ਉਪਰ ਚਾੜ੍ਹ ਮੂੰਹ ਦੇ ਭਾਰ ਸੁਟਾਈਆ। ਪ੍ਰਭੂ ਤੇਰੇ ਵਿਚ ਬੜਾ ਘਮੰਡਾ, ਤੂੰ ਆਕੜਖ਼ਾਨ ਅਖਵਾਈਆ। ਜਿੰਨਾਂ ਚਿਰ ਕੋਈ ਤੇਰਾ ਨਾ ਗਾਵੇ ਛੰਦਾ, ਤੈਨੂੰ ਖ਼ੁਸ਼ੀ ਕਦੇ ਨਾ ਆਈਆ। ਤੂੰ ਪਾ ਕੇ ਆਪਣਾ ਫੰਦਾ, ਪ੍ਰੇਮੀ ਸਾਰੇ ਲਏਂ ਫਸਾਈਆ। ਤੇਰਾ ਖੇਲ ਵਿਚ ਨਵਖੰਡਾ, ਸੱਤ ਦੀਪ ਤੇਰੀ ਵਡਿਆਈਆ । ਤੇਰਾ ਪ੍ਰਕਾਸ਼ ਵਿਚ ਬ੍ਰਹਿਮੰਡਾ, ਪੁਰੀ ਲੋਅ ਤੇਰੀ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਬੇਅੰਤ ਬੇਅੰਤ ਬੇਅੰਤ ਅਖਵਾਈਆ।

ਕਬੀਰ ਮੇਰਾ ਖੇਲ ਅਗੰਮ, ਅਗੰਮੜੀ ਕਾਰ ਕਮਾਇੰਦਾ। ਕੋਟਨ ਕੋਟਨ ਲਾ ਕੰਮ, ਕਰਨੀ ਕਰਤਾ ਆਪ ਜਣਾਇੰਦਾ। ਜੁਗ ਚੌਕੜੀ ਬੇੜਾ ਬੰਨ੍ਹ, ਸਾਚਾ ਖੇਲ ਖਲਾਇੰਦਾ। ਕਲਜੁਗ ਅੰਤ ਖੇਲ ਭਗਵਨ, ਆਪਣੀ ਕਲ ਧਰਾਇੰਦਾ। ਮਿਹਰ ਨਜ਼ਰ ਨਾਲ ਬੇੜਾ ਬੰਨ੍ਹ, ਬਿਨ ਭਗਤੀਉਂ ਪਾਰ ਕਰਾਇੰਦਾ । ਜਿਨ੍ਹਾਂ ਮੇਰਾ ਨਾਮ ਲਿਆ ਮੰਨ, ਤਿਨ੍ਹਾਂ ਅੱਖਰ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕੋ ਵਾਰ ਸਭ ਨੂੰ ਦਿਤਾ ਦਾਨ, ਭਗਤ ਦੁਆਰੇ ਕਰ ਪਰਵਾਨ, ਵੱਡਿਆਂ ਛੋਟਿਆਂ ਬੁੱਢਿਆਂ ਬਾਲਾਂ ਅੰਤ ਤੇਰੇ ਨਾਲ ਮਿਲਾਇੰਦਾ। ਪਹਿਲਾ ਟੋਕਰਾ ਹੱਸਦਾ, ਪ੍ਰਭ ਸਾਚੀ ਸੇਵ ਕਮਾਈਆ। ਦੂਜਾ ਟੋਕਰਾ ਨੱਸਦਾ, ਭੱਜੇ ਵਾਹੋ ਦਾਹੀਆ। ਤੀਜਾ ਟੋਕਰਾ ਦੱਸਦਾ, ਅਬਿਨਾਸ਼ੀ ਕਰਤਾ ਭਾਰ ਉਠਾਈਆ । ਚੌਥਾ ਟੋਕਰਾ ਕਹੇ ਮੈਂ ਸੀਸ ਉਤੇ ਵਸਦਾ, ਜਗਦੀਸ਼ ਰਿਹਾ ਸੁਹਾਈਆ। ਪੰਜਵਾਂ ਟੋਕਰਾ ਕਹੇ ਮੈਂ ਖੇਲ ਕੀਤਾ ਇਕੱਠ ਦਾ, ਇਕੱਠੇ ਇਕੋ ਘਰ ਬਣਾਈਆ। ਲਹਿਣਾ ਦਬਾਇਆ ਤੀਰਥ ਅੱਠਸਠ ਦਾ, ਭਗਤ ਦਰਵਾਜ਼ੇ ਦਿਤੀ ਵਡਿਆਈਆ। ਜੋ ਸੀਸ ਦਹਿਲੀਜ਼ ਉਤੇ ਰੱਖਦਾ, ਤਿਸ ਮਿਲੇ ਸੱਚੀ ਸਰਨਾਈਆ। ਏਥੇ ਮੇਲਾ ਤੀਜੀ ਅੱਖ ਦਾ, ਦੋਏ ਨੈਣ ਸ਼ਰਮ ਰਖਾਈਆ। ਸਾਹਮਣੇ ਸ਼ਹਿਨਸ਼ਾਹ ਸੱਚਾ ਵਸਦਾ, ਸਚ ਸਿੰਘਾਸਣ ਡੇਰਾ ਲਾਈਆ। ਬੋਲੇ ਬੋਲ ਇਕ ਅਲੱਖ ਦਾ, ਅਲੱਖ ਨਿਰੰਜਣ ਜਣਾਈਆ। ਗ਼ਰੀਬ ਨਿਮਾਣਿਆਂ ਦੀ ਪੱਤ ਰੱਖਦਾ, ਦਰ ਆਇਆਂ ਦਏ ਸਰਨਾਈਆ। ਕਰੇ ਖੇਲ ਤਰਖਾਣ ਜੱਟ ਦਾ, ਵਡ ਦਾਤਾ ਬੇਪਰਵਾਹੀਆ। ਸੌਦਾ ਵਖਾਏ ਸਾਚੇ ਹੱਟ ਦਾ, ਇਕੋ ਨਾਮ ਵਿਕਾਈਆ। ਮਿਲਿਆ ਮੇਲ ਭਗਵਾਨ ਭਗਤ ਦਾ, ਅੱਗੇ ਪਿਛੇ ਨਾ ਹੋਏ ਜੁਦਾਈਆ। ਨਾਤਾ ਤੁਟਿਆ ਬੂੰਦ ਰਕਤ ਦਾ, ਦਸ ਦਸ ਮਾਸ ਨਾ ਅਗਨ ਤਪਾਈਆ। ਖਹਿੜਾ ਛੁਟਿਆ ਝੂਠੇ ਜਗਤ ਦਾ, ਸਤਿਗੁਰ ਸਚ ਕਰੀ ਕੁੜਮਾਈਆ। ਵੇਲਾ ਗਿਆ ਸੋਗ ਹਰਖ ਦਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਕਰ ਕਿਰਪਾ ਪ੍ਰਭ ਆਪਣੇ ਆਪੇ ਪਰਖ ਦਾ, ਪਾਰਖੂ ਇਕੋ ਫੇਰਾ ਪਾਈਆ। ਮਿਹਰ ਨਜ਼ਰ ਮੇਘ ਬਰਸਦਾ, ਸਾਂਤਕ ਸਤਿ ਕਰਾਈਆ। ਭਗਤ ਅੱਧਵਿਚਕਾਰ ਨਾ ਕੋਈ ਅਟਕਦਾ, ਫੜ ਬਾਹੋਂ ਪਾਰ ਕਰਾਈਆ। ਚਾਰ ਜੁਗ ਜੋ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਭਟਕਦਾ, ਤਿਸ ਆਪਣਾ ਘਰ ਵਖਾਈਆ। ਏਹੋ ਲੇਖਾ ਸਿਧੀ ਸੜਕ ਦਾ, ਬਿਨ ਸਾਹਿਬ ਦੂਜਾ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਜਨ ਭਗਤਾਂ ਦੇ ਦਰਸ ਨੂੰ ਤਰਸਦਾ, ਨਿਤ ਨਵਿਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਜਵਾਂ ਟੋਕਰਾ ਰਿਹਾ ਜਣਾਈਆ।

ਟੋਕਰਾ ਕਹੇ ਮੇਰੀ ਵੇਖੋ ਤਾਕਤ, ਤਾਕਤਵਰ ਅਜ਼ਮਾਈਆ। ਸੀਸ ਧਰਿਆ ਬਿਨ ਲਿਆਕਤ, ਦਿਤੀ ਮਾਣ ਵਡਿਆਈਆ। ਮੈਂ ਸਭ ਨਾਲ ਕਰਾਂ ਸ਼ਰਾਰਤ, ਸਿਰ ਗ਼ਰੀਬਾਂ ਭਾਰ ਟਿਕਾਈਆ। ਅੱਗੇ ਗ਼ਰੀਬ ਤਰਨੇ ਪ੍ਰਭ ਦੀ ਮਾਰਫ਼ਤ, ਹਰਿ ਜੂ ਆਪਣੀ ਦਇਆ ਕਮਾਈਆ। ਕੋਈ ਭੇਵ ਨਾ ਪਾਏ ਆਰਫ਼, ਪਰਦਾ ਸਕੇ ਨਾ ਕੋਇ ਖੁਲ੍ਹਾਈਆ। ਅਜ ਤੋਂ ਮੇਰੀ ਮੁੱਕੀ ਸ਼ਰਾਰਤ, ਗ਼ਰੀਬਾਂ ਹੋਇਆ ਆਪ ਸਹਾਈਆ। ਲੇਖਾ ਚੁਕਾਇਆ ਲਿਖ ਕੇ ਇਬਾਰਤ, ਅਵਲ ਆਪਣਾ ਨਾਮ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੜ ਬਾਹੋਂ ਮੈਨੂੰ ਬੰਨ੍ਹ ਲਿਆਈਆ।

ਮੈਂ ਦਰ ਤੇ ਆਇਆ ਬੱਧਾ, ਪਿਛਲੀ ਬਦਲੀ ਦਿਆਂ ਕਰਵਾਈਆ। ਗ਼ਰੀਬ ਨਿਮਾਣਿਆਂ ਦੇਵਾਂ ਸੱਦਾ, ਸੁਣੋ

ਸੱਜਣ ਮੇਰੇ ਭਾਈਆ। ਹੁਣ ਮੈਂ ਤੁਹਾਡਾ ਖਹਿੜਾ ਛੱਡਾ, ਰਾਜ ਰਾਜਾਨਾਂ ਕਰਾਂ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖੀਆਂ ਦੁੱਖ ਦਿਤਾ ਵੰਡਾਈਆ।

ਟੋਕਰਾ ਕਹੇ ਪ੍ਰਭ ਦਿਤਾ ਸਬੂਤ, ਦੀਦਾ ਦਾਨਿਸਤਾ ਵਖਾਈਆ। ਸਿਰ ਚੁੱਕ ਆਪ ਮਹਿਬੂਬ, ਗ਼ਰੀਬ ਨਿਮਾਣਿਆਂ ਨਾਲ ਮੁਹੱਬਤ ਪਾਈਆ। ਵੇਖੋ ਅਸਲ ਨਾਲ ਮੁਕਦਾ ਸੂਦ, ਸ਼ਰਅ ਫ਼ੀ ਸਦੀ ਆਪਣੇ ਹੁਕਮ ਲਗਾਈਆ। ਆਪ ਵਿਰੋਲੇ ਪਾਣੀ ਦੂਧ, ਨਾਮ ਮਧਾਣਾ ਵਿਚ ਰਖਾਈਆ। ਮੈਂ ਆਪਣਾ ਕੱਟ ਵਜੂਦ, ਵਜਾ ਆਪਣੀ ਲਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣੇ ਲਿਆ ਉਠਾਈਆ। ਜਿਸ ਵੇਲੇ ਮੈਂ ਸਿਰ ਤੇ ਚੜ੍ਹਿਆ, ਚਾਉ ਘਨੇਰਾ ਰਖਾਈਆ। ਵੇਖ ਵਡਿਆਈ ਫੇਰ ਡਰਿਆ, ਭੈ ਭੌ ਨਜ਼ਰੀ ਆਈਆ। ਕੀ ਪਤਾ ਜਿਸ ਉਪਰ ਖੜਿਆ, ਫੇਰ ਚਰਨਾਂ ਹੇਠ ਦਏ ਦਬਾਈਆ। ਜਿਸ ਦਾ ਢੋਲਾ ਇਕੋ ਪੜ੍ਹਿਆ, ਸੋਹੰ ਰਿਹਾ ਸਮਝਾਈਆ। ਅੰਦਰ ਬਾਹਰ ਇਕੋ ਖੜ੍ਹਿਆ, ਓਹੋ ਨਜ਼ਰੀ ਆਈਆ । ਗੁਰ ਅਵਤਾਰ ਜਿਸ ਨੇ ਫੜਿਆ, ਪੈਗ਼ੰਬਰ ਆਪਣੀ ਉਂਗਲੀ ਲਾਈਆ। ਫੜ ਬਹਾਏ ਸਾਚੇ ਦਰਿਆ, ਦਰ ਦਰਬਾਰ ਸੁਹਾਈਆ। ਮੈਂ ਵੀ ਆ ਕੇ ਚਰਨੀ ਪੜ੍ਹਿਆ, ਇਕੋ ਮੰਗ ਮੰਗਾਈਆ। ਕਿਸ ਕਾਰਨ ਮੋਹੇ ਸੀਸ ਧਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਖੁਲ੍ਹਾਈਆ।

ਟੋਕਰੇ ਤੇਰਾ ਨਹੀਂ ਕੋਈ ਮਾਣ, ਟੁੱਕ ਟੁੱਕ ਤੇਰੀ ਧਾਰ ਬੰਧਾਈਆ। ਤੇਰੀ ਮਿਸਾਲ ਦਿਤੀ ਭਗਵਾਨ, ਭਗਵਾਨ ਭਗਤਾਂ ਸਿਰ ਉਠਾਈਆ। ਜਿਉਂ ਤਲਵਾਰ ਵਿਚ ਮਿਆਨ, ਪਰਦਾ ਉਪਰ ਪਾਈਆ। ਤਿਉਂ ਟੋਕਰੇ ਤੇਰੇ ਵਿਚ ਗੁਰਮੁਖ ਰੱਖੇ ਬਾਲ ਅਞਾਣ, ਸਿਰ ਆਪਣੇ ਭਾਰ ਉਠਾਈਆ। ਵੇਖੀਂ ਕਰੀਂ ਨਾ ਕੋਈ ਅਭਿਮਾਨ, ਅਭਿਮਾਨੀਆਂ ਪ੍ਰਭ ਦੇਵੇ ਧੱਕਾ ਲਾਈਆ। ਤਿਨ੍ਹਾਂ ਕਰੇ ਪਰਵਾਨ, ਜੋ ਆਪਣਾ ਆਪ ਗਏ ਮਿਟਾਈਆ। ਸਖੀਆਂ ਮਿਲੇ ਸੱਚਾ ਕਾਹਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਰਾਤੀਂ ਸੁਤਿਆਾਂ ਮਿਲੇ ਆਣ, ਫੜ ਬਾਹੋਂ ਗਲੇ ਲਗਾਈਆ। ਜੇ ਜਗਤ ਕਰੇ ਪਛਾਣ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਦਰਵਾਜ਼ਾ ਭਗਵਾਨ ਰਾਜਾ ਰੱਯਤ ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਬਣਾਈਆ।

ਪੰਜ ਸ਼ਬਦ ਦਾ ਇਕੋ ਰਸ, ਜਨ ਭਗਤਾਂ ਦਏ ਖੁਵਾਈਆ। ਬਿਨ ਖੇੜਿਉਂ ਸਾਰੇ ਗਏ ਵਸ, ਸ੍ਰੀ ਭਗਵਾਨ ਮੰਦਰ ਇਕ ਸੁਹਾਈਆ। ਜਨਮ ਕਰਮ ਦਾ ਮੇਟਿਆ ਫੱਟ, ਪੱਟੀ ਆਪਣੇ ਨਾਮ ਬੰਧਾਈਆ। ਪੰਜ ਜੈਕਾਰੇ ਜੋ ਜਨ ਲਏ ਰਟ, ਭਗਤ ਦਰਵਾਜ਼ੇ ਸੀਸ ਝੁਕਾਈਆ। ਤਿਨ੍ਹਾਂ ਸਾਹਿਬ ਮਿਲੇ ਸਮਰੱਥ, ਆਪਣੀ ਗੋਦ ਬਹਾਈਆ । ਸਿਰ ਤੇ ਰੱਖੇ ਦੋਵੇਂ ਹੱਥ, ਮਿਹਰ ਨਜ਼ਰ ਟਿਕਾਈਆ। ਲੋਕਮਾਤ ਵਿਚੋਂ ਬੂਟਾ ਪੱਟ, ਸਚਖੰਡ ਦੁਆਰੇ ਦਏ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਹੋਏ ਸਹਾਈਆ।

ਪੰਜ ਵਾਰ ਦਾ ਪੰਚਮ ਭੋਗ, ਸ੍ਰੀ ਭਗਵਾਨ ਆਪ ਲਗਾਇੰਦਾ। ਗੁਰਮੁਖੋ ਤੁਹਾਡਾ ਕੱਟੇ ਆਪ ਜੋਗ, ਜੁਗਤ ਤੁਹਾਡੀ ਆਪਣੇ ਵਿਚ ਛੁਪਾਇੰਦਾ। ਤੁਹਾਡਾ ਜਨਮ ਜਨਮ ਦਾ ਕੱਟਿਆ ਰੋਗ, ਰੋਗੀ ਗੁਰਸਿਖ ਨਜ਼ਰ ਕੋਇ ਨਾ ਆਇੰਦਾ । ਤੁਹਾਡੇ ਨਾਲ ਕਰਿਆ ਸੰਜੋਗ, ਨਾਤਾ ਆਤਮ ਪਰਮਾਤਮ ਜੋੜ ਜੁੜਾਇੰਦਾ। ਅੱਗੇ ਕਦੇ ਨਾ ਹੋਏ ਵਿਜੋਗ, ਸਦ ਆਪਣੇ ਰੰਗ ਰੰਗਾਇੰਦਾ। ਦੇਵੇ ਦਰਸ ਆਪ ਅਮੋਘ, ਅਨਮੁਲੜੀ ਦਾਤ ਵਰਤਾਇੰਦਾ। ਮੈਂ ਤੁਹਾਡੀ ਰੱਖੀ ਓਟ, ਤੁਹਾਨੂੰ ਆਪਣੀ ਓਟ ਜਣਾਇੰਦਾ। ਭਗਤ ਦੁਆਰਾ ਸਾਚਾ ਕੋਟ, ਜਿਸ ਮੰਦਰ ਡੇਰਾ ਲਾਇੰਦਾ। ਲੱਖ ਚੁਰਾਸੀ ਵਿਚੋਂ ਖੋਜ, ਗੁਰਮੁਖ ਆਪਣਾ ਮੇਲ ਮਿਲਾਇੰਦਾ। ਗੋਬਿੰਦ ਕਿਹਾ ਅਮਤੋਜ, ਕਹਿਜੈ ਕਹਿਣਾ ਕੋਇ ਨਾ ਪਾਇੰਦਾ । ਤੁਹਾਡਾ ਪ੍ਰਭ ਦਰਸ਼ਨ ਕਰੇ ਰੋਜ਼, ਤੁਹਾਨੂੰ ਕਦੀ ਕਦੀ ਦਰਸ ਵਖਾਇੰਦਾ। ਏਹ ਵੀ ਸਾਹਿਬ ਦੇ ਚੋਜ, ਜਿਉਂ ਭਾਵੇ ਤਿਉਂ ਕਾਰ ਕਮਾਇੰਦਾ। ਏਸੇ ਕਰ ਕੇ ਤੁਹਾਡਾ ਚੁੱਕਿਆ ਬੋਝ, ਭਾਰ ਪ੍ਰੇਮ ਨਾਲ ਵੰਡਾਇੰਦਾ। ਹੁਣ ਕਰ ਲਓ ਹੋਸ਼, ਸਚ ਸਚ ਸਮਝਾਇੰਦਾ। ਤੁਹਾਡਾ ਕਾਇਆ ਚੰਮੜਾ ਬਦਲਿਆ ਪੋਸ਼, ਪਿਛਲਾ ਲੇਖਾ ਮੁਕਾਇੰਦਾ। ਪ੍ਰੇਮ ਵਿਚ ਹੋਵੋ ਮਦਹੋਸ਼, ਮਧੁਰ ਧੁੰਨ ਸੁਣਾਇੰਦਾ । ਬੇਸ਼ਕ

ਸਾਰੇ ਸੌਂ ਜਾਓ ਹੋ ਖਾਮੋਸ਼, ਫੜ ਬਾਹੋਂ ਪਾਰ ਕਰਾਇੰਦਾ। ਭਗਤਾਂ ਉਤੇ ਕੋਈ ਨਾ ਲਾਏ ਦੋਸ਼, ਨਿਰਦੋਸ਼ੇ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਇਕੋ ਘਰ ਵਖਾਇੰਦਾ। ਕੁਝ ਦੇ ਵਿਚ ਰੱਖਿਆ ਕੁਝ, ਕੁਝ ਕੁਝ ਵਿਚੋਂ ਕਢਾਈਆ। ਜਿਹੜਾ ਤੁਹਾਡੀ ਰਮਜ਼ ਰਿਹਾ ਬੁੱਝ, ਸੋ ਤੁਹਾਨੂੰ ਰਿਹਾ ਸਮਝਾਈਆ। ਜੋ ਰੱਖਿਆ ਆਪਣੇ ਕੋਲ ਕੁਝ, ਸੋ ਕੁਝ ਤੁਹਾਡੀ ਝੋਲੀ ਪਾਈਆ। ਤੁਸੀਂ ਮੇਰੇ ਨਾਲ ਗਏ ਰੁਝ, ਮੈਂ ਰੁਚੀ ਤੁਹਾਡੇ ਵਿਚ ਟਿਕਾਈਆ। ਜੇ ਸੱਚੀ ਲਓ ਪੁੱਛ, ਬਿਨ ਪੁਛਿਆਂ ਬਦੋ ਬਦੀ ਰਿਸ਼ਤਾ ਰਿਹਾ ਬੰਧਾਈਆ। ਤੁਹਾਡਾ ਪ੍ਰੇਮ ਵੇਖ ਹੋਇਆ ਖ਼ੁਸ਼, ਖ਼ੁਸ਼ੀ ਤੁਹਾਡੀ ਝੋਲੀ ਪਾਈਆ। ਧੰਨ ਭਾਗ ਜੇ ਤੁਸੀਂ ਸਮਝੇ ਕੁਝ, ਕੋਝਾਪਨ ਗਵਾਈਆ। ਸ੍ਰਿਸ਼ਟ ਸਬਾਈ ਮੂਲ ਨਾ ਸਕੀ ਬੁੱਝ, ਪ੍ਰਭ ਕੀ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁਝ ਕੁਛ ਨਾਲ ਮਿਲਾਈਆ।

(੧੪ ਚੇਤ ੨੦੨੦ ਬਿ)

ਦਰਵਾਜ਼ਾ ਕਹੇ ਮੇਰੀ ਆਸਾ ਪੂਰੀ, ਪ੍ਰਭ ਪੂਰਨ ਆਸ ਕਰਾਈਆ। ਸੇਵਾ ਕਰਾਂ ਦਰ ਹਜ਼ੂਰੀ, ਹਾਜ਼ਰੀ ਆਪਣੀ ਲੇਖੇ ਲਾਈਆ। ਦਰਸ਼ਨ ਕਰਾਂ ਜੋਤ ਨੂਰੀ, ਨੂਰ ਨੁਰਾਨਾ ਇਕੋ ਨਜ਼ਰੀ ਆਈਆ। ਜਿਸ ਦੇ ਪਿਛੇ ਨਾਨਕ ਮੋਢੇ ਚੁੱਕੀ ਭੂਰੀ, ਲੋਕਮਾਤ ਫੇਰਾ ਪਾਈਆ। ਸੋ ਸਾਹਿਬ ਜਨ ਭਗਤ ਦੁਆਰ ਕਰੇ ਮਜ਼ਦੂਰੀ, ਆਪ ਆਪਣਾ ਮਾਣ ਗਵਾਈਆ। ਮੈਂ ਵੇਖੀ ਖ਼ਲਕਤ ਕੂੜੀ, ਚਾਰੋਂ ਕੁੰਟ ਧਿਆਨ ਲਗਾਈਆ। ਬਿਨ ਹਰਿ ਚਰਨ ਮਿਲੇ ਨਾ ਸੱਚੀ ਧੂੜੀ, ਟਿੱਕਾ ਨਾਮ ਨਾ ਕੋਇ ਲਗਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਇਕੋ ਕੰਮ ਜ਼ਰੂਰੀ, ਹਰਿਜਨ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ।

ਮੇਰੀ ਪੁੰਨੀ ਆਸਾ ਆਸ, ਆਸ ਰਹੀ ਨਾ ਰਾਈਆ। ਮੇਰੀ ਬੁਝੀ ਪਿਛਲੀ ਪਿਆਸ, ਪਿਆਸ ਨਾ ਕੋਇ ਜਣਾਈਆ। ਪ੍ਰਭ ਮਿਲਿਆ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਕਰ ਕਿਰਪਾ ਦਿਤਾ ਸਾਥ, ਮੇਰਾ ਸੰਗ ਨਿਭਾਈਆ। ਲਹਿਣਾ ਚੁਕਿਆ ਤ੍ਰਲੋਕੀ ਨਾਥ, ਅਨਾਥ ਅਨਾਥਾਂ ਦਏ ਵਡਿਆਈਆ। ਖੇਲੇ ਖੇਲ ਪੁਰਖ ਸਮਰਾਥ, ਸਮਰੱਥ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ।

ਆਸਾ ਪੂਰੀ ਹੋਈ ਮਾਤ, ਮਿਲਿਆ ਹਰਿ ਭਗਵਾਨਾ, ਧੁਰਦਰਗਾਹੀ ਦਿਤੀ ਦਾਤ, ਬਣਾਇਆ ਧਰਮ ਨਿਸ਼ਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਰ ਝਾਤ, ਅੰਦਰ ਵਸੇ ਨੌਜਵਾਨਾ। ਸਦ ਬੈਠਾ ਰਹੇ ਇਕਾਂਤ, ਮਿਹਰਵਾਨ ਮਰਦ ਮਰਦਾਨਾ। ਚਰਨ ਕਵਲ ਬੰਨ੍ਹੇ ਨਾਤ, ਭਗਤ ਭਗਵਾਨ ਕਰ ਪਰਵਾਨਾ। ਸਾਹਿਬ ਸੱਜਣ ਬਣਿਆ ਸਾਕ, ਸਗਲਾ ਸੰਗ ਰਖਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਵਾਲੀ ਦੋ ਜਹਾਨਾ। ਆਸਾ ਪੂਰੀ ਹੋਈ, ਪ੍ਰਭ ਦਇਆ ਆਪ ਕਮਾਈਆ। ਬਿਨ ਭਗਤ ਨਾ ਜਾਣੇ ਕੋਈ, ਸੁਤੀ ਸਰਬ ਲੋਕਾਈਆ। ਬਿਨ ਭਗਤ ਨਾ ਮਿਲੇ ਢੋਈ, ਲੱਖ ਚੁਰਾਸੀ ਨੈਣਾਂ ਨੀਰ ਵਹਾਈਆ। ਬਿਨ ਭਗਤ ਸੁਰਤ ਨਾ ਜਾਗੇ ਸੋਈ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।

ਆਸਾ ਪੂਰੀ ਕਰੀ ਆਪ, ਪ੍ਰਭ ਆਪਣੀ ਦਇਆ ਕਮਾਈਆ। ਮੇਰੇ ਉਤੇ ਲਿਖੇ ਜਾਪ, ਆਪਣਾ ਨਾਮ ਵਡਿਆਈਆ। ਹਰਿ ਸੰਗਤ ਸੱਚਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਮੇਟ ਅੰਧੇਰੀ ਰਾਤ, ਨਿਰਗੁਣ ਨੂਰ ਚੰਦ ਰੁਸ਼ਨਾਈਆ। ਚਾਰ ਵਰਨ ਇਕ ਜਮਾਤ, ਜੋ ਮੇਰੇ ਅੰਦਰ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕੋ ਲਾਈਆ।

ਮੇਰੀ ਸੇਵਾ ਗਈ ਲੱਗ, ਸ੍ਰੀ ਭਗਵਾਨ ਆਪ ਲਗਾਇੰਦਾ। ਧੁਰ ਫ਼ਰਮਾਣਾ ਦੱਸੇ ਸੂਰਾ ਸਰਬੱਗ, ਸ਼ਾਹ ਸੁਲਤਾਨ ਦਇਆ ਕਮਾਇੰਦਾ। ਪੀਰ ਪੈਗ਼ੰਬਰਾਂ ਜਿਸ ਕਰਾਇਆ ਹੱਜ, ਗੁਰ ਅਵਤਾਰਾਂ ਮੰਦਰ ਇਕ ਵਖਾਇੰਦਾ।

ਪਿਛਲਾ ਨਾਤਾ ਗਏ ਤਜ, ਅਗਲਾ ਰੰਗ ਰੰਗਾਇੰਦਾ। ਹਰਿ ਭਗਤ ਦੁਆਰੇ ਬਹੇ ਸਜ, ਸਚ ਸਿੰਘਾਸਣ ਆਸਣ ਲਾਇੰਦਾ। ਗ਼ਰੀਬ ਨਿਮਾਣਿਆਂ ਪਰਦੇ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ।

ਦਰਵਾਜ਼ਾ ਕਹੇ ਮੇਰਾ ਮਿਟਿਆ ਦਰਦ, ਦੁੱਖ ਰਿਹਾ ਨਾ ਰਾਈਆ। ਪਰਗਟ ਹੋਇਆ ਪ੍ਰਭ ਮਰਦਾਨਾ ਮਰਦ, ਵਡ ਮਰਦਾਨਗੀ ਆਪ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜਿਸ ਪਿਛਲੀ ਫੋਲੀ ਫ਼ਰਦ, ਲੇਖਾ ਮੰਗਿਆ ਥਾਉਂ ਥਾਈਂਆ। ਅੰਤਮ ਸਭ ਦੀ ਭਗਤ ਦੁਆਰੇ ਆ ਕੇ ਪੁਗੀ ਨਰਦ, ਘਰ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ।

ਆਸਾ ਪੁਨੀ ਚਾਉ ਘਨੇਰਾ, ਪਾਇਆ ਹਰਿ ਅਬਿਨਾਸ਼ਾ। ਨਾਤਾ ਜੁੜਿਆ ਤੇਰਾ ਮੇਰਾ, ਸੇਵਕ ਬਣਿਆ ਦਾਸੀ ਦਾਸਾ। ਨਵ ਨੌਂ ਚਾਰ ਵੇਖਿਆ ਗੇੜਾ, ਭੇਵ ਅਭੇਦ ਪ੍ਰਿਥਮੀ ਅਕਾਸ਼ਾ। ਨਿਰਗੁਣ ਨਿਰਵੈਰ ਆਇਆ ਨੇੜਾ, ਸ਼ਾਹੋ ਭੂਪ ਸ਼ਾਹੋ ਸ਼ਾਬਾਸ਼ਾ । ਭਗਤ ਦੁਆਰ ਵਸਾਏ ਖੇੜਾ, ਸਤਿ ਸਤਿਵਾਦੀ ਦੇਵੇ ਸਾਥਾ। ਸਤਿਗੁਰ ਹੋ ਕੇ ਬੰਨ੍ਹੇ ਬੇੜਾ, ਮੰਡਲ ਪਾਵੇ ਇਕੋ ਰਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਪੂਰੀ ਕਰੇ ਆਸਾ।

ਪੂਰੀ ਆਸ ਹੋਈ ਦਰ, ਦਰ ਵੱਜੀ ਵਧਾਈਆ। ਪਿਛਲਾ ਸਭ ਦਾ ਲੱਥਾ ਡਰ, ਭੈ ਅੱਗੇ ਨਾ ਕੋਇ ਰਖਾਈਆ। ਸ੍ਰੀ ਭਗਵਾਨ ਕਿਰਪਾ ਕਰ, ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਿਆਂਦੇ ਫੜ, ਸ਼ਬਦੀ ਡੋਰ ਰਖਾਈਆ। ਧੁਰ ਸੰਦੇਸਾ ਦਿਤਾ ਵਰ, ਵਰ ਇਕੋ ਇਕ ਸਮਝਾਈਆ । ਦਰਬਾਨ ਹੋ ਦਰਵਾਜ਼ੇ ਖੜ, ਖੜਗ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਦਰਵਾਜ਼ਾ ਕਹੇ ਮੋਹੇ ਮਿਲਿਆ ਮਾਣ, ਅਭਿਮਾਣ ਨਾ ਕੋਇ ਰਖਾਇਆ। ਕਿਰਪਾ ਕਰ ਸ੍ਰੀ ਭਗਵਾਨ, ਮੇਰਾ ਲੇਖਾ ਪੂਰ ਕਰਾਇਆ। ਨੌਂ ਦਸ ਦਾ ਇਕ ਨਿਸ਼ਾਨ, ਸੋਲਾਂ ਸੋਲਾਂ ਵੰਡ ਵੰਡਾਇਆ। ਇਕੀ ਨੌਂ ਕਰ ਪਰਵਾਨ, ਪਰਵਾਨਾ ਗੁਰਮੁਖਾਂ ਹੱਥ ਫੜਾਇਆ। ਉਪਰ ਲੇਖ ਲਿਖੇ ਮਹਾਨ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈਕਾਰ ਕਰਾਇਆ। ਹਰਿ ਸੰਗਤ ਸਾਚਾ ਦੇਵੇ ਦਾਨ, ਦਾਤਾ ਦਾਨੀ ਇਕੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇਆ।

ਦਰਵਾਜ਼ਾ ਕਹੇ ਪ੍ਰਭ ਕਰਨੀ ਕਰਤਾ, ਕਰਨਹਾਰ ਅਖਵਾਈਆ। ਨਾ ਜਨਮੇ ਨਾ ਕਦੇ ਮਰਦਾ, ਜੀਵਣ ਮਰਨ ਖੇਲ ਵਖਾਈਆ। ਨਿਰਭੌ ਹੋ ਕਦੇ ਨਾ ਡਰਦਾ, ਭੈ ਸਰਬ ਵਖਾਈਆ। ਭਗਤ ਭਗਵਾਨ ਨਿਤ ਨਵਿਤ ਫੜਦਾ, ਫੜ ਬਾਹੋਂ ਗਲੇ ਲਗਾਈਆ। ਆਤਮ ਸੇਜਾ ਸਾਚੀ ਚੜ੍ਹਦਾ, ਸਚ ਸਿੰਘਾਸਣ ਡੇਰਾ ਲਾਈਆ। ਕਰੇ ਖੇਲ ਨਰਾਇਣ ਨਰ ਹਰਿ ਦਾ, ਹਰੀ ਹਰਿ ਆਪਣੀ ਕਲ ਧਰਾਈਆ। ਦਰ ਦਰਵੇਸ਼ ਬਣੇ ਬਰਦਾ, ਫ਼ਰਮਾਬਰਦਾਰ ਅਖਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਘਾੜਨ ਘੜਦਾ, ਘੜ ਘੜ ਆਪੇ ਵੇਖ ਵਖਾਈਆ।

ਵੇਖੋ ਮੇਰਾ ਘਾੜਨ ਘੜਿਆ, ਦਰ ਦਰਵਾਜ਼ਾ ਰਿਹਾ ਜਣਾਈਆ। ਬੱਧਕ ਲੇਖਾ ਅੱਗੇ ਧਰਿਆ, ਲਹਿਣਾ ਮੂਲ ਚੁਕਾਈਆ। ਕਰੇ ਖੇਲ ਅਗੰਮ ਅਪਰਿਆ, ਅਪਰੰਪਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸੇਵਾ ਇਕ ਲਗਾਈਆ।

ਮੈਂ ਸੇਵਾ ਸਚ ਕਮਾਵਾਂਗਾ। ਦਰ ਦਰਬਾਨ ਇਕ ਅਖਵਾਵਾਂਗਾ। ਸ੍ਰੀ ਭਗਵਾਨ ਦਾ ਹੁਕਮ ਬਜਾਵਾਂਗਾ। ਜਨ ਭਗਤਾਂ ਰਾਹ ਤਕਾਵਾਂਗਾ। ਦੂਰੋਂ ਵੇਖ ਖ਼ੁਸ਼ੀ ਮਨਾਵਾਂਗਾ। ਨੇੜੇ ਔਂਦਿਆਂ ਅੱਖ ਖੁਲ੍ਹਾਵਾਂਗਾ। ਹੋ ਪਰਤੱਖ ਅੱਗੋਂ ਜਣਾਵਾਂਗਾ। ਬੋਲ ਅਲੱਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਗਾਵਾਂਗਾ। ਸਾਚਾ ਮਾਰਗ ਇਕ ਦੱਸ, ਚਾਰ ਵਰਨਾਂ ਪੰਧ ਮੁਕਾਵਾਂਗਾ । ਪ੍ਰੇਮ ਪਿਆਰ ਕਰਾਂ ਹੱਸ, ਸੋਹੰ ਹੰਸਾ ਰੂਪ ਧਰਾਵਾਂਗਾ। ਅੰਮ੍ਰਿਤ ਆਤਮ ਦੇ ਰਸ, ਰਸ ਇਕੋ ਮੁੱਖ ਚੁਵਾਵਾਂਗਾ। ਸਤਿ ਸੰਤੋਖ ਧੀਰਜ ਦੇ ਸਤਿ, ਧਰਮ

ਰੀਤੀ ਇਕ ਦ੍ਰਿੜਾਵਾਂਗਾ। ਆਤਮ ਪਰਮਾਤਮ ਦੇ ਮੱਤ, ਸਾਚੀ ਸਿਖਿਆ ਇਕ ਰਖਾਵਾਂਗਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਲੇਖੇ ਲਾਵਾਂਗਾ । ਪ੍ਰੇਮ ਡੋਰੀ ਪਾ ਨੱਥ, ਬੰਧਨ ਇਕੋ ਇਕ ਜਣਾਵਾਂਗਾ। ਸੁਨੇਹੁੜਾ ਦੇਵਾਂ ਜੋੜੋ ਦੋਵੇਂ ਹੱਥ, ਬੰਦਨਾ ਕਰਨੀ ਇਕ ਦਰਸਾਵਾਂਗਾ। ਅੱਧਵਿਚਕਾਰ ਟੇਕੋ ਮੱਥ, ਮਸਤਕ ਧੂੜ ਲਗਾਵਾਂਗਾ। ਪ੍ਰਭ ਚਰਨ ਧਿਆਨ ਲਾਓ ਅੱਖ, ਅੱਖ ਹੋਰ ਨਾ ਕਿਸੇ ਮਿਲਾਵਾਂਗਾ। ਮੇਲ ਮਿਲਾਵਾਂ ਪੁਰਖ ਸਮਰੱਥ, ਸੇਵਾ ਸਾਚੀ ਆਪਣੀ ਆਪ ਰਖਾਵਾਂਗਾ। ਦਰ ਦੁਆਰਿਉਂ ਅੱਗੇ ਨੱਠ, ਸਿਧੀ ਸੜਕੇ ਆਪੇ ਪਾਵਾਂਗਾ। ਜਨ ਭਗਤੋ ਨਾ ਜਾਣਿਓ ਗਵਾਰ ਜੱਟ, ਨਰ ਨਰਾਇਣ ਇਕੋ ਇਕ ਵਖਾਵਾਂਗਾ। ਅੱਗੇ ਵੇਖੋ ਖੁਲ੍ਹਾ ਹੱਟ, ਨਾਮ ਵਸਤ ਇਕ ਵਖਾਵਾਂਗਾ । ਲੇਖਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਸਾਢੇ ਤਿੰਨ ਹੱਥ ਸਿੰਘਾਸਣ ਆਸਣ ਇਕ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤਾ ਸਚ ਵਰ, ਜਨ ਭਗਤਾਂ ਸੇਵ ਕਮਾਵਾਂਗਾ।

ਜਨ ਭਗਤਾਂ ਅੰਦਰ ਲੰਘਾਵਾਂਗਾ। ਪਹਿਲੋਂ ਸਭ ਦਾ ਸੀਸ ਝੁਕਾਵਾਂਗਾ। ਨੀਵੀਂ ਨਜ਼ਰ ਫੇਰ ਰਖਾਵਾਂਗਾ। ਆਪਣਾ ਫ਼ਰਜ਼ ਤੋੜ ਨਿਭਾਵਾਂਗਾ। ਜੁਗ ਚੌਕੜੀ ਕਰਜ਼ ਝੋਲੀ ਪਾਵਾਂਗਾ। ਜਿਨ੍ਹਾਂ ਕੂੜ ਕੁੜਿਆਰੀ ਭੈੜੀ ਮਰਜ਼, ਤਿਨ੍ਹਾਂ ਮੁਫ਼ਤੋ ਮੁਫ਼ਤੀ ਹਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤਾ ਸੱਚਾ ਵਰ, ਹਰਿਜਨ ਸਾਚੇ ਅੰਦਰ ਲਿਆਵਾਂਗਾ।

ਹਰਿਜਨ ਸਾਚੇ ਅੰਦਰ ਲੰਘਾਊਂਗਾ। ਸੋਹੰ ਢੋਲਾ ਸਰਬ ਸੁਣਾਊਂਗਾ। ਸ੍ਰੀ ਭਗਵਾਨ ਨਾਲ ਮਿਲਾਊਂਗਾ। ਸਚ ਸਿੰਘਾਸਣ ਕੋਲ ਬਹਾਊਂਗਾ। ਸ਼ਬਦ ਇਸ਼ਾਰੇ ਨਾਲ ਜਣਾਊਂਗਾ। ਜੋ ਰਹੇ ਮਾਤ ਕੁਵਾਰੇ, ਵੇਲੇ ਅੰਤ ਕੰਤ ਮਿਲਾਊਂਗਾ । ਭਗਤ ਭਗਵਾਨ ਵਸਣ ਇਕ ਚੁਬਾਰੇ, ਮੰਜ਼ਲ ਸਾਚੀ ਪੰਧ ਮੁਕਾਊਂਗਾ। ਸਾਚੇ ਮੰਦਰ ਕਰਨ ਦੀਦਾਰੇ, ਜਲਵਾ ਨੂਰ ਨੂਰ ਵਖਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਦਰ ਬਹਿ ਕੇ ਸੇਵ ਕਮਾਊਂਗਾ।

ਜਨ ਭਗਤ ਅੰਦਰ ਲੰਘਣਗੇ। ਪ੍ਰਭ ਦਰਸ ਇਕੋ ਮੰਗਣਗੇ। ਦਰ ਆ ਮੂਲ ਨਾ ਸੰਗਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦਿਤਾ ਸਾਚਾ ਵਰ, ਦਰ ਆਏ ਫੇਰ ਨਾ ਭੱਜਣਗੇ। ਜਿਨ੍ਹਾਂ ਅੰਦਰ ਆਪਣੇ ਵਾੜਾਂਗਾ। ਤਿਨ੍ਹਾਂ ਸਚ ਮਹੱਲੇ ਚਾੜ੍ਹਾਂਗਾ। ਲੇਖਾ ਚੁਕੇ ਡੂੰਘੀ ਗ਼ਾਰਾਂ ਦਾ। ਨਾਤਾ ਤੁਟੇ ਝੂਠਿਆਂ ਯਾਰਾਂ ਦਾ। ਮੇਲਾ ਹੋਏ ਨਾਰ ਕੰਤ ਭਤਾਰਾਂ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਆਰ ਪਾਰਾਂ ਦਾ।

ਜਿਸ ਵੇਲੇ ਹਰਿ ਸੰਗਤ ਬਣ ਕੇ ਔਣਗੇ। ਜਿਸ ਵੇਲੇ ਸੀਸ ਦਰਵਾਜ਼ੇ ਵਿਚ ਝੁਕੌਣਗੇ। ਸਾਹਿਬ ਸਤਿਗੁਰ ਦਾ ਢੋਲਾ ਗੌਣਗੇ। ਅਮਰਾਪਦ ਪੌਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਇਕੋ ਦਰ ਸੁਹੌਣਗੇ।

ਚਵਰ ਕਹੇ ਮੈਂ ਰਿਹਾ ਭੁੱਲਦਾ, ਤੇਰੀ ਸਾਰ ਪ੍ਰਭੂ ਨਾ ਪਾਈਆ। ਗੁਰ ਅਵਤਾਰਾਂ ਸਿਰ ਤੇ ਰਿਹਾ ਝੁਲਦਾ, ਆਪਣਾ ਮਾਣ ਵਧਾਈਆ। ਖ਼ੁਸ਼ੀ ਅੰਦਰ ਫਲਦਾ ਰਿਹਾ ਫੁੱਲਦਾ, ਲੋਕਮਾਤ ਮਿਲੀ ਵਡਿਆਈਆ। ਕਲਜੁਗ ਅੰਤਮ ਵੇਖਿਆ ਬੂਟਾ ਹੁਲਦਾ, ਮੇਰੀ ਰਮਜ਼ ਮੈਨੂੰ ਸਮਝਾਈਆ। ਤੂੰ ਹੈਂ ਕੌਣ ਕਿਹੜੀ ਕੁਲ ਦਾ, ਕੀ ਤੇਰੀ ਚਤੁਰਾਈਆ। ਲੋਕਮਾਤ ਅਜੇ ਵੀ ਭੁੱਲਦਾ, ਭੁੱਲੇ ਸਮਝ ਨਾ ਆਈਆ। ਸਚ ਦੁਆਰਾ ਸਾਹਿਬ ਦਾ ਖੁਲ੍ਹਦਾ, ਖੁਲ੍ਹਾ ਹੱਟ ਚਲਾਈਆ । ਬਿਨ ਚਰਨ ਪ੍ਰੀਤੀ ਕੋਈ ਨਾ ਮੁਲ ਦਾ, ਕਰਤਾ ਕੀਮਤ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ ।

ਚਵਰ ਵੇਖ ਹੋਇਆ ਹੈਰਾਨ, ਨੇਤਰ ਨੈਣ ਨੀਰ ਵਹਾਈਆ। ਜਿਸ ਸਿੰਘਾਸਣ ਉਪਰ ਬਹੇ ਭਗਵਾਨ, ਤਖ਼ਤ ਨਿਵਾਸੀ ਸੋਭਾ ਪਾਈਆ । ਮੈਂ ਮੂਰਖ ਬਣ ਅਣਜਾਣ, ਕਿਉਂ ਮੁਗਧ ਕਾਰ ਕਮਾਈਆ। ਜਿਸ ਮੇਰੀ ਬਣਤ ਬਣਾਈ ਵਿਚ ਜਹਾਨ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਛੁਪਾਈਆ।

ਚਵਰ ਰੋ ਵਿਰੋਲੇ ਨੀਰ, ਨੈਣਾਂ ਛਹਿਬਰ ਲਾਈਆ। ਵੇਖ ਖੇਲ ਹੋਇਆ ਦਿਲਗੀਰ, ਧੀਰਜ ਧੀਰ ਨਾ ਕੋਇ

ਧਰਾਈਆ। ਜਿਸ ਦਰ ਦੇ ਬਰਦੇ ਬਣੇ ਪੀਰ, ਪੈਗ਼ੰਬਰ ਢੇਰੀਆਂ ਢਾਹੀਆ। ਜਿਸ ਦੀ ਚੋਟੀ ਵੇਖੀ ਨਾ ਕਿਸੇ ਅਖ਼ੀਰ, ਮੰਜ਼ਲ ਹੱਦ ਨਾ ਕਿਸੇ ਮੁਕਾਈਆ। ਜਿਸ ਦੀ ਸਚ ਸਮਝੀ ਤਸਵੀਰ, ਨੂਰ ਜ਼ਹੂਰ ਇਕ ਰੁਸ਼ਨਾਈਆ। ਸੋ ਸਾਹਿਬ ਗੁਣੀ ਗਹੀਰ, ਸਾਚੇ ਤਖ਼ਤ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਵਿਚ ਰਖਾਈਆ।

ਚਵਰ ਹੋ ਦਿਲਗੀਰ, ਇਕ ਧਿਆਨ ਲਗਾਈਆ। ਬੇਅੰਤ ਬੇਨਜ਼ੀਰ, ਤੇਰੀ ਮਿਹਰ ਮਿਹਰਵਾਨ ਇਕੋ ਮੰਗ ਮੰਗਾਈਆ। ਵਡ ਦਾਤੇ ਗੁਣੀ ਗਹੀਰ, ਗਹਿਰ ਗਵਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਢਹਿ ਪਿਆ ਸਰਨਾਈਆ।

ਚਵਰ ਕਹੇ ਮੇਰਾ ਮਿਟਿਆ ਭੁਲੇਖਾ, ਭੁੱਲ ਰਹੀ ਨਾ ਰਾਈਆ। ਜਿਸ ਵੇਲੇ ਤੇਰਾ ਦਰਸ਼ਨ ਦੇਖਾ, ਨੇਤਰ ਨੈਣ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਨ ਆਦੇਸਾ, ਨਿਉਂ ਨਿਉਂ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਨਰੇਸਾ, ਨਰ ਨਰਾਇਣ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵੇਖਿਆ ਸੱਚਾ ਘਰ ਜਿਸ ਦਰ ਸਾਰੇ ਤੇਰਾ ਚਰਨ ਧਿਆਨ ਲਗਾਈਆ। ਸਾਰੇ ਤੇਰੇ ਚਰਨ ਕਰਨ ਧਿਆਨ, ਨੇਤਰ ਨੈਣ ਨਾ ਕੋਇ ਉਠਾਈਆ। ਮੇਰੇ ਨੈਣ ਨੈਣ ਸ਼ਰਮਾਣ, ਤੇਰੀ ਸੇਵ ਨਾ ਕੋਇ ਕਮਾਈਆ। ਝੁਲਦਾ ਰਿਹਾ ਵਿਚ ਅਸਮਾਨ, ਆਪਣਾ ਮਾਣ ਵਧਾਈਆ। ਤੂੰ ਸਾਹਿਬ ਸਭਨਾਂ ਦਾ ਭਗਵਾਨ, ਤੇਰੇ ਉਤੇ ਹੱਥ ਨਾ ਕੋਇ ਰਖਾਈਆ। ਮੈਂ ਭੁੱਲਿਆ ਰਿਹਾ ਅਣਜਾਣ , ਤੇਰੀ ਸਾਰ ਕੋਇ ਨਾ ਆਈਆ। ਕਰ ਕਿਰਪਾ ਦੇ ਦਾਨ, ਵਸਤ ਅਮੋਲਕ ਝੌਲੀ ਪਾਈਆ। ਤੇਰੀ ਚਰਨੀਂ ਡਿਗਾ ਆਣ, ਤੱਕੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਪ੍ਰਭ ਤੇਰੀ ਆਸ ਰਖਾਈਆ।

ਸ੍ਰੀ ਭਗਵਾਨ ਦੱਸੇ ਏਕ, ਏਕੰਕਾਰ ਜਣਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਮੇਰੀ ਰੱਖੇ ਟੇਕ, ਦੂਜੀ ਓਟ ਨਾ ਕੋਇ ਰਖਾਈਆ। ਉਠ ਚਵਰ ਨੇਤਰ ਪੇਖ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਧਿਆਨ ਲਗਾਈਆ। ਜਿਨ੍ਹਾਂ ਨਾਲ ਮਾਣ ਵਡਿਆਈ ਕਰ ਕੇ ਰੱਖਦਾ ਰਿਹੋਂ ਹੇਤ, ਆਪਣਾ ਸੰਗ ਨਿਭਾਈਆ। ਸੋ ਸਾਰੇ ਹਰਿ ਭਗਤਾਂ ਵਿਚ ਰਲ ਕੇ ਬੈਠੇ ਚੌਦਾਂ ਚੇਤ, ਸਿਰ ਚਵਰ ਨਾ ਕੋਇ ਝੁਲਾਈਆ। ਅੱਗੇ ਦੱਸੇ ਆਪਣਾ ਭੇਤ, ਪਾਰਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਵਡਿਆਈਆ। ਸੁਣ ਚਵਰ ਲਾ ਧਿਆਨ, ਹਰਿ ਧਿਆਨੀ ਆਪ ਜਣਾਇੰਦਾ। ਸ੍ਰੀ ਭਗਵਾਨ ਦਾ ਸਚ ਗਿਆਨ, ਬਿਨ ਅੱਖਰਾਂ ਆਪ ਪੜ੍ਹਾਇੰਦਾ। ਸਾਚੇ ਦਰ ਭੁੱਲ ਨਾ ਜਾਵੀਂ ਬਣ ਅਣਜਾਣ, ਬਾਲੀ ਬੁੱਧ ਆਪ ਵਡਿਆਇੰਦਾ। ਧੁਰ ਸੰਦੇਸਾ ਦੇਵੇ ਕਾਨ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ।

ਸਾਚੇ ਚਵਰ ਸਿਰ ਉਤੇ ਨਾ ਔਣਾ, ਪ੍ਰਭ ਸੀਸ ਹੱਥ ਨਾ ਕਿਸੇ ਫੜਾਈਆ। ਸਾਢੇ ਤਿੰਨ ਹੱਥ ਪਿਛੇ ਦਰਸ਼ਨ ਪੌਣਾ, ਦੂਰੋਂ ਦੂਰੋਂ ਸੀਸ ਝੁਕਾਈਆ। ਕਲੀ ਕਲੀ ਕਲਮਾ ਢੋਲਾ ਗੌਣਾ, ਬੇਪਰਵਾਹ ਤੇਰੀ ਸਰਨਾਈਆ। ਤੇਰਾ ਮੁਖ ਚਰਨਾਂ ਵਿਚ ਰਖੌਣਾ ਉਪਰ ਅੱਖ ਨਾ ਕੋਇ ਉਠਾਈਆ। ਸਚ ਦੁਆਰੇ ਮਾਣ ਦਵੌਣਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਹੁਕਮ ਆਪ ਮਨੌਣਾ, ਹੁਕਮ ਹਾਕਮ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰੀ ਸੇਵਾ ਸੱਚੀ ਇਕ ਦਰਸਾਈਆ।

ਤੇਰੀ ਸੇਵਾ ਸਚ ਲਗਾਏਗਾ। ਧੁਰ ਫ਼ਰਮਾਣਾ ਹੁਕਮ ਜਣਾਏਗਾ। ਫੜ ਬਾਹੋਂ ਰਾਹੇ ਪਾਏਗਾ। ਉਪਰ ਝੁੱਲਦੇ ਨੂੰ, ਚਰਨ ਦੁਵਾਰ ਵਖਾਏਗਾ। ਕਲਜੁਗ ਜੀਵਾਂ ਦੇ ਹੱਥਾਂ ਵਿਚ ਰੁਲਦੇ ਨੂੰ, ਭਗਤਾਂ ਹੱਥ ਫੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਜਣਾਏਗਾ।

ਸਾਚੀ ਸੇਵਾ ਤੇਰੀ ਚੌਰ, ਚਵਰ ਆਪ ਲਗਾਈਆ। ਪ੍ਰਭ ਵੇਖਣਹਾਰਾ ਕਰੇ ਗ਼ੌਰ, ਗਹਿਰ ਗੰਭੀਰ ਵੱਡੀ ਵਡਿਆਈਆ। ਕਰੇ ਬਿਧ ਅਵਰ ਕੀ ਔਰ, ਆਪਣੀ ਧਾਰ ਚਲਾਈਆ। ਭਗਤ ਭਗਵਾਨ ਦੇ ਸਾਚੇ ਕੌਰ,

ਦੇਵਣਹਾਰ ਆਪ ਵਡਿਆਈਆ। ਏਨ੍ਹਾਂ ਨਾਲ ਮਿਲ ਕੇ ਤੇਰਾ ਕਾਰਜ ਜਾਏ ਸੌਰ, ਬਿਨ ਭਗਤਾਂ ਤੇਰੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸੇਵਾ ਇਕ ਦਰਸਾਈਆ। ਤੇਰੀ ਸੇਵਾ ਸਾਚੀ ਲਾਏਗਾ। ਸ੍ਰੀ ਭਗਵਾਨ ਦਇਆ ਕਮਾਏਗਾ। ਧੁਰ ਫ਼ਰਮਾਣਾ ਇਕ ਜਣਾਏਗਾ। ਤੇਰਾ ਨੇਤਰ ਨੈਣ ਖੁਲ੍ਹਾਏਗਾ। ਸਾਚਾ ਖੇਤਰ ਇਕ ਵਖਾਏਗਾ। ਪੰਦਰਾਂ ਚੇਤਰ ਬਣਤ ਬਣਾਏਗਾ। ਬਣ ਹੇਤੜ ਹਿਤ ਵਧਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ਾਹਸ਼ ਨਾ ਕੋਇ ਰਖਾਏਗਾ।

ਚਵਰ ਝੁਲੌਣ ਦੀ ਖ਼ਾਹਸ਼ ਨਾ ਲੋੜ, ਸੀਸ ਉਪਰ ਫੇਰਾ ਕੋਈ ਨਾ ਪਾਈਆ । ਸ਼ਬਦ ਇਸ਼ਾਰੇ ਨਾਲ ਰਿਹਾ ਹੋੜ, ਇਕੋ ਵਾਰ ਜਣਾਈਆ। ਜੁਗ ਚੌਕੜੀ ਪੰਧ ਮੁਕਿਆ ਦੌੜ, ਆਪਣਾ ਫੇਰਾ ਪਾਈਆ। ਸਾਹਿਬ ਸਤਿਗੁਰ ਅੰਤ ਗਿਆ ਬੌਹੜ, ਦੇ ਮੱਤ ਸਮਝਾਈਆ। ਜੇ ਸੇਵਾ ਕਰਨ ਦਾ ਸ਼ੌਂਕ, ਸ਼ਹਿਨਸ਼ਾਹ ਹੋਏ ਸਹਾਈਆ। ਭਗਤ ਦੁਆਰੇ ਗਿਉਂ ਪਹੁੰਚ, ਤੇਰਾ ਲੇਖਾ ਲਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ।

ਚਵਰ, ਜਦ ਭਗਤਾਂ ਨੂੰ ਸਵਾਵਾਂਗਾ। ਤੇਰੀ ਸੇਵਾ ਸੱਚੀ ਲਾਵਾਗਾ। ਗੁਰਮੁਖਾਂ ਉਤੇ ਤੈਨੂੰ ਫਿਰਾਵਾਂਗਾ। ਸੋਹਣਿਆਂ ਲਾਲਾਂ ਦੇ ਮੁਖ ਵਖਾਵਾਂਗਾ। ਦੁਖੀਆਂ ਦੇ ਦੁੱਖ ਮਿਟਾਵਾਂਗਾ। ਆਪਣੀ ਗੋਦੀ ਚੁੱਕ, ਆਪਣੇ ਗਲੇ ਲਗਾਵਾਂਗਾ। ਫੇਰ ਤੈਨੂੰ ਲਵਾਂ ਪੁਛ, ਚਰਨਾਂ ਹੇਠ ਦਬਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਬਲ ਆਪ ਜਣਾਵਾਂਗਾ।

ਸਿਰ ਉਤੇ ਚਵਰ ਦੀ ਨਾ ਕੋਈ ਰੀਤ, ਸ੍ਰੀ ਭਗਵਾਨ ਚਵਰ ਨਾ ਕਦੇ ਝੁਲਾਇੰਦਾ। ਤੇਰੀ ਤੇਰੇ ਪਿਆਰਿਆਂ ਨਾਲ ਪ੍ਰੀਤ, ਪ੍ਰੀਤੀਵਾਨ ਆਪ ਅਖਵਾਇੰਦਾ। ਜਨ ਭਗਤਾਂ ਵੇਖ ਹੋਣਾ ਠੰਡਾ ਸੀਤ, ਸੀਤਲ ਧਾਰ ਵਹਾਇੰਦਾ । ਜਿੰਨਾਂ ਚਿਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾ ਗਾਵੇਂ ਗੀਤ, ਤੇਰਾ ਤੰਦ ਤੰਦ ਤੇਰਾ ਬੰਦ ਬੰਦ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਤੇਰੇ ਚਰਨਾਂ ਹੇਠਾਂ ਲੁਕਾਂਗਾ। ਪ੍ਰਭ ਤੇਰੇ ਭਗਤਾਂ ਕੋਲੋਂ ਪੁਛਾਂਗਾ। ਏਨ੍ਹਾਂ ਨਾਲ ਕਦੀ ਨਾ ਰੁੱਸਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਉਪਰ ਝੁਕਾਂਗਾ। ਤੇਰੇ ਚਰਨਾਂ ਸੀਸ ਝੁਕਾਊਂਗਾ। ਪਿਛਲਾ ਮਾਣ ਮਿਟਾਂਊਂਗਾ। ਦੋਏ ਜੋੜ ਵਾਸਤਾ ਪਾਊਂਗਾ। ਤੇਰੇ ਭਗਤਾਂ ਦੀ ਲੋੜ, ਇਕੋ ਮੰਗ ਮੰਗਾਊਂਗਾ। ਏਨ੍ਹਾਂ ਨਾਲ ਦੇਵੀਂ ਤੋਰ, ਪਿਛਾ ਵੇਖਣ ਕਦੀ ਨਾ ਆਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਦਰ ਤੇਰੇ ਅਲਖ ਜਗਾਊਂਗਾ।

ਦਰ ਤੇਰੇ ਅਲਖ ਜਗਾਵਾਂਗਾ। ਖ਼ਾਲੀ ਝੋਲੀ ਅੱਗੇ ਡਾਹਵਾਂਗਾ। ਨੇਤਰ ਨੈਣਾਂ ਨੀਰ ਵਹਾਵਾਂਗਾ। ਪੱਲੂ ਪਾ ਗਲ ਪਿਛਲੀ ਭੁੱਲ ਬਖ਼ਸ਼ਾਵਾਂਗਾ। ਸਚ ਦੁਆਰਾ ਤੇਰਾ ਮੱਲ, ਚਰਨ ਧੂੜੀ ਟਿੱਕਾ ਮਸਤਕ ਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਤੇਰੇ ਭਗਤਾਂ ਸੇਵ ਕਮਾਵਾਂਗਾ। ਸਾਚੇ ਭਗਤਾਂ ਸੇਵ ਕਮਾਊਂਗਾ। ਚਾਰੋਂ ਕੁੰਟ ਉਠ ਉਠ ਜਾਊਂਗਾ। ਲੱਖ ਚੁਰਾਸੀ ਵਿਚੋਂ ਲੁਕ ਲੁਕ, ਦਰਸ਼ਨ ਪਾਊਂਗਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਬਹਿ ਕੇ ਸੀਸ ਝੁਕਾਊਂਗਾ।

ਤਿੰਨ ਲੋਕ ਦਾ ਬਣਿਆ ਦਾਤਾ, ਗੁਰ ਅਵਤਾਰਾਂ ਦਏ ਵਡਿਆਈਆ। ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਆਪਣਾ ਬਲ ਵਧਾਈਆ। ਉਨੀ ਸਾਲ ਪ੍ਰਭ ਕਰਦਾ ਰਿਹਾ ਹਾਸਾ, ਭੇਵ ਨਾ ਕਿਸੇ ਜਣਾਈਆ। ਬੀਸ ਬੀਸੇ ਸਭ ਦਾ ਬਦਲੇ ਪਾਸਾ, ਉਲਟੀ ਕਾਰ ਕਮਾਈਆ। ਸਤਿ ਧਰਮ ਦੀ ਚਲੇ ਸ਼ਾਖ਼ਾ, ਸ਼ਹਿਨਸ਼ਾਹ ਚਲਾਈਆ। ਜਨ ਭਗਤਾਂ ਭਗਤ ਦੁਆਰੇ ਬਣੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਸਿਰ ਤੇ ਝੁੱਲਣ ਵਾਲਾ ਚਰਨ ਕਵਲ ਬਣਿਆ ਦਾਸਾ, ਹੋਏ ਨਿਮਾਣਾ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਲੇਖਾ ਜਾਣੇ ਥਾਉਂ ਥਾਈਂਆ। ਭਗਤ ਦੁਆਰੇ ਲਾ ਦਰਵਾਜ਼ਾ, ਸ੍ਰੀ ਭਗਵਾਨ ਦਇਆ ਕਮਾਈਆ। ਲਹਿਣਾ ਦੇ ਗ਼ਰੀਬ ਨਿਵਾਜ਼ਾ, ਗ਼ਰੀਬਾਂ ਹੋਏ ਸਹਾਈਆ। ਲੰਮਾ ਪੈ ਪੈ ਮਾਰੇ ਵਾਜਾਂ, ਜਨ ਭਗਤੋ ਔਣਾ ਚਾਈਂ ਚਾਈਂਆ। ਤੁਹਾਡੇ ਪਿਛੇ ਰਚਿਆ ਕਾਜਾ, ਲੋਕਮਾਤ ਖੇਲ ਕਰਾਈਆ। ਭੂਪਤ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਵੇਸ ਵਟਾਈਆ। ਗੋਬਿੰਦ ਬੇਦਾਅਵਾ ਪਾੜਿਆ ਮਾਝਾ, ਅੰਤਮ ਲੇਖਾ ਪੁਰਖ ਅਕਾਲ ਮੁਕਾਈਆ। ਵੇਖਣਹਾਰਾ ਦੋ ਦੋਆਬਾ, ਦੋਹਰੀ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਕਮਾਈਆ।

ਦਰਵਾਜ਼ਾ ਬਣ ਲੱਥਾ ਭਾਰ, ਪਿਛਲਾ ਕਰਜ਼ ਚੁਕਾਇਆ। ਭਗਵਾਨ ਕਹੇ ਭਗਤ ਪਿਆਰ, ਪ੍ਰੇਮ ਪ੍ਰੀਤੀ ਰਾਹ ਚਲਾਇਆ। ਗ੍ਰਹਿ ਮੰਦਰ ਮੰਗਲਾਚਾਰ, ਸਖੀਆਂ ਢੋਲਾ ਗਾਇਆ। ਸ਼ੌਹ ਮਿਲਿਆ ਕੰਤ ਭਤਾਰ, ਸੇਜ ਸੁਹੰਜਣੀ ਆਪ ਹੰਢਾਇਆ। ਨਾਮ ਸ਼ਬਦ ਬੋਲ ਜੈਕਾਰ, ਅਗੰਮੀ ਨਾਦ ਸੁਣਾਇਆ। ਗੁਰਮੁਖ ਸੱਜਣ ਲਏ ਤਾਰ, ਫੜ ਬਾਹੋਂ ਪਾਰ ਕਰਾਇਆ। ਜਿਨ੍ਹਾਂ ਸੇਵਾ ਕੀਤੀ ਵਿਚ ਦਰਬਾਰ, ਦਰ ਲੇਖੇ ਲਏ ਲਗਾਇਆ। ਪੰਦਰਾਂ ਦਿਵਸ ਸਤਿ ਵਿਹਾਰ, ਇਕ ਪੰਜ ਜੋੜ ਜੁੜਾਇਆ। ਇਕ ਇਕੱਲਾ ਏਕੰਕਾਰ, ਪੰਚਮ ਰੂਪ ਫੇਰਾ ਪਾਇਆ। ਇਕ ਪੰਜ ਦਾ ਸੱਤ ਆਧਾਰ, ਧਰਮ ਜੜ੍ਹ ਲਗਾਇਆ। ਚੋਟੀ ਚੜ੍ਹ ਆਪ ਨਿਰੰਕਾਰ, ਹਰਿਜਨ ਵੇਖ ਵਖਾਇਆ। ਸੀਸ ਧੜ ਦੇ ਆਧਾਰ, ਪ੍ਰੇਮ ਪ੍ਰੀਤੀ ਭਾਰ ਚੁਕਾਇਆ । ਹਰਿਜਨ ਗੁਰਮੁਖ ਗੁਰਸਿਖ ਸੰਤ ਭਗਤ ਇਕੋ ਰੰਗ ਰੰਗੇ ਪੁਰਖ ਨਾਰ, ਬਿਰਧ ਬਾਲ ਆਪਣੀ ਗੋਦ ਸੁਹਾਇਆ। ਪੂਰਬ ਲਹਿਣਾ ਆਪ ਵਿਚਾਰ, ਦੇਣਾ ਸਭ ਦਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਝੋਲੀ ਪਾਇਆ।

ਸੇਵਾ ਕਰਾਈ ਸਰਬ ਗੁਣਤਾਸ, ਗੁਣਵੰਤਾ ਦਏ ਵਡਿਆਈਆ। ਪਿਛਲੇ ਜਨਮ ਜੋ ਰਹੇ ਉਦਾਸ, ਲੇਖਾ ਜਨਮ ਆਪਣੇ ਲੇਖੇ ਪਾਈਆ। ਅੱਗੇ ਕੀਤੀ ਬੰਦ ਖ਼ਲਾਸ, ਬੰਦੀਖ਼ਾਨਾ ਦਿਤਾ ਤੁੜਾਈਆ। ਪੰਦਰਾਂ ਦਿਨ ਪ੍ਰਭ ਅੰਦਰ ਵੜਿਆ ਰਿਹਾ ਤੁਹਾਡੇ ਸਾਥ, ਸਿਰ ਆਪਣੇ ਭਾਰ ਉਠਾਈਆ। ਅੱਠੇ ਪਹਿਰ ਕਰਦਾ ਰਿਹਾ ਤੁਹਾਡੀ ਯਾਦ, ਪ੍ਰੇਮ ਪ੍ਰੀਤੀ ਢੋਲਾ ਗਾਈਆ। ਫਿਰ ਵੀ ਤੁਹਾਡੇ ਅੱਗੇ ਕਰੇ ਫ਼ਰਯਾਦ, ਮੇਰੇ ਪਿਛੇ ਦੁੱਖ ਨਾ ਕੋਇ ਉਠਾਈਆ। ਏਹ ਸਿਖੋ ਤੁਹਾਡੀ ਦਾਤ, ਤੁਹਾਡੀ ਝੋਲੀ ਪਾਈਆ। ਪਿਛੋਂ ਸਾਰੇ ਕਹਿਣ ਪ੍ਰਭ ਦੀ ਕਰਾਮਾਤ, ਜੋ ਅਚਰਜ ਲੇਖਾ ਗਿਆ ਲਿਖਾਈਆ। ਫਿਰ ਲੱਭਿਆਂ ਕਿਸੇ ਨਾ ਆਵੇ ਹਾਥ, ਖ਼ਾਲੀ ਹੱਥ ਫਿਰੇ ਲੋਕਾਈਆ। ਦਾਤਾ ਹੋ ਕੇ ਬਣਿਆ ਦਾਸ, ਬਣ ਸੇਵਕ ਸੇਵਾ ਸਚ ਕਮਾਈਆ। ਜਨ ਭਗਤੋ ਤੁਹਾਡੀ ਪੁੰਨੀ ਆਸ, ਪ੍ਰਭ ਪੂਰਨ ਮਿਲਿਆ ਬੇਪਰਵਾਹੀਆ। ਸੋਲਾਂ ਚੇਤਰ ਤੁਹਾਡੇ ਅੱਗੇ ਕਰੇ ਅਰਦਾਸ, ਸਾਢੇ ਪੰਜ ਵਜੇ ਆਪਣਾ ਫੇਰਾ ਪਾਈਆ। ਪਿਛਲਾ ਵਕਤ ਕਰਾਏ ਯਾਦ, ਜਿਸ ਵੇਲੇ ਪੁੱਠਾ ਹੋ ਕੇ ਲਿਖਤ ਲਿਖਾਈਆ। ਅੱਗੇ ਤੁਹਾਡਾ ਵੱਜੇ ਨਾਦ, ਰਾਗ ਇਕੋ ਇਕ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਰਿਹਾ ਚੁਕਾਈਆ। (੧੫ ਚੇਤ ੨੦੨੦ ਬਿ)

ਦਰਵਾਜ਼ਾ ਕਹੇ ਮੈਂ ਬੜਾ ਬਲਵਾਨ, ਬਿਨ ਮੇਰੇ ਅੰਦਰ ਲੰਘ ਕੋਇ ਨਾ ਜਾਈਆ। ਜਿਸ ਦਾ ਪਹਿਰੇਦਾਰ ਬਣਿਆ ਸ੍ਰੀ ਭਗਵਾਨ, ਆਪਣੀ ਸੇਵ ਕਮਾਈਆ। ਅੰਦਰ ਬਾਹਰ ਵੇਖੇ ਮਾਰ ਧਿਆਨ, ਸੱਜੇ ਖ਼ੱਬੇ ਨੈਣ ਉਠਾਈਆ । ਅੰਦਰ ਵੜੇ ਨਾ ਕੋਇ ਸ਼ੈਤਾਨ, ਗੁਰਮੁਖ ਸਾਚੇ ਰਿਹਾ ਲੰਘਾਈਆ। ਪਹਿਲੋਂ ਆ ਕੇ ਬੋਲੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਜੈਕਾਰੇ ਦਏ ਲਗਾਈਆ। ਫਿਰ ਰੱਖੇ ਚਰਨ ਧਿਆਨ, ਅੱਗੇ ਜਾਵੇ ਵਾਹੋ ਦਾਹੀਆ। ਨਜ਼ਰੀ ਆਏ ਨੌਜਵਾਨ, ਸ਼ਾਹ ਪਾਤਸ਼ਾਹ ਆਸਣ ਲਾਈਆ। ਜਿਸ ਦਾ ਲੇਖਾ ਬੇਮਿਸਾਲ, ਮਿਸਲ ਸਕੇ ਨਾ ਕੋਇ ਬਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਦਰ ਲਏ ਬਿਠਾਲ, ਸਾਹਿਬ ਵੇਖੇ ਚਾਈਂ ਚਾਈਂਆ। ਆਓ ਹਰਿ ਕਾ ਕਰੋ ਜਲਾਲ, ਜਲਵਾ ਨੂਰ ਰਿਹਾ ਰੁਸ਼ਨਾਈਆ। ਕਿਤੋਂ ਲੱਭੇ ਨਾ ਗੁਜ਼ਰੀ ਲਾਲ, ਲਾਲਨ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ

ਵਡਿਆਈਆ ।
ਚੋਬਦਾਰ ਬਣ ਖਲੋਤਾ, ਖ਼ਾਲਕ ਖ਼ਲਕ ਸੇਵ ਕਮਾਇੰਦਾ। ਹੱਥ ਵਿਚ ਫੜ ਕੇ ਨਾਮ ਸੋਟਾ, ਆਪ ਆਪਣਾ
ਬਲ ਧਰਾਇੰਦਾ। ਗੋਬਿੰਦ ਤੇਰਾ ਪਿਛਲਾ ਮੇਟੇ ਰੋਸਾ, ਆ ਵੇਖ ਰੁੱਸਿਆਂ ਸਰਬ ਮਨਾਇੰਦਾ। ਹੁਣ ਨਹੀਂ
ਅੱਗੇ ਦੇਂਦਾ ਧੋਖਾ, ਧੂਏਂ ਧੁਖਦੇ ਆਪਣੇ ਵਿਚ ਛੁਪਾਇੰਦਾ। ਜਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ
ਮਿਲਣ ਦਾ ਦਿਤਾ ਮੌਕਾ, ਲੋਕਮਾਤ ਸਰਬ ਬੁਲਾਇੰਦਾ । ਉਹ ਗੁਰਮੁਖਾਂ ਰਾਹ ਨਾ ਦੱਸੇ ਔਖਾ, ਫੜ ਉਂਗਲੀ
ਨਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਆਪਣੀ ਦਇਆ ਕਮਾਇੰਦਾ।
ਸੇਵਕ ਫਿਰੇ ਚੋਬਦਾਰ, ਦਰ ਦਰਵਾਜ਼ੇ ਫੇਰਾ ਪਾਈਆ। ਖ਼ਬਰਦਾਰ ਹੋਵੇ ਸਰਬ ਸੰਸਾਰ, ਸੋਇਆ ਕੋਇ ਰਹਿਣ
ਨਾ ਪਾਈਆ । ਹੋਕਾ ਦੇਵੇ ਵਾਰੋ ਵਾਰ, ਚਾਰੋਂ ਕੁੰਟ ਰਿਹਾ ਸੁਣਾਈਆ। ਆਓ ਜਿਸ ਨੇ ਲੰਘਣਾ ਪਾਰ,
ਬਿਨ ਬੇੜੀਉਂ ਪਾਰ ਕਰਾਈਆ। ਵੀਹ ਸੌ ਵੀਹ ਬਿਕਰਮੀ ਜਗਤ ਵਸਾਖੀ ਰੋਵੇ ਧਾਹਾਂ ਮਾਰ, ਗੋਬਿੰਦ ਵਸਾਖੀ
ਗੁਰਮੁਖਾਂ ਰੰਗ ਚੜ੍ਹਾਈਆ। ਖੇਲ ਕਰੇ ਆਪ ਨਿਰੰਕਾਰ, ਦੋ ਜਹਾਨਾਂ ਦਏ ਵਡਿਆਈਆ। ਸਾਕੀ ਬਣ
ਕੇ ਸਾਂਝਾ ਯਾਰ, ਅੰਮ੍ਰਿਤ ਜਾਮ ਰਿਹਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਬੇਪਰਵਾਹੀਆ।
ਦਰਵਾਜ਼ਾ ਕਹੇ ਚੌਕੀਦਾਰ ਸੋਹਣਾ, ਆਲਸ ਨਿੰਦਰਾ ਵਿਚ ਨਾ ਆਇੰਦਾ। ਜੇ ਮੈਂ ਵੇਖਾਂ ਮੈਨੂੰ ਲੱਗੇ ਮੋਹਣਾ,
ਮੇਰੇ ਨਾਲ ਮੁਹੱਬਤ ਪਾਇੰਦਾ। ਮੈਨੂੰ ਭੁੱਲ ਜਾਏ ਜਾਗਣਾ ਸੌਣਾ, ਆਲਸ ਨਿੰਦਰਾ ਨਾ ਕੋਇ ਰਖਾਇੰਦਾ।
ਮੈਂ ਵੀ ਓਸ ਦਾ ਢੋਲਾ ਗੌਣਾ, ਜੋ ਮੇਰੀ ਸੇਵ ਕਮਾਇੰਦਾ। ਅੰਤਮ ਏਸੇ ਜੋਗਾ ਹੋਣਾ, ਦੂਜਾ ਨਜ਼ਰ ਕੋਇ
ਨਾ ਆਇੰਦਾ। ਜਨ ਭਗਤਾਂ ਪਾਪ ਕਲੇਵਰ ਧੋਣਾ, ਏਸੇ ਕਰ ਕੇ ਬਾਹਰੋਂ ਪੰਜ ਜੈਕਾਰ ਲਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।
ਜੋ ਭਗਤ ਆਣ ਏਥੇ ਝੁਕੇਗਾ। ਅਗਲਾ ਪਿਛਲਾ ਪੈਂਡਾ ਮੁੱਕੇਗਾ। ਸਾਹਿਬ ਸਤਿਗੁਰ ਆਪ ਪੁਛੇਗਾ।
ਨਿਰਗੁਣ ਲੁਕਾਇਆਂ ਕਦੇ ਨਾ ਲੁਕੇਗਾ। ਲੁਟਾਇਆਂ ਕਦੇ ਨਾ ਲੁਟੇਗਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਘਰ ਸਾਚੇ ਬਹਿ ਕੇ ਪੁੱਛੇਗਾ।
ਵੇਖੋ ਫਿਰਦਾ ਚੋਬਦਾਰ, ਹੋਕਾ ਦੇ ਦੇ ਜਗਾਈਆ। ਸਾਰੇ ਹੋ ਜਾਓ ਖ਼ਬਰਦਾਰ, ਬੇਖ਼ਬਰ ਆਪ ਜਣਾਈਆ।
ਜਿਸ ਨੂੰ ਲੱਭਦੇ ਫਿਰਦੇ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਡੇਰਾ ਲਾਈਆ। ਜਿਸ ਦੇ ਪਿਛੇ ਮੰਦਰ
ਮਸਜਿਦ ਸ਼ਿਵਦੁਆਲੇ ਮੱਥੇ ਰਗੜਦਾ ਰਿਹਾ ਸੰਸਾਰ, ਸਾਰ ਕਿਸੇ ਨਾ ਆਈਆ। ਜਿਸ ਦੇ ਪਿਛੇ ਪੱਥਰਾਂ
ਮੂਰਤੀਆਂ ਉਤੇ ਪੌਂਦੇ ਰਹੇ ਹਾਰ, ਕਾਗ਼ਜ਼ ਕਲਮ ਸ਼ਾਹੀ ਲਿਖਿਆ ਲੇਖ ਪੜ੍ਹ ਪੜ੍ਹ ਜਗਤ ਸੁਣਾਈਆ। ਜਿਸ
ਦੇ ਪਿੱਛੇ ਗੁਰੂ ਮੰਨਦੇ ਰਹੇ ਜਗਤ ਅਵਤਾਰ, ਦਰ ਦਰ ਸੀਸ ਝੁਕਾਈਆ। ਤਿਸ ਸਾਹਿਬ ਦਾ ਕਰੋ ਦੀਦਾਰ,
ਦਰ ਆਏ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ
ਵਡਿਆਈਆ।
ਹੋਕਾ ਦੇਵੇ ਮਾਰੇ ਕੂਕ, ਉਠੋ ਮੇਰੇ ਭਾਈਆ। ਕਲਜੁਗ ਅੰਤ ਨਾ ਸੌਣਾ ਘੂਕ, ਸੁਤਿਆਂ ਹੱਥ ਕੁਛ ਨਾ ਆਈਆ।
ਗੋਬਿੰਦ ਕਹੇ ਹੁਣ ਨਾ ਬਣਿਓ ਕਪੂਤ, ਪੁੱਤ ਪਿਤਾ ਗੋਦ ਸੁਹਾਈਆ। ਨੇਤਰ ਖੋਲ੍ਹੇ ਵੇਖੋ ਇਕੋ ਤਾਗਾ ਇਕੋ
ਸੂਤ, ਇਕੋ ਸ਼ਬਦੀ ਤੰਦ ਬੰਧਾਈਆ। ਜਿਸ ਦਾ ਲੇਖਾ ਚਾਰ ਕੂਟ, ਦਹਿ ਦਿਸ਼ਾ ਨਾਮ ਵਡਿਆਈਆ। ਕਿਉਂ
ਉਸ ਦੇ ਕੋਲੋਂ ਗਏ ਰੂਠ, ਰੁਠਿਆਂ ਫੇਰ ਨਾ ਕੋਇ ਮਨਾਈਆ। ਕਾਇਆ ਚੋਲਾ ਫੇਰ ਨਹੀਂ ਲੱਭਣਾ ਪੰਜ
ਭੂਤ, ਮਾਣਸ ਜਨਮ ਹੱਥ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ
ਸਦਾ ਵਡਿਆਈਆ।
ਦਰਵਾਜ਼ਾ ਕਹੇ ਦਰਬਾਨ ਬੜਾ ਚੁਸਤ, ਚੁਕੰਨਾ ਹੋ ਕੇ ਫਿਰੇ ਵਾਹੋ ਦਾਹੀਆ । ਮੇਰੀ ਨੰਗੀ ਹੋਣ ਨਾ ਦੇਵੇ
ਪੁਸ਼ਤ, ਚਾਰੋਂ ਕੁੰਟਾਂ ਵੇਖ ਵਖਾਈਆ। ਉਸ ਦਾ ਅੰਗ ਅੰਗ ਰਿਹਾ ਫੜਕ, ਬਲ ਆਪਣਾ ਰਿਹਾ ਸਮਝਾਈਆ।
ਏਹ ਲੇਖ ਚੁਕਾਏ ਤੁਰਤ, ਜੋ ਚਲ ਆਏ ਸਰਨਾਈਆ। ਉਸ ਸਾਹਿਬ ਨੂੰ ਮਿਲ ਕੇ ਕਿਸੇ ਹੋਰ ਦੀ ਰਹੇ

ਨਾ ਹੁਟਕ, ਨੇਤਰ ਧਿਆਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵ ਕਮਾਈਆ। (੧ ਵਸਾਖ ੨੦੨੦ ਬਿ)

ਦਰਵਾਜ਼ਾ ਕਹੇ ਪੁਰਖ ਅਬਿਨਾਸ਼ਨ, ਮੇਰਾ ਸੰਗ ਰਖਾਈਆ। ਮੇਰੇ ਵਿਚ ਲੱਗਾ ਸਿੰਘਾਸਣ, ਸੰਗੀ ਸੇਵ ਕਮਾਈਆ। ਨਾ ਸੰਧਿਆ ਨਾ ਕੋਈ ਆਥਣ, ਰਾਤ ਅੰਧੇਰੀ ਨਾ ਕੋਇ ਜਣਾਈਆ। ਨਾ ਕੋਈ ਪ੍ਰਭਾਤੀ ਦਿਸੇ ਸਾਥਣ, ਸਰਗੀ ਵੇਲਾ ਨਾ ਕੋਇ ਵਡਿਆਈਆ। ਨਾ ਕੋਈ ਨਿਮਾਜ਼ ਨਾ ਨਿਮਾਜ਼ਨ, ਹਾਜੀ ਹੱਜ ਨਾ ਕੋਇ ਕਰਾਈਆ। ਨਾ ਕੋਈ ਪਾਠੀ ਨਾ ਕੋਈ ਪਾਠਣ, ਪਾਠਸ਼ਾਲਾ ਨਾ ਕੋਇ ਵਖਾਈਆ। ਨਾ ਕੋਈ ਤੱਟ ਨਾ ਕੋਈ ਤਾਟਨ, ਸਰੋਵਰ ਨਜ਼ਰ ਕੋਇ ਨਾ ਆਈਆ। ਨਾ ਕੋਈ ਕਿਨਾਰਾ ਨਾ ਕੋਈ ਘਾਟਨ, ਘਾਟ ਮਿਲੇ ਨਾ ਕੋਇ ਵਡਿਆਈਆ। ਪ੍ਰਭ ਇਕੋ ਆਇਆ ਸਾਚੇ ਪਾਤਣ, ਗੁਰਮੁਖ ਸੱਜਣ ਲਏ ਤਰਾਈਆ। ਲੱਖ ਚੁਰਾਸੀ ਵਿਚੋਂ ਰੱਖਣ, ਰੱਖਿਆ ਕਰੇ ਹਰ ਘਟ ਥਾਈਂਆ। ਸਤਿਜੁਗ ਦਾ ਸਾਚਾ ਮਾਰਗ ਦੱਸਣ, ਸੋਹੰ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਦਰਵੇਸ਼ ਇਕ ਅਖਵਾਈਆ। ਦਰ ਦਰਵੇਸ਼ ਬਣ ਦਰਬਾਨ, ਸੇਵਾ ਕਰ ਸ੍ਰੀ ਭਗਵਾਨ, ਖੰਡਾ ਖਿਚੇ ਵਿਚੋਂ ਮਿਆਨ, ਲੇਖਾ ਜਾਣੇ ਦੋ ਜਹਾਨ, ਜੋਧਾ ਸੂਰਬੀਰ ਬਲਵਾਨ, ਬਣ ਕੇ ਮਰਦ ਮਰਦ ਮਰਦਾਨ, ਭਗਤਾਂ ਦੇਵੇ ਨਾਮ ਪਰਵਾਨਾ, ਪਾਰਬ੍ਰਹਮ ਪਰਮ ਪੁਰਖ ਪਰਮੇਸ਼ਵਰ ਇਕੋ ਕਰੇ ਪੜ੍ਹਾਈਆ। ਸਿੰਘਾਸਣ ਕਹੇ ਮੈਂ ਗਿਆ ਡਹਿ, ਦਰ ਦੁਆਰੇ ਡੇਰਾ ਲਾਈਆ। ਮੈਂ ਇਕੋ ਭਗਵਾਨ ਦੀ ਹੋਣ ਦੇਣੀ ਜੈ, ਦੂਜਾ ਨਾਮ ਨਾ ਕੋਇ ਧਿਆਈਆ। ਪਿਛੇ ਨਾਮ ਇਕ ਦੂਜੇ ਨਾਲ ਮਰਦੇ ਰਹੇ ਖਹਿ ਖਹਿ, ਦੀਨਾਂ ਮਜ਼੍ਹਬਾਂ ਕਰੀ ਲੜਾਈਆ। ਹਰਿ ਕਾ ਨਾਮ ਇਕੋ ਘਰ ਬਹੇ, ਮੰਦਰ ਮਸਜਿਦ ਸ਼ਿਵਦੁਆਲੇ ਮੱਠ ਵੰਡ ਨਾ ਕੋਇ ਵੰਡਾਈਆ। ਜੋ ਜਨ ਰਸਨਾ ਜਿਹਵਾ ਕਹੇ, ਤਿਸ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸ਼ਬਦ ਸਿੰਘਾਸਣ ਕਹੇ ਮੈਂ ਗਿਆ ਡੱਠ, ਆਪਣੇ ਚਾਰੇ ਪੈਰ ਜਮਾਈਆ। ਮੇਰੇ ਕੋਲੋਂ ਕੋਈ ਭਗਤ ਬਾਹਰ ਨਾ ਜਾਏ ਨੱਠ, ਫੜ ਕੇ ਬਾਹੋਂ ਅੰਦਰੇ ਰਖਾਈਆ। ਏਸੇ ਕਰ ਕੇ ਵੀਹ ਸੌ ਵੀਹ ਬਿਕਰਮੀ ਕੀਤਾ ਕੱਠ, ਇਕੱਠੇ ਇਕੋ ਘਰ ਵਸਾਈਆ। ਨਾ ਕੋਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜ਼ਾਤ ਪਾਤ ਊਚ ਨੀਚ ਨਾ ਕੋਇ ਦੱਸਾਂ ਮਿੱਤ, ਜੋ ਚਲ ਆਇਆ ਸਰਨਾਈਆ। ਤਿਨ੍ਹਾਂ ਰੰਗਾਏ ਆਪਣੀ ਪ੍ਰੇਮ ਰੱਤ, ਰੰਗ ਇਕੋ ਇਕ ਚੜ੍ਹਾਈਆ। ਛੋਟਿਆਂ ਵੱਡਿਆਂ ਸਾਰਿਆਂ ਦੇਵਾਂ ਸਾਚੀ ਮੱਤ, ਵਿਤਕਰਾ ਵਿਚ ਨਾ ਕੋਇ ਰਖਾਈਆ। ਮਿਲੋ ਮੇਲ ਪੁਰਖ ਸਮਰੱਥ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੇ ਨੇਤਰ ਵੇਖੋ ਤੇ ਖੰਡਾ ਦਿਸੇ ਹੱਥ, ਜੇ ਅੰਦਰ ਵੇਖੋ ਤੇ ਜੋਤ ਨੂਰ ਰੁਸ਼ਨਾਈਆ। ਜੇ ਬਾਹਰੋਂ ਕਹੋ ਤੇ ਕੁਛ ਕਹਿਣ ਪੂਰਨ ਜੱਟ, ਜੇ ਅੰਦਰ ਵੜ ਕੇ ਵੇਖੋ ਪੁਰਖ ਸਮਰੱਥ ਆਪਣੀ ਕਾਰ ਕਮਾਈਆ। ਜੇ ਬਾਹਰੋਂ ਵੇਖੋ ਦਿਸੇ ਬਾਜ਼ੀਗਰ ਨਟ, ਜੇ ਅੰਦਰ ਵੇਖੋ ਤਾਂ ਪਤ ਸਾਚਾ ਰਿਹਾ ਮਿਲਾਈਆ। ਜੇ ਬਾਹਰੋਂ ਵੇਖੋ ਤਾਂ ਵੇਖਦਿਆਂ ਸਾਰੀ ਮਾਰੀ ਜਾਏ ਮੱਤ, ਜੇ ਅੰਦਰ ਵੇਖੋ ਬ੍ਰਹਮ ਗਿਆਨ ਦ੍ਰਿੜਾਈਆ। ਜੇ ਬਾਹਰੋਂ ਵੇਖੋ ਵੇਖ ਕੇ ਸਾਰੇ ਜਾਓ ਨੱਠ, ਜੇ ਅੰਦਰ ਵੇਖੋ ਮਹਿਮਾ ਅਕੱਥ ਕਰੇ ਪੜ੍ਹਾਈਆ। ਜੇ ਬਾਹਰੋਂ ਵੇਖੋ ਵੇਖ ਕੇ ਉਬਲੇ ਰੱਤ, ਜੇ ਅੰਦਰ ਵੇਖੋ ਸਚ ਸੀਤਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ ।

(੧ ਵਸਾਖ ੨੦੨੦ ਬਿ)

ਦੁੱਖ ਰੋਗ ਸੰਤਾਪ : ਦਾਰੂ :
ਦੁੱਖ ਰੋਗ ਸੰਤਾਪ : ਦਾਰੂ : ਇਸ ਤੋਂ ਪਰੇ ਨਹੀਂ ਕੋਈ ਧਾਮ। ਹਾਜ਼ਰ ਹਾਂ ਮੈਂ ਵਿਸ਼ਨੂੰ ਭਗਵਾਨ। ਅਨੰਤ
ਦਾਰੂ :
ਜੁਗ ਮੇਂ ਮੈਂ ਹਾਂ ਰਹਿੰਦਾ। ਵਾਹ ਵਾਹ ਕਹਿੰਦਿਆਂ ਸਭ ਦੁੱਖ ਲਹਿੰਦਾ। ਸੋਹੰ ਨਾਮ ਮੇਰਾ ਸਤਿਜੁਗ ਜਾਣ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। (੧੧ ਭਾਦਰੋਂ ੨੦੦੬ ਬਿ)
ਤੀਨ ਤਾਪ ਮਾਰਾਂ ਮੈਂ ਆਪ। ਮੇਰੇ ਸਿਖ ਦਾ ਵਡ ਪ੍ਰਤਾਪ। ਐਸੀ ਪ੍ਰੀਤ ਪ੍ਰੀਤਮ ਲਾਈ। ਇਸ ਦੀ

ਪਾਹਨੀ ਤਾਪ ਸਿਰ ਲਾਈ। ਮਹਾਰਾਜ ਸ਼ੇਰ ਸਿੰਘ ਹੁਕਮ ਇਹ ਘੱਲਿਆ। ਕਾਲਾ ਬੀਰ ਮੁਹੰਮਦ ਚਲਿਆ। ਜਿਸ ਨੂੰ ਮਾਰੇ ਮੇਰੀ ਆਣ। ਤਿਨ ਕੋ ਪਈ ਸੰਗਤ ਕੀ ਕਾਨ। ਐਸਾ ਇਹ ਮੰਤਰ ਬਣਾਇਆ। ਤੀਨ ਤਾਪ ਕਾ ਨਾਸ ਕਰਾਇਆ। ਆਪ ਉਚਾਰੇ ਪ੍ਰੀਤਮ ਸਿਖ ਪਿਆਰਾ। ਦੁੱਖ ਕਲੇਸ਼ ਲਾਹ ਦੇ ਸਾਰਾ। (੧੧ ਭਾਦਰੋਂ ੨੦੦੬ ਬਿ)

ਕੋਟ ਬ੍ਰਹਿਮੰਡ ਦਾ ਦਾਤਾ ਆਪ। ਆਪਣਾ ਆਪ ਕਰਾਏ ਜਾਪ । ਸਭ ਤੋਂ ਵੱਡਾ ਮੇਰਾ ਪ੍ਰਤਾਪ। ਜੋ ਨਾ ਸਮਝੇ ਮੇਰਾ ਮੁਖ ਵਾਕ। ਤਿਨ ਕੋ ਮਾਰੇ ਆਪ ਤੀਨ ਤਾਪ। ਕਾਲ ਵਿਆਪੇ ਹੋਏ ਦੁੱਖ ਘਨੇ। ਜੋ ਨਾ ਹੁਕਮ ਮੇਰਾ ਮੰਨੇ। (੧੭ ਮੱਘਰ ੨੦੦੬ ਬਿ)

ਸਿੱਖ ਸਰਨ ਜੋ ਮੇਰੀ ਪਰੇ। ਕਿਲਵਿਖ ਪਾਪ ਤਿਨ ਕੇ ਹਰੇ। ਦੁਬਦਾ ਮੈਲ ਮਨ ਮੇਂ ਧਰੇ। ਹੋ ਨਿੰਦਕ ਮੇਰੀ ਨਿੰਦਿਆ ਕਰੇ। ਕੁੰਭੀ ਨਰਕ ਸਦਾ ਹੀ ਜਲੇ। ਧਰਮ ਰਾਏ ਦਾ ਸਦਾ ਦੁੱਖ ਭਰੇ।

(੧੮ ਮੱਘਰ ੨੦੦੬ ਬਿ)
ਸੋਹੰ ਸ਼ਬਦ ਸਭ ਗੁਣ ਹੋਵੇ। ਗੁਣਵੰਤ ਪ੍ਰਭ ਆਪ, ਭਗਤ ਜਨ ਰਿਦੇ ਪਰੋਵੇ। ਸੋਹੰ ਦਿਤਾ ਜਾਪ, ਦੁਬਧਾ
ਮੈਲ ਹੈ ਧੋਵੇ। ਸੱਚਾ ਸ਼ਬਦ ਗਿਆਨ, ਦੁੱਖ ਦਲਿੱਦਰ ਧੋਵੇ। ਨਾਮ ਮੇਰੇ ਦੀ ਬਾਣ, ਥਨੀਂ ਰੋਗ ਨਾ ਹੋਵੇ।
ਸੋਹੰ ਜਪ ਕੇ ਨਾਮ, ਦੁੱਖੀ ਥਨ ਹੈ ਧੋਵੇ। ਸਤਿਗੁਰ ਹੋਏ ਦਿਆਲ, ਦੁੱਖ ਨਸ਼ਟ ਹੈ ਹੋਵੇ। ਫੁਲਬੈਹਰੀ
ਇਹ ਦੇਹ ਨੂੰ ਬਾਣ। ਡਾਹਢਾ ਰੋਗ ਸਰਬ ਪਛਾਣ। ਕੋਈ ਨਾ ਇਸ ਦੀ ਰੱਖੇ ਖਾਣ। ਸੋਹੰ ਸ਼ਬਦ
ਗੁਰ ਮਾਰਿਆ ਬਾਣ। ਕੀਤਾ ਨਾਸ ਵਾਂਗ ਮਸਾਣ। ਪਵਣ ਪਾਣੀ ਅਗਨੀ ਹੈ ਜਾਣ। ਮਹਾਰਾਜ ਸ਼ੇਰ
ਸਿੰਘ ਦੁੱਖ ਭੰਜਣ ਜਾਣ। (੫ ਵਸਾਖ ੨੦੦੭ ਬਿ)

ਗੁਰਚਰਨ ਸੇਵ ਜਨਮ ਜਨਮ ਦੇ ਪਾਪ ਗੁਵਾਈਏ। ਗੁਰਚਰਨ ਸੇਵ ਦੁੱਖ ਦੇਹ ਪ੍ਰਭ ਗਵਾਈਏ।
(੧੪ ਜੇਠ ੨੦੦੭ ਬਿ)
ਨਾੜੀ ਬਹੱਤਰ ਪ੍ਰਭ ਰੋਗ ਗਵਾਏ। ਤਪ ਸੱਪ ਪਲੀਤ ਵਿਚ ਦੇਹ ਮਿਟਾਏ। ਅਮਕਾ ਕਾਜ਼ੀ ਕੋਈ
ਨੇੜ ਨਾ ਆਏ। ਜੋ ਆਵੇ, ਸੋਹੰ ਸ਼ਬਦ ਗੁਰ ਚੋਟ ਚਲਾਵੇ। ਤੀਨ ਤਾਪ ਨਾ ਥਿਰ ਰਹਾਵੇ। ਖਾਨ
ਪਕਾਨ ਨਾ ਜੀਵ ਸਤਾਵੇ। ਸੋਹੰ ਸ਼ਬਦ ਜੋ ਰਸਨਾ ਗਾਵੇ। ਦੇਹ ਅਨਰੋਗ ਤੁਰਤ ਹੋ ਜਾਵੇ। ਗਿਆਨ
ਬਾਨ ਗੁਰ ਦਰਦ ਚਲਾਇਆ, ਰੋਗ ਸੋਗ ਵਿਚ ਦੇਹ ਮਿਟਾਏ। ਸੋਹੰ ਸ਼ਬਦ ਨਾਮ ਸਚ ਮੰਤਰ ਦ੍ਰਿੜਾਏ।
ਕਾਲ ਰੂਪ ਹੋ ਰੋਗ ਖਪਾਏ। ਐਸੀ ਦੇਵੇ ਸ਼ਬਦ ਵਡਿਆਈ, ਸਿਮਰਤ ਸਿਮਰੇ ਸਿਮਰ ਸੁਖ ਪਾਏ। ਗੁਰ
ਦਾ ਸਚ ਦੁਵਾਰ ਦੇਖਿਆ ਜੀਵ ਕੋਇ ਨਾ ਬਿਲਲਾਏ। ਸਭ ਤੇ ਊਚ ਅਗੰਮ ਅਪਾਰਾ, ਜੋਤ ਸਰੂਪ ਵਿਚ
ਸਿਖ ਸਮਾਏ। ਜੋਤ ਸਰੂਪ ਜਗਤ ਕਲ ਕਾਤੀ ਜੀਊੜਾ ਨਿਰਮਲ ਦੇਹ ਨਾਮ ਕਰਾਏ। ਹੋਵੇ ਆਧਾਰ
ਰਸਨ ਵਿਚਾਰ, ਸੋਹੰ ਸ਼ਬਦ ਗੁਰ ਨਾਮ ਦਿਵਾਏ। ਦੁੱਖ ਨਿਵਾਰ ਆਤਮ ਆਧਾਰ, ਭਗਤ ਭੰਡਾਰ ਮਹਾਰਾਜ
ਸ਼ੇਰ ਸਿੰਘ ਸਚ ਬਚਨ ਲਿਖਾਏ। (੩ ਅੱਸੂ ੨੦੦੭ ਬਿ)
ਸੰਗਤ ਕਰੇ ਬੇਨਤੀਆਂ, ਸੁਣ ਕਿਰਪਾ ਧਰ। ਦੇਹੀ ਦੁੱਖ ਨਿਵਾਰ ਦੇ, ਚਲ ਆਏ ਦਰ। ਚਰਨ ਹੇਤ
ਪਿਆਰ ਦੇ, ਨਾਮ ਸਾਚਾ ਵਰ। ਦੇਹ ਰੋਗ ਗਵਾਈਏ, ਕਲਜੁਗ ਲਾਧਾ ਸਾਚਾ ਘਰ। ਸਚ ਘਰ ਆਈਏ,
ਸਰਬ ਸੁਖ ਪਾਈਏ, ਕਲਜੁਗ ਪ੍ਰਗਟੇ ਅਵਤਾਰ ਨਰ। ਸੋਹੰ ਸ਼ਬਦ ਸੁਣਾਈਏ, ਦੁੱਖ ਰੋਗ ਮਿਟਾਏ ਮਹਾਰਾਜ
ਸ਼ੇਰ ਸਿੰਘ ਆਸਾ ਵਰ। ਆਤਮ ਆਸ ਬੇਨਤੀ ਕਰੇ। ਦੁੱਖ ਦਲਿੱਦਰ ਨਿਵਾਰੇ ਹਰੇ। ਉਧਰੇ ਸਿਖ
ਸਰਨ ਜੋ ਪਰੇ। ਕਾਇਆ ਮੰਦਰ ਦੀਪਕ ਜੋਤ ਪ੍ਰਭ ਧਰੇ। ਜਗੇ ਜੋਤ ਆਤਮ ਉਜਿਆਰਾ, ਗੁਰਸਿਖ ਮੇਰਾ
ਜਗਤ ਨਾ ਮਰੇ। ਅੰਤਕਾਲ ਮਿਲੇ ਸਚ ਦਵਾਰਾ, ਮਹਾਰਾਜ ਸ਼ੇਰ ਸਿੰਘ ਸਰਨ ਜੋ ਪਰੇ।
ਸਰਨ ਪਰੇ ਸਭ ਰੋਗ ਮਿਟਾਏ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਏ। ਖੰਡ ਸਚ ਸਚ ਧਾਮ
ਬਿਠਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਿਚ ਜੋਤ ਮਿਲਾਏ।

ਜੋਤ ਜਗਤ ਮੇਰਾ ਹੈ ਚਾਨਣ। ਆਤਮ ਜੋਤ ਜਨ ਭਗਤ ਪਛਾਨਣ। ਸੋਹੰ ਸ਼ਬਦ ਪ੍ਰਭ ਦੇਵੇ ਗਿਆਨਣ। ਮੇਰਾ ਨਾਉਂ ਸਤਿ ਨਿਰੰਜਣ ਮਾਨਣ। ਭਗਤਨ ਭਾਉ ਰਸਨਾ ਨਾਉਂ ਬਖਾਨਣ। ਦੁੱਖ ਮਿਟਾਓ ਗੁਰਚਰਨ ਧਿਆਨਣ। ਗੁਰਸੰਗਤ ਜਗਤ ਦੇਵੇ ਗੁਰ ਮਾਨਣ। ਗੁਰਸਿਖ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਰਿਦੇ ਧਿਆਨਣ।

ਰਿਦੇ ਧਿਆਨ ਮਿਲੇ ਜਗ ਦਾਤਾ। ਗੁਰਸਿਖ ਬ੍ਰਹਮ ਗਿਆਨ ਬ੍ਰਹਮ ਸਰੂਪ ਪਛਾਤਾ। ਸਰਬ ਗੁਆਏ ਮਾਣ ਮਿਲੇ ਆਪ ਰਘੁਰਾਤਾ। ਮਹਾਰਾਜ ਸ਼ੇਰ ਸਿੰਘ ਪਰਉਪਕਾਰੀ, ਗੁਰਸਿਖ ਸੋਵੇ ਬਾਹੋਂ ਪਕੜ ਪ੍ਰਭ ਆਪ ਜਗਾਤਾ।

ਆਤਮ ਜਾਗੇ ਪ੍ਰਭ ਮਿਲੇ ਵਡਭਾਗ। ਦੁੱਖ ਨੇੜ ਨਾ ਲਾਗੇ, ਸੋਏ ਕਰਮ ਜੀਵ ਕੇ ਜਾਗੇ। ਸੋਹੰ ਸ਼ਬਦ ਅਨਦਿਨ ਧੁਨ ਵਾਜੇ। ਭਗਤ ਜਨ ਤਨ ਹਰਿ ਮੰਦਰ ਵਾਜੇ। ਮਹਾਰਾਜ ਸ਼ੇਰ ਸਿੰਘ ਹੋਏ ਮਿਹਰਵਾਨਾ, ਐਸੀ ਬਣਤ ਸਿਖ ਦੀ ਸਾਜੇ।

ਦੁੱਖ ਦੁੱਖ ਦੁੱਖ ਗੁਰ ਦਰ ਤੇ ਗੁਆਇਆ। ਦੁੱਖ ਦੁੱਖ ਦੁੱਖ ਗੁਰ ਝੋਲੀ ਪਾਇਆ। ਦੁੱਖ ਦੁੱਖ ਦੁੱਖ ਗੁਰ ਦੁੱਖ ਮਿਟਾਇਆ। ਸੁਖ ਸੁਖ ਸੁਖ ਗੁਰਸਿਖ ਸਾਗਰ ਵਿਚ ਤਰਾਇਆ। ਸੁਖ ਸੁਖ ਸੁਖ ਗੁਰਸਿਖਾਂ ਪ੍ਰਭ ਝੋਲੀ ਪਾਇਆ। ਬੇਮੁਖਾਂ ਕਾਲੇ ਮੁਖ ਮੁਖ, ਜਿਨ੍ਹਾਂ ਪ੍ਰਭ ਦਰਸ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਘਰ ਸੁਖ ਸੁਖ ਸੁਖ, ਗੁਰਸਿਖਾਂ ਘਰ ਮਾਹਿ ਪਾਇਆ ।

ਘਰ ਮਾਹਿ ਮਿਲਿਆ ਆਪ ਬਨਵਾਲਾ। ਗੁਰਸਿਖਾਂ ਪ੍ਰਭ ਕਲ ਰਖਵਾਲਾ। ਬੇਮੁਖਾਂ ਹੋਏ ਜਗਤ ਧੁੰਦਾਲਾ। ਗੁਰਸਿਖਾਂ ਸੋਹੰ ਮਿਲੇ ਨਾਮ ਸੁਖਾਲਾ। ਭੈ ਭਿਆਨਕ ਮਹਾਰਾਜ ਸ਼ੇਰ ਸਿੰਘ ਹੋਏ ਰਖਵਾਲਾ। ਕਰੇ ਰੱਛਿਆ ਆਪ ਕਿਰਪਾਲਾ। ਦੁੱਖ ਭੰਜਨ ਆਪ ਦੀਨ ਦਿਆਲਾ। ਭਗਤ ਜਨਾਂ ਹਰਿ ਤੋੜ ਜੰਜਾਲਾ। ਦੇਵੇ ਤਾਰ ਸਿਰ ਬਾਲੀ ਬਾਲਾ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਰਖਵਾਲਾ। (੨੯ ਅੱਸੂ ੨੦੦੭ ਬਿ) ਦੁਖੀ ਦਰ ਬਿਲਲਾਏ ਦਏ ਦੁਹਾਈਆ। ਜਨਮ ਬਿਰਥਾ ਜਾਏ, ਦਰ ਦਰ ਠੋਕਰਾਂ ਖਾਈਆ। ਦੁਖੀਆਂ ਦੁੱਖ ਨਿਵਾਰ ਦੇ, ਤੇਰੇ ਹੱਥ ਵਡਿਆਈਆ। ਕਰੀ ਦਰ ਪੁਕਾਰ ਬਿੰਗ ਕਸਾਈਆ। ਢੱਠੇ ਹਰਿ ਦੁਵਾਰ, ਗੁਣ ਅਵਗੁਣ ਨਾ ਵਿਚਾਰ, ਢਠੇ ਦਰ ਘਰ ਘਰ ਦਰ ਮਿਲਣ ਵਧਾਈਆ। ਕਲ ਕਲੇਸ਼ ਕਰਮ ਵਿਚਾਰ, ਨਾਮ ਦਾਨ ਪਲੇ ਪਾਈਆ। ਦੁੱਖੀ ਹੋ ਜਗਤ ਬਿਲਲਾਏ, ਬਿਨ ਪੁੱਤਰਾਂ ਮਾਵਾਂ ਸਦਾ ਸਵਾਈਆ। ਦੇ ਦਿਲਾਸਾ ਤੇਰੇ ਚਰਨ ਭਰਵਾਸਾ, ਦੇ ਦਾਤ ਦਾਤ ਗੁਰ ਡਾਹਢੇ ਸਭ ਭੁੱਖਿਆਂ ਭੁੱਖ ਗਵਾਈਆ। ਦਰਸ ਤੇਰਾ ਸਦਾ ਮਨ ਉਪਜੇ, ਰੱਖਣਹਾਰੇ ਲਾਜ ਰੱਖ ਵਖਾਈਆ । ਮਹਾਰਾਜ ਸ਼ੇਰ ਸਿੰਘ ਢਹਿ ਪਇਓ ਦੁਵਾਰੇ, ਚਰਨ ਲਾਗ ਸਾਧ ਸੰਗਤ ਰਲ ਜਾਈਆ । (੨ ਕੱਤਕ ੨੦੦੭ ਬਿ)

ਨਿਮਾਣਿਆਂ ਪ੍ਰਭ ਹੋ ਰਖਵਾਲਾ। ਤੋੜ ਜੋੜ ਪ੍ਰਭ ਕੰਠ ਮਾਲਾ। ਦੁੱਖੀ ਹੋਏ ਜੀਵ ਬੇਹਾਲਾ। ਆਤਮ ਚੈਨ ਨਾ ਮਿਲੇ ਗੋਪਾਲਾ। ਹੋ ਸਹਾਈ ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਿਟਾਵਣ ਵਾਲਾ।

ਦੁੱਖ ਦੇਹ ਤਨ ਕਰ ਦੂਰ। ਦਾਨ ਬਖ਼ਸ਼ੇ ਜੀਵ ਚਰਨ ਧੂੜ। ਹੱਡ ਮਾਸ ਨਾੜੀ ਪਿੰਜਰ ਟੁੱਟ ਹੋਇਆ ਚੂਰ। ਦੁੱਖਾਂ ਵਰਖਾ ਜਿਉਂ ਨਿੰਮੀ ਭੂਰ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰ, ਦੇਹ ਦੁੱਖ ਕਰ ਜਾਹ ਦੂਰ। ਦੁੱਖ ਕਾਇਆ ਜੀਵ ਬਿਲਲਾਏ। ਦਿਵਸ ਰੈਣ ਚੈਨ ਨਾ ਆਏ। ਭੁੱਲਾ ਈਸ਼ਰ ਜਪ ਕਰੇ ਹਾਏ ਹਾਏ। ਕੱਢ ਹੱਡ ਮਾਸ ਨਾੜੀ ਤਪ, ਸੋਹੰ ਸਾਚਾ ਅੰਮ੍ਰਿਤ ਪਿਲਾਏ। ਮਹਾਰਾਜ ਸ਼ੇਰ ਸਿੰਘ ਸਭ ਕਿਛ ਤੇਰੇ ਹੱਥ, ਦੁੱਖ ਭੰਜਨ ਦੇਹ ਦੁੱਖੜੇ ਲਾਹੇ। (੫ ਵਸਾਖ ੨੦੦੮ ਬਿ)

ਸਾਚਾ ਹੁਕਮ ਆਪ ਲਿਖਾਏ। ਨਾ ਕੋਈ ਤੋੜੇ ਨਾ ਕੋਈ ਮੋੜੇ ਨਾ ਕੋਈ ਮੋੜ ਮੁੜਾਏ। ਚਰਨ ਪ੍ਰੀਤੀ ਜੋ ਜਨ ਜੋੜੇ, ਦੁੱਖ ਰੋਗ ਕੋਈ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲਏ ਅੰਤ ਛੁਡਾਏ। (੧ ਮਾਘ ੨੦੦੯ ਬਿ)

ਦੁੱਖ ਦਰਦ ਤਨ ਖਾਏ। ਮੂੰਹ ਸੇ ਨਿਕਲੇ ਹਾਏ ਹਾਏ। ਅੰਗ ਅੰਗ ਬੱਧਾ ਨਾ ਕੋਇ ਛੁਡਾਏ। ਔਖਧ

ਦਾਰੂ ਸਚ ਲੱਧਾ, ਸੋਹੰ ਨਾਮ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। ਦੁੱਖ ਰੋਗ ਲੱਗਾ ਤਨ। ਸੀਤਲ ਹੋਇਆ ਨਾ ਕਦੇ ਮਨ। ਦਿਵਸ ਰੈਣ ਨਾ ਨਿਕਲੇ ਜਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਧੀਰਜ ਬੰਨ੍ਹ।

ਸਿਰ ਪੈਰਾਂ ਵਿਚ ਲੱਗੇ ਅੱਗ। ਸੀਨੇ ਖੂਨ ਰਿਹਾ ਵਗ। ਕਾਇਆ ਸਾਰੀ ਰਹੀ ਦਗ। ਭਾਰ ਨਾ ਝੱਲਣ ਤਨ ਪੱਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਬੁਝੀ ਜੋਤ ਜਾਏ ਜਗ।

ਆਤਮ ਦੁੱਖ ਆਪੇ ਕੱਢ। ਅੰਧੇਰੀ ਡੂੰਘੀ ਖੱਡ। ਦਿਵਸ ਰੈਣ ਬੈਠਾ ਰਹੇ ਮੂੰਹ ਅੱਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁੱਖੜਾ ਹਰ ਦੂਰ ਕਰ ਦਰ ਆਈ ਨਿਮਾਣੀ ਡੱਡ।

ਦਰ ਆਏ ਕਰ ਪਰਵਾਨ। ਦੁੱਖਾਂ ਪੀੜਿਆ ਤਨ ਜਿਉਂ ਕੋਹਲੂ ਘਾਣ। ਬੱਧਾ ਰਹੇ ਸਦਾ ਮਨ ਪਵਣ ਸਰੂਪੀ ਵਿਚ ਸ਼ਬਦ ਧਰ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰੇ ਸਰਬ ਪਛਾਣ। ਆਪੇ ਕਰੇ ਸਰਬ ਪਛਾਣਾ। ਪਵਣ ਸਰੂਪੀ ਕੱਢੇ ਮਸਾਣਾ। ਜਿਸ ਨੇ ਕੀਆ ਵਿਚ ਟਿਕਾਣਾ। ਨਾ ਕੋਈ ਦੀਸੇ ਅੰਨ੍ਹਾ ਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਡ ਹੱਡ ਆਪ ਛੁਡਾਣਾ।

ਪਵਣ ਸਰੂਪ ਵਿੱਚ ਸਮਾਏ। ਜੇ ਕੋਈ ਵੇਖੇ ਦਿਸ ਨਾ ਆਏ। ਦਿਵਸ ਰੈਣ ਰਿਹਾ ਦੁੱਖ ਵਧਾਏ। ਦੁੱਖੀਆਂ ਜੀਵ ਰਿਹਾ ਬਿਲਲਾਏ। ਪ੍ਰਭ ਦਰ ਬੱਧਾ ਛੁੱਟ ਨਾ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਭੰਡਾਰਾ ਨਿਖੁੱਟ ਨਾ ਜਾਏ।

ਮਸਾਣ ਜਾਏ ਬਾਣ ਜਾਏ ਭੂਤ ਜਾਏ ਭਵਿਖਤ ਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਸਵਾਸ ਚਲਾਏ।

ਨਾੜੀ ਨਾੜੀ ਵਿਸ ਸਵਾਸ। ਆਪ ਆਪਣਾ ਕਰੇ ਵਾਸ। ਦੁੱਖਾਂ ਰੋਗਾਂ ਕਰੇ ਨਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਕਰ ਬੰਦ ਖ਼ਲਾਸ ।

ਬੰਦ ਖਲਾਸੀ ਆਪੇ ਕਰ। ਚਰਨ ਦਾਸੀ ਆਪੇ ਕਰ। ਦੁਨੀਆਂ ਹਾਸੀ ਦੂਰ ਕਰ। ਘਨਕਪੁਰ ਵਾਸੀ ਦੁੱਖ ਦਰਦ ਨਿਵਾਰ ਕਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤ੍ਰਿਸ਼ਨਾ ਭੁੱਖ ਨਿਵਾਰ ਕਰ। ਸੇਵਾ ਕਰੇ ਚਰਨ ਦਵਾਰੇ। ਤਨ ਮਨ ਦੁੱਖੜੇ ਲੱਥੇ ਭਾਰੇ। ਦਰ ਆਇਆ ਹਰਿ ਕਾਜ ਸਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਜਾਓ ਬਲਿਹਾਰੇ। ਬਲਿਹਾਰੀ ਗੁਰ ਸਾਚੇ ਸੂਰੇ। ਕਾਇਆ ਰੋਗ ਕੀਤੇ ਦੂਰੇ। ਕੱਟੇ ਸੰਗਲ ਵਿਚ ਹਜ਼ੂਰੇ। ਬੱਧਾ ਤਨ ਤਪੇ ਵਾਂਗ ਤੰਦੂਰੇ। ਹਰਿਆ ਕਰੇ ਮਨ ਤਨ, ਸੋਹੰ ਸ਼ਬਦ ਆਤਮ ਭਰਪੂਰੇ। ਪ੍ਰਭ ਸੁਣਾਏ ਕੰਨ, ਉਤਰੇ ਸਗਲ ਵਸੂਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਸਦ ਰੱਖੇ ਵਿਚ ਹਜ਼ੂਰੇ। (੧ ਮਾਘ ੨੦੦੯ ਬਿ)

ਦੁੱਖ ਦੁੱਖ ਦੁੱਖ ਪ੍ਰਭ ਦੁੱਖ ਮਿਟਾਣਾ। ਦੁੱਖ ਦੁੱਖ ਦੁੱਖ ਪ੍ਰਭ ਦੁੱਖ ਗਵਾਣਾ। ਦੁੱਖ ਦੁੱਖ ਦੁੱਖ ਪ੍ਰਭ ਦਰ ਰਹਿਣ ਨਾ ਪਾਣਾ। ਸੁੱਖ ਸੁੱਖ ਸੁੱਖ ਪ੍ਰਭ ਸੁੱਖ ਉਪਜਾਣਾ। ਮੁਖ ਮੁਖ ਮੁਖ ਪ੍ਰਭ ਸਾਚਾ ਸਦ ਹੀ ਗਾਣਾ। ਜਿਉਂ ਚੰਦਨ ਪਰਭਾਸ ਗੁਰਮੁਖ ਸਾਚੇ ਪ੍ਰਭ ਸਾਚੇ ਆਪ ਉਪਜਾਣਾ। ਆਪ ਆਪਣਾ ਕਰੇ ਦਾਸ, ਜੋਤ ਸਰੂਪੀ ਦੀਪ ਜਗਾਣਾ। ਕਾਮ ਕਰੋਧ ਹੋ ਜਾਏ ਵਿਨਾਸ, ਪ੍ਰਭ ਸਾਚਾ ਕਰੇ ਸਚ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਖਮ ਦੂਖ ਸਰਬ ਮਿਟਾਣਾ।

ਨਿਰਧਨ ਹੋਏ ਪ੍ਰਭ ਦਰ ਆ। ਦੁਖੀਆ ਜੀਵ ਸਾਚੀ ਦਰ ਦਰਗਾਹ। ਸਾਚੇ ਦਰ ਮਾਰੇ ਧਾਹ। ਮਾਇਆ ਮਮਤਾ ਦੁੱਖ ਰੋਗ ਮਿਟਾਏ, ਕੋਈ ਜਾਣੇ ਨਾਂਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਗਾਏ ਆਪ ਮਿਟਾਏ ਆਪ ਬਣਾਏ ਢਾਹੇ ਜੀਵ ਜੰਤ ਸਰਬ ਬਣਤ ਰਿਹਾ ਬਣਾ।

ਏਕਾ ਦੁੱਖ ਆਤਮ ਘੇਰ। ਝਿਰਨਾ ਝਿਰ ਹੇਰ ਫੇਰ। ਨੇਤਰਾਂ ਅੱਗੇ ਹੋਏ ਅੰਧੇਰ। ਨਾ ਕੋਇ ਦਿਸੇ ਸੰਞ ਸਵੇਰ। ਆਇਆ ਆਪ ਭੁਲਾਏ ਨਾ ਜਾਣੇ ਤੇਰ ਮੇਰ। ਕੁਸ਼ਟੀ ਕੁਸ਼ਟ ਉਠਾਏ ਦੁੱਖ ਲੱਗਾ ਅਪੇਰ। ਪ੍ਰਭ ਸਾਚਾ ਦ੍ਰਿਸ਼ਟ ਕਰਾਏ ਨਾ ਲਗਾਏ ਦੇਰ। ਸੁਣੇ ਪੁਕਾਰ ਆਪ ਦਾਤਾਰ, ਜਨ ਆਏ ਦਰ ਦਰਬਾਰ।

ਸਾਚੀ ਕਰੇ ਪ੍ਰਭ ਆਪੇ ਕਾਰ। ਕਾਇਆ ਦੁੱਖ ਦੇ ਨਿਵਾਰ। ਉਪਜੇ ਸੁਖ ਦੀਪਕ ਉਜਿਆਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੇਵੇ ਤਾਰ।

ਜੀਵ ਆਇਆ ਦਰ। ਸਰਨੀ ਗਿਆ ਪਰ। ਬਚਨ ਨਾ ਜਾਏ ਹਰ। ਕਾਇਆ ਸੀਤਲ ਪ੍ਰਭ ਜਾਏ ਕਰ। ਨਿਹਕਲੰਕ ਨਰਾਇਣ ਨਰ ਅਵਤਾਰ। ਪ੍ਰਭ ਸਾਚਾ ਸਿਰ ਰੱਖੇ ਹੱਥ। ਸਰਬ ਕਲਾ ਸਦ ਹੀ ਸਮਰੱਥ। ਆਤਮ ਮੰਗੀ ਦੇਵੇ ਸਾਚੀ ਵੱਥ। ਜੁਗੋ ਜੁਗ ਪ੍ਰਭ ਸਾਚੇ ਦੀ ਮਹਿੰਮਾ ਅਕੱਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਆਸ ਕਰਾਏ, ਦਾਸਨ ਦਾਸ ਦਾਸ ਹੋਏ ਜਨ ਸੀਸ ਝੁਕਾਏ, ਆਪ ਰਖਾਏ ਗੁਰਮੁਖ ਸਾਚੇ ਸਿਰ ਤੇਰੇ ਹੱਥ।

ਗੁਰਸਿਖਾਂ ਦੇਵੇ ਪ੍ਰਭ ਪੂਰਾ ਭਰਵਾਸਾ। ਅਪ ਤੇਜ ਵਾਏ ਆਪ ਬਣਾਏ ਪ੍ਰਿਥਮੀ ਆਕਾਸ਼ਾ। ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਕਲ ਪ੍ਰਭ ਰੱਖੇ ਵਾਸਾ। ਏਕਾ ਆਪ ਜਾਣੇ ਪ੍ਰਭ ਅਬਿਨਾਸ਼ਾ। ਜੀਵ ਜੰਤ ਨਾ ਕੋਇ ਦੁਖਾਏ, ਲਿਖਾਏ ਗੁਰ ਗੋਬਿੰਦ ਹੋਏ ਲਿਖਾਸਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾਏ ਸਰਬ ਲਿਖਾਏ ਕਲਜੁਗ ਜੀਵ ਜੋ ਕਰਨ ਹਾਸਾ।

ਤੀਨ ਲੋਕ ਆਪ ਬਣਾਏ। ਸੁਰਤ ਚਿਤ ਮਨ ਲਗਾਏ। ਨਾਮ ਨਿਰਬਾਣ ਪ੍ਰਭ ਬਾਣ ਲਗਾਏ। ਜੇਤੀਆਂ ਮੁਸ਼ਕਲਾਂ ਤੇਤੀਆਂ ਅਸਾਨ ਕਰਾਏ। ਸਾਚਾ ਨਾਉਂ ਪਰਧਾਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ।

ਮਸਾਣ ਮਸਾਣ ਪਵਣ ਰੂਪ। ਆਪ ਬੰਨ੍ਹਾਏ ਪ੍ਰਭ ਸਾਚਾ ਭੂਪ। ਜਮ ਕਾ ਬੇਟਾ ਕਾਲਕਾ ਮਾਤਾ ਆਪ ਪਰੋਏ ਏਕਾ ਸੂਤ। ਪ੍ਰਭ ਮਾਣ ਗਵਾਏ ਵਡ ਵਡ ਅਵਧੂਤ। ਏਕਾ ਸ਼ਬਦ ਆਪ ਉਠਾਏ, ਸੋਹੰ ਸਿਰ ਲਗਾਏ ਜੂਤ। ਉਹਨੀ ਮਾਤਾ ਪਤਲਾ ਬੀਰ ਹੰਸਤਾ ਬੀਰ ਬਟਕਾ ਬੀਰ। ਬਟਕਾ ਬੀਰ ਵਿਨੋਦੀਆ ਬੀਰ। ਸੌ ਸੰਤਰ ਵਿਨੋਦਿਆ ਬੀਰ। ਕਾਲੀਆ ਬੀਰ ਦੁਨੀਆਂ ਬੀਰ ਭੌਰ। ਪਤਾਲ ਬੀਰ ਭੈਰੋਂ ਬੀਰ। ਨਰਸਿੰਘ ਬੀਰ ਨਾਹਰ ਸਿੰਘ ਬੀਰ। ਹਨੁਵੰਤ ਬੀਰ ਦਇਆਵੰਤ ਬੀਰ। ਅਹਿਮਦ ਬੀਰ। ਮੁਹੰਮਦ ਬੀਰ। ਸਲਸਲਾ ਬੀਰ ਸਲਾਬੀਰ। ਨਿਰੰਦੀ ਨੇਸਰੀ ਕੇਸਰੀ ਇਜੀਆ ਬਿਜ਼ੀਆਂ ਬਸੋਧਰੀ ਕਾਖਮੀ ਕਮਖਮੀ ਲਲਮੀ ਪਲਮੀ ਜਗਗਨੀ ਜੁਗਤੀ ਭੁਗਤੀ ਇਤਨੀਆਂ ਭੈਣਾਂ ਜੋਰ ਨਾ ਮਿਲੇ ਮੁਕਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਫਿਰਾਏ ਸਾਚੇ ਦਰ ਦੁਰਕਾਏ ਜਿਸ ਜਨ ਦਇਆ ਕਮਾਏ। ਨਾਮ ਜਪਾਏ ਪ੍ਰਭ ਮਿਲਣ ਦੀ ਸਾਚੀ ਜੁਗਤੀ।

ਆਪ ਧਾਰੇ ਆਪ ਸਵਾਰੇ ਪਾਰ ੳਤਾਰੇ। ਪਸੂ ਪ੍ਰੇਤ ਜਿਸ ਸਗਲੇ ਬੰਦ ਪਾਏ। ਲੋਹੇ ਕਾ ਸੰਗਲ ਪਾਇਓ ਗਲੇ ਲਟਕਾਏ। ਸਾਰ ਕੀ ਮੁਗਲੀ ਸਿਰ ਲਗਾਏ। ਸੋਹੰ ਸ਼ਬਦ ਮਾਣ ਰਖਾਏ। ਸਚ ਸਚ ਸਚ ਰਿਹਾ ਲਿਖਾਏ। ਕੀਆ ਜੋਤ ਅਕਾਰ ਆਪ ਨਿਰੰਕਾਰ। ਬਚਨ ਤੇ ਬਾਹਰ, ਖਾਏ ਸਿਰ ਮਾਰ। ਪ੍ਰਭ ਸਾਚਾ ਕਰੇ ਖੁਆਰ। ਸੰਤ ਕਾ ਦੋਖੀ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕਰੇ ਖੁਆਰ।

ਸ਼ਬਦ ਸਾਚਾ ਜੀਓ ਪਿੰਡ ਕਾਚਾ ਸੋ ਸਾਚਾ ਕਾਚਾ, ਜਿਸ ਹਿਰਦੇ ਵਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਕਲ ਸਚ ਪਛਾਤਾ ।

ਹਾਕਨੀ ਡਾਕਨੀ ਛਾਕਨੀ ਛਾਰ ਖੁਰੀ ਨਿਰੰਕਾਰ ਬੰਧਾਏ ਭੰਡਾਰੀ ਦ੍ਰਿਸ਼ਟ ਕਰੇ। ਮੁਸ਼ਟ ਕਰੇ, ਛਲ ਕਰੇ, ਛਿਦਰ ਕਰੇ, ਟੂਣਾ ਕਰੇ, ਜਾਦੂ ਕਰੇ, ਕਾਲ ਕੇ ਬਾਲ ਕਰੇ, ਸੋਹੰ ਸਾਚਾ ਸ਼ਬਦ ਪ੍ਰਭ ਸਿਰ ਧਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਮਾਤ ਚਲਏ ਕਿਰਪਾ ਆਪ ਕਰੇ। ਰਾਜਾ ਕਾ ਤੇਜ ਚੋਰ ਕਾ ਘੋਰ ਰੜਾ ਡੂਗਰ ਪ੍ਰਭ ਸਾਚਾ ਰਛਿਆ ਆਪ ਕਰੇ। ਦੀਨ ਦੁਨੀ ਦੇ ਪਾਤਸ਼ਾਹ ਦਰ ਤੇ ਆਏ ਸੀਸ ਝੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਜ ਆਪ ਕਰੇ। (੧੫ ਸਾਵਣ ੨੦੦੯ ਬਿ)

ਹਰਿਚਰਨ ਸੁੱਖ ਸਾਚਾ ਜਾਣ। ਹਰਿਚਰਨ ਉਜਲ ਮੁਖ ਵਿਚ ਜਹਾਨ। ਹਰਿਚਰਨ ਆਤਮ ਦੁੱਖ ਸਰਬ

ਮਿਟ ਜਾਣ। ਹਰਿਚਰਨ ਤ੍ਰਿਸ਼ਨਾ ਭੁੱਖ ਕਿਲ ਵਿਖ ਪਾਪ ਸੰਤਾਪ ਸਰਬ ਮਿਟ ਜਾਣ। ਹਰਿਚਰਨ ਸਾਚੀ ਸਰਨ ਨਾਮ ਸਾਚੀ ਭਿੱਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਦਾਨ।

ਚਰਨ ਧੂੜ ਮਸਤਕ ਲਾਓ। ਆਤਮ ਜੂੜ ਗੁਰਚਰਨ ਕਟਾਓ। ਮੂਰਖ ਮੁਗਧ ਚਤਰ ਸੁਜਾਨ, ਹਰਿ ਦਰ ਬਣ ਜਾਓ। ਗੁਰਚਰਨ ਸਚ ਧਿਆਨ, ਆਤਮ ਸਰ ਤੀਰਥ ਨਹਾਓ। ਆਪ ਖੁਲ੍ਹਾਏ ਦਸਵਾਂ ਦਰ ਜਿਥੇ ਵਸੇ ਅਗੰਮ ਅਥਾਹੋ। ਗੁਰਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ ਦੀਸੇ ਥਾਉਂ।

ਗੁਰਚਰਨ ਜੋਧ ਬਲ ਸੂਰ। ਗੁਰਚਰਨ ਸਰਬ ਕਲਾ ਭਰਪੂਰ। ਗੁਰਚਰਨ ਅਠ ਸਠ ਏਕਾ ਦੇਵੇ ਸ਼ਬਦ ਸਰੂਰ। ਗੁਰਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਨਾਦ ਵਜਾਏ ਸੋਹੰ ਸਾਚੀ ਤੂਰ। ਕਾਇਆ ਨਾਦ ਸ਼ਬਦ ਫੁੰਕਾਰਿਆ। ਨਾ ਕਰਨਾ ਜੀਵ ਮਾਤ ਹੰਕਾਰਿਆ। ਪ੍ਰਭ ਸਾਚੇ ਦੀ ਖੇਲ ਅਪਾਰਿਆ। ਤੀਨ ਲੋਕ ਜੀਵ ਜੰਤ ਵਿਚ ਏਕਾ ਜੋਤ ਟਿਕਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਭਾਣੇ ਵਿਚ ਆਪੇ ਆਪ ਸਮਾ ਰਿਹਾ। ਗੁਰਚਰਨ ਸ਼ਬਦ ਧੁਨ ਬਾਣ। ਗੁਰਚਰਨ ਸਾਚਾ ਦੇਵੇ ਸ਼ਬਦ ਬਬਾਣ। ਗੁਰਚਰਨ ਆਤਮ ਅੰਧੇਰ ਚਾਰ ਚੁਫੇਰ ਸਰਬ ਮਿਟ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਏਕ ਸਰਬ ਜੀਆਂ ਦਾ ਜਾਣੀ ਜਾਣ। (੧੧ ਮੱਘਰ ੨੦੧੦ ਬਿ)

ਸਾਚਾ ਤੀਰਥ ਸਾਚਾ ਤੱਟ। ਪ੍ਰਭ ਅਬਿਨਾਸ਼ੀ ਵਸੇ ਘਟ ਘਟ। ਦੁੱਖ ਰੋਗ ਸਾਰੇ ਦੇਵੇ ਕੱਟ। ਜੋ ਜਨ ਆਏ ਸਰ ਸਰੋਵਰ ਰਸਨਾ ਲਏ ਭੁਮਿਕਾ ਚੱਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਨਿਵਾਰੇ ਪੇਟ ਅਫਾਰੇ, ਜਿਨ੍ਹਾਂ ਵਧਾਏ ਪੇਟ ਮੱਟ। ਮਾਤ ਜੋਤ ਪ੍ਰਗਟਾਏ, ਸਾਚੇ ਗੁਰਮੁਖ ਸਾਚਾ ਲਾਹਾ ਲੈਣ ਖੱਟ। (੮ ਜੇਠ ੨੦੧੦ ਬਿ)

ਨਾੜੀ ਪਿੰਜਰ ਹੱਡ ਮਾਸ। ਅੱਡੋ ਅੱਡੀ ਦਿਸੇ ਕੰਗਰ, ਤਾਪਾਂ ਰੋਗਾਂ ਹੋਇਆ ਦਾਸ। ਕਾਇਆ ਸੁੱਕੀ ਹੋਈ ਢਿੰਗਰ, ਸਦਾ ਰਹੇ ਮਨ ਉਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ, ਦੁੱਖਾਂ ਰੋਗਾਂ ਕਰੇ ਬੰਦ ਖ਼ਲਾਸ।

ਹੱਡ ਨਾੜੀ ਰਹੇ ਪੀੜਾ। ਦੁਖੀ ਦਿਸੇ ਸਦਾ ਜੀਅੜਾ। ਕਾਇਆ ਖਾਏ ਮਾਸ ਅਹਾਰੀ ਕੀੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਆਏ ਦਰ ਕਾਇਆ ਰੋਗ ਕੱਟ ਭੀੜਾ।

(੧੨ ਭਾਦਰੋਂ ੨੦੧੧ ਬਿ)
ਬਿਨ ਦਵਾਈਉਂ ਕਰੇ ਇਲਾਜ, ਗੁਰ ਸਤਿਗੁਰ ਹੱਥ ਵਡਿਆਈਆ। ਦੁਖੀਆਂ ਦਰਦੀਆਂ ਪੂਰਾ ਕਰੇ ਕਾਜ,
ਕਰ ਕਿਰਪਾ ਦਇਆ ਕਮਾਈਆ। ਜਿਸ ਤਨ ਪੰਜ ਤੱਤ ਲਿਆ ਸਾਜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼
ਰਜੋ ਤਮੋ ਸਤੋ ਬੰਧਨ ਪਾਈਆ। ਜੋ ਅੰਦਰ ਵੜ ਚਲਾਏ ਜਹਾਜ਼, ਬਣ ਬਣ ਸੇਵਕ ਸੇਵ ਕਮਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤਾ ਦੁੱਖ ਆਪਣੇ ਹੱਥ ਰਖਾਈਆ।
ਚਿੰਤਾ ਦੁਖ ਰੋਗ ਪੂਰਬ ਕਰਮ, ਕਰਮ ਕਰਮਾਂ ਨਾਲ ਬੰਧਾਇੰਦਾ । ਲੇਖਾ ਜਾਣੇ ਮਾਨਸ ਜਨਮ, ਜਨਮ ਜਨਮ
ਫੋਲ ਫੁਲਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸਰਨ, ਸਿਰ ਆਪਣਾ ਹੱਥ ਰਖਾਇੰਦਾ। ਤਿਸ ਨਾਤਾ ਤੋੜੇ
ਜਨਮ ਮਰਨ, ਮਰਨ ਜਨਮ ਪੰਧ ਮੁਕਾਇੰਦਾ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਵੇਖ ਵਖਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।
ਸਾਚੀ ਦਵਾ ਹਰਿ ਕਾ ਨਾਉਂ, ਹਰਿ ਹਰਿ ਆਪ ਪਿਆਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ,
ਤੱਤੀ ਵਾ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਵੇਖ ਵਖਾਈਆ।
ਪੰਜ ਤੱਤ ਕਾਇਆ ਵੇਖੇ ਅਗਨੀ ਅੱਗ, ਹੱਡ ਮਾਸ ਨਾੜੀ ਤਨ ਜਲਾਇਆ । ਦਿਵਸ ਰੈਣ ਜੀਵਤ ਜੀਅ
ਦੁਖੀਆ ਜਗ, ਜੀਵਣ ਮੁਕਤ ਨਾ ਕੋਇ ਕਰਾਇਆ । ਨਾੜੀ ਨਾੜੀ ਗਏ ਬੱਝ, ਬਹੱਤਰ ਤੰਦੀ ਤੰਦ ਰਖਾਇਆ।
ਤਿੰਨ ਸੌ ਸੱਠ ਹਾਡੀ ਵਿਚੋਂ ਕੋਈ ਨਾ ਸਕੇ ਕੱਢ, ਧਨੰਤਰ ਬੈਠਾ ਮੁਖ ਛੁਪਾਇਆ। ਜਿਸ ਜਨ ਕਿਰਪਾ ਕਰੇ

ਪੁਰਖ ਸਮਰੱਥ, ਦੁੱਖ ਦਰਦ ਰਹੇ ਨਾ ਰਾਇਆ। ਸਾਚਾ ਮਾਰਗ ਦੇਵੇ ਦੱਸ, ਏਕਾ ਅੱਖਰ ਜਾਪ ਪੜ੍ਹਾਇਆ। ਸੋ ਪੁਰਖ ਨਿਰੰਜਣ ਹੋਏ ਵਸ, ਹੰ ਮੇਲਾ ਸਹਿਜ ਸੁਭਾਇਆ। ਜਗਤ ਦਲਿੱਦਰ ਜਾਏ ਨੱਸ, ਸੁਖ ਸਹਿਜੇ ਸਹਿਜ ਘਰ ਆਇਆ। ਹਿਰਦੇ ਅੰਦਰ ਸਤਿਗੁਰ ਪੂਰਾ ਜਾਏ ਵਸ, ਦਿਵਸ ਰੈਣ ਰੈਣ ਦਿਵਸ ਬਿਨ ਨੇਤਰ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖ ਦਾਰੂ ਇਕ ਸਮਝਾਇਆ। ਦੁਖ ਦਾਰੂ ਵੇਖੇ ਦਰਦ, ਵੇਖਣਹਾਰਾ ਆਪ ਹੋ ਆਈਆ। ਕਦੇ ਤੱਤੀ ਕਾਇਆ ਕਦੇ ਸਰਦ, ਭੇਵ ਕੋਇ ਨਾ ਪਾਈਆ। ਨੇਤਰ ਨੈਣ ਹੋਣ ਜ਼ਰਦ, ਦੁੱਖ ਦੁੱਖ ਵਿਚ ਛੁਪਾਈਆ। ਨਾ ਰੋਗ ਨਾਰੀ ਨਾ ਕੋਈ ਮਰਦ, ਮਰਦ ਨਾਰੀ ਦਿਸ ਕਿਸੇ ਨਾ ਆਈਆ। ਪਾਰਬ੍ਰਹਮ ਸਤਿਗੁਰ ਪੂਰਾ ਸ਼ਬਦ ਸਰੂਪੀ ਇਕੋ ਫੇਰੇ ਕਰਦ, ਨਾੜੀ ਨਾੜੀ ਸਾਫ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਵਾ ਦਇਆ ਕਮਾਈਆ। ਬਿਨ ਦਵਾ ਆਇਆ ਤਬੀਬ, ਵੇਖੇ ਵੇਖਣਹਾਰਾ। ਵੇਖਣਹਾਰਾ ਹੋ ਕਰੀਬ, ਨੇਤਰ ਨੈਣ ਨੈਣ ਉਘਾੜਾ। ਪਿਛਲਾ ਅਗਲਾ ਅਗਲਾ ਪਿਛਲਾ ਬਖ਼ਸ਼ੇ ਆਪ ਨਸੀਬ, ਨਿਸਬਤ ਨਿਸਬਤ ਆਪਣੇ ਹੱਥ ਰਖੇ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ। (੧੪ ਫੱਗਣ ੨੦੧੮ ਬਿ)

ਦੁੱਖ ਰੋਗ ਦਰਦ ਮਿਟੇ ਤਾਪ, ਪੰਜ ਤੱਤ ਵਡਿਆਈਆ। ਜਨਮ ਜਨਮ ਦਾ ਉਤਰੇ ਪਾਪ, ਪਤਤ ਪੁਨੀਤ ਕਰਾਈਆ। ਜੋ ਜਨ ਸੋਹੰ ਜਪੇ ਜਾਪ, ਆਤਮ ਪਰਮਾਤਮ ਮੇਲ ਮਿਲਾਈਆ। ਦੁੱਖ ਦਲਿਦਰ ਦੇਵੇ ਕਾਟ, ਛਲ ਛਿਦਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਦਏ ਗਵਾਈਆ।

ਪੰਜ ਤੱਤ ਜਗ ਕਾਇਆ ਰੋਗ, ਜੀਵ ਜੰਤ ਕੁਰਲਾਇੰਦਾ। ਜਿਸ ਜਨ ਸਤਿਗੁਰ ਦੇਵੇ ਨਾਮ ਚੋਗ, ਹਿਰਸ ਹਵਸ ਮਿਟਾਇੰਦਾ। ਸਾਚਾ ਦੱਸੇ ਇਕ ਜੋਗ, ਹਰਿ ਪ੍ਰੀਤੀ ਸਚ ਦ੍ਰਿੜਾਇੰਦਾ। ਕਰ ਕਿਰਪਾ ਦੇਵੇ ਦਰਸ ਅਮੋਘ, ਦੁਖੀਆਂ ਦੁੱਖ ਗਵਾਇੰਦਾ। ਆਤਮ ਪਰਮਾਤਮ ਹੋਏ ਸੰਜੋਗ, ਘਰ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਦੁੱਖ ਆਪ ਮਿਟਾਇੰਦਾ। ਪੰਜ ਤੱਤ ਕਾਇਆ ਤਨ ਖ਼ਾਕੀ ਮੂਲ, ਅੰਗ ਅੰਗ ਵੰਡ ਵੰਡਾਈਆ। ਸਾਚਾ ਦੱਸੇ ਇਕ ਅਸੂਲ, ਅਸਲੀਅਤ ਦਏ ਜਣਾਈਆ। ਹਰਿ ਕਾ ਨਾਉਂ ਨਾ ਜਾਣਾ ਭੂਲ, ਭੁਲਿਆਂ ਮਿਲੇ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਆਇਆਂ ਦੁੱਖ ਦਰਦ ਦਏ ਗਵਾਈਆ।

(੨੭ ਫੱਗਣ ੨੦੧੯ ਬਿ)
ਸਤਿਗੁਰ ਪੂਰਾ ਕਰੇ ਕਿਰਪਾ, ਕਿਰਪਾਨਿਧਾਨ ਦਇਆ ਕਮਾਇੰਦਾ। ਜਨਮ ਕਰਮ ਦੀ ਮਿਟੇ ਬਿਪਤਾ, ਦੁੱਖ
ਦਰਦ ਗਵਾਇੰਦਾ। ਮਾਣਸ ਜਨਮ ਨਾ ਜਾਏ ਬਿਰਥਾ, ਤਨ ਮਾਟੀ ਲੇਖੇ ਪਾਇੰਦਾ। ਚਾਰ ਕੁੰਟ ਜੋ ਰਿਹਾ
ਫਿਰਦਾ, ਦਹਿ ਦਿਸ਼ਾਂ ਡੇਰਾ ਢਾਹਿੰਦਾ। ਸਤਿਗੁਰ ਵਣਜ ਕਰਾਏ ਇਕੋ ਸਿਰ ਦਾ, ਹੱਟ ਸਾਚੇ ਆਪ ਵਕਾਇੰਦਾ।
ਆਦਿ ਜੁਗਾਦੀ ਖੇਲ ਅਗੰਮੀ ਪਿਰ ਦਾ, ਪਿਤਾ ਪੂਤ ਵੇਖ ਵਖਾਇੰਦਾ। ਲੇਖਾ ਜਨਮ ਪੂਰਬ ਜਨਮ ਚਿਰ
ਦਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ । ਭੇਵ ਵਖਾਏ ਘਰ ਥਿਰ ਦਾ, ਥਿਰ ਘਰ ਆਪਣਾ ਘਰ ਜਣਾਇੰਦਾ।
ਕੂੜੀ ਕਿਰਿਆ ਗੇੜਾ ਗਿੜਦਾ, ਸਾਚਾ ਮਾਰਗ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਜਿਸ ਜਨ ਆਪਣੇ ਘਰ ਵਸਾਇੰਦਾ।
ਜਨਮ ਕਰਮ ਦਾ ਕੱਟੇ ਰੋਗ, ਹਰਿ ਸਤਿਗੁਰ ਦਇਆ ਕਮਾਈਆ। ਨਾਮ ਭੰਡਾਰਾ ਦੇਵੇ ਚੋਗ, ਰਸਨਾ ਜਿਹਵਾ
ਬੱਤੀ ਦੰਦ ਆਪ ਖੁਵਾਈਆ। ਆਤਮ ਪਰਮਾਤਮ ਹੋਏ ਸੰਜੋਗ, ਧੁਰ ਮਿਲਣੀ ਮੇਲ ਮਿਲਾਈਆ। ਵੱਜੇ
ਵਧਾਈ ਚੌਂਦਾਂ ਲੋਕ, ਪਰਲੋਕ ਰਹੇ ਜਸ ਗਾਈਆ। ਦਰ ਨਿਮਾਣੀ ਫਿਰੇ ਮੋਖ, ਨੇਤਰ ਨੈਣ ਨੈਣ ਸ਼ਰਮਾਈਆ।
ਜਿਨ੍ਹਾਂ ਪੁਰਖ ਅਕਾਲ ਮਿਲੀ ਓਟ, ਤਿਨ੍ਹਾਂ ਵੇਲੇ ਅੰਤ ਦੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਦੁੱਖ ਰੋਗ ਉਤਰੇ ਸੰਤਾਪ, ਪੱਤਤ ਪਾਪੀ ਪਾਰ ਕਰਾਇੰਦਾ। ਬਾਲਕ ਵੇਖੇ ਸਾਚਾ ਬਾਪ, ਪਿਤਾ ਪੂਤ ਗੋਦ ਉਠਾਇੰਦਾ। ਪ੍ਰੇਮ ਪ੍ਰੀਤੀ ਸਾਚਾ ਜਾਪ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਘਰ ਠਾਕਰ ਮਿਲੇ ਸੱਜਣ ਸਾਕ, ਕੂੜਾ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵ ਸਾਗਰ ਪਾਰ ਕਰਾਇੰਦਾ। ਜਗਤ ਰੋਗ ਮੇਟੇ ਦੁੱਖ, ਦੁਖੀਆਂ ਦਰਦ ਵੰਡਾਈਆ । ਘਰ ਉਪਜਾਏ ਇਕੋ ਸੁਖ, ਹਰਿ ਵੱਜੇ ਨਾਮ ਵਧਾਈਆ। ਉਜਲ ਕਰੇ ਮਾਤ ਮੁਖ, ਜੋ ਸ੍ਰੀ ਭਗਵਾਨ ਰਹੇ ਜਸ ਗਾਈਆ। ਵੇਖ ਵਖਾਣੇ ਅਪਰਾਧੀ ਸੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।

ਲੇਖਾ ਜਾਣੇ ਅੰਦਰ ਬਾਹਰ, ਪੜਦਾ ਸਕੇ ਕੋਈ ਨਾ ਪਾਈਆ। ਕਰਨਹਾਰਾ ਗੁਪਤ ਜ਼ਾਹਰ, ਜ਼ਾਹਰ ਜ਼ਹੂਰ ਖੇਲ ਵਖਾਈਆ। ਡੁੱਬਦੇ ਪਾਥਰ ਜਾਏ ਤਾਰ, ਜਿਸ ਗ੍ਰਹਿ ਆਪਣਾ ਚਰਨ ਛੁਹਾਈਆ। ਸਾਚਾ ਬਖ਼ਸ਼ੇ ਇਕ ਪਿਆਰ, ਪ੍ਰੇਮ ਪ੍ਰੀਤੀ ਤੰਦ ਬੰਧਾਈਆ। ਭੂਤ ਪਰੇਤ ਜਿਨ ਖ਼ਬੀਸ ਕੋਇ ਨਾ ਕਰੇ ਖੁਵਾਰ, ਇਕ ਲੱਖ ਅੱਸੀ ਹਜ਼ਾਰ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਡੰਕਾ ਇਕ ਵਜਾਈਆ।

ਨਾਮ ਡੰਕਾ ਵੱਜੇ ਘਰ, ਘਰ ਸਾਚੇ ਖ਼ੁਸ਼ੀ ਵਖਾਇੰਦਾ। ਪਿਛਲਾ ਚੁੱਕੇ ਭੌ ਡਰ, ਅੱਗੇ ਇਕੋ ਰਾਹ ਜਣਾਇੰਦਾ। ਸਤਿਗੁਰ ਸੁਆਮੀ ਪੱਲੂ ਫੜ, ਜਗ ਮਾਰਗ ਆਪੇ ਲਾਇੰਦਾ। ਡੂੰਘੀ ਭਵਰੀ ਕਾਇਆ ਵੜ, ਬੰਦ ਤਾਕੀ ਆਪ ਖੁਲ੍ਹਾਇੰਦਾ। ਸਚ ਸੁਹੇਲਾ ਦੇਵੇ ਵਰ, ਗੁਰ ਚੇਲਾ ਵੇਖ ਵਖਾਇੰਦਾ। ਲੇਖਾ ਜਾਣੇ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਚ ਘਰ ਸਚ ਇਕੋ ਇਕ ਵਖਾਇੰਦਾ।

ਸਚ ਘਰ ਹਰਿ ਸ਼ਬਦ ਸੁਆਮੀ, ਗੁਰ ਮੰਤਰ ਨਾਮ ਵਡਿਆਈਆ। ਸਰਬ ਜੀਆਂ ਘਟ ਅੰਤਰਜਾਮੀ, ਭੇਵ ਅਭੇਦਾ ਦਏ ਖੁਲ੍ਹਾਈਆ। ਅੰਮ੍ਰਿਤ ਬਖ਼ਸ਼ੇ ਆਤਮ ਬਾਣੀ, ਅੰਮਿਉਂ ਰਸ ਜਾਮ ਪਿਆਈਆ। ਆਵਣ ਜਾਵਣ ਚੁੱਕੇ ਜਮ ਕੀ ਕਾਣੀ, ਰਾਏ ਧਰਮ ਨਾ ਦਏ ਸਜਾਈਆ। ਸਾਚਾ ਬਖ਼ਸ਼ੇ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਵਖਾਈਆ। ਤਖ਼ਤ ਨਿਵਾਸੀ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਮਿਹਰ ਨਜ਼ਰ ਉਠਾਈਆ। ਤਿਖੀ ਮਾਰੇ ਤੀਰ ਕਾਨੀ, ਦੋ ਜਹਾਨੀ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਉਠਾਈਆ।

ਦੁੱਖ ਰੋਗ ਮਿਟੇ ਝੇੜਾ, ਝੰਜਟ ਕੋਇ ਰਹਿਣ ਨਾ ਪਾਈਆ। ਆਪ ਵਸਾਏ ਸਾਚਾ ਖੇੜਾ, ਘਰ ਵੱਜੇ ਨਾਮ ਵਧਾਈਆ। ਏਥੇ ਓਥੇ ਬੰਨ੍ਹੇ ਬੇੜਾ, ਖੇਵਟ ਖੇਟਾ ਬੇਪਰਵਾਹੀਆ। ਅੰਤਮ ਕਰੇ ਹੱਕ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਆਦਿ ਜੁਗਾਦਿ ਜੁਗਾ ਜੁਗੰਤਰ ਸੋਹੰ ਮੰਤਰ ਇਕ ਪੜ੍ਹਾਈਆ।

(੧੩ ਭਾਦਰੋ ੨੦੨੦ ਬਿ)

ਸੁਖ ਦੁਖ ਦੋਵੇਂ ਆਏ, ਘਰ ਬੈਠੇ ਡੇਰਾ ਲਾਈਆ। ਗੁਰਮੁਖ ਸੁਖ ਵਿਚ ਸਮਾਏ, ਮਨ ਸੀਤਲ ਸਤਿ ਕਰਾਈਆ। ਮਨਮੁਖ ਕਰਨ ਹਾਏ ਹਾਏ, ਦੁਖੀ ਦਰਦ ਨਾ ਕੋਇ ਵੰਡਾਈਆ। ਮਾਣਸ ਮਾਨੁਖ ਭੇਵ ਨਾ ਆਏ, ਭਰਮੇ ਭੁੱਲੀ ਸਰਬ ਲੋਕਾਈਆ। ਪੰਜ ਤੱਤ ਜੋ ਖੇਲ ਰਚਾਏ, ਕਾਇਆ ਮਾਟੀ ਹੱਟ ਚਲਾਈਆ। ਜਨਮ ਮਰਨ ਆਪਣੇ ਹੱਥ ਰਖਾਏ, ਲੱਖ ਚੁਰਾਸੀ ਗੇੜ ਭੁਵਾਈਆ। ਦੇਵਣਹਾਰਾ ਇਕ ਰਘਰਾਏ, ਦੋ ਜਹਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਇਕ ਕਮਾਈਆ।

ਸੁਖ ਕਹੇ ਮੈਂ ਤੇਰਾ ਸਾਗਰ, ਦਰ ਤੇਰੇ ਓਟ ਤਕਾਈਆ। ਜਨ ਭਗਤਾਂ ਵਸਾਂ ਕਾਇਆ ਗਾਗਰ, ਘਰ ਸਾਚੇ ਸੋਭਾ ਪਾਈਆ। ਸਚ ਦੁਆਰੇ ਮਿਲੇ ਆਦਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੁਗ ਜੁਗ ਮੇਰਾ ਇਕੋ ਵਣਜ ਸੌਦਾਗਰ, ਧੁਰ ਦਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਮੇਰਾ ਰੰਗ ਇਕ ਵਖਾਈਆ।
ਦੁੱਖ ਕਹੇ ਮੈਂ ਦੁਖਿਆਰ, ਦੁਖੀਆਂ ਨਾਲ ਸੋਭਾ ਪਾਇੰਦਾ। ਮਨ ਹੰਕਾਰੀ ਮੇਰਾ ਯਾਰ, ਸਦ ਮੇਰਾ ਸੰਗ ਨਿਭਾਇੰਦਾ।
ਅੰਦਰ ਰੋਵੇ ਧਾਹਾਂ ਮਾਰ, ਬਾਹਰੋ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚਾ ਖੇਲ ਆਪ ਵਖਾਇੰਦਾ।
ਦੁਖ ਸੁਖ ਦੋਵੇਂ ਕਹਿਣ, ਪ੍ਰਭ ਅੱਗੇ ਸੀਸ ਝੁਕਾਈਆ। ਇਕ ਦੂਜੇ ਦਾ ਚੁੱਕੇ ਦੇਣ ਲਹਿਣ, ਦੇਣਾ ਕੋਇ
ਰਹਿਣ ਨਾ ਪਾਈਆ। ਸਾਕ ਨਹੀਂ ਨਾ ਕੋਈ ਸੈਣ, ਸਗਲਾ ਸੰਗ ਨਾ ਕੋਇ ਬਣਾਈਆ। ਝੂਠਾ ਨਾਤਾ
ਮਾਤਾ ਪਿਤਾ ਭਾਈ ਭੈਣ, ਕੂੜੀ ਕਿਰਿਆ ਬੰਧਨ ਪਾਈਆ। ਬਿਨ ਹਰਿ ਵਿਛੋੜੇ ਸਭ ਦੇ ਵੈਹਣ, ਵੈਂਹਦੀ
ਧਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਇਕ ਰਘੁਰਾਈਆ।
ਦੁੱਖ ਕਹੇ ਮੈਂ ਤੇਰਾ ਬਰਦਾ, ਦਰ ਘਰ ਸਾਚੇ ਸੇਵ ਕਮਾਈਆ। ਤੇਰੇ ਕੋਲੋ ਸਾਹਿਬ ਜੋ ਡਰਦਾ, ਦੂਰ ਦੁਰਾਡਾ
ਧੱਕਾ ਦੇਵਾਂ ਲਾਈਆ। ਮੇਰਾ ਖੇਲ ਜਿਸ ਅੰਦਰ ਵੜਦਾ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਮੇਰੀ ਇਛਿਆ ਪੂਰ ਕਰਾਈਆ।
ਸੁਖ ਕਹੇ ਪ੍ਰਭ ਪਾਇਆ ਮੀਤ, ਘਰ ਸਤਿਗੁਰ ਨਜ਼ਰੀ ਆਈਆ। ਗੁਰਮੁਖ ਸੁਣਨ ਸਾਚਾ ਗੀਤ, ਅੰਤਰ
ਇਕ ਧਿਆਨ ਲਗਾਈਆ। ਮਨਮੁਖ ਰਸਨਾ ਹੋਈ ਪਲੀਤ, ਕੂੜੀ ਕਿਰਿਆ ਨਾਲ ਪਰਨਾਈਆ। ਕਰੇ
ਖੇਲ ਇਕ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
ਦੋਹਾਂ ਮਿਲਾਵਾ ਇਕੋ ਘਰ, ਘਰ ਸਾਚਾ ਇਕ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ
ਜੀਆਂ ਦਾ ਜਾਣੀ ਜਾਣ, ਜਾਨਣਹਾਰ ਜਗਤ ਜੁਗਤ ਜੀਵਣ ਨਾਲ ਮਿਲਾਈਆ। (੨੩ ਭਾਦਰੋ ੨੦੨੦ ਬਿ)

ਸਤਿਗੁਰ ਕਿਰਪਾ ਮਿਟੇ ਦੁੱਖ, ਦੀਨਾਂ ਨਾਥਾਂ ਦਇਆ ਕਮਾਇੰਦਾ। ਪੰਜ ਤੱਤ ਕਾਇਆ ਮਾਟੀ ਆਤਮ ਦੇਵੇ ਸੁਖ, ਸੁਖ ਸਾਗਰ ਰੂਪ ਵਖਾਇੰਦਾ। ਹਉਮੇ ਹੰਗਤਾ ਜਗ ਤ੍ਰਿਸਨਾ ਮੇਟੇ ਭੁੱਖ, ਮਮਤਾ ਮਾਇਆ ਮੋਹ ਮਿਟਾਇੰਦਾ। ਸ਼ਬਦ ਸੁਹਾਗੀ ਗੋਦੀ ਆਪਣੀ ਚੁੱਕ, ਹਰਿਜਨ ਬਾਲਕ ਸਾਚੇ ਦਰ ਬਹਾਇੰਦਾ। ਆਵਣ ਜਾਵਣ ਲੱਖ ਚੁਰਾਸੀ ਪੈਂਡਾ ਜਾਏ ਮੁੱਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਜਨਮ ਕਰਮ ਦਾ ਮੇਟੇ ਰੋਗ, ਗੁਰ ਸਤਿਗੁਰ ਹੱਥ ਵਡਿਆਈਆ। ਨਾਮ ਨਿਧਾਨਾ ਦੇ ਕੇ ਚੋਗ, ਸੋਹੰ ਅੱਖਰ ਇਕ ਸਮਝਾਈਆ। ਆਤਮ ਪਰਮਾਤਮ ਨਾ ਹੋਏ ਵਿਜੋਗ, ਪਾਰਬ੍ਰਹਮ ਬ੍ਰਹਮ ਨਾ ਕੋਇ ਜੁਦਾਈਆ। ਚਿੰਤਾ ਗ਼ਮ ਨਾ ਰਹੇ ਸੋਗ, ਦੁਖ ਦਰਦ ਨਜ਼ਰ ਕੋਇ ਨਾ ਆਈਆ। ਦਿਵਸ ਰੈਣ ਦੇਵੇ ਦਰਸ ਅਮੋਘ, ਨਿਜ ਨੇਤਰ ਨੂਰ ਚਮਕਾਈਆ। ਸਚ ਪ੍ਰੀਤੀ ਬਖ਼ਸ਼ੇ ਯੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਦੇਵਣਹਾਰ ਵਡਿਆਈਆ।

ਸਤਿਗੁਰ ਕਿਰਪਾ ਉਤਰੇ ਪਾਰ, ਲੱਖ ਚੁਰਾਸੀ ਗੇੜ ਕਟਾਈਆ। ਨਾਤਾ ਤੋੜ ਸਰਬ ਸੰਸਾਰ, ਸੱਜਣ ਵੇਖੇ ਹਰਿ ਰਘੁਰਾਈਆ। ਜਿਸ ਦਾ ਮਹੱਲ ਅਟੱਲ ਉਚ ਮਨਾਰ, ਸਚ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਜਗੇ ਅਗੰਮ ਅਪਾਰ, ਦੀਆ ਬਾਤੀ ਨਜ਼ਰ ਕੋਇ ਨਾ ਆਈਆ। ਜਿਸ ਦੀ ਆਸ਼ਾ ਰੱਖਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਸੋ ਸਾਹਿਬ ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਨਾਉਂ ਨਿਰੰਕਾਰਾ ਇਕ ਪਰਗਟਾਈਆ। ਜਨ ਭਗਤਾਂ ਵੇਖੇ ਮਾਰ ਧਿਆਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਸੰਤ ਸੁਹੇਲੇ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਈਆ। ਸਾਚਾ ਅੰਮ੍ਰਿਤ ਆਤਮ ਬਖ਼ਸ਼ੇ ਪੀਣ ਖਾਣ, ਕਵਲ ਨਾਭੀ ਮੁਖ ਭੁਵਾਈਆ। ਅਨਾਦੀ ਸ਼ਬਦ ਸੱਚੀ ਧੁਨਕਾਨ, ਅਨਹਦ ਰਾਗ ਸੁਣਾਈਆ। ਗੁਰਮੁਖ ਕਰ ਚਤਰ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤ੍ਰਿਸ਼ਨਾ ਰੋਗ ਮਿਟਾਈਆ।

ਜਨਮ ਕਰਮ ਦਾ ਮਿਟੇ ਸੰਤਾਪ, ਸੰਸਾ ਰਹਿਣ ਕੋਇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਨਿਜ

ਘਰ ਕਰੇ ਵਾਸ, ਘਰ ਘਰ ਵਿਚ ਆਸਣ ਲਾਈਆ। ਨਾਮ ਜਪਾਵੇ ਪਵਣ ਸਵਾਸ, ਸਾਹ ਸਾਹ ਸਮਾਈਆ। ਸਾਚੇ ਮੰਦਰ ਵਖਾਏ ਰਾਸ, ਸਾਢੇ ਤਿੰਨ ਹੱਥ ਅੰਦਰ ਗੋਪੀ ਕਾਹਨ ਨਚਾਈਆ। ਨਿਰਗੁਣ ਹੋ ਕੇ ਵਸੇ ਪਾਸ, ਸਰਗੁਣ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਲਏ ਤਰਾਈਆ । ਜਨਮ ਕਰਮ ਦਾ ਮਿਟੇ ਰੋਗ, ਜਗਤ ਦੁੱਖ ਦਰਦ ਰਹਿਣ ਕੋਇ ਨਾ ਪਾਈਆ । ਮਿਲੇ ਵਡਿਆਈ ਹਰਿਜਨ ਭਗਤ, ਭਗਵਨ ਭਗਤੀ ਇਕੋ ਇਕ ਸਮਝਾਈਆ । ਆਤਮ ਪਰਾਮਤਮ ਮੇਲ ਮਿਲਾਏ ਆਪਣੀ ਸ਼ਕਤ, ਸ਼ਕਤੀ ਦਰ ਦਰ ਦਏ ਵਖਾਈਆ। ਅੰਮ੍ਰਿਤ ਮੇਘ ਠਾਂਡੀ ਧਾਰ ਬਰਸ, ਰਸ ਇਕੋ ਇਕ ਚਖਾਈਆ । ਪ੍ਰਭ ਦਰਸ਼ਨ ਜੋ ਜਨ ਰਹੇ ਤਰਸ, ਤਿਨ੍ਹਾਂ ਸਵੱਛ ਸਰੂਪੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਈਆ।

ਦੀਨ ਦਿਆਲ ਹਰਿ ਠਾਕਰ ਸਵਾਮੀ, ਸ੍ਰੀ ਭਗਵਾਨ ਦਇਆ ਕਮਾਇੰਦਾ। ਜਿਸ ਦੀ ਮਹਿੰਮਾ ਅਕਥ ਕਹਾਣੀ, ਸ਼ਾਸਤਰ ਸਿਮਰਤ ਵੇਦ ਅੰਤ ਕੋਇ ਨਾ ਪਾਇੰਦਾ। ਜੁਗ ਚੌਕੜੀ ਰਚ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਲੇਖਾ ਜਾਣੇ ਚਾਰੇ ਬਾਣੀ, ਸ਼ਬਦ ਅਨਾਦੀ ਰਾਗ ਸੁਣਾਇੰਦਾ। ਵਰੋਲਣਹਾਰਾ ਅਠਸਠ ਤੀਰਥ ਪਾਣੀ, ਤਟ ਕਿਨਾਰਾ ਖੋਜ ਖੁਜਾਇੰਦਾ। ਜਨ ਭਗਤਾਂ ਬਖ਼ਸ਼ਣਹਾਰਾ ਸਚ ਨਿਸ਼ਾਨੀ, ਨਾਉਂ ਨਿਰੰਕਾਰਾ ਇਕ ਵਖਾਇੰਦਾ। ਦਵਾਰ ਵਖਾਏ ਪਦ ਨਿਰਬਾਨੀ, ਥਿਰ ਘਰ ਸਾਚੇ ਸੋਭਾ ਪਾਇੰਦਾ। ਦੀਪਕ ਜੋਤ ਜਗੇ ਨੁਰਾਨੀ, ਨੂਰੋ ਨੂਰ ਡਗਮਗਾਇੰਦਾ। ਸਾਰੀ ਮੁਸ਼ਕਲ ਕਹੇ ਆਸਾਨੀ, ਇਹਸਾਨ ਸਿਰ ਨਾ ਕੋਇ ਰਖਾਇੰਦਾ। ਕੋਈ ਸਮਝ ਨਾ ਸਕੇ ਜਗਤ ਵਿਦਵਾਨੀ, ਗਿਆਨੀ ਗਿਆਨ ਨਾ ਕੋਇ ਦ੍ਰਿੜਾਇੰਦਾ। ਹਰਿਜਨ ਵਿਰਲਾ ਜਾਣੇ ਚਤਰ ਸੁਜਾਨੀ, ਜਿਸ ਜਨ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪ ਮਿਲਾਇੰਦਾ।

ਮੇਲ ਮਿਲਾਏ ਪੁਰਖ ਸਮਰੱਥ, ਹਰਿ ਵੱਡਾ ਵੱਡ ਵਡਿਆਈਆ। ਜਨ ਭਗਤਾਂ ਖੋਲ੍ਹ ਆਪਣੀ ਅੱਖ, ਨਿਜ ਨੇਤਰ ਪੜਦਾ ਲਾਹੀਆ। ਸੱਚਾ ਮਾਰਗ ਦੇਵੇ ਦੱਸ, ਰਾਹ ਇਕੋ ਇਕ ਵਖਾਈਆ। ਕੂੜੀ ਕਿਰਿਆ ਕਰੇ ਭੱਠ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਵਸਤ ਅਮੋਲਕ ਹਕੀਕਤ ਵਿਚੋਂ ਦੇਵੇ ਹੱਕ, ਪ੍ਰੇਮ ਪ੍ਰੀਤੀ ਵਿਚ ਵਰਤਾਈਆ। ਜੁਗ ਚੌਕੜੀ ਦੂਰ ਦੁਰਾਡਾ ਨਿਰਗੁਣ ਨਿਰਵੈਰ ਆਵੇ ਨੱਸ, ਬਣ ਪਾਧੀ ਪੰਧ ਮੁਕਾਈਆ। ਜਨ ਭਗਤਾਂ ਹਿਰਦੇ ਜਾਏ ਵਸ, ਹਰੀ ਹਰਿ ਕਾ ਰੂਪ ਸਮਾਈਆ। ਸਾਚਾ ਮੰਦਰ ਵਖਾਏ ਸ਼ਿਵਦਵਾਲਾ ਮੱਠ, ਗੁਰੂਦਵਾਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ।

ਹਰਿਜਨ ਤੇਰਾ ਮੰਦਰ ਅਪਾਰ, ਸਾਢੇ ਤਿੰਨ ਹੱਥ ਨਜ਼ਰੀ ਆਈਆ। ਘਰ ਵਿਚ ਘਰ ਕੀਤਾ ਤਿਆਰ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਸਚ ਸਿੰਘਾਸਣ ਹਰਿ ਨਿਰੰਕਾਰ, ਨਿਰਗੁਣ ਬੈਠਾ ਡੇਰਾ ਲਾਈਆ। ਆਤਮ ਕਰੇ ਪਰਮਾਤਮ ਪਿਆਰ, ਪ੍ਰੇਮ ਪ੍ਰੀਤੀ ਇਕ ਵਧਾਈਆ। ਖ਼ੁਸ਼ੀਆਂ ਅੰਦਰ ਗਾਵੇ ਵਾਰ, ਅਨਹਦ ਨਾਦੀ ਨਾਦ ਸੁਣਾਈਆ। ਮਿਹਰ ਅੰਦਰ ਬਖ਼ਸ਼ੇ ਅੰਮ੍ਰਿਤ ਠਾਂਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਹੁਕਮੇ ਅੰਦਰ ਕਰ ਕੇ ਆਰ ਪਾਰ, ਨੌ ਦਵਾਰ ਪੰਧ ਚੁਕਾਈਆ। ਵੇਖਣਹਾਰ ਸੱਚੀ ਸਰਕਾਰ, ਸ਼ਾਹ ਸੁਲਤਾਨਾ ਅੱਖ ਖੁਲ੍ਹਾਈਆ। ਕੂੜ ਕੁੜਿਆਰ ਕਰੇ ਖੁਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ।

ਸਾਚਾ ਮੰਦਰ ਕਾਇਆ ਬੰਕ, ਸਮਰੱਥ ਪੁਰਖ ਆਪ ਬਣਾਇੰਦਾ। ਇਕੋ ਲੇਖਾ ਰਾਓ ਰੰਕ, ਰਾਜ ਰਾਜਾਨ ਨਾ ਕੋਇ ਵਡਿਆਇੰਦਾ। ਜੋਤੀ ਸ਼ਬਦੀ ਲਾਏ ਤਨਕ, ਬਿਨ ਤੰਦੀ ਤੰਦ ਸਤਾਰ ਹਿਲਾਇੰਦਾ। ਵੇਸ ਅਨੇਕਾ ਵਟਾਏ ਵਿਚ ਜੀਵ ਜੰਤ, ਜਾਗਰਤ ਜੋਤ ਡਗਮਗਾਇੰਦਾ। ਹਰਿ ਕਾ ਭੇਵ ਕੋਈ ਨਾ ਜਾਣੇ ਪਾਂਧਾ ਪੰਡਤ, ਰਾਸੀਆਂ ਵਿਚ ਬੰਦ ਨਾ ਕੋਇ ਕਰਾਇੰਦਾ। ਸਚ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਬੈਠੇ ਮੰਗਤ, ਖ਼ਾਲੀ ਝੋਲੀ ਸਰਬ ਜਣਾਇੰਦਾ। ਕਲਜੁਗ ਅੰਤਮ ਸਭ ਤੋਂ ਉਤਮ ਸ੍ਰੇਸ਼ਟ ਉਹ ਪੁਰਖ ਅਕਾਲ ਦੀ ਸੰਗਤ,

ਜਿਨ੍ਹਾਂ ਕਰ ਕਿਰਪਾ ਆਪਣਾ ਰੰਗ ਚੜ੍ਹਾਇੰਦਾ। ਦੂਜੇ ਦਰ ਨਾ ਜਾਵਣ ਮੰਗਤ, ਅਨਮੰਗੀ ਵਸਤ ਆਪ ਵਰਤਾਇੰਦਾ। ਮਾਣਸ ਜਨਮ ਬਣੇ ਬਣਤ, ਘੜਨ ਭੰਨਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਭੌ ਚੁਕਾਏ ਭੈ ਡਰ, ਹਰਿਜਨ ਸਾਚੇ ਬਾਹੋਂ ਫੜ, ਸ਼ਬਦ ਅਗੰਮੀ ਲਾਏ ਲੜ, ਪੱਲੂ ਪਰਮਾਤਮ ਆਤਮ ਆਪਣੇ ਨਾਲ ਬੰਧਾਇੰਦਾ। (੨੪ ਜੇਠ ੨੦੨੧ ਬਿ)

ਜਨ ਭਗਤ ਕਾਇਆ ਮਾਟੀ ਕਦੇ ਨਾ ਮੰਗੇ ਸੁੱਖ, ਸੁੱਖ ਆਤਮ ਨਜ਼ਰੀ ਆਈਆ। ਜਨਮ ਜਨਮ ਦਾ ਮੇਟੇ ਦੁੱਖ, ਕਰਮ ਕਰਮ ਦਾ ਰੋਗ ਗਵਾਈਆ । ਪ੍ਰਭ ਮਿਲਣ ਦੀ ਰੱਖੇ ਭੁੱਖ, ਤ੍ਰਿਸ਼ਨਾ ਰੋਗ ਨਾ ਕੋਇ ਵਧਾਈਆ। ਲੇਖੇ ਲਾਵੇ ਜਾਮਾ ਮਾਨਸ ਮਨੁੱਖ, ਮਾਨਵ ਦਰ ਘਰ ਸੋਭਾ ਪਾਈਆ। ਪੁਰਖ ਅਬਿਨਾਸ਼ੀ ਸਾਹਿਬ ਸਵਾਮੀ ਆਪਣੀ ਗੋਦੀ ਲਵੇ ਚੁੱਕ, ਚਾਰ ਕੁੰਟ ਦਾ ਝਗੜਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਦੱਸ ਕੇ ਇਕ ਤੁਕ, ਤੁਰਤ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਹਿਣ ਨਾ ਦੇਵੇ ਓਹਲਾ ਲੁਕ, ਗੁਰਮੁਖ ਪੜਦਿਆਂ ਵਿਚੋਂ ਬਾਹਰ ਕਢਾਈਆ।

(੧੪ ਜੇਠ ਸ਼ ਸੰ ੨)
ਜਗਤ ਦੁੱਖ ਦੂਰ ਕਰ ਪ੍ਰਭ ਸਾਗਰ, ਜਨ ਭਗਤਾਂ ਦਇਆ ਕਮਾਈਆ। ਨਿਰਮਲ ਕਰ ਕਾਇਆ ਗਾਗਰ,
ਸਾਢੇ ਤਿੰਨ ਹੱਥ ਰੰਗ ਰੰਗਾਈਆ। ਨਿਰਮਲ ਕਰਮ ਹੋਏ ਉਜਾਗਰ, ਦੁਰਮਤ ਮੈਲ ਦੇਣੀ ਧੁਵਾਈਆ।
ਦਰ ਆਇਆਂ ਦੇਣਾ ਆਦਰ, ਅਦਲ ਇਨਸਾਫ ਆਪਣਾ ਇਕ ਕਮਾਈਆ। ਤੂੰ ਮਾਲਕ ਕਰੀਮ ਕਰਤਾ
ਕਾਦਰ, ਕਰਤਾ ਇਕ ਅਖਵਾਈਆ। ਜੋਧੇ ਸੂਰਬੀਰ ਬਹਾਦਰ, ਸਤਿਗੁਰ ਸ਼ਬਦ ਤੇਰੀ ਸਰਨਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ।
ਦੁੱਖ ਦਲਿੱਦਰ ਹੋਵੇ ਦੂਰ, ਤਨ ਵਜੂਦ ਮਾਟੀ ਖ਼ਾਕ ਰਹਿਣ ਨਾ ਪਾਈਆ। ਕਿਰਪਾ ਕਰ ਸਾਹਿਬ ਹਾਜ਼ਰ
ਹਜ਼ੂਰ, ਹਜ਼ਰਤ ਮਾਲਕ ਨੂਰ ਇਲਾਹੀਆ। ਨਾਤਾ ਤੋੜ ਕੇ ਕੂੜੋ ਕੂੜ, ਸਤਿ ਸਚ ਨਾਲ ਮਿਲਾਈਆ।
ਤ੍ਰੈਗੁਣ ਮਾਇਆ ਰਹੇ ਨਾ ਜੂੜ, ਜੋੜੀ ਆਤਮ ਪਰਮਾਤਮ ਲੈ ਬਣਾਈਆ। ਧਰਮ ਪ੍ਰੀਤੀ ਬਖ਼ਸ਼ ਧੂੜ, ਚਰਨੀ
ਖ਼ਾਕ ਰਮਾਈਆ। ਮਾਨਸ ਜਨਮ ਲੇਖੇ ਲਾਉਣਾ ਜ਼ਰੂਰ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ।
ਜਗਤ ਦੁੱਖ ਤਨ ਜਾਏ ਲੱਥ, ਵਸੂਰਾ ਰਹੇ ਨਾ ਰਾਈਆ। ਕਿਰਪਾ ਕਰੇ ਪੁਰਖ ਸਮਰੱਥ, ਹਰਿ ਵੱਡਾ ਵਡ
ਵਡਿਆਈਆ। ਜਗਤ ਵਿਕਾਰਾ ਪਾਵੇ ਨੱਥ, ਨਾਮ ਡੋਰੀ ਤੰਦ ਬੰਧਾਈਆ। ਸ਼ਬਦ ਜਣਾਏ ਅਕਥਨਾ ਅਕੱਥ,
ਕਥਨੀ ਕਥ ਨਾ ਸਕੇ ਰਾਈਆ। ਝਗੜਾ ਮੇਟੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ
ਬੁਧ ਭੇਵ ਖੁਲ੍ਹਾਈਆ। ਕਾਇਆ ਮੰਦਰ ਅੰਦਰ ਖੋਲ੍ਹ ਕੇ ਹੱਟ, ਸਚ ਦੁਵਾਰ ਇਕ ਸਮਝਾਈਆ। ਮਨੂਆ
ਲੇਖਾ ਰਹੇ ਨਾ ਬਾਜ਼ੀਗਰ ਨੱਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਬਹੱਤਰ ਨਾੜੀ ਨਾ ਉਬਲੇ ਰੱਤ,
ਤਿੰਨ ਸੌ ਸੱਠ ਹਾਡੀ ਰਹੀ ਕੁਰਲਾਈਆ। ਦੀਨ ਦਿਆਲਾ ਜਾਣੇ ਮਿਤ ਗਤ, ਪਰਦਾ ਪਰਦਿਆਂ ਵਿਚੋਂ ਉਠਾਈਆ।
ਦੁੱਖ ਦਲਿੱਦਰ ਜਾਣ ਨੱਸ, ਜੋ ਸਤਿਗੁਰ ਸਰਨ ਰਹੇ ਸਰਨਾਈਆ। ਅੰਮ੍ਰਿਤ ਬਰਸੇ ਨਿਝਰ ਰਸ, ਝਿਰਨਾ
ਕਵਲ ਨਾਭ ਝਿਰਾਈਆ। ਜਗਤ ਤ੍ਰਿਸ਼ਨਾ ਹੋਵੇ ਵਸ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਸ਼ਬਦ
ਤੀਰ ਅਣਿਆਲਾ ਮਾਰੇ ਕਸ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਦੱਸੇ ਜਸ, ਆਤਮ
ਪਰਮਾਤਮ ਢੋਲਾ ਸਹਿਜ ਸੁਭਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਇਹ ਸਤਿਗੁਰ ਹੱਥ ਵਡਿਆਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ।
ਦੁਖ ਦਲਿੱਦਰ ਨਾ ਰਹੇ ਤਨ, ਅਗਨੀ ਤੱਤ ਨਾ ਕੋਇ ਤਪਾਈਆ। ਸਤਿਗੁਰ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ
ਨਾ ਕੋਇ ਰੁੜ੍ਹਾਈਆ। ਧੁਰ ਦਾ ਰਾਗ ਸੁਣਾਵੇ ਕੰਨ, ਨਾਦ ਅਨਾਦੀ ਆਪ ਜਣਾਈਆ। ਕਰ ਪਰਕਾਸ਼
ਚਾੜ੍ਹ ਕੇ ਚੰਨ, ਅੰਧ ਅੰਧੇਰਾ ਦਏ ਗਵਾਈਆ। ਹਰਖ਼ ਸੋਗ਼ ਮੇਟ ਕੇ ਗ਼ਮ, ਚਿੰਤਾ ਚਿਖਾ ਵਿਚ ਨਾ ਕੋਇ
ਰਖਾਈਆ। ਲੇਖੇ ਲਾਵੇ ਪਵਣ ਸਵਾਸੀ ਦਮ, ਦਾਮਨਗੀਰ ਆਪ ਹੋ ਜਾਈਆ। ਵੇਖ ਵਖਾਉਣੇ ਕਾਇਆ

ਮਾਟੀ ਚੰਮ, ਚੰਮਦ੍ਰਿਸ਼ਟੀ ਫੋਲ ਫੁਲਾਈਆ। ਗੁਰਸਿਖ ਗੁਰਮੁਖ ਹਰਿਜਨ ਸਤਿਗੁਰ ਘਰ ਪਏ ਜੰਮ, ਤਿਸ ਤਨ ਦੁੱਖ ਨਾ ਲਾਗੇ ਰਾਈਆ। ਸਤਿਗੁਰ ਭੇਵ ਖੋਲ੍ਹੇ ਬ੍ਰਹਮ, ਪਾਰਬ੍ਰਹਮ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।

ਰੋਗ ਸੋਗ ਜਾਣ ਨੱਠ, ਤੱਤਵ ਤੱਤ ਰਹਿਣ ਨਾ ਪਾਈਆ। ਜੋ ਏਕਾ ਨਾਮ ਲਏ ਰਟ, ਰੱਟਾ ਦੀਨ ਦੁਨੀ ਚੁਕਾਈਆ। ਸਗਲ ਵਸੂਰੇ ਜਾਣ ਲੱਥ, ਗ਼ਮ ਸੰਤਾਪ ਨਾ ਕੋਇ ਸਤਾਈਆ। ਲਹਿਣਾ ਦੇਣਾ ਹੱਥੋ ਹੱਥ, ਪਰਮ ਪੁਰਖ ਪ੍ਰਭ ਝੋਲੀ ਪਾਈਆ। ਸਚ ਸਰੋਵਰ ਚਰਨ ਧੂੜੀ ਅੱਠ ਸੱਠ, ਮਜਨ ਇਕੋ ਵਾਰ ਵਖਾਈਆ। ਜਗਤ ਜਹਾਨ ਲੇਖਾ ਹੋਵੇ ਭੱਠ, ਅਗਨੀ ਅੱਗ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ।

ਦੁੱਖ ਰੋਗ ਸਤਿਗੁਰ ਸਰਨ, ਨਿਰੁਗਣ ਸਰਗੁਣ ਦਇਆ ਕਮਾਈਆ। ਲੇਖਾ ਚੁੱਕੇ ਮਰਨ ਡਰਨ, ਚੁਰਾਸੀ ਵਿਚ ਨਾ ਕੋਇ ਭੁਵਾਈਆ। ਹਰਿਜਨ ਮੰਜ਼ਲ ਸਾਚੀ ਚੜ੍ਹਨ, ਜਿਥੇ ਕਬੀਰ ਜੁਲਾਹਾ ਆਸਣ ਲਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਪੜ੍ਹਨ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਚ ਦੁਵਾਰੇ ਸਾਚੇ ਘਰ ਖੜ੍ਹਨ, ਜਿਥੇ ਮਿਲੇ ਮੇਲ ਧੁਰਦਰਗਾਹੀਆ। ਝਗੜਾ ਮੇਟੇ ਚੋਟੀ ਚੜ੍ਹਨ, ਚੇਤਨ ਆਪਣੇ ਰੰਗ ਸਮਾਈਆ। ਆਪੇ ਹੋਏ ਹਾਰ ਭੰਨਣ ਘੜਨ, ਘੜਨ ਭੰਨਣਹਾਰ ਆਪ ਅਖਵਾਈਆ। ਗੁਰਮੁਖ ਦੁੱਖ ਹੰਗਤਾ ਵਿਚ ਕਦੇ ਨਾ ਸੜਨ, ਅਗਨੀ ਤੱਤ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਗੁਰਮੁਖ ਦੁੱਖ ਰੋਗ ਨਾ ਕੋਇ ਵਿਆਪੇ, ਸਹਿਸਾ ਨਜ਼ਰ ਕੋਇ ਨਾ ਆਈਆ । ਜਿਨ੍ਹਾਂ ਖੁਲ੍ਹੇ ਬੰਦ ਕਿਵਾੜੀ ਤਾਕੇ, ਬਜਰ ਕਪਾਟੀ ਡੇਰਾ ਢਾਹੀਆ। ਸ਼ਬਦ ਸੁਣਾਏ ਧੁਰ ਦਾ ਨਾਦੇ, ਨਾਦੀ ਧੁਨ ਸ਼ਨਵਾਈਆ। ਉਨ੍ਹਾਂ ਦਾ ਤਨ ਵਜੂਦ ਸਾਧੇ, ਮਾਟੀ ਖ਼ਾਕ ਸੋਭਾ ਪਾਈਆ। ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼ੇ, ਅੰਧ ਅੰਧੇਰਾ ਦਏ ਚੁਕਾਈਆ। ਮਾਤਲੋਕ ਵਿਚੋਂ ਕਰੇ ਬੰਦ ਖਲਾਸੇ, ਖਲਾਸਾ ਆਪਣਾ ਇਕ ਦ੍ਰਿੜਾਈਆ। ਅੱਠੇ ਪਹਿਰ ਰੱਖੇ ਭਰਵਾਸੇ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਜੋੜੇ ਨਾਤੇ, ਸਾਕ ਸੱਜਣ ਸੈਣ ਇਕ ਅਖਵਾਈਆ। ਏਥੇ ਓਥੇ ਦੋ ਜਹਾਨਾਂ ਸਦਾ ਬਖ਼ਸ਼ੇ ਸਾਥੇ, ਆਪਣੀ ਗੋਦ ਆਪ ਬਿਠਾਈਆ। ਆਤਮ ਬ੍ਰਹਮ ਲਾਡਲੇ ਕਾਕੇ, ਤਨ ਖੁਸ਼ੀਆਂ ਰੰਗ ਰੰਗਾਈਆ। ਜਗਤ ਵਾਸਨਾ ਰੋਗ ਨਾ ਕੋਇ ਸੰਤਾਪੇ, ਚਿੰਤਾ ਨਜ਼ਰ ਕੋਇ ਨਾ ਆਈਆ। ਸਤਿਗੁਰ ਪੂਰਾ ਕਿਲਵਿਖ ਪਾਪ ਜਨਮ ਜਨਮ ਦੇ ਕਾਟੇ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਗੁਰਮੁਖਾਂ ਸਦ ਰੱਖੇ ਦੇ ਕਰ ਹਾਥੇ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਆਪਣੀ ਅਗੰਮ ਉਠਾਈਆ। (੧੩ ਮਾਘ ਸ਼ਹਿਨਸ਼ਾਹੀ ਸੰਮਤ ੭)

ਹੱਸ ਕੇ ਕਹੇ ਦੁੱਖ ਰੋਗ ਸੰਤਾਪ, ਬਿਨ ਰਸਨਾ ਜਿਹਵਾ ਢੋਲੇ ਢੋਲ ਰਿਹਾ ਸੁਣਾਈਆ। ਸਤਿਗੁਰ ਸ਼ਬਦ ਤੂੰ ਆਦਿ ਜੁਗਾਦੀ ਸਾਡਾ ਮਾਈ ਬਾਪ, ਤੁਧ ਬਿਨ ਦੂਜਾ ਗੋਦ ਨਾ ਕੋਇ ਟਿਕਾਈਆ। ਮਿਹਰਵਾਨ ਹੋ ਕੇ ਸਾਨੂੰ ਹੁਕਮ ਦਿਤਾ ਆਪ, ਆਪ ਆਪਣਾ ਹੁਕਮ ਵਰਤਾਈਆ। ਤੇਰੇ ਦਰ ਪਿਆਰ ਰੂਪ ਕਲਜੁਗ ਦੀ ਧਾਰਾ ਤਾਪ, ਅਗਨੀ ਤੱਤ ਤੱਤ ਤਪਾਈਆ। ਮੇਰੇ ਦੀਨ ਦਿਆਲ ਜੇ ਅਸੀਂ ਨਾ ਹੋਈਏ ਤੇਰਾ ਕੋਈ ਨਾ ਜਪੇ ਜਾਪ, ਤੇਰੀ ਲੋੜ ਨਾ ਕੋਇ ਰਖਾਈਆ। ਜਗਤ ਅੰਧੇਰਾ ਹੋ ਜਾਏ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮਿਹਰਵਾਨਾ ਅਸੀਂ ਸਭ ਦੇ ਸਾਂਝੇ ਸਾਡੀ ਵੰਡ ਨਹੀਂ ਕਿਸੇ ਨਾਲ ਜ਼ਾਤ, ਦੀਨਾਂ ਮਜ਼੍ਹਬਾਂ ਵਿਚ ਆਪਣੀ ਖ਼ੁਸ਼ੀ ਬਣਾਈਆ। ਨਿਗਾਹਬਾਨ ਹੋ ਕੇ ਸਾਡੇ ਵੱਲ ਮਾਰੀ ਝਾਤ, ਝਾਕੀ ਆਪਣੀ ਇਕ ਵਖਾਈਆ। ਸਾਡਾ ਖੇਲ ਵੇਖ ਬਹੁ ਭਾਂਤ, ਭੱਜੀਏ ਨੱਠੀਏ ਵਾਹੋ ਦਾਹੀਆ। ਸਾਡੇ ਹਿੱਸੇ ਆਇਆ ਸਾਢੇ ਤਿੰਨ ਹੱਥ ਸਰੀਰ ਦਾ

ਇਕ ਪਰਾਂਤ, ਬਹੁਤੀ ਮੰਗ ਨਾ ਕੋਇ ਮੰਗਾਈਆ । ਅਸੀਂ ਤੇਰੇ ਹੁਕਮ ਵਿਚ ਸ੍ਰਿਸ਼ਟੀ ਦੇ ਅੰਦਰ ਵੜ ਕੇ ਬਹਿੰਦੇ ਇਕਾਂਤ, ਧਿਆਨ ਤੇਰੇ ਚਰਨ ਟਿਕਾਈਆ। ਸਾਨੂੰ ਬੜੀ ਆਉਂਦੀ ਸ਼ਾਂਤ, ਜਿਸ ਵੇਲੇ ਭਗਤਾਂ ਅੰਤਰ ਤੇਰਾ ਰੰਗ ਵੇਖ ਵਖਾਈਆ। ਤੇਰਾ ਨਾਮ ਮਿਲਦਾ ਅੰਮ੍ਰਿਤ ਬੂੰਦ ਸੁਵਾਂਤ, ਅਗਨੀ ਤੱਤ ਤੱਤ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਆਪ ਵਰਤਾਈਆ। ਸੰਤਾਪ ਕਹੇ ਮੇਰੇ ਸਾਥੀ ਜਗਤ ਦੁੱਖ ਰੋਗ, ਸੋਹਣਾ ਸੰਗ ਬਣਾਈਆ। ਇਹ ਮੇਰਾ ਜਗਿਆਸੂਆਂ ਵਾਲਾ ਜੋਗ, ਜੁਗਤੀ ਤੇਰੇ ਹੱਥ ਫੜਾਈਆ। ਅਸੀਂ ਹਰ ਘਟ ਅੰਦਰ ਵੜ ਕੇ ਭੋਗੀਏ ਭੋਗ, ਰਸ ਆਪਣਾ ਆਪ ਪਰਗਾਈਆ। ਸਾਡਾ ਮੇਲਾ ਹੁੰਦਾ ਧਰਮ ਸੰਜੋਗ, ਵਿਜੋਗ ਵਿਚ ਤੇਰੀ ਖ਼ੁਸ਼ੀ ਮਨਾਈਆ। ਪਰ ਅਸੀਂ ਕਿਸੇ ਦੇ ਘਰ ਜਾਂਦੇ ਨਹੀਂ ਰੋਜ, ਕਦੀ ਕਦੀ ਆਪਣਾ ਫੇਰਾ ਆਈਆ। ਹੇ ਪ੍ਰਭੂ ਸਾਡੇ ਮਿਲ ਕੇ ਨਾਲ ਜਗਿਆਸੂਆਂ ਮਿਲਦੀ ਨਹੀਂ ਮੌਜ, ਖ਼ੁਸ਼ੀ ਰੰਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਦੁੱਖ ਰੋਗ ਕਹਿਣ ਪ੍ਰਭੂ ਰੂਪ ਵੇਖ ਦਲਿੱਦਰ, ਜਗਤ ਜਹਾਨ ਵੱਖਰਾ ਨਜ਼ਰੀ ਆਈਆ। ਜਰਾ ਨਿਗਾਹ ਮਾਰ ਉਧਰ ਇਧਰ, ਏਥੇ ਬੈਠੇ ਤੇਰੀ ਓਟ ਤਕਾਈਆ। ਪਤਾ ਨਹੀਂ ਅਸੀਂ ਫਿਰਦੇ ਕਿਧਰ ਕਿਧਰ, ਭੱਜੀਏ ਵਾਹੋ ਦਾਹੀਆ । ਵੇਖੀਏ ਬਿਟਰ ਬਿਟਰ, ਬਿਨ ਨੈਣਾਂ ਨੈਣ ਉਠਾਈਆ। ਸਾਡੇ ਅੰਤਰ ਸਦਾ ਰਹਿਦੀ ਸੱਧਰ, ਸੱਧਰਾਂ ਤੇਰੇ ਚਰਨ ਟਿਕਾਈਆ। ਸਾਨੂੰ ਯਾਦ ਆਉਂਦਾ ਸਾਡੇ ਨਾਲ ਪਿਆਰ ਕੀਤਾ ਸੀ ਬਿਦਰ, ਸੁਦਾਮਾ ਖ਼ੁਸ਼ੀਆਂ ਵਾਲੀ ਗਲਵਕੜੀ ਪਾਈਆ। ਕਾਇਆ ਮੰਦਰ ਦਾ ਖੋਲ੍ਹ ਕੇ ਜਿੰਦਰ, ਤਾਕੀ ਸਾਨੂੰ ਦਿਤੀ ਵਖਾਈਆ। ਤੁਸੀਂ ਫਿਰਦੇ ਕਿਧਰ, ਦਰ ਮੇਰੇ ਆਉਂਣਾ ਚਾਈਂ ਚਾਈਂਆ। ਤਾਂਕਿ ਮੇਰੀ ਆਲਸ ਮਿਟੇ ਨਿੰਦਰ, ਗਫ਼ਲਤ ਰਹਿਣ ਕੋਇ ਨਾ ਪਾਈਆ। ਬੇਸ਼ਕ ਮੇਰਾ ਦੁਖੀ ਹੋਵੇ ਪਿੰਜਰ, ਤਨ ਵਜੂਦ ਹੱਡ ਮਾਸ ਨਾੜੀ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ। ਰੋਗ ਸੋਗ ਕਹਿਣ ਪ੍ਰਭੂ ਸਾਡਾ ਨਾਉਂ ਚਿੰਤਾ ਦੁੱਖ, ਸਾਂਤਕ ਸਤਿ ਸਤਿ ਨਾ ਕੋਇ ਕਰਾਈਆ। ਸਾਨੂੰ ਵੇਖ ਕੇ ਸਭ ਦੇ ਕੁਮਲਾ ਜਾਂਦੇ ਮੁਖ, ਖ਼ੁਸ਼ੀ ਵਿਚ ਕੋਇ ਨਾ ਆਈਆ। ਸਾਡੇ ਅੰਦਰ ਵੜਦਿਆਂ ਇਨਸਾਨਾਂ ਦੀ ਮਿਟ ਜਾਂਦੀ ਭੁੱਖ, ਰਸਨਾ ਜਿਹਵਾ ਰਸ ਨਾ ਕੋਇ ਚਖਾਈਆ। ਸਾਨੂੰ ਕੋਈ ਨਹੀਂ ਕਹਿੰਦਾ ਪਿਆਰ ਵਿਚ ਮਨੁੱਖ, ਪ੍ਰੇਮ ਨਾਲ ਸਾਡੇ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਭੇਵ ਆਪ ਚੁਕਾਈਆ।

ਦੁੱਖ ਰੋਗ ਕਹਿਣ ਪ੍ਰਭੂ ਅਸੀਂ ਸਦਾ ਘੱਤਦੇ ਰਹੀਏ ਵਹੀਰ, ਭੱਜੀਏ ਵਾਹੋ ਦਾਹੀਆ। ਨਾ ਸਾਡਾ ਬਸਤਰ ਨਾ ਕੋਈ ਚੀਰ, ਓਢਣ ਸੀਸ ਨਾ ਕੋਇ ਟਿਕਾਈਆ। ਅਸੀਂ ਕਦੇ ਨਹੀਂ ਹੁੰਦੇ ਦਿਲਗੀਰ, ਚਿੰਤਾ ਚਿਖਾ ਨਾ ਕੋਇ ਜਲਾਈਆ। ਪੀਂਦੇ ਨਹੀਂ ਕੋਈ ਸੀਰ, ਅੰਮ੍ਰਿਤ ਰਸ ਮੁੱਖ ਨਾ ਕੋਇ ਛੁਹਾਈਆ। ਪਰ ਜਿਸ ਦੇ ਵੱਲ ਜਾਈਏ ਉਹਦੇ ਨੇਤਰਾਂ ਵਗੇ ਨੀਰ, ਰੋ ਰੋ ਦਏ ਸੁਣਾਈਆ। ਅਸੀਂ ਫਿਰਦੇ ਵਾਂਗ ਕੀਰ, ਕੀਰਨੇ ਤੇਰੇ ਨਾਮ ਦੇ ਪਾਈਆ। ਇਕ ਗੱਲ ਯਾਦ ਜਿਸ ਵੇਲੇ ਬੱਧਕ ਨੇ ਕ੍ਰਿਸ਼ਨ ਨੂੰ ਮਾਰਿਆ ਤੀਰ, ਨਿਸ਼ਾਨਾ ਆਪਣਾ ਦਿਤਾ ਲਗਾਈਆ। ਉਸ ਦੁੱਖ ਵਿਚ ਕ੍ਰਿਸ਼ਨ ਨੇ ਬੱਧਕ ਨੂੰ ਕਿਹਾ ਆ ਮੇਰੇ ਵੀਰ, ਗਲਵਕੜੀ ਲਈ ਪਾਈਆ। ਨਾਲੇ ਮਸਤਕ ਤੇ ਹੱਥ ਰੱਖ ਕੇ ਬਦਲ ਦਿਤੀ ਤਕਦੀਰ, ਤਾਰੀਕਾ ਆਪਣੇ ਵਿਚ ਛੁਪਾਈਆ । ਦੁੱਖ ਕਹੇ ਸਾਨੂੰ ਉਸ ਵੇਲੇ ਆਈ ਧੀਰ, ਧਰਮ ਨਾਲ ਧਰਮ ਦਈਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਸਾਹਿਬ ਹੋਣਾ ਸਹਾਈਆ।

ਦੁੱਖ ਰੋਗ ਕਹਿਣ ਪ੍ਰਭੂ ਕੀ ਖੇਲ ਦੱਸੀਏ ਕਲਜੁਗ ਕਲ ਦਾ, ਆਪ ਆਪਣਾ ਭੇਵ ਖੁਲ੍ਹਾਈਆ। ਸਾਡਾ ਲਹਿਣਾ ਦੇਣਾ ਪੂਰਬ ਪਿਛਲਾ ਰਾਜੇ ਬਲ ਦਾ, ਬਾਵਨ ਆਪਣਾ ਸੰਦੇਸ਼ ਗਿਆ ਦ੍ਰਿੜਾਈਆ। ਸਾਡਾ ਪਿਆਰ ਜਿਸ ਅੰਦਰ ਵੜਦਾ ਉਸ ਨੂੰ ਸਲਦਾ, ਤੀਰ ਅਣਿਆਲਾ ਇਕ ਵਖਾਈਆ। ਸਾਡਾ ਪਿਆਰ ਕੋਈ ਝੱਲ ਨਹੀਂ ਸਕਦਾ ਪਲ ਦਾ, ਦੁਖੀ ਹੋ ਕੇ ਸਾਰੇ ਦੇਣ ਦੁਹਾਈਆ। ਸਾਡਾ ਸੁਵਾਦ ਨਹੀਂ ਕੋਈ ਹੱਲ ਦਾ, ਅੰਕੜਾ ਸਮਝ

ਕੋਇ ਨਾ ਆਈਆ। ਤੂੰ ਮਿਹਰਵਾਨਾ ਸਦਾ ਸਦਾ ਸਭ ਨੂੰ ਛਲਦਾ, ਅਛਲ ਅਛੱਲ ਇਕ ਅਖਵਾਈਆ। ਝਟ ਸਤਿਗੁਰ ਸ਼ਬਦ ਕਿਹਾ ਦੁੱਖ ਰੋਗ ਬਿਨਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਤੋਂ ਤੁਹਾਨੂੰ ਨਹੀਂ ਕੋਈ ਝੱਲਦਾ, ਝਲਿਓ ਤੁਹਾਡੀ ਝਲਕ ਵਿਚ ਆਪਣੀ ਖ਼ੁਸ਼ੀ ਨਾ ਕੋਇ ਬਣਾਈਆ। ਤੇ ਬਿਨਾ ਤੁਹਾਡੇ ਪਿਆਰ ਤੋਂ ਜਗਤ ਭਗਤ ਕੋਈ ਨਹੀਂ ਫਲਦਾ, ਸਤਿਗੁਰ ਓਟ ਨਾ ਕੋਇ ਤਕਾਈਆ। ਕਿਉਂ ਤੁਹਾਨੂੰ ਹੁਕਮ ਅੰਦਰ ਆਪ ਘੱਲਦਾ, ਵੇਖਣਹਾਰਾ ਬਣੇ ਆਪ ਗੁਸਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਦੁੱਖ ਰੋਗ ਕਹਿਣ ਪ੍ਰਭੂ ਸਾਨੂੰ ਕਦੇ ਕਿਸੇ ਕੀਤਾ ਨਹੀਂ ਪਿਆਰ, ਮੁਹੱਬਤ ਨਾਲ ਘਰ ਨਾ ਕੋਇ ਬੁਲਾਈਆ। ਜਿਧਰ ਜਾਈਏ ਉਹ ਰੋਵਣ ਧਾਈ ਮਾਰ, ਉਚੀ ਕੂਕ ਕੂਕ ਸੁਣਾਈਆ। ਸਾਡੇ ਨਾਲ ਕਰਨ ਤਕਰਾਰ, ਝਗੜਾ ਦਿਸੇ ਥਾਉਂ ਥਾਈਂਆ। ਅਸੀਂ ਇਕ ਵਾਰ ਧਨੰਤਰ ਅੱਗੇ ਕੀਤੀ ਪੁਕਾਰ, ਅੰਤਸ਼ਕਰਨ ਆਸ਼ਾ ਉਸ ਦੇ ਅੱਗੇ ਟਿਕਾਈਆ। ਕਿਉਂ ਸਾਡਾ ਨਾਤਾ ਜੋੜਿਆ ਨਾਲ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਤਿੰਨਾਂ ਦੇ ਸਮਝਾਈਆ। ਓਸ ਹੱਸ ਕੇ ਕਿਹਾ ਤੁਹਾਡਾ ਫਲ ਰਹੇ ਸਦਾ ਜੁਗ ਚਾਰ, ਲੋਕਮਾਤ ਵੱਜਦੀ ਰਹੇ ਵਧਾਈਆ । ਮੈਂ ਤੁਹਾਡੇ ਪਿਆਰ ਨਾਲ ਔਸ਼ਧ ਕਰਾਂ ਤਿਆਰ, ਲੇਖਾ ਦੀਨ ਦੁਨੀ ਬਣਾਈਆ । ਪਰ ਇਕ ਗੱਲ ਯਾਦ ਰਖਿਓ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੁਹਾਡਾ ਦੁੱਖਾਂ ਦਾ ਭਰਿਆ ਰਹੇ ਭੰਡਾਰ, ਅਤੋਟ ਅਤੁੱਟ ਅਤੁੱਟ ਵਰਤਾਈਆ। ਸ੍ਰਿਸ਼ਟੀ ਵਿਚ ਹੁੰਦੀ ਰਹੇ ਹਾਹਾਕਾਰ, ਹਾਏ ਉਫ ਕਰ ਕੁਰਲਾਈਆ। ਤੁਹਾਡੀ ਗਿਣਤੀ ਵਧਣੀ ਚੁਰਾਸੀ ਲੱਖ ਨਾਲ ਚੁਰਾਸੀ ਹੋਰ ਵਾਰ, ਚੁਰਾਸੀ ਨਾਲ ਚੁਰਾਸੀ ਫੇਰ ਅੰਕੜੇ ਹੋਰ ਲਓ ਵਧਾਈਆ। ਉਸ ਵੇਲੇ ਸ੍ਰਿਸ਼ਟੀ ਨੂੰ ਪਤਾ ਨਹੀਂ ਕਿਤਨੀ ਗਿਣਤੀ ਤੁਹਾਡੀ ਵਧੇ ਬਾਰਮਬਾਰ, ਅਰਬਾਂ ਖਰਬਾਂ ਨਾਲ ਗਣਤ ਨਾ ਕੋਇ ਗਿਣਾਈਆ। ਪਰ ਯਾਦ ਰਖਿਓ ਤੁਹਾਡਾ ਲਹਿਣਾ ਦੇਣਾ ਪੂਰਾ ਕਰੇ ਆਪ ਨਿਰੰਕਾਰ, ਨਿਰਾਕਾਰ ਹੋ ਕੇ ਵੇਖ ਵਖਾਈਆ। ਤੁਹਾਡਾ ਨਾਤਾ ਜੋੜੇ ਭਗਤਾਂ ਨਾਲ ਵਿਚ ਸੰਸਾਰ, ਸੰਸਾਰੀ ਹੋ ਕੇ ਆਪਣਾ ਖੇਲ ਖਿਲਾਈਆ। ਜਿਸ ਵੇਲੇ ਕਲਜੁਗ ਅੰਤ ਕੀਤਾ ਸਤਿਜੁਗ ਵਿਚ ਸਤਿ ਦਾ ਹੋਇਆ ਪਰਚਾਰ, ਤੁਹਾਡਿਆਂ ਪਿਛਲਿਆਂ ਪਰਚਿਆਂ ਦਾ ਲੇਖਾ ਰਹੇ ਨਾ ਰਾਈਆ। ਸਭ ਤੋਂ ਉਤਮ ਸ੍ਰੇਸ਼ਟ ਜਨ ਭਗਤ ਦਿਸਣਗੇ ਤਨ ਵਜੂਦ ਕਰਨ ਸ਼ਿੰਗਾਰ, ਸੋਹਣਾ ਰੂਪ ਬਣਾਈਆ। ਤੁਹਾਡਾ ਵਕਤ ਬਹੁਤਾ ਨਹੀਂ ਥੋੜ੍ਹਾ ਨਹੀਂ ਪੰਜ ਛੇ ਸਾਲ ਤੇ ਮਹੀਨੇ ਨਾਲ ਚਾਰ, ਦੁੱਖ ਰੋਗ ਤੁਹਾਡਾ ਵਕਤ ਅਗਲਾ ਨਜ਼ਰ ਕੋਇ ਨਾ ਆਈਆ। ਫੇਰ ਭਗਤਾਂ ਦੀ ਭਗਵਾਨ ਨਾਲ ਸਦਾ ਰਹੇਗੀ ਬਹਾਰ, ਖ਼ੁਸ਼ੀਆਂ ਦੇ ਢੋਲੇ ਗਾਈਆ। ਪਰ ਇਕ ਬਖ਼ਸ਼ਿਸ਼ ਜ਼ਰੂਰ ਕਰਾਂਗਾ ਤੁਹਾਨੂੰ ਸੱਦਿਆ ਕਰਾਂਗਾ ਭਗਤਾਂ ਦੇ ਘਰ ਬਾਹਰ, ਇਕ ਸੌ ਇਕ ਕਦਮ ਤੋਂ ਪਿਛੇ ਸੀਸ ਨਿਵਾ ਕੇ ਜਾਣਾ ਚਾਈਂ ਚਾਈਂਆ। ਸਤਿਜੁਗ ਵਿਚ ਸਤਿਗੁਰ ਦਾ ਭਗਤ ਕਦੇ ਨਾ ਹੋਵੇਗਾ ਬੀਮਾਰ, ਤਨ ਵਜੂਦ ਕੰਚਨ ਵਰਗਾ ਸੋਭਾ ਪਾਈਆ । ਝੱਟ ਦੁੱਖਾਂ ਰੋਗਾਂ ਖ਼ੁਸ਼ੀਆਂ ਨਾਲ ਕੀਤੀ ਨਿਮਸਕਾਰ, ਨਿਉਂ ਨਿਉਂ ਕੇ ਸੀਸ ਝੁਕਾਈਆ। ਪ੍ਰਭੂ ਜੇ ਅਸੀਂ ਬੱਧਕ ਦੇ ਅੰਦਰ ਨਾ ਵੜਦੇ ਸਾਡਾ ਕਿਸ ਤਰਾਂ ਹੁੰਦਾ ਉਦਾਰ, ਸਤਿਜੁਗ ਵਿਚ ਸਾਨੂੰ ਮਿਲਦੀ ਕੀ ਵਡਿਆਈਆ। ਜਿਸ ਦੇ ਹਿਰਦੇ ਵਿਚ ਵਸਿਉਂ ਤੂੰ ਆਪ ਨਿਰੰਕਾਰ, ਨਿਰਵੈਰ ਹੋ ਕੇ ਆਸਣ ਆਪਣਾ ਆਪ ਲਗਾਈਆ। ਉਹਦੀ ਬੁੱਧੀ ਦੀ ਨਹੀਂ ਸੀ ਪੁਕਾਰ, ਆਤਮਾ ਤੇਰੇ ਢੋਲੇ ਗਾਈਆ। ਨਾ ਕੋਈ ਦੁਨੀਆ ਵਾਲਾ ਬੁਖਾਰ, ਸਿਰਫ ਵਿਛੋੜਾ ਸੀ ਸਤਿਗੁਰ ਸੀ ਯਾਰ, ਯਾਰ ਦੇ ਯਰਾਨੇ ਯਾਰੀ ਕੰਮ ਕਿਸੇ ਨਾ ਆਈਆ । ਜਿਸ ਦੇ ਪਿਆਰ ਵਿਚ ਪਿਛਲੇ ਜੁਗ ਬੀਤੇ ਤੇ ਲੰਘ ਗਏ , ਆਪਣਾ ਪੰਧ ਮੁਕਾਈ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲਹਿਣਾ ਝੋਲੀ ਪਾਈਆ। ਦੁੱਖ ਰੋਗ ਕਹਿਣ ਪ੍ਰਭੂ ਸਾਨੂੰ ਪੰਜ ਛੇ ਸਾਲ ਚਾਰੋਂ ਕੁੰਟ ਲੈਣ ਦੇ ਭੱਜ, ਭਜਨ ਬੰਦਗੀ ਵਾਲੇ ਫੜੀਏ ਥਾਉਂ ਥਾਈਂਆ। ਨਾਲੇ ਵੇਖੀਏ ਉਹ ਕਿਹੜੇ ਸਾਹਿਬ ਦਾ ਕਰਦੇ ਹਜ਼, ਹੁਜ਼ਰੇ ਵਿਚ ਕਿਹੜਾ ਮਾਲਕ ਬੈਠਾ ਟਿਕਾਈਆ। ਅਸੀਂ ਬੇਨੰਤੀ ਕਰਦੇ ਅੱਜ, ਆਜ਼ਜ਼ ਹੋ ਕੇ ਸੀਸ ਨਿਵਾਈਆ। ਤੂੰ ਮਾਲਕ ਸ੍ਰਿਸ਼ਟ ਸਬਾਈ ਜਗ, ਜਾਗਰਤ ਜੋਤ ਨੂਰ ਅਲਾਹੀਆ। ਪਰ ਇਕ ਬੇਨੰਤੀ ਪ੍ਰਭੂ ਤੂੰ ਜਦੋਂ ਵਸਣਾ ਤੇ ਵਸੀਂ ਭਗਤਾਂ ਦੇ ਉਪਰ ਸ਼ਾਹ ਰਗ,

ਹੇਠਲਾ ਹਿੱਸਾ ਸਾਡੀ ਝੋਲੀ ਦੇਣਾ ਪਾਈਆ। ਅਸੀਂ ਖ਼ੁਸ਼ੀ ਹੋਈਏ ਗਦ ਗਦ, ਗੱਦੀਨਸ਼ੀਨਾਂ ਵੇਖੀਏ ਥਾਉਂ ਥਾਈਂਆ। ਅੱਗੇ ਸਾਡੀ ਭਗਤਾਂ ਨਾਲੋਂ ਪੂਰੀ ਹੋਵੇ ਹੱਦ, ਹਦੂਦ ਲੰਘਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਮੇਰਾ ਹੋਇਆ ਤੇਰੇ ਨਾਲ ਸਬੱਬ, ਸਾਡੀ ਚਲੇ ਨਾ ਕੋਇ ਚਤੁਰਾਈਆ। (੨੮ ਵਿਸਾਖ ਸ਼ਹਿਨਸ਼ਾਹੀ ਸੰਮਤ ੧੧)

ਨਾਰਦ ਕਹੇ ਪ੍ਰਭੂ ਸਾਡੀਆਂ ਸਿੱਧੀਆਂ ਕਰਦੇ ਮੱਤਾਂ, ਮਤ ਮਤਾਂਤਰ ਡੇਰਾ ਢਾਹੀਆ। ਜਨ ਭਗਤਾਂ ਮੂਲ ਦੁਖਣ ਨਾ ਲੱਤਾਂ, ਗੋਡੇ ਗਿਟੇ ਰੋਗ ਨਾ ਲਾਗੇ ਰਾਈਆ। ਤੂੰ ਕਿਰਪਾ ਕਰਨੀ ਰਤਾ, ਰਤਨ ਅਮੋਲਕ ਹੀਰੇ ਲੈਣੇ ਬਣਾਈਆ। ਆਪਣੇ ਨਾਮ ਦੀ ਬਖ਼ਸ਼ ਦੇ ਸਤਾ, ਸਤਿ ਸਤਿਵਾਦੀ ਵਿਚ ਟਿਕਾਈਆ। ਅਸੀਂ ਚਾਹੁੰਦੇ ਦੁੱਖ ਰੋਗ ਦੀ ਆਪਣੇ ਹੁਕਮ ਨਾਲ ਕਰਦੇ ਹੱਤਾ, ਹਥਿਆਰ ਨਾਮ ਵਾਲਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਸਰਬ ਗੁਣਾ ਸਮਰੱਥਾ, ਸਮਰੱਥ ਅਕੱਥ ਤੇਰੀ ਵਡ ਵਡਿਆਈਆ।

(੩੦ ਜੇਠ ਸ਼ ਸੰ ੧੧)

ਦਾਤਣ : ਤੁਹਾਡਾ ਪ੍ਰੇਮ ਬੁਰਸ਼ ਦੀ ਦਾਤਣ, ਦਰ ਦਵਾਰ ਦਏ ਖੁਲ੍ਹਾਈਆ। ਜਿਥੇ ਨੂਰ ਨੂਰ ਦਾ ਸਾਥਣ, ਦਾਤਣ :

ਆਤਮ ਪਰਮਾਤਮ ਪਰਮਾਤਮ ਆਤਮ ਨਜ਼ਰੀ ਆਈਆ। ਉਪਜੇ ਅਗੰਮੀ ਨਾਦਨ, ਤੁਰੀਆ ਤੋਂ ਪਰੇ ਸਚ ਸ਼ਨਵਾਈਆ। ਖੇਲ ਵੇਖੇ ਬ੍ਰਹਮ ਬ੍ਰਹਿਮਾਦਨ, ਬ੍ਰਹਿਮਾਂਡ ਫੋਲ ਫੁਲਾਈਆ। ਭੇਵ ਖੁਲ੍ਹਾਏ ਬੋਧ ਅਗਾਧਣ, ਬੁੱਧੀ ਤੋਂ ਪਰੇ ਸਮਝਾਈਆ। ਲੇਖਾ ਜਾਣ ਆਦਿ ਜੁਗਾਦਣ, ਜੁਗ ਜੁਗ ਪਰਦਾ ਲਾਹੀਆ। ਵੇਖੇ ਖੇਲ ਅੰਧੇਰੀ ਰਾਤਨ, ਕੂੜੀ ਕਿਰਿਆ ਫੋਲ ਫੁਲਾਈਆ। ਪੜਦਾ ਲਾਹੁੰਦੇ ਬਾਤਨ, ਜਲਵਾਗਰ ਨੂਰ ਖ਼ੁਦਾਈਆ। ਜਿਸ ਤਰਾ ਦੰਦ ਸਾਫ਼ ਕਰੇ ਦਾਤਨ, ਆਪਣੀ ਸੇਵ ਕਮਾਈਆ। ਏਸੇ ਤਰਾ ਸੰਤ ਮਨ ਨੂੰ ਅੰਦਰੋਂ ਮਾਂਜਣ, ਮਜਨ ਧੂੜੀ ਇਸ਼ਨਾਨ ਕਰਾਈਆ। ਬ੍ਰਹਮ ਦਾ ਬ੍ਰਹਮ ਹੋਵੇ ਕਾਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਵੇਖੇ ਚਾਈਂ ਚਾਈਂਆ।

ਦਾਤਣ ਕਹੇ ਮੇਰੀ ਸੇਵਾ ਅਪਾਰ, ਅਪਰੰਪਰ ਸੁਵਾਮੀ ਦਿੱਤੀ ਲਗਾਈਆ। ਮੈਂ ਆ ਗਿਆ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖੋਜ ਖੁਜਾਈਆ। ਚਾਰੋਂ ਕੁੰਟ ਤੱਕਾਂ ਨੈਣ ਉਘਾੜ, ਬਿਨ ਅੱਖਾਂ ਅੱਖ ਤਕਾਈਆ। ਕਿਸ ਦੇ ਅੰਤਰ ਨਿਰੰਤਰ ਹੱਕ ਪਿਆਰ, ਮੁਹੱਬਤ ਵਿਚ ਮਹਿਬੂਬ ਮਿਲ ਕੇ ਖ਼ੁਸ਼ੀ ਮਨਾਈਆ। ਆਤਮਾ ਦਾ ਆਤਮਾ ਪਰਮਾਤਮਾ ਰੂਪ ਯਾਰ, ਬ੍ਰਹਮ ਪਰਮ ਆਤਮਾ ਪਰਮ ਪੁਰਖ ਸਿਫ਼ਤ ਸਾਲਾਹੀਆ। ਦੋਹਾਂ ਦਾ ਮੰਦਰ ਇਕ ਦੁਵਾਰ, ਕਾਇਆ ਬੰਕ ਸੋਭਾ ਪਾਈਆ। ਦੀਆ ਬਾਤੀ ਜਗੇ ਅਗੰਮ ਅਪਾਰ, ਅਗੰਮ ਅਥਾਹ ਕਰੇ ਰੁਸ਼ਨਾਈਆ। ਇਹ ਦਾਤਣ ਕਹੇ ਮੈਂ ਓਸ ਦੀ ਸਖੀ ਸਹੇਲੀ ਪਿਆਰੀ ਨਾਰ, ਜੋ ਨਰ ਨਰਾਇਣ ਨਰ ਹਰਿ ਹਰੀ ਗਿਰੀ ਹਰਿ ਦਾ ਰੂਪ ਵਟਾਈਆ। ਜਿਸ ਦੀ ਜਗਤ ਮੰਜ਼ਲ ਦੁਸ਼ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗ੍ਰਹਿ ਮੰਦਰ ਵੇਖ ਵਖਾਈਆ।

ਦਾਤਣ ਕਹੇ ਜਿਸ ਵੇਲੇ ਅੰਦਰ ਵੜਦੀ, ਆਪਣਾ ਜੋਰ ਲਗਾਈਆ। ਤੂੰ ਹੀ ਤੂੰ ਹੀ ਰਾਗ ਪੜ੍ਹਦੀ, ਦੂਜੀ ਅਲਖ ਨਾ ਕੋਇ ਜਗਾਈਆ। ਸਚ ਦੁਵਾਰੇ ਚੜ੍ਹਦੀ, ਆਪਣਾ ਪੰਧ ਮੁਕਾਈਆ। ਖੇਲ ਵੇਖਾਂ ਨਾੜ ਨਾੜ ਦੀ, ਹੱਡ ਮਾਸ ਖੋਜ ਖੁਜਾਈਆ। ਨਿਰਗੁਣ ਜੋਤ ਅਗੰਮੀ ਬਲਦੀ, ਘਰ ਮੰਦਰ ਹੋਏ ਰੁਸ਼ਨਾਈਆ। ਭੂਮਿਕਾ ਸੋਹੇ ਨਿਹਚਲ ਧਾਮ ਅਟੱਲ ਦੀ, ਸਤਿ ਸਤਿਵਾਦੀ ਆਪ ਸਮਝਾਈਆ। ਜਿਹੜੀ ਧਾਰ ਸ਼ਬਦ ਅਗੰਮੀ ਆਵਾਜ਼ ਕਾਇਆ ਮੰਦਰ ਅੰਦਰ ਘਲਦੀ, ਬਿਨ ਰਾਜ਼ ਰਮਜ਼ ਦਏ ਜਣਾਈਆ। ਜੇ ਮੇਰੀ ਲੇਖੇ ਲੱਗ ਜਾਵੇ ਸੇਵਾ ਘੜੀ ਪਲ ਦੀ, ਕਿਉਂ ਹਰੀ ਗਿਰੀ ਸੁਵਾਮੀ ਜੀ ਚਾਅ ਪਿਆਲੀ ਵਿਚ ਦਿੱਤਾ ਭਰਾਈਆ। ਦਾਤਨ ਕਹੇ

ਮੈਂ ਭਰੀ ਵਿਚ ਪਿਆਲੀ, ਪਿਆਲਾ ਕਾਇਆ ਵੇਖ ਵਖਾਈਆ। ਜਿਸ ਦੇ ਨੂਰ ਜੋਤ ਅਗੰਮੀ ਲਾਲੀ, ਜਲਵਾਗਰ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਦੀ ਧਰਮਸਾਲੀ, ਮੰਦਰ ਇਕੋ ਵੱਜੇ ਵਧਾਈਆ। ਤ੍ਰੈਗੁਣ ਮਾਇਆ ਤੁੱਟੇ ਜੰਜਾਲੀ, ਜਾਗਰਤ ਜੋਤ ਹੋਵੇ ਰੁਸ਼ਨਾਈਆ । ਮਨ ਮਨਸਾ ਰਹੇ ਨਾ ਕਾਲੀ, ਕਾਲਖ ਟਿੱਕਾ ਦਏ ਧੁਵਾਈਆ। ਦਾਤਨ ਕਹੇ ਮੈਂ ਕੋਈ ਸੇਵਾ ਕੀਤੀ ਨਹੀਂ ਬਹਾਲੀ, ਥੋੜ੍ਹੇ ਸਮੇਂ ਵਿਚ ਸੰਤਾਂ ਨਾਲ ਮਿਲ ਕੇ ਆਪਣੀ ਖ਼ੁਸ਼ੀ ਬਣਾਈਆ। ਦਾਤਣ ਕਹੇ ਜਿਸ ਵੇਲੇ ਹਰੀ ਗਿਰੀ ਲਾਈ ਹਥੇਲੀ, ਹੱਥ ਉਂਗਲਾਂ ਵਿਚ ਦਬਾਈਆ। ਮੈਂ ਅੰਦਰੇ ਅੰਦਰ ਪਈ ਹੱਸ, ਹਸਤੀ ਵੇਖੀ ਬੇਪ੍ਰਵਾਹੀਆ। ਇਨ੍ਹਾਂ ਦੇ ਬੁੱਲ੍ਹਾਂ ਨਾਲੋਂ ਆਇਆ ਜਿਆਦਾ ਮੈਨੂੰ ਰਸ, ਕਿਉਂ ਮੈਨੂੰ ਅੰਦਰੋਂ ਰਸਤਾ ਦਿੱਤਾ ਸਮਝਾਈਆ। ਮੈਂ ਓਥੇ ਗਈ ਵਸ, ਜਿਥੇ ਆਤਮਾ ਦਾ ਆਤਮਾ ਬੇਲੀ ਨਜ਼ਰੀ ਆਈਆ। ਸੁਣੀ ਓਹ ਕਥਾ ਅਕੱਥ, ਜਿਸ ਨੂੰ ਰਸਨਾ ਜੇਹਵਾ ਬੱਤੀ ਦੰਦ ਨਾ ਕੋਇ ਸੁਣਾਈਆ। ਮੇਰਾ ਨਾਤਾ ਛੁੱਟ ਗਿਆ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਤੋਂ ਪਰੇ ਬੈਠੀ ਡੇਰਾ ਲਾਈਆ। ਮੈਂ ਖ਼ੁਸ਼ੀ ਨਾਲ ਦੱਸਾਂ ਸਚ, ਦਾਤਨ ਉਠ ਕੇ ਲਏ ਅੰਗੜਾਈਆ। ਮੇਰੇ ਲੂੰ ਲੂੰ ਅੰਦਰ ਸੁਵਾਮੀ ਦਾ ਪਿਆਰ ਗਿਆ ਰਚ, ਕਿਉਂ ਏਨ ਮੈਨੂੰ ਰਚਨਾ ਪ੍ਰਭ ਦੀ ਦਿੱਤੀ ਵਖਾਈਆ। ਮੈਂ ਮੇਜ ਓਤੇ ਪਈ ਨੱਚ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਨਹੀਂ ਕੋਈ ਵੱਖ, ਵੱਖਰਾ ਘਰ ਨਾ ਕੋਇ ਬਣਾਈਆ। ਬੇਸ਼ਕ ਮੇਰੀ ਵੇਖਣ ਵਾਲੀ ਨਹੀਂ ਅੱਖ, ਸ਼ਾਖ ਟਹਿਣੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਰ ਅੰਤਰ ਨਿਰੰਤਰ ਨਿਰੰਤਰ ਲਹਿਣਾ ਸਭ ਦਾ ਦਏ ਚੁਕਾਈਆ।

(੪ ਕੱਤਕ ਸ਼ ਸੰ ੪)
ਸ਼ਬਦ ਗੁਰੂ ਕਹੇ ਤੁਹਾਡੀ ਆਤਮਾ ਜਿਸ ਦਾ ਪਰਮਾਤਮਾ ਦੋਹਾਂ ਦਾ ਸੱਚਾ ਸਾਥਣ, ਸਾਥੀ ਇਕ ਅਖਵਾਈਆ।
ਜਨ ਭਗਤੋ ਤੁਸਾਂ ਪਿਛਲੀ ਕੀਤੀ ਆਪਣੇ ਅੰਦਰੋਂ ਕੱਢਣੀ ਅੰਮ੍ਰਿਤ ਵੇਲੇ ਸਾਰਿਆਂ ਨੇ ਕਰ ਲੈਣੀ ਦਾਤਣ,
ਪਿਛਲਾ ਲੇਖਾ ਰਹੇ ਨਾ ਰਾਈਆ। (੧ ਚੇਤ ਸ਼ ਸੰ ੫)

ਦਾਨ : ਗੁਰ ਸੰਗਤ ਨੂੰ ਦੇਵੇ ਦਾਨ। ਸੋਹੰ ਸ਼ਬਦ ਹੈ ਮੇਰਾ ਨਾਮ। ਰਿਦੇ ਧਿਆਓ ਸਰਬ ਸੁਖ ਪਾਓ। ਦਾਨ :

ਵਿਚ ਚੁਰਾਸੀ ਫੇਰ ਨਾ ਆਓ। (੧੭ ਮੱਘਰ ੨੦੦੬ ਬਿ)
ਚਰਨ ਕਵਲ ਵਿਚ ਰਖੋ ਧਿਆਨ। ਦਰਸ਼ਨ ਪਾਓ ਨੇਤਰੀ ਆਣ। ਆਪ ਪਛਾਣੋ ਜਾਣੀ ਜਾਣ। ਜਿਸ
ਦਾ ਦਿਤਾ ਪਹਿਨਣ ਖਾਣ। ਜੀਉ ਪਿੰਡ ਇਹ ਦੇਹ ਦਾ ਦਾਨ। (੧੭ ਮੱਘਰ ੨੦੦੬ ਬਿ)
ਸਿੱਖਨ ਕੋ ਪ੍ਰਭ ਬਣਾਵੇ ਦਾਨੀ। ਦਾਨ ਦੇਵੇ ਉਤਮ ਮੇਰਾ ਨਾਉਂ। ਜੋ ਪੂਛੇ ਮੇਰਾ ਠਾਉਂ। ਸੋਹੰ ਸ਼ਬਦ
ਮੇਰਾ ਨਾਮ ਸੁਣਾਓ। ਪ੍ਰਭ ਅਬਿਨਾਸ਼ੀ ਨਿਜ ਮੇਂ ਪਾਓ। (੧੮ ਮੱਘਰ ੨੦੦੬ ਬਿ)
ਗੁਰ ਪੂਰਾ ਇਹ ਸਾਚੀ ਖਾਣ। ਗੁਰਸਿਖਾਂ ਨੂੰ ਦੇਵੇ ਦਰਸ ਪ੍ਰਭ ਦਾਨ। ਸੋਹੰ ਸ਼ਬਦ ਉਤਮ ਗਿਆਨ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। (੮ ਫੱਗਣ ੨੦੦੬ ਬਿ)
ਪੂਰੇ ਗੁਰ ਕਾ ਦਰਸ ਜੋ ਲੋੜੇ। ਸੋਹੰ ਸ਼ਬਦ ਮਨ ਮੇਂ ਜੋੜੇ। ਇਹ ਦਿਤਾ ਸਿੱਖਾਂ ਨੂੰ ਦਾਨ। ਸੋਹੰ
ਸ਼ਬਦ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਸ਼ਬਦ ਦਾ ਦਿਤਾ ਗਿਆਨ। (੮
ਫੱਗਣ ੨੦੦੬ ਬਿ)
ਸਾਧ ਸੰਗਤ ਗੁਰ ਦਰ ਤੇ ਆਵੇ ਦੁੱਖ ਦਲਿਦਰ ਸਾਰਾ ਗੁਵਾਵੇ ਦੁੱਧ ਪੁੱਤ ਘਰ ਸਿੱਖ ਸਮਾਵੇ ਸਚ ਦਾਨ
ਗੁਰ ਕਲਮ ਲਿਖਾ ਰਿਹਾ। (੫ ਵਸਾਖ ੨੦੦੭ ਬਿ)
ਪਤਿਤ ਪਾਵਣ ਭੈ ਭੰਜਨ। ਹੰਕਾਰ ਨਿਵਾਰਨ ਹੈ ਭਵ ਖੰਡਨ। ਜੋਤ ਸਰੂਪ ਤ੍ਰੈਲੋਕੀ ਨੰਦਨ। ਗੁਰਸਿਖ
ਦਾਨ ਦਰਸ ਗੁਰ ਮੰਗਣ। ਗੁਰ ਪੂਰਾ ਸਭ ਤੋੜੇ ਬੰਧਨ। ਮੇਰਾ ਸਿੱਖ ਕਲ ਵਿਚ ਪ੍ਰਭਾਸ ਜਿਉਂ ਚੰਦਨ।
ਮੈਂ ਹਾਂ ਕ੍ਰਿਸ਼ਨ ਮੁਰਾਰ ਮਨੋਹਰ ਮੁਕੰਦਨ। ਮੈਂ ਹਾਂ ਸਦ ਕਿਰਪਾਲ ਭਗਤ ਭੈ ਭੰਜਨ। ਸੋਹੰ ਸ਼ਬਦ ਦੇ
ਕੇ ਗਿਆਨ, ਗੁਰਸਿਖਾਂ ਮਨ ਚਾੜ੍ਹੀ ਰੰਗਣ। ਪ੍ਰਗਟੀ ਜੋਤ ਆਪ ਭਗਵਾਨ, ਮਹਾਰਾਜ ਸ਼ੇਰ ਸਿੰਘ ਸਦ

ਰੰਗ ਬਿਰੰਗਨ। (੨੧ ਵਸਾਖ ੨੦੦੭ ਬਿ)
ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਰਸਿਖਾਂ ਦੇਵੇ ਦਾਨ, ਕਾਇਆ ਰੰਗ ਮਜੀਠ ਚੜ੍ਹਾਇਆ।
(੧੯ ਜੇਠ ੨੦੦੭ ਬਿ)
ਕਲਜੁਗ ਮਾਣ ਗੁਰਸਿਖਾਂ ਦੀਆ। ਜਪ ਸੋਹੰ ਨਾਮ ਹੋਏ ਨਿਰਮਲ ਜੀਆ । ਭੁੱਲ ਨਾ ਜਾਣਾ ਪ੍ਰਭ ਕਾ
ਦਰ, ਦੇਵੇ ਦਾਨ ਪੁੱਤਰ ਧੀਆਂ। ਡੁਲ ਨਾ ਜਾਓ ਪਾਓ ਆਪਣਾ ਕੀਆ। ਕਲਜੁਗ ਉਤਰੇ ਪਾਰ, ਮਹਾਰਾਜ
ਸ਼ੇਰ ਸਿੰਘ ਨਾਮ ਜਿਸ ਰਸਨਾ ਲੀਆ। (੩ ਚੇਤ ੨੦੦੮ ਬਿ)
ਸਰਬ ਥਾਏਂ ਪ੍ਰਭ ਇਕੋ ਰੰਗੋ। ਨਾਮ ਦਾਨ ਪ੍ਰਭ ਆਤਮ ਗਿਆਨ, ਗੁਰ ਦਰ ਤੇ ਮੰਗੋ। ਵਿਚ ਜਹਾਨ
ਜੀਵ ਟੁੱਟ ਜਾਣ, ਜਿਉਂ ਕਾਚੀ ਵੰਗੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਵਾਲੀ ਦਰਸ ਦਾਨ
ਮੰਗੋ। (੯ ਚੇਤ ੨੦੦੮ ਬਿ)
ਭਗਤਨ ਸੰਗ ਪ੍ਰਭ ਵਸਣੇਹਾਰਾ। ਭਗਤਨ ਰੰਗ ਦੇਵੇ ਨਾਮ ਦਵਾਰਾ। ਅੰਮ੍ਰਿਤ ਗੰਗ ਵਿਚ ਕਵਲ ਫੁਹਾਰਾ।
ਗੁਰਸਿਖ ਦਾਨ ਸਾਚਾ ਮੰਗ, ਮਹਾਰਾਜ ਸ਼ੇਰ ਸਿੰਘ ਸਚ ਦਵਾਰਾ। (੨੫ ਚੇਤ ੨੦੦੮ ਬਿ)
ਮੰਗੋ ਦਾਨ ਸੋਹੰ ਸਰਬ ਜੀਵ ਜੰਤ। ਉਤਮ ਦਾਨ ਜੀਵ ਮਨ ਮੰਗ। ਸੋਹੰ ਸ਼ਬਦ ਮਨ ਚਾੜ੍ਹੇ ਰੰਗ।
ਮਾਨਸ ਜਨਮ ਨਾ ਹੋਵੇ ਕਲ ਭੰਗ। ਸਾਚਾ ਪ੍ਰਭ ਗੁਰ ਦਰਬਾਰ ਨਾ ਸੰਗ। ਕਲਜੁਗ ਸਾਚਾ ਜੀਵ ਪ੍ਰਭ
ਮਿਲਨੇ ਕਾ ਢੰਗ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਸਦ ਚਾੜ੍ਹੇ ਨਾਮ ਦਾ ਰੰਗ। (੨੭ ਚੇਤ ੨੦੦੮ ਬਿ)

ਚਰਨ ਪ੍ਰੀਤੀ ਦਾਨ ਦੇ, ਢਹਿ ਪਇਆ ਦਵਾਰੇ। ਦਰ ਆਪਣੇ ਸਾਚਾ ਮਾਣ ਦੇ, ਹੋਏ ਦਰਸ ਅਪਾਰੇ। ਪ੍ਰਭ ਪੂਰਨ ਬ੍ਰਹਮ ਗਿਆਨ ਦੇ, ਆਤਮ ਦੀਪ ਹੋਏ ਉਜਿਆਰੇ। ਗੁਰਚਰਨ ਪ੍ਰਭ ਸਾਚਾ ਧਿਆਨ ਦੇ, ਸੀਸ ਝੁਕੇ ਤੇਰੇ ਦਰਬਾਰੇ। ਸੋਹੰ ਸ਼ਬਦ ਧੁਨ ਵਿਚ ਕਾਨ ਦੇ, ਅਨਹਦ ਵੱਜੇ ਵਿਚ ਦੇਹ ਅੰਧਿਆਰੇ। ਸੋਹੰ ਨਾਮ ਸਚ ਪਹਿਨਣ ਖਾਣ ਦੇ, ਏਕ ਟੇਕ ਹੋਏ ਪ੍ਰਭ ਚਰਨ ਦਵਾਰੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰ ਕਿਰਪਾ ਗੁਰਸਿਖ ਤਾਰ ਦੇ। (੧੨ ਵਸਾਖ ੨੦੦੮ ਬਿ)

ਗੁਰਸਿਖ ਤੇਰੀ ਉਤਮ ਜ਼ਾਤੀ। ਅੰਮ੍ਰਿਤ ਦੇਵੇ ਪ੍ਰਭ ਦਾਨ ਬੂੰਦ ਸਵਾਂਤੀ। ਗੁਰਸਿਖ ਸਾਚੇ ਦਰਸ ਦਿਖਾਏ ਪ੍ਰਭ ਸੁੱਤਿਆਂ ਰਾਤੀ। ਸਾਚਾ ਪ੍ਰਭ ਆਤਮ ਜੋਤ ਜਗਾਏ, ਸੋਹੰ ਸ਼ਬਦ ਲਗਾਏ ਬਾਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦੇਵੇ ਦਾਨ ਪ੍ਰਭ ਵਡ ਦਾਤੀ। ਸਾਚਾ ਪ੍ਰਭ ਦੇਵੇ ਸਾਚਾ ਦਾਨਾ। ਸੋਹੰ ਸ਼ਬਦ ਜਗਤ ਮਹਾਨਾ। ਰਸਨਾ ਜਪ ਜੀਵ ਆਤਮ ਉਪਜੇ ਬ੍ਰਹਮ ਗਿਆਨਾ। ਸਾਚਾ ਨਾਮ ਅੰਮ੍ਰਿਤ ਰਸ ਪੀਵ, ਸਾਚਾ ਰਸ ਪ੍ਰਭ ਵਿਚ ਦੇਹ ਉਪਜਾਨਾ। ਕਲਜੁਗ ਉਤਮ ਹੋਏ ਜੀਵ, ਜਨ ਬਖ਼ਸ਼ੇ ਪ੍ਰਭ ਚਰਨ ਧਿਆਨਾ। ਪ੍ਰਭ ਆਤਮ ਜੋਤ ਜਗਾਏ ਦੀਪ, ਹੋਏ ਪਰਕਾਸ਼ ਕੋਟ ਭਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਸਮਾਂ ਸੁਹਾਨਾ। (੧ ਮਾਘ ੨੦੦੮ ਬਿ)

ਗੁਰਸਿਖ ਮੰਗ ਦਰਸ ਦਾਨ। ਦੇਵੇ ਦਰਸ ਵਿਸ਼ਨੂੰ ਭਗਵਾਨ। ਸੋਹੰ ਨਾਮ ਦੇਵੇ ਬਬਾਣ। ਰਸਨਾ ਜਪ ਜਪ ਜੀਵ ਆਤਮ ਜੋਤ ਜਗੇ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਮੇਲ ਮਿਲਾਣ। (੮ ਚੇਤ ੨੦੦੯ ਬਿ)

ਦਾਨੀ ਦਾਨ ਆਪ ਵਡ ਦਾਨਾ। ਸਾਚਾ ਪ੍ਰਭ ਵਡ ਭਰੇ ਖ਼ਜ਼ਾਨਾ। ਗੁਰਮੁਖ ਸਾਚੇ ਪ੍ਰਭ ਦਰ ਸਾਚੇ ਦੇਵੇ ਮਾਣਾ। ਅਨਹਦ ਸਾਚੀ ਧੁਨ ਪ੍ਰਭ ਸਾਚਾ ਸਦਾ ਉਪਜਾਣਾ। ਕੋਈ ਵਿਰਲਾ ਪਾਵੇ ਰਿਖ ਮੁਨ, ਰਾਖੇ ਪ੍ਰਭ ਚਰਨ ਧਿਆਨਾ। ਖੋਲ੍ਹ ਵਖਾਵੇ ਪ੍ਰਭ ਆਤਮ ਸੁੰਨ, ਆਤਮ ਉਪਜੇ ਬ੍ਰਹਮ ਗਿਆਨਾ । ਦਿਵਸ ਰੈਣ ਰੈਣ ਦਿਵਸ ਰਹੇ ਰੁਣ ਝੁਣ, ਸਾਚਾ ਸ਼ਬਦ ਪ੍ਰਭ ਆਪ ਸੁਣਾਣਾ । ਕੌਣ ਜਾਣੇ ਨਿਹਕਲੰਕ ਤੇਰੇ ਗੁਣ, ਜੋਤ ਸਰੂਪੀ ਪਹਿਰਿਆ ਬਾਣਾ। (੬ ਵਸਾਖ ੨੦੦੯ ਬਿ)

ਸਾਚਾ ਦਾਨ ਗੁਰ ਦਰਬਾਰੇ। ਸਾਚਾ ਪ੍ਰਭ ਭਰੇ ਭੰਡਾਰੇ। ਜੋ ਜਨ ਆਏ ਗੁਰਚਰਨ ਦਵਾਰੇ। ਸਰਧਾ ਪੂਰ ਪ੍ਰਭ ਆਤਮ ਦੁੱਖ ਨਿਵਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਪੈਜ ਸਵਾਰੇ।

(੧੭ ਵਸਾਖ ੨੦੦੯ ਬਿ)

ਦੋਰਾਹਾ : ਦੋਰਾਹਾ ਕਹੇ ਜਨ ਭਗਤੋ ਜਗਤ ਧਾਰ ਵਿਚ ਨਾ ਰਹਿਣਾ ਦੋ, ਦੂਆ ਏਕਾ ਏਕਾ ਰੂਪ ਸਮਾਈਆ। ਦੋਰਾਹਾ :

ਧੁਰ ਸੰਦੇਸ਼ਾ ਨਰ ਨਰੇਸ਼ਾ ਸੁਣੋ ਅਗੰਮਾ ਸੋ, ਸੋ ਪੁਰਖ ਨਿਰੰਜਣ ਆਪ ਦ੍ਰਿੜਾਈਆ। ਆਤਮ ਧਾਰ ਨਿਰਗੁਣ ਸਾਰੇ ਜਾਓ ਹੋ, ਹਾਹਾ ਟਿੱਪੀ ਆਪਣਾ ਰੰਗ ਵਖਾਈਆ। ਬਿਨਾ ਪੁਰਖ ਅਕਾਲ ਦੂਸਰ ਇਸ਼ਟ ਦਿਸੇ ਨਾ ਕੋਅ, ਸੀਸ ਬਿਨ ਜਗਦੀਸ ਨਾ ਕੋਇ ਨਿਵਾਈਆ । ਪਾਰਬ੍ਰਹਮ ਬ੍ਰਹਮ ਮੇਲ ਮਿਲਾਓ ਸਚ ਮੁਹੱਬਤ ਮੋਹ, ਵਿਕਾਰ ਹੰਕਾਰ ਜਗਤ ਨਾ ਕੋਇ ਜਣਾਈਆ। ਅੰਮ੍ਰਿਤ ਰਸ ਬੂੰਦ ਸੁਵਾਂਤੀ ਨਿਝਰ ਝਿਰਨਾ ਕਵਲ ਨਾਭੀ ਲੈਣਾ ਚੋਅ, ਜਗਤ ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਪੰਚ ਵਿਕਾਰਾ ਵਿਚ ਸੰਸਾਰਾ ਮੇਟਣਾ ਗਰੋਹ, ਗ੍ਰਹਿ ਮੰਦਰ ਅੰਦਰ ਤਨ ਵਜ਼ੂਦ ਵੱਜੇ ਵਧਾਈਆ। ਬਿਨ ਨੇਤਰ ਲੋਚਨ ਨੈਣ ਘਰ ਵੇਖੋ ਅਗੰਮੀ ਲੋਅ, ਲੋਇਣ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਦੁਰਾਹਾ ਕਹੇ ਜਨ ਭਗਤੋ ਜਗਤ ਧਾਰ ਛੱਡਣੀ ਦੋ ਧੜ, ਵੱਖਰੀ ਵੰਡ ਨਾ ਕੋਇ ਵੰਡਾਈਆ। ਏਕਾ ਅੱਖਰ ਨਿਰਅੱਖਰ ਧਾਰ ਜਾਣਾ ਪੜ੍ਹ, ਰਸਨਾ ਜਿਹਵਾ ਹੋਏ ਨਾ ਕੋਇ ਹਲਕਾਈਆ। ਇਕ ਦੁਵਾਰ ਜਾਣਾ ਖੜ੍ਹ, ਸਚ ਮਹੱਲ ਅਟੱਲ ਸੋਭਾ ਪਾਈਆ। ਇਕੋ ਮੰਜ਼ਲ ਜਾਣਾ ਚੜ੍ਹ, ਜਿਥੇ ਮਿਲੇ ਧੁਰ ਦਾ ਮਾਹੀਆ। ਸਚਖੰਡ ਦੁਵਾਰ ਬਿਨ ਕਦਮਾਂ ਜਾਣਾ ਵੜ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਦੁਰਾਹਾ ਕਹੇ ਮੇਰਾ ਦੋਹਰਾ ਇਕ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ । ਸਭ ਦਾ ਮਾਲਕ ਇਕ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਸੀਸ ਨਿਵਾਈਆ। ਜੋ ਆਦਿ ਜੁਗਾਦੀ ਰਹੇ ਹਮੇਸ਼, ਹਮ ਸਾਜਣ ਧੁਰਦਰਗਾਹੀਆ। ਜਿਸ ਦਾ ਲਹਿਣਾ ਦੇਣਾ ਕਲਜੁਗ ਅੰਤਮ ਨਾਲ ਦਸ ਦਸਮੇਸ, ਦਹਿ ਦਿਸ਼ਾ ਵੇਖ ਵਖਾਈਆ। ਉਹ ਮੇਟਣਹਾਰਾ ਕਲਜੁਗ ਕਿਰਿਆ ਕੂੜ ਮਲੇਸ਼, ਮਮਤਾ ਮੋਹ ਵਿਕਾਰ ਗੁਵਾਈਆ। ਜੋਤੀ ਜਾਤਾ ਪੁਰਖ ਬਿਧਾਤਾ ਹੋ ਕੇ ਹਰ ਘਟ ਅੰਤਰ ਕਰੇ ਪਰਵੇਸ਼, ਪਰਾ ਪਸੰਤੀ ਮਧਮ ਬੈਖਰੀ ਧਾਰ ਨਾ ਕੋਇ ਦ੍ਰਿੜਾਈਆ। ਉਹ ਵਸਣਹਾਰਾ ਏਕੰਕਾਰਾ ਸੰਬਲ ਦੇਸ, ਸਾਢੇ ਤਿੰਨ ਹੱਥ ਆਪਣਾ ਰੰਗ ਰੰਗਾਈਆ। ਜਿਸ ਦੇ ਅੱਗੇ ਅਵਤਾਰ ਪੈਗ਼ੰਬਰ ਗੁਰੂ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਵਰਤਾਈਆ।

ਦੁਰਾਹਾ ਕਹੇ ਜਨ ਭਗਤੋ ਦੀਨ ਦੁਨੀ ਦੀ ਤੱਕ ਲਓ ਦੋਹਰੀ ਧਾਰ, ਧਰਮ ਵਿਚ ਨਾ ਕੋਇ ਸਮਾਈਆ। ਜੋ ਸੰਦੇਸ਼ਾ ਦੇ ਕੇ ਗਏ ਪੈਗ਼ੰਬਰ ਗੁਰ ਅਵਤਾਰ, ਅਵਤਰੀ ਹੋ ਕੇ ਮਾਤ ਦ੍ਰਿੜਾਈਆ। ਜੋ ਕਾਤਬ ਬਣ ਕੇ ਬਣੇ ਲਿਖਾਰ, ਲੇਖਾ ਲਿਖਿਆ ਚਾਈਂ ਚਾਈਂਆ। ਜੋ ਹੁਕਮ ਸੰਦੇਸ਼ਾ ਦਿਤਾ ਆਪ ਕਰਤਾਰ, ਕੁਦਰਤ ਕਾਦਰ ਗਿਆ ਦ੍ਰਿੜਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਨੂਰ ਅਲਾਹੀਆ। ਨੌ ਖੰਡ ਪ੍ਰਿਥਮੀ ਸਤ ਦੀਪ ਰਿਹਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਜਿਸ ਨੂੰ ਸਭ ਨੇ ਕਹਿਣਾ ਕਲ ਕਲਕੀ ਅਵਤਾਰ, ਨਿਹਕਲੰਕਾ ਡੰਕ ਵਜਾਈਆ। ਅਮਾਮ ਅਮਾਮਾ ਹੋ ਸਿਕਦਾਰ, ਹੁਕਮ ਸੰਦੇਸ਼ਾ ਦੇਵੇ ਧੁਰਦਰਗਾਹੀਆ। ਜੋ ਲਹਿਣਾ ਦੇਣਾ ਪੂਰਬ ਸਰਬ ਲਏ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ।

ਦੁਰਾਹਾ ਕਹੇ ਜਨ ਭਗਤੋ ਦੀਨ ਦੁਨੀ ਦੀ ਵੇਖੋ ਮੰਡੀ, ਮੰਡਲ ਮੰਡਪਾਂ ਵਿਚ ਧਿਆਨ ਲਗਾਈਆ। ਕਲਜੁਗ ਕੂੜੀ ਕਿਰਿਆ ਹੋਈ ਪਖੰਡੀ, ਨਵ ਸਤ ਭੱਜੇ ਵਾਹੋ ਦਾਹੀਆ। ਬਿਨਾ ਪ੍ਰਭੂ ਤੋਂ ਆਤਮਾ ਸਭ ਦੀ ਹੋਈ ਰੰਡੀ, ਕੰਤ ਸੁਹਾਗ ਨਾ ਕੋਇ ਹੰਡਾਈਆ। ਦੀਨ ਦੁਨੀ ਓਝੜ ਪੈ ਗਈ ਡੰਡੀ, ਡੰਡਾਵਤ ਬੰਦਨਾ ਸਾਰੇ

ਗਏ ਭੁਲਾਈਆ। ਮੇਰਾ ਮਿਹਰਵਾਨ ਸ੍ਰੀ ਭਗਵਾਨ ਕਰਨਹਾਰ ਖੰਡ ਖੰਡੀ, ਖੰਡਾ ਖੜਗ ਨਾਮ ਉਠਾਈਆ। ਨਵ ਸਤ ਦੀ ਧਾਰ ਜਾਏ ਵੰਡੀ, ਵੰਡਣਹਾਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਚਲਣੀ ਚੰਡੀ, ਚੰਡ ਪਰਚੰਡ ਰੂਪ ਬਦਲਾਈਆ। ਉਹ ਜਨ ਭਗਤਾਂ ਸਦਾ ਪਵਣ ਦੇਵੇ ਠੰਡੀ, ਕਲਜੁਗ ਅਗਨੀ ਅੱਗ ਬੁਝਾਈਆ। ਪਿਛਲੀ ਟੁੱਟੀ ਜਾਏ ਗੰਢੀ, ਗੰਢਣਹਾਰ ਗੋਪਾਲ ਸੁਵਾਮੀ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ। ਦੁਰਾਹਾ ਕਹੇ ਜਨ ਭਗਤੋ ਜਗਤ ਦੇ ਦੋਵੇਂ ਰਾਹ ਦੇਣੇ ਛੱਡ, ਕਿਰਿਆ ਕੂੜ ਨਾ ਕੋਇ ਪਰਨਾਈਆ। ਮਾਇਆ ਮਮਤਾ ਨਾਲੋਂ ਹੋਣਾ ਅੱਡ, ਹਉਮੇ ਹੰਗਤਾ ਸੰਗ ਨਾ ਕੋਇ ਰਖਾਈਆ। ਕੂੜ ਨਿਸ਼ਾਨਾ ਜਗਤ ਜਹਾਨ ਦੇਣਾ ਵੱਢ, ਤੰਦੀ ਤੰਦ ਨਜ਼ਰ ਕੋਇ ਨਾ ਆਈਆ। ਇਕ ਨਾਮ ਨਿਧਾਨਾ ਤਨ ਵਜ਼ੂਦ ਅੰਦਰ ਦੇਣਾ ਗੱਡ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ। ਲੇਖੇ ਲਾਉਂਣੇ ਆਪਣੇ ਮਾਸ ਨਾੜੀ ਹੱਡ, ਤਨ ਵਜ਼ੂਦ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਦੁਰਾਹਾ ਕਹੇ ਮੇਰੇ ਉਤੇ ਸਪਤਸ ਰਿਖੀਆਂ ਲਾਇਆ ਡੇਰਾ, ਪੂਰਬ ਦਿਆਂ ਜਣਾਈਆ। ਬਾਲਮੀਕ ਤਿੰਨ ਦਿਨ ਕਰ ਕੇ ਗਿਆ ਵਸੇਰਾ, ਰਾਮ ਤੀਰਥ ਦਏ ਗੁਵਾਹੀਆ। ਰਾਮ ਨੇ ਨੇਤਰ ਨਾਲ ਤੱਕਿਆ ਵਿਚ ਅੰਧੇਰਾ, ਲੋਚਨ ਨੈਣ ਉਠਾਈਆ। ਬਲ ਦਾ ਫਿਰ ਕੇ ਗਿਆ ਵਛੇਰਾ, ਅਸਵਮੇਧ ਯੱਗ ਦੁਹਾਈਆ । ਨਿਗਾਹ ਮਾਰ ਕੇ ਤੱਕਦਾ ਰਿਹਾ ਸਤਿਗੁਰ ਸ਼ਬਦ ਧਰਨੀ ਉਤੇ ਕਿਹੜਾ ਚੇਰਾ, ਚੇਲਾ ਗੁਰ ਕਵਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਦੁਰਾਹਾ ਕਹੇ ਮੇਰੇ ਉਤੇ ਤ੍ਰੇਤਾ ਜੁਗ ਬੀਤਾ, ਬੀਤੀ ਕਹਾਣੀ ਦਿਆਂ ਸੁਣਾਈਆ । ਮੈਂ ਆਦਿ ਜੁਗਾਦਿ ਸਭ ਦੀ ਵੇਖਦਾ ਨੀਤਾ, ਨੀਤੀਵਾਨ ਇਕ ਹੋ ਆਈਆ । ਮੇਰੇ ਧਾਮ ਉਤੇ ਰਾਮ ਵਿਛੋੜੇ ਵਿਚ ਰਹਿ ਦੇ ਗਈ ਸੀਤਾ, ਸੱਤ ਦਿਨ ਆਪਣੀ ਸੇਜ ਹੰਢਾਈਆ। ਇਹ ਖੇਲ ਜਗਤ ਦੀਆਂ ਅੱਖੀਆਂ ਬਾਹਰ ਅਨਡੀਠਾ, ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਜਨ ਭਗਤੋ ਇਥੋਂ ਇਕ ਦੀ ਧਾਰ ਮਿਲੇ ਤੇ ਜਗਤ ਦੀ ਦੂਜੀ ਛੱਡਣੀ ਰੀਤਾ, ਮੰਦਰ ਮਸੀਤਾਂ ਰੰਗ ਨਾ ਕੋਇ ਰੰਗਾਈਆ। ਘਰ ਸੁਵਾਮੀ ਮਿਲੇ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਦਏ ਵਡਿਆਈਆ। ਜਿਸ ਦੇ ਵਿਚ ਹਕ ਤੌਫ਼ੀਕਾ, ਤੋਹਫੇ ਦੇਵੇ ਨਾਮ ਖ਼ੁਦਾਈਆ। ਤੁਹਾਡੀਆਂ ਆਸਾ ਮਨਸਾ ਪੂਰੀਆਂ ਕਰੇ ਉਮੀਦਾ, ਜੋ ਆਮਦ ਵਿਚ ਆਏ ਚਲ ਕੇ ਰਾਹੀਆ। ਤੁਹਾਡੀ ਆਸਾ ਕਾਮਨਾ ਵੇਖੇ ਪੁਸ਼ੀਦਾ, ਪਰਦਿਆਂ ਵਿਚੋਂ ਪਰਦੇ ਆਪ ਫੁਲਾਈਆ। ਤੁਹਾਨੂੰ ਦਰਸ਼ਨ ਦੇਵੇ ਸਨਮੁਖ ਤੇ ਸਿਧਾ ਰੱਖੇ ਦੀਦਾ, ਦੀਦਾ ਦਾਨਿਸਤਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਂਈਆ।

ਦੁਰਾਹਾ ਕਹੇ ਮੇਰਾ ਆਦਿ ਆਦਿ ਦਾ ਪੁਰਾਣਾ ਭਵਿਖਤ, ਚਾਰ ਜੁਗ ਦੇ ਸਾਸ਼ਤਰ ਅੱਖਰਾਂ ਨਾਲ ਜਣਾਈਆ। ਪੁਰਾਣ ਗਰੜ ਵਿਚ ਵੇਦ ਵਿਆਸ ਨੇ ਲਿਖੀ ਲਿਖਤ, ਕਾਂਡ ਅਠਾਰਵਾਂ ਨਾਲ ਮਿਲਾਈਆ। ਕਿਸ ਬਿਧ ਪੁਰਖ ਅਕਾਲੇ ਦੀਨ ਦਿਆਲੇ ਬ੍ਰਹਮਣ ਗੌੜ ਦੀ ਧਾਰ ਦੀਨ ਦੁਨੀ ਦੀ ਖੋਲ੍ਹਣੀ ਦ੍ਰਿਸ਼ਟ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਫੇਰ ਸੰਦੇਸ਼ਾ ਦੇ ਕੇ ਗਿਆ ਰਾਮ ਨੂੰ ਗੁਰੂ ਵਸ਼ਿਸ਼ਟ, ਵਿਸ਼ਿਆਂ ਬਾਹਰ ਸਮਝਾਈਆ। ਪੈਗ਼ੰਬਰਾਂ ਬਿਨ ਛਾਹੀ ਤੋਂ ਲਿਖੀ ਲਿਸਟ, ਅਲਫ਼ ਯੇ ਵੰਡ ਨਾ ਕੋਇ ਵੰਡਾਈਆ। ਨਾਨਕ ਨਿਰਗੁਣ ਧਾਰ ਸਤਿਨਾਮ ਦੀ ਦਿਤੀ ਕਿਸ਼ਤ, ਸੋਹਣਾ ਆਪਣਾ ਖੇਲ ਖਿਲਾਈਆ। ਗੋਬਿੰਦ ਪੁਰੀ ਅਨੰਦ ਵਿਚ ਪਹਿਲੇ ਦਿਨ ਇਕ ਪਿਆਰ ਦੀ ਬੰਨ੍ਹੀ ਸ਼ਿਸ਼ਤ, ਨਿਸ਼ਾਨਾ ਜ਼ਿਮੀ ਅਸਮਾਨ ਬਣਾਈਆ। ਦੁਰਾਹਾ ਕਹੇ ਨਾ ਮੇਰਾ ਲੇਖਾ ਸਵਰਗ ਨਾ ਨਾਲ ਬਹਿਸ਼ਤ, ਦੋਜ਼ਕਾਂ ਵੰਡ ਨਾ ਕੋਇ ਵੰਡਾਈਆ। ਮੈਨੂੰ ਆਦਿ ਦਾ ਪਿਆਰ ਮੇਰਾ ਪ੍ਰਭੂ ਦੇ ਨਾਲ ਇਸ਼ਕ, ਮਸ਼ੂਕ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਖਾਏ ਇਕ ਅਗੰਮਾ ਦਰਿਸ਼, ਦਿਸ਼ਾ ਜਗਤ ਵੰਡ ਨਾ ਕੋਇ ਵੰਡਾਈਆ। (੨੪ ਅੱਸੂ ਸ਼ਹਿਨਸ਼ਾਹੀ ਸੰਮਤ ੧੧)

ਦੀਵਾਲੀ : ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਹਰਿਭਗਤ ਹਰਿਸੰਗਤ ਸਾਚਾ ਦੀਵਾਲੀ :

ਥਾਂ, ਗੁਰਸਿਖ ਆਤਮਕ ਦੀਪਕ ਜੋਤ ਜਗੇ ਦੀਵਾਲੀ। (੧੦ ਕੱਤਕ ੨੦੧੪ ਬਿ)
ਧੰਨਾ ਕਹੇ ਸੈਣ ਚਲ ਵੇਖੀਏ ਜੋਤ ਅਕਾਲੀ, ਨਿਰਗੁਣ ਆਪਣੀ ਧਾਰ ਜਣਾਇੰਦਾ। ਸੈਣ ਕਹੇ ਧੰਨੇ
ਅੱਜ ਦੀਵਾਲੀ, ਹਰਿ ਸਾਚਾ ਖ਼ੁਸ਼ੀ ਮਨਾਇੰਦਾ । ਧੰਨਾ ਕਹੇ ਕਲਜੁਗ ਰੈਣ ਅੰਧੇਰੀ ਕਾਲੀ, ਦੀਪਕ
ਕੋਇ ਨਜ਼ਰ ਨਾ ਆਇੰਦਾ। ਸੈਣ ਕਹੇ ਹਰਿਭਗਤ ਪ੍ਰਭ ਅੱਗੇ ਸਵਾਲੀ, ਸਭ ਦੀ ਆਸਾ ਪੂਰ ਕਰਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ।
ਸੈਣ ਕਹੇ ਦੀਵਾਲੀ ਰਾਤ, ਰਾਤੀਂ ਸੁਤਿਆਂ ਬੀਤ ਨਾ ਜਾਈਆ। ਧੰਨਾ ਕਹੇ ਨਾਰ ਕਮਜ਼ਾਤ, ਠੱਗਾਂ ਚੋਰਾਂ
ਨਾਲ ਰਲਾਈਆ। ਗੁਰਮੁਖ ਕਹਿਣ ਮਿਲਿਆ ਪੁਰਖ ਅਬਿਨਾਸ਼, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ।
ਧੰਨਾ ਕਹੇ ਜਗਤ ਵਿਹਾਰਾ, ਘਰ ਘਰ ਲੱਛਮੀ ਰਾਹ ਤਕਾਇਆ। ਸੈਣ ਕਹੇ ਸਭ ਹੋਣ ਖ਼ਵਾਰਾ, ਬਿਨ
ਹਰਿ ਜੂ ਦਇਆ ਨਾ ਕੋਇ ਕਮਾਇਆ। ਭਗਤ ਕਹਿਣ ਮਿਲਿਆ ਹਰਿ ਨਾਮ ਭੰਡਾਰਾ, ਨਿਖੁਟ ਕਦੇ ਨਾ
ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਪਾਇਆ।
(੨੨ ਤੱਤਕ ੨੦੧੮ ਬਿ)
ਸੰਤ ਰੋਵਣ ਕਰਨ ਪੁਕਾਰ, ਉਚੀ ਕੂਕ ਦੇਣ ਦੁਹਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਚੰਦ ਚਾਂਦਨਾ ਨਾ
ਕੋਇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਹੋਏ ਵਿਭਚਾਰ, ਸ੍ਰਿਸ਼ਟ ਸਬਾਈ ਹਰਿ ਜੂ ਕੰਤ ਨਾ ਕੋਇ ਹੰਢਾਈਆ।
ਸਾਚੇ ਮੰਦਰ ਅੰਦਰ ਨਿਰਗੁਣ ਸਰਗੁਣ ਕਰੇ ਨਾ ਕੋਇ ਪਿਆਰ, ਸਾਖਿਆਤ ਰੂਪ ਨਾ ਕੋਇ ਵਖਾਈਆ। ਕਾਗ਼ਜ਼
ਕਲਮ ਗਏ ਹਾਰ, ਲਿਖ ਲਿਖ ਥੱਕੀ ਸ਼ਾਹੀਆ। ਸੱਤ ਸਮੁੰਦਰ ਰੋਵਣ ਜ਼ਾਰੋ ਜ਼ਾਰ, ਬਨਾਸਪਤ ਉਚੀ ਕੂਕ
ਦਏ ਦੁਹਾਈਆ। ਕਿਸੇ ਮਿਲਿਆ ਨਾ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਭਰਮੇ ਭੁੱਲਾ
ਜੀਵ ਗਵਾਰ, ਭਰਮ ਗੜ੍ਹ ਨਾ ਕੋਇ ਤੁੜਾਈਆ। ਬਜਰ ਕਪਾਟੀ ਨਾ ਖੁਲਾ ਕਿਵਾੜ, ਆਤਮ ਤਾਕੀ ਕੁੰਡਾ
ਨਾ ਕੋਇ ਲਾਹੀਆ। ਤੇਲ ਬਾਤੀ ਦੀਵੇ ਲਏ ਬਾਲ, ਘਰ ਘਰ ਦੀਵਾਲੀ ਰਹੇ ਜਗਾਈਆ । ਨਾਤਾ
ਤੋੜੇ ਨਾ ਕੋਇ ਸ਼ਾਹ ਕੰਗਾਲ, ਸ਼ਹਿਨਸ਼ਾਹ ਨਾ ਕੋਇ ਮਿਲਾਈਆ। ਨਾ ਕੋਇ ਸੁਣਾਏ ਮੁਰੀਦਾਂ ਹਾਲ, ਮੁਰਸ਼ਦ
ਮਿਲਿਆ ਨਾ ਸੱਚਾ ਮਾਹੀਆ। ਫਲ ਦਿਸੇ ਨਾ ਕਿਸੇ ਡਾਲ, ਲੱਖ ਚੁਰਾਸੀ ਸਿਮਲ ਬੂਟਾ ਨਜ਼ਰੀ ਆਈਆ।
ਤੁਧ ਬਿਨ ਕਵਣ ਕਰੇ ਪ੍ਰਿਤਪਾਲ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਤੇਰੀ
ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਪਾਈਆ। ਇਕੋ ਮੰਨ ਸਤਿ ਸਵਾਲ, ਬਣ ਸਵਾਲੀ ਰਹੇ ਸੁਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਸਰਨਾਈਆ।
(੧੬ ਅੱਸੂ ੨੦੧੯ ਬਿ)
ਜਗਤ ਅਵੱਲੜੀ ਚਾਲ ਨਿਰਾਲੀ, ਨਿਰਗੁਣ ਸਰਗੁਣ ਆਪ ਜਣਾਇੰਦਾ। ਕਲਜੁਗ ਅੰਤਮ ਜੋਤ ਅਕਾਲੀ,
ਨਿਰਵੈਰ ਪੁਰਖ ਵੇਸ ਵਟਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਕਾਲੀ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ।
ਧੁਰਦਰਗਾਹੀ ਇਕੋ ਮਾਲੀ, ਸਾਹਿਬ ਸੁਲਤਾਨ ਫੇਰਾ ਪਾਇੰਦਾ। ਭਗਤ ਭਗਵਾਨ ਬੁੱਧ ਵੇਖੇ ਬਾਲੀ, ਬਾਲਕ
ਆਪਣੀ ਗੋਦ ਵਸਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲੀ, ਜਾਗਰਤ ਜੋਤ ਇਕ ਰੁਸ਼ਨਾਇੰਦਾ। ਲੱਖ
ਚੁਰਾਸੀ ਵੇਖੇ ਹੱਥਾਂ ਖ਼ਾਲੀ, ਨਾਮ ਭੰਡਾਰ ਘਰ ਨਜ਼ਰ ਕਿਸੇ ਨਾ ਆਇੰਦਾ। ਸਾਧ ਸੰਤ ਜੀਵ ਜੰਤ ਬਾਹਰ
ਵੇਖਣ ਜਗਤ ਦੀਵਾਲੀ, ਦੀਪਕ ਅੰਦਰ ਨਾ ਕੋਇ ਜਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। (੨੦ ਚੇਤ ੨੦੨੦ ਬਿ)

ਭਗਤ ਦੀਵਾਲੀ ਦੀਪਕ ਬਿਲੋਏ, ਬਾਲ ਬਾਲ ਰੁਸ਼ਨਾਈਆ। ਸਚ ਸਮਗਰੀ ਇਕੋ ਹੋਏ, ਸਤਿ ਸਤਿ ਇਕੋ

ਵਡਿਆਈਆ। ਸਚ ਪਰਕਾਸ਼ ਸਦਾ ਤ੍ਰੈਲੋਏ, ਲੋਕ ਅਲੋਕ ਸਹਾਈਆ। ਪ੍ਰੇਮ ਪ੍ਰੀਤੀ ਅੰਤਰ ਮੋਹੇ, ਮੁਹੱਬਤ ਬੇਪਰਵਾਹੀਆ। ਦੋਏ ਏਕ ਰੂਪ ਤਨ ਅੰਤਰ ਹੋਏ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤ ਦੀਵਾਲੀ ਜਾਣੇ ਕੋਇ, ਜੁਗ ਚੌਕੜੀ ਸਾਰ ਕੋਇ ਨਾ ਆਈਆ। ਰਾਮ ਰਾਮ ਨੂੰ ਦੇਵੇ ਢੋਏ, ਪਰਨਾਮ ਵਿਚ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ। ਭਗਤ ਦੀਵਾਲੀ ਕਹੇ ਮੇਰਾ ਜਗਦਾ ਦੀਪ, ਦੀਪਕ ਕਰੇ ਰੁਸ਼ਨਾਈਆ। ਮੇਰੀ ਓਸ ਦੇ ਨਾਲ ਪ੍ਰੀਤ, ਜੋ ਪ੍ਰੀਤਮ ਪਤਿਪਰਮੇਸ਼ਵਰ ਰਿਹਾ ਵਖਾਈਆ। ਮੈਂ ਵੇਖਿਆ ਲੰਘ ਕੇ ਸਚ ਦਹਲੀਜ, ਮੰਜ਼ਲ ਪੰਧ ਮੁਕਾਈਆ। ਜਿਸ ਦੀ ਜੁਗ ਚੌਕੜੀ ਰਖੀ ਰੀਝ, ਬਿਨ ਨੇਤਰ ਨੈਣ ਅੱਖ ਉਠਾਈਆ। ਸੋ ਮਿਲਿਆ ਸਾਹਿਬ ਹਬੀਬ, ਤਬੀਬ ਨੂਰ ਖ਼ੁਦਾਈਆ। ਜਲਵਾ ਤੱਕ ਅਜੀਬ, ਹੈਰਾਨੀ ਵਿਚ ਤਕਾਈਆ। ਜਿਸ ਦਾ ਲੇਖਾ ਸ਼ਾਹ ਗ਼ਰੀਬ, ਗ਼ੈਰਾਂ ਕਰੇ ਜੁਦਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਇਕ ਵਖਾਈਆ। ਦੀਵਾਲੀ ਕਹੇ ਮੈਂ ਭਗਤਾਂ ਜੋਗੀ, ਜੁਗ ਜੁਗ ਰਾਹ ਤਕਾਈਆ। ਜਿਨ੍ਹਾਂ ਨੂੰ ਸਾਹਿਬ ਸਚੇ ਦੀ ਆ ਗਈ ਸੋਝੀ, ਗ੍ਰਹਿ ਮੰਦਰ ਹੋਈ ਰੁਸ਼ਨਾਈਆ। ਉਨ੍ਹਾਂ ਦੀ ਪੂਜਾ ਕਰਨ ਲੋਕੀ, ਪਰਲੋਕ ਵਜੀ ਵਧਾਈਆ। ਖੇਲ ਵੇਖ ਕੇ ਠਾਕਰ ਮੌਜੀ, ਮਜਲਸ ਇਕੋ ਘਰ ਸੁਹਾਈਆ। ਜਿਸ ਦੀਵਾਲੀ ਨੂੰ ਵੇਖ ਕੇ ਗਏ ਵੇਦੀ ਸੋਢੀ, ਨਾਨਕ ਗੋਬਿੰਦ ਅੱਖ ਖੁਲ੍ਹਾਈਆ। ਸੋ ਦੀਪਕ ਲੋ ਪਰਕਾਸ਼ ਦੇਵੇ ਓਹਦੀ, ਜਿਸ ਦੀ ਜੋਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਵਾਲੀ ਦਏ ਦ੍ਰਿੜਾਈਆ । ਭਗਤ ਦੀਵਾਲੀ ਕਹੇ ਮੈਂ ਸਦਾ ਰਹਾਂ ਦਿਨ ਰਾਤ, ਦਿਵਸਾਂ ਵਾਲੀ ਨਾ ਵੰਡ ਵੰਡਾਈਆ। ਅੱਠੇ ਪਹਿਰ ਰਖਾਂ ਪਰਕਾਸ਼, ਪ੍ਰੇਮ ਨੂਰ ਰੁਸ਼ਨਾਈਆ। ਦੀਪਕ ਵਿਚੋਂ ਦੀਪਕ ਦੀ ਦੇਵਾਂ ਲਾਟ, ਲਲਾਟ ਕਰਾਂ ਰੁਸ਼ਨਾਈਆ । ਜਨ ਭਗਤਾਂ ਦੀ ਮੇਟਾਂ ਵਾਟ, ਅਧਵਾਟਾ ਪੰਧ ਮੁਕਾਈਆ। ਮੰਜ਼ਲ ਵਖਾ ਕੇ ਘਾਟ, ਘਾਟੇ ਪੂਰ ਕਰਾਈਆ। ਆਤਮ ਦੀ ਦੱਸ ਕੇ ਜ਼ਾਤ, ਪਰਮਾਤਮ ਦਿਆਂ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਦੀਵਾਲੀ ਕਹੇ ਮੈਂ ਆਈ ਵਿਚ ਸੰਸਾਰ, ਦੀਵੇ ਬੱਤੀ ਸਭ ਦੇ ਗੁਲ ਕਰਾਈਆ। ਮੇਰੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹੀ ਵਿਵਹਾਰ, ਸਾਚੀ ਸ਼ਮਅ ਨਾ ਕੋਇ ਜਗਾਈਆ। ਖੇੜੇ ਉਜੜੇ ਵਿਚ ਸੰਸਾਰ, ਬੇੜੇ ਕੂੜੇ ਦਿਆਂ ਡੁਬਾਈਆ । ਭਗਤਾਂ ਕਰਾਂ ਪਿਆਰ, ਪ੍ਰੇਮੀਆਂ ਲਿਆਂ ਉਠਾਈਆ। ਜਿਨ੍ਹਾਂ ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਬੋਲਿਆ ਜੈਕਾਰ, ਉਨ੍ਹਾਂ ਦੇਵਾਂ ਮਾਣ ਵਡਿਆਈਆ। ਦੀਆ ਬਾਤੀ ਕਮਲਾਪਾਤੀ ਬਾਲ ਕੇ ਅਗੰਮ ਅਪਾਰ, ਤੇਲ ਬੱਤੀ ਬਿਨਾ ਦਿਤਾ ਟਿਕਾਈਆ। ਸੋ ਜਗਦਾ ਰਹੇ ਸਦ ਭਗਤਾਂ ਵਾਲੀ ਪਰਭਾਤ, ਨੂਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਚ ਕਰੇ ਰੁਸ਼ਨਾਈਆ।

ਭਗਤ ਦੀਵਾਲੀ ਕਹੇ ਮੈਨੂੰ ਲੋੜ ਨਹੀਂ ਦੀਆ ਬੱਤੀ, ਤੇਲ ਵਾਲੀ ਨਾ ਆਸ ਰਖਾਈਆ। ਮੈਂ ਭਗਤਾਂ ਨੂੰ ਮਿਲਾਉਣਾ ਧੁਰ ਦਾ ਕਮਲਾਪਤੀ, ਜਿਸ ਨੂੰ ਮਿਲਿਆਂ ਜੋਤ ਨਾ ਕੋਇ ਬੁਝਾਈਆ। ਇਹੋ ਖੇਲ ਲਗੇ ਹੱਛੀ, ਅੱਛੀ ਤਰਹ ਦ੍ਰਿੜਾਈਆ। ਜਨ ਭਗਤਾਂ ਕਰਾਂ ਪੱਕੀ, ਹੁਕਮ ਦੱਸਾਂ ਬੇਪਰਵਾਹੀਆ । ਜਨ ਭਗਤੋ ਸਚ ਦੀਵਾਲੀ ਵੇਖੋ ਆਪਣੀ ਉਸ ਅੱਖੀਂ, ਜੋ ਅੱਖੀਆਂ ਦੇ ਪਿਛੇ ਅੱਖੀ ਦਿਤੀ ਲਗਾਈਆ। ਜਿਥੇ ਅੰਧੇਰ ਰਹੇ ਨਾ ਰਤੀ, ਦਿਵਸ ਰੈਣ ਹੋਏ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇ ਕੇ ਇਕ ਮਤੀ, ਮਤਲਬ ਗੁਰਮੁਖਾਂ ਹਲ ਕਰਾਈਆ।

ਦੀਵਾਲੀ ਜਗਤ ਕਹੇ ਮੈਂ ਚੁੱਕ ਕੇ ਵੇਖਿਆ ਪਰਦਾ, ਨੈਣ ਅੱਖ ਨਾਲ ਬਦਲਾਈਆ। ਲੇਖਾ ਜਾਣਿਆਂ ਘਰ ਘਰ ਦਾ, ਵੇਖੀ ਸਰਬ ਲੋਕਾਈਆ। ਦੀਪਕ ਤੇਲ ਬਾਤੀ ਨਾਲ ਤਕਿਆ ਬਲਦਾ, ਥੋੜ੍ਹੇ ਸਮੇਂ ਲਈ ਰੁਸ਼ਨਾਈਆ। ਜਗਤ ਜਹਾਨ ਦੀਪਕ ਜਲਦਾ, ਰੈਣ ਸਬਾਈ ਤੱਕੀ ਹਾਲ ਦੁਹਾਈਆ। ਜਿਨ੍ਹਾਂ ਉਤੇ ਭਾਣਾ ਵਰਤਨਾ ਕਲਜੁਗ ਕਲ ਦਾ, ਕਾਲਖ ਟਿੱਕੇ ਨਾ ਕੋਇ ਮਿਟਾਈਆ। ਲੇਖਾ ਮਿਲਣਾ ਕੂੜੇ ਫਲ ਦਾ,

ਕਰਮਾਂ ਦੀ ਹੋਏ ਸਜ਼ਾਈਆ । ਸ਼ੇਰ ਬੁਕਣਾ ਦੋ ਜਹਾਨ ਵਡੀ ਝੱਲ ਦਾ, ਝਲਕ ਆਪਣੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ ਦਏ ਬੁਝਾਈਆ।

ਜਗਤ ਦੀਵਾਲੀ ਕਹੇ ਬਹੁਤੇ ਦੀਵੇ ਹੋਏ ਗੁਲ, ਰੋਸ਼ਨ ਨਾ ਕੋਇ ਕਰਾਈਆ । ਮਾਟੀ ਦਾ ਪਿਆ ਨਾ ਕੋਇ ਮੁੱਲ, ਕ਼ੀਮਤ ਨਾ ਕੋਇ ਚੁਕਾਈਆ। ਸਚ ਨਾ ਤੁਲਿਆ ਤੁਲ, ਲਹਿਣਾ ਹੱਥ ਨਾ ਕੋਇ ਫੜਾਈਆ। ਮਨ ਵਾਸਨਾ ਗਏ ਭੁਲ, ਭਰਮ ਭਰੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਦੀਵਾਲੀ ਘਰ ਘਰ ਦਏ ਦੁਹਾਈਆ।

ਜਗਤ ਦੀਵਾਲੀ ਕਹੇ ਸਾਚਾ ਵੇਖੋ ਜਗਦਾ ਇਕੋ ਦੀਆ, ਜੋ ਦੀਵਾਨਖ਼ਾਨਿਆਂ ਕਰੇ ਰੁਸ਼ਨਾਈਆ। ਉਸ ਦੇ ਵੇਖਣ ਦਾ ਕਰ ਲਓ ਹੀਆ, ਹਿੰਮਤ ਨਾਲ ਆਪਣਾ ਆਪ ਉਠਾਈਆ। ਸਾਚੀ ਦੀਪਕ ਜਗਾਉਣ ਵਾਲੀ ਬਣ ਜਾਓ ਤ੍ਰੀਆ, ਤ੍ਰੀਮਤ ਆਪਣਾ ਰੂਪ ਬਦਲਾਈਆ। ਮਿਲ ਕੇ ਪ੍ਰੇਮੀ ਸਚੇ ਪ੍ਰੀਆ, ਦੀਪਕ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਵਿਚੋਂ ਅੰਤਮ ਹੀਆ, ਹਰਿ ਜੂ ਹਰਿ ਹਰਿ ਦਏ ਸਮਝਾਈਆ। ਅਗੇ ਭੋਗਣਾ ਸਭ ਨੇ ਆਪਣਾ ਕੀਆ, ਕ਼ੀਮਤ ਸਕੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਦੀਵਾਲੀ ਰਿਹਾ ਸਮਝਾਈਆ।

ਜਗਤ ਦੀਵਾਲੀ ਕਹੇ ਮੈਨੂੰ ਆਉਂਦਾ ਰਿਹਾ ਡਰ, ਡਰ ਡਰ ਰਿਹਾ ਸੁਣਾਈਆ । ਖ਼ੁਸ਼ੀ ਹੋਈ ਨਹੀਂ ਘਰ ਘਰ, ਥੋੜ੍ਹਿਆਂ ਵਿਚੋਂ ਬਹੁਤੇ ਰਹੇ ਪਛਤਾਈਆ। ਮੰਜ਼ਲ ਵੇਖਿਆ ਨਾ ਕਿਸੇ ਚੜ੍ਹ, ਸਤਿ ਦੀਪਕ ਨਾ ਕੋਇ ਚਮਕਾਈਆ। ਖ਼ਾਲੀ ਵੇਖ ਕੇ ਕਿਲੇ ਗੜ੍ਹ, ਮੈਂ ਅੰਦਰੋਂ ਕਰਾਂ ਦੁਹਾਈਆ। ਇਉਂ ਭਾਸਦਾ ਜਿਵੇਂ ਸਭ ਦੀ ਉਖੜਨ ਵਾਲੀ ਜੜ੍ਹ, ਸਿਰ ਸਕੇ ਨਾ ਕੋਇ ਉਠਾਈਆ। ਦੀਆ ਦੀਪਕ ਰਿਹਾ ਕੋਈ ਨਾ ਬਲ, ਬਲਦੀ ਅੱਗ ਨਾ ਕੋਇ ਬੁਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਭਗਤਾਂ ਸਾਚਾ ਦਿਤਾ ਕਿਸੇ ਨਾ ਫਲ, ਕੂੜ ਕੁੜਿਆਰਾਂ ਦੀਵੇ ਗੁਲ ਰਿਹਾ ਕਰਾਈਆ। (੧੦ ਕੱਤਕ ਸ਼ਹਿਨਸ਼ਾਹੀ ਸੰਮਤ ੧)

ਦੀਵਾਲੀ ਕਹੇ ਮੇਰਾ ਸਚ ਪਰਕਾਸ਼, ਪ੍ਰਭ ਜੋਤ ਨਾਲ ਵਡਿਆਈਆ। ਜੁਗ ਜੁਗ ਭਗਤਾਂ ਅੰਦਰ ਮੇਰਾ ਖੇਲ ਤਮਾਸ਼, ਨਿਤ ਨਵਿਤ ਸਾਚੀ ਸੇਵ ਕਮਾਈਆ । ਹੁਕਮ ਮੰਨ ਸਾਹਿਬ ਗੁਣਤਾਸ, ਸਚ ਸੁਵਾਮੀ ਸੀਸ ਨਿਵਾਈਆ। ਜਿਨ੍ਹਾਂ ਦੇ ਅੰਦਰੋਂ ਅੰਧ ਅੰਧੇਰ ਜਾਏ ਵਿਨਾਸ਼, ਅਬਿਨਾਸ਼ੀ ਕਰਤਾ ਕਰੇ ਰੁਸ਼ਨਾਈਆ । ਤਿਸ ਮੰਡਲ ਹੋਵੇ ਮੇਰੀ ਰਹਿਰਾਸ, ਸਚ ਸਮਿਗਰੀ ਇਕ ਪਰਗਟਾਈਆ। ਸਚ ਦੁਵਾਰੇ ਕਰ ਕੇ ਵਾਸ, ਆਪਣਾ ਨੂਰ ਦਿਆਂ ਚਮਕਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਦਾਸ, ਤਿਸ ਦਾ ਰੂਪ ਅਨੂਪ ਪਰਗਟਾਈਆ। ਖੇਲ ਤੱਕ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਪੰਧ ਮੁਕਾਈਆ। ਲੱਖ ਚੁਰਾਸੀ ਅੰਦਰ ਕਰ ਕੇ ਵਾਸ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਕਵਣ ਵਸਿਆ ਪ੍ਰਭ ਦੇ ਪਾਸ, ਭਗਤ ਸੁਹੇਲਾ ਕਵਣ ਅਖਵਾਈਆ। ਜਿਸ ਦਾ ਸਾਹਿਬ ਉਤੇ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਰਾਹ ਤਕਾਈਆ। ਉਸ ਦੀ ਪੂਰੀ ਹੋਵੇ ਆਸ, ਸਿੱਧਾ ਰਸਤਾ ਦੇਵੇ ਧੁਰਦਰਗਾਹੀਆ। ਦੀਵਾਲੀ ਕਹੇ ਮੈਂ ਭਗਤਾਂ ਦੇਵਾਂ ਸ਼ਾਬਾਸ਼, ਗੁਰਮੁਖਾਂ ਨਾਲ ਵਡਿਆਈਆ। ਜਿਨ੍ਹਾਂ ਦਾ ਲੇਖਾ ਹੋਵੇ ਖਲਾਸ, ਚੁਰਾਸੀ ਵਿਚ ਨਾ ਕੋਇ ਭੁਵਾਈਆ। ਤਨ ਵਜੂਦ ਪਹਿਨਣਾ ਪਏ ਨਾ ਕੋਇ ਲਬਾਸ, ਓਢਣ ਤਨ ਨਾ ਕੋਇ ਹੰਢਾਈਆ। ਪਵਣ ਸੁਵਾਸੀ ਰਹੇ ਨਾ ਕੋਇ ਸੁਵਾਸ, ਰਜੋ ਤਮੋ ਸਤੋ ਨਾ ਕੋਇ ਰੰਗ ਰੰਗਾਈਆ। ਸ਼ੰਕਰ ਤੱਕਣਾ ਪਏ ਨਾ ਉਤੇ ਕੈਲਾਸ਼, ਬ੍ਰਹਮਾ ਬ੍ਰਹਮ ਨਾ ਧਿਆਨ ਲਗਾਈਆ। ਜਿਨ੍ਹਾਂ ਨਿਰੰਤਰ ਪ੍ਰਭ ਮੇਰਾ ਕੀਤਾ ਪਰਕਾਸ਼, ਦੀਪਕ ਦੀਆ ਆਤਮ ਪਰਮਾਤਮ ਦਿਤਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ। ਦੀਵਾਲੀ ਕਹੇ ਮੈਂ ਕੋਈ ਧਾਰ ਨਹੀਂ ਅੱਗ ਦੀ, ਦੀਵਾ ਬੱਤੀ ਨਾ ਕੋਇ ਵਡਿਆਈਆ। ਮੈਂ ਧਾਰ ਸੂਰੇ ਸਰਬੱਗ ਦੀ, ਜੁਗ ਚੌਕੜੀ ਵੇਸ ਵਟਾਈਆ । ਪਰਕਾਸ਼ ਵਿਚੋਂ ਪਰਕਾਸ਼ ਹੋ ਕੇ ਜਗਦੀ, ਜਾਗਰਤ ਜੋਤ ਕਰ ਰੁਸ਼ਨਾਈਆ। ਮੇਰੀ ਖੇਲ ਉਪਰ ਸ਼ਾਹ ਰਗ ਦੀ, ਨੌਂ ਦੁਵਾਰੇ ਡੇਰਾ ਢਾਹੀਆ। ਮੈਂ ਸਾਥਣ ਨਹੀਂ

ਜੀਵ ਅਲਪਗ ਦੀ, ਕੂੜ ਕਿਰਿਆ ਨਾ ਕੋਇ ਵਡਿਆਈਆ। ਮੇਰੀ ਆਸ਼ਾ ਭਗਤਾਂ ਪ੍ਰੇਮ ਵਿਚ ਸੱਦ ਦੀ, ਸੱਦਾ ਦੇਵੇ ਥਾਉਂ ਥਾਈਂਆ। ਓਨ੍ਹਾਂ ਘੜੀ ਸੁਲੱਖਣੀ ਹੋਵੇ ਅੱਜ ਦੀ, ਜਿਨ੍ਹਾਂ ਮਿਲਿਆ ਧੁਰਦਰਗਾਹੀਆ। ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿਚ ਬਲਦੀ, ਮਮਤਾ ਮੋਹ ਵਿਚ ਹਲਕਾਈਆ। ਸਾਹਿਬ ਸਤਿਗੁਰ ਦਾ ਸਾਥ ਛੱਡਦੀ, ਨਾਤਾ ਕੂੜ ਨਾਲ ਬੰਧਾਈਆ। ਕੂੜੀ ਆਸਾ ਹੋਵੇ ਕੱਗ ਦੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਰਖਾਈਆ। ਦੀਵਾਲੀ ਕਹੇ ਮੈਂਂ ਪਰਕਾਸ਼ ਹੋ ਕੇ ਪਰਕਾਸ਼ ਧੁਰ ਦਾ ਲੱਭਦੀ, ਭਗਤ ਸੁਹੇਲੇ ਵੇਖ ਵਖਾਈਆ। ਮੇਰੀ ਆਸਾ ਨਹੀਂ ਕੋਈ ਮਦਿ ਦੀ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਦੀਵਾਲੀ ਕਹੇ ਮੈਨੂੰ ਬ੍ਰਹਮਾ ਕੀਤਾ ਪਿਆਰ, ਦੀਪਕ ਦੀਆ ਅਗੰਮ ਜਲਾਈਆ । ਵਿਸ਼ਨੂੰ ਮੇਰੀ ਬੱਧੀ ਧਾਰ, ਜੋਤੀ ਜੋਤ ਨਾਲ ਰੁਸ਼ਨਾਈਆ। ਸ਼ੰਕਰ ਮੇਰੀ ਕੀਤੀ ਵਿਚਾਰ, ਕੈਲਾਸ਼ ਉਪਰ ਕਰ ਰੁਸ਼ਨਾਈਆ। ਇੰਦਰ ਮੇਰਾ ਕੀਤਾ ਦੀਦਾਰ, ਜੋਤ ਵੇਖ ਅਗੰਮ ਅਥਾਹੀਆ। ਪੜਦਾ ਚੁਕਦੇ ਰਹੇ ਪੈਗ਼ੰਬਰ ਗੁਰ ਅਵਤਾਰ, ਅੰਧ ਅੰਧੇਰਾ ਦੂਰ ਕਰਾਈਆ। ਮੇਰੀ ਜਗਮਗ ਜੋਤ ਅਪਾਰ, ਅਪਰੰਪਰ ਸੁਵਾਮੀ ਦਿਤੀ ਪਰਗਟਾਈਆ। ਅਸ਼ਟਭੁਜ ਮੈਨੂੰ ਲਿਆਂਦਾ ਵਿਚ ਸੰਸਾਰ, ਦੀਪਕ ਨੌਂ ਨੌਂ ਜਗਾਈਆ। ਫੇਰ ਜਗੀ ਬਲ ਦੁਵਾਰ, ਬਾਵਨ ਰੰਗ ਵੇਖਿਆ ਚਾਈਂ ਚਾਈਂਆ। ਰਾਮ ਦਿਤਾ ਆਧਾਰ, ਮਿਲੀ ਮਾਣ ਵਡਿਆਈਆ। ਕ੍ਰਿਸ਼ਨ ਨੇ ਅਰਜਨ ਦਿਤਾ ਵਖਾਲ, ਪ੍ਰਭ ਜੋਤੀ ਜੋਤ ਰੁਸ਼ਨਾਈਆ। ਮੈਂ ਜੁਗ ਜੁਗ ਚਲਦੀ ਰਹੀ ਸਾਲ ਬਸਾਲ, ਸੰਮਤ ਸੰਮਤੀ ਪੰਧ ਮੁਕਾਈਆ। ਦੀਨ ਦੁਨੀ ਦਾ ਵੇਖਦੀ ਰਹੀ ਹਾਲ, ਜੁਗ ਚੌਕੜੀ ਧਿਆਨ ਲਗਾਈਆ। ਬਿਨਾ ਭਗਤਾਂ ਘਰ ਦੀਪਕ ਸਕਿਆ ਕੋਇ ਨਾ ਬਾਲ, ਅੰਧ ਅੰਧੇਰ ਨਾ ਕੋਇ ਮਿਟਾਈਆ । ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲ, ਜਗਤ ਵਾਸਨਾ ਵਿਚ ਸ੍ਰਿਸ਼ਟ ਹਲਕਾਈਆ। ਮੈਂ ਸਦਾ ਜਗਦੀ ਰਹੀ ਸਚ ਸੱਚੀ ਧਰਮਸਾਲ, ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਅੰਦਰ ਆਪਣਾ ਦੀਪਕ ਦੇਵੇ ਬਾਲ, ਦੀਵਾਲੀ ਕਹੇ ਮੈਂ ਸਦਾ ਉਸ ਦੇ ਨਾਲ ਜਗਤ ਰੰਗ ਦਾ ਪੰਧ ਮੁਕਾਈਆ। (੧੩ ਕੱਤਕ ਸ਼ਹਿਨਸ਼ਾਹੀ ਸੰਮਤ ੬)

ਕਲਜੁਗ ਕਹੇ ਦੀਵਾਲੀ ਮੇਰਾ ਲੁੱਟਣ ਆਈ ਸੋਨਾ ਚਾਂਦੀ, ਚੰਦ ਸਿਤਾਰ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਭੰਨਣ ਆਈ ਹਾਂਡੀ, ਉਮਤ ਨਬੀ ਰਸੂਲਾਂ ਧਿਆਨ ਲਗਾਈਆ। ਲੇਖਾ ਵੇਖਣ ਆਈ ਜਨ ਭਗਤਾਂ ਕਿਸ ਬਿਧ ਚਲਦੀ ਕਾਂਡੀ, ਕਾਂਡ ਦੀਨ ਦੁਨੀ ਬਦਲਾਈਆ। ਜਿਸ ਝਗੜਾ ਮੇਟਣਾ ਸੂਰ ਗਾਂ ਢਾਂਡੀ, ਢੰਡੋਰਾ ਦੇਵੇ ਅਗੰਮ ਅਥਾਹੀਆ। ਪਿਆਰ ਰਹਿਣਾ ਨਹੀਂ ਆਂਢੀ ਗੁਵਾਂਢੀ, ਸੰਗੀ ਸੰਗ ਨਾ ਕੋਇ ਬਣਾਈਆ। ਕਲਜੁਗ ਅੰਤਮ ਸਭ ਦੀ ਪੱਤ ਜਾਂਦੀ, ਜਾਂਦੀ ਸਕੇ ਨਾ ਕੋਇ ਅਟਕਾਈਆ। ਗੁਰ ਅਵਤਾਰਾਂ ਪੂਰੀ ਕਰੇ ਤਾਂਘੀ, ਤ੍ਰਿਸ਼ਨਾ ਪੈਗ਼ੰਬਰਾਂ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।

ਕਲਜੁਗ ਕਹੇ ਦੀਵਾਲੀ ਕੱਢੇ ਮੇਰਾ ਦੀਵਾਲਾ, ਦੀਵਾਲੀਆ ਜਗਤ ਜਹਾਨ ਕਰਾਈਆ। ਮੈਂ ਅੱਗੇ ਕਿਸ ਦਾ ਦਿਆਂ ਅਹਿਵਾਲਾ, ਸੰਦੇਸ਼ਾ ਸੰਦੇਸ਼ ਵਿਚੋਂ ਜਣਾਈਆ। ਕੀ ਖੇਲ ਕਰੇ ਪੁਰਖ ਅਕਾਲਾ, ਅਕਲ ਕਲਧਾਰੀ ਆਪਣਾ ਹੁਕਮ ਵਰਤਾਈਆ। ਜਿਸ ਨੇ ਲੇਖੇ ਲਾਇਆ ਭਗਤਾਂ ਦਾ ਗੁਰਮਾਲਾ, ਗੋਬਿੰਦ ਗੜ੍ਹੀ ਚਮਕੌਰ ਗਿਆ ਜਣਾਈਆ। ਉਹ ਲੇਖਾ ਵੇਖੇ ਅੰਤਮ ਹਾਲਾ, ਹਾਲਤ ਦੀਨ ਦੁਨੀ ਖੋਜ ਖੁਜਾਈਆ। ਚਾਰੋਂ ਕੁੰਟ ਹੋਣਾ ਅੰਧੇਰਾ ਕਾਲਾ, ਕਲ ਕਲਕੀ ਆਪਣਾ ਹੁਕਮ ਵਰਤਾਈਆ। ਅੱਗੇ ਸਮਾਂ ਰਹੇ ਨਾ ਬਾਹਲਾ, ਜਗਤ ਵੰਡ ਨਾ ਕੋਇ ਵੰਡਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਬਦਲ ਦੇਵੇ ਚਾਲਾ, ਚਾਲ ਅਵੱਲੜੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ

ਕਾਰ ਕਮਾਈਆ।
ਕਲਜੁਗ ਕਹੇ ਦੀਵਾਲੀ ਕਰੇ ਕਿਹੜੀ ਕਾਰੀ, ਕੀ ਕਰਨੀ ਕਾਰ ਕਮਾਈਆ । ਮੁਹੰਮਦ ਲੇਖਾ ਰਿਹਾ ਵਿਚਾਰੀ,
ਬਿਨ ਨੈਣਾਂ ਨੈਣ ਉਠਾਈਆ। ਨਾਤਾ ਤੁਟਦਾ ਜਾਂਦਾ ਚਾਰ ਯਾਰੀ, ਯਰਾਨਾ ਤੋੜ ਨਾ ਕੋਇ ਨਿਭਾਈਆ।
ਚਾਰੋਂ ਕੁੰਟ ਰੈਣ ਅੰਧਿਆਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੱਬਤ ਰਹੇ ਨਾ ਕਿਸੇ ਪਿਆਰੀ, ਪ੍ਰੇਮੀ
ਪ੍ਰੀਤਮ ਪ੍ਰੇਮ ਨਾ ਕੋਇ ਨਿਭਾਈਆ। ਚਾਰੋਂ ਕੁੰਟ ਹੋਣੀ ਖੁਆਰੀ, ਖਾਰ ਵਿਚ ਦਿਸੇ ਲੋਕਾਈਆ। ਜਿਸ
ਨੇ ਭਗਤਾਂ ਦੀ ਲੇਖੇ ਲਾਉਣੀ ਸੀਸ ਚੁੱਕੀ ਹੋਈ ਤਗ਼ਾਰੀ, ਤਰਹ ਤਰਹ ਆਪਣਾ ਹੁਕਮ ਵਰਤਾਈਆ। ਸਭ
ਦੀ ਅੰਤਮ ਕਰੇ ਬੇਇਤਬਾਰੀ, ਇਤਬਾਰ ਸਕੇ ਨਾ ਕੋਇ ਰਖਾਈਆ। ਉਮਤ ਉਮਤੀ ਕਰੇ ਗ਼ੱਦਾਰੀ ਸਾਚਾ
ਰੰਗ ਨਾ ਕੋਇ ਚੜ੍ਹਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਕਲਾ ਵਰਤਾਈ ਜ਼ਾਹਰੀ, ਜ਼ਾਹਰ
ਜ਼ਹੂਰ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
ਸਚ ਦਾ ਖੇਲ ਆਪ ਕਰਾਈਆ।
ਕਲਜੁਗ ਕਹੇ ਦੀਵਾਲੀ ਲੇਖਾ ਵੇਖੇ ਸਭ ਦਾ ਉਤੇ ਵਹੀ, ਖਾਤੇ ਪੂਰਬ ਫੋਲ ਫੁਲਾਈਆ। ਜਿਸ ਦੀ ਪੈਗ਼ੰਬਰਾਂ
ਪਾਈ ਸਹੀ, ਸਹੀ ਸਲਾਮਤ ਨੂਰ ਇਲਾਹੀਆ । ਜਿਸ ਨੇ ਭਗਤਾਂ ਲੇਖੇ ਲਾਉਣੀ ਪਹਿਲੀ ਕੱਤਕ ਵਾਲੀ
ਕਹੀ, ਕਰਮ ਕਾਂਡ ਦਾ ਡੇਰਾ ਢਾਹੀਆ। ਨਿਰਗੁਣ ਧਾਰ ਬਣ ਮੁਦੇਈ, ਮੁੱਦਾ ਵੇਖੇ ਥਾਉਂ ਥਾਈਂਆ।
ਜਗਤ ਚਾਨਣਾ ਚੰਨ ਕੋਇ ਨਾ ਰਹੀ, ਰਹਿਮਤ ਰਹੀਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ।
ਦੀਵਾਲੀ ਕਹੇ ਮੇਰਾ ਕਿਸੇ ਨਾ ਸਮਝਿਆ ਚਾਨਣ, ਅੱਖਾਂ ਵਾਲਿਆਂ ਨਜ਼ਰ ਕਦੇ ਨਾ ਆਈਆ। ਮੈਨੂੰ ਕੋਟਾਂ
ਵਿਚੋਂ ਭਗਤ ਸੁਹੇਲੇ ਜਾਨਣ, ਜਿਨ੍ਹਾਂ ਦੀ ਜਨਣੀ ਮਿਲੇ ਵਡਿਆਈਆ। ਮੇਰਾ ਪਰਕਾਸ਼ ਉਤੇ ਅਸਮਾਨਣ,
ਨੂਰ ਨੂਰ ਵਿਚ ਰੁਸ਼ਨਾਈਆ। ਮੇਰਾ ਸਚ ਘਰ ਦਾ ਕਾਮਨ, ਦੂਜੀ ਵੰਡ ਨਾ ਕੋਇ ਵੰਡਾਈਆ। ਮੈਨੂੰ
ਰਾਮ ਨੇ ਰਾਮ ਦਾ ਕੀਤਾ ਜਾਮਨ, ਵਿਚੋਲਾ ਵਿਚਲਾ ਇਕ ਬਣਾਈਆ। ਦੀਵਾਲੀ ਕਹੇ ਜਿਸ ਵੇਲੇ ਭਗਵਨ
ਭਗਤਾਂ ਦੇ ਅੰਦਰੋਂ ਮੇਟੇ ਅੰਧੇਰੀ ਸ਼ਾਮਨ, ਸ਼ਮ੍ਹਾ ਨੂਰ ਜੋਤ ਕਰੇ ਰੁਸ਼ਨਾਈਆ। ਉਸ ਵੇਲੇ ਪਰਕਾਸ਼ ਹੋਵੇ
ਕੋਟਨ ਭਾਨਨ, ਜਗਤ ਦੀਪਕ ਦੀ ਲੋੜ ਰਹੇ ਨਾ ਰਾਈਆ। ਹਰਿਜਨ ਤੱਕਣ ਜ਼ਿਮੀ ਅਸਮਾਨਣ, ਜ਼ਿਮੀ
ਅਸਮਾਨ ਤੋਂ ਬਾਹਰ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।
ਦੀਵਾਲੀ ਕਹੇ ਮੈਨੂੰ ਸਭ ਨੇ ਕਿਹਾ ਦੌਲੀ, ਦੌਲਤਮੰਦ ਅਖਵਾਈਆ। ਮੇਰਾ ਖੇਲ ਉਪਰ ਧੌਲੀ, ਧਰਨੀ
ਧਰਤ ਧਵਲ ਸੁਹਾਈਆ। ਮੈਂ ਸਚ ਦੱਸਾਂ ਦੀਨਾਂ ਮਜ਼੍ਹਬਾਂ ਦੀ ਕੀਮਤ ਨਹੀਂ ਰਹਿਣੀ ਪੌਲੀ, ਰੁਪਈਆ ਰੋਕ
ਨਾ ਕੋਇ ਵਖਾਈਆ। ਸਭ ਦਾ ਲੇਖਾ ਮੁਕਣਾ ਹੌਲੀ ਹੌਲੀ, ਹੌਲੇ ਭਾਰ ਸਰਬ ਦਏ ਵਖਾਈਆ। ਮੈਂ
ਜੁਗ ਚੌਕੜੀ ਹੋਈ ਨਹੀਂ ਤੌਲੀ, ਆਹਿਸਤਾ ਆਹਿਸਤਾ ਆਪਣਾ ਪੰਧ ਮੁਕਾਈਆ। ਨਵ ਨੌ ਚਾਰ ਪਿਛੋਂ ਜਨ
ਭਗਤ ਫਰਕਨ ਡੌਲੀ, ਡਾਂਵਾਡੋਲ ਹੋਏ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ
ਧਰਨੀ ਨਾਲ ਧੌਲੀ, ਧਰਮ ਦੀ ਧਾਰ ਨਾਲ ਬੰਧਾਈਆ। (੨ ਕੱਤਕ ਸ਼ਹਿਨਸ਼ਾਹੀ ਸੰਮਤ ੭)

ਨਾਰਦ ਕਹੇ ਰਾਮ ਵੇਖ ਲੈ ਆਪਣੀ ਦੁਨੀਆਂ ਵਾਲੀ ਦੀਵਾਲੀ, ਦਿਵਾਲਾ ਨਿਕਲਿਆ ਖਲਕ ਖ਼ੁਦਾਈਆ। ਅੰਤਰ ਨਿਰੰਤਰ ਸਭ ਦੀ ਧਾਰ ਹੋਈ ਕਾਲੀ, ਬਾਹਰ ਦੀਪਕਾਂ ਕਰਨ ਰੁਸ਼ਨਾਈਆ। ਘਰ ਮੰਦਰ ਸੋਹੇ ਨਾ ਕੋਇ ਧਰਮਸਾਲੀ, ਪਵਿਤਰ ਗ੍ਰਹਿ ਨਜ਼ਰ ਕੋਇ ਨਾ ਆਈਆ। ਫਲ ਰਿਹਾ ਨਾ ਕਿਸੇ ਪਤ ਡਾਲੀ, ਟਹਿਣੀ ਟਹਿਣੀ ਰੰਗ ਨਾ ਕੋਇ ਰੰਗਾਈਆ। ਮੈਂ ਵੈਰਾਗਣ ਹੋ ਕੇ ਬਣਾਂ ਸੁਵਾਲੀ, ਦਰ ਤੇਰੇ ਵਾਸਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਦੀਵਾਲੀ ਕਹੇ ਸੁਣ ਮੇਰੇ ਰਾਮ ਰਮਈਆ, ਰਮਤਾ ਰਮਤਾ ਦਿਆਂ ਜਣਾਈਆ । ਸੰਦੇਸ਼ਾ ਦੇਵਾਂ ਸਾਚੇ ਸਈਆ, ਕੀ ਸੁਨੇਹੜਾ ਰਿਹਾ ਦ੍ਰਿੜਾਈਆ। ਲੇਖਾ ਵੇਖ ਲੈ ਕੱਢ ਕੇ ਆਪਣੀ ਵਹੀਆ, ਬਿਨ ਅੱਖਰਾਂ ਅੱਖਰ ਧਿਆਨ ਲਗਾਈਆ । ਜੋ ਇਸ਼ਾਰਾ ਕੀਤਾ ਮਾਂ ਮਤਰੇਈ ਕਕਈਆ, ਦਸਰਥ ਸੰਗ ਨਾ ਕੋਇ ਰਖਾਈਆ। ਕੀ ਧਾਰ ਹੋਣੀ ਕਲਜੁਗ ਅੰਤਮ ਕੂੜ ਕੁੜਿਆਰ ਦੀ ਨਈਆ, ਮੋਹ ਵਿਕਾਰਾ ਹੜ੍ਹ ਵਗਾਈਆ। ਕੀ ਆਸ਼ਾ ਰੱਖ ਕੇ ਗਈ ਦੁਰਗਾ ਅਸ਼ਟਭੁਜ ਮਈਆ, ਸਿੰਘ ਅਸਵਾਰ ਧਿਆਨ ਲਗਾਈਆ। ਕੀ ਸੰਦੇਸ਼ਾ ਦੇ ਕੇ ਗਿਆ ਕਾਹਨ ਘਨਈਆ, ਘਨੀ ਸ਼ਾਮ ਕੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਨਾਰਦ ਕਹੇ ਰਾਮ ਜੀ ਬਾਹਰੋਂ ਜਗਦੇ ਵੇਖ ਲੈ ਦੀਵੇ, ਤੇਲ ਬਾਤੀ ਨਾਲ ਦੀਨ ਦੁਨੀ ਵਡਿਆਈਆ। ਤੇਰੀ ਨਾਮ ਮਸਤੀ ਵਿਚ ਕੋਈ ਨਾ ਖੀਵੇ, ਸਾਚਾ ਰੰਗ ਨਾ ਕੋਇ ਚੜ੍ਹਾਈਆ। ਸਚਖੰਡ ਦੁਵਾਰਿਉਂ ਵੇਖ ਲੈ ਹੋ ਕੇ ਨੀਵੇਂ, ਧਰਨੀ ਉਤੇ ਧਿਆਨ ਲਗਾਈਆ। ਸਚ ਪਿਆਰ ਕੋਈ ਨਾ ਜੀਵੇ, ਕੂੜ ਕਿਰਿਆ ਜਗਤ ਹਲਕਾਈਆ। ਸਭ ਦਾ ਲਹਿਣਾ ਤਕ ਲੈ ਅੰਤਮ ਸਾਡੇ ਤਿੰਨ ਹੱਥ ਸੀਵੇਂ, ਸ਼ਾਹ ਪਾਤਸ਼ਾਹ ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਰਾਮ ਜੀ ਦੀਵਾ ਬਾਤੀ ਕਿਹੜੇ ਕਾਰ, ਤੇਲ ਬੱਤੀ ਕੀ ਵਡਿਆਈਆ। ਜਿਨ੍ਹਾਂ ਦੇ ਅੰਤਰ ਵਸਿਆ ਨਹੀਂ ਨਿਰੰਕਾਰ, ਹਿਰਦੇ ਹਰਿ ਨਾ ਕੋਇ ਟਿਕਾਈਆ। ਉਹ ਫਿਰਦੇ ਵਿਚ ਅੰਧ ਅੰਧਿਆਰ, ਜਗਤ ਲੋਚਨ ਨਾ ਕੋਇ ਰੁਸ਼ਨਾਈਆ। ਕਲਜੁਗ ਦਾ ਤੱਕ ਲੈ ਵਿਵਹਾਰ, ਕੀ ਵਿਵਹਾਰੀ ਕਾਰ ਕਮਾਈਆ। ਜਿਸ ਨੇ ਸ੍ਰਿਸ਼ਟੀ ਮਾਨਵ ਜਾਤੀ ਕੀਤੀ ਬੇਕਾਰ, ਬੇਰੁਜਗਾਰ ਹੋਈ ਲੋਕਾਈਆ। ਆਤਮ ਪਰਮਾਤਮ ਕਿਰਤ ਕਰੇ ਨਾ ਕੋਇ ਸੰਸਾਰ, ਸਾਚੀ ਕਰਨੀ ਨਾ ਕੋਇ ਕਮਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਰੋਵਣ ਧਾਹਾਂ ਮਾਰ, ਕੂਕ ਕੂਕ ਸੁਣਾਈਆ। ਹਰਿ ਭਗਤ ਦੁਵਾਰਾ ਕਰੇ ਗਿਰਿਆਜ਼ਾਰ, ਹਾਏ ਉਫ ਕਰ ਜਣਾਈਆ। ਪ੍ਰਭੂ ਦੀ ਧਾਰ ਤੋਂ ਜਗਤ ਜਹਾਨ ਹੋਇਆ ਬਾਹਰ, ਪਿਆਰ ਵਿਚ ਨਾ ਕੋਇ ਸਮਾਈਆ। ਦੀਆ ਬਾਤੀ ਜਗਤ ਮੰਦਰਾਂ ਉਤੇ ਕਰੇ ਉਜਿਆਰ, ਕਾਇਆ ਅੰਧੇਰਾ ਦੂਰ ਨਾ ਕੋਇ ਕਰਾਈਆ। ਨਾਲੇ ਰਾਮ ਨੂੰ ਕੀਤੀ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਝਟ ਰਾਮ ਨੇ ਕੀਤਾ ਇਸ਼ਾਰ, ਸਹਿਜ ਨਾਲ ਸੁਣਾਈਆ। ਨਾਰਦਾ ਸਤਿਜੁਗ ਕੂਕ ਰਿਹਾ ਪੁਕਾਰ, ਦੋ ਜਹਾਨ ਸੁਣਾਈਆ। ਮੇਰਾ ਮਾਰਗ ਹੋਵੇ ਅਪਰ ਅਪਾਰ, ਅਪਰੰਪਰ ਸੁਵਾਮੀ ਦਏ ਵਡਿਆਈਆ। ਕੋਈ ਦੀਵਾ ਬੱਤੀ ਅੱਗੇ ਜਗਾਏ ਨਾ ਭਗਤ ਦੁਵਾਰ, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਜੋ ਬੁਝ ਜਾਏ ਫਿਰ ਹੋ ਨਾ ਸਕੇ ਉਜਿਆਰ, ਜਗਾਵਣ ਵਾਲਾ ਨਜ਼ਰ ਕੋਇ ਨਾ ਆਈਆ। ਹਰਿਭਗਤ ਦੁਵਾਰੇ ਅੰਦਰ ਹਰਿਭਗਤ ਉਹ ਹੋਣ ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਦੀਪ ਸਦਾ ਰਹੇ ਤਿਆਰ, ਦਿਵਸ ਰੈਣ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਨਾਰਦ ਕਹੇ ਰਾਮ ਜੀ ਆਪਣਾ ਪੁਰਾਣਾ ਵੇਖੋ ਹਿਸਾਬ, ਜਗਤ ਅੰਕੜਿਆਂ ਬਾਹਰ ਧਿਆਨ ਲਗਾਈਆ। ਆਪਣੀ ਕੱਢ ਕੇ ਵੇਖੋ ਕਿਤਾਬ, ਬਿਨ ਹਰਫ਼ ਹਰੂਫ਼ ਲਿਖਾਈਆ। ਸੰਮਤ ਸ਼ਹਿਨਸ਼ਾਹੀ ਬਾਰਾਂ ਦਾ ਰਿਵਾਜ, ਸਹਿਜ ਨਾਲ ਸਮਝਾਈਆ। ਹੁਕਮ ਦੇਵੇ ਗਰੀਬ ਨਿਵਾਜ਼, ਨਾ ਕੋਇ ਮੇਟੇ ਮੇਟ ਮਿਟਾਈਆ । ਜੋ ਹੁਕਮ ਵਰਤਣਾ ਦੇਸ ਮਾਝ, ਲੇਖਾ ਲਿਖਣਾ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਸ਼ਹਿਨਸ਼ਾਹੀ ਸੰਮਤ ਬਾਰਾਂ ਕਹੇ ਮੇਰੇ ਅੰਤਰ ਆਏ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਦੀਵਾਲੀ ਵਾਲੇ ਦਿਨ ਭਗਤ ਦੁਵਾਰੇ ਵੱਜਾ ਹੋਵੇਗਾ ਜੰਦ, ਜੰਦਰਾ ਕੁੰਜੀ ਹੱਥ ਨਾ ਕਿਸੇ ਫੜਾਈਆ। ਨੌਂ ਦਿਨ ਫੇਰ ਰਹੇਗਾ ਬੰਦ, ਅੰਦਰ ਵੜ ਦਰਸ ਕਿੋੲ ਨਾ ਪਾਈਆ। ਇਹ ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਢਾਈ ਸਾਲ ਤੱਕ ਜੇਠੂਵਾਲ ਦੀ ਸੰਗਤ ਪਰਸ਼ਾਦ ਸਕੇ ਕੋਈ ਨਾ ਵੰਡ, ਭੋਗ ਘਰ ਨਾ

ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪਣੀ ਆਪ ਕਮਾਈਆ। (੧੮ ਕੱਤਕ ਸ਼ਹਿਨਸ਼ਾਹੀ ਸੰਮਤ ੧੧)

ਦੁਸਿਹਰਾ : ਜਗਤ ਦੁਸਹਿਰਾ ਦਹਿਸਰ ਰਾਵਣ, ਰਾਮ ਰਾਮ ਦੁਹਾਈਆ। ਰਾਮ ਨਾਲੋਂ ਦਹਿਸਰ ਨੂੰ ਬਹੁਤੇ ਦੁਸਿਹਰਾ :

ਗਾਵਣ, ਇਹ ਪ੍ਰਭ ਦੀ ਬੇਪਰਵਾਹੀਆ। ਜਿਸ ਦਾ ਲੇਖਾ ਨਾਲ ਬਾਵਨ, ਨਿਰਗੁਣ ਧਾਰ ਅਗੰਮ ਅਥਾਹੀਆ। ਜਿਸ ਦਾ ਹਿਸਾਬ ਗੁਰੂ ਗ੍ਰੰਥ ਦੀ ਧਾਰ ਇਕਾਵਨ, ਪੰਜ ਇਕ ਸੋਭਾ ਪਾਈਆ। ਜਿਸ ਦਾ ਭੇਵ ਜਗਤ ਜੁਗ ਦਾਮਨ, ਪਲੂ ਜਗਤ ਵਖਾਈਆ। ਰਾਵਣ ਦਾ ਭੇਵ ਨਾ ਕੋਇ ਆਇਆ ਸਮਝਾਵਣ, ਕਵਣ ਰਾਮ ਕਵਣ ਰਾਵਣ ਰਾਵਣ ਰਾਮ ਕੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸਮਝਾਈਆ। ਰਾਵਣ ਰਾਮ ਕਦੇ ਨਾ ਮਰਦਾ, ਮਰਨ ਵਿਚ ਕਦੇ ਨਾ ਆਈਆ। ਜਿਸ ਨੂੰ ਰਾਮ ਮਾਰਿਆ ਉਹ ਰਾਵਣ ਸਚਖੰਡ ਦਵਾਰੇ ਵੜਦਾ, ਸਚ ਸਚ ਵਿਚ ਸਮਾਈਆ। ਜਿਸ ਰਾਵਣ ਪਿਛੇ ਰਾਮ ਰਿਹਾ ਲੜਦਾ, ਉਹ ਰਾਵਣ ਰਾਮ ਰੂਪ ਪਹਿਲੋਂ ਆਇਆ ਪਰਗਟਾਈਆ। ਜੇ ਰਾਵਣ ਇਹ ਖੇਲ ਨਾ ਕਰਦਾ, ਫੇਰ ਆਦਿ ਦੀ ਰੀਤੀ ਜੁਗ ਜੁਗ ਪੂਰ ਨਾ ਕੋਇ ਕਰਾਈਆ। ਇਹ ਖੇਲ ਓਸ ਅਗੰਮੇ ਘਰ ਦਾ, ਜਿਥੇ ਰਾਮ ਤੇ ਰਾਵਣ ਬੈਠੇ ਸੋਭਾ ਪਾਈਆ। ਜਗਤ ਵਿਹਾਰ ਮਨ ਮਤ ਬੁੱਧੀ ਵਿਚ ਚਲਦਾ, ਦਵੈਤ ਸਭ ਦੇ ਵਿਚ ਟਿਕਾਈਆ। ਭਾਰਤ ਵਾਲਿਆਂ ਆਪਣਾ ਮਾਣ ਰੱਖਿਆ ਇਕ ਗੱਲ ਦਾ, ਆਪਣੀ ਲੈ ਅੰਗੜਾਈਆ। ਅੰਦਾਜ਼ਾ ਨਹੀਂ ਲਾਇਆ ਓਸ ਦੇ ਬਲ ਦਾ, ਜਿਸ ਤ੍ਰੇਤਾ ਜੁਗ ਦਿਤਾ ਬਦਲਾਈਆ। ਜਗਤ ਜਗਿਆਸੂਆਂ ਵਿਚਾਰ ਚਲਦਾ, ਜੀਵ ਜੰਤ ਸਲਾਹ ਪਕਾਈਆ। ਸਾਡਾ ਰਾਮ ਅਵਤਾਰੀ ਅਯੁਧਿਆ ਮਲਦਾ, ਸਿੰਘਾਸਣ ਸੋਭਾ ਪਾਈਆ। ਸਭ ਦੇ ਅੰਦਰ ਸਲ ਕਿਉਂ ਸੀਤਾ ਨੂੰ ਰਾਵਣ ਛਲਦਾ, ਸਤਵੰਤੀ ਸਤਿ ਗਵਾਈਆ। ਏਸੇ ਗੁੱਸੇ ਵਿਚ ਭਾਰਤ ਰਾਵਣ ਜਲਦਾ, ਅਸਲ ਭੇਵ ਨਾ ਕੋਇ ਖੁਲ੍ਹਾਈਆ। ਸਚ ਸਚ ਸਚ ਰਾਵਣ ਤੇ ਰਾਮ ਇਕੋ ਦੁਵਾਰੇ ਪਲਦਾ, ਦੂਜਾ ਦਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਪੜਦਾ ਦਏ ਚੁਕਾਈਆ। (੫ ਕੱਤਕ ਸ ਸ ੫)

ਧਨ : ਸੋਹੰ ਸਾਚਾ ਸ਼ਬਦ ਦੇ ਸਚਾ ਧਨ ਮਾਲ। ਮਹਾਰਾਜ ਸ਼ੇਰ ਸਿੰਘ ਗੁਰਸਿਖ ਸਾਚੇ ਆਤਮ ਕਰੇ ਲਾਲ ਧਨ :

ਗੁਲਾਲ। (੧੭ ਸਾਵਣ ੨੦੦੮ ਬਿ)
ਫਲ ਟੁੱਟਾ ਆਏ ਨਾ ਕੰਮ, ਜਿਸ ਮਾਲਣ ਹੱਥ ਨਾ ਲਾਈਆ। ਜੀਵ ਸਦਾ ਨਾ ਰਹਿਣ ਸਵਾਸਾ ਦਮ, ਦਮ
ਛੁਪੇ ਪਏ ਫਾਹੀਆ। ਜਗਤ ਨਾ ਮਿਟਣੀ ਤ੍ਰਿਸ਼ਨਾ ਤਮ, ਤ੍ਰਿਖਾ ਸਕੇ ਨਾ ਕੋਇ ਬੁਝਾਈਆ। ਜਿਸ ਸਤਿਗੁਰ
ਪੂਰਾ ਬੇੜਾ ਦੇਵੇ ਬੰਨ੍ਹ, ਸੋ ਜਨ ਆਪਣਾ ਬੇੜਾ ਪਾਰ ਕਰਾਈਆ। ਏਕਾ ਸ਼ਬਦ ਸੁਣਾਏ ਕੰਨ, ਦੂਜੀ ਆਵਾਜ਼
ਕੰਨ ਨਾ ਕੋਇ ਪਾਈਆ। ਏਕਾ ਦੇਵੇ ਨਾਮ ਧਨ, ਦੂਜਾ ਧਨ ਸੰਗ ਨਾ ਕਿਸੇ ਜਾਈਆ। ਹਰਿਜਨ ਤੇਰਾ
ਤੇਰੇ ਘਰ ਜਾਏ ਮੰਨ, ਮਨੌਣ ਦੂਜੇ ਘਰ ਨਾ ਕੋਇ ਜਾਈਆ। ਕਾਇਆ ਕਪੜ ਛੰਨ ਛੱਪਰ ਸਾਚਾ ਮੰਦਰ
ਵਸਿਆ ਅੰਦਰ, ਦਿਵਸ ਰੈਣ ਰੈਣ ਪਰਭਾਤ, ਦਰਸ ਵਖਾਏ ਇਕ ਇਕਾਂਤ, ਅਕਲ ਕਲ ਧਾਰ ਹਰਿ ਨਿਰੰਕਾਰ,
ਗੁਰਸਿਖ ਪਿਆਰ ਤਨ ਸ਼ੰਗਾਰ, ਮਾਲਣ ਫੂਲਨ ਗੁੰਦੇ ਵਾਰੋ ਵਾਰ, ਨਾਮ ਤਾਗਾ ਪ੍ਰੇਮ ਸੂਈ ਨੱਕਾ ਗੁਰਸਿਖ
ਤੇਰੀ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਸਾਚਾ ਹਿੱਸਾ ਭਗਤ ਵੰਡਾਈਆ। (੨੧ ਫਗਣ ੨੦੧੭ ਬਿ)
ਨਾਮ ਧਨ ਸ਼ਬਦ ਗੁਰ ਰਾਸ, ਗੁਰਸਿਖ ਖ਼ਜ਼ਾਨੇ ਆਪੇ ਪਾਈਆ। ਆਪੇ ਵਸੇ ਸਦਾ ਪਾਸ, ਨਿਕਟੀ ਹੋ ਹੋ
ਦਰਸ ਦਿਖਾਈਆ। ਸਦਾ ਸਦ ਹੋਏ ਦਾਸੀ ਦਾਸ, ਦਾਸਨ ਦਾਸੀ ਸੇਵ ਕਮਾਈਆ। ਲੇਖਾ ਜਾਣੇ ਪ੍ਰਿਥਮੀ

ਆਕਾਸ਼, ਗਗਨ ਮੰਡਲ ਸੋਭਾ ਪਾਈਆ। ਰਵ ਸਸ ਕਰ ਕਰ ਬੈਠੇ ਆਸ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਪਹਿਲਾਂ ਗੁਰਸਿਖਾਂ ਪੂਰੀ ਕਰੇ ਆਸ, ਦੂਜੀ ਧਾਰ ਫੇਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਜਗਾਈਆ।

ਸਾਚਾ ਨਾਮ ਮਾਲ ਧਨਵੰਤਾ, ਦਰ ਘਰ ਸਾਚੇ ਆਪੇ ਵਖਾਇੰਦਾ। ਗੁਰਮੁਖ ਗੁਰ ਗੁਰ ਹੋਏ ਮੰਗਤਾ, ਵਸਤ ਅਮੋਲਕ ਆਪ ਵਰਤਾਇੰਦਾ। ਮਾਣ ਰਖਾਏ ਹਰਿਜਨ ਜਿਉਂ ਜਨ ਜਨਕਾ, ਹਰਿਜਨ ਜਾਨਕੀ ਆਪ ਪਰਨਾਇੰਦਾ। ਅਕਲ ਕਲ ਹਰਿ ਖੇਲ ਵਰਤੰਤਾ, ਅਨਦ ਬਿਨੋਦੀ ਭੇਵ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਖੇਲ ਖਲਾਇੰਦਾ। ਨਾਮ ਧਨ ਸ਼ਬਦ ਭੰਡਾਰਾ, ਭਗਵਨ ਹਰਿ ਹਰਿ ਆਪ ਵਰਤਾਈਆ। ਦਾਨਵ ਦੇਵ ਮੁਨ ਜਨ ਮੁਨੀਸ਼ਰ ਤਪੀਸ਼ਰ ਮੰਗਣ ਵਾਰੋ ਵਾਰਾ, ਰਖੀਸ਼ਰ ਜਗਦੀਸ਼ਰ ਸੀਸ ਸਰਬ ਝੁਕਾਇੰਦਾ। ਲੇਖਾ ਜਾਣੇ ਆਪਣਾ ਈਸਰ, ਈਸ਼ਵਰ ਆਪਣੇ ਵਿਚ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੱਡਾ ਵਡ ਸਾਲਾਹਿੰਦਾ। (੨੧ ਫਗਣ ੨੦੧੭ ਬਿ)

ਧੰਨ : ਧੰਨ ਧੰਨ ਧੰਨ ਗੁਰਦੇਵ, ਪਰਗਟ ਹੋ ਜਿਸ ਦਰਸ ਦਿਖਾਇਆ। ਧੰਨ ਧੰਨ ਧੰਨ ਗੁਰਦੇਵ, ਕਲੂ ਧੰਨ :

ਕਾਲ ਅੰਤ ਆਣ ਕਰਾਇਆ। ਧੰਨ ਧੰਨ ਧੰਨ ਗੁਰ ਚਰਨ ਸੇਵ, ਮੋਹਣ ਮਾਧਵ ਜਿਨ ਘਰ ਮਾਹਿ ਪਾਇਆ। ਧੰਨ ਧੰਨ ਧੰਨ ਗੁਰਦੇਵ, ਛਡ ਦੇਹ ਜੋਤ ਰੂਪ ਸਮਾਇਆ। ਧੰਨ ਧੰਨ ਧੰਨ ਸਰਬ ਅਭੇਵ, ਕਲਜੁਗ ਨਿਹਕਲੰਕ ਅਖਵਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਲੋਕਮਾਤ ਬੈਕੁੰਠ ਧਾਮ ਬਣਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਵਿਛੜਿਆਂ ਜਿਨ ਚਰਨੀਂ ਲਗਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਮਾਣ ਦਿਵਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਸਚ ਦਰਸਾਇਆ। ਧੰਨ ਧੰਨ ਧੰਨ ਗੁਰਦੇਵ, ਜੋਤ ਰੂਪ ਸਭ ਖੇਲ ਰਚਾਇਆ। ਧੰਨ ਧੰਨ ਧੰਨ ਗੁਰਦੇਵ, ਫੂਲ ਵਰਖਾ ਸਿਰ ਸਿਖਾਂ ਲਾਇਆ। ਧੰਨ ਧੰਨ ਧੰਨ ਗੁਰਦੇਵ, ਗਣ ਗੰਧਰਬ ਚਰਨੀਂ ਸੀਸ ਨਿਵਾਇਆ । ਧੰਨ ਧੰਨ ਧੰਨ ਗੁਰਦੇਵ, ਤੇਤੀ ਕਰੋੜ ਖੜ੍ਹੇ ਦਰ ਸੀਸ ਝੁਕਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਆ ਸਿੱਖ ਵਡਿਆਇਆ। ਧੰਨ ਧੰਨ ਧੰਨ ਗੁਰਦੇਵ, ਸੋਹੰ ਦੇ ਗਿਆਨ ਦੀਪਕ ਫੇਰ ਜਗਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਲਏ ਤਾਰ ਚਰਨ ਜਿਸ ਸੀਸ ਝੁਕਾਇਆ । ਧੰਨ ਧੰਨ ਧੰਨ ਗੁਰਦੇਵ, ਪਾਰਬ੍ਰਹਮ ਪਰਮੇਸ਼ਵਰ ਹੋ ਘਰ ਠਾਂਡੇ ਆਇਆ। ਧੰਨ ਧੰਨ ਧੰਨ ਗੁਰਦੇਵ, ਕੋਟ ਅਪਰਾਧੀ ਤਾਰ ਸਾਧ ਸੰਗਤ ਵਿਚ ਮਿਲਾਇਆ। ਧੰਨ ਧੰਨ ਧੰਨ ਗੁਰਦੇਵ, ਦੇਵੇ ਚਰਨ ਨਿਵਾਸ ਜਿਨ੍ਹਾਂ ਇਕ ਮਨ ਧਿਆਇਆ । ਧੰਨ ਧੰਨ ਧੰਨ ਗੁਰਦੇਵ, ਦੇ ਕੇ ਬ੍ਰਹਮ ਗਿਆਨ ਅੰਧ ਅਗਿਆਨ ਗਵਾਇਆ । ਧੰਨ ਧੰਨ ਧੰਨ ਗੁਰਦੇਵ, ਅੰਮ੍ਰਿਤ ਦੇ ਭੰਡਾਰ ਦੁਖੀਆਂ ਦਾ ਦੁੱਖ ਗਵਾਇਆ । ਧੰਨ ਧੰਨ ਧੰਨ ਗੁਰਦੇਵ, ਨਿੰਦਕਾਂ ਸਿਰ ਛਾਰ ਕੋਟ ਜਨਮ ਘੋਗੜ ਦਾ ਪਾਇਆ । ਧੰਨ ਧੰਨ ਧੰਨ ਗੁਰਦੇਵ, ਚਾਰ ਜੁਗ ਹੋਏ ਖੁਆਰ, ਵਿਸ਼ਟਾ ਮੁਖ ਰਖਾਇਆ । ਧੰਨ ਧੰਨ ਧੰਨ ਗੁਰਦੇਵ, ਮਨ ਮੇਂ ਕਰੇ ਗੁਮਾਨ ਕੂੜ ਕੁਟੰਬ ਗਿਰਾਇਆ। ਧੰਨ ਧੰਨ ਧੰਨ ਗੁਰਦੇਵ, ਬੇਮੁਖ ਨਾ ਕਰੇ ਪਛਾਣ ਜਮਾਂ ਦੇ ਵਸ ਪੁਵਾਇਆ । ਧੰਨ ਧੰਨ ਧੰਨ ਗੁਰਦੇਵ, ਗੁਵਾਏ ਜਨਮ ਹਾਰ ਸੂਕਰ ਜੂਨ ਲਿਖਾਇਆ । ਧੰਨ ਧੰਨ ਧੰਨ ਗੁਰਦੇਵ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਭਗਤ ਜਨਾਂ ਨੂੰ ਪਾਰ ਲੰਘਾਇਆ। (੧੮ ਜੇਠ ੨੦੦੭ ਬਿ)

ਦਏ ਵਡਿਆਈਆਂ ਚਾਰ ਜੁਗ, ਜਗ ਮਿਲਣ ਵਧਾਈਆਂ। ਧੰਨ ਧੰਨ ਧੰਨ ਗੁਰਸੰਗਤਾਂ, ਗੁਰਦਰ ਤੇ ਆਈਆਂ। ਰਿਖ ਮੁਨ ਜਾਇਣ ਮੰਨ, ਬਹੱਤਰ ਭਗਤ ਪ੍ਰਭ ਜੋਤ ਜਗਾਈਆਂ। ਲਿਖਤ ਕਰਾਏ ਹੋਏ ਪਰਸੰਨ, ਰਸਨਾ ਦੇਵੇ ਭਗਤ ਵਡਿਆਈਆਂ। ਧੰਨ ਧੰਨ ਧੰਨ ਗੁਰਸਿਖ, ਨਿਹਕਲੰਕ ਸੰਗ ਪ੍ਰੀਤਾਂ ਲਾਈਆਂ। ਮਹਾਰਾਜ ਸ਼ੇਰ ਸਿੰਘ ਉਤਮ ਦਰਸ, ਕਰ ਦਰਸ ਸਭ ਭੁੱਖਾਂ ਲਾਹੀਆਂ। (੧੦ ਚੇਤ ੨੦੦੮ ਬਿ)

ਧੂੜ : ਗੁਰਚਰਨ ਗੁਰਮੁਖ ਸਾਚੀ ਧੂੜੀ। ਪ੍ਰਭ ਅਬਿਨਾਸ਼ੀ ਆਪ ਬਣਾਏ ਸਾਚੇ ਸੰਤ ਮੂਰਖ ਮੁਗਧ ਮੂੜ੍ਹੀ। ਧੂੜ :

ਮੇਲ ਮਿਲਾਵਾ ਸਾਚੇ ਕੰਤ, ਸ੍ਰਿਸ਼ਟ ਸਬਾਈ ਕੂੜੋ ਕੂੜੀ। ਦਰਸ ਦਿਖਾਏ ਆਦਿਨ ਅੰਤ, ਜੋਤ ਜੋਤ ਸਰੂਪ ਹਰਿ, ਬੇਮੁਖ ਜੀਵਾਂ ਆਪੇ ਬੀੜੇ ਸ਼ਬਦ ਬੂੜੀ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਹਰਿ ਦਰ ਭਿਖਾਰ, ਪ੍ਰਭ ਅਬਿਨਾਸ਼ੀ ਕਿਰਪਾ ਕਰ, ਦੇਵੇ ਵਰ ਨਾਮ ਨਿਰੰਜਣ ਸਾਚਾ ਅੰਜਨ ਗੁਰਚਰਨ ਪ੍ਰੀਤੀ ਮਸਤਕ ਸਾਚੀ ਧੂੜਾ। (੧੨ ਜੇਠ ੨੦੧੨ ਬਿ)

ਚਰਨ ਕਵਲ ਸਾਚੀ ਧੂੜ, ਧੂੜੀ ਮਸਤਕ ਹਰਿ ਜਣਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਟਿੱਕਾ ਨਾਮ ਲਗਾਇੰਦਾ। ਨਾਤਾ ਤੋੜੇ ਮਾਇਆ ਮਮਤਾ ਕੂੜੋ ਕੂੜ, ਹਉਮੇ ਹੰਗਤਾ ਰੋਗ ਗਵਾਇੰਦਾ। ਨਿਜ ਘਰ ਨਿਜ ਆਤਮ ਜੋਤੀ ਧਰੇ ਸਾਚਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦੀ ਅਨਹਦ ਵਜਾਏ ਸਾਚੀ ਤੂਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਆਸਾ ਮਨਸਾ ਕਰੇ ਪੂਰ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਦਰਸ ਦਿਖਾਏ ਹਾਜ਼ਰ ਹਜ਼ੂਰ, ਮੁਖ ਨਕਾਬ ਨਾ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਏਕੰਕਾਰਾ ਇਕ ਇਕੱਲਾ ਆਪ ਜਣਾਇੰਦਾ। (੧੦ ਮੱਘਰ ੨੦੧੯ ਬਿ)

ਭਰਮ ਭੁਲੇਖਾ ਕਰੋ ਦੂਰ, ਦਰ ਦਵਾਰ ਰਿਹਾ ਜਣਾਈਆ। ਪਰਗਟ ਹੋਇਆ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਫੇਰਾ ਪਾਈਆ। ਪਹਿਲੋਂ ਬਖ਼ਸ਼ੇ ਸਰਬ ਕਸੂਰ, ਫੇਰ ਦਿਤੀ ਚਰਨ ਸਰਨਾਈਆ। ਅੰਤਮ ਆਸਾ ਕਰੇ ਪੂਰ, ਨਿਰਾਸਾ ਕੋਇ ਰਹਿਣ ਨਾ ਪਾਈਆ। ਨਾਤਾ ਤੁਟੇ ਸ੍ਰਿਸ਼ਟੀ ਕੂੜ, ਸਤਿਗੁਰ ਚਰਨ ਮਿਲੇ ਸਰਨਾਈਆ। ਸਤਿਗੁਰ ਸਰਨ ਸਾਚੀ ਧੂੜ, ਨਿਰਮਲ ਜੋਤ ਕਰੇ ਰੁਸ਼ਨਾਈਆ । ਚਤਰ ਸੁਘੜ ਬਣਾਏ ਮੂੜ੍ਹ, ਜਿਸ ਜਨ ਆਪਣਾ ਭੇਵ ਖੁਲ੍ਹਾਈਆ। ਨਾਦ ਸੁਣਾਏ ਇਕੋ ਤੂਰ, ਤੁਰਯਾ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਏ ਵਡਿਆਈਆ। (੨੧ ਫੱਗਣ ੨੦੧੯ ਬਿ)

ਸਾਚੀ ਧੂੜ ਅਮੋਲਕ ਵਸਤ ਅਗੰਮ, ਹਰਿ ਕਰਤਾ ਆਪ ਪ੍ਰਗਟਾਈਆ। ਜਿਹੜੀ ਲੱਥੀ ਨਹੀਂ ਉਤੋਂ ਕਿਸੇ ਚੰਮ, ਹੱਡ ਮਾਸ ਨਾੜੀ ਨਾ ਕੋਇ ਰਗੜਾਈਆ । ਜਿਸ ਦੀ ਸੇਵਾ ਕੀਤੀ ਨਹੀਂ ਕਿਸੇ ਪਵਣ ਸੁਵਾਸ ਦਮ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਕਰਨੀ ਦੇ ਕਰਤੇ ਆਪੇ ਕਰ ਕੇ ਆਪਣੇ ਕੰਮ, ਕਾਮਨਾ ਆਪਣੇ ਨਾਲ ਰਖਾਈਆ। ਆਪੇ ਸੇਵਕ ਸਾਜਣ ਬਣ ਕੇ ਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਰਤਾਈਆ।

ਧੂੜ ਕਹੇ ਜਦ ਹੋਈ ਮਿਹਰ, ਚਰਨ ਕਵਲ ਸਰਨਾਈਆ। ਪ੍ਰਭ ਦਾ ਵਜ਼ਨ ਆਦਿ ਤੋਂ ਸਵਾ ਸੇਰ, ਜੁਗਾਦਿ ਵਿਚ ਰਖਾਈਆ। ਜਿਸ ਦਾ ਲਹਿਣਾ ਸਕੇ ਨਾ ਕੋਇ ਨਬੇੜ, ਅੰਤ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ।

ਸਵਾ ਸੇਰ ਚਰਨ ਧੂੜ ਅਪਾਰ, ਹਰਿ ਕਰਤੇ ਆਪ ਪ੍ਰਗਟਾਈਆ। ਹੁਕਮ ਦਿੱਤਾ ਧੁਰ ਦਰਬਾਰ, ਧੁਰ ਦਰਬਾਰੀ ਆਪ ਸੁਣਾਈਆ। ਸ਼ਬਦ ਦੁਲਾਰਾ ਕਰ ਖ਼ਬਰਦਾਰ, ਬੇਖ਼ਬਰ ਖ਼ਬਰ ਉਠਾਈਆ। ਇਹਦਾ ਚਲਣਾ ਇਕ ਵਿਵਹਾਰ, ਵਿਵਹਾਰੀ ਹੋ ਕੇ ਆਪ ਜਣਾਈਆ। ਇਸ ਨੂੰ ਕਰ ਤਿਆਰ, ਅੰਮ੍ਰਿਤ ਜਲ ਵਿਚ ਛੁਹਾਈਆ। ਦੋਹਾਂ ਦਾ ਵਿਹਾਰ, ਨਿਰਗੁਣ ਸਰਗੁਣ ਵੰਡ ਵੰਡਾਈਆ । ਜੋਤੀ ਜੋਤ ਅਗੰਮੀ ਬਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। (੧੧ ਚੇਤ ਸ਼ ਸੰ ੪)

ਧ੍ਰਿਗ : ਧ੍ਰਿਗ ਜੀਵਣ ਸੰਸਾਰ, ਜਿਨ੍ਹਾਂ ਗੁਰ ਦਰਸ਼ਨ ਨਾ ਪਾਇਆ। ਪੱਲੂ ਫਿਰਾਇਆ ਆਪ, ਭਗਵਾਨ ਬੀਠਲਾ ਧ੍ਰਿਗ :

ਆਇਆ। (੫ ਵਿਸਾਖ ੨੦੦੭ ਬਿ)
ਬੇਮੁਖ ਧ੍ਰਿਗ ਜੀਵਣਾ। ਬੇਮੁਖ ਧ੍ਰਿਗ ਖਾਣਾ ਪੀਵਣਾ। ਬੇਮੁਖ ਧ੍ਰਿਗ ਪਹਿਨਣਾ ਸੋਵਣਾ। ਬੇਮੁਖ ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਬੀਜ ਨਾ ਸਤਿਜੁਗ ਬੋਵਣਾ। (੧ ਮਾਘ ੨੦੦੯ ਬਿ)
ਸ੍ਰਿਸ਼ਟ ਸਬਾਈ ਦਏ ਹੁਲਾਰਾ। ਇਕੋ ਲੱਗੇ ਧੱਕਾ ਭਾਰਾ। ਬੇਮੁਖ ਡਿਗਣ ਮੂੰਹ ਦੇ ਭਾਰਾ। ਉਤੋਂ ਵੱਜੇ

ਸ਼ਬਦ ਕਟਾਰਾ। ਗੁਰਸਿੱਖ ਵੇਖਣ ਪ੍ਰਭ ਸਾਚੇ ਦਾ ਸਾਚਾ ਖਾੜਾ। ਬੇਮੁਖ ਅੱਗੋਂ ਕੱਢਣ ਹਾੜਾ। ਚਰਨਾਂ ਨਾਲ ਛੁਹਾਵਣ ਦਾਹੜਾ। ਅੱਗੇ ਜੋਗਾ ਨਾ ਕੋਲ ਕਿਸੇ ਦੇ ਭਾੜਾ। ਧਰਮ ਰਾਏ ਅੱਗੇ ਬੈਠਾ ਚਬਾਈ ਜਾਂਦਾ ਵਿਚ ਦਾਹੜਾਂ। ਬੇਮੁਖ ਅੱਗੇ ਕਦਮ ਉਠਾਉਂਦਾ, ਤਪਿਆ ਦਿਸੇ ਤੰਦੂਰ ਜਿਉਂ ਲੱਗੀ ਅਗਨ ਹਾੜਾ। ਪਿਛੇ ਉਠ ਉਠ ਬੇਮੁਖ ਵਲ ਮਾਂ ਦੇ ਜਾਂਦਾ, ਕਿਉਂ ਛੱਡ ਆਈ ਮਾਤਾ ਮੈਨੂੰ ਵਿਚ ਉਜਾੜਾਂ। ਨਾ ਕੁਛ ਖਾਂਦਾ ਨਾ ਕੁਛ ਪੀਂਦਾ, ਅੱਗੋਂ ਮਿਲਦੀਆਂ ਝਾੜਾਂ। ਮੈਂ ਨਿਜ ਤੇਰੇ ਘਰ ਜੰਮਦਾ, ਨਿਜ ਜਗਤ ਵਿਚ ਜੀਂਵਦਾ, ਮੇਰਾ ਲੇਖ ਹੋਇਆ ਮਾੜਾ। ਧ੍ਰਿਗ ਧ੍ਰਿਗ ਮਾਂ ਸੰਸਾਰ ਤੂੰ ਜਿਸ ਨਾ ਦੱਸਿਆ ਰਾਹ, ਨਾ ਪ੍ਰਭ ਸਾਚੇ ਘਰ ਵਾੜਾ। ਕਵਣ ਮੇਰੀ ਅੰਤ ਪਕੜੇ ਬਾਂਹ, ਘਰ ਬਾਹਰ ਕੱਢ ਤੂੰ ਕੀਆ ਬੰਦ ਕਵਾੜਾ। ਝੂਠੀ ਮਾਣੀ ਮੈਂ ਤੇਰੀ ਛਾਂ, ਅੱਗੇ ਲਗਦੀ ਅੱਗ ਵਿਚ ਬਹੱਤਰ ਨਾੜਾਂ। ਮੁੜ ਕੇ ਕੁਖ ਤੇਰੀ ਵਿਚ ਆਵਾਂ ਨਾ, ਨਾ ਦੁੱਖ ਪਾਵਾਂ ਨਾ ਤਨ ਨੂੰ ਸਾੜਾਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਮੁਖ ਜੀਵ ਆਪ ਮਿਟਾਏ ਮਗਰ ਲਗਾਏ ਅਗੰਮੀ ਧਾੜਾਂ। (੧੭ ਮੱਘਰ ੨੦੧੦ ਬਿ)

ਮਤ ਬੁਧ ਅੰਞਾਣ, ਗਿਆਨ ਨਾ ਜਾਣਿਆ। ਆਪੇ ਬਣ ਜਗਤ ਪਰਧਾਨ, ਆਪਣਾ ਰੰਗ ਨਾ ਮਾਣਿਆ। ਨਾ ਸੁਝੇ ਪੀਣ ਖਾਣ, ਅੱਠੇ ਪਹਿਰ ਰਹੇ ਨੂਰਾਨਿਆ। ਧ੍ਰਿਗ ਧ੍ਰਿਗ ਧ੍ਰਿਗ ਜੀਵਣ ਜੀਣ, ਜੋ ਚਲੇ ਨਾ ਪ੍ਰਭ ਕੇ ਭਾਣਿਆ। ਦਿਵਸ ਰੈਣ ਤੜਪੇ ਜਿਉਂ ਜਲ ਮੀਨ, ਮਿਲੇ ਨਾ ਠੰਢਾ ਪਾਣੀਆ । ਕੋਇ ਨਾ ਕਰੇ ਠਾਂਢਾ ਸੀਨ, ਰਸਨਾ ਰਸ ਫਿਰੇ ਹਲਕਾਨੀਆ। ਮਿਲੇ ਢੋਈ ਨਾ ਲੋਕਾਂ ਤੀਨ, ਜਿਸ ਛੱਡਿਆ ਪੁਰਖ ਸੁਜਾਨੀਆ। ਆਪੇ ਭੰਨੇ ਹੰਕਾਰੀ ਬੀਨ, ਫੜ ਸ਼ਬਦ ਤੀਰ ਕਮਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਕਰੇ ਸਰਬ ਪਛਾਣੀਆ। (੧੯ ਹਾੜ ੨੦੧੩ ਬਿ)

ਸੰਮਤ ਸੋਲਾਂ ਹਾੜ ਸਤਾਰਾਂ, ਹਰਿ ਹਰਿ ਰੰਗ ਰੰਗਾਵਣਾ। ਗੁਰਮੁਖਾਂ ਦੱਸੇ ਸਚ ਵਿਹਾਰਾ, ਸਤਿਜੁਗ ਸਾਚੇ ਮਾਰਗ ਪਾਵਣਾ। ਦੇਵੇ ਦਰਸ ਘਰ ਘਰ ਘਰ ਬਾਰਾ, ਘਰ ਘਰ ਵਿਚ ਦੀਪ ਜਗਾਵਣਾ। ਮਦਿਰਾ ਮਾਸ ਚਾਹ ਜੋ ਜਨ ਲਾਏ ਰਸਨ ਦਵਾਰਾ, ਦਰਗਹਿ ਧਾਮ ਨਾ ਕੋਇ ਵਖਾਵਣਾ। ਧ੍ਰਿਗ ਧ੍ਰਿਗ ਧ੍ਰਿਗ ਜੀਵਣ ਸੰਸਾਰਾ, ਜਿਸ ਜਨ ਗੁਰ ਤੋਂ ਮੁਖ ਭੁਵਾਵਣਾ। ਅੰਤਮ ਬੇੜਾ ਡੁੱਬੇ ਵਿਚ ਮੰਝਧਾਰਾ, ਕਿਸੇ ਨਾ ਪਾਰ ਕਰਾਵਣਾ। ਮਾਨਸ ਜਨਮ ਮਿਲਿਆ ਏਕਾ ਵਾਰਾ, ਦੂਜੀ ਵਾਰ ਨਾ ਕਿਸੇ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਖੰਡਾ ਆਪਣੇ ਹੱਥ, ਸ਼ਬਦ ਧਾਰ ਹੋ ਉਜਿਆਰ, ਨਰ ਨਿਰੰਕਾਰ ਲੋਕਮਾਤ ਚਮਕਾਵਣਾ।

ਮਦਿਰਾ ਮਾਸ ਮੁਖ ਲੱਗੇ ਚਾਹ, ਹਰਿ ਸੰਗਤ ਵਿਚ ਰਹਿਣ ਨਾ ਪਾਈਆ। ਹਰਿ ਸੰਗਤ ਧੱਕਾ ਦੇਣਾ ਲਾ, ਮਨਮੁਖ ਕੋਇ ਦਿਸ ਨਾ ਆਈਆ। ਇਕੀ ਸਿਖ ਬਣੇ ਗਵਾਹ, ਨਾ ਸਕੇ ਕੋਇ ਮਿਟਾਈਆ। ਸੱਤ ਸਾਗਰ ਮਸ ਬਣ ਰਹੇ ਲਿਖਾ, ਲੇਖਾ ਲਿਖਤ ਨਾ ਕੋਇ ਮੁਕਾਈਆ। ਇਕੀ ਖੰਡੇ ਇਕੀਆਂ ਹੱਥਾਂ ਵਿਚ ਦਏ ਚਮਕਾ, ਚਾਰੋਂ ਕੁੰਟ ਵੇਖ ਵਖਾਈਆ। ਸ਼ਬਦ ਦੀਵਾਰ ਦਏ ਬਣਾ, ਵਡ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਆਪ ਵਰਤਾਈਆ। (੫ ਜੇਠ ੨੦੧੬ ਬਿ)

ਧੰਨ ਵਡਿਆਈ ਗੁੰਗ ਮੱਖ, ਜੂਠ ਝੂਠ ਨਾ ਕੋਈ ਵਿਚਾਰਦਾ। ਧ੍ਰਿਗ ਜੀਵਣ ਦਿਸੇ ਉਸ ਮਨੁਖ, ਜੋ ਰਸਨਾ ਕਾਮ ਕਰੋਧ ਹੰਕਾਰਦਾ। ਗੂੰਗੇ ਮਿਲੇ ਸਾਚਾ ਸੁਖ, ਅਜਪਾ ਜਾਪ ਤਨ ਉਚਾਰਦਾ। ਦਸ ਦਸ ਮਾਸ ਮਾਤ ਗਰਭ ਉਲਟਾ ਹੋਏ ਰੁੱਖ, ਚੁਰਾਸੀ ਜਨਮ ਨਾ ਕੋਈ ਨਿਵਾਰਦਾ। ਗੁੰਗੇ ਉਪਜਿਆ ਏਕਾ ਸੁਖ, ਅੰਤਰ ਆਤਮ ਅੰਮ੍ਰਿਤ ਠਾਰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁੰਗ ਮੁਖ ਆਪ ਉਭਾਰਦਾ। (੨੩ ਜੇਠ ੨੦੧੬ ਬਿ)

੧੨੪

ਧ੍ਰਿਗ ਸੰਸਾਰ ਜੀਵਨਾ, ਬਿਨ ਹਰਿ ਨਾਮ ਪਿਆਰ। ਗੁਰ ਸਤਿਗੁਰ ਚਰਨੀ ਥੀਵਨਾ, ਦੇਵਣਹਾਰਾ ਨਾਮ ਅਧਾਰ। ਸਾਚਾ ਪਿਆਲਾ ਏਕਾ ਪੀਵਣਾ, ਭਰਿਆ ਨਾਮ ਜਾਮ ਕਰਤਾਰ। ਬੀਜ ਅੰਮ੍ਰਿਤ ਸੱਚਾ ਬੀਵਨਾ, ਫਲ ਲੱਗੇ ਅਪਰ ਅਪਾਰ। ਤਨ ਪਾਟਾ ਆਪਣਾ ਸੀਵਣਾ, ਨਾਮ ਤਾਗਾ ਗੰਢਣਹਾਰ। ਮਨ ਆਪਣਾ ਕਰਨਾ ਨੀਵਣਾ, ਨਿਉਂ ਨਿਉਂ ਹਰੀ ਦਵਾਰ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਸਚ ਵਿਹਾਰ। (੨੭ ਜੇਠ ੨੦੧੬ ਬਿ)

ਮਦਿਰਾ ਮਾਸ ਕਰਨ ਅਹਾਰ, ਧ੍ਰਿਗ ਧ੍ਰਿਗ ਜੀਵਣ ਧ੍ਰਿਗ ਜੀਵਾਸ, ਦਰਗਹਿ ਸਾਚੀ ਕੋਈ ਨਾ ਹੋਏ ਸਹਾਈਆ। ਨਾਨਕ ਗੋਬਿੰਦ ਨਾ ਵਸਿਆ ਪਾਸ, ਵੇਲੇ ਅੰਤ ਨਾ ਦਏ ਗਵਾਹੀਆ। ਰਸਨਾ ਗਾਇਆ ਨਾ ਸਵਾਸ ਸਵਾਸ, ਮਨ ਤਨ ਧਨ ਗੁਰ ਅੱਗੇ ਨਾ ਭੇਟ ਚੜ੍ਹਾਈਆ। ਗੁਰਸਿਖ ਸਾਚੇ ਬਲ ਬਲ ਜਾਸ, ਧੰਨ ਧੰਨ ਧੰਨ ਤੇਰੀ ਵਡਿਆਈਆ। ਤੇਰੀ ਆਸਾ ਨਾ ਹੋਏ ਨਿਰਾਸ, ਪੂਰਨ ਆਸਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਨੀਂਹ ਰਖਾਈਆ।

(੧੨ ਹਾੜ ੨੦੧੬ ਬਿ)
ਜੁਗ ਜੁਗ ਵਛੋੜਾ ਕੱਟਿਆ, ਕਲਜੁਗ ਤੇਰੀ ਅੰਤਮ ਵਾਰ। ਗੁਰਮੁਖ ਮੇਟੇ ਦੂਈ ਦਵੈਤੀ ਫੱਟਿਆ, ਅੰਮ੍ਰਿਤ
ਆਤਮ ਉਪਰ ਡਾਰ। ਚੌਦਾਂ ਲੋਕ ਵਖਾਏ ਏਕਾ ਹੱਟਿਆ, ਗੁਰ ਚਰਨ ਦਵਾਰ ਭਿਖਾਰ। ਲੇਖਾ ਚੁੱਕੇ ਤੀਰਥ
ਤਟਿਆ, ਪਾਇਆ ਪੁਰਖ ਇਕ ਨਿਰੰਕਾਰ। ਗੁਰਮੁਖ ਵਿਰਲੇ ਲਾਹਾ, ਖਟਿਆ, ਸ੍ਰਿਸ਼ਟ ਸਬਾਈ ਸੁੱਤੀ ਪੈਰ
ਪਸਾਰ। ਕਲਜੁਗ ਸੀਸ ਪਾਵੇ ਘੱਟਿਆ, ਧ੍ਰਿਗ ਜੀਵਣ ਦੱਸੇ ਕਰੇ ਧ੍ਰਿਗ ਧ੍ਰਿਗ ਧ੍ਰਿਗ ਕਾਰ। ਗੁਰਮੁਖ
ਦਵਾਰੇ ਆਏ ਨੱਠਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਨਿਰਗੁਣ
ਸਰਗੁਣ ਜੋਤ ਧਰ, ਜੋਤੀ ਜਾਮਾ ਅਪਰ ਅਪਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ
ਦੇਵੇ ਇਕ ਆਧਾਰ । (੨੭ ਹਾੜ ੨੦੧੭ ਬਿ)
ਗੁਰਮੁਖ ਮੇਲ ਮਿਲਨਿਆ, ਮੇਲਾ ਹਰਿ ਦਵਾਰ। ਸਤਿਗੁਰ ਪੂਰਾ ਚੜ੍ਹਾਏ ਚੰਨਿਆ, ਨਿਰਗੁਣ ਜੋਤ ਕਰੇ ਆਕਾਰ।
ਜੋ ਘੜਿਆ ਸੋ ਭੰਨਿਆ, ਥਿਰ ਰਹੇ ਨਾ ਵਿਚ ਸੰਸਾਰ। ਕਲਜੁਗ ਜੀਵ ਅੰਤਮ ਜਾਣਾ ਡੰਨਿਆ, ਜਿਸ ਭੁੱਲਿਆ
ਹਰਿ ਕਰਤਰ। ਧ੍ਰਿਗ ਜਨਮ ਜਨਮ ਮਾਂ ਜਿਸ ਹਰਿ ਭਗਤ ਮਾਤ ਨਾ ਜਣਿਆ, ਮਾਣਸ ਜਨਮ ਹੋਇਆ
ਖ਼ਵਾਰ। ਬਾਂਝ ਰਹਿੰਦੀ ਮਾਤ ਕੰਨਿਆ, ਸੇਜ ਆਏ ਨਾ ਕੰਤ ਭਤਾਰ। ਮਾਣਸ ਮਨੁਖ ਜੋ ਵੇਲੇ ਅੰਤਮ
ਜਾਏ ਡੰਨਿਆ, ਲੱਖ ਚੁਰਾਸੀ ਹੋਏ ਖ਼ੁਵਾਰ। ਬਿਨ ਗੁਰਸਿਖ ਹਰਿ ਕਾ ਰਾਗ ਨਾ ਸੁਣੇ ਕੋਈ ਕੰਨਿਆ, ਸਤਿਗੁਰ
ਪੂਰਾ ਆਪ ਸੁਣਾਏ ਸੱਚੀ ਗੁਫ਼ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ
ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖਾਂ ਪੈਜ ਰਿਹਾ ਸੁਆਰ। (੧ ਕੱਤਕ ੨੦੧੭ ਬਿ)
ਧੀਰਜ ਧੀਰ ਸਤਿ ਸੰਤੋਖ ਗਿਆਨ, ਹਰਿ ਸਾਚਾ ਸਚ ਜਣਾਇੰਦਾ। ਚਰਨ ਕਵਲ ਕਵਲ ਚਰਨ ਗੁਰ ਧਿਆਨ,
ਗੁਰ ਮੰਤਰ ਇਕ ਸਮਝਾਇੰਦਾ। ਧ੍ਰਿਗ ਜੀਵਣ ਜੀਵ ਨਾਦਾਨ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ।
ਮਨਮੁਖ ਭੁੱਲੇ ਜੀਵ ਅਞਾਣ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਮਿਲਿਆ ਮੇਲ ਪੰਜ ਸ਼ੈਤਾਨ, ਘਰ ਘਰ
ਅੰਦਰ ਕਾਮ ਕਰੋਧ ਲੋਭ ਮੋਹ ਹੰਕਾਰ ਨਾਚ ਨਚਾਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਤਿਸ
ਜਨ ਆਪਣਾ ਮਾਰਗ ਆਪ ਵਖਾਇੰਦਾ। ਸ਼ਬਦੀ ਸ਼ਬਦ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਇੰਦਾ।
ਆਸਾ ਤ੍ਰਿਸ਼ਨਾ ਤ੍ਰਿਖਾ ਤ੍ਰੈਕਾਲ ਸਰਬ ਮਿਟ ਜਾਣ, ਤ੍ਰੈਕਾਲ ਦਰਸੀ ਆਪ ਮਿਟਾਇੰਦਾ। ਗੁਰਸਿਖ ਹੋਏ ਚਤੁਰ
ਸੁਘੜ ਸੁਜਾਨ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਜੁਗ ਜੁਗ ਗੁਰਸਿਖ ਗੋਬਿੰਦ ਘਾਟ ਗੁਰ ਸਤਿਗੁਰ ਆਪ ਬਹਾਇੰਦਾ । (੧੧ ਫੱਗਣ ੨੦੧੭ ਬਿ)

ਧ੍ਰਿਗ ਗੁਰਸਿੱਖ ਜੋ ਖਾਵੇ ਹੱਡੀ, ਏਹ ਗੋਬਿੰਦ ਗਿਆ ਸਮਝਾਈਆ। ਗੋਬਿੰਦ ਦੀ ਕਿਰਪਾਨ ਧਾਰ ਕਿਸੇ ਬੱਕਰੇ ਦੀ ਗਰਦਨ ਨਹੀਂ ਵੱਢੀ, ਪ੍ਰੇਮ ਰਤ ਨਾਲ ਖੰਡਾ ਦਿਤਾ ਰੰਗਾਈਆ। ਗੋਦਾਵਰੀ ਕੰਢੇ ਮਾਧੋ ਨਾਲ ਕੀਤੀ

ਨਹੀਂ ਕੋਈ ਠੱਗੀ, ਬੰਦੇ ਦਾ ਲਹਿਣਾ ਝੋਲੀ ਪਾਈਆ। ਕਿਰਪਾਨ ਮਿਆਨ ਵਿਚੋਂ ਨਹੀਂ ਕੱਢੀ, ਨਾ ਬੱਕਰਿਆਂ ਕੋਇ ਝਟਕਾਈਆ। ਸੋਲਵੇਂ ਸਾਲ ਵਿਚ ਸਾਰੇ ਹੁਕਮ ਕਰ ਦੇਣੇ ਰੱਦੀ, ਨਵਾਂ ਲੇਖਾ ਦੇਣ ਬਣਾਈਆ। ਚਾਰ ਵਰਨ ਸਿੱਖੀ ਆਵੇ ਭੱਜੀ, ਨੌਂ ਖੰਡ ਪ੍ਰਿਥਮੀ ਨੇਤਰ ਨੈਣਾਂ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। (੧ ਮਾਘ ਸ਼ ਸੰ ੧)

ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਤੇ ਛੱਡ ਕੇ ਆਈ ਚੌਦਾਂ ਤਬਕ ਘਰਾਨਾ, ਨਾਤਾ ਮੁਹੰਮਦ ਨਾਲੋਂ ਤੁੜਾਈਆ। ਵਾਅਦਾ ਕਰ ਲਓ ਕਿਹੜਾ ਮੇਰੇ ਪ੍ਰਭੂ ਦੇ ਨਾਲ ਪੱਕਾ ਰੱਖੂ ਯਾਰਾਨਾ, ਦੋਵੇਂ ਹੱਥ ਦਿਓ ਵਖਾਈਆ। ਜਿਸ ਨੇ ਰਹਿਣਾ ਬੇਗਾਨਾ, ਓਹ ਮੁੜ ਕੇ ਭਗਤ ਦੁਵਾਰੇ ਕਦੇ ਨਾ ਆਈਆ। ਓਹ ਆਪਣਾ ਮਿਲਦਾ ਰਹੇ ਮਾਸੜ ਫੁੱਫੀ ਮਾਮਾ, ਤਾਇਆਂ ਚਾਚਿਆਂ ਨਾਲ ਆਪਣਾ ਝੱਟ ਲੰਘਾਈਆ। ਮਾਂ ਪਿਓ ਦਾ ਜੋ ਝੱਲ ਨਾ ਸਕੇ ਸਤਿਗੁਰ ਵਾਸਤੇ ਤਾਅਨਾ, ਧ੍ਰਿਗ ਜੀਵਣ ਓਹਦਾ ਧ੍ਰਿਗ ਉਹਦੀ ਮਾਈਆ। ਕਿਸੇ ਕੰਮ ਨਾ ਆਵੇ ਰਸਨਾ ਦਾ ਖਾਣਾ, ਜਿਸ ਦੀ ਰਸਨਾ ਸਤਿਗੁਰ ਨਾ ਢੋਲਾ ਗਾਈਆ। (੨੭ ਪੋਹ ਸ਼ ਸੰ ੪)

ਭਗਤੋ ਇਹ ਦੁਨੀਆਂਦਾਰਾਂ ਦੀ ਢੱਕੀ, ਠੱਗ ਚੋਰ ਵਿਚ ਬੈਠੇ ਡੇਰਾ ਲਾਈਆ । ਅੱਜ ਤੋਂ ਸਾਰੇ ਪ੍ਰਭ ਦੇ ਨਾਲ ਕਰ ਲਓ ਪੱਕੀ, ਪੱਕਾ ਨਾਤਾ ਲਓ ਜੁੜਾਈਆ । ਤੁਹਾਡੀ ਆਤਮਾ ਜਿਸ ਨੇ ਤੁਹਾਡੇ ਵਿਚ ਰੱਖੀ, ਜਦੋਂ ਚਾਹੇ ਫੂਕ ਮਾਰ ਕੇ ਦਏ ਬੁਝਾਈਆ। ਫਿਰ ਨਾ ਕੋਈ ਕਿਸੇ ਦੀ ਨਾਰ ਨਾ ਕੋਈ ਕਿਸੇ ਦਾ ਪਤੀ, ਬਾਂਹ ਵਿਚ ਬਾਂਹ ਪਾ ਕੇ, ਹੈਟ ਪੈਂਟ ਸਜਾ ਕੇ, ਸਾੜੀ ਬੂਟ ਲਗਾ ਕੇ, ਪੇਟੀ ਕੋਟ ਛੁਹਾ ਕੇ, ਬੁੱਲ੍ਹੀਂ ਸੁਰਖੀ ਲਾ ਕੇ, ਮੱਥੇ ਬਿੰਦੀ ਟਕਾ ਕੇ, ਟੇਢਾ ਚੀਰ ਕਢਾ ਕੇ, ਮੇਂਢੀ ਸੀਸ ਗੁੰਦਾ ਕੇ, ਵਾਲ ਬਨਾਉਟੀ ਬਣਾ ਕੇ, ਕੰਨੀ ਕਾਂਟੇ ਲਟਕਾ ਕੇ, ਗਲ ਹਾਰ ਸੁਹਾ ਕੇ, ਚੂੜ੍ਹੀਆਂ ਗੁੱਟਾਂ ਨਾਲ ਰਲਾ ਕੇ, ਮਾਤਲੋਕ ਦਿਆਂ ਬਜ਼ਾਰਾਂ ਵਿਚ ਟਹਿਲਣ ਕੋਇ ਨਾ ਜਾਈਆ। ਧ੍ਰਿਗ ਏਹੋ ਜਿਹੇ ਰਿਸ਼ਤਿਆਂ ਨੂੰ ਜਿਹੜੇ ਮਰਨ ਤੋਂ ਪਿਛੋਂ ਸਾਰੇ ਜਾਣ ਤਜਾ ਕੇ, ਹੱਥੀਂ ਆਉਣ ਜਲਾ ਕੇ, ਰੋਵਨ ਸਿਆਪੇ ਪਾ ਕੇ, ਹਾਏ ਹਾਏ ਕਰ ਸੁਣਾਈਆ। ਬਲਹਾਰੀ ਜਾਓ ਉਸ ਸਤਿਗੁਰ ਸੱਚੇ ਸ਼ਾਹ ਕੇ, ਜੋ ਮਰਨ ਤੋਂ ਪਹਿਲੋਂ ਸ਼ਾਹ ਰਗ ਦੇ ਉਤੇ ਪਹੁੰਚੇ ਆ ਕੇ, ਸਹਿਜ ਨਾਲ ਆਤਮ ਸੇਜਾ ਉਤੇ ਬਹਿ ਕੇ, ਗੁਰਸਿੱਖ ਆਪਣੀ ਗੋਦ ਟਿਕਾ ਕੇ, ਕ੍ਰਿਪਾਲ ਵਿਚੋਂ ਦਿਆਲ ਹੋ ਕੇ ਭੱਜੇ ਚਾਈਂ ਚਾਈਂਆ । ਸਾਕਾਂ ਸਨਬੰਧੀਆਂ ਦੇ ਕੋਲੋਂ ਡਾਕਟਰ ਵੈਦ ਹਕੀਮ ਮੁਨੀਆਂ ਦੇ ਕੋਲੋਂ, ਆਪਣੀ ਆਤਮਾ ਆਪਣੇ ਵਿਚ ਲੈ ਜਾਏ ਛੁਪਾ ਕੇ, ਓਸ ਵੇਲੇ ਕੋਈ ਨਾ ਕਹੇ ਕਿਉਂ ਸਾਡਾ ਮਾਂ ਪਿਓ ਭੈਣ ਭਰਾ ਪੁੱਤਰ ਧੀ ਸਾਕ ਸੱਜਣ ਸੈਣ ਨਾਰ ਕੰਤ ਨਾਲੋਂ ਕਰੇ ਜੁਦਾਈਆ। ਜੇ ਜੀਉਂਦਾ ਕੋਈ ਘਰ ਛੱਡ ਕੇ ਸਤਿਗੁਰ ਚਰਨ ਲੱਗੇ ਆ ਕੇ, ਪਿਛੋਂ ਸਾਰੇ ਰਿਸ਼ਤੇਦਾਰ ਕਰਨ ਲੜਾਈਆ। ਜੇ ਕੋਈ ਕੱਚਾ ਭਗਤ ਹੋਵੇ ਤੇ ਓਹਨੂੰ ਛੱਡਣ ਹਟਾ ਕੇ, ਪ੍ਰਭ ਦਾ ਭਗਤ ਆਪਣਾ ਤਨ ਮਨ ਸਤਿਗੁਰ ਲੇਖੇ ਲਾਈਆ। ਏਸੇ ਕਰ ਕੇ ਧਰੂ ਪ੍ਰਹਿਲਾਦ ਗਏ ਸਮਝਾ ਕੇ, ਰਵਦਾਸ ਚੁਮਾਰਾ ਦਏ ਗੁਵਾਹੀਆ। ਜਿਸ ਪਾਇਆ ਤਿਸ ਆਪਣਾ ਆਪ ਗੁਆ ਕੇ, ਨਾਤਾ ਦੁਨੀ ਨਾਲੋਂ ਤਜਾਈਆ। (੨੭ ਪੋਹ ਸ਼ ਸੰ ੪)

ਦਰਸ ਕਰਨ ਦੀ ਜਿਸ ਲੱਗੀ ਪਿਆਸ : ਸਾਚਾ ਦਰਸ਼ਨ ਜੋ ਜਨ ਲੋੜੇ, ਅੰਤਰ ਆਤਮ ਧਿਆਨ ਲਗਾਈਆ। ਦਰਸ ਕਰਨ ਦੀ ਜਿਸ ਲੱਗੀ ਪਿਆਸ :

ਸਤਿਗੁਰ ਪੂਰਾ ਘਰ ਸੁਤਿਆਂ ਬੌਹੜੇ, ਬਾਂਹੋ ਪਕੜ ਲਏ ਉਠਾਈਆ। ਸੁਰਤੀ ਸ਼ਬਦੀ ਘਰ ਘਰ ਵਿਚ ਜੋੜੇ, ਟੁੱਟੀ ਗੰਢ ਵਖਾਈਆ। ਪੰਚ ਵਿਕਾਰਾ ਦਰ ਤੋ ਹੋੜੇ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸਵਛ ਸਰੂਪੀ ਨਜ਼ਰੀ ਆਏ ਮੋਹਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਰ ਪਰਕਾਸ਼ ਅੰਧ ਘੋਰੇ, ਆਪਣਾ ਪੜਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ਼ਨ ਦੇਵੇ ਥਾਉਂ ਥਾਈਂਆ।

ਜੋ ਜਨ ਸਾਚਾ ਦਰਸ ਮੰਗੇ, ਇਕ ਧਿਆਨ ਲਗਾਈਆ। ਸਤਿਗੁਰ ਪੂਰਾ ਕਾਇਆ ਚੋਲੀ ਰੰਗੇ, ਰੰਗ ਮਜੀਠੀ ਇਕ ਚੜ੍ਹਾਈਆ। ਪੌੜੀ ਚੜ੍ਹਾਏ ਆਪਣੇ ਡੰਡੇ, ਘਰ ਘਰ ਵਿਚ ਦਏ ਵਡਿਆਈਆ। ਪਾਰ ਕਰਾਏ

ਡੂੰਘੇ ਸਾਗਰ ਕੰਢੇ, ਸ਼ੌਹੁ ਦਰਯਾ ਨਾ ਕੋਇ ਰੁੜ੍ਹਾਈਆ। ਆਤਮ ਦੇਵੇ ਇਕ ਅਨੰਦੇ, ਪਰਮਾਨੰਦ ਵਖਾਈਆ। ਬਿਨ ਰਸਨਾ ਜਿਹਵਾ ਗਾਏ ਛੰਦੇ, ਅਜੱਪਾ ਜਾਪ ਸਮਝਾਈਆ। ਬੰਦਗੀ ਲਾਏ ਆਪਣੇ ਬੰਦੇ, ਬੰਦੀਖ਼ਾਨਾ ਤੋੜ ਤੁੜਾਈਆ। ਵਿਚੋ ਕੱਢੇ ਵਾਸਨਾ ਗੰਦੇ, ਸਚ ਸੁਗੰਧੀ ਨਾਮ ਭਰਾਈਆ। ਮਾਣਸ ਜਨਮ ਹੋਏ ਨਾ ਭੰਗੇ, ਲੱਖ ਚੁਰਾਸੀ ਦੇਵੇ ਤੰਦ ਤੁੜਾਈਆ। ਰਾਤੀਂ ਸੁਤਿਆਂ ਦਿਨੇ ਜਾਗਦਿਆਂ ਗੁਰਮੁਖਾਂ ਦੇ ਅੰਦਰ ਲੰਘੇ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਦੇਵੇ ਦਰਸ ਜੀਉ ਪਿੰਡੇ, ਇੰਡ ਬ੍ਰਹਿਮੰਡ ਖੋਜ ਖੁਜਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧੇ, ਕਵਲ ਨਾਭ ਨਾਭ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦਰਸ ਮਨ ਤ੍ਰਿਪਤਾਈਆ।

ਜੋ ਜਨ ਦਰਸ ਕਰਨ ਦੀ ਰੱਖੇ ਆਸਾ, ਆਸਾ ਮਨਸਾ ਨਾਲ ਮਿਲਾਈਆ। ਸਾਹਿਬ ਸਤਿਗੁਰ ਦੀਨ ਦਿਆਲ ਤਿਸ ਦਾ ਦਾਸੀ ਦਾਸਾ, ਠਾਕਰ ਬਣ ਕੇ ਠੋਕਰ ਨਾਮ ਲਗਾਈਆ। ਚਰਨ ਕਵਲ ਉਪਰ ਧਵਲ ਦੇਵੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਜੋ ਜਨ ਆਏ ਵੇਖਣ ਤਮਾਸ਼ਾ, ਤਿਨ੍ਹਾਂ ਜਗਤ ਤਮਾਸ਼ੇ ਨਾਲ ਰਲਾਈਆ। ਜੋ ਜਨ ਆਏ ਕਰਨ ਹਾਸਾ, ਤਿਨ੍ਹਾਂ ਹੰਸ-ਮੁਖ ਸਾਲਾਹੀਆ। ਜੋ ਜਨ ਆਏ ਪ੍ਰਭ ਵਸੇ ਸਦਾ ਪਾਸਾ, ਤਿਨ੍ਹਾਂ ਅੰਤਰ ਦਰਸ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।

ਦਰਸ ਕਰਨ ਦੀ ਜਿਸ ਲੱਗੀ ਪਿਆਸ, ਆਤਮ ਰਹੀ ਬਿਲਲਾਈਆ। ਤਿਨ੍ਹਾਂ ਨਾਮ ਕਟੋਰਾ ਦਏ ਗਲਾਸ, ਘਾੜਤ ਘੜੀ ਨਜ਼ਰ ਕਿਸੇ ਨਾ ਆਈਆ। ਮਨ ਮਤ ਬੁਧ ਤਿੰਨੇ ਕਰ ਨਾ ਸਕਣ ਉਦਾਸ, ਚੰਚਲ ਰੂਪ ਨਾ ਕੋਇ ਵਟਾਈਆ । ਅੰਦਰ ਵੜ ਕੇ ਜਾਏ ਆਖ, ਉਠ ਗੁਰਸਿਖ ਦਰਸਨ ਕਰ ਚਾਈਂ ਚਾਈਂਆ । ਘਰ ਮੇਲਾ ਕਮਲਾਪਾਤ, ਕਵਲ ਨੈਣ ਫੇਰਾ ਪਾਈਆ। ਜਨ ਭਗਤਾਂ ਮਿਲ ਇਕ ਜਮਾਤ, ਜਿਥੇ ਇਕੋ ਨਾਮ ਪੜ੍ਹਾਈਆ। ਸਤਿਗੁਰ ਨਜ਼ਰੀ ਆਏ ਸਾਖਿਆਤ, ਪਰਦਾ ਨਜ਼ਰ ਕੋਇ ਨਾ ਆਈਆ। ਸਨਮੁਖ ਹੋਏ ਕਰ ਬਾਤ, ਅੱਗੇ ਪਿੱਛੇ ਮੁਖ ਨਾ ਕੋਇ ਛੁਪਾਈਆ। ਦਰਸ ਕੀਤਿਆਂ ਮਿਲੇ ਨਜਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਸਾਚਾ ਦਰਸ ਜੋ ਜਨ ਜਾਣੇ, ਅਨਜਾਣਤ ਦਏ ਜਣਾਈਆ। ਗੁਰਸਿਖ ਗੁਰ ਦੋਵੇਂ ਚਲਣ ਇਕ ਦੂਜੇ ਦੇ ਭਾਣੇ, ਭਾਣੇ ਭਾਣੇ ਵਿਚ ਸਮਾਈਆ। ਗੁਰਮੁਖ ਚਤਰ ਸੁਘੜ ਸਿਆਣੇ, ਮੂਰਖ ਮੂੜ੍ਹੇ ਆਪਣਾ ਰੂਪ ਵਟਾਈਆ। ਦਰ ਘਰ ਸਾਚੇ ਹੋਣ ਪਰਵਾਨੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਨਾਮ ਵਰ, ਦਰਸ ਇਕੋ ਘਰ ਜਣਾਈਆ।