ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਗ ਤੋਂ ਛ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਗਲਤੀ : ਪਰਵਰਦਿਗਾਰ ਦਾ ਹੁਕਮ ਹੁੰਦਾ ਨਹੀਂ ਗਲਤ, ਗਲਤੀ ਵਿਚ ਕੂੜ ਲੋਕਾਈਆ। ਗਲਤੀ :
(੧੯ ਅੱਸੂ ਸ਼ ਸੰ ੬)
ਸ਼ੰਕਰ ਕਹੇ ਮੇਰੀ ਬੇਨੰਤੀ ਪ੍ਰਭੂ ਦਾ ਇਸ਼ਾਰਾ, ਭੋਲਾ ਨਾਥ ਹੋ ਕੇ ਦੱਸਣ ਆਈਆ। ਪਹਿਲੋਂ
ਕਰਾਂ ਦੋਏ ਹੱਥ ਜੋੜ ਨਿਮਸਕਾਰਾ, ਨਿਮਸਕਾਰ ਕਰਨੀ ਸਭ ਨੂੰ ਦਿਆਂ ਸਿਖਾਈਆ। ਫੇਰ ਨੇਤਰ
ਮੀਟ ਅੰਤਰ ਕਰਾਂ ਦੀਦਾਰਾ, ਸੂਰਤ ਸਤਿਗੁਰ ਸੋਭਾ ਪਾਈਆ। ਫਿਰ ਇਕ ਗੁਰਮੁਖ ਖੜ੍ਹਾ ਹੋ
ਕੇ ਅੱਗੇ ਬੋਲੇ ਜੈਕਾਰਾ, ਓਨਾਂ ਚਿਰ ਦੂਜਾ ਮੁਖੋਂ ਆਵਾਜ਼ ਨਾ ਕੋਇ ਸੁਣਾਈਆ। ਫਿਰ ਵੇਖਿਓ
ਕਿਸ ਬਿਧ ਸਾਚੇ ਨਾਮ ਦਾ ਭਰੇ ਭੰਡਾਰਾ, ਊਣਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ
ਹੋਵੇ ਪਿਆਰਾ, ਇਕੋ ਆਵਾਜ਼ ਦਏ ਸੁਣਾਈਆ । ਵੱਖਰੀ ਵੱਖਰੀ ਬੋਲੀ ਨਾ ਹੋਵੇ ਜਿਵੇਂ ਲੜਦੀਆਂ
ਹੋਣ ਗਟਾਰਾ, ਆਪਣਾ ਰਾਗ ਸੁਣਾਈਆ। ਇਹ ਗਲਤੀ ਨਹੀਂ ਕਰਨੀ ਭੁੱਲ ਕੇ ਦੋਬਾਰਾ, ਇਕੋ
ਵਾਰ ਦਿੱਤਾ ਜਣਾਈਆ। ਜਿਸ ਘਰ ਵਿਚ ਹੋਵੇ ਇਹ ਵਿਹਾਰਾ, ਉਹ ਓਸ ਵੇਲੇ ਚਰਨ ਕਵਲ
ਝੁਕ ਕੇ ਆਪਣਾ ਸੀਸ ਚਰਨਾਂ ਉਤੇ ਟਿਕਾਈਆ। ਸ਼ੰਕਰ ਕਹੇ ਮੇਰੇ ਸਾਹਿਬ ਨੇ ਮੈਨੂੰ ਦਿੱਤਾ
ਹੁਲਾਰਾ, ਮੈਂ ਭੱਜਾ ਆਇਆ ਵਿਚ ਸੰਸਾਰਾ, ਜਨ ਭਗਤੋ ਅਧੀਨਗੀ ਵਿਚ ਤੁਹਾਨੂੰ ਦਿਆਂ ਜਣਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ
ਸਚ ਦੀ ਰੀਤੀ ਸਚ ਨਾਲ ਚਲਾਈਆ। (੨੧ ਫੱਗਣ ਸ਼ ਸੰ ੪)
ਗੱਲਾਂ ਬਾਤਾਂ : ਸਦੀ ਚੌਧਵੀਂ ਕਹੇ ਗੁਰਮੁਖ ਸਿੰਘ ਜ਼ੋਰ ਦੀ ਹੱਸ ਕੇ ਦੇ ਵਖਾਲ, ਆਪਣੀ ਸੁੰਨ ਗੱਲਾਂ ਬਾਤਾਂ :
ਦੇ ਖੁਲ੍ਹਾਈਆ। ਗੱਲੀਂ ਬਾਤੀਂ ਦੇਵਣਹਾਰਾ ਸ਼ਾਹ ਕੰਗਾਲ, ਭੰਡਾਰਾ ਗੱਲੀਂ ਬਾਤੀਂ ਭਰਾਈਆ। ਗੱਲੀਂ ਬਾਤੀਂ ਆਵੇ ਜਗਤ ਜਵਾਲ, ਗੱਲੀਂ ਬਾਤੀਂ ਦੀਨ ਦੁਨੀ ਕਰੇ ਤਬਾਹੀਆ। ਗੱਲੀਂ ਬਾਤੀਂ ਭਗਤਾਂ ਕਰੇ ਸੰਭਾਲ, ਗੱਲੀਂ ਬਾਤੀਂ ਹੋਏ ਸਹਾਈਆ। ਗੱਲੀਂ ਬਾਤੀਂ ਮੇਲਾ ਮਿਲੇ ਭਗਤ ਭਗਵਾਨ, ਬਿਨਾਂ ਗੱਲਾਂ ਬਾਤਾਂ ਤੋਂ ਸ਼ਬਦ ਨਾਦ ਨਾ ਕੋਇ ਸ਼ਨਵਾਈਆ। ਗੱਲੀਂ ਬਾਤੀਂ ਕੂੜੀ ਕਾਇਆ
ਮਾਟੀ ਦਿਸੇ ਖਾਲ, ਗੱਲੀਂ ਬਾਤੀਂ ਵੱਜਦੀ ਰਹੇ ਵਧਾਈਆ। ਬਿਨਾਂ ਗੱਲਾਂ ਬਾਤਾਂ ਤੋਂ ਅੱਜ ਤੱਕ ਖੇਲ ਹੋਇਆ ਨਹੀਂ ਜਹਾਨ, ਜੁਗ ਚੌਕੜੀ ਰੀਤੀ ਚਲੀ ਆਈਆ। ਨਾਤਾ ਤੁੱਟੇ ਜਗਤ ਛੁੱਟੇ ਗੱਲ ਫੇਰ ਸੁਣੇ ਕੋਇ ਨਾ ਕਾਨ, ਬਿਨਾਂ ਗੱਲ ਤੋਂ ਗੁਲਾਮੀ ਸਕੇ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਹੁਕਮ ਵਰਤਾਈਆ।
ਗੱਲਾਂ ਬਾਤਾਂ ਸ਼ਬਦ ਧਾਰ ਦੀ ਖ਼ੁਸ਼ੀ, ਖ਼ੁਸ਼ਹਾਲੀ ਵਿਚ ਪਰਗਟਾਈਆ। ਗੱਲਾਂ ਬਾਤਾਂ ਵਿਚ ਸਾਹਿਬ ਦੀ ਰੁਚੀ, ਬਿਨਾਂ ਗੱਲਾਂ ਬਾਤਾਂ ਤੋਂ ਰਚਨਾ ਰਚ ਨਾ ਕੋਇ ਜਣਾਈਆ। ਗੱਲਾਂ ਬਾਤਾਂ ਵਿਚ ਪ੍ਰਭ ਦੀ ਮੰਜ਼ਲ ਮਿਲੇ ਉਚੀ, ਬਿਨਾਂ ਗੱਲਾਂ ਬਾਤਾਂ ਤੋਂ ਹੱਥ ਕਿਛ ਨਾ ਆਈਆ। ਜੋ ਜਗਤ ਵਿਚ ਜਹਾਨ ਵਿਚ ਕੱਟਣ ਆਏ ਬੁੱਤੀ, ਬੁਤਖਾਨੇ ਬਹਿ ਕੇ ਆਪਣਾ ਝੱਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜਗਤ ਧਾਰ ਦੁਖੀ, ਦੁੱਖ ਸੁੱਖ ਆਪਣੀ ਖੇਲ ਖਿਲਾਈਆ। (੪ ਅੱਸੂ ਸ਼ ਸੰ ੭)
ਓਹ ਗੁਰਮੁਖੋ ਭਗਤੋ ਸੰਤੋ ਜਿਸ ਦੀਆਂ ਗ੍ਰੰਥਾਂ ਸ਼ਾਸਤਰਾਂ ਵਿਚ ਸੁਣਦੇ ਰਹੇ ਬਾਤਾਂ, ਉਹ ਬਾਤਨ ਪਰਦਾ ਰਿਹਾ ਖੁਲ੍ਹਾਈਆ। ਏਥੇ ਓਥੇ ਸਭ ਦਾ ਪਿਤਾ ਮਾਤਾ, ਬਿਨਾਂ ਸ਼ਰੀਰ ਤੋਂ ਬੇਨਜ਼ੀਰ ਨੂਰ ਅਲਾਹੀਆ। ਧਰਤੀ ਤੋਂ ਲੈ ਕੇ ਦਰਗਹਿ ਸਾਚੀ ਤੱਕ ਭਗਤਾਂ ਦਾ ਬਣਿਆ ਰਹੇ ਰਾਖਾ, ਅੱਗੇ ਪਿੱਛੇ ਸੱਜੇ ਖੱਬੇ ਚਲੇ ਚਾਈਂ ਚਾਈਂਆ। ਨਾਲੇ ਸੁਣਦਾ ਜਾਏ ਭਗਤੋ ਕਹੋ ਤੂੰ ਮੇਰਾ ਮੈਂ ਤੇਰਾ ਇਹੋ ਮੇਰੀ ਗਾਥਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਭ ਤੋਂ ਵੱਡੀ ਏਸ ਦੀ ਕਿਰਪਾ ਜਿਸ ਨੇ ਇਕ ਵਾਰ ਟੇਕ ਲਿਆ ਮਾਥਾ, ਉਸ ਨੂੰ ਚੁਰਾਸੀ ਦੀ ਫ਼ਾਸੀ ਵਿਚੋਂ ਬਾਹਰ ਕਢਾਈਆ। ਇਹਦੇ ਕੋਲ ਕੋਈ ਪਹਿਲੀ ਦੂਜੀ ਤੀਜੀ ਚੌਥੀ ਨਹੀਂ ਕਲਾਸਾ, ਮਿਹਰ ਨਜ਼ਰ ਨਾਲ ਚੌਥੀ ਮੰਜ਼ਲ ਦਏ ਪਹੁੰਚਾਈਆ। ਏਥੇ ਖੇਲ ਹੋਰ ਜਗਤ ਦਾ ਚੋਰ ਉਥੇ ਪੁਰਖ ਅਬਿਨਾਸ਼ਾ, ਫੇਰ ਪੁੱਛੋ ਏਥੇ ਭਗਤਾਂ ਦਾ ਰਾਖਾ, ਰਖਕ ਹੋ ਕੇ ਆਪਣੀ ਸੇਵ ਕਮਾਈਆ । ਜਿਸ ਨੇ ਲੇਖੇ ਲਾਈ ਜਨ ਭਗਤੋ ਤੁਹਾਡੀ ਸੁਹੰਜਣੀ ਸੁਲਖਣੀ ਰਾਤਾ, ਰਾਤਰੀ ਰੁਤੜੀ ਆਪਣੇ ਰੰਗ ਰੰਗਾਈਆ। ਤੁਹਾਡੀ ਖ਼ੁਸ਼ੀਆਂ ਵਾਲੀ ਖ਼ੁਸ਼ਹਾਲੀ ਵਿਚ ਵੇਖੀ ਰਾਸਾ, ਮੰਡਲਾਂ ਮੰਡਪਾਂ ਤੋਂ ਬਾਹਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਦੀ ਧਾਰ ਤੇ ਜਗਤ ਬੇਪਹਿਛਾਤਾ, ਪਛਾਣ ਵਿਚ ਬਿਨ ਭਗਤਾਂ ਕਿਸੇ ਨਾ ਆਈਆ। (੭ ਫੱਗਣ ਸ਼ ਸੰ ੮)
ਭਗਵਾਨ ਕਿਸੇ ਹੱਥ ਨਾ ਆਏ ਗੱਲਾਂ ਬਾਤਾਂ, ਪੜ੍ਹ ਪੜ੍ਹ ਪੰਧ ਨਾ ਕੋਇ ਮੁਕਾਇੰਦਾ।
(੯ ਮਾਘ ੨੦੧੮ ਬਿ)
ਪੜ੍ਹੇ ਪੜ੍ਹਾਏ ਜੀਵ ਜੰਤ, ਜਗਤ ਵਿਦਿਆ ਨਾਲ ਕੁੜਮਾਈਆ। ਹਰਿ ਕਾ ਰੂਪ ਹਰਿ ਭਗਵੰਤ,
ਹਰਿ ਸ਼ਬਦ ਕਰੇ ਸ਼ਨਵਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਗੁਰਮੁਖ
ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਘਰ ਮੇਲਾ ਘਰ ਸੁਹਾਗ ਘਰ ਸੇਜ
ਨਾਰੀ ਕੰਤ, ਘਰ ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਗੱਲਾਂ ਬਾਤਾਂ ਕਰੇ ਜੀਵ ਜੰਤ, ਜੀਵਣ ਜੁਗਤੀ
ਸਤਿਗੁਰ ਆਪਣੀ ਸ਼ਬਦ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਰਸਨਾ ਭੇੜ ਨਾ ਕੋਇ ਵਖਾਈਆ। (੧੬ ਚੇਤ ੨੦੧੯ ਬਿ) ਧੁਰ ਸੰਦੇਸ਼ਾ ਕਹੇ ਚਵੀ ਚੇਤ ਯਾਦ ਰਖਣਾ, ਯਾਦ ਯਾਦ ਵਿਚੋਂ ਦਵਾਈਆ। ਪਾਲ ਸਿੰਘ ਰਿਹਾ ਨਹੀਂ ਸਖਣਾ, ਦਰਗਹਿ ਸਾਚੀ ਮਿਲੇ ਵਡਿਆਈਆ। ਇਹ ਓਸੇ ਦਾ ਖੇੜਾ ਵਸਣਾ, ਓਸੇ ਗ੍ਰਹਿ ਵੱਜੇ ਵਧਾਈਆ। ਓਸ ਦਾ ਨੂਰ ਚਮਕਣਾ, ਓਸੇ ਦੀ ਹੋਵੇ ਰੁਸ਼ਨਾਈਆ। ਵੇਖਿਉਂ ਕਦੀ ਭੁਲ ਵਿਚ ਆ ਕੇ ਏਸ ਨੂੰ ਨਹੀਂ ਪਰਖਣਾ, ਪਾਰਖਾਂ ਦਾ ਪਾਰਖੂ ਇਕੋ ਬੇਪਰਵਾਹੀਆ। ਇਸ ਨੇ ਗੱਲਾਂ ਬਾਤਾਂ ਨਾਲ ਨਹੀਂ ਹੁਣ ਪਰਚਣਾ, ਹੇਰਾ ਫੇਰੀ ਨਾਲ ਨਾ ਕੋਇ ਭਰਮਾਈਆ। ਜਿਹੜਾ ਵਿਛੜਿਆ ਓਸ ਮੁੜ ਕੇ ਏਸ ਦਰ ਨਹੀਂ ਪਰਤਣਾ, ਲੱਖ ਚੁਰਾਸੀ ਦਏ ਸਜ਼ਾਈਆ। ਦੂਤਾਂ ਨੂੰ ਦੰਡਦਿਆਂ ਇਹਨੂੰ ਕਦੇ ਨਾ ਆਵੇ ਤਰਸਨਾ, ਗੁਰਮੁਖਾਂ ਨੂੰ ਆਪਣੀ ਗੋਦ ਬਹਾਈਆ। ਗੁਰਮੁਖੋ ਵੇਲਾ ਔਣਾ ਤੁਸਾਂ ਇਕ ਦੂਜੇ ਦੇ ਪਿਆਰ ਨੂੰ ਤਰਸਣਾ, ਬਿਨ ਮੇਰੇ ਪਿਆਰ ਹੱਥ ਕਿਸੇ ਨਾ ਆਈਆ। ਤੁਹਾਨੂੰ ਕੁਕਰਮ ਕਰਦਿਆਂ ਅਗੇ ਹੋ ਕੇ ਨਹੀਂ ਵਰਜਣਾ, ਹੁਕਮ ਦੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣੇ ਦੇ ਦ੍ਰਿੜਾਈਆ। (੨੪ ਚੇਤ ਸ਼ ਸੰ ੧)
ਗੁਰਸਿਖ : ਸਰਨ ਵਿਚ ਸਿੱਖ ਜੋ ਆਇਆ। ਮਨ ਦਾ ਸੰਸਾ ਗੁਰ ਗੁਵਾਇਆ । ਜੋ ਆਏ ਗੁਰਸਿਖ :
ਪ੍ਰਭ ਰਿਧੇ ਧਿਆਏ। ਪ੍ਰਭ ਚਰਨਾਂ ਸੰਗ ਲਏ ਮਿਲਾਏ। ਬੇਮੁਖਾਂ ਤੋਂ ਗੁਰਸਿਖ ਬਣਾਏ। ਮਾਣਸ ਦੇਹ ਪਾਈ ਪ੍ਰਥਾਏ। ਥਿਰ ਘਰ ਵਿਚ ਪ੍ਰਭ ਆਪ ਬਹਾਏ। ਜੋਤ ਵਿਚ ਜੋਤ ਸਮਾਏ। ਮਹਾਰਾਜ ਸ਼ੇਰ ਸਿੰਘ ਦਇਆ ਕਮਾਏ। (੧੭ ਮੱਘਰ ੨੦੦੬ ਬਿ)
ਗੁਰਸਿਖ ਸੋ ਜੋ ਗੁਰੂ ਪਛਾਣੇ। ਗੁਰਮੁਖ ਸੋ ਜੋ ਚਲੇ ਗੁਰ ਭਾਣੇ। ਗੁਰਮੁਖ ਸੋ ਗੁਰ ਰਿਦੇ ਧਿਆਏ। ਪਾਰਬ੍ਰਹਮ ਦੀ ਉਹ ਸਾਚੀ ਨਾਏ। ਗੁਰਸਿਖ ਸੋ ਜੋ ਬ੍ਰਹਮ ਪਛਾਣੇ। ਸੱਚਾ ਸਤਿਗੁਰ ਸਚ ਨੀਸਾਣੇ। ਮਹਾਰਾਜ ਸ਼ੇਰ ਸਿੰਘ ਖੋਟੇ ਖਰੇ ਪਛਾਣੇ। (੧੮ ਮੱਘਰ ੨੦੦੬ ਬਿ) ਗੁਰ ਸੇਵਾ ਕਰ ਗੁਰਸਿਖ ਕਹਾਵੇ। ਸੇਵਾ ਸਿੱਖ ਨੂੰ ਮਾਣ ਦੁਵਾਵੇ। ਸੇਵਕ ਜੋ ਸੇਵਾ ਕਰੇ। ਸੁੱਕੇ ਕਾਸ਼ਟ ਪ੍ਰਭ ਕਰੇ ਹਰੇ। ਬੱਚਿਆਂ ਦਾ ਪ੍ਰਭ ਦੇਵੇ ਦਾਨ। ਸੱਚਾ ਸਤਿਗੁਰ ਜਾਣੀ ਜਾਣ। (੧੮ ਮੱਘਰ ੨੦੦੬ ਬਿ)
ਜੇ ਆਵੇ ਤਾਂ ਜੀਵ ਕਹਾਵੇ। ਬਿਨ ਸਵਾਸ ਖੇਹ ਹੋ ਜਾਵੇ। ਪੂਰਾ ਗੁਰ ਜੇ ਦਇਆ ਕਮਾਵੇ। ਸੁਵਾਸ ਸੁਵਾਸ ਜੀਵ ਪ੍ਰਭ ਰਿਧੇ ਧਿਆਵੇ। ਸਦਾ ਹੀ ਚਲੇ ਗੁਰ ਕੇ ਭਾਏ। ਸਾਧ ਸੰਗਤ ਸੰਗ ਪਿਆਰ ਰਖਾਏ। ਦੇਖ ਸਿੱਖ ਨਾ ਮੱਥੇ ਵਟ ਪਾਏ। ਹੋ ਖੁਸ਼ ਜੇ ਗੁਰਸਿਖ ਨਜ਼ਰੀ ਆਏ। ਮੈਂ ਹਾਂ ਆਪਣੇ ਸਿੱਖ ਮਾਹਿ। ਮੋਕੋ ਦੇਖੋ ਸਭਨੀ ਥਾਏਂ। (੨੦ ਮੱਘਰ ੨੦੦੬ ਬਿ)
ਗੁਰਸਿਖ ਪ੍ਰਭ ਕਾ ਰੂਪ ਹੈ, ਜੇ ਭਾਣੇ ਚਲੇ। (੧੩ ਚੇਤ ੨੦੦੮ ਬਿ)
ਗੁਰਸਿਖ ਸੱਚਾ ਜਾਣੀਏ, ਜਗਤ ਨਾਤਾ ਤੋੜੇ ਮੋਹ। ਗੁਰਸਿਖ ਸੱਚਾ ਜਾਣੀਏ, ਗੁਰਚਰਨ
ਜਾਏ ਛੋਹ। ਗੁਰਸਿਖ ਸੱਚਾ ਜਾਣੀਏ, ਦੁਰਮਤ ਮੈਲ ਲੇਵੇ ਧੋ। ਗੁਰਸਿਖ ਸੱਚਾ ਜਾਣੀਏ,
ਗੁਰ ਗੋਦੀ ਜਾਏ ਸੌਂ। ਗੁਰਸਿਖ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪੇ ਵੇਖਾ ਥਾਉਂ ਥਾਂ।
ਗੁਰਸਿਖ ਸੱਚਾ ਜਾਣੀਏ, ਜੋ ਭਾਣਾ ਮੰਨੇ ਕਰਤਾਰ। ਗੁਰਸਿਖ ਸੱਚਾ ਜਾਣੀਏ, ਜੋ ਨਾਤਾ ਤੋੜੇ ਜਗਤ ਸੰਸਾਰ। ਗੁਰਸਿਖ ਸੱਚਾ ਜਾਣੀਏ, ਗੁਰ ਚਰਨ ਧੂੜੀ ਕਰੇ ਸ਼ਿੰਗਾਰ। ਗੁਰਸਿਖ ਸੱਚਾ ਜਾਣੀਏ, ਗੁਰ ਨਾਉਂ ਕਰੇ ਅਧਾਰ। ਗੁਰਸਿਖ ਸੱਚਾ ਜਾਣੀਏ, ਗੁਰ ਅੰਮ੍ਰਿਤ ਮੰਗੇ ਅਮਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰਾ ।
ਗੁਰਸਿਖ ਸੱਚਾ ਜਾਣੀਏ, ਜਿਸ ਗੁਰ ਕੇ ਨਾਉਂ ਰੰਗ। ਗੁਰਸਿਖ ਸੱਚਾ ਜਾਣੀਏ, ਆਤਮ ਸੋਏ ਸੇਜ ਪਲੰਘ। ਗੁਰਸਿਖ ਸੱਚਾ ਜਾਣੀਏ, ਘਰ ਅੱਠੇ ਪਹਿਰ ਅਨਹਦ ਸ਼ਬਦ ਵੱਜੇ ਮਰਦੰਗ। ਸਤਿਗੁਰ ਸੱਚਾ ਆਖੀਏ, ਆਪਣੇ ਅੰਦਰ ਆਪਣੇ ਮੰਦਰ ਆਪੇ ਜਾਏ ਲੰਘ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਵੰਡ। (੨੬ ਪੋਹ ੨੦੧੭ ਬਿ)
ਗੁਰਸਿਖ ਓਹ ਨਾ ਆਖੀਏ, ਜੋ ਮਾਇਆ ਰਹੇ ਲਪਟਾਏ। ਗੁਰਸਿਖ ਓਹ ਨਾ ਆਖੀਏ, ਜੋ ਤ੍ਰਿਸ਼ਨਾ ਭੁੱਖ ਵਧਾਏ। ਗੁਰਸਿਖ ਓਹ ਨਾ ਆਖੀਏ, ਜੋ ਜਨ ਸ਼ਿੰਗਾਰ ਵੇਸਵਾ ਰੂਪ ਵਟਾਏ। ਗੁਰਸਿਖ ਓਹ ਨਾ ਆਖੀਏ, ਗੁਰ ਸੰਗਤ ਵਿਚ ਉਚਾ ਬਹਿ ਬਹਿ ਆਪਣਾ ਰੂਪ ਪ੍ਰਗਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਰਿਹਾ ਸਮਝਾਏ।
ਗੁਰਸਿਖ ਓਹ ਨਾ ਆਖੀਏ, ਜਿਸ ਆਤਮ ਅੰਤਰ ਨਾ ਇਕ ਧਿਆਨ । ਗੁਰਸਿਖ ਓਹ ਨਾ ਆਖੀਏ, ਜਿਸ ਮਨ ਭਰਿਆ ਮਾਣ ਅਭਿਮਾਣ। ਗੁਰਸਿਖ ਓਹ ਨਾ ਆਖੀਏ, ਜੋ ਮੰਗੇ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪੇ ਜਾਣੇ ਆਪਣੀ ਸਚ ਪਛਾਣ। (੨੬ ਪੋਹ ੨੦੧੭ ਬਿ)
ਗੁਰਮੁਖ : ਗੁਰਮੁਖ ਸੋ ਜਿਸ ਨਾਮ ਚਿਤਾਰਿਆ। ਗੁਰਮੁਖ ਸੋ ਜਿਸ ਦਰਸ ਦਰਸਾ ਰਿਹਾ। ਗੁਰਮੁਖ :
ਗੁਰਮੁਖ ਸੋ ਜੋ ਪ੍ਰਭ ਚਰਨ ਨਿਮਸਕਾਰਿਆ। ਗੁਰਮੁਖ ਸੋ ਜਿਸ ਦੇ ਜੋਤ ਅਧਾਰਿਆ। ਗੁਰਮੁਖ ਸੋ ਜਿਸ ਸ਼ਬਦ ਧੁਨਕਾਰਿਆ। ਗੁਰਮੁਖ ਸੋ ਜਿਸ ਪਾਰਬ੍ਰਹਮ ਵਿਚਾਰਿਆ। ਗੁਰਮੁਖ ਸੋ ਜਿਸ ਮਿਲੇ ਬਨਵਾਰਿਆ । ਗੁਰਮੁਖ ਸੋ ਜਿਸ ਰਿਦੇ ਕਰਤਾਰਿਆ। ਗੁਰਮੁਖ ਸੋ ਜਿਸ ਸੋਹੰ ਰਿਦੇ ਚਿਤਾਰਿਆ। ਗੁਰਮੁਖ ਸੋ ਜਿਸ ਮਿਲੇ ਰਾਮ ਅਵਤਾਰਿਆ। ਗੁਰਮੁਖ ਸੋ ਜਿਸ ਤੁੱਠੇ ਕ੍ਰਿਸ਼ਨ ਮੁਰਾਰਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾ ਲਿਆ। ਗੁਰਮੁਖ ਸੋ ਜਿਸ ਗੁਰੂ ਵਿਚਾਰਿਆ ।
ਗੁਰਮੁਖ ਸੋ ਜਿਸ ਪ੍ਰਭ ਚਰਨ ਲਗਾ ਲਿਆ। ਗੁਰਮੁਖ ਸੋ ਜਿਸ ਨਿਹਕਲੰਕ ਕਲ ਵਿਚ ਪਾ ਲਿਆ। ਗੁਰਮੁਖ ਸੋ ਜਿਸ ਦੂਖ ਨਿਵਾਰਨ ਭਗਵਾਨ ਬੀਠਲੋ ਪਾ ਲਿਆ। ਗੁਰਮੁਖ ਸੋ ਜਿਸ ਪ੍ਰਭ ਦਰ ਮਾਣ ਦੁਵਾ ਲਿਆ। ਗੁਰਮੁਖ ਸੋ ਜਿਸ ਮਿਲ ਹਰਿ ਸੰਗਤ ਹਰਿ ਜਸ ਗਾ ਲਿਆ। ਗੁਰਮੁਖ ਸੋ ਜਿਸ ਪ੍ਰਭ ਅਬਿਨਾਸ਼ ਘਰ ਮੇਂ ਪਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਝੁਕਾ ਲਿਆ।
ਗੁਰਮੁਖ ਸੋ ਜਿਸ ਪ੍ਰਭ ਗਿਆਨ ਦੁਵਾ ਲਿਆ। ਗੁਰਮੁਖ ਸੋ ਜਿਸ ਨਿਜਾਨੰਦ ਸਮਾ ਲਿਆ।
ਗੁਰਮੁਖ ਸੋ ਜਿਸ ਪ੍ਰਭ ਦਇਆ ਕਮਾ ਲਿਆ। ਗੁਰਮੁਖ ਸੋ ਜਿਸ ਸੋਹੰ ਲਿਵ ਲਾ ਲਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲਿਆ।
ਗੁਰਮੁਖ ਸੋ ਜਿਸ ਪ੍ਰਭ ਗਰਬ ਨਿਵਾਰਿਆ । ਗੁਰਮੁਖ ਸੋ ਜਿਸ ਪ੍ਰਭ ਦਰਸ ਦਰਸਾ ਲਿਆ। ਗੁਰਮੁਖ ਸੋ ਜਿਸ ਪ੍ਰਭ ਪਰਗਟ ਜੋਤ ਚਮਕਾ ਰਿਹਾ। ਗੁਰਮੁਖ ਸੋ ਜਿਸ ਲਗ ਗੁਰਚਰਨ ਜਨਮ ਸਵਾਰਿਆ । ਗੁਰਮੁਖ ਸੋ ਜਿਸ ਸਰਬ ਘਟ ਵਾਸੀ ਆਣ ਦਰਸਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਸੰਗਤ ਵਿਚ ਰਲਾ ਲਿਆ। (੯ ਜੇਠ ੨੦੦੭ ਬਿ)
ਗੁਰਮੁਖ ਸਾਚਾ ਜਾਣੀਏ, ਜਿਸ ਅੰਤਰ ਬ੍ਰਹਮ ਪਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਹਿਰਦੇ ਵਸੇ ਮੁਰਾਰ। ਗੁਰਸਿਖ ਸੱਚਾ ਜਾਣੀਏ, ਹਰਖ਼ ਸੋਗ ਤੋਂ ਵਸੇ ਬਾਹਰ। ਗੁਰਸਿਖ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਜਣਾਏ ਸਾਚੀ ਸਾਰ।
ਗੁਰਮੁਖ ਸੋ ਜੋ ਧੀ ਭੈਣ ਕੋਈ ਨਾ ਤੱਕੇ, ਜੋ ਤੱਕੇ ਤਿਸ ਮਿਲੇ ਨਾ ਕੋਇ ਥਾਈਂਆ। ਜਿਸ ਕਰਨਾ ਪ੍ਰੇਮ, ਸੋ ਸਤਿਗੁਰ ਸਰਨਾਈ ਢੱਠੇ, ਦੂਜੀ ਪ੍ਰੀਤੀ ਕੰਮ ਕਿਸੇ ਨਾ ਆਈਆ। (੨੯ ਚੇਤ ੨੦੨੦ ਬਿ)
ਗੁਰਸਿਖ ਵਿਸਾਖੀ : ਗੁਰਸਿਖ ਵਿਸਾਖੀ ਸਚ ਦਰਬਾਰਾ, ਹਰਿ ਸਤਿਗੁਰ ਸੱਚਾ ਪਾਇਆ। ਨਾਤਾ ਗੁਰਸਿਖ ਵਿਸਾਖੀ :
ਤੁਟਾ ਸਰਬ ਸੰਸਾਰਾ, ਮਾਇਆ ਮਮਤਾ ਮੋਹ ਚੁਕਾਇਆ। (੧ ਵਿਸਾਖ ੨੦੧੮ ਬਿ)
ਗੁਰਸੰਗਤ : ਗੁਰਸਿੱਖ ਮਿਲ ਗੁਰਸੰਗਤ ਕਹੀਏ। ਗੁਰਸੰਗਤ ਮਿਲ ਸੋਹੰ ਸ਼ਬਦ ਗੁਣ ਗੁਰਸੰਗਤ :
ਗਾਈਏ। ਸੋਹੰ ਸ਼ਬਦ ਰਸਨ ਆਤਮ ਜੋਤ ਜਗਾਈਏ। ਵੱਜੇ ਧੁਨ ਆਤਮ ਸੁਣ, ਸੁਨ ਨਾ ਸਹੀਏ। ਮਹਾਰਾਜ ਸ਼ੇਰ ਸਿੰਘ ਗੁਣ, ਸਦ ਰਸਨਾ ਗਾਈਏ। (੦੧--੧੩੮)
ਸੰਗਤ ਸਾਚੀ ਜਾਣੀਏ, ਜਿਸ ਅੰਤਰ ਹਰਿ ਨਿਵਾਸ। ਸੰਗਤ ਸਾਚੀ ਜਾਣੀਏ, ਜਿਸ ਆਤਮ ਸਚ ਧਰਵਾਸ । ਸੰਗਤ ਸਾਚੀ ਜਾਣੀਏ, ਜਿਸ ਪ੍ਰਭ ਮਿਲਣ ਦੀ ਆਸ। ਸੰਗਤ ਸਾਚੀ ਜਾਣੀਏ, ਜਿਸ ਦੇਵੇ ਦਰਸ ਪੁਰਖ ਅਬਿਨਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲੇ ਖੇਲ ਤਮਾਸ਼।
ਸੰਗਤ ਸਾਚੀ ਜਾਣੀਏ, ਆਤਮ ਅੰਤਰ ਰੰਗ। ਸੰਗਤ ਸਾਚੀ ਜਾਣੀਏ, ਘਰ ਵੇਖੇ ਸੇਜ ਪਲੰਘ। ਸੰਗਤ ਸਾਚੀ ਜਾਣੀਏ, ਘਰ ਸੁਣੇ ਨਾਦ ਮਰਦੰਗ। ਸੰਗਤ ਸਾਚੀ ਜਾਣੀਏ, ਆਪਣਾ ਦਵਾਰਾ ਆਪੇ ਜਾਏ ਲੰਘ। ਸੰਗਤ ਸਾਚੀ ਜਾਣੀਏ, ਅੱਠੇ ਪਹਿਰ ਰਹੇ ਪਰਮਾਨੰਦ। ਸੰਗਤ ਸਾਚੀ ਜਾਣੀਏ, ਜਿਸ ਸਤਿਗੁਰ ਸੁਣਾਏ ਸੁਹਾਗੀ ਛੰਦ। ਸੰਗਤ ਸਾਚੀ ਜਾਣੀਏ, ਜਿਸ ਅੰਤ ਨਾ ਆਏ ਕੰਡ। ਸੰਗਤ ਸਾਚੀ ਜਾਣੀਏ, ਜੋ ਵਸੇ ਉਪਰ ਬ੍ਰਹਿਮੰਡ। ਸੰਗਤ ਸਾਚੀ ਜਾਣੀਏ, ਜਿਤ ਆਤਮ ਹੋਏ ਨਾ ਰੰਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਵਸੇ ਸੰਗਤ ਸੰਗ। (੧੦--੮੨੫)
ਗੁਰ ਸੇਵਾ : ਗੁਰਸਿਖ ਪ੍ਰੀਤ ਸਾਚੀ ਚਰਨ ਗੁਰ ਸੇਵਾ। (੧੫ ਚੇਤ ੨੦੦੮ ਬਿ)
ਗੁਰ ਸੇਵਾ :
ਪ੍ਰਭ ਕਾ ਦਰਸ਼ਨ ਕਲਜੁਗ ਉਤਮ ਮੇਵਾ। ਗੁਰਚਰਨ ਜੀਵ ਸਾਚੀ ਗੁਰ ਸੇਵਾ। (੨੫ ਚੇਤ ੨੦੦੮ ਬਿ)
ਗੁਰ ਸੇਵਾ ਕਰ ਗੁਰਸਿਖ ਕਹਾਵੇ। ਸੇਵਾ ਸਿੱਖ ਨੂੰ ਮਾਣ ਦੁਵਾਵੇ। ਸੇਵਕ ਜੋ ਸੇਵਾ ਕਰੇ। ਸੁੱਕੇ ਕਾਸ਼ਟ ਪ੍ਰਭ ਕਰੇ ਹਰੇ। ਬੱਚਿਆਂ ਦਾ ਪ੍ਰਭ ਦੇਵੇ ਦਾਨ। ਸੱਚਾ ਸਤਿਗੁਰ ਜਾਣੀ ਜਾਣ। (੧੮ ਮੱਘਰ ੨੦੦੬ ਬਿ)
ਗੁਰ ਸੇਵਾ ਵਿਚ ਸਦਾ ਚਿਤ ਲਾਈਏ। ਗੁਰ ਸੇਵਾ ਵਿਚ ਪ੍ਰਭ ਰਿਦੇ ਧਿਆਈਏ। ਗੁਰ ਸੇਵਾ ਵਿਚ ਸੋਹੰ ਸ਼ਬਦ ਗੁਣ ਗਾਈਏ। ਗੁਰ ਸੇਵਾ ਵਿਚ ਪ੍ਰਭ ਦਰਸ਼ਨ ਪਾਈਏ। ਗੁਰ ਸੇਵਾ ਵਿਚ ਲੋਭ ਹੰਕਾਰ ਗੁਵਾਈਏ। ਗੁਰ ਸੇਵਾ ਵਿਚ ਜਗਤ ਵਿਕਾਰ ਤਜਾਈਏ। ਗੁਰ ਸੇਵਾ ਵਿਚ ਸੰਗਤ ਧੂੜ ਹੋ ਜਾਈਏ। ਗੁਰ ਸੇਵਾ ਵਿਚ ਸੀਤਲ ਚੰਨ ਸਮਾਈਏ। ਗੁਰ ਸੇਵਾ ਵਿਚ ਪਾਰਬ੍ਰਹਮ ਪਾਈਏ। ਗੁਰ ਸੇਵਾ ਵਿਚ ਗੁਰਚਰਨੀਂ ਚਿਤ ਲਾਈਏ। ਗੁਰ ਸੇਵਾ ਵਿਚ ਮਹਾਰਾਜ ਸ਼ੇਰ ਸਿੰਘ ਸੰਗ ਸਮਾਈਏ। (੧੯ ਵਸਾਖ ੨੦੦੭ ਬਿ)
ਸੁਣ ਸੇਵਾ ਪ੍ਰਭ ਕਹੇ ਕਰਤਾਰ, ਹਰਿ ਕਰਤਾ ਦਏ ਜਣਾਈਆ। ਸੇਵਾ ਵਿਚ ਸਰਬ ਸੰਸਾਰ, ਦਿਵਸ ਰੈਣ ਸੇਵ ਕਮਾਈਆ। ਗੁਰਮੁਖਾਂ ਸੇਵਾ ਅਪਰ ਅਪਾਰ, ਜਨ ਭਗਤਾਂ ਸੇਵਾ ਸੋਭਾ ਪਾਈਆ। ਮਨਮੁਖਾਂ ਸੇਵਾ ਜਗਤ ਪਿਆਰ, ਕੂੜਾ ਨਾਤਾ ਜੋੜ ਜੁੜਾਈਆ। ਸਾਚੀ ਸੇਵਾ ਹੱਥ ਨਾ ਆਏ ਬਿਨ ਸਤਿਗੁਰ ਚਰਨ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ।
ਸੇਵਾ ਕਹੇ ਮੈਂ ਤੈਥੋਂ ਡਰਦੀ, ਉਚੀ ਕੂਕ ਸਕਾਂ ਨਾ ਰਾਈਆ। ਮਨਮੁਖ ਦਵਾਰੇ ਜਾਵਾਂ ਮਰਦੀ ਮਰਦੀ, ਮੇਰੀ ਚਲੇ ਨਾ ਕੋਈ ਵਡਿਆਈਆ। ਤੇਰੇ ਪ੍ਰੇਮ ਦਾ ਮਿਲੇ ਕੋਈ ਨਾ ਦਰਦੀ, ਧੁਰ ਦਾ ਸੰਗ ਨਾ ਕੋਈ ਬਣਾਈਆ। ਮਨ ਵਾਸਨਾ ਸਭ ਦੀ ਲੱਗੀ ਮਰਜ਼ੀ, ਮੁਜਰਮ ਦਿਸੇ ਜਗਤ ਲੋਕਾਈਆ। ਜਿਸ ਵੇਲੇ ਜਨ ਭਗਤ ਦਵਾਰੇ ਵੜਦੀ, ਗੀਤ ਗਾਵਾਂ ਖ਼ੁਸ਼ੀਆਂ ਚਾਈਂ ਚਾਈਂਆ। ਨਿਉਂ ਨਿਉਂ ਪੈਰ ਓਹਨਾਂ ਦੇ ਫੜਦੀ, ਜੋ ਤੇਰੇ ਚਰਨੀ ਲਗਨ ਸਰਨਾਈਆ। ਗੋਲੀ ਬਣਾਂ ਦਰ ਦੀ, ਘਰ ਘਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਦੇ ਇਕ ਵਰ, ਹਰਿ ਏਕਾ ਦੇ ਵਖਾਈਆ।
ਸੁਣ ਸੇਵਾ ਕਹੇ ਨਿਰੰਕਾਰ, ਹਰਿ ਕਰਤਾ ਆਪ ਜਣਾਇੰਦਾ। ਸੇਵਾ ਵਿਚ ਖੇਲ ਅਪਾਰ, ਅਪਰੰਪਰ ਆਪ ਸਮਝਾਇੰਦਾ। ਸਾਚੀ ਸੇਵਾ ਅਪਰ ਅਪਾਰ, ਧੁਰ ਦਾ ਫਲ ਖਵਾਇੰਦਾ। ਜਗਤ ਸੇਵਾ ਕੂੜ ਪਸਾਰ, ਕਰਤਾ ਕੀਮਤ ਕੋਇ ਨਾ ਪਾਇੰਦਾ। ਕੂੜੀ ਸੇਵਾ ਅੰਦਰ ਨੇਤਰ ਰੋਵੇ ਪੁਰਖ ਨਾਰ, ਪੁੱਤਰ ਧੀ ਸਰਬ ਕੁਰਲਾਇੰਦਾ। ਜਗਤ ਕਟੁੰਬ ਨਾ ਕੋਇ ਅਧਾਰ, ਸੱਜਣ ਸੈਣ ਨਜ਼ਰ ਕੋਈ ਨਾ ਆਇੰਦਾ। ਸਾਚੀ ਸੇਵਾ ਗੁਰਮੁਖ ਗੁਰਮੁਖ ਕਰਨ ਪਿਆਰ, ਪ੍ਰੇਮ ਪ੍ਰੀਤੀ ਵਿਚੋਂ ਪਰਗਟਾਇੰਦਾ। ਜਿਸ ਸੇਵਾ ਦੀ ਖਿਲੇ ਸਚ ਗੁਲਜ਼ਾਰ, ਸੋ ਬਗੀਚਾ ਹਰਿ ਮਹਿਕਾਇੰਦਾ। ਸੇਵਾ ਕਰਦੇ ਕਰਦੇ ਸੇਵਾ ਮੰਗਦੇ ਗਏ ਗੁਰੂ ਅਵਤਾਰ, ਪੀਰ ਪੈਗ਼ੰਬਰ ਝੋਲੀ ਸਰਬ ਡਾਹਿੰਦਾ। ਸਭ ਦੀ ਸੇਵਾ ਕਰੇ ਆਪ ਨਿਰੰਕਾਰ, ਸੇਵਾ ਕਰਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। (੧੪ ਮਾਘ ੨੦੨੦ ਬਿ)
ਗੁਰਦੇਵ : ਮਹਾਰਾਜ ਸ਼ੇਰ ਸਿੰਘ ਅਟੱਲ ਗੁਰਦੇਵਾ (੧ ਵਿਸਾਖ ੨੦੦੭ ਬਿ)
ਗੁਰਦੇਵ :
ਧੰਨ ਧੰਨ ਧੰਨ ਗੁਰਦੇਵ, ਪਰਗਟ ਹੋ ਜਿਸ ਦਰਸ ਦਿਖਾਇਆ। ਧੰਨ ਧੰਨ ਧੰਨ ਗੁਰਦੇਵ,
ਕਲੂ ਕਾਲ ਅੰਤ ਆਣ ਕਰਾਇਆ। ਧੰਨ ਧੰਨ ਧੰਨ ਗੁਰ ਚਰਨ ਸੇਵ, ਮੋਹਣ ਮਾਧਵ ਜਿਨ
ਘਰ ਮਾਹਿ ਪਾਇਆ। ਧੰਨ ਧੰਨ ਧੰਨ ਗੁਰਦੇਵ, ਛਡ ਦੇਹ ਜੋਤ ਰੂਪ ਸਮਾਇਆ। ਧੰਨ ਧੰਨ
ਧੰਨ ਸਰਬ ਅਭੇਵ, ਕਲਜੁਗ ਨਿਹਕਲੰਕ ਅਖਵਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਲੋਕਮਾਤ
ਬੈਕੁੰਠ ਧਾਮ ਬਣਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਵਿਛੜਿਆਂ ਜਿਨ ਚਰਨੀਂ ਲਗਾਇਆ।
ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਮਾਣ ਦਿਵਾਇਆ। ਧੰਨ ਧੰਨ ਧੰਨ ਗੁਰਦੇਵ,
ਗੁਰਸਿਖਾਂ ਗੁਰ ਸਚ ਦਰਸਾਇਆ। ਧੰਨ ਧੰਨ ਧੰਨ ਗੁਰਦੇਵ, ਜੋਤ ਰੂਪ ਸਭ ਖੇਲ ਰਚਾਇਆ।
ਧੰਨ ਧੰਨ ਧੰਨ ਗੁਰਦੇਵ, ਫੂਲ ਵਰਖਾ ਸਿਰ ਸਿਖਾਂ ਲਾਇਆ। ਧੰਨ ਧੰਨ ਧੰਨ ਗੁਰਦੇਵ, ਗਣ
ਗੰਧਰਬ ਚਰਨੀਂ ਸੀਸ ਨਿਵਾਇਆ। ਧੰਨ ਧੰਨ ਧੰਨ ਗੁਰਦੇਵ, ਤੇਤੀ ਕਰੋੜ ਖੜ੍ਹੇ ਦਰ ਸੀਸ
ਝੁਕਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਆ ਸਿੱਖ ਵਡਿਆਇਆ। ਧੰਨ ਧੰਨ ਧੰਨ
ਗੁਰਦੇਵ, ਸੋਹੰ ਦੇ ਗਿਆਨ ਦੀਪਕ ਫੇਰ ਜਗਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਲਏ
ਤਾਰ ਚਰਨ ਜਿਸ ਸੀਸ ਝੁਕਾਇਆ । ਧੰਨ ਧੰਨ ਧੰਨ ਗੁਰਦੇਵ, ਪਾਰਬ੍ਰਹਮ ਪਰਮੇਸ਼ਵਰ ਹੋ
ਘਰ ਠਾਂਡੇ ਆਇਆ। ਧੰਨ ਧੰਨ ਧੰਨ ਗੁਰਦੇਵ, ਕੋਟ ਅਪਰਾਧੀ ਤਾਰ ਸਾਧ ਸੰਗਤ ਵਿਚ
ਮਿਲਾਇਆ। ਧੰਨ ਧੰਨ ਧੰਨ ਗੁਰਦੇਵ, ਦੇਵੇ ਚਰਨ ਨਿਵਾਸ ਜਿਨ੍ਹਾਂ ਇਕ ਮਨ ਧਿਆਇਆ।
ਧੰਨ ਧੰਨ ਧੰਨ ਗੁਰਦੇਵ, ਦੇ ਕੇ ਬ੍ਰਹਮ ਗਿਆਨ ਅੰਧ ਅਗਿਆਨ ਗਵਾਇਆ। ਧੰਨ ਧੰਨ
ਧੰਨ ਗੁਰਦੇਵ, ਅੰਮ੍ਰਿਤ ਦੇ ਭੰਡਾਰ ਦੁਖੀਆਂ ਦਾ ਦੁੱਖ ਗਵਾਇਆ। ਧੰਨ ਧੰਨ ਧੰਨ ਗੁਰਦੇਵ,
ਨਿੰਦਕਾਂ ਸਿਰ ਛਾਰ ਕੋਟ ਜਨਮ ਘੋਗੜ ਦਾ ਪਾਇਆ। ਧੰਨ ਧੰਨ ਧੰਨ ਗੁਰਦੇਵ, ਚਾਰ ਜੁਗ
ਹੋਏ ਖੁਆਰ, ਵਿਸ਼ਟਾ ਮੁਖ ਰਖਾਇਆ । ਧੰਨ ਧੰਨ ਧੰਨ ਗੁਰਦੇਵ, ਮਨ ਮੇਂ ਕਰੇ ਗੁਮਾਨ
ਕੂੜ ਕੁਟੰਬ ਗਿਰਾਇਆ। ਧੰਨ ਧੰਨ ਧੰਨ ਗੁਰਦੇਵ, ਬੇਮੁਖ ਨਾ ਕਰੇ ਪਛਾਣ ਜਮਾਂ ਦੇ ਵਸ
ਪੁਵਾਇਆ। ਧੰਨ ਧੰਨ ਧੰਨ ਗੁਰਦੇਵ, ਗੁਵਾਏ ਜਨਮ ਹਾਰ ਸੂਕਰ ਜੂਨ ਲਿਖਾਇਆ । ਧੰਨ
ਧੰਨ ਧੰਨ ਗੁਰਦੇਵ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਭਗਤ ਜਨਾਂ ਨੂੰ ਪਾਰ ਲੰਘਾਇਆ।
(੧੮ ਜੇਠ ੨੦੦੭ ਬਿ)
ਗੁਰਮੰਤਰ : ਅਗਿਆਨ ਅੰਧੇਰ ਗਵਾਏ, ਦੀਪਕ ਜੋਤ ਵਿਚ ਦੇਹ ਜਗਾਏ, ਸੋਹੰ ਸ਼ਬਦ ਦੇਵੇ ਗੁਰਮੰਤਰ :
ਗੁਰਮੰਤਰਾ। (੨ ਕੱਤਕ ੨੦੦੭ ਬਿ)
ਜੁਗ ਜੁਗ ਖੇਲੇ ਖੇਲ ਅਪਾਰਾ, ਲੋਕਮਾਤ ਵੇਸ ਵਟਾਇਆ। ਗੁਰਮੰਤਰ ਨਾਮ ਸ਼ਬਦ ਜੈਕਾਰਾ,
ਏਕਾ ਨਾਅਰਾ ਲਾਇਆ। (੪ ਭਾਦਰੋਂ ੨੦੧੬ ਬਿ)
ਗੋਪੀ : ਬਣ ਕੇ ਆਇਆ ਸਾਚਾ ਕਾਹਨ, ਗੁਰ ਸੰਗਤ ਗੋਪੀਆਂ ਨਾਲ ਲਿਆਈ ਹੈ। (੧ ਗੋਪੀ
ਮੱਘਰ ੨੦੧੦ ਬਿ) ਆਪੇ ਗੋਪੀ ਆਪੇ ਕਾਹਨਾ, ਆਪੇ ਸ਼ਬਦ ਆਪ ਤਰਾਨਾ, ਆਪੇ ਰੰਗ ਰੰਗੀਲਾ ਮਾਧਵ, ਰੰਗ ਆਪਣੇ ਹਰਿ ਸਮਾਇੰਦਾ। (੨੮ ਪੋਹ ੨੦੧੧ ਬਿ)
ਗੋਬਿੰਦ : ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਸਵੀਂ ਜੋਤ ਗੋਬਿੰਦ ਸਿੰਘ ਪ੍ਰਗਟਾਇਆ। (੨੪ ਗੋਬਿੰਦ :
ਵਿਸਾਖ ੨੦੦੭ ਬਿ)
ਗੁਰ ਗੋਬਿੰਦ ਗੁਰ ਗਹਿਰ ਗੰਭੀਰਾ। ਗੁਰ ਗੋਬਿੰਦ ਆਤਮ ਸ਼ਾਂਤ ਕਰੇ ਸਰੀਰਾ। ਗੁਰ
ਗੋਬਿੰਦ ਗੁਰਮੁਖਾਂ ਦੇਵੇ ਸ਼ਬਦ ਧੀਰਾ। ਗੁਰ ਗੋਬਿੰਦ ਅੰਮ੍ਰਿਤ ਆਤਮ ਦੇਵੇ ਸਾਚਾ ਨੀਰਾ।
ਗੁਰ ਗੋਬਿੰਦ ਹਉਮੇ ਕੱਟੇ ਵਿਚੋਂ ਪੀੜਾ। ਗੁਰ ਗੋਬਿੰਦ ਕਰ ਦਰਸ ਹੋਏ ਸਚ ਨਬੇੜਾ। ਗੁਰ
ਗੋਬਿੰਦ ਸੋਹੰ ਸ਼ਬਦ ਵਿਚ ਮਾਤ ਉਠਾਇਆ ਸਾਚਾ ਬੀੜਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਬੇਮੁਖਾਂ ਤੋੜੇ ਹੱਡੀ ਰੀੜਾ।
ਗੁਰ ਗੋਬਿੰਦ ਗਹਿਰ ਗੁਰ ਸਾਗਰ। ਗੁਰ ਗੋਬਿੰਦ ਗੁਰਮੁਖਾਂ ਕਰਮ ਕਰਾਏ ਨਿਰਮਲ ਉਜਾਗਰ।
ਗੁਰ ਗੋਬਿੰਦ ਅੰਮ੍ਰਿਤ ਆਤਮ ਟਿਕਾਏ ਝੂਠੀ ਗਾਗਰ । ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਏ ਗੁਰਮੁਖ ਸਾਚੇ ਆਪ ਕਰਾਏ ਨਾਮ ਰਤਨਾਗਰ।
ਗੁਰ ਗੋਬਿੰਦ ਗੁਰ ਕਰਮ ਵਿਚਾਰਿਆ। ਗੁਰ ਗੋਬਿੰਦ ਕਲ ਜਾਮਾ ਵਿਚ ਮਾਤ ਦੇ ਧਾਰਿਆ।
ਗੁਰ ਗੋਬਿੰਦ ਗੁਰਮੁਖਾਂ ਮੇਲ ਘਰ ਸਚ ਮਿਲਾ ਰਿਹਾ । ਗੁਰ ਗੋਬਿੰਦ ਬੇਮੁਖਾਂ ਕਲਜੁਗ ਅੰਤਮ
ਅੰਤ ਭੁਲਾ ਰਿਹਾ। ਗੁਰ ਗੋਬਿੰਦ ਗੁਰਮੁਖ ਸਾਚੇ ਸੰਤ ਸੋਏ ਆਪ ਜਗਾ ਰਿਹਾ। ਗੁਰ ਗੋਬਿੰਦ
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁੱਖ ਰੋਗ ਸੋਗ ਸਰਬ ਮਿਟਾ ਰਿਹਾ।
ਗੁਰ ਗੋਬਿੰਦ ਸਾਚੀ ਕਾਰ। ਗੁਰ ਗੋਬਿੰਦ ਸਾਚੀ ਧਾਰ। ਗੁਰ ਗੋਬਿੰਦ ਜੋਤ ਸਰੂਪੀ ਲੋਕ
ਤਿੰਨ ਅਕਾਰ। ਗੁਰ ਗੋਬਿੰਦ ਵਡ ਸ਼ਾਹੋ ਭੂਪਨ ਭੂਪੀ ਆਦਿ ਜੁਗਾਦਿ ਸ਼ਬਦ ਅਧਾਰ। ਗੁਰ
ਗੋਬਿੰਦ ਬਿਨ ਰੰਗ ਰੂਪੀ, ਗੁਰਮੁਖ ਸਾਚੇ ਵਿਚ ਰਿਹਾ ਪਸਾਰ। ਗੁਰ ਗੋਬਿੰਦ ਸ੍ਰਿਸ਼ਟ ਸਬਾਈ
ਕਰੇ ਅੰਧ ਕੂਪੀ, ਗੁਰਮੁਖ ਸਾਚੇ ਦੇਵੇ ਤਾਰ। ਗੁਰ ਗੋਬਿੰਦ ਸਤਿ ਸਤਿ ਸਰੂਪੀ, ਏਕਾ ਜੋਤ
ਹਰਿ ਨਿਰੰਕਾਰ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿਘ ਵਿਸ਼ਨੂੰ ਭਗਵਾਨ, ਸਰਬ ਜੀਆਂ ਹਰਿ
ਪਾਵੇ ਸਾਰ। ਗੁਰ ਗੋਬਿੰਦ ਗੁਣਾਂ ਗੁਣਵੰਤ। ਗੁਰ ਗੋਬਿੰਦ ਦਰਸ ਦਰ ਪਾਇਣ ਵਿਚ ਮਾਤ
ਪੂਰਨ ਸੰਤ। ਗੁਰ ਗੋਬਿੰਦ ਨੇਤਰ ਪੇਖ ਹਰਸ ਮਿਟਾਇਣ ਮੇਲ ਮਿਲਾਵਾ ਸਾਚਾ ਕੰਤ। ਗੁਰ
ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਰਬ ਜੀਵ ਜੰਤ।
ਗੁਰ ਗੋਬਿੰਦ ਜੀਆਂ ਗੁਰ ਦਾਤਾ। ਗੁਰ ਗੋਬਿੰਦ ਸਰਬ ਘਟ ਘਟ ਹੋਏ ਗਿਆਤਾ। ਗੁਰ
ਗੋਬਿੰਦ ਖਟ ਖਟਾ ਰੰਗ ਰੰਗਾਤਾ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ
ਸਾਚੀ ਜੋਤ ਜਗਾਤਾ। ਗੁਰ ਗੋਬਿੰਦ ਸਹਿਜ ਧੁਨ ਪਾਇਨ। ਗੁਰ ਗੋਬਿੰਦ ਗੁਰਮੁਖ ਵਿਰਲੇ
ਦਰਸ ਪਾਇਨ। ਗੁਰ ਗੋਬਿੰਦ ਘਰ ਦਰ ਹਰਿ ਸਾਚੇ ਲੇਖ ਲਿਖਾਇਨ। ਗੁਰ ਗੋਬਿੰਦ
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਲੇਖੇ ਆਪੇ ਲਾਇਨ।
ਗੁਰ ਗੋਬਿੰਦ ਲੇਖ ਲਿਖਾਰੇ। ਗੁਰ ਗੋਬਿੰਦ ਭੇਖ ਧਾਰੇ। ਗੁਰ ਗੋਬਿੰਦ ਵੇਖ ਵੇਖ ਵੇਖ ਭੁੱਲੇ
ਸੰਸਾਰੇ। ਗੁਰ ਗੋਬਿੰਦ ਲੇਖ ਲੇਖ ਗੁਰਮੁਖਾਂ ਲੇਖ ਲਿਖਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਜਾਮਾ ਘਨਕਪੁਰੀ ਧਾਰੇ। ਗੁਰ ਗੋਬਿੰਦ ਜਗਤ ਪਿਤ ਮਾਤ। ਗੁਰ ਗੋਬਿੰਦ ਬਖ਼ਸ਼ੇ
ਸੋਹੰ ਦੇਵੇ ਸਾਚੀ ਦਾਤ। ਗੁਰ ਗੋਬਿੰਦ ਬਖ਼ਸ਼ੇ ਏਕਾ ਚਰਨ ਪ੍ਰੀਤੀ ਸਾਚਾ ਨਾਤ । ਗੁਰ ਗੋਬਿੰਦ
ਗੁਰਸਿੱਖ ਪੜ੍ਹਾਏ ਇਕ ਜਮਾਤ। ਗੁਰ ਗੋਬਿੰਦ ਆਤਮ ਸਾਚੀ ਜੋਤ ਜਗਾਏ, ਮਿਟਾਏ ਅੰਧੇਰੀ
ਰਾਤ। ਗੁਰ ਗੋਬਿੰਦ ਜਨ ਦਰਸ਼ਨ ਪਾਏ, ਅੰਦਰ ਵੇਖ ਮਾਰ ਝਾਤ। ਗੁਰ ਗੋਬਿੰਦ ਏਕਾ ਏਕ ਰਹਿ ਜਾਏ, ਜੋਤ ਸਰੂਪੀ ਸਦਾ ਇਕਾਂਤ। ਗੁਰ ਗੋਬਿੰਦ ਜੋ ਦਰ ਮੰਗਣ ਆਏ, ਸਚ ਸ਼ਬਦ ਦੇਵੇ ਵਡ ਕਰਾਮਾਤ। ਗੁਰ ਗੋਬਿੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਬਖ਼ਸ਼ੇ ਸਾਚੀ ਦਾਤ। (੨੬ ਜੇਠ ੨੦੧੦ ਬਿ)
ਗੋਬਿੰਦ ਪਰਦਾ ਗੋਬਿੰਦ ਉਹਲੇ, ਗੋਬਿੰਦ ਗੋਬਿੰਦ ਰਿਹਾ ਗਾਈਆ। ਗੋਬਿੰਦ ਚੜ੍ਹਦਾ ਸਾਚੇ ਡੋਲੇ, ਗੋਬਿੰਦ ਗੋਬਿੰਦ ਰਿਹਾ ਉਠਾਈਆ। ਗੋਬਿੰਦ ਮੰਦਰ ਗੋਬਿੰਦ ਮੌਲੇ, ਗੋਬਿੰਦ ਗੋਬਿੰਦ ਰੁੱਤ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਬੋਲੇ, ਗੋਬਿੰਦ ਰਾਗ ਅਨਾਦ ਸੁਣਾਈਆ। ਗੋਬਿੰਦ ਅੰਦਰ ਗੋਬਿੰਦ ਤੋਲੇ, ਗੋਬਿੰਦ ਤੋਲ ਤਰਾਜ਼ੂ ਆਪ ਹੋ ਜਾਈਆ। ਗੋਬਿੰਦ ਗ੍ਰਹਿ ਗੋਬਿੰਦ ਟੋਲੇ, ਗੋਬਿੰਦ ਗੋਬਿੰਦ ਕਰੇ ਸ਼ਨਵਾਈਆ। ਗੋਬਿੰਦ ਦਵਾਰਾ ਗੋਬਿੰਦ ਖੋਲ੍ਹੇ, ਗੋਬਿੰਦ ਗੋਬਿੰਦ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਗੋਬਿੰਦ ਅੰਦਰ ਗੋਬਿੰਦ ਰੰਗ, ਗੋਬਿੰਦ ਗੋਬਿੰਦ ਆਪ ਚੜ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਸੰਗ, ਗੋਬਿੰਦ ਗੋਬਿੰਦ ਆਪ ਨਿਭਾਇੰਦਾ। ਗੋਬਿੰਦ ਅੰਦਰ ਗੋਬਿੰਦ ਮਰਦੰਗ, ਗੋਬਿੰਦ ਗੋਬਿੰਦ ਆਪ ਵਜਾਇੰਦਾ। ਗੋਬਿੰਦ ਅੰਦਰ ਗੋਬਿੰਦ ਛੰਦ, ਗੋਬਿੰਦ ਗੋਬਿੰਦ ਆਪ ਸੁਣਾਇੰਦਾ। ਗੋਬਿੰਦ ਅੰਦਰ ਗੋਬਿੰਦ ਪਲੰਘ, ਗੋਬਿੰਦ ਗੋਬਿੰਦ ਆਪ ਹੰਡਾਇੰਦਾ। ਗੋਬਿੰਦ ਅੰਦਰ ਗੋਬਿੰਦ ਅਨੰਦ, ਗੋਬਿੰਦ ਗੋਬਿੰਦ ਅਨੰਦ ਆਪ ਚਖਾਇੰਦਾ। ਗੋਬਿੰਦ ਅੰਦਰ ਗੋਬਿੰਦ ਚੰਦ, ਗੋਬਿੰਦ ਗੋਬਿੰਦ ਨੂਰ ਦਰਸਾਇੰਦਾ। ਗੋਬਿੰਦ ਅੰਦਰ ਗੋਬਿੰਦ ਬ੍ਰਹਿਮੰਡ, ਗੋਬਿੰਦ ਰਚਨਾ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਲੰਘ, ਗੋਬਿੰਦ ਗੋਬਿੰਦ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਲਾਏ ਅੰਗ, ਗੋਬਿੰਦ ਗੋਬਿੰਦ ਅੰਗੀਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇੰਦਾ।
ਗੋਬਿੰਦ ਅੰਦਰ ਗੋਬਿੰਦ ਸੋ, ਗੋਬਿੰਦ ਗੋਬਿੰਦ ਸੋਭਾ ਪਾਈਆ। ਗੋਬਿੰਦ ਅੰਦਰ ਗੋਬਿੰਦ ਹੋ, ਗੋਬਿੰਦ ਗੋਬਿੰਦ ਹੋਕਾ ਦਏ ਸੁਣਾਈਆ। ਗੋਬਿੰਦ ਅੰਦਰ ਗੋਬਿੰਦ ਲੋ, ਗੋਬਿੰਦ ਗੋਬਿੰਦ ਪਰਕਾਸ਼ ਜਣਾਈਆ। ਗੋਬਿੰਦ ਅੰਦਰ ਗੋਬਿੰਦ ਢੋਆ ਢੋ, ਗੋਬਿੰਦ ਗੋਬਿੰਦ ਵਸਤ ਰਿਹਾ ਵਰਤਾਈਆ। ਗੋਬਿੰਦ ਅੰਦਰ ਗੋਬਿੰਦ ਮੋਹ, ਗੋਬਿੰਦ ਗੋਬਿੰਦ ਪਰੇਮ ਪ੍ਰੀਤੀ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਛੋਹ, ਗੋਬਿੰਦ ਗੋਬਿੰਦ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਲੇਖੇ ਪਾਈਆ।
ਗੋਬਿੰਦ ਅੰਦਰ ਗੋਬਿੰਦ ਦਰਵਾਜ਼ਾ, ਗੋਬਿੰਦ ਗੋਬਿੰਦ ਆਪ ਖੁਲ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਨਿਵਾਜਾ, ਗੋਬਿੰਦ ਗੋਬਿੰਦ ਲੇਖਾ ਆਪ ਮੁਕਾਇੰਦਾ। ਗੋਬਿੰਦ ਅੰਦਰ ਗੋਬਿੰਦ ਸਾਜਾ, ਗੋਬਿੰਦ ਗੋਬਿੰਦ ਘਾੜਤ ਘੜਤ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਰਾਜਾ, ਗੋਬਿੰਦ ਗੋਬਿੰਦ ਹੁਕਮ ਮਨਾਇੰਦਾ। ਗੋਬਿੰਦ ਅੰਦਰ ਗੋਬਿੰਦ ਸੀਸ ਤਾਜਾ, ਗੋਬਿੰਦ ਗੋਬਿੰਦ ਆਪ ਸੁਹਾਇੰਦਾ। ਗੋਬਿੰਦ ਅੰਦਰ ਗੋਬਿੰਦ ਮਾਰੇ ਵਾਜ਼ਾ, ਗੋਬਿੰਦ ਗੋਬਿੰਦ ਆਪ ਜਗਾਇੰਦਾ। ਗੋਬਿੰਦ ਅੰਦਰ ਗੋਬਿੰਦ ਰੱਖੇ ਲਾਜਾ, ਗੋਬਿੰਦ ਗੋਬਿੰਦ ਸਦ ਰੱਖਕ ਨਾਉਂ ਰਖਾਇੰਦਾ । ਗੋਬਿੰਦ ਅੰਦਰ ਗੋਬਿੰਦ ਵਜਾਏ ਅਗੰਮੀ ਵਾਜਾ, ਗੋਬਿੰਦ ਗੋਬਿੰਦ ਰਾਗ ਅਲਾਇੰਦਾ। ਗੋਬਿੰਦ ਅੰਦਰ ਗੋਬਿੰਦ ਫਿਰੇ ਭਾਜਾ, ਗੋਬਿੰਦ ਗੋਬਿੰਦ
ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।
ਗੋਬਿੰਦ ਅੰਦਰ ਗੋਬਿੰਦ ਲੁਕ, ਗੋਬਿੰਦ ਗੋਬਿੰਦ ਮੁਖ ਛੁਪਾਈਆ। ਗੋਬਿੰਦ ਅੰਦਰ ਗੋਬਿੰਦ ਦੁੱਖ, ਗੋਬਿੰਦ ਗੋਬਿੰਦ ਰਿਹਾ ਵੰਡਾਈਆ। ਗੋਬਿੰਦ ਅੰਦਰ ਗੋਬਿੰਦ ਉਠ, ਗੋਬਿੰਦ ਗੋਬਿੰਦ ਲਏ ਸਮਝਾਈਆ। ਗੋਬਿੰਦ ਅੰਦਰ ਗੋਬਿੰਦ ਤੁਠ, ਗੋਬਿੰਦ ਗੋਬਿੰਦ ਦਏ ਵਡਿਆਈਆ। ਗੋਬਿੰਦ ਅੰਦਰ ਗੋਬਿੰਦ ਅੰਮ੍ਰਿਤ ਘੁਟ, ਗੋਬਿੰਦ ਗੋਬਿੰਦ ਜਾਮ ਪਿਆਈਆ। ਗੋਬਿੰਦ ਅੰਦਰ ਗੋਬਿੰਦ ਜੋਤ, ਗੋਬਿੰਦ ਗੋਬਿੰਦ ਕਰੇ ਰੁਸ਼ਨਾਈਆ। ਗੋਬਿੰਦ ਅੰਦਰ ਗੋਬਿੰਦ ਓਟ, ਗੋਬਿੰਦ ਗੋਬਿੰਦ ਧਿਆਨ ਲਗਾਈਆ। ਗੋਬਿੰਦ ਅੰਦਰ ਗੋਬਿੰਦ ਕੋਟ, ਗੋਬਿੰਦ ਗੋਬਿੰਦ ਕਿਲਾ ਬੰਕ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਚੋਟ, ਗੋਬਿੰਦ ਗੋਬਿੰਦ ਨਗਾਰਾ ਇਕ ਵਜਾਈਆ। ਗੋਬਿੰਦ ਅੰਦਰ ਗੋਬਿੰਦ ਇਕੋ ਬਹੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਰੱਖ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਪਰਤੱਖ, ਗੋਬਿੰਦ ਗੋਬਿੰਦ ਆਪਣੀ ਕਾਰ ਕਮਾਇੰਦਾ। ਗੋਬਿੰਦ ਅੰਦਰ ਗੋਬਿੰਦ ਅੱਖ, ਗੋਬਿੰਦ ਗੋਬਿੰਦ ਨੇਤਰ ਨੈਣ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਥ, ਗੋਬਿੰਦ ਗੋਬਿੰਦ ਦਸਤ ਬਦਸਤ ਮਿਲਾਇੰਦਾ। ਗੋਬਿੰਦ ਅੰਦਰ ਗੋਬਿੰਦ ਹਠ, ਗੋਬਿੰਦ ਗੋਬਿੰਦ ਸਬਰ ਸਬੂਰੀ ਇਕ ਸਮਝਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਟ, ਗੋਬਿੰਦ ਗੋਬਿੰਦ ਆਪ ਖੁਲ੍ਹਾਇੰਦਾ। ਗੋਬਿੰਦ ਅੰਦਰ ਗੋਬਿੰਦ ਤਟ, ਗੋਬਿੰਦ ਗੋਬਿੰਦ ਕਿਨਾਰਾ ਸਚ ਆਪ ਵਡਿਆਇੰਦਾ। ਗੋਬਿੰਦ ਅੰਦਰ ਗੋਬਿੰਦ ਰਥ, ਗੋਬਿੰਦ ਗੋਬਿੰਦ ਆਪ ਚਲਾਇੰਦਾ। ਗੋਬਿੰਦ ਅੰਦਰ ਗੋਬਿੰਦ ਮਹਿਮਾ ਅਕਥ, ਗੋਬਿੰਦ ਗੋਬਿੰਦ ਆਪ ਸੁਣਾਇੰਦਾ। ਗੋਬਿੰਦ ਅੰਦਰ ਗੋਬਿੰਦ ਹੱਸ, ਗੋਬਿੰਦ ਗੋਬਿੰਦ ਖ਼ੁਸ਼ੀ ਮਨਾਇੰਦਾ। ਗੋਬਿੰਦ ਅੰਦਰ ਗੋਬਿੰਦ ਰਸ, ਗੋਬਿੰਦ ਗੋਬਿੰਦ ਆਪ ਚੁਵਾਇੰਦਾ। ਗੋਬਿੰਦ ਅੰਦਰ ਗੋਬਿੰਦ ਆਸ, ਗੋਬਿੰਦ ਗੋਬਿੰਦ ਆਸਾ ਪੂਰ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਭੋਗ ਬਲਾਸ, ਗੋਬਿੰਦ ਅੰਦਰ ਗੋਬਿੰਦ ਸੇਜਾ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਪਰਕਾਸ਼, ਗੋਬਿੰਦ ਅੰਦਰ ਗੋਬਿੰਦ ਜੋਤ ਜਗਾਇੰਦਾ। ਗੋਬਿੰਦ ਅੰਦਰ ਗੋਬਿੰਦ ਕਦੇ ਨਾ ਹੋਵੇ ਨਾਸ, ਗੋਬਿੰਦ ਗੋਬਿੰਦ ਅਬਿਨਾਸ਼ੀ ਰੂਪ ਧਰਾਇੰਦਾ। ਗੋਬਿੰਦ ਅੰਦਰ ਗੋਬਿੰਦ ਸਦਾ ਸਾਥ, ਗੋਬਿੰਦ ਗੋਬਿੰਦ ਸਾਥੀ ਇਕੋ ਨਜ਼ਰੀ ਆਇੰਦਾ । ਗੋਬਿੰਦ ਅੰਦਰ ਗੋਬਿੰਦ ਪਰਗਟੀ ਜ਼ਾਤ, ਗੋਬਿੰਦ ਅੰਦਰ ਗੋਬਿੰਦ ਰੂਪ ਨਾ ਕੋਇ ਜਣਾਇੰਦਾ। ਗੋਬਿੰਦ ਅੰਦਰ ਗੋਬਿੰਦ ਕਮਲਾਪਾਤ, ਗੋਬਿੰਦ ਗੋਬਿੰਦ ਆਪਣੇ ਵਿਚ ਸਮਾਇੰਦਾ। ਗੋਬਿੰਦ ਗੋਬਿੰਦ ਦਿਤੀ ਨਜਾਤ, ਗੋਬਿੰਦ ਭਗਤਾਂ ਦਾਤ ਆਪ ਵਰਤਾਇੰਦਾ। ਭਗਤਨ ਦਾਤ ਸੱਚੀ ਕਰਾਮਾਤ, ਨਾਮ ਨਿਧਾਨਾ ਇਕ ਸਮਝਾਇੰਦਾ। ਨਾਮ ਨਿਧਾਨਾ ਪੱਟੀ ਹੱਕ ਜਮਾਤ, ਸਾਚੀ ਵਿਦਿਆ ਇਕ ਵਖਾਇੰਦਾ। ਮੇਲ ਮਿਲਾਵਾ ਪੁਰਖ ਸਮਰਾਥ, ਸਮਰੱਥ ਆਪਣਾ ਮੇਲ ਮਿਲਾਇੰਦਾ । ਜੋ ਜਨ ਗਾਏ ਸੋਹੰ ਗਾਥ, ਸੋ ਗੋਬਿੰਦ ਰੂਪ ਗੋਬਿੰਦ ਵਿਚ ਸਮਾਇੰਦਾ। ਪੂਰਬ ਲਹਿਣਾ ਚੁੱਕੇ ਮਾਥ, ਮਸਤਕ ਆਪਣਾ ਭੇਵ ਖੁਲ੍ਹਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗੋਬਿੰਦ ਗੋਬਿੰਦ ਅੰਦਰ ਗੋਬਿੰਦ ਝੋਲੀ ਪਾਇੰਦਾ। (੧੮ ਜੇਠ ੨੦੨੦ ਬਿਕ੍ਰਮੀ ਇੰਦਰੋ ਦੇਵੀ ਦੇ ਗ੍ਰਹਿ)
ਗੋਬਿੰਦ ਅੰਦਰ ਗੋਬਿੰਦ ਗੜ੍ਹ, ਗੋਬਿੰਦ ਗੋਬਿੰਦ ਆਪ ਉਪਾਈਆ। ਗੋਬਿੰਦ ਅੰਦਰ ਗੋਬਿੰਦ ਵੜ, ਗੋਬਿੰਦ ਗੋਬਿੰਦ ਵੇਖ ਵਖਾਈਆ। ਗੋਬਿੰਦ ਅੰਦਰ ਗੋਬਿੰਦ ਚੜ੍ਹ, ਗੋਬਿੰਦ ਗੋਬਿੰਦ ਪਰਦਾ ਲਾਹੀਆ। ਗੋਬਿੰਦ ਅੰਦਰ ਗੋਬਿੰਦ ਨਰ, ਗੋਬਿੰਦ ਗੋਬਿੰਦ ਨਰਾਇਣ ਰੂਪ ਦਰਸਾਈਆ। ਗੋਬਿੰਦ ਅੰਦਰ ਗੋਬਿੰਦ ਪੜ੍ਹ, ਗੋਬਿੰਦ ਗੋਬਿੰਦ ਕਰੇ ਪੜ੍ਹਾਈਆ। ਗੋਬਿੰਦ ਅੰਦਰ ਗੋਬਿੰਦ ਸਰ, ਗੋਬਿੰਦ ਗੋਬਿੰਦ ਸਰੋਵਰ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਧਰ, ਗੋਬਿੰਦ ਗੋਬਿੰਦ ਰਿਹਾ ਵਖਾਈਆ। ਗੋਬਿੰਦ ਅੰਦਰ ਗੋਬਿੰਦ ਘਰ, ਗੋਬਿੰਦ ਗੋਬਿੰਦ ਰਿਹਾ ਬਣਾਈਆ। ਗੋਬਿੰਦ ਅੰਦਰ ਗੋਬਿੰਦ ਵਰ, ਗੋਬਿੰਦ ਗੋਬਿੰਦ ਝੋਲੀ ਪਾਈਆ। ਗੋਬਿੰਦ ਅੰਦਰ ਗੋਬਿੰਦ ਡਰ, ਗੋਬਿੰਦ ਗੋਬਿੰਦ ਰਿਹਾ ਵਖਾਈਆ। ਗੋਬਿੰਦ ਅੰਦਰ ਗੋਬਿੰਦ ਅੜ, ਗੋਬਿੰਦ ਗੋਬਿੰਦ ਭੇਵ ਅਭੇਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਗੋਬਿੰਦ ਅੰਦਰ ਗੋਬਿੰਦ ਰੱਤ, ਗੋਬਿੰਦ ਗੋਬਿੰਦ ਜੋੜ ਜੁੜਾਈਆ। ਗੋਬਿੰਦ ਅੰਦਰ ਗੋਬਿੰਦ ਤੱਤ, ਗੋਬਿੰਦ ਗੋਬਿੰਦ ਸੰਗ ਰਖਾਈਆ। ਗੋਬਿੰਦ ਅੰਦਰ ਗੋਬਿੰਦ ਮਤ, ਗੋਬਿੰਦ ਗੋਬਿੰਦ ਮੇਲ ਮਿਲਾਈਆ । ਗੋਬਿੰਦ ਅੰਦਰ ਗੋਬਿੰਦ ਸਤਿ, ਗੋਬਿੰਦ ਗੋਬਿੰਦ ਵਿਚ ਵਖਾਈਆ। ਗੋਬਿੰਦ ਅੰਦਰ ਗੋਬਿੰਦ ਕਮਲਾਪਤ, ਗੋਬਿੰਦ ਗੋਬਿੰਦ ਕਵਲ ਨੈਣ ਜਣਾਈਆ। ਗੋਬਿੰਦ ਅੰਦਰ ਗੋਬਿੰਦ ਪੁਰਖ ਸਮਰੱਥ, ਗੋਬਿੰਦ ਗੋਬਿੰਦ ਰਥ ਚਲਾਈਆ। ਗੋਬਿੰਦ ਅੰਦਰ ਗੋਬਿੰਦ ਵਸਤ ਅਮੋਲਕ ਰੱਖ, ਗੋਬਿੰਦ ਗੋਬਿੰਦ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ।
ਗੋਬਿੰਦ ਅੰਦਰ ਗੋਬਿੰਦ ਮਨ, ਗੋਬਿੰਦ ਗੋਬਿੰਦ ਮਨਸਾ ਪੂਰ ਕਰਾਇੰਦਾ। ਗੋਬਿੰਦ ਅੰਦਰ ਗੋਬਿੰਦ ਜਨ, ਗੋਬਿੰਦ ਗੋਬਿੰਦ ਆਪਣਾ ਘਰ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਧਨ, ਗੋਬਿੰਦ ਗੋਬਿੰਦ ਆਪ ਪਰਗਟਾਇੰਦਾ। ਗੋਬਿੰਦ ਅੰਦਰ ਗੋਬਿੰਦ ਗੁਣ, ਗੋਬਿੰਦ ਗੋਬਿੰਦ ਗੀਤ ਅਲਾਇੰਦਾ। ਗੋਬਿੰਦ ਅੰਦਰ ਗੋਬਿੰਦ ਨਾਮ, ਗੋਬਿੰਦ ਗੋਬਿੰਦ ਨਾਮ ਧਿਆਇੰਦਾ। ਗੋਬਿੰਦ ਅੰਦਰ ਗੋਬਿੰਦ ਕਾਮ, ਗੋਬਿੰਦ ਗੋਬਿੰਦ ਕਰਤਾ ਖੇਲ ਰਚਾਇੰਦਾ। ਗੋਬਿੰਦ ਅੰਦਰ ਗੋਬਿੰਦ ਜਾਮ, ਗੋਬਿੰਦ ਗੋਬਿੰਦ ਆਪ ਪਿਆਇੰਦਾ। ਗੋਬਿੰਦ ਅੰਦਰ ਗੋਬਿੰਦ ਭਾਨ, ਗੋਬਿੰਦ ਗੋਬਿੰਦ ਆਪ ਚਮਕਾਇੰਦਾ। ਗੋਬਿੰਦ ਅੰਦਰ ਗੋਬਿੰਦ ਨਿਸ਼ਾਨ, ਗੋਬਿੰਦ ਗੋਬਿੰਦ ਆਪ ਪਰਗਟਾਇੰਦਾ। ਗੋਬਿੰਦ ਅੰਦਰ ਗੋਬਿੰਦ ਗਿਆਨ, ਗੋਬਿੰਦ ਗੋਬਿੰਦ ਆਪ ਸਮਝਾਇੰਦਾ। ਗੋਬਿੰਦ ਅੰਦਰ ਗੋਬਿੰਦ ਧਿਆਨ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਅੰਦਰ ਗੋਬਿੰਦ ਕਾਹਨ, ਗੋਬਿੰਦ ਗੋਬਿੰਦ ਪਰਦਾ ਲਾਹਿੰਦਾ। ਗੋਬਿੰਦ ਅੰਦਰ ਗੋਬਿੰਦ ਅਸ਼ਨਾਨ, ਗੋਬਿੰਦ ਗੋਬਿੰਦ ਸਰ ਸਰੋਵਰ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ।
ਗੋਬਿੰਦ ਅੰਦਰ ਗੋਬਿੰਦ ਮੀਤ, ਗੋਬਿੰਦ ਗੋਬਿੰਦ ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਰੀਤ, ਗੋਬਿੰਦ ਗੋਬਿੰਦ ਧਾਰ ਚਲਾਈਆ। ਗੋਬਿੰਦ ਅੰਦਰ ਗੋਬਿੰਦ ਮਸੀਤ, ਗੋਬਿੰਦ ਗੋਬਿੰਦ ਹੁਜਰਾ ਹੱਕ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਅਤੀਤ, ਗੋਬਿੰਦ ਗੋਬਿੰਦ ਬੈਠਾ ਡੇਰਾ ਲਾਈਆ। ਗੋਬਿੰਦ ਅੰਦਰ ਗੋਬਿੰਦ ਗੀਤ, ਗੋਬਿੰਦ ਗੋਬਿੰਦ ਨਾਅਰਾ ਨਾਅਰਾ ਇਕ ਜਣਾਈਆ। ਗੋਬਿੰਦ ਅੰਦਰ ਗੋਬਿੰਦ ਅਨਡੀਠ, ਗੋਬਿੰਦ ਗੋਬਿੰਦ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਈਆ।
ਗੋਬਿੰਦ ਅੰਦਰ ਗੋਬਿੰਦ ਯਾਰ, ਗੋਬਿੰਦ ਗੋਬਿੰਦ ਯਾਰੀ ਸਚ ਨਿਭਾਈਆ। ਗੋਬਿੰਦ ਅੰਦਰ ਗੋਬਿੰਦ
ਪਰਵਰਦਿਗਾਰ, ਗੋਬਿੰਦ ਗੋਬਿੰਦ ਨਿਰਗੁਣ ਨੂਰ ਇਲਾਹੀਆ। ਗੋਬਿੰਦ ਅੰਦਰ ਗੋਬਿੰਦ ਸਾਂਝਾ
ਯਾਰ, ਗੋਬਿੰਦ ਗੋਬਿੰਦ ਏਕਾ ਏਕ ਖੇਲ ਕਰਾਈਆ। ਗੋਬਿੰਦ ਅੰਦਰ ਗੋਬਿੰਦ ਉਜਿਆਰ,
ਗੋਬਿੰਦ ਗੋਬਿੰਦ ਨੂਰ ਇਲਾਹੀਆ। ਗੋਬਿੰਦ ਅੰਦਰ ਗੋਬਿੰਦ ਤਲਬਗਾਰ, ਗੋਬਿੰਦ ਗੋਬਿੰਦ ਆਸਾ
ਪੂਰ ਵਖਾਈਆ। ਗੋਬਿੰਦ ਅੰਦਰ ਗੋਬਿੰਦ ਸਤਾਰ, ਗੋਬਿੰਦ ਅੰਦਰ ਗੋਬਿੰਦ ਤਾਰ ਹਿਲਾਈਆ।
ਗੋਬਿੰਦ ਅੰਦਰ ਗੋਬਿੰਦ ਅਹਿਬਾਬ ਕਰੇ ਪਿਆਰ, ਗੋਬਿੰਦ ਅੰਦਰ ਗੋਬਿੰਦ ਰਾਹ ਜਣਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਰਖਾਈਆ।
ਗੋਬਿੰਦ ਅੰਦਰ ਗੋਬਿੰਦ ਮਹਿਬੂਬ, ਗੋਬਿੰਦ ਗੋਬਿੰਦ ਵੇਖ ਵਖਾਇੰਦਾ। ਗੋਬਿੰਦ ਮੰਦਰ ਗੋਬਿੰਦ
ਅਰੂਜ, ਗੋਬਿੰਦ ਗੋਬਿੰਦ ਸੋਭਾ ਪਾਇੰਦਾ। ਗੋਬਿੰਦ ਅੰਦਰ ਗੋਬਿੰਦ ਮਹਿਫ਼ੂਜ਼, ਗੋਬਿੰਦ ਗੋਬਿੰਦ
ਸਿਰ ਆਪਣਾ ਹੱਥ ਰਖਾਇੰਦਾ। ਗੋਬਿੰਦ ਅੰਦਰ ਗੋਬਿੰਦ ਹਕੂਕ, ਗੋਬਿੰਦ ਗੋਬਿੰਦ ਆਪ ਜਣਾਇੰਦਾ।
ਗੋਬਿੰਦ ਅੰਦਰ ਗੋਬਿੰਦ ਮਾਅਸ਼ੂਕ, ਗੋਬਿੰਦ ਗੋਬਿੰਦ ਆਸ਼ਕ ਧਾਰ ਜਣਾਇੰਦਾ। ਗੋਬਿੰਦ ਅੰਦਰ
ਗੋਬਿੰਦ ਗ਼ਰੂਬ, ਗੋਬਿੰਦ ਅੰਦਰ ਗੋਬਿੰਦ ਆਫ਼ਤਾਬ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਕਰਾਇੰਦਾ।
ਗੋਬਿੰਦ ਅੰਦਰ ਗੋਬਿੰਦ ਰਾਮ, ਗੋਬਿੰਦ ਗੋਬਿੰਦ ਰਮੱਯਾ ਰੂਪ ਵਟਾਈਆ। ਗੋਬਿੰਦ ਅੰਦਰ ਗੋਬਿੰਦ
ਕਾਹਨ, ਗੋਬਿੰਦ ਗੋਬਿੰਦ ਬੰਸਰੀ ਨਾਮ ਸੁਣਾਈਆ । ਗੋਬਿੰਦ ਅੰਦਰ ਗੋਬਿੰਦ ਨਿਸ਼ਾਨ, ਗੋਬਿੰਦ
ਗੋਬਿੰਦ ਰਿਹਾ ਝੁਲਾਈਆ। ਗੋਬਿੰਦ ਅੰਦਰ ਗੋਬਿੰਦ ਆਣ, ਗੋਬਿੰਦ ਗੋਬਿੰਦ ਸੀਸ ਝੁਕਾਈਆ।
ਗੋਬਿੰਦ ਅੰਦਰ ਗੋਬਿੰਦ ਰਾਜਾਨ, ਗੋਬਿੰਦ ਅੰਦਰ ਗੋਬਿੰਦ ਹੁਕਮ ਮਨਾਈਆ। ਗੋਬਿੰਦ ਅੰਦਰ
ਗੋਬਿੰਦ ਸ਼ਾਹ ਸੁਲਤਾਨ, ਗੋਬਿੰਦ ਅੰਦਰ ਗੋਬਿੰਦ ਸੀਸ ਤਾਜ ਟਿਕਾਈਆ। ਗੋਬਿੰਦ ਅੰਦਰ
ਗੋਬਿੰਦ ਵਾਲੀ ਦੋ ਜਹਾਨ, ਗੋਬਿੰਦ ਗੋਬਿੰਦ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਖੇਲ ਰਚਾਈਆ।
ਗੋਬਿੰਦ ਅੰਦਰ ਗੋਬਿੰਦ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਗੋਬਿੰਦ ਗੋਬਿੰਦ ਸਾਚੀ ਵਸਤ ਆਪ
ਵਰਤਾਈਆ। ਗੋਬਿੰਦ ਅੰਦਰ ਗੋਬਿੰਦ ਮਾਇਆ ਚੁਕੇ ਤ੍ਰੈ ਤ੍ਰੈ ਆਣ, ਗੋਬਿੰਦ ਅੰਦਰ ਗੋਬਿੰਦ
ਤ੍ਰੈਗੁਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ
ਆਪ ਉਪਾਈਆ।
ਗੋਬਿੰਦ ਅੰਦਰ ਗੋਬਿੰਦ ਸੂਰਾ, ਗੋਬਿੰਦ ਗੋਬਿੰਦ ਸੂਰਬੀਰ ਅਖਵਾਇੰਦਾ। ਗੋਬਿੰਦ ਅੰਦਰ ਗੋਬਿੰਦ
ਨੂਰਾ, ਗੋਬਿੰਦ ਗੋਬਿੰਦ ਜੋਤੀ ਜਾਤਾ ਡਗਮਗਾਇੰਦਾ। ਗੋਬਿੰਦ ਅੰਦਰ ਗੋਬਿੰਦ ਸਰਬ ਕਲਾਂ
ਭਰਪੂਰਾ, ਗੋਬਿੰਦ ਗੋਬਿੰਦ ਭਰਪੂਰ ਹਰ ਘਟ ਥਾਈਂ ਨਜ਼ਰੀ ਆਇੰਦਾ। ਗੋਬਿੰਦ ਅੰਦਰ ਗੋਬਿੰਦ
ਹਾਜ਼ਰ ਹਜ਼ੂਰਾ, ਗੋਬਿੰਦ ਗੋਬਿੰਦ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ।
ਗੋਬਿੰਦ ਅੰਦਰ ਗੋਬਿੰਦ ਜੋਗ, ਗੋਬਿੰਦ ਗੋਬਿੰਦ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ
ਭੋਗ, ਗੋਬਿੰਦ ਗੋਬਿੰਦ ਵੇਖ ਵਖਾਈਆ। ਗੋਬਿੰਦ ਅੰਦਰ ਗੋਬਿੰਦ ਸੰਜੋਗ, ਗੋਬਿੰਦ ਅੰਦਰ ਗੋਬਿੰਦ
ਮੇਲ ਮਿਲਾਈਆ। ਗੋਬਿੰਦ ਅੰਦਰ ਗੋਬਿੰਦ ਚੋਗ, ਗੋਬਿੰਦ ਗੋਬਿੰਦ ਤ੍ਰਿਸਨਾ ਭੁੱਖ ਮਿਟਾਈਆ।
ਗੋਬਿੰਦ ਅੰਦਰ ਗੋਬਿੰਦ ਲੋਕ, ਗੋਬਿੰਦ ਗੋਬਿੰਦ ਪਰਲੋਕ ਵੇਖਣਹਾਰਾ ਬੇਪਰਵਾਹੀਆ। ਗੋਬਿੰਦ ਅੰਦਰ ਗੋਬਿੰਦ ਸਲੋਕ, ਗੋਬਿੰਦ ਗੋਬਿੰਦ ਢੋਲਾ ਰਿਹਾ ਜਣਾਈਆ। ਗੋਬਿੰਦ ਅੰਦਰ ਗੋਬਿੰਦ ਓਟ, ਗੋਬਿੰਦ ਗੋਬਿੰਦ ਧਿਆਨ ਰਖਾਈਆ। ਗੋਬਿੰਦ ਅੰਦਰ ਗੋਬਿੰਦ ਜੋਤ, ਗੋਬਿੰਦ ਗੋਬਿੰਦ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਨਿਰਗੁਣ ਦਾਤਾ ਵਡ ਵਡਿਆਈਆ।
ਗੋਬਿੰਦ ਅੰਦਰ ਗੋਬਿੰਦ ਦਾਤਾਰ, ਗੋਬਿੰਦ ਗੋਬਿੰਦ ਦਾਨੀ ਨਜ਼ਰੀ ਆਇੰਦਾ । ਗੋਬਿੰਦ ਅੰਦਰ ਗੋਬਿੰਦ ਭੰਡਾਰ, ਗੋਬਿੰਦ ਗੋਬਿੰਦ ਆਪ ਵਰਤਾਇੰਦਾ। ਗੋਬਿੰਦ ਅੰਦਰ ਗੋਬਿੰਦ ਵਰਤਾਰ, ਗੋਬਿੰਦ ਗੋਬਿੰਦ ਖੇਲ ਰਚਾਇੰਦਾ। ਗੋਬਿੰਦ ਅੰਦਰ ਗੋਬਿੰਦ ਧਾਰ, ਗੋਬਿੰਦ ਗੋਬਿੰਦ ਲਹਿ ਲਹਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਖੇਲ ਕਰਾਇੰਦਾ।
ਸੋ ਗੋਬਿੰਦ ਸਾਹਿਬ ਸੁਲਤਾਨ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਨੌਜਵਾਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਏਕੰਕਾਰ ਵਡ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਆਦਿ ਨਿਰੰਜਣ ਨੂਰ ਮਹਾਨ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲ ਮਹਾਨ, ਸਮਝ ਸਕੇ ਕੋਇ ਨਾ ਰਾਈਆ। ਸ੍ਰੀ ਭਗਵਾਨ ਵਡ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਪਾਰਬ੍ਰਹਮ ਪ੍ਰਭ ਵੇਖਣਹਾਰਾ ਮਾਰ ਧਿਆਨ, ਧਿਆਨ ਧਿਆਨ ਵਿਚੋਂ ਪਰਗਟਾਈਆ। ਸਚਖੰਡ ਖੇਲ ਮਹਾਨ, ਸ਼ਾਹ ਪਾਤਸ਼ਾਹ ਆਪ ਖਲਾਈਆ। ਭੂਪਤ ਭੂਪ ਰਾਜ ਰਾਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਈਆ। ਭੂਪਤ ਭੂਪ ਸਤਿ ਸਰੂਪ, ਮਹਿਮਾ ਅਕਥ ਕਥੀ ਨਾ ਜਾਈਆ। ਵਸਣਹਾਰਾ ਆਪਣੀ ਕੂਟ, ਦਿਸ਼ਾ ਵੰਡ ਨਾ ਕੋਇ ਵੰਡਾਈਆ। ਨਾ ਤਾਗਾ ਨਾ ਤਾਣਾ ਪੇਟਾ ਸੂਤ, ਬਣਤ ਨਜ਼ਰ ਕਿਸੇ ਨਾ ਆਈਆ। ਤੱਤ ਕਾਇਆ ਨਾ ਕੋਇ ਕਲਬੂਤ, ਰੂਹ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਬੇਪਰਵਾਹੀਆ।
ਸੋ ਗੋਬਿੰਦ ਅਗੰਮ ਅਥਾਹ, ਆਦਿ ਅੰਤ ਇਕ ਅਖਵਾਇੰਦਾ। ਜੋਤੀ ਨੂਰ ਨੂਰ ਰੁਸ਼ਨਾ, ਨਿਰਗੁਣ ਆਪਣੀ ਧਾਰ ਪਰਗਟਾਇੰਦਾ। ਮਹੱਲ ਅਟੱਲ ਇਕ ਵਸਾ, ਸਚਖੰਡ ਸਾਚੇ ਸੋਭਾ ਪਾਇੰਦਾ। ਦਰ ਦਰਵਾਜ਼ਾ ਦਰ ਖੁਲ੍ਹਾ, ਦਰ ਦਰਵੇਸ਼ ਵੇਖ ਵਖਾਇੰਦਾ। ਬੇਪਰਵਾਹ ਨੂਰੀ ਖ਼ੁਦਾ, ਹੱਕ ਮੁਕਾਮੇ ਡੇਰਾ ਲਾਇੰਦਾ। ਆਫ਼ਤਾਬ ਨਾ ਕੋਇ ਰੁਸ਼ਨਾ, ਨੂਰੋ ਨੂਰ ਨੂਰ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵੇਸ ਵਟਾਇੰਦਾ।
ਗੋਬਿੰਦ ਅੰਦਰ ਗੋਬਿੰਦ ਨੂਰ, ਗੋਬਿੰਦ ਗੋਬਿੰਦ ਆਪ ਧਰਾਈਆ। ਗੋਬਿੰਦ ਅੰਦਰ ਗੋਬਿੰਦ ਸਰੂਰ, ਗੋਬਿੰਦ ਗੋਬਿੰਦ ਆਪ ਵਖਾਈਆ। ਗੋਬਿੰਦ ਅੰਦਰ ਗੋਬਿੰਦ ਤੂਰ, ਗੋਬਿੰਦ ਗੋਬਿੰਦ ਨਾਦ ਸ਼ਨਵਾਈਆ। ਗੋਬਿੰਦ ਅੰਦਰ ਗੋਬਿੰਦ ਵਸੇ ਜ਼ਰੂਰ, ਗੋਬਿੰਦ ਗੋਬਿੰਦ ਜ਼ਰੂਰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਗੋਬਿੰਦ ਇਕ ਵਡਿਆਈਆ।
ਸਚ ਗੋਬਿੰਦ ਹਰਿ ਸੁਲਤਾਨ, ਸਤਿ ਸਤਿਵਾਦੀ ਆਪ ਅਖਵਾਇੰਦਾ। ਵਸਣਹਾਰਾ ਸਚਖੰਡ ਮਕਾਨ, ਸਚ ਸਿੰਘਾਸਣ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਹੋ ਪਰਧਾਨ, ਧੁਰ ਪਰਧਾਨਗੀ ਆਪ ਕਮਾਇੰਦਾ। ਦੇਵਣਹਾਰਾ ਸਾਚਾ ਦਾਨ, ਆਪਣੀ ਵਸਤ ਆਪ ਵਰਤਾਇੰਦਾ। ਸੁਤ ਦੁਲਾਰਾ
ਕਰ ਪਰਵਾਨ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਤ੍ਰੈਗੁਣ ਮਾਇਆ ਖੋਲ੍ਹ ਦੁਕਾਨ, ਪੰਚਮ ਹੱਟ ਚਲਾਇੰਦਾ। ਪੰਚ ਪਚੀਸਾ ਖੇਲ ਮਹਾਨ, ਜਗਤ ਜਗਦੀਸਾ ਆਪ ਕਰਾਇੰਦਾ। ਜ਼ਿਮੀਂ ਅਸਮਾਨਾਂ ਦੇ ਨਿਸ਼ਾਨ, ਦੋ ਜਹਾਨਾਂ ਧਾਰ ਬੰਧਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਖੇਲ ਕਰਾਇੰਦਾ।
ਸੋ ਗੋਬਿੰਦ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਈਆ। ਨਿਰਗੁਣ ਸਰਗੁਣ ਕਰ ਪਰਧਾਨ, ਲੱਖ ਚੁਰਾਸੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਖੇਲ ਮਹਾਨ, ਖਾਣੀ ਬਾਣੀ ਰਾਹ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵਣਹਾਰਾ ਮਾਣ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਪਾਰਬ੍ਰਹਮ ਬ੍ਰਹਮ ਰੱਖੇ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵਡ ਵਡਿਆਈਆ।
ਹਰਿ ਗੋਬਿੰਦ ਸੱਚਾ ਸ਼ਾਹ, ਸ਼ਾਹ ਪਾਤਸ਼ਾਹ ਆਪ ਅਖਵਾਇੰਦਾ। ਜੁਗ ਚੌਕੜੀ ਚਲਾਏ ਰਾਹ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਆਤਮ ਪਰਮਾਤਮ ਦਏ ਸੁਹਾ, ਸੋਭਾਵੰਤ ਆਪ ਸੁਹਾਇੰਦਾ। ਨਿਰਗੁਣ ਧਾਰ ਨਿਰਗੁਣ ਮਲਾਹ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਨਿਰਗੁਣ ਜੋਤੀ ਨਿਰਗੁਣ ਜਗਾ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਨਿਰਗੁਣ ਨਾਉਂ ਨਿਰਗੁਣ ਵਟਾ, ਨਿਰਗੁਣ ਆਪਣਾ ਢੋਲਾ ਗਾਇੰਦਾ। ਨਿਰਗੁਣ ਉਹਲਾ ਨਿਰਗੁਣ ਚੁਕਾ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਖੇਲ ਕਰਾਇੰਦਾ।
ਹਰਿ ਗੋਬਿੰਦ ਖੇਲ ਅਪਾਰਾ, ਜੁਗ ਚੌਕੜੀ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਕਰੇ ਰੁਸ਼ਨਾਈਆ। ਬ੍ਰਹਮਾ ਵੇਖੇ ਸੁਤ ਦੁਲਾਰਾ, ਦੇਵਣਹਾਰ ਸਦਾ ਸਰਨਾਈਆ। ਬਰਾਹ ਕਰਨਹਾਰ ਪਿਆਰਾ, ਯਗੇ ਪੁਰਸ਼ ਜਗ ਜੀਵਣ ਜੁਗਤੀ ਇਕ ਜਣਾਈਆ। ਹਾਵ ਗ਼ਰੀਵ ਕਰ ਆਧਾਰਾ, ਨਰ ਨਰਾਇਣ ਭੇਦ ਚੁਕਾਈਆ। ਕਪਲ ਮੁਨ ਖੋਲ੍ਹ ਕਿਵਾੜਾ, ਦਤਾ ਤ੍ਰੈ ਰੰਗ ਰੰਗਾਈਆ। ਰਿਖਪ ਦੇਵ ਕਰ ਪਸਾਰਾ, ਪਿਰਥੂ ਆਪਣੀ ਸੇਵ ਜਣਾਈਆ । ਮਤਸ ਖੇਲ ਡੂੰਘੀ ਧਾਰਾ, ਕਛਪ ਆਪਣਾ ਹੁਕਮ ਮਨਾਈਆ। ਧਨੰਤਰ ਕਰੇ ਸਾਚੀ ਕਾਰਾ, ਮੋਹਣੀ ਆਪਣਾ ਰੂਪ ਵਟਾਈਆ। ਹੰਸਾ ਬੋਲ ਇਕ ਜੈਕਾਰਾ, ਮਾਣਕ ਮੋਤੀ ਚੋਗ ਮੁਖ ਭਰਾਈਆ। ਨਰ ਸਿੰਘ ਲੈ ਅਵਤਾਰਾ, ਅਗਨੀ ਤੱਤ ਤੱਤ ਬੁਝਾਈਆ। ਕਰੇ ਖੇਲ ਅਪਰ ਅਪਾਰਾ, ਹਰਿ ਗੋਬਿੰਦ ਬੇਪਰਵਾਹੀਆ। ਹਰੀ ਹਰਿ ਹੋ ਉਜਿਆਰਾ, ਧਰੂ ਲੇਖਾ ਲੇਖੇ ਲਾਈਆ। ਨਰ ਨਰਾਇਣ ਵਡ ਸਿਕਦਾਰਾ, ਗਜ ਆਪਣੇ ਕੰਧ ਉਠਾਈਆ। ਜੁਗ ਚੌਕੜੀ ਖੇਲ ਅਪਾਰਾ, ਸਤਿਜੁਗ ਆਪਣਾ ਬੰਧਨ ਪਾਈਆ। ਤ੍ਰੇਤੇ ਦੇਵਣਹਾਰ ਸਹਾਰਾ, ਰਾਮਪਰਸ ਪਰਸ ਆਪਣਾ ਰੰਗ ਰੰਗਾਈਆ। ਦਸਰਥ ਸੁਤ ਕਰ ਉਜਿਆਰਾ, ਰਾਮ ਰਾਮ ਰਾਮ ਰੂਪ ਪਰਗਟਾਈਆ। ਵਸ਼ਿਸ਼ਟ ਗੁਰ ਕਰ ਕਿਨਾਰਾ, ਆਪਣਾ ਅੱਖਰ ਕਰੇ ਪੜ੍ਹਾਈਆ। ਜਿਸ ਅੱਖਰ ਵਿਚੋਂ ਪਰਗਟ ਹੋਵੇ ਸਰਬ ਸੰਸਾਰਾ, ਸੋ ਨਿਸ਼ਅੱਖਰ ਹਰਿ ਗੋਬਿੰਦ ਵਿਚ ਸਮਾਈਆ। ਸੋ ਗੋਬਿੰਦ ਹੋਇਆ ਜ਼ਾਹਰਾ, ਜ਼ਾਹਰ ਜ਼ਹੂਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ।
ਹਰਿ ਗੋਬਿੰਦ ਖੇਲ ਵੇਦ ਵਿਆਸ, ਦਾਤ ਆਪਣੀ ਧਾਰ ਜਣਾਇੰਦਾ। ਬਾਰਾਂ ਅਕਸ਼ਰ ਕਰ ਪਰਕਾਸ਼,
ਅੱਖਰ ਅੱਖਰ ਜੋੜ ਜੁੜਾਇੰਦਾ। ਕਵਾਰ ਕੰਨਿਆਂ ਨਾ ਹੋਏ ਉਦਾਸ, ਮਿਹਰ ਨਜ਼ਰ ਇਕ ਉਠਾਇੰਦਾ। ਆਪ ਵੜਿਆ ਵਿਚ ਪਰਭਾਸ, ਜੰਗਲ ਜੂਹ ਡੇਰਾ ਲਾਇੰਦਾ। ਨਾ ਕੋਈ ਸੰਗੀ ਨਾ ਕੋਈ ਸਾਥ, ਸਗਲਾ ਸੰਗ ਨਾ ਕੋਇ ਰਖਾਇੰਦਾ। ਬ੍ਰਹਮਾ ਬੋਲੇ ਗਾਥ, ਨਾਰਦ ਆਪਣਾ ਤਾਲ ਵਜਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਜਾਣ ਤ੍ਰਿਲੋਕੀ ਨਾਥ, ਮੁਕੰਦ ਮਨੋਹਰ ਲੱਖਮੀ ਨਰਾਇਣ ਨੈਣ ਆਪਣੇ ਨਾਲ ਮਿਲਾਇੰਦਾ। ਰਾਹ ਤੱਕੇ ਸ਼ੰਕਰ ਉਪਰ ਕੈਲਾਸ਼, ਬ੍ਰਹਮਾ ਆਪਣਾ ਨੈਣ ਉਠਾਇੰਦਾ। ਵਿਸ਼ਨੂੰ ਵੇਖੇ ਭੋਗ ਬਲਾਸ, ਭਸਮੜ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਹਰਖ ਸੋਗ ਨਾ ਕੋਈ ਚਿੰਦ, ਜੁਗ ਜੁਗ ਆਪਣੀ ਕਾਰ ਕਮਾਇੰਦਾ।
ਗੋਬਿੰਦ ਮਾਇਆ ਗੋਬਿੰਦ ਛਾਇਆ, ਗੋਬਿੰਦ ਗੋਬਿੰਦ ਵਿਚੋਂ ਪਰਗਟਾਈਆ। ਗੋਬਿੰਦ ਢੋਲਾ ਗੋਬਿੰਦ ਗਾਇਆ, ਗੋਬਿੰਦ ਗੋਬਿੰਦ ਦਏ ਵਧਾਈਆ। ਗੋਬਿੰਦ ਨਹਾਵਣ ਗੋਬਿੰਦ ਨਹਾਇਆ, ਗੋਬਿੰਦ ਗੋਬਿੰਦ ਉਜਲ ਰਿਹਾ ਕਰਾਈਆ। ਗੋਬਿੰਦ ਘਰ ਗੋਬਿੰਦ ਆਇਆ, ਗੋਬਿੰਦ ਵੇਖੇ ਗੋਬਿੰਦ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣੀ ਖੇਲ ਕਰਾਈਆ।
ਸੋ ਗੋਬਿੰਦ ਕ੍ਰਿਸ਼ਨ ਕਾਹਨ, ਘਨੱਯਾ ਘਨੱਯਾ ਧਾਰ ਚਲਾਇੰਦਾ। ਤ੍ਰੈ ਤ੍ਰੈ ਲੋਕਾਂ ਇਕੋ ਦਾਨ, ਨਾਥ ਅਨਾਥਾਂ ਵੇਖ ਵਖਾਇੰਦਾ। ਬੇਪਰਵਾਹ ਸ੍ਰੀ ਭਗਵਾਨ, ਭਗਵਨ ਆਪਣੀ ਧਾਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਕਾਰ ਕਰਾਇੰਦਾ।
ਹਰਿ ਗੋਬਿੰਦ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਨਿਰਗੁਣ ਸਰਗੁਣ ਮੂਸੇ ਕਰ ਉਜਿਆਰ, ਮੁਫ਼ਤ ਆਪਣੀ ਸੇਵ ਕਮਾਈਆ। ਬੋਧ ਅਗਾਧ ਨਾਦ ਧੁਨਕਾਰ, ਕਲਮਾ ਹੱਕ ਹੱਕ ਸੁਣਾਈਆ। ਕੋਹਤੂਰ ਖੇਲ ਅਪਾਰ, ਤੁਰਤ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।
ਸੋ ਗੋਬਿੰਦ ਜੋ ਮੂਸੇ ਮੀਤ, ਈਸੇ ਇਸਮ ਆਪ ਸਮਝਾਇੰਦਾ। ਨਿਰਗੁਣ ਧਾਰ ਨਿਰਗੁਣ ਰੀਤ, ਨਿਰਗੁਣ ਨਿਰਗੁਣ ਆਪ ਪਰਗਟਾਇੰਦਾ। ਕਰੇ ਖੇਲ ਸਦਾ ਅਨਡੀਠ, ਅਨਡਿਠੜੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਦ ਆਪਣੀ ਕਾਰ ਕਮਾਇੰਦਾ। ਖ਼ੁਦਾ ਖ਼ੁਦ ਕਰੇ ਕਾਰ, ਖ਼ੁਦੀ ਨਜ਼ਰ ਵਿਚ ਨਾ ਆਈਆ। ਈਸੇ ਇਸ਼ਟ ਇਕ ਅਪਾਰ, ਇਸਮ ਆਜ਼ਮ ਦਏ ਸਮਝਾਈਆ। ਨਜ਼ਰੀ ਆਏ ਨੂਰ ਉਜਿਆਰ, ਜ਼ਹੂਰ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਵਡ ਵਡਿਆਈਆ। ਹਰਿ ਗੋਬਿੰਦ ਸਾਂਝਾ ਯਾਰ, ਯਾਰੀ ਆਪਣੀ ਸਚ ਨਿਭਾਇੰਦਾ। ਮੁਹੰਮਦ ਦੇਵਣਹਾਰ ਆਧਾਰ, ਚੌਕਾ ਜ਼ੀਰੋ ਨਾਲ ਮਿਲਾਇੰਦਾ। ਜ਼ੀਰੋ ਚਾਰ ਕਰੇ ਖ਼ਬਰਦਾਰ, ਸਿਫ਼ਰ ਚਾਰ ਭੇਵ ਕੋਇ ਨਾ ਪਾਇੰਦਾ। ਮੰਜ਼ਲ ਮੰਜ਼ਲ ਮੰਜ਼ਲ ਕਰੇ ਖ਼ਬਰਦਾਰ, ਮੰਜ਼ਲ ਆਪਣੇ ਹੱਥ ਰਖਾਇੰਦਾ। ਮਕਸਦ ਮਕਸਦ ਮਕਸਦ ਨਜ਼ਰ ਨਾ ਆਏ ਵਿਚ ਸੰਸਾਰ, ਮਤਲਬ ਆਪਣਾ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਇੰਦਾ।
ਮੁਹੰਮਦ ਜਾਣੇ ਇਕੋ ਆਮਦ, ਆਮਦੀਦ ਆਪ ਜਣਾਈਆ। ਚੌਦਾਂ ਤਬਕ ਤੇਰੀ ਖ਼ੁਸ਼ਾਮਦ, ਖ਼ੁਸ਼ੀਆਂ
ਨਾਲ ਦਏ ਸਮਝਾਈਆ। ਨੂਰੀ ਨਾਉਂ ਤੇਰੀ ਬਰਆਮਦ, ਵਸਤ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਮੁਹੰਮਦ ਵਡਿਆਈ ਜ਼ਿਮੀਂ ਅਸਮਾਨ, ਤਬਕ ਤਬਕਾਂ ਭੇਵ ਚੁਕਾਇੰਦਾ। ਸਬਕ ਸੁਣਾਏ ਬੇਜ਼ਬਾਨ, ਜ਼ਬਾਨ ਸਿਫ਼ਤ ਸਾਲਾਹੀ ਜਣਾਇੰਦਾ। ਤੀਸ ਬੱਤੀਸਾ ਲੇਖ ਕੁਰਾਨ, ਕਾਇਆ ਕੁਰਾ ਪਰਦਾ ਲਾਹਿੰਦਾ। ਆਮਲ ਇਕ ਦੋ ਜਹਾਨ, ਇਲਮ ਭੇਵ ਕੋਇ ਨਾ ਪਾਇੰਦਾ। ਕਾਮਲ ਪੀਰ ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਭੇਵ ਚੁਕਾਇੰਦਾ।
ਹਰਿ ਗੋਬਿੰਦ ਖੇਲ ਨਿਰੰਕਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਨੰਨਾ ਨਾਨਕ ਕਰ ਤਿਆਰ, ਨਾਨਾ ਰੂਪ ਕਰੇ ਰੁਸ਼ਨਾਈਆ। ਕਰਮ ਕਾਂਡ ਤੇ ਕੀਤਾ ਬਾਹਰ, ਕਿਰਿਆ ਜਗਤ ਨਾ ਕੋਇ ਜਣਾਈਆ। ਸਾਚੀ ਘਾਟੀ ਆਪੇ ਚਾੜ੍ਹ, ਮੰਦਰ ਅੰਦਰ ਦਏ ਵਖਾਈਆ। ਮਹੱਲ ਅੱਟਲ ਉਚ ਮਨਾਰ, ਦੀਵਾ ਬਾਤੀ ਇਕ ਰੁਸ਼ਨਾਈਆ। ਸਾਚੀ ਸਖੀਆਂ ਮੰਗਲਚਾਰ, ਢੋਲਾ ਇਕੋ ਇਕ ਅਲਾਈਆ। ਅੱਗੇ ਵੇਖ ਖੋਲ੍ਹ ਕਿਵਾੜ, ਸ੍ਰੀ ਭਗਵਾਨ ਸਚ ਜਣਾਈਆ। ਨਾਤਾ ਤੁੱਟੇ ਬਹੱਤਰ ਨਾੜ, ਹਾਡੀ ਮੇਲ ਨਾ ਕੋਇ ਰਖਾਈਆ। ਸੁਨ ਅਗੰਮੋਂ ਹੋ ਪਾਰ, ਥਿਰ ਘਰ ਆਪਣਾ ਡੇਰਾ ਲਾਈਆ। ਥਿਰ ਘਰ ਖੇਲ ਕਰੇ ਕਰਤਾਰ, ਕਰਤਾ ਆਪਣਾ ਰੂਪ ਵਟਾਈਆ। ਮੇਲ ਮਿਲਾਏ ਸਿਰਜਣਹਾਰ, ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹੀਆ। ਲੈ ਕੇ ਜਾਏ ਆਪਣੇ ਨਾਲ, ਜਿਨ੍ਹਾਂ ਪੂਰਨ ਦਇਆ ਕਮਾਈਆ। ਸਚਖੰਡ ਦਵਾਰੇ ਚਰਨ ਕਵਲ ਦਏ ਬਹਾਲ, ਮੁਖ ਆਪਣਾ ਨਾ ਕਿਸੇ ਵਖਾਈਆ। ਨਾਨਕ ਓਥੇ ਜਾ ਕੇ ਕਰੀਂ ਸੁਆਲ, ਤੇਰੀ ਆਸਾ ਪੂਰ ਕਰਾਈਆ। ਨਾ ਸ਼ਾਹ ਨਾ ਕੰਗਾਲ, ਤਖ਼ਤ ਤਾਜ ਇਕ ਹੰਢਾਈਆ। ਜੁਗ ਚੌਕੜੀ ਬਣ ਦਲਾਲ, ਸਰਗੁਣ ਮਾਰਗ ਦਏ ਵਖਾਈਆ। ਨੂਰ ਨੂਰ ਨੂਰ ਜਲਾਲ, ਜਲਵਾ ਇਕੋ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਨਾਨਕ ਵੇਖ ਹਰਿ ਗੋਬਿੰਦ, ਆਪਣਾ ਆਪ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰੀ ਬਿੰਦ, ਕਿਰਨ ਕਿਰਨ ਵਿਚੋਂ ਚਮਕਾਈਆ। ਤੂੰ ਸਾਹਿਬ ਗਹਿਰ ਗੰਭੀਰ ਸਾਗਰ ਸਿੰਧ, ਹਉਂ ਅੰਤ ਕੋਇ ਨਾ ਆਈਆ। ਤੂੰ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬੇਪਰਵਾਹ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਵਰ ਦਾਤਾ ਆਪ ਅਖਵਾਈਆ । ਨਾਨਕ ਵੇਖ ਨੇਤਰ ਖੋਲ੍ਹ, ਬਿਨ ਨੈਣਾਂ ਨੈਣ ਮਿਲਾਈਆ। ਸੋ ਪੁਰਖ ਤੇਰੇ ਵਸੇ ਕੋਲ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜਿਸ ਦੇ ਨਾਮ ਦਾ ਵੱਜਦਾ ਢੋਲ, ਗੁਰ ਅਵਤਾਰ ਪੀਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਖੇਲ ਰਚਾਈਆ।
ਨਾਨਕ ਮੰਗੇ ਦਾਨ, ਚਰਨ ਦੁਆਰਿਆ। ਤੂੰ ਦੇਵਣਹਾਰ ਭਗਵਾਨ, ਨਰ ਨਿਰੰਕਾਰਿਆ। ਹਉਂ ਬਾਲਕ ਬਾਲ ਅਞਾਣ, ਤੇਰਾ ਅੰਤ ਨਾ ਪਾਰਿਆ। ਸਚ ਦੁਆਰਾ ਵੇਖਿਆ ਆਣ, ਜਿਸ ਘਰ ਸਾਹਿਬ ਡੇਰਾ ਲਾ ਲਿਆ। ਨਿਰਗੁਣ ਨੂਰ ਮਹਾਨ, ਤੇਲ ਬੱਤੀ ਨਾ ਕੋਇ ਰਖਾ ਲਿਆ। ਰਾਗ ਨਾਦ ਨਾ ਕੋਇ ਧੁਨਕਾਨ, ਰਸਨਾ ਜਿਹਵਾ ਨਾ ਸ਼ਬਦ ਸੁਣਾ ਲਿਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਜੋ ਚਾਹੇਂ ਸੋ ਦੇਵੇਂ ਵਰ, ਮੈਂ ਤੇਰੀ ਓਟ ਤਕਾ ਰਿਹਾ।
ਸ੍ਰੀ ਭਗਵਾਨ ਪਿਆ ਹੱਸ, ਨਿਰਗੁਣ ਨਿਰਗੁਣ ਨਾਨਕ ਰਿਹਾ ਜਣਾਈਆ। ਨਿਰਗੁਣ ਮਾਰਗ
ਸੱਚਾ ਦੱਸ, ਨਾਨਕ ਨਾਮ ਸਤਿ ਪੜ੍ਹਾਈਆ । ਹੋਏ ਪਰਕਾਸ਼ ਤੱਤ ਅੱਠ, ਅੱਠ ਤੱਤ ਮਿਲੇ
ਵਡਿਆਈਆ। ਲੇਖੇ ਲੱਗੇ ਸਭ ਦੀ ਰੱਤ, ਜੋ ਮੇਰਾ ਨਾਮ ਧਿਆਈਆ। ਘਰ ਘਰ ਅੰਦਰ
ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਅੰਤਰ ਆਤਮ ਹੋਵੇ ਪਰਤੱਖ, ਪਾਰਬ੍ਰਹਮ
ਬੇਪਰਵਾਹੀਆ। ਭਗਤਾਂ ਸੰਤਾਂ ਖੋਲ੍ਹ ਜਾਏ ਅੱਖ, ਨਿਜ ਨੇਤਰ ਪਰਦਾ ਲਾਹੀਆ । ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਨਾਨਕ ਦੋਏ ਜੋੜ ਗਿਆ ਝੁਕ, ਪ੍ਰਭ ਸਰਨ ਮਿਲੇ ਸਰਨਾਈਆ। ਤੇਰਾ ਨਜ਼ਰ ਨਾ ਆਇਆ
ਮੁਖ, ਕਿਉਂ ਬੈਠਾ ਮੁਖ ਛੁਪਾਈਆ। ਇਹੋ ਲੱਗਾ ਮੈਨੂੰ ਦੁੱਖ, ਦੁੱਖ ਅਵਰ ਨਾ ਕੋਇ ਰਖਾਈਆ।
ਪ੍ਰਭ ਤੇਰੇ ਮਿਲਣ ਦੀ ਲੱਗੀ ਭੁੱਖ, ਆਸਾ ਹੋਰ ਨਾ ਨਾਲ ਲਿਆਈਆ। ਸ੍ਰੀ ਭਗਵਾਨ ਨਿਰਗੁਣ
ਨਿਰਵੈਰ ਅਜੂਨੀ ਰਹਿਤ ਆਪਣਾ ਪਰਦਾ ਚੁੱਕ, ਸਨਮੁਖ ਨੂਰ ਦਏ ਦਰਸਾਈਆ। ਨਾਨਕ ਕਹੇ
ਤੂੰ ਨਾ ਮਾਨੁਸ ਤੇ ਨਾ ਮਾਨੁਖ, ਮਾਨੁਸ਼ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰੇ ਬੈਠੋਂ ਲੁਕ,
ਆਪ ਆਪਣਾ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ
ਦੇ ਸਾਚਾ ਵਰ, ਕਵਣ ਵੇਲਾ ਹੋਏਂ ਸਹਾਈਆ।
ਪੁਰਖ ਅਬਿਨਾਸ਼ੀ ਦੱਸੇ ਗੀਤ, ਹਰਿ ਗੋਬਿੰਦ ਆਪ ਅਲਾਈਆ। ਨਾਨਕ ਜਗ ਚਲਾ ਸਾਚੀ
ਰੀਤ, ਚਾਰ ਵਰਨ ਗਿਆਨ ਦ੍ਰਿੜਾਈਆ। ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬੰਨ੍ਹ ਪ੍ਰੀਤ, ਪ੍ਰੀਤੀਵਾਨ
ਇਕ ਦਰਸਾਈਆ। ਲਹਿਣਾ ਦੇਣਾ ਮੁੱਕਾ ਹਸਤ ਕੀਟ, ਊਚ ਨੀਚ ਨਜ਼ਰ ਕੋਇ ਨਾ ਆਈਆ।
ਤੇਰੀ ਧਾਰ ਰਖਾ ਠੀਕ, ਠੋਕਰ ਆਪਣੇ ਨਾਮ ਲਗਾਈਆ। ਨੌ ਦਵਾਰ ਨਾ ਹੋਣ ਪਲੀਤ, ਕੂੜੀ
ਕਿਰਿਆ ਬਾਹਰ ਕਢਾਈਆ। ਪੰਜ ਤੱਤ ਲੇਖਾ ਲਾਉਣਾ ਸੀਸ, ਨਿਉਂ ਨਿਉਂ ਤੇਰਾ ਰੰਗ ਰੰਗਾਈਆ।
ਦਸਵੇਂ ਖੇਲ ਕਰੇ ਜਗਦੀਸ, ਜਾਮਾ ਜੋਤੀ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਹਰਿ ਗੋਬਿੰਦ ਨਾਨਕ ਰਿਹਾ ਸਮਝਾਈਆ।
ਸ੍ਰੀ ਗੁਰ ਨਾਨਕ ਅੱਗੋਂ ਪਿਆ ਹੱਸ, ਪ੍ਰਭ ਤੇਰੀ ਵੱਡੀ ਵਡਿਆਈਆ। ਨੌਂ ਜਾਮੇ ਮੇਰੀ ਧਾਰ ਦਿਤੀ
ਦੱਸ, ਅੱਗੇ ਆਪਣੀ ਸਰਨ ਰਖਾਈਆ। ਆਦਿ ਜੁਗਾਦੀ ਸਦਾ ਸਦਾ ਸਦ ਤੇਰਾ ਹੱਕ, ਮਾਲਕ
ਤੂਹੀ ਨਜ਼ਰੀ ਆਈਆ। ਨਿਰਗੁਣ ਹੋ ਕੇ ਰਿਹੋਂ ਵਸ, ਸਰਗੁਣ ਡੇਰਾ ਲਾਈਆ। ਤੇਰਾ ਨਾਮ
ਆਦਿ ਜੁਗਾਦਿ ਰਹੇ ਰਟ, ਜੁਗ ਚੌਕੜੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੋਬਿੰਦ ਆਪਣਾ ਪਰਦਾ ਲਾਹੀਆ।
ਹਰਿ ਗੋਬਿੰਦ ਕਹੇ ਮੈਂ ਦੱਸਾਂ ਏਕ, ਏਕਾ ਏਕ ਵੱਡੀ ਵਡਿਆਈਆ। ਨੌਂ ਧਾਰ ਨਾਨਕ ਟੇਕ,
ਦਸਵੇਂ ਆਪਣੀ ਗੰਢ ਪੁਆਈਆ। ਪੂਰਬ ਜਨਮ ਜਨਮ ਵੇਖ, ਦੁਸ਼ਟ ਦਮਨ ਦਿਆਂ ਵਡਿਆਈਆ।
ਹੇਮ ਕੁੰਟ ਮਾਣਾ ਸੇਜ, ਸੀਤਲ ਧਾਰ ਰੂਪ ਵਟਾਈਆ। ਹੁਕਮੇ ਅੰਦਰ ਦੇਵਾਂ ਭੇਜ, ਧੁਰ ਫ਼ਰਮਾਨ
ਸਮਝਾਈਆ । ਜੋਤੀ ਨੂਰ ਬਖ਼ਸ਼ ਤੇਜ, ਘਰ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੰਢ ਆਪਣੇ ਨਾਲ ਪੁਆਈਆ।
ਦਸਵੇਂ ਗੰਢ ਪਾਏ ਕਰਤਾਰ, ਕਰਤਾ ਖੇਲ ਕਰਾਈਆ। ਦੇਵਣਹਾਰਾ ਸਦਾ ਅਧਾਰ, ਉਦਰ ਅੰਦਰ
ਵੇਖ ਵਖਾਈਆ। ਜਨਮ ਜਨਮ ਪਾਵੇ ਸਾਰ, ਪਾਰਖੂ ਬਣੇ ਬੇਪਰਵਾਹੀਆ। ਦੇਵਣਹਾਰ ਸਚ ਪਿਆਰ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਸਰਗੁਣ ਬਣਾਏ ਸੁਤ ਦੁਲਾਰ, ਪੂਤ ਸਪੂਤਾ ਵੇਖ ਵਖਾਈਆ। ਏਕਾ ਜਨਣੀ ਕਰ ਉਜਿਆਰ, ਗੁਜਰੀ ਗੋਦ ਗੋਦ ਵਡਿਆਈਆ । ਤੇਗ਼ ਬਹਾਦਰ ਚਿਟੀ ਧਾਰ, ਸਾਦਰ ਆਪਣਾ ਭੇਵ ਖੁਲ੍ਹਾਈਆ। ਕਰਤਾ ਕਾਦਰ ਕਰੇ ਵੀਚਾਰ, ਸੋਚ ਸਮਝ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਗੋਬਿੰਦ ਗੋਬਿੰਦ ਵਿਚ ਸਮਾਈਆ।
ਹਰਿ ਗੋਬਿੰਦ ਉਪਜੇ ਗੋਬਿੰਦ ਨੰਦ, ਗੋਬਿੰਦ ਮਾਤ ਪਿਤ ਅਖਵਾਇੰਦਾ। ਹਰਿ ਗੋਬਿੰਦ ਧਾਰਾ ਗੋਬਿੰਦ ਚੰਦ, ਹਰਿ ਗੋਬਿੰਦ ਕਿਰਨ ਕਿਰਨ ਚਮਕਾਇੰਦਾ। ਹਰਿ ਗੋਬਿੰਦ ਢੋਲਾ ਗੋਬਿੰਦ ਛੰਦ, ਹਰਿ ਗੋਬਿੰਦ ਰਾਗ ਅਲਾਇੰਦਾ। ਹਰਿ ਗੋਬਿੰਦ ਖੇੜਾ ਗੋਬਿੰਦ ਪਿੰਡ, ਹਰਿ ਗੋਬਿੰਦ ਡੇਰਾ ਲਾਇੰਦਾ। ਹਰਿ ਗੋਬਿੰਦ ਸਾਗਰ ਗੋਬਿੰਦ ਸਿੰਧ, ਗੋਬਿੰਦ ਗਹਿਰ ਗੰਭੀਰ ਅਖਵਾਇੰਦਾ। ਹਰਿ ਗੋਬਿੰਦ ਬਣਾ ਗੋਬਿੰਦ ਬਿੰਦ, ਹਰਿ ਗੋਬਿੰਦ ਪੂਤ ਸਪੂਤਾ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੀ ਕਾਰ ਕਮਾਇੰਦਾ ।
ਹਰਿ ਗੋਬਿੰਦ ਮਿਹਰਵਾਨ, ਹਰਿ ਗੋਬਿੰਦ ਕੁਰਬਾਨ, ਹਰਿ ਗੋਬਿੰਦ ਦਾਨ, ਹਰਿ ਗੋਬਿੰਦ ਨਿਸ਼ਾਨ, ਗੋਬਿੰਦ ਰੂਪ ਇਕ ਦਰਸਾਈਆ। ਹਰਿ ਗੋਬਿੰਦ ਬਲਵਾਨ, ਹਰਿ ਗੋਬਿੰਦ ਭਗਵਾਨ, ਹਰਿ ਗੋਬਿੰਦ ਜਵਾਨ, ਗੋਬਿੰਦ ਆਪਣਾ ਬਲ ਪਰਗਟਾਈਆ। ਹਰਿ ਗੋਬਿੰਦ ਮੈਦਾਨ, ਹਰਿ ਗੋਬਿੰਦ ਕਲਿਆਣ, ਹਰਿ ਗੋਬਿੰਦ ਵੇਖੇ ਮਾਰ ਧਿਆਨ, ਗੋਬਿੰਦ ਆਪਣੀ ਸੇਵ ਕਮਾਈਆ। ਗੋਬਿੰਦ ਦੇ ਕੇ ਜਾਏ ਬਿਆਨ, ਗੋਬਿੰਦ ਲੇਖ ਲਿਖੇ ਮਹਾਨ, ਗੋਬਿੰਦ ਗੋਬਿੰਦ ਭੇਵ ਚੁਕਾਈਆ। ਗੋਬਿੰਦ ਮੰਗੇ ਗੋਬਿੰਦ ਦਾਨ, ਗੋਬਿੰਦ ਦੇਵਣਹਾਰਾ ਸੁਲਤਾਨ, ਗੋਬਿੰਦ ਆਸਾ ਪੂਰ ਕਰਾਈਆ। ਗੁਰ ਗੋਬਿੰਦ ਕਹੇ ਕਲ ਕਲਕੀ ਪਰਗਟ ਹੋਵੇ ਨੌਜਵਾਨ, ਲੇਖਾ ਜਾਣੇ ਦੋ ਜਹਾਨ, ਜ਼ਿਮੀਂ ਅਸਮਾਨ ਨਜ਼ਰ ਕਿਸੇ ਨਾ ਆਈਆ। ਸੰਬਲ ਵਸੇ ਇਕ ਮਕਾਨ, ਦੇਵਣਹਾਰਾ ਆਪੇ ਦਾਨ, ਦਇਆਵਾਨ ਫੇਰਾ ਪਾਈਆ। ਸੋ ਗੋਬਿੰਦ ਹੋਏ ਭਗਵਾਨ, ਜਿਸ ਦਾ ਝੁਲਦਾ ਰਹੇ ਨਿਸ਼ਾਨ, ਸਜਦਾ ਕਰਨ ਦੋ ਜਹਾਨ, ਬ੍ਰਹਿਮੰਡ ਖੰਡ ਬੈਠਣ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਗੋਬਿੰਦ ਕਹੇ ਸੁਣੋ ਸਚ ਸਿਖਿਆ, ਸੋਚ ਸਮਝ ਵਿਚ ਕਿਸੇ ਨਾ ਆਈਆ। ਆਦਿ ਪੁਰਖ ਜੋ ਲੇਖ ਲਿਖਿਆ, ਜੁਗਾਦਿ ਕੋਈ ਮੇਟ ਸਕੇ ਨਾ ਰਾਈਆ। ਜੁਗ ਚੌਕੜੀ ਸਦਾ ਮਿਥਿਆ, ਥਿਰ ਕੋਇ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਆਪਣਾ ਭਾਣਾ ਆਪ ਨਜਿਠਿਆ, ਨਿਰਗੁਣ ਨਿਰਗੁਣ ਫੇਰਾ ਪਾਈਆ। ਕਲਜੁਗ ਅੰਤਮ ਭਗਤ ਭਗਵਾਨ ਤਾਰੇ ਇਕੱਠਿਆਂ, ਜੁਗ ਵਿਛੜੇ ਮੇਲ ਮਿਲਾਈਆ। ਲੇਖੇ ਲਾਏ ਦਰ ਤੇ ਢੱਠਿਆਂ, ਡਿਗਿਆਂ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਦਾਤਾ ਬੇਪਰਵਾਹੀਆ। ਗੋਬਿੰਦ ਮਰਦ ਮਰਦ ਮਰਦਾਨਾ, ਮਰਦਾਨਗੀ ਗੋਬਿੰਦ ਰਿਹਾ ਕਰਾਈਆ। ਗੋਬਿੰਦ ਵੇਖਣਹਾਰ
ਜ਼ਮਾਨਾ, ਗੋਬਿੰਦ ਨਿਰਗੁਣ ਸਰਗੁਣ ਵੇਸ ਧਰਾਈਆ। ਗੋਬਿੰਦ ਗੋਪੀ ਗੋਬਿੰਦ ਕਾਹਨਾ, ਗੋਬਿੰਦ ਬੰਸਰੀ ਨਾਮ ਵਜਾਈਆ। ਗੋਬਿੰਦ ਰਮਈਆ ਗੋਬਿੰਦ ਰਾਮਾ, ਗੋਬਿੰਦ ਸੁਰਤੀ ਸੀਤਾ ਆਪ ਪਰਨਾਈਆ। ਗੋਬਿੰਦ ਧਨੁਸ਼ ਗੋਬਿੰਦ ਕਮਾਨਾ, ਗੋਬਿੰਦ ਜਨਕ ਦੇਵਣਹਾਰ ਵਡਿਆਈਆ। ਗੋਬਿੰਦ ਤੀਰ ਗੋਬਿੰਦ ਨਿਸ਼ਾਨਾ, ਗੋਬਿੰਦ ਦੁਸ਼ਟਾਂ ਰਿਹਾ ਘਾਈਆ। ਗੋਬਿੰਦ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਈਆ । ਗੋਬਿੰਦ ਈਸਾ ਮੂਸਾ ਮੁਹੰਮਦ ਚਾਰ ਯਾਰੀ ਬੰਨ੍ਹੇ ਗਾਨਾ, ਗੋਬਿੰਦ ਅੱਲਾ ਰਾਣੀ ਏਕਾ ਮੰਦਰ ਦਏ ਬੁਝਾਈਆ। ਗੋਬਿੰਦ ਮਸਲਾ ਵੇਖੇ ਹੱਕ ਕੁਰਾਨਾ, ਗੋਬਿੰਦ ਮੁਸੱਲਾ ਹੇਠ ਰਿਹਾ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਗੋਬਿੰਦ ਆਇਆ ਜਿਸ ਆਦਿ ਜੁਗਾਦੀ ਖੇਲ ਰਚਾਇਆ, ਰਚਨਹਾਰਾ ਫੇਰਾ ਪਾਈਆ।
ਆਉ ਵੇਖੋ ਗੋਬਿੰਦ ਮੀਤ, ਹਰਿ ਮਿੱਤਰ ਪਿਆਰਾ ਨਜ਼ਰੀ ਆਈਆ। ਜਿਸ ਦਾ ਇਕੋ ਢੋਲਾ ਇਕੋ ਗੀਤ, ਗੁਰ ਗਿਆਨ ਸ਼ਬਦ ਦ੍ਰਿੜਾਈਆ। ਜਿਸ ਦੇ ਅੰਦਰ ਮੰਦਰ ਮਸੀਤ, ਕੋਟਨ ਕਾਅਬੇ ਬੈਠੇ ਸੀਸ ਝੁਕਾਈਆ। ਜਿਸ ਦੇ ਗ੍ਰਹਿ ਵਸਣ ਠਾਕਰ ਦਵਾਰੇ ਅਨੀਤ, ਨਿਤ ਨਿਤ ਧਿਆਨ ਲਗਾਈਆ। ਜਿਸ ਘਰ ਗੁਰਦਵਾਰੇ ਕਹਿਣ ਪ੍ਰਭੂ ਇਹ ਠੀਕ, ਬ੍ਰਹਮ ਦਾਤਾ ਪਾਰਬ੍ਰਹਮ ਬੇਪਰਵਾਹੀਆ। ਉਹ ਵੇਖੋ ਲਾਸ਼ਰੀਕ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ । ਪਰਵਰਦਿਗਾਰ ਸਾਂਝੇ ਯਾਰ ਨਾਲ ਕਰਕੇ ਵੇਖੋ ਸਚ ਪ੍ਰੀਤ, ਕੂੜਾ ਨਾਤਾ ਦਏ ਤੁੜਾਈਆ । ਰਾਮ ਝਕੋਲੇ ਕਰਕੇ ਵੇਖੋ ਪ੍ਰੀਤ, ਝਰੋਖਾ ਆਪਣਾ ਦਏ ਵਖਾਈਆ। ਪਰਦਾ ਪਰਦਾ ਪਰਦਾ ਖੋਲ੍ਹੇ ਹੋ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਲੇਖਾ ਜਾਣੇ ਹਸਤ ਕੀਟ, ਨੀਚ ਨੀਚਾਂ ਲਏ ਉਠਾਈਆ। ਕਰਵਟ ਬਦਲੇ ਜੋ ਸੁੱਤਾ ਦੇ ਕਰ ਪੀਠ, ਮੁਖ ਆਪਣਾ ਦਏ ਵਖਾਈਆ। ਕਲਜੁਗ ਅੰਤਮ ਸਾਧੋ ਸੰਤੋ ਜੀਵੋ ਜੰਤੋ ਪਾਰਬ੍ਰਹਮ ਪਤਿਪਰਮੇਸ਼ਵਰ ਆਤਮ ਪਰਮਾਤਮ ਸੋਹੰ ਢੋਲਾ ਗਾਓ ਗੀਤ, ਗੀਤ ਗੋਬਿੰਦ ਰਿਹਾ ਜਣਾਈਆ। ਗਾਓ ਗੀਤ ਹਰਿ ਗੋਬਿੰਦ, ਸੋ ਸਾਹਿਬ ਆਪ ਜਣਾਈਆ। ਮਾਣਸ ਜਨਮ ਨਾ ਰਹੇ ਚਿੰਦ, ਚਿੰਤਾ ਚਿਖਾ ਰਿਹਾ ਬੁਝਾਈਆ। ਲੇਖਾ ਚੁੱਕੇ ਜੀਉ ਪਿੰਡ, ਇੰਡ ਬ੍ਰਹਿਮੰਡ ਭੇਵ ਦਏ ਖੁਲ੍ਹਾਈਆ। ਅੰਮ੍ਰਿਤ ਧਾਰ ਬਖ਼ਸ਼ੇ ਸਾਗਰ ਸਿੰਧ, ਨਿਝਰ ਝਿਰਨਾ ਸਤਿ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰ ਵਡਿਆਈਆ।
ਗੋਬਿੰਦ ਨਾਮ ਜਪੋ ਜਪ, ਜਪਤ ਜਪਤ ਸੁਖ ਪਾਇਆ। ਤ੍ਰੈਗੁਣ ਮਾਇਆ ਮਿਟੇ ਤਪ, ਤਪਸ਼ ਹੋਰ ਰਹੇ ਨਾ ਰਾਇਆ। ਪੂਰਬ ਜਨਮ ਦੇ ਮਿਟਣ ਪਪ, ਮਾਣਸ ਜਨਮ ਲੇਖੇ ਰਿਹਾ ਲਗਾਇਆ। ਜੋ ਦੁਖੜਾ ਸੋ ਸਤਿਗੁਰ ਅੱਗੇ ਦਿਓ ਦੱਸ, ਦੁਖੀਆਂ ਦੁੱਖ ਰਿਹਾ ਗਵਾਇਆ। ਰਾਤੀਂ ਸੁੱਤਿਆਂ ਦਰਸ ਦਿਖਾਏ ਹੱਸ ਹੱਸ, ਘਰ ਘਰ ਫੇਰਾ ਪਾਇਆ। ਦੂਰ ਦੁਰਾਡਾ ਪੰਧ ਮੁਕਾਏ ਨੱਸ ਨੱਸ, ਨਿਰਗੁਣ ਆਪਣੀ ਸੇਵਾ ਲਾਇਆ। ਜਨ ਭਗਤਾਂ ਢੋਲਾ ਗਾਏ ਜਸ, ਜਸ ਆਪਣੇ ਨਾਲ ਮਿਲਾਇਆ। ਨਿਰਗੁਣ ਹੋ ਕੇ ਸਰਗੁਣ ਅੰਦਰ ਰਿਹਾ ਵਸ, ਵਸੇਰਾ ਗੁਰਮੁਖਾਂ ਅੰਦਰ ਆਪ ਰਖਾਇਆ। ਪ੍ਰੀਤੀ ਅੰਦਰ ਗਿਆ ਫਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਆਪਣਾ ਭੇਵ ਜਣਾਇਆ।
ਜਿਸ ਗੋਬਿੰਦ ਨੂੰ ਲੱਭੇ ਜਗ, ਸੋ ਗੋਬਿੰਦ ਰਿਹਾ ਜਣਾਈਆ। ਗੁਰਮੁਖੋ ਵੇਖੋ ਉਪਰ ਸ਼ਾਹ ਰਗ,
ਬੈਠਾ ਆਪਣਾ ਡੇਰਾ ਲਾਈਆ। ਜਗਤ ਦਵਾਰਾ ਪਾਰ ਕਰ ਕੇ ਆਓ ਹੱਦ, ਸਤਿਗੁਰ ਨੌਂ ਦਵਾਰੇ ਹੱਦ ਪਾਰ ਆਪ ਕਰਾਈਆ । ਈੜਾ ਪਿੰਗਲ ਸੁਖਮਨ ਟੇਢੀ ਬੰਕ ਬਾਹਰ ਲਵੇ ਕੱਢ, ਉਂਗਲੀ ਆਪਣੀ ਨਾਮ ਲਗਾਈਆ। ਅੰਦਰ ਵੜ ਕੇ ਸੁਣਾਏ ਛੰਦ, ਸਾਚਾ ਰਾਗ ਇਕ ਅਲਾਈਆ । ਤਾਲ ਵੱਜੇ ਇਕ ਅਨਹਦ, ਅਨਹਤ ਭੇਵ ਰਹੇ ਨਾ ਰਾਈਆ। ਡੂੰਘੀ ਭਵਰੀ ਬਾਹਰ ਕੱਢ, ਸਚ ਸਰੋਵਰ ਲਏ ਨੁਹਾਈਆ। ਹੰਸ ਰੂਪ ਹੋਵੇ ਕੱਗ, ਕਾਗੋਂ ਹੰਸ ਬਣਾਈਆ। ਕਰ ਪਿਆਰ ਸੁਰਤ ਸਵਾਣੀ ਲਏ ਸੱਦ, ਸ਼ਬਦ ਹਾਣੀ ਮੇਲ ਮਿਲਾਈਆ। ਬਿਨ ਮੱਕੇ ਕਾਅਬਿਉਂ ਕਰਾਵੇ ਸੱਚਾ ਹੱਜ, ਪੀਰ ਇਕੋ ਨਜ਼ਰੀ ਆਈਆ। ਜਿਸ ਦੇ ਹੁਜਰੇ ਬਹਿਣਾ ਸਜ, ਸੋ ਸਾਹਿਬ ਰਿਹਾ ਸਮਝਾਈਆ। ਗੁਰਮੁਖੋ ਗੁਰਸਿਖੋ ਜਨ ਭਗਤੋ ਭਗਵਾਨ ਕਿਸੇ ਲੌਣ ਨਾ ਦੇਵੇ ਅਜ ਪਜ, ਜੋ ਆਪਣੇ ਸੋ ਆਪਣੇ ਨਾਲ ਮਿਲਾਈਆ। ਜੇ ਪੱਲੂ ਛੱਡ ਕੇ ਜਾਓ ਭੱਜ, ਰਾਤੀਂ ਸੁੱਤਿਆਂ ਲਏ ਜਗਾਈਆ। ਤੁਹਾਡੀ ਸੇਜਾ ਉਤੇ ਬਹੇ ਸਜ, ਸਚ ਆਤਮ ਪਰਮਾਤਮ ਆਪਣੀ ਗੋਦ ਬਹਾਈਆ। ਤੁਹਾਡਾ ਨੇਤਰ ਵੇਖ ਤੁਹਾਨੂੰ ਆਵੇ ਲੱਜ, ਸਤਿਗੁਰ ਪਿਛੇ ਪਿਛੇ ਫਿਰੇ ਜੰਗਲ ਜੂਹ ਉਜਾੜ ਪਹਾੜ ਫੇਰਾ ਪਾਈਆ। ਅੰਤ ਕਲ ਪਰਦਾ ਰਿਹਾ ਕੱਜ, ਕਜ਼ਾ ਨੇੜ ਕੋਇ ਨਾ ਆਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਗਾਓ ਗੱਜ, ਗ਼ਜ਼ਲ ਨਜ਼ਮ ਨਗ਼ਮਾ ਅਮਾਮ ਆਪਣਾ ਨਾਮ ਸੁਣਾਈਆ। ( ੧੮ ਜੇਠ ੨੦੨੦ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ)
ਗੋਬਿੰਦ ਅਗੰਮ ਗੋਬਿੰਦ ਅਥਾਹ, ਗੋਬਿੰਦ ਗੋਬਿੰਦ ਭੇਵ ਛੁਪਾਇੰਦਾ। ਗੋਬਿੰਦ ਬੇੜਾ ਗੋਬਿੰਦ ਮਲਾਹ, ਗੋਬਿੰਦ ਪੱਤਣ ਨਜ਼ਰੀ ਆਇੰਦਾ। ਗੋਬਿੰਦ ਹਕੀਰ ਗੋਬਿੰਦ ਸ਼ਾਹ, ਗੋਬਿੰਦ ਸ਼ਹਿਨਸ਼ਾਹ ਰੂਪ ਵਟਾਇੰਦਾ। ਗੋਬਿੰਦ ਸ਼ਰਅ ਗੋਬਿੰਦ ਜ਼ੰਜੀਰ, ਗੋਬਿੰਦ ਫਾਸੀ ਫਾਹ ਲਗਾਇੰਦਾ। ਗੋਬਿੰਦ ਮੰਜ਼ਲ ਗੋਬਿੰਦ ਅਖ਼ੀਰ, ਗੋਬਿੰਦ ਤਕਦੀਰ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਗੋਬਿੰਦ ਵੇਸ ਵਟਾਇੰਦਾ।
ਗੋਬਿੰਦ ਅਕਾਲ ਗੋਬਿੰਦ ਦਿਆਲ, ਗੋਬਿੰਦ ਲਾਲ ਰੂਪ ਅਖਵਾਈਆ। ਗੋਬਿੰਦ ਮੰਦਰ ਗੋਬਿੰਦ ਧਰਮਸਾਲ, ਗੋਬਿੰਦ ਪੂਜਾ ਪਾਠ ਜਣਾਈਆ। ਗੋਬਿੰਦ ਨੂਰ ਗੋਬਿੰਦ ਜੋਤ ਬੇਮਿਸਾਲ, ਗੋਬਿੰਦ ਸ਼ਬਦ ਨਾਦ ਸ਼ਨਵਾਈਆ। ਗੋਬਿੰਦ ਵਚੋਲਾ ਗੋਬਿੰਦ ਦਲਾਲ, ਗੋਬਿੰਦ ਵਣਜ ਹੱਟ ਚਲਾਈਆ। ਗੋਬਿੰਦ ਮੇਲਾ ਗੋਬਿੰਦ ਚੇਲਾ ਗੋਬਿੰਦ ਖੇਲੇ ਖੇਲ ਵਿਚ ਜਹਾਨ, ਗੋਬਿੰਦ ਦੋ ਜਹਾਨਾਂ ਵਾਲੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗੋਬਿੰਦ ਬੇਪਰਵਾਹੀਆ।
ਗੋਬਿੰਦ ਪਿਤਾ ਗੋਬਿੰਦ ਮਾਤਾ, ਗੋਬਿੰਦ ਪੂਤ ਅਖਵਾਇੰਦਾ। ਗੋਬਿੰਦ ਸੱਜਣ ਗੋਬਿੰਦ ਨਾਤਾ, ਗੋਬਿੰਦ ਸਾਕ ਸੈਣ ਨਾਉਂ ਧਰਾਇੰਦਾ। ਗੋਬਿੰਦ ਅੰਮ੍ਰਿਤ ਗੋਬਿੰਦ ਬਾਟਾ, ਗੋਬਿੰਦ ਰਸੀਆ ਰਸ ਚਖਾਇੰਦਾ। ਗੋਬਿੰਦ ਤੀਰਥ ਗੋਬਿੰਦ ਤਾਟਾ, ਗੋਬਿੰਦ ਸਰੋਵਰ ਇਕ ਨੁਹਾਇੰਦਾ। ਗੋਬਿੰਦ ਜੋਤੀ ਗੋਬਿੰਦ ਜਾਤਾ, ਗੋਬਿੰਦ ਜਾਗਰਤ ਜੋਤ ਜਗਾਇੰਦਾ। ਗੋਬਿੰਦ ਵਹੀ ਗੋਬਿੰਦ ਖਾਤਾ, ਗੋਬਿੰਦ ਲਹਿਣਾ ਦੇਣਾ ਵੇਖ ਵਖਾਇੰਦਾ। ਗੋਬਿੰਦ ਵਾਧਾ ਗੋਬਿੰਦ ਘਾਟਾ, ਗੋਬਿੰਦ ਇਕੋ ਰੰਗ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਕਾਰ ਕਮਾਇੰਦਾ।
ਗੋਬਿੰਦ ਪੁਰਖ ਗੋਬਿੰਦ ਨਾਰ, ਗੋਬਿੰਦ ਸੇਜ ਸੁਹਾਈਆ। ਗੋਬਿੰਦ ਅੰਦਰ ਗੋਬਿੰਦ ਬਾਹਰ, ਗੋਬਿੰਦ ਨਿਰਗੁਣ ਸਰਗੁਣ ਧਾਰ ਚਲਾਈਆ। ਗੋਬਿੰਦ ਵਛੋੜਾ ਗੋਬਿੰਦ ਪਿਆਰ, ਗੋਬਿੰਦ ਜੋੜਾ ਜੋੜ ਵਖਾਈਆ। ਗੋਬਿੰਦ ਘੋੜਾ ਗੋਬਿੰਦ ਅਸਵਾਰ, ਗੋਬਿੰਦ ਸ਼ਸਤਰ ਬਸਤਰ ਤਨ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਇਕ ਵਡਿਆਈਆ।
ਗੋਬਿੰਦ ਬਸਤਰ ਗੋਬਿੰਦ ਸ਼ਸਤਰ, ਗੋਬਿੰਦ ਅਸਤਰ ਇਕ ਉਪਾਇੰਦਾ। ਗੋਬਿੰਦ ਨਾਮ ਗੋਬਿੰਦ ਮੰਤਰ, ਗੋਬਿੰਦ ਇਸ਼ਟ ਦੇਵ ਮਨਾਇੰਦਾ। ਗੋਬਿੰਦ ਜੀਵ ਗੋਬਿੰਦ ਜੰਤਰ, ਗੋਬਿੰਦ ਬੰਧਨ ਇਕ ਰਖਾਇੰਦਾ। ਗੋਬਿੰਦ ਗਗਨ ਗੋਬਿੰਦ ਗਗਨੰਤਰ, ਗੋਬਿੰਦ ਜ਼ਿਮੀਂ ਅਸਮਾਨ ਸੋਭਾ ਪਾਇੰਦਾ। ਗੋਬਿੰਦ ਜੁਗ ਗੋਬਿੰਦ ਜੁਗੰਤਰ, ਗੋਬਿੰਦ ਜੁਗ ਜੁਗ ਵੇਸ ਵਟਾਇੰਦਾ। ਗੋਬਿੰਦ ਗਿਆਨ ਗੋਬਿੰਦ ਪੰਡਤ, ਗੋਬਿੰਦ ਸਿਖਿਆ ਸਚ ਦ੍ਰਿੜਾਇੰਦਾ। ਗੋਬਿੰਦ ਜੇਰਜ ਗੋਬਿੰਦ ਅੰਡਜ, ਗੋਬਿੰਦ ਉਤਭੁਜ ਸੇਤਜ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਧਾਰ ਜਣਾਇੰਦਾ।
ਗੋਬਿੰਦ ਨਿਰੰਕਾਰ ਗੋਬਿੰਦ ਆਕਾਰ, ਗੋਬਿੰਦ ਪੰਜ ਤੱਤ ਕੁੜਮਾਈਆ। ਗੋਬਿੰਦ ਜਗਤ ਗੋਬਿੰਦ ਭਗਤ, ਗੋਬਿੰਦ ਸ਼ਕਤ ਰੂਪ ਦਰਸਾਈਆ। ਗੋਬਿੰਦ ਬੂੰਦ ਗੋਬਿੰਦ ਰਕਤ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਅਰਸ਼ ਗੋਬਿੰਦ ਫ਼ਰਸ਼, ਗੋਬਿੰਦ ਖ਼ਾਕੀ ਤਨ ਹੰਡਾਈਆ। ਗੋਬਿੰਦ ਸੋਗ ਗੋਬਿੰਦ ਹਰਖ, ਗੋਬਿੰਦ ਚਿੰਤਾ ਰਿਹਾ ਗਵਾਈਆ। ਗੋਬਿੰਦ ਅੰਮ੍ਰਿਤ ਗੋਬਿੰਦ ਮੇਘ ਦੇਵੇ ਬਰਖ, ਗੋਬਿੰਦ ਘਨਘੋਰ ਘਟਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਜਾਵੇ ਗੋਬਿੰਦ ਆਵੇ ਪਰਤ, ਗੋਬਿੰਦ ਪਰਤੀਨਿਧ ਇਕ ਅਖਵਾਈਆ।
ਗੋਬਿੰਦ ਆਕਾ ਗੋਬਿੰਦ ਸਾਕਾ, ਗੋਬਿੰਦ ਨਾਤਾ ਜੋੜ ਜੁੜਾਇੰਦਾ। ਗੋਬਿੰਦ ਦਿਵਸ ਗੋਬਿੰਦ ਰਾਤਾ, ਗੋਬਿੰਦ ਘੜੀ ਪਲ ਵੰਡ ਵੰਡਾਇੰਦਾ। ਗੋਬਿੰਦ ਪਾਣੀ ਗੋਬਿੰਦ ਆਟਾ, ਗੋਬਿੰਦ ਸਚ ਪਕਵਾਨ ਰੂਪ ਧਰਾਇੰਦਾ। ਗੋਬਿੰਦ ਭਰਪੂਰ ਗੋਬਿੰਦ ਫ਼ਾਕਾ, ਗੋਬਿੰਦ ਤ੍ਰਿਸਨਾ ਵਿਚ ਤੜਫਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਪਰਦਾ ਲਾਹਿੰਦਾ।
ਗੋਬਿੰਦ ਅੰਧਾ ਗੋਬਿੰਦ ਬੰਦਾ, ਗੋਬਿੰਦ ਨੈਣ ਨਾ ਕੋਇ ਰਖਾਈਆ। ਗੋਬਿੰਦ ਸੂਰਜ ਗੋਬਿੰਦ ਚੰਦਾ, ਗੋਬਿੰਦ ਮੰਡਲ ਮੰਡਪ ਡੇਰਾ ਲਾਈਆ। ਗੋਬਿੰਦ ਖੜਗ ਗੋਬਿੰਦ ਖੰਡਾ, ਗੋਬਿੰਦ ਤਿਖੀ ਧਾਰ ਵਖਾਈਆ। ਗੋਬਿੰਦ ਸੁਹਾਗੀ ਗੋਬਿੰਦ ਰੰਡਾ, ਗੋਬਿੰਦ ਨਾਰ ਕੰਤ ਰੂਪ ਨਾ ਕੋਇ ਜਣਾਈਆ। ਗੋਬਿੰਦ ਕਰਮ ਗੋਬਿੰਦ ਧੰਦਾ, ਨਿਹਕਰਮੀ ਗੋਬਿੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਬਾਢੀ ਗੋਬਿੰਦ ਰੰਦਾ, ਗੋਬਿੰਦ ਆਪਣੀ ਕਾਰ ਕਮਾਈਆ।
ਗੋਬਿੰਦ ਸਰਕਾਰ ਗੋਬਿੰਦ ਦਸਤਾਰ, ਗੋਬਿੰਦ ਹਾਕਮ ਇਕ ਅਖਵਾਈਆ। ਗੋਬਿੰਦ ਭਗਤ ਗੋਬਿੰਦ ਪਿਆਰ, ਗੋਬਿੰਦ ਪ੍ਰੀਤੀ ਇਕ ਨਿਭਾਈਆ। ਗੋਬਿੰਦ ਜਗਤ ਗੋਬਿੰਦ ਸੰਸਾਰ, ਗੋਬਿੰਦ ਸਗਲਾ ਜੀਵ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਗੋਬਿੰਦ ਇਕੋ ਫੇਰਾ ਪਾਈਆ।
ਹਰਿ ਗੋਬਿੰਦ ਇਕ, ਹਰਿ ਗੋਬਿੰਦ ਭਿਖ, ਹਰਿ ਗੋਬਿੰਦ ਲਿਖ, ਲੇਖਾ ਆਪਣਾ ਆਪ ਜਣਾਇੰਦਾ।
ਹਰਿ ਗੋਬਿੰਦ ਗੁਰ, ਹਰਿ ਗੋਬਿੰਦ ਸੁਰ, ਹਰਿ ਗੋਬਿੰਦ ਧੁਰ, ਧੁਰਦਰਗਾਹੀ ਧੁਰ ਦੀ ਕਾਰ ਕਮਾਇੰਦਾ। ਹਰਿ ਗੋਬਿੰਦ ਮੀਤ, ਹਰਿ ਗੋਬਿੰਦ ਅਤੀਤ, ਹਰਿ ਗੋਬਿੰਦ ਠਾਂਡਾ ਸੀਤ, ਸੀਤਲ ਧਾਰ ਅੰਮ੍ਰਿਤ ਮੇਘ ਬਰਸਾਇੰਦਾ। ਹਰਿ ਗੋਬਿੰਦ ਮੰਦਰ ਹਰਿ ਗੋਬਿੰਦ ਮਸੀਤ, ਹਰਿ ਗੋਬਿੰਦ ਲੱਖ ਚੁਰਾਸੀ ਪਰਖੇ ਨੀਤ, ਨਿਤ ਨਿਤ ਆਪਣਾ ਵੇਸ ਵਟਾਇੰਦਾ। ਹਰਿ ਗੋਬਿੰਦ ਭਿਖਾਰੀ ਹਰਿ ਗੋਬਿੰਦ ਭੀਖ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਹਰਿ ਗੋਬਿੰਦ ਲੇਖਾ, ਹਰਿ ਗੋਬਿੰਦ ਭੁਲੇਖਾ, ਹਰਿ ਗੋਬਿੰਦ ਦੇਸਾ, ਦੇਸ ਦਸੰਤਰ ਦਏ ਵਡਿਆਈਆ। ਹਰਿ ਗੋਬਿੰਦ ਰਾਜਾ ਹਰਿ ਗੋਬਿੰਦ ਰਾਣਾ ਹਰਿ ਗੋਬਿੰਦ ਨੇਤਾ, ਸ਼ਾਹੋ ਭੂਪ ਇਕ ਅਖਵਾਈਆ। ਹਰਿ ਗੋਬਿੰਦ ਹੇਤਾ ਹਰਿ ਗੋਬਿੰਦ ਭੇਤਾ, ਹਰਿ ਗੋਬਿੰਦ ਅਚਨ ਅਚੇਤਾ ਆਪਣਾ ਪਰਦਾ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਹਰਿ ਭਗਤੀ ਭੇਵ ਚੁਕਾਈਆ।
ਹਰਿ ਗੋਬਿੰਦ ਭਗਤੀ ਹਰਿ ਗੋਬਿੰਦ ਸ਼ਕਤੀ, ਹਰਿ ਗੋਬਿੰਦ ਜੁਗਤੀ ਜਗਤ ਜੁਗਤ ਜਣਾਇੰਦਾ। ਹਰਿ ਗੋਬਿੰਦ ਮੁਕਤੀ ਹਰਿ ਗੋਬਿੰਦ ਸੁਰਤੀ, ਹਰਿ ਗੋਬਿੰਦ ਨਾਦ ਤੂਰਤੀ, ਤੁਰਯਾ ਰਾਗ ਨੈਣ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਗੁਰਮੁਖ ਰੂਪ ਵਟਾਇੰਦਾ ।
ਹਰਿ ਗੋਬਿੰਦ ਮੁਖ, ਹਰਿ ਗੋਬਿੰਦ ਸੁਖ, ਹਰਿ ਗੋਬਿੰਦ ਦੁਖ, ਦੁਖ ਦਰਦ ਆਪ ਜਣਾਈਆ। ਹਰਿ ਗੋਬਿੰਦ ਜਨਨੀ ਹਰਿ ਗੋਬਿੰਦ ਕੁਖ, ਹਰਿ ਗੋਬਿੰਦ ਗੋਦੀ ਗੋਦ ਸੁਹਾਈਆ। ਹਰਿ ਗੋਬਿੰਦ ਪਿਤਾ ਹਰਿ ਗੋਬਿੰਦ ਮਾਤਾ ਹਰਿ ਗੋਬਿੰਦ ਪੁੱਤ, ਪਿਤਾ ਪੂਤ ਆਪਣਾ ਰੰਗ ਰੰਗਾਈਆ। ਹਰਿ ਗੋਬਿੰਦ ਉਹਲਾ ਹਰਿ ਗੋਬਿੰਦ ਲੁਕ, ਹਰਿ ਗੋਬਿੰਦ ਧਾਰੋਂ ਗੋਬਿੰਦ ਉਠ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਹਰਿ ਗੋਬਿੰਦ ਪਿਆਲਾ ਹਰਿ ਗੋਬਿੰਦ ਦੀਨ ਦਿਆਲਾ ਹਰਿ ਗੋਬਿੰਦ ਸੱਚੀ ਧਰਮਸਾਲਾ ਹਰਿ ਗੋਬਿੰਦ ਅਬਿਨਾਸ਼ੀ ਅਚੁਤ, ਚੇਤਨ ਆਪਣੀ ਕਾਰ ਕਮਾਈਆ। ਹਰਿ ਗੋਬਿੰਦ ਪੜਦਾ, ਹਰਿ ਗੋਬਿੰਦ ਵੜਦਾ, ਹਰਿ ਗੋਬਿੰਦ ਚੜ੍ਹਦਾ, ਹਰਿ ਗੋਬਿੰਦ ਪੜ੍ਹਦਾ, ਅੱਖਰ ਇਕੋ ਨਾਮ ਸੁਣਾਈਆ। ਹਰਿ ਗੋਬਿੰਦ ਘਰ ਦਾ, ਹਰਿ ਗੋਬਿੰਦ ਵਰਦਾ, ਹਰਿ ਗੋਬਿੰਦ ਦਰ ਦਾ, ਜਨ ਭਗਤ ਦਵਾਰੇ ਦਰ ਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਗੋਬਿੰਦ ਰੂਪ ਨੌਜਵਾਨ, ਨਾ ਜਨਮੇ ਨਾ ਕਦੇ ਮਰਦਾ, ਬਿਨ ਜੀਵਣ ਆਪਣੀ ਕਾਰ ਕਮਾਈਆ। (੧੯ ਜੇਠ ੨੦੨੦ ਬਿਕ੍ਰਮੀ ਪਰੇਮੋ ਦੇਵੀ ਦੇ ਗ੍ਰਹਿ)
ਗੋਬਿੰਦ ਨਾਰ ਗੋਬਿੰਦ ਕੰਤ, ਗੋਬਿੰਦ ਨਾਤਾ ਇਕ ਰਖਾਈਆ। ਗੋਬਿੰਦ ਚੋਲੀ ਗੋਬਿੰਦ ਰੰਗ ਬਸੰਤ, ਗੋਬਿੰਦ ਰੰਗ ਮਜੀਠ ਚੜ੍ਹਾਈਆ। ਗੋਬਿੰਦ ਮਣੀਆਂ ਗੋਬਿੰਦ ਮੰਤ, ਗੋਬਿੰਦ ਮੰਤਰ ਨਾਮ ਸਮਝਾਈਆ। ਗੋਬਿੰਦ ਸੇਜ ਗੋਬਿੰਦ ਸੋਭਾਵੰਤ, ਗੋਬਿੰਦ ਸੁਹੰਜਣੀ ਰੁੱਤ ਮਹਿਕਾਈਆ। ਗੋਬਿੰਦ ਮਹਿਮਾ ਗੋਬਿੰਦ ਅਗਣਤ, ਗੋਬਿੰਦ ਭੇਵ ਅਭੇਵ ਖੁਲ੍ਹਾਈਆ। ਗੋਬਿੰਦ ਸਾਧ ਗੋਬਿੰਦ ਸੰਗਤ, ਗੋਬਿੰਦ ਸਗਲਾ ਸੰਗ ਵਖਾਈਆ। ਗੋਬਿੰਦ ਨਾਨਕ ਗੋਬਿੰਦ ਅੰਗਦ, ਗੋਬਿੰਦ ਅਮਰ
ਰੂਪ ਵਟਾਈਆ। ਗੋਬਿੰਦ ਰਾਮ ਗੋਬਿੰਦ ਅਰਜਣ, ਗੋਬਿੰਦ ਹਰਿ ਗੋਬਿੰਦ ਸਮਾਈਆ। ਗੋਬਿੰਦ ਰਾਏ ਗੋਬਿੰਦ ਕ੍ਰਿਸ਼ਨ, ਗੋਬਿੰਦ ਤੇਗ਼ ਬਹਾਦਰ ਦਏ ਵਡਿਆਈਆ। ਗੋਬਿੰਦ ਨਹਾਵਣ ਗੋਬਿੰਦ ਨਹਾਏ, ਗੋਬਿੰਦ ਮੇਲਾ ਗੋਬਿੰਦ ਸਹਿਜ ਸੁਭਾਏ, ਗੋਬਿੰਦ ਗੋਬਿੰਦ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣੀ ਧਾਰ ਵਖਾਈਆ।
ਗੋਬਿੰਦ ਖਾਟ ਗੋਬਿੰਦ ਖਟੀਆ, ਗੋਬਿੰਦ ਆਸਣ ਇਕ ਵਿਛਾਈਆ। ਗੋਬਿੰਦ ਲੇਫ਼ ਸਰਹਾਣਾ ਤਕੀਆ, ਗੋਬਿੰਦ ਓਢਣ ਰੂਪ ਜਣਾਈਆ। ਗੋਬਿੰਦ ਕਮਲਾ ਗੋਬਿੰਦ ਯਮਲਾ ਗੋਬਿੰਦ ਸੁਘੜ ਸੁਚੱਜਾ ਪਤੀਆ, ਗੋਬਿੰਦ ਨੂਰ ਜ਼ਹੂਰ ਰੁਸ਼ਨਾਈਆ। ਗੋਬਿੰਦ ਸਾਜਣ ਗੋਬਿੰਦ ਸਖੀਆ, ਗੋਬਿੰਦ ਮੰਗਲ ਰੂਪ ਵਟਾਈਆ। ਗੋਬਿੰਦ ਨੇਤਰ ਗੋਬਿੰਦ ਅੱਖੀਆਂ, ਗੋਬਿੰਦ ਨੈਣ ਨੈਣ ਮਟਕਾਈਆ । ਗੋਬਿੰਦ ਗ਼ੁੰਚਾ ਗੋਬਿੰਦ ਪਤੀਆ, ਗੋਬਿੰਦ ਫਲ ਫੁਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਗੋਬਿੰਦ ਬੇਪਰਵਾਹੀਆ।
ਗੋਬਿੰਦ ਗੁਰੂ ਗੋਬਿੰਦ ਗੁਰਦੇਵ, ਸਵਾਮੀ ਗੋਬਿੰਦ ਆਪ ਅਖਵਾਇੰਦਾ। ਗੋਬਿੰਦ ਵਾਰੀ ਗੋਬਿੰਦ ਸੇਵ, ਗੋਬਿੰਦ ਕਰਨੀ ਆਪ ਕਮਾਇੰਦਾ। ਗੋਬਿੰਦ ਮਿੱਠਾ ਗੋਬਿੰਦ ਮੇਵ, ਗੋਬਿੰਦ ਰਸ ਰੂਪ ਧਰਾਇੰਦਾ। ਗੋਬਿੰਦ ਨਿਹਚਲ ਗੋਬਿੰਦ ਨਿਹਕੇਵ, ਗੋਬਿੰਦ ਨਿਹਕਰਮੀ ਕਾਰ ਕਮਾਇੰਦਾ। ਗੋਬਿੰਦ ਅਲੱਖ ਗੋਬਿੰਦ ਅਭੇਵ, ਗੋਬਿੰਦ ਆਪਣਾ ਭੇਵ ਖੁਲ੍ਹਾਇੰਦਾ। ਗੋਬਿੰਦ ਰਸਨਾ ਗੋਬਿੰਦ ਜਿਹਵ, ਗੋਬਿੰਦ ਗੀਤ ਗੋਬਿੰਦ ਅਲਾਇੰਦਾ। ਗੋਬਿੰਦ ਮਸਤਕ ਗੋਬਿੰਦ ਥੇਵ, ਗੋਬਿੰਦ ਕੌਸਤਕ ਮਣੀਆਂ ਧਾਰ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਆਪ ਅਖਵਾਇੰਦਾ।
ਹਰਿ ਗੋਬਿੰਦ ਉਤਰ ਹਰਿ ਗੋਬਿੰਦ ਸੰਦੇਸ਼, ਹਰਿ ਗੋਬਿੰਦ ਰਿਹਾ ਜਣਾਈਆ । ਹਰਿ ਗੋਬਿੰਦ ਪੁੱਤਰ ਹਰਿ ਗੋਬਿੰਦ ਨਰੇਸ਼, ਹਰਿ ਗੋਬਿੰਦ ਹੁਕਮ ਮਨਾਈਆ । ਹਰਿ ਗੋਬਿੰਦ ਕੁਛੜ ਹਰਿ ਗੋਬਿੰਦ ਚੁੱਕ ਕੇ ਰਿਹਾ ਵੇਖ, ਹਰਿ ਗੋਬਿੰਦ ਗੋਦ ਸੁਹਾਈਆ। ਹਰਿ ਗੋਬਿੰਦ ਜਿਗਰੇ ਟੁਕੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ।
ਹਰਿ ਗੋਬਿੰਦ ਦ੍ਰਿਸ਼ਟ, ਹਰਿ ਗੋਬਿੰਦ ਇਸ਼ਟ, ਹਰਿ ਗੋਬਿੰਦ ਵਸ਼ਿਸ਼ਟ ਸਮਝਾਇੰਦਾ। ਹਰਿ ਗੋਬਿੰਦ ਸ੍ਰਿਸ਼ਟ ਸ੍ਰਿਸ਼ਟ ਗੋਬਿੰਦ ਵਿਚ ਵਖਾਇੰਦਾ। ਹਰਿ ਗੋਬਿੰਦ ਟਾਂਕ ਹਰਿ ਗੋਬਿੰਦ ਜਿਸਤ, ਹਰਿ ਗੋਬਿੰਦ ਅੰਕ ਬਣਾਇੰਦਾ। ਹਰਿ ਗੋਬਿੰਦ ਦੋਜ਼ਖ਼ ਹਰਿ ਗੋਬਿੰਦ ਬਹਿਸ਼ਤ, ਹਰਿ ਗੋਬਿੰਦ ਸਵਰਗੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਵਖਾਇੰਦਾ।
ਹਰਿ ਗੋਬਿੰਦ ਤਬਕ ਹਰਿ ਗੋਬਿੰਦ ਸਬਕ, ਹਰਿ ਸਿਖਿਆ ਆਪ ਪੜ੍ਹਾਈਆ । ਹਰਿ ਗੋਬਿੰਦ ਤਾਰੂ ਹਰਿ ਗੋਬਿੰਦ ਗ਼ਰਕ, ਹਰਿ ਗੋਬਿੰਦ ਨਜ਼ਰ ਕਿਸੇ ਨਾ ਆਈਆ। ਹਰਿ ਗੋਬਿੰਦ ਮੇਲਾ ਹਰਿ ਗੋਬਿੰਦ ਫ਼ਰਕ, ਹਰਿ ਗੋਬਿੰਦ ਵੰਡ ਵੰਡਾਈਆ। ਹਰਿ ਗੋਬਿੰਦ ਚੇਲਾ ਹਰਿ ਗੋਬਿੰਦ ਕਰੇ ਤਰਕ, ਹਰਿ ਗੋਬਿੰਦ ਨਜ਼ਰ ਕਿਸੇ ਨਾ ਆਈਆ। ਹਰਿ ਗੋਬਿੰਦ ਲਿਖਤ ਹਰਿ ਗੋਬਿੰਦ ਪੜ੍ਹਤ, ਹਰਿ ਗੋਬਿੰਦ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਡ ਦਾਤਾ ਬੇਪਰਵਾਹੀਆ। ਹਰਿ ਕਲਮ ਹਰਿ ਕਾਨੀ, ਹਰਿ ਗੋਬਿੰਦ ਭੇਵ
ਜਣਾਈਆ। ਹਰਿ ਨਾਮ ਹਰਿ ਨਿਸ਼ਾਨੀ, ਹਰਿ ਗੋਬਿੰਦ ਨੂਰ ਰੁਸ਼ਨਾਈਆ। ਹਰਿ ਦਾਤਾ ਮਿਹਰਵਾਨੀ, ਹਰਿ ਗੋਬਿੰਦ ਝੋਲੀ ਰਿਹਾ ਭਰਾਈਆ। ਹਰਿ ਗੋਪੀ ਹਰਿ ਕਾਹਨੀ, ਹਰਿ ਮੁਕਟ ਬੈਣ ਵਡਿਆਈਆ। ਹਰਿ ਪੰਡਤ ਹਰਿ ਵਿਦਵਾਨੀ, ਹਰਿ ਬੋਧ ਅਗਾਧ ਪੜ੍ਹਾਈਆ। ਹਰਿ ਗੋਬਿੰਦ ਇਕ ਪਰਵਾਨੀ, ਪਰਮ ਪੁਰਖ ਪ੍ਰਭ ਆਪਣਾ ਮੇਲ ਮਿਲਾਈਆ। ਜਿਸ ਗੋਬਿੰਦ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗਾਏ ਕਹਾਣੀ, ਸੋ ਗੋਬਿੰਦ ਆਪਣਾ ਭੇਵ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਗੋਬਿੰਦ ਜਨ ਭਗਤਾਂ ਦੇਵੇ ਦਾਨ, ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਨਾਲ ਮਿਲਾਈਆ। (੧੯ ਜੇਠ ੨੦੨੦ ਬਿਕ੍ਰਮੀ ਖੋਜੂ ਰਾਮ ਦੇ ਗ੍ਰਹਿ)
ਗੋਬਿੰਦ ਸਿਖਿਆ : ਗੋਬਿੰਦ ਸਿਖਿਆ ਨਾਮ ਜੈਕਾਰ, ਜੈ ਜੈਕਾਰ ਜਣਾਈਆ । ਇਸ਼ਟ ਦੇਵ ਗੋਬਿੰਦ ਸਿਖਿਆ
ਗੁਰ ਪੁਰਖ ਅਕਾਲ, ਪਾਰਬ੍ਰਹਮ ਸਰਨਾਈਆ। ਆਦਿ ਜੁਗਾਦੀ ਦੀਨ ਦਿਆਲ, ਜੁਗ ਜੁਗ ਵੇਸ ਵਟਾਈਆ। ਲੋਕਮਾਤ ਬਣਾਏ ਸੱਚੀ ਧਰਮਸਾਲ, ਸਚਖੰਡ ਆਪਣੀ ਧਾਰ ਵਖਾਈਆ। ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤ ਇਕ ਸਮਝਾਈਆ। ਵਸਤ ਅਮੋਲਕ ਨਾਮ ਸੱਚਾ ਧਨ ਮਾਲ, ਸਤਿ ਸਤਿਵਾਦੀ ਝੋਲੀ ਪਾਈਆ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤੱਤ ਕਰੇ ਰੁਸ਼ਨਾਈਆ। ਸ਼ਬਦ ਗੁਰ ਦੇਵਾ ਬਣ ਦਲਾਲ, ਨਾਮ ਮੇਵਾ ਹੱਟ ਵਿਕਾਈਆ । ਮੁਰਸ਼ਦ ਹੋ ਵੇਖੇ ਮੁਰੀਦਾਂ ਹਾਲ, ਦੀਦ ਨੂਰ ਚੰਦ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਿਖਿਆ ਇਕ ਦ੍ਰਿੜਾਈਆ।
ਗੋਬਿੰਦ ਸਿਖਿਆ ਏਕਾ ਨਾਉਂ, ਨਰ ਨਿਰੰਕਾਰਾ ਇਕ ਮਨਾਈਆ। ਏਕਾ ਪਿਤਾ ਏਕਾ ਮਾਉਂ, ਏਕਾ ਹੋਏ ਸਹਾਈਆ। ਏਕਾ ਰਸਨਾ ਏਕਾ ਗਾਓ, ਏਕਾ ਵੱਜੇ ਵਧਾਈਆ। ਏਕਾ ਮੰਦਰ ਦਰਸਨ ਪਾਓ, ਪ੍ਰਭ ਏਕਾ ਨਜ਼ਰੀ ਆਈਆ। ਏਕਾ ਮਾਰਗ ਸਚ ਜਣਾਓ, ਪਾਂਧੀ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਿਖਿਆ ਕਰੇ ਪੜ੍ਹਾਈਆ।
ਗੋਬਿੰਦ ਹੁਕਮ ਧੁਰ ਫ਼ਰਮਾਨ, ਧੁਰਦਰਗਾਹੀ ਆਪ ਜਣਾਇਆ। ਪਰਮ ਪੁਰਖ ਮਾਨੋ ਭਗਵਾਨ, ਦੂਜੀ ਅਵਰ ਨਾ ਕੋ ਸਰਨਾਇਆ। ਦੇਵਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਵੇਖ ਵਖਾਇਆ। ਲੱਖ ਚੁਰਾਸੀ ਗੋਪੀ ਕਾਹਨ, ਸੁਰਤੀ ਸ਼ਬਦ ਮਿਲਾਇਆ। ਅੰਮ੍ਰਿਤ ਪਿਆਏ ਆਤਮ ਜਾਮ, ਸਚ ਪਿਆਲਾ ਹੱਥ ਉਠਾਇਆ। ਡੂੰਘੀ ਭਵਰੀ ਹੋਏ ਨਿਗਹਬਾਨ, ਨਿਜ ਨੇਤਰ ਵੇਖ ਵਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇਆ। ਗੋਬਿੰਦ ਸਿਖਿਆ ਸਚ ਪ੍ਰੀਤ, ਪਰਮ ਪੁਰਖ ਸਰਨਾਈਆ। ਰਲ ਮਿਲ ਗਾਵੋ ਇਕੋ ਗੀਤ, ਵਰਨ ਬਰਨ ਨਾ ਕੋਇ ਲੜਾਈਆ। ਕਾਇਆ ਅੰਦਰ ਸਚ ਮਸੀਤ, ਮੰਦਰ ਇਕੋ ਇਕ ਵਖਾਈਆ। ਲੇਖਾ ਇਕੋ ਜਿਹਾ ਹਸਤ ਕੀਟ, ਦੂਜੀ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਬ੍ਰਹਮ ਬੈਠਾ ਰਹੇ ਅਤੀਤ, ਤ੍ਰੈਗੁਣ ਆਪਣਾ ਪਰਦਾ ਪਾਈਆ। ਨਿਰਵੈਰ ਪੁਰਖ ਰੱਖੋ ਚੀਤ, ਚੇਤਨ ਆਪਣਾ ਆਪ ਕਰਾਈਆ। ਤੱਤ ਵਿਕਾਰਾ ਹੋਏ ਸੀਤ, ਅਗਨੀ ਭਾਅ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਨਾਮ ਇਕੋ ਇਕ ਜਣਾਈਆ। ਗੋਬਿੰਦ ਸਿਖਿਆ ਸਚ ਭਰਪੂਰ, ਭਰਪੂਰ ਰਿਹਾ ਹਰ ਥਾਈਂਆ। ਪ੍ਰਭ ਕਾ ਵੇਖੋ ਜਲਵਾ ਨੂਰ, ਨੂਰ ਨੂਰ ਰੁਸ਼ਨਾਈਆ। ਜਿਸ ਨੂੰ ਝੱਲ ਨਾ ਸਕਿਆ ਮੂਸਾ ਉਤੇ ਕੋਹਤੂਰ, ਮੁਖ ਆਪਣਾ ਨਾ ਸਕੇ ਉਠਾਈਆ। ਆਦਿ ਜੁਗਾਦੀ ਸਚ ਦਸਤੂਰ, ਬਦਸਤੂਰ ਹੁਕਮ ਮਨਾਈਆ। ਸਭ ਦੀ ਆਸਾ ਕਰੇ ਪੂਰ, ਭਰਵਾਸਾ ਇਕੋ ਇਕ ਵਖਾਈਆ। ਨਾ ਨੇੜੇ ਨਾ ਜਾਣੋ ਦੂਰ, ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਬੇਪਰਵਾਹੀਆ।
ਗੋਬਿੰਦ ਸਿਖਿਆ ਕਰੋ ਪਰਵਾਨ, ਗੁਰ ਗੁਰ ਬੂਝ ਬੁਝਾਈਆ। ਆਤਮ ਦੇਵੋ ਪਰਮਾਤਮ ਦਾਨ, ਦੂਜੀ ਵਸਤ ਭੇਟ ਨਾ ਕੋਇ ਚੜ੍ਹਾਈਆ। ਹਰਿ ਸਰਨਾਈ ਸਚ ਈਮਾਨ, ਧਰਮ ਇਕੋ ਇਕ ਵਖਾਈਆ। ਪ੍ਰਭ ਦੀ ਮਹਿਮਾ ਅੰਜੀਲ ਕੁਰਾਨ, ਵੇਦ ਪੁਰਾਨ ਸਿਫ਼ਤੀ ਰਹੇ ਜਸ ਗਾਈਆ। ਹਰਿ ਕਾ ਮੰਦਰ ਇਕ ਮਕਾਨ, ਹਰਿ ਮੰਦਰ ਰੂਪ ਵਟਾਈਆ। ਹਰਿ ਕਾ ਉਚਾ ਸਚ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਹਰਿ ਕਾ ਰੂਪ ਨੌਜਵਾਨ, ਬਿਰਧ ਬਾਲ ਨਾ ਵੇਸ ਵਟਾਈਆ। ਹਰਿ ਕਾ ਮੰਤਰ ਨਾਮ ਪਰਧਾਨ, ਸੋ ਪੁਰਖ ਨਿਰੰਜਣ ਹੰ ਬ੍ਰਹਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਵਡਿਆਈਆ।
ਗੋਬਿੰਦ ਸਿਖਿਆ ਗਹਿਰ ਗੰਭੀਰ, ਹਰਿ ਗਵਰਾ ਆਪ ਜਣਾਇੰਦਾ। ਤਨ ਮਾਟੀ ਠਾਂਡਾ ਹੋਏ ਸਰੀਰ, ਮਨ ਸਾਂਤਕ ਰੂਪ ਵਟਾਇੰਦਾ। ਆਸਾ ਤ੍ਰਿਸਨਾ ਨਾ ਲੱਗੇ ਪੀੜ, ਮਾਇਆ ਮਮਤਾ ਨਾ ਕੋਇ ਹਲਕਾਇੰਦਾ। ਚੋਟੀ ਨਜ਼ਰ ਆਏ ਅਖ਼ੀਰ, ਜਿਸ ਘਰ ਹਰਿ ਜੀ ਡੇਰਾ ਲਾਇੰਦਾ। ਨੂਰ ਵਖਾਏ ਜ਼ਾਹਰਾ ਪੀਰ, ਪਾਰਬ੍ਰਹਮ ਪ੍ਰਭ ਭੇਵ ਚੁਕਾਇੰਦਾ। ਨਾਤਾ ਤੋੜ ਸ਼ਰਅ ਜ਼ੰਜੀਰ, ਸ਼ਨਾਖ਼ਤ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਪੜ੍ਹਾਇੰਦਾ।
ਗੋਬਿੰਦ ਸਿਖਿਆ ਲੋਕਮਾਤ ਪੜ੍ਹ, ਪੁਸਤਕ ਪੜ੍ਹਨ ਕੋਇ ਨਾ ਜਾਈਆ। ਗੁਰਮੁਖ ਅੰਦਰ ਜਾਇਣ ਵੜ, ਘਰ ਮੰਦਰ ਤਾਕੀ ਲਾਹੀਆ। ਸੇਜ ਸੁਹੰਜਣੀ ਬਹਿਣ ਚੜ੍ਹ, ਆਤਮ ਅੰਤਰ ਡੇਰਾ ਲਾਈਆ। ਤੂ ਹੀ ਤੂ ਹੀ ਲੈਣ ਕਰ, ਮੈਂ ਮੈਂ ਨਾ ਕੋਇ ਜਣਾਈਆ। ਘਰ ਪਰਮੇਸ਼ਵਰ ਮਿਲੇ ਵਰ, ਵਰ ਇਕੋ ਇਕ ਸੁਹਾਈਆ। ਨਜ਼ਰੀ ਆਏ ਨਰਾਇਣ ਨਰ, ਨਾਰੀ ਕੰਤ ਆਪ ਪਰਨਾਈਆ । ਦੂਖ ਨਿਵਾਰਨ ਚੁਕਾਏ ਡਰ, ਘਰ ਸੁਖ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋ ਹਰਿ ਹਰਿ ਨਾਮ ਧਿਆਈਆ। ਗੋਬਿੰਦ ਸਿਖਿਆ ਊਚੋ ਊਚ, ਊਚ ਅਗੰਮ ਅਥਾਹ ਮੇਲ ਮਿਲਾਈਆ। ਭੇਵ ਚੁਕਾਏ ਨੀਚੋ ਨੀਚ, ਨੀਚ ਨੀਚ ਨਾ ਕੋਇ ਚਤਰਾਈਆ। ਸਾਚੀ ਸਿਖਿਆ ਜੋ ਜਨ ਜਾਏ ਸੀਖ, ਤਿਸ ਸਾਖਿਆਤ ਨਜ਼ਰੀ ਆਈਆ। ਦਰ ਮੰਗੇ ਇਕੋ ਭੀਖ, ਦੂਜੇ ਦਰ ਨਾ ਮੰਗਣ ਜਾਈਆ। ਬਿਨ ਕਰਮਾਂ ਮਾਣਸ ਜਨਮ ਜਾਏ ਜੀਤ, ਨਿਹਕਰਮ ਮਿਲੇ ਸਰਨਾਈਆ। ਇਕੋ ਬੁੱਝੇ ਸਚ ਪ੍ਰੀਤ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸਿਖਿਆ ਇਕ ਸਮਝਾਈਆ।
ਗੋਬਿੰਦ ਸਿਖਿਆ ਲੇਖ ਅਲੇਖ, ਲੇਖਾ ਲਿਖਤ ਵਿਚ ਨਾ ਆਈਆ। ਗੋਬਿੰਦ ਮਿਟਾਏ ਕੂੜਾ ਭੇਖ, ਭੇਖੀ ਰੂਪ ਨਾ ਕੋਇ ਜਣਾਈਆ। ਇਕ ਸਾਹਿਬ ਨੂੰ ਕਰੋ ਆਦੇਸ, ਸੀਸ ਜਗਦੀਸ ਇਕ ਨਿਵਾਈਆ।
ਜਿਸ ਦੇ ਪਿਛੇ ਨਾਨਕ ਮੋਢੇ ਧਰਿਆ ਭੂਰੀ ਖੇਸ, ਖ਼ਾਲਸ ਆਪਣੀ ਸੇਵ ਕਮਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮ ਮਹੇਸ਼, ਸ਼ੰਕਰ ਬੈਠਾ ਧਿਆਨ ਲਗਾਈਆ। ਜਿਸ ਸਾਹਿਬ ਦਾ ਸੋਹਣਾ ਦੇਸ, ਸਚਖੰਡ ਵਸੇ ਬੇਪਰਵਾਹੀਆ। ਤਿਸ ਸਾਹਿਬ ਦਾ ਮੁੱਛ ਦਾੜ੍ਹੀ ਨਾ ਕੋਈ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਭੇਵ ਨਾ ਪਾਏ ਕੋਈ ਮੁੱਲਾ ਸ਼ੇਖ਼, ਮਸਾਇਕ ਬੈਠੇ ਧਿਆਨ ਲਗਾਈਆ। ਸੋ ਆਦਿ ਜੁਗਾਦੀ ਇਕੋ ਏਕ, ਏਕੰਕਾਰਾ ਨਾਉਂ ਧਰਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਰਬ ਦੀ ਟੇਕ, ਦੇਵਣਹਾਰ ਸਰਬ ਸਰਨਾਈਆ। ਸੋ ਸਤਿਗੁਰ ਲੈਣਾ ਚੇਤ, ਜੋ ਘਟ ਘਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਪੜ੍ਹਾਈਆ।
ਗੋਬਿੰਦ ਸਿਖਿਆ ਸੋਹੰ ਧਾਰ, ਸੋ ਸਾਹਿਬ ਸਮਝਾਈਆ। ਹੰ ਬ੍ਰਹਮ ਕਰੇ ਹੁਦਾਰ, ਇਕੋ ਦਾਤਾ ਵਡ ਵਡਿਆਈਆ। ਲੇਖਾ ਜਾਣ ਵਿਚ ਸੰਸਾਰ, ਹਰਿ ਸੰਸਾਰੀ ਭੇਵ ਚੁਕਾਈਆ। ਜੁਗ ਚੌਕੜੀ ਕਰ ਕਰ ਪਾਰ, ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਵੇਖ ਵਖਾਈਆ। ਕਲਜੁਗ ਅੰਤਮ ਖ਼ਬਰਦਾਰ, ਬੇਖ਼ਬਰ ਆਪ ਸੁਣਾਈਆ। ਭਗਤ ਭਗਵਾਨ ਆਪ ਉਠਾਲ, ਉਠ ਉਠ ਆਪਣਾ ਮੇਲ ਮਿਲਾਈਆ। ਨਾਤਾ ਤੋੜ ਸ਼ਾਹ ਕੰਗਾਲ, ਚਾਰ ਵਰਨਾਂ ਦਏ ਸਰਨਾਈਆ। ਸਚ ਪ੍ਰੀਤੀ ਨਿਭਾਏ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਰਸਨਾ ਜਿਹਵਾ ਆਤਮ ਪਰਮਾਤਮ ਸੋਹਲਾ ਢੋਲਾ ਜੋ ਜਨ ਘਾਲਨ ਰਹੇ ਘਾਲ, ਅੰਤਰ ਇਕ ਧਿਆਨ ਲਗਾਈਆ। ਤਿਨ੍ਹਾਂ ਨਿਰਗੁਣ ਨਿਰਵੈਰ ਪੁਰਖ ਅਕਾਲ ਹੋਏ ਦਿਆਲ, ਏਥੇ ਓਥੇ ਸਦਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਸਿਖਿਆ ਕਰੇ ਬਹਾਲ, ਕਲ ਮਾਇਆ ਪਰਦਾ ਉਪਰ ਉਠਾਈਆ। (੧੯ ਜੇਠ ੨੦੨੦ ਬਿਕ੍ਰਮੀ ਗਿਆਨ ਸਿੰਘ ਦੇ ਗ੍ਰਹਿ)
ਗੋਬਿੰਦ ਸੁਤ : ਗੁਰ ਅਵਤਾਰ ਪੀਰ ਪੈਗ਼ੰਬਰ ਕੱਠੇ ਹੋ ਕੇ ਪੁੱਛਦੇ, ਪ੍ਰਭ ਲੇਖਾ ਦੇ ਜਣਾਈਆ। ਗੋਬਿੰਦ ਸੁਤ
ਕੀ ਲਹਿਣੇ ਤੇਰੇ ਗੋਬਿੰਦ ਸੁੱਤ ਦੇ, ਕਿਸ ਬਿਧ ਲੇਖਾ ਰਿਹਾ ਮੁਕਾਈਆ। ਦਰ ਨਿਉਂ ਨਿਉਂ ਤੇਰੇ ਝੁਕਦੇ, ਸੀਸ ਜਗਦੀਸ ਨਿਵਾਈਆ। ਤੇਰੇ ਭਾਣੇ ਕਦੇ ਨਾ ਰੁਕਦੇ, ਨਾ ਕੋਇ ਮੇਟੇ ਮੇਟ ਮਿਟਾਈਆ । ਅਸਾਂ ਆਪਣੇ ਪੈਂਡੇ ਵੇਖੇ ਮੁਕਦੇ, ਥਿਰ ਰਹਿਣ ਕੋਇ ਨਾ ਪਾਈਆ। ਕੀ ਖੇਲ ਤੇਰੇ ਅਗੰਮੀ ਪੁੱਤ ਦੇ, ਪਤਾ ਧੁਰ ਦਾ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।
ਗੋਬਿੰਦ ਸੁਤ ਮੇਰਾ ਅਨੋਖਾ, ਪੁਰਖ ਅਕਾਲ ਸਰਬ ਜਣਾਈਆ। ਕਿਸੇ ਨਾਲ ਨਾ ਕਰੇ ਧੋਖਾ, ਕੂੜਾ ਵਣਜ ਨਾ ਕੋਇ ਵਖਾਈਆ। ਸਚ ਦਵਾਰੇ ਵਸੇ ਅਗੰਮੀ ਕੋਠਾ, ਥਿਰ ਘਰ ਬੈਠਾ ਡੇਰਾ ਲਾਈਆ। ਗੁਰਮੁਖ ਵੇਖੇ ਜੋ ਗਾਵੇ ਸਚ ਸਲੋਕਾ, ਸੋਹਲਾ ਰਾਗ ਅਲਾਈਆ। ਜਿਸ ਦੇ ਅੰਦਰ ਰੱਖਿਆ ਇਕੋ ਪੋਥਾ, ਪੁਸਤਕ ਆਪਣੀ ਦਏ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤਾ, ਨੂਰੋ ਨੂਰ ਕਰੇ ਰੁਸ਼ਨਾਈਆ। ਆਦਿ ਜੁਗਾਦਿ ਕਦੇ ਨਾ ਹੋਏ ਹੋਛਾ, ਗਹਿਰ ਗੰਭੀਰ ਬੇਪਰਵਹੀਆ। ਖੇਲੇ ਖੇਲ ਲੋਕ ਪਰਲੋਕਾ, ਬ੍ਰਹਿਮੰਡਾਂ ਖੰਡਾਂ ਫੇਰਾ ਪਾਈਆ । ਲੱਖ ਚੁਰਾਸੀ ਤਨ ਲਗਾਏ ਚੋਟਾ, ਤਾਲ ਤਲਵਾੜਾ ਇਕ ਵਜਾਈਆ। ਕਲਜੁਗ ਜੀਵ ਕੋਇ ਰਹਿਣ ਨਾ ਦੇਵੇ ਖੋਟਾ, ਬੁੱਧ ਬਿਬੇਕ
ਦਏ ਬਣਾਈਆ। ਸਚ ਸੁਣਾਵੇ ਨਾਮ ਸਲੋਕਾ, ਧੁਰ ਦਾ ਰਾਗ ਅਲਾਈਆ। ਅੱਗੇ ਕਿਸੇ ਨੂੰ ਰੱਖਣਾ ਪਏ ਰੋਜ਼ਾ, ਨਿਮਾਜ਼ਾਂ ਵਿਚ ਨਾ ਸੀਸ ਨਿਵਾਈਆ। ਪੰਡਤਾਂ ਕੋਲੋਂ ਪੜ੍ਹਨਾ ਪਏ ਨਾ ਪੋਥਾ, ਸਾਚਾ ਮੰਤਰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਲੇਖੇ ਰਿਹਾ ਜਣਾਈਆ।
ਗੋਬਿੰਦ ਸੁੱਤ ਸੋਹਣਾ ਚੰਗਾ, ਚੰਗੀ ਤਰ੍ਹਾਂ ਜਣਾਈਆ। ਜਿਸ ਦਾ ਦੋ ਜਹਾਨ ਵੱਜੇ ਮਰਦੰਗਾ, ਮਰਦ ਮਰਦਾਨਾ ਇਕ ਅਖਵਾਈਆ। ਜੋ ਮਾਛੂਵਾੜੇ ਸੁੱਤਾ ਪੈਰੀ ਨੰਗਾ, ਸੂਲਾਂ ਸੱਥਰ ਸੇਜ ਹੰਢਾਈਆ। ਜਿਸ ਦਾ ਕਿਸੇ ਲੁਹਾਰ ਤਰਖਾਣ ਨਾ ਘੜਿਆ ਖੰਡਾ, ਪੁਰਖ ਅਕਾਲ ਆਪੇ ਬਣਤ ਬਣਾਈਆ। ਜਿਸ ਦੇ ਚਰਨ ਚੁੰਮੇ ਸੁਰਸਤੀ ਗੋਦਾਵਰੀ ਜਮਨਾ ਗੰਗਾ, ਧੂੜੀ ਟਿੱਕਾ ਮਸਤਕ ਲਾਈਆ। ਪਿੱਛੇ ਬਣ ਕੇ ਆਇਆ ਪੰਜ ਤੱਤ ਖਾਕੀ ਬੰਦਾ, ਅੱਗੇ ਸ਼ਬਦੀ ਰੂਪ ਪਰਗਟਾਈਆ। ਪੁਰਖ ਅਕਾਲ ਦੀਨ ਦਿਆਲ ਉਸ ਦੀ ਪੂਰੀ ਕਰੇ ਮੰਗਾਂ, ਜੋ ਬਾਲੇ ਨੀਹਾਂ ਹੇਠ ਦਬਾਈਆ। ਕਲਜੁਗ ਮੇਟੇ ਅੰਧ ਅੰਧੇਰਾ ਅੰਧਾ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਜਨ ਭਗਤਾਂ ਹੋਵੇ ਸੰਗਾ, ਧੁਰ ਦਾ ਸੰਗ ਬਣਾਈਆ। ਪ੍ਰੇਮ ਪਿਆਰ ਦਾ ਪਾ ਕੇ ਫੰਦਾ, ਗੁਰਮੁਖ ਆਪਣਾ ਜੋੜ ਜੁੜਾਈਆ। ਆਪਣੇ ਹੁਕਮ ਦਾ ਵਖਾਏ ਡੰਡਾ, ਮਨ ਮਨਸਾ ਦਏ ਗਵਾਈਆ। ਦੂਈ ਦਵੈਤੀ ਢਾਹ ਕੇ ਕੰਧਾ, ਸ਼ਰਅ ਸ਼ਰੀਅਤ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਇਕੋ ਵਾਰ ਝੋਲੀ ਪਾਈਆ।
ਪੁਰਖ ਅਕਾਲ ਕਹੇ ਮੇਰਾ ਸਚ ਦੁਲਾਰਾ, ਦੂਲ੍ਹਾ ਧੁਰ ਦਾ ਨਜ਼ਰੀ ਆਈਆ। ਜਿਸ ਦਾ ਇਕੋ ਨਾਮ ਨਗਾਰਾ, ਨਿਰਗੁਣ ਸਰਗੁਣ ਰਿਹਾ ਸੁਣਾਈਆ। ਜਿਸ ਦਾ ਇਕੋ ਸਚ ਦਵਾਰਾ, ਸਚਖੰਡ ਸਾਚੇ ਸੋਭਾ ਪਾਈਆ। ਜਿਸ ਦਾ ਇਕੋ ਉਚ ਮਨਾਰਾ, ਮਹੱਲ ਅਟੱਲ ਕਰੇ ਇਕ ਰੁਸ਼ਨਾਈਆ। ਜਿਸ ਦਾ ਇਕੋ ਇਕ ਪਿਆਰਾ, ਗੁਰਮੁਖਾਂ ਪ੍ਰੀਤੀ ਤੋੜ ਨਿਭਾਈਆ। ਜਿਸ ਦਾ ਇਕੋ ਇਕ ਅਖਾੜਾ, ਘਰ ਸਾਚੇ ਬਹਿ ਬਹਿ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਗੋਬਿੰਦ ਸੂਰਾ ਸੁਤ ਸੰਗੀ ਸਗਲਾ, ਸਾਹਿਬ ਸਮਰੱਥ ਉਪਜਾਈਆ। ਜੋ ਲੇਖਾ ਸਭ ਦਾ ਜਾਣੇ ਅਗਲਾ, ਪਿਛਲਾ ਲਹਿਣਾ ਦਏ ਮੁਕਾਈਆ। ਕਲਜੁਗ ਕੂੜਾ ਚੁੱਕੇ ਬਦਲਾ, ਸਤਿਜੁਗ ਜਨਮ ਦਵਾਈਆ। ਲੇਖਾ ਰਹਿਣ ਨਾ ਦੇਵੇ ਕੋਈ ਗੰਧਲਾ, ਨਿਰਮਲ ਨੀਰ ਨਿਰਵੈਰ ਦਏ ਜਣਾਈਆ। ਸਾਢੇ ਤਿੰਨ ਹੱਥ ਸੰਬਲ ਸੁਹਾਵੇ ਇਕੋ ਬੰਗਲਾ, ਜਿਸ ਗ੍ਰਹਿ ਬਹਿ ਕੇ ਸੋਭਾ ਪਾਈਆ। ਸਤਿ ਧਰਮ ਦਾ ਗਾਵੇ ਚਾਰ ਮੰਗਲਾ, ਗੀਤ ਗੋਬਿੰਦ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਦਇਆ ਕਮਾਈਆ।
ਗੋਬਿੰਦ ਸੂਰਾ ਉਠੇ ਇਕ, ਏਕੰਕਾਰ ਦਇਆ ਕਮਾਈਆ। ਗੁਰਮੁਖ ਵੇਖੇ ਧੁਰ ਦੇ ਸਿਖ, ਸਾਖਿਆਤ ਲਏ ਪਰਗਟਾਈਆ। ਕਰ ਵਸੇਰਾ ਅੰਤਰ ਨਿਜ, ਗ੍ਰਹਿ ਮੰਦਰ ਸੋਭਾ ਪਾਈਆ। ਸਤਿ ਧਰਮ ਦੀ ਦੱਸ ਕੇ ਬਿਧ, ਬਿਧਨਾ ਲੇਖ ਮਿਟਾਈਆ। ਪ੍ਰੇਮ ਪਿਆਰ ਦੀ ਪਾ ਕੇ ਖਿੱਚ, ਆਤਮ ਪਰਮਾਤਮ ਜੋੜ ਜੁੜਾਈਆ। ਕਲਜੁਗ ਸਤਿਜੁਗ ਦੋਹਾਂ ਵਿਚੋਲਾ ਹੋ ਕੇ ਵਿਚ, ਅਦਲੀ ਬਦਲੀ ਦਏ ਕਰਾਈਆ। ਸਮਾਂ ਸੁਹੌਣਾ ਆਪੇ ਲਏ ਨਜਿੱਠ, ਨਿਕਟ ਵਰਤੀ ਹੋ ਕੇ ਖੇਲ ਖਿਲਾਈਆ। ਜਗਤ
ਨੇਤਰ ਕਿਸੇ ਨਾ ਆਵੇ ਦਿਸ, ਗੁਰਮੁਖਾਂ ਨਿਜ ਨੇਤਰ ਕਰੇ ਰੁਸ਼ਨਾਈਆ। ਸੱਜਣ ਸੁਹੇਲਾ ਬਣਾਏ ਹਿਤ, ਮਿੱਤਰ ਪਿਆਰਾ ਹੋ ਕੇ ਸੇਵ ਕਮਾਈਆ। ਨਾਮ ਭੰਡਾਰਾ ਦੇਵੇ ਅੰਮ੍ਰਿਤ ਮਿੱਠ, ਰਸ ਇਕੋ ਇਕ ਚਖਾਈਆ। ਸਚ ਦਵਾਰਾ ਵਖਾਏ ਧਾਮ ਅਨਡਿਠ, ਸੋਹਣਾ ਮੰਦਰ ਆਪ ਪਰਗਟਾਈਆ। ਜੋ ਗੋਬਿੰਦ ਪੁਰਖ ਅਕਾਲ ਦਿਤੀ ਇਕੋ ਚਿਟ, ਚਿੱਠੀ ਧੁਰ ਦੀ ਹੱਥ ਫੜਾਈਆ। ਜਿਸ ਦੇ ਉਤੇ ਤੇਰਾ ਮੇਰਾ ਲੇਖ ਦਿਤਾ ਲਿਖ, ਦੂਜੀ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਵਾਮੀ ਖੇਲ ਕਰੇ ਨਿਤ ਨਵਿਤ, ਜੁਗ ਚੌਕੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ।
ਗੋਬਿੰਦ ਸੁਤ ਗਹਿਰ ਗੰਭੀਰ, ਪੀਰ ਪੈਗ਼ੰਬਰਾਂ ਪ੍ਰਭ ਜਣਾਇੰਦਾ। ਜਿਸ ਦਾ ਤੱਤ ਨਾ ਕੋਇ ਸਰੀਰ, ਮਨ ਮਤ ਬੁੱਧ ਨਾ ਕੋਇ ਵਖਾਇੰਦਾ। ਜਿਸ ਦਾ ਗੁਰੂ ਨਾ ਕੋਇ ਪੀਰ, ਮੰਦਰ ਸ਼ਿਵਦਵਾਲਾ ਮੱਠ ਨਜ਼ਰ ਕੋਇ ਨਾ ਆਇੰਦਾ । ਜਿਸ ਦੀ ਮੁਸੱਵਰ ਖਿੱਚੇ ਨਾ ਕੋਇ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਜਿਸ ਦੀ ਮੰਜ਼ਲ ਜਾਣੇ ਨਾ ਕੋਇ ਅਖ਼ੀਰ, ਪਾਰ ਕਿਨਾਰ ਨਾ ਕੋਇ ਕਰਾਇੰਦਾ। ਜਿਸ ਦੀ ਬਣਾਵੇ ਨਾ ਕੋਇ ਤਕਦੀਰ, ਤਦਬੀਰ ਅੱਗੇ ਹੋ ਨਾ ਕੋਇ ਸਮਝਾਇੰਦਾ। ਜਿਸ ਦੀ ਘੜੇ ਨਾ ਕੋਇ ਸ਼ਮਸ਼ੀਰ, ਤਰਕਸ਼ ਤੀਰ ਕਮਾਨ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੱਕੋ ਜਲਵਾ, ਪਰਵਰਦਿਗਾਰ ਨੂਰ ਖ਼ੁਦਾਈਆ । ਮੇਰਾ ਸੁਤ ਗੋਬਿੰਦ ਕਦੇ ਨਾ ਖਾਵੇ ਹਲਵਾ, ਪਕਵਾਨ ਵਿਚ ਆਸ਼ਾ ਨਾ ਕੋਇ ਧਰਾਈਆ। ਕਦੀ ਨਹਾਵਣ ਜਾਏ ਨਾ ਕਿਨਾਰੇ ਗੰਗਾ, ਜਮਨਾ ਜਲ ਧਾਰ ਨਾ ਕੋਇ ਕਰਾਈਆ। ਮਾਤ ਗਰਭ ਕਦੇ ਨਾ ਮਰਨਾ ਜੰਮਣਾ, ਲੱਖ ਚੁਰਾਸੀ ਫੇਰਾ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਨਾ ਕੋਈ ਬੰਧਨਾ, ਬੰਦੀਖ਼ਾਨਾ ਬੰਦ ਨਾ ਕੋਇ ਕਰਾਈਆ। ਮਾਂਗਤ ਹੋ ਕੇ ਦੂਜੇ ਦਰ ਨਾ ਜਾਏ ਮੰਗਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਇਕ ਦਰ, ਦਰ ਦਰਵੇਸ਼ ਆਪ ਜਣਾਈਆ।
ਸ਼ਬਦ ਗੁਰ ਸੁਤ ਸਾਹਿਬ, ਕਲਜੁਗ ਅੰਤਮ ਲਏ ਅੰਗੜਾਈਆ। ਹੁਕਮੇ ਅੰਦਰ ਬਣਕੇ ਨਾਇਕ, ਦੋ ਜਹਾਨਾਂ ਲਏ ਉਠਾਈਆ। ਸਤਿ ਸਚ ਕਰੇ ਹਦਾਇਤ, ਹਦੀਸਾਂ ਨਾਲ ਪੜ੍ਹਾਈਆ। ਮਿਹਰ ਮੁਹੱਬਤ ਕਰ ਇਨਾਇਤ, ਝੋਲੀ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਘਰ ਇਕ ਪਰਗਟਾਈਆ।
ਪੀਰ ਪੈਗ਼ੰਬਰ ਕਹਿਣ ਪ੍ਰਭੂ ਰਖਿਆ ਉਹਲਾ, ਸਤਿ ਸਚ ਨਾ ਕੋਇ ਦ੍ਰਿੜਾਈਆ। ਬੇਸ਼ਕ ਤੇਰਾ ਨਾਮ ਸ਼ਬਦ ਸਦ ਵਿਚੋਲਾ, ਜੁਗ ਜੁਗ ਜੋੜ ਜੁੜਾਈਆ। ਸੰਮਤ ਵੀਹ ਸੌ ਇੱਕੀ ਤਾਈਂ ਸਾਰਿਆਂ ਪਾਇਆ ਰੌਲਾ, ਅੱਗੇ ਸਿਖਿਆ ਨਾ ਕੋਇ ਸਮਝਾਈਆ। ਸਦੀ ਚੌਧਵੀਂ ਤਾਈਂ ਸਭ ਦੱਸਦੇ ਰਹੇ ਮੌਲਾ, ਪੜਦਾ ਅੱਗੇ ਨਾ ਕੋਇ ਰਖਾਈਆ। ਸਚ ਦਸ ਕੀ ਤੇਰਾ ਸਭ ਤੋਂ ਵੱਖਰਾ ਹੋਏ ਢੋਲਾ, ਧੁਰ ਦਾ ਰਾਗ ਪਰਗਟਾਈਆ। ਜਿੰਨਾਂ ਚਿਰ ਆਪਣਾ ਰਾਜ਼ ਨਾ ਖੋਲ੍ਹਾ, ਰਹਿਮਤ ਨਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਲੇਖਾ ਦਏ ਜਣਾਈਆ।
ਅਗਲਾ ਲੇਖਾ ਦੱਸ ਜੁਗਤ, ਜਗ ਜੀਵਣ ਦਾਤੇ ਤੇਰੀ ਓਟ ਤਕਾਈਆ। ਆਦਿ ਜੁਗਾਦਿ ਤੇਰਾ ਨਾਮ ਭੰਡਾਰਾ ਮੁਫ਼ਤ, ਕਰਤੇ ਕੀਮਤ ਕੋਇ ਨਾ ਲਾਈਆ। ਸਦੀ ਚੌਧਵੀਂ ਹੁਣ ਕਿਉਂ ਹੋਇਉਂ ਸੁਸਤ, ਗ਼ਫ਼ਲਤ ਵਿਚ ਅੱਖ ਨਾ ਕੋਇ ਖੁਲ੍ਹਾਈਆ। ਕੀ ਤੇਰਾ ਖੇਲ ਏਥੋ ਤੱਕ ਦਰੁਸਤ, ਕਿ ਦਰੁਸਤੀ ਵਿਚ ਦਰੁਸਤੀ ਹੋਰ ਬਣਾਈਆ। ਪੁਰਖ ਅਕਾਲ ਕਹੇ ਮੇਰਾ ਬਾਲਾ ਬੱਚਾ ਚੁਸਤ, ਚਲਾਕੀ ਇਤਫਾਕੀ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਣਹਾਰਾ ਸਚ ਦਰ, ਦਰਗਹਿ ਸਾਚੀ ਦਏ ਖੁਲ੍ਹਾਈਆ। (੨੪ ਭਾਦਰੋਂ ੨੦੨੧ ਬਿ)
ਗੰਗਾ ਗੋਦਾਵਰੀ ਜਮਨਾ ਸੁਰਸਤੀ : ਨਾਰਦ ਕਹੇ ਭਗਤੋ ਮੈਂ ਤੁਹਾਥੋਂ ਜਾਵਾਂ ਬਲਿਹਾਰ, ਬਲ ਗੰਗਾ ਗੋਦਾਵਰੀ ਜਮਨਾ ਸੁਰਸਤੀ :
ਬਲ ਆਪਣਾ ਆਪ ਕਰਾਈਆ। ਭਾਵੇਂ ਤੁਸੀਂ ਅੰਦਰ ਬੈਠੇ ਰਹੇ ਮੈਂ ਭਿੱਜਦਾ ਰਿਹਾ ਬਾਹਰ, ਮੈਨੂੰ ਪ੍ਰੇਮ ਨਾਲ ਅਵਾਜ਼ ਨਾ ਕਿਸੇ ਲਗਾਈਆ। ਮੈਂ ਪਿਛਲੀ ਰਾਤੀਂ ਕਰਕੇ ਗਿਆ ਸਾਂ ਖ਼ਬਰਦਾਰ, ਅਗਲੀ ਰਾਤੀਂ ਜ਼ਰੂਰ ਆਵਾਂ ਚਾਈਂ ਚਾਈਂਆ। ਭਾਵੇ ਇੰਦਰ ਦੇਵਤਾ ਮੇਰੇ ਪਿਆਰ ਵਿਚ ਆਪਣੀਆਂ ਬੂੰਦਾਂ ਰਿਹਾ ਵਾਰ, ਖੁਵਾਜ਼ਾ ਖ਼ੁਸ਼ੀ ਨਾਲ ਆਪਣੀ ਦਾਹੜੀ ਰਿਹਾ ਹਲਾਈਆ। ਮੈਂ ਵੀ ਹੱਸ ਕੇ ਕਿਹਾ ਓਏ ਯਾਰ, ਯਾਰਾਂ ਦੇ ਯਾਰ ਕੀ ਤੇਰੀ ਵਡ ਵਡਿਆਈਆ। ਮੇਰੇ ਨਾਲ ਸੰਗੀ ਸਾਥੀ ਗੰਗਾ ਗੰਗੋਤਰੀ ਗੋਦਾਵਰੀ ਜਮਨਾ ਸੁਰਸਤੀ ਜਿਨ੍ਹਾਂ ਦੀ ਗਿਣਤੀ ਚਾਰ, ਚੌਥੇ ਜੁਗ ਆਈਆਂ ਪੰਧ ਮੁਕਾਈਆ। ਜੇ ਓਹਨਾਂ ਦੇ ਨਾਂ ਮਦੀਨਾਂ ਵਾਲੇ, ਪਰ ਉਹ ਹੈ ਨਹੀਂ ਨਾਰ, ਪ੍ਰਭ ਦੀ ਧਾਰ ਧਾਰ ਧਾਰ ਵਿਚੋਂ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ। (੧੪ ਮਾਘ ਸ਼ ਸੰ ੧੧)
ਗ੍ਰੰਥ : ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਮਿਹਰਵਾਨੀ, ਮਿਹਰਵਾਨ ਤੇਰੀ ਸਰਨਾਈਆ। ਗ੍ਰੰਥ
ਸਾਡੀ ਨਾਮ ਕਲਮੇ ਦੀ ਨਿਸ਼ਾਨੀ, ਦੀਨ ਦੁਨੀ ਦੇ ਗ੍ਰੰਥ ਦੇਣ ਗੁਵਾਹੀਆ। (੧੮ ਹਾੜ ਸ਼ ਸੰ ੮)
ਸਤਿਗੁਰ ਸ਼ਬਦ ਤੇ ਸ਼ਬਦ ਗੁਰੂ ਗ੍ਰੰਥ, ਸਾਹਿਬ ਗੋਬਿੰਦ ਗਿਆ ਸਮਝਾਈਆ । (੨੫ ਸਾਵਣ ਸ਼ ਸੰ ੮)
ਗੋਬਿੰਦ ਸ਼ਬਦ ਧਾਰ ਕਿਹਾ ਮੈਨੂੰ ਮੰਨਿਓ ਸ਼ਬਦ ਗ੍ਰੰਥ, ਗ੍ਰੰਥ ਗੁਰਦੇਵ ਨਜ਼ਰੀ ਆਈਆ। ਓਸ ਮੰਜ਼ਲ ਨੂੰ ਕਿਹੜਾ ਸਮਝੇ ਵਿਚੋਂ ਪੰਥ, ਪੰਥਕ ਵਾਲੇ ਆਪਣੀ ਵਿਦਿਆ ਵਿਚ ਕਰਨ ਪੜ੍ਹਾਈਆ। ਜਿਸ ਮੰਜ਼ਲ ਨੂੰ ਲੱਭ ਨਹੀਂ ਸਕੇ ਕੋਟਨ ਕੋਟ ਪਾਂਧੇ ਪੰਡਤ, ਸੋ ਮੰਜ਼ਲ ਗੋਬਿੰਦ ਗਿਆ ਜਣਾਈਆ। ਪੰਜਾਂ ਤੱਤਾਂ ਵਾਲਾ ਗੁਰੂ ਨਾ ਮੰਨਿਓ ਕਿਉਂਕਿ ਪੁਰਖ ਅਕਾਲ ਲਏ ਅਵਤਾਰ ਅੰਤ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਨੇ ਤਾਰਨੇ ਸਾਰੇ ਭਗਤ ਸੰਤ, ਗੁਰਮੁਖ ਗੁਰ ਗੁਰ ਆਪਣੇ ਰੰਗ ਰੰਗਾਈਆ। ਓਹ ਆਦਿ ਤੋਂ ਲੈ ਕੇ ਅੰਤ ਤੱਕ ਗੁਰ ਅਵਤਾਰਾਂ ਪੈਗ਼ੰਬਰਾਂ ਦਾ ਧੁਰ ਦਾ ਕੰਤ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਜਿਸ ਨੇ ਲੱਖ ਚੁਰਾਸੀ ਵੇਖਣਾ ਜੀਵ ਜੰਤ, ਜਾਗਰਤ ਜੋਤ ਬਿਨ ਵਰਨ ਗੋਤ ਕਰ ਰੁਸ਼ਨਾਈਆ। ਓਸ ਦੀ ਮਹਿੰਮਾ ਕੋਈ ਜਾਣ ਨਾ ਸਕੇ ਮੁੱਲਾ ਸ਼ੇਖ਼ ਮੁਸਾਇਕ ਪਾਂਧਾ ਪੰਡਤ , ਵਿਦਿਆ ਧਾਰ ਨਾ ਕੋਇ ਦ੍ਰਿੜਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। (੨੪ ਅੱਸੂ ਸ਼ ਸੰ ੫)
ਸਾਚਾ ਗ੍ਰੰਥ ਗੁਰੂ ਪੁਰਖ ਅਕਾਲਾ, ਨਿਸ਼ਅੱਖਰ ਆਪਣਾ ਨਾਉਂ ਜਣਾਈਆ। ਛੱਤੀ ਰਾਗ ਗਲ ਵਿਚ ਪਾਏ ਬੈਠੇ ਹਰਿ ਹਰਿ ਮਾਲਾ, ਦਿਵਸ ਰੈਣ ਰਹੇ ਜਸ ਗਾਈਆ। ਚੌਦਾਂ ਸੌ ਤੀਹ ਅੰਕ ਗਾਏ ਗੁਣ ਹਰਿ ਗੋਪਾਲਾ, ਨਾਨਕ ਅੰਗਦ ਅਮਰਦਾਸ ਰਾਮਦਾਸ ਗਿਆ ਜਸ ਗਾਈਆ। ਅਰਜਨ ਦੱਸਿਆ ਰਾਹ ਸੁਖਾਲਾ, ਆਪ ਆਪਣੀ ਬੂਝ ਬੁਝਾਈਆ। ਏਕਾ ਗੁਰੂ ਵਸੇ ਸੱਚੀ ਧਰਮਸਾਲਾ, ਕਾਇਆ ਮੰਦਰ ਡੇਰਾ ਲਾਈਆ। ਪੜ੍ਹ ਪੜ੍ਹ ਤੋੜਨਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਹਰਿ, ਏਕਾ ਗੁਰੂ ਅਖਵਾਈਆ।
ਸਾਚਾ ਗੁਰੂ ਕਿਸੇ ਦਰ ਨਾ ਹੋਏ ਬੰਦ, ਦੂਸਰ ਓਟ ਨਾ ਕੋਈ ਰਖਾਈਆ। ਗੁਰੂ ਗ੍ਰੰਥ ਪਾਰਬ੍ਰਹਮ ਅਬਿਨਾਸ਼ੀ ਕਰਤੇ ਦੇ ਗਾਏ ਛੰਦ, ਗੁਰ ਗੁਰ ਸੇਵਾ ਆਪ ਕਮਾਈਆ। ਨਾਨਕ ਗਾਇਆ ਬੱਤੀ ਦੰਦ, ਤੇਗ਼ ਬਹਾਦਰ ਅੰਤ ਮੰਨੀ ਸਰਨਾਈਆ। ਗੋਬਿੰਦ ਪੁਰਖ ਅਕਾਲ ਦਾ ਚੜ੍ਹਿਆ ਚੰਦ, ਮਾਤਾ ਗੁਜਰੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਸ਼ਬਦ ਗਿਆਨ, ਗੁਰੂ ਗ੍ਰੰਥ ਜਗਤ ਗੁਰ ਮਹਾਨ, ਜੋ ਪੜ੍ਹ ਪੜ੍ਹ ਵਿਚਾਰੇ ਤਿਸ ਮਾਰਗ ਦੇਵੇ ਲਾਈਆ। ਗੋਬਿੰਦ ਲੇਖਾ ਕਿਤੇ ਨਾ ਲਿਖਿਆ, ਦੋਹਰਾ ਕਲਜੁਗ ਜੀਵ ਬਣਾਈਆ। ਸਤਿਗੁਰ ਪੂਰਾ ਕਿਸੇ ਦਵਾਰੇ ਲੈਣ ਨਾ ਜਾਏ ਸਿਖਿਆ, ਲਿਖਿਆ ਲੇਖ ਨਾ ਪੜ੍ਹੇ ਵਿਚ ਲੋਕਾਈਆ। ਗੋਬਿੰਦ ਗੁਰੂ ਗੁਰ ਏਕਾ ਵੇਖਿਆ, ਨਾ ਮਰੇ ਨਾ ਜਾਈਆ। ਮੁੱਛ ਦਾੜ੍ਹੀ ਨਾ ਕੋਈ ਕੇਸਿਆ, ਨਾ ਕੋਈ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼ਿਆ, ਜਿਸ ਦਾ ਗੁਰ ਅਵਤਾਰ ਗਏ ਜਸ ਗਾਈਆ । ਸੀਸ ਝੁਕਾਇਨ ਬ੍ਰਹਮਾ ਵਿਸ਼ਨ ਮਹੇਸ਼ਿਆ, ਦਰ ਦਰ ਬੈਠੇ ਅਲਖ ਜਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਰ ਦਏ ਵਡਿਆਈਆ। ‘‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’’।
ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਜੋਤ ਉਜਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਆਤਮ ਬ੍ਰਹਮ ਵਿਚਾਰ। ਗੁਰਸਿਖ ਸੱਚਾ ਜਾਣੀਏ, ਜਿਸ ਘਰ ਅੰਦਰ ਅਨਹਦ ਸ਼ਬਦ ਵੱਜੇ ਧੁੰਨਕਾਰ। ਗੁਰਸਿਖ ਸੱਚਾ ਜਾਣੀਏ, ਜਿਸ ਅੰਮ੍ਰਿਤ ਮਿਲੇ ਭੰਡਾਰ। ਗੁਰਸਿਖ ਸੱਚਾ ਜਾਣੀਏ, ਜਿਸ ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਜਾਣੀਏ, ਨਾਤਾ ਤੋੜੇ ਸਰਬ ਸੰਸਾਰ। ਸਤਿਗੁਰ ਸੱਚਾ ਸੋ ਵਖਾਨੀਏ, ਗੁਰਸਿਖਾਂ ਕਰੇ ਪਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਮਿਲਿਆ ਹਰਿ ਭਗਵਾਨ। ਗੁਰਮੁਖ ਸਾਚਾ ਜਾਣੀਏ, ਜਿਸ ਮਿਟੇ ਮਾਣ ਅਭਿਮਾਨ। ਗੁਰਸਿਖ ਸੱਚਾ ਜਾਣੀਏ, ਏਕਾ ਰਾਗ ਸੁਣੇ ਅਨਾਦੀ ਕਾਨ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਲਏ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ। ਗੁਰਸਿਖ ਸੱਚਾ ਜਾਣੀਏ, ਗੁਰ ਗੋਬਿੰਦ ਚਾੜ੍ਹੇ ਰੰਗ। ਗੁਰਸਿਖ ਸੱਚਾ ਜਾਣੀਏ, ਆਤਮ ਸੇਜਾ ਵਛਾਏ ਪਲੰਘ। ਗੁਰਸਿਖ ਸੱਚਾ ਜਾਣੀਏ, ਘਰ ਸੁਣੇ ਨਾਦ ਮਰਦੰਗ। ਗੁਰਸਿਖ ਸੱਚਾ ਜਾਣੀਏ, ਆਪਣੇ ਮੰਦਰ ਆਪੇ ਜਾਏ ਲੰਘ। ਗੁਰਸਿਖ ਸੱਚਾ ਜਾਣੀਏ, ਦੂਈ ਦਵੈਤੀ ਢਾਹਵੇ ਕੰਧ। ਗਰਮੁਖ
ਸੱਚਾ ਜਾਣੀਏ, ਏਕਾ ਗਾਏ ਸੁਹਾਗੀ ਛੰਦ। ਗੁਰਸਿਖ ਸੱਚਾ ਜਾਣੀਏ, ਸਦਾ ਗਾਏ ਪਰਮਾਨੰਦ। ਸਤਿਗੁਰ ਪੂਰਾ ਜਾਣੀਏ, ਆਦਿ ਜੁਗਾਦਿ ਹੋਏ ਬਖ਼ਸ਼ੰਦ । ਪੁਰਖ ਅਕਾਲ ਇਕ ਵਖਾਨੀਏ, ਹਰਿਜਨ ਮੇਟੇ ਤੇਰੀ ਚਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਗੁਣੀ ਗਹਿੰਦ। ‘‘ਗੁਰੂ ਗ੍ਰੰਥ ਜੀ ਮਾਨਿਉਂ, ਪਰਗਟ ਗੁਰਾਂ ਦੀ ਦੇਹ ’’ :
ਦੇਹ ਉਪਜੇ ਪੰਜ ਤੱਤ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮੇਲ ਮਿਲਾਇਆ । ਦੇਹ ਅੰਦਰ ਰੱਖੇ ਬੁੱਧ ਮਨ ਮਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਇਆ । ਗੁਰੂ ਗ੍ਰੰਥ ਅੰਦਰ ਏਕਾ ਧੀਰਜ ਸੰਤੋਖ ਜਤ ਸਤਿ, ਜੂਠ ਝੁਠ ਨਜ਼ਰ ਨਾ ਆਇਆ। ਹਰਿ ਕਾ ਸ਼ਬਦ ਮਹਿਮਾ ਅਕੱਥ, ਲਿਖ ਲਿਖ ਲੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਸ਼ਬਦ ਇਕ ਜਣਾਇਆ।
ਸ਼ਬਦ ਗੁਰੂ ਗੁਰ ਬਦਲੇ ਚੋਲਾ, ਪੰਜ ਤੱਤ ਕਾਇਆ ਆਪ ਹੰਢਾਈਆ। ਮਨਮੁਖ ਜੀਵਾਂ ਕੋਲੋਂ ਕਰੇ ਓਹਲਾ, ਗੁਰਸਿਖਾਂ ਸਖਿਆਤ ਨਜ਼ਰੀ ਆਈਆ। ਸਾਹਿਬ ਸਤਿਗੁਰ ਆਦਿ ਜੁਗਾਦਿ ਸੁਣਾਏ ਆਪਣਾ ਢੋਲਾ, ਢੋਲਕ ਛੈਣਾ ਨਾ ਕੋਈ ਵਜਾਈਆ। ਨਿਰਗੁਣ ਸਰਗੁਣ ਬਣ ਬਣ ਤੋਲਾ, ਨਾਮ ਕੰਢੇ ਲਏ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਸਿਖ ਦਏ ਬਣਾਈਆ।
ਸੋ ਸਿਖ ਜੋ ਸਿਖਿਆ ਕਰੇ ਪਰਵਾਨ, ਨਾਨਕ ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਚਾਰ ਵਰਨ ਵੇਖੇ ਕਰ ਧਿਆਨ, ਅੰਦਰ ਬੈਠਾ ਸੱਚਾ ਮਾਹੀਆ । ਅੱਠੇ ਪਹਿਰ ਰਹੇ ਨਿਗਹਬਾਨ, ਦਿਵਸ ਰੈਣ ਸੇਵ ਕਮਾਈਆ। ਨਾਤਾ ਤੁਟੇ ਹਿੰਦੂ ਸਿਖ ਮੁਸਲਮਾਨ, ਆਤਮ ਬ੍ਰਹਮ ਘਟ ਘਟ ਨਜ਼ਰੀ ਆਈਆ। ਤਿਸ ਗੋਬਿੰਦ ਸੂਰਾ ਮਿਲੇ ਆਣ, ਗੁਰੂ ਗ੍ਰੰਥ ਦਏ ਗਵਾਹੀਆ। ਗੁਰ ਕਾ ਸ਼ਬਦ ਜਿਸ ਲਿਆ ਪਹਿਚਾਨ, ਖੋਜਨ ਬਣ ਖੰਡ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ।
‘‘ਜਾਂ ਕਾ ਹਿਰਦਾ ਸੁੱਧ ਹੈ, ਖੋਜ ਸ਼ਬਦ ਮੇਂ ਲੇ ’’ :
ਬਿਨ ਸਤਿਗੁਰ ਪੂਰੇ ਹਿਰਦਾ ਨਾ ਹੋਏ ਸੁੱਧ, ਲੱਖ ਚੁਰਾਸੀ ਹੋਏ ਹਲਕਾਈਆ । ਮਨ ਵਾਸਨਾ
ਦਹਿ ਦਿਸ਼ਾ ਰਹੀ ਕੁੱਦ, ਮਨ ਪੰਛੀ ਫੜਕੇ ਹੱਥ ਨਾ ਕੋਈ ਵਖਾਈਆ। ਮਨ ਮਤਵਾਲੀ ਆਪਣਾ
ਆਪ ਬੈਠੀ ਲੁੱਟ, ਕਲਜੁਗ ਠੱਗ ਚੋਰ ਯਾਰ ਗਏ ਲੁਟਾਈਆ। ਬੁਧ ਨਿਮਾਣੀ ਨਾ ਸਕੇ ਉਠ,
ਕੂੜੀ ਕਿਰਿਆ ਰਹੀ ਦਬਾਈਆ । ਪੜ੍ਹ ਪੜ੍ਹ ਥੱਕੇ ਆਲਣਿਉਂ ਡਿਗੇ ਬੋਟ, ਸਾਚੇ ਘਰ ਨਾ
ਕੋਈ ਬਹਾਈਆ। ਜੋ ਜਨ ਸਤਿਗੁਰ ਪੂਰੇ ਦੀ ਰੱਖੇ ਏਕਾ ਓਟ, ਅੱਠੇ ਪਹਿਰ ਧਿਆਨ ਲਗਾਈਆ।
ਘਰ ਮੰਦਰ ਵਜਾਏ ਸ਼ਬਦ ਨਗਾਰੇ ਚੋਟ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਦਏ ਸਮਝਾਈਆ।
ਸ਼ਬਦੇ ਅੰਦਰ ਹਰਿ ਹਰਿ ਖੋਜ, ਗੁਰ ਸ਼ਬਦੀ ਮੇਲ ਮਿਲਾਇਆ। ਬਿਨ ਸਤਿਗੁਰ ਮਾਣੇ ਸਾਚੀ
ਮੌਜ, ਸਤਿਗੁਰ ਰਸ ਨਾ ਕਿਸੇ ਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਹਿਰਦਾ ਸੰਤਨ ਦਏ ਸਮਝਾਇਆ।
ਹਰਿ ਸੰਤਨ ਹਿਰਦਾ ਉਪਰ ਨੌਂ ਦਵਾਰ, ਨੇਤਰ ਨੈਣ ਆਪ ਖੁਲ੍ਹਾਈਆ। ਖੋਜਤ ਖੋਜਤ ਪਾਵੇ
ਸਾਰ, ਜਿਸ ਜਨ ਆਪਣੀ ਦਇਆ ਕਮਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਾਸਨਾ ਨਾ ਕੋਈ ਮਿਟਾਈਆ। ਅੰਦਰ ਵੜ ਨਾ ਦਰਸ਼ਨ ਪਾਇਆ, ਘਰ ਮਿਲਿਆ ਨਾ ਮੀਤ ਮੁਰਾਰ, ਗੋਬਿੰਦ ਬੈਠਾ ਮੁਖ ਛੁਪਾਈਆ। ਗੁਰੂ ਗ੍ਰੰਥ ਗੁਰ ਕਹੇ ਪੁਕਾਰ, ਨਿਵਣ ਸੁ ਅੱਖਰ ਸਾਚੀ ਜਗਤ ਚਾਕਰੀ ਇਕ ਵਖਾਈਆ। ਏਕਾ ਕੰਤ ਸਰਬ ਭਤਾਰ, ਲੱਖ ਚੁਰਾਸੀ ਨਾਰੀ ਰੂਪ ਵਖਾਈਆ । ਗੁਰੂ ਗ੍ਰੰਥ ਗੁਰ ਠਾਂਡਾ ਦਰਬਾਰ, ਚਾਰ ਵਰਨਾਂ ਏਕਾ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੈ ਭੌ ਗੁਰ ਗੁਰ ਏਕਾ ਰੂਪ ਜਣਾਈਆ । (੧੭ ਜੇਠ ੨੦੧੮ ਬਿ)
ਘਟਿ ਘਟਿ : ਕਿਸੇ ਨਾ ਪਾਈ ਸਾਰ, ਘਟ ਘਟ ਸਦਾ ਪ੍ਰਭ ਵਸਿਆ। (੫ ਚੇਤ ੨੦੦੮ ਘਟਿ ਘਟਿ :
ਬਿ) ਮਹਾਰਾਜ ਸ਼ੇਰ ਸਿੰਘ ਘਟ ਘਟੂਆ, ਘਟ ਘਟ ਵਸਣੇਹਾਰਾ ਤੇਰਾ ਅੰਤ ਨਾ ਪਾਰਾਵਾਰਾ। (੧੧ ਸਾਵਣ ੨੦੦੮ ਬਿ)
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਘਟ ਘਟ ਸਦ ਰੱਖੇ ਵਾਸਾ। (੫ ਵਿਸਾਖ ੨੦੦੯ ਬਿ)
ਘਨਈਆ : ਸਾਵਲ ਸੁੰਦਰ ਕ੍ਰਿਸ਼ਨ ਘਨਈਆ, ਜਾਮਾ ਧਾਰ ਨਿਹਕਲੰਕ ਕਲ ਆਇਆ। ਪੰਚਮ ਘਨਈਆ :
ਜੇਠ ਪਰਗਟ ਜੋਤ, ਜਨ ਭਗਤਾਂ ਦਰਸ ਦਿਖਾਇਆ। (੧੬ ਸਾਵਣ ੨੦੦੮ ਬਿ)
ਘਨਕਪੁਰ : ਮਹਾਰਾਜ ਸ਼ੇਰ ਸਿੰਘ ਨਿਹਕਲੰਕ, ਜਾਮਾ ਘਨਕਪੁਰੀ ਵਿਚ ਧਾਰਿਆ। ਘਨਕਪੁਰ ਘਨਕਪੁਰ :
ਆਏ ਘਨਈਆ ਸ਼ਾਮ। (੧੭ ਸਾਵਣ ੨੦੦੮ ਬਿ)
ਘਵਿੰਡ ਤਾਈਂ ਘਨਕਪੁਰੀ ਬਣਾ ਕੇ। ਬੈਠਾ ਸਤਿਗੁਰ ਆਸਣ ਲਾ ਕੇ।
(੨੦ ਮੱਘਰ ੨੦੦੬ ਬਿ)
ਘਵਿੰਡ : ਘਨਕਪੁਰੀ ਪ੍ਰਭ ਕਾ ਥਾਉਂ। ਪਿੰਡ ਘਵਿੰਡ ਹੈ ਸਾਚਾ ਨਾਉਂ। (੧੭ ਸਾਵਣ ੨੦੦੮ ਘਵਿੰਡ :
ਬਿ) ਨਿਹਕਲੰਕ ਕਲ ਜਾਮਾ ਪਾਇਆ, ਪੁਰੀ ਘਨਕ ਵਿੱਚ ਪਿੰਡ ਘਵਿੰਡਾ, ਸੂਰਬੀਰ ਵਡ ਦਾਤੇ ਬਲਵਾਨ ਦਾ। (੯ ਜੇਠ ੨੦੧੧ ਬਿ) ਮਨੀ ਸਿੰਘ ਨੇ ਸੀ ਲਿਖਤ ਕਰਾਈ। ਘਵਿੰਡ ਪਿੰਡ ਨੂੰ ਕਰੋ ਸਫ਼ਾਈ। ਸੰਗਤ ਲਈ ਸੀ ਹੁਕਮ ਲਿਖਾਇਆ। ਨਜ਼ਰੋਂ ਘਵਿੰਡ ਪਰੇ ਹਟਾਇਆ। ਐਸਾ ਸਮਾਂ ਸਤਿਗੁਰ ਲਿਆਵੇ। ਜਲ ਸਿਰੀ ਜਲ ਨਹਿਰ ਬਣਾਵੇ। ਸਤਿਜੁਗ ਵਿਚ ਇਹ ਹੋਸੀ ਧਾਮ। ਘਵਿੰਡ ਨੂੰ ਬਹਿ ਸੰਗਤ ਕਰੂ ਪ੍ਰਨਾਮ। (੧੩ ਮੱਘਰ ੨੦੦੬ ਬਿ)
ਘਰ : ਪਹਿਲਾ ਘਰ ਗੁਰ ਕਾ ਚਰਨ, ਏਕਾ ਏਕ ਸਮਝਾਈਆ। ਦੂਜਾ ਘਰ ਨਾਮ ਵਰਨ, ਹਰਿ ਘਰ :
ਨਾਮੇ ਬੂਝ ਬੁਝਾਈਆ। ਤੀਜਾ ਘਰ ਖੁਲੇ ਹਰਨ ਫਰਨ, ਨੇਤਰ ਨੈਣ ਨੈਣ ਰੁਸ਼ਨਾਈਆ। ਚੌਥੇ ਘਰ ਗੁਰਸਿਖ ਵੜਨ, ਚੌਥੇ ਪਦ ਸੋਭਾ ਪਾਈਆ। ਪੰਚਮ ਦਰਸ ਨਿਰਗੁਣ ਕਰਨ, ਸਰਗੁਣ
ਖ਼ੁਸ਼ੀ ਮਨਾਈਆ । ਛੇਵੇਂ ਘਰ ਅੰਤਮ ਵੜਨ, ਆਵਣ ਜਾਵਣ ਪੰਧ ਮੁਕਾਈਆ। ਬਿਨ ਉਪਦੇਸ਼ੋਂ ਤਰਨ, ਜਿਸ ਮਿਲਿਆ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਰੰਗਾਈਆ। (੩ ਕੱਤਕ ੨੦੧੮ ਬਿ)
ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਵਸੇ ਕੋਲ, ਨਿਝ ਘਰ ਬੈਠਾ ਡੇਰਾ ਲਾਈਆ। (੧੭ ਹਾੜ ਸ਼ ਸੰ ੮)
ਤੁਸਾਂ ਬਿਆਨ ਦਿੱਤਾ ਉਹ ਮਾਲਕ ਘਰ ਘਰ ਦਾ, ਤਨ ਵਜੂਦਾ ਸੋਭਾ ਪਾਈਆ। ਨਾ ਜਨਮੇ ਨਾ ਮਰਦਾ, ਅਗਨੀ ਅੱਗ ਨਾ ਕੋਇ ਤਪਾਈਆ। (੧੭ ਹਾੜ ਸ਼ ਸੰ ੮)
ਘਰ ਮੰਦਰ ਬੰਕ ਦੁਵਾਰੜਾ, ਗ੍ਰਹਿ ਭੀਤਰ ਆਪ ਵਸਾਈਆ। ਘਰ ਸੱਜਣ ਮੀਤ ਮੁਰਾਰੜਾ, ਹਰਿ ਬੈਠਾ ਬੇਪਰਵਾਹੀਆ। ਘਰ ਕਰੇ ਸਚ ਪਿਆਰੜਾ, ਜਨ ਸਾਜਣ ਮੇਲ ਮਿਲਾਈਆ। ਘਰ ਚਾੜ੍ਹੇ ਰੰਗ ਅਪਾਰੜਾ, ਰੰਗ ਮਜੀਠੀ ਇਕ ਰੰਗਾਈਆ। ਘਰ ਕਰੇ ਹਰਿ ਸ਼ਿੰਗਾਰੜਾ, ਸੋਲਾਂ ਸ਼ਿੰਗਾਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਸੋਭਾ ਪਾਈਆ।
ਗ੍ਰਹਿ ਮੰਦਰ ਹਰਿ ਹਰਿ ਸਜਿਆ, ਗੁਰਮਤ ਗੁਰ ਗਹਿਰ ਗੰਭੀਰ। ਘਰ ਮੰਦਰ ਤਾਲ ਵੱਜਿਆ, ਵਜਾਵਣਹਾਰਾ ਗੁਣੀ ਗਹੀਰ। ਘਰ ਗੜ੍ਹ ਹੰਕਾਰੀ ਭੱਜਿਆ, ਘਰ ਪਾਇਆ ਅੰਮ੍ਰਿਤ ਸੀਰ। ਘਰ ਪਰਦਾ ਆਪਣਾ ਕੱਜਿਆ, ਘਰ ਮਿਟੇ ਤਕਦੀਰ ਤਕਸੀਰ। ਘਰ ਰੱਖਣਹਾਰਾ ਲੱਜਿਆ, ਘਰ ਲੇਖਾ ਜਾਣੇ ਸ਼ਾਹ ਫ਼ਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੋਟੀ ਚੜ੍ਹ ਅਖੀਰ।
ਘਰ ਮੰਦਰ ਸੋਹਣਾ ਸੋਭਾਵੰਤ, ਘਰ ਸੱਚੀ ਮਹੱਲ ਅਟਾਰੀਆ। ਘਰ ਬੈਠਾ ਸ੍ਰੀ ਭਗਵੰਤ, ਅਕਲ ਕਲ ਕਲ ਆਪਣੀ ਧਾਰੀਆ। ਘਰ ਲੇਖਾ ਆਦਿ ਅੰਤ, ਘਰ ਜੁਗ ਜੁਗ ਪੈਜ ਸਵਾਰੀਆ। ਘਰ ਸ਼ਬਦ ਅਨਡਿਠੜਾ ਮੰਤ, ਘਰ ਸ਼ਬਦ ਸੱਚੀ ਧੁੰਨਕਾਰੀਆ। ਘਰ ਮਹਿਮਾ ਹਰਿ ਬੇਅੰਤ, ਘਰ ਰੂਪ ਅਗੰਮ ਅਪਾਰੀਆ। ਘਰ ਮੇਲਾ ਸਾਚੇ ਕੰਤ, ਘਰ ਮੇਲਾ ਸ਼ਾਹ ਸਰਕਾਰੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਮੰਦਰ ਬਣੇ ਆਪ ਪੁਜਾਰੀਆ।
ਗ੍ਰਹਿ ਮੰਦਰ ਘਰ ਘਰ ਪਾਠ, ਸਚ ਪੂਜਾ ਆਪ ਕਰਾਇੰਦਾ। ਘਰ ਮੰਦਰ ਮਾਰੇ ਸਰਵੋਰ ਠਾਠ, ਸਰ ਅੰਮ੍ਰਿਤ ਆਪ ਵਖਾਇੰਦਾ। ਘਰ ਨੂਰੋ ਨੂਰ ਨੁਰਾਨੀ ਜੋਤ ਲਿਲਾਟ, ਘਰ ਦੇਵੀ ਦੇਵਾ ਇਸ਼ਟ ਮਨਾਇੰਦਾ। ਘਰ ਸ਼ਬਦ ਅਨਾਹਦ ਨਾਦ, ਘਰ ਅਨਹਤ ਸੇਵ ਕਮਾਇੰਦਾ। ਘਰ ਖੇਲ ਪੁਰਖ ਸਮਰਾਥ, ਘਰ ਢੋਲ ਮਰਦੰਗ ਵਜਾਇੰਦਾ। ਘਰ ਉਪਜਾਏ ਸਾਚੀ ਗਾਥ, ਘਰ ਬੋਧ ਅਗਾਧ ਸੁਣਾਇੰਦਾ। ਘਰ ਮੇਲ ਤ੍ਰਲੋਕੀ ਨਾਥ, ਘਰ ਸਖੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦੁਵਾਰਾ ਇਕ ਸੁਹਾਇੰਦਾ।
ਘਰ ਮੰਦਰ ਸੋਹੇ ਬੰਕ, ਹਰਿ ਸਾਚਾ ਆਪ ਸੁਹਾਇੰਦਾ। ਘਰ ਬੁਝਾਏ ਏਕਾ ਅੰਕ, ਏਕਾ ਅੱਖਰ ਨਾਮ ਪੜ੍ਹਾਇੰਦਾ। ਘਰ ਮੇਟੇ ਭਰਮਾ ਸ਼ੰਕ, ਸਹਿੰਸਾ ਰੋਗ ਆਪ ਚੁਕਾਇੰਦਾ। ਘਰ ਭਗਤ ਬਣਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਘਰ ਮੇਲਾ ਵਾਸੀ ਪੁਰੀ ਘਨਕ, ਘਨੀ ਸ਼ਾਮ ਵੇਖ ਵਖਾਇੰਦਾ । ਘਰ ਜੋਤੀ ਸ਼ਬਦੀ ਲਾਏ ਤਨਕ, ਘਰ ਤ੍ਰੀਮਤ ਤੁਰੀਆ ਵੇਸ
ਵਟਾਇੰਦਾ। ਘਰ ਮਰਦੰਗ ਵਜਾਏ ਡੰਕ, ਡੌਰੂ ਆਪਣੇ ਹੱਥ ਉਠਾਇੰਦਾ । ਘਰ ਲੇਖਾ ਘਰ ਸਾਚਾ ਅੰਕ, ਨਿਤ ਨਵਿਤ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗ੍ਰਹਿ ਮੰਦਰ ਖੋਜ ਖੁਜਾਇੰਦਾ।
ਗ੍ਰਹਿ ਮੰਦਰ ਹਰਿ ਫੋਲਿਆ, ਊਚਾ ਬੰਕ ਦੁਵਾਰ। ਸਾਚੇ ਕੰਡੇ ਆਪੇ ਤੋਲਿਆ, ਪੁਰਖ ਅਬਿਨਾਸ਼ੀ ਤੋਲਣਹਾਰ। ਆਪਣੀ ਧਾਰਾ ਆਪੇ ਬੋਲਿਆ, ਸੋਹੰ ਸ਼ਬਦ ਸਚ ਜੈਕਾਰ। ਗ੍ਰਹਿ ਮੰਦਰ ਕਦੇ ਨਾ ਡੋਲਿਆ, ਸਾਚੇ ਤਖ਼ਤ ਬੈਠ ਸੱਚੀ ਸਰਕਾਰ। ਜਨ ਭਗਤਾਂ ਅੰਦਰ ਆਪੇ ਮੌਲਿਆ, ਨਿਰਗੁਣ ਜੋਤ ਕਰ ਉਜਿਆਰ। ਅੰਮ੍ਰਿਤ ਭਰੇ ਸਾਚਾ ਕਵਲਿਆ, ਉਲਟੀ ਨਾਭੀ ਦਏ ਫੁਹਾਰ। ਆਪੇ ਹੋਏ ਕਲਾ ਸੋਲਿਆ, ਆਪੇ ਕਲ ਕਲਗੀ ਲਏ ਅਵਤਾਰ। ਆਪੇ ਬਦਲੇ ਆਪਣਾ ਚੋਲਿਆ, ਚੋਲੇ ਰੰਗੇ ਗੁਰਮੁਖ ਮੀਤ ਮੁਰਾਰ। ਆਪ ਮਿਟਾਏ ਪਰਦਾ ਉਹਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਬੰਕ ਸੱਚਾ ਘਰ ਬਾਰ।
ਘਰ ਬਾਰ ਹਰਿ ਹਰਿ ਪੇਖਿਆ, ਕਾਇਆ ਗੜ੍ਹ ਮਹੱਲ। ਆਪੇ ਲਿਖਣਹਾਰਾ ਲੇਖਿਆ, ਬੈਠਾ ਨੇਹਚਲ ਧਾਮ ਅਟੱਲ। ਆਪੇ ਲੇਖਾ ਜਾਣੇ ਦਸ ਦਸਮੇਸਿਆ, ਆਪੇ ਭਰਮ ਭੁਲੇਖਾ ਪਾਏ ਵਲ ਛਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦੁਆਰਾ ਆਪੇ ਬੈਠਾ ਮੱਲ। …… (੫ ਜੇਠ ੨੦੧੭ ਬਿ)
ਜਨ ਭਗਤੋ ਤੁਹਾਨੂੰ ਕਿਰਪਾ ਨਾਲ ਪਰਮ ਪੁਰਖ ਦਿੱਤਾ ਤਾਰ, ਤਾਰਨਹਾਰ ਆਪਣੇ ਘਰ ਵਸਾਵੇ ਚਾਈਂ ਚਾਈਂਆ। (੧੭ ਹਾੜ ਸ਼ ਸੰ ੮)
ਘਾਲ : ਜੁਗੋ ਜੁਗ ਘਾਲ ਗੁਰਸਿੱਖਾਂ ਘਾਲੀ। ਕਲਜੁਗ ਆਣ ਪ੍ਰਭ ਸਾਰ ਸਮਾਲੀ। (੨੦ ਘਾਲ
ਜੇਠ ੨੦੦੭ ਬਿ)
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਘਾਲ ਪਾਈ ਥਾਂਏ। (੧੭ ਸਾਵਣ ੨੦੦੮
ਬਿ)
ਘੁੱਗੀ : ਘੁੱਗੀ ਕਹੇ ਮੇਰਾ ਨਾ ਘਰ ਨਾ ਘੌਂਸਲਾ, ਆਲ੍ਹਣਾ ਨਜ਼ਰ ਕੋਇ ਨਾ ਆਈਆ। ਇਕੋ ਘੁੱਗੀ :
ਪ੍ਰਭੂ ਮਿਲਣ ਦਾ ਹੌਸਲਾ, ਦੂਜੀ ਓਟ ਨਾ ਕੋਇ ਤਕਾਈਆ। ਜਨਮ ਮਰਨ ਦਾ ਨਹੀਂ ਕੋਈ ਤੌਖਲਾ, ਭੈ ਵਿਚ ਨਾ ਕੋਇ ਡਰਾਈਆ। ਫ਼ਰੀਦ ਕਿਹਾ ਹੁਣ ਅੱਗੋਂ ਜ਼ਬਾਨ ਰੋਕ ਲਾ, ਕੁਛ ਕਹਿਣ ਕਹਿਣ ਨਾ ਪਾਈਆ। ਇਕ ਵਾਰ ਥੋੜਾ ਸੋਚ ਲਾ, ਸਮਝ ਸਮਝ ਵਿਚੋਂ ਪਰਗਟਾਈਆ। ਆਪਣੇ ਆਪ ਦਾ ਵਜ਼ਨ ਜੋਖ਼ ਲਾ, ਕੀ ਭਗਤੀ ਸੇਵ ਕਮਾਈਆ । ਘੁੱਗੀ ਕਹੇ ਮੇਰਾ ਤਨ ਵਜੂਦ ਖੋਖਲਾ, ਨਾਮਹੀਣ ਨਾ ਕੋਇ ਵਡਿਆਈਆ। ਜੋ ਕੁੱਛ ਲੱਭੇ ਓਹੋ ਖਾਣ ਨੂੰ ਬੋਚ ਲਾਂ, ਚੁੰਝੀਂ ਚੁਗ ਚੁਗ ਆਪਣਾ ਝੱਟ ਲੰਘਾਈਆ। ਏਹੋ ਆਸਾ ਪ੍ਰਭੂ ਜਨਮ ਮਰਨ ਦਾ ਰੋਗ ਲਾਹ, ਕਿਉਂ ਚੁਰਾਸੀ ਵਿਚ ਭੁਵਾਈਆ। ਸਚ ਪ੍ਰੀਤੀ ਦੱਸ ਰਾਹ, ਰਹਿਬਰ ਇਕ ਅਖਵਾਈਆ। ਫ਼ਰੀਦ ਕਿਹਾ ਉਹ ਇਕੋ ਇਕ ਖ਼ੁਦਾ, ਨਿਰਗੁਣ ਨੂਰ ਡਗਮਗਾਈਆ। ਕਲਜੁਗ ਅੰਤਮ ਜਾਵੇ ਆ,
ਆਲਮ ਵੇਖੇ ਖ਼ਲਕ ਖ਼ੁਦਾਈਆ । ਤੈਨੂੰ ਵਿਛੜੀ ਨੂੰ ਲਏ ਮਿਲਾ, ਮੇਲ ਮਿਲਾਵਾ ਆਪਣੇ ਨਾਲ ਰਖਾਈਆ। ਮੈਂ ਵੀ ਆਵਾਂ ਓਸੇ ਥਾਂ, ਦੋਹਾਂ ਮਿਲ ਕੇ ਵੱਜੇ ਵਧਾਈਆ। ਪਿਛਲਾ ਦਸੇ ਨਾ ਕੋਇ ਨਿਸ਼ਾਂ, ਹਰ ਘਟ ਜਾਣੀ ਫੋਲ ਫੁਲਾਈਆ। ਸਾਡਾ ਦੋਹਾਂ ਦਾ ਇਕ ਗਵਾਹ, ਜਿਸ ਦੀ ਗਵਾਹੀ ਨਾ ਕੋਇ ਬਦਲਾਈਆ। ਫ਼ਰੀਦ ਕਿਹਾ ਘੁੱਗੀਏ ਦੋਵੇਂ ਮਿਲ ਕੇ ਕਰੀਏ ਦੁਆ, ਵਾਸਤਾ ਇਕੋ ਅੱਗੇ ਪਾਈਆ। ਜਿਹੜਾ ਚਲਾਏ ਆਪਣੀ ਰਜ਼ਾ, ਰਾਜ਼ਕ ਰਹੀਮ ਅਖਵਾਈਆ। ਉਹ ਮਿਲੇ ਮਹਿਬੂਬ ਖ਼ੁਦਾ, ਖ਼ੁਦ ਮਾਲਕ ਧੁਰਦਰਗਾਹੀਆ। ਦੋਹਾਂ ਨੇ ਇਕੱਠਾ ਸੀਸ ਦਿਤਾ ਝੁਕਾ, ਪ੍ਰਭ ਤੇਰੀ ਸਰਨ ਸਰਨਾਈਆ। ਸਾਡਾ ਆਪੇ ਲੇਖਾ ਦਈਂ ਮੁਕਾ, ਸਭ ਕੁਛ ਤੇਰੀ ਝੋਲੀ ਪਾਈਆ। ਏਸੇ ਕਾਰਨ ਗਿਆ ਆ, ਮਲਾਹਾਂ ਦਾ ਮਲਾਹ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਰਿਹਾ ਤਰਾ, ਤਾਰਨਹਾਰ ਇਕ ਅਖਵਾਈਆ। (੫ ਮਾਘ ਸ਼ ਸੰ ੩)
ਚਰਨਦਾਸ : ਤੀਨ ਲੋਕ ਪ੍ਰਭ ਚਰਨ ਕੀ ਦਾਸੀ। (੧ ਮਾਘ ੨੦੦੭ ਬਿ)
ਚਰਨਦਾਸ :
ਮਹਾਰਾਜ ਸ਼ੇਰ ਸਿੰਘ ਤਾਰੇ ਪਿੰਗਲਾ, ਲਾਗੇ ਚਰਨ ਹੋਏ ਦਾਸ ਦਾਸਾ। (੧੫ ਚੇਤ ੨੦੦੮ ਬਿ)
ਦਾਸ ਹੋਏ ਜੋ ਗੁਰ ਦਰ ਆਇਆ। ਸਾਚਾ ਨਾਉਂ ਅੰਮ੍ਰਿਤ ਫਲ ਪਾਇਆ । (੫ ਜੇਠ ੨੦੦੮
ਬਿ)
ਸਾਧ ਸੰਗਤ ਪ੍ਰਭ ਚਰਨ ਹੋਏ ਦਾਸੀ, ਸੋਹੰ ਨਾਮ ਪ੍ਰਭ ਦੇਵੇ ਭੰਡਾਰਾ। (੬ ਜੇਠ ੨੦੦੮ ਬਿ)
ਦਰਸ਼ਨ ਸਿੰਘ ਪ੍ਰਭ ਦਰਸ ਪਿਆਸ। ਏਕਾ ਸ਼ਬਦ ਪ੍ਰਭ ਆਤਮ ਵਾਸ। ਰਸਨਾ ਜਪੇ ਸਵਾਸ ਸਵਾਸ। ਸਾਚੇ ਪ੍ਰਭ ਸਦਾ ਚਰਨ ਦਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸੋਹੇ ਪਾਸ। (੧੭ ਸਾਵਣ ੨੦੦੮ ਬਿ)
ਚਰਨ ਧੂੜ : ਗੁਰਚਰਨ ਪ੍ਰੀਤੀ ਚਰਨ ਧੂੜ। ਕਰੇ ਬਿੁਧ ਬਿਬੇਕ ਜੀਵ ਆਤਮ ਮੂੜ। ਆਤਮ ਚਰਨ ਧੂੜ :
ਰੰਗ ਚੜ੍ਹਾਏ ਸਚ ਮਜੀਠੀ ਗੂੜ੍ਹ। ਮਹਾਰਾਜ ਸ਼ੇਰ ਸਿੰਘ ਗੁਰਮੁਖ ਵਿਰਲਾ, ਕਲਜੁਗ ਲੋੜੇ ਤੇਰੀ ਚਰਨ ਧੂੜ। (੧੭ ਹਾੜ ੨੦੦੮ ਬਿ)
ਨਮਸਕਾਰ ਚਰਨ ਧੂੜ। ਗੁਰਮੁਖ ਬਣਾਏ ਮਸਤਕ ਲਾਏ ਜਨ ਮੂੜ੍ਹ। ਬੰਧਨ ਬੰਧ ਕਟਾਏ ਜਿਉਂ ਆਤਮ ਜੂੜ। ਏਕਾ ਰੰਗ ਆਪ ਚੜ੍ਹਾਏ ਸੋਹੰ ਸਾਚਾ ਗੂੜ੍ਹੋ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਧਾਰ ਆਪ ਵਿਚਾਰ, ਏਕਾ ਦੇਵੇ ਚਰਨ ਧੂੜ।
ਚਰਨ ਧੂੜ ਸਾਚਾ ਨਾਤਾ। ਆਪੇ ਦੇਵੇ ਪੁਰਖ ਬਿਧਾਤਾ। ਗੁਰਮੁਖ ਵਿਰਲਾ ਪ੍ਰਭ ਪਛਾਤਾ। ਸੋਹੰ ਦੇਵੇ ਸਾਚੀ ਦਾਤਾ। ਅੰਤਕਾਲ ਹੋਏ ਸਹਾਈ ਛੱਡ ਜਾਇਣ ਮਾਤ ਪਿਤ ਭੈਣ ਭਰਾਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੀਤੀ ਸਾਚੀ ਰੀਤੀ। (੨੧ ਸਾਵਣ ੨੦੦੯ ਬਿ) ਚਰਨ ਧੂੜ ਸਚ ਭਬੂਤ। ਚਰਨ ਧੂੜ ਆਤਮ ਸੂਤ। ਚਰਨ ਧੂੜ ਦੁਰਮਤ ਮੈਲ ਸਭ ਧੋਤ। ਚਰਨ ਧੂੜ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਸਰਬ ਸੋਤ।
ਚਰਨ ਧੂੜ ਮਸਤਕ ਲਾਓ। ਸਾਚੇ ਲੇਖ ਪ੍ਰਭ ਦਰ ਲਿਖਾਓ। ਝੂਠਾ ਭੇਖ ਜਗਤ ਤਜਾਓ। ਵੇਖਾ ਵੇਖ ਨਾ ਪ੍ਰਭ ਭੁਲਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖੇ ਭੁੱਲ ਨਾ ਜਾਓ। (੨੩ ਸਾਵਣ ੨੦੦੯ ਬਿ)
ਚਰਨ ਧੂੜ ਜਨ ਮਸਤਕ ਲਾਏ। ਸ਼ਬਦ ਪੰਘੂੜਾ ਹਰਿ ਝੁਲਾਏ। ਆਤਮ ਗੂੜ੍ਹਾ ਰੰਗ ਚੜ੍ਹਾਏ। ਕਾਇਆ ਜੂੜ ਜਗਤ ਜੰਜਾਲ ਆਪ ਕਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਧੂੜ ਜੋ ਜਨ ਆਏ ਨਹਾਏ।
ਚਰਨ ਧੂੜ ਸੱਚਾ ਇਸ਼ਨਾਨਾ। ਮੂਰਖ ਮੁਗਧਾਂ ਬਣਾਏ ਚਤਰ ਸੁਜਾਨਾ। ਚਰਨ ਧੂੜ ਆਤਮ ਦੇਵੇ ਬ੍ਰਹਮ ਗਿਆਨਾ। ਚਰਨ ਧੂੜ ਮਸਤਕ ਲਾਓ, ਸਾਚਾ ਸ਼ਬਦ ਸੁਣੋ ਕਾਨਾ। ਚਰਨ ਧੂੜ ਨੇਤਰ ਲਾਓ, ਵੇਖੋ ਦਰਸ ਹਰਿ ਭਗਵਾਨਾ। ਚਰਨ ਧੂੜ ਜਿਹਵਾ ਲਾਓ, ਆਤਮ ਰਸ ਦੇਵੇ ਰਸ ਸਾਚਾ ਮਾਨਾ। ਚਰਨ ਧੂੜ ਜੇ ਨੱਕ ਲਗਾਓ, ਸਤਿ ਸੁਗੰਧੀ ਹਰਿ ਵਸ ਕਰਾਨਾ। ਚਰਨ ਧੂੜ ਗੁਰਸਿੱਖ ਹੱਥ ਲਗਾਣਾ, ਅਤੁੱਟ ਭੰਡਾਰ ਹਰਿ ਦਰ ਪਾਓ। ਚਰਨ ਧੂੜ ਜਿਸ ਜਨ ਤਨ ਲਗਾਣਾ, ਸਾਚਾ ਪਹਿਨਾਏ ਪ੍ਰਭ ਆਪੇ ਬਾਨਾ। ਸਾਚਾ ਦੇਵੇ ਥਾਂਓ, ਚਰਨ ਧੂੜ ਇਸ਼ਨਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਜਨ ਗੁਰਚਰਨ ਨੁਹਾਓ। (੧੪ ਜੇਠ ੨੦੧੦ ਬਿ)
ਚਰਨਾਮਿਤ : ਚਰਨ ਛੋਹ ਵਸਣਾ ਚਰਨਾਂ ਪਾਸ, ਚਰਨਾਮਿਤ ਇਕ ਪਿਆਰ, ਜੋਤੀ ਚਰਨਾਮਿਤ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। (੨ ਫੱਗਣ ੨੦੧੮ ਬਿ)
ਚਰਨਾਮਿਤ ਗੁਰਸਿਖਾਂ ਪਾਇਆ। ਚਰਨਾਮਿਤ ਫਲ ਪ੍ਰਭ ਧੁਰੋਂ ਲਿਖਾਇਆ। ਚਰਨਾਮਿਤ ਸਿਚ ਤਨ ਮਨ ਪ੍ਰਭ ਹਰਾ ਕਰਾਇਆ। ਚਰਨਾਮਿਤ ਅੰਮ੍ਰਿਤ ਬੂੰਦ ਪੀ ਅਮਰਾ ਪਦ ਪਾਇਆ। ਚਰਨਾਮਿਤ ਸਾਧ ਸੰਗਤ ਗੁਰ ਸਾਗਰ ਗਹਿਰ ਗੰਭੀਰ ਪਾਇਆ। ਚਰਨਾਮਿਤ ਰਸਨਾ ਪੀ ਬਾਲ ਬਿਰਧ ਸਭ ਤਰਾਇਆ। ਮਹਾਰਾਜ ਸ਼ੇਰ ਸਿੰਘ ਤੇਰੀ ਵਡਿਆਈ, ਆਤਮ ਅੰਮ੍ਰਿਤ ਬਰਖ ਆਤਮ ਤ੍ਰਿਪਤਾਇਆ। (੫ ਜੇਠ ੨੦੦੮ ਬਿ)
ਚਰਨ ਚਰਨੋਦਕ ਸਾਚੀ ਧਾਰ, ਦੁੱਖ ਦਰਦ ਮਿਟਾਈਆ। ਜਗਤ ਰੁਲੇ ਕਰ ਪਿਆਰ, ਅਨਮੁਲੇ ਲਾਲ ਬਣਾਈਆ। ਭੰਡਾਰੇ ਖੁਲ੍ਹੇ ਦਰ ਦਰਬਾਰ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨਾਮਿਤ ਆਪ ਹੋ ਜਾਈਆ।
ਚਰਨ ਮੀਤਾ ਮੀਤ ਮੁਰਾਰ, ਚਰਨ ਸਰਨ ਸਰਨਾਈਆ। ਪਤਿਤ ਪੁਨੀਤਾ ਕਰੇ ਵਿਚ ਸੰਸਾਰ, ਆਪ ਆਪਣਾ ਸੁੱਖ ਉਪਜਾਈਆ। ਚਲਾਏ ਰੀਤਾ ਅਪਰ ਅਪਾਰ, ਆਪਣੀ ਨੀਤੀ ਵੇਖ ਵਖਾਈਆ। (੨੬ ਜੇਠ ੨੦੧੬ ਬਿ)
ਪੰਡਤ ਕਵਣ ਸਾਚਾ ਚਰਨਾਮਿਤ, ਮਿੱਤਰ ਸ੍ਰੀ ਭਗਵਾਨ ਮਿਲਾਈਆ। ਨਿਰੰਤਰ ਬ੍ਰਹਮ ਕਰੇ ਹਿਤ, ਮਾਇਆ ਪਰਦਾ ਪਰੇ ਹਟਾਈਆ। ਦਿਬ ਨੇਤਰ ਆਏ ਦਿਸ, ਨਿਰਗੁਣ ਨਿਰੰਕਾਰ ਨਿਰਾਕਾਰ ਜੋਤ ਰੁਸ਼ਨਾਈਆ। ਬਾਲਮੀਕ ਜੋ ਲਗਾਵੇ ਖਿਚ, ਧੁਨ ਆਤਮਕ ਰਾਗ ਸੁਣਾਈਆ। ਧਾਮ
ਵਖਾਏ ਅਵੱਲੜਾ ਅਨਡਿਠ, ਜਗ ਨੇਤਰ ਨਜ਼ਰ ਨਾ ਆਈਆ। ਸਤਿ ਵਿਦਿਆ ਕਿਥੋਂ ਲਈ ਸਿਖ, ਕਵਣ ਕਰੇ ਪੜ੍ਹਾਈਆ। ਕਵਣ ਕਹੇ ਕਲਮ ਛਾਹੀ ਕਾਗ਼ਜ਼ ਲੇਖ ਲਿਖ, ਧੁਰ ਦਾ ਹੁਕਮ ਫ਼ਰਮਾਣ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਇਕੋ ਦਰ ਰਖਾਈਆ।
ਚਰਨਾਮਿਤ ਕਵਣ ਸਤਿ, ਸ਼ੰਕਰ ਪਿੰਡੀ ਕਵਣ ਵਡਿਆਈਆ। ਕਿਸ ਬਿਧ ਉਪਜੇ ਬ੍ਰਹਮ ਮਤ, ਬ੍ਰਹਮ ਵਿਦਿਆ ਸਚ ਪੜ੍ਹਾਈਆ। ਲੇਖਾ ਮੁਕੇ ਤੱਤਵ ਤੱਤ, ਵਾਸਤਕ ਵਸਤੂ ਇਕੋ ਨਜ਼ਰੀ ਆਈਆ। ਮਿਲੇ ਮੇਲ ਪੁਰਖ ਸਮਰੱਥ, ਸ੍ਰੀ ਭਗਵਾਨ ਜੋੜ ਜੁੜਾਈਆ। ਬਾਲਮੀਕ ਜਿਸ ਦੀ ਚਰਨੀ ਗਿਆ ਢੱਠ, ਸੀਸ ਜਗਦੀਸ ਝੁਕਾਈਆ। ਸੋ ਭੂਮਕਾ ਅਸਥਾਨ ਸਾਚਾ ਗ੍ਰਹਿ ਦੇਣਾ ਦੱਸ, ਮੰਦਰ ਕਵਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨੋਦਕ ਕਵਣ ਰੂਪ ਵਟਾਈਆ।
ਚਰਨ ਚਰਨੋਦਕ ਕਿਸੇ ਹੱਥ ਨਾ ਆਵੇ ਪੰਡਤ, ਸਤਿਜੁਗ ਤ੍ਰੇਤਾ ਦੁਵਾਪਰ ਕਲਜੁਗ ਚਾਰ ਕੁੰਟ ਚਾਰੇ ਖਾਣੀ ਧਿਆਨ ਲਗਾਈਆ। ਕੋਟਾਂ ਵਿਚੋਂ ਭਗਤ ਭਗਵਾਨ ਦਰ ਬਣੇ ਮੰਗਤ, ਆਪਣੀ ਇਛਿਆ ਝੋਲੀ ਅੱਗੇ ਡਾਹੀਆ। ਕਿਰਪਾ ਕਰੇ ਸਾਹਿਬ ਸੂਰਾ ਸਰਬੰਗਤ, ਸਤਿ ਸਤਿਵਾਦੀ ਦਇਆ ਕਮਾਈਆ। ਨਿਰਗੁਣ ਨਿਰੰਕਾਰ ਸਰਗੁਣ ਅੰਗੀਕਾਰ ਕਾਰ ਅੰਗਤ, ਸਿਰ ਆਪਣਾ ਹੱਥ ਟਿਕਾਈਆ। ਪੰਜ ਤੱਤ ਕਾਇਆ ਚੋਲੀ ਨਾਮ ਨਿਧਾਨ ਚਾੜ੍ਹ ਰੰਗਤ, ਅੰਮ੍ਰਿਤ ਰਸ ਅੰਤਰ ਜਾਮ ਧਿਆਈਆ। ਮਾਨੁਸ਼ ਮਾਨੁਖ ਮਾਨਵ ਬਣਾਏ ਬਣਤਰ, ਘਰ ਸਚ ਦੇਵੇ ਵਡਿਆਈਆ। ਸਚ ਚਰਨੋਦਕ ਚਰਨਾਮਿਤ ਨਿਜ ਘਰ ਪਿਆਏ ਆਪ ਨਿਰੰਤਰ, ਝਿਰਨਾ ਇਕੋ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਚਰਨਾਮਿਤ ਇਕ ਵਖਾਈਆ।
ਚਰਨਾਮਿਤ ਨਜ਼ਰ ਨਾ ਆਵੇ ਜਗਤ ਕਟੋਰੇ, ਗੜਵਾ ਖ਼ੁਸ਼ੀ ਨਾ ਕੋਇ ਜਣਾਈਆ। ਜੁਗ ਚੌਕੜੀ ਜਨ ਭਗਤਾਂ ਸ੍ਰੀ ਭਗਵਾਨ ਆਪ ਵਰਤਾਏ ਭੋਰੇ ਭੋਰੇ, ਥੋੜਾ ਥੋੜਾ ਮੁਖ ਅੰਤਰ ਜਾਮ ਪਿਆਈਆ। ਜਿਨ੍ਹਾਂ ਪੀਤਾ ਤਿੰਨਾਂ ਆਪੇ ਬੌਹੜੇ, ਕਾਇਆ ਮੰਦਰ ਅੰਦਰ ਸਾਢੇ ਤਿੰਨ ਹੱਥ ਖ਼ੁਸ਼ੀ ਮਨਾਈਆ। ਬਾਲਮੀਕ ਬਟਵਾਰਾ ਵਰ ਇਕੋ ਲੋੜੇ, ਨੇਤਰ ਨੈਣ ਅੱਖ ਧਿਆਨ ਲਗਾਈਆ। ਅੰਤ ਕਾਲ ਕਲ ਕਾਤੀ ਕੋਈ ਨਾ ਬੌਹੜੇ, ਸਗਲਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਚਰਨੋਦਕ ਆਪਣੇ ਹੱਥ ਰਖਾਈਆ। ਸਾਚਾ ਚਰਨਾਮਿਤ ਪੰਡਤ ਜੀ ਦੇਣਾ ਦੱਸ, ਕਵਣ ਸਚ ਸਚ ਵਰਤਾਈਆ। ਜਿਸ ਦੇ ਪੀਤਿਆਂ ਮਨ ਵਾਸਨਾ ਹੋਵੇ ਵਸ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਕਾਇਆ ਮੰਦਰ ਅੰਦਰ ਨਿਰਗੁਣ ਜੋਤ ਹੋਵੇ ਪਰਕਾਸ਼, ਜੋਤ ਨਿਰੰਜਣ ਡਗਮਗਾਈਆ। ਜਨਮ ਕਰਮ ਦੀ ਪੂਰਬ ਪੂਰੀ ਹੋਵੇ ਆਸ, ਤ੍ਰਿਸਨਾ ਕੂੜੀ ਦਏ ਚੁਕਾਈਆ। ਜਿਸ ਦਵਾਰੇ ਬਾਲਮੀਕ ਹੋਇਆ ਦਾਸੀ ਦਾਸ, ਬਜਵਾੜਾ ਆਪਣਾ ਸੀਸ ਨਿਵਾਈਆ। ਸੋ ਜੰਗਲ ਜੂਹ ਉਜਾੜ ਪਹਾੜ ਪ੍ਰਭ ਵੇਖਣਹਾਰ ਪਰਭਾਸ, ਡੂੰਘੀ ਕੰਦਰ ਖੋਜ ਖੁਜਾਈਆ। ਲੇਖਾ ਜਾਣੇ ਚੋਟੀ ਪਰਬਤ ਉਤੇ ਕੈਲਾਸ਼, ਪਾਰਬ੍ਰਹਮ ਬ੍ਰਹਮ ਪੜਦਾ ਆਪ ਚੁਕਾਈਆ। ਵਿਸ਼ਨ ਹੋ ਕੇ ਵਿਸ਼ਵ ਕਰੇ ਤਲਾਸ਼, ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਖੋਜ ਖੁਜਾਈਆ। ਹਰਿ ਕਾ ਚਰਨਾਮਿਤ ਕੋਈ ਪਿਆਏ ਨਾ ਵਿਚ ਗਲਾਸ,
ਕਟੋਰਾ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਜਿਨ੍ਹਾਂ ਆਪ ਦੇਵੇ ਪੁਰਖ ਅਬਿਨਾਸ਼, ਅਬਿਨਾਸ਼ੀ ਰੂਪ ਦਏ ਬਣਾਈਆ। ਇਕ ਚਰਨਾਮਿਤ ਪੀਣ ਦੀ ਸਭਨਾਂ ਰੱਖੀ ਆਸ, ਬਿਨ ਭਗਤਾਂ ਲੋਕਮਾਤ ਹੱਥ ਕਿਸੇ ਨਾ ਆਈਆ। ਸਾਚੀ ਪੂੰਜੀ ਧੁਰ ਦੀ ਰਾਸ, ਪਰਮ ਪੁਰਖ ਪੁਰਖੋਤਮ ਪਾਰਬ੍ਰਹਮ ਪਤਿਪਰਮੇਸ਼ਵਰ ਸਦ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਆਪਣਾ ਆਪ ਬਣਾਈਆ।
ਪੰਡਤ ਜੀ ਦੱਸੋ ਕੀ ਅੰਮ੍ਰਿਤ ਰਸ, ਚਰਨਾਮਿਤ ਕਵਣ ਵਡਿਆਈਆ। ਕਵਣ ਮਾਰਗ ਦੇਵੇ ਦੱਸ, ਰਾਹ ਸਾਚਾ ਇਕ ਸਮਝਾਈਆ। ਮਿਲੇ ਮੇਲ ਪੁਰਖ ਸਮਰੱਥ, ਮਹਿਮਾ ਅਕਥ ਦਏ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਗੁਰ ਅਵਤਾਰ ਜਿਸ ਦਾ ਗੌਂਦੇ ਜਸ, ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਦੂਰ ਦੁਰਾਡਾ ਨੇਰਨ ਨੇਰਾ ਘਰ ਸਾਚੇ ਆਵੇ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੱਲਾਂ ਬਾਤਾਂ ਦੀ ਨਹੀਂ ਕੋਈ ਗਾਥ, ਰਸਨਾ ਜਿਹਵਾ ਨਾ ਕੋਇ ਵਡਿਆਈਆ। ਅੰਦਰ ਵੜ ਕੇ ਵੇਖੋ ਮਾਰ ਝਾਤ, ਕੀ ਅੰਮ੍ਰਿਤ ਰਸ ਤੁਹਾਡੇ ਨਿਝਰ ਝਿਰਨਾ ਝਿਰ ਝਿਰ ਆਪਣਾ ਇਸ਼ਟ ਪਕਾਈਆ। ਬੰਦ ਕਿਵਾੜੀ ਖੋਲ੍ਹ ਕੇ ਵੇਖੋ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਪੜ੍ਹਿਆਂ ਉਹ ਨਾ ਆਵੇ ਸਵਾਦ, ਅੰਦਰ ਵੜਿਆਂ ਸਤਿ ਸਰੂਪ ਸਮਾਈਆ। ਸੋ ਪੰਡਤ ਜੋ ਪਾਰਬ੍ਰਹਮ ਵਿਚ ਹੋਏ ਵਿਸਮਾਦ, ਬ੍ਰਹਮ ਵਿਸਮਾਦੀ ਰੂਪ ਸਮਾਈਆ। ਜਿਸ ਦਾ ਖੇਲ ਆਦਿ ਜੁਗਾਦਿ, ਨਾਦ ਅਨਾਦੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਸਾਚਾ ਇਕੋ ਇਕ ਮੰਗ ਮੰਗਾਈਆ।
ਪੰਡਤ ਜੀ ਕੀ ਤੁਸਾਂ ਅੰਮ੍ਰਿਤ ਪੀਤਾ, ਚੁੱਲੀ ਹੱਥਾਂ ਉਤੇ ਟਿਕਾਈਆ। ਤਨ ਮਨ ਹੋਇਆ ਠਾਂਡਾ ਸੀਤਾ, ਪੰਜ ਤੱਤ ਅੱਗ ਨਾ ਕੋਇ ਜਲਾਈਆ। ਕੀ ਆਇਆ ਗਿਆਨ ਬਿਨ ਪੜ੍ਹਿਆਂ ਅਠਾਰਾਂ ਧਿਆਏ ਗੀਤਾ, ਰਾਮ ਕ੍ਰਿਸ਼ਨਾ ਸਨਮੁਖ ਨਜ਼ਰੀ ਆਈਆ। ਕੀ ਮਿੱਠਾ ਹੋਇਆ ਕੌੜਾ ਰੀਠਾ, ਸਚ ਮਿਠਾਸ ਇਕੋ ਤੱਤ ਭਰਾਈਆ। ਕੀ ਲੇਖਾ ਚੁਕਿਆ ਨੀਚਾਂ ਊਚਾਂ, ਜ਼ਾਤ ਅਜ਼ਾਤ ਲੇਖਾ ਦਿਤਾ ਗਵਾਈਆ। ਜਿਸ ਅੰਮ੍ਰਿਤ ਰਸ ਨਾਮ ਨਿਧਾਨ ਸਚ ਦਵਾਰਿਉਂ ਪੀਤਾ, ਸੋ ਪੱਤਤ ਪਾਪੀ ਪੁਨੀਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਚਰਨਾਮਿਤ ਧੁਰ ਦਾ ਆਪ ਵਰਤਾਈਆ।
ਪੰਡਤ ਜੀ ਅੰਮ੍ਰਿਤ ਵਸਤੂ ਕੀ, ਕਵਣ ਦੇਵੇ ਵਰਤਾਈਆ। ਜਿਸ ਨਾਲ ਨਿਰਮਲ ਹੋਵੇ ਜੀ, ਜੀਵ ਆਤਮਾ ਭੇਵ ਰਹਿਣ ਕੋਇ ਨਾ ਪਾਈਆ। ਲੇਖਾ ਚੁਕੇ ਸਾਢੇ ਤਿੰਨ ਹੱਥ ਸੀਂ, ਰਵਦਾਸ ਚੁਮਾਰਾ ਦਏ ਗਵਾਹੀਆ। ਬਟਵਾਰਾ ਬਜਵਾੜਾ ਬਾਲਮੀਕ ਫੇਰ ਓਸੇ ਦਾ ਅਧੀਨ, ਜਿਸ ਮਸਕੀਨ ਦਿਤਾ ਬਣਾਈਆ। ਧੁਰ ਦੇ ਪੰਡਤ ਕੋਲੋਂ ਪੜ੍ਹੋ ਤਾਅਲੀਮ, ਵਿਦਿਆ ਇਕੋ ਦਏ ਸਮਝਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨਾਂ ਵਾਲੀ ਵਖਾਏ ਆਪਣਾ ਨਿਰਗੁਣ ਨੂਰ ਸਚ ਸੀਨ, ਸਵੱਛ ਸਰੂਪੀ ਰੂਪ ਵਟਾਈਆ। ਜਿਸ ਦਾ ਫ਼ਰਮਾਣ ਹੁਕਮ ਚੌਦਾਂ ਲੋਕ ਤ੍ਰੈਭਵਨ ਚਲੇ ਲੱਖ ਚੁਰਾਸੀ ਜੀਵ ਜੰਤ ਅਧੀਨ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨਾਮਿਤ ਚੁਲੀ ਦਿਸੇ ਅਨਮੁਲੀ, ਜਿਸ ਦੀ ਕੀਮਤ ਕਿਸੇ ਨਾ ਪਾਈਆ।
ਪੰਡਤ ਜੀ ਚਰਨਾਮਿਤ ਕਿਸ ਨੂੰ ਵਰਤਾਇਆ, ਪੀਵਣਹਾਰ ਕਵਣ ਅਖਵਾਈਆ । ਜੇ ਅੰਤਰ ਅੱਖ ਹੈ ਵੇਖੋ ਖੋਲ੍ਹ ਨਜ਼ਾਰਾ, ਕੀ ਕੁਛ ਸਾਮ੍ਹਣੇ ਨਜ਼ਰੀ ਆਈਆ। ਜਿਸ ਦੇ ਪਿਛੇ ਬਾਲਮੀਕ ਰੁਲਿਆ ਵਿਚ ਉਜਾੜਾਂ, ਸੋ ਠੋਕਰ ਨਾਮ ਲਗਾਈਆ । ਜਿਸ ਰਾਮ ਦਾ ਨਾਮ ਕੀਤਾ ਉਜਿਆਰਾ, ਲੇਖਾ ਲਿਖ ਕੇ ਸ਼ਹਾਦਤ ਦਿਤੀ ਗਵਾਹੀਆ। ਤਿਸ ਰਾਮ ਦਾ ਅੰਤ ਨਾ ਪਾਰਾਵਾਰਾ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੁਗ ਚੌਕੜੀ ਵੇਖਣਹਾਰਾ ਖੇਲ ਨਿਆਰਾ, ਨਿਰਗੁਣ ਸਰਗੁਣ ਰੂਪ ਵਟਾਈਆ। ਚਾਰੇ ਵੇਦਾਂ ਦਏ ਸਹਾਰਾ, ਪੁਰਾਨ ਅਠਾਰਾਂ ਕਰੇ ਉਜਿਆਰਾ, ਗੀਤਾ ਗਿਆਨ ਅੱਠ ਦਸ ਜੋੜ ਜੁੜਾਈਆ। ਸਾਚੀ ਸਖੀਆਂ ਵੇਖ ਆਖਾੜਾ, ਦੋ ਜਹਾਨਾਂ ਮੰਗਲਾਚਾਰਾ, ਮੰਡਲ ਰਾਸ ਇਕ ਰਚਾਈਆ। ਵੇਖਣਹਾਰਾ ਗੰਗਾ ਕਿਨਾਰਾ, ਬਖ਼ਸ਼ਣਹਾਰਾ ਚਰਨਾਮਿਤ ਸਾਚਾ ਠੰਡੀ ਠਾਰਾ, ਰਸ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲੇਖਾ ਜਾਣੇ ਥਾਉਂ ਥਾਈਂਆ।
ਪੰਡਤ ਜੀ ਗੜਵੀ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ ਦਾ ਆਦਿ ਜੁਗਾਦੀ ਤੀਰਥ ਤਟ ਸਰੋਵਰ ਧੁਰ ਦਾ ਸਚ ਭੰਡਾਰ, ਗੰਗਾ ਜਮਨਾ ਸੁਰਸਤੀ ਗੋਦਾਵਰੀ ਧਾਰ ਚਲਾਈਆ। ਸੋ ਕਰਤਾ ਪੁਰਖ ਕਰਨੇਹਾਰਾ ਖੇਲ ਕਰੇ ਕਰਤਾਰ, ਕਾਹਨ ਘਨੱਯਾ ਰਾਮ ਰਮੱਯਾ ਨਿਰਗੁਣ ਸਰਗੁਣ ਵੇਸ ਵਟਾਈਆ। ਸਾਚਾ ਜਾਮ ਮੀਤ ਪਿਆਰ ਪਿਲਾਵਣਹਾਰ, ਰਸ ਇਕੋ ਇਕ ਵਖਾਈਆ। ਤਿਸ ਦਾ ਨੇਤਰ ਨੈਣ ਅੱਖ ਕਰੋ ਦਰਸ ਦੀਦਾਰ, ਸਨਮੁਖ ਹੋ ਕੇ ਰਿਹਾ ਸਮਝਾਈਆ। ਜਗਤ ਵਿਦਿਆ ਵਸੇ ਬਾਹਰ, ਭਗਤ ਵਿਦਿਆ ਇਕ ਸਮਝਾਈਆ। ਜਿਸ ਧਾਰ ਵਿਚੋਂ ਨਿਰਅੱਖਰ ਸਾਚੇ ਕਰ ਪਿਆਰ, ਬਾਲਮੀਕ ਆਪਣੀ ਕਲਮ ਚਲਾਈਆ। ਸੋ ਬਾਲਮੀਕ ਕਲਜੁਗ ਵਿਚ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਇਹ ਮੇਰਾ ਓਹੋ ਯਾਰ, ਜੋ ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਓਸੇ ਦਾ ਸੱਚਾ ਭੰਡਾਰ, ਜਿਸ ਨੂੰ ਕੋਟਨ ਕੋਟ ਪੰਡਤ ਪਾਂਧੇ ਰਹੇ ਵਰਤਾਈਆ। ਪਰ ਅਬ ਨਾ ਕੋਈ ਪੀਵਣਹਾਰ, ਅੰਮ੍ਰਿਤ ਪੀ ਅਮਰ ਰੂਪ ਨਾ ਕੋਏ ਵਟਾਈਆ। ਸ਼ੰਕਰ ਨੈਣ ਰਿਹਾ ਉਘਾੜ, ਆਪਣੀ ਤ੍ਰਿਸ਼ੂਲ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਰਨਾਮਿਤ ਇਕੋ ਘਰ ਵਖਾਈਆ।
ਚਰਨਾਮਿਤ ਅੰਦਰ ਵਸੇ ਭਗਵਾਨ, ਜਲ ਸਾਚਾ ਰਿਹਾ ਸੁਣਾਈਆ। ਇਸ ਦੀ ਕਰੋ ਪਛਾਣ, ਪੰਡਤ ਜੀ ਆਪਣਾ ਧਿਆਨ ਲਗਾਈਆ। ਫੇਰ ਦੇਵੋ ਫ਼ਰਮਾਣ, ਹੁਕਮ ਸੰਦੇਸਾ ਇਕ ਸੁਣਾਈਆ। ਧੁਰ ਦਾ ਵੇਖ ਖੇਲ ਮਹਾਨ, ਮਹਾਂਬਲੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣਹਾਰਾ ਸਚ ਦਰ, ਜਿਸ ਘਰ ਬਹਿ ਕੇ ਅੰਮ੍ਰਿਤ ਜਲ ਜਨ ਭਗਤ ਪੀਵਣ ਚਾਈਂ ਚਾਈਂਆ। (੧੫ ਚੇਤ ੨੦੨੧ ਬਿ)
ਚਰਨਪ੍ਰੀਤੀ : ਜਨ ਭਗਤੋ ਪ੍ਰਭੂ ਦੀ ਚਰਨ ਪ੍ਰੀਤੀ ਚੌਥੀ ਮੰਜ਼ਲ ਦੀ ਕਲਾਸ, ਚੌਥੇ ਪਦ ਦਾ ਲਹਿਣਾ ਚਰਨਪ੍ਰੀਤੀ :
ਜਗਤ ਦੀ ਹਦ ਹਦੂਦ ਦਏ ਮੁਕਾਈਆ। ਜਿਥੇ ਸਤਿਗੁਰ ਸ਼ਬਦ ਦੇਵੇ ਸ਼ਾਬਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖੋ ਚੌਥੀ ਜਮਾਤ ਪੜ੍ਹਨ ਵਾਲਿਓ ਸਭ ਦਾ ਅੰਤਮ ਸਚਖੰਡ ਵਿਚ ਹੋਣਾ ਨਿਵਾਸ, ਜਗਤ ਜਮਾਤਾਂ ਦੀ ਲੋੜ ਰਹੇ ਨਾ ਰਾਈਆ।(੨੧ ਚੇਤ ਸ਼ ਸੰ ੧੨)
ਹਰਿਜਨ ਚਰਨ ਪ੍ਰੀਤੀ ਸਾਚੀ ਸਿਖਿਆ, ਨਾ ਕੋਈ ਤੋੜੇ ਤੋੜ ਤੁੜਾਈਆ। ਦੀਨ ਦੁਨੀ ਜਗਤ ਜਹਾਨ ਮਿਥਿਆ, ਥਿਰ ਰਹਿਣ ਕੋਇ ਨਾ ਪਾਈਆ। ਸਤਿਗੁਰ ਪ੍ਰੇਮ ਰਸ ਸਦਾ ਮਿੱਠਿਆ, ਹਰਿਜਨ ਸਾਚੇ ਆਪ ਚਖਾਈਆ। (੨੨ ਫੱਗਣ ਸ਼ ਸੰ ੮) ਚਰਨ ਪ੍ਰੀਤੀ ਸਾਚੀ ਸੇਵ, ਸਚ ਸਵਾਮੀ ਆਪ ਸਮਝਾਇੰਦਾ। (੨੧ ਮੱਘਰ ੨੦੨੧ ਬਿ)
ਚਰਨ ਪ੍ਰੀਤੀ ਪਿਆਰ ਪ੍ਰੇਮ, ਮੁਹੱਬਤ ਇਕ ਜਣਾਈਆ। ਤੇਰਾ ਮੇਰਾ ਸਾਚਾ ਨੇਮ, ਟੁੱਟੀ ਗੰਢ ਵਖਾਈਆ। ਤੇਰੇ ਨਾਲੋਂ ਦੁਖ ਤਸੀਹਾ ਕਟਿਆ ਉਤੇ ਕੁੰਟ ਹੇਮ, ਜਲ ਧਾਰਾ ਸੀਸ ਵਹਾਈਆ। ਜੇ ਉਹ ਨਜ਼ਾਰਾ ਤਕ ਲਏਂ ਆਪਣੇ ਨੈਣ, ਤੈਨੂੰ ਇਹ ਦੁਖ ਰਹੇ ਨਾ ਰਾਈਆ। ਤੂੰ ਰਸਨਾ ਆਪਣੀ ਹਰਿਸੰਗਤ ਆਪੇ ਆਵੇਂ ਕਹਿਣ, ਕਹਿ ਕਹਿ ਦਏਂ ਸੁਣਾਈਆ। ਓ ਗੁਰਮੁਖੋ ਗੁਰਸਿੱਖੋ ਸੰਤੋ ਭਗਤੋ ਜਿਨ੍ਹਾਂ ਨੂੰ ਪੁਰਖ ਅਕਾਲ ਮਿਲ ਗਿਆ ਸਾਕ ਸੱਜਣ ਸੈਣ, ਤਿਨ੍ਹਾਂ ਨੂੰ ਲੈਣ ਦੇਣ ਦੀ ਲੋੜ ਰਹੀ ਨਾ ਰਾਈਆ। ਉਹ ਕੂੜੇ ਵਹਿਣ ਕਦੇ ਨਾ ਵਹਿਣ, ਮਮਤਾ ਮੋਹ ਗਏ ਤਜਾਈਆ। ਸਤਿਗੁਰ ਸਰਨਾਈ ਸਰਨ ਸਚੀ ਚੈਨ, ਸਾਂਤਕ ਸਤਿ ਰੂਪ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੧੩ ਚੇਤ ਸ਼ ਸੰ ੧) ਚਰਨ ਪ੍ਰੀਤੀ ਸਾਚੀ ਰੀਤੀ ਜਗ ਤੋਂ ਵੱਖਰੀ ਕੁਰਬਾਨੀ, ਕਾਇਆ ਕਤਲਗਾਹ ਨਾ ਕੋਇ ਫਿਰਾਈਆ। (੧੫ ਫੱਗਣ ਸ਼ ਸੰ ੧)
ਗੁਰਚਰਨ ਪ੍ਰੀਤ ਹਿਰਦੇ ਪ੍ਰਭ ਵਸੇ, ਅਮੁਲੜਾ ਲਾਲ ਵਿਚ ਦੇਹ ਟਿਕਾਇਆ । ਹੀਰਾ ਹਰਿ ਜੀਉ ਹਰਿ ਰਵੇ ਵਿਚ ਰਵ ਸੱਸੇ, ਦੇਹ ਦੀਪਕ ਤੇਜ਼ ਵਖਾਇਆ । ਆਤਮ ਨਾਮ ਜੋ ਰਸਨਾ ਰਸੇ, ਖੋਲ੍ਹ ਪੜਦਾ ਪ੍ਰਭ ਭੇਦ ਮਿਟਾਇਆ। ਹਰਿ ਜੀਉ ਗੁਰਸਿਖਾਂ ਘਰ ਵਸੇ, ਗਿਆਨ ਧਿਆਨ ਸਚ ਮਾਰਗ ਦਿਖਾਇਆ। (੬ ਚੇਤ ੨੦੦੮ ਬਿ)
ਗੁਰਚਰਨ ਪ੍ਰੀਤੀ ਦਰਸ ਭੁੱਖ। (੧੭ ਹਾੜ ੨੦੦੮ ਬਿ)
ਪੁਰਖ ਅਬਿਨਾਸ਼ੀ ਕਿਹਾ ਮੈਂ ਕਿਸੇ ਬਿਧ ਕਦੇ ਨਾ ਰੀਝਾਂ, ਭਗਤਾਂ ਦਿਆਂ ਸਮਝਾਈਆ। ਬਿਨਾ
ਚਰਨ ਪ੍ਰੀਤੀ ਨਾ ਕਦੇ ਪਤੀਜਾਂ, ਬਾਕੀ ਲੋੜ ਨਾ ਕੋਇ ਰਖਾਈਆ। (੧੮ ਪੋਹ ੨੦੨੧ ਬਿ)
ਚਵਰ : ਚਵਰ ਕਹੇ ਮੈਂ ਹੋਵਾਂ ਨੀਵਾਂ, ਉਪਰ ਰਹਿਣ ਦੀ ਆਦਤ ਦਿਆਂ ਬਦਲਾਈਆ। ਚਰਨ ਚਵਰ :
ਕਵਲ ਪ੍ਰਭ ਘੋਲੀ ਥੀਵਾਂ, ਮਾਣ ਅਭਿਮਾਣ ਮਿਟਾਈਆ । ਚਰਨ ਚਰਨੋਦਕ ਸਾਚਾ ਪੀਵਾਂ, ਛੋਹ ਆਪਣੀ ਨਾਲ ਰਲਾਈਆ। ਬਿਨ ਧੂੜੀ ਕਦੇ ਨਾ ਜੀਵਾਂ ਜੀਵਣ ਇਕੋ ਨਜ਼ਰੀ ਆਈਆ। ਜਿਉਂ ਭਗਵਾਨ ਦੁਆਰੇ ਭਗਤ ਨੀਵਾਂ, ਉਚਾ ਰਹਿਣ ਕੋਇ ਨਾ ਪਾਈਆ। ਜਿਸ ਲਹਿਣਾ ਚੁਕਾਇਆ ਸਾਢੇ ਤਿੰਨ ਹੱਥ ਸੀਵਾਂ, ਸੀਨੇ ਸਭ ਦੇ ਠੰਡ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਮਾਈਆ।
ਚਵਰ ਕਹੇ ਮੈਨੂੰ ਦਿਓ ਵਧਾਈ, ਪ੍ਰਭ ਮਾਰਗ ਸਚ ਜਣਾਇਆ। ਜਨਮ ਜਨਮ ਦੀ ਮਿਟੀ ਸ਼ਾਹੀ, ਮੇਰਾ ਰੋਗ ਗਵਾਇਆ। ਸਾਚੀ ਸਿਖਿਆ ਇਕ ਸਮਝਾਈ, ਨੀਵੀਂ ਧਾਰ ਬੰਧਾਇਆ। ਚਰਨ ਕਵਲ ਦੇਵੇ ਸਰਨਾਈ, ਸਰਨਗਤ ਇਕ ਜਣਾਇਆ। ਸਾਚੇ ਘਰ ਨਾ ਦੇਵੇ ਕੋਈ ਗਵਾਹੀ, ਮੁਲਜ਼ਮ ਬਰੀ ਨਾ ਕੋਇ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ
ਧਾਰ ਜਣਾਇਆ।
ਚਵਰ ਕਹੇ ਮੇਰੇ ਧੰਨ ਭਾਗ, ਪ੍ਰਭ ਸਿਖਿਆ ਸਚ ਦ੍ਰਿੜਾਈਆ। ਭਗਤ ਦੁਆਰੇ ਚਰਨੀ ਗਿਆ
ਲਾਗ, ਪਿਛਲਾ ਮਾਣ ਮਿਟਾਈਆ। ਕਰ ਕਿਰਪਾ ਧੋਵੇ ਮੇਰਾ ਦਾਗ, ਦੁਰਮਤ ਰਹਿਣ ਕੋਇ ਨਾ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਆਪ ਜਣਾਈਆ।
ਚਵਰ ਕਹੇ ਮੈਂ ਚਰਨਾਂ ਸੇਵ ਕਮਾਵਾਂਗਾ। ਧੂੜੀ ਟਿੱਕਾ ਲਾ ਕੇ ਖ਼ੁਸ਼ੀ ਮਨਾਵਾਂਗਾ। ਵੱਡਿਉਂ
ਹੋ ਕੇ ਨਿੱਕਾ, ਨਿੱਕਾ ਵੱਡੇ ਵਿਚ ਸਮਾਵਾਂਗਾ। ਜੁਗ ਚੌਕੜੀ ਰਸ ਵੇਖਿਆ ਫਿਕਾ, ਅੰਤ ਅੰਮ੍ਰਿਤ
ਇਕੋ ਮੁਖ ਰਖਾਵਾਂਗਾ। ਮਾਣ ਵਡਿਆਈ ਵਿਚ ਪਿਛੇ ਵਿਕਾ, ਅੱਗੇ ਚਰਨ ਧਿਆਨ ਟਿਕਾਵਾਂਗਾ ।
ਨਿਰਗੁਣ ਵੇਖਿਆ ਖੇਲ ਅਨਡਿਠਾ, ਦਰ ਬਹਿ ਕੇ ਸੇਵ ਕਮਾਵਾਂਗਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸੱਚਾ ਵਰ, ਆਪਣੀ ਝੋਲੀ ਪਾਵਾਂਗਾ।
ਚਵਰ ਕਹੇ ਮੈਨੂੰ ਦਿਓ ਦਿਲਾਸਾ, ਜਨ ਭਗਤਾਂ ਰਿਹਾ ਜਣਾਈਆ। ਹਰਿ ਸਰਨਾਈ ਸਚ ਭਰਵਾਸਾ,
ਭਰਮ ਰਹਿਣ ਨਾ ਪਾਈਆ। ਸਗਲ ਵਸੂਰਾ ਮੇਰਾ ਲਾਥਾ, ਦੁੱਖੜਾ ਦਰਦ ਮਿਟਾਈਆ। ਮਿਲਿਆ
ਦੀਨ ਦਿਆਲਾ ਰਘੁਨਾਥਾ, ਰਹਿਬਰ ਇਕੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮੇਰੀ ਰੀਤੀ ਆਪ ਜਣਾਈਆ।
ਚਵਰ ਕਹੇ ਮੋਹੇ ਕਰੋ ਪਿਆਰ, ਪ੍ਰੇਮ ਪਿਆਰਾ ਆਪ ਜਣਾਈਆ। ਮੈਂ ਚਰਨ ਡਿਗਾ ਮੂੰਹ
ਦੇ ਭਾਰ, ਬਲ ਆਪਣਾ ਨਾ ਕੋਇ ਵਖਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਮੈਂਨੂੰ ਕਰਨੀ
ਮਿਲੀ ਨਿਮਸਕਾਰ, ਏਸੇ ਵਾਸਤੇ ਸਭ ਦੇ ਅੱਗੇ ਵਾਸਤਾ ਪਾਇੰਦਾ। ਮੈਂ ਸੇਵਾ ਕਰਾਂ ਨਰ ਨਿਰੰਕਾਰ,
ਨੀਵਾਂ ਹੋ ਕੇ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ
ਭੇਵ ਜਣਾਇੰਦਾ। ਚਵਰ ਕਹੇ ਮੈਂ ਨਿੱਕਾ ਬਾਲਾ, ਪ੍ਰਭ ਜਨਮ ਦਿਤਾ ਬਦਲਾਈਆ। ਮਾਰਗ
ਦੱਸਿਆ ਇਕ ਸੁਖਾਲਾ, ਸਚ ਸਚ ਸਮਝਾਈਆ। ਸੱਚਖੰਡ ਦੀ ਸੱਚੀ ਚਾਲਾ, ਅਵੱਲੜੀ ਕਾਰ
ਜਣਾਈਆ। ਵਸਣਹਾਰਾ ਸਚ ਸੱਚੀ ਧਰਮਸਾਲਾ, ਧੁਰ ਦਰਬਾਰੀ ਬੇਪਰਵਾਹੀਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। …… (੧੬ ਚੇਤ
੨੦੨੦ ਬਿ)
ਚਾਰ ਖਾਣੀਆਂ, ਬਾਣੀਆਂ : ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਜਿਸ ਦੀ ਸ਼ਾਖ਼, ਅੰਡਜ ਜੇਰਜ ਚਾਰ ਖਾਣੀਆਂ, ਬਾਣੀਆਂ :
ਉਤਭੁਜ ਸੇਤਜ ਚਾਰੇ ਖਾਣੀ ਆਪ ਸਮਝੌਂਦਾ ਏ। ਚਾਰੇ ਬਾਣੀ ਜਿਸ ਦੀ ਆਵਾਜ਼, ਪਰਾ ਪਸੰਤੀ ਮਧਮ ਬੈਖਰੀ ਢੋਲਾ ਰਾਗ ਅਲੌਂਦਾ ਏ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਸਚ ਸਮਾਜ, ਸਮੱਗਰੀ ਸਾਚੀ ਨਾਮ ਹੱਥ ਫੜੌਂਦਾ ਏ। (੨੦ ਹਾੜ ੨੦੨੧ ਬਿ)
ਚਾਰ ਯਾਰ : ਸਦੀ ਚੌਧਵੀਂ ਕਹੇ ਜਿਸ ਵੇਲੇ ਮੁਹੰਮਦ ਚਾਰ ਯਾਰਾਂ ਨੂੰ ਪਾਈ ਕਸਮ, ਕਿਸਮ ਖ਼ੁਦਾ ਚਾਰ ਯਾਰ :
ਦੀ ਇਕ ਸਮਝਾਈਆ। ਓਸ ਵੇਲੇ ਪੁੱਠੀ ਪੱਗੜੀ ਦੀ ਕੀਤੀ ਸੀ ਰਸਮ, ਵਣਜਾਰਾ ਗੁਲਜ਼ਾਰ ਸਿੰਘ ਜਿਸ ਤੋਂ ਖ਼ਰੀਦ ਕੇ ਚੌਹਾਂ ਦੇ ਸਿਰ ਤੇ ਦਿੱਤੀ ਬੰਧਾਈਆ। ਨਾਲ ਤਾਗਾ ਰੱਖਿਆ ਸੀ ਪਸ਼ਮ, ਏਸੇ ਕਰ ਕੇ ਪੱਛਮ ਨੂੰ ਕਾਅਬੇ ਸਾਰੇ ਸੀਸ ਝੁਕਾਈਆ। ਹੁਕਮ ਦਿਤਾ ਸੰਦੇਸ਼ਾ ਦਿੱਤਾ
ਓਸ ਖ਼ੁਦਾ ਦਾ ਮੰਨੋ ਇਸਮ, ਜੋ ਆਜ਼ਮ ਨੂਰ ਅਲਾਹੀਆ। ਤੱਤਾਂ ਵਾਲਾ ਨਹੀਂ ਜਿਸਮ, ਵਜੂਦ ਵੰਡ ਨਾ ਕੋਇ ਵੰਡਾਈਆ। ਜਲਵਾ ਤੱਕੋ ਇਕੋ ਚਸ਼ਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫਰਮਾਣਾ ਇਕ ਸਮਝਾਈਆ।
ਸਦੀ ਚੌਧਵੀਂ ਕਹੇ ਜਿਸ ਵੇਲੇ ਚਾਰ ਯਾਰਾਂ ਪੱਗੜੀ ਬੱਧੀ ਪੁੱਠੀ, ਪਿੱਛੇ ਗੰਢ ਪੁਵਾਈਆ। ਚਾਰੇ ਬਹਾ ਕੇ ਮੁਹੰਮਦ ਆਪਣੀ ਚਾਰੇ ਗੁਠੀਂ, ਕੋਨਾ ਗੋਸ਼ਾ ਵੇਖ ਵਖਾਈਆ। ਚੌਹਾਂ ਦੇ ਮਹਿੰਦੀ ਲਾ ਕੇ ਪੰਜਾਂ ਪੋਟੀਂ, ਲਾਲ ਰੰਗ ਦਿੱਤਾ ਚੜ੍ਹਾਈਆ। ਕਸਮ ਖਾਓ ਦੀਨ ਵਿਚ ਲਿਔਣਾ ਜੋ ਰੱਖੇ ਬੋਦੀ ਧੋਤੀ, ਧੁਰ ਦਾ ਹੁਕਮ ਸੁਣਾਈਆ। ਇਸਲਾਮ ਨੂੰ ਬਣੌਣਾ ਆਪਣਾ ਗੋਤੀ, ਦੂਜਾ ਪ੍ਰੇਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਵਾਰਾ ਦਏ ਦ੍ਰਿੜਾਈਆ। (੫ ਮੱਘਰ ਸ਼ ਸੰ ੪) (ਮੁਹੰਮਦ ਸਾਹਿਬ ਤੋਂ ਬਾਦ ਇਸਲਾਮ ਦੇ ਚਾਰ ਮੁਖੀਏ : ਅਬੂਬਕਰ, ਉਮਰ, ਉਸ਼ਮਾਨ, ਅਲੀ)
ਚਾਰ ਵਰਨ : ਲਹਿਣਾ ਦੇਣਾ ਜਾਣੇ ਚਾਰ ਵਰਨ ਅਠਾਰਾਂ ਬਰਨ ਜਮਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਚਾਰ ਵਰਨ :
ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। (੧੭ ਸਾਵਣ ੨੦੨੧ ਬਿ)
ਚਾਰ ਵੇਦ : ਮੰਜ਼ਲ ਚੜ੍ਹ ਕੇ ਕਦੀ ਨਹੀਂ ਜਾਣਾ ਡਿਗ, ਅਗੇ ਚਲਣਾ ਵਾਹੋ ਦਾਹੀਆ। ਲੇਖਾ ਚਾਰ ਵੇਦ :
ਵੇਖੋ ਸਾਮ ਯਜੁਰ ਅਥਰਬਣ ਰਿਗ, ਚਾਰੇ ਵੇਦ ਦੇਣ ਗਵਾਹੀਆ। (੮ ਚੇਤ ਸ਼ ਸੰ ੧) ਬ੍ਰਹਮਾ ਏਕਾ ਨਾਮ ਸਮਝਾਇਆ, ਚਾਰੇ ਮੁਖ ਚਾਰੇ ਵੇਦਾਂ ਕਰੇ ਗਿਆਨ। (੭ ਮਾਘ ੨੦੧੭ ਬਿ)
ਚਿੜੀ : ਚੀਂ ਚੀਂ ਵਿਚ ਸਭ ਚਿੜੀਆਂ ਨੂੰ ਅੰਦਰ ਪੈਂਦੀ ਹੁੱਕਾ, ਜਿਸ ਦੀ ਬੋਲੀ ਬਾਹਰੋਂ ਸਮਝ ਚਿੜੀ :
ਕਿਸੇ ਨਾ ਆਈਆ। ਸਦਾ ਇਹ ਕਹਿੰਦੀਆਂ ਪ੍ਰਭੂ ਸਾਡਾ ਦਾਣਾ ਪਾਣੀ ਮੁੱਕਾ, ਅਸਾਂ ਤੇਰੀ ਆਸ ਰਖਾਈਆ। ਮੰਗਦੀਆਂ ਰਹਿੰਦੀਆਂ ਸੁੱਖਾਂ, ਸਾਹ ਸਾਹ ਧਿਆਈਆ। (੪ ਫੱਗਣ ਸ਼ ਸੰ ੩)
ਚੁੰਚ ਗਿਆਨ : ਅਮਲ ਬਿਨਾ ਗਿਆਨ ਚਰਚਾ।
ਚੁੰਚ ਗਿਆਨ
ਚੂਹਾ : ਜਲ ਧਾਰ ਅੰਦਰ ਮਨੁਸ਼ ਮਾਨਵ ਮਨੁੱਖ ਪਾਣੀ ਭਿੱਜਾ ਚੂਹਾ, ਭੱਜ ਸਕੇ ਨਾ ਵਾਹੋ ਦਾਹੀਆ। ਚੂਹਾ :
ਤੱਤ ਬੁਤ ਮਾਟੀ ਖ਼ਾਕੀ ਮੇਲ ਨਿਰਗੁਣ ਰੂਹਾ, ਰੂਪ ਰੰਗ ਰੇਖ ਨਾ ਕੋਇ ਸਮਝਾਈਆ। (੧੨ ਅੱਸੂ ੨੦੨੧ ਬਿ)
ਚੂਚਾ : ਰੱਖ ਚਿਤ ਪਾਰਬ੍ਰਹਮ, ਗੁਰਸਿਖ ਚਰਨ ਜਿਉਂ ਕੁਕੜੀ ਖੰਭਾਂ ਹੇਠ ਚੂਚਾ। (੨ ਮਾਘ ਚੂਚਾ :
੨੦੦੯ ਬਿ) ਪੁਰਖ ਅਕਾਲ ਦੇ ਹੁਕਮ ਦੀ ਹੋਣ ਨਹੀਂ ਦੇਣੀ ਹੱਤਕ, ਹੱਤਿਆ ਹੋਏ ਲੋਕਾਈਆ। ਗੋਬਿੰਦ ਕੋਈ ਚੂਚਾ ਨਹੀਂ ਬਤਖ, ਸ਼ਾਹਾਂ ਦਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਨਜ਼ਰੀ ਆਈਆ। (੨੮ ਭਾਦਰੋਂ ਸ਼ ਸੰ ੧)
ਚੌਦਾਂ ਲੋਕ : ਸੱਤ ਪਤਾਲਾ ਖੋਲ੍ਹੇ ਦਰ, ਅਤਲ ਵਿਤਲ ਸਿਤਲ ਤੇਰੀ ਘਾਲਿਆ। ਰਾਜੇ ਚੌਦਾਂ ਲੋਕ :
ਬਲ ਮੰਗਿਆ ਬਲ, ਸਿਤਲ ਦੇਸ ਹੋਏ ਪਰਵਾਨਿਆ। ਤਲਾਤਲ ਚੜ੍ਹੇ ਤੇਲ ਅਪਾਰ, ਮਾਤ ਵੱਜੇ ਡੰਕ ਅਪਾਰ, ਰਸਾਤਲ ਧੂੰਆਧਾਰ ਮਹਾਨਿਆ। ਸੱਤਵੇਂ ਕਰੇ ਆਪ ਵਿਚਾਰ, ਲੋਕ ਪਤਾਲੀ ਕਰੇ ਚਾਲੀ ਬਾਸ਼ਕ ਸੇਜਾ ਹੋਈ ਤਿਆਰ, ਸਹੰਸਰ ਮੁਖੜੇ ਆਪ ਧੁਆ ਰਿਹਾ। ਸਾਂਗੋ ਪਾਂਗੀ ਲਾਲ ਦੁਸ਼ਾਲੀ, ਚਾਰ ਯੋਜਨ ਖੇਲ ਨਿਰਾਲੀ, ਸਚ ਸਿੰਘਾਸਣ ਆਪ ਸਵਾਰਿਆ। ਲੱਛਮੀ ਪ੍ਰੇਮ ਰੱਖੇ ਫਲ ਡਾਲ੍ਹੀ, ਹਰਿ ਜੀ ਰੱਖੇ ਹੱਥੀਂ ਖਾਲੀ, ਅਸਤ ਬਸਤ ਸ਼ਸਤ, ਨਾ ਤੀਰ ਕੋਈ ਉਠਾ ਰਿਹਾ। ਧਰਤ ਮਾਤ ਦੀ ਕਰੇ ਦਲਾਲੀ, ਕਲਜੁਗ ਬਣ ਕੇ ਆਏ ਹਾਲੀ, ਹਰਿ ਸਾਚਾ ਹੱਲ ਬਣਾ ਰਿਹਾ । ਕਲਜੁਗ ਸਤਿਜੁਗ ਬੈਲ ਬਣਾ ਲੀ। ਸ਼ਬਦ ਹੱਲ ਇੱਕ ਉਠਾ ਲੀ, ਸੋਹੰ ਫਾਲਾ ਤਿੱਖਾ ਲਾ ਰਿਹਾ। ਪਹਿਲੀ ਰਹਿਲ ਆਪ ਮਿਲਾ ਲੀ, ਮੱਕਾ ਮਦੀਨਾ ਕਰੇ ਖਾਲੀ, ਪਿੱਛੋਂ ਲਲਕਾਰਾ ਏਕਾ ਲਾ ਰਿਹਾ। ਫਲ ਨਾ ਦਿੱਸੇ ਕਿਸੇ ਡਾਲ੍ਹੀ, ਚਾਰੇ ਕੁੰਟਾਂ ਹੋਈਆ ਖਾਲੀ, ਜਗੇ ਜੋਤ ਇਕ ਅਕਾਲੀ, ਨੂਰ ਅਲਾਹੀ ਭੇਖ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸੱਤ ਪਤਾਲਾਂ ਵੇਖ ਵਖਾ ਰਿਹਾ।
ਸੱਤੇ ਲੋਕ ਮਾਰੇ ਧਿਆਨ। ਭੂ ਲੋਕ ਆਪ ਭਗਵਾਨ। ਸਾਚੇ ਖੰਡ ਕਵਣ ਅਸਥਾਨ। ਦੂਵਰਲੋਕ ਵੇਖੇ ਸ਼ਬਦ ਬਿਬਾਣ। ਸਵਰਗਲੋਕ ਹਰਿ ਮਿਹਰਵਾਨ । ਮਹਰਲੋਕ ਧਰਮ ਨਿਸ਼ਾਨ। ਜਵਲੋਕ ਅਕਲ ਕਲ ਧਾਰ। ਤਪਲੋਕ ਸਪਤਮ ਵੇਖੇ ਸਤਿ ਪੁਰਖ ਦਾ ਸਚ ਨਿਸ਼ਾਨ। ਸਤਿਲੋਕ ਜੋਤ ਮਹਾਨ। ਗੁਰਮੁਖ ਵਿਰਲਾ ਨੇਤਰ ਪੇਖੇ, ਲਾਲ ਗੁਲਾਲਾ ਰੰਗ ਮਹਾਨ। ਦੂਸਰ ਕਿਸੇ ਨਾ ਦਿਸੇ ਰੇਖੇ, ਭਰਮੇ ਭੁੱਲੇ ਜੀਵ ਨਿਧਾਨ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਚੌਦਾਂ ਲੋਕਾਂ ਸਾਚੇ ਅੰਦਰ ਇਕ ਵਖਾਏ ਸ਼ਬਦ ਨਿਸ਼ਾਨ। ਸ਼ਬਦ ਨਿਸ਼ਾਨਾ ਨਾਮ ਡੋਰੀ, ਪੁਰਖ ਅਬਿਨਾਸ਼ੀ ਪਾਈਆ। ਲੱਖ ਚੁਰਾਸੀ ਕੋਲੋਂ ਕਰੇ ਚੋਰੀ, ਕਲਜੁਗ ਰੈਣ ਅੰਧੇਰ ਘੋਰੀ ਦਿਸ ਕਿਸੇ ਨਾ ਆਈਆ। (੧੮ ਹਾੜ ੨੦੧੨ ਬਿ)
ਸੰਮਤ ਚੌਦਾਂ ਸਚ ਦਵਾਰਾ, ਚੌਦਾਂ ਲੋਕਾਂ ਰਿਹਾ ਵਖਾਈਆ। ਭੂਅ ਦੂਵਹ ਸਵਰਗ ਮਹਰ ਜਪ ਤਪ ਸਤਿ ਅਵਤਾਰਾ, ਧਾਮ ਭੂਮਿਕਾ ਵੇਖ ਵਖਾਈਆ। ਇਤਲ ਵਿਤਲ ਸਿਤਲ ਤੇਰਾ ਪਾਰ ਕਿਨਾਰਾ, ਤਲਾਤਲ ਮਹਾਤਲ ਰਸਾਤਲ ਖੋਜ ਖੁਜਾਈਆ। ਪਾਤਾਲ ਲੋਕ ਪ੍ਰਭ ਲੈ ਅਵਤਾਰਾ, ਸਾਂਗੋ ਪਾਂਗ ਬਾਸ਼ਕ ਸੇਜ ਰਿਹਾ ਹੰਢਾਈਆ। ਸਹੰਸਰ ਮੁਖ ਗੁਣ ਦੋ ਸਹੰਸਰ ਜਿਹਵਾ ਰਿਹਾ ਹਿਲਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜਪ ਲੋਕ ਤਪ ਲੋਕ ਬੈਠਾ ਮੁਖ ਛੁਪਾਈਆ। ਸਤ ਲੋਕ ਪ੍ਰਭ ਕਰ ਪਸਾਰਾ, ਸਤਿ ਪੁਰਖਾ ਰੰਗ ਵਟਾਈਆ। ਆਦਿ ਸ਼ਕਤ ਇਕ ਆਕਾਰਾ, ਏਕਾ ਏਕ ਵਖਾਈਆ। ਕਲਜੁਗ ਤੇਰੀ ਅੰਤਮ ਵਾਰਾ, ਦਸ ਦਸਮੇਸ ਜਗਾਈਆ। (੨੧ ਜੇਠ ੨੦੧੪ ਬਿ)
ਦਿਲੀ ਤਖ਼ਤ ਹਰਿ ਬਰਾਜਨਾ, ਪੰਚਮ ਮੁਖ ਤਾਜ ਸੀਸ ਟਿਕਾਈਆ। ਸਤ ਰੰਗ ਨਿਸ਼ਾਨ ਰਚਾਇਆ ਜਗਤ ਕਾਜਨਾ, ਲੱਖਣ ਕਰੌਚ ਪੁਸ਼ਕਰ ਜੰਬੁ ਸਲਮਲ ਸਾਨ ਕੁਸ਼ਾ ਦਏ ਵਖਾਈਆ। ਨੌਂ ਖੰਡ ਕਰਾਏ ਏਕਾ ਜਾਪਨਾ, ਕੁਲਾਖੰਡ ਕੇਤ ਮਾਲ ਇਲਾਬੁਤ ਕਿੰ ਪੁਰਖ ਹਰਿਵਰਖ ਕਰੇ ਰੁਸ਼ਨਾਈਆ। ਹਰਣ ਯਮਹ ਤੋੜੇ ਤਾਪਨਾ, ਭਦਰ ਰਮਕ ਦਏ ਜਣਾਈਆ। ਭਾਰਤ ਖੰਡ ਪ੍ਰਭ ਜੋਤ ਕਰੇ ਵਡ
ਪਰਤਾਪਨਾ, ਸਾਚਾ ਮਾਰਗ ਸੁਣਾਈਆ। ਚੌਦਾਂ ਲੋਕਾਂ ਵੇਖ ਵਖਾਵਨਾ, ਆਪ ਆਪਣਾ ਫੇਰਾ ਪਾਈਆ। ਭੂਅ ਦੂਵਹ ਲੋਕ ਦੇਵੇ ਦਾਨਨਾ, ਸਵਰਗ ਮਹਰਰ ਕਰੇ ਕੁੜਮਾਈਆ। ਜਪ ਤਪ ਇਕ ਵੈਰਾਗਨਾ, ਸਤਿ ਸਤਿ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸ਼ਬਦ ਜਣਾਈਆ।
ਏਕਾ ਸ਼ਬਦ ਹਰਿ ਜਣਾ, ਅਤਲ ਵਿਤਲ ਸਿਤਲ ਪਾਵੇ ਸਾਰਾ। ਤਲਾਤਲ ਮਹਾਤਲ ਸਹਾਤਲ ਰਸਾਤਲ ਏਕਾ ਨਾਮ ਰਖਾਇਆ। ਪਾਤਾਲ ਕਰਾਏ ਜੈ ਜੈਕਾਰਿਆ ਬਾਸ਼ਕ ਸੇਜਾ ਆਪ ਸੁਹਾ, ਸਾਂਗੋ ਪਾਂਗ ਦਏ ਹੁਲਾਰਾ। ਲਛਮੀ ਲਹਿਣਾ ਝੋਲੀ ਪਾ, ਚਤੁਰਭੁਜ ਖੇਲ ਅਪਾਰਾ। ਨਰ ਨਰਾਇਣ ਭੇਖ ਵਟਾ, ਲੋਕਮਾਤ ਲਏ ਅਵਤਾਰਾ। ਸਤਿਜੁਗ ਸਾਚੀ ਜੋਤ ਜਗਾ, ਚਾਰ ਵਰਨ ਸੁਹਾਏ ਇਕ ਦਵਾਰਾ। ਏਕਾ ਜਾਪ ਦਏ ਜਪਾ, ਏਕਾ ਨਾਮ ਅਧਾਰਾ। (੫ ਮਾਘ ੨੦੧੪ ਬਿ)
ਨਾਮ ਖੰਡਾ ਤੀਰ ਕਿਰਪਾਨ, ਬ੍ਰਹਿਮੰਡਾਂ ਹੋਏ ਸਹਾਈਆ। ਜੇਰਜ ਅੰਡਾ ਵੇਖ ਵਖਾਨ ਝੂਠ ਦੁਕਾਨ, ਚੌਦਾਂ ਹੱਟਾਂ ਵੇਖ ਵਖਾਈਆ। ਇੱਤਲ ਵਿਤਲ ਸਿਤਲ ਹੋ ਮਿਹਰਾਵਾਨ, ਤਲਾਤਲ ਮਹਾਤਲ ਰਸਾਤਲ ਪਤਾਲ ਲੋਕ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਈਆ।
ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹਰਿ ਹੁਲਾਰਾ। ਚੌਦਾਂ ਖੇਲ ਖੇਲ ਤਬਰੇਜ਼ ਸ਼ਮਸ, ਚੌਦਾਂ ਅੱਲਾ ਰਾਣੀ ਨਾਅਰਾ। ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਚੌਦਾਂ ਹੋਏ ਖੁਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲੇ ਖੇਲ ਸਿਰਜਣਹਾਰਾ।
ਬ੍ਰਹਮਾ ਸ਼ਿਵ ਦੇਵਤ ਸੁਰ, ਪ੍ਰਭ ਸਾਚੇ ਇਕ ਸਮਝਾਇਆ। ਰਿਖ ਮੁਨ ਸਾਧ ਸੰਤ ਜੋ ਬੈਠੇ ਜੁੜ, ਤੀਰਥ ਤੱਟਾਂ ਲਏ ਉਠਾਇਆ। ਗੁਰਦਰ ਮੰਦਰ ਸ਼ਿਵਦਵਾਲੇ ਜੋ ਰਹੇ ਰੁੜ, ਪਾਰ ਕੰਢਾ ਦਏ ਵਖਾਇਆ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜਾ, ਅੰਦਰ ਮੰਦਰ ਖੋਜ ਖੋਜਾਇਆ। ਲੇਖ ਲਿਖਾਏ ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਖ ਵਖਾਇਆ। ਕਲਜੁਗ ਅੰਤਮ ਜੋਤ ਅਕਾਲੀ ਜੋਤ ਸਰੂਪੀ ਲੋਕਮਾਤੀ ਆਇਆ ਦੌੜਾ, ਸ਼ਬਦ ਡੰਕਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਵੇਸ ਵਟਾਇਆ ਹਰਿ ਨਿਰੰਕਾਰ, ਆਪਣੇ ਹੱਥ ਰੱਖੀ ਵਡਿਆਈਆ। ਲੋਆਂ ਪੁਰੀਆਂ ਬੰਨੇ ਧਾਰ, ਲੋਕਮਾਤ ਵੱਜੇ ਵਧਾਈਆ। ਸਤਿ ਸਤਿ ਪਾਰ ਕਿਨਾਰ, ਸਤਿ ਸਤਿ ਵੇਖ ਵਖਾਈਆ। ਭੂ ਲੋਕ ਖ਼ਬਰਦਾਰ, ਦੂਵਰ ਕਰੇ ਜਣਾਈਆ । ਸਵਰਗ ਲੋਕ ਕਰ ਪਿਆਰ, ਮਹਰਹ ਨਾਮ ਜਪਾਈਆ। ਜਪ ਲੋਕ ਪਾਰ ਕਿਨਾਰ, ਤਪ ਤਪਸੀ ਇਕ ਵਖਾਈਆ। ਸਤਿ ਲੋਕ ਸਤਿ ਪੁਰਖ ਨਿਰੰਜਣ ਸਿਰਜਣਹਾਰ, ਬੈਠਾ ਬੇਪਰਵਾਹੀਆ। ਲੋਕਮਾਤ ਆਇਆ ਸਾਂਝਾ ਯਾਰ, ਚਾਰ ਵਰਨਾਂ ਕਰੇ ਜਣਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਕੁਲਾ ਖੰਡ ਡੇਰਾ ਲਾਈਆ। ਇੱਲਾਬੁਤ ਮਾਰੇ ਮਾਰ, ਕੇਤਮਾਲ ਵੱਜੀ ਵਧਾਈਆ। ਹਰਣਯਮਹ ਵੇਖ ਵਿਚਾਰ, ਭਦਰ ਖੇਲ ਖਿਲਾਈਆ। ਰਮਕ ਰੋਵੇ ਜ਼ਾਰੋ ਜ਼ਾਰ, ਹਰਿਵਰਖ ਫੋਲ ਫੋਲਾਈਆ। ਕਿੰ ਪੁਰਖ ਪਾਵੇ ਸਾਰ, ਭਾਰਤ ਖੰਡ ਹੋਏ ਜੈ ਜੈਕਾਰ, ਸੱਤਾਂ ਦੀਪਾਂ ਮੇਲਾ ਨਾਰੀ ਕੰਤ ਦਰ ਸੁਹਾਈਆ। ਲੱਖਣ ਦੀਪ ਹੋ ਉਜਿਆਰ, ਕਰੌਚ
ਫੇਰਾ ਪਾਈਆ। ਪੁਸ਼ਕਰ ਤੇਰੀ ਬੰਨੇ ਧਾਨ, ਜੰਬੂ ਦੀਪ ਆਪ ਆਪਣਾ ਰੰਗ ਵਟਾਈਆ। ਸਲਮਲ ਤੇਰਾ ਇਕ ਪਿਆਰ, ਭੁੱਲ ਰਹੇ ਨਾ ਰਾਈਆ । ਸ਼ਾਨ ਤੇਰੀ ਬੰਨੇ ਧਾਰ, ਏਕਾ ਗੁਣ ਰਖਾਈਆ। ਕੁਸ਼ਾ ਵੇਖ ਸੱਚੀ ਸਰਕਾਰ, ਸੀਸ ਸਾਚਾ ਤਾਜ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌਂ ਸਤ ਦੇ ਮਤ ਇਕ ਤੱਤ ਰਿਹਾ ਸਮਝਾਈਆ । (੧੪ ਭਾਦਰੋਂ ੨੦੧੫ ਬਿ) (ਸੱਤ ਆਕਾਸ਼ ਅਤੇ ਸੱਤ ਪਾਤਾਲ)
ਚੌਦਾਂ ਰਤਨ : ਪਹਿਲਾ ਰਤਨ ਹਰਿ ਨਿਕਾਲਾ। ਨਾਮ ਵਿੱਖ ਇੱਕ ਪਿਆਲਾ। ਸ਼ਿਵਜੀ ਚੌਦਾਂ ਰਤਨ :
ਗਲ ਪਾਏ ਕੰਠ ਮਾਲਾ। ਜੋਤੀ ਜੋਤ ਸਰੂਪ ਹਰਿ, ਕਰੇ ਖੇਲ ਜਗਤ ਨਿਰਾਲਾ। ਦੂਜਾ ਰਤਨ ਹਰਿ ਵਿਰੋਲੇ। ਕਾਮ ਧੇਨ ਵਿਚੋਂ ਬੋਲੇ। ਅੰਮ੍ਰਿਤ ਸੀਰ ਸਾਚਾ ਕੱਢੇ, ਪ੍ਰਭ ਅਬਿਨਾਸ਼ੀ ਮੱਖਣ ਵਿਚੋਂ ਕੱਢੇ, ਸਾਚੇ ਧਾਮ ਆਪ ਬਹਾਈ, ਦੇਵਤਿਆਂ ਦਾ ਕੁੰਡਾ ਖੋਲ੍ਹੇ। ਜੋਤੀ ਜੋਤ ਸਰੂਪ ਹਰਿ, ਦੂਜਾ ਗੇੜਾ ਆਪ ਦੁਵਾਇਆ।
ਤੀਜਾ ਰਤਨ ਕੱਢ ਵਖਾਇਆ। ਚਿੱਟਾ ਘੋੜਾ ਬਾਹਰ ਆਇਆ। ਦੱਖਣ ਦਿਸ਼ਾ ਆਪ ਬਹਾਇਆ। ਜੋਤ ਸਰੂਪੀ ਜੋਤ ਹਰੀ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਕੱਢੇ ਰਤਨ ਤ੍ਰੈਲੋਕੀ ਨਾਥੀ। ਬਾਹਰ ਨਿਕਲਿਆ ਐਰਾਪਤ ਹਾਥੀ। ਪ੍ਰਭ ਸਾਚੇ ਦਾ ਬਣਿਆ ਸਾਥੀ। ਪੂਰਬ ਦਿਸ਼ਾ ਖੜੇ ਖੜੋਤਾ ਦੋਏ ਵਕਤ ਸੀਸ ਝੁਕਾਇਆ, ਖੜਾ ਦਰ ਤੇ ਟੇਕੇ ਮੱਥਾ। ਪੰਜਵਾਂ ਰਤਨ ਕੱਢੇ ਬਾਹਰੇ। ਕਲਜੁਗ ਜੀਵ ਹੋਏ ਗਵਾਰੇ। ਕਵਣ ਜਾਣੇ ਤੇਰੀ ਖੇਲ ਅਪਾਰੇ। ਸਤਿਜੁਗ ਕਰੇ ਖੇਲ ਨਿਆਰੇ। ਜੋਤੀ ਜੋਤ ਸਰੂਪ ਹਰਿ, ਸਚ ਸੁੱਚ ਆਪਣਾ ਭੇਵ ਆਪ ਖੁਲ੍ਹਾਰੇ। ਸਾਚੀ ਕਰੇ ਖੇਲ ਨਿਰਾਲੀ। ਵਿਚੋਂ ਨਿਕਲ ਲਛਮੀ ਗਲ ਪਾਈ ਫੂਲਾਂ ਮਾਲੀ। ਪ੍ਰਭ ਅਬਿਨਾਸ਼ੀ ਕਿਰਪਾ ਕਰ ਸਾਚੇ ਧਾਮ ਆਪ ਬਹਾਲੀ। ਅੱਠੇ ਪਹਿਰ ਝੱਸੇ ਚਰਨ, ਦਿਵਸ ਰੈਣ ਰਹੇ ਮਤਵਾਲੀ। ਜੋਤੀ ਜੋਤ ਸਰੂਪ ਹਰਿ, ਆਪ ਕਰੇ ਰਖਵਾਲੀ।
ਪੂਰਨ ਕਿਰਪਾ ਹਰਿ ਸਾਚੇ ਕਰੀ। ਬਾਹਰ ਆਈ ਅਰੰਭਾ ਪਰੀ। ਗੰਧਰਬ ਵਾਸ ਮੇਂ ਜਾਏ ਤਰੀ। ਸਾਚਾ ਦੇਵੇ ਵਰ ਹਰੀ। ਆਪਣੀ ਕਿਰਪਾ ਆਪੇ ਕਰੀ। ਨੇਤਰਾ ਚਲੇ ਵਾਰੋ ਵਾਰ, ਅੰਮ੍ਰਿਤ ਕੱਢੀ ਸਾਚੀ ਧਾਰ, ਵਿਚੋਂ ਮਦਿ ਹੋਈ ਬਾਹਰ, ਚੱਕਰ ਸੁਦਰਸ਼ਨ ਹਰਿ ਹੱਥ ਛੁਹਾਇਆ, ਚਾਰੋਂ ਕੁੰਟ ਫਿਰਾਇਆ ਸੱਚਾ ਰਤਨ ਆਇਆ ਬਾਹਰ, ਜੋਤੀ ਜੋਤ ਸਰੂਪ ਹਰਿ, ਕਿਰਪਾ ਕਰੀ ਗਿਰਵਰ ਗਿਰਧਾਰੀ। ਧਰਤ ਮਾਤ ਹਰਿ ਸਾਚੇ ਤੋਲੀ। (੫ ਜੇਠ ੨੦੧੧ ਬਿ)
ਬਾਸ਼ਕ ਨਾਗ ਦਿਤਾ ਗੇੜਾ, ਆਪੇ ਖਿਚੇ ਲਾਏ ਗੇੜਾ, ਚੌਦਾਂ ਰਤਨ ਕੱਢੇ ਦੇਵੇ ਆਪ ਅਮੋਲਿਆ। ਚਿੱਟਾ ਘੋੜਾ ਐਰਾਪਤ ਹਾਥੀ ਕਾਮ ਧੇਨ ਅੰਮ੍ਰਿਤ ਵਿਖ ਸ਼ਰਾਬ ਮਦ ਬਿਰਖ ਪਾਰਜਾਤ। (੯ ਚੇੰਤ ੨੦੧੧ ਬਿ)
(ਚਿੱਟਾ ਘੋੜਾ, ਐਰਾਪਤ ਹਾਥੀ, ਕਾਮ ਧੇਨ, ਅੰਮ੍ਰਿਤ, ਵਿਖ, ਸ਼ਰਾਬ, ਬਿਰਖ ਪਾਰਜਾਤ, ਲਛਮੀ, ਰੰਭਾ ਅਪਸਰਾ, ਚੰਦ੍ਰਮਾ, ਪਾਂਚਜਨਯ ਸੰਖ, ਧੰਟਵੰਤਰ, ਕੌਸਭਮਣ, ਸਾਰੰਗ ਧਨੁਖ),
ਗੁਰ ਸ਼ਬਦ ਰਤਨ ਅਮੋਲ, ਗੁਰਮੁੱਖ ਜਣਾਈਆ। (੧ ਪੋਹ ੨੦੧੨ ਬਿ)
ਚੌਰਾਸੀ ਲਖ ਜੂਨ : ਤੀਜਾ ਲੈ ਹਰਿ ਅਵਤਾਰ। ਆਪਣੇ ਖੇਲ ਕਰੇ ਅਪਾਰ । ਯਗੇ ਪੁਰਸ਼ ਚੌਰਾਸੀ ਲਖ ਜੂਨ :
ਨਾਮ ਕਰਤਾਰ। ਕਿਆ ਕੋਈ ਜਾਣੇ ਇਸ ਦੀ ਸਾਰ। ਆਦਿ ਅੰਤ ਜੁਗਾ ਜੁਗੰਤ ਆਪੇ ਕਰੇ ਆਪ ਅਕਾਰ। ਜਗਤ ਰੀਤੀ ਆਪ ਚਲਾਈ । ਲੱਖ ਚੁਰਾਸੀ ਜਿਸ ਉਪਾਈ। ਨੌਂ ਲੱਖ ਵਿੱਚ ਜਲ ਟਿਕਾਈ। ਦਸ ਲੱਖ ਅੰਡਜ ਵਿਚ ਰਖਾਈ। ਗਿਆਰਾਂ ਲੱਖ ਢਿੱਡ ਭਾਰ ਰਿੜਾਈ। ਵੀਹ ਲੱਖ ਬਨਾਸਪਤ ਉਪਾਈ। ਤੀਹ ਲੱਖ ਚਾਰ ਪਾਉਂ ਲਿਖਾਈ। ਚਾਰ ਲੱਖ ਮਾਨਸ ਦੇਹੀ ਉਪਜਾਈ। ਆਦਿ ਅੰਤ ਸਾਚੇ ਭਗਵੰਤ ਆਪਣੀ ਖੇਲ ਆਪਣੇ ਹੱਥ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੀਜੇ ਜਾਮੇ ਜਗ ਕਰਨ ਦੀ ਆਪਣੀ ਆਪ ਰੀਤ ਚਲਾਈ। (੫ ਜੇਠ ੨੦੧੧ ਬਿ)
ਚੌਵੀ ਅਵਤਾਰ : ਸਤਿਜੁਗ ਸਾਚੇ ਪਹਿਲੀ ਵਾਰਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰਾ। ਚੌਵੀ ਅਵਤਾਰ :
ਆਪਣਾ ਖੇਲ ਆਪੇ ਜਾਣੇ, ਪੁਰਖ ਅਬਿਨਾਸ਼ੀ ਹਰਿ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਸਾਚੇ ਧਾਮ ਸਦਾ ਵੱਸੇ, ਇੱਕ ਵਖਾਏ ਸਚ ਟਿਕਾਣਾ।
ਦੂਜਾ ਧਾਰੇ ਭੇਖ ਬਰਾਹ ਨਰ ਨਿਰੰਕਾਰਾ। ਦੁਸ਼ਟ ਦੈਂਤ ਆਪ ਸੰਘਾਰਾ। ਜੋਤੀ ਜੋਤ ਸਰੂਪ ਹਰਿ, ਧਰਤ ਮਾਤ ਸੁਣ ਪੁਕਾਰ, ਯਗੈ ਪੁਰਸ਼ ਤੀਜਾ ਅਵਤਾਰਾ । ਕੀਆ ਭੇਖ ਮਾਤ ਅਪਾਰਾ। ਜਗਤ ਲਗਾਈ ਸਾਚੀ ਮੇਖ, ਕੀਆ ਜਗਤ ਅਧਾਰਾ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰਾ।
ਹਾਵ ਗਰੀਵ ਚੌਥਾ ਅਵਤਾਰਾ। ਲਾਲ ਰੰਗ ਕੀਆ ਕਰਤਾਰਾ। ਵੇਦ ਪਤਾਲੋਂ ਆਂਦੇ ਬਾਹਰਾ। ਕੀਆ ਭੇਖ ਸਿਰ ਕਲਗੀ, ਭੇਖਾਧਾਰੀ ਭੇਖ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਸਾਰਾ।
ਨਰਾਇਣ ਨਰ ਪੰਚਮ ਅਵਤਾਰਾ। ਆਪੇ ਜਾਣੇ ਆਪਣੀ ਸਾਰ। ਸਤਿਜੁਗ ਸਾਚੇ ਸਹਿਜ ਸੁਭਾਏ, ਆਵੇ ਜਾਵੇ ਖੇਲ ਕਰਾਏ, ਛਿੰਨ ਛਿੰਨ ਭੇਖ ਵਟਾਏ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਏਕਾ ਰੰਗ ਰੰਗੇ ਕਰਤਾਰ।
ਅਵਤਾਰ ਛੇ ਕਪਲ ਮੁਨ ਤਪੀਸ਼ਰ। ਕੀਆ ਭੇਖ ਪ੍ਰਭ ਸਾਚੇ ਈਸ਼ਰ। ਏਕਾ ਮਾਤਾ ਦਏ ਗਿਆਨ, ਜਗਤ ਪਿਤ ਜਗਦੀਸ਼ਰ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਆਪ ਵਟਾਏ, ਵਿਰਲਾ ਜਾਣੇ ਰਿਖੀ ਰਿਖੀਸ਼ਰ।
ਅਵਤਾਰ ਸਤਵਾਂ ਹਰਿ ਜੀ ਲਏ, ਨਾਉਂ ਰਖਾਏ ਦਤਾ ਤ੍ਰੈ। ਯਦੂ ਬੰਸ ਮਾਤ ਉਪਜਾਏ, ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਏਕਾ ਜੋਤੀ ਸਦਾ ਅਟੱਲ ਘਰ ਸਾਚੇ ਰਹੇ।
ਰਿਖਗ ਦੇਵ ਅਸ਼ਟਮ ਕਲ ਧਾਰ। ਮੱਤ ਉਜੈਨ ਧਰੇ ਸੰਸਾਰ। ਇੱਕ ਵਖਾਣੇ ਸਾਚਾ ਤੱਤ, ਦੇਵੇ ਚਰਨ ਪਿਆਰ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਵਾਰੋ ਵਾਰ।
ਪ੍ਰਿਥੂ ਰੂਪ ਨੌਵਾਂ ਅਵਤਾਰਾ। ਪੁਰਖ ਅਬਿਨਾਸ਼ੀ ਲਏ ਕਰਤਾਰਾ। ਸਾਚਾ ਦੀਆ ਇੱਕ ਗਿਆਨ, ਪਿਤਾ ਪੂਤ ਹਰਿ ਪਾਰ ਉਤਾਰਾ। ਆਤਮ ਉਪਜਿਆ ਬ੍ਰਹਮ ਗਿਆਨ, ਦੂਜਾ ਦਵੈਤੀ ਮਿਟਿਆ ਧੁੰਦੂਕਾਰਾ। ਏਕਾ ਦੱਸਿਆ ਸਚ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਏਕਾ ਰੰਗੇ ਰੰਗ ਕਰਤਾਰਾ।
ਦਸਵਾਂ ਅਵਤਾਰ ਮਤਸ ਗੁਰਦੇਵਾ। ਸਾਚੀ ਜੁਗਤ ਕਰੀ ਕਰਾਈ ਮਾਤ ਸੇਵਾ। ਸਾਚਾ ਫਲ ਨਾਮ ਖਵਾਇਆ, ਭਏ ਅਲਖ ਅਭੇਵਾ। ਜੋਤੀ ਜੋਤ ਸਰੂਪ ਹਰਿ, ਆਦਿ ਅੰਤ ਜੁਗਾ ਜੁਗੰਤ, ਏਕ ਜੋਤੀ ਵੱਡਾ ਵੱਡ ਦੇਵੀ ਦੇਵਾ । ਕਛਪ ਰੂਪ ਗਿਆਰਵਾਂ ਧਾਰ। ਸੱਤ ਸਮੁੰਦਰ ਪਾਵੇ ਸਾਰ। ਮੰਧਰਾ ਚਲ ਪ੍ਰਬਤ ਉਠਾਏ ਚੁੱਕੇ ਪਾਰ। ਬਾਸ਼ਕ ਨਾਗ ਲਏ ਜਗਾਏ, ਨੇਤਰਾਂ ਪਾਏ ਅੱਧ ਵਿਚਕਾਰ। ਸਾਚੀ ਅੰਮ੍ਰਿਤ ਜਾਗ ਲਗਾਏ, ਸਮੁੰਦਰ ਰਿੜਕੇ ਹਰਿ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਖ ਮਾਤ ਕਰ, ਚੌਦਾਂ ਰਤਨ ਕੱਢੇ ਬਾਹਰ।
ਵੈਦ ਧਨੰਤਰ ਅਵਤਾਰ ਬਾਰਾਂ। ਕਾਇਆ ਪਿੰਜਰ ਜਾਣੇ ਅੰਤਰ, ਖੋਲ੍ਹੇ ਭੇਵ ਗੁਪਤ ਜਾਹਰਾ। ਪੰਜ ਤੱਤੀ ਵੇਖੇ ਬਣੀ ਬਣਤਰ, ਹੱਡ ਨਾੜ ਮਾਸ ਪਿੰਜਰ ਲਹੂ ਮਿੱਝ ਗਾਰਾ। ਜੋਤੀ ਜੋਤ ਸਰੂਪ ਹਰਿ, ਜਗਤ ਔਸ਼ਧ ਆਪੇ ਜਾਣੇ ਕਰੇ ਆਪ ਵਿਹਾਰਾ।
ਅਵਤਾਰ ਤੇਰਵਾਂ ਹਰਿ ਦਾਤਾਰੀ। ਮੋਹਣੀ ਰੂਪ ਖੇਲ ਅਪਾਰੀ, ਰਾਜੇ ਬਲ ਤੇਰੀ ਅੰਤਮ ਵਾਰੀ। ਆਪੇ ਕੀਆ ਵਲ ਛਲ, ਅੰਮ੍ਰਿਤ ਪਿਆਏ, ਕਰੋੜ ਤੇਤੀਸ ਬਣਾਏ, ਪੁਰੀ ਇੰਦਰ ਦੇਵੇ ਸੱਚੀ ਸਰਦਾਰੀ। ਜੋਤੀ ਜੋਤ ਸਰੂਪ ਹਰਿ, ਦੂਜੇ ਹੱਥ ਮਦਿਰਾ ਫੜੀ ਕਟੋਰੀ।
ਆਪ ਚੌਦਵਾਂ ਭੇਖ ਸ੍ਰੀ ਭਗਵਾਨਾ। ਹੰਸਾ ਰੂਪ ਚਤਰ ਸੁਜਾਨਾ। ਤੋੜੇ ਮਾਣ ਅਭਿਮਾਨ, ਦੇਵੇ ਸਾਚਾ ਬ੍ਰਹਮ ਗਿਆਨਾ। ਰਿਖੀ ਮੁਨੀ ਕਰਨ ਧਿਆਨ, ਪੰਖੀ ਉਡੇ ਦਹਿ ਦਿਸ਼ ਜਾਨਾ। ਸਰਬ ਜੀਆਂ ਹਰਿ ਆਪੇ ਜਾਣੇ, ਕਰੇ ਜਾਣ ਪਛਾਣਾ। ਜੋਤੀ ਜੋਤ ਸਰੂਪ ਹਰਿ, ਚਿੱਟਾ ਬਾਣਾ ਤਨ ਛੁਹਾਏ, ਕਾਗ ਹੰਸ ਭੇਖ ਵਟਾਏ, ਕਰੇ ਰੰਗ ਸ੍ਰੀ ਭਗਵਾਨਾ।
ਪੰਦਰਵਾਂ ਭੇਖ ਹਰਿ ਪ੍ਰਭ ਕੀਤਾ। ਭਗਤ ਪ੍ਰਹਿਲਾਦ ਬਣਿਆ ਸਾਚਾ ਮੀਤਾ। ਹਰਨਾਸ਼ਕ ਆਪ ਸੰਘਾਰਿਆ, ਗੁਰਮੁਖ ਸਾਚਾ ਰਿਹਾ ਜੀਤਾ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਚਲਾਏ, ਜਗਤ ਸਾਜਨ ਸਾਚੀ ਰੀਤਾ।
ਬਾਵਨ ਰੂਪ ਸੋਲਵਾਂ ਅਵਤਾਰਾ। ਮੰਗਣ ਗਿਆ ਬਲ ਦਵਾਰਾ। ਸਤਿਜੁਗ ਸਾਚੇ ਧਰਿਆ ਭੇਖ, ਵੇਦ ਵਖਾਣੇ ਹਰਿ ਨਿਰੰਕਾਰਾ। ਕਰੋ ਅਢਾਈ ਮੰਗੀ ਧਰਤ, ਸ਼ੁਕਰ ਪ੍ਰੋਹਤ ਨਾਲ ਮਿਲਾਣਾ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਦਿੱਤਾ ਵਰ, ਕਲਜੁਗ ਅੰਤਮ ਸਾਢੇ ਤਿੰਨ ਤੇਰਾ ਬਣਿਆ ਫੇਰ ਟਿਕਾਣਾ।
ਸਤਾਰਵਾਂ ਭੇਖ ਧਰੇ ਅਵਤਾਰੇ। ਬਾਲਕ ਧਰੂ ਪ੍ਰਭ ਪਾਰ ਉਤਾਰੇ। ਨਾਰਦ ਮੁਨ ਮਿਲਿਆ ਵਿੱਚ ਜੂਹ, ਦੱਸੇ ਰਾਹ ਇੱਕ ਨਿਆਰੇ। ਸ੍ਰਿਸ਼ਟ ਸਬਾਈ ਡੂੰਘਾ ਖੂਹ, ਕੋਈ ਨਾ ਦਿਸੇ ਪਾਰ ਕਿਨਾਰੇ। ਜੋਤੀ ਜੋਤ ਸਰੂਪ ਹਰਿ, ਬਿਰਧ ਬਾਲ ਜੁਵਾਨ ਬਾਲ ਅੰਞਾਣਿਆਂ ਸਦਾ ਸਦਾ ਪਾਉਂਦਾ ਰਹੇ ਸਾਰੇ।
ਅਠਾਰਵਾਂ ਭੇਖ ਹਰੀ ਹਰਿ ਧਾਰ। ਆਪੇ ਪਾਈ ਗਜ ਪ੍ਰਭ ਸਾਰ। ਸ਼ਬਦ ਵਜੇ ਗਰਾਹ ਤੰਦ ਦਿੱਤੀ ਜੜ੍ਹ ਉਖਾੜ। ਸਭ ਦੇ ਪੜਦੇ ਰਿਹਾ ਕੱਜ, ਆਦਿ ਅੰਤ ਏਕਾ ਏਕੰਕਾਰ। ਸਤਿਜੁਗ ਸਾਚੇ ਵਿੱਚ ਮਾਤ ਵਾਰ ਅਠਾਰਾਂ ਹਰਿ ਸੱਜਣ ਮੀਤ ਮੁਰਾਰ ਲਏ ਆਪ ਅਵਤਾਰ। ਸਤਿਜੁਗ ਭੇਖ ਭੇਸ ਗਿਆ ਵਟਾ ਕੇ, ਲੋਕਮਾਤ ਜੁਗਾ ਤ੍ਰੇਤਾ ਪ੍ਰਗਟਾਏ। ਉਨੀਆਂ ਅਵਤਾਰ ਕਲ ਛੋਟੀ ਧਾਰ ਪਰਸ ਰਾਮ ਆਪ ਅਖਵਾਏ। ਵਾਰ ਇੱਕੀ ਕੁਲ ਕਸ਼ਤਰੀ ਦੇਵੇ ਹਾਰ, ਹੱਥ ਹਥੌੜਾ ਇੱਕ
ਉਠਾਏ। ਵਲ ਛਲ ਕਰੇ ਏਕਾ ਜੋਤੀ ਅਪਰ ਅਪਾਰ, ਰਾਮ ਰੂਪ ਹਰਿ ਲਏ ਵਟਾਏ। ਜੋਤੀ ਜੋਤ ਸਰੂਪ ਹਰਿ, ਤਰੇਤੇ ਜੁਗ ਅੰਤਮ ਅੰਤ ਬੀਸਵਾਂ ਅਵਤਾਰ ਆਪੇ ਆਪ ਵਟਾਏ।
ਤਰੇਤਾ ਜੁਗ ਗਿਆ ਮੁੱਕ। ਦਵਾਪਰ ਮਾਤ ਆਇਆ ਢੁੱਕ। ਕਾਇਆ ਬੂਟਾ ਪਿਛਲਾ ਗਿਆ ਸੁੱਕ। ਜੋਤੀ ਜੋਤ ਸਰੂਪ ਹਰਿ, ਆਵੇ ਜਾਵੇ ਜਗਤ ਰਹਾਵੇ ਜੋਤ ਪ੍ਰਗਟਾਵੇ ਨਿੱਤ ਨਵਿੱਤ, ਦਇਆ ਕਮਾਵੇ ਨਾ ਸਕੇ ਕਦੇ ਰੁੱਕ।
ਇੱਕੀਆਂ ਅਵਤਾਰ ਵੇਦ ਵਿਆਸਾ। ਕੁਆਰੀ ਕੰਨਿਆ ਦਏ ਦਿਲਾਸਾ। ਮਾਤ ਬਣਾਈ ਕਰ ਕਰ ਹਾਸਾ। ਆਪੇ ਜਾਣੇ ਆਪ ਵਖਾਣੇ ਆਪਣਾ ਜਗਤ ਤਮਾਸ਼ਾ। ਜੋਤੀ ਜੋਤ ਸਰੂਪ ਹਰਿ, ਏਕਾ ਜੋਤ ਸਦਾ ਅਟੱਲ ਨਾ ਹੋਏ ਕਦੇ ਵਿਨਾਸਾ।
ਵੇਦ ਵਿਆਸ ਜੋਤ ਜਗਾਏ। ਅਠਾਰਾਂ ਪੁਰਾਨ ਲਏ ਲਿਖਾਏ। ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਬਣਾਏ। ਬ੍ਰਹਮ ਪੁਰਾਨ ਮੁਖ ਰਖਾਏ। ਜੋਤੀ ਜੋਤ ਸਰੂਪ ਹਰਿ, ਏਕਾ ਕਲ ਧਾਰ ਕਰ ਵਿਚਾਰ, ਸਾਚਾ ਸ਼ਬਦ ਆਪ ਲਿਖਾਏ।
ਅਠਾਰਾਂ ਹਜ਼ਾਰ ਸਲੋਕ ਸ੍ਰੀ ਭਗਵਤ ਗੀਤਾ ਨਿਹਕਲੰਕ ਰਿਹਾ ਅਲਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਨਾ ਕੋਈ ਸੁਣੇ ਨਾ ਕੋਈ ਜਣਾਏ।
ਵੇਦ ਵਿਆਸ ਬਣ ਲਿਖਾਰ। ਜੋਤ ਨਿਰੰਜਣ ਨਰ ਨਿਰੰਕਾਰ। ਕਰੇ ਚਰਨ ਨਿਮਸਕਾਰ। ਪੁਰਖ ਅਬਿਨਾਸ਼ੀ ਕਿਰਪਾ ਧਾਰ। ਦੂਜੀ ਵਾਰ ਹੋਏ ਦੀਦਾਰ । ਮਿਲਿਆ ਸ਼ਬਦ ਅਪਰ ਅਪਾਰ। ਹੋਏ ਮੇਲ ਕਲਜੁਗ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਵੇਦ ਵਿਆਸ ਉਤੇ ਬਿਆਸ ਬਣਿਆ ਆਪ ਲਿਖਾਰ।
ਬਾਈਆਂ ਅਵਤਾਰ ਹਰਿ ਕ੍ਰਿਸ਼ਨ ਮੁਰਾਰੀ। ਦੁਵਾਪਰ ਜੋਤ ਜਗਾਈ ਤ੍ਰੈਲੋਕੀ ਨਾਥ ਨੈਣ ਮੁੰਧਾਰੀ। ਗਰੀਬ ਨਿਮਾਣਿਆਂ ਦੇਵੇ ਸਾਥ, ਮਾਰੇ ਦੁਸ਼ਟ ਕੰਸ ਹੰਕਾਰੀ। ਆਪ ਚਲਾਏ ਜਨ ਭਗਤਾਂ ਰਾਥ, ਕਰੇ ਸਚ ਸਵਾਰੀ। ਇੱਕ ਚਲਾਏ ਸਾਚੀ ਗਾਥ, ਦੇਵੇ ਬ੍ਰਹਮ ਗਿਆਨ ਅਰਜਨ ਹਰਿ ਅਪਾਰੀ। ਸਗਲ ਵਸੂਰੇ ਜਾਇਣ ਲਾਥ, ਅਠਾਰਾਂ ਧਿਆਏ ਗੀਤਾ ਏਕਾ ਆਪ ਉਚਾਰੀ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣਾ ਭੇਖ ਜਗਤ ਲੇਖ ਆਵੇ ਜਾਵੇ ਵਾਰੋ ਵਾਰੀ।
ਆਵਣ ਜਾਵਣ ਖੇਲ ਅਪਾਰ। ਲੋਕਮਾਤ ਹਰਿ ਵਾਰੋ ਵਾਰ। ਜਨ ਭਗਤਾਂ ਦੇਵੇ ਸਾਚੀ ਦਾਤ, ਦੇਂਦਾ ਰਹੇ ਨਾਮ ਭੰਡਾਰ। ਏਕਾ ਦਿੱਸੇ ਉਤਮ ਜਾਤ, ਚਰਨ ਕਵਲ ਪ੍ਰੀਤੀ ਸਾਚੀ ਧਾਰ। ਮਿਲੇ ਵਡਿਆਈ ਵਿੱਚ ਮਾਤ, ਗੁਰ ਪੂਰੇ ਜਾਓ ਸਦ ਨਿਮਸਕਾਰ। ਅਮਰਾ ਪਦ ਅੰਤਮ ਪਾਓ, ਜਾਓ ਸਚ ਦਵਾਰ। ਗੁਰਮੁਖ ਸਾਚੇ ਸੰਤ ਜਨਾਂ ਘਰ ਸਾਚੇ ਸੱਦ ਲਿਆਓ, ਮੇਲ ਮਿਲਾਓ ਪੁਰਖ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਕਰਾਏ ਜੁਗੋ ਜੁਗ ਜਨ ਭਗਤਾਂ ਸੱਚਾ ਵਣਜ ਵਪਾਰ।
ਦੁਵਾਪਰ ਤੇਰਾ ਚੁੱਕਿਆ ਗੇੜਾ। ਕਲਜੁਗ ਮਾਤ ਛਿੜਿਆ ਝੇੜਾ। ਕਰਿਆ ਖੇਲ ਹਰਿ ਆਪੇ, ਮਹਾਤਮਾ ਬੁੱਧ ਕਰੇ ਨਿਬੇੜਾ। ਅਵਤਾਰ ਤੇਈਆਂ ਆਪ ਉਪਜਾਏ ਜੋਤ ਜਗਾਏ ਵਸਾਇਆ ਕਾਇਆ ਨਗਰ ਖੇੜਾ। ਗੌਤਮ ਬੁੱਧ ਬੁਧ ਬਲ ਧਾਰ। ਪਹਿਲੀ ਕੀਨੀ ਆਤਮ ਸੁਧ, ਪੁਰਖ ਅਬਿਨਾਸ਼ੀ ਕਰੀ ਵਿਚਾਰ। ਦੂਜੀ ਆਈ ਮਾਤ ਸੁਧ, ਏਕਾ ਦੂਜਾ ਭਉ ਨਿਵਾਰ। ਪੰਜਾਂ ਤੱਤਾਂ
ਨਾਲ ਕਰਿਆ ਯੁੱਧ, ਅੰਤਮ ਤੀਜੇ ਆਈ ਹਾਰ। ਚੌਥੇ ਆਤਮ ਰਸ ਰਿਹਾ ਗੁੱਧ, ਹੰਕਾਰੀ ਤੁੱਟਾ ਆਤਮ ਬੁਖ਼ਾਰ। ਪੰਜਵੇਂ ਸੋਇਆ ਉਠਿਆ ਕੁੱਦ, ਅੰਮ੍ਰਿਤ ਵੇਖ ਠੰਡੀ ਧਾਰ। ਜੋਤੀ ਜੋਤ ਸਰੂਪ ਹਰਿ, ਆਪਣੇ ਖੇਲ ਕਰੇ ਕਰਾਏ ਵਿੱਚ ਸੰਸਾਰ।
ਸਾਚਾ ਨਾਮ ਇੱਕ ਜਪਾਇਆ। ਗਊ ਗਰੀਬ ਨਿਮਾਣਾ ਗਲੇ ਲਗਾਇਆ । ਛੱਡੇ ਤਖ਼ਤ ਰਾਜ ਸਿੰਘਾਸਣ ਰਾਣੀਆਂ, ਅਲਖ ਨਿਰੰਜਣ ਭੇਖ ਵਟਾਇਆ। ਜੀਆਂ ਜੰਤਾਂ ਦੱਸੇ ਸਾਚੀ ਬਾਣੀਆਂ, ਮਦਿਰਾ ਮਾਸ ਦਏ ਤਜਾਇਆ। ਜੋਤੀ ਜੋਤ ਸਰੂਪ ਹਰਿ, ਸਾਚਾ ਖੇਲ ਆਪਣੇ ਹੱਥ ਰਖਾਇਆ। ਈਸਾ ਮੂਸਾ ਹਰਿ ਉਪਜਾਇੰਦਾ। ਕਲਜੁਗ ਤੇਰੇ ਸਾਚੇ ਸੰਗੀ, ਮਾਤ ਧਾਰ ਬਣਾਇੰਦਾ। ਘਰ ਸਾਚੇ ਮੰਗੇ ਇੱਕ ਮੰਗੀ, ਸਾਚਾ ਸੰਗ ਨਿਭਾਇੰਦਾ। ਸੰਗ ਮੁਹੰਮਦ ਚਾਰ ਯਾਰ ਕਲਜੁਗ ਤੇਰੀ ਕੱਟੀ ਤੰਗੀ, ਹੱਥ ਨਾਲ ਹੱਥ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੀ ਅੰਤਮ ਵਾਰ, ਵਾਹਵਾ ਸੋਹਣਾ ਜੋੜ ਜੁੜਾਇੰਦਾ।
ਖੇਲ ਕਰੇ ਹਰਿ ਕਰਤਾਰਾ। ਜੀਆਂ ਜੰਤਾਂ ਪਾਵੇ ਸਾਰਾ। ਮਾਤਲੋਕ ਹਰਿ ਦਇਆ ਕਮਾਏ, ਗੁਰ ਨਾਨਕ ਆਏ ਕਲ ਧਾਰਾ। ਜੋਤੀ ਜੋਤ ਸਰੂਪ ਹਰਿ, ਸਚ ਸ਼ਬਦ ਹਰਿ ਝੋਲੀ ਪਾਏ, ਸਤਿਨਾਮ ਜਗਤ ਭੰਡਾਰਾ।
ਸਾਚਾ ਨਾਮ ਜਗਤ ਭੰਡਾਰਾ। ਚਾਰੋਂ ਕੁੰਟ ਆਪੇ ਵੰਡੇ ਚਾਰ ਉਦਾਸੀ ਗੁਰ ਨਿਰੰਕਾਰਾ। ਕਲਜੁਗ ਜੀਵ ਘਰ ਘਰ ਕਰਨ ਹਾਸੀ, ਭੁੱਲੇ ਫਿਰੇ ਮੂਰਖ ਮੁਗਧ ਗਵਾਰਾ। ਗੁਰਮੁਖਾਂ ਵਿਰਲਾ ਜਾਣੇ ਸ਼ਬਦ ਪਛਾਣੇ ਰਸਨਾ ਗਾਏ ਸੁਵਾਸ ਸੁਵਾਸੀ, ਨਾਮ ਸਤਿ ਸਾਚੀ ਧਾਰਾ। ਆਪ ਸਮਝਾਏ ਪੰਡਤ ਕਾਸ਼ੀ, ਜਗੀ ਜੋਤ ਮਾਤ ਅਪਾਰਾ। ਜੋਤੀ ਜੋਤ ਸਰੂਪ ਹਰਿ, ਮਾਇਆ ਪੜਦਾ ਜਗਤ ਪਾਏ, ਕੋਈ ਨਾ ਪਾਏ ਸਾਚੀ ਸਾਰਾ।
ਜਾਮੇ ਦਸ ਜੋਤ ਜਗਾਏ। ਅੰਤਮ ਬੈਠਾ ਭੇਖ ਛੁਪਾਏ। ਗੁਰਮੁਖ ਸਾਚੇ ਸੰਤ ਜਨ, ਏਕਾ ਸਾਚੀ ਸੇਵ ਲਗਾਏ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਨਾਮ ਧਨ, ਅੰਤਮ ਬੇੜਾ ਦੇਵੇ ਬੰਨ੍ਹ, ਏਕਾ ਧਿਆਨ ਗੁਰ ਚਰਨ ਟੇਕ ਰਖਾਏ।
ਗੁਰ ਚਰਨ ਟੇਕ ਸਚ ਧਿਆਨਾ। ਅੰਤਮ ਹੋਵੇ ਬੁਧ ਬਬੇਕ, ਏਕਾ ਉਪਜੇ ਬ੍ਰਹਮ ਗਿਆਨਾ। ਬਜ਼ਰ ਕਪਾਟੀ ਕਰੇ ਛੇਕ, ਵੱਜੇ ਤੀਰ ਸ਼ਬਦ ਨਿਸ਼ਾਨਾ । ਮਾਇਆ ਅਗਨ ਨਾ ਲਾਏ ਸੇਕ, ਸ਼ਬਦ ਬੰਨ੍ਹੇ ਸਾਚਾ ਗਾਨਾ। ਜੋਤੀ ਜੋਤ ਸਰੂਪ ਹਰਿ, ਸਚ ਸੁਨੇਹੜਾ ਦੇਵੇ ਘਲ, ਕਰੇ ਖੇਲ ਜਲ ਥਲ। ਜਨ ਭਗਤਾਂ ਕਰੇ ਸਾਚਾ ਮੇਲ, ਬੇਮੁਖ ਭੁਲਾਏ ਕਰ ਕਰ ਵਲ ਛਲ। ਜੋਤੀ ਜੋਤ ਸਰੂਪ ਹਰਿ, ਏਕਾ ਵੱਸੇ ਸਾਚੇ ਧਾਮ, ਰਹੇ ਸਦਾ ਅਟੱਲ।
ਸਾਚਾ ਸ਼ਬਦ ਜਗਤ ਗੁਰ ਦਾਤ। ਦੇਵੇ ਸਾਚੀ ਵੱਥ ਹੱਥ ਲੋਕਮਾਤ ਵੱਡੀ ਦਾਤ। ਗੁਰਮੁਖ ਚੜ੍ਹਾਏ ਸਾਚੇ ਰੱਥ, ਆਪੇ ਪੁਛੇ ਅੰਤਮ ਵਾਤ। ਜੋਤੀ ਜੋਤ ਸਰੂਪ ਹਰਿ, ਸਾਚਾ ਲੇਖਾ ਆਪ ਲਿਖਾਏ, ਸਿਰ ਰੱਖੇ ਦੇ ਕਰ ਹਾਥ।
ਜੋਤ ਨਿਰੰਜਣ ਜੋਤ ਜਗਾਏ। ਸਤਿਗੁਰ ਸਾਚਾ ਮਾਤ ਉਪਜਾਏ। ਨਿਰਗੁਣ ਸਰਗੁਣ ਏਕਾ ਜੋਤੀ ਸਰਗੁਣ ਭੇਖ ਮਾਤ ਵਟਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਜੀਵਾਂ ਜੰਤਾਂ ਆਪੇ ਸਮਝਾਏ।
ਸਰਗੁਣ ਰੂਪ ਸਦਾ ਵਿੱਚ ਮਾਤ। ਨਿੱਜ ਘਰ ਨਿਰਗੁਣ ਰੂਪ ਰੱਖੇ ਵਾਸ। ਆਪੇ ਜਾਣੇ ਆਪਾ ਆਪ। ਸਰਗੁਣ ਰੂਪ ਸਰਬ ਵਖਾਣੇ, ਜਗਤ ਜਪਾਏ ਸਾਚਾ ਜਾਪ। ਖੜ੍ਹਾ ਰਹੇ ਸਦ ਸਰਹਾਣੇ, ਮੇਟ ਮਿਟਾਏ ਤੀਨੋ ਤਾਪ। ਗੁਰਮੁਖ ਸਾਚਾ ਰੰਗ ਸਾਚੇ ਮਾਣੇ, ਕੋਟਨ ਕੋਟ ਉਤਰੇ ਪਾਪ। ਆਪ ਚਲਾਏ ਆਪਣੇ ਭਾਣੇ, ਗੁਰ ਪੂਰਾ ਵੱਡ ਪ੍ਰਤਾਪ। ਕੋਈ ਨਾ ਵੇਖੇ ਰਾਜੇ ਰਾਣੇ, ਗੁਰਮੁਖ ਸਾਚੇ ਬਾਲ ਅੰਞਾਣੇ, ਆਪੇ ਬਣੇ ਮਾਈ ਬਾਪ। ਸਤਿਗੁਰ ਸਾਚਾ ਸਚ ਵਖਾਣੇ, ਭਗਤ ਜਨਾਂ ਦੀ ਆਪੇ ਜਾਣੇ, ਇੱਕ ਜਪਾਏ ਸਾਚਾ ਜਾਪ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਰਿਹਾ ਕਰ, ਪੁਰਖ ਅਬਿਨਾਸ਼ੀ ਆਪੇ ਆਪ।
ਨਿਰਗੁਣ ਰੂਪ ਨਰ ਨਿਰੰਕਾਰਾ। ਸਦ ਵੱਸੇ ਆਪਣੇ ਆਪ ਸਹਾਰਾ। ਲੋਕਮਾਤ ਰਾਹ ਸਾਚਾ ਦੱਸੇ, ਸਰਗੁਣ ਰੂਪ ਲਏ ਅਵਤਾਰਾ। ਜਨ ਭਗਤਾਂ ਆਤਮ ਸਦਾ ਰਸੇ, ਖੋਲ੍ਹੇ ਬੰਦ ਕੁਵਾੜਾ। ਸ਼ਬਦ ਬਾਣ ਸਾਚਾ ਕੱਸੇ, ਪੰਜਾਂ ਚੋਰਾਂ ਮਾਰ ਮਿਟਾਏ, ਪਿੱਛੇ ਹਟਾਏ ਝੂਠੀ ਧਾੜਾ। ਸਾਚਾ ਰਾਹ ਏਕਾ ਦੱਸੇ, ਆਤਮ ਜੋਤੀ ਕਾਇਆ ਨਾੜਾ। ਜੋਤ ਸਰੂਪੀ ਅੰਦਰ ਵੱਸੇ, ਦਿਵਸ ਰੈਣ ਅੱਠੇ ਪਹਿਰ ਲਗਾ ਰਹੇ ਸਚ ਅਖਾੜਾ। ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਸੰਤ ਜਨਾਂ, ਆਤਮ ਦਰ ਸਾਚਾ ਖੋਲ੍ਹੇ, ਸ਼ਬਦ ਸਰੂਪੀ ਵਿਚੋਂ ਬੋਲੇ, ਫਿਰਦਾ ਰਹੇ ਸਦ ਪਿੱਛੇ ਅਗਾੜਾ।
ਸਰਗੁਣ ਰੂਪ ਸਦਾ ਸੁਖਦੇਵਾ। ਲੋਕਮਾਤ ਹਰਿ ਨਾਮ ਜਪਾਏ, ਰਸਨਾ ਫਲ ਖਵਾਏ ਅੰਮ੍ਰਿਤ ਮੇਵਾ। ਗੁਰਮੁਖ ਸਾਚੇ ਆਪ ਜਗਾਏ, ਮਸਤਕ ਲਾਏ ਸ਼ਬਦ ਥੇਵਾ। ਫੜ ਫੜ ਬਾਹੋਂ ਰਾਹੇ ਪਾਏ, ਆਪ ਕਰਾਏ ਸਾਚੀ ਸੇਵਾ। ਦਰਸ ਦਿਖਾਏ ਥਾਉਂ ਥਾਈਂ, ਨਾਮ ਜਪਾਏ ਸਾਚੀ ਜਿਹਵਾ। ਜੋਤੀ ਜੋਤ ਸਰੂਪ ਹਰਿ, ਸਾਚੀ ਦਇਆ ਆਪ ਕਮਾਏ, ਸਤਿਗੁਰ ਸਾਚਾ ਆਪ ਉਪਜਾਏ, ਜੀਆਂ ਜੰਤਾਂ ਰਿਹਾ ਸਮਝਾਏ, ਆਪ ਲਗਾਏ ਸਾਚੀ ਸੇਵਾ।
ਸਤਿਜੁਗ ਸਾਚਾ ਸਾਚੀ ਸੇਵ ਕਮਾਏ, ਚਰਨ ਪ੍ਰੀਤੀ ਏਕਾ ਲੱਗੀ ਨਾਲ ਪੁਰਖ ਗੋਪਾਲੇ। ਹਰਿ ਪਹਿਨਾਏ ਸਿਰ ਸੱਗੀ, ਉਤੇ ਦੇਵੇ ਸ਼ਬਦ ਦੁਸ਼ਾਲੇ। ਜੋਤ ਲੋਕਮਾਤ ਜਗੀ, ਮਿਟੇ ਅੰਧੇਰ ਕਲਜੁਗ ਕਾਲੇ। ਸ੍ਰਿਸ਼ਟ ਸਬਾਈ ਅੰਤਮ ਦਗੀ, ਨਾ ਦਿਸੇ ਕਿਸੇ ਰਾਹ ਸੁਖਾਲੇ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਚੇ ਵਿੱਚ ਮਾਤ ਆਪੇ ਪਾਲੇ।
ਗੁਰ ਸਤਿਗੁਰ ਸੂਰਾ ਜਗਤ ਵਰਿਆਮ। ਪ੍ਰਭ ਸ਼ਬਦ ਕਰਾਏ ਪੜਦਾ ਕਾਇਆ ਚਾਮ। ਘਰ ਸਾਚੇ ਮਿਲੇ ਏਕਾ ਜੋਤੀ ਨੂਰਾ, ਮਿਟੇ ਅੰਧੇਰੀ ਰੈਣ ਜਗਤ ਸ਼ਾਮ। ਜੋਤੀ ਜੋਤ ਸਰੂਪ ਹਰਿ, ਅੰਤਮ ਅੰਤ ਕਲ ਆਪਣੇ ਪੂਰ ਕਰਾਏ ਆਪੇ ਕਾਮ।
ਕਲਜੁਗ ਬਲੀ ਬਲਵਾਨਾ। ਮਾਤ ਮਿਟਾਏ ਗੁਰ ਪੀਰ ਸ਼ਾਹ ਸੁਲਤਾਨਾ। ਦਰ ਦਰ ਘਰ ਘਰ ਲਾਹੁੰਦਾ ਫਿਰੇ ਜੀਵ, ਕੋਈ ਨਾ ਛੱਡੇ ਖ਼ਾਲੀ ਖ਼ਾਨਾ। ਜੋਤੀ ਜੋਤ ਸਰੂਪ ਹਰਿ, ਆਪਣਾ ਰੰਗ ਆਪੇ ਜਾਣੇ ਵੇਲੇ ਅੰਤ ਸ੍ਰੀ ਭਗਵਾਨਾ ।
ਕਾਇਆ ਮਾਟੀ ਖਾਏ ਕਾਲ। ਜਗਤ ਤੁੱਟੇ ਨਾਤੀ, ਤੁੱਟੇ ਮਾਇਆ ਜਾਲ। ਨਾ ਕੋਈ ਪੁੱਛੇ ਕਿਸੇ ਬਾਕੀ, ਖਾਲੀ ਹੋਏ ਖਾਲ। ਜੋਤੀ ਜੋਤ ਸਰੂਪ ਹਰਿ, ਏਕਾ ਵਸਤ ਰੱਖੇ ਦਸਤ ਰੱਖੇ ਸਦ ਸੰਭਾਲ।
ਗੁਰ ਪੀਰ ਜਗਤ ਅਵਤਾਰਾ। ਅੰਤਮ ਸੁੱਤੇ ਪੈਰ ਪਸਾਰਾ। ਕੋਈ ਨਾ ਆਏ ਦੂਜੀ ਵਾਰਾ।
ਜਗਤ ਨਾਮ ਫੇਰ ਧਰਾਏ, ਜੋਤ ਜਗਾਏ ਆਦਿ ਅੰਤ ਵਾਰੋ ਵਾਰਾ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਕਰਨ ਕਰਾਵਣਹਾਰਾ।
ਕਾਇਆ ਚੋਲੀ ਮਾਟੀ ਡੋਲੀ। ਅੰਤਮ ਸੁੱਤੀ ਭੋਲੀ ਭਾਲੀ। ਜੋਤੀ ਜੋਤ ਸਰੂਪ ਹਰਿ, ਕਲਜੁਗ ਤੇਰੇ ਅੰਤਮ ਵੇਲੇ ਲੱਖ ਚੁਰਾਸੀ ਕੀਨੀ ਗੋਲੀ। ਪੀਰ ਪੈਗ਼ੰਬਰ ਸਯਦ ਮੁਲਾਣਾ। ਮੀਰੀ ਪੀਰੀ ਪੀਰ ਫਕੀਰੀ ਸ਼ਾਹ ਹਕੀਰੀ, ਮੰਨਣਾ ਪਏ ਸਾਚਾ ਭਾਣਾ। ਤਨ ਕਿਸੇ ਨਾ ਰਹੇ ਚੀਰੀ, ਮਿਟੇ ਨਿਸ਼ਾਨ ਰਾਜਾ ਰਾਣਾ। ਕਲਜੁਗ ਤੇਰਾ ਅੰਤਮ ਅੰਤ ਅਖੀਰੀ, ਨਿਹਕਲੰਕੀ ਪਹਿਰੇ ਬਾਣਾ। ਨਿਹਕਲੰਕੀ ਸ਼ਬਦ ਅਮੋਲਾ। ਪਹਿਲੋਂ ਛੱਡਿਆ ਕਾਇਆ ਚੋਲਾ। ਫੇਰ ਸੁਣਾਇਆ ਸੋਹੰ ਢੋਲਾ। ਭਰਮ ਭੁਲੇਖਾ ਗੁਰਮੁਖ ਸਾਚੇ ਸੰਤਾਂ ਆਤਮ ਖੋਲ੍ਹਾ। ਮੇਲ ਮਿਲਾਵਾ ਸਾਚੇ ਕੰਤਾ, ਹੋਇਆ ਜਗਤ ਵਿਚੋਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਚੌਵੀਆਂ ਵਾਰ ਮਾਤਲੋਕ ਲੱਖ ਚੁਰਾਸੀ ਖੇਡਣ ਆਇਆ ਏਕਾ ਅੰਤਮ ਹੋਲਾ।
ਨੇਹਕਲੰਕ ਸ਼ਬਦ ਵਣਜਾਰਾ। ਵੇਖੇ ਪਰਖੇ ਪਰਖੇ ਵੇਖੇ, ਘਾੜਨ ਘੜੇ ਸੱਚਾ ਸੁਨਿਆਰਾ। ਜਨ ਭਗਤਾਂ ਅੰਮ੍ਰਿਤ ਮੇਘ ਸਦ ਬਰਖੇ, ਕਾਇਆ ਕਰੇ ਠੰਡੀ ਠਾਰਾ। ਗੁਰਮੁਖ ਸਾਚਾ ਕਦੇ ਨਾ ਹਰਖੇ, ਆਪੇ ਕਰੇ ਕਰਾਏ, ਜਗਤ ਵਰਤਾਏ ਆਪਣੀ ਧਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭਿਖਾਰੀ ਆਪੇ ਬਣਿਆ, ਕਰਦਾ ਜਾਏ ਵਣਜ ਵਪਾਰਾ। (੧੭ ਹਾੜ ੨੦੧੧ ਬਿ)
ਚੰਗੀ ਗੱਲ ਸਚੀ ਗੱਲ : ਚੰਗੀ ਗੱਲ ਆਤਮ ਪਰਮਾਤਮ ਰੰਗ, ਦੁਰਮਤ ਮੈਲ ਰਹਿਣ ਨਾ ਚੰਗੀ ਗੱਲ : ਸਚੀ ਗੱਲ :
ਸਚੀ ਗੱਲ :
ਪਾਈਆ। ਧੁਨ ਆਤਮਕ ਸ਼ਬਦ ਅਨਾਦ ਵਜੇ ਮਰਦੰਗ, ਅਗੰਮੀ ਰਾਗ ਸੁਣਾਈਆ। ਕੂੜੀ
ਕਿਰਿਆ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਟੁੱਟੇ ਸੰਗ, ਜੂਠ ਝੂਠ ਰਹਿਣ ਨਾ ਪਾਈਆ।
ਸਚ ਪਰਕਾਸ਼ ਜੋਤੀ ਨੂਰ ਚੜ੍ਹੇ ਚੰਦ, ਅਗਿਆਨ ਅੰਧੇਰ ਦਏ ਮਿਟਾਈਆ। ਨਿਜ ਆਤਮ ਨਿਜ
ਘਰ ਮਿਲੇ ਇਕ ਅਨੰਦ, ਬੂੰਦ ਸਵਾਂਤੀ ਅੰਮ੍ਰਿਤ ਝਿਰਨਾ ਨਿਝਰ ਦਏ ਝਿਰਾਈਆ। ਦੂਈ ਦਵੈਤ
ਭਉ ਭਰਮ ਢਏ ਕੰਧ, ਮਨ ਮਨਕਾ ਦਏ ਭਵਾਈਆ । ਸਾਚੀ ਧਾਰ ਸਤਿ ਸਰੋਵਰ ਕਾਇਆ
ਗ੍ਰਹਿ ਵਗੇ ਗੰਗ, ਰਸ ਇਕੋ ਇਕ ਚਵਾਈਆ। ਪਤਿਪਰਮੇਸ਼ਵਰ ਪੁਰਖ ਅਕਾਲ ਦੀਨ ਦਿਆਲ
ਵਸੇ ਸੰਗ, ਸਗਲਾ ਸੰਗੀ ਅੰਗੀਕਾਰ ਅੰਗ ਲਗਾਈਆ। ਸੁਰਤ ਸੁਵਾਣੀ ਜਗਤ ਦੁਹਾਗਣ ਨਾ
ਰਹੇ ਰੰਡ, ਕੰਤ ਵਡਭਾਗੀ ਮਿਲ ਮਿਲ ਖ਼ੁਸ਼ੀ ਮਨਾਈਆ । ਜਿਨ੍ਹਾਂ ਗੁਰਮੁਖਾਂ ਸਤਿਗੁਰੂ ਦੀ
ਚੰਗੀ ਗੱਲ ਆ ਗਈ ਪਸੰਦ, ਉਹਨਾਂ ਦੀ ਪੁਸ਼ਤ ਪਨਾਹ ਗੁਰ ਆਪਣਾ ਹੱਥ ਟਿਕਾਈਆ।
ਚੰਗੀ ਗੱਲ ਮਾਰਨਾ ਮਨ, ਮਨਸਾ ਮਨ ਹੀ ਮਾਹੇਂ ਖਪਾਈਆ। ਚੰਗੀ ਗੱਲ ਗੁਰਮੁਖਾਂ ਸੰਗ,
ਗੁਰਸਿੱਖਾਂ ਮਿਲ ਮਿਲ ਖ਼ੁਸ਼ੀ ਮਨਾਈਆ। ਚੰਗੀ ਗੱਲ ਭਗਤਾਂ ਕੋਲੋਂ ਭਗਵਾਨ ਨੂੰ ਮਿਲਣ
ਦਾ ਸਿਖਣਾ ਢੰਗ, ਤਰੀਕਾ ਧੁਰ ਦਾ ਦੇਣ ਸਮਝਾਈਆ। ਚੰਗੀ ਗੱਲ ਤਨ ਰਬਾਬ ਵਜੌਣੀ
ਤੰਦ, ਸਾਰੰਗ ਬਹੱਤਰ ਨਾੜ ਬਣਾਈਆ। ਚੰਗੀ ਗੱਲ ਨੌ ਦਵਾਰੇ ਪਾਰ ਵੇਖਣਾ ਲੰਘ, ਸ਼ਾਹ
ਰਗ ਦੇ ਉਪਰ ਦਰਸ਼ਨ ਪਾਈਆ। ਚੰਗੀ ਗੱਲ ਝਗੜਾ ਮਕੌਣਾ ਜੇਰਜ ਅੰਡ, ਉਤਭੁਜ ਸੇਤਜ
ਢੇਰੀ ਢਾਈਆ। ਚੰਗੀ ਗੱਲ ਸੈਰ ਕਰਨਾ ਬ੍ਰਹਿਮੰਡ ਖੰਡ, ਪੁਰੀ ਲੋਅ ਆਕਾਸ਼ ਪਾਤਾਲ ਗਗਨ
ਗਗਨੰਤਰ ਵੇਖ ਵਖਾਈਆ। ਚੰਗੀ ਗੱਲ ਸਤਿਗੁਰ ਸ਼ਬਦ ਦਾ ਸੁਣਨਾ ਛੰਦ, ਜੋ ਧੁਰ ਦਾ ਢੋਲਾ
ਦਏ ਸੁਣਾਈਆ। ਚੰਗੀ ਗੱਲ ਮੇਲ ਮਿਲੌਣਾ ਨਿਵਾਸੀ ਸਚਖੰਡ, ਜੋ ਘਟ ਘਟ ਅੰਦਰ ਰਿਹਾ ਸਮਾਈਆ। ਜੇ ਚੰਗੀ ਗੱਲ ਆ ਜਾਏ ਇਕ ਪਸੰਦ, ਅਗਲਾ ਪਿਛਲਾ ਲੇਖਾ ਰਹਿਣ ਨਾ ਪਾਈਆ। ਚੰਗੀ ਗਲ ਜੇ ਪ੍ਰਭ ਨੂੰ ਸਮਝੋ ਮੀਤ, ਮਿਤਰ ਪਿਆਰਾ ਨਜ਼ਰੀ ਆਈਆ। ਸਾਚੀ ਸਿਖ ਲਓ ਰੀਤ, ਸੋਹਣੀ ਮਿਲੇ ਵਡਿਆਈਆ। ਚੰਗੀ ਗੱਲ ਅੰਦਰੋਂ ਬਦਲ ਜਾਏ ਨੀਤ, ਕੁਟਲਤਾ ਮਨ ਦਏ ਗਵਾਈਆ। ਚੰਗੀ ਗੱਲ ਆਤਮਾ ਪਰਮਾਤਮਾ ਦਾ ਗਾਵੇ ਗੀਤ, ਦੂਜਾ ਰਾਗ ਨਾ ਕੋਇ ਸ਼ਨਵਾਈਆ। ਚੰਗੀ ਗੱਲ ਪ੍ਰੇਮ ਪਿਆਰ ਨੀਚਾਂ ਨੀਚ, ਜ਼ਾਤ ਪਾਤ ਦੀਨ ਮਜ਼੍ਹਬ ਝਗੜਾ ਨਾ ਕੋਇ ਰਖਾਈਆ । ਚੰਗੀ ਗੱਲ ਸਤਿਗੁਰ ਸ਼ਬਦ ਪੈਗ਼ੰਬਰ ਕਲਮਾ ਹਜ਼ਰਤ ਹਦੀਸ, ਸਚ ਕਰੇ ਪੜ੍ਹਾਈਆ। ਚੰਗੀ ਗੱਲ ਧੁਰ ਫਰਮਾਨਾ ਮੰਨੇ ਠੀਕ, ਕੂੜਾ ਠੀਕਰ ਤਨ ਭੰਨਾਈਆ। ਚੰਗੀ ਗੱਲ ਝਗੜਾ ਚੁਕ ਜਾਏ ਮੰਦਰ ਮਸੀਤ, ਕਾਇਆ ਕਾਅਬਾ ਦੋ ਦੋਆਬਾ ਵੇਖ ਵਖਾਈਆ। ਚੰਗੀ ਗੱਲ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜ਼ੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਕਰ ਕੇ ਗਏ ਨਸੀਹਤ, ਧੁਰ ਦਾ ਹੁਕਮ ਸੁਣਾਈਆ। ਚੰਗੀ ਗੱਲ ਜੇ ਆਪਣੇ ਵਿਚੋਂ ਆਪਣੀ ਆਤਮਾ ਦੀ ਲਭ ਲਓ ਅਸਲੀਅਤ, ਅਸਲ ਹਰਿ ਹਰਿ ਨਜ਼ਰੀ ਆਈਆ । ਚੰਗੀ ਗੱਲ ਜੇ ਆਪਣੀ ਜਾਣ ਲਓ ਵਲਦੀਅਤ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਚੰਗੀ ਗੱਲ ਜੇ ਗੁਰਸਿਖ ਕਰੇ ਮਨਜ਼ੂਰ, ਅੰਤਰ ਅੰਤਰ ਧਿਆਨ ਲਗਾਈਆ। ਦੇਵਣਹਾਰ ਪ੍ਰਭੂ ਭਰਪੂਰ, ਅਤੋਟ ਅਤੁਟ ਵਰਤਾਈਆ। ਕਰਮ ਕਾਂਡ ਪੂਰਬ ਜਨਮ ਕਰਮ ਦੇ ਕਟ ਕ਼ਸੂਰ, ਕਸਰ ਇਸ਼ਾਰੀਆ ਨਾਲ ਵਟਾਈਆ। ਆਤਮ ਪਰਮਾਤਮ ਬਖ਼ਸ਼ ਕੇ ਸਚ ਸਰੂਰ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਕੂੜੀ ਕਿਰਿਆ ਕਢ ਕੇ ਗ਼ਰੂਰ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਿਰਮਲ ਜੋਤੀ ਦੀਆ ਬਾਤੀ ਘਰ ਕਮਲਾਪਾਤੀ ਬਖ਼ਸ਼ੇ ਨੂਰ, ਸਚ ਉਜਾਲਾ ਇਕ ਵਖਾਈਆ। ਨਾਦ ਧੁਨ ਰਾਗ ਅਗੰਮੀ ਕਾਇਆ ਤਤ ਵਜਾਏ ਤੰਬੂਰ, ਤੂੰ ਹੀ ਤੂੰ ਹੀ ਰਾਗ ਦਏ ਸੁਣਾਈਆ। ਮਨ ਵਾਸਨਾ ਉਡਾ ਕੇ ਮਨ ਕਫ਼ੂਰ, ਬੁਧਿ ਬਿਬੇਕ ਦਏ ਜਣਾਈਆ। ਦਰਸ ਦਿਖਾਏ ਹੋ ਕੇ ਹਾਜ਼ਰ ਹਜ਼ੂਰ, ਸਵੱਛ ਸਰੂਪੀ ਅਨਰੰਗ ਰੂਪੀ ਸ਼ਾਹੋ ਭੂਪੀ ਬਜਰ ਕਪਾਟੀ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਸਚਾ ਨਾਮ ਇਕ ਸਮਝਾਈਆ।
ਸਚੀ ਗੱਲ ਸਚਾ ਨਾਮ, ਜੋ ਲਿਖਣ ਪੜ੍ਹਨ ਵਿਚ ਕਦੇ ਨਾ ਆਇੰਦਾ। ਚਾਰ ਜੁਗ ਜਿਸ ਦੇ ਗ਼ੁਲਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗਾਵਣ ਗਾਣ, ਰਸਨਾ ਜੇਹਵਾ ਬੱਤੀ ਦੰਦ ਸਿਫ਼ਤ ਸਲਾਇੰਦਾ। ਜਗਤ ਨੇਤਰ ਨਜ਼ਰ ਨਾ ਆਏ ਕਿਸੇ ਨਿਸ਼ਾਨ, ਦ੍ਰਿਸ਼ਟ ਇਸ਼ਟ ਨਾ ਕੋਇ ਖੁਲ੍ਹਾਇੰਦਾ। ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਕਾਇਨਾਤ ਵਿਚ ਜਾਨਣਾ ਨਹੀਂ ਆਸਾਨ, ਆਲਮ ਉਲਮਾ ਭੇਵ ਕੋਇ ਨਾ ਪਾਇੰਦਾ। ਦੇਵਣਹਾਰ ਵਡ ਮਿਹਰਵਾਨ, ਮਿਹਬਾਨ ਬੀਦੋ ਬੀਖ਼ੈਰ ਯਾ ਅਲਾਹ ਇਲਾਹੀ ਨੂਰ ਆਪਣਾ ਹੁਕਮ ਵਰਤਾਇੰਦਾ। ਮੁਕਾਮੇ ਹਕ ਜਿਸ ਦਾ ਨਿਸ਼ਾਨ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਖੇਲ ਕਰਾਇੰਦਾ । ਸਚੀ ਗੱਲ ਜਿਸ ਜਾਣ ਲਈ ਵਿਚ ਜਹਾਨ, ਤਿਨ੍ਹਾਂ ਦਵਾਰੇ ਮਹਿਮਾਨ ਪੁਰਖ ਅਬਿਨਾਸ਼ੀ ਆਪੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਪਰਦਾ ਓਹਲਾ ਆਪ ਚੁਕਾਇੰਦਾ।
ਸਚੀ ਗੱਲ ਸੁਣ ਲੈ ਸਚ ਸਤਿਗੁਰ, ਸਚ ਸਚ ਦ੍ਰਿੜਾਈਆ। ਕਾਇਆ ਮਾਟੀ ਪੰਜ ਤਤ, ਅਪ
ਤੇਜ ਵਾਏ ਪ੍ਰਿਥਮੀ ਆਕਾਸ਼ ਬੰਧਨ ਦਿਤਾ ਪਾਈਆ। ਵਸਤ ਅਮੋਲਕ ਕਾਇਆ ਗੋਲਕ ਅਗੰਮੀ
ਢਕ , ਪੜਦਾ ਲਿਆ ਰਖਾਈਆ। ਸ੍ਰਿਸ਼ਟ ਸਬਾਈ ਮਨ ਵਾਸਨਾ ਚਾਰ ਕੁੰਟ ਦਹਿ ਦਿਸ਼ਾ ਰਹੀ
ਨਠ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਕੋਈ ਨਾ
ਸਕੇ ਲਭ, ਜਗਤ ਵਿਦਿਆ ਖੋਜ ਨਾ ਕੋਇ ਖੁਜਾਈਆ। ਸਾਹਿਬ ਸਤਿਗੁਰ ਦੀਨ ਦਿਆਲ ਹੋ
ਕਿਰਪਾਲ, ਸਿੰਘ ਕਿਰਪਾਲ ਜਿਸ ਨੂੰ ਸਾਚੀ ਗੱਲ ਦਏ ਦੱਸ, ਤਿਨ੍ਹਾਂ ਦਹਿ ਦਿਸ਼ਾ ਇਕੋ ਨਜ਼ਰੀ
ਆਈਆ। ਹਿਰਦੇ ਹਰਿ ਹਰਿ ਕਾ ਰੂਪ ਹੋ ਕੇ ਜਾਏ ਵਸ, ਨਾਮ ਨਿਧਾਨ ਮਾਰੇ ਸੱਟ, ਨਿਜ
ਨੇਤਰ ਖੋਲ੍ਹੇ ਅੱਖ, ਪਰਗਟ ਹੋਏ ਪਰਤਖ, ਜੋਤ ਕਰ ਪਰਕਾਸ਼ ਮੰਡਲ ਰਾਸ, ਗੋਪੀ ਕਾਹਨ ਸੀਤਾ
ਰਾਮ ਗੋਬਿੰਦ ਨਿਸ਼ਾਨ ਨਾਨਕ ਸਤਿਨਾਮ ਰੂਪਨ ਰੂਪ ਮਹਾਨ ਆਪਣਾ ਦਏ ਵਖਾਈਆ।
ਸਚੀ ਗੱਲ ਕਹੇ ਜੇ ਕੋਈ ਮੈਨੂੰ ਮੰਗੇ, ਚੰਗੀ ਤਰਹ ਦਿਆਂ ਜਣਾਈਆ। ਦੋ ਅੱਖਾਂ ਵਾਲੇ ਮੈਨੂੰ
ਜਗਤ ਜਹਾਨ ਦਿਸਦੇ ਅੰਨ੍ਹੇ, ਨਿਜ ਨੇਤਰ ਪ੍ਰਭ ਸਚਾ ਨਜ਼ਰੀ ਆਈਆ। ਕਰ ਕਿਰਪਾ ਜਿਸ
ਨੇ ਘਰ ਭੋਗ ਲਗਾਇਆ ਧੰਨੇ, ਬਿਦਰ ਸੁਦਾਮੇ ਦਿਤੀ ਵਡਿਆਈਆ। ਉਹ ਠਾਕਰ ਸਵਾਮੀ
ਸਾਹਿਬ ਸਭ ਦੀਆਂ ਮੰਨੇ, ਜੋ ਸਚੀ ਗੱਲ ਸੁਣ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰਨੀ ਦਾ ਮਾਲਕ ਇਕ ਅਖਵਾਈਆ।
ਚੰਗੀ ਗੱਲ ਕਹੇ ਮੇਰੀ ਚੰਗੀ ਬਾਤ, ਮੰਦਿਆਂ ਚੰਗੇ ਦੇਵਾਂ ਬਣਾਈਆ। ਕਲਜੁਗ ਵੇਖ ਅੰਧੇਰੀ
ਰਾਤ, ਚਾਰੋਂ ਕੁੰਟ ਮੇਰੀ ਅੱਖ ਸ਼ਰਮਾਈਆ। ਮੈਨੂੰ ਐਂ ਦਿਸਦਾ ਜਿਵੇਂ ਸਾਰੇ ਪ੍ਰਭੂ ਦੀ ਜ਼ਾਤ,
ਪਰਮਾਤਮਾ ਬੈਠੇ ਭੁਲਾਈਆ। ਰਸਨਾ ਜੇਹਵਾ ਬੱਤੀ ਦੰਦ ਪੜ੍ਹਦੇ ਗਾਥ, ਢੋਲੇ ਰਾਗਾਂ ਨਾਦਾਂ ਨਾਲ
ਸੁਣਾਈਆ । ਸਚੀ ਗੱਲ ਕਹੇ ਸਤਿ ਸੁਣ ਕੇ ਮੰਨ ਕੇ ਵਿਚ ਹੋਇਆ ਨਾ ਕੋਇ ਵਿਸਮਾਦ,
ਬਿਸਮਿਲ ਰੂਪ ਨਾ ਕੋਇ ਵਟਾਈਆ। ਜਿਨ੍ਹਾਂ ਗੁਰਮੁਖਾਂ ਭਗਤਾਂ ਸੰਤਾਂ ਸੂਫ਼ੀਆਂ ਪ੍ਰਭੂ ਦੀ ਸਚੀ
ਗੱਲ ਰੱਖੀ ਯਾਦ, ਤਿਨ੍ਹਾਂ ਦੀ ਯਾਦਾਸ਼ਤ ਅਬਿਨਾਸ਼ੀ ਕਰਤੇ ਨਾ ਕਦੇ ਭੁਲਾਈਆ। ਸਚੀ ਗੱਲ
ਪਿਛੇ ਕਾਇਆ ਖੇੜਾ ਹੋਇਆ ਆਬਾਦ, ਗ੍ਰਹਿ ਮੰਦਰ ਵੱਜੇ ਵਧਾਈਆ। ਜੇ ਪੂਰਾ ਸਚ ਦੱਸੀਏ
ਫੇਰ ਹੋਣਾ ਪਏ ਨਰਾਜ, ਜਗਤ ਜਗਿਆਸੂਆਂ ਪੂਰੀ ਗੱਲ ਸਚੀ ਕਿਸੇ ਨਾ ਭਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਇਕੋ ਆਪਣਾ ਨਾਮ ਦਏ ਸਮਝਾਈਆ।
ਸਚੀ ਗੱਲ ਪ੍ਰਭ ਕਾ ਨਾਮ, ਰਹੀਮ ਇਕੋ ਨਜ਼ਰੀ ਆਇੰਦਾ। ਸਚੀ ਗੱਲ ਧੁਰ ਦਾ ਜਾਮ, ਸਤਿ
ਪਿਆਲਾ ਆਪ ਪਿਆਇੰਦਾ। ਸਚੀ ਗੱਲ ਨਿਰਗੁਣ ਨਿਰਵੈਰ ਨਿਰਾਕਾਰ ਰਾਮ, ਰੂਪ ਰੰਗ ਰੇਖ
ਨਾ ਕੋਇ ਵਟਾਇੰਦਾ। ਸਚੀ ਗੱਲ ਧੁਰ ਦਰਗਾਹੀ ਪੈਗ਼ਾਮ, ਇਲਹਾਮ ਆਪਣੀ ਕਾਰ ਕਮਾਇੰਦਾ।
ਸਚੀ ਗੱਲ ਸਚ ਨਿਸ਼ਾਨ, ਦੋ ਜਹਾਨ ਇਕੋ ਇਕ ਵਖਾਇੰਦਾ। ਸਚੀ ਗੱਲ ਜੇ ਘਰ ਆਏ ਮਹਿਮਾਨ
ਲਉ ਪਹਿਚਾਨ, ਪਰਦਾ ਓਹਲਾ ਹੋਰ ਨਾ ਕੋਇ ਵਖਾਇੰਦਾ। ਪ੍ਰਭ ਨੂੰ ਮਿਲਣਾ ਮੰਜ਼ਲ ਚੜ੍ਹਨਾ
ਦਰਸ਼ਨ ਕਰਨਾ ਹੋ ਜਾਵੇ ਆਸਾਨ, ਮੁਸ਼ਕਲ ਸਾਰੀ ਹਲ ਕਰਾਇੰਦਾ। ਸਚੀ ਗੱਲ ਪ੍ਰਭ ਦਾ
ਸਚਾ ਕਲਮਾ ਤੇ ਸਚੀ ਕਲਾਮ, ਸਚਾ ਨਾਮ ਇਕੋ ਇਕ ਦਰਸਾਇੰਦਾ। ਸਚੀ ਗੱਲ ਹਜ਼ਰਤਾਂ
ਪੀਰਾਂ ਪੈਗ਼ੰਬਰਾਂ ਗੁਰ ਅਵਤਾਰਾਂ ਭਗਤਾਂ ਸੰਤਾਂ ਮੰਨੀ ਇਕ ਜਹਾਨ, ਦੂਜਾ ਸਚੀ ਗੱਲ ਆਪਣੇ
ਅੰਦਰ ਨਾ ਕੋਇ ਵਸਾਇੰਦਾ। ਸਚੀ ਗੱਲ ਉਹਨਾਂ ਦੇਵੇ ਮਾਣ, ਜਿਨ੍ਹਾਂ ਤੁਟੇ ਹੰਕਾਰ ਅਭਿਮਾਨ, ਪ੍ਰਭੂ ਸਾਖਿਆਤ ਮਿਲੇ ਆਣ, ਆਤਮ ਪਰਮਾਤਮ ਵਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਸਚ ਕਰ ਵਖਾਈਆ।
ਸਚੀ ਗੱਲ ਕਹੇ ਸਚ ਪ੍ਰਭ ਏਕ, ਏਕੰਕਾਰ ਨਜ਼ਰੀ ਆਈਆ। ਆਦਿ ਜੁਗਾਦਿ ਜਿਸ ਦੀ ਟੇਕ, ਜੁਗ ਚੌਕੜੀ ਹੋਏ ਸਹਾਈਆ। ਜਿਸ ਦਾ ਰੂਪ ਅਨੂਪ ਅਨੇਕ, ਅਨਕ ਕਲਧਾਰੀ ਖੇਲ ਖਲਾਈਆ। ਜੋਤੀ ਜਾਤਾ ਧਰ ਕੇ ਭੇਸ, ਨਰ ਨਰੇਸ਼ ਫੇਰਾ ਪਾਈਆ। ਸ਼ਬਦ ਸੰਦੇਸ਼ਾ ਦੇਵੇ ਦੇਸ ਪਰਦੇਸ, ਨਵ ਨੌ ਚਾਰ ਰਿਹਾ ਸੁਣਾਈਆ। ਭਗਤ ਸੁਹੇਲਿਆਂ ਕਰੇ ਹੇਤ, ਹਿਤਕਾਰੀ ਹੋ ਕੇ ਵੇਖ ਵਖਾਈਆ। ਸਚੀ ਗੱਲ ਸੁਣਨ ਵਾਲਿਆਂ ਦੀ ਮੌਲੇ ਰੁਤ ਮਹੀਨਾ ਚੇਤ, ਆਤਮ ਫੁਲਵਾੜੀ ਗੁਲਸ਼ਨ ਵਾਲੇ ਗੁਲ ਆਪੇ ਦਏ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਾਵਣਹਾਰਾ ਸਚ ਦਰ, ਸਚੀ ਗੱਲ ਇਕ ਸਮਝਾਈਆ।
ਸਚੀ ਗੱਲ ਕਹੇ ਮੇਰਾ ਡੂੰਘਾ ਰਾਜ਼, ਬਿਨ ਸਤਿਗੁਰ ਪੂਰੇ ਭੇਵ ਕੋਇ ਨਾ ਪਾਇੰਦਾ। ਮੈਂ ਹੱਥ ਨਾ ਆਵਾਂ ਪੜ੍ਹਿਆਂ ਨਿਮਾਜ਼, ਰੋਜ਼ਿਆਂ ਵਿਚ ਬੰਦ ਨਾ ਕੋਇ ਕਰਾਇੰਦਾ। ਪਾਠਾਂ ਵਿਚ ਨਾ ਮੇਰਾ ਸਵਾਦ, ਤੀਰਥ ਤਟਾਂ ਹੱਟ ਨਾ ਕੋਇ ਵਿਕਾਇੰਦਾ। ਮੰਦਰਾਂ ਮਸਜਿਦਾਂ ਵਿਚ ਨਾ ਦੇਵਾਂ ਸਾਥ, ਸ਼ਿਵਦਵਾਲੇ ਮਠ ਮੇਰਾ ਰਾਗ ਨਾ ਕੋਇ ਅਲਾਇੰਦਾ। ਕਿਰਪਾਨਿਧ ਠਾਕਰ ਸਵਾਮੀ ਜਿਨ੍ਹਾਂ ਨੂੰ ਸਚੀ ਗੱਲ ਸੁਣਾਵੇ ਆਪ, ਆਪਣਾ ਹੁਕਮ ਵਰਤਾਇੰਦਾ। ਤਿਨ੍ਹਾਂ ਦਾ ਰੂਹ ਬੁਤ ਹੋ ਜਾਏ ਪਾਕ, ਜਨਮ ਜ਼ਮੀਰ ਆਪ ਬਦਲਾਇੰਦਾ। ਸਚੀ ਗੱਲ ਸੁਣਨ ਦਾ ਗੁਰਮੁਖ ਵਿਰਲੇ ਲੋਕਮਾਤ ਮਿਲੇ ਇਤਫ਼ਾਕ, ਨਫ਼ਾਕ ਵਿਚ ਸ੍ਰਿਸ਼ਟ ਸਬਾਈ ਵਖਾਇੰਦਾ। ਸਚੀ ਗੱਲ ਕਹੇ ਜੇ ਮੈਂ ਸਚ ਕਹਾਂ ਆਜ, ਜਗਤ ਸਮਾਜ ਮੇਰਾ ਸੰਗ ਨਾ ਕੋਇ ਰਖਾਇੰਦਾ। ਸਚੀ ਗੱਲ ਪ੍ਰਭੂ ਚਰਨ ਪਿਆਰ ਸਚੀ ਦਾਤ, ਦਇਅਵਾਨ ਦਇਆਨਿਧ ਇਕੋ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਅੰਤਰਜਾਮੀ, ਘਟ ਜਾਨਤ ਬੇਪਹਿਚਾਨਤ, ਨੂਰ ਨੁਰਾਨਾ ਮਰਦ ਮਰਦਾਨਾ ਹਰਿ ਦਾਤਾ ਮਹਿਬੂਬ ਮੁਹੱਬਤ ਵਿਚ ਆਪ ਸੁਣਾਇੰਦਾ।
ਸਚੀ ਗੱਲ ਕਹੇ ਮੈਂ ਐਡੀ ਵਡੀ, ਚਾਰ ਜੁਗ ਮੈਨੂੰ ਗਏ ਧਿਆਈਆ। ਪੁਰਖ ਅਕਾਲ ਨੇ ਆਪਣੀ ਧਾਰ ਵਿਚੋਂ ਕੱਢੀ, ਦੋ ਜਹਾਨ ਸੋਭਾ ਪਾਈਆ। ਨਾ ਮੈਂ ਬੁੱਢੀ ਨਾ ਮੈਂ ਨੱਢੀ, ਜੋਬਨਵੰਤੀ ਇਕੋ ਰੰਗ ਸਮਾਈਆ। ਨਾ ਮੇਰੀ ਪਸਲੀ ਨਾ ਮੇਰੀ ਹੱਡੀ, ਤੱਤਾਂ ਵਾਲਾ ਵਜੂਦ ਨਾ ਕੋਇ ਰਖਾਈਆ। ਮੈਂ ਕੋਈ ਕਿਸੇ ਦੀ ਸਾਂਭੀ ਨਹੀਂ ਗੱਦੀ, ਆਸਾ ਤ੍ਰਿਸ਼ਨਾ ਜਗਤ ਨਾ ਕੋਇ ਜਣਾਈਆ। ਮੈਂ ਜਦੋਂ ਕਰਾਂ ਗੱਲ ਸਚੀ ਤੇ ਹਕੀ, ਹਕ਼ੀਕ਼ਤ ਵਿਚੋਂ ਦਿਆਂ ਦ੍ਰਿੜਾਈਆ। ਸਤਿਗੁਰ ਦੀ ਸਚੀ ਗੱਲ ਕਦੇ ਨਾ ਹੋਵੇ ਸ਼ੱਕੀ, ਸ਼ਕਾਇਤ ਸ਼ਿਕਵੇ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਸਚੀ ਗੱਲ ਕਹੇ ਮੈਂ ਬੜੀ ਡੂੰਘੀ, ਲੱਭਿਆ ਹੱਥ ਕਿਸੇ ਨਾ ਆਈਆ। ਸ੍ਰਿਸ਼ਟੀ ਵਿਚ ਮੈਂ ਬਣੀ ਰਹੀ ਗੂੰਗੀ, ਬਿਨ ਗੁਰਮੁਖਾਂ ਕਿਸੇ ਨੂੰ ਬਚਨ ਨਾ ਕੋਇ ਸੁਣਾਈਆ। ਮੈਂ ਸੁੱਤੀ ਰਹੀ ਮੂਦੀ, ਆਪਣੀ ਲਈ ਨਾ ਕੋਇ ਅੰਗੜਾਈਆ । ਮੈਂ ਕਿਸੇ ਹੱਥ ਨਾ ਆਵਾਂ ਢੂੰਡੀ, ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਸਮੁੰਦ ਸਾਗਰ ਖੋਜਣ ਥਾਉਂ ਥਾਈਂਆ। ਜਿਥੇ ਇਕ ਆਵਾਜ਼ ਆਵੇ ਤੂੰ
ਤੂੰ ਦੀ, ਉਥੇ ਆਪਣਾ ਫੇਰਾ ਲਵਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚੀ ਗੱਲ ਜਿਸ ਨੂੰ ਕਹਿੰਦੇ ਸ਼ਬਦ ਅਟਲ, ਬ੍ਰਹਿਮੰਡ ਖੰਡ ਨਾ ਜਾਏ ਹਲ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸਚੀ ਗੱਲ ਪਿਛੇ ਸਚੇ ਰੱਬ ਨੂੰ ਲੱਭਣ ਥਾਉਂ ਥਾਈਂਆ।
ਸਚੀ ਗੱਲ ਜੇ ਮੈਂ ਨਾ ਔਂਦੀ ਜਗ, ਲੋਕਮਾਤ ਲੈਂਦੀ ਅੰਗੜਾਈਆ। ਸਾਰੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ ਕੱਗ, ਹੰਸ ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਲਗੀ ਰਹਿੰਦੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਨ ਵਾਸਨਾ ਜੀਵ ਜੰਤ ਜਾਂਦੇ ਨਚ, ਸਤਿ ਸਤਿ ਨਾ ਕੋਇ ਦ੍ਰਿੜਾਈਆ। ਇਹ ਥੋੜੀ ਜਿਹੀ ਵਸਤੂ ਪ੍ਰਭੂ ਨੇ ਰੱਖੀ ਆਪਣੇ ਹੱਥ, ਦੂਸਰੇ ਹੱਥ ਨਾ ਕਿਸੇ ਫੜਾਈਆ। ਜਿਸ ਵੇਲੇ ਜਨ ਭਗਤ ਤੇਰਾ ਪਰਗਟੇ ਵਤ, ਉਹਨਾਂ ਨੂੰ ਆਪਣੀ ਸਿੱਧੀ ਗੱਲ ਦਏ ਪਰਗਟਾਈਆ। ਜਨ ਭਗਤੋ ਤੁਹਾਡੀ ਕਾਇਆ ਮੰਦਰ ਅੰਦਰ ਖੋਲ੍ਹ ਕੇ ਹੱਟ, ਆਪਣਾ ਨਾਮ ਦਿਆਂ ਟਿਕਾਈਆ। ਵੇਖਿਓ ਉਹਨੂੰ ਨਾ ਦਿਉ ਦੱਸ, ਜਿਹੜਾ ਮੇਰਾ ਨਾਮ ਸੁਣ ਕੇ ਮੈਥੋਂ ਮੁਖ ਭਵਾਈਆ। ਇਹ ਭਗਤਾਂ ਦਾ ਹਕ, ਹਾਕਮ ਹੋ ਕੇ ਝੋਲੀ ਦਿਤੀ ਭਰਾਈਆ। ਜੇ ਸਚੀ ਗੱਲ ਪੁਛ ਕੇ ਸਚ ਲੱਭਣ ਦੀ ਆਸ, ਇਹ ਵੀ ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੇ ਬੁੱਧੀ ਨਾਲ ਕਰੋ ਕਿਆਸ, ਕ਼ਿਸਮਤ ਦੇਵੇ ਉਲਟਾਈਆ। ਜੇ ਗੱਲਾਂ ਵਾਲਾ ਸੁਆਲ ਜਵਾਬ, ਤੇ ਵਲ ਛਲ ਕਰ ਕੇ ਆਪਣਾ ਖੇਲ ਕਰਾਈਆ। ਸਚ ਗੱਲ ਕਹੇ ਮੈਂ ਓਸੇ ਦਾ ਪਰਤਾਪ, ਜਿਸ ਨੇ ਮੈਨੂੰ ਲੋਕਮਾਤ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗੱਲ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਗੁਰ ਪਰਮੇਸ਼ਵਰ ਆਪ ਸਮਝਾਈਆ। (੧੬ ਚੇਤ ਸ਼ਹਿਨਸ਼ਾਹੀ ਸੰਮਤ ੧)
ਚੰਡਾਲ : ਆਤਮ ਵਿਕਾਰ ਹੰਕਾਰ ਕਾਮ ਕਰੋਧ ਲੋਭ ਮੋਹ ਚੰਡਾਲ ਗਵਾਓ।
ਚੰਡਾਲ :
(੯ ਜੇਠ ੨੦੧੧ ਬਿ)
ਚੰਦੋਆ : ਇਹ ਚੰਦੋਆ ਨਹੀਂ ਮਨਜ਼ੂਰ, ਜੋ ਤਣੀਆਂ ਨਾਲ ਬੰਧਾਈਆ। ਹਰਿ ਕਾ ਚੰਦੋਆ ਚੰਦੋਆ :
ਇਕੋ ਨੂਰ, ਨਜ਼ਰ ਕਿਸੇ ਨਾ ਆਈਆ। ਨਾ ਨੇੜੇ ਨਾ ਦੂਰ, ਗੁਰਮੁਖ ਦੇ ਹਿਰਦੇ ਵਿਚ ਰਖਾਈਆ। ਪ੍ਰੇਮ ਪ੍ਰੀਤੀ ਵਿਚ ਗੁਰਮੁਖ ਹੋਏ ਮਜ਼ਬੂਰ, ਆਪਣੀ ਆਪ ਸੁਧ ਰਹੇ ਨਾ ਰਾਈਆ। ਨਾ ਕੋਈ ਗ਼ੁੱਸਾ ਗਿਲਾ ਨਾ ਕਸੂਰ, ਨਾ ਕੋਈ ਝਿੜਕੇ ਫੜ ਕੇ ਬਾਹੀਂਆ। ਸਾਹਿਬ ਸੱਚੇ ਦਾ ਇਕੋ ਦਸਤੂਰ, ਭੁੱਲਿਆਂ ਭਟਕਿਆਂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਘਰ ਲਗਾਏ ਇਕ ਚੰਦੋਆ, ਆਦਿ ਜੁਗਾਦਿ ਰਹੇ ਨਰੋਆ, ਤਣੀ ਕੰਨੀ ਤੰਦ ਡੋਰੀ ਕੁੰਡਾ ਨਾ ਕੋਇ ਰਖਾਈਆ।
ਇਸ ਚੰਦੋਏ ਉਤੇ ਆਕਾਸ਼, ਆਪਣਾ ਰੰਗ ਵਖਾਈਆ। ਇਸ ਚੰਦੋਏ ਉਤੇ ਚੰਦ ਸੂਰਜ ਪਰਕਾਸ਼, ਉਪਰ ਨੱਠਣ ਵਾਹੋ ਦਾਹੀਆ। ਇਸ ਚੰਦੋਏ ਉਤੇ ਵਿਸ਼ਨ ਬ੍ਰਹਮਾ ਸ਼ਿਵ ਕਰਨ ਨਾਚ, ਮੁਖ ਆਪਣਾ ਘੁੰਗਟ ਲਾਹੀਆ। ਇਸ ਚੰਦੋਏ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੇ ਅਰਦਾਸ, ਲੋਕਮਾਤ ਰਹਿਣ ਕੋਇ ਨਾ ਪਾਈਆ। ਇਹ ਚਦੋਆ ਪ੍ਰਭ ਅਬਿਨਾਸ਼ੀ ਦੀ ਦੱਸੇ ਯਾਦ, ਸ੍ਰੀ ਭਗਵਾਨ ਇਕੋ
ਛਤਰ ਸੀਸ ਝੁਲਾਈਆ। ਸਾਹਿਬ ਸਤਿਗੁਰ ਦਾ ਚੰਦੋਆ ਖ਼ਾਸ, ਸੂਈ ਧਾਗਾ ਦਰਜ਼ੀ ਨਾ ਕੋਇ ਸਵਾਈਆ। ਉਸ ਦੇ ਉਤੇ ਹੋਰ ਕੋਈ ਨਾ ਪਾਵੇ ਰਾਸ, ਸਾਰੇ ਬੈਠੇ ਥੱਲੇ ਆਸਣ ਲਾਈਆ। ਸੋ ਚੰਦੋਆ ਸਾਹਿਬ ਸਤਿਗੁਰ ਸਦਾ ਰੱਖੇ ਆਪਣੇ ਪਾਸ, ਜਨ ਭਗਤਾਂ ਉਪਰ ਦਏ ਲਗਾਈਆ। ਜਿਸ ਦੇ ਥੱਲੇ ਗੁਰਮੁਖ ਕਰਨ ਨਿਵਾਸ, ਤੱਤੀ ਵਾ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਹ ਚੰਦੋਆ ਸਾਚਾ ਚੰਦਨ, ਜਿਹੜਾ ਪ੍ਰਭ ਨੂੰ ਕਰੇ ਦੋਏ ਜੋੜ ਬੰਦਨ, ਬੰਦਾ ਤੱਤ ਤੱਤ ਨਜ਼ਰ ਕੋਇ ਨਾ ਆਈਆ। (੨੯ ਚੇਤ ੨੦੨੦ ਬਿ)
ਛੁੱਟੀ : ਹਰਿ ਸੰਗਤ ਨਾ ਮੰਗੋ ਛੁੱਟੀ, ਛੁੱਟੀ ਨੂੰ ਖ਼ੁਸ਼ੀ ਵਿਚ ਲਓ ਬਦਲਾਈਆ। ਬੜਿਆਂ ਛੁੱਟੀ :
ਚਿਰਾਂ ਪਿਛੋਂ ਤੁਹਾਡੀ ਗੰਢੀ ਟੁੱਟੀ, ਨਾਤਾ ਧੁਰ ਦਾ ਲਿਆ ਬਣਾਈਆ। (੨੦ ਹਾੜ ਸ਼ ਸੰ ੧)
ਅੰਤ ਏਸ ਜੱਗ ਨੂੰ ਚਲੇ ਛੋੜ, ਛੁੱਟੀ ਜਗਤ ਲੋਕਾਈਆ। ਮਟਕੀ ਦੇਣੀ ਫੋੜ, ਭਾਂਡਾ ਤਨ ਭੰਨਾਈਆ। ਓਥੇ ਜਾਣਾ ਬੌਹੜ, ਜਿਥੇ ਬੌਹੜੀ ਬੌਹੜੀ ਕਰਦਾ ਨਜ਼ਰ ਕੋਇ ਨਾ ਆਈਆ। (੧ ਮੱਘਰ ਸ਼ ਸੰ ੨)
ਛੱਬੀ ਪੋਹ : ਜਗਤ ਜੰਜ਼ਾਲਾ ਮਾਇਆ ਧਰੋਹ। ਕਲਜੁਗ ਜੀਵ ਕੰਗਾਲ, ਜਗਤ ਨਾਤਾ ਝੂਠਾ ਛੱਬੀ ਪੋਹ
ਮੋਹ। ਨਾ ਰਿਹਾ ਵਕਤ ਸੰਭਾਲ, ਅੱਠੇ ਪਹਿਰ ਰਿਹਾ ਰੋ। ਅੰਤਮ ਵੇਲੇ ਹੋਏ ਕੰਗਾਲ, ਪੱਲੇ ਧੰਨ ਨਾ ਦਿਸੇ ਕੋ। ਡੂੰਘੀ ਕੰਦਰ ਮਾਰੇ ਛਾਲ, ਦਰ ਸੱਚੇ ਨਾ ਸਕੇ ਛੋਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਾਇਆ ਆਪ ਤਜਾਈ, ਵੀਹ ਸੌ ਬਿਕ੍ਰਮੀ ਛੱਬੀ ਪੋਹ।
ਛੱਬੀ ਪੋਹ ਦੇਹ ਤਜਾਈ। ਅਚਰਜ਼ ਖੇਲ ਹਰਿ ਵਰਤਾਈ। ਚਾਰ ਮਹੀਨੇ ਨੌਂ ਦਿਨ ਗਿਣ ਗਿਣ ਲੰਘਾਈ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਅਚਰਜ਼ ਖੇਲ ਮਾਤ ਵਰਤਾਈ। (੭ ਜੇਠ ੨੦੧੧ ਬਿ)
ਗੁਰਮੁਖ ਸਾਜਣ ਤੇਰੀ ਸਾਚੀ ਲੋਅ, ਲੋਕਮਾਤ ਕਰੇ ਰੁਸ਼ਨਾਈਆ। ਹਰਿ ਬਿਨ ਅਵਰ ਨਾ ਜਾਣੇ ਕੋ, ਨਾ ਕੋਈ ਵੇਖੇ ਵੇਖ ਵਖਾਈਆ। ਲੱਖ ਚੁਰਾਸੀ ਰਹੀ ਰੋ, ਨੇਤਰ ਨੀਰ ਵਹਾਈਆ। ਜੂਠਾ ਝੂਠਾ ਲੱਗਾ ਮੋਹ, ਪੰਚ ਵਿਕਾਰ ਵੱਜੀ ਵਧਾਈਆ। ਗੁਰਮੁਖ ਵਿਰਲਾ ਭੇਵ ਨਾ ਜਾਣੇ ਸੋ, ਸੋ ਪੁਰਖ ਨਿਰੰਜਣ ਰਿਹਾ ਜਪਾਈਆ। ਆਪਣਾ ਆਪ ਤਜਾਇਆ ਛੱਬੀ ਪੋਹ, ਗੁਰਸਿਖਾਂ ਅੱਗੇ ਭੇਟ ਕਰਾਈਆ। ਜੋਤੀ ਜਾਮਾ ਪਰਗਟ ਹੋ, ਹੰ ਹੰਗਤਾ ਦਏ ਮਿਟਾਈਆ। ਪੁਰਖ ਨਿਰੰਜਣ ਸਰਗੁਣ ਨਿਰਗੁਣ ਏਕਾ ਦੋ, ਦੋਆ ਏਕਾ ਰੂਪ ਵਟਾਇਆ। ਗੁਰ ਗੋਬਿੰਦਾ ਫੜ ਅੱਗੇ ਲਿਆ ਜੋਹ, ਸਾਚਾ ਰਥ ਸਾਚਾ ਸ਼ਬਦ ਚਲਾਈਆ । ਜਨ ਭਗਤਾਂ ਆਤਮ ਅੰਦਰ ਬੀ ਰਿਹਾ ਬੋ, ਤ੍ਰਿਸ਼ਨਾ ਭੁੱਖ ਮਿਟਾਈਆ। ਦੁਰਮਤ ਮੈਲ ਕੱਢੇ ਧੋ, ਨਾਮ ਰੰਗਣ ਇੱਕ ਚੜ੍ਹਾਈਆ। ਆਪੇ ਕਰੇ ਕਰਾਏ ਸੋਈ ਕਲ ਹੋ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤ ਨਿਰੰਜਣ ਕਰੇ ਲੋਅ, ਅੰਧ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। (੧੭ ਚੇਤ ੨੦੧੪ ਬਿ)
ਛੱਬੀ ਪੋਹ ਲੇਖ ਅਵੱਲਾ, ਹਰਿ ਸਾਚੇ ਆਪ ਕਰਾਇਆ। ਸੰਬਲ ਨਗਰੀ ਸਚ ਮਹੱਲਾ, ਗੋਬਿੰਦ ਗੜ੍ਹ ਸੁਹਾਇਆ। ਸਚ ਦਵਾਰਾ ਆਪੇ ਮੱਲਾ, ਆਪ ਆਪਣੀ ਅਲੱਖ ਜਗਾਇਆ। ਨਾਮ ਕਟਾਰਾ ਏਕਾ ਭੱਲਾ, ਏਕਾ ਖੰਡਾ ਹੱਥ ਉਠਾਇਆ। ਏਕਾ ਬੋਲਣਹਾਰਾ ਹੱਲਾ, ਇਕ ਲਲਕਾਰ ਰਿਹਾ ਲਗਾਇਆ । ਇਕ ਅਕੱਲਾ ਆਪ ਆਪਣੇ ਵਿਚ ਰੱਲਾ, ਹਰ ਘਟ ਬੈਠਾ ਆਸਣ ਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੰਡ ਵੰਡਾਇਆ। (੨੬ ਪੋਹ ੨੦੧੪ ਬਿ)