ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਆਪ ਭਾਗ - ਹ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਹਉ : ਬੇਮੁਖ ਜੀਵ ਆਤਮ ਭਰਿਆ ਇਕ ਘਮੰਡ, ਹਉਂ ਹਉਂ ਕਰੇ ਜਨਮ ਗਵਾਈਆ। (੧੩ ਫੱਗਣ ਹੳ
੨੦੧੧ ਬਿ)
ਅੰਤਮ ਲਜ ਪਤ ਪ੍ਰਭ ਮੇਰੀ ਰੱਖੀ, ਹਉਂ ਦਾਸਨ ਦਾਸ ਤੁਹਾਰੀ। (੩ ਅੱਸੂ ੨੦੧੩ ਬਿ)
ਹਉਂ ਸੇਵਕ ਤੂੰ ਸ਼ਾਹ ਸੁਲਤਾਨ, ਸ਼ਾਹੋ ਭੂਪ ਅਖਵਾਈਆ। (੨੦ ਚੇਤ ੨੦੧੫ ਬਿ) (ਮੈਂ)
ਹਉਮੇ : ਕੱਟਣਹਾਰਾ ਹਉਂਮੇ ਰੋਗ, ਅੰਤਰ ਆਤਮ ਮੇਲ ਮਿਲਾਇੰਦਾ। (੧੬ ਹਾੜ ੨੦੧੬ ਬਿ)
ਹਉਮੇ
ਹਉਂਮੇ ਹੰਗਤਾ ਗੜ੍ਹ ਹੰਕਾਰ, ਮਨਮਤ ਕਰੀ ਕੁੜਮਾਈਆ। ਆਸਾ ਤ੍ਰਿਸ਼ਨਾ ਕਰੇ ਖ਼ੁਵਾਰ, ਜਗਤ ਤ੍ਰਿਸ਼ਨਾ
ਨਾ ਕੋਇ ਬੁਝਾਈਆ। (੧੩ ਸਾਵਣ ੨੦੧੬ ਬਿ)
ਮਾਇਆ ਮਮਤਾ ਪਿਆ ਪੁਆੜਾ, ਹਉਂਮੇ ਹੰਗਤਾ ਰਹੀ ਸਤਾਈਆ।
(੨੬ ਵਿਸਾਖ ੨੦੧੮ ਬਿ) (ਮੈ ਮੇਰੀ, ਅਭਿਮਾਨ)
ਹਰਿਸੰਗਤ : ਗੁਰਸਿਖਾਂ ਹਰਿਸੰਗਤ ਰੂਪ ਬਣਕੇ ਪ੍ਰੇਮ ਪਿਆਰ ਆਪਣਾ ਪਾਇਆ ਘੇਰਾ, ਚਾਰੋਂ ਕੁੰਟ ਆਸਣ ਹਰਿਸੰਗਤ
ਲਾਈਆ। (੧੭ ਸਾਵਣ ੨੦੨੧ ਬਿ)
ਸਚ ਅਖਾੜਾ ਇਕ ਲਗਾਏ, ਗੁਰਸਿਖ ਗੁਰਮੁਖ ਹਰਿਭਗਤ ਹਰਿਜਨ ਹਰਿਸੰਗਤ ਮੇਲ ਮਿਲਾਇੰਦਾ। (੧੭
ਸਾਵਣ ੨੦੧੩ ਬਿ)
ਜੋ ਹਰਿਸੰਗਤ ਵਿਚ ਮਿਲ ਕੇ ਹੋਇਆ ਗੰਦਾ, ਤਿਸ ਦੀ ਗੰਦਗੀ ਅੱਗੇ ਪਿੱਛੇ ਸਕੇ ਨਾ ਕੋਇ ਧੁਵਾਈਆ।
(੫ ਭਾਦਰੋਂ ੨੦੨੧ ਬਿ)
ਹਰਿਜਨ : ਹਰਿਜਨ ਹਰਿ ਕਾ ਰੂਪ। ਹਰਿਜਨ ਸਤਿ ਸਰੂਪ। ਹਰਿਜਨ ਹਰਿ ਏਕਾ ਰੂਪ। ਹਰਿਜਨ ਹਰਿਜਨ
ਜਨ ਹਰਿ ਏਕਾ ਸੂਤ। (੧ ਮਾਘ ੨੦੦੮ ਬਿ)
ਹਰਿਜਨ ਹਰਿ ਕਾ ਮੀਤ। ਹਰਿਜਨ ਹਰਿ ਏਕਾ ਰੀਤ। ਹਰਿਜਨ ਹਰਿ ਸਾਚੀ ਚਰਨ ਕਵਲ ਪ੍ਰੀਤ।
ਹਰਿਜਨ ਹਰਿਚਰਨ ਲਾਗ ਜਾਏ ਜਨਮ ਜੀਤ । ਹਰਿਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ
ਕਰੇ ਸੀਤ। (੧ ਮਾਘ ੨੦੦੮ ਬਿ)
ਹਰਿਬਾਣੀ : ਮੋ ਕੋ ਆਖੇ ਈਸ਼ਵਰ ਦੇਵ ਸਭ ਭਾਈ। ਮੇਰਾ ਨਾਮ ਬਾਣੀ ਜਗਤ ਅਖਵਾਈ । ਬਾਣੀ ਹਰਿਬਾਣੀ
ਵਿਨਾਸੇ ਸਤਿਗੁਰ ਨਾ ਵਿਨਾਸੇ। ਬਾਣੀ ਅਲੋਪ ਸਤਿਗੁਰ ਪ੍ਰਕਾਸ਼ੇ। ਸਤਿਗੁਰ ਦੇਵੇ ਭਗਤਨ ਕੋ ਵਡਿਆਈ। ਦਰਸ ਪਾਏ ਭਗਤ ਜਸ ਗਾਈ। ਮੇਰਾ ਨਾਮ ਲੈਣ ਜੋ ਭਗਤਨ। ਉਸ ਕੋ ਬਾਣੀ ਜਗਤ ਮੇਂ ਕਹਿਤਨ। ਬਾਣੀ ਆਪ ਗੁਰੂ ਉਪਜਾਵੇ। ਮਹਿਮਾ ਆਪਣੀ ਆਪ ਲਿਖਾਵੇ। ਸਮੇਂ ਅਨੁਸਾਰ ਕਰੇ ਅੰਤਕਾਲ। ਥਿਰ ਰਹੇ ਇਹ ਆਪ ਦੀਨ ਦਿਆਲ। (੭ ਭਾਦਰੋਂ ੨੦੦੬ ਬਿ)
ਬਾਣੀ ਪ੍ਰਭ ਦੀ ਪ੍ਰਭ ਦਿਤੀ ਉਚਾਰ। ਸਾਧ ਸੰਗਤ ਨੂੰ ਦਿਤਾ ਤਾਰ। (੮ ਫੱਗਣ ੨੦੦੬ ਬਿ) ਈਸ਼ਰ ਵਾਕ ਜਗਤ ਭਏ ਬਾਣੀ। (੨੪ ਚੇਤ ੨੦੦੮ ਬਿ)
ਹਰਿ ਅੰਮ੍ਰਿਤ ਹਰਿ ਬਾਣੀ ਆ, ਹਰਿ ਰੂਪ ਕਰਤਾਰ। ਹਰਿ ਸ਼ਬਦ ਹਰਿ ਬਾਣੀ ਆ, ਹਰਿ ਬੋਲੇ ਅਪਰ ਅਪਾਰ। ਹਰਿ ਕਥਾ ਅਕੱਥ ਕਹਾਣੀ ਆ, ਕਥਨੀ ਕਥ ਨਾ ਸਕੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। (੧੮ ਹਾੜ ੨੦੧੫ ਬਿ)
ਹਰਿ ਬਾਣੀ ਗੁਰ ਮੰਤਰ, ਗੁਰ ਸਤਿਗੁਰ ਆਪ ਜਣਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰ ਆਤਮ ਖੋਜ ਖੁਜਾਈਆ। ਜਗਤ ਬੁਝਾਏ ਲੱਗੀ ਬਸੰਤਰ, ਜੋ ਜਨ ਰਸਨਾ ਗਾਈਆ। ਲੇਖ ਜਗਾਏ ਗਗਨ ਗਗਨੰਤਰ, ਕਾਇਆ ਗਗਨ ਮੰਡਲ ਸੁਹਾਈਆ। ਸਚ ਸਤਿ ਬਣਾਏ ਸਾਚੀ ਬਣਤਰ, ਸਤਿ ਅਸਤਿ ਦਏ ਮਿਟਾਈਆ । ਆਦਿ ਜੁਗਾਦਿ ਜੁਗਾ ਜੁਗੰਤਰ ਨਾਮ ਨਾਮ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧੁਰ ਫ਼ਰਮਾਣਾ ਹੁਕਮ ਸੁਣਾਈਆ।
ਹਰਿ ਫ਼ਰਮਾਣ ਧੁਰ ਧੁਰ ਦੀ ਬਾਣੀ, ਗੁਰ ਸਤਿਗੁਰ ਮੁੱਖ ਸਲਾਹੀਆ। ਦੋ ਜਹਾਨਾਂ ਸਾਚੀ ਰਾਣੀ, ਸਾਚੇ ਕੰਤ ਵਡਿਆਈਆ। ਸ਼ਬਦ ਮਿਲਾਵਾ ਸਾਚੇ ਹਾਣੀ, ਸਗਲਾ ਸੰਗ ਰਖਾਈਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਭਰ ਪਿਆਲਾ ਸੰਗ ਲਿਆਈਆ। ਗੁਰਮੁਖਾਂ ਚੁਕਾਏ ਜਗਤ ਕਾਣੀ, ਆਵਣ ਜਾਵਣ ਲੇਖ ਮਿਟਾਈਆ। ਰਸਨਾ ਗਾਇਣ ਪਾਇਣ ਪਦ ਨਿਰਬਾਣੀ, ਨਿਰਭੈ ਰੂਪ ਦਰਸਾਈਆ। ਧੁਰਦਰਗਾਹੀ ਸਚ ਨਿਸ਼ਾਨੀ, ਲੋਕਮਾਤ ਕਰੇ ਰੁਸ਼ਨਾਈਆ। ਆਪੇ ਜਾਣੇ ਜਾਣ ਜਾਣੀ, ਦੂਸਰ ਹੱਥ ਨਾ ਕੋਇ ਵਖਾਈਆ। ਪਾਵੇ ਸਾਰ ਚਾਰੇ ਖਾਣੀ, ਉਤਭੁਜ ਸੇਹਤਜ ਜੇਰਜ ਅੰਡ ਤੋਲ ਤੁਲਾਈਆ। ਕਰੇ ਕਰਾਏ ਪੁਣ ਛਾਣੀ, ਲੱਖ ਚੁਰਾਸੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਨਾਮ ਵਡਿਆਈਆ।
ਹਰਿ ਬਾਣੀ ਨੇਤਰ ਮੰਤਰ ਫੋਰ, ਗੁਰ ਸਤਿਗੁਰ ਖੇਲ ਖਲਾਈਆ। ਨਾਤਾ ਤੋੜੇ ਪੰਚਮ ਚੋਰ, ਝੂਠੀ ਧਾੜ ਦਏ ਮਿਟਾਈਆ। ਆਸਾ ਤ੍ਰਿਸ਼ਨਾ ਹਰਾਮ ਖ਼ੋਰ, ਗੁਰਸਿਖ ਨੇੜ ਨਾ ਆਈਆ। ਲੇਖਾ ਜਾਣੇ ਅੰਧ ਘੋਰ, ਡੂੰਘੀ ਭਵਰੀ ਖੋਜ ਖੁਜਾਈਆ। ਸੁਰਤ ਸਵਾਣੀ ਰਿਹਾ ਹੋੜ, ਨਾਮ ਖੰਡਾ ਹੱਥ ਉਠਾਈਆ। ਹਰਿ ਬਾਣੀ ਬੰਨ੍ਹੇ ਸਾਚੀ ਡੋਰ, ਸ਼ਬਦੀ ਗੰਢ ਦਵਾਈਆ। ਚਰਨ ਕਵਲ ਪ੍ਰੀਤੀ ਜੋੜ, ਜੋੜੀ ਜੋੜ ਜੁੜਾਈਆ। ਆਪ ਚੜ੍ਹਾਏ ਸਾਚੇ ਘੋੜ, ਵਾਗ ਆਪਣੇ ਹੱਥ ਉਠਾਈਆ। ਗੁਰਸਿਖ ਲੱਗੀ ਨਿਭੇ ਤੋੜ, ਨਾ ਕੋਈ ਤੋੜੇ ਤੋੜ ਤੁੜਾਈਆ। ਸਤਿਗੁਰ ਪੂਰਾ ਜਾਏ ਬੌਹੜ, ਸੋ ਪੁਰਖ ਵੱਡੀ ਵਡਿਆਈਆ। ਹੰ ਬ੍ਰਹਮ ਲੱਗੀ ਔੜ, ਪਾਰਬ੍ਰਹਮ ਅੰਮ੍ਰਿਤ ਮੇਘ ਬਰਸਾਈਆ। ਮਿੱਠਾ ਕਰੇ ਰੀਠਾ ਕੌੜ, ਏਕਾ ਅੰਮ੍ਰਿਤ ਫਲ ਲਗਾਈਆ। ਦੋ ਜਹਾਨਾਂ ਰਿਹਾ ਦੌੜ, ਵੇਸ ਅਨੇਕਾ ਰੂਪ ਵਟਾਈਆ। ਆਪੇ ਪੰਧ ਜਾਣੇ ਲੰਮਾ ਚੌੜ, ਲੋਆਂ ਪੁਰੀਆਂ ਗਗਨ ਪਤਾਲਾਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਸਚਖੰਡ ਦੁਵਾਰੇ ਲਾਇਆ ਏਕਾ ਪੌੜ, ਏਕਾ ਡੰਡਾ ਰਿਹਾ ਵਖਾਈਆ। ਗੁਰਮੁਖਾਂ ਅੰਤਮ ਜਾਏ ਬੌਹੜ, ਹਰਿ ਸੱਜਣ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਜਨਨੀ ਲੇਖੇ ਲਾਈਆ।
ਹਰਿ ਬਾਣੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਜਣਾਇੰਦਾ। ਲੱਖ ਚੁਰਾਸੀ ਪਾਏ ਆਣ, ਏਕਾ ਹੁਕਮ ਸੁਣਾਇੰਦਾ। ਰਾਜੇ ਰਾਣੀਆਂ ਸਾਰੇ ਗਾਣ, ਰਾਓ ਰੰਕਾਂ ਮੁਖ ਸਲਾਹਿੰਦਾ। ਆਪੇ ਹੋਏ ਜਾਣੀ ਜਾਣ, ਜਾਨਣਹਾਰਾ ਨਾਉਂ ਧਰਾਇੰਦਾ । ਸੰਤ ਸੁਹੇਲੇ ਗੁਰਮੁਖ ਸਾਜਣ ਮਾਤ ਪਛਾਣ, ਮਾਤਾ ਪਿਤਾ ਤ੍ਰਿਪਤ ਕਰਾਇੰਦਾ । ਬਖ਼ਸ਼ਣਹਾਰਾ
ਚਰਨ ਧਿਆਨ, ਚਾਤ੍ਰਕ ਚਿਤ ਸਰਬ ਬਿਲਲਾਇੰਦਾ। ਚੁਕੌਣਹਾਰਾ ਦੂਜੀ ਕਾਣ, ਦੋਏ ਦੋਏ ਧਾਰ ਗਵਾਇੰਦਾ। ਦੇਵਣਹਾਰਾ ਦਰਸ ਮਹਾਨ, ਨੇਤਰ ਲੋਚਣ ਦਰਸ ਵਖਾਇੰਦਾ। ਵਸਣਹਾਰਾ ਸਚ ਮਕਾਨ, ਚੌਥੇ ਪਦ ਡੇਰਾ ਲਾਇੰਦਾ। ਪੰਚਮ ਮੇਲਾ ਗੁਣ ਨਿਧਾਨ, ਗੁਣਵੰਤਾ ਵੇਖ ਵਖਾਇੰਦਾ। ਸੰਤ ਸਾਜਣ ਦੋ ਜਹਾਨ, ਸਤਿਗੁਰ ਪੂਰਾ ਪਾਰ ਕਰਾਇੰਦਾ। ਖਾਣੀ ਬਾਣੀ ਬਣ ਬਬਾਣ, ਗੁਰਮੁਖ ਸਾਚੇ ਵਿਚ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਦਰ, ਦਰ ਸਾਚਾ ਇਕ ਸੁਹਾਇੰਦਾ । (੧੪ ਸਾਵਣ ੨੦੧੬ ਬਿ)
ਹਰਿ ਬਾਣੀ ਹਰਿ ਰੂਪ ਹੈ, ਗੁਰ ਸਤਿਗੁਰ ਵਿਚ ਸਮਾਏ। ਹਰਿ ਬਾਣੀ ਸਤਿ ਸਰੂਪ ਹੈ, ਸਤਿਗੁਰ ਸਾਚਾ ਵੇਖ ਵਖਾਏ। ਹਰਿ ਬਾਣੀ ਚਾਰੇ ਕੂਟ ਹੈ, ਦਹਿ ਦਿਸ਼ਾ ਵਿਚ ਸਮਾਏ। ਹਰਿ ਬਾਣੀ ਸਾਚਾ ਸੂਤ ਹੈ, ਤਾਣਾ ਪੇਟਾ ਇਕ ਅਖਵਾਏ। ਹਰਿ ਬਾਣੀ ਸਾਚਾ ਭੂਪ ਹੈ, ਰਾਜ ਜੋਗ ਸਚ ਸੁਲਤਾਨ ਇਕ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਾਚਾ ਮੰਤਰ ਨਾਮ ਦ੍ਰਿੜਾਏ। ਹਰਿ ਬਾਣੀ ਹਰਿ ਅੰਤਰ ਧਿਆਨ, ਗੁਰ ਸਤਿਗੁਰ ਬੂਝ ਬੁਝਾਈਆ। ਹਰਿ ਬਾਣੀ ਮਾਰੇ ਬਾਣ ਮਹਾਨ, ਤੀਰ ਨਿਰਾਲਾ ਇਕ ਚਲਾਈਆ। ਹਰਿ ਬਾਣੀ ਮੇਟੇ ਪੰਜ ਸ਼ੈਤਾਨ, ਹਉਮੇ ਹਿੰਸਾ ਰਹੇ ਨਾ ਰਾਈਆ। ਹਰਿ ਬਾਣੀ ਮੇਟੇ ਨੌਜੁਵਾਨ, ਪੰਚਮ ਮੇਲ ਨਾ ਕੋਇ ਵਖਾਈਆ। ਹਰਿ ਬਾਣੀ ਲਹਿਣਾ ਚੁਕਾਏ ਜਗਤ ਜਹਾਨ, ਚਾਰੇ ਖਾਣੀ ਪੰਧ ਮੁਕਾਈਆ। ਹਰਿ ਬਾਣੀ ਦੇਵੇ ਧੁਰ ਫ਼ਰਮਾਣ, ਸ਼ਬਦ ਢੋਲਾ ਏਕਾ ਗਾਈਆ। ਹਰਿ ਬਾਣੀ ਹੋਏ ਦਰ ਪਰਵਾਨ, ਹਰਿ ਸਾਚਾ ਲੇਖਾ ਲੇਖੇ ਪਾਈਆ। ਹਰਿ ਬਾਣੀ ਲੋਕਮਾਤ ਕਰ ਪਰਧਾਨ, ਆਪਣੇ ਨਾਮ ਕਰੇ ਵਡਿਆਈਆ। ਹਰਿ ਬਾਣੀ ਗੁਰਮੁਖਾਂ ਦੇਵੇ ਜਗਤ ਮਾਣ, ਭਗਤ ਵਛਲ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਸਾਚਾ ਵਰ, ਏਕਾ ਸ਼ਬਦ ਕਰੇ ਕੁੜਮਾਈਆ। ਹਰਿ ਬਾਣੀ ਅੰਮ੍ਰਿਤ ਰਸ, ਗੁਰ ਸਤਿਗੁਰ ਆਪ ਚੁਵਾਇਆ। ਪਾਰਬ੍ਰਹਮ ਅਬਿਨਾਸ਼ੀ ਅੰਦਰ ਵਸ, ਆਪ ਆਪਣਾ ਭੇਵ ਖੁਲ੍ਹਾਇਆ। ਦਰਸ ਦਖਾਏ ਹੱਸ ਹੱਸ, ਨਿਰਗੁਣ ਸਰਗੁਣ ਮੇਲ ਮਿਲਾਇਆ। ਤੀਰ ਨਿਰਾਲਾ ਮਾਰੇ ਕਸ, ਅਨਯਾਲਾ ਆਪ ਚਲਾਇਆ। ਸਾਚਾ ਮਾਰਗ ਲੋਕਮਾਤ ਦੱਸ, ਦਰ ਦਸਵਾਂ ਆਪ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਗੁਰ ਮੰਤਰ ਨਾਮ ਸਮਝਾਇਆ। ਹਰਿ ਬਾਣੀ ਹਰਿ ਕਾ ਨੇਤਰ, ਗੁਰ ਗੁਰ ਆਪ ਖੁਲ੍ਹਾਇੰਦਾ। ਆਪੇ ਵੇਖੇ ਕਾਇਆ ਖੇਤਰ, ਨਵ ਨਵ ਫੋਲ ਫੁਲਾਇੰਦਾ। ਰੁੱਤ ਬਸੰਤੀ ਮਹੀਨਾ ਚੇਤਰ, ਫਲ ਫੁਲਵਾੜੀ ਫਲ ਮਹਿਕਾਇੰਦਾ। ਗੁਰਮੁਖਾਂ ਕਰੇ ਸਾਚਾ ਹੇਤੜ, ਨਿਤ ਨਵਿਤ ਵੇਖ ਵਖਾਇੰਦਾ। ਲੇਖਾ ਜਾਣੇ ਪੰਚਮ ਜੇਠੜ, ਵਦੀ ਸੁਦੀ ਨਾ ਨਾਲ ਰਲਾਇੰਦਾ । ਹਰਿਜਨ ਰੱਖੇ ਸਾਇਆ ਹੇਠੜ, ਸਿਰ ਆਪਣਾ ਹੱਥ ਟਿਕਾਇੰਦਾ । ਲੱਭਦੇ ਫਿਰਦੇ ਕੋਟੀ ਕੋਟ ਕੇਤੜ, ਦਿਸ ਕਿਸੇ ਨਾ ਆਇੰਦਾ। ਰਾਜ ਰਾਜਾਨ ਵਡ ਵਡ ਸੇਠੜ, ਪੁੰਨ ਦਾਨ ਸਰਬ ਕਰਾਇੰਦਾ। ਮਿਲੇ ਮੇਲ ਨਾ ਹਰਿ ਹਰਿ ਮੀਤੜ, ਮਿੱਤਰ ਪਿਆਰਾ ਨਾ ਕੋਇ ਮਿਲਾਇੰਦਾ। ਕਾਇਆ ਕਰੇ ਨਾ ਠਾਂਡੀ ਸੀਤੜ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ ਗੁਰਮੁਖਾਂ ਮੇਲਾ ਆਪੇ ਕੀਤੜ, ਹਸਤ ਕੀਟ ਏਕਾ ਰੰਗ ਰੰਗਾਇੰਦਾ। ਰੰਗ ਰੰਗਾਏ ਇਕ ਮਜੀਠੜ, ਲਾਲ ਗੁਲਾਲਾ ਰੂਪ ਵਟਾਇੰਦਾ। ਸ਼ਾਹੋ ਭੂਪ ਵਡ ਬੀਠਲਾ ਬੀਠਲ, ਮੋਹਨ ਮਾਧਵ ਨਾਉਂ ਧਰਾਇੰਦਾ। ਆਦਿ ਜੁਗਾਦੀ ਜਾਣੇ ਰੀਤੜ, ਆਪਣਾ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਪਤਿਤ ਪੁਨੀਤੜ, ਪਾਰਬ੍ਰਹਮ ਪ੍ਰਭ ਨਾਉਂ ਧਰਾਇੰਦਾ। ਨਾ ਕੋਈ ਗੁਰਦੁਵਾਰ ਨਾ ਮੰਦਰ ਮਸੀਤੜ, ਚਾਰ ਵਰਨਾਂ ਸਤਿਗੁਰ ਏਕਾ ਰੂਪ ਦਰਸਾਇੰਦਾ। ਹਰਿ ਬਾਣੀ ਹਰਿ ਸ਼ਬਦ ਜਗਤ ਅਨਡੀਠੜ, ਸਤਿਗੁਰ ਪੂਰਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਮੇਲ ਮਿਲਾਇੰਦਾ।
ਹਰਿ ਬਾਣੀ ਹਰਿ ਜਾਣਿਆ, ਗੁਰ ਸਤਿਗੁਰ ਰੂਪ ਅਪਾਰ। ਦਰ ਘਰ ਸਾਚਾ ਇਕ ਪਛਾਣਿਆ, ਮਿਲਿਆ ਮੇਲ ਸ੍ਰੀ ਭਗਵਾਨ। ਲੇਖਾ ਚੁੱਕਾ ਜੀਵ ਜਹਾਨਿਆ, ਪਾਇਆ ਪਦ ਪਦ ਨਿਰਬਾਣ। ਅੰਮ੍ਰਿਤ ਮਿਲਿਆ
ਠੰਡਾ ਪਾਣੀਆ, ਸਾਚਾ ਨੀਰ ਸੀਰ ਵਿਰੋਲੇ ਦੋ ਜਹਾਨ। ਸਤਿਗੁਰ ਪੂਰਾ ਗਾਏ ਅਕੱਥ ਕਹਾਣੀਆ, ਲੇਖਾ ਜਾਣੇ ਨਾ ਵੇਦ ਪੁਰਾਨ। ਗੁਰਮੁਖ ਸਾਚਾ ਸਾਚੀ ਸੁਘੜ ਸਵਾਣੀਆ, ਮੇਲ ਮਿਲਾਵਾ ਸੀਤਾ ਰਾਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਨਾਮ ਪਿਆਏ ਜਾਮ। ਹਰਿ ਬਾਣੀ ਹਰਿ ਨਾਮ ਪਿਆਲਾ, ਗੁਰ ਸਤਿਗੁਰ ਹੱਥ ਫੜਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਇ ਵਖਾਇੰਦਾ। ਗੁਰਮੁਖ ਕਾਇਆ ਸੱਚੀ ਧਰਮਸਾਲਾ, ਸਾਚਾ ਬੰਕ ਸੁਹਾਇੰਦਾ। ਜੋਤੀ ਨੂਰ ਹਾਜ਼ਰ ਹਜ਼ੂਰ ਇਕ ਉਜਾਲਾ, ਪਰਕਾਸ਼ ਅਕਾਸ਼ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਬਾਲ ਬਾਲਾ ਲੇਖੇ ਲਾਇੰਦਾ। ਗਲ ਵਿਚ ਪਾਏ ਏਕਾ ਮਾਲਾ, ਸੋਹੰ ਹਾਰ ਗਲ ਵਿਚ ਪਾਇੰਦਾ। ਅਜਪਾ ਜਾਪ ਆਪੇ ਘਾਲੇ ਆਪਣੀ ਘਾਲਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਫਲ ਲਗਾਏ ਸਾਚੇ ਡਾਲਾ, ਪਤ ਡਾਲ੍ਹੀ ਵੇਖ ਵਖਾਇੰਦਾ । ਦੋ ਜਹਾਨੀ ਬਣ ਦਲਾਲਾ, ਸਾਚਾ ਜੋੜਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਮੁੱਖ ਸਲਾਹਿੰਦਾ।
ਹਰਿ ਬਾਣੀ ਸਾਚਾ ਰੰਗ ਸਾਚੀ ਅੰਮੜੀਏ, ਹਰਿ ਸਤਿਗੁਰ ਆਪ ਚੜ੍ਹਾਇੰਦਾ । ਰੰਗ ਰੰਗੇ ਕਾਇਆ ਮਾਟੀ ਝੂਠੀ ਚੰਮੜੀਏ, ਚੰਮ ਦ੍ਰਿਸ਼ਟੀ ਇਸ਼ਟ ਮਿਟਾਇੰਦਾ । ਕੀਮਤ ਕਰਤਾ ਕੋਇ ਨਾ ਲਾਏ ਪੈਸਾ ਧੇਲਾ ਦਮੜੀਏ, ਚਰਨ ਪ੍ਰੀਤੀ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਆਪੇ ਵੇਖ ਵਖਾਇੰਦਾ। ਹਰਿ ਬਾਣੀ ਹਰਿ ਸਾਚਾ ਜ਼ੋਰ, ਜਗਤ ਜੁਗਤ ਬਣਾਈਆ। ਗੁਰ ਸਤਿਗੁਰ ਆਪੇ ਤੋਰ, ਲੋਕਮਾਤ ਕਰੇ ਜਣਾਈਆ। ਨਿਰਗੁਣ ਆਪਣੇ ਹੱਥ ਰੱਖੇ ਡੋਰ, ਸਰਗੁਣ ਤੰਦ ਬੰਧਾਈਆ। ਨੇਤਰ ਖੋਲ੍ਹੇ ਹਰਨ ਫੋਰ, ਫੁਰਨਾ ਫੁਰੇ ਬੇਪਰਵਾਹੀਆ । ਆਪੇ ਹੁਕਮੇ ਰਿਹਾ ਤੋਰ, ਹੁਕਮੀ ਹੁਕਮ ਫਿਰਾਈਆ। ਪਾਵੇ ਸਾਰ ਅੰਧ ਘੋਰ, ਏਕਾ ਜੋਤ ਕਰ ਰੁਸ਼ਨਾਈਆ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ, ਨਾ ਕੋਈ ਕੁਦਰਤ ਰਚਨ ਰਚਾਈਆ। ਲੱਖ ਚੁਰਾਸੀ ਨਾ ਜੋੜੇ ਜੋੜ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਸਹਾਈਆ। ਹਰਿ ਕਾ ਰੂਪ ਸਤਿ ਸਰੂਪ ਗੁਰਮੁਖਾਂ ਚੁਕਾਏ ਮੋਰ ਤੋਰ, ਤੇਰਾ ਮੇਰਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਬਾਣੀ ਆਪਣੀ ਆਪ ਸੁਣਾਈਆ।
ਹਰਿ ਬਾਣੀ ਪਤਿਤ ਪੁਨੀਤ, ਪਤਿਤ ਪਾਵਣ ਆਪ ਚਲਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਰਸਨਾ ਗਾਵਤ ਗਾਵਤ ਗਾਵਤ ਪਾਰ ਕਰਾਈਆ। ਧੁਰ ਦਾ ਸ਼ਬਦ ਸਾਚਾ ਮੀਤ, ਸਾਕ ਸੱਜਣ ਸੈਣ ਇਕ ਅਖਵਾਈਆ। ਗੁਰਸਿਖ ਗੌਣਾ ਸੋਹੰ ਸੁਹਾਗੀ ਗੀਤ, ਸਤਿਗੁਰ ਪੂਰਾ ਕਰੇ ਕੁੜਮਾਈਆ। ਅੱਠੇ ਪਹਿਰ ਵਸੇ ਚੀਤ, ਚੇਤਨ ਸਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਬੰਕ ਦੁਵਾਰਾ ਇਕ ਵਖਾਈਆ।
ਹਰਿ ਬਾਣੀ ਬਾਣ ਨਿਰਾਲਾ, ਗੁਰ ਸਤਿਗੁਰ ਹੱਥ ਉਠਾਇਆ। ਰਸਨਾ ਚਿੱਲਾ ਤੀਰ ਕਮਾਨਾ, ਲੋਕਮਾਤ ਆਪ ਚਲਾਇਆ। ਖੇਲੇ ਖੇਲ ਦੋ ਜਹਾਨਾਂ, ਭੇਵ ਅਭੇਦਾ ਭੇਵ ਛੁਪਾਇਆ। ਗੁਰਮੁਖਾਂ ਮਾਰੇ ਇਕ ਨਿਸ਼ਾਨਾ, ਸੋਏ ਮਾਤ ਲਏ ਉਠਾਇਆ। ਪੁਰਖ ਅਬਿਨਾਸ਼ੀ ਬੀਨਾ ਦਾਨਾ, ਦਾਨਾ ਬੀਨਾ ਆਪ ਹੋ ਜਾਇਆ। ਹਰਿਜਨ ਕਰੇ ਠਾਂਡਾ ਸੀਨਾ, ਸਤਿ ਸਤਿ ਸਤਿ ਵਰਤਾਇਆ। ਤਿੰਨਾਂ ਲੋਕਾਂ ਪਾਰ ਕੀਨਾ, ਬ੍ਰਹਮਾ ਵਿਸ਼ਨ ਸ਼ਿਵ ਰਾਹ ਰਹੇ ਤਕਾਇਆ । ਆਪਣਾ ਰੰਗ ਚੜ੍ਹਾਇਆ ਭੀਨਾ, ਭਿੰਨੜੀ ਰੈਣ ਨਾਲ ਸੁਹਾਇਆ। ਰਸਨਾ ਜਿਹਵਾ ਜਿਸ ਜਨ ਸੋਹੰ ਚੀਨਾ, ਚਿੰਤਾ ਸੋਗ ਰਹੇ ਨਾ ਰਾਇਆ। ਅੰਤਮ ਅੰਤ ਆਪ ਆਪਣੇ ਜੇਹਾ ਕੀਨਾ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਖੇਲ ਖਲਾਇਆ।
ਹਰਿ ਸ਼ਬਦ ਸੱਚੀ ਧੁਨਕਾਰ, ਧੁਰ ਬਾਣੀ ਨਾਉਂ ਧਰਾਈਆ। ਪੁਰਖ ਅਗੰਮ ਖੇਲ ਕਰਤਾਰ, ਕੁਲਾਵੰਤ ਕਲ
ਵਰਤਾਈਆ। ਬੇਅੰਤ ਬੇਅੰਤ ਬੇਅੰਤ ਸਿਰਜਣਹਾਰ, ਅੰਤ ਆਦਿ ਵੱਡੀ ਵਡਿਆਈਆ । ਕੰਤ ਕੰਤ ਕੰਤ ਹਰਿ ਨਾਰ ਭਤਾਰ, ਦਰ ਸੁਹਾਗਣ ਸੋਭਾ ਪਾਈਆ। ਇਛਿਆ ਭਿਛਿਆ ਕਰ ਸ਼ਿੰਗਾਰ, ਭੂਸ਼ਨ ਬਸਤਰ ਇਕ ਸਜ਼ਾਈਆ। ਕੌਸਤਕ ਮਣੀਆ ਸਾਚਾ ਹਾਰ, ਮਸਤਕ ਟਿੱਕਾ ਤਿਲਕ ਲਲਾਟ ਲਗਾਈਆ। ਨੈਣਾਂ ਕੱਜਲ ਨਾਮ ਧਾਰ, ਲੋਇਣ ਰਹੀ ਮਟਕਾਈਆ। ਹੱਸ ਮੁੱਖ ਬੱਤੀ ਦੰਦ ਉਚਾਰ, ਗੋਬਿੰਦ ਗੋਬਿੰਦ ਜਿਹਵਾ ਰਹੀ ਗਾਈਆ। ਸਰਵਨ ਸੁਨਣ ਕੰਤ ਪਿਆਰ, ਧੁਨੀ ਨਾਦ ਏਕਾ ਲਿਵ ਲਾਈਆ। ਨੱਕ ਵਾਸਨਾ ਸੁਗੰਧੀ ਵੇਖ ਵਿਹਾਰ, ਗੁਰ ਸੰਗਤ ਸੰਗ ਮਹਿਕਾਈਆ। ਬੰਦੀ ਤੋੜ ਆਇਆ ਵਿਚ ਸੰਸਾਰ, ਬੰਦੀਖ਼ਾਨਾ ਤੋੜ ਤੁੜਾਈਆ । ਸ਼ਾਹੋ ਭੂਪ ਸਾਚੇ ਘੋੜੇ ਚੜ੍ਹਿਆ ਸ਼ਾਹ ਸਵਾਰ, ਸੋਲਾਂ ਕਲੀਆਂ ਆਸਣ ਪਾਈਆ । ਸੋਲਾਂ ਸੋਲਾਂ ਬੰਨ੍ਹੇ ਧਾਰ, ਸੋਲਾਂ ਸੋਲਾਂ ਵਡ ਵਡਿਆਈਆ। ਸੋਲਾਂ ਸੋਲਾਂ ਮਾਰੇ ਮਾਰ, ਸੋਲਾਂ ਸੋਲਾਂ ਲੇਖ ਲਿਖਾਈਆ। ਬਦਲਿਆ ਚੋਲਾ ਕਲਜੁਗ ਤੇਰੀ ਅੰਤਮ ਵਾਰ, ਪੰਜ ਤੱਤ ਨਾ ਕੋਇ ਰਖਾਈਆ। ਬਣਿਆ ਗੋਲਾ ਗੁਰਸਿਖ ਦੁਵਾਰ, ਲੋਕ ਸਾਚੀ ਸੇਵਾ ਰਿਹਾ ਕਮਾਈਆ। ਗਾਇਆ ਢੋਲਾ ਬੇਐਬ ਪਰਵਰਦਿਗਾਰ, ਸੋਹੰ ਰਸਨਾ ਗਾਈਆ। ਬਣਿਆ ਤੋਲਾ ਵਿਚ ਸੰਸਾਰ, ਨਾਮ ਕੰਡਾ ਹੱਥ ਉਠਾਈਆ। ਪਾਏ ਰੌਲਾ ਨਰ ਨਾਰ, ਚਾਰੋਂ ਕੁੰਟ ਪਈ ਦੁਹਾਈਆ । ਮਨਮੁਖ ਮਾਇਆ ਕਰੇ ਖ਼ੁਵਾਰ, ਕਾਮੀ ਕਰੋਧੀ ਲੋਭੀ ਆਸਾ ਤ੍ਰਿਸ਼ਨਾ ਹੋਈ ਹਲਕਾਈਆ। ਮਾਣਸ ਮਾਨੁੱਖ ਜਨਮ ਗਏ ਹਾਰ, ਗਲ ਪਾਈ ਜਮ ਕੀ ਫਾਹੀਆ। ਦਰਸ਼ ਨਾ ਪਾਇਆ ਗੁਰ ਕਰਤਾਰ, ਜਗਤ ਵੇਖ ਵੇਖ ਨੈਣ ਨੈਣਾਂ ਨਾਲ ਮਿਲਾਈਆ। ਬੰਦ ਕਿਵਾੜ ਨਾ ਖੋਲ੍ਹਿਆ ਤਾਕ, ਆਪਣੀ ਅੱਖ ਨਾ ਆਪ ਉਠਾਈਆ। ਗੁਰਮੁਖਾਂ ਮੇਲਾ ਸਾਚੇ ਸੱਜਣ ਸੈਣ ਸਾਕ, ਸਤਿਗੁਰ ਪੂਰਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਬਾਣੀ ਹਰਿ ਮੰਤਰ, ਗੁਰ ਸਤਿਗੁਰ ਮੁੱਖ ਸੁਣਾਈਆ।
ਸਤਿਗੁਰ ਗਾਏ ਧੁਰ ਧੁਰ ਰਾਗ, ਹਰਿ ਰਾਗੀ ਰਾਗ ਅਲਾਇੰਦਾ। ਸ਼ਬਦ ਅਗੰਮੀ ਏਕਾ ਅਵਾਜ਼, ਧੁਰ ਧਾਮੀ ਆਪ ਸੁਣਾਇੰਦਾ। ਆਪੇ ਰਚਿਆ ਸਚ ਕਾਜ, ਸਾਚੀ ਵਸਤੂ ਸੰਗ ਰਖਾਇੰਦਾ। ਜੁਗਾ ਜੁਗੰਤਰ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਕਲਜੁਗ ਅੰਤਮ ਦੇਸ ਮਾਝ, ਮਜਨ ਮਾਘ ਇਕ ਵਖਾਇੰਦਾ। ਹਾੜ ਸਤਾਰਾਂ ਸਾਜਣ ਸਾਜ, ਜਨ ਭਗਤਾਂ ਭਗਤੀ ਲੇਖੇ ਲਾਇੰਦਾ। ਸੀਸ ਰਖਾਏ ਸਾਚਾ ਤਾਜ, ਆਪੇ ਵੇਖ ਵਖਾਇੰਦਾ। ਧੁਰਦਰਗਾਹੀ ਏਕਾ ਰਾਜ, ਦਰਗਹਿ ਸਾਚੀ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਪਾਰ ਕਰਾਇੰਦਾ ।
ਪਾਰ ਉਤਾਰਾ ਆਪੇ ਕਰ, ਗੁਰ ਸ਼ਬਦੀ ਬੇੜਾ ਹਰਿ ਚਲਾਈਆ। ਆਪ ਉਤਾਰੇ ਆਪਣੇ ਘਰ, ਵੰਞ ਮੁਹਾਣਾ ਇਕ ਰਖਾਈਆ। ਆਵਣ ਜਾਵਣ ਦੋ ਜਹਾਨਾਂ ਚੁੱਕੇ ਡਰ, ਸਾਚਾ ਦਾਮਨ ਰਿਹਾ ਫੜਾਈਆ। ਗੁਰਮੁਖ ਜ਼ਾਮਨ ਬਣਿਆ ਹਰਿ, ਹਰਿ ਕੀ ਪੌੜੀ ਦਏ ਚੜ੍ਹਾਈਆ। ਕਲਜੁਗ ਮੇਟੇ ਹੰਕਾਰੀ ਰਾਵਣ ਗੜ, ਹਉਮੇ ਲੰਕਾ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੁਰਮੁਖ ਗੁਰ ਗੁਰ ਗੁਰ ਝੋਲੀ ਪਾਈਆ।
ਗੁਰਸਿਖ ਆਪਣੀ ਝੋਲੀ ਪਾ, ਪੂਰਬ ਲਹਿਣਾ ਲਹਿਣ ਚੁਕਾਇੰਦਾ। ਸਤਿਗੁਰ ਸਾਜਣ ਬਣ ਮਲਾਹ, ਬੇੜਾ ਮਾਤ ਚਲਾਇੰਦਾ। ਅੰਤਮ ਵੇਲੇ ਪਕੜੇ ਬਾਂਹ, ਲੇਖਾ ਲੇਖ ਲਖਾਇੰਦਾ। ਨੇਹਕਲੰਕੀ ਜਾਮਾ ਪਾ, ਜੋਤ ਜਾਤ ਜਗਤ ਇਕ ਵਖਾਇੰਦਾ। ਗੁਰਸਿਖਾਂ ਬਣਿਆ ਪਿਤਾ ਮਾਂ, ਬਾਲ ਅੰਞਾਣੇ ਗਲੇ ਲਗਾਇੰਦਾ । ਹਰਿ ਸੰਗਤ ਤੇਰੀ ਠੰਡੀ ਛਾਂ, ਸਤਿਗੁਰ ਸਿਰ ਆਪਣਾ ਹੇਠ ਧਰਾਇੰਦਾ। ਇਕ ਦੂਜੇ ਦੀ ਫੜੀ ਬਾਂਹ, ਦੂਜਾ ਵਿਚੋਲਾ ਨਾ ਕੋਇ ਵਖਾਇੰਦਾ। ਪੁਤਰਾਂ ਪਿਆਰੀ ਲੱਗੇ ਮਾਂ, ਮਾਂ ਪੁੱਤਰਾਂ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਗੋਪੀ ਨਾ ਕੋਈ ਕਾਹਨ, ਨਾ ਕੋਈ ਸੀਤਾ ਨਾ ਕੋਈ ਰਾਮ, ਨਾ ਕੋਈ ਤੀਰ ਨਾ ਕਮਾਨ, ਨਾ ਕੋਈ ਰਥ ਰਥਵਾਹੀ ਦਿਸੇ ਨਿਸ਼ਾਨ, ਏਕਾ ਜੋਤੀ ਨੂਰ ਵਾਲੀ ਦੋ ਜਹਾਨ, ਗੁਰਮੁਖਾਂ ਕਰੇ ਕਲ ਪਛਾਣ, ਲੱਖ ਚੁਰਾਸੀ ਮਾਰ ਧਿਆਨ, ਏਕਾ
ਦੇਵੇ ਸੋਹੰ ਦਾਨ, ਬ੍ਰਹਮ ਪਾਰਬ੍ਰਹਮ ਨਾ ਕੋਈ ਗੋਤ ਨਾ ਕੋਈ ਵਰਨ, ਅੰਸ ਬੰਸ ਬੰਸ ਅੰਸ, ਅੰਸਾ ਬੰਸਾ ਆਪ ਅਖਵਾਇੰਦਾ। (੪ ਸਾਵਣ ੨੦੧੬ ਬਿ)
ਨਿਰਗੁਣ ਅੰਦਰ ਨਾਨਕ ਨਿਰਗੁਣ ਧਾਰ, ਸਰਗੁਣ ਵਿਚ ਸਰਗੁਣ ਰੂਪ ਵਟਾਈਆ। ਨਿਰਗੁਣ ਅੰਦਰੇ ਅੰਦਰ ਕਰੇ ਗੁਫ਼ਤਾਰ, ਸਰਗੁਣ ਨਾਨਕ ਰਸਨਾ ਜਿਹਵਾ ਹਲਾਈਆ। ਨਿਰਗੁਣ ਨਿਰਵੈਰ ਕਰੇ ਪਿਆਰ, ਪਰਾ ਪਸੰਤੀ ਆਪੇ ਗਾਈਆ। ਸਰਗੁਣ ਸੁਣਾਏ ਸਰਬ ਸੰਸਾਰ, ਮਧਮ ਬੈਖਰੀ ਰੂਪ ਵਟਾਈਆ। ਲਾਲੋ ਲਾਲਨ ਸਦ ਬੈਠਾ ਰਹੇ ਵਿਚਕਾਰ, ਸ਼ਬਦੀ ਸ਼ਬਦ ਰੂਪ ਪਰਗਟਾਈਆ। ਨਾਨਕ ਅੱਖਰ ਕੋਈ ਨਾ ਸਕੇ ਵਿਚਾਰ, ਮਨ ਮਤ ਬੁਧ ਭੇਵ ਨਾ ਰਾਈਆ । ਤ੍ਰੈਗੁਣ ਵਸਿਆ ਬਾਹਰ, ਪਾਰਬ੍ਰਹਮ ਵੱਡੀ ਵਡਿਆਈਆ । ਨਾਨਕ ਖ਼ਸਮ ਦੀ ਬਾਣੀ ਰਿਹਾ ਵਿਚਾਰ, ਏਕਾ ਲਾਲੋ ਕਰੇ ਜਣਾਈਆ। ਲਿਖਣ ਪੜ੍ਹਣ ਤੋਂ ਰੱਖੀ ਬਾਹਰ, ਜੋ ਹਰਿ ਹਰਿ ਬਾਣੀ ਰਿਹਾ ਸੁਣਾਈਆ। ਜੋ ਨਾਨਕ ਰਸਨਾ ਦਏ ਉਚਾਰ, ਕਲਜੁਗ ਜੀਵਾਂ ਰਾਹ ਵਖਾਈਆ। ਲੱਖ ਚੁਰਾਸੀ ਵਖਾਏ ਏਕੰਕਾਰ, ਜਗਤ ਇਸ਼ਾਰਾ ਇਕ ਸਮਝਾਈਆ। ਪਿਛੇ ਸਾਚੇ ਤਖ਼ਤ ਬੈਠਾ ਆਪ ਨਿਰੰਕਾਰ, ਨਾਨਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਨਾਦਿ ਸੱਚੀ ਧੁਨਕਾਰ, ਕਾਇਆ ਮੰਦਰ ਅੰਦਰ ਦੇਵੇ ਕਰ ਪਿਆਰ, ਰਸਨਾ ਜਿਹਵਾ ਕੱਢੇ ਬਾਹਰ, ਕਲਮ ਛਾਹੀ ਦਏ ਆਧਾਰ, ਕਾਗਦ ਲੇਖਾ ਅਪਰ ਅਪਾਰ, ਜੀਵਾਂ ਜੰਤਾਂ ਕਰੇ ਪੜ੍ਹਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਨਿਰਗੁਣ ਨਾਨਕ ਏਕਾ ਹਰਿ ਆਪੇ ਅੱਖਰ ਆਪੇ ਵੱਖਰ ਆਪੇ ਰਿਹਾ ਪੜ੍ਹਾਈਆ । (੧੪ ਅੱਸੂ ੨੦੧੭ ਬਿ)
ਹਰਿ ਫ਼ਰਮਾਣ ਗੁਰ ਕੀ ਬਾਣੀ, ਗੁਰੂ ਗ੍ਰੰਥ ਗੁਰ ਵਡਿਆਈਆ। ਗੋਬਿੰਦ ਹੋਇਆ ਜਾਣ ਜਾਣੀ, ਸਭ ਨੂੰ ਗਿਆ ਸਮਝਾਈਆ। ਜਿਸ ਜਨ ਪਾਉਣਾ ਪਦ ਨਿਰਬਾਣੀ, ਪੜ੍ਹ ਪੜ੍ਹ ਹਰਿ ਲਿਵ ਲਾਈਆ। ਜੋ ਜਨ ਪੜ੍ਹ ਪੜ੍ਹ ਜਾਣੇ ਜਗਤ ਕਹਾਣੀ, ਤਿਸ ਠੌਰ ਕੋਇ ਨਾ ਪਾਈਆ। ਹਰਿ ਕਾ ਨਾਉਂ ਅੰਮ੍ਰਿਤ ਬਾਣੀ, ਗੁਰ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਰਿਹਾ ਸਮਝਾਈਆ। ਗੁਰੂ ਗ੍ਰੰਥ ਹਰਿ ਕਾ ਉਪਦੇਸ਼, ਨਾਨਕ ਅੰਗਦ ਅੰਗ ਲਗਾਇਆ। ਸਾਹਿਬ ਦਾਤਾ ਨਰ ਨਰੇਸ਼, ਅਮਰਦਾਸ ਰਿਹਾ ਸਮਝਾਇਆ। ਰਾਮਦਾਸ ਕਹੇ ਹਰਿ ਰਹੇ ਹਮੇਸ਼, ਨਾ ਮਰੇ ਨਾ ਜਾਇਆ। ਗੁਰ ਅਰਜਨ ਕਰੇ ਆਦੇਸ਼, ਨਿਉਂ ਨਿਉਂ ਸੀਸ ਝੁਕਾਇਆ । ਧੰਨ ਸਾਹਿਬ ਜਿਸ ਤੂੰ ਵਸਿਆ ਦੇਸ਼, ਧੰਨ ਧੰਨ ਤੇਰੀ ਵਡਿਆਇਆ। ਜੁਗ ਜੁਗ ਤੇਰਾ ਲਿਖ ਲਿਖ ਥੱਕੇ ਲੇਖ, ਅੰਤ ਕਿਸੇ ਨਾ ਪਾਇਆ। ਗੋਬਿੰਦ ਲਾ ਕੇ ਗਿਆ ਮੇਖ, ਨਾ ਕੋਈ ਸਕੇ ਉਖੜਾਇਆ। ਹਰਿ ਜੂ ਅੰਤਮ ਆਵੇ ਸੰਬਲ ਦੇਸ਼, ਨੇਹਕਲੰਕਾ ਨਾਉਂ ਰਖਾਇਆ। ਦੋ ਜਹਾਨਾਂ ਲਏ ਵੇਖ, ਆਪਣਾ ਭੇਵ ਨਾ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ।
ਗੁਰੂ ਗ੍ਰੰਥ ਬੋਧ ਅਗਾਧ ਗਿਆਨ, ਜੀਵਾਂ ਜੰਤਾਂ ਕਰੇ ਪੜ੍ਹਾਈਆ। ਸਿਫ਼ਤੀ ਸਿਫ਼ਤ ਸਲਾਹਨ, ਪਾਰਬ੍ਰਹਮ ਸਚ ਸ਼ਰਨਾਈਆ। ਭਗਤ ਭਗਵੰਤ ਗੁਰਮੁਖ ਗੁਰਸਿਖ ਇਕੋ ਗਾਇਣ, ਗਾ ਗਾ ਖੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗ੍ਰੰਥ ਗੁਰ ਮੀਤ ਦਏ ਵਡਿਆਈਆ । ਗੁਰੂ ਗ੍ਰੰਥ ਗੁਰ ਸੂਰਾ, ਚਾਰ ਵਰਨ ਜਣਾਇਆ। ਜਿਸ ਧਾਮ ਪ੍ਰਗਟ ਹੋਏ ਹਾਜ਼ਰ ਹਜ਼ੂਰਾ, ਆਪਣਾ ਰੰਗ ਦਏ ਵਖਾਇਆ। ਕਰ ਕਿਰਪਾ ਨੇੜੇ ਆਏ ਜੋ ਦਿਸੇ ਦੂਰਾ, ਦੂਰ ਦੁਰਾਡਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਨਾਲ ਮਿਲਾਇਆ। (੧ ਪੋਹ ੨੦੧੮ ਬਿ)
ਸਾਚਾ ਨਾਉਂ ਅੰਮ੍ਰਿਤ ਬਾਣੀ, ਭਗਤ ਭਗਵਾਨ ਆਪ ਜਣਾਇੰਦਾ। …… (੧੮ ਫੱਗਣ ੨੦੧੯ ਬਿ)
ਸਤਿਗੁਰ ਸ਼ਬਦ ਤੇ ਸ਼ਬਦ ਗੁਰੂ ਗ੍ਰੰਥ, ਸਾਹਿਬ ਗੋਬਿੰਦ ਗਿਆ ਸਮਝਾਈਆ । (੨੫ ਸਾਵਣ ਸ਼ ਸੰ ੮) ਪੁਰਖ ਅਕਾਲ ਖੇਲ ਨਿਰਗੁਣ ਨਿਰਵੈਰ ਨਿਰਾਕਾਰ, ਧਰਤ ਧਵਲ ਧੌਲ ਉਤੇ ਆਈਆ। ਸਨਕ ਸਨੰਦਨ ਸਨਾਤਨ
ਬਣ ਕੇ ਸੰਤ ਕੁਮਾਰ, ਬਰਾਹ ਆਪਣਾ ਵੇਸ ਵਟਾਈਆ। ਯਗਹ ਪੁਰਸ਼ ਹੋ ਤਿਆਰ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਹਾਵਗਰੀਵ ਖੇਲ ਅਪਾਰ, ਨਰ ਨਰਾਇਣ ਸਰਬ ਸਮਝਾਈਆ। ਕਪਲ ਮੁਨ ਹੋ ਉਜਿਆਰ, ਪਰਦਾ ਪਰਦਿਆਂ ਵਿਚੋਂ ਉਠਾਈਆ। ਕਿੱਥੇ ਇਕ ਦਾ ਦੱਸਣਾ ਲੇਖਾ ਨਹੀਂ ਉਸ ਦੀ ਆਉਣੀ ਫੇਰ ਵਾਰ, ਵਾਰਤਾ ਅਗਲੀ ਆਪ ਜਣਾਈਆ। ਰਿਖਵ ਹੋ ਕੇ ਖ਼ਬਰਦਾਰ, ਪ੍ਰਿਥੂ ਆਪਣੀ ਗੰਢ ਪੁਵਾਈਆ। ਮਤਸ ਹੋ ਕੇ ਜ਼ਾਹਰ, ਕਛਵ ਵੱਡੀ ਵਡਿਆਈਆ। ਧਨੰਤਰ ਖੋਲ੍ਹ ਕਿਵਾੜ, ਬਾਵਨ ਵੇਸ ਵਟਾਈਆ। ਹਰਨਾਕਸ਼ ਦਿੱਤਾ ਸ਼ਿੰਗਾਰ, ਆਪਣੀ ਕਲ ਸਮਝਾਈਆ। ਧਰੂ ਲਗਾਇਆ ਪਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਹੰਸ ਚੋਗ ਦਿੱਤੀ ਖੁਵਾਲ, ਮਾਣਕ ਮੋਤੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੇ ਹੱਥ ਰਖਾਈਆ। ਨਿਰਗੁਣ ਸਰਗੁਣ ਆਇਆ ਰਾਮ ਪਰਸ, ਰਾਮ ਦਸਰਥ ਬੇਟਾ ਖੇਲ ਖਲਾਈਆ। ਵੇਦ ਵਿਆਸੇ ਕਰ ਕੇ ਤਰਸ, ਲੋਕਮਾਤ ਤਨ ਦਿੱਤੀ ਵਡਿਆਈਆ। ਕ੍ਰਿਸ਼ਨ ਖੇਲ ਕੀਤਾ ਅਸਚਰਜ, ਨੂਰ ਨੁਰਾਨਾ ਡਗਮਗਾਈਆ। ਯੋਧਾ ਬਣ ਕੇ ਸੂਰਬੀਰ ਮਰਦਾਨਾ ਮਰਦ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸ਼ਨਵਾਈਆ। ਨਿਰਗੁਣ ਸਰਗੁਣ ਧਾਰ ਸ਼ਬਦ, ਤਨ ਵਜ਼ੂਦ ਦਏ ਵਡਿਆਈਆ। ਜਿਸ ਨੇ ਬਣਾਏ ਦੀਨ ਮਜ਼੍ਹਬ, ਸ਼ਰਅ ਸ਼ਰਅ ਦਿੱਤੀ ਤਜਾਈਆ। ਮੂਸਾ ਤੇ ਹੋਇਆ ਗਜ਼ਬ, ਨੂਰ ਨੁਰਾਨਾ ਕੋਹਤੂਰ ਦਏ ਗੁਵਾਹੀਆ। ਈਸਾ ਦੇ ਅੰਦਰ ਰਖਿਆ ਕਦਮ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ।
ਨਿਰਗੁਣ ਕਿਰਪਾਹਾਰ ਦਿਆਲਾ, ਦੀਨ ਦਰਦ ਦੁੱਖ ਭੰਜਨ ਅਖਵਾਈਆ। ਜਿਸ ਮੁਹੰਮਦ ਕੀਤਾ ਅਲਗਮਾ, ਵਹੀ ਨਾਜ਼ਲ ਦਿੱਤਾ ਕਰਾਈਆ। ਜ਼ਬਰਾਈਲ ਦਏ ਪੈਗ਼ਾਮਾ, ਸੰਦੇਸ਼ਾ ਧੁਰਦਰਗਾਹੀਆ। ਸਜਦਾ ਕਰਨਾ ਕਬੂਲ ਸਲਾਮਾ, ਕਦਮਬੋਸੀ ਵਿਚ ਸੀਸ ਝੁਕਾਈਆ। ਉਸ ਦਾ ਖੇਲ ਬੜਾ ਮਹਾਨਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਿਸ ਸਤਿਗੁਰ ਨਾਨਕ ਭੇਜਿਆ ਦੇ ਕੇ ਸਤਿਨਾਮਾ, ਬਿਨਾਂ ਦੇਹ ਤੋਂ ਸਤਿਨਾਮ ਟਿਕਣ ਕਿਤੇ ਨਾ ਪਾਈਆ। ਉਸ ਸਤਿਨਾਮ ਨੇ ਅੰਗਦ ਕੀਆ ਪ੍ਰਵਾਨਾ, ਅਮਰਦਾਸ ਵੱਜੀ ਵਧਾਈਆ। ਰਾਮਦਾਸ ਹੋਇਆ ਪ੍ਰਧਾਨਾ, ਗੁਰੂ ਅਰਜਨ ਗੁਰੂ ਗੁਰਦੇਵ ਅਖਵਾਈਆ। ਹਰਿਗੋਬਿੰਦ ਪਹਿਰ ਕੇ ਬਾਣਾ, ਦੀਨ ਦੁਨੀ ਰੀਤੀ ਦਿੱਤੀ ਬਦਲਾਈਆ। ਹਰਿਰਾਏ ਪਿਆਰ ਕੀਤੀ ਮਹਾਨਾ, ਹਰਿਕ੍ਰਿਸ਼ਨ ਵੱਜੀ ਵਧਾਈਆ। ਗੁਰ ਤੇਗ ਬਹਾਦਰ ਧਰਮ ਦਾ ਬਣ ਨਿਸ਼ਾਨਾ, ਨਿਸ਼ਾਨਾ ਜਗਤ ਜਹਾਨ ਗਿਆ ਝੁਲਾਈਆ। ਗੋਬਿੰਦ ਖੰਡਾ ਖੜਗ ਖਿੱਚ ਕ੍ਰਿਪਾਨਾ, ਦੁਸ਼ਟਾਂ ਦਿੱਤਾ ਘਾਈਆ। ਉਸੇ ਗੋਬਿੰਦ ਦੀ ਧਾਰ ਸ਼ਬਦ ਸ਼ਬਦ ਗੁਰੂ ਗ੍ਰੰਥ ਜਿਸ ਨੂੰ ਸੀਸ ਝੁਕਾਉਣ ਜ਼ਿਮੀਂ ਅਸਮਾਨਾਂ, ਵਿਸ਼ਨ ਬ੍ਰਹਮਾ ਸ਼ਿਵ ਸਾਰੇ ਝੋਲੀਆਂ ਡਾਹੀਆ। ਬਿਨਾਂ ਦੇਹ ਤੋਂ ਪਰਮਾਤਮਾ ਦਾ ਨਿਰਗੁਣ ਸਰੂਪ ਲੋਕਮਾਤ ਕਦੇ ਨਹੀਂ ਹੋਇਆ ਪ੍ਰਧਾਨਾ, ਪ੍ਰਧਾਨਗੀ ਵਿਚ ਕਦੇ ਨਾ ਆਈਆ। ਉਹ ਨਿਰਗੁਣ ਦੀ ਮਹਿੰਮਾ ਇਹ ਸਿਫ਼ਤਾਂ ਦਾ ਖ਼ਜ਼ਾਨਾ, ਨਾਮ ਦਾ ਭੰਡਾਰਾ ਬੋਧ ਅਗਾਧ ਕਾਗਜ਼ਾਂ ਉਤੇ ਕਾਦਰ ਕਰਤੇ ਕਰੀਮਾਂ ਨੂੰ ਰਿਹਾ ਮਿਲਾਈਆ। ਇਹ ਕੋਈ ਅੱਖਰਾਂ ਵਾਲਾ ਪੱਥਰਾਂ ਵਾਲਾ ਸਿਫ਼ਤਾਂ ਵਾਲਾ ਸਲਾਹਵਾਂ ਵਾਲਾ ਅਕਲ ਬੁਧੀ ਦਾ ਨਹੀਂ ਅਫਸਾਨਾ, ਇਹ ਧੁਰ ਸੰਦੇਸ਼ਾ ਧੁਰ ਪੈਗ਼ਾਮ ਧੁਰ ਦਾ ਹੁਕਮ ਹੁਕਮ ਇਕੋ ਨਜ਼ਰੀ ਆਈਆ। ਇਹ ਤੱਤ ਦੇਹ ਨਹੀਂ ਇਹਦਾ ਸੁਵਾਸ ਨਹੀਂ ਪਵਨ ਨਹੀਂ ਨੌਂ ਦਵਾਰ ਨਹੀਂ ਇਹ ਸਤਿਗੁਰ ਦਾ ਨਿਰਾਕਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਮਹਾਨਾ, ਜਿਸ ਦੇ ਉਤੇ ਸਿਫ਼ਤ ਸਿਫ਼ਤ ਸਲਾਹ, ਇਕੋ ਇਕ ਅਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੂੰ ਸਾਰੇ ਕਹਿੰਦੇ ਜਗਤ ਮਲਾਹ, ਜਿਸ ਦੇ ਵਿਚੋਂ ਮਿਲੇ ਹਕੀਕਤ ਵਾਲਾ ਹੱਕ ਖ਼ੁਦਾ, ਜਿਸ ਦੇ ਅਵਤਾਰ ਪੈਗ਼ੰਬਰ ਸਾਰੇ ਕਰਨ ਦੁਆ, ਵਾਸਤਾ ਬਗਲਗੀਰ ਹੋ ਕੇ ਪਾਈਆ। ਉਸ ਦਾ ਸਤਿਗੁਰ ਨਾਨਕ ਬਣਿਆ ਰਹਿਨੁਮਾ, ਗੁਰੂ ਅਰਜਨ ਮੋਹਰ ਦਿੱਤੀ ਲਗਾ, ਸ਼ਹਾਦਤ ਸ਼ਬਦ ਗੁਰੂ ਭੁਗਤਾ, ਸੰਤ ਸੁਹੇਲੇ ਭਗਤ ਸਾਰੇ ਨਾਲ ਲਏ ਰਲਾ, ਵੱਡਾ ਛੋਟਾ ਊਚ ਨੀਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮੇਲ ਆਪਣੇ ਹੱਥ ਰਖਾਈਆ।
ਗੁਰੂ ਗ੍ਰੰਥ ਸ਼ਬਦ ਬੋਧ ਗੁਰਬਾਣੀ, ਅੱਖਰ ਅੱਖਰਾ ਨਾਲ ਜੁੜਾਈਆ। ਜਿਸ ਦੀ ਮਹਿੰਮਾ ਅਕੱਥ ਕਹਾਣੀ, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਇਹ ਸਤਿਗੁਰ ਅਰਜਨ ਸਭ ਨੂੰ ਅੰਮ੍ਰਿਤ ਜਾਮ ਪਿਆਇਆ ਪਾਣੀ, ਕੋਝਿਆਂ ਕਮਲਿਆਂ ਗ਼ਰੀਬਾਂ ਨਿਮਾਣਿਆਂ ਅੰਤਰ ਆਤਮ ਧੁਰ ਦਾ ਰਸ ਚੁਆਈਆ। ਇਹ ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਲੇਖਾ ਰਹੇ ਨਾ ਰਾਈਆ। ਇਹੋ ਮੰਜ਼ਲ ਚਾਰ ਜੁਗ ਦੇ ਅਵਤਾਰਾਂ ਨੇ ਪੈਗ਼ੰਬਰਾਂ ਨੇ ਦੱਸੀ ਰਹਾਨੀ, ਰੂਹ ਬੁੱਤ ਵਿਚ ਮਿਲੇ ਮੇਲ ਧੁਰ ਦੇ ਮਾਹੀਆ। ਜਿਸ ਦੀ ਤਰਲ ਜੁਵਾਨੀ, ਬੁੜਾਪੇ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸ਼ਬਦ ਗੁਰਬਾਣੀ, ਬਾਣ ਸ਼ਬਦ ਸ਼ਬਦ ਗੁਰ ਇਕੋ ਨਜ਼ਰੀ ਆਈਆ।
ਸਤਿਗੁਰ ਸ਼ਬਦ ਸ਼ਬਦ ਗੁਰੂ ਗ੍ਰੰਥ, ਗੁਰਦੇਵਾ ਨਜ਼ਰੀ ਆਈਆ। ਜਿਸ ਦਾ ਨਾ ਕੋਈ ਦੀਨ ਨਾ ਕੋਈ ਮਜ਼੍ਹਬ ਨਾ ਕੋਈ ਅੱਖਰੀ ਅੰਸ, ਮਾਨਵ ਜਾਤੀ ਏਕਾ ਗੰਢ ਪੁਵਾਈਆ। ਜੋ ਠੱਗਾਂ ਚੋਰਾਂ ਯਾਰਾਂ ਬਦਮਾਸ਼ਾਂ ਬਣਾਵੇ ਗੁਰਮੁਖ ਹੰਸ, ਬੁੱਧੀ ਬਿਬੇਕ ਦਏ ਬਣਾਈਆ। ਜੋ ਹੰਕਾਰ ਨਿਵਾਰੇ ਕੰਸ, ਨਿਮਰਤਾ ਨਿਰਮਾਣਤਾ ਇਕ ਸਮਝਾਈਆ। ਜੋ ਹਿੰਦੂ ਮੁਸਲਮ ਸਿੱਖ ਈਸਾਈਆਂ ਦਾ ਇਕੱਠਾ ਬਣਾਵੇ ਬੰਸ, ਪ੍ਰੀਵਾਰ ਇਕੋ ਇਕ ਦ੍ਰਿੜਾਈਆ। ਜਿਸ ਦੀ ਸਭ ਤੋਂ ਵੱਖਰੀ ਬਣਤ, ਘੜਨ ਭੰਨਣਹਾਰ ਜਿਸ ਦਾ ਮਾਰਗ ਇਕ ਅਖਵਾਈਆ। ਏਸੇ ਦੀ ਮਹਿੰਮਾ ਕਰਦੇ ਸੰਤ, ਸਿਫ਼ਤਾਂ ਵਿਚ ਸਲਾਹੀਆ। ਇਹਦਾ ਲੇਖਾ ਆਦਿ ਅੰਤ, ਜੁਗ ਜੁਗ ਰੀਤੀ ਚਲੀ ਆਈਆ। ਇਹਦਾ ਮੇਲਾ ਨਾਲ ਭਗਵੰਤ, ਭਗਵਨ ਮੇਲਾ ਸਹਿਜ ਸੁਭਾਈਆ। ਇਹ ਕਦੇ ਨਾ ਹੋਏ ਭਸਮੰਤ, ਭਸਮੜ ਰੂਪ ਨਾ ਕੋਇ ਦਰਸਾਈਆ। ਇਸ ਦੇ ਵਿਚੋਂ ਮਿਲੇ ਬਹਿਸ਼ਤ ਜਨਤ, ਜਨਤ ਸਵਰਗ ਇਸ ਦੇ ਚਰਨ ਚੁੰਮੇ ਚਾਈਂ ਚਾਈਂਆ। ਗੜ੍ਹ ਪੁੱਟੇ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਬੋਧ ਅਗਾਧ ਮਿਲੇ ਪੰਡਤ, ਘਰ ਬੈਠਿਆਂ ਸਭ ਨੂੰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਹਿਬਰ ਇਕ ਅਖਵਾਈਆ।
ਗੁਰੂ ਗ੍ਰੰਥ ਸ਼ਬਦ ਗੁਰਦੇਵਾ, ਦੇਵ ਆਤਮ ਮੇਲ ਮਿਲਾਈਆ। ਜਿਸ ਦਾ ਭੇਵ ਅਲਖ ਅਭੇਵਾ, ਅਗੋਚਰ ਕਹਿਣ ਕੋਇ ਨਾ ਪਾਈਆ। ਜਿਸ ਨੂੰ ਪੜ੍ਹਨਾ ਨਾਲ ਰਸਨਾ ਜੇਹਵਾ, ਆਤਮ ਬ੍ਰਹਮ ਦਏ ਸਮਝਾਈਆ। ਜਿਸ ਦੇ ਨਾਲ ਮਿਲੇ ਧਾਮ ਸਚਖੰਡ ਦੁਵਾਰ ਨੇਹਚਲ ਨੇਹਕਵਾ, ਦਰਗਹਿ ਸਾਚੀ ਸੋਭਾ ਪਾਈਆ। ਇਹ ਅੰਮ੍ਰਿਤ ਰਸ ਮਾਨਵ ਜ਼ਾਤੀ ਦਾ ਅੰਤਰ ਆਤਮ ਦਾ ਮੇਵਾ, ਰਸਨਾ ਦੇ ਨੌਂ ਰਸ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਇਕ ਅਖਵਾਈਆ। ਵੱਡਾ ਸਤਿਗੁਰ ਆਪ, ਆਪਣੀ ਦਇਆ ਕਮਾਈਆ। ਜਿਸ ਦਾ ਚਾਰ ਜੁਗ ਦਾ ਧੁਰ ਦਾ ਜਾਪ, ਜਗਜੀਵਣ ਦਾਤਾ ਆਪਣਾ ਨਾਮ ਦ੍ਰਿੜਾਈਆ। ਜਿਸ ਦੀ ਰਚਨਾ ਰਚੀ ਨਿਰਗੁਣ ਸਰਗੁਣ ਨਾਨਕ ਹੋ ਕੇ ਆਪ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਹ ਤ੍ਰੈਗੁਣ ਦੀ ਧਾਰ ਤ੍ਰੈਗੁਣ ਦਾ ਮੇਟੇ ਪਾਪ, ਤ੍ਰੈਭਵਨ ਦਾ ਮੇਲਾ ਮੇਲੇ ਸਹਿਜ ਸੁਭਾਈਆ। ਇਹਦੇ ਵਿਚ ਨਾ ਕੋਈ ਦਿਵਸ ਨਾ ਕੋਈ ਰਾਤ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਨਾ ਕੋਈ ਦੱਸਿਆ ਅੰਧੇਰਾ ਡੂੰਘਾ ਖਾਤ, ਗੜ੍ਹੇ ਸ਼ਰਅ ਨਾ ਕੋਇ ਬਣਾਈਆ। ਨਾ ਕੋਈ ਝਗੜਾ ਰੱਖਿਆ ਜ਼ਾਤ ਪਾਤ,ਦੀਨ ਦੁਨੀ ਨਾ ਕੋਇ ਲੜਾਈਆ। ਇਕੋ ਸਾਹਿਬ ਦੱਸਿਆ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਸੋ ਪੁਰਖ ਨਿਰੰਜਣ ਜਿਸ ਦਾ ਕੀਤਾ ਪ੍ਰਕਾਸ਼, ਹਰਿ ਪੁਰਖ ਨਿਰੰਜਣ ਦਇਆ ਕਮਾਈਆ। ਏਕੰਕਾਰ ਖੇਲ ਖਲਾਇਆ ਤਮਾਸ਼, ਆਦਿ ਨਿਰੰਜਣ ਡਗਮਗਾਈਆ। ਸ੍ਰੀ ਭਗਵਾਨ ਦਿਤੀ ਦਾਤ, ਅਬਿਨਾਸ਼ੀ ਕਰਤੇ ਦਿੱਤੀ ਵਰਤਾਈਆ। ਪਾਰਬ੍ਰਹਮ ਖੋਲ੍ਹ ਕੇ ਹਾਟ, ਬ੍ਰਹਮ ਵਸਤ ਅਮੋਲਕ ਝੋਲੀ ਦਿੱਤੀ ਪਾਈਆ। ਇਹ ਨਾਨਕ ਦੀ ਧੁਰ ਦੀ ਲਿਆਂਦੀ ਸੁਗ਼ਾਤ, ਸਤਿਗੁਰ ਨਾਨਕ ਸਤਿਗੁਰੂ ਪੁਰਖ ਅਕਾਲ ਦੀ ਸਿਫ਼ਤ ਸਿਫ਼ਤ ਸਿਫ਼ਤ ਵਿਚ ਵਡਿਆਈਆ। ਜਿਸ ਦਾ ਗੋਬਿੰਦ ਬਣਿਆ ਦਾਸ, ਪੁਰਖ ਅਕਾਲ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ
ਪਤਿਪਰਮੇਸ਼ਵਰ ਸਾਂਝਾ ਯਾਰ ਨੂਰ ਅਲਾਹ ਅਲਾਹ ਆਲਮੀਨ ਇਕੋ ਇਕ ਅਖਵਾਈਆ।
ਗੁਰੂ ਗ੍ਰੰਥ ਜਗਤ ਸੁਹੇਲਾ, ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਆਪਣੇ ਅੰਗ ਲਗਾਈਆ। ਆਤਮ
ਪਰਮਾਤਮ ਪਾਰਬ੍ਰਹਮ ਬ੍ਰਹਮ ਕਰਾਏ ਮੇਲਾ, ਪਰਦਾ ਦੂਈ ਦਵੈਤ ਉਠਾਈਆ। ਇਕੇ ਘਰ ਵਖਾਏ ਗੁਰੂ ਗੁਰ
ਚੇਲਾ, ਕਾਇਆ ਮੰਦਰ ਅੰਦਰ ਵੱਜੇ ਵਧਾਈਆ। ਘਰ ਸੁਵਾਮੀ ਸੱਜਣ ਮਿਲੇ ਉਹ ਅਗੰਮੀ ਸੁਹੇਲਾ, ਜਿਸ
ਦਾ ਵਿਛੋੜਾ ਏਥੇ ਓਥੇ ਹੋਣ ਕਦੇ ਨਾ ਪਾਈਆ । ਜਿਸ ਦੀ ਧਾਰ ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ
ਅਚਰਜ ਖੇਲਾ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਵਿਚ ਗਿਆ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।
ਗੁਰੂ ਗ੍ਰੰਥ ਸਤਿਗੁਰੂ ਸਤਿਗੁਰੂ ਸਤਿਗੁਰੂ ਦਾ ਪਦ, ਪਦਵੀ ਧੁਰਦਰਗਾਹੀਆ। ਜਿਥੇ ਦੀਨ ਮਜ਼੍ਹਬ ਜ਼ਾਤ ਪਾਤ
ਅਵਤਾਰ ਪੈਗ਼ੰਬਰ ਗੁਰੂ ਦੀ ਨਹੀਂ ਕੋਈ ਹੱਦ, ਤਨ ਵਜ਼ੂਦ ਮਾਟੀ ਖ਼ਾਕ ਪੁਤਲਾ ਨਜ਼ਰ ਕੋਇ ਨਾ ਆਈਆ।
ਜਿਥੇ ਇਕੋ ਜੋਤ ਦੀਪਕ ਰਿਹਾ ਜਗ, ਨੂਰ ਨੁਰਾਨਾ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਉਥੇ ਕੋਈ ਨਾ
ਸਕੇ ਲੱਭ, ਦੂਰ ਦੁਰਾਡੇ ਥੱਲੇ ਬੈਠੇ ਨੈਣ ਉਠਾਈਆ। ਸਤਿਗੁਰ ਨਾਨਕ ਓਥੇ ਚੜ੍ਹਿਆ ਭੱਜ, ਨਿਰਗੁਣ ਧਾਰ
ਵੇਖਿਆ ਪਰਮ ਪੁਰਖ ਦਾ ਨੂਰ ਚਾਈਂ ਚਾਈਂਆ। ਓਥੋਂ ਵਸਤ ਲਿਆਂਦੀ ਦੁਰਲੱਭ, ਆਪਣੀ ਸਤਿ ਵਾਲੀ ਝੋਲੀ
ਪਾਈਆ। ਫੇਰ ਆਇਆ ਲੋਕਮਾਤ ਵਸਤ ਲੈ ਕੇ ਹੱਕ, ਹਮਸਾਜਣ ਆਪਣਾ ਨਾਲ ਰਖਾਈਆ। ਓਸ ਨੂੰ
ਉਸ ਦੇ ਪਿਆਰ ਵਿਚ, ਓਸ ਦੀ ਧਾਰ ਵਿਚ, ਸੰਸਾਰ ਵਿਚ, ਗਾਇਆ ਨਾਲ ਰਸਨਾ ਜਿਹਵਾ ਲਬ, ਧੁਰ ਦਾ
ਰਾਗ ਧੁਨ ਆਤਮਕ ਵਿਚੋਂ ਖ਼ੁਸ਼ੀਆਂ ਨਾਲ ਬਾਹਰ ਕਢਾਈਆ। ਜਿਸ ਦਾ ਰੂਪ ਸੂਰਾ ਸਰਬੱਗ, ਪੁਰਖ ਅਕਾਲਾ
ਇਕੋ ਨਜ਼ਰੀ ਆਈਆ। ਜਿਸ ਨੂੰ ਪੈਗ਼ੰਬਰਾਂ ਕਿਹਾ ਯਾਮਬੀਨ ਅਲਾਹੀ ਰੱਬ, ਨੂਰੀ ਰੱਬ ਨੂਰ ਅਲਾਹੀਆ।
ਓਸੇ ਦਾ ਨਾਮ, ਓਸੇ ਦਾ ਕਲਮਾ, ਓਸੇ ਦਾ ਸ਼ਬਦ, ਓਸੇ ਦਾ ਨਾਦ, ਓਸੇ ਦੀ ਧੁਨ, ਓਸੇ ਦੀ ਸਦ, ਓਸੇ
ਦਾ ਢੋਲਾ ਗਾਈਆ। ਜੋ ਐਸ ਵੇਲੇ ਸਾਰੀ ਸ੍ਰਿਸ਼ਟੀ ਦੇ ਸਾਹਮਣੇ ਪ੍ਰਗਟ ਤੇ ਉਹਦਾ ਮਾਲਕ ਪ੍ਰਗਟ ਅੱਜ,
ਜਿਸ ਨੂੰ ਆਜ਼ਜ਼ ਹੋ ਕੇ ਸਾਰੇ ਸੀਸ ਨਿਵਾਈਆ। ਏਸ ਦਾ ਪਰਦਾ ਪਰਦਿਆਂ ਵਿਚ ਸਕੇ ਕੋਈ ਨਾ ਕੱਜ,
ਉਹਲਿਆਂ ਵਿਚ ਨਾ ਕੋਇ ਛੁਪਾਈਆ। ਜਿਸ ਦੇ ਪਿੱਛੇ ਗੋਬਿੰਦ ਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ
ਜੀ ਦੀ ਫਤਿਹ ਦਾ ਜੈਕਾਰਾ ਲਾਇਆ ਗੱਜ, ਜਿਸ ਗਜ਼ ਦੇ ਤੰਦਵ ਦਿੱਤੇ ਤੁੜਾਈਆ। ਉਹ ਸਾਰੀ ਸ੍ਰਿਸ਼ਟੀ
ਦਾ ਦ੍ਰਿਸ਼ਟੀ ਦਾ ਆਤਮਾ ਦਾ ਬ੍ਰਹਮ ਦਾ ਪਾਰਬ੍ਰਹਮ ਪਤਿਪਰਮੇਸ਼ਵਰ ਹੋ ਕੇ ਕਬੂਲ ਕਰਨ ਵਾਲਾ ਹੱਜ਼, ਹਾਜ਼ਤ
ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ
ਦਾ ਭੇਵ ਆਪ ਚੁਕਾਈਆ।
ਗੁਰੂ ਗ੍ਰੰਥ ਸਾਹਿਬ ਗੁਰਬਾਣੀ ਆਦਿ ਪੁਰਖ ਅਪਰੰਪਰ, ਪਾਰਬ੍ਰਹਮ ਵਡਿਆਈਆ। ਜਿਸ ਦਾ ਜੁਗ ਚੌਕੜੀ
ਹੁੰਦਾ ਰਿਹਾ ਸਵੰਬਰ, ਨਿਰਗੁਣ ਸਰਗੁਣ ਤੱਤਾਂ ਵਾਲੇ ਤੱਤ ਲਏ ਪ੍ਰਨਾਈਆ। ਜਿਸ ਨੇ ਆਪਣੀ ਨਾਮ ਬਾਣੀ
ਦਾ ਅਵਤਾਰ ਪੈਗ਼ੰਬਰ ਗੁਰੂ ਦੀ ਧਾਰ ਵਿਚੋਂ ਕੀਤਾ ਅਡੰਬਰ, ਲੇਖਾ ਲਿਖਤ ਲਿਖਤ ਨਾਲ ਬਣਾਈਆ। ਓਹ
ਸਰਬ ਕਲਾ ਭਰਤੰਬਰ, ਭਰਪੂਰ ਰਿਹਾ ਸਰਬ ਥਾਈਂਆ। ਉਸ ਦਾ ਕਾਇਆ ਰੂਪੀ ਸਚ ਸਚ ਦਾ ਮੰਦਰ,
ਜਿਸ ਮੰਦਰ ਅੰਦਰ ਵਸੇ ਧੁਰ ਦਾ ਮਾਹੀਆ। ਭਾਗ ਲਗਾਏ ਡੂੰਘੀ ਕੰਦਰ, ਅੰਧ ਅੰਧੇਰ ਦਏ ਗੁਵਾਈਆ।
ਗੜ੍ਹ ਤੋੜ ਹੰਕਾਰੀ ਜੰਦਰ, ਪਰਦਾ ਦੂਈ ਵਾਲਾ ਚੁਕਾਈਆ । ਪ੍ਰਕਾਸ਼ ਕਰ ਕੇ ਬਿਨਾਂ ਸੂਰੀਆ ਚੰਦਰ, ਜੋਤੀ
ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਸ਼ਬਦ ਸ਼ਬਦ ਗੁਰ ਦਾਤ, ਸਤਿਗੁਰ ਨਾਨਕ ਨਿਰਗੁਣ ਧਾਰ ਸਰਗੁਣ ਲਿਆਂਦੀ ਲੋਕਮਾਤ, ਧਰਨੀ ਧਰਤ
ਧਵਲ ਧੌਲ ਉਤੇ ਮਾਨਸ ਮਾਨਸ ਮਾਨਵ ਸਭ ਦੀ ਝੋਲੀ ਦਿੱਤੀ ਭਰਾਈਆ।
ਏਸੇ ਦਾ ਰੂਪ ਪਰਮੇਸ਼ਵਰ ਕਮਲਾਪਾਤ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਹੁਕਮ ਫ਼ਰਮਾਨ ਆਦਿ ਜੁਗਾਦੀ ਦੇਵੇ ਜਗਤ ਜਹਾਨ,
ਬ੍ਰਹਮ ਵੇਤਾ ਆਤਮ ਨੇਤਾ ਨਰ ਨਿਰੰਕਾਰ ਨਿਰਾਕਾਰ ਆਪਣੀ ਦਇਆ ਕਮਾਈਆ। (੨੬ ਭਾਦਰੋਂ ਸ਼ ਸੰ ੮)
ਹਰਿਭਗਤ : ਹਰਿ ਭਗਤ ਹਰਿ ਦਰ ਨਿਆਰਾ, ਹਰਿ ਭਗਤ ਹਰਿ ਘਰ ਸਚ ਵਸਾਨਿਆ। ਹਰਿ ਭਗਤ ਹਰਿਭਗਤ
ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਸਦ ਰਹਾਨਿਆ। ਹਰਿ ਭਗਤ ਆਵਣ ਜਾਵਣ ਚੁੱਕੇ ਡਰ, ਮਿਲੇ ਮਾਣ ਦੋ ਜਹਾਨਿਆ। ਹਰਿ ਭਗਤ ਅੰਮ੍ਰਿਤ ਤੀਰਥ ਨੁਹਾਵੇ ਸਾਚੇ ਸਰ, ਖੁਲ੍ਹੇ ਬੰਦ ਕੁਵਾੜ ਜਗੇ ਜੋਤ ਇੱਕ ਮਹਾਨਿਆ। ਹਰਿ ਭਗਤ ਸ਼ਬਦ ਸਰੂਪੀ ਅੱਠੇ ਪਹਿਰ ਰਿਹਾ ਲੜ, ਮਾਰ ਮਿਟਾਏ ਪੰਜ ਸ਼ੈਤਾਨਿਆ। ਹਰਿ ਭਗਤ ਸਾਚੇ ਘਾੜਨ ਰਿਹਾ ਘੜ, ਨਾ ਭੰਨੇ ਡੰਨੇ ਕੋਈ ਵਿੱਚ ਜਹਾਨਿਆ। ਹਰਿ ਭਗਤ ਨਾ ਕੋਈ ਸੀਸ ਨਾ ਕੋਈ ਧੜ, ਸਾਚਾ ਨਾਮ ਜਗਤ ਨਿਸ਼ਾਨਿਆ। ਹਰਿ ਭਗਤ ਦਸਮ ਦਵਾਰੇ ਚੜ੍ਹ, ਮਿਲੇ ਮੇਲ ਬਲੀ ਬਲਵਾਨਿਆ। ਹਰਿ ਭਗਤ ਦਸਮ ਘਰ ਜਾਏ ਵੜ, ਮਿਲੇ ਜੋਤ ਮਹਾਰਾਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਿਆ। ਹਰਿ ਭਗਤ ਜਗਤ ਨਿਆਰਾ। ਹਰਿ ਭਗਤ ਪ੍ਰਭ ਪਾਏ ਸਾਰਾ। ਹਰਿ ਭਗਤ ਮਾਤ ਸਾਚੀ ਧਾਰਾ। ਹਰਿ ਭਗਤ ਦਾਤ ਸ਼ਬਦ ਵਣਜ ਵਪਾਰਾ। ਹਰਿ ਭਗਤ ਨਾਤ, ਗੁਰ ਚਰਨ ਪਿਆਰਾ। ਹਰਿ ਭਗਤ ਪਿਤ ਮਾਤ, ਨਰਾਇਣ ਨਰ ਨਿਰੰਕਾਰਾ। ਹਰਿ ਭਗਤ ਬੈਠਾ ਰਹੇ ਇੱਕ ਇਕਾਂਤ, ਸਾਚੀ ਪੁਰੀ ਕਰ ਪਸਾਰਾ। ਹਰਿ ਭਗਤ ਪ੍ਰਭ ਵੇਖੇ ਮਾਰ ਝਾਤ, ਜੋਤੀ ਨੂਰ ਇੱਕ ਉਜਿਆਰਾ । ਹਰਿ ਭਗਤ ਅੰਮ੍ਰਿਤ ਬੂੰਦ ਪੀਏ ਸੁਵਾਂਤ, ਮਿਟੇ ਅੰਧ ਅੰਧਿਆਰਾ। ਹਰਿ ਭਗਤ ਉਤਮ ਜਾਤ, ਮਿਲਿਆ ਮੇਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਨਰਾਇਣ ਨਰ ਅਵਤਾਰਾ।
ਹਰਿ ਭਗਤ ਹਰਿ ਦਵਾਰ। ਹਰਿ ਭਗਤ ਵਡਿਆਈ ਵਿੱਚ ਸੰਸਾਰ। ਹਰਿ ਭਗਤ ਮਿਲੇ ਵਧਾਈ, ਰਸਨਾ ਗਾਏ ਨਰ ਨਾਰ। ਹਰਿ ਭਗਤ ਨਾ ਹੋਏ ਜੁਦਾਈ, ਦੋ ਜਹਾਨੀ ਪਹਿਰੇਦਾਰ। ਹਰਿ ਭਗਤ ਮਾਣੇ ਠੰਡੀ ਛਾਈਂ, ਦੇਵੇ ਪ੍ਰਭ ਕਿਰਪਾ ਧਾਰ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਇਆ ਕਮਾਏ ਆਪ ਬਹਾਏ ਸਚ ਸਾਚੇ ਦਰਬਾਰ।
ਹਰਿ ਭਗਤ ਸਾਜਣ ਸਾਜਿਆ। ਹਰਿ ਭਗਤ ਰੱਖੇ ਲਾਜ ਗਰੀਬ ਨਿਵਾਜ਼ਿਆ । ਹਰਿ ਭਗਤ ਮਾਰੇ ਅਵਾਜ਼, ਸਵਾਰੇ ਕਾਜਿਆ। ਹਰਿ ਭਗਤ ਸਦ ਪਹਿਨਾਏ ਸ਼ਬਦ ਤਾਜ, ਵੇਖੇ ਖੇਲ ਕਲ ਕਿ ਆਜਿਆ। ਹਰਿ ਭਗਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਦੇਵੇ ਵਡਿਆਈ, ਵੱਜੇ ਵਧਾਈ ਅੰਤਮ ਕਲ ਦੇਸ ਮਾਝਿਆ।
ਹਰਿ ਭਗਤ ਮਿਲੇ ਵਡਿਆਈਆ। ਹਰਿ ਭਗਤ ਮਾਝੇ ਦੇਸ ਜੋਤ ਜਗਾਈਆ। ਹਰਿ ਭਗਤ ਕਰ ਕਰ ਵੇਸ, ਨੇਹਕਲੰਕ ਨਰਇਣ ਨਰ ਸਾਚੀ ਵੇਲ ਵਧਾਈਆ। ਹਰਿ ਭਗਤ ਸਦਾ ਆਦੇਸ, ਕਲ ਸਾਚੀ ਬਣਤ ਬਣਾਈਆ । ਹਰਿ ਭਗਤ ਬ੍ਰਹਮਾ ਵਿਸ਼ਨ ਮਹੇਸ਼ ਕਲ ਸ਼ਿਵ ਸ਼ੰਕਰ ਧਾਰ ਰਖਾਈਆ। ਹਰਿ ਭਗਤ ਨਰ ਨਰੇਸ਼, ਕਰ ਸਾਚੀ ਪੁਰੀ ਆਪ ਵਸਾਈਆ। ਹਰਿ ਭਗਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖ ਸਾਚੇ ਦੇਵੇ ਮਾਣ, ਲੋਕਮਾਤ ਕਰੇ ਰੁਸ਼ਨਾਈਆ।
ਹਰਿ ਭਗਤ ਹਰਿ ਉਧਾਰੇ, ਨੇਹਕਲੰਕ ਕਲ ਜਾਮਾ ਧਾਰੇ। ਜਗੇ ਜੋਤ ਨਿਰਾਲੀਆ। ਹਰਿ ਭਗਤ ਪ੍ਰਭ ਪਾਵੇ ਸਾਰੇ, ਕਲਜੁਗ ਤੇਰੀ ਅੰਤਮ ਵਾਰੇ, ਕਰ ਕੇ ਖੇਲ ਭਗਤ ਮੇਲ ਮਿਲਾਈਆ। ਕਲਜੁਗ ਜੀਵ ਥੱਕੇ ਨਾ ਕੋਈ ਪਾਵੇ ਸਾਚੀ ਸਾਰੇ। ਚਲੇ ਚਾਲ ਹਰਿ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪੇ ਜਾਣੇ, ਸ੍ਰਿਸ਼ਟ ਸਬਾਈ ਸਾਚੇ ਦਰ ਏਕਾ ਸਦਾ ਸੁਹਾਈਆ। ਹਰਿ ਭਗਤ ਹਰਿ ਭੰਡਾਰ, ਸ਼ਬਦ ਅਤੁੱਟ ਨਾਮ ਅਪਾਰ, ਸਚ ਕਰਾਏ ਵਣਜ ਵਪਾਰ, ਦੇਵੇ ਮਾਣ ਵਡਿਆਈਆ। ਸਤਿਜੁਗ ਤੇਰੀ ਤਿੱਖੀ ਧਾਰ, ਗੁਰਮੁੱਖ ਵਿਰਲੇ ਉਤਰੇ ਪਾਰ, ਪ੍ਰਭ ਅਬਿਨਾਸ਼ੀ ਪਾਵੇ ਸਾਰ, ਨਾ ਹੋਵੇ ਅੰਤ ਜੁਦਾਈਆ । ਲੱਖ ਚੁਰਾਸੀ ਥੱਕੇ ਹਾਰ, ਕਿਸੇ ਨਾ ਦਿੱਸੇ ਪਾਰ ਕਿਨਾਰ, ਗੁਰਮੁੱਖਾਂ ਮਿਲਿਆ ਹਰਿ ਨਿਰੰਕਾਰ, ਆਤਮ ਜੋਤੀ ਦੀਪ ਇੱਕ ਜਗਾਈਆ। ਸ਼ਬਦ ਘੋੜੇ ਹੋ ਅਸਵਾਰ, ਜਨ ਭਗਤਾਂ ਰਿਹਾ ਪੈਜ ਸਵਾਰ, ਦਿਵਸ ਰੈਣ ਕਰੇ ਕਾਜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਮਲ ਜੋਤ ਵਰਨ ਗੋਤ ਨਾ ਕੋਈ ਕਰਾਈਆ।
ਗੁਰ ਪੂਰਾ ਮਿਹਰਵਾਨ ਦਇਆ ਕਮਾਇੰਦਾ। ਅੱਠੇ ਪਹਿਰ ਕਰ ਧਿਆਨ, ਚਰਨ ਸਰਨ ਪ੍ਰੀਤ ਰਖਾਇੰਦਾ। ਆਪੇ ਕਰੇ ਜਾਣ ਪਛਾਣ, ਜੁਗਾ ਜੁਗੰਤ ਮੇਲ ਮਿਲਾਇੰਦਾ। ਲੋਕਮਾਤ ਸਾਚਾ ਮੇਲ ਮਿਲਾਣ, ਸੁਫ਼ਲ ਕੁੱਖ ਆਪ ਕਰਾਇੰਦਾ। ਮਿਲੇ ਵਡਿਆਈ ਦੋ ਜਹਾਨ, ਪੁਰੀਆਂ ਲੋਆਂ ਧਾਰ ਬੰਨ੍ਹਾਇੰਦਾ । ਇਕ ਰਖਾਇਆ ਸ਼ਬਦ ਬਬਾਣ, ਸਾਚੇ ਬਾਲੇ ਵਿੱਚ ਬਹਾਇੰਦਾ। ਅੰਮ੍ਰਿਤ ਨੀਰ ਕਰਾਇਆ ਸਚ ਇਸ਼ਨਾਨ, ਇੰਦਲੋਕ ਸ਼ਿਵਲੋਕ ਧਾਮ ਸੁਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦੁਲਾਰੀ ਧੀ ਪਿਆਰੀ, ਪਿਛਲਾ ਲਹਿਣਾ ਕਲਜੁਗ ਗਹਿਣਾ ਵਖਾਏ ਨੈਣਾ, ਅੰਤਮ ਤਨ ਪਹਿਨਾਇੰਦਾ।
ਪਿਛਲਾ ਲਹਿਣਾ ਆਪ ਚੁਕਾਇਆ। ਲਾਲ ਦੁਲਾਰੇ ਸਿਹਰਾ ਲਾਇਆ। ਸ਼ਿਵ ਪੁਰੀ ਚੁਬਾਰੇ ਵਿੱਚ ਬਹਾਇਆ। ਇੰਦਰ ਪੁਰੀ ਪਾਵੇ ਸਾਰੇ, ਕਰੋੜ ਤੇਤੀਸਾ ਸੇਵਾ ਲਾਇਆ। ਕਿਰਪਾ ਕਰ ਹਰਿ ਨਿਰੰਕਾਰੇ, ਅੰਮ੍ਰਿਤ ਮੇਵਾ ਫਲ ਖੁਵਾਇਆ। ਜਗੇ ਜੋਤ ਵਿੱਚ ਸੰਸਾਰੇ, ਵਲ ਛਲ ਨਾ ਕੋਈ ਰਖਾਇਆ। ਖਾਲੀ ਭਰੇ ਹਰਿ ਭੰਡਾਰੇ, ਤੋਟ ਕੋਈ ਰਹਿਣ ਨਾ ਪਾਇਆ। ਏਕਾ ਬਖ਼ਸ਼ੇ ਚਰਨ ਪਿਆਰੇ, ਧੀਰਜ ਧੀਰ ਆਪ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੰਤਾ ਰੋਗ ਜਗਤ ਸੋਗ ਦਏ ਮਿਟਾਇਆ। (੧ ਪੋਹ ੨੦੧੧ ਬਿ)
ਹਰਿ ਭਗਤ ਕਹੇ ਮੈਂ ਤੇਰਾ ਮੀਤ, ਪ੍ਰਭ ਤੇਰੀ ਸਰਨ ਰਖਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰਾ ਗੁਰ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਭਗਤ ਕਹੇ ਮੈਂ ਲੱਭਣ ਨਾ ਜਾਵਾਂ ਮੰਦਰ ਮਸੀਤ, ਸ਼ਿਵਦਵਾਲੇ ਮੱਠ ਨਾ ਫੇਰਾ ਪਾਈਆ । ਸਤਿਗੁਰ ਕਹੇ ਮੈਂ ਤੇਰੇ ਘਰ ਆਵਾਂ ਠੀਕ, ਦੋ ਜਹਾਨਾਂ ਬਣ ਕੇ ਪਾਂਧੀ ਰਾਹੀਆ। ਗੁਰਸਿਖ ਕਹੇ ਮੈਂ ਬਿਨ ਤੇਰੇ ਕਰਾਂ ਨਾ ਕੋਇ ਪ੍ਰੀਤ, ਨਾਤਾ ਤੋੜਾਂ ਸਰਬ ਲੋਕਾਈਆ। ਸ੍ਰੀ ਭਗਵਾਨ ਕਹੇ ਮੈਂ ਤੇਰੀ ਚਿੱਟੇ ਉਤੇ ਪਾਵਾਂ ਇਕ ਲੀਕ, ਜੁਗ ਚੌਕੜੀ ਸਕੇ ਨਾ ਕੋਇ ਮਿਟਾਈਆ। ਭਗਤ ਕਹੇ ਪ੍ਰਭ ਮੈਂ ਵੇਖਾਂ ਤੇਰੀ ਰੀਤ, ਰੀਤੀਵਾਨ ਤੇਰੀ ਓਟ ਤਕਾਈਆ। ਸ੍ਰੀ ਭਗਵਾਨ ਕਹੇ ਜਨ ਭਗਤ ਮੈਂ ਪਹਿਲੋਂ ਤੇਰਾ ਗਾਵਾਂ ਗੀਤ, ਖ਼ੁਸ਼ੀਆਂ ਢੋਲਾ ਇਕ ਸੁਣਾਈਆ। ਭਗਤ ਕਹੇ ਪ੍ਰਭ ਤੇਰੇ ਅੱਗੇ ਮੇਰਾ ਸੀਸ, ਤੱਤ ਤੇਰੀ ਭੇਟ ਚੜ੍ਹਾਈਆ। ਭਗਵਾਨ ਕਹੇ ਮੈਂ ਸਚ ਜਗਦੀਸ, ਨਾਤਾ ਤੇਰੇ ਨਾਲ ਰਖਾਈਆ। ਭਗਤ ਭਗਵਾਨ ਦੋਵੇਂ ਮਿਲ ਕੇ ਬਣਿਆ ਦੂਆ ਦੂਇਉਂ ਸਿਫ਼ਰ ਦੂਆ ਸਿਫ਼ਰਾ ਮਿਲ ਕੇ ਹੋਏ ਬੀਸ, ਬੀਸ ਬੀਸ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜਨ ਭਗਤ ਦੇਵੇ ਵਡਿਆਈਆ। ਜਨ ਭਗਤ ਕਹੇ ਪ੍ਰਭ ਮੇਰਾ ਵੱਡਾ, ਉਚ ਅਗੰਮ ਅਥਾਹ ਅਖਵਾਇੰਦਾ। ਸ੍ਰੀ ਭਗਵਾਨ ਕਹੇ ਭਗਤ ਮੇਰਾ ਬੱਚਾ ਨੱਢਾ, ਜਿਸ ਬਿਨ ਮੇਰਾ ਲੋਕਮਾਤ ਰਾਹ ਨਾ ਕੋਇ ਚਲਾਇੰਦਾ। ਭਗਤ ਕਹੇ ਮੇਰਾ ਪਿਤਾ ਪੁਰਖ ਅਕਾਲ ਸੱਚਾ, ਸਚ ਕਹਾਣੀ ਇਕ ਸੁਣਾਇੰਦਾ। ਸ੍ਰੀ ਭਗਵਾਨ ਕਹੇ ਮੈਂ ਭਗਤਾਂ ਲੂੰ ਲੂੰ ਅੰਦਰ ਰਚਾ, ਬਿਨ ਭਗਤਾਂ ਮੈਨੂੰ ਅੰਦਰ ਵੜਨ ਜਾਚ ਨਾ ਕੋਇ ਸਿਖਾਇੰਦਾ । ਭਗਤ ਕਹੇ ਪ੍ਰਭ ਮੈਂ ਤੇਰਾ ਬੱਚਾ, ਬਚਪਨ ਤੇਰੀ ਝੋਲੀ ਪਾਇੰਦਾ। ਸ੍ਰੀ ਭਗਵਾਨ ਕਹੇ ਪੁਤ ਹੱਛਾ, ਹੱਛੀ ਤਰਾ ਆਪ ਸਮਝਾਇੰਦਾ। ਦੋਹਾਂ ਦਾ ਮਿਲ ਕੇ ਬਣਿਆ ਸੋਹੰ ਸੱਚਾ, ਸਤਿ ਸਰੂਪ ਰੂਪ ਵਟਾਇੰਦਾ। ਰਸਨਾ ਜਿਹਵਾ ਬੱਤੀ ਦੰਦ ਜਿਸ ਬੋਲਿਆ ਪੁਰਖ ਸਮਰੱਥਾ, ਸੋ ਸਮਰੱਥ ਦਇਆ ਕਮਾਇੰਦਾ। ਕੋਟ ਜਨਮ ਦੀ ਲੇਖੇ ਲੱਗੇ ਪੂਜਾ ਪਾਠਾ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਦੇਵਣਹਾਰ ਸਾਚਾ ਮੀਤ, ਭਗਤ ਭਗਵਾਨ ਦੱਸੇ ਰੀਤ, ਮੇਲ ਮਿਲਾਏ ਬਿਨ ਮੰਦਰ ਮਸੀਤ, ਜਿਉਂ ਕੱਚੇ ਕੋਠੇ ਪ੍ਰਭੂ ਪਰਮਾਤਮਾ ਮਿਲਿਆ ਗੁਰਮੀਤ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। (੨੬ ਅੱਸੂ ੨੦੨੦ ਬਿ)
ਹਰਿ ਭਗਤ ਹਰਿ ਦਵਾਰੇ ਵਸੇ। ਹਰਿ ਭਗਤ ਵਿਚ ਹਰਿ ਜੀਓ ਵਸੇ। (੯ ਚੇਤ ੨੦੦੮ ਬਿ)
ਹਰਿਮੰਦਰ : ਕਾਇਆ ਵਸੇ ਆਤਮ ਹੱਸੇ, ਭਾਗ ਲੱਗੇ ਜੋਤੀ ਦੀਪਕ ਜਗੇ, ਹਰਿ ਹਰਿਮੰਦਰ ਤਨ ਸ਼ਹਿਰ। ਹਰਿਮੰਦਰ
(੧੨ ਭਾਦਰੋ ੨੦੧੨ ਬਿ)
ਹਰਿਮੰਦਰ ਘਰ ਅਪਰ ਅਪਾਰ, ਉਚ ਅਟਾਰੀਆ। ਤ੍ਰੈਗੁਣ ਮਾਇਆ ਲਿਆ ਉਸਾਰ, ਪੰਚਾਂ ਸੰਗ ਸਮਾ ਲਿਆ।
ਅੱਠਾਂ ਵੇਖੇ ਰੰਗ ਅਪਾਰ, ਨੌਆ ਦਰਾਂ ਆਪ ਖੁਲ੍ਹਾ ਲਿਆ। ਦਸਵੇਂ ਸਿੰਘਾਸਣ ਕਰ ਤਿਆਰ, ਸਾਚੀ ਸੇਜਾ
ਆਸਣ ਲਾ ਲਿਆ। ਪਵਣ ਉਨੰਜਾ ਛਤਰ ਝੁਲਾਰ, ਹਰਿ ਸਾਚੀ ਸੇਵਾ ਇਕ ਰਖਾ ਲਿਆ। ਕੌਸਤਕ
ਮਣੀਆਂ ਸਾਚੀ ਧਾਰ, ਨੂਰ ਉਜਾਲਾ ਇਕ ਕਰਾ ਲਿਆ । ਜੋਤੀ ਜੋਤ ਸਰੂਪ ਹਰਿ, ਕਾਇਆ ਮੰਦਰ ਸਚ
ਘਰ ਸਾਚੀ ਬਣਤ ਬਣਾ ਲਿਆ। (੧ ਕੱਤਕ ੨੦੧੨ ਬਿ)
ਹਰਿਮੰਦਰ ਹਰਿ ਭਗਵਾਨ, ਬਣਤ ਬਣਾਈਆ। ਜੋਤੀ ਨੂਰੋ ਨੂਰ ਨੁਰਾਨ, ਆਪਣਾ ਰੰਗ ਵਖਾਈਆ। ਆਪੇ
ਹੋਇਆ ਬੇਪਛਾਣ, ਦਿਸ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਜਾਣੀ ਜਾਣ,
ਆਪਣੇ ਮੰਦਰ ਡੇਰਾ ਲਾਈਆ। ਮੰਦਰ ਹਰਿ ਅਡੋਲ, ਦਿੱਸ ਕਿਸੇ ਨਾ ਆਇਆ। ਆਪੇ ਵੱਸੇ ਇੱਕ ਇਕੱਲਾ,
ਆਪਣਾ ਹਿਸਾ ਆਪ ਵੰਡਾਇਆ। ਵੇਖ ਵਖਾਣੇ ਜਲ ਥਲਾ, ਪੁਰੀਆਂ ਲੋਆਂ ਵਿਚ ਸਮਾਇਆ। ਸ਼ਬਦ
ਸੁਨੇਹੜਾ ਦਰ ਦਵਾਰਿਓ ਏਕਾ ਘੱਲਾ, ਦਰ ਦਰਵਾਜ਼ਾ ਬਾਹਰ ਕਢਾਇਆ। ਛੇਵਾਂ ਘਰ ਏਕਾ ਮੱਲਾ, ਸਚ
ਸਪੂਤੇ ਮਾਣ ਦੁਵਾਇਆ। ਨਾ ਕੋਈ ਦਿਸੇ ਉਪਰ ਥਲਾ, ਏਕਾ ਏਕ ਵਖਾਇਆ। ਆਪੇ ਵਸਿਆ ਨਿਹਚਲ
ਧਾਮ ਅਟੱਲਾ, ਅਲੱਖ ਅਭੇਵ ਰੇਖ ਭੇਵ ਹਰਿ ਆਪਣੀ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਸਾਚੇ
ਸ਼ਬਦ ਦੇਵੇ ਵਰ, ਆਪ ਆਪਣਾ ਹੁਕਮ ਸੁਣਾਇਆ। (੧੦ ਚੇਤ ੨੦੧੩ ਬਿ)
ਹਰਿਮੰਦਰ ਅਥਾਹ, ਹਰਿ ਹਰਿ ਆਪ ਉਪਾਈਆ। ਵਡ ਦਾਤਾ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ।
ਜਿਸ ਦਾ ਲਹਿਣਾ ਦੇਣਾ ਥਲ ਅਸਗਾਹ, ਮਹੀਅਲ ਰਿਹਾ ਸਮਾਈਆ। ਉਹ ਵਾਹਿਦ ਅਲਾਹੀ ਨੂਰ ਖ਼ੁਦਾ,
ਖ਼ੁਦ ਮਾਲਕ ਇਕ ਅਖਵਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਸ਼ਾਸਤਰਾਂ ਵਾਲੇ ਗੁਵਾਹ, ਸ਼ਹਾਦਤ
ਰਹੇ ਭੁਗਤਾਈਆ। ਉਹ ਲੇਖਾ ਜਾਣੇ ਦੋ ਜਹਾਂ, ਦੁਹਰੀ ਆਪਣੀ ਕਲ ਵਰਤਾਈਆ। ਉਹਦਾ ਨਗਰ
ਖੇੜਾ ਵਸਦਾ ਰਹੇ ਗਰਾਂ, ਗ੍ਰਹਿ ਗ੍ਰਹਿ ਸੋਭਾ ਪਾਈਆ। ਜੋ ਭਗਤ ਸੁਹੇਲਾ ਭਗਤਾਂ ਪਕੜੇ ਬਾਂਹ, ਬਹੀਆ
ਆਪਣੇ ਹੱਥ ਰਖਾਈਆ। ਓਸੇ ਦਾ ਸਦਾ ਸਦ ਰਹਿੰਦਾ ਨਾਂ, ਨਾਉਂ ਨਿਰੰਕਾਰ ਵਡ ਵਡਿਆਈਆ। ਤਿਸ
ਦੇ ਚਰਨ ਕਵਲ ਬਲ ਬਲ ਜਾਂ, ਬਲਿਹਾਰੀ ਆਪਣਾ ਆਪ ਘੋਲ ਘੁੰਮਾਈਆ। ਸੋ ਨਿਥਾਵਿਆਂ ਦੇਵਣਹਾਰਾ
ਥਾਂ, ਧਨੰਤਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ
ਦਾ ਵਰ, ਹਰਿ ਵੱਡਾ ਵਡ ਵਡਿਆਈਆ।
ਹਰਿਮੰਦਰ ਅਪਾਰ, ਭਗਤ ਦੁਵਾਰਿਆ। ਹਰਿ ਭਗਤ ਅਪਾਰ, ਮਹੱਲ ਉਸਾਰਿਆ। ਹਰਿਮੰਦਰ ਅਪਾਰ,
ਜੋਤ ਜਗਾ ਰਿਹਾ। ਹਰਿਮੰਦਰ ਅਪਾਰ, ਨਾਦ ਵਜਾ ਰਿਹਾ। ਹਰਿਮੰਦਰ ਅਪਾਰ, ਬੂੰਦ ਸੁਵਾਂਤ ਪਿਆ
ਰਿਹਾ। ਹਰਿਮੰਦਰ ਅਪਾਰ, ਸੋਈ ਸੁਰਤ ਸੁਰਤ ਉਠਾ ਰਿਹਾ। ਹਰਿਮੰਦਰ ਅਪਾਰ, ਅਕਾਲ ਮੂਰਤ ਨਜ਼ਰੀ
ਆ ਰਿਹਾ। ਹਰਿਮੰਦਰ ਅਪਾਰ, ਸਾਚੀ ਮੂਰਤ ਤੂਰਤ ਤੁਰੀਆ ਆਪ ਸੁਣਾ ਰਿਹਾ। ਹਰਿਮੰਦਰ ਅਪਾਰ,
ਆਸਾ ਮਨਸਾ ਪੂਰਤ, ਪੂਰਨ ਪੁਰਖ ਅਕਾਲਾ ਰੰਗ ਰੰਗਾ ਰਿਹਾ। ਹਰਿਮੰਦਰ ਅਪਾਰ, ਨਾਤਾ ਤੋੜੇ ਕੂੜੋ ਕੂੜਤ,
ਸਤਿ ਸਚ ਨਾਲ ਬੰਨ੍ਹਾ ਰਿਹਾ। ਹਰਿਮੰਦਰ ਅਪਾਰ, ਸੁਘੜ ਬਣਾਏ ਮੂਰਖ ਮੂੜਤ, ਮੁਗਧਾਂ ਰੰਗ ਰੰਗਾ
ਰਿਹਾ। ਹਰਿਮੰਦਰ ਅਪਾਰ, ਹਰਿਜਨ ਬਖ਼ਸ਼ੇ ਚਰਨ ਧੂੜਤ, ਦੁਰਮਤ ਮੈਲ ਧੁਵਾ ਰਿਹਾ। ਹਰਿਮੰਦਰ ਅਪਾਰ,
ਇਕੋ ਨਜ਼ਰੀ ਆਏ ਨੂਰ ਨੂਰਤ, ਜੋ ਉਜਾਲਾ ਜਗ ਕਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦਰ ਘਰ ਸਾਚਾ ਇਕ ਵਡਿਆ ਰਿਹਾ।
ਹਰਿਮੰਦਰ ਅਨਡਿੱਠ, ਨੇਤਰ ਨਜ਼ਰ ਨਾ ਆਇਆ। ਹਰਿਮੰਦਰ ਜਿਥੇ ਕਿਸੇ ਮਿਲੇ ਨਾ ਪਿੱਠ, ਸਨਮੁਖ ਸੋਭਾ
ਪਾਇਆ। ਹਰਿਮੰਦਰ ਅਪਾਰ, ਨਾਮ ਭੰਡਾਰਾ ਦੇਵੇ ਮਿੱਠ, ਬਿਨ ਰਸਨਾ ਰਸ ਚਖਾਇਆ। ਹਰਿਮੰਦਰ
ਅਪਾਰ, ਜਨਮ ਕਰਮ ਦਾ ਲੇਖਾ ਲਏ ਨਜਿੱਠ, ਆਵਣ ਜਾਵਣ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਇਆ। ਹਰਿਮੰਦਰ ਅਪਾਰ, ਭਗਤ ਵਡਿਆਈਆ। ਹਰਿਮੰਦਰ ਅਪਾਰ, ਸੰਗ ਜਣਾਈਆ। ਹਰਿਮੰਦਰ ਅਪਾਰ, ਗੁਰਮੁਖ ਕੁੜਮਾਈਆ। ਹਰਿਮੰਦਰ ਅਪਾਰ, ਗੁਰਸਿਖ ਵਧਾਈਆ। ਹਰਿਮੰਦਰ ਅਪਾਰ, ਮਿਲੇ ਮੇਲ ਧੁਰ ਦੇ ਮਾਹੀਆ। ਹਰਿ ਮੰਦਰ ਅਪਾਰ, ਜੋਤੀ ਜਾਤਾ ਨਜ਼ਰੀ ਆਈਆ। ਹਰਿਮੰਦਰ ਅਪਾਰ, ਗੋਤੀ ਡੇਰਾ ਢਾਹੀਆ। ਹਰਿਮੰਦਰ ਅਪਾਰ, ਸੋਈ ਸੁਰਤੀ ਆਪ ਉਠਾਈਆ। ਹਰਿਮੰਦਰ ਅਪਾਰ, ਧੁਰ ਦੀ ਖੇਲ ਦਏ ਵਖਾਈਆ। ਹਰਿਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ।
ਹਰਿਮੰਦਰ ਅਪਾਰ, ਸਹਿਜ ਸੁਖਦਾਇਆ। ਹਰਿਮੰਦਰ ਅਪਾਰ, ਜਗਤ ਦਲਿਦਰੀ ਦੁੱਖ ਮਿਟਾਇਆ। ਹਰਿਮੰਦਰ ਅਪਾਰ, ਅੰਤਰ ਨਿਰੰਤਰ ਦੇਵੇ ਸੁੱਖ, ਸੁੱਖ ਸਾਗਰ ਵਿਚ ਸਮਾਇਆ। ਹਰਿਮੰਦਰ ਅਪਾਰ, ਜਿਥੇ ਲੇਖਾ ਨਹੀਂ ਕਾਇਆ ਬੁੱਤ, ਬੁਤਖਾਨੇ ਵੰਡ ਨਾ ਕੋਇ ਵੰਡਾਇਆ। ਹਰਿਮੰਦਰ ਅਪਾਰ, ਜਿਥੇ ਇਕੋ ਸੁਹੰਞਣੀ ਰੁੱਤ, ਖਿਜਾਂ ਨਾ ਕੋਇ ਵਖਾਇਆ। ਹਰਿਮੰਦਰ ਅਪਾਰ, ਮਿਲੇ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਪ੍ਰਭ ਦਰ ਦਖਾਇਆ। ਹਰਿਮੰਦਰ ਅਪਾਰ, ਲੇਖੇ ਲੱਗਣ ਸੰਤ ਸੁਹੇਲੇ ਸੁੱਤ, ਅਪਰਾਧੀ ਨਜ਼ਰ ਕੋਇ ਨਾ ਆਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ।
ਹਰਿਮੰਦਰ ਅਪਾਰ, ਜਨ ਭਗਤ ਸੁਹੇਲਿਆ। ਹਰਿਮੰਦਰ ਅਪਾਰ, ਮਿਲਣਾ ਗੁਰਸਿੱਖ ਗੁਰਮੁਖ ਧੁਰ ਦੇ ਚੇਲਿਆ। ਹਰਿਮੰਦਰ ਅਪਾਰ, ਧਰਮ ਰਾਏ ਦੀ ਕੱਟੇ ਜੇਲ੍ਹਿਆ। ਹਰਿਮੰਦਰ ਅਪਾਰ, ਜਿਥੇ ਪਾਰਬ੍ਰਹਮ ਪ੍ਰਭ ਆਪਣਾ ਖੇਲ ਖੇਲਿਆ। ਹਰਿਮੰਦਰ ਅਪਾਰ, ਨਰ ਹਰਿ ਦਿਸੇ ਇਕ ਨਵੇਲਿਆ। ਹਰਿਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸੱਜਣ ਸੁਹੇਲਿਆ।
ਹਰਿਮੰਦਰ ਅਪਾਰ ਡੂੰਘਾ ਸਾਗਰ, ਸਗਲੀ ਖੇਲ ਵਿਖਾਈਆ। ਹਰਿਮੰਦਰ ਅਪਾਰ ਡੂੰਘੀ ਕਾਇਆ ਗਾਗਰ, ਗਾਗਰੀਆ ਵੱਜੇ ਵਧਾਈਆ। ਹਰਿਮੰਦਰ ਅਪਾਰ, ਜਿਥੇ ਮਿਲਦਾ ਧੁਰ ਦਾ ਆਦਰ, ਅਦਲ ਇਨਸਾਫ਼ ਇਕ ਕਮਾਈਆ । ਹਰਿਮੰਦਰ ਅਪਾਰ, ਜਿਥੇ ਪ੍ਰੇਮ ਦੀ ਚਿੱਟੀ ਚਾਦਰ, ਓਢਣ ਨਜ਼ਰ ਕੋਇ ਨਾ ਆਈਆ। ਹਰਿਮੰਦਰ ਅਪਾਰ, ਸੁਹਾਵੇ ਕਰੀਮ ਕਾਦਰ, ਕਰਤਾ ਪੁਰਖ ਧੁਰਦਰਗਾਹੀਆ। ਹਰਿਮੰਦਰ ਅਪਾਰ, ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਵਾਈਆ। ਹਰਿਮੰਦਰ ਅਪਾਰ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸ਼ਰਨਾਈਆ।
ਹਰਿਮੰਦਰ ਅਪਾਰ, ਭਗਤ ਉਪਨਿਆ। ਹਰਿਮੰਦਰ ਅਪਾਰ, ਲੇਖਾ ਰਹੇ ਨਾ ਦੀਨ ਮਜ਼੍ਹਬ ਬੰਨਿਆ। ਹਰਿਮੰਦਰ ਅਪਾਰ, ਜਿਥੇ ਇਕੋ ਨੂਰ ਜੋ ਚੜ੍ਹੇ ਚੰਨਿਆ। ਹਰਿਮੰਦਰ ਅਪਾਰ, ਮਿਲੇ ਨਾਮ ਭੰਡਾਰਾ ਸਾਚਾ ਧੰਨਿਆ। ਹਰਿਮੰਦਰ ਅਪਾਰ, ਸੁਣੇ ਨਾਦ ਬਿਨਾ ਕੰਨਿਆ। ਹਰਿ ਮੰਦਰ ਅਪਾਰ, ਪ੍ਰਭ ਸੁਹਾਇਆ ਛੱਪਰ ਛੰਨਿਆ। ਹਰਿਮੰਦਰ ਅਪਾਰ, ਵਖਾਏ ਜਨ ਭਗਤਾਂ ਜਿਨ੍ਹਾਂ ਨੇ ਭਾਣਾ ਮੰਨਿਆ। ਜੋਤੀ ਜੋਤ ਸਰੂਪ ਹਰਿ, ਆ ਆਪਣੀ ਕਿਰਪਾ ਕਰ, ਸਦਾ ਆਪਣਾ ਖੇਲ ਖਲਨਿਆ।
ਹਰਿ ਮੰਦਰ ਅਪਾਰ, ਗੁਰੂ ਗੁਰਦਿਆਲ ਹੈ। ਹਰਿਮੰਦਰ ਅਪਾਰ, ਸਤਿਗੁਰ ਸੱਚੀ ਧਰਮਸਾਲ ਹੈ। ਹਰਿਮੰਦਰ ਅਪਾਰ, ਜਿਥੇ ਪੋਹ ਨਾ ਸਕੇ ਕਾਲ ਹੈ। ਹਰਿਮੰਦਰ ਅਪਾਰ, ਜਿਥੇ ਨਾਮ ਵਸਤ ਮਿਲੇ ਸਚਾ ਧੰਨ ਮਾਲ ਹੈ। ਹਰਿਮੰਦਰ ਅਪਾਰ, ਜਿਥੇ ਨਾ ਕੋਈ ਸ਼ਾਹ ਨਾ ਕੰਗਾਲ ਹੈ। ਹਰਿਮੰਦਰ ਅਪਾਰ, ਜਿਥੇ ਇਕੋ ਜੋਤ ਨੂਰ ਅਕਾਲ ਹੈ। ਹਰਿਮੰਦਰ ਅਪਾਰ, ਜਿਥੇ ਦੀਪਕ ਤੇਲ ਬਾਤੀ ਸਕੇ ਕੋਈ ਨਾ ਬਾਲ ਹੈ। ਹਰਿਮੰਦਰ ਅਪਾਰ, ਜਿਥੇ ਤ੍ਰੈ ਵਸਤੂ ਰੱਖਿਆ ਇਕੋ ਥਾਲ ਹੈ। ਹਰਿਮੰਦਰ ਅਪਾਰ, ਜਿਥੇ ਸਾਹਿਬ ਸੁਵਾਮੀ ਚਲੇ ਨਾਲ ਨਾਲ ਹੈ। ਹਰਿਮੰਦਰ ਅਪਾਰ, ਜਿਥੇ ਸੋਂਹਦੇ ਬੁਢੇ ਬਿਰਧ ਬਾਲ ਨੌਜੁਵਾਨ ਹੈ। ਹਰਿਮੰਦਰ ਅਪਾਰ, ਜਿਥੇ ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਮਿਲਦਾ ਮਾਣ ਹੈ। ਹਰਿਮੰਦਰ ਅਪਾਰ, ਜਿਥੇ ਵੱਸਦਾ ਜੋਤੀ ਜਾਤਾ ਸ੍ਰੀ ਭਗਵਾਨ ਹੈ। ਹਰਿਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰਾ ਦਾਨ ਹੈ।
ਹਰਿਮੰਦਰ ਅਪਾਰ, ਜਗਤ ਨਿਰਾਲਿਆ। ਹਰਿਮੰਦਰ ਅਪਾਰ, ਗੁਰਮੁਖ ਵਿਰਲੇ ਮਾਤ ਵਖਾਲਿਆ। ਹਰਿਮੰਦਰ ਅਪਾਰ, ਜਨ ਭਗਤਾਂ ਆਪ ਸੁਹਾ ਲਿਆ। ਹਰਿਮੰਦਰ ਅਪਾਰ, ਜਿਥੇ ਇਕੋ ਨੂਰ ਜੋਤ ਉਜਾਲਿਆ। ਹਰਿਮੰਦਰ ਅਪਾਰ, ਜਿਥੇ ਸ਼ਾਹੋ ਭੂਪ ਬੈਠਾ ਸ਼ਾਹ ਦਲਾਲਿਆ। ਹਰਿਮੰਦਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾ ਲਿਆ। (੩ ਅਸੂ ਸ਼ਹਿਨਸ਼ਾਹੀ ਸੰਮਤ ਨੌਂ)
ਹਰਿਰੰਗ : ਹਰਿ ਰੰਗ ਹਰਿ ਭਗਤਾਂ ਮਾਣਿਆ। ਹਰਿ ਰੰਗ ਗੁਰਮੁਖਾਂ ਮਨ ਸਦਾ ਸਮਾਣਿਆ। ਹਰਿ ਹਰਿਰੰਗ
ਰੰਗ ਹਰਿ ਜੀਵ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਜੋਤ ਜੀਵ ਜੰਤ ਅੰਞਾਣਿਆਂ। ਹਰਿ ਰੰਗ ਨਾ ਬੂਝੇ ਭੁੱਲਾ ਪ੍ਰਭ ਭੁਲਾਣਿਆ । ਹਰਿ ਰੰਗ ਜਾਣੇ ਜਿਸ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਪੂਰਾ, ਮਹਾਰਾਜ ਸ਼ੇਰ ਸਿੰਘ ਹਰਿ ਰੰਗ ਵਖਾਣਿਆ। (੧੯ ਜੇਠ ੨੦੦੭ ਬਿ)
ਸੋ ਵੱਡਾ ਜਿਸ ਹਰਿ ਰੰਗ ਮਾਣਿਆਂ, ਗੁਰਮੁਖ ਨਾਉਂ ਜਗਤ ਰਹਿ ਜਾਏ। (੨੨ ਜੇਠ ੨੦੦੭ ਬਿ) ਹਰਿ ਰੰਗ ਜਨ ਵੇਖ, ਰਸਨਾ ਰਸ ਹਰਿ ਸਾਚਾ ਨਾਉਂ ਲੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਅਬਿਨਾਸ਼ੀ ਹੋਏ ਵਸ, ਜਨ ਭਗਤਾਂ ਰਹੇ ਅਧੀਨ ਹੈ। ਹਰਿ ਰੰਗ ਜਨ ਵੇਖ, ਪ੍ਰਭ ਮਾਰੇ ਸ਼ਬਦ ਖੰਡਾ, ਭੰਨੇ ਹੰਕਾਰੀ ਬੀਨ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਏਕਾ ਰਾਹ ਜਗਤ ਦਿਖਾਏ, ਚਾਰ ਵਰਨਾਂ ਏਕਾ ਥਾਂ ਬਹਾਏ, ਨਾ ਕੋਈ ਹੋਰ ਬਣਾਏ ਦੂਜਾ ਦੀਨ ਹੈ।
ਹਰਿ ਰੰਗ ਜਨ ਵੇਖ, ਜਗਤ ਵਡਿਆਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਵਿੱਚ ਟਿਕਾਈ ਹੈ। ਹਰਿ ਰੰਗ ਜਨ ਵੇਖ, ਅੱਠੇ ਪਹਿਰ ਪ੍ਰਭ ਏਕਾ ਜੋਤ ਜਗਾਈ ਹੈ। ਹਰਿ ਰੰਗ ਜਨ ਵੇਖ, ਅਗਿਆਨ ਅੰਧੇਰ ਦਏ ਮਿਟਾਈ ਹੈ। ਹਰਿ ਰੰਗ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਪੂਰਨ ਬੂਝ ਰਿਹਾ ਬੁਝਾਈ ਹੈ।
ਹਰਿ ਰੰਗ ਜਨ ਵੇਖ, ਰੰਗ ਅਨੂਪ ਹੈ। ਹਰਿ ਰੰਗ ਜਨ ਵੇਖ, ਪ੍ਰਭ ਦਿਸੇ ਸਤਿ ਸਰੂਪ ਹੈ। ਹਰਿ ਰੰਗ ਜਨ ਵੇਖ, ਮੇਲ ਮਿਲਾਵਾ ਹਰਿ ਸਾਚੇ ਸ਼ਾਹੋ ਭੂਪ ਹੈ। ਹਰਿ ਰੰਗ ਜਨ ਵੇਖ, ਸ੍ਰਿਸ਼ਟ ਸਬਾਈ ਅੰਤਮ ਕਲਜੁਗ ਚਾਰ ਕੁੰਟ ਹੋਈ ਅੰਧ ਕੂਪ ਹੈ। ਹਰਿ ਰੰਗ ਜਨ ਵੇਖ, ਮਨ ਭਏ ਅਨੰਦਾ। ਹਰਿ ਰੰਗ ਜਨ ਵੇਖ, ਉਤਰੇ ਮਨ ਕੀ ਝੂਠੀ ਚਿੰਦਾ। ਹਰਿ ਰੰਗ ਜਨ ਵੇਖ, ਏਕਾ ਏਕ ਹਰਿ ਰਾਹ ਵਖਾਏ ਦਇਆ ਕਮਾਏ, ਨਿੱਜ ਘਰ ਆਤਮ ਆਪ ਉਪਜਾਏ, ਬਣਾਏ ਸਾਚੀ ਬਿੰਦਾ। ਜੋਤੀ ਜੋਤ ਸਰੂਪ ਹਰਿ, ਸਦਾ ਸਦਾ ਜਨ ਭਗਤਾਂ ਆਪ ਬਖ਼ਸ਼ੰਦਾ।
ਹਰਿ ਕਾ ਰੂਪ ਅਗੰਮ, ਸ਼ਬਦ ਅਮੋਲ ਹੈ। ਹਰਿ ਕਾ ਰੂਪ ਅਗੰਮ, ਸ੍ਰਿਸ਼ਟ ਸਬਾਈ ਏਕਾ ਬ੍ਰਹਮ, ਪੂਰੇ ਤੋਲ ਰਿਹਾ ਤੋਲ ਹੈ। ਲੱਖ ਚੁਰਾਸੀ ਪਈ ਭਰਮ, ਅੰਤਮ ਕਲਜੁਗ ਰਹੀ ਡੋਲ ਹੈ। ਕਾਇਆ ਮਾਟੀ ਝੂਠਾ ਚਾਮ, ਸਚ ਵਸਤ ਨਾ ਕਿਸੇ ਕੋਲ ਹੈ। ਅੰਤਮ ਬਾਹਰ ਹੋਣੇ ਦਮ, ਝੂਠਾ ਰਹਿਣਾ ਕਾਇਆ ਢੋਲ ਹੈ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਲਏ ਰਖਾਏ ਦਇਆ ਕਮਾਏ, ਲੱਖ ਚੁਰਾਸੀ ਰਹੀ ਅਨਭੋਲ ਹੈ। (੭ ਹਾੜ ੨੦੧੧ ਬਿ)
ਨਿਰਗੁਣ ਸਰਗੁਣ ਹਰਿ ਹਰਿ ਰੰਗ, ਜੁਗ ਜੁਗ ਖੇਲ ਖਲਾਇੰਦਾ। (੨੨ ਜੇਠ ੨੦੧੮)
ਹਰਿ ਹਰਿ ਰੰਗ ਆਦਿ ਜੁਗਾਦਿ ਅਨੋਖਾ, ਜਗਤ ਲਲਾਰੀ ਸਮਝ ਕੋਇ ਨਾ ਪਾਈਆ। ਜਿਸ ਦੇ ਵਿਚ
ਏਥੇ ਓਥੇ ਨਹੀਂ ਧੋਖਾ, ਅਗਨੀ ਵਾਲੀ ਭੱਠੀ ਨਾ ਕੋਇ ਤਪਾਈਆ। ਮੰਜ਼ਲ ਮਾਰਗ ਰਾਹ ਦੱਸ ਕੇ ਸੌਖਾ,
ਸੋਹਣੇ ਮਨਮੋਹਣੇ ਗੁਰਮੁਖ ਲਏ ਤਰਾਈਆ। ਝਗੜਾ ਰਹੇ ਨਾ ਚੌਦਾਂ ਲੋਕਾ, ਲੁਕਵਾਂ ਭੇਵ ਅਗਲਾ ਦਏ
ਖੁਲ੍ਹਾਈਆ। ਪੜ੍ਹਨਾ ਪਏ ਨਾ ਕੋਈ ਪੋਥਾ, ਵਰਕਾ ਵਰਕਾ ਨਾ ਕੋਇ ਉਲਟਾਈਆ। ਲੱਭਣਾ ਪਏ ਕੋਈ
ਨਾ ਕੋਠਾ, ਮੰਜ਼ਲ ਆਪਣੀ ਦਏ ਚੜ੍ਹਾਈਆ। ਜਿਥੇ ਰਹੇ ਕੋਈ ਨਾ ਰੋਗਾ, ਹੰ ਬ੍ਰਹਮ ਨਾ ਕੋਇ ਵਡਿਆਈਆ ।
ਤੱਤਾਂ ਵਾਲਾ ਦਿਸੇ ਕੋਈ ਨਾ ਚੋਗਾ, ਤਨ ਵਜੂਦ ਨਾ ਕੋਇ ਸਫ਼ਾਈਆ। ਬੈਰਾਗੀਆਂ ਵਾਲਾ ਧਾਰਨਾ ਪਏ ਨਾ ਜੋਗਾ, ਜਗਤ ਜੋਗੀਸ਼ਰ ਨਾ ਕੋਇ ਸਮਝਾਈਆ। ਅਲਖ ਜਗਾ ਕੇ ਦੇਣਾ ਪਏ ਨਾ ਹੋਕਾ, ਰਸਨਾ ਢੋਲਾ ਗੀਤਾ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚਰਨ ਪ੍ਰੀਤੀ ਦੇ ਕੇ ਇਕੋ ਮੌਕਾ, ਮੁਫ਼ਤ ਆਪਣੇ ਨਾਲ ਰਲਾਈਆ। (੨੧ ਵਿਸਾਖ ਸ਼ ਸੰ ੨)
ਗੁਰਸਿਖਾਂ ਹਰਿ ਰੰਗ ਚੜ੍ਹਾਵਣਹਾਰਾ, ਸਚ ਪ੍ਰੀਤੀ ਏਕੰਕਾਰਾ ਬਖ਼ਸ਼ੇ ਦਾਤ। (੬ ਮੱਘਰ ਸ਼ ਸੰ ੧੧) (ਕਰਤਾਰ ਦਾ ਪ੍ਰੇਮ)
ਹੂਰ : ਆਪੇ ਹੂਰ ਆਪੇ ਪਰੀ, ਸਦਾ ਵਸੇ ਬਾਹਰ ਨੌਂ ਦਰੀ, ਇਕ ਖੁਲ੍ਹਾਏ ਸਾਚਾ ਘਰ ਦਸਮ ਗਲੀ। ਹੂਰ
ਦਸਮ ਗਲੀ ਬੰਦ ਕਿਵਾੜ ਖੋਲ੍ਹ ਵਖਾਈਆ। ਅੰਮ੍ਰਿਤ ਆਤਮ ਮੇਘ ਬਰਸੇ ਠੰਢੀ ਝੜੀ, ਦਿਵਸ ਰੈਣ ਛਹਿਬਰ ਲਾਈਆ। ਸਰਨ ਸਰਨਾਈ ਜੋ ਜਨ ਸਵਾਣੀ ਸਾਚੀ ਪੜੀ, ਸਚ ਮਹੱਲ ਉਚ ਅਟੱਲ ਸਚ ਕੰਤੇ ਮੇਲ ਮਿਲਾਈਆ। ਸ਼ਬਦ ਸਰੂਪੀ ਬਾਂਹ ਸਾਚੀ ਫੜੀ, ਇਕ ਬੰਧਾਏ ਸ਼ਬਦ ਡੋਰ ਸਾਚੀ ਲੜੀ, ਰਸਨਾ ਗਾਇਆ ਸੁਲੱਖਣੀ ਘੜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵ ਆਤਮ ਵਰ, ਦਰ ਦਰਵਾਜ਼ਾ ਨਜ਼ਰੀ ਆਈਆ। (੨ ਜੇਠ ੨੦੧੩ ਬਿ)
ਸਾਚਾ ਸੰਸਾ ਕਰੇ ਦੂਰ, ਦੂਰ ਦੁਰਾਡਾ ਫੇਰਾ ਪਾਈਆ। ਪਿਛਲੇ ਕਰੇ ਮਾਫ਼ ਕਸੂਰ, ਮੁਫ਼ਤ ਆਪਣੀ ਦਇਆ ਕਮਾਈਆ। ਅੱਗੇ ਸਭ ਨੇ ਰਹਿਣਾ ਹਜ਼ੂਰ, ਚਰਨ ਦੁਆਰ ਇਕ ਸਮਝਾਈਆ। ਇਕੋ ਢੋਲਾ ਗੌਣਾ ਜ਼ਰੂਰ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਗੁਰ ਅਵਤਾਰ ਸਾਰੇ ਕਰਨ ਮੰਜ਼ੂਰ, ਤੇਰੀ ਮਜ਼ਦੂਰੀ ਇਕੋ ਭਾਈਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹੀਆ। ਅਸੀਂ ਹੋਏ ਚਕਨਾ ਚੂਰ, ਬਲ ਆਪਣਾ ਗਏ ਗੁਆਈਆ। ਮੁਹੰਮਦ ਕਹੇ ਮੈਂ ਲਾਰਾ ਦੇ ਕੇ ਆਇਆ ਬਹਿਸਤੀਂ ਮਿਲੇ ਹੂਰ, ਹੂ ਹੂ ਤੇਰਾ ਭੇਵ ਕੋਇ ਨਾ ਪਾਈਆ। ਮੇਰਾ ਤੁਟਾ ਮਾਣ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ । ਮੈਂ ਅੰਤ ਹੋਇਆ ਮਜ਼ਬੂਰ, ਮੇਰੀ ਪੇਸ਼ ਨਾ ਚਲੇ ਰਾਈਆ। ਮੈਂ ਤੇਰਾ ਭੁਲਿਆ ਨੂਰ, ਤੇਰਾ ਨੂਰ ਮੇਰੀ ਖ਼ੁਦਾਈਆ। ਬਿਨ ਤੇਰੇ ਮਿਲੇ ਨਾ ਕੋਇ ਸ਼ਊਰ, ਸੋਹਬਤ ਮਾਤ ਨਾ ਕੋਇ ਵਡਿਆਈਆ। ਬਿਨ ਤੇਰੇ ਮੇਰਾ ਕਾਅਬਾ ਤਪਿਆ ਵਾਂਗ ਤੰਦੂਰ, ਆਬ ਹਯਾਤ ਨਾ ਕੋਇ ਛਿੜਕਾਈਆ। ਉਚੀ ਕੂਕ ਕੂਕ ਕਹੇ ਮਨਸੂਰ, ਸਮਸ ਤਬਰੇਜ਼ ਦਏ ਦੁਹਾਈਆ। ਸ਼ਹਿਨਸ਼ਾਹ ਪਾਤਸ਼ਾਹ ਇਕ ਗ਼ਫ਼ੂਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਮੇਰਾ ਮਹਿਬੂਬ ਦੇਵੇ ਇਕ ਸਰੂਰ, ਸੁਰਤੀ ਆਪਣੇ ਨਾਲ ਮਿਲਾਈਆ। ਮਿਲੇ ਖ਼ੁਦਾਵੰਦ ਸਾਚੀ ਹੂਰ, ਹੁਜ਼ਰੇ ਆਪਣੇ ਲਏ ਬਹਾਈਆ। ਸੂਫ਼ੀ ਕਹੇ ਮੇਰਾ ਮੁਰਸ਼ਦ ਮੇਰੀ ਆਸਾ ਪੂਰ, ਮੁਸਲਿਮ ਸੁੰਨੀ ਨਾ ਕੋਇ ਵਖਾਈਆ। ਚਾਰ ਯਾਰੀ ਰਹੇ ਦੂਰ ਦੂਰ, ਦਰ ਦਰਵਾਜ਼ੇ ਨੇੜ ਢੁਕਣ ਨਾ ਪਾਈਆ। ਜੋ ਦੀਸੇ ਸੋ ਅੰਤਮ ਕੂੜ, ਫ਼ਨਾਹ ਰੂਪ ਆਪ ਸਮਝਾਈਆ। ਚਲੋ ਰਲ ਕੇ ਮੰਗੀਏ ਚਰਨ ਧੂੜ, ਪ੍ਰਭ ਸੱਚਾ ਮਿਹਰ ਨਜ਼ਰ ਨਜ਼ਰ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਰਿਹਾ ਜਣਾਈਆ। (੨੧ ਜੇਠ ੨੦੧੯ ਬਿ)
ਅੰਤ ਰਾਏ ਧਰਮ ਨਾ ਮੰਗੇ ਕੋਇ ਮਸੂਲ, ਚਿਤਰ ਗੁਪਤ ਨਾ ਲੇਖ ਵਖਾਇੰਦਾ । ਲਾੜੀ ਮੌਤ ਨੇੜ ਨਾ ਆਏ ਹੂਰ, ਕੋਟਨ ਕੋਟ ਬਹਿਸ਼ਤ ਜੰਨਤ ਚਰਨਾਂ ਹੇਠ ਦਬਾਇੰਦਾ। ਸਾਚੇ ਸੰਤ ਇਕ ਸਰੂਰ, ਸਤਿ ਪੁਰਖ ਨਿਰੰਜਣ ਆਪਣਾ ਰਸ ਚਖਾਇੰਦਾ। (੨੪ ਭਾਦਰੋਂ ੨੦੧੯ ਬਿ)
ਪੀਰ ਪੈਗ਼ੰਬਰ ਲਾਰਾ ਦੇ ਕੇ ਗਏ ਬਹਿਸ਼ਤੀ ਮਿਲਣ ਹੂਰੀ, ਹੂਰ ਜ਼ਹੂਰ ਨਾ ਕੋਈ ਵਖਾਇੰਦਾ। (੨੬ ਪੋਹ ੨੦੧੯ ਬਿ)
ਹੰਹੰਹੰਹੰਹੰ : ਹੰ ਜੀਵ ਸੋ ਭਗਵਾਨਾ। (੧੪ ਮੱਘਰ ੨੦੧੦ ਬਿ)
ਕਲਜੁਗ ਅੰਤਮ ਏਹ ਕੀ ਗਿਆ ਹੋ, ਹੋਕਾ ਦੇ ਕੇ ਰਹੇ ਸੁਣਾਈਆ। ਆਪਣਾ ਨਾਮ ਰੱਖ ਕੇ ਸੋ, ਹੰ
ਬ੍ਰਹਮ ਲਿਆ ਮਿਲਾਈਆ। (੧੬ ਹਾੜ ੨੦੨੧ ਬਿ)
ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਬੋਧ ਅਗਾਧਾ ਬਣ ਕੇ ਪੰਡਤ, ਬੁੱਧੀ ਤੋਂ ਪਰ੍ਹੇ
ਭੇਵ ਖੁਲ੍ਹਾਵਾਂਗਾ। (੧੫ ਸਾਵਣ ਸ਼ ਸੰ ੮)
ਹੰਸ : ਗੁਰਸਿਖ ਉਤਮ ਹੰਸ, ਸੋਹੰ ਮੋਤੀ ਚੋਗ ਚੁਗਾਵੇ। (੧੨ ਵਿਸਾਖ ੨੦੦੮ ਬਿ)
ਹੰਸ
ਵਡ ਹੰਸ ਪਰਮਹੰਸ ਗੁਰਸਿਖ ਲਿਖਾਇਆ। (੧੭ ਸਾਵਣ ੨੦੦੮ ਬਿ)
ਹੰਸ ਬਣੋ ਕਾਗ, ਸੋਹੰ ਢੋਲਾ ਗਾਈਆ। ਜਨਮ ਕਰਮ ਦਾ ਧੋਵੋ ਦਾਗ਼, ਦੁਰਮਤ ਮੈਲ ਰਹਿਣ ਕੋਇ ਨਾ
ਪਾਈਆ। (੨੨ ਜੇਠ ੨੦੨੧ ਬਿ)
ਪੜ੍ਹਦੇ ਪੜ੍ਹਦੇ ਹੋਏ ਹੰਸ ਕਾਂ, ਬੁਧੀ ਕਾਗ ਵਾਗ ਕੁਰਲਾਈਆ। ਬਿਨ ਕਲਮਿਉਂ ਬਿਨ ਸ਼ਰਅ ਬਿਨ ਜ਼ਬ੍ਹਾ
ਖਾਂਦੇ ਸੂਰ ਗਾਂ, ਛੁਰੀ ਹੱਕ ਹਲਾਲ ਹੱਥ ਨਾ ਕਿਸੇ ਉਠਾਈਆ। (੭ ਸਾਵਣ ੨੦੨੧ ਬਿ)
ਹਰਿ : ਨਾ ਹਰਿ ਨੀਲਾ ਨਾ ਹਰਿ ਕਾਲਾ ਨਾ ਹਰਿ ਪੀਲਾ ਨਾ ਹਰਿ ਲਾਲ ਗੁਲਾਲਾ। ਜੋਤ ਸਰੂਪੀ ਇਕੋ ਹਰਿ
ਜਗੇ ਜੋਤ ਗੁਰਸਿੱਖ ਕਰੋ ਹੀਲਾ। ਹਰਿ ਬਣਿਆ ਆਪ ਦਲਾਲਾ। ਨਾ ਕੋਈ ਵਰਨ ਨਾ ਕੋਈ ਗੋਤ, ਦੁਰਮਤ ਮੈਲ ਰਿਹਾ ਧੋਤ, ਵਿਚ ਮਾਤ ਧਰ ਜੋਤ, ਸਾਚਾ ਹਰਿ ਦੀਨ ਦਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੀ ਆਤਮ ਵਾਸ ਰਖਾਏ, ਨਾ ਵਸੇ ਕਿਸੇ ਮੰਦਰ ਨਾ ਧਰਮਸਾਲਾ। (੭ ਚੇਤ ੨੦੧੧ ਬਿ੦
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਸਾਚਾ ਹਾਲੀ ਸਾਚਾ ਪਾਲੀ, ਗੁਰਮੁੱਖਾਂ ਕਰੇ ਆਪ ਰਖਵਾਲੀ, ਨਾ ਵਸੇ ਕਿਸੇ ਤੀਰਥ ਨਾ ਵਸੇ ਕਿਸੇ ਤਟ। ਨਾ ਕੋਈ ਤੀਰਥ ਨਾ ਕੋਈ ਤਟ। ਹਰਿ ਜੀ ਵਸੇ ਘਟ ਘਟ। ਗੁਰਮੁਖ ਏਕਾ ਝਾਤੀ ਮਾਰ, ਆਪਣੀ ਕਾਇਆ ਮਟ। ਪ੍ਰਭ ਅਬਿਨਾਸ਼ੀ ਖੋਲ੍ਹੀ ਬੈਠਾ ਤਾਕੀ, ਅੱਗੇ ਜੋਤ ਜਗੇ ਲਟ ਲਟ। ਜੋਤੀ ਜੋਤ ਸਰੂਪ ਹਰਿ, …… (੭ ਚੇਤ ੨੦੧੧ ਬਿ)ਂ
ਹਰਿਭਜਨ : ਹਰਿਭਜਨ ਹਰਿ ਕਾ ਧਿਆਨ। ਹੋਏ ਮੇਲ ਭਗਤ ਭਗਵਾਨ । (੭ ਜੇਠ ੨੦੧੦ ਬਿ) ਹਰਿਭਜਨ
ਹਰਿਭਜਨ ਹਰਿ ਹੋਏ ਸਹਾਈ। ਹਰਿਭਜਨ ਹਰਿ ਦੇਵੇ ਵਡਿਆਈ। ਹਰਿਭਜਨ ਗੁਰਮੁਖ ਦਾਤ ਪ੍ਰਭ ਦਰ ਤੇ ਪਾਈ। ਹਰਿਭਜਨ ਵਡ ਕਰਾਮਾਤ, ਆਤਮ ਤ੍ਰਿਖਾ ਦੇ ਬੁਝਾਈ। ਹਰਿ ਭਜਨ ਇਕ ਰਖਾਏ ਨਾਤ, ਆਤਮ ਜੋਤੀ ਆਪ ਜਗਾਈ। ਹਰਿਭਜਨ ਗੁਰਸਿੱਖਾਂ ਮਿਟਾਏ ਅੰਧੇਰੀ ਰਾਤ, ਦਿਵਸ ਰੈਣ ਰਹੇ ਰਸਨਾ ਗਾਈ। ਹਰਿਭਜਨ ਅੰਤਮ ਪੁੱਛੇ ਗੁਰਸਿੱਖਾਂ ਬਾਤ, ਵੇਲੇ ਅੰਤ ਹੋਏ ਸਹਾਈ। ਹਰਿਭਜਨ ਅੰਦਰ ਵੇਖ ਮਾਰ ਝਾਤ, ਸਚ ਵਸਤ ਤੇਰੇ ਘਰ ਟਿਕਾਈ। ਹਰਿਭਜਨ ਮਿਟਾਏ ਜ਼ਾਤ ਪਾਤ, ਭਰਮ ਭੁਲੇਖਾ ਰਹੇ ਨਾ ਰਾਈ । ਹਰਿਭਜਨ ਦੇਵੇ ਦਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਆਪ ਰਘੁਰਾਈ।
ਹਰਿਭਜਨ ਕਲ ਸਾਚਾ ਜੋਗ। ਹਰਿਭਜਨ ਰਸ ਸਾਚਾ ਭੋਗ। ਹਰਿਭਜਨ ਗੁਰਮੁਖਾਂ ਮੇਟੇ ਸਰਬ ਵਿਯੋਗ। ਹਰਿਭਜਨ ਰਸਨਾ ਜਪ ਮਿਟਾਏ ਹਉਮੇ ਰੋਗ। ਹਰਿਭਜਨ ਸੋਹੰ ਸ਼ਬਦ ਚੁਗਾਏ ਚੋਗ। ਹਰਿਭਜਨ ਹਰਿ ਦੇਵੇ ਦਰਸ ਅਮੋਘ। ਹਰਿਭਜਨ ਹਰਿ ਆਪ ਮਿਟਾਏ ਚਿੰਤਾ ਸੋਗ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਧੋਗ।
ਹਰਿਭਜਨ ਆਤਮ ਉਜਿਆਰੀ। ਹਰਿਭਜਨ ਦੇਵੇ ਗਿਰਧਾਰੀ। ਹਰਿਭਜਨ ਗੁਰਮੁਖ ਸਾਚੇ ਦੁਰਮਤ ਉਤਾਰੀ। ਹਰਿਭਜਨ ਹਰਿ ਦੇਵੇ ਦਾਤ ਸ਼ਬਦ ਭੰਡਾਰੀ । ਹਰਿਭਗਤ ਸਾਚਾ ਰਾਜ ਸੱਚੀ ਸਿਕਦਾਰੀ। ਹਰਿਭਜਨ
ਚਰਨ ਲਗਾਏ ਸੱਚਾ ਦਰਬਾਰੀ। ਹਰਿਚਰਨ ਫਿਰਨ ਆਏ ਵਡ ਹੰਕਾਰੀ। ਹਰਿਚਰਨ ਗੁਰਸਿੱਖ ਸਾਚੇ ਆਤਮ ਧਾਰੀ। ਹਰਿਚਰਨ ਆਤਮ ਜੋਤ ਜਗਾਏ ਅਗੰਮ ਅਪਾਰੀ। ਹਰਿਭਜਨ ਪ੍ਰਗਟ ਹੋਏ ਆਪ ਨਿਰੰਕਾਰੀ। ਹਰਿਚਰਨ ਵੇਖੇ ਵਿਗਸੇ ਕਰੇ ਵਿਚਾਰੀ। ਹਰਿਭਜਨ ਕਾਇਆ ਕੋਟ ਕਿਲਾ ਉਸਾਰੀ। ਹਰਿਭਜਨ ਸੋਹੰ ਦੇਵੇ ਸਚ ਅਟਾਰੀ। ਹਰਿਭਜਨ ਵਿਚ ਮਾਤ ਨਾ ਹੋਏ ਖਵਾਰੀ। ਹਰਿਭਜਨ ਸਾਚੇ ਧਾਮ ਆਪ ਬਹਾਏ ਬਨਵਾਰੀ। ਹਰਿਭਜਨ ਏਕਾ ਰੰਗ ਰੰਗੇ ਅਪਾਰੀ । ਹਰਿਭਜਨ ਗੁਰਮੁਖ ਖੁਲ੍ਹਾਏ ਦਸਮ ਦਵਾਰੀ। ਹਰਿਭਜਨ ਏਕਾ ਜੋਤ ਪ੍ਰਭ ਇਕ ਉਧਾਰੀ। ਹਰਿਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਨਾਮ ਅਪਾਰੀ।
ਹਰਿਭਜਨ ਹਰਿ ਕਾ ਧਿਆਨ। ਹੋਏ ਮੇਲ ਭਗਤ ਭਗਵਾਨ। ਹਰਿਭਜਨ ਚਰਨ ਧੂੜ ਇਸ਼ਨਾਨ। ਹਰਿਭਜਨ ਆਤਮ ਸਹਿੰਸੇ ਸਰਬ ਮਿਟ ਜਾਣ। ਹਰਿਭਜਨ ਏਕਾ ਸ਼ਬਦ ਉਪਜਾਵੇ ਕਾਨ। ਹਰਿਭਜਨ ਸਾਚੀ ਧੁਨ ਦੇਵੇ ਮਹਾਨ । ਹਰਿਭਜਨ ਆਤਮ ਮਾਰੇ ਸਾਚਾ ਬਾਣ। ਹਰਿਭਜਨ ਸਾਚਾ ਦੇਵੇ ਸ਼ਬਦ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ।
ਹਰਿਭਜਨ ਵਡ ਰਾਜਨ ਰਾਜ। ਹਰਿਭਜਨ ਪ੍ਰਭ ਸੋਹੰ ਬੰਨ੍ਹਾਏ ਗੁਰਸਿੱਖਾਂ ਸਿਰ ਤਾਜ। ਹਰਿਭਜਨ ਆਪ ਲਗਾਏ ਘਰ ਦਸਵੇਂ ਸਾਚੀ ਆਵਾਜ਼। ਹਰਿਭਜਨ ਗੁਰਸਿੱਖ ਚੜ੍ਹਾਏ ਸਾਚੇ ਜਹਾਜ। ਹਰਿਭਜਨ ਸ਼ਬਦ ਸਰੂਪੀ ਉਡਾਵੇ ਬਾਜ। ਹਰਿਭਜਨ ਗੁਰਸਿੱਖ ਸਵਾਰੇ ਆਪੇ ਕਾਜ। ਹਰਿਭਜਨ ਆਪ ਮਿਟਾਏ ਜਗਤ ਤ੍ਰਿਸ਼ਨਾ ਤ੍ਰਿਖਾ ਡਾਂਜ। ਹਰਿਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਦੇਵੇ ਚਰਨ ਰਖਾਏ ਸਾਚੀ ਸਾਂਝ। ਹਰਿਭਜਨ ਸਚ ਧਨ ਮਾਲ। ਰਸਨਾ ਜਪ ਨਾ ਹੋਏ ਕੰਗਾਲ। ਹਰਿਭਜਨ ਆਤਮ ਹੋਏ ਲਾਲੋ ਲਾਲ। ਹਰਿਭਜਨ ਸਾਚਾ ਦੀਪਕ ਜੋਤ ਜਗੇ ਮਿਸਾਲ । ਹਰਿਭਜਨ ਸਚ ਸ਼ਬਦ ਸੁਰਤ ਸੰਭਾਲ। ਹਰਿਭਜਨ ਭੱਜਣ ਨਾ ਮਾਨਸ ਜਵਾਨੀ ਡਾਲ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ। ਹਰਿਭਜਨ ਹਰਿ ਹਰਿ ਦਾ ਵਾਸ। ਹਰਿਭਜਨ ਆਪ ਦੁਵਾਏ ਗੁਰਸਿੱਖਾਂ ਸਵਾਸ ਸਵਾਸ। ਹਰਿਭਜਨ ਮਾਤ ਗਰਭ ਹੋਏ ਸਹਾਈ, ਆਤਮ ਰੱਖੇ ਵਾਸ। ਹਰਿਭਜਨ ਮਾਇਆ ਮਮਤਾ ਕਰੇ ਨਾਸ। ਹਰਿਭਜਨ ਸ਼ਬਦ ਉਡਾਰੀ ਆਪ ਲਗਾਏ ਮਾਤ ਪਤਾਲ ਅਕਾਸ਼। ਹਰਿਭਜਨ ਗੁਰਮੁਖ ਕਰਾਏ ਸਚ ਘਰ ਵਾਸ। ਹਰਿਭਜਨ ਗੁਰਮੁਖਾਂ ਕਰੇ ਬੰਦ ਖਲਾਸ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਚਰਨ ਦਾਸ।
ਹਰਿਭਜਨ ਸ਼ਬਦ ਘਨਘੋਰ। ਹਰਿਭਜਨ ਹਰਿ ਸ਼ਬਦ ਚੁਕਾਏ ਮੋਰ ਤੋਰ। ਹਰਿਭਜਨ ਗੁਰਸਿੱਖ ਉਡਾਏ ਪਤੰਗ ਡੋਰ। ਹਰਿਭਜਨ ਹਰਿ ਦਿਵਸ ਰੈਣ ਰਖਾਏ, ਸਾਚੀ ਅਨਹਦ ਸਾਚੀ ਧੁਨ ਉਪਜਾਏ, ਸੁਨ ਮੁਨ ਆਪ ਖੁਲ੍ਹਾਏ, ਪੈਂਦੀ ਰਹੇ ਸਦਾ ਘਨਘੋਰ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਪੰਜੇ ਚੋਰ।
ਪੰਜੇ ਚੋਰ ਵਸਣ ਤਨ। ਹਰਿਭਜਨ ਨਾ ਲੱਗਣ ਦੇਵੇ ਆਤਮ ਸੰਨ੍ਹ। ਹਰਿਭਜਨ ਪ੍ਰਭ ਅਬਿਨਾਸ਼ੀ ਆਪ ਸੁਣਾਏ ਕੰਨ। ਹਰਿਭਜਨ ਲੱਗਣ ਦੇਵੇ ਨਾ ਝੂਠਾ ਡੰਨ। ਹਰਿਭਜਨ ਅੰਤਮ ਬੇੜਾ ਦੇਵੇ ਬੰਨ੍ਹ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰਾਏ ਧੰਨ ਧੰਨ।
ਹਰਿਭਜਨ ਸ਼ਬਦ ਇਸ਼ਾਰਾ। ਹਰਿਭਜਨ ਆਪ ਖੁਲ੍ਹਾਏ ਦਸਮ ਦਵਾਰਾ। ਆਪ ਵਖਾਏ ਪਾਰ ਕਿਨਾਰਾ। ਆਪ ਕਰਾਏ ਜੋਤ ਅਕਾਰਾ। ਆਪ ਆਪਣਾ ਕੀਆ ਪਸਾਰਾ। ਸਚ ਸ਼ਬਦ ਸੱਚੀ ਧੁਨਕਾਰਾ। ਅਨਹਦ ਵੱਜੇ ਪਵਣ ਹੁਲਾਰਾ। ਆਵਣ ਗਵਣ ਬੂਝ ਬੁਝਾਰਾ। ਅੰਮ੍ਰਿਤ ਮੇਘ ਬਰਸੇ ਸਵਣ, ਉਲਟ ਕਵਲ ਚਲੇ ਫੁਹਾਰਾ। ਗੁਰਮੁਖ ਆਤਮ ਹੋਈ ਬਵਲ, ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਹੋਏ ਪ੍ਰਕਾਸ਼ ਉਪਰ ਧਵਲ, ਪੰਚਮ ਜੇਠ ਕੀਆ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਮਾਣ ਦਵਾਏ, ਸਾਚੀ ਭਿਛਿਆ ਝੋਲੀ ਪਾਏ, ਮੰਗਿਆ ਜਿਸ ਦਵਾਰ। (੭ ਜੇਠ ੨੦੧੦ ਬਿ)
ਹਰਿ ਜੋਤ : ਸ੍ਰਿਸ਼ਟ ਸਾਰੀ ਨੂੰ ਟੁੰਬ ਉਠਾਇਆ। ਮਦਿ ਮਾਸ ਦਾ ਹੋਏ ਸਫਾਇਆ। ਰਹੇ ਨਾ ਜੀਵ ਹਰਿ ਜੋਤ
ਜਿਸ ਰਸਨਾ ਲਾਇਆ। ਈਸ਼ਰ ਬ੍ਰਹਮ ਜੀਵ ਬ੍ਰਹਮ ਰੂਪ ਉਪਾਇਆ। ਕਲੂ ਕਾਲ ਨੇ ਪੜਦਾ ਪਾਇਆ। ਜਿਸ ਨੇ ਬ੍ਰਹਮ ਦਾ ਨਾਮ ਭੁਲਾਇਆ। ਮਦਿ ਮਾਸ ਜਿਨ ਰਸਨੀ ਲਵਾਇਆ। ਕੂਕਰ ਸੂਕਰ ਮਾਣਸ ਰੂਪ ਬਣਾਇਆ। ਐਸੀ ਸਤਿਗੁਰ ਦੇ ਸਜ਼ਾਇਆ। ਗੁਰ ਚਰਨਾਂ ਤੋਂ ਪਰੇ ਹਟਾਇਆ। ਪਰੇਤ ਜੂਨ ਉਨ੍ਹਾਂ ਨੂੰ ਪਾਇਆ। ਈਸ਼ਰ ਜੀਵ ਜਿਸ ਜੀਵ ਨੇ ਖਾਇਆ। ਲੱਖ ਚੁਰਾਸੀ ਚੱਕਰ ਲੁਵਾਇਆ। ਸਰਬ ਥਾਏਂ ਪ੍ਰਭ ਸਦਾ ਸਮਾਇਆ। ਭੋਲਾ ਜੀਵ ਨਾ ਜਾਣੇ ਮੇਰੀ ਮਾਇਆ। ਹਰਿਜੂ ਹਰ ਮਾਹਿ ਸਮਾਇਆ। ਹਰਿ ਜੋਤ ਸਭ ਜੀਵ ਜੁਵਾਇਆ। ਬਿਨ ਜੋਤ ਦੇ ਸੁਵਾਸ ਨਾ ਆਇਆ। ਈਸ਼ਰ ਜੀਵ ਮਾਹਿ ਸਮਾਇਆ। ਸੋਹੰ ਸ਼ਬਦ ਸਰਬ ਸੁਖਦਾਇਆ । ਮਹਾਰਾਜ ਸ਼ੇਰ ਸਿੰਘ ਸਚ ਮੰਤਰ ਦ੍ਰਿੜਾਇਆ। (੫ ਚੇਤ ੨੦੦੭ ਬਿ)
ਜੋਤ ਜੋਤ ਜੋਤ, ਹਰਿ ਜੋਤ ਜਗਾਈ। ਜੋਤ ਜੋਤ ਜੋਤ, ਹਰਿ ਖੇਲ ਰਚਾਈ । ਜੋਤ ਜੋਤ ਜੋਤ, ਹਰਿ ਮੇਲ ਮਿਲਾਈ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘ ਵਿਚ ਮਾਤ ਜੋਤ ਪਰਗਟਾਈ। ਜੋਤ ਜੋਤ ਜੋਤ ਪ੍ਰਭ ਜੋਤ ਪਰਗਟਾ ਕੇ। ਜੋਤ ਜੋਤ ਜੋਤ, ਪ੍ਰਭ ਗੁਰਸਿਖ ਦੀਪਕ ਜੋਤ ਜਗਾ ਕੇ। ਜੋਤ ਜੋਤ ਜੋਤ, ਸੋਹੰ ਸਾਚਾ ਮੋਖ ਰਖਾ ਕੇ। ਜੋਤ ਜੋਤ ਜੋਤ, ਪ੍ਰਭ ਰੋਗ ਸੋਗ ਜਾਏ ਮਿਟਾ ਕੇ। ਜੋਤ ਜੋਤ ਜੋਤ, ਪ੍ਰਭ ਸਭ ਜਾਏ ਭੇਖ ਗਵਾ ਕੇ। ਜੋਤ ਜੋਤ ਜੋਤ, ਪ੍ਰਭ ਗੁਰਸਿਖਾਂ ਦਰਸ ਅਮੋਘ ਦਿਖਾ ਕੇ। ਜੋਤ ਜੋਤ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਜਾਏ ਜੋਤ ਜਗਾ ਕੇ।
ਜੋਤ ਜੋਤ ਜੋਤ, ਹਰਿ ਜੋਤ ਪਸਾਰਾ। ਜੋਤ ਜੋਤ ਜੋਤ, ਹਰਿ ਜੋਤ ਅਧਾਰਾ । ਜੋਤ ਜੋਤ ਜੋਤ, ਲੱਖ ਚੁਰਾਸੀ ਵਿਚ ਪਸਾਰਾ। ਜੋਤ ਜੋਤ ਜੋਤ, ਹਰਿ ਆਪ ਦਿਸਾਏ ਸਾਚਾ ਘਰ ਬਾਹਰਾ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਨਰਾਇਣ ਨਰ ਅਵਤਾਰਾ।
ਜੋਤ ਜੋਤ ਜੋਤ ਨਿਰੰਕਾਰੀ। ਜੋਤ ਜੋਤ ਜੋਤ, ਹਰਿ ਏਕਾ ਜੋਤ ਤੀਨ ਲੋਕ ਪਸਾਰੀ। ਜੋਤ ਜੋਤ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਆਪ ਨਿਵਾਰੀ।
ਜੋਤ ਜੋਤ ਜੋਤ, ਜਗੇ ਜਗਤ ਜੋਤੀ। ਗੁਰਸਿਖ ਬਣਾਏ ਗੁਰ ਸਾਚਾ ਮਾਣਕ ਮੋਤੀ। ਸ੍ਰਿਸ਼ਟ ਸਬਾਈ ਰਹੀ ਸੋਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਚਾਰ ਵਰਨ ਏਕਾ ਗੋਤੀ। (੧ ਮਾਘ ੨੦੦੯ ਬਿ)
ਹਰਿ ਜੋਤ ਹਰਿ ਪਸਾਰ ਹੈ। ਹਰਿ ਜੋਤ ਸ੍ਰਿਸ਼ਟ ਸਬਾਈ ਹਰਿ ਰਿਹਾ ਪਸਰ ਪਸਾਰ ਹੈ। ਹਰਿ ਜੋਤ ਇਕ ਦਿਸੇ ਅਨੇਕ ਹੈ। ਹਰਿ ਜੋਤ ਏਕਾ ਇਕੋ ਟੇਕ ਹੈ। ਹਰਿ ਜੋਤ ਇਕ ਬੁੱਧ ਕਰੇ ਬਬੇਕ ਹੈ। ਹਰਿ ਜੋਤ ਇਕ ਗੁਰਮੁਖ ਕਾਇਆ ਲਗਣ ਨਾ ਦੇਵੇ ਸੇਕ, ਰੱਖੇ ਠੰਡੀ ਛਾਉਂ ਹੈ। ਹਰਿ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ੍ਰਿਸ਼ਟ ਸਬਾਈ ਵੇਖੇ, ਲਿਖੇ ਸਾਚੇ ਲੇਖ ਹੈ। ਹਰਿ ਜੋਤ ਹਰਿ ਲੇਖ ਲਿਖਾਰੀ। ਹਰਿ ਜੋਤ ਹਰਿ ਸਰਬ ਪਸਾਰੀ। ਹਰਿ ਜੋਤ ਵੇਖੇ ਵਿਗਸੇ ਕਰੇ ਵਿਚਾਰੀ। ਹਰਿ ਜੋਤ ਲੱਖ ਚੁਰਾਸੀ ਜੀਵਾਂ ਜੰਤਾਂ ਸਾਧਾਂ ਸੰਤਾਂ ਪਾਵੇ ਸਾਰੀ। ਹਰਿ ਜੋਤ ਹਰਿ ਮਾਤ ਧਰ, ਕਰੇ ਖੇਲ ਅਪਰ ਅਪਾਰੀ। ਹਰਿ ਜੋਤ ਦਿਸੇ ਸਾਚੇ ਘਰ ਆਤਮ ਦਰ, ਬਾਹਰ ਲੱਭਣ ਜੀਵ ਗੁਵਾਰੀ। ਹਰਿ ਜੋਤ ਇਕ ਨਰ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਅੰਦਰ ਵਸੇ ਗੁਰਸਿੱਖ ਤੇਰੀ ਕਾਇਆ ਮਹੱਲ ਅਟਾਰੀ। (੫ ਮੱਘਰ ੨੦੧੦ ਬਿ)
ਹਰਿ ਜੋਤ ਇਕ ਅਕਾਰ ਹੈ। ਹਰਿ ਜੋਤ ਸ੍ਰਿਸ਼ਟ ਸਬਾਈ ਪਸਰ ਪਸਾਰ ਹੈ । ਹਰਿ ਜੋਤ ਤਿੰਨਾਂ ਲੋਕਾਂ ਪਾਵੇ ਸਾਰ ਹੈ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਆਈ ਜਾਮਾ ਧਾਰ ਹੈ।
ਹਰਿ ਜੋਤ ਹਰਿ ਗੁਣ ਜਾਣ। ਹਰਿ ਜੋਤ ਹਰਿ ਰੰਗ ਪਛਾਣ। ਹਰਿ ਜੋਤ ਵਿਚ ਮਾਤ ਸਚ ਨਿਸ਼ਾਨ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਕਲ ਮਾਤ ਪ੍ਰਗਟਾਏ ਵਡ ਬਲੀ ਬਲਵਾਨ। ਹਰਿ ਜੋਤ ਹਰਿ ਨਿਰੰਕਾਰ। ਹਰਿ ਜੋਤ ਵਿਚ ਮਾਤ ਜੋਤ ਸਰੂਪੀ ਲਿਆ ਅਵਤਾਰ। ਹਰਿ ਜੋਤ ਘਰ ਸਾਚੇ ਵਸੇ, ਕਰੇ ਸਚ ਅਕਾਰ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵਿਰਲਾ ਕਲਜੁਗ ਪਾਵੇ ਸਾਰ।
ਹਰਿ ਜੋਤ ਹਰਿ ਨਿਰਾਲੀ। ਹਰਿ ਜੋਤ ਚਾਰੋਂ ਕੁੰਟ ਦਿਸੇ, ਕੋਈ ਦਰ ਘਰ ਸਰ ਨਾ ਖਾਲੀ। ਹਰਿ ਜੋਤ ਨਰ ਨਰਾਇਣ, ਸ੍ਰਿਸ਼ਟ ਸਬਾਈ ਸਾਚਾ ਮਾਲੀ । ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਪ੍ਰਗਟਾਈ ਕਲਜੁਗ ਤੇਰੀ ਅੰਤ ਕਰਾਏ ਚਾਲੀ। ਹਰਿ ਜੋਤ ਹਰਿ ਕਾ ਵਾਸ। ਹਰਿ ਜੋਤ ਸਰੂਪੀ ਵਿਚ ਮਾਤ ਪਾਵੇ ਰਾਸ। ਹਰਿ ਜੋਤ ਅੰਤਮ ਅੰਤ ਕਲ ਬੇਮੁਖਾਂ ਕਰੇ ਨਾਸ। ਹਰਿ ਜੋਤ ਗੁਰਮੁਖ ਸੰਤ ਜਨਾਂ ਹੋਈ ਰਹੇ ਦਾਸਨ ਦਾਸ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤਮ ਆਇਆ, ਸ੍ਰਿਸ਼ਟ ਸਬਾਈ ਆਪ ਕਰਾਏ ਨਾਸ।
ਹਰਿ ਜੋਤ ਹਰਿ ਕੀ ਧਾਰ। ਹਰਿ ਜੋਤ ਗੁਰਮੁਖ ਸਾਚੇ ਕਰ ਵਿਚਾਰ। ਹਰਿ ਜੋਤ ਬੇਮੁਖਾਂ ਰੋੜ੍ਹੇ ਵਹਿੰਦੀ ਧਾਰ। ਹਰਿ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਚ ਮਾਤ ਜਗਾਏ ਕਰੇ ਰੁਸ਼ਨਾਏ, ਕਲਜੁਗ ਭੁੱਲੇ ਜੀਵ ਗਵਾਰ।
ਹਰਿ ਜੋਤ ਖੇਲ ਅਵਲੜਾ। ਹਰਿ ਜੋਤ ਹਰਿ ਏਕਾ ਏਕ ਵਸੇ ਧਾਮ ਇਕੱਲੜਾ। ਹਰਿ ਜੋਤ ਗੁਰਮੁਖ ਸਾਚੇ ਸੰਤ ਜਨਾਂ, ਆਪ ਫੜਾਏ ਸਾਚਾ ਪਲੜਾ। ਹਰਿ ਜੋਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਤੇਰੇ ਆਤਮ ਦਰ ਦਵਾਰ ਅੱਗੇ ਖਲੜਾ।
ਹਰਿ ਜੋਤ ਹਰਿ ਨਿਰਾਧਾਰ। ਹਰਿ ਜੋਤ ਕਰੇ ਕਰਾਏ ਸਾਚੀ ਕਾਰ। ਹਰਿ ਜੋਤ ਮਾਤ ਆਏ ਜਾਏ ਵਾਰੋ ਵਾਰ। ਹਰਿ ਜੋਤ ਜੋਤ ਸਰੂਪੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਕਲ ਜਾਮਾ ਪਾਏ ਨਾਮ ਰਖਾਏ ਕਲਗੀਧਰ ਅਵਤਾਰ। (੬ ਚੇਤ ੨੦੧੧ ਬਿ)
ਹਰਿ ਜੋਤ ਜਗਤ ਪ੍ਰਕਾਸ਼। ਵਰਨ ਗੋਤ ਏਕਾ ਰਾਸ। ਹਰਿ ਜੋਤ ਹਰਿ ਭਗਤ ਜਗਤ ਵਾਸ। ਹਰਿ ਜੋਤ ਸ਼ਬਦ ਚਲਾਏ ਸਵਾਸ ਸਵਾਸ। ਹਰਿ ਜੋਤ ਗੁਰਮੁੱਖ ਵਡਿਆਏ, ਦਇਆ ਕਮਾਏ ਮਾਤ ਪਤਾਲ ਅਕਾਸ਼। ਹਰਿ ਜੋਤ ਸਦ ਡਗਮਗਾਏ, ਆਦਿ ਅੰਤ ਨਾ ਜਾਏ ਵਿਨਾਸ। ਹਰਿ ਜੋਤ ਪ੍ਰਭ ਲੋਕਮਾਤ ਧਰਾਏ, ਵੇਖ ਵਖਾਣੇ ਦਹਿ ਦਿਸ਼ ਦਸ ਮਾਸ। (੨੧ ਪੋਹ ੨੦੧੧ ਬਿ)
ਹਰਿ ਜੋਤੀ ਨੂਰ ਨੂਰ ਉਜਾਲਾ, ਉਜਲ ਰੂਪ ਦਰਸਾਈਆ। ਹਰਿ ਜੋਤੀ ਨੂਰ ਗੋਬਿੰਦ ਗੋਪਾਲਾ, ਗੁਰ ਸਤਿਗੁਰ ਧਾਰ ਚਲਾਈਆ। ਹਰਿ ਜੋਤੀ ਨੂਰ ਸਚਖੰਡ ਸੱਚੀ ਧਰਮਸਾਲਾ, ਧੁਰ ਮੰਦਰ ਇਕ ਵਡਿਆਈਆ। ਹਰਿ ਜੋਤੀ ਨੂਰ ਖੇਲ ਨਿਰਾਲਾ, ਨਿਰਗੁਣ ਨਿਰਵੈਰ ਆਪ ਕਰਾਈਆ। ਹਰਿ ਜੋਤੀ ਨੂਰ ਸ਼ਾਹ ਸੁਲਤਾਨਾ, ਰਾਜ ਰਾਜਾਨ ਬੇਪਰਵਾਹੀਆ। ਹਰਿ ਜੋਤੀ ਨੂਰ ਹੁਕਮਰਾਨਾ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਹਰਿ ਜੋਤੀ ਨੂਰ ਸੁੱਤ ਪਰਵਾਨਾ, ਸ਼ਬਦੀ ਸ਼ਬਦ ਸ਼ਬਦ ਸਮਝਾਈਆ। ਹਰਿ ਜੋਤੀ ਨੂਰ ਵਿਸ਼ਨ ਬ੍ਰਹਮਾ ਸ਼ਿਵ ਉਪਜਾਨਾ, ਉਪਜਤ ਆਪਣੇ ਵਿਚੋਂ ਪਰਗਟਾਈਆ। ਹਰਿ ਜੋਤੀ ਨੂਰ ਦੋ ਜਹਾਨਾਂ, ਨਿਰਾਕਾਰ ਇਕ ਜਣਾਈਆ। ਹਰਿ ਜੋਤੀ ਨੂਰ ਬ੍ਰਹਿਮੰਡ ਖੰਡ ਖੇਲ ਮਹਾਨਾਂ, ਪੁਰਖ ਅਕਾਲ ਰਚਨ ਰਚਾਈਆ। ਹਰਿ ਜੋਤੀ ਨੂਰ ਲੱਖ ਚੁਰਾਸੀ ਦੇਵੇ ਦਾਨਾ, ਦਾਤਾ ਦਾਨ ਆਪ ਵਰਤਾਈਆ। ਹਰਿ ਜੋਤੀ ਨੂਰ ਗੁਰ ਅਵਤਾਰ ਪਹਿਰੇ ਬਾਣਾ, ਸਰਗੁਣ ਵੱਜੇ ਤੱਤ ਵਧਾਈਆ। ਹਰਿ ਜੋਤੀ ਨੂਰ ਨਬੀ ਪੈਗ਼ੰਬਰ ਕਰੇ ਪਰਧਾਨਾ, ਸਾਚਾ ਜਲਵਾ ਇਕ ਦਰਸਾਈਆ। ਹਰਿ ਜੋਤੀ ਨੂਰ ਸ਼ਬਦ ਅਨਾਦ ਸੁਣਾਏ ਗਾਣਾ, ਰਾਗੀ ਆਪਣਾ ਰਾਗ ਅਲਾਈਆ। ਹਰਿ ਜੋਤੀ ਨੂਰ ਜੁਗ ਚੌਕੜੀ ਦੇਵੇ ਪੀਣਾ ਖਾਣਾ, ਵਿਸ਼ਨੂੰ ਵਿਸ਼ਵ ਧਾਰ ਸਮਝਾਈਆ। ਹਰਿ ਜੋਤੀ ਨੂਰ ਬ੍ਰਹਮ ਲੇਖਾ ਵੰਡ ਵੰਡਾਨਾ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਹਰਿ ਜੋਤੀ ਨੂਰ ਖੜਗ ਖੰਡਾ ਚਮਕਾਨਾ, ਡੰਕਾ ਇਕੋ ਇਕ ਵਜਾਈਆ।
ਹਰਿ ਜੋਤੀ ਨੂਰ ਜੀਵਣ ਜੁਗਤ ਦਏ ਜੀਵ ਜਹਾਨਾਂ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਸਰਬ ਘਟ ਥਾਈਂਆ। ਹਰਿ ਜੋਤੀ ਨੂਰ ਸਰਬ ਵਿਆਪੀ, ਘਟ ਘਟ ਡੇਰਾ ਲਾਈਆ। ਹਰਿ ਜੋਤੀ ਨੂਰ ਵਡ ਪਰਤਾਪੀ, ਪਰਮ ਪੁਰਖ ਬੇਪਰਵਾਹੀਆ। ਹਰਿ ਜੋਤੀ ਨੂਰ ਸ੍ਰਿਸ਼ਟ ਥਾਪਣ ਥਾਪੀ, ਬੰਧਨ ਆਪਣਾ ਆਪੇ ਪਾਈਆ। ਹਰਿ ਜੋਤੀ ਨੂਰ ਨਾਮ ਨਿਧਾਨ ਜਣਾਏ ਜਾਪੀ, ਭੇਵ ਅਭੇਦ ਆਪ ਖੁਲ੍ਹਾਈਆ। ਹਰਿ ਜੋਤੀ ਨੂਰ ਅਜੱਪਾ ਜਾਪ ਹੋਏ ਪਾਠੀ, ਪੁਸਤਕ ਆਪਣਾ ਨਾਮ ਬਣਾਈਆ। ਹਰਿ ਜੋਤੀ ਨੂਰ ਅਸਲ ਨਕਲ ਦੀ ਕਰੇ ਕਾਪੀ, ਵੇਦ ਪੁਰਾਨ ਸ਼ਾਸਤਰ ਸਿਮਰਤ ਲੋਕਮਾਤ ਦਏ ਵਡਿਆਈਆ। ਹਰਿ ਜੋਤੀ ਨੂਰ ਜੁਗ ਚੌਕੜੀ ਚੁਕਾਏ ਲਹਿਣਾ ਬਾਕੀ, ਦੇਣਾ ਆਪਣੇ ਹੱਥ ਰਖਾਈਆ। ਹਰਿ ਜੋਤੀ ਨੂਰ ਆਦਿ ਜੁਗਾਦਿ ਸੱਜਣ ਸਾਕੀ, ਸਾਹਿਬ ਸੰਗ ਰਖਾਈਆ। ਹਰਿ ਜੋਤੀ ਨੂਰ ਭਾਗ ਲਗਾਏ ਮਾਟੀ ਖਾਕੀ, ਤਨ ਮੰਦਰ ਸੋਭਾ ਪਾਈਆ। ਹਰਿ ਜੋਤੀ ਨੂਰ ਲਹਿਣਾ ਦੇਣਾ ਵੇਖੇ ਆਨ ਬਾਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰੋ ਨੂਰ ਨੂਰ ਧਰਾਈਆ।
ਹਰਿ ਜੋਤੀ ਨੂਰ ਸਚ ਪਰਕਾਸ਼, ਪਰਕਾਸ਼ਵਾਨ ਆਪ ਜਣਾਇੰਦਾ। ਹਰਿ ਜੋਤੀ ਨੂਰ ਸਰਬ ਘਟ ਵਾਸ, ਲੱਖ ਚੁਰਾਸੀ ਡੇਰਾ ਲਾਇੰਦਾ। ਹਰਿ ਜੋਤੀ ਨੂਰ ਜੁਗਾ ਜੁਗੰਤਰ ਦਾਸੀ ਦਾਸ, ਸੇਵਕ ਆਪਣਾ ਰੂਪ ਵਟਾਇੰਦਾ। ਹਰਿ ਜੋਤੀ ਨੂਰ ਖੇਲੇ ਖੇਲ ਪ੍ਰਿਥਮੀ ਆਕਾਸ਼, ਆਕਾਸ਼ ਆਕਾਸ਼ਾਂ ਆਪਣਾ ਪਰਦਾ ਲਾਹਿੰਦਾ। ਹਰਿ ਜੋਤੀ ਨੂਰ ਮੰਡਲ ਪਾਵੇ ਰਾਸ, ਬੇਪਰਵਾਹ ਨਾਚ ਨਚਾਇੰਦਾ । ਹਰਿ ਜੋਤੀ ਨੂਰ ਸਰਗੁਣ ਵਸੇ ਸਾਥ, ਨਿਰਗੁਣ ਆਪਣਾ ਖੇਲ ਕਰਾਇੰਦਾ। ਹਰਿ ਜੋਤੀ ਨੂਰ ਅਨਾਥਾਂ ਨਾਥ, ਨਾਥ ਅਨਾਥੀ ਫੇਰਾ ਪਾਇੰਦਾ। ਹਰਿ ਜੋਤੀ ਨੂਰ ਲੇਖਾ ਚੁਕਾਏ ਤਿਲਕ ਲਲਾਟ, ਲਲਾਟੀ ਆਪਣਾ ਭੇਵ ਚੁਕਾਇੰਦਾ। ਹਰਿ ਜੋਤੀ ਨੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਵਿਚੋਂ ਪਰਗਟਾਇੰਦਾ।
ਹਰਿ ਜੋਤੀ ਨੂਰ ਨੂਰ ਨੁਰਾਨਾ, ਨੂਰੀ ਇਕੋ ਨਜ਼ਰੀ ਆਈਆ। ਹਰਿ ਜੋਤੀ ਨੂਰ ਸ੍ਰੀ ਭਗਵਾਨਾ, ਭਗਵਨ ਆਪਣਾ ਰੰਗ ਵਖਾਈਆ। ਹਰਿ ਜੋਤੀ ਨੂਰ ਦੋ ਜਹਾਨਾਂ, ਨਿਰਗੁਣ ਸਰਗੁਣ ਕਾਰ ਕਮਾਈਆ। ਹਰਿ ਜੋਤੀ ਨੂਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪਹਿਰੇ ਬਾਣਾ, ਗੁਰ ਅਵਤਾਰ ਹੁਕਮ ਮਨਾਈਆ। ਹਰਿ ਜੋਤੀ ਨੂਰ ਘਟ ਘਟ ਅੰਤਰਯਾਮਾ, ਲੱਖ ਚੁਰਾਸੀ ਰਿਹਾ ਸਮਾਈਆ। ਹਰਿ ਜੋਤੀ ਨੂਰ ਨਾਮ ਨਿਧਾਨ ਸ਼ਬਦ ਅਗੰਮ ਮਾਰੇ ਤੀਰ ਨਿਸ਼ਾਨਾ, ਅਣਿਆਲਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਨੂਰ ਸਮਾਈਆ।
ਹਰਿ ਜੋਤੀ ਨੂਰ ਭਗਤ ਭਗਵੰਤ, ਭਗਵਨ ਆਪਣੀ ਕਾਰੇ ਲਾਈਆ। ਹਰਿ ਜੋਤੀ ਨੂਰ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਰਿ ਜੋਤੀ ਨੂਰ ਆਤਮ ਪਰਮਾਤਮ ਮੇਲ ਮਿਲਾਵਾ ਨਾਰ ਕੰਤ, ਘਰ ਸਾਚੇ ਵੱਜੇ ਵਧਾਈਆ। ਹਰਿ ਜੋਤੀ ਨੂਰ ਆਦਿ ਜੁਗਾਦਿ ਸਾਚੀ ਸੰਗਤ, ਹਰਿ ਸਤਿਗੁਰ ਵੇਖ ਵਖਾਈਆ। ਹਰਿ ਜੋਤੀ ਨੂਰ ਲੇਖਾ ਜਾਣੇ ਜੇਰਜ ਅੰਡਜ, ਅੰਡਜ ਜੇਰਜ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਉਜਾਲਾ ਇਕ ਜਣਾਈਆ।
ਹਰਿ ਜੋਤੀ ਨੂਰ ਸਦਾ ਉਜਾਗਰ, ਜੁਗ ਜੁਗ ਵੇਸ ਵਟਾਇੰਦਾ। ਹਰਿ ਜੋਤੀ ਨੂਰ ਸੱਚਾ ਸੌਦਾਗਰ, ਬਣ ਵਣਜਾਰਾ ਹੱਟ ਚਲਾਇੰਦਾ। ਹਰਿ ਜੋਤੀ ਨੂਰ ਕਰੀਮ ਕਾਦਰ, ਕੁਦਰਤ ਕਾਦਰ ਖੇਲ ਵਖਾਇੰਦਾ। ਹਰਿ ਜੋਤੀ ਨੂਰ ਰਾਗ ਦਾਊਦ ਦਾਦਰ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨੂਰ ਨੂਰ ਰੁਸ਼ਨਾਇੰਦਾ।
ਜੋਤੀ ਨੂਰ ਨੂਰੀ ਧਾਰ, ਸੋ ਸਾਹਿਬ ਆਪ ਪਰਗਟਾਈਆ। ਕਲਜੁਗ ਅੰਤ ਖੇਲ ਅਪਾਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਜੋਤੀ ਕਰ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਭਗਤ ਵਛਲ ਗਿਰਧਾਰ, ਨਿਰਗੁਣ ਸੰਤ ਸਤਿ ਸਰੂਪ ਜਣਾਈਆ। ਨਿਰਗੁਣ ਗੁਰਮੁਖ ਖੋਲ੍ਹ ਕਵਾੜ, ਗੁਰਸਿਖਾਂ ਇਕੋ ਬੂਝ ਬੁਝਾਈਆ। ਨਿਰਗੁਣ ਜੋਤੀ ਸਰਬ ਪਸਾਰ, ਪਸਰ ਪਸਾਰੀ ਵਡ ਵਡਿਆਈਆ। ਕਲ ਕਲਕੀ ਲੈ ਅਵਤਾਰ,
ਨੇਹਕਲੰਕਾ ਡੰਕ ਵਜਾਈਆ। ਨਿਰਗੁਣ ਜੋਤੀ ਜੋਤ ਨਿਮਸਕਾਰ, ਜੋਤੀ ਜਾਤਾ ਸੀਸ ਝੁਕਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਜੋਤੀ ਜੋਤ ਪਸਾਰ, ਬਿਨ ਜੋਤੀ ਜੋਤ ਕਰੇ ਰੁਸ਼ਨਾਈਆ। (੧੬ ਜੇਠ ੨੦੨੦ ਬਿ)
ਜੋਤ ਕਹੇ ਮੈਂ ਨਿਰਮਲ ਜੋਤੀ, ਰੂਪ ਰੰਗ ਰੇਖ ਨਜ਼ਰ ਨਾ ਆਈਆ। ਆਦਿ ਜੁਗਾਦਿ ਨਿੱਕੀ ਨੱਢੀ ਛੋਟੀ, ਘਰ ਸਾਚੇ ਸੋਭਾ ਪਾਈਆ। ਸਭ ਦੀ ਚੜ੍ਹ ਕੇ ਬੈਠੀ ਚੋਟੀ, ਮੁਖ ਆਪਣਾ ਆਪ ਛੁਪਾਈਆ। ਲੱਭਦੇ ਫਿਰਦੇ ਕੋਟਨ ਕੋਟੀ, ਭਾਲਿਆਂ ਹੱਥ ਕਿਸੇ ਨਾ ਆਈਆ। ਕਾਇਆ ਮੰਦਰ ਅੰਦਰ ਘਰ ਘਰ ਬਣਾਈ ਆਪਣੀ ਕੋਠੀ, ਗ੍ਰਹਿ ਡੇਰਾ ਇਕ ਵਖਾਈਆ। ਬਿਨ ਆਲਸ ਨਿੰਦਰਾ ਰਹੀ ਸੋਤੀ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਮੇਰੀ ਸਿਫ਼ਤ ਅੰਦਰ ਲੱਗੇ ਰਹੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਪੋਥੀ, ਪੁਸਤਕ ਆਪਣਾ ਰਾਗ ਅਲਾਈਆ। ਮੇਰੇ ਘਰ ਕੋਇ ਨਾ ਪਹੁੰਚੀ, ਦੂਰ ਦੁਰਾਡੇ ਢੋਲਾ ਗਾਈਆ। ਸਾਰੇ ਕਹਿਣ ਘਾਟੀ ਔਖੀ, ਔਝੜ ਰਾਹ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਨੂਰ ਇਕ ਜਣਾਈਆ।
ਜੋਤ ਕਹੇ ਮੈਂ ਜੋਤੀ ਅਗੰਮ, ਅਗੰਮੜੀ ਕਾਰ ਕਮਾਈਆ। ਮੇਰਾ ਭੇਵ ਹੱਥ ਨਾ ਆਇਆ ਕਿਸੇ ਕੰਮ, ਆਦਿ ਅੰਤ ਸਾਰ ਕਿਸੇ ਨਾ ਆਈਆ। ਸਾਰੇ ਕਹਿੰਦੇ ਗਏ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਸੇਵਾ ਕਰਦੇ ਰਹੇ ਸੂਰਜ ਚੰਨ, ਜੁਗ ਚੌਕੜੀ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਮੰਨ, ਮਨਸਾ ਇਕੋ ਧਿਆਨ ਲਗਾਈਆ। ਲੱਖ ਚੁਰਾਸੀ ਸਿਫ਼ਤ ਸੁਣਦੀ ਰਹੀ ਕੰਨ, ਸਰਵਣ ਇਕ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਖੇਲ ਇਕ ਰਚਾਈਆ।
ਜੋਤ ਕਹੇ ਮੇਰੀ ਜੋਤ ਨਿਰਾਲੀ, ਘਰ ਸਾਚੇ ਸੋਭਾ ਪਾਈਆ। ਗਗਨ ਮੰਡਲ ਮੇਰੀ ਨਿੱਕੀ ਥਾਲੀ, ਇਸ਼ਾਰਿਆਂ ਉਤੇ ਨਚਾਈਆ। ਸਤਿ ਸਰੂਪ ਮੇਰਾ ਨਾਉਂ ਅਕਾਲੀ, ਅਕਲ ਕਲਾ ਅਖਵਾਈਆ। ਪਤ ਸ਼ਾਖ਼ ਨਾ ਕੋਈ ਡਾਲੀ, ਜੜ ਤਣਾ ਨਾ ਕੋਇ ਬਣਾਈਆ। ਛੱਪਰ ਛੰਨ ਨਾ ਕੋਇ ਛੁਹਾ ਲੀ, ਚਾਰ ਦੀਵਾਰ ਨਾ ਕੋਇ ਵਖਾਈਆ। ਇਕੋ ਵਸਾਂ ਸਚਖੰਡ ਸੱਚੀ ਧਰਮਸਾਲੀ, ਧਰਮ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਆਪ ਬਣਾਈਆ। ਜੋਤ ਕਹੇ ਮੇਰੀ ਨਿਰਗੁਣ ਜੋਤੀ, ਘਰ ਸਾਚੇ ਸੋਭਾ ਪਾਈਆ। ਖੇਲਾਂ ਖੇਲ ਲੋਕ ਪਰਲੋਕੀ, ਦੋ ਜਹਾਨ ਵੇਖ ਵਖਾਈਆ। ਨਾਮ ਜਣਾਵਾਂ ਸ਼ਬਦ ਸਲੋਕੀ, ਗੁਰ ਅਵਤਾਰ ਕਰ ਪੜ੍ਹਾਈਆ। ਲੱਖ ਚੁਰਾਸੀ ਪਦ ਦੇਵਾਂ ਮੋਖੀ, ਮੁਫ਼ਤ ਆਪਣਾ ਮੇਲ ਮਿਲਾਈਆ । ਬ੍ਰਹਿਮੰਡ ਖੰਡ ਰਖਾਵਾਂ ਓਟੀ, ਓਟ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਇਕ ਵਖਾਈਆ।
ਜੋਤ ਕਹੇ ਮੇਰਾ ਜੋਤੀ ਰੰਗ, ਜ਼ਾਤ ਨਜ਼ਰ ਕਿਸੇ ਨਾ ਆਈਆ। ਸਾਹਿਬ ਸੱਜਣ ਸੁਹਾਏ ਸੇਜ ਪਲੰਘ, ਪਾਰਬ੍ਰਹਮ ਬੇਪਰਵਾਹੀਆ। ਅੰਤਰ ਦੇਵੇ ਇਕ ਅਨੰਦ, ਬਾਹਰ ਸਾਰ ਕੋਇ ਨਾ ਆਈਆ। ਸਦ ਅਤੀਤਾ ਵਸੇ ਸੰਗ, ਪ੍ਰੀਤ ਇਕੋ ਇਕ ਲਗਾਈਆ। ਬੰਦੀਖ਼ਾਨਾ ਨਾ ਕੋਇ ਬੰਦ, ਬੰਧਨ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਜੋਤੀ ਦਏ ਵਡਿਆਈਆ।
ਜੋਤ ਕਹੇ ਮੇਰੀ ਜੋਤੀ ਧਾਰ, ਆਦਿ ਨਿਰੰਜਣ ਵੰਡ ਵੰਡਾਈਆ। ਆਦਿ ਨਿਰੰਜਣ ਕਹੇ ਮੇਰਾ ਖੇਲ ਨਿਆਰ, ਜੋਤ ਨਿਰੰਜਣ ਸੇਵਾ ਲਾਈਆ। ਜੋਤ ਨਿਰੰਜਣ ਕਹੇ ਮੇਰਾ ਘਟ ਘਟ ਪਸਾਰ, ਲੱਖ ਚੁਰਾਸੀ ਸੋਭਾ ਪਾਈਆ। ਲੱਖ ਚੁਰਾਸੀ ਕਹੇ ਜੋਤੀ ਨੂਰ ਉਜਿਆਰ, ਘਰ ਘਰ ਕਰੇ ਰੁਸ਼ਨਾਈਆ। ਘਰ ਘਰ ਕਹੇ ਕਿਰਪਾ ਕਰੇ ਆਪ ਕਰਤਾਰ, ਹਰਿ ਕਰਤਾ ਬੇਪਰਵਾਹੀਆ। ਬੇਪਰਵਾਹ ਕਹੇ ਮੇਰਾ ਖੇਲ ਅਪਾਰ, ਖ਼ਾਲਕ ਰਿਹਾ ਜਣਾਈਆ। ਖ਼ਾਲਕ ਕਹੇ ਖ਼ਲਕ ਗੁਲਜ਼ਾਰ, ਲੋਕਮਾਤ ਗੁਲਸ਼ਨ ਇਕ ਲਗਾਈਆ। ਗੁਲਸ਼ਨ ਕਹੇ ਮੇਰੀ ਫੂਲ ਬਹਾਰ, ਗੁਰਮੁਖ ਬੂਟਾ ਇਕ ਉਪਜਾਈਆ। ਗੁਰਮੁਖ ਕਹੇ ਮੇਰੀ ਭਵਰ ਗੁੰਜਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਜੋਤ ਜਣਾਈਆ।
ਜੋਤ ਕਹੇ ਮੇਰਾ ਜੋਤ ਪਸਾਰਾ, ਜੋਤੀ ਜੋਤ ਜੋਤ ਚਮਕਾਈਆ। ਆਦਿ ਅੰਤ ਨਾ ਪਾਰਾਵਾਰਾ, ਮਧ ਆਪਣਾ ਖੇਲ ਖਲਾਈਆ। ਸਾਧ ਸੰਤ ਨਿਉਂ ਨਿਉਂ ਕਰਨ ਨਿਮਸਕਾਰਾ, ਦਰ ਬੈਠਣ ਸੀਸ ਝੁਕਾਈਆ। ਭਗਤ ਭਗਵਾਨ ਬੋਲ ਜੈਕਾਰਾ, ਜੈ ਜੈਕਾਰ ਰਹੇ ਜਣਾਈਆ। ਗੁਰਮੁਖ ਗੁਰ ਗੁਰ ਮੰਗ ਦਵਾਰਾ, ਦਰ ਦਰਵੇਸ਼ ਫੇਰਾ ਪਾਈਆ। ਗੁਰਸਿਖ ਵੇਖਣ ਵਾਰੋ ਵਾਰਾ, ਨੇਤਰ ਨੈਣ ਨੈਣ ਉਠਾਈਆ। ਕਵਣ ਵੇਲਾ ਨਿਰਗੁਣ ਜੋਤ ਹੋਏ ਉਜਿਆਰਾ, ਜਗਤ ਅੰਧੇਰਾ ਅੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਅਭੇਦਾ ਦੱਸ ਕੇ ਗਏ ਸੰਸਾਰਾ, ਸ੍ਰਿਸ਼ਟ ਸਬਾਈ ਮਾਤ ਜਣਾਈਆ। ਕਲਜੁਗ ਅੰਤ ਨੇਹਕਲੰਕ ਲਏ ਅਵਤਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਜੋਤ ਪਸਾਰਾ, ਜ਼ਾਤ ਪਾਤ ਨਾ ਕੋਇ ਰਖਾਈਆ।
ਏਕੋ ਓਟ ਹਰਿ ਨਿਰੰਕਾਰਾ, ਚੋਟ ਸਾਚੇ ਨਾਮ ਲਗਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਪਾਵੇ ਸਾਰਾ, ਮਹਾਂਸਾਰਥੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਜੋਤੀ ਜੋਤ ਕਰੇ ਰੁਸ਼ਨਾਈਆ।
ਬਿਨ ਜੋਤੀ ਜੋਤ ਕਰੇ ਪਰਕਾਸ਼, ਕਲ ਕਲਕੀ ਫੇਰਾ ਪਾਇੰਦਾ। ਸਭ ਦੀ ਪੂਰੀ ਕਰੇ ਆਸ, ਜੁਗ ਚੌਕੜੀ ਜੋ ਜਨ ਧਿਆਨ ਲਗਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਰੱਖੇ ਪਾਸ, ਪੁਸ਼ਤ ਆਪਣਾ ਹੱਥ ਟਿਕਾਇੰਦਾ। ਭਗਤ ਭਗਵਾਨ ਹੋਣ ਨਾ ਦੇਵੇ ਉਦਾਸ, ਜਗਤ ਉਦਾਸੀ ਦੂਰ ਕਰਾਇੰਦਾ। ਕਰੇ ਨਿਵਾਸ ਪਵਣ ਸਵਾਸ, ਸਾਹ ਸਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਰੰਗ ਇਕ ਵਖਾਇੰਦਾ।
ਜੋਤ ਰੰਗ ਰੰਗ ਅਮੋਲਾ, ਅਮਲ ਵਿਚ ਕਿਸੇ ਨਾ ਆਈਆ। ਨਾ ਕਾਇਆ ਨਾ ਦਿਸੇ ਚੋਲਾ, ਚੋਲੀ ਤਨ ਨਾ ਕੋਇ ਹੰਡਾਈਆ। ਨਾ ਕਹਾਰ ਕੋਈ ਚੁਕੇ ਡੋਲਾ, ਪਾਂਧੀ ਪੰਧ ਨਾ ਕੋਇ ਮੁਕਾਈਆ। ਨਾ ਪਰਦਾ ਨਾ ਕੋਈ ਉਹਲਾ, ਮੁਖ ਘੁੰਗਟ ਨਾ ਕੋਇ ਰਖਾਈਆ। ਨਾ ਸ਼ਬਦ ਨਾ ਕੋਈ ਢੋਲਾ, ਰਾਗ ਨਾਦ ਨਾ ਕੋਇ ਜਣਾਈਆ। ਸੌਹਰੇ ਪੇਈਏ ਨਾ ਕੋਇ ਵਚੋਲਾ, ਲਾਗੀਂ ਨਜ਼ਰ ਕੋਇ ਨਾ ਆਈਆ। ਡੂਮ ਨਾਈ ਨਾ ਪਾਏ ਕੋਈ ਰੌਲਾ, ਉਚੀ ਕੂਕ ਨਾ ਕੋਇ ਸੁਣਾਈਆ। ਕਰੇ ਖੇਲ ਪ੍ਰਭ ਸਾਚਾ ਮੌਲਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਭਗਤ ਭਗਵਾਨ ਗਾਏ ਢੋਲਾ, ਢੋਲਕ ਛੈਣਾ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤ ਦਏ ਵਡਿਆਈਆ।
ਜੋਤ ਜੋਤੀ ਵਡ ਪਿਆਰ, ਸੋ ਸਾਹਿਬ ਆਪ ਜਣਾਇੰਦਾ। ਜੋਤੀ ਕਹੇ ਮੇਰਾ ਲੱਖ ਚੁਰਾਸੀ ਅਧਾਰ, ਜੋਤ ਕਹੇ ਮੇਰਾ ਖੇਲ ਨਜ਼ਰ ਕਿਸੇ ਨਾ ਆਇੰਦਾ। ਜੋਤੀ ਕਹੇ ਮੇਰਾ ਆਤਮ ਪਰਮਾਤਮ ਨਾਤਾ ਵਿਚ ਸੰਸਾਰ, ਜੋਤ ਕਹੇ ਮੇਰਾ ਅਥਾਹ ਨੂਰ ਦੋ ਜਹਾਨਾਂ ਰਾਹ ਚਲਾਇੰਦਾ। ਜੋਤੀ ਕਹੇ ਮੇਰਾ ਕਾਇਆ ਮੰਦਰ ਅੰਦਰ ਇਕ ਦਵਾਰ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਜੋਤ ਕਹੇ ਬ੍ਰਹਿਮੰਡ ਖੰਡ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨੂਰ ਮੇਰਾ ਪਸਾਰ, ਬੇਅੰਤ ਅਥਾਹ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ।
ਜੋਤੀ ਕਹੇ ਮੈਂ ਭਗਤਾਂ ਦਾਸੀ, ਜੁਗ ਜੁਗ ਸਾਚੀ ਸੇਵ ਕਮਾਈਆ। ਜੋਤ ਕਹੇ ਮੈਂ ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਜੋਤੀ ਕਹੇ ਮੈਂ ਸੱਜਣ ਸਾਥੀ, ਗੁਰਮੁਖਾਂ ਸੰਗ ਨਿਭਾਈਆ। ਜੋਤ ਕਹੇ ਮੈਂ ਪੁਰਖ ਸਮਰਾਥੀ, ਜੋਤੀ ਕਹੇ ਮੈਂ ਘਰ ਘਰ ਦੇਵਾਂ ਦਾਤੀ, ਹਰਿਜਨ ਸਾਚੇ ਮਾਤ ਜਗਾਈਆ। ਜੋਤ ਕਹੇ ਮੇਰੀ ਆਦਿ ਜੁਗਾਦਿ ਰਹੇ ਇਕ ਪਰਭਾਤੀ, ਰੈਣ ਰੂਪ ਨਾ ਕੋਇ ਵਟਾਈਆ। ਜੋਤੀ ਕਹੇ ਮੈਂ ਗੁਰਮੁਖਾਂ ਸਚ ਬੰਧਾਵਾਂ ਨਾਤੀ, ਨਾਤਾ ਆਪਣੇ ਨਾਲ ਜੁੜਾਈਆ। ਜੋਤ ਕਹੇ ਮੇਰਾ ਖੇਲ ਇਕਾਂਤੀ, ਇਕ ਇਕੱਲਾ ਆਪਣੀ ਕਾਰ ਕਮਾਈਆ। ਜੋਤੀ ਕਹੇ ਮੈਂ ਭਗਤ ਬਣਾਵਾਂ ਇਕ ਜਮਾਤੀ, ਜ਼ਾਮਨ ਆਪਣਾ ਆਪ ਕਰਾਈਆ। ਜੋਤ ਕਹੇ ਮੈਂ ਕਰਾਂ ਬੰਦ ਖ਼ੁਲਾਸੀ, ਜੋ ਤੇਰਾ ਸੰਗ ਨਿਭਾਈਆ। ਜੋਤੀ ਕਹੇ ਕਲਜੁਗ ਅੰਤਮ ਵੇਖ ਹਰਿ ਰਘਨਾਥੀ, ਰਘਪਤ ਆਪਣਾ ਫੇਰਾ ਪਾਈਆ। ਸਾਚੇ ਭਗਤ ਵਿਚ ਤੇਰੇ ਜਗਤ ਤੇਰਾ ਨਾਉਂ ਧਿਆਵਣ ਸਵਾਸ ਸਵਾਸੀ,
ਸੋਹੰ ਢੋਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਹੋ ਕੇ ਬਣ ਸਾਕੀ, ਖੋਲ੍ਹ ਮੇਰੀ ਤਾਕੀ, ਤਾਕਤਵਰ ਆਪਣੀ ਤਾਕਤ ਗੁਰਮੁਖਾਂ ਝੋਲੀ ਪਾਈਆ। (੧੬ ਜੇਠ ੨੦੨੦ ਬਿ)
ਜੋਤ ਨਿਰੰਜਣ ਨਿੱਕੀ ਬੱਚੀ, ਲੱਖ ਚੁਰਾਸੀ ਅੰਦਰ ਟਿਕਾਈਆ। ਪਰੇਮ ਪਿਆਰ ਅੰਦਰ ਰੱਤੀ, ਰੱਤੀ ਰੱਤ ਨਾ ਕੋਇ ਰਖਾਈਆ। ਕਰੇ ਪਰਕਾਸ਼ ਬਿਨ ਤੇਲ ਬੱਤੀ, ਦੀਪਕ ਇਕੋ ਇਕ ਜਗਾਈਆ। ਆਦਿ ਜੁਗਾਦਿ ਜੁਗ ਚੌਕੜੀ ਨਾ ਠੰਡੀ ਨਾ ਤੱਤੀ, ਸਦ ਇਕੋ ਰੰਗ ਸਮਾਈਆ। ਨੇਤਰ ਧਿਆਨ ਲਗਾਏ ਕਮਲਾਪਤੀ, ਪਤਿਪਰਮੇਸ਼ਵਰ ਰਾਹ ਤਕਾਈਆ। ਸਚ ਮਹੱਲੇ ਬੈਠੀ ਰਹੇ ਸਤੀ, ਦੂਜਾ ਨੈਣ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਦਏ ਵਡਿਆਈਆ।
ਜੋਤ ਨਿਰੰਜਣ ਨਿੱਕੀ ਬਾਲੀ, ਬਾਲਕ ਰੂਪ ਸਿਖਾਈਆ। ਕਾਇਆ ਮੰਦਰ ਅੰਦਰ ਆਪ ਬਹਾਲੀ, ਘਰ ਘਰ ਵਿਚ ਘਰ ਬਠਾਈਆ। ਆਤਮ ਪਰਮਾਤਮ ਕਰਦੀ ਰਹੇ ਦਲਾਲੀ, ਸਚ ਸਾਚੀ ਸੇਵ ਕਮਾਈਆ। ਆਪਣੇ ਹੱਥ ਵਖਾਏ ਖਾਲੀ, ਪ੍ਰਭ ਅੱਗੇ ਝੋਲੀ ਡਾਹੀਆ। ਮੈਂ ਛਾਪ ਤੇਰੀ ਡਾਲੀ, ਤੇਰ ਨਾਲ ਪ੍ਰਭੂ ਮਹਿਕਾਈਆ । ਤੂੰ ਧੁਰਦਰਗਾਹੀ ਮਾਲੀ, ਦਰਗਹਿ ਸਾਚੀ ਸੋਭਾ ਪਾਈਆ। ਤੇਰੇ ਦਰ ਸਦਾ ਸਵਾਲੀ, ਇਕੋ ਮੰਗ ਮੰਗਾਈਆ। ਬਿਰਹੋਂ ਵਿਛੋੜੇ ਹੋਈ ਬੇਹਾਲੀ, ਬੇਹਬਲ ਰੋਵੇ ਮਾਰੇ ਧਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਵੇਲਾ ਕਰੇ ਸੰਭਾਲੀ, ਸੰਬਲ ਆਪਣਾ ਚਰਨ ਟਿਕਾਈਆ।
ਜੋਤ ਨਿਰੰਜਣ ਨਿੱਕੀ ਨੱਢੀ, ਨੰਨ੍ਹੀ ਨੰਨ੍ਹੀ ਸੇਵਾ ਲਾਈਆ। ਆਪਣੀ ਧਾਰੋ ਆਪੇ ਕੱਢੀ, ਮਾਤ ਪਿਤ ਨਾ ਕੋਇ ਬਣਾਈਆ। ਹੁਕਮੇ ਅੰਦਰ ਸਦਾ ਬੱਧੀ, ਬਣ ਸੇਵਕ ਸੇਵ ਕਮਾਈਆ। ਪੰਜ ਤੱਤ ਅੰਦਰ ਮਿਲੀ ਗੱਦੀ, ਸਿੰਘਾਸਣ ਇਕੋ ਇਕ ਸਹਾਈਆ। ਕਰ ਪਰਕਾਸ਼ ਬਹਿ ਕੇ ਸਜੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਪ੍ਰਭ ਮਿਲਣ ਨੂੰ ਫਿਰੇ ਭੱਜੀ, ਦਹਿ ਦਿਸ਼ਾ ਵੇਖ ਵਖਾਈਆ। ਦਰਸ ਕਰ ਅਜੇ ਨਾ ਰੱਜੀ, ਸਤਿ ਪਿਆਸ ਨਾ ਕੋਇ ਮਿਟਾਈਆ। ਮੈਂ ਨਿਉਂ ਨਿਉਂ ਲਾਗਾਂ ਪੱਗੀ, ਪ੍ਰਭ ਚਰਨ ਪੜੇ ਸਰਨਾਈਆ। ਮੈਂ ਵਸਾਂ ਡੂੰਘੀ ਖੱਡੀ, ਭਵਰੀ ਆਪਣਾ ਮੁਖ ਛੁਪਾਈਆ। ਨਾ ਪੱਸਲੀ ਨਾ ਕੋਈ ਹੱਡੀ, ਤੱਤ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਜੋਤ ਨਿਰੰਜਣ ਵੱਡ ਨੀਕਣ ਨੀਕੀ, ਨਰ ਹਰਿ ਨਰਾਇਣ ਆਪ ਬਣਾਇੰਦਾ। ਪਾਵੇ ਸਾਰ ਜੀਵਣ ਜੀ ਕੀ, ਜੀਵ ਜੁਗਤ ਆਪ ਜਣਾਇੰਦਾ। ਲੇਖਾ ਜਾਣੇ ਸਾਢੇ ਤਿੰਨ ਹੱਥ ਸਿਉਂ ਸੀਆਂ ਕੀ, ਸੀਆ ਧਰਨੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਖਲਾਇੰਦਾ ।
ਜੋਤ ਨਿਰੰਜਣ ਕਹੇ ਮੈਂ ਨਿੱਕੀ ਵੱਡ ਬਲਵਾਨ, ਬਲ ਤੇਰੇ ਨਾਲ ਮਿਲਾਈਆ । ਤੂੰ ਬਣਿਆ ਮੇਰਾ ਕਾਹਨ, ਮੈਂ ਗੋਪੀ ਰੂਪ ਜਣਾਈਆ। ਮੇਰਾ ਮੇਲ ਹੋਇਆ ਨਾਲ ਭਗਵਾਨ, ਭਗਵਨ ਰੂਪ ਸਮਾਈਆ। ਮੇਰਾ ਮੰਦਰ ਸੋਹੇ ਮਕਾਨ, ਘਰ ਸਾਚੇ ਹੋਏ ਰੁਸ਼ਨਾਈਆ। ਮੇਰੀ ਆਸਾ ਵਡ ਬਲਵਾਨ, ਨਿਰਾਸਾ ਰੂਪ ਨਾ ਕੋਇ ਰਖਾਈਆ। ਪਰਮ ਪੁਰਖ ਪਤਿਪਰਮੇਸ਼ਵਰ ਜਿਸ ਵੇਲੇ ਮਿਲੇ ਆਣ, ਮੇਰਾ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਰਖਾਈਆ।
ਜੋਤ ਨਿਰੰਜਣ ਕਹੇ ਮੈਂ ਰੱਖੀ ਉਡੀਕ, ਨਿਤ ਤੇਰਾ ਧਿਆਨ ਲਗਾਈਆ। ਆਦਿ ਜੁਗਾਦਿ ਭੁੱਲੀ ਨਾ ਤੇਰੀ ਰੀਤ, ਦੂਜਾ ਕੰਤ ਨਾ ਕੋਇ ਹੰਡਾਈਆ। ਨਾਤਾ ਛੱਡ ਕੇ ਮੰਦਰ ਮਸੀਤ, ਜਨ ਭਗਤਾਂ ਅੰਦਰ ਸੋਭਾ ਪਾਈਆ। ਆ ਮਿਲ ਮੇਰੇ ਜਗਦੀਸ, ਜਗਦੀਸਰ ਤੇਰਾ ਧਿਆਨ ਲਗਾਈਆ। ਤੇਰਾ ਕੌਲ ਬੀਸ ਬੀਸ, ਇਕਰਾਰ ਨੇੜੇ ਰਿਹਾ ਆਈਆ। ਮੈਂ ਵੇਖਾਂ ਛਤਰ ਝੁਲਦਾ ਸੀਸ, ਸਚਖੰਡ ਸਾਚੇ ਵੱਜੇ ਵਧਾਈਆ। ਤੇਰਾ ਕਲਮਾ ਇਕ ਹਦੀਸ, ਤੇਰਾ ਨਾਉਂ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ।
ਜੋਤ ਨਿਰੰਜਣ ਕਹੇ ਮੇਰੀ ਰਹੀ ਨਾ ਬਾਲੀ ਬੁੱਧ, ਬੁੱਧ ਆਪਣੀ ਰਹੀ ਜਣਾਈਆ । ਪ੍ਰਭ ਤੇਰੇ ਮਿਲਣ ਦੀ
ਆਈ ਸੁਧ, ਦੂਜੀ ਸੁਧ ਨਾ ਕੋਇ ਰਖਾਈਆ। ਸਚ ਪ੍ਰੀਤੀ ਗਈ ਲੁਝ, ਆਪ ਆਪਣਾ ਮੇਟ ਮਿਟਾਈਆ। ਮੇਰਾ ਮੁਝੇ ਨਾ ਦਿਸੇ ਕੁਝ, ਜੋ ਦੀਸੇ ਸੋ ਤੇਰੀ ਝੋਲੀ ਪਾਈਆ। ਕੋਝੀ ਕਮਲੀ ਆ ਕੇ ਪੁਛ, ਬੇਪਰਵਾਹ ਤੇਰੀ ਸਰਨਾਈਆ। ਮੈਂ ਸਜਦਾ ਕਰਾਂ ਝੁਕ, ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਅੰਤਮ ਪੈਂਡਾ ਜਾਏ ਮੁੱਕ, ਘਰ ਤੇਰੇ ਵੱਜੇ ਵਧਾਈਆ। ਤੂੰ ਅੰਗਣ ਲੈਣਾ ਚੁੱਕ, ਮਿਹਰ ਨਜ਼ਰ ਉਠਾਈਆ। ਮੇਰੀ ਤ੍ਰਿਸਨਾ ਮਿਟੇ ਭੁੱਖ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਵਖਾਈਆ।
ਜੋਤ ਨਿਰੰਜਣ ਕਹੇ ਮੈਂ ਨਾ ਨੱਢੀ ਨਾ ਬਾਲੀ, ਬਲ ਆਪਣਾ ਰਹੀ ਜਣਾਈਆ। ਤੇਰੀ ਖੇਲ ਪ੍ਰਭੂ ਨਿਰਾਲੀ, ਬਿਨ ਮੇਰੇ ਨਜ਼ਰ ਕਿਸੇ ਨਾ ਆਈਆ। ਤੇਰੇ ਨਾਮ ਦੀ ਰੋਸ਼ਨ ਕਰਾਂ ਮੈਂ ਦੀਵਾਲੀ, ਘਰ ਘਰ ਦੀਪਕ ਇਕ ਜਗਾਈਆ। ਤੇਰਾ ਮੰਦਰ ਸੁਹਾਵਾਂ ਸੱਚੀ ਧਰਮਸਾਲੀ, ਕਾਇਆ ਬੰਕ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜੋਤ ਨਿਰੰਜਣ ਤੇਰਾ ਅੰਜਣ ਨੇਤਰ ਨੈਣਾਂ ਪਾਈਆ।
ਜੋਤ ਨਿਰੰਜਣ ਕਰ ਧਿਆਨ, ਹਰਿ ਕਰਤਾ ਆਪ ਸਮਝਾਇੰਦਾ। ਤੂੰ ਮੇਰੀ ਮੈਂ ਤੇਰਾ ਭਗਵਾਨ, ਭਗਵਨ ਆਪਣਾ ਖੇਲ ਖਲਾਇੰਦਾ। ਕਲਜੁਗ ਅੰਤ ਕਰਾਂ ਪਰਵਾਨ, ਆਪ ਆਪਣੇ ਖਾਤੇ ਵਿਚ ਰਖਾਇੰਦਾ। ਤੇਰਾ ਨੂਰ ਭਗਤ ਨਿਸ਼ਾਨ, ਲੋਕਮਾਤ ਆਪ ਝੁਲਾਇੰਦਾ। ਘਰ ਘਰ ਆ ਕੇ ਦੇਵਾਂ ਦਾਨ, ਦਰ ਦਰ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲੇਖੇ ਲਾਇੰਦਾ। ਜੋਤ ਨਿਰੰਜਣ ਕਹੇ ਜਦ ਆਵੇਂਗਾ। ਸ੍ਰੀ ਭਗਵਾਨ ਫੇਰਾ ਪਾਵੇਂਗਾ। ਜਨ ਭਗਤ ਮਾਤ ਉਠਾਵੇਂਗਾ। ਮੇਰਾ ਵੇਲਾ ਵਕਤ ਸੁਹਾਵੇਂਗਾ। ਫ਼ਕਤ ਆਪਣਾ ਰੰਗ ਰੰਗਾਵੇਂਗਾ। ਜਗਤ ਨਾਤਾ ਤੋੜ ਤੁੜਾਵੇਂਗਾ। ਬਿਧਾਤਾ ਇਕੋ ਇਕ ਅਖਵਾਵੇਂਗਾ। ਸਾਕਾ ਆਪਣਾ ਨਾਮ ਬਣਾਵੇਂਗਾ। ਫ਼ਾਕਾ ਵਿਛੋੜਾ ਦੁੱਖ ਮਿਟਾਵੇਂਗਾ। ਤਾਕਾ ਆਪਣੇ ਘਰ ਖੁਲ੍ਹਾਵੇਂਗਾ। ਆਕਾ ਇਕੋ ਨਜ਼ਰੀ ਆਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਲ ਮਿਲਾਵੇਂਗਾ।
ਜੋਤ ਨਿਰੰਜਣ ਤੇਰਾ ਭਗਤੀ ਮੇਲਾ, ਭਗਵਨ ਦਏ ਵਡਿਆਈਆ। ਸਚ ਮਿਲਣ ਦਾ ਆਇਆ ਵੇਲਾ, ਸੋ ਸਾਹਿਬ ਰਿਹਾ ਮਿਲਾਈਆ। ਲੇਖਾ ਚੁਕੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣੀ ਧਾਰ ਵਖਾਈਆ। ਆਦਿ ਨਿਰੰਜਣ ਬਣ ਸੁਹੇਲਾ, ਜੋਤ ਨਿਰੰਜਣ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਵਛੋੜਾ ਰਿਹਾ ਮਿਟਾਈਆ। ਕਵਣ ਵੇਲਾ ਵਛੋੜਾ ਮਿਟਾਏਂਗਾ। ਆਪਣੀ ਜੋਤੀ ਜੋਤ ਮਿਲਾਏਂਗਾ। ਔਖੀ ਘਾਟੀ ਪਾਰ ਕਰਾਏਂਗਾ। ਦੂਰ ਵਾਟੀ ਨੇੜ ਵਖਾਏਂਗਾ। ਕਾਇਆ ਮਾਟੀ ਮੋਹ ਚੁਕਾਏਂਗਾ । ਰੈਣ ਅੰਧੇਰੀ ਰਾਤੀ ਪੰਧ ਮੁਕਾਏਂਗਾ। ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆਏਂਗਾ। ਇਕ ਇਕਾਂਤੀ ਨਜ਼ਰੀ ਆਏਂਗਾ। ਬਣ ਸਾਥੀ ਸੰਗ ਨਿਭਾਏਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਅਬਿਨਾਸ਼ੀ ਪਦ ਵਖਾਏਂਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਬਲ ਬਲ ਜਾਸੀ, ਜਿਸ ਬਾਲਿਆ ਦੀਪਕ ਸੋ ਦੀਪਕ ਬਲਦਾ ਆਪਣੇ ਵਿਚ ਟਿਕਾਈਆ।
ਮਿਟੇ ਰੋਗ ਸਿਰ ਦਰਦ, ਸ੍ਰੀ ਭਗਵਾਨ ਦਇਆ ਕਮਾਈਆ। ਨਜ਼ਰ ਨਾ ਆਏ ਕੋਈ ਮੁਰਦਾ ਮਰਦ, ਮਰਦ ਮਰਦਾਨਾ ਹੋਏ ਸਹਾਈਆ। ਦਰ ਦਵਾਰ ਮਨਜ਼ੂਰ ਅਰਜ਼, ਅਜਲ ਨੇੜ ਨਾ ਆਵੇ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰੇ ਪੂਰਾ ਫ਼ਰਜ਼, ਫ਼ਜ਼ਲ ਰਹਿਮਤ ਰਹਿਮ ਕਮਾਈਆ। (੧੬ ਜੇਠ ੨੦੨੦ ਬਿ)
ਜੋਤ ਨਿਰੰਜਣ ਕਹੇ ਮੈਂ ਨਿੱਕੀ ਕੰਨਿਆ, ਸੋ ਤੇਰਾ ਧਿਆਨ ਲਗਾਈਆ। ਪਾਰਬ੍ਰਹਮ ਪ੍ਰਭ ਸ਼ਾਹੋ ਮੰਨਿਆ, ਸ਼ਹਿਨਸ਼ਾਹ ਹੋਏ ਸਹਾਈਆ। ਦੇਵੇ ਨਾਮ ਸੱਚਾ ਧਨ ਧਨਿਆ, ਦੁੱਖ ਭੁੱਖ ਰਹੇ ਨਾ ਰਾਈਆ। ਕੂੜ ਕੂੜਿਆਰਾ ਭਾਂਡਾ ਭੰਨਿਆ, ਭਰਮ ਗੜ੍ਹ ਤੁੜਾਈਆ। ਕਰੇ ਵਸੇਰਾ ਵਿਚ ਛੱਪਰ ਛੰਨਿਆ, ਮੰਦਰ ਮਹੱਲ ਤਜਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਿਰ ਹੱਥ ਰੱਖੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਬਾਲੀ ਬੁਧ ਕਰੇ ਪਰਵਾਨ, ਸੁਧ ਆਪਣੀ ਆਪ ਜਣਾਇੰਦਾ। ਹਰਿ ਸੰਗਤ ਮੇਲਾ ਵਿਚ ਜਹਾਨ, ਦਰ ਰੰਗਤ ਇਕ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਨਿਰਖ ਕੀਮਤ ਕਰਤਾ ਆਪਣੇ ਘਰ ਪਾਇੰਦਾ। (੧੬ ਜੇਠ ੨੦੨੦ ਬਿ)
ਜੋਤ ਨਿਰੰਜਣ ਕਹੇ ਮੇਰੇ ਭਾਗ ਮਥਨ, ਮਿਥਿਆ ਦਿਸੇ ਲੋਕਾਈਆ। ਮਿਲਿਆ ਮੇਲ ਸ੍ਰੀ ਭਗਵਨ, ਭਾਵਨਾ ਮੇਰੀ ਪੂਰ ਕਰਾਈਆ। ਦਸਤਗੀਰ ਫੜਾਇਆ ਦਾਮਨ, ਪੱਲੂ ਆਪਣੇ ਨਾਲ ਬੰਧਾਈਆ। ਆਦਿ ਨਿਰੰਜਣ ਬਣਿਆ ਜ਼ਾਮਨ, ਸਾਚੀ ਜ਼ਾਮਨੀ ਆਪ ਦਿਵਾਈਆ। ਕਰ ਪਰਕਾਸ਼ ਆਮ੍ਹਣੋ ਸਾਮਣ, ਸਮਾਂ ਸੁਹੰਜਣਾ ਦਏ ਸੁਹਾਈਆ । ਪੂਰਾ ਕਰੇ ਮੇਰਾ ਕਾਮਨ, ਆਸਾ ਤ੍ਰਿਸਨਾ ਰਹਿਣ ਨਾ ਪਾਈਆ। ਬ੍ਰਹਮ ਭੇਵ ਨਾ ਪਾਇਆ ਬ੍ਰਾਹਮਣ, ਬ੍ਰਾਹਮਣੀ ਸਾਰ ਕੋਇ ਨਾ ਆਈਆ। ਗੁਰਮੁਖ ਸਾਚਾ ਨਹਾਵਣ, ਪ੍ਰਭ ਚਰਨ ਧੂੜ ਸਰਨਾਈਆ। ਨਾਮ ਇਕੋ ਇਕ ਧਿਆਵਣ, ਬੇਪਰਵਾਹ ਧਿਆਨ ਲਗਾਈਆ। ਰਾਗ ਇਕੋ ਇਕ ਸੁਣਾਵਣ, ਸੋਹਲਾ ਸਤਿਗੁਰ ਅਲਾਈਆ। ਘਰ ਚਲ ਕੇ ਆਵੇ ਰਾਮਨ, ਰਾਮ ਰਾਮਾ ਰੂਪ ਵਟਾਈਆ। ਜਿਸ ਦਇਆ ਕਮਾਈ ਪਰਲਾਦ ਭੇਵ ਚੁਕਾਇਆ ਅਗਨੀ ਥਾਮਨ, ਤਪਸ਼ ਤੱਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਪੂਰੀ ਆਸ ਕਰਾਈਆ।
ਜੋਤ ਨਿਰੰਜਣ ਕਹੇ ਮੋਹੇ ਚਾਉ ਘਨੇਰਾ, ਹਰਿ ਘਨੱਯਾ ਨਜ਼ਰੀ ਆਈਆ। ਗ੍ਰਹਿ ਮੰਦਰ ਲਾਇਆ ਆਪਣਾ ਡੇਰਾ, ਘਰ ਸਾਚੇ ਸੋਭਾ ਪਾਈਆ। ਸਾਚੀ ਨਗਰੀ ਵਸਿਆ ਖੇੜਾ, ਗੋਕਲ ਬਿੰਦਰਾਬਨ, ਨੈਣ ਸ਼ਰਮਾਈਆ। ਸੀਸ ਤਾਜ ਜਗਦੀਸ ਫੇਰਾ, ਫ਼ਿਰਕਾ ਸਭ ਦਾ ਰਿਹਾ ਬਦਲਾਈਆ। ਕੂੜੀ ਕਿਰਿਆ ਚੁਕਾਏ ਝੇੜਾ, ਝਗੜਾ ਕੋਇ ਰਹਿਣ ਨਾ ਪਾਈਆ। ਗੁਰਮੁਖ ਕਹੇ ਮੇਰਾ ਮੇਰਾ, ਮੈਂ ਮੇਰੀ ਵਿਚੋਂ ਗਵਾਈਆ। ਨਿਰਗੁਣ ਨਜ਼ਰੀ ਆਏ ਸ਼ੇਰਾ, ਸਿੰਘ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਸਦਾ ਸਹਾਈਆ।
ਜੋਤ ਨਿਰੰਜਣ ਕਹੇ ਪ੍ਰਭ ਮਿਲਿਆ ਮਾਹੀ, ਮਹੱਲ ਅਟੱਲ ਦਇਆ ਕਮਾਈਆ । ਪਾਂਧੀ ਬਣਿਆ ਨਿਰਗੁਣ ਰਾਹੀ, ਨਿਰਵੈਰ ਆਪਣਾ ਰਾਹ ਤਕਾਈਆ। ਕੂੜੀ ਬਦਲਣ ਆਇਆ ਸ਼ਾਹੀ, ਸ਼ਹਿਨਸ਼ਾਹ ਇਕੋ ਹੁਕਮ ਵਰਤਾਈਆ। ਪੰਜ ਤੱਤ ਕੱਟਣ ਆਇਆ ਫਾਹੀ, ਜਨ ਭਗਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਵੇਖ ਵਖਾਈਆ ।
ਜੋਤ ਨਿਰੰਜਣ ਕਹੇ ਮੇਰੀ ਮਨਸਾ ਪੂਰ, ਮਾਣਸ ਰੂਪ ਮਿਲੇ ਵਡਿਆਈਆ। ਮਾਨੁਖ ਦਿਸੇ ਹਾਜ਼ਰ ਹਜ਼ੂਰ, ਘਰ ਸਾਚਾ ਬੇਪਰਵਾਹੀਆ। ਮਾਣਸ ਤੇਰੇ ਚਰਨ ਹੋਵੇ ਮਸ਼ਕੂਰ, ਮੁਸ਼ਕਲ ਨਜ਼ਰ ਕੋਇ ਨਾ ਆਈਆ। ਦੇ ਦਰਸ ਸਾਹਿਬ ਜ਼ਰੂਰ, ਜ਼ਾਹਰ ਆਪਣਾ ਰੂਪ ਦਰਸਾਈਆ। ਤੂੰ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਆ। ਮੇਰਾ ਬਖ਼ਸ਼ ਅਗਲਾ ਪਿਛਲਾ ਕਸੂਰ, ਕਸਮ ਖਾ ਕੇ ਵਾਸਤਾ ਪਾਈਆ। ਮਾਣ ਤਾਣ ਨਾ ਰਿਹਾ ਗ਼ਰੂਰ, ਗ਼ੁਰਬਤ ਰੂਪ ਨਾ ਕੋਇ ਵਟਾਈਆ। ਕਲਜੁਗ ਅੰਤ ਹੋਈ ਮਜਬੂਰ, ਜੋਤ ਨਿਰੰਜਣ ਦਏ ਦੁਹਾਈਆ। ਬਿਨ ਤੇਰੇ ਨਾਮ ਸਚ ਨਾ ਆਏ ਕੋਈ ਸਰੂਰ, ਕੂੜਾ ਨਸ਼ਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ।
ਜੋਤ ਨਿਰੰਜਣ ਕਹੇ ਘਰ ਆਓ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਕਲਜੁਗ ਵੇਖਿਆ ਡੂੰਘਾ ਸਾਗਰ, ਤਰਿਆਂ ਸਾਰ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਕਰਮ ਹੋਏ ਨਾ ਮਾਤ ਉਜਾਗਰ, ਦੁਰਮਤ ਮੈਲ ਨਾ ਕੋਇ ਧੁਵਾਈਆ। ਸਚ ਮਿਲੇ ਨਾ ਹੱਟ ਸੌਦਾਗਰ, ਵਸਤ ਹੱਕ ਨਾ ਕੋਇ ਵਖਾਈਆ । ਕਿਰਪਾ ਕਰ ਕਰੀਮ ਕਾਦਰ, ਬਣ ਕਾਤਲ ਕਿਉਂ ਛੁਰੀ ਹੱਥ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਸਚ ਸਰਨਾਈਆ। ਜੋਤ ਨਿਰੰਜਣ ਕਹੇ ਸਰਨ ਦੇ, ਸਰਨਗਤ ਤੇਰੀ ਸਰਨਾਈਆ ।
ਆਤਮ ਪਰਮਾਤਮ ਲਗਾ ਨੇਂਹ, ਲੱਗੀ ਪ੍ਰੀਤੀ ਤੋੜ ਨਿਭਾਈਆ। ਅੰਮਿਉਂ ਰਸ ਅੰਮ੍ਰਿਤ ਬਰਸ ਮੇਂਹ, ਮੇਘਲਾ ਇਕੋ ਧਾਰ ਵਖਾਈਆ। ਕਾਇਆ ਮਾਟੀ ਦਿਸੇ ਖੇਹ, ਅੰਤ ਸੰਗ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਆਪਣੇ ਨਾਲ ਮਿਲਾਈਆ।
ਜੋਤ ਨਿਰੰਜਣ ਕਹੇ ਮੈਂ ਤੇਰੀ ਆਤਮ, ਉਤਮ ਜ਼ਾਤ ਰਖਾਈਆ। ਤੇਰਾ ਨੂਰ ਜਲਵਾ ਵੇਖਾਂ ਬਾਤਨ, ਬਸਤਰ ਆਪਣੇ ਸੋਭਾ ਪਾਈਆ। ਤੇਰਾ ਲੇਖਾ ਚੁੱਕੇ ਮਕਤੂਲ ਕਾਤਲ, ਕਤਲਗਾਹ ਨਾ ਕੋਇ ਵਖਾਈਆ। ਘਰ ਸਾਚੇ ਬਣ ਆਦਲ, ਅਦਾਲਤ ਆਪਣੇ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਅੰਧੇਰਾ ਬਾਦਲ, ਚਾਰੋਂ ਕੁੰਟ ਰਿਹਾ ਛਾਈਆ। ਜੀਵ ਜੰਤ ਹੋਇਆ ਪਾਗਲ, ਤੇਰੀ ਸਾਰ ਕਿਸੇ ਨਾ ਪਾਈਆ। ਸਭ ਤੇ ਵਹੀ ਹੋਵੇ ਨਾਜ਼ਲ, ਲੇਖਾ ਸਭ ਨੂੰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜੋਤ ਨਿਰੰਜਣ ਕਹੇ ਪ੍ਰਭ ਆ ਵੜ ਖੇੜੇ, ਖਿੜਕੀ ਤੇਰੇ ਨਾਮ ਖੁਲ੍ਹਾਈਆ। ਸਾਚੇ ਭਗਤ ਲਾ ਕੇ ਬੈਠੇ ਡੇਰੇ, ਦਰ ਆਪਣਾ ਮਾਤ ਤਜਾਈਆ। ਡੁੱਬਦੇ ਪਾਰ ਕਰ ਬੇੜੇ, ਬੇੜੀ ਆਪਣੇ ਨਾਉਂ ਤਰਾਈਆ। ਕੂੜੀ ਕਿਰਿਆ ਰਹਿਣ ਨਾ ਝੇੜੇ, ਝਗੜੇ ਸਾਰੇ ਦੇ ਮੁਕਾਈਆ। ਗੁਰਮੁਖ ਕਰਦੇ ਤੇਰੇ ਤੇਰੇ, ਤੇਰੀ ਇਕੋ ਓਟ ਰਖਾਈਆ। ਤੇਰਾ ਨਾਉਂ ਸਿੰਘ ਸ਼ੇਰੇ, ਸ਼ਰਅ ਆਪਣੀ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਜੋਤ ਨਿਰੰਜਣ ਰੱਖ ਆਸ, ਆਸਾਵੰਦ ਸਚ ਜਣਾਇੰਦਾ। ਤੇਰੀ ਪੂਰੀ ਕਰਾਂ ਖ਼ਾਹਸ਼, ਖ਼ਾਲਸ ਤੇਰਾ ਰੂਪ ਪਰਗਟਾਇੰਦਾ। ਬਣਾਂ ਸਹਾਈ ਅਨਾਥਾਂ ਨਾਥ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਭ ਨੂੰ ਦੱਸਾਂ ਇਕੋ ਪਾਠ, ਸੋਹੰ ਮੰਤਰ ਨਾਮ ਪੜ੍ਹਾਇੰਦਾ। ਘਰ ਮੇਲਾ ਕਮਲਾਪਾਤ, ਕਵਲ ਨੈਣ ਦਰਸ ਵਖਾਇੰਦਾ । ਨਿਰਗੁਣ ਹੋ ਕੇ ਦਏ ਦਾਤ, ਨਿਰਗੁਣ ਝੋਲੀ ਆਪ ਭਰਾਇੰਦਾ। ਨੇੜੇ ਹੋ ਕੇ ਸੁਣ ਬਾਤ, ਸ੍ਰੀ ਭਗਵਾਨ ਆਪ ਸਮਝਾਇੰਦਾ। ਕਲਜੁਗ ਰੈਣ ਮਿਟੇ ਅੰਧੇਰੀ ਰਾਤ, ਰੁੱਤ ਤੇਰੇ ਨਾਲ ਮਿਲਾਇੰਦਾ। ਭਗਤ ਭਗਵਾਨ ਸੱਜਣ ਸਾਕ, ਸਾਚਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਕਾਸ਼ ਆਕਾਸ਼ਾਂ ਵਿਚੋਂ ਜੋਤ ਨਿਰੰਜਣ ਤੇਰਾ ਪਰਕਾਸ਼ ਲੇਖੇ ਲਾਇੰਦਾ।
(੧੬ ਜੇਠ ੨੦੨੦ ਬਿ )
ਜੋਤ ਨਿਰੰਜਣ ਕਹੇ ਮੇਰਾ ਧਾਮ ਨਿਆਰਾ, ਘਾੜਤ ਸ੍ਰੀ ਭਗਵਾਨ ਬਣਾਈਆ । ਥਥਵਾ ਨਾ ਕੋਇ ਠਠਿਆਰਾ,
ਘੁਮਿਆਰ ਨਜ਼ਰ ਕੋਇ ਨਾ ਆਈਆ। ਨਾ ਕੁਠਾਲੀ ਨਾ ਸੁਨਿਆਰਾ, ਅਗਨੀ ਹਵਨ ਨਾ ਕੋਇ ਤਪਾਈਆ।
ਬਾਢੀ ਨਾ ਕਾਰੀਗਰਾ, ਲੋਹਾਰ ਤਰਖਾਣ ਨਾ ਘੜਤ ਘੜਾਈਆ। ਨਾ ਸੇਵਕ ਨਾ ਸੇਵਾਦਾਰਾ, ਇੱਟ ਗਾਰਾ
ਨਾ ਕੋਇ ਲਗਾਈਆ। ਨਾ ਛੱਪਰ ਨਾ ਚਾਰ ਦੀਵਾਰਾ, ਕੁਲੀ ਕੱਖ ਨਾ ਕੋਇ ਵਖਾਈਆ। ਨਾ ਦੀਵਾ
ਨਾ ਬਾਤੀ ਤੇਲ ਪਾ ਨਾ ਕਰੇ ਕੋਇ ਉਜਿਆਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਾ ਸਾਜਣ ਨਾ ਮੀਤ
ਮੁਰਾਰਾ, ਨਾ ਉਂਗਲੀ ਕੋਈ ਲਗਾਈਆ। ਨਾ ਦਰਸ ਨਾ ਕੋਈ ਦੀਦਾਰਾ, ਦੇਵ ਨਜ਼ਰ ਕੋਇ ਨਾ ਆਈਆ।
ਨਾ ਸੱਖੀ ਨਾ ਕੋਈ ਭੰਡਾਰਾ, ਨਾ ਝੋਲੀ ਰਿਹਾ ਭਰਾਈਆ। ਨਾ ਸੂਰਜ ਨਾ ਕੋਈ ਸਤਾਰਾ, ਚੰਦ ਚਾਂਦਨਾ
ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਘਰ ਇਕ ਵਸਾਈਆ।
ਜੋਤ ਨਿਰੰਜਣ ਕਹੇ ਮੇਰਾ ਘਰ ਅਪਾਰ, ਅਪਰ ਅਪਾਰੀ ਖੇਲ ਖਲਾਈਆ। ਆਰ ਪਾਰ ਨਾ ਕੋਇ ਕਿਨਾਰ,
ਵੰਡਣ ਹੱਥ ਕਿਸੇ ਨਾ ਆਈਆ। ਨਜ਼ਰ ਨਾ ਆਏ ਵਿਚ ਸੰਸਾਰ, ਦੋਏ ਨੈਣ ਧਿਆਨ ਲਗਾਈਆ। ਸਰਗੁਣ
ਸਕੇ ਨਾ ਕੋਇ ਉਸਾਰ, ਨਿਰਗੁਣ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਮੇਰੀ ਸੋਹਣੀ ਬਣਤ ਬਣਾਈਆ।
ਆਦਿ ਨਿਰੰਜਣ ਕਹੇ ਮੇਰਾ ਘਾੜਨ ਘੜਿਆ, ਜੋਤ ਨਿਰੰਜਣ ਮਿਲੀ ਵਡਿਆਈਆ। ਸਤਿ ਸਰੂਪੀ ਮੰਦਰ
ਬਣਿਆ, ਸੋ ਪੁਰਖ ਨਿਰੰਜਣ ਆਪ ਸੁਹਾਈਆ। ਨਿਰਗੁਣ ਹੋ ਕੇ ਅੰਦਰ ਵੜਿਆ, ਘਰ ਸਾਚੇ ਡੇਰਾ ਲਾਈਆ ।
ਮਹੱਲ ਅਟੱਲ ਆਪੇ ਖੜਿਆ, ਸ੍ਰੀ ਭਗਵਾਨ ਬੇਪਰਵਾਹੀਆ। ਨਾਮ ਨਿਧਾਨਾ ਆਪਣਾ ਪੜ੍ਹਿਆ, ਨਾਉਂ ਨਿਰੰਕਾਰਾ ਢੋਲਾ ਗਾਈਆ। ਜੋਤ ਨੂਰ ਇਕ ਉਜਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਕਰੇ ਰੁਸ਼ਨਾਈਆ।
ਜੋਤ ਨਿਰੰਜਣ ਕਹੇ ਮੇਰਾ ਸੋਹੇ ਦਰਵਾਜ਼ਾ, ਸ੍ਰੀ ਭਗਵਾਨ ਦਇਆ ਕਮਾਈਆ । ਘਾੜਤ ਘੜੇ ਗ਼ਰੀਬ ਨਿਵਾਜ਼ਾ, ਘੜਨ ਭੰਨਣਹਾਰ ਆਪਣੇ ਹੱਥ ਰੱਖੇ ਵਡਿਆਈਆ। ਅੰਦਰ ਵੜੇ ਵਡ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਚ ਸੁੱਚ ਦਾ ਰਚ ਕੇ ਕਾਜਾ, ਹਰਿ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਘਰ ਦਏ ਵਡਿਆਈਆ।
ਜੋਤ ਨਿਰੰਜਣ ਕਹੇ ਮੇਰੇ ਘਰ ਦਾ ਝਰੋਖਾ, ਸਾਹਿਬ ਸਤਿਗੁਰ ਆਪ ਖੁਲ੍ਹਾਈਆ । ਓਥੇ ਜਾਂਦਿਆਂ ਕਿਸੇ ਨਾ ਮਿਲੇ ਧੋਖਾ, ਸਚ ਸਾਚਾ ਮੇਲ ਮਿਲਾਈਆ। ਸਾਹਿਬ ਸਤਿਗੁਰ ਦਾ ਇਕੋ ਨਜ਼ਰੀ ਆਏ ਕੋਠਾ, ਬਿਨ ਛੱਪਰ ਛੰਨ ਬਣਾਈਆ। ਪਿਛਲਾ ਰਹੇ ਨਾ ਕੋਈ ਰੋਸਾ, ਘਰ ਰੁਸਿਆਂ ਲਏ ਮਿਲਾਈਆ। ਪਰੇਮ ਪ੍ਰੀਤੀ ਲਏ ਬੋਸਾ, ਮੁਖ ਆਪਣਾ ਮੁਖ ਛੁਹਾਈਆ। ਲੈ ਕੇ ਬਹਿ ਜਾਏ ਇਕ ਗੋਸ਼ਾ, ਕੋਨਾ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਆਤਮ ਦੇਵੇ ਸਾਚਾ ਤੋਸਾ, ਤ੍ਰਿਸਨਾ ਭੁੱਖ ਮਿਟਾਈਆ। ਮਹੱਲ ਵਖਾਏ ਇਕ ਅਨੋਖਾ, ਅਨਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਘਰ ਦਰਸਾਈਆ। ਜੋਤ ਨਿਰੰਜਣ ਕਹੇ ਘਰ ਪਾਓ ਦਰਸ, ਹਰਿ ਦਰਸੀ ਦਰਸ ਕਰਾਇੰਦਾ। ਗ੍ਰਹਿ ਵੇਖੋ ਅਰਸ਼ ਫ਼ਰਸ਼, ਸ੍ਰੀ ਭਗਵਾਨ ਆਪ ਜਣਾਇੰਦਾ। ਨਿਮਾਣੀ ਉਤੇ ਕਰੇ ਤਰਸ, ਬੇਪਰਾਨੀ ਪਰਾਨ ਆਪਣੇ ਨਾਲ ਮਿਲਾਇੰਦਾ। ਸਾਚੀ ਧਾਰਾ ਇਕੋ ਬਰਸ, ਹਵਸ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਫੇਰਾ ਪਾਇੰਦਾ।
ਜੋਤ ਨਿਰੰਜਣ ਕਹੇ ਮੇਰਾ ਮੰਦਰ ਹੱਟ, ਸੋ ਸਾਹਿਬ ਆਪ ਸੁਹਾਈਆ। ਨਿਰਗੁਣ ਕਰਵਟ ਲਏ ਵੱਟ, ਆਪ ਆਪਣੀ ਲਏ ਅੰਗੜਾਈਆ। ਪਰਦਾ ਖੁਲ੍ਹੇ ਗੁਰਮੁਖ ਝੱਟ, ਝਟਕਾ ਆਪਣਾ ਨਾਮ ਲਗਾਈਆ। ਨਜ਼ਰੀ ਆਏ ਪੁਰਖ ਸਮਰੱਥ, ਸਮਰੱਥ ਬੇਪਰਵਾਹੀਆ। ਸਚ ਦਵਾਰੇ ਮਿਲ ਕੇ ਪਏ ਹੱਸ, ਸੋਹੰ ਹੰਸਾ ਰਾਗ ਸੁਣਾਈਆ। ਤੂੰ ਮੇਰਾ ਮੈਂ ਤੇਰੇ ਵਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਖ਼ੁਸ਼ੀ ਵਖਾਈਆ।
ਸਾਚੇ ਮੰਦਰ ਮਿਲੇ ਖ਼ੁਸ਼ਹਾਲ, ਖ਼ੁਸ਼ੀ ਗ਼ਮੀ ਨਾ ਕੋਇ ਜਣਾਇੰਦਾ। ਸਤਿਗੁਰ ਦਾਤਾ ਦੀਨ ਦਿਆਲ, ਦੀਨਨ ਆਪਣੀ ਖੇਲ ਵਖਾਇੰਦਾ। ਗੁਰਮੁਖ ਵੇਖ ਸੱਚੇ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਸੋਭਾ ਪਾਇੰਦਾ।
ਸਾਚਾ ਮੰਦਰ ਡੂੰਘਾ ਘਾਟ, ਸਾਗਰ ਅਸਥਾਹ ਨਜ਼ਰ ਨਾ ਆਈਆ। ਬਿਨ ਭਗਤਾਂ ਮੁਕੇ ਕਿਸੇ ਨਾ ਵਾਟ, ਜੁਗ ਚੌਕੜੀ ਗੇੜ ਭੁਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾ ਨਾ ਸਕੇ ਹਾਥ, ਵੰਝ ਮੁਹਾਣੇ ਸਾਰ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮੰਦਰ ਅੰਦਰ ਡੇਰਾ ਲਾਈਆ। ਸਾਚਾ ਮੰਦਰ ਸੋਹਣਾ ਸੁੰਦਰ, ਛੈਲ ਛਬੀਲ ਆਪ ਬਣਾਈਆ। ਭਾਗ ਲਗਾਏ ਡੂੰਘੀ ਕੁੰਦਰ, ਕਾਇਆ ਕਵਰੀ ਫੋਲ ਫੁਲਾਈਆ। ਬੰਦ ਤਾਕ ਖੋਲ੍ਹ ਜਿੰਦਰ, ਜੀਵਣ ਜਿੰਦਗੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਬੇਮਿਸਾਲ, ਆਪ ਵਖਾਏ ਦੀਨ ਦਿਆਲ, ਦਇਆਨਿਧ ਆਪਣੀ ਦਇਆ ਕਮਾਈਆ। ਆਓ ਮੰਦਰ ਵੇਖੋ ਉਚਾ, ਊਚੋ ਊਚ ਵਖਾਇੰਦਾ। ਆਦਿ ਜੁਗਾਦਿ ਰਹੇ ਸੁਚਾ, ਹਰਿ ਸੂਛਮ ਰੂਪ ਵਖਾਇੰਦਾ । ਜਨ ਭਗਤਾਂ ਉਜਲ ਕਰੇ ਮੁਖਾ, ਮੁਖ ਅੰਮ੍ਰਿਤ ਨਾਲ ਧੁਵਾਇੰਦਾ। ਜਨਮ ਕਰਮ ਨਾ ਰਹੇ ਦੁੱਖਾ, ਦੁਖ ਦੁਖੀਆਂ ਮੇਟ ਮਿਟਾਇੰਦਾ। ਪ੍ਰਭ ਮਿਲਣ ਦਾ ਜੋ ਜਨ ਭੁੱਖਾ, ਤਿਸ ਸਤਿਗੁਰ ਮੇਲ ਮਿਲਾਇੰਦਾ। ਨਿਰਗੁਣ ਧਾਰੋਂ ਨਿਰਗੁਣ ਉਠਾ, ਰੂਪ ਅਨੂਪ ਆਪ ਪਰਗਟਾਇੰਦਾ। ਨਾ ਮਾਣਸ ਨਾ ਦਿਸੇ ਮਨੁਖਾ, ਮਨੁਸ਼ ਰੂਪ ਨਾ ਕੋਇ ਜਣਾਇੰਦਾ। ਹਰਖ ਸੋਗ ਨਾ ਕੋਇ ਗ਼ੁੱਸਾ, ਚਿੰਤਾ ਗ਼ਮ ਨਾ ਕੋਇ ਜਣਾਇੰਦਾ।
ਭਲਾ ਮਾਣਸ ਨਾ ਦਿਸੇ ਲੁੱਚਾ, ਰੁਖਾਪਨ ਨਾ ਕੋਇ ਵਖਾਇੰਦਾ। ਨਾ ਪੰਜਾ ਨਾ ਕੋਈ ਮੁੱਕਾ, ਘੁੰਨ ਘਸੁੰਨ ਨਾ ਕੋਇ ਦ੍ਰਿੜਾਇੰਦਾ । ਪਰੇਮ ਪ੍ਰੀਤੀ ਅੰਦਰ ਸਦਾ ਝੁਕਾ, ਦੂਜਾ ਭੈ ਨਾ ਕੋਇ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਦਰ ਸੁਹਾਏ ਇਕੋ ਉਚਾ, ਜਿਸ ਘਰ ਬਹਿ ਕੇ ਵੇਖ ਵਖਾਇੰਦਾ। ਆਓ ਮੰਦਰ ਨੇਤਰ ਪੇਖੋ, ਪੇਖਤ ਖ਼ੁਸ਼ੀ ਵਖਾਈਆ। ਸਾਹਿਬ ਸਤਿਗੁਰ ਸਾਚਾ ਵੇਖੋ, ਵੇਖਦਿਆਂ ਦੁੱਖ ਜਾਈਆ। ਅੰਤਰ ਆਤਮ ਕਰੋ ਹੇਤੋ, ਹਿਤਕਾਰੀ ਰਿਹਾ ਸਮਝਾਈਆ। ਦਿਵਸ ਰੈਣ ਇਕੋ ਚੇਤੋ, ਚੇਤਨ ਭੇਵ ਚੁਕਾਈਆ। ਡੂੰਘੀ ਕਵਰੀ ਪਾਰ ਭੇਤੋ, ਅਭੇਵ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਵਡਿਆਈਆ।
ਆਓ ਮੰਦਰ ਜਿਸ ਨੇ ਚੜ੍ਹਨਾ, ਸੋ ਸਾਹਿਬ ਰਿਹਾ ਜਣਾਈਆ। ਆਓ ਘਰ ਜਿਸ ਨੇ ਵੜਨਾ, ਭੁਲਿਆਂ ਰਾਹੇ ਪਾਈਆ। ਆਓ ਪੱਲੂ ਜਿਸ ਨੇ ਫੜਨਾ, ਗੁਰ ਸ਼ਬਦੀ ਰਿਹਾ ਫੜਾਈਆ। ਆਓ ਜੀਂਵਦਿਆਂ ਜਿਸ ਮਰਨਾ, ਹਰਿ ਸੰਗਤ ਮੇਲ ਮਿਲਾਈਆ। ਆਓ ਜਿਸ ਆਤਮ ਪਰਮਾਤਮ ਜਿਹਾ ਕਰਨਾ, ਦੂਈ ਦਵੈਤੀ ਬਾਹਰ ਕਢਾਈਆ। ਆਓ ਜਿਨ੍ਹਾਂ ਸੋਹੰ ਢੋਲਾ ਪੜ੍ਹਨਾ, ਸੋ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਦਰ ਦਏ ਵਖਾਈਆ।
ਆਓ ਜਿਸ ਮੰਦਰ ਦਰਸ ਪੌਣਾ, ਸੋ ਸਾਹਿਬ ਦਇਆ ਕਮਾਈਆ। ਆਓ ਜਿਸ ਨੇ ਸ੍ਰੀ ਭਗਵਾਨ ਮਨੌਣਾ, ਰੁਠੜੇ ਲਏ ਮਿਲਾਈਆ। ਆਓ ਜਿਸ ਨੇ ਪਿਛਲਾ ਅਗਲਾ ਪੰਧ ਮੁਕੌਣਾ, ਲੱਖ ਚੁਰਾਸੀ ਨਾਤਾ ਰਿਹਾ ਤੁੜਾਈਆ। ਆਓ ਜਿਸ ਨੇ ਘਰ ਵਿਚ ਘਰ ਵਸੌਣਾ, ਉਜੜੇ ਖੇੜੇ ਰਿਹਾ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤ ਨਿਰੰਜਣ ਕਰ ਰੁਸ਼ਨਾਈਆ।
ਜੋਤ ਨਿਰੰਜਣ ਕਹੇ ਮੈਂ ਗਈ ਜੀਤ, ਹਾਰ ਬੈਠੀ ਮੁੱਖ ਭਵਾਈਆ। ਪ੍ਰਭ ਮਿਲਿਆ ਇਕ ਅਨਡੀਠ, ਅਨਡਿਠੜੀ ਸੇਵਾ ਲਾਈਆ। ਭਗਤਾਂ ਨਾਲ ਲਗਾਈ ਪ੍ਰੀਤ, ਪ੍ਰੀਤੀ ਸਾਚੀ ਇਕ ਸਮਝਾਈਆ। ਮੈਂ ਭੁਲ ਗਈ ਮੰਦਰ ਮਸੀਤ, ਗੁਰੂਦਵਾਰ ਨਜ਼ਰ ਨਾ ਕੋਇ ਰਖਾਈਆ। ਰਲ ਮਿਲ ਗੁਰਮੁਖਾਂ ਨਾਲ ਗਾਵਾਂ ਗੀਤ, ਸੋਹੰ ਢੋਲਾ ਸਾਚਾ ਗਾਈਆ। ਮੇਰਾ ਸਾਹਿਬ ਸਦਾ ਅਤੀਤ, ਘਰ ਸਾਚੇ ਵਸੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਮੰਦਰ ਕਰੇ ਰੁਸ਼ਨਾਈਆ।
ਸਾਚੇ ਮੰਦਰ ਹੋਏ ਰੁਸ਼ਨਾਈ, ਨੂਰ ਨੂਰਾਨਾ ਆਪ ਧਰਾਇੰਦਾ। ਸ੍ਰੀ ਭਗਵਾਨ ਕਰੇ ਕੁੜਮਾਈ, ਕੁੜਮ ਕੁੜਮੇਟਾ ਇਕੋ ਨਜ਼ਰੀ ਆਇੰਦਾ । ਇਕੋ ਘਰ ਧੀ ਜਵਾਈ, ਸੌਹਰੇ ਪੇਈਏ ਵੰਡ ਵੰਡਾਇੰਦਾ। ਇਕੋ ਮੱਯਾ ਨਜ਼ਰੀ ਆਈ, ਪਿਤਾ ਪੁਰਖ ਖੇਲ ਕਰਾਇੰਦਾ। ਇਕੋ ਢੋਲਾ ਲਿਆ ਗਾਈ, ਸਾਹਿਬ ਸਤਿਗੁਰ ਰਾਗ ਅਲਾਇੰਦਾ। ਜੋਤ ਨਿਰੰਜਣ ਕਹੇ ਮੇਰੀ ਆਸਾ ਪੂਰ ਕਰਾਈ, ਪ੍ਰਭ ਤ੍ਰਿਸਨਾ ਮੇਟ ਮਿਟਾਇੰਦਾ। ਗ੍ਰਹਿ ਭੀਤਰ ਪਾਇਆ ਮਾਹੀ, ਮਹਿਬੂਬ ਇਕੋ ਨਜ਼ਰੀ ਆਇੰਦਾ। ਘਰ ਸੱਜਣ ਵੱਜੇ ਸ਼ਨਵਾਈ, ਦੂਲ੍ਹਾ ਦੁਲਹਨ ਵੇਖ ਵਖਾਇੰਦਾ। ਲਾੜੀ ਲਾੜੇ ਨਾਲ ਪਰਨਾਈ , ਘਰ ਸਖੀਆਂ ਮੰਗਲ ਰਾਗ ਅਲਾਇੰਦਾ। ਜੋਤ ਨਿਰੰਜਣ ਫਿਰੇ ਚਾਈਂ ਚਾਈਂ, ਲਾਲ ਗੁਲਾਲਾ ਇਕੋ ਰੰਗ ਚੜ੍ਹਾਇੰਦਾ। ਪੁਰਖ ਪੁਰਖੋਤਮ ਪਾਰਬ੍ਰਹਮ ਪ੍ਰਭ ਹੋਇਆ ਆਪ ਸਹਾਈ, ਸਹਾਇਤਾ ਆਪਣੀ ਵਿਚ ਰਖਾਇੰਦਾ। ਰੰਗਲਾ ਚੂੜਾ ਵੇਖ ਬਾਂਹੀਂ, ਮੈਂਹਦੀ ਇਕੋ ਧਾਰ ਬੰਧਾਇੰਦਾ। ਕਜਲਾ ਨੈਣ ਕਵਲ ਮਟਕਾਈ, ਨਾਮ ਨਿਧਾਨਾ ਧਾਰ ਬੰਧਾਇੰਦਾ। ਸੀਸ ਜਗਦੀਸ ਮੀਂਢੀ ਇਕ ਗੁੰਦਾਈ, ਪੱਟੀ ਆਪਣੇ ਰੰਗ ਰੰਗਾਇੰਦਾ । ਕੰਘੀ ਪਰੇਮ ਨਾਲ ਵਾਹੀ, ਸਚ ਦੰਦਾਸਾ ਹੱਥ ਫੜਾਇੰਦਾ। ਮੁਖ ਘੁੰਗਟ ਆਪ ਉਠਾਈ, ਪਰਦਾ ਨਕ਼ਾਬ ਨਾ ਕੋਇ ਜਣਾਇੰਦਾ। ਜੋਤ ਨਿਰੰਜਣ ਜਿਸ ਪਰਨਾਈ, ਸੋ ਪੁਰਖ ਵੇਖ ਵਖਾਇੰਦਾ। ਆਓ ਵੇਖੋ ਗੁਰਮੁਖ ਭਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਿਸ ਵਖਾਏ ਆਪਣਾ ਘਰ, ਤਿਸ ਆਪਣਾ ਮੇਲ ਮਿਲਾਇੰਦਾ।
ਜੋਤ ਨਿਰੰਜਣ ਕਹੇ ਪਾਇਆ ਭਗਵਾਨ, ਭਾਵੀ ਭੈ ਨਾ ਕੋਇ ਜਣਾਈਆ। ਨਜ਼ਰੀ ਆਇਆ ਨੌਜਵਾਨ, ਜੋਬਨ ਇਕੋ ਇਕ ਸੁਹਾਈਆ। ਛੈਲ ਛਬੀਲਾ ਮਿਹਰਵਾਨ ਮਿਹਰ ਨਜ਼ਰ ਉਠਾਈਆ। ਭਗਤ ਕਬੀਲਾ ਵਿਚ
ਜਹਾਨ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਕਰ ਪਰਵਾਨ, ਆਤਮ ਪਰਮਾਤਮ ਆਪਣਾ ਮਹਿਮਾਨ ਬਣਾਈਆ। (੧੬ ਜੇਠ ੨੦੨੦ ਬਿ)
ਜੋਤ : ਜੋਤ ਜੋਤ ਜੋਤ ਨਿਰੰਕਾਰ। ਜੋਤ ਜੋਤ ਜੋਤ ਸਰਬ ਆਕਾਰ। ਜੋਤ ਜੋਤ ਜੋਤ ਸਰੂਪ ਪ੍ਰਭ ਗਿਰਧਾਰ। ਜੋਤ
ਜੋਤ ਜੋਤ ਜੋਤ ਪ੍ਰਭ, ਵਸੇ ਵਿਚ ਸੰਸਾਰ। ਜੋਤ ਜੋਤ ਜੋਤ ਪ੍ਰਭ, ਸਰਬ ਜੀਆਂ ਦੇ ਅਧਾਰ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਲਏ ਅਵਤਾਰ। ਜੋਤ ਜੋਤ ਜੋਤ ਪ੍ਰਭ, ਜੁਗੋ ਜੁਗ ਆਵੇ ਵਾਰੋ ਵਾਰ। ਜੋਤ ਜੋਤ ਜੋਤ ਪ੍ਰਭ, ਅਨਾਥਾਂ ਨਾਥ ਸੁਣੇ ਸਰਬ ਪੁਕਾਰ। ਜੋਤ ਜੋਤ ਜੋਤ ਪ੍ਰਭ, ਸਾਚੀ ਜੋਤ ਧਰੇ ਵਿਚ ਸੰਸਾਰ। ਜੋਤ ਜੋਤ ਜੋਤ ਪ੍ਰਭ, ਨਾਥ ਤ੍ਰੈਲੋਕੀ ਕ੍ਰਿਸ਼ਨ ਮੁਰਾਰ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਨਿਹਕਲੰਕ ਅਵਤਾਰ।
ਜੋਤ ਜੋਤ ਜੋਤ ਪ੍ਰਭ, ਨਿਹਕਲੰਕ ਅਵਤਾਰਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਕੀਆ ਖੇਲ ਅਪਾਰਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਮਾਇਆ ਕੀਆ ਪਸਾਰਾ । ਜੋਤ ਜੋਤ ਜੋਤ ਪ੍ਰਭ, ਕਲਜੁਗ ਜੀਆਂ ਆਤਮ ਕਰੇ ਅੰਧਿਆਰਾ। ਜੋਤ ਜੋਤ ਜੋਤ ਪ੍ਰਭ, ਬੇਮੁਖਾਂ ਕਰੇ ਖੁਆਰਾ। ਜੋਤ ਜੋਤ ਜੋਤ ਪ੍ਰਭ, ਅੰਤ ਪੂਰ ਖਪਾਏ ਮੂਰਖ ਮੁਗਧ ਗਵਾਰਾ। ਜੋਤ ਜੋਤ ਜੋਤ ਪ੍ਰਭ, ਬੇਮੁਖ ਰਸਨ ਲਗਾਏ ਮਦਿਰਾ ਮਾਸ ਆਹਾਰਾ। ਜੋਤ ਜੋਤ ਜੋਤ ਪ੍ਰਭ, ਸੋਹੰ ਸ਼ਬਦ ਬਾਣ ਬੇਮੁਖਾਂ ਮਾਰਾ। ਜੋਤ ਜੋਤ ਜੋਤ ਪ੍ਰਭ, ਅੰਤਕਾਲ ਕਲਜੁਗ ਸੋਹੰ ਸ਼ਬਦ ਚਲਾਇਆ ਖੰਡਾ ਦੋ ਧਾਰਾ। ਜੋਤ ਜੋਤ ਜੋਤ ਪ੍ਰਭ, ਪਰਗਟ ਜੋਤ ਨਿਹਕਲੰਕ ਗੁਰਮੁਖਾਂ ਦੇਵੇ ਨਾਮ ਅਧਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖਾਂ ਆਤਮ ਕਰੇ ਉਜਿਆਰਾ। ਜੋਤ ਜੋਤ ਜੋਤ ਪ੍ਰਭ, ਜੋਤ ਨਿਰੰਕਾਰਾ। ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਦੇਵੇ ਦੇਹ ਹੁਲਾਰਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਸਮਾਏ ਚਲਾਏ ਪਵਣ ਦਵਾਰਾ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਦੇਵੇ ਨਾਮ ਅਧਾਰਾ। ਜੋਤ ਜੋਤ ਜੋਤ ਪ੍ਰਭ, ਕਲ ਧਰੇ ਜੋਤ ਨਿਹਕਲੰਕ ਅਵਤਾਰਾ। ਜੋਤ ਜੋਤ ਜੋਤ ਪ੍ਰਭ, ਕਰ ਦਰਸ ਗੁਰਸਿਖ ਉਤਰੇ ਪਾਰਾ। ਜੋਤ ਜੋਤ ਜੋਤ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਘਟ ਵਰਤਾਰਾ।
ਜੋਤ ਜੋਤ ਜੋਤ ਪ੍ਰਭ ਜੋਤ ਜਗਾਏ। ਜੋਤ ਜੋਤ ਜੋਤ ਪ੍ਰਭ, ਸਾਚਾ ਨਾਦ ਵਜਾਏ। ਜੋਤ ਜੋਤ ਜੋਤ ਪ੍ਰਭ, ਸਾਚੀ ਗਾਥ ਸੁਣਾਏ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚੀ ਨੀਂਹ ਰਖਾਏ। ਜੋਤ ਜੋਤ ਜੋਤ ਪ੍ਰਭ, ਪਹਿਲੀ ਮਾਘ ਦੋ ਹਜ਼ਾਰ ਅੱਠ ਬਿਕ੍ਰਮੀ ਭਾਗ ਲਗਾਏ। ਜੋਤ ਜੋਤ ਜੋਤ ਪ੍ਰਭ, ਦਰ ਆਈ ਸਾਧ ਸੰਗਤ ਮਾਣ ਦਵਾਏ। ਜੋਤ ਜੋਤ ਜੋਤ ਪ੍ਰਭ, ਦਰ ਘਰ ਸਾਚੇ ਭਿਛਿਆ ਪਾਏ। ਜੋਤ ਜੋਤ ਜੋਤ ਪ੍ਰਭ, ਆਤਮ ਰੰਗਣ ਨਾਮ ਚੜ੍ਹਾਏ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਵੇਲੇ ਅੰਤ ਹੋਏ ਸਹਾਏ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪੀ ਦਰਸ ਦਿਖਾਇਆ। ਜੋਤ ਜੋਤ ਜੋਤ ਪ੍ਰਭ, ਪ੍ਰਭ ਸਾਚੇ ਮਾਰਗ ਲਾਇਆ। ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਸ਼ਬਦ ਚਲਾਇਆ। ਜੋਤ ਜੋਤ ਜੋਤ ਪ੍ਰਭ, ਨਿਮਾਣਿਆਂ ਸਿਰ ਹੱਥ ਟਿਕਾਇਆ। ਜੋਤ ਜੋਤ ਜੋਤ ਪ੍ਰਭ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਕਰਾਇਆ। ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਇਕ ਜੋਤ ਜਗਾਇਆ । ਜੋਤ ਜੋਤ ਜੋਤ ਪ੍ਰਭ, ਊਚ ਨੀਚ ਦਾ ਭੇਵ ਚੁਕਾਇਆ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਰਾਹ ਚਲਾਇਆ। ਜੋਤ ਜੋਤ ਜੋਤ ਪ੍ਰਭ, ਰਾਓ ਰੰਕ ਇਕ ਕਰਾਇਆ। ਜੋਤ ਜੋਤ ਜੋਤ ਪ੍ਰਭ, ਏਕਾ ਬੰਕ ਦਵਾਰ ਸੁਹਾਇਆ । ਜੋਤ ਜੋਤ ਜੋਤ ਪ੍ਰਭ, ਕਲਜੁਗ ਝੂਠਾ ਖੇਲ ਮਿਟਾਇਆ। ਜੋਤ ਜੋਤ ਜੋਤ ਪ੍ਰਭ, ਵਾਹਵਾ ਸਤਿਜੁਗ ਸਾਚਾ ਲਾਇਆ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ।
ਜੋਤ ਜੋਤ ਜੋਤ ਪ੍ਰਭ, ਕਲ ਜੋਤ ਜਗਾਈ। ਜੋਤ ਜੋਤ ਜੋਤ ਪ੍ਰਭ, ਸ੍ਰਿਸ਼ਟ ਸਬਾਈ ਖ਼ਾਕ ਰੁਲਾਈ। ਜੋਤ ਜੋਤ ਜੋਤ ਪ੍ਰਭ, ਚਾਰ ਕੁੰਟ ਪਏ ਦੁਹਾਈ।ਜੋਤ ਜੋਤ ਜੋਤ ਪ੍ਰਭ, ਰਾਜੇ ਰਾਣਿਆਂ ਜਾਏ ਪਤ ਗਵਾਈ। ਜੋਤ
ਜੋਤ ਜੋਤ ਪ੍ਰਭ, ਬੇਮੁਖਾਂ ਨੱਕ ਨੱਥ ਪਵਾਈ। ਜੋਤ ਜੋਤ ਜੋਤ ਪ੍ਰਭ, ਕਲਜੁਗ ਸਾਚੀ ਕਾਰ ਕਰਾਈ। ਜੋਤ ਜੋਤ ਜੋਤ ਪ੍ਰਭ, ਬੇਮੁਖਾਂ ਦੇਵੇ ਪ੍ਰਭ ਸਜ਼ਾਈ। ਜੋਤ ਜੋਤ ਜੋਤ ਪ੍ਰਭ, ਦਰ ਦਰ ਮੰਗਣ ਭਿਖ ਨਾ ਪਾਈ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚੀ ਲਿਖਤ ਲਿਖਾਈ।
ਜੋਤ ਜੋਤ ਜੋਤ ਪ੍ਰਭ, ਸਾਚਾ ਲੇਖ ਲਿਖਾਰੀ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਦੇਵੇ ਨਾਮ ਅਧਾਰੀ। ਜੋਤ ਜੋਤ ਜੋਤ ਪ੍ਰਭ, ਸੋਹੰ ਸਾਚਾ ਸ਼ਬਦ ਦੇਵੇ ਭੰਡਾਰੀ। ਜੋਤ ਜੋਤ ਜੋਤ ਪ੍ਰਭ, ਸਾਧ ਸੰਗਤ ਜਾਏ ਪੈਜ ਸਵਾਰੀ। ਜੋਤ ਜੋਤ ਜੋਤ ਪ੍ਰਭ, ਦੂਤਾਂ ਦੁਸ਼ਟਾਂ ਜਾਏ ਸੰਘਾਰੀ। ਜੋਤ ਜੋਤ ਜੋਤ ਪ੍ਰਭ, ਕਲਜੁਗ ਪਰਗਟੇ ਨਿਹਕਲੰਕ ਅਵਤਾਰੀ। ਜੋਤ ਜੋਤ ਜੋਤ ਪ੍ਰਭ, ਰੰਕਾਂ ਦੇਵੇ ਸਚੀ ਸਿਕਦਾਰੀ। ਜੋਤ ਜੋਤ ਜੋਤ ਪ੍ਰਭ, ਰਾਓ ਕਰੇ ਖੁਆਰੀ। ਜੋਤ ਜੋਤ ਜੋਤ ਪ੍ਰਭ, ਏਕਾ ਦਰ ਉਪਜਾਵੇ ਸੱਚਾ ਦਰਬਾਰੀ। ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਕਰਾਏ ਦਰ ਭਿਖਾਰੀ। ਜੋਤ ਜੋਤ ਜੋਤ ਪ੍ਰਭ, ਮਾਤਲੋਕ ਵਿਚ ਛਤਰ ਝੁਲਾਰੀ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਇਕ ਜੋਤ ਨਿਰੰਕਾਰੀ।
ਸਾਚੀ ਜੋਤ ਪ੍ਰਭ ਨਿਰੰਕਾਰਾ। ਜੋਤ ਜੋਤ ਜੋਤ ਪ੍ਰਭ ਗਿਰਧਾਰਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪ ਵਰਤੇ ਵਿਚ ਸੰਸਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖਾਂ ਦੇਵੇ ਦਰਸ ਅਪਾਰਾ। ਜੋਤ ਜੋਤ ਜੋਤ ਪ੍ਰਭ, ਗੁਰਮੁਖ ਸਾਚੇ ਖੋਲ੍ਹ ਦੇਵੇ ਦਸਮ ਦਵਾਰਾ। ਜੋਤ ਜੋਤ ਜੋਤ ਪ੍ਰਭ, ਆਤਮ ਦੀਪ ਕਰੇ ਉਜਿਆਰਾ । ਜੋਤ ਜੋਤ ਜੋਤ ਪ੍ਰਭ, ਰੁਣ ਝੁਣ ਉਪਜਾਏ ਸਚੀ ਧੁਨਕਾਰਾ। ਜੋਤ ਜੋਤ ਜੋਤ ਪ੍ਰਭ, ਅਨਹਦ ਰਾਗ ਉਪਜਾਏ ਅਪਾਰਾ। ਜੋਤ ਜੋਤ ਜੋਤ ਪ੍ਰਭ, ਗੁਰਸਿਖ ਤੇਰਾ ਜਨਮ ਮਰਨ ਸਵਾਰਾ। ਜੋਤ ਜੋਤ ਜੋਤ ਪ੍ਰਭ, ਕਰ ਦਰਸ ਕਰੇ ਆਤਮ ਉਜਿਆਰਾ। ਜੋਤ ਜੋਤ ਜੋਤ ਪ੍ਰਭ, ਸਿੰਘਾਸਣ ਬੈਠੇ ਗਿਰਧਾਰਾ। ਜੋਤ ਜੋਤ ਜੋਤ ਪ੍ਰਭ, ਆਤਮ ਸਹਿੰਸਾ ਲਾਹੇ ਸਾਰਾ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪ ਜੋਤ ਆਕਾਰਾ। ਜੋਤ ਸਰੂਪ ਸਦਾ ਨਿਰਾਹਾਰੀ। ਜੋਤ ਸਰੂਪ ਜਗਤ ਅਧਾਰੀ। ਜੋਤ ਜੋਤ ਜੋਤ ਪ੍ਰਭ, ਸਾਚੀ ਜੋਤ ਮਾਤ ਅਵਤਾਰੀ। ਜੋਤ ਜੋਤ ਜੋਤ ਪ੍ਰਭ, ਨਾਮ ਧਰਾਇਆ ਨਿਹਕਲੰਕ ਨਰਾਇਣ ਨਰ ਅਵਤਾਰੀ। ਜੋਤ ਜੋਤ ਜੋਤ ਪ੍ਰਭ, ਖਾਣੀ ਬਾਣੀ ਪਾਰ ਉਤਾਰੀ। ਜੋਤ ਜੋਤ ਜੋਤ ਪ੍ਰਭ, ਸਾਚਾ ਸ਼ਬਦ ਰਸਨ ਆਹਾਰੀ। ਜੋਤ ਜੋਤ ਜੋਤ ਪ੍ਰਭ, ਚਾਰ ਵੇਦਾਂ ਕਰੇ ਖੁਆਰੀ। ਜੋਤ ਜੋਤ ਜੋਤ ਪ੍ਰਭ, ਸਾਚੀ ਮਾਤ ਕਰੇ ਸਿਕਦਾਰੀ। ਜੋਤ ਜੋਤ ਜੋਤ ਪ੍ਰਭ, ਮਹਾਰਾਜ ਸ਼ੇਰ ਸਿੰਘ ਸਾਚੀ ਜੋਤ ਧਰੇ ਮੁਰਾਰੀ।
ਜੋਤ ਜੋਤ ਜੋਤ ਪ੍ਰਭ, ਜੋਤ ਜਗਾਣਾ । ਜੋਤ ਜੋਤ ਜੋਤ ਪ੍ਰਭ, ਅੰਤਕਾਲ ਕਲ ਮਿਟਾਏ ਅੰਜੀਲ ਕੁਰਾਨਾ। ਜੋਤ ਜੋਤ ਜੋਤ ਪ੍ਰਭ, ਸੋਹੰ ਸ਼ਬਦ ਚਲਾਣਾ। ਜੋਤ ਜੋਤ ਜੋਤ ਪ੍ਰਭ, ਏਕਾ ਜੋਤ ਜਗੇ ਮਹਾਨਾ। ਜੋਤ ਜੋਤ ਜੋਤ ਪ੍ਰਭ, ਕਲਜੁਗ ਭੇਖ ਸਰਬ ਮਿਟਾਣਾ। ਜੋਤ ਜੋਤ ਜੋਤ ਪ੍ਰਭ, ਦੂਸਰ ਕੋਈ ਰਹਿਣ ਨਾ ਪਾਣਾ। ਜੋਤ ਜੋਤ ਜੋਤ ਪ੍ਰਭ, ਗੁਰਸਿਖਾਂ ਦੇਵੇ ਦਰਸ ਮਹਾਨਾ। ਜੋਤ ਜੋਤ ਜੋਤ ਪ੍ਰਭ, ਗੁਰਸਿਖਾਂ ਬਖ਼ਸ਼ੇ ਚਰਨ ਧੂੜ ਇਸ਼ਨਾਨਾ। ਜੋਤ ਜੋਤ ਜੋਤ ਪ੍ਰਭ, ਨਿਹਕਲੰਕ ਆਪ ਭਗਵਾਨਾ। ਜੋਤ ਜੋਤ ਜੋਤ ਪ੍ਰਭ, ਜੋਤ ਸਰੂਪੀ ਪਹਰਿਆ ਬਾਣਾ। ਜੋਤ ਜੋਤ ਜੋਤ ਪ੍ਰਭ, ਮਾਤਲੋਕ ਧਰੇ ਬਿਧ ਨਾਨਾ। ਜੋਤ ਜੋਤ ਜੋਤ ਪ੍ਰਭ, ਕਲ ਵਿਰਲੇ ਗੁਰਮੁਖ ਜਾਣਾ। ਜੋਤ ਜੋਤ ਜੋਤ ਪ੍ਰਭ, ਜਨ ਭਗਤਾਂ ਹੋਏ ਮਿਹਰਵਾਨਾ । ਜੋਤ ਜੋਤ ਜੋਤ ਪ੍ਰਭ, ਏਕਾ ਰਾਗ ਉਪਜਾਨਾ । ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਮਾਰਗ ਲਾਣਾ। ਜੋਤ ਜੋਤ ਜੋਤ ਪ੍ਰਭ, ਪਹਿਲੀ ਮਾਘ ਵਕ਼ਤ ਸੁਹਾਣਾ । ਜੋਤ ਜੋਤ ਜੋਤ ਪ੍ਰਭ, ਚਾਰ ਵਰਨ ਇਕ ਕਰਾਨਾ। ਜੋਤ ਜੋਤ ਜੋਤ ਪ੍ਰਭ, ਸਤਿਜੁਗ ਸਾਚਾ ਰਾਹ ਚਲਾਣਾ। ਜੋਤ ਸਰੂਪੀ ਜੋਤ ਪ੍ਰਭ, ਮਹਾਰਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਮਾਣਿਆਂ ਸਿਰ ਹੱਥ ਟਿਕਾਣਾ।
ਜੋਤ ਜੋਤ ਜੋਤ ਪ੍ਰਭ, ਸਤਿ ਜੋਤ ਅਧਾਰੀ। ਜੋਤ ਜੋਤ ਜੋਤ ਪ੍ਰਭ, ਏਕਾ ਏਕੰਕਾਰੀ। ਜੋਤ ਜੋਤ ਜੋਤ ਪ੍ਰਭ, ਸ੍ਰਿਸ਼ਟ ਸਬਾਈ ਕਰੇ ਪਨਿਹਾਰੀ। ਜੋਤ ਜੋਤ ਜੋਤ ਪ੍ਰਭ, ਸਾਧ ਸੰਗਤ ਤੇਰੀ ਜਾਏ ਪੈਜ ਸਵਾਰੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜਾਓ ਚਰਨ ਬਲਿਹਾਰੀ।(੧ ਮਾਘ ੨੦੦੮ ਬਿ)
ਜੋਤੀ ਜੋਤ ਸਰੂਪ ਹਰਿ : ਐ ਧਰਨੀਏ, ਜੋਤੀ ਜੋਤ ਸਰੂਪ ਹਰਿ, ਜੋਤੀ ਆਤਮਾ ਜੋਤ ਪਰਮਾਤਮਾ ਜੋ ਜੋਤੀ ਜੋਤ ਸਰੂਪ ਹਰਿ
ਸਰਬ ਆਤਮਾ ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ। ਸਰੀਰ ਨਹੀਂ ਤਨ ਨਹੀਂ ਵਜ਼ੁਦ ਨਹੀਂ ਮਾਟੀ ਖ਼ਾਕ ਨਹੀਂ, ਔਰ ਉਸੇ ਪਰਮਾਤਮਾ ਨੂੰ, ਜੋਤ ਸਰੂਪ ਨੂੰ, ਨਿਹਕਲੰਕ ਕਿਹਾ ਗਿਆ ਹੈ। ਕਿਸੇ ਇਨਸਾਨ ਨੂੰ ਨਿਹਕਲੰਕ ਨਹੀਂ ਕਿਹਾ ਗਿਆ।
ਹਰਿ ਕਿਰਪਾ : ਹਰਿ ਕਿਰਪਾ ਹੋਵੇ ਬਣੇ ਭਗਤ, ਵਡਭਾਗੀ ਭਾਗ ਜਗਤ ਅਖਵਾਈਆ। ਹਰਿ ਕਿਰਪਾ ਹਰਿ ਕਿਰਪਾ
ਹੋਵੇ ਬਣੇ ਸੱਚਾ ਸੰਤ, ਗੁਰ ਸਾਖੀ ਸਚ ਦ੍ਰਿੜਾਈਆ। ਹਰਿ ਕਿਰਪਾ ਹੋਵੇ ਮਿਲੇ ਨਾਮ ਮੰਤ, ਅੰਤਰ ਆਤਮ ਇਕ ਲਿਵ ਲਾਈਆ। ਹਰਿ ਕਿਰਪਾ ਹੋਵੇ ਚੜ੍ਹੇ ਰੰਗ ਬਸੰਤ, ਤਨ ਮਾਟੀ ਖ਼ਾਕੀ ਸੋਭਾ ਪਾਈਆ। ਹਰਿ ਕਿਰਪਾ ਹੋਵੇ ਆਤਮ ਪਰਮਾਤਮ ਮਿਲੇ ਧੁਰ ਦੇ ਕੰਤ, ਸੇਜ ਸੁਹੰਜਣੀ ਵੱਜੇ ਵਧਾਈਆ। ਹਰਿ ਕਿਰਪਾ ਹੋਵੇ ਹਉਮੇ ਰੋਗ ਮਿਟੇ ਚਿੰਤ, ਸੰਸਾ ਸੰਸਾਰ ਰਹਿਣ ਨਾ ਪਾਈਆ। ਹਰਿ ਕਿਰਪਾ ਹੋਵੇ ਮਾਨਸ ਦੇਹੀ ਬਣੇ ਬਣਤ, ਤਤਵ ਤਤ ਬੂਝ ਬੁਝਾਈਆ। ਹਰਿ ਕਿਰਪਾ ਹੋਵੇ ਲੇਖਾ ਲਗੇ ਅੰਤ, ਅੰਤਰ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ।
ਹਰਿ ਕਿਰਪਾ ਹੋਵੇ ਭਗਤ ਜਨ ਉਪਜੇ ਭਾਗ, ਭਾਗਹੀਣ ਰਹਿਣ ਕੋਇ ਨਾ ਪਾਈਆ। ਹਰਿ ਕਿਰਪਾ ਹੋਵੇ ਜੋਤੀ ਨੂਰ ਜਗੇ ਚਿਰਾਗ਼, ਅੰਧ ਅੰਧੇਰ ਦਏ ਮਿਟਾਈਆ। ਹਰਿ ਕਿਰਪਾ ਹੋਵੇ ਗੁਰਮੁਖ ਪੂਰਨ ਬਣੇ ਸਾਧ, ਸਾਧਨਾ ਸਤਿ ਸਚ ਸਮਝਾਈਆ। ਹਰਿ ਕਿਰਪਾ ਹੋਵੇ ਘਰ ਸੱਜਣ ਸੁਣੇ ਨਾਦ, ਅਨਾਦੀ ਧੁਨ ਸ਼ਨਵਾਈਆ। ਹਰਿ ਕਿਰਪਾ ਹੋਵੇ ਬਦਲ ਜਾਏ ਸਮਾਜ, ਰੀਤੀ ਨੀਤੀ ਦਏ ਉਲਟਾਈਆ। ਹਰਿ ਕਿਰਪਾ ਹੋਵੇ ਮਿਟ ਜਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਬਣਾਈਆ। ਹਰਿ ਕਿਰਪਾ ਹੋਵੇ ਸੁਰਤੀ ਸ਼ਬਦ ਹੋਵੇ ਵਿਸਮਾਦ, ਆਪਣਾ ਆਪ ਮਿਟਾਈਆ। ਹਰਿ ਕਿਰਪਾ ਹੋਵੇ ਮਿਲੇ ਕੰਤ ਸੁਹਾਗ, ਨਰ ਨਰਾਇਣ ਸਚਾ ਸ਼ਹਿਨਸ਼ਾਹੀਆ। ਹਰਿ ਕਿਰਪਾ ਹੋਵੇ ਪਰਦਿਆਂ ਵਿਚੋਂ ਖੁਲ੍ਹੇ ਰਾਜ਼, ਰਾਜ਼ਾਂ ਵਿਚੋਂ ਰਾਜ਼ਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਆਪਣਾ ਹੁਕਮ ਵਰਤਾਈਆ।
ਹਰਿ ਕਿਰਪਾ ਹੋਵੇ ਭਗਤਾਂ ਖੁਲ੍ਹੇ ਅੱਖ, ਅੱਖੀਆਂ ਨੂਰ ਚਮਕਾਈਆ। ਹਰਿ ਕਿਰਪਾ ਹੋਵੇ ਨਜ਼ਰ ਆਵੇ ਪਰਤਖ, ਪਰਤਖ ਪ੍ਰਭੂ ਗੁਸਾਂਈਆ। ਹਰਿ ਕਿਰਪਾ ਹੋਵੇ ਧਾਮ ਨਿਆਰਾ ਵੇਖੇ ਵਖ, ਮਹਲ ਅਟਲ ਸੋਭਾ ਪਾਈਆ। ਹਰਿ ਕਿਰਪਾ ਹੋਵੇ ਮਿਲੇ ਅਮੋਲਕ ਵਥ, ਵਸਤ ਬੇਪਰਵਾਹੀਆ। ਹਰਿ ਕਿਰਪਾ ਹੋਵੇ ਆਤਮ ਪਰਮਾਤਮ ਸੁਣੇ ਜਸ, ਸੋਹੰ ਢੋਲਾ ਸਹਿਜ ਸੁਖਦਾਈਆ। ਹਰਿ ਕਿਰਪਾ ਹੋਵੇ ਅੰਮ੍ਰਿਤ ਪ੍ਰੇਮ ਲਏ ਰਸ, ਕੂੜੀ ਕਿਰਿਆ ਦਏ ਗਵਾਈਆ। ਹਰਿ ਕਿਰਪਾ ਹੋਵੇ ਅੰਦਰ ਉਪਜੇ ਸਚ, ਜੂਠ ਝੂਠ ਡੇਰਾ ਢਾਈਆ। ਹਰਿ ਕਿਰਪਾ ਹੋਵੇ ਧੁਰ ਦੀ ਆਵੇ ਮਤਿ, ਮਨਮਤ ਦਏ ਤਜਾਈਆ। ਹਰਿ ਕਿਰਪਾ ਹੋਵੇ ਉਜੜਿਆ ਖੇੜਾ ਜਾਏ ਵਸ, ਸਾਢੇ ਤਿੰਨ ਹੱਥ ਵੱਜੇ ਨਾਮ ਵਧਾਈਆ। ਹਰਿ ਕਿਰਪਾ ਹੋਵੇ ਮੇਲ ਮਿਲਾਵਾ ਹੋਵੇ ਝਬ, ਦੂਰ ਦੁਰਾਡਾ ਪੰਧ ਮੁਕਾਈਆ। ਹਰਿ ਕਿਰਪਾ ਹੋਵੇ ਗੁਰਮੁਖ ਸਚ ਦਵਾਰੇ ਬਹੇ ਫਬ, ਕੂੜ ਫ਼ਰੇਬ ਰਹਿਣ ਨਾ ਪਾਈਆ। ਹਰਿ ਕਿਰਪਾ ਹੋਵੇ ਨਾਮ ਖ਼ੁਮਾਰੀ ਮਿਲੇ ਮਧੁ, ਮਧੁਰ ਰਸ ਇਕ ਚਖਾਈਆ। ਹਰਿ ਕਿਰਪਾ ਹੋਵੇ ਹਰਿਜਨ ਸਾਚੇ ਲਏ ਸੱਦ, ਚਰਨ ਕਵਲ ਦਏ ਵਡਿਆਈਆ। ਹਰਿ ਕਿਰਪਾ ਹੋਵੇ ਮਿਟੇ ਵਿਛੋੜਾ ਜਗਤ ਅੱਡ, ਸੋਹਣਾ ਸੰਗ ਬਣਾਈਆ। ਹਰਿ ਕਿਰਪਾ ਹੋਵੇ ਲੇਖੇ ਲਗ ਜਾਏ ਕਾਇਆ ਮਾਟੀ ਹੱਡ, ਰਕਤ ਬੂੰਦ ਸੋਭਾ ਪਾਈਆ । ਹਰਿ ਕਿਰਪਾ ਹੋਵੇ ਸਿਫ਼ਤ ਸਲਾਹੀ ਢੋਲੇ ਗਾਵਣ ਬੱਤੀ ਦੰਦ, ਰਸਨਾ ਜੇਹਵਾ ਨਾਲ ਮਿਲਾਈਆ। ਹਰਿ ਕਿਰਪਾ ਹੋਵੇ ਨੂਰੀ ਨੂਰ ਚਮਕੇ ਚੰਦ, ਪਰਕਾਸ਼ ਪਰਕਾਸ਼ ਸੋਭਾ ਪਾਈਆ। ਹਰਿ ਕਿਰਪਾ ਹੋਵੇ ਮਿਲੇ ਅਗੰਮ ਅਨੰਦ, ਮਨ ਚਿੰਤ ਦਏ ਗਵਾਈਆ। ਹਰਿ ਕਿਰਪਾ ਹੋਵੇ ਜਨਮ ਜਨਮ ਦਾ ਮਿਟੇ ਪੰਧ, ਮੰਜ਼ਲ ਮਿਲੇ ਸ਼ਹਿਨਸ਼ਾਹੀਆ। ਹਰਿ ਕਿਰਪਾ ਹੋਵੇ ਚੜ੍ਹੇ ਆਤਮ ਪਰਮਾਤਮ ਰੰਗ, ਰੰਗ ਰਤੜਾ ਦਏ ਰੰਗਾਈਆ। ਹਰਿ ਕਿਰਪਾ ਹੋਵੇ ਮਿਲ ਜਾਏ ਸਾਚੇ ਸੇਜ ਸੁੰਹਞਣੀ ਪਲੰਘ, ਕਰਵਟ ਰੂਪ ਨਾ ਕੋਇ ਬਦਲਾਈਆ। ਹਰਿ
ਕਿਰਪਾ ਹੋਵੇ ਜਨ ਭਗਤਾਂ ਆਸਾ ਮਨਸਾ ਪੂਰੀ ਹੋਵੇ ਮੰਗ, ਤ੍ਰਿਸ਼ਨਾ ਤ੍ਰਿਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਕ ਬਿਧੀ ਤਰੀਕੇ ਢੰਗ ਆਪਣੇ ਵਿਚ ਛੁਪਾਈਆ। (੨੧ ਜੇਠ ਸ਼ਹਿਨਸ਼ਾਹੀ ਸੰਮਤ ੧)
ਹਰਿ ਪ੍ਰੇਮ : ਮਾਨਸ ਜਨਮ ਸਤਿ ਪ੍ਰੇਮ, ਪਰਮ ਪੁਰਖ ਸਰਨਾਈਆ। ਸਤਿ ਪੁਰਖ ਨਿਰੰਜਣ ਜਾਣੇ ਏਕਾ ਹਰਿ ਪ੍ਰੇਮ
ਸਾਚਾ ਨੇਮ, ਨਿਤ ਨਵਿਤ ਵੇਖ ਵਖਾਈਆ। ਲੇਖਾ ਜਾਣੇ ਕੁੰਟ ਹੇਮ, ਪਰਬਤ ਆਪਣੇ ਰੰਗ ਰੰਗਾਈਆ। ਸੇਵਾ ਜਾਣੇ ਬਾਨਰ ਬੇਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਜੁਗ ਚੁਕਾਏ ਲਹਿਣ ਦੇਣ, ਲਹਿਣਾ ਦੇਣਾ ਆਪ ਮੁਕਾਇਆ। ਜਨ ਭਗਤਾਂ ਸਦਾ ਸਦ ਦਰਸ਼ਨ ਦੇਵੇ ਨੈਣ, ਨੈਣ ਅਣਿਆਲਾ ਆਪ ਖੁਲ੍ਹਾਈਆ। ਏਕਾ ਨਾਉਂ ਸੁਣਾਏ ਸਾਚਾ ਕਹਿਣ, ਸਾਚਾ ਨਾਉਂ ਸਿਫ਼ਤ ਸਾਲਾਹੀਆ । ਏਕਾ ਮੇਲਾ ਹਰਿ ਸੰਗਤ ਬਹਿਣ, ਬਿਨ ਹਰਿਜਨ ਅਵਰ ਨਾ ਕੋਇ ਭਾਈਆ। ਏਕਾ ਮੰਦਰ ਵਸੇ ਰਹਿਣ, ਹਰਿ ਮੰਦਰ ਦਏ ਵਡਿਆਈਆ। ਏਕਾ ਬਸਤਰ ਪਾਏ ਗਹਿਣ, ਭੂਸ਼ਨ ਨਾਮ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਸਮਾਈਆ।
ਏਕਾ ਪ੍ਰੇਮ ਹਰਿ ਗੁਰਦੇਵਾ, ਲੋਕਮਾਤ ਵੇਖ ਵਖਾਈਆ। ਆਦਿ ਚੁਗਾਦਿ ਜੁਗਾ ਜੁਗੰਤਰ ਅਲੱਖ ਅਭੇਵਾ, ਅਲੱਖ ਅਲੱਖਣਾ ਵੇਸ ਵਟਾਈਆ। ਭਗਤਨ ਬਖ਼ਸ਼ੇ ਭਗਤੀ ਸੇਵਾ, ਸੇਵਾ ਰੂਪ ਨਜ਼ਰ ਕਿਸੇ ਨਾ ਆਈਆ । ਲੇਖਾ ਜਾਣੇ ਆਤਮਾ ਦੇਵਾ, ਦੇਵ ਅਤਮਾ ਵੇਖ ਵਖਾਈਆ। ਫਲ ਖਵਾਏ ਅੰਮ੍ਰਿਤ ਮੇਵਾ, ਅੰਮਿਉਂ ਰਸ ਆਪਣਾ ਰਸ ਚੁਵਾਈਆ। ਟਿੱਕਾ ਲਾਏ ਮਸਤਕ ਥੇਵਾ, ਕੌਸਤਕ ਮਣੀਆਂ ਮਾਣ ਗਵਾਈਆ। ਨਾਮ ਜਣਾਏ ਰਸਨਾ ਜਿਹਵਾ, ਏਕਾ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਤਾ ਇਕ ਸਮਝਾਈਆ।
ਸਾਚਾ ਨਾਤਾ ਪ੍ਰੇਮ ਹਰਿ, ਚਰਨ ਚਰਨ ਕਵਲ ਵਡਿਆਈਆ। ਚੁੱਕੇ ਰੋਗ ਮਰਨ ਡਰਨ, ਚਿੰਤਾ ਸੋਗ ਨਾ ਕੋਇ ਰਖਾਈਆ। ਨੇਤਰ ਖੋਲ੍ਹੇ ਹਰਨ ਫਰਨ, ਨਿਝ ਨੇਤਰ ਕਰ ਰੁਸ਼ਨਾਈਆ। ਸਤਿਗੁਰ ਸਾਹਿਬ ਤਰਨੀ ਤਰਨ, ਤਾਰਨਹਾਰ ਇਕ ਹੋ ਜਾਈਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਈਆ।
ਹਰਿ ਪ੍ਰੇਮ ਸਚ ਸੰਜੋਗ, ਜੁਗਾ ਜੁਗੰਤਰ ਆਪ ਜਣਾਇੰਦਾ। ਹਰਿ ਪ੍ਰੇਮ ਆਤਮ ਰਸ ਭੋਗ, ਭੋਗੀ ਭੋਗ ਆਪ ਭੁਗਾਇੰਦਾ। ਹਰਿ ਪ੍ਰੇਮ ਮੁੱਕੇ ਵਿਯੋਗ, ਸਹਿੰਸਾ ਰੋਗ ਜਗਤ ਚੁਕਾਇੰਦਾ। ਹਰਿ ਪ੍ਰੇਮ ਸੁਣੇ ਸਚ ਸਲੋਕ, ਰਾਮ ਨਾਮਾ ਆਪ ਪੜ੍ਹਾਇੰਦਾ । ਹਰਿ ਪ੍ਰੇਮ ਲੇਖਾ ਚੁੱਕੇ ਚੌਦਾਂ ਲੋਕ, ਲੋਕ ਪਰਲੋਕ ਪਾਰ ਕਰਾਇੰਦਾ। ਹਰਿ ਪ੍ਰੇਮ ਨਾਤਾ ਤੁੱਟੇ ਝੂਠ ਕਿਲਾ ਕੋਟ, ਸਚਖੰਡ ਦੁਆਰਾ ਸੋਭਾ ਪਾਇੰਦਾ। ਹਰਿ ਪ੍ਰੇਮ ਜਗੇ ਨਿਰਮਲ ਜੋਤ, ਜੋਤੀ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਦਰ ਆਪ ਸੁਹਾਇੰਦਾ। ਹਰਿ ਪ੍ਰੇਮ ਸਚ ਪਿਆਰ, ਪੀਆ ਪ੍ਰੀਤਮ ਆਪ ਜਣਾਈਆ। ਹਰਿ ਪ੍ਰੇਮ ਭਗਤ ਭੰਡਾਰ, ਭਗਵਨ ਭਗਤੀ ਝੋਲੀ ਪਾਈਆ। ਹਰਿ ਪ੍ਰੇਮ ਤਨ ਸ਼ਿੰਗਾਰ, ਸੋਲਾਂ ਇਛਿਆ ਰੰਗ ਰੰਗਾਈਆ। ਹਰਿ ਪ੍ਰੇਮ ਠਾਂਡਾ ਦਰਬਾਰ, ਦਰ ਘਰ ਸਾਚੇ ਸੋਭਾ ਪਾਈਆ। ਹਰਿ ਪ੍ਰੇਮ ਮੰਗਲਾਚਾਰ, ਮਿਲ ਮਿਲ ਸਖੀਆਂ ਮੰਗਲ ਗਾਈਆ। ਹਰਿ ਪ੍ਰੇਮ ਨਾਤਾ ਤੁੱਟੇ ਸਰਬ ਸੰਸਾਰ, ਨਾਤਾ ਬਿਧਾਤਾ ਜੋੜ ਜੁੜਾਈਆ। ਹਰਿ ਪ੍ਰੇਮ ਹਰਿਜਨ ਹਰਿ ਕਰੇ ਨਿਮਸਕਾਰ, ਨਿਵਣ ਸੁ ਅੱਖਰ ਇਕ ਸਮਝਾਈਆ। ਹਰਿ ਪ੍ਰੇਮ ਲੇਖਾ ਜਾਣੇ ਆਰ ਪਾਰ ਕਿਨਾਰ, ਮੰਝਧਾਰ ਰਹਿਣ ਨਾ ਪਾਈਆ। ਹਰਿ ਪ੍ਰੇਮ ਮੇਲੇ ਸਾਚੇ ਯਾਰ, ਸੱਥਰ ਯਾਰੜਾ ਇਕ ਹੰਢਾਈਆ। ਹਰਿ ਪ੍ਰੇਮ ਲੇਖਾ ਚੁਕਾਏ ਪੁਰਖ ਨਾਰ, ਨਰ ਨਰਾਇਣ ਦਏ ਵਡਿਆਈਆ। ਹਰਿ ਪ੍ਰੇਮ ਮਾਨਸ ਜਨਮ ਜਾਏ ਪੈਜ ਸਵਾਰ, ਮਾਨਵ ਆਪਣੇ ਲੇਖੇ ਪਾਈਆ। ਹਰਿ ਪ੍ਰੇਮ ਕਾਗਦ ਕਲਮ ਨਾ ਲਿਖਣਹਾਰ, ਸੱਤ ਸਮੁੰਦਰ ਮਸ ਬਨਾਸਪਤ ਰੋ ਰੋ ਦਏ ਦੁਹਾਈਆ । ਹਰਿ ਪ੍ਰੇਮ ਸਭ ਤੋਂ ਵਸੇ ਬਾਹਰ, ਬਿਨ ਗੁਰਮੁਖ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਦਏ ਦਰਸਾਈਆ।
ਹਰਿ ਪ੍ਰੇਮ ਆਤਮ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਹਰਿ ਪ੍ਰੇਮ ਸੁਹਾਏ ਸਚ ਪਲੰਘ, ਪਾਵਾ ਚੂਲ
ਨਾ ਕੋਇ ਬਣਾਇੰਦਾ। ਹਰਿ ਪ੍ਰੇਮ ਵਜਾਏ ਨਾਮ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਹਰਿ
ਪ੍ਰੇਮ ਪੰਜ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਹਰਿ ਪ੍ਰੇਮ ਸਾਚੇ
ਮੰਦਰ ਪਾਏ ਵੰਡ, ਘਰ ਘਰ ਵਿਚ ਵੇਖ ਵਖਾਇੰਦਾ। ਹਰਿ ਪ੍ਰੇਮ ਉਪਜਾਏ ਪਰਮਾਨੰਦ, ਨਿਜਾਨੰਦ ਆਪ
ਸਮਾਇੰਦਾ। ਹਰਿ ਪ੍ਰੇਮ ਖ਼ੁਸ਼ੀ ਕਰਾਏ ਬੰਦ ਬੰਦ, ਹਰਖ ਸੋਗ ਨਾ ਕੋਇ ਰਖਾਇੰਦਾ। ਹਰਿ ਪ੍ਰੇਮ ਢਾਏ
ਝੂਠੀ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਹਰਿ ਪੇਮ ਚੜ੍ਹਾਏ ਸਾਚਾ ਚੰਦ, ਅੰਧ ਅੰਧੇਰਾ ਮਾਤ ਗਵਾਇੰਦਾ।
ਹਰਿ ਪ੍ਰੇਮ ਮਿਲੇ ਹਰਿ ਬਖ਼ਸ਼ੰਦ, ਬਖ਼ਸ਼ਣਹਾਰਾ ਵੇਖ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣਾ ਨਾਉਂ ਆਪ ਪ੍ਰਗਟਾਇੰਦਾ।
ਹਰਿ ਪ੍ਰੇਮ ਮਿਲੇ ਹਰਿ ਨਾਮਾ, ਜਨਮ ਜਨਮ ਦੀ ਮੈਲ ਗਵਾਈਆ। ਹਰਿ ਪ੍ਰੇਮ ਪੂਰਨ ਹੋਏ ਕਾਮਾ, ਕਾਮ ਕਾਮਨੀ ਰਹਿਣ ਨਾ ਪਾਈਆ। ਹਰਿ ਪ੍ਰੇਮ ਵੱਜੇ ਦਮਾਮਾ, ਅਨਡਿਠ ਤਾਲ ਵਜਾਈਆ। ਹਰਿ ਪ੍ਰੇਮ ਪਰਕਾਸ਼ ਹੋਏ ਕੋਟਨ ਭਾਨਾ, ਜੋਤ ਨੂਰ ਨੂਰ ਰੁਸ਼ਨਾਈਆ। ਹਰਿ ਪ੍ਰੇਮ ਮਿਲੇ ਸਾਚਾ ਕਾਹਨ, ਗੋਪੀ ਸੁਰਤੀ ਲਏ ਪਰਨਾਈਆ। ਹਰਿ ਪ੍ਰੇਮ ਘਰ ਆਏ ਰਾਮਾ, ਸੀਤਾ ਸਤਿਵੰਤੀ ਲਏ ਉਠਾਈਆ। ਹਰਿ ਪ੍ਰੇਮ ਹੋਏ ਅੰਤਰਜਾਮਾ, ਅੰਤਰ ਪਰਦਾ ਦਏ ਖੁਲ੍ਹਾਈਆ। ਹਰਿ ਪ੍ਰੇਮ ਵਸੇ ਨਗਰ ਗਰਾਮਾ, ਸਾਚਾ ਖੇੜਾ ਮਿਲੇ ਵਡਿਆਈਆ। ਹਰਿ ਪ੍ਰੇਮ ਹਰਿਜਨ ਮਿਲੇ ਸਾਚਾ ਮਾਣਾ, ਮਾਣ ਨਿਮਾਣਿਆਂ ਆਪ ਦਵਾਈਆ। ਹਰਿ ਪ੍ਰੇਮ ਮੰਨੇ ਭਾਣਾ, ਸੋ ਭਾਣੇ ਵਿਚ ਸਮਾਈਆ। ਹਰਿ ਪ੍ਰੇਮ ਦੇਵੇ ਸ਼ਬਦ ਬਬਾਨਾ, ਹਰਿਜਨ ਸਾਚੇ ਲਏ ਚੜ੍ਹਾਈਆ। ਹਰਿ ਪ੍ਰੇਮ ਚੁਕਾਏ ਆਵਣ ਜਾਣਾ, ਆਵਣ ਜਾਵਣ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੱਖਰ ਰਿਹਾ ਪੜ੍ਹਾਈਆ।
ਹਰਿ ਕਾ ਪ੍ਰੇਮ ਏਕਾ ਅੱਖਰ, ਲਿਖਣ ਪੜ੍ਹਣ ਵਿਚ ਨਾ ਆਇਆ। ਹਰਿ ਕਾ ਪ੍ਰੇਮ ਵਖਾਏ ਸੱਥਰ, ਸਾਚਾ ਸੱਥਰ ਇਕ ਰਖਾਇਆ। ਹਰਿ ਕਾ ਪ੍ਰੇਮ ਬਜ਼ਰ ਕਪਾਟੀ ਤੋੜੇ ਪੱਥਰ, ਪ੍ਰੇਮ ਨਿਸ਼ਾਨਾ ਇਕ ਲਗਾਇਆ। ਹਰਿ ਕਾ ਪ੍ਰੇਮ ਨੇਤਰ ਨੀਰ ਵਰੋਲੇ ਅੱਥਰ, ਜੋਤੀ ਲੰਬੂ ਏਕਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਰੂਪ ਵਟਾਇਆ।
ਪਾਰਬ੍ਰਹਮ ਪ੍ਰੇਮ ਪੁਰਖ ਪੁਰਖ ਦਾਤਾ ਸਰਬ ਗੁਣਵੰਤ, ਸਚ ਸੁੱਚ ਕਰੇ ਜਣਾਈਆ। ਅਲੱਖ ਅਗੋਚਰ ਆਦਿ ਜੁਗਾਦਿ ਬੇਅੰਤ, ਸ੍ਰੀ ਭਗਵੰਤ ਵੱਡੀ ਵਡਿਆਈਆ। ਨਰ ਨਰਾਇਣ ਸਾਚੇ ਧਾਮ ਸੋਭਾਵੰਤ, ਮਹੱਲ ਅਟੱਲ ਉਚ ਮਨਾਰ ਕਰੇ ਰੁਸ਼ਨਾਈਆ। ਗੁਰਮੁਖ ਸੁਹਾਗਣ ਨਾਰ ਭਤਾਰ ਮਿਲੇ ਹਰਿ ਹਰਿ ਕੰਤ, ਕੰਤ ਸੁਹਾਗ ਇਕ ਸਮਝਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਆਦਿ ਜੁਗਾਦਿ ਉਤਰ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਧਨ ਜੋਬਨ ਨਾਮ ਝੋਲੀ ਪਾਈਆ। ਗੀਤ ਗੋਬਿੰਦ ਸੁਹਾਗੀ ਛੰਤ, ਸੌਹਰੇ ਪੇਈਏ ਸਦਾ ਜਸ ਗਾਈਆ। ਗੜ੍ਹ ਤੋੜੇ ਹਉਮੇ ਹੰਗਤ, ਖ਼ਿਮਾ ਗ਼ਰੀਬੀ ਇਕ ਦਰਸਾਈਆ। ਲੱਖ ਚੁਰਾਸੀ ਵਿਚੋਂ ਕੱਢੇ ਜੀਵ ਜੰਤ, ਜੀਵ ਆਤਮਾ ਮੇਲ ਮਿਲਾਈਆ। ਆਪਣਾ ਲੇਖਾ ਮੇਟੇ ਤੁਰੰਤ, ਦੂਜਾ ਲੇਖਾ ਨਾ ਕੋਇ ਵਖਾਈਆ । ਗੁਰਸਿਖ ਗੁਰਮੁਖ ਗੁਰ ਗੁਰ ਉਪਜਾਏ ਸਾਚੇ ਸੰਤ, ਜਿਸ ਆਪਣਾ ਦਰਸ ਵਖਾਈਆ। ਲੋਕ ਪਰਲੋਕ ਬਣਾਏ ਬਣਤ, ਸਾਚਾ ਘਾੜਨ ਘੜਤ ਘੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਨਰਾਇਣ ਨਰ, ਗੁਰੂ ਗੁਰ ਚੇਲ ਚੇਲਾ ਗੁਰ ਗੁਰ ਚੇਲਾ ਏਕਾ ਰੰਗ ਸਮਾਈਆ। (੧੨ ਜੇਠ ੨੦੧੮ ਬਿ)
ਹਰਿ ਕੀ ਮਾਘੀ : ਹਰਿ ਕੀ ਮਾਘੀ ਗੁਰਮੁਖ ਮਜਨ, ਸਤਿਗੁਰ ਅਸ਼ਨਾਨ ਕਰਾਇੰਦਾ। ਪੁਰਖ ਅਕਾਲ ਮਿਲਿਆ ਹਰਿ ਕੀ ਮਾਘੀ
ਸੱਜਣ, ਨਿਰਵੈਰ ਰਾਹ ਵਖਾਇੰਦਾ। ਗ਼ਰੀਬ ਨਿਮਾਣਿਆਂ ਪਰਦੇ ਕੱਜਣ, ਨਾਮ ਦੁਸ਼ਾਲਾ ਉਪਰ ਪਾਇੰਦਾ। ਘਰ ਘਰ ਅੰਦਰ ਸ਼ਬਦ ਦਮਾਮੇ ਵੱਜਣ, ਅਨਹਦ ਰਾਗੀ ਰਾਗ ਸੁਣਾਇੰਦਾ। ਗੁਰਮੁਖ ਗੁਰਮੁਖ ਗੁਰਸਿਖ ਗੁਰਸਿਖ ਹਰਿਭਗਤ ਹਰਿਭਗਤ ਹਰਿਜਨ ਹਰਿਜਨ ਏਥੇ ਓਥੇ ਦੋ ਜਹਾਨ ਗੱਜਣ, ਢੋਲਾ ਸੋਹਲਾ ਬੰਦ ਨਾ ਕੋਇ ਕਰਾਇੰਦਾ। ਲੱਖ ਚੁਰਾਸੀ ਭਾਂਡੇ ਭੱਜਣ, ਕਾਇਆ ਮਾਟੀ ਕੱਚ ਕੰਮ ਕਿਸੇ ਨਾ ਆਇੰਦਾ । ਮਨਮੁੱਖ ਜੀਵ ਜਗਤ ਦੁਆਰੇ ਨੱਚਣ, ਗੁਰਮੁਖ ਗੁਰ ਸਤਿਗੁਰ ਵੇਖ ਖ਼ੁਸ਼ੀ ਮਨਾਇੰਦਾ। ਸੰਤ ਸੁਹੇਲੇ ਕੂੜੀ ਕਿਰਿਆ ਕੋਲੋਂ ਬਚਣ, ਜੋ ਗੁਰ ਕਾ ਬਚਨ ਕਮਾਇੰਦਾ। ਅਗਨੀ ਅੱਗ ਕਦੇ ਨਾ ਮੱਚਣ, ਸੀਤਲ ਧਾਰ ਇਕ ਵਹਾਇੰਦਾ । ਸਤਿਗੁਰ ਪਿਆਰ ਅੰਦਰ ਰਚਣ, ਰਚ ਰਚ ਆਪਣੀ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਸਚ ਅਸ਼ਨਾਨ ਆਪ ਕਰਾਇੰਦਾ।
ਹੋਇਆ ਅਸ਼ਨਾਨ ਸਤਿਗੁਰ ਧੂੜ, ਧੂੜੀ ਟਿੱਕਾ ਮਸਤਕ ਲਾਇਆ । ਚਤੁਰ ਸੁਘੜ ਬਣਿਆ ਮੂਰਖ ਮੂੜ੍ਹ, ਅਗਿਆਨ ਅੰਧੇਰ ਚੁਕਾਇਆ। ਸ਼ਬਦ ਅਗੰਮੀ ਸੁਣਾਏ ਤੂਰ, ਤੁਰੀਆ ਬੈਠੀ ਮੁੱਖ ਭੁਵਾਇਆ। ਸਾਰ ਸ਼ਬਦ ਜੋ ਹੋਇਆ ਰਿਹਾ ਮਫ਼ਰੂਰ, ਆਪਣਾ ਪਰਦਾ ਦਏ ਉਠਾਇਆ। ਦਰ ਆਈ ਸੰਗਤ ਮਾਫ਼ ਕਰੇ ਕਸੂਰ, ਪਿਛਲਾ ਲੇਖਾ ਦਏ ਚੁਕਾਇਆ। ਅੱਗੇ ਨਜ਼ਰ ਆਏ ਹਾਜ਼ਰ ਹਜ਼ੂਰ, ਹਜ਼ਰਤ ਆਪਣਾ ਮੇਲ ਮਿਲਾਇਆ। ਵੇਲੇ ਅੰਤ ਮਿਲੇ ਜ਼ਰੂਰ, ਗੁਰਸਿਖ ਜਮ ਨੇੜ ਕਦੇ ਨਾ ਆਇਆ। ਨੇਤਰ ਵੇਖੋ ਕਿਵੇਂ ਦੋ ਜਹਾਨਾਂ ਮਚਾਏ ਫ਼ਤੂਰ, ਫ਼ਤਵਾ ਸਾਦਰ ਦਏ ਕਰਾਇਆ। ਨੌਂ ਖੰਡ ਪ੍ਰਿਥਮੀ ਹੋਏ ਮਜ਼ਬੂਰ, ਮੁਜ਼ਰਮ ਸਭ ਨੂੰ ਲਏ ਬਣਾਇਆ। ਸਰਬ ਗੁਣਾਂ ਆਪੇ ਭਰਪੂਰ, ਭਰਪੂਰ ਰਿਹਾ ਸਭ ਥਾਇਆ। ਨਵ ਨੌਂ ਤੋੜੇ ਮਾਣ ਗ਼ਰੂਰ, ਗ਼ੁਰਬਤ ਸਭ ਦੀ ਦਏ ਗਵਾਇਆ। ਕਲਜੁਗ ਮੇਟੇ ਕਿਰਿਆ ਕੂੜੀ ਕੂੜ, ਕੂੜ ਕੁੜਿਆਰਾ ਦਏ ਖਪਾਇਆ। ਜਨ ਭਗਤਾਂ ਆਵਣ ਜਾਵਣ ਪਤਤ ਪਾਵਣ ਲੱਖ ਚੁਰਾਸੀ ਕੱਟੇ ਜੂੜ, ਮਾਤ ਗਰਭ ਉਲਟਾ ਰੁਖ ਦਸ ਦਸ ਮਾਸ ਨਾ ਅਗਨ ਤਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਨ ਭਗਤਾਂ ਦੁਆਰੇ ਬਣਿਆ ਆਪ ਮਜ਼ਦੂਰ, ਮੁਸ਼ਤਬਾ ਬਣ ਬਣ ਸੇਵ ਕਮਾਇਆ। (ਪਹਿਲੀ ਮਾਘ ੨੦੧੯ ਬਿ)
ਪਹਿਲੀ ਮਾਘ ਕਹੇ ਅੱਠ ਸੱਠ ਤੀਰਥ ਆਏ ਪਿਟਣ, ਰੋ ਰੋ ਦੇਣ ਦੁਹਾਈਆ । ਕਲਜੁਗ ਜੀਵ ਸਾਨੂੰ ਨਹੀਂ ਦੇਂਦੇ ਟਿਕਣ, ਦਿਵਸ ਰੈਣ ਰਹੇ ਸਤਾਈਆ। ਨੰਗੇ ਹੋ ਹੋ ਸਾਡੇ ਵਿਚ ਲਿਟਣ, ਕੂੜੀ ਕਿਰਿਆ ਤਾਰੀਆਂ ਲਾਈਆ। ਸਾਡਾ ਲੇਖਾ ਪੂਰਾ ਕਰ ਪ੍ਰਭੂ ਪੁਰਾਣਾ ਰਿਟਣ, ਕੱਢ ਕੇ ਦਈਏ ਵਿਖਾਈਆ। ਜੇ ਤੂੰ ਕਲਜੁਗ ਅੰਤਮ ਆਇਉਂ ਨਜਿੱਠਣ, ਸਿਰ ਸਾਡੇ ਹੱਥ ਰਖਾਈਆ। ਸਾਡੀ ਜਲਧਾਰਾ ਟੱਕਿਆਂ ਵਿਚ ਲੱਗੀ ਵਿਕਣ, ਕੀਮਤ ਕੋਇ ਨਾ ਪਾਈਆ। ਤੂੰ ਅਰਸ਼ੀ ਪ੍ਰੀਤਮ ਧੁਰ ਦਾ ਪਿਤਣ, ਪਤਿਪਰਮੇਸ਼ਵਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਅੱਠ ਸੱਠ ਕਹਿਣ ਸ੍ਰੀ ਭਗਵਾਨ, ਤੇਰੀ ਓਟ ਤਕਾਈਆ। ਤੂੰ ਆਦਿ ਜੁਗਾਦੀ ਰਾਮ ਰਹੀਮਾ ਅਗੰਮਾ ਕਾਹਨ, ਨਿਰਗੁਣ ਨਿਰਵੈਰ ਇਕ ਅਖਵਾਈਆ। ਸਤਿ ਸਰੂਪੀ ਸ਼ਾਹੋ ਭੂਪੀ ਨੌਜੁਵਾਨ, ਮਰਦ ਮਰਦਾਨਾ ਬੇਪਰਵਾਹੀਆ। ਜਰਾ ਨਿਗਾਹ ਮਾਰ ਧਿਆਨ, ਨੈਣ ਨੈਣਾਂ ਵਿਚੋਂ ਉਠਾਈਆ। ਸਚ ਦਾ ਰਿਹਾ ਨਾ ਕੋਇ ਇਸ਼ਨਾਨ, ਦੁਰਮਤ ਮੈਲ ਨਾ ਕੋਇ ਧੁਵਾਈਆ। ਠੱਗੀ ਚੋਰੀ ਸਾਡੇ ਉਤੇ ਕਰੇ ਜਹਾਨ, ਮਾਇਆ ਮਮਤਾ ਲੋਭ ਮੋਹ ਹਲਕਾਈਆ। ਅਸੀਂ ਵੇਖ ਕੇ ਹੋਏ ਹੈਰਾਨ, ਹੈਰਾਨੀ ਅੰਦਰ ਦੁਹਾਈਆ। ਚਾਰੋਂ ਕੁੰਟ ਦਿਸਣ ਬੇਈਮਾਨ, ਸਤਿ ਵਿਚ ਨਾ ਕੋਇ ਸਮਾਈਆ। ਅਸੀਂ ਨਿਗਾਹ ਮਾਰੀ ਜ਼ਿਮੀਂ ਅਸਮਾਨ, ਦੀਪਾਂ ਮੰਡਲਾਂ ਲੋਆਂ ਵੇਖ ਵਿਖਾਈਆ। ਜਿਧਰ ਤੱਕੀਏ ਸਾਰੇ ਹੋਏ ਪ੍ਰੇਸ਼ਾਨ, ਧੀਰਜ ਧੀਰ ਨਾ ਕੋਇ ਧਰਾਈਆ। ਧਰਮ ਦਾ ਰਿਹਾ ਨਾ ਕੋਇ ਈਮਾਨ, ਸਚ ਵਿਚ ਨਾ ਕੋਇ ਸਮਾਈਆ। ਜਗਤ ਜਗਿਆਸੂ ਹੋਏ ਸ਼ੈਤਾਨ, ਬਿਨ ਸ਼ਰਅ ਦੇ ਕਰਨ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ।
ਅੱਠ ਸੱਠ ਤੀਰਥ ਕਹਿਣ ਪ੍ਰਭੂ ਅਸੀਂ ਤੇਰੇ ਨਾਮ ਦੇ ਹੋਏ ਵੈਰਾਗੀ, ਵੈਰਾਗ ਵਿਚ ਸੁਣਾਈਆ। ਜਗਤ ਵਿਵਹਾਰ ਰਹੇ ਤਿਆਗੀ, ਤੇਰੇ ਚਰਨਾਂ ਵਿਚ ਟਿਕਾਈਆ। ਸਾਡਾ ਪਵਿੱਤਰ ਕਿਸੇ ਨਾ ਕਰੇ ਇਸ਼ਨਾਨ ਮਾਘੀ, ਮਗਨ ਤੇਰੇ ਨਾਲ ਨਾ ਕੋਇ ਕਰਾਈਆ। ਸਾਥੋਂ ਤੇਰੀ ਸ੍ਰਿਸ਼ਟੀ ਹੋ ਗਈ ਬਾਗੀ, ਬਾਗਵਾਂ ਕੀ ਤੇਰੀ ਬੇਪਰਵਾਹੀਆ। ਸਚ ਵਸਤ ਕਿਸੇ ਨਾ ਲਾਧੀ, ਖੋਜਣ ਵਾਲਾ ਨਜ਼ਰ ਕੋਇ ਨਾ ਆਈਆ। ਸਾਡੇ ਉਤੇ ਸਾਡੀ ਹੋਵੇ ਬਰਬਾਦੀ, ਕੰਢੇ ਘਾਟ ਦੇਣ ਗੁਵਾਹੀਆ। ਸਾਧ ਸੰਤ ਹਿਰਦੇ ਰਿਹਾ ਨਾ ਕੋਇ ਅਰਾਧੀ, ਰਾਧਾ ਕ੍ਰਿਸ਼ਨ ਨਾ ਰੂਪ ਸਮਾਈਆ। ਪਿਆਰ ਦੀ ਲਾਏ ਨਾ ਕੋਇ ਸਮਾਧੀ, ਸਿਧ ਸਾਦਕ ਨਾ ਕੋਇ ਅਖਵਾਈਆ। ਸਾਡੇ ਜਲ ਨਾਲ ਦੁਖੀਆ ਹੋਵੇ ਕੋਈ ਨਾ ਰਾਜੀ, ਰਾਜਕ ਰਿਜਕ ਰਹੀਮ ਕੀ ਤੇਰੀ ਬੇਪਰਵਾਹੀਆ। ਸੁਰਤੀ ਅੰਦਰੋਂ ਕਿਸੇ ਨਾ ਜਾਗੀ, ਦੁਰਮਤ ਮੈਲ ਨਾ ਕੋਇ ਧੁਵਾਈਆ। ਬਿਨ ਤੇਰੀ ਕਿਰਪਾ ਹੋਏ ਨਾ ਕੋਇ ਵਡਭਾਗੀ, ਭਾਗਹੀਣ ਹੋ ਕੇ ਦੇਈਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਸਰਨਾਈਆ।
ਅੱਠ ਸੱਠ ਤੀਰਥ ਕਹਿਣ ਕਿਰਪਾ ਕਰ ਪੁਰਖ ਸਮਰੱਥ, ਚਰਨ ਕਵਲ ਦੇ ਸਰਨਾਈਆ। ਸਾਡੇ ਖਾਲੀ ਵੇਖ ਲੈ ਹੱਥ, ਵਸਤ ਰਹਿਣ ਕੋਇ ਨਾ ਪਾਈਆ । ਜਗਤ ਵਿਕਾਰ ਜਾਏ ਮੂਲ ਨਾ ਲੱਥ, ਜੋ ਸਾਡੇ ਵਿਚ ਇਸ਼ਨਾਨ ਕਰਾਈਆ । ਅਸੀਂ ਸਚ ਸਚ ਦੇਈਏ ਦੱਸ, ਦਹਿ ਦਿਸ਼ਾ ਮਾਤ ਸੁਣਾਈਆ। ਅੰਮ੍ਰਿਤ ਰਿਹਾ ਨਾ ਕੋਈ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਸਾਡੀ ਅੰਤ ਅਖ਼ੀਰ ਹੋਈ ਬੱਸ, ਵਾਸਤਾ ਤੇਰੇ ਅੱਗੇ ਪਾਈਆ। ਸਦਾ ਤੇਰਾ ਗਾਉਂਦੇ ਰਹੀਏ ਜਸ, ਸਿਫ਼ਤਾਂ ਵਿਚ ਸਲਾਹੀਆ। ਤੇਰਾ ਖੇਲ ਕਲਜੁਗ ਰੈਣ ਅੰਧੇਰੀ ਮਸ, ਸਚ ਚੰਦ ਨਾ ਕੋਇ ਚਮਕਾਈਆ। ਸਾਡਾ ਦੇ ਦੇ ਸੁਵਾਮੀ ਹੱਕ, ਹਕੀਕਤ ਤੇਰੇ ਚਰਨ ਟਿਕਾਈਆ। ਜਿਉਂ ਭਾਵੇਂ ਤਿਉਂ ਲੈਣਾ ਰੱਖ, ਇਹ ਤੇਰੇ ਹੱਥ ਵਡਿਆਈਆ। ਅਸੀਂ ਸਰਨ ਸਰਨਾਈ ਰਹੇ ਢੱਠ, ਅੱਠ ਸੱਠ ਤੀਰਥ ਸੀਸ ਝੁਕਾਈਆ। ਸਾਡੀ ਦੁਰਮਤ ਮੈਲ ਕੱਟ, ਅੰਤਸ਼ਕਰਨ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਓਟ ਤਕਾਈਆ। ਅੱਠ ਸੱਠ ਕਹਿਣ ਜਨ ਭਗਤੋ ਪ੍ਰਭ ਚਰਨ ਸਚਾ ਇਸ਼ਨਾਨਾ, ਜਨਮ ਜਨਮ ਦੀ ਮੈਲ ਧੁਵਾਈਆ। ਕਿਰਪਾ ਕਰੇ ਸ੍ਰੀ ਭਗਵਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਤੁਹਾਡਾ ਆਦਿ ਦਾ ਅੰਤ ਦਾ ਇਕ ਨਿਸ਼ਾਨਾ, ਨਾ ਕੋਈ ਮੇਟੇ ਮੇਟ ਮਿਟਾਈਆ। ਦਰ ਸਾਚਾ ਲੈਣਾ ਪਹਿਚਾਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਖੇਲੇ ਖੇਲ ਨੌਜੁਵਾਨਾ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।
ਮਾਘ ਕਹੇ ਜਨ ਭਗਤਾਂ ਤੁਸਾਂ ਨੁਹਾਉਣਾ ਪ੍ਰੇਮ ਦੀ ਧੂੜੀ, ਸਚ ਇਸ਼ਨਾਨ ਜਣਾਈਆ। ਦੁਰਮਤ ਮੈਲ ਰਹੇ ਨਾ ਕੂੜੀ, ਕੂੜ ਕੁੜਿਆਰ ਮਿਟਾਈਆ। ਮੂਰਖ ਮੁਗਧ ਰਹੇ ਕੋਇ ਨਾ ਮੂੜ੍ਹੀ, ਚਤੁਰ ਸੁਜਾਨ ਸਮਝਾਈਆ। ਸਭ ਦੇ ਉਤੇ ਰੰਗਣ ਚੜ੍ਹ ਜਾਏ ਗੂੜ੍ਹੀ, ਦੋ ਜਹਾਨ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਸਰਨਾਈਆ।
ਮਾਘ ਕਹੇ ਜਨ ਭਗਤੋ ਪ੍ਰਭ ਸਰਨਾਈ ਨਹਾਉਣਾ, ਜੋ ਇਕੋ ਰੰਗ ਰੰਗਾਈਆ । ਭਾਂਡਾ ਭਰਮ ਭੰਨਾਉਣਾ, ਦੁਰਮਤ ਮੈਲ ਧੁਵਾਈਆ। ਸਾਚਾ ਬੰਕ ਸੁਹਾਉਣਾ, ਵਜਦੀ ਰਹੇ ਵਧਾਈਆ। ਅੱਠ ਸੱਠ ਤੀਰਥ ਇਕ ਬਣਾਉਣਾ, ਜਿਥੇ ਪ੍ਰਭੂ ਚਰਨ ਟਿਕਾਈਆ। ਸਦ ਗੀਤ ਸੁਹਾਗੀ ਢੋਲਾ ਗਾਉਣਾ, ਤੂੰ ਮੇਰਾ ਮੈਂ ਤੇਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਠਾਂਡਾ ਇਕ ਵਖਾਉਣਾ, ਜਿਥੇ ਅਗਨੀ ਤੱਤ ਨਾ ਲਾਗੇ ਰਾਈਆ। (੧ ਮਾਘ ਸ਼ਹਿਨਸ਼ਾਹੀ ਸੰਮਤ ਨੌਂ)
ਮਾਘ ਕਹੇ ਨਵ ਨੌਂ ਚਾਰ ਪਿਛੋਂ ਮੇਰੀ ਆਈ ਮਾਘੀ, ਜਨ ਭਗਤਾਂ ਦੁਰਮਤ ਮੈਲ ਧੁਆਈਆ। ਸਾਚੇ ਸੰਤਾਂ ਸੋਈ ਸੁਰਤ ਮੰਦਰ ਅੰਦਰ ਕਾਇਆ ਜਾਗੀ, ਆਲਸ ਨਿੰਦਰਾ ਨਾ ਕੋਇ ਵਖਾਈਆ। ਮਨ ਵਾਸਨਾ ਕੂੜੀ
ਕਿਰਿਆ ਬਣੋ ਤਿਆਗੀ, ਲੋਭ ਹੰਕਾਰ ਨਾ ਕੋਇ ਹਲਕਾਈਆ। ਸਚ ਪ੍ਰੇਮ ਦੇ ਬਣੋ ਵੈਰਾਗੀ, ਇਸ਼ਟ ਇਕੋ ਇਕ ਮਨਾਈਆ। ਕਾਇਆ ਕੱਪੜ ਧੋਵੋ ਦਾਗੀ, ਪੱਤਤ ਪੁਨੀਤ ਰੂਪ ਵਟਾਈਆ। ਸ਼ਬਦ ਸੁਣੋ ਅਗੰਮੀ ਨਾਦੀ, ਧੁਨ ਆਤਮਕ ਰਾਗ ਅਲਾਹੀਆ। ਅੰਮ੍ਰਿਤ ਰਸ ਪੀਓ ਅਨਡਿਠ ਸੁਆਦੀ, ਰਸਨਾ ਜੇਹਵਾ ਨਾ ਕੋਇ ਹਲਾਈਆ। ਸ਼ਾਹ ਪਾਤਸ਼ਾਹ ਮਿਲੋ ਇਕ ਨਵਾਬੀ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਮਹੱਲ ਅਟੱਲ ਸੋਵੋ ਸਚ ਮਹਿਰਾਬੀ, ਮਹਿਬੂਬ ਹੁਜਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। (੧੭ ਮਾਘ ਸ਼ਹਿਨਸ਼ਾਹੀ ਸੰਮਤ ੧)
ਮਾਘੀ ਦਾ ਨਫਾ ਖੱਟੋ ਮੁਫ਼ਤ, ਕੀਮਤ ਨਾ ਕੋਇ ਲਗਾਈਆ। ਮੁਹੱਬਤ ਵਿਚ ਹੋ ਜਾਓ ਚੁਸਤ, ਤੇਜੀ ਤੇਜੀ ਪ੍ਰੇਮ ਵਧਾਈਆ। ਗ਼ਫ਼ਲਤ ਵਿਚ ਨਾ ਹੋਣਾ ਸੁਸਤ, ਸੁਸਤੀ ਦੇਣੀ ਕਢਾਈਆ। ਮਨ ਕਲਪਣਾ ਰਹੇ ਨਾ ਖੁਸ਼ਕ, ਖ਼ੁਸ਼ਹਾਲੀ ਨਜ਼ਰੀ ਆਈਆ। ਸਚ ਦਵਾਰ ਦਾ ਇਹ ਉਰਸ, ਅਰੂਜ ਵੇਖ ਵਖਾਈਆ । ਜਿਸ ਧਾਮ ਨੂੰ ਲੱਭਦੇ ਮਹਾਂਪੁਰਸ਼, ਪੋਸ਼ੀਦਾ ਰਾਹ ਤਕਾਈਆ। ਦੀਨ ਮਜ਼੍ਹਬ ਦੀ ਲੌਂਦੇ ਬੁਰਦ, ਮੁਕਾਬਲੇ ਵਿਚ ਵਡਿਆਈਆ। ਉਹ ਸਭ ਨੂੰ ਕਰਕੇ ਖੁਰਦ ਬੁਰਦ, ਬੁੱਧੀ ਤੋਂ ਪਰੇ ਕਰੇ ਲੜਾਈਆ। ਢਾਹ ਹੰਕਾਰੀ ਬੁਰਜ, ਹੰਗਤਾ ਗੜ੍ਹ ਤੁੜਾਈਆ। ਸਤਿ ਧਰਮ ਦੀ ਲੈ ਕੇ ਗੁਰਜ, ਗਿਰਜਿਆਂ ਤੋਂ ਉਪਰ ਆਵਾਜ਼ਾਂ ਰਿਹਾ ਸੁਣਾਈਆ। ਜਨ ਭਗਤਾਂ ਹਿਰਦੇ ਖੁਰਚ, ਕੂੜੀ ਕਿਰਿਆ ਕਰੇ ਸਫ਼ਾਈਆ। ਸਚ ਸੰਦੇਸ਼ਾ ਦੇਵੇ ਤੁਰਤ, ਤੁਰੀਆ ਤੋਂ ਪਰੇ ਇਕ ਜਣਾਈਆ। ਜਨ ਭਗਤ ਖੁਲ੍ਹੀ ਰੱਖੇ ਸੁਰਤ, ਸੁੱਤੀ ਆਪ ਉਠਾਈਆ। ਲੇਖਾ ਜਾਣੇ ਅਰਸ਼ ਕੁਰਸ਼, ਕਾਇਆ ਕੁਰ੍ਹਾ ਫੋਲ ਫੁਲਾਈਆ। ਸਤਿਗੁਰ ਸ਼ਬਦ ਇਕੋ ਬਹੁਤਾ ਲੋੜ ਨਹੀਂ ਕੋਈ ਗੁਰਸ, ਕੌੜੀਆਂ ਵਾਲੀ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨਾ ਸਭ ਨੂੰ ਕਰੇ ਬੁਰਸ਼, ਬੁਰਛਾਗਰਦੀ ਰਹਿਣ ਨਾ ਪਾਈਆ। ਗੁਰਮੁਖਾਂ ਚਾੜ੍ਹੇ ਲਾਲ ਰੰਗ ਸੁਰਖ, ਸੁਰਖੀ ਬਿੰਦੀ ਕੂੜੀ ਦਏ ਮਿਟਾਈਆ। ਪ੍ਰੇਮ ਪਿਆਰ ਮੁਹੱਬਤ ਅੰਮ੍ਰਿਤ ਰਸ ਨਾਲ ਦੇਵੇ ਬੁਰਕ, ਬੁਰਕੇ ਵਾਲਿਆਂ ਕਰੇ ਸਫ਼ਾਈਆ। ਕੁਛ ਹਲੂਣਾ ਦੇਵੇ ਤੁਰਕ, ਤੁਰਕਿਸਤਾਨ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਕਰਕੇ ਕੁਰਕ, ਖਾਲੀ ਦਵਾਰੇ ਦਏ ਵਖਾਈਆ। ਸਭ ਨੂੰ ਪੈਣੀ ਕਲਜੁਗ ਕਿਰਿਆ ਦੀ ਖੁਰਕ, ਮਲ੍ਹਮ ਪੱਟੀ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਪਰਗਟਾਈਆ।
ਮਾਘੀ ਦਾ ਮੁਫ਼ਤ ਦੇਵੇ ਸੌਦਾ, ਕਰਤਾ ਕੀਮਤ ਨਾ ਕੋਇ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟ ਕੇ ਆਹੁਦਾ, ਆਹੁਦੇਦਾਰ ਇਕੋ ਦਏ ਵਖਾਈਆ। ਜੋ ਸਭ ਦਾ ਚੁੱਕੇ ਬੋਝਾ, ਆਪਣੇ ਕੰਧ ਟਿਕਾਈਆ। ਲੇਖਾ ਮੁਕਾਵੇ ਨਿਮਾਜ਼ ਰੋਜ਼ਾ, ਰੋਜ਼ੀ ਸਭ ਦੀ ਆਪਣੇ ਹੱਥ ਵਖਾਈਆ। ਲੇਖਾ ਜਾਣੇ ਅਭਿਆਸ ਜੋਗਾ, ਜੋਗੀਸ਼ਰਾਂ ਫੋਲ ਫੁਲਾਈਆ। ਜੋਤੀ ਜਾਮਾ ਬਦਲ ਕੇ ਚੋਗ਼ਾ, ਚੁਗਲੀ ਨਿੰਦਿਆ ਵਾਲੇ ਸਾਰੇ ਦਏ ਖਪਾਈਆ। ਧਰਤੀ ਉਤੇ ਰੱਖ ਕੇ ਗੋਡਾ, ਗੁਡਮਾਰਨਿੰਗ ਸਭ ਨੂੰ ਦਏ ਸਮਝਾਈਆ। ਕਿਸੇ ਦਾ ਉਚਾ ਰਹਿਣ ਨਾ ਦੇਵੇ ਬੋਦਾ, ਬੋਦੀ ਵਾਲਾ ਬਦੀ ਨਾ ਕੋਇ ਕਮਾਈਆ। ਸਭ ਦਾ ਲੇਖ ਮੁਕਾਵੇ ਹਰਖ ਚਿੰਤ ਰਹੇ ਨਾ ਸੋਗਾ, ਗ਼ਮੀ ਗ਼ਮਖਾਰ ਵੇਖ ਵਖਾਈਆ। ਭਰਮ ਨਾ ਭੁੱਲਿਓ ਲੋਗਾ, ਗੁਰੂ ਗ੍ਰੰਥ ਦਏ ਗੁਵਾਹੀਆ। ਜੋ ਸਭ ਨੂੰ ਦੇਵੇ ਚੋਗਾ, ਰਾਜ਼ਕ ਰਿਜ਼ਕ ਰਹੀਮ ਅਖਵਾਈਆ। ਸੂਰਬੀਰ ਬਾਂਕਾ ਜੋਧਾ, ਮਹਾਂਬਲੀ ਵਡ ਵਡਿਆਈਆ। ਉਸ ਦਾ ਰਸ ਕਿਸੇ ਨਾ ਭੋਗਾ, ਭੋਗੀ ਬਣੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕਰੇ ਸਚ ਸੰਯੋਗਾ, ਵਿਯੋਗ ਨਜ਼ਰ ਕੋਇ ਨਾ ਆਈਆ।
ਮਾਘੀ ਸੌਦਾ ਮਿਲੇ ਅਨਮੁਲ, ਅਨਮੁਲੜੀ ਦਾਤ ਵਰਤਾਈਆ। ਭਗਤ ਭਗਵਾਨ ਦੀ ਇਕ ਕੁਲ, ਕੁਲ ਆਲਮ ਵੇਖ ਵਖਾਈਆ। ਸਭ ਦਾ ਦੀਵਾ ਕਰੇ ਗੁਲ, ਗੁਲਸ਼ਨ ਆਪਣਾ ਇਕ ਮਹਿਕਾਈਆ। ਜੋ ਸ੍ਰਿਸ਼ਟੀ ਗਈ ਭੁੱਲ, ਉਸੇ ਦਾ ਡੰਕ ਵਜਾਈਆ। ਹਰਿਜਨ ਸਾਚੇ ਤੋਲ ਜਾਏ ਤੋਲ, ਕਰਤਾ ਕੀਮਤ ਆਪ ਮੁਕਾਈਆ। ਗੁਰਮੁਖ ਗੁਲਸ਼ਨ ਦੇ ਉਹ ਗੁਲ, ਜਿਨ੍ਹਾਂ ਦੀ ਮਹਿਕ ਮੁਹੱਬਤ ਵਿਚ ਟਿਕਾਈਆ। ਲੋਕਮਾਤ ਨਾ ਜਾਵਣ
ਰੁੱਲ, ਧਰਤੀ ਖ਼ਾਕ ਨਾ ਕੋਇ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸੁਲਾਹਕੁਲ, ਸਾਚਾ ਨਾਤਾ ਇਕ ਰਖਾਈਆ। (ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੩)
ਸੰਮਤ ਕਹੇ ਸਤਿਗੁਰ ਸ਼ਬਦ ਨਾ ਕਰੀਂ ਸੌਦੇਬਾਜ਼ੀ, ਬਾਜ਼ੀਗਰ ਆਪਣਾ ਸੁਵਾਂਗ ਵਰਤਾਈਆ। ਵੇਖੀਂ ਕਿਤੇ ਡੰਡਾਵਤ ਬੰਦਨਾ ਵਿਚ ਸੱਯਦਿਆਂ ਵਾਲੇ ਤੈਨੂੰ ਕਰ ਲੈਣ ਨਾ ਰਾਜ਼ੀ, ਰਿਜ਼ਕ ਰਹੀਮ ਤੇਰੀ ਘਰ ਘਰ ਵਡਿਆਈਆ। ਬੇਸ਼ਕ ਤੂੰ ਖੇਲ ਜਾਣਦਾ ਆਦੀ, ਜੁਗ ਜੁਗਾਦੀ ਵੇਖ ਵਖਾਈਆ। ਪਰ ਯਾਦ ਕਰ ਲੈ ਕੀ ਅੰਤ ਅਖ਼ੀਰੀ ਬਚਨ ਜੋਰਾਵਰ ਸਿੰਘ ਨੂੰ ਆਖਿਆ ਗੁਜਰੀ ਦਾਦੀ, ਦਾਅਵੇ ਨਾਲ ਜਣਾਈਆ। ਬੱਚਿਓ ਗੋਬਿੰਦ ਦੇ ਗੁਰਮੁਖਾਂ ਦੀ ਬਹੁਤੀ ਵਧਣੀ ਨਹੀਂ ਆਬਾਦੀ, ਅਨਗਿਣਤਾਂ ਵਿਚੋਂ ਥੋੜ੍ਹੇ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰੋਂ ਸੁਰਤੀ ਹੋਣੀ ਜਾਗੀ, ਸੁਤਿਆਂ ਆਪ ਉਠਾਈਆ। ਓਨ੍ਹਾਂ ਛੱਡ ਦੇਣੀ ਨਹੌਣੀ ਵਿਸਾਖੀ ਮਾਘੀ, ਮਗਨ ਆਪਣੇ ਸੰਗ ਰਖਾਈਆ। ਸਤਿਗੁਰ ਹੋ ਕੇ ਓਨ੍ਹਾਂ ਦਾ ਬਣਿਆ ਰਹੇ ਵਾਗੀ, ਨੀਲੇ ਵਾਲੀ ਵਾਗ ਦੇਣੀ ਤਜਾਈਆ । ਲਹਿਣਾ ਪੂਰਾ ਕਰਨਾ ਨਾਨਕ ਵਾਲਾ ਬਗਦਾਦੀ, ਬਗਲਗੀਰ ਆਪ ਬਣਾਈਆ । ਨੂਰ ਦਾ ਨੂਰ ਹੋਵੇ ਇਮਦਾਦੀ, ਦੂਜੀ ਲੋੜ ਨਾ ਕੋਇ ਵਖਾਈਆ । ਝਗੜਾ ਰਹੇ ਨਾ ਕੋਇ ਸਮਾਜੀ, ਸਾਚੀ ਸਮਝ ਦੇਣੀ ਦ੍ਰਿੜਾਈਆ। ਧੁਰ ਦਾ ਮਾਲਕ ਬਣ ਕੇ ਗਾਡੀ, ਗਾਰਡੀਅਨ ਸਾਰੇ ਦੇਣੇ ਹਟਾਈਆ। ਜਿਹੜਾ ਮਾਲਕ ਧੁਰ ਦਾ ਆਦੀ, ਅੰਤ ਓਹੋ ਵੇਖ ਵਖਾਈਆ। ਜਨ ਭਗਤੋ ਭਗਵਾਨ ਨਾਲ ਤੁਹਾਡੀ ਸਦਾ ਸਦੀਵ ਦੀ ਹੋ ਗਈ ਸ਼ਾਦੀ, ਸ਼ਾਦਿਆਨੇ ਸਦਾ ਦੇ ਦਏ ਵਜਾਈਆ। ਬਿਨਾ ਪੂਰਨ ਤੋਂ ਪੂਰੀ ਮੌਜ ਨਹੀਂ ਲੱਭਣੀ ਜਗਤ ਬਹਾਰ ਬਾਗੀ, ਬਾਗ਼ਬਾਨ ਦੂਜਾ ਨਜ਼ਰ ਕੋਇ ਨਾ ਆਈਆ। ਗੋਬਿੰਦ ਨੇ ਕੌਲ ਕੀਤਾ ਮਹਾਂ ਸਿੰਘ ਦੇ ਨਾਲ ਉਤੇ ਢਾਬੀ, ਸਿਰ ਪੱਟਾਂ ਉਤੇ ਰਖਾਈਆ। ਪੁਸ਼ਤ ਪਨਾਂਹ ਮਾਰ ਕੇ ਥਾਪੀ, ਥੱਪੜ ਸਹਿਜੇ ਨਾਲ ਮੁੱਖ ਉਤੇ ਲਗਾਈਆ। ਕਮਰਕੱਸੇ ਵਿਚੋਂ ਕੱਢ ਕੇ ਕਾਪੀ, ਕੁਛ ਲਿਖਣ ਲੱਗਾ ਨਾਲ ਕਲਮ ਸ਼ਾਹੀਆ । ਮਹਾਂ ਸਿੰਘ ਨੇ ਅਰਜ਼ ਕੀਤੀ ਗੋਬਿੰਦ ਮੈਨੂੰ ਨਾ ਤਾਰੀਂ ਤਾਰੀਂ ਮੇਰੇ ਪਾਪੀ, ਪਾਪੀਆਂ ਪਾਰ ਕਰਾਈਆ। ਮੈਂ ਮੰਗਾਂ ਤੂੰ ਗੁਰਮੁੱਖਾਂ ਦੀ ਸਦਾ ਕਰੀਂ ਰਾਖੀ, ਰਾਖਾ ਹੋ ਕੇ ਵੇਖ ਵਖਾਈਆ। ਕੁਛ ਲਹਿਣਾ ਦੇਣਾ ਲੈਣਾ ਨਹੀਂ ਬਾਕੀ, ਬਾਕੀ ਲੇਖਾ ਤੇਰੀ ਝੋਲੀ ਪਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਤੇਰੀ ਮੰਨੇ ਕੋਈ ਨਾ ਆਖੀ, ਗੋਬਿੰਦ ਤੇਰਾ ਦਰਸ ਕੋਇ ਨਾ ਪਾਈਆ। ਓਸ ਵੇਲੇ ਸਚ ਦੁਆਰ ਦੀ ਖੋਲ੍ਹੀਂ ਹਾਟੀ, ਘਰ ਇਕੋ ਲੈਣਾ ਪ੍ਰਗਟਾਈਆ। ਗ਼ਰੀਬ ਨਿਮਾਣਿਆਂ ਨੂੰ ਦੇਣੀ ਹਯਾਤੀ, ਜੀਵਣ ਜੀਵਣ ਵਿਚੋਂ ਬਦਲਾਈਆ। ਜਿਹੜੇ ਅੱਜ ਤੱਕ ਤੇਰੇ ਨਾਲੋਂ ਵਿਛੜੇ ਗੁਰਮੁਖ ਤੇਰੇ ਸਾਥੀ, ਓਹ ਸਾਰੇ ਲੈਣੇ ਮਿਲਾਈਆ। ਏਹੋ ਮੇਰੀ ਮੰਜ਼ਲ ਇਹੋ ਮੇਰੀ ਵਾਟੀ, ਏਹੋ ਪੰਧ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। (੧ ਸਾਵਣ ਸ਼ ਸੰ ੪)
ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤੋ ਵੇਖੋ ਪ੍ਰਭੂ ਦੀ ਮਾਘੀ, ਮਜਨ ਭਗਤਾਂ ਰਿਹਾ ਕਰਾਈਆ। ਤੁਸੀਂ ਹੋਏ ਵਡ ਵਡ ਭਾਗੀ, ਭਾਗਾਂ ਵਾਲਿਓ ਦੇਵਾਂ ਸੁਣਾਈਆ। ਤੁਹਾਡੀ ਧਾਰ ਤੁਹਾਡੇ ਵਿਚੋਂ ਜਾਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਉਧਾਰਨਾ ਜਿਸ ਦੀ ਵਾਦੀ, ਓਹ ਵਾਅਦੇ ਸਭ ਦੇ ਵੇਖ ਵਖਾਈਆ। ਤੁਸਾਂ ਕਿਸੇ ਨੇ ਕਰਨੀ ਨਹੀਂ ਬਰਖ਼ਲਾਫੀ, ਖ਼ਲਾਫਤ ਨਜ਼ਰ ਕੋਇ ਨਾ ਆਈਆ। ਸਭ ਨੇ ਬਣਨਾ ਇਕ ਦੂਜੇ ਦੇ ਇਤਹਾਦੀ, ਨਾਤਾ ਪ੍ਰੇਮ ਵਾਲਾ ਜੁੜਾਈਆ। ਏਥੇ ਓਥੇ ਹੋਵੇ ਨਾ ਕੋਇ ਬਰਬਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਮਿਲਾਈਆ। (੧ ਮਾਘ ਸ਼ ਸੰ ੪) ਗੁਰ ਪਾਇਆ ਵਡ ਵਡਭਾਗੀ। ਕਲਜੁਗ ਆਤਮ ਸੋਈ ਜਾਗੀ। ਨਾ ਕੋਈ ਪਛਾਣੇ ਨਾ ਕੋਈ ਜਾਣੇ ਵੇਦੀ ਰਾਗੀ। ਸੋ ਜਨ ਜਾਣੇ ਜਿਸ ਪ੍ਰੀਤ ਚਰਨ ਪ੍ਰਭ ਲਾਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਤ ਜੋਤ ਪਰਗਟਾਏ ਸਤਿਜੁਗ ਸਾਚਾ ਲਾਏ ਪਹਿਲੀ ਮਾਘੀ। (੨੦੦੮ ਬਿ) (੧੯ ਚੇਤ ੨੦੧੦ ਬਿ)
ਹਰਿ ਤਮਾਸ਼ਾ : ਸਤਿਗੁਰ ਦੇਖੇ ਇਹ ਜਗਤ ਤਮਾਸ਼ਾ। ਜੀਵ ਉਪਾਏ ਅਪ ਤੇਜ ਵਾਏ ਪ੍ਰਿਥਮੀ ਆਕਾਸ਼ਾ। ਹਰਿ ਤਮਾਸ਼ਾ
ਮਨ ਮਤਿ ਬੁਧਿ ਜੀਵ ਆਤਮ ਧਰਵਾਸਾ। ਜੀਵ ਨਾ ਪਾਏ ਸਾਰ, ਵਿਚ ਦੇਹ ਗੁਰ ਪੂਰੇ ਵਾਸਾ। ਪ੍ਰਭ ਦੇਵੇ ਪਰਦਾ ਖੋਲ੍ਹ, ਜਿਸ ਗੁਰਚਰਨ ਭਰਵਾਸਾ। ਮਿਲੇ ਸ਼ਬਦ ਅਨਮੋਲ, ਹੋਵੇ ਆਤਮ ਪ੍ਰਕਾਸ਼ਾ। ਵਿਚ ਦਿਸੇ ਜੋਤ ਅਡੋਲ, ਜਗਾਈ ਪ੍ਰਭ ਅਬਿਨਾਸ਼ਾ। ਗੁਰ ਪੂਰੇ ਵੇਖੇ ਚੋਹਲ, ਕਲਜੁਗ ਜੀਵ ਹੋਏ ਬੈਠ ਨਿਰਾਸਾ। ਮਹਾਰਾਜ ਸ਼ੇਰ ਸਿੰਘ ਸਰਬ ਜੀਵ ਜੰਤ ਭਇਓ ਵਾਸਾ। (੨੧ ਜੇਠ ੨੦੦੭ ਬਿ)
ਆਦਿ ਪੁਰਖ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਆਦਿ ਜੁਗਾਦੀ ਖੇਲੇ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਇਆ। ਥਿਰ ਘਰ ਸਾਚੇ ਪਾਵੇ ਰਾਸਾ, ਮੰਡਲ ਮੰਡਪ ਆਪ ਸੁਹਾਇਆ। ਆਪੇ ਪੂਰੀ ਕਰੇ ਆਪਣੀ ਆਸਾ, ਇਛਿਆ ਭਿਛਿਆ ਆਪ ਭਰਾਇਆ। ਆਪਣੇ ਅੰਦਰ ਕਰ ਕਰ ਵਾਸਾ, ਆਪ ਆਪਣਾ ਮੇਲ ਮਿਲਾਇਆ। ਆਪੇ ਸ਼ਾਹੋ ਆਪ ਸ਼ਾਬਾਸ਼ਾ, ਸਤਿ ਸੁਲਤਾਨਾ ਆਪਣਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਲੱਖ ਅਗੋਚਰ ਭੇਵ ਨਾ ਰਾਇਆ। (੧ ਮਾਘ ੨੦੧੭ ਬਿ)
ਹਰਿ ਤਮਾਸ਼ਾ ਜਿਸ ਵੇਖਣਾ ਜਗ, ਧਰਨੀ ਹਰਿ ਸਮਝਾਇੰਦਾ। ਭਗਤ ਪਿਆਰ ਅੰਦਰ ਜਾਏ ਬੱਝ, ਪ੍ਰੀਤੀ ਪ੍ਰੀਤ ਇਕ ਸਮਝਾਇੰਦਾ। ਪਰੇਮ ਅਗਨ ਵਿਚ ਜਾਏ ਦਜ, ਅਗਨੀ ਤੱਤ ਨਾ ਕੋਇ ਵਖਾਇੰਦਾ। ਜਗਤ ਸ਼ਰਅ ਪਾਰ ਕਰੇ ਹੱਦ, ਏਕਾ ਘਰ ਵਖਾਇੰਦਾ। ਹਰਿਸੰਗਤ ਵਿਚ ਬਹੇ ਸਜ, ਸੋ ਜਨ ਹਰਿ ਕਾ ਦਰਸ਼ਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਪੜਦਾ ਲਏ ਕਜ, ਸਿਰ ਆਪਣਾ ਹੱਥ ਟਿਕਾਇੰਦਾ।
ਹਰਿ ਤਮਾਸ਼ਾ ਸਾਚੀ ਰਾਸ, ਹਰਿ ਸੱਚਾ ਸਚ ਜਣਾਇੰਦਾ। ਸ਼ੰਕਰ ਵੇਖੇ ਉਤੇ ਕੈਲਾਸ਼, ਭੇਵ ਅਭੇਵ ਚੁਕਾਇੰਦਾ। ਬ੍ਰਹਮਾ ਵੇਖੇ ਬ੍ਰਹਮ ਪਰਕਾਸ਼, ਪਾਰਬ੍ਰਹਮ ਪਰਗਟਾਇੰਦਾ। ਵਿਸ਼ਨੂੰ ਵੇਖ ਕਹੇ ਸ਼ਾਬਾਸ਼, ਤੇਰਾ ਭੇਵ ਕੋਇ ਨਾ ਪਾਇੰਦਾ । ਪੁਰਖ ਅਬਿਨਾਸ਼ੀ ਕਹੇ ਆਦਿ ਜੁਗਾਦਿ ਮੈਂ ਭਗਤਾਂ ਸਾਥ, ਸਗਲਾ ਸੰਗ ਨਿਭਾਇੰਦਾ। ਏਥੇ ਓਥੇ ਦੋ ਜਹਾਨਾਂ ਹੋਵਾਂ ਦਾਸ, ਬਣ ਸੇਵਕ ਸੇਵ ਕਮਾਇੰਦਾ । ਕਲਜੁਗ ਅੰਤਮ ਵਸਾਂ ਪਾਸ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਪਿਛੇ ਲੋਕਮਾਤ ਕੱਟਾਂ ਆਪ ਬਨਵਾਸ, ਬਿਨ ਜੰਗਲ ਜੂਹ ਫੇਰਾ ਪਾਇੰਦਾ। ਮੇਰਾ ਭਗਤ ਨਾ ਹੋਏ ਉਦਾਸ, ਬਿਨ ਭਗਤੀ ਦਇਆ ਕਮਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਚੌਕੜੀ ਪੰਧ ਮੁਕਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਅਨਡਿਠੜੀ ਡੋਰ ਇਕ ਰਖਾਇੰਦਾ।
ਧਰਨੀ ਕਹੇ ਤੇਰਾ ਅਜ਼ਬ ਤਮਾਸ਼ਾ, ਮੈਂ ਵੇਖ ਹੋਈ ਹੈਰਾਨ। ਘਟ ਘਟ ਅੰਦਰ ਤੇਰਾ ਵਾਸਾ, ਮੇਰੇ ਸਾਹਿਬ ਸਚ ਸੁਲਤਾਨ। ਖਾਲੀ ਦਿਸੇ ਨਾ ਕੋਈ ਪਾਸਾ, ਮੇਰੇ ਭਗਤ ਵਛਲ ਭਗਵਾਨ। ਤੂੰ ਗੁਰਮੁਖਾਂ ਕਰੇ ਪੂਰੀ ਆਸਾ, ਦੇਵੇਂ ਦਰਸ ਦਾਨ। ਮੈਂ ਮੰਗਾਂ ਚਰਨ ਭਰਵਾਸਾ, ਬਖ਼ਸ਼ਿਸ਼ ਕਰੀਂ ਮਿਹਰਵਾਨ। ਤੇਰੇ ਦਰ ਨਾ ਜਾਏ ਕੋਈ ਨਿਰਾਸਾ, ਜੋ ਚਰਨੀ ਡਿਗੇ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੂੰ ਹੋਣਾ ਆਪ ਮਿਹਰਵਾਨ।
ਮਿਹਰਵਾਨ ਮੇਰੇ ਦੀਨ ਦਿਆਲ, ਮੈਂ ਤੇਰੀ ਓਟ ਤਕਾਈਆ। ਖ਼ੁਸ਼ ਹੋਈ ਵੇਖ ਤੇਰੇ ਗੁਰਮੁਖ ਲਾਲ, ਘਰ ਘਰ ਵੱਜੇ ਵਧਾਈਆ। ਬਿਨ ਵੇਖਿਉਂ ਹੋਇਉਂ ਦਲਾਲ, ਅਨਡਿਠੜਾ ਰੂਪ ਧਰਾਈਆ। ਤੇਰੀ ਅਵੱਲੜੀ ਵੇਖੀ ਚਾਲ, ਤੇਰੀ ਸਾਰ ਕੋਇ ਨਾ ਆਈਆ। ਤੂੰ ਆਪੇ ਪੁਛਿਆ ਹਾਲ, ਆਪਣਾ ਫੇਰਾ ਪਾਈਆ। ਮੇਰੀ ਬੇਨੰਤੀ ਤੇਰੇ ਅੱਗੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣੇ ਗੁਰਮੁਖਾਂ ਨਾਲ ਮਿਲਾਈਆ।
ਹਰਿ ਜੂ ਮੈਂ ਫਿਰਕੇ ਆਈ ਸਭ, ਨੌਂ ਖੰਡ ਪ੍ਰਿਥਮੀ ਫੇਰਾ ਪਾਇਆ। ਤੈਨੂੰ ਕੋਈ ਨਾ ਸਕੇ ਲੱਭ, ਕਿਉਂ ਬੈਠਾ ਮੁੱਖ ਛੁਪਾਇਆ। ਸਾਧ ਸੰਤ ਕਲਜੁਗ ਸੁੱਟੇ ਡੂੰਘੀ ਖੱਡ, ਬਾਹਰ ਸਕੇ ਨਾ ਕੋਇ ਕਢਾਇਆ। ਇਕ ਦੂਜੇ
ਦੀਆਂ ਕੰਡਾਂ ਰਹੇ ਵੱਢ, ਛੁਰੀ ਹੰਕਾਰ ਹੱਥ ਉਠਾਇਆ । ਦੀਨ ਮਜ਼੍ਹਬ ਪਾ ਪਾ ਵੰਡ, ਤੇਰਾ ਨਾਉਂ ਰਹੇ ਸਲਾਹਿਆ। ਬਿਨ ਤੇਰੇ ਨਾਮੇ ਹੋਏ ਰੰਡ, ਖਾਲੀ ਬੁੱਤ ਰਹੇ ਕੁਰਲਾਇਆ। ਚਾਰ ਵਰਨ ਵੇਖਿਆਂ ਭੇਖ ਪਾਖੰਡ, ਪੇਖੀ ਜਗਤ ਨਜ਼ਰੀ ਆਇਆ। ਕੋਈ ਨਾ ਗਾਵੇ ਤੇਰਾ ਇਕੋ ਛੰਦ, ਜਿਸ ਗਾਇਆਂ ਦੁੱਖ ਰਹੇ ਨ ਰਾਇਆ। ਮੈਂ ਤੇਰਿਆਂ ਭਗਤਾਂ ਦੁਆਰੇ ਵੇਖਿਆ ਏਕਾ ਅਨੰਦ, ਅਨੰਦ ਅਨੰਦ ਵਿਚ ਸਮਾਇਆ। ਮੇਰਾ ਖ਼ੁਸ਼ੀ ਹੋਇਆ ਬੰਦ ਬੰਦ, ਮੈਂ ਪਿਛਲਾ ਦੁੱਖ ਭੁਲਾਇਆ। ਮੇਰੇ ਨੇਤਰ ਕਾਲਜੇ ਪਾਈ ਠੰਡ, ਮੇਰਾ ਆਤਮ ਸਾਂਤ ਕਰਾਇਆ। ਧੰਨ ਭਾਗ ਤੂੰ ਗੁਰਮੁਖ ਚਾੜ੍ਹੇ ਚੰਦ, ਕਲਜੁਗ ਅੰਧੇਰਾ ਅੰਤ ਗਵਾਇਆ। ਮੇਰੀ ਇਕੋ ਇਕ ਮੰਗ, ਤੂੰ ਬਖ਼ਸ਼ੀਂ ਸਚ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਆਪਣਾ ਵਰ, ਦੂਜੀ ਵਸਤ ਨਾ ਕੋਇ ਮੰਗਾਈਆ। ਹਰਿ ਜੂ ਤੇਰੀ ਅਚਰਜ ਰੀਤ, ਅਸਚਰਜ ਤੇਰੀ ਵਡਿਆਈਆ। ਕਿਧਰੇ ਮੰਦਰ ਕਿਧਰ ਮਸੀਤ, ਕਿਧਰੇ ਗੁਰੂਦੁਆਰ ਸੁਹਾਈਆ। ਕਿਧਰੇ ਜਾਣੇ ਜਣਾਏ ਸਾਚੇ ਗੀਤ, ਕਿਧਰੇ ਗੁਰ ਗੁਰ ਕਰੇ ਪੜ੍ਹਾਈਆ। ਕਿਧਰੇ ਵਸੇਂ ਧਾਮ ਅਨਡੀਠ, ਆਪਣਾ ਭੇਵ ਨਾ ਕਿਸੇ ਜਣਾਈਆ। ਬਾਹਰੋਂ ਤੇਰੀ ਕਰਦੇ ਵੇਖੇ ਪ੍ਰੀਤ, ਕਲਜੁਗ ਜੀਵ ਰਸਨਾ ਜਿਹਵਾ ਢੋਲਾ ਗਾਈਆ। ਅੰਦਰੋਂ ਆਤਮ ਕਿਸੇ ਨਾ ਵੇਖੀਂ ਠੰਡੀ ਸੀਤ, ਤ੍ਰੈਗੁਣ ਅਗਨੀ ਰਹੀ ਜਲਾਈਆ। ਮੈਂ ਨੇਤਰ ਖੋਲ੍ਹ ਵੇਖਿਆ ਤੇਰੀ ਨਜ਼ਰੀ ਆਈ ਛੋਟੀ ਝੀਤ, ਦੂਸਰ ਰਾਹ ਨਾ ਕੋਇ ਰਖਾਈਆ। ਤੇਰੀ ਧਾਰਾ ਵੇਖੀ ਬਰੀਕ, ਰੂਪ ਰੰਗ ਨਾ ਕੋਇ ਵਡਿਆਈਆ। ਮੈਂ ਚਲ ਕੇ ਆਈ ਨਜ਼ੀਕ, ਆਪਣਾ ਪੰਧ ਮੁਕਾਈਆ। ਅੱਗੇ ਤੇਰਾ ਭਗਤ ਵੇਖਿਆ ਜਿਸ ਦਾ ਦਿਸੇ ਨਾ ਕੋਇ ਸ਼ਰੀਕ, ਏਕਾ ਰੰਗ ਰਿਹਾ ਸਮਾਈਆ। ਸਦਾ ਤੇਰੇ ਮਿਲਣ ਦੀ ਰੱਖੇ ਉਡੀਕ, ਆਤਮ ਸੇਜਾ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖੌਣਾ ਸਾਚਾ ਘਰ, ਜਿਸ ਘਰ ਹਰਿਜਨ ਲਏ ਮਿਲਾਈਆ। ਆ ਵੇਖ ਮਿਲਿਆ ਮੇਲਾ, ਸੋ ਪੁਰਖ ਨਿਰੰਜਣ ਆਪ ਮਿਲਾਇਆ। ਪਹਿਲੋਂ ਵੇਖਿਆ ਇਕੋ ਗੁਰਸਿਖ ਸਿੰਘ ਚੇਲਾ, ਸਿੰਘ ਰੂਪ ਵਟਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਦੀਨਨ ਆਪਣੀ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਘਰ ਬਹਾਇਆ।
ਹਰਿਜਨ ਵੇਖ ਇਕੋ ਘਰ, ਘਰ ਬਾਹਰੀ ਆਪ ਵਖਾਇੰਦਾ। ਇਕ ਦੂਜੇ ਦਾ ਪੱਲੂ ਫੜ, ਬੰਧਨ ਬੰਧ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸਮਝਾਇੰਦਾ।
ਸਾਚਾ ਘਰ ਸਚ ਮਕਾਨ, ਹਰਿ ਸਾਚਾ ਸਚ ਜਣਾਈਆ। ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਮੰਦਰ ਸੋਭਾ ਪਾਈਆ। ਜਿਸ ਮੰਦਰ ਮਿਲੇ ਧੁਰ ਫ਼ਰਮਾਣ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗ੍ਰਹਿ ਏਕਾ ਮੰਦਰ, ਖੇਲੇ ਖੇਲ ਅੰਦਰੇ ਅੰਦਰ, ਆਤਮ ਪਰਮਾਤਮ ਆਪਣਾ ਰੰਗ ਵਖਾਈਆ। (੧੭ ਮਾਘ ੨੦੧੮ ਬਿ)
ਹਰਿ ਭਗਤ ਦਵਾਰ ਜੇਠੂਵਾਲ :
੧੯ ਕਤਕ ੨੦੧੮ ਬਿਕ੍ਰਮੀ ਭਗਤ ਦਵਾਰ ਦੀ ਨੀਂਹ ਦੀ ਇੱਟ ਰੱਖਣ ਸਮੇਂ ਸ਼ਬਦ :
(ਪਾਲ ਸਿੰਘ ਲੱਲੀਆਂ ਵਾਲੇ ਨੂੰ ਸੱਤ ਸਾਲ ਪਹਿਲਾਂ ਇਕ ਰੁਪਿਆ ਦਿਤਾ ਸੀ। ਉਸ ਨੂੰ ਥੱਲੇ ਨੀਂਹ
ਵਿਚ ਪੂਰਨ ਸਿੰਘ ਦੇ ਮਸਤਕ ਵਿਚੋਂ ਲਹੂ ਕੱਢ ਕੇ ਦੱਬਿਆ ਅਤੇ ਬਹੱਤਰ ਭਗਤਾਂ ਦੀ ਯਾਦ ਵਿਚ
ਸਚਖੰਡ ਨਿਵਾਸੀ ਸ੍ਰੀ ਪਾਲ ਸਿੰਘ ਜੀ, ਕਾਕਾ ਮਨਜੀਤ ਸਿੰਘ, ਕਾਕਾ ਜਗਦੀਸ਼ ਸਿੰਘ, ਕਾਕਾ ਸਵਰਨ
ਸਿੰਘ, ਸ੍ਰੀ ਗੁਰਦਿਆਲ ਸਿੰਘ ਜੀ ਦਾ ਜੀਵਨ ਦਾਨ ਦਿਤਾ।)
ਧਰਨੀ ਧਵਲ ਸੁਣ ਪੁਕਾਰ, ਹਰਿ ਸਤਿਗੁਰ ਦਇਆ ਕਮਾਈਆ। ਮੜੀ ਗੋਰ ਪਾਵੇ ਸਾਰ, ਵੇਖੇ ਥਾਉਂ ਥਾਈਂਆ।
ਜ਼ੋਰ ਜ਼ਰ ਕਰੇ ਖ਼ਵਾਰ, ਲੋਕਮਾਤ ਜਗਤ ਲੜਾਈਆ। ਸ਼ਾਹ ਪਾਤਸ਼ਾਹ ਦੇਵੇ ਹਾਰ, ਖ਼ਾਕੀ ਖ਼ਾਕ ਮਿਲਾਈਆ ।
ਅੰਤ ਰੋਵਣ ਨਾਰੀ ਨਾਰ, ਨੇਤਰ ਨੈਣਾਂ ਨੀਰ ਵਹਾਈਆ। ਧੀਰਜ ਦੇਵੇ ਨਾ ਕੋਈ ਵਿਚ ਸੰਸਾਰ, ਭੁੱਲੀ ਸਰਬ
ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਰਿਹਾ ਸਮਝਾਈਆ।
ਸਾਚਾ ਹੁਕਮ ਸ਼ਾਹ ਸੁਲਤਾਨ, ਆਪਣਾ ਆਪ ਜਣਾਇੰਦਾ। ਹਰਿ ਸੰਗਤ ਸਤਿ ਕਰ ਧਿਆਨ, ਸਾਚਾ ਰਾਹ ਆਪ ਵਖਾਇੰਦਾ। ਇਕੋ ਸ਼ਬਦ ਇਕ ਗਿਆਨ, ਦੂਜਾ ਅੱਖਰ ਨਾ ਕੋਈ ਪੜ੍ਹਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਵਖਾਇੰਦਾ। ਏਕਾ ਗੁਰੂ ਕਰੇ ਕਲਿਆਣ, ਗੁਰ ਸ਼ਬਦੀ ਨਾਉਂ ਪਰਗਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ।
ਸਾਚੀ ਧਾਰ ਸਾਚੀ ਨਈਆ, ਸੋ ਪੁਰਖ ਨਿਰੰਜਣ ਆਪ ਚਲਾਈਆ। ਸਤ ਸਾਲ ਪਿਛੋਂ ਮੰਗਿਆ ਇਕ ਰੁਪਿਆ, ਜੋ ਸਿੰਘ ਪਾਲ ਹੱਥ ਫੜਾਈਆ। ਕਲਜੁਗ ਨਾਤਾ ਭੈਣਾ ਭਈਆ, ਪੁਰਖ ਅਬਿਨਾਸ਼ੀ ਨਾ ਕੋਈ ਧਿਆਈਆ। ਨਾਰੀ ਪੁਰਖ ਇਕ ਦੂਜੇ ਦੀਆਂ ਫੜ ਫੜ ਬਈਆਂ, ਜਗਤ ਖ਼ੁਸ਼ੀ ਰਹੇ ਮਨਾਈਆ। ਅੰਤ ਸਾਰ ਕੋਇ ਨਾ ਲਈਆ, ਜੂਨੀ ਜੂਨ ਭਵਾਈਆ। ਚਿਤਰ ਗੁਪਤ ਕੱਢੇ ਵਈਆ, ਰਾਏ ਧਰਮ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਸਮਝਾਈਆ।
ਏਹ ਧਨ ਮਾਇਆ ਝੂਠੀ ਛਾਇਆ, ਲੋਕਮਾਤ ਨਾ ਕੋਈ ਵਡਿਆਇੰਦਾ। ਰਾਜ ਰਾਜਾਨ ਜਿਸ ਨੇ ਖਾਇਆ, ਖਾ ਖਾ ਸ਼ੁਕਰ ਫੇਰ ਮਨਾਇੰਦਾ। ਸੂਰਬੀਰਾਂ ਜਿਸ ਸਿਰ ਕਟਾਇਆ, ਸੋ ਰੁਪਿਆ ਹੱਥ ਨਾ ਕਿਸੇ ਆਇੰਦਾ। ਜਿਸ ਦੇ ਪਿਛੇ ਉਚੀ ਕੂਕ ਕੂਕ ਪ੍ਰਭ ਅਬਿਨਾਸ਼ੀ ਗਾਇਆ, ਸੋ ਅੰਤਮ ਖੇਹ ਮਿਲਾਇੰਦਾ। ਜਿਸ ਦੇ ਪਿਛੇ ਸਾਧ ਸੰਤ ਗੁਰ ਪੀਰ ਅਵਤਾਰ ਮਨਾਇਆ, ਵੇਲੇ ਅੰਤ ਨਾ ਕੋਈ ਛੁਡਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਆਪਣੀ ਦਇਆ ਆਪ ਕਮਾਇਆ, ਜਗਤ ਮਾਇਆ ਗੁਰਮੁਖਾਂ ਚਰਨ ਹੇਠ ਰਖਾਇੰਦਾ। ਭਗਤ ਦਵਾਰੇ ਥੱਲੇ ਦਏ ਚਣਾਇਆ, ਉਪਰ ਆਪਣੀ ਹੱਥੀਂ ਨਿਸ਼ਾਨ ਲਗਾਇਆ ਨਾ ਕੋਈ ਫੇਰ ਬਾਹਰ ਕਢਾਇੰਦਾ। ਸਿੰਘ ਗੁਰਦਿਆਲ ਦੀ ਝੋਲੀ ਪਾਈ ਤ੍ਰੈਗੁਣ ਮਾਇਆ, ਜਗਤ ਮਾਇਆ ਨਾਲ ਵਖਾਇੰਦਾ। ਪ੍ਰਭ ਦੀ ਇਕੋ ਇਕ ਸਾਇਆ, ਜਿਸ ਦਾ ਦਿਤਾ ਸਭ ਕੋਈ ਪੀਂਦਾ ਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ।
ਜਗਤ ਰੋਵੇ ਪੁਤ ਪਿਆਰ, ਉਚੀ ਕੂਕ ਕੂਕ ਕੁਰਲਾਈਆ। ਮਾਂ ਰੋਵੇ ਕਰੇ ਵਿਚਾਰ, ਮੇਰਾ ਬਾਲਾ ਨਜ਼ਰ ਨਾ ਆਈਆ। ਪਿਤਾ ਕਹੇ ਮੇਰਾ ਸਰਦਾਰ, ਮੁੜ ਘਰ ਨਾ ਫੇਰਾ ਪਾਈਆ। ਸੱਜਣ ਕਹਿਣ ਸਾਡਾ ਵਿਛੜਿਆ ਯਾਰ, ਕਵਣ ਬਹਿ ਬਹਿ ਮਜਲਸਾਂ ਲਾਈਆ। ਨਾਰੀ ਰੋਵੇ ਨੇਤਰ ਨੈਣਾਂ ਧਾਰ, ਛਹਿਬਰ ਇਕ ਵਖਾਈਆ। ਮੇਰੀ ਸੇਜਾ ਸੁੰਝੀ ਹੋਈ ਵਿਚ ਸੰਸਾਰ, ਅੰਗੀ ਅੰਗ ਨਾ ਕੋਈ ਰਖਾਈਆ। ਭੈਣ ਭਰਾਵਾਂ ਕਰੇ ਪਿਆਰ, ਸਿਰ ਦੇ ਖੋਵੇ ਕੇਸ, ਦਰ ਦਰਵੇਸ਼ ਬਣ ਬਣ ਆਪਣੀ ਜਾਨ ਰੁਲਾਈਆ। ਅੰਤਮ ਸਾਰੇ ਕਹਿਣ ਪ੍ਰਭ ਅਗੇ ਨਾ ਚਲੇ ਕੋਈ ਪੇਸ਼, ਆਪਣੀ ਹੱਥੀਂ ਅਗਨੀ ਦੇਣ ਲਗਾਈਆ। ਕੋਈ ਗਣਪਤ ਮਨਾਏ ਗਣੇਸ਼, ਕੋਈ ਬ੍ਰਹਮਾ ਵਿਸ਼ਨ ਧਿਆਏ ਨਾ ਸਕੇ ਕੋਈ ਛੁਡਾਈਆ। ਕੋਈ ਗੁਰ ਅਵਤਾਰਾਂ ਕਰੇ ਆਦੇਸ, ਕੋਈ ਪੜ੍ਹ ਪੜ੍ਹ ਥੱਕੇ ਵੇਦ, ਪੁਰਾਨ ਅਠਾਰਾਂ ਕੋਈ ਗਾਈਆ। ਕੋਈ ਕਹੇ ਪਾਂਧੇ ਮੇਰੀ ਪੱਤਰੀ ਵੇਖ, ਮੇਰੀ ਮਿਟਦੀ ਜਾਏ ਰੇਖ, ਮੇਰਾ ਲੇਖਾ ਕਵਣ ਮੁਕਾਈਆ। ਕੋਈ ਕਹੇ ਮੇਰਾ ਹੋਏ ਸਹਾਈ, ਵਿਸ਼ਨੂੰ ਬਾਸ਼ਕ ਸੁਤਾ ਸ਼ੇਸ਼, ਅਸ਼ਟਭੁਜ ਜਗਤ ਭਵਾਨੀ ਮੇਰੀ ਵਾਗ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ।
ਕੋਈ ਕਹੇ ਤਾਰੇ ਭਗਤ, ਸੰਤ ਅਗੇ ਸੀਸ ਝੁਕਾਇੰਦਾ। ਕੋਈ ਕਹੇ ਗੁਰੂ ਤਾਰਨ ਆਇਆ ਜਗਤ, ਫੜ ਚਰਨਾਂ ਓਟ ਤਕਾਇੰਦਾ। ਕੋਇ ਕਹੇ ਵੇਦ ਦੱਸੇ ਸਾਚਾ ਮੰਤ, ਮਨਵੰਤਰ ਭੇਵ ਖੁਲਾਇੰਦਾ। ਹਰਿ ਕਾ ਭੇਵ ਸਦਾ ਬੇਅੰਤ, ਆਦਿ ਅੰਤ ਨਾ ਕੋਈ ਜਣਾਇੰਦਾ। ਬਿਨ ਨਾਰੀ ਰੋਵੇ ਕੰਤ, ਕੰਤ ਨਾਰ ਬਿਨਾਂ ਕੁਰਲਾਇੰਦਾ। ਸਦਾ ਸਹੇਲਾ ਇਕੋ ਸੰਤ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਆਪ ਸਮਝਾਇੰਦਾ। ਪੁੱਤਰ ਪਿਛੇ ਰੋਵੇ ਜਗ, ਆਪਣੀ ਜਾਗ ਖੁਲਾਈਆ। ਪੁੱਤਰ ਪਿਛੇ ਸੜਨ ਕਾਇਆ ਅੱਗ, ਅਗਨੀ ਅੱਗ ਵਧਾਈਆ। ਪੁੱਤਰ ਪਿਛੇ ਕਹਿਣ ਤੁੱਟਾ ਤਗ, ਨਾਤਾ ਜਗਤ ਨਜ਼ਰ ਨਾ ਆਈਆ। ਪੁੱਤ ਦਾ ਮੁੱਖ ਨਾ ਵੇਖਿਆ ਰੱਜ ਰੱਜ, ਅੰਤ ਰੋਵੇ ਬੁਢੀ ਮਾਈਆ। ਆਪਣੀ ਹੱਥੀਂ ਉਤੇ
ਪਰਦਾ ਦੇਣ ਕਜ, ਮਿਲ ਭਾਈਆ ਦੇਣ ਨੁਹਾਈਆ। ਜੇਹੜੀ ਨਾਰ ਰਖੌਦੀ ਰਹੀ ਉਸਦੀ ਲਜ, ਸੋ ਜਹਾ ਨਾ ਸੰਗ ਨਿਭਾਈਆ। ਆਪਣਾ ਕੰਤ ਹਰਿ ਜੂ ਛੱਡ, ਜਗਤ ਵੇਸਵਾ ਰੂਪ ਵਟਾਈਆ। ਜਨ ਭਗਤਾਂ ਵਿਚੋਂ ਹੋਏ ਅੱਡ, ਨਾ ਸਕੇ ਫੇਰ ਮਿਲਾਈਆ। ਕਾਮ ਕ੍ਰੋਧ ਦੀ ਡਿਗੀ ਡੂੰਘੀ ਖੱਡ, ਅੰਧੇਰਾ ਸਕੇ ਨਾ ਕੋਈ ਮਿਟਾਈਆ। ਬਾਲਣ ਹੋਇਆ ਹੱਡੀਆਂ ਹੱਡ, ਚਿਖਾ ਤ੍ਰਿਸ਼ਨਾ ਰੂਪ ਜਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖ਼ਿਆ ਇਕ ਸਮਝਾਈਆ।
ਜਿਸ ਪੁਤਰ ਦਾ ਕਰੋ ਪਿਆਰ, ਸੋ ਕੰਮ ਕਿਸੇ ਨਾ ਆਇਆ। ਜਿਸ ਸੱਜਣ ਦੀ ਕਰੋ ਵਿਚਾਰ, ਸੋ ਸੱਜਣ ਪੱਲੂ ਲਏ ਛੁਡਾਇਆ। ਜਿਸ ਕੰਤ ਦਾ ਕਹੋ ਸਹਾਰ, ਸੋ ਕੰਤ ਦੇਵੇ ਧੱਕਾ ਲਾਇਆ। ਅੰਤ ਬੇੜਾ ਨਾ ਪਾਰ ਨਾ ਉਰਾਰ, ਮੰਝਧਾਰ ਵੇਖ ਵਖਾਇਆ। ਚਾਰ ਜੁਗ ਡੁੱਬਦਾ ਰਿਹਾ ਸੰਸਾਰ, ਗੁਰਮੁਖ ਵਿਰਲਾ ਪਾਰ ਕਰਾਇਆ। ਕਲਜੁਗ ਆਈ ਅੰਤਮ ਵਾਰ, ਪੁਰਖ ਅਬਿਨਾਸ਼ੀ ਹੋਏ ਸਹਾਇਆ। ਕਬੀਰ ਜੁਲਾਹੇ ਸੁਣ ਪੁਕਾਰ, ਲੋਕਮਾਤ ਫੇਰਾ ਪਾਇਆ। ਨਾਨਕ ਗੋਬਿੰਦ ਪੈਜ ਸੁਆਰ, ਹਰਿਜਨ ਸਾਚੇ ਲਏ ਉਠਾਇਆ। ਅਠ ਦਸ ਕਰ ਖ਼ੁਵਾਰ, ਅਠਾਰਾਂ ਸਿਧਾਂ ਮੇਟ ਮਿਟਾਇਆ। ਨੌਂ ਨੌਂ ਦਏ ਪਾਰ ਉਤਾਰ, ਆਪ ਆਪਣੀ ਨਈਆ ਇਕ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝੂਠਾ ਸੰਸਾ ਦਏ ਚੁਕਾਇਆ।
ਵੀਹ ਸੌ ਦਸ ਬਿਕ੍ਰਮੀ ਸੋਲਾਂ ਮੱਘਰ, ਹਰਿ ਖ਼ਾਕ ਵੰਡ ਵੰਡਾਈਆ। ਉਂਨੀ ਕਤਕ ਆਪਣੀ ਪੂਰੀ ਕਰਕੇ ਸਧਰ, ਆਪਣੀ ਖ਼ੁਸ਼ੀ ਮਨਾਈਆ। ਲੇਖਾ ਜਾਣੇ ਨੌਂ ਖੰਡ ਖੰਡ ਭਦਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖ਼ਾਕ ਆਪਣੇ ਹੱਥ ਰਖਾਈਆ।
ਸਿੰਘ ਮਨਜੀਤ ਤੇਰੀ ਖ਼ਾਕ, ਅਠ ਸਾਲ ਗੰਢ ਰਖਾਈਆ। ਸਿੰਘ ਜਗਦੀਸ਼ ਤੇਰੀ ਰਾਖ, ਸੱਤ ਸਾਲ ਵੰਡ ਵੰਡਾਈਆ। ਧਰਤ ਮਾਤ ਤੇਰੀ ਇਛਿਆ ਭਾਖ, ਜਗਤ ਮਾਇਆ ਗੁਰਸਿਖ ਝੋਲੀ ਪਾਈਆ। ਆਪਣਾ ਵੇਲਾ ਰੱਖਿਆ ਆਪਣੇ ਹਾਥ, ਨਾ ਭੇਵ ਕਿਸੇ ਸਮਝਾਈਆ। ਸਿੰਘ ਗੁਰਦਿਆਲ ਵਿਕਿਆ ਸਾਚੇ ਹਾਟ, ਕਰਤਾ ਕੀਮਤ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਮੁਕਾਈਆ। ਪੂਰਬ ਲਹਿਣਾ ਢਾਈ ਕਰਮਾਂ ਵੰਡ, ਬਲ ਬਾਵਨ ਖੇਲ ਖਲਾਇਆ। ਕਲਜੁਗ ਅੰਤਮ ਚੜ੍ਹਿਆ ਚੰਦ, ਬਿਨ ਚੰਦ ਹੋਏ ਰੁਸ਼ਨਾਇਆ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਆਪਣੀ ਬਖ਼ਸ਼ਿਸ਼ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਹਾੜਾ ਰਿਹਾ ਸੁਹਾਇਆ।
ਸਚ ਦਿਹਾੜਾ ਢਾਈ ਮੁਠੀ ਖ਼ਾਕ, ਧਰਨੀ ਖ਼ਾਕ ਵਿਚ ਦਬਾਈਆ। ਛੱਤੀ ਜੁਗ ਦਾ ਟੁਟਾ ਨਾਤ, ਫਿਰ ਨਾਤਾ ਦਏ ਜੁੜਾਈਆ। ਜਨ ਭਗਤਾਂ ਬਣਿਆ ਸੱਜਣ ਸਾਕ, ਸਗਲਾ ਸੰਗ ਤਜਾਈਆ। ਜਿਸ ਦਾ ਕਰਦੇ ਰਹੇ ਪੂਜਾ ਪਾਠ, ਸੋ ਬਣ ਕੇ ਪਾਠੀ ਗੁਰਸਿਖ ਤੇਰੀ ਬਾਣੀ ਆਪ ਅਲਾਈਆ। ਤੇਰੇ ਪਿਛੇ ਆਪਣਾ ਪੂਰਾ ਕਰੇ ਘਾਟ, ਹਰਿ ਸੰਗਤ ਅੱਗੇ ਝੋਲੀ ਡਾਹੀਆ। ਸੱਤਰਾਂ ਦੇਵੇ ਸਾਚਾ ਸਾਥ, ਗੋਬਿੰਦ ਸੱਥਰ ਨਾਲ ਮਿਲਾਈਆ। ਕਰਨਹਾਰਾ ਕਰਕੇ ਜਾਏ ਪੂਰੀ ਆਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕਲੰਕ ਨਰਾਇਣ ਨਰ, ਸਾਚੀ ਖ਼ਾਕ ਨੀਹਾਂ ਹੇਠ ਦਬਾਈਆ। ਸਾਚੀ ਖ਼ਾਕ ਸਾਚੀ ਧੂੜ, ਧੂਆਂਧਾਰ ਮਿਟਾਇੰਦਾ। ਲੱਖ ਚੁਰਾਸੀ ਕੱਟਿਆ ਜੂੜ, ਝੂਠਾ ਬੰਧਨ ਮਾਤ ਤੁੜਾਇੰਦਾ। ਚਤਰ ਸੁਘੜ ਬਣਾਇਆ ਮੂਰਖ ਮੂੜ, ਸਿਰ ਆਪਣਾ ਹੱਥ ਟਿਕਾਇੰਦਾ। ਕਰ ਕਿਰਪਾ ਦੇਵੇ ਜੋਤੀ ਨੂਰ, ਨੂਰ ਨੂਰ ਨਾਲ ਮਿਲਾਇੰਦਾ । ਜਿਸ ਘਰ ਜਾਏ ਸਾਹਿਬ ਗ਼ਫ਼ੂਰ, ਸਾਚਾ ਜ਼ਹੂਰ ਆਪ ਵਖਾਇੰਦਾ। ਮੂਸੇ ਤੱਕਿਆ ਜਲਵਾ ਉਤੇ ਕੋਹਤੂਰ, ਨੂਰੀ ਜਲਵਾ ਏਕਾ ਵਾਰ ਵਖਾਇੰਦਾ। ਗੁਰਸਿਖਾਂ ਆਤਮ ਕਰਕੇ ਜਾਏ ਭਰਪੂਰ, ਭਰਿਆ ਭੰਡਾਰਾ ਆਪ ਵਰਤਾਇੰਦਾ । ਜਿਸ ਨੂੰ ਕਹਿੰਦੇ ਰਹੇ ਨੇੜੇ ਦੂਰ, ਸੋ ਜ਼ਰੂਰ ਫੇਰਾ ਪਾਇੰਦਾ। ਜੁਗ ਚੌਕੜੀ ਬਣਿਆ ਰਿਹਾ ਮਕਰੂਰ, ਹੱਥ ਕਿਸੇ ਨਾ ਆਇੰਦਾ। ਸਾਧ ਸੰਤ ਲੋਕਮਾਤ ਸਫ਼ਰ ਕੱਟਦੇ ਗਏ ਜ਼ਰੂਰ, ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕਲਜੁਗ ਅੰਤਮ ਮਨ ਵਾਸਨਾ ਮਚਾਇਆ ਫ਼ਤੂਰ, ਫ਼ਤਵਾ ਕੋਇ ਨਾ ਮੇਟ ਮਿਟਾਇੰਦਾ । ਗੁਰਦਰ ਮੰਦਰ ਮਸਜਿਦ ਅੰਦਰ ਵੜਿਆ ਗ਼ਰੂਰ, ਗ਼ੁਰਬਤ ਕੋਈ ਨਾ ਅਵਰ ਜਣਾਇੰਦਾ। ਕਿਸੇ ਨਾ ਆਇਆ ਸਚ
ਸ਼ਊਰ, ਸਾਚੀ ਸਿਖ਼ਿਆ ਨਾ ਕੋਇ ਸਮਝਾਇੰਦਾ। ਮੁਲਾਂ ਕਾਜ਼ੀ ਸੇਖ਼ ਮਸਾਇਕ ਰਸਨਾ ਕਹਿਣ ਅਗੇ ਮਿਲੇ ਹੂਰ, ਹੂਰਾਂ ਵਿਚ ਸਰਬ ਰੁਲਾਇੰਦਾ। ਮੁਹੰਮਦ ਅੰਤ ਬਖ਼ਸ਼ਾਵੇ ਆਪਣਾ ਕਸੂਰ, ਦਿਵਸ ਰੈਣ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪਣੇ ਹੱਥ ਰਖਾਇੰਦਾ।
ਸਾਚੀ ਧਾਰ ਪੁਰਖ ਅਬਿਨਾਸ, ਆਪਣੇ ਹੱਥ ਰਖਾਈਆ। ਨਿਰਗੁਣ ਜੋਤ ਕਰ ਪਰਕਾਸ਼, ਸਤਿਜੁਗ ਰਾਹ ਚਲਾਈਆ। ਉਂਨੀ ਕਤਕ ਪਿਛੋਂ ਗੁਰ ਅਵਤਾਰ ਨਾ ਸੁਣੇ ਕੋਈ ਅਰਦਾਸ, ਕੀਤੀ ਅਰਦਾਸ ਸਭ ਦੀ ਬਿਰਥਾ ਜਾਈਆ। ਮੰਦਰ ਮਸਜਿਦ ਮਠ ਸ਼ਿਵਦਵਾਲੇ ਹੋਣ ਨਿਰਾਸ, ਬੈਠਣ ਢੇਰੀ ਢਾਹੀਆ। ਪ੍ਰਭ ਇਕੋ ਵਾਰ ਸੱਦ ਲਏ ਪਾਸ, ਪਿਛੇ ਫੇਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਦਏ ਮੁਕਾਈਆ।
ਜਿਸ ਮੁਕਾਇਆ ਪਿਛਲਾ ਲੇਖਾ, ਸੋ ਸਾਹਿਬ ਨਜ਼ਰ ਨਾ ਆਇੰਦਾ। ਭੁੱਲੇ ਫਿਰਦੇ ਧਾਰੀ ਕੇਸਾ, ਮੂੰਡ ਮੁੰਡਾਇਆ ਮੁਖ ਭੁਵਾਇੰਦਾ। ਸਭ ਦਾ ਹੋਇਆ ਖ਼ਾਲੀ ਖ਼ੀਸਾ, ਰਾਜ ਰਾਜਾਨ ਸਰਬ ਕੁਰਲਾਇੰਦਾ। ਕਲਜੁਗ ਵੇਸਵਾ ਬਣ ਬਣ ਕਰਾਇਆ ਪੇਸ਼ਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਘਰ ਘਰ ਵਿਭਚਾਰ ਵਖਾਇੰਦਾ। ਜਿਸ ਮੰਦਰ ਅੰਦਰ ਰੱਖਿਆ ਗਣਪਤ ਗਣੇਸ਼ਾ, ਤਿਸ ਅੰਦਰ ਨਾਰੀ ਪੁਰਖ ਸੰਗ ਵਖਾਇੰਦਾ। ਜਿਸ ਗੁਰੂਦਵਾਰ ਅੰਦਰ ਰੱਖਿਆ ਭਰਵਾਸਾ, ਤਿਸ ਘਰ ਗ੍ਰੰਥੀ ਬੱਚੀਆਂ ਸੰਗ ਕਰਨ ਹਾਸਾ, ਹਾਸਾ ਹਰਿ ਕਦੇ ਨਾ ਭਾਇੰਦਾ। ਜਿਸ ਅੰਦਰ ਰਾਮ ਕਹਿਣ ਪਰਕਾਸਾ, ਤਿਸ ਮੰਦਰ ਹੋਏ ਭੋਗ ਬਲਾਸਾ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜਿਸ ਮੰਦਰ ਮੁਹੰਮਦ ਕਹਿਣ ਦੇਵੇ ਦਿਲਾਸਾ, ਤਿਸ ਮਸਜਿਦ ਅੰਦਰ ਮੁਲਾਂ ਮੇਲ ਨਾ ਕੋਈ ਕਰਾਇੰਦਾ। ਵੇਖਣ ਆਏ ਸਾਹਿਬ ਗੁਣਤਾਸਾ, ਸੋ ਆਲਮਗੀਰ ਫੇਰਾ ਪਾਇੰਦਾ। ਚਾਰ ਜੁਗ ਚੌਕੜੀ ਗੁਰ ਅਵਤਾਰਾਂ ਭਗਤ ਭਗਵੰਤ ਵੇਖ ਦਾ ਰਿਹਾ ਤਮਾਸ਼ਾ, ਹੁਕਮੀ ਹੁਕਮ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕਲੰਕ ਨਰਾਇਣ ਨਰ, ਸਚ ਦਵਾਰਾ ਆਪ ਬਣਾਇੰਦਾ। ਸਚ ਦਵਾਰਾ ਜਾਏ ਬਣ, ਹਰਿ ਆਪਣੀ ਬਣਤ ਬਣਾਈਆ। ਸੇਵਾ ਕਰਨ ਗੰਧਰਬ ਗਣ, ਦਰ ਦਰ ਫੇਰੀ ਪਾਈਆ। ਧੰਨ ਵਡਿਆਈ ਜਨਨੀ ਜਿਸ ਭਗਤ ਜਨ ਜਣੇ ਜਨ, ਲੋਕਮਾਤ ਮਿਲੀ ਵਡਿਆਈਆ। ਹਰਿ ਸੰਦੇਸ਼ਾ ਸੁਣਿਆ ਕੰਨ, ਰਾਗੀ ਰਾਗ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਵਸਾਈਆ।
ਸਚ ਦਵਾਰਾ ਨੀਂਹ ਰੱਖ, ਆਪਣਾ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਹੋ ਪਰਤੱਖ, ਸਰਗੁਣ ਆਪ ਸਮਝਾਇੰਦਾ। ਸਚਖੰਡ ਦਵਾਰੇ ਜਿਸ ਜਾਣਾ ਵਸ, ਸੋ ਨਾਤਾ ਮੋਹ ਚੁਕਾਇੰਦਾ। ਪਿਤਾ ਪੁਤ ਮਾਤ ਸੁਤ ਚਿਖਾ ਉਪਰ ਰੱਖ, ਖ਼ੁਸ਼ੀ ਖ਼ੁਸ਼ੀ ਫੁੱਲ ਚੜ੍ਹਾਇੰਦਾ। ਤੇਰੀ ਵਸਤ ਤੇਰੇ ਹੱਥ, ਸਾਚਾ ਸ਼ੁਕਰ ਮਨਾਇੰਦਾ । ਜੇ ਕੋਈ ਨੇਤਰ ਰੋਵੇ ਅੱਥ, ਦਰਗਹਿ ਸਾਚੀ ਧਾਮ ਨਾ ਪਾਇੰਦਾ। ਤਿੰਨਾਂ ਲੋਕਾਂ ਛੱਤੀ ਜੁਗ ਮਨਾਰਾ ਬਣਾ ਕੇ ਕਰੇ ਚਠ, ਉਪਰ ਆਪਣਾ ਆਸਣ ਲਾਇੰਦਾ। ਹਰਿ ਕਾ ਮੰਦਰ ਨਾ ਜਾਏ ਢੱਠ, ਸਭ ਦੀ ਜੜ ਆਪ ਉਖੜਾਇੰਦਾ। ਸੱਤਰ ਜਨ ਕਰਨਾ ਇਕੱਠ, ਦਰ ਸਾਚੇ ਆਪੇ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਲੇਖੇ ਪਾਇੰਦਾ।
ਸੱਤਰ ਸਿੱਖ ਸੇਵਾ ਜਾਣ ਲੱਗ, ਹਰਿ ਸਾਚਾ ਆਪ ਲਗਾਈਆ। ਕਰੇ ਖੇਲ ਸੂਰਾ ਸਰਬੱਗ, ਬੇਅੰਤ ਬੇਪਰਵਾਹੀਆ। ਸਤਿਜੁਗ ਸਾਚਾ ਬੰਨ੍ਹੇ ਤਗ, ਸਾਚਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਸੁਣਾਈਆ।
ਸੱਤਰ ਸਿੱਖ ਸੱਤਰ ਇੱਟ ਦੇਣ ਉਖੇੜ, ਚਾਰ ਕੁੰਟ ਜੋ ਆਪ ਬਣਾਇਆ। ਚਾਰ ਕੁੰਟ ਭਿੜੇ ਭੇੜ, ਵਾਹ ਵਾ ਖੇਲ ਵਖਾਇਆ। ਗੁਰਮੁਖਾਂ ਹੱਥੀਂ ਛੇੜਾਂ ਛੇੜ, ਆਪਣਾ ਮੁਖ ਛੁਪਾਇਆ। ਪਹਿਲੋਂ ਆਪਣਾ ਤਨ ਕੀਤਾ ਢੇਰ, ਫੇਰ ਗੁਰਸਿਖਾਂ ਨਾਲ ਮਿਲਾਇਆ। ਸਿੰਘ ਹੋ ਕੇ ਪਰਗਟਿਆ ਸ਼ੇਰ, ਡੰਕਾ ਸ਼ਬਦ ਸੁਣਾਇਆ । ਜੁਗ ਜਨਮ ਦੇ ਲਿਆਂਦੇ ਘੇਰ, ਆਪਣਾ ਮੇਲ ਮਿਲਾਇਆ। ਮਿਲਿਆ ਮੇਲ ਨਾ ਸਕੇ ਕੋਈ ਨਖੇੜ, ਏਕਾ ਬੰਧਨ
ਪਾਇਆ। ਛੱਤੀ ਜੁਗ ਦਾ ਚੁਕਿਆ ਫੇਰ, ਛੱਤੀ ਛੱਤੀ ਰੰਗ ਵਖਾਇਆ। ਬਿਨ ਹੱਥਾਂ ਬਾਂਹਵਾਂ ਹੋਇਆ ਦਲੇਰ, ਆਪਣਾ ਕਾਜ ਰਿਹਾ ਰਚਾਇਆ। ਜਨ ਭਗਤਾਂ ਬਹੱਤਰਾਂ ਮਿਲਿਆ ਪਹਿਲੀ ਵੇਰ, ਪਹਿਲਾ ਸਗਨ ਮਨਾਇਆ। ਪੁਰਖ ਅਬਿਨਾਸ਼ੀ ਹੋ ਦਲੇਰ, ਆਪਣਾ ਪੱਲਾ ਭਾਰਾ ਆਪ ਕਰਾਇਆ। ਬਿਨ ਭਗਤੀ ਕੀਤੀ ਮਿਹਰ, ਬਿਨ ਨਾਮੇ ਨਾਮ ਝੋਲੀ ਪਾਇਆ। ਨਾ ਕੋਈ ਕਰਿਆ ਹੇਰ ਫੇਰ, ਗੋਬਿੰਦ ਵਚੋਲਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਭਗਤ ਦਵਾਰਾ ਵਿਚ ਸੰਸਾਰ, ਸਾਚੀ ਨੀਂਹ ਦਏ ਧਰਾਇਆ। …… (੧੯ ਕਤਕ ੨੦੧੮ ਬਿ)
ਇੱਕੀ ਪੋਹ ਕਹੇ ਮੇਰੀ ਗੋਬਿੰਦ ਨੇ ਰੱਖੀ ਧਾਰ, ਧਰਮ ਨਾਲ ਜਣਾਈਆ। ਬਵੰਜਾ ਕਵੀਆਂ ਦਾ ਉਧਾਰ, ਬਾਵਨ ਦਾ ਲੇਖਾ ਨਾਲ ਮਿਲਾਈਆ। ਪੰਜਾਂ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗੁਵਾਹੀਆ। ਲੇਖ ਲੇਖਣੀ ਕਰੇ ਪੁਕਾਰ, ਕਲਮ ਕਲਮਾਂ ਤੋਂ ਬਾਹਰ ਸੀਸ ਨਿਵਾਈਆ। ਕਿਰਪਾ ਕਰੀਂ ਮੇਰੇ ਨਿਰੰਕਾਰ, ਤੇਰੇ ਹੰਥ ਵਡਿਆਈਆ। ਤੇਰਾ ਬਦਲਦਾ ਜਾਂਦਾ ਸਮਾਂ ਬਦਲ ਜਾਣਾ ਵਿਵਹਾਰ, ਬਦਲੀ ਹੋਵੇ ਥਾਉਂ ਥਾਈਂਆ। ਮੈਂ ਕੂਕ ਕੇ ਕਰਾਂ ਪੁਕਾਰ, ਜੋਰ ਜੋਰ ਨਾਲ ਸੁਣਾਈਆ। ਭਗਤ ਭਗਵਾਨ ਦੀ ਧਾਰ ਹੋਵੇ ਦੀਵਾਰ, ਧਰਨੀ ਉਤੇ ਸੋਭਾ ਪਾਈਆ। ਕੂੜੀ ਕਿਰਿਆ ਜਨ ਭਗਤਾਂ ਅੰਦਰੋਂ ਕੱਢਣੀ ਬਾਹਰ, ਤਨ ਵਜੂਦ ਰਹਿਣ ਨਾ ਪਾਈਆ। ਸਤਿ ਸਚ ਦਾ ਬਖ਼ਸ਼ ਪਿਆਰ, ਦੇਣੀ ਮਾਣ ਵਡਿਆਈਆ। ਮੈਂ ਅੱਗੇ ਰਹਵਾਂ ਜੁਗ ਚਾਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਵਿਚ ਮੈਨੂੰ ਇੱਕੀ ਫੁਟ ਕਰੇਗੀ ਸਾਰੀ ਸ੍ਰਿਸ਼ਟੀ ਦੀ ਸਰਕਾਰ, ਇੱਕੀ ਇੱਕੀ ਇੱਕੀ ਇੱਕੀ ਸੌ ਫੁਟ ਆਪਣਾ ਚੌਗਿਰਦ ਲਵਾਂ ਬਣਾਈਆ। ਮੇਰੇ ਨੌਂ ਭਗਤ ਦੁਵਾਰੇ ਏਸ ਭਗਤ ਦੁਵਾਰੇ ਦੇ ਹੋਣਗੇ ਬਾਹਰ, ਧਰਤੀ ਏਸੇ ਉਤੇ ਸੋਭਾ ਪਾਈਆ। ਜਿਨ੍ਹਾਂ ਦੀਆਂ ਚੋਟੀਆਂ ਉਤੇ ਪੂਰਨ ਸਿੰਘ ਦੀ ਭਸਮ ਚੜ੍ਹੇਗੀ ਖਾਰ, ਇਕ ਇਕ ਹੱਡੀ ਉਤੇ ਦੇਣੀ ਟਿਕਾਈਆ। ਇਹ ਵਸਤੂਆਂ ਸਾਂਭ ਕੇ ਰੱਖਣੀਆਂ ਪਿਛੋਂ ਸਸਕਾਰ, ਜਲ ਭੇਟ ਨਾ ਕੋਇ ਕਰਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਏਸੇ ਦੀ ਹੋਵੇ ਯਾਦਗਾਰ, ਯਾਦ ਯਾਦ ਵਿਚੋਂ ਸਮਝਾਈਆ। ਇਹ ਤਤਾਂ ਵਾਲਾ ਸ਼ਰੀਰ ਸਦਾ ਰਹਿਣਾ ਨਹੀਂ ਸੰਸਾਰ, ਤਨ ਵਜੂਦ ਨਜ਼ਰ ਕੋਇ ਨਾ ਆਈਆ। ਜਨ ਭਗਤ ਸੱਜਣ ਮੀਤ ਸੁਹਣੇ ਨਾਲ ਯਾਰ, ਯਰਾਨੇ ਧਰਮ ਧਾਰ ਰਖਾਈਆ। ਇਹ ਖੇਲ ਅਗੰਮ ਅਪਾਰ, ਹਰਿ ਕਰਤਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। (੨੧ ਪੋਹ ਸ਼ ਸੰ ੯)
ਹਰਿ ਭਗਤ ਦਵਾਰ ਦਿੱਲੀ :
੫ ਕੱਤਕ ਸ਼ਹਿਨਸ਼ਾਹੀ ਸੰਮਤ ੧, ੨੬੦ ਧੀਰਪੁਰ ਦਿੱਲੀ ਦਰਬਾਰ ਦੀ ਨੀਂਹ ਰੱਖਣ ਸਮੇਂ :
ਪੰਜ ਕੱਤਕ ਕਹੇ ਮੇਰਾ ਮਾਲਕ ਨਿਰੰਕਾਰ, ਦੋ ਜਹਾਨਾਂ ਮਲਕੀਅਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ
ਸੱਚੀ ਸਰਕਾਰ, ਧੁਰ ਦੀ ਧਾਰ ਹੁਕਮ ਪਰਗਟਾਈਆ। ਜੁਗ ਚੌਕੜੀ ਵਿਚ ਸੰਸਾਰ, ਨਿੱਤ ਨਵਿਤ ਵੇਖ
ਵਖਾਈਆ । ਨਵ ਨੌ ਚਾਰ ਕਰ ਕੇ ਪਾਰ, ਪਰਮ ਪੁਰਖ ਪ੍ਰਭ ਆਪਣੀ ਦਇਆ ਕਮਾਈਆ । ਲੱਖ
ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਅਖਾੜ, ਦਹਿ ਦਿਸ਼ਾ ਖੋਜ ਖੁਜਾਈਆ। ਪੈਗ਼ੰਬਰ ਗੁਰੂ ਵੇਖ ਅਵਤਾਰ,
ਭਗਤ ਸੁਹੇਲੇ ਭੇਵ ਚੁਕਾਈਆ । ਇਸ਼ਟ ਦ੍ਰਿਸ਼ਟ ਵੇਖ ਵਿਵਹਾਰ, ਬਹੁਭਾਂਤੀ ਵੰਡ ਵੰਡਾਈਆ। ਸ਼ਾਸਤਰ
ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ, ਪਰਦੇ ਰਿਹਾ ਉਠਾਈਆ। ਹਰ ਘਟ ਅੰਦਰ
ਵੇਖੇ ਮਾਰ ਧਿਆਨ, ਬਿਨ ਅੱਖਾਂ ਵੇਖ ਵਖਾਈਆ। ਸੰਮਤ ਸ਼ਹਿਨਸ਼ਾਹੀ ਕਰ ਪਰਧਾਨ, ਲੋਕਮਾਤ ਦਿੱਤੀ
ਵਡਿਆਈਆ। ਹੁਕਮ ਧੁਰ ਦਾ ਇਕ ਫ਼ਰਮਾਨ, ਫ਼ਰਮਾਬਰਦਾਰ ਦਿੱਤਾ ਸਮਝਾਈਆ। ਨੌ ਸਤ ਹੋਏ
ਹੈਰਾਨ, ਹੈਰਾਨੀ ਘਰ ਘਰ ਨਜ਼ਰੀ ਆਈਆ। ਸੱਚਿਆਂ ਭਗਤਾਂ ਬਖ਼ਸ਼ ਇਕ ਗਿਆਨ, ਅਗਿਆਨੀ ਕਰੇ
ਹਲਕਾਈਆ। ਧਰਮ ਦਵਾਰੇ ਦੇ ਕੇ ਮਾਣ, ਮਮਤਾ ਦਿੱਤੀ ਮਿਟਾਈਆ। ਸਤਿ ਸਚ ਵਖਾ ਨਿਸ਼ਾਨ,
ਨਿਸ਼ਾਨਾ ਇਕੋ ਦਿੱਤਾ ਜਣਾਈਆ। ਢੋਲਾ ਦੱਸ ਕੇ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਭਾਗ ਸਭ ਦਾ ਦਿੱਤਾ ਬਦਲਾਈਆ। ਖੇਲੇ ਖੇਲ ਨੌਜਵਾਨ, ਨੌਬਤ ਆਪਣਾ ਨਾਮ ਵਜਾਈਆ। ਸਚ ਦਵਾਰਾ ਕਰ ਪਰਵਾਨ, ਪਰਮ ਪੁਰਖ ਹੋਏ ਸਹਾਈਆ । ਦਿੱਲੀ ਦਰਬਾਰ ਖੋਲ੍ਹਿਆ ਆਣ, ਆਨਣ ਫਾਨਣ ਵੇਖੇ ਸਰਬ ਲੁਕਾਈਆ। ਸ਼ਬਦੀ ਜੋਧਾ ਹੋ ਬਲਵਾਨ, ਬਲਧਾਰੀ ਵੇਖ ਵਖਾਈਆ। ਨਾਮ ਖੰਡਾ ਖਿੱਚ ਅਗੰਮ ਕਮਾਨ, ਚਿਲਾ ਤੀਰ ਅਣਿਆਲਾ ਆਪਣੇ ਹੱਥ ਰਖਾਈਆ। ਬ੍ਰਹਿਮੰਡ ਖੰਡ ਵੇਖੇ ਇਕ ਮੈਦਾਨ, ਮੱਦਦਗੀਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਕੱਤਕ ਕਹੇ ਮੈਂ ਹੋਇਆ ਖ਼ੁਸ਼ਹਾਲ, ਪੰਚ ਪਰਵਿਸ਼ਟੇ ਮਿਲੀ ਵਡਿਆਈਆ। ਸਾਹਿਬ ਸਤਿਗੁਰ ਦੀਨ ਦਿਆਲ, ਦਇਆ ਦਿੱਤੀ ਕਮਾਈਆ। ਭਗਤ ਸੁਹੇਲੇ ਗੁਰਮੁਖ ਸੋਹਣੇ ਲਾਲ, ਲਾਲ ਰਿਹਾ ਵਡਿਆਈਆ। ਸਚ ਦਵਾਰਾ ਵਖਾ ਕੇ ਧਰਮਸਾਲ, ਭਗਤ ਭਗਵਾਨ ਹੋਏ ਸਹਾਈਆ। ਪੂਰਬਲਾ ਪੂਰਬ ਵੇਖ ਮੈਦਾਨ, ਧਰਤੀ ਧਰਤ ਰਿਹਾ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪੰਜ ਕੱਤਕ ਕਹੇ ਮੈਨੂੰ ਯਾਦ ਆਉਂਦਾ ਚੇਤਾ, ਚੇਤਾਵਨੀ ਨਾਲ ਜਣਾਈਆ । ਇਥੇ ਇੱਕੀ ਦਿਨ ਕ੍ਰਿਸ਼ਨ ਸੌਂਦਾ ਰਿਹਾ ਉਪਰ ਰੇਤਾ, ਦੂਜਾ ਸੰਗ ਨਾ ਕੋਇ ਵਖਾਈਆ। ਦੂਜਾ ਤੱਕਦਾ ਰਿਹਾ ਪੁਰਖ ਅਕਾਲ ਦਾ ਸ਼ਬਦੀ ਬੇਟਾ, ਜੋ ਹੁਕਮੀ ਹੁਕਮ ਸੁਣਾਈਆ। ਜਿਸ ਦਾ ਕੋਇ ਨਾ ਜਾਣੇ ਲੇਖਾ, ਕਾਗਜ਼ ਕਲਮ ਨਾ ਲਿਖੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪੰਜ ਕੱਤਕ ਕਹੇ ਮੈਨੂੰ ਯਾਦ ਆਈ ਉਹ ਧਾਰ, ਜੋ ਧਰਨੀ ਦਏ ਗਵਾਹੀਆ। ਤਿੰਨ ਦਿਨ ਕ੍ਰਿਸ਼ਨ ਸੁੱਤਾ ਸੀ ਮੂੰਹ ਦੇ ਭਾਰ, ਦੱਖਣ ਦਿਸ਼ਾ ਕੋਨਾ ਵੰਡ ਵੰਡਾਈਆ। ਮਸਤਕ ਰਗੜ ਕਰੇ ਨਿਮਸਕਾਰ, ਸੀਸ ਗਰਦਨ ਉਤੇ ਟਿਕਾਈਆ। ਤੇਰਾ ਖੇਲ ਅਗੰਮ ਅਪਾਰ, ਤ੍ਰਿਲੋਕੀ ਨਾਥ ਦਏ ਗਵਾਹੀਆ। ਅਗੰਮੀ ਦਿਸਦਾ ਚਮਤਕਾਰ, ਜਲਵਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਤੇਰਾ ਨਿਰੰਕਰ, ਮਾਲਕ ਇਕ ਅਖਵਾਈਆ। ਸਾਚਾ ਬਖ਼ਸ਼ ਉਹ ਪਿਆਰ, ਜਿਸ ਨੂੰ ਵੇਖੇ ਨਾ ਕੋਇ ਲੁਕਾਈਆ। ਤੇਤੀਵੇਂ ਸਾਲ ਦਾ ਇਹ ਵਿਹਾਰ, ਉਮਰ ਅਵਸਥਾ ਆਯੂ ਅੰਕੜਿਆਂ ਵਿਚ ਵੰਡ ਵੰਡਾਈਆ। ਪੁਰਖ ਅਕਾਲ ਹੋ ਦਿਆਲ, ਬਾਹੋਂ ਪਕੜ ਗਲੇ ਲਗਾਈਆ। ਉਹ ਵੇਖ ਖੇਲ ਕਮਾਲ, ਕਮਲਾਪਾਤ ਦਏ ਜਣਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆਵਾਨ ਹੋਏ ਸਹਾਈਆ। ਕਲਜੁਗ ਅੰਤਮ ਸਤਿ ਸਚ ਬਣਾਵਾਂ ਉਚ ਦਵਾਰ, ਜਿਥੇ ਦਵਾਰਕਾ ਵਾਸੀ ਸੀਸ ਝੁਕਾਈਆ। ਜਮਨਾ ਤੱਟ ਸੁਣ ਪੁਕਾਰ, ਦੇਵੇ ਮਾਣ ਵਡਿਆਈਆ। ਧੁਰ ਦੇ ਸੱਜਣ ਮੀਤ ਮੁਰਾਰ, ਵਿਛੜੇ ਗੁਰਮੁਖ ਜੋੜ ਜੁੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਖੋਲ੍ਹ ਕਿਵਾੜ, ਜਗਤ ਕਿਵਾੜ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।
ਪੰਜ ਕੱਤਕ ਕਹੇ ਕ੍ਰਿਸ਼ਨ ਕਹਾਏ ਤ੍ਰਿਲੋਕੀ ਨਾਥ, ਲੋਕ ਤਿੰਨ ਵਡਿਆਈਆ । ਬਰਦਾ ਤੇਰਾ ਚਾਕ, ਸੇਵਕ ਸੇਵ ਕਮਾਈਆ। ਗੋਪੀਆਂ ਵਾਲੀ ਰਾਸ, ਸਖੀਆਂ ਨਾਲ ਵਡਿਆਈਆ। ਗੁਵਾਲਿਆਂ ਰੱਖਾਂ ਪਾਸ, ਭੱਜਾਂ ਵਾਹੋ ਦਾਹੀਆ। ਤੇਰੀ ਇਕੋ ਯਾਦ, ਅੰਤਰ ਅੰਤਰ ਸਮਾਈਆ। ਧੂੜੀ ਟਿੱਕਾ ਖ਼ਾਕ, ਮਸਤਕ ਸੋਭਾ ਪਾਈਆ। ਜੋੜ ਕੇ ਦੋਵੇਂ ਹਾਥ, ਸੀਸ ਦਿੱਤਾ ਝੁਕਾਈਆ। ਤੂੰ ਮੇਰਾ ਰਘੁਨਾਥ, ਰਹਿਬਰ ਬੇਪਰਵਾਹੀਆ। ਧੁਰ ਦਾ ਦੇਣਾ ਸਾਥ, ਆਦਿ ਜੁਗਾਦੀ ਸੰਗ ਨਿਭਾਈਆ। ਕਲਜੁਗ ਹੋਵੇ ਅੰਧੇਰੀ ਰਾਤ, ਕੁੰਟ ਚਾਰ ਅੰਧੇਰਾ ਛਾਈਆ। ਸਾਚੀ ਦਿਸੇ ਨਾ ਕੋਈ ਪਰਭਾਤ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਕਿਹਾ ਮੈਂ ਪਰਗਟ ਹੋਵਾਂ ਸਾਖਿਆਤ, ਜੋਤੀ ਜੋਤ ਡਗਮਗਾਈਆ। ਜਿਨ੍ਹਾਂ ਜੁਗ ਚੌਕੜੀ ਰਿਹਾ ਆਖ, ਭਗਤਾਂ ਦਿਆਂ ਵਡਿਆਈਆ। ਮਾਨਸ ਜਨਮ ਵਿਚ ਦੇਵਾਂ ਸ਼ਾਬਾਸ, ਸਿਰ ਆਪਣਾ ਹੱਥ ਟਿਕਾਈਆ। ਮੇਰਾ ਤੱਤਾਂ ਵਾਲਾ ਨਹੀਂ ਹੋਣਾਂ ਲਬਾਸ, ਨੂਰੋ ਨੂਰ ਜਲਵਾ ਬੇਪਰਵਾਹੀਆ। ਗੋਬਿੰਦ ਹੋਣਾ ਘਾਟ, ਪਤਨ ਇਕੋ ਦਿਆਂ ਸਮਝਾਈਆ। ਨਵ ਨੌਂ ਚਾਰ ਦੀ ਮੇਟਾਂ ਵਾਟ, ਵਾਟਾਂ ਦੂਰ ਕਰਾਈਆ। ਧਰਮ ਦਵਾਰਾ
ਖੋਲ੍ਹ ਕੇ ਹਾਟ, ਜਗਤ ਹਟਵਾਣੇ ਦਿਆਂ ਖਪਾਈਆ। ਕ੍ਰਿਸ਼ਨ ਤੇਰੀ ਜ਼ਰੂਰ ਪੂਰੀ ਕਰਾਂ ਬਾਤ, ਬੇਵਤਨਾਂ ਦਾ ਵਤਨ ਦਿਆਂ ਵਸਾਈਆ। ਸਚ ਦਵਾਰ ਕਰ ਕੇ ਆਬਾਦ, ਆਬਾਦੀ ਸ੍ਰਿਸ਼ਟੀ ਦੀ ਦੇਵਾਂ ਘਟਾਈਆ। ਮੇਰੇ ਕੋਲ ਸਭ ਤੋਂ ਵੱਖਰੀ ਅਨੋਖੀ ਜਾਚ, ਜਾਚਕ ਆਪਣੇ ਲਵਾਂ ਤਰਾਈਆ। ਲੱਗਣ ਨਾ ਦੇਵਾਂ ਕੋਇ ਆਂਚ, ਅਗਨੀ ਅੱਗ ਨਾ ਕੋਇ ਤਪਾਈਆ। ਉਸ ਵੇਲੇ ਸੰਮਤ ਸ਼ਹਿਨਸ਼ਾਹੀ ਕੱਤਕ ਮਹੀਨਾ ਉਪਰ ਦਿਵਸ ਹੋਵੇ ਪਾਂਚ, ਪੰਚਮ ਮੇਲਾ ਸਹਿਜ ਸੁਭਾਈਆ। ਜਿਸ ਦੁਆਰਿਉਂ ਸਾਰੀ ਸ੍ਰਿਸ਼ਟੀ ਬਣਨੀ ਇਕ ਨਿਕੀ ਜਿਹੀ ਬਰਾਂਚ, ਹੁਕਮਨਾਮੇ ਚਾਰੋਂ ਕੁੰਟ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪੰਜ ਕੱਤਕ ਕਹੇ ਕ੍ਰਿਸ਼ਨ ਗਦ ਗਦ, ਗੱਦੀ ਆਪਣੀ ਦਿੱਤੀ ਤਜਾਈਆ। ਮੈਨੂੰ ਭੁੱਲ ਗਏ ਯਾਦਾਂ ਵਾਲੀ ਉਹ ਯੱਦ, ਯਦਪ ਤੇਰਾ ਖੇਲ ਵੇਖ ਵਖਾਈਆ । ਓਸ ਵੇਲੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਅਸਾਂ ਸਭ ਕੁਛ ਦੇਣਾ ਛੱਡ, ਛੱਡਣੀ ਜਗਤ ਲੋਕਾਈਆ। ਇਕੋ ਲੰਘ ਕੇ ਪਾਰ ਹੱਦ, ਦਵਾਰੇ ਧੁਰ ਦੇ ਸੋਭਾ ਪਾਈਆ। ਕੋਟਨ ਕੋਟ ਵਾਰ ਤੱਤ ਸਰੀਰ ਗਏ ਲੱਦ, ਚੋਲੀ ਜਗਤ ਮਾਤ ਹੰਡਾਈਆ। ਤੇਰਾ ਖੇਲ ਪੁਰਖ ਸਮਰੱਥ, ਬੇਅੰਤ ਬੇਪਰਵਾਹੀਆ। ਨਿਰਗੁਣ ਧਾਰ ਵਖਾਉਣਾ ਓਸ ਅਗੰਮੀ ਅੱਖ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਵੇਖ ਸਹਿਜੇ ਦਿੱਤਾ ਜਣਾਈਆ। ਜੁਗ ਚੌਕੜੀ ਸਭ ਕੁਝ ਮੇਰੇ ਵਸ, ਵਾਸਤਾ ਆਪਣੇ ਨਾਲ ਰਖਾਈਆ। ਸਭ ਦਾ ਲਹਿਣਾ ਦੇਣਾ ਕਰ ਕੇ ਬੱਸ, ਬਸਤੇ ਬਿਸਤਰਿਆਂ ਵਿਚ ਬੰਧਾਈਆ। ਹਰਿ ਭਗਤ ਗੁਰਮੁਖ ਸੁਹੇਲੇ ਕਰ ਇਕੱਠ, ਇਕੱਠਿਆਂ ਦਿਆਂ ਵਡਿਆਈਆ। ਸਚ ਦਰਬਾਰ ਦੀ ਨੀਂਹ ਰੱਖ, ਪਿਆਰ ਦੀ ਜੜ੍ਹ ਦਿਆਂ ਪਰਗਟਾਈਆ। ਆਦਿ ਜੁਗਾਦਿ ਜੁਗ ਚੌਕੜੀ ਮੇਰਾ ਭਗਤਾਂ ਵਾਲਾ ਪੱਖ, ਭੁੱਲਿਆਂ ਦੇਵਾਂ ਸਜ਼ਾਈਆ। ਗੁਰਮੁਖਾਂ ਦੀ ਸੇਵਾ ਦਾ ਇਹ ਪਿੱਛਲਾ ਰਸ, ਰਸਤਾ ਸ੍ਰਿਸ਼ਟੀ ਦਏ ਵਖਾਈਆ। ਜਿਸ ਦੇ ਨਿਸ਼ਾਨੇ ਉਤੇ ਸਦੀ ਪਿੱਛੋਂ ਖਰਚ ਹੋਣਾ ਸਵਾ ਲੱਖ, ਨਿਸ਼ਾਨਾ ਧਰਮ ਇਕ ਝੁਲਾਈਆ। ਕਿਸੇ ਦਾ ਰਹਿਣ ਨਹੀਂ ਦੇਣਾ ਕੋਈ ਵਸ, ਵਸੀਕਾਰ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਵੇਖ ਵਖਾਈਆ।
ਪੰਜ ਕੱਤਕ ਕਹੇ ਮੇਰਾ ਕਰੋ ਕਦਰ, ਕੁਦਰਤ ਦਾ ਕਾਦਰ ਰਿਹਾ ਮਿਲਾਈਆ। ਜੋ ਪੂਰੀ ਸਭ ਦੀ ਕਰੇ ਸਧਰ, ਸਦਮਾ ਰਿਹਾ ਚੁਕਾਈਆ। ਜਿਸ ਨੇ ਸਭ ਦਾ ਲੇਖਾ ਦੇਣਾ ਬਦਲ, ਬਦਲੀ ਕਰੇ ਲੋਕਾਈਆ। ਓਸ ਦਾ ਧਾਮ ਅਵਲੜਾ ਇਨਸਾਫ਼ ਵਾਲਾ ਅਦਲ, ਅਦਾਲਤ ਇਕ ਲਗਾਈਆ । ਕੂੜੀ ਕਿਰਿਆ ਕਰ ਕੇ ਕਤਲ, ਮਕਤੂਲ ਕਲਜੁਗ ਲਏ ਬਣਾਈਆ। ਗੁਰਮੁਖ ਹੀਰੇ ਬਣਾ ਕੇ ਰਤਨ, ਲੱਖ ਚੁਰਾਸੀ ਵਿਚੋਂ ਬਾਹਰ ਕਢਾਈਆ। ਕਿਸੇ ਦਾ ਕੋਈ ਚੱਲਣ ਨਹੀਂ ਦੇਣਾ ਯਤਨ, ਯਥਾਰਥ ਆਪਣਾ ਹੁਕਮ ਵਰਤਾਈਆ। ਤਿੰਨ ਸਾਲ ਸੁੱਖ ਨਾਲ ਕਿਸੇ ਨੂੰ ਦੇਣਾ ਨਹੀਂ ਵਸਣ, ਵਸੀਆ ਕਰ ਕੇ ਹੁਕਮ ਮਨਾਈਆ। ਜਨ ਭਗਤਾਂ ਦਵਾਰੇ ਭਗਵਾਨ ਨੀਂਹ ਆਇਆ ਰੱਖਣ, ਜਗਤ ਵਾਲੀ ਨਾ ਕੋਇ ਵਡਿਆਈਆ। ਮਾਨਸ ਜਨਮ ਦਾ ਅਖ਼ੀਰੀ ਵਖਾ ਕੇ ਪਤਣ, ਪਤਰਿਆਂ ਵਿਚੋਂ ਬਾਹਰ ਕਢਾਈਆ। ਅੰਤਮ ਲੈ ਕੇ ਜਾਏ ਓਸ ਵਤਨ, ਜਿਸ ਦੇ ਵਿਚੋਂ ਹੋਈ ਜੁਦਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੀ ਭਗਤੀ ਵਾਲੀ ਆਇਆ ਨੀਂਹ ਰੱਖਣ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ।
ਪੰਜ ਕੱਤਕ ਕਹੇ ਮੈਨੂੰ ਸੋਹਣਾ ਲੱਗੇ ਵਿਹਾਰ, ਖ਼ੁਸ਼ੀਆਂ ਵਾਲੀ ਘੜੀ ਸੁਹਾਈਆ। ਦਿਸ਼ਾ ਦੱਖਣ ਸ਼ੁਰੂ ਹੋਵੇ ਉਸਾਰ, ਇੱਟ ਬਾਹਰਲੀ ਸੀਸ ਝੁਕਾਈਆ। ਨੌਂ ਇੰਚ ਦਾ ਜਿਸ ਪਿਆਰ, ਨੌ ਨੌ ਸੀਸ ਝੁਕਾਈਆ। ਅੰਦਰ ਲਹਿਣਾ ਵਾਰੋ ਵਾਰ, ਮਿਲੇ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੱਖੇ ਨਾਲ ਪਿਆਰ, ਪਿਆਰ ਦੇ ਬੰਧਨ ਪੰਜਾਂ ਲੇਖਾਂ ਵਿਚ ਬੰਦ ਕਰਾਈਆ। ਪੰਜ ਸ਼ਬਦ ਲਿਖਣੇ ਨਾਲ ਪਿਆਰ, ਪਿਆਰ ਧੁਰ ਦਾ ਦਏ ਬਣਾਈਆ। ਜਿਨ੍ਹਾਂ ਉਤੇ ਹੋਵੇ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’ ਜੈਕਾਰ, ਜੈ ਜੈਕਾਰ ਸੁਣਾਈਆ। ਸਤ ਸਤ ਦੀ ਸਾਚੀ ਕਾਰ, ਕਰਨੀ ਦਾ ਕਰਤਾ ਆਪ ਕਮਾਈਆ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਦਵਾਰੇ ਦੀ ਨੀਂਹ ਦਾ ਇਕ ਸ਼ਿੰਗਾਰ, ਵਗਾਰ ਦੂਜੇ ਦੀ ਦਏ ਮਿਟਾਈਆ। ਇੱਟ ਕਹੇ ਮੇਰੀ ਨਿਮਸਕਾਰ, ਪੰਜ ਕੱਤਕ ਮਿਲੀ ਵਡਿਆਈਆ। ਆਈ ਚਲ ਸੱਚੇ ਦਵਾਰ, ਨਿਉਂ ਨਿਉਂ ਸੀਸ ਝੁਕਾਈਆ। ਸੰਮਤ ਸ਼ਹਿਨਸ਼ਾਹੀ ਅਪਰ ਅਪਾਰ, ਹੁਕਮ ਰਿਹਾ ਜਣਾਈਆ। ਤੂੰ ਲੱਗਣਾ ਭਗਤਾਂ ਦੇ ਓਸ ਦਰਬਾਰ, ਜਿਨ੍ਹਾਂ ਦਾ ਦਵਾਰਾ ਬੰਦ ਨਾ ਕੋਇ ਕਰਾਈਆ। ਜੁਗ ਚੌਕੜੀ ਵਸਦਾ ਰਹਿਣਾ ਘਰ ਬਾਰ, ਘਰਾਨਾ ਇਕੋ ਦੇਣਾ ਵਖਾਈਆ। ਜਿਨ੍ਹਾਂ ਦਾ ਯਾਰਾਨਾ ਨਾਲ ਨਿਰੰਕਾਰ, ਕੂੜੇ ਨਾਤੇ ਗਏ ਤੁੜਾਈਆ। ਓਨ੍ਹਾਂ ਦਾ ਪਿਆਰ ਪ੍ਰੇਮ ਮੁਨਾਰਾ ਦੇਣਾ ਉਸਾਰ, ਜੋ ਅਸਲ ਵਿਚੋਂ ਅਸਲ ਦਏ ਸਮਝਾਈਆ। ਜਿਸ ਦਾ ਸਦੀ ਪਿੱਛੋਂ ਸਧਰਾਂ ਵਾਲਾ ਹੋਣਾ ਵਿਹਾਰ, ਸਦ ਸਦ ਸਦ ਕਰਮ ਸਦ ਚਾਰੋਂ ਕੁੰਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਸੇਵਾ ਲੇਖੇ ਲਾਈਆ।
ਇੱਟ ਕਹੇ ਮੇਰੀ ਇਕ ਬੇਨੰਤੀ, ਬਿਨੇ ਕਰ ਸੁਣਾਈਆ। ਜਨ ਭਗਤਾਂ ਦੀ ਸੋਹੇ ਸੰਗਤੀ, ਸੰਗਤ ਬੇਪਰਵਾਹੀਆ। ਮੈਂ ਦਰ ਤੇ ਆਈ ਮੰਗਤੀ, ਭਿਖਾਰਨ ਵੇਸ ਵਟਾਈਆ। ਮੈਨੂੰ ਲੋੜ ਨਹੀਂ ਕਿਸੇ ਅੰਨ ਦੀ, ਤ੍ਰਿਖਾ ਨਾ ਕੋਇ ਤਰਸਾਈਆ। ਮੈਨੂੰ ਆਸਾ ਇਕੋ ਚੰਨ ਦੀ, ਜੋ ਆਦਿ ਜੁਗਾਦਿ ਕਰੇ ਰੁਸ਼ਨਾਈਆ। ਮੈਂ ਓਸੇ ਦਾ ਹੁਕਮ ਮੰਨਦੀ, ਮਿੰਨਤਾ ਕਰ ਕਰ ਸੇਵ ਕਮਾਈਆ। ਜਨ ਭਗਤਾਂ ਦਾ ਬੇੜਾ ਬੰਨ੍ਹਦੀ, ਬੰਨ੍ਹ ਕੇ ਬੰਨੇਂ ਦੇਵਾਂ ਲਗਾਈਆ। ਮੈਨੂੰ ਲੋੜ ਨਹੀਂ ਛੱਪਰ ਛੰਨ ਦੀ, ਸ਼ਹਿਨਸ਼ਾਹ ਅੱਗੇ ਸੀਸ ਝੁਕਾਈਆ। ਮੈਨੂੰ ਖਿਚ ਇਕੋ ਗਲ ਦੀ, ਗਲ ਪੱਲੂ ਪਾ ਕੇ ਦਿਆਂ ਦ੍ਰਿੜਾਈਆ। ਜਨ ਭਗਤੋ ਧੰਨ ਉਹ ਆਤਮ ਜੋ ਪਰਮਾਤਮ ਦਾ ਦਰ ਮਲਦੀ, ਮਾਲਕ ਇਕੋ ਰਹੀ ਮਨਾਈਆ। ਅੱਗੇ ਤਾਕਤ ਰਹੀ ਨਹੀਂ ਕਿਸੇ ਦੇ ਬਲ ਦੀ, ਵਲੀਏ ਛਲੀਏ ਦੇਣੇ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਮੈਂ ਵਾਸਤਾ ਪਾਉਂਦੀ ਕੱਦ ਦੀ, ਰੈਣ ਸਬਾਈ ਸੀਸ ਝੁਕਾਈਆ। ਪ੍ਰਭੂ ਤੈਨੂੰ ਲੋੜ ਕਿਹੜੀ ਕਿਸੇ ਦਲ ਦੀ, ਸ਼ਬਦੀ ਹੁਕਮ ਨਾਲ ਸਭ ਦੀ ਜੜ੍ਹ ਦੇ ਉਖੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਖੇਲ ਅਗੰਮੀ ਪਲ ਦੀ, ਪਲਕ ਅੰਦਰ ਖ਼ਲਕ ਦੇ ਬਦਲਾਈਆ।
ਇੱਟ ਕਹੇ ਮੈਂ ਆਈ ਵੈਰਾਗਣ, ਬਿਰਹੋਂ ਅੰਦਰ ਨੀਰ ਵਹਾਈਆ। ਹੋਈ ਵਡ ਵਡਭਾਗਣ, ਮਿਲਿਆ ਬੇਪਰਵਾਹੀਆ। ਭਗਤਾਂ ਆਈ ਆਖਣ, ਸੁੱਤਿਆਂ ਰਹੀ ਜਗਾਈਆ। ਜਨ ਭਗਤੋ ਮੈਂ ਤੁਹਾਡੀ ਸੇਵਾ ਕਰਨ ਵਾਲੀ ਉਹ ਸਾਥਣ, ਧੁਰ ਦਾ ਸੰਗ ਬਣਾਈਆ। ਤੁਹਾਡੇ ਅੰਦਰ ਜਲਵਾ ਨੂਰੀ ਵੇਖ ਕੇ ਬਾਤਨ, ਮੇਰੇ ਬਾਹਰ ਵੱਜੀ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰੇ ਜਨ ਭਗਤਾਂ ਬਖ਼ਸ਼ੇ ਸਚ ਨਿਵਾਸਣ, ਨਮਸਤੇ ਕਹਿ ਕੇ ਇਕੋ ਮੰਗ ਮੰਗਾਈਆ।
ਇੱਟ ਕਹੇ ਗੁਰਮੁਖੋ ਮੇਰੇ ਉਤੇ ਸਾਰੇ ਲਾਉ ਪੰਜਾ, ਪੰਜ ਆਬ ਦੀ ਬਦਲੀ ਦਿੱਤੀ ਕਰਾਈਆ। ਨਾਲੇ ਲੇਖਾ ਮੁੱਕੇ ਧਾਰ ਬਵੰਜਾ, ਬਾਵਨ ਦਏ ਗਵਾਹੀਆ । ਸੀਸ ਝੁਕ ਜਾਏ ਨਾਲ ਅਕਵੰਜਾ, ਇਕਾਵਨ ਧੂੜੀ ਖ਼ਾਕ ਰਮਾਈਆ। ਸਚ ਪ੍ਰੇਮ ਦਾ ਅੰਤਰ ਆਤਮ ਪਏ ਉਹ ਸੁਪਿੰਜਾ, ਜਿਸ ਨੂੰ ਸਕੇ ਨਾ ਕੋਇ ਤੁੜਾਈਆ । ਗੁਰਮੁਖ ਧਾਰ ਰਹੇ ਨਾ ਕੋਇ ਦੋਰੰਗਾ, ਇਕੋ ਰੰਗ ਦਏ ਰੰਗਾਈਆ। ਮਿਲੇ ਮੇਲ ਸੂਰਾ ਸਰਬੰਗਾ, ਸੂਰਬੀਰ ਜੋੜ ਜੁੜਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਦਏ ਚੁਕਾਈਆ।
ਇੱਟ ਕਹੇ ਗੁਰਮੁਖੋ ਪੰਜੇ ਵਾਲੇ ਮੈਨੂੰ ਲਾਇਉ ਪੰਜੇ ਪੋਟੇ, ਖ਼ੁਸ਼ੀਆਂ ਨਾਲ ਛੁਹਾਈਆ। ਮੈਂ ਇਕੋ ਰੰਗ ਵੇਖਾਂ ਵੱਡੇ ਛੋਟੇ, ਨੌਜਵਾਨਾਂ ਵਿਚ ਵੱਜੇ ਵਧਾਈਆ। ਅੰਤਰ ਮਨ ਰਹੇ ਮੂਲ ਨਾ ਖੋਟੇ, ਸਤਿ ਸਚ ਮਿਲੇ ਵਡਿਆਈਆ । ਕੂੜੀ ਕਿਰਿਆ ਦੇ ਹੋਣੇ ਟੋਟੇ, ਟੁਕੜਿਆਂ ਵਿਚ ਵੰਡ ਵੰਡਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਣਾ ਕੇ ਆਪਣੇ ਪੋਤੇ, ਗੋਬਿੰਦ ਪੁੱਤਰ ਦੀ ਗੋਦ ਬਹਾਈਆ। (੫ ਕੱਤਕ ਸ਼ਹਿਨਸ਼ਾਹੀ ਸੰਮਤ ੧)
੧੫ ਕੱਤਕ ਸ਼ਹਿਨਸ਼ਾਹੀ ਸੰਮਤ ੧ ਦਿੱਲੀ ਹਰਿ ਭਗਤ ਦਵਾਰ ਬਣੌਣ ਦੇ ਸਮੇਂ,
੨੬੦ ਧੀਰਪੁਰ ਦਿੱਲੀ :
ਪੰਦਰਾਂ ਕੱਤਕ ਕਹੇ ਮੇਰਾ ਆ ਗਿਆ ਸਮਾਂ, ਸੰਮਤ ਸ਼ਹਿਨਸ਼ਾਹੀ ਵੱਜੇ ਵਧਾਈਆ। ਦੋ ਜਹਾਨਾਂ ਤੋੜ
ਕੇ ਤਮਾਂ, ਮਮਤਾ ਛੱਡੀ ਸਰਬ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪੌਣੀ ਵਿਚ ਗਮਾਂ, ਗਹਿਰ ਗੰਭੀਰ ਹੁਕਮ
ਵਰਤਾਈਆ। ਸੱਚਾ ਮਾਰਗ ਦੱਸਣਾ ਨਵਾਂ, ਨਵ ਨੌ ਚਾਰ ਹੁਕਮ ਸੁਣਾਈਆ। ਸੁਗੰਧ ਖਾ ਕੇ ਸਚ
ਕਹਵਾਂ, ਕਸਮ ਨਾਲ ਦ੍ਰਿੜਾਈਆ। ਆਪਣੀ ਕਰਨੀ ਤੋਂ ਕਦੇ ਨਾ ਭਵਾਂ, ਭਾਵਨੀ ਵੇਖਾਂ ਥਾਉਂ ਥਾਈਂਆ।
ਕੂੜ ਕੁੜਿਆਰੇ ਕਰਕੇ ਜਮ੍ਹਾਂ, ਜਮਾਂ ਦੇ ਹੱਥ ਦਿਆਂ ਫੜਾਈਆ। ਜੂਠ ਝੂਠ ਦੀ ਮੇਟ ਕੇ ਸ਼ਮਾਂ, ਸਚ
ਦੀਪਕ ਕਰਾਂ ਰੁਸ਼ਨਾਈਆ। ਜੁਗ ਜਨਮ ਦਾ ਲੇਖ ਸਭ ਤੋਂ ਲਵਾਂ, ਲਹਿਣੇਦਾਰ ਹੋ ਕੇ ਫੇਰਾ ਪਾਈਆ।
ਪ੍ਰੇਮ ਪਿਆਰ ਦਾ ਲੇਖਾ ਦਵਾਂ, ਸਾਜਣ ਸਾਚੇ ਮੇਲ ਮਿਲਾਈਆ। ਅਗੰਮੀ ਹੁਕਮ ਕਰਾਂ ਰਵਾ, ਰਵਾਨਗੀ
ਪਰਵਾਨਗੀ ਨਾਲ ਮਿਲਾਈਆ। ਖ਼ੁਸ਼ੀਆਂ ਵਿਚ ਸੁਹੰਜਣੀ ਨੀਂਦ ਸਵਾਂ, ਦੁੱਖਾਂ ਵਿਚ ਵੇਖਾਂ ਸਰਬ ਲੋਕਾਈਆ।
ਇਕੋ ਸਾਹਿਬ ਦੇ ਚਰਨੀ ਬਹਿਵਾਂ, ਬਾਕੀ ਕਰਾਂ ਅੰਤ ਸਫ਼ਾਈਆ। ਇਕੋ ਪੁਰਖ ਦੀ ਚਰਨੀ ਢਵਾਂ, ਢਾਹ
ਢੇਰੀ ਦੀਨ ਦੁਨੀ ਦਿਆਂ ਮਿਟਾਈਆ। ਸੂਰਬੀਰ ਮਰਦ ਮਰਦਾਨ ਜੋਧਾ ਹੋ ਕੇ ਡਹਵਾਂ, ਅਖਾੜਾ ਵੇਖਾਂ
ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਵੇਲਾ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਚਾਉ ਘਨੇਰਾ, ਬਿਨ ਰਾਗਾਂ ਨਾਦਾਂ ਵੱਜੀ ਵਧਾਈਆ। ਮੇਰਾ ਸਵਾਮੀ ਠਾਕਰ ਮਿਲਿਆ ਨੇਰਨ ਨੇਰਾ, ਬਿਨ ਪੈਰਾਂ ਪੰਧ ਮੁਕਾਈਆ। ਜਿਸ ਨੇ ਦੋ ਜਹਾਨ ਦਾ ਵਖਾਇਆ ਅਗੰਮੀ ਗੇੜਾ, ਪਰਦਾ ਦਿੱਤਾ ਚੁਕਾਈਆ। ਬ੍ਰਹਿਮੰਡ ਖੰਡ ਹੁਕਮੇ ਅੰਦਰ ਹੁਕਮੀ ਝੇੜਾ, ਧੁਰ ਫ਼ਰਮਾਣਾ ਇਕ ਸਮਝਾਈਆ। ਜਗਤ ਵਸਿਆ ਨਾ ਦਿਸੇ ਖੇੜਾ, ਉਖੇੜਾ ਦਿਸੇ ਦੀਨ ਦੁਨੀ ਲੋਕਾਈਆ। ਜਿਸ ਪਰਮੇਸ਼ਵਰ ਨੂੰ ਕਰਦੇ ਰਹੇ ਬਖੇੜਾ, ਉਹ ਬਖਤਾਵਰਾਂ ਦੀ ਕਰੇ ਸਫਾਈਆ। ਜਿਸ ਦਾ ਸ਼ਬਦ ਅਗੰਮੀ ਬਿਨਾ ਪੰਜਾਂ ਉਗਲਾਂ ਤੋਂ ਵੱਜੇ ਲਫੇੜਾ, ਚੋਟ ਅਗੰਮੀ ਇਕ ਲਗਾਈਆ। ਨਵ ਸੱਤ ਕਰੇ ਅੰਧੇਰਾ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸ਼ਬਦੀ ਸ਼ਬਦ ਪਾਏ ਘੇਰਾ, ਹੁਕਮੀ ਹੁਕਮ ਭੈ ਵਖਾਈਆ। ਕੂੜੀ ਕਿਰਿਆ ਨੂੰ ਸਾਂਭਣ ਵਾਲਾ ਇਕੋ ਬਥੇਰਾ, ਬਾਕੀ ਸਭ ਦੀ ਕਰੇ ਸਫ਼ਾਈਆ। ਸਚ ਦਵਾਰ ਦਾ ਖੁਲ੍ਹਾ ਵੇਹੜਾ, ਭਗਤਾਂ ਦਏ ਵਡਿਆਈਆ। ਸਚ ਝੂਠ ਦਾ ਕਰ ਨਖੇੜਾ, ਵੱਖ ਵੱਖ ਦਏ ਬਠਾਈਆ । ਜਿਸ ਦਾ ਨਾਮ ਸਿੰਘ ਸ਼ੇਰਾ, ਸ਼ੇਰ ਹੋ ਕੇ ਭਬਕ ਦਏ ਸੁਣਾਈਆ। ਕਲਜੁਗ ਸਾਧ ਸੰਤ ਫ਼ਸਲਾਂ ਵਾਲਾ ਵੇਖ ਬਟੇਰਾ, ਜਾਲ ਆਪਣਾ ਲਏ ਫੈਲਾਈਆ। ਇਕੇ ਹੁਕਮ ਦਾ ਲਾ ਉਖੇੜਾ, ਸਫਾ ਦਏ ਉਲਟਾਈਆ। ਹਕੀਕਤ ਵਿਚੋਂ ਕਰਨਹਾਰਾ ਹੱਕ ਨਬੇੜਾ, ਸਚ ਤੋਫ਼ੀਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਬਣਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਬਹੁਤੇ ਕਹਿੰਦੇ ਕਾਰਤਕ, ਕਿਰਤ ਕਰਮਾਂ ਵਾਲੀ ਗਾਈਆ। ਮੇਰਾ ਲੇਖਾ ਕੋਈ ਨਾ ਸਮਝੇ ਆਰਥਕ, ਅਰਥ ਭਾਵ ਨਾ ਕੋਇ ਲਗਾਈਆ। ਸਮਝ ਪਾਏ ਨਾ ਕੋਈ ਸ਼ਾਸਤਰ, ਸ਼ਸਤਰ ਪਰਦਾ ਨਾ ਕੋਇ ਚੁਕਾਈਆ। ਰਮਜ਼ ਜਾਣੇ ਨਾ ਕੋਈ ਆਸਤਕ, ਇਸ਼ਾਰਿਆਂ ਵਿਚ ਨਾ ਕੋਇ ਵਡਿਆਈਆ। ਲੇਖਾ ਬੁੱਝੇ ਨਾ ਕੋਈ ਨਾਸਤਕ, ਨਸ਼ਿਆਂ ਵਿਚ ਖ਼ੁਸ਼ੀ ਨਾ ਕੋਇ ਮਨਾਈਆ। ਪੰਦਰਾਂ ਕੱਤਕ ਕਹੇ ਮੈਂ ਪਰਮ ਪੁਰਖ ਦਾ ਯਾਚਕ, ਆਦਿ ਜੁਗਾਦਿ ਜੁਗ ਚੌਕੜੀ ਅਗੰਮੀ ਸੇਵ ਕਮਾਈਆ। ਬਿਨਾ ਗੋਬਿੰਦ ਦੇ ਮੇਰਾ ਬਣਿਆ ਕੋਈ ਨਾ ਵਾਚਕ, ਚਾਰ ਜੁਗ ਸਮਝ ਕਿਸੇ ਨਾ ਆਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਮੇਰੇ ਬਿਵਹਾਰ ਉਤੇ ਪੇਸ਼ ਹੁੰਦੀ ਰਹੀ ਦਰਖਾਸ਼ਤ, ਜੁਗ ਚੌਕੜੀ ਲਿਖਤ ਵਾਰ ਸਮਝਾਈਆ। ਅਗੰਮਾ ਖੇਲ ਮੇਰਾ ਵਾਸਤਕ, ਵਾਸਤਾ ਸਭ ਦੇ ਨਾਲ ਰਖਾਈਆ। ਲੱਖ ਚੁਰਾਸੀ ਵਿਚੋਂ ਭਗਤ ਸੁਹੇਲੇ ਵੇਖਾਂ ਪਾਰਸ, ਸਚ ਸਰੂਪੀ ਖੋਜ ਖੁਜਾਈਆ। ਇਲਮਾਂ ਵਿਚ ਬਣ ਕੇ ਆਇਆ ਆਰਫ਼, ਕਲਮਾਂ ਵਿਚੋਂ ਵੰਡ ਨਾ ਕੋਇ ਵੰਡਾਈਆ । ਤੇਈ ਅਵਤਾਰ ਸਮਝ ਨਾ ਸਕੇ ਵਿਚ ਭਾਰਤ, ਇਬਾਰਤ ਸਹੀ ਨਾ ਕੋਇ ਲਿਖਾਈਆ।
ਜੋ ਆਇਆ ਸੋ ਕਰਦਾ ਗਿਆ ਸਫ਼ਾਰਸ਼, ਸਿਫ਼ਤਾਂ ਨਾਲ ਵਡਿਆਈਆ। ਨੈਣ ਖੁਲ੍ਹਿਆ ਨਾ ਕਿਸੇ ਮਹਾਂਪਾਰਖ, ਤੀਜਾ ਨੇਤਰ ਨਾ ਕੋਇ ਜਣਾਈਆ। ਸਮਝ ਨਾ ਆਈ ਕਿਸੇ ਸਵਾਸਥ, ਸਵਾਸ ਸਵਾਸ ਬੈਠੇ ਸਾਹ ਸੁਕਾਈਆ। ਮੇਰਾ ਖੇਲ ਚਲਦਾ ਰਿਹਾ ਬਰਾਸਤ, ਰਾਸਤਾ ਆਪਣੇ ਵਿਚ ਲੁਕਾਈਆ। ਥੋੜ੍ਹਾ ਜਿਹਾ ਲਹਿਣਾ ਦੇਣਾ ਨਾਲ ਸ਼ੇਸ਼ ਬਾਸ਼ਕ, ਵਿਸ਼ਨੂੰ ਸਾਂਗੋ ਪਾਂਗ ਸੁਹਾਈਆ। ਜਿਹੜਾ ਇਕ ਇਕ ਦਾ ਉਪਾਸ਼ਕ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਵੇਲਾ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਮੇਰਾ ਸਾਰੇ ਤੱਕਣ ਰਾਹ, ਰਹਿਬਰ ਇਕੋ ਵੇਖ ਵਖਾਈਆ । ਪੀਰ ਪੈਗ਼ੰਬਰ ਗੁਰ ਅਵਤਾਰ ਮੰਗਦੇ ਗਏ ਦੁਆ, ਬਿਨ ਹੱਥਾਂ ਝੋਲੀਆਂ ਅੱਗੇ ਡਾਹੀਆ। ਅੰਮ੍ਰਿਤ ਵੇਲਾ ਸੁਹੌਂਦੇ ਗਏ ਸੁਬ੍ਹਾ, ਸੋਹਣੀ ਰੁੱਤ ਵਡਿਆਈਆ। ਆਪਣੀ ਬਦਲਦੇ ਗਏ ਤਬ੍ਹਾ, ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਦਰੋਹੀ ਕਰਦੇ ਗਏ ਰੱਬਾ, ਖ਼ੁਦ ਖ਼ੁਦਾ ਤੇਰੀ ਸ਼ਰਨਾਈਆ। ਬੇਸ਼ਕ ਲੋਕਮਾਤ ਵਿਚ ਪੰਜਾਂ ਤੱਤਾਂ ਵਾਲਾ ਮਿਲਿਆ ਔਹਦਾ, ਸਿਫ਼ਤਾਂ ਨਾਲ ਸਾਲਾਹੀਆ। ਸਾਡਾ ਲੇਖਾ ਚਾਰ ਜੁਗ ਇਕ ਗਰੋਹ ਦਾ, ਅੰਤਮ ਮੇਲਾ ਸਹਿਜ ਸੁਭਾਈਆ। ਕਲਜੁਗ ਲੇਖਾ ਵੇਖ ਕੂੜ ਧਰੋਹ ਦਾ, ਸਾਰੇ ਤੇਰੇ ਅੱਗੇ ਸੀਸ ਝੁਕਾਈਆ। ਪ੍ਰਭੂ ਇਕ ਕਤਰਾ ਬਖ਼ਸ਼ ਆਪਣੀ ਲੋ ਦਾ, ਜੋ ਚੌਦਾਂ ਲੋਕ ਪਰਲੋਕ ਕਰੇ ਰੁਸ਼ਨਾਈਆ। ਸਾਚਾ ਨਾਤਾ ਬਖ਼ਸ਼ ਆਪਣੇ ਮੋਹ ਦਾ, ਕੂੜੀ ਮਮਤਾ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਦਰਾਂ ਕੱਤਕ ਕਹੇ ਮੈਂ ਵੀ ਤੱਕਾਂ ਉਹ ਕਦ ਦਾ, ਕਦੀਮ ਤੋਂ ਧਿਆਨ ਲਗਾਈਆ। ਲੇਖਾ ਵੇਖਿਆ ਪਿੱਛਲੀ ਹੱਦ ਦਾ, ਹਦੂਦ ਦਿੱਤੀ ਮੁਕਾਈਆ । ਢੋਲਾ ਸੁਣ ਕੇ ਇਕੋ ਛੰਦ ਦਾ, ਮੇਰੀ ਵੱਜੀ ਸਚ ਵਧਾਈਆ । ਪੈਂਡਾ ਮੁੱਕਿਆ ਕੂੜੇ ਪੰਧ ਦਾ, ਕਦਮ ਕਦਮ ਦਾ ਲੇਖਾ ਦਿੱਤਾ ਮਿਟਾਈਆ। ਲਹਿਣਾ ਲੈਣਾ ਇਕ ਅਨੰਦ ਦਾ, ਜੋ ਅਨੰਦ ਅਨੰਦਪੁਰੀ ਵਾਲਾ ਗਿਆ ਸਮਝਾਈਆ। ਪਰਕਾਸ਼ ਵੇਖਣਾ ਓਸ ਚੰਦ ਦਾ, ਜਿਸ ਨੂੰ ਤਾਰੇ ਚੰਦ ਸੀਸ ਝੁਕਾਈਆ। ਨਜ਼ਾਰਾ ਤੱਕਣਾ ਓਸ ਬ੍ਰਹਿਮੰਡ ਦਾ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਵੇਖ ਆਪਣੀ ਖ਼ੁਸ਼ੀ ਜਣਾਈਆ। ਹੁਕਮ ਤੱਕਣਾ ਸੂਰੇ ਸਰਬੰਗ ਦਾ, ਸਭ ਦੇ ਲਹਿਣੇ ਦੇਣੇ ਆਪਣੇ ਚਰਨਾਂ ਵਿਚ ਟਿਕਾਈਆ। ਜਿਸ ਦਾ ਲੇਖਾ ਕਦੇ ਨਹੀਂ ਅੱਗੇ ਬੰਦ ਦਾ, ਜੁਗ ਜੁਗ ਬੰਦਨਾ ਬੰਦਗੀ ਆਪਣੀ ਆਪ ਲਏ ਪਰਗਟਾਈਆ। ਜਿਹੜਾ ਕਿਸੇ ਕੋਲੋ ਨਹੀਂ ਮੰਗਦਾ, ਦੇਵਣਹਾਰਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ।
ਪੰਦਰਾਂ ਕੱਤਕ ਕਹੇ ਮੈਂ ਸ਼ਹਿਨਸ਼ਾਹੀ ਸੰਮਤ ਦਾ ਸਮੇਂ ਵਾਲਾ ਮਹੀਨਾ, ਮਹਾਂਬਲੀ ਮੈਨੂੰ ਦੇਵੇ ਵਡਿਆਈਆ। ਮੈਂ ਫਿਰਨਾਂ ਵਿਚ ਲੋਕ ਤੀਨਾਂ, ਤ੍ਰੈਗੁਣ ਮਾਇਆ ਦੇਣੀ ਉਠਾਈਆ। ਮੈਂ ਸ਼ਾਹ ਸੁਲਤਾਨਾਂ ਕਾਇਆ ਦੇਣਾ ਪਸੀਨਾ, ਪੇਸ਼ਾਨੀਆਂ ਉਤੇ ਹੱਥ ਫਿਰਾਈਆ। ਸਭ ਨੂੰ ਮੁਸ਼ਕਲ ਹੋਵੇ ਜੀਣਾ, ਜੀਵਣ ਵਿਚ ਮੌਤ ਸਾਹਮਣੇ ਨਜ਼ਰੀ ਆਈਆ। ਸੁੱਖ ਦਾ ਦਿਸੇ ਨਾ ਖਾਣਾ ਪੀਣਾ, ਦੁੱਖਾਂ ਦਰਦਾਂ ਵਿਚ ਲੋਕਾਈਆ। ਮੈਂ ਪਰਮ ਪੁਰਖ ਦਾ ਪਿਆਰਾ ਕੋਈ ਨਹੀਂ ਕਮੀਨਾ, ਕਮੀਨਿਆਂ ਦੇ ਕਮੀਨੇ ਸਾਰੇ ਦੇਣੇ ਖਪਾਈਆ। ਇਕੇ ਗੋਬਿੰਦ ਸੂਰਾ ਪਾਖਰ ਅਸਵ ਉਤੇ ਪੌਣਹਾਰਾ ਜੀਨਾ, ਜਿਸ ਸੀਨੇ ਦੇਣੇ ਹਿਲਾਈਆ। ਦੀਨ ਦਿਆਲ ਸਾਹਿਬ ਕਿਰਪਾਲ ਸਭ ਕੁਛ ਆਪੇ ਕੀਨਾ, ਕੀਮੀਆਂ ਕੀਮੀਆਂ ਵੇਖੇ ਲੋਕਾਈਆ। ਭਗਤਾਂ ਬਣਾ ਕੇ ਆਪਣਾ ਸਚ ਦਾ ਧੁਰ ਨਬੀਨਾ, ਕੀਮਤ ਆਪਣੇ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਪੰਦਰਾਂ ਕੱਤਕ ਕਹੇ ਮੈਨੂੰ ਯਾਦ ਆਈ ਨਵ ਨੌਂ ਚਾਰ, ਜੁਗ ਚੌਕੜੀ ਦਏ ਗਵਾਹੀਆ। ਸੰਦੇਸ਼ੇ ਦੇਣ ਗੁਰ ਅਵਤਾਰ, ਪੈਗ਼ੰਬਰ ਗਏ ਸਮਝਾਈਆ । ਜਿਸ ਵੇਲੇ ਆਵੇ ਕਲਕੀ ਅਵਤਾਰ, ਮਹਿੰਦੀ ਆਪਣਾ ਰੂਪ ਵਟਾਈਆ। ਭਵਿਖਤਾਂ ਦਾ ਸਰਦਾਰ ਸ਼ਾਹਾਂ ਦਾ ਨਿਰੰਕਾਰ, ਜੋਤੀ ਜਾਤਾ ਨੂਰ ਖ਼ੁਦਾਈਆ । ਜਿਸ ਦਾ ਇਕੋ ਇਕ ਦਰਬਾਰ, ਦੂਜਾ ਦਰ ਨਾ ਕੋਇ ਖੁਲ੍ਹਾਈਆ। ਕੂੜੀ ਕਿਰਿਆ ਕਰ ਕੇ ਖ਼ਬਰਦਾਰ, ਬੇਖ਼ਬਰਾਂ
ਦਏ ਉਠਾਈਆ। ਇਕੋ ਨਾਮ ਖੰਡਾ ਖੜਗ ਲੈ ਕੇ ਤਲਵਾਰ, ਤਲੀਮ ਸਭ ਦੀ ਦਏ ਬਦਲਾਈਆ। ਊਚ ਨੀਚ ਜਾਤ ਪਾਤ ਕੂੜੀ ਕਿਰਿਆ ਪਧਰ ਕਰ ਕੇ ਹਮ ਵਾਰ, ਹਮ ਸਾਜਣ ਆਪਣੇ ਵੇਖ ਵਖਾਈਆ। ਸੁੱਤਿਆਂ ਨੂੰ ਕਰ ਕੇ ਬੇਦਾਰ, ਗਾਫ਼ਲਾਂ ਦੀ ਗਫ਼ਲਤ ਵਿਚੋਂ ਅੱਖ ਦਏ ਬਦਲਾਈਆ। ਥੋੜ੍ਹਾ ਰਿਹਾ ਲੇਖਾ ਪੰਦਰਾਂ ਕੱਤਕ ਕਹੂੰ ਓਸ ਦਿੱਲੀ ਦਰਬਾਰ, ਜਿਸ ਦਾ ਕ੍ਰਿਸ਼ਨ ਇੱਕੀ ਦਿਨ ਆਪਣਾ ਧਿਆਨ ਲਗਾਈਆ। ਜਿਸ ਦਾ ਮੰਜ਼ਲ ਵਾਲਾ ਮਨਾਰ ਇਕ ਤੋਂ ਦੋ ਦੋ ਤੋਂ ਜਾਏ ਚਾਰ, ਚਾਰ ਦਾ ਵਿਹਾਰ ਆਪਣੇ ਹੱਥ ਰਖਾਈਆ। ਸਾਰੀ ਸ੍ਰਿਸ਼ਟੀ ਨੂੰ ਕਰ ਕੇ ਖ਼ਬਰਦਾਰ, ਹੋਕਾ ਦੇਵੇ ਥਾਉਂ ਥਾਈਂਆ। ਹੁਣ ਲੁਕਿਆ ਰਹਿਣਾ ਨਹੀਂ ਵਿਚ ਸੰਸਾਰ, ਪਰਦਾ ਆਪਣਾ ਦੇਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਮੇਰੀ ਵੰਡ ਵੰਡਾਈਆ।
ਪੰਦਰਾਂ ਕੱਤਕ ਕਹੇ ਮੈਨੂੰ ਸਾਰੇ ਕਹੋ ਸ਼ਾਬਾਸ਼, ਮੈਂ ਜੁਗ ਚੌਕੜੀ ਦਾ ਸੁਨੇਹੜਾ ਦਿੱਤਾ ਸੁਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਆਸਾ ਰੱਖ ਕੇ ਆਪਣੇ ਪਾਸ, ਅੰਤਮ ਦਿੱਤੀ ਪਰਗਟਾਈਆ। ਅਗਲਾ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਹੁਕਮ ਨਾਲ ਮਨਾਈਆ। ਮੇਰੀ ਖ਼ੁਸ਼ੀ ਭਗਤਾਂ ਸਾਥ, ਸਾਥੀ ਸੋਹਣੇ ਦਿੱਤੇ ਬਣਾਈਆ। ਪ੍ਰੇਮ ਪ੍ਰੀਤੀ ਦਾ ਜੋੜ ਕੇ ਨਾਤ, ਕੂੜੇ ਰਿਸ਼ਤੇ ਦਿੱਤੇ ਛੁਡਾਈਆ। ਗੁਰਮੁਖੋ ਅੱਜ ਸੋਹਣੀ ਆਈ ਪਰਭਾਤ, ਆਪਣਾ ਰੰਗ ਬਦਲਾਈਆ। ਬੇਸ਼ਕ ਤੁਸੀਂ ਸੁੱਤੇ ਰਹੇ ਰਾਤ, ਪੁਰਖ ਅਕਾਲ ਬ੍ਰਹਿਮੰਡਾਂ ਖੰਡਾਂ ਵਿਚੋਂ ਤੁਹਾਡਾ ਪ੍ਰੇਮ ਪੂਰਬਲਾ ਖਿੱਚ ਕੇ ਆਪਣੇ ਨਾਲ ਲਿਆਈਆ। ਜੇ ਇਕੱਠਾ ਕੀਤਾ ਤੇ ਮੈਨੂੰ ਬਖ਼ਸ਼ ਇਹ ਸੁਗ਼ਾਤ, ਸੁਗੰਧੀ ਚਾਰ ਕੁੰਟ ਮਹਿਕਾਈਆ। ਮੇਰਾ ਸੋਹਣਾ ਹੋ ਗਿਆ ਮਜਾਜ, ਖ਼ੁਸ਼ੀ ਅੰਦਰੋਂ ਖ਼ੁਸ਼ੀ ਰਹੀ ਵਖਾਈਆ। ਜਿਥੇ ਸਤਿ ਧਰਮ ਦਾ ਚਲਣਾ ਇਕ ਰਿਵਾਜ, ਦੂਜੀ ਰਵਾਦਾਰੀ ਨਾ ਕੋਇ ਬਣਾਈਆ। ਜਿਸ ਨੂੰ ਵਿਦਿਆ ਵਾਲਾ ਸਮਝ ਨਾ ਸਕੇ ਕੋਇ ਦਿਮਾਗ, ਕੁਤਬਖਾਨਿਆਂ ਵਾਲੀ ਲੁਗਾਤ ਨਾ ਕੋਇ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਵਕਤ ਰਿਹਾ ਸੁਹਾਈਆ।
ਪੰਦਰਾਂ ਕੱਤਕ ਕਹੇ ਜਨ ਭਗਤੋ ਖੁਸ਼ੀਆਂ ਨਾਲ ਮੇਰਾ ਕਰਿਓ ਵਿਹਾਰ, ਮੈਂ ਦੋ ਜਹਾਨਾਂ ਦੇਵਾਂ ਸੁਣਾਈਆ। ਇਹ ਦਰ ਨਹੀਂ ਇਹ ਘਰ ਨਹੀਂ ਇਹ ਦਿੱਲੀ ਨਹੀਂ ਇਹ ਦਿਲਾਂ ਦਾ ਦਰਬਾਰ, ਜੋ ਦਿਲਬਰੀ ਯਾਰ ਰਿਹਾ ਮਿਲਾਈਆ। ਭਗਤਾਂ ਦਾ ਬਾਜ਼ਾਰ, ਬਾਜ਼ੀ ਸਭ ਦੀ ਦਏ ਉਲਟਾਈਆ । ਜਿਸ ਨੇ ਬਣਾਇਆ ਆਪਣੇ ਕੁਮਾਰ, ਕਾਮਨਾ ਪੂਰਬਲਾ ਪੂਰਬ ਵੇਖ ਵਖਾਈਆ । ਜਿਨ੍ਹਾਂ ਦਾ ਕੋਟਾਂ ਵਿਚੋਂ ਥੋੜਾ ਸ਼ੁਮਾਰ, ਅਨਗਿਣਤੀ ਵਿਚੋਂ ਗਿਣਤੀ ਲਈ ਪਰਗਟਾਈਆ। ਇਹ ਕੋਈ ਟਕਿਆਂ ਵਾਲਾ ਨਹੀਂ ਵਪਾਰ, ਸੌਦਾ ਪ੍ਰੇਮ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਰਿਹਾ ਵਖਾਈਆ।
ਪੰਦਰਾਂ ਕੱਤਕ ਕਹੇ ਅੱਜ ਸੋਹਣਾ ਲੱਗੇ ਦਿਹਾੜਾ, ਤਿਉਹਾਰਾਂ ਵਿਚੋਂ ਤਿਉਹਾਰ ਵਿਵਹਾਰੀ ਨਜ਼ਰੀ ਆਈਆ। ਮੇਰਾ ਜੁਗ ਜੁਗ ਦਾ ਪੂਰਾ ਹੋਇਆ ਲਾਰਾ, ਲਵਾਰਸ ਨੂੰ ਵਾਰਸ ਦਿਤਾ ਬਣਾਈਆ। ਮੇਰੇ ਪ੍ਰੇਮ ਦਾ ਮਿਲਿਆ ਮੈਨੂੰ ਪਿਆਰਾ, ਪ੍ਰੇਮੀ ਹੋ ਕੇ ਪ੍ਰੇਮ ਦਿੱਤਾ ਵਰਤਾਈਆ। ਪ੍ਰਭੂ ਦਿਆਂ ਭਗਤਾਂ ਦਾ ਬਣਨ ਲੱਗਾ ਦਰਬਾਰਾ, ਦਰਬਾਰੀ ਜਿਥੇ ਇਕੋ ਸੋਭਾ ਪਾਈਆ। ਜਿਸ ਦਾ ਸਭ ਨੂੰ ਤੱਕਣਾ ਪਏ ਨਜ਼ਾਰਾ, ਨਜ਼ਾਮਾਂ ਦੇ ਮਾਲਕ ਨਜਾਮ ਛੱਡ ਕੇ ਸੀਸ ਝੁਕਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੇ ਬੋਲ ਕੇ ਧੁਰ ਜੈਕਾਰਾ, ਇੱਟ ਇੱਟ ਦੇਣੀ ਲਗਾਈਆ।
ਇੱਟ ਕਹੇ ਮੇਰੀ ਸੁਣਿਓ ਅਰਜ਼, ਅਰਜਨ ਗੁਰੂ ਮੇਰੀ ਦਏ ਗਵਾਹੀਆ । ਰਾਮਦਾਸ ਸਰੋਵਰ ਉਤੇ ਮੇਰੀ ਓਸ ਨੂੰ ਪਈ ਗਰਜ, ਓਸ ਦੀ ਗਰਜ ਅੱਜ ਮੇਰਾ ਸੰਗ ਨਿਭਾਈਆ। ਓਸ ਦੀ ਮੰਗ ਦੁਖੀਆਂ ਦਾ ਇਕੋ ਵੰਡਣ ਵਾਲਾ ਦਰਦ, ਪੁਰਖ ਅਕਾਲ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਲੱਖ ਚੁਰਾਸੀ ਫਰਦ, ਫ਼ੈਸਲੇ ਹੱਕ ਹੱਕ ਸੁਣਾਈਆ । ਜੋਧਾ ਸੂਰਬੀਰ ਮਰਦਾਨਾ ਮਰਦ, ਨਿਤ ਨਵਿਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ
ਰਿਹਾ ਮੁਕਾਈਆ।
ਇੱਟ ਕਹੇ ਮੇਰੀ ਮੰਨਿਓ ਇਕ ਅਰਦਾਸ, ਜਨ ਭਗਤਾਂ ਦਿਆਂ ਜਣਾਈਆ । ਤੁਸੀਂ ਮੇਰਾ ਦੇਣਾ ਸਾਥ,
ਧੁਰ ਦਾ ਸੰਗ ਬਣਾਈਆ। ਗੁਰੂ ਅਰਜਨ ਪੂਰੀ ਹੋਵੇ ਆਸ, ਆਸ਼ਾ ਨਾਲ ਮਿਲਾਈਆ। ਕਿਰਪਾ ਕਰੇ
ਪੁਰਖ ਸਮਰਾਥ, ਸਮਰਥ ਦਏ ਸਰਨਾਈਆ। ਮੇਰੇ ਉਤੇ ਜ਼ਰੂਰ ਲਿਖਿਓ ’’ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ ਦੀ ਜੈ’’ ਦੀ ਸੱਚੀ ਗਾਥ, ਸਤਿਜੁਗ ਦੀ ਸਾਚੀ ਸਚ ਪੜ੍ਹਾਈਆ। ਮੇਰੀ ਪੂਰੀ ਹੋ ਜਾਏ ਆਸ,
ਅੱਗੇ ਆਸਾ ਹੋਰ ਬਣਾਈਆ । ਫੇਰ ਸਦਾ ਬਣਿਆ ਰਹੇ ਸਤਿ ਦਾ ਵਿਸ਼ਵਾਸ, ਵਿਸ਼ਿਆਂ ਵਾਲੀ ਨਾ ਕੋਇ
ਲੜਾਈਆ। ਇਹੋ ਮੰਗ ਗੁਰੂ ਅਰਜਨ ਮੰਗੀ ਖ਼ਾਸ, ਖ਼ਾਹਿਸ਼ ਪਿੱਛਲੀ ਯਾਦ ਆਈਆ। ਮਹਾਰਾਜ ਸ਼ੇਰ
ਸਿੰਘ ਵਿਸ਼ਨੂੰ ਭਗਵਾਨ, ਕਿਸੇ ਹੋਣ ਨਾ ਦੇਵੇ ਨਿਰਾਸ, ਨਿਵਾਸ ਸਭ ਦਾ ਆਪਣੇ ਨਾਲ ਰਖਾਈਆ।
ਇੱਟ ਕਹੇ ਮੈਨੂੰ ਪਹਿਲੋਂ ਰੱਖਿਓ ਦਿਸ਼ਾ ਦੱਖਣ, ਦੱਛਣਾ ਸਭ ਦੀ ਝੋਲੀ ਪਾਈਆ। ਕਿਉਂ ਤੁਸੀਂ ਪ੍ਰਭ
ਦੇ ਭਗਤ ਬਣ ਕੇ ਮੇਰੇ ਅੰਦਰ ਆਏ ਵਸਣ, ਵਾਸਤਾ ਇਕੋ ਨਾਲ ਜੁੜਾਈਆ। ਪ੍ਰੇਮ ਪ੍ਰੀਤੀ ਵਿਚ ਆਏ
ਹੱਸਣ, ਕੂੜੀ ਕਿਰਿਆ ਗ਼ਮੀ ਮਿਟਾਈਆ। ਮੈਂ ਤੁਹਾਨੂੰ ਲੱਗੀ ਦੱਸਣ, ਸਚ ਸਚ ਸਮਝਾਈਆ। ਮਾਤਲੋਕ
ਦਾ ਤੁਹਾਡਾ ਬਣਾਵਾਂ ਉਹ ਵਤਨ, ਜਿਥੇ ਬੇਵਤਨਾਂ ਦਾ ਹੋਏ ਸਹਾਈਆ। ਧੁਰ ਦਾ ਵਖਾਵਾਂ ਪਤਨ, ਨਈਆ
ਨੌਕਾ ਨਾਮ ਚੜ੍ਹਾਈਆ। ਤੁਹਾਡੀ ਪਤ ਪਤਿਪਰਮੇਸ਼ਵਰ ਆਪੇ ਆਏ ਰੱਖਣ, ਮੈਂ ਸ਼ਹਾਦਤਾਂ ਨਾਲ ਦੇਵਾਂ
ਗਵਾਹੀਆ। ਲੇਖਾ ਮੁੱਕ ਜਾਏ ਉਤਰ ਪੂਰਬ ਪੱਛਮ, ਪਸ਼ਚਾਤਾਪ ਰਹੇ ਨਾ ਰਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਇੱਟ ਕਹੇ ਮੈਂ ਸਭ ਨੂੰ ਦਿਆਂ ਅਸੀਸ, ਅਸਲ ਅਸਲ ਨਾਲ ਮਿਲਾਈਆ । ਤੁਹਾਡਾ ਮਾਲਕ ਇਕ
ਜਗਦੀਸ਼, ਜਗ ਜੀਵਣ ਦਾਤਾ ਸ਼ਹਿਨਸ਼ਾਹੀਆ। ਸਾਚੇ ਪ੍ਰੇਮ ਦੀ ਕਰੇ ਬਖ਼ਸ਼ੀਸ਼, ਰਹਿਮਤ ਪਿਆਰ ਝੋਲੀ
ਪਾਈਆ। ਅੰਤਰ ਅੰਤਰ ਕਰ ਅਤੀਤ, ਤ੍ਰੈਗੁਣ ਡੇਰਾ ਦੇਵੇ ਢਾਈਆ। ਕਾਇਆ ਮਾਟੀ ਕਰ ਕੇ ਠਾਂਡੀ
ਸੀਤ, ਅਗਨੀ ਤੱਤ ਦੇਵੇ ਬੁਝਾਈਆ। ਜਨ ਭਗਤਾਂ ਚਲਾ ਕੇ ਧਰਮ ਦੀ ਰੀਤ, ਧਰਮ ਦਾ ਧਰਮ ਦਏ
ਵਖਾਈਆ। ਪੱਤਤ ਪਾਪੀ ਕਰ ਪੁਨੀਤ, ਪਵਿੱਤਰ ਲਏ ਬਣਾਈਆ। ਝਗੜਾ ਚੁਕਾ ਕੇ ਊਚ ਨੀਚ, ਰਾਓ
ਰੰਕ ਇਕੋ ਦਰ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਨਾਮ ਦਾ ਚਾੜ੍ਹ ਕੇ ਰੰਗ
ਮਜੀਠ, ਚਿੱਟੀ ਧਾਰ ਸਭ ਦੀ ਵੇਖ ਵਖਾਈਆ । ਇੱਟ ਕਹੇ ਮੇਰੀ ਅੰਤ ਅਖ਼ੀਰੀ ਇਕ ਇਤਲਹ, ਸਹਿਜ
ਨਾਲ ਸੁਣਾਈਆ।
ਸਭ ਦਾ ਮਾਲਕ ਇਕੋ ਇਕ ਮਲਾਹ, ਬੇੜਾ ਧੁਰ ਦਾ ਨਾਮ ਚਲਾਈਆ। ਆਤਮ ਪਰਮਾਤਮ ਦੱਸੇ ਰਾਹ,
ਰਹਿਬਰ ਨੂਰ ਖ਼ੁਦਾਈਆ। ਜੋ ਜੁਗ ਜਨਮ ਦੇ ਵਿਛੜੇ ਹੋਏ ਜੁਦਾ, ਅੰਤਮ ਆਪਣੇ ਵਿਚ ਮਿਲਾਈਆ।
ਕਿਰਪਾ ਕਰ ਸਾਹਿਬ ਮਿਹਰਵਾਂ, ਮਿਹਰ ਨਜ਼ਰ ਉਠਾਈਆ। ਦੋ ਜਹਾਨਾਂ ਵਾਲੀ ਸ਼ਹਿਨਸ਼ਾਹ, ਸਤਿ ਸਤਿਵਾਦੀ
ਵੇਖ ਵਖਾਈਆ। ਸਚ ਪ੍ਰੇਮ ਨਾਲ ਜਿਨ੍ਹਾਂ ਸੇਵਾ ਲਈ ਕਮਾ, ਕਾਮਨਾ ਸਭ ਦੀ ਪੂਰ ਕਰਾਈਆ। ਅੱਗੇ
ਜਮਾਂ ਤੋਂ ਲਏ ਛੁਡਾ, ਜਾਮਨੀ ਆਪਣੀ ਵਿਚ ਰਖਾਈਆ। ਸਿੱਧਾ ਸਚਖੰਡ ਦਵਾਰੇ ਲੈ ਕੇ ਜਾਵੇ ਸਾਚੇ ਥਾਂ,
ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਜੋਤ ਲਏ ਮਿਲਾ, ਮਿਲਾਵਟ ਹੋਰ ਨਾ ਕੋਇ ਬਣਾਈਆ।
ਸਚ ਦਵਾਰ ਸਚ ਗੋਦ ਗੋਬਿੰਦ ਨਾਲ ਲਏ ਸਵਾ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਓਥੇ ਨਾ ਕੋਈ
ਪਿਤਾ ਤੇ ਨਾ ਕੋਈ ਮਾਂ, ਇਕੋ ਪੁਰਖ ਅਕਾਲ ਨਜ਼ਰੀ ਆਈਆ। ਇੱਟ ਕਹੇ ਮੈਂ ਸਚ ਕਹਵਾਂ, ਕਿਉਂ
ਕਿ ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਅੰਦਰ ਰਹੀ ਲੁਕਾਈਆ। ਮਹਾਰਾਜ ਸ਼ੇਰ ਸਿੰਘ
ਵਿਸ਼ਨੂੰ ਭਗਵਾਨ, ਜਨ ਭਗਤਾਂ ਪਿਛੇ ਦਿਤਾ ਸਮਾਂ, ਸਮਾਪਤ ਕੀਤੀ ਸਰਬ ਲੋਕਾਈਆ।
ਇੱਟ ਕਹੇ ਮੈਨੂੰ ਹੱਥ ਲਾਵੇ ਪਹਿਲੋਂ ਸਭ ਤੋਂ ਛੋਟਾ ਬੱਚਾ, ਮੈਂ ਛੋਟਿਆਂ ਤੋਂ ਵੱਡੇ ਦੇਣੇ ਬਣਾਈਆ। ਏਸ
ਦਵਾਰੇ ਤੇ ਆ ਕੇ ਕੋਈ ਨਾ ਰਹਿ ਜਾਏ ਕੱਚਾ, ਕੱਚਿਆਂ ਦੇ ਪੱਕੇ ਦੇਣੇ ਵਖਾਈਆ। ਜਿਸ ਨੂੰ ਪਰਮ
ਪੁਰਖ ਪਰਮਾਤਮਾ ਦਾ ਨਹੀਂ ਪਤਾ, ਪਤਿਪਰਮੇਸ਼ਵਰ ਉਹਨੂੰ ਦੇਣਾ ਮਿਲਾਈਆ। ਜਿਥੇ ਲੇਖਾ ਸਭ ਦਾ ਇਕੋ
ਜਿਹਾ ਰੱਖਾ, ਜਾਤ ਪਾਤ ਵੰਡ ਨਾ ਕੋਇ ਵੰਡਾਈਆ। ਮਿਹਰਵਾਨ ਪ੍ਰੇਮੀਆਂ ਪਿਆਰਿਆਂ ਨੂੰ ਵੇਖੇ ਆਪਣੀ ਓਸ ਅੱਖਾਂ, ਜਿਹੜੀ ਅੱਖ ਜਗਤ
ਨਜ਼ਰ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟਾ ਬਾਲਾ ਨਿੱਕਾ ਜਾਣ ਕੇ ਸੱਚਾ, ਸਚ ਸੰਗਤ ਦੀ ਸੇਵਾ ਦਏ ਲਗਾਈਆ। (੧੫ ਕੱਤਕ ਸ਼ਹਿਨਸ਼ਾਹੀ ਸੰਮਤ ੧)
ਬੀਬੀ ਚਰਨੀ ਜੋ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਸੇਵਾ ਕਰਦੀ ਹੋਈ ਉਨ੍ਹਾਂ ਦੇ ਹੁਕਮ ਅਨੁਸਾਰ ਆਪਣੇ ਸੁਵਾਸ ਪੂਰੇ ਕਰ ਕੇ ਸਚਖੰਡ ਚਲੀ ਗਈ ਉਸ ਦੇ ਅੰਤਮ ਸਸਕਾਰ ਸਮੇਂ ਵਿਹਾਰ ਹੋਇਆ :
ਸੱਤ ਸਾਵਣ ਕਹੇ ਮੇਰੀਆਂ ਖ਼ੁਸ਼ੀਆਂ ਭਰੀਆਂ ਰਸ ਦੀਆਂ, ਰਸਨਾ ਜੇਹਵਾ ਕਹਿਣ ਕਿਛ ਨਾ ਪਾਈਆ। ਮੈਂ ਆਦਿ ਜੁਗਾਦਿ ਜੁਗ ਚੌਕੜੀਆਂ ਵੇਖੀਆਂ ਵਸਦੀਆਂ, ਸਤਿਜੁਗ ਤ੍ਰੇਤਾ ਦੁਆਪਰ ਧਿਆਨ ਲਗਾਈਆ। ਸ਼ਬਦੀ ਧਾਰ ਧੁਰ ਦੀਆਂ ਧਾਰਾਂ ਮੈਨੂੰ ਖ਼ਬਰਾਂ ਦੱਸਦੀਆਂ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋਤਾਂ ਵੇਖੀਆਂ ਨੱਸਦੀਆਂ, ਭੱਜੀਆਂ ਵਾਹੋ ਦਾਹੀਆ। ਚਮਤਕਾਰਾਂ ਵੇਖੀਆਂ ਰਵ ਸਸ ਦੀਆਂ, ਜੋਤ ਨੂਰ ਨਾਲ ਰੁਸ਼ਨਾਈਆ। ਇਹ ਖੇਲਾਂ ਨਹੀਂ ਕਿਸੇ ਦੇ ਵੱਸ ਦੀਆਂ, ਵਿਸ਼ਨ ਬ੍ਰਹਮਾ ਸ਼ਿਵ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।
ਸੱਤ ਸਾਵਣ ਕਹੇ ਮੇਰਾ ਵਕਤ ਸੁਹੰਞਣਾ ਆਇਆ, ਖ਼ੁਸ਼ੀ ਮਿਲੀ ਵਡਿਆਈਆ। ਭਗਤ ਸੁਹੇਲਾ ਸ੍ਰੀ ਭਗਵਾਨ ਪ੍ਰਨਾਇਆ, ਮੇਲ ਮੇਲਿਆ ਚਾਈਂ ਚਾਈਂਆ। ਪੂਰਬ ਲੇਖਾ ਬਿਨ ਝੋਲੀਉਂ ਝੋਲੀ ਪਾਇਆ, ਤਨ ਵਜੂਦ ਸਮਝ ਕਿਸੇ ਨਾ ਆਈਆ। ਨਿਰਗੁਣ ਧਾਰ ਦਰਸ ਦਿਖਾਇਆ, ਜੋਤੀ ਜੋਤ ਜੋਤ ਸਮਝਾਈਆ। ਤੇਰਾ ਲਹਿਣਾ ਦੇਣਾ ਨਿਰਗੁਣ ਆਪਣੇ ਹੱਥ ਰਖਾਇਆ, ਸਰਗੁਣ ਚਲੇ ਨਾ ਕੋਇ ਚਤੁਰਾਈਆ। ਪੂਰਬ ਧਾਰ ਦਾ ਪੂਰਬ ਲੇਖਾ ਪਰਦਾ ਪਰਦਿਆਂ ਵਿਚੋਂ ਚੁਕਾਇਆ, ਸਮਝ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।
ਭਗਤ ਕਹੇ ਮੈਂ ਤਨ ਨਹੀਂ ਵਜੂਦ, ਮਾਟੀ ਖਾਕ ਨਾ ਕੋਇ ਵਡਿਆਈਆ। ਮੇਰੀ ਜਗਤ ਨਹੀਂ ਹਦੂਦ, ਦੀਨ ਦੁਨੀ ਰੰਗ ਨਾ ਕੋਇ ਰੰਗਾਈਆ। ਮੇਰਾ ਮਾਲਕ ਇਕ ਮਹਿਬੂਬ, ਹਰਿ ਕਰਤਾ ਧੁਰਦਰਗਾਹੀਆ । ਜਿਸ ਦੀ ਮੇਰੇ ਤੱਤ ਕਰਦੇ ਪੂਜ, ਸੇਵਾ ਵਿਚ ਸਮਾਈਆ। ਭਉ ਮਿਟਾਏ ਦੂਆ ਦੂਜ, ਦੁਤੀਆ ਲੇਖਾ ਦਏ ਚੁਕਾਈਆ। ਜਿਸ ਮੇਰਾ ਪੂਰਬ ਲੇਖਾ ਲਿਆ ਬੂਝ, ਜਨਮ ਜਨਮ ਦਾ ਲਹਿਣਾ ਆਪਣੇ ਹੱਥ ਰਖਾਈਆ। ਮੈਨੂੰ ਸਤਿਗੁਰ ਸ਼ਬਦ ਨੇ ਦਿੱਤੀ ਸੂਝ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕਿਸੇ ਕੰਮ ਨਹੀਂ ਆਉਣਾ ਤੱਤ ਕਾਇਆ ਕਲਬੂਤ, ਪੰਜ ਤਤ ਨਾ ਕੋਇ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।
ਸੱਤ ਸਾਵਣ ਕਹੇ ਮੈਂ ਅੱਖਾਂ ਲਈਆਂ ਖੋਲ੍ਹ, ਦੋਹ ਹੱਥਾਂ ਨਾਲ ਦਬਾਈਆ। ਸੁਣਿਆ ਅਗੰਮੀ ਬੋਲ, ਅਣਬੋਲਤ ਦਿੱਤਾ ਜਣਾਈਆ। ਓਹ ਤੱਕ ਲੈ ਭਗਤ ਆਇਆ ਭਗਵਾਨ ਦੇ ਕੋਲ, ਦੋ ਜਹਾਨਾਂ ਪੰਧ ਮੁਕਾਈਆ। ਸਚ ਦੁਵਾਰੇ ਹੋਵੇ ਚੋਹਲ, ਚੋਲੀ ਰੰਗ ਰੰਗਾਈਆ। ਝੱਟ ਉਸੇ ਵੇਲੇ ਸਤਿਗੁਰ ਸ਼ਬਦ ਵਜਾਇਆ ਢੋਲ, ਮਰਦੰਗਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸੱਤ ਸਾਵਣ ਕਹੇ ਮੈਂ ਵੇਖੀ ਆਤਮਾ ਧਾਰ, ਨਿਰਗੁਣ ਨਿਰਗੁਣ ਦਿੱਤੀ ਜਣਾਈਆ। ਜੋ ਜਗਤ ਛੱਡ ਸੰਸਾਰ, ਭੱਜੀ ਵਾਹੋ ਦਾਹੀਆ। ਦੀਨ ਦੁਨੀ ਦਾ ਪੰਧ ਨਿਵਾਰ, ਬ੍ਰਹਿਮੰਡ ਖੰਡ ਤਜਾਈਆ। ਜਿਸ ਨੂੰ ਸਾਰੇ ਕਰਨ ਨਿਮਸਕਾਰ, ਰਵ ਸਸ ਮੰਡਲ ਮੰਡਪ ਲਾਗਣ ਪਾਈਆ। ਦੇਵਤ ਸੁਰ ਕਰਨ ਜੈਕਾਰ, ਗਣ
ਗੰਧਰਵ ਢੋਲੇ ਗਾਈਆ। ਵਿਸ਼ਨ ਬ੍ਰਹਮਾ ਜਾਣ ਬਲਹਾਰ, ਬਲ ਬਲ ਆਪਣਾ ਆਪ ਕਰਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਭਗਤ ਬੜਾ ਹੋਣਹਾਰ, ਸੂਰਬੀਰ ਇਕ ਅਖਵਾਈਆ। ਜਿਸ ਦੀਨ ਦੁਨੀ ਛੱਡਿਆ ਕੂੜ ਪਿਆਰ, ਮੁਹੱਬਤ ਤੇਰੇ ਚਰਨ ਟਿਕਾਈਆ। ਦਰਗਹਿ ਸਾਚੀ ਪੁੱਜਿਆ ਆਪਣੀ ਆਪਣੀ ਵਾਰ, ਬਣ ਕੇ ਧੁਰ ਦਾ ਮਾਹੀਆ। ਘਰ ਦੀਆ ਬਾਤੀ ਕਮਲਾਪਾਤੀ ਆਪਣੇ ਕਰ ਉਜਿਆਰ, ਸਚਖੰਡ ਸਾਚੇ ਕਰ ਰੁਸ਼ਨਾਈਆ। ਇਹ ਆਤਮਾ ਚਰਨ ਕੌਰ ਨਹੀਂ ਇਹ ਚਵੀਏ ਅਵਤਾਰ ਦਾ ਸਰਦਾਰ, ਸਿਰਤਾਜ ਇਕ ਅਖਵਾਈਆ। ਜਿਸ ਨੇ ਲੇਖਾ ਕੀਤਾ ਭਗਤ ਦੁਵਾਰ, ਜਨ ਭਗਤਾਂ ਰੀਤੀ ਭਗਤਾਂ ਵਾਲੀ ਸਮਝਾਈਆ। ਅਸੀਂ ਸਾਰੇ ਇਕੱਠੇ ਹੋ ਕੇ ਕਰੀਏ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ। ਤੇਰੇ ਤੇਰੇ ਉਤੋਂ ਬਲਿਹਾਰ, ਤੇਰੇ ਤੇਰੇ ਰੰਗ ਰੰਗਾਈਆ। ਪੁਰਖ ਅਕਾਲੇ ਦੀਨ ਦਿਆਲੇ ਦੇਣੀ ਪੈਜ ਸੁਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਮਾਲਕ ਦਇਆ ਕਮਾਈਆ।
ਅਵਤਾਰ ਪੈਗ਼ੰਬਰ ਗੁਰ ਵੇਖ ਕੇ ਖ਼ੁਸ਼ੀ ਮਨਾਉਣ, ਸੋਹਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਵਣ ਗਾਉਣ, ਢੋਲੇ ਧੁਰਦਰਗਾਹੀਆ। ਨਿਰਗੁਣ ਧਾਰ ਨਿਰਗੁਣ ਫੁੱਲ ਬਰਸਾਉਣ, ਜਗਤ ਪੱਤ ਟਹਿਣੀ ਕਲੀ ਨਜ਼ਰ ਕੋਇ ਨਾ ਆਈਆ। ਪਿਆਰ ਮੁਹੱਬਤ ਵਿਚ ਆਪਣਾ ਆਪ ਪ੍ਰਚਾਉਣ, ਪਰਚੇ ਭਗਤੀ ਵਾਲੇ ਤੱਕਣ ਚਾਈਂ ਚਾਈਂਆ। ਜਿਸ ਨੇ ਖੇਲ ਖੇਲਿਆ ਸੱਤ ਸਾਵਣ ਸੌਣ, ਸੋਹਣੀ ਬਣਤ ਬਣਾਈਆ। ਉਸ ਦਾ ਸੰਦੇਸ਼ਾ ਦੋ ਜਹਾਨਾਂ ਮਿਲੇ ਬਿਨਾ ਪਾਣੀ ਪੌਣ, ਪਵਣ ਉਨੰਜਾ ਬੈਠੀ ਸੀਸ ਨਿਵਾਈਆ। ਇਹ ਭੇਵ ਅਭੇਦਾ ਜਾਣੇ ਕੌਣ, ਭਗਤ ਕਹਿਣ ਕਿਛ ਕੋਇ ਨਾ ਪਾਈਆ। ਇਹ ਭਗਤ ਪਿਆਰਾ ਧਰਮ ਦੁਵਾਰਾ ਮਾਰਗ ਭਗਤੀ ਵਾਲਾ ਆਇਆ ਦਰਸਾਉਣ, ਦਰਸ ਕਰ ਕੇ ਆਪਣੀ ਖ਼ੁਸ਼ੀ ਮਨਾਈਆ। ਬੁਰਜ ਹੰਕਾਰੀ ਦੀਨ ਦੁਨੀ ਦਾ ਆਇਆ ਢਾਹੁਣ, ਹੰਗਤਾ ਗੜ੍ਹ ਤੁੜਾਈਆ। ਭਗਤ ਦੁਵਾਰ ਆਇਆ ਵਸਾਉਣ, ਸਦਾ ਸਦ ਵਿਚ ਆਪਣਾ ਡੇਰਾ ਲਾਈਆ। ਆਪਣੇ ਮਾਤਾ ਪਿਤਾ ਨੂੰ ਆਇਆ ਵਰਚਾਉਣ, ਖ਼ੁਸ਼ੀਆਂ ਨਾਲ ਸੁਣਾਈਆ। ਮੇਰੇ ਮਰਨ ਤੋਂ ਬਾਦ ਮੇਰੇ ਕੁਟੰਬ ਵਾਲੇ ਕਦੀ ਨਾ ਰੋਣ, ਜੀਵਤ ਜੀਅ ਜੀਅ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪੁਰਖ ਅਕਾਲੇ ਸਾਡੀ ਅਗੰਮੀ ਗੱਲ ਮੰਨ, ਮਨਸਾ ਦੋ ਜਹਾਨ ਨਾਲ ਰਖਾਈਆ। ਭਗਤ ਸੁਹੇਲਾ ਤੇਰਾ ਚੰਨ, ਨੂਰ ਨੂਰ ਵਿਚ ਰਲਾਈਆ। ਲੋਕਮਾਤ ਬੇੜਾ ਬੰਨ੍ਹ, ਸਿਰ ਆਪਣਾ ਹੱਥ ਟਿਕਾਈਆ । ਚਰਨ ਕੌਰ ਦਾ ਲੇਖੇ ਲਾਉਣਾ ਤਨ, ਵਜੂਦ ਆਪਣੇ ਸੰਗ ਰਖਾਈਆ। ਜਿਥੇ ਨਾ ਕੋਈ ਹਰਖ ਸੋਗ ਗ਼ਮ, ਚਿੰਤਾ ਚਿਖਾ ਰਹੇ ਨਾ ਰਾਈਆ। ਦੁਨੀ ਵਿਚ ਫੇਰ ਪਏ ਨਾ ਜੰਮ, ਚੁਰਾਸੀ ਵੰਡ ਨਾ ਕੋਇ ਵੰਡਾਈਆ । ਤੇਰੇ ਵਿਚ ਮਿਲਿਆ ਤੇਰਾ ਬ੍ਰਹਮ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਅੱਗੇ ਵਾਸਤੇ ਸਾਡਾ ਤੇਰੇ ਨਾਲ ਧਰਮ, ਧਰਮ ਦੇ ਮਾਲਕ ਦੇਣੀ ਦਇਆ ਕਮਾਈਆ। ਏਸ ਦਾ ਵੇਖਣਾ ਹੱਡ ਮਾਸ ਨਾੜੀ ਚਰਮ, ਚੰਮ ਦ੍ਰਿਸ਼ਟੀ ਦਾ ਡੇਰਾ ਢਾਹੀਆ। ਅਵਤਾਰ ਪੈਗ਼ੰਬਰ ਗੁਰੂ ਕਹਿਣ ਇਹਦੀਆਂ ਹੱਡੀਆਂ ਮਾਸ ਨਾੜੀ ਰਾਖ ਨਾਲ ਹਰਿ ਭਗਤ ਦਿੱਲੀ ਦੁਵਾਰ ਦੀਆਂ ਨੀਹਾਂ ਭਰਨ, ਏਸੇ ਵਾਸਤੇ ਇਹਦਾ ਲੇਖਾ ਦਿੱਤਾ ਮੁਕਾਈਆ। ਚਾਰ ਜੁਗ ਦੇ ਸ਼ਾਸਤਰ ਇਹਦੀ ਗਾਥਾ ਪੜ੍ਹਨ, ਅਗਲਾ ਲੇਖਾ ਫੇਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਬਣਾਈਆ।
ਆਤਮ ਧਾਰ ਮਿਲੀ ਵਿਚ ਨਿਰੰਕਾਰ, ਨਿਰਾਕਾਰ ਵਿਚ ਸਮਾਈਆ। ਤਨ ਵਜੂਦ ਦਾ ਲਹਿਣਾ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖੋ ਚਾਈਂ ਚਾਈਂਆ। ਸੰਮਤ ਸ਼ਹਿਨਸ਼ਾਹੀ ਦਸ ਰਿਹਾ ਲਲਕਾਰ, ਕੂਕ ਕੂਕ ਸੁਣਾਈਆ। ਜਿਸ ਪੁਰਖ ਅਕਾਲੇ ਦੀਨ ਦਿਆਲੇ ਕਲਜੁਗ ਕੂੜੀ ਕਿਰਿਆ ਦੀਨ ਦੁਨੀ ਚੋਂ ਕੱਢਣੀ ਬਾਹਰ, ਲੋਕਮਾਤ ਰਹਿਣ ਨਾ ਪਾਈਆ। ਉਹ ਭਗਤ ਦੁਵਾਰਾ ਕਰੇ ਤਿਆਰ, ਜਮਨ ਕਿਨਾਰਾ ਇਕ ਸੁਹਾਈਆ। ਜਿਥੇ ਕ੍ਰਿਸ਼ਨ ਕਾਹਨ ਨੇ ਮਾਰੀ ਲਕਾਰ, ਸਖੀਆਂ ਸੰਗ ਸੁਖਨ ਦਿੱਤਾ ਸੁਣਾਈਆ। ਜਿਸ
ਵੇਲੇ ਆਵੇ ਕਲ ਕਲਕੀ ਕਰਨੇਹਾਰ, ਕਰਤਾ ਪੁਰਖ ਧੁਰਦਰਗਾਹੀਆ । ਜਿਸ ਭਗਤਾਂ ਦਾ ਕਰਨਾ ਭਗਤੀ ਨਾਲ ਵਿਹਾਰ, ਭਗਤਨ ਆਪਣੇ ਰੰਗ ਰੰਗਾਈਆ । ਦੀਨ ਮਜ਼੍ਹਬ ਤੋਂ ਵਸੇ ਬਾਹਰ, ਜਾਤ ਪਾਤ ਨਾ ਕੋਇ ਰਖਾਈਆ । ਸ਼ਾਹ ਸੁਲਤਾਨ ਸ਼ਬਦ ਦੀ ਮਾਰੇ ਮਾਰ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।
ਗੁਰ ਅਵਤਾਰ ਪੈਗ਼ੰਬਰ ਕਹਿਣ ਪੰਜ ਤੱਤ ਜਗਤ ਹੋਣੇ ਸੁਵਾਹ, ਮਿੱਟੀ ਖਾਕ ਨਜ਼ਰੀ ਆਈਆ। ਸਤਾਰਾਂ ਹਾੜ ਨੇ ਕਿਹਾ ਭਗਤਾਂ ਦੇ ਭਗਤ ਬਣਿਓ ਗੁਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਪੰਝੀ ਪ੍ਰਕਿਰਤੀਆਂ ਦਾ ਲੇਖਾ ਦਿੱਤਾ ਸੀ ਲਿਖਾ, ਪੰਜਾਂ ਤੱਤਾਂ ਨਾਲ ਮਿਲਾਈਆ। ਪੰਝੀ ਪੰਝੀ ਫੁੱਟ ਦਾ ਨਾਪ ਆਪ ਸਮਝਾ, ਪੜਦਾ ਪੜਦਿਆਂ ਵਿਚੋਂ ਉਠਾਈਆ । ਉਸ ਲੇਖੇ ਨੂੰ ਪੂਰਾ ਕਰਨਾ ਪ੍ਰਭ ਦੀ ਆਦਿ ਜੁਗਾਦੀ ਅਦਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਬਿਨਾ ਭਗਤਾਂ ਤੋਂ ਸ਼ਹੀਦੀ ਸਕੇ ਕੋਇ ਨਾ ਪਾ, ਸ਼ਬਦ ਸ਼ਹੀਦ ਨਾ ਕੋਇ ਅਖਵਾਈਆ। ਪੰਜਾਂ ਗੁਰਮੁਖਾਂ ਇਹਦੀਆਂ ਅਸਥੀਆਂ ਖੜਨੀਆਂ ਨਾਲ ਚਾਅ, ਚਾਉ ਘਨੇਰਾ ਨਾਲ ਰਖਾਈਆ। ਜਿਥੇ ਨੌਂ ਖੰਡ ਪ੍ਰਿਥਮੀ ਸੀਸ ਦਏ ਝੁਕ, ਸੱਤ ਦੀਪ ਲਾਗਣ ਪਾਈਆ। ਉਸ ਵਿਚ ਇਹਦਾ ਤੱਤਾਂ ਵਾਲਾ ਫੋਟੂ ਦੇਣਾ ਟਿਕਾ, ਟਿੱਕੇ ਨਾਮ ਵਾਲੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ। ਪੰਜ ਤੱਤ ਕਹਿਣ ਭਗਤੋ ਅਸੀਂ ਕਰੀਏ ਪਿਆਰ, ਪ੍ਰੇਮੀਉਂ ਦੇਈਏ ਜਣਾਈਆ। ਮੇਰਾ ਭਗਤ ਦੁਵਾਰ ਤੋਂ ਬਾਹਰ ਨਹੀਂ ਕੋਈ ਘਰ ਬਾਹਰ, ਮਾਤ ਪਿਤ ਸੌਹਰੇ ਪਈਏ ਦੋਵੇਂ ਦਿੱਤੇ ਤਜਾਈਆ। ਮੈਂ ਨਾ ਚਰਨੀ ਨਾ ਚਰਨ ਕੌਰ ਮੈਂ ਸਤਿਗੁਰ ਚਰਨ ਦਾ ਸ਼ਿੰਗਾਰ, ਸੋਹਣਾ ਰੂਪ ਜਣਾਈਆ। ਮੈਂ ਪਿਆਰ ਨਾਲ ਕਹਾਂ ਗੁਰਮੁਖੋ ਮੇਰਾ ਭਗਤ ਦੁਵਾਰੇ ਵਿਚੋਂ ਬਾਹਰ ਕਦੇ ਨਾ ਕਰਿਓ ਸਸਕਾਰ, ਮੇਰੀ ਮਾਟੀ ਖ਼ਾਕ ਬਾਹਰ ਉਡਣ ਕੋਇ ਨਾ ਪਾਈਆ। ਫਿਰ ਚੁੱਕ ਕੇ ਲੈ ਜਾਇਓ ਦਿਲੀ ਦਰਬਾਰ, ਆਪਣੀ ਖੁਸ਼ੀ ਨਾਲ ਉਠਾਈਆ। ਮੈਂ ਸੌਵਾਂਗੀ ਨੀਂਹਾਂ ਹੇਠ ਪੈਰ ਪਸਾਰ, ਚਾਰ ਜੁਗ ਦਾ ਆਸਣ ਲਾਈਆ। ਮੇਰੇ ਹੋਣਗੇ ਤਿੰਨ ਦੁਵਾਰ, ਦਰਵਾਜ਼ੇ ਤਿੰਨ ਤਿੰਨ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਤੱਤ ਕਹਿਣ ਸਾਨੂੰ ਅਗਨੀ ਸਾੜਨਾ ਕੀ, ਕੀਮਤ ਕਰਤੇ ਲਈ ਪਾਈਆ। ਅਸੀਂ ਬਥੇਰਾ ਜਗਤ ਲਿਆ ਜੀਅ, ਜੀਵਣ ਸਤਿਗੁਰ ਭੇਟ ਕਰਾਈਆ । ਝਗੜਾ ਮੁੱਕਣਾ ਸਾਢੇ ਤਿੰਨ ਹੱਥ ਸੀਅ, ਰਵਦਾਸ ਚੁਮਾਰਾ ਲੇਖਾ ਰਿਹਾ ਲਿਖਾਈਆ। ਮੈਨੂੰ ਖ਼ੁਸ਼ੀ ਹੋਣੀ ਜਿਸ ਵੇਲੇ ਮੈਂ ਆਸਣ ਲਾਉਣਾ ਦਿੱਲੀ ਦਰਬਾਰ ਦੀ ਵਿਚ ਨੀਂਹ, ਨੀਂਹਾਂ ਹੇਠਾਂ ਆਪਣੀ ਸੇਜ ਸੁਹਾਈਆ। ਉਸ ਵੇਲੇ ਮੈਨੂੰ ਹੱਥ ਲਾਉਣਗੇ ਸਿੱਖ ਵੀਹ, ਇਕੀਸਾ ਸਤਿਗੁਰ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਮੈਂ ਇਕੋ ਪਰਮ ਪੁਰਖ ਪਰਮਾਤਮ ਦੀ ਧਾਰ ਤੇ ਉਸੇ ਦੀ ਧੀ, ਅੰਤ ਉਸੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।
ਤੱਤ ਕਹਿਣ ਜਨ ਭਗਤੋ ਮੇਰੀ ਖ਼ੁਸ਼ੀਆਂ ਵਾਲੀ ਨਿਮਸਕਾਰ, ਪ੍ਰੇਮ ਵਿਚ ਜਣਾਈਆ। ਮੈਂ ਬਿਨਾ ਨੇਤਰਾਂ ਤੋਂ ਤੁਹਾਡਾ ਕਰਾਂ ਦੀਦਾਰ, ਖੁਸ਼ੀਆਂ ਵਿਚ ਖ਼ੁਸ਼ੀ ਮਨਾਈਆ। ਮੇਰੀ ਆਤਮਾ ਪਹੁੰਚੀ ਸਚਖੰਡ ਸੱਚੇ ਘਰ ਬਾਹਰ, ਗ੍ਰਹਿ ਆਪਣੇ ਆਸਣ ਲਾਈਆ। ਮੈਨੂੰ ਦਿਸਦਾ ਤੁਸੀਂ ਜ਼ਰੂਰ ਮੇਰਾ ਕਰਨਾ ਸਸਕਾਰ, ਅਗਨੀ ਅੱਗ ਅੱਗ ਤਪਾਈਆ। ਟਹਿਲ ਸਿੰਘ ਇਹਦਾ ਪੂਰਾ ਕਰੇ ਵਿਹਾਰ, ਮਾਚਸ ਲਹਿੰਦਿਉਂ ਚੜ੍ਹਦੇ ਨੂੰ ਲਗਾਈਆ। ਮੇਰਾ ਵੀਰ ਵੀਰੋ ਸਭ ਦਾ ਖਿਦਮਤਗਾਰ, ਸਚ ਸਚ ਸੁਣਾਈਆ। ਜਿਹੜਾ ਸਿਦਕ ਭਰੋਸਾ ਦੇਂਦਾ ਰਿਹਾ ਅਧਾਰ, ਅੰਦਰ ਵੜ ਵੜ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਤੱਤ ਕਹਿਣ ਸਾਡਾ ਚਰਨਾਂ ਨਾਲ ਪਿਆਰ, ਚਰਨੀ ਨਾਉਂ ਰਖਾਈਆ। ਅਸੀਂ ਖ਼ੁਸ਼ੀਆਂ ਵਿਚ ਕਹਿੰਦੇ ਜਨ ਭਗਤੋ ਇਹਦੇ ਉਤੇ ਪਾਓ ਹਾਰ, ਜਿਤਨੇ ਭਗਤ
ਦੁਵਾਰੇ ਵਿਚ ਸਾਰੇ ਦਿਓ ਟਿਕਾਈਆ। ਫੇਰ ਇੱਕੀ ਬੋਲੋ ਜੈਕਾਰ, ਸੋਹਣੇ ਢੋਲੇ ਗਾਈਆ। ਨਾਲੇ ਪ੍ਰਭੂ ਤੋਂ ਮੰਗ ਮੰਗੋ ਅਸੀਂ ਜਾਈਏ ਇਸੇ ਤਰਾਂ ਤੇਰੇ ਦਰਬਾਰ, ਦਰਗਹਿ ਸਾਚੀ ਚਾਈਂ ਚਾਈਂਆ। ਮੁੜ ਕੇ ਆਈਏ ਨਾ ਵਿਚ ਸੰਸਾਰ, ਜਨਣੀ ਕੁੱਖ ਨਾ ਕੋਇ ਵਡਿਆਈਆ। ਮੇਰਾ ਅੰਤ ਸਭ ਨੂੰ ਸੰਦੇਸ਼ਾ ਸੁਣਨਾ ਨਾਲ ਵਿਚਾਰ, ਬਿਨ ਰਸਨਾ ਦਿਆਂ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਆਤਮਾ ਕਹੇ ਮੈਂ ਖ਼ੁਸ਼ੀਆਂ ਦੇ ਵਿਚ ਨੱਚਦੀ, ਉਛਲਾਂ ਕੁਦਾਂ ਚਾਈਂ ਚਾਈਂਆ । ਮੈਨੂੰ ਜਗ੍ਹਾ ਮਿਲੀ ਸਚ ਦੀ, ਪ੍ਰਭ ਸਚ ਦਿੱਤੀ ਵਡਿਆਈਆ। ਮੈਂ ਵਣਜਾਰੀ ਰਹੀ ਨਹੀਂ ਕਾਇਆ ਮਾਟੀ ਕੱਚ ਦੀ, ਨਾਤਾ ਜਗਤ ਜਗਤ ਤੁੜਾਈਆ । ਮੈਂ ਉਸ ਪ੍ਰਭੂ ਵਿਚ ਰਚਦੀ, ਜਿਸ ਦੀ ਰਚਨਾ ਬੇਪ੍ਰਵਾਹੀਆ। ਮੈਂ ਰੂਪ ਹੋ ਗਈ ਸਤਿ ਦੀ, ਸਤਿ ਸਤਿ ਵਿਚ ਆਪਣਾ ਆਪ ਮਿਟਾਈਆ। ਮੈਂ ਇਕੋ ਦਾ ਸੱਥਰ ਘਤਦੀ, ਜਿਸ ਦੀ ਗੋਬਿੰਦ ਯਾਰੜਾ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਿਆ ਮਿਲਾਈਆ।
ਆਤਮਾ ਕਹੇ ਮੈਂ ਮਿਲੀ ਆਪਣੇ ਵਿਚ ਪ੍ਰਵਾਰ, ਪਰਮ ਪੁਰਖ ਦਿੱਤੀ ਮਾਣ ਵਡਿਆਈਆ। ਉਥੇ ਭਗਤ ਸੁਹੇਲੇ ਸੋਂਹਦੇ ਜੋਤ ਜੋਤ ਵਿਚ ਨਿਰੰਕਾਰ, ਨਿਰਾਕਾਰ ਆਪਣੇ ਰੰਗ ਰੰਗਾਈਆ। ਮੇਰਾ ਬੰਸ ਸਰਬੰਸ ਸੋਹਣਾ ਦਿਸਿਆ ਦਿਸਿਆ ਆਪਣੇ ਘਰ ਬਾਹਰ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਵੀ ਖ਼ੁਸ਼ੀਆਂ ਦਾ ਕੀਤਾ ਇਜ਼ਹਾਰ, ਪ੍ਰੇਮ ਦੇ ਢੋਲੇ ਗਾਈਆ। ਧੰਨ ਭਾਗ ਜੇ ਛੁੱਟਿਆ ਸੰਸਾਰ, ਨਾਤਾ ਕੂੜ ਆਈ ਤੁੜਾਈਆ। ਅੱਗੇ ਇਕ ਦਾ ਕਰ ਦੀਦਾਰ, ਦੀਦ ਇਕ ਦੇ ਨਾਲ ਮਿਲਾਈਆ। ਇਕੇ ਨੂੰ ਕਰ ਨਿਮਸਕਾਰ, ਇਕ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।
ਸਤਿਗੁਰ ਸ਼ਬਦ ਕਹੇ ਸ਼ਬਦ ਸਤਿਗੁਰ ਭਗਤਾਂ ਦੀ ਧਾਰ, ਧਰਨੀ ਧਰਤ ਧਵਲ ਧੌਲ ਵੇਖ ਵਿਖਾਈਆ। ਜਿਸ ਦਾ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ। ਜਿਸ ਨੂੰ ਗਾਉਂਦੇ ਵਾਰੋ ਵਾਰ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸਿਫਤ ਸਲਾਹੀਆ। ਓਹ ਪੁਰਖ ਅਕਾਲਾ ਦੀਨ ਦਿਆਲਾ ਪਾਵਣਹਾਰਾ ਸਾਰ, ਭਗਤ ਸੁਹੇਲਾ ਇਕ ਅਕੇਲਾ ਆਪਣੀ ਦਇਆ ਕਮਾਈਆ। ਜਿਸ ਸੇਵਾ ਦਾ ਲਹਿਣਾ ਦਿੱਤਾ ਉਫ ਹਾਏ ਅੰਤ ਦੁੱਖ ਝੱਲਣਾ ਪਿਆ ਨਾ ਵਿਚ ਸੰਸਾਰ, ਝਲਕ ਵਿਚ ਪਲਕ ਵਿਚ ਖ਼ਲਕ ਦਾ ਨਾਤਾ ਦਿੱਤਾ ਤੁੜਾਈਆ। ਆਤਮਾ ਪਰਮਾਤਮਾ ਖਿੱਚੀ ਆਪਣੇ ਦੁਵਾਰ, ਜਿਥੇ ਦੁਵਾਰਕਾ ਵਾਸੀ ਕ੍ਰਿਸ਼ਨ ਆਸਾ ਗਿਆ ਰਖਾਈਆ। ਸਖੀ ਦਾ ਸਖੀਆਂ ਨਾਲ ਮੰਗਲਾਚਾਰ, ਬਿਨ ਰਸਨਾ ਜੇਹਵਾ ਢੋਲੇ ਗਾਈਆ। ਜਿਥੇ ਮੇਰੇ ਵੀਰ ਪਿਆਰੇ ਮੇਰੇ ਨਾਲ ਕਰਨ ਪਿਆਰ, ਮਨਜੀਤ ਜਗਦੀਸ਼ ਹੱਸਣ ਕੁੱਦਣ ਚਾਈਂ ਚਾਈਂਆ। ਸਚ ਦੱਸ ਕੀ ਖੇਲ ਸੱਚੀ ਸਰਕਾਰ, ਕੀ ਆਪਣਾ ਹੁਕਮ ਵਰਤਾਈਆ। ਮੈਂ ਹੱਸ ਕੇ ਕਿਹਾ ਉਹ ਮਿੱਤਰਾ ਦਾ ਮਿੱਤਰ ਯਾਰਾਂ ਦਾ ਯਾਰ, ਸੱਜਣਾ ਦਾ ਸੱਜਣ ਨੂਰ ਅਲਾਹੀਆ। ਮੈਂ ਇਕ ਗ਼ਰੀਬ ਨਿਮਾਣਾ ਸਿੱਖ ਸੇਵਾਦਾਰ, ਸਦ ਸੇਵਾ ਵਿਚ ਸਮਾਈਆ। ਮੈਨੂੰ ਪਤਾ ਨਹੀਂ ਲੱਗਾ ਮੈਂ ਕਿਹੜੇ ਅੰਦਰ ਤੇ ਕਿਹੜੇ ਬਾਹਰ, ਕਿਸ ਬਿਧ ਕੱਢ ਕੇ ਆਤਮਾ ਦਰਗਹਿ ਆਪਣੀ ਵਿਚ ਲਿਆ ਪਹੁੰਚਾਈਆ। ਮੈਨੂੰ ਤਿੰਨ ਦਿਨ ਦਰਸ਼ਨ ਵਿਚ ਦੱਸਦਾ ਰਿਹਾ ਮੈਂ ਬੋਲ ਨਾ ਸਕੀ ਨਾਲ ਜ਼ਬਾਨ, ਕਿਛ ਕਹਿਣ ਕਹਿਣ ਨਾ ਪਾਈਆ। ਮੈਂ ਵੇਖ ਵੇਖ ਕੇ ਹੁੰਦੀ ਰਹੀ ਹੈਰਾਨ, ਕੀ ਮੈਨੂੰ ਰਿਹਾ ਵਖਾਈਆ । ਮੈਨੂੰ ਦਿਸਦੇ ਰਹੇ ਬਿਨ ਅੱਖਾਂ ਤੋਂ ਬਿਬਾਣ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹੱਸਦੀ ਰਹੀ ਇਹ ਕੀ ਖੇਲ ਕਰੇ ਭਗਵਾਨ, ਕੀ ਕਰਨੀ ਕਾਰ ਕਮਾਈਆ। ਮੈਨੂੰ ਪਤਾ ਨਹੀਂ ਸੀ ਮੈਂ ਛੱਡ ਜਾਣਾ ਜਹਾਨ, ਛਿੰਨ ਵਿਚ ਆਪਣੇ ਰੰਗ ਰੰਗਾਈਆ। ਧੰਨ ਭਾਗ ਜੇ ਸਚਖੰਡ ਦੁਵਾਰੇ ਪਹੁੰਚੀ ਆਣ, ਪਿਛਲਾ ਚੇਤਾ ਰਿਹਾ ਨਾ ਰਾਈਆ। ਏਥੇ ਭਗਤ ਸੁਹੇਲੇ ਤੂੰ ਮੇਰਾ ਮੈਂ ਤੇਰਾ ਗਾਣ, ਸੋਹਣਾ ਰਾਗ ਅਲਾਈਆ। ਧੰਨ ਭਾਗ ਮੇਰਾ ਨਾਤਾ ਤੁੱਟਿਆ ਜੀਅ ਪੁਰਾਨ,
ਸੁਵਾਸਾਂ ਲੇਖਾ ਰਿਹਾ ਨਾ ਰਾਈਆ। ਜਨ ਭਗਤੋ ਮੈਂ ਜ਼ਰੂਰ ਤੁਹਾਨੂੰ ਮਿਲਿਆ ਕਰਾਂਗੀ ਆਣ, ਕਦੀ ਕਦੀ ਦਰਸ਼ਨ ਹੱਸਦੀ ਹੱਸਦੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਮੇਰੇ ਪਿਆਰ ਵਿਚ ਦੀਨ ਦੁਨੀ ਦਾ ਬਣਾਉਣਾ ਵਿਧਾਨ, ਕਾਨੂੰਨ ਕਾਇਦਾ ਭਗਤੀ ਧਾਰ ਭਗਤੀ ਵਾਲਾ ਸਮਝਾਈਆ। (੮ ਸਾਵਣ ਸ਼ਹਿਨਸ਼ਾਹੀ ਸੰਮਤ ਦਸ)
੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਦਿਲੀ ਧੀਰਪੁਰ ਹਰਿ ਭਗਤ ਦੁਵਾਰ ਦੀ ਨੀਂਹ ਰੱਖਣ ਸਮੇਂ ਸਵੇਰੇ ਸਾਢੇ ਦਸ ਵਜੇ :
ਸੋ ਪੁਰਖ ਨਿਰੰਜਣ ਸਾਚਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਠਾਂਢਾ ਸੀਤ, ਸਤਿ ਸਤਿਵਾਦੀ ਅਗੰਮ ਅਥਾਹੀਆ। ਏਕੰਕਾਰਾ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਇਕ ਅਖਵਾਈਆ। ਆਦਿ ਨਿਰੰਜਣ ਸਦਾ ਜਗਜੀਤ, ਨਿਰਗੁਣ ਨਿਰਵੈਰ ਇਕ ਅਖਵਾਈਆ। ਅਬਿਨਾਸ਼ੀ ਕਰਤਾ ਪਤਤ ਪੁਨੀਤ, ਪਤਤ ਪਾਵਨ ਧੁਰਦਰਗਾਹੀਆ। ਸ੍ਰੀ ਭਗਵਾਨ ਧਰਮ ਦੀ ਧਾਰ ਚਲਾਏ ਰੀਤ, ਸਤਿ ਸਤਿਵਾਦੀ ਇਕ ਅਖਵਾਈਆ। ਪਾਰਬ੍ਰਹਮ ਖੇਲ ਕਰੇ ਆਦਿ ਜੁਗਾਦਿ ਠੀਕ, ਠਾਕਰ ਸੁਵਾਮੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਰੰਗ ਇਕ ਰੰਗਾਈਆ। ਸਤਿਗੁਰ ਸ਼ਬਦ ਆਦਿ ਆਦਿ ਦੀ ਧਾਰ, ਨਿਰਗੁਣ ਨਿਰਵੈਰ ਨਿਰੰਕਾਰ ਖੇਲ ਖਿਲਾਈਆ। ਜਿਸ ਦਾ ਰੂਪ ਅਨੂਪ ਅਗੰਮ ਅਪਾਰ, ਅਲਖ ਅਗੋਚਰ ਸਤਿ ਸਤਿਵਾਦੀ ਵਡ ਵਡਿਆਈਆ। ਜੋ ਖੇਲੇ ਖੇਲ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਵੰਡ ਵੰਡਾਈਆ। ਜਿਸ ਦਾ ਲਹਿਣਾ ਦੇਣਾ ਦੀਨ ਦੁਨੀ ਨਾਲ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਨੂਰ ਨੁਰਾਨਾ ਨੂਰ ਨੂਰ ਰੁਸ਼ਨਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਦੇਵਣਹਾਰਾ ਅਧਾਰ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਨਾਨਕ ਨਿਰਗੁਣ ਸਰਗੁਣ ਗੋਬਿੰਦ ਸ਼ਬਦ ਜੈਕਾਰ, ਸਿੰਘ ਸਿੰਘ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਧੁਰ ਦਾ ਹੁਕਮ ਸਦਾ ਜੁਗ ਚਾਰ, ਜੁਗ ਚੌਕੜੀ ਆਪ ਵਰਤਾਈਆ। ਜਿਸ ਦੇ ਹੁਕਮੇ ਅੰਦਰ ਤੇਈ ਅਵਤਾਰ, ਅਵਤਰ ਆਪਣੀ ਖੇਲ ਖਿਲਾਈਆ। ਜਿਸ ਦਾ ਲਹਿਣਾ ਦੇਣਾ ਨਾਲ ਧਰਨੀ ਧਰਤ ਧਵਲ ਧੌਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਦਏ ਗੁਵਾਹੀਆ। ਭਗਤ ਸੁਹੇਲੇ ਵੇਖੇ ਵਿਗਸੇ ਵੇਖਣਹਾਰ, ਗੁਰ ਚੇਲੇ ਖੋਜ ਖੁਜਾਈਆ। ਜਿਸ ਦਾ ਰਸਨਾ ਜਿਹਵਾ ਜਗਤ ਵਿਦਿਆ ਬਾਹਰ ਇਜ਼ਹਾਰ, ਸਿਫ਼ਤਾਂ ਵੰਡ ਨਾ ਕੋਇ ਵੰਡਾਈਆ। ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਕਰਨ ਪੁਕਾਰ, ਨਿਰਅੱਖਰ ਧਾਰ ਧਾਰ ਸ਼ਨਵਾਈਆ। ਪਰਮ ਪੁਰਖ ਧੁਰ ਦਾ ਰਾਮ ਕਰਨੀ ਦਾ ਕਰਤਾ ਕਰਨੇਹਾਰ ਏਕੰਕਾਰ, ਅਕਲ ਕਲਧਾਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਪੈਗ਼ੰਬਰਾਂ ਅਜ਼ਮਜ਼ੀ ਵਜ਼ੂਉਲ ਜ਼ਮੀਉਲ ਜ਼ਕੂਤੇ ਆਯਸ਼ਹੇਜਮਾ ਨੂਰੇ ਰੁਸ਼ਨਾ ਮੁਹੰਮਦੇ ਦੁਵਾ ਜ਼ਬੀਉਲ ਜ਼ਮਾ ਮੁਵਿਵਜ਼ੀ ਨਵਿਸਤੁਲ ਜ਼ੰਬਾਏ ਖ਼ੁਦਾ ਖ਼ੁਦ ਮਾਲਕ ਇਕ ਅਖਵਾਈਆ। ਕੋਨਾ ਕੁਨਿਜ਼ ਸ਼ਾਹੇ ਜ਼ਵਿਜ਼ ਰੋਜ਼ਮ ਮਬੀ ਮੁਵਸਤੀ ਤੁਵਲਾ ਜੰਬਾਏ ਜੁਕੰਨਨਿਸਤਾ ਜ਼ਬਰਾਈਲੇ ਜ਼ਮੂ ਰੂਹੇ ਨਵਾਸਤੇ ਮਜ਼ਾ ਅਸਤੇਮਜ਼ਾ ਮੁਵਜ਼ਲ ਤੁਵਜ਼ਲ ਮਜ਼ੀਉਲ ਕਮੋਜ਼ੇ ਜਾਮਿਸਤੀ ਦੰਬਾਏ ਖ਼ੁਦਾ ਕਾਅਬਾਏ ਕੁਵਿਦ ਸ਼ਰਅ ਏ ਜ਼ੁਵਿਦ ਨੂਰੇ ਚਸ਼ਮ ਅਰਸ਼ੇ ਵਜ਼ੀ ਨਵੀਜ਼ੇ ਤਰਜ਼ੀਹ ਜ਼ਮੀਉਲ ਜ਼ਮਾ ਰਹਿਨੁਮਾ ਇਕ ਨੂਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਸਤਿਗੁਰ ਸ਼ਬਦ ਅਗੰਮੀ ਧਾਰ, ਧਰਤ ਧਵਲ ਵਡਿਆਈਆ। ਨਾਨਕ ਨਿਰਗੁਣ
ਸਰਗੁਣ ਖੇਲ ਅਪਾਰ, ਗੋਬਿੰਦ ਮੇਲਾ ਸਹਿਜ ਸੁਭਾਈਆ। ਚਾਰ ਵਰਨ ਏਕਾ ਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਲੇਖਾ ਜਾਣੇ ਆਪ ਨਿਰੰਕਾਰ, ਨਿਰਵੈਰ ਇਕ ਅਖਵਾਈਆ। ਜਿਸ ਦੇ ਸ਼ਬਦ ਸੰਦੇਸ਼ੇ ਭਵਿਖਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਉਚਾਰ, ਪੇਸ਼ੀਨਗੋਈਆਂ ਨਾਲ ਮਿਲਾਈਆ। ਸੋ ਖੇਲੇ ਖੇਲ ਆਪਣੀ ਵਾਰ, ਵਾਰਸ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਗੁਰ ਸ਼ਬਦ ਕਹੇ ਸ਼ਬਦ ਦੀ ਧਾਰ ਆਦਿ ਜੁਗਾਦੀ ਭਗਤ, ਭਗਵਨ ਦੇਵਣਹਾਰ ਵਡਿਆਈਆ। ਜਿਨ੍ਹਾਂ ਦੇ ਅੰਤਰ ਨਾਮ ਦੀ ਸ਼ਕਤ, ਸ਼ਖ਼ਸ਼ੀਅਤ ਜਗਤ ਵਿਚ ਪਰਗਟਾਈਆ। ਉਸ ਦਾ ਸਦਾ ਸੁਹੰਝਣਾ ਹੋਵੇ ਵਕਤ, ਵੇਲਾ ਆਪਣੇ ਰੰਗ ਰੰਗਾਈਆ। ਜਿਸ ਦਾ ਲਹਿਣਾ ਦੇਣਾ ਨਾਲ ਦੀਨ ਦੁਨੀ ਫ਼ਕਤ, ਫ਼ਿਕਰੇ ਢੋਲੇ ਸੋਹਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਗੁਰ ਸ਼ਬਦ ਕਹੇ ਵਕਤ ਸੁਹੰਝਣਾ ਆਇਆ, ਸੋਹਣੀ ਮਿਲੇ ਵਡਿਆਈਆ । ਪ੍ਰਭ ਜੋਤੀ ਜੋਤ ਰੁਸ਼ਨਾਇਆ, ਦੋ ਜਹਾਨਾਂ ਡਗਮਗਾਈਆ। ਅਵਤਰ ਆਪਣਾ ਖੇਲ ਖਿਲਾਇਆ, ਖੇਲਣਹਾਰ ਅਗੰਮ ਅਥਾਹੀਆ। ਅਵਤਾਰ ਪੈਗ਼ੰਬਰ ਗੁਰ ਸੰਗ ਮਿਲਾਇਆ, ਏਕਾ ਗੰਢ ਪੁਵਾਈਆ। ਧੁਰ ਦਾ ਪਰਦਾ ਆਪ ਛੁਪਾਇਆ, ਭੇਵ ਰਹੇ ਨਾ ਰਾਈਆ। ਰਵੀਦਾਸ ਦਏ ਗੁਵਾਹਿਆ, ਸ਼ਹਾਦਤ ਨਾਮ ਵਾਲੀ ਭੁਗਤਾਈਆ। ਬਾਲਮੀਕ ਵੇਖ ਵਖਾਇਆ, ਤ੍ਰੇਤਾ ਜੁਗ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਰਵੀਦਾਸ ਕਹੇ ਜਨ ਭਗਤੋ ਮੈਂ ਭਗਤ ਪਿਆਰਾ ਮੀਤ, ਮਿੱਤਰਾਂ ਦਿਆਂ ਸੁਣਾਈਆ। ਗਰੀਬਾਂ ਵਿਚ ਗਰੀਬੀ ਵਾਲੀ ਰੀਤ, ਜੁਗ ਚੌਕੜੀ ਚਲੀ ਆਈਆ। ਅੰਦਰੋਂ ਕਾਇਆ ਸਭ ਨੇ ਕਰਨੀ ਠੰਢੀ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਮਨ ਮਨੂਆ ਲੈਣਾ ਜੀਤ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੂੰ ਮੇਰਾ ਮੈਂ ਤੇਰਾ ਗਾਉਣਾ ਗੀਤ, ਸੋਹੰ ਸਚ ਪੜ੍ਹਾਈਆ। ਸਾਚਾ ਦਿਉਹਰਾ ਮੰਦਰ ਮਸੀਤ, ਕਾਇਆ ਕਾਅਬਾ ਨਜ਼ਰੀ ਆਈਆ। ਮੇਲਾ ਹੋਣਾ ਨਾਲ ਹਸਤ ਕੀਟ, ਸ਼ਾਹ ਸੁਲਤਾਨਾਂ ਨਾ ਕੋਇ ਵਡਿਆਈਆ । ਪਿਛਲਾ ਲੇਖਾ ਪਿੱਛੇ ਗਿਆ ਬੀਤ, ਅਗਲਾ ਹੁਕਮ ਚਲੇ ਧੁਰਦਰਗਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਬਾਲਮੀਕ ਕਹੇ ਮੈਂ ਬਟਵਾਰਾ, ਤ੍ਰੇਤਾ ਮੇਰੀ ਦਏ ਗੁਵਾਹੀਆ। ਮੈਂ ਲੇਖਾ ਲਿਖਿਆ ਗੁਪਤ ਜ਼ਾਹਰਾ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਸੰਦੇਸ਼ਾ ਸੁਣਦਾ ਰਿਹਾ ਬਿਨ ਸਰਵਣਾਂ ਆਪਣੇ ਅੰਤਰ ਅੰਤਰ ਕਰਦਾ ਰਿਹਾ ਵਿਚਾਰਾ, ਜਗਤ ਅਕਲ ਬੁੱਧੀ ਨਾ ਕੋਇ ਰਖਾਈਆ। ਧਰਨੀ ਧਰਤ ਧਵਲ ਧੌਲ ਰਾਮ ਰਾਮਾ ਹੋਏ ਉਜਿਆਰਾ, ਰਾਮ ਰਮਈਆ ਰਾਮ ਰਾਮ ਰੂਪ ਪਰਗਟਾਈਆ। ਜਿਸ ਦਾ ਖੇਲ ਚਾਰੋਂ ਕੁੰਟ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਅੰਤ ਕੰਤ ਦੇ ਕੇ ਸਚ ਇਸ਼ਾਰਾ, ਭਗਵੰਤ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਧਾਰ ਆਪ ਸਮਝਾਈਆ। ਧੁਰ ਦੀ ਧਾਰ ਕਹੇ ਮੈਂ ਆਦਿ ਜੁਗਾਦੀ ਸੱਚ, ਪ੍ਰਭ ਦੀ ਸਚ ਵਡਿਆਈਆ । ਲੂੰ ਲੂੰ ਅੰਦਰ ਸਭ ਦੇ ਜਾਵਾਂ ਰਚ, ਰਚਨਾ ਪ੍ਰਭ ਦੀ ਦਿਆਂ ਵਖਾਈਆ। ਮੇਰਾ ਨਾਤਾ ਨਹੀਂ ਨਾਲ ਕਾਇਆ ਮਾਟੀ ਕੱਚ, ਕੰਚਨ ਗੜ੍ਹ ਨਾ ਕੋਇ ਚਤੁਰਾਈਆ। ਸਭ ਦਾ ਸੁਵਾਮੀ ਮਾਲਕ ਇਕੋ ਪਰਮੇਸ਼ਵਰ ਪਤਿ, ਪਾਰਬ੍ਰਹਮ ਅਖਵਾਈਆ। ਜਿਸ ਭਗਤਾਂ ਲੇਖੇ ਲਾਉਣੀ ਰੱਤ, ਰਤਨ ਅਮੋਲਕ ਹੀਰੇ ਆਪ ਪਰਗਟਾਈਆ। ਧਰਮ ਦਾ ਧਰਮ ਦੁਵਾਰ ਖੋਲ੍ਹਣਾ ਹੱਟ, ਵਸਤ ਸਚ ਨਾਮ ਟਿਕਾਈਆ। ਸ਼ਰਅ ਜ਼ੰਜੀਰ ਦੇਣੀ ਕੱਟ, ਕਟਾਕਸ਼ ਇਕੋ ਇਕ ਵਖਾਈਆ। ਦੂਈ ਦੁਵੈਤ ਮੇਟਣਾ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਸ਼ਰਅ ਦੀ ਰਹੇ ਕੋਈ ਨਾ ਵੱਟ, ਵਟਣਾ ਨਾਮ ਵਾਲਾ ਮਲਣਾ ਚਾਈਂ ਚਾਈਂਆ। ਸੋ ਖੇਲ ਕਰੇ ਪ੍ਰਭ ਜੋ ਵਸੇ ਘਟ ਘਟ, ਘਟ ਘਟ ਬੈਠਾ ਸੋਭਾ
ਪਾਈਆ। ਜਿਸ ਦੇ ਨਾਮ ਕਲਮੇ ਰਹੇ ਰਟ, ਰਸਨਾ ਜਿਹਵਾ ਸੋਹਲੇ ਢੋਲੇ ਗਾਈਆ। ਉਹ ਆਤਮ ਸੇਜ ਸੁਹੰਝਣਾ ਸੁਹਾਏ ਖੱਟ, ਖਟੀਆ ਇਕ ਵਡਿਆਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰਾ ਦਏ ਮਿਟਾਈਆ। ਸ਼ਬਦੀ ਸੁਰਤ ਮਾਰ ਕੇ ਸੱਟ, ਸੋਈ ਸੁਵਾਣੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਕਰਨੀ ਕਹੇ ਮੈਂ ਆਦਿ ਜੁਗਾਦਿ ਦੀ ਕਰਨੀ, ਕੁਦਰਤ ਕਾਦਰ ਦਿਤੀ ਵਡਿਆਈਆ। ਮੈਂ ਖੇਲ ਵੇਖਣਾ ਪ੍ਰਭ ਦੀ ਚਰਨੀ, ਚਰਨੀ ਦੀ ਧਾਰ ਸ਼ਹਾਦਤ ਫੋਟੋ ਦਏ ਗੁਵਾਹੀਆ। ਮੇਰਾ ਝਗੜਾ ਨਹੀਂ ਵਰਨੀ ਬਰਨੀ, ਜ਼ਾਤ ਪਾਤ ਨਾ ਵੰਡ ਵੰਡਾਈਆ। ਮੈਂ ਚਾਹੁੰਦੀ ਇਕੋ ਮਾਰਗ ਹੋਵੇ ਉਤੇ ਧਰਨੀ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਪੁਰਖ ਅਕਾਲ ਦੀ ਪੌੜੀ ਸਭ ਨੇ ਚੜ੍ਹਨੀ, ਰਾਮ ਰਾਮਾ ਰੰਗ ਰੰਗਾਈਆ। ਕੂੜੀ ਕਿਰਿਆ ਜਗਤ ਜਹਾਨ ਵਿਚੋਂ ਹੜ੍ਹਨੀ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪਣੇ ਹੱਥ ਰਖਾਈਆ।
ਕੂੜੀ ਕਿਰਿਆ ਕਹੇ ਮੇਰਾ ਕਲਜੁਗ ਨਾਤਾ, ਸਚ ਸਚ ਸੁਣਾਈਆ। ਕਲਜੁਗ ਕਹੇ ਮੇਰਾ ਨਾਤਾ ਨਾਲ ਪੁਰਖ ਬਿਧਾਤਾ, ਜੋ ਬਿਦਨਾ ਦਾ ਮਾਲਕ ਅਗੰਮ ਅਥਾਹੀਆ। ਜਿਸ ਮੇਰਾ ਵਕਤ ਸੁਹੰਝਣਾ ਦੀਨ ਦੁਨੀ ਕੀਤਾ ਅੰਧੇਰੀ ਰਾਤਾ, ਸਾਚਾ ਚੰਦ ਨਾ ਕਿੋੲ ਚਮਕਾਈਆ। ਝਗੜਾ ਪਾ ਕੇ ਦੀਨ ਮਜ਼੍ਹਬ ਜ਼ਾਤਾ ਪਾਤਾ, ਮਾਣਸ ਮਾਨਵ ਦਿਤੇ ਟਕਰਾਈਆ। ਆਪਣੇ ਹੁਕਮ ਦਾ ਰੱਖ ਕੇ ਡੂੰਘਾ ਖਾਤਾ, ਭੇਵ ਅਭੇਦ ਦਿਤਾ ਛੁਪਾਈਆ। ਮੈਂ ਸਚ ਸੰਦੇਸ਼ਾ ਦੇਵਾਂ ਦੀਪ ਸਾਤਾ, ਨਵ ਖੰਡ ਖੰਡ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਨਵ ਸਤ ਕਹਿਣ ਸਾਡਾ ਰੂਪ ਅਨੂਪ ਅਪਾਰਾ, ਪ੍ਰਭ ਦਿਤੀ ਮਾਣ ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਸਾਡਾ ਲਹਿਣਾ ਦੇਣਾ ਨਾਲ ਤੇਈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੰਢ ਪੁਵਾਈਆ। ਸਾਡਾ ਖੇਲ ਸੰਗ ਹਜ਼ਰਤ ਈਸਾ ਮੂਸਾ ਮੁਹੰਮਦ ਯਾਰਾ, ਮਿਹਰਵਾਨ ਮਹਿਬਾਨ ਬੀਦੋ ਆਪਣਾ ਖੇਲ ਸਮਝਾਈਆ। ਸਾਡਾ ਲਹਿਣਾ ਦੇਣਾ ਨਾਨਕ ਨਿਰਗੁਣ ਸਰਗੁਣ ਗੋਬਿੰਦ ਧਾਰ ਅਪਾਰਾ, ਅਪਰੰਪਰ ਦਏ ਵਡਿਆਈਆ। ਸਾਡਾ ਮੀਤ ਸਾਜਣ ਭਗਤ ਸੁਹੇਲਾ ਜੋ ਭਗਵਨ ਹੋਏ ਪਿਆਰਾ, ਧਰਮ ਦੀ ਧਾਰ ਵਿਚ ਸਮਾਈਆ। ਨੌ ਖੰਡ ਕਹਿਣ ਸਤ ਦੀਪ ਅਸੀਂ ਉਸ ਪ੍ਰਭੂ ਦਾ ਬੋਲੀਏ ਜੈਕਾਰਾ, ਜੋ ਆਦਿ ਜੁਗਾਦਿ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ। ਸੱਤ ਦੀਪ ਕਹਿਣ ਸਾਡੀ ਧਰਨੀ ਧਰਤ ਧਵਲ ਅਪਾਰ, ਅਪਰੰਪਰ ਦਏ ਵਡਿਆਈਆ। ਸਾਡੀ ਨਮੋ ਨਮੋ ਨਿਮਸਕਾਰ, ਨਿਵ ਨਿਵ ਸੀਸ ਝੁਕਾਈਆ । ਧੰਨਭਾਗ ਜੇ ਧੁਰ ਦਾ ਹੁਕਮ ਚਲੇ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਖ਼ੁਸ਼ੀ ਮਨਾਈਆ। ਮਾਨਵ ਜ਼ਾਤੀ ਇਕ ਹੋਏ ਪਿਆਰ, ਆਤਮ ਪਰਮਾਤਮ ਮਿਲਕੇ ਵੱਜੇ ਵਧਾਈਆ। ਜੋ ਭਗਤ ਸੰਤ ਸੂਫੀ ਸੰਦੇਸ਼ਾ ਦੇ ਕੇ ਗਏ ਆਪਣੀ ਵਾਰ, ਪੂਰਬ ਲੇਖੇ ਨਾਲ ਮਿਲਾਈਆ। ਭਗਤਾਂ ਦਾ ਗ੍ਰਹਿ ਹੋਵੇ ਭਗਤ ਦੁਵਾਰ, ਭਗਵਨ ਮਿਲ ਕੇ ਵੱਜੇ ਵਧਾਈਆ। ਸ਼ਰਅ ਦਾ ਹੋਵੇ ਨਾ ਕੋਇ ਸਿਕਦਾਰ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਇਕੋ ਨੂਰ ਜੋਤ ਉਜਿਆਰ, ਨੂਰ ਨੁਰਾਨਾ ਨਜ਼ਰੀ ਆਈਆ। ਇਕੋ ਸ਼ਬਦ ਹੋਵੇ ਧੁਨਕਾਰ, ਅਨਹਦ ਨਾਦੀ ਨਾਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਖਿਲਾਈਆ।
ਧਰਨੀ ਕਹੇ ਮੈਂ ਆਦਿ ਜੁਗਾਦੀ ਧਵਲ, ਧਰਮ ਨਾਲ ਸਮਝਾਈਆ। ਮੇਰਾ ਮਾਲਕ ਪੁਰਖ ਅਕਾਲਾ ਨੂਰ ਅਲਾਹੀ ਇਕੋ ਅਵਲ, ਆਲਮੀਨ ਇਕ ਅਖਵਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਰਾਮ ਰਾਮਾ ਨਾਲ ਕ੍ਰਿਸ਼ਨ ਕਾਹਨ ਸਵਲ, ਸਾਂਵਰੀਆ ਆਪਣਾ ਰੰਗ ਰੰਗਾਈਆ। ਜਿਸ ਗੋਬਿੰਦ ਧਾਰ ਛਕਾਈ ਪਵਲ, ਅੰਮ੍ਰਿਤ ਰਸ ਬਿਨ ਰਸਨਾ ਰਸ ਚਖਾਈਆ। ਤੂੰ ਭਗਤ ਸੁਹੇਲੇ ਪਰਗਟਾਏ ਆਪਣੇ ਕਵਲ, ਕਮਲਾਪਾਤੀ
ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਵਕਤ ਸੁਹੰਞਣਾ ਆਇਆ ਨੌ ਮਾਘ, ਖ਼ੁਸ਼ੀਆਂ ਢੋਲੇ ਗਾਈਆ। ਮੇਰੇ ਅੰਤਰ ਉਪਜਿਆ ਇਕ ਵੈਰਾਗ, ਵੈਰੀ ਕੂੜੇ ਬਾਹਰ ਕਢਾਈਆ। ਜਨ ਭਗਤੋ ਦੁਰਮਤ ਮੈਲ ਧੋਵੋ ਦਾਗ਼, ਪਾਪ ਰਹੇ ਨਾ ਰਾਈਆ । ਕਾਇਆ ਮੰਦਰ ਦੀਪਕ ਜੋਤ ਵੇਖਣਾ ਚਿਰਾਗ, ਜੋਤੀ ਜਾਤਾ ਕਰੇ ਰੁਸ਼ਨਾਈਆ । ਨੌ ਖੰਡ ਪ੍ਰਿਥਮੀ ਚਾਰ ਕੁੰਟ ਦਹਿ ਦਿਸ਼ਾ ਚਾਰੇ ਲਿਖਾਰੀਉ ਲਿਖੋ ਲੱਗਣੀ ਆਗ, ਅਗਨੀ ਸਕੇ ਨਾ ਕੋਇ ਬੁਝਾਈਆ। ਸ਼ਾਹ ਸੁਲਤਾਨਾਂ ਰਈਅਤ ਹਕੂਮਤਾਂ ਜਾਣੀਆਂ ਤਿਆਗ, ਤ੍ਰੈਗੁਣ ਅਤੀਤਾ ਆਪਣਾ ਹੁਕਮ ਸੁਣਾਈਆ। ਕਿਸੇ ਦੀ ਪੁੱਛੇ ਕੋਈ ਨਾ ਵਾਤ, ਸੰਗੀ ਸੰਗ ਨਾ ਕੋਇ ਬਣਾਈਆ। ਸੱਤਾਂ ਦੀਪਾਂ ਹੋਏ ਅੰਧੇਰੀ ਰਾਤ, ਚਾਰੋ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ।
ਧਰਨੀ ਕਹੇ ਲਿਖਾਰੀਓ ਤੁਹਾਡਾ ਦਿਸੇ ਗਾਨਾ ਬੱਧਾ ਮਹਿੰਦੀ ਤੰਦਾ, ਸੰਗ ਮੁਹੰਮਦ ਚਾਰ ਯਾਰ ਰਲਾਈਆ। ਇਹ ਲੇਖਾ ਕਿਸੇ ਨਹੀਂ ਸੰਧਾ, ਅਕਲ ਬੁੱਧੀ ਸਮਝ ਕੋਇ ਨਾ ਪਾਈਆ। ਜਗਤ ਜਹਾਨ ਨੌਜੁਵਾਨ ਕਰਮ ਕਾਂਡ ਵਿਚ ਅੰਧਾ, ਨਿਝ ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਕਲਜੁਗ ਆਪਣੀ ਧਾਰ ਵਿਚੋਂ ਲੰਘਾ, ਭੱਜਾ ਚਾਈਂ ਚਾਈਂਆ। ਅੰਤਮ ਸਭ ਦਾ ਹਾਲ ਹੋਣਾ ਮੰਦਾ, ਮੰਦਭਾਗ ਦਿਸੇ ਲੋਕਾਈਆ। ਸਦੀ ਚੌਧਵੀਂ ਅੰਤਮ ਹੋਇਆ ਕੰਢਾ, ਕੰਢੀ ਘਾਟ ਸਾਰੇ ਬੈਠੇ ਧਿਆਨ ਲਗਾਈਆ। ਜੋ ਵੇਦ ਵਿਆਸੇ ਪਾਈਆਂ ਵੰਡਾ, ਚਾਰ ਲੱਖ ਸਤਾਰਾਂ ਹਜ਼ਾਰ ਸਲੋਕ ਅਠਾਰਾਂ ਪਰਾਣ ਦੇਣ ਗੁਵਾਹੀਆ। ਕਿਹੜੀ ਖੇਲ ਖੇਲੇ ਬ੍ਰਹਿਮਣ ਗੌੜ ਨੂਰੀ ਧਾਰ ਹੋ ਕੇ ਪੰਡਾ, ਪਾਰਬ੍ਰਹਮ ਭੇਵ ਭੇਵ ਆਪ ਸਮਝਾਈਆ। ਸ਼ਬਦੀ ਧਾਰ ਚਮਕੇ ਚੰਡ ਪਰਚੰਡਾ, ਜਗਤ ਜਹਾਨ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਧਰਨੀ ਕਹੇ ਮੈਂ ਖ਼ੁਸ਼ੀਆਂ ਗਾਵਾਂ ਢੋਲੇ, ਪ੍ਰਭ ਨੂੰ ਸੀਸ ਨਿਵਾਈਆ। ਸ਼ਬਦੀ ਧਾਰ ਜੋ ਸ਼ਬਦ ਅਗੰਮੀ ਬੋਲੇ, ਅਨਬੋਲਤ ਰਾਗ ਸੁਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰੂ ਧਰਮ ਧਾਰ ਦੇ ਤੋਲੇ, ਨਾਮ ਕੰਡੇ ਹੱਥ ਉਠਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਵਾਲੇ ਹੱਟ ਖੋਲ੍ਹੇ, ਚਾਰ ਕੁੰਟ ਦਿਤੀ ਵਰਤਾਈਆ। ਜਿਸ ਦੇ ਲੇਖੇ ਵਿਚ ਲਹਿਣੇ ਦੇਣੇ ਸਭ ਦੇ ਕੋਲੇ, ਕੌਲ ਇਕਰਾਰ ਨਾਲ ਬਣਾਈਆ। ਉਹ ਵੇਖੇ ਧਾਰ ਉਪਰ ਧੌਲੇ, ਧਰਮ ਧਾਰ ਨਾਲ ਜਣਾਈਆ । ਜਿਸ ਨੇ ਸਚ ਦੁਵਾਰੇ ਖੋਲ੍ਹੇ, ਖਾਲਕ ਖਲਕ ਖਲਕ ਸਮਝਾਈਆ। ਨਵ ਸਤ ਤੱਕਣੇ ਰੌਲੇ, ਸਾਂਤਕ ਸਤਿ ਨਾ ਕੋਇ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਮੈਂ ਚਾਰੋਂ ਕੁੰਟ ਮਾਰਾਂ ਧਿਆਨ, ਬਿਨ ਨੈਣਾਂ ਨੈਣ ਖੁਲ੍ਹਾਈਆ। ਉਹ ਵੇਖੋ ਪੰਡਤ ਨਾਰਦ ਆਉਂਦਾ ਬਿਨਾ ਰਸਨਾ ਤੋਂ ਦਏ ਬਿਆਨ, ਬਿਨ ਜਿਹਵਾ ਜਿਹਵਾ ਰਿਹਾ ਦ੍ਰਿੜਾਈਆ। ਉਠ ਵੇਖ ਕੀ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਸ ਸਤ ਦੀਪ ਹੁਕਮ ਚਲਾਇਆ ਤੇ ਵਰਤਣਾ ਵਿਚ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲਹਿੰਦੀ ਦਿਸ਼ਾ ਅੱਖ ਪੁੱਟ ਲੈ ਤੇ ਨਾਲ ਸੁਣ ਲੈ ਕਾਨ, ਬਿਨ ਕੰਨਾਂ ਦਿਆਂ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਮੈਂ ਨਾਰਦ ਕੀ ਦੱਸਾਂ, ਸਚ ਸਚ ਜਣਾਈਆ। ਮੈਂ ਦੀਨ ਦੁਨੀ ਨੂੰ ਵੇਖ ਵੇਖ ਹੱਸਾਂ, ਜੋ ਮੇਰੇ ਉਤੇ ਸੋਭਾ ਪਾਈਆ। ਕਿਸੇ ਦੇ ਅੰਦਰ ਰਿਹਾ ਨਹੀਂ ਪ੍ਰਭੂ ਦੇ ਪਿਆਰ ਦਾ ਰਸਾ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਮੈਂ ਦੂਰ ਦੁਰਾਡੀ ਜਗਤ ਜਗਿਆਸੂਆਂ ਕੋਲੋਂ ਨੱਸਾਂ, ਭੱਜਾਂ ਵਾਹੋ ਦਾਹੀਆ। ਮੈਨੂੰ ਐਂ ਜਾਪਦਾ ਪ੍ਰਭੂ ਦਾ ਭਗਤ ਕੋਈ ਵਿਰਲਾ ਕੋਟਾਂ ਵਿਚੋਂ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ।
ਪਰ ਯਾਦ ਕਰ ਲੈ ਨਾਰਦਾ ਸ੍ਰਿਸ਼ਟੀ ਐਂ ਸੜਨੀ ਜਿਵੇਂ ਸੜਦਾ ਪੁਤਲਾ ਕੱਖਾਂ, ਚਾਰੋਂ ਕੁੰਟ ਵੇਖਣਾ ਥਾਉਂ ਥਾਈਂਆ। ਕਲਜੁਗ ਖੇਲ ਹੋਣਾ ਵਾਂਗ ਬਾਜ਼ੀਗਰ ਨਟਾਂ, ਨਟੂਆ ਹੋ ਕੇ ਆਪਣਾ ਸਵਾਂਗ ਵਰਤਾਈਆ। ਮੈਂ ਅੰਤ ਇਕ ਪ੍ਰਭੂ ਤੇ ਆਪਣੀ ਆਸਾ ਸੱਟਾਂ, ਦੂਸਰ ਓਟ ਨਾ ਕੋਇ ਤਕਾਈਆ। ਜਿਸ ਦੀਨ ਮਜ਼੍ਹਬ ਦੀਆਂ ਮੇਟਣੀਆਂ ਵੱਟਾਂ, ਝਗੜੇ ਨਾਮ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੈਂ ਵੀ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਕਲਜੁਗ ਕੂੜ ਦਿਸੇ ਪ੍ਰਧਾਨ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸ਼ਰਅ ਰੂਪ ਬਣੀ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਇਨਸਾਨ ਦਾ ਵੈਰੀ ਬਣਿਆ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਪਰ ਯਾਦ ਕਰ ਲੈ ਜੋ ਸਈਆ ਨੂੰ ਸੰਦੇਸ਼ਾ ਦਿਤਾ ਰਾਮ, ਬਨਵਾਸੀ ਆਪਣਾ ਹੁਕਮ ਸੁਣਾਈਆ। ਕਲਜੁਗ ਕੂੜ ਕੂੜਿਆਰ ਹੋਣਾ ਜਗਤ ਜਹਾਨ, ਨਵ ਸਤ ਆਪਣਾ ਰੰਗ ਰੰਗਾਈਆ। ਜੋ ਅਰਜਨ ਨੂੰ ਗੀਤਾ ਲਿਖਣ ਲੱਗਿਆਂ ਦੱਸਿਆ ਕਾਹਨ, ਘਨਈਆ ਧੁਰ ਦਾ ਹੁਕਮ ਦ੍ਰਿੜਾਈਆ। ਕਲਜੁਗ ਅੰਤ ਪ੍ਰਭੂ ਦੀ ਕਰੇ ਕੋਇ ਨਾ ਪਹਿਚਾਨ, ਭਗਵਨ ਰੰਗ ਨਾ ਕੋਇ ਸਮਾਈਆ। ਨੌ ਖੰਡ ਪ੍ਰਿਥਮੀ ਹੋਵੇ ਪਰੇਸ਼ਾਨ, ਪਰੇਸ਼ਾਨੀ ਵਿਚ ਦੁਹਾਈਆ। ਅੰਤਰ ਆਤਮ ਉਪਜੇ ਨਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਘਰ ਸੁਵਾਮੀ ਠਾਕਰ ਮਿਲੇ ਕਿਸੇ ਨਾ ਆਣ, ਤਨ ਮੰਦਰ ਵੱਜੇ ਨਾ ਕੋਇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਆਪ ਬਣਾਈਆ।
ਨਾਰਦ ਕਹੇ ਧਰਨੀਏ ਮੈਂ ਹੋਰ ਕੁੱਛ ਤੱਕਾਂ, ਚਾਰੋਂ ਕੁੰਟ ਧਿਆਨ ਲਗਾਈਆ । ਉਹ ਵੇਖ ਲੈ ਤੀਜੇ ਸਾਲ ਨੂੰ ਝਗੜਾ ਪੈਣਾ ਵਿਚ ਮਦੀਨਾ ਮੱਕਾ, ਕਾਅਬੇ ਆਪਣਾ ਹਾਲ ਦ੍ਰਿੜਾਈਆ। ਫੇਰ ਲਹਿਣਾ ਦੇਣਾ ਹੋਣਾ ਨਾਲ ਬੂਰਾ ਕੱਕਾ, ਹਜ਼ਰਤ ਈਸਾ ਦੇਵਣਹਾਰ ਸ਼ਹਾਦਤ ਨਾਲ ਗੁਵਾਹੀਆ। ਨੌ ਖੰਡ ਪ੍ਰਿਥਮੀ ਰਸ਼ੀਆ ਨਾਲ ਅਮਰੀਕਾ ਲੱਗਣਾ ਧੱਕਾ, ਅੱਗੇ ਹੋ ਨਾ ਕੋਇ ਅਟਕਾਈਆ । ਦੀਨ ਦੁਨੀ ਦੀ ਕੀਮਤ ਰਹਿਣੀ ਨਹੀਂ ਕੋਈ ਟਕਾ, ਸ਼ਾਹ ਸੁਲਤਾਨ ਰਾਜ ਰਾਜਾਨ ਮਾਇਆਧਾਰੀ ਮਿੱਟੀ ਖਾਕ ਵਿਚ ਰੁਲਾਈਆ। ਇਕੋ ਧਰਮ ਦੀ ਧਾਰ ਪ੍ਰਭੂ ਦੇ ਨਾਮ ਦੀ ਹੋਣੀ ਸਤ੍ਹਾ, ਜਿਸ ਨੂੰ ਸਤਿਗੁਰ ਸ਼ਬਦ ਮੰਨੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸੰਗ ਆਪ ਬਣਾਈਆ। ਧਰਨੀ ਕਹੇ ਨਾਰਦ ਜੀ ਮੈਂ ਵੀ ਚੁੱਕਿਆ ਭਾਰ, ਨਵ ਖੰਡ ਚੁਰਾਸੀ ਲੱਖ ਆਪਣੇ ਉਤੇ ਟਿਕਾਈਆ। ਮੇਰੀ ਦਿਵਸ ਰੈਣ ਪੁਕਾਰ, ਕੂਕ ਕੂਕ ਸੁਣਾਈਆ । ਮੇਰੇ ਪ੍ਰੀਤਮ ਪਿਆਰੇ ਪਾ ਸਾਰ, ਪਰਮ ਪੁਰਖ ਹੋਣਾ ਆਪ ਸਹਾਈਆ। ਚਾਰੋ ਕੁੰਟ ਹੋਈ ਅੰਧੇਰੀ ਰਾਤ, ਤੇਰਾ ਨੂਰੀ ਚੰਦ ਨਾ ਕੋਇ ਚਮਕਾਈਆ। ਤੇਰੇ ਨਾਮ ਕਲਮਿਆਂ ਵਾਲੀ ਖਾਰ, ਦੀਨ ਮਜ਼੍ਹਬ ਕਰੇ ਲੜਾਈਆ। ਤੂੰ ਆਤਮ ਪਰਮਾਤਮ ਨੂਰ ਉਜਿਆਰ, ਨੂਰ ਨੁਰਾਨਾ ਇਕ ਅਖਵਾਈਆ। ਕਲਜੁਗ ਮੇਟ ਦੇ ਧੂੰਆਂਧਾਰ, ਧਰਮ ਦੀ ਧਾਰ ਇਕ ਸਮਝਾਈਆ। ਇਕੋ ਤੇਰਾ ਨਾਮ ਹੋਵੇ ਜੈਕਾਰ, ਇਕੋ ਤੇਰੀ ਸਿਫਤ ਸਲਾਹੀਆ। ਇਕੋ ਤੇਰਾ ਮੰਦਰ ਹੋਵੇ ਦੁਵਾਰ, ਸ਼ਿਵਦੁਵਾਲਾ ਮਠ ਗੁਰੂ ਦੁਵਾਰ ਇਕ ਵਖਾਈਆ। ਇਕੋ ਸ਼ਬਦ ਹੋਵੇ ਧੁਨਕਾਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵੱਜਦੀ ਰਹੇ ਵਧਾਈਆ। ਇਕੋ ਤੇਰੀ ਹੋਵੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸਾਰੇ ਸੀਸ ਝੁਕਾਈਆ। ਤੂੰ ਸ਼ਾਹੋ ਭੂਪ ਸਿਕਦਾਰ, ਬ੍ਰਹਿਮੰਡ ਖੰਡ ਪੁਰੀ ਲੋਅ ਤੇਰੀ ਵੱਜੇ ਵਧਾਈਆ। ਧਰਨੀ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਨਿਵ ਨਿਵ ਤੇਰੇ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਰਖਾਈਆ।
ਨਾਰਦ ਕਹੇ ਧਰਨੀਏ ਪਰਮ ਪੁਰਖ ਬੜਾ ਚਲਾਕ, ਮੈਂ ਜੁਗ ਚੌਕੜੀ ਵੇਖ ਵਖਾਈਆ। ਨੌ ਸੌ ਚੁਰਾਨਵੇ
ਚੌਕੜੀ ਜੁਗ ਬੀਤੇ ਸਭ ਨੂੰ ਕਰਦਾ ਰਿਹਾ ਖਾਕ, ਮਾਟੀ ਖਾਕ ਵਿਚ ਰੁਲਾਈਆ। ਕੋਟਾਂ ਵਿਚੋਂ ਜਨ ਭਗਤਾਂ ਖੋਲ੍ਹਦਾ ਰਿਹਾ ਤਾਕ, ਬਜ਼ਰ ਕਪਾਟੀ ਪੜਦਾ ਆਪ ਉਠਾਈਆ। ਆਪਣਾ ਦੱਸਦਾ ਰਿਹਾ ਸ਼ਬਦ ਅਗੰਮੀ ਵਾਕ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਸਚ ਪ੍ਰੀਤੀ ਜੋੜਦਾ ਰਿਹਾ ਨਾਤ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ । ਸੋ ਅੰਤ ਪੁੱਛਣਹਾਰਾ ਵਾਤ, ਜੁਗ ਚੌਕੜੀ ਇਸ ਦੇ ਹੁਕਮ ਅੰਦਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।
ਧਰਨੀ ਕਹੇ ਨਾਰਦ ਜੀ ਮੈਂ ਉਸੇ ਨੂੰ ਟੇਕਾਂ ਮੱਥਾ, ਜੋ ਮਾਲਕ ਧੁਰਦਰਗਾਹੀਆ । ਜਿਸ ਦੇ ਗੁਰ ਅਵਤਾਰ ਪੈਗ਼ੰਬਰ ਸੱਥਰ ਲੱਥਾ, ਯਾਰੜਾ ਸੇਜ ਹੰਢਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸ਼ਤਰ ਕਰਦੇ ਕਥਾ, ਵੇਦ ਪੁਰਾਨ ਅੰਜ਼ੀਲ ਕੁਰਾਨ ਬਾਈਬਲ ਤੁਰੈਤ ਗੀਤਾ ਗੁਰੂ ਗ੍ਰੰਥ ਢੋਲੇ ਸੋਹਲੇ ਰਾਗ ਸੁਣਾਈਆ। ਉਸ ਦਾ ਖੇਲ ਵੇਖਣਾ ਯਥਾਰਥ ਯਥਾ, ਜੋ ਯਦੀ ਆਪਣਾ ਹੁਕਮ ਵਰਤਾਈਆ। ਜਿਸ ਦਾ ਸ਼ਬਦੀ ਧਾਰ ਦਾ ਅਗੰਮੀ ਇਕੋ ਭੱਥਾ, ਤੀਰ ਤਰਕਸ਼ ਕਮਾਨ ਹੱਥ ਨਾ ਕੋਇ ਉਠਾਈਆ। ਉਹਦਾ ਯੁੱਧ ਬਿਨਾ ਤਨ ਵਜੂਦ ਹੱਥਾਂ, ਹੁਕਮੀ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਨੂਰ ਅਲਾਹੀਆ।
ਨਾਰਦ ਕਹੇ ਧਰਨੀਏ ਉਹ ਮਾਲਕ ਪਰਮ ਪੁਰਖ ਅਪਾਰ, ਪਰਮਾਤਮ ਇਕ ਅਖਵਾਈਆ। ਜਿਸ ਜੁਗ ਚੌਕੜੀ ਖੇਲਿਆ ਖੇਲ ਵਿਚ ਸੰਸਾਰ, ਸਤਿਗੁਰ ਸ਼ਬਦ ਨਾਲ ਵਡਿਆਈਆ। ਅਵਤਾਰ ਪੈਗ਼ੰਬਰ ਗੁਰੂਆਂ ਦਿਤਾ ਅਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਨਿਰਅਖਰ ਧਾਰ ਵਿਚੋਂ ਅੱਖਰ ਦਿਤੇ ਉਚਾਰ, ਜਗਤ ਸ਼ਾਸ਼ਤਰ ਦੇਣ ਗੁਵਾਹੀਆ। ਜਿਸ ਨੇ ਮੰਦਰ ਮਸਜਿਦ ਸ਼ਿਵਦੁਵਾਲੇ ਮੱਠ ਬਣਾਏ ਗੁਰੂਦੁਵਾਰ, ਚਰਚਾਂ ਦਿਤੀ ਵਡਿਆਈਆ। ਦੀਨਾਂ ਮਜ਼੍ਹਬਾਂ ਦੱਸ ਨਾਮ ਜੈਕਾਰ, ਸ਼ਰਅ ਦਾ ਰੰਗ ਦਿਤਾ ਰੰਗਾਈਆ। ਝਗੜਿਆਂ ਵਿਚ ਖੇਲ ਕੀਤਾ ਵਾਰੋ ਵਾਰ, ਵਾਰਤਾ ਪਿਛਲੀ ਦਏ ਗੁਵਾਹੀਆ। ਸੋ ਪੁਰਖ ਅਕਾਲਾ ਦੀਨ ਦਿਆਲ ਆਦਿ ਜੁਗਾਦੀ ਪਰਮ ਪੁਰਖ ਪਰਵਰਦਿਗਾਰ, ਰਾਮ ਰਾਮਾ ਕਾਹਨ ਕਾਹਨਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਸਮਝਾਈਆ। ਧਰਨੀ ਕਹੇ ਮੇਰਾ ਵਕਤ ਆਇਆ ਸੁਹੰਝਣਾ, ਸੋਹਣੀ ਮਿਲੀ ਵਡਿਆਈਆ । ਕਿਰਪਾ ਕਰੇ ਆਦਿ ਨਿਰੰਜਣਾ, ਆਦਿ ਪੁਰਖ ਦਇਆ ਕਮਾਈਆ। ਜਿਸ ਨੂੰ ਕਹਿੰਦੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਲੰਘਾਈਆ। ਉਹ ਭਗਤਾਂ ਪਾਵੇ ਨਾਮ ਦਾ ਅੰਞਣਾ, ਨਿਝ ਨੇਤਰ ਨੈਣ ਅੱਖ ਖੁਲ੍ਹਾਈਆ। ਜਿਸ ਦੇ ਹੁਕਮ ਵਿਚ ਜਗਤ ਜਹਾਨ ਵੰਞਣਾ, ਭੱਜੇ ਵਾਹੋ ਦਾਹੀਆ। ਜਿਸ ਸਭ ਦਾ ਪੜਦਾ ਕੱਜਣਾ, ਸਿਰ ਸਿਰ ਆਪਣਾ ਹੱਥ ਟਿਕਾਈਆ। ਜਿਸ ਦਾ ਨਾਮ ਡੰਕਾ ਵੱਜਣਾ, ਚਾਰੋ ਕੁੰਟ ਕਰੇ ਸ਼ਨਵਾਈਆ। ਉਹ ਝਗੜਾ ਮੇਟੇ ਦੀਨ ਦੁਨੀ ਕਾਇਆ ਬਦਨਾ, ਜਿਸਮ ਜ਼ਮੀਰ ਵਿਚੋਂ ਆਪ ਸਮਝਾਈਆ । ਸੋ ਸਾਹਿਬ ਸੂਰਾ ਸਰਬੰਗਣਾ, ਹਰਿ ਕਰਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਧਰਨੀ ਕਹੇ ਮੇਰਾ ਕਵਣ ਵਕਤ ਸੰਭਾਲੇ, ਸੰਬਲ ਬੈਠਾ ਨਜ਼ਰ ਕਿਸੇ ਨਾ ਆਈਆ। ਜੋ ਲੇਖਾ ਜਾਣੇ ਸ਼ਾਹ ਕੰਗਾਲੇ, ਗਰੀਬ ਗਰੀਬਾਂ ਵੇਖ ਵਖਾਈਆ । ਜਿਸ ਦਾ ਨਾਮ ਸੱਚਾ ਧਨ ਮਾਲੇ, ਧਨ ਦੌਲਤ ਕੰਮ ਕਿਸੇ ਨਾ ਆਈਆ । ਜੋ ਭਾਗ ਲਗਾਏ ਸਾਚੇ ਡਾਲੇ, ਪੱਤ ਟਹਿਣੀ ਆਪ ਮਹਿਕਾਈਆ। ਮੇਰੇ ਧੋਏ ਦਾਗ਼ ਕਾਲੇ, ਦੁਰਮਤ ਰਹੇ ਨਾ ਰਾਈਆ। ਅੰਮ੍ਰਿਤ ਧਾਰ ਅੰਦਰੋਂ ਉਛਾਲੇ, ਸਵਾ ਸੇਰ ਪਾਣੀ ਲਿਖਾਰੀਆਂ ਦਏ ਗੁਵਾਹੀਆ। ਪੰਜ ਪੰਜ ਸ਼ਹਾਦਤ ਦੇਣ ਭਗਤਾਂ ਦੇ ਭਾਲੇ, ਭਾਂਡਾ ਭਰਮ ਭੰਨਾਈਆ। ਆਤਮ ਧਾਰ ਵਸੇ ਨਾਲੇ, ਪਰਮਾਤਮ ਵਿਛੜ ਕਦੇ ਨਾ ਜਾਈਆ। ਜਿਸ ਦੇ ਪਿੱਛੇ ਭਗਤ ਸੁਹੇਲੇ ਜੁਗ ਜੁਗ ਘਾਲਣਾ ਰਹੇ ਘਾਲੇ, ਰਵਦਾਸ ਰਵੀਦਾਸ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਆਪ ਦਰਸਾਈਆ।
ਧਰਨੀ ਕਹੇ ਮੈਂ ਕੂਕ ਕਹਾਂ ਪੁਕਾਰ, ਦੋ ਜਹਾਨਾ ਦਿਆਂ ਸੁਣਾਈਆ। ਸਭ ਦਾ ਇਕੋ ਮਿੱਤਰ ਮੁਰਾਰ, ਪਰਮ
ਪੁਰਖ ਇਕ ਅਖਵਾਈਆ। ਜਿਸ ਨੇ ਬਾਲਮੀਕ ਦਿਤਾ ਤਾਰ, ਬਟਵਾਰਾ ਆਪਣੇ ਰੰਗ ਰੰਗਾਈਆ। ਡਾਕੇ
ਮਾਰਦਾ ਵਿਚ ਸੰਸਾਰ, ਸਚ ਲੁਟੇਰਾ ਇਕ ਅਖਵਾਈਆ। ਜਿਸ ਦੀ ਦੱਛਣਾ ਰਾਮ ਦੇ ਲੇਖੇ ਸਾਢੇ ਤਿੰਨ
ਹਾਰ, ਕਲਜੁਗ ਲਹਿਣਾ ਪੂਰ ਕਰਾਈਆ। ਗਊ ਪਾਲ ਗੋਪਾਲ ਕਾਹਨ ਕ੍ਰਿਸ਼ਨ ਵੇਖੇ ਨੈਣ ਮੁੰਧਾਰ,
ਨੈਣ ਮੂੰਦ ਦਇਆ ਕਮਾਈਆ। ਈਸਾ ਕਹੇ ਮੇਰਾ ਲੇਖਾ ਨਾਲ ਪਰਵਰਦਿਗਾਰ, ਜੋ ਯਾਰ ਯਾਰਾ ਅਗੰਮ
ਅਥਾਹੀਆ। ਮੁਹੰਮਦ ਕਹੇ ਮੈਂ ਉਸ ਦਾ ਕਰਾਂ ਇਜ਼ਹਾਰ, ਜੋ ਸਿਫ਼ਤਾਂ ਦਾ ਮਾਲਕ ਸਿਫ਼ਤ ਸਲਾਹੀਆ।
ਨਾਨਕ ਕਹੇ ਮੈਂ ਉਸ ਦੀ ਵਜਾਵਾਂ ਸਿਤਾਰ, ਜੋ ਸੁੱਤਿਆਂ ਲਏ ਜਗਾਈਆ। ਜਨ ਭਗਤੋ ਇਹ ਸਾਰੀ
ਸ਼੍ਰਿਸ਼ਟੀ ਦਾ ਸਤਿਜੁਗ ਵਿਚ ਹੋਵੇਗਾ ਭਗਤ ਦੁਵਾਰ, ਅੱਜ ਦਾ ਲੇਖਾ ਇਸ ਦੀ ਦਏ ਗੁਵਾਹੀਆ। ਦਰਸ਼ਨ
ਸਿੰਘ ਦੀ ਪੁੱਠੀ ਦਿਸੇ ਤਲਵਾਰ, ਢਾਲ ਆਪਣਾ ਰੂਪ ਦਰਸਾਈਆ। ਖਾਲੀ ਗਿਲਾਸ ਕਹੇ ਚਾਰੋਂ ਕੁੰਟ
ਹੋਣੀ ਹਾਹਾਕਾਰ, ਫਲ ਕਹਿਣ ਫਲ ਹੱਥ ਕਿਸੇ ਨਾ ਆਈਆ। ਨੇਤਰ ਰੋਵੇ ਨਾਰੀ ਨਾਰ, ਬਿਨ ਹੰਝੂਆਂ
ਹੰਝੂ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ,
ਧੁਰ ਮਾਲਕ ਦਇਆ ਕਮਾਈਆ।
ਨਾਰਦ ਕਹੇ ਧਰਨੀਏ ਵੇਖ ਲੈ ਭਗਤਾਂ ਨੇ ਦੋਵੇਂ ਰੰਗੇ ਹੋਏ ਗੁੱਟ, ਲਾਲ ਆਪਣਾ ਰੰਗ ਵਖਾਈਆ। ਇਕ
ਵਾਰ ਪ੍ਰਭ ਨਾਲੋਂ ਸਭ ਦੀ ਪ੍ਰੀਤੀ ਜਾਣੀ ਤੁੱਟ, ਟੁੱਟਿਆਂ ਫੇਰ ਪ੍ਰਭੂ ਜੁੜਾਈਆ। ਨੌ ਖੰਡ ਪ੍ਰਿਥਮੀ ਪੈਣੀ
ਲੁੱਟ, ਕਲਜੁਗ ਲੁਟੇਰਾ ਫਿਰੇ ਚਾਈ ਚਾਈਆ। ਦੀਨਾਂ ਮਜ਼੍ਹਬਾਂ ਹੋਣੀ ਫੁੱਟ, ਮੇਲਾ ਸਕੇ ਨਾ ਕੋਇ ਮਿਲਾਈਆ।
ਬੇਸ਼ਕ ਪ੍ਰਭੂ ਦਾ ਨਾਮ ਜਪਦੀ ਸ਼੍ਰਿਸ਼ਟੀ ਰਸਨਾ ਜਿਹਵਾ ਬੁਲ੍ਹਾਂ ਬੁੱਟ, ਹਿਰਦੇ ਰਾਮ ਨਾ ਕੋਇ ਵਸਾਈਆ।
ਸਭ ਦਾ ਭਾਗ ਜਾਣਾ ਨਿਖੁੱਟ, ਖੋਟੇ ਖਰੇ ਰੂਪ ਨਾ ਕੋਇ ਦਰਸਾਈਆ। ਫੇਰ ਸਤਿ ਸਚ ਦੀ ਮੌਲਣੀ ਰੁੱਤ,
ਰੁਤੜੀ ਆਪਣਾ ਰੰਗ ਰੰਗਾਈਆ। ਭਗਤ ਦੁਵਾਰ ਦੀ ਨੀਂਹ ਥੱਲੇ ਚਾਂਦੀ ਦਾ ਦੱਬਣਾ ਬੁੱਤ, ਬੁੱਤਖਾਨੇ
ਵੇਖਣ ਥਾਉਂ ਥਾਈਂਆ। ਇਹ ਵਿਹਾਰ ਉਸ ਸਾਹਿਬ ਦਾ ਜਿਸ ਦਾ ਸ਼ਬਦ ਦੁਲਾਰਾ ਸੁੱਤ, ਦੋ ਜਹਾਨਾਂ
ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ
ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੈਂ ਕੀ ਵੇਖਾਂ ਹੁੰਦਾ ਸਗਨ, ਸਗਲਾ ਧਿਆਨ ਲਗਾਈਆ। ਭਗਤਾਂ ਅੰਤਰ
ਆਤਮਾ ਹੋਵੇ ਮਗਨ, ਜਗਤ ਵਾਸ਼ਨਾ ਬਾਹਰ ਕਢਾਈਆ। ਓਢਣ ਦਿਸੇ ਕਿਸੇ ਨਾ ਸੀਸ ਸ਼੍ਰਿਸ਼ਟੀ ਹੋਈ
ਨਗਨ, ਸਿਰ ਹੱਥ ਨਾ ਕੋਇ ਟਿਕਾਈਆ। ਬਿਨਾ ਭਗਤਾਂ ਤੋਂ ਕਾਇਆ ਮੰਦਰ ਅੰਦਰ ਦੀਪਕ ਕਿਸੇ
ਨਾ ਜਗਣ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਕੀ ਹੋਇਆ ਜੇ ਭਗਤ ਦੁਵਾਰ ਦੀ ਧਾਰ ਨਾਲ
ਲੱਗੀ ਅਗਨ, ਅਗਨ ਜਗਤ ਵਾਲੀ ਸਮਝਾਈਆ। ਕਿਸੇ ਦਾ ਰਹਿਣਾ ਨਹੀਂ ਕੋਈ ਸੱਜਣ, ਮਿੱਤਰ
ਮੀਤ ਨਾ ਕੋਇ ਅਖਵਾਈਆ। ਅੰਤ ਗੜ੍ਹ ਹੰਕਾਰੀ ਭਾਂਡੇ ਭੱਜਣ, ਮਨ ਮਮਤਾ ਦੂਰ ਕਰਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ।
ਧਰਨੀ ਕਹੇ ਨਾਰਦਾ ਮੈਂ ਅਵਤਾਰ ਪੈਗ਼ੰਬਰ ਗੁਰੂ ਤੱਕਾਂ ਸਾਖਿਆਤ, ਬਿਨ ਅੱਖੀਆਂ ਅੱਖ ਉਠਾਈਆ। ਜਿਨ੍ਹਾਂ
ਚਾਰ ਜੁਗ ਦੀ ਪਿਛਲੀ ਲਿਖੀ ਗਾਥ, ਅੱਖਰ ਅੱਖਰਾਂ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਚਲਦਾ ਵੇਖਿਆ ਰਾਥ, ਨਿਰਗੁਣ ਸਰਗੁਣ ਹੋ ਕੇ ਭੱਜੇ ਵਾਹੋ ਦਾਹੀਆ। ਅੰਤ ਲਹਿਣਾ ਉਸ
ਹੱਥ ਪੁਰਖ ਸਮਰਾਥ, ਜੋ ਕਰਤਾ ਧੁਰਦਰਗਾਹੀਆ। ਜੋ ਹੋਏ ਸਹਾਈ ਅਨਾਥਾਂ ਅਨਾਥ, ਦੀਨਨ ਆਪਣੇ
ਗਲੇ ਲਗਾਈਆ। ਸੋ ਸਭ ਦਾ ਲਹਿਣਾ ਦੇਣਾ ਦੇਵੇ ਮਸਤਕ, ਮਾਥ, ਪੂਰਬ ਲੇਖਾ ਬਿਧਨਾ ਨਾਲ ਮਿਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ
ਖਿਲਾਈਆ।
ਧਰਨੀ ਕਹੇ ਮੇਰਾ ਲੇਖਾ ਬਹੁਤ ਪੁਰਾਣਾ, ਪੁਰਾਨ ਅਠਾਰਾਂ ਦੇਣ ਗੁਵਾਹੀਆ। ਮੇਰਾ ਕਾਹਨ ਨਾਲ ਯਰਾਨਾ, ਜੋ ਸਖੀਆਂ ਸੁਖਨ ਗਿਆ ਸਮਝਾਈਆ। ਦੁਨੀਆ ਦੀਨ ਵਿਚ ਬਦਲ ਜਾਣਾ ਜਮਾਨਾ, ਜਮਨ ਕਿਨਾਰਾ ਸੰਗ ਰਖਾਈਆ। ਕਲਜੁਗ ਕੂੜ ਹੋਣਾ ਪਰਧਾਨਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਧਰਮ ਦਾ ਰਹਿਣਾ ਨਹੀਂ ਕੋਈ ਨਿਸ਼ਾਨਾ, ਧਰਮ ਦੀ ਧਾਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਹੋਣਾ ਬੇਗਾਨਾ, ਨਾਮ ਕਲਮਾ ਕਰੇ ਲੜਾਈਆ। ਅੰਤਰ ਗਾਏ ਨਾ ਕੋਇ ਤਰਾਨਾ, ਤੁਰੀਆ ਵੇਖਣ ਕੋਇ ਨਾ ਪਾਈਆ। ਉਸ ਸਮੇਂ ਖੇਲ ਕਰੇ ਧੁਰ ਦਾ ਕਾਹਨਾ, ਕਾਹਨ ਕਾਹਨ ਨਾਲ ਵਡਿਆਈਆ। ਜਿਸ ਦਾ ਲਹਿਣਾ ਦੇਣਾ ਦੋ ਜਹਾਨ, ਜ਼ਿਮੀ ਅਸਮਾਨ ਵੇਖ ਵਖਾਈਆ। ਸਤਿਗੁਰ ਸ਼ਬਦ ਕਰੇ ਪਰਧਾਨਾ, ਦੂਸਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ।
ਨਾਰਦ ਕਹੇ ਧਰਨੀਏ ਮੈਂ ਵੀ ਸੁਣੀ ਬਾਤ, ਪਿੱਛੇ ਹੋ ਕੇ ਧਿਆਨ ਲਗਾਈਆ । ਜੋ ਖੇਲ ਹੋਣਾ ਲੋਕਮਾਤ, ਕਾਹਨ ਘਨਈਆ ਗਿਆ ਦ੍ਰਿੜਾਈਆ। ਕਿਸੇ ਦੀ ਪੁੱਛਣੀ ਨਹੀਂ ਕਿਸੇ ਨੇ ਵਾਤ, ਸੰਗੀ ਸੰਗ ਨਾ ਕੋਇ ਨਿਭਾਈਆ। ਕੀ ਹੋਇਆ ਜੇ ਅਠਾਰਾਂ ਕਸ਼ੂਣੀਆਂ ਹੋਈਆਂ ਖਾਤ, ਧਰਮ ਯੁੱਧ ਯੁੱਧ ਸਮਝਾਈਆ। ਕਲਜੁਗ ਅੰਤਮ ਹੁਕਮ ਵਰਤੇ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ। ਧਰਨੀ ਕਹੇ ਮੈਂ ਕਰਦੀ ਰਹੀ ਕਾਹਨ ਨੂੰ ਯਾਦ, ਗੋਪਾਲ ਨੂੰ ਸੀਸ ਨਿਵਾਈਆ । ਜੋ ਮੈਨੂੰ ਦੇ ਕੇ ਗਿਆ ਦਾਦ, ਵਸਤ ਅਨਮੁਲ ਨਾਮ ਵਰਤਾਈਆ। ਤੇਰਾ ਖੇੜਾ ਹੋਏ ਆਬਾਦ, ਹਰਿ ਭਗਤ ਦੁਵਾਰ ਸੋਭਾ ਪਾਈਆ। ਜਿਥੇ ਇਕੱਠੇ ਹੋਣਗੇ ਸਾਰੇ ਸੰਤ ਸਾਧ, ਸੂਫੀਆ ਰੰਗ ਰੰਗਾਈਆ। ਅੰਤਰ ਰਹੇ ਨਾ ਵਾਦ ਵਿਵਾਦ, ਵਿਖ ਅੰਦਰੋਂ ਬਾਹਰ ਕਢਾਈਆ। ਸ਼ਰਅ ਦੀ ਦਿਸੇ ਕੋਇ ਨਾ ਹਾਦ, ਮਜ਼੍ਹਬਾਂ ਰੰਗ ਨਾ ਕੋਇ ਰੰਗਾਈਆ। ਇਕੋ ਮਾਲਕ ਨਜ਼ਰੀ ਆਏ ਵਾਹਿਦ, ਗਾਡ ਇਕੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਨਾਰਦ ਕਹੇ ਧਰਨੀ ਮੈਂ ਵੀ ਸੁਣਿਆ ਸੰਦੇਸ਼, ਜੋ ਕ੍ਰਿਸ਼ਨ ਘਨਈਆ ਕਾਹਨ ਕਾਹਨ ਗਿਆ ਦ੍ਰਿੜਾਈਆ। ਮੈਂ ਦੂਰੋਂ ਹੋ ਕੇ ਪੇਸ਼, ਪੇਸ਼ੀਨਗੋਈ ਪੁੱਛੀ ਚਾਈਂ ਚਾਈਂਆ। ਸਚ ਦੱਸ ਇਹ ਧਾਮ ਸੁਹੰਝਣਾ ਕੌਣ ਕਰੇ ਤੇ ਕਿਹੜਾ ਹੋਵੇ ਨਰੇਸ਼, ਕਵਣ ਹੁਕਮ ਹੁਕਮ ਵਰਤਾਈਆ। ਉਸ ਹੱਸ ਕੇ ਕਿਹਾ ਮੇਰਾ ਬਿਨਾ ਅੱਖਰਾਂ ਤੋਂ ਲੇਖ, ਕਲਮ ਸ਼ਾਹੀ ਨਾ ਕੋਇ ਵਡਿਆਈਆ। ਜੋਤੀ ਜਾਤਾ ਧਾਰੇ ਭੇਖ, ਅਵੱਲੜਾ ਆਪਣਾ ਰੂਪ ਪਰਗਟਾਈਆ। ਜਿਸ ਕੂੜ ਕੂੜਿਆਰ ਦੀ ਮੇਟਣੀ ਰੇਖ, ਰਿਖੀਆਂ ਮੁਨੀਆਂ ਦਏ ਸਮਝਾਈਆ। ਉਹ ਆਵੇ ਜਮਨ ਕਨਾਰੇ ਏਸੇ ਦੇਸ, ਦੇਸ ਦਸੰਤਰ ਵੇਖ ਵਖਾਈਆ। ਜਿਸ ਜਗਤ ਜਹਾਨ ਦਾ ਤੱਕਣਾ ਕਲੇਸ਼, ਕਲ ਕਾਤੀਆਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ ।
ਧਰਨੀ ਕਹੇ ਮੈਂ ਖੁਸ਼ੀਆਂ ਵਿਚ ਦੱਸਾਂ ਆਜ, ਹਕੀਕਤ ਸਚ ਦ੍ਰਿੜਾਈਆ। ਸਾਰੀ ਸ੍ਰਿਸ਼ਟੀ ਦਾ ਭਗਤ ਧਾਰ ਹੋਣਾ ਸਮਾਜ, ਸਮਗਰੀ ਸਚ ਨਾਮ ਵਰਤਾਈਆ। ਮੇਰੇ ਉਤੇ ਮੇਰਾ ਬੰਕ ਦੁਵਾਰ ਸੁਹਾਏ ਸੇਵਾ ਕਰਨਗੇ ਰਾਜਨ ਰਾਜ, ਰਈਅਤ ਆਪਣਾ ਸੰਗ ਬਣਾਈਆ। ਇਹ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਹੋਣਾ ਕਾਜ, ਕਰਨੀ ਦਾ ਕਰਤਾ ਆਪ ਸਮਝਾਈਆ। ਮੇਰਾ ਮਾਲਕ ਖਾਲਕ ਇਕੋ ਮਹਾਰਾਜ, ਪਰਮ ਪੁਰਖ ਇਕ ਅਖਵਾਈਆ। ਜਿਸ ਨੇ ਧਰਮ ਚਲਾਉਣਾ ਜਹਾਜ, ਨਈਆ ਨੌਕਾ ਨਾਮ ਦ੍ਰਿੜਾਈਆ। ਚਾਰੇ ਕੁੰਟ ਮਾਰਨੀ ਅਵਾਜ਼, ਚਾਰੇ ਵਰਨਾਂ ਲਏ ਉਠਾਈਆ। ਸਭ ਦਾ ਸਾਂਝਾ ਹੋਵੇ ਸਮਾਜ, ਵੱਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਮੇਰੀ ਆਸਾ ਮਨਸਾ ਹੋਏ ਪੂਰ, ਪੂਰਬ ਧਿਆਨ ਲਗਾਈਆ। ਮੇਰੇ ਰਾਮ ਦਾ ਸਚ ਦਸਤੂਰ, ਜੁਗ ਚੌਕੜੀ ਚਲਿਆ ਆਈਆ । ਜੋ ਕਾਹਨਾਂ ਦਾ ਕਾਹਨ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਮਾਲਕ ਨੂਰ ਅਲਾਹੀਆ। ਜਿਨ੍ਹ ਸ਼ਬਦੀ ਧਾਰ ਦਿਤਾ ਸਰੂਰ, ਗੁਰੂ ਗੁਰਦੇਵ ਦੇਣ ਵਡਿਆਈਆ। ਜਿਸ ਦੀ ਮੰਜ਼ਲ ਨਾ ਨੇੜੇ ਨਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜਨ ਭਗਤੋ ਤੁਹਾਡੀ ਭਗਤੀ ਕਰੇ ਮਨਜ਼ੂਰ, ਦਰ ਆਇਆਂ ਲੇਖੇ ਲਾਈਆ। ਤੁਸਾਂ ਸਭ ਨੇ ਆਤਮਾ ਧਾਰ ਹੋਣਾ ਮਸ਼ਕੂਰ, ਸ਼ੁਕਰੀਆ ਕਹਿ ਕੇ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪਰਵਾਹੀਆ।
ਧਰਨੀ ਕਹੇ ਮੇਰੀ ਆਸਾ ਪੂਰੀ ਹੋਵੇ ਮਨਸਾ, ਖੁਸ਼ੀਆਂ ਰਾਗ ਜਣਾਈਆ। ਮੇਰਾ ਮਾਲਕ ਮਿਲੇ ਮੈਨੂੰ ਕਾਹਨਾ ਜਿਸ ਹੰਕਾਰ ਮੇਟਿਆ ਕੰਸਾ, ਦਿਤੀ ਮਾਣ ਵਡਿਆਈਆ। ਜਿਸ ਦਾ ਖੇਲ ਸਹੰਸ ਸਹੰਸਾ, ਗਣਤੀ ਗਣਤ ਨਾ ਕੋਇ ਗਿਣਾਈਆ। ਜਿਸ ਸਤਿਜੁਗ ਵਿਚ ਮਾਨਵ ਜ਼ਾਤੀ ਇਕ ਬਣਾਉਣਾ ਬੰਸਾ, ਦੂਸਰ ਵੰਡ ਨਾ ਕੋਇ ਵੰਡਾਈਆ। ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਦਏ ਸਮਝਾਈਆ। ਜੋ ਲੇਖਾ ਲਿਖਿਆ ਵੇਦ ਵਿਆਸੇ ਗੌੜ ਬ੍ਰਹਮਣ ਪ੍ਰਥਾਏ ਪੰਡਤਾ, ਭਵਿਖਤ ਪਰਾਣ ਨੌ ਹਜ਼ਾਰ ਸਲੋਕ ਦੇਣ ਗੁਵਾਹੀਆ। ਉਹ ਖੇਲ ਖੇਲੇ ਧਰਤੀ ਉਤੇ ਨਵ ਖੰਡਤਾ, ਸਤਿ ਸਤਿ ਵੇਖੇ ਚਾਈ ਚਾਈਆ। ਜਿਸ ਦਾ ਝਗੜਾ ਨਹੀਂ ਮਨ ਮਤ ਦਾ, ਮਮਤਾ ਮੋਹ ਜਗਤ ਨਾ ਕੋਇ ਰਖਾਈਆ । ਉਹਦਾ ਖੇਲ ਪਰਮੇਸ਼ਵਰ ਪਤਿ ਦਾ, ਪਤਤ ਪਾਵਨ ਵਡ ਵਡਿਆਈਆ। ਜੋ ਲੇਖਾ ਜਾਣੇ ਥਿਰ ਘਰ ਦਾ, ਅੰਤਰ ਨਿਰੰਤਰ ਬੈਠਾ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਰੇ ਕਰੋ ਮਿਲਾਪ, ਮਿਲਣੀ ਹਰਿ ਜਗਦੀਸ਼ ਕਰਾਈਆ। ਕਲਜੁਗ ਅੰਤ ਮਿਟੇ ਤੀਨੋ ਤਾਪ, ਤ੍ਰੈਗੁਣ ਅਗਨ ਨਾ ਕੋਇ ਤਪਾਈਆ। ਸਭ ਦਾ ਇਕੋ ਨਾਮ ਹੋਵੇ ਜਾਪ, ਇਕੋ ਸੋਹਲਾ ਢੋਲਾ ਕਲਮਾ ਸਚ ਸੁਣਾਈਆ। ਇਕੋ ਮਾਲਕ ਹੋਵੇ ਕਮਲਾਪਾਤ, ਪਤਿਪਰਮੇਸ਼ਵਰ ਇਕ ਅਖਵਾਈਆ। ਝਗੜਾ ਰਹੇ ਨਾ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕਰੇ ਲੜਾਈਆ। ਆਪਣਾ ਭਵਿਖਤਾਂ ਵਾਲਾ ਵੇਖੋ ਖਾਤ, ਸਦੀ ਚੌਧਵੀਂ ਬੀਸਵੀਂ ਨਾਲ ਮਿਲਾਈਆ। ਢਈਆ ਗੋਬਿੰਦ ਵਾਲਾ ਪੁੱਛਣਵਾਲਾ ਵਾਤ, ਵਾਤਾਵਰਨ ਤੱਕੇ ਖਲਕ ਖੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਅਵਤਾਰ ਪੈਗ਼ੰਬਰ ਗੁਰੂ ਸਾਹਿਬਾਨ ਕਰੋ ਖਿਆਲ, ਬਿਨ ਨੈਣਾਂ ਨੈਣ ਖੁਲ੍ਹਾਈਆ। ਧਰਮ ਦੁਵਾਰ ਦਾ ਧਰਮ ਹੋਵੇ ਦਲਾਲ, ਵਿਚੋਲਾ ਅਵਰ ਨਾ ਕੋਇ ਬਣਾਈਆ। ਜਿਸ ਦੀ ਸਾਹਿਬ ਸਤਿਗੁਰ ਸ਼ਬਦ ਕਰੇ ਸੰਭਾਲ, ਸੰਬਲ ਦਾ ਮਾਲਕ ਦਇਆ ਕਮਾਈਆ। ਜਿਥੇ ਸੁਹਣੇ ਸ਼ਾਹ ਕੰਗਾਲ, ਗਰੀਬ ਗਰੀਬਾਂ ਦਇਆ ਕਮਾਈਆ। ਦੀਨ ਦੁਨੀ ਦਾ ਹੋਵੇ ਨਾ ਕੋਇ ਜੰਜ਼ਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੀ ਆਸ਼ਾ ਰੱਖੀ ਸਿੰਘ ਪਾਲ, ਮਿਹਰਵਾਨ ਮਿਹਰਵਾਨ ਵੇਖ ਵਖਾਈਆ। ਜਿਸ ਦਾ ਠਾਕਰ ਸੁਵਾਮੀ ਦਿਤਾ ਗਿਆਨ, ਇੰਦਰ ਸਿੰਘ ਸਿੰਘ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ ਇਕ ਸੁਹਾਈਆ।
ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਮੇਰਾ ਵੇਖੋ ਮੀਤ, ਮਿੱਤਰਾਂ ਸਚ ਜਣਾਈਆ । ਜਿਸ ਨੂੰ ਜੁਗ ਚੌਕੜੀ ਸਭ ਨੇ ਰੱਖਿਆ ਚੀਤ, ਚਿਤਰ ਕੇ ਸਕਿਆ ਨਾ ਕੋਇ ਵਖਾਈਆ। ਜੋ ਜੁਗ ਜੁਗ ਬਦਲਦਾ ਰਿਹਾ ਰੀਤ, ਰੀਤੀਵਾਨ ਅਗੰਮ ਅਥਾਹੀਆ। ਸੋ ਸਭ ਦੀ ਅੰਤਰ ਮਨ ਕਲਪਣਾ ਕਰੇ ਪਤਤ ਪੁਨੀਤ, ਪਤਤ ਪਾਵਨ ਦਇਆ ਕਮਾਈਆ। ਜਿਸ ਨੂੰ ਕਹਿੰਦੇ ਸਦਾ ਜਗਜੀਤ, ਜਗ ਜੀਵਣ ਦਾਤਾ ਇਕ ਅਖਵਾਈਆ। ਜਿਸ ਦਾ ਲੇਖਾ ਨਾਲ ਮੰਦਰ ਮਸੀਤ, ਕਾਅਬਿਆਂ ਫੋਲ ਫੁਲਾਈਆ। ਉਹ ਆਤਮ ਪਰਮਾਤਮ ਬੰਧਾਏ ਸਭ ਦੀ ਪ੍ਰੀਤ, ਪ੍ਰੀਤਮ ਹੋ ਕੇ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਨਾਰਦ ਕਹੇ ਧਰਨੀਏ ਤੇਰੇ ਉਤੇ ਹੋਣਾ ਵਕਤ ਸੁਹੰਝਣਾ, ਸੋਹਣੀ ਮਿਲੇ ਵਡਿਆਈਆ। ਘਰ ਸੁਹਾਏ ਆਦਿ
ਨਿਰੰਜਣਾ, ਬੰਕ ਦੁਵਾਰਾ ਵੇਖ ਵਖਾਈਆ । ਜਿਥੇ ਇਕੋ ਦੀਪਕ ਜਗਣਾ, ਜੋਤੀ ਜੋਤ ਡਗਮਗਾਈਆ।
ਜੋ ਸਭ ਦਾ ਹੋਵੇ ਸੱਜਣਾ, ਮੀਤ ਮੁਰਾਰਾ ਅਗੰਮ ਅਥਾਹੀਆ। ਜੋ ਨਾਮ ਨਿਧਾਨ ਦੀ ਚਾੜ੍ਹੇ ਰੰਗਣਾ, ਰੰਗਤ
ਆਪਣੀ ਆਪ ਪਰਗਟਾਈਆ। ਉਹ ਭਗਤੋ ਤੁਹਾਡੀ ਭਗਤੀ ਦਾ ਮਨਾਵੇ ਸਗਨਾ, ਸਗਲੇ ਸੰਗੀ
ਆਪ ਰਖਾਈਆ। ਨਿਰਗੁਣ ਧਾਰ ਲਾਵੇ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਅੰਤਰ ਨਿਰੰਤਰ
ਦੇਵੇ ਅਨੰਦਨਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਲੇਖੇ ਲੱਗੇ ਪੰਜ ਤੱਤ ਸਰੀਰ ਪੰਜਨਾ, ਪੰਚਮ
ਤੱਤ ਮਿਲੇ ਮਾਣ ਵਡਿਆਈਆ। ਸੰਮਤ ਸ਼ਹਿਨਸ਼ਾਹੀ ਦਸ ਕਹੇ ਦੀਨ ਦੁਨੀ ਦਾ ਲੇਖਾ ਜਿਸ ਹੱਥ
ਮੁਕੰਦ ਮਨੋਹਰ ਮੁਕੰਦਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਚ ਦਾ ਹੁਕਮ ਆਪਣੇ ਹੱਥ ਰਖਾਈਆ।
ਧਰਨੀ ਕਹੇ ਮੇਰੀ ਪਿਆਰ ਮੁਹੱਬਤ ਵਾਲੀ ਤਰਸ਼ੀਹ, ਖੁਸ਼ੀਆਂ ਨਾਲ ਜਣਾਈਆ। ਭਗਤਾਂ ਦੀ ਭਸਮ
ਚਰਨੀ ਦੀ ਧਾਰ ਗੁਰਮੁਖ ਇਕ ਇਕ ਚੂੰਢੀ ਭਰਨਗੇ ਵੀਹ, ਮਾਝਾ ਮਾਲਵਾ ਦੁਆਬਾ ਜੰਮੂ ਵੰਡ ਵੰਡਾਈਆ।
ਟਿਕਾਉਣਗੇ ਚੜ੍ਹਦੇ ਵਾਲੀ ਕੂਟ ਵਿਚ ਨੀਂਹ, ਖੁਸ਼ੀਆਂ ਨਾਲ ਰਖਾਈਆ। ਧਰਮ ਦਾ ਬੀਜ ਦੇਣਾ ਬੀਅ,
ਸਤਿਜੁਗ ਫਲ ਨਾਲ ਫੁੱਲ ਦਏ ਮਹਿਕਾਈਆ। ਰਵੀਦਾਸ ਦਾ ਲੇਖਾ ਜੋ ਲਿਖਿਆ ਸਾਢੇ ਤਿੰਨ ਹੱਥ
ਸੀਅ, ਧਰਨੀ ਧਰਤ ਧਵਲ ਖੁਸ਼ੀ ਬਣਾਈਆ। ਅੱਗੇ ਪਤਾ ਨਹੀਂ ਹੋਣਾ ਕੀ, ਧਰਨੀ ਨਿਵ ਨਿਵ ਸੀਸ
ਨਿਵਾਈਆ। ਲੱਖ ਚੁਰਾਸੀ ਪ੍ਰਭ ਦੇ ਜੀਅ, ਜੀਵ ਜੰਤਾਂ ਵਿਚ ਰਖਾਈਆ। ਤੁਹਾਡੇ ਉਤੋਂ ਬਲ ਬਲ
ਜਾਵਾਂ ਥੀਅ, ਨਿਵ ਨਿਵ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ। ਧਰਨੀ ਕਹੇ ਮਿੱਟੀ ਖਾਕ ਭਸਮ ਰੱਖਣੀ ਨੀਂਹ ਥੱਲੇ
ਇਕ ਇਕ ਚੂੰਡੀ, ਬੀਸ ਬੀਸਾ ਰੰਗ ਰੰਗਾਈਆ। ਉਤੇ ਧਰਮ ਧਾਰ ਦੀ ਹੋਵੇ ਖੂੰਡੀ, ਖੜਗਾਂ ਖੰਡਿਆਂ
ਬਾਹਰ ਸਮਝਾਈਆ। ਧਰਨੀ ਕਹੇ ਮੈਂ ਬਿਨਾ ਜ਼ਬਾਨ ਤੋਂ ਕੂੰਦੀ, ਕੂਕ ਕੂਕ ਸੁਣਾਈਆ। ਮੈਨੂੰ ਸਾਰ
ਸਾਰਿਆਂ ਬੁੱਤ ਰੂਹ ਦੀ, ਰੂਹ ਬੁੱਤਾਂ ਵੇਖ ਵਖਾਈਆ। ਮੈਂ ਖ਼ਬਰ ਸੁਣੀ ਉਸ ਸ਼ਬਦ ਗੁਰੂ ਦੀ, ਜੋ ਗੁਰ
ਅਵਤਾਰ ਪੈਗ਼ੰਬਰਾਂ ਦਏ ਵਡਿਆਈਆ। ਭਗਤੋ ਅੱਜ ਦਾ ਲੇਖਾ ਤੇ ਸਤਿਜੁਗ ਧਾਰ ਸ਼ੁਰੂ ਦੀ, ਸਤਿ ਧਰਮ
ਸਾਚਾ ਰੰਗ ਰੰਗਾਈਆ। ਅਜੇ ਤੇ ਖੇਲ ਹੋਣੀ ਦੁੜੂ ਦੁੜੂ ਦੀ, ਸੱਤਾਂ ਸਾਲਾਂ ਤੋਂ ਬਾਦ ਏਥੇ ਧਰਮ ਦੇ
ਝੰਡੇ ਝੁੱਲਣੇ ਚਾਈ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
ਹਰਿ, ਸਚ ਦਾ ਖੇਲ ਆਪ ਖਿਲਾਈਆ।
ਧਰਨੀ ਕਹੇ ਮੇਰੇ ਉਤੇ ਬਣਨਾ ਗ੍ਰਹਿ ਮੰਦਰ, ਸੋਹਣੀ ਮਿਲੇ ਵਡਿਆਈਆ। ਜਿਥੇ ਭਗਤਾਂ ਦਾ ਭਗਤੀ ਧਾਰ
ਤੁਟਣਾ ਬਜ਼ਰ ਕਪਾਟੀ ਜੰਦਰ, ਜਿੰਦਗੀ ਵਿਚੋਂ ਜਿੰਦਗੀ ਦਏ ਬਦਲਾਈਆ। ਪਰਕਾਸ਼ ਹੋਵੇ ਅੰਧੇਰੀ ਕੰਦਰ,
ਤਨ ਵਜੂਦ ਨੂਰ ਨੁਰਾਨਾ ਡਗਮਗਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਵੇ ਬੰਦਰ, ਮਨ ਮਨਸਾ
ਨਾ ਕੋਇ ਹਲਕਾਈਆ। ਜਨ ਭਗਤਾਂ ਹਰਿਜਨਾਂ ਸੂਫੀਆਂ ਸੰਤਾਂ ਲੇਖੇ ਲੱਗੇ ਤੱਤ ਪੰਜਣ, ਪੰਚਮ ਦਾ
ਮੇਲਾ ਮਿਲੇ ਸਹਿਜ ਸੁਭਾਈਆ। ਕਿਸੇ ਦੇ ਅੰਤਸ਼ਕਰਨ ਵਿਚ ਨਾ ਹੋਵੇ ਰੰਜਣ, ਰੰਜਸ਼ ਅੰਦਰੋਂ ਬਾਹਰ ਕਢਾਈਆ।
ਧਰਨੀ ਕਹੇ ਮੇਰੇ ਉਤੇ ਜੁਗ ਚੌਕੜੀਆਂ ਕੇਤੇ ਲੰਘਣ, ਸਤਿਜੁਗ ਤਰੇਤਾ ਦੁਆਪਰ ਕਲਜੁਗ ਭੱਜੇ ਵਾਹੋ ਦਾਹੀਆ।
ਕੋਟਨ ਵਾਰ ਦੀਨ ਦੁਨੀ ਸ਼ਰਅ ਦੀ ਲੱਗੀ ਅਗਨ, ਭਸਮ ਹੋ ਕੇ ਮਿਟੀ ਖਾਕ ਵਿਚ ਮਿਲਾਈਆ। ਕੋਟਨ
ਵਾਰ ਮੇਰੇ ਉਤੇ ਸ਼ਾਦਿਆਨੇ ਵੱਜਣ, ਗੁਰ ਅਵਤਾਰ ਪੈਗ਼ੰਬਰ ਧੁਰ ਦੇ ਰਾਗ ਨਾਦ ਗਏ ਸੁਣਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਾਰਦ ਕਹੇ ਧਰਨੀਏ ਮੇਰਾ ਜੀਅ ਕਰਦਾ ਮੈਂ ਤੈਨੂੰ ਕਰਾਂ ਇਕ ਮਖੌਲ, ਮਸਖਰਾ ਹੋ ਕੇ ਦਿਆਂ ਸੁਣਾਈਆ।
ਤੈਨੂੰ ਧਰਨੀ ਕਹਾਂ ਧਰਤ ਕਹਾਂ ਧਵਲ ਕਹਾਂ ਕਿ ਕਹਿਵਾਂ ਧੌਲ, ਧਰਮ ਨਾਲ ਦੇ ਜਣਾਈਆ। ਸਚ
ਦੱਸ ਤੇਰਾ ਅਵਤਾਰ ਪੈਗ਼ੰਬਰਾਂ ਨਾਲ ਕੀ ਕੌਲ, ਵਾਅਦਾ ਗੁਰੂ ਦੁਰਦੇਵ ਕੀ ਜਣਾਈਆ । ਮੇਰਾ ਜੀਅ ਕਰਦਾ ਕੂੜ ਕੂੜਿਆਰ ਦਾ ਵਜਾ ਦੇਵਾਂ ਢੋਲ, ਡੰਕਾ ਸੁਣਾਵਾਂ ਥਾਉਂ ਥਾਈਂਆ। ਸਾਰੀ ਸ਼੍ਰਿਸ਼ਟੀ ਦੀ ਦ੍ਰਿਸ਼ਟੀ ਜਾਵੇ ਡੋਲ, ਸਾਬਤ ਰਹਿਣ ਕੋਇ ਨਾ ਪਾਈਆ। ਤੇਰਾ ਧਰਮ ਦਾ ਦੁਵਾਰ ਧਰਮ ਦਾ ਮਾਲਕ ਦੇਵੇ ਖੋਲ੍ਹ, ਖਲਕ ਦਾ ਖਾਲਕ ਵੇਖ ਵਖਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਪੰਡਤ ਪਾਂਧਾ ਰੌਲ, ਥਿਤਾਂ ਵੰਡ ਨਾ ਕੋਇ ਵੰਡਾਈਆ। ਇਹ ਲੇਖਾ ਉਸ ਦਾ ਜਿਸ ਨੂੰ ਤ੍ਰੈਲੋਕੀ ਨਾਥ ਕਹਿੰਦੇ ਸਾਵਲ ਸੌਲ, ਸਾਂਵਰੀ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਧਰਨੀ ਕਹੇ ਨਾਰਦਾ ਕੁਛ ਮੈਂ ਵੀ ਦੱਸਣਾ ਜ਼ਰੂਰ, ਜ਼ਰੂਰਤ ਆਪਣੀ ਦਿਆਂ ਜਣਾਈਆ। ਮੈਨੂੰ ਦਿਸਦਾ ਮੇਰੇ ਉਤੇ ਪਿਆ ਫਤੂਰ, ਧਰਮ ਨੂੰ ਫਤਵਾ ਲੱਗਾ ਥਾਉਂ ਥਾਈਂਆ। ਸਚ ਦਾ ਸਚ ਦਿਸੇ ਨਾ ਨੂਰ, ਨੂਰ ਨੁਰਾਨਾ ਚੰਦ ਨਾ ਕੋਇ ਚਮਕਾਈਆ। ਸਾਚੇ ਨਾਮ ਦੀ ਸੁਣੇ ਕੋਈ ਨਾ ਤੂਰ, ਤੁਰੀਆ ਪਦ ਦੀ ਮੰਜ਼ਲ ਹੱਥ ਕਿਸੇ ਨਾ ਆਈਆ। ਮੈਨੂੰ ਕਲਜੁਗ ਕੂੜ ਕੀਤਾ ਮਸ਼ਹੂਰ, ਚਾਰੋ ਕੁੰਟ ਝੂਠ ਦੇ ਡੰਕੇ ਰਿਹਾ ਵਜਾਈਆ। ਮੈਂ ਆਸਾ ਰੱਖੀ ਮੇਰਾ ਸਾਹਿਬ ਮੈਨੂੰ ਕਦੋਂ ਬਖਸ਼ੇਗਾ ਚਰਨ ਧੂੜ, ਧੂੜੀ ਟਿੱਕੇ ਖ਼ਾਕ ਰਮਾਈਆ। ਜਗਤ ਦਾ ਵਕਤ ਮਿਟੇ ਹਰਿਜਨ ਰਹੇ ਨਾ ਕੋਈ ਮੂਰਖ ਮੂੜ੍ਹ, ਗੁਰਮੁਖ ਹਰਿਜਨ ਭਗਤ ਸੁਹੇਲੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।
ਨਾਰਦ ਕਹੇ ਧਰਨੀਏ ਉਹ ਵੇਖ ਲੈ ਕਲਜੁਗ ਕਾਲਾ ਮਲੰਗ, ਨਵ ਖੰਡ ਪ੍ਰਿਥਮੀ ਸਤ ਦੀਪ ਭੱਜੇ ਵਾਹੋ ਦਾਹੀਆ। ਜੋ ਵਜਾਵੇ ਮੋਹ ਮਮਤਾ ਵਾਲਾ ਮਰਦੰਗ, ਮੋਹ ਮਮਤਾ ਵਾਲੀ ਨਾਲ ਰਖਾਈਆ। ਜਿਸ ਘਰ ਘਰ ਛੇੜਿਆ ਜੰਗ, ਮਨ ਕਾ ਮਨਕਾ ਦਿਤਾ ਭੁਵਾਈਆ। ਦੀਨ ਦੁਨੀ ਨੂੰ ਕੀਤਾ ਤੰਗ, ਤੰਗ ਦਸਤ ਹੋਈ ਲੋਕਾਈਆ। ਜਿਧਰ ਵੇਖੇਂ ਕਲਜੁਗ ਨੇ ਕੀਤੀ ਭੁੱਖ ਨੰਗ, ਭੁੱਖਿਆਂ ਸਕੇ ਨਾ ਕੋਇ ਰਜਾਈਆ। ਅੰਤਰ ਆਤਮ ਮਿਲੇ ਨਾ ਕਿਸੇ ਅਨੰਦ, ਅਨੰਦ ਵਿਚੋਂ ਅਨੰਦ ਨਾ ਕੋਇ ਪਰਗਟਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਗਾਏ ਕੋਈ ਨਾ ਛੰਦ, ਪਾਰਬ੍ਰਹਮ ਬ੍ਰਹਮ ਸੰਗ ਨਾ ਕੋਇ ਰਖਾਈਆ। ਆਤਮ ਸੇਜ ਸੁਹੰਝਣੀ ਦਿਸੇ ਨਾ ਕਿਸੇ ਪਲੰਘ, ਸੱਥਰ ਯਾਰ ਨਾ ਕੋਇ ਹੰਢਾਈਆ। ਸ਼੍ਰਿਸ਼ਟੀ ਦੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਹੋਈ ਰੰਡ, ਪਤੀ ਪਤਵੰਤਾ ਹਰਿ ਕੰਤ ਨਜ਼ਰ ਕਿਸੇ ਨਾ ਆਈਆ। ਨਿਗਾਹ ਮਾਰ ਲੈ ਵਿਚ ਨਵਖੰਡ, ਸੱਤਾਂ ਦੀਪਾਂ ਧਿਆਨ ਲਗਾਈਆ। ਜਿਧਰ ਵੇਖੇਂ ਉਧਰ ਸ਼ਰਅ ਦੀ ਪਵੇ ਡੰਡ, ਡੰਡਾਵਤ ਵਿਚ ਪ੍ਰਭ ਨੂੰ ਸੀਸ ਨਾ ਕੋਇ ਨਿਵਾਈਆ। ਦਰੋਹੀ ਮੱਚੀ ਜੇਰਜ ਅੰਡ, ਉਤਭੁਜ ਸੇਤਜ ਰਹੀ ਕੁਰਲਾਈਆ। ਸ਼੍ਰਿਸ਼ਟੀ ਦੀ ਧਾਰ ਹੋਈ ਭੇਖ ਪਖੰਡ, ਸਤਿ ਸਚ ਵੇਖਣ ਕੋਇ ਨਾ ਪਾਈਆ। ਮੇਰੀ ਇਕੋ ਆਸ਼ਾ ਇਕੋ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਸਾਹਿਬ ਸੂਰੇ ਸਰਬੰਗ, ਹਰਿ ਕਰਤੇ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਧਰਨੀ ਕਹੇ ਸੁਣ ਨਾਰਦ ਮੁਨੀ, ਮੁਨੀਸ਼ਰਾਂ ਬਾਹਰ ਜਣਾਈਆ। ਮੇਰੀ ਪੁਕਾਰ ਅਵਤਾਰ ਪੈਗ਼ੰਬਰਾਂ ਗੁਰੂਆਂ ਸੁਣੀ, ਅਣਸੁਣਤ ਨਜ਼ਰ ਕੋਇ ਨਾ ਆਈਆ। ਜੋ ਜੁਗ ਚੌਕੜੀ ਧਰਮ ਦੀ ਧਾਰ ਬਣੇ ਵਡ ਗੁਣੀ, ਗੁਣਵੰਤ ਜਗਤ ਅਖਵਾਈਆ। ਸ਼ਬਦ ਨਾਮ ਦੀ ਜਣਾਈ ਧੁਨੀ, ਧੁਨ ਆਤਮਕ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸਮਝਾਈਆ। ਧਰਨੀ ਕਹੇ ਮੇਰੀ ਨੀਂਹ ਰੱਖਣੀ ਨਾਲ ਜਗਤ ਦੀ ਇੱਟ, ਮਾਟੀ ਕੱਚ ਰੰਗ ਰੰਗਾਈਆ। ਪ੍ਰਭੂ ਵਿਚ ਰੱਖੇ ਬਿਨ ਅੱਖਰਾਂ ਦੇ ਚਿਟ, ਚਿੱਟੇ ਉਤੇ ਕਾਲਾ ਰੰਗ ਨਾ ਕੋਇ ਰੰਗਾਈਆ। ਨੀਲੀ ਲਾਲ ਛਾਹੀ ਦੋਵੇਂ ਰਹੀਆਂ ਪਿਟ, ਦਰੋਹੀ ਤੇਰਾ ਨਾਮ ਦੁਹਾਈਆ। ਕਲਮਾਂ ਕਾਨੀਆਂ ਕਹਿਣ ਅਸੀਂ ਕਿਥੇ ਜਾਈਏ ਟਿਕ,
ਕਵਣ ਧਾਮ ਮਿਲੇ ਵਡਿਆਈਆ। ਕਿਸ ਦੇ ਉਤੇ ਆਸ਼ਾ ਦਈਏ ਸਿੱਟ, ਸਿਟੇਬਾਜ਼ੀ ਵੇਖੀ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਲੂ ਆਪ ਫੜਾਈਆ।
ਧਰਨੀ ਕਹੇ ਮੇਰੇ ਵੇਖ ਲੈ ਪਿਛਲੇ ਕਰਮ, ਕਾਂਡਾਂ ਬਾਹਰ ਜਣਾਈਆ। ਜੁਗ ਜੁਗ ਦਾ ਤੱਕ ਲੈ ਧਰਮ, ਨਾਰਦਾ ਬਿਨ ਅੱਖਾਂ ਅੱਖ ਖੁਲਾਈਆ। ਕਲਜੁਗ ਤਕ ਲੈ ਕੀ ਝਗੜਾ ਵਰਨ ਬਰਨ, ਜ਼ਾਤ ਜ਼ਾਤੀ ਕੀ ਚਤੁਰਾਈਆ । ਮੇਰੇ ਨੇਤਰ ਨੈਣਾਂ ਆਵੇ ਸ਼ਰਮ, ਪ੍ਰਭ ਨੂੰ ਭੁੱਲੀ ਸਰਬ ਲੋਕਾਈਆ। ਮੇਰਾ ਲੇਖਾ ਨਾਲ ਉਸ ਕਰਨੀ ਕਰਨ, ਜੋ ਕਰਨੀ ਕਰਤਾ ਧੁਰਦਰਗਾਹੀਆ। ਮੈਂ ਉਸ ਦਾ ਪੱਲੂ ਲੱਗੀ ਫੜਨ, ਬਿਨ ਹੱਥਾਂ ਹੱਥ ਉਠਾਈਆ। ਉਸ ਦੀ ਮੰਜ਼ਲ ਲੱਗੀ ਚੜ੍ਹਨ, ਬਿਨ ਕਦਮਾਂ ਕਦਮ ਟਿਕਾਈਆ । ਉਸੇ ਦਾ ਨਾਮ ਲੱਗੀ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਉਸੇ ਦੇ ਫਰਾਕ ਵਿਚ ਵੈਰਾਗ ਵਿਚ ਲੱਗੀ ਸੜਨ, ਬਿਰਹੁ ਅੰਦਰੋਂ ਰਹੀ ਕੁਰਲਾਈਆ। ਮੇਰੇ ਪ੍ਰਭੂ ਝਗੜਾ ਮੇਟ ਦੇ ਪੰਜ ਤੱਤ ਧੜਨ, ਸੀਸ ਜਗਦੀਸ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਗ੍ਰਹਿ ਆਪ ਸੁਹਾਈਆ।
ਧਰਨੀ ਕਹੇ ਜਨ ਭਗਤੋ ਮੇਰੀ ਇਕ ਬੇਨੰਤੀ, ਖੁਸ਼ੀਆਂ ਵਿਚ ਸੁਣਾਈਆ। ਇਹ ਲੇਖਾ ਨਹੀਂ ਕਿਸੇ ਪੰਡਤੀ, ਅਕਲ ਬੁੱਧੀ ਨਾ ਕੋਇ ਵਡਿਆਈਆ। ਆਸਾ ਨਹੀਂ ਕਿਸੇ ਮਨ ਦੀ, ਤ੍ਰਿਸ਼ਨਾ ਕਲਪਨਾ ਨਾ ਕੋਇ ਰਲਾਈਆ। ਇਹ ਖੇਲ ਅਗੰਮੇ ਚੰਨ ਦੀ, ਜੋ ਨੂਰ ਨੁਰਾਨਾ ਆਦਿ ਜੁਗਾਦੀ ਨੂਰ ਅਲਾਹੀਆ। ਇਹ ਅਵਾਜ਼ ਨਹੀਂ ਕਿਸੇ ਕੰਨ ਦੀ, ਸਰਵਣਾਂ ਬਾਹਰ ਸ਼ਨਵਾਈਆ। ਇਹ ਵਡਿਆਈ ਨਹੀਂ ਕਿਸੇ ਧਨ ਦੀ, ਲੋਭ ਲਾਲਚ ਨਾ ਕੋਇ ਵਡਿਆਈਆ। ਇਕ ਪ੍ਰੀਤੀ ਪ੍ਰੀਤਮ ਹੋਵੇ ਜਨ ਦੀ, ਜਨ ਭਗਤੋ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। ਧਰਨੀ ਕਹੇ ਜਨ ਭਗਤੋ ਮੇਰਾ ਲੇਖਾ ਪ੍ਰਭੂ ਨਾਲ ਆਦਿ, ਜੁਗ ਚੌਕੜੀ ਰੀਤੀ ਚਲੀ ਆਈਆ। ਮੇਰੇ ਉਤੇ ਦੀਨ ਦੁਨੀ ਹੁੰਦੀ ਰਹੀ ਬਰਬਾਦ, ਸਤਿਜੁਗ ਤਰੇਤਾ ਦੁਆਪਰ ਮੇਰੀ ਦਏ ਗੁਵਾਹੀਆ। ਪਿਆਰ ਮੁਹੱਬਤ ਵਿਚ ਹੁੰਦੇ ਰਹੇ ਵਿਸਮਾਦ, ਬਿਸਮਲ ਹੋ ਕੇ ਆਪਣਾ ਖੇਲ ਖਿਲਾਈਆ। ਮੈਂ ਜੁਗ ਜੁਗ ਸੁਣਦੀ ਰਹੀ ਨਾਦ, ਸ਼ਬਦੀ ਧਾਰ ਬਿਨ ਅੱਖਰਾਂ ਅੱਖਰ ਹੁੰਦੀ ਸ਼ਨਵਾਈਆ। ਮੇਰਾ ਲਹਿਣਾ ਦੇਣਾ ਅੰਤ ਕਲਜੁਗ ਸਭ ਤੋਂ ਬਾਦ, ਆਖਰ ਆਖਰ ਦਿਆਂ ਦ੍ਰਿੜਾਈਆ। ਜਿਸ ਕਾਰਨ ਨਾਨਕ ਵਜਾਈ ਰਬਾਬ, ਸਿਤਾਰ ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਵਖਾਈਆ।
ਧਰਨੀ ਕਹੇ ਜਨ ਭਗਤੋ ਧਰਮ ਦੁਵਾਰਾ ਵਸਣਾ, ਸਤਿਜੁਗ ਮਿਲੇ ਮਾਣ ਵਡਿਆਈਆ। ਦੀਨਾਂ ਮਜ਼੍ਹਬਾਂ ਬਹਿ ਬਹਿ ਹੱਸਣਾ, ਏਕੋ ਖੁਸ਼ੀ ਬਣਾਈਆ। ਨੌ ਖੰਡ ਪ੍ਰਿਥਮੀ ਨੱਸਣਾ, ਭੱਜੇ ਵਾਹੋ ਦਾਹੀਆ। ਨਾਮ ਅੰਮਿਉਂ ਰਸ ਚੱਖਣਾ, ਬਿਨ ਰਸਨਾ ਰਸ ਚਖਾਈਆ। ਤੁਹਾਡੀ ਪਿਆਰ ਮੁਹੱਬਤ ਵਾਲੀ ਦੱਛਣਾ, ਪ੍ਰਭ ਲੇਖੇ ਲਏ ਲਗਾਈਆ। ਸਚ ਪ੍ਰੇਮ ਵਿਚੋਂ ਕੋਈ ਰਹੇ ਨਾ ਸੱਖਣਾ, ਕਾਇਆ ਚੋਲੀ ਦਏ ਰੰਗਾਈਆ। ਲਹਿਣਾ ਦੇਣਾ ਹੱਥੋ ਹੱਥਣਾ, ਅੱਗੇ ਹੁਦਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਚੁਕਾਈਆ।
ਧਰਨੀ ਕਹੇ ਜਨ ਭਗਤੋ ਮੇਰੇ ਪ੍ਰੇਮ ਦਾ ਸਾਚਾ ਦਰਸ, ਨੈਣ ਦੀਦ ਖੁਸ਼ੀ ਬਣਾਈਆ। ਮੇਰੀ ਪੂਰੀ ਹੋਈ ਹਰਸ, ਹਵਸ ਦਿਤੀ ਮਿਟਾਈਆ। ਨਿਰਗੁਣ ਧਾਰ ਕੀਤਾ ਤਰਸ, ਜੋਤ ਨੂਰ ਨੂਰ ਰੁਸ਼ਨਾਈਆ। ਮੇਰਾ ਸੁਹੰਝਣਾ ਹੋਇਆ ਫ਼ਰਸ਼, ਮਿਟੀ ਖਾਕ ਖੁਸ਼ੀ ਬਣਾਈਆ। ਅੰਬਰਾਂ ਤੋਂ ਵੇਖਣ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਨਾਲ ਅਰਸ਼, ਅਰਸ਼ੀ ਪ੍ਰੀਤਮ ਸੋਭਾ ਪਾਈਆ। ਨਾ ਸੋਗ ਰਿਹਾ ਨਾ ਹਰਖ, ਚਿੰਤਾ ਗ਼ਮ ਨਾ ਕੋਇ ਜਣਾਈਆ। ਇਸ ਭਗਤ ਦੁਵਾਰ ਤੇ ਸਾਰੀ ਸ਼੍ਰਿਸ਼ਟੀ ਦੀ ਹੋਣੀ ਪਰਖ, ਪਰਖਣਹਾਰਾ ਇਕੋ ਧੁਰ ਦਾ
ਮਾਹੀਆ । ਇਹਦਾ ਲੇਖਾ ਸਤਿਜੁਗ ਧਾਰ ਦੀ ਸਤਿਜੁਗ ਵਾਲੀ ਬਰਖ, ਬਰਸ ਆਪਣੀ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।
ਧਰਨੀ ਕਹੇ ਮੇਰੇ ਉਤੇ ਸੋਭਦੀ ਪਰਾਂਦੀ ਲਾਲ, ਲਾੜੀ ਮੌਤ ਖੁਸ਼ੀ ਬਣਾਈਆ । ਨਾਰੀਅਲ ਕਹਿਣ ਅਸੀਂ ਵੀ ਬਣਨਾ ਵਿਚ ਦਲਾਲ, ਵਿਚੋਲੇ ਜਗਤ ਜਗਤ ਜਣਾਈਆ। ਕੂੜ ਕੁੜਿਆਰਾਂ ਕਰਨੀ ਭਾਲ, ਖੋਜਣਾ ਥਾਉਂ ਥਾਈਂਆ। ਸਾਡਾ ਲੇਖਾ ਨਹੀਂ ਸ਼ਾਹ ਕੰਗਾਲ, ਊਚਾਂ ਨੀਚਾਂ ਵੰਡ ਨਾ ਕੋਇ ਵੰਡਾਈਆ । ਸਾਡੀ ਇਕ ਬੇਨੰਤੀ ਤੇ ਇਕ ਸੁਵਾਲ, ਦੂਜੀ ਆਸ ਨਾ ਕੋਇ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਚ ਸਚ ਪਰਗਟਾਈਆ।
ਧਰਨੀ ਕਹੇ ਮੇਰਾ ਅੰਤ ਅਖੀਰੀ ਸੰਦੇਸ਼, ਸੰਧਿਆ ਸਰਘੀ ਬਾਹਰ ਜਣਾਈਆ। ਜਨ ਭਗਤੋ ਤੁਹਾਡੀ ਭਗਤੀ ਰਹੇ ਹਮੇਸ਼, ਭਗਵਨ ਦੇਵੇ ਮਾਣ ਵਡਿਆਈਆ। ਤੁਹਾਡਾ ਲੇਖਾ ਤੱਕੇ ਬਾਸ਼ਕ ਸੁਹੰਝਣਾ ਸ਼ੇਸ਼, ਵਿਸ਼ਨੂੰ ਰੰਗ ਰੰਗਾਈਆ। ਬ੍ਰਹਮਾ ਦਏ ਆਦੇਸ਼, ਸੁਖਨ ਸੋਹਲੇ ਆਪ ਜਣਾਈਆ। ਸ਼ੰਕਰ ਹੋਵੇ ਪੇਸ਼, ਧਰਮ ਧਾਰ ਦ੍ਰਿੜਾਈਆ। ਅਵਾਜ਼ ਦੇਵੇ ਆਪ ਗਣੇਸ਼, ਗਣਪਤ ਕੀ ਸੁਣਾਈਆ। ਤੇਈ ਅਵਤਾਰ ਕਹਿਣ ਜਗਤ ਬੁੱਧੀ ਨਾ ਰਹੇ ਮਲੇਸ਼, ਕੂੜੀ ਕਿਰਿਆ ਡੇਰਾ ਢਾਹੀਆ। ਪੈਗ਼ੰਬਰ ਕਹਿਣ ਝਗੜਾ ਮਿਟੇ ਮੁਲਾ ਸ਼ੇਖ, ਮੁਸਾਇਕਾਂ ਰੰਗ ਰੰਗਾਈਆ। ਜੋ ਸੰਦੇਸ਼ ਦਿਤਾ ਨਾਨਕ ਨਿਰਗੁਣ ਗੋਬਿੰਦ ਦਸ ਦਸਮੇਸ਼, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਭ ਦਾ ਪਰਮਾਤਮ ਆਤਮ ਧਾਰ ਏਕ, ਦੂਜਾ ਨਜ਼ਰ ਕੋਇ ਨਾ ਆਈਆ। ਜਨ ਭਗਤੋ ਭਗਤਾਂ ਦੀ ਸਾਹਿਬ ਉਤੇ ਟੇਕ, ਟਿੱਕੇ ਮਸਤਕ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।
ਧਰਨੀ ਕਹੇ ਜਨ ਭਗਤੋ ਖੁਸ਼ੀਆਂ ਨਾਲ ਪਰਸ਼ਾਦ ਵੰਡਣਾ, ਮੇਰੀ ਖੁਸ਼ੀ ਬਣਾਈਆ। ਨਾਤਾ ਸਭ ਦੇ ਨਾਲ ਗੰਢਣਾ, ਮੁਹੱਬਤ ਮੁਹੱਬਤ ਵਿਚ ਰਖਾਈਆ । ਪੱਲੂ ਸਤਿਗੁਰ ਸ਼ਬਦ ਕਦੇ ਨਾ ਛੱਡਣਾ, ਨਾਤਾ ਤੁੱਟੇ ਜਗਤ ਲੋਕਾਈਆ। ਤੁਹਾਡਾ ਲੇਖੇ ਲੱਗੇ ਨਾੜੀ ਮਾਸ ਹੱਡਣਾ, ਬੂੰਦ ਰਕਤ ਆਪਣਾ ਰੰਗ ਰੰਗਾਈਆ। ਭਰਮ ਭੁਲੇਖਾ ਦੂਈ ਦਵੈਤ ਵਾਲਾ ਕੱਢਣਾ, ਸ਼ਰਅ ਸ਼ਰੀਅਤ ਦੇਣੀ ਤਜਾਈਆ। ਤੁਸੀਂ ਇਕੋ ਪਰਮ ਪੁਰਖ ਦੀ ਯਦਣਾ, ਖੇਲ ਤੱਕਣਾ ਆਤਮ ਪਰਮਾਤਮ ਥਾਉਂ ਥਾਈਂਆ। ਮੇਰੀ ਧਰਮ ਧਾਰ ਹੱਦਣਾ, ਹਦ ਹਦੂਦ ਇਕ ਰਖਾਈਆ। ਸਚ ਪਰਕਾਸ਼ ਦਾ ਦੀਪਕ ਜਗਣਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਸੂਰਾ ਸਰਬੰਗਣਾ, ਸੂਰਬੀਰ ਨੂਰੀ ਨੂਰ ਇਕ ਅਖਵਾਈਆ। (੯ ਮਾਘ ਸ਼ ਸੰ ਦਸ ਦਿਲੀ ਧੀਰਪੁਰ ਹਰਿਭਗਤ ਦੁਵਾਰ ਦੀ ਨੀਂਹ ਰੱਖਣ ਸਮੇਂ ਸਵੇਰੇ ਸਾਢੇ ਦਸ ਵਜੇ)
੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਵਾਰ ਧੀਰਪੁਰ ਕਿੰਗਜ਼ਵੇ ਕੈਂਪ ਦਿਲੀ-੯ ਰਾਤ ਦੇ ਸਮੇਂ :
ਨੌ ਮਾਘ ਕਹੇ ਮੇਰੀ ਨਮੋ ਨਮੋ ਨਿਮਸਕਾਰਾ, ਡੰਡਾਵਤ ਬੰਦਨਾ ਸੱਯਦਿਆਂ ਵਿਚ ਸੀਸ ਝੁਕਾਈਆ। ਬਿਨ ਰਸਨਾ ਜਿਹਵਾ ਸ਼ਬਦੀ ਧਾਰ ਬੋਲ ਜੈਕਾਰਾ, ਢੋਲਾ ਸੋਹਲਾ ਇਕੋ ਇਕ ਸੁਣਾਈਆ। ਨਿਰਗੁਣ ਸਰਗੁਣ ਵੇਖਾਂ ਖੇਲ ਅਪਾਰਾ, ਜੋ ਅਪਰੰਪਰ ਸੁਵਾਮੀ ਵੇਖ ਵਖਾਈਆ। ਸ਼ਾਹੋ ਭੂਪ ਵੇਖਾਂ ਸਿਕਦਾਰਾ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਉਹ ਜੋਤੀ ਜਾਤਾ ਪੁਰਖ ਬਿਧਾਤਾ ਦੇਵਣਹਾਰ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਜਿਸ ਦਾ ਲਹਿਣਾ ਦੇਣਾ ਨਾਲ ਜਮਨ ਕਿਨਾਰਾ, ਘਾਟ ਕੰਢਾ ਖੋਜ ਖੁਜਾਈਆ। ਜਿਸ ਦੀ ਆਸ਼ਾ ਰੱਖ ਕੇ ਗਿਆ
ਕ੍ਰਿਸ਼ਨ ਮੁਰਾਰਾ, ਮੋਹਣ ਮਾਧਵ ਆਪਣਾ ਭੇਵ ਚੁਕਾਈਆ। ਜਿਸ ਪੈਗ਼ੰਬਰਾਂ ਨੂਰ ਕੀਤਾ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜਿਸ ਸਤਿ ਧਰਮ ਚਲਾਇਆ ਨਾਅਰਾ, ਗੁਰੂ ਗੁਰਦੇਵ ਦੇਵ ਦ੍ਰਿੜਾਈਆ। ਸੋ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਪਰਵਰਦਿਗਾਰਾ, ਸਾਂਝਾ ਯਾਰ ਨੂਰ ਅਲਾਹੀਆ। ਜਿਸ ਲਹਿਣਾ ਦੇਣਾ ਪੂਰਬ ਕਰਜ਼ ਦੇਣਾ ਉਤਾਰਾ, ਮਕਰੂਜ਼ ਆਪਣਾ ਲੇਖ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨੌ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਹੱਸਾਂ, ਮੁਸਕਰਾਹਟ ਨਜ਼ਰ ਕਿਸੇ ਨਾ ਆਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਦੱਸਾਂ, ਬਿਨ ਢੋਲੇ ਸੋਹਲੇ ਰਾਗ ਦ੍ਰਿੜਾਈਆ। ਬਿਨ ਕਦਮਾਂ ਜਗਤ ਜਹਾਨ ਨੱਸਾਂ, ਨਵ ਸਤ ਭੱਜਾਂ ਵਾਹੋ ਦਾਹੀਆ। ਬਿਨ ਨੇਤਰਾਂ ਵੇਖਾਂ ਰੈਣ ਅੰਧੇਰੀ ਮੱਸਾ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਧਾਰ ਮਿਲੇ ਕਿਸੇ ਨਾ ਰਸਾ, ਰਸਨਾ ਜਿਹਵਾ ਦੀਨ ਦੁਨੀ ਨਾ ਕੋਇ ਹਲਕਾਈਆ। ਕਿਸੇ ਨਜ਼ਰ ਨਾ ਆਵੇ ਹੋੜਾ ਉਪਰ, ਸੱਸਾ, ਹਾਹੇ ਟਿਪੀ ਹੰ ਬ੍ਰਹਮ ਭੇਵ ਨਾ ਕੋਇ ਚੁਕਾਈਆ। ਪ੍ਰਭੂ ਅੰਤਰ ਨਿਰੰਤਰ ਦਿਸੇ ਕਿਸੇ ਨਾ ਵਸਾ, ਵਾਸਤਵਕ ਰੰਗ ਸਾਚਾ ਨਾ ਕੋਇ ਚੜ੍ਹਾਈਆ। ਸਚ ਪ੍ਰੇਮ ਦਾ ਕਰੇ ਕੋਈ ਨਾ ਜਸਾ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।
ਨੌ ਮਾਘ ਕਹੇ ਮੇਰਾ ਖੁਸ਼ੀਆਂ ਵਾਲਾ ਵਕਤ, ਪ੍ਰਭ ਦੇਵੇ ਮਾਣ ਵਡਿਆਈਆ । ਮੈਂ ਪ੍ਰਸਿੱਧ ਹੋਵਾਂ ਵਿਚ ਜਗਤ, ਦੀਨ ਦੁਨੀ ਨਾਲ ਮਿਲ ਕੇ ਵੱਜੇ ਵਧਾਈਆ । ਮੇਰੇ ਸਾਹਿਬ ਸੁਵਾਮੀ ਮਾਣ ਦੇਣਾ ਆਪਣੇ ਭਗਤ, ਭਗਵਨ ਆਪਣੇ ਰੰਗ ਰੰਗਾਈਆ। ਆਤਮ ਧਾਰ ਬਖ਼ਸ਼ਣੀ ਸ਼ਕਤ, ਜੋਤੀ ਜਾਤਾ ਡਗਮਗਾਈਆ। ਲੇਖੇ ਲਾਉਣਾ ਬੂੰਦ ਰਕਤ, ਹੱਡ ਮਾਸ ਨਾੜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦਾ ਪਰਦਾ ਆਪ ਉਠਾਈਆ।
ਨਵ ਮਾਘ ਕਹੇ ਮੇਰਾ ਲੇਖਾ ਨਾਲ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜਿਸ ਦੀ ਵੱਖਰੀ ਸਦਾ ਕਲਾਮ, ਕਲਮਿਆਂ ਬਾਹਰ ਪੜ੍ਹਾਈਆ । ਉਹ ਦੇਵਣਹਾਰਾ ਪੈਗ਼ਾਮ, ਬਿਨ ਅੱਖਰਾਂ ਅੱਖਰ ਸ਼ਨਵਾਈਆ। ਸੋ ਪੂਰਾ ਕਰੇ ਆਪਣਾ ਕਾਮ, ਕਾਮਨਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਟਣਹਾਰਾ ਅੰਧੇਰੀ ਸ਼ਾਮ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ।
ਨਵ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਝੁਕਦਾ, ਬਿਨ ਸੀਸ ਸੀਸ ਜਗਦੀਸ ਨਿਵਾਈਆ। ਜਿਸ ਭੇਵ ਖੁਲ੍ਹਾਉਣਾ ਇਕ ਤੁਕ ਦਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜਦਾ ਦਏ ਉਠਾਈਆ। ਭਗਤਾਂ ਕੋਲੋਂ ਕਦੇ ਨਾ ਹੋਵੇ ਲੁਕਦਾ, ਸਨਮੁਖ ਹੋ ਕੇ ਸੋਭਾ ਪਾਈਆ। ਨਾਤਾ ਜੋੜੇ ਪਿਤਾ ਪੁੱਤ ਦਾ, ਪੂਤ ਸਪੂਤੇ ਗੋਦ ਉਠਾਈਆ। ਜਿਸ ਦਾ ਵਕਤ ਸੁਹੰਞਣਾ ਹੋਣਾ ਆਪਣੀ ਰੁੱਤ ਦਾ, ਰੁਤੜੀ ਭਗਤਾਂ ਨਾਲ ਮਹਿਕਾਈਆ। ਮੈਂ ਚਾਕਰ ਉਸ ਅਬਿਨਾਸ਼ੀ ਅਚੁੱਤ ਦਾ, ਜੋ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਹੋਏ ਸਹਾਈਆ। ਨਵ ਮਾਘ ਕਹੇ ਮੇਰਾ ਝੁਕੇ ਇਕੋ ਸੀਸ, ਜਗ ਨੇਤਰ ਨਜ਼ਰ ਕੋਇ ਨਾ ਆਈਆ । ਮੇਰਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨੂਰ ਅਲਾਹੀਆ। ਜਿਸ ਦਾ ਪੀਸਣ ਰਿਹਾ ਪੀਸ, ਕਲਜੁਗ ਚੱਕੀ ਕੂੜ ਚਲਾਈਆ। ਉਹ ਵੇਖਣਹਾਰਾ ਕਲਮੇ ਨਾਮ ਹਦੀਸ, ਹਜ਼ਰਤਾਂ ਦੀ ਧਾਰ ਖੋਜ ਖੁਜਾਈਆ। ਜਿਸ ਨੂੰ ਕਿਹਾ ਬੀਸ ਇਕੀਸ, ਵੀਹ ਇਕੀਹ ਗੁਰਦਾਸ ਨਾਲ ਵਡਿਆਈਆ। ਜੋ ਲੇਖਾ ਜਾਣੇ ਰਾਗ ਛਤੀਸ, ਬਤੀਸਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਆਪਣਾ ਰੰਗ ਰੰਗਾਈਆ।
ਨਵ ਮਾਘ ਕਹੇ ਮੇਰਾ ਖੁਸ਼ੀਆਂ ਵਾਲਾ ਮਹੀਨਾ, ਪ੍ਰਭ ਦੇਵੇ ਮਾਣ ਵਡਿਆਈਆ । ਜਨ ਭਗਤਾਂ ਠਾਂਢਾ ਹੋਵੇ ਸੀਨਾ, ਅਗਨੀ ਤੱਤ ਨਾ ਕੋਇ ਬੁਝਾਈਆ। ਕਿਉਂ ਪ੍ਰਭੂ ਪ੍ਰੇਮ ਪਿਆਰ ਵਿਚ ਜਿਸ ਨੇ ਜੀਣਾ, ਜਨ
ਰਸਨਾ ਸਿਫਤ ਸਲਾਹੀਆ। ਉਹ ਲੇਖ ਚੁਕਾਏ ਲੋਕ ਤੀਨਾ, ਤ੍ਰੈਗੁਣ ਦਾ ਡੇਰਾ ਢਾਹੀਆ। ਨਾਮ ਰੰਗ ਚੜ੍ਹਾਏ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਲੇਖੇ ਲਾਵੇ ਜਨ ਭਗਤਾਂ ਜਗਤ ਜੁਗਤ ਦਾ ਜੀਣਾ, ਜਿੰਦਗੀ ਆਪਣੇ ਕਦਮ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ।
ਨਵ ਮਾਘ ਕਹੇ ਮੇਰਾ ਵਕਤ ਸੁਹੰਞਣਾ ਆਇਆ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਨਿਵ ਨਿਵ ਸੀਸ ਝੁਕਾਇਆ, ਬਿਨ ਕਦਮਾਂ ਲਾਗਾ ਪਾਈਆ। ਬਿਨ ਰਸਨਾ ਜਿਹਵਾ ਗਾਇਆ, ਬਿਨ ਸਿਫ਼ਤੀ ਸਿਫ਼ਤ ਸਲਾਹੀਆ । ਤੂੰ ਸ਼ਾਹੋ ਭੂਪ ਬੇਪਰਵਾਹਿਆ, ਪਾਰਬ੍ਰਹਮ ਤੇਰੀ ਵਡਿਆਈਆ । ਜਿਸ ਭਗਤਾਂ ਭਾਗ ਲਗਾਇਆ, ਕਾਇਆ ਮਾਟੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿ ਸਚ ਤੇਰੀ ਵਡਿਆਈਆ।
ਨਵ ਮਾਘ ਕਹੇ ਮੈਂ ਖੁਸ਼ੀਆਂ ਦੇ ਵਿਚ ਨੱਚਦਾ, ਟੱਪਾਂ ਕੁੱਦਾਂ ਚਾਈ ਚਾਈਆ । ਮੈਂ ਬਚਨ ਦੱਸਾਂ ਸਚ ਦਾ, ਸਚ ਸਚ ਸਮਝਾਈਆ। ਜਨ ਭਗਤੋ ਕਾਇਆ ਮਾਟੀ ਭਾਂਡਾ ਕੱਚ ਦਾ, ਅੰਤ ਰਹਿਣ ਕੋਇ ਨਾ ਪਾਈਆ। ਆਤਮਾ ਪਿਆਰਾ ਕਰੋ ਪਰਮੇਸ਼ਵਰ ਪਤਿ ਦਾ, ਬ੍ਰਹਮ ਮੇਲਾ ਮੇਲਣਾ ਸਹਿਜ ਸੁਭਾਈਆ। ਤੁਹਾਡਾ ਲੇਖਾ ਮੁੱਕੇ ਹੱਡ ਮਾਸ ਨਾੜੀ ਰੱਤ ਦਾ, ਰਤਨ ਅਮੋਲਕ ਹੀਰੇ ਲਏ ਬਣਾਈਆ। ਮਾਰਗ ਦੱਸੇ ਇਕੋ ਸਤਿ ਦਾ, ਸਤਿ ਸਤਿਵਾਦੀ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਨਵ ਮਾਘ ਕਹੇ ਮੇਰਾ ਵਕਤ ਸੁਹੰਞਣਾ, ਪ੍ਰਭ ਦੇਵੇ ਮਾਣ ਵਡਿਆਈਆ। ਮੈਂ ਧੂੜੀ ਕਰਾਂ ਮਜ਼ਨਾ, ਦੁਰਮਤ ਮੈਲ ਧੁਵਾਈਆ। ਘਰ ਸੁਵਾਮੀ ਮਿਲੇ ਸੱਜਣਾ, ਖੋਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਨਾਮ ਨਗਾਰਾ ਡੰਕਾ ਵੱਜਣਾ, ਦੋ ਜਹਾਨ ਕਰੇ ਸ਼ਨਵਾਈਆ। ਮੈਂ ਉਸ ਨੂੰ ਕਰਾਂ ਬੰਦਨਾ, ਨਿਵ ਨਿਵ ਲਾਗਾ ਪਾਈਆ। ਜੋ ਗ਼ਮੀ ਮੇਟੇ ਰੰਜਣਾ, ਰੰਜ਼ਸ਼ ਅੰਦਰੋਂ ਬਾਹਰ ਕਢਾਈਆ। ਜੋ ਝਗੜਾ ਮੁਕਾਏ ਤੱਤ ਪੰਜਣਾ, ਪੰਚਮ ਦੇਵੇ ਮਾਣ ਵਡਿਆਈਆ । ਜਿਸ ਨੂੰ ਕਹਿੰਦੇ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਈਆ। ਉਹ ਲੇਖਾ ਜਾਣੇ ਆਹਲਾ ਅਦਨਾ, ਸ਼ਾਹ ਸੁਲਤਾਨਾਂ ਖੋਜ ਖੁਜਾਈਆ। ਜੋ ਸ਼ਰਅ ਦੀ ਮੇਟੇ ਹਦਨਾ, ਹਦੂਦ ਇਕੋ ਇਕ ਰਖਾਈਆ । ਜੋ ਮਾਲਕ ਸੂਰਾ ਸਰਬੰਗਣਾ, ਸਚ ਸੁਵਾਮੀ ਨੂਰ ਅਲਾਹੀਆ। ਜਿਸ ਦਾ ਦੀਪਕ ਜੋਤੀ ਜਗਣਾ, ਦੋ ਜਹਾਨਾ ਡਗਮਗਾਈਆ। ਉਹ ਝਗੜਾ ਮੇਟੇ ਕਾਇਆ ਮਾਟੀ ਬਦਨਾ, ਤਨ ਵਜੂਦਾਂ ਪੰਧ ਮੁਕਾਈਆ। ਜਨ ਭਗਤਾਂ ਕਰੇ ਕਾਰ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਸਚ ਪ੍ਰੇਮ ਦੀ ਚਾੜੇ ਰੰਗਣਾ, ਨਿਰਗੁਣ ਦੇਵੇ ਮਾਣ ਵਡਿਆਈਆ। ਮਾਨਸ ਜਨਮ ਨਾ ਹੋਵੇ ਭੰਗਣਾ, ਜੋ ਚਲ ਆਏ ਸਰਨਾਈਆ। ਸਤਿਗੁਰ ਚੁੱਕੇ ਆਪਣੇ ਕੰਧਣਾ, ਸ਼ੌਹ ਦਰਿਆ ਨਾ ਕੋਇ ਰੁੜ੍ਹਾਈਆ। ਨਾਮ ਮੁਹਾਣਾ ਦੇਵੇ ਵੰਞਣਾ, ਬੇੜਾ ਇਕੋ ਇਕ ਵਖਾਈਆ। ਜਿਸ ਦੀ ਜਗਤ ਹੋਵੇ ਨਾ ਵੰਡਣਾ, ਹਿੱਸਾ ਦੀਨ ਦੁਨੀ ਨਾ ਪਾਈਆ। ਉਹ ਪੰਧ ਮੁਕਾਏ ਧਰਨੀ ਧਰਤ ਧਵਲ ਧੌਲ ਬ੍ਰਹਿਮੰਡਣਾ, ਪਾਰਬ੍ਰਹਮ ਪ੍ਰਭ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੁਵਾਮੀ ਬੇਪਰਵਾਹੀਆ।
ਨਵ ਮਾਘ ਕਹੇ ਪ੍ਰਭੂ ਮੇਰੀ ਇਕ ਅਰਜ਼ੋਈ, ਆਰਜ਼ੂ ਤੇਰੇ ਚਰਨ ਟਿਕਾਈਆ । ਜਨ ਭਗਤਾਂ ਮਿਲੇ ਕਿਤੇ ਨਾ ਢੋਈ, ਸਿਰ ਸਿਰ ਹੱਥ ਨਾ ਕੋਇ ਟਿਕਾਈਆ । ਨਵ ਸਤ ਪਈ ਦਰੋਹੀ, ਹਾਹਾਕਾਰ ਵਿਚ ਲੋਕਾਈਆ। ਕਲਜੁਗ ਸ਼੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਮੋਹੀ, ਮੁਹੱਬਤ ਸਚ ਨਾਮ ਤੁੜਾਈਆ। ਕੀ ਹੋਇਆ ਜੇ ਤੇਰਾ ਭਗਤ ਕੋਈ ਕੋਈ, ਕੋਟਾਂ ਵਿਚੋਂ ਵਿਰਲਾ ਨਜ਼ਰੀ ਆਈਆ। ਨਿਝਰ ਧਾਰ ਬੂੰਦ ਸੁਵਾਂਤੀ ਕਵਲ ਨਾਭੀ ਵਿਚੋਂ ਚੋਈ, ਬਿਨ ਰਸਨਾ ਰਸ ਚਖਾਈਆ । ਉਨ੍ਹਾਂ ਸੁਰਤ ਉਠਾਈ ਸੋਈ, ਸੁੱਤਿਆਂ ਲਿਆ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਮੰਗ ਮੰਗਾਈਆ।
ਨਵ ਮਾਘ ਕਹੇ ਮੈਂ ਨਿਮਸਕਾਰ ਕਰਾਂ ਡੰਡਾਵਤ, ਸਾਹਿਬ ਸਤਿਗੁਰ ਸੀਸ ਨਿਵਾਈਆ। ਮੇਰੇ ਪਰਮ ਪੁਰਖ ਦੀਨ ਦੁਨੀ ਦੀ ਤੱਕ ਅਦਾਵਤ, ਚਾਰੋ ਕੁੰਟ ਧਿਆਨ ਲਗਾਈਆ। ਸ਼ਰਅ ਦੀ ਸ਼ਰਅ ਤੋਂ ਹੋਈ ਬਗਾਵਤ, ਬਗਲਗੀਰ ਰਹਿਣ ਕੋਇ ਨਾ ਪਾਈਆ। ਤੂੰ ਮਾਲਕ ਸਹੀ ਸਲਾਮਤ, ਵਾਹਿਦ ਮੁਰਸ਼ਦ ਨੂਰ ਅਲਾਹੀਆ। ਕਿਸ ਬਿਧ ਦੀਨ ਦੁਨੀ ਦੇ ਉਤੇ ਆਉਣੀ ਕਿਆਮਤ, ਕਲਮਿਆਂ ਦਿਆ ਮਾਲਕਾ ਦੇਣਾ ਸਮਝਾਈਆ। ਕਿਸ ਬਿਧ ਮੇਟੇ ਅੰਧੇਰੀ ਸ਼ਾਮਤ, ਸ਼ਮਾ ਨੂਰ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦੀ ਦੇ ਨਿਆਮਤ, ਵਸਤ ਅਤੋਲ ਅਤੁਲ ਆਪ ਵਰਤਾਈਆ। (੯ ਮਾਘ ਸ਼ਹਿਨਸ਼ਾਹੀ ਸੰਮਤ ਦਸ ਹਰਿ ਭਗਤ ਦੁਵਾਰ ਧੀਰਪੁਰ ਕਿੰਗਜ਼ਵੇ ਕੈਂਪ ਦਿਲੀ-੯ ਰਾਤ ਦੇ ਸਮੇਂ)
ਪੰਜ ਪੋਹ ਕਹੇ ਗੰਗਾ ਨੇਤਰ ਰੋਵੇ ਕਰੇ ਪੁਕਾਰ, ਕੂਕ ਕੂਕ ਸੁਣਾਈਆ। ਮੈਂ ਜਟਾ ਜੂਟ ਦੀ ਧਾਰ, ਧਰਨੀ ਧਰਤ ਧਵਲ ਧੌਲ ਭੱਜਾਂ ਵਾਹੋ ਦਾਹੀਆ। ਮੈਂ ਨਿੱਤ ਨਵਿਤ ਰਾਹ ਤੱਕਾਂ ਓਸ ਮੁਰਾਰ, ਜੋ ਮੁਰਾਰੀਆਂ ਦਏ ਵਡਿਆਈਆ । ਜਿਸ ਦੀ ਚਰਨ ਛੋਹ ਨਾਲ ਸਭ ਦਾ ਬੇੜਾ ਹੋ ਜਾਏ ਪਾਰ, ਦੂਸਰ ਓਟ ਨਾ ਕੋਇ ਰਖਾਈਆ। ਮੈਂ ਉਸ ਦੇ ਹਾਜ਼ਰ ਹੋ ਦਰਬਾਰ, ਨਿਵ ਨਿਵ ਲਾਗਾਂ ਪਾਈਂਆ। ਜਿਥੇ ਭਗਤ ਸੁਹੇਲੇ ਦਿੱਤੇ ਤਾਰ, ਮੇਰਾ ਲਹਿਣਾ ਓਹਨਾਂ ਨਾਲ ਮਿਲਾਈਆ। ਮੈਂ ਜੁਗ ਜੁਗ ਖਿਦਮਤਗਾਰ, ਖਾਦਮ ਹੋ ਕੇ ਤੇਰੀ ਸੇਵ ਕਮਾਈਆ। ਪਰੀ ਅਰੰਬਾ ਕਹੇ ਮੈਂ ਬਿਨਾਂ ਕਦਮ ਤੋਂ ਨਚਾਰ, ਨੱਚਾਂ ਟੱਪਾਂ ਕੁੱਦਾਂ ਚਾਈਂ ਚਾਈਂਆ। ਤੂੰ ਸ਼ਬਦ ਧਾਰ ਗੋਬਿੰਦ ਸੱਚੀ ਸਰਕਾਰ, ਸ਼ਹਿਨਸ਼ਾਹੀ ਇਕ ਅਖਵਾਈਆ। ਬਵੰਜਾ ਕਵੀ ਆਸ਼ਾ ਵਿਚੋਂ ਆਪਣੀ ਖ਼ਾਹਿਸ਼ ਰਹੇ ਉਚਾਰ, ਬਿਨ ਰਸਨਾ ਰਸ ਜਣਾਈਆ। ਪੁਰਖ ਅਕਾਲੇ ਦੀਨ ਦਿਆਲੇ ਏਕੰਕਾਰ, ਇਕ ਇਕੱਲੇ ਤੇਰੀ ਵਡਿਆਈਆ। ਜੇ ਤੂੰ ਪੰਜਾਂ ਤਨ ਪੁਵਾਏ ਹਾਰ, ਹਿਰਦੇ ਅੰਤਰ ਕਰੀ ਸਫ਼ਾਈਆ। ਜਨਮ ਮਰਨ ਤੋਂ ਕੱਢ ਕੇ ਬਾਹਰ, ਆਪਣੇ ਰੰਗ ਰੰਗਾਈਆ। ਤੇਰੇ ਦਰ ਤੇ ਫਰਕ ਨਹੀਂ ਕੋਈ ਪੁਰਖ ਨਾਰ, ਤੱਤਾਂ ਵੰਡ ਨਾ ਕੋਇ ਵੰਡਾਈਆ। ਤੇਰਾ ਆਤਮ ਇਕ ਅਧਾਰ, ਅੰਤਮ ਆਤਮ ਵੇਖ ਵਿਖਾਈਆ। ਜਨ ਭਗਤਾਂ ਪਾਉਣੀ ਸਾਰ, ਸੰਤਾ ਹੋਣਾ ਸਹਾਈਆ। ਗੁਰਮੁਖਾਂ ਦੇਣਾ ਤਾਰ, ਗੁਰਸਿੱਖਾਂ ਗੋਦ ਉਠਾਈਆ। ਮੰਗ ਮੰਗੀ ਦਿੱਲੀ ਦਰਬਾਰ, ਦਰ ਦਰਵਾਜੇ ਸੀਸ ਝੁਕਾਈਆ। ਜਿਥੇ ਸ਼ਾਹ ਸੁਲਤਾਨਾ ਹੋਣਾ ਭਿਖਾਰ, ਭਿਖਿਆ ਮੰਗਣ ਵਾਹੋ ਦਾਹੀਆ। ਰਾਜ ਰਾਜਾਨ ਤੱਕਣ ਆਣ ਦੀਦਾਰ, ਨੇਤਰ ਲੋਚਨ ਦਰਸ਼ਨ ਪਾਈਆ। ਤੇਰਾ ਵਕਤ ਸੁਹੰਞਣਾ ਹੋਣਾ ਵਿਚ ਸੰਸਾਰ, ਸੁਹੰਞਣੀ ਰੁਤ ਸੋਭਾ ਪਾਈਆ। ਤੀਜੇ ਤੀਜੇ ਤੀਜੇ ਦਿਨ ਤੇਰਾ ਮੇਲਾ ਹੋਇਆ ਕਰੇਗਾ ਮਿਲਣ ਵਾਲਿਆਂ ਅਪਰ ਅਪਾਰ, ਪਹਿਲੋਂ ਮਿਲਣ ਕੋਇ ਨਾ ਪਾਈਆ। ਨੌਂ ਨੌਂ ਵਾਰ ਧੂੜ ਲਾਇਆ ਕਰਨਗੇ ਮਸਤਕ ਛਾਰ, ਭਗਤ ਦੁਵਾਰ ਦਏ ਗੁਵਾਹੀਆ। ਅਲਫੀ ਵਾਲਿਆ ਫੇਰ ਤੂੰ ਅਲਫ ਯੇ ਦੇ ਹਰਫ਼ਾਂ ਤੋਂ ਹੋਵੇਂਗਾ ਬਾਹਰ, ਤੇਰੀ ਸਿਫ਼ਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੱਚ ਦੇ ਮਾਲਕ ਹੋਣਾ ਸਹਾਈਆ। (੫ ਪੋਹ ਸ਼ ਸੰ ੯)
ਹੀਰਾ ਘਾਟ : ਜਗਤ ਵਿਚੋਲਾ ਹਰਿ ਨਿਰੰਕਾਰ। ਹੀਰਾ ਘਾਟ ਕਰੇ ਤਿਆਰ। ਕਲਜੁਗ ਤੇਰੀ ਅੰਤਮ ਹੀਰਾ ਘਾਟ :
ਵਾਰ। ਨੇਹਕਲੰਕ ਨਰ ਅਵਤਾਰ। ਅਸ਼ਟਮ ਜੇਠ ਦਿਵਸ ਵਿਚਾਰ। ਵੀਹ ਸੌ ਗਿਅਰਾਂ ਬਿਕ੍ਰਮੀ ਸ਼ੁਕਰਵਾਰ। ਸ਼ਾਮ ਵੇਲਾ ਸੱਤ ਅੱਠ ਵਿਚਕਾਰ। ਰਿਥੇ ਬਣੇ ਸੱਚਾ ਇੱਕ ਦਰਬਾਰ। ਛਤਰ ਝੁੱਲੇ ਵਿੱਚ ਸੰਸਾਰ। ਜੋ ਜਨ ਆਇਣ ਭੁੱਲੇ, ਮਿਲੇ ਘਰ ਸੱਚੀ ਸਰਕਾਰ। ਕੋਈ ਨਾ ਲੇਵੇ ਮੁੱਲੇ, ਪ੍ਰਭ ਅਬਿਨਾਸ਼ੀ ਕਿਰਪਾ ਧਾਰ। ਸਦਾ ਰਹਿਣ ਭੰਡਾਰੇ ਖੁਲ੍ਹੇ, ਅੰਮ੍ਰਿਤ ਭਰੇ ਹਰਿ ਭੰਡਾਰ। ਸਾਚੇ ਤੋਲ ਗੁਰ ਸੰਗਤ ਤੁਲੇ, ਜੋ ਚਲ ਆਈ ਚਰਨ ਦਵਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੀਰਾ ਘਾਟ ਨੀਂਹ ਰਖਾਈ ਕਲਜੁਗ ਤੇਰੀ ਅੰਤਮ ਵਾਰ।
ਨੀਂਹ ਰਖਾਈ ਹੀਰਾ ਘਾਟ। ਸ੍ਰਿਸ਼ਟ ਸਬਾਈ ਜਾਏ ਪਾਟ। ਆਪੇ ਪਾਏ ਡੂੰਘੇ ਖਾਟ। ਨਾ ਕੋਈ ਚੜ੍ਹਾਵੇ
ਕਲਜੁਗ ਘਾਟ। ਨਾ ਕੋਈ ਦਿੱਸੇ ਅੱਗੇ ਵਾਟ। ਗੁਰਮੁੱਖਾਂ ਜੋਤ ਜਗਾਏ ਵਿੱਚ ਲਲਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਰੁਸ਼ਨਾਈ ਕਾਇਆ ਮਾਟ।
ਹੀਰਾ ਘਾਟ ਦਏ ਮਾਣਾ। ਸਤਿਜੁਗ ਸਾਚੇ ਆਪ ਉਪਜਾਣਾ। ਸਾਚਾ ਸੀਰ ਵਿੱਚ ਰਖਾਣਾ। ਅੰਨ੍ਹਾ ਕਾਣਾ ਰਾਜੀ ਕਰਾਣਾ। ਦੋ ਜਹਾਨਾਂ ਨਾਮ ਰਖਾਣਾ। ਲੱਖ ਚੁਰਾਸੀ ਗੇੜ ਕਟਾਣਾ। ਘਨਕਪੁਰ ਵਾਸੀ ਅੰਮ੍ਰਿਤ ਸੀਰ ਪਿਲਾਨਾ। ਏਕਾ ਨਿਰਮਲ ਨੀਰ ਕਰ, ਅਠ ਸਠ ਤੀਰਥ ਭੇਵ ਚੁਕਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰੋਵਰ ਇਸ਼ਨਾਨ ਕਰਾਨਾ।
ਦੇਵੇ ਮਾਣ ਸਰਬ ਗੁਣਵੰਤਾ। ਵਿੱਚ ਨਾ ਪਾਵੇ ਮਾਣ ਹੰਗਤਾ। ਦਇਆ ਕਮਾਏ ਉਪਰ ਸੰਗਤਾ। ਭਿਛਿਆ ਪਾਏ ਜੋ ਆਏ ਭੁੱਖਾ ਨੰਗਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਰੋਗ ਸੋਗ ਜਗਤ ਵਿਜੋਗ ਖੰਡਤਾ।
ਦੁੱਖ ਖੰਡੇ ਨਾਮ ਵੰਡੇ। ਵਿਚ ਲਾਏ ਛੱਤੀ ਡੰਡੇ। ਹੀਰਾ ਘਾਟ ਤੇਰੇ ਕੰਢੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੀਲ ਮੀਲ ਤੇ ਗੱਡੇ ਝੰਡੇ। ਝੂਲਨ ਝੰਡੇ ਜਗਤ ਨਿਸ਼ਾਨ। ਉਤੇ ਲਿਖਿਆ ਹੋਵੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਮਨੀ ਸਿੰਘ ਨਾਲ ਚਤੁਰ ਸੁਜਾਨ। ਕਾਕਾ ਮਨਜੀਤ ਸਿੰਘ ਬਾਲ ਨਿਧਾਨ। ਪ੍ਰਭ ਅਬਿਨਾਸ਼ੀ ਗੁਣ ਨਿਧਾਨ। ਕਿਰਪਾ ਕਰੇ ਆਪ ਭਗਵਾਨ। ਛੱਤੀ ਰਾਗਾਂ ਗਵਾਏ ਮਾਣ। ਛੱਤੀ ਪਦਾਰਥ ਰਸ ਸਾਚਾ ਪਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੱਚਾ ਜੀਆ ਦਾਨ।
ਇਕੋ ਇੱਕ ਝੁੱਲੇ ਨਿਸ਼ਾਨ। ਸੱਚੀ ਚਲੇ ਇੱਕ ਦੁਕਾਨ। ਸਤਿ ਸੰਤੋਖੀ ਵਿੱਚ ਜਹਾਨ। ਅੰਤਮ ਮੋਖੀ ਰੰਗ ਮਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸਾਚੀ ਵੰਡ। ਗੁਰ ਸੰਗਤ ਹਰਿ ਪਾਏ ਠੰਡ। ਕੋਈ ਨਾ ਦੀਸੇ ਨਾਰ ਰੰਡ। ਸਤਿਜੁਗ ਸਾਚੇ ਤੇਰੀ ਸਾਚੀ ਵੰਡ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖਾਂ ਨਾ ਦੇਵੇ ਕਦੀ ਕੰਡ।
ਹੀਰਾ ਘਾਟ ਸਚ ਨਿਸ਼ਾਨੀ। ਅੱਗੇ ਖਲਾ ਸੰਤ ਮਨੀ ਸਿਘ ਤੇਰਾ ਸੱਚਾ ਬਾਨੀ। ਪਿਛੇ ਬੈਠਾ ਕਾਕਾ ਮਨਜੀਤ ਸਿੰਘ ਬਾਲ ਬੁੱਧ ਅੰਞਾਣੀ। ਵਿੱਚ ਕਾਰਜ ਕਰੇ ਸੁਧ, ਮਾਹਣਾ ਸਿੰਘ ਗੁਣ ਨਿਧਾਨੀ। ਤਿੰਨਾਂ ਮਿਲਿਆ ਸਚ ਸੰਜੋਗ, ਪ੍ਰਭ ਅਬਿਨਾਸ਼ੀ ਗੁਣ ਨਿਧਾਨੀ। ਸਾਚਾ ਰਸ ਸ੍ਰਿਸ਼ਟ ਸਬਾਈ ਲੈਣਾ ਭੋਗ, ਨਾ ਕੋਈ ਮਰੇ ਵਿੱਚ ਜਵਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਤੇਰੀ ਧਾਰ ਬੰਨ੍ਹਾਨੀ।
ਨਾ ਕੋਈ ਮਰੇ ਬਾਲ ਅੰਞਾਣਾ। ਮਾਤਾ ਪਿਤਾ ਸੁੱਖ ਉਪਜਾਨਾ। ਜਗਤ ਨਿਸ਼ਾਨਾ ਹਰਿ ਝੁਲਾਨਾ। ਸਚ ਧਰਮ ਦੀ ਜੜ੍ਹ ਲਗਾਨਾ। ਹੀਰਾ ਘਾਟ ਤੇਰੇ ਅੰਦਰ ਵੜ, ਪ੍ਰਭ ਅਬਿਨਾਸ਼ੀ ਕਰੇ ਟਿਕਾਣਾ। ਹਰਿ ਸੰਗਤ ਤੇਰੇ ਦਰ ਦਵਾਰੇ ਖੜ੍ਹ, ਵੇਖੇ ਖੇਲ ਸ੍ਰੀ ਭਗਵਾਨਾ। ਬੇਮੁੱਖਾਂ ਪੁੱਟੇ ਜੜ੍ਹ, ਮਾਰੇ ਤੀਰ ਸ਼ਬਦ ਨਿਸ਼ਾਨਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਭੰਨੇ ਸੋ ਲਏ ਘੜ, ਮਾਰੇ ਸਚ ਨਿਸ਼ਾਨਾ। ਹੀਰਾ ਘਾਟ ਸਾਚਾ ਹੀਰਾ। ਭੈਣ ਨਾ ਵਿਛੜੇ ਸਾਚਾ ਵੀਰਾ। ਨਿਰਮਲ ਕਰੇ ਪ੍ਰਭ ਸਾਚਾ ਨੀਰਾ। ਕਾਰਜ ਹੋਇਣ ਸੁਧ, ਜੋ ਆਇਆ ਚਲ ਵਾਂਗ ਫ਼ਕੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਰਹਿਣ ਨਾ ਦੇਵੇ ਕਿਸੇ ਕਾਇਆ ਪੀੜਾ।
ਨੌਂ ਖੰਡ ਪ੍ਰਿਥਮੀ ਕਰੇ ਰੁਸ਼ਨਾਏ। ਸੱਤਾਂ ਦੀਪਾਂ ਬੂਝ ਬੁਝਾਏ। ਖੰਡ ਬ੍ਰਹਿਮੰਡਾਂ ਵਰਭੰਡਾਂ ਮਾਣ ਦਵਾਏ। ਸੇਹਤਜ ਉਤਭੁਜ ਅੰਡਜ਼ ਜੇਰਜ ਮੁੱਖ ਚਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਜਰ ਅਮਰ ਦੀ ਸ਼ਕਤ ਭਰਾਏ।
ਅਜਰ ਅਮਰ ਆਪ ਕਰਾਏ। ਦਰ ਆਏ ਜੋ ਇਸ਼ਨਾਨ ਕਰਾਏ। ਅੰਮ੍ਰਿਤ ਸੀਰ ਮੁੱਖ ਚੁਵਾਏ। ਕੱਟੀ ਜਾਏ ਭੀੜ, ਨਾ ਜਮ ਰਾਜ ਸਤਾਏ। ਸਤਿਜੁਗ ਤੇਰੀ ਬੱਧੀ ਬੀੜ, ਅਸ਼ਟਮ ਜੇਠ ਵੀਹ ਸੌ ਗਿਆਰਾਂ ਬਿਕ੍ਰਮੀ ਲਿਖਤ ਲਿਖਾਏ।
ਲਿਖਤ ਲਿਖਾਈ ਵਿੱਚ ਉਜਾੜ। ਜਗਤ ਖੇਲ ਆਪ ਰਚਾਏ ਪਹਿਲੀ ਹਾੜ। ਸਿੰਘ ਮਨਜੀਤ ਤੇਰੇ
ਚਾਰ ਚੁਫੇਰੇ ਸ਼ਬਦ ਕਰਾਏ ਸਾਚੀ ਵਾੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਸਚ ਘਰ ਦੇਵੇ ਵਾੜ। ਸਾਚੇ ਤੀਰਥ ਲਾਏ ਤਾਰੀ। ਚੁਰਾਸੀ ਛੁੱਟੇ ਪਹਿਲੀ ਵਾਰੀ। ਪੰਜਾਂ ਚੋਰਾਂ ਕੁੱਟੇ, ਕਾਇਆ ਕੱਢੇ ਬਾਹਰੀ। ਏਕਾ ਅੰਮਿਤ ਜੋ ਜਨ ਮੁੱਖ ਲਾਏ ਘੁੱਟੇ, ਆਤਮ ਹੋਏ ਠੰਡੀ ਠਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਮਾਣ ਦਵਾਏ ਜਗਤ ਨਰ ਨਾਰੀ।
ਨਾਰੀ ਨਾਰਾਂ ਦਏ ਮਾਣਾ। ਚਰਨ ਧੂੜ ਜੋ ਕਰੇ ਇਸ਼ਨਾਨਾ। ਆਤਮ ਮੂੜ੍ਹ ਹੋਏ ਚਤੁਰ ਸੁਜਾਨਾ। ਰੰਗ ਚੜ੍ਹੇ ਗੂੜ੍ਹ ਸ੍ਰੀ ਭਗਵਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਣਵੰਤ ਗੁਣ ਨਿਧਾਨਾ।
ਹੀਰਾ ਘਾਟ ਹਰਿ ਕੀ ਪੌੜੀ। ਛੱਤੀ ਮੀਲ ਲੰਮੀ ਸੌ ਗਜ਼ ਚੌੜੀ। ਏਥੇ ਸਾਚਾ ਪ੍ਰਗਟ ਹੋਵੇ ਬ੍ਰਹਿਮਣ ਗੌੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਧੁਰਦਰਗਾਹੀ ਲਾਏ ਏਕਾ ਪੌੜੀ।
ਪਹਿਲੀ ਪੌੜੀ ਸਿੰਘ ਮਨਜੀਤ ਹੈ। ਅੱਧ ਵਿਚਕਾਰੇ ਮਾਹਣਾ ਸਿੰਘ ਕਰੇ ਪ੍ਰੀਤ ਹੈ। ਅੰਤ ਬੈਠਾ ਸੰਤ ਮਨੀ ਸਿੰਘ ਕਰੇ ਠੰਡਾ ਸੀਤ ਹੈ। ਸਾਚੀ ਬਾਣੀ ਅੰਕ ਸਹੇਲੀ ਨਾਲ ਅਮਰਜੀਤ ਹੈ। ਸਚ ਸਹੇਲੀ ਸਚ ਘਰਾਨੇ, ਜਾਏ ਚੜ੍ਹ ਵਿੱਚ ਬਬਾਨੇ, ਸਿੰਘ ਮਨਜੀਤ ਤੇਰੀ ਹੱਥੀਂ ਬੰਨ੍ਹੇ ਗਾਨੇ, ਜਗਤ ਚਲੇ ਸਾਚੀ ਰੀਤ ਹੈ। ਜਗਤ ਚਲੇ ਸਾਚੀ ਰੀਤ ਸਤਿਜੁਗ ਵਿੱਚ ਜਹਾਨੇ। ਭੈਣ ਭਰਾਵਾਂ ਸਾਚਾ ਨਾਤਾ ਦੁੱਖੜਾ ਕੋਈ ਨਾ ਮਾਨੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੀਰਾ ਘਾਟ ਇਸ਼ਨਾਨ ਕਰਾਨੇ।
ਹਰਿਾ ਘਾਟ ਹਰਿ ਕੀ ਲਾਟ। ਸ਼ਬਦ ਟਿਕਾਈ ਸਾਚੀ ਖਾਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੇਲ ਰਚਾਏ ਤਿੰਨ ਲੋਕ ਚੌਥੇ ਜੁਗ ਨੇੜੇ ਵਾਟ।
ਸੰਤ ਮਨੀ ਸਿੰਘ ਤੇਰਾ ਜੈਕਾਰ। ਚਾਰ ਕੁੰਟ ਚਲੇ ਵਿੱਚ ਸੰਸਾਰ। ਨੇਹਕਲੰਕ ਸ਼ਬਦ ਡੰਕ ਵਜਾਏ ਭਾਰ। ਰਾਓ ਰੰਕ ਉਠਾਏ, ਖਿੱਚ ਲਿਆਏ ਚਰਨ ਦੁਵਾਰ। ਪਿਛਲਾ ਲੇਖਾ ਲੇਖੇ ਲਾਏ, ਨਰ ਨਰਾਇਣ ਨਿਰੰਕਾਰ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਆਪ ਸਹਾਰ। ਸੰਤ ਮਨੀ ਸਿੰਘ ਤੇਰੀ ਸਚ ਨਿਸ਼ਾਨੀ। ਸ੍ਰਿਸ਼ਟ ਸਬਾਈ ਹੋਈ ਨਿਧਾਨੀ। ਘਰ ਘਰ ਵਧਦੀ ਬੇਈਮਾਨੀ। ਝੂਠੀ ਵਗੇ ਜਗਤ ਨਦੀ, ਰੁੜਦੇ ਜਾਣ ਵਡ ਗਿਆਨੀ । ਝੂਠੀ ਮਾਇਆ ਵਾ ਤੱਤੀ ਲੱਗੇ, ਵਿੱਚ ਸੜ ਗਏ ਬ੍ਰਹਮ ਗਿਆਨੀ। ਲੱਗਾ ਦਾਗ ਚਿੱਟੀ ਪੱਗੇ, ਮੁੱਖ ਕਾਲਾ ਦੋ ਜਹਾਨੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਮੰਗੇ ਜਗਤ ਇੱਕ ਨਿਸ਼ਾਨੀ। (੮ ਜੇਠ ੨੦੧੧ ਬਿ)
(ਹੋਰ ਦੇਖੋ ਲਿਖਤ ੯ ਜੇਠ ੨੦੧੧ ਬਿਕ੍ਰਮੀ ਨਹਿਰ ਉਤੇ ਹੀਰਾ ਘਾਟ ਘਵਿੰਡ ਬਾੜੇ ਵਿਚ (ਕਲਸੀਂ)
ਭੇਵ ਨਾ ਪਾਵਣ ਹਰਿ ਅਬਿਨਾਸ਼ੀ, ਪ੍ਰਗਟ ਹੋਇਆ ਪੁਰੀ ਘਨਕ ਹੀਰਾ ਘਾਟ ਦਿਸ਼ਾ ਲਹਿੰਦੀ। (੩ ਮਾਘ ੨੦੧੦ ਬਿ)