ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਜ ਤੋਂ ਥ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਜ ਤੋਂ ਥ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਜਨਮ ਦਿਵਸ : ਗੁਰ ਸੰਗਤ ਤੇਰਾ ਜਨਮ ਦਿਹਾੜਾ, ਹਰਿ ਸਾਚਾ ਆਪ ਸਮਝਾਇੰਦਾ। ਏਕਾ ਦਿਵਸ ਸਤਾਰਾ ਜਨਮ ਦਿਵਸ :

ਹਾੜਾ, ਸ਼ਬਦੀ ਸ਼ਬਦ ਉਪਜਾਇੰਦਾ। (੨੧ ਮੱਘਰ ੨੦੧੬ ਬਿ)
ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਜਗਹ ਘਰ ਘਰ ਆਪਣੇ ਬੱਚਿਆਂ ਦੀ ਮਨਾਉਣ ਡਹਿ ਪੈਣ ਬਰਸੀ, ਸਾਧ
ਸੰਤ ਉਨ੍ਹਾਂ ਦੇ ਘਰ ਜਾ ਜਾ ਕੇ ਪਕਵਾਨ ਲੈਣ ਖਾਈਆ। ਏਦੂ ਵੱਡੀ ਹੋਰ ਕੀ ਹੋਣੀ ਗਰਕੀ, ਗੁਰੂਆਂ
ਦੀ ਜਗਹ ਮਲ ਮੂਤਰ ਵਾਲੇ ਬੱਚੇ ਘਰ ਵਿਚ ਆਪਣੇ ਗੁਰੂ ਲੈਣ ਬਣਾਈਆ। ਇਹ ਖੇਲ ਕਲਜੁਗ ਦੀ
ਤੇ ਕਲਜੁਗ ਦੀ ਕਲਾ ਹੋਣੀ ਚੜ੍ਹਦੀ, ਵਿਦਵਾਨਾਂ ਦੇ ਅੰਦਰ ਇਹ ਮਨ ਮਤ ਦੇਣੀ ਟਿਕਾਈਆ। (੨੪
ਫੱਗਣ ਸ਼ ਸੰ ੪)

ਜਗਤ ਮਤ : ਭਗਤ ਮਤ : ਆਪਣੀ ਮਤ ਜੋ ਕਰੇ ਵਿਚਾਰ, ਵਿਚਾਰ ਵਿਚੋਂ ਪਰਗਟਾਈਆ। ਆਪਣੀ ਜਗਤ ਮਤ : ਭਗਤ ਮਤ :

ਭਗਤ ਮਤ :
ਮਤ ਨਾ ਜਾਣੇ ਸੰਸਾਰ, ਸੰਸਾਰ ਸਾਗਰ ਬੇਪਰਵਾਹੀਆ। ਆਪਣੀ ਮਤ ਨਾ ਕੋਇ ਆਧਾਰ, ਸਾਚਾ ਸੰਗ
ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਦੇਵੇ ਬ੍ਰਹਮ ਮਤ,
ਬ੍ਰਹਮ ਵਿਦਿਆ ਇਕ ਪੜ੍ਹਾਈਆ।
ਆਪਣੀ ਮਤ ਜਗਤ ਨਾਤਾ, ਕਾਇਆ ਕਰਮ ਕਾਂਡ ਵਖਾਇੰਦਾ। ਖੇਲੇ ਖੇਲ ਪੁਰਖ ਬਿਧਾਤਾ, ਮਨ ਬੁੱਧ
ਸੰਗ ਨਿਭਾਇੰਦਾ। ਵੇਖਣਹਾਰ ਖੇਲ ਤਸ਼ਾਸ਼ਾ, ਜੀਵਣ ਜੁਗਤ ਜਗਤ ਵਡਿਆਇੰਦਾ। ਨਿਰਗੁਣ ਧਾਰ
ਜੋਤ ਪਰਕਾਸ਼ਾ, ਅਬਿਨਾਸ਼ੀ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,
ਹਰ ਘਟ ਆਪਣੀ ਖੇਲ ਕਰਾਇੰਦਾ।
ਜਗਤ ਮਤ ਸਦਾ ਮਤਵਾਲੀ, ਕਿਰਿਆ ਕਰਮ ਵਿਚ ਫਸਾਈਆ। ਜਦ ਵੇਖੋ ਦੋਵੇਂ ਹੱਥਾਂ ਖ਼ਾਲੀ, ਵਸਤ
ਸਚ ਨਾ ਕੋਇ ਟਿਕਾਈਆ। ਮਨ ਭਰਦਾ ਰਹੇ ਦਲਾਲੀ, ਦਲੀਲ ਦੇਵੇ ਇਕ ਚਤੁਰਾਈਆ। ਪਰਮ ਪੁਰਖ
ਅਵੱਲੜੀ ਚਾਲੀ, ਤਨ ਮਾਟੀ ਤੱਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ
ਖੇਲ ਬੇਪਰਵਾਹੀਆ।
ਆਪਣੀ ਮਤ ਨਾ ਜਾਣੇ ਕੋਇ, ਭੇਵ ਨਜ਼ਰ ਕਿਸੇ ਨਾ ਆਇੰਦਾ। ਗੂੜ੍ਹੀ ਨੀਂਦੇ ਸਾਰੇ ਸੋਏ, ਬਿਨ ਸਤਿਗੁਰ
ਅੱਖ ਨਾ ਕੋਇ ਖੁਲ੍ਹਾਇੰਦਾ। ਜੀਵਤ ਜੀ ਨਾ ਜਨਮੇ ਮੋਏ, ਲੱਖ ਚੁਰਾਸੀ ਗੇੜ ਭੁਵਾਇੰਦਾ। ਅੰਤਰ ਅੰਤਰ
ਮਨ ਵਾਸਨਾ ਰੋਏ, ਧੀਰਜ ਧੀਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਾਇਆ ਤੱਤ ਜਗਤ ਮਤ ਮਤ ਭੇਦ ਆਪਣੇ ਹੱਥ ਰਖਾਇੰਦਾ।

ਜਗਤ ਮਤ ਜਗਤ ਦੁਹਾਗਣ, ਦੋਏ ਦੋਏ ਨੈਣਾਂ ਦਏ ਦੁਹਾਈਆ। ਕੂੜੀ ਕਿਰਿਆ ਬਣ ਵੈਰਾਗਣ, ਘਰ ਘਰ ਫੇਰਾ ਪਾਈਆ। ਸਾਹਿਬ ਸਤਿਗੁਰ ਹਰਿ ਕੰਤ ਨਾ ਮਿਲੇ ਹੋਏ ਸੁਹਾਗਣ, ਸੋਭਾਵੰਤ ਨਾ ਕੋਇ ਵਡਿਆਈਆ। ਬਿਨ ਕਿਰਪਾ ਬਿਨ ਕਰਮ ਹੋਈ ਅਭਾਗਣ, ਨਿਹਕਰਮੀ ਵੇਖੇ ਥਾਉਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਦੇਵੇ ਜਗਤ ਮਤ, ਭਗਤ ਮਤ ਆਪਣੇ ਹੱਥ ਰਖਾਈਆ ।

ਜਗਤ ਮਤ ਜਗਤ ਨਾਤਾ, ਜਗਤ ਜੀਵਾਂ ਨਾਲ ਰਖਾਇੰਦਾ। ਭਗਤ ਮਤ ਭਗਵਾਨ ਨਾਤਾ, ਪਰਮ ਪੁਰਖ ਆਪ ਮਿਲਾਇੰਦਾ। ਦੋਹਾਂ ਵਿਚੋਲਾ ਕਮਲਾਪਾਤਾ, ਆਪਣੀ ਧਾਰ ਆਪ ਚਲਾਇੰਦਾ। ਅੰਤਰ ਬੈਠਾ ਸਾਖ਼ਯਾਤਾ, ਸ਼ਨਾਖ਼ਤ ਵਿਚ ਕਦੇ ਨਾ ਆਇੰਦਾ। ਹਰਿ ਕਾ ਭੇਵ ਸਮਝਿਆ ਨਾ ਜਾਏ ਵਿਚ ਗੱਲਾਂ ਬਾਤਾਂ, ਕਰਮ ਕਾਂਡ ਪਰਦਾ ਨਾ ਕੋਇ ਉਠਾਇੰਦਾ। ਜਿਸ ਮਿਲਿਆ ਪੁਰਖ ਸਮਰੱਥ ਦਾਤਾ, ਸੋ ਸਤਿਗੁਰ ਜੀਵਣ ਵਿਚੋਂ ਜੀਵਣ ਬਦਲਾਇੰਦਾ। ਆਤਮ ਪਰਮਾਤਮ ਪੜ੍ਹਾਏ ਇਕੋ ਗਾਥਾ, ਮੰਤਰ ਨਮੋ ਸਤਿ ਸਮਝਾਇੰਦਾ। ਪੂਰਬ ਜਨਮ ਦਾ ਪੂਰਾ ਕਰੇ ਘਾਟਾ, ਅਗਲਾ ਰਾਹ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਵਿਚੋਂ ਮਤ ਸਮਝਾਇੰਦਾ ।

ਜਗਤ ਮਤ ਜਗਤ ਸਲੋਕ, ਸੋਹਲਾ ਜਗਤ ਗਾਈਆ। ਭਗਤ ਮਤ ਲੋਕ ਪਰਲੋਕ, ਦੋ ਜਹਾਨਾਂ ਦਏ ਵਡਿਆਈਆ। ਸਤਿਗੁਰ ਪੂਰਾ ਕਰਮ ਕਾਂਡ ਲੇਖਾ ਦੇਵੇ ਰੋਕ, ਰੋਕੜ ਆਪਣੇ ਹੱਥ ਰਖਾਈਆ। ਜਿਸ ਬਣਾਇਆ ਕਾਇਆ ਕਿਲਾ ਕੋਟ, ਮਨ ਮਤ ਬੁੱਧ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਤ੍ਰੈਗੁਣ ਮਾਇਆ ਰਜੋ ਤਮੋ ਸਤੋ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਜਗਤ ਮਤ, ਮਿੱਤਰ ਪਿਆਰਾ ਬੇਪਰਵਾਹੀਆ।

ਜਗਤ ਮਤ ਨਾ ਕੁਛ ਬਣਾਏ, ਜਗਤ ਚਲੇ ਚਤੁਰਾਈਆ। ਗੁਰਮਤ ਗੁਰਸਿਖ ਸਮਝਾਏ, ਗੁਰ ਸਤਿਗੁਰ ਮੇਲ ਮਿਲਾਈਆ। ਆਤਮ ਪਰਮਾਤਮ ਜੋੜ ਜੁੜਾਏ, ਬ੍ਰਹਮ ਪਾਰਬ੍ਰਹਮ ਸਮਾਈਆ। ਜੀਵ ਈਸ਼ ਕੰਠ ਲਗਾਏ, ਜਗਦੀਸ਼ ਦਇਆ ਕਮਾਈਆ। ਕਰਮ ਕਾਂਡ ਕਿਛ ਰਹਿਣ ਨਾ ਪਾਏ, ਜਿਸ ਪ੍ਰਭ ਆਪਣੇ ਰੰਗ ਰੰਗਾਈਆ। ਧਰੂ ਪ੍ਰਹਿਲਾਦ ਜਿਉਂ ਤਰਾਏ, ਤ੍ਰੈਗੁਣ ਮਾਇਆ ਡੇਰਾ ਢਾਹੀਆ। ਕਰ ਕਿਰਪਾ ਜਿਸ ਬੂਝ ਬੁਝਾਏ, ਤਿਸ ਨੇਤਰ ਨੈਣ ਖੁਲ੍ਹਾਈਆ। ਏਕਾ ਦੂਜਾ ਭੇਵ ਚੁਕਾਏ, ਦੂਈ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਤ ਭੇਦ ਆਪਣਾ ਆਪ ਰਖਾਈਆ।

ਇਕ ਮਤ ਵਿਚ ਜਗ, ਜਗਤ ਕਰੇ ਵਡਿਆਈਆ। ਇਕ ਮਤ ਉਪਰ ਸ਼ਾਹ ਰਗ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਇਕ ਮਤ ਬਣਾਏ ਕੱਗ, ਕਾਗ ਰੂਪ ਵਟਾਈਆ। ਇਕ ਮਤ ਸ੍ਰਿਸ਼ਟ ਸਬਾਈ ਨਾਲੋਂ ਕਰੇ ਅਲੱਗ, ਪੁਰਖ ਅਕਾਲ ਨਾਲ ਮਿਲਾਈਆ। ਇਕ ਮਤ ਕੂੜੀ ਕਿਰਿਆ ਘਰ ਵਿਚ ਲਏ ਸੱਦ, ਮਾਇਆ ਮਮਤਾ ਮੋਹ ਵਧਾਈਆ। ਇਕ ਮਤ ਆਤਮ ਪਰਮਾਤਮ ਸ਼ਬਦ ਅਨਾਦ ਵਜਾਏ ਨਦ, ਅਨਹਦ ਨਾਦੀ ਰਾਗ ਸੁਣਾਈਆ। ਇਕ ਮਤ ਜਗਤ ਸੁਣਾਏ ਗਾਥ, ਰਸਨਾ ਜਿਹਵਾ ਬੱਤੀ ਦੰਦ ਪੜ੍ਹਾਈਆ। ਇਕ ਮਤ ਮੇਲ ਮਿਲਾਏ ਪੁਰਖ ਸਮਰਾਥ, ਘਰ ਘਰ ਵਿਚ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਵਾਂ ਦੇਵੇ ਆਪਣਾ ਸਾਥ, ਜਿਉਂ ਭਾਵੇ ਤਿਉਂ ਚਲੇ ਆਪ ਰਜ਼ਾਈਆ। (੨੩ ਵਸਾਖ ੨੦੨੦ ਬਿ)

ਜਗਤ ਜੋਬਨ : ਜੀਵ ਜਗਤ ਹੈਜੋਬਨ ਜਵਾਨੀ, ਲੋਕਮਾਤ ਹੰਢਾਈਆ। ਵਰਨ ਬਰਨ ਰਾਓ ਰੰਕ ਦਿਸੇ ਜਗਤ ਜੋਬਨ :

ਫਾਨੀ, ਅੰਤ ਕੋਇ ਰਹਿਣ ਨਾ ਪਾਈਆ। ਥਿਰ ਨਾ ਰਹੇ ਰਾਜਾ ਰਾਣੀ, ਰਈਅਤ ਰੰਗ ਨਾ ਕੋਇ ਵਖਾਈਆ। ਜੁਗ ਜੁਗ ਚਲਦੀ ਰਹੇ ਕਹਾਣੀ, ਚਾਰ ਕੁੰਟ ਵਡਿਆਈਆ। ਗੁਰਮੁਖ ਵਿਰਲੇ ਮਿਲੇ ਨਾਮ ਨਿਸ਼ਾਨੀ, ਹਰਿ ਸਤਿਗੁਰ ਆਪ ਦੁਆਈਆ। ਸ਼ਬਦ ਜਣਾਏ ਸਾਚੀ ਬਾਣੀ, ਏਕਾ ਅੱਖਰ ਕਰ ਪੜ੍ਹਾਈਆ। ਭੇਵ ਨਾ ਪਾਏ ਕੋਈ ਵਿਦਵਾਨੀ, ਵਿਦਿਆ ਵਿਦਤ ਸਾਰ ਨਾ ਰਾਈਆ। ਭਗਤ ਵਛਲ ਗੁਣ ਨਿਧਾਨੀ, ਗੁਣਵੰਤਾ ਬੇਪਰਵਾਹੀਆ।

ਹਰਿਜਨ ਬਖ਼ਸ਼ੇ ਚਰਨ ਧਿਆਨੀ, ਕਵਲ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ।

ਜੀਵ ਜਗਤ ਜੋਬਨ ਰੰਗ, ਲੋਕਮਾਤ ਹੰਢਾਇੰਦਾ। ਜਗਤ ਸੇਜਾ ਵੇਖ ਪਲੰਘ, ਝੂਠੇ ਬਸਤਰ ਆਸਣ ਲਾਇੰਦਾ। ਤੰਬੂਰ ਸਤਾਰ ਵਜਾਏ ਮਰਦੰਗ, ਪ੍ਰੀਤ ਗੀਤ ਲਗਾਇੰਦਾ। ਭੈਣਾਂ ਭਈਆ ਗਾਏ ਛੰਦ, ਸਾਕ ਸੱਜਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਜਗਤ ਜੋਬਨ ਜੀਵ ਜੰਤ, ਲੋਕਮਾਤ ਹੰਢਾਈਆ। ਨਾਤਾ ਜੁੜਿਆ ਨਾਰੀ ਕੰਤ, ਕੰਤ ਨਾਰ ਖ਼ੁਸ਼ੀ ਮਨਾਈਆ। ਜਗਤ ਵਾਸਨਾ ਬਣਾਉਂਦੇ ਰਹੇ ਬਣਤ, ਛੱਪਰ ਛੰਨ ਛੁਹਾਈਆ। ਆਪਣਾ ਵੇਲਾ ਨਾ ਕੋਈ ਜਾਣਾਏ ਅੰਤ, ਅੰਤ ਕੌਣ ਹੋਏ ਸਹਾਈਆ। ਮਿਲ ਮਿਲ ਸਖੀਆਂ ਗਾਉਂਦੇ ਰਹੇ ਛੰਦ, ਜੀਵਣ ਢੋਲਾ ਕੋਇ ਨਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਰਖਾਈਆ।

ਜਗਤ ਜੋਬਨ ਮਸਤ ਅਲਮਸਤ, ਲੱਖ ਚੁਰਾਸੀ ਖੇਲ ਖਲਾਇੰਦਾ। ਰੂਪ ਰੰਗ ਕੀਟ ਹਸਤ, ਜੂਨ ਅਜੂਨੀ ਆਪ ਵਖਾਇੰਦਾ। ਭੂਸ਼ਨ ਤਨ ਪਹਿਨਾਏ ਸੁਹਾਏ ਬਸਤ, ਜਗਤ ਸ਼ਿੰਗਾਰ ਕਰਾਇੰਦਾ। ਖਾਣਾ ਪੀਣਾ ਪਹਿਨਣ ਦੇਵੇ ਰਸਤ, ਜਗਤ ਧਰਵਾਸ ਧਰਾਇੰਦਾ। ਸਾਜਣ ਮੀਤ ਮਿਲਾਏ ਦਸਤ, ਏਕਾ ਦੂਜਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲ ਆਪ ਖਲਾਇੰਦਾ।

ਜਗਤ ਜੋਬਨ ਜੋਰੂ ਜ਼ਰ, ਚਾਰ ਕੁੰਟ ਵਡਿਆਈਆ। ਘਰ ਘਰ ਖੁਸ਼ੀਆਂ ਰਹੇ ਕਰ, ਜਗਤ ਵਾਸਨਾ ਸੰਗ ਮਿਲਾਈਆ। ਏਕਾ ਭੁੱਲਿਆ ਅਬਿਨਾਸ਼ੀ ਹਰਿ, ਜਿਸ ਜਨ ਬਣਤ ਬਣਾਈਆ। ਨਿਰਭੌ ਚੁੱਕਿਆ ਭੈ ਡਰ, ਭਿਆਨਕ ਆਪਣਾ ਮੁਖ ਛੁਪਾਈਆ। ਜੀਵ ਜਗਤ ਆਪਣੀ ਕਰਨੀ ਰਹੇ ਕਰ, ਸਾਚੀ ਕਿਰਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਏਕਾ ਪਾਈਆ।

ਜਗਤ ਬੰਧਨ ਜਗਤ ਕੁਟੰਬ, ਕੂੜ ਕੁੜਿਆਰਾ ਖੇਲ ਖਿਲਾਇਆ। ਨਾਤਾ ਬਿਧਾਤਾ ਪਾਏ ਬੰਦ, ਬੰਦੀ ਬੰਦ ਨਾ ਕੋਇ ਤੁੜਾਇਆ। ਹੱਸ ਹੱਸ ਮੇਲਾ ਬੱਤੀ ਦੰਦ, ਨੇਤਰ ਨੈਣਾਂ ਦਰਸ਼ਨ ਪਾਇਆ। ਕੋਇ ਨਾ ਗਾਏ ਸੁਹਾਗੀ ਛੰਦ, ਹਿਰਦੇ ਹਰਿ ਨਾ ਕੋਇ ਵਸਾਇਆ। ਕੋਈ ਉਪਜੇ ਜੇਰਜ ਅੰਡ, ਉਤਭੁਜ ਸੇਤਜ ਕੋਇ ਧਰਾਇਆ। ਪਾਰਬ੍ਰਹਮ ਪ੍ਰਭ ਵੰਡੀ ਵੰਡ, ਲੱਖ ਚੁਰਾਸੀ ਖੇਲ ਖਲਾਇਆ। ਮਾਨਸ ਜਨਮ ਹੋ ਬਖ਼ਸ਼ਿੰਦ, ਆਪਣਾ ਭੇਵ ਚੁਕਾਇਆ। ਧਰ ਧਰ ਨੂਰ ਨਿਰਗੁਣ ਚੰਦ, ਸਾਚਾ ਚੰਦ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਖਾਇਆ।

ਜਗਤ ਜੋਬਨ ਚੰਦ ਚਕੋਰ, ਏਕਾ ਰੰਗ ਸਮਾਈਆ। ਝੂਠਾ ਨਾਤਾ ਬੱਧੀ ਡੋਰ, ਮਾਇਆ ਮਮਤਾ ਸੰਗ ਰਖਾਈਆ। ਕਰੇ ਵਾਸ ਅੰਧ ਘੋਰ, ਪਰਕਾਸ਼ ਨਾ ਕੋਇ ਧਰਾਈਆ। ਅੰਦਰ ਰੱਖੇ ਪੰਜ ਚੋਰ, ਦਿਵਸ ਰੈਣ ਲੁੱਟ ਲੁੱਟ ਰਹੇ ਖਾਈਆ। ਕੋਈ ਨਾ ਸਕੇ ਮਾਤ ਹੋੜ, ਆਪਣਾ ਬਲ ਨਾ ਕੋਇ ਵਖਾਈਆ । ਜਗਤ ਵਾਸਨਾ ਰੱਖੀ ਲੋੜ, ਜਗਤ ਜੁਗਤ ਕਰਨ ਕੁੜਮਾਈਆ। ਬਿਨ ਸਵਾਂਗ ਵਜਾਇਣ ਢੋਲ, ਚਾਰ ਕੁੰਟ ਸ਼ਨਵਾਈਆ। ਆਪਣਾ ਮੰਦਰ ਨਾ ਸਕੇ ਕੋਇ ਫੋਲ, ਪਰਦਾ ਸਕੇ ਨਾ ਕੋਇ ਉਠਾਈਆ। ਕੌਣ ਵਸਤ ਜਨ ਮਿਲੀ ਅਨਤੋਲ, ਤੇਰੇ ਹੱਟ ਰਖਾਈਆ। ਕੌਣ ਕੰਡੇ ਤੋਲੇ ਤੋਲ, ਧੜੀ ਸੇਰ ਨਾ ਵੱਟਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਜਗਤ ਦਏ ਵਡਿਆਈਆ।

ਜੀਵਣ ਜਗਤ ਜੋਬਨ ਮਲਾਹ, ਲੋਕਮਾਤ ਬੇੜਾ ਰਿਹਾ ਚਲਾਈਆ। ਰੂਪ ਰੰਗ ਦਏ ਸਾਲਾਹ, ਕਾਮ ਕਾਮਨਾ ਖੇਲ ਖਲਾਈਆ। ਮਾਪਿਆਂ ਖ਼ੁਸ਼ੀ ਖ਼ੁਸ਼ੀ ਰਖਿਆ ਏਕਾ ਨਾਂ, ਨਾਂ ਲੈ ਲੈ ਰਹੇ ਜਸ ਗਾਈਆ। ਕੋਈ ਨਰਾਇਣ ਕੋਈ ਰਾਮ ਕਹੇ ਮਾਂ, ਕੋਈ ਕ੍ਰਿਸ਼ਨ ਅਵਾਜ਼ ਲਗਾਈਆ। ਕੋਈ ਨਾਨਕ ਸੱਦਾ ਦੇਵੇ ਥਾਂ ਥਾਂ, ਕੋਈ ਗੋਬਿੰਦ ਰਿਹਾ ਸੁਣਾਈਆ। ਬਿਨ ਗੋਬਿੰਦ ਖਾਲੀ ਦਿਸਣ ਸਾਰੇ ਥਾਂ, ਝੂਠੀ ਖ਼ਾਕ ਨਜ਼ਰੀ ਆਈਆ। ਪੰਜ ਤੱਤ ਦਿਸੇ ਨਿਸ਼ਾਂ, ਹੱਡ ਮਾਸ ਨਾੜੀ ਰੱਤ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਤਨ ਵੇਖ ਵਖਾਈਆ।

ਜਗਤ ਜੀਵ ਜੋਬਨ ਆਸ, ਜੁਗ ਜੁਗ ਇਕ ਰਖਾਇੰਦਾ। ਆਪਣਾ ਨੂਰ ਕਰ ਪਰਕਾਸ਼, ਚਾਰੋਂ ਕੁੰਟ ਚਮਕਾਇੰਦਾ। ਸ਼ਾਹ ਪਾਤਸ਼ਾਹ ਬਣ ਬਣ ਗ਼ਰੀਬ ਨਿਮਾਣਿਆਂ ਕਰੇ ਦਾਸੀ ਦਾਸ, ਦਾਸ ਰੂਪ ਨਾ ਆਪ ਵਟਾਇੰਦਾ। ਗ਼ਰੀਬ ਨਿਮਾਣਿਆਂ ਬਣ ਬਣ ਬਣਿਆ ਰਹੇ ਨਿਰਾਸ, ਆਸਾ ਪੂਰ ਨਾ ਕੋਇ ਕਰਾਇੰਦਾ । ਲੇਖਾ ਗਿਣ ਗਿਣ ਥੱਕੇ ਪਵਣ ਸਵਾਸ, ਲੇਖਾ ਲੇਖ ਨਾ ਕੋਇ ਰਖਾਇੰਦਾ। ਨੇਤਰ ਉਠ ਉਠ ਤੱਕੇ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਸੂਰਜ ਚੰਨ ਵੇਖ ਪਰਕਾਸ਼, ਆਪਣਾ ਜਗਤ ਕਾਜ ਰਚਾਇੰਦਾ। ਰੈਣ ਅੰਧੇਰੀ ਅਮਾਵਸ ਮਾਸ, ਸੋਇਆ ਵਕਤ ਗਵਾਇੰਦਾ। ਅੱਠੇ ਪਹਿਰ ਰਹੇ ਪਰਭਾਸ, ਜੂਹ ਉਜਾੜ ਜੰਗਲ ਫੇਰਾ ਪਾਇੰਦਾ। ਡੂੰਘੀ ਕੰਦਰ ਸੋਚ ਹੋਕਾ ਕਰੇ ਏਕਾ ਕਾਸ਼, ਹਾਏ ਹਾਏ ਸਰਬ ਕੁਰਲਾਇੰਦਾ। ਨਾਤਾ ਜੁੜਿਆ ਮਾਸ ਮਾਸ, ਮਾਸ ਮਾਸ ਖੇਲ ਖਲਾਇੰਦਾ। ਪਿਤਾ ਪੁੱਤ ਕਹੇ ਸ਼ਾਬਾਸ਼, ਜ਼ੋਰੂ ਜ਼ਰ ਜੋ ਘਰ ਲਿਆਇੰਦਾ। ਲੁੱਟੇ ਧਨ ਜੋ ਹਾਥੋ ਹਾਥ, ਤਿਸ ਜਗਤ ਵਡਿਆਇੰਦਾ। ਕੋਈ ਨਾ ਜਾਣੇ ਪੈਂਡਾ ਘਾਟ, ਘਾਟਾ ਨਜ਼ਰ ਕਿਸੇ ਨਾ ਆਇੰਦਾ। ਕੋਈ ਨਾ ਜਾਣੇ ਵਿਕਣਾ ਅੰਤਮ ਹਾਟ, ਸਾਚਾ ਸ਼ਾਹ ਲੇਖਾ ਨਾ ਕਦੇ ਮੁਕਾਇੰਦਾ। ਹੋਏ ਗ਼ਾਫ਼ਲ ਸੁੱਤਾ ਖਾਟ, ਜਗਤ ਵਿਛੌਣਾ ਆਪ ਵਛਾਇੰਦਾ। ਮੂਰਖ ਮੁਗਧ ਭੁੱਲਾ ਲੱਖ ਚੁਰਾਸੀ ਫਿਰਨਾ ਆਣ ਬਾਟ, ਮੁੜ ਮੁੜ ਗੇੜਾ ਗਰਭਵਾਸ ਵਖਾਇਆ। ਫਸਿਆ ਰਿਹਾ ਜ਼ਾਤ ਪਾਤ, ਆਪਣੀ ਜ਼ਾਤ ਸਫਾਤ ਨਾ ਕੋਇ ਕਰਾਇੰਦਾ। ਵੇਂਹਦਾ ਰਿਹਾ ਆਫ਼ਤਾਬ, ਮਸ਼ਰਕ ਮਗ਼ਰਬ ਰੂਪ ਵਟਾਇੰਦਾ। ਨਾ ਕੋਈ ਜਾਣੇ ਪੁੰਨ ਸਵਾਬ, ਸੁਹਬਤ ਜਗਤ ਸਰਬ ਸਾਲਾਹਿੰਦਾ। ਏਕਾ ਵੇਖੇ ਮਾਈ ਬਾਪ, ਜਨਮ ਜਨਮ ਜੋ ਮਾਤ ਦਵਾਇੰਦਾ। ਕੋਈ ਨਾ ਜਾਣੇ ਆਪਣਾ ਘਾਟ, ਪਾਰ ਕਿਨਾਰਾ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੋਬਨ ਜਗਤ ਵਾਸ ਜੁਗ ਜੁਗ ਆਪ ਧਰਾਇੰਦਾ।

ਜਗਤ ਜੋਬਨ ਚੜ੍ਹਿਆ ਚਾਅ, ਨਿਵ ਨਿਵ ਖ਼ੁਸ਼ੀ ਮਨਾਈਆ। ਆਪਣੀਆਂ ਭੁਜਾਂ ਲਏ ਉਠਾ, ਆਪਣਾ ਬਲ ਆਪ ਵਖਾਈਆ। ਨਜ਼ਰ ਨਾ ਆਏ ਬੇਪਰਵਾਹ, ਜਿਸ ਜਨ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜੁਗ ਗੇੜਾ ਆਪ ਚਲਾਈਆ।

ਜਗਤ ਜੁਗ ਗੇੜਾ ਗੇੜ, ਲੱਖ ਚੁਰਾਸੀ ਕੋਲੂ ਚੱਕੀ ਚੱਕ ਭੁਵਾਈਆ। ਲੇਖਾ ਜਾਣੇ ਨਗਰ ਖੇੜ, ਜੁਗਾ ਜੁਗੰਤਰ ਬੇਪਰਵਾਹੀਆ। ਆਪ ਉਪਾਏ ਆਪੇ ਦਏ ਨਬੇੜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਵਾਰ ਜੜ੍ਹ ਦਏ ਉਖੇੜ, ਬੂਟਾ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਲਟਾ ਬਿਰਛ ਦਏ ਸਮਝਾਈਆ।

ਉਲਟਾ ਬਿਰਛ ਮਾਨਸ ਜ਼ਾਤ, ਪੁਰਖ ਅਬਿਨਾਸ਼ੀ ਆਪ ਸਮਝਾਇੰਦਾ। ਦਸ ਦਸ ਮਾਸ ਰੱਖਿਆ ਵਾਸ, ਗਰਭ ਜੂਨੀ ਆਪ ਭੁਵਾਇੰਦਾ। ਅੱਠੇ ਪਹਿਰ ਦੇਵੇ ਧਰਵਾਸ, ਆਪ ਆਪਣੀ ਦਇਆ ਕਮਾਇੰਦਾ। ਘਟ ਅੰਦਰ ਵਖਾਏ ਪ੍ਰਿਥਮੀ ਆਕਾਸ਼, ਨੂਰ ਨੁਰਾਨਾ ਨੂਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਰਮ ਆਪ ਕਮਾਇੰਦਾ।

ਆਪਣਾ ਕਰਮ ਕਮਾਵਣਹਾਰਾ, ਜੜ੍ਹ ਚੋਟੀ ਨਾ ਕੋਇ ਜਣਾਇੰਦਾ। ਫਲ ਲਗਾਏ ਅੱਧਵਿਚਕਾਰਾ, ਮਾਤ ਗਰਭ ਆਪ ਟਿਕਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਵੇਖ ਵਖਾਇੰਦਾ। ਪੰਜ ਤੱਤ ਕਾਇਆ ਕਰ ਉਜਿਆਰਾ, ਤਨ ਮਾਟੀ ਖੇਲ ਖਲਾਇੰਦਾ। ਜੋਬਨ ਜਵਾਨੀ ਵਿਚ ਸੰਸਾਰਾ, ਬਾਲ ਜਵਾਨਾ ਰੂਪ ਵਟਾਇੰਦਾ। ਤੱਤਵ ਤੱਤ ਭਰ ਭੰਡਾਰਾ, ਆਸਾ ਤ੍ਰਿਸ਼ਨਾ ਸੰਗ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਤਨ ਬਸਤਰ ਆਪ ਸਜਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਜਗਤ ਵਾਸਨਾ ਮੇਲ ਮਿਲਾਇੰਦਾ । ਮਰੇ ਮਰ ਜੰਮੇ ਵਾਰੋ ਵਾਰਾ, ਜਨਮ ਮਰਨ ਵੇਖ ਵਖਾਇੰਦਾ। ਈਸ਼ ਜੀਵ ਜੀਵ ਈਸ਼ ਨਾ ਦੇਵੇ ਕੋਈ ਸਹਾਰਾ, ਜਗਦੀਸ਼ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰਾ ਆਪ ਵਖਾਇੰਦਾ। ਲੱਖ ਚੁਰਾਸੀ ਚਲੇ ਧਾਰ, ਜੁਗ ਜੁਗ ਗੇੜਾ ਆਪ ਦਵਾਈਆ। ਆਪ ਉਪਾਏ ਆਪੇ ਲਏ ਸ਼ੰਘਾਰ, ਮਾਰਨਹਾਰਾ ਦਿਸ ਨਾ ਆਈਆ। ਰੋਗ ਸੋਗ ਚਿੰਤਾ ਦੁੱਖ ਅਨਿਕ ਪਰਕਾਰ ਰੱਖੇ ਬੁਖਾਰ, ਦੁੱਖ ਦਰਦ ਪੀੜ ਨਾਲ ਰਲਾਈਆ।

ਤਨ ਮਾਸ ਹਾਡੀ ਰੱਤ ਸੁੱਕੇ ਵਿਚ ਸੰਸਾਰ, ਅਗਨੀ ਤੱਤ ਤੱਤ ਜਲਾਈਆ। ਨੇਤਰਹੀਣ ਕਰੇ ਖਿਚੇ ਜੋਤ ਆਪ ਕਰਤਾਰ, ਜੋਤੀ ਜੋਤ ਨਾ ਕੋਈ ਰੁਸ਼ਨਾਈਆ । ਸ਼ਾਹ ਸੁਲਤਾਨਾ ਕਰ ਖੁਆਰ, ਅੰਤਮ ਬਸਤਰ ਮਿਰਗ ਦਏ ਵਖਾਈਆ। ਚਾਰੋਂ ਕੁੰਟ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਪੁਰਾਨ ਪਾਵੇ ਨਾ ਕੋਈ ਸਾਰ, ਵੇਦ ਪੁਰਾਨਾ ਸੁੱਤਾ ਸੇਜ ਹੰਢਾਈਆ। ਵੇਲੇ ਅੰਤਮ ਕੱਢਣ ਬਾਹਰ, ਯਾਰ ਨਾ ਸੰਗ ਨਿਭਾਈਆ। ਸਾਕ ਸੱਜਣ ਭੈਣ ਭਾਈ ਧੀਆਂ ਪੁੱਤਰ ਧੱਕਾ ਦੇਵਣ ਮਾਰ, ਅੱਧਵਿਚਕਾਰ ਮੁਖੜਾ ਦੇਣ ਭਵਾਈਆ। ਦੂਜੀ ਵਾਰ ਨਾ ਆਏ ਫੇਰਾ ਪਾਈ , ਜਿਨ ਭੂਤ ਪ੍ਰੇਤ ਰਹੇ ਕੁਰਲਾਈਆ। ਅੰਤਮ ਲੇਖਾ ਕੱਟੇ ਵਿਚ ਸੰਸਾਰ, ਪੰਜ ਤੱਤ ਕਾਇਆ ਨਜ਼ਰ ਆਈਆ। ਰੂਹ ਨਿਮਾਣੀ ਕਰੇ ਗਿਰਿਆਜ਼ਾਰ, ਵੇਲੇ ਅੰਤ ਨਾ ਕੋਇ ਛੁਡਾਈਆ। ਇਕ ਘਰ ਛੱਡਿਆ ਦੂਜੇ ਘਰ ਦਿਤਾ ਵਾੜ, ਬੰਧਨ ਬੈਠਾ ਏਕਾ ਪਾਈਆ। ਕਦੇ ਪੁਰਖ ਕਦੇ ਨਾਰ, ਕਦੇ ਵੇਸਵਾ ਰੂਪ ਵਟਾਈਆ। ਕਦੇ ਹੀਜੜਾ ਬਣੇ ਵਿਚ ਸੰਸਾਰ, ਲਾਨਤ ਦੋ ਜਹਾਨ ਵਖਾਈਆ। ਕਦੇ ਪੰਛੀ ਪੰਖੀ ਬਣ ਬਣ ਮਾਰੇ ਉਡਾਰ, ਕਦੇ ਜਲ ਧਾਰਾ ਡੇਰਾ ਲਾਈਆ। ਕਦੇ ਦੁਸ਼ਟਾਂ ਅੰਦਰ ਕਰ ਪਸਾਰ, ਆਪਣੀ ਜੂਨ ਰਿਹਾ ਵਖਾਈਆ। ਪੁਰਖ ਅਬਿਨਾਸ਼ੀ ਖੇਲ ਨਿਆਰ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਅਚਰਜ ਰੀਤ ਚਲਾਈਆ।

ਅਚਰਜ ਰੀਤ ਹਰਿ ਨਿਰੰਕਾਰ, ਜੁਗ ਜੁਗ ਆਪ ਚਲਾਇੰਦਾ। ਭਗਤ ਭਗਵੰਤ ਲਏ ਉਭਾਰ, ਸਾਚੇ ਸੰਤ ਮੇਲ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜ, ਆਪ ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰ, ਆਪ ਆਪਣਾ ਮਾਰਗ ਲਾਇੰਦਾ। ਕਿਰਿਆ ਕਰਮ ਦੱਸ ਸੰਸਾਰ, ਰਾਮ ਨਾਮ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਧੰਦੇ ਆਪ ਲਗਾਇੰਦਾ ।

ਸਾਚਾ ਧੰਦਾ ਜੁਗ ਜੁਗ ਕਾਰ, ਜਨ ਭਗਤਾਂ ਆਪ ਜਣਾਈਆ। ਅੱਠੇ ਪਹਿਰ ਇਕ ਧਿਆਨ, ਏਕਾ ਗੁਰ ਸਮਝਾਈਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦ ਸ਼ਬਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਭਗਤ ਭਗਵੰਤ ਆਪਣੀ ਸੇਵਾ ਲਾਈਆ।

ਜੁਗ ਜੁਗ ਆਪਣੀ ਸੇਵਾ ਲਾ, ਆਪਣਾ ਨਾਮ ਜਪਾਇੰਦਾ। ਵੇਲੇ ਅੰਤ ਹੋਏ ਸਹਾ, ਲੋਕਮਾਤ ਆਪ ਤਰਾਇੰਦਾ। ਸਾਚੇ ਬੇੜੇ ਲਏ ਚੜ੍ਹਾ, ਏਕਾ ਬੇੜਾ ਨਾਮ ਰਖਾਇੰਦਾ। ਖੇਵਟ ਖੇਟਾ ਬਣ ਮਲਾਹ, ਦੋ ਜਹਾਨਾਂ ਆਪ ਵਖਾਇੰਦਾ । ਗੁਰਮੁਖ ਵਿਰਲੇ ਲਏ ਤਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਲੱਖ ਚੁਰਾਸੀ ਵਿਚੋਂ ਬਾਹਰ ਕਢਾ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ।

ਕਲਜੁਗ ਅੰਤਮ ਬੰਨ੍ਹੇ ਧਾਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਗੁਰਮੁਖਾਂ ਕਰੇ ਸਚ ਪਿਆਰ, ਹਰਿਜਨ ਸਾਚੇ ਲਏ ਮਿਲਾਈਆ। ਆਪੇ ਲੱਭੇ ਆਪਣੀ ਵਾਰ, ਦੂਰ ਦੁਰਾਡਾ ਫੇਰਾ ਪਾਈਆ। ਦੇਵੇ ਦਰਸ ਦਰ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਏਕਾ ਨਾਮ ਕਰਾਏ ਜੈਕਾਰ, ਸੋਹੰ ਸ਼ਬਦ ਆਪ ਸੁਣਾਈਆ । ਆਤਮ ਪਰਮਾਤਮ ਮੇਲਾ ਮੇਲੇ ਆਪ ਕਰਤਾਰ, ਮਿਲਿਆ ਮੇਲ ਵਿਛੜ ਨਾ ਜਾਈਆ। ਜਗਤ ਜੋਬਨ ਕਰ ਖੁਵਾਰ, ਆਪਣਾ ਜੋਬਨ ਲਏ ਹੰਢਾਈਆ। ਬਿਰਧ ਬਾਲ ਜਵਾਨਾ ਜਾਏ ਤਾਰ, ਜਗਤ ਬੜੇਪਾ ਪੰਧ ਮੁਕਾਈਆ। ਅੰਤਮ ਦੇਵੇ ਦਰਸ ਆਪ ਨਿਰੰਕਾਰ, ਘਰ ਘਰ ਹਰਿਜਨ ਫੇਰਾ ਪਾਈਆ। ਕਰਿਆ ਤਰਸ ਸਿਰਜਣਹਾਰ, ਦੀਨਣ ਦੀਨ ਹੋਏ ਸਹਾਈਆ। ਗੁਰਮੁਖ ਸਾਚੇ ਲਏ ਸੰਭਾਲ, ਵੇਲੇ ਅੰਤ ਗੋਦ ਬਹਾਈਆ। ਹੋਣ ਦੇਵੇ ਨਾ ਵਿੰਗਾ ਵਾਲ, ਰਾਏ ਧਰਮ ਨਾ ਦਏ ਸਜ਼ਾਈਆ। ਆਪਣਾ ਫਲ ਵੇਖੇ ਆਪਣੇ ਡਾਲ੍ਹ, ਅੰਮ੍ਰਿਤ ਫਲ ਆਪ ਲਗਾਈਆ। ਨਾਤਾ ਤੋੜ ਕਾਲ ਮਹਾਂਕਾਲ, ਧਰਮਸਾਲ ਇਕ ਵਖਾਈਆ । ਸਾਚੇ ਮੰਦਰ ਦੀਨ ਦਿਆਲ, ਸਚ ਸਿੰਘਾਸਣ ਸੋਭਾ ਪਾਈਆ। ਹਰਿਜਨ ਮੇਲੇ ਆਪਣੇ ਲਾਲ, ਲਾਲ ਅਨਮੁਲੜੇ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਈਆ।

ਆਪਣੇ ਲਾਲ ਆਪ ਉਠਾਏ, ਨਿਤ ਨਿਤ ਸੇਵ ਕਮਾਇੰਦਾ। ਦਰਸ ਦੀਦਾਰੀ ਦਰਸ ਵਖਾਏ, ਦਰਸ ਦਰਸ ਆਪ ਕਰਾਇੰਦਾ। ਸੰਸਾਰੀ ਹਿਰਸ ਸਰਬ ਮਿਟਾਏ, ਅਰਸ਼ ਫ਼ਰਸ਼ ਪੰਧ ਮੁਕਾਇੰਦਾ। ਅੰਮ੍ਰਿਤ ਮੇਘ ਬਰਸ ਅਗਨੀ ਤੱਤ ਬੁਝਾਏ, ਸਾਂਤਕ ਸਤਿ ਸਤਿ ਵਰਤਾਇੰਦਾ। ਬ੍ਰਹਮ ਮਤ ਇਕ ਵਖਾਏ, ਸਾਚਾ ਮਾਰਗ ਆਪ ਜਣਾਇੰਦਾ। ਗੁਰਸਿਖ ਗੁਰ ਗੁਰ ਕਮਲਾਪਤਿ ਏਕਾ ਰੰਗ ਸਮਾਏ, ਜੋਤੀ ਜੋਤ ਜੋਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਧਾਮ ਬਹਾਇੰਦਾ।

ਹਰਿਜਨ ਦੇਵੇ ਸਾਚਾ ਧਾਮ, ਬੈਕੁੰਠ ਨਿਵਾਸੀ ਦਇਆ ਕਮਾਇੰਦਾ। ਮੇਲ ਮਿਲਾਵਾ ਜਿਉਂ ਸੀਤਾ ਰਾਮ, ਸੁਰਤੀ ਸੀਤਾ ਰਾਮ ਮਿਲਾਇੰਦਾ। ਜੋੜ ਜੁੜਾਏ ਕ੍ਰਿਸ਼ਨਾ ਕਾਹਨ, ਘਨਈਆ ਆਪਣੇ ਰੰਗ ਰੰਗਾਇੰਦਾ। ਏਕਾ ਮੰਦਰ ਇਕ ਮਕਾਨ, ਪੂਜਾ ਪਾਠ ਇਕ ਕਰਾਇੰਦਾ। ਆਵਣ ਜਾਵਣ ਮੇਟੇ ਜੀਵ ਜਹਾਨ, ਜੀਵ ਈਸ਼ ਵਿਚ ਸਮਾਇੰਦਾ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਅੰਤਰ ਜਾਮ ਪਿਆਇੰਦਾ। ਹਰਿਜਨ ਮਿਲੇ ਸ੍ਰੀ ਭਗਵਾਨ, ਭਗਵਾਨ ਆਪਣਾ ਮੇਲ ਮਿਲਾਇੰਦਾ। ਜਗਤ ਕਟੁੰਬ ਨਾ ਰੋਵੇ ਦੇਵੇ ਕੋਇ ਮਕਾਣ, ਪੁਰਖ ਅਬਿਨਾਸ਼ੀ ਆਪਣਾ ਖੇਲ ਖਲਾਇੰਦਾ। ਜਿਸ ਉਪਜਾਇਆ ਤਿਸ ਕਰਿਆ ਪਰਵਾਨ, ਪਿਤਾ ਪੂਤ ਆਪਣੇ ਗਲੇ ਲਗਾਇੰਦਾ। ਜੂਠੇ ਝੂਠੇ ਸਾਕ ਸੱਜਣ ਸੈਣ ਲੋਕਮਾਤ ਰਹਿ ਜਾਣ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਚੜ੍ਹਾਏ ਸਚ ਬਬਾਨ, ਧੁਰ ਧਾਮ ਨਾ ਕੋਇ ਪੁਚਾਇੰਦਾ। ਗੁਰਸਿਖ ਵੇਲੇ ਅੰਤ ਖ਼ੁਸ਼ੀ ਸਰਬ ਮਨਾਣ, ਘਰ ਕੰਤ ਸੁਹਾਗੀ ਆਇੰਦਾ। ਹੋਏ ਧੰਨ ਭਾਗ ਛੁਟਿਆ ਜਹਾਨ, ਘਰ ਸਾਚਾ ਨਜ਼ਰੀ ਆਇੰਦਾ। ਨਾ ਕੋਈ ਸੂਰਜ ਚੰਦ ਤੇਜ ਕਰੇ ਰਵ ਸਸ ਭਾਨ, ਜੋਤੀ ਨੂਰ ਡਗਮਗਾਇੰਦਾ। ਤ੍ਰਿਸ਼ਨਾ ਮੁੱਕੀ ਪੀਣ ਖਾਣ, ਅੰਮ੍ਰਿਤ ਫਲ ਇਕ ਖੁਵਾਇੰਦਾ। ਅੱਠੇ ਪਹਿਰ ਏਕਾ ਗਾਣ, ਏਕਾ ਨਾਦ ਧੁਨ ਵਜਾਇੰਦਾ। ਚਾਰੋਂ ਕੁੰਟ ਨਜ਼ਰ ਆਏ ਸ੍ਰੀ ਭਗਵਾਨ, ਜੋਤੀ ਜੋਤ ਡਗਮਗਾਇੰਦਾ। ਗੁਰਸਿਖ ਗੁਰ ਗੁਰ ਮਿਲਿਆ ਆਣ, ਗੁਰ ਸਤਿਗੁਰ ਮੇਲ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵਣ ਜੁਗਤ ਭੁਗਤ ਭਗਤ ਭਗਵੰਤ ਆਪਣੇ ਹੱਥ ਰਖਾਇੰਦਾ। (੧੩ ਜੇਠ ੨੦੧੮ ਬਿ)

ਜਪ : ਕਿਰਤਮ ਨਾਮ ਜਪੇ ਜੋ ਮੇਰਾ। ਮਾਤਲੋਕ ਵਿਚ ਨਾ ਹੋਏ ਫੇਰਾ। (੧੫ ਭਾਦਰੋਂ ੨੦੦੬ ਬਿ) ਜਪ :

ਗੁਣ ਨਿਧਾਨ ਪ੍ਰਭ ਗੁਣਵੰਤ। ਗੁਰ ਦਰ ਪਾਓ ਹੋ ਜਾਓ ਉਤਮ ਸੰਤ। ਨੈਣ ਦਰਸਾਓ ਫੇਰ ਮਿਲੇ ਪ੍ਰਭ ਸਾਚਾ ਕੰਤ। ਭਰਮ ਚੁਕਾਓ ਰਸਨਾ ਜਾਪੋ ਸੋਹੰ ਸ਼ਬਦ ਸਾਚਾ ਮਤ। ਹਰਿ ਹਰਿ ਹਰਿ ਪ੍ਰਭ ਪਾਉ, ਵਿਚ ਦੇਹ ਪ੍ਰਭ ਬੈਠਾ ਇਕੰਤ। ਜਪ ਜਪ ਜਪ ਪ੍ਰਭ ਜੀਵ, ਜਿਸ ਬਣਾਈ ਤੇਰੀ ਬਣਤ। ਕਰਨਹਾਰਾ ਸਭ ਕਿਛ ਕਰਤਾ, ਸਰਬ ਕਲਾ ਪ੍ਰਭ ਆਪ ਵਰਤੰਤ। ਮਹਾਰਾਜ ਸ਼ੇਰ ਸਿੰਘ ਘਰ ਖੁਲ੍ਹਾ ਭੰਡਾਰਾ। ਮੰਗੋ ਦਾਨ ਸੋਹੰ ਸਰਬ ਜੀਵ ਜੰਤ। (੨੭ ਚੇਤ ੨੦੦੮ ਬਿ)

ਜਪ ਜਪ ਨਾਮ ਜੀਵ, ਮਿਲੇ ਆਤਮ ਰਸ। ਜੋਤ ਸਰੂਪੀ ਆਵੇ ਪ੍ਰਭ ਵਸ । ਆਪਣਾ ਭੇਵ ਖੁਲ੍ਹਾਵੇ ਦੱਸ। ਬੇਮੁਖ ਦਰ ਤੇ ਜਾਵੇ ਨੱਸ। ਸੋਹੰ ਸ਼ਬਦ ਬਾਣ ਚਲਾਵੇ ਕਲ, ਮਹਾਰਾਜ ਸ਼ੇਰ ਸਿੰਘ ਭਗਤਨ ਕੀਤਾ ਵਸ। (੨ ਵਸਾਖ ੨੦੦੮ ਬਿ)

ਸੋਹੰ ਨਾਮ ਮਿਲਿਆ ਨੌਂ ਨਿਧ। ਨਜ਼ਰੀ ਆਵੇ ਸਾਚਾ ਪ੍ਰਭ, ਆਤਮ ਹੋਵੇ ਸਿਧ। ਰਸਨਾ ਜਪ ਜਪ ਰਸ ਪੀਵ, ਸੋਹੰ ਬਾਣ ਆਤਮ ਜਾਏ ਵਿਧ। ਮਦਿ ਮਾਸ ਆਹਾਰ ਤਜਾਉ, ਮਹਾਰਾਜ ਸ਼ੇਰ ਸਿੰਘ ਮਿਲਣ ਕੀ ਸਾਚੀ ਬਿਧ।

ਮਦਿ ਮਾਸ ਜਿਸ ਜੀਵ ਆਹਾਰ। ਸੋ ਜੀਵ ਜਾਏ ਨਰਕ ਮਝਾਰ। ਕੂਕਰ ਸ਼ੂਕਰ ਜੂਨ ਮਿਲੇ ਹੋਏ ਖੁਆਰ। ਜਨਮ ਘੋਗੜ ਪਾਏ ਬਾਰ ਬਾਰ। ਹੋਏ ਵਿਸ਼ਟਾ ਮੁਖ ਦੇਵੇ ਦੇਹ ਅਧਾਰ। ਹੋਏ ਨਰਕ ਨਿਵਾਸ ਪਾਏ ਦੁੱਖ, ਕੋਈ ਨਾ ਲੇਵੇ ਕਲਜੁਗ ਸਾਰ। ਗੁਰਸਿਖਾਂ ਉਜਲ ਮੁਖ, ਵਿਚ ਚਰਨ ਪ੍ਰੀਤੀ ਦੇ ਅਧਾਰ। ਕਰ ਚਰਨ ਪ੍ਰੀਤੀ ਮਿਲੇ ਸਭ ਸੁੱਖ, ਕਲਜੁਗ ਬੇੜਾ ਹੋਇਆ ਪਾਰ। ਮਹਾਰਾਜ ਸ਼ੇਰ ਸਿੰਘ ਸਰਬ ਦੁੱਖ ਭੰਜਨ,

ਸੋਹੰ ਦੇਵੇ ਸ਼ਬਦ ਵਪਾਰ । (੧੫ ਵਸਾਖ ੨੦੦੮ ਬਿ)
ਸਾਚਾ ਪ੍ਰਭ ਦਇਆ ਕਮਾਏ। ਜੋਤ ਸਰੂਪੀ ਸ਼ਬਦ ਲਿਖਾਏ। ਛਲ ਛਿਦਰ ਪ੍ਰਭ ਨਸ਼ਟ ਕਰਾਏ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਲਿਦਰ ਸਾਰੇ ਲਾਹੇ। ਟੂਣੇ ਜਾਦੂ ਪ੍ਰਭ ਜਗਤ ਮੁਕਾਏ। ਸੋਹੰ ਸ਼ਬਦ
ਸਾਚਾ ਮੁਖ ਰਖਾਏ। ਰਸਨਾ ਜਪੇ ਜੀਵ, ਜਿੰਨ ਭੂਤ ਕੋਈ ਨੇੜ ਨਾ ਆਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਸਤਿਜੁਗ ਸਾਚਾ ਸ਼ਬਦ ਚਲਾਏ। ਸਾਚਾ ਸ਼ਬਦ ਪ੍ਰਭ ਆਪ ਲਿਖਵਾਇਆ। ਬਿਰਧਾਂ ਬਾਲਾਂ
ਭਏ ਸਹਾਇਆ। ਰਸਨਾ ਜਪ ਜਪ ਜਪ ਜੀਵ, ਆਤਮ ਦੁਖ ਲਾਹਿਆ। ਸਾਚਾ ਨਾਮ ਆਤਮ ਪੀਵ,
ਆਤਮ ਤ੍ਰਿਪਤਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖ ਦਲਿਦਰ ਸਾਰਾ ਲਾਹਿਆ। (੧
ਮਾਘ ੨੦੦੮ ਬਿ)
ਸੋਹੰ ਨਾਮ ਪ੍ਰਭ ਦਵਾਏ। ਸਚ ਵਸਤ ਪ੍ਰਭ ਝੋਲੀ ਪਾਏ। ਰਸਨਾ ਜਪ ਜਪ ਜਪ ਜੀਵ ਆਤਮ ਰਸ ਉਪਜਾਏ।
ਸਾਚਾ ਨਾਮ ਆਤਮ ਰਸ ਪੀਵ, ਆਤਮ ਤ੍ਰਿਖਾ ਮਿਟਾਏ। ਆਤਮ ਬੁਝੀ ਜਗਾਏ ਦੀਵ, ਅਗਿਆਨ ਅੰਧੇਰ
ਸਰਬ ਮਿਟਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਦਰਸ ਦਿਖਾਏ। (੨੧ ਮਾਘ
੨੦੦੮ ਬਿ)
ਕਲਮ ਸ਼ਾਹੀ ਨਾ ਪਾਏ ਸਾਰ, ਲਿਖ ਲਿਖ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਕਰ ਕਰ ਗਏ
ਪੁਕਾਰ, ਪ੍ਰਭ ਵੱਡਾ ਵਡ ਵਡਿਆਈਆ। ਨਾਮ ਜਪ ਜਪ ਕੱਟ ਕੱਟ ਗਏ ਵਗਾਰ, ਬਣ ਸੇਵਕ ਸੇਵ ਕਮਾਈਆ।
ਅੰਤਮ ਓਟ ਰੱਖ ਕੇ ਗਏ ਪਰਗਟ ਹੋਏ ਨੇਹਕਲੰਕ ਨਰਾਇਣ ਨਰ ਅਵਤਾਰ, ਜਿਸ ਦਾ ਪਿਤਾ ਨਾ ਕੋਈ
ਮਾਈਆ। ਭੈਣ ਭਾਈ ਨਾ ਕੋਇ ਪਿਆਰ, ਸਾਕ ਸੱਜਣ ਸੈਣ ਨਾ ਕੋਇ ਅਖਵਾਈਆ। ਬਿਨ ਹਰਿ ਭਗਤਾਂ
ਦੇਵੇ ਨਾ ਕਿਸੇ ਅਧਾਰ, ਲੱਖ ਚੁਰਾਸੀ ਵਿਚੋਂ ਲਏ ਉਠਾਈਆ। ਘਰ ਘਰ ਵਜਾਏ ਸ਼ਬਦ ਨਗਾਰ, ਪੰਚਮ
ਸ਼ਬਦ ਰਹੇ ਜਸ ਗਾਈਆ। ਵਾਹਵਾ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਪਾਇਆ ਪੁਰਖ
ਏਕੰਕਾਰ, ਨਾ ਮਰੇ ਨਾ ਜਾਈਆ। ਸੁਰਤ ਸਵਾਣੀ ਹੋਈ ਬੇਦਾਰ, ਗੁਰ ਸ਼ਬਦੀ ਲਿਆ ਜਗਾਈਆ। ਹਾਣੀ
ਹਾਣ ਮਿਲਿਆ ਏਕਾ ਵਾਰ, ਘਰ ਵੱਜਦੀ ਰਹੇ ਵਧਾਈਆ। ਕਲਜੁਗ ਜੀਵ ਹੋਣ ਖੁਵਾਰ, ਬਿਨ ਹਰਿ
ਸਾਰ ਕੋਇ ਨਾ ਪਾਈਆ। ਪੜ੍ਹ ਪੜ੍ਹ ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਬਾਣੀ ਖਾਣੀ ਗੀਤਾ
ਗਿਆਨ ਗਏ ਹਾਰ, ਹਰਿ ਕਾ ਰੂਪ ਨਜ਼ਰ ਨਾ ਆਈਆ। ਅਠਸਠ ਤੀਰਥ ਠਰ ਠਰ ਥੱਕਾ ਨਰ ਨਾਰ,
ਅਗਨੀ ਤੱਤ ਨਾ ਕੋਇ ਬੁਝਾਈਆ। ਡੂੰਘੀ ਕੰਦਰ ਵੜ ਵੜ ਜੋਗ ਅਭਿਆਸ, ਕਰ ਕਰ ਰਹੇ ਪੁਕਾਰ,
ਨੇਤਰ ਮੂੰਦ ਨਾ ਹੋਇਆ ਦੀਦਾਰ, ਕਵਲ ਨੈਣ ਨਾ ਨਜ਼ਰੀ ਆਈਆ। ਮਣਕਾ ਮਣਕਾ ਫੇਰਨ ਵਾਰੋ ਵਾਰ,
ਰਸਨਾ ਜਿਹਵਾ ਕਰਨ ਪੁਕਾਰ, ਹਉਮੇ ਹੰਗਤਾ ਮਾਇਆ ਮਮਤਾ ਸਕੇ ਨਾ ਕੋਇ ਮਾਰ, ਬਿਨ ਸਤਿਗੁਰ ਪੂਰੇ
ਦੇਵੇ ਨਾ ਕੋਇ ਸ਼ਰਨਾਈਆ। ਸਤਿਗੁਰ ਪੂਰਾ ਸਿਰਜਣਹਾਰ, ਡੁੱਬਦੇ ਪਾਥਰ ਲਏ ਤਾਰ, ਕੋਟ ਜਨਮ ਦੇ ਪਾਪੀ
ਪਤਤ ਪੁਨੀਤ ਕਰੇ ਦੇਵੇ ਦਰਸ ਅਪਾਰ, ਦੀਦ ਦੀਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕਲੰਕ ਨਰਾਇਣ ਨਰ, ਹਰਿਜਨ ਜਨ ਹਰਿ ਹਰਿ ਜੂ
ਆਪਣੇ ਰੰਗ ਰੰਗਾਈਆ। (੯ ਮਾਘ ੨੦੧੮ ਬਿ)

ਜਾਇਦਾਤ : ਸਭ ਤੋਂ ਵੱਡੀ ਮਾਨਵ ਸੇਵਾ ਜਾਇਦਾਦ, ਜਗਤ ਜਹਾਨ ਨਜ਼ਰੀ ਆਈਆ । ਜਿਸ ਨੂੰ ਜ਼ਬਤ ਜਾਇਦਾਤ :

ਕਰਨ ਵਾਸਤੇ ਕੋਈ ਕਾਨੂੰਨ ਕਾਇਦਾ ਨਹੀਂ ਆਇਦ, ਖੁਰਦ ਬੁਰਦ ਨਾ ਕੋਇ ਕਰਾਈਆ। (੫ ਵਸਾਖ ਸ਼ ਸੰ ੧)

ਜਾਤ ਪਾਤ : ਜਾਤ ਪਾਤ ਨਾ ਪ੍ਰਭ ਕਾ ਰੰਗ। ਊਚ ਨੀਚ ਵਸੇ ਪ੍ਰਭ ਸਭ ਕੇ ਸੰਗ। (੧੧ ਵਸਾਖ ਜਾਤ ਪਾਤ :

੨੦੦੮ ਬਿ)

ਜਪ ਜੀਵ ਪ੍ਰਭ ਲਿਖਾਵੇ ਸਾਚੀ ਬਾਤ। ਗੁਰਸਿਖ ਗੁਰ ਦੋਨੋਂ ਇਕਾ ਜਾਤ । ਮਹਾਰਾਜ ਸ਼ੇਰ ਸਿੰਘ ਦੇਵੇ ਵਡਿਆਈ, ਸਾਧ ਸੰਗਤ ਨਾਤ ਜਿਉਂ ਭੈਣ ਭਰਾਤ। (੬ ਜੇਠ ੨੦੦੮ ਬਿ)

ਸਰਬ ਜੰਤ ਜੀਵ ਏਕਾ ਜਾਤ। ਊਚ ਨੀਚ ਨਾ ਕੋਈ ਪਾਤ। (੫ ਜੇਠ ੨੦੦੯ ਬਿ)

ਜੰਜਾਲ : ਦੇ ਕੇ ਦਰਸ ਗੁਰ ਕਰਤ ਨਿਹਾਲ। ਪ੍ਰਭ ਅਬਿਨਾਸ਼ੀ ਸਦਾ ਪ੍ਰਿਤਪਾਲ। ਸੰਸਾਰ ਵਾਲੇ ਪ੍ਰਭ ਜੰਜਾਲ :

ਤੋੜੇ ਜੰਜਾਲ। ਨਜ਼ਰੀ ਨਜ਼ਰ ਕਰੇ ਨਿਹਾਲ। (੧੯ ਮੱਘਰ ੨੦੦੬ ਬਿ)
ਦੁਸਟਾਂ ਤਾਈਂ ਗੁਰ ਦੇਵੇ ਗਾਲ। ਆਵਣ ਜਾਵਣ ਦਾ ਜਾਂ ਪਏ ਜੰਜਾਲ। ਵਿਚ ਚੁਰਾਸੀ ਪੀਸੇ ਵਾਂਗ
ਦਾਲ। (੨੦ ਮੱਘਰ ੨੦੦੬ ਬਿ)

ਜੀਉ ਪਿੰਡ : ਜੀਉ ਪਿੰਡ ਤਨ ਸਾਜ, ਸੇਵ ਕਮਾਇੰਦਾ। ਤ੍ਰੈਗੁਣ ਮਾਇਆ ਰੱਖੇ ਲਾਜ, ਸਾਚੀ ਸਾਜਣ ਆਪੇ ਜੀਉ ਪਿੰਡ :

ਸਾਜ ਬਣਤ ਬਣਾਇੰਦਾ। ਮਨ ਮਤ ਬੁਧ ਦੇਵੇ ਸੱਚਾ ਦਾਜ, ਕਾਇਆ ਕਾਜ ਆਪ ਰਚਾਇੰਦਾ। ਨਿਰਗੁਣ ਜੋਤੀ ਰੱਖੇ ਲਾਜ, ਸ਼ਬਦ ਮੋਤੀ ਤਨ ਪਹਿਨਾਇੰਦਾ। ਸਰਗੁਣ ਸੱਚਾ ਸ਼ਬਦ ਤਾਜ, ਨਿਰਗੁਣ ਅਨਹਦ ਸਾਚੀ ਅਵਾਜ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਸਰਗੁਣ ਭੇਖ ਕਰ ਮਨਮੁਖਾਂ ਮਾਰ ਖਪਾਇੰਦਾ। ਜੀਉ ਪਿੰਡ ਤਨ ਸਾਜ ਅਗਨ ਉਧਾਰਿਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼, ਸਰਬ ਪਸਾਰਿਆ। ਨਿਰਗੁਣ ਜੋਤੀ ਰੱਖੇ ਵਾਸ, ਸਰਗੁਣ ਉਧਾਰਿਆ। ਪਵਣ ਚਲਾਏ ਇਕ ਸਵਾਸ, ਦਮਾਂ ਦਮ ਖੇਲ ਅਪਾਰਿਆ। ਨਿਜ ਮੰਦਰ ਅੰਦਰ ਰੱਖੇ ਵਾਸ, ਪ੍ਰੀਤੀ ਨੀਤੀ ਅਪਰ ਅਪਾਰਿਆ। ਆਪੇ ਹੋਇਆ ਰਹੇ ਦਾਸ, ਪੰਚਾਂ ਦੇਵੇ ਕਲ ਸਰਦਾਰਿਆ। ਕਾਇਆ ਸੁੰਞੀ ਜਗਤ ਪਰਭਾਸ, ਏਕਾ ਹੋਇਆ ਅੰਧ ਅੰਧਿਆਰਿਆ। ਜਨ ਭਗਤਾਂ ਮਾਨਸ ਦੇਹੀ ਕਰੇ ਰਾਸ, ਗਗਨ ਅਕਾਸ਼ ਖੇਲ ਅਪਾਰਿਆ। ਸੱਤਾਂ ਲੋਕਾਂ ਰੱਖੇ ਵਾਸ, ਸੱਤਾਂ ਚਰਨਾ ਹੇਠ ਲਤਾੜਿਆ । ਜੋਤੀ ਜੋਤ ਸਰੂਪ ਹਰਿ , ਆਪ ਆਪਣੀ ਕਿਰਪਾ ਕਰ, ਜੋਤ ਜਗਾਏ ਨਾੜੀ ਨਾੜਿਆ। ਜੀਉ ਪਿੰਡ ਤਨ ਖੇਤ, ਮਨ ਬੌਰਾਨਿਆ। ਕਲਜੁਗ ਮਾਇਆ ਲਗਾ ਹੇਤ, ਜੀਵ ਸ਼ੈਤਾਨਿਆ। ਗੁਰਮੁਖਾਂ ਲਿਖਿਆ ਲੇਖ ਹਰਿ ਮਹੀਨੇ ਚੇਤ, ਆਪੇ ਆਪ ਕਰ ਪਛਾਨਿਆ। ਸਾਢੇ ਤਿੰਨ ਹੱਥ ਰੱਖੇ ਨੀਂਹ, ਸੋਹੰ ਨਾਮ ਸਚ ਪੈਮਾਨਿਆ। ਕਲਜੁਗ ਚੜ੍ਹੀ ਦੁਪਹਿਰ ਜੇਠ, ਸਾਇਆ ਹੇਠ ਨਾ ਕੋਈ ਰਖਾਨਿਆ। ਮਾਇਆ ਭੁੱਲੇ ਰਾਜੇ ਰਾਣੇ ਵਡ ਵਡ ਸੇਠ, ਨਰ ਹਰਿ ਨਾ ਕਿਸੇ ਪਛਾਨਿਆ। ਅੰਤਮ ਭੰਨੇ ਕੌੜੇ ਰੇਠ, ਬੇਮੁਖ ਭੁੰਨੇ ਜਿਉਂ ਭਠਿਆਲੇ ਦਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਵਰ, ਜੀਉ ਪਿੰਡ ਜਿਸ ਪਛਾਨਿਆ। ਜੀਉ ਪਿੰਡ ਜਲ ਧਾਰ, ਕਵਲ ਪਰਕਾਸ਼ਿਆ। ਮਾਨਸ ਦੇਹੀ ਪੈਜ ਸਵਾਰ, ਰਸਨਾ ਜਪਿਆ ਹਰਿ ਸਵਾਸਿਆ। ਲੱਖ ਚੁਰਾਸੀ ਆਰ ਪਾਰ, ਗੇੜਾ ਮੁੱਕੇ ਗਰਭ ਵਾਸਿਆ। ਨੌਂ ਦਰ ਦਰਵਾਜੇ ਰੱਖੇ ਬਾਹਰ, ਹਰਿਜਨ ਮਿਲਿਆ ਸ਼ਾਹੋ ਸ਼ਾਬਾਸਿਆ। ਦਸਵੇਂ ਖੋਲ੍ਹੇ ਬੰਦ ਕਿਵਾੜ, ਸਾਚਾ ਮੰਡਲ ਸਾਚੀ ਰਾਸਿਆ। ਸਤਾਰਾਂ ਹਾੜੀ ਦਿਵਸ ਅਪਾਰ, ਪੁਰਖ ਅਬਿਨਾਸ਼ੀ ਗੁਰ ਸੰਗਤ ਤੇਰਾ ਹੋਏ ਦਾਸਨ ਦਾਸਿਆ। ਨਾਤਾ ਤੁਟੇ ਜੂਠੇ ਝੂਠੇ ਮੀਤ ਮੁਰਾਰ ਯਾਰ, ਏਕਾ ਏਕ ਨਾਤਾ ਹੋਏ ਸਹਾਈ ਪ੍ਰਿਥਮੀ ਅਕਾਸਿਆ। ਏਕਾ ਪੁਰਖ ਏਕਾ ਨਾਰ, ਸ੍ਰਿਸ਼ਟ ਸਬਾਈ ਹੋਏ ਖਵਾਰ, ਨਾ ਕੋਈ ਜਾਣੇ ਪੁਰਖ ਬਿਧਾਤਿਆ। ਹਰਿਜਨ ਜਨ ਹਰਿ ਅੰਤਮ ਕਲ ਉਤਰੇ ਪਾਰ, ਪਾਰਬ੍ਰਹਮ ਜਿਸ ਮਾਤ ਪਛਾਨਿਆ। ਜੀਉ ਪਿੰਡ ਤਨ ਸਾਜ, ਮੰਦਰ ਉਸਾਰਿਆ। ਕਲਜੁਗ ਰੱਖਣ ਆਇਆ ਲਾਜ, ਜੋਤੀ ਜਾਮਾ ਭੇਖ ਅਪਾਰਿਆ। ਪਰਗਟ ਹੋਏ ਦੇਸ ਮਾਝ, ਚਾਰ ਵਰਨਾਂ ਰੱਖੇ ਸਾਂਝ, ਜਾਤੀ ਪਾਤੀ ਕਮਲਾਪਾਤੀ ਆਪ ਗੁਵਾ ਰਿਹਾ। ਦਰ ਦਰ ਮੰਗੇ ਹਰਿ ਭਿਖਾਰ, ਚਰਨ ਪ੍ਰੀਤੀ ਵਸਤ ਅਪਾਰ, ਸਤਿਜੁਗ ਸਾਚੇ ਤੇਰੀ ਧਾਰ, ਕਰੇ ਖੇਲ ਅਲੱਖਨਾ ਲਾਖਿਆ। ਸਤਾਰਾਂ ਹਾੜੀ ਸ਼ਬਦ ਉਡਾਰ, ਲੋਆਂ ਪੁਰੀਆਂ ਹੋਏ ਬਾਹਰ, ਜਨ ਭਗਤਾਂ ਕਰੇ ਕਰਾਏ ਬੰਦ ਖੁਲਾਸਿਆ। ਨੌਂ ਦਵਾਰੇ ਸਚ ਦਰਬਾਰ, ਸ਼ਬਦ ਸਿੰਘਾਸਣ ਕਰ ਤਿਆਰ, ਆਸਣ ਲਾਏ ਜੋਤ ਪਰਕਾਸ਼ਿਆ। ਕਾਇਆ ਮੰਦਰ ਮਹੱਲ ਅਪਾਰ, ਚੌਦਾਂ ਲੋਕ ਰਿਹਾ ਉਸਾਰ, ਜੀਵ ਜੰਤ ਨਾ ਪਾਏ

ਸਾਰ, ਨਾ ਕੋਈ ਜਾਣੇ ਆਸ ਪਾਸਿਆ। ਅਤਲ ਵਿਤਲ ਸ਼ਤਲ ਸਰਕਾਰ, ਸਾਚਾ ਦੇਸ ਬਲ ਦਵਾਰ, ਬਾਵਨ ਜਾਮਾ ਪੁਰਖ ਅਬਿਨਾਸ਼ਿਆ । ਤਲਾਤਲ ਮਹਾਤਲ ਬੰਨ੍ਹੇ ਧਾਰ, ਰਸਾਤਲ ਗੁਣ ਆਪ ਵਿਚਾਰ, ਲੋਕ ਪਤਾਲ ਰੱਖੇ ਵਾਸਿਆ। ਬਾਸ਼ਕ ਸੇਜਾ ਹਰਿ ਨਿਰੰਕਾਰ, ਸਹੰਸਰ ਮੁੱਖ ਛੱਤਰ ਝੁਲਾਰ, ਦੋਏ ਸਹੰਸਰ ਜਿਹਵਾ ਵਿਚਾਰ, ਜੋਤੀ ਜੋਤ ਸਰੂਪ ਹਰਿ, ਸਾਚੀ ਜੋਤ ਕਰੇ ਪਰਕਾਸ਼ਿਆ। (੧੬ ਹਾੜ ੨੦੧੨) ਬਿ (ਜਾਨ ਤੇ ਸ਼ਰੀਰ)

ਜੀਵ ਜੀ : ਜੀਵ ਜੀ ਕਾ ਜਾਣੇ ਭੇਵ, ਜੁਗ ਜੁਗ ਵੇਖ ਵਖਾਇੰਦਾ। ਜੀਵ ਜੀ ਕਾ ਜਾਣੇ ਨੇਮ, ਨਿਤ ਨਿਤ ਜੀਵ ਜੀ :

ਵੇਖ ਵਖਾਇੰਦਾ। ਜੀਵ ਜੀ ਕਾ ਜਾਣੇ ਪ੍ਰੇਮ, ਘਰ ਘਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੱਖੋ ਵੱਖ ਰਖਾਇੰਦਾ।

ਜੀਵ ਜੀ ਕਾ ਲੇਖਾ ਵੱਖਰਾ, ਮਾਤ ਪਿਤ ਭਾਈ ਭੈਣ ਵੰਡ ਨਾ ਕੋਇ ਵੰਡਾਇੰਦਾ । ਜੀਵ ਜੀ ਕਾ ਲੇਖਾ ਜਾਣੇ ਵਿਚ ਪੱਥਰਾਂ, ਟਿੱਲੇ ਪਰਬਤ ਵੇਖ ਵਖਾਇੰਦਾ। ਜੀਵ ਜੀ ਕਾ ਪ੍ਰੇਮ ਪਿਆਰ ਸਾਚਾ ਸੱਥਰਾ, ਸੱਥਰ ਯਾਰੜਾ ਸੇਜ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਸਭ ਦੀ ਝੋਲੀ ਪਾਇੰਦਾ। ਜੀਵ ਜੀ ਕਾ ਸਦਾ ਸਦ ਹਿਤ, ਹਿਤਕਾਰੀ ਵੇਖ ਵਖਾਇੰਦਾ। ਜੀਵ ਜੀ ਕਾ ਲਹਿਣਾ ਨਿਤ ਨਵਿਤ, ਜੁਗ ਜੁਗ ਝੋਲੀ ਪਾਇੰਦਾ। ਜੀਵ ਜੀ ਕਾ ਬਣੇ ਮਾਤ ਪਿਤ, ਗੋਦ ਸੁਹੰਜਣੀ ਆਪ ਸੁਹਾਇੰਦਾ। ਜੀਵ ਜੀ ਕਾ ਲੇਖਾ ਮੁੱਕੇ ਬੂੰਦ ਰਿਤ, ਤੱਤ ਚੋਲਾ ਲੇਖੇ ਪਾਇੰਦਾ। ਜੀਵ ਜੀ ਕਾ ਲੇਖਾ ਲਿਖ, ਬਿਨ ਲੇਖਿਉਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਜੀਵ ਜੀ ਪਹਿਨੇ ਚੋਗਾ, ਚੋਲਾ ਤਨ ਹੰਢਾਈਆ। ਜੀਵ ਜੀ ਕਾ ਇਕੋ ਮੌਕਾ, ਮਾਣਸ ਜਨਮ ਵਡਿਆਈਆ। ਜੀਵ ਜੀ ਕਾ ਇਕੋ ਨਾਮ ਸੌਖਾ, ਸੋਹੰ ਕਰੇ ਪੜ੍ਹਾਈਆ। ਜੀਵ ਜੀ ਕਾ ਚੁੱਕੇ ਧੋਖਾ, ਦੂਈ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। ਜੀਵ ਜੀ ਕਾ ਜਾਨਣਹਾਰ, ਹਰਿ ਸਤਿਗੁਰ ਆਪ ਅਖਵਾਇੰਦਾ। ਜੀਵ ਜੀ ਕਾ ਵਣਜ ਵਪਾਰ, ਹਰਿ ਸਤਿਗੁਰ ਨਾਮ ਹੱਟ ਵਿਕਾਇੰਦਾ। ਜੀਵ ਜੀ ਕਾ ਠਾਂਡਾ ਦਰਬਾਰ, ਸਤਿਗੁਰ ਸਰਨਾਈ ਇਕ ਦਰਸਾਇੰਦਾ। ਜੀਵ ਜੀ ਕਾ ਮੇਲਾ ਕੰਤ ਭਤਾਰ, ਨਰ ਨਰਾਇਣ ਸੁਰਤ ਸ਼ਬਦ ਪਰਨਾਇੰਦਾ। ਜੀਵ ਜੀ ਕਾ ਇਕ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਲੇ ਜੈਕਾਰ, ਤਿਸ ਜਮ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨਮ ਜਨਮ ਕਰਮ ਕਰਮ ਵਰਨ ਵਰਨ ਬਰਨ ਬਰਨ ਉਪਰ ਧਰਨੀ ਧਰਨ, ਧਵਲ ਲੇਖਾ ਸਰਬ ਮੁਕਾਇੰਦਾ। (੨੫ ਚੇਤ ੨੦੨੦ ਬਿ)

ਜੀਵਤ ਮਰਨ : ਵਕ਼ਤ ਕਹੇ ਗੁਰਮੁਖੋ ਸੋਹਣਾ ਵੇਲਾ ਸਰਨ ਦਾ, ਥਿਤ ਵਾਰ ਘੜੀ ਪਲ ਮਿਲੇ ਵਡਿਆਈਆ। ਜੀਵਤ ਮਰਨ :

ਵੇਲਾ ਆ ਗਿਆ ਜੀਂਵਦਿਆਂ ਹੀ ਮਰਨ ਦਾ, ਜੀਵਣ ਸਤਿਗੁਰ ਝੋਲੀ ਪਾਈਆ। ਟਾਇਮ ਆ ਗਿਆ ਮੰਜ਼ਲ ਚੜ੍ਹਨ ਦਾ, ਚੜ੍ਹਨਾ ਚਾਈਂ ਚਾਈਂਆ। ਸਮਾਂ ਸੁਹਾ ਰਿਹਾ ਕਰਨੀ ਕਰਨ ਦਾ, ਕਰਤਾ ਪੁਰਖ ਕਰਨੀ ਰਿਹਾ ਕਮਾਈਆ। ਮਜ਼ਾ ਰਸ ਪ੍ਰੇਮ ਲੈ ਲਓ ਓਸ ਦੇ ਚਰਨ ਦਾ, ਜੋ ਚਰਨਾਂ ਤੋਂ ਵਿਛੜਿਆਂ ਰਿਹਾ ਮਿਲਾਈਆ। ਹੁਣ ਵੇਲਾ ਨਹੀਂ ਹੰਕਾਰ ਵਿਚ ਅੜਨ ਦਾ, ਮਨ ਮਤਿ ਬੁਧਿ ਚਲੇ ਨਾ ਕੋਇ ਚੁਤਰਾਈਆ। ਸਮਾਂ ਸੋਹਣਾ ਨਿਰਭੈ ਕੋਲੋਂ ਡਰਨ ਦਾ, ਭੈ ਝੂਠਾ ਦੇਣਾ ਚੁਕਾਈਆ। ਸੋਹਣਾ ਰੰਗ ਸਚ ਦਵਾਰੇ ਵੜਨ ਦਾ, ਕੁੰਡਾ ਲੈਣਾ ਖੁਲ੍ਹਾਈਆ। ਵੇਲਾ ਨਹੀਂ ਕੂੜੀ ਕਿਰਿਆ ਵਿਚ ਹੜ੍ਹਨ ਦਾ, ਬੇੜਾ ਲਓ ਤਰਾਈਆ। ਵਕ਼ਤ ਨਹੀਂ ਇਕ ਦੂਜੇ ਗੁਰਮੁਖ ਨੂੰ ਵੇਖ ਕੇ ਜਲਣ ਦਾ, ਪ੍ਰੇਮ ਪ੍ਰੀਤੀ ਲਓ ਬਣਾਈਆ। ਵਕ਼ਤ ਆ ਗਿਆ ਬੇੜਾ ਬੰਨ੍ਹਣ ਦਾ, ਤਿਨਕੇ ਕੱਠੇ ਲਓ ਕਰਾਈਆ। ਜਗਤ ਵਿਹਾਰ ਸਦਾ ਚਲਦਾ ਰਹਿੰਦਾ ਖਾਣ ਪੀਣ ਰਿੰਨ੍ਹਣ ਦਾ, ਆਤਮ ਪਰਮਾਤਮ ਜੋੜ ਨਾ ਕੋਈ ਜੁੜਾਈਆ। ਤੀਰ ਮਾਰੇ ਨਾ ਕੋਈ ਅੰਦਰ ਵਿੰਨ੍ਹਣ ਦਾ, ਸ਼ਬਦੀ ਰੂਪ ਨਾ ਕੋਈ

ਵਖਾਈਆ। ਹੁਣ ਵੇਲਾ ਨਹੀਂ ਘੜੀਆਂ ਪਲ ਗਿਣਨ ਦਾ, ਗਿਣਤੀ ਪਿਛਲੀ ਦਿਓ ਭੁਲਾਈਆ। ਹੁਣ ਸਮਾਂ ਨਹੀਂ ਬੱਚੇ ਨੀਹਾਂ ਵਿਚ ਚਿਣਨ ਦਾ, ਬੱਚਿਆਂ ਨੂੰ ਆਪਣੀ ਗੋਦ ਉਠਾਈਆ । ਹੁਣ ਕੋਈ ਪੈਮਾਨਾ ਨਹੀਂ ਲੈ ਕੇ ਆਇਆ ਤੋਲਣ ਮਿਨਣ ਦਾ, ਬੇਪਰਵਾਹੀ ਵਿਚ ਪਾਰ ਲੰਘਾਈਆ। ਵਕ਼ਤ ਨਹੀਂ ਦਰ ਛਡ ਕੇ ਦੂਰ ਦੁਰਾਡਿਆਂ ਹਿਲਣ ਦਾ, ਹਲਤ ਪਲਤ ਲੇਖੇ ਰਿਹਾ ਚੁਕਾਈਆ। ਵੇਲਾ ਨਹੀਂ ਹੁਣ ਜਾਣ ਦੇ ਕਲਜੁਗ ਕੂੜਾ ਚਿੱਕੜ ਡੂੰਘਾ ਜਿਲ੍ਹਣ ਦਾ, ਬਿਨ ਸਤਿਗੁਰ ਪੂਰੇ ਪਾਰ ਨਾ ਕੋਇ ਲੰਘਾਈਆ। ਵੇਲਾ ਆ ਗਿਆ ਤੁਹਾਡੇ ਫੁਲਣ ਦਾ, ਫੁਲਵਾੜੀ ਆਪਣੀ ਦਿਆਂ ਮਹਿਕਾਈਆ। ਝਗੜਾ ਛਡ ਦਿਓ ਕੂੜਿਆਂ ਵੈਲਣ ਦਾ, ਵਿਰਲਾਪ ਅੰਦਰੋਂ ਇਕੋ ਦਿਆਂ ਸਿਖਾਈਆ। ਝਗੜਾ ਮੁਕ ਜਾਏ ਮਾਇਆ ਮਮਤਾ ਵਿਚ ਟਹਿਲਣ ਦਾ, ਟਹਿਲੂਏ ਦਰਗਾਹ ਦੇ ਦਿਆਂ ਬਣਾਈਆ। ਨਜ਼ਾਰਾ ਤਕ ਲਓ ਆਪਣੇ ਨੈਣ ਨੈਨਣ ਦਾ, ਨੈਣ ਨੈਣਾਂ ਵਿਚ ਸਮਾਈਆ। ਅੱਖੀਂ ਵੇਖ ਕੇ ਕੋਈ ਲੋੜ ਨਹੀਂ ਰਸਨਾ ਬਚਨ ਕਹਿਨਣ ਦਾ, ਪਰਦੇ ਵਾਲੀ ਰਮਜ਼ ਨਾ ਕੋਈ ਵਖਾਈਆ। ਸੁਹਾਵਣ ਸਮਾਂ ਸਤਿਗੁਰ ਸਰਨ ਚਰਨ ਬਹਿਨਣ ਦਾ, ਚਰਨ ਬਹਿ ਕੇ ਭਾਈ ਭੈਣ ਰੂਪ ਵਟਾਈਆ। ਹੁਣ ਰੋਣਾ ਨਹੀਂ ਪਾ ਕੇ ਵੈਣ ਵੈਨਣ ਦਾ, ਵਹਿੰਦੀ ਧਾਰੋਂ ਪਾਰ ਲੰਘਾਈਆ। ਇਹ ਕੋਈ ਕਹਾਣੀ ਨਹੀਂ ਤੋਤਾ ਮੈਨਣ ਦਾ, ਮਨ ਦੀ ਮਨਸਾ ਰਿਹਾ ਮਿਟਾਈਆ। ਇਹ ਕੋਈ ਲੇਖਾ ਨਹੀ ਗੀਤਾ ਰਾਮਾਇਨਣ ਦਾ, ਰਾਮਾਂ ਦਾ ਰਾਮ ਆਪਣਾ ਹੁਕਮ ਵਰਤਾਈਆ। ਵੇਖੋ ਖੇਲ ਨਰ ਨਰਾਇਨਣ ਦਾ, ਜੋ ਨਿਰਾਕਾਰ ਹੋ ਕੇ ਜੋਤ ਜਗਾਈਆ। ਤੁਸੀਂ ਰੂਪ ਸਚਮੁਚ ਉਹ ਆਈਨਣ ਦਾ, ਜਿਸ ਨੂੰ ਅਹਿਨਲਹਕ਼ ਹਕ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਗੁਰਮੁਖੋ ਜਗਤ ਦੇ ਮਜ਼ਾਰਿਓ ਤੁਹਾਨੂੰ ਮਾਲਕ ਰਿਹਾ ਬਣਾਈਆ। (੧੧ ਚੇਤ ਸ਼ ਸੰ ੧)

ਆਵੇ ਜਾਵੇ ਮਰੇ ਵਾਰੋ ਵਾਰਾ, ਚੁਰਾਸੀ ਗੇੜ ਨਾ ਕੋਇ ਮੁਕਾਈਆ। ਕਬੀਰ ਜੁਲਾਹਾ ਕਰੇ ਪੁਕਾਰਾ, ਸਚਖੰਡ ਗੜ੍ਹ ਉਪਰ ਚੜ੍ਹ ਕੇ ਦਏ ਦੁਹਾਈਆ। ਜਨ ਭਗਤੋ ਵੇਖੋ ਵਿਗਸੋ ਪਾਵੋ ਸਾਰਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਦ ਮਰੋ ਮਰੋ ਹਰਿ ਕੇ ਦੁਵਾਰਾ, ਸਤਿਗੁਰ ਚਰਨ ਸਰਨ ਸਰਨਾਈਆ। ਫਿਰ ਮਰਨਾ ਹੋਏ ਨਾ ਦੂਜੀ ਵਾਰਾ, ਜਨਮ ਜਨਮ ਨਾ ਕੋਇ ਭੁਵਾਈਆ। ਮਰ ਜੀਵਤ ਜੀਵਤ ਮਰ ਵੇਖੋ ਖੇਲ ਧੁਰ ਦਰਬਾਰਾ, ਦਰਗਹਿ ਸਾਚੀ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੁਵਾਰ ਦਏ ਵਡਿਆਈਆ। (੧੮ ਮੱਘਰ ਸ਼ ਸੰ ੬)

ਜੂਏ ਜਨਮ ਹਾਰਨਾ : ਹਰਿਜਨ ਹਰਿ ਸਾਚੀ ਧਾਰ। ਮਿਲਿਆ ਹਰਿ ਸਾਚਾ ਭਤਾਰ। ਦੇ ਦਰਸ ਅੰਤ ਜੂਏ ਜਨਮ ਹਾਰਨਾ :

ਜਾਏ ਤਾਰ। ਗੁਰਮੁਖ ਸਾਚਾ ਸੰਤ ਪ੍ਰਭ ਸਾਚਾ ਕਰੇ ਪਿਆਰ। ਕਲਜੁਗ ਭੁੱਲੇ ਸਰਬ ਜੀਵ ਜੰਤ, ਏਕਾ ਦਿਸੇ ਪਾਸਾ ਹਾਰ । ਬੇਮੁਖਾਂ ਮਾਇਆ ਪਾਏ ਬੇਅੰਤ, ਮਾਨਸ ਜਨਮ ਚਲੇ ਜੂਏ ਹਾਰ। ਗੁਰਮੁਖ ਸਾਚੇ ਆਪ ਉਠਾਏ ਸੰਤ, ਏਕਾ ਬਖ਼ਸ਼ੇ ਚਰਨ ਪਿਆਰ। ਹੋਵੇ ਮਿਲਾਵਾ ਸਾਚੇ ਕੰਤ, ਗੁਰਮੁਖ ਆਤਮ ਬੂਝ ਬੁਝਾਰ। ਜੋਤ ਪ੍ਰਗਟਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੇਹਕਲੰਕ ਨਰਾਇਣ ਨਰ ਅਵਤਾਰ। (੯ ਜੇਠ ੨੦੧੦ ਬਿ)

ਹਰਿ ਹਰਿ ਸਾਚਾ ਵੇਖ ਵਿਚਾਰੋ। ਜੂਏ ਜਨਮ ਨਾ ਆਪਣਾ ਹਾਰੋ। ਮਾਨਸ ਜਨਮ ਨਾ ਆਏ ਦੂਜੀ ਵਾਰੋ। ਝੂਠਾ ਦਿਸੇ ਸਭ ਪਰਿਵਾਰੋ। ਵੇਲੇ ਅੰਤ ਹੋਏ ਸਹਾਈ ਏਕਾ ਇਕ ਕਰਤਾਰੋ। ਜੋਤ ਸਰੂਪੀ ਦਰਸ ਦਿਖਾਈ ਹਰਸ ਮਿਟਾਈ ਦੇਵੇ ਨਾਮ ਅਧਾਰੋ। ਪ੍ਰਭ ਅਬਿਨਾਸ਼ੀ ਦਇਆ ਕਮਾਈ ਦੇਵੇ ਵਡਿਆਈ, ਆਪਣੀ ਗੋਦ ਸਵਰਨ ਉਠਾਈ ਪਾਰਬ੍ਰਹਮ ਰੂਪ ਅਪਾਰੋ। (੪ ਹਾੜ ੨੦੧੦ ਬਿ)

ਗੋਬਿੰਦ ਖ਼ਾਲਸਾ ਚਾਰ ਵਰਨ ਦੀ ਧਾਰ, ਧਰਨੀ ਧਰਤ ਧਵਲ ਵੱਜੇ ਵਧਾਈਆ । ਸਾਂਝਾ ਬੋਲੇ ਇਕ ਜੈਕਾਰ, ਧੁਰ ਦਾ ਢੋਲਾ ਅਗੰਮ ਅਥਾਹੀਆ। ਇਕੋ ਇਸ਼ਟ ਮੰਨੇ ਨਿਰੰਕਾਰ, ਦੂਸਰ ਓਟ ਨਾ ਕੋਇ ਤਕਾਈਆ। ਇਕੋ ਮੰਦਰ ਵੇਖ ਦੁਵਾਰ, ਇਕੋ ਆਸਣ ਸਿੰਘਾਸਣ ਸੋਭਾ ਪਾਈਆ। ਇਕੋ ਪਿਔਣਾ ਅੰਮ੍ਰਿਤ ਠੰਡਾ ਠਾਰ,

ਅਗਨੀ ਅੱਗ ਤੱਤ ਬੁਝਾਈਆ। ਸੋ ਖ਼ਾਲਸਾ ਗੋਬਿੰਦ ਗੋਬਿੰਦ ਕਰੇ ਤਿਆਰ, ਗੋਬਿੰਦ ਗੋਬਿੰਦ ਵਿਚੋਂ ਪ੍ਰਗਟਾਈਆ। ਜੋ ਜੂਏ ਜਨਮ ਨਾ ਜਾਏ ਹਾਰ, ਮਾਣਸ ਮਾਨਵ ਮਾਨੁੱਖ ਆਪਣਾ ਰੰਗ ਰੰਗਾਈਆ। ਸਾਚਾ ਮਾਰਗ ਦੱਸੇ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਵੇਖਣ ਚਾਈਂ ਚਾਈਂਆ। ਸੋ ਖ਼ਾਲਸਾ ਜਿਸ ਖ਼ਾਲਸ ਕਰੇ ਆਪ ਕਰਤਾਰ, ਕਰਨੀ ਦਾ ਕਰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੱਚੀ ਸਰਕਾਰ, ਰਸਤਾ ਮਾਰਗ ਪੰਥ ਰਾਹ ਜੁਗ ਜੁਗ ਆਪ ਜਣਾਈਆ। (੧੫ ਅੱਸੂ ਸ਼ ਸੰ ੪)

ਪੁਰਖ ਅਕਾਲ ਕਹੇ ਸੁਣ ਸ਼ਬਦੀ ਸ਼ਬਦ ਦੁਲਾਰੇ, ਸ਼ਬਦ ਧਾਰ ਸਮਝਾਈਆ । ਮੇਰੇ ਗੁਰਮੁਖ ਧੁਰ ਦੇ ਭਗਤ ਸਚਖੰਡ ਦੇ ਵਣਜਾਰੇ, ਚੁਰਾਸੀ ਵਿਚ ਕਦੇ ਨਾ ਆਈਆ। ਮਾਨਸ ਜਨਮ ਜਗਤ ਜੂਏ ਵਿਚ ਕਦੇ ਨਾ ਹਾਰੇ, ਲੇਖਾ ਚੁੱਕੇ ਥਾਉਂ ਥਾਈਂਆ। ਸਤਿ ਦੀ ਆਤਮਾ ਸਤਿ ਸਰੂਪ ਕੋਇ ਨਾ ਮਾਰੇ, ਤਨ ਵਜੂਦ ਜਗਤ ਜਗਤ ਵਡਿਆਈਆ। ਆਤਮ ਨੂਰ ਨੂਰ ਜੋਤ ਚਮਤਕਾਰੇ, ਨਿਰਗੁਣ ਧਾਰ ਡਗਮਗਾਈਆ। ਸਚਖੰਡ ਸਚ ਦੁਵਾਰ ਚੜ੍ਹੇ ਚੁਬਾਰੇ, ਜਿਥੇ ਅਸਥਿਲ ਗ੍ਰਹਿ ਇਕੋ ਨਜ਼ਰੀ ਆਈਆ। ਹਰਿਜਨ ਗੁਰਮੁਖ ਜਨਮ ਕਦੇ ਨਾ ਹਾਰੇ, ਜੋ ਹਿਰਦੇ ਰਿਹਾ ਸਮਾਈਆ। ਸਚ ਸੁਵਾਮੀ ਅੰਤਰਜਾਮੀ ਹੋ ਕੇ ਤਾਰੇ, ਤਾਰਨਹਾਰ ਬੇਪ੍ਰਵਾਹੀਆ। ਗੋਬਿੰਦ ਦੇ ਸੁੱਤ ਗੋਬਿੰਦ ਦੇ ਦੁਲਾਰੇ, ਜੋ ਰਣਭੂਮੀ ਅਖਾੜੇ ਵਿਚ ਆਪਣਾ ਆਪ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੱਚਿਆਂ ਵਾਲਾ ਰੱਖੇ ਆਪਣੇ ਨਾਮ ਸਹਾਰੇ, ਅਜੀਤ ਅਤੀਤ ਆਪ ਕਰਾਈਆ। (੧੬ ਮੱਘਰ ਸ਼ ਸੰ ੮)

ਜੂਠ : ਆਤਮ ਵਿਚਾਰ ਪ੍ਰਭ ਕੀ ਸਾਚੀ। ਜੂਠੀ ਰਸਨਾ ਜਗਤ ਕੀ ਕਾਚੀ । (੨੭ ਫੱਗਣ ੨੦੦੭ ਜੂਠ :

ਬਿ) ਕਲਜੁਗ ਜੀਵ ਕਿਉਂ ਸੋਏ ਪੈਰ ਪਸਾਰ। ਏਕਾ ਛੱਡੋ ਜੂਠਾ ਝੂਠਾ ਜਗਤ ਪਿਆਰ। ਮਿਲਾਓ ਮੇਲ ਹਰਿ ਸਚ ਭਤਾਰ । ਦੀਪਕ ਜੋਤ ਵਿਚ ਮਾਤ ਦੇ ਜਗੋ ਮਿਟੇ ਅੰਧ ਅੰਧਿਆਰ। (੧ ਮੱਘਰ ੨੦੧੦ ਬਿ) ਸਰਬ ਜੀਆਂ ਦਾ ਨਾਤਾ ਤੁਟ ਜਾਏ ਜੂਠ ਝੂਠ, ਜੋ ਪੁਰਖ ਅਕਾਲ ਧਿਆਇੰਦਾ। (੨੦ ਮੱਘਰ ੨੦੦੬ ਬਿ)

ਜੂਨ : ਜੋਤ ਵਿਚੋਂ ਮੈਂ ਜੋਤ ਜਗਾ ਕੇ। ਲੱਖ ਚੁਰਾਸੀ ਜੂਨ ਉਪਾ ਕੇ। ਰਕਤ ਬੂੰਦ ਦੀ ਦੇਹ ਬਣਾਈ। ਜੂਨ :

ਵਿਚ ਆਪਣੀ ਜੋਤ ਟਿਕਾਈ। ਉਪਰ ਅਕਾਸ਼ ਜੋ ਮੇਰਾ ਧਾਮ। ਉਸ ਦਾ ਧਰਿਆ ਬੈਕੁੰਠ ਨਾਮ। (੧੨ ਭਾਦਰੋਂ ੨੦੦੬ ਬਿ) ਐਸਾ ਮੈਂ ਇਨਸਾਫ ਕਰਾਵਾਂ। ਜੂਨ ਵਿਚੋਂ ਸਿਖਾਂ ਨੂੰ ਕਢਾਵਾਂ। ਮੇਰੀ ਸਰਨ ਸਿੱਖ ਜੋ ਪਰੇ। ਗਰਭ ਜੂਨ ਮੇਂ ਕਦੇ ਨਾ ਅੜੇ। ਐਸਾ ਤੋੜਾਂ ਮੈਂ ਜ਼ੰਜਾਲਾ। ਅੰਤ ਕਾਲ ਮੇਂ ਮੈਂ ਰਖਵਾਲਾ। (੧੨ ਭਾਦਰੋਂ ੨੦੦੬ ਬਿ)

ਜੋ ਜਨ : ਜੋ ਜਨ ਆਏ ਕਰ ਕੇ ਆਸ, ਸਤਿਗੁਰ ਆਸਾ ਪੂਰ ਕਰਾਈਆ । ਜੋ ਜਨ ਰੱਖੇ ਮਿਲਣ ਦੀ ਜੋ ਜਨ :

ਪਿਆਸ, ਜਗਤ ਤ੍ਰਿਸਨਾ ਭੁੱਖ ਗਵਾਈਆ। ਜੋ ਜਨ ਹੋਇਆ ਰਹੇ ਨਿਰਾਸ, ਤਿਸ ਆਸਾ ਆਪ ਬੰਧਾਈਆ। ਜੋ ਜਨ ਲੱਭਣ ਆਇਆ ਖ਼ਾਸ, ਤਿਸ ਖ਼ਾਹਸ਼ ਪੂਰ ਵਖਾਈਆ। ਜੋ ਜਨ ਧਿਆਵੇ ਸਵਾਸ ਸਵਾਸ, ਤਿਸ ਸਵਾਸ ਸਵਾਸ ਸਮਾਈਆ। ਜੋ ਜਨ ਵੇਖਣ ਚਾਹੇ ਰਾਸ, ਕਾਇਆ ਮੰਡਲ ਦਏ ਵਖਾਈਆ। ਜੋ ਜਨ ਵਸਣਾ ਚਾਹੇ ਸਾਥ, ਤਿਸ ਆਪਣੇ ਸੰਗ ਰਲਾਈਆ। ਜੋ ਜਨ ਸੁਣਨਾ ਚਾਹੇ ਗਾਥ, ਤਿਸ ਢੋਲਾ ਦਏ ਜਣਾਈਆ। ਜੋ ਜਨ ਟੇਕਣਾ ਚਾਹੇ ਮਾਥ, ਤਿਸ ਮਸਤਕ ਟਿੱਕਾ ਲਾਈਆ । ਜੋ ਜਨ ਖੋਲ੍ਹਣਾ ਚਾਹੇ ਆਖ, ਤਿਸ ਨੇਤਰ

ਦਏ ਖੁਲ੍ਹਾਈਆ। ਜੋ ਜਨ ਵੇਖਣਾ ਚਾਹੇ ਸਾਖਯਾਤ, ਹਰਿ ਸਤਿਗੁਰ ਨਜ਼ਰੀ ਆਈਆ। ਜੇ ਕੋਈ ਪੁੱਛਣ ਆਏ ਬਾਤ, ਤਿਸ ਗੱਲਾਂ ਬਾਤਾਂ ਵਿਚ ਪਰਚਾਈਆ। ਜੋ ਜਨ ਪੌਣ ਆਏ ਨਿਜ਼ਾਤ, ਤਿਸ ਬੇੜਾ ਪਾਰ ਕਰਾਈਆ। ਜੋ ਜਨ ਵੇਖਣ ਆਏ ਆਫ਼ਤਾਬ, ਨੂਰੋ ਨੂਰ ਕਰੇ ਰੁਸ਼ਨਾਈਆ। ਜੋ ਜਨ ਪੀਵਣ ਆਵੇ ਹਯਾਤੇ ਆਬ, ਤਿਸ ਅੰਮ੍ਰਿਤ ਮੇਘ ਬਰਸਾਈਆ। ਜੋ ਜਨ ਮੁਖ ਪਰਦਾ ਲਾਹਵਣ ਆਏ ਨਕ਼ਾਬ, ਤਿਸ ਨੂਰੀ ਦਰਸ ਕਰਾਈਆ। ਜੋ ਜਨ ਸੁਣਨ ਆਵੇ ਨਾਦ, ਤਿਸ ਜਨ ਅਨਹਦ ਰਾਗੀ ਰਾਗ ਸੁਣਾਈਆ। ਜੋ ਜਨ ਹੋਵਣ ਆਏ ਵਿਸਮਾਦ, ਤਿਸ ਵਿਸਮਾਦੀ ਆਪਣੇ ਵਿਚ ਮਿਲਾਈਆ। ਜੋ ਜਨ ਲੱਭਣ ਆਏ ਵਾਹਦ, ਲਾਸ਼ਰੀਕ ਗਾਡ ਗਹਿਰ ਗੰਭੀਰ ਭੇਵ ਸਰਬ ਜਣਾਈਆ। ਜੋ ਜਨ ਕਰਨ ਆਵੇ ਲਾਡ, ਤਿਸ ਜਨ ਆਪਣੀ ਗੋਦ ਬਹਾਈਆ। ਜੋ ਜਨ ਬੋਲੇ ਵਾਦ ਵਿਵਾਦ, ਤਿਸ ਧੱਕਾ ਦੇਵੇ ਲਾਈਆ। ਜੋ ਜਨ ਰਸਨਾ ਜਿਹਵਾ ਮੰਗੇ ਸਵਾਦ, ਤਿਸ ਜਗਤ ਵਿਕਾਰਾ ਰਸ ਖਵਾਈਆ। ਜੋ ਜਨ ਆਤਮ ਮੰਗੇ ਦਾਦ, ਤਿਸ ਸਾਚੀ ਵਸਤ ਝੋਲੀ ਪਾਈਆ। ਜੋ ਜਨ ਅੰਤਰ ਅੰਤਰ ਕਰੇ ਯਾਦ, ਤਿਸ ਮਤਰ ਦਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ।

ਝੱਖ : ਸਿਰ ਰੱਖ ਪ੍ਰਭ ਹੱਥ, ਕਲਜੁਗ ਸੋਝੀ ਪਾਈ ਸਾਰੀ। ਦੇਹ ਚਲਾਇਆ ਰਥ ਵਿਚ ਸੋਹੰ ਪਾਈ ਵੱਥ, ਝੱਖ :

ਸਾਚਾ ਹੋਵੇ ਆਪ ਭੰਡਾਰੀ। ਬੇਮੁਖ ਸ਼ਬਦ ਨਾ ਜਾਨਣ, ਦਰ ਆਏ ਜਾਇਣ ਝੱਖ ਮਾਰੀ। (੧੫ ਵਿਸਾਖ ੨੦੦੮ ਬਿ)

ਗਿਆਨ ਬ੍ਰਹਮ ਕੋਈ ਜਨ ਵਿਚਾਰੇ। ਬੇਮੁਖ ਆਏ ਜਾਏ ਝੱਖ ਮਾਰੇ। (੬ ਜੇਠ ੨੦੦੮ ਬਿ)
ਗੁਰਮੁਖ ਮੇਲਾ ਸਹਿਜ ਸੁਭਾਇਆ, ਆਪ ਕਰਾਏ ਕਾਇਆ ਮੰਦਰ ਗੁਰੂਦਵਾਰ । ਦੂਜੇ ਦਰ ਹੱਥ ਨਾ ਆਇਆ,
ਲੱਖ ਚੁਰਾਸੀ ਰਹੀ ਝੱਖ ਮਾਰ। (੧੮ ਭਾਦਰੋਂ ੨੦੧੮ ਬਿ)
ਕੂੜੀ ਕਿਰਿਆ ਮਾਰੋ ਨਾ ਝੱਖ, ਝਾਕਾ ਸਭ ਦਾ ਆਪ ਗਵਾਇੰਦਾ। ਪੀਆ ਪ੍ਰੀਤਮ ਨਾਲ ਵੇਖੋ ਵਸ, ਵਸਲ
ਆਪਣਾ ਇਕ ਕਰਾਇੰਦਾ। ਦਿਵਸ ਰੈਣ ਗਾਓ ਜਸ, ਜਸ ਢੋਲਾ ਇਕ ਸੁਣਾਇੰਦਾ। ਕਿਸੇ ਕੰਮ ਨਾ
ਔਣਾ ਤੱਤ ਅੱਠ, ਮਨ ਮਤ ਬੁੱਧ ਤੱਤ ਨਾ ਕੋਈ ਰਖਾਇੰਦਾ। ਬੀਜ ਬੀਜੋ ਆਪਣੇ ਵਤ, ਨਾਮ ਫੁਲਵਾੜੀ
ਇਕ ਮਹਿਕਾਇੰਦਾ। ਜਿਸ ਨੂੰ ਗੋਬਿੰਦ ਉਤੇ ਪੈ ਗਿਆ ਸ਼ੱਕ, ਸੋ ਗੁਰਸਿਖ ਆਰ ਪਾਰ ਪੰਧ ਨਾ ਕੋਈ
ਮੁਕਾਇੰਦਾ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗਾਂ ਜੁਗੰਤਰ ਔਂਦਾ ਜਾਂਦਾ ਕਦੇ ਨਾ ਜਾਏ ਥੱਕ, ਥਕਾਵਟ
ਸਭ ਦੀ ਆਪ ਗਵਾਇੰਦਾ। ਮੰਦਰ ਮਸਜਦ ਸ਼ਿਵਦੁਵਾਲੇ ਮੱਠ ਚਾਰ ਦਵਾਰੀ ਕੋਈ ਨਾ ਰੱਖੇ ਡੱਕ, ਬਸਤਾ
ਬੰਨ ਬੰਦ ਨਾ ਕੋਈ ਕਰਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਵਸਣਹਾਰਾ ਘਟ ਘਟ,
ਘਰ ਘਰ ਆਪਣਾ ਡੇਰਾ ਲਾਇੰਦਾ। ਆਤਮ ਮਾਰਗ ਦੇਵੇ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਮੇਲ
ਮਿਲਾਵਾ ਹੱਸ ਹੱਸ, ਹੰਸ ਮੁਖ ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਗੁਰਮੁਖ ਗੁਰ ਇਕ ਦੂਜੇ ਦੇ
ਹੋਵਣ ਵਸ, ਆਪਣਾ ਆਪ ਨਾ ਕੋਇ ਵਡਿਆਇੰਦਾ। ਜੀਵ ਜੰਤ ਸਾਧ ਸੰਤ ਸਾਹਿਬ ਸਤਿਗੁਰ ਇਕੋ ਜਸ,
ਜਸ ਵੇਦ ਪੁਰਾਨ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ
ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਕਰੇ ਅਕੱਠ, ਇਕੋ ਦੇਵੇ ਬ੍ਰਹਮ ਮਤ, ਪਿਛਲਾ
ਤੱਤ ਸਰਬ ਗਵਾਇੰਦਾ। (੨੫ ਮਾਘ ੨੦੧੯ ਬਿ)

ਝੱਖੜ : ਇਕੀ ਸਾਵਣ ਸਭ ਦਾ ਸਾਂਝਾ, ਸਭਨਾ ਆਪ ਜਣਾਈਆ। ਹਰਿ ਕੇ ਨਾਮ ਬਿਨਾ ਕੋਈ ਝੱਖੜ :

ਨਾ ਰਹੇ ਵਾਂਝਾ, ਪ੍ਰਭ ਦੇਵਣਹਾਰ ਸਰਬ ਵਡਿਆਈਆ। ਕਲਜੁਗ ਅੰਤਮ ਕੂੜੀ ਕਿਰਿਆ ਝੱਖੜ ਵਗੇ ਝਾਂਜਾ, ਉਚੇ ਪਰਬਤ ਰਿਹਾ ਢਾਹੀਆ। ਵੀਹਵੀਂ ਸਦੀ ਪਿਛੋ ਫਿਰਨਾ ਮਾਂਜਾ, ਸਫਾ ਸਭ ਦੀ ਦਏ ਉਠਾਈਆ। ਕਿਸੇ ਨਾ ਗੌਣਾ ਹੀਰ ਰਾਂਝਾ, ਸਦ ਹੇਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਹਰਿ ਸੰਗਤ ਦਿਵਸ ਸਮਝਾਈਆ। (੨੫ ਸਾਵਣ ੨੦੨੦ ਬਿ)
ਧਰਨੀ ਕਹੇ ਮੈਂ ਰੋਵਾਂ ਨੇਤਰ, ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਵੇਖ ਝੱਖੜ, ਜਗਤ ਰੈਣ ਅੰਧੇਰੀ
ਛਾਈਆ। ਮਤ ਬਸੰਤੀ ਦਿਸੇ ਨਾ ਕੋਈ ਚੇਤਰ, ਗੁਰਮੁਖ ਫੁਲਵਾੜੀ ਨਾ ਕੋਇ ਮਹਿਕਾਈਆ। ਕਾਮ ਵਾਸਨਾ
ਸਾਰੇ ਖੇਡਣ, ਹੰਕਾਰ ਕਰੇ ਲੜਾਈਆ। ਸੁਹੰਜਣੀ ਦਿਸੇ ਨਾ ਕੋਇ ਸੇਜਣ, ਨਾਰ ਕੰਤ ਨਾ ਕੋਇ ਵਡਿਆਈਆ।
ਮਸਤਕ ਲਾਏ ਨਾ ਕੋਈ ਮੇਖਨ, ਜੋਤ ਲਲਾਟ ਨਾ ਕੋਇ ਰੁਸ਼ਨਾਈਆ। ਭਰਮੇ ਭੁੱਲੇ ਮੁਲਾਂ ਸ਼ੇਖ਼ਣ, ਮਸਲਾ
ਸਚ ਨਾ ਕੋਇ ਸਮਝਾਈਆ। ਪੰਡਤ ਪਾਂਧੇ ਧੀਆਂ ਭੈਣਾਂ ਵੇਖਣ, ਨੇਤਰ ਨੈਣ ਨਾ ਕੋਇ ਸ਼ਰਮਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋ ਸਹਾਈਆ। (੧੬ ਫੱਗਣ ੨੦੨੦ ਬਿ)

ਝੂਠ : ਅਬਿਨਾਸ਼ੀ ਪ੍ਰਭ ਸਦਾ ਹਜ਼ੂਰ। ਝੂਠੀ ਦੁਨੀਆ ਕੂੜੋ ਕੂੜ। (੧੮ ਮੱਘਰ ੨੦੦੬ ਬਿ) ਝੂਠਾ ਝੂਠ :

ਜਗਤ ਝੂਠੀ ਹੈ ਰੀਤ। ਸੱਚਾ ਸਤਿਗੁਰ ਹੈ ਸਦਾ ਅਤੀਤ। (੧੯ ਮੱਘਰ ੨੦੦੬ ਬਿ) ਝੂਠੀ ਦੇਹ ਝੂਠਾ ਸੰਸਾਰ। ਝੂਠੀ ਮਾਇਆ ਝੂਠਾ ਆਕਾਰ। ਜੂਠ ਝੂਠ ਵਿਚ ਡੁੱਬਾ ਸੰਸਾਰ । ਕਰਮ ਧਰਮ ਦੀ ਕੋਈ ਨਾ ਕਰੇ ਵੀਚਾਰ। (੨੦ ਮੱਘਰ ੨੦੦੬ ਬਿ)

ਛੱਬੀ ਪੋਹ ਲਈ ਹੁਕਮ ਲਿਖਾਇਆ। ਸਚ ਸ਼ਬਦ ਗੁਰ ਸਚ ਸੁਣਾਇਆ। ਜੋਤ ਸਰੂਪੀ ਜੋਤ ਮਾਹਿ ਸਮਾਇਆ। ਝੂਠੀ ਦੇਹ ਨੂੰ ਆਪ ਤਜਾਇਆ। ਜੋਤ ਸਰੂਪ ਇਹ ਡੰਕ ਵਜਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ। (੨੫ ਪੋਹ ੨੦੦੬ ਬਿ)

ਸੰਤ ਮਨੀ ਸਿੰਘ ਕਹੇ ਮੈਂ ਤੱਕਾਂ ਚਾਰੇ ਕੂਟ, ਬਿਨ ਨੈਣਾਂ ਨੈਣ ਉਠਾਈਆ। ਦੀਨ ਦੁਨੀਆਂ ਦਿਸਦੀ ਝੂਠ, ਸਗਲਾ ਸੰਗ ਨਾ ਕੋਇ ਬਣਾਈਆ। ਇਕੋ ਪੁਰਖ ਅਕਾਲੇ ਦੀਨ ਦਿਆਲ ਤੇਰੀ ਓਟ, ਇਕੋ ਤੇਰੇ ਦਰ ਤੇ ਸੀਸ ਨਿਵਾਈਆ। ਮੈਂ ਤੇਰਾ ਪ੍ਰਕਾਸ਼ ਤੱਕਣਾ ਨਿਰਗੁਣ ਜੋਤ, ਜੋਤੀ ਜਾਤੇ ਵੇਖ ਵਖਾਈਆ। ਕਿਰਪਾ ਕਰ ਕੇ ਬੁੱਧੀ ਤੋਂ ਪਰ੍ਹੇ ਬਖਸ਼ੀਂ ਸੋਚ, ਜਗਤ ਸਮਝ ਦੀ ਲੋੜ ਰਹੇ ਨਾ ਰਾਈਆ। ਪ੍ਰੇਮ ਭੰਡਾਰਾ ਦਈਂ ਅਤੋਟ, ਅੱਤੁਟ ਦੇਣਾ ਵਰਤਾਈਆ। ਤੇਰਾ ਖੇਲ ਹੋਣਾ ਲੋਕ ਪ੍ਰਲੋਕ, ਦੋ ਜਹਾਨ ਵੇਖਣ ਨੈਣ ਉਠਾਈਆ। ਜਿਹੜਾ ਸ਼ਬਦੀ ਧਾਰ ਮੈਨੂੰ ਦੱਸਿਆ ਸਲੋਕ, ਸੋਹੰ ਢੋਲਾ ਦਿੱਤਾ ਸਮਝਾਈਆ। ਮੈਂ ਏਸੇ ਦੀ ਮਾਣਾ ਮੌਜ, ਮਜਲਸ ਤੇਰੇ ਨਾਲ ਰਖਾਈਆ। ਤੂੰ ਮੇਰਾ ਪ੍ਰੀਤਮ ਚੋਜ, ਚੋਜ਼ੀ ਪ੍ਰੀਤਮ ਇਕੋ ਨਜ਼ਰੀ ਆਈਆ। ਮੈਨੂੰ ਬਾਹਰੋਂ ਕਰਨੀ ਪਏ ਨਾ ਖੋਜ, ਖੋਜਤ ਖੋਜਤ ਖੋਜਤ ਹੋ ਬੈਰਾਗਣ ਰੂਪ ਨਾ ਕੋਇ ਧਰਾਈਆ। ਬੇਸ਼ਕ ਮੈਨੂੰ ਤਾਅਨੇ ਦਿੰਦੇ ਲੋਕ, ਸ੍ਰਿਸ਼ਟੀ ਦੁਨੀਆਂ ਕਹੇ ਸ਼ੁਦਾਈਆ। ਇਕ ਬਚਨ ਮੈਂ ਸੁਣਾਵਾਂ ਠੋਕ, ਗੁੱਸਾ ਗਿਲਾ ਪ੍ਰਭੂ ਨਾ ਲੈਣਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸ਼ਰਨਾਈਆ। (੧੩ ਕੱਤਕ ਸ਼ ਸੰ ੮)

ਜਗਤ ਵਾਸਨਾ ਜੂਠ ਝੂਠ, ਕੂੜੀ ਕਿਰਿਆ ਨਾਲ ਵਡਿਆਈਆ। (੭ ਫੱਗਣ ਸ਼ ਸੰ ੮)

ਕਲਜੁਗ ਕਹੇ ਧਰਮ ਮੇਰਾ ਡੰਕਾ ਚਾਰੇ ਕੂਟਾ, ਦਹਿ ਦਿਸ਼ਾ ਰਿਹਾ ਜਣਾਈਆ । ਧਰਮ ਤੇਰਾ ਧਰਮ ਦਾ ਰਹਿਣ ਨਹੀਂ ਦਿਤਾ ਕੋਈ ਬੂਟਾ, ਸਚ ਫਲ ਨਾ ਕੋਇ ਵਿਖਾਈਆ। ਮੈਂ ਮਾਇਆ ਮਮਤਾ ਦੇ ਕੇ ਹੂਟਾ, ਹੁਲਾਰਾ ਦਿੱਤਾ ਖ਼ਲਕ ਖ਼ੁਦਾਈਆ। ਤਨ ਵਜੂਦ ਕਰ ਕੇ ਝੂਠਾ, ਝੂਠੀ ਕਿਰਿਆ ਨਾਲ ਮਿਲਾਈਆ । ਕਾਇਆ ਭਾਂਡਾ ਖਾਲੀ ਕਰ ਕੇ ਠੂਠਾ, ਸਤਿ ਸਚ ਵਿਚੋਂ ਬਾਹਰ ਕਢਾਈਆ । ਆਤਮ ਪਰਮਾਤਮ ਨਾਤਾ ਤੱਕ ਲੈ ਰੂਠਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮੇਰਾ ਸਾਹਿਬ ਦਿਆਲਾ ਮੇਰੇ ਉਤੇ ਤੂਠਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਮੈਂ ਖ਼ੁਸ਼ੀਆਂ ਵਿਚ ਪਾਈ ਲੂਟਾ, ਲੁਟ ਲੁਟ ਕੇ ਸਭ ਨੂੰ ਰਿਹਾ ਖਾਈਆ। ਧਰਮ ਤੇਰਾ ਭਾਗ ਹੋਇਆ ਨਿਖੁੱਟਾ, ਜਗਤ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ। (੨੦ ਫੱਗਣ ਸ਼ ਸੰ ੮)

ਕਲਜੁਗ ਕੂੜ ਕੁੜਿਆਰੇ ਚਾਰੋਂ ਕੁੰਟ ਜੂਠ ਝੂਠ ਦਾ ਬੀਜਿਆ ਬੀਅ, ਕੂੜ ਕੁੜਿਆਰਾ ਫਲ ਰਿਹਾ ਲਗਾਈਆ। (੨੪ ਭਾਦਰੋਂ ਸ਼ ਸੰ ੯)

ਜਨ ਭਗਤੋ ਦੀਨ ਦੁਨੀ ਦਾ ਨਾਤਾ ਝੂਠਾ ਸਮਝੋ ਜਗ, ਪੁੱਤ ਪੋਤਰੇ ਕੰਮ ਕਿਸੇ ਨਾ ਆਈਆ। ਜੋ ਜਗਤ ਤ੍ਰਿਸ਼ਨਾ ਵਿਚ ਗਏ ਬੱਝ, ਮਾਇਆ ਮਮਤਾ ਨਾਲ ਮਿਲਾਈਆ। (੩ ਅੱਸੂ ਸ਼ ਸੰ ੯)

ਠੱਗ : ਮੇਰਾ ਸਿੱਖ ਨਾ ਹੋਏ ਠੱਗ ਚੋਰ ਯਾਰ। (੧੮ ਮਾਘ ੨੦੦੬ ਬਿ)
ਠੱਗ :
ਹਰਿ ਸਿਕਦਾਰ ਸਚ ਸਿਕਦਾਰੀ। ਜਨ ਭਗਤਾਂ ਕਰੇ ਖ਼ਬਰਦਾਰ, ਹੋਕਾ ਦੇਵੇ ਵਾਰੋ ਵਾਰੀ। ਕਲਜੁਗ
ਜੀਵ ਠੱਗ ਚੋਰ ਯਾਰ, ਨਾ ਕੋਈ ਦਿਸੇ ਨਾਮ ਵਪਾਰੀ। ਅੰਤਮ ਮਾਨਸ ਜਨਮ ਜਾਏ ਹਾਰ, ਬਹਿਣਾ ਧਰਮ
ਰਾਏ ਦੇ ਚੱਲ ਦਵਾਰੀ। ਗੁਰਮੁੱਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ
ਦਰ ਸੱਚੀ ਸਰਦਾਰੀ। (੧੩ ਹਾੜ ੨੦੧੧ ਬਿ)
ਦਿਲ ਅੰਦਰ ਦਿਲ ਦੀ ਧਾਰ, ਦਲੇਰ ਆਖ ਸੁਣਾਇੰਦਾ। ਦਿਲ ਅੰਦਰ ਦਵੈਤੀ ਖ਼ਾਰ, ਕੰਡਾ ਠੋਰ ਵਖਾਇੰਦਾ।
ਦਿਲ ਅੰਦਰ ਹਰਿ ਕਾ ਪਿਆਰ, ਹਰਿ ਸਾਚਾ ਆਪ ਜਣਾਇੰਦਾ। ਦਿਲ ਅੰਦਰ ਠੱਗ ਚੋਰ ਯਾਰ, ਮਨ ਵਾਸਨਾ
ਨਾਲ ਰਲਾਇੰਦਾ। ਦਿਲ ਅੰਦਰ ਸਾਚਾ ਮੀਤ ਮੁਰਾਰ, ਦਿਸ ਕਿਸੇ ਨਾ ਆਇੰਦਾ । ਦਿਲ ਅੰਦਰ ਮਹਿਮਾ
ਜਾਣੇ ਆਪ ਗੁਰ ਅਵਤਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਸਾਚਾ ਰਸਤਾ ਏਕਾ ਵਾਰ, ਮਨ ਮਨੂਆ
ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਲ ਅੰਦਰ ਦਿਲ ਵੇਖ ਵਖਾਇੰਦਾ।
ਦਿਲ ਅੰਦਰ ਵੜਿਆ ਦਿਲ, ਜਗਤ ਦਲੀਲ ਗਵਾਈਆ। ਛਿਨ ਛਿਨ ਅੰਤਰ ਜਾਏ ਹਿਲ, ਠਹਿਰ ਕਦੇ
ਨਾ ਪਾਈਆ। ਜਿਸ ਜਨ ਤੋੜੇ ਬਜ਼ਰ ਕਪਾਟੀ ਸਿਲ, ਸੋ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮਨ ਵਾਸਨਾ ਦਏ ਸਮਝਾਈਆ। (੮ ਮਾਘ ੨੦੧੮ ਬਿ)
ਵੇਖੋ ਹਰਿ ਜੂ ਲੁੱਚਾ ਠੱਗ, ਠੱਗੀ ਸਭ ਦੇ ਨਾਲ ਕਰਾਈਆ। ਪੰਜ ਤੱਤ ਲਾ ਲਾ ਅੱਗ, ਅਗਨੀ ਤੱਤ ਜਲਾਈਆ।
ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਭੇਜ ਵੱਗ, ਵਾਗੀ ਬਣ ਬਣ ਸੱਚੇ ਮਾਹੀਆ। ਇਕੋ ਦੱਸਿਆ ਅਚਾਰ
ਚੱਜ, ਅਚਰਜ ਆਪਣਾ ਵੇਸ ਨਾ ਕਿਸੇ ਵਡਿਆਈਆ। ਕਿਸੇ ਮੱਕੇ ਕਾਅਬੇ ਕਰੌਂਦਾ ਰਿਹਾ ਹੱਜ, ਕਲਮਾ
ਨਬੀ ਅਮਾਮ ਪੜ੍ਹਾਈਆ। ਕਿਸੇ ਨਾਮ ਸਤਿ ਦਿਤਾ ਦੱਸ, ਕਿਸੇ ਵਾਹਿਗੁਰੂ ਸਿਫ਼ਤ ਸਾਲਾਹੀਆ। ਕਿਸੇ
ਰਾਮ ਰਾਮ ਦਿਤਾ ਜਸ, ਕਿਸੇ ਕ੍ਰਿਸ਼ਨ ਕ੍ਰਿਸ਼ਨ ਸਮਝਾਈਆ। ਆਪ ਦੂਰ ਦੁਰਾਡਾ ਬਹਿ ਕੇ ਰਿਹਾ ਵਸ,
ਆਪਣੀ ਲੁਕਵੀਂ ਖੇਲ੍ਹ ਰਚਾਈਆ। ਜੁਗ ਜੁਗ ਚੌਕੜੀ ਗਾ ਗਾ ਗਏ ਥੱਕ, ਅੰਤਮ ਆਪ ਵੇਖਣ ਆਈਆ।
ਚਾਰੋਂ ਕੁੰਟ ਲੌਂਦੇ ਭੱਖ, ਅਗਨੀ ਤੱਤ ਰਹੀ ਤਪਾਈਆ। ਖ਼ਾਲੀ ਦਿਸੇ ਚੌਦਾਂ ਹੱਟ, ਕਿਸ਼ਨ ਵੰਡ ਵੰਡ ਵੰਡਾਈਆ।
ਚੌਦਾਂ ਤਬਕ ਬਣੇ ਹੱਟ, ਬਣ ਸਵਾਂਗੀ ਸਵਾਂਗ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ
ਗਏ ਢੱਠ, ਆਪਣਾ ਆਪ ਗਵਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੇ ਹੱਥ ਤੇਰੀ ਵਡਿਆਈਆ ।
ਵੇਖ ਸਾਡੇ ਖ਼ਾਲੀ ਹੱਥ, ਦਰ ਤੇਰੇ ਦੇਣ ਦੁਹਾਈਆ। ਜਿਨ੍ਹਾਂ ਲੱਕੜਾਂ ਉਤੇ ਦਿਤੇ ਰੱਖ, ਕਾਇਆ ਮਾਟੀ ਰੂਪ
ਨਾ ਕੋਇ ਵਖਾਈਆ। ਧੂਆਂਧਾਰ ਤੇਰਾ ਨੂਰ ਵੇਖ ਸਮਰੱਥ, ਤੇਰੇ ਘਰ ਵੱਜੇ ਵਧਾਈਆ। ਬਿਨ ਤੁਧ ਕੋਈ
ਨਾ ਰੱਖੇ ਪਤ, ਪਤਵੰਤ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਈਆ।
ਹਰਿ ਜੂ ਲੁੱਚਾ ਠੱਗ ਚੋਰ, ਚੋਰੀ ਸਭ ਦੇ ਨਾਲ ਕਰਾਇੰਦਾ। ਵਸਣਹਾਰ ਅੰਧੇਰੀ ਘੋਰ, ਡੂੰਘੀ ਖੱਡ ਕੁੰਦਰ
ਵੇਖ ਵਖਾਇੰਦਾ। ਅੱਗੇ ਲਏ ਸਾਰੇ ਤੋਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਕੋਈ ਨਾ ਸਕੇ ਅੱਗੋਂ ਮੋੜ,
ਸਜਦਾ ਸੀਸ ਸਰਬ ਝੁਕਾਇੰਦਾ। ਨਿਰਗੁਣ ਸਰਗੁਣ ਦੋਵੇਂ ਜੋੜ, ਦੋਏ ਦੋਏ ਆਪਣੀ ਕਲ ਵਰਤਾਇੰਦਾ।
ਅੰਦਰੋਂ ਬਾਹਰੋਂ ਦਿਸੇ ਹੋਰ, ਭੇਦ ਅਭੇਦ ਆਪ ਛੁਪਾਇੰਦਾ । ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਜ਼ੋਰ ਜ਼ਾਬਰ
ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ

ਗਿਆਨ ਧੁਰ ਦੀ ਬਾਣੀ ਆਪਣੀ ਕਰਨੀ ਆਪ ਜਣਾਇੰਦਾ। (੧੬ ਮੱਘਰ ੨੦੧੯ ਬਿ)

ਠਾਕਰ : ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਜਗਤ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਜੰਤ ਉਧਾਰਿਆ। ਠਾਕਰ :

ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਅੰਤ ਨਾ ਪਾਰਾਵਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੁਗ ਜੁਗ ਦੇਹ ਪਲਟਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਸਦ ਸਦ ਸਦ ਨਿਮਸਕਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਆ ਭਗਤਾਂ ਨੂੰ ਤਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਭੈ ਭੰਜਨ ਸਿੱਖ ਉਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਬੈਠਾ ਵਿਚ ਦੇਹ ਪ੍ਰਭ ਨਿਰਾਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕੋਟ ਬ੍ਰਹਿਮੰਡ ਜਿਸ ਪਸਰ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਚੰਦ ਸੂਰਜ ਜਿਸ ਸੇਵਾ ਲਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਤੀਨ ਲੋਕ ਇਕ ਰੰਗ ਸਮਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਬ੍ਰਹਮ ਬਿੰਦ ਸਭ ਜਗਤ ਉਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪਣਾ ਆਪ ਵਿਚ ਟਿਕਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਮਾਇਆ ਰੂਪੀ ਜੀਵ ਪਰਦਾ ਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਰਾਖੇ ਹਉਮੇ ਰੋਗ, ਦੇਹ ਅੰਧੇਰ ਰਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੋਤ ਜਗਾ ਨਿਰਾਲੀ ਦੇਹ ਦੀਪਕ ਡਗਮਗਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਵਿਕਾਰੇ ਵਿਚ ਪ੍ਰਭ ਛੁਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਰ ਕਰਮ ਵਿਚਾਰ ਭਗਤਾਂ ਨੂੰ ਦਰਸ ਦਿਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਜੋਤ ਨਿਰੰਜਣ ਸਿੱਖ ਜੋਤ ਨਿਰੰਜਣ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਲੈ ਸਾਰ ਭਵਜਲ ਪਾਰ ਤਰਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਮਹਾਰਾਜ ਸ਼ੇਰ ਸਿੰਘ ਭਗਤ ਉਧਾਰ ਸਿੱਖਾਂ ਨੂੰ ਆਣ ਤਰਾ ਲਿਆ। (੨ ਜੇਠ ੨੦੦੭ ਬਿ)

ਕਲਜੁਗ ਕਿਰਪਾ ਕਰ ਪ੍ਰਭ ਠਾਕਰ, ਧਰੀ ਜੋਤ ਜਗਤ ਨਿਰੰਕਾਰਾ ਜੀਓ। (੨੦ ਜੇਠ ੨੦੦੭ ਬਿ) ਮਹਾਰਾਜ ਸ਼ੇਰ ਸਿੰਘ ਆਪ ਪ੍ਰਭ ਠਾਕਰ, ਜਿਸ ਨੇ ਪਸਰਿਆ ਸ਼੍ਰਿਸਟ ਪਸਾਰਾ। (੨੭ ਅੱਸੂ ੨੦੦੭ ਬਿ)

ਹਰਿ ਠਾਕਰ ਅਬਿਨਾਸ਼, ਜੋਤ ਪਰਕਾਸ਼ਿਆ। ਹਰਿ ਠਾਕਰ ਅਬਿਨਾਸ਼, ਸਰਬ ਘਟ ਵਾਸਿਆ। ਹਰਿ ਠਾਕਰ ਅਬਿਨਾਸ਼, ਜਨ ਭਗਤਾਂ ਦਾਸਨ ਦਾਸਿਆ । ਹਰਿ ਠਾਕਰ ਅਬਿਨਾਸ਼, ਸਾਚੇ ਮੰਡਲ ਪਾਵੇ ਰਾਸਿਆ। ਹਰਿ ਠਾਕਰ ਅਬਿਨਾਸ਼, ਵੇਖੇ ਖੇਲ ਪੰਡਤ ਕਾਸ਼ਿਆ। ਹਰਿ ਠਾਕਰ ਅਬਿਨਾਸ਼, ਪੰਚ ਚਲਾਏ ਸ਼ਬਦ ਸਵਾਸਿਆ। ਹਰਿ ਠਾਕਰ ਅਬਿਨਾਸ਼, ਮੇਲ ਮਿਲਾਏ ਪ੍ਰਿਥਮੀ ਆਕਾਸ਼ਿਆ । ਹਰਿ ਠਾਕਰ ਅਬਿਨਾਸ਼, ਜੋਤੀ ਜੋਤ ਸਰੂਪ ਹਰਿ, ਆਦਿ ਪੁਰਖ ਪੁਰਖ ਅਬਿਨਾਸ਼ਿਆ। (੧੭ ਹਾੜ ੨੦੧੩ ਬਿ)

ਠੀਕਰ : ਏਕਾ ਨਾਉਂ ਆਦਿ ਜੁਗਾਦਿ ਪ੍ਰਭ ਆਪਣੇ ਹੱਥ ਰੱਖੇ ਠੀਕ, ਠੀਕਰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਠੀਕਰ :

ਪੰਜ ਤੱਤ ਕਾਇਆ ਚੋਲਾ ਦਏ ਭੰਨਾਈਆ। (੧੪ ਭਾਦਰੋਂ ੨੦੧੯ ਬਿ)
ਲੱਖ ਚੁਰਾਸੀ ਜੋ ਘੜਿਆ ਸੋ ਦੇਵੇ ਭੰਨ, ਠੀਕਰ ਨਜ਼ਰ ਕੋਇ ਨਾ ਆਇੰਦਾ। (੨੦ ਮਾਘ ੨੦੧੯ ਬਿ)
ਸਤਿਗੁਰ ਕਹਿਣਾ ਮੰਨੋ ਠੀਕ, ਕਾਇਆ ਠੀਕਰ ਅੰਤਮ ਕੰਮ ਕਿਸੇ ਨਾ ਆਇਆ। (੨ ਫੱਗਣ ੨੦੧੯ ਬਿ)
ਜਿਸ ਨੇ ਘਲਿਆ ਉਸੇ ਲਿਆ ਸਦ, ਸੱਦਾ ਦੇ ਕੇ ਨਾਮ ਬੁਲਾਈਆ। ਪੰਜ ਤੱਤ ਕਾਇਆ ਠੀਕਰ ਗਿਆ
ਭੱਜ, ਆਤਮ ਪਰਮਾਤਮ ਮਿਲੀ ਚਾਈਂ ਚਾਈਂਆ। (੪ ਅੱਸੂ ੨੦੨੧ ਬਿ)

ਢਈਆ : ਗੋਬਿੰਦ ਸਾਚੀ ਬੰਨ੍ਹੇ ਧਾਰ, ਪੰਚਮ ਮੇਲ ਮਿਲਾਇੰਦਾ। ਮੰਚਮ ਮੀਤਾ ਖ਼ਬਰਦਾਰ, ਦਿਵਸ ਰੈਣ ਢਈਆ :

ਸੇਵ ਕਮਾਇੰਦਾ। ਏਕਾ ਵਹਿਗੁਰੂ ਫਤਿਹ ਬੋਲ ਜੈਕਾਰ, ਪੁਰਖ ਅਕਾਲ ਇਕ ਸੁਣਾਇੰਦਾ। ਅੰਤਮ ਦੇਵੇ ਨਾਮ ਅਧਾਰ, ਏਕਾ ਸ਼ਬਦ ਸੁਣਾਇੰਦਾ। ਕਲਜੁਗ ਕੂੜਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾਨਕ ਲਿਖਿਆ ਲੇਖ ਅਪਾਰ, ਨਾ ਕੋਈ ਮੇਟ ਮਿਟਾਇੰਦਾ। ਗੋਬਿੰਦ ਮੀਤਾ ਮੀਤ ਮੁਰਾਰ, ਅੰਤਮ ਸੰਗ ਨਿਭਾਇੰਦਾ।

ਏਕਾ ਢਈਆ ਅੱਧਵਿਚਕਾਰ, ਪਿਛਲਾ ਪੰਧ ਮੁਕਾਇੰਦਾ। ਪ੍ਰਗਟ ਹੋਵੇ ਵਿਚ ਸੰਸਾਰ, ਗੋਬਿੰਦ ਆਪਣਾ ਵੇਸ ਵਟਾਇੰਦਾ। ਨਾਲ ਰਲਾਏ ਪੁਰਖ ਕਰਤਾਰ, ਨੇਹਕਲੰਕਾ ਨਾਉਂ ਧਰਾਇੰਦਾ। ਸੰਬਲ ਨਗਰੀ ਧਾਮ ਨਿਆਰ, ਸਤਿਗੁਰ ਸਾਚਾ ਆਸਣ ਲਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਕਲਜੁਗ ਜੀਵ ਸਰਬ ਭੁਲਾਇੰਦਾ । ਗੁਰਮੁਖ ਵਿਰਲੇ ਲਏ ਉਭਾਰ, ਜੋ ਸਰਸੇ ਭੇਟ ਚੜ੍ਹਾਇੰਦਾ। ਖਿਚ ਲਿਆਏ ਚਰਨ ਦੁਵਾਰ, ਚਰਨ ਚਰਨੋਦਕ ਮੁਖ ਛੁਹਾਇੰਦਾ। ਦਰਸ ਦਖਾਏ ਅਗੰਮ ਅਪਾਰ, ਸਵਛ ਸਰੂਪੀ ਨਜ਼ਰੀ ਆਇੰਦਾ। ਲੱਖ ਚੁਰਾਸੀ ਸੋਏ ਪੈਰ ਪਸਾਰ, ਗੂੜ੍ਹੀ ਨੀਂਦ ਨਾ ਕੋਈ ਉਠਾਇੰਦਾ। ਪੰਚਮ ਵਿਕਾਰ ਦੇਣ ਪਿਆਰ, ਆਸਾ ਤ੍ਰਿਸ਼ਨਾ ਸੰਗ ਰਲਾਇੰਦਾ। ਹਉਮੇ ਹੰਗਤਾ ਕਰੇ ਖ਼ਵਾਰ, ਮਾਇਆ ਮਮਤਾ ਵਿਚ ਫਸਾਇੰਦਾ। ਮਨਮੁੱਖ ਜੀਵ ਨਾਰ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਘਰ ਘਰ ਮਦਿਰਾ ਮਾਸ ਹੋਏ ਅਹਾਰ, ਹਰਿ ਕਾ ਨਾਮ ਨਾ ਕੋਈ ਗਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਆਪ ਆਪਣਾ ਨਾਉਂ ਧਰਾਇੰਦਾ। ਖੜਗ ਖੰਡਾ ਤੇਜ ਕਟਾਰ, ਤਨ ਗਾਤਰੇ ਆਪ ਛੁਹਾਇੰਦਾ। ਗੁਰਮੁਖ ਸਾਚੇ ਕਰ ਤਿਆਰ, ਏਕਾ ਅੱਖਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ।

ਕਲਜੁਗ ਅੰਤਮ ਵੇਸ ਵਟਾਇਆ, ਹਰਿ ਸਾਚੇ ਵਡ ਵਡਿਆਈਆ। ਨੇਹਕਲੰਕਾ ਜਾਮਾ ਪਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਰਿਹਾ ਸੁਣਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਨਾਮ ਡੰਕਾ ਇਕ ਵਜਾਇਆ, ਚਾਰ ਵਰਨ ਕਰੇ ਪੜ੍ਹਾਈਆ। ਰਾਮ ਕ੍ਰਿਸ਼ਨ ਆਪ ਅਖਵਾਇਆ, ਨਾਨਕ ਗੋਬਿੰਦ ਵੇਸ ਵਟਾਈਆ। ਈਸਾ ਮੂਸਾ ਨਾਉਂ ਧਰਾਇਆ, ਸੰਗ ਮੁਹੰਮਦ ਕਰੇ ਕੁੜਮਾਈਆ। ਚਾਰੇ ਵੇਦਾਂ ਆਪੇ ਗਾਇਆ, ਬ੍ਰਹਮਾ ਸੇਵਾ ਲਾਈਆ। ਸ਼ਾਸਤਰ ਸਿਮਰਤ ਆਪ ਉਪਜਾਇਆ, ਆਪ ਆਪਣੀ ਦਇਆ ਕਮਾਈਆ। ਪੁਰਾਨ ਅਠਾਰਾਂ ਲੇਖ ਲਿਖਾਇਆ, ਚਾਰ ਲੱਖ ਹਜ਼ਾਰ ਸਤਾਰਾਂ ਸਲੋਕ ਜਣਾਈਆ। ਗੀਤਾ ਗਿਆਨ ਆਪ ਦ੍ਰਿੜਾਇਆ, ਅਠਾਰਾਂ ਧਿਆਏ ਆਪੇ ਗਾਈਆ। ਅੰਜੀਲ ਕੁਰਾਨਾਂ ਲੇਖ ਲਿਖਾਇਆ, ਬਾਈਬਲ ਕਰੇ ਆਪ ਰੁਸ਼ਨਾਈਆ। ਖਾਣੀ ਬਾਣੀ ਵੇਖ ਵਖਾਇਆ, ਅਗਾਧ ਬੋਧ ਭੇਵ ਖੁਲ੍ਹਾਈਆ । ਸਤਿਜੁਗ ਤ੍ਰੇਤਾ ਦੁਆਪਰ ਡੇਰਾ ਢਾਇਆ, ਕਲਜੁਗ ਵੇਲਾ ਅੰਤਮ ਆਈਆ । ਪ੍ਰਭ ਕਾ ਭਾਣਾ ਨਾ ਸਕੇ ਕੋਈ ਮਿਟਾਇਆ, ਆਦਿ ਜੁਗਾਦਿ ਵੱਡੀ ਵਡਿਆਈਆ। ਸਾਚਾ ਰਾਣਾ ਬਣ ਕੇ ਆਇਆ, ਰਾਜ ਰਾਜਾਨਾ ਰਿਹਾ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਨੌਂ ਖੰਡ ਪ੍ਰਿਥਮੀ ਵੇਖੇ ਥਾਉਂ ਥਾਈਂਆ। (੮ ਸਾਵਣ ੨੦੧੬ ਬਿ)

ਸਤਿਗੁਰ ਗੋਬਿੰਦ ਹੋ ਮਿਹਰਵਾਨ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਸਭਨਾ ਦੇਵੇ ਸਿਖੀ ਦਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰਸਿਖ ਤੇਰੇ ਕਾਇਆ ਮੰਦਰ ਹੋਵੇ ਪਰਕਾਸ਼, ਜੋਤ ਨਿਰੰਜਣ ਸਹਾਏ ਰਵ ਸਸ ਚੰਦ ਸ਼ਰਮਾਇੰਦਾ। ਤੇਰਾ ਰਾਹ ਤੱਕਣ ਗੋਪੀ ਕਾਹਨ, ਦਿਵਸ ਰੈਣ ਨੈਣ ਉਠਾਇੰਦਾ । ਤੇਰੇ ਚਰਨ ਧਿਆਨ ਲਗਾਇਣ ਬ੍ਰਹਮਾ ਵਿਸ਼ਨ ਸ਼ਿਵ ਕਰ ਧਿਆਨ, ਦਰ ਤੇਰਾ ਉਚ ਸੁਹਾਇੰਦਾ। ਮੇਰਾ ਮੰਦਰ ਤੇਰਾ ਮਕਾਨ, ਸਚਖੰਡ ਦਵਾਰਾ ਸੋਭਾ ਪਾਇੰਦਾ। ਭੁੱਲ ਨਾ ਜਾਏ ਸਚ ਨਿਸ਼ਾਨ, ਸੀਸ ਦਸਤਾਰ ਇਕ ਬੰਨਾਇੰਦਾ । ਏਕਾ ਢਈਆ ਆਪੇ ਵਿਚ ਜਹਾਨ, ਕਲਜੁਗ ਰੇਖਾ ਅੰਤ ਮੁਕਾਇੰਦਾ। ਪਰਗਟ ਹੋਵੇ ਵਾਲੀ ਦੋ ਜਹਾਨ, ਨੇਹਕਲੰਕਾ ਨਾਉਂ ਰਖਾਇੰਦਾ। ਗੁਰ ਗੋਬਿੰਦ ਸੂਰਬੀਰ ਸੁਲਤਾਨ, ਗੁਰ ਸਤਿਗੁਰ ਸਾਚਾ ਨਾਲ ਰਖਾਇੰਦਾ। ਪੰਜ ਤੱਤ ਨਾ ਵੇਖੇ ਕੋਇ ਕਰ ਧਿਆਨ, ਹੱਡ ਮਾਸ ਨਾੜੀ ਰਤ ਨਾ ਰਚਨ ਰਚਾਇੰਦਾ। ਏਕਾ ਚਿੱਲਾ ਤੀਰ ਕਮਾਨ, ਹਰਿ ਸ਼ਬਦੀ ਰੰਗ ਰੰਗਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਮਾਰੇ ਏਕਾ ਬਾਣ, ਲੱਖ ਚੁਰਾਸੀ ਬਚਿਆ ਕੋਇ ਰਹਿਣ ਨਾ ਪਾਇੰਦਾ। ਨਿਮਾਣਿਆਂ ਦੇਵੇ ਏਕਾ ਮਾਣ, ਗਰੀਬ ਨਿਮਾਣਿਆਂ ਗਲੇ ਲਗਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮੇਟੇ ਜਗਤ ਨਿਸ਼ਾਨ, ਸੀਸ ਤਾਜ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਦੇਵੇ ਇਕ ਗਿਆਨ, ਪੁਰਖ ਅਕਾਲ ਏਕਾ ਇਸ਼ਟ ਵਖਾਇੰਦਾ। ਪਾਰਬ੍ਰਹਮ ਸਰਨਾਈ ਚਾਰ ਵਰਨ ਡਿਗਣ ਆਣ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਧਿਆਇੰਦਾ। ਲੇਖਾ ਚੁਕਾਏ ਵੇਦ ਪੁਰਾਨ, ਅੰਜੀਲ

ਕੁਰਾਨ ਨਾ ਕੋਇ ਪੜ੍ਹਾਇੰਦਾ। ਸ਼ਾਸਤਰ ਸਿਮਰਤ ਨਾ ਕਰੇ ਕੋਇ ਧਿਆਨ, ਤਿਲਕ ਲਲਾਟ ਨਾ ਕੋਇ ਵਖਾਇੰਦਾ। ਸ਼ਬਦ ਅਨਾਦੀ ਕਰ ਪਰਵਾਨ, ਘਰ ਘਰ ਮੰਗਲ ਸਾਚਾ ਗਾਇੰਦਾ। ਪੰਜ ਤੱਤ ਨਾ ਪੂਜਾ ਕਰੇ ਕੋਇ ਜਹਾਨ, ਨਿਰਗੁਣ ਸਤਿਗੁਰ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਖਿਲਾਇੰਦਾ। (੧੭ ਕਤਕ ੨੦੧੬ ਬਿ)

ਹਰਿ ਸੰਗਤ ਤੇਰਾ ਰੂਪ ਅਨੋਖਾ, ਚਾਰ ਜੁਗ ਮਿਲੇ ਵਡਿਆਈਆ। ਗੁਰਸਿਖ ਗੁਰਸਿਖ ਕਿਸੇ ਨਾਲ ਕਰੇ ਨਾ ਕੋਈ ਧੋਖਾ, ਸਚ ਸੁਚ ਇਕ ਸਮਝਾਈਆ। ਮਾਣਸ ਜਨਮ ਪ੍ਰਭ ਮਿਲਣ ਦਾ ਮੌਕਾ, ਲੱਖ ਚੁਰਾਸੀ ਵਿਚੋ ਨਜ਼ਰੀ ਆਈਆ । ਕੂੜੀ ਕਿਰਿਆ ਅੰਦਰ ਨਾ ਹੋਣਾ ਥੋਥਾ, ਹੋਛੀ ਮਤ ਨਾ ਕੋਇ ਵਡਿਆਈਆ । ਕਾਇਆ ਅੰਦਰ ਆਪਣਾ ਖੋਲ੍ਹ ਕੇ ਪੜ੍ਹੋ ਪੋਥਾ, ਪੁਸਤਕ ਹਰਿ ਜੀ ਆਪ ਲਿਖਾਈਆ। ਜਿਸ ਦੇ ਅੰਦਰ ਲੁਕੇ ਚੌਦਾਂ ਲੋਕਾ, ਚੌਦਾਂ ਤਬਕ ਮੁਖ ਛੁਪਾਈਆ। ਤਿਸ ਦਾ ਨਾਮ ਇਕ ਸਲੋਕਾ, ਸੋਹਲਾ ਇਕੋ ਇਕ ਵਡਿਆਈਆ। ਉਸ ਸਾਹਿਬ ਦੀ ਰੱਖੋ ਓਟਾ, ਪੁਰਖ ਅਕਾਲ ਸਚੀ ਸਰਨਾਈਆ । ਜਿਸ ਵਸਾਇਆ ਪਟਣਾ ਪੌਂਟਾ, ਅੰਤ ਨਦੇੜ ਗਿਆ ਸਮਝਾਈਆ। ਸੋ ਇਕੋ ਢਈਆ ਸੁੱਤਾ ਰਿਹਾ ਲਾ ਕੇ ਢੌਂਕਾ, ਸਚਖੰਡ ਆਪਣੀ ਸੇਜ ਬਣਾਈਆ। ਕਲਜੁਗ ਅੰਤਮ ਸਾਢੇ ਤਿੰਨ ਹੱਥ ਆਪੇ ਵੇਖੇ ਕੋਠਾ, ਸੰਬਲ ਨਗਰੀ ਡੇਰਾ ਲਾਈਆ। ਪੁਰਖ ਅਕਾਲ ਸਤਿਗੁਰੂ ਇਕੋ ਬਹੁਤਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਕਾਇਆ ਅੰਦਰ ਮਾਰ ਕੇ ਵੇਖੋ ਗੋਤਾ, ਹੀਰੇ ਮਾਣਕ ਲਾਲ ਜਵਾਹਰ ਮੇਰਾ ਨਾਉਂ ਘਰ ਘਰ ਵਿਚ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਸਤਿਜੁਗ ਸਚ ਕਰੇ ਪੜ੍ਹਾਈਆ। (੨੫ ਸਾਵਣ ੨੦੨੦ ਬਿ)

੨੭

ਜਗਤ ਕਲਾਕ ਵਕਤ ਢਾਈ, ਢਈਆ ਗੋਬਿੰਦ ਵੱਜੇ ਵਧਾਈਆ। ਪੁਰਖ ਅਕਾਲ ਵੇਖਿਆ ਹਿੰਦਸਾ ਇਕਾਈ, ਜ਼ੀਰੋ ਸਿਫ਼ਰ ਨਾ ਅੱਖ ਮਿਲਾਈਆ। ਖ਼ਾਲਕ ਤੱਕੀ ਖ਼ਲਕ ਖ਼ੁਦਾਈ, ਖ਼ੁਦ ਆਪਣਾ ਨੈਣ ਉਠਾਈਆ। ਸ਼ਬਦੀ ਧਾਰ ਬਣ ਕੇ ਰਾਹੀ, ਦੋ ਜਹਾਨਾਂ ਪੰਧ ਮੁਕਾਈਆ। ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂ, ਦੀਨ ਦੁਨੀ ਫੋਲ ਫੁਲਾਈਆ। ਅਵਤਾਰ ਪੈਗ਼ੰਬਰ ਗੁਰ ਜਗਾਈ, ਆਸਲ ਨਿੰਦਰਾ ਰਿਹਾ ਮਿਟਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਰਿਹਾ ਹਿਲਾਈ, ਹੱਲਾ ਆਪਣਾ ਨਾਮ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਈ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਆਪ ਹੋ ਕੇ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਚਾਰ ਜੁਗ ਦਾ ਲੇਖਾ ਦਿਓ ਦ੍ਰਿੜਾਈ, ਸਨਮੁਖ ਹੋ ਕੇ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ।

ਵਕਤ ਢਾਈ ਦਾ ਗੋਬਿੰਦ ਮੁਕਿਆ ਢਈਆ, ਢਾਬਾਂ ਤਾਲਾਬਾਂ ਵਿਚ ਪਏ ਦੁਹਾਈਆ। ਆਪਣਾ ਲੇਖਾ ਸਾਰੇ ਕੱਢੋ ਵਹੀਆ, ਵਾਅਦਾ ਧੁਰ ਦਾ ਪੂਰ ਕਰਾਈਆ। ਹੁਕਮ ਦੇਵੇ ਸਾਹਿਬ ਸੁਲਤਾਨ ਧੁਰ ਦਾ ਸਈਆ, ਸਤਿਗੁਰ ਨੂਰ ਅਲਾਹੀਆ। ਕਿਸ ਵਹਿਣ ਵਿਚ ਵਹਿੰਦੀ ਜਗਤ ਨਈਆ, ਨੌਕਾ ਰੂਪ ਕਵਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਢਾਈ ਕਹੇ ਢਈਆ ਗਿਆ ਬੀਤ, ਬੀਤੀ ਸਮਝ ਕਿਸੇ ਨਾ ਆਈਆ। ਸਾਰੇ ਵੇਖੋ ਆਪਣੀ ਆਪਣੀ ਰੀਤ, ਕੀ ਪੂਰਬ ਕਾਰ ਕਮਾਈਆ। ਕਲਮਾ ਜਾਣੋ ਗੀਤ, ਆਤਮ ਪਰਮਾਤਮ ਸਿਫ਼ਤ ਸਾਲਾਹੀਆ। ਮੰਦਰ ਵੇਖੋ ਮਸੀਤ, ਮੱਠਾਂ ਅੱਖ ਖੁਲ੍ਹਾਈਆ। ਜ਼ਾਤੀ ਵੇਖੋ ਊਚ ਨੀਚ, ਰਾਓ ਰੰਕ ਭੇਵ ਨਾ ਰਾਈਆ। ਕਿਸ ਨਾਲ ਲੱਗੀ ਪ੍ਰੀਤ, ਸਚ ਦਿਓ ਸਮਝਾਈਆ। ਕੀ ਹੋਇਆ ਬਖ਼ਸ਼ੀਸ਼, ਰਹਿਮਤ ਕੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਢਈਆ ਕਹੇ ਮੈਂ ਰਿਹਾ ਲੰਘ, ਆਪਣਾ ਵਕਤ ਲੰਘਾਈਆ। ਗੋਬਿੰਦ ਕਿਸੇ ਨਾ ਲਾਇਆ ਅੰਗ, ਅੰਗੀਕਾਰ ਨਾ ਕੋਇ ਬਣਾਈਆ। ਨਿਝ ਪਾਇਆ ਕਿਸੇ ਨਾ ਅਨੰਦ, ਪਾਰਮਾਨੰਦ ਨਾ ਕੋਇ ਵਡਿਆਈਆ। ਮੈਂ ਕਰ ਕੇ ਗਿਆ ਜੰਗ, ਖੰਡਾ ਖੜਗ ਖੜਕਾਈਆ। ਛੱਡ ਕੇ ਪੁਰ ਅਨੰਦ, ਨਦੇੜ ਦਿਤਾ ਵਸਾਈਆ । ਗਾ

ਕੇ ਅੰਤਮ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਆਪਾ ਕਰ ਕੇ ਬੰਦ, ਪ੍ਰਭ ਦੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਗੋਬਿੰਦ ਕਹੇ ਮੇਰਾ ਢਈਆ ਚੰਗਾ, ਚਾਰ ਜੁਗ ਦਾ ਲੇਖ ਜਣਾਈਆ। ਪਹਿਲੋਂ ਲੇਖਾ ਮੁਕਾ ਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗਹਿਰ ਗੰਭੀਰ ਨਾਲ ਮਿਲਾਈਆ। ਅਰਜਨ ਨੂਰੀ ਚੜ੍ਹਾ ਕੇ ਚੰਦਾ, ਰਾਵੀ ਰਵਦਾਸ ਵਾਲੀ ਦੁਹਾਈਆ । ਸ਼ਬਦ ਸਿੰਘਾਸਣ ਵੇਖ ਪਲੰਘਾ, ਕੱਖਾਂ ਸੇਜ ਸੁਹਾਈਆ। ਦੀਨ ਦੁਨੀ ਜਾਣ ਕੇ ਦੰਗਾ, ਦਗੇਬਾਜ਼ੀ ਖੋਜ ਖੁਜਾਈਆ। ਡੰਕਾ ਅਗੰਮ ਵਜਾ ਮਰਦੰਗਾ, ਮਰਦ ਮਰਦਾਨ ਦਿਤਾ ਕਰਾਈਆ। ਭਰਮ ਭੁਲਾ ਕੇ ਬੰਦਾ, ਬੰਧਨਾ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਢਈਆ ਕਹੇ ਮੈਨੂੰ ਕਿਉਂ ਨਹੀਂ ਕਹਿੰਦੇ ਦੋ ਅੱਧਾ, ਅਧਿਆਤਮ ਭੇਵ ਕੋਇ ਨਾ ਪਾਈਆ। ਮੈਂ ਸਭ ਨੂੰ ਦੇਵਾਂ ਸੱਦਾ, ਹੋਕਾ ਹੱਕ ਜਣਾਈਆ। ਜਿਹੜਾ ਪੁਰਖ ਅਕਾਲ ਕਦੇ ਨਾ ਲੱਭਾ, ਨੇਤਰ ਦਰਸ ਕੋਇ ਨਾ ਪਾਈਆ। ਜਿਸ ਨੇ ਸ਼ਸਤਰ ਧਾਰ ਦੁਰਗਾ ਬਣਾਈ ਹੱਥ ਵਿਚ ਫੜਾ ਕੇ ਗਦਾ, ਗਦਾਗਰ ਜੰਗਲਾਂ ਵਿਚ ਕਰਾਈਆ। ਜਿਸ ਨੇ ਅਵਤਾਰਾਂ ਵਖਾਂ ਕੇ ਆਪਣੀ ਹੱਦਾ, ਹਦੂਦ ਵਿਚ ਫਸਾਈਆ। ਜਿਸ ਨੇ ਪੈਗ਼ੰਬਰਾਂ ਸੁਣਾ ਕੇ ਨੱਦਾ, ਨੌਬਤ ਨਾਮ ਹੱਕ ਦ੍ਰਿੜਾਈਆ। ਜਿਸ ਨੇ ਗੁਰੂਆਂ ਦੱਸ ਕੇ ਆਪਣੀ ਵਜਹ, ਭੇਵ ਅਭੇਦ ਦਿਤਾ ਖੁਲ੍ਹਾਈਆ। ਜਿਸ ਨੇ ਗੋਬਿੰਦ ਮਾਣ ਦਿਤਾ ਹੱਥ ਸੱਜਾ, ਸੱਜਣ ਹੋ ਕੇ ਵੇਖ ਵਖਾਈਆ। ਚਲਾ ਕੇ ਆਪਣੀ ਵਿਚ ਰਜ਼ਾ, ਮਿਹਰ ਨਜ਼ਰ ਉਠਾਈਆ। ਅੰਤ ਸੰਦੇਸ਼ਾ ਦਿਤਾ ਉਪਰ ਲਬਾਂ, ਜ਼ਬਾਨ ਸਕਿਆ ਨਾ ਕੋਇ ਹਿਲਾਈਆ। ਜੋਤੀ ਧਾਰ ਵੜਿਆ ਮਧਾ, ਨੇਤਰ ਨਜ਼ਰ ਕਿਸੇ ਨਾ ਆਈਆ । ਦੀਪਕ ਜੋਤ ਹੋ ਕੇ ਜਗਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੋਬਿੰਦ ਤੇਰਾ ਜਗਤ ਵਾਲਾ ਨਹੀਂ ਅੱਗਾ, ਦੁਨੀ ਵਾਲੀ ਨਹੀਂ ਵਡਿਆਈਆ। ਸਚ ਦੇਵਾਂ ਅਨੋਖਾ ਪਦਾ, ਪਦਵੀ ਇਕੋ ਇਕ ਜਣਾਈਆ। ਜਦ ਉਪਜੇਂ ਤੇ ਉਪਜੇਂ ਮੇਰੀ ਯਦਾ, ਦੂਜਾ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ।

ਢਈਆ ਕਹੇ ਗੋਬਿੰਦ ਨਹੀਂ ਤਨ ਵਜੂਦ, ਮਾਟੀ ਖ਼ਾਕ ਨਾ ਕੋਇ ਵਡਿਆਈਆ । ਗੋਬਿੰਦ ਹੱਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਗੋਬਿੰਦ ਓਹ ਮੰਜ਼ਲ ਮਕਸੂਦ, ਜਿਸ ਨੂੰ ਚੜ੍ਹਨ ਕੋਇ ਨਾ ਪਾਈਆ। ਗੋਬਿੰਦ ਓਹ ਅਰਸ਼ ਅਰੂਜ਼, ਆਲੀਸ਼ਾਨ ਇਕ ਅਖਵਾਈਆ। ਗੋਬਿੰਦ ਓਹ ਅਗੰਮ ਹਦੂਦ, ਜਿਸ ਦਾ ਆਰ ਪਾਰ ਨਾ ਕੋਇ ਜਣਾਈਆ। ਗੋਬਿੰਦ ਓਹ ਸਦਾ ਮੌਜੂਦ, ਜੋ ਹਰ ਘਟ ਰਿਹਾ ਸਮਾਈਆ। ਗੋਬਿੰਦ ਓਹ ਜੋ ਭਗਤਾਂ ਕਰੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਓਹ ਜਿਹੜਾ ਆਦਿ ਅੰਤ ਨਾ ਹੋਵੇ ਨੇਸਤੋ ਨਾਬੂਦ, ਕਰਨੀ ਦਾ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪ੍ਰੇਮ ਪਿਆਰਾ ਪ੍ਰੀਤਮ ਇਕੋ ਸੋਭਾ ਪਾਈਆ।

ਢਈਆ ਕਹੇ ਜਨ ਭਗਤੋ ਮੈਂ ਦੱਸਣ ਆਇਆ ਧਰਮ ਧਾਰ ਦਾ ਧਰਮਾ, ਧਾਮੀ ਅਨਾਮੀ ਅੰਤਰਯਾਮੀ ਆਪਣਾ ਹੁਕਮ ਵਰਤਾਈਆ। ਜਿਸ ਦਾ ਹੁਕਮ ਮੰਨਦੇ ਵਿਸ਼ਨ ਸ਼ਿਵ ਸ਼ਿਵ ਵਿਸ਼ਨ ਵਿਸ਼ਨ ਸ਼ਿਵ ਬ੍ਰਹਮਾ, ਬ੍ਰਹਮ ਬ੍ਰਹਮ ਬ੍ਰਹਮ ਬ੍ਰਹਮ ਵਿਚ ਸਮਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਕਰਮਾ, ਨਿਹਕਰਮੀ ਨਿਹਕਰਮੀ ਨਿਹਕਰਮੀ ਆਪਣੀ ਕਾਰ ਵਰਤਾਈਆ। ਜਿਸ ਦੁਵਾਰੇ ਨਾ ਜੰਮਣਾ ਨਾ ਮਰਨਾ, ਜੰਮਣ ਮਰਨ ਖੇਲ ਨਾ ਕੋਇ ਖਿਲਾਈਆ। ਨਾ ਸੀਸ ਜਗਦੀਸ਼ ਨਾ ਢਹਿਣਾ ਕੋਈ ਸਰਨਾ, ਚਰਨ ਚਰਨੋਦਕ ਰਸ ਨਾ ਕੋਇ ਬਣਾਈਆ। ਨਾ ਲਿਖਣਾ ਨਾ ਪੜ੍ਹਨਾ, ਖੇਲ ਅਗੰਮ ਅਗੰਮੜੀ ਕਾਰ ਕਮਾਈਆ। ਢਈਆ ਕਹੇ ਮੈਂ ਸਚ ਦੱਸਾਂ ਜੋ ਸਾਹਿਬ ਮੇਰੇ ਖੇਲ ਕਰਨਾ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਖੇਲ ਵਖਾਈਆ।

ਢਈਆ ਕਹੇ ਗੁਰਮੁਖੋ ਕੋਈ ਧਾਰ ਨਹੀਂ ਇਹ ਦੂਜੀ, ਗੋਬਿੰਦ ਕੂਕ ਕੂਕ ਦਏ ਦੁਹਾਈਆ। ਜਿਹੜੀ ਗੁਰ

ਅਵਤਾਰ ਪੈਗ਼ੰਬਰ ਧਾਰ ਜੁਗ ਨਹੀਂ ਸੂਝੀ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਵਿਚਾਰ ਆਈ ਨਾ ਕਿਸੇ ਵਿਚ ਬੁੱਧੀ, ਜਗਤ ਰਾਹ ਨਾ ਕੋਇ ਬਦਲਾਈਆ। ਪ੍ਰਕਾਸ਼ ਨੂਰ ਨਾ ਹੋਈ ਉਦੀ, ਉਦੇ ਅਸਤ ਨਾ ਕੋਇ ਵਡਿਆਈਆ। ਓਹ ਖੇਲ ਦੱਸਾਂ ਗੂਝੀ, ਰਮਜ਼ ਹਮਜ਼ ਨਮਜ਼ ਵਿਚ ਪ੍ਰਗਟਾਈਆ। ਜਿਸ ਦੀ ਉਡੀਕ ਕਰਦੇ ਅਵਤਾਰ ਪੈਗ਼ੰਬਰ ਜੁਗੀ, ਜਗਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।

ਢਈਆ ਕਹੇ ਜਨ ਭਗਤੋ ਪ੍ਰਭ ਨੇ ਬਦਲ ਜਾਣਾ ਰਵਈਆ, ਸਮਝ ਸਮਝ ਨਾ ਕੋਇ ਸਮਝਾਈਆ। ਆਤਮ ਬ੍ਰਹਮ ਦਾ ਬਣ ਕੇ ਸਈਆ, ਸੱਯਾਹ ਹੋ ਕੇ ਦੋ ਜਹਾਨਾਂ ਵੇਖ ਵਖਾਈਆ। ਦੀਨ ਦੁਨੀ ਦੀ ਪਕੜੇ ਕੋਈ ਨਾ ਬਹੀਆ, ਅੰਗੀ ਅੰਗ ਨਾ ਕੋਇ ਲਗਾਈਆ। ਮੇਰੇ ਉਤੇ ਗੋਬਿੰਦ ਪਾ ਕੇ ਗਿਆ ਸਹੀਆ, ਸਾਹਿਬ ਸਤਿਗੁਰ ਆਪਣੀ ਦਇਆ ਕਮਾਈਆ। ਤੇਈ ਅਵਤਾਰਾਂ ਇਕ ਆਵਾਜ਼ ਕਹੀਆ, ਬਿਨ ਰਸਨਾ ਜਿਹਵਾ ਅਲਾਈਆ। ਪੈਗ਼ੰਬਰ ਕਹਿਣ ਹੱਕ ਖ਼ੁਦਾ ਬਦਲ ਦੇਣਾ ਰਵਈਆ, ਰਹੀਮ ਰਹਿਮਤ ਵਿਚ ਆਪਣਾ ਰਹਿਮ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਢਈਆ ਕਹੇ ਮੈਂ ਗੋਬਿੰਦ ਤੱਕਿਆ, ਤੱਕਿਆ ਨੂਰ ਅਲਾਹ। ਜਿਸ ਨੇ ਪੰਚਮ ਜੇਠ ਖੇਲ ਕਰਨਾ ਮਦੀਨੇ ਮੱਕਿਆ, ਮੰਬਰ ਮੁਨਾਰੇ ਵੇਖੇ ਨਾਲ ਚਾਅ। ਨੂਰ ਅੱਲਾਹ ਇਕ ਸ਼ਬਦ ਸੁਣਾਏ ਅਕੱਥਿਆ, ਧੁਰ ਦਾ ਨਗਮਾ ਆਏ ਗਾ। ਜਿਹੜਾ ਅਮਾਮ ਕਿਸੇ ਨਹੀਂ ਲੱਭਿਆ, ਪੰਜਾਂ ਨੂੰ ਆਪਣਾ ਦਰਸ ਆਵੇ ਦਖਾ। ਓਹ ਵੇਖਣ ਲਹਿੰਦੇ ਤੋਂ ਚੜ੍ਹਦੀ ਹੱਦਿਆ, ਸਜਦੇ ਵਿਚ ਕਰਨ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰ ਧਰਨੀ ਹੋਏ ਸਹਾਈਆ।

ਢਈਆ ਕਹੇ ਸੰਦੇਸ਼ਾ ਦੇਣਾ ਨਾਜ਼ਾਕੂਮੀ ਪੋਪ, ਪੁਸ਼ਤ ਪਨਾਹ ਹੱਥ ਟਿਕਾਈਆ । ਜਿਹੜਾ ਮਸੀਹ ਹੋਇਆ ਅਲੋਪ, ਲੋਚਨ ਨਜ਼ਰ ਕਿਸੇ ਨਾ ਆਈਆ। ਲੱਭਦੇ ਕੋਟੀ ਕੋਟ, ਖੋਜਣ ਧਿਆਨ ਲਗਾਈਆ। ਓਹ ਪ੍ਰਕਾਸ਼ ਕਰ ਕੇ ਨਿਰਮਲ ਜੋਤ, ਨੂਰ ਆਏ ਚਮਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਸਲੋਕ, ਸੁੱਤਿਆਂ ਲਏ ਉਠਾਈਆ। ਹੱਕ ਖ਼ੁਦਾ ਦੀ ਜਿਸ ਮਾਨਣੀ ਮੌਜ, ਭਾਰਤ ਵੱਜੇ ਵਧਾਈਆ । ਜਿਸ ਦੇ ਹੁਕਮੇ ਅੰਦਰ ਸਾਰੇ ਹੋਏ ਫੌਤ, ਮਕਬਰਿਆਂ ਵਿਚ ਡੇਰਾ ਲਾਈਆ । ਸੋ ਸਭ ਦੀ ਮੇਟਣ ਆਇਆ ਅਦੌਤ, ਅਦਲ ਇਨਸਾਫ਼ ਇਕ ਕਮਾਈਆ। ਛੇਤੀ ਜਾਣਾ ਪਹੁੰਚ, ਮਾਰਗ ਸਿੱਧਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਲਾਈਆ।

ਢੱਈਆ ਕਹੇ ਮੈਂ ਵੇਖੀ ਤਲਵੰਡੀ ਵਾਲੀ ਢਾਬਾ, ਬਿਨ ਅੱਖਾਂ ਅੱਖ ਉਠਾਈਆ । ਮੈਨੂੰ ਮਿਲਿਆ ਨਾਨਕ ਪਹਿਲੋਂ ਬਾਲਾ ਤੇ ਅੰਤਮ ਬੁੱਢਾ ਬਾਬਾ, ਬਾਹਰ ਦਾ ਲੇਖਾ ਨਾਲ ਰਖਾਈਆ। ਜਿਸ ਇਸ਼ਾਰਾ ਕੀਤਾ ਉਂਗਲ ਨਾਲ ਵਲ ਕਾਅਬਾ, ਕਿਬਲੇਅਜ਼ ਜਣਾਈਆ। ਮਹਿਬੂਬ ਤੱਕਾਂ ਕਵਣ ਮਹਿਰਾਬਾ, ਮਹਿਰਮ ਨੂਰ ਅਲਾਹੀਆ। ਝੱਟ ਬਗਲ ਵਿਚੋਂ ਕੱਢਿਆ ਕੀ ਲੇਖਾ ਲਿਖਿਆ ਵਿਚ ਬਗਦਾਦਾ, ਬਗਲਗੀਰ ਕਵਣ ਅਖਵਾਈਆ। ਜਿਸ ਦੇ ਪਿੱਛੇ ਗੁਜਾਰੀ ਨਿਮਾਜ਼ਾ, ਸੀਨੇ ਹੱਥ ਟਿਕਾਈਆ। ਰੋਜ਼ਿਆਂ ਵਿਚ ਦਿਤੀਆਂ ਬਾਗਾਂ, ਅਜ਼ਾਨ ਨੂਰ ਅਲਾਹੀਆ। ਓਸ ਦਾ ਲੇਖ ਨਾ ਪੁੰਨ ਨਾ ਸੁਵਾਬਾ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਢਈਆ ਕਹੇ ਮੈਂ ਨਾਨਕ ਦੇ ਚਰਨ ਤੱਕਿਆ ਜਾਂ ਨਿਗਾਹ ਪਈ ਤੇ ਮੈਨੂੰ ਨਜ਼ਰੀ ਆਇਆ ਵਾਲਾ ਬਾਜਾਂ, ਗੋਬਿੰਦ ਸੋਹਣਾ ਸੋਭਾ ਪਾਈਆ । ਜਾਂ ਫੇਰ ਵੇਖਿਆ ਉਸ ਦਾ ਭਗਤਾਂ ਨਾਲ ਵਾਅਦਾ, ਵਾਅਦੇ ਸਭ ਦੇ ਪੂਰ ਕਰਾਈਆ। ਮੈਂ ਹੱਸ ਕੇ ਕਿਹਾ ਮੈਨੂੰ ਦੁੱਖੜਾ ਕਾਹਦਾ, ਦਰਦ ਰਿਹਾ ਨਾ ਰਾਈਆ। ਹੱਥ ਜੋੜ ਕੇ ਕਰੀ ਬੇਨੰਤੀ, ਦੀਨ ਦੁਨੀ ਦੇ ਮਾਲਕ ਆਪਣਾ ਸੰਬਲ ਇਕ ਵਸਾ ਜਾ, ਵਸਤੀ ਇਕ ਵਡਿਆਈਆ। ਖ਼ਬਰ ਸੰਦੇਸ਼ੇ ਦੇ ਦੇ ਪ੍ਰਗਟ ਹੋ ਜਾ ਦੇਸ ਮਾਝਾ, ਉਹਲਾ ਅੱਗੇ ਰਹਿਣ ਨਾ ਪਾਈਆ। ਹੁਣ ਭਰਮ ਭੁਲੇਖਾ ਕਾਹਦਾ, ਕਦੀਮ ਦੇ ਮਾਲਕ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਜਣਾਈਆ।

ਢਈਆ ਕਹੇ ਮੇਰੇ ਗੋਬਿੰਦ ਹੁਣ ਕਰ ਦੇਵੀਂ ਐਲਾਨ, ਐਲਾਨੀਆਂ ਆਪਣਾ ਹੁਕਮ ਜਣਾਈਆ। ਜੇ ਤੇਰਾ

ਰੂਪ ਸ੍ਰੀ ਭਗਵਾਨ, ਕਿਉਂ ਬੈਠਾ ਮੁਖ ਛੁਪਾਈਆ । ਮੈਨੂੰ ਐਂ ਦਿਸਦਾ ਸਤਾਰਾਂ ਹਾੜ ਦਿਵਸ ਮਹਾਨ, ਪੰਚਮ ਸੰਮਤ ਸ਼ਹਿਨਸ਼ਾਹੀ ਵਡਿਆਈਆ। ਖ਼ਬਰ ਦੇ ਦੇਣੀ ਜੋ ਦੁਨੀਆਂ ਦੇ ਪ੍ਰਧਾਨ, ਨਿਸ਼ਾਨਾ ਸਤਿ ਉਠਾਈਆ। ਪ੍ਰਗਟ ਹੋ ਕੇ ਔਣਾ ਵਿਚ ਮੈਦਾਨ, ਸੂਰਬੀਰ ਆਪਣਾ ਬਲ ਪ੍ਰਗਟਾਈਆ। ਇਕ ਵੇਰਾਂ ਮੈਨੂੰ ਸਭ ਨੇ ਕਹਿਣਾ ਸ਼ੈਤਾਨ, ਜੋ ਸਭ ਦੀ ਸ਼ਰਅ ਰਿਹਾ ਠੁਕਰਾਈਆ। ਢਈਆ ਕਹੇ ਮੈਂ ਨਿਉਂ ਨਿਉਂ ਤੇਰੇ ਚਰਨ ਜਾਵਾਂ ਕੁਰਬਾਨ, ਵਿਟੁਹ ਆਪਣਾ ਆਪ ਕਰਾਈਆ। ਮੈਂ ਚਾਹੁੰਦਾ ਤੇਰੇ ਨਾਮ ਦਾ ਚਾਰ ਕੁੰਟ ਚੜ੍ਹੇ ਤੁਫ਼ਾਨ, ਅੰਧੇਰਾ ਕੂੜ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਨੀ ਦਾ ਮਸਤਕ ਦੇਣਾ ਬਦਲਾਈਆ।

ਢਈਆ ਕਹੇ ਤੇਰਾ ਹੁਕਮ ਹੋਵੇ ਜ਼ਰੂਰੀ, ਜਾਹਰ ਜਹੂਰ ਤੇਰੀ ਰੁਸ਼ਨਾਈਆ। ਜੇ ਤੂੰ ਜਿਸਮ ਨਜ਼ਰੀ ਆ ਸਭ ਦਾ ਇਸਮ ਜ਼ਲਵਾਗਰ ਨੂਰੀ, ਨੂਰ ਨੁਰਾਨਾ ਨੂਰ ਚਮਕਾਈਆ। ਮੰਜ਼ਲ ਮੁਕਾ ਨੇੜ ਦੂਰੀ, ਦੋ ਜਹਾਨਾਂ ਆਪਣਾ ਫੇਰਾ ਪਾਈਆ। ਜਿਥੇ ਤੇਰੇ ਸੰਤ ਭਗਤ ਸੂਫ਼ੀਆਂ ਦੇ ਚਰਨ ਧੂੜੀ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਲੈ ਉਠਾਈਆ। ਪ੍ਰਭੂ ਤੂੰ ਕਿਹੜੀ ਭੁੱਖੇ ਨੇ ਖਾਣੀ ਕੜਾਹ ਪੂੜੀ, ਹਲਵਿਆਂ ਵਿਚ ਨਾ ਮਨ ਧਰਾਈਆ। ਆਪਣੇ ਨਾਮ ਦੀ ਮਸਤੀ ਪ੍ਰੇਮ ਦੀ ਸਰੂਰੀ, ਸ਼ਬਦ ਸ਼ਬਦ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਢਈਆ ਕਹੇ ਮੈਂ ਲੇਖਾ ਦੱਸਾਂ ਆਪ, ਪਿਛਲਾ ਧਿਆਨ ਲਗਾਈਆ। ਗੋਬਿੰਦ ਨਜ਼ਰ ਆਇਆ ਸਾਖ਼ਿਆਤ, ਸਤਿ ਸਰੂਪ ਸੋਭਾ ਪਾਈਆ। ਗੋਬਿੰਦ ਕਿਹਾ ਪਿੱਛੇ ਝਾਕ, ਪੂਰਬ ਵੇਖ ਵਖਾਈਆ। ਜਾਂ ਵੇਖਿਆ ਢਾਈ ਦਿਨ ਰਾਮ ਨੇ ਏਥੇ ਕੀਤਾ ਸੀ ਜਾਪ, ਘੁਟਨੇ ਧਰਤੀ ਉਤੇ ਟਿਕਾਈਆ। ਕੰਨਾਂ ਤੇ ਲਾ ਕੇ ਹਾਥ, ਨੈਣ ਲਏ ਦਬਾਈਆ। ਜਿਸ ਵੇਲੇ ਆਵੇ ਪ੍ਰਭੂ ਆਪ, ਮੇਰੇ ਰਾਮ ਰਾਮ ਹੋਵੇਂ ਸਹਾਈਆ। ਲੈ ਕੇ ਧੂੜੀ ਰਾਖ, ਮਸਤਕ ਨਾਲ ਛੁਹਾਈਆ। ਕੱਢ ਕੇ ਮੁਖ ਵਿਚੋਂ ਵਾਕ, ਉਂਗਲ ਨਾਲ ਦਿਤਾ ਲਿਖਾਈਆ। ਜਿਸ ਨੇ ਪੈਗ਼ੰਬਰਾਂ ਦਾ ਬਣਨਾ ਬਾਪ, ਗੋਬਿੰਦ ਦਾ ਪਿਤਾ ਮਾਈਆ। ਸਭ ਦਾ ਲੇਖਾ ਲੈਣਾ ਹਿਸਾਬ, ਬਚਿਆ ਰਹਿਣ ਕੋਇ ਨਾ ਪਾਈਆ। ਰਾਮ ਨੇ ਆਪਣਾ ਨਾਖੁਨ ਲਿਆ ਕਾਟ, ਖੱਬਾ ਅੰਗੂਠਾ ਦੰਦਾਂ ਹੇਠ ਚਬਾਈਆ। ਮੁਖੋਂ ਕਿਹਾ ਕੋਈ ਧਰਮ ਦਾ ਰਹਿਣਾ ਨਹੀਂ ਹਾਟ, ਪੇਸ਼ਾਨੀ ਤਲੀ ਉਤੇ ਰਖਾਈਆ। ਲਾਗਿਉਂ ਸੀਤਾ ਗਈ ਕਾਂਪ, ਮੇਰੇ ਰਾਮ ਦੁਹਾਈਆ। ਕੋਈ ਨਹੀਂ ਦਿਸਦਾ ਸਾਥ, ਸੰਗੀ ਸੰਗ ਤਜਾਈਆ। ਰਿਹਾ ਨਾ ਕੋਈ ਵਿਸ਼ਵਾਸ, ਵਿਸ਼ਿਆਂ ਵਿਚ ਦੇਣੇ ਹਲਕਾਈਆ। ਸਤਿ ਹੋਣਾ ਪਾਸ਼ ਪਾਸ਼, ਟੁਕੜੇ ਟੁਕੜੇ ਲੋਕਾਈਆ। ਰਾਮ ਨੇ ਤੱਕਿਆ ਉਪਰ ਆਕਾਸ਼, ਆਸਣ ਏਸੇ ਥਾਂ ਵਿਛਾਈਆ। ਮੇਰੇ ਰਾਮ ਤੇਰਾ ਕਿਹੜਾ ਪੱਤਨ ਕਿਹੜਾ ਘਾਟ, ਮੈਨੂੰ ਦੇ ਵਖਾਈਆ। ਕਵਣ ਪੂਜਾ ਕਵਣ ਪਾਠ, ਕਵਣ ਮਿਲੇ ਵਡਿਆਈਆ। ਸ਼ਬਦ ਅਗੰਮੀ ਆਵਾਜ਼ ਆਈ ਮੇਰਾ ਗ਼ਰੀਬਾਂ ਨਾਲ ਸਾਥ, ਚੁਮਿਆਰਾਂ ਰੰਗ ਰੰਗਾਈਆ। ਬਲ ਦੁਵਾਰੇ ਲਿਆ ਝਾਕ, ਬਲ ਦਾ ਨੰਨ੍ਹਾ ਬੇਟਾ ਧਰਮ ਧਾਰ ਦੀ ਗੋਲੀ ਜੁਗਿੰਦਰ ਦਿਤਾ ਸਮਝਾਈਆ। ਭਗਤਾਂ ਦੀ ਆਤਮ ਸੇਜਾ ਮੇਰੀ ਖਾਟ, ਦੂਜਾ ਸੁਖਆਸਣ ਨਾ ਕੋਇ ਵਡਿਆਈਆ। ਹਿਰਦੇ ਅੰਦਰ ਮੇਰੀ ਬਾਤ, ਬਾਤਨ ਭੇਵ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਢਈਆ ਕਹੇ ਕੁਛ ਔਂਦਾ ਜਾਂਦਾ ਸਮਾਂ, ਸਮਝ ਦਿਆਂ ਜਣਾਈਆ। ਪ੍ਰਭ ਨੇ ਖੇਲ ਕਰਨਾ ਨਵਾਂ, ਨਵਾਂ ਰੂਪ ਬਦਲਾਈਆ। ਮਾਣ ਗੁਵਾ ਕੇ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਨ ਭਗਤਾਂ ਦਾ ਲੇਖਾ ਰੱਖ ਕੇ ਆਪਣੇ ਕੋਲ ਦਮਾਂ, ਦਾਮਨਗੀਰ ਆਪ ਹੋ ਜਾਈਆ। ਪਤਾ ਨਹੀਂ ਕਿਹੜੇ ਵੇਲੇ ਆਪਣੇ ਲਿਖਾਰੀਆਂ ਨਾਲ ਲੈ ਕੇ ਕਿਧਰ ਨੂੰ ਹੋ ਜਾਏ ਰਵਾਂ, ਮਾਤਾ ਪਿਤਾ ਹੱਥ ਕਿਸੇ ਨਾ ਆਈਆ। ਰਾਮ ਕਹੇ ਨਾ ਕੋਈ ਹਰਖ ਸੋਗ ਗ਼ਮਾ, ਚਿੰਤਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਧਰਨੀ ਕਹੇ ਮੈਂ ਪੈਰ ਚੁੰਮਣੇ, ਬਿਨ ਰਸਨਾ ਰਸ ਲਗਾਈਆ। ਜਿਸ ਦੇ ਭਗਤ ਮੇਰੇ ਉਤੇ ਘੁੰਮਣੇ, ਨੌ ਖੰਡ

ਪ੍ਰਿਥਮੀ ਆਪਣੇ ਹੇਠ ਦਬਾਈਆ। ਮੈਂ ਸ਼ਬਦ ਸੰਦੇਸ਼ੇ ਸੁਣਨੇ, ਢੋਲੇ ਅਗੰਮ ਅਥਾਹੀਆ। ਜਗਤ ਜਗਿਆਸੂ ਜਗਤ ਵਾਸਨਾ ਵਿਚ ਰੁਲਣੇ, ਸਕੇ ਨਾ ਕੋਇ ਬਚਾਈਆ। ਅਵਤਾਰ ਪੈਗ਼ੰਬਰਾਂ ਸੀਸ ਝੁਕਣੇ, ਮੰਨਣ ਇਕ ਖ਼ੁਦਾਈਆ। ਧੁਰ ਦੇ ਹੁਕਮ ਕਦੀ ਨਾ ਰੁਕਣੇ, ਗੋਬਿੰਦ ਰਿਹਾ ਦ੍ਰਿੜਾਈਆ। ਜਗਤ ਵਿਕਾਰੀ ਮੂਲ ਨਾ ਮੁਕਣੇ, ਵੇਖੇ ਥਾਉਂ ਥਾਈਂਆ । ਜਨ ਭਗਤੋ ਤੁਹਾਥੋਂ ਲੇਖੇ ਅੱਗੇ ਕਿਸੇ ਨਹੀਂ ਪੁੱਛਣੇ, ਸਭ ਦੇ ਲੇਖੇ ਏਥੇ ਦੇਣੇ ਮੁਕਾਈਆ। ਰਾਮ ਨੇ ਘੁਟਨੇ ਉਪਰ ਰੱਖ ਕੇ ਘੁਟਨੇ, ਆਸਣ ਲਿਆ ਵਟਾਈਆ। ਜਿਸ ਵੇਲੇ ਪੈਗ਼ੰਬਰ ਪੈਗ਼ਬਰਾਂ ਨਾਲ ਜੁੱਟਣੇ, ਦੀਨ ਦੁਨੀ ਦਏ ਹਲਾਈਆ। ਅਰਸ਼ਾਂ ਦੇ ਤਾਰੇ ਟੁੱਟਣੇ, ਟੁੱਟੀ ਨੂੰ ਸਕੇ ਨਾ ਕੋਇ ਜੁੜਾਈਆ । ਗੁਰਮੁਖਾਂ ਦੇ ਫੜਨੇ ਗੁਟਣੇ, ਗਲ ਆਪਣੇ ਲੈਣੇ ਲਗਾਈਆ। ਇਹ ਨਾਤੇ ਪਿਤਾ ਪੁੱਤ ਨੇ, ਅੱਗੇ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ।

ਢਈਆ ਕਹੇ ਮੈਂ ਅੱਜੇ ਤੱਕ ਰਿਹਾ ਡਾਵਾਂ ਡੋਲ, ਮੇਰੀ ਧੀਰ ਨਾ ਕੋਇ ਧਰਾਈਆ। ਮੈਂ ਦੂਰੋਂ ਦੂਰੋਂ ਸੁਣਦਾ ਰਿਹਾ ਬੋਲ, ਸ਼ਬਦੀ ਆਵਾਜ਼ ਧਿਆਨ ਲਗਾਈਆ। ਚਾਰ ਕੁੰਟ ਰਿਹਾ ਟਟੋਲ, ਵੇਖਿਆ ਥਾਉਂ ਥਾਈਂਆ। ਅੱਜ ਪਤਾ ਲੱਗਾ ਰਾਮ ਏਸੇ ਜ਼ਿਮੀਂ ਉਤੇ ਆਪਣੇ ਰਾਮ ਦਾ ਲਾ ਕੇ ਗਿਆ ਪੋਲ, ਨਿਸ਼ਾਨਾ ਇਕ ਬਣਾਈਆ। ਜਿਸ ਧਰਤੀ ਨੂੰ ਕਹਿੰਦੇ ਗੋਲ, ਉਸ ਗੋਲ ਦੀ ਚਪਟੀ ਚੱਪਾ ਚੱਪਾ ਵੇਖੇ ਥਾਉਂ ਥਾਈਂਆ। ਦਰਬਵਾਸੀ ਰੋਲ, ਗਰਭ ਵਾਸੀ ਦਏ ਸਜ਼ਾਈਆ। ਜਨ ਭਗਤ ਵਿਚੋਂ ਕੱਢੇ ਨਿਰੋਲ, ਆਪ ਆਪਣੀ ਦਇਆ ਕਮਾਈਆ। ਆਪਣੇ ਜਨਮ ਕਰਮ ਦਾ ਲੇਖਾ ਕੋਈ ਨਾ ਸਕੇ ਫੋਲ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਸਚ ਦਾ ਤੋਲੇ ਕੋਈ ਨਾ ਤੋਲ, ਨਾਮ ਕੰਢਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ।

ਢਈਆ ਕਹੇ ਭਗਤੋ ਕਿਸੇ ਦੀ ਨਾ ਕਰਿਓ ਗ਼ੁਲਾਮੀ, ਦਰ ਮੰਗਣ ਕਦੇ ਨਾ ਜਾਈਆ। ਤੁਹਾਡੀ ਰੀਤੀ ਨਾ ਰਹੀ ਪੁਰਾਣੀ, ਪਰਾਣ ਅਧਾਰੀ ਦਿਤੀ ਬਦਲਾਈਆ। ਬੁੱਢਿਆਂ ਨੱਢਿਆਂ ਦੀ ਇਕੋ ਜੁਵਾਨੀ, ਇਕੋ ਰੰਗਣ ਨਾਮ ਰੰਗਾਈਆ। ਤੁਹਾਡਾ ਮਾਲਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ । ਜਿਸ ਦਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜਿਥੇ ਰਾਮ ਨੇ ਖਾਧੀ ਮਹਿਮਾਨੀ, ਓਸੇ ਦੀ ਇਹ ਨਿਸ਼ਾਨੀ, ਜਿਸ ਨੇ ਨਿਗਾਹ ਰੱਖੀ ਉਪਰ ਅਸਮਾਨੀ, ਇਸਮ ਆਜ਼ਮ ਇਕ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਵਡਿਆਈਆ। ਢਈਆ ਕਹੇ ਜਨ ਭਗਤੋ ਬਿਨ ਜਗਾਇਆਂ ਜਾਗੋ, ਜਗਤ ਆਲਸ ਨਿੰਦਰਾ ਗਫ਼ਲਤ ਦੇਣੀ ਤਜਾਈਆ। ਇਕ ਦੀ ਸਰਨੀ ਲਾਗੋ, ਲਗ ਮਾਤਰ ਦਾ ਡੇਰਾ ਢਾਈਆ। ਹੰਸ ਬਣ ਜਾਓ ਕਾਗੋ, ਸੋਹੰ ਹੰਸਾ ਜਾਪ ਮਿਲੇ ਧੁਰਦਰਗਾਹੀਆ। ਮਨ ਕਲਪਣਾ ਸਾਧੋ, ਸਾਧ ਧੁਰ ਦੇ ਦਿਆਂ ਬਣਾਈਆ । ਬਿਨਾ ਰਸਨਾ ਤੋਂ ਅਰਾਧੋ, ਅੰਦਰ ਵੜ ਕੇ ਮਿਲਾਂ ਚਾਈਂ ਚਾਈਂਆ। ਸੁਣੋ ਅਗੰਮੀ ਆਵਾਜ਼ੋ, ਧੁਨ ਦਿਆਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਸ਼ਕ ਸਭ ਨੂੰ ਕਹਿ ਦੇਣਾ ਸਾਨੂੰ ਪ੍ਰਭੂ ਪਿਆਰਾ ਲਾਧੋ, ਜਿਹੜਾ ਲੱਭਿਆਂ ਹੱਥ ਕਿਸੇ ਨਾ ਆਈਆ। (੨੬ ਚੇਤ ਸ਼ਹਿਨਸ਼ਾਹੀ ਸੰਮਤ ੫)

ਢੋਰ : ਪ੍ਰਭ ਸਾਚੇ ਦੀ ਭੁੱਲ ਗਏ ਸਾਰੇ ਲੋੜ, ਮਨ ਵਾਸਨਾ ਰਹੇ ਵਧਾਈਆ । ਮਾਣਸ ਹੋਏ ਅੰਤਮ ਢੋਰ, ਢੋਰ :

ਮਨੁਸ਼ ਰੂਪ ਨਾ ਕੋਇ ਜਣਾਈਆ। (੨੧ ਜੇਠ ੨੦੨੦) ਜੋ ਸੋਹੰ ਸ਼ਬਦ ਸੁਣਨ ਤੋ ਹੋਇਆ ਰਿਹਾ ਢੋਰਾ, ਤਿਸ ਜੂਨ ਅਜੂਨ ਭੁਵਾਵੇਗਾ। ਮਰੇ ਮਰ ਜਨਮੇ ਮਾਤ ਗਰਭ ਪਕਦਾ ਰਹੇ ਬੌਰਾ, ਦਰਦੀ ਦਰਦ ਨਾ ਕੋਇ ਵੰਡਾਵੇਗਾ। (੧੮ ਅੱਸੂ ੨੦੨੦ ਬਿ)

ਮਾਨਸ ਬੁੱਧੀ ਹੋ ਗਈ ਪਸ਼ੂਆਂ, ਢੋਰਾਂ ਵਰਗੇ ਨਜ਼ਰੀ ਆਈਆ। ਸ਼ਰਅ ਸ਼ਰੀਅਤ ਬੱਧੇ ਨਾਲ ਰੱਸੀਆਂ,

ਜ਼ਾਤ ਪਾਤ ਫੰਦ ਨਾ ਕੋਇ ਕਟਾਈਆ। ਮਨ ਵਾਸਨਾ ਸਾਰੀਆਂ ਫਿਰਨ ਨੱਸੀਆਂ, ਭੱਜਣ ਵਾਹੋ ਦਾਹੀਆ। ਹਰਿ ਕੰਤ ਮਿਲਕੇ ਸਚ ਘਰ ਕਦੇ ਨਾ ਵੱਸੀਆਂ, ਧੁਰ ਦੀ ਹੋਈ ਜੁਦਾਈਆ। (੧੬ ਪੋਹ ੨੦੨੧ ਬਿ) ਕੱਤਕ ਕਹੇ ਸਦੀ ਚੌਧਵੀਂ ਦੇ ਮਨੁੱਸ਼ਾਂ ਨਾਲੋਂ ਚੰਗੇ ਢੋਰ, ਜੋ ਖਾ ਪੀ ਕੇ ਪ੍ਰਭ ਦਾ ਸ਼ੁਕਰ ਮਨਾਈਆ। (੧ ਕੱਤਕ ਸ਼ ਸੰ ੫)

ਮਾਨਸ ਜ਼ਾਤੀ ਹੋਈ ਪਸੂ ਢੋਰ ਡੰਗਰ, ਜੋ ਪ੍ਰਭ ਨੂੰ ਗਏ ਭੁਲਾਈਆ। (੨੮ ਮਾਘ ਸ਼ ਸੰ ੫)

ਢੋਡਾ : ਢੋਡਾ ਕਹੇ ਮੈਨੂੰ ਕੋਈ ਨਾ ਕਹੋ ਟਿੱਕੀ, ਜੋ ਹੱਥਾਂ ਨਾਲ ਪਕਾਈਆ । ਮੈਥੋਂ ਸੁਣ ਲਓ ਸਾਚੀ ਢੋਡਾ :

ਸਿਖੀ, ਸਿਖਿਆ ਧੁਰ ਦੀ ਦਿਆਂ ਦ੍ਰਿੜਾਈਆ। ਨੰਦੂ ਕੋਲ ਪਿਛਲੇ ਜਨਮ ਦੀ ਚਿੱਠੀ, ਜਿਸਦਾ ਲੇਖਾ ਰਿਹਾ ਚੁਕਾਈਆ। ਢੋਡਾ ਕਹੇ ਮੇਰੀ ਮਿੰਨਤ ਮੰਨ ਕੇ ਸਾਰੇ ਇੱਕੀ, ਇੱਕੀ ਸੋਹਣੀ ਪੰਗਤ ਬਣਾਈਆ । ਜਿਸ ਦੀ ਧਾਰ ਗੁਰਮੁਖ ਲਿਖੀ, ਉਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇੱਕੀ ਇੱਕੀ ਬੈਠ ਜਾਣਾ ਵਿਚ ਕਤਾਰ, ਚਾਰੋਂ ਕੁੰਟ ਘੇਰਾ ਪਾਈਆ। ਪੰਜਾਂ ਵਰਤੌਣਾ ਨਾਲ ਪਿਆਰ, ਚਾਰੋਂ ਕੁੰਟ ਸੇਵ ਕਮਾਈਆ। ਇੱਕੀ ਮਿੰਟ ਦਾ ਇਹ ਵਿਹਾਰ, ਬਹੁਤੀ ਡੇਰ ਨਾ ਕੋਈ ਜਣਾਈਆ। ਭੋਰਾ ਛਡ ਕੇ ਨਾ ਜਾਇਓ ਕੋਈ ਵਿਚ ਥਾਲ, ਹੱਥਾਂ ਉਤੇ ਦੇਣਾ ਫੜਾਈਆ। ਇਹੋ ਪ੍ਰੇਮ ਦੇ ਵਿਚੋਂ ਨਿਕਲਿਆਂ ਪਿਆਰ, ਮੁਹੱਬਤ ਵਿਚੋਂ ਮੁਹੱਬਤ ਲਈ ਪਰਗਟਾਈਆ। ਭਾਵੇਂ ਇਹ ਨਹੀਂ ਕੜਾਹ ਪਰਸ਼ਾਦ, ਸਵਾਦ ਓਹਦੇ ਨਾਲੋਂ ਚੰਗਾ ਆਈਆ। ਇਹ ਨੰਦੂ ਦੀ ਰਹਿ ਜਾਏ ਯਾਦ, ਸਰਦਾਰੀ ਬੁਣਿਆਦ ਆਬਾਦ ਖੇੜਾ ਦਏ ਵਖਾਈਆ। ਪੁਰਖ ਅਕਾਲ ਤੁਹਾਡੇ ਸਭ ਦੇ ਹੋਵੇ ਸਾਥ, ਅਨਾਥਾਂ ਦਾ ਅਨਾਥ, ਦੀਨਾਂ ਦਾ ਦੀਨ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚੀ ਵਸਤ ਭਗਤਾਂ ਦੀ ਝੋਲੀ ਪਾਏ ਸੁਗ਼ਾਤ, ਇਹ ਭਰੀ ਰਹੇ ਪਰਾਤ, ਦੁਖ ਭੁਖ ਸਭ ਦੀ ਰਿਹਾ ਗਵਾਈਆ। (੧੦ ਚੇਤ ਸ਼ ਸੰ ੧)

ਤਤ : ਹਰਿਜਨ ਲੇਖਾ ਹਰਿ ਜੂ ਹੱਥ, ਜੁਗ ਜੁਗ ਆਪ ਚੁਕਾਇੰਦਾ। ਜੁਗ ਜਨਮ ਦੇ ਵਿਛੜੇ ਕਰ ਇਕੱਠ, ਤਤ :

ਨੇਹਕਰਮੀ ਕਰਮ ਕਮਾਇੰਦਾ। ਪੜਦਾ ਲਾਹ ਕੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਹੱਡ ਮਾਸ ਨਾੜੀ ਖੋਜ ਖੁਜਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਝ ਨੇਤਰ ਪੜਦਾ ਲਾਹਿੰਦਾ। ਪ੍ਰੇਮ ਪ੍ਰੀਤੀ ਅੰਦਰ ਹੋ ਕੇ ਵਸ, ਵਾਸਤਾ ਆਪਣੇ ਨਾਲ ਜੁੜਾਇੰਦਾ । ਕਿਰਪਾ ਕਰ ਪੁਰਖ ਸਮਰੱਥ, ਹਰਿਜਨ ਸਾਚੇ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। (੧੯ ਸਾਵਣ ੨੦੨੧ ਬਿ) ਪੰਜ ਤੱਤ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਈਆ । (੨੦ ਭਾਦਰੋਂ ੨੦੨੧ ਬਿ) ਤ੍ਰੈਗੁਣ ਮਾਇਆ ਵੇਸ ਮਾਤ ਉਪਜਾਈਆ। ਆਪ ਉਪਾਇਆ ਬ੍ਰਹਮਾ ਸ਼ਿਵ, ਵਿਸ਼ਨੂੰ ਸੰਗ ਰਲਾਈਆ। ਚਵੀਆਂ ਤੱਤਾਂ ਆਪੇ ਗਣਾ, ਬ੍ਰਹਮੇ ਦੇ ਮਤ ਰਿਹਾ ਸਮਝਾਈਆ। ਲੱਖ ਚੁਰਾਸੀ ਕਰਨੀ ਉਤਪਤ, ਸਾਚਾ ਹੁਕਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਬ੍ਰਹਮੇ ਦੇਵੇ ਇਕ ਵਡਿਆਈਆ।

ਬ੍ਰਹਮੇ ਆਪਣਾ ਆਪ ਵਿਚਾਰ, ਸਰਬ ਕੁਛ ਪਛਾਣਿਆ। ਜਿਸ ਕੀਆ ਮੇਰਾ ਅਕਾਰ, ਨਰ ਹਰਿ ਸ੍ਰੀ ਭਗਵਾਨਿਆ। ਦਿਤੀ ਵਸਤ ਇਕ ਅਪਾਰ, ਤ੍ਰੈਗੁਣ ਵਸਤ ਸਰਬ ਕੁਛ ਜਾਣਿਆ। ਜੋਤੀ ਜੋਤ ਸਰੂਪ ਹਰਿ, ਆਪਣਾ ਭੇਵ ਆਪ ਛੁਪਾਨਿਆ।

ਬ੍ਰਹਮੇ ਕੀਆ ਇਕ ਅਕਾਰਾ। ਮਾਇਆ ਰੂਪੀ ਸਗਲ ਪਸਾਰਾ। ਚਵੀ ਤੱਤ ਕਰ ਇਕੱਠੇ, ਇਕ ਬਣਾਇਆ ਪੁਤਲਾ ਭਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸੇ ਤੋਂ ਬਾਹਰਾ।

ਚਵੀ ਤੱਤਾਂ ਕਰੀ ਤਿਆਰੀਆ। ਖਾਲੀ ਬੁੱਤ ਮੂੰਹ ਦੇ ਭਾਰੀਆ। ਕਿਰਪਾ ਕਰੇ ਆਪ ਅਚੁਤ, ਪਾਰਬ੍ਰਹਮ

ਖੇਲ ਨਿਆਰੀਆ। ਉਪਜੇ ਜਲ ਨਾ ਸਾਚਾ ਸੁੱਤ, ਬ੍ਰਹਮਾ ਕਰ ਕਰ ਥੱਕਾ ਕਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਏਕਾ ਦੇਵੇ, ਕਰੇ ਆਪ ਹੁਸ਼ਿਆਰੀਆ।

ਬ੍ਰਹਮੇ ਬੁੱਤ ਬਣਾਇਆ, ਨਾ ਮਾਤ ਜਵਾ ਲਿਆ। ਆਪਣਾ ਮਾਣ ਗਵਾਇਆ, ਪੁਰਖ ਅਬਿਨਾਸ਼ੀ ਇਕ ਧਿਆ ਲਿਆ। ਪੁਰਖ ਅਬਿਨਾਸ਼ੀ ਦਇਆ ਕਮਾਇਆ, ਪੰਝੀਵਾਂ ਤੱਤ ਜੋਤੀ ਦੀਪਕ ਇਕ ਜਗਾ ਲਿਆ। ਹੱਡ ਨਾੜ ਉਬਲੀ ਰਤ, ਵਾਹ ਵਾਹ ਸੰਪਟ ਸੁਹਣੀ ਲਾ ਲਿਆ। ਵਿਚ ਰਖਾਈ ਮਨ ਮਤ, ਬੁਧੀ ਤੀਜਾ ਸਾਥ ਰਖਾ ਲਿਆ। ਸਿਰ ਮੂੰਹ ਨੱਕ ਹੱਥ, ਕੰਨਾਂ ਪੈਰਾਂ ਨਾਲ ਸਜਾ ਲਿਆ। ਸਾਚੀ ਵਸਤ ਇਕ ਟਿਕਾਈ ਹਰਿ ਸਮਰੱਥ, ਕਾਇਆ ਮੰਦਰ ਇਕ ਸੁਹਾ ਲਿਆ। ਪ੍ਰਭ ਕਾ ਭੇਵ ਸਦਾ ਅਕੱਥ, ਜੁਗਾ ਜੁਗੰਤਰ ਭੇਵ ਕਿਸੇ ਨਾ ਪਾ ਲਿਆ। ਆਪੇ ਰਿਹਾ ਸਭ ਨੂੰ ਮੱਥ, ਆਪੇ ਮਾਰੇ ਆਪ ਜਵਾ ਲਿਆ। ਸਗਲ ਵਸੂਰੇ ਜਾਇਣ ਲੱਥ, ਜਿਸ ਜਨ ਹਿਰਦੇ ਆਪ ਵਸਾ ਲਿਆ। ਸ਼ਬਦ ਚੜ੍ਹਾਏ ਸਾਚੇ ਰਥ, ਸਾਚਾ ਡੋਲਾ ਇਕ ਸਜਾ ਲਿਆ। ਪੰਜਾਂ ਚੋਰਾਂ ਪੱਕੜੇ ਨੱਥ, ਵਾਗਾਂ ਅੰਦਰੇ ਅੰਦਰ ਭਵਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ, ਆਪਣੀ ਬਣਤ ਬਣਾ ਲਿਆ।

ਬ੍ਰਹਮੇ ਬਣਤ ਬਣਾਈ, ਜੋਤ ਉਪਾਈਆ। ਨਾ ਕੋਈ ਦਿਸੇ ਥਾਈਂ ਵਿੱਚ ਜਿਮੀਂ ਅਕਾਸੇ ਜਿਥੇ ਦਏ ਬਹਾਈ, ਉਪਰ ਜਲ ਦੇ ਰਿਹਾ ਟਿਕਾਈ, ਕਵਲ ਫੁਲ ਨਾ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਦੋਵੇਂ ਜੋੜ ਰਿਹਾ ਧਿਆਈਆ ।

ਪ੍ਰਭ ਅਬਿਨਾਸ਼ੀ ਕਿਰਪਾ ਕਰ, ਮਾਇਆ ਆਪ ਪਸਾਰੀਆ। ਧਰਤ ਮਾਤ ਜਲ ਉਪਰ ਧਰ, ਲਾਈ ਇਕ ਕਿਆਰੀਆ। ਜੁਗਾ ਜੁਗੰਤਰ ਭੇਖ ਧਰ, ਆਪੇ ਪਾਵੇ ਆਪਣੀ ਸਾਰਿਆ। ਜੀਆਂ ਜੰਤਾਂ ਵੇਖ ਹਰਿ, ਜੀਆ ਦਾਨ ਅੰਨ ਉਭਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਰਬ ਪਸਾਰਿਆ। (੧੯ ਹਾੜ ੨੦੧੨ ਬਿ)

ਤਸਵੀਰ : ਸਤਿਗੁਰ ਸ਼ਬਦ ਕਹੇ ਮੈਂ ਗਹਿਰ ਗੰਭੀਰ, ਗਵਰ ਗਹਿਰ ਗਹਿਰ ਵਡਿਆਈਆ। ਮੇਰੀ ਨਜ਼ਰ ਤਸਵੀਰ :

ਨਾ ਆਏ ਕਿਸੇ ਤਸਵੀਰ, ਮੁਸੱਵਰ ਬਣਤ ਨਾ ਕੋਇ ਬਣਾਈਆ। ਮੇਰੀ ਮੰਜ਼ਲ ਇਕ ਅਖ਼ੀਰ, ਮੇਰੀ ਚੋਟੀ ਬੇਪਰਵਾਹੀਆ । ਮੇਰਾ ਲੇਖਾ ਤੱਤ ਸਰੀਰ, ਪੰਜ ਤੱਤ ਕਰਾਂ ਕੁੜਮਾਈਆ। ਮੇਰਾ ਪ੍ਰੇਮ ਅੰਮ੍ਰਿਤ ਸੀਰ, ਰਸ ਇਕੋ ਦਿਆਂ ਵਖਾਈਆ। ਮੇਰੀ ਮੁਹੱਬਤ ਧੁਰ ਜ਼ੰਜੀਰ, ਲੋਕਮਾਤ ਸਕੇ ਨਾ ਕੋਇ ਤੁੜਾਈਆ। ਮੇਰਾ ਸੱਜਣ ਹੋਏ ਨਾ ਕਦੇ ਦਲਗੀਰ, ਹੈਰਾਨੀ ਵਿਚ ਕਦੇ ਨਾ ਆਈਆ। ਮੈਂ ਸ਼ਾਹਾਂ ਦਾ ਸ਼ਾਹ ਹਕੀਰਾਂ ਦਾ ਹਕੀਰ, ਨੀਚਾਂ ਵਿਚੋਂ ਨੀਚ, ਊਚਾਂ ਵਿਚੋਂ ਊਚ ਨਜ਼ਰੀ ਆਈਆ। ਮੈਂ ਪੈਗ਼ੰਬਰਾਂ ਦਾ ਪੈਗ਼ੰਬਰ ਫ਼ਕੀਰਾਂ ਦਾ ਫ਼ਕੀਰ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਪਾਤਸ਼ਾਹ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਧੁਰ ਦੀ ਬਣਤ ਬਣਾਈਆ। (੨੪ ਜੇਠ ੨੦੨੧ ਬਿ)

ਨਿਰਗੁਣ ਸਰਗੁਣ ਖੇਲ ਜ਼ੀਰੋ, ਸਮਝ ਕੋਈ ਨਾ ਪਾਇੰਦਾ। ਨਿਰਵੈਰ ਪੁਰਖ ਧੁਰ ਦਾ ਹੀਰੋ, ਹਰਿ ਜੂ ਆਪਣਾ ਵੇਸ ਵਟਾਇੰਦਾ। ਕੱਠੇ ਕਰ ਗੁਰ ਅਵਤਾਰ ਪੈਗ਼ੰਬਰ ਪੀਰੋ, ਪਾਰਬ੍ਰਹਮ ਪ੍ਰਭ ਸਚ ਜਣਾਇੰਦਾ। ਵੇਖੋ ਖੇਲ ਬੇਨਜ਼ੀਰੋ, ਨਿਗਾਹਬਾਨ ਆਪ ਦ੍ਰਿੜਾਇੰਦਾ। ਜਿਸ ਦੀ ਆਦਿ ਜੁਗਾਦਿ ਕਿਸੇ ਹੱਥ ਨਾ ਆਈ ਤਸਵੀਰੋ, ਮੁਸੱਵਰ ਤਸੱਵਰ ਨਾ ਕੋਇ ਕਰਾਇੰਦਾ। ਏਕਾ ਖੇਲ ਅੰਤ ਅਖ਼ੀਰੋ, ਹਰਿ ਕਰਤਾ ਕਾਰ ਕਮਾਇੰਦਾ। ਲੱਖ ਚੁਰਾਸੀ ਜੀਵ ਜੰਤ ਕਟਾਏ ਜੋ ਜ਼ੰਜੀਰੋ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਇੰਦਾ। (੧੭ ਹਾੜ ੨੦੨੧ ਬਿ)

ਮਿਹਰ ਨਜ਼ਰ ਦੇਵੇ ਅੰਮ੍ਰਿਤ ਸੀਰ, ਅੰਮਿਉਂ ਰਸ ਆਪ ਵਖਾਇੰਦਾ। ਕੂੜੀ ਕਿਰਿਆ ਕੱਟ ਸ਼ਰਅ ਜ਼ੰਜੀਰ,

ਸ਼ਰੀਅਤ ਇਕੋ ਇਕ ਦ੍ਰਿੜਾਇੰਦਾ। ਸਤਿ ਸਰੂਪ ਸਚ ਤਸਵੀਰ, ਸਤਿ ਸਤਿਵਾਦੀ ਆਪ ਸਮਝਾਇੰਦਾ। ਮੇਲ ਮਿਲਾਵਾ ਬੀਰਨ ਬੀਰ, ਸੂਰਬੀਰਤਾ ਇਕੋ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਪਰਗਟਾਇੰਦਾ। (੧੯ ਸਾਵਣ ੨੦੨੧ ਬਿ)

ਉਠ ਵੇਖ ਵੇਖ ਅਖ਼ੀਰ, ਆਖਰ ਹਰਿ ਦ੍ਰਿੜਾਇੰਦਾ। ਤੇਰੇ ਵਿਚੋਂ ਮੇਰੀ ਨਜ਼ਰ ਆਵੇ ਤਸਵੀਰ, ਤਸੱਵਰ ਹੋਰ ਨਾ ਕੋਇ ਕਰਾਇੰਦਾ। ਤੇਰੇ ਪਿੱਛੇ ਹੋ ਫ਼ਕੀਰ, ਫ਼ਿਕਰਾ ਹਕ਼ ਇਕ ਸੁਣਾਇੰਦਾ। ਤੇਰਾ ਲੇਖਾ ਦੇਵੇ ਗੁਣੀ ਗਹੀਰ, ਗਹਿਰ ਗਵਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। (੧ ਭਾਦਰੋਂ ੨੦੨੧ ਬਿ)

ਸਚ ਸੰਦੇਸਾ ਦੇਵੇ ਅੰਤ ਅਖ਼ੀਰ, ਹਰਿ ਆਖਰ ਆਪ ਸੁਣਾਇੰਦਾ। ਨੇਤਰ ਨੈਣ ਤੱਕੋ ਗੁਰ ਅਵਤਾਰ ਪੀਰ, ਪੈਗ਼ੰਬਰ ਇਕੋ ਨਜ਼ਰੀ ਆਇੰਦਾ। ਜਿਸ ਦੀ ਅਸਲ ਸਚ ਤਸਵੀਰ, ਤਸਬੀ ਮਾਲਾ ਨਾ ਗਲ ਲਟਕਾਇੰਦਾ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਨਜ਼ਰ ਕੋਇ ਨਾ ਪਾਇੰਦਾ। ਜਿਸ ਦਾ ਲੇਖਾ ਹਸਤ ਕੀਟ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਜਿਸ ਦਾ ਨਾਮ ਸ਼ਬਦ ਅਨਡੀਠ, ਜਗਤ ਹੱਥ ਨਾ ਕੋਇ ਫੜਾਇੰਦਾ। ਜਿਸ ਦਾ ਲੇਖਾ ਮੰਦਰ ਮਸੀਤ, ਸ਼ਿਵਦਵਾਲੇ ਮੱਠ ਗੁਰ ਦਰ ਖੋਜ ਖੁਜਾਇੰਦਾ। ਜਿਸ ਦਾ ਨਿਤ ਨਵਿਤ ਅਨੋਖਾ ਗੀਤ, ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਧਿਆਇੰਦਾ । ਜੋ ਸਚ ਸਵਾਮੀ ਸਦਾ ਨੇਹਕਾਮੀ ਅੰਤਰਜਾਮੀ ਮੀਤ, ਮਿੱਤਰ ਪਿਆਰਾ ਇਕ ਅਖਵਾਇੰਦਾ। ਜਿਸ ਦੇ ਤਾਜ ਸੋਹਵੇ ਸੀਸ, ਜਗਦੀਸ਼ ਆਪਣਾ ਹੁਕਮ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਾਲੇ ਨਿੱਕੇ ਨਾਚੀਜ਼, ਮਾਣ ਅਭਿਮਾਨ ਸਰਬ ਮਿਟਾਇੰਦਾ। ਜਿਸ ਵੇਲੇ ਲੰਘੇ ਸਚ ਦਹਿਲੀਜ਼, ਸੀਸ ਉਪਰ ਨਾ ਕੋਇ ਉਠਾਇੰਦਾ। ਪ੍ਰਭ ਚਰਨੀ ਚਰਨ ਸਚ ਪ੍ਰੀਤ, ਪ੍ਰੀਤੀਵਾਨ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਮਨਾਇੰਦਾ। (੧ ਭਾਦਰੋਂ ੨੦੨੧ ਬਿ)

ਸ੍ਰੀ ਭਗਵਾਨ ਕਹੇ ਮੇਰੀ ਅੱਖ ਬੇਨਜ਼ੀਰ, ਨਾਜ਼ਕ ਸਭ ਨੂੰ ਆਪ ਬਣਾਈਆ । ਜਿਸ ਦੀ ਕੋਈ ਨਾ ਜਾਣੇ ਅਕਸੀਰ, ਅਕਸਰੀਅਤ ਵਿਚ ਵੰਡ ਨਾ ਕੋਇ ਵੰਡਾਈਆ। ਨਕ਼ਸ਼ੇ ਵਿਚ ਨਾ ਕੋਈ ਤਸਵੀਰ, ਮੁਸੱਵਰ ਤਸੱਵਰ ਸਕੇ ਨਾ ਕੋਇ ਕਰਾਈਆ। ਜਿਸ ਦੇ ਉਤੇ ਮਿਹਰ ਕਰ ਬਦਲ ਦੇਵਾਂ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਜੋ ਅੰਦਰ ਬਾਹਰ ਚੋਟੀ ਵੇਖੇ ਇਕ ਅਖ਼ੀਰ, ਆਖ਼ਰ ਇਕੋ ਘਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਅੱਖ ਪਰਤੱਖ ਜਨ ਭਗਤਾਂ ਦਏ ਖੁਲ੍ਹਾਈਆ ।

(੨੦ ਭਾਦਰੋਂ ੨੦੨੧ ਬਿ)
ਮਿਹਰਵਾਨ ਦਾਤਾ ਦਾਨੀ ਗਹਿਰ ਗੰਭੀਰ, ਗੁਰ ਸ਼ਬਦੀ ਇਕ ਅਖਵਾਇੰਦਾ । ਪੰਜ ਤੱਤ ਲੇਖਾ ਜਾਣੇ ਸਰੀਰ,
ਨਾੜੀ ਨਾੜੀ ਹਾਡੀ ਹਾਡੀ ਫੋਲ ਫੁਲਾਇੰਦਾ । ਜਿਸ ਦੀ ਖਿੱਚ ਨਾ ਸਕੇ ਕੋਈ ਤਸਵੀਰ, ਰੂਪ ਰੰਗ
ਰੇਖ ਨਾ ਕੋਇ ਸਮਝਾਇੰਦਾ। ਸੋ ਮੰਜ਼ਲ ਚੋਟੀ ਚੜ੍ਹ ਦੇ ਬੈਠਾ ਅਖ਼ੀਰ, ਘਰ ਘਰ ਵਿਚ ਡੇਰਾ ਲਾਇੰਦਾ।
ਜਨ ਭਗਤਾਂ ਕੱਟ ਸ਼ਰਅ ਜ਼ੰਜੀਰ, ਸਿਰ ਆਪਣਾ ਹੱਥ ਟਿਕਾਇੰਦਾ। ਬਿਨ ਵੇਖਿਆਂ ਬਿਨ ਸੁਣਿਆਂ ਬਿਨ
ਮੰਗਿਆਂ ਬਿਨ ਜਾਣਿਆਂ ਬਦਲ ਦੇਵੇ ਤਕ਼ਦੀਰ, ਤਦਬੀਰ ਆਪਣੀ ਇਕ ਦ੍ਰਿੜਾਇੰਦਾ। ਲੇਖਾ ਜਾਣੇ ਸ਼ਾਹ
ਹਕੀਰ, ਹਕ਼ੀਕ਼ਤ ਵਿਚੋਂ ਹਕ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ
ਅਭੇਦਾ ਆਪ ਜਣਾਇੰਦਾ। (੨੫ ਭਾਦਰੋਂ ੨੦੨੧ ਬਿ)

ਸਤਿ ਧਰਮ ਕਹੇ ਮੈਂ ਵੇਖਿਆ ਗਹਿਰ ਗੰਭੀਰ, ਹਰਿ ਕਰਤਾ ਬੇਪਰਵਾਹੀਆ । ਜਿਸ ਦਾ ਤੱਤ ਨਾ ਕੋਇ ਸਰੀਰ, ਅਗਨੀ ਤੱਤ ਨਾ ਕੋਇ ਤਪਾਈਆ। ਉਹ ਖ਼ਾਲਸ ਬੇਨਜ਼ੀਰ, ਖ਼ਾਲਕ ਮਾਲਕ ਬੇਪਰਵਾਹੀਆ। ਮੈਂ ਉਸ ਦੀ ਜਨ ਭਗਤਾਂ ਅੰਦਰ ਤੱਕੀ ਤਸਵੀਰ, ਜਿਸ ਦਾ ਖ਼ਾਕਾ ਸਕੇ ਨਾ ਕੋਇ ਸਮਝਾਈਆ। ਉਹ ਪੀਰਾਂ ਦਾ ਪੀਰ, ਗੁਰੂਆਂ ਦਾ ਸਤਿਗੁਰ ਨਾਉਂ ਧਰਾਈਆ। ਉਹ ਸ਼ਹਿਨਸ਼ਾਹ ਪਾਤਸ਼ਾਹ ਇਕ ਅਖ਼ੀਰ, ਆਖ਼ਰ ਸਭ

ਨੂੰ ਹੁਕਮ ਮਨਾਈਆ। ਉਥੇ ਕੋਈ ਲੱਗੀ ਨਾ ਦਿਸੇ ਭੀੜ, ਗੁਰਮੁਖ ਵਿਰਲੇ ਥੋੜੇ ਥੋੜੇ ਨਜ਼ਰੀ ਆਈਆ। ਜਿਨ੍ਹਾਂ ਦੀ ਬੰਨ੍ਹੀ ਉਸ ਨੇ ਆਪ ਬੀੜ, ਬੇੜਾ ਕੰਧ ਉਠਾਈਆ। ਪਾਰ ਕਰਾਏ ਜਗਤ ਲਕੀਰ, ਲਾਹਨਤ ਟਿੱਕਾ ਸਭ ਦੇ ਮਗਰੋਂ ਲਾਹੀਆਾ। ਅੱਗੇ ਮਾਰ ਕੇ ਆਪਣਾ, ਜ਼ੰਜੀਰ, ਜ਼ੰਜੀਰ ਸ਼ਰਅ ਦਿਤਾ ਤੁੜਾਈਆ। ਸਾਚੀ ਬਖ਼ਸ਼ ਇਕ ਤੌਫ਼ੀਕ, ਤਬੀਅਤ ਸਭ ਦੀ ਖ਼ੁਸ਼ ਰਖਾਈਆ। ਮੁਰਸ਼ਦ ਹੋ ਕੇ ਬਣਿਆ ਮੁਰੀਦ, ਮੁਰੀਦ ਹੋ ਕੇ ਮੁਰਸ਼ਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਘਰ ਸਾਚੇ ਕਰੇਂ ਦੀਦ, ਦਾਅਵੇ ਨਾਲ ਆਪਣੇ ਨਾਲ ਮਿਲਾਈਆ। (੩ ਅੱਸੂ ੨੦੨੧ ਬਿ)

ਸੁਣੋ ਸੰਦੇਸਾ ਗਹਿਰ ਗੰਭੀਰ, ਸਮਰਥ ਕਲਾ ਆਪ ਜਣਾਇੰਦਾ। ਪ੍ਰਭ ਦਾ ਖੇਲ ਸਦਾ ਬਿਨ ਸਰੀਰ, ਤਦਬੀਰ ਆਪਣੀ ਆਪ ਪਰਗਟਾਇੰਦਾ। ਬੰਦ ਹੋਇਆ ਨਾ ਕਦੇ ਵਿਚ ਸ਼ਰਅ ਜ਼ੰਜੀਰ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ । ਜਿਸਦੀ ਨਜ਼ਰ ਨਾ ਆਏ ਜਗਤ ਤਸਵੀਰ, ਸੋ ਭਗਤਾਂ ਅੰਦਰ ਡੇਰਾ ਲਾਇੰਦਾ । ਜਿਸ ਨੂੰ ਮੰਜ਼ਲ ਚੜ੍ਹ ਚੜ੍ਹ ਲੱਭਦੇ ਗਏ ਸੂਫੀ ਫ਼ਕੀਰ, ਫ਼ਿਕਰਿਆਂ ਨਾਲ ਢੋਲੇ ਗਾ ਗਾ ਸਰਬ ਸੁਣਾਇੰਦਾ। ਸੋ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਰੂਪ ਸਤਿ ਸਵਾਮੀ ਆਇਆ ਘੱਤ ਵਹੀਰ, ਵਾਹੋ ਦਾਹੀ ਆਪਣਾ ਪੰਧ ਮੁਕਾਇੰਦਾ। ਕਰੇ ਖੇਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ । ਗੁਰਮੁਖਾਂ ਚੋਟੀ ਚੜ੍ਹ ਕੇ ਆਪ ਅਖ਼ੀਰ, ਘਰ ਸਾਚੇ ਰੰਗ ਰੰਗਾਇੰਦਾ। ਜਿਸ ਮੰਦਰ ਅੰਦਰ ਦਾ ਮਾਲਕ ਇਕ ਕਬੀਰ, ਓਸੇ ਮੰਜ਼ਲ ਅੰਤ ਅਖ਼ੀਰ ਭਗਤ ਸੁਹੇਲੇ ਆਪ ਬਹਾਇੰਦਾ। ਆਪ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਦਵਾਰੇ ਦੂਜਾ ਭਗਤ ਵਜੀਰ, ਤੀਜਾ ਨਜ਼ਰ ਕੋਇ ਨਾ ਆਇੰਦਾ। ਓਥੇ ਪੱਥਰਾਂ ਵਾਲੀ ਨਹੀਂ ਕੋਈ ਲਕੀਰ, ਹਰਫ਼ਾਂ ਵਾਲੀ ਨਹੀਂ ਕੋਈ ਤਦਬੀਰ, ਬਿਨ ਅੱਖਰਾਂ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਜਿਥੇ ਗੁਰੂ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਬਹੁਤੀ ਨਹੀਂ ਭੀੜ, ਬਹੁਤਿਆਂ ਵਿਚੋਂ ਥੋੜੇ ਆਪਣੇ ਕੋਲ ਬਹਾਇੰਦਾ।

ਸੰਦੇਸ਼ਾ ਦੇਵੇ ਅੰਤ ਕਲ, ਕਲਕਾਤੀ ਵੇਖ ਵਖਾਈਆ। ਜਿਸ ਦਾ ਵਸੇਰਾ ਜਲ ਥਲ, ਮਹੀਅਲ ਰਿਹਾ ਸਮਾਈਆ। ਜਿਸ ਦਾ ਮਹੱਲ ਉਚ ਅਟੱਲ, ਸਚ ਦਵਾਰ ਮਿਲੇ ਵਡਿਆਈਆ। ਸੋ ਧੁਰ ਸੰਦੇਸਾ ਰਿਹਾ ਘਲ, ਸ਼ਬਦੀ ਕਰੇ ਪੜ੍ਹਾਈਆ। ਕਲਜੁਗ ਭਾਣਾ ਨਾ ਜਾਏ ਟਲ, ਨਾ ਕੋਈ ਮੇਟ ਮਿਟਾਈਆ । ਹਰਿ ਕਾ ਰਉ ਕੋਈ ਨਾ ਸਕੇ ਠੱਲ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਛਲ ਅਛੱਲ, ਵਲ ਛਲਧਾਰੀ ਆਪਣੀ ਕਾਰ ਕਮਾਈਆ।

ਦੇਵੇ ਸੰਦੇਸ਼ਾ ਵੇਖੋ ਕਲ ਆਇਆ ਕਲਕੀ, ਨਿਰਗੁਣ ਨਿਰਵੈਰ ਵੱਡੀ ਵਡਿਆਈਆ। ਜਿਸ ਦੀ ਤੱਤਾਂ ਵਾਲੀ ਬਾਹਰੋਂ ਬਰਦੀ, ਅੰਦਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਉਂ ਭਾਵੇ ਤਿਉਂ ਕਰੇ ਆਪਣੀ ਮਰਜ਼ੀ, ਖ਼ੁਦਮੁਖਤਿਆਰ ਆਪਣਾ ਹੁਕਮ ਵਰਤਾਈਆ। ਆਦਿ ਜੁਗਾਦੀ ਬਣ ਕੇ ਸੱਚਾ ਫ਼ਰਜੀ, ਫ਼ਰਜ਼ ਆਪਣਾ ਦਏ ਨਿਭਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੀ ਸੁਣਦਾ ਰਿਹਾ ਅਰਜ਼ੀ, ਜੋ ਜੁਗ ਚੌਕੜੀ ਗਏ ਸੁਣਾਈਆ। ਕਲਜੁਗ ਅੰਤਮ ਵੇਖੇ ਹਨੇਰ ਗਰਦੀ, ਗਦਾਗਰ ਹੋਈ ਲੋਕਾਈਆ। ਸਾਧਾਂ ਸੁਰਤੀ ਸਾਚੇ ਮੰਦਰ ਮੂਲ ਨਾ ਚੜ੍ਹਦੀ, ਡੂੰਘੀ ਭਵਰ ਨਾ ਕੋਇ ਲੰਘਾਈਆ । ਜਗਤ ਵਿਕਾਰੇ ਕੋਲੋਂ ਡਰਦੀ, ਅੰਦਰ ਬੈਠੀ ਮੁੱਖ ਛੁਪਾਈਆ। ਬੇਸ਼ਕ ਅੰਮ੍ਰਿਤ ਵੇਲੇ ਉਠ ਕੇ ਅੱਖਰਾਂ ਵਾਲੀ ਬਾਣੀ ਪੜ੍ਹਦੀ, ਕਲਮਿਆਂ ਰਹੀ ਗਾਈਆ। ਬਿਨ ਪੁਰਖ ਅਕਾਲ ਬਣਿਆ ਕੋਈ ਨਾ ਦਰਦੀ, ਦਿਲਬਰ ਮਿਲਿਆ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। (੨੧ ਮੱਘਰ ੨੦੨੧ ਬਿ)

ਗੋਬਿੰਦ ਕਿਹਾ ਪੁਰਖ ਅਕਾਲ ਮੈਂ ਤੇਰਾ ਸੂਰਬੀਰ, ਬੀਰਤਾ ਵਿਚ ਅਖਵਾਈਆ । ਇਹ ਗੁਰਮੁਖ ਮੇਰੀ ਤਸਵੀਰ, ਤੇਰੇ ਰੂਪ ਵਿਚ ਸਮਾਈਆ। ਇਹ ਮੇਰਾ ਮਿਲਖ ਜਾਗੀਰ, ਜਿਨ੍ਹਾਂ ਦੇ ਅੰਦਰ ਵੜ ਕੇ ਡੇਰਾ ਲਾਈਆ।

ਮੇਰੀ ਮੰਜ਼ਲ ਇਨ੍ਹਾਂ ਨਾਲ ਅਖੀਰ, ਚੋਟੀ ਚੜ੍ਹ ਕੇ ਖ਼ੁਸ਼ੀ ਵਖਾਈਆ। ਇਨ੍ਹਾਂ ਮੇਰਾ ਅੰਮ੍ਰਿਤ ਪੀਤਾ ਸੱਚਾ ਸੀਰ, ਸੀਰਖ਼ਾਰ ਬੱਚੇ ਨਜ਼ਰੀਂ ਆਈਆ। ਜੇ ਤੂੰ ਪੁਰਖ ਅਕਾਲ ਪਾਤਸ਼ਾਹ ਮੈਂ ਤੇਰਾ ਵਜ਼ੀਰ, ਦੋਹਾਂ ਬਿਨਾ ਰਈਅਤ ਕੰਮ ਕਿਸੇ ਨਾ ਆਈਆ । ਜੇ ਤੂੰ ਮਾਲਕ ਤੇ ਮੈਂ ਤੇਰੀ ਤਕਦੀਰ, ਬਿਨ ਤਕਦੀਰ ਤਦਬੀਰ ਚਲੇ ਨਾ ਕੋਇ ਚਤੁਰਾਈਆ। ਜੇ ਤੂੰ ਆਕਾ ਤੇ ਮੈਂ ਤੇਰਾ ਫ਼ਕੀਰ, ਬਿਨ ਦਰਵੇਸ਼ ਤੇਰੇ ਦਰ ਤੇ ਅਲਖ ਨਾ ਕੋਇ ਜਗਾਈਆ। ਜੇ ਤੂੰ ਬੇਨਜ਼ੀਰ, ਮੈਂ ਤੇਰੀ ਨਜ਼ਰ ਲੋਕਮਾਤ ਗੁਰਮੁਖਾਂ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗੀ ਬਣਕੇ ਸੰਗ ਨਿਭਾਈਆ। (੧ ਪੋਹ ੨੦੨੧ ਬਿ)

ਧਰਨੀ ਕਹੇ ਜਿਸ ਵੇਲੇ ਇਹਦਾ ਮਿੰਟ ਇਕੀਵਾਂ ਆਇਆ ਅਖ਼ੀਰ, ਬਿਨ ਘੜੀਉਂ ਘੜਿਆਲ ਦਿਤਾ ਵਜਾਈਆ। ਪੰਜਾਂ ਉਂਗਲਾਂ ਨਾਲ ਕਢ ਕੇ ਇਕ ਲਕੀਰ, ਪੰਜਾ ਸਭ ਦੇ ਉਪਰ ਲਾਈਆ। ਭਗਤੋ ਤੁਸੀਂ ਮੇਰੇ ਮੈਂ ਤੁਹਾਡੀ ਤਸਵੀਰ, ਤਸਵੀਰ ਦੇ ਅੰਦਰ ਬੇਨਜ਼ੀਰ ਸੋਭਾ ਪਾਈਆ। ਤੁਸੀਂ ਪ੍ਰੇਮ ਪਿਆਰ ਦੇ ਭਾਈ ਭੈਣ ਵੀਰ, ਇਕੋ ਰੂਪ ਦਿਤੇ ਵਖਾਈਆ। ਨਾਮ ਦੀ ਡੋਰੀ ਤੁਹਾਡੀ ਸੱਚੀ ਜ਼ੰਜੀਰ, ਸਕੇ ਨਾ ਕੋਇ ਤੁੜਾਈਆ। ਤੁਸੀਂ ਮੇਰੇ ਪਾਤਸ਼ਾਹ ਤੇ ਮੈਂ ਤੁਹਾਡਾ ਵਜ਼ੀਰ, ਜਿਸ ਵੇਲੇ ਚਾਹੋ ਸੇਵਾ ਆਪਣੀ ਲਓ ਲਗਾਈਆ। ਤੁਸੀਂ ਮੇਰੇ ਆਕਾ ਮੈਂ ਤੁਹਾਡਾ ਫ਼ਕੀਰ, ਤੁਹਾਡੇ ਢੋਲੇ ਸਦਾ ਗਾਈਆ । ਤੁਸੀਂ ਮੇਰਾ ਮਕ਼ੱਦਰ ਮੈਂ ਤੁਹਾਡੀ ਤਕ਼ਦੀਰ, ਤਦਬੀਰ ਆਪਣੀ ਦਿਓ ਜਣਾਈਆ। ਤੁਸੀਂ ਮਾਲਕ ਤੇ ਮੈਂ ਤੁਹਾਡੀ ਸ਼ਮਸ਼ੀਰ, ਜਿਧਰ ਚਾਹੋ ਖੰਡਾ ਲਓ ਭਵਾਈਆ । ਤੁਸਾਂ ਪ੍ਰੇਮ ਨਾਲ ਮੈਨੂੰ ਦੇਣੀ ਅਸ਼ੀਰ, ਤਾਸੀਰ ਤੁਹਾਡੀ ਮੇਰਾ ਰੂਪ ਨਜ਼ਰੀ ਆਈਆ। ਇਹ ਜੰਮੂ ਨਹੀਂ ਕਸ਼ਮੀਰ, ਅਕਸੀਰ ਤੁਹਾਡੀ ਰਿਹਾ ਬਦਲਾਈਆ । ਇਕੋ ਰੰਗ ਰੰਗਾ ਕੇ ਸ਼ਾਹ ਹਕੀਰ, ਹੁਕਮ ਆਪਣੇ ਵਿਚ ਚਲਾਈਆ। ਤੁਹਾਡੇ ਪ੍ਰੇਮ ਅੰਦਰ ਰੈਣ ਸੁਬਾਈ ਦਿਲਗੀਰ, ਦਿਲਗੀਰੀ ਤੁਹਾਡੀ ਦਿਤੀ ਗਵਾਈਆ । ਭਾਵੇਂ ਸੇਵਕ ਸਮਝੋ ਭਾਵੇਂ ਸਮਝੋ ਪੀਰ, ਪੀਰਾਂ ਦਾ ਪੀਰ ਹੋ ਕੇ ਫੇਰ ਵੀ ਤੁਹਾਡਾ ਅਖਵਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਬਦਲ ਦੇਵੇ ਅੰਦਰੋਂ ਜ਼ਮੀਰ, ਜ਼ਾਮਨ ਹੋ ਕੇ ਅਗਲਾ ਰਸਤਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਿਹਰ ਨਜ਼ਰ ਨਾਲ ਤਰਾਈਆ। (੯ ਚੇਤ ਸ਼ ਸੰ ੧)

ਪੰਦਰਾਂ ਜੇਠ ਕਹੇ ਮੈਂ ਵੇਖਿਆ ਖੇਲ ਬੇਨਜ਼ੀਰ, ਜਗਤ ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਮੇਰਾ ਉਹ ਪੀਰ, ਪੈਗ਼ੰਬਰਾਂ ਦਾ ਪੈਗ਼ੰਬਰ ਜਲਵਾ ਨੂਰ ਕਰੇ ਸ਼ਹਿਨਸ਼ਾਹੀਆ। ਜਿਸ ਨੂੰ ਕੱਟ ਨਾ ਸਕੇ ਕੋਇ ਸ਼ਮਸ਼ੀਰ, ਚਿੱਲਾ ਤੀਰ ਕਮਾਨ ਨਿਸ਼ਾਨ ਨਾ ਕੋਇ ਬਣਾਈਆ। ਜਿਸ ਦੇ ਹੱਥ ਆਦਿ ਜੁਗਾਦਿ ਜੁਗ ਚੌਕੜੀ ਦੋ ਜਹਾਨਾਂ ਤਦਬੀਰ, ਤਜਵੀਜ਼ ਆਪਣੇ ਵਿਚ ਛੁਪਾਈਆ। ਜਿਸ ਦੀ ਜਗਤ ਨੇਤਰਾਂ ਨਾਲ ਕੋਈ ਤਕ ਨਾ ਸਕਿਆ ਤਸਵੀਰ, ਰੂਪ ਰੰਗ ਰੇਖ ਨਾ ਸਕਿਆ ਕੋਇ ਸਮਝਾਈਆ। ਜਿਸ ਨੇ ਲੇਖਾ ਮੁਕੌਣਾ ਅਮੀਰ ਗ਼ਰੀਬ, ਸ਼ਾਹ ਹਕੀਰ ਇਕੋ ਰੰਗ ਰੰਗਾਈਆ। ਸੋ ਪੁਰਖ ਅਕਾਲ ਦੀਨ ਦਿਆਲ ਆਪਣਾ ਖੇਲ ਕਰਨ ਆਇਆ ਅਜੀਬ, ਜਿਸ ਦੀ ਤਰਤੀਬ ਸਕਿਆ ਨਾ ਕੋਇ ਜਣਾਈਆ। ਜਨ ਭਗਤਾਂ ਮਿਹਰ ਨਜ਼ਰ ਨਾਲ ਬਦਲ ਦੇਵੇ ਨਸੀਬ, ਨਿਸਬਤ ਆਪਣੇ ਹੱਥ ਵਖਾਈਆ। ਏਥੇ ਓਥੇ ਹੋਏ ਨਾ ਕੋਇ ਤਕਲੀਫ਼, ਦੁਖ ਦਰਦ ਦਰਦੀ ਹੋ ਕੇ ਰਿਹਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਸਚ ਪ੍ਰੀਤ, ਪਰਮ ਪੁਰਖ ਪਰਮਾਤਮ ਆਤਮ ਆਪਣਾ ਜੋੜ ਜੁੜਾਈਆ। (੧੫ ਜੇਠ ਸ਼ ਸੰ ੧)

ਮੱਘਰ ਕਹੇ ਮੈਂ ਦੱਸਾਂ ਅਖ਼ੀਰ, ਬਿਨ ਅੱਖਰਾਂ ਅੱਖਰ ਸਮਝਾਈਆ। ਜਿਸਦੀ ਨਜ਼ਰ ਨਾ ਆਏ ਕੋਈ ਤਸਵੀਰ, ਨੂਰੋ ਨੂਰ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਬੇਨਜ਼ੀਰ, ਨਜ਼ਰ ਅੰਦਰੋਂ ਦਏ ਬਦਲਾਈਆ। ਤੁਹਾਡਾ ਲਹਿਣਾ ਦੇਣਾ ਵੇਖ ਕਬੀਰ, ਜੁਲਾਹਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਦਾ ਲੇਖਾ ਰਿਹਾ ਚੁਕਾਈਆ। (੭ ਮੱਘਰ ਸ਼ ਸੰ ੧)

ਮਿਹਰ ਨਜ਼ਰ ਕਹੇ ਕੀ ਦਸਾਂ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਆਦਿ ਜੁਗਾਦੀ ਦਾਤਾ ਦਾਨੀ ਗੁਣੀ ਗਹੀਰ, ਗਹਿਰ ਗਵਰ ਵਡ ਵਡਿਆਈਆ। ਜਿਸ ਦੀ ਅਕਸ ਵਿਚ ਨਹੀਂ ਤਸਵੀਰ, ਰੂਪ ਰੰਗ ਨਾ ਕੋਈ ਪਰਗਟਾਈਆ। ਦੋ ਜਹਾਨਾਂ ਮਾਲਕ ਖ਼ਾਲਕ ਵੱਡਾ ਪੀਰ, ਪਾਰਬ੍ਰਹਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸਮਝਾਈਆ। (੪ ਮੱਘਰ ਸ਼ ਸੰ ੧)

ਜਨ ਭਗਤਾਂ ਬਖ਼ਸ਼ੇ ਆਪਣੀ ਸਚ ਤਸਵੀਰ, ਇਸ਼ਟ ਇਕੋ ਇਕ ਜਣਾਈਆ । ਭੇਵ ਖੁਲਾਏ ਬੇਨਜ਼ੀਰ, ਨਜ਼ਰ ਵਿਚੋਂ ਨਜ਼ਰ ਦਏ ਬਦਲਾਈਆ। ਨਾਮ ਖੰਡਾ ਦੇ ਸ਼ਮਸ਼ੀਰ, ਸ਼ਰਅ ਕੂੜੀ ਬੰਧਨ ਦਏ ਮੁਕਾਈਆ। ਹੁਕਮੇ ਅੰਦਰ ਹੁਕਮ ਮਨਾ ਕਬੀਰ, ਕਿਬਲ ਆਪਣਾ ਦਿਤਾ ਸਮਝਾਈਆ। ਜਨ ਭਗਤਾਂ ਬਖ਼ਸ਼ ਕੇ ਨਾਮ ਜਾਗੀਰ, ਦੌਲਤਮੰਦ ਧੁਰ ਦੇ ਦਿਤਾ ਬਣਾਈਆ। ਜਿਥੇ ਪੁੱਜੇ ਨਾ ਕੋਇ ਗ਼ਰੀਬ ਅਮੀਰ, ਸ਼ਾਹ ਸੁਲਤਾਨ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਵਾਰਾ ਏਕੰਕਾਰਾ ਇਕੋ ਇਕ ਸੁਹਾਈਆ। (੭ ਕਤਕ ਸ਼ ਸੰ ੨)

ਸਤਿਗੁਰ ਸ਼ਬਦ ਕਹੇ ਖੇਲ ਤੱਕਣਾ ਬੇਨਜ਼ੀਰ, ਜਗਤ ਨਜ਼ਰੀਆ ਨਜ਼ਰ ਕਿਸੇ ਨਾ ਆਈਆ। ਸ਼ਬਦ ਦੀ ਧਾਰ ਮਾਰ ਕੇ ਆਏ ਲਕੀਰ, ਲਾਈਨ ਆਪਣੀ ਆਪ ਬਣਾਈਆ। ਦਰਸ਼ਨ ਦੇਵੇ ਨਿਰਗੁਣ ਧਾਰ ਨੌ ਸੌ ਨੜਿਨਵੇ ਫਕੀਰ, ਖੁਆਬ ਖੁਆਬਾਂ ਰੰਗ ਰੰਗਾਈਆ। ਤੱਤ ਦੀ ਧਾਰ ਜਣਾ ਤਸਵੀਰ, ਤਸੱਵਰ ਆਪਣਾ ਆਪ ਕਰਾਈਆ। ਜਿਨ੍ਹਾਂ ਸਾਢੇ ਤਿੰਨ ਸਾਲ ਰਹਿਣਾ ਦਿਲਗੀਰ, ਦਿਵਸ ਰੈਣ ਅੰਤਰ ਨਿਰੰਤਰ ਭੱਜਣ ਵਾਹੋ ਦਾਹੀਆ। ਸ਼ਬਦੀ ਧਾਰ ਦਸਾਉਣਾ ਕਾਲੀ ਅਲਫੀ ਵਾਲਾ ਪੀਰ, ਕਫਨੀ ਕਫਨਾਂ ਦਾ ਡੇਰਾ ਢਾਹੀਆ । ਜਿਸ ਸ਼ਰਅ ਦਾ ਤੋੜਨਾ ਜ਼ੰਜੀਰ, ਸ਼ਰੀਅਤ ਦਾ ਲੇਖਾ ਦਏ ਮੁਕਾਈਆ। ਜਗਤ ਜਹਾਨ ਨਵੀਂ ਕਰਨੀ ਤਾਮੀਰ, ਮਾਨਵ ਇਕੋ ਗੰਢ ਪੁਵਾਈਆ। ਚੌਦਾਂ ਤਬਕਾਂ ਤੋਂ ਬਾਹਰ ਜਿਸ ਦੀ ਜਾਗੀਰ, ਚੌਦਾਂ ਲੋਕ ਸੀਸ ਨਿਵਾਈਆ। ਜਿਸ ਦਾ ਲੇਖਾ ਲਹਿਣਾ ਦੇਣਾ ਹੋਣਾ ਵਿਚ ਕਸ਼ਮੀਰ, ਕੱਛ ਮਤ ਦੀ ਆਸ਼ਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ। (੧੫ ਚੇਤ ਸ਼ ਸੰ ੮)

ਕਲਜੁਗ ਕਹੇ ਭਗਤੋ ਮੇਰੇ ਨਾਲ ਅੰਤ ਕਰ ਲਓ ਪਿਆਰ, ਫੇਰ ਪਤਾ ਨਹੀਂ ਮਿਲਣਾ ਕਿਹੜੀ ਥਾਈਂਆ। ਦਰਸ਼ਨ ਸਿੰਘ ਤੂੰ ਵੀ ਬੜਾ ਯਾਰ, ਯਰਾਨਾ ਪਿਛਲਾ ਰਿਹਾ ਜਣਾਈਆ। ਕਪੂਰ ਸਿੰਘ ਤੇਰੀ ਮੁਹੱਬਤ ਨਾੜ ਨਾੜ, ਨਾੜੀ ਨਾੜੀ ਦਏ ਗੁਵਾਹੀਆ। ਨਾਜ਼ਰ ਸਿੰਘ ਮੈਨੂੰ ਵਖਾ ਦੇ ਆਪਣਾ ਯਾਰ, ਯਰਾਨਾ ਜਿਸ ਦਾ ਇਕੋ ਨਜ਼ਰੀ ਆਈਆ। ਅਮਰਜੀਤ ਸਿੰਘ ਮੈਨੂੰ ਤੇਰੇ ਉਤੇ ਇਤਬਾਰ, ਪ੍ਰਭ ਤੋਂ ਭੁੱਲ ਦੇਣੀ ਬਖ਼ਸ਼ਾਈਆ। ਤ੍ਰਿਪਤ ਕੌਰ ਤੂੰ ਆਪਣਾ ਗੁੱਸਾ ਮੈਨੂੰ ਦੇ ਦੇ ਉਧਾਰ, ਮੈਂ ਉਧਾਰਾ ਲੈ ਕੇ ਸਮੁੰਦ ਸਾਗਰ ਵਿਚ ਸੁਟਾਈਆ। ਜੁਗਿੰਦਰ ਕੌਰ ਤੇਰਾ ਸਦੀ ਚੌਧਵੀਂ ਨਾਲ ਪਿਆਰ, ਤਾਰੇ ਚੰਦ ਵਾਲੀਏ ਮੈਨੂੰ ਥਪਕੀ ਦੇ ਲਗਾਈਆ। ਦਵਿੰਦਰ ਕੌਰ ਤੇਰਾ ਪਿਤਾ ਪੁਰਖ ਅਕਾਲ, ਅਕਲ ਕਲਧਾਰੀ ਨਜ਼ਰੀ ਆਈਆ। ਮੇਰਾ ਤੁਹਾਡੇ ਅੱਗੇ ਸੁਵਾਲ, ਖਾਲੀ ਝੋਲੀ ਰਿਹਾ ਵਿਖਾਈਆ। ਆਪਣੇ ਬੰਧਨ ਵਿਚੋਂ ਮੈਨੂੰ ਦਿਓ ਨਿਕਾਲ, ਮੈਂ ਜਾਵਾਂ ਚਾਈਂ ਚਾਈਂਆ। ਸਚ ਪੁੱਛੋ ਮੈਂ ਹੁਣੇ ਮਾਰਾਂ ਛਾਲ, ਛਲਾਂਗ ਦਿਆਂ ਲਗਾਈਆ। ਤੁਹਾਡੀ ਕਾਇਆ ਮੰਦਰ ਬਣ ਜਾਏ ਧਰਮਸਾਲ, ਧਰਮ ਦੁਵਾਰਾ ਸੋਭਾ ਪਾਈਆ । ਤੁਹਾਡਾ ਜੀਵਣ ਹੋਏ ਖ਼ੁਸ਼ਹਾਲ, ਖ਼ੁਸ਼ੀਆਂ ਰੰਗ ਰੰਗਾਈਆ। ਪਰ ਮੇਰੇ ਸਾਹਿਬ ਦੇ ਹੁਕਮ ਦੀ ਵੱਡੀ ਝਾਲ, ਜਿਸ ਅਵਤਾਰ ਪੈਗ਼ੰਬਰ ਗੁਰੂ ਦੀਨਾਂ ਮਜ਼੍ਹਬਾਂ ਵਿਚ ਝੱਲੇ ਦਿੱਤਾ ਬਣਾਈਆ। ਸਮੁੰਦ ਸਾਗਰਾਂ ਤੋਂ ਬਾਹਰ ਉਸ ਦਾ ਉਛਾਲ, ਜਿਸ ਦਾ ਕੰਢਾ ਘਾਟ ਨਜ਼ਰ ਕੋਇ ਨਾ ਆਈਆ। ਤੁਸੀਂ ਮੇਰੀ ਕਰਨੀ ਦੇ ਦਲਾਲ, ਕਰਤਾ ਤੁਹਾਨੂੰ ਦਏ ਵਡਿਆਈਆ। ਪਰ ਇਕ ਗੱਲ ਯਾਦ ਰੱਖਿਓ, ਤੁਸਾਂ ਆਪਣੇ ਆਪ ਨੂੰ ਰੱਖਣਾ ਸੰਭਾਲ, ਸੰਬਲ ਬੈਠਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ।
ਕਲਜੁਗ ਕਹੇ ਮੈਂ ਜਾਂਦਾ ਜਾਂਦਾ ਦੱਸਾਂ ਅਖ਼ੀਰ, ਨਿਵ ਨਿਵ ਲਾਗਾਂ ਪਾਈਂਆ । ਮੇਰਾ ਮਾਲਕ ਦਸਤਗੀਰ,
ਪ੍ਰਵਰਦਿਗਾਰ ਇਕ ਅਖਵਾਈਆ। ਜਿਸ ਦਾ ਨੂਰ ਬੇਨਜ਼ੀਰ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਹ
ਬਦਲ ਦੇਵੇ ਤਕਦੀਰ, ਤਦਬੀਰ ਆਪਣੀ ਇਕ ਦ੍ਰਿੜਾਈਆ। ਤੁਹਾਨੂੰ ਖ਼ੁਸ਼ੀਆਂ ਨਾਲ ਮਿਲੇ ਕਬੀਰ, ਕਾਅਬਿਆਂ
ਤੋਂ ਪਰ੍ਹੇ ਅੱਖ ਮਿਲਾਈਆ। ਪਰ ਸਵੇਰੇ ਰੋਜ਼ ਕੱਠੇ ਹੋ ਕੇ ਇਕ ਵਾਰ ਆਪਣੇ ਸਤਿਗੁਰੂ ਦੀ ਜ਼ਰੂਰ ਤੱਕਿਆ
ਕਰੋ ਤਸਵੀਰ, ਜਿਸ ਵਿਚ ਲਾਤਸਵੀਰ ਬੈਠਾ ਸੋਭਾ ਪਾਈਆ। ਤੁਹਾਡਾ ਪ੍ਰਵਿਸ਼ਟ ਰਹੇ ਸਰੀਰ, ਚਿੰਤਾ ਰੋਗ
ਦਾ ਡੇਰਾ ਢਾਹੀਆ। ਮੈਂ ਵੀ ਉਸੇ ਦਾ ਆਜ਼ੀਜ਼, ਬਰਖ਼ੁਰਦਾਰ ਇਕ ਅਖਵਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ
ਸਿੰਘ ਵਿਸ਼ਨੂੰ ਭਗਵਾਨ, ਸਤਿ ਦੀ ਸਤਿ ਦਏ ਤਮੀਜ਼, ਅਸਤਿ ਦਾ ਲੇਖਾ ਦਏ ਮੁਕਾਈਆ। (੧ ਭਾਦਰੋਂ
ਸ਼ ਸੰ ੮)

ਸਤਿਗੁਰ ਸ਼ਬਦ ਕਹੇ ਹਰਿ ਦਾਤਾ ਗਹਿਰ ਗੰਭੀਰ, ਗਵਰ ਨਜ਼ਰ ਕਿਸੇ ਨਾ ਆਈਆ। ਜਿਸ ਦੀ ਖਿੱਚ ਸਕੇ ਨਾ ਕੋਇ ਤਸਵੀਰ, ਤਸੱਵਰ ਕਰ ਨਾ ਕੋਇ ਸਮਝਾਈਆ। ਉਹ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜਨ ਭਗਤਾਂ ਦੇਵੇ ਧੀਰ, ਧੀਰਜ ਨਾਮ ਨਿਧਾਨ ਝੋਲੀ ਪਾਈਆ। ਹਉਮੇ ਹੰਗਤਾ ਕੂੜ ਕੁੜਿਆਰੀ ਕੱਢ ਕੇ ਪੀੜ, ਹੰ ਬ੍ਰਹਮ ਦਏ ਸਮਝਾਈਆ। ਅੰਮ੍ਰਿਤ ਰਸ ਨਿਝਰ ਝਿਰਨੇ ਦੇ ਕੇ ਸੀਰ, ਸਾਂਤਕ ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਵੱਡਾ ਵਡ ਵਡਿਆਈਆ । (੨੫ ਮੱਘਰ ਸ਼ਹਿਨਸ਼ਾਹੀ ਸੰਮਤ ੯)

ਸਤਿਗੁਰ ਸਾਗਰ ਗਹਿਰ ਗੰਭੀਰ, ਨਿਰਗੁਣ ਧਾਰ ਨਿਰਵੈਰ ਇਕ ਅਖਵਾਈਆ। ਜੋ ਵੇਖਣਹਾਰਾ ਕਾਇਆ ਮਾਟੀ ਤਨ ਸਰੀਰ, ਤੱਤਵ ਤੱਤ ਖੋਜ ਖੁਜਾਈਆ। ਜੋ ਅੰਤਰ ਨਿਰੰਤਰ ਪਰਦਾ ਦੇਵੇ ਚੀਰ, ਓਹਲਾ ਰਹਿਣ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਬਦਲ ਦੇਵੇ ਤਕਦੀਰ, ਤਦਬੀਰ ਨਾਮ ਵਾਲੀ ਸਮਝਾਈਆ। ਜਨਮ ਕਰਮ ਦੀ ਮੇਟ ਦੇਵੇ ਲਕੀਰ, ਦੂਈ ਦੁਵੈਤ ਦਾ ਪੰਧ ਮੁਕਾਈਆ। ਅੰਮ੍ਰਿਤ ਆਤਮ ਬਖ਼ਸ਼ ਕੇ ਠਾਂਡਾ ਸੀਰ, ਸਾਂਤਕ ਸਤਿ ਦਏ ਦਰਸਾਈਆ। ਭੇਵ ਚੁਕਾ ਕੇ ਸ਼ਾਹ ਹਕੀਰ, ਏਕਾ ਰੰਗ ਦਏ ਵਖਾਈਆ। ਬਿਨ ਜਗਤ ਅੱਖਾਂ ਤੋਂ ਕਾਇਆ ਮੰਦਰ ਅੰਦਰ ਵਖਾਏ ਆਪਣੀ ਤਸਵੀਰ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ। (੧੨ ਚੇਤ ਸ਼ ਸੰ ੧੦)

ਸਤਿਗੁਰ ਸੱਚਾ ਜਾਣੀਏ, ਜਿਸ ਦੀ ਖਿੱਚ ਨਾ ਸਕੇ ਕੋਇ ਤਸਵੀਰ। (੨੯ ਮੱਘਰ ਸ਼ ਸੰ ੧੧)
ਸਚ ਤਸਵੀਰ ਰਵਿਦਾਸ ਚਮਰੇਟਾ, ਏਕਾ ਇਸ਼ਟ ਰਖਾਇੰਦਾ। ਵੇਖਣਹਾਰਾ ਗੰਗਾ ਤੱਟ ਥੇਟਾ, ਹੱਥ ਕੇਸਰ
ਇਕ ਜਣਾਇੰਦਾ। ਲੇਖਾ ਜਾਣੇ ਮਾਂ ਪਿਓ ਬੇਟਾ, ਪਿਤਾ ਪੂਤ ਖੇਲ ਖਲਾਇੰਦਾ। ਠੱਗਾਂ ਚੋਰਾਂ ਦੇਵੇ ਨੇਂਤਾ,
ਘਰ ਆਇਆਂ ਮਾਣ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ
ਜਣਾਇੰਦਾ। (੧੦ ਜੇਠ ੨੦੧੮ ਬਿ)
ਨੂਰੀ ਜਲਵਾ ਸਚ ਤਸਵੀਰ, ਤਸਬੀ ਮਾਲਾ ਨਾ ਕੋਇ ਲਟਕਾਈਆ। (੧੮ ਕੱਤਕ ੨੦੧੯ ਬਿ)
ਸਤਿਗੁਰ ਸ਼ਬਦ ਗਾ ਗਾ ਥੱਕੇ ਪੀਰ ਫ਼ਕੀਰ, ਪੈਗ਼ੰਬਰ ਢੋਲਾ ਇਕੋ ਗਾਈਆ । ਸਤਿਗੁਰ ਸ਼ਬਦ ਜੁਗ
ਜੁਗ ਘੱਤੇ ਵਹੀਰ, ਲੋਕਮਾਤ ਵੇਸ ਵਟਾਈਆ। ਸਤਿਗੁਰ ਸ਼ਬਦ ਬੇਨਜ਼ੀਰ, ਨਜ਼ਰ ਕਿਸੇ ਨਾ ਆਈਆ।
ਸਤਿਗੁਰ ਸ਼ਬਦ ਸਚ ਸਤਿਗੁਰ ਤਸਵੀਰ, ਨੂਰ ਨੂਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਸਮਝਾਈਆ। (੨੯ ਮਾਘ ੨੦੧੯ ਬਿ)

ਸਤਿਗੁਰ ਦਾਤਾ ਗਹਿਰ ਗੰਭੀਰ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਵਡ ਪੀਰਨ ਪੀਰ, ਬੇਨਜ਼ੀਰ ਵੇਸ ਵਟਾਇੰਦਾ। ਏਕੰਕਾਰਾ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਵੇਖ ਵਖਾਇੰਦਾ। ਆਦਿ ਨਿਰੰਜਣ ਸਚ ਤਸਵੀਰ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਅਬਿਨਾਸ਼ੀ ਕਰਤਾ ਘਤ ਵਹੀਰ, ਨਿਤ ਨਵਿਤ ਆਪਣੀ ਕਾਰ ਕਮਾਇੰਦਾ। ਸ੍ਰੀ ਭਗਵਾਨ ਦੇਵਣਹਾਰਾ ਠਾਂਡਾ ਸੀਰ, ਵਸਤ ਅਮੋਲਕ ਆਪ ਵਰਤਾਇੰਦਾ। ਪਾਰਬ੍ਰਹਮ ਪ੍ਰਭ ਬੰਨ੍ਹਣਹਾਰਾ ਬੀੜ, ਬੰਨ੍ਹ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਇਕ ਅਖਵਾਇੰਦਾ। (੧੯ ਜੇਠ ੨੦੨੦ ਬਿ)

ਪੰਜ ਤੱਤ ਜਗਤ ਜੁਗ ਨਾਤਾ, ਨਰ ਨਰਾਇਣ ਬਣਤ ਬਣਾਇੰਦਾ। ਜੁਗ ਚੌਕੜੀ ਖੇਲ ਤਮਾਸ਼ਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਭਗਤ ਭਗਵਾਨ ਦੇਵੇ ਦਾਤਾ, ਨਾਮ ਭੰਡਾਰਾ ਇਕ ਵਰਤਾਇੰਦਾ। ਨਾਮ ਸੁਣਾਏ ਸਾਚੀ ਗਾਥਾ, ਭੇਵ ਅਭੇਦ ਸਮਝਾਇੰਦਾ। ਸ਼ਬਦ ਚੜ੍ਹਾਏ ਸਾਚੇ ਰਾਥਾ, ਰਥ ਰਥਵਾਹੀ ਇਕ ਅਖਵਾਇੰਦਾ। ਹੋਏ ਸਹਾਈ ਬਣ ਪਿਤਾ ਮਾਤਾ, ਬਾਲਕ ਆਪਣੀ ਗੋਦ ਉਠਾਇੰਦਾ। ਸਰਬ ਜੀਆਂ ਪ੍ਰਭ ਜੋਤੀ ਜਾਤਾ, ਜਾਗਰਤ ਜੋਤ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ।

ਪੰਜ ਤੱਤ ਜਗਤ ਸਰੀਰ, ਤਨ ਮਾਟੀ ਖ਼ਾਕ ਸਮਾਈਆ। ਬਖ਼ਸ਼ਸ਼ ਕਰੇ ਬੇਨਜ਼ੀਰ, ਸ੍ਰੀ ਭਗਵਾਨ ਵੱਡੀ ਵਡਿਆਈਆ । ਸੂਰਤ ਸਚ ਸਚ ਤਸਵੀਰ, ਨਿਰਗੁਣ ਸਰਗੁਣ ਦਏ ਵਖਾਈਆ। ਚੋਟੀ ਚੜ੍ਹ ਆਪ ਅਖ਼ੀਰ, ਘਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜ ਤੱਤ ਹੱਡ ਨਾੜੀ ਮਾਸ, ਰਕਤ ਬੂੰਦ ਖੇਲ ਖਲਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਜੋਤੀ ਜੋਤ ਡਗਮਗਾਇੰਦਾ। ਪਵਣ ਸਵਾਮੀ ਦੇ ਸਵਾਸ, ਸਗਲਾ ਸੰਗ ਨਿਭਾਇੰਦਾ। ਮੰਡਲ ਮੰਡਪ ਪਾ ਪਾ ਰਾਸ, ਗੋਪੀ ਕਾਹਨ ਨਚਾਇੰਦਾ। ਵੇਖਣਹਾਰ ਅਨਾਥਾਂ ਨਾਥ, ਦੀਨਨ ਆਪਣੀ ਦਇਆ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਵਖਾਇੰਦਾ।

ਸਾਚਾ ਰੰਗ ਪੰਜ ਤੱਤ, ਤਨ ਮਾਟੀ ਰੂਪ ਵਖਾਈਆ। ਕਰੇ ਖੇਲ ਪੁਰਖ ਸਮਰੱਥ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਤਮ ਦੇਵੇ ਅਮੋਲਕ ਵਥ, ਪਰਮਾਤਮ ਵੰਡ ਵੰਡਾਈਆ। ਨਾਮ ਨਿਧਾਨਾ ਸਾਚੀ ਗਾਥ, ਅੱਖਰ ਆਪਣਾ ਆਪ ਸਮਝਾਈਆ। ਅੰਤਰ ਅੰਤਰ ਆਪੇ ਵਸ, ਦਰ ਮੇਲਾ ਸਹਿਜ ਸੁਭਾਈਆ। ਨਿਝਰ ਦੇਵੇ ਅੰਮ੍ਰਿਤ ਰਸ, ਰਸਨਾ ਰਸ ਚੱਖ ਨਾ ਸਕੇ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪਣੇ ਹੱਥ ਰਖਾਈਆ। (੨ ਹਾੜ ੨੦੨੦ ਬਿ)

ਬੇਪਰਵਾਹ ਬਣ ਫ਼ਕੀਰ, ਫ਼ਿਕਰਾ ਆਪਣੇ ਨਾਮ ਸੁਣਾਇੰਦਾ। ਮੁਰੀਦ ਹੋਏ ਨਾ ਕੋਇ ਦਿਲਗੀਰ, ਮੁਰਸ਼ਦ ਆਪਣਾ ਰੰਗ ਰੰਗਾਇੰਦਾ। ਸਾਰੇ ਕੱਟ ਦਿਓ ਸ਼ਰਅ ਜ਼ੰਜੀਰ, ਸ਼ਰੀਅਤ ਵਿਚ ਕਦੇ ਨਾ ਆਇੰਦਾ। ਜਿਸ ਬਣਾਈ ਤੁਹਾਡੀ ਤਕਦੀਰ, ਸੋ ਆਪਣੀ ਤਸਵੀਰ ਸਾਫ਼ ਵਖਾਇੰਦਾ। ਕਲਮਾ ਪੜ੍ਹੋ ਇਕੋ ਪੀਰ, ਆਇਤ ਇਕੋ ਇਕ ਜਣਾਇੰਦਾ । ਸਾਚੀ ਸਿਖੋ ਇਕ ਤਕਬੀਰ, ਤਕਵਾ ਇਕੋ ਇਕ ਰਖਾਇੰਦਾ। ਦਰ ਆਇਆ ਬੇਨਜ਼ੀਰ, ਨਜ਼ਰ ਆਪਣੀ ਆਪ ਮਿਲਾਇੰਦਾ। ਲੇਖੇ ਲਾਏ ਸ਼ਾਹ ਹਕੀਰ, ਊਚ ਨੀਚ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ।

(੧੭ ਹਾੜ ੨੦੨੦ ਬਿ)

ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਦੱਸ ਸਕੀ ਨਾ ਸਚ ਤੇਰੀ ਤਸਵੀਰ, ਤਸਬੀ ਮਾਲਾ ਮਣਕਾ ਮਣਕਾ ਮਨ ਕਾ ਮਣਕਾ ਨਾ ਕੋਇ ਭੁਵਾਈਆ। (੨੫ ਪੋਹ ੨੦੨੦ ਬਿ)

ਹਰਿ ਕਰਤਾ ਸਤਿਗੁਰ ਗਹਿਰ ਗੰਭੀਰ, ਗੁਣਵੰਤ ਭੇਵ ਨਾ ਆਇੰਦਾ। ਕਲਜੁਗ ਅੰਤਮ ਪਰਗਟ ਜ਼ਾਹਰਾ

ਪੀਰ, ਦਸਤਗੀਰ ਆਪਣੀ ਕਾਰ ਕਮਾਇੰਦਾ। ਕਲਜੁਗ ਕੂੜੀ ਮਾਇਆ ਕਰੇ ਲੀਰ, ਸਤਿਜੁਗ ਚੰਨ ਚਮਕਾਇੰਦਾ। ਸ਼ਰਅ ਸ਼ਰੀਅਤ ਕੱਟ ਜ਼ੰਜੀਰ, ਲਾਸ਼ਰੀਕ ਖੋਲ੍ਹ ਵਖਾਇੰਦਾ। ਸਤਿ ਧਰਮ ਦੀ ਇਕ ਤਦਬੀਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਨੂਰ ਸਚ ਤਸਵੀਰ, ਬਿਨ ਰੂਪ ਰੇਖ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਸੋਭਾ ਪਾਇੰਦਾ। (੨੧ ਅੱਸੂ ੨੦੨੦ ਬਿ)

ਸ੍ਰੀ ਭਗਵਾਨ ਗਹਿਰ ਗੰਭੀਰ, ਸੋ ਕਰਤਾ ਆਪ ਜਣਾਇੰਦਾ। ਜਨ ਭਗਤੋ ਚੋਟੀ ਵੇਖੋ ਚੜ੍ਹ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਇੰਦਾ। ਜਿਥੇ ਨਿਰਗੁਣ ਨੂਰ ਸਚ ਤਸਵੀਰ, ਮੁਸਵੱਰ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਸ਼ਰਅ ਦਿਸੇ ਜ਼ੰਜੀਰ, ਜ਼ਾਲਮ ਰੂਪ ਨਾ ਕੋਇ ਵਟਾਇੰਦਾ। ਜਿਸ ਦਰ ਤੇ ਝੁਕੇ ਪੈਗ਼ੰਬਰ ਪੀਰ, ਗੁਰ ਅਵਤਾਰ ਸੀਸ ਨਿਵਾਇੰਦਾ। ਜਿਥੇ ਲੇਖਾ ਅੱਖਰਾਂ ਵਿਚ ਨਾ ਹੋਏ ਮਾਰ ਲਕੀਰ, ਪੱਥਰਾਂ ਉਤੇ ਭੇਵ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। (੨੩ ਚੇਤ ੨੦੨੧ ਬਿ)

ਵੇਖ ਅਦਲ ਗੁਰੂ ਗੁਰ ਪੀਰ, ਦਰਗਹਿ ਸਾਚੀ ਧਿਆਨ ਲਗਾਈਆ। ਵੇਖੋ ਸੱਜਣੋ ਅੰਤ ਹੋਇਆ ਅਖ਼ੀਰ, ਆਖ਼ਰ ਸਭ ਨੂੰ ਰਿਹਾ ਸਮਝਾਈਆ। ਪਰਵਰਦਿਗਾਰ ਲਾ ਤਸਵੀਰ, ਤਸੱਵਰ ਆਪਣਾ ਆਪ ਕਰ ਕੇ ਮੁਰੀਦ ਮੁਰਸ਼ਦਾਂ ਰਿਹਾ ਸਮਝਾਈਆ । ਕੂੜਾ ਕੱਟ ਸ਼ਰਅ ਜ਼ੰਜੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਸਦੀ ਚੌਧਵੀਂ ਬਦਲ ਤਕਦੀਰ, ਤਦਬੀਰ ਅਗਲੀ ਦਏ ਵਖਾਈਆ। ਜਿਸ ਨੂੰ ਸਜਦਾ ਕਰ ਕੇ ਮੁਹੰਮਦ ਨੱਕ ਨਾਲ ਕੱਢ ਕੇ ਗਿਆ ਲਕੀਰ, ਨੇਤਰ ਨੈਣਾਂ ਹੰਝੂਆਂ ਹਾਰ ਬਣਾਈਆ। ਜਿਸ ਦੇ ਪਿਛੇ ਦਰ ਦਰਵੇਸ਼ ਬਰਦਾ ਬਣ ਫ਼ਕੀਰ, ਮੂਸਾ ਈਸਾ ਤਨ ਅਲਫ਼ੀ ਚੋਲੀ ਜਗਤ ਹੰਢਾਈਆ। ਜਿਸ ਦੀ ਅੱਲਾ ਰਾਣੀ ਕਿਸੇ ਨਜ਼ਰ ਨਾ ਆਈ ਤਾਸੀਰ, ਤਸਬੀ ਮਾਲਾ ਮਣਕਾ ਗਲ ਗਾਨੀ ਸਰਬ ਲਟਕਾਈਆ। ਸੋ ਦਾਤਾ ਗਹਿਰ ਗੰਭੀਰ, ਗੁਣਵੰਤਾ ਬੇਅੰਤਾ ਧੁਰ ਦਾ ਕੰਤਾ ਇਕੋ ਖੇਲ ਕਰੇ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਸ਼ਹਿਨਸ਼ਾਹ ਸ਼ਹਿਨਸ਼ਾਹੀਆ। (੨ ਵਸਾਖ ੨੦੨੧ ਬਿ)

ਸਚ ਜੈਕਾਰਾ ਗਹਿਰ ਗੰਭੀਰ, ਇਕੋ ਇਕ ਸੁਣਾਇਆ। ਹਰਿਜਨ ਲਾਉਂਦਾ ਰਹੇ ਬਿਨ ਸਰੀਰ, ਪੰਜ ਤੱਤ ਨਾਤਾ ਤੋੜ ਤੁੜਾਇਆ। ਜਿਸ ਮੰਦਰ ਚੜ੍ਹ ਕੂਕੇ ਕਬੀਰ, ਗਹਿਰ ਗੰਭੀਰ ਅਲਾਇਆ। ਸੋ ਸਾਹਿਬ ਬੇਨਜ਼ੀਰ, ਨਿਰਵੈਰ ਵੇਸ ਵਟਾਇਆ। ਜਿਸ ਦੀ ਅਜਲ ਸਚ ਤਸਵੀਰ, ਦਸਤਗੀਰ ਨੂਰ ਖ਼ੁਦਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਇਆ। (੧੬ ਜੇਠ ੨੦੨੧ ਬਿ)

ਤਖ਼ਤ : ਸਚੇ ਸਤਿਗੁਰ ਤਖ਼ਤ ਰਚਾਇਆ। ਸਤਿਗੁਰ ਮਨੀ ਸਿੰਘ ਉਪਰ ਬਠਾਇਆ। ਮਹਾਰਾਜ ਸ਼ੇਰ ਤਖ਼ਤ :

ਸਿੰਘ ਆਪ ਕਰੇ ਕਰਾਇਆ। ਜੇਹਾ ਦੇਖੋ ਤੇਹਾ ਸਮਾਇਆ। (੧੫ ਮੱਘਰ ੨੦੦੬ ਬਿ)
ਵੇਖੇ ਸੁਣੇ ਪਰਖੇ ਵੇਖੇ ਪਰਖੇ। ਬਿਨ ਨਾੜੀ ਇਹ ਪਿੰਜਰ ਖੜਕੇ। ਆਪਣਾ ਸੰਸਾ ਸਾਰੇ ਲਾਹੋ। ਪੂਰਨ
ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਓ। ਐਸੀ ਇਹ ਚਲੀ ਚਾਲ। ਨਬਜ਼ ਨਾ ਚਲੇ ਆਪਣੀ ਚਾਲ।
ਭੇਤ ਨਾ ਆਪਣਾ ਗੁਰੂ ਰਖਾਇਆ। ਪ੍ਰਗਟ ਹੋ ਕੇ ਦਰਸ਼ਨ ਦਿਖਾਇਆ। ਸੱਚਾ ਤਖ਼ਤ ਗੁਰ ਸੱਚੇ ਬਣਾਇਆ।
ਸਿੰਘਾਸਣ ਪ੍ਰਭ ਨਾਮ ਰਖਾਇਆ। ਸਿੰਘਾਸਣ ਉਪਰ ਪ੍ਰਭ ਬੈਠਾ ਆਏ। ਕਲਜੁਗ ਤਾਈਂ ਦਏ ਉਲਟਾਏ।
(੧੮ ਮੱਘਰ ੨੦੦੬ ਬਿ)
ਬ੍ਰਹਮਾ ਬਾਂਹੋਂ ਪਕੜ ਉਠਾਇਆ। ਪਾਲ ਸਿੰਘ ਸਚ ਤਖ਼ਤ ਬਹਾਇਆ। (੨੫ ਚੇਤ ੨੦੦੮ ਬਿ)
ਸਚ ਤਖ਼ਤ ਰੱਖੇ ਪ੍ਰਭ ਚਰਨ। ਚਰਨ ਡਿੱਗੇ ਆਏ ਚਾਰ ਵਰਨ। ਮਹਿੰਮਾ ਪ੍ਰਭ ਕੀ ਕੋਈ ਸਕੇ ਨਾ ਵਰਨ।
ਕਰ ਦਰਸ ਸਰਬ ਦੁੱਖ ਹਰਨ। ਗੁਰਮੁਖ ਹੋਵੇ ਫੇਰ ਜਗ ਨਾ ਮਰਨ। ਚਰਨ ਲਾਗ ਪਤਤ ਪਾਪੀ ਤਰਨ।

ਕਲਜੁਗ ਪਰਗਟਿਆ ਪ੍ਰਭ ਧਰਨੀ ਧਰਨ। ਲਾਜ ਰਖਾਏ ਜੋ ਜਨ ਤਕਾਏ ਸ਼ਰਨ। ਬੇਮੁਖ ਕਲਜੁਗ ਦੁੱਖ ਡਾਹਢਾ ਭਰਨ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਤੇਰਾ ਸਾਚਾ ਵਰਨ।

ਸਚ ਤਖ਼ਤ ਰਚਾਇਆ, ਚਲੇ ਚਾਰ ਜੁਗ। ਸੋਹੰ ਸ਼ਬਦ ਵਰਤਾਇਆ, ਚਲਾਈ ਜਗਤ ਪ੍ਰਭ ਧੁਜ। ਬੇਮੁਖਾਂ ਨਜ਼ਰ ਨਾ ਆਇਆ, ਆਤਮ ਜੋਤ ਗਈ ਕਲ ਬੁਝ। ਗੁਰਸਿਖਾਂ ਪ੍ਰਭ ਦਰਸ ਦਿਖਾਇਆ, ਆਤਮ ਭੇਤ ਖੁਲਾਇਆ ਗੁਝ । ਸੋਹੰ ਸ਼ਬਦ ਮਨ ਵਸਾਇਆ, ਆਤਮ ਤ੍ਰਿਖਾ ਗਈ ਬੁਝ। ਘਰ ਬੈਠ ਪ੍ਰਭ ਪਰਮੇਸ਼ਵਰ ਪਾਇਆ, ਗੁਰਚਰਨ ਪ੍ਰੀਤੀ ਜਾਓ ਲੁਝ। ਬਾਹੋਂ ਪਕੜ ਉਠਾਇਆ, ਗੁਰਸਿਖਾਂ ਸ਼ਬਦ ਲਗਾਈ ਹੁਜ। ਗੁਰਮੁਖਾਂ ਪ੍ਰਭ ਜੋਤ ਜਗਾਇਆ, ਆਤਮ ਦੀਪ ਨਾ ਜਾਏ ਬੁਝ। ਮਹਾਰਾਜ ਸ਼ੇਰ ਸਿੰਘ ਪਰਮਗਤ ਪਾਈਏ, ਦੂਜੀ ਵਸਤ ਜੀਵ ਨਾ ਲੋੜੇ ਕੁਝ। (੧ ਵਸਾਖ ੨੦੦੮ ਬਿ)

ਜਨ ਭਗਤੋ ਏਦੂੰ ਵੱਡਾ ਨਹੀਂ ਕੋਈ ਤਖ਼ਤ, ਤਖ਼ਤ ਨਿਵਾਸੀ ਇਕੋ ਨਜ਼ਰੀ ਆਈਆ। ਇਸ ਤੋਂ ਪਰੇ ਨਹੀਂ ਕੋਈ ਅਰਸ਼, ਅਰਸ਼ਾਂ ਨੂੰ ਚਰਨਾਂ ਹੇਠ ਦਬਾਈਆ। ਇਸ ਤੋਂ ਵੱਡਾ ਨਹੀਂ ਕੋਈ ਜੋਧਾ ਮਰਦ, ਸੂਰਬੀਰ ਅਖਵਾਈਆ । ਇਸ ਤੋਂ ਬਿਨਾ ਵੰਡੇ ਨਾ ਕੋਈ ਦਰਦ, ਦੁਖੀਆਂ ਦਾ ਮਾਹੀ ਬੇਪਰਵਾਹੀਆ । ਗੁਰ ਅਵਤਾਰ ਸੁਣ ਕੇ ਅਰਜ਼, ਪੈਗ਼ੰਬਰਾਂ ਪਿੱਛੇ ਫੇਰਾ ਪਾਈਆ। ਸਭ ਦਾ ਲਾਹ ਕੇ ਜਾਏ ਕ਼ਰਜ਼, ਹਿਸਾਬ ਅਗਲਾ ਦਏ ਖੁਲ੍ਹਾਈਆ। ਤੁਹਾਨੂੰ ਦੇਣਾ ਪਵੇ ਨਾ ਕਿਸੇ ਦਾ ਧੜਤ, ਸਾਫ਼ ਬਰੀ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ। (੨੭ ਪੋਹ ੨੦੨੧ ਬਿ)

ਤਪ : ਸਾਚਾ ਸ਼ਬਦ ਪ੍ਰਭ ਸਚ ਚਲਾਵੇ। ਸੰਤ ਜਨਾਂ ਸਚ ਮਾਰਗ ਪਾਵੇ। ਰਸਨਾ ਰਸ ਅੰਮ੍ਰਿਤ ਰਸ ਤਪ :

ਮੁਖ ਚੁਆਵੇ। ਰਸਨਾ ਜਪ ਜਪ ਜਪ ਜੀਵ ਸਰਬ ਸੁਖ ਪਾਵੇ। ਤਪ ਤਪ ਤਪ ਕਲ ਵੱਡਾ ਤਪ, ਪ੍ਰਭ ਸਾਚਾ ਰਸਨਾ ਗਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟ ਜੋਤ ਦਰਸ ਦਿਖਾਵੇ। (੧ ਮਾਘ ੨੦੦੮ ਬਿ)

ਸਾਚੇ ਸੰਤ ਸਾਚਾ ਤਪ ਪ੍ਰਭ ਨਾਉਂ ਧਿਆਇਆ। (੫ ਵਸਾਖ ੨੦੦੯ ਬਿ)
ਪ੍ਰਭ ਉਤਾਰੇ ਤੀਨੋ ਤਪ। ਕੋਟ ਉਤਾਰੇ ਪ੍ਰਭ ਸਾਚਾ ਪਪ। ਸੋਹੰ ਦੇਵੇ ਪ੍ਰਭ ਸਾਚਾ ਜਪ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਏ ਦਰਸ ਦਿਖਾਏ ਆਪਣਾ ਅਪ। (੧ ਸਾਵਣ ੨੦੦੯ ਬਿ)
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਉਤਾਰੇ ਤਪ ਮਿਟੇ ਪਪ ਆਤਮ ਰਹੇ ਸਤਿ ਸਰੂਰ।
(੧੭ ਚੇਤ ੨੦੧੦ ਬਿ)

ਤਬੀਬ : ਬਿਨ ਦਵਾਈਉਂ ਕਰੇ ਇਲਾਜ, ਗੁਰ ਸਤਿਗੁਰ ਹੱਥ ਵਡਿਆਈਆ । ਦੁਖੀਆਂ ਦਰਦੀਆਂ ਪੂਰਾ ਤਬੀਬ :

ਕਰੇ ਕਾਜ, ਕਰ ਕਿਰਪਾ ਦਇਆ ਕਮਾਈਆ। ਜਿਸ ਤਨ ਪੰਜ ਤੱਤ ਲਿਆ ਸਾਜ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਰਜੋ ਤਮੋ ਸਤੋ ਬੰਧਨ ਪਾਈਆ। ਜੋ ਅੰਦਰ ਵੜ ਚਲਾਏ ਜਹਾਜ਼, ਬਣ ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੋਗ ਸੋਗ ਚਿੰਤਾ ਦੁੱਖ ਆਪਣੇ ਹੱਥ ਰਖਾਈਆ।

ਚਿੰਤਾ ਦੁਖ ਰੋਗ ਪੂਰਬ ਕਰਮ, ਕਰਮ ਕਰਮਾਂ ਨਾਲ ਬੰਧਾਇੰਦਾ । ਲੇਖਾ ਜਾਣੇ ਮਾਨਸ ਜਨਮ, ਜਨਮ ਜਨਮ ਫੋਲ ਫੁਲਾਇੰਦਾ। ਜਿਸ ਜਨ ਬਖ਼ਸ਼ੇ ਆਪਣੀ ਸਰਨ, ਸਿਰ ਆਪਣਾ ਹੱਥ ਰਖਾਇੰਦਾ। ਤਿਸ ਨਾਤਾ ਤੋੜੇ ਜਨਮ ਮਰਨ, ਮਰਨ ਜਨਮ ਪੰਧ ਮੁਕਾਇੰਦਾ। ਕਿਰਪਾ ਕਰੇ ਕਰਨੀ ਕਰਨ, ਕਰਤਾ ਪੁਰਖ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।

ਸਾਚੀ ਦਵਾ ਹਰਿ ਕਾ ਨਾਉਂ, ਹਰਿ ਹਰਿ ਆਪ ਪਿਆਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਤੱਤੀ ਵਾ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਏ ਕਾਉਂ, ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਕਾਇਆ ਵੇਖ ਵਖਾਈਆ।
ਪੰਜ ਤੱਤ ਕਾਇਆ ਵੇਖੇ ਅਗਨੀ ਅੱਗ, ਹੱਡ ਮਾਸ ਨਾੜੀ ਤਨ ਜਲਾਇਆ । ਦਿਵਸ ਰੈਣ ਜੀਵਤ ਜੀਅ
ਦੁਖੀਆ ਜਗ, ਜੀਵਣ ਮੁਕਤ ਨਾ ਕੋਇ ਕਰਾਇਆ। ਨਾੜੀ ਨਾੜੀ ਗਏ ਬੱਝ, ਬਹੱਤਰ ਤੰਦੀ ਤੰਦ
ਰਖਾਇਆ। ਤਿੰਨ ਸੌ ਸੱਠ ਹਾਡੀ ਵਿਚੋਂ ਕੋਈ ਨਾ ਸਕੇ ਕੱਢ, ਧਨੰਤਰ ਬੈਠਾ ਮੁਖ ਛੁਪਾਇਆ। ਜਿਸ
ਜਨ ਕਿਰਪਾ ਕਰੇ ਪੁਰਖ ਸਮਰੱਥ, ਦੁੱਖ ਦਰਦ ਰਹੇ ਨਾ ਰਾਇਆ। ਸਾਚਾ ਮਾਰਗ ਦੇਵੇ ਦੱਸ, ਏਕਾ ਅੱਖਰ
ਜਾਪ ਪੜ੍ਹਾਇਆ। ਸੋ ਪੁਰਖ ਨਿਰੰਜਣ ਹੋਏ ਵਸ, ਹੰ ਮੇਲਾ ਸਹਿਜ ਸੁਭਾਇਆ। ਜਗਤ ਦਲਿੱਦਰ ਜਾਏ
ਨੱਸ, ਸੁਖ ਸਹਿਜੇ ਸਹਿਜ ਘਰ ਆਇਆ। ਹਿਰਦੇ ਅੰਦਰ ਸਤਿਗੁਰ ਪੂਰਾ ਜਾਏ ਵਸ, ਦਿਵਸ ਰੈਣ ਰੈਣ
ਦਿਵਸ ਬਿਨ ਨੇਤਰ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਖ ਦਾਰੂ
ਇਕ ਸਮਝਾਇਆ।
ਦੁਖ ਦਾਰੂ ਵੇਖੇ ਦਰਦ, ਵੇਖਣਹਾਰਾ ਆਪ ਹੋ ਆਈਆ। ਕਦੇ ਤੱਤੀ ਕਾਇਆ ਕਦੇ ਸਰਦ, ਭੇਵ ਕੋਇ
ਨਾ ਪਾਈਆ। ਨੇਤਰ ਨੈਣ ਹੋਣ ਜ਼ਰਦ, ਦੁੱਖ ਦੁੱਖ ਵਿਚ ਛੁਪਾਈਆ। ਨਾ ਰੋਗ ਨਾਰੀ ਨਾ ਕੋਈ ਮਰਦ,
ਮਰਦ ਨਾਰੀ ਦਿਸ ਕਿਸੇ ਨਾ ਆਈਆ। ਪਾਰਬ੍ਰਹਮ ਸਤਿਗੁਰ ਪੂਰਾ ਸ਼ਬਦ ਸਰੂਪੀ ਇਕੋ ਫੇਰੇ ਕਰਦ,
ਨਾੜੀ ਨਾੜੀ ਸਾਫ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਵਾ ਦਇਆ
ਕਮਾਈਆ।
ਬਿਨ ਦਵਾ ਆਇਆ ਤਬੀਬ, ਵੇਖੇ ਵੇਖਣਹਾਰਾ। ਵੇਖਣਹਾਰਾ ਹੋ ਕਰੀਬ, ਨੇਤਰ ਨੈਣ ਨੈਣ ਉਘਾੜਾ। ਪਿਛਲਾ
ਅਗਲਾ ਅਗਲਾ ਪਿਛਲਾ ਬਖ਼ਸ਼ੇ ਆਪ ਨਸੀਬ, ਨਿਸਬਤ ਨਿਸਬਤ ਆਪਣੇ ਹੱਥ ਰਖੇ ਕਰਤਾਰਾ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ। (੧੪ ਫੱਗਣ
੨੦੧੮ ਬਿ)
ਜੁਗ ਜੁਗ ਜਨ ਭਗਤਾਂ ਕੱਟੇ ਰੋਗ ਬੀਮਾਰੀ, ਮਰੀਜ਼ ਤਬੀਬ ਵੇਖੇ ਚਾਈਂ ਚਾਈਂਆ। ਨਾਮ ਪੁੜੀ ਦੇਵੇ
ਕਰ ਪਿਆਰੀ, ਸਚ ਖ਼ੁਮਾਰੀ ਦਏ ਚੜ੍ਹਾਈਆ । (੧੬ ਮੱਘਰ ੨੦੧੯ ਬਿ)
ਨੇਰਨ ਨੇਰਾ ਹੋ ਕ਼ਰੀਬ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਮਾਰਗ ਵੇਖਾਂ ਅਜੀਬ, ਅਜੀਬ ਤਰਾ ਦੇ
ਸਮਝਾਈਆ। ਮੈਂ ਜਨਮ ਕਰਮ ਦਾ ਤੇਰਾ ਮਰੀਜ਼, ਬਣ ਤਬੀਬ ਲੈ ਬਚਾਈਆ। ਤੇਰੀ ਛੋਹ ਚਰਨ
ਬਦਲੇ ਮੇਰੇ ਨਸੀਬ, ਨਿਸਬਤ ਆਪਣੀ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਿਰ ਆਪਣਾ ਹੱਥ ਟਿਕਾਈਆ। (੨੩ ਹਾੜ ੨੦੨੧ ਬਿ)
ਤਕਲੀਫ਼ ਮਿਟੌਣ ਦਾ ਜੇ ਛੇਤੀ ਚਾਅ, ਸਤਿ ਸਚ ਸਚ ਦਿਆਂ ਦ੍ਰਿੜਾਈਆ । ਇਕੋ ਮੰਨ ਸਚ ਰਜ਼ਾ, ਹੁਕਮ
ਹਕ ਸੁਣਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਲੈਣਾ ਗਾ, ਅੰਤਰ ਆਤਮ ਵੱਜੇ ਨਾਮ ਵਧਾਈਆ।
ਨਾਤਾ ਜੁੜੇ ਬੇਪਰਵਾਹ, ਬੇਪਰਵਾਹੀ ਵਿਚ ਰਖਾਈਆ। ਬਿਨਾ ਦਵਾ ਦਾਰੂ ਤੋਂ ਹੋਵੇ ਸ਼ਫ਼ਾ, ਮਰੀਜ਼ ਮਰਜ਼ ਦੇਵੇ
ਗਵਾਈਆ। ਜੋ ਕੋਈ ਤਬੀਬ ਬਿਨਾ ਪੁਛਿਆਂ ਦੱਸਿਆਂ ਘਰ ਜਾਵੇ ਆ, ਉਸ ਦਾ ਨੁਸਖਾ ਲਓ ਅਜ਼ਮਾਈਆ।
ਬਿਨ ਰਸਨਾ ਜੇਹਵਾ ਬੱਤੀ ਦੰਦ ਲੈਣਾ ਖਾ, ਹਿਰਦੇ ਅੰਦਰ ਧਿਆਨ ਲਗਾਈਆ। ਰੋਗਾਂ ਦਾ ਰੋਗ ਸੋਗਾਂ
ਦਾ ਸੋਗ ਸਹਿਜ ਸੁਭਾ ਦੇਵੇ ਗਵਾ, ਕ਼ੀਮਤ ਟਕਿਆਂ ਪੈਸਿਆਂ ਵਾਲੀ ਨਾ ਕੋਇ ਰਖਾਈਆ। ਜਿਸ ਉਤੇ
ਕਿਰਪਾ ਹੋ ਜਾਏ ਉਹਨੂੰ ਪਏ ਨਾ ਫੇਰ ਇਹ ਵਬਾ, ਜਿਸ ਨਾਲ ਖ਼ੂਨ ਚਲੇ ਵਾਹੋ ਦਾਹੀਆ। ਹੁਣ ਅਗੇ
ਬਹੁਤੀ ਭੁਗਤਣੀ ਨਹੀਂ ਪੈਂਦੀ ਸਜ਼ਾ, ਦੁਖ ਸੁਖ ਵਿਚ ਬਦਲਾਈਆ। ਅੰਦਰੋਂ ਬਦਲ ਦੇਵੇ ਆਬੋ ਹਵਾ,
ਪਵਣ ਪਵਣ ਸਵਾਸਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
ਸਾਚਾ ਵਰ, ਜਗਤ ਬੀਮਾਰੀ ਕੂੜੀ ਬਾਹਰ ਕਢਾਈਆ। (੫ ਵਸਾਖ ਸ਼ ਸੰ ੧)
ਸਤਿਗੁਰ ਸ਼ਬਦ ਕਹੇ ਮੈਂ ਗੁਰਮੁਖ ਬਣੌਣਾ ਸ਼ਬਦੀ ਮੁਰੀਦ, ਮੁਰਦਾ ਗੋਰ ਨਾ ਕੋਇ ਦਬਾਈਆ। ਡਾਕਟਰ
ਬਣ ਕੇ ਧੁਰ ਦਾ ਤਬੀਬ, ਅੰਦਰੋਂ ਤਬੀਅਤ ਦੇਣੀ ਬਦਲਾਈਆ। ਸੱਜਣ ਮੀਤ ਮੁਰਾਰ ਬਣ ਹਬੀਬ, ਤਮੀਜ਼

ਇਕੋ ਦੇਣੀ ਦ੍ਰਿੜਾਈਆ। ਮਿਹਰ ਨਜ਼ਰ ਨਾਲ ਕਰ ਅਜ਼ੀਜ਼, ਸਿਰ ਆਪਣਾ ਹੱਥ ਟਿਕਾਈਆ। ਸਤਿ ਵਸਤ ਤੋਂ ਰਹਿਣ ਨਹੀਂ ਦੇਣਾ ਕੋਈ ਗ਼ਰੀਬ, ਵਸਤ ਅਮੋਲਕ ਝੋਲੀ ਪਾਈਆ। ਜੁਗ ਚੌਕੜੀ ਜੋ ਥੋੜ੍ਹੀ ਥੋੜ੍ਹੀ ਦੇਂਦਾ ਰਿਹਾ ਤਰਤੀਬ, ਹਿੱਸਿਆਂ ਵਿਚ ਵੰਡ ਵੰਡਾਈਆ। ਖਾਣੀ ਬਾਣੀ ਸ਼ਰਅ ਸ਼ਰੀਅਤ ਵੇਦ ਪੁਰਾਨਾਂ ਸੁਣੌਂਦਾ ਰਿਹਾ ਗੀਤ, ਢੋਲਾ ਧੁਰਦਰਗਾਹੀਆ। ਸੋ ਸਤਿਗੁਰ ਸਾਹਿਬ ਖੇਲ ਕਰੇ ਅਜੀਬ, ਅਜਬ ਨਿਰਾਲਾ ਵੇਸ ਵਟਾਈਆ। ਜਿਸ ਦੀ ਮੰਨਣੀ ਨਾ ਪਏ ਕੋਇ ਈਦ, ਬਕਰੀਦ ਰੂਪ ਨਾ ਕੋਇ ਵਟਾਈਆ। ਸਿੱਧੀ ਅੰਦਰੋਂ ਕਰ ਦਏ ਦੀਦ, ਅੱਖ ਅੱਖ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। (੩੨ ਹਾੜ ਸ਼ ਸੰ ੧) (ਇਲਾਜ ਕਰਨ ਵਾਲਾ)

ਤੁਰੀਆ : ਸੁੰਨ ਮੰਡਲ ਹਰਿ ਖੇਲ ਨਿਆਰਾ। ਸ਼ਬਦੀ ਜੋਤੀ ਦੋਏ ਧਾਰਾ। ਸ਼ਬਦ ਥੱਲੇ ਵਹਿੰਦੀ ਧਾਰ ਤੁਰੀਆ :

ਡੂੰਘੀ ਗਾਰਾ। ਜੋਤੀ ਉਪਰ ਕਰ ਉਜਿਆਰ ਓਅੰਕਾਰ ਤੁਰੀਆ ਦੇਸ ਕਰੇ ਵੇਸ, ਆਪੇ ਆਪਣਾ ਕਰ ਪਸਾਰਾ। ਆਪੇ ਆਪਣੇ ਵਿਚ ਪਰਵੇਸ਼। ਆਪੇ ਜਾਣੇ ਸਾਚਾ ਦੇਸ। ਗੁਣਵੰਤ ਗੁਣਵੰਤ ਗੁਣਵੰਤ ਸਹਿਜ ਸੁੱਖ ਧਾਰਾ, ਸਾਚੇ ਘਰ ਨਰ ਨਰੇਸ਼। ਅੱਠੇ ਪਹਿਰ ਰਹੇ ਹਮੇਸ਼। ਨਾ ਕੋਈ ਦੀਸੇ ਦਰ ਦਰਵੇਸ਼। ਮੁੱਛ ਦਾੜ੍ਹੀ ਨਾ ਕੋਈ ਦਿਸੇ ਕੇਸ। ਨਾ ਕੋਈ ਕਾਇਆ ਤਨ ਮਨ, ਨਾ ਕੋਈ ਦਿਸੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼। ਨਾ ਕੋਈ ਛਪਰੀ ਨਾ ਕੋਈ ਛੰਨ, ਨਾ ਕੋਈ ਨੇਤਰ ਨਾ ਕੋਈ ਅੰਨ੍ਹ, ਨਾ ਕੋਈ ਮੁਖ ਨਾ ਕੋਈ ਕੰਨ, ਨਾ ਕੋਈ ਕਰੇ ਕਿਸੇ ਆਦੇਸ । ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਮੰਡਲ ਤਾਰਾ ਕਰੇ ਧੰਨ ਧੰਨ, ਨਾ ਕੋਈ ਬੇੜਾ ਰਿਹਾ ਬੰਨ੍ਹ, ਨਾ ਕੋਈ ਦਿਸੇ ਨਰ ਨਰੇਸ਼। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਸਚ ਘਰ, ਖੁਲ੍ਹਾ ਰੱਖੇ ਸਚ ਦਰ, ਵਡ ਵਡ ਵਡ ਕੇਸ਼ਵ ਕੇਸ਼। (੧੧ ਜੇਠ ੨੦੧੨ ਬਿ)

ਤੁਰੀਆ ਮਹੱਲ ਹਰਿ ਅਪਾਰ, ਕਵਣ ਧਾਮ ਸੁਹਾਇੰਦਾ। ਕਵਣ ਸਰੂਪ ਰੱਖ ਚਾਰ ਦਿਵਾਰ, ਛੱਪਰ ਛੰਨ ਕਵਣ ਰਖਾਇੰਦਾ। ਕਵਣ ਤਖ਼ਤ ਤਾਜ ਸੱਚੀ ਸਰਕਾਰ, ਕਵਣ ਰਾਜ ਕਮਾਇੰਦਾ। ਕਵਣ ਮਾਰੇ ਸ਼ਬਦ ਆਵਾਜ਼, ਕਵਣ ਦਰ ਦਰਬਾਨ ਸੁਹਾਇੰਦਾ। ਕਵਣ ਰਚਿਆ ਹਰਿ ਹਰਿ ਕਾਜ, ਕਵਣ ਖੇਲ ਖਿਲਾਇੰਦਾ। ਕਵਣ ਘੋੜਾ ਦਿਸੇ ਤਾਜ, ਕਵਣ ਚਰਨ ਉਠਾਇੰਦਾ। ਕਵਣ ਸਾਜਣ ਰਿਹਾ ਸਾਜ, ਕਵਣ ਮੀਤ ਮੁਰਾਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਇਕ ਵਖਾਏ ਸਚ ਘਰ, ਤੁਰੀਆ ਤੇਰਾ ਰੂਪ ਸਮਾਇੰਦਾ।

ਤੁਰੀਆ ਰੰਗ ਸ਼ਬਦ ਅਟਾਰੀ, ਨਾਮ ਸਚ ਮੁਨਾਰਾ। ਆਪੇ ਜਾਣੇ ਕਿਰਪਾ ਧਾਰੀ, ਗੁਰਮੁਖ ਵਿਰਲੇ ਦੇਵੇ ਚਰਨ ਪਿਆਰਾ। ਜਿਸ ਜਨ ਵੇਖਿਆ ਨੈਣ ਮੁੰਧਾਰੀ, ਦਿਸੇ ਏਕੰਕਾਰਾ। ਕਥਨਾ ਕਥੀ ਨਾ ਰਸਨ ਉਚਾਰੀ, ਨਾ ਲਿਖੇ ਲੇਖ ਲਿਖਾਰਾ। ਜੋਤੀ ਸ਼ਬਦੀ ਏਕਾ ਧਾਰੀ, ਤੱਤ ਮਤ ਨਾ ਪਾਵੇ ਸਾਰਾ। ਜੋਤੀ ਜੋਤ ਸਰੂਪ ਹਰਿ, ਸੰਤਨ ਮੇਲਾ ਇਕ ਘਰ, ਤੁਰੀਆ ਗਾਵਣ ਹਰਿ ਹਰਿ ਪਾਵਣ ਨਾ ਫਿਰ ਛੁਪਾਵਣ, ਗੁਰ ਸੰਗਤ ਬੈਠ ਅੱਧ ਵਿਚਕਾਰਾ।

ਉਠ ਸੰਤ ਆ ਦਵਾਰ। ਖੋਲ੍ਹ ਭੇਵ ਦਸਮ ਦਵਾਰ। ਤੁਰੀਆ ਪਾਉਣੀ ਫੇਰ ਸਾਰ। ਸੁਰਤ ਸੁਵਾਣੀ ਗਈ ਹਾਰ। ਗੁਰ ਸ਼ਬਦ ਨਾ ਮਿਲਿਆ ਸਾਚਾ ਯਾਰ। ਗੁਰ ਗੋਬਿੰਦ ਦਿਵਸ ਰੈਣ ਨਾ ਲਾਹੇ ਮਾਇਆ ਮਮਤਾ ਤਨ ਬੁਖਾਰ। ਸਾਧ ਸੰਤ ਗੁਰਸਿਖ ਨਾ ਕਰੇ ਨਿੰਦਾ, ਪਾਰਬ੍ਰਹਮ ਰੂਪ ਅਗੰਮ ਅਪਾਰ। ਗੁਰ ਗੋਬਿੰਦਾ ਉਤਾਰੇ ਮਨ ਤਨ ਚਿੰਦਾ, ਜਿਸ ਜਨ ਦੇਵੇ ਦਰਸ ਅਪਾਰ। ਆਪ ਬਣਾਏ ਆਪਣੀ ਬਿੰਦਾ, ਅੰਮ੍ਰਿਤ ਆਤਮ ਧਾਰ ਪਾਵੇ ਸਾਗਰ ਸਿੰਧਾ, ਕਾਇਆ ਸੀਤਲ ਕਰੇ ਠੰਡੀ ਠਾਰ। ਬਜਰ ਕਪਾਟੀ ਤੋੜੇ ਜਿੰਦਾ, ਭਗਤ ਜਨਾਂ ਹਰਿ ਸਦ ਬਖ਼ਸ਼ਿੰਦਾ, ਆਦਿ ਅੰਤ ਤਾਰਨਹਾਰ। ਦਾਤਾ ਜੋਧਾ ਸੂਰ ਸ਼ਬਦ ਮਰਗਿੰਦਾ, ਪੰਚਮ ਵਖਾਏ ਏਕਾ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਵੇਖੇ ਇਕ ਘਰ, ਤੁਰੀਆ ਤੂਰਤ ਨਾਦ ਕਵਣ ਅਪਾਰ। (੧ ਪੋਹ ੨੦੧੩ ਬਿ)

ਤੁਰੀਆ ਨਾਦ ਹਰਿ ਵੱਜਣਾ, ਨਾਦ ਅਨਾਦਾ ਏਕ। ਦਰ ਦਵਾਰੇ ਆਪੇ ਬਹਿ ਬਹਿ ਸਜਣਾ, ਸਦ ਆਪੇ

ਹੋਇਆ ਬਿਬੇਕ। ਆਪ ਆਪਣੀ ਰੱਖੇ ਲੱਜਨਾ, ਆਪੇ ਜਾਣੇ ਆਪਣੀ ਟੇਕ। ਨਾ ਘੜਿਆ ਨਾ ਭੱਜਣਾ, ਨਾ ਠੰਢਾ ਨਾ ਲੱਗੇ ਸੇਕ। ਤਾਲ ਨਗਾਰਾ ਨਾ ਕੋਈ ਵੱਜਣਾ, ਨਾ ਕੋਈ ਨੇਤਰ ਰਿਹਾ ਦੇਖ। ਪੜਦਾ ਪਾ ਕਿਸੇ ਨਾ ਕੱਜਣਾ, ਨਾ ਕੋਈ ਦਿਸੇ ਰੇਖ ਮੇਖ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਦਵਾਰੇ ਆਪੇ ਸਜਣਾ।

ਤੁਰੀਆ ਤਖ਼ਤ ਸੁਲਤਾਨ ਹੈ, ਹਰਿ ਜੋਤੀ ਨੂਰ ਨੁਰਾਨੀ। ਏਕਾ ਬੈਠਾ ਮਿਹਰਵਾਨ ਹੈ, ਆਪੇ ਜਾਣੇ ਨਾਮ ਨਿਸ਼ਾਨੀ। ਜਿਸ ਜਨ ਦੇਵੇ ਜੀਆ ਦਾਨ ਹੈ, ਗੁਰ ਚਰਨ ਸੱਚੀ ਕੁਰਬਾਨੀ। ਆਵਣ ਜਾਵਣ ਇਕ ਧਿਆਨ ਹੈ, ਹਰਿ ਜੋਤੀ ਖੇਲ ਮਹਾਨੀ। ਹਰਿ ਜੋਤੀ ਖੇਲ ਮਹਾਨ ਹੈ, ਆਪ ਆਪਣੇ ਵਿਚ ਸਮਾਨੀ। ਜੋਤੀ ਜੋਤ ਸਰੂਪ ਹਰਿ, ਆਪੇ ਵੇਖ ਸਚ ਘਰ, ਤੁਰੀਆ ਤੇਰੀ ਇਕ ਨਿਸ਼ਾਨੀ।

ਤੁਰੀਆ ਤੂਰ ਤੁਰੰਗ, ਹਰਿ ਰੰਗ ਅਨਰੰਗ ਹਰਿ ਹਰਿ ਰੰਗਿਆ। ਖੇਲੇ ਖੇਲ ਸੂਰਾ ਸਰਬੰਗ, ਆਪੇ ਹੋਏ ਅੰਗ ਸੰਗ, ਆਪ ਵਜਾਏ ਇਕ ਮਰਦੰਗਿਆ। ਆਦਿ ਅੰਤ ਨਾ ਹੋਏ ਭੰਗ, ਨਾ ਕੋਈ ਚਲੇ ਚਾਲ ਬੇਹੰਗਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਘਰ, ਗੁਰਮੁਖ ਗੁਰਮੁਖ ਮਨਮੁਖ ਤੇਰੀ ਕਾਇਆ ਚੋਲੀ ਰੰਗਿਆ।

ਚੌਥਾ ਘਰ ਕਵਣ ਰਾਸ, ਹਰਿ ਸਾਚੇ ਆਪ ਰਖਾਈਆ। ਕਵਣ ਵਸਤ ਹੋਵੇ ਸਤਿ ਪਾਸ, ਘਰ ਚੌਥੇ ਜਾ ਸਮਾਈਆ। ਚੌਥੇ ਘਰ ਫਿਰਦੇ ਦਾਸੀ ਦਾਸ, ਸੰਤਨ ਰਾਹ ਵਖਾਈਆ। ਸੰਤਨ ਮੇਲਾ ਹਰਿ ਗੁਣਤਾਸ, ਵਿਛੜ ਕਦੇ ਨਾ ਜਾਈਆ। ਕਵਣ ਰੰਗ ਪ੍ਰਿਥਮੀ ਆਕਾਸ਼, ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਸੰਤਨ ਪੁੱਛੇ ਇੱਕ ਘਰ, ਚੌਥਾ ਪਦ ਕਵਣ ਤਾਲ ਵੱਜੇ ਨਾ ਕੋਈ ਆਵਾਜ਼ ਸੁਣਾਈਆ। (੧ ਪੋਹ ੨੦੧੩ ਬਿ)

ਗੋਬਿੰਦ ਰਾਗ ਸ਼ਬਦ ਜਣਾ, ਆਤਮ ਧੁਨ ਉਪਜਾਈਆ। ਪੁਰਖ ਅਬਿਨਾਸ਼ੀ ਦਇਆ ਕਮਾ, ਆਪਣੀ ਬੂਝ ਬੁਝਾਈਆ। ਅਕਾਲ ਮੂਰਤ ਇਕ ਵਖਾ, ਅਕਲ ਕਲਾ ਸਮਝਾਈਆ। ਨਾਦ ਤੂਰਤ ਰਿਹਾ ਸੁਣਾ, ਤੁਰੀਆ ਪਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਮੇਲ ਮਿਲਾਈਆ। (੧ ਮੱਘਰ ੨੦੧੪ ਬਿ)

ਕਲਜੁਗ ਅੰਤਮ ਫੇਰੀ ਪਾ, ਆਪਣੇ ਹੱਥ ਰੱਖੇ ਵਡਿਆਈਆ। ਦੋ ਅੱਖਰ ਵੱਖਰ ਜਾਪ ਜਪਾ, ਜਾਗਰਤ ਜੋਤ ਵਖਾਈਆ। ਸੁਫਨ ਸਖੋਪਤ ਦਏ ਸੁਹਾ, ਤੁਰੀਆ ਪਦ ਸਮਾਈਆ। ਤੁਰੀਆ ਰੂਪ ਆਪ ਵਟਾ, ਅਨਭਵ ਪਰਕਾਸ਼ ਕਰਾਈਆ। ਅਨਭਵ ਭੇਵ ਨਾ ਸਕੇ ਕੋਈ ਪਾ, ਹਰਿ ਗੋਬਿੰਦ ਵੇਖ ਵਖਾਈਆ । ਹਰਿ ਗੋਬਿੰਦ ਗੋਬਿੰਦ ਗਿਆ ਸਮਾ, ਗੋਬਿੰਦ ਡੇਰਾ ਲਾਈਆ। ਰਾਮ ਰਾਮਾ ਰਾਮ ਅਖਵਾ, ਰਾਮ ਰਾਮਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਉਂ ਅਗੰਮ ਅਥਾਹੋ ਬੇਪਰਵਾਹੋ ਲੇਖਾ ਰਿਹਾ ਲਿਖਾਈਆ। (੧੯ ਚੇਤ ੨੦੧੫ ਬਿ)

ਤੁਰੀਆ ਦੇਸ ਹਰਿ ਵਸੇਰਾ, ਰੂਪ ਰੰਗ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਚਾਓ ਘਨੇਰਾ, ਵੱਜਦੀ ਰਹੇ ਵਧਾਈਆ। ਆਦਿ ਨਿਰੰਜਣ ਲਾਇਆ ਡੇਰਾ, ਏਕਾ ਨੂਰ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਪਾਇਆ ਘੇਰਾ, ਆਪ ਆਪਣਾ ਬੰਦ ਕਰਾਈਆ। ਅਗੰਮ ਅਗੰਮੜਾ ਅਲੱਖ ਅਲੱਖਣਾ ਆਪੇ ਵਸੇ ਨੇਰਨ ਨੇਰਾ, ਦੂਜਾ ਸੰਗ ਨਾ ਕੋਇ ਜਣਾਈਆ। ਆਪੇ ਗੁਰੂ ਆਪੇ ਗੁਰ ਚੇਰਾ, ਸਤਿਗੁਰ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੂਰਤ ਆਪ ਉਪਾਈਆ। (੨੪ ਚੇਤ ੨੦੧੬ ਬਿ)

ਤੁਰੀਆ ਨਾਦ ਸਚ ਤਰਾਨਾ, ਹਰਿ ਸਾਚਾ ਆਪੇ ਗਾਇੰਦਾ। ਸਚਖੰਡ ਨਿਵਾਸੀ ਹਰਿ ਭਗਵਾਨਾ, ਆਪ ਆਪਣਾ ਹੁਕਮ ਸੁਣਾਇੰਦਾ। ਅਬਿਨਾਸ਼ੀ ਕਰਤਾ ਨੌਜਵਾਨਾ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਸੁਹਾਇੰਦਾ। (੧ ਚੇਤ ੨੦੧੭ ਬਿ) ਤੁਰੀਆ ਰਾਗ ਹਰਿ ਤਰਾਨਾ, ਲਿਖਣ ਪੜ੍ਹਣ ਵਿਚ ਨਾ ਆਈਆ। ਤੁਰੀਆ ਰਾਗ ਅਗੰਮੀ ਗਾਣਾ, ਪੁਰਖ

ਅਬਿਨਾਸ਼ੀ ਆਪੇ ਗਾਈਆ। ਤੁਰੀਆ ਰਾਗ ਵਸੇ ਸਚ ਮਕਾਨਾ, ਥਿਰ ਘਰ ਸਾਚੇ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਵਰ, ਘਰ ਮੰਦਰ ਮੇਲ ਮਿਲਾਈਆ। (੨੭ ਹਾੜ ੨੦੧੭ ਬਿ)

ਤੁਰੀਆ ਰਾਗ ਹਰਿ ਤਰਾਨਾ, ਪੁਰਖ ਅਬਿਨਾਸ਼ੀ ਆਪੇ ਗਾਇੰਦਾ। ਸਾਚੇ ਮੰਦਰ ਹੋ ਪਰਧਾਨਾ, ਆਪ ਆਪਣਾ ਤਾਲ ਵਜਾਇੰਦਾ। ਸਚਖੰਡ ਦਵਾਰ ਝੁਲਾਏ ਇਕ ਨਿਸ਼ਾਨਾ, ਨਾਮ ਨਿਸ਼ਾਨਾ ਹੱਥ ਉਠਾਇੰਦਾ। ਪੁਰਖ ਪੁਰਖੋਤਮ ਵਡ ਮਿਹਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਤੁਰੀਆ ਰਾਗ, ਤ੍ਰੈਗੁਣ ਭੇਵ ਨਾ ਰਾਈਆ। ਪਾਰਬ੍ਰਹਮ ਪ੍ਰਭ ਗਾਏ ਆਦਿ ਜੁਗਾਦਿ, ਸੁਰ ਤਾਲ ਨਾ ਕੋਇ ਰਖਾਇਆ। ਨਿਸ਼ਅੱਖਰ ਵੇਖੋ ਬੋਧ ਅਗਾਧ, ਰੂਪ ਰੇਖ ਨਾ ਕੋਇ ਦਰਸਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦਿ, ਭੇਵ ਅਭੇਦਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇਆ।

ਤੁਰੀਆ ਰਾਗ ਸ਼ਬਦ ਤੁਰੰਗ, ਤ੍ਰੈਕਾਲ ਦਰਸੀ ਆਪ ਦੌੜਾਈਆ। ਨਿਰਵੈਰ ਵਜਾਏ ਇਕ ਮਰਦੰਗ, ਮੂਰਤ ਅਕਾਲ ਸੇਵ ਕਮਾਈਆ। ਪੁਰਖ ਅਕਾਲ ਨਿਭਾਏ ਸਾਚਾ ਸੰਗ, ਕਰਨੀ ਕਰਤਾ ਕਰਤਾ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਸਾਚੇ ਮੰਦਰ ਆਪੇ ਲੰਘ, ਸ੍ਰੀ ਭਗਵਾਨ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਨਾਦ, ਆਪ ਵਜਾਏ ਆਦਿ ਜੁਗਾਦਿ, ਜੁਗ ਜੁਗ ਤਾਰ ਸਤਾਰ ਆਪ ਹਲਾਈਆ।

ਤੁਰੀਆ ਰਾਗ ਸੁਣਾਇੰਦਾ, ਹਰਿ ਸਤਿਗੁਰ ਸੱਚਾ ਸ਼ਹਿਨਸ਼ਾਹ। ਗੁਰ ਗੁਰ ਆਪੇ ਮੇਲ ਮਿਲਾਇੰਦਾ, ਸਤਿਗੁਰ ਪੂਰਾ ਬੇਪਰਵਾਹ। ਭਗਤਨ ਭੌ ਇਕ ਚੁਕਾਇੰਦਾ, ਨਿਰਭੌ ਆਪਣਾ ਨਾਉਂ ਧਰਾ। ਸੰਤਨ ਸਿਖਿਆ ਇਕ ਸਮਝਾਇੰਦਾ, ਸਾਖ਼ਯਾਤ ਜੋਤ ਦਏ ਜਗਾ। ਗੁਰਮੁਖ ਆਪਣੇ ਲੜ ਬੰਧਾਇੰਦਾ, ਸ਼ਬਦ ਸਰੂਪੀ ਬੰਧਨ ਪਾ। ਗੁਰਸਿਖ ਸੋਏ ਮਾਤ ਉਠਾਇੰਦਾ, ਲਖ ਚੁਰਾਸੀ ਫੰਦਨ ਪਰਦਾ ਲਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਬਣੇ ਮਲਾਹ। (੫ ਭਾਦਰੋਂ ੨੦੧੭ ਬਿ)

ਹਰਿਜਨ ਭਿਖਾਰੀ ਮੰਗਦਾ, ਏਕਾ ਨਾਮ ਅਨਡਿਠ। ਸਤਿਗੁਰ ਪੂਰਾ ਚੋਲੀ ਰੰਗਦਾ, ਜੁਗ ਜੁਗ ਕਰੇ ਸਾਚਾ ਹਿਤ। ਤਜਾਏ ਤਾਲ ਨਾਮ ਏਕਾ ਮਰਦੰਗ ਦਾ, ਵੇਸ ਅਵੱਲੜਾ ਨਿਤ ਨਵਿਤ। ਰਸ ਮਾਣੇ ਸੇਜ ਪਲੰਘ ਦਾ, ਆਤਮ ਸੇਜਾ ਬਹਿ ਬਹਿ ਮਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਵਰ, ਮਾਣਸ ਜਨਮ ਲੇਖ ਚੁਕਾਏ, ਪੂਰਬ ਕਰਮਾਂ ਜਿਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਠੇ ਪਹਿਰ ਇਕ ਜੁਮਾਲ ਰਖਾਏ, ਸੁਫਨ ਸਖੋਪਤ ਜਾਗਰਤ ਤੁਰੀਆ ਏਕਾ ਰੂਪ ਦਰਸਾਏ, ਨਾ ਕੋਈ ਵਾਰ ਨਾ ਕੋਈ ਥਿਤ। (੧੯ ਫੱਗਣ ੨੦੧੭ ਬਿ)

ਸਾਰ ਕਹੇ ਮੇਰੀ ਸਾਚੀ ਧਾਰ, ਤੁਰੀਆ ਰਾਹ ਚਲਾਈਆ। ਸੁਫ਼ਨ ਸਖੋਪਤ ਜਾਗਰਤ ਸਭ ਤੋਂ ਵਸੇ ਬਾਹਰ, ਬਸਤੀ ਆਪਣੀ ਇਕ ਵਸਾਈਆ। ਔਣ ਜਾਣ ਦਾ ਨਹੀਂ ਆਮ ਵਿਹਾਰ, ਖੁਲ੍ਹੀ ਗਲੀ ਨਾ ਕੋਇ ਵਖਾਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਬੇਪਰਵਾਹ ਵੇਖ ਵਖਾਈਆ। ਆਦਿ ਜੁਗਾਦਿ ਜਿਉਂ ਭਾਵੇ ਤਿਉਂ ਚਲਾਏ ਕਾਰ, ਕਰਨੀ ਕਰਤਾ ਆਪ ਜਣਾਈਆ । ਜਿਸ ਵੇਲੇ ਮਾਰੇ ਸਤਿ ਅਵਾਜ਼, ਸਤਿ ਸਤਿਵਾਦੀ ਦਇਆ ਕਮਾਈਆ। ਨਾ ਕੋਈ ਲੇਖਾ ਬੋਧ ਅਗਾਧ, ਅਗਾਧ ਬੋਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਰਯਾ ਆਪਣੀ ਧਾਰ ਜਣਾਈਆ।

ਤੁਰਯਾ ਸੰਦੇਸਾ ਦੇਵੇ ਤੁਰਤ, ਸਾਰ ਸਾਰ ਜਣਾਇੰਦਾ। ਮੇਲ ਮਿਲਾਵਾ ਅਕਾਲ ਮੂਰਤ, ਮੂਰਤ ਅਵਰ ਨਾ ਕੋਇ ਵਖਾਇੰਦਾ। ਇਕ ਇਕੱਲਾ ਆਸਾ ਪੂਰਤ, ਅਸਲ ਆਪਣਾ ਆਪ ਜਣਾਇੰਦਾ। ਕਿਸੇ ਨਾ ਲੱਭੇ ਸਾਚੀ ਸੂਰਤ, ਹੁਸੀਨ ਆਪਣਾ ਮੁਖ ਛੁਪਾਇੰਦਾ। ਜਿਉਂ ਭਾਵੇ ਤਿਉਂ ਆਪਣੀ ਪੂਰੀ ਕਰੇ ਜ਼ਰੂਰਤ, ਜ਼ਾਹਰ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਾਰ ਜਣਾਇੰਦਾ।

ਤੁਰਯਾ ਕਹੇ ਮੈਂ ਤੇਰਾ ਰਾਗ, ਅਨਰਾਗੀ ਤੇਰੀ ਵਡਿਆਈਆ। ਆਦਿ ਜੁਗਾਦਿ ਰਹੀ ਜਾਗ, ਨੇਤਰ ਨੈਣ ਖੁਲ੍ਹਾਈਆ। ਜੁਗਾ ਜੁਗੰਤਰ ਸੁਣਾ ਆਵਾਜ਼, ਬਿਨ ਕੰਨਾਂ ਧਿਆਨ ਲਗਾਈਆ। ਕਵਣ ਵੇਲੇ ਹਰਿ ਕਰੇ ਯਾਦ, ਸਚ ਸੰਦੇਸ ਸੁਣਾਈਆ। ਚਰਨ ਕਵਲ ਡਿਗਾਂ ਭਾਜ, ਮਸਤਕ ਟਿੱਕਾ ਲਾਈਆ। ਵੇਖਾਂ ਖੇਲ ਹਰਿ ਕਾ ਕਾਜ, ਕਿਸ ਬਿਧ ਰਿਹਾ ਕਰਾਈਆ। ਸਚਖੰਡ ਦਾ ਸਚ ਸਮਾਜ, ਸ਼ਹਿਨਸ਼ਾਹ ਬਣਾਈਆ। ਸ਼ਹਿਨਸ਼ਾਹ ਬਣ ਕੇ ਕਰੇ ਰਾਜ, ਆਪਣਾ ਹੁਕਮ ਵਰਤਾਈਆ । ਹੁਕਮੇ ਅੰਦਰ ਸਿਰ ਤੇ ਪਹਿਨੇ ਤਾਜ, ਤਖ਼ਤ ਨਿਵਾਸੀ ਬੇਪਰਵਾਹੀਆ। ਤਖ਼ਤ ਨਿਵਾਸੀ ਰੱਖੇ ਲਾਜ, ਆਪ ਆਪਣੀ ਦਇਆ ਕਮਾਈਆ। ਦਇਆ ਕਮਾ ਸਾਜੇ ਸਾਜ, ਸਾਜਣਹਾਰਾ ਖ਼ੁਸ਼ੀ ਮਨਾਈਆ। ਫੇਰ ਮਾਰੇ ਸਚ ਆਵਾਜ਼, ਸਾਰ ਸ਼ਬਦ ਲਏ ਉਠਾਈਆ। ਸਾਰ ਸ਼ਬਦ ਗਾਏ ਰਾਗ, ਤੁਰਯਾ ਰਾਗ ਵਜਾਈਆ। ਤੁਰਯਾ ਹੋਏ ਆਪ ਵਿਸਮਾਦ, ਬਿਸਮਿਲ ਰੂਪ ਸਮਾਈਆ। ਨਾ ਕੋਈ ਖੇਲ ਨਾ ਤਮਾਸ਼, ਤਮਾਸ਼ਬੀਨ ਨਾ ਕੋਇ ਜਣਾਈਆ। ਪਤ ਡਾਲੀ ਨਾ ਕੋਇ ਸਾਖ਼, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਰਯਾ ਆਪਣੀ ਧਾਰ ਜਣਾਈਆ।

ਤੁਰਯਾ ਕਹੇ ਮੈਂ ਤੇਰੀ ਤਾਰ, ਤਾਰਨਹਾਰੇ ਤੇਰੀ ਆਸ ਰਖਾਈਆ। ਤੁਧ ਬਿਨ ਕਰੇ ਨਾ ਕੋਇ ਪਿਆਰ, ਦੁਹਾਗਣ ਵੇਖੀ ਸ੍ਰਿਸ਼ਟ ਸਬਾਈਆ। ਉਚੀ ਕੂਕ ਕੂਕ ਵਾਜਾਂ ਰਹੀ ਮਾਰ, ਬਿਰਹੋਂ ਵੈਰਾਗਣ ਦਏ ਦੁਹਾਈਆ। ਕਵਣ ਵੇਲਾ ਪ੍ਰਭ ਨੇਤਰ ਲਏ ਉਘਾੜ, ਨੈਣ ਨੈਣ ਨੈਣ ਉਠਾਈਆ। ਮੇਰੀ ਪਾਵੇ ਸਾਰ, ਮੁਹੱਬਤ ਆਪਣੇ ਨਾਲ ਬੰਧਾਈਆ। ਸਿਰ ਪੱਲੂ ਦੇਵੇ ਡਾਰ, ਕਰ ਕਿਰਪਾ ਬੇਪਰਵਾਹੀਆ। ਮੈਂ ਜਾਵਾਂ ਸਚ ਦਰਬਾਰ, ਘਰ ਸੱਚੇ ਚਾਈਂ ਚਾਈਂਆ। ਓਥੇ ਵਜਾਵਾਂ ਆਪਣਾ ਤਾਲ, ਤਾਲ ਇਕੋ ਇਕ ਰਖਾਈਆ। ਸਚ ਸੁਣਾਵਾਂ ਆਪਣਾ ਰਾਗ, ਅਨਰਾਗੀ ਰਾਗ ਅਲਾਈਆ। ਉਚੀ ਕੂਕਾਂ ਮਾਰਾਂ ਆਵਾਜ਼, ਆ ਮਿਲ ਮੇਰੇ ਸੱਚੇ ਮਾਹੀਆ। ਮੇਰਾ ਅਗਲਾ ਪਿਛਲਾ ਧੋ ਦਾਗ਼, ਤੇਰੇ ਨਾਮ ਮਿਲੇ ਵਡਿਆਈਆ। ਤੂੰ ਸਾਹਿਬ ਕੰਤ ਸੁਹਾਗ, ਘਰ ਤੇਰੇ ਵੱਜੇ ਵਧਾਈਆ। ਕਰ ਕਿਰਪਾ ਗੁਰੂ ਮਹਾਰਾਜ, ਤੇਰੀ ਇਕੋ ਓਟ ਤਕਾਈਆ। ਮੈਂ ਵਖਾਵਾਂ ਆਪਣਾ ਨਾਜ਼, ਨਾਜ਼ਕ ਰੂਪ ਵਟਾਈਆ। ਮੇਰੇ ਸਾਹਿਬ ਸਤਿਗੁਰ ਤੇਰੇ ਦਰ ਤੇ ਕਰਾਂ ਨਾਚ, ਮੁਖ ਘੁੰਗਟ ਇਕ ਉਠਾਈਆ। ਜਿਸ ਤੁਰਯਾ ਨੂੰ ਕਿਸੇ ਨਾ ਪਾਇਆ ਹਾਥ, ਤੁਰਯਾ ਗਾ ਗਾ ਗਏ ਸੁਣਾਈਆ। ਸੋ ਤੁਰੀਯਾ ਤਿਰੀਆ ਬਣ ਕੇ ਆਈ ਤੇਰੇ ਪਾਸ, ਤ੍ਰਿਸ਼ਨਾ ਤ੍ਰਿਪਤ ਦੇ ਬੁਝਾਈਆ। ਤੂੰ ਸਾਹਿਬ ਅਲੱਖਣਾ ਲਾਖ, ਅਲੱਖ ਅਗੋਚਰ ਬੇਪਰਵਾਹੀਆ। ਅਗੰਮ ਅਥਾਹ ਬੇਪਰਵਾਹ ਮੈਂ ਤੇਰੀ ਹੋਈ ਦਾਸ, ਦਾਸੀ ਆਪਣਾ ਨਾਉਂ ਧਰਾਈਆ। ਮੇਰੀ ਪਿਛਲੀ ਪੁੰਨੀ ਆਸ, ਅੱਗੇ ਓਟ ਰਖਾਈਆ। ਪੁਰਖ ਅਬਿਨਾਸ਼ੀ ਕਿਹਾ ਹੱਸ, ਹੰਸ ਮੁਖ ਸਾਲਾਹੀਆ। ਆ ਸਾਚਾ ਮਾਰਗ ਦੇਵਾਂ ਦੱਸ, ਦਹਿ ਦਿਸ਼ਾ ਵਖਾਈਆ। ਜਾ ਕੇ ਮੇਰੇ ਭਗਤਾਂ ਕੋਲ ਵਸ, ਜਿਥੇ ਮੇਰੇ ਨਾਮ ਵਡਿਆਈਆ । ਆਪਣਾ ਜਾ ਕੇ ਰਾਗ ਦੱਸ, ਬਣ ਵੈਰਾਗਣ ਫੇਰਾ ਪਾਈਆ। ਮੂੰਹ ਦੇ ਭਾਰ ਜਾ ਕੇ ਢੱਠ, ਆਪਣਾ ਤਾਣ ਗਵਾਈਆ। ਜਿਥੇ ਹੋਇਆ ਸਤਿ ਇਕੱਠ, ਸਾਚਾ ਸੋਹਲਾ ਦੇਣਾ ਸੁਣਾਈਆ। ਮੈਂ ਧੁਰ ਦਰਗਾਹੋਂ ਆਈ ਨੱਠ, ਸਚ ਸੁਨੇਹੁੜਾ ਇਕ ਜਣਾਈਆ। ਸਚ ਸੱਚੀ ਦੇਵਾਂ ਦੱਸ, ਜੋ ਸਾਹਿਬ ਮੇਰੇ ਸਤਿਗੁਰ ਭਾਈਆ। ਪੁਰਖ ਅਬਿਨਾਸ਼ੀ ਮੇਰਾ ਚਲਣ ਨਾ ਦਿਤਾ ਕੋਈ ਵਸ, ਹੁਕਮੇ ਅੰਦਰ ਫਿਰਾਈਆ। ਇਕੋ ਕਿਹਾ ਜਿਸ ਘਰ ਹੋਵੇ ਮੇਰਾ ਜਸ, ਓਥੇ ਜਾਣਾ ਚਾਈਂ ਚਾਈਂਆ। ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਲੌਂਦੇ ਹੋਣ ਹੱਸ ਹੱਸ, ਸੋ ਮੇਰਾ ਢੋਲਾ ਤੁਰਯਾ ਤੇਰਾ ਅੰਤ ਵਖਾਈਆ।

ਤੁਰਯਾ ਅੱਗੋਂ ਪਈ ਰੋ, ਨੈਣਾਂ ਨੀਰ ਵਹਾਇਆ। ਹਾਏ, ਏ ਕੀ ਗਿਆ ਹੋ, ਪੁਰਖ ਅਬਿਨਾਸ਼ੀ ਕੀ ਕੀ ਖੇਲ ਰਚਾਇਆ। ਜੁਗ ਜੁਗ ਮੇਰਾ ਰਾਗ ਸੁਣਦਾ ਰਿਹਾ ਸੋ, ਸੋ ਹੁਣ ਆਪਣਾ ਰਾਗ ਗੁਰਮੁਖਾਂ ਰਿਹਾ ਸੁਣਾਇਆ। ਮੇਰੇ ਨਾਲੋਂ ਹੋਇਆ ਨਿਰਮੋਹ, ਮੁਹੱਬਤ ਭਗਤਾਂ ਨਾਲ ਵਧਾਇਆ। ਮੈਂ ਵੇਖਿਆ ਅੱਗੇ ਹੋ, ਜੋ ਵੇਖਿਆ ਸੋ ਆਖ ਸੁਣਾਇਆ। ਮੇਰਾ ਤਾਲ ਸੁਣੇ ਨਾ ਕੋ, ਰਾਗ ਨਾਦ ਨਾ ਕੋਇ ਜਣਾਇਆ। ਸ੍ਰੀ ਭਗਵਾਨ ਜਨ ਭਗਤਾਂ ਰਿਹਾ ਕਹਿ ਮੈਂ ਤੁਹਾਡੇ ਜੋਗਾ ਗਿਆ ਹੋ, ਜੁਗਤੀ ਇਕੋ ਇਕ ਜਣਾਇਆ। ਅੰਦਰ ਇਕ ਬਾਹਰੋਂ

ਦਿਸਣ ਦੋ, ਦੋਹਾਂ ਦਾ ਇਕੋ ਘਰ ਮੇਲ ਮਿਲਾਇਆ। ਜੋ ਜਨ ਚਰਨ ਕਵਲ ਗਿਆ ਛੋਹ, ਸੋ ਸ਼ਹਿਨਸ਼ਾਹ ਆਪਣੇ ਘਰ ਮੰਗਾਇਆ। ਤੁਰਯਾ ਰਾਗ ਆਪਣੇ ਹੱਥ ਰਹੀ ਧੋ, ਗੁਰਮੁਖਾਂ ਧੂੜੀ ਸਾਬਣ ਲਾਇਆ। ਜੁਗ ਚੌਕੜੀ ਮੈਨੂੰ ਕੋਈ ਨਾ ਸਕਿਆ ਟੋਹ, ਮੇਰਾ ਅੰਤ ਕਿਸੇ ਨਾ ਪਾਇਆ । ਅੰਤ ਸ੍ਰੀ ਭਗਵਾਨ ਮੈਥੋਂ ਸਭ ਕੁਛ ਲਿਆ ਖੋਹ, ਜਨ ਭਗਤਾਂ ਮੁਸ਼ਕਲ ਹੱਲ ਕਰਾਇਆ। ਮੇਰੀ ਸੇਵਾ ਲਾਈ ਗੁਰਸਿਖਾਂ ਅੰਦਰ ਲੈ ਕੇ ਜਾ ਢੋਆ ਢੋ, ਸੋਹੰ ਢੋਲਾ ਮੇਰੇ ਸਿਰ ਚੁਕਾਇਆ। ਮੈਂ ਕਿਹਾ ਕਿਰਪਾ ਨਿਧਾਨ, ਸ੍ਰੀ ਭਗਵਾਨ ਮੈਂ ਜਾਵਾਂ ਛੱਬੀ ਪੋਹ, ਜਿਸ ਵੇਲੇ ਤੇਰਾ ਤਖ਼ਤ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਬੰਧਾਇਆ।

ਤੁਰੀਯਾ ਕਹੇ ਮੇਰੀ ਤਰਲ ਜਵਾਨੀ, ਜੋਬਨ ਬੇਪਰਵਾਹੀ ਦਾ। ਚਾਰ ਜੁਗ ਮੇਰੀ ਦੱਸਦੇ ਰਹੇ ਨਿਸ਼ਾਨੀ, ਨਿਸ਼ਾਨਾ ਤੀਰ ਨਾ ਕੋਇ ਲਗਾਇੰਦਾ। ਕਾਗ਼ਜ਼ ਕਲਮ ਸ਼ਾਹੀ ਲਿਖਦੇ ਰਹੇ ਬਿਆਨੀ, ਪਰਦਾ ਚੁੱਕ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਰਹੇ ਕਹਾਣੀ, ਕਹਿ ਕਹਿ ਸ਼ੁਕਰ ਮਨਾਇੰਦਾ । ਮੈਂ ਸਾਰ ਸ਼ਬਦ ਦੀ ਬਣ ਕੇ ਬੈਠੀ ਰਹੀ ਰਾਣੀ, ਮੈਨੂੰ ਹੱਥ ਨਾ ਕੋਇ ਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਮੇਰੀ ਰਹੀ ਅੱਲੜ ਜਵਾਨੀ, ਅੱਗੇ ਹੋ ਮੇਰੀ ਸੇਜ ਨਾ ਕੋਇ ਹੰਡਾਇੰਦਾ। ਦੂਰ ਦੁਰਾਡੇ ਸਾਰੇ ਹੋਏ ਕੁਰਬਾਨੀ, ਕੋਟਨ ਕੋਟ ਸ਼ਮਾ ਦੀਪਕ ਉਤੇ ਜਲਾਇੰਦਾ। ਕਲਜੁਗ ਅੰਤਮ ਪੁਰਖ ਅਕਾਲ ਕਰੀ ਖੇਲ ਮਹਾਨੀ, ਖੇਲਣਹਾਰਾ ਆਪ ਖਲਾਇੰਦਾ। ਨਿਰਗੁਣ ਵੇਖੇ ਮਾਰ ਧਿਆਨੀ, ਨੇਤਰ ਨੈਣ ਨੈਣ ਉਠਾਇੰਦਾ। ਬਿਨ ਹਰਿ ਕੰਤ ਸਭ ਦੀ ਬਿਰਥਾ ਜਾਏ ਜਵਾਨੀ, ਜੋਬਨ ਕੰਮ ਕਿਸੇ ਨਾ ਆਇੰਦਾ। ਤੁਰਯਾ ਤੇਰੀ ਤਰਜ਼ ਮਹਾਨੀ, ਤਰਾਂ ਤਰਾਂ ਸਮਝਾਇੰਦਾ। ਤੇਰਾ ਭੇਵ ਨਾ ਪਾਇਆ ਕਿਸੇ ਵਿਦਵਾਨੀ, ਵਿਦਿਆ ਰੰਗ ਨਾ ਕੋਇ ਚੜ੍ਹਾਇੰਦਾ। ਆ ਵੇਖ ਇਕ ਸਚ ਨਿਸ਼ਾਨੀ, ਹਰਿ ਸਤਿਗੁਰ ਆਪ ਜਣਾਇੰਦਾ। ਜਿਨ੍ਹਾਂ ਮਿਲਿਆ ਸਾਹਿਬ ਸਤਿਗੁਰ ਸਚ ਸੁਲਤਾਨੀ, ਸੋ ਤੇਰਾ ਰਾਗ ਕੋਇ ਨਾ ਗਾਇੰਦਾ। ਸਾਰ ਸ਼ਬਦ ਸਾਰ ਸਾਰ ਬਣੇ ਦਰਬਾਨੀ, ਦਰ ਸਾਚੀ ਸੇਵ ਕਮਾਇੰਦਾ। ਉਠ ਸੁਚੱਜੀ ਸੁਘੜ ਸਵਾਣੀ, ਹਰਿ ਕਰਤਾ ਭੇਵ ਖੁਲਾਇੰਦਾ। ਨੇਤਰ ਵੇਖ ਸੱਚਾ ਹਾਣੀ, ਹਰਿ ਸਚ ਸਚ ਜਣਾਇੰਦਾ। ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਸੁਫ਼ਨ ਸਖੋਪਤ ਜਾਗਰਤ ਤੁਰਯਾ ਤੁਰਯਾ ਤੇਰਾ ਪੰਧ ਮੁਕਾਇੰਦਾ।

ਤੁਰਯਾ ਕਹੇ ਮੈਂ ਸਦਾ ਵਚੋਲੀ, ਸੰਤ ਭਗਤ ਮਿਲਾਈਆ। ਪੀਰ ਪੈਗ਼ੰਬਰਾਂ ਚੁੱਕੀ ਡੋਲੀ, ਦਰ ਤੇਰਾ ਰਹੀ ਵਖਾਈਆ। ਗੁਰ ਅਵਤਾਰਾਂ ਘੋਲ ਘੋਲੀ, ਆਪਣੀ ਸੇਵ ਕਮਾਈਆ। ਬਿਨ ਰਸਨਾ ਜਿਹਵਾ ਮੈਂ ਸਦਾ ਬੋਲੀ, ਬੱਤੀ ਦੰਦ ਨਾ ਕੋਇ ਰਖਾਈਆ। ਸ੍ਰੀ ਭਗਵਾਨ ਹੁਣ ਕਿਉਂ ਕਰਦਾ ਏਂ ਗੁਰਸਿਖਾਂ ਦੀ ਗੋਲੀ, ਕਿਉਂ ਤੂੰ ਗੁਰਸਿਖਾਂ ਅੰਦਰ ਵੜ ਕੇ ਆਪਣਾ ਰਾਗ ਸੁਣਾਈਆ । ਮੈਨੂੰ ਤੇਰੀ ਸਮਝ ਨਾ ਆਈ ਬੋਲੀ, ਤੂੰ ਕੀ ਕੀ ਕਰੇਂ ਪੜ੍ਹਾਈਆ। ਕਿਸ ਬਿਧ ਆਪਣੀ ਹੱਟੀ ਖੋਲ੍ਹੀ, ਤੱਕੜੀ ਵੱਟਾ ਨਾ ਕੋਇ ਰਖਾਈਆ। ਮੈਂ ਵੇਖ ਹੋਈ ਹੈਰਾਨ, ਕਿਸ ਤਰਾਂ ਪੂਰਨ ਬਦਲੀ ਚੋਲੀ, ਪਰਮੇਸ਼ਰ ਅੰਦਰ ਬੈਠਾ ਡੇਰਾ ਲਾਈਆ। ਮੈਂ ਵਾਰੀ ਮੈਂ ਘੋਲੀ, ਮੈਂ ਆਪਣਾ ਮਾਣ ਗਵਾਈਆ। ਮੈਂ ਆਪਣੀ ਗਠੜੀ ਫੋਲੀ, ਪੂਰਨ ਵਰਗਾ ਪੂਰਾ ਨਜ਼ਰ ਕੋਇ ਨਾ ਆਈਆ । ਜਿਧਰ ਵੇਖਾਂ ਮੇਰੀ ਪਾਟੀ ਚੋਲੀ, ਸਾਧਾਂ ਸੰਤਾਂ ਮੇਰੀਆਂ ਤਣੀਆਂ ਦਿਤੀਆਂ ਤੁੜਾਈਆ। ਮੇਰੀ ਵੇਖ ਖਾਲੀ ਡੋਲੀ, ਚਾਰ ਯੁਗ ਚਾਰ ਕਹਾਰ ਭੱਜੇ ਜਾਂਦੇ ਵਾਹੋ ਦਾਹੀਆ। ਮੈਂ ਪੌਣ ਆਈ ਰੌਲੀ, ਉਠੋ ਸਿਖੋ ਨੱਠੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲ ਰਚਾਈਆ। ਜਨ ਭਗਤਾਂ ਘਰ ਕਰਨ ਆਇਆ ਬੌਹਣੀ, ਮੁਖ ਆਪਣੇ ਸਗਨ ਲਗਾਈਆ। ਫਿਰ ਸਭ ਨੂੰ ਚਾੜ੍ਹੇ ਤੌਣੀ, ਮੇਰਾ ਰਾਗ ਭੁਲਾਈਆ। ਕਰੇ ਸੋ ਜੋ ਸਾਹਿਬ ਭੌਣੀ, ਅੱਗੇ ਚਲੇ ਨਾ ਕੋਇ ਚਤੁਰਾਈਆ। ਚੌਦਾਂ ਵਿਦਿਆ ਸੁਰਤ ਭੁਲੌਣੀ, ਛੱਤੀ ਰਾਗ ਨਾ ਕੋਇ ਵਡਿਆਈਆ। ਅੱਗੇ ਹੋ ਛਾਤੀ ਕਿਸੇ ਨਾ ਡੌਹਣੀ, ਸ਼ਹਿਨਸ਼ਾਹ ਸਭ ਨੂੰ ਰਿਹਾ ਢਾਹੀਆ। ਬਣ ਕੇ ਜੱਟ ਕਰੇ ਰੌਣੀ, ਹੱਲ ਆਪਣਾ ਫੇਰ ਚਲਾਈਆ । ਆਪੇ ਜਾਣੇ ਹਾੜੀ ਸੌਣੀ, ਵਡ ਕਿਰਸਾਣਾ ਬੇਪਰਵਾਹੀਆ। ਜਿਸ ਨੇ ਬੀਜੀ ਓਸੇ ਗੌਹਣੀ, ਦੂਜਾ ਸੰਗ ਨਾ ਕੋਇ ਰਖਾਈਆ। ਜਿਸ ਗਾਹੀ ਓਸ ਉਡੌਣੀ, ਹਵਾ ਆਪਣੀ ਆਪ ਚਲਾਈਆ।

ਜਿਸ ਉਡਾਈ ਓਨ ਆਪਣੇ ਅੰਦਰ ਪੌਣੀ, ਭੁੱਖੀ ਮਰੇ ਸਰਬ ਲੋਕਾਈਆ। ਫੇਰ ਵੇਖੇ ਅਵਣੀ ਗਵਣੀ, ਅਵਣ ਗਵਣ ਡੇਰਾ ਢਾਹੀਆ। ਮੇਰੀ ਸੁਰ ਕਿਸੇ ਨਾ ਮਿਲੇ ਸੁਣੌਣੀ, ਸੁਰਤ ਸਭ ਦੀ ਦਏ ਭੁਆਈਆ। ਕਿਉਂ ਪਿਛੇ ਲਾਈ ਸਭ ਦੇ ਹੋਣੀ, ਹੁਕਮੇ ਹੁਕਮ ਭੁਆਈਆ। ਗੁਰਮੁਖਾਂ ਖ਼ੁਸ਼ੀ ਇਕ ਵਖੌਣੀ, ਪਿਛਲੀ ਖ਼ੁਸ਼ਕੀ ਦੇਵੇ ਲਾਹੀਆ । ਪੁਸ਼ਤ ਦਰ ਪੁਸ਼ਤ ਪੁਸ਼ਤੀ ਆਪ ਕਰੌਣੀ, ਪੁਛਣ ਆਇਆ ਬੇਪਰਵਾਹੀਆ। ਪਰੇਮ ਨਾਲ ਕੁਸ਼ਤੀ ਪਰੇਮ ਕਰੌਣੀ, ਗੁਰਸਿਖ ਗੁਰਸਿਖ ਨਾਲ ਮਿਲਾਈਆ। ਦੂਤੀ ਦੁਸ਼ਟੀ ਸ੍ਰਿਸ਼ਟੀ ਸਰਬ ਖਪੌਣੀ, ਇਸ਼ਟੀ ਇਕੋ ਇਕ ਬਚਾਈਆ। ਦੋਜ਼ਖ਼ ਬਹਿਸਤੀ ਖੇਲ ਰਚੌਣੀ, ਬਚਿਆ ਕੋਇ ਰਹਿਣ ਨਾ ਪਾਈਆ। ਫ਼ਰਿਸ਼ਤਿਆਂ ਫ਼ਰਿਸਤ ਇਕ ਵਖੌਣੀ, ਆਪਣੇ ਹੱਥੀਂ ਕਰ ਲਿਖਾਈਆ। ਚਾਰ ਕੁੰਟ ਸੇਵਾ ਲੌਣੀ, ਭੱਜਾ ਫਿਰੇ ਵਾਹੋ ਦਾਹੀਆ। ਆਪਣੀ ਈਨ ਦੀਨ ਇਕ ਮਨੌਣੀ, ਮਿਹਬਾਨ ਬੀਦੋ ਵਡ ਵਡਿਆਈਆ। ਲੋਕ ਤੀਨ ਤਾਰ ਹਲੌਣੀ, ਸਤਾਰ ਆਪਣੀ ਦਏ ਜਣਾਈਆ। ਚੌਦਾਂ ਲੋਕ ਧਾਰ ਵਖੌਣੀ, ਧਾਰ ਆਪਣੇ ਨਾਮ ਪਰਗਟਾਈਆ । ਦੋ ਜਹਾਨ ਸਾਰ ਪੌਣੀ, ਸਾਰ ਸ਼ਬਦ ਵੱਜੇ ਵਧਾਈਆ। ਸਚਖੰਡ ਕਾਰ ਕਮੌਣੀ, ਗੁਰਮੁਖ ਸਾਚੇ ਮੇਲ ਮਿਲਾਈਆ। ਬੇਹੰਗਮ ਚਾਲ ਇਕ ਰਖੌਣੀ, ਰਾਹ ਵਿਚ ਨਾ ਕੋਇ ਅਟਕਾਈਆ। ਭੁੱਖ ਨੰਗ ਸਰਬ ਕਟੌਣੀ, ਭੁਖਿਆਂ ਭੁੱਖ ਗਵਾਈਆ। ਤੁਰਯਾ ਤਰੰਗ ਆਪ ਚੜ੍ਹੌਣੀ, ਤੁਰਤ ਦੇਵੇ ਸਮਝਾਈਆ। ਸੂਰੇ ਸਰਬੰਗ ਖੇਲ ਕਰੌਣੀ, ਮਰਦੰਗ ਆਪਣਾ ਨਾਮ ਵਜਾਈਆ। ਸਭ ਦੀ ਮੰਗ ਪੂਰ ਕਰੌਣੀ, ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਧਿਆਨ ਲਗਾਈਆ। ਸਦਾ ਚਿਤ ਅਨੰਦ ਆਪਣੀ ਜੋਤ ਦਰ ਵਖੌਣੀ, ਦੂਜੀ ਹੋਰ ਨਾ ਕੋਇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕੋਇ ਰਹਿਣ ਨਾ ਦੇਵੇ ਅੜੌਣੀ, ਅੜਿਕੇ ਸਭ ਦੇ ਰਿਹਾ ਮਿਟਾਈਆ।

ਤੁਰਯਾ ਕਹੇ ਪ੍ਰਭ ਤੇਰੀ ਰਹਿਮਤ, ਮੈਂ ਵੇਖ ਹੋਈ ਹੈਰਾਨਾ। ਗ਼ਰੀਬਾਂ ਨਾਲ ਹੋਇਉਂ ਸਹਿਮਤ, ਆਪਣਾ ਦਿਤਾ ਧੁਰ ਪਰਵਾਨਾ। ਸਾਰੇ ਆਖਣ ਗੁਰਸਿਖ ਅਹਿਮਕ, ਜਿਨ੍ਹਾਂ ਮਿਲਿਆ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਕਹੇ ਮੈਂ ਤਾਰਾਂ ਜਿਨ੍ਹਾਂ ਤੇੜ ਬੱਧੀ ਤਹਿਮਤ, ਸਿਰ ਟੇਢੀ ਪੱਗ ਵਖਾਨਾ। ਓਨ੍ਹਾਂ ਨੂੰ ਅੱਗੇ ਕੋਈ ਨਾ ਆਵੇ ਜ਼ਹਿਮਤ, ਦੁੱਖ ਸੁੱਖ ਵਿਚ ਉਲਟਾਣਾ। ਲੱਖ ਚੁਰਾਸੀ ਵਿਚੋਂ ਕੱਢੇ ਅੰਦਰ ਵੜ ਕੇ ਮਾਰ ਸੈਨਤ, ਰਸਨਾ ਬੋਲ ਨਾ ਕੋਇ ਸੁਣਾਨਾ। ਜੇ ਕੋਈ ਵਿਦਵਾਨ ਵੇਖੇ ਲਾ ਕੇ ਐਨਕ, ਹਰਿ ਜੂ ਸ਼ੀਸ਼ੇ ਭੰਨ ਵਖਾਨਾ। ਜੇ ਕੋਈ ਲੇਖਾ ਲਿਖੇ ਨਾਲ ਸਵੈਨਕ, ਕਲਮ ਸ਼ਾਹੀ ਪੰਧ ਮੁਕਾਨਾ। ਜੇ ਕੋਈ ਕਹੇ ਸਾਧ ਸੰਤ ਮੈਂ ਵੱਡਾ ਮਕੈਨਕ, ਥੀਉਰੀ ਸਭ ਦੀ ਫ਼ੇਲ ਕਰਾਨਾ। ਜਨ ਭਗਤਾਂ ਮਿਲਿਆ ਹਰਿ ਜੂ ਹਰਿ ਹਰਿ ਵੱਡਾ ਸੈਨਕ, ਸੈਨਾਪਤੀ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾਂ।

ਤੁਰਯਾ ਕਹੇ ਮੈਂ ਹੋਈ ਹੈਰਾਨ, ਬੇਵਸ ਦਿਆਂ ਦੁਹਾਈਆ। ਤੇਰੀ ਹਰਿ ਜੂ ਖੇਲ ਮਹਾਨ, ਅੰਤ ਕੋਇ ਨਾ ਆਈਆ। ਜਿਨ੍ਹਾਂ ਨੂੰ ਕੋਈ ਨਾ ਪੁੱਛੇ ਤੂੰ ਓਨ੍ਹਾਂ ਦਾ ਬਣਿਆ ਆਣ, ਕੀ ਤੇਰੀ ਚਤੁਰਾਈਆ। ਮੈਂ ਤੁਰਯਾ ਤੇਰੇ ਦਰ ਨੌਜਵਾਨ, ਬੈਠੀ ਆਪਣਾ ਰੂਪ ਵਟਾਈਆ। ਤੂੰ ਅੱਖ ਪੁਟ ਕੇ ਨਾ ਵੇਖਿਆ ਮਾਰ ਧਿਆਨ, ਤੇਰੀ ਬੇਪਰਵਾਹੀਆ । ਮੈਂ ਰਟ ਰਟ ਥੱਕੀ ਤੇਰਾ ਨਾਮ, ਬਿਨ ਰਸਨਾ ਜਿਹਵਾ ਗਾਈਆ। ਤੂੰ ਪਿਛੇ ਹਟ ਹਟ ਆਇਉਂ ਭਗਵਾਨ, ਲੋਕਮਾਤ ਫੇਰਾ ਪਾਈਆ । ਗਟ ਗਟ ਜੋ ਪੀਂਦੇ ਰਹੇ ਮਧਰਾ ਪਾਨ, ਤਿਨ੍ਹਾਂ ਮੇਲਾ ਰਿਹਾ ਮਿਲਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਦਾ ਸਦਾ ਮਿਹਰਵਾਨ, ਜਨਮ ਜਨਮ ਵਿਚ ਬਦਲਾਈਆ। ਪਿਛਲਾ ਲੇਖਾ ਦਿਤਾ ਆਣ, ਕਿਉਂ, ਗੋਬਿੰਦ ਛੱਡੇ ਨਾ ਮੇਰੀ ਬਾਹੀਂਆ। ਤੂੰ ਬਾਲੀ ਨੱਢੀ ਅੰਞਾਣ, ਤੁਰਯਾ ਤੋਹੇ ਭੇਵ ਕੋਇ ਨਾ ਆਈਆ। ਆ ਵੇਖ ਮਾਰ ਧਿਆਨ, ਕਿਰਪਾ ਨਿਧਾਨ ਕੋਟਨ ਕੋਟ ਜਨਮ ਦੇ ਵਿਛੜੇ ਇਕੋ ਵਾਰ ਵਖਾਈਆ। ਵੇਖ ਖੇਲ ਲੱਗੀ ਪਛਤਾਣ, ਪਸਚਾਤਾਪ ਕਰ ਕਰ ਦਏ ਦੁਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੇ ਹੱਥ ਤੇਰੀ ਵਡਿਆਈਆ। ਮੈਂ ਆਖਿਆ ਗੁਰਸਿਖ ਬਾਲ ਅੰਞਾਣ, ਮੋਟੀ ਬੁੱਧ ਰਖਾਈਆ । ਤੇਰੀ ਕਿਰਪਾ ਮੈਂ ਵੇਖਿਆ ਇਕ ਨਿਸ਼ਾਨ, ਗੁਰਸਿਖ ਬੈਠਾ ਸਚਖੰਡ ਡੇਰਾ ਲਾਈਆ। ਮੈਨੂੰ ਉਹਦੀ ਦੱਸ ਪਹਿਚਾਣ, ਮੈਂ ਵੇਖਾਂ ਚਾਈਂ ਚਾਈਂਆ। ਅਗੋਂ ਕਹੇ ਸ੍ਰੀ ਭਗਵਾਨ, ਆ ਤੈਨੂੰ ਦਿਆਂ ਵਖਾਈਆ। ਜਿਸ ਦਾ ਨਾਮ ਸਿੰਘ ਪਾਲ, ਤੇਗ਼ ਬਹਾਦਰ ਵੱਜੀ ਵਧਾਈਆ। ਔਹ ਵੇਖ ਗੋਬਿੰਦ ਮੇਰੇ ਨਾਲ, ਉਂਗਲੀ ਲੱਗਾ

ਫਿਰੇ ਵਾਹੋ ਦਾਹੀਆ। ਆ ਦੱਸਾਂ ਖੇਲ ਹੋਰ ਕਮਾਲ, ਦਾਦਾ ਪੋਤਰੇ ਨਾਲ ਲਿਆਈਆ। ਜੇਹੜੇ ਨੀਹਾਂ ਹੇਠਾਂ ਦਿਤੇ ਸੁਆਲ, ਸੋ ਮਨਜੀਤ ਜਗਦੀਸ਼ ਨਾਉਂ ਧਰਾਈਆ। ਜਿਨ੍ਹਾਂ ਖਾਏ ਕਦੇ ਨਾ ਕਾਲ, ਮਹਾਂਕਾਲ ਸਿਰ ਨਿਵਾਈਆ। ਤੁਰਯਾ ਤੇਰਾ ਸੁਣਿਆ ਨਹੀਂ ਓਨ੍ਹਾਂ ਤਾਲ, ਸਿਰ ਇਕੋ ਚਰਨ ਨਿਵਾਈਆ। ਦੋ ਜਹਾਨਾਂ ਹੱਲ ਹੋਇਆ ਸਵਾਲ, ਹਲਕਾ ਭਾਰ ਕਰਾਈਆ । ਹਰਿ ਸੰਗਤ ਦੱਸ ਕੇ ਆਏ ਹਾਲ, ਬਾਲੀ ਬੁੱਧ ਮਿਲੀ ਵਡਿਆਈਆ। ਸੋਲਾਂ ਮੱਘਰ ਵੱਜਾ ਤਾਲ, ਉਨੀ ਕੱਤਕ ਖ਼ੁਸ਼ੀ ਵਖਾਈਆ। ਹੋਰ ਵੇਖ ਮੇਰਾ ਲਾਲ, ਸਵਰਨ ਸਵਰਨ ਰੂਪ ਵਟਾਈਆ। ਜਿਸ ਸਤਿਜੁਗ ਘਾਲਣ ਲਈ ਘਾਲ, ਸੋ ਬਲ ਆਪਣਾ ਲੇਖਾ ਲਿਆ ਆਪਣੀ ਥਾਈਂਆ। ਪੰਜ ਪਰਵਾਨ ਹੋਏ ਬਹਾਲ, ਪਰਧਾਨ ਪੰਜੇ ਪੰਜ ਬਣਾਈਆ। ਪੰਜੇ ਸੋਹਣ ਦਰ ਰਾਜਾਨ, ਦਰਗਹਿ ਮਿਲੀ ਵਡਿਆਈਆ। ਪੰਜਾਂ ਦਾ ਇਕੋ ਧਿਆਨ, ਸ੍ਰੀ ਭਗਵਾਨ ਨਜ਼ਰੀ ਆਈਆ। ਪਿਛੇ ਹਰਿ ਸੰਗਤ ਨੂੰ ਦੇਣ ਗਿਆਨ, ਲੋਕਮਾਤ ਸਮਝਾਈਆ। ਵੀਰੋ ਭੈਣੋ ਛੇਤੀ ਔਣਾ ਸਚਖੰਡ ਮਕਾਨ, ਸਤਿਗੁਰ ਮਿਲੇ ਚਾਈਂ ਚਾਈਂਆ। ਏਥੇ ਨਾ ਕੋਈ ਪੀਣ ਨਾ ਕੋਈ ਖਾਣ, ਤ੍ਰਿਸਨਾ ਅੱਗ ਨਾ ਕੋਇ ਰਖਾਈਆ । ਨਾ ਕੋਈ ਪਵਣ ਨਾ ਮਸਾਣ, ਜਲ ਪਾਣੀ ਨਾ ਕੋਇ ਵਡਿਆਈਆ। ਨਾ ਕੋਈ ਰਾਗ ਨਾ ਕੋਈ ਗਾਣ, ਤੁਰੀਯਾ ਚਲੇ ਨਾ ਕੋਇ ਚਤੁਰਾਈਆ। ਜਦੋਂ ਮਿਲੇ ਮਿਲੇ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਸਿਖ ਨੱਚਣ ਕੁੱਦਣ ਟੱਪਣ ਗਾਣ, ਇਕੋ ਢੋਲਾ ਗਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕ ਪਛਾਣ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਅਗੋਂ ਹੱਸ ਕੇ ਕਹੇ ਭਗਵਾਨ, ਗੁਰਸਿਖ ਤੇਰੀ ਵਡ ਵਡਿਆਈਆ। ਤੇਰੇ ਬਿਨਾਂ ਮੇਰਾ ਸੁੰਞਾ ਦਿਸੇ ਮਕਾਨ, ਸਚਖੰਡ ਕੰਮ ਕਿਸੇ ਨਾ ਆਈਆ। ਜੇ ਭਗਤ ਨਾ ਹੋਵੇ ਤਾਂ ਮੈਂ ਔਂਤਰਾ ਜਾਵਾਂ ਵਿਚ ਜਹਾਨ, ਮੇਰੀ ਪੀਹੜੀ ਨਾ ਕੋਇ ਚਲਾਈਆ । ਭਗਤ ਕਹੇ ਜੇ ਤੂੰ ਨਾ ਦੇਵੇਂ ਮਾਣ, ਸਾਨੂੰ ਧਰਮ ਰਾਏ ਦਏ ਸਜਾਈਆ। ਸੁਣ ਕੇ ਗੱਲਾਂ ਤੁਰਯਾ ਹੋਈ ਹੈਰਾਨ, ਵੇਖੋ ਕੀ ਕਰੇ ਸੱਚਾ ਮਾਹੀਆ। ਮੇਰੀ ਖ਼ਾਲੀ ਹੋਈ ਦੁਕਾਨ, ਸੌਦਾ ਲੈਣ ਕੋਇ ਨਾ ਆਈਆ। ਹੱਟ ਖੋਲ੍ਹਿਆ ਵਿਸ਼ਨੂੰ ਭਗਵਾਨ, ਮੇਰੀ ਨਿੱਕੀ ਹੱਟੀ ਬੈਠੀ ਮੁਖ ਛੁਪਾਈਆ। ਜਿਸ ਨੂੰ ਕਰ ਕਿਰਪਾ ਸੌਦਾ ਦਿਤਾ ਆਪਣਾ ਦਾਨ, ਦਇਆਵਾਨ ਦਇਆ ਕਮਾਈਆ। ਤਿਸ ਨਾਤਾ ਤੁਟਾ ਜਹਾਨ, ਹਰਿ ਸੰਗਤ ਮੇਲ ਮਿਲਾਈਆ। ਅੱਗੇ ਸਤਿਗੁਰ ਕੀ ਦਏ ਬਿਆਨ, ਲੇਖਾ ਲੇਖ ਵਿਚ ਨਾ ਆਈਆ। ਜੇ ਸਚ ਦੱਸੇ ਤੇ ਸਾਰੇ ਕਹਿਣ ਸ਼ੈਤਾਨ, ਸ਼ਰਅ ਸਭ ਦੀ ਰਿਹਾ ਮਿਟਾਈਆ। (੧੯ ਮੱਘਰ ੨੦੧੯ ਬਿ)

ਭਗਤ ਸਾਲਾਹੇ ਆਪ ਪ੍ਰਭ, ਜੁਗ ਜੁਗ ਖੇਲ ਕਰਾਇੰਦਾ। ਲੱਖ ਚੁਰਾਸੀ ਵਿਚੋਂ ਲੱਭ, ਆਪਣਾ ਮੇਲ ਮਿਲਾਇੰਦਾ। ਅੰਮ੍ਰਿਤ ਚੁਵਾਏ ਕਵਲ ਨੱਭ, ਉਲਟਾ ਮੁਖ ਵਖਾਇੰਦਾ। ਕਰੇ ਕਰਾਏ ਪਾਰ ਹੱਦ, ਹਦੂਦ ਵੰਡ ਨਾ ਕੋਇ ਵੰਡਾਇੰਦਾ । ਗ੍ਰਹਿ ਆਪਣੇ ਸਾਚੇ ਲਏ ਸੱਦ, ਚਰਨ ਕਵਲ ਆਪ ਬਹਾਇੰਦਾ। ਭਗਤ ਭਗਵਾਨ ਕਰੇ ਲੱਡ, ਪਿਤਾ ਪੂਤ ਗੋਦ ਉਠਾਇੰਦਾ। ਅੰਤ ਭਗਵਾਨ ਭਗਤਾਂ ਕਦੇ ਨਾ ਜਾਏ ਪਿਛੇ ਛੱਡ, ਫੜ ਬਾਹੋਂ ਅੱਗੇ ਲਾਇੰਦਾ। ਕਲਜੁਗ ਡੂੰਘੀ ਸੁੱਟੇ ਖੱਡ, ਉਤੇ ਆਪਣਾ ਭਾਰ ਪਾਇੰਦਾ। ਕੋਟਨ ਕੋਟ ਗਏ ਲੱਦ, ਗਿਆ ਫਿਰ ਕੋਇ ਨਾ ਆਇੰਦਾ। ਸ੍ਰੀ ਭਗਵਾਨ ਸ਼ਾਹ ਸੁਲਤਾਨ ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਵਿਚ ਬਹੇ ਸਜ, ਸੱਜਣ ਇਕੋ ਫੇਰਾ ਪਾਇੰਦਾ । ਏਥੇ ਓਥੇ ਦੋ ਜਹਾਨ ਰੱਖਣਹਾਰਾ ਲੱਜ, ਪਤ ਆਪਣੀ ਝੋਲੀ ਪਾਇੰਦਾ। ਸੁੱਤਿਆਂ ਜਾਗਦਿਆਂ ਦਰਸ ਕਰਾਏ ਰੱਜ ਰੱਜ, ਸੁਫ਼ਨ ਸਖੋਪਤ ਜਾਗਰਤ ਤੁਰੀਆ ਭਗਤਾਂ ਦਾਸੀ ਆਪ ਬਣਾਇੰਦਾ। ਕਰੇ ਖੇਲ ਪੁਰਖ ਸਮਰੱਥ, ਸਮਾਂ ਸਮੇਂ ਨਾਲ ਟਕਰਾਇੰਦਾ। ਉਚਾ ਟਿੱਲਾ ਮੰਦਰ ਜਾਣੇ ਢੱਠ, ਪੱਥਰ ਚੋਟੀ ਸਰਬ ਕੁਰਲਾਇੰਦਾ। ਭਗਤ ਭਗਵੰਤ ਕਹੇ ਸੱਚ, ਸਚ ਸਚ ਸਮਝਾਇੰਦਾ। ਲੱਖ ਚੁਰਾਸੀ ਕਾਇਆ ਮਾਟੀ ਕੱਚ, ਕੂੜੀ ਗਗਰੀਆ ਅੰਤਮ ਭੰਨ ਵਖਾਇੰਦਾ। ਮਨ ਵਾਸਨਾ ਰਹੇ ਨੱਚ, ਹਰਿ ਸ਼ਬਦ ਨਾ ਕੋਇ ਕਮਾਇੰਦਾ। ਅੰਤ ਅਗਨੀ ਜਾਣਾ ਮੱਚ, ਪੁਰਖ ਅਕਾਲ ਮੁਵਾਤਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਇਕੋ ਰੰਗ ਵਖਾਇੰਦਾ।

(੨੬ ਮਾਘ ੨੦੧੯ ਬਿ)

ਚਿੱਠੀ ਕਹੇ ਮੇਰਾ ਗੋਬਿੰਦ ਚੁਕਣਾ ਪੜਦਾ, ਪੜਦਿਆਂ ਵਾਲਿਉ ਦਿਆਂ ਜਣਾਈਆ । ਜਿਸ ਜਗਤ ਜਹਾਨ ਬਚੌਣਾ ਸੜਦਾ, ਅੰਮ੍ਰਿਤ ਮੇਘ ਬਰਸਾਈਆ । ਜਿਸ ਦੇ ਅਗੇ ਕੋਈ ਨਾ ਅੜਦਾ, ਭੈ ਵਿਚ ਸਰਬ ਲੋਕਾਈਆ । ਜੋ ਪੁਰਖ ਅਕਾਲ ਦਾ ਬਰਦਾ, ਸੁਤ ਦੁਲਾਰਾ ਨਜ਼ਰੀ ਆਈਆ। ਉਹਦਾ ਨਾਤਾ ਪਿਛਲਾ ਚਿਰ ਦਾ, ਨਵੀਂ ਕਹਾਣੀ ਨਾ ਕੋਇ ਸੁਣਾਈਆ। ਉਹ ਮਾਲਕ ਦਿਲਾਂ ਦੇ ਦਿਲ ਦਾ, ਦਿਲਬਰ ਬੇਪਰਵਾਹੀਆ। ਜਿਸ ਦੇ ਹੁਕਮ ਅੰਦਰ ਦੋ ਜਹਾਨ ਕਦੇ ਨਾ ਹਿਲਦਾ, ਬ੍ਰਹਿਮੰਡ ਖੰਡ ਰਿਹਾ ਭੁਆਈਆ। ਉਹ ਭਗਤਾਂ ਸੰਤਾਂ ਗੁਰਮੁਖਾਂ ਗੁਰਸਿਖਾਂ ਦਿਨੇ ਜਾਗਦਿਆਂ ਰਾਤੀਂ ਸੁੱਤਿਆਂ ਸੁਫ਼ਨ ਸਖੋਪਤ ਜਾਗਰਤ ਤੁਰੀਆ ਵਿਚ ਮਿਲਦਾ, ਤੁਰਤ ਆਪਣਾ ਮੇਲ ਮਿਲਾਈਆ। ਲੇਖਾ ਚੁਕਾਏ ਅੰਬਰ ਨੀਲ ਦਾ, ਨੀਲੇ ਵਾਲਾ ਆਪਣਾ ਫੇਰਾ ਪਾਈਆ। ਓਥੇ ਲੇਖਾ ਨਹੀਂ ਕਿਸੇ ਦਲੀਲ ਦਾ, ਮਨ ਮਤਿ ਬੁਧਿ ਨਾ ਕੋਇ ਚਤੁਰਾਈਆ । ਓਥੇ ਝਗੜਾ ਨਹੀਂ ਕਿਸੇ ਵਕੀਲ ਦਾ, ਵੁਕਲਾ ਦੇਵੇ ਨਾ ਕੋਇ ਸਫ਼ਾਈਆ । ਓਥੇ ਵਕ਼ਤ ਨਹੀਂ ਕਿਸੇ ਅਪੀਲ ਦਾ, ਧੁਰ ਫ਼ਰਮਾਣਾ ਇਕੋ ਵਾਰ ਸੁਣਾਈਆ । ਇਹ ਲੇਖਾ ਛੈਲ ਛਬੀਲ ਦਾ, ਜੋ ਧੁਰ ਦਾ ਬਾਂਕਾ ਦਿਸੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ । (੨੫ ਪੋਹ ੨੦੨੧ ਬਿ)

ਸੂਰਜ ਸ਼ੀਸ਼ਾ ਦੋਵੇਂ ਮਾਰਨ ਧਾਹ, ਬਹੁੜੀ ਬਹੁੜੀ ਕਰ ਕੇ ਰਹੇ ਸੁਣਾਈਆ। ਸਾਨੂੰ ਪਤਾ ਨਹੀਂ ਓਸ ਪਰਮਾਤਮਾ ਦਾ ਕਿਹੜਾ ਨਾਂ, ਕਿਸ ਥਾਂ ਬੈਠਾ ਸੋਭਾ ਪਾਈਆ। ਹੁਕਮੇ ਅੰਦਰ ਸਾਰੇ ਸੇਵਾ ਰਹੇ ਕਮਾ, ਭੱਜੇ ਵਾਹੋ ਦਾਹੀਆ। ਵਿਛੋੜਾ ਜੋੜਾ ਓਹੋ ਰਿਹਾ ਬਣਾ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਜੋ ਸਭ ਦਾ ਰਹਿਬਰ ਬਣ ਕੇ ਦੱਸੇ ਰਾਹ, ਸਬਬ ਨਾਲ ਮੇਲਾ ਲਏ ਮਿਲਾ, ਆਤਮ ਪਰਮਾਤਮ ਪਰਦਾ ਦਏ ਉਠਾ, ਮੈਂ ਤੂੰ ਮੈਂ ਵਿਚੋਂ ਲਏ ਜਗਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸੁਫ਼ਨ ਅਵਸਥਾ ਦਏ ਗਵਾ, ਸਾਫ਼ ਆਪਣਾ ਰੰਗ ਵਖਾਈਆ। ਜਿਨ੍ਹਾਂ ਭਗਤਾਂ ਨੇ ਮਿਲ ਕੇ ਓਸ ਦਾ ਢੋਲਾ ਲਿਆ ਗਾ, ਉਹ ਤੁਰੀਆ ਪਦ ਗਏ ਸਮਾ, ਬਾਕੀ ਨਾਤਾ ਗਏ ਤੁੜਾਈਆ। ਜਿਹੜੀ ਮੰਜ਼ਲ ਚੜ੍ਹ ਕੇ ਵੇਖੀ ਉਸ ਦਾ ਕਰੋ ਬਿਆਂ, ਜਿਥੇ ਤੂੰ ਮੈਂ ਦਾ ਨਹੀਂ ਕੋਈ ਨਾਂ, ਹੈਂ ਹਮ ਨਜ਼ਰ ਕੋਇ ਨਾ ਆਈਆ। ਖ਼ੁਸ਼ੀਆਂ ਨਾਲ ਦੇਣਾ ਗਾ, ਸਮਝ ਨਾਲ ਦੇਣਾ ਸਮਝਾ, ਬੁਧੀ ਸਰਬ ਵਿਆਪੀ ਨੂੰ ਲੈਣਾ ਉਠਾ, ਆਤਮਾ ਪਰਤਾਪੀ ਨੂੰ ਲੈਣਾ ਜਗਾ, ਜਾਗਰਤ ਜੁਗਤੀ ਦੇਣੀ ਜਣਾਈਆ। (੧੯ ਭਾਦਰੋਂ ਸ਼ ਸੰ ੧)

ਤਿੰਨ ਤਾਪ : ਸਭ ਤੋਂ ਵੱਡਾ ਮੇਰਾ ਪ੍ਰਤਾਪ। ਜੋ ਨਾ ਸਮਝੇ ਮੇਰਾ ਮੁਖ ਵਾਕ । ਤਿਨ ਕੋ ਮਾਰੇ ਆਪ ਤਿੰਨ ਤਾਪ :

ਤੀਨ ਤਾਪ। ਕਾਲ ਵਿਆਪੇ ਹੋਏ ਦੁੱਖ ਘਨੇ। ਜੋ ਨਾ ਹੁਕਮ ਮੇਰਾ ਮੰਨੇ। (੧੭ ਮੱਘਰ ੨੦੦੬ ਬਿ)

ਸੋਹੰ ਦੇਵੇ ਸਾਚਾ ਜਾਪ। ਪ੍ਰਭ ਮਾਰੇ ਗੁਰਸਿਖ ਤੀਨੋ ਤਾਪ। ਜਨਮ ਜਨਮ ਪ੍ਰਭ ਉਤਾਰੇ ਪਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਪ। (੨੨ ਮਾਘ ੨੦੦੮ ਬਿ)

ਸੋਹੰ ਸਾਚਾ ਰਸਨਾ ਜਾਪ। ਆਪ ਉਤਾਰੇ ਕੋਟਨ ਪਾਪ। ਵਿਚੋਂ ਮਾਰੇ ਤੀਨੋ ਤਾਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਪੇ ਆਪ। (੧੪ ਭਾਦਰੋਂ ੨੦੦੯ ਬਿ)

੧) ਦੇਹ ਦੇ ਰੋਗ ਅਤੇ ਮਨ ਦੇ ਵਿਕਾਰ।
੨) ਜੀਵਾਂ ਤੋਂ ਪ੍ਰਾਪਤ ਹੋਣ ਵਾਲੇ ਦੁੱਖ ਜਿਵੇਂ ਸਰਪ, ਚੂਹਾ, ਮੱਛਰ ਆਦਿ ਤੋਂ।
੩) ਪ੍ਰਕ੍ਰਿਤਕ ਜਿਵੇਂ ਹਨੇਰੀ, ਗੜੇ, ਅੱਗ ਆਦਿ।

ਤੰਦੂਰ : ਦਰਸ਼ਨ ਦੇਖ ਹੋਏ ਮਨ ਹਰਿਆ। ਆਤਮ ਚਿਖਾ ਤਨ ਤੰਦੂਰ ਠਰਿਆ।(੨੨ ਚੇਤ ੨੦੦੮ ਬਿ) ਤੰਦੂਰ :

ਤ੍ਰੈਗੁਣ ਤਪੇ ਤਦੂੰਰ, ਪੰਜ ਤਤ ਅਗਨੀ ਰਿਹਾ ਡਾਹੀਆ। (੧੦ ਚੇਤ ਸ਼ ਸੰ ੫)

ਥਿਰ ਘਰ : ਊਚਾ ਦਰ ਊਚਾ ਦਰਬਾਰਾ। ਥਿਰ ਘਰ ਵਸੇ ਆਪ ਨਿਰੰਕਾਰਾ। ਜੋਤ ਸਰੂਪ ਜਗਤ ਥਿਰ ਘਰ :

ਉਤਾਰਾ। (੨੪ ਚੇਤ ੨੦੦੮ ਬਿ)
ਪ੍ਰਭ ਅਬਿਨਾਸ਼ੀ ਥਿਰ ਘਰ ਵਾਸੀ, ਥਿਰ ਘਰ ਗੁਰਸਿਖ ਬਹਾਇਆ। (੧੭ ਹਾੜ ੨੦੦੮ ਬਿ) ਘਨਕਪੁਰ
ਸਤਿ ਪ੍ਰਭ ਕਲ ਦਰ। ਜਨ ਭਗਤਾਂ ਦੀਸੇ ਸਾਚਾ ਥਿਰ ਘਰ। ਥਿਰ ਘਰ ਕਲਜੁਗ ਜੋਤ ਪਰਗਟਾਏ,
ਨਿਹਕਲੰਕ ਅਵਤਾਰ ਨਰ। ਜਾਮਾ ਧਾਰ ਉਪਾਇਆ, ਸਤਿਜੁਗ ਦੇ ਕੇ ਸਾਚਾ ਵਰ। ਮਹਾਰਾਜ ਸ਼ੇਰ ਸਿੰਘ
ਭਾਣਾ ਕਲ ਵਰਤਾਇਆ, ਖੁਆਰ ਹੋਏ ਸਭ ਨਾਰੀ ਨਰ। (੧੪ ਸਾਵਣ ੨੦੦੮ ਬਿ ) ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਥਿਰ ਘਰ ਵਾਸੀ ਥਿਰ ਘਰ ਨਿਵਾਸ ਰਖਾਏ। (੧ ਸਾਵਣ ੨੦੦੯ ਬਿ)
ਸੋ ਸੁਹਾਇਆ ਥਾਨ, ਜਿਥੇ ਪ੍ਰਭ ਦਰਸ ਦਿਖਾਇਆ। ਸੋ ਸੁਹਾਇਆ ਥਾਨ, ਜਿਥੇ ਪ੍ਰਭ ਜੋਤ ਜਗਾਇਆ।
ਸੋ ਸੁਹਾਇਆ ਥਾਨ, ਜਿਥੇ ਨਿਹਕਲੰਕ ਹੋ ਆਇਆ। ਸੋ ਸੁਹਾਇਆ ਥਾਨ, ਜਿਥੇ ਗੁਰਸਿਖਾਂ ਮਾਣ ਦਵਾਇਆ।
ਸੋ ਸੁਹਾਇਆ ਥਾਨ, ਜਿਥੇ ਥਿਰ ਘਰ ਵਾਸੀ ਨਿਜ ਘਰ ਆਸਣ ਲਾਇਆ। ਸੋ ਸੁਹਾਇਆ ਥਾਨ, ਜਿਥੇ
ਮਹਾਰਾਜ ਸ਼ੇਰ ਸਿੰਘ ਜਨ ਭਗਤ ਤਰਾਇਆ। (੧੩ ਮਾਘ ੨੦੦੭ ਬਿ)