ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਕ ਤੋਂ ਖ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਕੱਕਾ : ਪਹਿਲਾ ਕੱਕਾ ਕਰਮ ਕਾਂਡ, ਕੂੜੀ ਕਿਰਿਆ ਰਹਿਣ ਨਾ ਪਾਈਆ । ਦੂਜਾ ਕੱਕਾ ਭੇਵ ਬ੍ਰਹਿਮਾਂਡ, ਕੱਕਾ
ਬ੍ਰਹਿਮਾਦ ਫੋਲ ਫੁਲਾਈਆ। ਤੀਜਾ ਕੱਕਾ ਨਿਰਗੁਣ ਸਰਗੁਣ ਨਾਦ, ਅਨਾਦੀ ਨਾਦ ਸ਼ਨਵਾਈਆ। ਚੌਥਾ ਕੱਕਾ ਪੁਰਖ ਅਕਾਲ ਵਸੇ ਸਾਥ, ਸਗਲਾ ਸੰਗ ਨਿਭਾਈਆ। ਪੰਜਵਾਂ ਕੱਕਾ ਗੁਰਮੁਖਾਂ ਨਾਤਾ ਤੋੜੇ ਆਦਿ ਜੁਗਾਦਿ, ਕਾਲ ਮਹਾਂਕਾਲ ਦੋਵੇਂ ਨੇੜ ਨਾ ਆਈਆ। ਗੋਬਿੰਦ ਕੱਕਾ ਸਭ ਦੀ ਸੁਣੇ ਫ਼ਰਯਾਦ, ਸਕਾ ਇਕੋ ਨਜ਼ਰੀ ਆਈਆ। ਕਲਜੁਗ ਜਥਾ ਜਗਤ ਆਵਾਜ਼, ਕੂਕ ਕੂਕ ਸੁਣਾਈਆ। ਕੰਘਾ ਕਛ ਕੜਾ ਕਰਪਾਨ, ਚਾਰੇ ਮਿਟਦੇ ਰਹਿਣ ਨਿਸ਼ਾਨ, ਜਗਤ ਹੱਟੋ ਹੱਟ ਵਿਕਾਈਆ। ਇਕੋ ਕੇਸ ਹੋਏ ਪਰਵਾਨ, ਸੀਸ ਤਾਜ ਰਹੇ ਬਣਾਈਆ। ਗੋਬਿੰਦ ਕੱਕਾ ਕਦੇ ਨਾ ਮਿਟੇ ਨਿਸ਼ਾਨ, ਜਿਸ ਮਿਲਿਆ ਤਿਸ ਨਿਭਿਆ ਸੰਗ ਚੋਰ ਯਾਰ ਠੱਗ ਲੁੱਟ ਸਕੇ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਕੱਕਾ ਬਿਨ ਗੋਬਿੰਦ ਕਿਸੇ ਨਾ ਰੱਖਾ, ਸ੍ਰਿਸ਼ਟ ਸਬਾਈ ਦਿਤੀ ਭਾਖਿਆ ਭਖਾ, ਭਿਖਕ ਹੋਵੇ ਸਰਬ ਲੋਕਾਈਆ । (੨੧ ਜੇਠ ੨੦੨੦ ਬਿ)
ਕਸਾਈ : ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੋਈ ਨਾ ਜਾਣੇ ਸਾਰ ਇਹ ਬਿੰਗ ਕਸਾਈ। (੪ ਚੇਤ ਕਸਾਈ
੨੦੦੭ ਬਿ)
ਮਾਇਆ ਮਮਤਾ ਚੱਲੇ ਕਰਦ, ਜਗਤ ਕਸਾਈ ਰੂਪ ਵਟਾਈਆ। (੨੧ ਹਾੜ ੨੦੨੧ ਬਿ)
ਕਲਜੁਗ ਕੂੜੀ ਕਿਰਿਆ ਵੇਖ ਕਸਾਈ ਕਰਦ, ਜੀਵ ਜੰਤ ਦੇਣ ਦੁਹਾਈਆ । (੨੦ ਮਾਘ ੨੦੨੧ ਬਿ)
ਸ਼ਰਅ ਕਸਾਈ ਬਣੀ ਕਰਦ, ਕਤਲਗਾਹ ਵੇਖੀ ਲੋਕਾਈਆ। (੮ ਕੱਤਕ ਸ਼ ਸੰ ੨)
ਗੁਰ ਅਵਤਾਰ ਪੈਗ਼ੰਬਰ ਕਹਿਣ ਸ਼ਰਅ ਛੁਰੀ ਕਸਾਈ ਬਣੀ ਕਰਦ, ਪਾਰਬ੍ਰਹਮ ਪਤਿਪਰਮੇਸ਼ਵਰ ਕਤਲਗਾਹ
ਦਿਸੇ ਲੋਕਾਈਆ। (੧੧ ਫੱਗਣ ਸ਼ ਸੰ ੨)
ਕਸੁੰਭੜਾ : ਸਤਿ ਸਰੂਪ ਨਾ ਚੜ੍ਹਿਆ ਰੰਗ, ਰੂਪ ਕਸੁੰਭੜਾ ਸਰਬ ਲੋਕਾਈਆ ।(੨੦ ਸਾਵਣ ੨੦੨੦ ਬਿ) ਕਸੁੰਭੜਾ :
ਆਤਮ ਅੰਤਰ ਪ੍ਰੇਮ ਪ੍ਰੀਤੀ ਸਾਚੇ ਰੰਗ ਕੋਈ ਨਾ ਰਤੇ, ਕਸੁੰਭੜਾ ਰੰਗ ਚਾਰੋਂ ਕੁੰਟ ਨਜ਼ਰੀ ਆਈਆ। (੨੬ ਜੇਠ ੨੦੨੧ ਬਿ)
ਆਤਮ ਪਰਮਾਤਮ ਚਾੜ੍ਹ ਕੇ ਰੰਗ, ਕਸੁੰਭੜਾ ਰੂਪ ਦਏ ਗਵਾਈਆ। (੪ ਮੱਘਰ ੨੦੨੧ ਬਿ)
ਨਾਮ ਖ਼ੁਮਾਰੀ ਪ੍ਰੇਮ ਪ੍ਰੀਤੀ ਚਾੜ੍ਹਨੀ ਰੰਗਣ, ਕੁਸੁੰਭੜਾ ਰੂਪ ਨਾ ਕੋਇ ਵਟਾਈਆ। (੧੯ ਹਾੜ ਸ਼ ਸੰ ੧) (ਕੱਚਾ ਪਿਲਾ ਰੰਗ)
ਕਸਵੱਟੀ : ਕਸੌਟੀ : ਨਾਮ ਕਸਵੱਟੀ ਪਰਖ ਵਖਾਇਆ, ਕੰਚਨ ਸੋਨਾ ਰੂਪ ਵਟਾਈਆ। (੬ ਫੱਗਣ ੨੦੧੬ ਕਸਵੱਟੀ : ਕਸੌਟੀ
ਬਿ) ਲੱਖ ਚੁਰਾਸੀ ਨਾਮ ਕਸਵੱਟੀ ਪਰਖ, ਗੁਰਮੁਖ ਥੋੜ੍ਹੇ ਬਾਹਰ ਕਢਾਈਆ । (੨੫ ਪੋਹ ੨੦੨੧ ਬਿ) ਹਰਿਜਨ ਹਰਿਭਗਤ ਸਦਾ ਸੁਹੇਲਾ ਲਏ ਪਰਖ, ਨਾਮ ਕਸਵੱਟੀ ਇਕ ਲਗਾਇੰਦਾ। ਮਨਮੁਖਾਂ ਉਤੇ ਕਦੇ ਨਾ ਕਰੇ ਤਰਸ, ਜੋ ਜਨ ਹਰਿ ਨਾਮ ਭੁਲਾਇੰਦਾ। (੧੮ ਜੇਠ ੨੦੧੮ ਬਿ)
ਕਦਮਬੋਸੀ : ਜਿਸ ਦੇ ਗੁਰ ਅਵਤਾਰ ਪੈਗ਼ੰਬਰ ਪੂਜਦੇ ਕਦਮ, ਕਦਮਬੋਸੀ ਕਦੀਮ ਦੀ ਰੀਤੀ ਚਲੀ ਆਈਆ। ਕਦਮਬੋਸੀ
ਓਥੇ ਕੋਈ ਤੱਤਾਂ ਵਾਲਾ ਪੈਰ ਨਹੀਂ ਜਿਸ ਵਿਚ ਲੱਭਣਾ ਪਏ ਪਦਮ, ਚਿੰਨ੍ਹਾਂ ਵਾਲਾ ਨਿਸ਼ਾਨ ਨਾ ਕੋਇ ਵਖਾਈਆ । ਇਕੋ ਜੋਤ ਜੋਤ ਵਿਚ ਸਾਰੇ ਬੈਠੇ ਮਗਨ, ਵੱਖਰਾ ਡੇਰਾ ਨਾ ਕੋਇ ਲਗਾਈਆ । (੩ ਕੱਤਕ ਸ਼ ਸੰ ੨) ਸਦੀ ਚੌਧਵੀਂ ਕਹੇ ਮੁਹੰਮਦ ਹੋਇਆ ਸਦਮਾ, ਨੇਤਰ ਨੈਣਾਂ ਨੀਰ ਵਹਾਈਆ । ਕਦਮਬੋਸੀ ਕਰੇ ਕੋਈ ਨਾ ਪਰਵਰਦਿਗਾਰ ਕਦਮਾ, ਕਦੀਮ ਦੀ ਰੀਤੀ ਰਹੇ ਭੁਲਾਈਆ। ਝਗੜਾ ਪੈ ਗਿਆ ਆਅਲਾ ਅਦਨਾ, ਅਮੀਰ ਗਰੀਬ ਦਏ ਦੁਹਾਈਆ। (੩ ਮੱਘਰ ਸ਼ ਸੰ ੪)
ਪੀਰ ਪੈਗ਼ੰਬਰਾਂ ਕਦਮਬੋਸੀ ਲੈ ਕੇ ਸੀਸ ਝੁਕਾਣਾ, ਕਦੀਮ ਦਾ ਮਾਲਕ ਸੰਦੇਸ਼ਾ ਇਕ ਸੁਣਾਈਆ। ਅੰਤ ਕੰਤ ਭਗਵੰਤ ਸਭ ਦਾ ਵਕਤ ਚੁਕਾਣਾ, ਚਾਰੋਂ ਕੁੰਟ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਖੇਲ ਮਿਟਾਣਾ, ਮਿੱਟੀ ਖਾਕ ਵਿਚ ਰੁਲਾਈਆ। (੨੨ ਅੱਸੂ ਸ਼ ਸੰ ੬) (ਪੈਰ ਚੁੰਮਣ ਦੀ ਕ੍ਰਿਰਿਆ)
ਕਦੀਮ : ਜਨ ਭਗਤ ਕਹਿਣ ਪ੍ਰਭੂ ਤੇਰਾ ਝਗੜਾ ਸਦਾ ਕਦੀਮ, ਪੂਰਬ ਨਜ਼ਰੀ ਆਈਆ। ਗੁਰ ਅਵਤਾਰ ਕਦੀਮ
ਪੈਗ਼ੰਬਰ ਤੇਰੇ ਮੁਨੀਮ, ਲਿਖ ਲਿਖ ਲੇਖਾ ਗਏ ਕਲਮ ਛਾਹੀਆ। (੨੬ ਪੋਹ ਸ਼ ਸੰ ੧) ਜਨ ਭਗਤੋ ਜੁਗਾਂ ਪਿਛੋਂ ਇਹ ਸਮਾਂ ਆਉਂਦਾ ਕਦੀ ਕਦੀ, ਕਦੀਮ ਤੋਂ ਪ੍ਰਭ ਦੀ ਰੀਤੀ ਚਲੀ ਆਈਆ। (੧ ਮਾਘ ਸ਼ ਸੰ ੧) (ਪੁਰਾਣਾ)
ਕਪੜ : ਕਾਇਆ ਕੱਪੜ ਹੋਏ ਛਾਰ, ਸੋਹੰ ਸ਼ਬਦ ਸੰਗ ਰਹਿ ਜਾਵੇ। (੧ ਮਾਘ ੨੦੦੭ ਬਿ) ਕਾਇਆ ਕਪੜ
ਕਪੜਾ ਕੂੜ ਹੰਢਾਵਣਾ। ਤੀਰਥ ਛੱਪੜ ਝੂਠਾ ਨ੍ਹਾਵਣਾ। ਨਾ ਕੋਈ ਸਕੇ ਅਪੜ, ਪ੍ਰਭ ਅਬਿਨਾਸ਼ੀ ਹੱਥ ਨਾ ਆਵਣਾ। ਮਾਇਆ ਰੂਪੀ ਦਿਤਾ ਕੱਪੜ, ਭਰਮ ਭੁਲੇਖਾ ਡਾਹਡਾ ਪਾਵਣਾ। ਆਪ ਕਰਾਏ ਪਾਪੀ ਪੱਪੜ, ਵਿਸ਼ੇ ਵਿਕਾਰਾਂ ਵਿਚ ਰੁਲਾਵਣਾ। ਸੋਹੰ ਸ਼ਬਦ ਮਾਰੇ ਥੱਪੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਮਾਰਗ ਪਾਵਣਾ। (੭ ਜੇਠ ੨੦੦੭ ਬਿ)
ਕਪਾਲ : ਪੁਰਖ ਅਬਿਨਾਸ਼ੀ ਹੋਏ ਮਿਹਰਵਾਨ, ਚਰਨ ਚਰਨੋਦਕ ਦਏ ਮੁੱਖ ਚੁਆਇਆ। ਅੰਮ੍ਰਿਤ ਝਿਰਨਾ ਕਪਾਲ
ਝਿਰੇ ਮਹਾਨ, ਕਪਾਲ ਰੇਖਾ ਖੋਲ੍ਹ ਵਖਾਇਆ । (੧੨ ਅੱਸੂ ੨੦੧੭ ਬਿ ਮੱਥਾ)
ਕਬੂਤਰ : ਸਦੀ ਚੌਧਵੀਂ ਕਹੇ ਮੈਂ ਵੇਖੀ ਇਕ ਬਾਰੀ ਜਿਸ ਵਿਚ ਦਿਸਿਆ ਇਕ ਕਬੂਤਰ, ਨੈਣ ਮੂੰਦ ਧਿਆਨ ਕਬੂਤਰ
ਲਗਾਈਆ। (੪ ਮੱਘਰ ਸ਼ ਸੰ ੪)
ਕਮਜਾਤ : ਪ੍ਰਭ ਅਬਿਨਾਸ਼ੀ ਸਾਚਾ ਨਾਤਾ। ਭੁਲਿਆ ਜੀਵ ਜਿਉਂ ਰੰਡੀ ਕਮਜ਼ਾਤਾ। ਮਹਾਰਾਜ ਸ਼ੇਰ ਸਿੰਘ ਕਮਜਾਤ
ਵਿਸ਼ਨੂੰ ਭਗਵਾਨ, ਨਾ ਕਲ ਪਛਾਤਾ। (੧੩ ਜੇਠ ੨੦੧੦ ਬਿ)
ਪ੍ਰਭ ਅਬਿਨਾਸ਼ੀ ਨਾ ਪਛਾਤਾ, ਹੋਈ ਨਾਰ ਵੱਡ ਕਮਜ਼ਾਤਾ। ਗਈ ਜਹਾਨੋਂ ਸੱਖਣੀ, ਨਾ ਮਿਲੇ ਸੱਚੀ ਦਾਤਾ।
(੭ ਜੇਠ ੨੦੧੧ ਬਿ)
ਕਲਜੁਗ ਨਾਰ ਕੁਲੱਖਣੀ ਵੱਡ ਕਮਜ਼ਾਤ, ਨਾ ਮਿਲਿਆ ਕੰਤ ਸੁਹਾਗ, ਚਾਰੋਂ ਕੁੰਟ ਅੰਧ ਅੰਧਿਆਰੇ। (੨੧
ਮੱਘਰ ੨੦੧੧ ਬਿ)
ਮਨ ਮਨਸਾ ਦਰ ਦਰ ਫਿਰੇ ਨਾਰ ਕਮਜ਼ਾਤ, ਲੱਖ ਚੁਰਾਸੀ ਰਹੀ ਪਰਨਾਈਆ । (੨੫ ਜੇਠ ੨੦੨੧ ਬਿ)
ਮਨ ਮਤ ਘਰ ਰਹਿਣ ਨਾ ਦੇਵੇਂ ਨਾਰ ਕਮਜ਼ਾਤਾ, ਕੁਲਖਣੀ ਭੱਜੇ ਵਾਹੋ ਦਾਹੀਆ। (੧੮ ਸਾਵਣ ੨੦੨੧
ਬਿ) (ਨੀਚ)
ਕਰਤੂਤ : ਵੇਖੀਂ ਕਿਸੇ ਦੇ ਕਰਮਾਂ ਦੀ ਨਾ ਵੇਖੀਂ ਕਰਤੂਤ, ਨਿਹਕਰਮੀ ਹੋ ਕੇ ਪਾਰ ਲੰਘਾਈਆ। (੧੨ ਕਰਤੂਤ
ਚੇਤ ਸ਼ ਸੰ ੧) ਕਰੀ ਕੁੜਮਾਈ ਜੂਠ ਝੂਠ, ਹਉਮੇ ਹੰਗਤਾ ਵੱਜੀ ਵਧਾਈਆ। ਲੱਖ ਚੁਰਾਸੀ ਵੇਖ ਕਰਤੂਤ, ਤੇਰੇ ਤੇਰੀ ਕੀਤੀ ਗਏ ਭੁਲਾਈਆ। ਕਲਜੁਗ ਸਾਰਾ ਲੰਘ ਗਿਆ ਅੰਤਮ ਪਿਛੇ ਰਹਿ ਗਈ ਨਿੱਕੀ ਪੂਛ, ਸੋ ਗੋਬਿੰਦ ਆਪਣੀ ਹੱਥੀਂ ਦਏ ਕਟਾਈਆ । (੧ ਭਾਦਰੋਂ ੨੦੨੦ ਬਿ) (ਕਰਨੀ)
ਕਰੇਵਾ : ਓਹ ਤੁਹਾਡੇ ਮਸਤਕ ਲਾਉਣ ਆਇਆ ਥੇਵਾ, ਆਪਣਾ ਰੰਗ ਰੰਗਾਈਆ। ਵੇਖਿਓ ਦੁਹਾਗਣ ਕਰੇਵਾ :
ਹੋ ਕੇ ਕਿਸੇ ਸਾਧ ਸੰਤ ਦਾ ਕਰਿਓ ਨਾ ਕਰੇਵਾ, ਬਿਨਾ ਖ਼ੁਦਾਵੰਦ ਕਰੀਮ ਮਾਲਕ ਮਹਿਬੂਬ ਮੁਹੱਬਤ ਖਾਵੰਦ ਖ਼ਸਮ ਪਤੀ ਪਰਮੇਸ਼ਵਰ ਨਜ਼ਰ ਕੋਇ ਨਾ ਆਈਆ। (੨੬ ਪੋਹ ਸ਼ ਸੰ ੪)
ਗੁਰ ਅਵਤਾਰ ਪੈਗ਼ੰਬਰ ਚਾਚੇ ਚੰਗੇ ਕਿ ਪੁਰਖ ਅਕਾਲ ਬਾਪ, ਪਿਓ ਨੂੰ ਛੱਡ ਕੇ ਕਿਉਂ ਮਾਂ ਨੂੰ ਕਰੇਵੇ ਰਹੇ ਕਰਾਈਆ। ਹੁਣ ਚਾਦਰ ਪੌਣ ਦਾ ਹਟਾ ਦੇਣਾ ਰਿਵਾਜ਼, ਇਕ ਖ਼ਸਮ ਨੂੰ ਛੱਡ ਕੇ ਦੂਜੇ ਅੰਗ ਨਾ ਕੋਇ ਲਗਾਈਆ । (੨੭ ਪੋਹ ਸ਼ ਸੰ ੪)
ਸਤਿਜੁਗ ਕਹੇ …… ਵੇਖੀਂ ਆਪਣੇ ਹੁੰਦਿਆਂ ਮੇਰੇ ਵਿਚ ਆਪਣੀ ਆਤਮਾ ਨੂੰ ਅਵਤਾਰ ਪੈਗ਼ੰਬਰ ਗੁਰੂ ਕਰਾਈਂ ਨਾ ਕੋਇ ਕਰੇਵਾ, ਦੂਸਰ ਹੱਥ ਨਾ ਕਦੇ ਫੜਾਈਆ। (੧੬ ਪੋਹ ਸ਼ ਸੰ ੬)
ਜਨ ਭਗਤਾਂ ਆਦਿ ਜੁਗਾਦਿ ਦੂਸਰਾ ਕਰਨ ਦੇਵੇ ਨਾ ਕਦੇ ਕਰੇਵਾ, ਕਰਨੀ ਦਾ ਕਰਤਾ ਮਾਲਕ ਆਪ ਅਖਵਾਈਆ। (੨੪ ਚੇਤ ਸ਼ ਸੰ ੧੨) (ਵਿਧਵਾ ਇਸਤਰੀ ਨਾਲ ਕੀਤਾ ਪੁਨਰਵਿਵਾਹ)
ਕਰੰਗ : ਚਾਰ ਕੁੰਟ ਦਿਸਣ ਪਏ ਕਰੰਗ, ਕਲਜੁਗ ਜੀਆਂ ਮਾਸ ਕਿਸੇ ਨਾ ਖਾਵਣਾ। (੧੭ ਜੇਠ ੨੦੧੦ ਕਰੰਗ
ਬਿ) ਦੋ ਜਹਾਨ ਜਗਤ ਨਿਸ਼ਾਨ ਦਿਸੇ ਕਰੰਗਾ, ਹੱਡ ਨਾੜੀ ਮਾਸ ਰੋ ਰੋ ਮਾਰੇ ਧਾਈਆ। (੭ ਮੱਘਰ ਸ਼ ਸੰ ੬) (ਸਰੀਰ ਦੀਆਂ ਹੱਡੀਆਂ ਦਾ ਪਿੰਜਰ)
ਕਾਂ : ਆਪਣਾ ਕੀਆ ਲੈਣਾ ਭਰ, ਜੋ ਜਨ ਜਾਏ ਬਚਨ ਹਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਂ :
ਕਾਗ ਰਲਾਏ ਕਾਗਾਂ ਡਾਰ। ਕਾਗਾਂ ਸੰਗ ਰਲਿਆ ਕਾਗ। ਕਾਮ ਤ੍ਰਿਸਨਾ ਨਾ ਗਈ ਆਗ। ਸਾਚਾ ਦਰ ਨਾ ਮਾਤ ਦਿਸਣਾ, ਅੰਤਮ ਹੋਏ ਮਾੜੇ ਭਾਗ। ਸ਼ਬਦ ਲਿਖਾਵੇ ਕਾਹਨਾ ਕ੍ਰਿਸ਼ਨਾ, ਨਾ ਕੋਇ ਜਾਣੇ ਝੂਠਾ ਰਾਗ। (੪ ਕੱਤਕ ੨੦੦੯ ਬਿ)
ਜੋ ਰਸਨਾ ਪੜ੍ਹ ਪੜ੍ਹ ਦੱਸਦੇ ਰਹੇ ਜਗ, ਅਮਲ ਆਪਣਾ ਨਾ ਕੋਇ ਕਮਾਈਆ। ਉਹ ਜੂਨਾਂ ਵਿਚੋਂ ਜੂਨ ਭੋਗਣ ਕੱਗ, ਕਾਗਾਂ ਵਿਚ ਉਹ ਕਾਗ ਜੋ ਵਿਸ਼ਟੇ ਵਿਚ ਸਮਾਈਆ। ਢੋਰਾਂ ਦੇ ਖਾਵਣ ਹੱਡ, ਚੰਮ ਦ੍ਰਿਸ਼ਟੀ ਚਰਮ ਨਾਲ ਮਿਲਾਈਆ। ਪੜ੍ਹਿਆ ਲਿਖਿਆ ਏਥੇ ਜਾਣਾ ਛੱਡ, ਬਿਨ ਸਤਿਗੁਰ ਜਗਤ ਨਾ ਕੋਇ
ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। (੧੮ ਹਾੜ ੨੦੨੧ ਬਿ)
ਕਲਜੁਗ ਜੀਵ ਹੰਸ ਬੁੱਧੀ ਹੋਏ ਕਾਂ, ਰਸਨਾ ਕਾਗ ਵਾਂਗ ਕੁਰਲਾਈਆ। ਕੋਈ ਖਾਵੇ ਸੂਰ ਕੋਈ ਖਾਵੇ ਗਾਂ, ਸ਼ਰਅ ਕੂੜੀ ਕਰੇ ਲੜਾਈਆ। (੨੩ ਹਾੜ ੨੦੨੧ ਬਿ)
ਪੜ੍ਹਦੇ ਪੜ੍ਹਦੇ ਹੋਏ ਹੰਸ ਕਾਂ, ਬੁਧੀ ਕਾਗ ਵਾਗ ਕੁਰਲਾਈਆ। ਬਿਨ ਕਲਮਿਉਂ ਬਿਨ ਸ਼ਰਅ ਬਿਨ ਜ਼ਬ੍ਹਾ ਖਾਂਦੇ ਸੂਰ ਗਾਂ, ਛੁਰੀ ਹੱਕ ਹਲਾਲ ਹੱਥ ਨਾ ਕਿਸੇ ਉਠਾਈਆ। (੭ ਸਾਵਣ ੨੦੨੧ ਬਿ)
ਕਾਇਆ : ਮਨ ਮਤਿ ਬੁਧਿ ਉਪਾ ਕੇ, ਜੀਵ ਦੀ ਕਾਇਆ ਬਣਾ ਕੇ, ਵਿਚ ਲੋਭ ਹੰਕਾਰ ਵਸਾਇਆ। ਕਾਇਆ
(੯ ਭਾਦਰੋਂ ੨੦੦੬ ਬਿ) ਐਸਾ ਖੇਲ ਪ੍ਰਭ ਆਪ ਕਮਾਇਆ। ਜੁਗ ਕਲ ਪਲਟਾਉਣ ਲਈ ਤਜ਼ੀ ਕਾਇਆ। ਜੋਤ ਸਰੂਪੀ ਬਣ ਕੇ ਆਇਆ। (੧੩ ਮੱਘਰ ੨੦੦੬ ਬਿ)
ਘਰ ਕਾਇਆ ਕਾਅਬਾ ਮੰਦਰ ਮਸੀਤ, ਮਸਲਾ ਹੱਕ ਹੱਕ ਦ੍ਰਿੜਾਇੰਦਾ। (੨੮ ਫੱਗਣ ੨੦੧੯ ਬਿ) ਨੇਤਰਹੀਣ ਸ੍ਰਿਸ਼ਟੀ ਅੰਧੀ, ਅੰਧਕਾਰ ਨਾ ਕੋਇ ਚੁਕਾਈਆ। ਤਨ ਕਾਇਆ ਮਾਟੀ ਪੋਚ ਕੇ ਬਣਦੀ ਚੰਗੀ, ਅੰਤਰ ਮੈਲ ਦੁਰਮਤ ਧੋ ਨਾ ਸਾਫ਼ ਕਰਾਈਆ। ਬਾਹਰੋਂ ਪੱਟੀ ਵੌਂਹਦੀ ਕੰਘੀ, ਅੰਦਰ ਮੀਂਢੀ ਸਚ ਨਾ ਕੋਇ ਗੁੰਦਾਈਆ। ਬਾਹਰੋਂ ਲਾਲ ਗੁਲਾਲ ਮੈਂਹਦੀ ਰੰਗ ਰੰਗੀ, ਅੰਤਰ ਪ੍ਰੇਮ ਰੰਗਣ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਖੇਲ ਇਕ ਵਰਤਾਈਆ। (੨੫ ਜੇਠ ੨੦੨੧ ਬਿ)
ਕਾਇਆ ਅੰਦਰ ਬਹੱਤਰ ਨਾੜ, ਅਗਨੀ ਤੱਤ ਤੱਤ ਤਪਾਈਆ। ਕਾਇਆ ਅੰਦਰ ਮਨ ਮਤ ਬੁਧ ਕਰੇ ਵਿਚਾਰ, ਮਨ ਮਨਸਾ ਨਾਲ ਮਿਲਾਈਆ। ਕਾਇਆ ਅੰਦਰ ਆਸਾ ਤ੍ਰਿਸਨਾ ਕਰੇ ਵਿਚਾਰ, ਮੋਹ ਮਮਤਾ ਰਹੀ ਸਮਾਈਆ। ਕਾਇਆ ਅੰਦਰ ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਫਿਰੇ ਬੇਤਾਲ, ਆਪਣਾ ਤਾਲ ਵਜਾਈਆ। ਕਾਇਆ ਅੰਦਰ ਪਵਣ ਸਵਾਸੀ ਖੇਲ ਨਿਰਾਲ, ਸਵਾਸ ਸਵਾਸਾਂ ਨਾਲ ਰਖਾਈਆ। ਕਾਇਆ ਅੰਦਰ ਸੁਰਤੀ ਹੋਏ ਬੇਹਾਲ, ਹਰਿ ਕਾ ਭੇਵ ਨਾ ਜਾਣੇ ਰਾਈਆ। ਕਾਇਆ ਅੰਦਰ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਈਆ । ਕਾਇਆ ਅੰਦਰ ਸੱਚੀ ਧਰਮਸਾਲ, ਸਤਿਗੁਰ ਵਸੇ ਸੱਚਾ ਮਾਹੀਆ। ਕਾਇਆ ਅੰਦਰ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਰੂਪ ਵਟਾਈਆ । ਕਾਇਆ ਅੰਦਰ ਖ਼ਜ਼ੀਨਾ ਧਨ ਮਾਲ, ਧਨ ਦੌਲਤ ਦਏ ਵਖਾਈਆ। ਕਾਇਆ ਅੰਦਰ ਮਿਲੇ ਪੀਣ ਖਾਣ, ਤ੍ਰਿਸਨਾ ਤ੍ਰਿਖਾ ਭੁੱਖ ਗਵਾਈਆ। ਕਾਇਆ ਅੰਦਰ ਸਚ ਮਕਾਨ, ਮਹਿਫਲ ਹਰਿ ਜੂ ਰਿਹਾ ਲਗਾਈਆ। ਕਾਇਆ ਅੰਦਰ ਜਗਤ ਸ਼ੈਤਾਨ, ਅੱਠੇ ਪਹਿਰ ਕਰੇ ਲੜਾਈਆ। ਕਾਇਆ ਅੰਦਰ ਮਿਲੇ ਭਗਵਾਨ, ਘਰ ਮੇਲਾ ਸਹਿਜ ਸੁਭਾਈਆ। ਗੁਰਮੁਖ ਸਿਖਿਆ ਸਾਚੀ ਜਾਣ, ਘਰ ਸਤਿਗੁਰ ਆਪ ਜਣਾਈਆ। ਜੋ ਜਨ ਚਰਨੀ ਡਿਗੇ ਆਣ, ਤਿਸ ਦੇ ਘਾਟੇ ਪੂਰੇ ਦਏ ਕਰਾਈਆ। ਦੁੱਖ ਦਰਦ ਰਹੇ ਨਾ ਵਿਚ ਜਹਾਨ, ਜ਼ਹਿਮਤ ਨੇੜੇ ਕੋਇ ਨਾ ਆਈਆ। ਨਾਤਾ ਤੋੜੇ ਪਵਣ ਮਸਾਣ, ਸੀਸ ਚੱਕਰ ਨਾ ਕੋਇ ਭੁਆਈਆ । ਟੂਣਾ ਜਾਦੂ ਨਾ ਕੋਇ ਨਿਸ਼ਾਨ, ਮੜੀ ਗੋਰ ਨਾ ਕੋਇ ਵਖਾਈਆ। ਬੀਰ ਬੇਤਾਲੇ ਹੋਣ ਸ਼ਰਮਸਾਨ, ਰਿਧ ਸਿਧ ਨਾ ਕੋਇ ਚਤੁਰਾਈਆ। ਕਰ ਕਿਰਪਾ ਦੁੱਖ ਮੇਟੇ ਵਿਚ ਜਹਾਨ, ਚਿੰਤਾ ਚਿਖਾ ਰੋਗ ਸੋਗ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਸਾਚੇ ਮੰਦਰ ਤਿੰਨ ਸੌ ਸੱਠ ਹੱਡੀ ਵੇਖ ਵਖਾਈਆ। (੧੪ ਅੱਸੂ ੨੦੧੯ ਬਿ)
ਕਾਇਆ ਕਾਅਬਾ ਮਨ ਮੌਲਾਣਾ। ਸੁਰਤ ਸ਼ਬਦ ਗਿਆਨ ਸਚ ਕੁਰਾਨਾ। (੨੨ ਹਾੜ ੨੦੧੧ ਬਿ) ਝਗੜਾ ਮੇਟਣਾ ਮੰਦਰ ਮਸੀਤ, ਕਾਇਆ ਕਾਅਬਾ ਇਕ ਦਰਸਾਈਆ। (੧੨ ਫੱਗਣ ਸ਼ ਸੰ ੮) ਇਕੋ ਕਾਇਆ ਕਾਅਬਾ ਸਭ ਨੂੰ ਦੱਸ ਦੇ ਮੰਦਰ ਮਸੀਤ, ਗੁਰੂਦੁਵਾਰ ਗੁਰਦੇਵ ਇਕੋ ਦੇਣਾ ਸਮਝਾਈਆ। (੨ ਹਾੜ ਸ਼ ਸੰ ੯)
ਕਾਦਰ : ਉਪਰ ਧਰਤੇ ਜੀਵ ਜੰਤ ਨਿਵਾਰ। ਕਾਦਰ ਕਰਤੇ ਤੇਰੀ ਮਹਿੰਮਾ ਅਪਰ ਅਪਾਰ।
ਕਾਦਰ
(੧੪ ਭਾਦਰੋਂ ੨੦੦੯ ਬਿ)
ਹਰਿ ਹਰਿ ਹਰਿ ਕਾਦਰ ਕਰਤਾ ਧਰਨੀ ਧਰਤਾ ਵਡ ਵਡ ਹਕੀਮ ਹੈ। (੩ ਮਾਘ ੨੦੧੦ ਬਿ) ਸੋ
ਕਰਤਾ ਕਰੀਮ ਕਾਦਰ ਕਰੇ ਖੇਲ ਬਿਨ ਸਰੀਰ, ਬੇਨਜ਼ੀਰ ਧਾਰ ਚਲਾਈਆ। (੧੮ ਹਾੜ ੨੦੨੧
ਬਿ) (ਕੁਦਰਤ ਵਾਲਾ)
ਕਾਅਬਾ : ਕਾਇਆ ਕਾਅਬਾ ਗੁਰਸਿੱਖ ਹਾਜ਼ੀ ਵੜ ਜਾ ਸਾਚੇ ਮੱਕਣ, ਜਿਸ ਦਾ ਊਚਾ ਇਕ ਮਨਾਰਾ। ਕਾਅਬਾ
ਪੰਜੇ ਚੋਰ ਅੱਗੋਂ ਡੱਕਨ, ਸ਼ਬਦ ਖੰਡਾ ਮਾਰੀਂ ਦੋ ਧਾਰਾ। (੧੭ ਮੱਘਰ ੨੦੧੦ ਬਿ)
ਕਿਆਮਤ : ਮੁਹੰਮਦ ਨੇ ਕਿਹਾ ਪ੍ਰਭੂ ਖ਼ੁਦਾ ਤੇਰਾ ਕਿਥੇ ਕਿਆਮ, ਕਿਆਮਗਾਹ ਦੇ ਜਣਾਈਆ। ਖ਼ੁਦਾ ਕਿਆਮਤ
ਨੇ ਕਿਹਾ ਫਰਜ਼ੰਦ ਕਿੱਥੇ ਤੇਰਾ ਇਸਲਾਮ, ਇਸਮ ਦੇ ਸਮਝਾਈਆ। ਮੁਹੰਮਦ ਨੇ ਕਿਹਾ ਮੈਂ ਤੇਰਾ ਗ਼ੁਲਾਮ, ਫ਼ਰਮਾਬਰਦਾਰ ਅਖਵਾਈਆ। ਖ਼ੁਦਾ ਨੇ ਕਿਹਾ ਜਿਸ ਵੇਲੇ ਅਵਤਾਰ ਪੈਗ਼ੰਬਰਾਂ ਦਾ ਲੇਖਾ ਮੁਕਾਵਾਂ ਤਮਾਮ, ਤਮ੍ਹਾਂ ਤਮੰਨਾਂ ਮਜ਼੍ਹਬਾਂ ਵਾਲੀ ਮਿਟਾਈਆ। ਜਗਤ ਦੀ ਮੇਟਾਂ ਅੰਧੇਰੀ ਸ਼ਾਮ, ਆਪਣਾ ਸਾਚਾ ਚੰਦ ਚੜ੍ਹਾਈਆ। ਇਨਸਾਨਾਂ ਨਾਲ ਲੜਾ ਕੇ ਇਨਸਾਨ, ਹੈਵਾਨਾਂ ਨਾਲ ਹੈਵਾਨ ਦਿਆਂ ਬਣਾਈਆ। ਕਿਸੇ ਦਾ ਰਹੇ ਨਾ ਜਗਤ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰ ਮਿਟ ਜਾਏ ਆਣ, ਸੱਯਦਾ ਕਰੇ ਨਾ ਕੋਇ ਸਲਾਮ, ਡੰਡਾਵਤ ਬੰਦਨਾ ਨਾ ਕੋਈ ਨਾਮ, ਇਕੋ ਹੁਕਮ ਚਲੇ ਸ੍ਰੀ ਭਗਵਾਨ, ਓਸ ਨੂੰ ਮੁਹੰਮਦਾ ਕਿਆਮਤ ਕਹਿੰਦਾ ਜਹਾਨ, ਜੋ ਪਿਛਲੀ ਨੂੰ ਅਗਲੀ ਤੇ ਅਗਲੀ ਤੋਂ ਪਿਛਲੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ।
ਸ਼ਬਦੀ ਕਲਮੇ ਕਿਹਾ ਮੁਹੰਮਦੇ ਕਿਆਮਤ, ਕਿਆਮਤੇ ਕੁਲ ਜ਼ੂ ਜ਼ਾਬਤੇ ਵਿਚ ਰਖਾਈਆ। ਜਿਸ ਵੇਲੇ ਗੁਰ ਅਵਤਾਰ ਪੈੈਂਗ਼ੰਬਰਾਂ ਦੀ ਆਵੇ ਸ਼ਾਮਤ, ਸ਼ਾਮਿਆਨੇ ਮਜ਼੍ਹਬਾਂ ਵਾਲੇ ਉਖੜਾਈਆ। ਇਕ ਦੂਜੇ ਦੀ ਦੇਵੇ ਨਾ ਕੋਇ ਜ਼ਮਾਨਤ, ਸਾਥੀ ਸੰਗ ਜਾਣ ਤਜਾਈਆ। ਨਾਮ ਰਹੇ ਨਾ ਨਾਮ ਨਿਆਮਤ, ਰਸ ਰਸਨਾ ਨਾ ਕੋਇ ਚਖਾਈਆ। ਕਲਮਾ ਨਾਮ ਦੀ ਕਰੇ ਮਜ਼ਾਹਮਤ, ਤੇ ਨਾਮ ਕਲਮੇ ਨਾਲ ਟਕਰਾਈਆ। ਕਿਸੇ ਦੀ ਚਲੇ ਨਾ ਕੋਇ ਸਿਆਣਪ, ਬੁੱਧੀ ਕਰੇ ਲੜਾਈਆ। ਮਨ ਦੀ ਮਨਸਾ ਕਾਇਨਾਤ ਹੋਵੇ ਗੁਲਾਮਤ, ਗੁਲਾਮੀ ਵਿਚ ਆਪਣਾ ਆਪ ਪਵਾਈਆ। ਮੁਹੰਮਦਾ ਓਸ ਨੂੰ ਕਹਿੰਦੇ ਖ਼ੁਦਾ ਦੀ ਕਿਆਮਤ, ਜੋ ਸਭ ਦੀ ਖ਼ੁਦੀ ਦਏ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਲੱਖ ਚੁਰਾਸੀ ਜੀਵ ਜੰਤ ਸਾਰੀ ਸ੍ਰਿਸ਼ਟੀ ਧਰਤੀ ਅਸਮਾਨ ਮੇਰੀ ਆਰਜ਼ੀ ਇਕ ਦੂਜੇ ਕੋਲ ਅਮਾਨਤ, ਤੇ ਜ਼ਮੀਨ ਆਸਮਾਨ ਸਾਥੀ ਕਿਸੇ ਦਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। (੨੪ ਪੋਹ ਸ਼ ਸੰ ੪)
ਕਿਸ਼ਤੀ ਨਈਆ ਨੌਕਾ : ਸੋਹੰ ਸ਼ਬਦ ਕਲਜੁਗ ਸਾਚੀ ਨਈਆ। (੧੨ ਵਿਸਾਖ ੨੦੦੮ ਬਿ)
ਕਿਸ਼ਤੀ ਨਈਆ ਨੌਕਾ
ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਚਲਾਏ ਸਾਚੀ ਨਈਆ। ਸਾਚੀ ਨਈਆ ਜਗਤ ਚਲਾਏ।
ਗੁਰਮੁਖ ਵਿਰਲੇ ਆਪ ਚੜ੍ਹਾਏ। ਮਦਿਰਾ ਮਾਸੀ ਸ਼ੌਹ ਦਰਿਆ ਰੁੜ੍ਹਾਏ। (੫ ਵਿਸਾਖ ੨੦੦੯ ਬਿ)
ਜਿਸ ਦਾ ਆਦਿ ਅੰਤ ਨਾ ਕੋਇ ਕਿਨਾਰਾ, ਕਿਸ਼ਤੀ ਨਈਆ ਨੌਕਾ ਦੋ ਜਹਾਨ ਰਿਹਾ ਚਲਾਈਆ।
(੧੭ ਭਾਦਰੋਂ ਸ਼ ਸੰ ੮)
ਸਚ ਦੇ ਉਤਰੇ ਕੋਈ ਨਾ ਘਾਟ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। (੧੪ ਭਾਦਰ ਸ਼ ਸੰ ੮)
ਕਿਰਤਮ : ਕਿਰਤਮ ਨਾਮ ਜਪੇ ਜੋ ਮੇਰਾ। ਮਾਤਲੋਕ ਵਿਚ ਨਾ ਹੋਏ ਫੇਰਾ। (੧੫ ਭਾਦਰੋਂ ੨੦੦੬ ਬਿ) ਕਿਰਤਮ :
ਕਲਜੁਗ ਕਿਰਤਮ ਕਰਮ ਪ੍ਰਭ ਆਪ ਵਿਚਾਰਾ। ਦੇ ਦਰਸ ਸਿਖ ਪਾਰ ਉਤਾਰਾ। (੧੯ ਜੇਠ ੨੦੦੭ ਬਿ) ਕੋਟਨ ਕੋਟ ਰੂਪ ਕਰਤਾਰਾ, ਕਿਰਤਮ ਭੇਵ ਨਾ ਕੋਇ ਜਣਾਈਆ। (੨੭ ਪੋਹ ੨੦੧੭ ਬਿ)
ਸਕਲ ਕੁਸਲ ਕੁਸਲ ਕਰਮ ਕਿਰਤਮ ਕਿਰਤ ਆਪਣੀ ਝੋਲੀ ਲਏ ਡਾਰ, ਦੂਸਰ ਸੰਗ ਨਾ ਕੋਇ ਰਖਾਈਆ। (੧੮ ਫੱਗਣ ੨੦੧੭ ਬਿ)
ਕਿਰਮ : ਵਸ਼ਟਾ ਵਿਚ ਵਿਸ਼ਟਾ ਜੰਤ ਬਣਾਇਆ। ਲੱਖ ਜੂਨ ਇਹ ਕਿਰਮ ਬਣਾਇਆ। (੨੫ ਪੋਹ ਕਿਰਮ
੨੦੦੬ ਬਿ) ਜਗਤ ਕਿਰਿਆ ਗੁਣ ਹਾਰ, ਕੂੜਾ ਕਿਰਮ ਬਣ ਬਣ ਖਾਇੰਦਾ। (੧੬ ਮੱਘਰ ੨੦੧੮ ਬਿ) (ਕਟਾਣੂ)
ਕਿਲਵਿਖ : ਸਤਿਗੁਰ ਪੂਰਾ ਜਾਣੀਏ, ਕਿਲਵਿਖ ਪਾਪ ਗਵਾਏ। (੧੩ ਜੇਠ ੨੦੧੦ ਬਿ) ਹਰਿਚਰਨ ਕਿਲਵਿਖ
ਤ੍ਰਿਸ਼ਨਾ ਭੁੱਖ ਕਿਲਵਿਖ ਪਾਪ ਸੰਤਾਪ ਸਰਬ ਮਿਟ ਜਾਣ। (੧੧ ਮੱਘਰ ੨੦੧੦ ਬਿ) (ਪਾਪ)
ਕੋਟਨ ਕੋਟ : ਆਪਣਾ ਨਾਉਂ ਹਰਿ ਸਮਝਾਏ, ਵੇਲਾ ਅੰਤਮ ਆਪ ਦਰਸਾਇੰਦਾ। ਸੋਹੰ ਸ਼ਬਦ ਕੋਟਨ ਕੋਟ
ਹਰਿ ਸਾਚਾ ਉਪਜਾਏ, ਨਾ ਕੋਈ ਮੇਟ ਮਿਟਾਇੰਦਾ । ਸੋਹੰ ਰੂਪ ਨਿਰਗੁਣ ਸਰਗੁਣ ਖੇਲ ਖਲਾਏ, ਆਦਿ ਜੁਗਾਦਿ ਆਪਣੀ ਰਚਨਾ ਆਪ ਰਚਾਇੰਦਾ। ਮਹਾਰਾਜ ਨਿਰਗੁਣ ਆਪਣਾ ਖ਼ਤਾਬ ਵਡਿਆਏ, ਸ਼ੇਰ ਸਿੰਘ ਸਰਗੁਣ ਵੇਸ ਵਟਾਇੰਦਾ। ਅੰਤਮ ਖ਼ਾਕੀ ਖ਼ਾਕ ਸਮਾਏ, ਵਿਸ਼ਨੂੰ ਤੇਰਾ ਮੇਲਾ ਮੇਲ ਮਿਲਾਏ, ਆਪਣੀ ਧਾਰਾ ਆਪ ਚਲਾਇੰਦਾ। ਵਿਸ਼ਨੂੰ ਰੂਪ ਸਾਕਾਰ ਹਰਿ ਰਘੁਰਾਏ, ਭਗਵਨ ਭਗਵਾਨ ਜੋਤੀ ਜੋਤ ਰੁਸ਼ਨਾਏ, ਰੂਪ ਰੇਖ ਨਾ ਕੋਇ ਵਖਾਇੰਦਾ। ਤਿੰਨਾਂ ਲੋਕਾਂ ਤਿੰਨਾਂ ਧਾਰਾ ਤਿੰਨਾਂ ਸਿਕਦਾਰਾ ਇਕ ਵਖਾਏ, ਵਿਸ਼ਨ ਬ੍ਰਹਮਾ ਸ਼ਿਵ ਸੀਸ ਹੱਥ ਟਿਕਾਇੰਦਾ। ਆਪਣਾ ਨਾਅਰਾ ਆਪ ਸੁਣਾਏ, ਵੇਦ ਕਤੇਬ ਭੇਵ ਨਾ ਪਾਇੰਦਾ। ਕੋਟਨ ਕੋਟ ਅਵਤਾਰ ਦਰ ਦੁਆਰ ਬੈਠੇ ਸੀਸ ਝੁਕਾਏ, ਨਿਉਂ ਨਿਉਂ ਚਰਨ ਧਿਆਨ ਸਰਬ ਲਗਾਇੰਦਾ । ਕੋਟਨ ਕੋਟ ਗੁਰੂ ਗੁਰ ਮੰਗਣ ਭਿਛਿਆ ਜਾਏ, ਪੁਰਖ ਅਬਿਨਾਸ਼ੀ ਵਡ ਭੰਡਾਰੀ ਆਪ ਵਰਤਾਇੰਦਾ। ਕੋਟਨ ਕੋਟ ਸਾਧ ਸੰਤ ਰਹੇ ਬਿਲਲਾਏ, ਨੇਤਰ ਨੀਰ ਸਰਬ ਵਹਾਇੰਦਾ। ਕੋਟਨ ਕੋਟ ਭਗਤ ਭਗਵੰਤ ਰਾਹ ਤੱਕਣ ਜਾਏ, ਅੱਧਵਿਚਕਾਰ ਸਰਬ ਡੁਬਾਇੰਦਾ। ਕੋਟਨ ਕੋਟ ਈਸਾ ਮੂਸਾ ਸੰਗ ਮੁਹੰਮਦ ਖ਼ਾਕੀ ਖ਼ਾਕ ਰਮਾਏ, ਖ਼ਾਲਕ ਨਜ਼ਰ ਕਿਸੇ ਨਾ ਆਇੰਦਾ। ਕੋਟਨ ਕੋਟ ਜੁਗ ਬੀਤੇ ਕਾਲ, ਕੋਟਨ ਕੋਟ ਬ੍ਰਹਮਾ ਸ਼ਿਵ ਵਿਸ਼ਨ ਬਣੇ ਕੰਗਾਲ, ਕੋਟਨ ਕੋਟ ਭਰਮ ਭੁਲਾਇੰਦਾ। ਕਲਜੁਗ ਅੰਤਮ ਪ੍ਰਗਟ ਆਪ ਹੋਏ ਦੀਨ ਦਿਆਲ, ਮੰਗਣ ਦਰ ਕਿਸੇ ਨਾ ਜਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬ੍ਰਹਮਾ ਵਿਸ਼ਨ ਸ਼ਿਵ ਅਵਤਾਰ ਗੁਰ ਪੀਰ ਪੈਗ਼ੰਬਰ ਸਾਧ ਸੰਤ ਔਲੀਏ ਪੀਰ ਸ਼ੇਖ਼ ਕਰਦਾ ਆਇਆ ਪ੍ਰਿਤਪਾਲ, ਪ੍ਰਿਤਪਾਲਕ ਆਪਣਾ ਨਾਉਂ ਰਖਾਇੰਦਾ। ਕਲਜੁਗ ਅੰਤਮ ਅੰਤ ਸ੍ਰੀ ਭਗਵੰਤ ਨਰ ਨਰਾਇਣ ਸਾਚਾ ਕੰਤ ਬਣ ਕੇ ਆਇਆ ਏਕਾ ਮੰਗਤ, ਲੱਖ ਚੁਰਸੀ ਵਿਚੋਂ ਲੱਭੀ ਮੁਠੀ ਸੰਗਤ, ਦੂਸਰ ਦਿਸ ਕਿਸੇ ਨਾ ਆਇੰਦਾ। ਵਿਸ਼ਨੂੰ ਤੇਰਾ ਭੰਡਾਰਾ ਗੁਰਸਿਖ ਦੁਆਰਾ ਨੌਂ ਦੁਆਰ ਚੜ੍ਹੀ ਰੰਗਤ, ਤ੍ਰਿਸ਼ਨਾ ਭੁੱਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕਲੰਕ ਨਰਾਇਣ ਨਰ, ਨਰ ਨਰਾਇਣ ਆਪਣੀ ਖੇਲ ਖਲਾਇੰਦਾ। (੧ ਪੋਹ ੨੦੧੭ ਬਿ)
ਕਰੇ ਖੇਲ ਕੋਟਨ ਕੋਟ ਵਾਰ ਅਸੰਖ, ਅਸੰਖ ਅਸੰਖਾਂ ਗਣਤ ਨਾ ਰਾਈਆ। ਕਰੇ ਵੇਸ ਕੋਟਨ ਕੋਟ ਰੂਪ ਬਣਾਏ ਬਣਤ, ਰੂਪ ਰੰਗ ਰੇਖ ਨਾ ਕੋਇ ਜਣਾਈਆ । ਕੋਟਨ ਕੋਟ ਵਾਰ ਕਰੇ ਆਦਿ ਅੰਤ, ਆਦਿ ਅੰਤ ਆਪਣੀ ਖੇਲ ਖਲਾਈਆ । ਕੋਟਨ ਕੋਟ ਵਾਰ ਆਪਣੀ ਮਹਿਮਾ ਗਾਏ ਬੇਅੰਤ, ਬੇਅੰਤ ਬੇਅੰਤ ਬੇਪਰਵਾਹੀਆ। ਕੋਟਨ ਕੋਟ ਵਾਰ ਆਪ ਆਪਣੀ ਕਰੇ ਮੰਨਤ, ਕੋਟਨ ਕੋਟ ਸੀਸ ਝੁਕਾਈਆ। ਕੋਟਨ ਕੋਟ ਰੂਪ ਅਨੂਪ
ਆਪ ਅਨੰਤ, ਅਨਨ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪਣੇ ਵਿਚ ਰਖਾਈਆ।
ਕੋਟਨ ਕੋਟ ਰੂਪ, ਸੋ ਪੁਰਖ ਨਿਰੰਜਣ ਆਪ ਆਪਣੇ ਵਿਚ ਰਖਾਇੰਦਾ। ਕੋਟਨ ਕੋਟ ਭੂਪ, ਹਰਿ ਪੁਰਖ ਨਿਰੰਜਣ ਆਪਣੀ ਗੋਦ ਬਹਾਇੰਦਾ। ਕੋਟਨ ਕੋਟ ਦਿਸ਼ਾ ਕੋਟ, ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਇੰਦਾ।
ਕੋਟਨ ਕੋਟ ਰੂਪ ਹਰਿ ਨਿਰੰਕਾਰ, ਨਿਰਾਕਾਰ ਆਪ ਧਰਾਈਆ। ਕੋਟਨ ਕੋਟ ਰੂਪ ਆਦਿ ਨਿਰੰਜਣ ਹੋ ਉਜਿਆਰ, ਜੋਤ ਨਿਰੰਜਣ ਲਏ ਜਗਾਈਆ। ਕੋਟਨ ਕੋਟ ਰੂਪ ਖੇਲ ਕਰੇ ਆਪ ਕਰਤਾਰ, ਕੋਟਨ ਕੋਟ ਕਿਰਨ ਕਰਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਰਖਾਈਆ। ਕੋਟਨ ਕੋਟ ਰੂਪ ਸ੍ਰੀ ਭਗਵਾਨ, ਭਗਵਨ ਭਗਵਨ ਸੰਗ ਰਖਾਇੰਦਾ। ਕੋਟਨ ਕੋਟ ਰੂਪ ਅਬਿਨਾਸ਼ੀ ਕਰਤਾ ਨਾ ਆਏ ਵਿਚ ਧਿਆਨ, ਧਿਆਨ ਧਿਆਨ ਨਾ ਕੋਇ ਵਖਾਇੰਦਾ। ਕੋਟਨ ਕੋਟ ਰੂਪ ਵਖਾਏ ਆਪਣੇ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਲਾਇੰਦਾ।
ਕੋਟਨ ਕੋਟ ਰੂਪ ਪਾਰਬ੍ਰਹਮ, ਪਾਰਬ੍ਰਹਮ ਆਪ ਉਪਜਾਈਆ। ਕੋਟਨ ਕੋਟ ਰੂਪ ਨਾ ਮਰੇ ਨਾ ਪਏ ਜੰਮ, ਕੋਟਨ ਕੋਟ ਵਿਚ ਸਮਾਈਆ। ਕੋਟਨ ਕੋਟ ਰੂਪ ਖੇਲ ਕਰੇ ਅਗੰਮ, ਅਲੱਖ ਅਗੋਚਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਰਖਾਈਆ।
ਕੋਟਨ ਕੋਟ ਰੂਪ ਸਚਖੰਡ, ਸਚ ਸਾਚੀ ਧਾਰ ਰਖਾਇੰਦਾ। ਕੋਟਨ ਕੋਟ ਰੂਪ ਵੰਡੇ ਵੰਡ, ਵੰਡਣਹਾਰ ਦਿਸ ਨਾ ਆਇੰਦਾ। ਕੋਟਨ ਕੋਟ ਰੂਪ ਆਪੇ ਜਾਣੇ ਆਪਣਾ ਅੰਤ, ਅੰਤ ਆਪਣੇ ਵਿਚ ਰਖਾਇੰਦਾ। ਕੋਟਨ ਕੋਟ ਰੂਪ ਬਣੇ ਨਾਰੀ ਕੰਤ, ਕੰਤ ਨਾਰ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਰਖਾਇੰਦਾ।
ਕੋਟਨ ਕੋਟ ਰੂਪ ਥਿਰ ਘਰ ਦਰਬਾਰ, ਕੋਟਨ ਕੋਟ ਗੜ੍ਹ ਸੁਹਾਈਆ। ਕੋਟਨ ਕੋਟ ਘਾੜਤ ਘੜੇ ਬਣ ਸੁਨਿਆਰ, ਕੋਟਨ ਕੋਟ ਕੁਠਾਲੀ ਰਿਹਾ ਗਾਲ, ਕੋਟਨ ਕੋਟ ਦਾਈ ਦਾਇਆ ਬਣੇ ਆਪ ਕਰਤਾਰ, ਕੋਟਨ ਕੋਟ ਕਰਨੀ ਕਿਰਤ ਰਹੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਕੋਟਨ ਕੋਟ ਰੂਪ ਆਦਿ, ਆਦਿ ਵੇਸ ਧਰਾਇੰਦਾ। ਕੋਟਨ ਕੋਟ ਰੂਪ ਨਾਦ, ਅਨਾਦ ਅਨਾਦੀ ਨਾਦ ਵਜਾਇੰਦਾ। ਕੋਟਨ ਕੋਟ ਰੂਪ ਬੋਧ ਅਗਾਧ, ਅਗਾਧ ਬੋਧ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ।
ਕੋਟਨ ਕੋਟ ਰੂਪ ਮਾਰਗ ਲਾ, ਨਿਰਗੁਣ ਖੇਲ ਖਲਾਇਆ। ਕੋਟਨ ਕੋਟ ਰੂਪ ਸਚ ਦੁਆਰ ਵਸਾ, ਬੰਕ ਦੁਆਰ ਦਏ ਸੁਹਾਇਆ। ਕੋਟਨ ਕੋਟ ਰੂਪ ਥਿਰ ਘਰ ਵਡਿਆ, ਥਿਰ ਦੁਆਰ ਦਏ ਵਡਿਆਇਆ। ਕੋਟਨ ਕੋਟ ਰੂਪ ਆਪਣਾ ਮੇਲਾ ਆਪ ਮਿਲਾ, ਆਪਣੀ ਸੇਜ ਆਪ ਸੁਹਾਇਆ। ਕੋਟਨ ਕੋਟ ਰੂਪ ਜਨਨੀ ਬਣੇ ਆਪ ਮਿਹਰਬਾਂ, ਜਨ ਜਣੇਂਦੀ ਮਾਇਆ। ਕੋਟਨ ਕੋਟ ਰੂਪ ਪੁਰਖ ਅਕਾਲ ਪਿਤਾ ਮਾਂ ਪੂਤ ਲਏ ਉਪਾ, ਸੁੱਤ ਦੁਲਾਰਾ ਏਕਾ ਜਾਇਆ। ਕੋਟਨ ਕੋਟ ਰੂਪ ਆਪਣਾ ਨਾਉਂ ਪਰਗਟਾ, ਨਾਉਂ ਨਿਰੰਕਾਰਾ ਦਏ ਵਡਿਆਇਆ। ਕੋਟਨ ਕੋਟ ਰੂਪ ਸੁੱਤ ਦੁਲਾਰਾ ਲਏ ਜਗਾ, ਸ਼ਬਦੀ ਨਾਅਰਾ ਲਾਇਆ। ਕੋਟਨ ਕੋਟ ਰੂਪ ਹੁਕਮ ਦਏ ਸੁਣਾ, ਹਾਕਮ ਬਣੇ ਸੱਚੇ ਸ਼ਹਿਨਸ਼ਾਹਿਆ । ਕੋਟਨ ਕੋਟ ਰੂਪ ਸਚ ਸਿੰਘਾਸਣ ਦਏ ਵਛਾ, ਆਸਣ ਸਿੰਘਾਸਣ ਇਕ ਦਰਸਾਇਆ। ਕੋਟਨ ਕੋਟ ਰੂਪ ਆਪਣਾ ਰੂਪ ਆਪ ਸੁਹਾ, ਆਪੇ ਵੇਖ ਵਖਾਇਆ। ਕੋਟਨ ਕੋਟ ਰੂਪ ਬਣੇ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹਿਆ। ਕੋਟਨ ਕੋਟ ਰੂਪ ਸੀਸ ਤਾਜ ਲਏ ਟਿਕਾ, ਜਗਤ ਜਗਦੀਸ਼ ਵਡ ਵਡਿਆਇਆ। ਕੋਟਨ ਕੋਟ ਰੂਪ ਅਪਣੀ ਹਦੀਸ ਆਪ ਰਖਾ, ਆਪੇ ਕਰੇ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਵੇਸ ਵਟਾਇਆ।
ਕੋਟਨ ਕੋਟ ਰੂਪ ਕਰਤਾਰਾ, ਕਿਰਤਮ ਭੇਵ ਨਾ ਕੋਇ ਜਣਾਈਆ। ਕੋਟਨ ਕੋਟ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਆਪ ਕਰਾਈਆ। ਕੋਟਨ ਕੋਟ ਰੂਪ ਨਿਰਗੁਣ ਜੋਤ ਨਿਰਵੈਰ ਨਿਰਾਕਾਰਾ, ਪੁਰਖ ਅਕਾਲ ਆਪ ਕਰਾਈਆ। ਕੋਟਨ ਕੋਟ ਰੂਪ ਸਮਰੱਥ ਪੁਰਖ ਕਰੇ ਖੇਲ ਅਪਾਰਾ, ਮਹਿਮਾ ਕਥ ਕਥੀ ਨਾ ਜਾਈਆ। ਕੋਟਨ ਕੋਟ ਰੂਪ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਆਪ ਹੋ ਜਾਈਆ। ਕੋਟਨ ਕੋਟ ਰੂਪ ਨਾਰੀ ਕੰਤ ਭਤਾਰਾ, ਬੈਠੇ ਸੇਜ ਸੁਹਾਈਆ। ਕੋਟਨ ਕੋਟ ਰੂਪ ਉਚੀ ਕੂਕਣ ਕਰਨ ਪੁਕਾਰਾ, ਆਪਣਾ ਨਾਉਂ ਆਪ ਸੁਣਾਈਆ। ਕੋਟਨ ਕੋਟ ਰੂਪ ਬਣੇ ਸ਼ਾਹ ਦਾਰਾ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਕੋਟਨ ਕੋਟ ਰੂਪ ਬਣੇ ਭਿਖਾਰਾ, ਕੋਟਨ ਕੋਟ ਬੈਠੇ ਅਲੱਖ ਜਗਾਈਆ। ਕੋਟਨ ਕੋਟ ਰੂਪ ਆਪੇ ਜਾਣੇ ਆਪਣੀ ਸਾਰਾ, ਦੂਸਰ ਭੇਵ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਜਣਾਈਆ। ਕੋਟਨ ਰੂਪ ਅਸੰਖ ਅਸੰਖਾ, ਨਿਰਗੁਣ ਨਿਰਗੁਣ ਧਾਰ ਪ੍ਰਗਟਾਇਆ। ਜੁਗ ਚੌਕੜੀ ਕਾਲ ਕਿਸੇ ਨਾ ਪਰਖਾ, ਦੀਨ ਦਿਆਲ ਬੇਪਰਵਾਹਿਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਰਹੇ ਦਾਸਾ, ਦਾਸੀ ਦਾਸ ਰਹੇ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਵਖਾਇਆ।
ਅਸੰਖ ਗੁਣ ਅਸੰਖ ਅਜਾਤਾ, ਪੁਰਖ ਅਕਾਲ ਵੱਡੀ ਵਡਿਆਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਦਾਈ ਦਾਇਆ ਨਾ ਕੋਇ ਵਖਾਈਆ। ਨਾ ਕੋਈ ਬੰਧਪ ਨਾ ਕੋਈ ਨਾਤਾ, ਨਾ ਕੋਈ ਸਾਕ ਸੈਣ ਨਾ ਭਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਇ ਕਰੇ ਪੜ੍ਹਾਈਆ। ਆਪੇ ਜਾਣੇ ਆਪਣੀ ਵਾਟਾ, ਆਪੇ ਬਣੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਕਰੇ ਖੇਲ ਅਪਰ ਅਪਾਰ, ਪਾਰਬ੍ਰਹਮ ਭੇਵ ਨਾ ਆਇੰਦਾ। ਜਗਤ ਚੌਕੜੀ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਵੇਸ ਕਰੇ ਵਿਚ ਸੰਸਾਰ, ਵੇਸ ਅਨੇਕਾ ਆਪ ਵਟਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਸਰਗੁਣ ਨਿਰਗੁਣ ਸੰਗ ਮਿਲਾਇੰਦਾ। ਦੇਵੇ ਵਸਤ ਅਨਮੁਲ ਅਪਾਰ, ਮੁੱਲ ਕੋਇ ਨਾ ਲਾਇੰਦਾ । ਜੋਤੀ ਜਾਤਾ ਬਣ ਕਰਤਾਰ, ਅੰਧੇਰੀ ਰਾਤਾ ਮੇਟ ਮਿਟਾਇੰਦਾ । ਸ਼ਬਦ ਗਾਥਾ ਧੁਰ ਧੁਨਕਾਰ, ਨਾਥ ਅਨਾਥਾਂ ਆਪ ਸੁਣਾਇੰਦਾ। ਸਰ ਸਰੋਵਰ ਅੰਮ੍ਰਿਤ ਮਾਰੇ ਏਕਾ ਠਾਠ, ਬੂੰਦ ਸੁਵਾਂਤੀ ਮੁੱਖ ਚੁਵਾਇੰਦਾ। ਜੁਗਾ ਜੁਗੰਤਰ ਫਿਰੇ ਨਾਠਾ, ਸਾਚੀ ਸੇਵਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਧਾਰਾ ਆਪ ਰਖਾਇੰਦਾ। (੨੭ ਪੋਹ ੨੦੧੭ ਬਿ)
ਜਨਮ ਮਰਨ ਵਿਚ ਕਦੇ ਨਾ ਆਇਆ, ਪੁਰਖ ਅਕਾਲ ਵੱਡੀ ਵਡਿਆਈਆ । ਆਵਣ ਜਾਵਣ ਖੇਲ ਰਚਾਇਆ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਲਏ ਹੰਢਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਪੰਧ ਦਏ ਮੁਕਾਇਆ, ਬ੍ਰਹਮਾ ਵਿਸ਼ਨ ਸ਼ਿਵ ਆਪਣੀ ਸਰਨੀ ਪਾਈਆ। ਕੋਟਨ ਕੋਟ ਬ੍ਰਹਮਾ ਬੈਠੇ ਦਰ ਸੀਸ ਝੁਕਾਇਆ, ਕੋਟਨ ਕੋਟ ਵਿਸ਼ਨੂੰ ਬੈਠੇ ਝੋਲੀ ਡਾਹੀਆ। ਕੋਟਨ ਕੋਟ ਸ਼ੰਕਰ ਗਲ ਬਾਸ਼ਕ ਤਸ਼ਕਾ ਰਹੇ ਲਟਕਾਇਆ, ਹੱਥ ਤ੍ਰਸੂਲ ਇਕ ਉਠਾਈਆ। ਕਲਜੁਗ ਅੰਤਮ ਪੰਧ ਦਏ ਮੁਕਾਇਆ, ਆਪ ਆਪਣਾ ਪੰਧ ਮੁਕਾਈਆ। ਗੁਰਮੁਖ ਸਾਚੇ ਲਏ ਜਗਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਪੂਰਬ ਲਹਿਣਾ ਇਕ ਵਖਾਇਆ, ਨੇਤਰ ਨੈਣਾਂ ਦਰਸ ਦਿਖਾਈਆ । ਭਾਣਾ ਸਹਿਣਾ ਹੁਕਮ ਜਣਾਇਆ, ਹਰਿ ਭਾਣੇ ਵਡ ਵਡਿਆਈਆ। ਤਨ ਬਸਤਰ ਗਹਿਣਾ ਇਕ ਸਜਾਇਆ, ਨਾਮ ਭੂਸ਼ਨ ਆਪ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਏਕਾ ਹਰਿ, ਹਰਿ ਮੰਦਰ ਜੋਤ ਜਗਾਈਆ। (੧ ਮਾਘ ੨੦੧੭ ਬਿ)
ਗੁਰਸਿਖ ਹਿੱਤ ਹਰਿ ਕਰਤਾਰ, ਜੁਗ ਜੁਗ ਖੇਲ ਖਲਾਈਆ। ਦੂਸਰ ਕਰੇ ਨਾ ਕਿਸੇ ਪਿਆਰ, ਲੱਖ ਚੁਰਾਸੀ ਰਹੀ ਕੁਰਲਾਈਆ। ਨਜ਼ਰ ਨਾ ਆਵੇ ਵਿਚ ਸੰਸਾਰ, ਕੋਟਨ ਕੋਟ ਬੈਠੇ ਰਾਹ ਤਕਾਈਆ। ਕੋਟਨ ਕੋਟੀ ਪੜ੍ਹ ਪੜ੍ਹ ਕਰਨ ਵਿਚਾਰ, ਚੌਦਾਂ ਵਿਦਿਆ ਹੋਈ ਹਲਕਾਈਆ। ਕੋਟਨ ਕੋਟੀ ਤੀਰਥ ਤੱਟਾਂ ਹੋਣ ਖ਼ੁਵਾਰ,
ਅਠਸਠ ਬੈਠੇ ਧੂਣੀਆਂ ਤਾਈਆ। ਕੋਟਨ ਕੋਟ ਸਿਰ ਪਾਈ ਬੈਠੇ ਛਾਰ, ਕੋਟਨ ਕੋਟ ਜਲ ਧਾਰਾ ਰਹੇ ਵਹਾਈਆ। ਕੋਟਨ ਕੋਟ ਜੋਗ ਅਭਿਆਸ ਕਰਨ ਵਿਚ ਸੰਸਾਰ, ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਬੈਠੇ ਤਾੜੀਆਂ ਲਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਪਾਵੇ ਸਾਰ, ਦੇਵੇ ਦਰਸ ਨਾ ਹਰਿ ਰਘੁਰਾਈਆ । ਕਲਜੁਗ ਅੰਤਮ ਹੋ ਉਜਿਆਰ, ਹਰਿਜਨ ਸਾਚੇ ਲਏ ਮਿਲਾਈਆ। ਜਨਮ ਜਨਮ ਦਾ ਲਾਹਿਆ ਭਾਰ, ਪੂਰਬ ਲੇਖਾ ਰਹੇ ਨਾ ਰਾਈਆ। ਅੰਤਮ ਸ਼ਬਦ ਤੰਦ ਬੰਨ੍ਹੇ ਆਪ ਨਿਰੰਕਾਰ, ਤੰਦੂਆ ਤਾਰ ਨਾ ਕੋਇ ਵਖਾਈਆ। ਦੋ ਜਹਾਨ ਨਾ ਕੱਟੇ ਕੋਇ ਕਟਾਰ, ਤੀਰ ਤਲਵਾਰ ਨਾ ਕੋਇ ਅੰਗ ਲਗਾਈਆ। ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰਾ ਇਕ ਅਖਵਾਈਆ। ਨਾਲ ਰਲਾਏ ਸਰਬ ਪਰਵਾਰ, ਬਿਰਧ ਬਾਲ ਜਵਾਨ ਦਏ ਵਡਿਆਈਆ। ਮਨਮੁਖ ਰੋਵਣ ਜ਼ਾਰੋ ਜ਼ਾਰ, ਹਰਿ ਕਰਤਾ ਕਵਣ ਖੇਲ ਖਲਾਈਆ। ਦਿਵਸ ਮਾਸ ਬਰਖ਼ ਘੜੀ ਪਲ ਆਪੇ ਰਿਹਾ ਵਿਚਾਰ, ਥਿਤ ਵਾਰ ਭੇਵ ਨਾ ਰਾਈਆ। ਗੁਰਸਿਖ ਅਟੱਲ ਰਹੇ ਤੇਰਾ ਮੁਨਾਰ, ਜਗਤ ਮੁਨਾਰਾ ਢਹਿ ਢਹਿ ਖ਼ਾਕ ਮਿਲਾਈਆ। ਗੁਰਸਿਖ ਤੇਰਾ ਗੁਰ ਗੁਰ ਮੰਗੇ ਦਰਸ ਦੀਦਾਰ, ਗੁਰਸਿਖ ਗੁਰ ਗੁਰ ਏਕਾ ਧਾਮ ਸੁਹਾਈਆ। ਅੰਤਮ ਮੇਲਾ ਅੰਤਮ ਧਾਰ, ਜੋਤੀ ਜੋਤ ਜੋਤ ਮਿਲਾਈਆ। ਜਿਸ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਏਕਾ ਵਾਰ, ਏਕੰਕਾਰਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਚਾਰ ਜੁਗ ਦਾ ਪਿਛਲਾ ਲੇਖਾ ਲਿਖਣਹਾਰ ਦੀਨ ਦਿਆਲਾ, ਕਰੇ ਖੇਲ ਜਗਤ ਨਿਰਾਲਾ, ਲਹਿਣਾ ਚੁੱਕੇ ਕਾਲ ਮਹਾਂਕਾਲਾ, ਸਚਖੰਡ ਵਖਾਏ ਸੱਚੀ ਧਰਮਸਾਲਾ, ਧੁਰਦਰਗਾਹੀ ਹੋਏ ਆਪ ਸਹਾਈਆ। (੧ ਮਾਘ ੨੦੧੭ ਬਿ)
ਕੋਟਨ ਕੋਟ ਜਨਮ ਤਪ ਅਭਿਆਸ, ਲੇਖਾ ਲੇਖ ਨਾ ਕੋਇ ਲਗਾਈਆ। ਕੋਟਨ ਕੋਟ ਡੂੰਘੀ ਕੰਦਰ ਵੜ ਵੜ ਬੈਠੇ ਡੂੰਘੇ ਖਾਤ, ਨੈਣ ਮੂੰਦ ਆਸਨ ਲਾਈਆ । ਕੋਟਨ ਕੋਟ ਆਪ ਆਪਣਾ ਕਰ ਕਰ ਘਾਤ, ਬੈਠੇ ਰਾਹ ਤਕਾਈਆ। ਕੋਟਨ ਕੋਟ ਉਚੇ ਟਿੱਲੇ ਚੜ੍ਹ ਚੜ੍ਹ ਪਰਬਤ ਰਹੇ ਝਾਕ, ਔਦਾ ਜਾਂਦਾ ਦਿਸ ਨਾ ਆਈਆ। ਕੋਟਨ ਕੋਟ ਦਿਵਸ ਰੈਣ ਲੱਗੇ ਰਹੇ ਖੋਲ੍ਹਣ ਤਾਕ, ਬੰਦ ਕਿਵਾੜੀ ਨਾ ਕੋਈ ਖੁਲ੍ਹਾਈਆ। ਕੋਟਨ ਕੋਟ ਬਣ ਬਣ ਬੈਠੇ ਪਾਕੀ ਪਾਕ, ਮਨ ਦੀ ਮੈਲ ਨਾ ਕੋਇ ਧੁਵਾਈਆ। ਕੋਟਨ ਕੋਟ ਬੈਠੇ ਸਾਕੀ ਸਾਕ, ਨਾਮ ਪਿਆਲਾ ਜਾਮ ਨਾ ਕੋਇ ਪਿਆਈਆ। ਕੋਟਨ ਕੋਟ ਸ਼ਾਹ ਸਵਾਰ ਬੈਠੇ ਮਾਰ ਪਲਾਕ, ਆਪਣਾ ਅਸਵ ਰਹੇ ਦੌੜਾਈਆ। ਕੋਟਨ ਕੋਟ ਮਨਮੁਖ ਕਰਨ ਚਾਲਾਕੀ, ਸਚ ਚਾਲਾਕੀ ਨਾ ਕੋਈ ਕਮਾਈਆ। ਕੋਟਨ ਕੋਟ ਤਨ ਰਮਾਈ ਬੈਠੇ ਖ਼ਾਕ ਖ਼ਾਕੀ, ਧੂੜ ਮਸਤਕ ਮਿਲੀ ਨਾ ਸਾਚੀ ਸ਼ਾਹੀਆ। ਕੋਟੀ ਕੋਟ ਗੁਰਦਰ ਮੰਦਰ ਮਸਜਦ ਬਹਿ ਬਹਿ ਰਗੜਦੇ ਨਾਕ, ਬਿਨ ਸਤਿਗੁਰ ਪੂਰੇ ਨੱਕ ਨਕੇਲ ਕਿਸੇ ਨਾ ਪਾਈਆ। ਕੋਟਨ ਕੋਟ ਹਵਨ ਪੂਜਾ ਕਰਦੇ ਪਾਠ, ਜਗਤ ਸਮਗਰੀ ਵੰਡ ਵੰਡਾਈਆ। ਕੋਟਨ ਕੋਟ ਨਹੌਦੇ ਤੀਰਥ ਅਠਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਕੋਟਨ ਕੋਟ ਸਾਧਾਂ ਸੰਤਾਂ ਵਿਕੇ ਹਾਟ, ਸਾਚੀ ਵਸਤ ਕਿਸੇ ਹੱਥ ਨਾ ਆਈਆ। ਕੋਟਨ ਕੋਟ ਲਾ ਲਾ ਗੱਦੀਆਂ ਮਹੰਤ ਬੈਠੇ ਉਪਰ ਖਾਟ, ਆਤਮ ਖਾਟ ਨਾ ਕਿਸੇ ਸੁਹਾਈਆ। ਕੋਟਨ ਕੋਟ ਅਲੂਣੇ ਰਸ ਰਹੇ ਚਾਟ, ਚਾਤ੍ਰਿਕ ਤ੍ਰਿਖਾ ਨਾ ਕਿਸੇ ਬੁਝਾਈਆ। ਕੋਟਨ ਕੋਟ ਰਾਸ ਮੰਡਲ ਰਚੌਣ ਕਰ ਕਰ ਨਟੂਆ ਨਾਟ, ਹਰਿ ਕਾ ਨਾਟਕ ਦਿਸ ਨਾ ਆਈਆ। ਕੋਟਨ ਕੋਟ ਆਪਣੇ ਅੰਗ ਰਹੇ ਕਾਟ, ਅੰਗੀਕਾਰ ਨਾ ਹੋਇਆ ਸਾਚਾ ਮਾਹੀਆ। ਕੋਟਨ ਕੋਟ ਮੁਕਾਈ ਬੈਠੇ ਵਾਟ, ਜਗਤ ਗਿਆਨ ਰਹੇ ਦ੍ਰਿੜਾਈਆ। ਕੋਟਨ ਕੋਟ ਮਸਤਕ ਤਿਲਕ ਲਗਾਇਣ ਲਲਾਟ, ਤ੍ਰੈ ਤ੍ਰੈ ਰੂਪ ਵਟਾਈਆ। ਪੁਰਖ ਅਬਿਨਾਸ਼ ਕਲਜੁਗ ਅੰਤਮ ਕਿਸੇ ਨਾ ਦਿਸੇ ਸਾਥ, ਘਰ ਘਰ ਖ਼ਾਲੀ ਟੱਲ ਰਹੇ ਖੜਕਾਈਆ। ਕੋਟਨ ਕੋਟ ਲੱਭਦੇ ਫਿਰਨ ਤ੍ਰੈਲੋਕੀ ਨਾਥ, ਨਾਥ ਅਨਾਥਾਂ ਨਾ ਹੋਏ ਸਹਾਈਆ। ਕੋਟਨ ਕੋਟ ਸ਼ਰਅ ਸ਼ਰੀਅਤ ਬੱਧੇ ਹੱਕ ਜਨਾਬ, ਹਾਜ਼ਰ ਹਜ਼ੂਰ ਹਜ਼ਰਤ ਨੂਰ ਨਾ ਕੋਏ ਦਸਾਈਆ। ਕੋਟਨ ਕੋਟ ਮੁੱਖ ਰੱਖ ਨਕਾਬ, ਨਿਉਂ ਨਿਉਂ ਸਯਦੇ ਰਹੇ ਕਰਾਈਆ। ਕੋਟਨ ਕੋਟ ਛੱਡ ਛੱਡ ਭੱਜੇ ਆਪ, ਵਿਚ ਥਲਾਂ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਕਲਜੁਗ ਤੇਰੀ ਅੰਤਮ ਵਾਰ, ਬਿਨ ਆਪਣੀ ਕਿਰਪਾ ਮੇਲ ਨਾ ਕਿਸੇ ਮਿਲਾਈਆ।
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਿਤਾ ਸਾਚਾ ਦਾਨ, ਹਰਿ ਮੰਦਰ ਬੈਠ ਕਾਇਆ ਮਕਾਨ, ਰਾਤੀ ਸੁਤਿਆਂ ਦਰਸ ਦਿਖਾਈਆ। (੩ ਪੋਹ ੨੦੧੬ ਬਿ)
ਨੌਂ ਨੌਂ ਚਾਰ ਚੌਕੜੀ ਕਲਜੁਗ ਉਤਰੇ ਪਾਰ, ਹਰਿ ਸਾਚਾ ਸਚ ਜਣਾਇੰਦਾ। ਕੋਟਨ ਕੋਟ ਰਾਮ ਲਏ ਅਵਤਾਰ, ਕੋਟਨ ਕੋਟ ਕ੍ਰਿਸ਼ਨ ਨਾਚ ਨਚਾਇੰਦਾ। ਕੋਟਨ ਕੋਟ ਸਖੀਆਂ ਮੰਗਲਾਚਾਰ, ਕੋਟਨ ਕੋਟ ਮੰਡਲ ਰਾਸ ਰਚਾਇੰਦਾ। ਕੋਟਨ ਕੋਟ ਈਸਾ ਮੂਸਾ ਕਰਨ ਪੁਕਾਰ, ਕੋਟਨ ਕੋਟ ਮੁਹੰਮਦ ਅੱਧ ਵਿਚਕਾਰੇ ਰਾਹ ਤਕਾਇੰਦਾ। ਕੋਟਨ ਕੋਟ ਭਗਤ ਭਗਵੰਤ ਸੰਤ ਰਾਹ ਤੱਕਣ ਮੀਤ ਮੁਰਾਰ, ਕੋਟਨ ਕੋਟ ਗੁਰਸਿਖ ਏਕਾ ਗਿਆਨ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਵਰ, ਆਪਣਾ ਪਰਦਾ ਆਪ ਲਾਹਿੰਦਾ। (੯ ਮਾਘ ੨੦੧੭ ਬਿ)
ਆਪਣਾ ਭੇਵ ਆਪ ਖੁਲ੍ਹਾਇੰਦਾ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹ। ਈਸਾ ਮੂਸਾ ਨੂਰੀ ਜਲਵਾ ਆਪ ਜਗਾਇੰਦਾ, ਆਪੇ ਪਰਦਾ ਲਏ ਉਠਾ। ਆਪੇ ਕਾਇਆ ਕਾਅਬਾ ਵੇਖ ਵਖਾਇੰਦਾ, ਦੋ ਦੋ ਆਬਾ ਮੇਲ ਮਿਲਾ। ਆਬੇ ਹਯਾਤ ਆਪ ਪਿਆਇੰਦਾ, ਸਚ ਸੁਰਾਹੀ ਹੱਥ ਉਠਾ। ਸਚ ਭੂਪ ਸਾਚੇ ਤਖ਼ਤ ਨਜ਼ਰੀ ਆਇੰਦਾ, ਸ਼ਾਹਾਂ ਸਿਰ ਸੱਚਾ ਸ਼ਾਹ। ਅੰਜੀਲ ਕੁਰਾਨਾਂ ਆਪੇ ਗਾਇੰਦਾ, ਆਪੇ ਸੰਗ ਮੁਹੰਮਦ ਚਾਰ ਯਾਰ ਮੇਲਾ ਲਏ ਮਿਲਾ। ਆਪੇ ਐਨਲਹਕ ਸਲੋਕ ਸੁਣਾਇੰਦਾ, ਆਪੇ ਪਰਗਟ ਹੋਏ ਬੇਐਬ ਪਰਵਰਦਿਗਾਰ ਖ਼ੁਦਾ। ਆਪੇ ਖ਼ਾਲਕ ਖ਼ਲਕ ਰੂਪ ਧਰਾਇੰਦਾ, ਆਪੇ ਮੁਸ਼ਕਤ ਆਪਣੇ ਸਿਰ ਲਏ ਉਠਾ। ਆਪੇ ਨਿਰਗੁਣ ਸਰਗੁਣ ਡੰਕ ਵਜਾਇੰਦਾ, ਸ਼ਬਦ ਅਨਾਦੀ ਨਾਦ ਸੁਣਾ। ਆਪੇ ਪੰਜ ਤਤ ਕਾਇਆ ਚੋਲਾ ਵੇਖ ਵਖਾਇੰਦਾ, ਨਾਨਕ ਨਾਉਂ ਗਾਇਆ ਇਕ ਨਿਰੰਕਾਰ ਉਚੀ ਕੂਕ ਕੂਕ ਅਲਾ। ਆਪੇ ਗੋਬਿੰਦ ਗੜ੍ਹ ਸੁਹਾਇੰਦਾ, ਸੁਤ ਦੁਲਾਰਾ ਵੇਸ ਵਟਾ। ਚਾਰ ਜੁਗ ਇਕ ਚੌਕੜੀ ਆਪੇ ਬੰਧਨ ਪਾਇੰਦਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਗੇੜਾ ਦਏ ਭੁਵਾ। ਕੋਟਨ ਕੋਟ ਆਪਣਾ ਰੂਪ ਰਾਮ ਕ੍ਰਿਸ਼ਨ ਆਪਣਾ ਖੇਲ ਖਲਾਇੰਦਾ, ਜੋਤੀ ਜੋਤ ਜੋਤ ਜਾਏ ਸਮਾ। ਕੋਟਨ ਈਸਾ ਮੂਸਾ ਸੰਗ ਮੁਹੰਮਦ ਅਧਵਿਚਕਾਰੇ ਰਾਹ ਤਕਾਇੰਦਾ, ਹੇਠ ਮੁਸੱਲਾ ਬੈਠੇ ਵਛਾ। ਕੋਟਨ ਕੋਟ ਨਾਨਕ ਗੋਬਿੰਦ ਹਰਿ ਹਰਿ ਗਾਇੰਦਾ, ਸਚਖੰਡ ਦਵਾਰ ਰਾਹ ਤਕਾ। ਵਿਸ਼ਨ ਬ੍ਰਹਮਾ ਸ਼ਿਵ ਸਾਚੀ ਸੇਵ ਕਮਾਇੰਦਾ, ਲਖ ਚੁਰਾਸੀ ਵੇਖੇ ਥਾਉਂ ਥਾਂ। ਕੋਈ ਘੜੇ ਕੋਈ ਭੰਨੇ ਕੋਈ ਮੁੱਖ ਛੁਪਾਇੰਦਾ, ਕੋਈ ਪ੍ਰਗਟ ਹੋ ਹੋ ਲੋਕਮਾਤ ਫੇਰਾ ਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦਿਤਾ ਏਕਾ ਵਰ, ਆਪਣਾ ਨਾਮ ਦ੍ਰਿੜਾ। (੨੩ ਮਾਘ ੨੦੧੭ ਬਿ)
ਕੁਆਰ ਕੰਨਿਆ : ਵੇਦ ਵਿਆਸ ਦਿਤੀ ਦਾਤ, ਦਾਤਾ ਦਇਆ ਕਮਾਈਆ । ਭੇਵ ਖੁਲ੍ਹਾਇਆ ਲੋਕਮਾਤ, ਕੁਆਰ ਕੰਨਿਆ
ਮਾਣ ਦਿਵਾਇਆ ਕਲਮ ਸ਼ਾਹੀਆ। ਪਰਗਟ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਬੇਪਰਵਾਹੀਆ। ਨਿਰਗੁਣ ਜੋਤ ਧੁਰ ਦੀ ਮਾਤ, ਪਿਤਾ ਮਾਤ ਇਕੋ ਰੰਗ ਸਮਾਈਆ। ਕੁਵਾਰ ਕੰਨਿਆ ਉਸ ਨੂੰ ਗਿਆ ਆਖ, ਜਿਸ ਦਾ ਕੰਤ ਬਿਨਾਂ ਬੇਅੰਤ ਨਜ਼ਰ ਕਿਸੇ ਨਾ ਆਈਆ । ਸਚ ਦੁਵਾਰੇ ਰੱਖੇ ਵਾਸ, ਸੰਬਲ ਆਪਣਾ ਡੇਰਾ ਲਾਈਆ। ਜਿਸ ਸੰਬਲ ਇਕੋ ਦੀਪਕ ਜੋਤ ਪਰਕਾਸ਼, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਸਚ ਸਮਗਰੀ ਧੁਰ ਦੀ ਰਾਸ, ਪਾਰਬ੍ਰਹਮ ਪ੍ਰਭ ਆਪ ਟਿਕਾਈਆ। ਖੇਲੇ ਖੇਲ ਪੁਰਖ ਸਮਰਾਥ, ਮਹਿਮਾਂ ਅਕਥ ਆਪ ਜਣਾਈਆ। ਜਿਸ ਦਾ ਲੇਖ ਅਲੇਖ ਕਿਸੇ ਨਾ ਆਵੇ ਹਾਥ, ਅੰਤ ਕਹਿ ਨਾ ਕੋਇ ਸਮਝਾਈਆ। ਸ਼ਬਦ ਇਸ਼ਾਰਾ ਜਗਤ ਭਵਿਖਤ ਵਾਕ, ਭਾਖਿਆ ਭਾਸ਼ਾ ਵਿਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸਤਿ ਸਤਿਵਾਦੀ ਸਦ ਵਡਿਆਈਆ। (੫ ਚੇਤ ੨੦੨੧ ਬਿ)
ਕੁਕਰਮ : ਜਗਤ ਭੁਲੇਖਾ ਭਰਮ ਦਾ, ਗੁਰਸਿਖ ਭੁੱਲ ਨਾ ਜਾਣਾ। ਇਹ ਵੇਲਾ ਸੱਚੇ ਕਰਮ ਦਾ, ਨਹੀਂ ਕੁਕਰਮ :
ਕੁਕਰਮ ਕਮਾਣਾ । (੧੩ ਚੇਤ ੨੦੦੮ ਬਿ)
ਕਲਜੁਗ ਜੀਵ ਹੋਏ ਕੁਕਰਮੀ। ਵਿਰਲਾ ਦਿਸੇ ਕੋਈ ਸਾਚਾ ਧਰਮੀ। (੨੪ ਚੇਤ ੨੦੦੮ ਬਿ) ਜਨਮ ਗਵਾਇਆ ਕੁਕਰਮ ਵਿਚ, ਇਕ ਰੱਖੀ ਨਾ ਪ੍ਰਭ ਕੀ ਟੇਕ। (੧੧ ਵਿਸਾਖ ੨੦੦੮ ਬਿ) (ਨੀਚ ਕਰਮ)
ਕੁਕੜ : ਹਰਿ ਜੂ ਪੜ੍ਹੇ ਬਿਨ ਕਾਗ਼ਜ਼ ਪੇਪਰ ਸ਼ਾਹੀ ਇੰਕ, ਅੱਖਰ ਆਪਣਾ ਆਪ ਪਰਗਟਾਇੰਦਾ। ਗੁਰਮੁਖਾਂ ਕੁਕੜ
ਕਹੇ ਥੈਂਕਯੂ ਥੈਂਕ, ਥੇਟਰ ਆਪਣਾ ਆਪ ਵਖਾਇੰਦਾ। ਚਿੱਟੇ ਕਾਲੇ ਜੋ ਕਰਦਾ ਰਿਹਾ ਪੇਂਟ, ਵਾਈਟ ਬਲੈਕ ਆਲ ਰਾਈਟ ਕਹਿ ਸੁਣਾਇੰਦਾ। ਕਿਸੇ ਹੇਅਰ ਫ਼ੇਸ ਲੌਣ ਨਾ ਦੇਵੇ ਸੈਂਟ, ਖ਼ਾਕੀ ਖ਼ਾਕ ਸਰਬ ਰੁਲਾਇੰਦਾ। ਹੁਕਮ ਹਾਕਮ ਦੇਵੇ ਸੈਂਟ, ਸਾਦਰ ਆਪਣਾ ਹੁਕਮ ਮਨਾਇੰਦਾ। ਅੰਤਮ ਸਭ ਦਾ ਕਰੇ ਐਂਡ, ਇਨਡੈਕਸ ਆਪਣੇ ਹੱਥ ਰਖਾਇੰਦਾ । ਮੁਰਗ਼ੀਖ਼ਾਨਾ ਬਣਾ ਵਿਚ ਰਖਾਏ ਕਾਕ ਹੈਂਨ, ਐਗ ਸਭ ਦੇ ਭੰਨ ਵਖਾਇੰਦਾ । ਲੇਖਾ ਜਾਣੇ ਸ਼ੀ ਹੀ ਮੈਂਨ, ਮੈਨ ਆਪਣਾ ਭੇਵ ਖੁਲ੍ਹਾਇੰਦਾ। ਦੀ ਦੋਜ਼ ਦੈਂਨ, ਦੈਟ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਇਕ ਘਰ, ਲੜੀ ਲੜੀ ਨਾਲ ਗੰਢਾਇੰਦਾ । (੧੬ ਮੱਘਰ ੨੦੧੯ ਬਿ)
ਕੁਚੀਲ : ਤੂੰ ਬਸਤਰ ਪਹਿਰੇ ਨੀਲ, ਬਸਨ ਬਨਵਾਰੀ ਆਪਣਾ ਵੇਸ ਵਟਾਈਆ । ਸ੍ਰਿਸ਼ਟ ਸਬਾਈ ਹੋਈ ਕੁਚੀਲ :
ਕੁਚੀਲ, ਕੁਚਲ ਦੇਵੀਂ ਥਾਉਂ ਥਾਈਂਆ। (੨੦ ਮਾਘ ੨੦੧੯ ਬਿ)
ਮੈਂ ਕੋਝੀ ਕਮਲੀ ਹੋਈ ਕੱਚੀ, ਕੁਚੀਲ ਆਪਣਾ ਆਪ ਨਜ਼ਰੀ ਆਈਆ। ਕਿਉਂ ਮੇਰੀ ਉਮਤ ਨਾ ਰਹੀ
ਸੱਚੀ, ਭੁਲਿਆ ਬੇਪਰਵਾਹੀਆ । (੧ ਫੱਗਣ ੨੦੧੯ ਬਿ)
ਆਤਮ ਨਾ ਹੋਏ ਕੁਚੀਲ, ਜੁਦਾ ਰੂਪ ਨਾ ਕੋਇ ਵਟਾਈਆ । ਤੇਰੇ ਹੁਕਮ ਦੀ ਹੋਏ ਤਾਅਮੀਲ, ਸਿਰ
ਸਕੇ ਨਾ ਕੋਇ ਉਠਾਈਆ। (੧ ਮੱਘਬ ੨੦੨੧ ਬਿ) (ਮੈਲੇ ਵਸਤ੍ਰਾਂ ਵਾਲਾ)
ਕੁੱਲੀ : ਕੁੱਖੀ ਕੱਖ ਹਰਿ ਹਰਿ ਮੰਦਰ, ਹਰਿ ਸਾਚਾ ਆਪ ਸੁਹਾਇੰਦਾ। ਜਗੇ ਜੋਤ ਅੰਦਰੇ ਅੰਦਰ, ਦੀਵਾ ਕੁੱਲੀ :
ਬਾਤੀ ਨਾ ਕੋਈ ਵਖਾਇੰਦਾ। ਭਾਗ ਲਗਾਏ ਡੂੰਘੀ ਕੰਦਰ, ਗੁਰ ਦਰ ਮੰਦਰ ਖੋਜ ਖੁਜਾਇੰਦਾ। ਮਨ ਮੰਦਰ ਭਵੇ ਨਾ ਬੰਦਰ, ਦਹਿ ਦਿਸ਼ਾ ਵੇਖ ਵਖਾਇੰਦਾ। ਬਜ਼ਰ ਕਪਾਟੀ ਤੋੜੇ ਜੰਦਰ, ਨਾਮ ਕਟਾਰਾ ਇਕ ਲਗਾਇੰਦਾ। ਕਲਜੁਗ ਲੇਖਾ ਚੁੱਕੇ ਖੰਡਰ, ਸਚ ਮੁਨਾਰੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇੰਦਾ।
ਵਡ ਵਡਿਆਈ ਗੁਰਸਿਖ ਭਾਗ, ਹਰਿ ਸਤਿਗੁਰ ਸੇਵ ਕਮਾਇੰਦਾ। ਦੀਪਕ ਜਗੇ ਜੋਤ ਚਿਰਾਗ, ਘਰ ਨੂਰ ਨੁਰਾਨਾ ਡਗਮਗਾਇੰਦਾ। ਤ੍ਰੈਗੁਣ ਮਾਇਆ ਬੁੱਝੇ ਆਗ, ਪੰਜ ਤੱਤ ਆਪ ਬੁਝਾਇੰਦਾ। ਹਰਿ ਹਰਿ ਪਤਤ ਪੁਨੀਤਾ ਬਣਿਆ ਸੱਜਣ ਸਾਕ, ਜਗਤ ਨਾਤਾ ਤੋੜ ਤੁੜਾਇੰਦਾ। ਪਤਤ ਪੁਨੀਤ ਕਰੇ ਪਾਕੀ ਪਾਕ, ਸਾਚਾ ਸਾਕੀ ਜਾਮ ਪਿਆਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਨਿਝ ਨੇਤਰ ਆਪ ਖੁਲ੍ਹਾਇੰਦਾ। ਸ਼ਬਦ ਘੋੜੇ ਚੜ੍ਹਾਏ ਰਾਕ, ਹਰਿ ਸ਼ਬਦ ਲੋਆਂ ਪੁਰੀਆਂ ਆਪ ਫਿਰਾਇੰਦਾ। ਨਾਤਾ ਤੋੜੇ ਅੱਠ ਤਾਤ, ਮਨ ਮਤ ਬੁੱਧ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। (੩ ਮਾਘ ੨੦੧੭ ਬਿ)
ਕੁੱਲੀ ਕੱਖ ਘਰ ਸੁਹੰਜਣਾ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਦੇਵੇ ਵਡਿਆਈ ਆਦਿ ਨਿਰੰਜਣਾ, ਦੂਸਰ ਸੰਗ ਨਾ ਕੋਇ ਵਖਾਇੰਦਾ। ਦਰ ਘਰ ਆਇਆ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇੰਦਾ। ਧੂੜ ਕਰਾਏ ਏਕਾ ਮਜਨਾ, ਮਸਤਕ ਟਿੱਕਾ ਨਾਮ ਲਗਾਇੰਦਾ। ਆਦਿ ਅੰਤ ਪਰਦਾ ਕੱਜਣਾ, ਸਿਰ ਸਮਰੱਥ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਕੁਲੀ ਕੱਖ ਗਹਿਰ ਗੰਭੀਰਾ, ਸਚ ਸਿੰਘਾਸਣ ਸੋਭਾ ਪਾਈਆ। ਕੱਟਣਹਾਰਾ ਜਗਤ ਜ਼ੰਜੀਰਾ, ਲੱਖ ਚੁਰਾਸੀ
ਫੰਦ ਕਟਾਈਆ। ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰਾ, ਸਾਂਤਕ ਸਤਿ ਸਤਿ ਵਰਤਾਈਆ। ਚੋਟੀ ਚਾੜ੍ਹੇ ਫੜ ਅਖ਼ੀਰਾ, ਜੋਗ ਅਭਿਆਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਈਆ। (੩ ਮਾਘ ੨੦੧੭ ਬਿ)
ਕੁੱਲੀ ਕੱਖ ਸੋਹਣਾ ਮੰਦਰ, ਮਨ ਵਾਸ਼ਨਾ ਨਜ਼ਰ ਨਾ ਆਈਆ। ਗ੍ਰਹਿ ਵਸਿਆ ਹਰਿ ਜੂ ਅੰਦਰ, ਘਰ ਬੈਠਾ ਆਸਣ ਲਾਈਆ। ਨੌਂ ਖੰਡ ਪ੍ਰਿਥਮੀ ਦਿਸੇ ਖੰਡਰ, ਗੁਰਸਿਖ ਤੇਰਾ ਖੇੜਾ ਰਿਹਾ ਵਸਾਈਆ। ਕੋਈ ਨਾ ਚੜ੍ਹੇ ਉਚੀ ਮੰਜ਼ਲ, ਮੰਜ਼ਲ ਮਕਸੂਦ ਹੱਥ ਕਿਸੇ ਨਾ ਆਈਆ। ਸਾਰੇ ਰਾਹ ਵਿਚ ਹੋ ਕੇ ਗਏ ਬੇਦਲ, ਸਤਪਤ ਹੱਥ ਨਾ ਕੋਇ ਰਖਾਈਆ। ਸੂਫ਼ੀ ਫ਼ਕੀਰ ਗਾ ਗਾ ਗਏ ਗਜ਼ਲ, ਨਗ਼ਮਾ ਨਾਮ ਸੁਣਾਈਆ। ਅੰਤਮ ਸਭ ਦੇ ਸਿਰ ਤੇ ਆਈ ਅਜ਼ਲ, ਅਜ਼ਰ ਕੋਇ ਰਹਿਣ ਨਾ ਪਾਈਆ। ਲਾਲੋ ਤੇਰੇ ਉਤੇ ਕੀਤਾ ਫ਼ਜ਼ਲ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਡੀ ਬਾਡੀਆਂ ਨਾਲ ਰਲਾਈਆ । ਸੋਹੇ ਕੁੱਲੀ ਜਿਥੇ ਵਰਸੇ ਨੂਰ, ਸੋ ਧਾਮ ਸੋਭਾਵੰਤ। ਗੁਰਮੁਖ ਆਤਮਾ ਤੇਰੀ ਭਰਪੂਰ, ਘਰ ਮਿਲਿਆ ਸੱਚਾ ਕੰਤ। ਜਿਸ ਨੂੰ ਲੱਭਦੇ ਦੂਰ, ਸੋ ਨੇੜੇ ਆਇਆ ਅੰਤ । ਅੱਠੇ ਪਹਿਰ ਹਾਜ਼ਰ ਹਜ਼ੂਰ, ਘਰ ਮੇਲਾ ਨਾਰੀ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕੁੱਲੀ ਵੇਖੇ ਸੋਭਾਵੰਤ। ਗੁਰਮੁਖ ਕੁੱਲੀ ਕੱਖ ਕੱਖ ਕਰੇ ਪੁਕਾਰ, ਤਿਨਕਾ ਤਿਨਕਾ ਦਏ ਦੁਹਾਈਆ। ਮੇਰੀ ਰੱਖ ਪਤ ਵਿਚ ਸੰਸਾਰ, ਮੈਂ ਤੇਰੀ ਓਟ ਤਕਾਈਆ। ਮੈਂ ਤੇਰੇ ਗੁਰਸਿਖਾਂ ਦਾ ਪਰਦਾ ਬੈਠੀ ਢਕ, ਤੂੰ ਮੇਰੀ ਲਾਜ ਰਖਾਈਆ। ਮੇਰੀ ਕੋਈ ਹਾਰ ਨਾ ਕੋਈ ਜਿੱਤ, ਚਾਰ ਦੀਵਾਰ ਨਾ ਬਣਤ ਬਣਾਈਆ। ਮੇਰੇ ਵੇਂਹਦਿਆਂ ਮੰਦਰ ਜਾਏ ਢੱਠ, ਉਚੇ ਟਿੱਲੇ ਨਜ਼ਰ ਕਿਤੇ ਨਾ ਆਈਆ। ਲਾਲੋ ਤੇਰਾ ਖੇੜਾ ਜਾਣਾ ਵਸ, ਸਤਿਜੁਗ ਸਾਚੇ ਵੱਜੇ ਵਧਾਈਆ। ਕਿਉਂ ਸ੍ਰੀ ਭਗਵਾਨ ਗਿਆ ਦੱਸ, ਨਾ ਕੋਈ ਮੇਟੇ ਨਾ ਮੇਟ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਕੁੱਲੀ ਅੰਦਰ ਗਿਆ ਵਸ, ਸੋ ਕੁੱਲੀ ਸੋਭਾ ਪਾਈਆ। (੧੩ ਮੱਘਰ ੨੦੧੮)
ਨੰਦੂ ਕੁੱਲੀ ਸੋਹਣਾ ਸੁਵਾਦ, ਬ੍ਰਹਿਮੰਡ ਵੱਜੇ ਵਧਾਈਆ। ਪੀਰਾ ਫ਼ਕੀਰਾ ਕਰਨ ਯਾਦ, ਪ੍ਰਭ ਦੁਖੜੇ ਦੇ ਮਿਟਾਈਆ। ਗ਼ਰੀਬ ਨਿਵਾਜ਼ ਦਿਸੇਂ ਆਦਿ, ਜੁਗਾਦਿ ਤੇਰੀ ਸਰਨਾਈਆ। ਨਿਹਕਰਮੀ ਕਰਮ ਕਾਂਡ ਦਿਤਾ ਸਾਜ, ਸਾਜਨ ਸਾਚੀ ਜਗਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਦੁਖ ਲਾਹੀਆ। ਨੰਦੂ ਕੁੱਲੀ ਇਕ ਅਨੰਦ, ਅਨੰਦ ਅਨੰਦ ਦਰਸਾਇੰਦਾ। ਜਿਸ ਗ੍ਰਹਿ ਦੀਪਕ ਚੜ੍ਹੇ ਚੰਦ, ਸੋ ਮੰਦਰ ਸੋਭਾ ਪਾਇੰਦਾ। ਏਥੇ ਓਥੇ ਖ਼ਾਨਾ ਮੁਕਿਆ ਬੰਦੀ ਬੰਦ, ਬੰਦਨਾ ਕੀਤੀ ਲੇਖੇ ਲਾਇੰਦਾ। ਰਾਏ ਧਰਮ ਨਾ ਦੇਵੇ ਡੰਡ, ਡੰਕਾ ਇਕੋ ਨਾਮ ਵਜਾਇੰਦਾ। ਚਰਨ ਪ੍ਰੀਤੀ ਜਾਏ ਹੰਢ, ਲੱਗੀ ਤੋੜ ਨਿਭਾਇੰਦਾ। ਲਹਿਣਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਪੰਧ ਮੁਕਾਇੰਦਾ। ਦੁਖੀਆਂ ਅੰਦਰ ਪਰੇਮੀ ਚੰਦ, ਸੁਖੀਆਂ ਹਰਿ ਨਜ਼ਰ ਨਾ ਆਇੰਦਾ। ਦੀਨ ਦਿਆਲ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਤਮ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ।
ਨੰਦੂ ਕੁੱਲੀ ਸਚ ਝਰੋਖਾ, ਹਰਿ ਤਾਕੀ ਖੋਲ੍ਹ ਵਖਾਈਆ। ਪ੍ਰਭ ਨੂੰ ਮਿਲਿਆ ਸੱਚਾ ਮੌਕਾ, ਘਰ ਗ਼ਰੀਬ ਨਿਮਾਣਿਆਂ ਫੇਰਾ ਪਾਈਆ। ਅੱਗੇ ਜਨਮ ਮਰਨ ਨਾ ਦੇਵੇ ਧੋਖਾ, ਧੂਆਂ ਧੁਖਦਾ ਦਏ ਬੁਝਾਈਆ। ਆਤਮ ਪਰਮਾਤਮ ਮਾਰਗ ਸੌਖਾ, ਸੋਹਣਾ ਰਾਹ ਵਖਾਈਆ। ਭਾਗ ਲਗਾਏ ਸਾਚੇ ਕੋਟਾ, ਕਿਲਾ ਬੰਕ ਵਡਿਆਈਆ। ਚਰਨ ਸਰਨਾਈ ਸਾਚੀ ਓਟਾ, ਗਤ ਮਿਤ ਇਕ ਜਣਾਈਆ । ਲੇਖੇ ਲਗੇ ਪੁੱਤ ਨਾਲ ਪੋਤਾ, ਪੋਤਰੇ ਆਪਣੀ ਗੋਦ ਬਹਾਈਆ। ਕਰਮ ਕਾਂਡ ਦਾ ਪੂਰਾ ਹੋਇਆ ਜੋਤਾ, ਵਡ ਕਿਰਸਾਣਾ ਆਪਣਾ ਹੱਲ ਚਲਾਈਆ। ਸੋਹਣਾ ਫੁਲਿਆ ਮਾਤ ਪੌਦਾ, ਫਲ ਲਾਏ ਬੇਪਰਵਾਹੀ। ਭਗਤਾਂ ਵਿਚ ਮਿਲਿਆ ਹੁਦਾ, ਪ੍ਰਭ ਇਕੋ ਰੰਗ ਵਖਾਈਆ। ਏਥੇ ਓਥੇ ਹੋਏ ਨਾ ਜੁਦਾ, ਨਿਰਗੁਣ ਸਰਗੁਣ ਗੰਢ ਪੁਵਾਈਆ। ਖ਼ੁਸ਼ੀ ਮਨਾਏ ਧਰਤ ਬਸੁਧਾ, ਧਰਨੀ ਰਹੀ
ਜਸ ਗਾਈਆ। ਜਿਸ ਘਰ ਟੁੱਕਰ ਹੋਵੇ ਰੁੱਖਾ, ਤਿਸ ਘਰ ਪੁਰਖ ਅਬਿਨਾਸ਼ੀ ਆਪਣਾ ਫੇਰਾ ਪਾਈਆ। ਆਦਿ ਜੁਗਾਦਿ ਪਰੇਮ ਪ੍ਰੀਤ ਦਾ ਸਦਾ ਭੁੱਖਾ, ਵੱਡਾ ਛੋਟਾ ਨਾ ਕੋਇ ਜਣਾਈਆ। ਜਨਮ ਕਰਮ ਦਾ ਮਨਾਵੇ ਰੁੱਠਾ, ਰੁੱਠਿਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਨੰਦੂ ਕੁਲੀ ਕਰੇ ਹਾਸਾ, ਬੱਤੀ ਦੰਦ ਰਹੀ ਵਖਾਈਆ। ਵੇਖੋ ਸਈਓ ਪ੍ਰਭ ਤਮਾਸ਼ਾ, ਤਮਾਸ਼ਬੀਨ ਫੇਰਾ ਪਾਈਆ। ਜਿਸ ਦਾ ਦੱਸ ਸਕੇ ਨਾ ਕੋਇ ਖ਼ੁਲਾਸਾ, ਸੋ ਆਪਣੀ ਖ਼ਸਲਤ ਰਿਹਾ ਜਣਾਈਆ। ਜਿਸ ਦਾ ਕਰਦੇ ਜੋਗ ਅਭਿਆਸਾ, ਨੰਦ ਚੰਦ ਨਜ਼ਰ ਕਿਸੇ ਨਾ ਆਈਆ। ਪੜ੍ਹ ਪੜ੍ਹ ਥੱਕੇ ਪੂਜਾ ਪਾਠਾ, ਦਿਵਸ ਰੈਣ ਰਸਨਾ ਜਿਹਵਾ ਹੋਈ ਹਲਕਾਈਆ। ਸੋ ਸਾਹਿਬ ਪੁਰਖ ਸਮਰਾਥਾ, ਦਰ ਸਾਚੇ ਡੇਰਾ ਲਾਈਆ। ਭੈ ਵਿਚ ਆਇਆ ਡਰਦਾ ਨਾਠਾ, ਜਨ ਭਗਤਾਂ ਸੇਵ ਕਮਾਈਆ। ਫ਼ਰੀਦ ਕਹੇ ਮੈਂ ਖਾਇਆ ਕਾਠਾ, ਦੁੱਖ ਭੁੱਖ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ ।
ਨੰਦੂ ਕਹੇ ਮੈਂ ਨਹੀਂ ਮੰਨਦਾ, ਕੀ ਤੇਰੀ ਵਡਿਆਈਆ। ਜਿੰਨਾਂ ਚਿਰ ਦੁੱਖ ਨਿਕਲੇ ਨਾ ਮੇਰੇ ਚੰਨ ਦਾ, ਸੁਖ ਘਰ ਨਾ ਮਿਲੇ ਸਹਿਜ ਸੁਭਾਈਆ। ਖਾਣਾ ਪੀਣਾ ਲੇਖਾ ਅੰਨ ਦਾ, ਜਗਤ ਵਿਹਾਰਾ ਕਾਰ ਕਮਾਈਆ। ਲੱਖ ਚੁਰਾਸੀ ਜਮ ਨਾ ਡੰਨ ਦਾ, ਡੰਕਾ ਹੋਰ ਨਾ ਕੋਇ ਸੁਣਾਈਆ। ਲੇਖਾ ਚੁਕੇ ਤਨ ਮਨ ਦਾ, ਮਨ ਮਨਸਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ।
ਕੁਲੀ ਕਹੇ ਸੁਣ ਨੰਦੂ, ਸਚ ਸਚ ਜਣਾਈਆ। ਘਰ ਆਇਆ ਦੀਨਾਂ ਬੰਧੂ, ਬੰਧਨ ਸਾਰੇ ਦਏ ਮੁਕਾਈਆ। ਢੋਲਾ ਗਾ ਸਾਚਾ ਛੰਦੂ, ਸ਼ਹਿਨਸ਼ਾਹ ਰਿਹਾ ਸਮਝਾਈਆ। ਪੁੱਤ ਪੋਤਰਿਆਂ ਟੁੱਟੀ ਗੰਢੂ, ਗੰਢ ਆਪਣੇ ਨਾਲ ਪੁਵਾਈਆ । ਪਰੇਮ ਪ੍ਰੀਤੀ ਤੋੜ ਹੰਢੂ, ਅਧਵਿਚਕਾਰ ਨਾ ਕੋਇ ਤੁੜਾਈਆ। ਦੀਨ ਦਿਆਲ ਸਦਾ ਬਖ਼ਸ਼ੰਦੂ, ਬਖ਼ਸ਼ਸ਼ ਆਪਣੀ ਰਿਹਾ ਕਮਾਈਆ। ਜੋ ਇਸ ਦੇ ਵਿਚ ਆਇਆ ਪੰਜੂ, ਪੰਜੇ ਵਾਲੇ ਨਾਲ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰੀ ਭਗਵਾਨ ਬੇਪਰਵਾਹੀਆ। ਧਰਨੀ ਕਹੇ ਮੋਹੇ ਚੜ੍ਹਿਆ ਚਾਉ, ਧਰਤ ਧਵਲ ਵੱਜੀ ਵਧਾਈਆ। ਘਰ ਆਇਆ ਬੇਪਰਵਾਹੋ, ਮਿਹਰਵਾਨ ਫੇਰਾ ਪਾਈਆ। ਨਿਤ ਨਵਿਤ ਦਰਸਨ ਪਾਓ, ਦਰਸ ਦੀਦਾਰ ਇਕ ਜਣਾਈਆ। ਜਨਮ ਕਰਮ ਦੀ ਹਰਸ ਮਿਟਾਓ, ਹਵਸ ਕੋਇ ਰਹਿਣ ਨਾ ਪਾਈਆ। ਸਾਚੀ ਫ਼ਰਸ਼ ਬਲ ਬਲ ਜਾਓ, ਜਿਸ ਉਪਰ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।
ਖ਼ੁਸ਼ੀ ਹੋ ਕੇ ਕਹੇ ਖਾਟ, ਖਟਕਾ ਕੋਇ ਰਹਿਣ ਨਾ ਪਾਈਆ। ਮੇਰਾ ਪ੍ਰੇਮ ਵਿਛੋਣਾ ਗਿਆ ਪਾਟ, ਓਢਣ ਨਜ਼ਰ ਕੋਇ ਨਾ ਆਈਆ। ਪ੍ਰਭ ਪੱਤਣ ਮੱਲਿਆ ਏਕਾ ਘਾਟ, ਘਰ ਹਰਿਜਨ ਡੇਰਾ ਲਾਈਆ। ਜਿਥੇ ਕੋਈ ਨਾ ਰਹੇ ਵਾਟ, ਪਾਂਧੀ ਪੰਧ ਨਾ ਕੋਇ ਰਖਾਈਆ। ਨਾਤਾ ਤੁਟ ਜਾਏ ਸੱਜਣ ਸਾਕ, ਸੱਜਣ ਇਕੋ ਇਕ ਨਜ਼ਰੀ ਆਈਆ। ਮਿਲੇ ਵਡਿਆਈ ਸੱਚੀ ਖ਼ਾਕ, ਜੋ ਖ਼ਾਕ ਚਰਨ ਧੂੜੀ ਨਾਲ ਮਿਲਾਈਆ। ਗ਼ਰੀਬ ਨਿਮਾਣਿਆਂ ਪ੍ਰਭ ਨੂੰ ਰਹਿਮ ਕਰਨ ਦੀ ਦੱਸੀ ਜਾਚ, ਪਾਥਰ ਰੂਪ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਕਰਾਈਆ।
ਖਾਟ ਉਤੇ ਹੱਸੇ ਚਾਦਰ, ਚਾਉ ਘਨੇਰਾ ਇਕ ਜਣਾਈਆ। ਧੰਨ ਭਾਗ ਮੋਹੇ ਮਿਲਿਆ ਆਦਰ, ਪ੍ਰਭ ਬੈਠਾ ਸੇਜ ਸੁਹਾਈਆ। ਗ਼ਰੀਬ ਨਿਮਾਣਿਆਂ ਵਣਜ ਕਰਾਏ ਬਣ ਸੌਦਾਗਰ, ਵਸਤ ਅਮੋਲਕ ਆਪ ਵਰਤਾਈਆ। ਨਿਰਮਲ ਕਰਮ ਕਰੇ ਉਜਾਗਰ, ਉਜਰਤ ਕੀਮਤ ਨਾ ਕੋਇ ਰਖਾਈਆ। ਪਾਰ ਕਿਨਾਰਾ ਡੂੰਘੇ ਸਾਗਰ, ਦਰ ਸਾਚਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਚਾਦਰ ਨਾਲ ਹੱਸੇ ਲੇਫ਼ ਨਿਹਾਲੀ, ਆਪਣੀ ਖ਼ੁਸ਼ੀ ਮਨਾਈਆ। ਮਿਲਿਆ ਮੇਲ ਜੋਤ ਅਕਾਲੀ, ਅਕਲ ਕਲ ਧਾਰੀ ਫੇਰਾ ਪਾਈਆ। ਲੇਖੇ ਲੱਗੀ ਘਾਲ ਘਾਲੀ, ਘਾਲਣਾ ਪੂਰੀ ਦਏ ਕਰਾਈਆ। ਚਲ ਕੇ ਆਇਆ
ਧੁਰ ਦਾ ਮਾਲੀ, ਮਾਲਕ ਸੱਚਾ ਬੇਪਰਵਾਹੀਆ। ਆਪ ਰੱਖੇ ਹੱਥਾਂ ਖ਼ਾਲੀ, ਜਨ ਭਗਤਾਂ ਝੋਲੀ ਰਿਹਾ ਭਰਾਈਆ। ਨਿਰਗੁਣ ਹੋ ਕੇ ਕਰੇ ਦਲਾਲੀ, ਸਰਗੁਣ ਸਾਚਾ ਵਣਜ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਖਾਟ ਅੰਦਰ ਨੱਚੇ ਵਾਣ, ਤਾਲ ਤਾਲ ਨਾਲ ਵਜਾਇੰਦਾ। ਵੇਖੋ ਚਲ ਆਇਆ ਭਗਵਾਨ, ਜਨ ਭਗਤ ਦਵਾਰੇ ਫੇਰਾ ਪਾਇੰਦਾ। ਜਿਹਨੂੰ ਲੱਭਦਾ ਰਿਹਾ ਕਾਹਨ, ਸੋ ਕਾਹਨ ਵੇਸ ਵਟਾਇੰਦਾ। ਸਾਚਾ ਮੰਦਰ ਇਕ ਮਕਾਨ, ਨੰਦੂ ਕੁਲੀ ਡੇਰਾ ਲਾਇੰਦਾ। ਨਾ ਬਿਰਧ ਨਾ ਜਵਾਨ, ਨਾ ਨੱਢਾ ਨਾ ਅਞਾਣ, ਰੂਪ ਰੰਗ ਰੇਖ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਆਪ ਕਰਾਇੰਦਾ।
ਵਾਣ ਨਾਲ ਹੱਸੇ ਦੌਣ, ਦੌੜੀ ਦੌੜੀ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਦਿਤੀ ਠੰਡੀ ਪੌਣ, ਸੁਖ ਸਾਗਰ ਵਿਚ ਸਮਾਈਆ। ਮੇਰੀ ਪਰੇਮ ਨਾਲ ਨੀਵੀਂ ਧੌਣ, ਨਿਉਂ ਸੱਯਦਾ ਸੀਸ ਝੁਕਾਈਆ। ਬਿਨਾਂ ਗੋਸਾਈਂ ਵਾਤ ਪੁੱਛੇ ਕੌਣ, ਸਾਚੀ ਸਾਰ ਕੋਇ ਨਾ ਪਾਈਆ। ਸਾਡੇ ਉਤੇ ਆਇਆ ਸੌਣ, ਸੋਹਣੀ ਆਪਣੀ ਰੁੱਤ ਸੁਹਾਈਆ। ਜਨ ਭਗਤਾਂ ਢੋਲਾ ਆਇਆ ਗੌਣ, ਗੋਬਿੰਦ ਆਪਣਾ ਵੇਸ ਵਟਾਈਆ। ਕਰੇ ਖੇਲ ਇਕ ਅਨਹੋਣ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਮਿਹਰਵਾਨ, ਮੇਰੀ ਤੇਰੀ ਤੇਰੀ ਮੇਰੀ ਤਰ੍ਹਾ ਤਰ੍ਹਾ ਸਮਝਾਈਆ। (੧੪ ਜੇਠ ੨੦੨੦ ਬਿਕ੍ਰਮੀ ਨੰਦੂ ਦੇ ਗ੍ਰਹਿ)
ਨੰਦੂ ਤੇਰੀ ਗ਼ਰੀਬੀ ਵਿਚ ਸੁਖ, ਪਰੇਮ ਬੈਠਾ ਰੂਪ ਵਟਾਈਆ। ਤੇਰੀ ਕੁੱਲੀ ਵਿਚ ਭੁੱਖ, ਪ੍ਰਭ ਦਾ ਧਿਆਨ ਲਗਾਈਆ। ਤੇਰੀ ਜੁਲੀ ਨੇਤਰ ਰਹੀ ਚੁੱਕ, ਲੋਚਣ ਰਹੀ ਉਠਾਈਆ। ਤੇਰਾ ਪਰੇਮ ਪਿਆਰ ਗਲਵਕੜੀ ਪਾਏ ਘੁੱਟ, ਨਾਤਾ ਤੋੜ ਜਗਤ ਲੋਕਾਈਆ। ਜੀਂਵਦਿਆਂ ਤੇਰੀ ਚੁਰਾਸੀ ਗਈ ਛੁੱਟ, ਜਨਮ ਮਰਨ ਦਾ ਝਗੜਾ ਦਿਤਾ ਮੁਕਾਈਆ। ਅੱਗੇ ਏਸੇ ਤਰ੍ਹਾ ਗੋਦੀ ਲੈ ਜਾਏ ਚੁੱਕ, ਘਰ ਆ ਕੇ ਪਹਿਲੋਂ ਦਰਸ ਦਿਖਾਈਆ। ਜੇ ਕੋਈ ਆਂਢੀ ਗਵਾਂਢੀ ਲਏ ਪੁੱਛ, ਸਾਖਿਆਤ ਨਜ਼ਰੀ ਔਂਦਾ ਦੇਣਾ ਸਮਝਾਈਆ। ਮੈਂ ਪਿਤਾ ਤੂੰ ਮੇਰਾ ਪੁੱਤ, ਤੇਰੇ ਪੁੱਤ ਪੋਤਰੇ ਰੂਪ ਵਟਾਈਆ। ਸੋਹਣਾ ਦਰਸ਼ਨ ਕਰਨਾ ਘਰ ਬੈਠਿਆਂ ਚੁੱਪ, ਰਾਤੀ ਸੁਤਿਆਂ ਹੋਏ ਸਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੀਆਂ ਵਿਚੋਂ ਤੇਰਾ ਕੱਟ ਕੇ ਜਾਵੇ ਦੁੱਖ, ਦਲਿੱਦਰ ਆਪਣੀ ਝੋਲੀ ਪਾਈਆ। (੧੮ ਜੇਠ ੨੦੨੧ ਬਿ)
ਲਛਮਣ ਕੁੱਲੀ ਕਹੇ ਮੇਰੇ ਵੇਖੋ ਲੱਛਣ, ਉਚੀ ਕੂਕ ਕੂਕ ਸੁਣਾਈਆ। ਸਾਹਿਬ ਸਤਿਗੁਰ ਮੇਰੀ ਪੱਤ ਆਇਆ ਰੱਖਣ, ਮਿਹਰ ਨਜ਼ਰ ਉਠਾਈਆ। ਹਰਿ ਸੰਗਤ ਨਾਲ ਮਿਲਾਈ ਵਰੋਲ ਮੱਖਣ, ਛਾਛ ਰੂਪ ਨਾ ਕੋਇ ਵਖਾਈਆ । ਮੇਰੇ ਅੰਗ ਅੰਗ ਲੱਗੇ ਫਰਕਣ, ਮੇਰੀ ਸੁਰਤੀ ਲਏ ਅੰਗੜਾਈਆ। ਜਨਮ ਜਨਮ ਦੀ ਮੇਰੀ ਮਿਟੇ ਧੜਕਣ, ਦੁੱਖ ਦਰਦ ਰਹੇ ਨਾ ਰਾਈਆ। ਗੁਰਮੁਖ ਵੇਖ ਮੇਰੇ ਨੈਣ ਲੱਗੇ ਮਟਕਣ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਮੇਰੇ ਵਿਕਾਰ ਲੱਗੇ ਝਟਕਣ, ਭੱਜਣ ਵਾਹੋ ਦਾਹੀਆ। ਪ੍ਰੇਮ ਪ੍ਰੀਤ ਨਗਾਰੇ ਲੱਗੇ ਖੜਕਣ, ਹਰਿਜਨ ਢੋਲੇ ਸੱਚੇ ਗਾਈਆ। ਗੁਰਸਿਖ ਸਾਚੇ ਲੱਗੇ ਕੜਕਣ, ਬੋਲ ਬੁਲਾਰਾ ਇਕੋ ਇਕ ਜਣਾਈਆ। ਮੇਰੀ ਪਿਛਲੀ ਮਿਟੇ ਮੁੜੱਤਨ, ਬਲ ਆਪਣਾ ਦਏ ਜਣਾਈਆ। ਅਗਲੀ ਪਿਛਲੀ ਮਿਟੀ ਹਰਸਨ, ਹਰਸ ਰਹੀ ਨਾ ਰਾਈਆ। ਅੰਮ੍ਰਿਤ ਮੇਘ ਲੱਗਾ ਬਰਸਨ, ਮਿਹਰ ਨਜ਼ਰ ਉਠਾਈਆ । ਖੋਟੇ ਖਰੇ ਲੱਗਾ ਪਰਖਣ, ਸਚ ਕਸਵਟੀ ਹੱਥ ਉਠਾਈਆ। ਕਾਇਆ ਭਾਂਡੇ ਮਾਟੀ ਪੋਚੇ ਬਰਤਨ, ਨਿਰਗੁਣ ਸਰਗੁਣ ਸਾਫ਼ ਕਰਾਈਆ। ਮੇਰੇ ਵਿਚ ਰਹੇ ਨਾ ਕੋਈ ਅੜਚਨ, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਲਛਮਣ ਕੁੱਲੀ ਵੇਖ ਵੇਖ ਨੱਚੇ, ਨਾਚ ਆਪਣਾ ਰਹੀ ਵਖਾਈਆ। ਮੈਂ ਗੁਰਮੁਖ ਗੁਰਸਿਖ ਵੇਖੇ ਸੱਚੇ, ਸਚ ਸਚ ਜਿਨ੍ਹਾਂ ਮਿਲੀ ਵਡਿਆਈਆ। ਪਾਰਬ੍ਰਹਮ ਦੇ ਸਾਚੇ ਬੱਚੇ, ਚਲ ਕੇ ਆਏ ਵਾਹੋ ਦਾਹੀਆ। ਮੈਨੂੰ ਕੋਝੀ ਕਮਲੀ ਨੂੰ ਇਹੋ ਲੱਗੇ ਅੱਛੇ, ਅੱਛੀ ਤਰ੍ਹਾਂ ਸਮਝਾਈਆ। ਮੇਰੇ ਲੂੰ ਲੂੰ ਅੰਦਰ ਰਚੇ, ਰਚਨਾ ਆਪਣੀ ਰਹੇ ਵਖਾਈਆ। ਹੁਣ ਨਹੀਂ ਦਿਸਦੇ ਕੱਚੇ, ਗੋਬਿੰਦ ਇਕੋ ਵਾਰ ਪਕਾਈਆ। ਪਿਛੇ ਮੈਨੂੰ ਵੀ ਪੈਂਦੇ ਰਹੇ ਧੱਕੇ, ਹੁਣ ਧੱਕਾ ਨਾ ਕੋਇ ਲਗਾਈਆ। ਹਰਿ ਸੰਗਤ ਮਿਲਿਆ ਮੇਲ ਭੈਣ ਭਾਈ ਸਕੇ, ਸਤਿਗੁਰ ਨਾਤਾ ਆਪ ਜੁੜਾਈਆ। ਕਲਜੁਗ ਜੀਵ ਰਹਿਣ ਹੱਕੇ ਬੱਕੇ, ਹਰਿ ਕਾ ਭੇਵ ਕੋਇ ਨਾ ਪਾਈਆ। ਸ੍ਰੀ ਭਗਵਾਨ ਸ਼ਾਹ ਸੁਲਤਾਨ ਜਿਸ ਵੇਲੇ ਮੇਰੇ ਵਲ ਤੱਕੇ, ਮੇਰੇ ਨੈਣ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਇਕੋ ਇਕ ਕਮਾਈਆ।
ਲਛਮਣ ਕੁਲੀ ਕਹੇ ਮੈਨੂੰ ਆਵੇ ਹਾਸਾ, ਹੱਸਦਿਆਂ ਚੈਨ ਜ਼ਰਾ ਨਾ ਆਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਜਾਣ ਤਮਾਸ਼ਾ, ਸੋ ਤਮਾਸ਼ਾ ਆਪਣਾ ਰਿਹਾ ਵਖਾਈਆ। ਭੁੱਲੀ ਭਟਕੀ ਨੂੰ ਦਰ ਆ ਕੇ ਦਏ ਦਿਲਾਸਾ, ਸਿਰ ਆਪਣਾ ਹੱਥ ਟਿਕਾਈਆ। ਪ੍ਰਭ ਚਰਨ ਚਰਨ ਰੱਖ ਭਰਵਾਸਾ, ਤੇਰਾ ਭਰਮ ਦਏ ਗਵਾਈਆ। ਤੇਰਾ ਖ਼ਾਲੀ ਰਹੇ ਨਾ ਕਾਸਾ, ਵਸਤ ਅਮੋਲਕ ਵਿਚ ਟਿਕਾਈਆ। ਕਰਵਟ ਲੈ ਕੇ ਬਦਲਿਆ ਪਾਸਾ, ਪਾਸਾ ਤੇਰਾ ਦਏ ਉਲਟਾਈਆ। ਜੁਗ ਜੁਗ ਦੀ ਪੂਰੀ ਕਰੇ ਆਸਾ, ਆਸਾ ਆਸਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।
ਲਛਮਣ ਕੁੱਲੀ ਅੱਖ ਖੋਲ੍ਹੇ, ਚੋਰੀ ਚੋਰੀ ਨੈਣ ਉਠਾਈਆ। ਕਵਣ ਕੂਟੇ ਮੇਰਾ ਹਰਿ ਜੂ ਬੋਲੇ, ਆਪਣਾ ਰਾਗ ਸੁਣਾਈਆ। ਹਰਿ ਸੰਗਤ ਜਿਸ ਦੇ ਵਸੇ ਕੋਲੇ, ਦੂਰ ਦੁਰਾਡੇ ਆਪਣੇ ਅੰਗ ਰਖਾਈਆ। ਮੈਂ ਵੇਖਿਆ ਉਹ ਸਾਰੇ ਭੋਲੇ ਭਾਲੇ, ਜਿਨ੍ਹਾਂ ਦੀ ਧੰਨਾ ਸੇਵ ਕਮਾਈਆ। ਸਭ ਦੇ ਲੇਖੇ ਲਾਏ ਪੰਜ ਤੱਤ ਕਾਇਆ ਚੋਲੇ, ਜਿਨ੍ਹਾਂ ਆਪਣਾ ਰੰਗ ਰੰਗਾਈਆ। ਮੈਂ ਵੀ ਚੜ੍ਹਨਾ ਓਸੇ ਡੋਲੇ, ਜਿਸ ਡੋਲੇ ਵਿਚ ਮੇਰਾ ਲਛਮਣ ਵਸੇ ਸੱਚਾ ਮਾਹੀਆ। ਮੇਰਾ ਪਰਦਾ ਕੋਈ ਨਾ ਫੋਲੇ, ਮੇਰਾ ਘੁੰਗਟ ਨਾ ਕੋਇ ਉਠਾਇਆ। ਮੈਂ ਸੁਣਦੀ ਰਹੀ ਸਾਧਾਂ ਸੰਤਾਂ ਦੇ ਰੌਲੇ, ਚਾਰੋਂ ਕੁੰਟ ਦੇਣ ਦੁਹਾਈਆ। ਜਿੰਨਾਂ ਚਿਰ ਪ੍ਰਭ ਮੇਰਾ ਮੇਰੇ ਨਾਲ ਨਾ ਬੋਲੇ, ਮੇਰੀ ਸ਼ਾਂਤ ਨਾ ਕੋਇ ਕਰਾਈਆ। ਧੰਨ ਭਾਗ ਮੇਰਾ ਕੁੰਡਾ ਆ ਕੇ ਖੋਲ੍ਹੇ, ਖਿੜਕੀ ਬੰਦ ਰਹਿਣ ਨਾ ਪਾਈਆ। ਪ੍ਰੇਮ ਪਿਆਰ ਦੇ ਦਏ ਝਕੋਲੇ, ਹੁਲਾਰਾ ਆਪਣਾ ਨਾਮ ਲਗਾਈਆ। ਗੁਰਮੁਖ ਗੌਣ ਸੋਹੰ ਢੋਲੇ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਏ ਚੁਕਾਈਆ।
ਲਛਮਣ ਕੁੱਲੀ ਉਚੀ ਚੜ੍ਹ, ਨੇਤਰ ਨੈਣ ਉਠਾਇਆ। ਕਵਣ ਮੇਰਾ ਰਾਗ ਰਿਹਾ ਪੜ੍ਹ, ਪੜ੍ਹ ਪੜ੍ਹ ਜਗਤ ਸੁਣਾਇਆ। ਨੇਤਰ ਵੇਖ ਡਿਗੀ ਦੜ, ਹੋਸ਼ ਰਹੀ ਨਾ ਰਾਇਆ। ਸਾਹਿਬ ਸੁਲਤਾਨ ਸਿਫ਼ਤਾਂ ਰਿਹਾ ਕਰ, ਜਿਸ ਦਾ ਨਾ ਸੀਸ ਨਾ ਧੜ, ਨਾਮ ਢੋਲਾ ਇਕੋ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਇਆ।
ਲਛਮਣ ਕੁੱਲੀ ਕਹੇ ਮੈਂ ਗੁੰਦਾ ਸੀਸ, ਹਾਰ ਸ਼ਿੰਗਾਰ ਲਗਾਈਆ। ਮੈਨੂੰ ਵੇਖੇ ਮੇਰਾ ਜਗਦੀਸ਼, ਵਲ ਮੇਰੇ ਧਿਆਨ ਲਗਾਈਆ। ਮੈਂ ਆਂਢੀਆਂ ਗਵਾਂਢੀਆਂ ਕਹਾਂ ਮੇਰੀ ਕੋਇ ਨਾ ਕਰੇ ਰੀਸ, ਮੈਨੂੰ ਇਕੋ ਮਿਲਿਆ ਸੱਚਾ ਮਾਹੀਆ। ਜਿਸ ਦੇ ਦੁਆਰੇ ਕੋਈ ਨਾ ਲੱਗੇ ਫ਼ੀਸ, ਫ਼ੈਸਲਾ ਇਕੋ ਵਾਰ ਸੁਣਾਈਆ। ਕਰ ਕਿਰਪਾ ਦੇਵੇ ਨਾਮ ਹਦੀਸ, ਸਾਹਿਬ ਹੋਰ ਰਹੇ ਨਾ ਰਾਈਆ। ਮਿਹਰਵਾਨ ਹੋ ਕੇ ਦੇਵੇ ਅਸੀਸ, ਅਸਲੀਅਤ ਆਪਣੀ ਦਏ ਸਮਝਾਈਆ। ਕਿਰਪਾ ਕਰ ਜਿਸ ਦੁਆਰ ਚਰਨ ਟਿਕਾਏ ਵਿਚ ਸੰਮਤ ਬੀਸ, ਲੋਕਮਾਤ ਵਿਚੋਂ ਬਿਸਤਰੇ ਚੁੱਕ ਕੇ ਸਚਖੰਡ ਦਏ ਲਗਾਈਆ। ਮੈਨੂੰ ਏਹੋ ਵਸਤ ਚਾਹੀਦੀ ਠੀਕ, ਦੂਜੀ ਲੋੜ ਰਹੇ ਨਾ ਰਾਈਆ। ਨਿਤ ਨਵਿਤ ਰਾਹ ਤੱਕ ਕੇ ਰਹੀ ਉਡੀਕ, ਆਪਣੀ ਅੱਖ ਖੁਲ੍ਹਾਈਆ। ਸੋ ਵੇਲਾ ਆਇਆ ਪ੍ਰਭ ਭੁਗਤਣ ਆਇਆ ਤਰੀਕ, ਗਵਾਹ ਗੁਰ ਚੇਲੇ ਨਾਲ ਮਿਲਾਈਆ। ਜਿਸ ਦਾ ਦਿਸੇ ਨਾ ਕੋਇ ਸ਼ਰੀਕ, ਮੇਰੀ ਸ਼ਰਕਤ ਦਏ ਗਵਾਈਆ। ਮੈਂ ਕੋਝੀ ਕਮਲੀ ਕੀ ਕਰਾਂ ਤਾਅਰੀਫ਼, ਜਿਸ ਤੁਆਰਫ਼ ਆਪਣਾ ਦਿਤਾ ਕਰਾਈਆ।
ਇਕੋ ਮੰਗ ਮੇਰੀ ਲੱਗੀ ਨਿਭ ਜਾਏ ਪ੍ਰੀਤ, ਪ੍ਰੀਤੀਵਾਨ ਤੇਰੇ ਹੱਥ ਵਡਿਆਈਆ। ਮੇਰੇ ਵਿਚ ਇਕੋ ਨਿੱਕੀ ਜਿਹੀ ਝੀਤ, ਜਿਸ ਵਿਚੋਂ ਹਰਿ ਜੂ ਨਜ਼ਰੀ ਆਈਆ। ਦੇ ਦਰਸ ਕਰੇ ਠੰਡੀ ਸੀਤ, ਸੀਤਲ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਸੁੱਤੇ ਭਾਗ ਜਗਾਈਆ।
ਨੀਂ ਸਈਓ ਮੇਰੇ ਜਾਗੇ ਭਾਗ, ਵਡਭਾਗੀ ਘਰ ਆਇਆ। ਮੇਰੇ ਅੰਧੇਰੇ ਜਗਾਏ ਚਿਰਾਗ, ਤੇਲ ਬਾਤੀ ਨਾ ਕੋਇ ਰਖਾਇਆ। ਮੇਰੇ ਪਾਪਣ ਦੇ ਧੋਵੇ ਦਾਗ਼, ਦੁਰਮਤ ਮੈਲ ਰਹੇ ਨਾ ਰਾਇਆ। ਘਰ ਮੇਲੇ ਕੰਤ ਸੁਹਾਗ, ਖ਼ੁਸ਼ੀ ਇਕੋ ਵਾਰ ਜਣਾਇਆ। ਦਿਵਸ ਰੈਣ ਰਹੇ ਵੈਰਾਗ, ਮੇਰੀ ਚਲੇ ਨਾ ਕੋਇ ਚਤੁਰਾਇਆ। ਜਿਸ ਵੇਲੇ ਮੇਰੀ ਖੁਲ੍ਹੇ ਜਾਗ, ਚਾਰੋਂ ਕੁੰਟ ਹਰਿ ਜੂ ਨਜ਼ਰੀ ਆਇਆ। ਮੈਂ ਵੇਖ ਖ਼ੁਸ਼ੀ ਹੋਈ ਆਜ, ਅਚਨਚੇਤ ਆਪਣਾ ਖੇਲ ਖਲਾਇਆ। ਜਿਸ ਦੀ ਹਰਿਸੰਗਤ ਬਣੀ ਸਮਾਜ, ਸੋਹਣਾ ਰੰਗ ਵਖਾਇਆ । ਫੜ ਕੇ ਬਦੋ ਬਦੀ ਮੇਰਾ ਪਰਦਾ ਦਿਤਾ ਉਠਾਲ, ਪ੍ਰਭ ਆਪਣਾ ਸਗਨ ਮਨਾਇਆ । ਮੈਨੂੰ ਸੁੱਤੀ ਨੂੰ ਮਾਰ ਆਵਾਜ਼, ਬੌਹੜੀ ਆਪਣਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਛਮਣ ਕੁੱਲੀ ਵੇਖ ਅਨਮੁਲੀ, ਕੀਮਤ ਆਪੇ ਰਿਹਾ ਚੁਕਾਇਆ।
ਇਹ ਕੁੱਲੀ ਕਹੇ ਓ ਮਹੀਂਵਾਲ, ਸੋਹਣੀ ਤੇਰਾ ਧਿਆਨ ਲਗਾਈਆ। ਨੈਂ ਦੀ ਝੱਲੇ ਨਾ ਕੋਈ ਝਾਲ, ਧਾਰ ਵਹਿਣ ਰਿਹਾ ਵਹਾਈਆ। ਇਕ ਆਰ ਇਕ ਪਾਰ ਦੋਹਾਂ ਨਾ ਮਿਲੇ ਕੋਇ ਸਹਾਰ, ਰੋਵਣ ਮਾਰਨ ਧਾਹੀਂਆ। ਯਾਰ ਨਾਲੋਂ ਵਿਛੜਿਆ ਯਾਰ, ਯਾਰੀ ਯਾਰ ਤੋੜ ਨਾ ਕੋਇ ਨਿਭਾਈਆ। ਕੱਚਾ ਘੜਾ ਸੰਗ ਨਾ ਚਲਿਆ ਘੁਮਿਆਰ, ਘੁੰਮਣ ਘੇਰਾ ਪਾਈਆ। ਓਸ ਵੇਲੇ ਸੋਹਣੀ ਕਰੀ ਪੁਕਾਰ, ਬਿਨ ਖ਼ੁਦਾਵੰਦ ਬੇੜਾ ਪਾਰ ਨਾ ਕੋਇ ਕਰਾਈਆ । ਕੱਖਾਂ ਕੁੱਲੀ ਦੇ ਗਈ ਹਾਰ, ਜਿਸ ਦਾ ਨਿਤ ਨਿਤ ਧਿਆਨ ਰਖਾਈਆ। ਓ ਸਾਹਿਬ ਪਰਵਰਦਿਗਾਰ, ਤੇਰੇ ਹੱਥ ਵਡਿਆਈਆ। ਫੇਰ ਮੇਲੀਂ ਵਿਚ ਸੰਸਾਰ, ਏਹ ਸਰ ਬੂਟੇ ਕਮਾਦ ਕਾਨੇ ਰੂਪ ਵਟਾਈਆ। ਇਹ ਹਲਟ ਚਲੇ ਸੰਸਾਰ, ਜਲ ਧਾਰਾ ਰੂਪ ਵਟਾਈਆ। ਇਹ ਜਿਨ੍ਹਾਂ ਦਾ ਸੱਚਾ ਪਿਆਰ, ਸਾਹਿਬ ਸਤਿਗੁਰ ਦਏ ਵਡਿਆਈਆ। ਖੇਲ ਕਰੇ ਆਪ ਨਿਰੰਕਾਰ, ਝੁੱਗੀ ਤੇਰਾ ਲਹਿਣਾ ਦਏ ਉਤਾਰ, ਹਰਿ ਕਾ ਪ੍ਰੇਮ ਸੋਹਣੀ ਧਾਰ, ਮਹੀਂਵਾਲ ਲਛਮਣ ਨਜ਼ਰੀ ਆਈਆ। (੨੫ ਚੇਤ ੨੦੨੦ ਬਿਕਰਮੀ ਲਛਮਣ ਸਿੰਘ ਦੇ ਖੂਹ)
ਕੁੱਲੀ ਕਹੇ ਮੈਂ ਗੁਰਮੁਖ ਖੇੜਾ, ਜਿਸ ਗ੍ਰਹਿ ਹਰਿ ਜੂ ਨਜ਼ਰੀ ਆਇੰਦਾ। ਜਿਸ ਦਾ ਵੱਡਾ ਸੋਹਣਾ ਵੇਹੜਾ, ਗੁਲਸ਼ਨ ਰੂਪ ਵਟਾਇੰਦਾ। ਪ੍ਰੇਮ ਪ੍ਰੀਤੀ ਪਾਇਆ ਘੇਰਾ, ਖ਼ੁਸ਼ੀਆਂ ਨਾਚ ਨਚਾਇੰਦਾ। ਮੈਂ ਵੇਖਾਂ ਗੁਰਮੁਖ ਕਿਹੜਾ ਕਿਹੜਾ, ਜੋ ਮੇਰੇ ਅੰਦਰ ਬਹਿ ਬਹਿ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੇਰਾ ਵੇਖ ਵਖਾਇੰਦਾ।
ਕੁੱਲੀ ਕਹੇ ਮੈਂ ਗੁਰਮੁਖ ਨਗਰ, ਨਗਰੀ ਹਰਿ ਜੂ ਆਪ ਵਸਾਈਆ। ਪੂਰੀ ਕੀਤੀ ਮੇਰੀ ਸਧਰ, ਘਰ ਸੱਜਣ ਫੇਰਾ ਪਾਈਆ। ਮੈਂ ਕਿਤੇ ਨਾ ਜਾਵਾਂ ਲੱਭਣ, ਜੰਗਲ ਜੂਹ ਨਾ ਖੋਜ ਖੁਜਾਈਆ। ਮੇਰੀ ਪਤ ਆਇਆ ਰੱਖਣ, ਬੇਪਰਵਾਹ ਜਗਤ ਗੋਸਾਈਂਆ। ਸੱਚਾ ਮਾਰਗ ਅਗੰਮੀ ਆਇਆ ਦੱਸਣ, ਰਹਿਬਰ ਬਣ ਕੇ ਨੂਰ ਇਲਾਹੀਆ। ਮੇਰੇ ਅੰਦਰ ਆਇਆ ਵਸਣ, ਘਰ ਸਾਚਾ ਇਕ ਸੁਹਾਈਆ। ਮੇਰੇ ਦੁੱਖੜੇ ਆਇਆ ਕੱਟਣ, ਸੁਖ ਸਾਗਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਕੁੱਲੀ ਕਹੇ ਮੇਰਾ ਭਾਗ ਚੰਗਾ, ਭਾਗਾਂ ਭਰੀ ਖ਼ੁਸ਼ੀ ਮਨਾਈਆ। ਜਿਸ ਦਵਾਰੇ ਸਾਹਿਬ ਲੰਘਾ, ਕਦਮ ਕਦਮ ਪੰਧ ਮੁਕਾਈਆ। ਗੁਰਮੁਖ ਗੁਰਸਿਖ ਨਾਲ ਸਜਾ, ਸੋਹਣੀ ਬਣਤ ਬਣਾਈਆ। ਪ੍ਰੇਮ ਪ੍ਰੀਤੀ ਅੰਦਰ ਮਧਾ, ਮਧੁਰ ਧੁਨ ਰਾਗ ਸੁਣਾਈਆ। ਜਿਸ ਨੇ ਆ ਕੇ ਪਰਦਾ ਕੱਜਾ, ਸਦਾ ਸਦਾ ਹੋਏ ਸਹਾਈਆ। ਮੈਂ ਮੰਨਾਂ ਉਹਦੀ ਸਦ ਰਜ਼ਾ, ਭਾਣੇ ਵਿਚ ਸਮਾਈਆ। ਸਚ ਪੁਛੋ ਪ੍ਰਭ ਨੂੰ ਮਿਲ ਕੇ ਆਇਆ ਉਹ ਮਜ਼ਾ, ਜਿਸ ਦਾ ਰਸ ਸਕੇ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਗ਼ਰੀਬਣੀ
ਦਏ ਵਡਿਆਈਆ। ਕੁੱਲੀ ਕਹੇ ਮੇਰਾ ਸੋਹਿਆ ਬੰਕ, ਘਰ ਵੱਜੀ ਨਾਮ ਵਧਾਈਆ। ਪ੍ਰਭ ਠਾਕਰ ਮਿਲਿਆ ਧੁਰ ਦਾ ਕੰਤ, ਸੇਜ ਸੁਹੰਜਣੀ ਰਿਹਾ ਸੁਹਾਈਆ। ਮੈਂ ਮਿਲ ਸਖੀਆਂ ਗੀਤ ਗਾਵਾਂ ਮੰਤ, ਧੁਰ ਦਾ ਰਾਗ ਅਲਾਈਆ। ਜਿਸ ਮੇਰੀ ਬਣਾਈ ਬਣਤ, ਤਿਸ ਦੇ ਨਿਉਂ ਨਿਉਂ ਲਾਗਾਂ ਪਾਈਆ। ਧੰਨ ਵਡਿਆਈ ਦਰ ਆਈ ਸੰਗਤ, ਜੇ ਮੇਰੇ ਅੰਦਰ ਵੜ ਕੇ ਹਰਿ ਸਤਿਗੁਰ ਦਰਸ਼ਨ ਪਾਈਆ। ਓਨ੍ਹਾਂ ਚੜ੍ਹੇ ਉਹ ਰੰਗਤ, ਜਿਹੜੀ ਬਹਾਰ ਮੇਰੇ ਉਤੇ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਸੁਖ ਦਾਤਾ ਦੀਨਾਂ ਬੰਧਪ, ਬੰਧਨ ਸਾਰੇ ਰਿਹਾ ਕਟਾਈਆ। (੧੪ ਮਾਘ ੨੦੨੦ ਬਿਕਰਮੀ ਖੇੜਾ ਸਿੰਘ)
ਗੁਰਮੁਖ ਕੁੱਲੀ ਕਹੇ ਮੇਰੇ ਜਾਗੇ ਭਾਗ, ਹਰਿ ਭਗਤ ਮਿਲੇ ਵਡਿਆਈਆ। ਘਰ ਠਾਕਰ ਪਾਇਆ ਸਵਾਮੀ ਕੰਤ ਸੁਹਾਗ, ਪਤਿਪਰਮੇਸ਼ਵਰ ਬੇਪਰਵਾਹੀਆ । ਦੁਰਮਤ ਮੈਲ ਧੋ ਕੇ ਦਾਗ਼, ਅੰਮ੍ਰਿਤ ਆਤਮ ਜਾਮ ਪਿਆਈਆ। ਉਪਜਾ ਕੇ ਜਾਵੇ ਇਕ ਵੈਰਾਗ, ਗੁਰਚਰਨ ਪ੍ਰੀਤੀ ਸਚ ਇਕ ਦ੍ਰਿੜਾਈਆ। ਬੁਝਾ ਕੇ ਜਾਵੇ ਕੂੜੀ ਤ੍ਰਿਸ਼ਨਾ ਆਗ, ਮਾਇਆ ਮਮਤਾ ਮੋਹ ਗਵਾਈਆ। ਨਾਮ ਨਿਧਾਨ ਜਣਾ ਕੇ ਜਾਏ ਨਾਦ, ਧੁਨ ਆਤਮਕ ਰਾਗ ਅਲਾਈਆ। ਸੋਈ ਸੁਰਤ ਉਠਾਏ ਮਾਰ ਆਵਾਜ਼, ਕੂੜੀ ਕਿਰਿਆ ਪਰਦਾ ਲਾਹੀਆ। ਭੇਵ ਖੋਲ੍ਹ ਕੇ ਦੱਸੇ ਰਾਜ਼, ਵਰਨ ਬਰਨ ਡੇਰਾ ਢਾਈਆ । ਮਾਣਸ ਜਨਮ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੁਹੰਜਣੇ ਦਏ ਵਡਿਆਈਆ।
ਭਗਤ ਕੁੱਲੀ ਕਹੇ ਮੈਂ ਗਾਵਾਂ ਖ਼ੁਸ਼ੀਆਂ ਢੋਲਾ, ਪ੍ਰਭ ਦਾ ਨਾਮ ਧਿਆਈਆ। ਗੁਰ ਸ਼ਬਦੀ ਬਣਿਆ ਇਕ ਵਿਚੋਲਾ, ਜੋ ਵਿਛੜਿਆਂ ਲਏ ਮਿਲਾਈਆ। ਸਾਚਾ ਨਾਮ ਸੁਣਾਏ ਸੋਹਲਾ, ਗੁਫ਼ਤ ਸ਼ਨੀਦ ਭੇਵ ਖੁਲ੍ਹਾਈਆ। ਮਨ ਮਨੂਆ ਨਾ ਪਾਵੇ ਰੌਲਾ, ਚੰਚਲ ਮਤਿ ਦਏ ਗਵਾਈਆ। ਭੇਵ ਚੁਕਾ ਕੇ ਪਰਦਾ ਓਹਲਾ, ਸਾਖ਼ਿਆਤ ਆਪਣਾ ਦਰਸ ਦਏ ਵਖਾਈਆ। ਉਲਟਾ ਕਰ ਕੇ ਨਾਭ ਕਵਲਾ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਮਿਹਰਵਾਨ ਹੋ ਕੇ ਪਾਰ ਕਰਾਏ ਬਿਨ ਅਮਲਾਂ, ਨਿਹਕਰਮੀ ਹੋ ਕੇ ਕਰਮਾਂ ਦਾ ਡੇਰਾ ਢਾਈਆ। ਸਚ ਦਵਾਰੇ ਦੱਸੇ ਮਰਨਾ, ਮਰ ਜੀਵਤ ਰੂਪ ਵਟਾਈਆ। ਸਾਚੀ ਤਰਨੀ ਦੱਸੇ ਤਰਨਾ, ਭਵਜਲ ਪਾਰ ਲੰਘਾਈਆ। ਨਿਜ ਨੇਤਰ ਖੋਲ੍ਹ ਕੇ ਹਰਨਾ ਫਰਨਾ, ਜੋਤੀ ਦਰਸ ਨੂਰ ਇਲਾਹੀਆ। ਸਾਚੀ ਮੰਜ਼ਲ ਦੱਸੇ ਚੜ੍ਹਨਾ, ਜਗਤ ਵਾਸਨਾ ਪੰਧ ਮੁਕਾਈਆ। ਇਕੋ ਨਾਮ ਦੱਸੇ ਪੜ੍ਹਨਾ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਵਡਿਆਈਆ।
ਕੁੱਲੀ ਕਹੇ ਮੈਂ ਵੇਖ ਕੇ ਹੋਈ ਨਿਹਾਲ, ਖ਼ੁਸ਼ੀਆਂ ਵਿਚ ਸਮਾਈਆ। ਜਿਸ ਨੂੰ ਕਹਿੰਦੇ ਦੀਨ ਦਿਆਲ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗਲ ਲਗਾਈਆ। ਕੁੱਲੀ ਕੱਖ ਬਣਾ ਕੇ ਧੁਰ ਦੀ ਧਰਮਸਾਲ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਬੈਠਾ ਸੋਭਾ ਪਾਈਆ। ਦੀਨਾਂ ਨਾਥਾਂ ਪੁਛਣਹਾਰਾ ਹਾਲ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਲੇਖੇ ਲਾਏ ਜਨਮ ਜਨਮ ਦੀ ਕੀਤੀ ਘਾਲ, ਪੂਰਬ ਲਹਿਣਾ ਝੋਲੀ ਪਾਈਆ। ਸਚ ਪ੍ਰੀਤੀ ਜੋੜੇ ਨਾਲ, ਨਾਲਿਸ਼ ਕੂੜੀ ਦਏ ਗਵਾਈਆ । ਨਾਤਾ ਤੋੜ ਕੇ ਅੰਤਮ ਕਾਲ, ਕਲਮਾ ਇਕੋ ਦਏ ਸਮਝਾਈਆ। ਨਾਮ ਭੰਡਾਰਾ ਦੇ ਸੱਚਾ ਧਨਮਾਲ, ਧੁਰ ਦੇ ਧਨੀ ਦਏ ਬਣਾਈਆ। ਗੁਰਮੁਖ ਕੋਈ ਕਦੇ ਨਾ ਹੋਵੇ ਕੰਗਾਲ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੇਵਣਹਾਰ ਵਡਿਆਈਆ। ਕੁੱਲੀ ਕਹੇ ਮੈਂ ਪਿਛਲਾ ਕੀ ਦੇਵਾਂ ਅਹਿਵਾਲ, ਨੇਤਰ ਪੇਖ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਕੁੱਲੀ ਕਹੇ ਮੇਰਾ ਜਾਗਿਆ ਕਰਮ, ਨਿਹਕਰਮੀ ਦਇਆ ਕਮਾਈਆ। ਮੇਰਾ ਮਿਟਾਇਆ ਭਰਮ, ਭਾਂਡਾ ਕੂੜ ਤੁੜਾਈਆ। ਲਹਿਣਾ ਚੁਕਾਇਆ ਵਰਨ ਬਰਨ, ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਆਤਮ ਪਰਮਾਤਮ ਦੇ ਕੇ ਸਰਨ, ਸਰਨਗਤ ਦਿਤੀ ਸਮਝਾਈਆ। ਸੰਤ ਸੁਹੇਲੇ ਆਇਆ ਫੜਨ, ਲੱਖ ਚੁਰਾਸੀ ਵਿਚੋਂ ਵੇਖ ਵਖਾਈਆ। ਧੁਰ ਦੀ ਕਰਨੀ ਆਇਆ ਕਰਨ, ਕਰਤਾ ਪੁਰਖ ਵੇਸ ਵਟਾਈਆ। ਜਿਸ
ਦਵਾਰੇ ਛੁਹਾਏ ਚਰਨ, ਚਰਨੋਧਕ ਅੰਮ੍ਰਿਤ ਜਾਮ ਪਿਆਈਆ। ਉਹ ਗੁਰਮੁਖ ਜੀਵਣ ਤੋਂ ਪਹਿਲਾਂ ਮਰਨ, ਮਰਨ ਤੋਂ ਬਾਦ ਜੀਵਨ ਲੈਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਦਏ ਵਡਿਆਈਆ ।
ਕੱਖਾਂ ਕੁੱਲੀ ਕਹੇ ਮੇਰੀ ਨਿਮਸਕਾਰ, ਨਮਸਤੇ ਕਹਿ ਕੇ ਸੀਸ ਨਿਵਾਈਆ। ਧੁਰ ਦਾ ਮਾਲਕ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਆਦਿ ਜੁਗਾਦਿ ਤੂੰ ਭਗਤਾਂ ਦਾ ਖ਼ਿਦਮਤਗਾਰ, ਗੁਰਮੁਖਾਂ ਦੀ ਸੇਵ ਕਮਾਈਆ। ਜਗਤ ਵਕਾਰਾਂ ਵਸਿਆ ਬਾਹਰ, ਪ੍ਰੇਮ ਪਿਆਰ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ।
ਗੁਰਮੁਖ ਕੁੱਲੀ ਕਹੇ ਮੇਰਾ ਆਪਾ ਗਿਆ ਝੁਕ, ਹੰਗਤਾ ਰਹਿਣ ਕੋਇ ਨਾ ਪਾਈਆ ।
ਮੇਰਾ ਪੈਂਡਾ ਗਿਆ ਮੁਕ, ਮੰਜ਼ਲ ਮਿਲੀ ਬੇਪਰਵਾਹੀਆ। ਜੋ ਭਗਤ ਉਧਾਰੇ ਆਪਣੇ ਸੁਤ, ਸਤਿ ਸਤਿਵਾਦੀ
ਜੋੜ ਜੁੜਾਈਆ। ਸੋ ਮੇਰੀ ਮੌਲੇ ਆਣ ਕੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਮੈਂ ਵੇਖ ਕੇ ਹੋਈ
ਖ਼ੁਸ਼, ਗ਼ਮੀ ਦਿਤੀ ਤਜਾਈਆ। ਜੋ ਬਖ਼ਸ਼ਣਹਾਰਾ ਸਚ ਸੁਚ, ਸਤਿ ਸਤਿਵਾਦ ਇਕੋ ਰਿਹਾ ਦਰਸਾਈਆ।
ਮੇਰੇ ਗ੍ਰਹਿ ਗਿਆ ਪੁਜ, ਆਪਣਾ ਪੰਧ ਮੁਕਾਈਆ । ਨਿਰਮਲ ਕਰ ਕੇ ਜਾਏ ਵਿਚੋਂ ਬੁਧਿ, ਮਨਸਾ ਮਨ
ਮਮਤਾ ਮੋਹ ਮਿਟਾਈਆ । ਦੇ ਕੇ ਜਾਵੇ ਸਾਚੀ ਸੁਧ, ਸਿੱਧਾ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।
ਗੁਰਮੁਖ ਕੁੱਲੀ ਕਹੇ ਮੇਰਾ ਪੂਰਾ ਹੋਇਆ ਲੇਖਾ, ਲੇਖਣੀ ਲਿਖ ਨਾ ਸਕੇ ਰਾਈਆ। ਅੰਦਰ ਰਿਹਾ ਨਾ
ਕੋਇ ਭੁਲੇਖਾ, ਭਾਂਡਾ ਭਰਮ ਭੰਨਾਈਆ। ਜੁਗ ਚੌਕੜੀ ਸ੍ਰੀ ਭਗਵਾਨ ਭਗਤਾਂ ਨਾਲ ਖੇਲੇ ਖੇਡਾਂ, ਸਤਿਜੁਗ
ਤ੍ਰੇਤਾ ਦੁਆਪਰ ਦਏ ਗਵਾਹੀਆ। ਜਿਹੜਾ ਕਿਸੇ ਹੱਥ ਨਾ ਆਵੇ ਵਿਚੋਂ ਵੇਦਾਂ, ਮੰਦਰਾਂ ਵਿਚ ਮੇਲ ਨਾ ਕੋਇ
ਮਿਲਾਈਆ। ਉਹ ਸਵਾਮੀ ਅਛਲ ਅਛੇਦਾ, ਘਰ ਘਰ ਬੈਠਾ ਡੇਰਾ ਲਾਈਆ। ਕਰ ਪ੍ਰੇਮ ਪਿਆਰ ਜਿਨ੍ਹਾਂ
ਬਖ਼ਸ਼ੇ ਆਪਣੇ ਭੇਤਾ, ਅਭੇਵ ਦਏ ਖੁਲ੍ਹਾਈਆ। ਘਰ ਜਣਾ ਕੇ ਸਾਚਾ ਦੇਸਾ, ਪਰਦਾ ਓਹਲਾ ਦਏ ਉਠਾਈਆ।
ਦਇਆਵਾਨ ਹੋ ਕੇ ਗ੍ਰਹਿ ਮੇਰਾ ਆਪ ਪੇਖਾ, ਸਚ ਮੰਦਰ ਵੱਜੀ ਵਧਾਈਆ। ਪ੍ਰੇਮ ਪਿਆਰ ਦੀ ਦੇਵੇ ਭੇਟਾ,
ਭਜਨ ਬੰਦਗੀ ਨਾਮ ਨਿਧਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਮੇਰਾ ਵੇਲਾ ਵਕ਼ਤ ਸੁਹਾਈਆ ।
ਕੁੱਲੀ ਕਹੇ ਮੇਰੀ ਪੂਰੀ ਹੋਈ ਕਾਮਨਾ, ਤ੍ਰਿਸ਼ਨਾ ਰਹੀ ਨਾ ਰਾਈਆ। ਧੁਰ ਦਾ ਠਾਕਰ ਬਣਿਆ ਜ਼ਾਮਨਾ,
ਜਮਾਂ ਤੋਂ ਲਏ ਛੁਡਾਈਆ। ਮੇਲ ਮਿਲਾਵੇ ਸਾਚੇ ਰਾਮਨਾ, ਰਾਮ ਰਹੀਮ ਜੋੜ ਜੁੜਾਈਆ। ਭਾਗ ਲਗਾ
ਕੇ ਸਾਚੇ ਖੇੜੇ ਗਰਾਮਨਾ, ਗ੍ਰਹਿ ਮੰਦਰ ਵੇਖ ਵਖਾਈਆ। ਕੂੜੀ ਮੇਟ ਕੇ ਤ੍ਰਿਸ਼ਨਾ ਤਾਮਨਾ, ਪ੍ਰੇਮ ਪ੍ਰੀਤੀ
ਇਕ ਜਣਾਈਆ। ਗੁਰਮੁਖਾਂ ਦੀ ਪੂਰੀ ਕਰੇ ਭਾਵਨਾ, ਭਾਵ ਆਪਣਾ ਲਏ ਸਮਝਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੁੱਲੀ ਕੱਖ ਕਹੇ ਮੈਂ ਢੋਲਾ ਸੱਚਾ ਗਾਵਣਾ, ਜਿਸ ਗਾਵਿਆਂ ਮਿਲੇ
ਬੇਪਰਵਾਹੀਆ। (੫ ਭਾਦਰੋਂ ਸ਼ ਸੰ ੧ ਕੇਸਰ ਸਿੰਘ ਦੇ ਗ੍ਰਹਿ)
ਸਚਖੰਡ ਸੱਚੀ ਕੁੱਲੀ, ਕੁਲਵੰਤਾ ਆਪ ਬਣਾਈਆ। ਜਨ ਭਗਤਾਂ ਦਏ ਆਪ ਅਣਮੁਲੀ, ਕਰਤਾ ਕੀਮਤ
ਨਾ ਕੋਈ ਲਾਈਆ। ਭਗਤ ਫੁਲਵਾੜੀ ਸਾਚੀ ਫੁੱਲੀ, ਪੱਤ ਡਾਲੀ ਆਪ ਮਹਿਕਾਈਆ। ਮੰਗੀ ਦਾਤ
ਰਸਨਾ ਜਿਹਵਾ ਬੁਲ੍ਹੀਂ, ਬੱਤੀ ਦੰਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਲੇਖਾ ਬੰਧਨ ਚੰਦਨ ਬੰਦਨ ਨੰਦਨ ਦੋਹਾਂ ਦਏ ਚੁਕਾਈਆ । (੧੫ ਫੱਗਣ ੨੦੧੯ ਬਿ)
ਕੰਨਾ : ਗੁਰ ਅਵਤਾਰ ਪੈਗ਼ੰਬਰ ਕਹਿਣ ਕਿਉਂ ਗੋਬਿੰਦ ਲਾਇਆ ਕੰਨਾ, ਡੰਡਾ ਦਸ ਦਸ ਧਾਰ ਬਦਲਾਈਆ। ਕੰਨਾ :
ਵੇਖ ਕੇ ਅੰਤਮ ਕੰਢਾ, ਕਲਜੁਗ ਨੈਣ ਉਠਾਈਆ। ਪ੍ਰਭ ਦਾ ਖੇਲ ਕੋਈ ਕਰ ਨਾ ਸਕੇ ਪੰਜਾਂ ਤੱਤਾਂ ਵਾਲਾ ਬੰਦਾ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਚਤੁਰਾਈਆ। ਹੁਣ ਮੈਂ ਕੀਤਾ ਖੰਡੇ ਨਾਲ ਜੰਗਾ, ਯੁੱਧਾਂ ਨਾਲ
ਲੜਾਈਆ। ਫੇਰ ਫਿਰਾਂ ਵਿਚ ਬ੍ਰਹਿਮੰਡਾਂ, ਸ਼ਬਦੀ ਧਾਰ ਸਹਿਜ ਸੁਖਦਾਈਆ। ਦੋ ਜਹਾਨਾਂ ਨਿਰਗੁਣ ਧਾਰ ਬਦਲ ਕੇ ਲੰਘਾ, ਪੁਰੀ ਲੋਅ ਖੋਜ ਖੁਜਾਈਆ। ਜਨਣੀ ਕੁੱਖ ਕਿਸੇ ਨਾ ਜੰਮਾ, ਰਕਤ ਬੂੰਦ ਨਾ ਮੇਲ ਮਿਲਾਈਆ। ਪਵਣ ਸੁਵਾਸ ਲਵਾਂ ਨਾ ਦਮਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਰਸਨਾ ਨਾਲ ਕਿਸੇ ਨੂੰ ਕਹਿਣਾ ਨਹੀਂ ਅੰਮੜੀ ਅੰਮਾ, ਗੋਦੀ ਗੋਦ ਨਾ ਕੋਇ ਟਿਕਾਈਆ। ਦੀਨ ਮਜ਼੍ਹਬ ਦਾ ਹੋਣਾ ਨਹੀਂ ਕੋਈ ਤਮਾ, ਤਾਮਸ ਤ੍ਰਿਸ਼ਨਾ ਦੇਣੀ ਗਵਾਈਆ। ਇਕੋ ਸਾਹਿਬ ਦਾ ਹੁਕਮ ਮੰਨਾਂ, ਪੁਰਖ ਅਕਾਲ ਇਕ ਚਤੁਰਾਈਆ। ਮੇਰਾ ਉਹਦਾ ਨਿਰਗੁਣ ਧਾਰ ਸਰਗੁਣ ਫਰਕ ਹੋਵੇ ਇਕ ਕੰਨਾ, ਮੁਕਤਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।
ਗੋਬਿੰਦ ਕਹੇ ਮੇਰੇ ਕੰਨੇ ਦਾ ਭਾਵ ਆਹ, ਆਮਦ ਵਿਚ ਸਰਨਾਈਆ। ਮਿਹਰਵਾਨ ਮੇਰੇ ਵਿਚ ਸਮਾ, ਸਮਗਰੀ ਆਪਣੀ ਵਿਚ ਟਿਕਾਈਆ। ਜੋਤੀ ਜਾਤਾ ਹੋ ਕੇ ਜੋਤ ਜਗਾ, ਨੂਰ ਜਹੂਰ ਕਰ ਰੁਸ਼ਨਾਈਆ। ਪੁਰਖ ਅਕਾਲ ਹੋ ਕੇ ਸ਼ਬਦੀ ਨਾਦ ਵਜਾ, ਅਨਰਾਗੀ ਰਾਗ ਸੁਣਾਈਆ। ਸਾਂਝਾ ਮੰਦਰ ਇਕ ਸੁਹਾ, ਹਿੱਸਾ ਵੰਡ ਨਾ ਕੋਇ ਵੰਡਾਈਆ। ਸਚ ਸਿੰਘਾਸਣ ਇਕ ਵਿਛਾ, ਸੋਭਨੀਕ ਇਕ ਸੁਹਾਈਆ। ਸਦ ਮਿਲ ਕੇ ਆਪਣਾ ਝੱਟ ਲੰਘਾ, ਏਕਾ ਦੂਆ ਨਾ ਕੋਇ ਚਤੁਰਾਈਆ। ਪੁਰਖ ਅਕਾਲ ਕਿਹਾ ਗੋਬਿੰਦ ਇਹ ਕੰਨਾ ਤੇਰਾ ਮੇਰਾ ਗੁਵਾਹ, ਸ਼ਹਾਦਤ ਨਿਰੰਤਰ ਦਏ ਭੁਗਤਾਈਆ। ਇਸ ਨੂੰ ਸਮਝ ਸਕੇ ਕੋਈ ਨਾ ਰਾਅ, ਪਰਦਾ ਪਰਦਾਨਸ਼ੀਨ ਨਾ ਕੋਇ ਉਠਾਈਆ। ਗੋਬਿੰਦ ਕਿਹਾ ਵਾਹ ਵਾਹ, ਵਾਹੋ ਵਾਹੋ ਵਾਹਿਗੁਰੂ ਤੇਰੀ ਸਰਨਾਈਆ। ਪੁਰਖ ਅਕਾਲ ਫੜ ਕੇ ਬਾਂਹ, ਬਾਜੂ ਦਿਤਾ ਹਲਾਈਆ। ਜਿਸ ਵੇਲੇ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਮਾਤ ਪੁੱਤ ਇਕ ਦੂਜੇ ਵਲ ਲੈਣ ਤੱਕਾ, ਭੈਣ ਭਈਆ ਅੱਖ ਬਦਲਾਈਆ। ਓਸ ਵੇਲੇ ਦੋਹਾਂ ਨੇ ਜਾਣਾ ਆ, ਧੁਰ ਦਾ ਫੇਰਾ ਪਾਈਆ। ਇਹ ਕੰਨਾ ਕਾਮਲ ਮੁਰਸ਼ਦ ਦਾ ਸਦਾ ਸਦਾ ਗੁਵਾਹ, ਸ਼ਹਾਦਤ ਸ਼ਰਅ ਤੋਂ ਬਾਹਰ ਭੁਗਤਾਈਆ। ਦੋਹਾਂ ਨੂੰ ਮਿਲ ਕੇ ਕਰਨੀ ਪਏ ਨਾ ਕੋਇ ਦੁਆ, ਸੱਯਦੇ ਵਿਚ ਨਾ ਸੀਸ ਨਿਵਾਈਆ। ਚੇਲਾ ਗੁਰੂ ਇਕ ਰੂਪ ਹੋ ਕੇ ਦਈਏ ਵਖਾ, ਵੱਖਰਾ ਘਰ ਨਾ ਕੋਇ ਜਣਾਈਆ। ਸ਼ਬਦ ਜੋਤ ਦਾ ਇਕੋ ਹੋਵੇ ਰਾਹ, ਰਹਿਬਰ ਇਕੋ ਨੂਰ ਇਲਾਹੀਆ। ਗੋਬਿੰਦ ਝੱਟ ਛਾਤੀ ਉਤੇ ਹੱਥ ਦਿਤਾ ਟਿਕਾ, ਸੀਨਾ ਜੋਰ ਨਾਲ ਦਬਾਈਆ। ਵੇਖੀਂ ਕਿਤੇ ਪ੍ਰਭੂ ਲਾ ਨਾ ਜਾਵੀਂ ਦਾਅ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਜੇ ਦੋਵੇਂ ਫੇਰ ਆਈਏ ਤੇ ਸੂਰ ਗਾਂ ਦਾ ਝਗੜਾ ਦਈਏ ਮੁਕਾ, ਪਸ਼ੂਆਂ ਉਤੇ ਧਰਮ ਨਾ ਕੋਇ ਟਿਕਾਈਆ। ਇਕ ਤੇਰਾ ਇਕ ਮੇਰਾ ਰਹਿ ਜਾਏ ਨਾਂ, ਦੂਜਾ ਨਜ਼ਰ ਕੋਇ ਨਾ ਆਈਆ। ਜੇਹੜਾ ਸਾਡੀ ਦੋਹਾਂ ਦੀ ਚਰਨ ਧੂੜੀ ਲਏ ਨਹਾ, ਜੁਗ ਜਨਮ ਦੀ ਦੁਰਮਤ ਮੈਲ ਧੁਵਾਈਆ। ਪੁਰਖ ਅਕਾਲ ਨੇ ਹਾਂ ਵਿਚ ਮਿਲਾਈ ਹਾਂ, ਹੱਸ ਕੇ ਦਿਤਾ ਸੁਣਾਈਆ। ਓਸ ਵੇਲੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਦੋਹਾਂ ਦਾ ਸਾਂਝਾ ਹੋਣਾ ਨਾਂ, ਮੇਰੀ ਇਕੱਲੇ ਦੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਅਗੰਮ ਅਥਾਹ, ਅਥਾਹ ਆਪਣੀ ਕਾਰ ਕਮਾਈਆ। (੧ ਮਾਘ ਸ਼ ਸੰ ੫)
ਸੋਲਾਂ ਭਾਦਰੋਂ ਕਹੇ ਧੁਰ ਦਾ ਸ਼ਬਦ ਅਗੰਮਾ ਢੋਲ, ਹਰਿ ਕਲਮਾ ਏਕਾ ਏਕ ਦਿੱਤਾ ਵਜਾਈਆ। ਸਚ ਦੁਵਾਰ ਦਾ ਪਰਦਾ ਖੋਲ੍ਹ, ਅਵਤਾਰ ਪੈਗ਼ੰਬਰ ਗੁਰੂਆਂ ਦਿੱਤਾ ਵਖਾਈਆ। ਉਠੋ ਵੇਖੋ ਨੈਣ ਤੱਕੋ ਵਸਤ ਰਹੀ ਕਿਸੇ ਨਾ ਕੋਲ, ਸਤਿ ਸਚ ਬੈਠਾ ਮੁਖ ਛੁਪਾਈਆ। ਝੱਟ ਹਜ਼ਰਤ ਮੂਸਾ ਬਿਨ ਰਸਨਾ ਪਿਆ ਬੋਲ, ਅਨਬੋਲਤ ਆਵਾਜ਼ ਸੁਣਾਈਆ। ਤੂੰ ਮਾਲਕ ਮੇਰਾ ਮੇਰੇ ਵਿਚ ਰਿਹਾ ਮੌਲ, ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ ਜਲਵੇ ਵਾਲਾ ਤੱਕ ਅਗੰਮਾ ਕੌਲ, ਇਕਰਾਰ ਇਕੋ ਨਜ਼ਰੀ ਆਈਆ। ਈਸਾ ਕਹੇ ਨਿਗਾਹ ਮਾਰ ਲੈ ਉਪਰ ਧੌਲ, ਇਮਾਨ ਸਚ ਨਾ ਕੋਇ ਕਮਾਈਆ। ਮੈਂ ਬੈਠਾ ਤੱਕਦਾ ਰਿਹਾ ਅਡੋਲ, ਤੇਰੇ ਨੂਰ ਵਿਚ ਸਮਾਈਆ। ਤੇਰੀ ਖ਼ਲਕਤ ਹੋਈ ਅਨਭੋਲ, ਅਭੁੱਲ ਆਪਣਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਡਾ ਲਹਿਣਾ ਦੇਣਾ ਪੂਰਾ ਕਰ ਇੰਸਤਮਬੋਲ, ਪੂਰਬ ਲੇਖਾ ਰਹੇ ਨਾ ਰਾਈਆ।
ਸੋਲਾਂ ਭਾਦਰੋਂ ਕਹੇ ਸਦੀ ਚੌਧਵੀਂ ਆਈ ਮਾਰਦੀ ਹਾਕਾਂ, ਹੁਕਮ ਧੁਰ ਦਾ ਇਕ ਸੁਣਾਈਆ। ਵੇਖੋ ਖੇਲ ਉਸ ਖ਼ੁਦਾ ਕਾ, ਜੋ ਖ਼ੁਦ ਮਾਲਕ ਨੂਰ ਅਲਾਹੀਆ। ਜਿਸ ਦਾ ਹਜ਼ਰਤ ਮੁਹੰਮਦ ਨਿੱਕਾ ਜਿਹਾ ਕਾਕਾ, ਮੁਹੰਮਦ ਰਸੂਲ ਨਾਮ ਵਡਿਆਈਆ। ਉਹ ਚੱਲ ਆਇਆ ਇਤਫਾਕਾ, ਇਤਫ਼ਾਕੀਆ ਆਪਣਾ ਹੁਕਮ ਵਰਤਾਈਆ। ਜਿਸ ਮੇਰਾ ਸ਼ਰਅ ਨਾਲ ਜੋੜਿਆ ਨਾਤਾ, ਤਾਉਲਕ ਦਿੱਤਾ ਬਣਾਈਆ। ਜਿਸ ਨੂੰ ਹਿੰਦੂ ਕਹਿੰਦੇ ਪੁਰਖ ਬਿਧਾਤਾ, ਮੁਸਲਮ ਅਲ੍ਹਾ ਕਹਿ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਸਦੀ ਚੌਧਵੀਂ ਕਹੇ ਮੈਂ ਸਾਹਿਬ ਦਾ ਹੁਕਮ ਮੰਨਾ, ਮਨਸਾ ਮਨ ਨਾ ਕੋਇ ਰਖਾਈਆ। ਮੇਰਾ ਨਿਸ਼ਾਨ ਤਾਰਾ ਚੰਨਾ, ਤੁਰਕੀਆ ਦਏ ਗਵਾਹੀਆ। ਇੰਸਤਮਬੋਲ ਹੱਦ ਬੰਨਾਂ, ਮੁਹੰਮਦ ਅੱਖ ਗਿਆ ਉਠਾਈਆ। ਇਹ ਖੇਲ ਸ੍ਰੀ ਭਗਵੰਨਾ, ਕਰਤਾ ਕਰੇ ਨੂਰ ਅਲਾਹੀਆ। ਜਿਸ ਲੇਖੇ ਲਾਉਣਾ ਗੋਬਿੰਦ ਵਾਲਾ ਕੰਨਾ, ਸੁਨਿਹਰੀ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮੇਲਾ ਲਏ ਮਿਲਾਈਆ।
ਪੈਗ਼ੰਬਰ ਕਹਿਣ ਸਾਡਾ ਇਸਮ ਇਸਲਾਮ , ਆਜ਼ਮ ਸੀਸ ਨਿਵਾਈਆ। ਸੁਣਿਆ ਅਗੰਮਾ ਕਲਾਮ, ਕਲਮਾ ਧੁਰਦਰਗਾਹੀਆ। ਸਦੀ ਚੌੱਧਵੀਂ ਅੰਤ ਵਿਗੜਿਆ ਇੰਤਜ਼ਾਮ, ਬੰਦੋਬਸਤ ਨਾ ਕੋਇ ਰਖਾਈਆ। ਸ਼ਰਅ ਸ਼ਰਅ ਹੋਈ ਗੁਲਾਮ, ਸ਼ਰੀਅਤ ਭੇਵ ਨਾ ਕੋਇ ਉਠਾਈਆ। ਸਾਚਾ ਕਲਮਾ ਨਾ ਸਕੇ ਕੋਈ ਪਹਿਚਾਨ, ਬੇਪਹਿਚਾਨ ਹੋਈ ਲੋਕਾਈਆ। ਲੇਖਾ ਪੂਰਾ ਕਰੇ ਨੌਜੁਵਾਨ, ਮਰਦ ਮਰਦਾਨਾ ਅਗੰਮ ਅਥਾਹੀਆ। ਜਿਸ ਗੋਬਿੰਦ ਕਰਾਇਆ ਇਕ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਥੇ ਈਸਾ ਮੂਸਾ ਮੁਹੰਮਦ ਤਿੰਨੇ ਮਿਲ ਜਾਣ, ਉਹਦਾ ਪਰਦਾ ਦਿਆਂ ਚੁਕਾਈਆ। ਸਦੀ ਚੌਧਵੀਂ ਹੋਵੇ ਖੇਲ ਮਹਾਨ, ਮਹਿੰਮਾ ਕੋਈ ਕਥ ਨਾ ਸਕੇ ਰਾਈਆ। ਪੈਗ਼ੰਬਰ ਸਾਰੇ ਸੁਣਨ ਕਲਾਮ, ਕਲਮਿਆਂ ਬਾਹਰ ਜਣਾਈਆ। ਉਥੇ ਲੇਖੇ ਲੱਗਣ ਤਾਰਾ ਚੰਦ ਨਿਸ਼ਾਨ, ਨਿਸ਼ਾਨ ਗੋਲੀ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਸਦੀ ਚੌਧਵੀਂ ਕਹੇ ਤੱਕ ਜ਼ਿਮੀਂ ਅਸਮਾਨ, ਇਸਮ ਧੁਰ ਦਾ ਵੇਖ ਵਖਾਈਆ। ਮੁਹੰਮਦ ਝੱਟ ਬੋਲਿਆ ਬਿਨਾਂ ਜ਼ਬਾਨ, ਕਲਮਾ ਇਕ ਦ੍ਰਿੜਾਈਆ। ਕੀ ਉਹ ਨੂਰ ਅਲਾਹੀ ਇਕ ਅਮਾਮ, ਅਮਲਾਂ ਤੋਂ ਰਹਿਤ ਬੇਪ੍ਰਵਾਹੀਆ। ਜਿਸ ਗੋਬਿੰਦ ਦਾ ਕੰਨਾ ਲੇਖੇ ਲਾਇਆ ਆਣ, ਜਿਸ ਦੀ ਸਮਝ ਕੋਇ ਨਾ ਪਾਈਆ। ਉਸ ਨੂੰ ਝੁਕਦੇ ਸੂਰੀਆ ਭਾਨ, ਨਿਵ ਨਿਵ ਸੀਸ ਨਿਵਾਈਆ। ਉਹਦਾ ਲਹਿਣਾ ਦੇਣਾ ਕੁਛ ਲੇਖਾ ਨਾਲ ਚੀਨ ਜਪਾਨ, ਪੂਰਬ ਪੜਦਾ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ।
ਮੁਹੰਮਦ ਕਹੇ ਯਾਕੂਵਿਸਤਾ ਅਲਬਹੂ ਮਜ਼ਨੂ ਲਮਹਾਂ ਯਾਉਸਤੇ ਵਲਹੂ ਤਾਮੀਨੇ ਜ਼ਵੀਹ ਅਜ਼ੀਮੇ ਯਸੂਹ ਤਕਸ਼ਾ ਮਸੀਹ ਮੂਜ਼ੇ ਮੁਸਾਹ ਮੁਹੰਮਦੇ ਦੁਵਾ ਦਲਵੀਜ਼ੇ ਉਜ਼ਜੂਉ ਮੋਜ਼ੀਨਾ ਵਜ਼ੇ ਇੰਸਤਮਬੋਲ ਕੁਜੈ ਨੁਜ਼ੇ ਨੁਖਦ ਬਿਖਤੋ ਜ਼ਵਦ ਚੀਨੇ ਜ਼ਲੂ ਜਲਵਿਜ਼ ਹਾ ਮੌਜ਼ੂਨੋ ਵਜ਼ਿਸ ਖੂਨਾ ਵਿਜ਼ਾ ਯਾਵਿਲ ਵਲਜ਼ਜ਼ਲੀ ਤਾਨੂਜ਼ਾ ਮਮਮ ਮਾਦਿਲ ਵਾਹੁਲ ਕੋਮਜ਼ੇ ਯਸਵਸ਼ੀ ਪਲ ਅਫਜ਼ਾ ਹਮ ਜ਼ਾਲੂਲ ਜ਼ਜ਼ਮ ਚੋ ਵਲਲ ਅਜ਼ਹਮ ਇਵਜ਼ੀ ਮੂਸਾ ਮੁਲਾਹਲ ਈਸ ਜ਼ਹੁਲਾ ਮੁਹੰਮਦ ਰੂਸਲਇਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ।
ਗੋਬਿੰਦ ਕੰਨਾ ਕਹੇ ਮੈਂ ਆਇਆ ਗੋਬਿੰਦ ਧਾਰ, ਚੌਦਾਂ ਸੌ ਤੀਹ ਦਏ ਗੁਵਾਹੀਆ। ਮੈਂ ਕਲਜੁਗ ਅੰਤ ਸਭ ਦੀ ਵੇਖਣੀ ਬਹਾਰ, ਫੁਲ ਫੁਲਵਾੜੀ ਦੀਨ ਮਜ਼੍ਹਬ ਕਾਇਨਾਤ ਮਹਿਕਾਈਆ। ਲੇਖਾ ਤੱਕਣਾ ਹਜ਼ਰਤ ਈਸਾ
ਮੂਸਾ ਰਸੂਲ ਮੁਹੰਮਦ ਯਾਰ, ਯਰਾਨਾ ਯਾਰ ਵਾਲਾ ਖੋਜ ਖੁਜਾਈਆ। ਮੈਂ ਕਰਦਾ ਰਿਹਾ ਜਿਸ ਦੀ ਇੰਤਜ਼ਾਰ, ਆਪ ਆਪਣੀ ਅੱਖ ਉਠਾਈਆ। ਕਵਣ ਵੇਲਾ ਸਾਂਝਾ ਆਵੇ ਪ੍ਰਵਰਦਿਗਾਰ, ਜਲਵਾਗਰ ਨੂਰ ਅਲਾਹੀਆ। ਜੋ ਲੇਖਾ ਲਹਿਣਾ ਸਭ ਦਾ ਪੂਰਾ ਕਰੇ ਉਧਾਰ, ਅੱਗੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਕੰਨਾ ਕਹੇ ਮੈਂ ਕੰਨਾ ਕਾਇਨਾਤ, ਗੋਬਿੰਦ ਧਾਰ ਮਿਲੀ ਵਡਿਆਈਆ। ਮੈਨੂੰ ਲਿਖਿਆ ਨਹੀਂ ਕਾਨੀ ਕਿਸੇ ਕਾਗਜ਼ਾਤ, ਬਣ ਗਏ ਸਮਝ ਕੋਇ ਨਾ ਪਾਈਆ। ਗੋਬਿੰਦ ਦੀ ਉਂਗਲ ਸਚ ਦੀ ਧਾਰ ਬਣ ਦਵਾਤ, ਪ੍ਰੇਮ ਰਸ ਨਾਲ ਲਿਖਾਈਆ। ਨਾਲੇ ਸੁਣ ਅਗੰਮੀ ਆਵਾਜ਼, ਖ਼ੁਸ਼ੀ ਲਈ ਬਣਾਈਆ। ਪੁਰਖ ਅਕਾਲ ਖੋਲ੍ਹਿਆ ਰਾਜ਼, ਰਾਜ਼ਕ ਰਿਜ਼ਕ ਰਹੀਮ ਆਪ ਦ੍ਰਿੜਾਈਆ। ਓਹ ਵੇਖ ਪੈਗ਼ੰਬਰਾਂ ਦਾ ਅਗਾਜ਼, ਸਦੀ ਚੌਧਵੀਂ ਧਿਆਨ ਲਗਾਈਆ। ਜਿਸ ਵੇਲੇ ਮਾਣ ਰਿਹਾ ਨਾ ਰੋਜ਼ਾ ਨਿਮਾਜ਼, ਸਜਦਾ ਹੱਕ ਨਾ ਕੋਇ ਕਰਾਈਆ। ਧਰਮ ਰਿਹਾ ਨਾ ਕਿਸੇ ਸਮਾਜ, ਸਿੰਘ ਸਿੱਖ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਹੋਵੇ ਰਾਜ, ਰਈਅਤ ਭੱਜੇ ਵਾਹੋ ਦਾਹੀਆ। ਉਸ ਵੇਲੇ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਮੰਗਾਂਗਾ ਜੁਵਾਬ, ਜੁਵਾਬ ਤਲਬੀ ਕਰਾਂ ਥਾਉਂ ਥਾਈਂਆ । ਨਿਰਗੁਣ ਧਾਰ ਆਪਣੀ ਸਾਜਣਾ ਸਾਜ, ਸਾਜਣ ਹੋ ਕੇ ਵੇਖ ਵਖਾਈਆ। ਜਿਥੇ ਹਜ਼ਰਤ ਮੁਹੰਮਦ ਈਸਾ ਮੂਸਾ ਦੀ ਆਸ਼ਾ ਵਾਲੀ ਆਵਾਜ਼, ਖਾਹਿਸ਼ ਤਿੰਨਾਂ ਮੇਲ ਮਿਲਾਈਆ। ਤੇਰਾ ਉਥੇ ਹੱਦ ਬੰਨਾ ਬਣਾਵਾਂ ਆਪ, ਕੰਨਾ ਕਰਮ ਕਾਂਡ ਤੋਂ ਬਾਹਰ ਲਗਾਈਆ। ਜਿਸ ਨੂੰ ਸਾਰਿਆਂ ਮੰਨਣਾ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਤੇਰਾ ਜਪਣਾ ਜਾਪ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੇਰੀ ਸਰਨਾਈਆ।
ਗੋਬਿੰਦ ਕਿਹਾ ਪੁਰਖ ਅਕਾਲ ਮੇਰੀ ਇਕੋ ਆਸਾ, ਆਸ਼ਾ ਦਿਆਂ ਜਣਾਈਆ। ਮੈਂ ਲੇਖੇ ਲਾਈ ਗੁਰ ਤੇਗ ਬਹਾਦਰ ਵਾਲੀ ਲਾਸ਼ਾ, ਸੀਸ ਧੜ ਤੇਰੇ ਭੇਟ ਕਰਾਈਆ। ਉਸ ਨੇ ਅੰਤਮ ਇਕੋ ਰੱਖੀ ਖਾਹਿਸ਼ਾ, ਉਂਗਲੀ ਸਮੁੰਦਰਾਂ ਪਾਰ ਉਠਾਈਆ। ਔਰੰਗੇ ਟੋਪੀ ਵਾਲੇ ਆਉਂਦੇ ਜੋ ਮੇਰਾ ਦੇਣ ਸਾਥਾ, ਸਗਲਾ ਸੰਗ ਬਣਾਈਆ। ਖ਼ੁਸ਼ੀ ਵਿਚ ਨਾਲੇ ਤੇਰੀ ਗਾਈ ਗਾਥਾ, ਤੁਧ ਬਿਨ ਅੰਤ ਹੋਏ ਨਾ ਕੋਇ ਸਹਾਈਆ। ਮੇਰੇ ਮਿਹਰਵਾਨ ਮੈਂ ਤੇਰਾ ਸੁੱਤ ਗੁਰੂ ਤੇਗ ਬਹਾਦਰ ਦਾ ਕਾਕਾ, ਜਗਤ ਜਨਮ ਦੇਣ ਵਾਲੀ ਗੁਜ਼ਰੀ ਮਾਈਆ। ਪਰ ਮੈਨੂੰ ਤੇਰਾ ਅਗਲਾ ਦਿਸਦਾ ਖ਼ਾਕਾ, ਸੋਹਣਾ ਨਕਸ਼ਾ ਸੋਭਾ ਪਾਈਆ। ਜਿਸ ਵੇਲੇ ਸਦੀ ਚੌਧਵੀਂ ਹੋਏ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਤੂੰ ਸਭ ਦੀਆਂ ਲੇਖੇ ਲਾਵਣ ਆਏਂ ਪੇਸ਼ੀਨਗੋਈਆਂ ਵਾਲੀਆਂ ਗਾਥਾ, ਅਵਤਾਰ ਪੈਗ਼ੰਬਰ ਗੁਰੂਆਂ ਲਹਿਣਾ ਦਏਂ ਚੁਕਾਈਆ। ਮੇਰਾ ਤੇਰੇ ਨਾਲ ਹੋਵੇ ਸਾਥਾ, ਜੋਤ ਸ਼ਬਦ ਧਾਰ ਮਿਲ ਕੇ ਵੱਜੇ ਵਧਾਈਆ। ਸੰਬਲ ਹੋਵੇ ਵਾਸਾ, ਸਚ ਸੁਵਾਮੀ ਤੇਰਾ ਰੰਗ ਰੰਗਾਈਆ। ਮੈਂ ਤੇਰੇ ਚਰਨ ਕਵਲ ਕਰਾਂ ਅਰਦਾਸਾ, ਬੇਨੰਤੀ ਇਕੋ ਵਾਰ ਸੁਣਾਈਆ। ਮੈਨੂੰ ਤੇਰੇ ਉਤੇ ਭਰਵਾਸਾ, ਦੂਸਰ ਓਟ ਨਾ ਕੋਇ ਤਕਾਈਆ। ਮੇਰੇ ਸਾਹਿਬ ਪੁਰਖ ਅਕਾਲ ਦੀਨ ਦਿਆਲ ਮੈਂ ਸਦਾ ਤੇਰਾ ਮੰਨਾ ਆਖਾ, ਤੂੰ ਮੇਰਾ ਇਕੋ ਅੱਖਰ ਆਪਣੀ ਭੇਟਾ ਲੈਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਾਹਿਬ ਸਚ ਤੈਰੀ ਸਰਨਾਈਆ। ਪੁਰਖ ਅਕਾਲ ਕਿਹਾ ਗੋਬਿੰਦ ਤੂੰ ਦੱਸ ਆਪਣੀ ਸਲਾਹ, ਮਸ਼ਵਰੇ ਨਾਲ ਜਣਾਈਆ। ਗੋਬਿੰਦ ਕਿਹਾ ਪਹਿਲੋਂ ਮੇਰਾ ਆਪ ਬਣ ਗੁਵਾਹ, ਸ਼ਹਾਦਤ ਇਕ ਭੁਗਤਾਈਆ। ਪੁਰਖ ਅਕਾਲ ਸ਼ਬਦੀ ਸ਼ਬਦ ਕੀਤੀ ਹਾਂ, ਹਾਂ ਹਾਂ ਵਿਚ ਮਿਲਾਈਆ। ਗੋਬਿੰਦ ਹੱਸ ਕੇ ਤਾਲੀ ਦਿੱਤੀ ਲਾ, ਦੋ ਹੱਥਾਂ ਤਾਲ ਬਣਾਈਆ । ਮੇਰੇ ਪੁਰਖ ਅਕਾਲ ਜਿਸ ਵੇਲੇ ਕਲਜੁਗ ਅੰਤਮ ਜਾਵੇ ਆ, ਆਪ ਆਪਣਾ ਫੇਰਾ ਪਾਈਆ। ਗੋਬਿੰਦ ਸ਼ਬਦ ਬਣਾਉਣਾ ਮਲਾਹ, ਬੇੜਾ ਸਾਚਾ ਕੰਧ ਟਿਕਾਈਆ। ਖੁਵਾਜ਼ਾ ਜਿਸ ਨੂੰ ਸੀਸ ਦਏ ਝੁਕਾ, ਇੰਦਰ ਨਿਉਂ ਨਿਉਂ ਲਾਗੇ ਪਾਈਂਆ। ਸਦੀ ਚੌਧਵੀਂ ਜਿਸ ਦਾ ਤੱਕੇ ਰਾਹ, ਮੁਹੰਮਦ ਆਸ਼ਾ ਜੋੜ ਜੁੜਾਈਆ। ਈਸਾ ਜਿਸ ਦਾ ਲਿਆ ਸਾਹ, ਸਾਹ ਸਾਹ ਵਿਚ ਸਮਾਈਆ। ਹਜ਼ਰਤ ਮੂਸਾ ਜਿਸ ਨੂੰ ਕਿਹਾ ਖ਼ੁਦਾ, ਖ਼ੁਦ ਮਾਲਕ ਨੂਰ ਅਲਾਹੀਆ। ਤੂੰ
ਸਭ ਦਾ ਸੁਵਾਮੀ ਬੇਪ੍ਰਵਾਹ, ਪ੍ਰਭੂ ਤੇਰੇ ਹੱਥ ਵਡਿਆਈਆ। ਇਕੋ ਬਚਨ ਮੈਂ ਦਿਆਂ ਸੁਣਾ, ਨਿਵ ਨਿਵ ਸੀਸ ਝੁਕਾਈਆ। ਮੇਰਾ ਕੰਨਾ ਗੋਬਿੰਦ ਕਹੇ ਤੇਗ ਬਹਾਦਰ ਆਸ਼ਾ ਲੰਡਨ ਵਿਚ ਦੇਣਾ ਪਹੁੰਚਾ, ਇੰਗਲਿਸ਼ਤਾਨ ਪੂਰਬ ਲਹਿਣਾ ਝੋਲੀ ਪਾਈਆ। ਫੇਰ ਸਾਰਿਆਂ ਪੈਗ਼ੰਬਰਾਂ ਦੀ ਪੂਰੀ ਕਰੀਂ ਦੁਵਾ, ਮਨਜ਼ੂਰੀ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਆਸ ਰਖਾਈਆ।
ਕੰਨਾ ਕਹੇ ਮੈਂ ਸੁਣਿਆ ਗੋਬਿੰਦ ਸ਼ਬਦ ਅਪਾਰ, ਜੋ ਅਪਰੰਪਰ ਦਿੱਤਾ ਦ੍ਰਿੜਾਈਆ। ਮੈਂ ਹੋ ਕੇ ਬਹਿ ਗਿਆ ਤਿਆਰ, ਤ੍ਰੈਗੁਣ ਤੋਂ ਬਾਹਰ ਡੇਰਾ ਲਾਈਆ। ਕਰਦਾ ਰਿਹਾ ਇੰਤਜ਼ਾਰ, ਬਿਨ ਅੱਖਾਂ ਅੱਖ ਖੁਲ੍ਹਾਈਆ। ਪੁੱਛਦਾ ਰਿਹਾ ਵਾਰੋ ਵਾਰ, ਹਜ਼ਰਤ ਮੁਹੰਮਦ ਮੂਸਾ ਈਸਾ ਮੁਹੰਮਦ ਰਸੂਲ ਆਵਾਜ ਸੁਣਾਈਆ। ਮੈਨੂੰ ਕਰਨੀ ਕਰਦੇ ਰਿਹੋ ਖ਼ਬਰਦਾਰ, ਬੇਖ਼ਬਰੀ ਵਿਚ ਰਹਿਣ ਕੋਇ ਨਾ ਪਾਈਆ। ਜਿਸ ਵੇਲੇ ਕਲ ਕਲਕੀ ਲਏ ਅਵਤਾਰ, ਨੇਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਆਵੇ ਸੱਚੀ ਸਰਕਾਰ, ਸ਼ਹਿਨਸ਼ਾਹ ਧੁਰਦਰਗਾਹੀਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਉਧਾਰ, ਕਰਜ਼ਾ ਮਕਰੂਜ਼ ਰਹਿਣ ਕੋਇ ਨਾ ਪਾਈਆ। ਮੇਰੀ ਉਸ ਦੇ ਚਰਨ ਕਵਲ ਨਿਮਸਕਾਰ, ਮੈਂ ਨਿਵ ਨਿਵ ਲਾਗਾਂ ਪਾਈਂਆ। ਇੰਸਤਮਬੋਲ ਤੋਂ ਜਿਸ ਵੇਲੇ ਹੋਣਾ ਬਾਹਰ, ਚਲਣਾ ਚਾਈਂ ਚਾਈਂਆ। ਇਕ ਸੌ ਇਕ ਮੀਲ ਤਾਰਾ ਚੰਦ ਝੁਲਾਉਣਾ ਨਿਸ਼ਾਨ, ਨਿਸ਼ਾਨਾ ਸਭ ਦਾ ਵੇਖ ਵਿਖਾਈਆ। ਕੰਨਾ ਕਹੇ ਮੈਂ ਵੀ ਵੇਖਾਂ ਉਸ ਸਮੇਂ ਦਾ ਹਾਲ, ਹਾਲਤ ਮੇਰੀ ਮੇਰਾ ਸਾਹਿਬ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਰਾ ਵਰ, ਸਚ ਦਾ ਰੰਗ ਆਪ ਰੰਗਾਈਆ।
ਇੰਸਤਮਬੋਲ ਕਹੇ ਮੇਰੀ ਬੋਲੀ ਅਰਜ਼ ਜੁਰਦ ਜਿਵ ਨੀ ਯਾਕੂਅਸ ਸੁੱਚੀ, ਸਚ ਦਿਆਂ ਜਣਾਈਆ। ਮੈਨੂੰ ਹਜ਼ਰਤ ਮੂਸਾ ਕੋਹਤੂਰ ਉਤੋਂ ਵੇਖਿਆ ਗਰਦਨ ਕਰ ਕੇ ਉਚੀ, ਆਪਣੀ ਅੱਖ ਉਠਾਈਆ। ਹਜ਼ਰਤ ਈਸਾ ਹੱਥ ਲਾਇਆ ਮੁੱਛੀ, ਮੁੱਛਾਂ ਨਾਲ ਛੁਹਾਈਆ। ਜਿਸ ਵੇਲੇ ਗਲ ਫ਼ਾਸੀ ਰੱਸੀ ਟੁੱਟੀ, ਟੁੱਟੀ ਵੇਖ ਵਿਖਾਈਆ। ਮੁਹੰਮਦ ਪੁਕਾਰ ਕੇ ਬਾਹਰ ਕਿਹਾ ਵਜ਼ੂਦ ਬੁੱਤੀ, ਬੁਤਖਾਨਿਆਂ ਬਾਹਰ ਸੁਣਾਈਆ। ਸਦੀ ਚੌਧਵੀਂ ਦਰੋਹੀ ਉਮਤ ਜਾਣੀ ਲੁਟੀ, ਲੁਟੇਰਾ ਬਣੇ ਬੇਪ੍ਰਵਾਹੀਆ। ਧੁਰ ਫ਼ਰਮਾਣ ਹੋਇਆ ਚੌਦਾਂ ਤਬਕ ਰਹੇ ਨਾ ਲੁਕੀ, ਪਰਦਾ ਉਹਲਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਇੰਸਤਮਬੋਲ ਕਹੇ ਮੇਰਾ ਮਾਲਕ ਮਲਵਿਜ਼ ਹਾਹ ਜ਼ਲਬੂ ਅਲਵਾ ਯਕਬੀ ਨਲਜ਼ੂ ਜ਼ੀਨਾ ਅਸਤ ਕੂਜ਼ੇ ਮਸ਼ਿਲ ਚਸ਼ਮੀ ਨਾਵੂ ਤਮਬੇਜ਼ੀ ਤਾਖਤੁਮਾ ਸਖਮੇ ਵਹਾ ਵਨਾਹ ਜ਼ੂਏ ਵਜ਼ੀ ਜਾਏ ਜ਼ਊ ਯਸੂਹ ਵਲਜ਼ ਮੁਮਬਾ ਦੜਮਫਲੇ ਜ਼ਾਵਹੁਲਾ ਮੁਸਤਬੀ ਮਹੱਲ ਮਹੁਮਬਾ ਜ਼ਾਹਮਲੀਯਾ ਕੌਜ਼ਿਵਵਹੌਲਾ ਲਾਵਿਲ ਜ਼ਵਿਲ ਜ਼ਾਵੌਦਾ ਤੂਲਾ ਅਲਹਮਬਾ ਕਾਜ਼ਿਲ ਮਹੌ ਜ਼ਾਵਿਲ ਅਲਗਲਾ ਲਗੌ ਗੋਬਿੰਦੇ ਤਕਜ਼ਵਲਾ ਨੂਰੇ ਵਸਹਾ ਮਾਰਵਲਾ ਜਾਂ ਵਲਵਾ ਜ਼ਾ ਵਲਵਾ ਨੂਰੇ ਅਲਾਹ ਵੀ ਰਾ। (੧੬ ਭਾਦਰੋਂ ਸ਼ਹਿਨਸ਼ਾਹੀ ਸੰਮਤ ੮)
ਸਤਿਗੁਰ ਸ਼ਬਦ ਕਹੇ ਤੂੰ ਵੱਡਾ ਚੰਗਾ, ਚੰਗੀ ਤੇਰੀ ਵਡਿਆਈਆ। ਮੈਂ ਨਾ ਜਾਣਾ ਤੇਰਾ ਪੈਂਡਾ ਲੰਬਾ, ਦੂਰ ਦੁਰਾਡੇ ਮੇਰੇ ਮਾਹੀਆ। ਮੈਂ ਹੁਕਮ ਵਿਚ ਥਰ ਥਰ ਕੰਬਾ, ਨਿਉਂ ਨਿਉਂ ਸੀਸ ਨਿਵਾਈਆ। ਤੂੰ ਹੀ ਮੇਰੀ ਮਈਆ ਤੂੰ ਹੀ ਮੇਰੀ ਅੰਮਾ, ਅੰਮੜੀ ਕਹਿ ਕੇ ਤੇਰਾ ਰਸ ਆਪਣੇ ਮੁਖ ਵਿਚ ਪਾਈਆ। ਨਾ ਮੈਂ ਮਾਟੀ ਨਾ ਮੈਂ ਚੰਮਾ, ਚੰਮ ਦ੍ਰਿਸ਼ਟੀ ਨਾ ਕੋਇ ਵਖਾਈਆ। ਨਾ ਕੋਈ ਮੇਰਾ ਹੱਦ ਨਾ ਕੋਇ ਮੇਰਾ ਬੰਨਾ, ਹਦੂਦ ਨਜ਼ਰ ਕੋਇ ਨਾ ਆਈਆ। ਮੈਂ ਇਕੋ ਨੂਰ ਤੇ ਇਕੋ ਤੇਰਾ ਚੰਨਾ, ਮੈਂ ਲਾਡਲਾ ਸੁੱਤ ਤੇਰਾ ਅਖਵਾਈਆ। ਮੈਨੂੰ ਸਚ ਦੱਸ ਦੇ ਮੈਂ ਤੇਰੇ ਅੱਗੇ ਵਾਸਤਾ ਪਾਵਾਂ ਕਿਉਂ ਗੋਬਿੰਦ ਨੇ ਲਾਇਆ ਕੰਨਾ, ਜਿਸ ਨੂੰ ਕੰਨਾਂ ਵਾਲਾ ਸੁਣਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ।
ਜੋਤ ਧਾਰ ਕਿਹਾ ਸੁਣ ਵੇ ਲਾਡਲੇ ਸੁੱਤਾ, ਬਿਨਾਂ ਸੁੱਤਿਆਂ ਦਿਆਂ ਜਗਾਈਆ । ਮੈਨੂੰ ਨਾ ਕੋਈ ਪਰਦਾ ਨਾ
ਕੋਈ ਉਹਲਾ ਨਾ ਕੋਈ ਲੁਕਾ, ਆਪਣਾ ਲੇਖਾ ਦਿਆਂ ਵਖਾਈਆ। ਮੇਰਾ ਆਦਿ ਅੰਤ ਜੁਗਾਂ ਜੁਗੰਤ ਪੰਧ ਕਦੇ ਨਾ ਮੁੱਕਾ, ਮੁੱਕਣ ਵਿਚ ਕਦੇ ਨਾ ਆਈਆ। ਤੂੰ ਸਦਾ ਮੇਰੇ ਪਿਆਰ ਦੀਆਂ ਗਾਉਂਦੇ ਰਹਿਣਾ ਤੁਕਾਂ, ਨਾਮ ਕਲਮੇ ਢੋਲੇ ਗੀਤ ਸੰਗੀਤ ਜਗਤ ਵਾਲੇ ਸੁਣਾਈਆ। ਸਭ ਨੇ ਤੈਥੋਂ ਮੇਰੀਆਂ ਕਰਦੇ ਰਹਿਣਾ ਪੁੱਛਾਂ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਪਰ ਯਾਦ ਕਰ ਲੈ ਜਿਸ ਵੇਲੇ ਨੂਰ ਜ਼ਹੂਰ ਪ੍ਰਗਟ ਹੋਇਆ ਵਿਚ ਕੁਛਾ, ਕੱਛ ਮੱਛ ਸਭ ਦਾ ਲੇਖਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਮੈਂ ਤੇਰਾ ਲਾਡਲਾ ਉਹ, ਉਹੋ ਨਜ਼ਰੀ ਆਈਆ। ਜੋ ਸਭ ਦੇ ਨਾਲੋਂ ਨਿਰਮੋਹ, ਮੁਹੱਬਤ ਤੇਰੇ ਵਿਚ ਟਿਕਾਈਆ। ਤੁਧ ਬਿਨ ਅਵਰ ਨਾ ਦੀਸਾ ਕੋਅ, ਕੂਕ ਕੂਕ ਸੁਣਾਈਆ। ਮੇਰੇ ਅੰਦਰ ਤੇਰੀ ਕਿਰਪਾ ਦੀ ਲੋਅ, ਲੋਇਣ ਦੀ ਲੋੜ ਰਹੇ ਨਾ ਰਾਈਆ। ਮੈਂ ਜਦ ਸੁਣਾਂ ਤੇ ਨਾਮ ਸੰਦੇਸ਼ਾ ਸੋ, ਸੋ ਪੁਰਖ ਨਿਰੰਜਣ ਤੇਰੀ ਬੇਪ੍ਰਵਾਹੀਆ। ਤੂੰ ਆਪੇ ਹੰ ਬ੍ਰਹਮ ਹੋ, ਲੱਖ ਚੁਰਾਸੀ ਵਿਚ ਸਮਾਈਆ। ਤੂੰ ਜਦ ਚਾਹਵੇਂ ਮੇਰੀ ਝੋਲੀ ਢੋਆ ਦੇਵੇ ਮੈਂ ਦੀਨ ਦੁਨੀ ਦੇਣਾ ਢੋਅ, ਲੋਕਮਾਤ ਮਾਤੀ ਵਿਚ ਵਰਤਾਈਆ। ਜਿਸ ਨੂੰ ਕੋਈ ਨਾ ਸਕੇ ਖੋਹ, ਲੁਟੇਰਾ ਨਜ਼ਰ ਕੋਇ ਨਾ ਆਈਆ। ਪਰ ਯਾਦ ਕਰ ਲੈ ਆਹ ਲੇਖਾ ਤੇਰਾ ਨਵਾਂ ਨਮਾਨਾ ਜੋ ਰੂਪ ਧਰ ਲਿਆ ਛੱਬੀ ਪੋਹ, ਪ੍ਰਗਣਾ ਕਿਸੇ ਨੂੰ ਸਮਝ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।
ਪੁਰਖ ਅਕਾਲ ਕਹੇ ਮੇਰੇ ਸ਼ਬਦ ਕੁਨਿੰਦਾ ਗੁਣੀ ਗਹਿੰਦਾ ਵਡ ਮਰਗਿੰਦਾ ਸ਼ੇਰ ਧਾਰ ਅਬਿਨਾਸ਼ੀ। ਰਾਜ ਯੋਗ ਧਰਮ ਧਾਰ ਦੀ ਸਾਰ ਨਿਰੰਕਾਰ ਜਗਤ ਖੇਲ ਬਹੁਭਾਂਤੀ। ਆਵਤ ਜਾਵਤ ਖੇਲ ਖਿਲਾਵਤ ਨਿਰਗੁਣ ਸਰਗੁਣ ਖੇਲ ਅਨੂਪ ਮਹਾਂਬਲੀ ਬਲ ਕਮਲਾਪਾਤੀ। ਦੇਸ਼ ਪ੍ਰਦੇਸ਼ ਜਹਾਨ ਬੇਪਹਿਚਾਨ ਫਿਰਾ ਨੌਜੁਵਾਨ ਮਰਦ ਮਰਦਾਨ ਕੋਈ ਮੇਰਾ ਲੇਖਾ ਜਾਣੇ ਦਿਵਸ ਨਾ ਰਾਤੀ। ਲੋਕ ਪਰਲੋਕ ਹੱਟ ਬ੍ਰਹਿਮੰਡ ਖੰਡ ਸਭ ਨੂੰ ਦੇਵਾਂ ਦਾਤੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਏਕਾ ਇਕ ਇਕ ਅਬਿਨਾਸ਼ੀ।
ਸਤਿਗੁਰ ਸ਼ਬਦ ਕਹੇ ਤੂੰ ਸੂਰਾ ਸਰਬੱਗ ਤੇਰਾ ਖੇਲ ਬਹੁ ਬਿਧ ਰੰਗਾ, ਤੇਰਾ ਪ੍ਰੇਮ ਰਸ ਅਨੰਦਾ, ਤੇਰਾ ਲੇਖਾ ਜ਼ਿਮੀਂ ਅਸਮਾਨਾਂ ਤਾਰਾ ਚੰਦਾ, ਤੂੰ ਲੇਖਾ ਜਾਣੇ ਲੱਖ ਚੁਰਾਸੀ ਬੰਦਾ, ਤੂੰ ਵਸੇ ਜੇਰਜ ਅੰਡਾ, ਤੇਰਾ ਨਾਮ ਨਿਧਾਨਾ ਬਲੀ ਬਲਵਾਨਾ ਇਕੋ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਇਕ ਵਸਤ ਅਮੋਲਕ ਸਚ ਦੁਵਾਰ ਏਕੰਕਾਰ ਹਰਿ ਨਿਰੰਕਾਰ ਤੇਰੇ ਦਰ ਤੇ ਮੰਗਾ, ਮਾਂਗਤ ਹੋ ਕੇ ਝੋਲੀ ਡਾਹੀਆ। ਤੇਰਾ ਸੰਦੇਸ਼ ਨਰ ਨਰੇਸ਼ ਬਿਨਾ ਲੇਖ ਮੈਂ ਨਵ ਸਤ ਵੰਡਾਂ, ਭੱਜਾਂ ਵਾਹੋ ਦਾਹੀਆ। ਪਰ ਮੈਨੂੰ ਲੇਖਾ ਯਾਦ ਆ ਗਿਆ ਗੋਬਿੰਦ ਵਾਲਾ ਤੂੰ ਪਹੁੰਚਿਆ ਉਸ ਘਾਟ ਤੇ ਉਸ ਕੰਢਾ, ਜਿਥੇ ਸਮੁੰਦ ਸਾਗਰ ਤੇਰਾ ਰਾਹ ਤਕਾਈਆ। ਜਿਸ ਨੂੰ ਸੰਤ ਮਨੀ ਸਿੰਘ ਨੌਂ ਦਿਨ ਰਾਤੀਂ ਰੋ ਰੋ ਰੋ ਕੇ ਹੱਥ ਮੱਥੇ ਤੇ ਰੱਖ ਕੇ ਕਹਿੰਦਾ ਰਿਹਾ ਇਹ ਤੇਰੀਆਂ ਡਾਹਢੀਆਂ ਵੰਡਾਂ, ਵੰਡਣ ਵਾਲੇ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਪੁਰਖ ਅਕਾਲ ਕਹੇ ਸ਼ਬਦੀ ਆਹ ਮੇਰੇ ਮਲਾਹ ਜਗਤ ਗੁਵਾਹ ਜੁਗ ਆਂਦਾ ਸਚ ਸਦਾ ਹੱਕ ਖ਼ੁਦਾ ਤੇਰਾ ਨਗ਼ਮਾ ਨਾਮ ਸੰਦੇਸ਼ਾ ਪੈਗ਼ਾਮ ਹੁਕਮੇ ਬੇਨਾਮ ਇਸਮੇ ਇਸਲਾਮ ਰੂਹੇ ਅਜ਼ਾਮ ਬੁਤੇ ਖ਼ਾਕਾਨ ਅਬਿਨਾਸ਼ੀ ਅਚੁਤੇ ਰਹਿਮਾਨ ਸੁਤੇ ਨਾਦਾਨ ਲੂਏ ਲੋਅ ਲੁਕਸੇ ਮਜ਼ਾ ਗਾਡ ਏ ਗਾਇਡ ਨੀਜ਼ੋ ਅਵਸ ਕਲਮਾ ਮਹੂ ਬੇਇਸਤੇ ਤਮਾ ਹਮਜ਼ੀ ਨਹਕ ਗੋਬਿੰਦੇ ਤਫਕ ਪੂਰਨੇ ਪ੍ਰੀ ਪਜ਼ਿਜ਼ਤੇ ਅਵੀ ਨਾਦੇ ਸ਼ਦਾਦ ਸ਼ਬਦੇ ਅਦਾ ਜ਼ਹੂਰੇ ਜਵਾ ਨੂਰੇ ਚਸਾ ਕੋਸ਼ੇ ਤਰਸਕੀ ਪਸ਼ਤਹਾ ਆਰ ਹਾਖਫਲ ਮਹਾ ਦਸਤਾ ਬਗਲਗੀਰ ਕਿੰਗੇ ਕਿੰਗਜ਼ ਸ਼ਾਹੇ ਨਹਨ ਬਾਸਨ ਜੂਆ ਬੇਕਸ ਸਰਫ ਹੂ ਚਾਤੇ ਜ਼ਗਾ ਅਕਾਲੇ ਅਕਾਲ ਅਕਾਲ ਇਕ ਅਖਵਾਈਆ। ਸ਼ਬਦ ਕਹੇ ਮੇਰੇ ਮਾਲਕਾ ਮੈਂ ਕੀ ਮੰਗਾ, ਮਾਂਗਤ
ਦੀ ਆਸ਼ਾ ਕੀ ਵਡਿਆਈਆ । ਮੈਂ ਕਿਸ ਬਿਧ ਤੇਰਾ ਦਰ ਲੰਘਾ, ਅੱਗੇ ਹੋ ਕੇ ਸੀਸ ਨਿਵਾਈਆ। ਮੈਂ ਚਾਹੁੰਦਾ ਤੇਰਾ ਨੂਰ ਨੂਰ ਦਾ ਹੋਵੇ ਚੰਦਾ, ਚੰਦ ਚਾਂਦਨਾ ਡਗਮਗਾਈਆ। ਮੈਂ ਜ਼ਿਮੀਂ ਅਸਮਾਨ ਤੇਰਾ ਕੀ ਨੂਰ ਤੱਕਾਂ ਬੰਦਾ, ਕਿ ਬੰਦਗੀ ਵਿਚ ਤੇਰੀ ਵਡ ਵਡਿਆਈਆ। ਮੈਂ ਨਿਗਾਹ ਮਾਰਦਾ ਮੈਨੂੰ ਨਾ ਕੋਈ ਤੀਰ ਦਿਸੇ ਨਾ ਕਮਾਨ ਦਿਸੇ ਨਾ ਖੜਗ ਨਾ ਦਿਸੇ ਖੰਡਾ, ਸ਼ਸਤਰ ਹਸਤ ਨਾ ਕੋਇ ਉਠਾਈਆ। ਮੈਨੂੰ ਇਕ ਨਜ਼ਰੇ ਨਜ਼ੂ ਆਉਂਦਾ ਤੇਰਾ ਨੂਰ ਜਿਸ ਵਿਚ ਖੇਲ ਦਿਸੇ ਅਚੰਭਾ, ਅਚਰਜ ਤੇਰੀ ਬੇਪਰਵਾਹੀਆ। ਪਰ ਇਕ ਗੱਲ ਯਾਦ ਜਿਸ ਵੇਲੇ ਚੌਦਾਂ ਰਤਨ ਕੱਢੇ ਜੋ ਸੰਦੇਸ਼ਾ ਦਿੱਤਾ ਸੀ ਪਰੀ ਅਰੰਬਾ, ਗਜ਼ ਹੁਕਮ ਨਾਲ ਸੁਣਾਈਆ। ਐਰਾਪਤ ਹਾਥੀ ਹਲੂਣ ਕੇ ਕੰਧਾ, ਹੁਲਾਰਾ ਦਿੱਤਾ ਲਗਾਈਆ। ਉਹ ਧਰਨੀ ਦਾ ਆਰ ਤੇ ਪਾਰ ਤੱਕ ਕੰਢਾ, ਜਿਥੇ ਹੱਸ ਕੇ ਕਿਹਾ ਫਿਰ ਕੇ ਆਵੇ ਮਾਹੀ ਜਿਸ ਨੂੰ ਫੈਰੀ ਕਹੇ ਲੁਕਾਈਆ। ਉਹ ਪਿੱਛਲਾ ਵਕਤ ਮਿਹਰਵਾਨਾ ਤੇਰੀ ਮਿਹਰ ਨਾਲ ਲੰਘਾ, ਕੁਛ ਅਗਲਾ ਹੁਕਮ ਦੇ ਸਮਝਾਈਆ। ਮੈਂ ਰੋਜ਼ ਤੱਕਦਾ ਸਾਢੇ ਤਿੰਨ ਇੰਚ ਕੰਨਾ ਕਰਾਇਆ ਲੰਬਾ, ਜਿਸ ਦੀ ਪੌਣਾ ਇੰਚ ਚੜ੍ਹਾਈਆ। ਕੀ ਇਸ ਦੇ ਨਾਲ ਦੀਨ ਦੁਨੀ ਵਿਚ ਕਰੇ ਜੰਗਾ, ਕਿ ਜੰਗਜੂ ਬਹਾਦਰ ਕਿਸ ਨੂੰ ਦਏ ਬਣਾਈਆ। ਪੁਰਖ ਅਕਾਲ ਕਿਹਾ ਸ਼ਬਦ ਦੁਲਾਰੇ ਸ਼ਾਂਤੀ ਵਿਚ ਹੋ ਠੰਡਾ, ਨਿਮਰਤਾ ਵਿਚ ਬੇਨੰਤੀ ਦੇ ਜਣਾਈਆ। ਆਹ ਵੇਖ ਉਹ ਤੱਕ ਇਹ ਟੁੱਟਿਆਂ ਦੀਆਂ ਪਾਵਣ ਵਾਲਾ ਗੰਢਾਂ, ਗੰਢ ਧੁਰ ਦਾ ਨਾਮ ਰਖਾਈਆ। ਪਿੱਛਲਾ ਸਮਾਂ ਤੱਕ ਜੋ ਬੀਤਿਆ ਨਹੀਂ ਲੰਬਾ, ਦਮਦਮਾ ਸਾਹਿਬ ਅੱਖ ਖੁਲ੍ਹਾਈਆ। ਝੱਟ ਸ਼ਬਦ ਕਿਹਾ ਮੈਂ ਵੇਖਿਆ ਧਰਮ ਦੀ ਧਾਰ ਇਕੋ ਪੰਜਾ, ਪੰਚਮ ਪੰਚਮ ਪੰਚਮ ਸੋਭਾ ਪਾਈਆ। ਜਿਸ ਦਾ ਲੇਖਾ ਸਮਝ ਸਕੇ ਨਹੀਂ ਧਾਰ ਕਵੀ ਬਵੰਜਾ, ਬਾਵਨ ਅੱਖਰੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਇਹ ਕੰਨੇ ਦਾ ਕੀ ਕਰਨਾ, ਉਹ ਕਰਨੀ ਦੇ ਕਰਤਿਆਂ ਦੇ ਸਮਝਾਈਆ। ਇਕ ਕੰਨੇ ਪਿੱਛੇ ਜੇ ਸਾਰੇ ਜਗਤ ਨੂੰ ਪਿਆ ਮਰਨਾ, ਤੇ ਕੰਨੇ ਦੀ ਕੀ ਵਡਿਆਈਆ। ਤੇਰਾ ਕਿਹੋ ਜਿਹਾ ਘਾੜਨ ਤੇ ਕਿਹੋ ਜਿਹਾ ਘੜਨਾ, ਕਿਹੋ ਜਿਹੀ ਬਣਤ ਬਣਾਈਆ। ਦੱਸ ਕਿਹੜੀ ਕੂਟ ਤੇ ਕਿਹੜੀ ਮੰਜ਼ਲ ਚੜ੍ਹਨਾ, ਪਰਦਾ ਦੇ ਚੁਕਾਈਆ। ਮੈਂ ਸੀਸ ਨਿਵਾਵਾਂ ਤੇਰੇ ਚਰਨਾਂ, ਚਰਨਾਂ ਵਿਚ ਸੀਸ ਝੁਕਾਈਆ। ਤੂੰ ਸਚਖੰਡ ਬੈਠਾ ਰਹੀਂ ਮਾਰ ਕੇ ਨਾ ਧਰਨਾ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪਣੇ ਹੱਥ ਰਖਾਈਆ।
ਜੋਤ ਨਿਰੰਕਾਰ ਕਿਹਾ ਸ਼ਬਦਾ ਉਹ ਕਰ ਲੈ ਚੇਤਾ, ਚਿਤਮਨੀ ਰਹੇ ਨਾ ਰਾਈਆ। ਜਿਸ ਵੇਲੇ ਗੋਬਿੰਦ ਨੇ ਲੇਖ ਲਿਖਿਆ ਬੈਠਾ ਸੀ ਵਿਚ ਖੇਤਾ, ਮਹੱਲ ਨਜ਼ਰ ਕੋਇ ਨਾ ਆਈਆ। ਕੋਲ ਬਹਾਇਆ ਨਹੀਂ ਕੋਈ ਬੇਟੀ ਬੇਟਾ, ਲਿਖਾਰੀ ਲੇਖ ਨਾ ਕੋਇ ਬਣਾਈਆ। ਸਾਰਿਆਂ ਗੁਰਸਿਖਾਂ ਨੂੰ ਕਿਹਾ ਮੇਰੇ ਵੱਲ ਸਕੇ ਕੋਇ ਨਾ ਵੇਖਾ, ਵੇਖਣ ਵੇਖਣ ਕੋਇ ਨਾ ਪਾਈਆ। ਮੈਂ ਬਦਲਣੀ ਦੀਨ ਦੁਨੀ ਦੀ ਰੇਖਾ, ਜਿਸ ਨੂੰ ਰਿਖੀ ਮੁਨੀ ਸਮਝੇ ਕੋਇ ਨਾ ਰਾਈਆ। ਝਗੜਾ ਮੇਟਣਾ ਮੁਲ੍ਹਾਂ ਸ਼ੇਖਾ, ਕਾਜ਼ੀਆਂ ਕਜ਼ਾ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਪ੍ਰਭੂ ਜਦੋਂ ਮੁਕਤੇ ਤੋਂ ਬਾਦ ਲਾਇਆ ਕੰਨਾ, ਕੰਨੇ ਤਾੜੀ ਦਿੱਤੀ ਵਜਾਈਆ। ਸ਼ੁਕਰ ਕਿਹਾ ਧੰਨ ਧੰਨਾ, ਧੰਨ ਤੇਰੀ ਵਡਿਆਈਆ। ਮੈਂ ਬਚਨ ਤੇਰਾ ਮੰਨਾ, ਮੰਨ ਕੇ ਸੀਸ ਨਿਵਾਈਆ। ਤੂੰ ਪ੍ਰੀਤਮ ਮੇਰੇ ਤਨਾ, ਤਨ ਮਾਲਕ ਇਕ ਅਖਵਾਈਆ। ਤੂੰ ਮੇਰਾ ਰੂਪ ਜਨਾ, ਸੁਨਹਿਰੀ ਰੰਗ ਰੰਗਾਈਆ । ਮੈਂ ਵਾਰੀ ਤੈਥੋਂ ਖੰਨ ਖੰਨਾ, ਘੋਲੀ ਘੋਲ ਘੁੰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਵਡਿਆਈਆ।
ਕੰਨੇ ਕਿਹਾ ਗੋਬਿੰਦ ਜਿਸ ਵੇਲੇ ਮੇਰਾ ਲੇਖ ਲਿਖਣਾ, ਮੇਰਾ ਰੂਪ ਬਣਾਈਆ। ਮੈਂ ਚਾਹੁੰਦਾ ਉਸ ਵੇਲੇ ਤੇਰੇ ਕੋਲ ਪ੍ਰੇਮੀ ਹੋਵੇ ਕੋਇ ਨਾ ਸਿਖਣਾ, ਸਿੱਖ ਤੇਰੇ ਪ੍ਰੇਮ ਵਿਚ ਨਾ ਕੋਇ ਸਮਾਈਆ। ਤੂੰ ਇਕ ਇਕੱਲੇ ਮੈਨੂੰ ਰਖਣਾ ਆਪਣੇ ਚਿਤਨਾ, ਦੂਸਰ ਹੱਥ ਨਾ ਕਦੇ ਫੜਾਈਆ। ਮੈਂ ਟਕਿਆਂ ਵਿਚ ਨਹੀਂ ਵਿਕਣਾ, ਕੀਮਤ ਜਗਤ
ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਮੈਂ ਦੱਸਾਂ ਸਾਚੀ ਬਾਤ, ਕਹਾਣੀ ਬੇਪ੍ਰਵਾਹੀਆ। ਜਿਸ ਵੇਲੇ ਗੋਬਿੰਦ ਨੇ ਕੰਨਾ ਲਿਖਿਆ ਤੇ ਲਾਈ ਇਕ ਕਨਾਤ, ਚਾਰੋਂ ਤਰਫ ਗਡਾਈਆ। ਨਾ ਕੋਈ ਸਿਖ ਹੋਵੇ ਮੇਰੇ ਸਾਥ, ਸੰਗੀ ਸੰਗ ਨਾ ਕੋਇ ਨਿਭਾਈਆ। ਨਾ ਕੋਈ ਹੋਵੇ ਕਲਮ ਦੁਵਾਤ, ਧੁਰ ਦੇ ਹੁਕਮ ਨਾਲ ਲੇਖਾ ਦਿਆਂ ਬਣਾਈਆ। ਨਾ ਕੋਈ ਸਕੇ ਇਹਨੂੰ ਵਾਚ, ਵਾਚਕ ਹੋ ਕੇ ਕਰੇ ਨਾ ਕੋਇ ਪੜ੍ਹਾਈਆ। ਉਸ ਵੇਲੇ ਨਾ ਕੋਈ ਦਿਵਸ ਸੀ ਨਾ ਰਾਤ, ਸੁਬਹ ਸ਼ਾਮ ਸੰਗ ਨਾ ਕੋਇ ਨਿਭਾਈਆ। ਇਕੋ ਨੂਰ ਜੋਤ ਪ੍ਰਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਸਚ ਸੰਦੇਸ਼ਾ ਦਿੱਤਾ ਆਖ, ਸਹਿਜ ਨਾਲ ਸੁਣਾਈਆ। ਇਹਦਾ ਲੇਖਾ ਪੂਰ ਕਰਨਾ ਜੋ ਮਛ ਗਿਆ ਆਖ, ਕਛਪ ਆਪਣਾ ਧਿਆਨ ਲਗਾਈਆ । ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੀ ਇਸ ਦੇ ਵਿਚ ਭਰੀ ਸੁਗਾਤ, ਸੁਗੰਧੀ ਧੁਰ ਦੀ ਨਾਮ ਤਰਾਈਆ। ਤੇਰਾ ਖੇਲ ਹੋਣਾ ਫੇਰ ਵਿਚ ਮਾਤ, ਮਾਤਰ ਭੂਮੀ ਤੇਰਾ ਰਾਹ ਤਕਾਈਆ। ਤੂੰ ਵਸਣਾ ਵਰਨ ਗੋਤ ਬਾਹਰ ਜ਼ਾਤ, ਅਜ਼ਾਤੀ ਤੇਰਾ ਨੂਰ ਰੁਸ਼ਨਾਈਆ। ਪੂਰਨ ਜੋਤ ਤੇਰਾ ਪ੍ਰਕਾਸ਼, ਪੂਰਨ ਪੂਰਨ ਵਿਚ ਸਮਾਈਆ। ਤੇਰਾ ਮੰਡਲ ਤੇਰੀ ਹੋਵੇ ਰਾਸ, ਤੇਰਾ ਖੇਲ ਅਗੰਮ ਅਥਾਹੀਆ। ਤੂੰ ਫੇਰ ਫਿਰ ਕੇ ਆਉਣਾ ਓਸ ਕੰਢੇ ਘਾਟ, ਜਿਸ ਦੀ ਘਾਟ ਸਾਰੇ ਗਏ ਰਖਾਈਆ। ਪੰਧ ਮੇਟਣਾ ਵਾਟ, ਹੱਥੀਂ ਮਹਿੰਦੀ ਲਾਲ ਰੰਗ ਰੰਗਾਈਆ। ਤੈਨੂੰ ਤੱਕਣ ਪ੍ਰਿਥਮੀ ਆਕਾਸ਼, ਦੋ ਜਹਾਨਾਂ ਸੀਸ ਨਿਵਾਈਆ। ਪਰ ਵਕਤ ਯਾਦ ਕਰ ਲੈਣਾ ਲੇਖਾ ਲਿਖਣਾ ਨਹੀਂ ਕਿਸੇ ਉਤੇ ਕਾਗਜ਼ਾਤ, ਕਾਨੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦੇਵਣਹਾਰ ਤੇਰੀ ਸਰਨਾਈਆ।
ਪੁਰਖ ਅਕਾਲ ਕਹੇ ਕੰਨਾ ਬੜਾ ਵੱਡਾ, ਵੱਡਿਆਂ ਦੀ ਵਡ ਵਡਿਆਈਆ। ਇਹ ਨਿਰਗੁਣ ਧਾਰ ਨਿਸ਼ਾਨਾ ਗੱਡਾ, ਸਰਗੁਣ ਸਕੇ ਨਾ ਕੋਇ ਉਖੜਾਈਆ। ਇਸ ਨੇ ਲਹਿਣਾ ਦੇਣਾ ਬਾਕੀ ਕਿਸੇ ਨਾ ਛੱਡਾ, ਛੱਡ ਦਿੱਤੀ ਕੂੜ ਲੁਕਾਈਆ। ਇਹ ਲੇਖਾ ਜਾਣੇ ਲੱਖ ਚੁਰਾਸੀ ਹੱਡਾ, ਤਨ ਮਾਟੀ ਫੋਲ ਫੁਲਾਈਆ। ਜਿਸ ਦੀ ਸਮਝ ਸਕੇ ਕੋਈ ਨਾ ਵਜ੍ਹਾ, ਵਜ਼ੂਹਤ ਨਾ ਕੋਇ ਜਣਾਈਆ। ਬਹੁੜੀ ਦੁਹਾਈ ਦਰੋਹੀ ਸਭ ਦੇ ਸਿਰ ਤੇ ਕੂਕਦੀ ਕਜ਼ਾ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ । ਬਿਨਾਂ ਪ੍ਰਭ ਦੀ ਕਿਰਪਾ ਤੋਂ ਕੋਈ ਚਲੇ ਨਾ ਵਿਚ ਰਜ਼ਾ, ਰਾਜ਼ਕ ਰਿਜ਼ਕ ਰਹੀਮ ਸਾਰੇ ਗਾਵਣ ਚਾਈਂ ਚਾਈਂਆ। ਨਿਹਚਲ ਧਾਮ ਸੁਹੱਲਾ ਆਵੇ ਇਕੱਲਾ ਸਚ ਮਹੱਲਾ ਸੁਹੰਜਣੀ ਹੋਵੇ ਜਗ੍ਹਾ, ਥਲਾਂ ਤੋਂ ਜਲਾਂ ਵਿਚ ਆਪਣਾ ਖੇਲ ਖਲਾਈਆ । ਜਿਸ ਨੂੰ ਸਾਰਿਆਂ ਕਹਿਣਾ ਨੂਰੀ ਅੱਲ੍ਹਾ, ਆਲਮੀਨ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਕੰਨਾ ਕਹੇ ਗੋਬਿੰਦ ਨੇ ਮੈਨੂੰ ਤਿੰਨ ਵਾਰ ਹੱਥਾਂ ਦੇ ਨਾਲ ਰਗੜਿਆ, ਉਏ ਮਸ ਕੇ ਦਿੱਤਾ ਵਖਾਈਆ। ਫੇਰ ਦੋਹਾਂ ਹੱਥਾਂ ਵਿਚ ਪਕੜਿਆ, ਪਕੜ ਕੇ ਦਿੱਤਾ ਟਿਕਾਈਆ। ਫੇਰ ਪੁਰਖ ਅਕਾਲ ਨਾਲ ਝਗੜਿਆ, ਸ਼ਬਦ ਸ਼ਬਦ ਨਾਲ ਲੜਾਈਆ। ਤੇਰਾ ਜਹਾਨ ਤੇਰੇ ਨਾਲੋਂ ਵਿਗੜਿਆ, ਕੀ ਤੇਰੀ ਬੇਪ੍ਰਵਾਹੀਆ। ਤੂੰ ਸੂਰਬੀਰ ਦੋ ਜਹਾਨਾਂ ਕਿਉਂ ਨਿਗਰਿਆ; ਬਲਹੀਣ ਆਪਣਾ ਆਪ ਕਰਾਈਆ। ਕਲਜੁਗ ਕੂੜ ਕੁੜਿਆਰਾ ਵੇਖ ਚੜ੍ਹਿਆ ਸਿਖਰਿਆ, ਚੋਟੀ ਅਗਨੀ ਸਭ ਨੂੰ ਰਿਹਾ ਲਾਈਆ। ਸੁਣ ਮੇਰੇ ਯਾਰ ਪਿਆਰੇ ਮਿੱਤਰਿਆ, ਮਿੱਤਰਾਂ ਦਿਆਂ ਸੁਣਾਈਆ। ਤੇਰਾ ਮਾਨਵ ਦੀਨਾਂ ਮਜ਼੍ਹਬਾਂ ਵਿਚ ਖਿਲਰਿਆ, ਖ਼ਾਲਕ ਦੇ ਖ਼ਲਕ ਤੇਰੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕੰਨਾ ਕਹੇ ਮੈਂ ਬਣ ਗਿਆ ਲੰਬਾ ਚੌੜਾ, ਮੇਰੀ ਗੋਬਿੰਦ ਵੰਡ ਵੰਡਾਈਆ । ਮੇਰਾ ਲੇਖਾ ਨਾਲ ਬ੍ਰਹਿਮਣ ਗੌੜਾ, ਗੌੜੀ ਰਾਗ ਦਏ ਗੁਵਾਹੀਆ। ਮੈਂ ਗੋਬਿੰਦ ਦੇ ਨਾਲ ਗੋਬਿੰਦ ਦੇ ਘਰ ਪ੍ਰਗਟਿਆ ਬਣ ਕੇ ਜੋੜਾ, ਦੋਹਰਾ ਸੰਗ ਬਣਾਈਆ। ਮੈਨੂੰ ਅੰਤ ਉਸ ਦੀ ਲੋੜਾ, ਜੋ ਲੋੜੀਂਦਾ ਸੱਜਣ ਇਕ ਅਖਵਾਈਆ । ਜਿਸ ਨੇ ਫਲ ਵੇਖਣਾ ਦੀਨ ਦੁਨੀ ਦਾ ਮਿੱਠਾ ਕੌੜਾ, ਕੁੜਤਣ ਤੱਕੇ ਖ਼ਲਕ ਖ਼ੁਦਾਈਆ। ਉਹਦਾ ਸੱਸੇ ਵਾਲਾ ਹੋੜਾ,
ਹਾਹੇ ਦੀ ਟਿੱਪੀ ਦਏ ਗਵਾਹੀਆ। ਸਾਹਿਬ ਅੱਗੇ ਚਲੇ ਕਿਸੇ ਨਾ ਜ਼ੋਰਾ, ਜ਼ੋਰੂ ਜ਼ਰ ਰੋਵਨ ਮਾਰਨ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ। ਕੰਨਾ ਕਹੇ ਮੈਂ ਗੋਬਿੰਦ ਕੀਤੀ ਡੰਡਾਵਤ, ਨਮਸਤੇ ਸੀਸ ਝੁਕਾਈਆ। ਤੂੰ ਮੇਰੀ ਬਣਾਈ ਬਣਾਵਟ, ਮੇਰਾ ਰੂਪ ਪ੍ਰਗਟਾਈਆ। ਮੈਨੂੰ ਰੱਖਣਾ ਸਹੀ ਸਲਾਮਤ, ਸਦ ਆਪਣੇ ਰੰਗ ਰੰਗਾਈਆ। ਤੇਰੇ ਪ੍ਰੇਮ ਦੀ ਮਿਲੇ ਨਿਆਮਤ, ਅੰਮਿਉਂ ਰਸ ਚੁਵਾਈਆ। ਗੋਬਿੰਦ ਹੱਸ ਕੇ ਕਿਹਾ ਮੈਂ ਤੇਰੀ ਪ੍ਰੇਮ ਦਿਆਂ ਜ਼ਮਾਨਤ, ਪੁਰਖ ਅਕਾਲ ਤੇਰਾ ਧੁਰ ਦਾ ਮਾਹੀਆ। ਤੂੰ ਸੋਹਣਿਆ ਅਜੇ ਅਣਜਾਣਤ, ਭੇਵ ਸਮਝ ਸਕੇ ਨਾ ਰਾਈਆ। ਉਹ ਮਾਣ ਨਿਮਾਣਿਆਂ ਦੇਵੇ ਮਾਨਤ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਕੰਨਾ ਕਹੇ ਮੇਰਾ ਰੂਪ ਬਣਾਇਆ ਸੁਨਹਿਰੀ, ਮੈਨੂੰ ਸੋਹਣੇ ਦਿੱਤੀ ਵਡਿਆਈਆ । ਮੈਨੂੰ ਤਾਰ ਕੇ ਚਲਿਆ ਵਿਚ ਬੇੜੇ ਬਹਿਰੀ, ਸਮੁੰਦ ਸਾਗਰਾਂ ਪੰਧ ਮੁਕਾਈਆ । ਮੈਨੂੰ ਤੱਕਿਆ ਕਿਸੇ ਨਾ ਸ਼ਹਿਰੀ, ਸ਼ਹਿਨਸ਼ਾਹ ਆਪਣੇ ਵਿਚ ਟਿਕਾਈਆ। ਪਾਰ ਕੰਢੇ ਮੈਨੂੰ ਕੱਢ ਕੇ ਸੱਤਾਂ ਗੁਰਮੁਖਾਂ ਫੜ ਕੇ ਪ੍ਰਭ ਦੇ ਚਰਨਾਂ ਕਰਨਾ ਢੇਰੀ, ਜ਼ਿਮੀਂ ਉਤੇ ਨਾ ਕੋਇ ਛੁਹਾਈਆ। ਫੇਰ ਨੌਂ ਵੇਰਾਂ ਨਿਮਸਕਾਰ ਕਰਨੀ ਇਕੋ ਵਾਰੀ, ਵੇਰਵਾ ਵਿਚ ਨਾ ਕੋਇ ਰਖਾਈਆ। ਅੰਦਰ ਆਪਣੇ ਰੱਖਣੀ ਦਲੇਰੀ, ਮਨੂਆਂ ਕਰੇ ਨਾ ਕੋਇ ਲੜਾਈਆ। ਇਹੋ ਖਾਹਿਸ਼ ਰੱਖੀ ਸੀ ਹਜ਼ਰਤ ਮੁਹੰਮਦ ਦੀ ਵਛੇਰੀ, ਜੋ ਦਰਸ਼ਨ ਪਾ ਕੇ ਸੀਸ ਨਿਵਾਈਆ। ਮੁਹੰਮਦ ਕਿਹਾ ਜਿਸ ਵੇਲੇ ਮੇਰਾ ਅਮਾਮ ਆਵੇ ਸਦੀ ਚੌਧਵੀਂ ਝੁਲੀ ਹੋਵੇ ਅੰਧੇਰੀ, ਝੱਖੜ ਜਗਤ ਵਾਲਾ ਨਜ਼ਰੀ ਆਈਆ। ਓਸ ਤੋਂ ਬਿਨਾਂ ਚੌਦਾਂ ਤਬਕਾਂ ਚਲਾਏ ਕੋਇ ਨਾ ਬੇੜੀ, ਬੇੜੇ ਬਹਿ ਕੇ ਆਪਣੀ ਕਾਰ ਭੁਗਤਾਈਆ। ਕਲਜੁਗ ਜੜ੍ਹ ਜਾਏ ਉਖੇੜੀ, ਉਖੇੜਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ।
ਗੋਬਿੰਦ ਕਹੇ ਮੈਂ ਲਿਖਿਆ ਕੰਨਾ ਕਲਮ ਛਾਹੀ ਤੋਂ ਬਿਨ, ਪ੍ਰਭ ਦੀ ਦਇਆ ਟਿਕਾਈਆ। ਉਹਦਾ ਰੂਪ ਹੂ ਬਹੂ ਇੰਨ, ਜੋ ਸੁਨਹਿਰੀ ਤ੍ਰਿਪਤ ਲਿਆਈ ਬਣਾਈਆ। ਜਿਸ ਦਾ ਲੇਖਾ ਅਗੰਮੀ ਚਿੰਨ, ਚੰਦ ਸਿਤਾਰੇ ਸੀਸ ਝੁਕਾਈਆ । ਓਸ ਦੇ ਅੰਕੜੇ ਸਕੇ ਕੋਈ ਨਾ ਗਿਣ, ਗਿਣਤੀ ਵਿਚ ਨਾ ਕੋਇ ਸਮਝਾਈਆ । ਮੇਰਾ ਫ਼ਾਸਲਾ ਸਕੇ ਕੋਈ ਨਾ ਮਿਣ, ਮਿਣਤੀ ਜਗਤ ਵਿਚ ਨਾ ਕੋਇ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਆਪ ਵਰਤਾਈਆ।
ਗੋਬਿੰਦ ਕਹੇ ਮੈਂ ਹੋਇਆ ਅਨੂਪ, ਇਕੋ ਵਿਚ ਸਮਾਈਆ। ਇਕੋ ਸ਼ਾਹ ਤੇ ਇਕੋ ਭੂਪ, ਇਕੋ ਏਕੰਕਾਰ ਨਜ਼ਰੀ ਆਈਆ। ਇਕੋ ਪਿਤਾ ਇਕੋ ਪੂਤ, ਇਕੋ ਜੋਤ ਨੂਰ ਰੁਸ਼ਨਾਈਆ। ਇਕੋ ਤਾਣਾ ਤੇ ਇਕੋ ਸੂਤ, ਇਕੋ ਪੇਟਾ ਤੇ ਇਕੋ ਪਾਵਣ ਵਾਲਾ ਮਾਹੀਆ। ਓਸ ਵੇਲੇ ਨਾ ਕੋਈ ਤੱਤ ਵਜੂਦ ਪੰਜ ਤੱਤ ਭੂਤ, ਕਾਇਆ ਕੱਪੜ ਨਾ ਰੰਗ ਰੰਗਾਈਆ। ਨਾ ਕੋਈ ਦਿਸ਼ਾ ਨਾ ਕੋਈ ਕੂਟ, ਸਚਖੰਡ ਸਾਚੇ ਵੱਜੇ ਵਧਾਈਆ। ਨਾ ਕੋਈ ਸਚ ਤੇ ਨਾ ਕੋਈ ਝੂਠ, ਕੂੜ ਕੁੜਿਆਰ ਨਾ ਕੋਇ ਸਮਝਾਈਆ। ਓਸ ਦਾ ਸਤਿਗੁਰ ਸ਼ਬਦ ਤੇ ਸ਼ਬਦ ਸਤਿਗੁਰ ਦਾ ਸਤਿਗੁਰ ਸਬੂਤ, ਬਿਨਾ ਸਬੂਤ ਸਤਿਗੁਰ ਤੋਂ ਪੂਰਨ ਬ੍ਰਹਮ ਨਾ ਕੋਇ ਦ੍ਰਿੜਾਈਆ। ਜਿਸ ਦੀ ਨਾ ਕੋਈ ਪੂਜਾ ਨਾ ਕੋਈ ਪੂਜ, ਪੂਜਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਖਿਲਾਈਆ।
ਗੋਬਿੰਦ ਕਹੇ ਜਿਸ ਵੇਲੇ ਮੈਂ ਕੰਨਾ ਲਾਇਆ, ਲਾ ਕੇ ਦਿੱਤਾ ਜਣਾਈਆ। ਤ੍ਰੈਗੁਣ ਤੋਂ ਪਰ੍ਹੇ ਧੱਕਿਆ ਦੂਰ ਕਰਾਈ ਮਾਇਆ, ਮਮਤਾ ਮੋਹ ਮਿਟਾਈਆ। ਇਕੋ ਸਾਹਿਬ ਸੁਵਾਮੀ ਪੁਰਖ ਅਕਾਲਾ ਦੀਨ ਦਿਆਲਾ ਮਾਹੀ ਨਜ਼ਰੀ ਆਇਆ, ਨਜ਼ਰਾਨਾ ਉਸ ਦੀ ਭੇਟ ਕਰਾਈਆ। ਤੂੰ ਮੇਰਾ ਮੈਂ ਤੇਰਾ ਬਹਿ ਕੇ ਢੋਲਾ ਗਾਇਆ, ਗਾ ਕੇ ਦਿੱਤਾ ਸੁਣਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਤੇਰਾ ਅੰਤ ਕਿਸੇ ਨਾ ਪਾਇਆ, ਬੇਅੰਤ ਤੇਰੀ
ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਖੇਲ ਆਪ ਖਿਲਾਈਆ।
ਕੰਨਾ ਕਹੇ ਜਿਸ ਵੇਲੇ ਮੇਰੀ ਬਣਾਈ ਬਣਤ, ਘੜਨ ਭੰਨਣਹਾਰ ਦਿੱਤੀ ਵਡਿਆਈਆ। ਗੋਬਿੰਦ ਦੇ ਕੋਲ ਨਹੀਂ ਕੋਈ ਸਾਧ ਤੇ ਨਹੀਂ ਸੀ ਸੰਤ, ਗੁਰਮੁਖ ਸੰਗ ਨਾ ਕੋਇ ਰਖਾਈਆ। ਨਾ ਕਿਸੇ ਕੋਲ ਹਉਮੇ ਨਾ ਕੋਈ ਹੰਗਤ, ਹਉਮੇ ਗੜ੍ਹ ਨਾ ਕੋਇ ਜਣਾਈਆ। ਨਾ ਕੋਈ ਗਿਆਨੀ ਨਾ ਕੋਈ ਪੰਡਤ, ਵਿਦਵਾਨ ਲਿਖਾਰੀ ਭਿਖਾਰੀ ਸੰਗ ਨਾ ਕੋਇ ਬਣਾਈਆ। ਨਾ ਦੋਜ਼ਕ ਨਾ ਬਹਿਸ਼ਤ ਨਾ ਜੰਨਤ, ਇਕੋ ਸਚਖੰਡ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। ਕੰਨਾ ਕਹੇ ਮੈਂ ਸੁਣਿਆ ਕੰਨੀ, ਬਿਨ ਕੰਨਾਂ ਕੰਨ ਸੁਣਾਈਆ। ਮੇਰਾ ਸਾਹਿਬ ਪ੍ਰਭੂ ਸਭ ਦਾ ਤਨੀ, ਤਨ ਮਾਲਕ ਇਕ ਅਖਵਾਈਆ। ਜਿਸ ਦੀ ਧਾਰ ਦੀਨ ਦੁਨੀ ਬਣੀ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ।
ਸਤਿਗੁਰ ਸ਼ਬਦ ਕਹੇ ਓਸ ਵੇਲੇ ਗੋਬਿੰਦ ਸ਼ਬਦ ਇਹ ਉਚਾਰਾ, ਖ਼ੁਸ਼ੀ ਨਾਲ ਸੁਣਾਈਆ। ਤੂੰ ਨਿਰੰਕਾਰ ਨਿਰੰਕਾਰ ਨਿਰੰਕਾਰਾ, ਨਿਰੰਕਾਰਾ ਨਿਰੰਕਾਰਾ ਨਿਰੰਕਾਰ ਨਜ਼ਰੀ ਆਈਆ। ਤੂੰ ਦੂਲਾ ਪਿਤਾ ਮੈਂ ਤੇਰਾ ਦੁਲਾਰਾ ਦੁਲਾਰਾ ਦੁਲਾਰਾ, ਦੁਲਾਰਾ ਦੁਲਾਰਾ ਪਤਿਪਰਮੇਸ਼ਵਰ ਤੇਰੀ ਸਰਨਾਈਆ। ਤੂੰ ਕਲ ਕਲਕੀ ਅਵਤਾਰਾ ਅਵਤਾਰਾ ਅਵਤਾਰਾ, ਅਵਤਰ ਤੇਰਾ ਨੂਰ ਅਲਾਹੀਆ। ਤੂੰ ਸੰਬਲ ਆਵੇਂ ਦੋਬਾਰਾ ਦੋਬਾਰਾ ਦੋਬਾਰਾ, ਦੋਹਰੀ ਆਪਣੀ ਖੇਲ ਖਿਲਾਈਆ। ਜਿਹੜਾ ਲੇਖ ਲਿਖਿਆ ਨਹੀਂ ਮੇਰੇ ਬਵਿੰਜਾ ਕਵੀਆਂ ਬਣ ਲਿਖਾਰਾ, ਉਹ ਤੇਰੇ ਪੰਜ ਲਿਖਾਰੀ ਪੂਰਾ ਦੇਣ ਕਰਾਈਆ। ਓਹ ਮੇਰਾ ਲਹਿਣਾ ਰਹਿ ਗਿਆ ਵਿਚ ਸਰਸਾ ਧਾਰਾ, ਸਰਸੇ ਦੇ ਮਾਲਕ ਸਭ ਕੁਛ ਤੇਰੀ ਭੇਟ ਕਰਾਈਆ। ਜਿਸ ਵੇਲੇ ਤੂੰ ਜਾਏਂ ਸਮੁੰਦ ਸਾਗਰਾਂ ਪਾਰ ਕਰੇਂ ਉਤਾਰਾ, ਉਤਰ ਪੂਰਬ ਪੱਛਮ ਦੱਖਣ ਸਾਰੇ ਵੇਖ ਵਖਾਈਆ। ਵੇਖੀਂ ਮੇਰਾ ਆਸ਼ਾ ਵਿਚ ਆਸ਼ਾਂ ਭਰਿਆ ਰਹਿ ਨਾ ਜਾਏ ਲਾਰਾ, ਲਾਰੇ ਦੇਣ ਵਾਲਿਆ ਵਾਅਦਾ ਪੂਰਾ ਦੇਣਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।
ਕੰਨਾ ਕਹੇ ਮੈਂ ਕੋਮਲ ਬੜਾ ਮਲੂਕ, ਮੈਨੂੰ ਸਮਝ ਨਾ ਸਕਿਆ ਕੋਇ ਰਾਈਆ । ਮੇਰੀ ਚੌਦਾਂ ਤਬਕਾਂ ਤੋਂ ਪਰੇ ਗਈ ਕੂਕ, ਚੌਧਵੀਂ ਸਦੀ ਸੁਣੇ ਚਾਈਂ ਚਾਈਂਆ । ਮੁਹੰਮਦ ਦਾ ਮਕਬਰੇ ਵਿਚ ਤੱਕੇ ਕਲਬੂਤ, ਨੂਰ ਵਿਚ ਵੇਖ ਵਖਾਈਆ। ਮੂਸਾ ਕਹੇ ਉਹ ਮੇਰਾ ਵਹੀ ਮੌਜੂਦ, ਚੌਬੀਸਾ ਆਪਣੇ ਅੰਗ ਲਗਾਈਆ। ਉਸ ਦਾ ਸਤਿਗੁਰ ਸ਼ਬਦ ਤੇ ਸ਼ਬਦ ਅਗੰਮਾ ਦੂਤ, ਦੋ ਜਹਾਨਾਂ ਹੁਕਮ ਵਰਤਾਈਆ। ਉਸ ਵੇਲੇ ਗੋਬਿੰਦ ਨੇ ਕਿਹਾ ਜਿਸ ਵੇਲੇ ਆਰ ਤੋਂ ਪਾਰ ਕਿਨਾਰਾ ਉਤਰਨਾ ਮੇਰੇ ਗੁਰਮੁਖਾਂ ਵਿਚ ਹੋਵੇਗਾ ਸਖਾ ਸਲੂਕ, ਅੱਗੇ ਵਿਛੋੜਾ ਰਹੇ ਨਾ ਰਾਈਆ । ਪਿੱਛੇ ਕੰਨੇ ਦਾ ਲੇਖਾ ਤੇ ਕੰਨੇ ਵਾਲੀ ਦੂਜ, ਪੈਰਿਸ ਦਾ ਪਾਰ ਉਤਾਰਾ ਆਪਣਾ ਰੰਗ ਰੰਗਾਈਆ। ਇੰਗਲੈਂਡ ਵਿਚ, ਧਰਮ ਦੀ ਲੈਂਡ ਵਿਚ, ਗੁਰਮੁਖਾਂ ਦੇ ਹੈਂਡ ਵਿਚ, ਸਚ ਸਟੈਂਡ ਕਰਨਾ ਮਹਿਫੂਜ਼, ਮੁਫ਼ਤ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਖੇਲ ਲੈਣਾ ਵਖਾਈਆ।
ਕੰਨਾ ਕਹੇ ਔਹ ਵੇਖੋ ਨਾਰਦ ਆਉਂਦਾ ਮਾਰਦਾ ਥਾਪੀ, ਪਟ ਰਿਹਾ ਖੜਕਾਈਆ। ਮੈਨੂੰ ਕਹਿੰਦਾ ਉਹ ਗੋਬਿੰਦ ਦਿਆ ਪ੍ਰੇਮੀਆ ਤੱਕ ਲੈ ਗੁਰਬਾਣੀ ਦੇ ਹੁੰਦਿਆਂ ਕਿੰਨੇ ਵੱਧ ਗਏ ਪਾਪੀ, ਪੱਤਤ ਪੁਨੀਤ ਨਜ਼ਰ ਕੋਇ ਨਾ ਆਈਆ। ਦੁਨੀਆਂ ਵਾਲੇ ਤੱਕ ਲੈ ਪਾਠੀ, ਪੂਜਾ ਵਾਲੀ ਵੇਖ ਜਗਤ ਲੋਕਾਈਆ। ਜਲ ਧਾਰਾ ਠਰਦੇ ਵੇਖ ਲੈ ਰਾਤੀ, ਵਹਿਣਾ ਵਿਚ ਆਪਣਾ ਆਪ ਵਹਾਈਆ। ਦੀਨ ਮਜ਼੍ਹਬ ਤੱਕ ਲੈ ਜ਼ਾਤੀ, ਝਗੜਾ ਥਾਉਂ ਥਾਈਂਆ। ਸਤਿ ਦਾ ਸਚ ਮਿਲੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਓਹ ਵੇਖ ਖੇਲ ਪੁਰਖ ਅਬਿਨਾਸ਼ੀ, ਕੀ ਕਰਤਾ ਕਾਰ ਕਮਾਈਆ। ਜਿਹੜੀ ਆਸ਼ਾ ਗੋਬਿੰਦ ਨੇ ਬਿਨਾ ਗੁਰੂ ਬਣਨ ਤੋਂ ਆਖੀ, ਪ੍ਰਭ ਅੱਗੇ ਸੀਸ ਨਿਵਾਈਆ। ਅੱਜ ਤੋਂ ਲੇਖ ਲਿਖਣਾ ਪੂਰਨ ਨੂੰ ਗੁਰੂ ਕੋਇ ਨਾ ਕਹੇਗਾ ਕੋਈ ਗੁਰਸਿੱਖ ਨਾਲ ਆਪਣੀ ਜ਼ਬਾਨ
ਤੇ ਕਲਮ ਦੀ ਕਲਮ ਸ਼ਾਹੀ ਦੁਵਾਤੀ, ਨਿਰਾਕਾਰ ਦਾ ਰੂਪ ਨਿਰੰਕਾਰ ਪੂਰਨ ਨਜ਼ਰੀ ਆਈਆ। ਗੁਰੂ ਏਸ ਦੀ ਰਾਹ ਤੱਕਣ ਤੇ ਬਣਦੇ ਰਹੇ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜਿਹੜੀ ਕਥਾ ਕਹਾਣੀ ਗੋਲੀ ਜੁਗਿੰਦਰ ਨੇ ਮੂੰਹੋਂ ਆਖੀ, ਉਹ ਵਕਤ ਨਾਲ ਸ਼ਹਾਦਤ ਦਏ ਭੁਗਤਾਈਆ। ਪੂਰਨ ਪਰਮੇਸ਼ਵਰ ਪੂਰਨ ਸਤਿ ਸਤਿਗੁਰੂ, ਪੂਰਨ ਗੁਰੂ ਨਹੀਂ ਜੋ ਜਗਤ ਵਾਲੀ ਬਣਾਏ ਸਾਖੀ, ਪੂਜਾ ਪਾਠ ਕਰ ਕੇ ਮਾਲਾ ਮਣਕੇ ਫੇਰ ਤੇ ਆਪਣਾ ਸਾਹਿਬ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਕੰਨਾ ਕਹੇ ਮੈਂ ਗੋਬਿੰਦ ਅੱਗੇ ਰੱਖਿਆ ਆਪਣਾ ਫੁਰਨਾ, ਫੁਰਨਿਆਂ ਤੋਂ ਬਾਹਰ ਸੁਣਾਈਆ। ਦੱਸ ਕਿਹੜੇ ਮਾਰਗ ਤੁਰਨਾ, ਕੀ ਤੁਰੀਆ ਤੋਂ ਪਰ੍ਹੇ ਚੜ੍ਹਾਈਆ । ਕਿਹੜੀ ਦਿਸ਼ਾ ਮੁੜਨਾ, ਮੋੜ ਕੇ ਦੇ ਵਖਾਈਆ। ਗੋਬਿੰਦ ਹੱਸ ਕੇ ਕਿਹਾ ਸੋਹਣਿਆ ਤੂੰ ਇਕ ਇਕ ਨਾਲ ਜੁੜਨਾ, ਜੋੜੀ ਜਗਤ ਦੇਣੀ ਤਜਾਈਆ। ਜਿਸ ਵੇਲੇ ਜਗਤ ਜਹਾਨ ਦਾ ਬੇੜਾ ਰੁੜ੍ਹਨਾ, ਬੇੜੇ ਉਤੇ ਬਹਿ ਕੇ ਬੇੜੇ ਦਾ ਮਾਲਕ ਤੇਰਾ ਬੇੜਾ ਬੰਨੇ ਦਏ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। (੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮)
ਕੰਨਾ ਕਹੇ ਵੇਖ ਵਿਸ਼ਨ ਬ੍ਰਹਮਾ, ਸ਼ਿਵ ਧਿਆਨ ਲਗਾਈਆ। ਧਰਨੀ ਦਾ ਉਤਮ ਹੋਇਆ ਕਰਮਾ, ਸ਼੍ਰੇਸ਼ਟ ਮਿਲੀ ਵਡਿਆਈਆ। ਜਿਥੇ ਸੱਤਾਂ ਗੁਰਮੁਖਾਂ ਭਗਤਾਂ ਛੁਹਾਇਆ ਚਰਨਾਂ, ਚਰਨੋਧਕ ਚੁਵਾਇਆ ਚਾਈਂ ਚਾਈਂਆ। ਝਗੜਾ ਮਿਟਿਆ ਵਰਨਾਂ ਬਰਨਾਂ, ਯਸੂਹ ਖੁਸ਼ੀ ਵਿਚ ਨੱਚੇ ਟੱਪੇ ਉਠਾਏ ਬਾਹੀਂਆ। ਸਭ ਦੀ ਸਾਂਝੀ ਹੋਣੀ ਸਰਨਾ, ਮੂਸਾ ਮੂੰਹ ਦੇ ਭਾਰ ਧਿਆਨ ਲਗਾਈਆ। ਮੁਹੰਮਦ ਕਹੇ ਹੱਕ ਇਕੋ ਕਲਮਾ ਪੜ੍ਹਨਾ, ਹੁਕਮ ਧੁਰ ਦਾ ਇਕ ਜਣਾਈਆ। ਨਾਨਕ ਕਹੇ ਨਾਮ ਸਤਿ ਸਤਿ ਸਭ ਦੁੱਖ ਹਰਨਾ, ਹਰਨਾਕਸ਼ ਲੇਖਾ ਪ੍ਰਹਿਲਾਦ ਰਿਹਾ ਸਮਝਾਈਆ। ਗੋਬਿੰਦ ਕਹੇ ਮੇਰਾ ਮਾਲਕ ਕਰਨੀ ਕਰਨਾ, ਕਰਤਾ ਪੁਰਖ ਇਕ ਅਖਵਾਈਆ। ਜਿਸ ਤੋੜਨਾ ਹੰਕਾਰੀ ਗੜ੍ਹਨਾ, ਹਉਮੇ ਹੰਗਤਾ ਦਏ ਮਿਟਾਈਆ। ਸਤਿਗੁਰ ਸ਼ਬਦ ਕਹੇ ਮੈਂ ਇਕੋ ਖੇਲ ਕਰਨਾ, ਕਰਨੀ ਦਾ ਕਰਤਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
ਧਰਨੀ ਕਹੇ ਮੈਂ ਘੁੰਮਦੀ। ਭਗਤਾਂ ਦੇ ਚਰਨ ਚੁੰਮਦੀ। ਮੇਰੀ ਖੁਸ਼ੀ ਰੋਮ ਰੋਮ ਦੀ। ਪੂਜਾ ਮੁਕੀ ਦੋਇੰਮ ਸੋਇੰਮ ਦੀ। ਮੇਰੀ ਲੈਂਡ ਸੁਹਾਈ ਹੋਮ ਦੀ । ਕਲਾ ਰਹਿਣੀ ਨਹੀਂ ਕਿਸੇ ਕੌਮ ਦੀ। ਸ਼ਰਅ ਦਿਸੇ ਨਾ ਕਿਸੇ ਮੋਮ ਦੀ। ਲੁਬਾਸ ਵਡਿਆਈ ਨਹੀਂ ਕਿਸੇ ਗੌਨ ਦੀ। ਹੁਣ ਮੇਰਾ ਵਕਤ ਮੈਂ ਕੂਕਾਂ ਖੇਲ ਕਰਾਂ ਸ਼ੋਰ ਮਚਾਉਣ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਾਲਕ ਸੰਗ ਨਿਭਾਉਣ ਦੀ।
ਧਰਨੀ ਕਹੇ ਮੇਰੇ ਸੀਨੇ ਲੱਗੇ ਗੁਰਮੁਖਾਂ ਦੇ ਪੈਰ, ਸਵਾ ਪਹਿਰ ਦਾ ਕਹਿਰ ਦਏ ਸਮਝਾਈਆ। ਜੋ ਸੰਦੇਸ਼ਾ ਦਿੱਤਾ ਮੁਹੰਮਦ ਨੇ ਖਾ ਕੇ ਜ਼ਹਿਰ, ਜ਼ਾਹਰ ਜ਼ਹੂਰ ਦਿੱਤਾ ਦ੍ਰਿੜਾਈਆ। ਜੋ ਮੂਸਾ ਕਿਹਾ ਸਭ ਦਾ ਮਾਲਕ ਇਕ ਨਾਇਰ, ਨੂਰ ਜ਼ਹੂਰ ਚਮਕਾਈਆ। ਈਸਾ ਕਹੇ ਓਹ ਵੇਖੇ ਸਾਰੇ ਕਾਇਨਾਤ ਦੇ ਕਾਇਰ, ਕਾਇਮ ਮੁਕਾਮ ਆਪਣਾ ਹੁਕਮ ਵਰਤਾਈਆ। ਮੁਹੰਮਦ ਕਿਹਾ ਓਹ ਪਾਰ ਕਿਨਾਰਾ ਕਰੇ ਰੂਮ ਬਾਹਿਰ, ਬਾਹਿਰਾ ਰੂਪ ਸੀਸ ਨਿਵਾਈਆ। ਨਾਨਕ ਕਿਹਾ ਸ਼ਬਦ ਦੀ ਤਰਨੀ ਜਾਏ ਤੈਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਮੰਦਰ ਮਸੀਤਾਂ ਬਾਹਰ ਖੇਲ ਖਲਾਈਆ। ਗੋਬਿੰਦ ਕਿਹਾ ਉਸ ਦੀ ਜਗਤ ਕਹਾਣੀ ਹੋਵੇ ਸੈਰ, ਸੈਰਗਾਹ ਖ਼ਲਕ ਖ਼ੁਦਾਈਆ। ਉਹ ਲੇਖਾ ਮੇਰਾ ਪੂਰਾ ਕਰੇ ਨਾ ਲਾਏ ਦੇਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਕੰਨਾ ਕਹੇ ਗੁਰਮੁਖੋ ਗੁਰਸਿੱਖ ਦੀ ਧਾਰ ਬਣਨਾ ਕੰਨਾ, ਕੰਨਿਆ ਅਸ਼ਟਭੁਜ ਦਏ ਗੁਵਾਹੀਆ। ਜਗਤ ਜਹਾਨ
ਤੋੜਨਾ ਬੰਨਾ, ਬੰਦਗੀ ਆਪਣੀ ਬਲ ਪ੍ਰਗਟਾਈਆ। ਜਿਸ ਪਾਹਨ ਪੱਥਰ ਨੂੰ ਯਾਦ ਕੀਤਾ ਧੰਨਾ, ਸੋ ਧਨਾਢ ਹੋ ਕੇ ਤੁਹਾਡਾ ਖੇਲ ਖਿਲਾਈਆ। ਤੁਸੀਂ ਸੁਣਨਾ ਸਭ ਨੇ ਨਾਲ ਕੰਨਾਂ, ਕੰਨਾ ਕਹੇ ਕਰਮ ਕਾਂਡ ਦਾ ਡੇਰਾ ਢਾਹੀਆ। ਜਗਤ ਝਗੜਾ ਝੂਠਾ ਮਾਟੀ ਚੰਮਾ, ਇਹੋ ਸੰਦੇਸਾ ਪਹਿਲੋਂ ਸੁਣਿਆ ਵਿਸ਼ਨ ਬ੍ਰਹਮਾ ਸ਼ਿਵ ਦਿੱਤਾ ਦ੍ਰਿੜਾਈਆ। ਨਾ ਕੋਈ ਹਰਖ ਸੋਗ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਇਕ ਰੰਗਾਈਆ।
ਗੋਬਿੰਦ ਕਹੇ ਜਿਸ ਵੇਲੇ ਮੈਂ ਕੰਨੇ ਦਾ ਕੀਤਾ ਇਸ਼ਾਰਾ, ਈਸ਼ਵਰ ਮੇਰੇ ਸਨਮੁਖ ਸੋਭਾ ਪਾਈਆ। ਮੈਂ ਨੌਂ ਵਾਰ ਕੀਤੀ ਨਿਮਸਕਾਰਾ, ਨਵ ਨੌਂ ਚਾਰ ਦਾ ਪੰਧ ਮੁਕਾਈਆ। ਨਾਲੇ ਕਿਹਾ ਮੇਰੇ ਸ਼ਹਿਨਸ਼ਾਹ ਸ਼ਾਹ ਸਿਕਦਾਰਾ, ਤੇਰੀ ਸ਼ਹਿਨਸ਼ਾਹੀਆ। ਜੇ ਮੈਂ ਆਉਣਾ ਫੇਰ ਦੁਬਾਰਾ, ਤੱਤਾਂ ਰੰਗ ਨਾ ਕੋਇ ਰੰਗਾਈਆ। ਤੇਰਾ ਖੰਡਾ ਸ਼ਬਦ ਹੋਵੇ ਮੇਰੀ ਦੋ ਧਾਰਾ, ਧਰਨੀ ਧਰਤ ਧਵਲ ਆਕਾਸ਼ਾਂ ਵੇਖ ਵਖਾਈਆ। ਮੇਰੇ ਬੁੱਤ ਦੇ ਥਾਂ ਤੇਰੇ ਸੁੱਤ ਗੁਰਮੁਖਾਂ ਦਾ ਹੋਵੇ ਮੁਨਾਰਾ, ਜਿਸ ਨੂੰ ਰਿਖੀ ਮੁਨੀ ਸੀਸ ਨਿਵਾਈਆ। ਤੂੰ ਪਹੁੰਚਣਾ ਓਥੇ ਜਿਥੇ ਤੇਗ ਬਹਾਦਰ ਨੇ ਦੱਸਿਆ ਤੇਰਾ ਹੋਵੇ ਦੀਦਾਰਾ, ਇਹੋ ਮੈਂ ਦਾਦੂ ਆਇਆ ਸਮਝਾਈਆ। ਬੁਧੂ ਸ਼ਾਹ ਨੂੰ ਦੱਸਿਆ ਸੀ ਮੇਰਾ ਪੀਰ ਗੁਣੀ ਗਹੀਰ ਬੇਨਜ਼ੀਰ ਬਦਲੇ ਤਕਦੀਰ ਸਰਬ ਸੰਸਾਰਾ, ਸਹਿਸਾ ਜਗਤ ਨਾ ਕੋਇ ਰਖਾਈਆ। ਤੂੰ ਮੇਰਾ ਮਹਿਬੂਬ ਮੈਂ ਤੇਰਾ ਦੁਲਾਰਾ, ਦੂਲੇ ਗੁਰਮੁਖ ਲੈਣ ਉਪਜਾਈਆ। ਜਿਨ੍ਹਾਂ ਛੱਡਿਆ ਹੋਵੇ ਘਰ ਬਾਹਰਾ, ਪ੍ਰਦੇਸਾਂ ਵਿਚ ਪ੍ਰਦੇਸੀ ਤੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਰੰਗਤ ਰੰਗ ਰੰਗਾਈਆ।
ਕੰਨਾ ਕਹੇ ਧਰਨੀਏ ਗੁਰਮੁਖਾਂ ਦੇ ਡਿੱਗ ਪਓ ਚਰਨਾਂ ਉਤੇ, ਆਪਣੇ ਪ੍ਰਭ ਨੂੰ ਲੈ ਮਨਾਈਆ। ਨੀ ਤੇਰੇ ਕਮਲੀਏ ਭਾਗ ਜਾਗ ਪੈਣ ਸੁੱਤੇ, ਨੀ ਸੁਤੀਏ ਲੈ ਅੰਗੜਾਈਆ। ਜਿਹੜੇ ਤੇਰੀ ਖਾਤਰ ਜਗਤ ਦੀ ਧਾਰ ਵਿਚ ਰਹੇ ਗੁੱਸੇ, ਗੁੱਸਾ ਗੋਬਿੰਦ ਦੀ ਝੋਲੀ ਪਾਈਆ। ਨੀ ਓਹ ਕੌਲ ਇਕਰਾਰ ਵਾਅਦੇ ਤੇਰੇ ਪਿੱਛਲੇ ਸਾਰੇ ਪੁੱਜੇ, ਪੂਜਣ ਵਾਲੀਏ ਕਰ ਲੈ ਬੇਪ੍ਰਵਾਹੀਆ। ਜਿਹੜੇ ਮਸੀਹ ਨੇ ਭੇਵ ਰੱਖੇ ਸੀ ਗੁੱਝੇ, ਗੋਬਿੰਦ ਗੋਬਿੰਦ ਗੋਬਿੰਦ ਇਸ਼ਾਰਾ ਗਿਆ ਸੁਣਾਈਆ। ਉਹ ਨੀ ਖੇਲ ਕਰਨ ਆਇਆ ਉਘੇ, ਜਿਸ ਨੂੰ ਉਗਣ ਆਥਣ ਤਾਈਂ ਮਨੀ ਸਿੰਘ ਗਿਆ ਸੀਸ ਨਿਵਾਈਆ। ਨਾ ਉਹ ਬੁੱਤ ਨਾ ਉਹ ਦਿਸੇ ਖਾਨਿਆਂ ਵਿਚ ਬੁਤੇ, ਬੁਤੀਆਂ ਕਰਨ ਵਾਲਾ ਧੁਰ ਦਾ ਮਾਹੀਆ। ਜੋ ਸੰਤ ਸੁਹੇਲੇ ਭਗਤਾਂ ਆਪਣੀ ਉਸ ਅਗੰਮੀ ਗੋਦੀ ਚੁੱਕੇ, ਜਿਥੋਂ ਬਾਹਰ ਨਾ ਕੋਇ ਕਢਾਈਆ। ਹੁਣ ਆ ਗਿਆ ਰੰਗ ਰੰਗਾ ਗਿਆ ਭਗਤ ਬਹਾ ਗਿਆ ਨੀ ਤੇਰੇ ਸੀਨੇ ਉਤੇ ਜ਼ੀਨ ਦੇ ਤਿੰਨੇ ਮੁਖ ਸ਼ਹਾਦਤ ਰਹੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਕੰਨਾ ਕਹੇ ਨਾਨਕ ਆਇਆ ਹੱਥ ਵਿਚ ਫੜ ਕੇ ਖੂੰਡੀ ਮੋਢੇ ਖੇਸੀ, ਖ਼ਾਲਸ ਸਭ ਨੂੰ ਰਿਹਾ ਜਣਾਈਆ। ਇਕ ਸ਼ਹਿਨਸ਼ਾਹ ਇਕ ਨਰੇਸ਼ੀ, ਨਰਾਇਣ ਇਕ ਅਖਵਾਈਆ। ਮੈਂ ਬਗਦਾਦ ਲਿਖਿਆ ਦਿੱਤੀ ਸਿਖਿਆ ਧਰਨੀ ਨੂੰ ਪਾਈ ਭਿਖਿਆ ਨੀ ਤੇਰੇ ਉਤੇ ਮੇਰਾ ਮਹਿਬੂਬ ਆਵੇ ਤੇ ਨਾਲ ਗੁਰਮੁਖ ਹੋਣ ਪ੍ਰਦੇਸ਼ੀ, ਪ੍ਰਦੇਸ਼ਾਂ ਵਿਚ ਆਪਣਾ ਪੰਧ ਮੁਕਾਈਆ। ਜਿਨ੍ਹਾਂ ਦੀ ਗੋਬਿੰਦ ਧਾਰ ਸਿਖੀ, ਨਿਭੇ ਨਾਲ ਕੇਸੀ, ਕੇਸਗੜ੍ਹ ਦਾ ਲੇਖਾ ਪੂਰ ਕਰਾਈਆ। ਜੋਤ ਦੀ ਧਾਰ ਸ਼ਬਦ ਸਤਿ ਸਤਿ ਸਰੂਪ ਅਨੂਪ ਸਰੂਪ ਆਤਮਾ ਪ੍ਰਭੂ ਦੀ ਬੇਟੀ, ਬੇਟਾ ਆਤਮ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਵਿਚ ਸਮਾਈਆ।
ਕੰਨਾ ਕਹੇ ਮੈਨੂੰ ਹੱਥ ਲੱਗੇ ਸੱਤ, ਸਤਿ ਮਿਲੀ ਵਡਿਆਈਆ। ਮੇਰੀ ਮਾਤਲੋਕ ਰਹਿ ਗਈ ਪਤ, ਪਤਿਪਰਮੇਸ਼ਵਰ ਹੋਇਆ ਸਹਾਈਆ। ਮੈਂ ਸਤਿਗੁਰ ਸ਼ਬਦ ਨੂੰ ਦੇਵਾਂ ਦੱਸ, ਦੱਸ ਦੱਸ ਕੇ ਖ਼ੁਸ਼ੀ ਬਣਾਈਆ। ਮੇਰਾ ਮਾਲਕ ਮੇਰਾ ਦੇਵਣ ਆ ਗਿਆ ਹੱਕ, ਹਕੀਕਤ ਆਪਣੀ ਵਿਚੋਂ ਪ੍ਰਗਟਾਈਆ। ਮੈਂ ਉਸ ਨੂੰ ਕੁਛ ਨਹੀਂ ਕਿਹਾ ਗੁਡ ਲਕ, ਸ਼ੁਕਰਾਨੇ ਵਿਚ ਸ਼ੁਕਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਆਪ ਕਰਾਈਆ।
ਕੰਨਾ ਕਹੇ ਓਏ ਕੰਨਿਆਂ, ਕੀ ਕਰਨ ਦਿਤਾ ਬਣਾਈਆ। ਤੂੰ ਫਿਰੇ ਜਗਤ ਜਹਾਨ ਕਿਹੜੇ ਬੰਨਿਆ, ਭੱਜੇਂ ਵਾਹੋ ਦਾਹੀਆ। ਕਵਣ ਵਿਟੋ ਵਾਰੀ ਹੋਏ ਚਹੁੰ ਖੰਨਿਆ, ਚੌਗਿਰਦੇ ਵੇਖ ਵਖਾਈਆ। ਤੂੰ ਕਿਉਂ ਚੌੜਾ ਤੂੰ ਕਿਉਂ ਲੰਮਿਆ, ਲੰਮਾ ਪੈ ਕੇ ਦੇ ਸਮਝਾਈਆ। ਝੱਟ ਕੰਨਾ ਰੋ ਪਿਆ ਛੰਮ ਛੰਮਿਆ, ਬਿਨ ਨੈਣਾਂ ਨੀਰ ਦਿੱਤਾ ਵਰਸਾਈਆ। ਮੈਂ ਜਗਤ ਜਹਾਨ ਵੇਖ ਕੇ ਕੰਬਿਆ, ਥਰਥਰਾਹਟ ਵਿਚ ਦੁਹਾਈਆ। ਸਾਰੇ ਪ੍ਰਭੂ ਨੂੰ ਗਾਉਂਦੇ ਨਾਲ ਦੰਮਿਆ, ਦਾਮਨਗੀਰ ਦਾਮਨ ਗੰਢ ਨਾ ਕੋਇ ਰਖਾਈਆ। ਮੈਂ ਵੇਖਿਆ ਚੌਦਾਂ ਸੌ ਤੀਹ ਅੰਕ ਦਾ ਪੰਨਿਆ, ਪਰਦਾ ਪਰਦਾ ਪਰਦੇ ਵਿਚੋਂ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ।
ਕੰਨਾ ਕਹੇ ਗੋਬਿੰਦ ਮਰਗਿੰਦ ਬਖ਼ਸ਼ਿੰਦ, ਬਖ਼ਸ਼ਣਹਾਰ ਇਕ ਸਮਝਾਈਆ। ਜੀਉ ਪਿੰਡ ਵੇਖ ਬ੍ਰਹਿਮੰਡ ਲੇਖਾ ਇੰਡ, ਇੰਦਰਾਸਣ ਸਿੰਘਾਸਣ ਸਾਰੇ ਖੋਜ ਖੁਜਾਈਆ। ਸਾਗਰ ਸਿੰਧ ਮੇਟੇ ਚਿੰਦ, ਹਰਿਜਨ ਬਣਾਏ ਧੁਰ ਦੀ ਬਿੰਦ, ਬਿੰਦਰਬਨ ਵਾਸੀ ਜਿਸ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪ ਸੁਣਾਈਆ।
ਕੰਨਾ ਕਹੇ ਕੌਲ ਮੇਰਾ ਮੇਰਾ ਇਕਰਾਰ ਤੇਰਾ ਤੇਰਾ ਇਕਰਾਰ ਪੱਕਾ, ਪੱਕੀ ਪੱਕਿਆਂ ਨਾਲ ਪਕਾਈ ਹੋਈ ਆ। ਤੂੰ ਮਹਿਬੂਬ ਮੇਰਾ ਆਰਜ਼ੂ ਮੇਰਾ ਆਲੀਜ਼ਾਹ ਆਲਮਾ ਦਾ ਯਾਰ ਸੱਕਾ, ਤੇ ਸੱਜਣ ਸਚ ਦਾ ਸਚ ਅਖਵਾਈਆ। ਮੈਂ ਕਿਸ ਨੂੰ ਕਿਹੜੀ ਧਾਰ ਵਿਚ ਤੱਕਾਂ, ਬਿਨ ਤੁਧ ਤੋਂ ਦੂਜਾ ਨਜ਼ਰ ਕੋਇ ਨਾ ਆਈਆ । ਤੇਰਾ ਮੁਕਾਮ ਮੇਰੇ ਮਿਹਰਵਾਨ ਸਦਾ ਲਾਪਤਾ, ਨਿਸ਼ਾਨਿਆਂ ਤੋਂ ਬਾਹਰ ਨਿਸ਼ਾਨਾ ਸਾਰੇ ਗਏ ਜਣਾਈਆ। ਆਪਣਾ ਭੇਵ ਦੱਸੀਂ ਮਿਹਰਵਾਨ ਰਤਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਮੈਨੂੰ ਇਉਂ ਦਿਸਿਆ ਗੋਬਿੰਦ ਤੇਰੇ ਸੱਥਰ ਲੱਥਾ, ਤੇ ਸੱਥਰ ਯਾਰੜੇ ਵਾਲਾ ਹੰਢਾਈਆ। ਉਸ ਦੀ ਧਾਰ ਵਿਚ ਉਸੇ ਦੇ ਪਿਆਰ ਵਿਚ ਜਨ ਭਗਤਾਂ ਦੀ ਏਸ ਧਰਨੀ ਉਤੇ ਨਵੀਂ ਬਣਾ ਕੇ ਕਥਾ, ਜਿਸ ਨੂੰ ਕਥਨੀ ਕਥ ਨਾ ਸਕੇ ਰਾਈਆ। ਏਥੇ ਸਵਾ ਪਹਿਰ ਬਲ ਦਾ ਖਲੋਤਾ ਸੀ ਰਥਾ, ਪਵਣ ਪਾਣੀ ਸਾਰੇ ਦੇਣ ਗੁਵਾਹੀਆ। ਬਾਵਨ ਦਾ ਪਵਣ ਇਥੇ ਇਸ਼ਾਰਾ ਦੇ ਗਿਆ ਕਲਜੁਗ ਆਏ ਪੁਰਖ ਸਮਰੱਥਾ, ਸਮਰੱਥ ਆਪਣੀ ਦਇਆ ਕਮਾਈਆ। ਜਿਸ ਨੇ ਦੀਨ ਦੁਨੀ ਤੇ ਦੁਨੀਆਂਦਾਰ ਦੀ ਧਾਰ ਤੋਂ ਬਾਹਰ ਸੰਸਾਰ ਵਿਚ ਮਾਰਨਾ ਸ਼ਬਦ ਅਗੰਮੀ ਛੱਪਾ, ਛੁਪਿਆ ਨਜ਼ਰ ਕਿਸੇ ਨਾ ਆਈਆ। ਨਾਲੇ ਜ਼ਬਾਨ ਨਾਲ ਅੱਖਰ ਲਿਖਿਆ ਪੱਪਾ, ਮਾਟੀ ਰਸ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।
ਕੰਨਾ ਕਹੇ ਗੁਰਮੁਖੋ ਮੈਂ ਦੱਸਾਂ ਪਿੱਛਲੀ ਬਾਤੀ, ਬਾਤਨ ਭੇਵ ਖੁਲ੍ਹਾਈਆ। ਮੈਨੂੰ ਗੋਬਿੰਦ ਲਿਖਿਆ ਨਾ ਸੁਭਾ ਨਾ ਰਾਤੀ, ਵਕਤ ਜਗ੍ਹਾ ਨਾ ਕੋਇ ਰਖਾਈਆ। ਉਸ ਵੇਲੇ ਮਹਿਬੂਬ ਆਇਆ ਮੇਰਾ ਸਾਹਿਬ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਪਹਿਲੋਂ ਗੋਬਿੰਦ ਦੇ ਅੰਦਰ ਮਾਰੀ ਝਾਕੀ, ਫੇਰ ਨੂਰ ਨੁਰਾਨਾ ਅੱਖਾਂ ਅੱਗੇ ਨੂਰ ਚਮਕਾਈਆ। ਫੇਰ ਹੱਸ ਕੇ ਕਿਹਾ ਉਠ ਵੇਖ ਅੱਗੇ ਵੱਲ ਝਾਕੀ, ਅੱਗਾ ਦਿਆਂ ਵਖਾਈਆ। ਝਗੜਾ ਮੇਟਣਾ ਜਿਸ ਵੇਲੇ ਜ਼ਾਤੀ ਪਾਤੀ, ਤੇਰਾ ਲਹਿਣਾ ਨਾਲ ਮਿਲਾਈਆ। ਗੋਬਿੰਦ ਕਿਹਾ ਮੇਰੇ ਪੁਰਖ ਅਕਾਲਾ ਦੀਨ ਦਿਆਲਾ ਮੇਰੇ ਮੇਰੇ ਨਾਲ ਜਿਹੜੇ ਹੋਣਗੇ ਸਾਥੀ, ਗੁਰਮੁਖ ਸੋਭਾ ਪਾਈਆ। ਫੇਰ ਨੌਂ ਖੰਡ ਪ੍ਰਿਥਮੀ ਤੇਰੇ ਹੁਕਮ ਵਿਚ ਪੰਧ ਮੁਕਾ ਕੇ ਕੱਟਾਂਗਾ ਵਾਟੀ, ਨੇੜਾ ਦੂਰ ਨਾ ਕੋਇ ਰਖਾਈਆ। ਸਾਰੀਆਂ ਮੰਜ਼ਲਾਂ ਚੜ੍ਹਾਂਗਾ ਗੁਰਮੁਖ ਖੜਾਂਗਾ ਉਸ ਦੀ ਘਾਟੀ, ਜਿਥੇ ਤੇਗ ਬਹਾਦਰ ਉਂਗਲੀ ਗਿਆ ਉਠਾਈਆ। ਮੇਰੀ ਨੌਂ ਸਾਲ ਦੀ ਆਯੂ ਮੈਂ ਹੱਥ ਮਾਰਿਆ ਸੀ ਉਤੇ ਛਾਤੀ, ਛਤਰਧਾਰੀਆਂ ਕਰਾਂ ਸਫ਼ਾਈਆ। ਉਸ ਦਾ ਲਹਿਣਾ ਜ਼ਰੂਰ ਤੈਥੋਂ ਪੂਰ ਕਰਾਵਾਂਗਾ ਬਾਕੀ, ਲੇਖਾ ਤੇਰਾ ਤੇਰੇ ਕੋਲੋਂ ਚੁਕਾਈਆ। ਬੇਸ਼ਕ ਬੱਚੇ ਭੁੱਲ ਕੇ ਕੋਟਨ ਵਾਰ ਕਰਨ ਗੁਸਤਾਖੀ, ਸਤਿਗੁਰ ਦੀਨ ਦਿਆਲ ਬਖ਼ਸ਼ਣਹਾਰ ਪੁਰਖ ਅਕਾਲ ਤੂੰ ਆਦਿ ਅੰਤ ਇਕ ਅਖਵਾਈਆ। ਇੰਗਲੈਂਡ ਵਿਚ ਵੜਦਿਆਂ ਪਿੱਛਲੀ ਸਾਰੀ ਬਦਲ ਜਾਣੀ ਸਾਖੀ, ਅਗਲਾ ਲੇਖਾ ਨਵੇਂ ਤੋਂ ਨਵਾਂ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਧਰਨੀ ਕਹੇ ਗੁਰਮੁਖੋ ਮੈਨੂੰ ਦਬਾਓ ਨਾਲ ਅੱਡੀ, ਥੋੜ੍ਹੀ ਥੋੜ੍ਹੀ ਥੋੜ੍ਹੀ ਤਿੰਨ ਵਾਰ ਲਗਾਈਆ। ਮੈਂ ਵੀ ਉਡੀਕਦੀ ਉਨੀਸਵੀਂ ਬੀਸਵੀਂ ਸਦੀ, ਸਦੀ ਚੌਧਵੀਂ ਦੂਰੋਂ ਵੇਖੇ ਰਾਹ ਤਕਾਈਆ। ਸਾਰੇ ਆਪਣੀ ਆਪਣੀ ਵਾਰ ਆਪਣਾ ਭਾਰ ਗਏ ਲੱਦੀ, ਜਗਤ ਜਹਾਨ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਦੀ ਚਲਾਉਂਦੇ ਗਏ ਗੱਦੀ, ਹਿੱਸਿਆਂ ਵਾਲੀ ਵੰਡ ਵੰਡਾਈਆ। ਮੈਂ ਦੋਵੇਂ ਹੱਥ ਸਮਰੱਥ ਅੱਗੇ ਖਲੋਤਾ ਅੱਡੀ, ਅੱਡੀ ਚੋਟੀ ਤੱਕ ਧਿਆਨ ਲਗਾਈਆ। ਮੇਰੇ ਮਾਲਕ ਖ਼ਲਕ ਦੇ ਖ਼ਾਲਕ ਮੈਂ ਬਹੁਤੀ ਨਹੀਂ ਹੁੰਦੀ ਲਬੀ, ਲਬ੍ਹਾਂ ਤੋਂ ਮੁਸਕਰਾ ਕੇ ਦਿਆਂ ਸੁਣਾਈਆ । ਤੂੰ ਸ਼ਹਿਨਸ਼ਾਹ ਨੂਰ ਅਲਾਹੀ ਰੱਬੀ, ਰੱਬੇ ਆਲਮੀਨ ਤੇਰੀ ਵਡਿਆਈਆ। ਤੇਰੀ ਜੋਤ ਬਿਨਾਂ ਸ਼ਰਅ ਤੋਂ ਜਗੀ, ਚਾਰ ਕੁੰਟ ਹੋਵੇ ਰੁਸ਼ਨਾਈਆ। ਮੈਂ ਖ਼ੁਸ਼ੀਆਂ ਵਿਚ ਫਿਰਾਂ ਭੱਜੀ, ਭੱਜਾਂ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦੇਣਾ ਰੰਗਾਈਆ।
ਕੰਨਾ ਕਹੇ ਧਰਨੀਏ ਨੀ ਤੂੰ ਧਰਨੀ ਬਣਨਾ ਕੇ ਧਰਮ, ਸਚ ਦੇ ਸੁਣਾਈਆ। ਧਰਨੀ ਕਿਹਾ ਨਾ ਮੈਂ ਆਪਣਾ ਕਰਾਂ ਕੋਈ ਕਰਮ, ਕਰਮ ਕਾਂਡ ਨਾ ਕੋਇ ਰਖਾਈਆ। ਮੈਂ ਚਾਹੁੰਦੀ ਸਦਾ (ਗਾਉਂਦੀ) ਧਿਆਉਂਦੀ ਇਕੋ ਮਿਲੇ ਸਰਨ, ਸਰਨਗਤ ਇਕੋ ਇਕ ਅਖਵਾਈਆ। ਜਿਸ ਦੀ ਮੰਜ਼ਲ ਅਵਤਾਰ ਪੈਗ਼ੰਬਰ ਗੁਰੂ ਸਾਰੇ ਸਿਲਸਲੇਵਾਰ ਚੜ੍ਹਨ, ਜੁਗ ਜੁਗ ਪਾਂਧੀ ਆਪਣਾ ਪੰਧ ਮੁਕਾਈਆ । ਮੈਂ ਉਸ ਦਾ ਪੱਲੂ ਫੜਾਂ ਲੜਨ, ਜਿਸ ਦਾ ਲੜ ਨਾ ਕੋਇ ਛੁਡਾਈਆ। ਜੋ ਨਵੀਂ ਸਾਜਨਾ ਆਪਣੀ ਘਾੜਤ ਆਇਆ ਘੜਨ, ਘੜੇ ਘੁੰਮਿਆਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।
ਕੰਨਾ ਕਹੇ ਮੈਂ ਦੱਸਾਂ ਖੇਲ ਅਪਾਰਾ, ਸਤਿ ਸਤਿ ਸੱਤ ਵਾਰ ਸੁਣਾਈਆ। ਜਿਸ ਦਿਨ ਗੋਬਿੰਦ ਨੇ ਮੈਨੂੰ ਕੀਤਾ ਤਿਆਰਾ, ਮੇਰਾ ਨੂਰ ਪ੍ਰਗਟਾਈਆ। ਉਸ ਵੇਲੇ ਜ਼ਰੂਰ ਗੁਰਸਿੱਖਾਂ ਨੂੰ ਇਕੀ ਘੰਟੇ ਮੁਖ ਛੁਹਾਉਣ ਦਿੱਤਾ ਨਹੀਂ ਸੀ ਕੋਈ ਜਗਤ ਵਾਲਾ ਸਹਾਰਾ, ਅੰਨ ਮੁਖ ਨਾ ਕੋਇ ਛੁਹਾਈਆ। ਮੈਂ ਰੋ ਕੇ ਕਿਹਾ ਪੁਕਾਰਾ, ਕੂਕ ਕੂਕ ਦ੍ਰਿੜਾਈਆ। ਐ ਸਤਿਗੁਰ ਇਹ ਕੀ ਵਰਤਿਆ ਕਹਿਰਾ, ਕਿਉਂ ਭੁੱਖੇ ਦਿੱਤੇ ਰਖਾਈਆ। ਗੋਬਿੰਦ ਹੱਸ ਕੇ ਕਿਹਾ ਕੰਨਿਆ ਵਡ ਧੰਨਿਆ, ਤੂੰ ਮੇਰਾ ਕਹਿਣਾ ਮੰਨਿਆ, ਮੈਂ ਆਪਣੀ ਧਾਰੋਂ ਤੈਨੂੰ ਜਨਮਿਆ, ਜਨਮ ਦੇਣ ਵਾਲੀ ਕੋਈ ਨਾ ਮਾਈਆ। ਜਿਸ ਵੇਲੇ ਦੀਨ ਦੁਨੀ ਦਾ ਤੋੜਾਂ ਬੰਨ੍ਹਿਆ, ਪੁਰਖ ਅਕਾਲ ਆਵੇ ਭੰਨਿਆ, ਨਜ਼ਰ ਦਿਸੇ ਨਾ ਕਲਜੁਗ ਜੀਵਾਂ ਅੰਨ੍ਹਿਆਂ, ਤੇਰਾ ਲਹਿਣਾ ਦੇਣਾ ਉਸੇ ਦੇ ਹੱਥ ਉਸੇ ਦਾ ਕਹਿਣਾ ਮੈਂ ਮੰਨਿਆ, ਮਨਸਾ ਧੁਰ ਦੀ ਦਿਆਂ ਜਣਾਈਆ। ਇਹ ਮੇਰੀ ਹੋਵੇ ਨਿਸ਼ਾਨੀ, ਖੇਲ ਸ੍ਰੀ ਭਗਵਾਨੀ, ਤੂੰ ਸਮਝ ਜਾ ਜਗਤ ਜਹਾਨੀ, ਸੂਰਬੀਰ ਬਣ ਮਰਦਾਨੀ, ਉਸ ਦਿਨ ਫੇਰ ਨਾ ਕਿਸੇ ਪੀਣਾ ਪਾਣੀ, ਖਾਣਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਆਪ ਕਰਾਈਆ। ਗੋਬਿੰਦ ਕਿਹਾ ਕੰਨਿਆ ਜਿਸ ਵੇਲੇ ਤੂੰ ਗਿਉਂ ਜਗਤ ਦੁਵਾਰ, ਭਗਤ ਮਿਲੇ ਵਡਿਆਈਆ। ਤੇਰੇ ਨਾਲ ਦੀਨ ਦੁਨੀ ਦਾ ਬਦਲ ਜਾਣਾ ਵਿਵਹਾਰ, ਵਿਵਹਾਰੀ ਆਪਣੀ ਖੇਲ ਖਿਲਾਈਆ। ਗੁਰਮੁਖਾਂ ਦੀ ਮਹਿਕਣੀ ਟਹਿਕਣੀ ਗੁਲਜ਼ਾਰ, ਫੁਲਵਾੜੀ ਸਚ ਰੰਗ ਰੰਗਾਈਆ। ਕੰਨੇ ਕਿਹਾ ਮੈਂ ਜ਼ਰੂਰ ਕਰਾਂ ਇੰਤਜ਼ਾਰ, ਖ਼ੁਸ਼ੀਆਂ ਵਿਚ ਧਿਆਨ ਰਖਾਈਆ। ਜਿਸ ਵੇਲੇ ਮੇਰਾ ਸਾਹਿਬ ਆਵੇ ਤੇਰਾ ਹੁਕਮ ਬਣੇ ਸਚੀ ਸਰਕਾਰ, ਸਚ ਦੇ ਮਾਲਕ ਵੇਖਾਂ ਚਾਈਂ ਚਾਈਂਆ। ਨਾਲੇ ਨਿਉਂ ਕੇ ਕਰਾਂ ਨਿਮਸਕਾਰ, ਬਿਨਾਂ ਧਰਤੀ ਤੋਂ ਸੀਸ ਨਿਵਾਈਆ। ਗੋਬਿੰਦ ਖੁਸ਼ੀ ਵਿਚ ਤਾਲੀ ਦਿੱਤੀ ਮਾਰ, ਹੱਥ ਦੋਵੇਂ ਲਏ ਉਠਾਈਆ। ਏਸ ਵਕਤ ਨੂੰ ਲੈਣਾ ਸੰਭਾਲ, ਸੰਬਲ ਵਿਚ ਲੇਖਾ ਪੂਰ ਕਰਾਈਆ। ਤੇਰੀ ਪੂਰੀ ਕਰਨੀ ਘਾਲ, ਘਾਲ ਸਭ ਦੀ ਲੇਖੇ ਪਾਈਆ। ਪਹਿਲੋਂ ਤੇਰਾ ਹੱਲ ਕਰਾਂ ਸੁਵਾਲ, ਮੁਸ਼ਕਲ ਪਿੱਛਲੀ ਰਹੇ ਨਾ ਰਾਈਆ। ਫੇਰ ਗੁਰਮੁਖਾਂ ਭਗਤਾਂ ਸਚ ਭੰਡਾਰਾ ਦੇਵਾਂ ਖੁਵਾਲ, ਕੰਨਿਆਂ ਤੈਨੂੰ ਭੰਡਾਰੇ ਨਾਲ ਛੁਹਾਈਆ। ਕੰਨਾ ਕਹੇ ਮੇਰੇ ਸਤਿਗੁਰੂ ਤੂੰ ਮੁਰਦੇ ਦੇਵੇਂ ਜੁਵਾਲ, ਜਨਮ ਜਨਮ ਵਿਚੋਂ ਬਦਲਾਈਆ। ਮੇਰਾ ਲੇਖਾ ਅੱਗੇ ਲਿਖਣਾ ਹੋਵੇਗਾ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਰਖਾਈਆ। ਹਰਿਜਨ ਗੁਰਮੁਖ ਤੇਰੇ ਅੱਗੇ ਪਿੱਛੇ ਸੱਜੇ ਖੱਬੇ ਰਹਿਣਗੇ ਨਾਲ, ਚੱਲਣ ਚਾਈਂ ਚਾਈਂਆ। ਗੁੱਟ ਤੇ ਬੱਧਾ ਹੋਵੇਗਾ ਚਿੱਟਾ ਰੁਮਾਲ, ਰੋਮਨ ਕੈਥਲਕ ਦੋਵੇਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ
ਸਾਚਾ ਵਰ, ਸਚ ਦਾ ਮੇਲਾ ਲੈਣਾ ਮਿਲਾਈਆ।
ਕੰਨਾ ਕਹੇ ਗੁਰਮੁਖੋ ਸ਼ਾਬਾਸ਼, ਸ਼ਾਬਾ ਸ਼ਾਬਾ ਤੀਨ ਲੋਕ ਕਰਾਈਆ। ਸ਼ੰਕਰ ਝੁਕਦਾ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵੇਖ ਵਖਾਈਆ। ਵਿਸ਼ਨੂੰ ਫਿਰੇ ਆਸ ਪਾਸ, ਚਾਰੋਂ ਕੁੰਟ ਆਪਣਾ ਰੰਗ ਰੰਗਾਈਆ। ਤੁਸੀਂ ਉਸ ਧਰਨੀ ਦੀ ਧਰਤੀ ਦੀ ਜਗ੍ਹਾ ਨੂੰ ਕੀਤਾ ਤਲਾਸ਼, ਜਿਸ ਉਤੇ ਇਸ਼ਾਰਾ ਇਸ਼ਾਰੇ ਵਾਲੇ ਗਏ ਕਰਾਈਆ। ਤੁਹਾਡੀ ਸਭ ਦੀ ਕਲ ਸੁਭਾ ਨੂੰ ਚਿੱਟੀ ਹੋਵੇ ਪੁਸ਼ਾਕ, ਚਿੱਟੇ ਬਸਤਰਾਂ ਨਾਲ ਸੀਸ ਲੈਣਾ ਝੁਕਾਈਆ। ਇਕੋ ਸਭ ਨੇ ਮੰਨਣਾ ਮਾਈ ਬਾਪ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਪਹਿਲੋਂ ਅੰਦਰੇ ਅੰਦਰ ਚੁੱਪ ਚੁਪੀਤਿਆਂ ਠਾਂਡੇ ਸੀਤਿਆਂ ਪੰਜ ਵਾਰ ਕਰਨਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਪ, ਜਪ ਜਪ ਕੇ ਅੰਦਰੇ ਅੰਦਰ ਟਿਕਾਈਆ । ਨਾ ਜਨਮ ਰਹੇ ਨਾ ਕਰਮ ਰਹੇ ਪਿਛਲਾ ਪਿੱਛੇ ਧੋਤਾ ਜਾਏ ਪਾਪ, ਪੱਤਤ ਪੁਨੀਤ ਸਾਰੇ ਲਏ ਬਣਾਈਆ। ਤੁਹਾਡੇ ਕੋਲੋਂ ਸ਼ਬਦ ਲਿਖਾਉਣਾ ਪੰਜਾਬ ਪਹੁੰਚਾਉਣਾ ਸੰਦੇਸ਼ਾ ਦੇਣਾ ਪੰਥ ਖਾਲਸੇ ਖਾਸ, ਖਾਸ ਆਪਣਾ ਰੰਗ ਰੰਗਾਈਆ । ਤੁਸੀਂ ਉਹ ਦੁਲਾਰੇ ਗੋਬਿੰਦ ਪਿਆਰੇ ਜਿਨ੍ਹਾਂ ਦੀ ਪੂਰੀ ਹੋਈ ਅਰਦਾਸ, ਫੇਰ ਅਰਦਾਸੇ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਲੇਖੇ ਲੱਗਾ ਸੁਵਾਸ ਸੁਵਾਸ, ਸਾਹ ਸਾਹ ਤੁਹਾਡਾ ਮਾਲਕ ਸੁਵਾਮੀ ਤੁਹਾਡੇ ਵਿਚ ਸਮਾਈਆ। ਕੰਨਾ ਕਹੇ ਮੈਂ ਇਕੋ ਗੱਲ ਇਕੋ ਬਚਨ ਇਕੋ ਸ਼ਬਦ ਇਕੋ ਨਾਮ ਇਕੋ ਕਲਮਾ ਇਕੋ ਪਿਆਰ ਮੁਹੱਬਤ ਵਿਚ ਚਲਿਆ ਆਖ, ਆਖ਼ਰ ਆਖ਼ਰ ਇਕ ਸੁਣਾਈਆ। ਮੈਨੂੰ ਫੇਰ ਹੱਥ ਲਾਓ ਸੱਤੇ ਕਹੋ ਸਾਡਾ ਇਕੋ ਪਿਤ ਮਾਤ, ਭੈਣ ਭਰਾ ਸੱਜਣ ਮੀਤ ਸਚਾ ਸੰਗੀ ਬਹੁ ਰੰਗੀ ਅਨਕ ਕਲ ਧਾਰੀ ਜੋਤ ਨਿਰੰਕਾਰੀ ਪੁਰਖ ਬਿਧਾਤਾ ਸਹਾਇਕ ਨਾਇਕ ਖਸਮ ਖਸਮਾਨਾ ਸ੍ਰੀ ਭਗਵਾਨਾ ਮਿਹਰਵਾਨਾ ਮਹਿਬੂਬ ਗੋਬਿੰਦ ਧਾਰ ਧਾਰ ਗੋਬਿੰਦ ਗੋਬਿੰਦ ਗੁਰਸਿੱਖ ਗੁਰਸਿੱਖ ਗੋਬਿੰਦ ਸਿੱਖ ਗੋਬਿੰਦ ਗੋਬਿੰਦ ਮਰਗਿੰਦ ਮੇਟੇ ਚਿੰਦ ਚਿਖਾ ਚਿੰਤ ਜਗਤ ਜਹਾਨ ਤੋਂ ਬਾਹਰ ਕਢਾਈਆ। (੨੨, ੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮)
ਗੋਬਿੰਦਾ ਕੰਨਾ ਕਹੇ ਮੈਂ ਚਾਰ ਜੁਗ ਦੇ ਸ਼ਾਸਤਰਾਂ ਵੇਖੇ ਅੱਖਰ, ਨਿਰਅੱਖਰ ਧਾਰ ਵਿਚ ਪ੍ਰਭੂ ਦਿਆਂ ਜਣਾਈਆ। ਕਾਇਆ ਮਾਟੀ ਜਗਤ ਜਹਾਨ ਤੱਕੇ ਬੁੱਤ ਪੱਥਰ, ਪਾਹਿਨ ਪਾਹਿਨਾਂ ਖੋਜ ਖੁਜਾਈਆ। ਖੇਲ ਵੇਖਿਆ ਨਿਰਗੁਣ ਸਰਗੁਣ ਸੂਰਾ ਲੱਥਾ ਯਾਰ ਦੇ ਸੱਥਰ, ਸੇਜ ਅਗੰਮੀ ਇਕ ਹੰਢਾਈਆ। ਨੇਤਰ ਨੈਣ ਲੋਚਣ ਵਿਰੋਲਿਆ ਕੋਇ ਨਾ ਅੱਥਰ, ਚਿੰਤਾ ਗ਼ਮ ਨਾ ਕੋਇ ਰਖਾਈਆ। ਜਾਂ ਨਿਗਾਹ ਮਾਰੀ ਜੋ ਧਾਰ ਚੜ੍ਹਿਆ ਚੋਟੀ ਸਿਖਰ, ਜਿਸ ਦੀ ਮੰਜ਼ਲ ਮਹਿਬੂਬ ਵਿਚ ਨਜ਼ਰੀ ਆਈਆ। ਨਾਮ ਸੰਦੇਸ਼ਾ ਸ਼ਬਦੀ ਧਾਰ ਲੇਖ ਲਿਖਿਆ ਅਨੋਖਾ ਪੱਤਰ, ਜਿਸ ਦੀ ਕਾਗਦ ਕਲਮ ਛਾਹੀ ਸਾਰ ਕੋਇ ਨਾ ਪਾਈਆ। ਓਹ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜੁਵਾਨਾ ਮਰਦ ਮਰਦਾਨਾ ਦੀਪਕ ਲੱਗਾ ਜਗਣ, ਜਾਗਰਤ ਜੋਤ ਬਿਨ ਵਰਨ ਗੋਤ ਅਗੰਮ ਅਗੰਮੜਾ ਨਜ਼ਰੀ ਆਈਆ। ਤੱਤ ਵਜੂਦਾ ਹੱਕ ਮਹਿਬੂਬਾ ਸਤਿ ਸਤਿ ਸਤਿ ਵਿਚ ਹੋਇਆ ਮਗਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਕੰਨਾ ਕਹੇ ਜਿਸ ਵੇਲੇ ਗੋਬਿੰਦ ਬਣਿਆ ਮੇਰਾ ਲਿਖਾਰੀ, ਲੇਖਕ ਕਾਤਬ ਦੋ ਜਹਾਨ ਸੀਸ ਨਿਵਾਈਆ। ਜੋਤ ਧਾਰ ਹਾਜ਼ਰ ਹੋਏ ਤੇਈ ਅਵਤਾਰੀ, ਅਵਤਰ ਆਪਣਾ ਪੰਧ ਮੁਕਾਈਆ। ਮੂਸਾ ਈਸਾ ਹਜ਼ਰਤ ਮੁਹੰਮਦ ਵੇਖਣ ਨੈਣ ਉਘਾੜੀ, ਬਿਨ ਲੋਚਨ ਅੱਖ ਖੁਲ੍ਹਾਈਆ। ਨਾਨਕ ਨਿਰਗੁਣ ਸਰਗੁਣ ਜੋਤ ਨੂਰ ਉਜਿਆਰੀ, ਜੋਤੀ ਜਾਤਾ ਡਗਮਗਾਈਆ। ਗੋਬਿੰਦ ਇਸ਼ਾਰਾ ਕੀਤਾ ਇਹ ਖੇਲ ਅਗੰਮ ਅਪਾਰੀ, ਅਲੱਖ ਅਗੋਚਾਰ ਆਪਣੀ ਕਾਰ ਭੁਗਤਾਈਆ। ਮੈਂ ਸੁੱਤ ਦੁਲਾਰਾ ਵਿਚ ਸੰਸਾਰਾ ਸੇਵਕ ਸੇਵਾਦਾਰੀ, ਯਾਚਕ ਹੋ ਕੇ ਧੁਰ ਦੀ ਸੇਵ ਕਮਾਈਆ। ਇਹ ਹੁਕਮ ਸੰਦੇਸਾ ਨਰ ਨਰੇਸ਼ਾ ਦੇਵਣਹਾਰ ਏਕਾ ਏਕ ਏਕੰਕਾਰੀ, ਅਕਲ ਕਲਧਾਰੀ ਆਪਣਾ ਹੁਕਮ ਸੁਣਾਈਆ। ਜੋ ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਵਰਦਿਗਾਰੀ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰਗਹਿ ਸਾਚੀ ਮੁਕਾਮੇ ਹੱਕ ਆਪਣਾ ਨੂਰ ਨੂਰ ਕਰੇ ਰੁਸ਼ਨਾਈਆ।
ਇਹ ਧੁਰ ਦਾ ਕੰਨਾ, ਜਿਸ ਨੇ ਮੇਟਣਾ ਹੱਦ ਬੰਨ੍ਹਾ, ਸਤਿ ਪ੍ਰਕਾਸ਼ ਕਰਾਏ ਚੰਨਾ, ਸਦੀ ਚੌਧਵੀਂ ਚੌਦਾਂ ਤਬਕਾਂ ਮੁਹੰਮਦ ਵਾਲੇ ਰਾਹ ਤਕਾਈਆ। ਜਿਸ ਦੀ ਸ਼ਹਾਦਤ ਅਬਾਦਤ ਸਦਾਕਤ ਵਿਚ ਭੇਵ ਖੁਲ੍ਹਾਏ ਚੌਦਾਂ ਸੌ ਤੀਹ ਅੰਕ ਦਾ ਪੰਨਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਜਿਸ ਵਿਚ ਨਾ ਕੋਈ ਹਰਖ ਸੋਗ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਣਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਇ ਤਮ੍ਹਾ, ਤਾਮਸ ਅਗਨ ਨਾ ਕੋਇ ਲਗਾਈਆ। ਜਿਸ ਦੀ ਸਾਰ ਪਾ ਸਕੇ ਨਾ ਬ੍ਰਹਮਾ, ਚਾਰ ਵੇਦ ਕਹਿਣ ਕਿਛ ਨਾ ਪਾਈਆ। ਸ਼ੰਕਰ ਜਾਣੇ ਮੂਲ ਨਾ ਧਰਮਾ, ਸਿੰਘਾਰੀ ਬੈਠਾ ਸੀਸ ਨਿਵਾਈਆ। ਵਿਸ਼ਨੂੰ ਵਿਸ਼ਵ ਤੋੜ ਨਾ ਸਕੇ ਭਰਮਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਸੋ ਪੁਰਖ ਨਿਰੰਜਣ ਹਰਿ ਕਰਤਾ ਕਰਨੀ ਕਰਨਾ, ਹਰਿ ਪੁਰਖ ਨਿਰੰਜਣ ਅਗੰਮ ਅਥਾਹੀਆ। ਜਿਸ ਦਾ ਲੇਖ ਬਿਨ ਗੋਬਿੰਦ ਕਿਸੇ ਨਾ ਪੜ੍ਹਨਾ, ਜਗਤ ਵਿਦਿਆ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਆਪ ਚੁਕਾਈਆ।
ਕੰਨਾ ਕਹੇ ਜਿਸ ਵੇਲੇ ਗੋਬਿੰਦ ਮੇਰਾ ਬਣਾਇਆ ਰੂਪ, ਰੇਖਾ ਜਗਤ ਨਾ ਕੋਇ ਜਣਾਈਆ। ਮੈਨੂੰ ਨਜ਼ਰੀ ਆਇਆ ਸਤਿ ਸਰੂਪ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਜਲਵਾਗਰ ਨੂਰ ਅਲਾਹੀਆ। ਜਿਸ ਦਾ ਖੇਲ ਅਗੰਮਾ ਚਾਰੇ ਕੂਟ, ਚਾਰੇ ਖਾਣੀ ਚਾਰੇ ਬਾਣੀ ਚਾਰੇ ਜੁਗ ਖੇਲ ਖਲਾਈਆ। ਜਿਸ ਸੰਦੇਸਾ ਦਿੱਤਾ ਸਦੀ ਚੌਧਵੀਂ ਅੰਤਮ ਸਭ ਦਾ ਹੋਣਾ ਕੂਚ, ਸ਼ਰਅ ਦਾ ਕੂਚਾ ਗਲੀ ਰਹਿਣ ਕੋਇ ਨਾ ਪਾਈਆ। ਬਿਨ ਨੈਣਾਂ ਰੋਵਣ ਖਾਨੇ ਬੂਤ, ਤਤਵ ਤੱਤ ਧੀਰ ਨਾ ਕੋਇ ਧਰਾਈਆ। ਹੁਕਮ ਵਰਤਣਾ ਅਬਿਨਾਸ਼ੀ ਅਚੁੱਤ, ਚੇਤਨ ਸਭ ਨੂੰ ਦਏ ਕਰਾਈਆ। ਜਿਸ ਦੀ ਸੁਹੰਞਣੀ ਇਕੋ ਹੋਣੀ ਰੁੱਤ, ਰੁਤੜੀ ਧੁਰ ਦੀ ਨਾਲ ਆਪਣਾ ਆਪ ਮਹਿਕਾਈਆ। ਜਿਸ ਦੀ ਆਸ਼ਾ ਤੇਗ ਬਹਾਦਰ ਰੱਖੀ ਆਪਣੇ ਅੰਦਰ ਮੁਖ, ਰਸਨਾ ਜਿਹਵਾ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਰੰਗਤ ਇਕ ਰੰਗਾਈਆ।
ਕੰਨਾ ਕਹੇ ਗੋਬਿੰਦ ਮੇਰੀ ਧਾਰ ਬਣਾਈ ਅਵੱਲੀ, ਅਵੱਲਾ ਅਲਾਹ ਆਲਮੀਨ ਜਣਾਈਆ। ਮੇਰੀ ਸੂਰਤ ਮੂਰਤ ਤੂਰਤ ਜਗਤ ਜਹਾਨ ਨਾਲੋਂ ਇਕੱਲੀ, ਅਕਲ ਕਲਧਾਰੀ ਦਿੱਤੀ ਵਡਿਆਈਆ। ਜਿਸ ਦਾ ਲਹਿਣਾ ਦੇਣਾ ਪੂਰਾ ਕਰ ਨਾ ਸਕਿਆ ਹਜ਼ਰਤ ਅਲੀ, ਖੰਡਾ ਖੜਗ ਦਏ ਗੁਵਾਹੀਆ। ਮੁਹੰਮਦ ਦੀ ਧਾਰ ਰਹਿ ਗਈ ਤੇਲ ਦੀ ਪਲੀ, ਪਲਕਾਂ ਦੇ ਪਿੱਛੇ ਨੂਰ ਅਲਾਹੀ ਨਜ਼ਰ ਕਿਸੇ ਨਾ ਆਈਆ। ਜੋ ਹਜ਼ਰਤ ਮੂਸਾ ਖੇਲ ਖਿਲਾਇਆ ਬਣ ਕੇ ਵਲੀ ਛਲੀ, ਨੈਣ ਮੂੰਧ ਮੂੰਹ ਦੇ ਭਾਰ ਸੁਟਾਈਆ। ਜਿਸ ਹਜ਼ਰਤ ਮਸੀਹ ਈਸਾ ਅੰਤਮ ਕੀਮਤ ਪਾਈ ਇਕ ਕਲੀ, ਫੂਲ ਫੂਲਨ ਵੰਡ ਵੰਡਾਈਆ। ਗੋਬਿੰਦ ਗੁਰਮੁਖਾਂ ਸੀਸ ਧਰਾਇਆ ਪਿਆਰ ਵਿਚ ਤਲੀ, ਮੁਹੱਬਤ ਨਾਮ ਰੰਗ ਰੰਗਾਈਆ। ਉਸ ਦਾ ਲਹਿਣਾ ਦੇਣਾ ਅੰਤਮ ਹੋਣਾ ਜਲੀ ਥਲੀ, ਜਲ ਥਲ ਮਹੀਅਲ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਵਰਤਾਈਆ।
ਕੰਨਾ ਕਹੇ ਗੋਬਿੰਦ ਜਿਸ ਵੇਲੇ ਗੋਬਿੰਦ ਮੇਰੀ ਧਾਰ ਕੀਤੀ ਸ਼ੁਰੂ, ਸ਼ਰਅ ਜਗਤ ਦਾ ਡੇਰਾ ਢਾਹੀਆ। ਬਿਨਾਂ ਸ਼ਬਦ ਤੋਂ ਰਹੇ ਨਾ ਕੋਇ ਸਤਿਗੁਰੂ, ਸਤਿਗੁਰ ਸ਼ਬਦ ਇਕ ਸ਼ਰਨਾਈਆ। ਜਿਸ ਦਾ ਮੰਤਰ ਨਾਮ ਨਿਧਾਨਾ ਇਕੋ ਫੁਰਨਾ ਫੁਰੂ, ਜਗਤ ਫੁਰਨਿਆਂ ਤੋਂ ਬਾਹਰ ਸ਼ਨਵਾਈਆ। ਉਸ ਦਾ ਮਾਰਗ ਜਗਤ ਜਹਾਨ ਏਕੰਕਾਰ ਦੀ ਧਾਰ ਏਕੋ ਤੁਰੂ, ਤੁਰੀਆਂ ਤੋਂ ਪਰ੍ਹੇ ਆਪਣਾ ਪਰਦਾ ਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਪਰਮ ਪੁਰਖ ਪਰਮਾਤਮ ਪਰਵਰਦਿਗਾਰ ਹੋ ਕੇ ਮੁੜੂ, ਮੋੜਾ ਜਗਤ ਜਹਾਨ ਵਾਲਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ।
ਕੰਨਾ ਕਹੇ ਜਿਸ ਵੇਲੇ ਗੋਬਿੰਦ ਮੇਰਾ ਮਿਲਿਆ ਧੁਰ ਪ੍ਰਵਾਨਾ, ਪਰਮ ਪੁਰਖ ਦਿੱਤੀ ਵਡਿਆਈਆ। ਉਸ ਨੌਂ ਵਾਰ ਤੱਕਿਆ ਜ਼ਿਮੀ ਜ਼ਿਮੀ ਅਸਮਾਨਾਂ, ਅਸਮਾਨਾਂ ਤੋਂ ਪਰ੍ਹੇ ਧਿਆਨ ਲਗਾਈਆ। ਜੋਤੀ ਜਾਤਾ ਪੁਰਖ ਬਿਧਾਤਾ ਨਜ਼ਰੀ ਆਇਆ ਨੌਜੁਵਾਨ ਅਗੰਮਾ ਕਾਹਨਾ, ਜਿਸ ਨੂੰ ਕੋਟਨ ਕੋਟ ਕਾਹਨ ਬੈਠੇ ਸੀਸ ਨਿਵਾਈਆ। ਜਿਸ ਦੇ ਚਰਨ ਕਵਲ ਕੇਤੇ ਰਾਮ ਕਰਨ ਬਿਸਰਾਮਾ, ਵਿਸ਼ਨ ਬ੍ਰਹਮਾ ਸ਼ਿਵ ਦੂਰ ਦੁਰਾਡੇ ਸੀਸ ਨਿਵਾਈਆ। ਹਜ਼ਰਤ
ਈਸਾ ਮੂਸਾ ਮੁਹੰਮਦ ਨਿਰਗੁਣ ਧਾਰ ਕਰਨ ਸਲਾਮਾ, ਸੱਯਦਿਆਂ ਵਿਚ ਸੀਸ ਝੁਕਾਈਆ। ਕਦਮ ਬੋਸੀ ਵਿਚ ਕਰਨ ਪ੍ਰਨਾਮਾ, ਪ੍ਰਵਰਦਿਗਾਰ ਤੇਰੀ ਵਡਿਆਈਆ। ਜਿਸ ਦਾ ਨਿਰਗੁਣ ਸਰਗੁਣ ਨਾਨਕ ਮੰਤਰ ਗਾਇਆ ਸਤਿਨਾਮਾ, ਸਤਿ ਸਤਿ ਤੇਰੀ ਸਰਨਾਈਆ। ਸੋ ਗੋਬਿੰਦ ਧਾਰ ਜੋਧਾ ਸੂਰਬੀਰ ਬਲੀ ਬਲਕਾਰ ਕਰੇ ਖੇਲ ਜਗਤ ਜਹਾਨਾ, ਜਾਗਰਤ ਆਪਣਾ ਰੂਪ ਦਰਸਾਈਆ। ਕੰਨਾ ਕਹੇ ਮੇਰਾ ਲੇਖਾ ਬਣਾਇਆ ਜਿਸ ਦਾ ਭੇਵ ਸਮਝੇ ਕੋਇ ਨਾ ਰਾਈਆ। ਅੱਖਰਾਂ ਵਿਚ ਦੀਨ ਦੁਨੀ ਗਾਏ ਗਾਣਾ, ਪਰਦਾ ਸਕੇ ਨਾ ਕੋਇ ਉਠਾਈਆ। ਮੈਂ ਸਚ ਦੱਸਾਂ ਸਤਿਗੁਰ ਸ਼ਬਦ ਗੋਬਿੰਦ ਗੋਬਿਦ ਸਤਿਗੁਰ ਸਿੰਘ ਗੋਬਿੰਦ ਦਿੱਤਾ ਇਕ ਬਿਆਨਾ, ਬਿਨਾ ਕਲਮ ਛਾਹੀ ਕਾਗਜ਼ ਤੋਂ ਧੁਰ ਫੁਰਮਾਉਣਾ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਗੋਬਿੰਦੇ ਫ਼ਰਮਾਨ ਅਸਤ ਤਲਵੀਜ਼ਾ ਹਮਜੂਲ ਚੋਈਜ਼ੇ ਨਜ਼ਸਤ ਕੋਮਲ ਹਮਅਮ ਦੀਨੇ ਜ਼ਲਮ ਚੋਸੇ ਅਜ਼ਮ ਕੋਨੇ ਜ਼ਦਾ ਜ਼ਦਾ ਸਹੰਮਦੇ ਖ਼ੁਦਾ ਨਿਜ਼ਾਲੇ ਅਲਾਹ ਜ਼ੂਕੋਹ ਜ਼ਵਾ ਰਹਿਨਮਾਏ ਬੇਪ੍ਰਵਾਹ ਪੁਰਖ ਅਕਾਲ ਇਕ ਅਖਵਾਈਆ। ਜੋ ਪੈਗ਼ੰਬਰਾਂ ਵੇਖੇ ਦੁਆ, ਦਾਵਤਨਾਮੇ ਸਭ ਦੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ।
ਕੰਨਾ ਕਹੇ ਗੋਬਿੰਦ ਮੇਰਾ ਅੱਖਰ ਬਣਾਇਆ ਆਪ, ਆਪਣੀ ਦਇਆ ਕਮਾਈਆ । ਫੇਰ ਪੁੱਛਿਆ ਕੋਲੋਂ ਆਪਣੇ ਬਾਪ, ਜੋ ਪਿਤਾ ਪੁਰਖ ਅਕਾਲ ਧੁਰਦਰਗਾਹੀਆ।, ਮੇਰਾ ਨਿਸ਼ਾਨਾ ਜਗਤ ਜਹਾਨਾ ਤੇਰਾ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖ ਵਖਾਈਆ। ਸਚ ਸੰਦੇਸ਼ਾ ਦੇਵਾਂ ਜਿਉਂ ਭਾਵੇ ਤਿਉਂ ਲੈਣਾ ਰਾਖ, ਰੱਖਕ ਹੋ ਕੇ ਆਪਣੀ ਦਇਆ ਕਮਾਈਆ। ਮੈਨੂੰ ਇਉਂ ਦਿਸਦਾ ਮੇਰੇ ਢਈਏ ਤੋਂ ਬਾਦ ਦੀਨ ਮਜ਼੍ਹਬ ਰਹਿਣਾ ਨਹੀਂ ਕੋਈ ਪਾਕ, ਪੱਤਤ ਪੁਨੀਤ ਨਾ ਕੋਇ ਕਰਾਈਆ। ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦੇਣਾ ਨਹੀਂ ਕਿਸੇ ਦਾ ਸਾਥ, ਸਗਲਾ ਸੰਗ ਨਾ ਕੋਇ ਰਖਾਈਆ। ਫਿਰਨੀ ਦਰੋਹੀ ਪੰਜ ਤੱਤ ਮਾਟੀ ਖ਼ਾਕ, ਖ਼ਾਲਸ ਰੰਗ ਨਾ ਕੋਇ ਚੜ੍ਹਾਈਆ। ਤੂੰ ਨਿਗਾਹ ਮਾਰ ਲੈ ਤੇਰਿਆਂ ਦੀਨਾਂ ਮਜ਼੍ਹਬਾਂ ਮਾਨਸ ਜ਼ਾਤੀ ਵਿਚ ਰਹਿਣ ਨਹੀਂ ਦਿੱਤਾ ਇਤਫ਼ਾਕ, ਤੇਰੇ ਨਾਮ ਕਲਮੇ ਦੀਨ ਦੁਨੀ ਰਹੇ ਲੜਾਈਆ। ਮੈਂ ਮੰਗ ਮੰਗਾਂ ਸਚਖੰਡ ਦੁਵਾਰੇ ਉਠਾ ਕੇ ਦੋਵੇਂ ਹਾਥ, ਬਿਨ ਹਥੇਲੀ ਹਾਥ ਵਖਾਈਆ। ਤੂੰ ਸਾਹਿਬ ਪੁਰਖ ਸਮਰਾਥ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਤੇਰੀ ਧਾਰ ਨੌਂ ਦੁਵਾਰੇ ਬਾਹਰ ਗੁਰ ਤੇਗ ਬਹਾਦਰ ਗਿਆ ਆਖ, ਦਿੱਲੀ ਧਾਰ ਦਲੀਲ ਬਣਾਈਆ। ਹਜ਼ਰਤ ਈਸਾ ਸਦੀ ਬੀਸਵੀਂ ਅੱਖੀਂ ਤਾਕ, ਉਸੇ ਦਾ ਇਸ਼ਾਰਾ ਦਿੱਤਾ ਦ੍ਰਿੜਾਈਆ। ਜਿਸ ਵੇਲੇ ਕਲਜੁਗ ਹੋਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਹੱਬਤ ਰਹੇ ਨਾ ਪਿਤਾ ਮਾਤ, ਪੂਤ ਸਪੂਤ ਨਾ ਕੋਇ ਅਖਵਾਈਆ। ਝਗੜਾ ਹੋਵੇ ਜ਼ਾਤ ਪਾਤ, ਦੀਨ ਦੁਨੀ ਕਰੇ ਲੜਾਈਆ। ਸਚ ਦੇ ਉਤਰੇ ਕੋਈ ਨਾ ਘਾਟ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਸਦੀ ਚੌਧਵੀਂ ਅੰਤਮ ਮੁਹੰਮਦ ਦੀ ਮਿਟਣੀ ਵਾਟ, ਬੀਸ ਬੀਸਾ ਈਸਾ ਰਾਹ ਤਕਾਈਆ। ਉਸ ਵੇਲੇ ਖੇਲ ਕਰਨਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਭੁਗਤਾਈਆ। ਮੇਰੀ ਪੂਰੀ ਕਰੇ ਆਸ, ਆਸ਼ਾ ਪੂਰਨ ਦਏ ਦ੍ਰਿੜਾਈਆ। ਸਚ ਮੰਡਲ ਦੀ ਸਾਚੀ ਵੇਖੇ ਰਾਸ, ਰਹਿਬਰ ਹੋ ਕੇ ਨੂਰ ਖ਼ੁਦਾਈਆ। ਗੋਬਿੰਦ ਕਹੇ ਮੇਰਾ ਕੰਨਾ ਉਸੇ ਹੁਕਮ ਦੀ ਸ਼ਾਖ, ਜਿਸ ਦੀ ਸ਼ਨਾਖ਼ਤ ਤੇਗ ਬਹਾਦਰ ਗਿਆ ਸਮਝਾਈਆ। ਧਰਮ ਸੰਦਸ਼ਾ ਸ਼ਬਦ ਸੁਨੇਹੁੜਾ ਨਾਮ ਨਿਧਾਨਾ ਸੁਨਾਉਣਾ ਆਪ, ਆਪਣੀ ਦਇਆ ਕਮਾਈਆ। ਜਿਨ੍ਹਾਂ ਦੀ ਮੁਹੱਬਤ ਪਿਆਰ ਵਿਚ ਟੋਪੀ ਵਾਲੇ ਕਹਿ ਕੇ ਰੱਖੀ ਆਸ, ਜੜ੍ਹ ਕੂੜ ਕੁੜਿਆਰ ਉਖੜਾਈਆ। ਇਹ ਗੋਬਿੰਦ ਕੰਨਾ ਜਾਣਾ ਉਹਨਾਂ ਦੇ ਘਾਟ, ਜਿਸ ਦਾ ਘਾਟਾ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਕੰਨਾਂ ਕਹੇ ਮੈਨੂੰ ਗੋਬਿੰਦ ਬਣਾ ਕੇ ਦਿੱਤੀ ਸਲਾਹ, ਮਸ਼ਵਰਾ ਬਿਨ ਮਸ਼ਵਰੇ ਦਿਤਾ ਜਣਾਈਆ। ਤੇਰਾ ਮਾਲਕ ਇਕੋ ਮਲਾਹ, ਜੋ ਨਈਆ ਨੌਕਾ ਬੇੜੇ ਦੋ ਜਹਾਨ ਚਲਾਈਆ। ਜਿਸ ਨੂੰ ਓਮ ਗਾਡ ਹਰਿ ਓਮ ਕਹਿੰਦੇ ਖ਼ੁਦਾ, ਵਾਹਵਾ ਵਾਹਿਗੁਰੂ ਕਹਿ ਕੇ ਸੀਸ ਨਿਵਾਈਆ। ਤੂੰ ਉਸ ਦਾ ਮਾਰਗ ਦੇਣਾ ਬਦਲਾ, ਬਦਲੀ ਕਰਾ
ਥਾਉਂ ਥਾਈਂਆ। ਕਲਜੁਗ ਕੂੜ ਕੁੜਿਆਰਾ ਮੇਟਣਾ ਅੰਧੇਰਾ ਛਾਂ, ਸਾਚਾ ਨੂਰ ਕਰ ਰੁਸ਼ਨਾਈਆ। ਇਸ਼ਾਰਾ ਦਿੱਤਾ ਤੂੰ ਪੁਜਣਾ ਉਸ ਕਿਨਾਰੇ ਥਾਂ, ਜੋ ਥਾਂਨ ਥਨੰਤਰ ਬਲ ਗਿਆ ਸਮਝਾਈਆ। ਜਿਸ ਦਾ ਮਾਰਗ ਅਪਨਾਇਆ ਬਾਵਨ ਹੋ ਕੇ ਬੇਪ੍ਰਵਾਹ, ਬੇਪ੍ਰਵਾਹੀ ਵਿਚ ਸਮਾਈਆ। ਸਲੀਵ ਲੈਂਦਿਆਂ ਈਸਾ ਨੇ ਕੀਤੀ ਸੀ ਇਕ ਦੁਵਾ, ਦੋਵੇਂ ਹੱਥ ਹੱਥ ਉਠਾਈਆ। ਮੇਰੀ ਸਦੀ ਬੀਸਵੀਂ ਮੇਰੇ ਲਹਿਣੇ ਦੇਣੇ ਸਾਰੇ ਦਈਂ ਚੁਕਾ, ਚੁਕੰਨਾ ਹੋ ਕੇ ਦਿਆਂ ਸੁਣਾਈਆ। ਮੇਰੇ ਬਾਪ ਵਾਹਿਦ ਮਾਲਕ ਤੂੰ ਜ਼ਰੂਰ ਜਾਣਾ ਆ, ਨਿਰਗੁਣ ਨਿਰਾਕਾਰ ਆਪਣਾ ਖੇਲ ਖਿਲਾਈਆ। ਮੈਨੂੰ ਇਉਂ ਦਿਸਦਾ ਤੇਰਾ ਗੋਬਿੰਦ ਸੂਰਾ ਸ਼ਬਦ ਸੁੱਤ ਜਿਸ ਨੇ ਸਭ ਦੀ ਪਕੜਨੀ ਬਾਂਹ, ਬਾਜ਼ੂ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਸਮਝਾਉਣਾ ਨਾਂ, ਦੂਜਾ ਨਜ਼ਰ ਕੋਇ ਨਾ ਆਈਆ। ਸੋ ਦੀਨਾਂ ਮਜ਼੍ਹਬਾਂ ਵਿਚ ਰਸੂਲਾਂ ਤੈਨੂੰ ਲਿਆ ਗਾ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਤੂੰ ਅੰਤਮ ਸਭ ਦਾ ਫ਼ੈਸਲਾ ਦੇਣਾ ਕਰਾ, ਅਦਲ ਇਨਸਾਫ਼ ਤੇਰੇ ਹੱਥ ਨਜ਼ਰੀ ਆਈਆ। ਮੇਰੀ ਪੇਸ਼ੀਨਗੋਈ ਗੋਬਿੰਦ ਦਾ ਕੰਨਾ ਮੈਨੂੰ ਦਿਸਦਾ ਸਾਖਿਆਤ ਮੈਂ ਖ਼ੁਸ਼ੀ ਵਿਚ ਕਹਾਂ ਵਾਹ ਵਾ, ਵਾਹਵਾ ਤੇਰੀ ਬੇਪ੍ਰਵਾਹੀਆ। ਉਸ ਕੰਨੇ ਦਾ ਅੰਤ ਕਾਇਨਾਤ ਦਾ ਅੰਤ ਦਏ ਕਰਾ, ਮਖ਼ਲੂਕ ਦੇ ਮਾਲਕ ਖ਼ਲਕੇ ਖ਼ੁਦਾ ਤੇਰੀ ਵਡ ਵਡਿਆਈਆ। ਪਰ ਮੈਂ ਚਾਹੁੰਦਾ ਜਿਥੇ ਮੈਂ ਨਹੀਂ ਪੁੱਜਾ ਉਥੇ ਉਸ ਨੂੰ ਦੇਣਾ ਪੂਜਾ, ਹੱਦ ਜਗਤ ਨਾ ਕੋਇ ਰਖਾਈਆ। ਨਿੱਤ ਨਵਿਤ ਖੇਲ ਕਰਨਾ ਤੇਰੀ ਅਦਾ, ਅਦਬ ਵਿਚ ਸੀਸ ਦਿਆਂ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਹੋਣਾ ਸਹਾਈਆ।
ਕੰਨਾ ਕਹੇ ਮੇਰੇ ਅੰਦਰ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਢੋਲੇ ਗਾਈਆ। ਮੇਰਾ ਸਾਹਿਬ ਦੀਨ ਦੁਨੀ ਜਗਤ ਬਾਗ਼ ਦਾ ਮਾਲੀ, ਮਾਲਕ ਨੂਰ ਅਲਾਹੀਆ। ਜਿਸ ਤੇ ਅੱਗੇ ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂ ਵਿਸ਼ਨ ਬ੍ਰਹਮਾ ਦੇਵਤ ਸੁਰ ਖੜ੍ਹੇ ਸੁਵਾਲੀ, ਖਾਲੀ ਝੋਲੀਆਂ ਰਹੇ ਡਾਹੀਆ। ਤੇਰਾ ਨਾਮ ਕਲਮਾ ਸ਼ਬਦ ਧਾਰ ਸ਼ਬਦ ਸੰਦੇਸ਼ਾ ਸ਼ਬਦ ਧੁਨ ਜਗਤ ਧੁਨ ਨਾਦਾ ਦੀ ਤਾਲੀ, ਛੱਤੀ ਰਾਗ ਭੇਵ ਕੋਇ ਨਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਦਿਸਣ ਖਾਲੀ, ਵਸਤ ਅਮੋਲਕ ਆਪਣੀ ਗੋਲਕ ਵਿਚ ਨਾ ਕੋਇ ਟਿਕਾਈਆ। ਕੋਟਨ ਕੋਟਨ ਤੇਰੇ ਨਾਮ ਜਗਤ ਦੀ ਕਰਦੇ ਗਏ ਦਲਾਲੀ, ਵਿਚੋਲੇ ਸੋਹਲੇ ਢੋਲੇ ਤੇਰੇ ਗਾਈਆ। ਤੂੰ ਮਿਹਰਵਾਨ ਮਹਿਬੂਬਾ ਵਸੇ ਅਰਸ਼ ਉਚ ਅਰੂਜ਼ਾ ਅੰਤਮ ਸਮਾਂ ਵੇਖਣਾ ਹਾਲੀ, ਹਾਲਤ ਖ਼ਲਕ ਖ਼ੁਦਾਈਆ। ਜਿਹੜੀ ਗੋਬਿੰਦ ਤੇਰੇ ਪਿਆਰ ਵਿਚ ਘਾਲਣ ਘਾਲੀ, ਆਪ ਆਪਾ ਘੋਲ ਘੁੰਮਾਈਆ। ਫਲ ਲਾਉਣਾ ਅੰਤ ਉਸ ਦੀ ਡਾਲੀ, ਪਤ ਟਹਿਣੀ ਦੇਣੀ ਮਹਿਕਾਈਆ। ਤੇਰਾ ਨੂਰ ਨੁਰਾਨਾ ਸ਼ਾਹ ਸੁਲਤਾਨਾ ਨੌਜੁਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਇਕੋ ਜੋਤ ਜੋਤ ਦੀ ਹੋਵੇ ਲਾਲੀ, ਲਾਲ ਗੁਲਾਲੇ ਨੂਰ ਨੂਰਾਨੇ ਨੂਰੀ ਚੰਦ ਦੇਣਾ ਚਮਕਾਈਆ। ਸਚਖੰਡ ਦੁਵਾਰਾ ਏਕੰਕਾਰਾ ਦਰਗਾਹ ਸਾਚੀ ਮੁਕਾਮੇ ਤੇਰੀ ਹੋਵੇ ਧਰਮ ਦੀ ਹੋਵੇ ਸੱਚੀ ਧਰਮਸਾਲੀ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਤੂੰ ਸੰਬਲ ਬਹਿਕੇ ਸਭ ਦੀ ਕਰੇਂ ਸੰਭਾਲੀ, ਗੋਬਿੰਦ ਸੰਭਲ ਕੇ ਤੇਰਾ ਲੇਖਾ ਗਿਆ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ।
ਗੋਬਿੰਦ ਕਹੇ ਮੈਂ ਕੰਨੇ ਨਾਲ ਲਾਈ ਆਪਣੀ ਸ਼ਰਤ, ਸ਼ਰਅ ਸ਼ਰਅ ਦਿੱਤੀ ਬਦਲਾਈਆ। ਫੇਰ ਹੱਥ ਮਾਰਿਆ ਉਤੇ ਫ਼ਰਸ਼, ਧਰਨੀ ਧਰਤ ਧਵਲ ਧੌਲ ਦਿੱਤੀ ਹਿਲਾਈਆ। ਫੇਰ ਤੱਕਿਆ ਉਪਰ ਅਰਸ਼, ਲੱਖ ਆਕਾਸ਼ਾਂ ਆਕਾਸ਼ ਬੈਠੇ ਸੀਸ ਨਿਵਾਈਆ। ਫੇਰ ਪੁਰਖ ਅਕਾਲ ਅੱਗੇ ਦਿੱਤੀ ਅਰਜ਼, ਬੇਨੰਤੀ ਅਗੰਮੀ ਦਿੱਤੀ ਸੁਣਾਈਆ। ਉਠ ਖੇਲ ਤੱਕ ਆਪਣਾ ਅਸਚਰਜ, ਅਚਰਜ ਲੀਲਾ ਵੇਖ ਵਖਾਈਆ। ਕਲਜੁਗ ਅੰਤ ਅਵਤਾਰ ਪੈਗ਼ੰਬਰ ਗੁਰੂਆਂ ਸਭ ਨੇ ਤੇਰੀ ਰੱਖੀ ਗਰਜ਼, ਗਰਜ਼ ਕੇ ਪੇਸ਼ੀਨਗੋਈਆਂ ਵਿਚ ਤੇਰਾ ਰਾਹ ਗਏ ਸਮਝਾਈਆ। ਤੂੰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੁਰਖ ਅਕਾਲੇ ਆਉਣਾ ਪਰਤ, ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਸ਼ਰਅ ਛੁਰੀ ਕਟਾਕਸ਼ ਕਰੇ ਕੋਇ ਨਾ ਕਰਦ, ਦੀਨ ਮਜ਼੍ਹਬ ਕਾਤਲ ਮਕਤੂਲ ਦਾ ਲੇਖਾ ਦੇਣਾ ਮੁਕਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਗੁਰਮੁਖਾਂ ਗੁਰਸਿੱਖਾਂ ਭਗਤਾਂ ਸੰਤ ਫ਼ਕੀਰਾਂ ਸੂਫ਼ੀਆਂ ਵੰਡਣਾ ਦਰਦ, ਦਰਦੀ
ਹੋ ਕੇ ਦਰਦ ਸਭ ਦਾ ਦੇਣਾ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਨੁਰਾਨਾ ਆਦਿ ਜੁਗਾਦੀ ਜੋਧਾ ਸੂਰਬੀਰ ਮਰਦ, ਮੱਦਦ ਅਵਰ ਨਾ ਕੋਇ ਰਖਾਈਆ। (੨੪ ਭਾਦਰੋਂ ਸ਼ਹਿਨਸ਼ਾਹੀ ਸੰਮਤ ੮)
ਕਲਜੁਗ ਕਹੇ ਮੈਨੂੰ ਹੋਰ ਹੋ ਗਿਆ ਇਸ਼ਾਰਾ, ਮੇਰੇ ਅੰਦਰ ਦਿੱਤਾ ਦ੍ਰਿੜਾਈਆ । ਕਲਜੁਗਾ ਔਹ ਵੇਖ ਤੇਰਾ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਜਿਸ ਵੇਲੇ ਗੋਬਿੰਦ ਨੇ ਗੁਰੂ ਗ੍ਰੰਥ ਸਾਹਿਬ ਲਿਖਿਆ ਦੁਬਾਰਾ, ਇਕ ਕੰਨਾ ਵਿਚ ਦੇਣਾ ਲਗਾਈਆ। ਓਸ ਨੇ ਲੇਖਾ ਮੁੱਕਾ ਵਖਾ ਦੇਣਾ ਚਾਰ ਯਾਰਾ, ਮੁਹੰਮਦ ਦੀ ਸਫਾ ਦਏ ਉਲਟਾਈਆ। ਈਸਾ ਮੂਸਾ ਸੁੱਟੇ ਮੂੰਹ ਦੇ ਭਾਰਾ, ਸਿਰ ਸਕੇ ਨਾ ਕੋਇ ਉਠਾਈਆ। ਤੇਰਾ ਮਿਟੇ ਅੰਧ ਅੰਧਿਆਰਾ, ਲੋਕਮਾਤ ਰਹਿਣ ਨਾ ਪਾਈਆ। ਫੇਰ ਉਸ ਦਾ ਰੂਪ ਹੋਣਾ ਅਗੰਮ ਅਪਾਰਾ, ਤੱਤਾਂ ਤੋਂ ਬਾਹਰ ਖੇਲ ਖਲਾਈਆ। ਸ਼ਬਦੀ ਸ਼ਬਦ ਹੋਏ ਜੋਤ ਜੋਤ ਦੀ ਧਾਰਾ, ਧਰਨੀ ਧਰਤ ਧਵਲ ਉਤੇ ਆਪਣਾ ਰੰਗ ਰੰਗਾਈਆ। ਇਕੋ ਹੁਕਮ ਦੇਵੇ ਸੱਚੀ ਸਰਕਾਰਾ, ਸ਼ਾਹ ਸੁਲਤਾਨਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ।
ਕਲਜੁਗ ਕਹੇ ਮੈਂ ਵੇਖਣਾ ਜ਼ਰੂਰ ਕਲਗੀਧਰ, ਜਗਦੀਸ਼ ਜਿਸ ਨੂੰ ਦਏ ਵਡਿਆਈਆ। ਜਿਸ ਦੇ ਕੋਲੋਂ ਮੈਨੂੰ ਮਿਲਣਾ ਵਰ, ਮੇਰੀ ਝੋਲੀ ਦੇਣੀ ਭਰਾਈਆ। ਮੇਰੀ ਕੂੜੀ ਉਖੜਨੀ ਜੜ੍ਹ, ਲੋਕਮਾਤ ਰਹਿਣ ਨਾ ਪਾਈਆ। ਮੈਂ ਕੂੜ ਕੁੜਿਆਰ ਦੀ ਅਗਨੀ ਜਾਵਾਂ ਸੜ, ਹਵਨ ਸਚ ਨਾ ਕੋਇ ਕਰਾਈਆ । ਮੇਰਾ ਸੀਸ ਰਹੇ ਨਾ ਧੜ, ਤਨ ਵਜੂਦ ਨਾ ਕੋਇ ਵਡਿਆਈਆ। ਮੈਂ ਜੀਉਂਦਾ ਜਾਵਾਂ ਮਰ, ਮਰ ਜੀਵਤ ਆਪਣਾ ਆਪ ਬਦਲਾਈਆ। ਮੈਂ ਜ਼ਰੂਰ ਓਸ ਸਾਹਿਬ ਦਾ ਵੇਖਣਾ ਘਰ, ਜਿਸ ਘਰ ਵਿਚੋਂ ਗੋਬਿੰਦ ਨੂੰ ਮਿਲੇ ਵਡਿਆਈਆ। ਕੀ ਓਹ ਰੂਪ ਨਰਾਇਣ ਨਰ, ਕੀ ਕਰਤਾ ਧੁਰਦਰਗਾਹੀਆ । ਕੀ ਪਰਵਰਦਿਗਾਰ ਸੱਚਾ ਯਾਰ, ਯਰਾਨਾ ਸਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ।
ਕਲਜੁਗ ਕਹੇ ਮੈਂ ਗੋਬਿੰਦ ਦੇ ਚਰਨ ਦੁਵਾਰੇ ਪੁੱਜਾ, ਮਾਛੂਵਾੜਾ ਸੇਜ ਸੁਹਾਈਆ । ਮੈਂ ਆਪਣਾ ਭੇਵ ਰੱਖ ਕੇ ਗੁੱਝਾ, ਦੂਰੋਂ ਸੀਸ ਦਿੱਤਾ ਨਿਵਾਈਆ। ਨਾਲੇ ਆਪਣਾ ਨੈਣ ਕਰ ਕੇ ਊਂਧਾ, ਅੱਖ ਲਈ ਸ਼ਰਮਾਈਆ। ਝੱਟ ਗੋਬਿੰਦ ਹੱਸੇ ਕੇ ਕਿਹਾ ਆਹ ਵੇਖ ਨਾਨਕ ਸਤਿਗੁਰ ਮੇਰੇ ਅੰਦਰ ਵੜ ਕੇ ਕੂੰਦਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਲੇਖਾ ਰੂਹ ਬੁੱਤ ਬੁੱਤ ਰੂਹ ਦਾ, ਰੂਹ ਬੁੱਤ ਤੋਂ ਬਾਹਰ ਨੂਰ ਜੋਤ ਵਿਚ ਸਮਾਈਆ। ਇਹੋ ਲਖ਼ਸ਼ ਇਹੋ ਲੱਛਣ ਪੂਰੇ ਸਤਿਗੁਰ ਦਾ, ਜੋ ਸ਼ਬਦ ਸ਼ਬਦ ਸ਼ਬਦੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਬੇਪ੍ਰਵਾਹੀਆ।
ਕਲਜੁਗ ਕਹੇ ਮੈਂ ਅੱਖਾਂ ਝੱਟ ਲਈਆਂ ਮੀਚ, ਹੱਥ ਸਿਰ ਉਤੇ ਟਿਕਾਈਆ । ਮੈਂ ਗਾਇਆ ਗੋਬਿੰਦ ਮਾਹੀ ਦਾ ਗੀਤ, ਗੋਬਿੰਦ ਤੇਰੀ ਬੇਪ੍ਰਵਾਹੀਆ। ਤੂੰ ਦੱਸ ਤੈਨੂੰ ਮੰਦਰ ਚੰਗਾ ਕਿ ਮਸੀਤ, ਕਿ ਕਾਅਬਿਆਂ ਖ਼ੁਸ਼ੀ ਬਣਾਈਆ। ਊਚ ਚੰਗਾ ਕਿ ਨੀਚ, ਸ਼ਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸ ਨੂੰ ਗਲੇ ਲਗਾਈਆ । ਝਟ ਗੋਬਿੰਦ ਨੇ ਕਿਹਾ ਕਲਜੁਗ ਐਸ ਧਰਨੀ ਨੂੰ ਕਹੋ ਮੇਰੇ ਸਤਿਗੁਰ ਨਾਨਕ ਦੀ ਕਰੇ ਤਸਦੀਕ, ਸ਼ਹਾਦਤ ਦੇਵੇ ਪਾਈਆ। ਮੇਰਾ ਕਿਸੇ ਦਾ ਨਾ ਕੋਈ ਸ਼ਰੀਕਾ ਤੇ ਨਾ ਕੋਈ ਸ਼ਰੀਕ, ਲਾਸ਼ਰੀਕ ਮੇਰਾ ਰੂਪ ਦਿੱਤਾ ਬਣਾਈਆ । ਮੈਂ ਤ੍ਰੈਗੁਣ ਤੋਂ ਅਤੀਤ, ਤ੍ਰੈਭਵਣ ਦਾ ਮਾਲਕ ਮੇਰਾ ਖੇਲ ਰਿਹਾ ਖਿਲਾਈਆ । ਮੈਂ ਵਸਿਆ ਬੇਸ਼ਕ ਪੰਜਾਂ ਤੱਤਾਂ ਵਿਚ ਠੀਕ, ਪਰ ਠਾਕਰ ਦਾ ਰੂਪ ਮੇਰੇ ਨਾਲ ਇਕੋ ਨੂਰ ਬੈਠਾ ਬਣਾਈਆ। ਮੈਂ ਸਭ ਨੂੰ ਵੇਖਾਂ ਹਸਤ ਕੀਟ, ਹਸਤ ਕੀਟ ਇਕੋ ਰੰਗ ਰੰਗਾਈਆ। ਆਹ ਲੈ ਹੋਰ ਤੈਨੂੰ ਦੱਸਾਂ ਹੁਕਮ ਇਕ ਅਨਡੀਠ, ਕੀ ਅਨਡਿੱਠੜੀ ਕਾਰ ਕਮਾਈਆ। ਮੇਰਾ ਪੁਰਖ ਅਕਾਲਾ ਦੀਨ ਦਿਆਲਾ ਮੈਨੂੰ ਮਾਛੂਵਾੜੇ ਕਰ ਰਿਹਾ ਬਖ਼ਸ਼ੀਸ਼, ਰਹਿਮਤ
ਮੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਨੂਰ ਨੂਰ ਰੁਸ਼ਨਾਈਆ।
ਕਲਜੁਗ ਕਹੇ ਗੋਬਿੰਦ ਕੀ ਪੁਰਖ ਅਕਾਲਾ ਪਾਵੇ ਤੇਰੀ ਝੋਲੀ, ਕੁਛ ਮੈਨੂੰ ਦੇ ਵਖਾਈਆ। ਗੋਬਿੰਦ ਕਿਹਾ ਓਹ ਕੂੜਿਆ ਓਹ ਕਿਸੇ ਕੰਡੇ ਨਾ ਜਾਵੇ ਤੋਲੀ, ਅਤੁੱਲ ਰਿਹਾ ਵਰਤਾਈਆ। ਤੇਰੀ ਸੁਰਤ ਰਹੇ ਨਾ ਭੋਲੀ, ਭੋਲਿਆ ਦਿਆਂ ਸਮਝਾਈਆ। ਜਿਸ ਸਾਹਿਬ ਦੀ ਆਦਿ ਜੁਗਾਦੀ ਦੀ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਤਰ ਨਿਰੰਤਰ ਆਤਮ ਗੋਲੀ, ਸੇਵਾ ਵਿਚ ਸੇਵਕ ਸਾਰੇ ਝੱਟ ਲੰਘਾਈਆ। ਓਸ ਦੀ ਅੰਤ ਸਮਝ ਲੈ ਬੋਲੀ, ਕੀ ਢੋਲਾ ਰਿਹਾ ਸੁਣਾਈਆ । ਜਿਸ ਨੇ ਦੀਨ ਦੁਨੀਆਂ ਦੇ ਮਜ਼੍ਹਬ ਦੀ ਚੁਕਾਉਣੀ ਰੌਲੀ, ਰੌਲਾ ਨਾਮ ਕਲਮਾ ਨਾ ਕੋਇ ਰਖਾਈਆ। ਸਭ ਨੂੰ ਅੰਮ੍ਰਿਤ ਆਤਮ ਦੀ ਦੇਵੇ ਪੌਲੀ, ਧੁਰ ਦਾ ਰਸ ਇਕ ਚਖਾਈਆ। ਇਕ ਖੇਲ ਵੇਖਣਾ ਵਰਤਣਾ ਹੌਲੀ ਹੌਲੀ, ਮੇਰੇ ਢਈਏ ਤੋਂ ਬਾਦ ਕੀ ਆਪਣੀ ਕਾਰ ਭੁਗਤਾਈਆ। ਨਾਲੇ ਆਸ਼ਾ ਪੂਰੀ ਕਰੇ ਧਰਨੀ ਧਰਤ ਧਵਲ ਧੌਲੀ, ਜੋ ਧਰਮ ਦਾ ਰਾਹ ਤਕਾਈਆ। ਮੇਰਾ ਜੁਸਾ ਵੇਖ ਮੇਰੇ ਫਰਕਦੇ ਵੇਖ ਡੌਲੀ, ਜੋ ਦੋ ਜਹਾਨ ਰਹੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਵਖਾਈਆ।
ਕਲਜੁਗ ਕਹੇ ਗੋਬਿੰਦ ਤੇਰਾ ਕੀ ਰੂਪ ਹੋਵੇਗਾ ਬਲਕਾਰ, ਬਲਧਾਰੀ ਦੇ ਜਣਾਈਆ। ਗੋਬਿੰਦ ਕਿਹਾ ਕਲਜੁਗ ਪਹਿਲੋਂ ਮੇਰੇ ਪੁਰਖ ਅਕਾਲ ਨੂੰ ਕਰ ਨਿਮਸਕਾਰ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਆ ਮੇਰੀ ਖੰਡੇ ਦੀ ਥੱਲੇ ਧਾਰ, ਖੰਡਾ ਖਿੱਚ ਕੇ ਉਤੇ ਦਿਆਂ ਟਿਕਾਈਆ। ਫੇਰ ਕਹੀਂ ਮੇਰਾ ਕੋਈ ਨਹੀਂ ਯਾਰ, ਬਿਨਾਂ ਗੋਬਿੰਦ ਤੋਂ ਯਰਾਨਾ ਸਚ ਨਾ ਕੋਇ ਕਮਾਈਆ। ਫੇਰ ਮੈਂ ਤੈਨੂੰ ਹੋਰ ਦਿਆਂ ਅਖਤਿਆਰ, ਮੁਖਤਾਰਨਾਮਾ ਨਵਾਂ ਦਿਆਂ ਲਿਖਾਈਆ। ਤੂੰ ਚਾਰੋਂ ਕੁੰਟ ਫਿਰੀਂ ਗਲੀ ਬਜ਼ਾਰ, ਕੂਚੇ ਕਾਇਆ ਵਾਲੇ ਵੇਖ ਵਖਾਈਆ। ਕਾਇਆ ਮੰਦਰ ਅੰਦਰ ਕਰਾਈਂ ਵਿਭਚਾਰ, ਆਪਣਾ ਬਲ ਪ੍ਰਗਟਾਈਆ। ਤੇਰਾ ਲਹਿਣਾ ਦੇਣਾ ਫੇਰ ਛੇਤੀ ਦੇਵਾਂ ਨਿਵਾਰ, ਲੋਕਮਾਤ ਰਹਿਣ ਨਾ ਪਾਈਆ। ਪਰ ਯਾਦ ਰੱਖੀਂ ਮੇਰਾ ਰੂਪ ਹੋ ਜਾਏ ਸ਼ਬਦ ਸਤਿਗੁਰ ਤੇ ਸ਼ਬਦ ਦੀ ਧਾਰ, ਪੰਜਾਂ ਤੱਤਾਂ ਤੱਤ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਕਰਾਂਗਾ ਖ਼ਬਰਦਾਰ, ਬੇਖ਼ਬਰਾਂ ਇਕੋ ਹੁਕਮ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਾ ਲੇਖਾ ਦਿਆਂ ਸਮਝਾਈਆ।
ਗੋਬਿੰਦ ਕਿਹਾ ਕਲਜੁਗ ਆਹ ਮੇਰਾ ਕੰਨਾ ਵੇਖ ਲੈ ਵਿਚ ਕਾਇਨਾਤ, ਦੀਨ ਦੁਨੀ ਦੇਣਾ ਸਮਝਾਈਆ। ਜਿਸ ਵੇਲੇ ਤੇਰੀ ਅੰਤ ਆਈ ਅੰਧੇਰੀ ਰਾਤ, ਮੁਹੰਮਦ ਦੀ ਚੌਧਵੀਂ ਸਦੀ ਬੈਠੇ ਆਪਣਾ ਪੰਧ ਮੁਕਾਈਆ। ਮੂਸਾ ਵੇਖੇ ਮਾਰ ਝਾਤ, ਵੀਹਵੀਂ ਸਦੀ ਨੈਣ ਉਠਾਈਆ। ਓਸ ਵੇਲੇ ਕੋਈ ਆਤਮ ਦਾ ਦੇਵੇ ਨਾ ਸਾਥ, ਪਰਮਾਤਮ ਰੰਗ ਨਾ ਕੋਇ ਰੰਗਾਈਆ। ਅੰਦਰੋਂ ਨਿਝਰ ਝਿਰਨੇ ਵਿਚੋਂ ਬੂੰਦ ਨਾ ਮਿਲੇ ਸੁਵਾਂਤ, ਬਾਹਰੋਂ ਪੀ ਪੀ ਕੇ ਆਪਣਾ ਢਿੱਡ ਭਰਾਈਆ। ਅੰਤਸ਼ਕਰਨ ਕਿਸੇ ਦਾ ਨਾ ਹੋਵੇ ਸਾਫ਼, ਪੱਤਤ ਪੁਨੀਤ ਨਾ ਕੋਇ ਰਖਾਈਆ। ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਆਪਣੀ ਗੋਦ ਨਾ ਕੋਇ ਟਿਕਾਈਆ। ਓਸ ਵੇਲੇ ਲੇਖਾ ਹੋਣਾ ਓਸ ਸਾਹਿਬ ਅਬਿਨਾਸ਼, ਜੋ ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਜਿਸ ਨੇ ਮੰਡਲ ਮੰਡਪ ਪਾਉਣੀ ਰਾਸ, ਲੱਖ ਚੁਰਾਸੀ ਗੋਪੀ ਕਾਹਨ ਨਿਰਗੁਣ ਸਰਗੁਣ ਧਾਰ ਆਤਮ ਪਰਮਾਤਮ ਵੇਖ ਵਖਾਈਆ। ਉਸ ਦਾ ਰੂਪ ਰੰਗ ਰੇਖ ਨਾ ਕੋਈ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਓਸ ਨੇ ਹੁਕਮ ਦੇਣਾ ਸ਼ੰਕਰਾ ਉਠ ਖਲੋ ਉਤੋਂ ਕੈਲਾਸ਼, ਕਲਾ ਆਪਣੀ ਲੈ ਪ੍ਰਗਟਾਈਆ। ਓਹ ਬ੍ਰਹਮੇ ਆਪਣਾ ਲੇਖਾ ਲੈ ਵਾਚ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਵਿਸ਼ਨੂੰ ਤੂੰ ਕਿਹੜੀ ਦਿੰਦਾ ਦਾਤ, ਚਾਰੋਂ ਕੁੰਟ ਭੱਜ ਆਪਣਾ ਪੰਧ ਲੈ ਮੁਕਾਈਆ। ਫੇਰ ਹੁਕਮ ਸੁਣ ਓਸ ਪ੍ਰਭੂ ਦਾ ਸਾਖਿਆਤ, ਜੋ ਸਾਖਿਆਤ ਜਗਤ ਜਹਾਨ ਦੀਨ ਦੁਨੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਲਿਖਾਈਆ। ਧਰਨੀ ਕਹੇ ਹਾਏ ਇਹ ਕਿਹੋ ਜਿਹਾ ਵੇਲਾ ਆਉਣਾ ਵਕਤ, ਪ੍ਰਭੂ ਕੀ ਤੇਰੀ ਬੇਪਰਵਾਹੀਆ। ਕੀ ਸਾਰੀ
ਦੁਨੀਆਂ ਸ੍ਰਿਸ਼ਟੀ ਤੈਨੂੰ ਭੁੱਲ ਜਾਵੇ ਜਗਤ, ਜਾਗਰਤ ਜੋਤ ਬਿਨ ਵਰਨ ਗੋਤ ਨਾ ਕੋਇ ਰੁਸ਼ਨਾਈਆ। ਕੋਟਾਂ ਵਿਚੋਂ ਕੋਈ ਦਿਸੇ ਤੇਰਾ ਭਗਤ, ਭਗਵਾਨ ਤੇਰਾ ਦਰਸ ਕੋਇ ਨਾ ਪਾਈਆ। ਓਹ ਕਿਸ ਲੇਖੇ ਲੱਗੇਗੀ ਬੂੰਦ ਰਕਤ, ਜਨਣੀ ਕੁੱਖ ਕਵਣ ਵਡਿਆਈਆ। ਝੱਟ ਕਲਜੁਗ ਨੇ ਕਿਹਾ ਓਹ ਧਰਨੀਏ ਮੇਰੀ ਗੋਬਿੰਦ ਨਾਲ ਸ਼ਰਤ, ਓਨ ਮੇਰੀ ਸ਼ਰਅ ਦਿੱਤੀ ਬਣਾਈਆ। ਉਸ ਮੈਨੂੰ ਪਿਆਰ ਦਿੱਤਾ ਦਿਲਾਸਾ ਦਿੱਤਾ ਜਿਥੇ ਮੇਰੇ ਬੱਚੇ ਨੀਹਾਂ ਉਤੇ ਆਏ ਫਰਸ਼, ਏਸ ਫਰਸ਼ ਉਤੇ ਫੈਸਲਾ ਤੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਪਰਦਿਆਂ ਵਿਚੋਂ ਉਠਾਈਆ। (੧੪ ਅੱਸੂ ਸ਼ ਸੰ ੮)
ਕੁੱਤਾ : ਕੂਕਰ
ਕੁੱਤਾ : ਕੂਕਰ : ਮਾਣਸ ਹੋ ਕੇ ਮਾਸ ਜੋ ਖਾਵੇ। ਕੂਕਰ ਸੂਕਰ ਦੀ ਜੂਨ ਨਿੱਤ ਪਾਵੇ। ਪੀ ਸ਼ਰਾਬ
ਕੂਕਰ
ਹੋਵੇ ਮਸਤਾਨਾ। ਪਸੂ ਜੂਨ ਵਿਚ ਓਸ ਹੈ ਜਾਣਾ। (੧੭ ਭਾਦਰੋਂ ੨੦੦੬ ਬਿ)
ਮਦਿ ਮਾਸ ਜਿਨ ਰਸਨੀ ਲਵਾਇਆ। ਕੂਕਰ ਸੂਕਰ ਮਾਣਸ ਰੂਪ ਬਣਾਇਆ । ਐਸੀ ਸਤਿਗੁਰ ਦੇ
ਸਜ਼ਾਇਆ। ਗੁਰ ਚਰਨਾਂ ਤੋਂ ਪਰੇ ਹਟਾਇਆ। ਪਰੇਤ ਜੂਨ ਉਨ੍ਹਾਂ ਨੂੰ ਪਾਇਆ। ਈਸ਼ਰ ਜੀਵ ਜਿਸ
ਜੀਵ ਨੇ ਖਾਇਆ। ਲੱਖ ਚੁਰਾਸੀ ਚੱਕਰ ਲੁਵਾਇਆ। (੫ ਚੇਤ ੨੦੦੭ ਬਿ)
ਕਲਜੁਗ ਜੀਵ ਬੇਮੁਖ ਕੁੱਤੇ, ਬਿਰਧਾਂ ਬਾਲ ਅੰਞਾਣਿਆਂ ਹੱਥ ਨਾ ਆਵੇ ਨੀਰ। (੧ ਮਾਘ ੨੦੦੯ ਬਿ)
ਕੁੱਤੇ ਕੂਕਰ ਕੁੜਿਆਰ ਬਾਹਰ ਖਲੋਤੇ ਦੂਰੋਂ ਵੇਖਣ ਰਹੇ ਝੱਖ ਮਾਰ। ਅੱਗੇ ਆਵਣ ਆਵੇ ਡਰ, ਸਚ
ਤਖ਼ਤ ਬੈਠਾ ਆਪ ਸੱਚਾ ਸਰਦਾਰ। (੩ ਮਾਘ ੨੦੧੦ ਬਿ)
ਪਕੜ ਉਠਏ ਜੂਠਾ ਝੂਠਾ ਮਾਇਆਧਾਰੀ ਕੁੱਤਾ, ਸ਼ਬਦ ਡੰਡਾ ਰਿਹਾ ਮਾਰ। ਜੋਤੀ ਜੋਤ ਸਰੂਪ ਹਰਿ, ਨੇਹਕਲੰਕ
ਨਰਾਇਣ ਨਰ ਅਵਤਾਰ। (੨੬ ਪੋਹ ੨੦੧੧ ਬਿ)
ਕਾਇਆ ਭਾਂਡਾ ਮਨ ਕੁੱਤਾ ਬਣ ਕੇ ਰਿਹਾ ਲਕ, ਪਰਦਾ ਕੋਇ ਨਾ ਸਕੇ ਪਾਈਆ।(੧ ਭਾਦਰੋਂ ੨੦੧੮ ਬਿ)
ਰਾਜੇ ਰਾਣੇ ਜੰਗਲਾਂ ਵਿਚ ਫਿਰਾਏ ਖ਼ਰਗੋਸ਼, ਕਲਜੁਗ ਕੂੜੀ ਕਿਰਿਆ ਕੁੱਤੇ ਮਗਰ ਲਗਾਈਆ । (੧੬
ਮੱਘਰ ੨੦੧੯ ਬਿ)
ਕੂੜੀ ਕਿਰਿਆ ਕੂੜ ਕੁੜਿਆਰੇ ਕੁੱਤੇ, ਕੂਕਰ ਸ਼ੂਕਰ ਜੂਨ ਭੁਵਾਇੰਦਾ। (੨੪ ਚੇਤ ੨੦੨੦ ਬਿ) ਚੌਕੀਦਾਰ
ਹੋ ਕੇ ਪੰਚ ਵਿਕਾਰ ਤੁਹਾਡੇ ਮੋੜੇ ਕੁੱਤੇ, ਬਣ ਸੇਵਕ ਸੇਵ ਕਮਾਈਆ। (੮ ਅੱਸੂ ੨੦੨੦ ਬਿ)
ਜਗਤ ਪ੍ਰੀਤੀ ਦਰ ਦਰ ਦੀ ਕੁੱਤੀ, ਬਣ ਸੁਆਨ ਘਰ ਘਰ ਫਿਰੇ ਭੱਜੇ ਵਾਹੋ ਦਾਹੀਆ। ਬਿਨ ਸਤਿਗੁਰ
ਕਿਰਪਾ ਹੋਵੇ ਲੁੱਚੀ, ਲੁੱਚੀ ਗੁੰਡਿਆਂ ਨਾਲ ਰਲਾਈਆ। (੬ ਪੋਹ ੨੦੨੦ ਬਿ)
ਮਨ ਵਾਸਨਾ ਤੁਹਾਡੇ ਕੋਲ ਨਾ ਆਵੇ ਕੁੱਤੀ, ਕੂਕਰ ਸੂਕਰ ਪਰੇ ਦਏ ਭਜਾਈਆ। ਮਨ ਮਮਤਾ ਨਾਰ
ਕਮਜ਼ਾਤ ਕੋਲ ਰਹੇ ਨਾ ਲੁੱਚੀ, ਕੁਲਖਣੀ ਰੂਪ ਨਾ ਕੋਇ ਵਖਾਈਆ। (੧ ਵਸਾਖ ੨੦੨੧ ਬਿ)
ਖ਼ਾਹਸ਼ ਕਹੇ ਮੈਂ ਘਰ ਘਰ ਫਿਰਦੀ ਰਹੀ ਸੁਵਾਨ ਬਣ ਕੇ ਕੁੱਤੀ, ਖ਼ਾਲੀ ਭਾਂਡੇ ਵੇਖ ਭੱਜਾਂ ਵਾਹੋ
ਦਾਹੀਆ। (੮ ਸਾਵਣ ੨੦੨੧ ਬਿ)
ਗੁਰਮੁਖ ਦਵਾਰਾ ਸੋਹਣਾ ਉਚਾ, ਊਚੋ ਊਚ ਦਏ ਵਡਿਆਈਆ। ਤੀਰਥ ਤਟਾਂ ਨਾਲੋਂ ਸੁੱਚਾ, ਮੰਦਰਾਂ ਮੱਠਾਂ
ਨਾਲੋ ਸੋਭਾ ਪਾਈਆ। ਉਥੇ ਹੰਕਾਰੀ ਪੁਜਾਰੀ ਕੋਈ ਨਾ ਰਹੇ ਵਾਸਨਾ ਕੁੱਤਾ, ਸਵਾਨ ਰੂਪ ਹੋ ਕੇ ਭੱਜੇ ਨਾ
ਵਾਹੋ ਦਾਹੀਆ। ਉਸ ਦਾ ਮਾਲਕ ਪੁਰਖ ਅਕਾਲ ਦਾ ਪੁੱਤਾ, ਪਤ ਸਭ ਦੀ ਰਿਹਾ ਸਮਝਾਈਆ। (੪
ਅੱਸੂ ੨੦੨੧ ਬਿ)
ਕੁਫਰ : ਬੇਮੁੱਖ ਜੂੱਠਾ ਝੂੱਠਾ ਬਿੱਲਾ ਸੀਰ ਪੀਵੇ ਕੁਫਰ ਕੁਫਾਰ ਦਾ। (੧੪ ਮੱਘਰ ੨੦੧੦ ਬਿ)
ਕੁਫਰ
ਕਲਜੁਗ ਮਾਇਆ ਕਾਲੀ ਰੈਣ, ਚਾਰੋਂ ਕੁੰਟ ਅੰਧੇਰ ਪਸਾਰਿਆ। ਏਕਾ ਵਗੇ ਕੁਫਰ ਹੰਕਾਰੀ ਵਹਿਣ, ਨਾ
ਕੋਈ ਜਾਣੇ ਜੀਵ ਸੰਸਾਰਿਆ। (੧੨ ਕੰਤਕ ੨੦੧੨ ਬਿ) (ਸਚ ਨੂੰ ਛੁਪਾਉਣ ਦਾ ਕਰਮ)
ਕੁੰਭ : ਝੂਠੀ ਦੇਹ ਵਿਚ ਪ੍ਰੀਤਮ ਸਾਚਾ। ਝੂਠੀ ਕਾਇਆ ਜਿਉਂ ਕੁੰਭ ਕਾਚਾ । (੨ ਕੱਤਕ ੨੦੦੭ ਬਿ) ਕੁੰਭ :
ਆਤਮ ਪਰਮਾਤਮ ਵੇਖ ਰਲ ਕੇ, ਰੰਗ ਰਾਤਾ ਆਪ ਜਣਾਇੰਦਾ। ਭਗਤ ਸਿੰਘਾਸਣ ਵੇਖ ਮੱਲ ਕੇ, ਜਿਸ ਘਰ ਸ੍ਰੀ ਭਗਵਾਨ ਫੇਰਾ ਪਾਇੰਦਾ। ਨਿਰਗੁਣ ਜੋਤ ਵੇਖ ਬਲ ਕੇ, ਬਿਨ ਤੇਲ ਬਾਤੀ ਡਗਮਗਾਇੰਦਾ। ਸਾਚੇ ਮੰਦਰ ਵੇਖ ਵੜ ਕੇ, ਨਿਰਗੁਣ ਇਕੋ ਨਜ਼ਰੀ ਆਇੰਦਾ। ਸਚ ਸਿੰਘਾਸਣ ਵੇਖ ਚੜ੍ਹ ਕੇ, ਸੋ ਪੁਰਖ ਨਿਰੰਜਣ ਗੋਦ ਬਹਾਇੰਦਾ। ਜੀਂਵਦਿਆਂ ਜਗ ਵੇਖ ਮਰ ਕੇ, ਮਰ ਜੀਵਤ ਆਪਣੇ ਨਾਲ ਰਖਾਇੰਦਾ। ਪਰੇਮ ਪ੍ਰੀਤੀ ਪਾਣੀ ਵੇਖ ਭਰ ਕੇ, ਕਾਇਆ ਕੁੰਭ ਘੜਾ ਅੰਮ੍ਰਿਤ ਨਾਲ ਭਰਾਇੰਦਾ। ਬਿਰਹੋਂ ਵੈਰਾਗ ਅੰਦਰ ਵੇਖ ਸੜ ਕੇ, ਅਗਨੀ ਜੋਤੀ ਰੂਪ ਜਣਾਇੰਦਾ। ਪ੍ਰਭ ਚਰਨਾਂ ਸੀਸ ਵੇਖ ਧਰ ਕੇ, ਧਰ ਧਰਨੀ ਧਰਤ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਇੰਦਾ। (੧੬ ਜੇਠ ੨੦੨੦ ਬਿ)
ਫਰ ਸਾਚੇ ਅੰਮ੍ਰਿਤ ਕਰਾ ਇਸ਼ਨਾਨ, ਕਾਇਆ ਕੁੰਭ ਦਿਤਾ ਭਰਾਈਆ। (੧੪ ਚੇਤ ਸ਼ ਸੰ ੪)
ਮਾਤ ਗਰਭ ਦੇ ਸਾਰੇ ਉਲਟੇ ਦਿਸਦੇ ਰੁੱਖ, ਕੁੱਭੀ ਵਾਸ ਬਾਹਰ ਨਾ ਕੋਇ ਕਰਾਈਆ। (੨੨ ਅੱਸੂ
ਸ਼ ਸੰ ੬)
ਦੁਨੀਆਂ ਲੁੱਟੀ ਜਾਣੀ ਵਿਚ ਹਾਸੇ, ਹਸਤੀ ਪ੍ਰਭ ਦੀ ਸਮਝ ਕੋਇ ਨਾ ਪਾਈਆ । ਤਨ ਵਜੂਦ ਮਿਟ ਜਾਣੇ
ਵਾਂਗ ਪਤਾਸੇ, ਜਲ ਕੁੰਭ ਦਏ ਗਵਾਹੀਆ। (੧੬ ਕੱਤਕ ਸ਼ ਸੰ ੭)
ਕੁੰਭੀ ਨਰਕ : ਜੋ ਜਨ ਨਿੰਦਿਆ ਸਤਿਗੁਰ ਦੀ ਕਰੇ। ਨਰਕ ਕੁੰਡ ਮੇਂ ਸਦਾ ਹੀ ਜਲੇ। ਕੁੰਭੀ ਕੁੰਭੀ ਨਰਕ :
ਵਾਸ ਨਰਕ ਦੁੱਖ ਭਰੇ। ਧਰਮ ਰਾਏ ਦਾ ਡੰਡ ਸਿਰ ਪਰੇ। ਕਾਲ ਕੀ ਮੁੰਗਲੀ ਮਾਰਾਂ ਸਿਰੇ। ਜੂਨ ਘੋਗੜ ਵਿਸ਼ਟ ਉਹ ਪੜੇ। ਜਿਸ ਮੁੱਖ ਨਾਲ ਨਿੰਦਿਆ ਕਰੇ। ਵਿਸ਼ਟਾ ਵਿਚ ਚੁੰਝ ਉਹ ਧਰੇ। ਜਨਮੇ ਮਰੇ ਮਰੇ ਮਰ ਜਨਮੇ। ਸਤਿਗੁਰ ਕਿਰਪਾ ਮਿਲੇ ਨਾ ਸਰਨੇ। (੧੫ ਮੱਘਰ ੨੦੦੬ ਬਿ) ਮਦਿਰਾ ਮਾਸ ਜੋ ਕਰੇ ਅਹਾਰ । ਕੁੰਭੀ ਨਰਕ ਦਿਤਾ ਡਾਲ। ਜੰਮੇ ਮਰੇ ਹੋਏ ਖੁਆਰ। ਬਿਨ ਗੁਰ ਕੋਈ ਨਾ ਲਾਵੇ ਪਾਰ। ਹਾਹਾਕਾਰ ਕਰੇ ਦੁਰਾਚਾਰ। ਕੂਕਰ ਸ਼ੂਕਰ ਜੂਨ ਉਤਾਰ । (੨੫ ਪੋਹ ੨੦੦੬ ਬਿ) ਕੁੰਭੀ ਨਰਕ ਕਰੇ ਰਿਹਾਇਸ਼, ਜਿਨ੍ਹਾਂ ਭੁਲਿਆ ਬੇਪਰਵਾਹੀਆ। ਜਨਮ ਜਨਮ ਹੋਵੇ ਪੈਦਾਇਸ਼, ਲੱਖ ਚੁਰਾਸੀ ਵਿਚ ਭੁਵਾਈਆ। (੨੫ ਭਾਦਰੋਂ ੨੦੨੦ ਬਿ)
ਕੁਲਖਣੀ : ਸਾਚਾ ਨਾਮ ਨਾ ਕਿਸੇ ਭਿਛਿਆ ਪਾਵਣਾ, ਕਲਜੁਗ ਜੀਵ ਕੁਲੱਖਣੀ ਨਾਰ। (੭ ਮੱਘਰ ੨੦੧੦ ਕੁਲਖਣੀ :
ਬਿ) ਬੇਮੁਖ ਜੀਵ ਕੁਲੱਖਣੀ ਨਾਰ, ਏਥੇ ਓਥੇ ਹੋਏ ਅੰਧੀ। (੨-੩ ਮਾਘ ੨੦੧੦ ਬਿ)
ਕਰਮਹੀਣ ਨਾਰ ਕੁਲੱਖਣੀ ਕਮਜਾਤਾ, ਸਾਚਾ ਕੰਤ ਨਾ ਸੇਜ ਹੰਢਾਇਆ। (੨ ਫੱਗਣ ੨੦੧੨ ਬਿ)
ਕਲਜੁਗ ਕੂੜੀ ਕਿਰਿਆ ਕੱਢ ਨਾਰ ਕਮਜ਼ਾਤ, ਕੁਲੱਖਣੀ ਲੋਕਮਾਤ ਰਹਿਣ ਨਾ ਪਾਈਆ। ਝਗੜਾ ਮੁੱਕੇ
ਜ਼ਾਤ ਪਾਤ, ਚਾਰ ਵਰਨ ਅਠਾਰਾਂ ਬਰਨ ਇਕੋ ਘਰ ਵਸਾਈਆ। ਚਰਨ ਪ੍ਰੀਤੀ ਬਖ਼ਸ਼ ਸਾਚਾ ਨਾਤ, ਤੂੰ ਮੇਰਾ
ਮੈਂ ਤੇਰਾ ਤੇਰੀ ਕਦੇ ਨਾ ਹੋਵੇ ਜੁਦਾਈਆ। (੨੩ ਭਾਦਰੋਂ ੨੦੨੧ ਬਿ)
ਮਨਮਤ ਦੂਰ ਨਾ ਹੋਈ ਕਮਜ਼ਾਤ, ਕੁਲੱਖਣੀ ਘਰੋਂ ਬਾਹਰ ਨਾ ਕੋਇ ਕਢਾਈਆ। (੧੫ ਮੱਘਰ ੨੦੨੧
ਬਿ)
ਮਨਮੁਖਤਾ ਕੁਲੱਖਣੀ ਰਹਿਣ ਨਹੀਂ ਦੇਣੀ ਨਾਰ ਕਮਜਾਤ, ਬੁੱਧ ਬਬੇਕ ਦੇਣੀ ਬਣਾਈਆ। (੧੪ ਜੇਠ ਸ਼
ਸੰ ੪) (ਪਿਰ ਦਾ ਹੁਕਮ ਨਾ ਜਾਨਣ ਵਾਲਾ
ਕੁਲਾਂ : ਕੁਲ ਓਸ ਦੀ ਵਧਣ ਨਾ ਪਾਏ। ਜੋ ਸਿੱਖ ਉਪਰ ਚੋਟ ਚਲਾਏ। (੧ ਵਿਸਾਖ ੨੦੦੭ ਬਿ) ਕੁਲਾਂ :
ਕੁਲ ਦਿਤੀ ਤੇਰੀ ਤਾਰ, ਪਾਲ ਸਿੰਘ ਤੁਧ ਹੋਏ ਵਧਾਈ। ਕਲਜੁਗ ਹੋਵੇ ਅੰਧ ਅੰਧਿਆਰ, ਲਲੀਆਂ ਨਾਉਂ ਜਗ ਰਹਿ ਜਾਈ। (੫ ਚੇਤ ੨੦੦੮ ਬਿ) ਇਕੀ ਇਕੀ ਕੁਲਾਂ ਦੇਵੇ ਤਾਰ, ਜੋ ਚਲ ਆਏ ਸਰਨਾਈਆ। (੨੨ ਚੇਤ ੨੦੨੦ ਬਿ) ਜਿਸ ਦਵਾਰੇ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰੂਪ ਸਤਿ ਸਤਿਵਾਦੀ ਆਏ ਲੰਘ, ਤਿਨ੍ਹਾਂ ਇਕੀ ਕੁਲਾਂ ਪਾਰ ਕਰਾਇੰਦਾ। (੨੨ ਜੇਠ ੨੦੨੦ ਬਿ)
ਇਕੀ ਕੁਲਾਂ ਕਾਇਆ ਅੰਦਰ ਦੇਵੇ ਤਾਰ, ਗੋਬਿੰਦ ਵੇਖ ਵਖਾਇਆ। (੨੧ ਮੱਘਰ ੨੦੧੬ ਬਿ)
ਨੌਂ ਦਵਾਰੇ ਨੌਂ ਕੁਲਾਂ, ਤਨ ਦਵਾਰੇ ਆਪ ਵਸਾਇੰਦਾ। ਸ੍ਰਿਸ਼ਟ ਸਬਾਈ ਰਹੀ ਅਨਭੋਲ, ਹਰਿ ਕਾ ਭੇਦ ਕੋਈ ਨਾ ਪਾਇੰਦਾ। ਪੰਜ ਵਿਕਾਰਾ ਵੇਖੇ ਫੋਲ, ਪੰਚਮ ਨਾਲ ਰਲਾਇੰਦਾ। ਚੌਦਾਂ ਕਲਾਂ ਹੋਇਆ ਅਡੋਲ, ਹਰਿ ਸਾਚਾ ਆਪ ਡੁਲਾਇੰਦਾ। ਆਸਾ ਤ੍ਰਿਸਨਾ ਕਰੇ ਚੋਲ੍ਹ, ਸਾਚਾ ਰੰਗ ਰੰਗਾਇੰਦਾ। ਸੋਲਾਂ ਕਲਾਂ ਆਪੇ ਮੌਲ, ਕਵਲਾ ਕਵਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ।
ਸੋਲਾਂ ਕਲਾਂ ਕਰੇ ਖੰਡ ਖੰਡ, ਹਰਿ ਸਾਚ ਸੱਚੀ ਵਡਿਆਈਆ। ਜੂਠ ਝੂਠ ਕਰੇ ਰੰਡ, ਮਾਇਆ ਮਮਤਾ ਮੋਹ ਚੁਕਾਈਆ। ਹਉਮੇ ਹੰਗਤਾ ਭੇਖ ਪਾਖੰਡ, ਦੂਈ ਦਵੈਤੀ ਦਏ ਮਿਟਾਈਆ। ਇਕ ਸੁਣਾਏ ਸੁਹਾਗੀ ਛੰਦ, ਏਕਾ ਨਾਮ ਕਰੇ ਪੜ੍ਹਾਈਆ। ਸੋਲਾਂ ਕਲਾਂ ਕਰੇ ਦਵਾਰ ਬੰਦ, ਆਪਣੀ ਹੱਥੀਂ ਕੁੰਡਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੀ ਕਾਇਆ ਅੰਦਰ ਤੇਰੀ ਕੁਲ ਦਏ ਸਮਝਾਈਆ। ਸੋਲਾਂ ਕੁਲਾਂ ਕਾਇਆ ਅੰਦਰ, ਪੰਜ ਤੱਤ ਰੰਗ ਰੰਗਾਈਆ। ਤ੍ਰੈਗੁਣ ਮਾਇਆ ਬਣਿਆ ਮੰਦਰ, ਰਾਜਸ ਤਾਮਸ ਸਾਂਤਕ ਖੇਲ ਖਿਲਾਈਆ। ਵੇਖਣਹਾਰਾ ਅੰਧੇਰੀ ਕੁੰਦਰ, ਡੂੰਘੀ ਭਵਰੀ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸੰਗ ਰਖਾਈਆ। (੨੧ ਮੱਘਰ ੨੦੧੬ ਬਿ) ਤਾਰਨਹਾਰਾ ਇਕੀ ਇਕੀ ਕੁਲ, ਇਕੀ ਇਕੀ ਕੁਲਾ ਸੇਵਾ ਲਾਇੰਦਾ। ਕਰਤਾ ਕੀਮਤ ਪਾਏ ਮੁਲ, ਲੇਖਾ ਆਪਣੇ ਹੱਥ ਰਖਾਇੰਦਾ। (੧੮ ਹਾਤ ੨੦੧੯ ਬਿ)
ਕੂੜ : ਝੂਠੀ ਦੁਨੀਆ ਕੂੜੋ ਕੂੜ। (੧੬ ਮੱਘਰ ੨੦੦੬ ਬਿ)
ਕੂੜ :
ਕੂੜੀ ਮਾਇਆ ਇਹ ਜਗਤ ਪਸਾਰ। (੧੭ ਵਸਾਖ ੨੦੦੭ ਬਿ)
ਗੁਰ ਕਾ ਸ਼ਬਦ ਕਾਇਆ ਕੂੜੀ ਵਿਚ ਦੇਵੇ ਚਾਨਣ। (੨ ਭਾਦਰੋ ੨੦੦੭ ਬਿ) (ਅਸਤਿ)
ਕੋਇਲ : ਗੁਰ ਤੇਗ਼ ਬਹਾਦਰ ਕੋਲ ਨਾ ਡੱਗਾ ਨਾ ਕੋਈ ਢੋਲ, ਨੌਬਤ ਜਗਤ ਨਾ ਕੋਇ ਵਜਾਈਆ। ਉਸ ਕੋਇਲ :
ਦੇ ਪ੍ਰੇਮ ਦਾ ਇਕ ਪਰਿੰਦਾ ਬਾਹਰੋਂ ਕਾਲਾ ਤੇ ਓਸ ਨੂੰ ਕਹਿੰਦੇ ਕੋਇਲ, ਉਚੀ ਕੂਕ ਕੂਕ ਸੁਣਾਈਆ। ਉਹ ਠੀਕ ਸਾਢੇ ਤਿੰਨ ਵਜੇ ਪੈਂਦੀ ਸੀ ਬੋਲ, ਆਪਣੀ ਸੇਵਾ ਸਚ ਕਮਾਈਆ। ਗੁਰ ਤੇਗ਼ ਬਹਾਦਰ ਉਠ ਪੈਂਦਾ ਸੀ ਅਡੋਲ, ਆਪਣੀ ਅੱਖ ਖੁਲ੍ਹਾਈਆ। ਇਕ ਦਿਨ ਕਲਜੁਗ ਨੇ ਕਾਂ ਬਣ ਕੇ ਮਾਰਿਆ ਰੋਲ, ਆਪਣੀ ਆਵਾਜ਼ ਸੁਣਾਈਆ । ਤੇਗ਼ ਬਹਾਦਰ ਕਿਹਾ ਕੂੜੇ ਕਦੇ ਨਾ ਤੁਲੇ ਗੁਰਮੁਖਾਂ ਤੋਲ, ਇਹ ਆਵਾਜ਼ ਮੋਹੇ ਨਾ ਭਾਈਆ। ਜੋ ਪ੍ਰੇਮ ਵਿਚ ਮੰਨੇ ਆਪਣਾ ਆਪ ਚਰਨਾਂ ਉਤੋਂ ਗਏ ਘੋਲ, ਉਹਨਾਂ ਦਾ ਸੁਰਤਾਲ ਕਿਸੇ ਨਾਲ ਕਦੇ ਰਲ ਨਾ ਪਾਈਆ। (੧੭ ਪੋਹ ੨੦੨੧ ਬਿ)
ਕਲਜੁਗ ਕਹੇ ---- ਕਿਸੇ ਦੀ ਰਹਿਣ ਨਹੀਂ ਦੇਣੀ ਕੋਇਲ ਵਾਲੀ ਮਿੱਠੀ ਬੋਲੀ, ਕਾਗ ਅੰਦਰੋਂ ਦੇਣੇ ਬਣਾਈਆ। ਮਨ ਕਲਪਣਾ ਅੰਦਰ ਸਾਰੇ ਪਾਵਣ ਰੌਲੀ, ਝਗੜਾ ਵੇਖਣਾ ਜਗਤ ਲੋਕਾਈਆ। (੧ ਜੇਠ ਸ਼ ਸੰ ੪)
ਕੰਤ : ਸ੍ਰਿਸ਼ਟ ਹਰਿ ਨਾਰ, ਆਪ ਪ੍ਰਭ ਕੰਤ। (੧੫ ਵਸਾਖ ੨੦੦੭ ਬਿ)
ਕੰਤ :
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਇਆ ਜਗ ਭਤਾਰ, ਕੰਤ ਨੇ ਭੇਸ ਵਟਾਇਆ। (੨੪ ਵਸਾਖ
੨੦੦੭ ਬਿ)
ਹਰਿ ਸਾਚਾ ਖੇਲ ਖਲਾਇਆ, ਥਿਰ ਘਰ ਖੋਲ੍ਹ ਕਿਵਾੜ। ਨਾਰੀ ਕੰਤ ਆਪ ਅਖਵਾਇਆ, ਪੁਰਖ ਅਬਿਨਾਸ਼ੀ
ਬੇਐਬ ਪਰਵਰਦਿਗਾਰ। ਸਾਚੀ ਸੇਜ ਆਪ ਸੁਹਾਇਆ, ਮੇਲ ਮਿਲਾਵਾ ਅਪਰ ਅਪਾਰ। ਜਨਣੀ ਜਨ ਆਪ
ਬਣ ਜਾਇਆ, ਦਾਈ ਦਾਇਆ ਬਣ ਆਪ ਨਿਰੰਕਾਰ। ਸ਼ਬਦ ਦੁਲਾਰਾ ਏਕਾ ਜਾਇਆ, ਨਾਉਂ ਰਖਾਇਆ
ਨਾਉਂ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਧਾਰ। (੨੬
ਪੋਹ ੨੦੧੭ ਬਿ)
ਕੰਤੂਹਲ : ਗੁਰਮੁਖ ਗੁਰਸਿਖ ਹਰਿਭਗਤ ਹਰਿਸੰਤ ਪੁਰਖ ਅਬਿਨਾਸ਼ੀ ਏਕਾ ਵਰਿਆ, ਕੰਤ ਕੰਤੂਹਲ ਵੱਡੀ ਕੰਤੂਹਲ :
ਵਡਿਆਈਆ। (੧ ਮਾਘ ੨੦੧੭ ਬਿ)
ਸਚ ਸਿੰਘਾਸਣ ਇਕ ਵਖਾਏ ਨਾ ਕੋਈ ਪਾਵਾ ਨਾ ਕੋਈ ਚੂਲ, ਨਿਰਗੁਣ ਆਪਣੀ ਸੇਜ ਸੁਹਾਈਆ। ਨਾਰੀ
ਮਿਲੇ ਕੰਤ ਕੰਤੂਹਲ, ਗੁਰਮੁਖ ਆਤਮ ਵੱਜੇ ਵਧਾਈਆ। (੩ ਮਾਘ ੨੦੧੭ ਬਿ) ਮੇਲ ਮਿਲਾਵਾ
ਨਾਰੀ ਕੰਤ ਭਤਾਰਾ, ਕੰਤ ਕੰਤੂਹਲ ਆਪ ਅਖਵਾਇੰਦਾ। (੯ ਮਾਘ ੨੦੧੭ ਬਿ) ਅਜੂਬਾ
ਖਸਮ : ਆਪੇ ਆਪ ਖਸਮ ਖਸਮ ਨਰ ਨਿਰੰਕਾਰਿਆ। ਜੋਤੀ ਨਾਰੀ ਪਿਰਮ ਪਿਆਰੀ ਪਾਵੇ ਆਪੇ ਸਾਰਿਆ। ਖਸਮ :
(੧ ਮਾਘ ੨੦੧੨ ਬਿ)
ਜਨ ਭਗਤ ਕਹਿਣ ਅੱਜ ਤੋਂ ਸਾਡੀ ਆਤਮਾ ਤੈਨੂੰ ਵਰਦੀ, ਦੂਜਾ ਖਸਮ ਨਾ ਕੋਇ ਹੰਢਾਈਆ।
(੨੬ ਪੋਹ ਸ਼ ਸੰ ੧)
ਦਸ ਗੁਰੂ ਕਹਿਣ ਓਹ ਸਭ ਦਾ ਇਕ ਖਾਵੰਦ, ਖਸਮ ਨਾਨਕ ਕਹਿ ਕੇ ਗਾਈਆ।
(੧ ਭਾਦਰੋਂ ਸ਼ ਸੰ ੪)
ਖਾਲਸ ਖਾਲਸਾ : ਧਰਨੀ ਕਹੇ ਮੇਰੇ ਉਤੇ ਤੇਗ ਬਹਾਦਰ ਅੰਦਰ ਸੁਣਿਆ ਲਲਕਾਰਾ, ਧਰਮ ਧਾਰ ਵੱਜੀ ਵਧਾਈਆ। ਖਾਲਸ ਖਾਲਸਾ :
ਢਾਕੇ ਵਿਚ ਹੋਇਆ ਚਮਤਕਾਰਾ, ਨੂਰ ਨੁਰਾਨਾ ਦਿੱਤਾ ਚਮਕਾਈਆ। ਮੈਂ ਝੱਟ ਕੀਤੀ ਨਿਮਸਕਾਰਾ, ਨਿਵ ਨਿਵ ਲਾਗੀ ਪਾਈਆ। ਮੰਗ ਮੰਗੀ ਫੇਰ ਕਦ ਆਵੇ ਦੁਬਾਰਾ, ਆਪਣੀ ਦਇਆ ਕਮਾਈਆ। ਗੁਰ ਤੇਗ ਬਹਾਦਰ ਇਸ਼ਾਰਾ ਕੀਤਾ ਜਗਤ ਜਹਾਨ ਦੀ ਨਜ਼ਰ ਤੋਂ ਬਾਹਰਾ, ਅਸਮਾਨਾਂ ਉਤੋਂ ਦਿਤਾ ਦ੍ਰਿੜਾਈਆ। ਮੇਰਾ ਗੋਬਿੰਦ ਤੱਤਾਂ ਵਾਲਾ ਦੁਲਾਰਾ, ਜੋਤੀ ਧਾਰ ਜਿਸ ਦਾ ਪੁਰਖ ਅਕਾਲਾ ਪਿਤਾ ਮਾਈਆ। ਦੀਨ ਦੁਨੀ ਵਿਚ ਹੋਵੇ ਜਾਹਰਾ, ਜਾਹਰ ਆਪਣੀ ਕਲ ਵਖਾਈਆ। ਪੰਥ ਖਾਲਸਾ ਕਰ ਤਿਆਰਾ, ਤ੍ਰੈਗੁਣ ਅਤੀਤਾ ਰੰਗ ਰੰਗਾਈਆ। ਪੁੱਤਰਾਂ ਵਾਰੇ ਨਾਲ ਪਰਵਾਰਾ, ਸ਼ਹਾਦਤ ਮਾਤਾ ਗੁਜਰੀ ਵਾਲੀ ਭੁਗਤਾਈਆ। ਮਾਛੂਵਾੜੇ ਖੇਲ ਕਰੇ ਅਪਾਰਾ, ਸੋਹਣੀ ਸੇਜ ਹੰਢਾਈਆ। ਸੰਦੇਸ਼ਾ ਦੇਵੇ ਧੁਰ ਦੇ ਯਾਰਾ, ਪੁਰਖ ਅਕਾਲੇ ਆਪ ਸੁਣਾਈਆ। ਉਠ ਵੇਖ ਲੈ ਆਪਣਾ ਸੰਸਾਰਾ, ਦੀਨ ਦੁਨੀ ਧਿਆਨ ਲਗਾਈਆ। ਧਰਮ ਦਾ ਦਿਸੇ ਨਾ ਕੋਇ ਸਹਾਰਾ, ਸਤਿ ਵਿਚ ਨਾ ਕੋਇ ਸਮਾਈਆ। ਮੇਰੇ ਢਈਏ ਦਾ ਲੇਖਾ ਹੋਵੇ ਜਗਤ ਕਿਨਾਰਾ, ਮੁਹੰਮਦ ਦੀ ਚੌਧਵੀਂ ਸਦੀ ਨਾਲ ਮਿਲਾਈਆ। ਤੂੰ ਵੇਖੀਂ ਵਿਗਸੀਂ ਪਾਵੀਂ ਸਾਰਾ, ਬਿਨ ਨੈਣਾਂ ਨੈਣ ਉਠਾਈਆ। ਨਿਰਗੁਣ ਧਾਰ ਆਉਣਾ ਕਲ ਕਲਕੀ ਅਵਤਾਰਾ, ਨੇਹਕਲੰਕਾ ਨਾਉਂ ਰਖਾਈਆ। ਧਵਲ ਕਹੇ ਮੇਰਾ ਪੂਰਾ ਹੋਏ ਕੌਲ ਇਕਰਾਰਾ, ਸਤਿਗੁਰ ਤੇਗ ਬਹਾਦਰ ਦਏ ਵਡਿਆਈਆ। ਮੇਰਾ ਸੁਵਾਮੀ ਅੰਤਰਜਾਮੀ ਅੰਤ ਮੇਰੀ ਪਾਵੇ ਸਾਰਾ, ਸ਼ਹਿਨਸ਼ਾਹ ਆਪਣੇ ਰੰਗ ਰੰਗਾਈਆ। ਜਿਸ ਦਾ ਖੇਲ ਸਦਾ ਜੁਗ ਚਾਰਾ, ਸਤਿਜੁਗ ਤਰੇਤਾ ਦੁਵਾਪਰ ਕਲਜੁਗ ਖੇਲ ਖਿਲਾਈਆ ।
ਉਹ ਨੌਂ ਖੰਡ ਪ੍ਰਿਥਮੀ ਸੱਤ ਦੀਪ ਨਿਗਾਹ ਮਾਰੇ ਆਪ ਨਿਰੰਕਾਰਾ, ਬਿਨ ਨੈਣਾਂ ਨੈਣ ਉਠਾਈਆ। ਮੈਂ ਓਸ ਦਾ ਸ਼ੁਕਰ ਗੁਜਾਰਾ, ਨਿਵ ਨਿਵ ਲਾਗਾ ਪਾਈਂਆ। ਜਿਸ ਨੇ ਮਗਰਬ ਮਸ਼ਰਕ ਦਿੱਤਾ ਸਹਾਰਾ, ਸਿਰ ਮੇਰੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। (੩੦ ਫੱਗਣ ਸ਼ ਸੰ ੯)
ਪੁਰਖ ਅਬਿਨਾਸ਼ੀ ਆਪ ਆਪਣੀ ਜੋਤ ਜਗਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਸ਼ਬਦ ਨਿਰਾਲਾ ਤੀਰ ਚਲਾ, ਲੱਖ ਚੁਰਾਸੀ ਦਏ ਖਪਾਈਆ। ਸ਼ਾਹ ਕੰਗਾਲਾ ਵੇਖ ਵਖਾ, ਦੋ ਜਹਾਨਾਂ ਫੇਰਾ ਪਾਈਆ। ਤਾਲਬ ਤਲਥ ਪੂਰੀ ਦਏ ਕਰਾ, ਗਾਲਬ ਗਲਬ ਆਪ ਅਖਵਾਈਆ। ਸਾਲਸ ਹੋਵੇ ਵਿਚ ਜਹਾਂ, ਸਚ ਸਾਲਸੀ ਆਪ ਕਰਾਈਆ। ਚਾਰ ਵਰਨਾਂ ਖਾਲਸ ਖਾਲਸਾ ਦਏ ਬਣਾ, ਏਕਾ ਮੰਤਰ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜ ਕਰੇ ਜੁਦਾਈਆ। (੨੭ ਪੋਹ ੨੦੧੪ ਬਿ)
ਖੰਗ : ਜਨਮ ਜਨਮ ਦਾ ਪੂਰਬ ਪਾਪ, ਜੀਵਾਂ ਜੰਤਾਂ ਰਿਹਾ ਸਤਾਈਆ। ਜਿਸ ਜਨ ਲੱਗਿਆ ਖੰਗ ਤਾਪ, ਖੰਗ :
ਏਕਾ ਭੁੱਲਿਆ ਹਰਿ ਰਘੁਰਾਈਆ। ਜੋ ਜਨ ਰਸਨਾ ਜਪੇ ਸੋਹੰ ਜਾਪ, ਤੀਨੋਂ ਤਾਪ ਦਏ ਮਿਟਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਨਜ਼ਰੀ ਆਈਆ। ਗੁਰਮੁਖ ਗੁਰਮੁਖ ਗੁਰਮੁਖ ਨਾ ਸੋਏ ਕਿਸੇ ਖਾਟ, ਹੇਠਾਂ ਸੱਥਰ ਨਾ ਕੋਇ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਦੁੱਖ ਦਲਿਦਰ ਦਏ ਮਿਟਾਈਆ।
ਖੰਗ ਤਾਪ ਜਾਏ ਮੁੱਕ, ਜਿਸ ਹਰਿ ਹਰਿ ਦਰਸ਼ਨ ਪਾਇਆ। ਕਾਇਆ ਮੰਦਰ ਵਿਚੋਂ ਜੜ੍ਹ ਦੇਵੇ ਪੁੱਟ, ਸੋਹੰ ਤਿਖ਼ੀ ਮੁੱਖੀ ਆਪ ਲਗਾਇਆ। ਅੰਮ੍ਰਿਤ ਜਾਮ ਪਿਆਏ ਘੁੱਟ, ਸਾਂਤਕ ਸਤਿ ਆਪ ਕਰਾਇਆ। ਮਨਮੁਖਾਂ ਭਾਗ ਜਾਣ ਨਿਖੁਟ, ਜੋ ਬੈਠੇ ਮੁੱਖ ਭੁਵਾਇਆ। ਕਲਜੁਗ ਅੰਤਮ ਪੈਣੀ ਲੁੱਟ, ਹਰਿ ਕਾ ਰੂਪ ਬਣ ਕੇ ਹਰਿ ਹਰਿ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕੱਟੇ ਹਉਮੇ ਰੋਗ, ਸ਼ਬਦ ਕਰਾਏ ਸਚ ਸੰਜੋਗ ਆਤਮ ਸੇਜਾ ਭੋਗੇ ਭੋਗ, ਜਗਤ ਵਿਜੋਗ ਨਾ ਕੋਇ ਰਖਾਇਆ।
ਖੰਘ ਤਾਪ ਕਰੇ ਪੁਕਾਰ, ਜਿਸ ਦਰ ਹਰਿ ਹਰਿ ਚਰਨ ਟਿਕਾਇੰਦਾ। ਗੁਰ ਕਾ ਸ਼ਬਦ ਮਾਰੇ ਮਾਰ, ਸਾਚਾ ਖੰਡਾ ਹੱਥ ਚਮਕਾਇੰਦਾ। ਉਚੀ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਧਰਾਇੰਦਾ।
ਆਪਣਾ ਬਲ ਆਪੇ ਰੱਖ, ਆਪਣੀ ਦ੍ਰਿਸ਼ਟੀ ਆਪੇ ਪਾਈਆ। ਆਪੇ ਕਾਇਆ ਵਿਚੋਂ ਖੰਗ ਤਾਪ ਕਰੇ ਵੱਖ, ਕਿਸ਼ਨਾ ਸੁਖਲਾ ਪਖ ਵੇਖ ਵਖਾਈਆ। ਗੁਰਮੁਖਾਂ ਰੱਛਿਆ ਕਰੇ ਨੱਸ ਨੱਸ, ਆਤਮ ਭਿਛਿਆ ਏਕਾ ਝੋਲੀ ਪਾਈਆ। ਸਾਚਾ ਮਾਰਗ ਜਾਏ ਦੱਸ, ਸੋਹੰ ਸਾਚਾ ਸ਼ਬਦ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। (੬ ਜੇਠ ੨੦੧੭ ਬਿ)
ਖੰਡਾ : ਕੋਇ ਨਾ ਜਾਣੇ ਪ੍ਰਭ ਕੀ ਸਾਰਾ। ਸੋਹੰ ਸ਼ਬਦ ਚਲੇ ਖੰਡਾ ਦੋ ਧਾਰਾ । (੩ ਚੇਤ ੨੦੦੮ ਬਿ) ਖੰਡਾ :
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਪਰਗਟ ਸੋਹੰ ਖੰਡਾ ਦੋ ਧਾਰ ਚਲਾਇਆ। ਸੋਹੰ ਸ਼ਬਦ ਖੰਡਾ ਦੋ ਧਾਰੀ। ਭਗਤਾਂ ਦੇਵੇ ਨਾਮ ਅਧਾਰੀ। ਬੇਮੁਖਾਂ ਕਰੇ ਖੁਆਰੀ। (੮ ਸਾਵਣ ੨੦੦੮ ਬਿ)
ਖਿਮਾਂ ਗ਼ਰੀਬੀ : ਖਿਮਾਂ ਗ਼ਰੀਬੀ ਠਾਕਰ ਘਰ, ਹਰਿ ਠਾਕਰ ਸਚ ਸਮਝਾਇੰਦਾ। ਨਿਵਣ ਸੋ ਖਿਮਾਂ ਗ਼ਰੀਬੀ :
ਅੱਖਰ ਵੇਸ ਕਰ, ਹਰਿ ਕੰਤ ਮੇਲ ਮਿਲਾਇੰਦਾ । ਆਵਣ ਜਾਵਣ ਚੁੱਕੇ ਡਰ, ਨਿਰਭੌ ਭੈ ਅਵਰ ਨਾ ਕੋਇ ਰਖਾਇੰਦਾ। ਗੁਰਮੁਖ ਨਾਰੀ ਏਕਾ ਵਾਰੀ ਲਏ ਵਰ, ਕੰਤ ਸੁਹਾਗ ਆਪਣਾ ਰੰਗ ਰੰਗਾਇੰਦਾ। ਕਾਇਆ
ਚੋਲੀ ਰੰਗ ਜਾਏ ਚੜ੍ਹ, ਸ਼ਬਦ ਲਲਾਰੀ ਆਪ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਆਪਣੇ ਰੂਪ ਸਮਾਇੰਦਾ।
ਖਿਮਾਂ ਗ਼ਰੀਬੀ ਹਰਿ ਕਾ ਭਾਓ, ਹਰਿ ਭਗਤਨ ਝੋਲੀ ਪਾਇੰਦਾ। ਏਕਾ ਮਾਰਗ ਦੱਸੇ ਸੱਚਾ ਰਾਹੋ, ਹਰਿ ਮੰਤਰ ਨਾਮ ਦ੍ਰਿੜਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਸਦਾ ਸੁਹੇਲਾ ਬਣੇਂ ਪਿਤਾ ਮਾਉਂ, ਗੁਰਸਿਖ ਬਾਲ ਅਞਾਣੇ ਗੋਦ ਬਹਾਇੰਦਾ। ਇਕ ਇਕੇਲਾ ਸਿਰ ਦੇਵੇ ਠੰਡੀ ਛਾਉਂ, ਗੋਬਿੰਦ ਸੂਰਾ ਸੇਵ ਕਮਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਸਚ ਨਿਆਉਂ, ਸਚ ਅਦਾਲਤ ਆਪ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖਿਮਾਂ ਗ਼ਰੀਬੀ ਵੇਖ ਵਖਾਇੰਦਾ। ਖਿਮਾਂ ਗ਼ਰੀਬੀ ਡੂੰਘਾ ਸਾਗਰ, ਹਾਥ ਕਿਸੇ ਨਾ ਆਈਆ। ਜਿਸ ਜਨ ਨਿਰਮਲ ਕਰਮ ਕਰੇ ਉਜਾਗਰ, ਤਿਸ ਜਨ ਖਿਮਾ ਗ਼ਰੀਬੀ ਦਏ ਸਮਝਾਈਆ। ਅੰਮ੍ਰਿਤ ਜਾਮ ਪਿਆਏ ਕਾਇਆ ਗਾਗਰ, ਨਿਝਰ ਝਿਰਨਾ ਆਪ ਝਿਰਾਈਆ। ਕਰੇ ਮਿਹਰ ਹਰਿ ਕਰਤਾ ਕਾਦਰ, ਕਰੀਮ ਰਹੀਮ ਸੱਚੀ ਸਰਨਾਈਆ। ਖਿਮਾਂ ਗ਼ਰੀਬੀ ਹੰਡਾਈ ਗੁਰ ਤੇਗ਼ ਬਹਾਦਰ, ਸੀਸ ਜਗਦੀਸ ਭੇਟ ਚੜ੍ਹਾਈਆ। ਸਿਦਕ ਸਬੂਰੀ ਰੱਖਿਆ ਸਾਬਰ, ਦਰ ਘਰ ਸਾਚੇ ਸੋਭਾ ਪਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੇਵੇ ਆਦਰ, ਜਿਸ ਜਨ ਖਿਮਾਂ ਗ਼ਰੀਬੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਯਾਚਕ ਏਕਾ ਦਾਨ ਝੋਲੀ ਪਾਈਆ।
ਖਿਮਾਂ ਗ਼ਰੀਬੀ ਗੁਰ ਚਰਨ ਦੇਵ, ਦੇਵ ਇਸ਼ਟ ਆਤਮਾ ਮੇਲ ਮਿਲਾਇੰਦਾ। ਅਲੱਖ ਅਗੋਚਰ ਅਭੇਦ ਅਭੇਵ, ਆਪਣਾ ਪਰਦਾ ਆਪ ਉਠਾਇੰਦਾ। ਅੰਮ੍ਰਿਤ ਰਸ ਦੇਵੇ ਮੇਵ, ਫਲ ਅੰਮ੍ਰਿਤ ਆਪ ਖੁਵਾਇੰਦਾ। ਗੁਰਸਿਖ ਖਿਮਾਂ ਗ਼ਰੀਬੀ ਹਰਿ ਸਤਿਗੁਰ ਸੇਵ, ਬਿਨ ਸਤਿਗੁਰ ਪਾਰ ਨਾ ਕੋਇ ਕਰਾਇੰਦਾ। ਬਿਨ ਹਰਿ ਨਾਮੇ ਕਿਸੇ ਨਾ ਕੰਮ ਰਸਨਾ ਜੇਹਵ, ਰਸਨਾ ਰਸ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਵਰ, ਖਿਮਾਂ ਗ਼ਰੀਬੀ ਇਕ ਸਿਖਾਇੰਦਾ।
ਖਿਮਾਂ ਗ਼ਰੀਬੀ ਸਿਖਿਆ ਸਿਖ, ਗੁਰਮੁਖ ਲਏ ਵਡਿਆਈਆ। ਜਨਮ ਜਨਮ ਦੀ ਮਿਟੇ ਤ੍ਰਿਖ, ਤ੍ਰਿਸਨਾ ਤ੍ਰਿਪਤ ਆਪ ਕਰਾਈਆ। ਕਿਸੇ ਹੱਥ ਨਾ ਆਵੇ ਮੁਨ ਰਿਖ, ਜਪੀ ਤਪੀ ਹਠੀ ਸੱਤੀ ਰਹੇ ਕੁਰਲਾਈਆ। ਕਿਸੇ ਨੇਤਰ ਜਗਤ ਨਾ ਆਵੇ ਦਿਸ, ਚਾਰੋਂ ਕੁੰਟ ਨੈਣ ਉਠਾਈਆ। ਚਾਰ ਜੁਗ ਗੁਰਮੁਖਾਂ ਵੰਡਾਇਆ ਹਿੱਸ, ਸਾਚਾ ਹਿੱਸਾ ਇਕ ਰਖਾਈਆ। ਸੋ ਸਾਹਿਬ ਸਤਿਗੁਰ ਦੇਵੇ ਤਿਸ, ਜਿਸ ਧੁਰ ਮਸਤਕ ਲੇਖ ਲਿਖਾਈਆ। ਆਪਣਾ ਨਾਮ ਪੜ੍ਹਾਏ ਅੱਖਰ ਨਿਸ਼, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਸਰੂਪੀ ਆਏ ਦਿਸ, ਸਵੱਛ ਸਰੂਪੀ ਰੂਪ ਧਰਾਈਆ। ਹਰਿਜਨ ਲੇਖਾ ਆਪੇ ਲਿਖ, ਪੂਰਬ ਲੇਖਾ ਲੇਖੇ ਲਾਈਆ। ਸ੍ਰਿਸ਼ਟ ਸਬਾਈ ਜਾਣੋ ਮਿਥ, ਥਿਰ ਕੋਇ ਰਹਿਣ ਨਾ ਪਾਈਆ। ਸਤਿਗੁਰ ਪੂਰਾ ਦੇਵੇ ਕਦੇ ਨਾ ਪਿਠ, ਜੋ ਜਨ ਰਹੇ ਸਰਨਾਈਆ। ਦੋ ਜਹਾਨਾਂ ਬਣੇ ਖੇਵਟ ਖੇਟ, ਭਵ ਸਾਗਰ ਲਏ ਤਰਾਈਆ। ਸ਼ਬਦ ਦੋਸ਼ਾਲੇ ਲਏ ਲਪੇਟ, ਪ੍ਰੇਮ ਪਟੋਲਾ ਉਪਰ ਪਾਈਆ। ਗੁਰਸਿਖ ਤੇਰਾ ਚਿੜੀਆਂ ਚੁਗਣ ਨਾ ਕਾਇਆ ਖੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਗੁਰ ਸਤਿਗੁਰ ਪੂਰਾ ਗੋਬਿੰਦ ਗੁਰਸਿਖਾਂ ਸੰਗ ਕਰੇ ਹੇਤ, ਨਿਤ ਨਵਿਤ ਭੁੱਲ ਨਾ ਜਾਈਆ। ਗੁਰਸਿਖ ਹੋਏ ਚੇਤਨ ਚੇਤ, ਚੇਤਨ ਚਿਤ ਖਿਮਾਂ ਗ਼ਰੀਬੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰੰਗ ਦਏ ਰੰਗਾਈਆ। ਖਮਾਂ ਗ਼ਰੀਬੀ ਗੁਰ ਗੁਰ ਚਰਨ, ਮਸਤਕ ਧੂੜੀ ਟਿੱਕਾ ਲਾਇਆ। ਨੇਤਰ ਖੋਲ੍ਹੇ ਹਰਨ ਫਰਨ, ਧੁਰ ਦਾ ਲੇਖਾ ਦਏ ਚੁਕਾਇਆ। ਨਾਤਾ ਤੁਟੇ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾਇਆ। ਕਿਰਪਾ ਕਰੇ ਹਰਿ ਕਰਨੀ ਕਰਨ, ਕਰਤਾ ਪੁਰਖ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਇਆ।
ਖਿਮਾਂ ਗ਼ਰੀਬੀ ਗੁਰ ਗੁਰ ਮੇਲਾ, ਗੁਰ ਸਤਿਗੁਰ ਦਏ ਵਡਿਆਈਆ। ਚਾਕਰ ਚਾਕਰੀ ਚਾਕਰ ਲੇਖੇ ਲਾਏ ਗੁਰ ਗੁਰ ਚੇਲਾ, ਚੇਲਾ ਗੁਰ ਰੂਪ ਵਟਾਈਆ। ਸਤਿਗੁਰ ਸਾਜਨ ਸੱਜਣ ਸੁਹੇਲਾ, ਮੀਤ ਮੁਰਾਰਾ ਇਕ ਅਖਵਾਈਆ। ਸਦਾ ਸਦਾ ਸਦ ਵਸੇ ਨਵੇਲਾ, ਅਨਡਿਠੜਾ ਧਾਮ ਆਪ ਸੁਹਾਈਆ। ਆਪੇ ਜਾਣੇ ਆਪਣਾ ਵਕਤ ਵੇਲਾ,
ਥਿਤ ਵਾਰ ਨਾ ਕੋਈ ਵਖਾਈਆ। ਕਲਜੁਗ ਅੰਤਮ ਪਾਰਬ੍ਰਹਮ ਪ੍ਰਭ ਆਪੇ ਖੇਲਾ, ਗੋਬਿੰਦ ਸ਼ਬਦ ਰੂਪ ਵਟਾਈਆ। ਜਨ ਭਗਤਾਂ ਲੱਖ ਚੁਰਾਸੀ ਕੱਟੇ ਧਰਮ ਰਾਏ ਦੀ ਜੇਲਾ, ਸਚਖੰਡ ਨਿਵਾਸੀ ਸਚਖੰਡ ਦਵਾਰੇ ਦਏ ਬਹਾਈਆ। ਨਿਵਣ ਸੋ ਖਿਮਾਂ ਗ਼ਰੀਬੀ ਸਿਖਣ ਏਕਾ ਵੇਲਾ, ਦੂਜੀ ਸਤਰ ਪੜ੍ਹਨ ਕਿਤੇ ਨਾ ਜਾਈਆ। ਪੁਰਖ ਨਿਰੰਜਣ ਸ਼ੇਰ ਸਿੰਘ ਹੋ ਹੋ ਬੁੱਕੇ ਵਿਚ ਕਲਜੁਗ ਜੰਗਲ ਜੂਹ ਉਜਾੜ ਬੇਲਾ, ਗੋਬਿੰਦ ਖੰਡਾ ਤੀਰ ਕਮਾਨ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਆਪੇ ਰਿਹਾ ਵਖਾਈਆ।
ਧੰਨ ਕਮਾਈ ਭਗਤ ਜਨ, ਜਿਨ ਹਰਿ ਹਰਿ ਸੱਜਣ ਪਾਇਆ। ਧੰਨ ਕਮਾਈ ਸੰਤ ਜਨ, ਜਿਸ ਸਤਿਗੁਰ ਮੇਲ ਮਿਲਾਇਆ। ਧੰਨ ਕਮਾਈ ਭਗਤ ਜਨ, ਜਿਨ ਮਨ ਕਾ ਭੌ ਚੁਕਾਇਆ। ਧੰਨ ਕਮਾਈ ਭਗਤ ਜਨ, ਜਿਨ ਸਹਿੰਸਾ ਰੋਗ ਮਿਟਾਇਆ। ਦੋ ਜਹਾਨਾਂ ਵਿਚੋਲਾ ਆਪੇ ਬਣ, ਪੁਰਖ ਅਬਿਨਾਸ਼ੀ ਖੇਲ ਖਿਲਾਇਆ। ਗੋਬਿੰਦ ਬੇੜਾ ਦੇਵੇ ਬੰਨ, ਮੰਝਧਾਰ ਪਾਰ ਕਰਾਇਆ। ਸਾਚੇ ਘਰ ਬਹਾਏ ਨਾ ਕੋਈ ਛੱਪਰ ਛੰਨ, ਸੂਰਜ ਚੰਦ ਨਾ ਕੋਈ ਚੜ੍ਹਾਇਆ । ਸਚਖੰਡ ਨਿਵਾਸਾ ਪੁਰਖ ਅਬਿਨਾਸ਼ਾ ਆਪ ਆਪਣੇ ਗੁਰਮੁਖ ਸਾਚੇ ਲੜ ਲਏ ਬੰਨ, ਪੱਲੂ ਏਕਾ ਨਾਮ ਫੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਕਹੇ ਧੰਨ ਵਡਿਆਈ, ਜਿਸ ਮਿਲਿਆ ਹਰਿ ਰਘੁਰਾਈ, ਜਗਤ ਵਿਸਰੀ ਦਾਤ ਪਰਾਈ, ਪੁਰਖ ਪਰਖੋਤਮ ਏਕਾ ਪਾਇਆ।
ਵਾਕ ਭਵਿਖਤ ਸਚ ਸੰਦੇਸਾ, ਲਹਿਣਾ ਦੇਣਾ ਦਏ ਚੁਕਾਈਆ। ਲਹਿਣਾ ਦੇਣਾ ਚੁਕਾਏ ਬ੍ਰਹਮਾ ਵਿਸ਼ਨ ਮਹੇਸ਼ਾ, ਸੁਰਪਤ ਰਾਜਾ ਇੰਦ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਚੁਕੇ ਲੇਖਾ, ਸੱਤ ਦੀਪ ਦੇਣ ਦੁਹਾਈਆ। ਲੱਖ ਚੁਰਾਸੀ ਚਲੇ ਨਾ ਕੋਈ ਪੇਸ਼ਾ, ਸ਼ਾਹ ਸੁਲਤਾਨ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। (੧੭ ਜੇਠ ੨੦੧੮ ਬਿ)