ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਮ ਤੋਂ ੜ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਮ ਤੋਂ ੜ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਮਨ : ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾ ਕੇ। ਵਿਚ ਆਪਣੀ ਜੋਤ ਜਗਾ ਕੇ। ਮਨ ਮਨ

ਮਤਿ ਬੁਧਿ ਉਪਾ ਕੇ। ਜੀਵ ਦੀ ਕਾਇਆ ਬਣਾ ਕੇ। (੯ ਭਾਦਰੋਂ ੨੦੦੬ ਬਿ)

ਸਤਿਗੁਰ ਕਿਰਪਾ ਮਨ ਜਾਏ ਟਿਕ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਇਸ਼ਟ ਸੁਵਾਮੀ ਬਣੇ ਇਕ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜੋ ਵਸੇ ਸਰੀਰ ਸਦਾ ਨਿੱਤ, ਨਵਿਤ ਆਪਣੀ ਕਾਰ ਕਮਾਈਆ। ਜਗਤ ਨੇਤਰ ਨਾ ਪਏ ਦਿਸ, ਨਿਝ ਲੋਚਨ ਨਜ਼ਰੀ ਆਈਆ। ਕੂੜੀ ਕਿਰਿਆ ਲਾਹੇ ਵਿਸ, ਅੰਮ੍ਰਿਤ ਰਸ ਬੂੰਦ ਸੁਵਾਂਤੀ ਆਪ ਚੁਵਾਈਆ। ਜਨਮ ਵਿਚੋਂ ਜਨਮ ਦਾ ਲੇਖਾ ਲਏ ਲਿਖ, ਕਰਮ ਕਰਮ ਦਾ ਡੇਰਾ ਢਾਹੀਆ। ਬਜ਼ਰ ਕਪਾਟੀ ਪਾੜ ਕੇ ਇੱਟ, ਪਾਹਨ ਪਾਥਰ ਦੂਰ ਕਰਾਈਆ। ਦਰਸ ਦਿਖਾਏ ਘਰ ਆਤਮ ਨਿਝ, ਗ੍ਰਹਿ ਮੰਦਰ ਵੱਜੇ ਵਧਾਈਆ। ਸ਼ਬਦ ਸ਼ਬਦ ਸਤਿਗੁਰ ਸਤਿਗੁਰ ਸ਼ਬਦ ਮਨ ਬੰਨ੍ਹਣ ਦੀ ਸਾਚੀ ਬਿਧ, ਅਵਤਾਰ ਪੈਗ਼ੰਬਰ ਗੁਰ ਸਾਰੇ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਮੇਲ ਮਿਲਾਈਆ।

ਮਨੂਆ ਮਨ ਨਾ ਜਾਏ ਨੱਠ, ਸਤਿਗੁਰ ਡੋਰੀ ਸ਼ਬਦ ਬੌਨਾਈਆ। ਵੇਖ ਵਖਾਣੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮੱਤ ਬੁੱਧ ਖੋਜ ਖੁਜਾਈਆ । ਸੁਰਤੀ ਸੁਰਤੀ ਦੇਵੇ ਹੱਠ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਨਿਝ ਨੇਤਰ ਖੋਲ੍ਹ ਕੇ ਅੱਖ, ਪ੍ਰਤੱਖ ਮਿਲੇ ਬੇਪਰਵਾਹੀਆ। ਆਤਮਾ ਰਹਿਣ ਨਾ ਦੇਵੇ ਵੱਖ, ਪਰਮਾਤਮ ਆਪਣਾ ਨੂਰ ਜੋਤ ਕਰੇ ਰੁਸ਼ਨਾਈਆ। ਹਕੀਕਤ ਦਾ ਭੇਵ ਖੁਲ੍ਹਾਏ ਹੱਕ, ਹੋਕਾ ਹੱਕ ਹੱਕ ਸੁਣਾਈਆ। ਜੈਕਾਰਾ ਲਾਏ ਨਾਦ ਸ਼ਬਦ ਧੁਨ ਅਲੱਖ, ਅਗੋਚਰ ਆਪਣਾ ਹੁਕਮ ਵਰਤਾਈਆ। ਉਸ ਵੇਲੇ ਮਨ ਮਨਸਾ ਮਨੂਆ ਜਾਏ ਢੱਠ, ਬਲਹੀਨ ਨਿਵ ਨਿਵ ਲਾਗੇ

ਪਾਈਂਆ। ਫੇਰ ਪਰਕਾਸ਼ ਹੋਵੇ ਜੋਤੀ ਲਟ ਲਟ, ਗ੍ਰਹਿ ਮੰਦਰ ਡਗਮਗਾਈਆ। ਮੇਲ ਮਿਲਾਏ ਪੁਰਖ ਸਮਰੱਥ, ਸਮਰੱਥ ਸੁਵਾਮੀ ਆਪਣਾ ਗ੍ਰਹਿ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਮਨ ਮਨਸਾ ਮਨ ਹੀ ਵਿਚ ਸਮਾਈਆ।

ਮਨੂਆ ਚਾਰ ਕੁੰਟ ਨਾ ਸਕੇ ਦੌੜ, ਦਿਵਸ ਰੈਣ ਭੱਜੇ ਨਾ ਵਾਹੋ ਦਾਹੀਆ। ਸਤਿਗੁਰ ਕਿਰਪਾ ਰਸ ਰਹੇ ਕੋਇ ਨਾ ਕੌੜ, ਅੰਮ੍ਰਿਤ ਰਸ ਦਏ ਭਰਾਈਆ। ਸਚ ਦੁਵਾਰੇ ਲਾ ਕੇ ਧਰਮ ਧਾਰ ਦਾ ਪੌੜ, ਪੌੜੀ ਡੰਡਾ ਇਕੋ ਦਏ ਵਖਾਈਆ । ਜਿਥੇ ਨਿਰਮਲ ਧਾਰ ਬ੍ਰਾਹਮਣ ਗੌੜ, ਗੌੜੀ ਰਾਗ ਜਿਸ ਨੂੰ ਸੀਸ ਨਿਵਾਈਆ । ਮਨਸਾ ਮਨ ਨਾ ਹੋਵੇ ਚੋਰ, ਠੱਗੀ ਚੋਰੀ ਨਾ ਕੋਇ ਕਮਾਈਆ। ਅੰਦਰੋਂ ਮਿਟੇ ਅੰਧੇਰਾ ਘੋਰ, ਨੂਰੀ ਚੰਦ ਕਰੇ ਰੁਸ਼ਨਾਈਆ। ਸਤਿਗੁਰ ਸ਼ਬਦ ਸ਼ਬਦ ਸਤਿਗੁਰ ਬੰਨ੍ਹੇ ਆਪਣੀ ਨਾਮ ਦੀ ਡੋਰ, ਡੋਰੀ ਆਪਣੇ ਹੱਥ ਰਖਾਈਆ। ਤਿਨ੍ਹਾਂ ਗੁਰਮੁਖਾਂ ਭਗਤਾਂ ਸੰਤਾਂ ਭਾਗ ਹੋਣ ਮਥੋਰ, ਮਿਥਿਆ ਦਿਸੇ ਲੋਕਾਈਆ। ਮਨ ਪਾ ਨਾ ਸਕੇ ਸ਼ੋਰ, ਉਚੀ ਕੂਕ ਨਾ ਕੋਇ ਸੁਣਾਈਆ। ਝਗੜਾ ਨਾ ਰਹੇ ਜ਼ਰ ਜ਼ੋਰੂ ਜ਼ੋਰ, ਜ਼ਰ੍ਹਾ ਜ਼ਰ੍ਹਾ ਇਕੋ ਨੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਘਰ, ਗ੍ਰਹਿ ਮੰਦਰ ਵੱਜਦੀ ਰਹੇ ਵਧਾਈਆ।

ਮਨੂਆ ਮਨ ਬੜਾ ਚਲਾਕ, ਚਾਰ ਜੁਗ ਦੇ ਸ਼ਾਸਤਰ ਦੇਣ ਗੁਵਾਹੀਆ। ਕਿਸੇ ਦਾ ਅੰਦਰੋਂ ਖੁਲ੍ਹਣ ਨਾ ਦੇਵੇ ਤਾਕ, ਬਜਰ ਕਪਾਟ ਪਰਦਾ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਧੂੜ ਉਡਾਵੇ ਖ਼ਾਕ, ਖ਼ਾਕੀ ਬੰਦੇ ਮਾਨਸ ਵੇਖ ਵਖਾਈਆ। ਕਲਪਣਾ ਦੀ ਚੜ੍ਹਿਆ ਰਹੇ ਰਾਕ, ਮਨਸਾ ਜਗਤ ਜਹਾਨ ਭੁਵਾਈਆ। ਕੂੜ ਕੁੜਿਆਰ ਦੀ ਅੰਧੇਰੀ ਰੱਖੇ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਸਚ ਦੀ ਮਿਲੇ ਕਿਸੇ ਨਾ ਦਾਤ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਜਿਨ੍ਹਾਂ ਉਤੇ ਸਤਿਗੁਰ ਕਿਰਪਾ ਕਰੇ ਆਪ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੇਵੇ ਜਾਪ, ਸਾਚਾ ਢੋਲਾ ਅਗੰਮ ਅਥਾਹੀਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਤ੍ਰੈਭਵਨ ਧਨੀ ਆਪਣਾ ਰੰਗ ਰੰਗਾਈਆ। ਤਨ ਵਜੂਦ ਮਾਟੀ ਖ਼ਾਕ ਕਰ ਕੇ ਪਾਕ, ਪੱਤਤ ਪੁਨੀਤ ਸਾਚਾ ਰੰਗ ਰੰਗਾਈਆ। ਨਿਰਗੁਣ ਧਾਰ ਸਰਗੁਣ ਹੋ ਕੇ ਪੁੱਛੇ ਵਾਤ, ਪਰਦਾ ਉਹਲਾ ਆਪ ਉਠਾਈਆ। ਮਨੂਆ ਮਨ ਮਨ ਤੋਂ ਮਿਲੇ ਨਜ਼ਾਤ, ਮਨਸਾ ਮਨ ਨਾ ਕੋਇ ਭੁਵਾਈਆ। ਸੋ ਹਰਿਜਨ ਗੁਰਮੁਖ ਪਾਰਜਾਤ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਜਿਨ੍ਹਾਂ ਦਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਆਪਣਾ ਭੇਵ ਦਏ ਖੁਲ੍ਹਾਈਆ। ਮਨ ਕਹੇ ਮੈਂ ਉਨ੍ਹਾਂ ਗੁਰਮੁਖਾਂ ਦੇ ਚਰਨੀ ਜਾਣਾ ਲਾਗ, ਜਿਨ੍ਹਾਂ ਦਾ ਮਾਲਕ ਇਕੋ ਇਕ ਅਗੰਮ ਅਥਾਹੀਆ । ਜਿਸ ਗ੍ਰਹਿ ਦੀਪਕ ਜੋਤ ਜਗੇ ਚਰਾਗ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸੰਗ ਆਪ ਬਣਾਈਆ।

ਮਨ ਕਹੇ ਮੈਨੂੰ ਗਾਉਂਦੇ ਚਾਰ ਜੁਗ ਦੇ ਮੁਨੀ ਰਿਖੀ, ਸੂਫ਼ੀ ਸੰਤ ਫ਼ਕੀਰ ਦੇਣ ਗੁਵਾਹੀਆ। ਗ੍ਰੰਥ ਸ਼ਾਸਤਰ ਵੇਦ ਪੁਰਾਨ ਅੰਜੀਲ ਕੁਰਾਨ ਮੇਰੀ ਧਾਰ ਲਿਖੀ, ਕਲਮ ਛਾਹੀ ਨਾਲ ਵਡਿਆਈਆ। ਮੇਰੀ ਖੇਲ ਆਦਿ ਦੀ ਆਦਿ ਜੁਗ ਦੀ ਜੁਗ ਸਦਾ ਸਦਾ ਨਿੱਕੀ, ਨਿੱਕਿਆਂ ਵੱਡਿਆਂ ਦਿਆਂ ਸੁਣਾਈਆ। ਮੇਰੀ ਸਮਝ ਸਕੇ ਕੋਇ ਨਾ ਮਿਤੀ, ਦਿਵਸ ਰੈਣ ਪਰਵਿਸ਼ਟਾ ਸਕੇ ਨਾ ਕੋਇ ਸਮਝਾਈਆ। ਮੈਂ

ਘਰ ਅੰਦਰ ਕਾਇਆ ਮੰਦਰ ਸਰੀਰ ਵਿਚ ਸੰਦੇਸ਼ਾ ਦੇਵਾਂ ਬਿਨਾਂ ਲਿਖੀ ਹੋਈ ਚਿੱਠੀ, ਪਤਰਕਾ ਮਨਸਾ ਵਾਲੀ ਸਮਝਾਈਆ। ਜਗਿਆਸੂਓ ਸੰਸਾਰੀਓ ਜਗਤ ਵਿਭਚਾਰ ਪੰਚ ਵਿਕਾਰ ਵਾਲੀ ਪ੍ਰਭ ਤੋਂ ਮਿੱਠੀ, ਸਚ ਦਾ ਰਸ ਹੱਥ ਕਿਸੇ ਨਾ ਆਈਆ। ਮੇਰੀ ਖੇਲ ਸਦਾ ਅਨਡਿੱਠੀ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਅੰਤਰਜਾਮੀ ਮੇਰਾ ਮਾਲਕ ਬੇਪਰਵਾਹੀਆ।

ਮਨ ਕਹੇ ਜਦ ਡਿੱਗਾ ਮੈਂ ਤੇ ਡਿੱਗਾ ਹਰਿ ਕੇ ਦੁਵਾਰ, ਗੁਰੂ ਗੁਰਦੇਵ ਸੀਸ ਨਿਵਾਈਆ। ਜੋ ਸਦਾ ਸਦਾ ਸਦ ਬਖ਼ਸ਼ਣਹਾਰ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜਿਸ ਦੀ ਧਾਰ ਵਿਚ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਰੰਗ ਰੰਗਾਈਆ। ਈਸਾ ਮੂਸਾ ਮੁਹੰਮਦ ਖੇਲ ਕੀਤਾ ਅਪਾਰ, ਅਪਰੰਪਰ ਆਪਣੀ ਕਲ ਵਰਤਾਈਆ। ਨਾਨਕ ਗੋਬਿੰਦ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗੁਵਾਹੀਆ। ਮਨ ਕਹੇ ਮੈਂ ਬੜਾ ਬਲਕਾਰ, ਬਲਧਾਰੀ ਇਕ ਅਖਵਾਈਆ। ਮੇਰਾ ਨੂਰ ਜੋਤ ਅਕਾਰ, ਨਿਰਾਕਾਰ ਨਜ਼ਰੀ ਆਈਆ। ਮੈਂ ਨੌਂ ਖੰਡ ਪ੍ਰਿਥਮੀ ਸੱਤ ਦੀਪ ਸਮੁੰਦ ਸਾਗਰਾਂ ਧਰਨੀ ਧਰਤ ਧਵਲ ਧੌਲ ਖੇਲ ਖੇਲਾਂ ਅਪਰ ਅਪਾਰ, ਅਪਰੰਪਰ ਹੋ ਕੇ ਆਪਣੀ ਕਾਰ ਭੁਗਤਾਈਆ। ਮਨ ਕਹੇ ਬਿਨਾਂ ਸਤਿਗੁਰ ਸ਼ਬਦ ਤੋਂ ਮੈਨੂੰ ਦੇਵੇ ਕੋਇ ਨਾ ਹਾਰ, ਮੇਰਾ ਸੀਸ ਝੁਕਣ ਕਦੇ ਨਾ ਪਾਈਆ। ਜਿਨ੍ਹਾਂ ਉਤੇ ਕਿਰਪਾ ਕਰੇ ਆਪ ਨਿਰੰਕਾਰ, ਨਿਰਵੈਰ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤਿਨ੍ਹਾਂ ਭਗਤਾਂ ਮਨ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰ, ਡੰਡਾਵਤ ਵਿਚ ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ। (੨੧ ਸਾਵਣ ਸ਼ਹਿਨਸ਼ਾਹੀ ਸੰਮਤ ੮)

ਮਨਮਤ : ਮਨਮਤ ਕਰੇ ਬੇਮੁਖ, ਗੁਰਮਤ ਭੁੱਲੀ ਜਗਤ ਲੋਕਾਈਆ। ਮਨ ਵਾਸਨਾ ਲੱਗਾ ਦੁੱਖ, ਮਨਮਤ :

ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮਾਣਸ ਜਨਮ ਮਿਲਿਆ ਮਨੁਖ, ਹੰਸ ਰੂਪ ਨਜ਼ਰ ਨਾ ਆਈਆ। ਕੂੜੀ ਕਿਰਿਆ ਰੱਖੀ ਚੁਗ, ਜਿਹਵਾ ਕਾਗ ਵਾਂਗ ਕੁਰਲਾਈਆ। ਅੰਤਰ ਆਤਮ ਗਈ ਨਾ ਝੁਕ, ਜਗ ਮਾਟੀ ਸੀਸ ਝੁਕਾਈਆ। ਪਰੇਮ ਪ੍ਰੀਤੀ ਅੰਦਰ ਲਿਆ ਨਾ ਪੁੱਛ, ਪ੍ਰਭ ਦੱਸੇ ਬੇਪਰਵਾਹੀਆ। ਬਿਨ ਅੰਮ੍ਰਿਤ ਬੂਟਾ ਰਿਹਾ ਸੁੱਕ, ਗੁਰ ਗੋਬਿੰਦ ਗਿਆ ਸਮਝਾਈਆ। ਨਿਰਵੈਰ ਪੁਰਖ ਅੰਦਰ ਬੈਠਾ ਲੁਕ, ਕਲਜੁਗ ਜੀਵ ਨਜ਼ਰ ਨਾ ਆਈਆ। ਮਨ ਹੰਕਾਰੀ ਰਿਹਾ ਬੁੱਕ, ਉਚੀ ਕੂਕ ਕੂਕ ਸੁਣਾਈਆ । ਗੁਰ ਸ਼ਬਦੀ ਹਿਰਦੇ ਹਰਿ ਵਸਾਈ ਨਾ ਸਾਚੀ ਤੁਕ, ਤੁਖ਼ਮ ਹੱਕ ਨਾ ਕੋਇ ਅਖਵਾਈਆ। ਮਾਇਆ ਮਮਤਾ ਆਸਾ ਤ੍ਰਿਸਨਾ ਲੱਗੀ ਭੁੱਖ, ਸਤਿਗੁਰ ਚਰਨ ਪ੍ਰੀਤ ਨਾ ਕੋਇ ਵਧਾਈਆ। ਜੂਠ ਝੂਠ ਬੂਟਾ ਦਿਤਾ ਨਾ ਪੁੱਟ, ਸਚ ਸੁੱਚ ਨਜ਼ਰ ਕਿਸੇ ਨਾ ਆਈਆ। ਠੱਗ ਚੋਰ ਯਾਰ ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਲੁੱਟ, ਖੰਡਾ ਨਾਮ ਹੱਥ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਰਿਹਾ ਸਮਝਾਈਆ।

ਮਨਮੁਖ ਜੀਵ ਜਗਤ ਵਿਕਾਰ, ਕੂੜੀ ਕਿਰਿਆ ਬੰਧਨ ਪਾਈਆ। ਜਿਨ੍ਹਾਂ ਅੰਤਰ ਆਤਮ ਇਕ ਪਿਆਰ, ਸੋ ਗੁਰਮੁਖ ਰੂਪ ਵਟਾਈਆ। ਸਤਿਗੁਰ ਚਰਨ ਕਰਨ ਨਿਮਸਕਾਰ, ਨਿਮਖ ਨਿਮਖ ਆਪਣਾ ਮਨ ਕਟਾਈਆ। ਇਕੋ ਓਟ ਪੁਰਖ ਅਕਾਲ, ਦੂਜੀ ਆਸ ਨਾ ਕੋਇ ਰਖਾਈਆ। ਸ਼ਬਦ

ਗੁਰੂ ਚਲੇ ਸਦ ਨਾਲ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਈਆ। ਪੁੱਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਜੋ ਗੁਰਸਿਖ ਕਾਇਆ ਮੰਦਰ ਅੰਦਰ ਵੜੇ ਸੱਚੀ ਧਰਮਸਾਲ, ਤਿਨ੍ਹਾਂ ਮਨਮੁਖ ਕੋਇ ਕਹਿਣ ਨਾ ਪਾਈਆ। ਦੀਨਾਂ ਬੰਧਪ ਦੀਨ ਦਿਆਲ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਅੰਮ੍ਰਿਤ ਆਤਮ ਮਾਰੇ ਇਕ ਉਛਾਲ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ।

ਪੜ੍ਹ ਪੜ੍ਹ ਸੁਣ ਸੁਣ ਨਾ ਆਏ ਯਕੀਨ, ਯੱਕੇ ਬਾਅਦ ਦੀਗਰੇ ਲਏ ਜਣਾਈਆ। ਨਾਨਕ ਨਿਰਗੁਣ ਕਰ ਕੇ ਗਿਆ ਤਲਕੀਨ, ਚਾਰ ਵਰਨ ਸਮਝਾਈਆ। ਹਰਿ ਕਾ ਮਾਰਗ ਇਕ ਮਹੀਨ, ਪਾਂਧੀ ਕੋਈ ਚਲ ਨਾ ਸਕੇ ਰਾਹੀਆ। ਜੋ ਜਨ ਸਾਹਿਬ ਸਤਿਗੁਰ ਹੋਏ ਮਸਕੀਨ, ਮਨ ਵਾਸਨਾ ਮੇਟ ਮਿਟਾਈਆ। ਆਸ ਪਿਆਸ ਰੱਖੇ ਜਿਉਂ ਜਲ ਮੀਨ, ਨੇਤਰ ਨੈਣ ਇਕੋ ਇਕ ਤਕਾਈਆ। ਬੁਧ ਮਤ ਗੁਰ ਸ਼ਬਦੀ ਹੋਏ ਅਧੀਨ, ਸੁਰਤੀ ਸਤਿਗੁਰ ਸਰਨ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਿਲਾਸਾ ਤਨ ਜਣਾਈਆ। (੨੬ ਜੇਠ ੨੦੨੦ ਬਿਕ੍ਰਮੀ)

ਮਨਮਤ ਜਗਤ ਵਪਾਰ, ਸ੍ਰਿਸ਼ਟ ਸਬਾਈਆ। ਮਨਮਤ ਬੇਮੁਹਾਰ, ਦਿਸ ਕਿਸੇ ਨਾ ਆਈਆ। ਮਨਮਤ ਨਾ ਕੋਈ ਸਕੇ ਵਿਚਾਰ, ਉਲਟੀ ਧਾਰਾ ਇਕ ਰਖਾਈਆ। ਮਨਮਤ ਤਨ ਮੰਦਰ ਕਰੇ ਖੁਆਰ, ਭਰਮ ਭੁਲੇਖੇ ਰਹੀ ਭੁਲਾਈਆ। ਮਨਮਤ ਕਲਜੁਗ ਵਾਸਾ ਅੰਦਰੇ ਅੰਦਰ, ਕੂੜ ਭਰਵਾਸਾ ਰਹੀ ਦਵਾਈਆ। ਮਨਮਤ ਕਰੇ ਅੰਧੇਰ ਕਾਇਆ ਕੰਦਰ, ਝੂਠਾ ਜੰਦਾ ਰਹੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਅਚਰਜ ਮਾਇਆ ਕਲ ਵਰਤਾਈਆ।

ਮਨਮਤ ਮਤ ਪਰਧਾਨ। ਕਿਸੇ ਨਾ ਰੱਖੇ ਕੋਈ ਪੱਤ, ਚਾਰੋਂ ਕੁੰਟ ਜੀਵ ਸ਼ੈਤਾਨ। ਆਤਮ ਧੀਰਜ ਤੁਟਾ ਸਤਿ, ਦਿਵਸ ਰੈਣ ਬੇਈਮਾਨ। ਜੂਠੀ ਝੂਠੀ ਉਬਲੇ ਰੱਤ, ਮਾਇਆ ਝੂਠਾ ਪੀਣ ਖਾਣ। ਸ੍ਰਿਸ਼ਟ ਸਬਾਈ ਲੱਥੀ ਸਥ, ਜੂਠਾ ਝੂਠਾ ਪਵਣ ਮਸਾਣ। ਪੰਚ ਪੰਚਾਇਣੀ ਰਿਹਾ ਮਥ, ਲੋਭ ਹੰਕਾਰਾ ਫੜ ਵਦਾਨ। ਗੁਰਮੁਖ ਵਿਰਲਾ ਚੜ੍ਹੇ ਸਾਚੇ ਰਥ, ਜਿਸ ਕਿਰਪਾ ਕਰੇ ਆਪ ਭਗਵਾਨ। ਜਗਤ ਵਸੂਰੇ ਜਾਇਣ ਲਥ, ਦਰ ਘਰ ਸਾਚੇ ਦਰਸ਼ਨ ਪਾਣ । ਲੇਖਾ ਚੁਕੇ ਸੀਆਂ ਸਾਢੇ ਤਿੰਨ ਹੱਥ, ਅੰਤਮ ਅੰਤ ਨਾ ਫੇਰ ਪਛਤਾਣ। ਜੋਤੀ ਜਾਮਾ ਹਰਿ ਸਮਰੱਥ, ਆਪੇ ਗੋਪੀ ਆਪੇ ਕਾਹਨ। ਆਪ ਚਲਾਏ ਆਪਣੀ ਰਥ, ਸੋਹੰ ਸ਼ਬਦ ਸਚ ਨਿਸ਼ਾਨ। ਪਰਗਟ ਹੋਏ ਜਿਉਂ ਰਾਮਾ ਘਰ ਦਸਰਥ, ਸ਼ਬਦ ਫੜੇ ਤੀਰ ਕਮਾਨ। ਰਾਜ ਰਾਜਾਨਾਂ ਪਾਏ ਨਥ, ਬਲੀ ਬਲਵਾਨਾ ਵਿੱਚ ਮੈਦਾਨ। ਏਕਾ ਸੋਹੰ ਸੁਰਤੀ ਭੱਥ, ਰਸਨਾ ਚਿੱਲਾ ਤੀਰ ਕਮਾਨ। ਪੁਰਖ ਅਬਿਨਾਸ਼ੀ ਅਕਥਨਾ ਅਕਥ, ਪਰਗਟ ਹੋਏ ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਕਲਜੁਗ ਦਿਤਾ ਇੱਕ ਵਰ, ਮਨਮਤ ਹੋਈ ਜਗਤ ਪਰਧਾਨ।

ਮਨਮਤ ਵੱਡ ਗਵਾਰਨ, ਬੇਮੁਖਾਂ ਕਲ ਪਰਨਾਈਆ। ਨਾ ਕੋਈ ਜਾਣੇ ਸਾਚੀ ਧਾਰਨ, ਜੂਠਾ ਝੂਠਾ ਵਣਜ ਕਰਾਈਆ। ਨਾ ਕੋਈ ਸਕੇ ਪੈਜ ਸਵਾਰਨ, ਆਤਮ ਹੰਕਾਰਨ ਇੱਕ ਰਖਾਈਆ। ਆਪੇ ਜਾਣੇ ਆਪਣੀ ਕਾਰਨ, ਕਲਜੁਗ ਕਾਲਾ ਵੇਸ ਵਟਾਈਆ। ਚਾਰੋਂ ਕੁੰਟ ਸ਼ਾਹ ਸਵਾਰਨ,

ਭੌਂਦੀ ਫਿਰਦੀ ਵਾਹੋ ਦਾਹੀਆ। ਗੁਰਮੁਖ ਸਾਚੇ ਦਰ ਦੁਰਕਾਰਨ, ਦਰ ਦਵਾਰਾ ਲੰਘ ਨਾ ਪਾਈਆ। ਦੂਰੋਂ ਜੋੜ ਕਰੇ ਨਿਮਸਕਾਰਨ, ਪ੍ਰਭ ਸ਼ਬਦ ਖੰਡਾ ਰਿਹਾ ਵਖਾਈਆ। ਆਪੇ ਮਾਰੇ ਸਾਚੀ ਮਾਰਨ, ਤੀਰ ਨਿਸ਼ਾਨਾ ਇਕ ਲਗਾਈਆ। ਸੋਹੰ ਸ਼ਬਦ ਜੈ ਜੈਕਾਰਨ, ਗੁਰਸਿਖ ਕਾਇਆ ਮੰਦਰ ਭਾਗ ਲਗਾਈਆ। ਇਕ ਵਖਾਏ ਪਾਰ ਕਿਨਾਰਨ, ਸ਼ਬਦ ਬੇੜੇ ਰਿਹਾ ਚੜ੍ਹਾਈਆ। ਜੋਤੀ ਨੂਰ ਕਰ ਉਜਿਆਰਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਲੇਖਾ ਰਿਹਾ ਲਿਖਾਈਆ।

ਮਨਮਤ ਜਗਤ ਲਲਕਾਰਨ, ਨੌਜਵਾਨਿਆ। ਆਪੇ ਵੇਖੇ ਸ਼ਾਹ ਸਵਾਰਨ, ਜੀਵ ਜੰਤ ਜੰਤ ਨਿਧਾਨਿਆ। ਘਰ ਘਰ ਬੈਠੇ ਸਰਬ ਵਿਚਾਰਨ, ਦਰ ਦਵਾਰਾ ਕਿਸੇ ਨਾ ਸਾਚਾ ਮਾਣਿਆ। ਵੇਲੇ ਅੰਤਮ ਆਏ ਹਾਰਨ, ਨਾ ਕੋਈ ਕਿਸੇ ਛੁਡਾਣਿਆ। ਗੁਰਮਤ ਹੋਏ ਮਾਤ ਉਜਿਆਰਨ, ਵਡ ਝੁਲਾਏ ਨਾਮ ਨਿਸ਼ਾਨਿਆ । ਭਗਤ ਸੁਹੇਲਾ ਪਾਏ ਸਾਰਨ, ਸਾਚਾ ਮੇਲਾ ਵਾਲੀ ਦੋ ਜਹਾਨਿਆ। ਨਾ ਕੋਈ ਕਰੇ ਮਾਤ ਉਧਾਰਨ, ਅੰਮ੍ਰਿਤ ਬਰਖੇ ਸਾਚਾ ਸਾਵਣ, ਧਾਰ ਠੰਡੀ ਠਾਰ ਰਖਾਨਿਆ। ਨੇੜ ਨਾ ਆਏ ਕਾਮਨੀ ਕਾਮਨ, ਪੁਰਖ ਅਬਿਨਾਸ਼ੀ ਧੁਰ ਦਰਗਾਹੀ ਸੱਚਾ ਜਾਮਨ, ਠੰਡੀ ਛਾਏਂ ਏਕਾ ਰਾਹ ਸਚ ਵਖਾਨਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸੁਨੇਹੜਾ ਆਪੇ ਦੇਵੇ ਗੁਰ ਮਤ ਕਰੇ ਪਰਧਾਨਿਆ। (੧੨ ਜੇਠ ੨੦੧੨ ਬਿਕ੍ਰਮੀ)

ਮਨਮਤ ਜਗਤ ਵਿਭਚਾਰ, ਗੁਰਮਤ ਹਰਿ ਸ਼ਰਨਾਈਆ। ਪੰਜ ਤੱਤ ਵਿਕਾਰਾ ਜਗਤ ਹੰਕਾਰ, ਨਾਮ ਵੱਥ ਵੱਡੀ ਵਡਿਆਈਆ। ਜੂਠ ਝੂਠ ਮੋਹ ਪਿਆਰ, ਚਰਨ ਕਵਲ ਸਹਿਜ ਸੁਖਦਾਈਆ। ਗੁਰਸਿਖ ਸਾਚੀ ਸਚ ਵਿਚਾਰ, ਅੰਤਰ ਮੰਤਰ ਹਰਿ ਲਿਵ ਲਾਈਆ। ਮੇਟੇ ਗੜ੍ਹ ਕਾਇਆ ਹੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਰਮਤ ਮੈਲ ਧੁਵਾਈਆ।

ਮਨ ਅੰਧਲਾ ਮਾਇਆ ਮਤ, ਦਿਵਸ ਰੈਣ ਅੰਧੇਰਾ। ਗੁਰ ਸਤਿਗੁਰ ਪੂਰਾ ਜਾਣੇ ਮਿਤ ਗਤ, ਸਦ ਵਸਣ ਨੇਰਨ ਨੇਰਾ। ਜਿਸ ਜਨ ਦਇਆ ਕਮਾਏ ਕਰਾਏ ਸਾਚਾ ਹਿੱਤ, ਚੁਕਾਏ ਹੇਰਾ ਫੇਰਾ। ਦਰਸ ਦਿਖਾਏ ਨਿਤ ਨਵਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਤਾਰੇ ਕਰ ਕਰ ਮਿਹਰਾ। (੪ ਮੱਘਰ ੨੦੧੫ ਬਿ)

ਪੂਰਨ ਮੇਲਾ ਕ੍ਰਿਸ਼ਨਾ ਕਾਹਨ, ਰੂਪ ਆਪ ਅਖਵਾਇੰਦਾ। ਸਾਚੀ ਗੋਪੀ ਕਰ ਪਰਵਾਨ, ਆਪਣੇ ਅੰਗ ਲਗਾਇੰਦਾ। ਅੱਠੇ ਪਹਿਰ ਵੇਖੇ ਮਾਰ ਧਿਆਨ, ਆਲਸ ਨਿੰਦਰਾ ਵਿਚ ਨਾ ਆਇੰਦਾ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਪੂਰਨ ਪੂਰਾ ਦੇਵੇ ਮਾਣ, ਦਰ ਘਰ ਸਾਚੇ ਮਾਣ ਆਪਣਾ ਆਪ ਰਖਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਲੋਕਮਾਤ ਡੰਕ ਵਜਾਇੰਦਾ। ਸਾਧ ਸੰਤ ਜੀਵ ਜੰਤ ਪੰਡਤ ਪਾਂਧੇ ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸਾਇਕ ਕੋਈ ਨਾ ਸਕੇ ਪਛਾਣ, ਨੇਤਰ ਦਿਸ ਕਿਸੇ ਨਾ ਆਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਪਾ ਪਾ ਦੱਸਣ ਕਖਾਣ, ਹੱਥ ਨਾ ਕੋਇ ਫੜਾਇੰਦਾ। ਉਚੀ ਕੂਕਣ ਵਡ ਵਿਦਵਾਨ, ਹਰਿ ਕਾ ਰੂਪ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਕਲਜੁਗ ਅੰਤਮ ਘਟਾ ਰਹੀ ਛਾਣ, ਨਾਮ ਅਨਮੁਲੜਾ

ਸਾਚਾ ਲਾਲ ਹੱਥ ਕਿਸੇ ਨਾ ਆਇੰਦਾ। ਜਗਤ ਪ੍ਰੀਤੀ ਪੀਣ ਖਾਣ, ਆਤਮ ਤ੍ਰਿਪਤ ਨਾ ਕੋਇ ਕਰਾਇੰਦਾ। ਘਰ ਘਰ ਮਨਮਤ ਵੇਸਵਾ ਨਾਰ ਦੁਕਾਨ, ਕੂੜ ਕੁੜਿਆਰੀ ਸੇਜ ਹੰਢਾਇੰਦਾ। ਪੀਰ ਫਕੀਰਾਂ ਭੁੱਲਿਆ ਹਰਿ ਮਿਹਰਵਾਨ, ਜਗਤ ਪਨਾਹ ਨਾ ਕੋਇ ਸੁਣਾਇੰਦਾ। ਦੀਨ ਮਜ਼੍ਹਬ ਈਮਾਨ ਆਪਣਾ ਆਪ ਰਹੇ ਵਖਾਣ, ਸਾਚਾ ਕਲਮਾ ਅਮਾਮ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਰਨ ਪੂਰਨ ਮੇਲ ਮਿਲਾਇੰਦਾ। (੧ ਫੱਗਣ ੨੦੧੫ ਬਿ)

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਡਾਇਣ ਇਕ ਸਮਝਾਇੰਦਾ। ਸਾਚੀ ਡਾਇਣ ਮਨਮਤ, ਜੀਵਾਂ ਜੰਤਾਂ ਰਹੀ ਸਤਾਈਆ। ਗੁਰਮੁਖ ਵਿਰਲਾ ਜਾਣੇ ਬ੍ਰਹਮਮਤ, ਪਾਰਬ੍ਰਹਮ ਜਿਸ ਵਿਦਿਆ ਇਕ ਪੜ੍ਹਾਈਆ। ਸਤਿਗੁਰ ਪੂਰਾ ਚਰਨ ਕਵਲ ਬੰਧਾਏ ਸਾਚਾ ਨਤ, ਸ਼ਬਦ ਖੰਡਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਥਾਹੀਆ। (੬ ਜੇਠ ੨੦੧੭ ਬਿ)

ਕਲਜੁਗ ਅੰਤਮ ਗੁਰ ਨਾਨਕ ਲੱਗੀ ਸੱਟ, ਗੁਰਮੁਖ ਕੋਇ ਨਜ਼ਰ ਨਾ ਆਈਆ। ਜਿਨ੍ਹਾਂ ਦੇ ਕੇ ਆਇਆ ਨਾਮ ਸਤਿ, ਨਾਮ ਸਤਿ ਗਏ ਭੁਲਾਈਆ । ਜਿਨ੍ਹਾਂ ਜਣਾਈ ਬ੍ਰਹਮ ਮਤ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਜਿਨ੍ਹਾਂ ਅੰਦਰ ਰਖਾਇਆ ਧੀਰਜ ਸਤਿ, ਸਤਿਵਾਦ ਨੀਂਹ ਰਖਾਈਆ। ਤਿਨ੍ਹਾਂ ਭੁਲਿਆ ਕਮਲਾਪਤ, ਬੈਠੇ ਮੁੱਖ ਛੁਪਾਈਆ। ਮੈਂ ਕਹਿ ਕੇ ਆਇਆ ਕਲਜੁਗ ਔਣਾ ਪੁਰਖ ਸਮਰੱਥ, ਨਿਹਕਲੰਕਾ ਨਾਉਂ ਰਖਾਈਆ। ਜੋ ਸਰਨੀ ਜਾਏ ਢੱਠ, ਵੇਲੇ ਅੰਤ ਲਏ ਬਚਾਈਆ। ਜੋ ਦਰ ਤੋਂ ਜਾਏ ਨੱਠ, ਗੁਰ ਨਾਨਕ ਨਾ ਦਏ ਗਵਾਹੀਆ। ਗੋਬਿੰਦ ਆਪਣੀ ਲਾਈ ਲੇਖੇ ਰਤ, ਗੁਰਸਿਖ ਰਤੀ ਮੁਲ ਨਾ ਪਾਈਆ। ਘਰ ਘਰ ਆਈ ਮਨਮਤ, ਗੁਰਮਤ ਗਏ ਭੁਲਾਈਆ। ਆਪਣਾ ਬੈਠੇ ਸੱਥਰ ਘਤ, ਯਾਰੜਾ ਸਥਰ ਗਏ ਭੁਲਾਈਆ। ਅੰਤਮ ਖੇੜਾ ਹੋਣਾ ਭੱਠ, ਨਾ ਸਕੇ ਕੋਇ ਬਚਾਈਆ। ਮੈਂ ਦੂਈ ਦਵੈਤ ਮੇਟ ਕੇ ਆਇਆ ਫਟ, ਮੇਰਿਆਂ ਸਿੱਖਾਂ ਮੇਰਾ ਫਟ ਦਿਤਾ ਚਰਾਈਆ। ਮੈਂ ਖੋਲ੍ਹ ਕੇ ਆਇਆ ਸਾਚਾ ਹੱਟ, ਰਾਮ ਦਾਸ ਸੇਵਾ ਲਾਈਆ। ਓਥੇ ਨਫ਼ਾ ਸਕੇ ਨਾ ਕੋਈ ਖਟ, ਜੋ ਆਏ ਜਾਏ ਪਤ ਗਵਾਈਆ। ਮੇਰੇ ਪ੍ਰੇਮ ਪਿਆਰ ਜ਼ਖ਼ਮ ਉਤੇ ਵਿਕਾਰ ਲੂਣ ਰਹੇ ਘਤ, ਕੁਕਰਮੀ ਆਪਣਾ ਕਰਮ ਕਮਾਈਆ। ਜੇ ਕੋਈ ਸੱਚੀ ਦੇਵੇ ਦੱਸ, ਅਗੋਂ ਬੈਠੇ ਮੁੱਖ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਨਿਰਗੁਣ ਮਿਲਿਆ ਹਰਿ, ਹਰਿ ਨਾਨਕ ਰੂਪ ਵਟਾਈਆ।

ਨਾਨਕ ਫੱਟ ਲਗਾ ਘਾ, ਘਾਓ ਸਕੇ ਨਾ ਕੋਇ ਮਿਟਾਈਆ। ਲੋਕਮਾਤ ਆਇਆ ਬੇਪਰਵਾਹ, ਪਰਵਾਹ ਨਾ ਕੋਇ ਰਖਾਈਆ। ਜਿਸ ਚਲਾਏ ਆਪਣੇ ਰਾਹ, ਸੋ ਰਾਹ ਗਏ ਭੁਲਾਈਆ। ਅੰਤ ਕੌਣ ਪਕੜੇ ਬਾਂਹ, ਬਿਨ ਹਰਿ ਨਾ ਕੋਇ ਛੁਡਾਈਆ। ਜੋ ਹਰਿ ਗਏ ਭੁੱਲਾ, ਨਾਨਕ ਗੁਰ ਨਾ ਦਏ ਸਫ਼ਾਈਆ। ਕਲਜੁਗ ਅੰਤ ਫੱਟ ਲਗਾ ਆ, ਮਨਮੁਖਤਾ ਆਪਣਾ ਵਾਰ ਰਹੀ ਚਲਾਈਆ। ਗੁਰਮੁਖ ਵੇਖ ਚੜ੍ਹਿਆ ਚਾ, ਸਤਿਗੁਰ ਨਾਨਕ ਖ਼ੁਸ਼ੀ ਮਨਾਈਆ । ਸਿੰਘ ਗਿਰਧਾਰ ਸੇਵ ਰਿਹਾ

ਕਮਾ, ਜਿਸ ਦੀ ਸਾਰ ਕਿਸੇ ਨਾ ਪਾਈਆ। ਅੰਤ ਕੰਤ ਭਗਵੰਤ ਸੀਸ ਆਪਣੇ ਲਏ ਉਠਾ, ਬਿਨ ਹੱਥਾਂ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਦੇਸ਼ਾ ਆਪ ਜਣਾਈਆ। (੧੮ ਕੱਤਕ ੨੦੧੮ ਬਿ)

ਧਰਨੀ ਕਹੇ ਮਨਮਤ ਦੇਵੇ ਹੋਕਾ, ਕੂਕ ਕੂਕ ਸੁਣਾਈਆ। ਫਿਰੇ ਦਰੋਹੀ ਚੌਦਾਂ ਲੋਕਾਂ, ਚੌਦਾਂ ਤਬਕ ਵੇਖ ਵਖਾਈਆ। ਜਗਤ ਜਹਾਨ ਹੋਇਆ ਹੋਛਾ, ਸਤਿ ਸੰਤੋਖ ਨਾ ਕੋਇ ਧਰਾਈਆ। ਐਸ ਵੇਲੇ ਇਕ ਕਲਜੁਗ ਉਤੇ ਰੋਸਾ, ਜੋ ਕਲਕਾਤੀ ਘਰ ਘਰ ਡੇਰਾ ਲਾਈਆ। ਜਿਸ ਤਨ ਸ਼ਰੀਰਾਂ ਅੰਦਰ ਮਾਰ ਕੇ ਗੋਤਾ, ਮਾਣਕ ਮੋਤੀ ਬਾਹਰ ਦਿੱਤਾ ਕਢਾਈਆ। ਤਨ ਵਜੂਦ ਕਰ ਕੇ ਥੋਥਾ, ਮਾਟੀ ਭਾਂਡੇ ਖਾਲੀ ਦਿੱਤੇ ਚਮਕਾਈਆ। ਅੰਦਰ ਮਨੂਆ ਮਾਣਦਾ ਮੌਜਾ, ਆਪਣੀ ਲੈ ਅੰਗੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾ ਕੇ ਫੌਜਾ, ਫੌਜਦਾਰ ਹੋ ਕੇ ਵੇਖ ਵਖਾਈਆ। ਸਤਿ ਧਰਮ ਨੂੰ ਕੀਤਾ ਮੂਧਾ, ਸਦੀ ਚੌਧਵੀਂ ਚੱਲਣ ਦੇਵੇ ਨਾ ਕੋਇ ਚਤੁਰਾਈਆ। ਦੀਨਾਂ ਮਜ਼੍ਹਬਾਂ ਭਾਉ ਵਖਾਇਆ ਦੂਜਾ, ਏਕਾ ਰੰਗ ਨਾ ਕੋਇ ਸਮਾਈਆ। ਸਤਿ ਦੀ ਨੀਂਦ ਕੋਈ ਨਾ ਸੌਂਦਾ, ਗਫ਼ਲਤ ਕੂੜ ਨਾ ਕੋਇ ਮਿਟਾਈਆ। ਮਨ ਮਨਸਾ ਅੰਦਰ ਜਗਤ ਜਹਾਨ ਭੌਂਦਾ, ਭੱਜੇ ਵਾਹੋ ਦਾਹੀਆ। ਜਿਸ ਰੂਪ ਬਣਾਇਆ ਕਾਉਂ ਦਾ, ਕਾਗ ਵਾਂਗ ਕੁਰਲਾਈਆ। ਵਣਜਾਰਾ ਹੋਇਆ ਆਪਣੇ ਗਾਉਂ ਦਾ, ਮਤਲਬ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। (੭ ਫੱਗਣ ਸ਼ ਸੰ ੮)

ਮਨਮੁਖ : ਏਕਾ ਬੰਧਨ ਹਰਿ ਕਰਤਾਰਾ, ਲੱਖ ਚੁਰਾਸੀ ਪਾਇੰਦਾ। ਲੱਖ ਲੱਖ ਗੇੜਾ ਵਿਚ ਸੰਸਾਰਾ, ਮਨਮੁਖ :

ਜੂਨ ਅਜੂਨੀ ਆਪ ਭੁਆਇੰਦਾ। ਗੁਰਮੁਖ ਮਨਮੁਖ ਆਪ ਚਲਾਏ ਦੋਵੇਂ ਧਾਰਾ, ਮਾਣਸ ਮਾਨੁਖ ਖੇਲ ਖਲਾਇੰਦਾ। ਆਪੇ ਡੋਬੇ ਆਪੇ ਹੋਏ ਤਾਰਨਹਾਰਾ, ਸਾਚਾ ਬੇੜਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇੰਦਾ। (੨੨ ਜੇਠ ੨੦੧੮ ਬਿ)

ਹਰਿਜਨ ਕਰੇ ਨਾਮ ਪਰਵਾਨ, ਮਨਮੁਖ ਨੇੜ ਕਦੇ ਨਾ ਆਈਆ। ਹਰਿਜਨ ਸੁਣੇ ਜਸ ਭਗਵਾਨ, ਮਨਮੁਖ ਗੂੜ੍ਹੀ ਨੀਦ ਸਵਾਈਆ। ਹਰਿਜਨ ਮੰਗੇ ਏਕਾ ਦਾਨ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਤੇਰਾ ਨਾਉਂ ਮੇਰੀ ਵਡਿਆਈਆ। ਮਨਮੁਖ ਮੰਗੇ ਨਾਤਾ ਪੰਜ ਸ਼ੈਤਾਨ, ਜੂਠ ਝੂਠ ਵੱਜੇ ਵਧਾਈਆ । ਦੋਹਾਂ ਖੇਲ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਖਲਾਈਆ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਚਾਰ ਵਰਨਾਂ ਇਕ ਗਿਆਨ, ਚਾਰੋਂ ਕੁੰਟ ਦਏ ਸਮਝਾਈਆ। ਸੋ ਪੁਰਖ ਨਿਰੰਜਣ ਨੌਜਵਾਨ, ਹੰ ਬ੍ਰਹਮ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਨਾਮ ਦਏ ਵਡਿਆਈਆ। (੨੨ ਸਾਵਣ ੨੦੧੮ ਬਿ)

ਗੁਰਸਿਖ ਸਚ ਪਿਆਰ, ਗੁਰ ਸਤਿਗੁਰ ਮੇਲ ਮਿਲਾਇਆ। ਮਨਮੁਖ ਸਚ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਗੁਰਮੁਖ ਸਚ ਪਿਆਰ, ਗੁਰ ਚਰਨ ਓਟ ਤਕਾਇਆ। ਮਨਮੁਖ ਸਚ ਪਿਆਰ, ਹਉਮੇ ਹੰਗਤਾ ਰੋਗ ਵਧਾਇਆ। ਸੰਤਨ ਸਚ ਪਿਆਰ, ਸਤਿ ਸਤਿਵਾਦੀ ਏਕਾ ਗੁਣ ਗਾਇਆ। ਮਨਮੁਖ ਸਚ ਪਿਆਰ, ਝੂਠੇ ਧੰਦੇ ਮਨ ਚਿਤ ਲਾਇਆ। ਭਗਤਨ ਸਚ ਪਿਆਰ, ਭਗਵਨ ਭਗਤੀ ਇਕ ਦ੍ਰਿੜਾਇਆ। ਮਨਮੁਖਾਂ ਸਚ ਪਿਆਰ, ਮਾਇਆ ਮਮਤਾ ਮੋਹ ਵਧਾਇਆ। ਦੋਹਾਂ ਵਿਚੋਲਾ ਬਣ ਨਿਰੰਕਾਰ, ਲੋਕਮਾਤ ਖੇਲ ਖਲਾਇਆ। ਗੁਰਮੁਖ ਗੁਰਸਿਖ ਦੇਵੇ ਸਚ ਪਿਆਰ, ਆਪਣਾ ਮੰਤਰ ਨਾਮ ਦ੍ਰਿੜਾਇਆ। ਮਨਮੁਖ ਦੇਵੇ ਸਚ ਪਿਆਰ, ਠੱਗ ਚੋਰ ਯਾਰ ਬਣਾਇਆ । ਗੁਰਸਿਖ ਦੇਵੇ ਸਚ ਪਿਆਰ, ਆਤਮ ਧੁਨ ਨਾਦ ਵਜਾਇਆ। ਮਨਮੁਖ ਦੇਵੇ ਸਚ ਪਿਆਰ, ਰਾਤੀਂ ਸੌਂ ਸੌਂ ਵਕ਼ਤ ਲੰਘਾਇਆ। ਸਾਚੇ ਸੰਤਾਂ ਦੇਵੇ ਸਚ ਪਿਆਰ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਮਨਮੁਖਾਂ ਦੇਵੇ ਸਚ ਪਿਆਰ, ਨੌਂ ਦਰ ਵਾਸਨਾ ਵਿਚ ਫਿਰਾਇਆ। ਭਗਤਾਂ ਦੇਵੇ ਸਚ ਪਿਆਰ, ਭਗਵਨ ਆਪਣਾ ਨੂਰ ਦਰਸਾਇਆ। ਮਨਮੁਖਾਂ ਦੇਵੇ ਸਚ ਪਿਆਰ, ਕੂੜ ਕੁੜਿਆਰਾ ਝੋਲੀ ਪਾਇਆ। ਦੋਹਾਂ ਵਿਚੋਲਾ ਬਣ ਨਿਰੰਕਾਰ, ਲੋਕਮਾਤ ਖੇਲ ਖਲਾਇਆ। ਸਚ ਪਿਆਰ ਗੁਰਸਿਖ ਦਾਤ, ਆਤਮ ਬ੍ਰਹਮ ਜਣਾਈਆ। ਸਚ ਪਿਆਰ ਮਨਮੁਖ ਜ਼ਾਤ, ਚਾਰ ਵਰਨ ਲੜਾਈਆ। ਸਚ ਪਿਆਰ ਗੁਰਸਿਖ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਚ ਪਿਆਰ ਮਨਮੁਖ ਘਾਟ, ਵਹਿੰਦੇ ਵਹਿਣ ਰਿਹਾ ਵਹਾਈਆ। ਸਚ ਪਿਆਰ ਸੰਤਨ ਜਾਤ, ਜਾਤ ਅਜਾਤੀ ਦਏ ਖਪਾਈਆ। ਸਚ ਪਿਆਰ ਮਨਮੁਖਾਂ ਖਾਤ, ਡੂੰਘੇ ਸਾਗਰ ਦਏ ਰੁੜ੍ਹਾਈਆ। ਸਚ ਪਿਆਰ ਭਗਤਨ ਪੁੱਛੇ ਵਾਤ, ਆਦਿ ਜੁਗਾਦਿ ਹੋਏ ਸਹਾਈਆ। ਸਚ ਪਿਆਰ ਮਨਮੁਖਾਂ ਦੇਵੇ ਮਾਤ, ਰਾਏ ਧਰਮ ਹੱਥ ਫੜਾਈਆ। ਦੋਹਾਂ ਵਿਚੋਲਾ ਪੁਰਖ ਅਬਿਨਾਸ਼, ਲੋਕਮਾਤ ਖੇਲ ਖਲਾਈਆ। (੨੭ ਸਾਵਣ ੨੦੧੮ ਬਿ)

ਮਨਮੁਖ ਜੀਵ ਜਗਤ ਵਿਕਾਰ, ਕੂੜੀ ਕਿਰਿਆ ਬੰਧਨ ਪਾਈਆ। ਜਿਨ੍ਹਾਂ ਅੰਤਰ ਆਤਮ ਇਕ ਪਿਆਰ, ਸੋ ਗੁਰਮੁਖ ਰੂਪ ਵਟਾਈਆ। ਸਤਿਗੁਰ ਚਰਨ ਕਰਨ ਨਿਮਸਕਾਰ, ਨਿਮਖ ਨਿਮਖ ਆਪਣਾ ਮਨ ਕਟਾਈਆ। ਇਕੋ ਓਟ ਪੁਰਖ ਅਕਾਲ, ਦੂਜੀ ਆਸ ਨਾ ਕੋਇ ਰਖਾਈਆ। ਸ਼ਬਦ ਗੁਰੂ ਚਲੇ ਸਦ ਨਾਲ, ਨਿਰਗੁਣ ਸਰਗੁਣ ਵਿਛੜ ਕਦੇ ਨਾ ਜਾਈਆ। ਪੁੱਛਣਹਾਰਾ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜਨਹਾਰ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਜੋ ਗੁਰਸਿਖ ਕਾਇਆ ਮੰਦਰ ਅੰਦਰ ਵੜੇ ਸੱਚੀ ਧਰਮਸਾਲ, ਤਿਨ੍ਹਾਂ ਮਨਮੁਖ ਕੋਇ ਕਹਿਣ ਨਾ ਪਾਈਆ। ਦੀਨਾਂ ਬੰਧਪ ਦੀਨ ਦਿਆਲ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਅੰਮ੍ਰਿਤ ਆਤਮ ਮਾਰੇ ਇਕ ਉਛਾਲ, ਸਰ ਸਰੋਵਰ ਇਕ ਨੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। (੨੬ ਜੇਠ ੨੦੨੦ ਬਿ)

ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿੰਦੇ, ਸ੍ਰੀ ਭਗਵਾਨ ਅੱਗੇ ਸੁਣਾਈਆ । ਚਾਰੋ ਕੁੰਟ ਸਤਿ

ਮਨਾਰੇ ਖੇੜੇ ਢਹਿੰਦੇ, ਸਾਚਾ ਬੁਰਜ ਨਜ਼ਰ ਨਾ ਆਈਆ। ਕੂੜੇ ਮਾਰਗ ਮਨਮੁਖ ਜੀਵ ਪੈਂਦੇ, ਪੈਂਡਾ ਹੱਕ ਨਾ ਕੋਇ ਮੁਕਾਈਆ। ਦੀਨ ਮਜ਼੍ਹਬ ਇਕ ਦੂਜੇ ਦੇ ਨਾਲ ਖਹਿੰਦੇ, ਜ਼ਾਤ ਪਾਤ ਕਰੇ ਲੜਾਈਆ। ਚਾਰ ਵਰਨ ਇਕੱਠੇ ਹੋ ਕਿਤੇ ਨਾ ਬਹਿੰਦੇ, ਨਾਨਕ ਗੁਰ ਗੋਬਿੰਦ ਸਿਖਿਆ ਗਏ ਭੁਲਾਈਆ। ਨਾ ਮੁਰਦੇ ਨਾ ਦਿਸਣ ਜੀਂਦੇ, ਮਾਣਸ ਜਨਮ ਰਹੇ ਲੁਟਾਈਆ । ਪ੍ਰਭ ਸਰਨਾਈ ਨਾ ਕੋਈ ਥੀਂਦੇ, ਥਿਰ ਘਰ ਮੇਲ ਨਾ ਕੋਇ ਮਿਲਾਈਆ। ਕੂੜੀ ਮਦਿਰਾ ਸਾਰੇ ਪੀਂਦੇ, ਗੋਬਿੰਦ ਤੇਰਾ ਅੰਮ੍ਰਿਤ ਪੀਣ ਕੋਈ ਨਾ ਆਈਆ । ਕੂੜੀ ਨਿੰਦਰਾ ਸੁੱਤੇ ਨੀਂਦੇ, ਗਿਆਨ ਅੱਖ ਨਾ ਕਿਸੇ ਖੁਲ੍ਹਾਈਆ। ਕਲਜੁਗ ਹੁਲਾਰੇ ਚੜ੍ਹੀ ਪੀਂਘੇ, ਅੰਤਮ ਟੁੱਟਣ ਵੇਲਾ ਆਈਆ। ਜਿਉਂ ਕਿਰਸਾਣ ਬੀਜ ਬੀਂਦੇ, ਫਲ ਵੱਢਣ ਚਾਈਂ ਚਾਈਂਆ। ਗੁਰਮੁਖ ਸਚ ਧਿਆਨ ਰਖੀਂਦੇ, ਸਚ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਰਿਹਾ ਜਣਾਈਆ। (੨੬ ਸਾਵਣ ੨੦੨੦ ਬਿ)

ਲੋਕਮਾਤ ਤੇਰਾ ਰਾਹ, ਸੋ ਸਤਿਗੁਰ ਆਪ ਜਣਾਈਆ। ਸ਼ਬਦ ਗੁਰੂ ਸੁਆਮੀ ਬਣ ਮਲਾਹ, ਬੇੜਾ ਸਾਚਾ ਸਚ ਚਲਾਈਆ। ਲੇਖਾ ਜਾਣੇ ਅੰਤਰਜਾਮੀ ਥਾਂ ਥਾਂ, ਘਟ ਘਟ ਵੇਖੇ ਚਾਈਂ ਚਾਈਂਆ। ਜੋ ਜਨ ਹਰਿ ਹਰਿ ਜਪਦੇ ਨਾਂ, ਤਿਨ੍ਹਾਂ ਸਾਚੇ ਬੇੜੇ ਲਏ ਚੜ੍ਹਾਈਆ। ਜੋ ਮਨਮੁਖ ਜੀਵ ਹੰਸ ਹੋਏ ਕਾਂ, ਕਾਗ ਵਾਂਗ ਰਹੇ ਕੁਰਲਾਈਆ। ਤਿਨ੍ਹਾਂ ਏਥੇ ਓਥੇ ਮਿਲੇ ਕੋਈ ਨਾ ਥਾਂ, ਗੁਰ ਅਵਤਾਰ ਪੀਰ ਪੈਗ਼ੰਬਰ ਦਿਸੇ ਨਾ ਕੋਇ ਸਹਾਈਆ। ਅੰਤਮ ਨਾਤਾ ਤੁਟੇ ਪਿਤਾ ਮਾਂ, ਭਾਈ ਭੈਣ ਸਾਕ ਸੱਜਣ ਸੈਣ ਨਾਰ ਕੰਤ ਸੰਗ ਕੋਇ ਨਾ ਜਾਈਆ । ਬਿਨ ਸਤਿਗੁਰ ਪੂਰੇ ਪਕੜੇ ਕੋਈ ਨਾ ਬਾਂਹ, ਮੰਝਧਾਰ ਪਾਰ ਨਾ ਕੋਇ ਕਰਾਈਆ। ਰਾਏ ਧਰਮ ਕੋਲੋ ਸਕੇ ਨਾ ਕੋਇ ਛੁਡਾ, ਕੁੰਭੀ ਨਰਕ ਲੇਖ ਨਾ ਕੋਇ ਮੁਕਾਈਆ। ਚਿਤਰ ਗੁਪਤ ਲਹਿਣਾ ਸਕੇ ਨਾ ਕੋਇ ਮੁਕਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਲਾੜੀ ਮੌਤ ਕੋਲੋ ਸਕੇ ਨਾ ਕੋਈ ਛੁਡਾ, ਅੱਗੇ ਹੋ ਨਾ ਕੋਇ ਬਚਾਈਆ। ਕਾਲ ਸਭ ਨੂੰ ਜਾਏ ਚਬਾ, ਦਾੜ੍ਹਾਂ ਆਪਣੀਆਂ ਹੇਠ ਰਖਾਈਆ। ਮਹਾਂਕਾਲ ਰੋਵੇ ਦਏ ਧਾਹ, ਉਚੀ ਕੂਕ ਕੂਕ ਸੁਣਾਈਆ । ਲੱਖ ਚੁਰਾਸੀ ਜੀਵ ਜੰਤ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਇਕੋ ਲਓ ਮਨਾ, ਜਿਸ ਮਿਲਿਆਂ ਦੁੱਖ ਕੋਇ ਰਹਿਣ ਨਾ ਪਾਈਆ। ਕੋਟ ਜਨਮ ਦੇ ਬਖ਼ਸ਼ਣਹਾਰ ਗੁਨਾਹ, ਪਤਤ ਪਾਪੀ ਲਏ ਤਰਾਈਆ। ਡੁੱਬਦੇ ਪਾਥਰ ਪਾਰ ਦਏ ਕਰਾ, ਪਾਹਨ ਆਪਣਾ ਚਰਨ ਛੁਹਾਈਆ। ਤਿਸ ਦੀ ਮੰਨੋ ਸਦਾ ਰਜ਼ਾ, ਸੋ ਰਹੀਮ ਰਹਿਮਾਨ ਰਹਿਮਤ ਦਏ ਕਮਾਈਆ । ਸਾਚਾ ਰਾਮ ਨਜ਼ਰੀ ਜਾਵੇ ਆ, ਕਾਹਨਾ ਇਕੋ ਬੰਸਰੀ ਨਾਮ ਸੁਣਾਈਆ। ਮੋਰ ਮੁਕਟ ਸੀਸ ਜਗਦੀਸ ਲਏ ਟਿਕਾ, ਕਵਲ ਨੈਣ ਨੈਣ ਮਟਕਾਈਆ। ਸੁਰਤੀ ਸ਼ਬਦੀ ਮੇਲਾ ਲਏ ਮਿਲਾ, ਜੋੜੀ ਜੋੜੇ ਏਕਾ ਥਾਈਂਆ। ਪਾਰਬ੍ਰਹਮ ਬ੍ਰਹਮ ਲਹਿਣਾ ਦੇਣਾ ਦਏ ਚੁਕਾ, ਬਾਕੀ ਰਹਿਣ ਕਿਛ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਵਿਚ ਜਾਏ ਸਮਾ, ਜੋਤੀ ਜੋਤ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਮਾਰਗ ਇਕ ਜਣਾਈਆ। (੮ ਅੱਸੂ ੨੦੨੦ ਬਿ)

ਸਾਚਾ ਖੇਲ ਗੁਰਮੁਖ ਮਨਮੁਖ, ਹਰਿ ਕਰਤੇ ਧਾਰ ਚਲਾਈਆ। ਦੋਹਾਂ ਵਿਚ ਇਕੋ ਸੁਖ, ਸ੍ਰੀ ਭਗਵਾਨ ਰੋਗ ਸੋਗ ਨਾ ਕੋਇ ਸਤਾਈਆ। ਜੇ ਸਾਰੇ ਸੰਤ ਭਗਤ ਬਣਾ ਕੇ ਗੋਦੀ ਲਏ ਚੁੱਕ,

ਲੱਖ ਚੁਰਾਸੀ ਕਾਇਮ ਰਹਿਣ ਨਾ ਪਾਈਆ । ਅੰਤ ਨੂੰ ਸ੍ਰਿਸ਼ਟੀ ਜਾਏ ਮੁੱਕ, ਜੂਨੀ ਜੂਨ ਨਾ ਕੋਇ ਭੁਵਾਈਆ। ਇਹ ਪ੍ਰਭ ਨੇ ਪਹਿਲੋਂ ਸੋਚੀ ਸੋਚ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਬੇਸ਼ਕ ਸਚਖੰਡ ਦਵਾਰੇ ਬੈਠਾ ਰਹੇ ਖ਼ਮੋਸ਼, ਜਨ ਭਗਤਾਂ ਅੱਠੇ ਪਹਿਰ ਗੀਤ ਗਾਏ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਇਸ ਦੇ ਵਿਚ ਸਾਰੇ ਨਿਰਦੋਸ਼, ਪਰਮ ਪੁਰਖ ਅਕਾਲ ਹੁਕਮੇ ਅੰਦਰ ਸਾਰੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਕਰਤਾਰ ਕੁਦਰਤ ਕਾਦਰ ਵੇਖਣਹਾਰਾ ਵੇਖੇ ਵਿਗਸੇ ਬੇਪਰਵਾਹੀਆ। (੧੬ ਫੱਗਣ ੨੦੨੦ ਬਿ)

ਮਜਨ : ਜਨ ਭਗਤੋ ਪ੍ਰਭ ਚਰਨ ਧੂੜ ਸਭ ਤੋਂ ਉਤਮ ਸ੍ਰੇਸ਼ਟ ਮਜਨਾ, ਦੁਰਮਤ ਮੈਲ ਧੁਆਈਆ। ਮਜਨ :

(੨੨ ਅੱਸੂ ਸ਼ ਸੰ ੯)

ਮਰਜ਼ੀ ਪੁਰਖ ਅਕਾਲ : ਅਗੰਮੀ ਮਰਜ਼ੀ ਪੁਰਖ ਅਕਾਲ, ਨਿਰਗੁਣ ਨਿਰਵੈਰ ਆਪ ਪਰਗਟਾਈਆ। ਮਰਜ਼ੀ ਪੁਰਖ ਅਕਾਲ :

ਸਾਚੀ ਇਛਿਆ ਕਰ ਤਿਆਰ, ਸੋ ਪੁਰਖ ਨਿਰੰਜਣ ਖੇਲ ਰਚਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਏਕੰਕਾਰ ਭੇਵ ਖੁਲ੍ਹਾਈਆ । ਆਦਿ ਨਿਰੰਜਣ ਦੀਪਕ ਬਾਲ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਹੋ ਦਿਆਲ, ਸ੍ਰੀ ਭਗਵਾਨ ਦਏ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਸਾਚੀ ਕਾਰ, ਕਰਤਾ ਪੁਰਖ ਕਰਨੀ ਆਪ ਕਮਾਈਆ। ਸਚ ਦਵਾਰਾ ਰਚ ਸਚਖੰਡ ਸੱਚੀ ਧਰਮਸਾਲ, ਮਹੱਲ ਅਟੱਲ ਆਪ ਉਪਾਈਆ । ਨਿਰਗੁਣ ਦੀਆ ਇਕੋ ਬਾਲ, ਸਚ ਨੂਰ ਕਰੇ ਰੁਸ਼ਨਾਈਆ। ਮੁਕਾਮੇ ਹੱਕ ਹੋ ਕੇ ਖ਼ਬਰਦਾਰ, ਪਰਵਰਦਿਗਾਰ ਖੇਲ ਖਲਾਈਆ। ਆਪਣੀ ਮਰਜ਼ੀ ਕਰ ਪਿਆਰ, ਪਰੇਮ ਪ੍ਰੀਤੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘਰਾਈਆ।

ਸਾਚੀ ਮਰਜ਼ੀ ਸ੍ਰੀ ਭਗਵਾਨ, ਆਦਿ ਅੰਤਾ ਆਪ ਜਣਾਇੰਦਾ। ਸਚ ਦਵਾਰਾ ਵਖਾਏ ਇਕ ਨਿਸ਼ਾਨ, ਦੂਜਾ ਨਿਸ਼ਾਨਾ ਨਜ਼ਰ ਕੋਇ ਨਾ ਆਇੰਦਾ। ਜਿਸ ਘਰ ਸਵਾਮੀ ਵਸੇ ਇਕੋ ਆਣ, ਨਿਹਕਾਮੀ ਅੰਤਰਜਾਮੀ ਡੇਰਾ ਲਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਨਿਤ ਨਵਿਤ ਆਦਿ ਜੁਗਾਦਿ ਕਰੇ ਖੇਲ ਮਹਾਨ, ਬੇਅੰਤ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।

ਆਪਣੀ ਮਰਜ਼ੀ ਕਰ ਹਰਿ ਪੁਰਖ, ਅਵੱਲੜੀ ਖੇਲ ਖਲਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਗ਼ਮ ਨਾ ਕੋਇ ਜਣਾਈਆ। ਸਚ ਦਵਾਰੇ ਆਪਣਾ ਆਪੇ ਕਰੇ ਦਰਸ, ਆਦਰਸ਼ ਆਪਣਾ ਆਪ ਜਣਾਈਆ। ਨਾ ਕੋਈ ਜ਼ਿਮੀਂ ਅਸਮਾਨ ਨਾ ਫ਼ਰਸ਼, ਖ਼ਾਕੀ ਰੂਪ ਨਾ ਕੋਇ ਵਟਾਈਆ। ਨਾ ਕੋਈ ਨਾਰ ਕੰਤ ਨਾ ਦਿਸੇ ਮਰਦ, ਮਰਦ ਮਰਦਾਨਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਰਜ਼ੀ ਆਪ ਪਰਗਟਾਈਆ।

ਸਾਚੀ ਮਰਜ਼ੀ ਗਹਿਰ ਗੰਭੀਰ, ਹਰਿ ਕਰਤਾ ਆਪ ਪਰਗਟਾਇੰਦਾ। ਮੰਜ਼ਲ ਚੋਟੀ ਚੜ੍ਹ ਅਖ਼ੀਰ,

ਸਚਖੰਡ ਸਾਚੇ ਡੇਰਾ ਲਾਇੰਦਾ। ਜੋਧਾ ਸੂਰ ਬਣ ਕੇ ਵੱਡਾ ਬੀਰ, ਜੋਬਨ ਆਪਣਾ ਇਕ ਹੰਢਾਇੰਦਾ। ਰੂਪ ਰੰਗ ਰੇਖ ਨਾ ਕੋਇ ਤਸਵੀਰ, ਜ਼ਹੂਰ ਆਪਣਾ ਆਪਣੇ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਰਚਾਇੰਦਾ।

ਸਾਚੀ ਮਰਜ਼ੀ ਕਰੇ ਭਗਵੰਤ, ਹਰਿ ਕਰਤਾ ਵਡ ਵਡਿਆਈਆ। ਆਪੇ ਬਣ ਕੇ ਨਾਰ ਕੰਤ, ਸਚ ਦਵਾਰੇ ਸੇਜ ਸੁਹਾਈਆ। ਨਿਰਗੁਣ ਹੋ ਕੇ ਨਿਰਗੁਣ ਬਣਾਵੇ ਬਣਤ, ਨਿਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਖੇਲੇ ਖੇਲ ਆਦਿ ਅੰਤ, ਇਕ ਇਕੱਲਾ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਆਪਣੀ ਰਚਨਾ ਮਰਜ਼ੀ ਅੰਦਰ, ਹਰਿ ਕਰਤਾ ਆਪ ਉਪਾਈਆ। ਸਚਖੰਡ ਦਵਾਰੇ ਖੋਲ੍ਹ ਮੰਦਰ, ਥਿਰ ਘਰ ਦੇਵੇ ਮਾਣ ਵਡਿਆਈਆ। ਜੰਗਲ ਜੂਹ ਉਜਾੜ ਪਹਾੜ ਨਾ ਕੋਈ ਡੂੰਘੀ ਕੰਦਰ, ਸਮੁੰਦ ਸਾਗਰ ਨਜ਼ਰ ਕੋਇ ਨਾ ਆਈਆ। ਨਾਦ ਗੀਤ ਨਾ ਕੋਇ ਮੰਗਲ, ਧੁਨੀ ਧੁਨ ਨਾ ਕੋਇ ਸ਼ਨਵਾਈਆ । ਸ਼ਰਅ ਸ਼ਰੀਅਤ ਨਾ ਕੋਇ ਸੰਗਲ, ਮਜ਼੍ਹਬ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ ।

ਆਪਣੀ ਮਰਜ਼ੀ ਹਰਿ ਕਰਤਾਰ, ਆਦਿ ਪੁਰਖ ਪਰਗਟਾਈਆ । ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਹੁਕਮ ਵਰਤਾਈਆ। ਜਨਨੀ ਜਨ ਬਣ ਅਗੰਮ ਅਪਾਰ, ਅਲਖ ਅਗੋਚਰ ਖੇਲ ਵਖਾਈਆ। ਸੁੱਤ ਦੁਲਾਰਾ ਕਰ ਤਿਆਰ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਸਾਚੇ ਦੇਵੇ ਵਾੜ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਦਿਸੇ ਚਾਰ ਦੀਵਾਰ, ਬਾਡੀ ਬਣਤ ਨਾ ਕੋਇ ਬਣਾਈਆ। ਸੂਰਜ ਚੰਦ ਨਾ ਕੋਈ ਉਜਿਆਰ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਰਜ਼ੀ ਆਪ ਪਰਗਟਾਈਆ। ਸਾਚੀ ਮਰਜ਼ੀ ਸ਼ਬਦੀ ਧਾਰ, ਹਰਿ ਕਰਤਾ ਕਾਰ ਕਮਾਇੰਦਾ। ਸ਼ਬਦੀ ਸੁੱਤ ਕਰ ਪਿਆਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਭੇਵ ਅਭੇਦਾ ਖੋਲ੍ਹ ਕਵਾੜ, ਅਨਭਵ ਆਪਣੀ ਕਾਰ ਜਣਾਇੰਦਾ। ਤੇਰਾ ਮੰਦਰ ਅਗੰਮ ਅਪਾਰ, ਦੀਵਾ ਬਾਤੀ ਇਕ ਰੁਸ਼ਨਾਇੰਦਾ। ਕਮਲਾਪਾਤੀ ਮੀਤ ਮੁਰਾਰ, ਹਰਿ ਸੱਜਣ ਇਕ ਅਖਵਾਇੰਦਾ। ਸਾਚੀ ਮਰਜ਼ੀ ਸਚ ਵਿਹਾਰਾ ਕਰ ਨਿਰਗੁਣ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਦ੍ਰਿੜਾਇੰਦਾ।

ਸਾਚੀ ਮਰਜ਼ੀ ਏਕੰਕਾਰ ਏਕ, ਇਕ ਇਕੱਲਾ ਆਪ ਜਣਾਈਆ। ਸ਼ਬਦ ਸਵਾਮੀ ਤੇਰੀ ਟੇਕ, ਗੁਰ ਗੁਰ ਰੂਪ ਵਟਾਈਆ। ਵਿਸ਼ਨ ਬ੍ਰਹਮਾ ਸ਼ਿਵ ਖੇਡਣ ਖੇਡ, ਹਰਿ ਕਰਤਾ ਇਕੋ ਸੰਦੇਸਾ ਰਿਹਾ ਜਣਾਈਆ। ਤ੍ਰੈਗੁਣ ਮਾਇਆ ਤੇਰਾ ਲੇਖ, ਪੰਜ ਤੱਤ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਮਰਜ਼ੀ ਅੰਦਰ ਬਣਤ ਬਣਾਈਆ।

ਸਾਚੀ ਮਰਜ਼ੀ ਸੁਣਾਏ ਹਰਿ ਕਰਤਾਰ, ਸ਼ਬਦੀ ਸ਼ਬਦ ਦਏ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਸਾਚੀ ਸਿਖਿਆ ਇਕ ਸਮਝਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਸਰਗੁਣ ਖੇਲ ਅਪਾਰ, ਚਾਰੇ ਖਾਣੀ ਵੰਡ ਵੰਡਾਈਆ। ਅੰਡਜ ਜੇਰਜ ਉਤਭੁਜ ਸੇਤਜ ਦਏ ਆਧਾਰ, ਲੱਖ ਚੁਰਾਸੀ ਰੂਪ ਵਖਾਈਆ । ਸ਼ਬਦ ਅਗੰਮੀ ਬੋਲ ਜੈਕਾਰ, ਘਰ ਘਰ ਨਾਦ ਸੁਣਾਈਆ। ਪਰਾ ਪਸੰਤੀ ਮਧਮ ਬੈਖਰੀ ਕਰ ਖ਼ਬਰਦਾਰ, ਬੇਖ਼ਬਰ

ਖ਼ਬਰ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।

ਸਾਚੀ ਮਰਜ਼ੀ ਕਰੇ ਪ੍ਰਭ ਠਾਕਰ, ਕਰਨਹਾਰ ਅਖਵਾਇੰਦਾ। ਦੋ ਜਹਾਨ ਵੇਖੇ ਗਹਿਰ ਗੰਭੀਰ ਡੂੰਘਾ ਸਾਗਰ, ਭੇਵ ਅਭੇਦਾ ਆਪਣੇ ਵਿਚ ਛੁਪਾਇੰਦਾ । ਜਗਤ ਵਣਜਾਰਾ ਬਣ ਸੌਦਾਗਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪੰਜ ਤੱਤ ਕਾਇਆ ਦੇਵੇ ਆਦਰ, ਆਤਮ ਪਰਮਾਤਮ ਵੰਡ ਵੰਡਾਇੰਦਾ। ਕਰਤਾ ਪੁਰਖ ਬਣ ਕਰੀਮ ਕਾਦਰ, ਕੁਦਰਤ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਰਜ਼ੀ ਇਕੋ ਇਕ ਵਖਾਇੰਦਾ।

ਸਾਚੀ ਮਰਜ਼ੀ ਕਰੇ ਗਹਿਰ ਗੰਭੀਰ, ਗੁਣਵੰਤਾ ਵਡ ਵਡਿਆਈਆ। ਦੇਵੇ ਮਾਣ ਪੰਜ ਤੱਤ ਸਰੀਰ, ਤੱਤਵ ਤੱਤ ਇਕ ਬੁਝਾਈਆ। ਚੋਟੀ ਚੜ੍ਹ ਕੇ ਬੈਠੇ ਆਪ ਅਖ਼ੀਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਮਾਰਨਹਾਰਾ ਅਣਿਯਾਲਾ ਇਕੋ ਤੀਰ, ਤੀਰ ਨਿਰਾਲਾ ਆਪ ਚਲਾਈਆ। ਪਿਆਵਣਹਾਰਾ ਜਾਮ ਠੰਡਾ ਸੀਰ, ਅੰਮ੍ਰਿਤ ਧਾਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਬਣਾਈਆ।

ਸਾਚਾ ਲੇਖਾ ਬਣਾਏ ਆਪ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਜੁਗ ਚੌਕੜੀ ਥਾਪਣ ਥਾਪ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਇੰਦਾ। ਨਿਰਗੁਣ ਹੋ ਕੇ ਸਰਗੁਣ ਜਾਏ ਆਖ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਤੂੰ ਮੇਰਾ ਮੈਂ ਤੇਰਾ ਕਰਨਾ ਜਾਪ, ਜੀਵਣ ਜੁਗਤ ਇਕ ਸਮਝਾਇੰਦਾ। ਨੂਰ ਖ਼ੁਦਾਈ ਨਜ਼ਰੀ ਆਏ ਪਾਕ, ਪਵਿਤ ਆਪਣੀ ਧਾਰ ਬਣਾਇੰਦਾ। ਭਾਗ ਲਗਾਏ ਕਾਇਆ ਮਾਟੀ ਖ਼ਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।

ਮਰਜ਼ੀ ਅੰਦਰ ਰਚੇ ਸੰਸਾਰ, ਲੱਖ ਚੁਰਾਸੀ ਜੀਵ ਜੰਤ ਉਪਾਈਆ। ਮਰਜ਼ੀ ਅੰਦਰ ਰਵ ਸਸ ਕਰ ਉਜਿਆਰ, ਮੰਡਲ ਮੰਡਪ ਸੋਭਾ ਪਾਈਆ। ਮਰਜ਼ੀ ਅੰਦਰ ਪ੍ਰਿਥਮੀ ਆਕਾਸ਼ ਦਏ ਆਧਾਰ, ਪੁਰੀ ਲੋਅ ਸੋਭਾ ਪਾਈਆ। ਮਰਜ਼ੀ ਅੰਦਰ ਬੋਲ ਸਚ ਜੈਕਾਰ, ਨਾਉਂ ਨਿਰੰਕਾਰ ਦਏ ਸੁਣਾਈਆ। ਮਰਜ਼ੀ ਅੰਦਰ ਖੇਲ ਕਰੇ ਅਗੰਮ ਅਪਾਰ, ਅਗੰਮੜੀ ਕਾਰ ਕਮਾਈਆ। ਮਰਜ਼ੀ ਅੰਦਰ ਸਾਚਾ ਹੁਕਮ ਕਰੇ ਵਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਮਰਜ਼ੀ ਅੰਦਰ ਭੇਜੇ ਤੇਈ ਅਵਤਾਰ, ਲੋਕਮਾਤ ਸੇਵ ਲਗਾਈਆ। ਮਰਜ਼ੀ ਅੰਦਰ ਈਸਾ ਮੂਸਾ ਮੁਹੰਮਦ ਕਰੇ ਖ਼ਬਰਦਾਰ, ਕਲਮਾ ਹੱਕ ਰਸੂਲ ਪੜ੍ਹਾਈਆ। ਮਰਜ਼ੀ ਅੰਦਰ ਜਨ ਭਗਤਾਂ ਦਏ ਹੁਦਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਮਰਜ਼ੀ ਅੰਦਰ ਗੁਰ ਗੁਰ ਰੂਪ ਧਰੇ ਆਪ ਨਿਰੰਕਾਰ, ਦਹਿ ਦਿਸ਼ਾ ਖੋਜ ਖੁਜਾਈਆ। ਮਰਜ਼ੀ ਅੰਦਰ ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਤਿਆਰ, ਸਿਫ਼ਤੀ ਢੋਲਾ ਰਾਗ ਸੁਣਾਈਆ। ਮਰਜ਼ੀ ਅੰਦਰ ਅਠ ਦਸ ਗੀਤਾ ਗਿਆਨ ਲਾਏ ਅਖਾੜ, ਭਗਤ ਭਗਵਾਨ ਸਾਚਾ ਭੇਵ ਚੁਕਾਈਆ। ਮਰਜ਼ੀ ਅੰਦਰ ਆਵੇ ਜਾਵੇ ਜੁਗ ਚੌਕੜੀ ਚਾਰ, ਨਿਤ ਨਵਿਤ ਵੇਸ ਵਟਾਈਆ। ਮਰਜ਼ੀ ਅੰਦਰ ਦੇਵੇ ਦੀਦਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਰਜ਼ੀ ਅੰਦਰ ਸਾਚੇ ਸੰਤ ਲਏ ਉਠਾਲ, ਮਨ ਮੰਤਰ ਇਕ ਸਮਝਾਈਆ। ਮਰਜ਼ੀ ਅੰਦਰ ਗੁਰਮੁਖ ਗੁਰਸਿਖ ਗੋਦੀ ਲਏ ਬਹਾਲ, ਫੜ ਬਾਂਹੋਂ ਗਲੇ ਲਗਾਈਆ। ਮਰਜ਼ੀ ਅੰਦਰ ਸਤਿਗੁਰ ਬਣੇ ਦਿਆਲ, ਦੀਨਾਂ ਨਾਥਾਂ ਹੋਏ ਸਹਾਈਆ। ਮਰਜ਼ੀ

ਅੰਦਰ ਰੂਪ ਵਟਾਏ ਕਾਲ, ਲੱਖ ਚੁਰਾਸੀ ਆਪੇ ਖਾਈਆ। ਮਰਜ਼ੀ ਅੰਦਰ ਪਾਵਣਹਾਰਾ ਤ੍ਰੈਗੁਣ ਮਾਇਆ ਜੰਜਾਲ, ਮਰਜ਼ੀ ਅੰਦਰ ਸਾਚੀ ਸਿਖਿਆ ਦਏ ਸਮਝਾਈਆ। ਮਰਜ਼ੀ ਅੰਦਰ ਅੰਦਰ ਆਤਮ ਵਜਾਏ ਅਨਾਦੀ ਤਾਲ, ਸ਼ਬਦ ਰਾਗ ਇਕ ਸੁਣਾਈਆ। ਮਰਜ਼ੀ ਅੰਦਰ ਸੁਰਤ ਸਵਾਣੀ ਕਰੇ ਬੇਹਾਲ, ਬਿਹਬਲ ਹੋ ਕੇ ਦਏ ਦੁਹਾਈਆ। ਮਰਜ਼ੀ ਅੰਦਰ ਕਾਇਆ ਮੰਦਰ ਧਰਮ ਦਵਾਰ ਦਏ ਵਖਾਲ, ਜਿਥੇ ਵਸੇ ਬੇਪਰਵਾਹੀਆ। ਮਰਜ਼ੀ ਅੰਦਰ ਪੁਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਮਰਜ਼ੀ ਅੰਦਰ ਘਾਲਨ ਰਿਹਾ ਘਾਲ, ਗੁਰ ਗੁਰ ਆਪਣਾ ਭੇਵ ਚੁਕਾਈਆ। ਮਰਜ਼ੀ ਅੰਦਰ ਗੁਰ ਚੇਲੇ ਵੇਖੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਮਰਜ਼ੀ ਅੰਦਰ ਸਭ ਦਾ ਹੱਲ ਕਰੇ ਸਵਾਲ, ਜਹਾਲਤ ਕੋਇ ਰਹਿਣ ਨਾ ਪਾਈਆ। ਮਰਜ਼ੀ ਅੰਦਰ ਸ਼ਬਦ ਗੁਰੂ ਬਣ ਕੇ ਹੋਏ ਦਲਾਲ, ਦੋ ਜਹਾਨਾਂ ਬੇੜਾ ਪਾਰ ਕਰਾਈਆ। ਮਰਜ਼ੀ ਅੰਦਰ ਲੱਖ ਚੁਰਾਸੀ ਵੇਖੇ ਪੱਤ ਡਾਲ, ਫੁਲ ਟਹਿਣੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਰਜ਼ੀ ਵਿਚ ਆਦਿ ਜੁਗਾਦਿ ਖੇਲ ਖਲਾਈਆ।

ਮਰਜ਼ੀ ਅੰਦਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਧਾਮ ਸੁਹਾਏ ਨਿਹਚਲ ਇਕ ਅਟੱਲਾ, ਸਚ ਦਵਾਰੇ ਡੇਰਾ ਲਾਇੰਦਾ। ਏਕੰਕਾਰ ਸਚ ਸਿੰਘਾਸਣ ਧੁਰ ਦਾ ਮੱਲਾ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਆਦਿ ਨਿਰੰਜਣ ਸਚ ਪਰਕਾਸ਼ ਦੀਪਕ ਬਲਾ, ਦੋ ਜਹਾਨਾਂ ਡਗਮਗਾਇੰਦਾ। ਅਬਿਨਾਸ਼ੀ ਕਰਤੇ ਸਤਿ ਸੰਦੇਸ਼ ਸੱਚਾ ਘੱਲਾ, ਨਿਰਅੱਖਰ ਆਪ ਪੜ੍ਹਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਇਕੋ ਝੁੱਲਾ, ਝਲਕ ਆਪਣੇ ਨਾਮ ਦ੍ਰਿੜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਫੜਾਏ ਆਪਣਾ ਪੱਲਾ, ਪੱਲੂ ਇਕੋ ਗੰਢ ਬੰਧਾਇੰਦਾ। ਸਾਚੀ ਮਰਜ਼ੀ ਅੰਦਰ ਵੇਖੇ ਜਲਾਂ ਥਲਾਂ, ਡੂੰਘੇ ਸਾਗਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਇੰਦਾ।

ਮਰਜ਼ੀ ਅੰਦਰ ਦੇਵੇ ਦਾਤ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਆਪ ਭਰਾਈਆ। ਮਰਜ਼ੀ ਅੰਦਰ ਹੋਵੇ ਸਾਥ, ਨਿਰਗੁਣ ਸਰਗੁਣ ਰੂਪ ਵਟਾਈਆ। ਮਰਜ਼ੀ ਅੰਦਰ ਜਣਾਏ ਗਾਥ, ਧੁਰ ਦਾ ਢੋਲਾ ਰਾਗ ਸੁਣਾਈਆ। ਮਰਜ਼ੀ ਅੰਦਰ ਮੇਟੇ ਅੰਧੇਰੀ ਰਾਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਵੇਸ ਵਟਾਈਆ । ਮਰਜ਼ੀ ਅੰਦਰ ਬਣੇ ਪਿਤਾ ਮਾਤ, ਪੂਤ ਸਪੂਤ ਗੋਦ ਉਠਾਈਆ। ਮਰਜ਼ੀ ਅੰਦਰ ਨਿਜ ਨੇਤਰ ਖੋਲ੍ਹੇ ਆਖ, ਹਰਿ ਸੰਤਾਂ ਲਏ ਜਗਾਈਆ। ਮਰਜ਼ੀ ਅੰਦਰ ਪਰਗਟ ਹੋਏ ਸਾਖਿਆਤ, ਜ਼ਾਹਰ ਜ਼ਹੂਰ ਰੂਪ ਦਰਸਾਈਆ। ਮਰਜ਼ੀ ਅੰਦਰ ਹਰਿਜਨ ਬਣਾਏ ਪਾਰਜਾਤ, ਮਿਹਰ ਨਜ਼ਰ ਇਕ ਉਠਾਈਆ। ਮਰਜ਼ੀ ਅੰਦਰ ਲੇਖਾ ਲਿਖ ਕੇ ਗਿਆ ਕਲਮ ਦਵਾਤ, ਵਾਕ ਭਵਿਖਤ ਇਕ ਸੁਣਾਈਆ। ਮਰਜ਼ੀ ਅੰਦਰ ਵਰਨ ਬਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੇਖੇ ਜ਼ਾਤ ਪਾਤ, ਦੀਨ ਮਜ਼੍ਹਬ ਖੋਜ ਖੁਜਾਈਆ। ਮਰਜ਼ੀ ਅੰਦਰ ਹੋਵੇ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਪ੍ਰਭ ਦੀ ਮਰਜ਼ੀ ਸਭ ਨੇ ਰੱਖਣੀ ਯਾਦ, ਭੁੱਲੇ ਜੀਵ ਨਾ ਕੋਇ ਲੋਕਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਸੁਣੌਂਦੇ ਰਹੇ ਆਵਾਜ਼, ਰਸਨਾ ਜਿਹਵਾ ਕੂਕ ਅਲਾਈਆ। ਜਿਸ ਦਾ ਕਲਮਾ ਪੜ੍ਹਦੇ ਰਹੇ ਨਿਮਾਜ਼, ਸਜਦਾ ਇਕੋ ਘਰ ਵਖਾਈਆ। ਉਸ ਦੀ ਮਰਜ਼ੀ ਅੰਦਰ ਲੱਖ ਚੁਰਾਸੀ ਤਨ ਵੱਜੇ ਰਬਾਬ, ਸਤਾਰ ਨਜ਼ਰ ਕਿਸੇ ਨਾ ਆਈਆ। ਸੋ ਮਰਜ਼ੀ ਅੰਦਰ ਗੁਰ ਅਵਤਾਰਾਂ

ਪੀਰ ਪੈਗ਼ੰਬਰਾਂ ਗਿਆ ਆਖ, ਸ਼ਬਦ ਸੰਦੇਸਾ ਇਕ ਸੁਣਾਈਆ। ਕਲਜੁਗ ਅੰਤਮ ਵੇਖਾਂ ਖੇਲ ਤਮਾਸ਼, ਨਿਰਗੁਣ ਨੂਰ ਰੂਪ ਪਰਗਟਾਈਆ। ਮੇਰੀ ਸਮਝ ਨਾ ਆਵੇ ਕਿਸੇ ਜ਼ਾਤ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸਦੀ ਚੌਧਵੀਂ ਕਰਾਂ ਵਫ਼ਾਤ, ਫ਼ਾਤਿਹਾ ਸਭ ਦਾ ਪੜ੍ਹਾਂ ਥਾਉਂ ਥਾਈਂਆ। ਬੀਸ ਬੀਸਾ ਵੇਖਾਂ ਹਾਲਾਤ, ਹਰਿ ਜਗਦੀਸਾ ਨਾਉਂ ਧਰਾਈਆ । ਨੌਂ ਖੰਡ ਪ੍ਰਿਥਮੀ ਸੱਤ ਦੀਪ ਮਨ ਵਾਸਨਾ ਕਰੇ ਨਾਚ, ਬੁਧ ਬਿਬੇਕ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।

ਪ੍ਰਭ ਦੀ ਮਰਜ਼ੀ ਕਹੇ ਸੁਣੋ ਜਗ ਮੀਤ, ਹਰਿ ਕਰਤਾ ਸਚ ਦ੍ਰਿੜਾਇੰਦਾ। ਕਲਜੁਗ ਕੂੜੀ ਕਿਰਿਆ ਵੇਖੋ ਰੀਤ, ਸਚ ਸੁਚ ਨਜ਼ਰ ਕੋਇ ਨਾ ਆਇੰਦਾ । ਝਗੜਾ ਪਿਆ ਮੰਦਰ ਮਸੀਤ, ਗੁਰਦਰ ਸ਼ਿਵਦਵਾਲਾ ਮੱਠ ਸਰਬ ਕੁਰਲਾਇੰਦਾ। ਆਤਮ ਦਿਸੇ ਨਾ ਕੋਈ ਠੰਡੀ ਸੀਤ, ਮਣਕਾ ਮਨ ਨਾ ਕੋਇ ਭੁਵਾਇੰਦਾ। ਮਿਲੇ ਵਡਿਆਈ ਨਾ ਕੋਈ ਊਚ ਨੀਚ, ਅਗੰਮ ਅਥਾਹ ਧਿਆਨ ਨਾ ਕੋਇ ਲਗਾਇੰਦਾ। ਸਚ ਦਵਾਰੇ ਮਿਲੇ ਨਾ ਕੋਇ ਭੀਖ, ਭਿਛਿਆ ਨਾਮ ਨਾ ਕੋਇ ਵਰਤਾਇੰਦਾ। ਉਮਤ ਉਮਤੀ ਸਾਚਾ ਕਲਮਾ ਭੁੱਲਿਆ ਹਦੀਸ, ਹਜ਼ਰਤ ਮੇਲ ਨਾ ਕੋਇ ਮਿਲਾਇੰਦਾ। ਨੇਤਰ ਖੋਲ੍ਹ ਵੇਖੋ ਠੀਕ, ਗੁਰ ਕਾ ਸ਼ਬਦ ਨਜ਼ਰ ਕਿਸੇ ਨਾ ਆਇੰਦਾ। ਘਰ ਸਵਾਮੀ ਸੁੱਤਾ ਦੇ ਕਰ ਪੀਠ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ। ਦੂਰ ਦੁਰਾਡਾ ਵਸਣਹਾਰ ਨਜ਼ਦੀਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ।

ਪ੍ਰਭ ਦੀ ਮਰਜ਼ੀ ਕਹੇ ਉਠੋ ਜੀਵ ਜੰਤ ਜਗ, ਕਲਜੁਗ ਅੰਤ ਅੰਧੇਰਾ ਛਾਈਆ । ਆਪਣੇ ਅੰਦਰੋਂ ਆਪਾ ਲਓ ਲੱਭ, ਕਿਉਂ ਬੈਠੇ ਮੁਖ ਭੁਵਾਈਆ। ਨੌਂ ਦਵਾਰੇ ਪੰਧ ਮੁਕਾਓ ਹੱਦ, ਨਾਤਾ ਤੁੱਟੇ ਕਾਮ ਕਰੋਧ ਲੋਭ ਮੋਹ ਹੰਕਾਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਸਾਚਾ ਮੰਦਰ ਵੇਖੋ ਲੰਘ, ਬਣ ਕੇ ਪਾਂਧੀ ਰਾਹੀਆ। ਘਰ ਸਵਾਮੀ ਸੁਣੋ ਛੰਦ, ਅੱਠੇ ਪਹਿਰ ਰਿਹਾ ਜਸ ਗਾਈਆ। ਨਿਜ ਆਤਮ ਲਓ ਇਕ ਅਨੰਦ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਨੂਰੀ ਤੇਜ ਚਮਕੇ ਚੰਦ, ਚੰਦ ਸੂਰਜ ਦੋਵੇਂ ਨੈਣ ਸ਼ਰਮਾਈਆ । ਪ੍ਰਭ ਦੀ ਮਰਜ਼ੀ ਨਾਲ ਆਪਣੀ ਮਰਜ਼ੀ ਲਓ ਗੰਢ, ਆਤਮ ਪਰਮਾਤਮ ਘਰ ਘਰ ਵੱਜੇ ਵਧਾਈਆ। ਕਾਇਆ ਚੋਲੀ ਨਾਮ ਮਜੀਠੇ ਲਓ ਰੰਗ, ਦੁਰਮਤ ਮੈਲ ਧੁਵਾਈਆ। ਪੁਰਖ ਅਕਾਲ ਨੂੰ ਮਿਲਣ ਦੀ ਨਹੀਂ ਕੋਈ ਸੰਗ, ਪੜਦਾ ਉਹਲਾ ਜਨ ਭਗਤਾਂ ਰਿਹਾ ਚੁਕਾਈਆ। ਲੇਖਾ ਚੁਕੇ ਜਮਨਾ ਸੁਰਸਤੀ ਗੋਦਾਵਰੀ ਗੰਗ, ਅੰਮ੍ਰਿਤ ਧਾਰ ਮੁਖ ਚੁਆਈਆ। ਆਤਮ ਸੇਜ ਸੁਹਾਏ ਇਕ ਪਲੰਘ, ਪਾਵਾ ਚੂਲ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਪ੍ਰਭ ਦੀ ਮਰਜ਼ੀ ਸਭ ਨੂੰ ਮਾਰੇ ਤਾਅਨਾ, ਉਚੀ ਕੂਕ ਕੂਕ ਸੁਣਾਈਆ। ਕਲਜੁਗ ਜੀਵ ਇਹ ਦੇਸ ਬੇਗਾਨਾ, ਥਿਰ ਕੋਇ ਰਹਿਣ ਨਾ ਪਾਈਆ। ਨੇਤਰ ਖੋਲ੍ਹੇ ਅੰਤਰ ਅੱਖ ਮਹਾਨਾ, ਪੜਦਾ ਉਹਲਾ ਜਗਤ ਚੁਕਾਈਆ। ਦਰਸ ਕਰੋ ਸ੍ਰੀ ਭਗਵਾਨਾ, ਜੋ ਆਦਿ ਜੁਗਾਦੀ ਸੱਚਾ ਮਾਹੀਆ। ਅੰਦਰੇ ਅੰਦਰ ਸੁਣੋ ਨਾਮ ਤਰਾਨਾ, ਅਨਹਦ ਰਾਗੀ ਰਾਗ ਸੁਣਾਈਆ। ਏਥੇ ਓਥੇ ਮਿਲੇ ਮਾਣਾ, ਦੋ ਜਹਾਨ ਹੋਏ ਸਹਾਈਆ। ਵੇਲਾ ਗਿਆ ਸਰਬ ਪਛਤਾਣਾ, ਜੁਗ ਜੁਗ ਪਸਚਾਤਾਪ ਕਰੇ ਲੋਕਾਈਆ। ਲੱਖ ਚੁਰਾਸੀ ਵਿਚੋਂ ਮਾਣਸ ਜਨਮ ਇਕ ਮਹਾਨਾ, ਜਿਸ ਵਿਚ ਮਿਲੇ ਬੇਪਰਵਾਹੀਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਪ੍ਰਭ ਦੀ ਮਰਜ਼ੀ ਨਾਲ ਮਿਲਿਆ ਇਕ ਕਬੀਰ, ਜਗਤ ਕਾਅਬਾ ਦਿਤਾ ਤਜਾਈਆ। ਨਾਤਾ
ਤੁਟਾ ਤੱਤ ਸਰੀਰ, ਬ੍ਰਹਮ ਮਤ ਇਕੋ ਪਾਈਆ। ਮਿਹਰਵਾਨ ਬਦਲ ਦਿਤੀ ਤਕਦੀਰ, ਤਦਬੀਰ
ਆਪਣੀ ਇਕ ਸਮਝਾਈਆ। ਜਲ ਧਾਰ ਕੱਟ ਜ਼ੰਜੀਰ, ਸ਼ਬਦ ਡੋਰੀ ਤੰਦ ਵਖਾਈਆ। ਪ੍ਰਭ
ਦੀ ਮਰਜ਼ੀ ਨਾਲ ਮਿਲ ਕੇ ਚੋਟੀ ਚੜ੍ਹ ਗਿਆ ਅਖ਼ੀਰ, ਜਿਸ ਘਰ ਵਸੇ ਸ਼ਹਿਨਸ਼ਾਹੀਆ । ਜਲਵਾ
ਤੱਕ ਬੇਨਜ਼ੀਰ, ਆਪਣੀ ਨਜ਼ਰ ਨਜ਼ਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਮਝਾਈਆ।
ਪ੍ਰਭ ਦੀ ਮਰਜ਼ੀ ਮੇਟੇ ਮਰਜ਼, ਹਉਮੇ ਰੋਗ ਚੁਕਾਈਆ। ਜਨ ਭਗਤੋ ਤੁਹਾਡੀ ਸਦਾ ਗ਼ਰਜ਼,
ਅਬਿਨਾਸ਼ੀ ਕਰਤਾ ਆਪ ਰਖਾਈਆ। ਦੀਨ ਦਿਆਲ ਹੋ ਕੇ ਵੰਡੇ ਦਰਦ, ਦੁਖੀਆਂ ਦੁੱਖ ਆਪਣੀ
ਝੋਲੀ ਪਾਈਆ। ਇਹੋ ਖੇਲ ਜੁਗੋ ਜੁਗ ਅਚਰਜ, ਹਰਿ ਕਾ ਭੇਵ ਕੋਈ ਸਮਝ ਸਕੇ ਨਾ ਰਾਈਆ।
ਲੇਖਾ ਜਾਣੇ ਪਰਗਟ ਹੋ ਕੇ ਜੋਧਾ ਸੂਰਬੀਰ ਵਡ ਮਰਦ, ਮਰਦ ਮਰਦਾਨਾ ਆਪਣਾ ਨਾਉਂ ਧਰਾਈਆ।
ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੀ ਮਨਜ਼ੂਰ ਅਰਜ਼, ਆਰਜ਼ੂ ਆਪਣੇ ਲੇਖੇ ਲਾਈਆ। ਕਲਜੁਗ
ਅੰਤਮ ਪੂਰਾ ਕਰਨ ਆਇਆ ਫ਼ਰਜ਼, ਫ਼ੈਸਲਾ ਇਕੋ ਵਾਰ ਸੁਣਾਈਆ। ਹਰਿਜਨ ਸਾਚੇ ਹੋਣ ਨਾ
ਦੇਵੇ ਹਰਜ, ਅਗਲਾ ਪਿਛਲਾ ਪੂਰਬ ਲਹਿਣਾ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚੀ ਮਰਜ਼ੀ ਅੰਦਰ ਇਕੋ ਮਜ਼ਾ ਨਾਮ ਚਖਾਈਆ।
ਪ੍ਰਭ ਦੀ ਮਰਜ਼ੀ ਚੰਗਾ ਮਜ਼ਾ, ਮਰੀਜ਼ ਰਹਿਣ ਕੋਇ ਨਾ ਪਾਈਆ। ਰਾਏ ਧਰਮ ਨਾ ਦੇਵੇ ਸਜ਼ਾ,
ਚਿਤਰ ਗੁਪਤ ਲੇਖ ਨਾ ਕੋਇ ਜਣਾਈਆ। ਨੇੜ ਨਾ ਆਵੇ ਲਾੜੀ ਮੌਤ ਕਜ਼ਾ, ਜੂਨੀ ਜੂਨ ਨਾ
ਕੋਇ ਭਵਾਈਆ। ਸ੍ਰੀ ਭਗਵਾਨ ਜੁਗ ਜੁਗ ਜਨ ਭਗਤਾਂ ਪਿਛੇ ਫਿਰੇ ਭੱਜਾ, ਦੋ ਜਹਾਨਾਂ ਪੰਧ
ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਵੇਖਣਹਾਰਾ
ਬੇਪਰਵਾਹੀਆ।
ਪ੍ਰਭ ਦੀ ਮਰਜ਼ੀ ਵੇਖੇ ਕਲਜੁਗ ਮਰਜ਼ੀ, ਮਰਜ਼ੀ ਮਰਜ਼ੀ ਵਿਚੋਂ ਪਰਗਟਾਈਆ । ਸਾਹਿਬ ਸਤਿਗੁਰ
ਪੁਰਖ ਅਕਾਲ ਕੋਈ ਨਾ ਦਿਸੇ ਤੇਰਾ ਦਰਦੀ, ਤੇਰੀ ਲੋੜ ਨਜ਼ਰ ਨਾ ਆਈਆ। ਬੇਸ਼ਕ ਰਸਨਾ
ਜਿਹਵਾ ਬੱਤੀ ਦੰਦ ਤੇਰਾ ਨਾਉਂ ਪੜ੍ਹਦੀ, ਅੰਦਰ ਤੇਰਾ ਰੂਪ ਵੇਖਣ ਕੋਇ ਨਾ ਜਾਈਆ। ਮੰਦਰ
ਮਸਜਦ ਸ਼ਿਵਦਵਾਲੇ ਮੱਠ ਕਲਜੁਗ ਜੀਵ ਜਾਂਦੇ ਫ਼ਰਜ਼ੀ, ਫ਼ਰਮਾਂਬਰਦਾਰ ਨਾ ਕੋਇ ਅਖਵਾਈਆ।
ਸਾਚੀ ਸਿਖਿਆ ਬੁਧ ਬਿਬੇਕ ਕੋਇ ਨਾ ਪੜ੍ਹਦੀ, ਮਨਮਤ ਘਰ ਘਰ ਬੈਠੀ ਡੇਰਾ ਲਾਈਆ।
ਜਗਤ ਵਾਸਨਾ ਅੱਗੇ ਹੋ ਕੇ ਖੜਦੀ, ਸੋਹਣਾ ਸੁਹੰਜਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ।
ਕਲਜੁਗ ਮਰਜ਼ੀ ਕਹੇ ਮੈਂ ਬੜੀ ਚਾਲਾਕ, ਕਲਜੁਗ ਜੀਵਾਂ ਦਿਤਾ ਭੁਲਾਈਆ । ਅੰਦਰ ਵੜ
ਕੇ ਖੋਲ੍ਹ ਸਕੇ ਨਾ ਕੋਇ ਤਾਕ, ਬਜਰ ਕਪਾਟੀ ਨਾ ਕੋਇ ਤੁੜਾਈਆ । ਪਾਰਬ੍ਰਹਮ ਤੇਰੀ ਮਿਲੇ
ਨਾ ਕੋਈ ਜ਼ਾਤ, ਆਪਣਾ ਆਪ ਨਾ ਕੋਇ ਮਿਟਾਈਆ । ਬੰਦੇ ਖ਼ਾਕੀ ਕੀਤੇ ਖ਼ਾਕ, ਕੂੜੀ ਕਿਰਿਆ
ਵਿਚ ਰੁਲਾਈਆ। ਜਗ ਨੇਤਰ ਕਾਮ ਵਾਸਨਾ ਰਹੇ ਝਾਕ, ਦਿਬ ਨੇਤਰ ਨਾ ਕੋਇ ਖੁਲ੍ਹਾਈਆ।
ਲੋਭ ਮੋਹ ਹੰਕਾਰ ਦਿਤਾ ਸਾਥ, ਅੱਠੇ ਪਹਿਰ ਕਰੇ ਲੜਾਈਆ। ਨਾਤਾ ਤੁਟਿਆ ਪਿਤਾ ਪੂਤ ਬਾਪ,

ਸੱਚਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦੇ ਵਖਾਈਆ।

ਕਲਜੁਗ ਮਰਜ਼ੀ ਕਹੇ ਮੈਂ ਵੱਡੀ ਸੋਹਣੀ, ਸੋਹਣੀ ਰੂਪ ਵਟਾਈਆ। ਲੱਖ ਚੁਰਾਸੀ ਜਿਸ ਨੇ ਕੋਹਣੀ, ਸਿਰ ਸਕੇ ਨਾ ਕੋਇ ਉਠਾਈਆ। ਮੇਰਾ ਨਾਉਂ ਰੱਖਿਆ ਆਦਿ ਜੁਗਾਦੀ ਹੋਣੀ, ਜਿਸ ਦੇ ਹੌਕੇ ਮਰੇ ਸਰਬ ਲੋਕਾਈਆ। ਮੈਂ ਚੌਦਾਂ ਲੋਕ ਚੌਦਾਂ ਤਬਕਾਂ ਚੌਦਾਂ ਵਿਦਿਆ ਕਰਨੀ ਬੌਹਣੀ, ਲੱਖ ਚੁਰਾਸੀ ਆਪਣੇ ਵਿਚ ਟਿਕਾਈਆ। ਮੇਰੀ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਭਰੀ ਦੋਹਣੀ, ਖ਼ਾਲੀ ਕਾਸਾ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ।

ਜੀਵਾਂ ਮਰਜ਼ੀ ਕਹੇ ਮਿਲੇ ਜਗ ਮਾਇਆ, ਮਮਤਾ ਸੋਭਾ ਪਾਈਆ। ਕੂੜੀ ਕਿਰਿਆ ਸੰਗ ਨਿਭਾਇਆ, ਸਚ ਸੁਚ ਨਾ ਕੋਇ ਵਡਿਆਈਆ। ਨਾਰ ਕੰਤ ਸੇਜ ਬਸੰਤ ਨਾ ਕੋਇ ਹੰਡਾਇਆ, ਸੁੰਞੀਂ ਰੈਣ ਦਏ ਦੁਹਾਈਆ। ਅੰਗੀਕਾਰ ਕਰਤਾ ਅੰਗ ਨਾ ਕੋਇ ਲਗਾਇਆ, ਸਿਰ ਹੱਥ ਨਾ ਕੋਇ ਟਿਕਾਈਆ। ਜਗਤ ਰੰਡੇਪਾ ਨਜ਼ਰੀ ਆਇਆ, ਸੁਹਾਗਣ ਰੂਪ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪੜਦਾ ਰਿਹਾ ਚੁਕਾਈਆ।

ਜਗਤ ਮਰਜ਼ੀ ਵਿਚੋਂ ਭਗਤਾਂ ਮਰਜ਼ੀ ਗਈ ਜਾਗ, ਕਲਜੁਗ ਵਿਚ ਆਪਣੀ ਅੱਖ ਖੁਲ੍ਹਾਈਆ। ਪ੍ਰਭੂ ਨਾਮ ਦਾ ਉਪਜੇ ਵੈਰਾਗ, ਬਣ ਵੈਰਾਗਣ ਦਏ ਦੁਹਾਈਆ। ਨਾਤਾ ਤੁਟੇ ਸੱਜਣ ਸਾਕ, ਬੰਧਪ ਨਜ਼ਰ ਕੋਇ ਨਾ ਆਈਆ । ਕਮਲੀ ਕੋਝੀ ਹੋ ਕੇ ਰਹੀ ਝਾਕ, ਨੇਤਰ ਨੈਣ ਅੱਖ ਖੁਲ੍ਹਾਈਆ। ਕਵਣ ਵੇਲਾ ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਮਿਲੇ ਆਪ, ਆਪਣਾ ਫੇਰਾ ਪਾਈਆ । ਆਪਣੀ ਮਰਜ਼ੀ ਦਾ ਦੱਸ ਕੇ ਜਾਪ, ਮੇਰੀ ਮਰਜ਼ੀ ਦਏ ਬਦਲਾਈਆ। ਪਿਛਲਾ ਮੇਟੇ ਰੋਗ ਸੰਤਾਪ, ਅੱਗੇ ਦੁੱਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਚਾ ਹੱਥ ਟਿਕਾਈਆ।

ਭਗਤਾਂ ਮਰਜ਼ੀ ਬੋਲੇ ਬੋਲ, ਸੋਹਣਾ ਰਾਗ ਸੁਣਾਈਆ। ਸਾਹਿਬ ਸਤਿਗੁਰ ਤੇਰੇ ਵਸਾਂ ਕੋਲ, ਦੂਜਾ ਥਾਨ ਨਾ ਕੋਇ ਸੁਹਾਈਆ। ਤੇਰੇ ਪਰੇਮ ਪਿਆਰ ਅੰਦਰ ਜਾਵਾਂ ਮੌਲ, ਬਿਸਮਲ ਹੋ ਕੇ ਸੇਵ ਕਮਾਈਆ। ਗੁਰ ਅਵਤਾਰਾਂ ਨਾਲ ਜੋ ਕੀਤਾ ਕੌਲ, ਪੂਰਾ ਕਰ ਕੇ ਦੇ ਵਖਾਈਆ। ਤੇਰੇ ਨਾਮ ਦਾ ਡੰਕਾ ਵੱਜੇ ਢੋਲ, ਦੋ ਜਹਾਨ ਤੇਰਾ ਨਾਮ ਧਿਆਈਆ। ਸਚ ਦੁਵਾਰਾ ਦੇਣਾ ਖੋਲ੍ਹ, ਕਲਜੁਗ ਜੀਵਾਂ ਮਰਜ਼ੀ ਦੇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ।

ਭਗਤਾਂ ਮਰਜ਼ੀ ਕਰੇ ਪੁਕਾਰ, ਵਾਹ ਵਾ ਵੱਜੇ ਨਾਮ ਵਧਾਈਆ। ਕਲਜੁਗ ਜੀਵਾਂ ਮਰਜ਼ੀ ਲੈ ਉਠਾਲ, ਸ਼ਬਦ ਹੁਲਾਰਾ ਇਕ ਲਗਾਈਆ। ਤੇਰੀ ਮਰਜ਼ੀ ਦੀਨ ਦਿਆਲ, ਦਰਦ ਦੁੱਖ ਭੰਜਨ ਇਕੋ ਭਾਈਆ। ਤਿੰਨਾਂ ਮਰਜ਼ੀ ਮਿਲ ਕੇ ਤੇਰਾ ਸੋਹੇ ਬੰਕ ਦਵਾਰ, ਜਿਸ ਘਰ ਵੱਜੇ ਸਚ ਸ਼ਨਵਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌਂ ਸੌ ਚੁਰਾਨਵੀ ਚੌਕੜੀ ਜੁਗ ਉਤਰੇ ਪਾਰ, ਨਿਤ ਨਵਿਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦੇ ਵਖਾਈਆ। ਭਗਤਾਂ ਮਰਜ਼ੀ ਰਹੀ ਕੂਕ, ਦਰੋਹੀ ਤੇਰਾ ਨਾਮ ਖ਼ੁਦਾਈਆ। ਵੱਜੇ ਨਗ਼ਾਰਾ ਚਾਰੇ ਕੂਟ, ਦਹਿ

ਦਿਸ਼ਾ ਨਾਦ ਸੁਣਾਈਆ। ਕਲਜੁਗ ਨਾਤਾ ਤੋੜ ਜੂਠ ਝੂਠ, ਭਾਂਡਾ ਭਰਮ ਭੌ ਭੰਨਾਈਆ। ਹਰਿ ਭਗਤ ਉਪਾ ਸਾਚੇ ਪੂਤ, ਪਿਤਾ ਆਪਣੀ ਗੋਦ ਸੁਹਾਈਆ। ਉਜਲ ਕਰ ਇਨ੍ਹਾਂ ਮੁਖ, ਜੋ ਬੈਠੇ ਤੇਰਾ ਨਾਮ ਭੁਲਾਈਆ। ਜਨਮ ਮਰਨ ਦਾ ਕੱਟ ਦੁੱਖ, ਲੱਖ ਚੁਰਾਸੀ ਤੰਦ ਕਟਾਈਆ । ਘਰ ਆਤਮ ਪਰਮਾਤਮ ਦੇ ਸੁਖ, ਬ੍ਰਹਮ ਪਾਰਬ੍ਰਹਮ ਹੋ ਸਹਾਈਆ। ਬੇਸ਼ਕ ਕਲਜੁਗ ਜੀਵ ਭੁੱਲੇ ਬਣ ਮਨੁਖ, ਮਾਣਸ ਹੋ ਕੇ ਤੇਰੀ ਸਾਰ ਨਾ ਪਾਈਆ । ਆਪਣੀ ਮਰਜ਼ੀ ਏਨ੍ਹਾਂ ਗੋਦੀ ਚੁੱਕ, ਏਨ੍ਹਾਂ ਦੀ ਮਰਜ਼ੀ ਸ਼ੌਹ ਦਰਯਾ ਦੇ ਰੁੜ੍ਹਾਈਆ। ਤੇਰੀ ਮਰਜ਼ੀ ਨਾਲ ਅਪਰਾਧੀ ਸੱਚੇ ਬਣਨ ਸੁੱਤ, ਪੱਤਤ ਪੁਨੀਤ ਦੇ ਕਰਾਈਆ। ਤੇਰੀ ਮਰਜ਼ੀ ਅੰਦਰ ਸਭ ਕੁਛ, ਦੋ ਜਹਾਨ ਭੱਜਣ ਵਾਹੋ ਦਾਹੀਆ। ਕਲਜੁਗ ਜੀਵਾਂ ਪਿਛਲੀ ਮਰਜ਼ੀ ਜਾਏ ਮੁੱਕ, ਅਗਲਾ ਹੁਕਮ ਦੇ ਦ੍ਰਿੜਾਈਆ। ਤੇਰਾ ਨਾਮ ਨਿਧਾਨਾ ਸ੍ਰੀ ਭਗਵਾਨਾ ਗਾਵਣ ਮੁਖ, ਸੋਹਣਾ ਨਾਦ ਸੁਣਾਈਆ। ਸੀਸ ਜਗਦੀਸ ਸਜਦਾ ਕਰਨ ਝੁਕ, ਗੜ੍ਹ ਹੰਕਾਰ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੁਹੱਬਤ ਦੇ ਸਖਾਈਆ।

ਸਚ ਮੁਹੱਬਤ ਦੇ ਦਲੀਲ, ਦਰ ਤੇਰੇ ਅਰਜ਼ੋਈਆ। ਤੁਧ ਬਿਨ ਸੱਚਾ ਦਿਸੇ ਨਾ ਕੋਇ ਵਕੀਲ, ਵੁਕਲਾ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਮਾਣਸ ਕਰਨ ਅਪੀਲ, ਬਰੀਖ਼ਾਨਾ ਦੇ ਵਖਾਈਆ। ਤੂੰ ਦਾਤਾ ਛੈਲ ਛਬੀਲ, ਸ਼ਹਿਨਸ਼ਾਹ ਇਕੋ ਇਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦੇ ਮੁਕਾਈਆ। ਤੇਰੀ ਮਰਜ਼ੀ ਕਰੇ ਇਨਕਸ਼ਾਫ਼, ਖੋਜੇ ਥਾਉਂ ਥਾਈਂਆ। ਕਲਜੁਗ ਮਰਜ਼ੀ ਹੋਈ ਖ਼ਲਾਫ, ਵਾਅਦਾ ਪੂਰ ਨਾ ਕੋਇ ਕਰਾਈਆ। ਤੁਧ ਬਿਨ ਮੇਟੇ ਨਾ ਕੋਈ ਇਖ਼ਤਲਾਫ਼, ਦੂਈ ਦਵੈਤ ਨਾ ਕੋਇ ਚੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਪ੍ਰਭ ਤੇਰੇ ਹੱਥ ਵਡਿਆਈਆ। ਤੇਰਾ ਪੱਤਣ ਤੇਰਾ ਘਾਟ, ਤੇਰੀ ਨੱਯਾ ਨੌਕਾ ਨਾਮ ਨਜ਼ਰੀ ਆਈਆ। ਤੇਰਾ ਨਾਮ ਤੇਰਾ ਸ਼ਬਦ ਤੇਰੀ ਦਾਤ, ਤੇਰਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦੇਣਾ ਇਕ ਵਰ, ਜਨ ਢਹਿ ਪਏ ਸਰਨਾਈਆ।

ਢਹਿ ਪਏ ਸਰਨਾ, ਸੋਚ ਸਮਝ ਨਾ ਕੋਇ ਰਖਾਈਆ। ਸਾਡੀ ਮਰਜ਼ੀ ਬਖ਼ਸ਼ ਗੁਨਾਹ, ਮਰਜ਼ੀ ਆਪਣੀ ਨਾਲ ਮਿਲਾਈਆ। ਬਿਨ ਤੇਰੇ ਹੋਏ ਫ਼ਨਾਹ, ਸਿਰ ਹੱਥ ਨਾ ਕੋਇ ਟਿਕਾਈਆ। ਅੱਗੇ ਮਿਲੇ ਨਾ ਕੋਈ ਰਾਹ, ਰਹਿਬਰ ਕੰਧ ਨਾ ਕੋਇ ਚੁਕਾਈਆ। ਕਿਰਪਾ ਕਰ ਨੂਰੀ ਖ਼ੁਦਾ, ਖ਼ੈਰਖ਼ਾਹ ਹੋ ਕੇ ਮਿਹਰ ਨਜ਼ਰ ਉਠਾਈਆ। ਪਾਰਬ੍ਰਹਮ ਪ੍ਰਭ ਹੋ ਸਹਾ, ਸਹਾਇਤਾ ਕਰਨੀ ਚਾਈਂ ਚਾਈਂਆ। ਸਚ ਮਰਜ਼ੀ ਅੰਦਰ ਮੰਗੀਏ ਇਕ ਦੁਆ, ਅਸੀਸ ਤੇਰੇ ਦਰ ਤੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਧੁਰ ਦੀ ਮਰਜ਼ੀ ਨਾਲ ਹਰਿਜਨ ਲੈਣੇ ਆਪ ਚਲਾਈਆ।

ਪ੍ਰਭ ਦੀ ਮਰਜ਼ੀ ਜਪਣਾ ਨਾਮ, ਸੱਚੀ ਕਿਰਤ ਸਮਝਾਇੰਦਾ। ਅੰਮ੍ਰਿਤ ਆਤਮ ਪੀਣਾ ਜਾਮ, ਮਧ ਪਿਆਲਾ ਇਕ ਵਖਾਇੰਦਾ। ਮਨ ਮਮਤਾ ਤੋੜਨਾ ਮਾਣ ਅਭਿਮਾਨ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਘਰ ਠਾਕਰ ਸਵਾਮੀ ਲੈਣਾ ਪਹਿਚਾਨ, ਦੂਈ ਦਵੈਤੀ ਪੜਦਾ ਲਾਹਿੰਦਾ। ਕਲਜੁਗ ਜੀਵ ਨਾ ਭੁੱਲ ਅਞਾਣ, ਅਬਿਨਾਸ਼ੀ ਕਰਤਾ ਖੇਲ ਖਲਾਇੰਦਾ। ਜਿਸ ਦੀ ਮਰਜ਼ੀ ਅੰਦਰ ਚਲੇ

ਦੋ ਜਹਾਨ, ਸੂਰਜ ਚੰਦ ਸੇਵ ਕਮਾਇੰਦਾ। ਸੋ ਸਾਹਿਬ ਸਤਿਗੁਰ ਦੇਵਣਹਾਰਾ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਰਾਤੀਂ ਸੁਤਿਆਂ ਮਿਲੇ ਆਣ, ਦਿਨੇ ਜਾਗਦਿਆਂ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ੁਸ਼ੀਆਂ ਅੰਦਰ ਦੇਵੇ ਵਰ, ਘਰ ਘਰ ਵਿਚ ਸੋਭਾ ਪਾਇੰਦਾ।

ਘਰ ਵਿਚ ਸੋਭਾ ਸੁਭਾਏਮਾਨ, ਸਚ ਦਏ ਵਡਿਆਈਆ। ਪ੍ਰਭ ਦੀ ਮਰਜ਼ੀ ਕੋ ਵਿਰਲਾ ਗੁਰਮੁਖ ਜਾਣੇ ਵਿਚ ਜਹਾਨ, ਦੂਸਰ ਹੱਥ ਕਿਸੇ ਨਾ ਆਈਆ। ਜਗਤ ਮਰਜ਼ੀ ਭਰਮ ਭੁੱਲੇ ਸ਼ੈਤਾਨ, ਦਿਵਸ ਰੈਣ ਅੱਠੇ ਪਹਿਰ ਦੁਹਾਈਆ। ਸਤਿਗੁਰ ਮਰਜ਼ੀ ਗੁਰਮੁਖ ਮਿਲੇ ਮਾਣ, ਘਰ ਠਾਂਡੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਮਰਜ਼ੀ ਅੰਦਰ ਦੇਵੇ ਦਾਨ, ਚਰਨ ਧੂੜ ਬਖ਼ਸ਼ ਇਸ਼ਨਾਨ, ਅੰਤਰ ਆਤਮ ਬ੍ਰਹਮ ਗਿਆਨ, ਨਾਦ ਧੁਨ ਕਰੇ ਸਚ ਸਚ ਸਚ ਸ਼ਨਵਾਈਆ। (੧੧ ਜੇਠ ੨੦੨੧ ਬਿ)

ਮਰਨਾ : ਜੋ ਉਪਜਿਆ ਸੋ ਸਭ ਨੇ ਮਰਨਾ, ਥਿਰ ਕੋਇ ਰਹਿਣ ਨਾ ਪਾਈਆ । ਲੱਖ ਚੁਰਾਸੀ ਮਰਨਾ :

ਜੂਨੀ ਫਿਰਨਾ, ਨਿਤ ਨਿਤ ਵੇਸ ਵਟਾਈਆ। ਜੋ ਜਨ ਪਏ ਸਤਿਗੁਰ ਚਰਨਾਂ, ਦੋਏ ਜੋੜ ਇਕ ਸਰਨਾਈਆ। ਤਿਸ ਭੌ ਚੁਕੇ ਅੰਤਮ ਮਰਨਾ, ਡਰ ਨਜ਼ਰ ਕੋਇ ਨਾ ਆਈਆ। ਨੇਤਰ ਖੁਲ੍ਹੇ ਹਰਨਾ ਫਰਨਾ, ਨਿਜ ਨੇਤਰ ਕਰੇ ਰੁਸ਼ਨਾਈਆ। ਸਚ ਮਹੱਲੇ ਇਕੋ ਵੜਨਾ, ਰਾਏ ਧਰਮ ਨਾ ਦਏ ਸਜ਼ਾਈਆ। ਉਚੇ ਪੌੜੇ ਗੁਰਮੁਖ ਚੜ੍ਹਨਾ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਸ੍ਰਿਸ਼ਟ ਸਬਾਈ ਦਏ ਸੰਦੇਸਾ, ਹਰਿ ਸਤਿਗੁਰ ਬੇਪਰਵਾਹੀਆ। ਜਿਨ੍ਹਾਂ ਭੁੱਲਿਆ ਗੁਰ ਪਾਰਬ੍ਰਹਮ ਨਰੇਸ਼ਾ, ਤਿਨ੍ਹਾਂ ਪਾਰ ਨਾ ਕੋਇ ਲੰਘਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਖੇਡਾ, ਖੇਡਾਂ ਖੇਲ ਮੁਕ ਕਦੇ ਨਾ ਜਾਈਆ। ਮਰਨ ਤੋਂ ਬਾਅਦ ਜੋ ਗੁਰਮੁਖ ਜਾਣੇ ਭੇਦਾ, ਸੋ ਸਤਿਗੁਰ ਪਏ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ।

ਮਰਨ ਲੱਗਾ ਜੋ ਹਰਿ ਹਰਿ ਧਿਆਏ, ਇਕ ਅੰਤਰ ਧਿਆਨ ਲਗਾਈਆ। ਜੂਨ ਵਿਚ ਨਾ ਫੇਰਾ ਪਾਏ, ਅਜੂਨੀ ਰਹਿਤ ਲਏ ਤਰਾਈਆ। ਜਿਸ ਦੀ ਆਤਮ ਸੋ ਪਰਮਾਤਮ ਆਪਣੇ ਲੇਖੇ ਲਾਏ, ਕਾਇਆ ਮਾਟੀ ਤਨ ਖ਼ਾਕ ਮਿਲਾਈਆ। ਸਾਚਾ ਸਾਥੀ ਬਣ ਕੇ ਆਏ, ਨਿਰਗੁਣ ਦਾਤਾ ਵਡ ਵਡਿਆਈਆ। ਕੋਟ ਜਨਮ ਦੇ ਪਾਪੀ ਲਏ ਤਰਾਏ, ਜੋ ਅੰਤਰ ਨਰ ਹਰਿ ਨਰਾਇਣ ਇਕ ਧਿਆਈਆ। ਉਹ ਵੇਲਾ ਕਿਸੇ ਹੱਥ ਨਾ ਆਏ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਚ ਜਣਾਈਆ। ਅੰਤ ਰਹੇ ਜੇ ਜਗਤ ਵਾਸਨਾ, ਵਾਸਤਾ ਜਗਤ ਬੰਧਾਈਆ। ਲੇਖੇ ਲੱਗੇ ਨਾ ਕੋਈ ਸਵਾਸਨਾ, ਮਾਣਸ ਜਨਮ ਨਾ ਕੋਇ ਵਡਿਆਈਆ। ਜਿਨ੍ਹਾਂ ਸਾਹਿਬ ਸਤਿਗੁਰ ਅੰਤਰ ਵਸਿਆ ਸਾਥਨਾ, ਸੋ ਸਗਲਾ ਸੰਗ ਬਣਾਈਆ। ਹੋਏ ਸਹਾਈ ਅਨਾਥਾਂ ਨਾਥਨਾ, ਦੀਨਾਂ ਨਾਥ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਰਨ ਪਿਛੋਂ ਕਰਮਾਂ

ਸੇਤੀ ਸਭ ਨੂੰ ਗੇੜੇ ਪਾਈਆ। (੩੧ ਜੇਠ ੨੦੨੦ ਬਿ)

ਮਾਇਆਧਾਰੀ : ਮਾਇਆਧਾਰੀ ਕਰੇ ਖਵਾਰੀ। ਮਾਇਆਧਾਰੀ ਆਤਮ ਹੰਕਾਰੀ। ਮਾਇਆਧਾਰੀ ਮਾਇਆਧਾਰੀ :

ਵਿਸ਼ੇ ਵਿਕਾਰੀ। ਮਾਇਆਧਾਰੀ ਆਤਮ ਅੰਧ ਅੰਧਿਆਰੀ। ਮਾਇਆਧਾਰੀ ਦੁਸ਼ਟ ਦੁਰਾਚਾਰੀ। ਮਾਇਆਧਾਰੀ ਨਿਤ ਭੋਗੇ ਵੇਸਵਾ ਨਾਰੀ। ਮਾਇਆਧਾਰੀ ਪ੍ਰਭ ਸਾਚਾ ਦਰ ਦੁਰਕਾਰੀ। ਮਾਇਆਧਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਕਰਾਏ ਦਰ ਦਰ ਭਿਖਾਰੀ। ਮਾਇਆ ਮਾਣ ਛੱਡਿਆ ਭਗਵਾਨ। ਆਤਮ ਅਭਿਮਾਨ ਭੁੱਲਿਆ ਗੁਣ ਨਿਧਾਨ। ਅੰਤਕਾਲ ਕਲ ਆਈ ਹਾਨ। ਪ੍ਰਭ ਅਬਿਨਾਸ਼ੀ ਜਾਣੀ ਜਾਣ। ਆਤਮ ਹੰਕਾਰੀਆਂ ਮਾਇਆ ਧਾਰੀਆਂ ਪ੍ਰਭ ਆਪੇ ਕਰੇ ਪਛਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਆਪ ਖਪਾਏ ਵਡ ਬਲੀ ਬਲਵਾਨ।

ਮਾਇਆਧਾਰੀ ਮਾਇਆ ਮੋਹ। ਮਾਇਆਧਾਰੀ ਆਤਮ ਧਰੋ। ਮਾਇਆਧਾਰੀ ਨਿਮਾਣਿਆਂ ਨਿਤਾਣਿਆਂ ਕਲ ਰਿਹਾ ਕੋਹ। ਮਾਇਆਧਾਰੀ ਬਿਰਧਾਂ ਬਾਲ ਅੰਞਾਣਿਆਂ ਪੀਵੇ ਆਤਮ ਧੋਹ। ਮਾਇਆਧਾਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ, ਲੱਖੋ ਕੱਖ ਬਣਾਏ, ਦਰ ਦਰ ਫਿਰਾਏ ਨਾ ਕੋਈ ਦੇਵੇ ਥਾਉਂ।

ਮਾਇਆਧਾਰੀ ਵਡ ਜ਼ੰਜਾਲਾ। ਮਾਇਆ ਧਾਰੀ ਆਤਮ ਕੰਗਾਲਾ। ਮਾਇਆਧਾਰੀ ਦੁੱਖ ਉਪਜਾਏ ਸੁੱਖ ਗਵਾਏ ਗਰੀਬ ਨਿਮਾਣਿਆਂ ਬਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਜੋਤ ਪਰਗਟਾਏ, ਆਪਣੀ ਸਾਰ ਸਮਾਲਾ।

ਮਾਇਆਧਾਰੀ ਝੂਠਾ ਭੇਖ। ਮਾਇਆਧਾਰੀ ਮਾਇਆ ਮੋਹ ਝੂਠਾ ਵੇਖ। ਮਾਇਆਧਾਰੀ ਕਰੇ ਖੁਆਰੀ ਆਪ ਮਿਟਾਏ ਝੂਠੀ ਰੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਕਲ ਪਰਗਟ ਜੋਤ ਆਪ ਪਛਾੜੇ ਵੇਖ ਵੇਖ।

ਮਾਇਆਧਾਰੀ ਆਤਮ ਅੰਧ। ਮਾਇਆਧਾਰੀ ਦਰ ਦਰਵਾਜੇ ਹੋਇਣ ਬੰਦ। ਮਾਇਆਧਾਰੀ ਆਪ ਕਟਾਏ ਬੰਦ ਬੰਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਠਾਏ ਸੋਹੰ ਸਾਚਾ ਸੰਦ। (੨੪ ਸਾਵਣ ਸ਼ ਸੰ ੯)

ਮਾਇਆਧਾਰੀ ਮਾਇਆ ਰੂਪ। ਕਲਜੁਗ ਭੁੱਲੇ ਵਡ ਵਡ ਭੂਪ। ਆਤਮ ਨਗਰੀ ਹੋਈ ਅੰਧ ਕੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਕੋਈ ਜਾਣੇ ਜੋਤ ਸਰੂਪ।

ਮਾਇਆਧਾਰੀ ਮਦਿਰਾ ਮਾਸੀ। ਵੇਖ ਭੇਖ ਖੁਲਾਏ ਘਨਕਪੁਰ ਵਾਸੀ। ਨਾ ਕੋਈ ਦੀਸੇ ਸ਼ਾਹੋ ਸ਼ਾਬਾਸ਼ੀ। ਸ੍ਰਿਸ਼ਟ ਸਬਾਈ ਧਰਮ ਰਾਏ ਚੜ੍ਹਾਏ ਫਾਸੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਜਨ ਉਧਰਨ ਪਾਰ ਜੋ ਜਨ ਸੋਹੰ ਗਾਇਣ ਸਵਾਸ ਸਵਾਸੀ। (੫ ਜੇਠ ੨੦੧੦ ਬਿ)

ਮਾਣਸ ਜਨਮ : ਮਾਣਸ ਜਨਮ ਲੇਖਾ ਚੁੱਕੇ ਮਾਨਵ, ਹਰਿਜਨ ਹਰਿ ਹਰਿ ਦਇਆ ਕਮਾਇੰਦਾ। ਮਾਣਸ ਜਨਮ :

ਹਰਿਜਨ ਮੇਲੇ ਰੂਪ ਧਰ ਧਰ ਬਾਵਨ, ਬਲ ਆਪਣਾ ਆਪ ਵਖਾਇੰਦਾ। ਦੋ ਜਹਾਨਾਂ ਬਣੇ ਜਾਮਨ, ਧੁਰਦਰਗਾਹੀ ਸੇਵ ਕਮਾਇੰਦਾ । ਨਿਰਗੁਣ ਸਰਗੁਣ ਫੜਾਏ ਦਾਮਨ, ਏਕਾ ਪੱਲੂ ਆਪ

ਵਖਾਇੰਦਾ। ਕਲਜੁਗ ਕੂੜ ਕੁੜਿਆਰਾ ਮੇਟੇ ਰਾਵਣ, ਰਾਮ ਰਾਮਾ ਖੇਲ ਖਲਾਇੰਦਾ। ਅੰਮ੍ਰਿਤ ਮੇਘ ਬਰਸੇ ਸਾਵਣ, ਨਿਝਰ ਝਿਰਨਾ ਆਪ ਝਿਰਾਇੰਦਾ। ਲੇਖਾ ਚੁੱਕੇ ਆਵਣ ਜਾਵਣ, ਆਵਣ ਜਾਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਇੰਦਾ।

ਮਾਣਸ ਜਨਮ ਚੁੱਕੇ ਲੇਖਾ, ਗੁਰ ਸਤਿਗੁਰ ਆਪ ਚੁਕਾਈਆ। ਹਰਿਜਨ ਹਰਿ ਹਰਿ ਆਪਣੇ ਨੇਤਰ ਪੇਖਾ, ਜਗਤ ਨੈਣ ਨਾ ਕੋਇ ਵਡਿਆਈਆ। ਸੇਵਕ ਸੇਵਾ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ , ਦਰ ਦਰਵੇਸ਼ਾ ਫੇਰਾ ਪਾਈਆ। ਵੇਸ ਅਨੇਕ ਕਰਿਆ ਵੇਸਾ, ਅਨਕ ਕਲ ਬੇਪਰਵਾਹੀਆ। ਹਰਿਜਨ ਹਰਿ ਹਰਿ ਸਦਾ ਸਦ ਆਦੇਸ਼ਾ, ਨਵ ਨਵ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਲੇਖੇ ਲਾਈਆ।

ਮਾਣਸ ਜਨਮ ਲੇਖਾ ਗਿਆ ਲੱਗ, ਹਰਿ ਸੱਜਣ ਆਪ ਲਗਾਇਆ। ਮਿਲਿਆ ਮੇਲ ਸੂਰੇ ਸਰਬਗ, ਦਰ ਘਰ ਸਾਚੇ ਸੋਭਾ ਪਾਇਆ। ਤ੍ਰੈਕਾਲ ਦਰਸੀ ਤ੍ਰੈਗੁਣ ਮੇਟੇ ਅੱਗ, ਅਗਨੀ ਤੱਤ ਨਾ ਕੋਇ ਜਲਾਇਆ। ਹੰਸ ਸਰੋਵਰ ਨੁਹਾਏ ਕਗ, ਕਬੁਧ ਡੂਮਣੀ ਮੇਟ ਮਿਟਾਇਆ। ਜਾਮ ਪਿਆਏ ਅੰਮ੍ਰਿਤ ਮਦਿ, ਨਾਮ ਪਿਆਲਾ ਹੱਥ ਉਠਾਇਆ। ਜਗਤ ਵਿਕਾਰਾ ਦੇਵੇ ਬੱਧ, ਬੱਧਕ ਆਪਣੇ ਗਲੇ ਲਗਾਇਆ। ਸੱਜਣ ਸੁਹੇਲੇ ਹਰਿ ਹਰਿ ਸੱਦ, ਸਚ ਸੰਦੇਸ਼ਾ ਨਾਮ ਸੁਣਾਇਆ। ਜਗਤ ਜੰਜਾਲ ਵਿਚੋਂ ਕੱਢ, ਆਪ ਆਪਣਾ ਬੰਧਨ ਪਾਇਆ। ਨਾਤਾ ਤੁੱਟਾ ਅੰਧੇਰੀ ਖੱਡ, ਡੂੰਘਾ ਸਾਗਰ ਵਹਿਣ ਨਾ ਕੋਇ ਵਹਾਇਆ। ਨਿਰਵੈਰ ਜਣਾਈ ਵਿਸ਼ਨੂੰ ਯਦ, ਬੰਸ ਸਰਬੰਸਾ ਆਪ ਬਣਾਇਆ। ਜਗਤ ਵਾਸਨਾ ਪਾਰ ਕਿਨਾਰਾ ਹੱਦ, ਹਰਿ ਮੰਦਰ ਹਰਿਜਨ ਹਰਿ ਹਰਿ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਦਏ ਸਮਝਾਇਆ।

ਮਾਣਸ ਜਨਮ ਨਵ ਨਵ ਧਾਰ, ਨਿਰਗੁਣ ਸਰਗੁਣ ਆਪ ਚਲਾਈਆ। ਇਕ ਇਕ ਖੇਲ ਕਰੇ ਸਰਕਾਰ, ਦੋਏ ਦੋਏ ਰੂਪ ਅਨੂਪ ਵਟਾਈਆ। ਤੀਜਾ ਲੋਇਣ ਖੋਲ੍ਹ ਕਿਵਾੜ, ਚੌਥੇ ਪਦ ਕਰੇ ਰਸਾਈਆ। ਪੰਚਮ ਮੇਲਾ ਪੁਰਖ ਨਾਰ, ਨਾਰੀ ਕੰਤ ਆਪ ਹੋ ਜਾਈਆ। ਛੇਵੇਂ ਛੱਪਰ ਛੰਨ ਤੋਂ ਵਸਿਆ ਬਾਹਰ, ਮਹੱਲ ਅਟੱਲ ਬੈਠਾ ਆਸਣ ਲਾਈਆ। ਸਤਵੇਂ ਸਤਿ ਪੁਰਖ ਨਿਰੰਜਣ ਸਾਂਝਾ ਯਾਰ, ਲੱਖ ਚੁਰਾਸੀ ਵੇਖ ਵਖਾਈਆ। ਅੱਠਾਂ ਤੱਤਾਂ ਦਏ ਆਧਾਰ, ਆਪ ਆਪਣੀ ਦਇਆ ਕਮਾਈਆ। ਨੌਂ ਦਰ ਲੇਖਾ ਜਾਣੇ ਸਰਬ ਸੰਸਾਰ, ਨਵ ਨੌਂ ਲੇਖਾ ਆਪਣੇ ਹੱਥ ਰਖਾਈਆ। ਦਹਿ ਦਿਸ਼ਾ ਕਰੇ ਵਿਚਾਰ, ਦਹਿ ਸਿਰ ਰਾਵਣ ਮਾਰ ਹੰਕਾਰ, ਆਤਮ ਬ੍ਰਹਮ ਦਏ ਆਧਾਰ, ਨਿਰਗੁਣ ਜੋਤੀ ਜੋਤ ਮਿਲਾਈਆ। ਕਾਇਆ ਕੰਚਨ ਕੋਟ ਗੜ੍ਹ ਵੇਖੇ ਵੇਖਣਹਾਰ, ਡੂੰਘੀ ਕੰਦਰ ਜਗਤ ਭਵਰੀ ਸਾਗਰ ਤਰੇ ਤਰਨੇਹਾਰ, ਆਰ ਪਾਰ ਆਪਣੇ ਹੱਥ ਰਖਾਈਆ । ਗੁਰਮੁਖ ਸੱਜਣ ਲਏ ਉਭਾਰ, ਜੋਤੀ ਜਾਤਾ ਹਰਿ ਨਿਰੰਕਾਰ, ਜੀਵਣ ਜੁਗਤ ਭਗਤ ਭੁਗਤ ਆਪਣੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਲੇਖਾ ਦਏ ਚੁਕਾਈਆ।

ਮਾਣਸ ਲੇਖਾ ਆਪ ਚੁਕੌਣਾ, ਹਰਿਜਨ ਸਾਚਾ ਮੇਲ ਮਿਲਾਈਆ। ਜਨਮ ਮਰਨ ਦਾ ਰੋਗ ਮਿਟੌਣਾ, ਚਿੰਤਾ ਸੋਗ ਨਾ ਕੋਇ ਵਖਾਇਆ। ਸੋਹੰ ਸਾਚਾ ਜਾਪ ਜਪੌਣਾ, ਪਾਰਬ੍ਰਹਮ ਬ੍ਰਹਮ ਪਾਰਬ੍ਰਹਮ ਏਕਾ ਰੰਗ ਰੰਗਾਇਆ। ਦੁਰਮਤ ਮੈਲ ਧੋ ਨਿਰਮਲ ਆਪ ਕਰੌਣਾ, ਅੰਮ੍ਰਿਤ ਜਲ ਸਿੰਚ ਹਰਿਆ

ਆਪ ਕਰਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਵੇਖ ਵਖਾਇਆ।

ਮਾਣਸ ਜਨਮ ਲੱਖ ਚੁਰਾਸੀ ਧਾਰਾ, ਚਾਰ ਖਾਣੀ ਵੰਡ ਵੰਡਾਈਆ। ਨਵ ਨੌ ਜਨਮ ਵਿਚ ਸੰਸਾਰਾ, ਅਜਨਮਾ ਰੂਪ ਵਟਾਈਆ। ਗੁਣ ਅਵਗੁਣ ਕਰੇ ਨਾ ਕੋਇ ਵਿਚਾਰਾ, ਸੰਸਾ ਰੋਗ ਨਾ ਕੋਇ ਮੁਕਾਈਆ। ਲੇਖਾ ਲਿਖਤ ਜਾਣੇ ਨਾ ਜੀਵ ਗਵਾਰਾ, ਲਿਖਣਹਾਰਾ ਦਿਸ ਨਾ ਆਈਆ। ਵਾਕ ਭਵਿਖਤ ਨਾ ਕਰੇ ਕੋਇ ਵਿਚਾਰਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰਾ, ਕੂੜੀ ਕਿਰਿਆ ਕਲਜੁਗ ਬੰਧਨ ਇਕ ਵਖਾਈਆ। ਸਰਬ ਜੀਆਂ ਦਾ ਇਕ ਦਾਤਾਰਾ, ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਕਲਜੁਗ ਪਰਗਟੇ ਅੰਤਮ ਵਾਰਾ, ਨੇਹਕਲੰਕਾ ਨਾਉਂ ਰਖਾਈਆ। ਦੂਸਰ ਤੱਕੇ ਨਾ ਕੋਇ ਸਹਾਰਾ, ਸੀਸ ਜਗਦੀਸ਼ ਨਾ ਕਿਸੇ ਝੁਕਾਈਆ। ਕਰੇ ਖੇਲ ਸਭ ਤੋਂ ਨਿਆਰਾ, ਨਿਰਵੈਰ ਰੂਪ ਵਟਾਈਆ। ਏਕਾ ਹੁਕਮੀ ਹੁਕਮ ਵਰਤੇ ਵਰਤਾਰਾ, ਹੁਕਮੇ ਅੰਦਰ ਰੱਖੇ ਸਰਬ ਲੋਕਾਈਆ । ਏਕਾ ਖੰਡਾ ਨਾਮ ਤੇਜ ਕਟਾਰਾ, ਬ੍ਰਹਿਮੰਡਾਂ ਆਪ ਚਮਕਾਈਆ। ਹਰਿਜਨ ਸਾਚੇ ਕਰੇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਣਸ ਲੇਖਾ ਆਪਣੇ ਹੱਥ ਰਖਾਈਆ।

ਮਾਣਸ ਮਾਨੁਖ ਉਤਮ ਜ਼ਾਤ, ਲੱਖ ਚੁਰਾਸੀ ਆਪ ਜਣਾਇੰਦਾ। ਆਦਿ ਅੰਤ ਪੁੱਛੇ ਵਾਤ, ਸੰਤ ਸਤਿਗੁਰ ਵੇਖ ਵਖਾਇੰਦਾ। ਜਿਸ ਜਨ ਜਣਾਏ ਆਪਣੀ ਗਾਥ, ਆਪਣਾ ਪਰਦਾ ਆਪ ਉਠਾਇੰਦਾ। ਇਕ ਦੁਆਰਾ ਵਖਾਏ ਸਾਚਾ ਹਾਟ, ਵਣਜ ਵਣਜਾਰਾ ਏਕਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਣਸ ਜਨਮ ਆਪਣੇ ਲੇਖੇ ਧਰ, ਧਰਨੀ ਧਰਤ ਧਵਲ ਆਪ ਸੁਹਾਇੰਦਾ।

ਮਾਣਸ ਜਨਮ ਧਰਨੀ ਦਾਤ, ਧਵਲ ਵੱਡੀ ਵਡਿਆਈਆ। ਪੂਤ ਸਪੂਤਾ ਬਖ਼ਸ਼ੇ ਕਮਲਾਪਾਤ, ਕਵਲ ਨੈਣ ਨੈਣ ਮਟਕਾਈਆ। ਉਤਮ ਰੱਖੇ ਆਪਣੀ ਜ਼ਾਤ, ਜੋਤੀ ਜਾਤਾ ਇਕ ਸ਼ਹਿਨਸ਼ਾਹੀਆ । ਸੰਤ ਕੰਤ ਭਗਵੰਤ ਪੁਛੇ ਵਾਤ, ਆਦਿ ਅੰਤ ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬੇਪਰਵਾਹੀਆ।

ਹਰਿਜਨ ਵੇਖ ਮਾਣਸ ਜਨਮ, ਪੂਰਬ ਲੇਖਾ ਆਪ ਮੁਕਾਈਆ। ਨਵ ਨੌਂ ਵੇਖੇ ਕਿਰਿਆ ਕਰਮ, ਕਰਮ ਕਾਂਡ ਆਪ ਸਮਝਾਈਆ। ਸਤਿ ਸੰਤੋਖ ਏਕਾ ਧਰਮ, ਧੁਰ ਦੀ ਬਾਣੀ ਬਾਣ ਲਗਾਈਆ। ਬਿਨ ਹਰਿ ਅਵਰ ਨਾ ਕੋਇ ਬਰਨ, ਜਗਤ ਬਰਨ ਨਾ ਕੋਇ ਲੜਾਈਆ। ਜਿਸ ਜਨ ਬਖ਼ਸ਼ੇ ਸਾਚੀ ਸਰਨ, ਗ੍ਰਹਿ ਮੰਦਰ ਇਕ ਵਖਾਈਆ। ਨਾਤਾ ਤੁਟੇ ਜਨਮ ਮਰਨ, ਮਰਨ ਜਨਮ ਵਿਚ ਨਾ ਆਈਆ। ਕਿਰਪਾ ਕਰੇ ਕਰਨੀ ਕਰਨ, ਕਰਨੀ ਕਰਤਾ ਕਿਰਤ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਚ ਦੁਆਰੇ ਵੜਨ, ਸਚਖੰਡ ਦੁਆਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਪੰਧ ਮੁਕਾਈਆ ।

ਮਾਣਸ ਜਨਮ ਮੁੱਕੇ ਪੰਧ, ਪਾਂਧੀ ਪੰਧ ਨਾ ਕੋਇ ਵਖਾਇੰਦਾ। ਰਸਨਾ ਗੌਣਾ ਏਕਾ ਛੰਦ, ਛੰਦ ਸੁਹਾਗੀ ਆਪ ਜਣਾਇੰਦਾ। ਰਸਨ ਤਜੌਣਾ ਜਗਤ ਵਿਕਾਰਾ ਗੰਦ, ਮਾਇਆ ਮਮਤਾ ਮੋਹ ਮਿਟਾਇੰਦਾ। ਇਕ ਜਣਾਏ ਪਰਮਾਨੰਦ, ਨਿਜ ਆਤਮ ਵੇਖ ਵਖਾਇੰਦਾ। ਮਾਣਸ ਜਨਮ ਖ਼ੁਸ਼ੀ

ਕਰਾਏ ਬੰਦ ਬੰਦ, ਬੰਦੀਖ਼ਾਨਾ ਤੋੜ ਤੁੜਾਇੰਦਾ। ਘਰ ਨਿਰਗੁਣ ਨੂਰ ਚੜ੍ਹਾਏ ਚੰਦ, ਜੋਤੀ ਨੂਰ ਨੂਰ ਚਮਕਾਇੰਦਾ। ਹਰਿਜਨ ਹਰਿ ਹਰਿ ਸਦਾ ਬਖ਼ਸ਼ੰਦ, ਕਰ ਬਖ਼ਸ਼ਿਸ਼ ਪਾਰ ਕਰਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਦੇਵੇ ਜੀਆ ਦਾਨ, ਆਤਮ ਪਰਮਾਤਮ ਆਪਣਾ ਬੰਧਨ ਪਾਇੰਦਾ। (੯ ਜੇਠ ੨੦੧੮ ਬਿਕ੍ਰਮੀ )

ਮਾਂ : ਸਾਚਾ ਨਾਉਂ ਹਰਿ ਭਗਵਾਨ। ਸਦਾ ਰਖੇ ਠੰਡੀ ਛਾਂ, ਜੀਵ ਜੰਤ ਵਿਚ ਜਹਾਨ। ਆਪੇ ਮਾਂ :

ਹੋਏ ਪਿਤਾ ਮਾਂ, ਜੰਗਲ ਜੂਹ ਉਜਾੜ ਪਹਾੜ ਬੀਆਬਾਨ । ਹੰਸ ਬਣਾਏ ਗੁਰਮੁਖ ਕਾਂ, ਸ਼ਬਦ ਉਡਾਏ ਇਕ ਉਡਾਨ। ਜੋਤੀ ਜੋਤ ਸਰੂਪ ਹਰਿ, ਸੋਹੰ ਹੰਸਾ ਹੰਸ ਸਰਬੰਸਾ, ਮਾਣਕ ਮੋਤੀ ਚੋਗ ਚੁਗਾਨ। (੧੮ ਹਾੜ ੨੦੧੨ ਬਿ)

ਏਕੰਕਾਰਾ ਉਤਮ ਜਾਤ ਹੈ, ਜਾਤ ਪਾਤੀ ਵਿੱਚ ਨਾ ਆਏ। ਸ੍ਰਿਸ਼ਟ ਸਬਾਈ ਪਿਤਾ ਮਾਤ ਹੈ, ਨਿਰਮਲ ਜੋਤੀ ਰਿਹਾ ਜਗਾਏ। (੧੭ ਚੇਤ ੨੦੧੩ ਬਿ)

ਮੈਂ ਕਿਆ ਹੂੰ : ਮੈਂ ਕਿਆ ਹੂੰ, ਹਰਿ ਸਤਿਗੁਰ ਦਏ ਸਮਝਾਈਆ। ਨਾ ਹਾਂ ਨਾ ਹੂੰ, ਨਜ਼ਰ ਮੈਂ ਕਿਆ ਹੂੰ :

ਕੋਇ ਨਾ ਆਈਆ। ਨਾ ਸ਼ੂੰ ਨਾ ਸ਼ਾਂ, ਚੱਕਰ ਚਿਹਨ ਨਾ ਕੋਇ ਵਖਾਈਆ। ਨਾ ਪਿਤਾ ਨਾ ਮਾਂ, ਭੈਣ ਭਾਈ ਨਾ ਕੋਇ ਅਖਵਾਈਆ । ਨਾ ਢੋਲਾ ਨਾ ਨਾਂ, ਗੀਤ ਅਤੀਤ ਨਾ ਕੋਇ ਸੁਣਾਈਆ। ਨਾ ਧੁੱਪ ਨਾ ਛਾਂ, ਸੂਰਜ ਚੰਦ ਨਾ ਕੋਇ ਰੁਸ਼ਨਾਈਆ । ਨਾ ਹੱਥ ਪੈਰ ਨੱਕ ਮੂੰਹ ਰਸਨਾ ਜਿਹਵਾ ਬੱਤੀ ਦੰਦ ਗਾ, ਤੱਤਵ ਤੱਤ ਨਾ ਕੋਇ ਵਡਿਆਈਆ। ਨਿਰਗੁਣ ਨੂਰ ਖੇਲ ਬੇਪਰਵਾਹ, ਸ਼ਾਹ ਪਾਤਸ਼ਾਹ ਆਪ ਕਰਾਈਆ। ਪਾਰਬ੍ਰਹਮ ਪ੍ਰਭ ਦਇਆ ਕਮਾ, ਬ੍ਰਹਮ ਆਪਣੀ ਵੰਡ ਰਖਾਈਆ। ਤ੍ਰੈਗੁਣ ਪੰਜ ਤੱਤ ਆਪਣੀ ਇਛਿਆ ਝੋਲੀ ਪਾ, ਰਕਤ ਬੂੰਦ ਕਾਇਆ ਮਾਟੀ ਜੋੜ ਜੁੜਾਈਆ। ਸਾਚੀ ਹਾਟੀ ਆਪ ਬਣਾ, ਸੋਭਾਵੰਤ ਸਾਹਿਬ ਸੁਹਾਈਆ। ਸਰਗੁਣ ਰੂਪ ਬਾਹਰ ਵਖਾ, ਜਗਤ ਜੁਗਤ ਵਡਿਆਈਆ। ਅੰਤਰ ਆਪਣਾ ਅੰਗ ਟਿਕਾ, ਨਿਰਗੁਣ ਨੂਰ ਨੂਰ ਜੋਤ ਰੁਸ਼ਨਾਈਆ। ਸਾਹਿਬ ਸੁਲਤਾਨ ਸ਼ਹਿਨਸ਼ਾਹ ਬੇਪਰਵਾਹ ਆਪਣੀ ਧਾਰ ਚਲਾ, ਸਾਚੀ ਰਚਨ ਰਚਾਈਆ। ਮੈਂ ਤੂੰ ਆਪ ਅਖਵਾ, ਆਪਣਾ ਆਸਣ ਲਾਈਆ। ਪਾਰਬ੍ਰਹਮ ਬ੍ਰਹਮ ਨਾਉਂ ਪਰਗਟਾ, ਮੈਂ ਮੈਂ ਸਮਝਾਈਆ । ਆਤਮ ਪਰਮਾਤਮ ਵੰਡ ਵੰਡਾ, ਤੂੰ ਤੂੰ ਜਣਾਈਆ। ਈਸ਼ ਜੀਵ ਆਪਣਾ ਖੇਲ ਖਲਾ, ਜਗਦੀਸ਼ਰ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸਾਵਣਹਾਰਾ ਸਾਚਾ ਦਰ, ਮੈਂ ਬਣ ਮਨਸਾ ਬਣ ਆਸਾ ਬਣ ਸੰਸਾ ਬਣ ਖ਼ਾਹਸ਼, ਪੁਰਖ ਅਬਿਨਾਸ਼ੀ ਆਪਣਾ ਅੰਸ ਮੈਂ ਰੂਪ ਜਣਾਈਆ।

ਮੈਂ ਪਾਰਬ੍ਰਹਮ ਬ੍ਰਹਮ ਦੀ ਬਿੰਦ, ਪਿਤਾ ਪੂਤ ਨਜ਼ਰ ਕੋਇ ਨਾ ਆਈਆ। ਖੇਲ ਜਾਣੇ ਗੁਣੀ ਗਹਿੰਦ, ਦੂਜੇ ਸਾਰ ਕੋਇ ਨਾ ਪਾਈਆ। ਖੇਲੇ ਖੇਲ ਸਾਗਰ ਸਿੰਧ, ਗਹਿਰ ਗੰਭੀਰ ਵੱਡੀ ਵਡਿਆਈਆ। ਮੈਂ ਜਾਣ ਨਾ ਸਕੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ, ਇੰਦ ਇੰਦਰਾਸਣ ਬੈਠੇ

ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਜਣਾਏ ਮੈਂ ਜਿਸ ਆਪਣਾ ਮੇਲ ਮਿਲਾਏ ਅੰਤਰ ਥਾਈਂ ਆਤਮ ਪਰਮਾਤਮ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਦਏ ਜਣਾਈਆ।

ਮੈਂ ਕਿਹਾ ਹੂੰ ਧੁਰ ਦੀ ਆਵਾਜ਼, ਸ਼ਬਦੀ ਸ਼ਬਦ ਸ਼ਬਦ ਜਣਾਇੰਦਾ। ਨਿਰਗੁਣ ਨਿਰਗੁਣ ਸਾਜਣ ਸਾਜ, ਸਰਗੁਣ ਸਰਗੁਣ ਬੰਧਨ ਪਾਇੰਦਾ। ਮੈਂ ਮੈਂ ਦਾ ਇਕੋ ਰਾਜ਼, ਰਾਜ਼ਕ ਰਹੀਮ ਆਪਣੇ ਹੱਥ ਰਖਾਇੰਦਾ। ਆਦਿ ਬ੍ਰਹਮਾ ਨੂਰ ਬ੍ਰਹਮਾ ਜਿਸ ਰਚਿਆ ਕਾਜ, ਨਿਰੰਤਰ ਬ੍ਰਹਮ ਆਪਣੀ ਧਾਰ ਬੰਧਾਇੰਦਾ । ਮਾਇਆ ਬ੍ਰਹਮ ਪਰਦਾ ਬੰਨ੍ਹ, ਅੰਤਰ ਮੁਖ ਛੁਪਾਇੰਦਾ। ਜਿਸ ਭੇਵ ਖੁਲ੍ਹਾਏ ਸ੍ਰੀ ਭਗਵਨ, ਤਿਸ ਮੈਂ ਮੈਂ ਸਮਝਾਇੰਦਾ। ਬਾਕੀ ਸਾਰੇ ਰੱਖੇ ਨੇਤਰ ਅੰਨ੍ਹ, ਹਾਏ ਹਾਏ ਕਰ ਸਰਬ ਕੁਰਲਾਇੰਦਾ। ਜੋ ਸਾਹਿਬ ਸਤਿਗੁਰ ਦੀ ਸਰਨੀ ਲੱਗੇ ਜਨ, ਤਿਸ ਮੈਂ ਕਿਆ ਹੂੰ ਬਿਨ ਅੱਖਾਂ ਆਪ ਦਖਾਇੰਦਾ। ਕੋਈ ਸੁਣਨ ਨਾ ਪਾਏ ਕੰਨ, ਕੋਈ ਸੁਰਤ ਨਾ ਧਿਆਨ ਲਗਾਇੰਦਾ। ਕੋਈ ਨਜ਼ਰ ਨਾ ਆਵੇ ਸੂਰਜ ਚੰਨ, ਮੰਡਲ ਮੰਡਪ ਨਾ ਕੋਇ ਰੁਸ਼ਨਾਇੰਦਾ। ਜਿਸ ਦੁਆਰੇ ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਗ, ਸੋ ਸਰਬੰਗ ਭੇਵ ਖੁਲ੍ਹਾਇੰਦਾ। ਜਿਸ ਮੈਂ ਵੰਡੀ ਵੰਡ, ਸੋ ਮਿਹਰਵਾਨ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਦਰ, ਨਾ ਮੈਂ ਨਾ ਤੂੰ ਨਿਰਗੁਣ ਦਾਤਾ ਪੁਰਖ ਬਿਧਾਤਾ ਆਦਿ ਜੁਗਾਦਿ ਜੁਗਾ ਜੁਗੰਤਰ ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਧਾਰ ਚਲਾਇੰਦਾ।

ਨਾਨਕ ਜਾਣਿਆ ਇਕੋ ਮੈਂ, ਮੈਂ ਕਹਿ ਕੇ ਗਿਆ ਸਮਝਾਈਆ। ਹੈਰਾਨ ਹੋ ਕੇ ਕਹੇ ਜਿਧਰ ਵੇਖਾਂ ਨਜ਼ਰੀ ਆਏਂ ਤੂੰ ਹੀ ਹੈਂ, ਵਾਹਵਾ ਤੇਰੀ ਵੱਡੀ ਵਡਿਆਈਆ। ਥੱਲੇ ਉਪਰ ਵੇਖਿਆ ਤੂੰ ਹਰ ਘਟ ਅੰਦਰ ਬਹੇਂ, ਸਚ ਸਿੰਘਾਸਣ ਸੋਭਾ ਪਾਈਆ। ਗ਼ੌਰ ਕਰ ਕੇ ਤੱਕਿਆ ਤੇਰੇ ਹੱਥ ਨਾ ਕੋਈ ਸ਼ੈ, ਦੇਵਣਹਾਰ ਸਰਬ ਅਖਵਾਈਆ। ਪ੍ਰੇਮ ਪਿਆਰ ਕਰ ਕੇ ਵੇਖਿਆ ਤੂੰ ਸਭ ਦੀ ਚਰਨੀ ਢਹੇਂ, ਏਸੇ ਕਰਕੇ ਨਾਨਕ ਸਰਗੁਣ ਨਿਰਗੁਣ ਗ਼ਰੀਬ ਨਿੰਦਕ ਰੂਪ ਅਖਵਾਈਆ। ਤੇਰੇ ਨਾਮ ਦੀ ਆਦਿ ਜੁਗਾਦਿ ਜੁਗਾ ਜੁਗੰਤਰ ਹੁੰਦੀ ਵੇਖੀ ਜੈ, ਜੈ ਜੈਕਾਰ ਕਰੇ ਖ਼ੁਦਾਈਆ। ਸਾਹਿਬ ਸੁਲਤਾਨ ਤੂੰ ਇਕੋ ਰਹੇਂ, ਦੂਜਾ ਨਜ਼ਰ ਕੋਇ ਨਾ ਆਈਆ। ਤੇਰੀ ਕਿਰਪਾ ਵੇਖਿਆ ਜੋ ਤੂੰ ਸੋ ਮੈਂ, ਏਸੇ ਕਰ ਕੇ ਨਾਨਕ ਸੋਹੰ ਢੋਲਾ ਗਿਆ ਗਾਈਆ। ਸੋ ਪੁਰਖ ਨਿਰੰਜਣ ਇਕ ਇਕੱਲਾ, ਨਿਰਗੁਣ ਨਿਰਾਕਾਰ ਅਸੁਤੇ ਪਰਕਾਸ਼ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਸਚ ਮਹੱਲਾ, ਬਿਨ ਰੰਗ ਰੂਪ ਆਪ ਵਸਾਈਆ। ਏਕੰਕਾਰ ਅਟੱਲ ਅਟੱਲਾ, ਦਰ ਘਰ ਸਾਚੇ ਸੋਭਾ ਪਾਈਆ। ਆਦਿ ਨਿਰੰਜਣ ਜੋਤੀ ਜੋਤ ਆਪੇ ਬਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਸ੍ਰੀ ਭਗਵਾਨ ਆਪਣਾ ਪਕੜ ਆਪੇ ਪੱਲਾ, ਆਪਣੀ ਗੰਢ ਪੁਵਾਈਆ। ਅਬਿਨਾਸ਼ੀ ਕਰਤਾ ਨਿਰਗੁਣ ਨਿਰਗੁਣ ਧਾਰ ਆਪੇ ਰਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਆਦਿ ਆਦਿ ਅਪਰੰਪਰ ਸਵਾਮੀ ਜੋਧਾ ਸੂਰ ਬਲਧਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਈਆ। (੨੪ ਚੇਤ ੨੦੨੦ ਬਿ)

ਮੇਰੀ ਮੇਰੀ : ਕਲਜੁਗ ਗਿਆਨ ਕਹੇ ਮੇਰਾ ਸਾਚਾ ਪਰਚਾ, ਸਾਧਾਂ ਸੰਤਾਂ ਅੱਗੇ ਦਏ ਟਿਕਾਈਆ। ਮੇਰੀ ਮੇਰੀ :

ਪੀਰ ਪੈਗ਼ੰਬਰ ਕਰਨ ਚਰਚਾ, ਮੁਖ਼ਾਤਬ ਹੋ ਕੇ ਰਹੇ ਸੁਣਾਈਆ। ਅੱਗੇ ਜਾਣ ਦਾ ਕਿਸੇ ਕੋਲ ਨਾ ਰਿਹਾ ਖ਼ਰਚਾ, ਖ਼ਾਲੀ ਹੱਥ ਦਿਸੇ ਲੋਕਾਈਆ। ਜੀਵਦਿਆਂ ਜੱਗ ਕੋਇ ਨਾ ਮਰਦਾ, ਮਰਿਆਂ ਜੀਵਣ ਕੋਇ ਨਾ ਪਾਈਆ। ਸਾਚੇ ਪੌੜੇ ਕੋਇ ਨਾ ਚੜ੍ਹਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਤ੍ਰਿਸਨਾ ਜੀਵ ਜੰਤ ਸੜਦਾ, ਮਾਇਆ ਮਮਤਾ ਕਰੇ ਲੜਾਈਆ। ਤ੍ਰੈਗੁਣ ਅਗਨੀ ਵਿਚ ਸੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੇਰੀ ਮੇਰੀ ਵੱਡਾ ਛੋਟਾ ਕਰਦਾ, ਤੇਰੀ ਤੂੰ ਗਏ ਸਰਬ ਭੁਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਵੇਖ ਲੈ ਤੇਰੇ ਕੋਲੋਂ ਕੋਈ ਨਾ ਡਰਦਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਭੈ ਨਾ ਕੋਇ ਰਖਾਈਆ। ਸਚ ਪ੍ਰੇਮ ਕੋਈ ਨਾ ਕਰਦਾ, ਜਗਤ ਖ਼ਾਹਿਸ਼ ਨਾਲ ਬੈਠੇ ਆਸ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੈਨੂੰ ਦਿਤਾ ਇਕ ਵਰ, ਜੱਗ ਲੇਖਾ ਵੇਖ ਵਖਾਈਆ। (੨੦ ਜੇਠ ੨੦੨੧ ਬਿ)

ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਚੇਰੀ, ਚਰਨ ਕਵਲ ਧਿਆਨ ਲਗਾਈਆ। ਸ੍ਰਿਸ਼ਟ ਸਬਾਈ ਵੇਖ ਕਰੇ ਮੇਰੀ ਮੇਰੀ, ਮਮਤਾ ਭਰੀ ਸਰਬ ਲੋਕਾਈਆ। ਸਾਧਾਂ ਸੰਤਾਂ ਕੱਪੜੇ ਰੰਗ ਕੇ ਪਾਏ ਗੇਰੀ, ਅੰਤਰ ਆਤਮ ਰੰਗ ਨਾ ਕੋਇ ਚੜ੍ਹਾਈਆ। ਸੁਥਰਿਆਂ ਵਾਂਗ ਘਰ ਘਰ ਪਾਇਣ ਫੇਰੀ, ਭੱਜਣ ਵਾਹੋ ਦਾਹੀਆ। ਨੌਕਾ ਨਈਆ ਹੱਥ ਨਾ ਆਏ ਬੇੜੀ, ਚੱਪੂ ਨਾਮ ਨਾ ਕੋਇ ਲਗਾਈਆ। ਭਾਗ ਲੱਗੇ ਨਾ ਕਿਸੇ ਖੇੜੀ, ਪੜਦਾ ਉਹਲਾ ਨਾ ਕੋਇ ਰਖਾਈਆ। ਪੰਜ ਤੱਤ ਖ਼ਾਕੀ ਖ਼ਾਕ ਹੁੰਦੀ ਵੇਖੀ ਢੇਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਧੁਰ ਦਾ ਵਰ, ਰਹਿਮਤ ਆਪਣੀ ਇਕ ਕਮਾਈਆ। (੨੪ ਭਾਦਰੋਂ ੨੦੨੧ ਬਿ)

ਮਿਠਾ ਬੋਲ ਕਹੇ ਮੈਂ ਬੋਲਾਂ ਬੋਲੀ ਕਿਹੜੀ, ਕਵਣ ਰਾਗ ਅਲਾਈਆ। ਪੁਰਖ ਅਕਾਲ ਕਿਹਾ ਜਿਹੜੀ ਗੋਬਿੰਦ ਛੇੜ ਛੇੜੀ, ਉਹ ਦੇ ਸਮਝਾਈਆ। ਬੋਲ ਕਹੇ ਮੈਂ ਵੇਖਾਂ ਉਹ ਅੰਧੇਰੀ, ਜੋ ਨੇਤਰਾਂ ਵਾਲਿਆਂ ਅੰਧੇ ਰਹੀ ਬਣਾਈਆ। ਜਿਹੜੇ ਕਰਦੇ ਮੇਰੀ ਮੇਰੀ, ਮੈਂ ਮਮਤਾ ਵਿਚ ਭੱਜਣ ਵਾਹੋ ਦਾਹੀਆ। ਉਨ੍ਹਾਂ ਦੀ ਡੁੱਬਣ ਵਾਲੀ ਬੇੜੀ, ਮਲਾਹ ਨਜ਼ਰ ਕੋਇ ਨਾ ਆਈਆ। ਕੋਈ ਨਾ ਸਮਝਿਆ ਕਿਸ ਨੇ ਪਾਈ ਫੇਰੀ, ਕ਼ਿਸਮਤ ਕਵਣ ਰਿਹਾ ਬਦਲਾਈਆ। ਏਸ ਬੋਲੀ ਨਾਲ ਖੇਲ ਇਕ ਹੋਰ ਚੰਗੇਰੀ, ਜੋ ਚੰਗਿਆਂ ਮੰਦੇ ਦਏ ਬਣਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਹੜਾ ਲੌਣ ਵਾਲਾ ਡੇਰੀ, ਡੇਰੇ ਦੀ ਕਰੇ ਸਰਬ ਸਫ਼ਾਈਆ। (੨੭ ਭਾਦਰੋਂ ਸ਼ ਸੰ ੧)

ਮੁਕਤੀ : ਸਾਚੀ ਮੁਕਤੀ :
ਮੁਕਤੀ : ਸਾਚੀ ਮੁਕਤੀ : ਜਗਤ ਜੁਗਤੀ ਜਾਣ, ਭਗਤ ਪਛਾਣਿਆ। ਸਾਚੀ ਮੁਕਤੀ ਵਿੱਚ
ਸਾਚੀ ਮੁਕਤੀ :
ਜਹਾਨ, ਚਰਨ ਸਰਨ ਸਰਨ ਚਰਨ ਗੁਰ ਧਿਆਨਿਆ। ਕਾਇਆ ਭੁਗਤੀ ਗੁਣ ਨਿਧਾਨ,
ਸ਼ਬਦ ਬੰਨ੍ਹੇ ਹੱਥੀਂ ਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਾਨ
ਜੀਆ ਦਾਨਿਆ। ਜੀਵ ਜੰਤ ਭਿਖਾਰ ਦਰ ਦਵਾਰਿਆ। (੧੦ ਮਾਘ ੨੦੧੨ ਬਿ)

ਭਗਵਨ ਆਪਣੀ ਗੋਦ ਬਹਾਇੰਦਾ, ਭਗਤੀ ਦੇਵੇ ਸਾਚਾ ਦਾਨ। ਜੀਵਣ ਮੁਕਤ ਆਪ ਕਰਾਇੰਦਾ, ਮੁਕਤੀ ਦੱਸੇ ਬਾਲ ਅਞਾਣ। ਗੁਰਸਿਖ ਮੁਕਤੀ ਕਦੇ ਨਾ ਮੰਗ ਮੰਗਾਇੰਦਾ, ਏਕਾ ਮੰਗੇ ਚਰਨ ਕਵਲ ਧਿਆਨ। ਕਲਜੁਗ ਅੰਤਮ ਸਾਚੀ ਜੁਗਤੀ ਆਪ ਜਣਾਇੰਦਾ, ਪੁਰਖ ਅਬਿਨਾਸ਼ੀ ਹੋ ਮਿਹਰਵਾਨ। (੧੧ ਮਾਘ ੨੦੧੭ ਬਿ)

ਮੁਕਤ ਵਿਚਾਰੀ ਜਗਤ ਨਿਮਾਣੀ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਜਿਸ ਜਨ ਸਤਿਗੁਰ ਸੱਚਾ ਮਿਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਚਰਨ ਕਵਲ ਕਵਲ ਚਰਨ ਰਖਾਏ ਇਕ ਧਿਆਨੀ, ਧਿਆਨ ਧਿਆਨ ਵਿਚ ਮਿਲਾਈਆ। ਸ਼ਬਦ ਅਗੰਮੀ ਚਾੜ੍ਹ ਬਿਬਾਣੀ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਸਚਖੰਡ ਵਖਾਏ ਸਚ ਨਿਸ਼ਾਨੀ ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਗੁਰਸਿਖ ਤੇਰੀ ਮੁੱਕੇ ਆਵਣ ਜਾਣੀ, ਲੱਖ ਚੁਰਾਸੀ ਫੰਦ ਕਟਾਈਆ । ਇਕ ਵਖਾਏ ਪਦ ਨਿਰਬਾਣੀ, ਪਦ ਨਿਰਬਾਣ ਆਪਣਾ ਰੂਪ ਦਰਸਾਈਆ। ਗੁਰਮੁਖ ਮੇਲਾ ਗੁਰ ਗੁਰ ਹਾਣੀ, ਸਤਿਗੁਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਗੁਰਮੁਖ ਜਗਤ ਮੁਕਤੀ ਆਪਣਿਆਂ ਚਰਨਾਂ ਹੇਠ ਦਬਾਈਆ।

ਜਗਤ ਮੁਕਤੀ ਗੁਰਮੁਖਾਂ ਕੋਲੋਂ ਰਹੀ ਡਰ, ਨੇਤਰ ਵੇਖਣ ਨਾ ਪਾਈਆ। ਜਿਨਾਂ ਪੁਰਖ ਅਕਾਲ ਏਕੰਕਾਰ ਏਕ ਲਿਆ ਵਰ, ਏਕਾ ਘਰ ਵੱਜੀ ਵਧਾਈਆ। ਨਾਤਾ ਬਣਾਇਆ ਪੁਰਖ ਨਾਰ, ਨਾਰ ਕੰਤ ਏਕਾ ਰੂਪ ਸਮਾਈਆ। ਸਚਖੰਡ ਦੁਆਰੇ ਸੋਭਾਵੰਤ, ਸਾਚੇ ਮੰਦਰ ਵੱਜੇ ਵਧਾਈਆ। ਗੁਰਮੁਖ ਲੇਖਾ ਚੁੱਕੇ ਆਦਿ ਅੰਤ, ਅੰਤ ਆਪਣੀ ਜੋਤ ਮਿਲਾਈਆ। ਸਤਿਗੁਰ ਪੂਰਾ ਸ੍ਰੀ ਭਗਵੰਤ, ਗੁਰਸਿਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਸੋ ਗੁਰਸਿਖ ਕਿਸੇ ਦੁਆਰੇ ਮੁਕਤੀ ਮੰਗਣ ਨਾ ਜਾਈਆ।

ਮੁਕਤੀ ਜੁਗਤੀ ਭਗਤਾਂ ਦਾਸੀ, ਦਾਸੀ ਬਣ ਬਣ ਸੇਵ ਕਮਾਈਆ। ਗੁਰਮੁਖ ਸੱਚਾ ਸਚਖੰਡ ਦਾ ਸੱਚਾ ਵਾਸੀ, ਕਬੀਰ ਜੁਲਾਹਾ ਕੂਕ ਕੂਕ ਗਿਆ ਸੁਣਾਈਆ। ਨਿਰਗੁਣ ਮੇਲਾ ਨਿਰਗੁਣ ਪੁਰਖ ਅਬਿਨਾਸ਼ੀ, ਆਤਮ ਪਰਮਾਤਮ ਏਕਾ ਦਰ ਸੋਭਾ ਪਾਈਆ। ਜਿਸ ਜਨ ਕਲਜੁਗ ਅੰਤ ਮਿਲਿਆ ਘਨਕਪੁਰ ਵਾਸੀ, ਸੋ ਜਨ ਜਨਮ ਮਰਨ ਵਿਚ ਨਾ ਆਈਆ। ਲੱਖ ਚੁਰਾਸੀ ਕੱਟੇ ਫਾਸੀ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਫੜ, ਫੜ ਫੜ ਆਪਣਾ ਮੇਲ ਮਿਲਾਈਆ।

ਪੜ੍ਹੇ ਪੜ੍ਹਾਏ ਜੀਵ ਜੰਤ, ਜਗਤ ਵਿਦਿਆ ਨਾਲ ਕੁੜਮਾਈਆ। ਹਰਿ ਕਾ ਰੂਪ ਹਰਿ ਭਗਵੰਤ, ਹਰਿ ਸ਼ਬਦ ਕਰੇ ਸ਼ਨਵਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਘਰ ਮੇਲਾ ਘਰ ਸੁਹਾਗ ਘਰ ਸੇਜ ਨਾਰੀ ਕੰਤ, ਘਰ ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਗੱਲਾਂ ਬਾਤਾਂ ਕਰੇ ਜੀਵ ਜੰਤ, ਜੀਵਣ ਜੁਗਤੀ ਸਤਿਗੁਰ ਆਪਣੀ ਸ਼ਬਦ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਆਦਿ ਜੁਗਾਦੀ ਖੇਲ ਕਰ, ਰਸਨਾ ਭੇੜ ਨਾ ਕੋਇ ਵਖਾਈਆ। (੧੬ ਚੇਤ ੨੦੧੯ ਬਿ)

ਮੁਕਤੀ ਨਿੱਕੀ ਜਿਹੀ ਦਾਤ, ਨਿੱਕਿਆਂ ਨਿੱਕਿਆਂ ਦਿਤੀ ਸਮਝਾਈਆ। ਜਿਸ ਦੀ ਪੁਰਖ ਅਕਾਲ ਸਾਹਿਬ ਸਤਿਗੁਰ ਨਾਲ ਹੋਏ ਮੁਲਾਕਾਤ, ਤਿਸ ਕਰਮ ਕਾਂਡ ਕੋਇ ਰਹਿਣ ਨਾ ਪਾਈਆ। ਅੱਗੇ ਪਿਛੇ ਦੋ ਜਹਾਨਾਂ ਮਿਲੇ ਨਜ਼ਾਤ, ਨਿਜ ਘਰ ਸਾਚੇ ਵੱਜੇ ਵਧਾਈਆ। ਸੁਰਤ ਸਵਾਣੀ ਬਣੀ ਨਾ ਰਹੇ ਨਾਰ ਕਮਜ਼ਾਤ, ਘਰ ਕੰਤ ਕੰਤੂਹਲਾ ਇਕੋ ਨਜ਼ਰੀ ਆਈਆ। ਜੋ ਜਨ ਮਿਲੇ ਭਗਤ ਜਮਾਤ, ਤਿਨ੍ਹਾਂ ਮੁਕਤੀ ਪਿਛੇ ਭੱਜੇ ਵਾਹੋ ਦਾਹੀਆ। ਮੈਨੂੰ ਵੀ ਲੈ ਚਲੋ ਸਾਥ, ਜਿਥੇ ਸ੍ਰੀ ਭਗਵਾਨ ਵਸੇ ਬੇਪਰਵਾਹੀਆ। ਜਿਸ ਦੀ ਗੁਰ ਪੀਰ ਅਵਤਾਰ ਗੌਂਦੇ ਗਾਥ, ਲਿਖ ਲਿਖ ਢੋਲਾ ਜਗਤ ਗਿਆ ਸੁਣਾਈਆ। ਮੈਂ ਸੁਣਿਆ ਉਹ ਅਨਾਥਾਂ ਦਾ ਨਾਥ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਈਆ। ਜਿਸ ਦੇ ਦਰਸ਼ਨ ਨੂੰ ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਰਹੇ ਝਾਕ, ਨੇਤਰ ਨੈਣ ਨੈਣ ਉਠਾਈਆ। ਉਹ ਭਗਤਾਂ ਦਾ ਗੁਰਮੁਖਾਂ ਦਾ ਬਣੇ ਜੁਗ ਜੁਗ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਬੇਪਰਵਾਹ ਪਰਵਰਦਿਗਾਰ ਪਾਕੀ ਪਾਕ, ਸਚ ਰਸੂਲ ਇਕ ਅਖਵਾਈਆ। ਮੁਕਤੀ ਕਹੇ ਮੈਂ ਉਹਦੇ ਚਰਨਾਂ ਦੀ ਮੰਗਾਂ ਖ਼ਾਕ, ਮੇਰੀ ਚਲੇ ਨਾ ਕੋਇ ਵਡਿਆਈਆ। ਗਿਆਨ ਕਰਮ ਓਥੇ ਵਿਕੇ ਨਾ ਕਿਸੇ ਹਾਟ, ਨਿਹਕਰਮੀ ਨਿਰਗੁਣ ਦਾਤਾ ਪ੍ਰੇਮ ਪ੍ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਮ ਗਿਆਨ ਜਗਤ ਧਿਆਨ ਸਤਿਗੁਰ ਮੰਜ਼ਲ ਬੇ ਮਹਾਨ, ਗੁਰਮੁਖ ਵਿਰਲੇ ਦੱਸੇ ਨਿਸ਼ਾਨ, ਜਿਸ ਆਪਣਾ ਸ਼ਬਦ ਤੀਰ ਨਿਸ਼ਾਨਾ ਦਏ ਲਗਾਈਆ। (੨੪ ਚੇਤ ੨੦੨੦ ਬਿ)

ਜਨ ਭਗਤਾਂ ਮੁਕਤੀ ਹੋਏ ਦਾਸੀ, ਦਰ ਆ ਕੇ ਸੇਵ ਕਮਾਈਆ। ਜਿਨ੍ਹਾਂ ਸਤਿਗੁਰ ਮਿਲਿਆ ਪੂਰਾ ਸਾਥੀ, ਫੜ ਬੇੜਾ ਪਾਰ ਕਰਾਈਆ। ਮਨ ਹੰਕਾਰੀ ਢਾਹਵੇ ਹਾਥੀ, ਨਾਮ ਨੇਜ਼ਾ ਇਕ ਰਖਾਈਆ। ਅੰਦਰ ਵੜ ਕੇ ਕਰੇ ਰਾਖੀ, ਠੱਗ ਚੋਰ ਯਾਰ ਲੁੱਟ ਕੋਇ ਨਾ ਜਾਈਆ। ਮੇਟੇ ਰੈਣ ਅੰਧੇਰੀ ਰਾਤੀ, ਘਰ ਦੀਪ ਜੋਤ ਰੁਸ਼ਨਾਈਆ। ਸ਼ਬਦ ਸੁਣਾਏ ਸੱਚੀ ਸਾਖੀ, ਇਕੋ ਨਾਮ ਪੜ੍ਹਾਈਆ । ਸਾਚਾ ਘੋੜਾ ਨਾਮ ਜਣਾਏ ਵੱਡਾ ਰਾਕੀ, ਸੋਲਾਂ ਕਲੀਆਂ ਆਸਣ ਪਾਈਆ। ਗੁਰਮੁਖ ਮਾਰੇ ਇਕ ਪਲਾਕੀ, ਸ਼ਾਹ ਸਵਾਰਾ ਰੂਪ ਵਟਾਈਆ। ਵਾਹੋ ਦਾਹੀ ਭੱਜੇ ਕਿਸੇ ਨਜ਼ਰ ਨਾ ਆਏ ਦੋ ਜਹਾਨ ਨਿੱਕੀ ਤਾਕੀ, ਸਤਿਗੁਰ ਦਰ ਦਰਵਾਜ਼ਾ ਇਕ ਖੁਲ੍ਹਾਈਆ। ਜਨ ਭਗਤ ਤੇਰੇ ਅੱਗੇ ਮੁਕਤੀ ਜੁਗਤੀ ਭੁਗਤੀ ਕੋਈ ਰਹੇ ਨਾ ਆਕੀ, ਜਿਸ ਜਨ ਸੁਰਤੀ ਸ਼ਬਦ ਮਿਲਾਈਆ । ਸਤਿਗੁਰ ਪੂਰਾ ਸਚਖੰਡ ਦੁਆਰੇ ਬਿਨ ਜਨਮ ਮਰਨ ਤੋ ਦੇਵੇ ਤੰਦਰੁਸਤੀ, ਜੋਤੀ ਜੋਤ ਨਾਲ ਮਿਲਾਈਆ। ਜੋ ਮੌਕਾ ਵੇਖ ਬੇਨੰਤੀ ਕਰ ਲਏ ਨਾਲ ਚੁਸਤੀ, ਤਿਸ ਚਾਰ ਕੁੰਟ ਭੈ ਨਾ ਕੋਇ ਆਈਆ। ਹਰਿ ਕੀ ਕਿਰਪਾ ਸਦਾ ਮੁਫ਼ਤੋ ਮੁਫ਼ਤੀ, ਸੌਦਾ ਦਮਾਂ ਚਮਾਂ ਨਾਲ ਨਾ ਕੋਇ ਵਿਕਾਈਆ। ਏਹੋ ਖੇਲ ਸੱਚੇ ਗੁਰ ਕੀ, ਗੁਰਮੁਖ ਗੁਰਸਿਖ ਮੂਰਖ ਮੂੜ੍ਹੇ ਦਏ ਬਣਾਈਆ। ਦੇਵੇ ਦਾਤ ਧੁਰ ਕੀ, ਧੁਰ ਵਸਤ ਝੋਲੀ ਪਾਈਆ। ਬਿਨ ਪੈਸਿਉਂ ਬਿਨ ਧੇਲਿਉਂ ਬਿਨ ਪੂਜਾ ਬਿਨ ਪਾਠ ਬਿਨ ਸਿਮਰਨ ਬਿਨ ਜੋਗ ਬਿਨ ਅਭਿਆਸ ਬਿਨ ਤਪ ਬਿਨ ਜਪ ਬਿਨ ਹਠ ਕਰ ਕਿਰਪਾ ਮਿਹਰ ਨਜ਼ਰ ਨਾਲ

ਤੇਰੇ ਚਰਨਾਂ ਹੇਠ ਰਖਾਏ ਮੁਕਤੀ, ਮੁਫ਼ਤ ਆਪਣੇ ਨਾਲ ਮਿਲਾਈਆ । (੧੦ ਅੱਸੂ ੨੦੨੦ ਬਿ)

ਧੰਨ ਵਡਿਆਈ ਹਰਿਜਨ ਸਾਚੀ ਸੰਗਤ, ਸਤਿਗੁਰ ਸਗਲਾ ਸੰਗ ਨਿਭਾਇੰਦਾ । ਦੂਜੇ ਦਰ ਨਾ ਜਾਣਾ ਮੰਗਤ, ਭਿਖਾਰੀ ਰੂਪ ਨਾ ਕੋਇ ਵਖਾਇੰਦਾ। ਮਿਹਰਵਾਨ ਨਾਤਾ ਤੋੜਿਆ ਜੇਰਜ ਅੰਡਜ, ਉਤਭੁਜ ਸੇਤਜ ਫੇਰ ਨਾ ਕੋਇ ਫਿਰਾਇੰਦਾ। ਗੁਰਮੁਖੋ ਨਰਕ ਸਵਰਗ ਦੋਜ਼ਖ ਬਹਿਸ਼ਤ ਚਰਨਾਂ ਹੇਠ ਦਬੌਣਾ ਜਨਤ, ਮੁਕਤੀ ਨਾਲੋਂ ਮੁਫ਼ਤ ਤੁਹਾਨੂੰ ਅੱਗੇ ਲੈ ਜਾਇੰਦਾ। ਕਲਜੁਗ ਵੇਲੇ ਅੰਤ ਹਰਿਜਨ ਰਹਿਣ ਨਾ ਦੇਵੇ ਕੋਈ ਸੁਸਤ, ਰਾਤੀਂ ਸੁਤਿਆਂ ਸ਼ਬਦ ਧਾਰ ਉਠਾਇੰਦਾ। ਲੇਖਾ ਚੁਕਾ ਕੇ ਮੂਰਖ ਮੁਗਧ, ਸੁਧ ਆਤਮਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਇੰਦਾ। (੧੯ ਸਾਵਣ ੨੦੨੧ ਬਿ)

ਗੋਬਿੰਦ ਕਹੇ ਮੈਂ ਤੱਕੀ ਤੇਰੀ ਓਟ, ਓੜਕ ਇਕੋ ਨਜ਼ਰੀ ਆਈਆ। ਦੱਸਾਂ ਨਾਲ ਨਗਾਰੇ ਚੋਟ, ਚੋਟਾ ਬਣ ਕੇ ਦਿਆਂ ਸੁਣਾਈਆ। ਜਿਸ ਨੇ ਸਭ ਦਾ ਕੱਢਣਾ ਖੋਟ, ਹੋਛੀ ਮਤ ਗਵਾਈਆ। ਆਦਿ ਜੁਗਾਦੀ ਜਿਸ ਦੀ ਪਹੁੰਚ, ਕਾਇਆ ਮਾਟੀ ਪੋਚ ਨਾ ਕੋਇ ਪੁਚਾਈਆ। ਜਿਸ ਦੀ ਕਿਸੇ ਨਾ ਆਈ ਸੋਚ, ਸਮਝ ਨਾ ਕੋਇ ਸਮਝਾਈਆ। ਜਿਸ ਦਾ ਖੇਲ ਚੌਦਾਂ ਲੋਕ, ਪਰਲੋਕ ਵੱਜੇ ਵਧਾਈਆ। ਸੋ ਦੇਵਣਹਾਰਾ ਨਾਮ ਸਲੋਕ, ਸੋਹਲਾ ਇਕ ਸਮਝਾਈਆ । ਗੁਰਮੁਖੋ ਕੰਮ ਨਾ ਆਵੇ ਕਿਸੇ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਤੁਹਾਡਾ ਲਹਿਣਾ ਮਿਲਣਾ ਜੋਤ, ਅੰਤਮ ਜੋਤ ਸਮਾਈਆ। ਇਹੋ ਜਿਹੀ ਜੁਗ ਚੌਕੜੀ ਕਿਸੇ ਨਾ ਦਿਤੀ ਹੋਸ਼, ਹੁਸ਼ਿਆਰ ਹੋ ਕੇ ਆਪਣੇ ਨਾਲ ਮਿਲਾਈਆ। ਸ੍ਰਿਸ਼ਟ ਸਬਾਈ ਨਾਲ ਬੈਠਾ ਰਹੇ ਖ਼ਾਮੋਸ਼, ਖ਼ਾਹ ਮਖਾਹ ਪਾਈ ਜੁਦਾਈਆ। ਜਨ ਭਗਤਾਂ ਮਿਲੇ ਰੋਜ਼, ਨਿਤ ਨਵਿਤ ਵੇਸ ਵਟਾਈਆ। ਉਸ ਦੀ ਕਿਆ ਕੋਈ ਕਰੇ ਖੋਜ, ਖੋਜਿਆਂ ਹੱਥ ਕਿਸੇ ਨਾ ਆਈਆ। ਇਹ ਵੀ ਗੋਬਿੰਦ ਸਦਕਾ ਕਰੇ ਚੋਜ, ਚੋਜੀ ਪ੍ਰੀਤਮ ਬੇਪਰਵਾਹੀਆ। ਗੁਰਮੁਖਾਂ ਨਾਲ ਮਿਲ ਕੇ ਮਾਣੇ ਮੌਜ, ਮੌਜੂਦ ਹੋ ਕੇ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਤਾ ਇਕ ਜੁੜਾਈਆ। (੨ ਭਾਦਰੋਂ ੨੦੨੧ ਬਿ)

ਸ਼ਬਦ ਗੁਰੂ ਕਹੇ ਮੈਂ ਭਗਤਾਂ ਦੱਸਾਂ ਜਗਤ ਜੁਗਤ, ਜਗ ਜੀਵਣ ਦਾਤਾ ਹੋ ਕੇ ਦਿਆਂ ਜਣਾਈਆ। ਸਾਚੇ ਸੰਤੋ ਕਿਸੇ ਕੰਮ ਨਾ ਔਂਦੀ ਮੁਕਤ, ਮੁਕਤੀ ਤੋਂ ਪਰੇ ਦਾਤਾ ਬੇਪਰਵਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਦਰੁਸਤ, ਦੋ ਜਹਾਨ ਬੈਠੇ ਸੀਸ ਨਿਵਾਈਆ। ਸਦ ਤਾਰਨਹਾਰਾ ਹਰਿ ਨਿਰੰਕਾਰਾ ਸਦਾ ਮੁਫ਼ਤ, ਕਰਤਾ ਕ਼ੀਮਤ ਲੋਕਮਾਤ ਨਾ ਕੋਇ ਰਖਾਈਆ । ਜੁਗ ਚੌਕੜੀ ਪਿੱਛੋਂ ਅਬਿਨਾਸ਼ੀ ਕਰਤਾ ਲਭਦਾ ਸਚਾ ਮੁਰਸ਼ਦ, ਮੁਰੀਦਾਂ ਦੀਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਲਏ ਮਿਲਾਈਆ। (੨੮ ਮਾਘ ੨੦੨੧ ਬਿ)

ਚਰਨ ਦਾਸੀ ਸੁਣ ਲੈ ਧੁਰ ਦੀ ਜੁਗਤੀ, ਜੁਗਾਂ ਪਿਛੋਂ ਦਿਆਂ ਜਣਾਈਆ । ਭੁੱਲ ਕੇ ਕਦੇ

ਨਾ ਮੰਗਿਓ ਮੁਕਤੀ, ਮੁਕਤੀ ਕੰਮ ਕਿਸੇ ਨਾ ਆਈਆ। ਤੁਹਾਡੀ ਓਥੇ ਲਾਵਾਂ ਸੁਰਤੀ, ਜਿਥੇ ਸੁੱਤਿਆਂ ਨਾ ਕੋਇ ਉਠਾਈਆ। ਇਕੋ ਨੂਰ ਅਕਾਲ ਮੂਰਤੀ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਮ ਨਿਧਾਨ ਅਗੰਮੀ ਤੂਰਤੀ, ਤੁਰੀਆ ਸਾਰ ਸੀਸ ਨਿਵਾਈਆ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਇਸ਼ਾਰਿਆਂ ਨਾਲ ਲਏ ਤਰਾਈਆ। ਮਿਹਨਤ ਮਿਲੇ ਪੂਰਬ ਜਨਮ ਮਜ਼ਦੂਰ ਦੀ, ਮਜ਼ਦੂਰੀ ਪਿਛਲੀ ਝੋਲੀ ਪਾਈਆ। ਇਹ ਖੇਲ ਨਹੀਂ ਕੋਈ ਜੂਠ ਝੂਠ ਕੂੜ ਦੀ, ਕੂੜੀ ਕਿਰਿਆ ਨਾ ਕੋਇ ਵਖਾਈਆ। ਚਰਨ ਦਾਸੀ ਰੂਪ ਅਗੰਮੀ ਓਸ ਨੂਰ ਦੀ, ਜੋ ਨੂਰ ਨੁਰਾਨਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਦਏ ਮਿਲਾਈਆ । (੨੮ ਭਾਦਰੋਂ ਸ਼ ਸੰ ੧)

ਜਨ ਭਗਤ ਦੂਸਰ ਕੋਈ ਨਾ ਜਾਣੇ ਜੁਗਤ, ਜੁਗਤੀ ਵਿਚ ਕਦੇ ਨਾ ਆਈਆ। ਕਦੀ ਨਾ ਮੰਗੇ ਮੁਕਤ, ਮੁਕਤੀ ਤੋਂ ਪਰ੍ਹੇ ਆਪਣਾ ਘਰ ਵਸਾਈਆ । ਜਿਥੇ ਪ੍ਰਭ ਦਾ ਦਰਸ਼ਨ ਹੋਵੇ ਮੁਫਤ, ਟਕਿਆਂ ਦੀ ਲੋੜ ਰਹੇ ਨਾ ਰਾਈਆ । ਮਾਤ ਗਰਭ ਫੇਰ ਨਾ ਆਵੇ ਉਲਟ, ਅਗਨੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। (੧੪ ਜੇਠ ਸ਼ਹਿਨਸ਼ਾਹੀ ਸੰਮਤ ੨)

ਮੰਦਰ : ਹਰਿ ਕਾ ਨਾਉਂ ਹਰਿਜਨ ਮੰਦਰ, ਆਦਿ ਜੁਗਾਦਿ ਸਮਾਇੰਦਾ। ਸਤਿਗੁਰ ਨਾਉਂ ਮੰਦਰ :

ਗੁਰਮੁਖ ਅੰਦਰ, ਗੁਰ ਗੁਰ ਧਾਰ ਪਰਗਟਾਇੰਦਾ। ਗੁਰ ਗੁਰ ਨਾਮ ਤੋੜੇ ਜੰਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਵਖਾਇੰਦਾ।

ਗੁਰਮੁਖ ਮੰਦਰ ਡੂੰਘਾ ਸਾਗਰ, ਜਗ ਨੈਣ ਨਜ਼ਰ ਨਾ ਆਇੰਦਾ। ਗੁਰਮੁਖ ਮੰਦਰ ਕਾਇਆ ਗਾਗਰ, ਘਰ ਘਰ ਵਿਚ ਆਪ ਪਰਗਟਾਇੰਦਾ। ਗੁਰਮੁਖ ਮੰਦਰ ਨਿਰਮਲ ਜੋਤ ਦੀਆ ਇਕ ਉਜਾਗਰ, ਜੁਗ ਚੌਕੜੀ ਡਗਮਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਇਕ ਸੁਹਾਇੰਦਾ।

ਗੁਰ ਕਾ ਮੰਦਰ ਗੁਰਮੁਖ ਗ੍ਰਹਿ, ਘਰ ਸਾਚੇ ਵੱਜੇ ਵਧਾਈਆ । ਸਾਹਿਬ ਸਤਿਗੁਰ ਨਿਰਗੁਣ ਰਹੇ, ਸਰਗੁਣ ਦੇਵੇ ਵਡਿਆਈਆ। ਨਾਮ ਅਨਮੋਲਾ ਇਕੋ ਕਹੇ, ਜਸ ਢੋਲਾ ਸਾਚਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਮੰਦਰ ਇਕ ਵਖਾਈਆ।

ਗੁਰ ਕਾ ਮੰਦਰ ਸਾਢੇ ਤਿੰਨ ਹੱਥ, ਛੱਪਰ ਛੰਨ ਨਾ ਕੋਇ ਵਖਾਇੰਦਾ। ਸਤਿਗੁਰ ਮੰਦਰ ਵਸੇ ਪੁਰਖ ਸਮਰੱਥ, ਪੁਰਖ ਅਕਾਲ ਡੇਰਾ ਲਾਇੰਦਾ। ਸਰਗੁਣ ਮਾਰਗ ਸਾਚਾ ਦੱਸ, ਰਾਹ ਪੰਥ ਇਕ ਜਣਾਇੰਦਾ। ਬਿਨ ਲੇਖ ਲਿਖਤ ਗਾਏ ਜਸ, ਸਿਫ਼ਤ ਸਾਲਾਹੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਇਕ ਸੁਹਾਇੰਦਾ।

ਗੁਰ ਕਾ ਮੰਦਰ ਗੁਰਮੁਖ ਘਰ, ਘਰ ਘਰ ਵੱਜੇ ਵਧਾਈਆ। ਸਾਹਿਬ ਸਤਿਗੁਰ ਵੇਖੇ ਵੜ, ਅੰਦਰ ਬਾਹਰ ਖੋਜ ਖੁਜਾਈਆ। ਜਗਤ ਮਹੱਲੇ ਆਵੇ ਡਰ, ਹਰਿ ਕਾ ਨਾਉਂ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਸ਼ਨਵਾਈਆ।

ਗੁਰ ਕਾ ਮੰਦਰ ਇਕੋ ਸੋ, ਸੋ ਪੁਰਖ ਨਿਰੰਜਣ ਆਪ ਸੁਹਾਇੰਦਾ। ਹਰਿ ਮੰਦਰ ਹਰਿ ਬਹੇ ਓਹ, ਨਿਰਗੁਣ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਵਸਤ ਸਭ ਤੋਂ ਲਏ ਖੋਹ, ਖ਼ਾਲੀ ਭਾਂਡੇ ਆਪ ਕਰਾਇੰਦਾ। ਅੱਗੇ ਕਿਸੇ ਨਾ ਮਿਲੇ ਢੋ, ਦਰਗਹਿ ਸਾਚੀ ਧੱਕਾ ਲਾਇੰਦਾ। ਸਤਿਗੁਰ ਸਰਨ ਜੋ ਜਨ ਜਾਏ ਛੋਹ, ਤਿਸ ਆਪਣਾ ਮੇਲ ਮਿਲਾਇੰਦਾ। ਕਰ ਪਰਕਾਸ਼ ਕਰੇ ਲੋ, ਅਗਿਆਨ ਅੰਧੇਰ ਚੁਕਾਇੰਦਾ। ਨਾਮ ਅਨਮੁਲਾ ਢੋਆ ਦੇਵੇ ਢੋ, ਸਾਚੀ ਦਾਤ ਝੋਲੀ ਪਾਇੰਦਾ। ਲੱਖ ਚੁਰਾਸੀ ਰਹੀ ਰੋ, ਨੇਤਰ ਅੱਖ ਨਾ ਕੋਇ ਖੁਲ੍ਹਾਇੰਦਾ । ਖ਼ੁਲ੍ਹੀ ਮੀਂਢੀ ਰਹੇ ਖੋਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਘਰ ਸਾਚਾ ਵੇਖ ਵਖਾਇੰਦਾ।

ਸਤਿਗੁਰ ਮੰਦਰ ਗਹਿਰ ਗੰਭੀਰ, ਗਵਰ ਆਪ ਬਣਾਈਆ। ਆਦਿ ਜੁਗਾਦਿ ਖਿਚ ਨਾ ਸਕੇ ਕੋਇ ਤਸਵੀਰ, ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਲੇਖਾ ਜਾਣੇ ਬੇਨਜ਼ੀਰ, ਨਜ਼ਰ ਸਕੇ ਨਾ ਕੋਇ ਟਿਕਾਈਆ। ਜਿਸ ਗ੍ਰਹਿ ਵਸੇ ਸ਼ਾਹ ਹਕੀਰ, ਸ਼ਹਿਨਸ਼ਾਹ ਇਕੋ ਰੰਗ ਰੰਗਾਈਆ। ਸਚ ਤੌਫ਼ੀਕ ਸਾਂਝੇ ਪੀਰ, ਹਜ਼ਰਤ ਦੇਵਣਹਾਰ ਵਡਿਆਈਆ। ਕਲਮਾ ਕੱਟ ਸ਼ਰਅ ਜ਼ੰਜੀਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਇਕੋ ਇਕ ਵਸਾਈਆ।

ਸਤਿਗੁਰ ਮੰਦਰ ਬਿਨ ਚਾਰ ਦੀਵਾਰ, ਛੱਪਰ ਛੰਨ ਨਾ ਕੋਇ ਰਖਾਇੰਦਾ। ਸਤਿਗੁਰ ਮੰਦਰ ਨਿਰਗੁਣ ਦੀਪਕ ਬਾਲ, ਤੇਲ ਬਾਤੀ ਨਾ ਕੋਇ ਟਿਕਾਇੰਦਾ । ਸਤਿਗੁਰ ਮੰਦਰ ਸਚਖੰਡ ਸੱਚੀ ਧਰਮਸਾਲ, ਸਚ ਸਿੰਘਾਸਣ ਸੋਭਾ ਪਾਇੰਦਾ। ਸਤਿਗੁਰ ਮੰਦਰ ਜੋਤੀ ਨੂਰ ਜਲਾਲ, ਜਲਵਾ ਇਕੋ ਇਕ ਵਖਾਇੰਦਾ। ਸਤਿਗੁਰ ਮੰਦਰ ਸਤਿ ਕਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ।

ਸਤਿਗੁਰ ਮੰਦਰ ਨਾ ਲੰਮਾ ਨਾ ਚੌੜਾ, ਤੂਲ ਅਰਜ਼ ਨਾ ਕੋਇ ਰਖਾਈਆ। ਇਕੋ ਵੇਖੇ ਫਿਰ ਕੇ ਹਰਿ ਸ਼ਬਦੀ ਅਗੰਮੀ ਘੋੜਾ, ਦੂਜਾ ਪੰਧ ਨਾ ਕੋਇ ਮੁਕਾਈਆ। ਲੱਖ ਚੁਰਾਸੀ ਬੈਠੀ ਅੰਧ ਘੋਰਾ, ਸ਼ਬਦ ਚੰਦ ਨਾ ਕੋਇ ਰੁਸ਼ਨਾਈਆ । ਸਭ ਦਾ ਕਾਗ਼ਜ਼ ਦਿਸੇ ਕੋਰਾ, ਪੱਟੀ ਹੱਕ ਨਾ ਕੋਇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੰਦਰ ਇਕ ਸਮਝਾਈਆ।

ਸਚ ਮੰਦਰ ਵਸੇ ਮਹਿਬੂਬ, ਮੁਹੱਬਤ ਇਕੋ ਇਕ ਜਣਾਇੰਦਾ। ਉਚ ਅਗੰਮ ਅਥਾਹ ਅਰੂਜ, ਅਰਸ਼ ਕੁਰਸ਼ ਭੇਵ ਕੋਇ ਨਾ ਪਾਇੰਦਾ। ਉਸ ਦਾ ਕੋਈ ਨਾ ਦਏ ਸਬੂਤ, ਸਾਬਤ ਇਲਮ ਨਜ਼ਰ ਕੋਇ ਨਾ ਆਇੰਦਾ। ਜਿਸ ਘਰ ਵਸੇ ਆਪ ਕਲਬੂਤ, ਤਿਸ ਕਲਬੂਤ ਕਲਮਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਹੱਲ ਇਕ ਵਡਿਆਇੰਦਾ। ਸਚ ਮਹੱਲ ਵਖਾਏ ਫ਼ਜ਼ਲ, ਰਹਿਮਤ ਆਪ ਕਮਾਈਆ। ਇਕੋ ਨਗ਼ਮਾ ਇਕੋ ਗ਼ਜ਼ਲ, ਸ਼ਾਇਰ ਇਕੋ ਇਕ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਤਰਾਨਾ ਕੋਈ ਨਾ ਦਏ ਬਦਲ, ਬਦਲੀ ਸਭ ਦੀ ਦਏ ਕਰਾਈਆ। ਸ਼ਾਹ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸਾਚੇ ਮੰਦਰ ਕਰੇ ਅਦਲ, ਅਦਾਲਤ ਇਕੋ ਇਕ ਲਗਾਈਆ। ਦੋਸ਼ ਨਿਰਦੋਸ਼ ਦੋਹਾਂ ਕੋਈ ਨਾ ਕਰੇ ਕਤਲ, ਛੁਰੀ ਕਟਾਰ

ਨਾ ਕੋਇ ਉਠਾਈਆ। ਸਚ ਦ੍ਰਿੜਾਏ ਆਪਣੀ ਮਜ਼ਲ, ਮੰਜ਼ਲੇ ਮਕਸੂਦ ਆਪ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਇਕ ਵਖਾਈਆ।

ਗੁਰਮੁਖ ਮੰਦਰ ਸਚ ਮਕਾਨ, ਹਰਿ ਸਤਿਗੁਰ ਖੇਲ ਕਰਾਇੰਦਾ। ਨਾ ਸ਼ਰਅ ਨਾ ਕੋਇ ਈਮਾਨ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਅੱਖਰ ਅੱਖਰ ਨਾ ਕੋਇ ਗਿਆਨ, ਰਸਨਾ ਜਿਹਵਾ ਨਾ ਕੋਇ ਅਲਾਇੰਦਾ। ਸੀਸ ਚਰਨ ਨਾ ਕੋਇ ਨਿਸ਼ਾਨ, ਬਰਦਾ ਰੂਪ ਨਾ ਕੋਇ ਵਟਾਇੰਦਾ। ਭੂਪਤ ਭੂਪ ਨਾ ਕੋਇ ਪਰਧਾਨ, ਹੁਕਮ ਹਾਕਮ ਨਾ ਕੋਇ ਸੁਣਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸਚ ਦਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੰਦਰ ਇਕ ਵਖਾਇੰਦਾ।

ਸਾਚਾ ਮੰਦਰ ਦਏ ਵਖਾਲ, ਹਰਿ ਵੱਖਰੀ ਧਾਰ ਚਲਾਈਆ। ਜਿਸ ਧਾਮ ਵਸੇ ਦੀਨ ਦਿਆਲ, ਤਿਸ ਗ੍ਰਹਿ ਦਏ ਵਡਿਆਈਆ। ਨੇੜ ਨਾ ਆਏ ਕਾਲ ਮਹਾਂਕਾਲ, ਜਮ ਭੈ ਨਾ ਕੋਇ ਜਣਾਈਆ। ਸਦਾ ਸਦਾ ਸਦ ਵਸੇ ਨਾਲ, ਜਗਤ ਵਿਛੋੜਾ ਪੰਧ ਮੁਕਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਭੂਤ ਭਵਿਖਤ ਜਾਣੇ ਕਾਲ, ਬੇਪਰਵਾਹ ਬੇਪਰਵਾਹੀਆ। ਸੰਤ ਸੁਹੇਲੇ ਸੱਜਣ ਭਾਲ, ਹਰਿਜਨ ਵੇਖੇ ਥਾਉਂ ਥਾਈਂਆ। ਨਿਰਗੁਣ ਸਰਗੁਣ ਬਣ ਦਲਾਲ, ਸਾਚਾ ਵਣਜ ਰਿਹਾ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਦਏ ਬਹਾਲ, ਜਿਸ ਦੁਆਰੇ ਮਿਲੇ ਵਡਿਆਈਆ।

ਗੁਰਮੁਖ ਸਾਚੇ ਮੰਦਰ ਬਹਿਣਾ, ਹਰਿ ਮਹਿਫ਼ਲ ਨਾਮ ਲਗਾਇੰਦਾ। ਦਰਸ਼ਨ ਪੇਖੇ ਪੇਖਤ ਨੈਣਾਂ, ਨਿਜ ਨੇਤਰ ਮੇਲ ਮਿਲਾਇੰਦਾ। ਝੇੜਾ ਛੁੱਟੇ ਰਸਨਾ ਗੌਣਾ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਕਰਜ਼ਾ ਚੁੱਕੇ ਲਹਿਣਾ ਦੇਣਾ, ਪੂਰਬ ਲੇਖਾ ਝੋਲੀ ਪਾਇੰਦਾ। ਸੱਚਾ ਮੰਦਰ ਇਕੋ ਰਹਿਣਾ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਸਤਿਗੁਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਇਕੋ ਦਾਨ, ਸਚਖੰਡ ਦੁਆਰ ਸਚ ਮਕਾਨ, ਝੁਲਦਾ ਰਹੇ ਧਰਮ ਨਿਸ਼ਾਨ, ਦਰ ਦੁਆਰਾ ਇਕੋ ਨਜ਼ਰੀ ਆਈਆ। (੨੩ ਵਿਸਾਖ ੨੦੨੦ ਬਿ)

ਯਦ : ਗੁਰਸਿਖ ਤੇਰੀ ਸਾਚੀ ਯਦ, ਅਕਾਲ ਪੁਰਖ ਆਪ ਉਪਾਈਆ। ਲੱਖ ਚੁਰਾਸੀ ਵਿਚੋਂ ਯਦ :

ਕੱਢ, ਆਪ ਆਪਣੀ ਜੋਤ ਮਿਲਾਈਆ। ਦਿਵਸ ਰੈਣ ਅੱਠੇ ਪਹਿਰ ਲੜਾਏ ਲਡ, ਆਪ ਆਪਣੀ ਗੋਦ ਉਠਾਈਆ। ਜਗਤ ਵਿਕਾਰ ਲੋਭ ਮੋਹ ਕਾਮ ਕਰੋਧ ਹੰਕਾਰ ਦੇਵੇ ਕੱਢ, ਨਾਮ ਖੰਡਾ ਇਕ ਚਮਕਾਈਆ। ਲੇਖੇ ਲਾਏ ਕਾਇਆ ਮਾਟੀ ਮਾਸ ਨਾੜੀ ਹੱਡ, ਪੰਜ ਤੱਤ ਕਰੇ ਕੁੜਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਈਆ। (੨੬ ਕੱਤਕ ੨੦੧੫ ਬਿ)

ਭਗਤ ਭਗਵੰਤ ਸਾਚੀ ਯਦ, ਸਾਚਾ ਬੰਸ ਬਣਾਇੰਦਾ। ਆਦਿ ਅੰਤ ਦਰ ਦੁਆਰੇ ਸੱਦ, ਸਾਚਾ ਮੇਲ ਮਿਲਾਇੰਦਾ। (੨੧ ਮਾਘ ੨੦੧੮ ਬਿ)

ਆਪੇ ਹੋਏ ਆਪੇ ਨਾਲੋਂ ਅੱਡ, ਆਪਣੀ ਵੰਡਣ ਆਪ ਵੰਡਾਈਆ। ਆਪੇ ਕਾਇਆ ਚੋਲੇ ਵਸੇ ਡੂੰਘੀ ਖੰਡ, ਅੰਧ ਅੰਧੇਰੇ ਡੇਰਾ ਲਾਈਆ। ਆਪੇ ਆਤਮ ਪਰਮਾਤਮ ਬਣਾਏ ਸਾਚੀ ਯਦ, ਵਿਸ਼ਵ ਯਦ ਆਪ ਰਖਾਈਆ। (੨੦ ਫੱਗਣ ੨੦੧੮ ਬਿ)

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਖਾਏ ਇਕੋ ਯਦ, ਵਿਸ਼ਨੂੰ ਬੰਸ ਦਏ ਸੁਹਾਈਆ। (੧੯ ਜੇਠ ੨੦੧੯ ਬਿ)

ਕੂੜ ਕੁੜਿਆਰ ਕਲਜੁਗ ਯਦ, ਸਚ ਸਤਿਜੁਗ ਰਾਹ ਵਖਾਇੰਦਾ। (੨੪ ਜੇਠ ੨੦੧੯ ਬਿ)

ਆਓ ਦਰ ਮੇਰੇ ਨੱਠ, ਹਰਿ ਜੂ ਧਿਆਨ ਲਗਾਈਆ। ਕੂੜ ਕੁਟੰਬ ਆਓ ਛੱਡ, ਸਗਲਾ ਸੰਗ ਨਾ ਕੋਇ ਜਣਾਈਆ। ਲੱਖ ਚੁਰਾਸੀ ਨਾਲੋਂ ਹੋਵੋ ਅੱਡ, ਪ੍ਰਭ ਮਿਲੇ ਸੱਚਾ ਮਾਹੀਆ। ਕਿਸੇ ਕੰਮ ਨਹੀਂ ਔਣੇ ਹੱਡ, ਕਾਇਆ ਮਾਟੀ ਅਗਨੀ ਆਂਚ ਲਗਾਈਆ। ਵਿਸ਼ਨੂੰ ਭਗਵਾਨ ਦੀ ਵਿਸ਼ਵ ਯਦ, ਇਕੋ ਜੋਤੀ ਜੋਤ ਰੁਸ਼ਨਾਈਆ। ਸ੍ਰਿਸ਼ਟ ਸਬਾਈ ਪਾਰ ਕਰੋ ਹੱਦ, ਮਾਰਗ ਆਪਣਾ ਦਏ ਵਖਾਈਆ। ਕਰ ਕਿਰਪਾ ਜਨ ਭਗਤਾਂ ਲਏ ਸੱਦ, ਸੱਦਾ ਇਕੋ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਈਆ। (੧੭ ਮਾਘ ੨੦੧੯ ਬਿ)

ਸਚ ਮਾਰਗ ਵੇਖੋ ਰਿਹਾ ਲਗ, ਸੰਤ ਸੱਜਣ ਦੇਣ ਗਵਾਹੀਆ। ਜੋ ਸ੍ਰਿਸ਼ਟ ਸਬਾਈ ਲਗੇ ਅੱਗ, ਪ੍ਰੇਮ ਪ੍ਰੀਤੀ ਨਾਲ ਦੇਣੀ ਬੁਝਾਈਆ। ਜੋ ਹੰਸ ਰੂਪ ਮਾਣਸ ਹੋ ਗਏ ਕਗ, ਮਨ ਵਾਸਨਾ ਰਹੇ ਕੁਰਲਾਈਆ। ਸਾਚਾ ਧਰਮ ਗਏ ਛਡ, ਮਜ਼੍ਹਬਾਂ ਵਿਚ ਕਰਨ ਲੜਾਈਆ। ਆਤਮ ਪਰਮਾਤਮ ਸਮਝਣ ਅੱਡ ਅੱਡ, ਵਖਰੀ ਧਾਰ ਵਖਾਈਆ। ਸਚ ਪੁਛੋ ਆਦਿ ਜੁਗਾਦੀ ਵਿਸ਼ਵ ਸਾਰੇ ਪ੍ਰਭ ਦੀ ਯਦ, ਯਾਦਾਸ਼ਤ ਤਾਜਾ ਫੇਰ ਕਰਾਈਆ। ਸਾਰੇ ਜ਼ਰਾ ਆਪਣੇ ਨੌ ਦਵਾਰੇ ਵੇਖੋ ਲੰਘ, ਪਾਂਧੀ ਹੋ ਕੇ ਪੰਧ ਮੁਕਾਈਆ। ਅਗੇ ਝਗੜਾ ਮੁਕ ਜਾਏ ਸੂਰਜ ਚੰਦ, ਇਕੋ ਜੋਤ ਨੂਰ ਰੁਸ਼ਨਾਈਆ। ਹਿੰਦੂ ਮੁਸਲਮ ਸਿੱਖ ਈਸਾਈ ਨਾ ਕੋਈ ਅੰਦਰ ਵੰਡ, ਆਤਮ ਬ੍ਰਹਮ ਨੂਰ ਖ਼ੁਦਾਈਆ। ਸੱਜਣ ਮੀਤ ਪਿਆਰੇ ਬਣ ਕੇ ਬਣਾ ਲਓ ਸੱਚਾ ਸੰਗ, ਕੂੜੇ ਨਾਤੇ ਦਿਓ ਤੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਸ੍ਰਿਸ਼ਟ ਸਬਾਈ ਇਕ ਜਣਾਈਆ। (੮ ਚੇਤ ਸ਼ ਸੰ ੧)

ਰੱਖੜੀ : ਹਨੁਵੰਤ ਰਾਮ ਨੂੰ ਬੰਨ੍ਹੀ ਰੱਖੀ, ਦੁਮਾ ਦੁਮਾ ਕੇ ਦਿੱਤੀ ਹਿਲਾਈਆ । ਫੇਰ ਹੱਸ ਕੇ ਰੱਖੜੀ :

ਕਿਹਾ ਮੈਂ ਤੇਰੀ ਸੀਆ ਨਾਲੋਂ ਚੰਗੀ ਸਖੀ, ਹਾਸੇ ਵਿਚ ਸੁਣਾਈਆ । ਨਾਲੇ ਮਿਲਾ ਕੇ

ਅੱਖ ਵਿਚ ਅੱਖੀ, ਇਸ਼ਾਰਾ ਅੱਖੀਆਂ ਨਾਲ ਕਰਾਈਆ। ਤੂੰ ਸਰਬ ਧਾਰ ਭਖੀ, ਭਾਖਿਆ ਦੇ ਦ੍ਰਿੜਾਈਆ। ਫੇਰ ਛੇੜ ਕੇ ਰਾਮ ਦੀ ਵੱਖੀ, ਹਲੂਣਾ ਦਿੱਤਾ ਲਗਾਈਆ। ਫੇਰ ਫੜ ਕੇ ਝੱਟ ਪੱਖੀ, ਹਵਾ ਰਿਹਾ ਝੁਲਾਈਆ। ਫੇਰ ਲੈ ਕੇ ਤਿਨਕਾ ਕੱਖੀ, ਪਿੱਠ ਵਿਚ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਹਨੁਵੰਤ ਰੱਖੀ ਬੰਨ੍ਹ ਕੇ ਗਾਨਾ, ਗੁਨ ਗੁਨਾ ਕੇ ਦਿੱਤਾ ਜਣਾਈਆ। ਮੈਂ ਬਾਨਰ ਤੇਰਾ ਭਗਵਾਨਾ, ਭਗਵਨ ਤੇਰੀ ਆਸ ਰਖਾਈਆ। ਨਾਲੇ ਮਸਤਕ ਲਾ ਨਿਸ਼ਾਨਾ, ਧੂੜੀ ਖ਼ਾਕ ਰਮਾਈਆ। ਫੇਰ ਆਖਿਆ ਨਾਲ ਮਾਣਾ, ਨਿਮਾਣਾ ਹੋ ਕੇ ਸੀਸ ਝੁਕਾਈਆ। ਤੂੰ ਕਿਹਦਾ ਸੱਚਾ ਰਾਮਾ, ਰਮਈਆ ਦੇ ਦ੍ਰਿੜਾਈਆ । ਜਗਤ ਵਕਤ ਤੱਕ ਸੁਬਾਹ ਸ਼ਾਮਾ, ਸ਼ਾਮ ਕੀ ਆਪਣੀ ਖੇਲ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਵਸਤ ਇਕ ਵਰਤਾਈਆ।

ਰੱਖੀ ਕਹੇ ਜਿਸ ਵੇਲੇ ਮੈਂ ਰਾਮ ਦੇ ਗੁਟ ਨਾਲ ਗਈ ਛੂਹ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਮੈਨੂੰ ਇਉਂ ਦਿਸਿਆ ਜਿਉਂ ਹਾਜ਼ਰ ਹੋਇਆ ਵਸ਼ਿਸ਼ਟ ਗੁਰੂ, ਵਿਸ਼ਵ ਦਾ ਰੰਗ ਰੰਗਾਈਆ। ਉਸ ਨੇ ਮਿੱਠਾ ਲਾਇਆ ਰਾਮ ਦੇ ਮੂੰਹ, ਖ਼ੁਸ਼ੀਆਂ ਸਗਨ ਮਨਾਈਆ। ਰਾਮ ਨੇ ਰਾਮ ਰੂਪ ਸਮਝਿਆ ਹੂਬਹੂ, ਇਕੋ ਰਾਮ ਨਜ਼ਰੀ ਆਈਆ। ਫੇਰ ਕਿਹਾ ਤੂੰ ਹੀ ਤੂੰ, ਤੇਰੀ ਬੇਪ੍ਰਵਾਹੀਆ । ਝੱਟ ਨਜ਼ਰੀ ਆਇਆ ਧਰੂ, ਪ੍ਰਹਿਲਾਦ ਨਾਲ ਮਿਲਾਈਆ। ਫੇਰ ਹਨੁਵੰਤ ਨੇ ਆਪਣੇ ਸੀਨੇ ਦਾ ਪਾੜ ਕੇ ਖੂਹ, ਅੰਮ੍ਰਿਤ ਦਿੱਤਾ ਜਣਾਈਆ। ਫੇਰ ਵਖਾ ਕੇ ਬੇਗਾਨੀ ਜੂਹ, ਜੰਗਲਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਰੱਖੀ ਕਹੇ ਮੈਂ ਲੱਗੀ ਰਾਮ ਦੀ ਬਹੀਆ, ਖ਼ੁਸ਼ੀਆਂ ਢੋਲੇ ਗਾਈਆ। ਮੈਨੂੰ ਮਿਲਿਆ ਮੇਰਾ ਸਈਆ, ਸਾਹਿਬ ਅਗੰਮ ਅਥਾਹੀਆ। ਜਿਸ ਤਰੇਤੇ ਡੋਬਦੀ ਨਈਆ, ਦੁਆਪਰ ਧਾਰ ਬਣਾਈਆ। ਝੱਟ ਵਸ਼ਿਸ਼ਟ ਨੇ ਕਿਹਾ ਇਹ ਬਣੇ ਘਨਈਆ, ਘਨੀਸ਼ਾਮ ਰੂਪ ਬਦਲਾਈਆ। ਝਟ ਹਾਜਰ ਹੋਈ ਦੁਰਗਾ ਇਸ਼ਟ ਮਈਆ, ਇਸ਼ਾਰੇ ਨਾਲ ਸੁਣਾਈਆ। ਹਨੁਵੰਤ ਕਿਹਾ ਇਹ ਸੁਵਾਮੀ ਸਮੀਪਤ ਰਮਈਆ, ਮੇਰਾ ਮੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਰੱਖੀ ਕਾ ਝੱਟ ਆ ਗਿਆ ਬ੍ਰਾਹਮਣ ਇਕ ਨਾਥੀ, ਜਿਸ ਨੂੰ ਨਥੂ ਕਹਿ ਕੇ ਸਾਰੇ ਗਾਈਆ। ਉਨ ਰੱਖੀ ਫੜੀ ਹਾਥੀ, ਬਾਂਹ ਰਾਮ ਵੱਲ ਵਧਾਈਆ। ਵਾਹ ਮੇਰੇ ਜਜਮਾਨ ਸਮਰਾਥ, ਦਰ ਤੇਰੇ ਵੱਜੇ ਵਧਾਈਆ। ਮੈਂ ਗ਼ਰੀਬ ਨਿਮਾਣਾ ਅਨਾਥੀ, ਤੂੰ ਨਾਥ ਅਨਾਥਾਂ ਹੋਏ ਸਹਾਈਆ। ਝਟ ਹਨੁਵੰਤ ਕਿਹਾ ਤੂੰ ਮੇਰੀ ਮੰਨ ਆਖੀ, ਸਹਿਜ ਨਾਲ ਸੁਣਾਈਆ। ਗੁੱਸਾ ਨਾ ਕਰੀਂ ਗੁਸਤਾਖੀ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਨਾਥੀ ਕਿਹਾ ਦੋਵੇਂ ਹੱਥ ਬੰਨ੍ਹ, ਬੰਦਨਾ ਸੀਸ ਨਿਵਾਈਆ। ਭਾਗ ਦਿਹਾੜਾ ਧੰਨ, ਧੰਨ ਵੱਜੇ ਵਧਾਈਆ। ਜੇ ਮੇਰੀ ਰਾਖੀ ਰਾਮ ਛੁਹਾਏ ਤਨ, ਮੇਰੇ ਤੰਦਵੇ ਵਾਂਗ ਤੰਦ ਕਟਾਈਆ। ਮੈਂ ਤੇਰਾ ਹੋਵਾਂ ਜਨ,

ਜਨਮ ਦਾ ਲੇਖਾ ਰਹੇ ਨਾ ਰਾਈਆ। ਮੈਂ ਬ੍ਰਾਹਮਣ ਤੇਰਾ ਹੋਵਾਂ ਬ੍ਰਹਮ, ਜੋ ਬ੍ਰਾਹਮਣੀ ਲਿਆ ਜਾਈਆ । ਰੱਖੜੀ ਬੰਨ੍ਹਣਾ ਮੇਰਾ ਧਰਮ, ਇਹ ਰੀਤੀ ਪਿਛਲੀ ਚਲੀ ਆਈਆ। ਨਾਲੇ ਰੋਇਆ ਛੰਮ ਛੰਮ, ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਰੱਖੀ ਕਹੇ ਝਟ ਸੀਤਾ ਆ ਗਈ ਪਹਿਨ ਲਿਬਾਸ, ਬਸਤਰ ਭਿਕਸ਼ੂਆਂ ਵਾਲੇ ਪਾਈਆ। ਰਾਮ ਦੇ ਪਹੁੰਚੀ ਪਾਸ, ਬ੍ਰਾਹਮਣ ਵੱਲ ਤਕਾਈਆ। ਨਾਲੇ ਬਚਨ ਹੱਸ ਕੇ ਕਿਹਾ ਖ਼ਾਸ, ਸਹਿਜ ਨਾਲ ਸੁਣਾਈਆ। ਮੇਰੇ ਰਾਮ ਦਾ ਵੇਖ ਪ੍ਰਕਾਸ਼, ਜੋ ਮਾਲਕ ਧੁਰਦਰਗਾਹੀਆ। ਜੇ ਰੱਖੀ ਬੰਨ੍ਹਣੀ ਪਹਿਲੋਂ ਭਗਤ ਬਣ ਦਾਸ, ਦਾਸੀ ਹੋ ਕੇ ਸੇਵ ਕਮਾਈਆ। ਫੇਰ ਚਰਨ ਕਵਲ ਚੱਖ ਆਸ, ਆਸਾ ਜਗਤ ਵਾਲੀ ਤਜਾਈਆ। ਝੱਟ ਪਾਣੀ ਦਾ ਫੜ ਗਿਲਾਸ, ਵਿਚੋਂ ਰਾਮ ਰੂਪ ਰਹੀ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਾਰ ਆਪ ਕਮਾਈਆ।

ਸੀਤਾ ਕਿਹਾ ਸੁਣ ਨਾਥੀ ਜਗਤ ਪਾਂਧੇ, ਪੰਡਤਾ ਦਿਆਂ ਜਣਾਈਆ। ਜਿਸ ਰਾਮ ਨੂੰ ਰਾਮ ਗਾਂਦੇ, ਉਹ ਰਾਮ ਬੇਪ੍ਰਵਾਹੀਆ। ਤੂੰ ਜਗਤ ਢੋਲੇ ਗਾਂਦੇ, ਸਿਫ਼ਤਾਂ ਨਾਲ ਸਲਾਹੀਆ। ਦੀਨ ਦੁਨੀ ਵਿਹਾਰ ਕਰਾਉਂਦੇ, ਬੰਧਨ ਬੰਧਨਾ ਵਾਲੇ ਰਖਾਈਆ। ਇਹ ਖੇਲ ਅਗੰਮ ਅਥਾਹ ਦੇ, ਅਗੰਮੀ ਕਾਰ ਕਮਾਈਆ। ਇਹ ਵਿਵਹਾਰ ਭੈਣ ਭਰਾ ਦੇ, ਭਈਆ ਭੈਣਾਂ ਸੰਗ ਬਣਾਈਆ । ਜਾਂ ਲੇਖੇ ਭਗਤ ਭਗਵਾਨ ਅਥਾਹ ਦੇ, ਦੂਜੀ ਵੰਡ ਨਾ ਕੋਇ ਵੰਡਾਈਆ। ਨਥੂ ਦੇ ਅੰਦਰੋਂ ਨਾਅਰੇ ਨਿਕਲੇ ਆਹ ਦੇ, ਕੂਕ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਸੀਤਾ ਕਿਹਾ ਨਾਥੀ ਰਾਮ ਦੇ ਚਰਨ ਲਾ ਧੂੜੀ, ਧੂੜੀ ਖ਼ਾਕ ਰਮਾਈਆ। ਪ੍ਰਭੂ ਦਾ ਭਗਤ ਬਣੀਂ ਨਾਲੇ ਜਨਮ ਦੀ ਬਣੀਂ ਕੁੜੀ, ਦੋਵੇਂ ਰੰਗ ਰੰਗਾਈਆ। ਤੇਰੀ ਆਸ਼ਾ ਫੇਰ ਕਦੇ ਨਾ ਥੁੜੀ, ਥੁੜਿਆ ਥੁੜਕਿਆ ਦਿਆਂ ਸਮਝਾਈਆ। ਚਰਨ ਪ੍ਰੀਤੀ ਦੇ ਵਿਚ ਜੁੜੀਂ, ਜੋੜਾ ਧੁਰ ਦੇ ਰਾਮ ਨਾਲ ਰਖਾਈਆ। ਤੇਰੀ ਆਸ਼ਾ ਨਾ ਹੋਵੇ ਨਿਗੁਰੀ, ਸਗਨ ਜਗਤ ਵਾਲਾ ਮਨਾਈਆ। ਨਾਲੇ ਇਸ਼ਾਰਾ ਕੀਤਾ ਉਹ ਲੇਖਾ ਤੱਕ ਅਨੰਦ ਪੁਰੀ, ਪੁਰੀ ਅਨੰਦ ਕੀ ਜਣਾਈਆ । ਜ਼ਿਮੀਂ ਤੱਕ ਲੈ ਜੋ ਫਿਰਦੀ ਉਤੇ ਅਗੰਮੀ ਧੁਰੀ, ਭੱਜੇ ਵਾਹੋ ਦਾਹੀਆ। ਰਾਮ ਦਾ ਨਾਮ ਤੱਕ ਲੈ ਬਣਿਆ ਛੁਰੀ, ਸ਼ਰਅ ਜਗਤ ਵਾਲੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਰੱਖੀ ਕਹੇ ਨਾਥੀ ਨਥੂ ਸੁਣਿਆ ਸੰਦੇਸ਼ਾ, ਚੁੱਪ ਚਾਪ ਧਿਆਨ ਲਗਾਈਆ। ਝੱਟ ਆ ਗਿਆ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਪੰਧ ਮੁਕਾਈਆ। ਇਸ਼ਾਰਾ ਕਰੇ ਗਣੇਸ਼ਾ, ਗਣਪਤ ਰੂਪ ਦ੍ਰਿੜਾਈਆ। ਉਹ ਕਲਜੁਗ ਤੱਕ ਲੈ ਭੇਸਾ, ਨਿਰਗੁਣ ਧਾਰ ਰੂਪ ਅਗੰਮ ਅਥਾਹੀਆ। ਜਿਸ ਦਾ ਲਹਿਣਾ ਦੇਣਾ ਪੈਗ਼ੰਬਰਾਂ ਮੁਲਾਂ ਸ਼ੇਖਾ, ਸ਼ਰਅ ਜਗਤ ਖੋਜ ਖੁਜਾਈਆ। ਦੋ ਜਹਾਨਾਂ ਹੋਵੇ ਨੇਤਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਪਿੱਛਲਾ ਰੱਖੇ ਚੇਤਾ, ਚੇਤਨ ਭੁਲ ਕਦੇ ਨਾ ਜਾਈਆ। ਤੇਰੀ ਆਤਮ ਧਾਰ ਕਰੇ ਹੇਤਾ, ਪਰਮਾਤਮ ਮੇਲ ਮਿਲਾਈਆ। ਤੇਰੀ ਝੋਲੀ ਪਾਏ ਲੇਖਾ, ਅਗਲਾ ਲੇਖ

ਸਮਝਾਈਆ। ਜਿਸ ਦਾ ਰੂਪ ਦਸ ਦਸਮੇਸ਼ਾ, ਜੋਤੀ ਜਾਤਾ ਡਗਮਗਾਈਆ। ਉਹ ਸੁਵਾਮੀ ਰਹੇ ਹਮੇਸ਼ਾ, ਹਮ ਸਾਜਣ ਇਕ ਅਖਵਾਈਆ। ਵਸੇ ਸੰਬਲ ਦੇਸਾ, ਸਜ ਘਰ ਸੋਭਾ ਪਾਈਆ । ਤੇਰੀ ਕਬੂਲ ਕਰੇ ਭੇਟਾ, ਭਾਵਨਾ ਆਪਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਝਟ ਨਾਥੀ ਖ਼ੁਸ਼ੀਆਂ ਦੇ ਵਿਚ ਮੰਨਿਆ, ਸੀਤਾ ਰਾਮ ਸੀਸ ਨਿਵਾਈਆ। ਸੀਤਾ ਹੱਸ ਕੇ ਕਿਹਾ ਤੇਰਾ ਰੂਪ ਜ਼ਰੂਰ ਹੋਵੇਗਾ ਕੰਨਿਆ, ਕੰਨ ਵਿਚ ਦਿੱਤਾ ਸੁਣਾਈਆ। ਲਹਿਣਾ ਦੇਣਾ ਹੋਵੇ ਧੰਨ ਧੰਨਿਆ, ਧੰਨ ਹੋਵੇ ਜਣੇਂਦੀ ਮਾਈਆ । ਗੜ੍ਹ ਹੰਕਾਰੀ ਹੋਵੇ ਭੰਨਿਆ, ਆਤਮ ਬ੍ਰਹਮ ਸਮਝਾਈਆ। ਗ੍ਰਹਿ ਮੰਦਰ ਛਡ ਦੇ ਛੱਪਰ ਛੰਨਿਆ, ਜੰਗਲ ਜੂਹਾਂ ਵੇਖ ਵਿਖਾਈਆ। ਵਕਤ ਸਹਾਵੇ ਆਪਣਾ ਸਮਿਆਂ, ਸਮੇਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਰੱਖੀ ਕਹੇ ਖ਼ੁਸ਼ੀਆਂ ਵਿਚ ਮੇਘਾ ਬਰਸੇ ਇੰਦਰ, ਇੰਦਰ ਇੰਦਰਾਸ ਖੁਸ਼ੀ ਬਣਾਈਆ। ਸਹਿੰਸਰ ਮੁਖ ਗਾਏ ਫੁਨਿੰਦਰ, ਸ਼ੇਸ਼ਾ ਵਡ ਵਡਿਆਈਆ। ਨਾਥੂ ਦਾ ਰੂਪ ਦਰਸਾ ਜੁਗਿੰਦਰ, ਜੋਗ ਜੁਗਤ ਦਿਤੀ ਬਣਾਈਆ। ਪੂਰਬ ਲੇਖਾ ਤੋੜ ਕੇ ਜੰਦਰ, ਜਿੰਦਗੀ ਜਿੰਦਗੀ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ।

ਰੱਖੀ ਕਹੇ ਮੈਂ ਰਾਮ ਦੀ ਧਾਰ ਰਾਮ ਦੀ ਰਾਮ ਨਾਲ ਗਈ ਬੱਝ, ਸੋਹਣਾ ਰੂਪ ਬਣਾਈਆ। ਮੇਰਾ ਲੇਖਾ ਪੂਰਾ ਹੋਇਆ ਅੱਜ, ਤਰੇਤਾ ਦੁਵਾਪਰ ਕਲਜੁਗ ਬੈਠੀ ਅੱਖ ਉਠਾਈਆ। ਇਹ ਸਗਨ ਨਹੀਂ ਕੋਈ ਜਗ, ਜੁਗਤ ਜਗਤ ਵਾਲੀ ਬਣਾਈਆ। ਚਾਰੋਂ ਕੁੰਟ ਲਗਣੀ ਅੱਗ, ਗਾਨਿਆਂ ਵਾਲੇ ਰੋਵਣ ਮਾਰਨ ਧਾਹੀਆ। ਧੀਰਜ ਸਕੇ ਕਿਸੇ ਨਾ ਬੱਝ, ਸਬੂਰੀ ਵਿਚ ਨਾ ਕੋਇ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਲੇਖਾ ਪੂਰ ਕਰਾਈਆ।

ਰੱਖੀ ਕਹੇ ਮੇਰਾ ਖ਼ੁਸ਼ੀਆਂ ਵਾਲਾ ਤਿਵਹਾਰ, ਨਿਵ ਨਿਵ ਸੀਸ ਨਿਵਾਈਆ। ਮੈਂ ਸਭ ਦਾ ਵੇਖਾਂ ਪਿਆਰ, ਭੈਣ ਭਈਆ ਖੋਜ ਖੁਜਾਈਆ। ਚਾਰੋਂ ਕੁੰਟ ਹੋਇਆ ਅੰਧਿਆਰ, ਅੰਧ ਅਗਿਆਨ ਨਾ ਕੋਇ ਚੁਕਾਈਆ। ਮੇਰੀ ਆਸ਼ਾ ਹੋਈ ਸ਼ਰਮਸ਼ਾਰ, ਨੈਣਾਂ ਨੀਰ ਵਹਾਈਆ। ਬਿਨਾਂ ਭਗਤਾਂ ਤੋਂ ਪ੍ਰਭੂ ਦਾ ਰਿਹਾ ਨਾ ਕਿਸੇ ਪਿਆਰ, ਪ੍ਰੇਮ ਵਿਚ ਨਾ ਕੋਇ ਸਮਾਈਆ। ਜਗਤ ਬੰਧਨ ਹੋਏ ਦੁਖਿਆਰ, ਨਾਤਾ ਕੂੜ ਦਿਸੇ ਲੁਕਾਈਆ। ਮੈਂ ਖ਼ੁਸ਼ੀਆਂ ਵਿਚ ਬੋਲਾਂ ਇਕ ਜੈਕਾਰ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਸਚ ਸੰਦੇਸਾ ਦੇਵਾਂ ਆਪਣੀ ਵਾਰ, ਵਾਰਤਾ ਪਿੱਛਲੀ ਨਾਲ ਮਿਲਾਈਆ। ਹਨੁਵੰਤ ਦੀ ਰੱਖੜੀ ਦਾ ਰਖਿਆ ਵਾਲਾ ਤਿਉਹਾਰ, ਦੂਸਰ ਵੰਡ ਨਾ ਕੋਇ ਵੰਡਾਈਆ। ਜਿਸ ਰਾਮ ਨੇ ਰਾਵਣ ਦਿੱਤਾ ਸ਼ਿੰਗਾਰ, ਦੈਤਾਂ ਕੀਤੀ ਸਫ਼ਾਈਆ। ਉਹ ਭਗਤਾਂ ਬਖ਼ਸ਼ੇ ਪਿਆਰ, ਚਰਨ ਚਰਨੋਧਕ ਮੁਖ ਚੁਵਾਈਆ। ਕਲ ਕਲਕੀ ਲਏ ਅਵਤਾਰ, ਅੰਤ ਹੋਏ ਆਪ ਸਹਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਅਗੰਮ ਅਥਾਹੀਆ । ਸੋ ਭਗਤਾਂ ਪੈਜ ਰਿਹਾ ਸੁਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਸਭ ਦੇ ਬੇੜੇ ਲਾਵੇ ਪਾਰ, ਚੁਰਾਸੀ ਵਿਚ ਨਾ ਕੋਇ ਭੁਵਾਈਆ।

ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਪੂਰਬ ਲੇਖੇ ਪਾਈਆ। ਰੱਖੀ ਕਹੇ ਮੇਰੀ ਓਸ ਨੂੰ ਨਮੋ ਨਮੋ ਨਿਮਸਕਾਰ, ਡੰਡਾਵਤ ਬੰਦਨ ਵਿਚ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਅਪਣਾ ਰੰਗ ਰੰਗਾਈਆ।

ਸੀਤਾ ਏ ਰਾਮ ਰੱਖੀ ਕਿਹੜੀ ਧਾਰ, ਰੱਖੜੀ ਕੀ ਵਡਿਆਈਆ। ਓਧਰੋਂ ਝੱਟ ਸ਼ਤਰੀ ਜੀਦੂ ਖੇਡਦਾ ਆਇਆ ਸ਼ਿਕਾਰ, ਭੱਜਿਆ ਵਾਹੋ ਦਾਹੀਆ। ਨੇੜੇ ਪੁਜ ਕੇ ਪਹਿਲੋਂ ਸੀਤਾ ਨੂੰ ਕੀਤੀ ਨਿਮਸਕਾਰ, ਫੇਰ ਰਾਮ ਵੱਲ ਤਕਾਈਆ। ਹਨੁਵੰਤ ਨੂੰ ਗੁੱਸਾ ਚੜ੍ਹਿਆ ਉਨ ਕੂਕ ਕਿਹਾ ਪੁਕਾਰ, ਕਿਉਂ ਮੇਰਾ ਭਗਵਨ ਦਿਤਾ ਭੁਲਾਈਆ। ਇਹ ਰਾਮ ਮੇਰੀ ਸਰਕਾਰ, ਰਾਜਨ ਰਾਜ ਇਕ ਅਖਵਾਈਆ। ਕੀ ਹੋਇਆ ਜੇ ਅਯੁਧਿਆ ਤੋਂ ਆਇਆ ਬਾਹਰ, ਜੰਗਲਾਂ ਵਿਚ ਫੇਰਾ ਪਾਈਆ। ਸੀਤਾ ਏਸ ਦੀ ਨਾਰ, ਪਤ ਪਤਨੀ ਰੂਪ ਬਦਲਾਈਆ । ਉਹ ਬੋਲਿਆ ਨਾਲ ਹੰਕਾਰ, ਗੁੱਸੇ ਵਿਚ ਜਣਾਈਆ। ਮੈਂ ਆਪਣੀ ਮਰਜੀ ਦਾ ਮੁਖਤਿਆਰ, ਜਿਸ ਨੂੰ ਚਾਹਾਂ ਸੀਸ ਨਿਵਾਈਆ। ਹਨੁਵੰਤ ਫੇਰ ਕਿਹਾ ਲਲਕਾਰ, ਜ਼ੋਰ ਨਾਲ ਸੁਣਾਈਆ। ਮੇਰਾ ਦਿਲ ਚਾਹੁੰਦਾ ਤੈਨੂੰ ਹੁਣੇ ਦਵਾਂ ਮਾਰ, ਗੁਰਜ ਤੇਰੇ ਸੀਸ ਟਿਕਾਈਆ। ਝੱਟ ਰਾਮ ਨੇ ਪ੍ਰੇਮ ਨਾਲ ਕਿਹਾ ਪੁਕਾਰ, ਹਨੁਵੰਤ ਦਿੱਤਾ ਦ੍ਰਿੜਾਈਆ। ਇਹ ਮੇਰਾ ਖੇਲ ਅਪਾਰ, ਜੋ ਹਰ ਹਿਰਦੇ ਵਿਚ ਸਮਾਈਆ। ਤੂੰ ਝਗੜਾ ਨਾ ਕਰ ਤਕਰਾਰ, ਗੁੱਸਾ ਨਾ ਕੋਇ ਰਖਾਈਆ। ਫੇਰ ਹਨੁਵੰਤ ਕਿਹਾ ਇਸ ਪਹਿਲੋਂ ਸੀਤਾ ਦਿੱਤਾ ਅਧਿਕਾਰ, ਤੇਰਾ ਮਾਣ ਗੁਵਾਈਆ। ਮੈਂ ਵੀ ਭਗਤ ਤੇਰੇ ਚਰਨ ਕਰਾਂ ਨਿਮਸਕਾਰ, ਦਰ ਤੇਰੇ ਸੀਸ ਨਿਵਾਈਆ। ਮੇਰੀ ਬੇਨੰਤੀ ਮਨਜ਼ੂਰ ਕਰੀਂ ਸਰਕਾਰ, ਮੇਰੇ ਰਾਮ ਰਾਮ ਦੁਹਾਈਆ। ਮੈਂ ਚਾਹੁੰਦਾ ਜਦ ਇਹ ਫੇਰ ਮਿਲੇ ਤੈਨੂੰ ਇਹਦਾ ਇਸਤਰੀ ਰੂਪ ਹੋਵੇ ਵਿਚ ਸੰਸਾਰ, ਆਪਣਾ ਜਨਮ ਆਪ ਬਦਲਾਈਆ। ਰਾਮ ਨੇ ਹੱਸ ਕੇ ਕਿਹਾ ਇਹ ਕੀ ਮਾਰਿਆ ਤੀਰ ਅਣਿਆਲ, ਅਣਿਆਲਾ ਦਿੱਤਾ ਚਲਾਈਆ। ਨਾਲੇ ਰਾਮ ਨੇ ਹੱਸ ਕੇ ਕਿਹਾ ਤੇਰਾ ਲੇਖਾ ਜਰੂਰ ਪੂਰਾ ਹੋਵੇਗਾ ਇਹ ਮੇਰਾ ਇਕਰਾਰ, ਭੁੱਲ ਰਹੇ ਨਾ ਰਾਈਆ। ਪਰ ਤੇਰੇ ਬਚਨ ਦਾ ਸਦਕਾ ਮੈਨੂੰ ਇਹਦਾ ਰੱਖਣਾ ਪਏਗਾ ਅਧਿਕਾਰ, ਗ੍ਰਹਿ ਆਪਣੇ ਰੰਗ ਰੰਗਾਈਆ। ਉਹ ਪੂਰਬ ਲੇਖਾ ਬਲਵਿੰਦਰ ਨੇ ਜਨਮ ਲਿਆ ਤਰੇਤਾ ਦੁਵਾਪਰ ਕਲਜੁਗ ਅੰਤਮ ਦੂਜੀ ਵਾਰ, ਤ੍ਰੈ ਜੁਗ ਚੁਰਾਸੀ ਵਿਚ ਕਦੇ ਨਾ ਆਈਆ। ਜਿਸ ਦਾ ਲਹਿਣਾ ਦੇਣਾ ਲੇਖਾ ਅਗੰਮ ਅਪਾਰ, ਲੇਖੇ ਵਿਚ ਦ੍ਰਿੜਾਈਆ। ਜੁਗਿੰਦਰ ਸਿੰਘ ਪਿਸ਼ੌਰਾ ਸਿੰਘ ਇਸ ਸ਼ਿਕਾਰੀ ਦੇ ਸੀ ਨਾਲ, ਸਾਥੀ ਹੋ ਕੇ ਸੰਗ ਬਣਾਈਆ। ਇਨ੍ਹਾਂ ਵੱਲ ਸਭ ਨੇ ਨਿਗਹ ਕੀਤੀ ਏਕਾ ਵਾਰ, ਵਸ਼ਿਸ਼ਟ ਰਾਮ ਹਨੁਵੰਤ ਧਿਆਨ ਲਗਾਈਆ। ਨਾਲੇ ਤਾਲੀ ਮਾਰ ਕੇ ਕਿਹਾ ਇਹ ਲਹਿਣਾ ਦੇਣਾ ਕਲਜੁਗ ਅੰਤਮ ਵਾਰ, ਕਲ ਕਲਕੀ ਲੇਖਾ ਪੂਰ ਕਰਾਈਆ । ਸੋ ਵਕਤ ਸੁਹੰਜਣਾ ਪਹੁੰਚਿਆ ਆਣ, ਸਭ ਦੀ ਤ੍ਰਿਪਤ ਨਾਲ ਤ੍ਰਿਖਾ ਦਿੱਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਸੁਰਤ ਰਿਹਾ ਸੰਭਾਲ, ਸੰਬਲ ਬਹਿ ਕੇ ਆਪਣੀ ਦਇਆ ਕਮਾਈਆ। (੨੮ ਸਾਵਣ ਸ਼ਹਿਨਸ਼ਾਹੀ ਸੰਮਤ ਨੌ)ਂ

ਰਾਵਣ ਨਾਤੀ : ਰਾਵਣ ਆਸਾ ਸਵਾ ਲੱਖ ਨਾਤੀ, ਰਕਤ ਬੂੰਦ ਵੰਡ ਨਾ ਕੋਇ ਵੰਡਾਈਆ । ਰਾਵਣ ਨਾਤੀ

ਜਿਸ ਦਾ ਲੇਖਾ ਲਿਖ ਸਕੇ ਨਾ ਕਲਮ ਦੁਵਾਤੀ, ਚਾਰ ਵੇਦ ਛੇ ਸ਼ਾਸਤਰ ਸਮਝ ਕੋਇ ਨਾ ਪਾਈਆ। ਜਿਸ ਦੇ ਕੋਲੋਂ ਖੇਲ ਕਰਾਇਆ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਹੁਕਮ ਸੁਣਾਈਆ। ਉਹ ਰਾਵਣ ਜਗਤ ਵਿਦਿਆ ਸਮਰਾਥੀ, ਗੁਣਵਾਨ ਅਖਵਾਈਆ। ਜਿਸ ਦਾ ਲੇਖਾ ਬਣਿਆ ਨਾਲ ਰਾਮ ਰਘੁਨਾਥੀ, ਰਘੁਪਤ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ।

ਸਵਾ ਲੱਖ ਨਾਤੀ ਰਾਵਣ ਤ੍ਰਿਸ਼ਨਾ, ਤਮਾ ਤਨ ਰਖਾਈਆ। ਜਿਸ ਦੀ ਸ਼ਹਾਦਤ ਦੇਵੇ ਸ਼ਿਵ ਬ੍ਰਹਮਾ ਵਿਸ਼ਨਾ, ਤ੍ਰੈਗੁਣ ਅਤੀਤੇ ਆਪ ਦ੍ਰਿੜਾਈਆ । ਉਸ ਦਾ ਭੇਵ ਜਾਣੇ ਕਵਣਾ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਜਿਸ ਕਾਰਨ ਦਸਰਥ ਬੇਟਾ ਜੰਗਲਾਂ ਵਿਚ ਭਵਣਾ, ਦਹਿ ਦਿਸ਼ਾ ਭੱਜਿਆ ਵਾਹੋ ਦਾਹੀਆ। ਉਹ ਖੇਲ ਅਗੰਮਾ ਬਿਨ ਰਾਵਣ ਰਾਮ ਕਿਸੇ ਨਾ ਮੰਨਣਾ, ਦੂਸਰ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੁਗ ਜੁਗ ਆਪਣਾ ਹੁਕਮ ਵਰਤਾਈਆ ।

ਸਵਾ ਲੱਖ ਨਾਤੀ ਰਾਵਣ ਆਸਾ, ਸਾਹ ਸਾਹ ਵਿਚ ਸਮਾਈਆ। ਜਿਸ ਨਾਲ ਤੱਕੇ ਪ੍ਰਿਥਮੀ ਅਕਾਸ਼ਾ, ਗਗਨ ਗਗਨੰਤਰ ਭੇਵ ਖੁਲ੍ਹਾਈਆ। ਮਨ ਮੰਦਰ ਅੰਦਰ ਪਾਵੇ ਰਾਸਾ, ਸੁਰਤੀ ਖੇਲ ਖਿਲਾਈਆ। ਜਪੇ ਸਵਾਸ ਸਵਾਸਾ, ਬਿਨ ਰਸਨਾ ਜਿਹਵਾ ਹਿਲਾਈਆ। ਧੁਰ ਦਾ ਮੰਨੇ ਆਖਾ, ਕੀ ਰਾਮ ਦਾ ਰਾਮ ਸਮਝਾਈਆ। ਜਿਸ ਦੀ ਪੁੱਤਰ ਧੀਆਂ ਵਾਲੀ ਗਿਣਤੀ ਨਹੀਂ ਕੋਇ ਸ਼ਾਖਾ, ਸ਼ਨਾਖਤ ਸਕੇ ਨਾ ਕੋਇ ਕਰਾਈਆ। ਉਹ ਨਿਰਗੁਣ ਨਿਰਵੈਰ ਨਿਰੰਕਾਰ ਦਾ ਸਾਕਾ, ਬਿਨਾ ਰਾਮ ਦੇ ਪੜ੍ਹਨ ਕੋਇ ਨਾ ਪਾਈਆ । ਤ੍ਰੇਤਾ ਦੁਆਪਰ ਜਿਸ ਦੀਆਂ ਕਰਦੇ ਆਉਂਦੇ ਬਾਤਾ, ਸਿਫ਼ਤਾਂ ਵਿਚ ਸਾਲਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਖੇਲ ਵਰਤਾਈਆ।

ਸਵਾ ਲੱਖ ਨਾਤੀ ਰਾਵਣ ਤਮੰਨਾ, ਤਾਮਸ ਤਮੰਨਾ ਨਾਲ ਮਿਲਾਈਆ । ਜਿਸ ਦਾ ਭੇਵ ਨਾ ਜਾਣੇ ਗੰਗਾ ਗੋਦਾਵਰੀ ਸੁਰਸਤੀ ਜਮਨਾ, ਅੱਠ ਸੱਠ ਸਮਝ ਕਿਸੇ ਨਾ ਆਈਆ। ਜਿਸ ਵਿਚ ਲਹਿਣਾ ਦੇਣਾ ਵਰਨਾਂ ਬਰਨਾਂ, ਚੁਰਾਸੀ ਤਾਂਘ ਰਖਾਈਆ। ਹਿਸਾਬ ਕਿਤਾਬ ਜੰਮਣਾ ਮਰਨਾ, ਕਾਲ ਪਾਵੇ ਨਾਲ ਬੰਧਾਈਆ। ਨਿਰਭੈ ਹੋ ਨਹੀਂ ਡਰਨਾ, ਆਪਣਾ ਬਲ ਵਖਾਈਆ। ਸੀਤਾ ਸੁਵਾਣੀ ਜੰਗਲ ਹਰਨਾ, ਆਪਣਾ ਰੂਪ ਬਦਲਾਈਆ। ਚਾਰ ਜੁਗ ਤੋਂ ਵੱਖਰਾ ਵੇਦ ਪੜ੍ਹਨਾ, ਇਹ ਤ੍ਰਿਸ਼ਨਾ ਰਾਵਣ ਅੱਗੇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ।

ਸਵਾ ਲੱਖ ਨਾਤੀ ਰਾਵਣ ਅੰਤਰ ਅੰਤਸ਼ ਖਾਹਿਸ਼, ਖਾਲਸ ਸਮਝ ਕਿਸੇ ਨਾ ਆਈਆ। ਬਿਨਾ ਰਾਮ ਦੇ ਰਾਮ ਤੋਂ ਕਰੀ ਨਾ ਕਿਸੇ ਤਲਾਸ਼, ਖੋਜਤ ਖੋਜਤ ਖੋਜ ਨਾ ਕੋਇ ਸਮਝਾਈਆ।

ਜਿਸ ਸੁਹਾਵਣਾ ਬਨਵਾਸ, ਰਾਮ ਜੰਗਲਾਂ ਵਿਚ ਭੁਵਾਈਆ। ਉਹ ਲੇਖਾ ਜਾਣੇ ਸਾਹਿਬ ਗੁਣਤਾਸ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਮਨ ਕਾ ਗੜ੍ਹ ਸੁਹਾਇਆ ਆਪ, ਦਹਿ ਦਿਸ਼ਾ ਰੰਗ ਰੰਗਾਈਆ। ਅੰਦਰ ਵਧਾ ਕੇ ਰੋਗ ਸੰਤਾਪ, ਸਹਿੰਸਿਆਂ ਵਿਚ ਸਮਾਈਆ। ਸ਼ਾਸਤਰ ਦੇ ਕੇ ਜਾਪ, ਦਿਤੀ ਮਾਣ ਵਡਿਆਈਆ। ਉਸ ਵਿਸ਼ੇ ਨੂੰ ਸਮਝ ਸਕਿਆ ਨਾ ਕੋਇ ਸਾਖਿਆਤ, ਜਿਸ ਕਾਰਨ ਰਾਮ ਰਾਵਣ ਦੋਵੇਂ ਲੋਕਮਾਤ ਪਰਗਟਾਈਆ। ਜਗਤ ਕਹਾਣੀ ਜੋ ਵਿਦਿਆ ਵਿਚ ਕੋਈ ਗਿਆ ਆਖ, ਵਿਦਵਾਨਾਂ ਸਿਫ਼ਤ ਸਾਲਾਹੀਆ। ਬਾਕੀ ਸਾਰੇ ਕਰਦੇ ਪਸਚਾਤਾਪ, ਸਹਿਸਾ ਮਨ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਵਾ ਲੱਖ ਨਾਤੀ ਰਾਵਣ ਦੇ ਅੰਦਰ ਦੀ ਝਾਕੀ, ਜਿਸ ਦਾ ਲੇਖਾ ਜਾਣੇ ਕੁਛ ਵਿਸ਼ਿਸ਼ਟ ਜਿਸ ਨਿਰੰਤਰ ਖੁਲ੍ਹੀ ਤਾਕੀ, ਸੰਦੇਸ਼ਾ ਪਾਤੀ ਪਤਰਕਾ ਰਾਮ ਰਾਮ ਰਾਮ ਸਮਝਾਈਆ। (੩੦ ਅੱਸੂ ਸ਼ਹਿਨਸ਼ਾਹੀ ਸੰਮਤ ੬)

ਰੋਣਾ : ਜਗਤ ਰੋਵੇ ਜਗਤ ਪਿਆਰ, ਨੈਣਾਂ ਨੀਰ ਵਹਾਈਆ। ਗੁਰਸਿਖ ਰੋਵੇ ਬਿਨ ਗੁਰ ਦੀਦਾਰ, ਰੋਣਾ :

ਜਗਤ ਵਿਛੋੜਾ ਸਹਿ ਨਾ ਸਕੇ ਰਾਈਆ। ਜਗਤ ਰੋਵੇ ਵੇਖ ਮੁਰਦਾਰ, ਜਗਤ ਕੁਟੰਬ ਰੂਪ ਵਟਾਈਆ। ਗੁਰਸਿਖ ਰੋਵੇ ਗੁਰਸਿਖ ਵਿਛੜਨ ਯਾਰ, ਜਨ ਵਿਛੋੜਾ ਮੂਲ ਨਾ ਭਾਈਆ। ਸਤਿਗੁਰ ਕਿਰਪਾ ਦੇਵੇ ਤਾਰ, ਦਿਵਸ ਰੈਣ ਵਿਛੜੇ ਨਾ ਵਿਚ ਸੰਸਾਰ, ਆਦਿ ਅੰਤ ਕਰੇ ਪਿਆਰ, ਛੁਪ ਕਦੇ ਨਾ ਜਾਈਆ। ਅੰਦਰ ਵੜ ਕੇ ਬੈਠਾ ਸਚ ਮਨਾਰ, ਸਿੰਘਾਸਣ ਆਸਣ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਏਕਾ ਰੋਣਾ ਰਿਹਾ ਸਮਝਾਈਆ। ਜਗਤ ਰੋਣ ਤੋਂ ਡਰੇ ਜਗ, ਦੁੱਖ ਦਰਦ ਸੋਗ ਰਖਾਈਆ। ਗੁਰਮੁਖ ਰੋਵੇ ਘਰ ਮਿਲੇ ਹਰਿ, ਬਿਨ ਗੁਰ ਦਰ ਨਾ ਸੋਭਾ ਪਾਈਆ। ਸਤਿਗੁਰ ਪੂਰਾ ਕਿਰਪਾ ਦੇਵੇ ਕਰ, ਦਿਵਸ ਰੈਣ ਵਜਾਏ ਸਤਾਰ, ਦਾਤਾਰ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਦੇਵਾ ਸਫਲ ਕਰੇ ਸੇਵਾ, ਅੰਮ੍ਰਿਤ ਫਲ ਮੇਵਾ, ਧਾਮ ਨਿਹਚਲ ਨਿਹਕੇਵਾ ਏਕਾ ਏਕ ਵਖਾਈਆ। ਮਨ ਵੈਰਾਗ ਤਨ ਭਇਆ ਅਨੰਦ, ਤਨ ਕਾ ਭਓ ਗਵਾਇਆ। ਗ੍ਰਹਿ ਚੜ੍ਹਿਆ ਨੂਰੀ ਚੰਦ, ਚੜ੍ਹਿਆ ਚੰਦ ਛੁਪ ਨਾ ਜਾਇਆ। ਕਿਸ਼ਨਾ ਸੁਖਲਾ ਨਾ ਕੋਇ ਵੰਡ, ਏਕਾ ਰੰਗ ਰੰਗਾਇਆ। ਸਦਾ ਸੁਹੇਲਾ ਦੇਵੇ ਪਰਮਾਨੰਦ, ਪਾਰਖੂ ਆਪਣੀ ਕਸਵੱਟੀ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਵਸਾਏ ਆਪਣੇ ਘਰ, ਘਰ ਮੇਲਾ ਸਹਿਜ ਸਭਾਇਆ। (੧੫ ਜੇਠ ੨੦੧੮ ਬਿ)

ਰੋਟੀ : ਰੋਟੀ ਅੰਦਰ ਜਗਤ ਧੰਦਾ, ਸ੍ਰੀ ਭਗਵਾਨ ਖੇਲ ਰਚਾਈਆ। ਧੰਦੇ ਅੰਦਰ ਗੁਰਮੁਖ ਰੋਟੀ :

ਬੰਦਾ, ਪ੍ਰਭ ਬੰਦਗੀ ਰਿਹਾ ਕਮਾਈਆ। ਬੰਦਗੀ ਅੰਦਰ ਸਤਿਗੁਰ ਬਖ਼ਸ਼ੰਦਾ, ਬਖ਼ਸ਼ਿਸ਼ ਆਪਣਾ ਨਾਮ ਵਰਤਾਈਆ। ਕਰ ਪਰਕਾਸ਼ ਚਾੜ੍ਹੇ ਚੰਦਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਲੇਖ ਚੁਕਾਏ ਜੇਰਜ ਅੰਡਾ, ਉਤਭੁਜ ਸੇਤਜ ਪੰਧ ਮੁਕਾਈਆ। ਪਾਰ ਕਰਾਏ ਡੂੰਘੀ ਕੰਧਾ, ਸਮੁੰਦ ਸਾਗਰ ਤਾਰਨਹਾਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

ਰੋਟੀ ਰਿਜ਼ਕ ਰਹੀਮ ਕਰੀਮ ਦਾਤਾ ਦਾਨੀ ਆਪਣਾ ਹੁਕਮ ਵਖਾਈਆ।
ਰੋਟੀ ਕਾਰਨ ਫਿਰੇ ਸੰਸਾਰ, ਪ੍ਰਭ ਸਾਚੀ ਖੇਲ ਖਲਾਈਆ। ਜਿਸ ਰੋਟੀ ਪਿਛੇ ਦਰਸ਼ਨ ਦਿਤੇ
ਧੰਨੇ ਜੱਟ ਗਵਾਰ, ਨਿਰਗੁਣ ਸਰਗੁਣ ਆਪਣਾ ਰੂਪ ਵਟਾਈਆ। ਸੇਵਾ ਕਰੇ ਨਰ ਨਿਰੰਕਾਰ,
ਬਾਲ ਬਾਲਾ ਰੂਪ ਵਖਾਈਆ। ਸੋ ਰੋਟੀ ਲੱਖ ਚੁਰਾਸੀ ਜੀਵ ਜੰਤ ਰੁਜਗਾਰ, ਅਬਿਨਾਸ਼ੀ
ਕਰਤੇ ਧਾਰ ਬੰਧਾਈਆ। ਰੋਟੀ ਕਮੌਂਦਿਆਂ ਲੱਭੋ ਹਰਿ ਕਰਤਾਰ, ਹਰ ਘਰ ਬੈਠਾ ਡੇਰਾ ਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਵੇ ਆਪਣਾ ਦਰ, ਕਾਇਆ
ਮੰਦਰ ਅੰਦਰ ਦਰ ਦਰਵਾਜ਼ਾ ਗ਼ਰੀਬ ਨਿਵਾਜਾਂ ਕਰਨੀ ਕਾਰ ਵਿਚ ਖੁਲ੍ਹਾਈਆ। (੧੫ ਮੱਘਰ
੨੦੨੦ ਬਿ)

ਰੁਪਇਆ : ਦਰ ਦਵਾਰੇ ਜੋ ਆਇਆ ਰੁਪਇਆ, ਮਾਇਆ ਮੋਹ ਰਿਹਾ ਜਣਾਈਆ। ਜਿਨ੍ਹਾਂ ਰੁਪਇਆ :

ਮਿਲ ਗਿਆ ਸਤਿਗੁਰ ਸ਼ਬਦ ਧੁਰ ਦਾ ਸਈਆ, ਹਰਿ ਸੱਜਣ ਬੇਪਰਵਾਹੀਆ। ਉਹ ਚੜ੍ਹ ਗਏ ਅਗੰਮੀ ਨਈਆ, ਜੋ ਦੋ ਜਹਾਨਾਂ ਪਾਰ ਕਰਾਈਆ। ਅਬਿਨਾਸ਼ੀ ਕਰਤਾ ਪਕੜੇ ਬਹੀਆ, ਸਗਲਾ ਸੰਗ ਬਣਾਈਆ। ਰਾਏ ਧਰਮ ਕੱਢੇ ਨਾ ਵਹੀਆ, ਚਿਤਰ ਗੁਪਤ ਨਾ ਹਿਸਾਬ ਜਣਾਈਆ। ਗੋਬਿੰਦ ਦਾ ਪੂਰਾ ਹੋਇਆ ਢਈਆ, ਸੁਤੀ ਉਠੇ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰੁਪਇਆ ਕਹੇ ਮੈਂ ਹੋਇਆ ਪੇਸ਼, ਆਪਣਾ ਆਪ ਜਣਾਈਆ।

ਜਿਸ ਮਾਇਆ ਨੂੰ ਸਰਸੇ ਸੁੱਟ ਕੇ ਗਿਆ ਸਤਿਗੁਰ ਦਸਮੇਸ਼, ਜਲ ਧਾਰਾ ਵਿਚ ਵਹਾਈਆ। ਗਿਆਨ ਦੇ ਕੇ ਗਿਆ ਇਕ ਨਰੇਸ਼, ਨਰ ਨਰਾਇਣ ਸਚ ਸਮਝਾਈਆ। ਧੁਰ ਦਾ ਨਾਮ ਰਹੇ ਸਦਾ ਕੋਲ ਹਮੇਸ਼, ਖਾ ਖ਼ਰਚ ਤੋਟ ਨਾ ਆਈਆ। ਵਧਾਈ ਵੱਜਦੀ ਰਹੇ ਲੋਕਮਾਤ ਦੇਸ਼, ਸਚਖੰਡ ਸਾਚੇ ਮਿਲੇ ਵਡਿਆਈਆ। ਮਮਤਾ ਮੋਹ ਮਿਟਾ ਕੇ ਰੇਖ, ਚਿੰਤਾ ਗ਼ਮ ਗਿਆ ਚੁਕਾਈਆ । ਗੁਰਮੁਖੋ ਇਕੋ ਪੁਰਖ ਅਕਾਲ ਦੀ ਰੱਖਣੀ ਟੇਕ, ਦੂਜਾ ਨਜ਼ਰ ਕੋਇ ਨਾ ਆਈਆ। ਮਨ ਵਾਸਨਾ ਬੁੱਧੀ ਕਰਨੀ ਬਿਬੇਕ, ਦੁਰਮਤ ਮੈਲ ਧੁਵਾਈਆ। ਤ੍ਰੈਗੁਣ ਮਾਇਆ ਨਾ ਲਾਵੇ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਗੁਰਮੁਖ ਦਰਗਾਹ ਸਾਚੀ ਦਾ ਸਦਾ ਸੇਠ, ਟਕਿਆਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੀਰਜ ਧੀਰ ਦਏ ਧਰਾਈਆ। ਰੁਪਇਆ ਕਹੇ ਮੈਂ ਵੇਖੀ ਦੁਨੀਆ (ਮਮਤਾ), ਮਾਇਆ ਮਮਤਾ ਵਿਚ ਲੋਕਾਈਆ । ਜਨ ਭਗਤਾਂ ਤੋੜਾਂ ਗੜ੍ਹ ਹੰਗਤਾ, ਹੰ ਬ੍ਰਹਮ ਸਮਝਾਈਆ। ਮੈਂ ਭਰਮ ਭੁਲਾਵਾਂ ਜਗਤ ਪੰਡਤਾਂ, ਪਾਂਧਿਆਂ ਦਿਆਂ ਰੁਲਾਈਆ। ਭੁਲੇਖੇ ਵਿਚ ਰੱਖਾਂ ਜੀਵ ਜੰਤਾਂ, ਜਗਿਆਸੂ ਤੱਤਾਂ ਦਿਆਂ ਲੜਾਈਆ। ਗੁਰਮੁਖ ਵਿਰਲੇ ਬਣਾਵਾਂ ਬਣਤਾ, ਨਾਤਾ ਕੂੜ ਕੂੜ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਰੁਪਈਆ ਕਹੇ ਮੇਰਾ ਰੂਪ ਅਨੋਖਾ, ਦੀਨ ਦੁਨੀ ਵਿਚ ਨਜ਼ਰੀ ਆਈਆ। ਸ਼ਾਹ ਸੁਲਤਾਨਾਂ ਨਾਲ ਕਰਦਾ ਧੋਖਾ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਜਿਹੜਾ ਸੰਤ ਫ਼ਕੀਰ ਧੁਰ ਦੀ ਮੰਜ਼ਲ ਪਹੁੰਚਾ, ਉਸ ਦੇ ਦਰ ਕਦੇ ਨਾ ਭਾਈਆ। ਜਗਤ ਵਾਸਨਾ ਮੁੱਕ ਜਾਏ ਸੋਚਾ, ਸਮਝ ਰਹੇ ਨਾ ਰਾਈਆ।

ਪੂਰੀ ਹੋ ਜਾਏ ਲੋਚਾ, ਨਿਝ ਲੋਚਨ ਦਰਸ਼ਨ ਪਾਈਆ। ਇਕੋ ਪੁਰਖ ਅਕਾਲ ਦੀ ਰੱਖਦੇ ਓਟਾ, ਓੜਕ ਓਹੋ ਹੋਏ ਸਹਾਈਆ। ਜਿਸ ਨੂੰ ਲੱਭਦੇ ਕੋਟਨ ਕੋਟਾ, ਲੱਖ ਚੁਰਾਸੀ ਰਹੀ ਕੁਰਲਾਈਆ। ਜਿਸ ਦਾ ਪਰਕਾਸ਼ ਨਿਰਮਲ ਜੋਤਾ, ਘਟ ਘਟ ਰਿਹਾ ਸਮਾਈਆ। ਉਸ ਦਾ ਨਾਮ ਭੰਡਾਰਾ ਇਕੋ ਬਹੁਤਾ, ਜੋ ਇਕੋ ਵਾਰ ਝੋਲੀ ਦਏ ਭਰਾਈਆ। ਝਗੜਾ ਮੁੱਕ ਜਾਏ ਚੌਦਾਂ ਲੋਕਾਂ, ਚੌਦਾਂ ਤਬਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।

ਰੁਪਇਆ ਕਹੇ ਮੈਂ ਵੇਖਿਆ ਜਗਤ ਜੁਗ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਹਿਰਸ ਹਵਸ ਵਿਚ ਲੱਗੀ ਸਰਬ ਅੱਗ, ਤ੍ਰਿਸ਼ਨਾ ਸਕੇ ਨਾ ਕੋਇ ਬੁਝਾਈਆ। ਗੁਰਮੁਖ ਵਿਰਲੇ ਮੰਜ਼ਲ ਚੜ੍ਹ ਕੇ ਉਪਰ ਸ਼ਾਹ ਰਗ, ਗ੍ਰਹਿ ਮੰਦਰ ਡੇਰਾ ਲਾਈਆ। ਜਿਥੇ ਅਨਹਦ ਅਗੰਮੀ ਨਾਦ ਰਿਹਾ ਵੱਜ, ਅਨਰਾਗੀ ਰਾਗ ਸੁਣਾਈਆ। ਨਾਮ ਭੰਡਾਰਾ ਮਿਲੇ ਅੰਮ੍ਰਿਤ ਧੁਰ ਦੀ ਮਧ, ਮਧੁਰ ਧੁਨ ਨਾਲ ਸ਼ਨਵਾਈਆ। ਬਿਨ ਮੱਕੇ ਕਾਅਬਿਉਂ ਸਾਚੇ ਹੁਜਰੇ ਮਹਿਬੂਬ ਦਾ ਹੋ ਜਾਏ ਹੱਜ, ਹਾਜ਼ਰ ਹਜ਼ੂਰ ਦਰਸ ਦਿਖਾਈਆ। ਉਹ ਲਾਲਚ ਦੁਨੀਆਂ ਦੀਨ ਜਾਏ ਛੱਡ, ਮਮਤਾ ਮੋਹ ਨਾ ਕੋਇ ਹਲਕਾਈਆ। ਵਾਸਨਾ ਨਾਲੋਂ ਹੋ ਕੇ ਅੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ।

ਰੁਪਇਆ ਕਹੇ ਮੇਰਾ ਸੋਹਣਾ ਸੋਹਜੰਣਾ ਰੂਪ, ਬਣਤ ਸੋਹਣੀ ਨਜ਼ਰੀ ਆਈਆ। ਮੈਂ ਭਰਮ ਭੁਲਾ ਕੇ ਵੱਡੇ ਵੱਡੇ ਭੂਪ, ਰਈਅਤ ਰਾਉ ਰੰਕ ਦਿਤੇ ਰੁਲਾਈਆ। ਮੈਂ ਝਗੜਾ ਪਾਇਆ ਚਾਰੇ ਕੂਟ, ਦਹਿ ਦਿਸ਼ਾ ਹੋਏ ਲੜਾਈਆ। ਪਿਤਾ ਪੂਤ ਬਣਾਈ ਫੂਟ, ਮਾਂ ਧੀ ਰਹੀ ਕੁਰਲਾਈਆ। ਗੁਰਮੁਖਾਂ ਦੇ ਅੰਦਰੋਂ ਮੌਲੀ ਰੁਤ, ਰੁੱਤ ਰੁੱਤੜੀ ਨਾਲ ਮਿਲਾਈਆ। ਪੁਰਖ ਅਕਾਲ ਦੇ ਬਣ ਗਏ ਸੁਤ, ਅਬਿਨਾਸ਼ੀ ਕਰਤਾ ਇਕੋ ਰਹੇ ਧਿਆਈਆ। ਸਾਚੀ ਧਾਰੋਂ ਗਏ ਉਠ, ਜਿਥੇ ਜਨਮੇ ਕੋਇ ਨਾ ਮਾਈਆ। ਨਾਮ ਖਜ਼ਾਨਾ ਮਿਲਿਆ ਅਤੁਟ, ਦੀਨ ਦਿਆਲ ਦਇਆ ਕਮਾਈਆ। ਜਿਸ ਨੂੰ ਠੱਗ ਚੋਰ ਯਾਰ ਸਕੇ ਕੋਈ ਨਾ ਲੁੱਟ, ਪੱਲਿਉਂ ਗੰਢ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਆਪ ਵਰਤਾਈਆ।

ਰੁਪਇਆ ਕਹੇ ਮੈਂ ਰੂਪਵੰਤ, ਸੁਚੱਜਾ ਨਜ਼ਰੀ ਆਈਆ। ਮੈਂ ਭਰਮ ਭੁਲਾਏ ਕੋਟੀ ਕੋਟ ਕਲਜੁਗ ਕਾਇਆ ਸੰਤ, ਭੁਲੇਖੇ ਵਿਚ ਲੋਕਾਈਆ। ਜਿਨ੍ਹਾਂ ਨੂੰ ਪਰਮ ਪੁਰਖ ਦਾ ਮਿਲ ਗਿਆ ਇਕੋ ਅੰਤਰ ਆਤਮ ਮੰਤ, ਢੋਲਾ ਇਕੋ ਰਹੇ ਗਾਈਆ। ਓਨ੍ਹਾਂ ਦੇ ਅੱਗੇ ਮੇਰੀ ਸਦਾ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ । ਅੱਗੇ ਜਾਣ ਦੀ ਨਹੀਂ ਹਿੰਮਤ, ਹੌਸਲਾ ਦਿਤਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਨ੍ਹਾਂ ਨਾਮ ਸ਼ਬਦ ਸਾਚੀ ਦਿਤੀ ਖ਼ਿਲਤ, ਖ਼ਾਲਕ ਹੋ ਕੇ ਆਪਣੇ ਰੰਗ ਰੰਗਾਈਆ।

ਰੁਪਇਆ ਕਹੇ ਮੈਂ ਸਤਿਗੁਰ ਕਿਰਪਾ ਸਦਾ ਮਨਜ਼ੂਰ, ਪੁਰਖ ਅਕਾਲ ਦਇਆ ਕਮਾਇੰਦਾ। ਸਾਚੀ ਸੇਵਾ ਕਰ ਕੇ ਹਜ਼ੂਰ, ਹਜ਼ਰਤ ਆਪਣਾ ਰੰਗ ਰੰਗਾਇੰਦਾ । ਨਾਤਾ ਤੋੜ ਕੇ ਕੂੜੋ ਕੂੜ, ਮਾਰਗ ਸਚ ਇਕ ਸਮਝਾਇੰਦਾ। ਸਚ ਪ੍ਰੀਤੀ ਕਰਨੀ ਬਣ ਮਜ਼ਦੂਰ, ਸੇਵਕ ਸੇਵਾ ਇਕ ਰਖਾਇੰਦਾ। ਆਸਾ ਮਨਸਾ ਮਨਸਾ ਵਿਚੋਂ ਪੂਰ, ਪੂਰਨ ਬ੍ਰਹਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ , ਜਨ ਭਗਤਾਂ ਨਾਮ ਭੰਡਾਰਾ ਦੇਵੇ ਸਦਾ ਭਰਪੂਰ, ਪਾਰਬ੍ਰਹਮ ਪਤਿਰਮੇਸ਼ਵਰ ਪ੍ਰਭ ਆਪਣਾ ਰੰਗ ਰੰਗਾਇੰਦਾ। (੨੬ ਮਾਘ ਸ਼ਹਿਨਸ਼ਾਹੀ ਸੰਮਤ ੧)

ਰੂਹ : ਰੂਹ ਕਹੇ ਮੇਰਾ ਧਾਮ ਸਚਖੰਡ, ਸਤਿ ਸਤਿ ਇਕੋ ਨਜ਼ਰੀ ਆਈਆ। ਜਿਥੇ ਰੂਹ :

ਦੂਈ ਦਵੈਤ ਨਹੀਂ ਕੋਈ ਵੰਡ, ਬ੍ਰਹਿਮੰਡ ਖੰਡ ਰਚਨ ਨਾ ਕੋਇ ਵਖਾਈਆ। ਢੋਲਾ ਗੀਤ ਨਹੀਂ ਕੋਈ ਛੰਦ, ਨਾਦ ਧੁਨ ਨਾ ਕੋਇ ਸ਼ਨਵਾਈਆ। ਰਸਨਾ ਜੇਹਵਾ ਨਹੀਂ ਬੱਤੀ ਦੰਦ, ਤਨ ਵਜੂਦ ਨਾ ਬਣਤ ਬਣਾਈਆ। ਇਕੋ ਨੂਰ ਨੁਰਾਨਾ ਸਗਲਾ ਸੰਗ, ਸੰਗੀ ਸਾਥੀ ਬੇਪਰਵਾਹੀਆ । ਪਾਰਬ੍ਰਹਮ ਪਤਿਪਰਮੇਸ਼ਵਰ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਧੁਰ ਦੀ ਡੋਰੀ ਬੰਨ੍ਹ ਨਾਲ ਕਮੰਦ, ਕਾਮਲ ਹੋ ਕੇ ਆਪਣਾ ਅਮਲ ਜਣਾਈਆ । ਨਾ ਕੋਈ ਲਹਿਣਾ ਦੇਣਾ ਲੇਖਾ ਸੂਰੀਆ ਚੰਦ, ਜਲਵਾ ਇਕੋ ਇਕ ਰੁਸ਼ਨਾਈਆ । ਨਾ ਕੋਈ ਵੰਡ ਹੰ ਬ੍ਰਹਮ, ਤੱਤਵ ਤੱਤ ਨਾ ਕੋਇ ਦਰਸਾਈਆ। ਨਾ ਕੋਈ ਜਨਮ ਕਰਮ ਭਰਮ, ਵਰਨ ਬਰਨ ਨਾ ਕੋਇ ਦਰਸਾਈਆ। ਇਕੋ ਇਕ ਅਗੰਮੀ ਸਰਨ, ਸਰਨਗਤ ਸਹਿਜ ਸੁਖਦਾਈਆ। ਜਿਥੇ ਨਾ ਕੋਈ ਜਨਮ ਮਰਨ, ਚੁਰਾਸੀ ਗੇੜ ਨਾ ਕੋਇ ਭੁਵਾਈਆ। ਨਾ ਕੋਈ ਨੇਤਰ ਹਰਨ ਫਰਨ, ਨੈਣ ਅੱਖ ਨਾ ਕੋਇ ਬਦਲਾਈਆ। ਗਹਿਰ ਗੰਭੀਰ ਗੁਣੀ ਗਹੀਰ ਇਕੋ ਕਰਨੀ ਕਰਨ, ਕਰਤਾ ਪੁਰਖ ਦਏ ਵਡਿਆਈਆ। ਜਿਸ ਦੀ ਮੰਜ਼ਲ ਆਦਿ ਜੁਗਾਦਿ ਜੁਗ ਚੌਕੜੀ ਆਤਮ ਪਰਮਾਤਮ ਹੋ ਕੇ ਚੜ੍ਹਨ, ਬਿਨ ਕਦਮਾਂ ਪੰਧ ਮੁਕਾਈਆ। ਅਗਨੀ ਤੱਤ ਕਦੇ ਨਾ ਸੜਨ, ਮਾਇਆ ਮਮਤਾ ਨਾ ਮੋਹ ਹਲਕਾਈਆ। ਬਿਨ ਵੇਖਿਆਂ ਬਿਨ ਜਾਣਿਆਂ ਬੁਝਿਆਂ ਸੂਝ ਆਵੇ ਉਹ ਚਰਨ, ਜਿਸ ਚਰਨ ਦਾ ਚਰਨਾਮਿਤ ਚਰਨੋਦਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਚ ਦਰ, ਦਰਗਾਹ ਸਾਚੀ ਹੱਕ ਮੁਕਾਮ ਸਚਖੰਡ ਦਵਾਰ ਏਕੰਕਾਰ ਇਕੋ ਘਰ ਬਣਾਈਆ।

ਰੂਹ ਕਹੇ ਮੇਰਾ ਸਚ ਵਸੇਰਾ, ਬਿਸਤਰ ਸੇਜ ਨਾ ਕੋਇ ਹੰਢਾਈਆ। ਕਿਸ਼ਨਾ ਸ਼ੁਕਲਾ ਪੱਖ ਨਾ ਕੋਇ ਅੰਧੇਰਾ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਦੂਈ ਦਵੈਤ ਨਾ ਕੋਇ ਝੇੜਾ, ਝਗੜਾ ਬ੍ਰਹਮ ਨਾ ਕੋਇ ਸਮਝਾਈਆ। ਚਾਰ ਦੀਵਾਰੀ ਛੱਪਰ ਛੰਨ ਨਾ ਕੋਇ ਖੇੜਾ, ਮਹੱਲ ਅਟੱਲ ਸੋਭਾ ਪਾਈਆ। ਜਿਥੇ ਸਾਹਿਬ ਸਵਾਮੀ ਅੰਤਰਜਾਮੀ ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨਿਰਵੈਰ ਨਿਰਾਕਾਰ ਵਸੇ ਸੱਜਣ ਮੇਰਾ, ਪੀਆ ਪ੍ਰੀਤਮ ਬੇਪਰਵਾਹੀਆ। ਸਚ ਸਰਨਾਈ ਬੇਪਰਵਾਹੀ ਦੱਸੇ ਇਕ ਵਸੇਰਾ, ਵਿਸ਼ਵ ਆਪਣਾ ਰੰਗ ਰੰਗਾਈਆ । ਇਸ ਤੋਂ ਅਗਲਾ ਭੇਵ ਜਾਣੇ ਜਿਹੜਾ, ਬਿਨ ਪੂਰਨ ਸੰਤਾਂ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।

ਰੂਹ ਕਹੇ ਮੈਂ ਵਸਾਂ ਧਾਮ ਅਥਾਹ, ਸਚ ਦਵਾਰੇ ਸੋਭਾ ਪਾਈਆ। ਜਿਥੇ ਵਸਿਆ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਨੂਰ ਖ਼ੁਦਾਈਆ। ਜੋ ਹੁਕਮੇਂ ਅੰਦਰ ਹੁਕਮ ਰਿਹਾ ਚਲਾ, ਹੁਕਮੀ ਹੁਕਮ ਸੁਣਾਈਆ। ਜਿਸ ਦੀ ਧਾਰ ਅਪਾਰ ਰੂਪ ਰੰਗ ਰੇਖ ਨਾ ਸਕੇ ਕੋਈ ਜਣਾ, ਸਮਝ ਵਿਚ ਸਮਝ ਨਾ ਕੋਇ ਟਿਕਾਈਆ।

ਉਹ ਲਹਿਣਾ ਜਾਣੇ ਸਹਿਜ ਸੁਭਾ, ਸਤਿ ਸਵਾਮੀ ਅੰਤਰਜਾਮੀ ਆਪਣਾ ਖੇਲ ਖਿਲਾਈਆ। ਜਿਸ ਦਾ ਨੂਰ ਜਹੂਰ ਦੇਵੇ ਵੰਡ ਵੰਡਾ, ਮਿਹਰਵਾਨ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣੀ ਰਿਹਾ ਖਿਲਾਈਆ।

ਰੂਹ ਕਹੇ ਮੇਰਾ ਮਾਲਕ ਇਕ, ਏਕੰਕਾਰ ਨਜ਼ਰੀ ਆਈਆ। ਜੋ ਬਿਨ ਅੱਖਰਾਂ ਤੋਂ ਲੇਖਾ ਦੇਵੇ ਲਿਖ, ਬਿਨ ਅੱਖਰਾਂ ਕਰੇ ਪੜ੍ਹਾਈਆ। ਬਿਨ ਅੱਖਾਂ ਤੋਂ ਆਵੇ ਦਿਸ, ਸਾਖਿਆਤ ਸੋਭਾ ਪਾਈਆ। ਬਿਨਾ ਮਨਸਾ ਤੋਂ ਪੂਰੀ ਕਰੇ ਇਛ, ਭਾਵਨਾ ਆਪਣੇ ਵਿਚ ਟਿਕਾਈਆ। ਜਿਸ ਦਾ ਜਗਤ ਨਿਰਾਲਾ ਦ੍ਰਿਸ਼, ਦ੍ਰਿਸ਼ਟੀ ਇਸ਼ਟੀ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਏ ਸਮਝਾਈਆ।

ਰੂਹ ਕਹੇ ਮੇਰਾ ਮੰਦਰ ਅਪਾਰ, ਹਰਿ ਪ੍ਰੀਤਮ ਸਵਾਮੀ ਦਇਆ ਕਮਾਈਆ। ਜਿਥੇ ਸਦਾ ਹੋਏ ਉਜਿਆਰ, ਦੀਵਾ ਬਾਤੀ ਦੀ ਲੋੜ ਰਹੇ ਨਾ ਰਾਈਆ। ਬਿਨ ਸਖੀਆਂ ਮੰਗਲਾਚਾਰ, ਗੀਤ ਅਗੰਮ ਰਿਹਾ ਸੁਣਾਈਆ। ਸੰਦੇਸ਼ਾ ਦੇਵੇ ਵਾਰੋ ਵਾਰ, ਬਿਨ ਤੰਦ ਸਿਤਾਰ ਹਿਲਾਈਆ। ਸਦਾ ਸਦਾ ਸਦ ਰਹੇ ਖ਼ੁਸ਼ਹਾਲ, ਗ਼ਮੀ ਰੰਗ ਨਾ ਕੋਇ ਬਦਲਾਈਆ। ਜਿਥੇ ਇਕੋ ਸ਼ਬਦੀ ਲਾਲ, ਦੁਲਾਰਾ ਦੁਲ੍ਹਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਬਹਿ ਕੇ ਆਪਣੀ ਕਾਰ ਕਮਾਈਆ।

ਰੂਹ ਕਹੇ ਮੈਂ ਵੇਖਿਆ ਸਵਾਮੀ ਸੱਚ, ਸਤਿ ਸਤਿਵਾਦੀ ਵੇਖ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਰਿਹਾ ਹੱਸ, ਖ਼ੁਸ਼ੀ ਭਗਤਾਂ ਨਾਲ ਬਣਾਈਆ । ਆਪਣੀ ਧਾਰ ਕਰਕੇ ਆਪਣੇ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਅਗਲਾ ਮਾਰਗ ਨਿਰਗੁਣ ਹੋ ਕੇ ਨਿਰਗੁਣ ਦੱਸ, ਨਿਰਵੈਰ ਆਪਣੀ ਕਾਰ ਕਮਾਈਆ। ਤੁਹਾਡੇ ਢੋਲੇ ਸਿਫ਼ਤੀ ਗਾਵੇ ਜਸ, ਬਿਨ ਅੱਖਰਾਂ ਰਾਗ ਅਲਾਈਆ । ਜਿਸ ਦੀ ਕੋਈ ਨਾ ਸਮਝੇ ਹੱਦ, ਹਦੂਦ ਵਿਚ ਹਦੂਦ ਸਬੂਤ ਆਪਣਾ ਨਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੂਹ ਦਾ ਮਾਲਕ ਆਪਣਾ ਆਪ ਪਰਗਟਾਈਆ। ਰੂਹ ਕਹੇ ਮੈਂ ਵੇਖਿਆ ਉਹ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜਿਸ ਦਾ ਏਥੇ ਓਥੇ ਸਦਾ ਪਰਤਾਪ, ਪਰਤਾਪ ਸਿੰਘ ਪਰਤਾਪ ਨਾ ਕੋਇ ਜਣਾਈਆ। ਜਿਸ ਦਾ ਨਿਰਗੁਣ ਨਾਲ ਨਿਰਗੁਣ ਸਾਕ, ਸਾਕ ਸੱਜਣ ਬੇਪਰਵਾਹੀਆ। ਸਭ ਦਾ ਲਹਿਣਾ ਦੇਣਾ ਕਰੇ ਬੇਬਾਕ, ਹਿੱਸਾ ਵੰਡ ਝੋਲੀ ਦਏ ਭਰਾਈਆ। ਜਿਸ ਵੇਲੇ ਸਚਖੰਡ ਦਾ ਖੋਲ੍ਹੇ ਤਾਕ, ਤਾਕਤਵਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਿਸ਼ਨ ਬ੍ਰਹਮਾ ਸ਼ਿਵ ਆਸਾ ਸਭ ਦੀ ਪੂਰ ਕਰਾਈਆ । (੨੬ ਮਾਘ ਸ਼ਹਿਨਸ਼ਾਹੀ ਸੰਮਤ ੧)

ਲਾਲ ਦੁਪੱਟਾ : ਪੰਡਤ ਪਰੋਹਤ ਮੰਗ ਦਾਨ, ਦੇਵਣਹਾਰਾ ਜਜਮਾਨ ਨਜ਼ਰੀ ਆਈਆ। ਸਦਾ ਲਾਲ ਦੁਪੱਟਾ :

ਸਦਾ ਸਦ ਕਰਦਾ ਰਹੇ ਪੁੰਨ ਮਹਾਨ, ਵਸਤ ਅਮੋਲਕ ਇਕ ਵਰਤਾਈਆ। ਭੁੱਖਿਆਂ ਨੰਗਿਆਂ ਪਰਦਾ ਕੱਜੇ ਆਣ, ਸਿਰ ਆਪਣਾ ਹੱਥ ਟਿਕਾਈਆ। ਕੋਝਿਆਂ ਕਮਲਿਆਂ ਦੇ ਗਿਆਨ, ਕਰੇ ਸਚ ਪੜ੍ਹਾਈਆ । ਭੁਲੇ ਭਟਕੇ ਵੇਖ ਬਾਲ ਅਞਾਣ, ਸੁਰਤੀ ਸ਼ਬਦ ਜਗਾਈਆ। ਕੂੜ ਕੁੜਿਆਰਾ ਛੁਡਾਏ ਪੀਣ ਖਾਣ, ਅੰਮ੍ਰਿਤ ਰਸ ਮੁਖ ਚਵਾਈਆ। ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ

ਹੱਥ ਉਠਾਈਆ। ਲੇਖਾ ਵੇਖ ਲਾਲੋ ਤਰਖਾਣ, ਤਰ੍ਹਾ ਤਰ੍ਹਾ ਸਮਝਾਈਆ। ਨਾਨਕ ਪਿਛੋਂ ਦਵਾਰਾ ਮੰਗਿਆ ਆਣ, ਆਪਣੀ ਅਲਖ ਜਗਾਈਆ। ਮੈਂ ਸਾਈਂ ਦਾ ਸੱਜਣ ਮੁਸਲਮਾਨ, ਅਰਬੀ ਬਾਤ ਸੁਣਾਈਆ। ਮੈਂ ਖਾਣਾ ਇਕ ਪਕਵਾਨ, ਸੱਚੀ ਆਸ ਤਕਾਈਆ। ਅੱਗੋਂ ਬੋਲ ਕਿਹਾ ਤਰਖਾਣ, ਸੁਣ ਮੇਰੇ ਸੱਚੇ ਭਾਈਆ। ਔਹ ਵੇਖ ਸਾਈਂ ਬੈਠਾ ਵਿਚ ਮੈਦਾਨ, ਸੋਹਣੀ ਸਫ਼ਾ ਵਿਛਾਈਆ। ਤੂੰ ਵੀ ਮਿਲ ਉਸ ਦੇ ਨਾਲ, ਦੋਹਾਂ ਖਾਣਾ ਦਿਆਂ ਵਰਤਾਈਆ। ਪਹਿਲੋਂ ਇਕ ਮਸਲਾ ਦੱਸੋ ਮਜੀਦ ਕੁਰਾਨ, ਪੈਗ਼ਾਮ ਧੁਰਦਰਗਾਹੀਆ। ਸਚ ਮਹਿਬੂਬ ਕਿਥੇ ਮਿਲੇ ਆਣ, ਕਵਣ ਮਹਿਰਾਬ ਸੁਹਾਈਆ। ਓਸ ਵੇਲੇ ਕਿਹਾ ਮੈਂ ਮੰਗਤਾ ਮੰਗਣ ਵਾਲਾ ਦਰਬਾਨ, ਦਰਵੇਸ਼ ਰੂਪ ਵਟਾਈਆ। ਨੰਗਾ ਪਿੰਡਾ ਤਨ ਕਾਇਆ ਮਾਟੀ ਵਖਾਏ ਖਾਲ, ਹੱਡੀ ਚਮੜੀ ਜੋੜ ਜੁੜਾਈਆ। ਜੇ ਦਿਆਲ ਹੋਇਆਂ ਧੁਰ ਦੇ ਲਾਲ, ਲਾਲ ਦੁਸ਼ਾਲਾ ਮੇਰੇ ਉਪਰ ਪਾਈਆ। ਕੁਕੜ ਓਸੇ ਵੇਲੇ ਦਿਤੀ ਬਾਂਗ, ਉਚੀ ਕੂਕ ਸੁਣਾਈਆ। ਪਹਿਲੋਂ ਮੇਰੀ ਪੱਤ ਲੈਣੀ ਰਾਖ, ਸਿਰ ਮੇਰੇ ਓਢਣ ਇਕ ਟਿਕਾਈਆ। ਨਾਨਕ ਕਿਹਾ ਲਾਲੋ ਏਨ੍ਹਾਂ ਦੋਹਾਂ ਦੇ ਦੇ ਦਾਤ, ਢਾਈ ਗਜ਼ ਦੁਪੱਟਾ ਹੱਥ ਫੜਾਈਆ। ਓਸ ਵੇਲੇ ਕਿਹਾ ਵਾਹ ਜਜਮਾਨ, ਨੰਗਾ ਹੋ ਕੇ ਭੱਜਾ ਵਾਹੋ ਦਾਹੀਆ। ਲਾਲੋ ਕਿਹਾ ਦੱਸ ਅਹਿਵਾਲ, ਕਵਣ ਦਵਾਰੇ ਡੇਰਾ ਬੈਠਾ ਜਮਾਈਆ। ਨਾਨਕ ਕਿਹਾ ਛੱਡ ਇਹ ਬਾਲ ਅਞਾਣ, ਸਮਝ ਕੋਇ ਨਾ ਰਾਈਆ। ਇਹਦਾ ਲੇਖਾ ਅੱਗੇ ਰਖਾਵਾਂ ਤੇਰੇ ਨਾਲ, ਸਾਚਾ ਮੇਲ ਮਿਲਾਈਆ। ਕਲਜੁਗ ਅੰਤ ਹੋ ਮਿਹਰਵਾਨ, ਪੁਰਖ ਅਕਾਲ ਹੋਏ ਸਹਾਈਆ। ਕੁਕੜ ਉਤੇ ਪਾ ਕੇ ਲਾਲ ਦੁਸ਼ਾਲ, ਪਹਿਲੋਂ ਇਹਦਾ ਲੇਖਾ ਦੇਣਾ ਮੁਕਾਈਆ। ਫੇਰ ਢਾਈ ਗਜ਼ ਇਹਦੇ ਲਈ ਕਰਨਾ ਤਿਆਰ, ਸੋਹਣੀ ਬਣਤ ਬਣਾਈਆ। ਅੱਗੋਂ ਸਾਈਂ ਉਠ ਕੀਤੀ ਪੁਕਾਰ, ਰਹਿਮਤ ਕਰ ਗੋਸਾਈਂਆ। ਇਹ ਮੇਰਾ ਮੁਸਲਮ ਭਾਈ ਯਾਰ, ਸੱਚਾ ਮੇਲੀ ਨਜ਼ਰੀ ਆਈਆ । ਅੱਗੋਂ ਮਿਲਿਆ ਇਕ ਜਵਾਬ, ਧੁਰ ਦੀ ਧਾਰ ਸਮਝਾਈਆ। ਕਲਜੁਗ ਅੰਤਮ ਦੋਹਾਂ ਪੂਰਾ ਕਰੇ ਖ਼ੁਵਾਬ, ਸੁਫਨੇ ਰੈਣ ਵਿਹਾਈਆ। ਇਹ ਮਾਂਗਤ ਤੂੰ ਭਿਖਕ ਦੋਹਾਂ ਦੇਵੇ ਦਾਤ, ਝੋਲੀ ਸਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਜਾਣੇ ਨੰਗੇ ਧੜ, ਆਇਆ ਘਰ ਸਾਈਂ ਚਲ, ਸਚ ਸਿੰਘਾਸਣ ਬੈਠਾ ਮੱਲ, ਅਛਲ ਛਲ ਆਪਣਾ ਖੇਲ ਸਮਝਾਈਆ।

ਢਾਈ ਗਜ਼ ਦੁਪੱਟਾ ਦੱਸੇ ਸੱਚ, ਸਰਬ ਰਿਹਾ ਸਮਝਾਈਆ। ਪਹਿਲੋਂ ਪ੍ਰਭ ਨੇ ਬੱਧਾ ਲੱਕ, ਆਪਣੇ ਅੰਗ ਲਗਾਈਆ। ਫੇਰ ਬਦਨ ਲਿਆ ਢਕ, ਓਢਣ ਰੂਪ ਵਟਾਈਆ। ਮੈਨੂੰ ਦੇ ਵਡਿਆਈ ਪੰਜ ਹੱਥ, ਲੰਮਾ ਦਿਤਾ ਵਧਾਈਆ। ਸਾਢੇ ਸੱਤਾਂ ਫ਼ੁੱਟਾਂ ਅੰਦਰ ਰੱਖ, ਸੋਹਣੀ ਖ਼ੁਸ਼ੀ ਜਣਾਈਆ। ਨਾਏਂ ਸਿਫ਼ਰੇ ਕਰ ਇਕੱਠ, ਨੱਬੇ ਇੰਚਾਂ ਵੰਡ ਵੰਡਾਈਆ। ਕਰ ਖੇਲ ਪੁਰਖ ਸਮਰੱਥ, ਮੇਰੀ ਸੋਹਣੀ ਸੇਵ ਲਗਾਈਆ। ਪੜਦੇ ਅੰਦਰ ਢਕ, ਆਪਣੇ ਘਰ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ।

ਢਾਈ ਗਜ਼ ਕਹੇ ਮੈਂ ਪਿਛੇ ਰਿਹਾ ਡਰਦਾ, ਭੈ ਵਿਚ ਸਮਾਈਆ। ਕਲਜੁਗ ਅੰਤਮ ਖੇਲ ਵੇਖ ਨਰ ਹਰਿ ਦਾ, ਸੋਹਣੀ ਖ਼ੁਸ਼ੀ ਮਨਾਈਆ। ਜੋ ਮੇਰੇ ਪ੍ਰੇਮ ਪਿਆਰ ਪਿਛੇ ਤਨ ਉਤੋਂ ਲਾਹਵੇਂ ਪੜਦਾ, ਧੁਰ ਦੀ ਦਇਆ ਕਮਾਈਆ। ਬਣ ਦਰਵੇਸ਼ ਸਾਡਾ ਬਰਦਾ, ਆਪਣਾ ਫੇਰਾ ਪਾਈਆ। ਹੌਲੀ ਹੌਲੀ ਖੇਲ ਕਰਦਾ, ਕਰਨੀ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਚ ਦੇਵੇ ਮਾਣ ਵਡਿਆਈਆ।
ਢਾਈ ਗਜ਼ ਦੁਪੱਟਾ ਕਹੇ ਬੋਲ, ਧੁਰ ਦਾ ਰਾਗ ਸੁਣਾਈਆ। ਪੁਰਖ ਅਬਿਨਾਸ਼ੀ ਗੰਢ ਮੇਰੀ
ਦਿਤੀ ਖੋਲ੍ਹ, ਆਪਣਾ ਹੱਥ ਲਗਾਈਆ। ਮੈਂ ਵੇਖਾਂ ਡਾਵਾਂ ਡੋਲ, ਚਾਰੋਂ ਕੁੰਟ ਧਿਆਨ ਲਗਾਈਆ।
ਹੁਣ ਵਸਾਂ ਕੀਹਦੇ ਕੋਲ, ਸੱਜਣ ਕਵਣ ਬਣਾਈਆ। ਭੇਵ ਨਾ ਆਵੇ ਉਪਰ ਧੌਲ, ਧਰਨੀ ਰਾਹ
ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ
ਵਡਿਆਈਆ।
ਦੁਪੱਟੇ ਕਿਹਾ ਮੇਰਾ ਠਾਕਰ ਮਿਹਰਵਾਨ, ਮੇਰੇ ਉਪਰ ਦਇਆ ਕਮਾਈਆ। ਆਪਣੇ ਦਰ ਕਰ
ਪਰਵਾਨ, ਫੇਰ ਭਗਤਾਂ ਭੇਟ ਚੜ੍ਹਾਈਆ। ਜੁਗ ਚੌਕੜੀ ਲੇਖਾ ਚੁੱਕੇ ਆਣ, ਬਾਕੀ ਕੋਇ ਰਹਿਣ
ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਦੁਪੱਟਾ ਕਹੇ ਮੈਂ ਰੰਗ ਰੰਗੀਲਾ, ਲਾਲਨ ਰੂਪ ਵਟਾਈਆ। ਆਦਿ ਜੁਗਾਦੀ ਛੈਲ ਛਬੀਲਾ, ਸੋਹਣਾ
ਰੂਪ ਪਰਗਟਾਈਆ। ਜੁਗ ਚੌਕੜੀ ਇਕੱਠਾ ਕਰਾਂ ਕਬੀਲਾ, ਜਨ ਭਗਤਾਂ ਵੇਖ ਵਖਾਈਆ।
ਬਿਨ ਪੁਰਖ ਅਕਾਲ ਮੇਰਾ ਬਣੇ ਨਾ ਕੋਇ ਵਸੀਲਾ, ਸੱਚਾ ਸੰਗ ਨਾ ਕੋਇ ਨਿਭਾਈਆ। ਦਰਗਹਿ
ਦਿਸੇ ਨਾ ਕੋਇ ਵਕੀਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ
ਦਏ ਵਖਾਈਆ।
ਦੁਪੱਟਾ ਕਹੇ ਮੈਂ ਕਰਦਾ ਰਿਹਾ ਫ਼ਰਯਾਦ, ਹੌਲੀ ਹੌਲੀ ਆਵਾਜ਼ ਲਗਾਈਆ । ਕਵਣ ਵੇਲੇ ਰੱਖੇ
ਲਾਜ, ਮਿਹਰਵਾਨ ਦਇਆ ਕਮਾਈਆ। ਸਚ ਕਹੇ ਪੁਰਖ ਅਬਿਨਾਸ਼, ਇਕੋ ਵਾਰ ਦਿਤਾ
ਸਮਝਾਈਆ। ਤੇਰਾ ਕੰਮ ਸੱਚਾ ਖ਼ਾਸ, ਸੋਹਣੀ ਸੇਵਾ ਲਾਈਆ। ਜੁਗ ਚੌਕੜੀ ਜਿਸ ਦੀ ਆਸ,
ਸੋ ਪੂਰੀ ਦਏ ਕਰਾਈਆ । ਜਨ ਭਗਤਾਂ ਤੇਰਾ ਸਾਥ, ਸਗਲਾ ਸੰਗ ਨਿਭਾਈਆ। ਦਇਆ
ਕਰੇ ਪੁਰਖ ਸਮਰਾਥ, ਮਿਹਰਵਾਨ ਸਹਾਈਆ । ਕਲਜੁਗ ਅੰਤ ਤੈਨੂੰ ਰੱਖ ਕੇ ਭਗਤਾਂ ਉਤੇ
ਲਾਸ਼, ਲੱਛਮੀ ਦੇਵੇ ਮਾਣ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਸੋਹਣੀ ਵੰਡ ਵੰਡਾਈਆ।

ਦੁਪੱਟਾ ਕਹੇ ਮੈਂ ਰੱਖੀ ਉਡੀਕ, ਨੇਤਰ ਧਿਆਨ ਲਗਾਈਆ। ਕਵਣ ਵੇਲਾ ਆਏ ਤਾਰੀਖ਼, ਪ੍ਰਭ ਤਰੀਕਾ ਦਏ ਸਮਝਾਈਆ। ਮੇਰੀ ਭਗਤਾਂ ਨਾਲ ਲੱਗੇ ਪ੍ਰੀਤ, ਧੁਰ ਦਾ ਜੋੜ ਬਣਾਈਆ। ਮੈਂ ਰਲ ਕੇ ਗਾਵਾਂ ਗੀਤ, ਸੋਹੰ ਢੋਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਦਏ ਬਣਾਈਆ।

ਬਣਤ ਬਣਾਵਣਹਾਰਾ, ਹਰਿ ਸੱਚਾ ਇਕ ਅਖਵਾਇੰਦਾ। ਆਦਿ ਜੁਗਾਦੀ ਗੁਰ ਅਵਤਾਰਾ, ਨਰ ਨਰਾਇਣ ਵੇਸ ਵਟਾਇੰਦਾ। ਲੇਖਾ ਜਾਣ ਧੁਰ ਦਰਬਾਰਾ, ਲੋਕਮਾਤ ਖੋਜ ਖੁਜਾਇੰਦਾ। ਸ਼ਬਦ ਅਗੰਮ ਬੋਲ ਜੈਕਾਰਾ, ਸੱਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।

ਦੁਪੱਟਾ ਕਹੇ ਮੈਂ ਦਿਤਾ ਸਾਥ, ਧੁਰ ਦਾ ਸੰਗ ਰਖਾਈਆ। ਜਨ ਭਗਤਾਂ ਨਾਲ ਸੜ ਕੇ ਹੋਇਆ ਖ਼ਾਕ, ਆਪਣਾ ਆਪ ਮਿਟਾਈਆ। ਕਿਰਪਾ ਕਰੀ ਪੁਰਖ ਅਬਿਨਾਸ਼, ਅਬਿਨਾਸ਼ੀ ਸਾਚੀ ਧਾਰ

ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਮਿਲੇ ਵਡਿਆਈ ਲਾਲੋ ਘਰ, ਗ੍ਰਹਿ ਮੰਦਰ ਸੋਭਾ ਪਾਈਆ। ਮੇਰਾ ਚੁੱਕਿਆ ਪਿਛਲਾ ਡਰ, ਅੱਗੇ ਖ਼ੁਸ਼ੀ ਇਕੋ ਨਜ਼ਰੀ ਆਈਆ। ਜਨ ਭਗਤਾਂ ਪੱਲੂ ਲਿਆ ਫੜ, ਸੋਹਣਾ ਜੋੜ ਜੁੜਾਈਆ। ਛਾਤੀ ਉਤੇ ਬੈਠਾ ਚੜ੍ਹ, ਆਪਣਾ ਜ਼ੋਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਰਨੀ ਕਰਤਾ ਕਾਰ ਕਮਾਈਆ।

ਦੁਪੱਟਾ ਕਹੇ ਮੈਂ ਵਸਿਆ ਨਾਲ, ਸਾਚਾ ਸੰਗ ਰਖਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਭਾਲ, ਨਾਤਾ ਜੋੜ ਜੁੜਾਈਆ। ਉਹ ਵੇਖ ਪ੍ਰਭ ਦੇ ਲਾਲ, ਮੈਂ ਆਪਣਾ ਲਾਲ ਰੰਗ ਨਾਲ ਮਿਲਾਈਆ। ਜੁਗ ਚੌਕੜੀ ਪਿਛੋਂ ਪ੍ਰਭ ਨੇ ਬਦਲੀ ਚਾਲ, ਨਿਰਾਲੀ ਚਾਲ ਆਪ ਰਖਾਈਆ। ਜਨ ਭਗਤਾਂ ਪੁੱਛੇ ਹਾਲ, ਦਰ ਦਰ ਘਰ ਘਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਦੁਪੱਟਾ ਕਹੇ ਮੈਂ ਢਾਈ ਗਜ਼, ਹਰਿ ਮਿਣਤੀ ਨਾਮ ਕਰਾਈਆ, ਜਨ ਭਗਤਾਂ ਉਤੇ ਰਿਹਾ ਸਜ, ਸੋਹਣੀ ਮਿਲੀ ਵਡਿਆਈਆ। ਅੱਗੇ ਪਿਛੇ ਪੜਦਾ ਕੱਜ, ਆਪਣੀ ਸੇਵ ਕਮਾਈਆ। ਸਿੜ੍ਹੀ ਉਤੇ ਨਾਲ ਸਜ, ਆਪਣਾ ਜੋੜ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੋਹੇ ਦਿਤੀ ਇਕ ਵਡਿਆਈਆ।

ਸਚ ਵਡਿਆਈ ਦੱਸੇ ਨਿਰੰਕਾਰ, ਹਰਿ ਸੱਚਾ ਸਚ ਜਣਾਇੰਦਾ। ਸਤਿਜੁਗ ਸਾਚੀ ਚਲੇ ਧਾਰ, ਸਤਿ ਪੁਰਖ ਨਿਰੰਜਣ ਆਪ ਸਮਝਾਇੰਦਾ। ਜਨ ਭਗਤਾਂ ਦਿਸੇ ਇਕ ਨਿਸ਼ਾਨ, ਨਿਸ਼ਾਨਾ ਇਕੋ ਇਕ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਦੁਪੱਟਾ ਕਹੇ ਮੈਂ ਗਿਆ ਸੜ, ਆਪਣਾ ਆਪ ਭੇਟ ਚੜ੍ਹਾਈਆ। ਅਗਲਾ ਪਿਛਲਾ ਚੁਕਿਆ ਡਰ, ਖ਼ੁਸ਼ੀਆਂ ਰੰਗ ਰੰਗਾਈਆ। ਮੈਂ ਦੂਰ ਨੇੜੇ ਵੇਖਿਆ ਖੜ, ਆਪਣੀ ਅੱਖ ਖੁਲ੍ਹਾਈਆ। ਭਗਤ ਭਗਵਾਨ ਢੋਲਾ ਰਹੇ ਪੜ੍ਹ, ਸੋਹੰ ਰਾਗ ਅਲਾਈਆ। ਮੈਂ ਅੱਗੇ ਹੋ ਕੇ ਵੇਖਿਆ ਦਰ, ਦਰ ਦਰਵਾਜ਼ੇ ਅੰਦਰ ਧਿਆਨ ਲਗਾਈਆ। ਓਥੇ ਵਸੇ ਨਰਾਇਣ ਨਰ, ਪੁਰਖ ਅਕਾਲ ਬੇਪਰਵਾਹੀਆ । ਦੀਪਕ ਜੋਤ ਰਿਹਾ ਬਲ, ਨੂਰੋ ਨੂਰ ਰੁਸ਼ਨਾਈਆ। ਸੋਹਣਾ ਸੁਚੱਜਾ ਦਿਸੇ ਮਹੱਲ, ਅਟੱਲ ਮਨਾਰ ਵਡਿਆਈਆ। ਤਾਬ ਬੇਆਬ ਨਾ ਸਕਿਆ ਝੱਲ, ਪ੍ਰਭ ਝਲਕ ਇਕ ਵਖਾਈਆ। ਮੇਰਾ ਥਰ ਥਰ ਅੰਦਰ ਗਿਆ ਹੱਲ, ਧੀਰਜ ਧੀਰ ਨਾ ਕੋਇ ਰਖਾਈਆ। ਮੇਰਾ ਸਾਹ ਨਾ ਪਵੇ ਖਲ, ਹੌਕੇ ਦੇ ਦੇ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਭਗਤ ਕਹੇ ਓ ਦੁਪੱਟੇ ਯਾਰ, ਉਠ ਵੇਖ ਧਿਆਨ ਲਗਾਈਆ। ਆ ਵਖਾਵਾਂ ਤੈਨੂੰ ਘਰ ਬਾਰ, ਜਿਸ ਗ੍ਰਹਿ ਬਹਿ ਕੇ ਖ਼ੁਸ਼ੀ ਮਨਾਈਆ। ਤੇਰੇ ਵਰਗੇ ਕੋਟਨ ਕੋਟ ਲਾਲ ਰੰਗ ਰਹੇ ਨਖਾਰ, ਆਪਣਾ ਜੋਬਨ ਰੂਪ ਵਖਾਈਆ। ਵੇਖ ਏਨ੍ਹਾਂ ਨਾਲ ਕਰੇ ਨਾ ਪ੍ਰਭੂ ਪਿਆਰ, ਅੱਖ ਨਾਲ ਅੱਖ ਨਾ ਕੋਇ ਮਿਲਾਈਆ। ਤੇਰੇ ਉਤੇ ਹੋ ਦਿਆਲ, ਸਾਡੇ ਨਾਲ ਤੇਰਾ ਸੰਗ ਨਿਭਾਈਆ। ਦੁਪੱਟਾ ਕਹੇ ਇਹ ਵਡਿਆਈ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਭਗਤ ਕਹੇ ਅਸੀਂ

ਏਸੇ ਦੇ ਲਾਲ, ਜੋ ਲਾਲ ਰੰਗ ਤੇਰਾ ਨਾਲ ਮਿਲਾਈਆ। ਦੁਪੱਟਾ ਕਹੇ ਮੈਂ ਏਸੇ ਦੀ ਕਰਦਾ ਰਿਹਾ ਭਾਲ, ਜੁਗ ਚੌਕੜੀ ਧਿਆਨ ਲਗਾਈਆ । ਜਨ ਭਗਤ ਕਹੇ ਇਹ ਖੇਲ ਕਰੇ ਕਮਾਲ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਦੁਪੱਟਾ ਕਹੇ ਮੈਂ ਲਾਲੋ ਬਣਾਇਆ ਦਲਾਲ, ਵਚੋਲਾ ਵਿਚੇ ਵਿਚ ਇਕ ਰਖਾਈਆ। ਜਿਸ ਦਾ ਪ੍ਰਭੂ ਕਦੀ ਨਾ ਮੋੜੇ ਸਵਾਲ, ਨਾਂਹ ਕਰ ਨਾ ਕਦੇ ਸੁਣਾਈਆ। ਓਨ ਮੈਨੂੰ ਸਿਖਿਆ ਦਿਤੀ ਸਿਖਾਲ, ਪੱਟੀ ਸਚ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਮੈਂ ਪੱਟੀ ਪੜ੍ਹੀ ਲਾਲੋ ਧਾਰ, ਸੋਹਣੀ ਬਣਤ ਨਜ਼ਰੀ ਆਈਆ। ਓਸ ਕਿਹਾ ਪ੍ਰਭ ਨਾਲ ਕਰ ਪਿਆਰ, ਪ੍ਰੇਮ ਪ੍ਰੀਤੀ ਇਕ ਲਗਾਈਆ। ਫਿਰ ਕੋਈ ਕੰਮ ਨਹੀਂ ਦੁਸ਼ਵਾਰ, ਔਖੀ ਘਾਟੀ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਥਾਉਂ ਥਾਈਂਆ।

ਦੁਪੱਟਾ ਕਹੇ ਮੈਂ ਸੇਵਾ ਕਰੀ, ਆਪਣਾ ਆਪ ਭੇਟ ਚੜ੍ਹਾਈਆ । ਪਿਛਲਾ ਵੇਖੋ ਵੇਲਾ ਵਕਤ ਘੜੀ, ਘਰੀਂ ਗਿਆ ਸਮਝਾਈਆ। ਲਾਲ ਓਢਣ ਗੋਬਿੰਦ ਸ਼ਬਦੀ ਰੂਪ ਮੰਗਿਆ ਚਮਕੌਰ ਗੜ੍ਹੀ, ਇਕ ਧਿਆਨ ਲਗਾਈਆ। ਮੇਰੇ ਬੱਚਿਆਂ ਦੀ ਕਿਸੇ ਨਜ਼ਰ ਨਾ ਆਵੇ ਮੜ੍ਹੀ, ਬਾਲਣ ਹੱਡੀਆਂ ਨਾ ਕੋਇ ਬਣਾਈਆ। ਦੱਸੀ ਗੱਲ ਧੁਰ ਦੀ ਖਰੀ, ਖ਼ਾਲਸ਼ ਰਿਹਾ ਜਣਾਈਆ। ਜਿਨ੍ਹਾਂ ਦਾ ਰਾਖਾ ਆਪ ਹਰੀ, ਹਰਿ ਦਵਾਰੇ ਸੋਭਾ ਪਾਈਆ। ਉਹ ਬੰਨ੍ਹੇ ਆਪਣੀ ਲੜੀ, ਤੰਦ ਤੰਦ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ। ਗੋਬਿੰਦ ਕਿਹਾ ਸੋਹਣਾ ਰੰਗ ਲਾਲ, ਜੋ ਧਰਤੀ ਖ਼ੂਨ ਨਾਲ ਰਹੀ ਚਮਕਾਈਆ । ਸੋਹਣਾ ਲੱਗੇ ਜਮਾਲ, ਨੂਰੀ ਜੋਤ ਰੁਸ਼ਨਾਈਆ। ਦੋ ਨੀਹਾਂ ਹੇਠਾਂ ਆਏ ਬਾਲ, ਉਤੇ ਰੁਮਾਲ ਨਾ ਕੋਇ ਟਿਕਾਈਆ। ਦੋ ਘਾਲਣ ਆਪਣੀ ਘਾਲ, ਭੇਟਾ ਤਲਵਾਰ ਕਰਾਈਆ। ਏਨ੍ਹਾਂ ਉਤੇ ਉਹ ਦੇਵਾਂ ਲਾਲ ਰੁਮਾਲ, ਜਿਸ ਰੁਮਾਲ ਨਾਲ ਜੁਝਾਰ ਅਜੀਤ ਮੁਖ ਪੂੰਝ ਆਪਣੀ ਜੇਬ ਟਿਕਾਈਆ। ਓਸ ਵੇਲੇ ਅਜੀਤ ਸਿੰਘ ਕਿਹਾ ਨਾਲ ਪਿਆਰ, ਸਾਹਿਬ ਸਤਿਗੁਰ ਦੇ ਸਮਝਾਈਆ । ਇਹ ਕੀ ਕੀਤੀ ਕਾਰ, ਸਾਡੇ ਨਾਲ ਪਿਆਰ ਵਧਾਈਆ। ਗੋਬਿੰਦ ਕਿਹਾ ਨਹੀਂ ਇਹ ਲੇਖਾ ਦੱਸੂੰ ਜੁਝਾਰ, ਫੜ ਬਾਂਹੋਂ ਆਪ ਉਠਾਈਆ। ਤੇਰੇ ਪਿਛੇ ਕਰ ਤਿਆਰ, ਦੋਹਾਂ ਮੇਲ ਮਿਲਾਈਆ। ਅਗਲਾ ਸਚ ਸਚ ਵਿਹਾਰ, ਬਿਵਹਾਰੀ ਰੂਪ ਵਟਾਈਆ। ਇਹ ਬੱਚੂ ਬੱਚਿਓ ਬਚਿਆ ਇਕ ਰੁਮਾਲ, ਜੋ ਪੁਰੀ ਅਨੰਦ ਵਿਚੋਂ ਆਪਣੇ ਨਾਲ ਲੈ ਕੇ ਆਈਆ। ਬਾਕੀ ਸਭ ਕੁਛ ਸਰਸੇ ਸੁੱਟਿਆ ਧੰਨ ਮਾਲ, ਖ਼ਾਲੀ ਹੱਥ ਵਖਾਈਆ। ਜਿਸ ਵੇਲੇ ਮੇਰਾ ਪੁਰਖ ਅਕਾਲ ਹੋਵੇ ਦਿਆਲ, ਮੇਰਾ ਸੰਗ ਨਿਭਾਈਆ। ਓਸ ਵੇਲੇ ਮੈਂ ਹੋਵਾਂ ਕਿਰਪਾਲ, ਗੁਰਮੁਖਾਂ ਨਾਲ ਰਲਾਈਆ। ਢਾਈ ਸੌ ਸਾਲ ਪਿਛੋਂ ਵਧ ਕੇ ਵਧ ਕੇ ਵਧ ਕੇ ਢਾਈ ਗਜ਼ ਲੰਬਾ ਹੋ ਜਾਏ ਜਾਲ, ਆਪਣਾ ਰੂਪ ਵਖਾਈਆ। ਓਸ ਵੇਲੇ ਫੇਰ ਤੁਹਾਡੇ ਨਾਲ ਰਲਾਵਾਂ ਆਪਣੇ ਲਾਲ, ਬੱਚੇ ਬੱਚਿਆਂ ਨਾ ਮਿਲਾਈਆ। ਜਾ ਕੇ ਪੁੱਛਾਂ ਮੁਰੀਦਾਂ ਹਾਲ, ਮੁਰਸ਼ਦ ਰੂਪ ਵਟਾਈਆ। ਜਨਮ ਕਰਮ ਦਾ ਜੰਜਾਲ, ਲੱਖ ਚੁਰਾਸੀ ਡੇਰਾ ਢਾਹੀਆ। ਸਾਚੀ ਦਾਤ ਰੱਖਾਂ ਸੰਭਾਲ, ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਅਜੀਤ ਕਿਹਾ ਸੁਣ ਮੇਰੇ ਸਤਿਗੁਰ, ਪਿਆਰ ਸਾਡੇ ਨਾਲ ਰਖਾਈਆ। ਕਿੰਨੇ ਸਿਖ ਤੇਰੇ ਵੇਂਹਦਿਆਂ ਵੇਂਹਦਿਆਂ ਗਏ ਤੁਰ, ਆਪਣਾ ਆਪ ਭੇਟ ਚੜ੍ਹਾਈਆ । ਗੋਬਿੰਦ ਕਿਹਾ ਬੱਚਿਓ ਵੇਖਿਓ ਤੁਸੀਂ ਨਾ ਆਇਓ ਮੁੜ, ਹੱਥ ਸਿਰ ਸਿਰ ਹੱਥ ਉਤੇ ਟਿਕਾਈਆ। ਮੈਨੂੰ ਬੱਚਿਆਂ ਦੀ ਨਹੀਂ ਥੁੜ, ਕੋਟਨ ਪੁੱਤਰ ਲਵਾਂ ਪਰਗਟਾਈਆ। ਤੁਸਾਂ ਜਾਣਾ ਚੜ੍ਹ ਕੇ ਘੋੜ, ਆਪਣੀ ਵਾਗ ਭੁਵਾਈਆ। ਤੁਹਾਡੀ ਪੁਰਖ ਅਕਾਲ ਹੱਥ ਡੋਰ, ਸੋਹਣਾ ਜੋੜ ਜੁੜਾਈਆ। ਜੁਝਾਰ ਕਿਹਾ ਪਿਤਾ ਜੀ ਇਹ ਰੁਮਾਲ ਜੇਹੜਾ ਤੇਰੇ ਕੋਲ, ਇਹ ਮੈਨੂੰ ਦੇ ਜਿਸ ਵੇਲੇ ਆਵੇ ਪਸੀਨਾ ਆਪਣਾ ਮੁਖ ਸਾਫ਼ ਕਰਾਈਆ। ਗੋਬਿੰਦ ਕਿਹਾ ਇਹ ਵਸਤ ਅਨਮੋਲ, ਇਕਲੋਤੇ ਹੱਥ ਨਾ ਕਿਸੇ ਫੜਾਈਆ। ਇਹ ਮੈਂ ਰੱਖਣਾ ਕੋਲ, ਢੱਯਾ ਆਪਣੇ ਵਿਚ ਛੁਪਾਈਆ। ਪਰਗਟ ਹੋ ਕੇ ਇਸ ਨੂੰ ਲਵਾਂ ਕੋਲ, ਲੰਬਾ ਕਰ ਵਖਾਈਆ। ਪੁਰਖ ਅਕਾਲ ਜਿਸ ਵੇਲੇ ਆਵੇ ਉਪਰ ਧੌਲ, ਉਸ ਦੇ ਕਮਰ ਦਿਆਂ ਬੰਧਾਈਆ। ਉਹ ਆਪਣੀ ਹੱਥੀਂ ਗੰਢ ਲਵੇ ਖੋਲ੍ਹ, ਮੇਰੇ ਉਤੇ ਟਿਕਾਈਆ। ਮੈਂ ਅੱਗੋਂ ਕਹਿਵਾਂ ਬੋਲ, ਮੈਂ ਤੇਰੀ ਅਮਾਨਤ ਤੇਰੀ ਭੇਟ ਚੜ੍ਹਾਈਆ। ਸਮਰੱਥ ਪੁਰਖ ਕਹੇ ਅਡੋਲ, ਵਾਹ ਵਾ ਗੋਬਿੰਦ ਤੇਰੀ ਵਡ ਵਡਿਆਈਆ। ਮੈਂ ਭਗਤਾਂ ਨਾਲ ਬੜਾ ਕਰਾਂ ਚੋਲ੍ਹ, ਸੋਹਣਾ ਪ੍ਰੇਮ ਵਖਾਈਆ। ਪ੍ਰੀਤੀ ਅੰਦਰ ਆਪਣਾ ਆਪ ਘੋਲੀ ਘੋਲ, ਪੰਜ ਤੱਤ ਕਾਇਆ ਭੇਟ ਚੜ੍ਹਾਈਆ। ਫੇਰ ਤੇਰੇ ਵਿਚ ਵਸਿਆ ਅਡੋਲ, ਸਹਿਜੇ ਸਹਿਜੇ ਕਦਮ ਟਿਕਾਈਆ। ਬਣ ਵਣਜਾਰਾ ਹੱਟ ਦਿਤਾ ਖੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਗੋਬਿੰਦ ਕਹੇ ਏਸ ਰੁਮਾਲ ਦਾ ਮੁਲ, ਦੋ ਜਹਾਨ ਸਕੇ ਨਾ ਕੋਇ ਚੁਕਾਈਆ । ਇਸ ਨੇ ਵਡਿਆਈ ਦੇਣੀ ਭਗਤਾਂ ਕੁੱਲ, ਗੁਰਮੁਖਾਂ ਕਰੇ ਰੁਸ਼ਨਾਈਆ। ਇਸ ਦੇ ਉਤੇ ਹਰਿ ਸੰਗਤ ਬਰਖਣੇ ਫੁੱਲ, ਸੋਹਣੀ ਛਹਿਬਰ ਲਾਈਆ। ਇਸ ਵਿਚ ਗੁਰਮੁਖ ਦੇ ਹੱਸਣੇ ਬੁਲ੍ਹ, ਜਿਨ੍ਹਾਂ ਨਾਲ ਤੇਰਾ ਮੇਰਾ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਰੁਮਾਲ ਕਹੇ ਮੇਰਾ ਬਣੇ ਰੁਮਾਲਾ, ਰਾਵੀ ਕੰਢੇ ਮਿਲੇ ਵਡਿਆਈਆ। ਗੁਰ ਅਰਜਨ ਲਿਖ ਕੇ ਗਿਆ ਕਮਾਲਾ, ਸੋਹਣਾ ਲੇਖ ਸਮਝਾਈਆ। ਨਹਾਵਣ ਲੱਗਿਆਂ ਢਾਈ ਗਜ਼ ਮੰਗਿਆ ਇਕ ਦੁਸ਼ਾਲਾ, ਓਢਣ ਉਪਰ ਟਿਕਾਈਆ। ਕਰ ਧਿਆਨ ਸ੍ਰੀ ਭਗਵਾਨਾ, ਇਕ ਆਵਾਜ਼ ਲਗਾਈਆ। ਤੇਰਾ ਖੇਲ ਦੋ ਜਹਾਨਾਂ, ਬੇਅੰਤ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਓਢਣ ਆਪਣੇ ਲੇਖੇ ਲਾਈਆ।

ਪੁਰਖ ਅਕਾਲ ਕਿਹਾ ਗਜ਼ ਢਾਈ, ਲਾਲ ਰੰਗ ਨਜ਼ਰੀ ਆਈਆ। ਅਰਜਨ ਨਾਲ ਹੋਈ ਕੁੜਮਾਈ, ਸੋਹਣੀ ਬਣਤ ਬਣਾਈਆ। ਪੁਰਖ ਅਕਾਲ ਦਏ ਵਧਾਈ, ਦਰ ਠਾਂਡੇ ਮੰਗ ਮੰਗਾਈਆ। ਇਸ ਦਾ ਲੇਖਾ ਦਏ ਚੁਕਾਈ, ਕਲਜੁਗ ਆਵੇ ਬੇਪਰਵਾਹੀਆ। ਜਨ ਭਗਤਾਂ ਉਤੇ ਦਏ ਟਿਕਾਈ, ਸੋਹਣੀ ਸੇਵ ਕਮਾਈਆ। ਜੋ ਜੋਤੋਂ ਵਿਛੜੇ ਅੰਤ ਜੋਤੀ ਲਏ ਮਿਲਾਈ, ਗੁਰ ਅਰਜਨ ਤੇਰੀ ਧਾਰ ਨਾਲ ਰਖਾਈਆ। ਪਹਿਲੋਂ ਰਾਵੀ ਕੰਢੇ ਤੈਨੂੰ ਲਏ ਮੰਗਾਈ, ਨਾਲ ਭਠਿਆਲਾ ਜੋੜ ਜੁੜਾਈਆ। ਫੇਰ ਹਰਿ ਗੋਬਿੰਦ ਆਸਾ ਪੂਰ ਕਰਾਈ, ਆਰ ਪਾਰ ਹਰਿ ਸੰਗਤ ਡੇਰਾ ਲਾਈਆ। ਫੇਰ ਚਲ ਕੇ ਆਏ ਵਾਹੋ ਦਾਹੀ, ਨਾਨਕ ਵਿਛੜੇ ਲਏ ਮਿਲਾਈਆ। ਫਿਰ ਵੀ ਚਲੇ ਆਪਣੀ ਰਜ਼ਾਈਂ,

ਰਾਜ਼ ਆਪਣ ਵਿਚ ਛੁਪਾਈਆ। ਜੋ ਪਿਛਲੇ ਸਾਲ ਲੇਖਾ ਦੱਸ ਕੇ ਗਿਆ ਮਾਹੀ, ਮਿਹਰਵਾਨ ਦਏ ਵਡਿਆਈਆ। ਸੋ ਪੂਰਬ ਪੂਰਾ ਰਿਹਾ ਕਰਾਈ, ਪਰਮ ਪੁਰਖ ਭੇਵ ਚੁਕਾਈਆ। ਢਾਈ ਗਜ਼ ਦਏ ਦੁਹਾਈ, ਉਚੀ ਕੂਕ ਕੂਕ ਸੁਣਾਈਆ। ਓ ਰੁਮਾਲ ਵਾਲੇ ਪਕੜੀ ਬਾਹੀਂ, ਗੜ੍ਹੀ ਚਮਕੌਰ ਯਾਦ ਕਰਾਈਆ। ਸਿਰ ਦੇ ਕੇ ਠੰਡੀ ਛਾਈਂ, ਸੋਹਣੀ ਰੁੱਤ ਸੁਹਾਈਆ। ਗੁਰਮੁਖ ਸੇਜ ਉਤੇ ਮੈਨੂੰ ਦਿਤਾ ਵਿਛਾਈ, ਹਰਿ ਸੰਗਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ।

ਰੁਮਾਲ ਕਹੇ ਜਿਸ ਉਪਰ ਆਏ ਲਾਲ ਪੜਦਾ, ਗੋਬਿੰਦ ਪਾਲਕੀ ਦਏ ਬਣਾਈਆ। ਬੇਸ਼ਕ ਜੀਵਾਂ ਦਿਸੇ ਤਨ ਮਾਟੀ ਖ਼ਾਕ ਸੜਦਾ, ਗੁਰਮੁਖ ਘਰ ਸਾਚੇ ਜਾਵੇ ਚਾਈਂ ਚਾਈਂਆ। ਮਹੱਲ ਅਟੱਲ ਮਨਾਰੇ ਵੜਦਾ, ਸੋਹਣਾ ਬੰਕ ਸੁਹਾਈਆ। ਵੇਖੇ ਖੇਲ ਪਿਰ ਹਰਿ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਲਾਲ ਰੰਗ ਕਹੇ ਮੈਂ ਮੰਗੀ ਮੰਗ ਇਕ, ਇਕ ਅੱਗੇ ਕਰ ਅਰਜ਼ੋਈਆ। ਗੋਬਿੰਦ ਲੇਖਾ ਦੇ ਲਿਖ, ਲਿਖਿਆ ਨਾ ਕੋਇ ਮਿਟਾਈਆ। ਜੇਹੜਾ ਤੇਰਾ ਸੱਚਾ ਸੁਚਾ ਪੂਰਾ ਹੋਵੇ ਗੁਰਸਿਖ, ਉਸ ਉਤੇ ਮੈਨੂੰ ਪਾਈਆ। ਮੈਂ ਉਤੋਂ ਵੇਖਾਂ ਉਹਦਾ ਮੁਖ, ਆਪਣਾ ਧਿਆਨ ਲਗਾਈਆ। ਜਿਸ ਵੇਲੇ ਗੁਰਸਿਖ ਕਾਹਨੀ ਲੈਣ ਚੁੱਕ, ਮੈਂ ਖ਼ੁਸ਼ੀਆਂ ਰਾਗ ਅਲਾਈਆ। ਉਠ ਭਰਾਵਾ ਤੇਰਾ ਪੈਂਡਾ ਪਿਛਲਾ ਗਿਆ ਮੁੱਕ, ਅੱਗੇ ਚੱਲੀਏ ਚਾਈਂ ਚਾਈਂਆ। ਔਹ ਵੇਖ ਜਿਸ ਨੂੰ ਕਹਿੰਦੇ ਗੁਜਰੀ ਸੁੱਤ, ਸ਼ਬਦੀ ਧਾਰ ਸਮਾਈਆ। ਜਿਸ ਦੇ ਅੰਦਰੋਂ ਪੁਰਖ ਅਕਾਲ ਪਏ ਉਠ, ਆਪਣਾ ਰੂਪ ਵਟਾਈਆ। ਜਨ ਭਗਤਾਂ ਰਿਹਾ ਪੁੱਛ, ਹੌਲੀ ਹੌਲੀ ਕੋਲ ਬਹਾਈਆ। ਦੱਸੋ ਤੁਹਾਨੂੰ ਕੋਈ ਹੈ ਦੁੱਖ, ਦੁਖੀਆਂ ਦਰਦ ਵੰਡਾਈਆ। ਏਨ੍ਹਾਂ ਪਿਛੇ ਵਾਰ ਸਭ ਕੁਛ, ਆਪਾ ਭੇਟ ਚੜ੍ਹਾਈਆ। ਏਸੇ ਕਰ ਕੇ ਬਦਲਿਆ ਰੁਖ਼, ਅਵੱਲੜੀ ਚਾਲ ਚਲਾਈਆ। ਮੇਰਾ ਦਾਣਾ ਪਾਣੀ ਗਿਆ ਮੁੱਕ, ਗੁਰਸਿਖੋ ਤੁਹਾਡੇ ਭੰਡਾਰੇ ਮਿਲੇ ਵਡਿਆਈਆ। ਘਰ ਘਰ ਪਕਦੇ ਰਹਿਣ ਰੋਟ, ਲਾਲੋ ਵਾਂਗ ਸਾਰੇ ਦਏ ਤਰਾਈਆ। ਕਿਸੇ ਵਿਚ ਰਹਿਣ ਨਾ ਦੇਵੇ ਖੋਟ, ਖੋਟਿਆਂ ਖਰੇ ਬਣਾਈਆ। ਵੰਡ ਪਾਏ ਨਾ ਕੋਈ ਵਰਨ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਵੱਡਾ ਛੋਟਾ ਨਾ ਕੋਈ ਸੋਚ, ਨੀਚ ਊਚ ਨਾ ਕੋਇ ਵਖਾਈਆ । ਹਰ ਘਟ ਰੱਖ ਕੇ ਆਪਣੀ ਜੋਤ, ਜੋਤੀ ਜੋਤ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਰੁਮਾਲ ਕਹੇ ਮੈਂ ਗਿਆ ਵਧ, ਵਾਧਾ ਗੁਰਮੁਖਾਂ ਘਰ ਨਜ਼ਰੀ ਆਈਆ। ਜਿਨ੍ਹਾਂ ਪੁਰਖ ਅਕਾਲ ਲਿਆ ਸੱਦ, ਗੋਬਿੰਦ ਓਟ ਤਕਾਈਆ। ਮੈਂ ਵੀ ਓਨ੍ਹਾਂ ਨਾਲ ਆਇਆ ਭੱਜ, ਆਪਣਾ ਪੰਧ ਮੁਕਾਈਆ। ਮੈਂ ਸੇਵਾ ਕਰਾਂ ਪੜਦਾ ਦੇਵਾਂ ਕੱਜ, ਅੰਗ ਲਾਗ ਖ਼ੁਸ਼ੀ ਮਨਾਈਆ। ਹੁਣ ਮੇਰਾ ਨਹੀਂ ਵਸ, ਪ੍ਰਭ ਧੁਰ ਫ਼ਰਮਾਣ ਦਿਤਾ ਸਮਝਾਈਆ। ਤੇਰਾ ਭਗਤਾਂ ਨਾਲ ਸਾਥ, ਅਗਲਾ ਰਾਹ ਵਖਾਈਆ। ਨੰਗਾ ਧੜੰਗਾ ਚੰਗਾ ਲੱਗੇ ਪੁਰਖ ਅਬਿਨਾਸ਼, ਕਿਉਂ ਇਹ ਭੁਖਿਆਂ ਨੰਗਿਆਂ ਰਿਹਾ ਸਤਾਈਆ। ਜੇ ਏਨ੍ਹੰ ਦੁੱਖ ਲਗੇ ਖ਼ਾਸ, ਫਿਰ ਆਪੇ ਦੁਖੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਈਆ।

ਲਾਲ ਦੁਪੱਟਾ ਕਹੇ ਭਗਤੋ ਤੱਕੋ ਨਾਲ ਅੱਖ, ਮੈਂ ਸਭ ਨੂੰ ਦਿਆਂ ਸਮਝਾਈਆ । ਤੁਹਾਡੇ ਨਾਲੋਂ

ਕਰ ਕੇ ਵੱਖ, ਤੁਹਾਡਾ ਭਾਈ ਦਰਗਹਿ ਦਿਤਾ ਬਹਾਈਆ। ਪ੍ਰਭ ਨੇ ਦਿਤਾ ਪਿਛਲਾ ਹੱਕ, ਵਸਤ ਆਪ ਵਰਤਾਈਆ। ਉਹ ਬੈਠਾ ਓਥੇ ਡਟ, ਆਪਣਾ ਆਸਣ ਲਾਈਆ। ਨਾਲੇ ਕਹੇ ਮੈਂ ਵੱਡਾ ਜੱਟ, ਜ਼ੋਰ ਬਲ ਵਧਾਈਆ। ਮੈਂ ਵੇਖਿਆ ਪੁਰਖ ਸਮਰੱਥ, ਨਿਰਗੁਣ ਸਰਗੁਣ ਖੇਲ ਕਰਾਈਆ । ਮੈਂ ਬੋਲ ਕੇ ਕਿਹਾ ਹੱਸ, ਇਕ ਆਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ।

ਦੁਪੱਟਾ ਕਹੇ ਮੇਰੀ ਸੇਵਾ ਅਪਾਰ, ਸਾਹਿਬ ਸਤਿਗੁਰ ਆਪ ਲਗਾਈਆ। ਜਿਸ ਦੇ ਉਤੇ ਮੈਨੂੰ ਗੁਰਮੁਖ ਦੇਣ ਡਾਲ, ਸੋਹਣੀ ਵੰਡ ਵੰਡਾਈਆ। ਮੈਂ ਜ਼ਰੂਰ ਸਚ ਦਵਾਰੇ ਲੈ ਕੇ ਜਾਵਾਂ ਨਾਲ, ਅਧਵਿਚਕਾਰ ਨਾ ਕੋਇ ਅਟਕਾਈਆ। ਕਿਉਂ ਗੋਬਿੰਦ ਖ਼ਾਲੀ ਹੱਥ ਨਾ ਰੱਖੇ ਬਿਨ ਕਦੇ ਰੁਮਾਲ, ਰੁਮਾਲ ਨਾਲ ਗੁਰਮੁਖਾਂ ਮੁਖ ਸਾਫ਼ ਕਰਾਈਆ। ਉਹ ਨਾ ਜਾਣੇ ਸ਼ਾਹ ਕੰਗਾਲ, ਵੱਡੇ ਛੋਟੇ ਨਾ ਕੋਇ ਵਡਿਆਈਆ। ਮੈਂ ਹੌਲੀ ਹੌਲੀ ਉਹਦੀ ਗੋਦੀ ਦੇਣੇ ਸੁਵਾਲ, ਲੈ ਕੇ ਜਾਵਾਂ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਗੁਰਮੁਖ ਕਹੇ ਬੇਸ਼ਕ ਦੁਪੱਟੇ ਮੈਨੂੰ ਲੈ ਕੇ ਆਇਆ, ਆਪਣਾ ਪੰਧ ਮੁਕਾਈਆ । ਮੈਂ ਵੇਂਹਦਾ ਸਾਂ ਜਦੋਂ ਲਾਲੋ ਭੇਟ ਚੜ੍ਹਾਇਆ, ਮੱਘਰ ਮਹੀਨਾ ਯਾਦ ਕਰਾਈਆ । ਓਸ ਵੇਲੇ ਮੇਰੇ ਅੰਦਰ ਫੁਰਨਾ ਫੁਰਿਆ ਇਹ ਕੀ ਸਾਂਗ ਰਚਾਇਆ, ਸਮਝ ਕੋਇ ਨਾ ਆਈਆ। ਮੈਨੂੰ ਕਿਸੇ ਹੌਲੀ ਜਿਹੀ ਆਖ ਸੁਣਾਇਆ, ਇਹ ਤੇਰੇ ਲਈ ਬਣਤ ਬਣਾਈਆ। ਪਹਿਲੋਂ ਤੈਨੂੰ ਇਹਦੇ ਨਾਲ ਰਲਾਇਆ, ਧੁਰ ਦਾ ਜੋੜ ਜੁੜਾਈਆ। ਕਿਉਂ ਪੁਰਖ ਅਬਿਨਾਸ਼ੀ ਫੇਰਾ ਪਾਇਆ, ਬੇਪਰਵਾਹ ਵੱਡੀ ਵਡਿਆਈਆ। ਮੈਂ ਕਿਹਾ ਨੰਗਾ ਬੈਠਾ ਜੱਟ ਨਜ਼ਰੀ ਆਇਆ, ਜੱਟਾਂ ਵਰਗਾ ਮੇਰਾ ਭਾਈਆ। ਅਸਾਂ ਪੁਰਾਣਾ ਕੱਪੜਾ ਤਨ ਹੰਢਾਇਆ, ਇਹ ਜ਼ੇਵਰ ਜ਼ਰੀ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। (੨੪ ਮਾਘ ੨੦੨੦ ਬਿਕ੍ਰਮੀ)

ਲਾਲ ਦਸਤਾਰ : ਸਤਾਰਾਂ ਹਾੜ ਕਹੇ ਭਗਤਾਂ ਦਾ ਵਿਹਾਰ, ਭਗਵਨ ਦਏ ਦ੍ਰਿੜਾਈਆ। ਗੁਰਮੁਖ ਲਾਲ ਦਸਤਾਰ :

ਸਾਚੇ ਲਾਲ, ਸੰਤ ਸੁਹੇਲੇ ਲਏ ਉਠਾਈਆ। ਜਿਨ੍ਹਾਂ ਦੇ ਉਤੇ ਕਫ਼ਨ ਦੇਣ ਲਾਲ, ਦੀਨ ਦਿਆਲ ਦਇਆ ਕਮਾਈਆ। ਅਗੇ ਵਖਰੀ ਚਲ ਕੇ ਚਾਲ, ਹੁਕਮ ਦਏ ਸਮਝਾਈਆ। ਗੁਰਮੁਖ ਰੂਪ ਹੋਏ ਗੁਲਾਲ, ਸੋਹਣਾ ਰੂਪ ਵਟਾਈਆ। ਜਿਨ੍ਹਾਂ ਦਾ ਪ੍ਰਭੂ ਹੋਏ ਦਲਾਲ, ਵਿਚੋਲਾ ਇਕ ਅਖਵਾਈਆ। ਇਨ੍ਹਾਂ ਪੋਹ ਨਾ ਸਕੇ ਕਾਲ, ਰਾਏ ਧਰਮ ਨਾ ਦਏ ਸਜ਼ਾਈਆ। ਸਤਾਰਾਂ ਹਾੜ ਕਹੇ ਸਾਚੇ ਭਗਤ ਪ੍ਰਭ ਦੇ ਬਣ ਗਏ ਲਾਲ, ਪਿਤਾ ਇਕੋ ਨਜ਼ਰੀ ਆਈਆ। ਜਾਂਦੀ ਵਾਰ ਓਨ੍ਹਾਂ ਦੇ ਸੀਸ ਉਤੇ ਏਸੇ ਰੰਗ ਦੀ ਹੋਵੇ ਦਸਤਾਰ, ਖ਼ੁਦ ਮੁਖਤਿਆਰ ਦਏ ਬਣਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਲੈ ਕੇ ਜਾਣਾ ਓਸ ਦਰਬਾਰ, ਜਿਥੇ ਵਸੇ ਸ਼ਹਿਨਸ਼ਾਹੀਆ । ਭੁਲ ਕੇ ਗੁਰਮੁਖੋ ਇਹ ਛੱਡਿਓ ਨਾ ਕਦੇ ਵਿਹਾਰ, ਸਾਚੀ ਸਿਖਿਆ ਦਿਤੀ ਸਮਝਾਈਆ। ਇਹ ਗੁਰਮੁਖ ਦੀ ਦਸਤਾਰ, ਇਹ ਗੁਰਸਿਖ ਦਾ ਪਿਆਰ, ਇਹ ਭਗਤ ਦਾ ਉਧਾਰ, ਇਹ ਜੋਤ ਦਾ ਉਜਿਆਰ, ਆਦਿ ਸ਼ਕਤ ਦਾ ਸ਼ਿੰਗਾਰ, ਸੋਹਣਾ ਰੂਪ ਦੇਣਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਸ ਪਗੜੀ ਦੀ ਖ਼ਾਤਰ, ਖ਼ਤਰੇ

ਤੁਹਾਡੇ ਦਿਤੇ ਗਵਾਈਆ। (੧੭ ਹਾੜ ਸ਼ ਸੰ ੧)

ਲੋੜ : ਸੰਤ ਜਨਾਂ ਪ੍ਰਭ ਸਦਾ ਲੋੜ, ਬਿਨ ਲੋੜੋਂ ਨਜ਼ਰ ਕੋਇ ਨਾ ਆਇੰਦਾ । ਸੰਤ ਸਾਜਣ ਲੋੜ :

ਚੜ੍ਹੇ ਸਾਚੇ ਘੋੜ, ਘੋੜਾ ਸਤਿਗੁਰ ਆਪ ਵਖਾਇੰਦਾ। ਸੰਤ ਸਾਜਣ ਲੋਆਂ ਪੁਰੀਆਂ ਲਏ ਦੌੜ, ਸਤਿਗੁਰ ਦੋ ਜਹਾਨਾਂ ਰਾਹ ਵਖਾਇੰਦਾ। ਸੰਤਾਂ ਕੂੜੀ ਕਿਰਿਆ ਕੱਢਣ ਦੀ ਸਦਾ ਲੋੜ, ਕੂੜ ਕੂੜਿਆਰਾ ਸਤਿਗੁਰ ਮੋਹ ਚੁਕਾਇੰਦਾ। ਸੰਤ ਆਤਮ ਪਰਮਾਤਮ ਮਿਲਣ ਦੀ ਸਦਾ ਰੱਖਣ ਲੋੜ, ਬਿਨ ਮੇਲ ਮਿਲਾਵੇ ਸੰਤ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੋੜ ਇਕ ਜਣਾਇੰਦਾ।

ਸਾਚੀ ਲੋੜ ਸਦਾ ਸਦ, ਸਤਿ ਸਤਿਵਾਦੀ ਆਪ ਜਣਾਇੰਦਾ। ਬਿਨ ਸਤਿਗੁਰ ਨੌਂ ਦਵਾਰੇ ਪਾਰ ਨਾ ਕੋਈ ਲੰਘੇ ਹੱਦ, ਜਗਤ ਵਾਸਨਾ ਨਾ ਕੋਇ ਮਿਟਾਇੰਦਾ । ਕੂੜਾ ਮੰਦਰ ਕੋਇ ਨਾ ਦੇਵੇ ਛੱਡ, ਹਰਿ ਮੰਦਰ ਆਸਣ ਕੋਇ ਨਾ ਲਾਇੰਦਾ । ਬਿਨ ਲੋੜੋਂ ਖ਼ਾਲੀ ਹੱਡ, ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਸਾਚੀ ਲੋੜ ਅੰਦਰ ਭਗਤ ਭਗਵੰਤ ਇਕ ਦੂਜੇ ਨਾਲ ਗਏ ਬੱਝ, ਜੁਗ ਜੁਗ ਭਗਵਨ ਭਗਤਾਂ ਲੋੜ ਪਿਛੇ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਲੋੜ ਇਕ ਜਣਾਇੰਦਾ।

ਸਾਚੀ ਲੋੜ ਆਤਮ ਨਾਤਾ, ਬਿਨ ਲੋੜ ਪਰਮਾਤਮ ਨਜ਼ਰ ਕਿਸੇ ਨਾ ਆਈਆ । ਸਾਚੀ ਲੋੜ ਕਰੇ ਉਤਮ ਜਾਤਾ, ਅਜ਼ਾਤੀ ਰੂਪ ਨਾ ਕੋਇ ਜਣਾਈਆ। ਸਾਚੀ ਲੋੜ ਜਣਾਏ ਸਾਚੀ ਗਾਥਾ, ਬਿਨ ਲੋੜ ਸਤਿਗੁਰ ਨਾਦ ਨਾ ਕੋਇ ਸੁਣਾਈਆ । ਲੋੜ ਕਰਾਏ ਪੂਜਾ ਪਾਠਾ, ਇਸ਼ਟ ਦੇਵ ਹਵਨ ਸਿਖਿਆ ਇਕ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨਾਂ ਲੋੜੋਂ ਪੁਰਖ ਅਕਾਲ ਨਜ਼ਰ ਨਾ ਆਈਆ।

ਲੋੜ ਬਿਨਾਂ ਨਾ ਕੋਈ ਬੰਦਾ, ਬੰਦਗੀ ਲੋੜ ਬਿਨਾਂ ਨਾ ਪਾਈਆ। ਚਾਹੇ ਚੰਗਾ ਚਾਹੇ ਮੰਦਾ, ਬਿਨ ਲੋੜੋਂ ਕੋਇ ਨਜ਼ਰ ਨਾ ਆਈਆ। ਸਤਿਗੁਰ ਸਚ ਸੱਚਾ ਅਨੰਦਾ, ਅਨੰਦ ਆਤਮ ਇਕ ਜਣਾਈਆ। ਆਤਮ ਸੇਜਾ ਬੈਠਾ ਪਲੰਘਾ, ਪਾਰਬ੍ਰਹਮ ਵੇਖ ਵਖਾਈਆ। ਬਿਨ ਲੋੜ ਵੱਜੇ ਨਾ ਕਦੇ ਮਰਦੰਗਾ, ਨਾਦ ਧੁਨ ਨਾ ਕੋਇ ਸ਼ਨਵਾਈਆ। ਬਿਨ ਲੋੜੋਂ ਕੋਈ ਨਾ ਚਲੇ ਸੰਗਾ, ਸਗਲਾ ਸੰਗ ਨਾ ਕੋਇ ਰਖਾਈਆ। ਬਿਨ ਲੋੜੋਂ ਅੰਤਮ ਹੋਏ ਨੰਗਾ, ਸਿਰ ਹੱਥ ਨਾ ਕੋਇ ਟਿਕਾਈਆ। ਬਿਨ ਲੋੜੋਂ ਮਿਲੇ ਨਾ ਪਰਮਾਨੰਦਾ, ਰਸ ਸਚ ਨਾ ਕੋਇ ਚਖਾਈਆ। ਬਿਨ ਲੋੜੋਂ ਰਸਨਾ ਜਿਹਵਾ ਬੱਤੀ ਦੰਦਾ ਗਾਏ ਕੋਇ ਨਾ ਛੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਾਂ ਦੱਸੇ ਸਦਾ ਲੋੜ, ਬਿਨ ਲੋੜੋਂ ਸੰਤ ਲੋਕਮਾਤ ਨਾ ਆਈਆ। (੨੫ ਮਾਘ ੨੦੧੯ ਬਿ)

ਲੋਹੜੀ : ਵਰੁਣ ਕਹੇ ਮੈਂ ਕਹਵਾ ਲੋ ਹਰੀ ਲੋਹੜੀ ਕਹੇ ਜਹਾਨ, ਲੋਹੜੀ ਕਹਿਣ ਵਾਲਾ ਲੋੜੀਂਦਾ ਲੋਹੜੀ :

ਸੱਜਣ ਕੋਇ ਨਾ ਪਾਈਆ। (੩੦ ਪੋਹ ਸ਼ ਸੰ ੨)

ਸਦੀ ਚੌਧਵੀਂ ਕਹੇ ਮੇਰੀ ਖ਼ੁਸ਼ੀਆਂ ਵਾਲੀ ਲੋਹੜੀ, ਅੰਕ ਸਹੇਲੜੀਓ ਦਿਆਂ ਜਣਾਈਆ। ਵੇਖੋ

ਮੇਰੀ ਪ੍ਰਭ ਦੇ ਨਾਲ ਬਣ ਗਈ ਜੋੜੀ, ਜੋੜਾ ਧੁਰ ਦਾ ਲਿਆ ਬਣਾਈਆ। ਨਾ ਮੈਂ ਕਾਲੀ ਨਾ ਮੈਂ ਗੋਰੀ, ਰੂਪ ਰੰਗ ਰੇਖ ਨਜ਼ਰ ਨਾ ਕੋਇ ਪਾਈਆ। ਮੇਰੇ ਮਾਲਕ ਮੇਰੇ ਉਤੇ ਕਿਰਪਾ ਕੀਤੀ ਭੋਰੀ, ਭਾਂਡਾ ਭਰਮ ਦਿੱਤਾ ਭੰਨਾਈਆ। ਦੀਨ ਦੁਨੀ ਤੋਂ ਕਰ ਕੇ ਚੋਰੀ, ਚਰਨਾਂ ਵਿਚ ਲਿਆ ਰਖਾਈਆ। ਮੇਰਾ ਮਾਣ ਤਾਣ ਨਾ ਜ਼ੋਰੀ, ਨਿਉਂ ਨਿਉਂ ਲਾਗਾਂ ਪਾਈਂਆ । ਮੈਂ ਆਦਿ ਜੁਗਾਦਿ ਦੀ ਬਾਂਕੀ ਛੋਹਰੀ, ਛੈਲ ਛਬੀਲੀ ਨਜ਼ਰੀ ਆਈਆ। ਮੇਰੀ ਆਸਾ ਨਵੀਂ ਨਕੋਰੀ, ਨਿਰਵੈਰ ਦਿੱਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਸੁਵਾਮੀ ਸੱਜਣ, ਸੋਹਣਾ ਨਜ਼ਰੀ ਆਈਆ । ਮੈਂ ਪ੍ਰੇਮ ਪ੍ਰੀਤੀ ਕਰਾਂ ਮੱਜਨ, ਧੁਰ ਦਾ ਰੰਗ ਰੰਗਾਈਆ। ਸਚ ਸੰਦਸ਼ੇ ਆਈ ਸੱਦਣ, ਹੋਕਾ ਇਕ ਅਲਾਈਆ। ਮਿਹਰਵਾਨ ਮਹਿਬੂਬ ਸਚ ਮੁਹੱਬਤ ਵਿਚ ਰਹੇ ਤੇਰੀ ਲਗਨ, ਦੂਸਰ ਅਵਰ ਨਾ ਕੋਇ ਮਨਾਈਆ। ਮਮਤਾ ਮੋਹ ਰਹੇ ਨਾ ਬੰਧਨ, ਕੂੜੀ ਕਿਰਿਆ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ।

ਸਦੀ ਚੌਧਵੀਂ ਕਹੇ ਮੈਂ ਲੋਹੜੀ ਵੰਡਾਂ, ਵੰਡੀ ਧੁਰ ਦੀ ਪਾਈਆ। ਮੈਂ ਪ੍ਰਭ ਦੇ ਕੋਲੋਂ ਪ੍ਰੀਤੀ ਲੈ ਕੇ ਆਈ ਪੰਡਾਂ, ਅਨਡਿੱਠੜਾ ਭਾਰ ਉਠਾਈਆ। ਮੈਂ ਕਿਸੇ ਵੜੀ ਨਹੀਂ ਮੰਦਰ ਮਸੀਤ ਗੁਰਦੁਵਾਰ ਸ਼ਿਵਦਵਾਲੇ ਮੱਠ ਪੱਥਰ ਇੱਟਾਂ ਵਾਲੀ ਕੰਧਾਂ, ਮਹਿਰਾਬਾਂ ਵਿਚ ਨਾ ਡੇਰਾ ਲਾਈਆ। ਮੈਂ ਤੱਕਦੀ ਇਕ ਚੰਦਾ, ਜੋ ਚੰਦ ਨੂਰ ਕਰੇ ਰੁਸ਼ਨਾਈਆ। ਜੋ ਖੇਲ ਵਖਾਏ ਸੂਰਾ ਸਰਬੰਗਾ, ਸੋ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ।

ਸਦੀ ਚੌਧਵੀਂ ਕਹੇ ਮੇਰੀ ਲੋਹੜੀ ਦਾ ਲੋਹੜੇ ਪੈਣਿਆ ਨਾ ਕੀਤਾ ਚਾਓ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਹਲੂਣਿਆਂ ਫੜ ਕੇ ਬਾਹੋਂ, ਅੱਖ ਦਿੱਤੀ ਖੁਲ੍ਹਾਈਆ। ਵੇਖੋ ਹੰਸ ਹੋਏ ਕਾਉਂ, ਕਾਗ ਹੰਸ ਰੂਪ ਬਦਲਾਈਆ। ਸਾਚਾ ਧਰਮ ਨਾ ਕੋਇ ਨਿਆਉਂ, ਅਦਲ ਇਨਸਾਫ਼ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਸਦੀ ਚੌਧਵੀਂ ਕਹੇ ਲੋਹੜੀ ਦੇ ਥਾਂ ਪ੍ਰਭ ਦਾ ਮਿਲੇ ਪਿਆਰ, ਪ੍ਰੇਮ ਪ੍ਰੇਮ ਵਿਚੋਂ ਪ੍ਰਗਟਾਈਆ। ਤੁਸੀਂ ਉਹਦੇ ਉਹ ਤੁਹਾਡਾ ਯਾਰ, ਯਾਰਾਨਾ ਧੁਰ ਦਾ ਲਿਆ ਲਗਾਈਆ। ਭਰੋਸੇ ਵਿਚ ਰੱਖੋ ਇਤਬਾਰ, ਭਾਂਡਾ ਭਰਮ ਭੌ ਭੰਨਾਈਆ। ਮਿਹਰਵਾਨ ਕਰੇ ਸਚ ਸ਼ਿੰਗਾਰ, ਕੂੜੀ ਕਿਰਿਆ ਡੇਰਾ ਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਸਦੀ ਚੌਧਵੀਂ ਕਹੇ ਚਾਓ ਅੰਦਰ ਗਾਓ ਮੰਗਲ, ਮੰਗਲਾਚਾਰ ਵਡਿਆਈਆ । ਸ਼ਰਅ ਕੱਟੋ ਸੰਗਲ, ਜ਼ੰਜੀਰੀ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਚੜ੍ਹੇ ਅਗੰਮੀ ਰੰਗਨ, ਰੰਗਤ ਇਕ ਰੰਗਾਈਆ। ਤੁਹਾਡਾ ਪਵਿੱਤਰ ਹੋਵੇ ਬਦਨ, ਅੰਤਰ ਆਤਮਾ ਨੂਰ ਰੁਸ਼ਨਾਈਆ। ਸਚ ਦੁਵਾਰਾ ਮਿਲਿਆ ਪਤਨ, ਦਰਗਹਿ ਵਿਚ ਵਡਿਆਈਆ। ਦੀਨ ਦਿਆਲਾ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੁਆਰਾ ਇਕ ਵਖਾਈਆ।

ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦਾ ਵੇਖੋ ਆਗ਼ਾਜ਼, ਅਕਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਧੁਰ ਦੇ ਨਾਮ ਦੀ ਸੁਣੋ ਆਵਾਜ਼, ਜੋ ਅਜ਼ਲ ਤੋਂ ਦਏ ਬਚਾਈਆ। ਜਿਸ ਆਪਣੀ ਸਾਜਣ ਸਾਜ, ਸਗਲਾ ਸੰਗ ਗੁਰਮੁਖ ਰਿਹਾ ਤਰਾਈਆ। ਸਤਿ ਧਰਮ ਦਾ ਬਦਲ ਕੇ ਆਪ ਰਿਵਾਜ਼, ਰਿਆਇਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣੀ ਖੇਲ ਖਲਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੪)

ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਭਾਵ ਪ੍ਰਭੂ ਤੇਰੀ ਲੋਹੜੀ, ਸਚ ਦੇ ਸਮਝਾਈਆ। ਪੁਰਖ ਅਕਾਲ ਕਿਹਾ ਮੈਂ ਆਪਣੀ ਆਪਣੇ ਨਾਲ ਬਣਾ ਕੇ ਜੋੜੀ, ਆਪ ਆਪਣਾ ਮੇਲ ਮਿਲਾਈਆ। ਆਪਣੀ ਵਸਤ ਆਪੇ ਦੇ ਕੇ ਥੋੜ੍ਹੀ, ਆਪਣੀ ਝੋਲੀ ਆਪ ਭਰਾਈਆ। ਆਪਣੀ ਖੇਲ ਆਪ ਤੋਰੀ, ਤੁਰਤ ਆਪਣੀ ਕਾਰ ਕਮਾਈਆ। ਜਿਸ ਦਾ ਰੂਪ ਨਾਰੀ ਨਰ ਨਾ ਜੋਰੂ ਜੋਰੀ, ਜੋਰੂ ਨਜ਼ਰ ਕੋਇ ਨਾ ਆਈਆ। ਜੋਬਨਵੰਤੀ ਨਾ ਬਾਂਕੀ ਛੋਹਰੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਹਿਰਦਾ ਕਪਟ ਨਾ ਦਿਸੇ ਕਠੋਰੀ, ਮਮਤਾ ਮੋਹ ਨਾ ਕੋਇ ਹਲਕਾਈਆ। ਹਾਏ ਉਫ ਨਾ ਕਰੇ ਬਹੁੜੀ, ਦੁੱਖੀ ਹੋ ਨਾ ਕਦੇ ਕੁਰਲਾਈਆ । ਇਕੋ ਵਰ ਇਕੋ ਦਰ ਇਕੋ ਘਰ ਮੇਰਾ ਰਹੀ ਲੋੜੀ, ਸਚ ਲੋੜੀ ਨੂੰ ਲੋਹੜੀ ਦਿਤਾ ਬਣਾਈਆ। ਇਹ ਰੀਤੀ ਵਿਸ਼ਨ ਬ੍ਰਹਮਾ ਸ਼ਿਵ ਨੇ ਤੋਰੀ, ਨਿਰਗੁਣ ਕੋਲੋਂ ਨਿਰਗੁਣ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਲੋਹੜੀ ਕਹੇ ਮੈਂ ਸਾਰੇ ਵੇਖੇ ਮੰਗਤੇ, ਮੰਗੇ ਜਗਤ ਲੋਕਾਈਆ। ਜੁਗ ਚੌਕੜੀ ਗਏ ਲੰਘਦੇ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਂ ਖੇਲ ਵੇਖਦੀ ਰਹੀ ਓਸ ਅਨੰਦ ਦੇ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਰ ਤੋਂ ਸਾਰੇ ਗਏ ਮੰਗਦੇ, ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਉਹ ਲੋਹੜੀ ਪ੍ਰਭੂ ਇਹਨਾਂ ਭਗਤਾਂ ਵੰਡ ਦੇ, ਜਿਨ੍ਹਾਂ ਤੇਰੀ ਆਸ ਰਖਾਈਆ। ਜੇ ਪਿਛੇ ਵਿਛੜੇ ਤੇ ਅੱਗੇ ਗੰਢ ਦੇ, ਨਾਤਾ ਸਕੇ ਨਾ ਕੋਇ ਤੁੜਾਈਆ। ਸ਼ੌਹ ਦਰਿਆ ਜਗਤ ਵਿਚੋਂ ਬੇੜਾ ਬੰਨ੍ਹ ਦੇ, ਫੜ ਆਪਣੇ ਕੰਧ ਉਠਾਈਆ। ਜੇਹੜੇ ਤੈਨੂੰ ਭਗਵਨ ਕਰਕੇ ਮੰਨਦੇ, ਉਨ੍ਹਾਂ ਆਪਣਾ ਰੰਗ ਰੰਗਾਈਆ। ਸਚ ਪ੍ਰੇਮ ਦਾ ਸਾਚਾ ਧਨ ਦੇ, ਮਨ ਮਨਸਾ ਕੂੜ ਗਵਾਈਆ। ਫਿੱਕੇ ਬੋਲ ਨਾ ਸੁਣੀਏ ਕੰਨ ਦੇ, ਚੁਗਲੀ ਨਿੰਦਿਆ ਨਾ ਕੋਇ ਚਤੁਰਾਈਆ। ਜੇ ਕਿਰਪਾ ਕਰੇਂ ਤੇ ਦਰਸ਼ਨ ਕਰੀਏ ਗੋਬਿੰਦ ਤੇਰੇ ਚੰਨ ਦੇ, ਅੰਧ ਅੰਧੇਰ ਰਹੇ ਨਾ ਰਾਈਆ। ਜੇਹੜੇ ਕੂੜੇ ਨਾਤੇ ਤਨ ਦੇ, ਜਗਤ ਜਾਈਏ ਤਜਾਈਆ। ਅੰਦਰੋਂ ਲੇਖੇ ਮੁਕਾ ਦੇ ਗ਼ਮ ਦੇ, ਚਿੰਤਾ ਚਿਖਾ ਬਾਹਰ ਕਢਾਈਆ। ਮੇਲ ਮਿਲਾ ਲੈ ਹੰ ਬ੍ਰਹਮ ਦੇ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਜਨ ਭਗਤ ਜੁਗ ਚੌਕੜੀ ਜਦੋਂ ਜੰਮਦੇ, ਜੰਮ ਕੇ ਮੰਗਤੇ ਤੇਰੇ ਅੱਗੇ ਝੋਲੀ ਡਾਹੀਆ। ਸਚ ਬਖ਼ਸ਼ੀਸ਼ ਆਪਣਾ ਰੂਪ ਬ੍ਰਹਮ ਦੇ, ਪਾਰਬ੍ਰਹਮ ਸਰਨਾਈਆ। ਲੇਖੇ ਰਹਿਣ ਨਾ ਜਨਮ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਭੁਲੇਖੇ ਕੱਢ ਦੇ ਅੰਦਰੋਂ ਭਰਮ ਦੇ, ਹਉਮੇ ਹੰਗਤਾ ਰਹੇ ਨਾ ਰਾਈਆ। ਆਪਣੇ ਘਰ ਵਿਚ ਆਪਣਾ ਜਰਮ ਦੇ, ਜਨ ਭਗਤਾਂ ਭੁੱਲ ਜਾਵੇ ਜੰਮਣ ਵਾਲੀ ਮਾਈਆ। ਸਦਾ ਪੁਜਾਰੀ ਰਹਿਣ ਤੇਰੇ ਚਰਨ

ਦੇ, ਦੂਸਰ ਸੀਸ ਨਾ ਕਦੇ ਨਿਵਾਈਆ। ਭੈ ਚੁਕਾ ਦੇ ਡਰਨ ਮਰਨ ਦੇ, ਚੁਰਾਸੀ ਗੇੜ ਕਟਾਈਆ। ਤੇਰੇ ਹੋ ਕੇ ਤੇਰੇ ਢੋਲੇ ਪੜ੍ਹਨਗੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਰਨਾਈ ਸਰਨ ਦੇ, ਸਿਰ ਆਪਣਾ ਹੱਥ ਰਖਾਈਆ। (੨੯ ਪੋਹ ਸ਼ ਸੰ ੫)

ਮੋਹਿ ਮਾਈ ਦੇਵੇ ਲੋਹੜੀ, ਲੋੜੀਂਦੀ ਆਸਾ ਪੂਰ ਕਰਾਈਆ। ਭਗਤ ਭਗਵਾਨ ਬਣੀ ਰਹੇ ਜੋੜੀ, ਵਿਛੋੜਾ ਦੋ ਜਹਾਨ ਨਾ ਕੋਇ ਕਰਾਈਆ। ਪਿਆਰ ਮੁਹੱਬਤ ਦੀ ਚੜ੍ਹੇ ਰਹਿਣ ਘੋੜੀ, ਹਰਿਜਨ ਸਾਚੇ ਆਸਣ ਲਾਈਆ। ਕਿਸੇ ਦੀ ਆਸ਼ਾ ਰਹੇ ਨਾ ਖੋਰੀ, ਬਹੁ ਗੁਣ ਆਪੇ ਦਏ ਕਰਾਈਆ। ਸੰਤ ਸੁਹੇਲੇ ਬਣਾਏ ਮੋਹਰੀ, ਲੋਕਮਾਤ ਦਿਤੇ ਪਰਗਟਾਈਆ। ਰੈਣ ਮੇਟੇ ਅੰਧੇਰ ਘੋਰੀ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਚਰਨ ਲਿਆਏ ਖਿੱਚ ਜ਼ੋਰੀ, ਜ਼ਬਰਦਸਤੀ ਆਪਣਾ ਰੰਗ ਰੰਗਾਈਆ। ਨਾਮ ਨਿਧਾਨ ਨਾਲ ਬੰਨ੍ਹ ਕੇ ਡੋਰੀ, ਆਤਮ ਪਰਮਾਤਮ ਰਿਹਾ ਜੁੜਾਈਆ। ਜਗਤ ਵਿਕਾਰ ਰਿਹਾ ਹੋੜੀ, ਕੂੜੀ ਕਿਰਿਆ ਬਾਹਰ ਕਢਾਈਆ। ਹੱਥ ਰੱਖੇ ਪੁਸ਼ਤ ਪਨਾਹ ਮੋਰੀ, ਸੀਸ ਜਗਦੀਸ ਆਪ ਟਿਕਾਈਆ। ਲੋਹੜੀ ਕਹੇ ਕੁਛ ਖੇਲ ਵਖਾਉਣਾ ਸ਼ਾਹ ਅਫਗਾਨ ਨਾਲ ਪਿਸ਼ੋਰੀ, ਪਸ਼ਾਵਰ ਪੜਦਾ ਲਾਹੀਆ। ਖੇਲ ਵੇਖਣਾ ਦੋ ਧਾਰ ਦਿਸੌਰੀ, ਦੋਹਰੀ ਆਪਣੀ ਕਾਰ ਭੁਗਤਾਈਆ। ਦੀਨ ਦੁਨੀ ਤੱਕੇ ਬਣ ਕੇ ਜੌਹਰੀ, ਜੌਹਰ ਆਪਣਾ ਇਕ ਪਰਗਟਾਈਆ। ਸ੍ਰਿਸ਼ਟੀ ਨਾਤਾ ਤੁਟੇ ਖੌਂਤ ਸ਼ੌਹਰੀ, ਛੋਹਰ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਕਰੇ ਬਹੁੜੀ ਬਹੁੜੀ, ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਮੈਂ ਪਾਉਣ ਆਈ ਲੋਹੜਾ, ਲੋੜ ਅਵਤਾਰ ਪੈਗ਼ੰਬਰ ਗੁਰੂਆਂ ਪੂਰ ਕਰਾਈਆ। ਇਕੋ ਸੰਦੇਸ ਦੇਵਾਂ ਗਾਵਾਂ ਧੁਰ ਦਾ ਦੋਹਰਾ, ਦੋਹਰੀ ਆਪਣੀ ਸੇਵ ਕਮਾਈਆ। ਜਿਸ ਪ੍ਰਭੂ ਦਾ ਨਾਮ ਖਾਂਦੇ ਰਹੇ ਭੋਰਾ ਭੋਰਾ, ਮਸਤੀ ਵਿਚ ਮਸਤਾਨੇ ਹੋ ਕੇ ਖ਼ੁਸ਼ੀ ਬਣਾਈਆ। ਉਹ ਸਾਹਿਬ ਖੇਲ ਕਰੇ ਹੋਰ ਦਾ ਹੋਰਾ, ਅਵਰ ਅਵਰਾ ਆਪਣੀ ਕਾਰ ਭੁਗਤਾਈਆ। ਜਨ ਭਗਤਾਂ ਕਰਨ ਆਇਆ ਭਾਗ ਮਥੋਰਾ, ਮਿਥਿਆ ਦੱਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਲੋਹੜੀ ਕਹੇ ਮੈਂ ਕੀ ਦੱਸਾਂ ਆਪ, ਸਪਤਸ ਰਿਖੀ ਦੇਣ ਮੇਰੀ ਗਵਾਹੀਆ। ਜਿਨ੍ਹਾਂ ਰੁੱਤ ਬਦਲਣ ਤੇ ਕੀਤਾ ਸੀ ਜਾਪ, ਮਾਘੀ ਤੋਂ ਪਹਿਲਾਂ ਪਿਛਲੀ ਰੁੱਤ ਬਦਲਾਈਆ। ਨਾਲੇ ਰੋ ਕੇ ਕਿਹਾ ਪ੍ਰਭੂ ਤੋੜ ਜਗਤ ਸੰਤਾਪ, ਸਹਿਸਾ ਪਿਛਲਾ ਰਹੇ ਨਾ ਰਾਈਆ। ਆਤਮ ਬ੍ਰਹਮ ਆਪਣਾ ਜੋੜ ਨਾਤ, ਪਾਰਬ੍ਰਹਮ ਆਪਣਾ ਰੰਗ ਰੰਗਾਈਆ। ਲੇਖਾ ਰਹੇ ਨਾ ਫੇਰ ਮਾਤ, ਮਾਤਰ ਵੰਡ ਨਾ ਕਿੋੲ ਵੰਡਾਈਆ। ਧੁਰ ਦੇ ਮਾਲਕ ਬਖ਼ਸ਼ ਦੇ ਦਾਤ, ਦਇਆਵਾਨ ਹੋਣਾ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਮੈਨੂੰ ਸਦਾ ਮੰਗਦੇ ਗਏ ਭਗਤ, ਪ੍ਰਭ ਅੱਗੇ ਆਸ ਰਖਾਈਆ । ਦੁਨੀ ਖਾਣ ਪੀਣ ਦਾ ਨਸ਼ਾ ਜਗਤ, ਕੂੜ ਕਿਰਿਆ ਵਿਚ ਹਲਕਾਈਆ। ਸਿਰਫ ਸਚ ਦਾਤ ਲੱਭਦੇ ਗੁਰਮੁਖ ਫਕਤ, ਜੋ ਫਿਕਰਾ ਇਕੋ ਗਾਈਆ। ਇਕੋ ਸੁਹਾਵਣਾ ਸਮਾਂ ਸਮਝਣ ਵਕਤ, ਰੁਤੜੀ ਆਪਣੇ ਨਾਲ ਮਹਿਕਾਈਆ । ਨਾਤਾ ਤੋੜ ਕੇ ਬੂੰਦ ਰਕਤ, ਆਤਮ ਬ੍ਰਹਮ ਵੇਖ ਵਖਾਈਆ। ਨਿਗਹ ਮਾਰ ਉਪਰ ਧਰਤ, ਧਰਨੀ ਧਵਲ ਵੇਖ ਵਖਾਈਆ। ਸਚ ਦਾਤ ਕਿਹੜਾ ਦੇਵੇ ਉਤੋਂ ਅਰਸ਼, ਅਰਸ਼ੀ ਪ੍ਰੀਤਮ ਝੋਲੀ ਪਾਈਆ। ਖ਼ੁਸ਼ੀਆਂ ਵਾਲਾ ਨਵਾਂ ਸਾਲ ਚੜ੍ਹੇ ਬਰਸ, ਚਰਨ ਧੂੜ ਪੁਰਖ ਅਕਾਲ ਨਹਾਵਣ ਨਹਾਈਆ। ਮਿਟੇ ਦੋ ਜਹਾਨਾਂ ਹਰਸ, ਮਜਨ ਮਾਘ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਲੋਹੜੀ ਕਹੇ ਇਕ ਦਿਨ ਸੀਤਾ ਨੇ ਮੰਗ ਲਈ ਮੰਗ, ਰਾਮ ਅੱਗੇ ਝੋਲੀ ਡਾਹੀਆ। ਮੈਨੂੰ ਉਹ ਲੋਹੜੀ ਬਖ਼ਸ਼ ਲੋੜੀਂਦੇ ਸਾਜਣ ਤੇਰਾ ਸਦਾ ਰਹਵੇ ਸੰਗ, ਸਗਲਾ ਸੰਗ ਰਖਾਈਆ। ਭਾਵੇਂ ਦੁੱਖ ਝੱਲਣੇ ਪੈਣ ਹੋਵਾਂ ਤੰਗ, ਸੋਗ ਜਗਤ ਵਾਲਾ ਜਣਾਈਆ। ਪਰ ਮੇਰੇ ਅੰਤਰ ਤੇਰੇ ਪਿਆਰ ਦਾ ਨਿਕਲੇ ਛੰਦ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਬੇਸ਼ਕ ਮੁਖ ਨਾ ਉਘੜੇ ਬੋਲਣ ਨਾ ਬੱਤੀ ਦੰਦ, ਅਜਪਾ ਜਾਪ ਤੇਰਾ ਨਾਮ ਧਿਆਈਆ। ਮੇਰੇ ਅੰਤਰ ਨਿਰੰਤਰ ਨਿਜ ਆਤਮ ਦੇਣਾ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਇਕੋ ਮੰਗ ਰਹੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਤੂੰ ਦੀਨ ਦਿਆਲ ਬਖ਼ਸ਼ੰਦ, ਰਹਿਮਤ ਸਚ ਦੇਣੀ ਕਮਾਈਆ। ਤੇਰੀ ਯਾਦ ਵਿਚ ਖ਼ੁਸ਼ੀਆਂ ਵਾਲਾ ਸਾਲ ਜਾਏ ਲੰਘ, ਗ਼ਮੀ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਲੋਹੜੀ ਕਹੇ ਇਕ ਦਿਨ ਕ੍ਰਿਸ਼ਨ ਤੋਂ ਮੰਗਣ ਚਲਿਆ ਸੁਦਾਮਾ, ਜਾ ਕੇ ਢੋਲਾ ਦਿਤਾ ਸੁਣਾਈਆ। ਮੈਨੂੰ ਲੋਹੜੀ ਦੇ ਦੇ ਓ ਬੰਸਰੀ ਵਾਲਿਆ ਕਾਹਨਾ, ਮੁਕਟ ਨੈਣ ਵਾਲੇ ਆਪਣਾ ਨੈਣ ਬਦਲਾਈਆ। ਛੇਤੀ ਝੋਲੀ ਪਾ ਦੇ ਆਪਣਾ ਦਾਨਾ, ਦਾਤ ਧੁਰ ਦੀ ਇਕ ਵਰਤਾਈਆ। ਝੱਟ ਕ੍ਰਿਸ਼ਨ ਨੇ ਪਕੜ ਕੇ ਕਾਨਾ, ਉਹਦੇ ਹੱਥ ਦਿਤਾ ਫੜਾਈਆ। ਸੁਦਾਮੇ ਹੱਸ ਕੇ ਕਿਹਾ ਇਹਦਾ ਕੀ ਨਿਸ਼ਾਨਾ, ਨਿਸ਼ਾਨੀ ਦੇ ਸਮਝਾਈਆ। ਕ੍ਰਿਸ਼ਨ ਕਿਹਾ ਜਿਸ ਵੇਲੇ ਕਲਜੁਗ ਰਿਹਾ ਨਾ ਕੋਇ ਸਿਆਣਾ, ਬੁੱਧ ਬਿਬੇਕ ਨਾ ਕੋਇ ਕਰਾਈਆ। ਉਸ ਵੇਲੇ ਪਰਗਟ ਹੋਵੇ ਕਲ ਕਲਕੀ ਮਿਹਰਵਾਨਾ, ਮਹਿਬੂਬ ਧੁਰਦਰਗਾਹੀਆ। ਜਿਸ ਨੇ ਨੌ ਸੌ ਚੁਰਾਨਮੇ ਚੌਕੜੀ ਜੁਗ ਦਾ ਲੇਖ ਲਿਖਾਣਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਉਹਦੇ ਧਰਮ ਗ੍ਰੰਥਾਂ ਉਤੇ ਇਸ ਕਾਨੇ ਦੀ ਕਲਮ ਦਾ ਹੋਏ ਨਿਸ਼ਾਨਾ, ਪਹਿਲਾ ਅੱਖਰ ਏਸੇ ਕਾਨੇ ਦੀ ਕਾਨੀ ਨਾਲ ਬਣਾਈਆ। ਖ਼ੁਸ਼ੀ ਹੋ ਗਿਆ ਬ੍ਰਾਹਮਣ ਨਿਵ ਨਿਵ ਸੀਸ ਝੁਕਾਣਾ, ਨਮੋ ਨਮੋ ਸੁਣਾਈਆ। ਵਾਹ ਮੇਰੇ ਤ੍ਰੈਲੋਕੀ ਨਾਥ ਭਗਵਾਨਾ, ਤੇਰੀ ਬੇਪਰਵਾਹੀਆ। ਮੈਂ ਤੇ ਭੁੱਖਾ ਮੰਗਣ ਆਇਆ ਸਾਂ ਕੋਇ ਦੇ ਦੇਵੇ ਅੰਨ ਦਾਣਾ, ਤੂੰ ਭੁੱਖੇ ਦੇ ਹੱਥ ਵਿਚ ਸੜਿਆ ਕਾਨਾ ਦਿਤਾ ਫੜਾਈਆ। ਪਰ ਮੈਨੂੰ ਫੇਰ ਵੀ ਤੇਰੇ ਉਤੇ ਮਾਣਾ, ਭਰੋਸਾ ਰੱਖ ਕੇ ਸੀਸ ਝੁਕਾਈਆ। ਜੇ ਏਸ ਜੁਗ ਨਹੀਂ ਤੇ ਅਗਲੇ ਜੁਗ ਜ਼ਰੂਰ ਦੇਵੇਗਾ ਖਜ਼ਾਨਾ, ਅਤੋਟ

ਅਤੁੱਟ ਵਰਤਾਈਆ । ਤੇਰੇ ਦਰ ਦੀ ਮੰਗੀ ਲੋਹੜੀ ਮੇਰੇ ਅੰਤਰ ਹੋਈ ਪਰਵਾਨਾ, ਪਰਮ ਪੁਰਖ ਮਿਲੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਿਛਲਿਆਂ ਲੇਖਿਆਂ ਦਾ ਲੇਖਾ ਪੂਰ ਕਰੇ ਜਨ ਭਗਤੋ ਤੁਹਾਡੇ ਨਾਲ ਲਗਾਇਆ ਯਾਰਾਨਾ, ਯਾਰਾਨੇ ਦੀ ਯਾਰੀ ਪਿੱਛੇ ਧੁਰ ਦਾ ਪਿਆਰ ਲੋੜੀਂਦਾ ਸੱਜਣ ਲੋਹੜੀ ਵਾਲੇ ਦਿਵਸ ਤੁਹਾਡੀ ਝੋਲੀ ਪਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੭)

ਗਿਰਧਾਰਾ ਸਿੰਘ ਤੇਰੀ ਕਾਲੀ ਪੱਗ, ਰੰਗ ਕਾਲੇ ਨਾਲ ਸੋਭਾ ਪਾਈਆ। ਸੰਪੂਰਨ ਹੋਇਆ ਭਗਤਾਂ ਜਗ, ਜੁਗਤੀ ਪ੍ਰਭ ਨੇ ਦਿੱਤੀ ਬਣਾਈਆ। ਲੇਖੇ ਲੱਗੇ ਭੱਠੀਆਂ ਵਿਚ ਡਾਹੁਣ ਵਾਲੇ ਅੱਗ, ਬਾਲਣ ਵਾਲੇ ਸਾਚੇ ਲੇਖੇ ਪਾਈਆ। ਸਚਖੰਡ ਦੁਵਾਰੇ ਸੇਵਾਦਾਰ ਸਾਰੇ ਜਾਣ ਭੱਜ, ਅੱਗੇ ਹੋ ਨਾ ਕੋਇ ਅਟਕਾਈਆ । ਜਿਨ੍ਹਾਂ ਮੰਡੇ ਦਿੱਤੇ ਠੱਪ, ਪੇੜਿਆਂ ਸੇਵ ਕਮਾਈਆ। ਸੇਵਾ ਕੀਤੀ ਹੱਸ ਹੱਸ, ਵੱਡੇ ਛੋਟੇ ਭੱਜੇ ਵਾਹੋ ਦਾਹੀਆ। ਪ੍ਰਭ ਖ਼ੁਸ਼ੀਆਂ ਦਾ ਮਾਣਦੇ ਰਹੇ ਰਸ, ਚਿੰਤਾ ਦੁੱਖ ਗਵਾਈਆ। ਲੇਖੇ ਲਾਉਂਦੇ ਰਹੇ ਆਪਣੀ ਰੱਤ, ਸਰਦੀ ਵਿਚ ਰਾਤੀ ਜਾਗਤ ਆਪਣੀ ਖ਼ੁਸ਼ੀ ਬਣਾਈਆ। ਸਿਖਿਆ ਲੈਂਦੇ ਰਹੇ ਸਾਚੀ ਮਤ, ਕੂੜ ਵਿਕਾਰ ਗੁਵਾਈਆ। ਲੰਗਰ ਤਿਆਰ ਕਰ ਕੇ ਲਾਂਗਰੀ ਲੈਣ ਰੱਖ, ਪਾਲ ਸਿੰਘ ਬਖ਼ਸ਼ੀਸ਼ ਕਾਂਸ਼ੀ ਨਾਲ ਮਿਲਾਈਆ। ਲੰਗਰ ਕਹੇ ਮੇਰੀ ਸੁਹੰਜਣੀ ਹੋ ਗਈ ਛੱਤ, ਛਤਰਧਾਰ ਦਿੱਤੀ ਵਡਿਆਈਆ । ਜਿਸ ਭਗਤਾਂ ਰੱਖੀ ਪੱਤ, ਪਤਿਪਰਮੇਸ਼ਵਰ ਬੇਪਰਵਾਹੀਆ। ਓਹ ਮੁੜ ਕੇ ਆਇਆ ਵੱਤ, ਬੇਵਤਨਾਂ ਲਏ ਮਿਲਾਈਆ। ਵੇਖੇ ਸਭ ਨੂੰ ਆਪਣੀ ਅੱਖ, ਅੱਖਰਾਂ ਵਾਲਾ ਸਮਝ ਸਕੇ ਨਾ ਰਾਈਆ। ਜਗਤ ਜਹਾਨ ਨਾਲੋਂ ਵੱਖ, ਭਗਤ ਭਗਵਾਨ ਰੀਤ ਚਲਾਈਆ। ਭਗਤ ਭੰਡਾਰਾ ਜਿਹੜਾ ਪ੍ਰੇਮ ਵਿਚ ਗਿਆ ਪੱਕ, ਲੋਹ ਅਗਨੀ ਤੱਤ ਤਪਾਈਆ । ਓਹ ਓਹਨਾਂ ਭਗਤਾਂ ਲਿਆ ਛੱਕ, ਜੋ ਸ਼ਹਿਨਸ਼ਾਹ ਭਗਤ ਦਿੱਤੇ ਬਣਾਈਆ । ਨਾਮ ਰਸ ਲੈ ਕੇ ਯੱਕ, ਯੱਕ ਮੁਰਸ਼ਦ ਵੇਖ ਵਿਖਾਈਆ। ਝੋਲੀ ਉਨ੍ਹਾਂ ਪਿਆ ਹੱਕ, ਖਾਲੀ ਭੰਡਾਰੇ ਦਿੱਤੇ ਭਰਾਈਆ। ਕਿਰਪਾ ਕਰੀ ਪੁਰਖ ਸਮਰੱਥ, ਮਿਹਰ ਨਜ਼ਰ ਉਠਾਈਆ। ਭਾਵੇਂ ਗਿਰਧਾਰਾ ਸਿੰਘ ਦਾ ਵਿੰਗਾ ਟੇਢਾ ਹੱਥ, ਫੇਰ ਵੀ ਜ਼ੋਰ ਨਾਲ ਕੜਛੇ ਦਿਤੇ ਹਿਲਾਈਆ। ਸੱਜੇ ਖੱਬੇ ਹੋ ਕੇ ਰਿਹਾ ਨੱਠ, ਧੌਣ ਟੇਢੀ ਰਿਹਾ ਵਿਖਾਈਆ। ਜਦੋਂ ਗੁੱਸੇ ਵਿਚ ਆਵੇ ਝੱਟ, ਅੱਖਾਂ ਲਾਲ ਕੱਢ ਡਰਾਈਆ। ਫੇਰ ਪੱਟਾਂ ਤੇ ਮਾਰੇ ਹੱਥ, ਮੋਟਾ ਪਤਲਾ ਵੇਖ ਵਿਖਾਈਆ । ਭੱਠੀਆਂ ਦੇ ਇਰਦ ਗਿਰਦ ਟੱਪ, ਕੰਨ ਖੁਰਕ ਕੇ ਪੱਗ ਲਏ ਹਿਲਾਈਆ। ਆਂਢ ਗੁਵਾਂਢ ਨੂੰ ਦੱਸ, ਸਬਜ਼ੀ ਭਾਜੀ ਰਿਹਾ ਚਿਰਾਈਆ। ਲੋਹੜੀ ਕਹੇ ਮੈਂ ਲੋਹੜਾ ਪੈਣੀ ਕਹਾਂ ਬੋਲ ਕੇ ਵੱਜ, ਵਾਜਾ ਪ੍ਰੇਮ ਵਾਲਾ ਵਜਾਈਆ। ਜਨ ਭਗਤਾਂ ਖ਼ੁਸ਼ੀ ਖ਼ੁਸ਼ੀ ਹੋਈ ਜਬ, ਦਰਸ ਪਾਇਆ ਪ੍ਰਭ ਸਤਿਗੁਰ ਮਿਲ ਕੇ ਖ਼ੁਸ਼ੀ ਬਣਾਈਆ। ਸ੍ਰਿਸ਼ਟੀ ਦੁਨੀ ਰਸਨਾ ਲਾਉਂਦੀ ਮਧ, ਕੂੜ ਵਿਕਾਰ ਹਲਕਾਈਆ। ਜਨ ਭਗਤਾਂ ਸਾਚੀ ਮੰਜ਼ਲ ਪਾਰ ਕਰ ਕੇ ਹੱਦ, ਦਰ ਘਰ ਸਾਚੇ ਸੋਭਾ ਪਾਈਆ । ਜਿਨ੍ਹਾਂ ਨੂੰ ਲੋਹੜੀ ਵਿਚ ਲੋਹੜੇ ਪੈਣੀ ਵਸਤ ਗਈ ਲੱਭ, ਅਨਮੁੱਲ ਦਿੱਤੀ ਵਰਤਾਈਆ। ਹਰਿਜਨ ਗੁਰਮੁਖ ਦਰਸ਼ਨ ਕਰਨ ਰੱਜ, ਅੱਖੀਆਂ ਨੈਣ ਨੈਣ ਬਿਘਸਾਈਆ। ਓਹ ਵੇਖੋ ਨਾਰਦ ਆਇਆ

ਭੱਜ, ਬੋਦੀ ਰਿਹਾ ਹਿਲਾਈਆ । ਹੱਸ ਕੇ ਕਹਿੰਦਾ ਜਿਸ ਵੇਲੇ ਮੈਂ ਗਿਰਧਾਰਾ ਸਿੰਘ ਦਾ ਸੁਰੀਲਾ ਸੁਣਿਆ ਛੰਤ, ਆਪਣੀ ਲਈ ਅੰਗੜਾਈਆ। ਕਿੰਨਰ ਯਸ਼ਪ ਅਪਛਰਾਂ ਪਈਆਂ ਨੱਚ, ਕੁੱਦਣ ਟੱਪਣ ਥਾਉਂ ਥਾਈਂਆ। ਇਕ ਦੂਜੇ ਨੂੰ ਕਹਿਣ ਉਹ ਭਗਤ ਕਿਹੋ ਜਿਹਾ ਹੋਵੇ ਸੱਚ, ਕਵਣ ਰੂਪ ਸੋਭਾ ਪਾਈਆ। ਨਾਰਦ ਕਹੇ ਮੈਂ ਤਾਲੀ ਮਾਰ ਕੇ ਕਿਹਾ ਉਹਦਾ ਰੰਗ ਕਾਲਾ ਤੇ ਮੋਟੀ ਅੱਖ, ਜਗਤ ਜਹਾਨ ਸੋਭਾ ਪਾਈਆ। ਪਰ ਜਦੋਂ ਤੁਰਦਾ ਇਕ ਹੱਥ ਢਾਕ ਉਤੇ ਕਦ ਕਦੇ ਲਏ ਰੱਖ, ਬੜਾ ਸੋਹਣਾ ਵਿੰਗਾ ਟੇਢਾ ਨਜ਼ਰੀ ਆਈਆ। ਮੈਂ ਉਸ ਦਾ ਕਰਾਂ ਕੀ ਜਸ, ਕੀ ਸਿਫ਼ਤਾਂ ਨਾਲ ਮਿਲਾਈਆ। ਮੇਰੇ ਨਾਲ ਚਲੋ ਕਮਲੀਓ ਮੈਂ ਤੁਹਾਨੂੰ ਦੇਵਾਂ ਦੱਸ, ਅੱਖਾਂ ਲਓ ਖੁਲ੍ਹਾਈਆ। ਸਾਰੀਆਂ ਕਹਿਣ ਉਠੋ ਚਲੀਏ ਨੱਸ, ਭੱਜੀਏ ਵਾਹੋ ਦਾਹੀਆ। ਜੇ ਉਸ ਦਾ ਵੱਡਾ ਤਪ, ਤਪੀਆਂ ਸੋਭਾ ਪਾਈਆ। ਅਸੀਂ ਤੁਹਾਨੂੰ ਕਹੀਏ ਜੇ ਭਗਤਾ ਨੌਂ ਸੌ ਨੜ੍ਹਿਨਵੇਂ ਅਪਛਰਾਂ ਸਾਨੂੰ ਸਾਰੀਆਂ ਨੂੰ ਲਏਂ ਰੱਖ, ਲੰਗਰ ਵਿਚ ਤੇਰਾ ਹੱਥ ਲਈਏ ਵਟਾਈਆ। ਵਿਹਲੀਆਂ ਹੋ ਕੇ ਫੇਰ ਤੇਰੇ ਸਿਰ ਨੂੰ ਦਈਏ ਝੱਸ, ਜੋ ਬਿਨਾਂ ਵਾਲਾ ਤੋਂ ਸੋਭਾ ਪਾਈਆ । ਫੇਰ ਤੇਰੀ ਛੋਟੀ ਲੱਤ ਨੂੰ ਬੰਨ੍ਹੀਏ ਕਸ, ਇਕੋ ਜਿਹੀ ਇਕੋ ਰੰਗ ਨਜ਼ਰੀ ਆਈਆ। ਜੇ ਜਿਆਦਾ ਘੁਟਿਆ ਤੈਨੂੰ ਖ਼ੁਸ਼ੀ ਵਿਚ ਪੈ ਜਾਏ ਗਸ਼, ਫੇਰ ਮੁਖ ਅੰਮ੍ਰਿਤ ਦਈਏ ਚੁਵਾਈਆ। ਬਾਲਣ ਚੁੱਕ ਕੇ ਲਿਆਉਣ ਕਿੰਨਰ ਯਸ਼ਪ, ਗੰਧਰਵ ਸੇਵ ਕਮਾਈਆ। ਸਾਨੂੰ ਡਰ ਲਗਦਾ ਤੇਰੀ ਸੂਰਤ ਵੇਖ ਕੇ ਤੇਰੇ ਪਿਆਰ ਵਿਚ ਨਾ ਜਾਈਏ ਫਸ, ਮੁਹੱਬਤ ਵਿਚ ਤੇਰੇ ਢੋਲੇ ਗਾਈਆ। ਸਚ ਦੱਸੀਏ ਕਿਤੇ ਗੁੱਸੇ ਵਿਚ ਆ ਕੇ ਸਾਨੂੰ ਖੌਂਚੇ ਨਾ ਮਾਰੀ ਠੱਪ ਠੱਪ, ਸਾਡੀਆਂ ਪੱਟੀਆਂ ਦਏਂ ਹਿਲਾਈਆ। ਜੇ ਇਕ ਵਾਰ ਆਖੇਂਗਾ ਤੇ ਅਸੀਂ ਭਰ ਭਰ ਗੁੰਨ੍ਹ ਦੇਵਾਂਗੀਆਂ ਆਟੇ ਦੇ ਟੱਪ, ਫੁਲਕੇ ਲੋਹਾਂ ਉਤੇ ਟਿਕਾਈਆ। ਤੈਥੋਂ ਡਰਦੀਆਂ ਸੋਹੰ ਦਾ ਕਰਾਂਗੀਆਂ ਜਪ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪਰ ਤੂੰ ਵੀ ਸਾਡੇ ਪਿਆਰ ਵਿਚ ਪਸੀਨੇ ਦੀ ਥਾਂ ਡੋਲ੍ਹੀ ਰੱਤ, ਰੰਗ ਰਤੜਾ ਹੋ ਕੇ ਨਜ਼ਰੀ ਆਈਆ। ਝੱਟ ਨਾਰਦ ਬੋਲਿਆ ਥੋੜ੍ਹੀ ਮੇਰੀ ਵੀ ਖਿਚ ਦਿਓ ਲੱਤ, ਨਾਲੇ ਬੋਦੀ ਦਿਓ ਵਧਾਈਆ। ਮੈਂ ਵੀ ਚਰੋਕਣਾ ਰਿਹਾ ਸਾਂ ਤੱਕ, ਕੀ ਖੇਲ ਪ੍ਰਭੂ ਕਰਾਈਆ। ਤੁਸੀਂ ਇਧਰ ਵੇਖੋ ਮੇਰਾ ਗਿਰਧਾਰੇ ਨਾਲੋਂ ਚੰਗਾ ਨੱਕ, ਮੇਰੀਆਂ ਨਾਸਾਂ ਵਿਚ ਵਾਲ ਨਜ਼ਰ ਕੋਇ ਨਾ ਆਈਆ। ਮੇਰੇ ਰੁੱਥੇ ਵਿਚ ਨਹੀਂ ਕੋਈ ਵੱਟ, ਗਿਰਧਾਰਾ ਸਿੰਘ ਤਿਉੜੀ ਬਲ ਪਾ ਕੇ ਚੜ੍ਹਾਈਆ। ਗਿਰਧਾਰਾ ਕਹੇ ਉਹ ਨਾਰਦ ਵੇਖ ਆ ਮੇਰੀਆਂ ਭੱਠੀਆਂ ਦੀ ਅੱਗ ਬਲੇ ਲਟ ਲਟ, ਜਿਥੇ ਲਾਟਾਂ ਵਾਲੀ ਸੇਵ ਕਮਾਈਆ। ਤੈਨੂੰ ਪਤਾ ਨਹੀਂ ਮੇਰਾ ਪਾਤਸ਼ਾਹ ਦੋ ਜਹਾਨਾਂ ਕਿਰਸਾਣਾਂ ਤੇ ਸ਼ਬਦ ਧਾਰ ਦਾ ਜੱਟ, ਜਿਸ ਮੈਨੂੰ ਦਿੱਤੀ ਵਡਿਆਈਆ। ਤੁਹਾਨੂੰ ਸਾਰਿਆਂ ਨੂੰ ਖਿੱਚ ਕੇ ਕੀਤਾ ਇਕੱਠ, ਸਿਰ ਸਕੇ ਨਾ ਕੋਇ ਉਠਾਈਆ। ਜੇ ਮੇਰਾ ਦਿਲ ਕਰ ਆਇਆ ਤੇ ਮੈਂ ਸਾਰੀਆਂ ਨੂੰ ਲਊਂਗਾ ਰੱਖ, ਤੈਨੂੰ ਵੀ ਏਸੇ ਜਗ੍ਹਾ ਸੇਵਾ ਵਿਚ ਲਗਾਈਆ। ਤੂੰ ਮੇਰੀ ਮੱਝ ਨੂੰ ਪਾਇਆ ਕਰੀਂ ਕੱਖ, ਮੈਂ ਮੁੱਛਾਂ ਨੂੰ ਤਾਅ ਦੇ ਕੇ ਬੈਠਾਂ ਚਾਈਂ ਚਾਈਂਆ। ਨਾਰਦ ਕਿਹਾ ਏਥੇ ਸਭ ਦਾ ਸਾਂਝਾ ਹੱਕ, ਦੂਸਰ ਵੰਡ ਨਾ ਕੋਇ ਵੰਡਾਈਆ । ਮੈਂ ਵੀ ਸੇਵਾਦਾਰ ਜੁਗ ਚੌਕੜੀ ਦਾ ਪੱਕ, ਪੱਕੀ ਦਿਆਂ ਸੁਣਾਈਆ। ਪਰ ਮੈਂ ਤੇਰੇ ਨਾਲੋਂ ਪ੍ਰਭੂ ਦੇ ਪਿਆਰ ਵਿਚ ਸਤਿ, ਜਿਸ ਸਤਿਜੁਗ ਤਰੇਤਾ ਦੁਵਾਪਰ ਕਲਜੁਗ ਨਾ ਕੀਤੀ ਕੁੜਮਾਈਆ। ਪਰ ਤੂੰ ਯਾਦ ਕਰ ਲੈ ਸਤਿਜੁਗ ਆਹਲਿਆ ਨੂੰ ਲਾਹਿਆ ਸਥ, ਪਥਰ ਪਾਹਨ ਦਿੱਤਾ ਬਣਾਈਆ। ਜੇ ਰਾਮ ਉਪਰ

ਚਰਨ ਨਾ ਦੇਂਦਾ ਰੱਖ, ਉਸ ਨੂੰ ਮਿਲਦੀ ਨਾ ਮਾਣ ਵਡਿਆਈਆ। ਮੈਂ ਤੱਦ ਦਾ ਡਰਦਾ ਨਾਰਦ ਕਹੇ ਕਿ ਤੇਰਾ ਸਾਹਿਬ ਸਮਰੱਥ, ਦਾਤਾ ਬੇਪ੍ਰਵਾਹੀਆ। ਅੱਜ ਲੋਹੜੀ ਤੂੰ ਖ਼ੁਸ਼ੀਆਂ ਮਨਾ ਮਲਾ ਲੈ ਹੱਥ, ਬਿਨ ਹਥੇਲੀ ਹੱਥ ਲਗਾਈਆ। ਜੇ ਤੂੰ ਗਿਆ ਏਂ ਥੱਕ, ਮੈਂ ਅਪਛਰਾਂ ਨੂੰ ਕਹਾਂ ਇਹਨੂੰ ਘੁੱਟੋ ਚਾਈਂ ਚਾਈਂਆ । ਪਰ ਵੇਖੀ ਨੌਂ ਸੌ ਨੜ੍ਹਿਨਵੇਂ ਕੋਲੋਂ ਨਾ ਜਾਈਂ ਅੱਕ, ਅੰਦਰੇ ਅੰਦਰ ਆਪਣਾ ਮਨ ਡਰਾਈਆ। ਨਾਰਦ ਕਹੇ ਪੁਰਖ ਅਕਾਲ ਦੀਨ ਦਿਆਲ ਦਾ ਜਗਤ ਭੰਡਾਰਾ ਸਦਾ ਸਤਿ, ਸਤਿ ਸਤਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਪੰਚਮ ਪੰਚ ਪਿਆਰ ਦੇ ਤੱਤ, ਤਤਵ ਤੱਤ ਆਪਣੇ ਰੰਗ ਰੰਗਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ਅੱਠ)

ਧਰਮ ਦੀ ਧਾਰ ਕਹੇ ਲੋਹੜੀ, ਲੁੜੀਂਦੇ ਸਾਜਣ ਤੇਰੀ ਸ਼ਰਨਾਈਆ। ਆਤਮ ਪਰਮਾਤਮ ਬਣਾਈਂ ਜੋੜੀ, ਪਰਮ ਪੁਰਖ ਹੋਣਾ ਸਹਾਈਆ। ਸਾਚੇ ਸ਼ਬਦ ਦੀ ਚਾੜ੍ਹੀਂ ਘੋੜੀ, ਦੋ ਜਹਾਨਾਂ ਪੰਧ ਮੁਕਾਈਆ। ਕਲਜੁਗ ਕੂੜੀ ਕਿਰਿਆ ਵਲੋਂ ਮੋੜੀਂ, ਮੁਹੱਬਤ ਆਪਣੇ ਨਾਲ ਰਖਾਈਆ। ਜਗਤ ਵਿਕਾਰੇ ਸ਼ੌਹ ਦਰਿਆਏ ਰੋੜ੍ਹੀਂ, ਅੱਗੇ ਹੋ ਨਾ ਕੋਇ ਅਟਕਾਈਆ। ਜਨ ਭਗਤ ਦੋਵੇ ਹੱਥ ਖਲੋਤੇ ਜੋੜੀ, ਨਿਵ ਨਿਵ ਲਾਗਣ ਪਾਈਂਆ। ਕਲਜੁਗ ਜੀਵ ਕਰਦੇ ਬਹੁੜੀ ਬਹੁੜੀ, ਨਵ ਸੱਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ।

ਲੋਹੜੀ ਕਹੇ ਮੇਰੇ ਸਤਿਗੁਰ ਸ਼ਬਦ ਅਹਿਬਾਬੀ, ਮਿੱਤਰ ਪਿਆਰੇ ਦੇਣੀ ਵਡਿਆਈਆ। ਸ਼ਾਹੋ ਭੂਪ ਸਚ ਅਦਾਬੀ, ਨਿਵ ਨਿਵ ਸੀਸ ਝੁਕਾਈਆ। ਵੱਸਣਹਾਰੇ ਅਗੰਮ ਮਹਿਰਾਬੀ, ਮਹਿਬੂਬ ਤੇਰੀ ਵਡ ਵਡਿਆਈਆ। ਮੇਰੇ ਦਿਵਸ ਜਗਤ ਜਹਾਨ ਭੁੰਨ ਖਾਏ ਕਬਾਬੀ, ਬਹੁੜੀ ਬਹੁੜੀ ਦੁਹਾਈਆ। ਜਗਤ ਵਿਕਾਰ ਕੀਤਾ ਸ਼ਰਾਬੀ, ਸ਼ਰਅ ਸ਼ਰੀਅਤ ਨਾ ਕੋਇ ਵਡਿਆਈਆ। ਇਸ਼ਕ ਰਿਹਾ ਨਾ ਹਕੀਕੀ ਮਜਾਜੀ, ਦੋਵੇਂ ਦੇਣ ਦੁਹਾਈਆ। ਪੁਰਖ ਅਕਾਲ ਤੂੰ ਬੇਨੰਤੀ ਸੁਣ ਸਾਡੀ, ਸਹਿਜ ਨਾਲ ਸੁਣਾਈਆ। ਤੇਰੀ ਖੇਲ ਅਗੰਮੜੀ ਡਾਹਡੀ, ਡੰਡਾਵਤ ਵਿਚ ਸੀਸ ਨਿਵਾਈਆ। ਤੇਰਾ ਲਹਿਣਾ ਦੇਣਾ ਸਚ ਸੰਗੀਤ ਨਾਲ ਢਾਡੀ ਰਬਾਬੀ, ਰਬਾਬ ਤਨ ਦੇਣੀ ਵਜਾਈਆ। ਤੇਰੀ ਧਰਮ ਧਾਰ ਇਮਦਾਦੀ, ਮਿਹਰਵਾਨ ਹੋਣਾ ਆਪ ਸਹਾਈਆ। ਤੇਰਾ ਲੇਖਾ ਅਗੰਮ ਖੇਲ ਜਗਤ ਪੰਜ ਆਬੀ, ਪੰਚਮ ਧਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ।

ਲੋਹੜੀ ਕਹੇ ਪ੍ਰਭੂ ਮੈਂ ਇਕੋ ਵਸਤ ਮੰਗਦੀ, ਦਰ ਠਾਂਡੇ ਝੋਲੀ ਡਾਹੀਆ। ਜਨ ਭਗਤਾਂ ਖੇਲ ਮੁਕਾ ਦੇ ਭੁੱਖ ਨੰਗ ਦੀ, ਤ੍ਰਿਸ਼ਨਾ ਤ੍ਰਿਖਾ ਪੂਰ ਕਰਾਈਆ । ਕਿਸੇ ਤੋਟ ਰਹੇ ਨਾ ਅੰਨ ਦੀ, ਅਤੁੱਲ ਭੰਡਾਰ ਵਰਤਾਈਆ। ਕਲਪਣਾ ਮੇਟ ਦੇ ਮਨ ਦੀ, ਮਨਸਾ ਖੋਜ ਖੁਜਾਈਆ। ਆਸ਼ਾ ਪੂਰੀ ਕਰ ਦੇ ਗੋਬਿੰਦ ਚੰਨ ਦੀ, ਚੰਨ ਚਾਨਣੇ ਤੇਰੇ ਹੱਥ ਵਡਿਆਈਆ। ਖੇਲ ਸਮਝਾ ਦੇ ਪੰਜ ਤੱਤ ਤਨ ਦੀ, ਵਜੂਦਾਂ ਮਹਿਬੂਬਾ ਪਰਦਾ ਲਾਹੀਆ। ਤੇਰੀ ਆਵਾਜ ਇਕੋ ਹੋਵੇ ਧੰਨ ਧੰਨ ਦੀ,

ਧੰਨ ਕਹੇ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਚ ਤੇਰੀ ਸਰਨਾਈਆ।

ਲੋਹੜੀ ਕਹੇ ਮੇਰੇ ਸਤਿਗੁਰ ਪਿਆਰੇ ਸੱਜਣਾ, ਦੀਨਾਂ ਬੰਧਪ ਦੀਨ ਦਿਆਲ । ਚਰਨ ਧੂੜ ਕਰਾ ਦੇ ਮਜਨਾ, ਮੇਰੇ ਸਾਹਿਬ ਬੇਮਿਸਾਲ। ਮੇਰੇ ਨੇਤਰ ਪਾ ਦੇ ਅੰਞਨਾ, ਭੂਪਤ ਭੂਪ ਹੋ ਕਿਰਪਾਲ। ਧਰਮ ਦੀ ਧਾਰ ਚਾੜ੍ਹ ਦੇ ਰੰਗਣਾ, ਰੰਗਤ ਦੋ ਜਹਾਨ ਬੇਮਿਸਾਲ। ਦਰ ਠਾਂਡਾ ਇਕੋ ਮੰਗਣਾ, ਵਸਤ ਅਗੰਮੜੀ ਦੇਣੀ ਡਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਲੇਖਾ ਆਪ ਸੰਭਾਲ।

ਲੋਹੜੀ ਕਹੇ ਪ੍ਰਭੂ ਮੇਰੀ ਵੇਖ ਲੈ ਰੈਣ, ਲੋਕਮਾਤ ਧਿਆਨ ਲਗਾਈਆ। ਸਚ ਦਾ ਦਿਸੇ ਨਾ ਕੋਇ ਸਾਕ ਸੈਣ, ਸਾਜਣ ਰੰਗ ਨਾ ਕੋਇ ਰੰਗਾਈਆ। ਤੇਰੀ ਸ੍ਰਿਸ਼ਟੀ ਤੇਰੇ ਨਾਲੋਂ ਹੋਈ ਤ੍ਰਫੈਣ, ਦੁਤੀਆ ਭਾਉ ਰਖਾਈਆ। ਮੈਂ ਬੇਨੰਤੀ ਆਈ ਕਹਿਣ, ਕਹਿ ਕਹਿ ਰਹੀ ਜਣਾਈਆ। ਜੋ ਲੇਖਾ ਲਿਖਿਆ ਵਿਚ ਰਮਾਇਣ, ਮਹਾਂਭਾਰਤ ਨਾਲ ਵਡਿਆਈਆ। ਉਹਦਾ ਲਹਿਣਾ ਮੁਕਾਉਣਾ ਸੁਖੈਣ, ਦਰ ਠਾਂਡੇ ਖ਼ੁਸ਼ੀ ਮਨਾਈਆ। ਜਨ ਭਗਤਾਂ ਦਰਸ਼ਨ ਦੇ ਦੇ ਆਪਣੇ ਨੈਣ, ਲੋਚਨਾਂ ਕਰ ਰੁਸ਼ਨਾਈਆ। ਚਰਨ ਪ੍ਰੀਤੀ ਦੇ ਦੇ ਦੇਣ, ਜੋ ਚਲ ਆਏ ਸਰਨਾਈਆ। ਚਰਨ ਧੂੜ ਬਣਾ ਲੈ ਰੈਣ, ਟਿੱਕੇ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦਿਸੇ ਨਾ ਕੋਇ ਸੈਣ, ਸਾਕ ਨਜ਼ਰ ਕੋਇ ਨਾ ਆਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੯)

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰੁਪਈਆ, ਰੂਪਾ ਸੋਨਾ ਚਾਂਦੀ ਜਗਤ ਕੰਮ ਕਿਛ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਬਣਾਓ ਧੁਰ ਦਾ ਸੇਈਆ, ਮਾਲਕ ਮਿੱਤਰ ਪਿਆਰਾ ਏਕੰਕਾਰਾ ਸੰਗ ਨਿਭਾਈਆ। ਸਾਜਣ ਮੀਤ ਇਕ ਦੂਜੇ ਦੇ ਬਣੋ ਸਈਆ, ਸਗਲੇ ਸੰਗੀ ਬਹੁ ਰੰਗੀ ਆਪਣੀ ਖੁਸ਼ੀ ਬਣਾਈਆ। ਧੁਰ ਦੇ ਰਾਮ ਦੀ ਚੜ੍ਹੋ ਅਗੰਮੀ ਨਈਆ, ਨੌਕਾ ਸਤਿਗੁਰ ਸ਼ਬਦ ਆਪ ਵਖਾਈਆ। ਰਾਏ ਧਰਮ ਲੇਖਾ ਕੱਢ ਨਾ ਸਕੇ ਵਹੀਆ, ਵਾਅਦੇ ਸਭ ਦੇ ਪੂਰ ਕਰਾਈਆ। ਜਿਸ ਕਾਰਨ ਬੁਲ੍ਹੇ ਗਾਇਆ ਥਈਆ, ਥਈਆ ਥਈਆ ਕਹਿ ਕਹਿ ਖੁਸ਼ੀ ਬਣਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਤੁਹਾਡਾ ਇਕ ਰਮਈਆ, ਰਾਮ ਰਹੀਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਆਪ ਮਿਲਾਈਆ।

ਲੋਹੜੀ ਕਹੇ ਭਗਤੋ ਧਰਮ ਧਾਰ ਦੇ ਚੱਬੋ ਦਾਣੇ ਮੱਕੀ, ਮੁਕੰਮਲ ਦਿਆਂ ਦ੍ਰਿੜਾਈਆ। ਪ੍ਰਭੂ ਦਾ ਪਿਆਰ ਵੇਖੋ ਹੱਕੀ, ਹਕੀਕਤ ਨਾਲ ਸੁਣਾਈਆ। ਜਿਸ ਦੀ ਧਾਰ ਜੀਵ ਜਹਾਨ ਕਿਸੇ ਨਾ ਤੱਕੀ, ਜਗਤ ਨੇਤਰ ਦਰਸ਼ਨ ਕੋਇ ਨਾ ਪਾਈਆ। ਉਸ ਦੇ ਨਾਲ ਪ੍ਰੀਤੀ ਜੋੜੋ ਪੱਕੀ, ਪਾਰਬ੍ਰਹਮ ਪ੍ਰਭ ਆਪਣੇ ਰੰਗ ਰੰਗਾਈਆ। ਨਿਗਾਹ ਮਾਰ ਕੇ ਵੇਖੋ ਅੱਖੀ, ਬਿਨ ਨੈਣ ਨੈਣ ਉਠਾਈਆ । ਜਿਸ ਦਾ ਲੇਖਾ ਦੀਗਰੇ ਬਾਦ ਯੱਕੀ, ਯੱਕੀ ਇਕੋ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਵਖਾਈਆ। ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦਾ ਲਓ ਰਸ, ਮਿੱਠਾ ਇਕੋ ਨਾਮ ਦ੍ਰਿੜਾਈਆ। ਹਿਰਦੇ ਹਰਿਜੂ ਜਾਏ ਵਸ, ਅਨਡਿਠੜਾ ਖੇਲ ਵਖਾਈਆ। ਪੰਧ ਮਾਰਨਾ ਪਏ ਨਾ ਨੱਸ ਨੱਸ, ਭੱਜਣ ਦੀ ਲੋੜ ਰਹੇ ਨਾ ਰਾਈਆ। ਜਿਸ ਦਾ ਲੇਖਾ ਬਾਹਰ ਰਵ ਸਸ, ਸੂਰੀਆ ਚੰਦ ਨਾ ਕੋਇ ਚਤੁਰਾਈਆ। ਉਹ ਮੇਟਣਹਾਰ ਅੰਧੇਰੀ ਮਸ, ਚੰਦ ਚਾਂਦਨਾ ਕਰੇ ਰੁਸ਼ਨਾਈਆ। ਸੋ ਪੁਰਖ ਅਕਾਲਾ ਤੁਹਾਡਾ ਗਾਵੇ ਜਸ, ਸਿਫਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀ ਕਰਨੀ ਕਾਰ ਕਮਾਈਆ।

ਲੋਹੜੀ ਕਹੇ ਜਨ ਭਗਤੋ ਸਚ ਪਿਆਰ ਦੀ ਪੀਵੋ ਮਦਿ, ਮਧੁਰ ਧੁਨ ਨਾਮ ਸ਼ਨਵਾਈਆ। ਸਤਿਗੁਰੂ ਦੁਵਾਰ ਸੁਹੰਝਣੀ ਹੱਦ, ਹਦੂਦਾਂ ਡੇਰਾ ਢਾਹੀਆ। ਤੁਸੀਂ ਉਸ ਪ੍ਰਭ ਦੀ ਯਦ, ਜੋ ਯਦੀ ਆਪਣਾ ਖੇਲ ਵਰਤਾਈਆ। ਸਚ ਪ੍ਰੀਤ ਵਿਚ ਜਾਓ ਲੱਗ, ਲਗ ਮਾਤਰ ਡੇਰਾ ਢਾਹੀਆ। ਤੁਹਾਡੇ ਅੰਦਰੋਂ ਬੁਝਾਵੇ ਅੱਗ, ਅੰਮ੍ਰਿਤ ਮੇਘ ਬਰਸਾਈਆ। ਕੂੜੀ ਕਿਰਿਆ ਮਿਟੇ ਜੱਗ, ਜਾਗਰਤ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਭੇਵ ਆਪ ਖੁਲ੍ਹਾਈਆ।

ਲੋਹੜੀ ਕਹੇ ਜਨ ਭਗਤੋ ਆਪਣੀ ਆਸ਼ਾ ਲੈਣੀ ਮੰਗ, ਮਾਂਗਤ ਹੋ ਕੇ ਝੋਲੀ ਡਾਹੀਆ। ਪਰਮ ਪੁਰਖ ਚਾੜ੍ਹ ਦੇ ਰੰਗ, ਦੋ ਜਹਾਨਾ ਉਤਰ ਨਾ ਜਾਈਆ । ਨਿਰਗੁਣ ਧਾਰ ਹੋਣਾ ਸੰਗ, ਸਗਲੇ ਸੰਗੀ ਬਹੁ ਰੰਗੀ ਭੇਵ ਦੇਣਾ ਚੁਕਾਈਆ । ਪਰਮ ਪੁਰਖ ਪਰਮਾਤਮ ਤੇਰਾ ਸਚ ਦੁਵਾਰਾ ਜਾਈਏ ਲੰਘ, ਅੱਗੇ ਹੋ ਨਾ ਕੋਇ ਅਟਕਾਈਆ। ਮਾਨਸ ਜਨਮ ਨਾ ਹੋਏ ਭੰਗ, ਦੇਣੀ ਸਚ ਸਚ ਸਰਨਾਈਆ। ਆਤਮ ਸੇਜ ਸੁਹਾਉਣੀ ਪਲੰਘ, ਦਰ ਠਾਂਢੇ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। ਲੋਹੜੀ ਕਹੇ ਜਨ ਭਗਤੋ ਅਜ ਖੁਸ਼ੀਆਂ ਦਿਵਸ ਧਰਨੀ ਵੇਖੋ ਦੱਸਦੀ, ਦਹਿ ਦਿਸ਼ਾ ਰਹੀ ਜਣਾਈਆ। ਮਸਤੀ ਦੇ ਵਿਚ ਹੱਸਦੀ, ਖੁਸ਼ੀਆਂ ਢੋਲੇ ਗਾਈਆ । ਪਿਆਸੀ ਪ੍ਰੇਮ ਰਸ ਦੀ, ਚਾਰੋਂ ਕੁੰਟ ਵੇਖ ਵਖਾਈਆ। ਆਪਣੀ ਬਿਰਹੁ ਕਹਾਣੀ ਦੱਸਦੀ, ਕੂਕ ਕੂਕ ਜਣਾਈਆ। ਮੇਰੇ ਉਤੇ ਧਾਰ ਰਹੀ ਨਹੀਂ ਸਚ ਦੀ, ਕਲਜੁਗ ਕੂੜ ਕੁਟੰਬ ਵਧਾਈਆ। ਮੇਰੀ ਛਾਤੀ ਵੇਖੋ ਮੱਚਦੀ, ਅਗਨੀ ਤੱਤ ਨਾ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਸਮਝਾਈਆ।

ਲੋਹੜੀ ਕਹੇ ਜਨ ਭਗਤੋ ਸਤਿਗੁਰ ਸ਼ਬਦ ਦਾ ਲਓ ਪਿਆਰ, ਜੋਤੀ ਜਾਤਾ ਸਿਰ ਹੱਥ ਟਿਕਾਈਆ। ਮੇਰਾ ਖੁਸ਼ੀਆਂ ਦਾ ਵਿਵਹਾਰ, ਦਿਵਸ ਰੈਣ ਢੋਲੇ ਗਾਈਆ। ਧੰਨ ਭਾਗ ਜੇ ਤੁਹਾਨੂੰ ਹੋਇਆ ਦੀਦਾਰ, ਨਿਰਗੁਣ ਨੂਰ ਜੋਤ ਅਲਾਹੀਆ। ਤੁਹਾਡੀ ਪੈਜ ਜਾਏ ਸੁਵਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਵੇਖੇ ਵਿਗਸੇ ਪਾਵੇ ਸਾਰ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਲੋਹੜੀ ਕਹੇ ਜਨ ਭਗਤੋ ਪ੍ਰਭ ਦੀਆਂ ਲੋੜਾਂ, ਲੁੜੀਂਦਾ ਸਾਜਣ ਦਏ ਵਡਿਆਈਆ। ਆਦਿ ਜੁਗਾਦਿ ਭਗਤ ਭਗਵਾਨ ਦਾ ਜੋੜਾ, ਜੁਗ ਚੌਕੜੀ ਰੀਤੀ ਚਲੀ ਆਈਆ। ਜਨ ਭਗਤਾਂ ਪ੍ਰਭ

ਸਦਾ ਹੋਵੇ ਬਹੁੜਾ, ਬਾਂਹੋ ਫੜ ਫੜ ਬਾਹਰ ਕਢਾਈਆ। ਤੁਹਾਡਾ ਅੰਤਰ ਰਹੇ ਨਾ ਕੌੜਾ, ਸਤਿਗੁਰ ਮਿੱਠਾ ਰਸ ਦਏ ਪਿਆਈਆ। ਜਿਸ ਦਾ ਸ਼ਬਦ ਅਗੰਮੀ ਘੋੜਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਉਸ ਦੀ ਸਦਾ ਸਦਾ ਸਦ ਲੋੜਾ, ਲੁੜੀਂਦਾ ਸੱਜਣ ਧੁਰਦਰਗਾਹੀਆ। ਜਿਸ ਸੱਸੇ ਉਪਰ ਲਾ ਕੇ ਹੋੜਾ, ਹੰ ਬ੍ਰਹਮ ਦਿਤੀ ਵਡਿਆਈਆ। ਜਿਸ ਦਾ ਵਕਤ ਅੱਗੇ ਥੋੜਾ, ਬਹੁਤੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੇਮ ਦਾ ਬਖਸ਼ਣਹਾਰਾ ਘੋੜਾ, ਬਿਨ ਰਾਸਾਂ ਚਾਰ ਕੁੰਟ ਦੁੜਾਈਆ। (੩੦ ਪੋਹ ਸ਼ਹਿਨਸ਼ਾਹੀ ਸੰਮਤ ੧੦)

ਜਨ ਭਗਤਾਂ ਸਦਾ ਲੋਹੜੀ, ਲੁੜੀਂਦਾ ਸਾਜਣ ਦਏ ਵਡਿਆਈਆ। ਚਰਨ ਪ੍ਰੀਤੀ ਬਖ਼ਸ਼ੇ ਗੁੜ ਦੀ ਰੋੜੀ, ਬਿਨ ਰਸਨਾ ਰਸ ਚਖਾਈਆ। ਸ਼ਬਦੀ ਧਾਰ ਚੜ੍ਹਾ ਕੇ ਘੋੜੀ, ਵਾਗਾਂ ਆਪਣੇ ਹੱਥ ਰਖਾਈਆ। ਭਗਤ ਭਗਵਾਨ ਬਣਾ ਕੇ ਜੋੜੀ, ਸੋਹਣਾ ਧੁਰ ਦਾ ਰੰਗ ਰੰਗਾਈਆ। ਜਗਤ ਵਿਕਾਰਾ ਅੰਦਰੋਂ ਹੋੜੀ, ਹੋੜਾ ਸੱਸੇ ਵਾਲਾ ਦਏ ਵਖਾਈਆ। ਮਨ ਮਨਸਾ ਆਪਣੇ ਵੱਲ ਮੋੜੀ, ਮੇਲ ਮਿਲਾਏ ਸਹਿਜ ਸੁਭਾਈਆ। ਜਨ ਭਗਤਾਂ ਜੁਗ ਜੁਗ ਵਸਤ ਇਹ ਦਿਤੀ ਥੋੜੀ, ਥੋੜਾ ਥੋੜਾ ਰਸ ਝੋਲੀ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪ ਗਿਆ ਬਹੁੜੀ, ਆਪ ਆਪਣੀ ਦਇਆ ਕਮਾਈਆ। ਵਿਕਾਰ ਮਧ ਅੰਤਰ ਰਹਿਣ ਨਾ ਦੇਵੇ ਕੌੜੀ, ਰਸ ਅੰਮ੍ਰਿਤ ਨਾਮ ਭਰਾਈਆ। ਪਾਰ ਕਰਾ ਦੇ ਭੀੜੀ ਗਲੀ ਸੌੜੀ, ਮਾਰਗ ਇਕੋ ਇਕ ਵਖਾਈਆ। ਰਾਗਾਂ ਵਿਚੋਂ ਰਾਗ ਉਪਜਿਆ ਗੌੜੀ, ਲੋਹੜੀ ਦੇ ਦਿਨ ਦੀ ਇਹੋ ਵੱਡੀ ਵਡਿਆਈਆ। ਨਾਨਕ ਧਾਰ ਜੋ ਸ਼ਬਦ ਜਣਾਇਆ ਪੌੜੀ, ਏਸੇ ਦਿਵਸ ਕੀਤੀ ਸਿਫ਼ਤ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।

ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ, ਆਸ਼ਾ ਆਪਣੇ ਅੰਦਰ ਰਖਾਈਆ। ਭਗਤ ਭਗਵਾਨ ਨਾਲ ਜੋੜਦੀ, ਜੁਗ ਜੁਗ ਦੀ ਰੀਤੀ ਚਲੀ ਆਈਆ। ਮੇਰਾ ਦਿਵਸ ਓਹ ਜਿਸ ਵਿਚ ਸਭ ਤੋਂ ਪਹਿਲਾਂ ਪੂਜਾ ਹੋਈ ਬੋਹੜ ਦੀ, ਪਿਪਲਾਂ ਸੀਸ ਨਿਵਾਈਆ। ਯਗੈ ਪੁਰਸ਼ ਦੀ ਧਾਰ ਹਾਵਗਰੀਵ ਦੇ ਮੋੜਦੀ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਬਾਵਨ ਦੀ ਧਾਰ ਜਿਸ ਦੀ ਖੇਲ ਬ੍ਰਹਮਣ ਗੌੜ ਦੀ, ਬਿਨ ਅੱਖਰਾਂ ਅੱਖਰ ਜਣਾਈਆ। ਮੇਰੀ ਆਦਿ ਜੁਗਾਦੀ ਧਾਰ ਸਦਾ ਦੌੜਦੀ, ਭੱਜੇ ਵਾਹੋ ਦਾਹੀਆ। ਮੇਰਾ ਦਿਵਸ ਦਿਹਾੜਾ ਉਹ ਜਿਸ ਵਿਚ ਪੂਜਾ ਚੱਲੀ ਪਹਿਲੀ ਵਾਰ ਤਲਾਬ ਜੌਹੜ ਦੀ, ਜਲ ਧਾਰਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।

ਲੋਹੜੀ ਕਹੇ ਮੈਂ ਜੁਗ ਜੁਗ ਲੋੜਦੀ ਸਾਜਣ, ਸਜਣੂਆਂ ਧੁਰਦਰਗਾਹੀਆ। ਜੋ ਦੋ ਜਹਾਨਾਂ ਰਾਜਨ, ਸ਼ਾਹੋ ਭੂਪ ਨੂਰ ਅਲਾਹੀਆ। ਮੇਰਾ ਦਿਵਸ ਉਹ ਜਿਸ ਵਿਚ ਜਗਤ ਦਾ ਲਹਿਣਾ ਦੇਣਾ ਦੇਣਾ ਲਹਿਣਾ ਬਣਿਆ ਨਾਲ ਮਹਾਜਨ, ਜਗਤ ਹੱਟਾਂ ਖੇਲ ਖਿਲਾਈਆ। ਮੇਰੇ ਦਿਵਸ ਪਹਿਲੀ ਵਾਰ ਕਪਲ ਮੁਨ ਮਾਰੀ ਅਵਾਜਨ, ਖ਼ੁਸ਼ੀਆਂ ਨਾਲ ਸੁਣਾਈਆ। ਸਾਂਖ ਯੋਗ ਦੱਸਿਆ ਆਪਣੀ ਮਾਤਨ,

ਰੀਤੀ ਦੀਨ ਦੁਨੀ ਬਦਲਾਈਆ। ਮੇਰੇ ਦਿਵਸ ਜਗਤ ਦੰਦਾਸਾ ਸ਼ੁਰੂ ਹੋਇਆ ਸੀ ਦਾਤਨ, ਕੁਦਰਤ ਦੇ ਰੰਗ ਨੂੰ ਜਗਤ ਰੰਗ ਵਿਚ ਬਦਲਾਈਆ। ਮੇਰੇ ਦਿਵਸ ਵਿਚ ਮਤਸਯ ਜਲ ਧਾਰ ਕੀਤਾ ਉਦਘਾਟਨ, ਮਛ ਕਛ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਭੇਵ ਆਪ ਖੁਲ੍ਹਾਈਆ।

ਲੋਹੜੀ ਕਹੇ ਮੇਰੇ ਦਿਵਸ ਭਗਤਾਂ ਭਗਵਾਨ ਨਾਲ ਮਿਲਿਆ ਮੇਲ, ਮੇਲਾ ਹਰਿ ਜਗਦੀਸ਼ ਕਰਾਈਆ। ਦੀਨ ਦੁਨੀ ਨੂੰ ਕਲਪਣਾ ਦਾ ਚੜ੍ਹਿਆ ਤੇਲ, ਹਉਮੇ ਹੰਗਤਾ ਸੰਗ ਰਖਾਈਆ। ਪਿਆਰ ਤੁਟਿਆ ਸੱਜਣ ਸੁਹੇਲ, ਸਾਚਾ ਸੰਗ ਨਾ ਕੋਇ ਬਣਾਈਆ। ਲੋਹੜੀ ਕਹੇ ਜਨ ਭਗਤਾਂ ਦੀ ਪ੍ਰਭ ਦੇ ਪਿਆਰ ਵਿਚ ਵਧੀ ਵੇਲ, ਵੇਲਾ ਵਕਤ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਲੋਹੜੀ ਕਹੇ ਮੇਰੇ ਦਿਵਸ ਰਿੜਕਿਆ ਗਿਆ ਸਾਗਰ, ਸਗਲੀ ਸ੍ਰਿਸ਼ਟ ਜਣਾਈਆ। ਅੰਮ੍ਰਿਤ ਭਰਿਆ ਗਿਆ ਅਗੰਮੀ ਗਾਗਰ, ਜਿਸ ਨੂੰ ਵੇਖਣ ਕੋਇ ਨਾ ਪਾਈਆ। ਵਣਜਾਰੇ ਬਣਾਏ ਧਰਮ ਸੌਦਾਗਰ, ਸੋਹਣੀ ਵਸਤ ਵਖਾਈਆ। ਨਿਰਮਲ ਕਰਮ ਕਰ ਉਜਾਗਰ, ਦੇਵੇ ਮਾਣ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਲੋਹੜੀ ਕਹੇ ਸਮੁੰਦ ਸਾਗਰ ਲੇਖਾ ਮੁਕਾਇਆ ਅੱਧ, ਹਿਸਾ ਵੰਡ ਆਪਣੇ ਹੱਥ ਰਖਾਈਆ। ਇਕ ਪਾਸੇ ਅੰਮ੍ਰਿਤ ਤੇ ਇਕ ਪਾਸੇ ਮਦਿ, ਵੇਖਣਹਾਰਾ ਬੇਪਰਵਾਹੀਆ। ਰਾਕਸ਼ਸ਼ ਦੇਵਤ ਦੋਵੇਂ ਲਏ ਸੱਦ, ਪ੍ਰੇਮ ਨਾਲ ਬੁਲਾਈਆ। ਦੋਵੇਂ ਇਕ ਦੂਜੇ ਨਾਲੋਂ ਅੱਗੇ ਬਹਿਣ ਵਧ, ਆਪਣੀ ਖ਼ੁਸ਼ੀ ਵਖਾਈਆ। ਲੋਹੜੀ ਕਹੇ ਮੇਰਾ ਦਿਵਸ ਸੁਹਾਵਣਾ ਜਿਸ ਵਿਚ ਕਲਸ ਜਗ

ਰਾਕਸ਼ ਮਦਿ ਵਿਚ ਲਪਟਾਈਆ। ਦੋਹਾਂ ਦੀ ਧਾਰ ਦਿਤੀ ਵੰਡ, ਪ੍ਰਭ ਆਪਣੀ ਖੇਲ ਵਖਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਰਹੇ ਹੰਢ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ। ਲੋਹੜੀ ਕਹੇ ਜਨ ਭਗਤਾਂ ਮਿਲੇ ਦੀਨ ਦਿਆਲਾ, ਅੰਮ੍ਰਿਤ ਰਸ ਚਖਾਈਆ । ਰਾਕਸ਼ਾਂ ਮਿਲੇ ਮਦਿ ਪਿਆਲਾ, ਮਿਟੀ ਖਾਕ ਸਿਰ ਵਿਚ ਛਾਹੀਆ। ਸਰਗੁਣ ਦੀ ਧਾਰ ਨਿਰਗੁਣ ਦਾ ਖੇਲ ਖੇਲ ਨਿਰਾਲਾ, ਦੋਵੇਂ ਰੰਗ ਮੇਰੇ ਦਿਵਸ ਵਿਚ ਰਖਾਈਆ। ਮੈਂ ਗ਼ਮੀ ਖ਼ੁਸ਼ੀ ਦੋਹਾਂ ਵਿਚ ਹੋਈ ਬੇਹਾਲਾ, ਆਪ ਆਪਣਾ ਗਈ ਭੁਲਾਈਆ। ਪਰਮ ਪੁਰਖ ਪਰਮਾਤਮ ਆਪਣਾ ਖੇਲ ਕੀਤਾ ਭਗਤਾਂ ਮਾਰਗ ਦੇ ਸੁਖਾਲਾ, ਸਚ ਰੰਗ ਰੰਗਾਈਆ। ਮੂਰਖ ਮੁਗਧ ਕਰ ਬੇਹਾਲਾ, ਜਗਤ ਵਾਸਨਾ ਵਿਚ ਹਲਕਾਈਆ। ਲੋਹੜੀ ਕਹੇ ਜਨ ਭਗਤੋ ਤੁਹਾਡੇ ਧੰਨਭਾਗ ਜਿਨ੍ਹਾਂ ਅੰਤਰ ਪ੍ਰਭੂ ਪ੍ਰੇਮ ਦੀ ਮਾਲਾ, ਜਗਤ ਮਣਕੇ ਫੇਰਨ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਘਰ ਗ੍ਰਹਿ ਮੰਦਰ ਸਰੀਰ ਪ੍ਰਭੂ ਦੀ ਧਰਮਸਾਲਾ, ਦੁਵਾਰਾ ਸਾਚਾ ਸੋਭਾ ਪਾਈਆ। ਲੋਹੜੀ ਕਹੇ ਲੁੜੀਂਦਾ ਸਾਜਣ ਮਿਲਿਆ ਘਰ ਗੋਪਾਲਾ, ਗੋਬਿੰਦ ਮੇਲਾ ਸਹਿਜ ਸੁਭਾਈਆ। ਮੇਰਾ ਨਿੱਕਾ ਜਿਹਾ ਅਹਿਵਾਲਾ, ਅਹਿਲ ਨਾਲ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਵੇਖਣਹਾਰਾ ਸ਼ਾਹ

ਕੰਗਾਲਾ, ਪਾਤਸ਼ਾਹ ਆਪਣਾ ਰੰਗ ਰੰਗਾਈਆ। (੨੯ ਪੋਹ ਸ਼ਹਿਨਸ਼ਾਹੀ ਸੰਮਤ ੧੧)

ਲੁੱਚਾ : ਪੁਰਖ ਅਕਾਲ ਬੜਾ ਲੁੱਚਾ, ਦੋ ਜਹਾਨ ਖੇਲ ਕਰਾਇੰਦਾ। ਸਾਰਿਆਂ ਕੋਲੋਂ ਓਹਲੇ ਲੁਕਾ, ਲੁੱਚਾ :

ਦਿਸ ਕਿਸੇ ਨਾ ਆਇੰਦਾ। ਕਿਸੇ ਹੱਥ ਫੜਾਇਆ ਹੁੱਕਾ, ਕਿਸੇ ਚੋਟੀ ਸੀਸ ਮੁੰਡਾਇੰਦਾ। ਕਿਸੇ ਫੜ ਟੰਗਾਇਆ ਪੁੱਠਾ, ਕਿਸੇ ਖਲੜੀ ਤਨ ਲੁਹਾਇੰਦਾ। ਕਿਸੇ ਨੀਹਾਂ ਹੇਠ ਦਬਾਏ ਪੁੱਤਾ, ਕਿਸੇ ਤੱਤੀ ਤਵੀ ਉਤੇ ਬਹਾਇੰਦਾ। ਕਿਸੇ ਧਾਰ ਤਲਵਾਰ ਨਾਲ ਟੁੱਕਾ, ਕਿਸੇ ਅੰਗ ਅੰਗ ਕਟਾਇੰਦਾ । ਜੇ ਕੋਈ ਪੁਛੇ ਕੀ ਖੇਲ ਕਰੇ ਅਬਿਨਾਸ਼ੀ ਅਚੁਤਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਜੁਗ ਚੌਕੜੀ ਬੈਠਾ ਰਹੇ ਰੁੱਸਾ, ਅੱਗੇ ਹੋ ਨਾ ਕੋਈ ਬਚਾਇੰਦਾ । ਪ੍ਰਭ ਸਾਚੇ ਅੱਗੇ ਕੋਈ ਨਾ ਗੁਸਾ, ਭਾਣਾ ਮੰਨ ਮੰਨ ਸਭ ਸ਼ੁਕਰ ਮਨਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਦੱਸ ਸਕਿਆ ਪ੍ਰਭ ਦਾ ਜੁੱਸਾ, ਵਜੂਦ ਨਜ਼ਰ ਕਿਸੇ ਨਾ ਆਇੰਦਾ । ਕਵਣ ਸੇਜੇ ਸਚ ਸਿੰਘਾਸਣ ਸੁੱਤਾ, ਕਵਲ ਨੈਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ।

ਵੇਖੋ ਹਰਿ ਜੂ ਲੁੱਚਾ ਠੱਗ, ਠੱਗੀ ਸਭ ਦੇ ਨਾਲ ਕਰਾਈਆ। ਪੰਜ ਤੱਤ ਲਾ ਲਾ ਅੱਗ, ਅਗਨੀ ਤੱਤ ਜਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਭੇਜ ਵੱਗ, ਵਾਗੀ ਬਣ ਬਣ ਸੱਚੇ ਮਾਹੀਆ। ਇਕੋ ਦੱਸਿਆ ਅਚਾਰ ਚੱਜ, ਅਚਰਜ ਆਪਣਾ ਵੇਸ ਨਾ ਕਿਸੇ ਵਡਿਆਈਆ। ਕਿਸੇ ਮੱਕੇ ਕਾਅਬੇ ਕਰੌਂਦਾ ਰਿਹਾ ਹੱਜ, ਕਲਮਾ ਨਬੀ ਅਮਾਮ ਪੜ੍ਹਾਈਆ। ਕਿਸੇ ਨਾਮ ਸਤਿ ਦਿਤਾ ਦੱਸ, ਕਿਸੇ ਵਾਹਿਗੁਰੂ ਸਿਫ਼ਤ ਸਾਲਾਹੀਆ। ਕਿਸੇ ਰਾਮ ਰਾਮ ਦਿਤਾ ਜਸ, ਕਿਸੇ ਕ੍ਰਿਸ਼ਨ ਕ੍ਰਿਸ਼ਨ ਸਮਝਾਈਆ। ਆਪ ਦੂਰ ਦੁਰਾਡਾ ਬਹਿ ਕੇ ਰਿਹਾ ਵਸ, ਆਪਣੀ ਲੁਕਵੀਂ ਖੇਲ੍ਹ ਰਚਾਈਆ। ਜੁਗ ਜੁਗ ਚੌਕੜੀ ਗਾ ਗਾ ਗਏ ਥੱਕ, ਅੰਤਮ ਆਪ ਵੇਖਣ ਆਈਆ। ਚਾਰੋਂ ਕੁੰਟ ਲੌਂਦੇ ਭੱਖ, ਅਗਨੀ ਤੱਤ ਰਹੀ ਤਪਾਈਆ। ਖ਼ਾਲੀ ਦਿਸੇ ਚੌਦਾਂ ਹੱਟ, ਕਿਸ਼ਨ ਵੰਡ ਵੰਡ ਵੰਡਾਈਆ। ਚੌਦਾਂ ਤਬਕ ਬਣੇ ਹੱਟ, ਬਣ ਸਵਾਂਗੀ ਸਵਾਂਗ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਗਏ ਢੱਠ, ਆਪਣਾ ਆਪ ਗਵਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੇ ਹੱਥ ਤੇਰੀ ਵਡਿਆਈਆ । ਵੇਖ ਸਾਡੇ ਖ਼ਾਲੀ ਹੱਥ, ਦਰ ਤੇਰੇ ਦੇਣ ਦੁਹਾਈਆ। ਜਿਨ੍ਹਾਂ ਲੱਕੜਾਂ ਉਤੇ ਦਿਤੇ ਰੱਖ, ਕਾਇਆ ਮਾਟੀ ਰੂਪ ਨਾ ਕੋਇ ਵਖਾਈਆ। ਧੂਆਂਧਾਰ ਤੇਰਾ ਨੂਰ ਵੇਖ ਸਮਰੱਥ, ਤੇਰੇ ਘਰ ਵੱਜੇ ਵਧਾਈਆ। ਬਿਨ ਤੁਧ ਕੋਈ ਨਾ ਰੱਖੇ ਪਤ, ਪਤਵੰਤ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਈਆ।

ਹਰਿ ਜੂ ਲੁੱਚਾ ਠੱਗ ਚੋਰ, ਚੋਰੀ ਸਭ ਦੇ ਨਾਲ ਕਰਾਇੰਦਾ। ਵਸਣਹਾਰ ਅੰਧੇਰੀ ਘੋਰ, ਡੂੰਘੀ ਖੱਡ ਕੁੰਦਰ ਵੇਖ ਵਖਾਇੰਦਾ। ਅੱਗੇ ਲਏ ਸਾਰੇ ਤੋਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਕੋਈ ਨਾ ਸਕੇ ਅੱਗੋਂ ਮੋੜ, ਸਜਦਾ ਸੀਸ ਸਰਬ ਝੁਕਾਇੰਦਾ। ਨਿਰਗੁਣ ਸਰਗੁਣ ਦੋਵੇਂ ਜੋੜ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਅੰਦਰੋਂ ਬਾਹਰੋਂ ਦਿਸੇ ਹੋਰ, ਭੇਦ ਅਭੇਦ ਆਪ ਛੁਪਾਇੰਦਾ। ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਜ਼ੋਰ ਜ਼ਾਬਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗਿਆਨ ਧੁਰ ਦੀ ਬਾਣੀ ਆਪਣੀ ਕਰਨੀ ਆਪ ਜਣਾਇੰਦਾ। (੧੬ ਮੱਘਰ ੨੦੧੯ ਬਿ)

ਚਾਰ ਵਰਨ ਹੋਏ ਲੁੱਚੇ, ਸਚ ਸੁੱਚ ਨਾ ਕੋਇ ਸਮਝਾਈਆ। ਬਿਨ ਹਰਿ ਨਾਮੇ ਖ਼ਾਲੀ ਬੁੱਤੇ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਆਪਣੀਆਂ ਜੜਾਂ ਰਹੇ ਪੁੱਟੇ, ਲੋਕਮਾਤ ਨਾ ਕੋਇ ਲਗਾਈਆ। (੧੭ ਹਾੜ ੨੦੨੦ ਬਿ)

ਲੰਗਰ : ਲੰਗਰ ਵਰਤੇ ਜਿਥੇ ਮੇਰਾ। ਉਥੇ ਨਹੀਂ ਹੈ ਕੋਈ ਤੋੜਾ। ਲੰਗਰ ਗੁਰੂ ਕਾ ਗੁਰ ਲੰਗਰ :

ਭੰਡਾਰਾ। ਆਪੇ ਬੂਝੇ ਆਪ ਬੁਝਣਹਾਰਾ। (੧੭ ਭਾਦਰੋਂ ੨੦੦੬ ਬਿ)

ਉਹ ਲੰਗਰ ਸਾਧ ਸੰਤ ਦਾ, ਇਹ ਖੇਲ ਸ੍ਰੀ ਭਗਵੰਤ ਦਾ। ਓਥੇ ਮੇਲਾ ਜੀਵ ਜੰਤ ਦਾ, ਇਥੇ ਰੰਗ ਆਤਮ ਪਰਮਾਤਮ ਨਾਰ ਕੰਤ ਦਾ। ਓਥੇ ਗੜ੍ਹ ਹਉਮੇਂ ਹੰਗਤ ਦਾ, ਇਥੇ ਘਰ ਚਾਰ ਵਰਨ ਪੰਗਤ ਦਾ। ਓਥੇ ਦਰ ਕੂੜ ਗਿਆਨੀ ਪੰਡਤ ਦਾ, ਇਥੇ ਵਰ ਬ੍ਰਹਮ ਗਿਆਨੀ ਅਖੰਡਤ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਭ ਦੇ ਅੰਤ ਦਾ। (੨ ਹਾੜ ੨੦੨੦ ਬਿਕ੍ਰਮੀ)

ਸਵਾ ਸੇਰ ਸਚ ਭੰਡਾਰ, ਹਰਿ ਸੰਗਤ ਦਏ ਲਗਾਈਆ। ਸਤਿਗੁਰ ਪੂਰਾ ਬਣੇ ਆਪ ਵਰਤਾਰ, ਨੰਗੀ ਪੈਰੀਂ ਸੇਵ ਕਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸਗਲਾ ਸੰਗ ਰਖਾਈਆ। ਸੱਥਰ ਸੇਜ ਨਾ ਭੁੱਲਿਆ ਵਿਚ ਸੰਸਾਰ, ਜੋ ਸੂਲਾਂ ਆਪ ਹੰਢਾਈਆ। ਨਿਹਕਲੰਕ ਮਿਲਿਆ ਮੀਤ ਮੁਰਾਰ, ਜੋੜਾ ਜੁੜਿਆ ਸਹਿਜ ਸੁਖਦਾਈਆ। ਘੋੜੇ ਚੜ੍ਹਿਆ ਸ਼ਾਹ ਅਸਵਾਰ, ਆਪਣਾ ਅਸਵ ਰਿਹਾ ਦੌੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਆਬਾ ਮਾਲਵਾ ਦਏ ਤਰਾਈਆ। (ਪਹਿਲੀ ਕੱਤਕ ੨੦੧੬ ਬਿਕ੍ਰਮੀ)

ਹਰਿ ਭਗਤ ਭੰਡਾਰਾ ਦਾਲ ਰੋਟੀ, ਹਰਿ ਜੂ ਆਪਣੀ ਵੰਡ ਵੰਡਾਇੰਦਾ। ਵੇਖਣਹਾਰਾ ਚੜ੍ਹ ਕੇ ਉਪਰ ਚੋਟੀ, ਕੋਟ ਕੋਟੀ ਨਾਲ ਰਲਾਇੰਦਾ । ਸਭ ਦੇ ਵਿਚੋਂ ਕੱਢੇ ਵਾਸਨਾ ਖੋਟੀ, ਜੋ ਜਨ ਰਸਨਾ ਨਾਲ ਰਲਾਇੰਦਾ। ਅੰਤਮ ਮਿਲਾਏ ਨਿਰਮਲ ਜੋਤੀ, ਲੱਖ ਚੁਰਾਸੀ ਗੇੜ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਭੰਡਾਰਾ ਆਪ ਸੁਹਾਇੰਦਾ। (੧੮ ਹਾੜ ੨੦੧੯ ਬਿ)

ਲੰਗਰ ਵਿਚ ਲਾਗਰੀ ਹੋ ਕੇ ਰਹੇ, ਲੰਗਰ ਮੰਦਰਾਂ ਨਾਲੋਂ ਚੰਗਾ ਨਜ਼ਰੀ ਆਈਆ। ਰਵਦਾਸ ਸੁੱਕਾ ਟੁਕੜਾ ਦੇ ਕੇ ਗਿਆ ਕਹਿ, ਸਭ ਨੂੰ ਸਚ ਸੁਣਾਈਆ। ਜਿਸ ਪਕਵਾਨ ਨੂੰ ਭਗਵਾਨ ਬੇਹਾ ਕਦੇ ਨਾ ਕਹੇ, ਸਦ ਅੰਮ੍ਰਿਤ ਰੂਪ ਵਖਾਈਆ। ਏਥੇ ਓਥੇ ਇਕੋ ਜੇਹਾ ਰਹੇ, ਹਰਿ ਸੰਗਤ ਲੰਗਰ ਕੂਕਰਾਂ ਸ਼ੂਕਰਾਂ ਅੱਗੇ ਨਾ ਕੋਈ ਸੁਟਾਈਆ। ਓਸ ਲੰਗਰ ਵਿਚ ਪਰਮਾਤਮਾ ਬਹੇ, ਅੱਗ ਉਤੇ ਸੜ ਕੇ ਤਵੇ ਉਤੇ ਆਪਣਾ ਆਪ ਤਲ ਕੇ, ਪ੍ਰੇਮ ਪ੍ਰੀਤੀ ਵਿਚ ਰਲ ਕੇ, ਆਪਣਾ

ਰੰਗ ਵਖਾਈਆ। ਗੁਰਮੁਖ ਜੇਹੜੇ ਆਵਣ ਚਲ ਕੇ, ਉਹਨਾ ਦਾ ਅੰਦਰ ਬਹੇ ਮਲ ਕੇ, ਸੋਹਣਾ ਆਸਣ ਲਾਈਆ। ਹਰਿ ਸੰਗਤ ਖਾਏ ਰਲ ਮਿਲ ਕੇ, ਵਿਛੜਿਆਂ ਜੋੜ ਜੁੜਾਈਆ। ਇਹ ਖੇਲ ਦਿਲਦਾਰ ਦਿਲ ਦੇ, ਦਿਲ ਵਿਚੋਂ ਦਲੀਲ ਦਲੀਲ ਨਾਲ ਮਿਲਾਈਆ। ਗੁਰਮੁਖ ਗੁਰ ਦੀ ਰਹਿਣੀਉਂ ਕਦੇ ਨਾ ਹਿਲਦੇ, ਡੁੱਲੇ ਸਰਬ ਲੋਕਾਈਆ। ਗੁਰਮੁਖ ਪ੍ਰਭ ਦੇ ਮੇਲੇ ਸਦਾ ਨਹੀਂ ਮਿਲਦੇ, ਜਿਸ ਮਿਲਿਆਂ ਵਿਛੋੜਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਭਾਤ ਰਿਹਾ ਖਾਈਆ। (੨੫ ਮਾਘ ੨੦੨੦)

ਜਨ ਭਗਤ ਕਦੇ ਨਾ ਹੋਵੇ ਭੁੱਖਾ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ । ਜਿਨ੍ਹਾਂ ਦਾ ਅੰਤਰ ਆਤਮ ਹੋ ਗਿਆ ਸੁਚਾ, ਕੂੜ ਮੈਲ ਰਹੇ ਨਾ ਰਾਈਆ। ਉਨ੍ਹਾਂ ਦਾ ਭੰਡਾਰਾ ਕਦੇ ਨਾ ਮੁਕਾ, ਦੇਵਣਹਾਰ ਦਇਆ ਕਮਾਈਆ । ਭਗਤ ਭਗਵਾਨ ਦਾ ਸਦਾ ਟੁੱਕਰ ਸੁੱਕਾ, ਸ਼ਾਹ ਪਾਤਸ਼ਾਹ ਘਰ ਫੇਰਾ ਕਦੇ ਨਾ ਪਾਈਆ। ਜਿਨ੍ਹਾਂ ਦਾ ਜੀਵਣ ਪ੍ਰਭੂ ਦੀ ਪ੍ਰੀਤੀ ਅੰਦਰ ਉਚਾ, ਉਹ ਨੀਚੋਂ ਊਚ ਕਰ ਕਰ ਦੇਵੇ ਵਡਿਆਈਆ। ਸ੍ਰੀ ਭਗਵਾਨ ਉਤੇ ਚਲੇ ਕਿਸੇ ਦਾ ਨਾ ਕੋਈ ਗੁੱਸਾ, ਕੋਝਿਆਂ ਕਮਲਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸੁਹੇਲਾ ਲੋਕਮਾਤ ਆਪ ਉਠਾਏ ਸੁੱਤਾ, ਸੋਈ ਸੁਰਤੀ ਆਪ ਜਗਾਈਆ। (੧੫ ਫੱਗਣ ਸ਼ ਸੰਮਤ ੧ )

ਗੋਬਿੰਦ ਕਹੇ ਵਾਹ ਮੇਰੇ ਯਾਰ, ਤੇਰੀ ਬੇਪਰਵਾਹੀਆ। ਸਚ ਦਾ ਦੱਸ ਪਿਆਰ, ਰੀਤੀ ਲਈ ਬਣਾਈਆ। ਸਤਾਰਾਂ ਦਿਨ ਦਾ ਵਿਹਾਰ, ਖ਼ੁਸ਼ੀਆਂ ਨਾਲ ਲੰਘਾਈਆ। ਹਰਿ ਸੰਗਤ ਦਾ ਸਾਂਝਾ ਹੋਵੇ ਘਰ ਬਾਰ, ਕੱਲਾ ਸੇਵ ਨਾ ਕੋਇ ਕਮਾਈਆ। ਸਿਰਫ਼ ਰੋਟੀ ਹੋਵੇ ਤੇ ਦਾਲ, ਦੂਜੀ ਵਸਤ ਨਾ ਕੋਇ ਬਣਾਈਆ। ਖਾਏ ਕੋਈ ਨਾ ਵਿਚ ਥਾਲ, ਹੱਥਾਂ ਉਤੇ ਟਿਕਾਈਆ । ਪਰਸ਼ਾਦਾ ਢਕੇ ਨਾ ਕੋਇ ਨਾਲ ਰੁਮਾਲ, ਪੜਦਾ ਉਤੇ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ। (੨ ਫੱਗਣ ਸ਼ ਸੰ ੩)

ਆਟਾ ਗੁੰਨਣਾ ਨਹੀਂ ਖੁਲ੍ਹੇ ਝਾਟੇ, ਸ਼ਿਵ ਪਾਰਬਤੀ ਸਮਝਾਈਆ। ਇਹ ਵਸਤ ਲੱਭਣੀ ਨਹੀਂ ਕਿਸੇ ਹਾਟੇ, ਵਣਜਾਰਾ ਵਣਜ ਨਾ ਕੋਇ ਕਰਾਈਆ। ਚਾਰ ਜੁਗ ਪ੍ਰਭ ਨੇ ਵੇਖਣੇ ਖੇਲ ਤਮਾਸ਼ੇ, ਗੁਰ ਅਵਤਾਰ ਪੈਗ਼ੰਬਰਾਂ ਕਾਰ ਭੁਗਤਾਈਆ। ਅੰਤਮ ਲੇਖਾ ਜਾਣੇ ਪ੍ਰਿਥਮੀ ਅਕਾਸ਼ੇ, ਗਗਨ ਗਗਨੰਤਰ ਫੋਲ ਫੁਲਾਈਆ। ਦੀਨ ਦੁਨੀ ਜਿਸ ਵੇਲੇ ਹੋਵੇ ਵਿਚ ਘਾਟੇ, ਸਾਚਾ ਵਣਜ ਨਾ ਕੋਇ ਕਰਾਈਆ। ਗੋਬਿੰਦ ਦਾ ਭੁੱਲ ਜਾਣ ਅੰਮ੍ਰਿਤ ਪੀਤਾ ਵਿਚ ਬਾਟੇ, ਮਨ ਵਿਕਾਰ ਹੰਕਾਰ ਕੁਰਲਾਈਆ। ਓਸ ਵੇਲੇ ਕਰੇ ਖੇਲ ਪੁਰਖ ਸਮਰਾਥੇ, ਹਰਿ ਕਰਤਾ ਧੁਰਦਰਗਾਹੀ। ਮਾਰਗ ਲਾਵੇ ਸਾਚੇ, ਸਤਿ ਸਚ ਇਕ ਸਮਝਾਈਆ। ਸਤਿਜੁਗ ਸਾਚੇ ਆਖੇ, ਧੁਰ ਫ਼ਰਮਾਣਾ ਇਕ ਸੁਣਾਈਆ । ਜੋ ਉਤਮ ਪਕਵਾਨ ਪ੍ਰਭ ਰਸ ਚਾਖੇ, ਤਿਸ ਦਾ ਦਵੈਤ ਦਲਿਦਰ ਰਹੇ ਨਾ ਰਾਈਆ। ਓਸ ਅੰਨ ਨੂੰ ਬਣਾਏ ਨਾ ਕੋਇ ਖੁਲ੍ਹੇ ਝਾਟੇ, ਵੇਸਵਾ ਰੂਪ ਨਾ ਕੋਇ ਬਣਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫਰਮਾਣਾ ਇਕ ਸੁਣਾਈਆ । (੫ ਚੇਤ ਸ਼ ਸੰ ੪)

ਗੁਰਸੰਗਤ ਤੇਰੀ ਧੰਨ ਕਮਾਈ। ਗੁਰ ਲੰਗਰ ਵਿਚ ਜਿਸ ਨੇ ਪਾਈ। ਪ੍ਰਭ ਅਬਿਨਾਸ਼ੀ ਲੇਖੇ ਲਾਈ। ਸ੍ਰਿਸ਼ਟ ਸਬਾਈ ਨੇਤਰ ਪੇਖੇ, ਵੇਲਾ ਗਿਆ ਹੱਥ ਨਾ ਆਈ। ਸਾਚੀ ਲਿਖਤ ਲਿਖਾਏ ਗੁਰਸਿੱਖਾਂ ਜੁਗਤ ਬਣਾਏ, ਜੋ ਆਏ ਹਰਿ ਸਰਨਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਅਤੁਟ ਨਿਖੁਟ ਨਾ ਭੰਡਾਰ ਕਦੇ ਮੁੱਕ ਜਾਈ। (੨-੩ ਮਾਘ ੨੦੧੦ ਬਿਕ੍ਰਮੀ)

ਗੁਰਮੁਖ ਸਾਚੇ ਸਾਚਾ ਰੰਗ, ਹਰਿ ਚਰਨ ਕਵਲ ਭਰਵਾਸਾ। ਲੰਗਰ ਸੇਵਾ ਸਵਾ ਪੰਜ, ਢਾਈ ਹੋਏ ਅਰਦਾਸਾ। ਖਾਲੀ ਹੋਵਣ ਕਾਰੂ ਗੰਜ, ਮਾਇਆਧਾਰੀ ਜਗਤ ਤਮਾਸ਼ਾ। ਆਪੇ ਜਾਣੇ ਸਵੇਰ ਸੰਞ, ਕਲਜੁਗ ਕਾਇਆ ਪਾਏ ਰਾਸਾ। ਲੱਖ ਚੁਰਾਸੀ ਨਾਰ ਬੰਝ, ਨਾ ਕੋਈ ਦੇਵੇ ਮਾਤ ਧਰਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਪ੍ਰਿਥਮੀ ਆਕਾਸਾ। (੧ ਫੱਗਣ ੨੦੧੩ ਬਿਕ੍ਰਮੀ)

ਵਿਸ਼ਨੂੰ ਕਹੇ ਤੇਰਾ ਆਦਿ ਜੁਗਾਦਿ ਭੰਡਾਰਾ, ਵਰਭੰਡ ਤੇਰੀ ਚਤੁਰਾਈਆ । ਮੈਂ ਸੇਵਕ ਸੇਵਾਦਾਰਾ, ਸੇਵ ਸੁਵਾਮੀ ਸਚ ਕਮਾਈਆ। ਜੁਗ ਚੌਕੜੀ ਖੇਲ ਵੇਖਿਆ ਸਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਮੈਂ ਭਰਪੂਰ ਕਰ ਨਾ ਸਕਿਆ ਸੰਸਾਰਾ, ਸੰਸਾਰੀ ਮੇਰੀ ਦਏ ਗੁਵਾਹੀਆ। ਸ਼ੰਕਰ ਉਂਗਲਾਂ ਨਾਲ ਬਣ ਲਿਖਾਰਾ, ਲੇਖਾ ਮੈਨੂੰ ਰਿਹਾ ਸਮਝਾਈਆ। ਜਿਸ ਵੇਲੇ ਨਿਰਗੁਣ ਧਾਰ ਪੁਰਖ ਅਕਾਲ ਆਇਆ ਦੁਬਾਰਾ, ਦੁਹਰੀ ਆਪਣੀ ਕਾਰ ਕਮਾਈਆ। ਸਚ ਦਾ ਮਾਰਗ ਦੱਸੇ ਅਪਾਰਾ, ਅਪਾਰ ਅਗੰਮ ਅਥਾਹੀਆ। ਸਤਿਜੁਗ ਸਚ ਸਚ ਕਰੇ ਪਸਾਰਾ, ਪਸਰ ਪਸਾਰੀ ਵੇਖ ਵਖਾਈਆ। ਸਭ ਨੂੰ ਇਕੋ ਜਿਹਾ ਦਏ ਅਧਾਰਾ, ਆਦਮ ਇਕੋ ਰੰਗ ਰੰਗਾਈਆ। ਚਾਕਰ ਸੇਵਕ ਬਣ ਪਨਿਹਾਰਾ, ਪਾਰਬ੍ਰਹਮ ਆਪਣੀ ਸੇਵ ਕਮਾਈਆ। ਦੀਨ ਦੁਨੀ ਵਿਚ ਵੇਖੇ ਵਿਗਸੇ ਵੇਖਣਹਾਰਾ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਸਭ ਦਾ ਸਾਂਝਾ ਕਰ ਪਿਆਰਾ, ਪ੍ਰੇਮ ਪ੍ਰੀਤੀ ਨਾਲ ਜੁੜਾਈਆ। ਗ਼ਰੀਬ ਨਿਮਾਣਿਆਂ ਲੇਖੇ ਲਾ ਅਹਾਰਾ, ਭੱਖ ਭੋਜ ਲਹਿਜ ਫਹਿਜ ਇਕੋ ਰੰਗ ਰੰਗਾਈਆ। ਸਤਿਜੁਗ ਸਤਿ ਚਲਦੀ ਰਹੇ ਧਾਰਾ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਛੱਬੀ ਪੋਹ ਸਤਾਰਾਂ ਹਾੜ ਦਾ ਆਏ ਤਿਉਹਾਰਾ, ਸਾਲ ਬਸਾਲਾ ਇਕੋ ਹੁਕਮ ਵਰਤਾਈਆ। ਪੰਜ ਗੁਰਮੁਖ ਸਦਾ ਤਿਆਰ ਕਰਨ ਭੰਡਾਰਾ, ਸੇਵਾ ਸਤਿ ਸਚ ਕਮਾਈਆ। ਅੰਦਰ ਕਰੇ ਨਾ ਕੋਇ ਹੰਕਾਰਾ, ਹਉਮੇ ਵਿਚ ਨਾ ਕੋਇ ਰਖਾਈਆ। ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲੌਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਸੁਹਾਈਆ । ਖਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜਰੂਰ ਹਾਜਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡਾ ਨਿਖੁੱਟ ਨਾ ਜਾਏ ਭੰਡਾਰਾ, ਭਰਪੂਰ ਘਰ ਘਰ ਦਏ ਵਖਾਈਆ। ਹਰਿ ਭਗਤਾਂ ਵੇਖੇ ਸਚਾ ਦੁਵਾਰਾ, ਸਚ ਸਿੰਘਾਸਣ ਸੋਭਾ ਪਾਈਆ । ਜਿਥੇ ਨਿਰਗੁਣ ਧਾਰ ਬੈਠਾ ਉਹ ਚੌਵੀਵਾਂ ਅਵਤਾਰਾ, ਜਿਸ

ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਸ ਦਾ ਸ਼ਬਦ ਸ਼ਬਦੀ ਸ਼ਬਦ ਇਸ਼ਾਰਾ, ਬਿਨਾ ਸ਼ਬਦ ਤੋਂ ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਵਿਸ਼ਨੂੰ ਕਹੇ ਸਾਹਿਬ ਸਤਿਗੁਰ ਦਾ ਜਿਥੇ ਚਲਦਾ ਹੋਵੇ ਲੰਗਰ, ਲਾਂਗਰੀ ਸੇਵਾ ਪ੍ਰੇਮ ਕਮਾਈਆ। ਹਿਰਦੇ ਅੰਦਰੋਂ ਗਾਵਣ ਚਾਰ ਮੰਗਲ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਕੋਈ ਗੰਦੀ ਰੱਖੇ ਨਾ ਉਂਗਲ, ਸਾਫ ਸੁਥਰੇ ਸੋਭਾ ਪਾਈਆ। ਸਤਿਗੁਰ ਦੇ ਲੰਗਰ ਦਾ ਕੋਈ ਮਾਰੇ ਕਦੇ ਨਾ ਚੁਗਲੀ ਚੁਗਲ, ਮਾੜਾ ਕਹਿ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਜੋ ਲੰਗਰ ਵਿਚ ਹੋਵਣ ਸੇਵਾਦਾਰ, ਸੇਵਾ ਪ੍ਰੇਮ ਨਾਲ ਕਮਾਈਆ। ਮੁਖੋਂ ਕੁਬਚਨ ਸਕੇ ਨਾ ਕੋਇ ਉਚਾਰ, ਰਸਨਾ ਫਿਕ ਨਾ ਕੋਇ ਰਖਾਈਆ। ਇਹ ਸਭ ਤੋਂ ਵੱਡਾ ਵਿਵਹਾਰ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਥੋੜਾ ਥੋੜਾ ਥੋੜਾ ਕਰਕੇ ਗਏ ਚਲਾਈਆ। ਵਿਸ਼ਨੂੰ ਜੋੜ ਕੇ ਹੱਥ ਕਰ ਨਿਮਸਕਾਰ, ਸੀਸ ਬੰਦਨਾ ਵਿਚ ਨਿਵਾਈਆ। ਇਹ ਖੇਲ ਸਚੀ ਸਰਕਾਰ, ਹਰਿ ਨਿਰੰਕਾਰ ਆਪ ਵਖਾਈਆ। ਸਤਿਜੁਗ ਵਿਚ ਸਤਿ ਧਰਮ ਦਾ ਸਤਿ ਹੋਣਾ ਵਿਹਾਰ, ਵਿਹਾਰੀ ਆਪਣਾ ਹੁਕਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਵਿਸ਼ਨੂੰ ਕਹੇ ਵੇਖੋ ਮੇਰੇ ਸਾਹਿਬ ਦਾ ਲਗਦਾ ਭੋਗ , ਭੋਜਨ ਬਿਨਾ ਭਜਨ ਬੰਦਗੀ ਤੋਂ ਪਾਰ ਕਰਾਈਆ। ਸਭ ਤੋਂ ਵੱਡਾ ਇਹ ਜੋਗ, ਜਿਸ ਦੀ ਜੁਗੀਸ਼ਰ ਬੈਠੇ ਓਟ ਰਖਾਈਆ। ਏਸ ਦੀ ਸਭ ਤੋਂ ਵੱਖਰੀ ਮੌਜ, ਜੋ ਮੌਜੂਦ ਹੋ ਕੇ ਦਏ ਪਰਗਟਾਈਆ। ਜਿਸ ਨੂੰ ਲੱਭਣ ਚੌਦਾਂ ਲੋਕ, ਲੱਭਿਆਂ ਹੱਥ ਕਿਸੇ ਨਾ ਆਈਆ। ਜਨ ਭਗਤੋ ਸਭ ਨੂੰ ਮਿਲੇ ਉਹ ਮੋਖ, ਜਿਹਨੂੰ ਅਟੱਲ ਪਦਵੀ ਕਹਿ ਕੇ ਸਾਰੇ ਗਾਈਆ। ਜਿਸ ਗ੍ਰਹਿ ਵਿਚੋਂ ਇਕ ਵਾਰ ਛਕਿਆ ਉਨ੍ਹਾਂ ਦੇ ਦੇਵੇ ਸੰਤੋਖ, ਸਤਿ ਧੀਰ ਨਾਲ ਮਿਲਾਈਆ। ਭਾਵੇਂ ਭਗਤੀ ਕਰੋ ਜਨਮ ਕੋਟੀ ਕੋਟ, ਬਿਨਾ ਪ੍ਰਭ ਕਿਰਪਾ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਤੁਹਾਡਾ ਪ੍ਰੇਮ ਸਤਿਗੁਰ ਦਾ ਪਿਆਰ ਅਤੋਟ, ਸ਼ਬਦ ਦੀ ਧਾਰ ਖੇਲ ਖਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਧਾਰ ਪਰਗਟਾਈਆ। ਵਿਸ਼ਨੂੰ ਕਹੇ ਵੇਖੋ ਸਾਹਿਬ ਦਾ ਸਚ ਪਕਵਾਨ, ਪੱਕੀ ਸਭ ਨੂੰ ਦਿਆਂ ਕਰਾਈਆ। ਜਿਸ ਗ੍ਰਹਿ ਵਿਚੋਂ ਛੱਕ ਲਿਆ ਇਕ ਵਾਰ ਵਿਚ ਜਹਾਨ, ਸ਼ੱਕ ਸਹਿੰਸਾ ਅੱਗੇ ਰਹੇ ਨਾ ਰਾਈਆ। ਜਨ ਭਗਤੋ ਮੱਥੇ ਟੇਕਣ ਨਾਲੋਂ ਲੰਗਰ ਦੀ ਸੇਵਾ ਮਹਾਨ, ਮਹਿੰਮਾ ਅਕੱਥ ਅਕੱਥ ਅਕੱਥ ਨਾ ਕੋਇ ਦ੍ਰਿੜਾਈਆ । ਇਹ ਰੀਤੀ ਸਭ ਤੋਂ ਵੱਖਰੀ ਦੱਸੀ ਸ੍ਰੀ ਭਗਵਾਨ, ਭਾਗ ਹਿੱਸਾ ਆਪਣਾ ਤੁਹਾਡੇ ਵਿਚ ਪਾਈਆ। ਥੋੜਾ ਜਿਹਾ ਇਸ਼ਾਰਾ ਦਿਤਾ ਕ੍ਰਿਸ਼ਨ ਕਾਹਨ, ਸੁਦਾਮੇ ਕੰਨ ਵਿਚ ਸੁਣਾਈਆ। ਦਲਿੱਦਰੀਆ ਜਿਸ ਵੇਲੇ ਆਇਆ ਮੇਰਾ ਮਿਹਰਵਾਨ, ਮਿਹਰਵਾਨ ਮਿਹਰਵਾਨ ਫੇਰਾ ਪਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਪਾਰ ਲੰਘਾਏ ਵਿਚ ਜਹਾਨ, ਜਹਾਲਤ ਵਿਚ ਅਦਾਲਤ ਆਪਣੀ ਇਕ ਲਗਾਈਆ । ਉਸ ਨੇ ਸੁਦਾਮਿਆਂ ਨਾਮ ਦੱਸਣਾ ਸੋਹੰ ਮਹਾਰਾਜ ਸ਼ੇਰ ਸਿੰਘ

ਵਿਸ਼ਨੂੰ ਭਗਵਾਨ, ਜਿਸ ਨੂੰ ਸੁਣ ਕੇ ਗੁਰੂ ਅਵਤਾਰ ਪੈਗ਼ੰਬਰ ਸਾਰੇ ਸੀਸ ਨਿਵਾਣ, ਬਹੁਤੇ ਤ੍ਰੈਲੋਕੀ ਨਾਥਾਂ ਨੂੰ ਇਕ ਮਿਲਿਆ ਨਹੀਂ ਦਾਨ, ਰਾਮ ਦੀ ਰਾਮ ਨੇ ਝੋਲੀ ਨਾ ਕਦੇ ਭਰਾਈਆ। ਪੈਗ਼ੰਬਰਾਂ ਨੂੰ ਦੱਸ ਕੇ ਸ਼ਰਅ ਵਾਲਾ ਈਮਾਨ, ਅਮਲ ਵਿਚ ਦਿਤਾ ਫਸਾਈਆ। ਗੁਰੂਆਂ ਨੂੰ ਦੇ ਕੇ ਗੱਦੀ ਦਾ ਦਾਨ, ਸ਼ਬਦਾਂ ਦੀ ਸਿਫ਼ਤ ਵਿਚ ਲਗਾਈਆ। ਫੇਰ ਸੰਦੇਸ਼ਾ ਦੇ ਕੇ ਇਕ ਜੁਵਾਨ, ਗੋਬਿੰਦ ਗੋਬਿੰਦ ਆਪ ਪਰਗਟਾਈਆ। ਜਿਸ ਵੇਲੇ ਆਵਾਂ ਆਪ ਹੋ ਕੇ ਸਵਾਧਾਨ, ਸੋ ਸੁਵਾਮੀ ਆਪਣਾ ਵੇਸ ਵਟਾਈਆ। ਸਤਿਜੁਗ ਦਾ ਮਾਰਗ ਫੇਰ ਦੱਸਾਂ ਮਹਾਨ, ਮਹਿੰਮਾਂ ਅਕੱਥ ਅਕੱਥ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਉ ਰੰਕ ਸ਼ਾਹ ਹਕੀਰ ਸਤਿਗੁਰ ਫ਼ਕੀਰ ਸਭ ਦਾ ਇਕੋ ਕਰ ਪਕਵਾਨ, ਪੱਕਾ ਨਾਤਾ ਸਭ ਦੇ ਨਾਲ ਜੁੜਾਈਆ। ਜਨ ਭਗਤੋ ਗੁਰਮੁਖੋ ਗੁਰਸਿਖੋ ਵੇਖੋ ਕਿਸ ਬਿਧ ਦੇ ਨਾਲ ਤੁਹਾਡਾ ਬਣਾਇਆ ਵਿਧਾਨ, ਵਿਦਿਆ ਸਮਝ ਸਕੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। (੯ ਅੱਸੂ ਸ਼ ਸੰ ੫ ਸਵੇਰੇ ਸਾਢੇ ਅੱਠ ਵਜੇ)

ਨਾਰਦ ਕਹੇ ਫੇਰ ਚਿੱਠੀ ਖੋਲ੍ਹੀ ਮੈਂ, ਉਸੇ ਨੂੰ ਲਿਆ ਉਲਟਾਈਆ। ਮੈਂ ਲੇਖਾ ਪੜ੍ਹਿਆ ਮੇਰੇ ਅੰਦਰੋਂ ਨਿਕਲੀ ਹੈਂ, ਹੈਰਾਨ ਹੋ ਕੇ ਵੇਖ ਵਖਾਈਆ। ਜਾਂ ਤੱਕਿਆ ਪੜ੍ਹਿਆ ਸਮਝ ਆਈ ਏਥੇ ਹੋ ਕੇ ਪੈਗ਼ੰਬਰ ਗੁਰੂ ਅਵਤਾਰ ਗਏ ਕੈ, ਕਾਇਮ ਮੁਕਾਮ ਨਜ਼ਰ ਕੋਇ ਨਾ ਆਈਆ। ਸਦਾ ਜੁਗ ਚੌਕੜੀ ਬਿਨਾ ਪ੍ਰਭੂ ਤੋਂ ਭੰਡਾਰਾ ਕੋਈ ਨਾ ਦਏ, ਰਾਜੇ ਬਲ ਨੂੰ ਬਾਵਨ ਇਹੋ ਆਇਆ ਸਮਝਾਈਆ। ਪ੍ਰਭੂ ਦੀ ਕਿਰਪਾ ਬਿਨਾ ਕਦੇ ਉਪਜੇ ਕੋਇ ਨਾ ਸ਼ੈ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਨਾਰਦ ਕਹੇ ਏਸੇ ਕਰ ਕੇ ਉਸ ਚਿਠੀਆਂ ਦੇ ਅਧਾਰ ਉਤੇ ਹਰਿ ਸੰਗਤ ਨੂੰ ਹੁਕਮ ਦਿਤਾ ਲੰਗਰ ਵਰਤਾਉਣ ਤੋਂ ਪਹਿਲਾਂ ਤੇ ਲੰਗਰ ਵਰਤਾਉਣ ਤੋਂ ਬਾਦ ਸਦਾ ਬੋਲਣੀ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੈ ਜੈ ਜੈਕਾਰ ਸੁਣਾਈਆ। ਇਹ ਲੇਖਾ ਹਰਿ ਭਗਤ ਦੁਵਾਰ ਤੇ ਭਗਤਾਂ ਦੇ ਗ੍ਰਹਿ ਗ੍ਰਹਿ, ਬਚਿਆ ਰਹਿਣ ਕੋਇ ਨਾ ਪਾਈਆ। ਨਾਰਦ ਕਹੇ ਮੇਰਾ ਸਾਹਿਬ ਸੁਵਾਮੀ ਜਿਸ ਅਸਥਾਨ ਬਹੇ, ਸੋ ਥਾਨ ਥਨੰਤਰ ਵੱਜੇ ਵਧਾਈਆ। ਜੋ ਸਦਾ ਸਦਾ ਸ੍ਰਿਸ਼ਟੀ ਨੂੰ ਕਰਦਾ ਲੈਅ, ਉਤਪਤ ਆਪਣੇ ਹੁਕਮ ਵਿਚ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧਰ ਦਾ ਵਰ, ਧੁਰ ਮਸਤਕ ਲੇਖ ਬਣਾਈਆ। (੩ ਸਾਵਣ ਸ਼ ਸੰ ੮)

ਨਾਰਦ ਕਹੇ ਜਨ ਭਗਤੋ ਸਭ ਤੋਂ ਪਹਿਲਾਂ ਮੰਗੀਏ ਦਾਲ ਰੋਟੀ, ਦਰ ਠਾਂਢੇ ਮੰਗ ਮੰਗਾਈਆ। ਜਿਸ ਖਾਧਿਆਂ ਅੰਦਰੋਂ ਨੀਤ ਰਹੇ ਨਾ ਖੋਟੀ, ਦੁਰਮਤ ਮੈਲ ਧੁਵਾਈਆ। ਝੱਟ ਆਪਣੀ ਮੰਜ਼ਲ ਚੜ੍ਹਾ ਲੈ ਚੋਟੀ, ਚੋਟੇ ਮਨ ਦਾ ਡੇਰਾ ਢਾਹੀਆ। ਫੇਰ ਦਰਸ਼ਨ ਕਰਾ ਦੇ ਆਪਣੀ ਜੋਤੀ, ਜੋਤੀ ਦਾ ਜਾਤਾ ਨਜ਼ਰੀ ਆਈਆ। ਭਗਤ ਕਹਿਣ ਪ੍ਰਭ ਅਸੀਂ ਤੇਰੇ ਗੋਤੀ, ਗੌਤਮ ਦਾ ਲਿਖਿਆ ਦੇਣ ਵਖਾਈਆ। ਜਿਸ ਨੇ ਕਿਹਾ ਸੀ ਨਰ ਨਿਰੰਕਾਰਾ ਜਦੋਂ ਚਾਹਵੇ ਮਿਟੀ ਖਾਕ ਤੋਂ ਬਣਾ ਦੇਵੇ ਮਾਣਕ ਮੋਤੀ, ਅਨਮੁਲੜੇ ਹੀਰੇ ਆਪਣੇ ਵਿਚੋਂ ਪਰਗਟਾਈਆ। ਬੇਸ਼ਕ ਉਸ ਨੂੰ ਯਾਦ ਕਰਦੇ

ਕੋਟਨ ਕੋਟੀ, ਅਣਗਿਣਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਖੇਲ ਆਪ ਖਿਲਾਈਆ। (੨੭ ਪੋਹ ਸ਼ ਸੰ ੧੦) ਲੰਗਰ ਕਹੇ ਮੈਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਦੇਣਾ ਜਣਾਈਆ । ਛੱਬੀ ਪੋਹ ਨੂੰ ਕਹਿਣਾ ਪੁਕਾਰ, ਉਚੀ ਕੂਕ ਕੂਕ ਜਣਾਈਆ । ਜਿਸ ਮੇਰੇ ਵਿਚ ਬਹਿ ਕੇ ਲੰਗਰ ਛਕ ਕੇ ਪਰਮ ਪੁਰਖ ਜਾਣਾ ਵਿਸਾਰ, ਉਹ ਇਕੋ ਵਾਰ ਹੁਣੇ ਪੱਲੂ ਜਾਓ ਛੁਡਾਈਆ। ਜਿਨ੍ਹਾਂ ਰਸਨਾ ਲਾਉਣਾ ਮਦਿਰਾ ਮਾਸ ਫੇਰ ਕਰਨਾ ਅਹਾਰ, ਉਹ ਪੱਲੂ ਜਾਉ ਛੁਡਾਈਆ। ਜਿਨ੍ਹਾਂ ਚਾਹ ਨਾਲ ਕਰਨਾ ਪਿਆਰ, ਉਹ ਚਾਰੇ ਕੂਟ ਭੱਜੋ ਵਾਹੋ ਦਾਹੀਆ। ਮੈਂ ਭਗਤ ਸੁਹੇਲੇ ਕਰਨੇ ਹੋਰ ਤਿਆਰ, ਜੋ ਧਰਮ ਦੀ ਧਾਰ ਵਿਚ ਸਮਾਈਆ। ਸਚ ਦਾ ਹੁਕਮ ਤੇ ਸਚ ਹੋਵੇ ਸਿਕਦਾਰ, ਸਚ ਦੀ ਸਚ ਸੇਵ ਕਮਾਈਆ। (੨੩-੨੭੫)

ਲੰਗਰ (ਸਤਿਗੁਰ ਧਾਰ : ਸਤਿਜੁਗ ਧਾਰ : ਧਰਮ ਧਾਰ) :
ਲੰਗਰ (ਸਤਿਗੁਰ ਧਾਰ : ਸਤਿਜੁਗ ਧਾਰ ਧਰਮ ਧਾਰ) :
ਨਾਰਦ ਕਹੇ ਜਨ ਭਗਤੋ ਕੀ ਤੁਹਾਡਾ ਇਕੋ ਪਿਓ ਦਾਦਾ, ਯਦ ਇਕੋ ਇਕ ਸੁਹਾਈਆ। ਕੀ
ਤੁਹਾਡਾ ਮੇਲ ਸੀਤਾ ਰਾਮ ਕਿਸ਼ਨ ਰਾਧਾ, ਨਿਵ ਨਿਵ ਲਾਗੇ ਪਾਈਂਆ । ਕਿਸ ਡੋਰ ਨਾਲ ਚੋਰ
ਹੋ ਕੇ ਤੁਹਾਨੂੰ ਬਾਂਧਾ, ਬੰਧਨ ਆਪਣਾ ਰਿਹਾ ਪਾਈਆ। ਤੁਹਾਨੂੰ ਮਾਣ ਦਿੱਤਾ ਵੱਧ ਸੰਤਨ ਸਾਧਾ,
ਸਤਿ ਆਪਣਾ ਰੰਗ ਰੰਗਾਈਆ। ਪਰ ਯਾਦ ਕਰ ਲਓ ਆਪਣੇ ਅੰਦਰੋਂ ਕੱਢ ਦਿਓ ਹਉਮੇ ਵਾਲੀ
ਆਗਾ, ਅਗਨੀ ਤੱਤ ਨਾ ਕੋਇ ਤਪਾਈਆ। ਵੇਖੋ ਖੇਲ ਕੰਤ ਸੁਹਾਗਾ, ਕੀ ਕਰਨੀ ਕਾਰ ਕਮਾਈਆ।
ਯਾਦ ਰੱਖਣਾ ਹਾੜ ਸਤਾਰਾਂ ਸਭ ਨੇ ਇਕੋ ਪੰਗਤ ਵਿਚ ਬਹਿ ਕੇ ਖਾਣਾ ਪ੍ਰਸ਼ਾਦਾ, ਵੱਖਰੀ ਵੰਡ
ਨਾ ਕੋਇ ਵੰਡਾਈਆ। ਹੱਥਾਂ ਉਤੇ ਉਸ ਦਾ ਲੈਣਾ ਸੁਵਾਦਾ, ਬਰਤਨ ਜੋੜ ਨਾ ਕੋਇ ਜੁੜਾਈਆ।
ਅੰਦਰ ਪ੍ਰੇਮ ਦਾ ਹੋਵੇ ਲਾਡਾ, ਮੁਹੱਬਤ ਵਿਚ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਤੁਹਾਡੇ ਅੰਤਸ਼ਕਰਨ
ਵਿਚ ਹੋਵੇ ਵਾਧਾ, ਮਨਸਾ ਮਨ ਦੀ ਮਨ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਨਾਰਦ ਕਹੇ ਸਭ ਨੇ ਪਿਆਰ ਵਿਚ ਜਾਣਾ ਟਿਕ, ਆਪਣਾ ਆਸਣ ਲਾਈਆ । ਪੰਗਤ ਬਹੇਗੀ
ਗੁਰਸਿੱਖ ਇਕ ਸੌ ਇਕ, ਜੀਰੋ ਇਕ ਨਾਲ ਵਡਿਆਈਆ। ਸਭ ਦੇ ਹੱਥਾਂ ਉਤੇ ਪੂਰਨ ਨਾਮ
ਦੀ ਪਹਿਲੋਂ ਰੱਖੀ ਜਾਏਗੀ ਚਿਟ, ਖ਼ਾਲੀ ਨਜ਼ਰ ਕੋਇ ਨਾ ਆਈਆ। ਫੇਰ ਹੱਥ ਲਾਏਗਾ ਉਤੇ
ਤੁਹਾਡੀ ਪਿੱਠ, ਪੁਸ਼ਤ ਪੁਨਾਂਹ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।
ਨਾਰਦ ਕਹੇ ਸਤਿਗੁਰ ਧਾਰ
ਸਤਿਗੁਰ ਧਾਰ ਦਾ ਲੰਗਰ ਵਰਤੇ, ਖ਼ੁਸ਼ੀਆਂ ਨਾਲ ਵਰਤਾਈਆ । ਨਿਮਸਕਾਰ
ਸਤਿਗੁਰ ਧਾਰ
ਕਰੇ ਧਰਤੀ ਧਰਤੇ, ਧਵਲ ਸੀਸ ਝੁਕਾਈਆ। ਅਵਤਾਰ ਪੈਗ਼ੰਬਰ ਗੁਰੂ ਕਰਨ ਚਰਚੇ, ਚਾਰੋਂ
ਕੁੰਟ ਮਤਾ ਪਕਾਈਆ। ਸਾਨੂੰ ਲਾਲਚ ਦਿੱਤਾ ਦੀਨਾਂ ਮਜ਼੍ਹਬਾਂ ਵਿਚ ਰਹੇ ਪਰਚੇ, ਪ੍ਰਾਚੀਨ ਦਾ ਲੇਖਾ
ਵੇਖ ਵਖਾਈਆ। ਛੋਟੇ ਛੋਟੇ ਨਾਮ ਦੇ ਦੇ ਕੇ ਖਰਚੇ, ਜਗਤ ਰਹਿਬਰ ਦਿੱਤਾ ਦ੍ਰਿੜਾਈਆ।
ਸਾਥੋਂ ਲੱਥੇ ਮੂਲ ਨਾ ਕਰਜ਼ੇ, ਮਕਰੂਜ਼ ਹੋ ਕੇ ਵੇਖੀਏ ਥਾਉਂ ਥਾਈਂਆ। ਅੰਤ ਇਕ ਅਰਦਾਸ ਬੇਨੰਤੀ
ਅਰਜ਼ੇ, ਆਰਜ਼ੂ ਇਕ ਸੁਣਾਈਆ। ਪ੍ਰਭੂ ਜੇ ਤੇਰਾ ਭਗਤ ਥੋੜ੍ਹਾ ਜਿਹਾ ਸਮਾਂ ਹੋਰ ਜ਼ਰ ਜਾਏ, ਫੇਰ

ਜਗ੍ਹਾ ਜਗ੍ਹਾ ਤੇਰੇ ਨਾਮ ਦੀ ਵੱਜੇ ਵਧਾਈਆ। ਤੇਰਾ ਦਰਸ ਕੀਤਿਆਂ ਦੀਨ ਦੁਨੀ ਸਭ ਤਰ ਜਾਏ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਜਿਸ ਦੀ ਯਾਦ ਵਿਚ ਕੋਟਨ ਕੋਟ ਯਾਦ ਕਰਦੇ ਮਰ ਗਏ, ਮਿਰਗਸ਼ਾਲਾ ਦੇਣ ਦੁਹਾਈਆ। ਕਈ ਧੂਣੀਆਂ ਉਤੇ ਸੜ ਗਏ, ਖੱਲਾਂ ਖੱਲ ਲੁਹਾਈਆ। ਕਈ ਸਿਰ ਕਦਮਾਂ ਉਤੇ ਧਰ ਗਏ, ਨਿਉਂ ਨਿਉਂ ਲਾਗਣ ਪਾਈਂਆ। ਪਰ ਮੈਂ ਹੈਰਾਨ ਹੋ ਗਿਆ ਕਈ ਤੇਰੇ ਭਗਤ ਤੇਰੇ ਹੁਕਮ ਅੱਗੇ ਅੜ ਗਏ, ਅੜਿਕਾ ਤੇਰੇ ਪ੍ਰੇਮ ਵਾਲਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦੇ ਮਾਲਕ ਦਇਆ ਕਮਾਈਆ।

ਨਾਰਦ ਕਹੇ ਜਨ ਭਗਤੋ ਤੁਹਾਡਾ ਕੀ ਇਰਾਦਾ, ਮਨ ਮਨਸਾ ਦਿਓ ਜਣਾਈਆ । ਸਚ ਦੱਸਿਓ ਤੱਤ ਗੁਰੂ ਮੰਨਣਾ ਕਿ ਸ਼ਬਦ ਗੁਰੂ ਵਾਲਾ ਬਾਜਾ, ਜੋ ਬਾਜੀ ਦੋ ਜਹਾਨ ਆਪਣੇ ਹੱਥ ਰਖਾਈਆ। ਜਿਸ ਨੇ ਲਹਿਣਾ ਦੇਣਾ ਪੂਰਾ ਕਰਨਾ ਤਖ਼ਤ ਤਾਜਾ, ਤਖ਼ਤ ਨਿਵਾਸੀ ਜਗ ਫ਼ਾਸੀ ਦਏ ਕਟਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਕੋਝਿਆਂ ਕਮਲਿਆਂ ਸਿਰ ਆਪਣਾ ਹੱਥ ਟਿਕਾਈਆ। ਹੰਸ ਬਣਾਏ ਕਾਗਾ, ਸੋਹੰ ਧੁਰ ਦੀ ਚੋਗ ਚੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਮੇਲਾ ਲਏ ਮਿਲਾਈਆ।

ਹਾੜ ਕਹੇ ਜਨ ਭਗਤੋ ਮੇਰਾ ਪ੍ਰਵਿਸ਼ਟਾ ਪਹਿਲਾ, ਪਹਿਲੀ ਵਾਲਿਓ ਤੁਹਾਨੂੰ ਅਖ਼ੀਰ ਦੀ ਲੋੜ ਰਹੇ ਨਾ ਰਾਈਆ। ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾਂ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਮੈਂ ਵੀ ਉਸ ਦੇ ਦੁਵਾਰੇ ਉਤੇ ਟਹਿਲਾ, ਬਿਨਾਂ ਕਦਮਾਂ ਚਲਾਂ ਚਾਈਂ ਚਾਈਂਆ। ਪਰ ਯਾਦ ਕਰ ਲਓ, ਤੁਹਾਨੂੰ ਮਾਰਗ ਮਿਲ ਗਿਆ ਸਹਿਲਾ, ਕੋਟਨ ਕੋਟ ਮਰ ਮਰ ਕੇ ਆਪਣਾ ਆਪ ਗਏ ਗੁਵਾਈਆ। ਓਹ ਵੇਖੋ ਰਾਏ ਧਰਮ ਸਭ ਦੇ ਲੇਖੇ ਦਾ ਚੁੱਕੀ ਫਿਰਦਾ ਥੈਲਾ, ਗੁਰਮੁਖਾਂ ਨੂੰ ਨਿਉਂ ਨਿਉਂ ਸੀਸ ਨਿਵਾਈਆ। ਰਾਏ ਧਰਮ ਕਹੇ ਮੇਰੀ ਰਹੀ ਕੋਈ ਨਾ ਜੇਹਲਾ, ਚੁਰਾਸੀ ਬੰਧਨ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। (੧ ਹਾੜ ਸ਼ਹਿਨਸ਼ਾਹੀ ਸੰਮਤ ੮)

ਹਾੜ ਕਹੇ ਮੇਰਾ ਲੇਖਾ ਇਕ ਹਕੀਕੀ, ਹੁਕਮਾਂ ਤੋਂ ਬਾਹਰ ਜਣਾਈਆ। ਮੇਰਾ ਮਾਲਕ ਲਾਸ਼ਰੀਕੀ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਵਿਚ ਹੱਕ ਤੌਫੀਕੀ, ਤਾਕਤਵਰ ਬੇਪ੍ਰਵਾਹੀਆ। ਉਸ ਨੇ ਬਦਲ ਦਿਤੀ ਨੀਤੀ, ਨੀਤੀਵਾਨ ਵੇਖ ਵਖਾਈਆ। ਵੇਖੋ ਕਲਜੁਗ ਧਾਰ ਰਹੀ ਚੀਕੀ, ਚੀਕ ਚਿਹਾੜਾ ਰਹੀ ਪਾਈਆ। ਮੇਰੀ ਪਰੇਮ ਧਾਰ ਹੋਣੀ ਫੀਕੀ, ਰਸ ਅਗੰਮ ਨਾ ਕੋਇ ਚੁਵਾਈਆ। ਸ੍ਰਿਸ਼ਟੀ ਜਾਏ ਮੂਲ ਨਾ ਜੀਤੀ, ਮੈਂ ਰੋ ਰੋ ਕੇ ਦਿਆਂ ਦੁਹਾਈਆ । ਇਕੋ ਪ੍ਰਭੂ ਦੀ ਸਚ ਪ੍ਰੀਤੀ, ਜੋ ਪ੍ਰੀਤਮ ਹੋ ਕੇ ਵੇਖ ਵਿਖਾਈਆ । ਜਨ ਭਗਤੋ ਪਿਛਲੀ ਯਾਦ ਨਾ ਕਰਿਓ ਬੀਤੀ, ਅੱਗੇ ਅਗਲਾ ਕਦਮ ਉਠਾਈਆ। ਸਭ ਨੇ ਬਦਲ ਲੈਣੀ ਨੀਤੀ, ਨੀਤੀਵਾਨ ਵੇਖ ਵਖਾਈਆ। ਤੁਹਾਡੀ ਪ੍ਰਫੂਲਤ ਹੋਵੇ ਨਿੱਕੀ, ਜਿਹੀ ਬਗ਼ੀਚੀ, ਬਾਗ਼ ਧੁਰ ਦਾ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਸਤਾਰਾਂ ਹਾੜ ਕਹੇ ਜਨ ਭਗਤੋ ਮੈਂ ਸਭ ਨੂੰ ਦੇਵਾਂ ਵਧਾਈ, ਵਾਧਾ ਪ੍ਰਭ ਦੇ ਨਾਲ ਵਧਾਈਆ। ਜਿਸ ਨੇ ਦਿੱਤੀ ਜਗਤ ਵਡਿਆਈ, ਹਰਿ ਵੱਡਾ ਬੇਪ੍ਰਵਾਹੀਆ। ਕਾਇਆ ਰੰਗ ਰਿਹਾ ਚੜ੍ਹਾਈ, ਦੂਸਰ ਸੰਗ ਨਾ ਕੋਇ ਬਣਾਈਆ। ਅੰਤਰ ਪਰਦਾ ਰਿਹਾ ਉਠਾਈ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦੇ ਹੁਕਮ ਨੇ ਬਦਲ ਦੇਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰੋਂ ਕੁੰਟ ਤੱਕਣੀ ਦੁਹਾਈ, ਦੋਹਰੀ ਧਰਮ ਦੀ ਧਾਰ ਪ੍ਰਗਟਾਈਆ। ਜਿਸ ਤੁਹਾਡੀ ਕੂੜ ਦੀ ਮੇਟਣੀ ਸ਼ਾਹੀ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਹਾੜ੍ਹ ਕਹੇ ਮੈਂ ਤੁਹਾਨੂੰ ਦੱਸਾਂ ਤੁਹਾਡੀ ਬੀਤੀ, ਬਿਨ ਪਰਦਾ ਪਰਦਾ ਚੁਕਾਈਆ । ਤੁਹਾਡੇ ਅੰਦਰ ਆਵੇ ਸਤਿ ਦੀ ਰੀਤੀ, ਰੀਤੀਵਾਨ ਵੇਖ ਵਖਾਈਆ। ਤੁਹਾਡੀ ਆਤਮਾ ਰਹੇ ਅਤੀਤੀ, ਤ੍ਰੈਗੁਣ ਵਿਚ ਨਾ ਕੋਇ ਬੰਧਾਈਆ। ਪੁਰਖ ਅਕਾਲ ਕਰੇ ਬਖ਼ਸ਼ੀਸ਼ੀ, ਰਹਿਮਤ ਨਾਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ।

ਧਰਮ ਦੀ ਧਾਰ ਖਾਧਾ ਪ੍ਰਸ਼ਾਦਾ, ਖਾਣਾ ਜਗਤ ਵਾਲਾ ਸਮਝਾਈਆ।
ਹਾੜ ਸਤਾਰਾਂ ਕਹੇ ਤੁਸਾਂ ਧਰਮ ਦੀ ਧਾਰ
ਧਰਮ ਦੀ ਧਾਰ
ਇਹ ਵਰ ਦਿੱਤਾ ਸੀ ਕ੍ਰਿਸ਼ਨ ਨੂੰ ਰਾਧਾ, ਕ੍ਰਿਸ਼ਨ ਹੱਸ ਕੇ ਫਿਰ ਰਾਧਾ ਦੀ ਝੋਲੀ ਪਾਈਆ। ਕਲਜੁਗ
ਮਾਣ ਰਹਿਣਾ ਨਹੀਂ ਸੰਤਨ ਸਾਧਾ, ਸਚ ਸਾਧਨਾ ਵਿਚ ਨਜ਼ਰ ਕੋਇ ਨਾ ਆਈਆ। ਉਸ ਵੇਲੇ
ਪੂਰਾ ਕੌਲ ਕਰਾਵਾਂਗਾ ਵਾਅਦਾ, ਅਭੁੱਲ ਭੁੱਲ ਵਿਚ ਕਦੇ ਨਾ ਆਈਆ। ਤੇਰਾ ਲੇਖਾ ਮੁਕਾਵਾਂਗਾ
ਬਕਾਇਦਾ, ਕਾਇਦਗੀ ਧੁਰ ਦੀ ਨਾਲ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੰਦਰ ਇਕ ਸੁਹਾਈਆ।
ਹਾੜ ਕਹੇ ਜਨ ਭਗਤੋ ਮੇਰਾ ਤੁਹਾਨੂੰ ਸੱਯਦਾ, ਨਿਉਂ ਨਿਉਂ ਲਾਗਾਂ ਪਾਈਂਆ । ਕਲਜੁਗ ਖੇਲ
ਵੇਖੋ ਕੂੜ ਕੁੜਿਆਰੀ ਅੱਗ ਦਾ, ਤਤਵ ਤੱਤ ਰਹੀ ਜਲਾਈਆ । ਕਪਟ ਵਿਕਾਰ ਵੇਖੋ ਜਗ ਦਾ,
ਦੀਨ ਦੁਨੀ ਰੋਵੇ ਮਾਰੇ ਧਾਹੀਂਆ। ਤੁਹਾਨੂੰ ਪਰਮ ਪੁਰਖ ਪਰਮਾਤਮ ਆਪ ਸੱਦ ਦਾ, ਸੱਦਾ ਨਾਮ
ਵਾਲਾ ਜਣਾਈਆ। ਤੁਹਾਡਾ ਬੰਸ ਹੁਣ ਅੱਗੇ ਜਾਣਾ ਵਧਦਾ, ਜਗਤ ਜਹਾਨ ਨਾ ਕੋਇ ਅਟਕਾਈਆ ।
ਤੁਹਾਡਾ ਪਿਆਰ ਤੁਹਾਡੇ ਵਿਚ ਸੱਜਦਾ, ਜੋ ਸੱਜਣ ਨੂਰ ਅਲਾਹੀਆ। ਤੁਹਾਡਾ ਪੰਧ ਮੁਕਾਇਆ
ਸ਼ਾਹ ਰਗ ਦਾ, ਨੌਂ ਦੁਵਾਰੇ ਡੇਰਾ ਢਾਹੀਆ । ਤੁਸਾਂ ਸ਼ਬਦ ਰਾਗ ਸੁਨਣਾ ਅਨਹਦ ਦਾ, ਅਨਰਾਗੀ
ਆਪ ਸੁਣਾਈਆ। ਤੁਹਾਨੂੰ ਘਰ ਘਰ ਫਿਰੇ ਲੱਭਦਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ
ਵਰਤਾਈਆ।
ਹਾੜ ਸਤਾਰਾਂ ਕਹੇ ਜਨ ਭਗਤੋ ਤੁਸਾਂ ਸਤਿਜੁਗ ਦੀ ਧਾਰ
ਸਤਿਜੁਗ ਦੀ ਧਾਰ ਖਾਧਾ ਲੰਗਰ, ਕਲਜੁਗ ਰੋਵੇ ਮਾਰੇ
ਸਤਿਜੁਗ ਦੀ ਧਾਰ
ਧਾਹੀਆ। ਜਿਸ ਲੇਖਾ ਮੁਕਾਉਣਾ ਢੋਰਾਂ ਡੰਗਰ, ਪਸ਼ੂਆਂ ਹੋਏ ਸਹਾਈਆ। ਓਹ ਮਾਲਕ ਤੁਹਾਡੇ
ਵੜਨਾ ਅੰਦਰ, ਆਪਣਾ ਰੰਗ ਰੰਗਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਤ੍ਰੈਗੁਣ ਲੇਖਾ ਰਹੇ
ਨਾ ਰਾਈਆ। ਮਨੂਆ ਮਨ ਨਾ ਦੌੜੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਤੁਹਾਨੂੰ
ਪ੍ਰਕਾਸ਼ ਦੇਵੇ ਬਿਨਾਂ ਸੂਰੀਆ ਚੰਦਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਤੁਸਾਂ ਕਿਸੇ ਦੁਵਾਰੇ

ਨਹੀਂ ਜਾਣਾ ਮੰਗਣ, ਮਾਂਗਤ ਹੋ ਨਾ ਝੋਲੀ ਡਾਹੀਆ। ਕਿਰਪਾ ਕਰੇ ਸੂਰਾ ਸਰਬੰਗਣ, ਸਿਰ ਸਿਰ ਆਪਣਾ ਹੱਥ ਰਖਾਈਆ। ਸਭ ਦੀ ਪ੍ਰਵਾਨ ਕਰੇ ਬੰਦਨ, ਹਰਿਜਨ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦੇ ਵਿਛੜਿਆਂ ਟੁੱਟੀ ਆਇਆ ਗੰਢਣ, ਗੰਢ ਆਪਣਾ ਨਾਮ ਪੁਵਾਈਆ। (੧੭ ਹਾੜ ਸ਼ਹਿਨਸ਼ਾਹੀ ਸੰਮਤ ੮)

ਲਾਂਗਰੀ ਸੱਤ : ਅੱਸੂ ਕਹੇ ਪ੍ਰਭੂ ਲਾਂਗਰੀ ਸੱਤ ਕਰ ਤਿਆਰ, ਮੈਂ ਆਪਣੀ ਮੰਗ ਮੰਗਾਈਆ। ਲਾਂਗਰੀ ਸੱਤ :

ਗਿਰਧਾਰਾ ਸਿੰਘ ਹੋਵੇ ਸਰਦਾਰ, ਬਖ਼ਸ਼ੀਸ਼ ਸਿੰਘ ਨਾਲ ਮਿਲਾਈਆ। ਪਾਲ ਸਿੰਘ ਲੈਣਾ ਵੰਗਾਰ, ਮੱਸਾ ਸਿੰਘ ਜੋੜ ਜੁੜਾਈਆ। ਕਾਸ਼ੀ ਰਾਮ ਦੇਣਾ ਪਿਆਰ, ਪ੍ਰੀਤੀ ਪ੍ਰੀਤਮ ਨਾਲ ਬੰਧਾਈਆ। ਚਰਨੀ ਸੁਰਤ ਲੈਣੀ ਸੰਭਾਲ, ਸੰਬਲ ਮੇਲਣਾ ਸਹਿਜ ਸੁਭਾਈਆ। ਵਰਿਆਮ ਕੌਰ ਰਹੇ ਨਾਲ, ਜੋੜ ਜੋੜਨਾ ਸਹਿਜ ਸੁਭਾਈਆ। ਸੱਤਾਂ ਦਾ ਇਕੋ ਮਾਲਕ ਇਕੋ ਕਰੇ ਪ੍ਰਿਤਪਾਲ, ਪ੍ਰਿਤਪਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਵਾਰ ਇਕ ਰਖਾਈਆ। ਕਲਜੁਗ ਕਹੇ ਇਨ੍ਹਾਂ ਦਾ ਹਕੀਕੀ ਹੋਵੇ ਲਬਾਸ, ਤੇਰੇ ਸ਼ਬਦ ਨਾਲ ਜਣਾਈਆ। ਗੁਰਮੁਖਾਂ ਦੇ ਸਿਰ ਤੇ ਪਗੜੀ ਕਾਲੀ ਹੋਇਆ ਕਰੇ ਖਾਸ, ਬੀਬੀਆਂ ਕਾਲੇ ਲੀੜੇ ਰੰਗ ਰੰਗਾਈਆ। ਜਿਸ ਵੇਲੇ ਤੇਰਾ ਹੁਕਮ ਹੋਵੇ ਖਾਸ, ਉਸ ਵੇਲੇ ਲੈਣ ਬਦਲਾਈਆ । ਇਹ ਮੇਰੀ ਆਸਾ ਮੇਰੇ ਨਿਕਲੇ ਵਿਚੋਂ ਸੁਵਾਸ, ਸਾਹ ਸਾਹ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ। (੧ ਅੱਸੂ ਸ਼ਹਿਨਸ਼ਾਹੀ ਸੰਮਤ ੬)

ਵੱਡਾ ਦੁੱਖ : ਸੰਗਤ ਵਛੋੜਾ ਵੱਡਾ ਦੁੱਖ, ਦੁੱਖ ਸਕੇ ਨਾ ਕੋਇ ਮਿਟਾਈਆ । ਉਹ ਜਾਣੇ ਜਿਹੜਾ ਵੱਡਾ ਦੁੱਖ :

ਵੇਖੇ ਲੁਕ ਲੁਕ, ਘਟ ਘਟ ਡੇਰਾ ਲਾਈਆ । ਪ੍ਰੇਮ ਪਿਆਰ ਦਾ ਪੈਂਡਾ ਕਦੇ ਨਾ ਜਾਏ ਮੁੱਕ, ਜੁਗ ਚੌਕੜੀ ਚਲ ਚਲ ਥੱਕੇ ਪਾਂਧੀ ਰਾਹੀਆ। ਗੁਰਮੁਖਾਂ ਗੁਰ ਉਜਲ ਕਰੇ ਮੁਖ, ਮੁਖ ਆਪਣੇ ਨਾ ਕੋਇ ਵਡਿਆਈਆ । ਸੁਫਲ ਕਰਾਏ ਜਨ ਜਨਨੀ ਕੁੱਖ, ਧੰਨ ਧੰਨ ਕਹੇ ਜਣੇਂਦੀ ਮਾਈਆ। ਆਦਿ ਜੁਗਾਦਿ ਜੁਗੋ ਜੁਗ ਸਤਿਗੁਰ ਪੂਰੇ ਨੂੰ ਇਕੋ ਦੁੱਖ, ਬਿਨ ਗੁਰਮੁਖਾਂ ਦੁੱਖ ਨਾ ਕੋਇ ਮਿਟਾਈਆ । ਸੱਚਾ ਦੁੱਖ ਗੁਰਸਿਖ ਵਿਛੋੜਾ, ਵਿਛੜਿਆਂ ਸੁਖ ਕੋਇ ਨਾ ਆਈਆ। ਸਤਿਗੁਰੂ ਗੁਰਸਿਖ ਜੁਗਾ ਜੁਗੰਤਰ ਜੋੜਾ, ਜੋੜੀ ਇਕੋ ਘਰ ਸੁਹਾਈਆ। ਇਕ ਦੂਜੇ ਦੀ ਸਦਾ ਲੋੜਾ, ਬਿਨ ਗੁਰਸਿਖਾਂ ਸਤਿਗੁਰੂ ਕੰਮ ਕਿਸੇ ਨਾ ਆਈਆ। ਪ੍ਰੇਮ ਪਿਆਰ ਅੰਦਰ ਬੱਝੀਆਂ ਡੋਰਾਂ, ਨਾ ਕੋਈ ਤੋੜੇ ਨਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁੱਖ ਰਿਹਾ ਸਮਝਾਈਆ।

ਗੁਰਸਿਖ ਦਰਦ ਤਿਖੀ ਕਾਨੀ, ਅਣਿਆਲਾ ਤੀਰ ਜਣਾਇੰਦਾ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਇੰਦਾ। ਗੁਰਸਿਖ ਸਤਿਗੁਰ ਦੀ ਦੋ ਜਹਾਨ ਨਿਸ਼ਾਨੀ, ਏਥੇ ਓਥੇ ਝੰਡਾ ਨਾਮ ਝੁਲਾਇੰਦਾ। ਜੀਵ ਜੰਤ ਗਾਥਾ ਗਾ ਪੜ੍ਹੇ ਕਹਾਣੀ, ਕਲਮ ਸ਼ਾਹੀ ਕਾਗ਼ਜ਼ ਬੰਧਨ ਪਾਇੰਦਾ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਆਪਣਾ ਆਪ ਜਣਾਇੰਦਾ। ਗੁਰਸਿਖ ਵੱਡਾ ਵਡ ਵੱਡਾ, ਵੱਡੀ ਵਡਿਆਈਆ ।

ਗੁਰ ਸਤਿਗੁਰ ਸਦਾ ਸਦਾ ਬਾਲਾ ਨਿੱਕਾ ਨੱਢਾ, ਸ਼ਬਦ ਰੂਪ ਨਜ਼ਰ ਨਾ ਆਈਆ। ਬਣ ਸੇਵਕ ਗੁਰਮੁਖਾਂ ਫੜ ਫੜ ਬਾਹੋਂ ਰਾਹ ਪਾਏ ਸਿੱਧਾ, ਦਿਵਸ ਰੈਣ ਸੇਵ ਕਮਾਈਆ। ਆਪ ਗੁਰਸਿਖਾਂ ਪਿਛੇ ਕਰੌਂਦਾ ਰਹੇ ਨਿੰਦਾ, ਵਡਿਆਈ ਵਿਚ ਕਦੇ ਨਾ ਆਈਆ। ਜੁਗ ਜਨਮ ਮੇਲਣ ਦੀ ਆਪਣੇ ਹੱਥ ਰੱਖੇ ਬਿੱਧਾ, ਪੁਛਣ ਕਿਸੇ ਕੋਲੋਂ ਨਾ ਜਾਈਆ। ਜੇ ਕੋਈ ਸਤਿਗੁਰ ਕੋਲੋਂ ਪੁਛੇ ਤੇਰਾ ਗੁਰਸਿਖ ਕਿੱਡਾ, ਸਤਿਗੁਰ ਕਹੇ ਮਹਿਮਾ ਅਕੱਥ ਕਥੀ ਨਾ ਜਾਈਆ। ਏਸੇ ਕਰ ਕੇ ਕਲਜੁਗ ਵਿਚ ਵੰਡਾਇਆ ਹਿੱਸਾ, ਹਿੱਸਾ ਇਕੋ ਝੋਲੀ ਪਾਈਆ। ਦੂਜੇ ਨੈਣ ਨਾ ਗੋਬਿੰਦ ਦਿਸਾ, ਸ਼ਬਦ ਗੁਰ ਨਾ ਕੋਇ ਕੁੜਮਾਈਆ। ਘਰ ਦਾ ਬਿਖੜਿਆ ਖੇਲ ਆਪ ਨਜਿਠਾ, ਬਣ ਵਿਚੋਲਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ, ਘਰ ਗੁਰਸਿਖ ਇਕ ਵਡਿਆਈਆ। ਗੁਰਸਿਖ ਸੋਏ ਪੈਰ ਪਸਾਰ, ਸਤਿਗੁਰ ਗੂੜ੍ਹੀ ਨੀਂਦ ਸੁਆਈਆ।

ਸਤਿਗੁਰ ਪੂਰਾ ਪਹਿਰਾ ਦੇਵੇ ਆਪਣੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ । ਗੁਰਸਿਖ ਦੁੱਖ ਅੰਦਰ ਜੇ ਹੋਏ ਬੇਦਾਰ, ਆਤਮ ਸੁੱਖ ਦੇ ਸਾਂਤਕ ਸਤਿ ਕਰ ਸੁਆਈਆ। ਸਤਿ ਸਰੂਪੀ ਤਨ ਪਹਿਨਾ ਪ੍ਰੇਮ ਹਾਰ, ਲੜੀ ਆਪਣੇ ਨਾਲ ਬੰਧਾਈਆ। ਨਿਰਮਲ ਜੋਤ ਕਰ ਉਜਿਆਰ, ਅਗਿਆਨ ਅੰਧੇਰ ਮਿਟਾਈਆ । ਅਨਹਦ ਸੁਣਾ ਸੱਚੀ ਧੁਨਕਾਰ, ਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਤ੍ਰਿਸ਼ਨਾ ਭੁੱਖ ਗਵਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਦੂਰ ਨੇੜੇ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਗੁਰਸਿਖ ਆਪਣੀ ਗੋਦੀ ਵਿਚ ਬਠਾਲ, ਕਾਲ ਮਹਾਂਕਾਲ ਧੱਕਾ ਦੇਵੇ ਲਾਈਆ। ਸਦਾ ਸੁਹੇਲਾ ਇਕ ਇਕੇਲਾ ਗੁਰੂ ਗੁਰ ਚੇਲਾ ਚੇਲਾ ਗੁਰੂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸਤਿਗੁਰ ਪੂਰਾ ਸਦਾ ਗੁਰਸਿਖਾਂ ਪਿਛੇ ਘਾਲੇ ਘਾਲ, ਗੁਰਸਿਖ ਹੌਲੇ ਭਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਸਿਖ ਗੁਰਸਿਖ ਰੂਪ ਆਪ ਵਟਾਈਆ।

ਗੁਰਸਿਖ ਅੰਦਰ ਸਤਿਗੁਰ ਵੜਿਆ, ਨਜ਼ਰ ਕਿਸੇ ਨਾ ਆਇੰਦਾ। ਬਿਨ ਪੌੜੀਉਂ ਡੰਡੇ ਆਪੇ ਚੜ੍ਹਿਆ, ਮਹੱਲ ਅਟੱਲ ਵੇਖ ਵਖਾਇੰਦਾ। ਬਿਨ ਵਿਦਿਆ ਅੱਖਰ ਪੜ੍ਹਿਆ, ਨਿਸ਼ਅੱਖਰ ਆਪ ਜਣਾਇੰਦਾ। ਨਿਰਭੌ ਹੋ ਕਦੇ ਨਾ ਡਰਿਆ, ਭੈ ਅਵਰ ਨਾ ਕੋਇ ਮਨਾਇੰਦਾ। ਕਰ ਕਿਰਪਾ ਸਤਿਗੁਰ ਗੁਰਸਿਖ ਆਪਣੇ ਜਿਹਾ ਕਰਿਆ ਜਿਸ ਜਨ ਆਪਣਾ ਰੰਗ ਰੰਗਾਇੰਦਾ। ਗੁਰਸਿਖ ਗੁਰ ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਦੋਹਾਂ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਫੜਾਏ ਆਪਣਾ ਲੜਿਆ, ਪੱਲੂ ਇਕੋ ਗੰਢ ਵਖਾਇੰਦਾ। (੧ ਪੋਹ ੨੦੧੯ ਬਿ)

ਵਾਸਨਾ : ਬ੍ਰਹਮ ਵਾਸਨਾ ਖੇਲ ਅਪਾਰਾ, ਹਰਿ ਸਤਿਗੁਰ ਆਪ ਜਣਾਇੰਦਾ। ਮਨ ਵਾਸਨਾ ਜਗਤ ਵਾਸਨਾ :

ਸੰਸਾਰਾ, ਨੌਂ ਦਰ ਆਪ ਨਚਾਇੰਦਾ। ਮਨ ਵਾਸਨਾ ਠੱਗ ਚੋਰ ਯਾਰਾ, ਮਨ ਵਾਸਨਾ ਕੂੜ ਕੁਕਰਮ

ਕਮਾਇੰਦਾ। ਮਨ ਵਾਸਨਾ ਹੋਏ ਹਤਿਆਰਾ, ਹੱਤਿਆ ਜਗਤ ਵਖਾਇੰਦਾ। ਮਨ ਵਾਸਨਾ ਵਧੇ ਹੰਕਾਰਾ, ਮਨ ਵਾਸਨਾ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇੰਦਾ। ਮਨ ਵਾਸਨਾ ਹੋਏ ਦੁਰਾਚਾਰਾ, ਦੁਸ਼ਟ ਰੂਪ ਵਟਾਇੰਦਾ। ਬ੍ਰਹਮ ਵਾਸਨਾ ਮਿਲੇ ਮੀਤ ਮੁਰਾਰਾ, ਘਰ ਆ ਕੇ ਦਰਸ ਦਿਖਾਇੰਦਾ। ਦੋਹਾਂ ਵਿਚੋਲਾ ਸਿਰਜਣਹਾਰਾ, ਭੇਵ ਕੋਇ ਨਾ ਪਾਇੰਦਾ। ਨੇਤਰ ਪੇਖ ਸਰਵਣ ਸੁਣ ਜੋ ਭੁੱਲ ਜਾਏ ਗਵਾਰਾ, ਤਿਸ ਥਾਉਂ ਨਜ਼ਰ ਕੋਇ ਨਾ ਆਇੰਦਾ। ਏਥੇ ਓਥੇ ਨਾ ਕੋਇ ਸਹਾਰਾ, ਫੜ ਬਾਂਹੋਂ ਗਲੇ ਨਾ ਕੋਇ ਲਗਾਇੰਦਾ। ਜਿਸ ਭੁੱਲਿਆ ਨਰ ਨਿਰੰਕਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਵੇਲੇ ਅੰਤ ਨਾ ਕੋਇ ਛੁਡਾਇੰਦਾ। (੨੫ ਮਾਘ ੨੦੧੯ ਬਿ)

ਮਨ ਵਾਸਨਾ ਦਹਿ ਦਿਸ਼ਾ ਉਠ ਨਾ ਜਾਏ ਬੰਦਰ, ਬੰਦਗੀ ਆਪਣੀ ਇਕ ਦ੍ਰਿੜਾਈਆ। (੨੩ ਹਾੜ ੨੦੨੧ ਬਿ)

ਮਨ ਵਾਸਨਾ ਮੇਟ ਕੇ ਬੰਦਰ, ਦਹਿ ਦਿਸ਼ਾ ਰੰਗ ਰੰਗਾਈਆ। (੧੮ ਸਾਵਣ ੨੦੨੧ ਬਿ )

ਵਿਦਿਆ : ਵਿਦਿਆ ਕਹੇ ਮੈਂ ਕਲਮਾਂ ਨਾਲ ਗਈ ਵਿਧੀ, ਸਚ ਵਿਦਿਆਲਾ ਨਜ਼ਰ ਕੋਇ ਨਾ ਵਿਦਿਆ :

ਆਇੰਦਾ। ਅੱਖਰਾਂ ਵਿਚੋਂ ਲੱਭਦੇ ਤੇਰੇ ਮਿਲਣ ਦੀ ਬਿਧੀ, ਸਤਿ ਤੇਰਾ ਧਿਆਨ ਨਾ ਕੋਇ ਲਗਾਇੰਦਾ। ਲੇਖਾਂ ਵਿਚੋਂ ਲੇਖ ਪ੍ਰਭੂ ਤੇਰੀ ਕਹਾਣੀ ਵੱਡੀ ਕਿਡੀ, ਜੇ ਖੋਜਾਂ ਤੇ ਨਿਕਿਉਂ ਨਿੱਕਾ ਤੇਰਾ ਰੂਪ ਨਜ਼ਰੀ ਆਇੰਦਾ। ਇਲਮਾਂ ਵਾਲੇ ਬਣ ਗਏ ਜ਼ਿਦੀ, ਨੇਤਰ ਨਾਲ ਅੱਖ ਨਾ ਕੋਇ ਮਿਲਾਇੰਦਾ। ਮਜ਼੍ਹਬ ਪਗਡੰਡੀ ਤੇਰੀ ਧਾਰ ਮਿਲੇ ਨਾ ਸਿਧੀ, ਬਿਨ ਕਦਮਾਂ ਪੰਧ ਨਾ ਕੋਇ ਮੁਕਾਇੰਦਾ। ਕਿਸੇ ਸਮਝ ਨਾ ਆਏ ਮੁਨੀ ਰਿਖੀ, ਜੋਗ ਅਭਿਆਸ ਅੰਦਰ ਸਰਬ ਕੁਰਲਾਇੰਦਾ। ਤੇਰੇ ਪਰੇਮ ਪਿਆਰ ਦੀ ਕੋਈ ਨਾ ਪਾਵੇ ਇਕੀ, ਦੂਆ ਹੋ ਕੇ ਏਕਾ ਰੂਪ ਸਮਾਇੰਦਾ। ਕੀ ਦੱਸਾਂ ਕਹਾਣੀ ਬੀਤੀ, ਪਿਛਲਾ ਲੇਖਾ ਸਮਝ ਕੋਇ ਨਾ ਪਾਇੰਦਾ। ਰਸਨਾ ਪੜ੍ਹ ਕੇ ਤੈਨੂੰ ਲੱਭਦੇ ਮੰਦਰ ਮਸੀਤੀ, ਸਾਚਾ ਮੰਦਰ ਖੋਜ ਨਾ ਕੋਇ ਖੋਜਾਇੰਦਾ। ਸ਼ਰਅ ਵਾਲੇ ਮੈਨੂੰ ਰਹੇ ਘਸੀਟੀ, ਮੀਤ ਪਿਆਰਾ ਮੇਲ ਨਾ ਕੋਇ ਮਿਲਾਇੰਦਾ। ਬੇਸ਼ਕ ਮੈਂ ਲਿਖਦੀ ਰਹੀ ਦੱਸਦੀ ਰਹੀ ਵਸਤ ਮਿਲੇ ਪੂਰਬ ਕੀਤੀ, ਕਰਨੀ ਤੇਰੀ ਸਮਝ ਕੋਇ ਨਾ ਪਾਇੰਦਾ। ਐਹੋ ਜੇਹੀ ਮੈਂ ਕਦੇ ਨਾ ਵੇਖੀ ਰੀਤੀ, ਜੋ ਬਿਨ ਪੜ੍ਹਿਆਂ ਬਿਨ ਗਾਇਆ ਬਿਨ ਅੱਖਰਾਂ ਆਪਣੇ ਲੇਖੇ ਪਾਇੰਦਾ। ਹੈਰਾਨੀ ਵਿਚੋਂ ਹੋਈ ਠੰਡੀ ਸੀਤੀ, ਅਗਨੀ ਵਿਚੋਂ ਅੰਮ੍ਰਿਤ ਨਜ਼ਰੀ ਆਇੰਦਾ। ਸਚ ਫੁਲਵਾੜੀ ਤੇਰੀ ਧਰਮ ਬਾਗ਼ੀਚੀ, ਗੁਰਮੁਖ ਸੱਜਣ ਸੋਭਾ ਪਾਇੰਦਾ। ਕਿਰਪਾ ਕਰ ਕੇ ਅੱਗੇ ਸਭ ਨੂੰ ਦੱਸ ਇਹੋ ਸੱਚੀ ਰੀਤੀ, ਜਿਸ ਰੀਤੀ ਦਾ ਲੇਖ ਲਿਖਤ ਵਿਚ ਨਾ ਕੋਇ ਬਣਾਇੰਦਾ। ਮੈਂ ਬਖ਼ਸ਼ਾਵਾਂ ਪਿਛਲੀ ਭੁੱਲ ਕੀਤੀ, ਅਭੁੱਲ ਇਕ ਤੂ ਹੀ ਨਜ਼ਰੀ ਆਇੰਦਾ। ਸੱਜਣ ਬਣ ਕੇ ਸਾਹਿਬ ਹੋ ਕੇ ਸਤਿਗੁਰ ਅਖਵਾ ਕੇ ਕਿਉਂ ਅੰਦਰ ਬਾਹਰ ਖੇਡਣੀ ਲੁਕਣ ਮੀਟੀ, ਲੁਕਿਆਂ ਤੇਰੇ ਹੱਥ ਕੀ ਆਇੰਦਾ। ਬਿਨ ਉਂਗਲੀ ਚੀਚੀ ਅੱਗੋਂ ਹੱਟਾ ਦੇ ਪਰਾਂ ਗੀਟੀ, ਜਿਸ ਗੀਟੀ ਪਿਛੇ ਆਪਣਾ ਆਪ ਛੁਪਾਇੰਦਾ। ਓਥੇ ਕਲਮ ਸ਼ਾਹੀ ਨਾ ਕੋਈ ਰੀਤੀ, ਲੇਖਾ ਲੇਖ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਇਕ ਵਰ, ਜਿਸ ਵਰ ਵਿਚੋਂ ਅੱਖਰ ਨਜ਼ਰ ਕੋਇ ਨਾ ਆਇੰਦਾ।

ਵਿਦਿਆ ਕਹੇ ਮੇਰੇ ਵਿਧਾਤੇ, ਵਿਧ ਸੋਹਣੀ ਦਿਤੀ ਬਣਾਈਆ। ਮੈਂ ਜੁਗ ਜੁਗ ਗਈ ਜਗਤ

ਸਮਝਾ ਕੇ, ਕਾਗ਼ਜ਼ ਸ਼ਾਹੀ ਮੇਲ ਮਿਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਲਿਖਵਾ ਕੇ, ਸ਼ਹਾਦਤ ਗਵਾਹੀ ਦਿਤੀ ਭੁਗਤਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਗੁਰੂ ਗ੍ਰੰਥ ਵਡਿਆ ਕੇ, ਸੋਹਣਾ ਸੋਹਣਾ ਸੋਹਣਾ ਜੋੜ ਜੁੜਾਈਆ। ਕਲਜੁਗ ਅੰਤਮ ਆਪਣੇ ਨੈਣ ਬੈਠੀ ਸ਼ਰਮਾ ਕੇ, ਅੱਖ ਸਕਾਂ ਨਾ ਕੋਇ ਉਠਾਈਆ। ਵਿਦਿਆ ਪੜ੍ਹਨ ਵਾਲੇ ਬੈਠੇ ਆਪਣਾ ਆਪ ਗੁਆ ਕੇ, ਤੇਰੀ ਸਾਰ ਕਿਸੇ ਨਾ ਪਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਬਾਹਰੋਂ ਬਹਿਣ ਨਹਾ ਧੋ ਕੇ, ਅੰਦਰ ਕਰੇ ਨਾ ਕੋਇ ਸਫ਼ਾਈਆ। ਮੈਂ ਸਾਰਿਆਂ ਦੁਆਰਿਆਂ ਵਿਚੋਂ ਨਿਕਲੀ ਅੰਤਮ ਰੋ ਕੇ, ਉਚੀ ਕੂਕਾਂ ਕੂਕ ਕੂਕ ਸੁਣਾਈਆ। ਦਾਤਾ ਸਾਹਿਬ ਮਿਲੇ ਪ੍ਰਭ ਉਹ ਆ ਕੇ, ਜਿਸ ਮੇਰੀ ਬਣਤ ਬਣਾਈਆ। ਕਿਸੇ ਅਨਪੜ੍ਹ ਗੁਰਸਿਖ ਕਿਹਾ ਕਮਲੀਏ ਚਰਨੀ ਡਿਗ ਉਹਦੀ ਜਾ ਕੇ, ਜਿਸ ਦੀ ਸਮਝ ਕਿਸੇ ਨਾ ਪਾਈਆ। ਤੇਰਾ ਲੇਖਾ ਬਣਾਵੇ ਫੇਰ ਮਿਟਾ ਕੇ, ਮਿਟੀ ਖ਼ਾਕ ਨਾਲ ਰਲਾ ਕੇ ਦਏ ਵਡਿਆਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੇਖਾ ਹਿਸਾਬ ਮੁਕਾ ਕੇ, ਮੁਕੰਮਲ ਆਪਣਾ ਹੁਕਮ ਮਨਾਈਆ। ਉਹ ਦਇਆਵਾਨ ਆਪਣੀ ਦਇਆ ਕਮਾ ਕੇ, ਦਰਦੀਆਂ ਦਰਦ ਦੁੱਖ ਵੰਡਾਈਆ । ਇਕ ਵੇਰਾਂ ਵੇਖ ਬਿਨ ਲਿਖਿਆਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾ ਕੇ, ਗਾਹਕ ਤੇਰਾ ਇਕੋ ਨਜ਼ਰੀ ਆਈਆ । ਇਹ ਥੋੜੀ ਜੇਰੀ ਰਮਜ਼ ਚਲਿਆ ਆਪ ਸੁਣਾ ਕੇ, ਅੱਗੇ ਚੌਦਾਂ ਵਿਦਿਆ ਲੇਖਾ ਸਾਰਾ ਦਏ ਖੁਲ੍ਹਾਈਆ । (੧੩ ਜੇਠ ੨੦੨੧ ਬਿ)

ਵੇਸਵਾ : ਮਨ ਇਛਿਆ ਵੇਸਵਾ ਨਾਰ ਚਲੇ ਨਾਲ ਨਾਲ, ਨਾ ਕੋਈ ਸਕੇ ਪਲੂ ਛੁਡਾਈਆ। (੬ ਵੇਸਵਾ :

ਚੇਤ ੨੦੧੯ ਬਿ)
ਪੂਰਨ ਮੇਲਾ ਕ੍ਰਿਸ਼ਨਾ ਕਾਹਨ, ਰੂਪ ਆਪ ਅਖਵਾਇੰਦਾ। ਸਾਚੀ ਗੋਪੀ ਕਰ ਪਰਵਾਨ, ਆਪਣੇ
ਅੰਗ ਲਗਾਇੰਦਾ। ਅੱਠੇ ਪਹਿਰ ਵੇਖੇ ਮਾਰ ਧਿਆਨ, ਆਲਸ ਨਿੰਦਰਾ ਵਿਚ ਨਾ ਆਇੰਦਾ।
ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਪੂਰਨ ਪੂਰਾ ਦੇਵੇ ਮਾਣ, ਦਰ
ਘਰ ਸਾਚੇ ਮਾਣ ਆਪਣਾ ਆਪ ਰਖਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਲੋਕਮਾਤ ਡੰਕ
ਵਜਾਇੰਦਾ। ਸਾਧ ਸੰਤ ਜੀਵ ਜੰਤ ਪੰਡਤ ਪਾਂਧੇ ਗ੍ਰੰਥੀ ਪੰਥੀ ਮੁੱਲਾਂ ਸ਼ੇਖ਼ ਮੁਸਾਇਕ ਕੋਈ ਨਾ
ਸਕੇ ਪਛਾਣ, ਨੇਤਰ ਦਿਸ ਕਿਸੇ ਨਾ ਆਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਅੰਜੀਲ ਕੁਰਾਨ
ਪਾ ਪਾ ਦੱਸਣ ਕਖਾਣ, ਹੱਥ ਨਾ ਕੋਇ ਫੜਾਇੰਦਾ। ਉਚੀ ਕੂਕਣ ਵਡ ਵਿਦਵਾਨ, ਹਰਿ ਕਾ
ਰੂਪ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਕਲਜੁਗ ਅੰਤਮ ਘਟਾ ਰਹੀ ਛਾਣ, ਨਾਮ ਅਨਮੁਲੜਾ
ਸਾਚਾ ਲਾਲ ਹੱਥ ਕਿਸੇ ਨਾ ਆਇੰਦਾ। ਜਗਤ ਪ੍ਰੀਤੀ ਪੀਣ ਖਾਣ, ਆਤਮ ਤ੍ਰਿਪਤ ਨਾ ਕੋਇ
ਕਰਾਇੰਦਾ। ਘਰ ਘਰ ਮਨਮਤ ਵੇਸਵਾ ਨਾਰ ਦੁਕਾਨ, ਕੂੜ ਕੁੜਿਆਰੀ ਸੇਜ ਹੰਢਾਇੰਦਾ।
ਪੀਰ ਫਕੀਰਾਂ ਭੁੱਲਿਆ ਹਰਿ ਮਿਹਰਵਾਨ, ਜਗਤ ਪਨਾਹ ਨਾ ਕੋਇ ਸੁਣਾਇੰਦਾ। ਦੀਨ ਮਜ਼੍ਹਬ
ਈਮਾਨ ਆਪਣਾ ਆਪ ਰਹੇ ਵਖਾਣ, ਸਾਚਾ ਕਲਮਾ ਅਮਾਮ ਨਾ ਕੋਇ ਪੜ੍ਹਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੂਰਨ ਪੂਰਨ ਮੇਲ
ਮਿਲਾਇੰਦਾ। (੧ ਫੱਗਣ ੨੦੧੫ ਬਿ)

ੜ : ੜਾੜਾ ਅੱਖਰ ਰਾਹ ਰਿਹਾ ਤਕਾ, ਦਰ ਦਵਾਰੇ ਵੇਖੇ ਨੇਤਰ ਨੈਣ ਉਠਾ, ਦੋਵੇਂ ਮੁਖ ਪਾਰਬ੍ਰਹਮ ੜ :

ਦੀ ਬੈਠ ਕੁੱਖ, ਚਾਰੋਂ ਕੁੰਟ ਵੇਖ ਵਖਾਈਆ। (੧੮ ਹਾੜ ੨੦੧੪ ਬਿ)

❋

ਜੋ ਸਿਖ ਸੁਆਲੀ ਆਵੇ। ਥਿਰ ਘਰ ਤੋਂ ਨਾ ਖ਼ਾਲੀ ਜਾਵੇ। ਇਸ ਤੋਂ ਪਰੇ ਨਹੀਂ ਕੋਈ ਧਾਮ। ਹਾਜ਼ਰ ਹਾਂ ਮੈਂ ਵਿਸ਼ਨੂੰ ਭਗਵਾਨ। ਅਨੰਤ ਜੁਗ ਮੇਂ ਮੈਂ ਹਾਂ ਰਹਿੰਦਾ। ਵਾਹ ਵਾਹ ਕਹਿੰਦਿਆਂ ਸਭ ਦੁੱਖ ਲਹਿੰਦਾ। ਸੋਹੰ ਨਾਮ ਮੇਰਾ ਸਤਿਜੁਗ ਜਾਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । (੧੧ ਭਾਦਰੋਂ ੨੦੦੬ ਬਿ)