ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਨ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਨਿਹਕਲੰਕ : ਐ ਧਰਨੀਏ, ਜੋਤੀ ਜੋਤ ਸਰੂਪ ਹਰਿ, ਜੋਤੀ ਆਤਮਾ ਜੋਤ ਪਰਮਾਤਮਾ ਜੋ ਸਰਬ ਆਤਮਾ ਨਿਹਕਲੰਕ :
ਦਾ ਪਰਮਾਤਮਾ ਹੈ ਔਰ ਜੋਤ ਸਰੂਪ ਹੈ। ਸਰੀਰ ਨਹੀਂ ਤਨ ਨਹੀਂ ਵਜ਼ੁਦ ਨਹੀਂ ਮਾਟੀ ਖ਼ਾਕ ਨਹੀਂ, ਔਰ ਉਸੇ ਪਰਮਾਤਮਾ ਨੂੰ, ਜੋਤ ਸਰੂਪ ਨੂੰ, ਨਿਹਕਲੰਕ ਕਿਹਾ ਗਿਆ ਹੈ। ਕਿਸੇ ਇਨਸਾਨ ਨੂੰ ਨਿਹਕਲੰਕ ਨਹੀਂ ਕਿਹਾ ਗਿਆ।
ਨਾਨਕ ਸਤਿਗੁਰ ਕਹਿ ਕੇ ਗਿਆ ਮਹਾਂਬਲੀ ਉਤਰੇ ਅਵਤਾਰ, ਮਾਤ ਪਿਤ ਨਾ ਕੋਇ ਬਣਾਈਆ। ਮੁਹੰਮਦ ਕਹਿ ਕੇ ਗਿਆ ਆਏ ਅਮਾਮ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਈਸਾ ਕਹੇ ਮੇਰਾ ਪਿਤਾ ਫੇਰਾ ਮਾਰੇ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਮੂਸਾ ਕਹੇ ਜਿਸ ਦਾ ਜਲਵਾ ਤੱਕ ਕੇ ਡਿਗਾ ਮੂੰਹ ਦੇ ਭਾਰ, ਅੰਤਮ ਫੜ ਕੇ ਬਾਹੋਂ ਲਏ ਉਠਾਈਆ। ਵੇਦ ਵਿਆਸਾ ਲਿਖ ਕੇ ਗਿਆ ਅਪਾਰ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚਾ ਟਿੱਲਾ ਪਰਬਤ ਦਏ ਸੁਹਾਈਆ। ਪੁਰਖ ਅਕਾਲ ਦੀਨ ਦਿਆਲ ਕਹੇ ਮੇਰੀ ਕਿਸੇ ਨਾ ਪਾਈ ਸਾਰ, ਥੋੜੇ ਥੋੜੇ ਇਸ਼ਾਰੇ ਗਿਆ ਜਣਾਈਆ। ਕਲਜੁਗ ਅੰਤਮ ਇਕ ਇਕੱਲਾ ਆਵੇ ਆਪਣੀ ਵਾਰ, ਵਾਰਤਾ ਸਭ ਦੀ ਵੇਖ ਵਖਾਈਆ। ਕਾਗਦ ਕਲਮ ਸ਼ਾਹੀ ਨਾ ਲਿਖਣਹਾਰ, ਕਾਤਬ ਰੋਵਣ ਜ਼ਾਰੋ ਜ਼ਾਰ, ਤੁਆਕਬ ਕਰੇ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰੀ ਆਦਤ ਦੀਨ ਮਜ਼੍ਹਬ ਜ਼ਾਤ ਪਾਤ ਜੁਗ ਚੌਕੜੀ ਦਿਤੀ ਵਗਾੜ, ਮਨਮਤ ਕੂੜਾ ਰਾਹ ਚਲਾਈਆ । ਅੱਗੇ ਇਕੋ ਇਬਾਦਤ ਦੱਸੇ ਹਰਿ ਨਿਰੰਕਾਰ, ਸਖ਼ਾਵਤ ਆਪਣੀ ਝੋਲੀ ਪਾਈਆ । ਉਲਫ਼ਤ ਕਰੇ ਸਰਬ ਸੰਸਾਰ, ਗ਼ਫ਼ਲਤ ਕੋਇ ਰਹਿਣ ਨਾ ਪਾਈਆ। ਮਹਿਫ਼ਲ ਲਾ ਕੇ ਗੁਰ ਅਵਤਾਰ, ਪੀਰ ਪੈਗ਼ੰਬਰ ਨਗ਼ਮਾ ਨਾਮ ਸੁਣਾਈਆ। ਇਕੋ ਸ਼ਮਾ ਹੋਏ ਉਜਿਆਰ, ਦੀਪਕ ਦੀਆ ਡਗਮਗਾਈਆ। ਦੂਸਰ ਕੋਈ ਨਾ ਕਰੇ ਨਿਮਸਕਾਰ, ਬਿਨ ਪੁਰਖ ਅਕਾਲ ਸੀਸ ਨਾ ਕੋਇ ਝੁਕਾਈਆ। ਵਾਅਦਾ ਕੀਤਾ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ । ਭਰਮੇ ਭੁੱਲੇ ਨਾ ਕੋਇ ਸੰਸਾਰ, ਭਰਮ ਭੁਲੇਖੇ ਵਿਚ ਹਰਿ ਜੂ ਕਦੇ ਨਾ ਆਈਆ। ਲਿਖਿਆਂ ਪੜ੍ਹਿਆਂ ਇਹ ਕਰਨੀ ਵਿਚਾਰ, ਬਿਨ ਲੇਖਾ ਲਿਖਿਆਂ ਨਜ਼ਰ ਕਿਸੇ ਨਾ ਆਈਆ। ਹਰਿ ਕਾ ਲੇਖਾ ਸਦਾ ਲਿਖਣ ਪੜ੍ਹਨ ਤੋਂ ਬਾਹਰ, ਅਲਫ਼ ਯੇ ਹੱਦ ਨਾ ਕੋਇ ਵੰਡਾਈਆ। ਨਿੱਕੀ ਨਿੱਕੀ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ
ਗ਼ੁਫ਼ਤਾਰ, ਗ਼ੁਫ਼ਤ ਆਪਣਾ ਰਾਹ ਜਣਾਈਆ। ਜੇ ਕੋਈ ਅਗਾਂਹ ਹੋ ਕੇ ਵੇਖੇ ਦਿਸੇ ਪਰਵਰਦਿਗਾਰ, ਨੂਰ ਨੁਰਾਨਾ ਨਜ਼ਰ ਕਿਸੇ ਨਾ ਆਈਆ। ਇਕੋ ਸਤਿਗੁਰ ਨਾਨਕ ਪੁਰਖ ਅਬਿਨਾਸ਼ੀ ਆਪਣੇ ਚਰਨ ਦਏ ਵਖਾਲ, ਸਚਖੰਡ ਦੁਆਰੇ ਦਿਤੀ ਵਡਿਆਈਆ। ਕਬੀਰ ਜੁਲਾਹੇ ਪ੍ਰੀਤੀ ਬੱਝੀ ਨਾਲ, ਸ੍ਰੀ ਭਗਵਾਨ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਹਰਿ ਨਰਾਇਣ, ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਈਆ। · (੨੫ ਚੇਤ ੨੦੨੦ ਬਿ)
ਉਨੀ ਸੌ ਪੰਜਾਹ ਬਿਕ੍ਰਮੀ ਪਿਆਰੀ। ਜੇਠ ਪੰਜਵੀਂ ਮੰਗਲਵਾਰੀ। ਭਗਵਾਨ ਵਿਸ਼ਨੂੰ ਜਾਂ ਕਲਾਧਾਰੀ। ਨਿਹਕਲੰਕ ਭਇਆ ਅਵਤਾਰੀ। ਵਿਚ ਤ੍ਰੇਤਾ ਰਮੋ ਰਾਮ ਆਇਆ। ਦੁਆਪਰ ਕ੍ਰਿਸ਼ਨ ਭਗਵਾਨ ਘਨਕਪੁਰੀ ਘਨਸ਼ਾਮ ਆਇਆ। ਤਾਬੋ ਤਾਈਂ ਮਾਣ ਦੁਵਾਇਆ। ਧਰਨੀ ਧਰ ਨਰ ਸਿੰਘ ਨਰਾਇਣ ਆਇਆ। (੧੭ ਮੱਘਰ ੨੦੦੬ ਬਿ)
ਅੰਤ ਸਮੇਂ ਕਲਜੁਗ ਵਿਚ ਆਇਆ। ਨਿਹਕਲੰਕ ਆਪ ਅਖਵਾਇਆ। ਘਨਕਪੁਰੀ ਵਿਚ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ । ਰਾਮ ਕ੍ਰਿਸ਼ਨ ਦਾ ਤੇਜ ਹੋ ਆਇਆ। ਮਨੀ ਸਿੰਘ ਦਰਸ ਦਿਖਾਇਆ। ਬਾਲ ਅਵਸਥਾ ਸਤਿਗੁਰੂ ਸਤਿ ਸਚ ਦੀਪਕ ਪ੍ਰਗਾਸਿਆ। ਮਨੀ ਸਿੰਘ ਦਾ ਮਨ ਦੇਖ ਵਿਗਾਸਿਆ। ਹੋ ਮਸਤਾਨਾ ਫਿਰੇ ਉਦਾਸਿਆ। ਘਨਕਪੁਰੀ ਵਿਚ ਚਲ ਕੇ ਆਇਆ। ਸੁੱਕਾ ਪਿੱਪਲ ਜਿਨ ਗੁਰ ਮੇਲ ਕਰਾਇਆ। ਸੁੱਕਾ ਕਾਸ਼ਟ ਚੰਦਨ ਹੋ ਤਿਲਕ ਲਗਾਇਆ । ਮਨੀ ਸਿੰਘ ਨੂੰ ਗੁਰ ਦਰਸ ਦਿਖਾਇਆ। ਹੋਏ ਅਨੰਦ ਚਰਨ ਸਿਰ ਟਿਕਾਇਆ। ਪੂਰੇ ਸਤਿਗੁਰ ਬੰਨੇ ਲਾਇਆ। ਛੁਡਾਈ ਦੇਹ ਅੰਤਕਾਲ ਗੁਰ ਧਾਮ ਸਿਧਾਇਆ। (੧੮ ਮੱਘਰ ੨੦੦੬ ਬਿ)
ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣ ਆਇਆ। ਸੋਹੰ ਸ਼ਬਦ ਜਿਨ ਜਾਪ ਕਰਾਇਆ । ਗੁਰਸਿਖਾਂ ਮਨ ਆਪ ਵਸਾਇਆ। ਦਸਵੇਂ ਦਵਾਰ ਦਾ ਪਰਦਾ ਲਾਹਿਆ। ਇਹ ਨੇਤਰ ਪ੍ਰਭ ਆਪ ਖੁਲ੍ਹਾਇਆ। ਅੰਮ੍ਰਿਤ ਝਿਰਨਾ ਨਿਝਰੋਂ ਝਿਰਾਇਆ। ਨਾਭ ਕਵਲ ਵਿਚ ਹੈ ਪਾਇਆ। ਸਾਰਾ ਸੰਸਾ ਜੀਵ ਦਾ ਲਾਹਿਆ। ਨਾੜ ਮਾਸ ਦੇ ਪਿੰਜਰ ਵਿਚੋਂ ਹਰਿ ਨਜ਼ਰੀ ਆਇਆ। ਨਿਜ ਘਰ ਵਸੇ ਆਪਣਾ ਆਪ ਛੁਪਾਇਆ। ਕਿਰਪਾ ਕੀਤੀ ਪ੍ਰਭ ਇਹ ਪਰਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਸੁਣਾਇਆ। (੨੦ ਮੱਘਰ ੨੦੦੬ ਬਿ)
ਜੋਤ ਨਿਰੰਜਣ ਜਗਤ ਮੇਂ ਆਈ। ਕਲਜੁਗ ਵਿਚ ਕਿਸੇ ਭੇਦ ਨਾ ਪਾਈ । ਵਿਚ ਤਰੇਤਾ ਰਾਮ ਰਘੁਰਾਈ। ਵਿਚ ਦੁਆਪਰ ਕ੍ਰਿਸ਼ਨ ਘਨਘਾਈ। ਹੋਇਆ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ। ਸੋਹੰ ਸ਼ਬਦ ਪ੍ਰਚਲਤ ਕਰਾਈ। ਬਾਕੀ ਸਭਨ ਦਾ ਮਾਣ ਗਵਾਈ। ਸਾਚੀ ਲਿਖਤ ਗੁਰ ਸਾਚੇ ਕਰਾਈ। ਆਦਿ ਅੰਤ ਸਰਬ ਰਿਹਾ ਸਮਾਈ। ਧਾਰ ਖੇਲ ਪ੍ਰਭ ਜੋਤ ਪ੍ਰਗਟਾਈ। ਸਾਧ ਸੰਗਤ ਬਿਨ ਕੋਈ ਭੇਤ ਨਾ ਪਾਈ। ਆਵੇ ਜਾਵੇ ਥਿਰ ਨਾ ਰਹਾਈ । ਲੋਭੀ ਮਨੂਆ ਕਿਤ ਖੋਜਣ ਜਾਈ। ਹਰਿ ਕੀ ਜੋਤ ਹਰਿਮੰਦਰ ਆਈ। ਵਿਚ ਸਿੱਖ ਪ੍ਰਭ ਜੋਤ ਪ੍ਰਗਟਾਈ। ਪੈਜ ਇਸ ਦੀ ਆਪ ਰਖਾਈ। ਨਬਜ਼ ਚਲਣੋਂ ਬੰਦ ਕਰਾਈ। ਪ੍ਰਗਟ ਕੀਤੀ ਆਪ ਵਡਿਆਈ। ਧੰਨ ਸਿੱਖ ਧੰਨ ਇਸ ਦੀ ਮਾਈ। ਧੰਨ ਪਿਤਾ ਜਿਸ ਦਾਤ ਇਹ ਪਾਈ। ਘਨਕਪੁਰੀ ਵਿਚ ਸੇਵ ਕਮਾਈ। ਜੋਤ ਪ੍ਰਭੂ ਦੀ ਪੂਰਨ ਵਿਚ ਆਈ। ਪ੍ਰਗਟ ਪਿਆ ਪ੍ਰਭ ਰਘੁਰਾਈ। ਦੀਨਾ ਨਾਥ ਸਰਬ ਸੁਖਦਾਈ। ਘਨੀ ਸ਼ਾਮ ਕਲ ਜੋਤ ਜਗਾਈ। ਕਲੂ ਕਾਲ ਵਿਚ ਖੇਹ ਮਿਲਾਈ। ਸਤਿਜੁਗ ਸਤਿ ਸਤਿ ਵਰਤਾਈ। ਸੋਹੰ ਸ਼ਬਦ ਦੀ ਲਿਖਤ ਕਰਾਈ। ਚਾਰ ਜੁਗ ਹੋਵੇ ਸਹਾਈ । ਮਹਾਰਾਜ ਸ਼ੇਰ ਸਿੰਘ ਵਿਚ ਇਹ ਵਡਿਆਈ। (੮ ਫੱਗਣ ੨੦੦੬ ਬਿ)
ਖੇਲ ਕੀਏ ਜੋਤ ਰੂਪ ਅਪਾਰ। ਛੱਡੀ ਦੇਹ ਦੋ ਹਜ਼ਾਰ ਵਿਚ ਸਿਰਜਣਹਾਰ । ਜੋਤ ਸਰੂਪ ਲਿਆ ਜਨਮ ਧਾਰ। ਦੋ ਹਜ਼ਾਰ ਇਕ ਜੇਠ ਪੰਜ ਦਿਨ ਅਪਾਰ । ਪ੍ਰਗਟ ਹੋਇਆ ਘਨਕਪੁਰੀ ਮਝਾਰ। ਜਿਥੇ ਬਣਿਆ
ਗੁਰ ਦਰਬਾਰ। ਜਿਸ ਦੀ ਲਿਖਤ ਹੋਵੇ ਅਪਾਰ। ਪੱਲਾ ਫਿਰਾਇਆ ਵਿਚ ਘਰ ਬਾਹਰ। ਪ੍ਰਗਟ ਹੋਇਆ ਮਹਾਰਾਜ ਸ਼ੇਰ ਸਿੰਘ ਨਿਰੰਕਾਰ। (੫ ਚੇਤ ੨੦੦੭ ਬਿ)
ਸ਼ਬਦ ਰੂਪ ਗੁਰ ਬਚਨ ਲਿਖਾਇਆ। ਸ਼ਬਦ ਰੂਪ ਵਿਚ ਦੇਹ ਦੇ ਆਇਆ । ਸ਼ਬਦ ਰੂਪ ਪ੍ਰਭ ਜੋਤ ਜਗਾਇਆ। ਸ਼ਬਦ ਰੂਪ ਧੁਨ ਸ਼ਬਦ ਵਜਾਇਆ। ਸ਼ਬਦ ਰੂਪ ਸੋਹੰ ਨਾਮ ਦ੍ਰਿੜਾਇਆ। ਸ਼ਬਦ ਰੂਪ ਅਗਿਆਨ ਅੰਧੇਰ ਚੁਕਾਇਆ । ਸ਼ਬਦ ਰੂਪ ਸਰਬ ਥਾਏਂ ਸਮਾਇਆ। ਸ਼ਬਦ ਰੂਪ ਕਿਸੇ ਨਜ਼ਰ ਨਾ ਆਇਆ। ਸ਼ਬਦ ਰੂਪ ਗੁਰਸਿਖਾਂ ਪ੍ਰਗਟਾਇਆ। ਸ਼ਬਦ ਰੂਪ ਹੰਕਾਰੀਆਂ ਹੰਕਾਰ ਗਵਾਇਆ। ਸ਼ਬਦ ਰੂਪ ਨਿਹਕਲੰਕ ਅਖਵਾਇਆ। (੧ ਜੇਠ ੨੦੦੭ ਬਿ)
ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਸ਼ਬਦ ਦੀਬਾਣ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਤੀਨ ਲੋਕ ਏਕ ਸਮਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਖੰਡ ਬ੍ਰਹਿਮੰਡ ਜੋਤ ਜਗਾਣ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਨਿਹਕਲੰਕ ਬਲਵਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਭਗਤ ਬਖ਼ਸ਼ਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ, ਭਗਤ ਭਗਵੰਤ ਦੋਏ ਏਕ ਸਮਾਨ। ਬਿਨ ਭਗਤ ਗੁਰ ਦਰ ਨਾ ਪਾਣ। ਬਿਨ ਦਰ ਗੁਰ ਬੂਝ ਨਾ ਬੁਝਾਣ। ਬਿਨ ਬੂਝੇ ਗੁਰ ਦਰਸ ਨਾ ਪਾਣ। ਬਿਨ ਦਰਸ ਨਾ ਜੋਤ ਸਮਾਣ। ਬਿਨ ਜੋਤ ਨਾ ਦੇਹ ਧਰਾਣ। ਬਿਨ ਦੇਹ ਨਾ ਪ੍ਰਭ ਕੋ ਪਾਣ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਗਾਣ। (੫ ਜੇਠ ੨੦੦੭ ਬਿ)
ਪ੍ਰਗਟ ਭਇਓ ਆਪ ਨਿਰੰਕਾਰਾ, ਐਸਾ ਦਰਸ ਪ੍ਰਭ ਆਣ ਦਿਖਾਇਓ। ਚਕਰ ਚਿਹਨ ਜਿਸ ਦਾ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਵਿਚ ਦੇਹ ਸਮਾਇਓ। ਕਲਜੁਗ ਆਣ ਜੋਤ ਪ੍ਰਗਟਾਈ, ਸਤਿਜੁਗ ਸਾਚਾ ਰਾਹ ਬਤਾਇਓ । ਮੇਰਾ ਨਾਉਂ ਸਰਬ ਸੁਖ ਦਾਤਾ, ਸੋਹੰ ਸ਼ਬਦ ਗੁਰ ਗਿਆਨ ਦਿਵਾਇਓ। ਖੰਡ ਬ੍ਰਹਿਮੰਡ ਸਰਬ ਮੇਂ ਵਸਿਓ, ਸਰਬ ਪ੍ਰਕਾਸ਼ ਆਪ ਰਘੁਰਾਇਓ। ਬ੍ਰਹਮਾ ਵਿਸ਼ਨ ਮਹੇਸ਼ ਸਰਬ ਕਾ ਦਾਤਾ, ਤੀਨ ਲੋਕ ਪ੍ਰਭ ਜੋਤ ਜਗਾਇਓ। ਵਿਚ ਪਾਤਾਲ ਪ੍ਰਭ ਬਾਸ਼ਕ ਸੇਜਾ, ਚਰਨ ਝੱਸਣ ਲਛਮੀ ਲਾਇਓ। ਵਿਚ ਅਕਾਸ਼ ਪ੍ਰਭ ਜੋਤ ਨਿਰੰਜਣ, ਜਗੇ ਜੋਤ ਡਗਮਗਾਇਓ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਅਡੋਲ ਨਾ ਕਿਸੇ ਡੁਲਾਇਓ। ਪ੍ਰਗਟੀ ਜੋਤ ਮਾਤ ਵਿਚ ਆ ਕੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ। ਛੱਡ ਦੇਹ ਹੋਏ ਪ੍ਰਭ ਜੋਤ ਸਰੂਪਾ, ਨਿਹਕਲੰਕ ਜਗਤ ਅਖਵਾਇਓ। (੨ ਭਾਦਰੋਂ ੨੦੦੭ ਬਿ)
ਜਗੇ ਜੋਤ ਜੋਤ ਜਗਤ ਜਲਾਵੇ। ਜਗੇ ਜੋਤ ਸਰਬ ਸ੍ਰਿਸ਼ਟ ਰੁਵਾਲੇ। ਪ੍ਰਗਟੇ ਜੋਤ ਕਿਸੇ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਜਗਤ ਅਖਵਾਵੇ। ਨਿਹਕਲੰਕ ਜੋਤ ਜਗਾਈ। ਨਿਹਕਲੰਕ ਪ੍ਰਭ ਦੇਹ ਤਜਾਈ। ਨਿਹਕਲੰਕ ਹੋ ਪ੍ਰਭ ਸ੍ਰਿਸ਼ਟ ਹਿਲਾਈ। ਨਿਹਕਲੰਕ ਸਰਬ ਭੇਖ ਮਿਟਾਈ । ਨਿਹਕਲੰਕ ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਲੈ ਅਵਤਾਰ, ਰੰਗ ਰੂਪ ਨਾ ਕਿਸੇ ਵਖਾਈ। ਤਜੀ ਦੇਹ ਹੋਏ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਉਂ ਰਖਾਈ। ਨਿਹਕਲੰਕ ਆਪ ਗੁਣ ਨਿਧਾਨਾ। ਨਿਹਕਲੰਕ ਆਏ ਜਗਤ ਜਿਉਂ ਬਾਨਾ। ਨਿਹਕਲੰਕ ਵਿਰਲੇ ਗੁਰਮੁਖ ਪਛਾਨਾ। ਨਿਹਕਲੰਕ ਤੀਨ ਲੋਕ ਇਕ ਸਮਾਨਾ। ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨਾ। (੧ ਕੱਤਕ ੨੦੦੭ ਬਿ)
ਪਾਰਬ੍ਰਹਮ ਕਲਜੁਗ ਆਇਆ। ਜੁਗੋ ਜੁਗ ਪ੍ਰਭ ਭੇਖ ਵਟਾਇਆ। ਹੋਏ ਮਿਹਰਵਾਨ ਸਤਿਜੁਗ ਸਤਿ ਸਾਚਾ ਰਾਹ ਚਲਾਇਆ। ਤ੍ਰੇਤਾ ਰਾਮ ਅਵਤਾਰ ਸਾਚਾ ਨਾਮ ਰਾਮ ਰਖਾਇਆ। ਦੁਆਪਰ ਲੈ ਅਵਤਾਰ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਨਾਉਂ ਧਰਾਇਆ। ਨਿਹਕਲੰਕ ਕਲ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ। (੨੯ ਚੇਤ ੨੦੦੮ ਬਿ)
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਚਰਜ਼ ਖੇਲ ਮਾਤ ਰਚਾਈ, ਕਾਇਆ ਕੋਠੜੀ ਆਪਣੀ ਢਾਹੀ, ਸਰਗੁਣ
ਰੂਪ ਦਿਸ ਨਾ ਆਈ, ਨਿਰਗੁਣ ਜੋਤ ਇਕ ਅਲਾਹੀ, ਨੂਰ ਖ਼ੁਦਾਈ ਅਲੋ ਵੱਸੋ ਇਕ ਮਹੱਲੋ ਧਾਮ ਅਟੱਲੋ ਗੁਰਮੁੱਖ ਸਾਚੇ ਵਿੱਚ ਪ੍ਰਵੇਸ਼। (੧੪ ਭਾਦਰ ੨੦੧੧ ਬਿ)
ਪਰਗਟ ਆਪੇ ਆਪ ਪ੍ਰਭ, ਕਲ ਆਪਣਾ ਆਪ ਛੁਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਹਰਿਜਨਾਂ ਦਰਸ ਦਿਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਾਚਾ ਸ਼ਬਦ ਸੋਹੰ ਚਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਖੇਲ ਰਚਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਨਾਉਂ ਨਿਹਕਲੰਕ ਧਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਚਾਰ ਕੁੰਟ ਡੰਕ ਲਗਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਭੇਵ ਕਲ ਅੰਤ ਖੁਲ੍ਹਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਵਾਲੀ ਹਿੰਦ ਫੜ ਤਖ਼ਤ ਹਿਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਤਖ਼ਤ ਨਿਵਾਸੀ ਦਿੱਲੀ ਵਾਲੀ ਸਰਨ ਲਗਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਧਾਮ ਕਿਨਾਰੇ ਜਮਨ ਬਣਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਚਖੰਡ ਸਚ ਧਰਮ ਸਚ ਛੱਤਰ ਸਿਰ ਝੁਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਤੇਜ਼ ਵਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਰਾਣਿਆਂ ਮਹਾਂਰਾਣਿਆਂ ਦਰਸ ਦਿਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪ ਊਚ ਅਗੰਮ ਅਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਨਾਉਂ ਆਪ ਰਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਬੈਠ ਅਡੋਲ ਜਗਤ ਡੁਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਚਾਰ ਵਰਨ ਸਿਰ ਚਰਨ ਝੁਕਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਦੂਸਰ ਕੋਏ ਰਹਿਣ ਨਾ ਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਰਬ ਧਾਮ ਮਾਣ ਗਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਨਾਮ ਉਤਮ ਜਗਤ ਕਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸੋਹੰ ਸ਼ਬਦ ਇਕ ਰਾਗ ਸੁਣਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਚਰਨ ਧਾਮ ਸਚਖੰਡ ਬਣਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਾਚੀ ਪੁਰੀ ਨਿਵਾਸ ਦਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਆਪਣਾ ਆਪ ਉਪਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਛੱਡ ਦੇਹ ਜੋਤ ਸਰੂਪ ਹੋ ਆਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਮਾਤ ਪਿਤ ਬਿਨ ਨਿਹਕਲੰਕ ਅਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਗੁਣਵੰਤ ਗੁਣ ਨਿਧਾਨ ਸਤਿਜੁਗ ਲਗਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਗੁਰਸਿਖਾਂ ਸੋਹੰ ਸਾਚਾ ਵਣਜ ਕਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਦੇ ਦਰਸ ਜੋਤ ਵਿਚ ਜੋਤ ਮਿਲਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਸਰਨ ਪੜੇ ਦੀ ਲਾਜ ਰਖਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਰਾਓ ਰੰਕ ਇਕ ਕਰਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਨਿੰਦਕ ਦੁਸ਼ਟ ਦੁਰਾਚਾਰ ਕਲ ਅਖਵਾਇਆ। ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਸਰੂਪ ਜਗਤ ਪਵਣ ਡੁਲਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਜੋਤ ਧਰ ਕਲ ਸਚਖੰਡ ਲਗਾਇਆ । ਕਲਜੁਗ ਪਰਗਟ ਆਪ ਆਪ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਂ ਰਖਾਇਆ। ਧਰਿਆ ਨਾਮ ਬਲੀ ਬਲਵਾਨ। ਦੁਆਪਰ ਉਲਟਾਇਆ ਨਾਂ ਰਖਾਇਆ ਕਾਹਨ । ਕਲਜੁਗ ਆਇਆ ਨਿਹਕਲੰਕ ਜੋਤ ਸਮਾਣ। ਪਾਈ ਮਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। (੯ ਵਿਸਾਖ ੨੦੦੮ ਬਿ)
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। (੧ ਪੋਹ ੨੦੧੭ ਬਿ)
ਨਿਹਕਲੰਕ ਹਰਿ ਸ਼ਬਦ ਹੈ, ਜੁਗ ਜੁਗ ਭੇਖ ਵਟਾਏ। ਇੱਕ ਸੁਹਾਏ ਦਵਾਰ ਬੰਕ ਹੈ, ਬੰਕ ਦਵਾਰੀ ਆਪ ਅਖਵਾਏ। ਆਪੇ ਰਾਓ ਆਪੇ ਰੰਕ ਹੈ, ਊਚਾਂ ਨੀਚਾਂ ਵਿੱਚ ਸਮਾਏ। ਜਨ ਭਗਤਾਂ ਲਾਏ ਜੋਤੀ ਤਨਕ ਹੈ, ਸ਼ਬਦੀ ਵਾਜਾ ਪਵਣ ਵਜਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਰਚਾਏ।
ਨਿਹਕਲੰਕ ਨਰ ਨਿਰੰਕਾਰ ਹੈ, ਸਾਚਾ ਸਤਿ ਸਰੂਪ। ਲੱਖ ਚੁਰਾਸੀ ਆਤਮ ਘਰ ਵਸਾਏ ਦਵਾਰ ਬੰਕ ਹੈ, ਹਰਿ ਹਰਿ ਵੱਡਾ ਸ਼ਾਹੋ ਭੂਪ। ਨੂਰ ਉਜਾਲਾ ਜੋਤੀ ਕਣਕ ਹੈ, ਪ੍ਰਿਥਮੀ ਆਕਾਸ਼ ਅੰਧ ਕੂਪ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਮਾਤ ਭੇਖ ਧਰ, ਕਰੇ ਖੇਲ ਅਨੂਪ ਸਰੂਪ।
ਨਿਹਕਲੰਕ ਨਰ ਨਿਰੰਕਾਰ ਹੈ, ਨਿਰਗੁਣ ਰੂਪ ਸਮਾਏ। ਪੰਜ ਤੱਤ ਨਾ ਕੋਈ ਆਕਾਰ ਹੈ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਏ। ਏਕਾ ਸ਼ਬਦ ਸਾਚੀ ਧਾਰ ਹੈ, ਲੋਆਂ ਪੁਰੀਆਂ ਵਿਚ ਸਮਾਏ। ਤ੍ਰੈਗੁਣ ਮਾਇਆ ਸ੍ਰਿਸ਼ਟ ਅਪਾਰ ਹੈ, ਪ੍ਰਭ ਆਪਣਾ ਰਥ ਚਲਾਏ। ਆਪੇ ਵਸੇ ਸਭ ਤੋਂ ਬਾਹਰ ਹੈ, ਹਰ ਘਰ ਮੇਂ ਆਪ ਸਮਾਏ। ਆਪੇ ਗੁਪਤ ਆਪੇ ਜਾਹਿਰ ਹੈ, ਆਪੇ ਅੰਦਰ ਮੰਦਰ ਡੇਰਾ ਲਾਏ। ਆਪੇ ਜੋਤ ਨਿਰੰਜਣ ਕਰ ਆਕਾਰ ਹੈ, ਸ਼ਬਦ ਅਨਾਦੀ ਧੁਨ ਵਜਾਏ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗ ਜੁਗ ਭੇਖ ਵਟਾਏ। ਨਿਹਕਲੰਕ ਨਰ ਨਰਾਇਣ ਹੈ, ਵਸੇ ਧਾਮ ਅਗੰਮ। ਭਗਤ ਸੁਹੇਲਾ ਵੇਖੇ ਤੀਜੇ ਨੈਣ ਹੈ, ਨਾ ਮਰੇ ਨਾ ਪਏ ਜੰਮ। ਰਸਨਾ ਕਿਸੇ ਨਾ ਸਕੇ ਕਹਿਣ ਹੈ, ਆਪੇ ਜਾਣੇ ਆਪਣਾ ਨਮ। ਜੁਗ ਜੁਗ ਜਗਤ ਵਹਾਏ ਏਕਾ ਵਹਿਣ ਹੈ, ਸ਼ਬਦ ਬਣਾਏ ਸਾਚਾ ਥੰਮ੍ਹ। ਜਨ ਭਗਤਾਂ ਚੁਕਾਏ ਲਹਿਣਾ ਦੇਣ ਹੈ, ਪਵਣ ਸਵਾਸੀ ਸ਼ਬਦ ਚਲਾਏ ਦਮ। ਸੰਤ ਸੁਹੇਲੇ ਵਿਰਲੇ ਗੁਰਮੁਖ ਲੈਣ ਹੈ, ਮਨਮੁਖ ਰੋਵਣ ਛੰਮ ਛੰਮ। ਧੰਨ ਧੰਨ ਜੋ ਜਨ ਰਸਨਾ ਕਹਿਣ ਹੈ, ਏਕਾ ਏਕ ਪਾਰਬ੍ਰਹਮ । ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਜਾਣੇ ਆਪਣਾ ਕੰਮ।
ਨਿਹਕਲੰਕ ਨਿਹਕਲੰਕ ਨਿਹਕਲੰਕ, ਜੋਤੀ ਹਰਿ ਅਕਾਲ ਹੈ। ਸ਼ਬਦ ਵਜਾਏ ਸਾਚਾ ਡੰਕ, ਜੁਗ ਜੁਗ ਅਵੱਲੜੀ ਚਾਲ ਹੈ। ਆਪ ਰਖਾਏ ਏਕਾ ਅੰਕ, ਸੰਤ ਸੁਹੇਲੇ ਸਾਚੇ ਲੋਕਮਾਤ ਆਪੇ ਭਾਲ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਦੀਨ ਦਿਆਲ ਹੈ।
ਦੀਨ ਦਿਆਲ ਕਿਰਪਾਲ, ਜੁਗ ਜੁਗ ਭੇਖ ਵਟਾਇੰਦਾ। ਜਨ ਭਗਤਾਂ ਭਰੇ ਸ਼ਬਦ ਭੰਡਾਰ, ਸਾਚੇ ਘਰ ਦਰ ਆਪ ਸੁਹਾਇੰਦਾ। ਆਤਮ ਖੋਲ੍ਹੇ ਬੰਦ ਕਿਵਾੜ, ਆਪੇ ਹੱਥੀਂ ਕੁੰਡਾ ਲਾਹਿੰਦਾ। ਨੇੜ ਨਾ ਆਏ ਪੰਚਮ ਧਾੜ, ਕਾਲ ਮਹਾਂਕਾਲ ਮੁੱਖ ਛੁਪਾਇੰਦਾ। ਵੱਜੇ ਤਾਲ ਬਹੱਤਰ ਨਾੜ, ਧੁਨ ਅਨਾਦੀ ਆਪ ਉਪਜਾਇੰਦਾ। ਕਰੇ ਜਣਾਈ ਬੋਧ ਅਗਾਧ, ਸਾਚਾ ਮੰਦਰ ਇੱਕ ਸੁਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਡੇਰਾ ਲਾਇੰਦਾ। (੨ ਅੱਸੂ ੨੦੧੩ ਬਿ)
ਨਿਹਕਲੰਕ ਕਲ ਪ੍ਰਭ ਆਏ। ਨਿਹਕਲੰਕ ਕਲ ਜਾਮਾ ਪਾਏ। ਨਿਹਕਲੰਕ ਜੋਤ ਸਰੂਪੀ ਜੋਤ ਸਮਾਏ। ਨਿਹਕਲੰਕ ਭਰਮ ਭੁਲੇਖੇ ਜਗਤ ਭੁਲਾਏ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਏ।
ਨਿਹਕਲੰਕ ਪ੍ਰਭ ਨਾਉਂ ਰਖਾਇਆ। ਨਿਹਕਲੰਕ ਜੋਤ ਸਰੂਪੀ ਜਾਮਾ ਪਾਇਆ । ਨਿਹਕਲੰਕ ਗੁਰਮੁਖ ਸਾਚੇ ਵਿਚ ਸਮਾਇਆ। ਨਿਹਕਲੰਕ ਆਪਣਾ ਆਪ ਕਲ ਛੁਪਾਇਆ। ਨਿਹਕਲੰਕ ਬੇਮੁਖ ਜੀਵਾਂ ਦਿਸ ਨਾ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਜੋਤ ਪਰਗਟਾਇਆ।
ਨਿਹਕਲੰਕ ਖੇਲ ਅਪਾਰੇ। ਨਿਹਕਲੰਕ ਜਾਮਾ ਘਨਕਪੁਰੀ ਵਿਚ ਧਾਰੇ। ਨਿਹਕਲੰਕ ਗੁਰਮੁਖ ਸਾਚੇ ਬਖ਼ਸ਼ੇ ਚਰਨ ਪਿਆਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲ ਜਾਮਾ ਮਾਤ ਵਿਚ ਧਾਰੇ।
ਨਿਹਕਲੰਕ ਕਲ ਜਾਮਾ ਪਾਇਆ। ਝੂਠਾ ਤਨ ਜਗਤ ਤਜਾਇਆ। ਜੋਤ ਸਰੂਪੀ ਪਰਗਟ ਜੋਤ ਜੋਤ ਸਰੂਪੀ ਖੇਲ ਰਚਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਅੰਤ ਕਰਾਇਆ। ਨਿਹਕਲੰਕ ਕਲ ਅੰਤ ਕਰਾਏ। ਨਿਹਕਲੰਕ ਸੋਹੰ ਸਾਚਾ ਸ਼ਬਦ ਚਲਾਏ। ਨਿਹਕਲੰਕ ਮਹਿੰਮਾ ਅਗਣਤ ਗਣੀ ਨਾ ਜਾਏ। ਨਿਹਕਲੰਕ ਜੀਵ ਜੰਤ ਵਿਚ ਰਿਹਾ ਸਮਾਏ। ਨਿਹਕਲੰਕ ਗੁਰਮੁਖ ਵਿਰਲੇ ਸੰਤ ਆਪ ਆਪਣੀ ਬੂਝ ਬੁਝਾਏ। ਨਿਹਕਲੰਕ ਪ੍ਰਭ ਸਾਚਾ ਕੰਤ ਗੁਰਮੁਖ ਭੇਵ ਖੋਲ੍ਹ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੂਜਾ ਭਉ ਚੁਕਾਏ।
ਨਿਹਕਲੰਕ ਖੇਲ ਆਪ ਨਿਰੰਕਾਰ। ਨਿਹਕਲੰਕ ਰਾਮ ਅਵਤਾਰ। ਨਿਹਕਲੰਕ ਕ੍ਰਿਸ਼ਨ ਮੁਰਾਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਆਇਆ ਜਾਮਾ ਧਾਰ।
ਨਿਹਕਲੰਕ ਕਲ ਜਾਮਾ ਪਾਇਆ। ਭਗਤ ਭਗਵੰਤ ਮੇਲ ਮਿਲਾਇਆ। ਅਚਰਜ ਖੇਲ ਪ੍ਰਭ ਆਪ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚਰਨ ਸੇਵ ਲਗਾਇਆ।
ਨਿਹਕਲੰਕ ਅਗੰਮ ਅਥਾਹ। ਨਿਹਕਲੰਕ ਬੇਪਰਵਾਹ। ਨਿਹਕਲੰਕ ਦਿਸੇ ਹਰ ਥਾਂ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ।
ਨਿਹਕਲੰਕ ਨਿਰਾਧਾਰ। ਨਿਹਕਲੰਕ ਜੋਤ ਅਧਾਰ। ਨਿਹਕਲੰਕ ਭਗਤ ਉਧਾਰ। ਨਿਹਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਆਪ ਗਿਰਧਾਰ।
ਨਿਹਕਲੰਕ ਨਿਰਵੈਰ ਸਮਾਏ। ਨਿਹਕਲੰਕ ਊਚ ਨੀਚ ਭੇਵ ਚੁਕਾਏ। ਨਿਹਕਲੰਕ ਵਡ ਵਡ ਨਰੇਸ਼ ਆਪਣੀ ਸੇਵ ਲਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਮ ਅੰਤ ਜੋਤ ਪਰਗਟਾਏ।
ਨਿਹਕਲੰਕ ਸਤਿ ਕਰਮ ਕਮਾਵਣਾ। ਨਿਹਕਲੰਕ ਪਾਰ ਬਿਆਸੋਂ ਚਰਨ ਲਗਾਵਣਾ। ਨਿਹਕਲੰਕ ਮਸਤੂਆਣਾ ਸੱਚ ਧਾਮ ਉਪਜਾਵਣਾ। ਨਿਹਕਲੰਕ ਰਾਣਾ ਸੰਗਰੂਰ ਚਰਨ ਲਗਾਵਣਾ। ਨਿਹਕਲੰਕ ਗੁਣ ਭਰਪੂਰ ਜੋਤ ਸਰੂਪ ਦਰਸ ਦਿਖਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਰਮ ਭੁਲੇਖਾ ਮਿਟਾਵਣਾ।(੬ ਵਿਸਾਖ ੨੦੦੯ )
ਮਨ ਮਤ ਬੁੱਧੀ ਦਾ ਜੋ ਬਿਆਨਾ, ਰਸਨਾ ਨਾਲ ਗਾਈਆ। ਇਸ ਤੋਂ ਪਰੇ ਖੇਲ ਸ੍ਰੀ ਭਗਵਾਨਾ, ਬਿਨ ਅਨਭਵ ਦ੍ਰਿਸ਼ਟੀ ਸਮਝ ਕਿਸੇ ਨਾ ਆਈਆ। ਜੋ ਲੇਖਾ ਜਾਣੇ ਦੋ ਜਹਾਨਾ, ਦਰਗਹ ਸਾਚੀ ਸੋਭਾ ਪਾਈਆ। ਜਿਸ ਦਾ ਰੂਪ ਰੰਗ ਰੇਖ ਸਕੇ ਨਾ ਕੋਇ ਪਹਿਚਾਨਾ, ਨਾਦਾਂ ਵਿਚ ਨਾ ਕੋਇ ਸ਼ਨਵਾਈਆ । ਉਹ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਕਾਹਨਾ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਣਾ, ਅਵਤਾਰ ਪੈਗ਼ੰਬਰ ਗਏ ਕਰ ਕੇ ਸਿਫਤ ਸਾਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਨੌਜੁਵਾਨਾ ਮਰਦ ਮਰਦਾਨਾ ਨਿਹਕਲੰਕ ਬਲੀ ਬਲਵਾਨਾ, ਰੂਪ ਅਨੂਪ ਸ਼ਾਹੋ ਭੂਪ ਆਪਣੇ ਵਿਚ ਛੁਪਾਈਆ। ਜਿਸ ਨੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਦਲਣਾ ਹੁਕਮ ਦੇ ਨਾਲ ਜ਼ਮਾਨਾ, ਜ਼ਿਮੀਂ ਜ਼ਮਾਂ ਧੁਰ ਦਾ ਖੇਲ ਵੇਖ ਵਖਾਈਆ। ਉਹ ਵਿਅਕਤੀ ਰੂਪ ਹੋ ਕੇ ਕਦੀ ਨਾ ਬਣੇ ਪਰਧਾਨਾ, ਆਪਣੀ ਸਿਫ਼ਤ ਵਿਚ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਅਗੰਮ ਅਥਾਹੀਆ।
ਨਿਹਕਲੰਕ ਹਰਿ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਜੋਤੀ ਜੋਤ ਉਜਿਆਰਾ, ਰੂਪ ਰੰਗ ਰੇਖ ਕਹਿਣ ਕੋਇ ਨਾ ਪਾਈਆ। ਜੋ ਵਸੇ ਸਚਖੰਡ ਸੱਚੇ ਦੁਵਾਰਾ, ਦਰ ਸਾਚੇ ਡੇਰਾ ਲਾਈਆ। ਜਿਸ ਨੂੰ ਕਹਿੰਦੇ ਸੋ ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਆਦਿ ਨਿਰੰਜਣ ਅਗੰਮ ਅਥਾਹੀਆ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਕਰਾਏ ਕਰਨੇਹਾਰਾ, ਕਰਤਾ ਪੁਰਖ ਵਡ ਵਡਿਆਈਆ। ਉਸ ਦਾ ਬੁੱਧੀ ਵਿਚ ਕਰੇ ਕਿਆ ਕੋਈ ਵਿਸਥਾਰਾ, ਵਿਚਰ ਕੇ ਸਕੇ ਨਾ ਕੋਇ ਸੁਣਾਈਆ। ਉਹ ਮੰਜ਼ਲ ਚੜ੍ਹ ਕੇ ਨਿਰਅੱਖਰ ਪੜ੍ਹ ਕੇ ਪਾਓ ਓਸ ਪ੍ਰਭ ਦੀ ਸਾਰਾ, ਜੋ ਪਰਾ ਪਸੰਤੀ ਮਧਮ ਬੈਖਰੀ ਤੋਂ ਬਾਹਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਕਰੇ ਖੇਲ ਸਾਚਾ ਹਰਿ, ਸੱਚ ਦਾ ਮਾਲਕ ਇਕ ਅਖਵਾਈਆ ।
ਜੋਤ ਨਿਰੰਕਾਰ ਆਦਿ ਜੁਗਾਦੀ ਨਿਹਕਲੰਕ, ਨਰ ਨਰਾਇਣ ਵੱਡੀ ਵਡਿਆਈਆ । ਜਿਸ ਦਾ ਸ਼ਬਦ ਅਗੰਮੀ ਵੱਜੇ ਡੰਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਿਹਾ ਸੁਣਾਈਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਵਿਚ ਸਮਾਈਆ । ਜੋ ਆਤਮ ਪਰਮਾਤਮ ਧੁਰ ਦਾ ਕੰਤ, ਕੰਤੂਲ ਇਕ ਅਖਵਾਈਆ। ਉਸ ਦੀ ਪੰਜ ਤੱਤ ਬਣਾਏ ਕੋਇ ਨਾ ਬਣਤ, ਰਜੋ ਤਮੋਂ ਸਤੋ ਨਾ ਕੋਇ ਚਤੁਰਾਈਆ । ਉਸ ਦਾ ਗੜ੍ਹ ਨਹੀਂ
ਕੋਈ ਹਉਮੇ ਹੰਗਤ, ਮਾਇਆ ਮਮਤਾ ਨਾ ਕੋਇ ਅਖਵਾਈਆ। ਉਹ ਜਗਤ ਵਾਸਨਾ ਮਨਸ਼ਾ ਦੀ ਬਣਾਉਂਦਾ ਨਹੀਂ ਕਦੇ ਸੰਗਤ, ਜਗਤ ਚਤੁਰਾਈਆ ਨਾ ਕੋਇ ਰਖਾਈਆ। ਉਹ ਲੇਖਾ ਜਾਣੇ ਆਦਿ ਅੰਤ, ਜੁਗਾ ਜੁਗੰਤ ਆਪਣਾ ਹੁਕਮ ਵਰਤਾਈਆ। ਜਿਸ ਦਾ ਨਾਮ ਅਗੰਮਾ ਬਿਨ ਅੱਖਰਾਂ ਵਾਲਾ ਮੰਤ, ਸ਼ਬਦ ਸ਼ਬਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਨਿਹਕਲੰਕ ਹਰਿ ਏਕ ਹੈ, ਏਕਾ ਏਕੰਕਾਰ। ਨਾ ਕੋਈ ਦੂਸਰ ਟੇਕ ਹੈ, ਨਾ ਕੋਈ ਮੀਤ ਮੁਰਾਰ। ਨਾ ਕੋਈ ਜਗਤ ਨੇਤਰ ਸਕੇ ਵੇਖ ਹੈ, ਨਾ ਕੋਇ ਪਾਵੇ ਸਾਰ। ਉਸ ਦਾ ਜੋਤ ਸਰੂਪੀ ਭੇਖ ਹੈ, ਜੋਤੀ ਜਾਮਾ ਅਗੰਮ ਅਪਾਰ। ਜੋ ਵਸੇ ਸਚਖੰਡ ਦੇਸ ਹੈ, ਲੋਆਂ ਬ੍ਰਹਿਮੰਡਾਂ ਖੰਡਾਂ ਹੋਵੇ ਉਜਿਆਰ। ਉਹ ਸੰਬਲ ਬਹਿ ਕੇ ਦਏ ਸੰਦੇਸ਼ ਹੈ, ਸ਼ਬਦ ਸ਼ਬਦ ਦੀ ਧਾਰ। ਜਿਸ ਦਾ ਹੁਕਮ ਹੁਕਮ ਦਾ ਲੇਖ ਹੈ, ਗੁਰ ਅਵਤਾਰ ਕਾਤਬ ਬਣੇ ਲਿਖਾਰ। ਉਸ ਦਾ ਕੋਇ ਨਾ ਜਾਣੇ ਭੇਤ ਹੈ, ਬੇਅੰਤ ਸੱਚੀ ਸਰਕਾਰ। ਉਹ ਸਭ ਨੂੰ ਵੇਖੇ ਨੇਤਨ ਨੇਤ ਹੈ, ਨਵ ਸਤ ਪਾਏ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰ ਸਚਖੰਡ ਸਚੇ ਦੁਵਾਰ।
ਨਿਹਕਲੰਕ ਹਰਿ ਆਪ ਹੈ, ਦੂਸਰ ਅਵਰ ਨਾ ਕੋਇ। ਜਿਸ ਦਾ ਨਾ ਕੋਇ ਮਾਈ ਬਾਪ ਹੈ, ਮੰਦਰ ਮਕਾਨ ਨਾ ਕਿਸੇ ਸੋਹੇ। ਨਾ ਕੋਇ ਅੱਖਰਾਂ ਵਾਲਾ ਪੜ੍ਹੇ ਜਾਪ ਹੈ, ਨਾ ਕੋਇ ਸਿਫ਼ਤੀ ਸਿਫ਼ਤ ਸਾਲਾਹੇ। ਨਾ ਕਦੇ ਪਵਿਤ ਨਾ ਪਾਕ ਹੈ, ਦੁਰਮਤ ਰੂਪ ਨਾ ਕੋਇ ਵਟੋਏ। ਨਾ ਕੋਇ ਸੱਜਣ ਸਾਕ ਹੈ, ਮੀਤ ਮੁਰਾਰ ਨਾ ਅਖਵਾਏ ਕੋਇ। ਨਾ ਕੋਇ ਖੋਲ੍ਹੇ ਤਾਕ ਹੈ, ਨਾ ਕਰਤਾ ਪਾਏ ਸੋਏ। ਜਿਸ ਦਾ ਅਵਤਾਰ ਪੈਗ਼ੰਬਰ ਗੁਰੂਆਂ ਗਾਇਆ ਭਵਿਖਤ ਵਾਕ ਹੈ, ਸੋ ਇਕੋ ਪੁਰਖ ਅਕਾਲਾ ਆਦਿ ਅੰਤ ਹੋਏ। ਜਿਸ ਦਾ ਅੱਖਰਾਂ ਵਾਲਾ ਦਏ ਕੋਇ ਨਾ ਸਾਤ ਹੈ, ਪੜ੍ਹਨ ਵਾਲਾ ਨਾ ਉਸ ਨੂੰ ਟੋਹੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਏਕਾ ਏਕ ਜੋਤ ਬਲੋਏ। ਨਿਹਕਲੰਕ ਹਰਿ ਨਿਰੰਕਾਰਾ, ਨਿਰਗੁਣ ਰੂਪ ਸਮਾਈਆ। ਰੂਪ ਰੰਗ ਰੇਖ ਤੋਂ ਬਾਹਰਾ, ਜੋਤੀ ਜਾਤਾ ਡਗਮਗਾਈਆ। ਸ਼ਬਦੀ ਸ਼ਬਦ ਸ਼ਬਦ ਨਗਾਰਾ, ਦੋ ਜਹਾਨ ਕਰੇ ਸ਼ਨਵਾਈਆ। ਚੌਦਾਂ ਤਬਕਾਂ ਵਸੇ ਬਾਹਿਰਾ, ਚੌਦਾਂ ਲੋਕ ਸਾਰ ਨਾ ਆਈਆ। ਜਿਸ ਨੂੰ ਝੁਕਦੇ ਚੰਦ ਸੂਰੀਆ ਜ਼ਿਮੀਂ ਅਸਮਾਨ ਸਿਤਾਰਾ, ਦਰ ਦਰ ਬੈਠੇ ਸੀਸ ਨਿਵਾਈਆ। ਇਸ ਦਾ ਸੰਬਲ ਧਾਮ ਨਿਆਰਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਸ ਵਿਚ ਬਹਿ ਕੇ ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰ ਆਪਣੇ ਹੱਥ ਰੱਖੇ ਵਡਿਆਈਆ। ਉਹਨੂੰ ਤਨ ਵਜੂਦ ਦਾ ਲਾਲਚ ਨਹੀਂ ਕੋਇ ਵਿਚ ਸੰਸਾਰਾ, ਪੰਜਾਂ ਤੱਤਾਂ ਨਾ ਕੋਇ ਚਤੁਰਾਈਆ। ਉਸ ਦਾ ਆਦਿ ਅੰਤ ਦਾ ਸਿਫ਼ਤੀ ਇਕ ਭੰਡਾਰਾ, ਜਿਸ ਨੂੰ ਕੋਟਨ ਕੋਟ ਗਾ ਗਾ ਆਪਣਾ ਸ਼ੁਕਰ ਮਨਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰਾ ਸਾਂਝਾ ਯਾਰਾ, ਨੂਰੋ ਨੂਰ ਅਲਾਹੀਆ। ਜ਼ਰਾ ਗੁਰਮੁਖੋ ਇਸ ਤੋਂ ਉਤੇ ਕਰੋ ਵਿਚਾਰਾ, ਵਿਚਰਨ ਦੀ ਲੋੜ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ।
ਜਗਤ ਵੇਖਣਾ ਨਾ ਕੋਈ ਵਕਤ, ਤਨ ਵਜੂਦ ਨਾ ਕੋਇ ਵਡਿਆਈਆ । ਜਿਥੇ ਨਿਰਗੁਣ ਧਾਰ ਵਸੇ ਪ੍ਰਭੂ ਦੀ ਸ਼ਕਤ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ । ਜਿਸ ਦਾ ਹੁਕਮ ਸੰਦੇਸ਼ਾ ਧਾਰ ਅਗੰਮੀ ਵਸਤ, ਅਮੋਲਕ ਆਪ ਟਿਕਾਈਆ । ਓਸ ਦੇ ਨਾਲ ਕਾਹਦੀ ਹਸਦ, ਵੈਰ ਭਾਵ ਵਿਚ ਹੱਥ ਕਿਛ ਨਾ ਆਈਆ । ਜਿਸ ਦੇ ਵਿਚ ਜੋਤ ਨਿਰੰਕਾਰਾ ਨਿਰਗੁਣ ਹੋ ਜਾਏ ਮਸਤ, ਮਿਹਰਵਾਨ ਆਪਣੀ ਖ਼ੁਸ਼ੀ ਮਨਾਈਆ। ਉਹ ਖੇਲ ਵਖਾਏ ਉਤੇ ਅਰਸ਼ ਫ਼ਰਸ਼, ਫ਼ਰਸ਼ ਦੇ ਉਪਰ ਆਪਣੀ ਧਾਰ ਪ੍ਰਗਟਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਉਤੇ ਤਰਸ, ਰਹਿਮਤ ਸੱਚ ਕਮਾਈਆ। ਜ਼ਰਾ ਉਸ ਨੂੰ ਤੱਕੋ ਆਪਣੀ ਨਜ਼ਰ ਪਰਤ, ਦੀਨ ਦੁਨੀ ਤੋਂ ਬਾਹਰ ਕਢਾਈਆ। ਜਿਸ ਗ੍ਰਹਿ ਵਿਚ ਘਰ ਵਿਚ ਮੁਕਾਮ ਵਿਚ ਪੁਰਖ ਅਕਾਲ ਨੇ ਅਵਤਾਰ ਪੈਗ਼ੰਬਰ ਗੁਰੂਆਂ ਖਾਲੀ ਆਪਣੀ ਲਾਈ ਸ਼ਰਤ, ਸ਼ਰਅ ਸ਼ਰਅ ਵਿਚ ਸਮਝਾਈਆ। ਉਸ ਦਾ
ਖੇਲ ਸਦਾ ਅਸਚਰਜ, ਵਿਦਿਆ ਵਿਚ ਸਮਝ ਕਿਸੇ ਨਾ ਪਾਈਆ। ਉਹ ਧੁਰ ਦਾ ਮਰਦ ਮਰਦਾਨਾ ਮਰਦ, ਯੋਧਾ ਇਕ ਅਖਵਾਈਆ। ਜਿਸ ਨੂੰ ਪੋਹ ਸਕੇ ਨਾ ਜਗਤ ਸ਼ਰਅ ਵਾਲੀ ਕਰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚ ਦਾ ਮਾਲਕ ਦਇਆ ਕਮਾਈਆ ।
ਵਿਅਕਤੀ ਨੂੰ ਲੋੜ ਨਹੀਂ ਮੇਰੀ ਹੋਵੇ ਵਡਿਆਈ, ਵੱਡਾ ਤਨ ਨਾ ਕੋਇ ਅਖਵਾਈਆ। ਜਿਸ ਪੁਰਖ ਅਕਾਲ ਨੇ ਆਪਣੀ ਬਣਤ ਬਣਾਈ, ਸੋ ਰਚਨਾ ਵੇਖੇ ਚਾਈਂ ਚਾਈਂਆ। ਸੋ ਸੰਬਲ ਬੈਠਾ ਨੂਰ ਕਰ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਜਿਸ ਦਾ ਸ਼ਬਦ ਸ਼ਬਦ ਗੁਰਦੇਵ ਦੇਵੇ ਦੁਹਾਈ, ਦੋ ਜਹਾਨਾਂ ਕਰੇ ਸ਼ਨਵਾਈਆ। ਉਸ ਸਾਹਿਬ ਦੇ ਨਾਲ ਕਾਹਦੀ ਲੜਾਈ, ਜੋ ਸਭ ਦਾ ਮਾਲਕ ਇਕ ਅਖਵਾਈਆ। ਉਹ ਅੰਤ ਸ੍ਰੀ ਭਗਵੰਤ ਨਿਰਗੁਣ ਧਾਰ ਜੋਤ ਨਿਰੰਕਾਰ ਜੋਤੀ ਜਾਤਾ ਪੁਰਖ ਬਿਧਾਤਾ ਬਣਕੇ ਅਗੰਮਾ ਰਾਹੀ, ਰਹਿਬਰ ਹੋ ਕੇ ਵੇਖ ਵਖਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਹਕਲੰਕ ਅਵਤਾਰ ਜਿਸ ਦੀ ਮਹਿੰਮਾ ਜਗਤ ਜ਼ਬਾਨ ਲਖੀ ਨਾ ਜਾਈ, ਕਾਤਬ ਚਲੇ ਨਾ ਕੋਇ ਚਤੁਰਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨੂਰ ਨੁਰਾਨਾ ਪਰਵਰਦਿਗਾਰ ਧੁਰਦਰਗਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਇਕ ਅਖਵਾਈਆ। (੨੫ ਅੱਸੂ ਸ਼ਹਿਨਸ਼ਾਹੀ ਸੰਮਤ ੬)
ਲੇਖਾ ਹੱਥ ਰੱਖੇ ਨਿਰੰਕਾਰ, ਨਿਰਗੁਣ ਵੱਡਾ ਵਡ ਵਡਿਆਈਆ। ਸਾਚੇ ਸੰਤੋ ਕਰੋ ਵਿਚਾਰ, ਸਤਿਗੁਰ ਵਸੇ ਕਿਹੜੇ ਥਾਈਂਆ। ਜਿਸ ਦਾ ਮਿਲੇ ਸੱਚ ਦੀਦਾਰ, ਬਿਨ ਅੱਖਾਂ ਨਜ਼ਰੀ ਆਈਆ। ਰਾਤੀਂ ਸੁਤਿਆਂ ਕਰੇ ਪਿਆਰ, ਦਿਨੇ ਜਾਗਦਿਆਂ ਗਲੇ ਲਗਾਈਆ। ਪੰਜਾਂ ਚੋਰਾਂ ਕਰੇ ਖ਼ਬਰਦਾਰ, ਅੰਦਰ ਲੰਘਣ ਕੋਇ ਨਾ ਪਾਈਆ। ਨਾਮ ਖੰਡਾ ਮਾਰੇ ਮਾਰ, ਗੋਬਿੰਦ ਗੁਰ ਗਿਆ ਜਣਾਈਆ। ਗੁਰਸਿਖ ਕੋਈ ਨਾ ਜਾਏ ਹਾਰ, ਜਿਤ ਸਭ ਦੀ ਝੋਲੀ ਪਾਈਆ। ਫ਼ਤਿਹ ਡੰਕਾ ਵੱਜੇ ਵਿਚ ਸੰਸਾਰ, ਪੁਰਖ ਅਕਾਲ ਆਪ ਵਜਾਈਆ। ਨਿਹਕਲੰਕ ਨਿਰਗੁਣ ਅਵਤਾਰ, ਕਿਸੇ ਜੰਮਿਆ ਨਾ ਪਿਤਾ ਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਘਟ ਘਟ ਰਿਹਾ ਸਮਾਈਆ। ਜਿਸ ਨੇ ਕਰਨਾ ਓਸ ਦਾ ਸੱਚ ਦੀਦਾਰ, ਦੋਏ ਜੋੜ ਮੰਗੋ ਪ੍ਰਭ ਝੋਲੀ ਦੇਵੇ ਪਾਈਆ। ਫੜ ਬਾਹੋਂ ਲਏ ਉਠਾਲ, ਆਪਣੇ ਗਲੇ ਲਗਾਈਆ। ਜਲਵਾ ਦੱਸੇ ਇਕ ਜਮਾਲ, ਜ਼ਹੂਰ ਇਕੋ ਇਕ ਰੁਸ਼ਨਾਈਆ। ਸਭ ਦਾ ਲੇਖਾ ਚੁਕਾਏ ਸ਼ਾਹ ਕੰਗਾਲ, ਗ਼ਰੀਬ ਨਿਮਾਣੇ ਕੋਇ ਨਾ ਵੰਡ ਵੰਡਾਈਆ। ਜੇ ਕਿਸੇ ਨੂੰ ਕੋਈ ਦੁੱਖ ਕਰੇ ਸਵਾਲ, ਸਭ ਦਾ ਦੁਖੜਾ ਦਏ ਮਿਟਾਈਆ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਜਿਸ ਘਰ ਗੁਰ ਸਤਿਗੁਰ ਬੈਠਾ ਡੇਰਾ ਲਾਈਆ। ਰੌਲਾ ਪਾਓ ਨਾ ਮਿਲੇ ਕੋਈ ਮਿਸਾਲ, ਮਿਸਲ ਸਭ ਦੀ ਰਿਹਾ ਲਿਖਾਈਆ। ਬਿਨ ਸਤਿਗੁਰ ਪੂਰੇ ਸਾਰੇ ਹੋਣ ਬੇਹਾਲ, ਅੱਗੇ ਮਿਲੇ ਨਾ ਬੇਪਰਵਾਹੀਆ। ਨਾਤਾ ਜੁੜੇ ਨਾਲ ਕਾਲ, ਰਾਏ ਧਰਮ ਬੰਨ੍ਹੇ ਥਾਉਂ ਥਾਈਂਆ। ਚਿਤਰ ਗੁਪਤ ਲੇਖਾ ਦਏ ਵਖਾਲ, ਬਚਿਆ ਕੋਇ ਰਹਿਣ ਨਾ ਪਾਈਆ। ਲਾੜੀ ਮੌਤ ਮਾਰੇ ਸ਼ਾਹ ਕੰਗਾਲ, ਦਰ ਦਰ ਘਰ ਘਰ ਆਪਣਾ ਫੇਰਾ ਪਾਈਆ। ਚਾਰ ਕੁੰਟ ਜੇ ਭੱਜ ਭੱਜ ਲੱਭੋ ਹੱਥ ਨਾ ਆਵੇ ਦੀਨ ਦਿਆਲ, ਪਾਂਧੀਆਂ ਪੰਧ ਨਾ ਕੋਇ ਮੁਕਾਈਆ। ਹੋ ਨਿਮਾਣੇ ਕਰ ਬੇਨੰਤੀ ਮੰਗੋ ਨਾਮ ਸੱਚਾ ਧਨ ਮਾਲ, ਅਤੁਟ ਖ਼ਜ਼ਾਨਾ ਝੋਲੀ ਦੇਵੇ ਪਾਈਆ। ਗੁਰ ਗੋਬਿੰਦ ਨਾਲ ਮੇਲੇ ਹੋ ਕਿਰਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ ਜਨ ਭਗਤਾਂ ਰੱਖੇ ਉਤਮ ਜਾਤਾ, ਆਪਣੀ ਜ਼ਾਤ ਨਾ ਕੋਇ ਵਖਾਈਆ ।
ਭਗਤ ਜਨੋ ਸੁਣੋ ਸੱਚ, ਹਰਿ ਸਾਚਾ ਸੱਚ ਜਣਾਇੰਦਾ। ਕਾਇਆ ਮਾਟੀ ਭਾਂਡਾ ਕੱਚ, ਥਿਰ ਰਹਿਣ ਨਾ ਪਾਇੰਦਾ। ਮਨ ਵਾਸਨਾ ਸਾਰੇ ਰਹੇ ਨੱਚ, ਗੁਰਮਤ ਗੁਰਮੁਖ ਵਿਰਲਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਆਪਣੀ ਕਾਰ ਕਮਾਇੰਦਾ। (੧੪--੧੭੫ ੧੭੬)
ਰੂਪ ਨਾ ਦੀਸੇ ਨਿਹਕਲੰਕ, ਵਰਤੇ ਵਿਚ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਸੋਹੰ ਸ਼ਬਦ ਕਰਾਏ ਜੈ ਜੈ
ਜੈਕਾਰ। ਰੂਪ ਨਾ ਦੀਸੇ ਨਿਹਕਲੰਕ, ਸ਼ਬਦ ਲਿਖਾਵੇ ਅਗੰਮ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਗੁਰਮੁਖਾਂ ਦੇਵੇ ਦਰਸ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਕਲ ਆਇਆ ਧਰ ਜੋਤ ਅਪਾਰ। ਰੂਪ ਨਾ ਦੀਸੇ ਨਿਹਕਲੰਕ, ਝੂਠੀ ਮਾਇਆ ਪਾਈ ਸੰਸਾਰ। ਰੂਪ ਨਾ ਦੀਸੇ ਨਿਹਕਲੰਕ, ਰਸਨਾ ਲੱਗਾ ਮਦਿ ਮਾਸ ਆਹਾਰ। ਰੂਪ ਨਾ ਦੀਸੇ ਨਿਹਕਲੰਕ, ਕਰਮ ਧਰਮ ਜੀਵ ਦੋਵੇਂ ਦਿਤੇ ਹਾਰ। ਰੂਪ ਨਾ ਦੀਸੇ ਨਿਹਕਲੰਕ, ਨਾ ਦੀਸੇ ਤੇਰਾ ਸਚ ਦਰਬਾਰ। ਸਤਿਜੁਗ ਛਤਰ ਝੁੱਲੇ ਤੇਰੇ ਸੀਸੇ, ਗੁਰਸਿਖਾਂ ਦੇਵੇ ਚਰਨ ਪਿਆਰ । ਜਗਾਈ ਜੋਤ ਨਿਹਕਲੰਕ, ਜਗਤ ਜਲਾਇਆ। ਜਗਾਈ ਜੋਤ ਨਿਹਕਲੰਕ, ਸ਼ਬਦ ਡੰਕ ਲਗਾਇਆ। ਜਗਾਈ ਜੋਤ ਨਿਹਕਲੰਕ, ਚਾਰ ਕੁੰਟ ਟੁੰਬ ਉਠਾਇਆ। ਜਗਾਈ ਜੋਤ ਨਿਹਕਲੰਕ, ਦੁਖ ਭੁਖ ਜਗਤ ਜੀਵ ਦੁਖਾਇਆ । ਜੋਤ ਜਗਾਈ ਨਿਹਕਲੰਕ, ਸੁਖ ਕਲ ਜੀਵ ਸਰਬ ਮਿਟਾਇਆ। ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਵਹੀਰ ਚਲਾਇਆ। ਜੋਤ ਜਗਾਈ ਨਿਹਕਲੰਕ, ਰਾਓ ਰੰਕ ਇਕ ਕਰਾਇਆ। ਜੋਤ ਜਗਾਈ ਨਿਹਕਲੰਕ, ਊਚ ਨੀਚ ਕੋਈ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਵਰਨ ਚਾਰ ਇਕ ਧਾਮ ਬਹਾਇਆ। ਜੋਤ ਜਗਾਈ ਨਿਹਕਲੰਕ, ਸੋਹੰ ਸਾਚਾ ਸ਼ਬਦ ਚਲਾਇਆ। ਜੋਤ ਜਗਾਈ ਨਿਹਕਲੰਕ, ਉਨੰਜਾ ਪਵਣ ਸਿਰ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਕਰੋੜ ਤੇਤੀਸ ਚਰਨ ਬਹਾਇਆ। ਜੋਤ ਜਗਾਈ ਨਿਹਕਲੰਕ, ਖੰਡ ਬ੍ਰਹਿਮੰਡ ਪ੍ਰਭ ਸ਼ਰਨ ਤਕਾਇਆ। ਜੋਤ ਜਗਾਈ ਨਿਹਕਲੰਕ, ਬੀਰ ਬੈਤਾਲ ਕੋਈ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਹਾਕਨ ਡਾਕਨ ਸਿਰ ਮੁੰਡਵਾਇਆ। ਜੋਤ ਜਗਾਈ ਨਿਹਕਲੰਕ, ਚਾਰ ਕੁੰਟ ਮਰਦੰਗ ਵਜਾਇਆ। ਜੋਤ ਜਗਾਈ ਨਿਹਕਲੰਕ, ਬੀਰ ਮੁਹੰਮਦ ਵਸ ਕਰਾਇਆ। ਜੋਤ ਜਗਾਈ ਨਿਹਕਲੰਕ, ਕੁਰਾਨ ਅੰਜੀਲ ਦੇ ਮਿਟਾਇਆ। ਜੋਤ ਜਗਾਈ ਨਿਹਕਲੰਕ, ਸਰਬੱਤ ਤੀਰਥਾਂ ਜੋਤ ਖਿਚਾਇਆ। ਜੋਤ ਜਗਾਈ ਨਿਹਕਲੰਕ, ਕੋਈ ਦੂਸਰ ਰਹਿਣ ਨਾ ਪਾਇਆ। ਜੋਤ ਜਗਾਈ ਨਿਹਕਲੰਕ, ਪੂਜਾ ਪਾਠ ਕਲਜੁਗ ਸਭ ਮਿਟਾਇਆ। ਜੋਤ ਜਗਾਈ ਨਿਹਕਲੰਕ, ਅੰਤਕਾਲ ਕਲਜੁਗ ਕੋਈ ਦੂਸਰ ਦਿਸ ਨਾ ਆਇਆ। ਜੋਤ ਜਗਾਈ ਨਿਹਕਲੰਕ, ਸਚ ਆਪਣਾ ਆਪ ਵਰਤਾਇਆ। ਜੋਤ ਜਗਾਈ ਨਿਹਕਲੰਕ, ਸਾਚਾ ਨਾਮ ਸਤਿਜੁਗ ਰਾਹ ਦਿਸਾਇਆ। ਜੋਤ ਜਗਾਈ ਨਿਹਕਲੰਕ, ਸਤਿਗੁਰ ਮਨੀ ਸਿੰਘ ਸਤਿਜੁਗ ਉਪਜਾਇਆ। ਜੋਤ ਜਗਾਈ ਨਿਹਕਲੰਕ, ਸਿਰ ਸਾਚਾ ਛਤਰ ਝੁਲਾਇਆ। ਜੋਤ ਜਗਾਈ ਨਿਹਕਲੰਕ, ਰਾਜਾ ਰਾਣਾ ਸਭ ਸ਼ਰਨੀ ਲਾਇਆ। ਜੋਤ ਜਗਾਈ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਨਾਉਂ ਧਰਾਇਆ। ਕਰ ਜੋਤ ਆਕਾਰ ਨਿਹਕਲੰਕ ਪਰਕਾਸ਼ਿਆ। ਕਰ ਜੋਤ ਪਰਕਾਸ਼, ਕਲ ਸ੍ਰਿਸ਼ਟ ਕਰੇ ਸਭ ਨਾਸਿਆ। ਕਰ ਜੋਤ ਪਰਕਾਸ਼, ਕਰੇ ਸਭ ਰਾਓ ਦਾਸਨ ਦਾਸਿਆ। ਕਰ ਜੋਤ ਪਰਕਾਸ਼ ਨਿਹਕਲੰਕ, ਸਾਚਾ ਸ਼ਬਦ ਚਲਾਵੇ ਪ੍ਰਭ ਅਬਿਨਾਸਿਆ। ਕਰ ਜੋਤ ਪਰਕਾਸ਼ ਨਿਹਕਲੰਕ, ਸਾਧ ਸੰਗਤ ਪ੍ਰਭ ਕਰੇ ਨਿਵਾਸਿਆ। ਕਰ ਜੋਤ ਪਰਕਾਸ਼ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਆਏ ਜਗ ਕਰ ਦਰਸ ਸਰਬ ਦੁਖ ਨਾਸਿਆ।
ਧਰੀ ਜੋਤ ਪ੍ਰਭ ਜਗਤ ਗੰਭੀਰ। ਧਰੀ ਜੋਤ ਨਿਹਕਲੰਕ, ਗੁਰਸਿਖ ਪੂਰਨ ਸਤਿ ਸਤਿ ਸਰੀਰ। ਧਰੀ ਜੋਤ ਨਿਹਕਲੰਕ, ਸੋਹੰ ਸ਼ਬਦ ਰਸਨ ਚਲਾਏ ਤੀਰ। ਧਰੀ ਜੋਤ ਨਿਹਕਲੰਕ, ਬੇਮੁਖ ਨਾ ਬੰਨ੍ਹਣ ਧੀਰ। ਧਰੀ ਜੋਤ ਨਿਹਕਲੰਕ, ਵਿਚ ਹਉਮੇ ਲਾਈ ਪੀੜ। ਧਰੀ ਜੋਤ ਨਿਹਕਲੰਕ, ਬੇਮੁਖ ਦਿਤੇ ਰੁਲਾ ਲੱਥੇ ਚੀਰ। ਧਰੀ ਜੋਤ ਨਿਹਕਲੰਕ, ਕਰੇ ਕਲਜੁਗ ਅਖ਼ੀਰ। ਧਰੀ ਜੋਤ ਨਿਹਕਲੰਕ, ਬੇਮੁਖਾਂ ਕਰੇ ਸ਼ਾਂਤ ਸਰੀਰ। ਧਰੀ ਜੋਤ ਨਿਹਕਲੰਕ, ਹੋਏ ਸਹਾਈ ਵੇਲੇ ਭੀੜ । ਧਰੀ ਜੋਤ ਨਿਹਕਲੰਕ, ਵਡ ਪੀਰਾਂ ਪੀਰ। ਧਰੀ ਜੋਤ ਨਿਹਕਲੰਕ, ਮਹਾਰਾਜ ਸ਼ੇਰ ਸਿੰਘ ਗੁਣੀ ਗਹੀਰ।
ਸਾਚਾ ਜਾਮਾ ਨਿਹਕਲੰਕ, ਸਚਮ ਸਚ। ਸਾਚਾ ਜਾਮਾ ਨਿਹਕਲੰਕ ਝੂਠੀ ਦੁਨੀਆ ਜਾਏ ਮਚ। ਸਾਚਾ ਜਾਮਾ ਨਿਹਕਲੰਕ, ਬੇਮੁਖ ਕਲ ਕਚਨ ਕੱਚ । ਸਾਚਾ ਜਾਮਾ ਨਿਹਕਲੰਕ, ਝੂਠੇ ਰਾਜ ਰਾਗ ਘਰ ਦਿਸਣ ਕਚ। ਸਾਚਾ ਜਾਮਾ ਨਿਹਕਲੰਕ, ਜੋਤ ਸਰੂਪ ਪਰਗਟ ਗੁਰਸਿਖਾਂ ਗਿਆ ਰਚ। ਮਹਾਰਾਜ ਸ਼ੇਰ ਸਿੰਘ ਸਾਚਾ ਸ਼ਬਦ ਤੇਰਾ, ਤੇਰੇ ਬਚਨ ਲਿਖਾਏ ਸਚ।
ਸਚ ਬਚਨ ਤੇਰਾ ਨਿਹਕਲੰਕ, ਆਪ ਸਦਾ ਅਡੋਲ। ਸਾਚਾ ਬਚਨ ਤੇਰਾ ਨਿਹਕਲੰਕ, ਸਦ ਆਪ ਅਤੋਲ। ਸਤਿ ਬਚਨ ਤੇਰਾ ਨਿਹਕਲੰਕ, ਦੁਨੀਆ ਸੋਈ ਰਹੀ ਅਨਭੋਲ। ਸਾਚਾ ਬਚਨ ਤੇਰਾ ਨਿਹਕਲੰਕ, ਕਲਜੁਗ ਤੋਲੇ ਪੂਰੇ ਤੋਲ। ਸਾਚਾ ਬਚਨ ਤੇਰਾ ਨਿਹਕਲੰਕ, ਬੇਮੁਖ ਜੀਵ ਸੌਂ ਰਹੇ ਕੋਲ। ਸਾਚਾ ਬਚਨ ਤੇਰਾ ਨਿਹਕਲੰਕ, ਅੰਤਕਾਲ ਕਲਜੁਗ ਦੇਵੇ ਭੁਲੇਖਾ ਖੋਲ੍ਹ। ਸਾਚਾ ਜਾਮਾ ਤੇਰਾ ਨਿਹਕਲੰਕ, ਸਚ ਸ਼ਬਦ ਵਜਾਵੇ ਢੋਲ। ਸਾਚਾ ਜਾਮਾ ਤੇਰਾ ਨਿਹਕਲੰਕ, ਸਰਬ ਸ੍ਰਿਸ਼ਟ ਰਿਹਾ ਕਲ ਮੌਲ। ਸਾਚਾ ਜਾਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਹਕਲੰਕ ਉਪਰ ਧੌਲ। ਧਰ ਜੋਤ ਨਿਹਕਲੰਕ, ਜਗਤ ਡੁਲਾਇਆ। ਧਰ ਜੋਤ ਨਿਹਕਲੰਕ, ਰਾਓ ਰੰਕ ਭੁਲਾਇਆ। ਧਰ ਜੋਤ ਨਿਹਕਲੰਕ, ਬੇਮੁਖਾਂ ਮਨ ਹੰਕਾਰ ਵਸਾਇਆ। ਧਰ ਜੋਤ ਨਿਹਕਲੰਕ, ਕਰੋਧ ਚੰਡਾਲ ਵਿਚ ਧਰਾਇਆ। ਧਰ ਜੋਤ ਨਿਹਕਲੰਕ, ਅਗਨ ਜੋਤ ਬੇਮੁਖਾਂ ਹਿਰਦਾ ਜਲਾਇਆ। ਧਰ ਜੋਤ ਨਿਹਕਲੰਕ, ਉਲਟੇ ਗੇੜ ਕਲਜੁਗ ਭੁਵਾਇਆ। ਧਰ ਜੋਤ ਨਿਹਕਲੰਕ, ਰਣਭੂਮੀ ਇਕ ਖੇਲ ਰਚਾਇਆ। ਪਰਗਟ ਜੋਤ ਨਿਹਕਲੰਕ, ਵੇਖੇ ਖੇਲ ਆਪ ਰਘੁਰਾਇਆ। ਧਰ ਜੋਤ ਨਿਹਕਲੰਕ, ਚੰਡ ਪਰਚੰਡ ਪ੍ਰਭ ਤੇਜ ਵਧਾਇਆ। ਧਰ ਜੋਤ ਨਿਹਕਲੰਕ, ਝੂਠਾ ਠੂਠਾ ਕਲਜੁਗ ਭੰਨ ਵਖਾਇਆ। ਧਰ ਜੋਤ ਨਿਹਕਲੰਕ, ਸਤਿਜੁਗ ਸਾਚਾ ਲਾਇਆ । ਧਰ ਜੋਤ ਨਿਹਕਲੰਕ, ਗੁਰਮੁਖਾਂ ਆਤਮ ਬ੍ਰਹਮ ਗਿਆਨ ਦਵਾਇਆ। ਧਰ ਜੋਤ ਨਿਹਕਲੰਕ, ਨਿਰਹਾਰੀ ਨਿਰਵੈਰ ਸਮਾਇਆ। ਧਰ ਜੋਤ ਨਿਹਕਲੰਕ, ਗੁਰਸਿਖਾਂ ਸਾਚਾ ਰਾਹ ਦਿਖਾਇਆ। ਧਰ ਜੋਤ ਨਿਹਕਲੰਕ, ਜਨ ਭਗਤ ਜਾਮੇ ਬਹੱਤਰ ਲਿਖਤ ਕਰਾਇਆ। ਧਰ ਜੋਤ ਨਿਹਕਲੰਕ, ਰਾਜਾ ਰਾਣਾ ਸਭ ਤਖ਼ਤੋਂ ਲਾਹਿਆ। ਧਰ ਜੋਤ ਨਿਹਕਲੰਕ, ਏਕਾ ਸ਼ਬਦ ਏਕਾ ਸੁਰਤ ਚਲਾਇਆ। ਧਰ ਜੋਤ ਨਿਹਕਲੰਕ, ਪਤਿਪਰਮੇਸ਼ਵਰ ਵਿਚ ਕਲਜੁਗ ਆਇਆ। ਧਰ ਜੋਤ ਨਿਹਕਲੰਕ, ਭਗਤ ਵਛਲ ਨਾਥ ਤ੍ਰੈਲੋਕੀ ਨਾਉਂ ਨਰਾਇਣ ਪ੍ਰਭ ਨਾਮ ਰਖਾਇਆ। ਪਰਗਟੇ ਜੋਤ ਨਿਹਕਲੰਕ, ਸ਼ਬਦ ਰਸਨ ਅੰਤਕਾਲ ਕਲਜੁਗ ਆਪ ਪ੍ਰਭ ਚਲਾਇਆ। ਪਰਗਟ ਜੋਤ ਨਿਹਕਲੰਕ, ਬੇਮੁਖਾਂ ਹਿਰਦਾ ਨਸ਼ਟ ਕਰਾਇਆ। ਪਰਗਟ ਜੋਤ ਨਿਹਕਲੰਕ, ਚਾਰ ਕੁੰਟ ਅੰਧੇਰ ਕਰਾਇਆ। ਪਰਗਟ ਜੋਤ ਨਿਹਕਲੰਕ, ਆਪਣਾ ਭਾਣਾ ਆਪ ਵਰਤਾਇਆ। ਪਰਗਟ ਜੋਤ ਨਿਹਕਲੰਕ, ਤ੍ਰੈਭਵਨ ਧਨੀ ਜਗਤ ਹਿਲਾਇਆ। ਪਰਗਟ ਜੋਤ ਨਿਹਕਲੰਕ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਆ। (੬ ਸਾਵਣ ੨੦੦੮ ਬਿ)
ਨਿਹੰਗ ਸਿੰਘ : ਸਿੰਘ ਨਿਹੰਗ ਸੋਹਣਾ ਬਸਤਰ, ਕਾਇਆ ਬਸਤੀ ਆਪ ਵਸਾਈਆ। ਗੁਰ ਗੋਬਿੰਦ ਪਹਿਨਾਇਆ ਨਿਹੰਗ ਸਿੰਘ :
ਆਪਣਾ ਸ਼ਸਤਰ, ਛਤਰੂ ਰਿਹਾ ਘਾਈਆ। ਇਕ ਚੜ੍ਹਾਇਆ ਸਾਚੇ ਅਸਤਰ, ਨਾਮ ਘੋੜਾ ਰਿਹਾ ਦੌੜਾਈਆ । ਅੱਠੇ ਪਹਿਰ ਵਾਹਿਗੁਰੂ ਜਾਪ ਕਰੀ ਕਸਰਤ, ਆਪਣਾ ਬਲ ਵਧਾਈਆ। ਅੰਤ ਗੋਬਿੰਦ ਪੂਰੀ ਕਰੇ ਹਸਰਤ, ਦੇਵੇ ਦਰਸ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਣਾ ਆਪ ਸੁਹਾਈਆ।
ਕਾਲੇ ਪੀਲੇ ਸੋਹਣੇ ਚੀਰੇ, ਚੀਰੇ ਵਾਲਾ ਵੇਖ ਵਖਾਈਆ। ਗੁਰਮੁਖ ਲਾਲ ਸਾਚੇ ਹੀਰੇ, ਮਾਣਕ ਮੋਤੀ ਆਪ ਉਠਾਈਆ। ਮੇਲ ਮਿਲਾਏ ਵਡ ਪੀਰਨ ਪੀਰੇ, ਉਚ ਪੀਰ ਹੋਏ ਸਹਾਈਆ। ਕਲਜੁਗ ਆਇਆ ਅੰਤ ਅਖ਼ੀਰੇ, ਸਭ ਦੀ ਕਰੇ ਸਫ਼ਾਈਆ। ਆਪਣਾ ਖੇਲ ਜਾਣੇ ਧੀਰੇ ਧੀਰੇ, ਧੀਰਜ ਆਪਣੇ ਵਿਚ ਸਮਾਈਆ। ਜੀਵ ਜੰਤ ਬੰਨ੍ਹੇ ਨਾਮ ਜ਼ੰਜ਼ੀਰੇ, ਹਰਿ ਕਾ ਨਾਉਂ ਸੰਗਲ ਇਕ ਉਠਾਈਆ। ਲਹਿਣਾ ਦੇਣਾ ਚੁਕਾਏ ਹਸਤ ਕੀੜੇ, ਕੀਟ ਹਸਤ ਵੇਖੇ ਥਾਉਂ ਥਾਈਆ। ਸਮੁੰਦ ਸਾਗਰ ਵਰੋਲੇ ਨੀਰੇ, ਨਾਮ ਮਧਾਣਾ ਏਕਾ ਪਾਈਆ। ਦੀਨ ਮਜ਼੍ਹਬ ਵਰਨ ਬਰਨ ਜੋ ਹੋਏ ਲੀਰੇ ਲੀਰੇ, ਅੰਤਮ ਏਕਾ ਗੰਢ ਬੰਧਾਈਆ। ਜਿਉਂ ਰਵਦਾਸ ਪਾਇਆ ਮੁਲ ਕਸੀਰੇ, ਕੰਗਣ ਦਏ ਵਡਿਆਈਆ। ਤਿਉਂ ਗੁਰਮੁਖਾਂ ਅੰਮ੍ਰਿਤ ਪਿਆਏ ਸਾਚਾ ਸੀਰੇ, ਰਸ ਅੰਮ੍ਰਿਤ ਮੁੱਖ ਚੁਵਾਈਆ। ਅੰਤਮ ਆਪੇ ਕੱਟੇ ਭੀੜੇ, ਸਿਰ ਆਪਣੇ ਭਾਰ ਉਠਾਈਆ । ਨਿਹੰਗ ਸਿੰਘ ਉਠੌਣਾ ਬੀੜੇ, ਗੁਰ ਗੋਬਿੰਦ ਨਾਲ ਮਿਲਾਈਆ। ਧੰਨ ਭਾਗ ਗੁਰ ਮਿਲਿਆ ਜੀਉੜੇ, ਜੀਵਣ ਮੁਕਤ ਕਰਾਈਆ।
ਮਨਮੁਖ ਅੰਤ ਸ਼ਬਦ ਵੇਲਣੇ ਪੀੜੇ, ਨਾ ਸਕੇ ਕੋਇ ਬਚਾਈਆ। ਸੋਹਣ ਬਸਤਰ ਨੀਲੇ ਲੀੜੇ, ਪਗੜੀ ਦਸਤਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੇਮ ਰੰਗ ਰੰਗਾਈਆ। ਲੋਹਾ ਪਾਰਸ ਜਾਏ ਬਣ, ਮਣਕਾ ਮਾਲਾ ਮਨ ਨਾਲ ਮਿਲਾਈਆ।
ਸਤਿਗੁਰ ਸੁਣੇ ਆਪਣੇ ਕੰਨ, ਸੋ ਗੁਰਮੁਖ ਹਿਰਦੇ ਅੰਦਰ ਧਿਆਈਆ। ਮਿਲੇ ਵਡਿਆਈ ਸਾਚੇ ਤਨ, ਜਿਸ ਰਸਨਾ ਗੋਬਿੰਦ ਨਾਮ ਸਮਾਈਆ। ਗੁਰ ਗੋਬਿੰਦ ਨਜ਼ਰ ਨਾ ਆਏ ਜੀਵ ਅੰਨ੍ਹ, ਗੁਰਮੁਖ ਵੇਖਣ ਚਾਈਂ ਚਾਈਆ। ਆਦਿ ਜੁਗਾਦਿ ਜੁਗ ਜੁਗ ਚੜ੍ਹਿਆ ਰਹੇ ਗੁਜਰੀ ਚੰਨ, ਜਿਸ ਦਾ ਇਕੋ ਪੁਰਖ ਅਕਾਲ ਪਿਤਾ
ਮਾਈਆ। ਤਿਸ ਗੋਬਿੰਦ ਕਹੋ ਧੰਨ ਧੰਨ ਧੰਨ, ਜੋ ਗੁਰਮੁਖਾਂ ਅੰਮ੍ਰਿਤ ਗਿਆ ਪਿਆਈਆ। ਜੂਠਾ ਝੂਠਾ ਠੂਠਾ ਭੰਨ, ਏਕਾ ਰੰਗ ਚੜ੍ਹਾਈਆ। ਆਪਣੀ ਹੱਥੀਂ ਲਾ ਕੇ ਗਿਆ ਡੰਨ, ਆਪਣਾ ਹੁਕਮ ਸਮਝਾਈਆ। ਪੁਰਖ ਅਕਾਲ ਸਭ ਨੇ ਲੈਣਾ ਮੰਨ, ਹਿੰਦੂ ਮੁਸਲਮ ਸਿੱਖ ਈਸਾਈ ਏਕਾ ਇਸ਼ਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਘਰ ਮਿਲਾਈਆ।
ਸਾਚਾ ਖੰਡਾ ਸੱਚ ਕਿਰਪਾਨ, ਕਿਰਪਾਨਿਧ ਆਪ ਪਹਿਨਾਈਆ। ਬਿਨ ਗੁਰ ਘੜੇ ਨਾ ਕੋਇ ਵਿਚ ਜਹਾਨ, ਲੋਹਾਰ ਤਰਖਾਣ ਨਾ ਕੋਇ ਵਡਿਆਈਆ। ਕਾਇਆ ਅੰਦਰ ਰੱਖੇ ਆਪ ਗਿਆਨ, ਮਾਟੀ ਚੰਮ ਪੋਚ ਪੋਚਾਈਆ। ਤਿਸ ਖੰਡੇ ਮੰਨਣੀ ਸਭ ਨੇ ਆਣ, ਜੋ ਖੰਡਾ ਗੋਬਿੰਦ ਗਿਆ ਵਖਾਈਆ। ਪਰਗਟ ਕਰੇ ਆਪ ਭਗਵਾਨ, ਆਪਣੀ ਸੇਵ ਕਮਾਈਆ। ਗੁਰਸਿਖਾਂ ਮਿਲਿਆ ਧੁਰ ਦਾ ਦਾਨ, ਲੋਕਮਾਤ ਖ਼ੁਸ਼ੀ ਮਨਾਈਆ। ਕਲਜੁਗ ਅੰਤ ਰਹੇ ਨਾ ਕੋਇ ਅੰਜਾਣ, ਭੁੱਲ ਵਿਚ ਨਾ ਕੋਇ ਭੁਲਾਈਆ। ਗੋਬਿੰਦ ਸੂਰਾ ਪਰਗਟ ਹੋਵੇ ਵਿਚ ਜਹਾਨ, ਲੋਕਮਾਤ ਕਰੇ ਰੁਸ਼ਨਾਈਆ। ਸਤਿਜੁਗ ਸਾਚਾ ਲਾਏ ਆਣ, ਕਲਜੁਗ ਕੂੜੀ ਕਿਰਿਆ ਦਏ ਖਪਾਈਆ। ਵੀਹ ਸੌ ਵੀਹ ਬਿਕ੍ਰਮੀ ਹੋਏ ਪਰਧਾਨ, ਨੌਂ ਖੰਡ ਪ੍ਰਿਥਮੀ ਏਕਾ ਹੁਕਮ ਜਣਾਈਆ। ਲਹਿਣਾ ਦੇਣ ਚੁਕਾਏ ਕ੍ਰਿਸ਼ਨਾ ਕਾਹਨ, ਰਾਮ ਨਾਮ ਨਾ ਕੋਇ ਵਡਿਆਈਆ। ਈਸਾ ਮੂਸਾ ਨਾ ਕੋਇ ਸਲਾਮ, ਮੁਹੰਮਦ ਸ਼ਰੀਅਤ ਨਾ ਕੋਇ ਰਖਾਈਆ। ਅੰਜੀਲ ਕੁਰਾਨ ਨਾ ਕੋਇ ਕਲਾਮ, ਮੱਕਾ ਕਾਅਬਾ ਨਾ ਫੇਰਾ ਪਾਈਆ। ਪੀਰ ਪੈਗ਼ੰਬਰ ਨਾ ਦੇਵੇ ਕੋਈ ਪੈਗ਼ਾਮ, ਹੁਕਮੀ ਹੁਕਮ ਨਾ ਕੋਇ ਜਣਾਈਆ। ਏਕਾ ਹੁਕਮ ਵਰਤੇ ਸ੍ਰੀ ਭਗਵਾਨ, ਬ੍ਰਹਿਮੰਡ ਖੰਡ ਬੰਧਨ ਪਾਈਆ। ਗੋਬਿੰਦ ਝੁੱਲੇ ਇਕ ਨਿਸ਼ਾਨ, ਸ੍ਰਿਸ਼ਟ ਸਬਾਈ ਦਏ ਵਖਾਈਆ। ਕਰੇ ਖੇਲ ਆਪ ਮਿਹਰਵਾਨ, ਆਪਣੀ ਦਇਆ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤਨ ਆਪ ਸਜਾਈਆ।
ਸਿਰ ਸੋਹੇ ਚੱਕਰ ਦੁਮਾਲਾ, ਚਕਰਵਰਤੀ ਚੱਕਰ ਚਲਾਇੰਦਾ। ਏਕਾ ਦੱਸਿਆ ਰਾਹ ਸੁਖ਼ਾਲਾ, ਗੋਬਿੰਦ ਆਪਣਾ ਪੰਧ ਮੁਕਾਇੰਦਾ। ਮੇਰਾ ਸਿੱਖ ਸਭ ਤੋਂ ਨਿਰਾਲਾ, ਆਪ ਆਪਣੀ ਵੰਡ ਵੰਡਾਇੰਦਾ। ਹੱਥ ਫੜਾਈ ਸਾਚੀ ਮਾਲਾ, ਮਨ ਕਾ ਮਣਕਾ ਆਪ ਭੁਵਾਇੰਦਾ। ਨਾ ਕੋਈ ਸੰਧਿਆ ਨਾ ਤਰਕਾਲਾ, ਅੰਮ੍ਰਿਤ ਵੇਲਾ ਇਕ ਵਖਾਇੰਦਾ। ਗੁਰਮੁਖਾਂ ਮੁਖ ਪੂੰਝੇ ਆਪ ਨਾਲ ਰੁਮਾਲਾ, ਬਣ ਸੇਵਕ ਸੇਵ ਕਮਾਇੰਦਾ। ਅੰਤ ਹੋਏ ਆਪ ਦਲਾਲਾ, ਸੱਚ ਦਲਾਲੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਗੁਰਮੁਖ ਸਾਚੇ ਦਰ ਸੁਹਾਇੰਦਾ। (੨੭ ਕੱਤਕ ੨੦੧੮ ਬਿ)
ਨਿਰਗੁਣ ਸਰਗੁਣ : ਨਿਰਗੁਣ ਸਰਗੁਣ ਦੋਏ ਸਰੂਪ, ਜੋਤ ਸਰੂਪ ਵਿਚ ਕਲ ਦੇਹ ਆਇਆ। ਪ੍ਰਭ ਨਿਰਗੁਣ ਸਰਗੁਣ :
ਕੀ ਮਹਿੰਮਾ ਬੜੀ ਅਨੂਪ, ਜੀਵ ਕਿਸੇ ਨੇ ਭੇਤ ਨਾ ਪਾਇਆ। ਆਤਮ ਵੇਖ ਜੀਵ ਸਚ ਸਰੂਪ, ਸਾਚਾ ਪ੍ਰਭ ਤੇਰੇ ਵਿਚ ਸਮਾਇਆ। ਨਜ਼ਰ ਨਾ ਆਵੇ ਰੇਖ ਨਾ ਰੂਪ, ਗੁਰਮੁਖਾਂ ਪ੍ਰਭ ਭੇਵ ਖੁਲ੍ਹਾਇਆ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਨਿਹਕਲੰਕ ਕਲ ਨਾਉਂ ਰਖਾਇਆ। (੨੯ ਚੇਤ ੨੦੦੮ ਬਿ)
ਮਹਾਰਾਜ ਸ਼ੇਰ ਸਿੰਘ ਕਲੰਕ ਨਿਹ, ਨਿਰਗੁਣ ਸਰਗੁਣ ਦੋਵੇਂ ਰੂਪ ਉਪਾਇਆ। (੧੭ ਹਾੜ ੨੦੦੮ ਬਿ)
ਚਾਰ ਕੁੰਟ ਪ੍ਰਭ ਜੋਤ ਬਿਲੋਏ। ਜੋਤ ਪਰਕਾਸ਼ ਕਰੇ ਤੀਨ ਲੋਏ। ਤੀਨ ਲੋਕ ਪ੍ਰਭ ਏਕਾ ਜੋਤ ਵਰਤੇ ਜੁਗੋ ਜੁਗ ਸੋਏ। ਜੋਤ ਨਿਰੰਜਣ ਮਾਤਲੋਕ ਧਰੇ ਪ੍ਰਭ ਅਬਿਨਾਸ਼, ਦੂਸਰ ਨਾਹੀਂ ਕੋਇ। ਖੰਡ ਬ੍ਰਹਿਮੰਡ ਪ੍ਰਭ ਵਸੇ ਵਿਚ ਵਰਭੰਡ, ਨਿਰਗੁਣ ਸਰਗੁਣ ਰੂਪ ਦੋਏ। ਨਿਰਗੁਣ ਸਰਗੁਣ ਪ੍ਰਭ ਜੋਤ ਆਕਾਰੀ। ਕਲਜੁਗ ਹੋਇਆ ਪਰਗਟ ਜਿਉਂ ਰਾਮਾ ਕ੍ਰਿਸ਼ਨ ਮੁਰਾਰੀ । ਮੂਰਖ ਮੁਗਧਾਂ ਸੁਧ ਨਾ ਆਈ, ਬਣੇ ਮਦਿ ਮਾਸੀ ਆਹਾਰੀ। ਸਾਧ ਸੰਗਤ ਨਿਹਕਲੰਕ ਜੋਤ ਜਗਾਈ, ਜੋ ਜਨ ਢਹਿ ਪਏ ਪ੍ਰਭ ਚਰਨ ਦਵਾਰੀ। ਮਹਾਰਾਜ ਸ਼ੇਰ ਸਿੰਘ ਤੇਰੇ ਨਾਮ ਦੁਹਾਈ, ਚਾਰ ਕੁੰਟ ਬੇਮੁਖਾਂ ਕਰੇ ਖੁਆਰੀ। (੧੭ ਹਾੜ ੨੦੦੮ ਬਿ)
ਸਰਗੁਣ ਜੋ ਜਾਣਦਾ। ਪੂਰਾ ਹਰਿ ਵਿੱਚ ਮਾਤ ਪਛਾਣਦਾ। ਨਿਰਗੁਣ ਹਰਿ ਜੋਤ ਸਰੂਪ ਰੰਗ ਰੇਖ ਭੇਖ ਨਾ ਕੋਈ ਵਖਾਣਦਾ। ਸਰਗੁਣ ਸਤਿ ਸਰੂਪ ਮਾਤ ਆਵੇ ਜਾਵੇ ਜਾਮਾ ਪਾਵੇ ਨਾਂ ਧਰਾਵੇ, ਏਕਾ ਸ਼ਬਦ ਗਾਵੇ ਗੁਣ ਨਿਧਾਨ ਦਾ। ਜੋਤੀ ਜੋਤ ਸਰੂਪ ਹਰਿ, ਦੋਹਾਂ ਰੰਗਾਂ ਏਕਾ ਸੁੱਖ, ਆਪਣਾ ਆਪ ਮਾਣਦਾ। (੧੧ ਚੇਤ ੨੦੧੧ ਬਿ)
ਨਿਰਗੁਣ ਰੂਪ ਨਿਰ ਨਿਰਵੈਰ ਹੈ। ਸਰਗੁਣ ਸਰੂਪ ਸਤਿਗੁਰ ਪੂਰਾ ਵਿਚ ਮਾਤ ਹਾਜ਼ਰ ਹਜ਼ੂਰ ਹੈ। ਨਿਰਗੁਣ ਰੂਪ ਸਾਚਾ ਨੂਰ, ਇਕੋ ਸ਼ਬਦ ਤੂਰ ਹੈ। ਸਰਗੁਣ ਰੂਪ ਜਗਤ ਅਨੂਪ, ਸਤਿਗੁਰ ਪੁਰਾ ਸਰਬ ਕਲਾ ਭਰਪੂਰ ਹੈ। ਦੋਵੇਂ ਖੇਲ ਕਰੇ ਹਰਿ ਵੱਡਾ ਸ਼ਾਹੋ ਭੂਪ ਏਕਾ ਏਕ ਸਤਿ ਸਰੂਪ ਹੈ। (੧੩ ਚੇਤ ੨੦੧੧ ਬਿ) ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਸਰਗੁਣ ਦੋਏ ਰੂਪ ਕਰ ਵਖਾਏ, ਵੇਲਾ ਗਿਆ ਸਰਬ ਪਛਤਾਏ, ਹੱਥ ਨਾ ਆਏ ਕਿਸੇ ਚਤਰ ਸੁਘੜ ਵਡ ਸਿਆਣਿਆ। (੧੩ ਚੇਤ ੨੦੧੧ ਬਿ)
ਨਿਰਗੁਣ ਨਰ ਹਰਿ ਨਰ ਹਰੇ। ਸਰਗੁਣ ਰੂਪ ਕਰ ਅਕਾਰ, ਜੋਤ ਸਰੂਪੀ ਖੇਲ ਕਰੇ। ਭਰਮ ਭੁਲੇਖਾ ਜਗਤ ਵਿਚਾਰ, ਅਚਰਜ ਖੇਲ ਪ੍ਰਭ ਆਪ ਕਰੇ। ਲੱਖ ਚੁਰਾਸੀ ਹੋਈ ਪਾਰ, ਗੁਰਮੁੱਖਾਂ ਸਿਰ ਹੱਥ ਧਰੇ। ਪੂਰਬ ਕਰਮ ਕਰ ਵਿਚਾਰ, ਦੇਵੇ ਸਾਚਾ ਨਾਮ ਵਰੇ। ਪੰਜਾਂ ਤੱਤਾਂ ਮਾਰੇ ਸ਼ਬਦ ਮਾਰ, ਏਕਾ ਵਖਾਏ ਸੱਚ ਘਰੇ। ਜਗਾਏ ਜੋਤ ਅਪਰ ਅਪਾਰ, ਆਤਮ ਖੋਲ੍ਹ ਸੱਚ ਦਰੇ। ਅੰਤਮ ਅੰਤ ਨਾ ਆਏ ਹਾਰ, ਹਰਿ ਚੁਕਾਏ ਜਮ ਡਰੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁੱਖ ਸਾਚੇ ਸੰਤ ਜਨਾਂ, ਅੰਮ੍ਰਿਤ ਆਤਮ ਭੰਡਾਰਾ ਆਪ ਭਰੇ।
ਨਿਰਗੁਣ ਹੋਇਆ ਹਰਿ ਮਿਹਰਬਾਨ। ਸਰਗੁਣ ਰੂਪ ਧਰੇ ਭਗਵਾਨ। ਦੋਹਾਂ ਜੋਤੀ ਇਕੋ ਗੋਤੀ, ਬਣੇ ਪੁਰਖ ਸੁਜਾਨ। ਲੱਖ ਚੁਰਾਸੀ ਰਹੀ ਸੋਤੀ, ਧਰੇ ਭੇਖ ਹਰਿ ਕ੍ਰਿਸ਼ਨਾ ਕਾਹਨ। ਆਪ ਮਿਟਾਏ ਵਰਨ ਗੋਤੀ, ਊਚ ਨੀਚ ਨਾ ਕੋਈ ਰੰਕ ਰਾਜਾਨ। ਜਨ ਭਗਤ ਬਣਾਏ ਸਾਚੇ ਮੋਤੀ, ਦੇਵੇ ਮਾਣ ਗੁਣ ਨਿਧਾਨ, ਵਾਲੀ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਰੂਪ ਅਗੰਮ, ਭੇਵ ਕੋਈ ਨਾ ਪਾਇੰਦਾ।
ਆਵੇ ਜਾਏ ਨਾ ਜਨਮੇ ਨਾ ਜਾਏ ਮਰ, ਏਕਾ ਰੰਗ ਸਮਾਇੰਦਾ। ਏਕਾ ਵੱਸੇ ਸਾਚੇ ਘਰ, ਦੂਜੇ ਦਰ ਗੁਰਮੁੱਖ ਆਤਮ ਦਰ ਖੁਲ੍ਹਾਇੰਦਾ। ਜੋਤ ਸਰੂਪੀ ਨੂਰ ਕਰ, ਹਰਿ ਸਾਚਾ ਡਗਮਗਾਇੰਦਾ। ਆਤਮ ਖੋਲ੍ਹੇ ਸਾਚਾ ਸਰ, ਸੱਚ ਤੀਰਥ ਇਸ਼ਨਾਨ ਕਰਾਇੰਦਾ। ਏਕਾ ਰੂਪ ਏਕਾ ਗੋਤ ਨਰ ਹਰਿ ਹਰਿ ਨਰ, ਵਰਨ ਬਰਨ ਵਿੱਚ ਕਦੇ ਨਾ ਆਇੰਦਾ। ਜੋ ਜਨ ਸਾਚੀ ਸਰਨ ਗਏ ਪੜ, ਪ੍ਰਭ ਅਬਿਨਾਸ਼ੀ ਆਪ ਚੁਕਾਏ ਮਰਨਾ ਡਰਨਾ, ਲੱਖ ਚੁਰਾਸੀ ਗੇੜ ਕਟਾਇੰਦਾ। ਜਨ ਭਗਤਾਂ ਖੋਲ੍ਹੇ ਹਰਨਾ ਫਰਨਾ, ਆਪੇ ਜਾਣੇ ਆਪਣੀ ਕਰਨਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇੱਕ ਅਕੇਲਾ ਰੰਗ ਨਵੇਲਾ ਜਗਤ ਦੁਹੇਲਾ, ਜਨ ਭਗਤਾਂ ਮੇਲਾ ਘਰ ਸੱਚ ਵਖਾਇੰਦਾ। ਨਿਰਗੁਣ ਰੂਪ ਨੂਰ ਜੋਤ ਅਕਾਰ ਹੈ। ਸਰਗੁਣ ਰੂਪ ਸੱਚ ਪਛਾਣੇ ਵਰਤੇ ਵਿੱਚ ਸੰਸਾਰ ਹੈ। ਸ਼ਬਦ ਦੇਵੇ ਜਗਤ ਬਬਾਣ, ਗੁਰਮੁੱਖ ਸਾਚਾ ਹੋਵੇ ਵਿੱਚ ਅਸਵਾਰ ਹੈ। ਬੇਮੁੱਖਾਂ ਅੰਤਮ ਆਈ ਹਾਰ, ਕਲਜੁਗ ਤੇਰੀ ਅੰਤਮ
ਦਿਸੇ ਕਾਲੀ ਧਾਰ ਹੈ। ਜਗਤ ਵਿਛੋੜਾ ਸਾਚੇ ਕੰਤ, ਨਰ ਨਾਰੀ ਹੋਏ ਖੁਆਰ ਹੈ। ਭੁੱਲੇ ਫਿਰਨ ਚੇਲਾ ਗੁਰ, ਕਾਇਆ ਅਗਨ ਅੰਗਿਆਰ ਹੈ। ਗੁਰਮੁੱਖਾਂ ਆਤਮ ਸਦਾ ਭੁੱਖੀ, ਮਿਲੇ ਦਰਸ ਹਰਿ ਨਿਰੰਕਾਰ ਹੈ। ਅੱਠੇ ਪਹਿਰ ਰਹਿਣ ਸੁਖੀ, ਜਗੇ ਜੋਤ ਅਗੰਮ ਅਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਜਨ ਭਗਤਾਂ ਆਏ ਚਲ ਦਵਾਰ ਹੈ। (੭ ਹਾੜ ੨੦੧੧ ਬਿ)
ਜੋਤ ਨਿਰੰਜਣ ਜੋਤ ਜਗਾਏ। ਸਤਿਗੁਰ ਸਾਚਾ ਮਾਤ ਉਪਜਾਏ। ਨਿਰਗੁਣ ਸਰਗੁਣ ਏਕਾ ਜੋਤੀ ਸਰਗੁਣ ਭੇਖ ਮਾਤ ਵਟਾਏ। ਜੋਤੀ ਜੋਤ ਸਰੂਪ ਹਰਿ, ਆਪਣਾ ਭਾਣਾ ਆਪੇ ਜਾਣੇ ਜੀਵਾਂ ਜੰਤਾਂ ਆਪੇ ਸਮਝਾਏ। ਸਰਗੁਣ ਰੂਪ ਸਦਾ ਵਿੱਚ ਮਾਤ। ਨਿਜ ਘਰ ਨਿਰਗੁਣ ਰੂਪ ਰੱਖੇ ਵਾਸ। ਆਪੇ ਜਾਣੇ ਆਪਾ ਆਪ। ਸਰਗੁਣ ਰੂਪ ਸਰਬ ਵਖਾਣੇ, ਜਗਤ ਜਪਾਏ ਸਾਚਾ ਜਾਪ। ਖੜ੍ਹਾ ਰਹੇ ਸਦ ਸਰਹਾਣੇ, ਮੇਟ ਮਿਟਾਏ ਤੀਨੋ ਤਾਪ। ਗੁਰਮੁੱਖ ਸਾਚਾ ਰੰਗ ਸਾਚੇ ਮਾਣੇ, ਕੋਟਨ ਕੋਟ ਉਤਰੇ ਪਾਪ। ਆਪ ਚਲਾਏ ਆਪਣੇ ਭਾਣੇ, ਗੁਰ ਪੂਰਾ ਵੱਡ ਪ੍ਰਤਾਪ। ਕੋਈ ਨਾ ਵੇਖੇ ਰਾਜੇ ਰਾਣੇ, ਗੁਰਮੁੱਖ ਸਾਚੇ ਬਾਲ ਅੰਞਾਣੇ, ਆਪੇ ਬਣੇ ਮਾਈ ਬਾਪ। ਸਤਿਗੁਰ ਸਾਚਾ ਸੱਚ ਵਖਾਣੇ, ਭਗਤ ਜਨਾਂ ਦੀ ਆਪੇ ਜਾਣੇ, ਇਕ ਜਪਾਏ ਸਾਚਾ ਜਾਪ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਰਿਹਾ ਕਰ, ਪੁਰਖ ਅਬਿਨਾਸ਼ੀ ਆਪੇ ਆਪ।
ਨਿਰਗੁਣ ਰੂਪ ਨਰ ਨਿਰੰਕਾਰਾ। ਸਦ ਵਸੇ ਆਪਣੇ ਆਪ ਸਹਾਰਾ। ਲੋਕਮਾਤ ਰਾਹ ਸਾਚਾ ਦੱਸੇ, ਸਰਗੁਣ ਰੂਪ ਲਏ ਅਵਤਾਰਾ। ਜਨ ਭਗਤਾਂ ਆਤਮ ਸਦਾ ਰਸੇ, ਖੋਲ੍ਹੇ ਬੰਦ ਕੁਵਾੜਾ। ਸ਼ਬਦ ਬਾਣ ਸਾਚਾ ਕੱਸੇ, ਪੰਜਾਂ ਚੋਰਾਂ ਮਾਰ ਮਿਟਾਏ, ਪਿਛੇ ਹਟਾਏ ਝੂਠੀ ਧਾੜਾ। ਸਾਚਾ ਰਾਹ ਏਕਾ ਦੱਸੇ, ਆਤਮ ਜੋਤੀ ਕਾਇਆ ਨਾੜਾ। ਜੋਤ ਸਰੂਪੀ ਅੰਦਰ ਵੱਸੇ, ਦਿਵਸ ਰੈਣ ਅੱਠੇ ਪਹਿਰ ਲਗਾ ਰਹੇ ਸੱਚ ਅਖਾੜਾ। ਜੋਤੀ ਜੋਤ ਸਰੂਪ ਹਰਿ, ਗੁਰਮੁੱਖ ਸਾਚੇ ਸੰਤ ਜਨਾਂ, ਆਤਮ ਦਰ ਸਾਚਾ ਖੋਲ੍ਹੇ, ਸ਼ਬਦ ਸਰੂਪੀ ਵਿਚੋਂ ਬੋਲੇ, ਫਿਰਦਾ ਰਹੇ ਸਦ ਪਿੱਛੇ ਅਗਾੜਾ।
ਸਰਗੁਣ ਰੂਪ ਸਦਾ ਸੁਖਦੇਵਾ। ਲੋਕਮਾਤ ਹਰਿ ਨਾਮ ਜਪਾਏ, ਰਸਨਾ ਫਲ ਖਵਾਏ ਅੰਮ੍ਰਿਤ ਮੇਵਾ। ਗੁਰਮੁੱਖ ਸਾਚੇ ਆਪ ਜਗਾਏ, ਮਸਤਕ ਲਾਏ ਸ਼ਬਦ ਥੇਵਾ। ਫੜ ਫੜ ਬਾਹੋਂ ਰਾਹੇ ਪਾਏ, ਆਪ ਕਰਾਏ ਸਾਚੀ ਸੇਵਾ। ਦਰਸ ਦਿਖਾਏ ਥਾਉਂ ਥਾਈਂ, ਨਾਮ ਜਪਾਏ ਸਾਚੀ ਜਿਹਵਾ। ਜੋਤੀ ਜੋਤ ਸਰੂਪ ਹਰਿ, ਸਾਚੀ ਦਇਆ ਆਪ ਕਮਾਏ, ਸਤਿਗੁਰ ਸਾਚਾ ਆਪ ਉਪਜਾਏ, ਜੀਆਂ ਜੰਤਾਂ ਰਿਹਾ ਸਮਝਾਏ, ਆਪ ਲਗਾਏ ਸਾਚੀ ਸੇਵਾ। (੧੭ ਹਾੜ ੨੦੧੧ ਬਿ)
ਤਨ ਜਨ ਸਾਚਾ ਮੰਦਰ ਹੈ। ਪ੍ਰਭ ਅਬਿਨਾਸ਼ੀ ਜੋਤ ਸਰੂਪੀ ਵਸੇ ਅੰਦਰੇ ਅੰਦਰ ਹੈ। ਇਕੋ ਸ਼ਾਹ ਵੱਡਾ ਭੂਪਨ ਭੂਪੀ, ਡੇਰਾ ਲਾਏ ਡੂੰਘੀ ਕੰਦਰ ਹੈ । ਨਿਰਗੁਣ ਜੋਤ ਰੂਪ ਸਤਿ ਸਰੂਪੀ, ਬੇਮੁੱਖ ਲੱਭੇ ਬਾਹਰ ਜੂਠੇ ਝੂਠੇ ਮੰਦਰ ਹੈ । ਨਾ ਕੋਈ ਰੰਗ ਨਾ ਕੋਈ ਰੂਪੀ, ਜੋਤੀ ਜੋਤ ਸਰੂਪ ਹਰਿ, ਉਚੇ ਟਿੱਲੇ ਫਿਰ ਫਿਰ ਥੱਕੇ ਗੋਰਖ ਮਛੰਦਰ ਹੈ। (੧੯ ਹਾੜ ੨੦੧੧ ਬਿ)
ਦੂਜਾ ਦੋਏ ਕਰੇ ਅਕਾਰ। ਨਿਰਗੁਣ ਸਰਗੁਣ ਖੇਲ ਅਪਾਰ। ਨਿਰਗੁਣ ਨਿਰਾਹਾਰ ਸਰਗੁਣ ਸ਼ਬਦ ਅਧਾਰ। ਦੇਵੇ ਵਸਤ ਇੱਕ ਅਟੱਲ, ਲੋਕਮਾਤ ਅਪਾਰ। ਸਾਚੀ ਜੋਤੀ ਆਪ ਟਿਕਾਏ ਸੱਚ ਮਹੱਲ, ਕਾਇਆ ਕਰ ਅਕਾਰ । ਸ਼ਬਦ ਸੁਨੇਹੁੜਾ ਰਿਹਾ ਘੱਲ, ਲੱਖ ਚੁਰਾਸੀ ਕਰਨੀ ਖ਼ਬਰਦਾਰ। ਅੰਤ ਕਰਾਏ ਜਲ ਥਲ, ਬੇਮੁੱਖ ਵਹਾਏ ਵਹਿੰਦੀ ਧਾਰ। ਕਲਜੁਗ ਤੇਰਾ ਅੰਤਮ ਕਲ, ਆਤਮ ਹੰਕਾਰੀ ਜਗਤ ਵਿਕਾਰੀ ਹੋਵਣ ਛਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਭਰੇ ਸ਼ਬਦ ਭੰਡਾਰ। (੨੦ ਹਾੜ ੨੦੧੧ ਬਿ)
ਸਰਗੁਣ ਰੂਪ ਸੱਚੀ ਸਰਕਾਰਾ। ਨਿਰਗੁਣ ਰੂਪ ਜੋਤ ਅਕਾਰਾ। ਸਰਗੁਣ ਰੂਪ ਦਿੱਸੇ ਸੰਸਾਰਾ। ਨਿਰਗੁਣ ਰੂਪ ਸ਼ਬਦ ਧੁਨ ਦੇਵੇ ਧੁਨਕਾਰਾ। ਸਰਗੁਣ ਰੂਪ ਦਰਸ ਪਰਸ ਜੀਵ ਜੰਤ ਉਧਰੇ ਪਾਰਾ। ਨਿਰਗੁਣ ਰੂਪ
ਹਰਿ ਸਾਚੇ ਕੰਤ, ਵਿਰਲਾ ਮਿਲੇ ਭਗਤ ਪਿਆਰਾ। ਸਰਗੁਣ ਰੂਪ ਆਵੇ ਜਾਵੇ ਮਾਤ ਰਹਾਵੇ ਵਾਰੋ ਵਾਰਾ। ਨਿਰਗੁਣ ਰੂਪ ਏਕਾ ਦੱਸੇ ਧਾਰਾ। ਅਟੱਲ ਏਕਾ ਏਕ ਨਿਰੰਕਾਰਾ। ਸਰਗੁਣ ਰੂਪ ਹਰਿ ਖੇਲ ਅਪਾਰਾ। ਵੱਲ ਛੱਲ ਕਰ ਜਗਤ ਭੁਲਾਵੇ, ਜੁਗਾ ਜੁਗੰਤੀ ਸਾਚੀ ਕਾਰਾ। ਨਿਰਗੁਣ ਰੂਪ ਇੱਕ ਅਚੱਲ ਨਿਰਾਹਾਰ ਨਿਰਾਧਾਰਾ। ਜੋਤੀ ਜੋਤ ਸਰੂਪ ਹਰਿ, ਆਪਣੀ ਖੇਲ ਆਪ ਕਰਾਏ ਭਗਤ ਉਪਜਾਏ ਜਗਤ ਵਡਿਆਏ, ਏਕਾ ਮੇਲ ਮਿਲਾਏ, ਦੂਈ ਦਵੈਤੀ ਜਗਤ ਨਾਤਾ ਤੁੱਟੇ ਆਤਮ ਹੰਕਾਰਾ। (੧੨ ਭਾਦਰੋਂ ੨੦੧੧ ਬਿ)
ਨਿਰਗੁਣ ਧਾਰ ਸਰਗੁਣ ਖੇਲ, ਸਰਗੁਣ ਮੇਲ ਨਿਰਗੁਣ ਜੋਤ ਅਕਾਰ, ਨਿਰਗੁਣ ਨਿਰਾਹਾਰ ਸਰਗੁਣ ਸਾਲਸ ਨਾਰ ਘਰ ਸਵਾਣੀ। (੧੨ ਭਾਦਰੋਂ ੨੦੧੧ ਬਿ)
ਸਰਗੁਣ ਰੂਪ ਅਪਾਰ, ਨੌਂ ਦਵਾਰ ਹੈ। ਨਿਰਗੁਣ ਰੂਪ ਅਪਾਰ, ਦਸਵੇਂ ਪਿਆਰ ਹੈ। ਸਰਗੁਣ ਰੂਪ ਅਪਾਰ ਸਰਬ ਸੰਸਾਰ ਹੈ। ਨਿਰਗੁਣ ਰੂਪ ਅਪਾਰ ਜੋਤ ਨਿਰੰਕਾਰ ਹੈ। ਸਰਗੁਣ ਰੂਪ ਅਪਾਰ, ਪੰਜਾਂ ਤੱਤਾਂ ਮਾਤ ਉਡਾਰ ਹੈ। ਨਿਰਗਣ ਰੂਪ ਅਪਾਰ, ਏਕਾ ਜੋਤੀ ਪੁਰਖ ਬਿਧਾਤੇ ਨਾ ਕੋਈ ਪਾਵੇ ਸਾਰ ਹੈ। ਨਿਰਗੁਣ ਸਰਗੁਣ ਖੇਲ ਅਪਾਰ, ਨਿਹਕਲੰਕੀ ਅੰਤਮ ਵਾਰ ਹੈ । ਭਰਮ ਭੁਲਾਏ ਜਗਤ ਅਪਾਰ, ਕਿਸੇ ਨਾ ਆਏ ਸਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨੌਂ ਦਵਾਰੇ ਦਰ ਦਵਾਰ, ਲੱਖ ਚੁਰਾਸੀ ਕਰ ਪਛਾਣ, ਲੋਕਮਾਤ ਜਿਹ ਵਖਾਣ ਹੈ। (੯ ਪੋਹ ੨੦੧੧ ਬਿ)
ਜੋਤੀ ਜਾਮਾ ਸ੍ਰੀ ਭਗਵਾਨਾ, ਹਰਿਜਨ ਸਚੇ ਵਿਚ ਪਛਾਨਿਆ। ਨਿਰਗੁਣ ਰੂਪ ਅਪਾਰ, ਕਿਸੇ ਨਾ ਜਾਣਿਆ। ਨਿਰਗੁਣ ਰੂਪ ਅਪਾਰ, ਖੇਲ ਮਹਾਨਿਆ । ਨਿਰਗੁਣ ਰੂਪ ਅਪਾਰ, ਕਿਸੇ ਹੱਥ ਨਾ ਆਵੇ ਰਾਜੇ ਰਾਣਿਆ। ਨਿਰਗੁਣ ਰੂਪ ਅਪਾਰ, ਖਾਣੀ ਬਾਣੀ ਪੜ੍ਹ ਪੜ੍ਹ ਥੱਕੇ ਅੰਜੀਲ ਕੁਰਾਨਿਆ। ਨਿਰਗੁਣ ਰੂਪ ਅਪਾਰ, ਨਾ ਕੋਈ ਮੰਨੇ ਕੰਨੇ ਜੀਵ ਨਿਧਾਨੇ, ਵੱਸੇ ਸਾਚੇ ਘਰ ਸੱਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਕਿਸੇ ਦਿਸ ਨਾ ਆਏ ਦਰ, ਸਚ ਮਹੱਲ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਆਪੇ ਕਰੇ ਵਲ ਛਲ, ਅਛਲ ਅਛੱਲ ਇੱਕ ਅਖਵਾ ਰਿਹਾ। ਨਿਰਗੁਣ ਰੂਪ ਅਪਾਰ, ਆਪੇ ਵਸੇ ਜਲ ਥਲ, ਥਲ ਜਲ ਆਪ ਸਮਾ ਰਿਹਾ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰ। ਨਿਰਗੁਣ ਰੂਪ ਅਪਾਰ, ਜਗਤ ਅਮੋਲਿਆ। ਨਿਰਗੁਣ ਰੂਪ ਅਪਾਰ, ਕਿਸੇ ਨਾ ਤੋਲਿਆ। ਨਿਰਗੁਣ ਰੂਪ ਅਪਾਰ, ਸਾਚੇ ਦਰ ਦਵਾਰਾ ਕਿਸੇ ਨਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਆਣਾ ਜਾਣਾ ਆਪਣੇ ਘਰ ਸਾਚੇ ਸਰ, ਸ਼ਬਦ ਭੰਡਾਰਾ ਆਪੇ ਏਕਾ ਖੋਲ੍ਹਿਆ । ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਰੰਗ ਆਪੇ ਮੇਲਿਆ। ਨਿਰਗੁਣ ਰੂਪ ਅਪਾਰ ਅੰਧਾਨਿਆ। ਨਿਰਗੁਣ ਰੂਪ ਅਪਾਰ, ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ, ਏਕਾ ਏਕ ਏਕ ਭਗਵਾਨਿਆ। ਨਿਰਗੁਣ ਰੂਪ ਅਪਾਰ, ਆਪੇ ਵਸੇ ਆਪੇ ਜਾਣੇ ਸੱਚ ਟਿਕਾਣਿਆ। ਨਿਰਗੁਣ ਰੂਪ ਅਪਾਰ, ਲੱਖ ਚੁਰਾਸੀ ਬਣਤ ਬਣਾਏ, ਸਾਚੀ ਵਸਤ ਇੱਕ ਟਿਕਾਏ, ਪਵਣੀ ਸ਼ਬਦੀ ਜੋਤੀ ਨੂਰ ਮਹਾਨਿਆ। ਨਿਰਗੁਣ ਰੂਪ ਅਪਾਰ, ਵਰਨ ਗੋਤੀ ਨਾ ਕੋਈ ਜਣਾਏ, ਮਾਤ ਪਿਤ ਨਾ ਗੋਦ ਉਠਾਨਿਆ। ਨਿਰਗੁਣ ਰੂਪ ਅਪਾਰ, ਜੋਤੀ ਜੋਤ ਸਰੂਪ ਹਰਿ, ਏਕਾ ਆਪਣਾ ਰੰਗ ਆਪੇ ਆਪ ਪਛਾਨਿਆ।
ਨਿਰਗੁਣ ਰੂਪ ਅਪਾਰ, ਅਵਲੜੀ ਧਾਰਿਆ। ਨਿਰਗੁਣ ਰੂਪ ਅਪਾਰ, ਇੱਕ ਅਗੰਮੜੀ ਸਾਚੀ ਜੋਤ ਅਕਾਰਿਆ। ਨਿਰਗੁਣ ਰੂਪ ਅਪਾਰ, ਦਿਸੇ ਨਾ ਕਿਸੇ ਕਾਇਆ ਖਲੜੀ, ਸਾਚੇ ਮੰਦਰ ਆਪ ਸੁਹਾ ਰਿਹਾ। ਨਿਰਗੁਣ ਰੂਪ ਅਪਾਰ, ਸਦ ਅਤੋਲ ਕਦੇ ਨਾ ਤੁਲੜੀ, ਸ੍ਰਿਸ਼ਟ ਸਬਾਈ ਆਪ ਤੁਲਾ ਰਿਹਾ। ਨਿਰਗੁਣ ਰੂਪ ਅਡੋਲ, ਲੱਖ ਚੁਰਾਸੀ ਆਪ ਡੁਲਾ ਰਿਹਾ। ਨਿਰਗੁਣ ਰੂਪ ਅਪਾਰ, ਹਰਿ ਹਰਿ ਵੱਡਾ ਸ਼ਾਹੋ ਭੂਪ, ਜੋਤੀ ਨੂਰਾ ਸਤਿ ਸਰੂਪ, ਸੱਚ ਸਿੰਘਾਸਣ ਏਕਾ ਏਕ ਡਗਮਗਾ ਰਿਹਾ। (੫ ਮਾਘ ੨੦੧੧ ਬਿ)
ਨਿਰਗੁਣ ਰੂਪ ਅਪਾਰ ਸੱਚ ਘਰ ਵਾਸਿਆ। ਨਿਰਗੁਣ ਰੂਪ ਅਗੰਮ ਅਪਾਰ, ਵੇਖ ਵਖਾਣੇ ਸੱਚ ਮੰਡਲ ਸਾਚੀ ਰਾਸਿਆ। ਨਿਰਗੁਣ ਰੂਪ ਅਗੰਮ, ਹੱਡ ਮਾਸ ਨਾੜੀ ਨਾ ਕੋਈ ਚੰਮ, ਆਵੇ ਜਾਵੇ ਨਾ ਵਿਚ ਗਰਭਾਸਿਆ। ਨਿਰਗੁਣ ਰੂਪ ਅਗੰਮ, ਕਰੇ ਕਰਾਏ ਆਪਣਾ ਕਾਮ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸਿਆ। ਨਿਰਗੁਣ
ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਨੂਰ ਕਰ ਪਰਕਾਸ਼, ਗੁਰਮੁਖ ਕਾਇਆ ਮੰਦਰ ਅੰਦਰ ਕਰੇ ਵਾਸਿਆ।
ਨਿਰਗੁਣ ਰੂਪ ਅਗੰਮ, ਨਾ ਕੋਈ ਨੇਤਰ ਨੀਰ ਵਹਾਏ ਛੰਮ ਛੰਮ, ਹਰਖ਼ ਸੋਗ ਸੋਗ ਹਰਖ਼ ਕਦੇ ਨਾ ਆਸੀਆ। ਨਾ ਮਰੇ ਨਾ ਜਾਏ ਜੰਮ, ਨਾ ਕੋਈ ਮਾਤਾ ਗੋਦ ਉਠਾਸੀਆ। ਨਾ ਕੋਈ ਪਵਣ ਸਵਾਸੀ ਲਏ ਦਮ, ਆਪ ਆਪਣੇ ਵਿਚ ਸਮਾਸੀਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਮੰਦਰ ਅੰਦਰ ਹਰਿ ਸਾਚਾ ਡੇਰਾ ਰਿਹਾ ਲਗਾਸੀਆ । ਨਿਰਗੁਣ ਰੂਪ ਅਗੰਮ, ਹਰਿ ਬਲਵਾਨਿਆ। ਨਿਰਗੁਣ ਰੂਪ ਅਗੰਮ ਜੀਵ ਨਿਧਾਨਿਆ। ਨਿਰਗੁਣ ਰੂਪ ਅਗੰਮ, ਸੱਚ ਧੁਰ ਫ਼ਰਮਾਣਿਆ। ਨਿਰਗੁਣ ਰੂਪ ਅਗੰਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਰਖਾਏ ਆਪਣੀ ਆਣਿਆ। (੯ ਜੇਠ ੨੦੧੨ ਬਿ)
ਨਿਰਗੁਣ ਰੂਪ ਅਪਾਰ, ਨੂਰ ਨੁਰਾਨਿਆ। ਸਰਗੁਣ ਖੇਲ ਕਰਤਾਰ, ਪੇਖਾ ਭੇਖ ਵਿੱਚ ਜਹਾਨਿਆ। ਨਿਰਗੁਣ ਰੂਪ ਅਪਾਰ, ਨਰ ਨਰਾਇਣ ਨਰ ਕਿਸੇ ਪਛਾਨਿਆ। ਨਿਰਗੁਣ ਰੂਪ ਅਪਾਰ, ਕਾਇਆ ਜੋਤੀ ਜਗੇ ਇਕ ਭਗਵਾਨਿਆ । ਨਿਰਗੁਣ ਰੂਪ ਅਪਾਰ, ਆਪੇ ਜਾਣੇ ਆਪਣੀ ਸਾਰ, ਆਦਿ ਅੰਤ ਨਾ ਕਿਸੇ ਵਖਾਨਿਆ। ਨਿਰਗੁਣ ਰੂਪ ਅਪਾਰ ਸ਼ਬਦ ਮਿਲੇ ਵਸਤ ਅਪਾਰ, ਦੇਵੇ ਹਰਿ ਕਿਰਪਾ ਕਰ ਵਾਲੀ ਦੋ ਜਹਾਨਿਆ। ਦੋਹਾਂ ਘਰਾਂ ਇਕ ਪਿਆਰ, ਆਪੇ ਨਾਰੀ ਪੁਰਖ ਭਤਾਰ, ਸਾਚੀ ਸੇਜਾ ਪੈਰ ਪਸਾਰ, ਸੁੱਤਾ ਰਹੇ ਗੁਣ ਨਿਧਾਨਿਆ । ਨਿਰਗੁਣ ਰੂਪ ਅਪਾਰ, ਭਗਤ ਅਮੋਲਿਆ। ਸਰਗੁਣ ਰੂਪ ਅਪਾਰ, ਪੁਰਖ ਅਬਿਨਾਸ਼ੀ ਅੰਦਰੇ ਅੰਦਰ ਬੋਲਿਆ। ਨਿਰਗੁਣ ਰੂਪ ਅਪਾਰ, ਭੇਵ ਕਿਸੇ ਨਾ ਖੋਲ੍ਹਿਆ। ਸਰਗੁਣ ਰੂਪ ਅਪਾਰ ਜੋਤੀ ਜਗੇ ਅਪਰ ਅਪਾਰ, ਦਸਮ ਦਵਾਰੀ ਪੜਦਾ ਖੋਲ੍ਹਿਆ। ਨਿਰਗੁਣ ਰੂਪ ਅਪਾਰ, ਸਰਗੁਣ ਬੰਨ੍ਹੇ ਸਾਚੀ ਧਾਰ, ਸ਼ਬਦ ਜੋਤੀ ਵਿਚ ਟਿਕਾਏ, ਆਪ ਆਪਣੀ ਦਇਆ ਕਮਾਏ, ਦੂਸਰ ਕਿਸੇ ਦਿਸ ਨਾ ਆਏ, ਗੁਰਮੁਖਾਂ ਪੜਦਾ ਆਪੇ ਖੋਲ੍ਹਿਆ। ਨਿਰਗੁਣ ਰੂਪ ਅਪਾਰ ਸਦਾ ਨਿਰਵੈਰਿਆ। ਨਾ ਕੋਈ ਜਾਣੇ ਜੰਤ ਗਵਾਰ, ਨਾ ਕੋਈ ਕਰੇ ਸੰਤ ਅਧਾਰ, ਝੂਠੇ ਵਹਿਣ ਜਗਤ ਵਹਾ ਰਿਹਾ। ਨਰ ਨਰਾਇਣ ਪਾਵੇ ਸਾਰ, ਦਰ ਘਰ ਸਾਚੇ ਏਕਾ ਬਹਿਣ, ਮਿਲੇ ਮੇਲ ਕੰਤ ਭਤਾਰ। ਦਰਸ ਵੇਖੇ ਤੀਜ ਨੈਣਾ, ਆਤਮ ਖੋਲ੍ਹੇ ਬੰਦ ਕਿਵਾੜ, ਨਾਤਾ ਤੁਟੇ ਭਾਈ ਭੈਣਾਂ, ਤੱਤੀ ਵਾ ਨਾ ਲਗੇ ਹਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਤਨ ਪਹਿਨਾਏ, ਨੇੜ ਨਾ ਆਏ ਮੌਤ ਲਾੜ। (੧੨ ਜੇਠ ੨੦੧੨ ਬਿ)
ਨਿਰਗੁਣ ਰੂਪ ਅਗੰਮ, ਨਾ ਕੋਈ ਹੱਡ ਮਾਸ ਨਾ ਨਾੜੀ ਚੰਮ, ਆਪਣਾ ਆਪ ਕਰੇ ਅਕਾਰਿਆ। ਸਰਗੁਣ ਰੂਪ ਰੱਖੇ ਸਹਾਰਾ ਦਮ, ਪਵਣ ਸਵਾਸੀ ਵਿੱਚ ਟਿਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਰਗੁਣ ਸਰਗੁਣ ਖੇਲ ਕਰ, ਆਪਣੀ ਰਚਨਾ ਆਪ ਰਚਾ ਰਿਹਾ।
ਨਿਰਗੁਣ ਨਿਰਾਹਾਰ ਸਦਾ ਨਿਰਵੈਰਿਆ। ਸਰਗੁਣ ਪਾਏ ਸਾਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਆਪੇ ਬਹਿ ਰਿਹਾ। ਬਾਹਰ ਲਾਏ ਤੀਜਾ ਜੰਦਰ, ਨਾ ਕੁਫਲ ਕੋਈ ਖੁਲ੍ਹਾ ਰਿਹਾ। ਉਚੇ ਟਿੱਲੇ ਫਿਰ ਫਿਰ ਥੱਕੇ ਲੱਭਦੇ ਫਿਰਨ ਗੋਰਖ ਮਛੰਦਰ, ਸਾਚਾ ਰਾਹ ਨਾ ਕਿਸੇ ਵਖਾ ਲਿਆ। ਨਿਰਗੁਣ ਜੋਤ ਜਗੇ ਨਿਰਾਲਮ, ਸੰਤ ਸੁਹੇਲੇ ਸਾਚੇ ਤੇਰੇ ਅੰਦਰ ਦੀਪ ਨਿਰਾਲਾ ਆਪ ਜਗਾ ਰਿਹਾ। ਲੱਖ ਚੁਰਾਸੀ ਭੌਂਦੀ ਬੰਦਰ, ਨਰ ਹਰਿ ਸ੍ਰੀ ਨਿਜ ਘਰ ਸਾਚੇ ਕਿਸੇ ਨਾ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਮਾ ਵੇਸ ਕਰ, ਗੁਰਮੁਖ ਸਾਚੇ ਸੰਤ ਜਨਾਂ ਆਤਮ ਅੰਦਰ ਸਾਚੀ ਸੇਜਾ ਆਪਣਾ ਡੇਰਾ ਲਾ ਲਿਆ। (੧੮ ਹਾੜ ੨੦੧੨ ਬਿ)
ਪੰਚਮ ਜੇਠ ਹਰਿ ਸੰਗਤ ਉਪਦੇਸ਼, ਨਿਰਗੁਣ ਰਿਹਾ ਜਣਾਈਆ। ਸਰਗੁਣ ਵਿਚ ਪ੍ਰਵੇਸ਼, ਸਰਗੁਣ ਰੂਪ ਰਿਹਾ ਬਣਾਈਆ। ਨਿਰਗੁਣ ਸਦ ਆਦੇਸ, ਸਰਗੁਣ ਰਿਹਾ ਕਰਾਈਆ। ਸਰਗੁਣ ਧਾਰੀ ਕੇਸ, ਗੋਬਿੰਦ ਰੂਪ ਵਟਾਈਆ । ਗੋਬਿੰਦ ਨਰ ਨਰੇਸ਼, ਨਿਰਗੁਣ ਨੇਂਹ ਲਗਾਈਆ। ਨਿਰਗੁਣ ਰਿਖੀ ਕੇਸ਼, ਗੋਬਿੰਦ ਗਵਰਧਨ ਰਿਹਾ ਉਠਾਈਆ। ਸਰਗੁਣ ਦਸ ਦਸਮੇਸ਼, ਦਸ ਧਾਰਾ ਰਿਹਾ ਵਹਾਈਆ। ਨਿਰਗੁਣ ਸੇਜਾ ਬਾਸ਼ਕ ਸ਼ੇਸ਼,
ਸਾਂਗੋ ਪਾਂਗ ਹੰਢਾਈਆ । ਸਰਗੁਣ ਦਰ ਦਰਵੇਸ, ਨਿਰਗੁਣ ਆਪ ਹੋ ਆਈਆ। ਨਿਰਗੁਣ ਨਿਰਧਨ ਵੇਸ, ਸਰਗੁਣ ਸਹਿਜ ਮਿਲਾਈਆ। ਸਰਗੁਣ ਸਾਚੇ ਦੇਸ, ਨਿਰਗੁਣ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਦੋਏ ਖੇਲ ਖਿਲਾਈਆ।
ਨਿਰਗੁਣ ਨਿਰਵੈਰ ਸਰਗੁਣ ਸਮਾਇਆ। ਸਰਗੁਣ ਏਕਾ ਲਹਿਰ, ਨਿਰਗੁਣ ਸ਼ਬਦ ਚਲਾਇਆ। ਨਿਰਗੁਣ ਨਿਜ ਘਰ ਸੈਰ, ਸਰਗੁਣ ਰਿਹਾ ਕਰਾਇਆ । ਸਰਗੁਣ ਤਾਰੇ ਕਰ ਕਰ ਮਿਹਰ, ਨਿਰਗੁਣ ਆਪਣੀ ਦਇਆ ਕਮਾਇਆ। ਨਿਰਗੁਣ ਵਸੇ ਕਾਇਆ ਸ਼ਹਿਰ, ਸਰਗੁਣ ਦਸਮ ਦਵਾਰੀ ਘਰ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਇਆ।
ਨਿਰਗੁਣ ਨਿਰਲੱਜ ਹੈ, ਸਰਗੁਣ ਲਾਜਾਵੰਤ। ਸਰਗੁਣ ਅੰਦਰ ਰਿਹਾ ਸਜ ਹੈ, ਬੰਦ ਕਰਾਏ ਨੌ ਦਵਾਰ, ਪੁਰਖ ਅਬਿਨਾਸ਼ੀ ਬੰਨ੍ਹੇ ਧਾਰ, ਕਲਜੁਗ ਸਤਿਜੁਗ ਮੇਲਾ। ਗੁਰਮੁਖਾਂ ਗੁਰ ਆਪ ਵਿਚਾਰ, ਗੁਰ ਗੋਬਿੰਦ ਗੁਰ ਚੇਲਾ। ਇਕ ਕਰਾਏ ਜੈ ਜੈ ਜੈਕਾਰ, ਹਰਿ ਸਾਚਾ ਸੱਜਣ ਸੁਹੇਲਾ। ਜਨ ਭਗਤਾਂ ਕਰੇ ਖ਼ਬਰਦਾਰ, ਕਲਜੁਗ ਅੰਤਮ ਵੇਲਾ। ਨਾਨਕ ਮਿਲਿਆ ਨਰ ਨਿਰੰਕਾਰ, ਜੋਤ ਨਿਰੰਜਣ ਚੜ੍ਹਿਆ ਤੇਲਾ। ਆਇਆ ਗਿਆ ਵਿੱਚ ਸੰਸਾਰ, ਅਚਰਜ ਖੇਲ ਖੇਲਾ। ਗੋਬਿੰਦ ਰੂਪ ਅਪਰ ਅਪਾਰ, ਗੋਬਿੰਦ ਕਾਇਆ ਸਚ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਮੇਲਾ ਗੁਰ ਗੁਰ ਚੇਲਾ । (੨੫ ਪੋਹ ੨੦੧੩ ਬਿ)
ਹਰਿਜਨ ਸਾਚੇ ਸੰਤ ਦੁਲਾਰ, ਪ੍ਰਭ ਪੂਰਨ ਆਸ ਕਰਾਈਆ। ਅੰਤਮ ਮੇਲਾ ਵਿਚ ਸੰਸਾਰ, ਇਕ ਇਕੇਲਾ ਵੇਖ ਵਖਾਈਆ। ਗੁਰ ਚੇਲਾ ਸੋਹਣ ਦਰ ਦਵਾਰ, ਬੰਕ ਦਵਾਰਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਮਿਲਾਈਆ।
ਨਿਰਗੁਣ ਰੂਪ ਨਰ ਨਿਰੰਕਾਰ, ਸਰਗੁਣ ਵਿਚ ਸਮਾਇਆ। ਸਰਗੁਣ ਸਾਚਾ ਕਰ ਪਿਆਰ, ਸ਼ਬਦੀ ਸ਼ਬਦ ਜਣਾਇਆ। ਸਾਚਾ ਸ਼ਬਦ ਡੰਕ ਅਪਾਰ, ਨਿਰਗੁਣ ਰਿਹਾ ਵਜਾਇਆ। ਸਰਗੁਣ ਬੋਲੇ ਵਿਚ ਸੰਸਾਰ, ਰਸਨਾ ਜਿਹਵਾ ਰਿਹਾ ਹਿਲਾਇਆ। ਨਿਰਗੁਣ ਨਰ ਹਰਿ ਤੇਰੀ ਧਾਰ, ਨਿਰਧਨ ਦਏ ਤਰਾਇਆ। ਸਰਗੁਣ ਢਹਿ ਪੈ ਦਵਾਰ, ਦਰ ਦਰਵੇਸ਼ਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਧਾਰੀ ਕੇਸਾ, ਮੇਲ ਮਿਲਾਏ ਦਸ ਦਸਮੇਸਾ, ਮੂੰਡ ਮੁੰਡਾਇਆ ਦਿਸ ਨਾ ਆਇਆ।(੨ ਚੇਤ ੨੦੧੪ ਬਿ)
ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਏਕਾ ਘਰ ਵੱਜੇ ਵਧਾਈਆ । ਅਸੀਂ ਸੇਵਾ ਕਰੀਂ ਜੁਗ ਚਾਰ, ਜੁਗ ਜੁਗ ਵੇਸ ਵਟਾਈਆ। ਮੰਨਦੇ ਰਹੇ ਇਕ ਨਿਰੰਕਾਰ, ਨਿਰਗੁਣ ਨੂਰ ਰੁਸ਼ਨਾਈਆ। ਪੰਜ ਤੱਤ ਕਾਇਆ ਕਰ ਅਕਾਰ, ਲੋਕਮਾਤ ਖ਼ੁਸ਼ੀ ਹੰਢਾਈਆ। ਦੋਏ ਦੋਏ ਰੂਪ ਵਿਚ ਸੰਸਾਰ, ਜੀਵਣ ਜੁਗਤ ਬਿਤਾਈਆ। ਸਰਗੁਣ ਨਾਤਾ ਜੋੜਿਆ ਪੁਰਖ ਨਾਰ, ਪੁੱਤਰ ਧੀਆਂ ਬੰਸ ਸੁਹਾਈਆ। ਨਿਰਗੁਣ ਖੇਲ ਅਪਰ ਅਪਾਰ, ਜੋਤੀ ਜੋਤ ਜੋਤ ਮਿਲਾਈਆ। ਸਰਗੁਣ ਖੇਲ ਵਿਚ ਗਏ ਹਾਰ, ਜਗਤ ਬੰਧਨ ਨਾਲ ਰਖਾਈਆ। ਨਿਰਗੁਣ ਜੋਤ ਕਰ ਉਤਰੇ ਪਾਰ, ਘਰ ਮਿਲੀ ਸਰਨ ਸਰਨਾਈਆ। ਕਰੇ ਖੇਲ ਅਗੰਮ ਅਪਾਰ, ਆਪਣਾ ਰਾਹ ਆਪ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਈਆ । ਸਰਗੁਣ ਤੇਰੀ ਜਗਤ ਧਾਰ, ਗੁਰ ਅੰਤਰ ਮੁੱਖ ਛੁਪਾਇਆ। ਪੰਜ ਤੱਤ ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਸੁਵਾਣੀ ਸੇਜ ਹੰਢਾਇਆ। ਆਤਮ ਅੰਤਰ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪ ਕਰਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਘਰ ਬਾਹਰ, ਏਕਾ ਮੰਦਰ ਡੇਰਾ ਲਾਇਆ । ਸਰਗੁਣ ਆਸਾ ਤ੍ਰਿਸਨਾ ਕਰੇ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਸਰਗੁਣ ਮੰਗੇ ਸ਼ਮਸ਼ੀਰ, ਤੀਰ ਕਮਾਨ ਚਿੱਲਾ ਨਾਲ ਉਠਾਈਆ। ਨਿਰਗੁਣ ਕਰੇ ਅੰਤ ਅਖ਼ੀਰ, ਆਪਣਾ ਰੂਪ ਨਾ ਕੋਇ ਵਖਾਈਆ। ਸਰਗੁਣ ਜੋਧਾ ਸੂਰਬੀਰ ਬਲੀ ਬਲਵਾਨ, ਭੁਜਾਂ ਆਪਣੀਆਂ ਆਪ ਉਠਾਈਆ। ਨਿਰਗੁਣ ਕਰੇ ਖੇਲ ਮਹਾਨ, ਹੁਕਮੀ ਹੁਕਮ ਹੁਕਮ ਵਰਤਾਈਆ। ਸਰਗੁਣ ਵੇਖੇ ਜਗਤ ਨੇਤਰ ਮਾਰ ਧਿਆਨ, ਨਿਰਗੁਣ ਬਣ ਉਠ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ
ਧਾਰ ਵਿਚ ਸੰਸਾਰ, ਨਿਰਗੁਣ ਸਰਗੁਣ ਹੋ ਉਜਿਆਰ, ਆਪਣਾ ਰੰਗ ਆਪ ਵਖਾਈਆ।
ਨਿਰਗੁਣ ਤੱਤ ਕਹੇ ਤਨ ਨਾਨਕ, ਸਰਗੁਣ ਨਾਨਕ ਨਿਰਗੁਣ ਰਿਹਾ ਵਡਿਆਈਆ। ਨਿਰਗੁਣ ਖੇਲ
ਅਤ ਭਿਆਨਕ, ਸਰਗੁਣ ਨਿਉਂ ਨਿਉਂ ਸੀਸ ਝੁਕਾਈਆ। ਸਰਗੁਣ ਕਹੇ ਪ੍ਰਭ ਖੇਲ ਅਚਨ ਅਚਾਨਕ,
ਭੇਵ ਕੋਇ ਨਾ ਆਈਆ। ਨਿਰਗੁਣ ਕਹੇ ਸਰਗੁਣ ਅਣਜਾਣਤ, ਸਰਗੁਣ ਕਹੇ ਬਿਨ ਨਿਰਗੁਣ ਬੂਝ
ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ
ਨਿਰਗੁਣ ਆਪਣੀ ਧਾਰ ਚਲਾਈਆ।
ਸਰਗੁਣ ਕਹੇ ਨਿਰਗੁਣ ਬਾਪ, ਨਿਰਗੁਣ ਕਹੇ ਸਰਗੁਣ ਪੂਤ ਰੂਪ ਅਖਵਾਈਆ । ਸਰਗੁਣ ਕਹੇ ਨਿਰਗੁਣ
ਪਰਤਾਪ, ਨਿਰਗੁਣ ਕਹੇ ਸਰਗੁਣ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਜਾਪ, ਨਿਰਗੁਣ ਕਹੇ
ਸਰਗੁਣ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ
ਨਾ ਕੋਇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਸਮਰੱਥ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ
ਨਾ ਕੋਇ ਵਡਿਆਈਆ । ਸਰਗੁਣ ਕਹੇ ਮਹਿਮਾ ਅਕੱਥ, ਨਿਰਗੁਣ ਕਹੇ ਸਰਗੁਣ ਰਾਗੀ ਰਾਗ ਅਲਾਈਆ।
ਸਰਗੁਣ ਕਹੇ ਨਿਰਗੁਣ ਸੱਚੀ ਵਥ, ਨਿਰਗੁਣ ਕਹੇ ਸਰਗੁਣ ਆਪ ਵਰਤਾਈਆ । ਸਰਗੁਣ ਕਹੇ ਨਿਰਗੁਣ
ਵਸੇ ਘਟ ਘਟ, ਨਿਰਗੁਣ ਕਹੇ ਸਰਗੁਣ ਮੇਰੇ ਸਿਰ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਸਰਗੁਣ ਕਹੇ ਨਿਰਗੁਣ ਦਾਤਾ, ਨਿਰਗੁਣ ਕਹੇ ਸਰਗੁਣ ਭੰਡਾਰ ਵਰਤਾਇੰਦਾ । ਸਰਗੁਣ ਕਹੇ ਨਿਰਗੁਣ
ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਨਾਰੀ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਉਤਮ
ਜ਼ਾਤਾ, ਨਿਰਗੁਣ ਕਹੇ ਸਰਗੁਣ ਜ਼ਾਤ ਪਾਤ ਰੰਗ ਚੜ੍ਹਾਇੰਦਾ। ਸਰਗੁਣ ਕਹੇ ਨਿਰਗੁਣ ਬੈਠਾ ਰਹੇ
ਇਕ ਇਕਾਂਤਾ, ਨਿਰਗੁਣ ਕਹੇ ਸਰਗੁਣ ਅੰਦਰ ਮੇਰਾ ਆਸਣ ਲਾਇੰਦਾ। ਸਰਗੁਣ ਕਹੇ ਨਿਰਗੁਣ
ਖੇਲ ਤਮਾਸ਼ਾ, ਨਿਰਗੁਣ ਕਹੇ ਸਰਗੁਣ ਗੋਪੀ ਕਾਹਨ ਰੂਪ ਧਰਾਇੰਦਾ। ਸਰਗੁਣ ਕਹੇ ਜੋਤ ਪਰਕਾਸ਼ਾ,
ਨਿਰਗੁਣ ਕਹੇ ਸਰਗੁਣ ਜੋਤੀ ਜੋਤ ਡਗਮਗਾਇੰਦਾ। ਸਰਗੁਣ ਕਹੇ ਨਿਰਗੁਣ ਸਚਖੰਡ ਰੱਖੇ ਵਾਸਾ, ਨਿਰਗੁਣ
ਕਹੇ ਸਰਗੁਣ ਅੰਦਰ ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ
ਗੁਰ ਆਪਣੀ ਬੂਝ ਬੁਝਾਇੰਦਾ ।
ਸਰਗੁਣ ਕਹੇ ਨਿਰਗੁਣ ਬਲਵਾਨ, ਆਦਿ ਜੁਗਾਦਿ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ
ਨਿਸ਼ਾਂਨ, ਲੋਕਮਾਤ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਮਿਹਰਵਾਨ, ਨਿਰਗੁਣ ਕਹੇ ਸਰਗੁਣ
ਦੀਨਨ ਦਇਆ ਕਮਾਇਆ। ਸਰਗੁਣ ਕਹੇ ਨਿਰਗੁਣ ਬੇਪਹਿਚਾਨ, ਨਿਰਗੁਣ ਕਹੇ ਸਰਗੁਣ ਮੇਰਾ
ਰੂਪ ਵਟਾਇਆ। ਸਰਗੁਣ ਕਹੇ ਮੇਰਾ ਭਗਵਾਨ, ਨਿਰਗੁਣ ਕਹੇ ਸਰਗੁਣ ਸਾਚਾ ਪੂਤ ਸੁਹਾਇਆ।
ਸਰਗੁਣ ਕਹੇ ਨਿਰਗੁਣ ਦੇਵੇ ਦਾਨ, ਨਿਰਗੁਣ ਕਹੇ ਸਰਗੁਣ ਸਾਚੀ ਵੰਡ ਵੰਡਾਇਆ। ਸਚਖੰਡ ਕਰੇ
ਖੇਲ ਮਹਾਨ, ਆਪਣਾ ਝਗੜਾ ਆਪ ਮੁਕਾਇਆ। ਆਪਣੀ ਇਛਿਆ ਕਰ ਪਰਵਾਨ, ਨਿਰਗੁਣ ਸਰਗੁਣ
ਸਰਗੁਣ ਨਿਰਗੁਣ ਆਪਣਾ ਅੰਗ ਵਖਾਇਆ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਫੇਰਾ ਪਾਇਆ।
ਬਾਹਰੋਂ ਦਿਸੇ ਪੰਜ ਤੱਤ ਦੁਕਾਨ, ਸਰਗੁਣ ਰੂਪ ਨਜ਼ਰੀ ਆਇਆ। ਅੰਦਰ ਲੁਕਿਆ ਰਹੇ ਭਗਵਾਨ, ਨਿਰਗੁਣ
ਆਪਣਾ ਮੁੱਖ ਛੁਪਾਇਆ। ਬਾਹਰੋਂ ਬੋਲੇ ਰਸਨਾ ਜਬਾਨ, ਬੱਤੀ ਦੰਦ ਜਗਤ ਵਖਾਇਆ। ਅੰਦਰੋਂ ਨਿਰਗੁਣ
ਦੇਵੇ ਧੁਰ ਫ਼ਰਮਾਣ, ਸਚਖੰਡ ਨਿਵਾਸੀ ਆਪ ਸੁਣਾਇਆ। ਬਾਹਰੋਂ ਵੇਖਣ ਨੱਕ ਮੂੱਹ ਹੱਥ ਦੋ ਦੋ ਕਾਨ,
ਅੰਦਰ ਬਿਨ ਰੰਗ ਰੂਪ ਰਿਹਾ ਸਮਾਇਆ। ਬਾਹਰੋਂ ਤੱਕਣ ਬਿਰਧ ਬਾਲ ਜਵਾਨ, ਅੰਦਰ ਨਿਰਗੁਣ ਬਿਰਧ
ਬਾਲ ਰੂਪ ਨਾ ਕੋਇ ਵਟਾਇਆ। ਬਾਹਰੋਂ ਤੱਕਣ ਜੀਵ ਜਹਾਨ, ਜਗਤ ਨੇਤਰ ਵੇਖ ਵਖਾਇਆ। ਅੰਦਰੋਂ
ਨਿਰਗੁਣ ਭਗਤਾਂ ਵਖਾਏ ਆਪਣਾ ਸੱਚ ਨਿਸ਼ਾਨ, ਸਤਿ ਸਤਿਵਾਦੀ ਦਇਆ ਕਮਾਇਆ । ਸਰਗੁਣ ਨਿਰਗੁਣ
ਨਿਰਗੁਣ ਸਰਗੁਣ ਖੇਲ ਸ੍ਰੀ ਭਗਵਾਨ, ਗੁਰ ਗੁਰ ਬੰਧਨ ਏਕਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਟਿੱਕਾ ਆਪਣੇ ਮਸਤਕ ਇਕ ਲਗਾਇਆ। ਸਰਗੁਣ ਕਹੇ ਨਿਰਗੁਣ ਬੇਪਰਵਾਹ, ਬੇਅੰਤ ਭੇਵ ਨਾ ਆਇੰਦਾ। ਨਿਰਗੁਣ ਕਹੇ ਸਰਗੁਣ ਚਲਾਏ ਰਾਹ, ਲੋਕਮਾਤ ਰਾਹ ਵਖਾਇੰਦਾ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ, ਨਿਰਗੁਣ ਕਹੇ ਸਰਗੁਣ ਜੀਵ ਜੰਤ ਰਈਯਤ ਹੰਢਾਇੰਦਾ। ਸਰਗੁਣ ਕਹੇ ਨਿਰਗੁਣ ਪਰਗਟਾਏ ਆਪਣਾ ਨਾਂ, ਨਿਰਗੁਣ ਕਹੇ ਸਰਗੁਣ ਰਸਨਾ ਜੇਹਵਾ ਸਰਬ ਜਪਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਥਾਂ, ਨਿਰਗੁਣ ਕਹੇ ਸਰਗੁਣ ਮੇਰਾ ਬੰਕ ਸੁਹਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਬੇਪਹਿਚਾਂ, ਨਿਰਗੁਣ ਕਹੇ ਸਰਗੁਣ ਮੇਰਾ ਰੂਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣੇ ਰੰਗ ਰੰਗਾਇੰਦਾ।
ਸਰਗੁਣ ਕਹੇ ਨਿਰਗੁਣ ਬੇਅੰਤ, ਨਿਰਗੁਣ ਕਹੇ ਸਰਗੁਣ ਸੰਤ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਕੰਤ, ਨਿਰਗੁਣ ਕਹੇ ਸਰਗੁਣ ਬਣ ਸਵਾਣੀ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਆਦਿ ਅੰਤ, ਨਿਰਗੁਣ ਕਹੇ ਸਰਗੁਣ ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਮੇਰਾ ਮਣੀਆ ਮੰਤ, ਨਿਰਗੁਣ ਕਹੇ ਸਰਗੁਣ ਮੇਰਾ ਨਾਉਂ ਸਲਾਹੀਆ । ਸਰਗੁਣ ਕਹੇ ਨਿਰਗੁਣ ਵਸੇ ਧਾਮ ਸੋਭਾਵੰਤ, ਨਿਰਗੁਣ ਕਹੇ ਸਰਗੁਣ ਮੇਰੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ।
ਨਿਰਗੁਣ ਕਹੇ ਸਰਗੁਣ ਸੁਖਵੰਤ , ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਨਿਰਗੁਣ ਕਹੇ ਸਰਗੁਣ ਸੋਭਾਵੰਤ, ਸਰਗੁਣ ਕਹੇ ਨਿਰਗੁਣ ਸੱਚਾ ਮਾਹੀਆ। ਨਿਰਗੁਣ ਕਹੇ ਸਰਗੁਣ ਮਹਿਮਾ ਅਗਣਤ, ਸਰਗੁਣ ਕਹੇ ਨਿਰਗੁਣ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਛੁਪਾਈਆ।
ਸਰਗੁਣ ਕਹੇ ਨਿਰਗੁਣ ਖੇਲ, ਨਿਰਗੁਣ ਕਹੇ ਸਰਗੁਣ ਮੇਲ ਮਿਲਾਇੰਦਾ। ਸਰਗੁਣ ਕਹੇ ਨਿਰਗੁਣ ਸੱਜਣ ਸੁਹੇਲ, ਨਿਰਗੁਣ ਕਹੇ ਸਰਗੁਣ ਸੰਗ ਰਖਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਵੇਲ, ਨਿਰਗੁਣ ਕਹ ਸਰਗੁਣ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਵੇਸ ਵਖਾਇੰਦਾ।
ਸਰਗੁਣ ਕਹੇ ਨਿਰਗੁਣ ਦਾਤਾਰ, ਨਿਰਗੁਣ ਕਹੇ ਸਰਗੁਣ ਹੋਏ ਸਹਾਈਆ । ਸਰਗੁਣ ਕਹੇ ਨਿਰਗੁਣ ਪਿਆਰ, ਨਿਰਗੁਣ ਕਹੇ ਬਿਨ ਸਰਗੁਣ ਪਿਆਰ ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਆਧਾਰ, ਨਿਰਗੁਣ ਕਹੇ ਬਿਨ ਸਰਗੁਣ ਟੇਕ ਨਾ ਕੋਇ ਰਖਾਈਆ। ਸਰਗੁਣ ਕਹੇ ਨਿਰਗੁਣ ਜੈਕਾਰ, ਨਿਰਗੁਣ ਕਹੇ ਬਿਨ ਸਰਗੁਣ ਜੈ ਜੈਕਾਰਾ ਢੋਲਾ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਉਜਿਆਰ, ਨਿਰਗੁਣ ਕਹੇ
ਸਰਗੁਣ ਕਰੇ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ।
ਸਰਗੁਣ ਕਹੇ ਨਿਰਗੁਣ ਸੁਖ, ਨਿਰਗੁਣ ਕਹੇ ਸੁਖ ਸਰਗੁਣ ਵਿਚ ਰਖਾਈਆ । ਸਰਗੁਣ ਕਹੇ ਨਿਰਗੁਣ ਉਜਲ ਮੁੱਖ, ਨਿਰਗੁਣ ਕਹੇ ਸਰਗੁਣ ਸਾਚੇ ਮੁਖ ਸਲਾਹੀਆ। ਸਰਗੁਣ ਕਹੇ ਨਿਰਗੁਣ ਕਦੀ ਨਾ ਆਇਆ ਕਿਸੇ ਕੁੱਖ, ਨਿਰਗੁਣ ਕਹੇ ਸਰਗੁਣ ਮੇਰੀ ਕੁੱਖ ਸੁਹਾਈਆ। ਸਰਗੁਣ ਕਹੇ ਨਿਰਗੁਣ ਨਾ ਮਾਨਸ ਨਾ ਕੋਈ ਮਾਨੁਖ, ਨਿਰਗੁਣ ਕਹੇ ਸਰਗੁਣ ਮੇਰਾ ਮਾਨਸ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਤ੍ਰਿਸਨਾ ਨਾ ਕੋਇ ਭੁੱਖ, ਨਿਰਗੁਣ ਕਹੇ ਸਰਗੁਣ ਮਿਲਣ ਦੀ ਤ੍ਰਿਸਨਾ ਭੁੱਖ ਮੈਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਰਗੁਣ ਕਹੇ ਨਿਰਗੁਣ ਜਸ, ਨਿਰਗੁਣ ਕਹੇ ਸਰਗੁਣ ਜਸ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ
ਆਪਣੇ ਅੰਦਰ ਗਿਆ ਵਸ, ਨਿਰਗੁਣ ਕਹੇ ਮੈਂ ਸਰਗੁਣ ਅੰਦਰ ਡੇਰਾ ਲਾਈਆ । ਸਰਗੁਣ ਕਹੇ ਨਿਰਗੁਣ ਜੋਤ ਕਰੇ ਪਰਕਾਸ਼, ਨਿਰਗੁਣ ਕਹੇ ਸਰਗੁਣ ਅੰਦਰ ਨੂਰ ਨੂਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣਾ ਭੇਵ ਚੁਕਾਈਆ।
ਸਰਗੁਣ ਕਹੇ ਨਿਰਗੁਣ ਮਿਤ, ਨਿਰਗੁਣ ਕਹੇ ਸਰਗੁਣ ਮਿੱਤਰ ਪਿਆਰਿਆ ਹੱਥ ਵਡਿਆਈਆ। ਸਰਗੁਣ ਕਹੇ ਨਿਰਗੁਣ ਰਹੇ ਨਿਤ, ਨਿਰਗੁਣ ਕਹੇ ਸਰਗੁਣ ਨਵਿਤ ਫੇਰਾ ਪਾਈਆ। ਸਰਗੁਣ ਕਹੇ ਨਿਰਗੁਣ ਕਰੇ ਹਿਤ, ਨਿਰਗੁਣ ਕਹੇ ਸਰਗੁਣ ਮਿਲ ਮਿਲ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਅਬਿਨਾਸ਼ੀ ਅਚੁੱਤ, ਨਿਰਗੁਣ ਕਹੇ ਸਰਗੁਣ ਚੇਤਨ ਰੂਪ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਏਕਾ ਘਰ ਘਰ ਮੰਦਰ ਦਏ ਵਡਿਆਈਆ।
ਸਰਗੁਣ ਕਹੇ ਨਿਰਗੁਣ ਬੰਕ, ਨਿਰਗੁਣ ਕਹੇ ਸਰਗੁਣ ਬੰਕ ਦੁਆਰੀ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਡੰਕ, ਨਿਰਗੁਣ ਕਹੇ ਸਰਗੁਣ ਮੇਰਾ ਨਾਦ ਸੁਣਾਇੰਦਾ। ਸਰਗੁਣ ਕਹੇ ਨਿਰਗੁਣ ਮਹਿਮਾ ਅਗਣਤ, ਨਿਰਗੁਣ ਕਹੇ ਸਰਗੁਣ ਮੇਰਾ ਭੇਵ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਨਿਰਗੁਣ ਸਰਗੁਣ ਧਾਰ ਚਲਾਇੰਦਾ ।
ਸਰਗੁਣ ਕਹੇ ਨਿਰਗੁਣ ਓਟ, ਨਿਰਗੁਣ ਕਹੇ ਸਰਗੁਣ ਮਾਣ ਵਡਿਆਈਆ । ਸਰਗੁਣ ਕਹੇ ਨਿਰਗੁਣ ਭੰਡਾਰ ਅਤੋਟ, ਨਿਰਗੁਣ ਕਹੇ ਸਰਗੁਣ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕਿਲਾ ਕੋਟ, ਨਿਰਗੁਣ ਕਹੇ ਸਰਗੁਣ ਅੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਈਆ। (੧੯ ਮਾਘ ੨੦੧੮ ਬਿ ਧਿੰਗਾਲੀ)
ਸਰਗੁਣ ਕਹੇ ਨਿਰਗੁਣ ਸਹਾਰਾ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਰੂਪ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ ਸੱਚੀ ਸਰਕਾਰਾ, ਨਿਰਗੁਣ ਕਹੇ ਸਰਗੁਣ ਸੱਚੀ ਕਾਰ ਕਮਾਈਆ। ਸਰਗੁਣ ਕਹੇ ਨਿਰਗੁਣ ਹੁਕਮ ਵਰਤਾਰਾ, ਨਿਰਗੁਣ ਕਹੇ ਸਰਗੁਣ ਚਲੇ ਸੱਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਰਖਾਈਆ।
ਸਰਗੁਣ ਕਹੇ ਨਿਰਗੁਣ ਪੁਰਖ ਅਕਾਲ, ਨਿਰਗੁਣ ਕਹੇ ਸਰਗੁਣ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਦੀਨ ਦਿਆਲ, ਨਿਰਗੁਣ ਕਹੇ ਸਰਗੁਣ ਸਾਚਾ ਲਾਲ ਨਾਉਂ ਰਖਾਈਆ। ਸਰਗੁਣ ਕਹੇ ਨਿਰਗੁਣ ਚਲੇ ਅਵੱਲੜੀ ਚਾਲ, ਨਿਰਗੁਣ ਕਹੇ ਸਰਗੁਣ ਚਾਲ ਨਿਰਾਲੀ ਇਕ ਜਣਾਈਆ । ਸਰਗੁਣ ਕਹੇ ਨਿਰਗੁਣ ਨਾ ਖਾਏ ਕਾਲ, ਨਿਰਗੁਣ ਕਹੇ ਸਰਗੁਣ ਤੇਰੇ ਕਾਲ ਚਰਨ ਸਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ।
ਸਰਗੁਣ ਕਹੇ ਨਿਰਗੁਣ ਨੂਰਾਨੀ ਜੋਤ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਜੋਤ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕੋਟ, ਨਿਰਗੁਣ ਕਹੇ ਬਿਨ ਸਰਗੁਣ ਲੋਕਮਾਤ ਕਿਲਾ ਕੋਟ ਨਜ਼ਰ ਕੋਇ ਨਾ ਆਈਆ। ਸਰਗੁਣ ਕਹੇ ਨਿਰਗੁਣ ਉਤੇ ਮੈਂ ਹੋਇਆ ਮੋਹਤ, ਨਿਰਗੁਣ ਕਹੇ ਮੈਂ ਸਰਗੁਣ ਪਿਛੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਕਰਾਈਆ।
ਸਰਗੁਣ ਕਹੇ ਨਿਰਗੁਣ ਅਨੁਭਵ ਪਰਕਾਸ਼, ਨਿਰਗੁਣ ਕਹੇ ਸਰਗੁਣ ਨੂਰ ਨੂਰ ਸਮਾਇਆ। ਸਰਗੁਣ ਕਹੇ ਨਿਰਗੁਣ ਸ਼ਾਹੋ ਸ਼ਾਬਾਸ਼, ਨਿਰਗੁਣ ਕਹੇ ਸਰਗੁਣ ਸ਼ਹਿਨਸ਼ਾਹ ਲੋਕਮਾਤ ਵਡਿਆਇਆ। ਸਰਗੁਣ ਕਹੇ ਮੈਂ ਨਿਰਗੁਣ ਦਾਸ, ਨਿਰਗੁਣ ਕਹੇ ਮੈਂ ਸਰਗੁਣ ਬਣ ਦਾਸੀ ਦਾਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ।
ਸਰਗੁਣ ਕਹੇ ਨਿਰਗੁਣ ਅਛੱਲ, ਨਿਰਗੁਣ ਕਹੇ ਅਛੱਲ ਸਰਗੁਣ ਵਿਚ ਸਮਾਇਆ। ਸਰਗੁਣ ਕਹੇ
ਨਿਰਗੁਣ ਬੀਰ ਬਲ, ਨਿਰਗੁਣ ਕਹੇ ਬਲ ਸਰਗੁਣ ਅੰਦਰ ਧਰਾਇਆ। ਸਰਗੁਣ ਕਹੇ ਨਿਰਗੁਣ ਅਟੱਲ, ਨਿਰਗੁਣ ਕਹੇ ਅਟੱਲ ਮੁਨਾਰਾ ਸਰਗੁਣ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਜੋਤ ਰਿਹਾ ਰਲ, ਨਿਰਗੁਣ ਸਰਗੁਣ ਤੇਰੀ ਜੋਤੀ ਜੋਤ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇਆ।
ਸਰਗੁਣ ਕਹੇ ਨਿਰਗੁਣ ਗੁਣ ਨਿਧਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਗੁਣ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਸ਼ਾਹ ਸੁਲਤਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਈ ਸ਼ਹਿਨਸ਼ਾਹੀਆ । ਸਰਗੁਣ ਕਹੇ ਨਿਰਗੁਣ ਇਕ ਸਤਿ ਨਿਸ਼ਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਸਤਿ ਨਿਸ਼ਾਨਾ ਨਾ ਕੋਇ ਉਠਾਈਆ। ਸਰਗੁਣ ਕਹੇ ਨਿਰਗੁਣ ਨੌਜਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਜੋਬਨ ਨਾ ਕੋਇ ਹੰਢਾਈਆ । ਸਰਗੁਣ ਕਹੇ ਨਿਰਗੁਣ ਵਸੇ ਸਚਖੰਡ ਮਕਾਨ, ਨਿਰਗੁਣ ਕਹੇ ਬਿਨ ਸਰਗੁਣ ਸਚਖੰਡ ਦੁਆਰਾ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਇਮਾਨ, ਨਿਰਗੁਣ ਕਹੇ ਬਿਨ ਸਰਗੁਣ ਸ਼ਰਅ ਨਾ ਕੋਇ ਚਲਾਈਆ । ਸਰਗੁਣ ਕਹੇ ਨਿਰਗੁਣ ਸੂਰਬੀਰ ਬਲਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਬਲ ਨਾ ਕੋਇ ਅਜਮਾਈਆ। ਸਰਗੁਣ ਕਹੇ ਨਿਰਗੁਣ ਇਕੋ ਆਣ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਹੁਕਮ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲ ਖੇਲ ਆਪਣੀ ਖ਼ੁਸ਼ੀ ਮਨਾਈਆ।
ਸਰਗੁਣ ਕਹੇ ਨਿਰਗੁਣ ਸੂਰਾ ਸਰਬੰਗ, ਨਿਰਗੁਣ ਕਹੇ ਸਰਗੁਣ ਸੂਰਬੀਰ ਪਰਗਟਾਇਆ। ਸਰਗੁਣ ਕਹੇ ਨਿਰਗੁਣ ਮਰਦੰਗ, ਨਿਰਗੁਣ ਕਹੇ ਮਰਦੰਗ ਸਰਗੁਣ ਹੱਥ ਫੜਾਇਆ। ਸਰਗੁਣ ਕਹੇ ਨਿਰਗੁਣ ਬਿਨ ਰੂਪ ਰੰਗ, ਨਿਰਗੁਣ ਕਹੇ ਆਪਣਾ ਰੂਪ ਰੰਗ ਸਰਗੁਣ ਮਾਤ ਧਰਾਇਆ। ਸਰਗੁਣ ਕਹੇ ਨਿਰਗੁਣ ਸੋਹੇ ਸੱਚ ਪਲੰਘ, ਨਿਰਗੁਣ ਕਹੇ ਸੱਚ ਪਲੰਘ ਸਰਗੁਣ ਅੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ ਨਿਰਗੁਣ ਸਰਗੁਣ ਆਪਣੀ ਵੰਡ ਵੰਡਾਇਆ। ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਗੁਣ ਕਹੇ ਸਰਗੁਣ ਵਿਹਾਰ ਚਲਾਈਆ। ਸਰਗੁਣ ਕਹੇ ਨਿਰਗੁਣ ਅਗੰਮ ਅਪਾਰ, ਨਿਰਗੁਣ ਕਹੇ ਸਰਗੁਣ ਅਗੰਮੜੀ ਧਾਰ ਵਖਾਈਆ। ਸਰਗੁਣ ਕਹੇ ਨਿਰਗੁਣ ਅਲੱਖ ਜੈਕਾਰ, ਨਿਰਗੁਣ ਕਹੇ ਸਰਗੁਣ ਜੈ ਜੈ ਮੇਰੀ ਵਡਿਆਈਆ। ਸਰਗੁਣ ਕਹੇ ਨਿਰੁਗਣ ਕਿਸੇ ਨਾ ਆਏ ਵਿਚਾਰ, ਨਿਰਗੁਣ ਕਹੇ ਸਰਗੁਣ ਅੰਦਰ ਵੜ ਵੜ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਰਖਾਈਆ। (੧੯ ਮਾਘ ੨੦੧੮ ਬਿਕ੍ਰਮੀ ਇੰਦਰ ਰਾਮ)
ਸਰਗੁਣ ਕਹੇ ਨਿਰਗੁਣ ਵਸੇ ਉਹਲੇ, ਨਿਰਗੁਣ ਕਹੇ ਸਰਗੁਣ ਆਪਣਾ ਭੇਵ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਬੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਧੁਨ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਰਹੇ ਸਦਾ ਰਹੇ ਅਡੋਲੇ, ਨਿਰਗੁਣ ਕਹੇ ਸਰਗੁਣ ਅਡੋਲ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਮੇਰਾ ਪੜਦਾ ਖੋਲ੍ਹੇ, ਨਿਰਗੁਣ ਕਹੇ ਸਰਗੁਣ ਸੇਵਾ ਕਰਨੀ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਸਾਚਾ ਤੋਲ ਤੋਲੇ, ਨਿਰਗੁਣ ਕਹੇ ਸਰਗੁਣ ਕੰਡਾ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਅਗੰਮੀ ਢੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੇ ਗੀਤ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਮੌਲੇ, ਨਿਰਗੁਣ ਕਹੇ ਸਰਗੁਣ ਫਲ ਫੁਲਵਾੜੀ ਇਕ ਲਗਾਈਆ। ਸਰਗੁਣ ਕਹੇ ਨਿਰਗੁਣ ਅੰਮ੍ਰਿਤ ਭਰਿਆ ਕੌਲੇ, ਨਿਰਗੁਣ ਕਹੇ ਸਰਗੁਣ ਹਰੀ ਸਿੰਚ ਕਿਆਰੀ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦੇਵੇ ਮਾਣ ਉਪਰ ਧੌਲੇ, ਨਿਰਗੁਣ ਕਹੇ ਸਰਗੁਣ ਧੌਲ ਉਪਰ ਮੇਰੀ ਕਰੇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਨੂਰ ਅਵਲੇ, ਨਿਰਗੁਣ ਕਹੇ ਸਰਗੁਣ ਮੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਵਿਚ ਧਰਾਈਆ।
ਸਰਗੁਣ ਕਹੇ ਨਿਰਗੁਣ ਪਰਵਰਦਿਗਾਰ, ਏਕਾ ਨੂਰ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਯਾਰ, ਸਾਚੀ ਯਾਰੀ ਆਪ ਹੰਢਾਇਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਿਆਰ, ਨਿਰਗੁਣ ਕਹੇ ਸਰਗੁਣ ਖੇੜਾ ਆਪ ਵਸਾਇਆ। ਸਰਗੁਣ ਕਹੇ ਨਿਰਗੁਣ ਹੱਕ ਬੋਲੇ ਜੈਕਾਰ, ਨਿਰਗੁਣ ਕਹੇ ਸਰਗੁਣ ਜਗਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇਆ। ਸਰਗੁਣ ਕਹੇ ਨਿਰਗੁਣ ਬੇਐਬ, ਨਿਰਗੁਣ ਕਹੇ ਸਰਗੁਣ ਐਬ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰਾ ਸਾਹਿਬ, ਨਿਰਗੁਣ ਕਹੇ ਸਰਗੁਣ ਮੇਰਾ ਸਾਬਤ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਗਾਇਬ, ਨਿਰਗੁਣ ਕਹੇ ਸਰਗੁਣ ਜ਼ਾਹਿਰ ਜ਼ਹੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਈਆ।
ਸਰਗੁਣ ਕਹੇ ਨਿਰਗੁਣ ਜਲਾਲ, ਨਿਰਗੁਣ ਕਹੇ ਸਰਗੁਣ ਜਲਵਾ ਮਾਤ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਦਲਾਲ, ਨਿਰਗੁਣ ਕਹੇ ਸਰਗੁਣ ਵਿਚੋਲਾ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸੱਚੀ ਧਰਮਸਾਲ, ਨਿਰਗੁਣ ਕਹੇ ਸੱਚੀ ਧਰਮਸਾਲ ਸਰਗੁਣ ਗੜ੍ਹ ਬਣਾਇੰਦਾ। ਸਰਗੁਣ ਕਹੇ ਨਿਰਗੁਣ ਵਜਾਏ ਤਾਲ, ਨਿਰਗੁਣ ਕਹੇ ਤਾਲ ਤਲਵਾੜਾ ਸਰਗੁਣ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਰਮ ਆਪ ਚੁਕਾਇੰਦਾ।
ਸਰਗੁਣ ਕਹੇ ਨਿਰਗੁਣ ਜੋਤੀ ਜਾਤਾ, ਨਿਰਗੁਣ ਕਹੇ ਸਰਗੁਣ ਜੋਤ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਕਿਸੇ ਪਛਾਤਾ, ਨਿਰਗੁਣ ਕਹੇ ਸਰਗੁਣ ਗੁਰਮੁਖ ਆਪਣੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸਰਗੁਣ ਕਹੇ ਨਿਰਗੁਣ ਸੰਯੋਗ, ਨਿਰਗੁਣ ਕਹੇ ਸਰਗੁਣ ਸੰਗ ਨਿਭਾਇਆ । ਸਰਗੁਣ ਕਹੇ ਨਿਰਗੁਣ ਦਰਸ ਅਮੋਘ, ਨਿਰਗੁਣ ਕਹੇ ਸਰਗੁਣ ਦਰਸੀ ਦਰਸ ਦੇ ਦੇ ਤ੍ਰਿਪਤ ਬੁਝਾਇਆ। ਸਰਗੁਣ ਕਹੇ ਨਿਰਗੁਣ ਵਸੇ ਚੌਦਾਂ ਲੋਕ, ਨਿਰਗੁਣ ਕਹੇ ਸਰਗੁਣ ਕੋਟਨ ਕੋਟ ਲੋਕ ਚਰਨਾਂ ਹੇਠ ਦਬਾਇਆ। ਸਰਗੁਣ ਕਹੇ ਨਿਰਗੁਣ ਸੁਣਾਏ ਸਲੋਕ, ਨਿਰਗੁਣ ਕਹੇ ਕੋਟੀ ਕੋਟ ਸਲੋਕ ਸਰਗੁਣ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ।
ਸਰਗੁਣ ਕਹੇ ਨਿਰਗੁਣ ਸਤਿਗੁਰ, ਨਿਰਗੁਣ ਕਹੇ ਸਰਗੁਣ ਗੁਰ ਗੁਰ ਰੂਪ ਵਖਾਇੰਦਾ। ਸਰਗੁਣ ਕਹੇ ਨਿਰਗੁਣ ਲੇਖਾ ਜਾਣੇ ਧੁਰ, ਨਿਰਗੁਣ ਕਹੇ ਸਰਗੁਣ ਧੁਰ ਮਸਤਕ ਲੇਖ ਸਮਝਾਇੰਦਾ। ਸਰਗੁਣ ਕਹੇ ਨਿਰਗੁਣ ਚੜ੍ਹੇ ਸਾਚੇ ਘੋੜ, ਨਿਰਗੁਣ ਕਹੇ ਸਰਗੁਣ ਤੇਰਾ ਪਰੇਮ ਘੋੜਾ ਇਕ ਵਖਾਇੰਦਾ । ਸਰਗੁਣ ਕਹੇ ਨਿਰਗੁਣ ਜਾਏ ਬੌਹੜ, ਨਿਰਗੁਣ ਕਹੇ ਸਰਗੁਣ ਤੇਰੀ ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਰਿਹਾ ਦੌੜ, ਨਿਰਗੁਣ ਕਹੇ ਸਰਗੁਣ ਸਦਾ ਸਦਾ ਆਪਣੀ ਗੋਦ ਬਹਾਇੰਦਾ । ਸਰਗੁਣ ਕਹੇ ਨਿਰਗੁਣ ਬੁਝਾਏ ਔੜ, ਨਿਰਗੁਣ ਕਹੇ ਸਰਗੁਣ ਅੰਮ੍ਰਿਤ ਮੇਘ ਬਰਸਾਇੰਦਾ। ਸਰਗੁਣ ਕਹੇ ਨਿਰਗੁਣ ਦੋ ਜਹਾਨਾਂ ਲਾਏ ਪੌੜ, ਨਿਰਗੁਣ ਕਹੇ ਸਰਗੁਣ ਫੜ ਬਾਂਹੋਂ ਉਪਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਇਕੇ ਘਰ, ਘਰ ਘਰ ਵਿਚ ਵੇਖ ਵਖਾਇੰਦਾ। ਸਰਗੁਣ ਕਹੇ ਨਿਰਗੁਣ ਅਮੀਰ, ਨਿਰਗੁਣ ਕਹੇ ਸਰਗੁਣ ਉਮਰਾਓ ਉਪਜਾਈਆ। ਸਰਗੁਣ ਕਹੇ ਨਿਰਗੁਣ ਪੀਰੇ ਪੀਰ, ਨਿਰਗੁਣ ਕਹੇ ਸਰਗੁਣ ਪੀਰੀ ਤੇਰੇ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਮਾਰੇ ਜ਼ੰਜੀਰ, ਨਿਰਗੁਣ ਕਹੇ ਸਰਗੁਣ ਜਗਤ ਜ਼ੰਜੀਰ ਤੇਰੀ ਵਸਤ ਵਖਾਈਆ। ਨਿਰਗੁਣ ਸਰਗੁਣ ਆਦਿ ਅੰਤ ਜੁਗਾਂ ਜੁਗੰਤ ਖੇਲ ਅਖ਼ੀਰ, ਆਖਰ ਆਪਣੀ ਖੇਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੱਚ ਨਿਸ਼ਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਰਿਹਾ ਝੁਲਾਈਆ। (੧੯ ਮਾਘ ੨੦੧੮ ਬਿਕ੍ਰਮੀ ਵਕੀਲ ਸਿੰਘ)
ਸਰਗੁਣ ਕਹੇ ਨਿਰਗੁਣ ਕਾਰ, ਨਿਰਗੁਣ ਤੇਰਾ ਭੇਵ ਕੋਇ ਨਾ ਪਾਇੰਦਾ । ਸਰਗੁਣ ਕਹੇ ਨਿਰਗੁਣ ਤੇਰਾ ਨੂਰ ਉਜਿਆਰ, ਨੂਰ ਨਜ਼ਰ ਕਿਸੇ ਨਾ ਆਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਸਚਖੰਡ ਦੁਆਰ, ਅੰਦਰ ਵੜ ਦਰਸ ਕੋਇ ਪਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਵਡ ਭੰਡਾਰ, ਵਡ ਭੰਡਾਰੀ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਰਗੁਣ ਕਹੇ ਤੇਰਾ ਭੇਵ ਨਿਆਰਾ, ਅਭੇਦ ਤੇਰੀ ਵਡਿਆਈਆ । ਸਰਗੁਣ ਕਹੇ ਨਿਰਗੁਣ ਤੂੰ ਅਗੰਮ ਠਠਿਆਰਾ, ਘੜਨ ਭੰਨਣਹਾਰ ਅਖਵਾਈਆ । ਸਰਗੁਣ ਕਹੇ ਨਿਰਗੁਣ ਤੇਰਾ ਸੱਚ ਵਿਹਾਰਾ, ਤੂੰ ਸਾਚੀ ਸੇਵ ਕਮਾਈਆ। ਸਰਗੁਣ ਕਹੇ ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਦਏਂ ਅਧਾਰਾ, ਆਪਣਾ ਬੰਸ ਸੁਹਾਈਆ। ਸਰਗੁਣ ਕਹੇ ਨਿਰਗੁਣ ਤੂੰ ਸਤਿ ਵਰਤਾਰਾ, ਰਜੋ ਤਮੋ ਸਤੋ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਤੇਰਾ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੱਤਵ ਤੱਤ ਨਾਚ ਕਰਾਈਆ। ਸਰਗੁਣ ਕਹੇ ਨਿਰਗੁਣ ਤੇਰਾ ਪਸਾਰਾ, ਲੱਖ ਚੁਰਾਸੀ ਬਣਤ ਬਣਾਈਆ। ਸਰਗੁਣ ਕਹੇ ਨਿਰਗੁਣ ਤੇਰਾ ਜੈਕਾਰਾ, ਚਾਰੇ ਬਾਣੀ ਦਏ ਦੁਹਾਈਆ। ਸਰਗੁਣ ਕਹੇ ਨਿਰਗੁਣ ਤੇਰੀ ਸਿਤਾਰਾ, ਚਾਰੇ ਖਾਣੀ ਤੰਦ ਰਖਾਈਆ। ਸਰਗੁਣ ਕਹੇ ਨਿਰਗੁਣ ਤੇਰਾ ਵਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਪਾਈਆ। ਸਰਗੁਣ ਕਹੇ ਨਿਰਗੁਣ ਤੇਰਾ ਨੂਰ, ਨੂਰੋ ਨੂਰ ਸਮਾਇੰਦਾ। ਸਰਗੁਣ ਕਹੇ ਨਿਰਗੁਣ ਸਰਬ ਕਲਾ ਭਰਪੂਰ, ਬੇਅੰਤ ਨਾਉਂ ਧਰਾਇੰਦਾ। ਸਰਗੁਣ ਕਹੇ ਨਿਰਗੁਣ ਆਸਾ ਮਨਸਾ ਪੂਰ, ਨਿਰਾਸ਼ਾ ਰੂਪ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਤੇਰਾ ਆਦਿ ਜੁਗਾਦਿ ਸਤਿ ਸਰੂਪ, ਸੱਚ ਖੁਮਾਰੀ ਇਕ ਰਖਾਇੰਦਾ। ਸਰਗੁਣ ਕਹੇ ਨਿਰਗੁਣ ਤੂੰ ਆਦਿ ਜੁਗਾਦਿ ਹਜ਼ੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ।
ਸਰਗੁਣ ਕਹੇ ਨਿਰਗੁਣ ਮੀਤ, ਮਿੱਤਰ ਪਿਆਰੇ ਸੱਚੇ ਮਾਹੀਆ। ਸਰਗੁਣ ਕਹੇ ਨਿਰਗੁਣ ਅਤੀਤ, ਤ੍ਰੈਗੁਣ ਅਤੀਤਾ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਅਨਡੀਠ, ਅਨਡਿਠੜਾ ਧਾਮ ਸੁਹਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਗੀਤ, ਅੱਖਰ ਅੱਖਰ ਕਰ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ।
ਸਰਗੁਣ ਕਹੇ ਨਿਰਗੁਣ ਸੱਚ, ਘਰ ਸਾਚੇ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਆਪਣੇ ਅੰਦਰ ਗਿਆ ਰਚ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜੋਤ ਰਿਹਾ ਮੱਚ, ਨੂਰੋ ਨੂਰ ਨੂਰ ਰੁਸ਼ਨਾਇੰਦਾ। ਸਰਗੁਣ ਕਹੇ ਨਿਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ।
ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਾਕਾਰ ਸਮਾਈਆ। ਸਰਗੁਣ ਕਹੇ ਨਿਰਗੁਣ ਦਾਤਾਰ, ਦਾਤਾ ਦਾਨੀ ਵਡ ਵਡਿਆਈਆ। ਸਰਗੁਣ ਕਹੇ ਨਿਰਗੁਣ ਭੰਡਾਰ, ਬਣ ਭੰਡਾਰੀ ਆਪ ਵਰਤਾਈਆ। ਸਰਗੁਣ ਕਹੇ ਨਿਰਗੁਣ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਸਰਗੁਣ ਕਹੇ ਨਿਰਗੁਣ ਜੀਵ ਜੰਤ ਆਧਾਰ, ਘਟ ਘਟ ਰਿਹਾ ਸਮਾਈਆ। ਸਰਗੁਣ ਕਹੇ ਨਿਰਗੁਣ ਨਾਦ ਸ਼ਬਦ ਧੁਨਕਾਨ, ਵਿਸ਼ਨ ਬ੍ਰਹਮਾ ਸ਼ਿਵ ਕਰੇ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਇਛਿਆ ਵੇਦ ਚਾਰ, ਸ਼ਾਸਤਰ ਸਿਮਰਤ ਆਪ ਸਾਲਾਹੀਆ । ਸਰਗੁਣ ਕਹੇ ਨਿਰਗੁਣ ਪਰਾਣ ਪਰਾਣੀ ਦਏ ਆਧਾਰ, ਅੱਠ ਦਸ ਮੇਲ ਮਲਾਈਆ। ਸਰਗੁਣ ਕਹੇ ਨਿਰਗੁਣ ਸ਼ਬਦ ਨਾਦ ਗਿਆਨ, ਗਿਆਤਾ ਗੀਤਾ ਇਕ ਪੜ੍ਹਾਈਆ। ਸਰਗੁਣ ਕਹੇ ਨਿਰਗੁਣ ਈਮਾਨ, ਅੰਜ਼ੀਲ ਕੁਰਾਨ ਰਿਹਾ ਸੁਣਾਈਆ। ਸਰਗੁਣ ਕਹੇ ਨਾਨਕ ਨਾਮ ਨਿਸ਼ਾਨ, ਨਾਮ ਸਤਿ ਸਤਿ ਪਰਗਟਾਈਆ। ਸਰਗੁਣ ਕਹੇ ਨਿਰਗੁਣ ਨਿਸ਼ਾਨ, ਗੋਬਿੰਦ ਸੂਰਾ ਰਿਹਾ ਝੁਲਾਈਆ। ਸਰਗੁਣ ਕਹੇ ਲੇਖਾ ਜਾਣੇ ਦੋ
ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇੜਾ ਆਪ ਵਸਾਈਆ।
ਸਰਗੁਣ ਕਹੇ ਨਿਰਗੁਣ ਅਧਾਰ, ਦੂਸਰ ਓਟ ਨਾ ਕੋਇ ਤਕਾਈਆ। ਸਰਗੁਣ ਕਹੇ ਨਿਰਗੁਣ ਅਵਤਾਰ,
ਜੁਗ ਜੁਗ ਵੇਸ ਵਟਾਈਆ। ਸਰਗੁਣ ਕਹੇ ਨਿਰਗੁਣ ਸਿਕਦਾਰ, ਗੁਰ ਗੁਰ ਰੂਪ ਵਖਾਈਆ। ਸਰਗੁਣ
ਕਹੇ ਨਿਰਗੁਣ ਪਿਆਰ, ਨਿਰਗੁਣ ਸਰਗੁਣ ਸੰਗ ਨਿਭਾਈਆ। ਸਰਗੁਣ ਕਹੇ ਨਿਰਗੁਣ ਵਿਹਾਰ,
ਬਣ ਵਿਵਹਾਰੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ
ਜੁਗਾ ਜੁਗੰਤ, ਜੁਗ ਜੁਗ ਖੇਲ ਕਰਾਈਆ।
ਸਰਗੁਣ ਕਹੇ ਨਿਰਗੁਣ ਜੋਗ, ਹਰਿ ਸਾਚਾ ਸੱਚ ਕਰਾਇੰਦਾ। ਸਰਗੁਣ ਕਹੇ ਨਿਰਗੁਣ ਸੰਜੋਗ, ਸਤਿ
ਸਤਿਵਾਦੀ ਆਪ ਕਰਾਇੰਦਾ। ਸਰਗੁਣ
ਕਹੇ ਨਿਰਗੁਣ ਭੋਗ, ਸਾਚਾ ਭੋਗੀ ਭੋਗ ਭੁਗਾਇੰਦਾ। ਸਰਗੁਣ ਕਹੇ ਨਿਰਗੁਣ ਹੋਂਦ, ਆਦਿ
ਜੁਗਾਦਿ ਨਾ ਕੋਇ ਮਿਟਾਇੰਦਾ। ਸਰਗੁਣ ਕਹੇ ਨਿਰਗੁਣ ਓਟ, ਦੂਸਰ ਓਟ ਨਾ ਕੋਇ ਤਕਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਡ ਆਪ ਕਰਾਇੰਦਾ।
ਸਰਗੁਣ ਕਹੇ ਨਿਰਗੁਣ ਆਸ, ਆਦਿ ਅੰਤ ਰਖਾਈਆ। ਸਰਗੁਣ ਕਹੇ ਨਿਰਗੁਣ ਬੁਝਾਏ ਪਿਆਸ, ਤ੍ਰਿਸਨਾ
ਰੋਗ ਮਿਟਾਈਆ। ਸਰਗੁਣ ਕਹੇ ਨਿਰਗੁਣ ਵਖਾਏ ਰਾਸ, ਮੰਡਲ ਮੰਡਪ ਦਏ ਵਡਿਆਈਆ। ਸਰਗੁਣ
ਕਹੇ ਨਿਰਗੁਣ ਕਰੇ ਪਰਕਾਸ਼, ਦੋ ਜਹਾਨ ਜਹਾਨ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਕਰੇ ਬੰਦ
ਖੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਸਰਗੁਣ ਕਹੇ ਨਿਰਗੁਣ ਵਸੇ ਪਾਸ, ਆਪ ਆਪਣਾ ਪੰਧ ਮੁਕਾਈਆ।
ਸਰਗੁਣ ਕਹੇ ਨਿਰਗੁਣ ਖੇਲ ਤਮਾਸ਼, ਦੀਨ ਦੁਨੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪਣਾ ਪੜਦਾ ਆਪਣੇ ਵਿਚ ਛੁਪਾਈਆ।
ਸਰਗੁਣ ਕਹੇ ਨਿਰਗੁਣ ਜਗਤ, ਜਾਗਰਤ ਜੋਤ ਜਗਾਇੰਦਾ। ਸਰਗੁਣ ਕਹੇ ਨਿਰਗੁਣ ਭਗਤ, ਭਗਵਨ
ਆਪਣੀ ਬੂਝ ਬੁਝਾਇੰਦਾ। ਸਰਗੁਣ ਕਹੇ ਨਿਰਗੁਣ ਸੰਤ, ਸਤਿ ਸਤਿ ਅੰਦਰ ਧਾਰ ਵਖਾਇੰਦਾ। ਸਰਗੁਣ
ਕਹੇ ਨਿਰਗੁਣ ਕੰਤ, ਨਰ ਨਰਾਇਣ ਸਾਚੀ ਸੇਜਾ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਬਣਾਏ
ਬਣਤ, ਘੜ ਭਾਂਡੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ
ਆਪ ਕਰਾਇੰਦਾ।
ਸਰਗੁਣ ਕਹੇ ਨਿਰਗੁਣ ਰਹੇ ਜੁਗ ਚਾਰ, ਆਦਿ ਜੁਗਾਦਿ ਦਇਆ ਕਮਾਈਆ। ਸਰਗੁਣ ਕਹੇ ਨਿਰਗੁਣ
ਖੇਲੇ ਖੇਲ ਵਿਚ ਸੰਸਾਰ, ਰੂਪ ਅਨੂਪ ਵਟਾਈਆ। ਸਰਗੁਣ ਕਹੇ ਨਿਰਗੁਣ ਹਰ ਘਟ ਪਾਵੇ ਸਾਰ, ਘਟ
ਘਟ ਆਸਣ ਲਾਈਆ। ਸਰਗੁਣ ਕਹੇ ਨਿਰਗੁਣ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਈਆ।
ਸਰਗੁਣ ਕਹੇ ਨਿਰਗੁਣ ਅਕਾਰ, ਸਾਕਾਰ ਨਜ਼ਰੀ ਆਈਆ। ਸਰਗੁਣ ਕਹੇ ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪ ਸੁਹਾਈਆ।
ਸਰਗੁਣ ਕਹੇ ਨਿਰਗੁਣ ਧਾਰਾ, ਧਰਨੀ ਧਰਤ ਧਵਲ ਚਲਾਇੰਦਾ। ਸਰਗੁਣ ਕਹੇ ਨਿਰਗੁਣ ਪਸਾਰਾ,
ਨਿਰਧਨ ਸਰਧਨ ਰੰਗ ਰੰਗਾਇੰਦਾ। ਸਰਗੁਣ ਕਹੇ ਨਿਰਗੁਣ ਜੈਕਾਰਾ, ਜੁਗ ਜੁਗ ਆਪਣਾ ਨਾਉਂ ਪਰਗਟਾਇੰਦਾ।
ਸਰਗੁਣ ਕਹੇ ਨਿਰਗੁਣ ਘਰ ਬਾਹਰਾ, ਘਰ ਮੰਦਰ ਸੋਭਾ ਪਾਇੰਦਾ। ਸਰਗੁਣ ਕਹੇ ਨਿਰਗੁਣ ਤੀਰਥ
ਤਟ ਕਿਨਾਰਾ, ਸਚ ਸਰੋਵਰ ਇਕ ਵਡਿਆਇੰਦਾ। ਸਰਗੁਣ ਕਹੇ ਨਿਰਗੁਣ ਸ਼ਬਦ ਜੈਕਾਰਾ, ਬੋਧ ਗਿਆਨ
ਆਪ ਦ੍ਰਿੜਾਇੰਦਾ। ਸਰਗੁਣ ਕਹੇ ਨਿਰਗੁਣ ਲਿਖਾਰਾ, ਜੁਗ ਜੁਗ ਆਪਣਾ ਲੇਖ ਲਿਖਾਇੰਦਾ। ਸਰਗੁਣ
ਕਹੇ ਨਿਰਗੁਣ ਕਰੇ ਆਪਣੀ ਕਾਰਾ, ਕਰਤਾ ਪੁਰਖ ਨਾਉਂ ਧਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਜੋਤ ਧਰ, ਸਾਚੀ ਕਰਨੀ ਆਪ ਕਮਾਇੰਦਾ।
ਸਰਗੁਣ ਕਹੇ ਨਿਰਗੁਣ ਉਡੀਕ, ਨਿਤ ਨਿਤ ਆਸ ਰਖਾਈਆ। ਸਰਗੁਣ ਕਹੇ ਨਿਰਗੁਣ ਅਤੀਤ,
ਪਾਰਬ੍ਰਹਮ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਠਾਂਡਾ ਸੀਤ, ਸੀਤਲ ਧਾਰਾ ਇਕ ਵਖਾਈਆ।
ਸਰਗੁਣ ਕਹੇ ਨਿਰਗੁਣ ਮੰਦਰ ਮਸੀਤ, ਮੱਠ ਸ਼ਿਵਦਵਾਲਾ ਨਾਉਂ ਧਰਾਈਆ। ਸਰਗੁਣ ਕਹੇ ਨਿਰਗੁਣ ਅਜੀਤ, ਜਿਤਿਆ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਨਜ਼ੀਕ, ਜਗਤ ਨੇਤਰ ਨਜ਼ਰ ਨਾ ਆਈਆ। ਸਰਗੁਣ ਕਹੇ ਨਿਰਗੁਣ ਕੋਟਨ ਕੋਟ ਕਾਲ ਵੇਖੇ ਠੀਕ, ਜੁਗ ਜੁਗ ਠੀਕਰਾ ਭੰਨ ਵਖਾਈਆ। ਸਰਗੁਣ ਕਹੇ ਨਿਰਗੁਣ ਬੇਪ੍ਰੀਤ, ਸਾਚੀ ਪ੍ਰੀਤ ਨਾ ਕਿਸੇ ਸਮਝਾਈਆ। ਸਰਗੁਣ ਕਹੇ ਨਿਰਗੁਣ ਜੁਗ ਜੁਗ ਗੁਰ ਅਵਤਾਰਾ ਕੋਲੋਂ ਚਲੌਦਾ ਰਿਹਾ ਆਪਣੀ ਰੀਤ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸਰਗੁਣ ਕਹੇ ਨਿਰਗੁਣ ਖੇਲ ਕਰਾਇਆ ਧੰਦੇ ਲਾਇਆ ਜੀਵ ਜੰਤ ਮੰਦਰ ਮਸੀਤ, ਮੁੱਲਾਂ ਸ਼ੇਖ਼ ਪੰਡਤ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਨਿਰਗੁਣ ਆਪਣਾ ਆਪ ਵਖਾਈਆ। ਸਰਗੁਣ ਕਹੇ ਨਿਰਗੁਣ ਅਭੁੱਲ, ਭੁੱਲ ਕਦੇ ਨਾ ਜਾਈਆ। ਸਰਗੁਣ ਕਹੇ ਨਿਰਗੁਣ ਅਮੁੱਲ, ਮੁੱਲ ਨਾ ਕੋਇ ਚੁਕਾਈਆ। ਸਰਗੁਣ ਕਹੇ ਨਿਰਗੁਣ ਅਤੁਲ, ਤੋਲਿਆਂ ਤੋਲ ਨਾ ਕੋਇ ਤੁਲਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਰੁਲ, ਏਕਾ ਰੰਗ ਸਮਾਈਆ। ਸਰਗੁਣ ਕਹੇ ਨਿਰਗੁਣ ਨਾ ਜਾਏ ਹੁਲ, ਆਦਿ ਜੁਗਾਦਿ ਰਿਹਾ ਲਹਿਰਾਈਆ। ਸਰਗੁਣ ਕਹੇ ਨਿਰਗੁਣ ਜਾਏ ਆਪਣੀ ਕੁਲ, ਦੂਸਰ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਰਗੁਣ ਬੈਠਾ ਸੀਸ ਝੁਕਾਈਆ। ਸਰਗੁਣ ਮੰਗੇ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਕਿਰਪਾ ਕਰ ਸ੍ਰੀ ਭਗਵਾਨ, ਹਉਂ ਏਕਾ ਮੰਗ ਮੰਗਾਇਆ। ਤੂੰ ਖੇਲੇ ਖੇਲ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਸ ਵਟਾਇਆ। ਤੂੰ ਲੱਖ ਚੁਰਾਸੀ ਕਰ ਪਰਧਾਨ, ਘਰ ਘਰ ਜੋਤ ਜਗਾਇਆ। ਤੂੰ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਦਾਨ, ਆਪਣਾ ਨਾਮ ਪੜ੍ਹਾਈਆ। ਤੂੰ ਕਾਇਆ ਮੰਦਰ ਕਰ ਪਰਵਾਨ, ਆਤਮ ਸੇਜਾ ਆਸਣ ਲਾਇਆ। ਤੂੰ ਸ਼ਬਦ ਅਨਾਦੀ ਸੱਚ ਫ਼ਰਮਾਣ, ਧੁਰਦਰਗਾਹੀ ਆਪ ਸੁਣਾਇਆ । ਹਉਂ ਬਾਲਾ ਬਾਲ ਨਾਦਾਨ, ਤੇਰਾ ਅੰਤ ਕੋਇ ਨਾ ਆਇਆ। ਤੂੰ ਭਾਂਡੇ ਘੜੇਂ ਚਤਰ ਸੁਘੜ ਸੁਜਾਨ, ਵਿਚ ਆਪਣੀ ਵਸਤ ਟਿਕਾਇਆ। ਅੰਤ ਮੇਟੇਂ ਜਗਤ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਇਆ। ਆਪਣਾ ਦੱਸ ਭੇਵ ਸ੍ਰੀ ਭਗਵਾਨ, ਇਹ ਕੀ ਖੇਲ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਇਆ।
ਘੜਨ ਭੰਨਣ ਦੀ ਮੇਰੀ ਕਾਰ, ਮੈਂ ਆਪਣਾ ਖੇਲ ਖਿਲਾਈਆ। ਕਦੇ ਥਥਵਾ ਫੜ ਬਣਾਂ ਘੁਮਿਆਰ, ਕਦੇ ਠੀਕਰ ਫੋੜ ਵਖਾਈਆ। ਕਦੇ ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਈਆ। ਕਦੇ ਲੱਖ ਚੁਰਾਸੀ ਕਰ ਉਜਿਆਰ, ਘਟ ਘਟ ਜੋਤ ਜਗਾਈਆ। ਕਦੇ ਗੁਰ ਪੀਰ ਧਰ ਅਵਤਾਰ, ਧਰਨੀ ਧਰਤ ਧਵਲ ਦਿਆਂ ਵਡਿਆਈਆ। ਕਦੇ ਭਗਤਨ ਦੇਵਾਂ ਇਕ ਅਧਾਰ, ਸਾਚੀ ਭਗਤੀ ਨਾਮ ਪੜ੍ਹਾਈਆ। ਕਦੇ ਜਲ ਥਲ ਮਹੀਅਲ ਡੂੰਘੀ ਕੰਦਰ ਵੇਖਾਂ ਗਾਰ, ਕਦੇ ਉਚੇ ਟਿੱਲੇ ਪਰਬਤ ਆਸਣ ਲਾਈਆ। ਕਦੇ ਵੰਡਾਂ ਵੰਡ ਜੁਗ ਜੁਗ ਚਾਰ, ਚਾਰ ਚਾਰ ਬੰਧਨ ਪਾਈਆ । ਕਦੇ ਸਭ ਨੂੰ ਕਰਾਂ ਖੁਆਰ, ਆਪਣਾ ਬਲ ਰਖਾਈਆ। ਨਿਰਗੁਣ ਨੂਰ ਨੂਰ ਉਜਿਆਰ, ਦੋ ਜਹਾਨ ਮੇਰੀ ਰੁਸ਼ਨਾਈਆ। ਸਰਗੁਣ ਰਹਿਣਾ ਖ਼ਬਰਦਾਰ, ਪੁਰਖ ਅਬਿਨਾਸ਼ੀ ਰਿਹਾ ਸਮਝਾਈਆ। ਪਿਛੇ ਆਉਂਦਾ ਰਿਹਾ ਸਰਗੁਣ ਰੂਪ ਜਾਮਾ ਧਾਰ, ਜਗਤ ਨਾਤਾ ਕਰ ਕੁੜਮਾਈਆ। ਕੋਈ ਕਹੇ ਰਾਮ ਅਵਤਾਰ, ਜਨਕ ਸਪੁੱਤਰੀ ਗਿਆ ਪਰਨਾਈਆ । ਕੋਈ ਕਹੇ ਕ੍ਰਿਸ਼ਨ ਮੁਰਾਰ, ਰਾਧਾ ਆਪਣੀ ਗੋਦ ਬਹਾਈਆ। ਕੋਈ ਕਹੇ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਕੋਈ ਕਹੇ ਨਾਨਕ ਨਿਰਗੁਣ ਧਾਰ, ਪੁੱਤਰ ਧੀਆਂ ਗਿਆ ਤਜਾਈਆ। ਕੋਇ ਕਹੇ ਗੋਬਿੰਦ ਸਰਦਾਰ, ਬਾਲੇ ਨੀਹਾਂ ਹੇਠ ਦਬਾਈਆ। ਕੋਈ ਕਹੇ ਲੇਖਾ ਵੇਦ ਚਾਰ, ਕੋਈ ਕਹੇ ਪੁਰਾਨ ਪੜ੍ਹਾਈਆ। ਕੋਈ ਕਹੇ ਗੀਤਾ ਗਿਆਨ, ਬਿਨ ਗੀਤਾ ਹੱਥ ਕਿਸੇ ਨਾ ਆਈਆ। ਕੋਈ ਕਹੇ ਅੰਜੀਲ ਕੁਰਾਨ, ਆਲਾ ਮਰਤਬਾ ਰਹੇ ਸਮਝਾਈਆ। ਕੋਈ ਕਹੇ ਖਾਣੀ ਬਾਣੀ ਪਰਧਾਨ, ਨਾਨਕ ਅਰਜਨ ਕਰੀ ਪੜ੍ਹਾਈਆ। ਸ੍ਰੀ ਭਗਵਾਨ ਕਹੇ ਮੈਂ ਸਭ ਦਾ ਮੇਟਾਂ ਨਿਸ਼ਾਨ, ਅੰਤਮ ਆਪਣੇ ਵਿਚ ਸਮਾਈਆ। ਕਲਜੁਗ ਨਿਰਗੁਣ ਹੋ ਕੇ ਆਇਆ
ਵਿਚ ਜਹਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਨਾ ਕੋਈ ਨਾਰੀ ਦਿਸੇ ਸੰਤਾਨ, ਪਿਤਾ ਪੂਤ ਨਾ ਕੋਇ ਵਡਿਆਈਆ। ਇਕੋ ਨਾਤਾ ਵਿਚ ਜਹਾਨ, ਜਨ ਭਗਤਾਂ ਨਾਲ ਲਿਆ ਜੁੜਾਈਆ। ਅੰਦਰ ਵੜ ਕੇ ਵਸਾਂ ਸੱਚ ਮਕਾਨ, ਸੱਚ ਦੁਆਰੇ ਆਸਣ ਲਾਈਆ। ਦਿਸ ਨਾ ਆਏ ਕਿਸੇ ਸ੍ਰੀ ਭਗਵਾਨ, ਜਗਤ ਲੋਕਾਈ ਰਹੀ ਕੁਰਲਾਈਆ। ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਿਰਗੁਣ ਨਿਰਗੁਣ ਰਿਹਾ ਉਠਾਈਆ। (੧੯ ਮਾਘ ੨੦੧੮ ਬਿਕ੍ਰਮੀ ਧੰਗਾਲੀ ਲਛਮਣ ਸਿੰਘ )
ਨਿਰਗੁਣ ਕਹੇ ਸ੍ਰੀ ਭਗਵਾਨ, ਸਰਗੁਣ ਦੇਵਾਂ ਮਾਣ ਵਡਿਆਈਆ। ਤੱਤਵ ਤੱਤ ਕਰ ਪਰਧਾਨ, ਹੱਡ ਮਾਸ ਨਾੜੀ ਰੱਤ ਜੋੜ ਜੁੜਾਈਆ। ਬ੍ਰਹਮ ਤੱਤ ਇਕ ਵਖਾਣ, ਨੂਰ ਨੂਰ ਨੂਰ ਦਰਸਾਈਆ। ਘਟ ਘਟ ਕਰ ਪਛਾਣ, ਆਪਣੀ ਬੂਝ ਬੁਝਾਈਆ। ਲੋਕਮਾਤ ਸੱਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਜੁਗ ਚੌਕੜੀ ਵੰਡ ਵੰਡਾਨ, ਗੇੜਾ ਗੇੜੇ ਵਿਚ ਭੁਵਾਈਆ। ਗੁਰ ਅਵਤਾਰ ਖੇਲ ਮਹਾਨ, ਪੀਰ ਪੈਗ਼ੰਬਰ ਨਾਲ ਰਲਾਈਆ। ਸਤਿ ਸਤਿਵਾਦੀ ਸਾਰੇ ਪਾਣ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧੀ ਸ਼ਬਦ ਮਹਿਮਾਨ, ਜੁਗ ਜੁਗ ਫੇਰਾ ਪਾਈਆ। ਕਰੇ ਖੇਲ ਖ਼ਲਕ ਮਹਾਨ, ਹਰਿ ਖ਼ਾਲਕ ਬੇਪਰਵਾਹੀਆ। ਰਹਿਮਤ ਕਰੇ ਰਹੀਮ ਰਹਿਮਾਨ ਰਹਿਮ ਆਪਣਾ ਆਪ ਕਮਾਈਆ। ਸਰਗੁਣ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਤੀਰ ਕਮਾਨ, ਸਾਚਾ ਚਿੱਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਰ ਆਪੇ ਪਾਈਆ।
ਸਰਗੁਣ ਤੇਰੀ ਪਾਵੇ ਸਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਾਤਾ ਜੋੜ ਜੁੜਾਇੰਦਾ। ਨਿਰਗੁਣ ਦਾਤਾ ਦੇਵਣਹਾਰ, ਨਿਰਗੁਣ ਝੋਲੀ ਆਪ ਭਰਾਇੰਦਾ। ਨਿਰਗੁਣ ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਰਗੁਣ ਸੱਚ ਪਿਆਲਾ ਆਪ ਪਿਆਇੰਦਾ। ਨਿਰਗੁਣ ਏਕੰਕਾਰ ਇਕ ਇਕਾਂਤਾ ਸਚਖੰਡ ਵਸੇ ਸੱਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਆਪ ਵਡਿਆਇੰਦਾ।
ਸਰਗੁਣ ਤੇਰਾ ਸਾਚਾ ਰੰਗ, ਨਿਰਗੁਣ ਨਿਰਗੁਣ ਆਪ ਚੜ੍ਹਾਈਆ। ਸਰਗੁਣ ਤੇਰੀ ਜਗਤ ਸੇਜ ਪਲੰਘ, ਨਿਰਗੁਣ ਨਿਰਗੁਣ ਆਪ ਹੰਢਾਈਆ। ਸਰਗੁਣ ਤੇਰਾ ਨਾਮ ਮਰਦੰਗ, ਨਿਰਗੁਣ ਤਾਰ ਸਿਤਾਰ ਬਿਨ ਆਪ ਵਜਾਈਆ। ਸਰਗੁਣ ਤੇਰੇ ਵਸੇ ਸੰਗ, ਨਿਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ।
ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਇੰਦਾ। ਸਰਗੁਣ ਤੇਰਾ ਸਾਹਿਬ ਸਦਾ ਬਖ਼ਸ਼ੰਦ, ਜੁਗ ਜੁਗ ਦਇਆ ਕਮਾਇੰਦਾ। ਸਰਗੁਣ ਟੁੱਟੀ ਦੇਵੇ ਗੰਢ, ਨਿਰਗੁਣ ਆਪਣੀ ਗੰਢ ਪੁਵਾਇੰਦਾ। ਸਰਗੁਣ ਤੇਰਾ ਗੀਤ ਸੁਹਾਗੀ ਛੰਦ, ਨਿਰਗੁਣ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਇੰਦਾ।
ਸਰਗੁਣ ਤੇਰਾ ਜਗਤ ਮਹੱਲਾ, ਨਿਰਗੁਣ ਆਪਣੀ ਬੂਝ ਬੁਝਾਈਆ। ਨਿਰਾਕਾਰ ਫੜਾਏ ਏਕਾ ਪੱਲਾ, ਏਕਾ ਹੱਥ ਵਖਾਈਆ। ਜੋਤੀ ਸ਼ਬਦੀ ਅਨਭਵ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਸੱਚ ਸੰਦੇਸ ਏਕੋ ਘੱਲਾ, ਏਕਾ ਕਰੇ ਪੜ੍ਹਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਸਰਗੁਣ ਤੇਰੇ ਅੰਦਰ ਡੇਰਾ ਲਾਈਆ। ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਰੰਗ ਚੜ੍ਹਾਈਆ।
ਸਰਗੁਣ ਰੰਗ ਦਏ ਚੜ੍ਹਾ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ । ਜੁਗ ਜੁਗ ਪਾਂਧੀ ਪੰਧ ਦਏ ਮੁਕਾ, ਕਲਜੁਗ ਅੰਤਮ ਫੇਰਾ ਪਾਈਆ। ਸੂਰਾ ਸਰਬੰਗ ਵੇਸ ਵਟਾ, ਨਾਉਂ ਨਿਰੰਕਾਰਾ ਆਪ ਪਰਗਟਾਈਆ।
ਸਰਗੁਣ ਤੇਰਾ ਨਿਰਗੁਣ ਮਰਦੰਗ ਦਏ ਵਜਾ, ਆਪਣੀ ਸੇਵਾ ਆਪ ਕਮਾਈਆ। ਦੂਈ ਦਵੈਤੀ ਹਉਮੇ ਹੰਗਤਾ ਝੂਠੀ ਕੰਧ ਦਏ ਢਾਹ, ਏਕਾ ਠੋਕਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ।
ਸਰਗੁਣ ਦੇਵੇ ਸੱਚ ਸਹਾਰਾ, ਨਿਰਗੁਣ ਦਇਆ ਕਮਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜਾ, ਆਪਣਾ ਭੇਵ ਚੁਕਾਇੰਦਾ। ਵਾਹ ਨਾ ਲੱਗੀ ਤੱਤੀ ਵਿਚ ਸੰਸਾਰਾ, ਅਗਨੀ ਤੱਤ ਬੁਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਮੰਦਰ ਇਕ ਘਰ ਬਾਹਰਾ, ਏਕਾ ਬੰਕ ਸੁਹਾਇੰਦਾ।
ਏਕਾ ਗੁਰ ਇਕ ਅਵਤਾਰਾ, ਏਕਾ ਸ਼ਬਦੀ ਸ਼ਬਦ ਪੜ੍ਹਾਇੰਦਾ। ਏਕਾ ਰਾਗ ਨਾਦ ਜੈਕਾਰਾ, ਏਕਾ ਧੁਨੀ ਧੁਨ ਸਮਾਇੰਦਾ। ਏਕਾ ਵਸੇ ਸਭ ਤੋ ਬਾਹਿਰਾ, ਨਿਰਗੁਣ ਖੇਲ ਕਰਾਇੰਦਾ। ਸਰਗੁਣ ਤੇਰਾ ਮੀਤ ਮੁਰਾਰਾ, ਦਰ ਤੇਰੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਵਖਾਇੰਦਾ।
ਨਿਰਗੁਣ ਸਰਗੁਣ ਉਪਰ ਪਏ ਤੁਠ, ਮਿਹਰਵਾਨ ਦਇਆ ਕਮਾਈਆ। ਏਕਾ ਅੰਮ੍ਰਿਤ ਦੇਵੇ ਘੁੱਟ, ਅੰਮਿਉਂ ਰਸ ਆਪ ਚਖਾਈਆ। ਬਾਲ ਨਾਦਾਨਾ ਪਏ ਉਠ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸਦਾ ਸਹਾਈਆ।
ਤੇਰਾ ਸਹਾਈ ਸਦਾ ਸਦ ਸੱਜਣ, ਹਰਿ ਸੱਚਾ ਆਪ ਅਖਵਾਇੰਦਾ। ਜੁਗ ਜੁਗ ਕਰਾਏ ਏਕਾ ਮਜਨ, ਚਰਨ ਧੁੜੀ ਟਿੱਕਾ ਲਾਇੰਦਾ। ਸੱਜਣ ਸੁਹੇਲਾ ਹੋਇਆ ਪਰਦੇ ਕੱਜਣ, ਸੱਚ ਦੁਸ਼ਾਲਾ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸੰਗ ਨਿਭਾਇੰਦਾ।
ਸਰਗੁਣ ਤੇਰਾ ਸਗਲਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਗ੍ਰਹਿ ਘਰ ਘਰ ਚਾੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਨਿਜ਼ਾਨੰਦ ਦਰਸਾਈਆ। ਗੀਤ ਸੁਹਾਗੀ ਸਾਚਾ ਛੰਦ, ਸੋਹੰ ਢੋਲਾ ਗਾਈਆ। ਜਨਮ ਜਨਮ ਜਗ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਨਾਤਾ ਤੁਟੇ ਜੇਰਜ ਅੰਡ, ਬ੍ਰਹਿਮੰਡ ਨਾ ਵੇਖ ਵਖਾਈਆ। ਹੋਏ ਵਸੇਰਾ ਸਚਖੰਡ, ਅੰਤ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ।
ਸਰਗੁਣ ਨਿਰਗੁਣ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗਾਂ ਜੁਗੰਤਰ ਸੁਣ ਫ਼ਰਯਾਦ, ਜਨ ਭਗਤਾਂ ਹੋਏ ਸਹਾਈਆ। ਏਕਾ ਨਾਮ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣਾ ਮੇਲ ਵਖਾਈਆ। ਨਿਰਗੁਣ ਸਰਗੁਣ ਕਰੇ ਲਾਡ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ।
ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਹਰਿਜਨ ਫੜਾਏ ਪਲੜਾ, ਪਾਰਬ੍ਰਹਮ ਗੁਰ ਕਰਤਾਰ। ਵਸਣਹਾਰਾ ਨੇਹਚਲ ਧਾਮ ਅਚੱਲੜਾ, ਲੋਕਮਾਤ ਹੋਏ ਉਜਿਆਰ। ਸੱਚ ਸੰਦੇਸਾ ਏਕਾ ਘਲੜਾ, ਸ਼ਬਦੀ ਸ਼ਬਦ ਸ਼ਬਦ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਦੀਦਾਰ।
ਨਿਰਗੁਣ ਸਰਗੁਣ ਦੇਵੇ ਦਰਸ, ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਹਰਸ, ਹਿਰਸ ਅਵਰ ਨਾ ਕੋਇ ਵਧਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਈਆ । ਜਨ ਭਗਤਾਂ ਉਪਰ ਕਰ ਕਰ ਤਰਸ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵਟੀ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਵਖਾਈਆ।
ਸਰਗੁਣ ਤੇਰਾ ਨਿਰਗੁਣ ਸਹਾਰਾ, ਸਦਾ ਸਦਾ ਅਖਵਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਜੋਤੀ ਜਾਮਾ ਭੇਖ ਵਟਾਈਆ। ਜੁਗ ਜੁਗ ਦੇ ਵਿਛੜੇ ਮੇਲੇ ਮੇਲਣਹਾਰਾ, ਆਪ ਆਪਣੀ ਦਇਆ ਕਮਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਬੰਧਨ ਏਕਾ ਪਾਈਆ।
ਨਿਰਗੁਣ ਸਰਗੁਣ ਸਾਚਾ ਬੰਧਨ, ਪੁਰਖ ਬਿਧਾਤਾ ਆਪ ਰਖਾਇੰਦਾ। ਨਿਰਗੁਣ ਸਰਗੁਣ ਲਗਾਏ ਚੰਦਨ,
ਤਿਲਕ ਲਿਲਾਟੀ ਜੋਤ ਜਗਾਇੰਦਾ। ਨਿਰਗੁਣ ਸਰਗੁਣ ਤੋੜੇ ਫੰਦਨ, ਫਾਂਦੀ ਅਵਰ ਨਾ ਕੋਇ ਵਖਾਇੰਦਾ।
ਨਿਰਗੁਣ ਸਰਗੁਣ ਖੇਲੇ ਖੇਲ ਮੁਕੰਦ ਮਨੋਹਰ ਮੁਕੰਦਨ, ਕਵਲ ਨੈਣ ਨੈਣ ਮਟਕਾਇੰਦਾ। ਨਿਰਗੁਣ
ਸਰਗੁਣ ਤ੍ਰਿਲੋਕੀ ਨੰਦਨ, ਨੰਦ ਜਸ਼ੋਧਾ ਮਾਣ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣੀ ਖੇਲ ਆਪ ਕਰਾਇੰਦਾ।
ਨਿਰਗੁਣ ਸਰਗੁਣ ਸੱਚ ਵੈਰਾਗ, ਹਰਿ ਵੈਰਾਗੀ ਆਪ ਉਪਾਈਆ। ਨਿਰਗੁਣ ਸਰਗੁਣ ਖੋਲ੍ਹੇ ਜਾਗ, ਨੇਤਰ
ਨੈਣ ਇਕ ਦਰਸਾਈਆ। ਨਿਰਗੁਣ ਸਰਗੁਣ ਅੰਦਰ ਲਾਏ ਭਾਗ, ਆਪਣੇ ਆਸਣ ਸੋਭਾ ਪਾਈਆ। ਨਿਰਗੁਣ
ਸਰਗੁਣ ਜਗਾਏ ਚਿਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਨਿਰਗੁਣ ਸਰਗੁਣ ਧੋਵੇ ਦਾਗ਼, ਦੁਰਮਤ ਮੈਲ
ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸੱਚਾ ਕਾਜ, ਘਰ ਘਰ ਵਿਚ ਆਪ ਵਖਾਈਆ। ਨਿਰਗੁਣ
ਸਰਗੁਣ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਮਾਰੇ ਅਵਾਜ਼, ਸ਼ਬਦ ਅਗੰਮੀ
ਤਾਰ ਹਿਲਾਈਆ। ਨਿਰਗੁਣ ਸਰਗੁਣ ਗ਼ਰੀਬ ਨਿਵਾਜ਼, ਬਣ ਨਿਮਾਣਾ ਸੇਵ ਕਮਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਵਟਾਈਆ।
ਨਿਰਗੁਣ ਸਰਗੁਣ ਵੇਸ ਅਵੱਲਾ, ਭੇਵ ਕੋਇ ਨਾ ਪਾਇੰਦਾ । ਨਿਰਗੁਣ ਸਰਗੁਣ ਇਕ ਇਕੱਲਾ, ਲੱਖ
ਚੁਰਾਸੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਵਸਣਹਾਰਾ ਸੱਚ ਮਹੱਲਾ, ਸੋਭਾਵੰਤ ਦਰ ਘਰ ਸਾਚੇ ਸੋਭਾ
ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਰਾਇੰਦਾ।
ਨਿਰਗੁਣ ਸਰਗੁਣ ਕਰੇ ਕਿਰਤ, ਵਡ ਕਿਰਤੀ ਕਿਰਤ ਕਮਾਈਆ। ਨਿਰਗੁਣ ਸਰਗੁਣ ਦੋ ਜਹਾਨੀ ਫਿਰਤ,
ਫਿਰ ਫਿਰ ਵੇਸ ਵਟਾਈਆ। ਨਿਰਗੁਣ ਸਰਗੁਣ ਮੇਟੇ ਹਰਸ, ਆਪਣੀ ਦਇਆ ਕਮਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ।
ਨਿਰਗੁਣ ਨੂਰ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਸਰਗੁਣ ਵੇਖੇ ਵਿਚ ਜਹਾਨ, ਲੋਕਮਾਤ ਫੇਰਾ
ਪਾਇਆ। ਸਾਚੇ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਇਆ। ਸੰਤਨ ਦੇਵੇ ਏਕੋ ਮਾਣ,
ਦਰ ਦੁਆਰ ਸੁਹਾਇਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਆਪਣਾ ਰੰਗ ਰੰਗਾਇਆ । ਗੁਰਸਿਖਾਂ
ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਇਸ਼ਟ ਸ੍ਰੀ ਭਗਵਾਨ, ਏਕਾ ਮੰਦਰ ਡੇਰਾ ਲਾਇਆ।
ਸਰਗੁਣ ਸਦਾ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇਆ। ਨਿਰਗੁਣ ਜਣਾਏ ਆਪਣੀ ਕਲਾਮ, ਕਲਮਾ
ਕਾਇਨਾਤ ਸੁਣਾਇਆ। ਸਰਗੁਣ ਨਿਉਂ ਨਿਉਂ ਕਰੇ ਸਲਾਮ, ਸਯਦਾ ਸੀਸ ਵਖਾਇਆ। ਨਿਰਗੁਣ ਸਦ
ਸਦ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਸਰਗੁਣ ਸੁਣੇ ਧੁਰ ਫ਼ਰਮਾਣ, ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਰਚਾਇਆ।
ਨਿਰਗੁਣ ਨਿਰਾਕਾਰ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਸਰਗੁਣ ਗੁਰਮੁਖ ਮੇਲਾ
ਨਾਰੀ ਕੰਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ।
ਗੜ੍ਹ ਤੋੜ੍ਹੇ ਹਉਮੇ ਹੰਗਤ, ਜੂਠ ਝੂਠ ਦਏ ਮਿਟਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੱਜਣ ਆਪ
ਕਰਾਈਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਈਆ। ਏਥੇ ਓਥੇ ਸੱਚ ਵਖਾਏ
ਸਾਚੀ ਜੰਨਤ, ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ
ਸਾਚੇ ਆਪ ਉਠਾਈਆ।
ਹਰਿਜਨ ਸੱਚਾ ਸਰਗੁਣ ਧਾਰ, ਨਿਰਗੁਣ ਮੇਲ ਮਿਲਾਇਆ। ਬਣ ਵਿਚੋਲਾ ਏਕੰਕਾਰ, ਆਪਣਾ ਬੰਧਨ ਪਾਇਆ।
ਨਾਤਾ ਤੋੜ ਸਰਬ ਸੰਸਾਰ, ਸਾਚਾ ਮਾਰਗ ਇਕ ਵਖਾਇਆ। ਸੁਰਤੀ ਸ਼ਬਦੀ ਕਰੇ ਪਿਆਰ, ਸ਼ਬਦ ਸੁਰਤ
ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਅੰਦਰ ਨਿਰਗੁਣ ਵੜ,
ਨਿਰਗੁਣ ਨਿਰਗੁਣ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਾਂਹ ਆਪੇ ਫੜ, ਆਪਣੇ ਨਾਲ ਮਿਲਾਇਆ। (੧੯ ਮਾਘ ੨੦੧੮ ਬਿਕ੍ਰਮੀ ਗਿਆਨ ਚੰਦ)
ਨਿਰਗੁਣ ਘਰ ਨਿਰਗੁਣ ਵਾਸਾ, ਸਰਗੁਣ ਬੰਧਨ ਪਾਈਆ। ਨਿਰਗੁਣ ਅੰਦਰ ਨਿਰਗੁਣ ਧਰਵਾਸਾ, ਸਰਗੁਣ ਆਸ ਤਕਾਈਆ। ਨਿਰਗੁਣ ਅੰਦਰ ਨਿਰਗੁਣ ਤਮਾਸ਼ਾ, ਸਰਗੁਣ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਆਪ ਰਚਾਈਆ।
ਨਿਰਗੁਣ ਸਤਿਗੁਰ ਗੁਰ ਗੁਰ ਧਾਰ, ਸਰਗੁਣ ਰੰਗ ਵਟਾਈਆ। ਨੂਰੋ ਨੂਰ ਅਗੰਮ ਅਪਾਰ, ਅਨਭਵ ਪਰਕਾਸ਼ ਕਰਾਈਆ। ਬੋਧ ਅਗਾਧ ਸ਼ਬਦ ਧੁਨਕਾਰ, ਅਨਾਦੀ ਨਾਦ ਸੁਣਾਈਆ। ਨਾਤਾ ਜੋੜ ਗੁਰ ਅਵਤਾਰ, ਲੋਕਮਾਤ ਬੰਧਨ ਪਾਈਆ। ਨੇਤਰ ਲੋਚਨ ਖੋਲ੍ਹ ਕਿਵਾੜ, ਪਰਤੱਖ ਰੂਪ ਦਰਸਾਈਆ। ਘਰ ਮੰਦਰ ਕਰ ਤਿਆਰ, ਸ੍ਰੀ ਭਗਵੰਤ ਸੋਭਾ ਪਾਈਆ। ਆਤਮ ਅੰਤਮ ਦੇ ਦੀਦਾਰ, ਤ੍ਰਿਸਨਾ ਭੁੱਖ ਗੁਵਾਈਆ। ਸਰਗੁਣ ਨਿਰਗੁਣ ਕਰ ਪਿਆਰ, ਘਰ ਸਾਚੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਸਦਾ ਸਦਾ ਹੋਏ ਸਹਾਈਆ।
ਨਿਰਗੁਣ ਸਰਗੁਣ ਸੱਚ ਵਸੇਰਾ, ਘਰ ਘਰ ਵਿਚ ਮੇਲ ਮਿਲਾਇੰਦਾ। ਪੰਧ ਮੁਕਾਏ ਨੇਰਨ ਨੇਰਾ, ਦੂਰ ਦੁਰਾਡਾ ਮੋਹ ਚੁਕਾਇੰਦਾ। ਇਕ ਵਸਾਏ ਸਾਚਾ ਖੇੜਾ, ਪੰਜ ਤੱਤ ਚੋਲਾ ਆਪ ਹੰਢਾਇੰਦਾ। ਖੁਲ੍ਹਾ ਰੱਖੇ ਹਰਿ ਜੂ ਵਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਸੰਗ ਮਿਲਾਇੰਦਾ।
ਨਿਰਗੁਣ ਸਤਿਗੁਰ ਮਿਹਰਵਾਨ, ਸਰਗੁਣ ਦਏ ਵਡਿਆਈਆ। ਗੁਰ ਗੁਰ ਰੂਪ ਹੋ ਪਰਧਾਨ, ਤੱਤਵ ਤੱਤ ਸਮਾਈਆ। ਸਤਿ ਸਤਿਵਾਦੀ ਖੋਲ੍ਹ ਦੁਕਾਨ, ਨਾਮ ਹੱਟ ਵਣਜਾਰਾ ਏਕਾ ਏਕ ਵਜਾਈਆ। ਲੋਕਮਾਤ ਹੋ ਪਰਧਾਨ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤਾਂ ਦੇਵੇ ਦਾਨ, ਜੀਵਣ ਜੁਗਤ ਇਕ ਸਮਝਾਈਆ। ਆਤਮ ਅੰਤਰ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰ ਪੜ੍ਹਾਈਆ। ਨਾਤਾ ਤੋੜ ਪੰਜ ਸ਼ੈਤਾਨ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਵੇਖੇ ਚਾਈਂ ਚਾਈਂਆ।
ਨਿਰਗੁਣ ਸਰਗੁਣ ਸਦਾ ਦਿਆਲ, ਸਰਗੁਣ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜ਼ੰਜਾਲ, ਆਪਣਾ ਬੰਧਨ ਪਾਇੰਦਾ। ਪੰਜ ਤੱਤ ਅੰਦਰ ਸੱਚੀ ਧਰਮਸਾਲ, ਘਰ ਵਿਚ ਘਰ ਆਪ ਸੁਹਾਇੰਦਾ। ਦੀਪਕ ਜੋਤੀ ਏਕਾ ਬਾਲ, ਅੰਗਿਆਨ ਅੰਧੇਰ ਮਿਟਾਇੰਦਾ। ਏਕਾ ਰਾਗ ਸੁਣਾਏ ਕਾਨ, ਸ਼ਬਦੀ ਸ਼ਬਦੀ ਧੁੰਨ ਉਪਜਾਇੰਦਾ। ਆਤਮ ਪਰਮਾਤਮ ਕਰ ਪਹਿਚਾਨ, ਪੁਰਖ ਬਿਧਾਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਖੇੜਾ ਆਪ ਵਸਾਇੰਦਾ।
ਨਿਰਗੁਣ ਦਾਤਾ ਗਹਿਰ ਗੰਭੀਰ, ਸਰਗੁਣ ਦਏ ਵਡਿਆਈਆ। ਪੰਜ ਤੱਤ ਕਾਇਆ ਸਾਂਤ ਸਰੀਰ, ਸਾਂਤਕ ਸਤਿ ਸਤਿ ਵਰਤਾਈਆ। ਸਤਿ ਸੰਤੋਖੀ ਦੇਵੇ ਧੀਰ, ਏਕਾ ਤੱਤ ਜਣਾਈਆ। ਬਜਰ ਕਪਾਟੀ ਪੜਦਾ ਚੀਰ, ਰੂਪ ਅਨੂਪ ਦਰਸਾਈਆ। ਅੰਮ੍ਰਿਤ ਬਖ਼ਸ਼ੇ ਠੰਡਾ ਸੀਰ, ਨਿਝਰ ਝਿਰਨਾ ਆਪ ਝਿਰਾਈਆ । ਚੋਟੀ ਚਾੜ੍ਹੇ ਫੜ ਅਖ਼ੀਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਨਿਰਗੁਣ ਸਤਿਗੁਰ ਸੱਚਾ ਪੀਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਰਗੁਣ ਬੇੜਾ ਬੰਨ੍ਹ ਚਲਾਈਆ।
ਨਿਰਗੁਣ ਸਤਿਗੁਰ ਪੁਰਖ ਸਮਰੱਥ, ਆਦਿ ਜੁਗਾਦਿ ਸਮਾਇਆ। ਸਰਗੁਣ ਚਲਾਏ ਤੇਰਾ ਰਥ, ਜੁਗ ਜੁਗ ਵੇਸ ਵਟਾਇਆ। ਨਾਮ ਜਣਾਏ ਮਹਿਮਾ ਅਕਥ, ਕਥਨੀ ਕਥ ਨਾ ਸਕੇ ਰਾਇਆ। ਜਿਸ ਜਨ ਦੇਵੇ ਸਾਚੀ ਵੱਥ, ਵਸਤ ਅਮੋਲਕ ਝੋਲੀ ਪਾਇਆ। ਸੋ ਸਰਨ ਸਰਨਾਈ ਜਾਏ ਢੱਠ, ਨਿਉਂ ਨਿਉਂ ਸੀਸ ਝੁਕਾਇਆ । ਲਹਿਣਾ ਦੇਣਾ ਚੁੱਕੇ ਸੀਆ ਸਾਢੇ ਤ੍ਰੈ ਤ੍ਰੈ ਹੱਥ, ਮਾਨਸ ਜਨਮ ਲੇਖੇ ਲਾਇਆ। ਏਥੇ ਓਥੇ ਦੋ ਜਹਾਨਾਂ ਹਰਿਜਨ ਤੇਰਾ ਗਾਏ ਜਸ, ਜਸ ਵੇਦ ਪੁਰਾਨ ਭੇਵ ਨਾ ਆਇਆ । ਜਨ ਭਗਤਾਂ ਪੂਰੀ ਕਰੇ ਆਸ, ਨਿਤ ਨਵਿਤ
ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼, ਗਗਨ ਮੰਡਲ ਫੇਰਾ ਪਾਇਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਜੋਤੀ ਜਾਮਾ ਵੇਸ ਵਟਾਇਆ। ਹਰਿਜਨ ਵਸੇ ਸਦਾ ਪਾਸ, ਸਗਲਾ ਸੰਗ ਨਿਭਾਇਆ। ਗੁਰਮੁਖਾਂ ਬਣ ਬਣ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇਆ । ਕਾਇਆ ਮੰਦਰ ਮੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇਆ। ਜਨਮ ਜਨਮ ਦੀ ਪੂਰੀ ਕਰੇ ਆਸ, ਜੁਗ ਵਿਛੜੇ ਲਏ ਮਿਲਾਇਆ। ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸੀ ਡੇਰਾ ਲਾਇਆ। ਅੰਤਮ ਕਰੇ ਬੰਦ ਖੁਲਾਸ, ਰਾਏ ਧਰਮ ਨਾ ਦਏ ਸਜਾਇਆ । ਨਿਰਗੁਣ ਮੇਲਾ ਸ਼ਾਹੋ ਸ਼ਾਬਾਸ਼, ਸਰਗੁਣ ਆਪਣੇ ਅੰਗ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੁਰ ਚੇਲਾ ਰੂਪ ਵਟਾਇਆ। (੧੯ ਮਾਘ ੨੦੧੮ ਬਿਕ੍ਰਮੀ ਨਵਾਂ ਚੱਕ ਦੌਲਤ ਸਿੰਘ) 2
ਸਰਗੁਣ ਅੰਦਰ ਨਿਰਗੁਣ ਲੁਕ, ਲੁਕਵੀਂ ਖੇਲ ਖਲਾਇੰਦਾ। ਜਿਸ ਜਨ ਪਰਦਾ ਲਏ ਚੁੱਕ, ਤਿਸ ਜਨ ਨਜ਼ਰੀ ਆਇੰਦਾ। ਅੰਦਰੇ ਅੰਦਰ ਪਏ ਉਠ, ਆਪਣਾ ਦਰਸ ਦਿਖਾਇੰਦਾ। ਸਰਗੁਣ ਉਤੇ ਨਿਰਗੁਣ ਗਿਆ ਤੁਠ, ਨਿਰਗੁਣ ਸਰਗੁਣ ਰੰਗ ਰੰਗਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਨਜ਼ਰ ਕਿਸੇ ਨਾ ਆਇੰਦਾ। ਗੁਰਮੁਖ ਜਾਣੇ ਸਾਚਾ ਸੁੱਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਬਾਹਰੋਂ ਦਿਸੇ ਪੰਜ ਤਤ ਕਾਇਆ ਬੁੱਤ, ਅੰਦਰ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਆਸਣ ਲਾਇੰਦਾ। ਪਾਰਬ੍ਰਹਮ ਬ੍ਰਹਮ ਸੁਹਾਈ ਰੁੱਤ, ਫੁਲ ਫਲਵਾੜੀ ਆਪ ਮਹਿਕਾਇੰਦਾ। ਜਿਸ ਨੇ ਸਵਾਲ ਕੀਤਾ ਉਠ, ਤਿਸ ਜਨ ਆਪ ਸਮਝਾਇੰਦਾ।
ਨਿਰਗੁਣ ਸਰਗੁਣ ਸਾਧ ਸੰਗਤ, ਗੁਰਮੁਖ ਮੇਲ ਮਿਲਾਈਆ। ਅੰਦਰ ਚੜ੍ਹੇ ਨਾਮ ਰੰਗਤ, ਬਾਹਰ ਕਾਇਆ ਮਾਟੀ ਖ਼ਾਕ ਦਸਾਈਆ। ਅੱਧੇ ਬੈਠੇ ਨਾਮ ਮੰਗਤ, ਅੱਧੇ ਬੈਠੇ ਖੇਲ ਖਲਾਈਆ। ਜਿਸ ਜਨ ਪ੍ਰਭ ਮਿਲਣ ਦੀ ਬਣੇ ਬਣਤ, ਤਿਸ ਮੇਲੇ ਸੱਚਾ ਸ਼ਹਿਨਸ਼ਾਹੀਆ। ਸਰਗੁਣ ਬੈਠੀ ਸਾਧ ਸੰਗਤ, ਨਿਰਗੁਣ ਅੰਦਰੇ ਅੰਦਰ ਖੇਲ ਖਲਾਈਆ। ਸਰਗੁਣ ਦਿਸੇ ਪੰਜ ਤੱਤ ਚੋਲਾ, ਜੋ ਜਨ ਦਵਾਰੇ ਨਜ਼ਰੀ ਆਇੰਦਾ। ਨਿਰਗੁਣ ਅੰਤਰ ਰੱਖਿਆ ਓਹਲਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਆਪਣਾ ਆਪ ਜੀਵ ਨਾ ਜਾਣੇ ਮੇਰੇ ਅੰਦਰ ਕਵਣ ਬੋਲਾ, ਕਵਣ ਕੂਟੇ ਆਸਣ ਲਾਇੰਦਾ। ਕਵਣ ਮਾਂ ਪਿਉ ਭੈਣ ਭਰਾ ਸਾਕ ਸੱਜਣ ਗਾਏ ਢੋਲਾ, ਰਸਨਾ ਜਿਹਵਾ ਕਵਣ ਹਿਲਾਇੰਦਾ। ਕਵਣ ਕਵਣ ਜੂਠ ਝੂਠ ਪਾਵਣ ਰੌਲਾ, ਕਵਣ ਸੱਚ ਸੁੱਚ ਜਣਾਇੰਦਾ। ਕਵਣ ਚਲਾਏ ਉਪਰ ਧੌਲਾ, ਕਵਣ ਕੂਟੋ ਕੂਟ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਸੰਗਤ ਅੰਦਰ ਹਰਿ ਜੂ ਵੜ, ਆਸਣ ਸਿੰਘਾਸਣ ਸੋਭਾ ਪਾਇੰਦਾ । ਸਰਗੁਣ ਸੰਗਤ ਹਰਿ ਹਰਿ ਜੋਤ, ਨਿਰਵੈਰ ਨਿਰਵੈਰ ਨਿਰਵੈਰ ਆਪ ਰਖਾਈਆ। ਕਾਇਆ ਬਣਿਆ ਕਿਲਾ ਕੋਟ, ਅੰਦਰ ਲੁਕਿਆ ਬੇਪਰਵਾਹੀਆ । ਜਿਸ ਜਨ ਕੱਢੇ ਹਉਮੇ ਖੋਟ, ਤਿਸ ਆਪਣਾ ਆਪ ਬੁਝਾਈਆ। ਘਰ ਤਨ ਨਗਾਰੇ ਲਗਾਏ ਚੋਟ, ਏਕਾ ਡੰਕਾ ਨਾਮ ਵਜਾਈਆ। ਅੰਦਰ ਜਗਾਏ ਨਿਰਮਲ ਜੋਤ, ਅੰਦਰ ਵਸਣਹਾਰਾ ਫੇਰ ਨਜ਼ਰੀ ਆਈਆ। ਝਗੜਨ ਵਾਲੇ ਬਹੁਤ, ਨਾਮ ਪਕੜਨ ਵਾਲਾ ਵਿਰਲਾ ਗੁਰਮੁਖ ਗੁਰਸਿਖ ਮਿਲੇ ਸੱਚੇ ਮਾਹੀਆ। ਬਾਹਰੋਂ ਦਿਸਦੇ ਹਿਲਦੇ ਹੋਠ, ਅੰਦਰ ਹਲੌਣ ਵਾਲਾ ਦਿਸ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧ ਸੰਗਤ ਦੇਵੇ ਮਾਣ ਵਡਿਆਈਆ।
ਅੱਧੇ ਰੱਖਣ ਸਤਿਗੁਰ ਆਸ, ਦਿਵਸ ਰੈਣ ਧਿਆਈਆ। ਅੱਧੇ ਹੋਏ ਮਨ ਕੇ ਦਾਸ, ਮਨ ਵਾਸਨਾ ਫਿਰੇ ਭਜਾਈਆ। ਅੱਧੇ ਜਪਣ ਰਸਨ ਸਵਾਸ ਸਵਾਸ, ਅੱਧੇ ਗਾਲੀਆਂ ਰਹੇ ਕਢਾਈਆ। ਅੱਧਿਆਂ ਕਰਕੇ ਜਾਣੀ ਆਪਣੀ ਬੰਦ ਖ਼ੁਲਾਸ, ਅੱਧੇ ਖ਼ਾਲੀ ਹੱਥ ਭਵਾਈਆ। ਅੱਧਿਆਂ ਵਸੇ ਸਦਾ ਪਾਸ, ਅੱਧੇ ਨਿਰਾਸ ਰੋਵਣ ਮਾਰਨ ਧਾਹੀਂਆ। ਸਤਿਗੁਰ ਨਜ਼ਰ ਨਾ ਆਏ ਪ੍ਰਿਥਮੀ ਆਕਾਸ਼, ਜੋ ਜਨ ਬੈਠੇ ਮੁੱਖ ਭਵਾਈਆ। ਤਿਨ੍ਹਾਂ ਸਤਿਗੁਰ ਵਸੇ ਪਾਸ, ਜੋ ਹਰਿ ਸਤਿਗੁਰ ਨਿਉਂ ਨਿਉਂ ਸੀਸ ਝੁਕਾਈਆ। ਏਥੇ ਉਥੇ ਕਰੇ ਬੰਦ ਖ਼ੁਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਇਕੋ ਵਰ, ਮੰਗਣਹਾਰੀ ਸਰਬ ਲੋਕਾਈਆ। ਅੱਧੇ ਮੰਗਣ ਸ਼ਬਦ ਘਨਘੋਰ, ਪ੍ਰਭ ਅੱਗੇ ਝੋਲੀ ਡਾਹੀਆ। ਅੱਧੇ ਰਾਤੀਂ ਉਠ ਉਠ ਫਿਰਦੇ ਚੋਰ, ਲੁੱਟ
ਲੁੱਟ ਜੀਵਾਂ ਰਹੇ ਸਤਾਈਆ। ਅੱਧੇ ਚੜ੍ਹਦੇ ਨਾਮ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਅੱਧੇ ਆਪਣਾ ਆਪ ਰਹੇ ਰੋੜ੍ਹ, ਵਿਸ਼ੇ ਵਿਕਾਰਾ ਵਕਤ ਗਵਾਈਆ। ਸਤਿਗੁਰ ਪੂਰੇ ਦੀ ਸਦਾ ਲੋੜ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਤੇਰੀ ਆਪਣੇ ਹੱਥ ਰੱਖੀ ਡੋਰ, ਜਿਧਰ ਚਾਹੇ ਰਿਹਾ ਭੁਵਾਈਆ। ਗੁਰ ਅਵਤਾਰਾਂ ਆਪਣੇ ਹੁਕਮੇ ਦੇਵੇ ਤੋਰ, ਅੰਤਮ ਆਪਣੇ ਵਿਚ ਲਏ ਮਿਲਾਈਆ। ਬਿਨ ਬੂਝੇ ਜੀਵ ਪਾਵੇ ਸ਼ੋਰ, ਸਮਝ ਸਮਝ ਵਿਚ ਨਾ ਆਈਆ। ਅੱਧੇ ਮੰਗਦੇ ਕੁਛ ਹੋਰ, ਅੱਧੇ ਮੰਗਦੇ ਕੁਛ ਹੋਰ, ਦੇਵਣਹਾਰੇ ਘਰ ਕੋਈ ਨਾ ਥੋੜ, ਜੋ ਮੰਗੇ ਸੋ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਮਨਮੁਖ ਮਨਮੁਖ ਗੁਰਮੁਖ ਦੋਵੇਂ ਰਾਹ ਚਲਾਈਆ।
ਨਿਰਗੁਣ ਸੁਣੇ ਨਿਰਗੁਣ ਸੁਣਾਏ, ਸਰਗੁਣ ਨਿਰਗੁਣ ਆਪਣੀ ਧਾਰ ਰਖਾਇੰਦਾ । ਨਿਰਗੁਣ ਬੋਲੇ ਨਿਰਗੁਣ ਗਾਏ, ਨਿਰਗੁਣ ਆਪਣੀ ਝੋਲੀ ਪਾਇੰਦਾ। ਨਿਰਗੁਣ ਬਹਿ ਬਹਿ ਖ਼ੁਸ਼ੀ ਮਨਾਏ, ਨਿਰਗੁਣ ਆਪਣੇ ਰੰਗ ਸਮਾਇੰਦਾ। ਸਰਗੁਣ ਚੋਲਾ ਪਰਦਾ ਪਾਏ, ਕਾਇਆ ਮਾਟੀ ਹਟ ਵਖਾਇੰਦਾ । ਬਿਨ ਨਿਰਗੁਣ ਸਰਗੁਣ ਰਹਿਣ ਨਾ ਪਾਏ, ਖ਼ਾਕੀ ਖ਼ਾਕ ਖ਼ਾਕ ਵਖਾਇੰਦਾ । ਸਰਗੁਣ ਅੰਦਰੋਂ ਨਿਰਗੁਣ ਆਪਣਾ ਬਾਹਰ ਕਢਾਏ, ਪਵਣ ਸਵਾਸ ਨਾ ਕੋਇ ਚਲਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸੈਣ ਸਭ ਕਰੇ ਹਾਏ ਹਾਏ, ਸਰਗੁਣ ਅੰਦਰ ਨਿਰਗੁਣ ਨਜ਼ਰ ਨਾ ਆਇੰਦਾ। ਬਿਨ ਨਿਰਗੁਣ ਸਰਗੁਣ ਕਿਸੇ ਨਾ ਥਾਏ, ਸਰਗੁਣ ਨਿਰਗੁਣ ਬਿਨਾ ਨਾ ਸੋਭਾ ਪਾਇੰਦਾ। ਜਿਸ ਸਰਗੁਣ ਅੰਦਰ ਨਿਰਗੁਣ ਡੇਰਾ ਲਾਏ, ਸੋ ਸਰਗੁਣ ਲੋਕਮਾਤ ਬੂਝ ਬੁਝਾਇੰਦਾ। · (੧੦-੯੯੨)
ਸ਼ਬਦ ਗੁਰੂ ਨਾਤਾ ਨਾਲ ਦੇਹ, ਦੇਹ ਸ਼ਬਦ ਗੁਰੂ ਅਖਵਾਈਆ। ਨਿਰਗੁਣ ਸਰਗੁਣ ਲੱਗੇ ਨੇਂਹ, ਦੋ ਜਹਾਨ ਵੱਜੇ ਵਧਾਈਆ। ਜਿਸ ਵੇਲੇ ਤਨ ਮਾਟੀ ਹੋ ਜਾਏ ਖੇਹ, ਮੜ੍ਹੀ ਗੋਰ ਵਿਚ ਸਮਾਈਆ। ਸਤਿਗੁਰ ਸ਼ਬਦ ਫੇਰ ਵੀ ਭਗਤਾਂ ਉਤੇ ਬਰਖ ਆਪਣਾ ਮੇਂਹ, ਮੇਘ ਅੰਮ੍ਰਿਤ ਆਪ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਹ ਸ਼ਬਦ ਜੋਤ ਮਿਲ ਕੇ ਆਪਣੀ ਕਾਰ ਕਮਾਈਆ। (੧੯ਂ-੬੪੩)
ਸਰਗੁਣ ਤੇਰਾ ਘਾੜਨ ਘੜ, ਹਰਿ ਨਿਰਗੁਣ ਖੇਲ ਖਿਲਾਇਆ। ਨਿਰਗੁਣ ਅੰਦਰ ਬੈਠਾ ਵੜ, ਆਪਣਾ ਮੁਖ ਛੁਪਾਇਆ। ਸਾਚੇ ਪੌੜੇ ਗਿਆ ਚੜ੍ਹ, ਸਾਚਾ ਮੰਦਰ ਇਕ ਸੁਹਾਇਆ। ਨਿਸ਼ਅੱਖਰ ਬਾਣੀ ਰਿਹਾ ਪੜ੍ਹ, ਬੋਧ ਅਗਾਧ ਸਮਝਾਇਆ। ਦਰਸ ਦਿਖਾਏ ਅੱਗੇ ਖੜ, ਨੇਤਰ ਗਿਆਨ ਇਕ ਖੁਲ੍ਹਾਇਆ । ਅੰਮ੍ਰਿਤ ਨੁਹਾਏ ਸਾਚੇ ਸਰ, ਸਰੋਵਰ ਇਕੋ ਇਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਖੇਲ ਕਰਾਇਆ।
ਸਰਗੁਣ ਤੇਰਾ ਜੋੜ ਜੁੜਾ, ਹਰਿ ਅਚਰਜ ਬਣਤ ਬਣਾਈਆ। ਨਿਰਗੁਣ ਅੰਦਰ ਡੇਰਾ ਲਾ, ਆਪਣਾ ਆਸਣ ਰਿਹਾ ਸੁਹਾਈਆ। ਨਿਰਮਲ ਦੀਪ ਜੋਤ ਜਗਾ, ਮਹੱਲ ਅਟੱਲ ਕਰੇ ਰੁਸ਼ਨਾਈਆ । ਏਕਾ ਨਾਦ ਦਏ ਵਜਾ, ਧੁਨ ਅਨਾਦੀ ਨਾਦ ਸੁਣਾਈਆ। ਸਾਚਾ ਸੋਹਲਾ ਆਪੇ ਗਾ, ਏਕਾ ਕਰੇ ਪੜ੍ਹਾਈਆ। ਆਤਮ ਸੇਜਾ ਦਏ ਸੁਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਵਖਾਈਆ। ਸਰਗੁਣ ਤੇਰਾ ਲੇਖਾ ਪੰਜ ਤੱਤ, ਹਰਿ ਤੱਤਵ ਤੱਤ ਰਖਾਇੰਦਾ। ਤੇਰੇ ਅੰਦਰ ਖੇਲ ਸਮਰੱਥ, ਹਰਿ ਆਪਣੀ ਖੇਲ ਕਰਾਇੰਦਾ। ਨਾਮ ਅਨਮੁੱਲੀ ਰੱਖੇ ਵੱਥ, ਸਾਚੇ ਹੱਟ ਵਿਕਾਇੰਦਾ। ਘਰ ਸਰੋਵਰ ਵਖਾਏ ਤਟ, ਤਟ ਕਿਨਾਰਾ ਆਪ ਬਣਾਇੰਦਾ। ਘਰ ਦੀਪਕ ਜੋਤ ਲਟ ਲਟ, ਨੂਰ ਨੂਰਾਨਾ ਡਗਮਗਾਇੰਦਾ । ਘਰ ਨਿਰਗੁਣ ਹੋਏ ਪਰਗਟ, ਸਰਗੁਣ ਮਾਣ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਰੰਗ ਮਹੱਲ ਇਕ ਸੁਹਾਇੰਦਾ।
ਸਰਗੁਣ ਤੇਰਾ ਸੱਚ ਮੁਨਾਰਾ, ਹਰਿ ਤੱਤਵ ਤੱਤ ਉਪਾਈਆ। ਅੰਦਰ ਵੜ ਹਰਿ ਨਿਰੰਕਾਰਾ, ਨਿਰਗੁਣ ਵੇਖੇ ਚਾਈਂ ਚਾਈਂਆ । ਖੇਲ ਖੇਲ ਅਗੰਮ ਅਪਾਰਾ, ਖੇਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦੀ ਸਾਚੀ ਕਾਰਾ, ਜੁਗ ਜੁਗ ਆਪਣਾ ਵੇਸ ਵਟਾਈਆ। ਗੁਰ ਅਵਤਾਰ ਦੇ ਸਹਾਰਾ, ਏਕਾ ਓਟ ਜਣਾਈਆ। ਏਕਾ ਨਾਮ ਸਤਿ ਵਰਤਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਭੰਡਾਰਾ ਇਕ ਵਖਾਈਆ।
ਸਰਗੁਣ ਤੇਰੇ ਅੰਦਰ ਭੰਡਾਰ, ਨਿਰਗੁਣ ਆਪਣਾ ਆਪ ਟਿਕਾਇੰਦਾ। ਜੁਗ ਜੁਗ ਬਣੇ ਮਾਤ ਵਰਤਾਰ, ਗੁਰ ਗੁਰ ਰੂਪ ਵਟਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਭੰਡਾਰ ਇਕ ਸਮਝਾਇੰਦਾ।
ਸਰਗੁਣ ਤੇਰੇ ਅੰਦਰ ਵਸਤ ਅਨਮੋਲ, ਨਿਰਗੁਣ ਆਪਣੀ ਆਪ ਰਖਾਈਆ। ਆਪਣਾ ਪੜਦਾ ਲੈਣਾ ਖੋਲ੍ਹ, ਘਰ ਵੇਖਣਾ ਚਾਈਂ ਚਾਈਂਆ। ਲੋਕਮਾਤ ਨਾ ਰਹਿਣਾ ਅਨਭੋਲ, ਭੁੱਲ ਰੁੱਲ ਨਾ ਜਨਮ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਕਾਇਆ ਚੋਲ, ਚੋਲੀ ਕਾਇਆ ਇਕ ਸਮਝਾਈਆ। ਸਰਗੁਣ ਤੇਰੇ ਅੰਦਰ ਵਸਤ ਅਤੁਟ, ਅਤੋਟ ਹਰਿ ਰਖਾਇੰਦਾ। ਤੂੰ ਆਪਣਾ ਪੜਦਾ ਵੇਖ ਚੁਕ, ਸਤਿਗੁਰ ਸਾਚਾ ਸੱਚ ਸਮਝਾਇੰਦਾ। ਦਰਸ ਦਿਖਾਏ ਜੋ ਬੈਠਾ ਲੁਕ, ਨੇਤਰ ਨੈਣਾਂ ਨਾਲ ਮਿਲਾਇੰਦਾ। ਪੰਚ ਵਿਕਾਰਾ ਜੜ੍ਹ ਦੇਵੇ ਪੁੱਟ, ਸੱਚ ਸੁੱਚ ਇਕ ਜਣਾਇੰਦਾ। ਨਾਮ ਪਿਆਲਾ ਦੇਵੇ ਘੁੱਟ, ਮਧੁਰ ਜਾਮ ਹੱਥ ਰਖਾਇੰਦਾ। ਆਵਣ ਜਾਵਣ ਜਾਏ ਛੁੱਟ, ਸਰਗੁਣ ਨਿਰਗੁਣ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਬੰਧਨ ਆਪ ਤੁੜਾਇੰਦਾ।
ਸਰਗੁਣ ਤੇਰਾ ਸੱਚ ਦੁਆਰਾ, ਹਰਿ ਸਾਚਾ ਸੋਭਾ ਪਾਇੰਦਾ। ਜੁਗ ਜੁਗ ਖੇਲ ਕਰੇ ਨਿਰੰਕਾਰ, ਅਗੰਮ ਅਗੰਮੜੀ ਕਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵੇਖਣਹਾਰਾ, ਰੂਪ ਅਨੂਪ ਵਖਾਇੰਦਾ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜਾਮਾ ਵੇਸ ਵਟਾਇੰਦਾ। ਸ਼ਬਦ ਅਗੰਮੀ ਲੈ ਭੰਡਾਰਾ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਸਾਚਾ ਹੱਟ ਖੋਲ੍ਹ ਵਣਜਾਰਾ, ਸਾਚੀ ਵਸਤ ਵਿਚ ਟਿਕਾਇੰਦਾ। ਜਨ ਭਗਤਾਂ ਦੇਵੇ ਕਰ ਪਿਆਰਾ, ਪਰੇਮ ਸਿਖਿਆ ਇਕ ਸਮਝਾਇੰਦਾ। ਸੰਤਾਂ ਦੇਵੇ ਇਕ ਹੁਲਾਰਾ, ਸਾਚੀ ਜੋਤੀ ਆਪ ਮਿਲਾਇੰਦਾ। ਗੁਰਮੁਖਾਂ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਹਿੰਦਾ । ਗੁਰਸਿਖਾਂ ਦੇਵੇ ਦਰਸ ਦੀਦਾਰਾ, ਨਿਝ ਆਤਮ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਹਰਿ ਖ਼ਾਲਕ ਖ਼ਲਕ ਵਖਾਇੰਦਾ। ਬੇਐਬ ਵੇਖੇ ਪਰਵਰਦਿਗਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਪੰਧ ਮੁਕਾਇੰਦਾ। ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਈਆ। ਏਕਾ ਗੀਤ ਗੌਣਾ ਛੰਦ, ਸੋਹੰ ਰਿਹਾ ਸਮਝਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਦੀਨ ਦਿਆਲ ਠਾਕਰ ਸਦਾ ਬਖ਼ਸ਼ੰਦ, ਸਵਾਮੀ ਸਿਰ ਆਪਣਾ ਹੱਥ ਟਿਕਾਈਆ। ਸਰਗੁਣ ਤੇਰੀ ਨੰਗੀ ਨਾ ਹੋਵੇ ਕੰਡ, ਨਿਰਗੁਣ ਆਪਣਾ ਪੜਦਾ ਪਾਈਆ। ਤੇਰਾ ਵਿਕਾਰਾ ਕਰੇ ਖੰਡ ਖੰਡ, ਨਾਮ ਖੰਡਾ ਇਕ ਚਮਕਾਈਆ। ਤੇਰਾ ਨਾਤਾ ਪਾਰ ਕਰਾਏ ਬ੍ਰਹਿਮੰਡ, ਇੰਡ ਪਿੰਡ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ।
ਸਰਗੁਣ ਰੂਪ ਗੁਰ ਗੁਰ ਧਾਰ, ਪੰਚਮ ਪੰਚ ਸਮਾਇਆ। ਸਰਗੁਣ ਰੂਪ ਭਗਤ ਆਧਾਰ, ਭਗਵਨ ਭਗਤੀ ਏਕਾ ਲਾਇਆ। ਸਰਗੁਣ ਰੂਪ ਸੰਤ ਸੰਸਾਰ, ਨਿਰਗੁਣ ਆਪਣਾ ਰੰਗ ਚੜ੍ਹਾਇਆ। ਸਰਗੁਣ ਗੁਰਮੁਖ ਖੇਲ ਅਪਾਰ, ਕਾਇਆ ਚੋਲੀ ਭੇਵ ਛੁਪਾਇਆ। ਸਰਗੁਣ ਗੁਰਸਿਖ ਕਰ ਤਿਆਰ, ਨਿਰਗੁਣ ਸਰਗੁਣ ਵੇਖ ਵਖਾਇਆ। ਕਲਜੁਗ ਅੰਤਮ ਖੇਲ ਅਪਾਰ, ਨਿਰਾਕਾਰ ਆਪ ਕਰਾਇਆ। ਗੁਰਮੁਖ ਸਾਚੇ ਕਰ ਪਿਆਰ, ਤ੍ਰੈਗੁਣ ਅਤੀਤਾ ਮੇਲ ਮਿਲਾਇਆ। ਠਾਂਡਾ ਸੀਤਾ ਇਕ ਦਰਬਾਰ, ਦਰ ਦਰਵਾਜ਼ਾ ਦਏ ਖੁਲ੍ਹਾਇਆ । ਜਨਮ ਜਨਮ ਦੇ ਵਿਛੜੇ ਮੇਲੇ ਯਾਰ, ਤੁੱਟੀ ਗੰਢ ਪੁਵਾਇਆ। ਲੱਖ ਚੁਰਾਸੀ ਪਾਰ ਕਿਨਾਰ, ਰਾਏ ਧਰਮ
ਨਾ ਦਏ ਸਜਾਇਆ। ਕਾਲ ਮਹਾਂਕਾਲ ਰੋਵੇ ਨੇਤਰ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਇਆ। ਜਿਸ ਮਿਲਿਆ ਆਪ ਨਿਰੰਕਾਰ, ਤਿਸ ਮਾਇਆ ਪੋਹ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਮਿਲਾਇਆ।
ਹਰਿਜਨ ਹਰਿ ਜੂ ਮਿਲਿਆ ਆਣ, ਆਪਣੀ ਦਇਆ ਕਮਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਣ, ਅਗੰਮੀ ਨਾਦ ਸੁਣਾਈਆ। ਪੰਜ ਸ਼ਬਦ ਹੋਏ ਹੈਰਾਨ, ਪ੍ਰਭ ਅਚਰਜ ਖੇਲ ਵਖਾਈਆ। ਸਾਡੀ ਕਰੇ ਨਾ ਕੋਈ ਪਹਿਚਾਨ, ਪੜਦਾ ਸਕੇ ਨਾ ਕੋਈ ਉਠਾਈਆ। ਅਸੀਂ ਬੰਦ ਹੋਏ ਪੰਜ ਤੱਤ ਕਾਇਆ ਮਕਾਨ, ਕਾਇਆ ਮਕਬਰਾ ਇਕ ਬਣਾਈਆ। ਹਰਿਜੂ ਸੱਚ ਸੰਦੇਸਾ ਲੈ ਕੇ ਆਇਆ ਸੱਚ ਨਿਸ਼ਾਨ, ਸੱਚ ਨਿਸ਼ਾਨਾ ਦਏ ਵਖਾਈਆ। ਸਾਡੇ ਉਪਰ ਸੇਜ ਮਹਾਨ, ਸੋ ਪੁਰਖ ਨਿਰੰਜਣ ਆਪ ਲਗਾਈਆ। ਆਤਮ ਪਰਮਾਤਮ ਵੇਖੇ ਮਾਰ ਧਿਆਨ, ਜੋਤੀ ਜੋਤ ਕਰ ਰੁਸ਼ਨਾਈਆ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਸਾਚਾ ਮਾਰਗ ਰਿਹਾ ਚਲਾਇਆ। ਏਕਾ ਵਾਰ ਦੇਵੇ ਬ੍ਰਹਮ ਗਿਆਨ, ਜਿਸ ਜਨ ਆਪਣਾ ਦਰਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਸੱਜਣ ਲਏ ਫੜ, ਨਿਰਗੁਣ ਦਾਤਾ ਅੰਦਰ ਵੜ, ਅੰਦਰ ਬਾਹਰ ਭੀਤਰ ਆਪਣਾ ਰੰਗ ਵਖਾਈਆ।
ਅੰਦਰ ਬਾਹਰ ਇਕੋ ਰੰਗ, ਨਿਰਗੁਣ ਸਰਗੁਣ ਆਪ ਰੰਗਾਇੰਦਾ। ਗੁਰਮੁਖ ਮੇਲਾ ਸੂਰੇ ਸਰਬੰਗ, ਗੁਰ ਗੁਰ ਗੋਦ ਉਠਾਇੰਦਾ। ਨਾਦ ਅਨਾਦੀ ਇਕ ਮਰਦੰਗ, ਬ੍ਰਹਿਮੰਡਾਂ ਖੰਡਾਂ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਸਾਚਾ ਮੰਦਰ ਸਤਿਗੁਰ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਨੇਤਰ ਖੁਲ੍ਹੇ ਹਰਨ ਫਰਨ, ਦਵੈਤੀ ਪੜਦਾ ਦਏ ਉਠਾਈਆ। ਨਾਤਾ ਤੁਟੇ ਮਰਨ ਡਰਨ, ਜੀਵਣ ਮੁਕਤ ਕਰਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਵਖਾਏ ਸਾਚੀ ਸਰਨ, ਸਰਨਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣਾ ਸੰਗ ਨਿਭਾਈਆ।
ਸਗਲਾ ਸੰਗ ਹਰਿਜੂ ਸਾਥਾ, ਵਿਛੜ ਕਦੇ ਨਾ ਜਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤਾ, ਨਾਮ ਅਮੋਲਕ ਝੋਲੀ ਪਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤਾ, ਸਾਚਾ ਸਤਿਗੁਰ ਚੰਦ ਚੜ੍ਹਾਇੰਦਾ। ਚਰਨ ਕਵਲ ਇਕੋ ਨਾਤਾ, ਪੁਰਖ ਬਿਧਾਤਾ ਆਪ ਬੰਧਾਇੰਦਾ। ਕਾਇਆ ਮੰਦਰ ਅੰਦਰ ਬਹਿ ਬਹਿ ਗਾਏ ਗਾਥਾ, ਆਪਣੀ ਸਿਫ਼ਤ ਸੁਣਾਇੰਦਾ। ਸਰਬ ਕਲ ਆਪੇ ਸਮਰਾਥਾ, ਦੂਸਰ ਓਟ ਨਾ ਕੋਇ ਤਕਾਇੰਦਾ। ਨਾ ਕੋਈ ਪੂਜਾ ਨਾ ਕੋਈ ਪਾਠਾ, ਮਿਹਰ ਨਜ਼ਰ ਇਕ ਟਿਕਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਦਰਸ ਦਿਖਾਇੰਦਾ। ਅੱਗੇ ਨੇੜੇ ਰੱਖੇ ਵਾਟਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਖੇਲੇ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਕਲਜੁਗ ਅੰਤ ਵੇਖਣ ਆਇਆ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਇੰਦਾ। ਹਰਿਜਨ ਤੇਰੇ ਦਰਸ ਪਿਆਸਾ, ਦਰ ਦਰ ਘਰ ਘਰ ਫੇਰੀ ਪਾਇੰਦਾ। ਨਿਝ ਆਤਮ ਪਰਮਾਤਮ ਕਰ ਕਰ ਵਾਸਾ, ਝੂਠੀ ਵਾਸਨਾ ਬਾਹਰ ਕਢਾਇੰਦਾ। ਲੇਖੇ ਲਾਏ ਪਵਣ ਸਵਾਸਾ, ਸੋਹੰ ਅਜਪਾ ਜਾਪ ਜਪਾਇੰਦਾ। ਚਰਨ ਕਵਲ ਸੱਚ ਭਰਵਾਸਾ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਖੇਲ ਕਰ, ਜਨ ਭਗਤਾਂ ਦੇਵੇ ਨਾਮ ਦਿਲਾਸਾ। (੧੯ ਮਾਘ ੨੦੧੮ ਬਿਕ੍ਰਮੀ ਪੂਰਨ ਚੰਦ)
ਪੰਜ ਤੱਤ ਮੇਲਾ ਹਰਿ ਨਿਰੰਕਾਰ, ਸਰਗੁਣ ਨਿਰਗੁਣ ਦਇਆ ਕਮਾਇੰਦਾ । ਪੰਜ ਤੱਤ ਅੰਦਰ ਸਤਿਗੁਰ ਧਾਰ, ਗੁਰ ਗੁਰ ਸ਼ਬਦ ਅਲਾਇੰਦਾ। ਪੰਜ ਤੱਤ ਅੰਦਰ ਜੋਤ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਅੰਮ੍ਰਿਤ ਠੰਡਾ ਠਾਰ, ਸੱਚ ਸਰੋਵਰ ਇਕ ਭਰਾਇੰਦਾ। ਪੰਜ ਤੱਤ ਅੰਦਰ ਸੂਰਜ ਚੰਦ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਝੁਕਾਇੰਦਾ। ਪੰਜ ਤੱਤ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਸੀਸ ਜਗਦੀਸ ਰਾਹ ਤਕਾਇੰਦਾ। ਪੰਜ ਤੱਤ ਅੰਦਰ ਸੱਚ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਸਮਝਾਇੰਦਾ।
ਪੰਜ ਤੱਤ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਪੰਜ ਤੱਤ ਅੰਦਰ ਨਾਮ ਗਿਆਨ, ਸੱਚ ਗਿਆਨਾ ਇਕ ਦ੍ਰਿੜਾਇੰਦਾ। ਪੰਜ ਤੱਤ ਅੰਦਰ ਖੇਲ ਮਹਾਨ, ਖ਼ਾਲਕ ਖ਼ਲਕ ਆਪ ਖਲਾਇੰਦਾ। ਪੰਜ ਤੱਤ ਅੰਦਰ ਚਾਰ ਜੁਗ ਦੀ ਵੇਖੇ ਆਣ, ਚਾਰੇ ਖਾਣੀ ਚਾਰੇ ਬਾਣੀ ਬਾਣ ਲਗਾਇੰਦਾ । ਪੰਜ ਤੱਤ ਅੰਦਰ ਹਰਿ ਕਾ ਮਕਾਨ, ਨਾਨਕ ਨਿਰਗੁਣ ਸਿਫ਼ਤ ਸਲਾਹਿੰਦਾ । ਪੰਜ ਤੱਤ ਅੰਦਰ ਨਾਨਕ ਅੰਗਦ ਦੇਵੇ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ । ਪੰਜ ਤੱਤ ਅੰਦਰ ਅਮਰਦਾਸ ਕਰਾਏ ਇਸ਼ਨਾਨ, ਅਮਰਾਪਦ ਇਕ ਵਖਾਇੰਦਾ । ਪੰਜ ਤੱਤ ਅੰਦਰ ਰਾਮਦਾਸ ਕਰੇ ਧਿਆਨ, ਵਡ ਧਿਆਨੀ ਮੇਲ ਮਿਲਾਇੰਦਾ । ਪੰਜ ਤੱਤ ਅੰਦਰ ਗੁਰੂ ਅਰਜਨ ਧੁਰ ਬਾਣੀ ਲਾਏ ਬਾਣ, ਪੁਰਖ ਅਬਿਨਾਸ਼ੀ ਏਕਾ ਪਾਇੰਦਾ। ਪੰਜ ਤੱਤ ਅੰਦਰ ਗੁਰੂ ਗ੍ਰੰਥ ਗੁਰਦੇਵ ਬਣਾਇਆ ਵਿਚ ਜਹਾਨ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਤੀਰ ਕਮਾਨ, ਹਰਿ ਗੋਬਿੰਦ ਖੰਡਾ ਖੜਗ ਹੱਥ ਉਠਾਇੰਦਾ । ਪੰਜ ਤੱਤ ਅੰਦਰ ਹਰਿਰਾਏ ਦਏ ਬਿਆਨ, ਲਿਖ ਲਿਖ ਲੇਖ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਹਰਿਕ੍ਰਿਸ਼ਨਾ ਛੋਟੇ ਬਾਲੇ ਦਏ ਗਿਆਨ, ਗੂੰਗਿਆਂ ਗਿਆਨ ਆਪ ਸਮਝਾਇੰਦਾ। ਪੰਜ ਤੱਤ ਅੰਦਰ ਗੁਰ ਤੇਗ ਬਹਾਦਰ ਝੁਲਾਇਆ ਸੱਚ ਨਿਸ਼ਾਨ, ਪੰਜ ਤੱਤ ਆਪਣਾ ਭੇਟ ਚੜ੍ਹਾਇੰਦਾ। ਪੰਜ ਤੱਤ ਅੰਦਰ ਗੋਬਿੰਦ ਸੂਰਾ ਪਰਗਟਿਆ ਆਪ ਬਲਵਾਨ, ਪੁਰਖ ਅਕਾਲ ਆਪਣਾ ਸੁੱਤ ਬਣਾਇੰਦਾ। ਪੰਜ ਤੱਤ ਅੰਦਰ ਪੰਜ ਪਿਆਰੇ ਕਰ ਪਰਵਾਨ, ਧੁਰ ਫ਼ਰਮਾਣਾ ਹੱਥ ਫੜਾਇੰਦਾ। ਪੰਜ ਤੱਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹਿੰਦਾ। ਪੰਜ ਤੱਤ ਅੰਦਰ ਨਾਨਕ ਗੋਬਿੰਦ ਦੇ ਦੇ ਗਿਆ ਗਿਆਨ, ਅੱਖਰ ਅੱਖਰ ਜਗਤ ਸਮਝਾਇੰਦਾ । ਪੰਜ ਤੱਤ ਅੰਦਰ ਸੂਰਬੀਰ ਸੁਲਤਾਨ ਦੱਸ ਕੇ ਗਿਆ ਨਿਸ਼ਾਨ, ਸੱਚ ਨਿਸ਼ਾਨਾ ਇਕ ਲਗਾਇੰਦਾ। ਪੰਜ ਤੱਤ ਸੰਬਲ ਘਰ ਬਣੇ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਪੰਜ ਤੱਤ ਨਿਰਗੁਣ ਵੇਸ ਕਰੇ ਸ੍ਰੀ ਭਗਵਾਨ, ਪੰਜ ਤੱਤ ਆਪਣੇ ਉਪਰ ਪੜਦਾ ਪਾਇੰਦਾ। ਪੰਜ ਤੱਤ ਅੰਦਰ ਗੋਬਿੰਦ ਖੰਡਾ ਚਮਕੇ ਦੋ ਜਹਾਨ, ਨਾਮ ਖੰਡਾ ਇਕ ਉਠਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਜੁਗ ਜੁਗ ਆਪ ਸੁਣਾਇੰਦਾ। ਬਿਨਾਂ ਪੰਜ ਤੱਤ ਹਰਿ ਜੂ ਕਿਸੇ ਨਾ ਦੱਸੇ ਆਪਣਾ ਨਾਮ, ਆਪਣੀ ਇਛਿਆ ਖਾਤਰ ਪੰਜ ਤੱਤ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਜਿਸ ਕਾਇਆ ਅੰਦਰ ਵਸੇ ਆਪ ਮਿਹਰਵਾਨ, ਤਿਸ ਉਪਰ ਮਿਹਰ ਨਜ਼ਰ ਆਪ ਟਿਕਾਇੰਦਾ। ਜੇ ਕੋਈ ਆ ਕੇ ਮੱਥਾ ਟੇਕੇ ਉਹਨੂੰ ਨਜ਼ਰੀ ਆਏ ਵਿਸ਼ਨੂੰ ਭਗਵਾਨ, ਪੂਰਨ ਸਿੰਘ ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਇਹ ਝੂਠੀ ਮਾਟੀ ਖੇਲ ਜਹਾਨ, ਜਗਤ ਖੇੜਾ ਆਪ ਵਸਾਇੰਦਾ। ਜਿਸ ਨੇ ਮਿਲਣਾ ਸਤਿਗੁਰ ਪੂਰੇ ਜਾਣੀ ਜਾਣ, ਤਿਸ ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਗੁਰਸਿਖਾਂ ਅੱਗੇ ਖਲੋਵੇ ਆਣ, ਗੋਬਿੰਦ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਭਰਮ ਭੁਲੇਖੇ ਵਿਚ ਆਪ ਭੁੱਲ ਗਿਆ ਭਗਵਾਨ, ਆਪਣਾ ਜੋਤੀ ਜਾਮਾ ਪਾਇੰਦਾ। ਜਗਤ ਨੇਤਰ ਦਿਸੇ ਨਾ ਸ਼ਾਹ ਸੁਲਤਾਨ, ਆਤਮ ਪਰਮਾਤਮ ਨੇਤਰ ਖੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਦਿ ਜੁਗਾਦਿ ਸਦਾ ਸਦ ਸਮਾਇੰਦਾ। (੧੦ ੬੮੦--੬੮੧)
ਤਾਰਨਹਾਰਾ ਆ ਗਿਆ, ਨਿਰਗੁਣ ਜੋਤ ਕਰ ਉਜਿਆਰ। ਨਾਉਂ ਨਿਰੰਕਾਰਾ ਆਪਣਾ ਨਾਉਂ ਰਖਾ ਲਿਆ, ਨਿਰਗੁਣ ਰੂਪ ਅਪਰ ਅਪਾਰ। ਸਤਿਜੁਗ ਸਾਚਾ ਮਾਰਗ ਲਾ ਲਿਆ, ਚਾਰ ਵਰਨਾਂ ਇਕ ਆਧਾਰ। ਹੰ ਬ੍ਰਹਮ ਮੇਲ ਮਿਲਾ ਲਿਆ, ਪਾਰਬ੍ਰਹਮ ਕਰੇ ਪਿਆਰ। ਪੰਜ ਤੱਤ ਕਾਇਆ ਨਾਉਂ ਨਾ ਕੋਇ ਵਡਿਆ ਲਿਆ, ਨਿਰਗੁਣ ਨਾਉਂ ਹੋਏ ਜੈਕਾਰ। ਸਰਗੁਣ ਤੇਰਾ ਪੰਧ ਮੁਕਾ ਲਿਆ, ਲੇਖਾ ਚੁੱਕਿਆ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ,ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਤਰਨੀ ਤਰਨ ਆਪ ਕਰਤਾਰ। (੧੦--੪੦)
ਸਤਿਗੁਰ ਸ਼ਬਦ ਕਹੇ ਗੁਰਮੁਖੋ ਤੱਤਾਂ ਦੇ ਕਦੇ ਨਾ ਬਣਿਓ ਪੁਜਾਰੀ, ਪੂਜਾ ਕੰਮ ਕਿਸੇ ਨਾ ਆਈਆ। ਜਦ ਮੰਨੋ ਤੇ ਮੰਨੋ ਜੋਤ ਨਿਰੰਕਾਰੀ, ਜੋ ਘਟ ਘਟ ਰਿਹਾ ਸਮਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਸਿਫਤਾਂ ਵਿਚ ਸਿਫਤ ਲਿਖੀ ਭਾਰੀ, ਭਾਰਤ ਵਰਸ਼ ਦਏ ਗੁਵਾਹੀਆ। ਪਰ ਸਤਾਰਾਂ ਹਾੜ੍ਹ ਕਹੇ ਅੱਜ ਓਹ ਦਿਹਾੜੀ, ਜਿਸ ਦਾ ਰਾਹ ਚਾਰ ਜੁਗ ਰਹੇ ਤਕਾਈਆ। ਪੰਜੇ ਪਿਆਰੇ ਖ਼ਬਰਦਾਰ ਹੋ ਜਾਓ ਏਸ ਨੂੰ ਕਰ ਲਓ ਗ੍ਰਿਫਤਾਰੀ, ਜਿਹੜਾ ਗਿਫਟ ਵਿਚ ਨਾਮ ਕਲਮੇ ਦੇ ਕੇ ਸਭ ਨੂੰ ਦਏ ਪਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । (੨੧--੧੦੪੧)
ਸਰਗੁਣ ਤੇਰਾ ਸਾਚਾ ਰਾਗ, ਨਿਰਗੁਣ ਨਾਮ ਵਡਿਆਈਆ। ਸਰਗੁਣ ਤੇਰਾ ਸੱਚ ਸੁਹਾਗ, ਹਰਿ ਕੰਤ ਕੰਤੂਹਲ ਅਖਵਾਈਆ। ਸਰਗੁਣ ਤੇਰਾ ਸੱਚ ਸਮਾਜ, ਹਰਿ ਸੰਗਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਵਖਾਈਆ।
ਸਾਚਾ ਮਾਰਗ ਵਿਚ ਸੰਸਾਰ, ਨਿਰਗੁਣ ਸਰਗੁਣ ਆਪ ਚਲਾਇੰਦਾ। ਗੁਰਮੁਖ ਸੱਜਣ ਕਰ ਤਿਆਰ, ਆਪਣੀ ਬੂਝ ਬੁਝਾਇੰਦਾ। ਕਾਇਆ ਹੱਟ ਖੋਲ੍ਹ ਕਿਵਾੜ, ਵਸਤ ਅਨਮੁਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇੰਦਾ।
ਸਰਗੁਣ ਤੇਰਾ ਸਾਚਾ ਰੂਪ, ਏਕਾ ਏਕ ਜਣਾਈਆ। ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਦੇਵੇ ਨਾਮ ਵਡਿਆਈਆ। ਤੇਰਾ ਨਗਾਰਾ ਜਗਤ ਕੂਟ, ਦਹਿ ਦਿਸ਼ਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਚਾ ਬੰਧਨ ਪਾਈਆ।
ਸਰਗੁਣ ਤੇਰਾ ਸੱਚਾ ਰੂਪ, ਗੁਰਮੁਖ ਗੁਰ ਗੁਰ ਆਪ ਸਲਾਹਿੰਦਾ। ਜਨਮ ਜਨਮ ਮਿਟੇ ਦੁੱਖ, ਦਰਦੀ ਦਰਦ ਵੰਡਾਇੰਦਾ। ਆਪ ਉਠਾਏ ਆਪਣੀ ਕੁੱਖ, ਸਾਚੀ ਗੋਦ ਬਹਾਇੰਦਾ। ਝੂਠੀ ਮੇਟੇ ਤ੍ਰਿਸਨਾ ਭੁੱਖ, ਸਾਂਤਕ ਸਤਿ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਮੇਲ ਮਿਲਾਇੰਦਾ। ਸਰਗੁਣ ਤੇਰਾ ਰੂਪ ਗੁਰਸਿਖ, ਗੁਰ ਗੁਰ ਬੂਝ ਬੁਝਾਈਆ। ਸੱਚ ਦੁਆਰਿਉਂ ਮਿਲੇ ਭਿਖ, ਸਤਿਗੁਰ ਪੂਰਾ ਆਪ ਵਰਤਾਈਆ। ਪੂਰਬ ਜਨਮ ਦੀ ਮੇਟੇ ਰੇਖ, ਅੱਗੇ ਲੇਖਾ ਦਏ ਸਮਝਾਈਆ। ਨੇਤਰ ਲੋਚਣ ਸਾਚੇ ਵੇਖ, ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। …… (ਂ੧੯ ਮਾਘ ੨੦੧੮ ਬਿਕ੍ਰਮੀ ਮਲਕ ਕੈਂਪ)
ਨਿਰਗੁਣ ਸ਼ਬਦ ਬਿਬਾਨ, ਭੇਵ ਨਾ ਭੇਦਿਆ। ਨਿਰਗੁਣ ਖੇਲ ਮਹਾਨ, ਅਛਲ ਅਛੇਦਿਆ। ਨਿਰਗੁਣ ਪਦ ਨਿਰਬਾਨ, ਲੇਖ ਨਾ ਜਾਣੇ ਵੇਦ ਕਿਤੇਬਿਆ। ਨਿਰਗੁਣ ਗੁਣ ਨਿਧਾਨ, ਜਾਣੇ ਗੁਣ ਨਾ ਰਸਨਾ ਜਿਹਵਿਆ । ਨਿਰਗੁਣ ਖੇਲ ਦੋ ਜਹਾਨ, ਭੇਵ ਨਾ ਪਾਇਣ ਦੇਵੀ ਦੇਵਿਆ। ਨਿਰਗੁਣ ਆਪ ਭਗਵਾਨ, ਆਪ ਆਪਣਾ ਆਪੇ ਸੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਅਲਖ ਅਭੇਵਿਆ।
ਨਿਰਗੁਣ ਰੂਪ ਅਨਰੰਗ ਰਾਤਾ, ਹਰਿ ਹਰਿ ਆਪ ਅਖਵਾਇਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਪੂਰਨ ਜੋਤ ਸਮਾਇਆ। ਦਿਵਸ ਰੈਣ ਇਕ ਇਕਾਂਤਾ, ਏਕਾ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਭੈਣ ਭਰਾਤਾ ਨਾ ਕੋਈ ਜਣਾਇਆ। ਨਾ ਕੋਈ ਜਾਤ ਨਾ ਕੋਈ ਪਾਤਾ, ਗ੍ਰੰਥ ਪੰਥ ਨਾ ਕੋਈ ਰਖਾਇਆ। ਸਰਬ ਜੀਆਂ ਪ੍ਰਭ ਆਪੇ ਦਾਤਾ, ਆਪ ਆਪਣਾ ਰਿਹਾ ਜਣਾਇਆ। ਜੁਗ ਜੁਗ ਜਾਣੇ ਆਪਣੀ ਗਾਥਾ, ਗਾਵਣਹਾਰ ਆਪ ਅਖਵਾਇਆ। ਸ਼ਬਦ ਚਲਾਏ ਸਾਚਾ ਰਾਥਾ, ਰਥ ਰਥਵਾਹੀ ਹਰਿ ਰਘੁਰਾਇਆ। ਭਗਤ ਜਨਾਂ ਹਰਿ ਸਗਲਾ ਸਾਥਾ, ਸਾਚਾ ਸੰਗ ਨਿਭਾਇਆ । ਲਹਿਣ ਦੇਣ ਚੁਕਾਏ ਮਸਤਕ ਮਾਥਾ, ਧੁਰ ਮਸਤਕ ਲੇਖ ਲਿਖਾਇਆ। ਲੇਖ ਚੁਕਾਏ ਅੱਠ ਸਾਠਾ, ਤਿੰਨ ਸੌ ਸੱਠ ਵੇਖ ਵਖਾਇਆ। ਸਰ ਸਰੋਵਰ
ਮਾਰੇ ਠਾਠਾਂ, ਹਰਿ ਅੰਮ੍ਰਿਤ ਜਲ ਭਰਾਇਆ। ਏਕਾ ਮੰਤਰ ਪੂਜਾ ਪਾਠਾ, ਏਕਾ ਨਾਮ ਦ੍ਰਿੜਾਇਆ। ਜੁਗ ਜੁਗ ਗੇੜੇ ਉਲਟੀ ਲਾਠਾ, ਗੇੜਨਹਾਰ ਆਪ ਅਖਵਾਇਆ। ਸਰਬ ਕਲ ਆਪੇ ਸਮਰਾਥਾ, ਸਤਿ ਪੁਰਖ ਨਿਰੰਜਣ ਆਇਆ। ਵੇਖ ਵਖਾਏ ਰਾਮਾ ਘਰ ਦਸਰਾਥਾ, ਰਾਵਣ ਲੰਕਾ ਗੜ੍ਹ ਤੁੜਾਇਆ। ਕਾਹਨਾ ਕ੍ਰਿਸ਼ਨਾ ਸਗਲਾ ਸਾਥਾ, ਤ੍ਰੈਲੋਕੀ ਨਾਥ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਸਮਾਇਆ।
ਨਿਰਗੁਣ ਹਰਿ ਨਿਰੰਕਾਰ, ਥਿਰ ਘਰ ਡੇਰਾ ਲਾਇਆ। ਨਾ ਕੋਈ ਮੰਦਰ ਗੁਰੂਦਵਾਰ, ਮਸਜਿਦ ਕਾਅਬਾ ਨਾ ਕੋਈ ਰਖਾਇਆ। ਮਠ ਭਠ ਨਾ ਕਰ ਤਿਆਰ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇਆ। ਵੇਦ ਪਾਠ ਨਾ ਕੋਈ ਪੁਰਾਨ, ਗੀਤਾ ਗਿਆਨ ਨਾ ਕੋਈ ਜਣਾਇਆ। ਸ਼ਰਅ ਹਦੀਸ ਅੰਜੀਲ ਕੁਰਾਨ, ਮੁਸੱਲਾ ਹੱਥ ਨਾ ਕੋਈ ਰਖਾਇਆ। ਖਾਣੀ ਬਾਣੀ ਨਾ ਕੋਇ ਗਿਆਨ, ਰਾਗ ਛਤੀਸ ਨਾ ਕੋਇ ਅਲਾਇਆ। ਨਿਰਗੁਣ ਰੂਪ ਸ੍ਰੀ ਭਗਵਾਨ, ਹਰਿ ਆਪਣੇ ਵਿਚ ਸਮਾਇਆ। ਨਿਰਗੁਣ ਰੂਪ ਅਪਰ ਅਪਾਰਾ, ਆਪੇ ਕਲ ਵਰਤਾਈਆ । ਆਪੇ ਦੀਪਕ ਜੋਤੀ ਕਰ ਉਜਿਆਰਾ, ਆਪ ਆਪਣਾ ਅੰਧੇਰ ਮਿਟਾਈਆ। ਆਪੇ ਸੁਹਾਏ ਬੰਕ ਦਵਾਰਾ, ਆਪ ਆਪਣਾ ਦਰ ਵਖਾਈਆ। ਆਪੇ ਹੋਏ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਿਕਦਾਰਾ, ਤਖ਼ਤ ਤਾਜ ਨਾ ਆਪ ਹੰਢਾਈਆ। ਆਪ ਹੋਏ ਬੇਐਬ ਪਰਵਰਦਿਗਾਰਾ, ਆਪ ਆਪਣਾ ਨਾਅਰਾ ਲਾਈਆ। ਆਪ ਆਪਣਾ ਕਰੇ ਤਨ ਸ਼ਿੰਗਾਰਾ, ਬਸਤਰ ਆਪਣਾ ਤਨ ਹੰਢਾਈਆ। ਆਪ ਆਪਣਾ ਬਣੇ ਮੀਤ ਮੁਰਾਰਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰੇ ਬੰਦ ਕਿਵਾੜਾ, ਆਪ ਆਪਣਾ ਰਿਹਾ ਖੁਲ੍ਹਾਈਆ। ਆਪ ਆਪਣਾ ਵੇਖੇ ਸਚ ਅਖਾੜਾ, ਆਪ ਆਪਣਾ ਰਾਗ ਅਲਾਈਆ। ਆਪ ਆਪਣਾ ਸੁਹਾਏ ਗੜ੍ਹ ਅਪਰ ਅਪਾਰਾ, ਉਪਰ ਚੜ੍ਹ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ ਨਾ ਬੰਨ੍ਹੇ ਦਸਤਾਰਾ, ਕਲਗੀ ਤੋੜਾ ਨਾ ਵੇਖ ਵਖਾਈਆ। ਨਾ ਕੋਈ ਘੋੜਾ ਨਾ ਕੋਈ ਜੋੜਾ, ਦਰ ਦਰਬਾਨ ਨਾ ਕੋਈ ਸਹਾਈਆ। ਸੱਸੇ ਉਪਰ ਏਕਾ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਸਾਚੇ ਮੰਦਰ ਆਪੇ ਲਾਇਆ ਪੌੜਾ, ਥਿਰ ਘਰ ਬੈਠਾ ਸੇਜ ਵਿਛਾਈਆ। ਦਰ ਦਵਾਰੇ ਆਪਣੇ ਆਪੇ ਬਹੁੜਾ, ਆਪ ਆਪਣਾ ਵੇਖ ਵਖਾਈਆ। ਆਪੇ ਹੋਏ ਮਿੱਠਾ ਕੌੜਾ, ਰਸ ਰਸੀਆ ਹਰਿ ਰਘੁਰਾਈਆ। ਆਪੇ ਹੋਏ ਲੰਮਾ ਚੌੜਾ, ਆਪਣਾ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਈਆ।
ਨਿਰਗੁਣ ਨਰਾਇਣ ਨਰ ਹਰਿ ਖੇਲ ਅਵੱਲਾ, ਆਪਣਾ ਆਪ ਕਰਾਇਆ। ਥਿਰ ਘਰ ਵਸਾਏ ਸਚ ਮਹੱਲਾ, ਸਚ ਸਮਗਰੀ ਇਕ ਰਖਾਇਆ। ਦਰ ਦਵਾਰ ਆਪਣਾ ਆਪੇ ਮੱਲਾ, ਆਪ ਆਪਣਾ ਵੇਖ ਵਖਾਇਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲਾ ਅਖਵਾਇਆ। ਨਾ ਕੋਈ ਦੂਈ ਦੁਵੈਤੀ ਮੇਟੇ ਸੱਲਾ, ਵਰਨ ਬਰਨ ਨਾ ਕੋਈ ਜਣਾਇਆ। ਆਪਣੀ ਜੋਤੀ ਆਪੇ ਰਲਾ, ਆਪ ਆਪਣਾ ਦਏ ਉਪਾਇਆ। ਆਪੇ ਫਲਿਆ ਆਪੇ ਫੁਲਾ, ਆਪ ਆਪਣੀ ਫੁਲ ਫੁਲਵਾੜੀ ਵੇਖ ਵਖਾਇਆ। ਆਪ ਆਪਣਾ ਪਾਏ ਮੁੱਲਾ, ਆਪ ਆਪਣਾ ਤੋਲ ਤੁਲਾਇਆ। ਆਪੇ ਹੋਏ ਭੁਲ ਅਨਭੁਲਾ, ਅਨਭੁਲ ਅਨਭੁਲ ਆਪ ਅਖਵਾਇਆ। ਆਪੇ ਜਾਣੇ ਆਪਣੀ ਕੁੱਲਾ, ਕੁਲਾਵੰਤ ਹਰਿ ਰਘੁਰਾਇਆ। ਆਪ ਆਪਣੀ ਪ੍ਰੀਤੀ ਘੋਲ ਘੁਲਾ, ਆਪ ਆਪਣੀ ਸੇਵ ਕਮਾਇਆ। ਆਪੇ ਫਲਿਆ ਆਪੇ ਫੁੱਲਾ, ਆਪ ਆਪਣਾ ਦਏ ਉਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ।
ਨਿਰਗੁਣ ਰੂਪ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਾ। ਆਪੇ ਜਾਣੇ ਆਪਣਾ ਮਜਨ, ਆਪ ਆਪਣਾ ਦਏ ਭਰਵਾਸਾ। ਆਪ ਆਪਣਾ ਹੋਇਆ ਸੱਜਣ, ਆਪ ਆਪਣਾ ਦਾਸੀ ਦਾਸਾ। ਆਪ ਆਪਣਾ ਪੜਦਾ ਆਪੇ ਕੱਜਣ, ਆਪੇ ਪਾਏ ਮੰਡਲ ਰਾਸਾ। ਆਪਣੇ ਤਾਲ ਘਰ ਆਪਣੇ ਵੱਜਣ, ਸੁਣੇ ਸੁਣਾਏ ਸ਼ਾਹੋ ਸ਼ਾਬਾਸ਼ਾ। ਆਪ ਆਪਣੀ ਰੱਖੇ ਲੱਜਣ, ਗੁਣਵੰਤ ਹਰਿ ਗੁਣਤਾਸਾ। ਨਾ ਘੜਿਆ ਨਾ ਕਦੇ ਭੱਜਣ, ਮਾਤ ਗਰਭ ਨਾ
ਹੋਏ ਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਤਮਾਸ਼ਾ । ਨਿਰਗੁਣ ਰੂਪ ਹਰਿ ਅਗੰਮ, ਆਦਿ ਅੰਤ ਏਕੰਕਾਰਾ। ਨਾ ਮਰੇ ਨਾ ਪਏ ਜੰਮ, ਨਿਰਮਲ ਜੋਤੀ ਜੋਤ ਉਜਿਆਰਾ। ਆਪ ਸਵਾਰੇ ਆਪਣਾ ਕੰਮ, ਨਾ ਕੋਈ ਮੰਗੇ ਹੋਰ ਸਹਾਰਾ। ਆਪੇ ਜਾਣੇ ਆਪਣਾ ਦਮ, ਆਪੇ ਦੇਵੇ ਪਵਣ ਹੁਲਾਰਾ। ਆਪੇ ਜਾਣੇ ਆਪਣਾ ਚੰਮ, ਪੰਜ ਤੱਤ ਨਾ ਕੋਈ ਆਕਾਰਾ। ਆਪ ਆਪਣਾ ਬੇੜਾ ਬੰਨ੍ਹ, ਆਪ ਆਪਣਾ ਵੇਖੇ ਮੰਝਧਾਰਾ। ਆਪ ਆਪਣੀ ਵਸਿਆ ਛਪਰ ਛੰਨ, ਨਾ ਕੋਈ ਮੰਦਰ ਗੁਰੂਦਵਾਰਾ। ਨਿਰਗੁਣ ਰੂਪ ਤੇਰਾ ਖੇਲ ਧੰਨ, ਥਿਰ ਘਰ ਕੋਈ ਨਾ ਲਾਇਆ ਇੱਟਾਂ ਗਾਰਾ । ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਚੰਦ ਸਿਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਨਿਆਰਾ। ਨਿਰਗੁਣ ਰੂਪ ਹਰਿ ਅਕਾਲ, ਆਪਣੇ ਰੂਪ ਸਮਾਇਆ। ਆਪੇ ਦੀਨਾ ਬੰਧਪ ਦੀਨ ਦਿਆਲ, ਸ਼ਾਹੋ ਭੂਪ ਅਖਵਾਇਆ। ਆਪੇ ਹੋਏ ਅਨਮੁਲੜਾ ਲਾਲ, ਆਪ ਆਪਣੀ ਗੋਦ ਉਠਾਇਆ। ਆਪ ਆਪਣਾ ਲਏ ਭਾਲ, ਆਪ ਆਪਣਾ ਬਾਹਰ ਕਢਾਇਆ। ਆਪ ਆਪਣਾ ਮਾਰ ਉਛਾਲ, ਆਪ ਆਪਣੀ ਬਣਤ ਬਣਾਇਆ। ਆਪ ਆਪਣਾ ਹੋਏ ਦਲਾਲ, ਆਪ ਆਪਣੀ ਰਚਨ ਰਚਾਇਆ । ਆਪ ਆਪਣਾ ਪਾਏ ਜੰਜਾਲ, ਤੋੜਨਹਾਰ ਆਪ ਅਖਵਾਇਆ। ਆਪੇ ਸ਼ਾਹ ਆਪੇ ਕੰਗਾਲ, ਧਨ ਧਨਵੰਤ ਆਪ ਹੋ ਜਾਇਆ। ਆਪੇ ਚਲੇ ਆਪਣੇ ਨਾਲ, ਆਪ ਆਪਣਾ ਬੈਠਾ ਮੁੱਖ ਛੁਪਾਇਆ। ਆਪ ਆਪਣੀ ਕਰੇ ਸੰਭਾਲ, ਅੱਠੇ ਪਹਿਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ।
ਨਿਰਗੁਣ ਰੂਪ ਸਤਿ ਕਰਤਾਰ, ਸਤਿ ਸਤਿ ਸਮਾਇਆ। ਅਠ ਸਠ ਨਾ ਕਰੇ ਵਿਚਾਰ, ਗੰਗਾ ਗੋਦਾਵਰੀ ਦਿਸ ਨਾ ਆਇਆ । ਪਾਰਬ੍ਰਹਮ ਪੁਰਖ ਅਪਾਰ, ਆਪ ਆਪਣੀ ਧਾਰ ਚਲਾਇਆ। ਆਪ ਆਪਣੀ ਜਾਣੇ ਸਾਰ, ਸਚ ਸਾਰਥੀ ਆਪ ਅਖਵਾਇਆ। ਆਪੇ ਜਾਣੇ ਆਪਣੀ ਕਾਰ, ਕਰਨਹਾਰ ਹਰਿ ਰਘੁਰਾਇਆ। ਆਪੇ ਬੈਠ ਸਚ ਤਖ਼ਤ ਸੱਚੇ ਦਰਬਾਰ, ਆਪ ਆਪਣਾ ਹੁਕਮ ਚਲਾਇਆ। ਆਪੇ ਹੋਏ ਚੋਬਦਾਰ, ਆਪੇ ਸ਼ਾਹੋ ਭੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਹਰਿ ਨਿਰੰਕਾਰ, ਨਿਰਗੁਣ ਵਿਚ ਸਮਾਇਆ।
ਨਿਰਗੁਣ ਰੂਪ ਹਰਿ ਭਗਵੰਤਾ, ਭੇਵ ਨਾ ਕੋਈ ਭੇਦਿਆ। ਆਪੇ ਜਾਣੇ ਆਦਿਨ ਅੰਤਾ, ਆਪ ਆਪਣੀ ਕਰੇ ਸੇਵਿਆ। ਖੇਲੇ ਖੇਲ ਜੁਗਾ ਜੁਗੰਤਾ, ਵਡ ਦਾਤਾ ਦੇਵੀ ਦੇਵਿਆ। ਆਪ ਬਣਾਏ ਆਪਣੀ ਬਣਤਾ, ਆਪੇ ਖਾਏ ਆਪਣਾ ਫਲ ਸਾਚਾ ਮੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਾ ਕੋਈ ਰਸਨਾ ਨਾ ਕੋਈ ਜਿਹਵਿਆ।
ਨਿਰਗੁਣ ਰੂਪ ਹਰਿ ਨਿਧਾਨਾ, ਆਦਿ ਪੁਰਖ ਅਖਵਾਇਆ। ਆਪ ਆਪਣਾ ਕਰ ਪਰਵਾਨਾ, ਆਪਣਾ ਘਰ ਸੁਹਾਇਆ। ਆਪ ਆਪਣਾ ਬਣ ਮਰਦਾਨਾ, ਪਰਮ ਪੁਰਖ ਆਪ ਹੋ ਜਾਇਆ। ਆਪ ਆਪਣਾ ਕਰੇ ਖੇਲ ਮਹਾਨਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਰੂਪ ਉਪਾਇਆ।
ਨਿਰਗੁਣ ਰੂਪ ਸਚ ਤਖ਼ਤ ਸੁਲਤਾਨ, ਹਰਿ ਸਾਚਾ ਆਪ ਬਰਾਜਿਆ। ਆਪੇ ਹੋਏ ਮਿਹਰਵਾਨ, ਆਪ ਆਪਣਾ ਰਚਿਆ ਕਾਜਿਆ। ਆਪ ਆਪਣਾ ਵੇਖੇ ਮਾਰ ਧਿਆਨ, ਨਾ ਕੋਈ ਦੂਸਰ ਸਾਜਨ ਸਾਜਿਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਮਾਰੇ ਆਵਾਜ਼ਿਆ। ਇਕ ਇਕੱਲਾ ਹਰਿ ਭਗਵਾਨ, ਆਪ ਆਪਣੀ ਰੱਖੇ ਲੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਾਜਨ ਸਾਜਿਆ।
ਆਪ ਆਪਣਾ ਸਾਜਨ ਸਾਜ, ਹਰਿ ਸਾਚੇ ਰਚਨ ਰਚਾਈਆ। ਆਪੇ ਹੋਇਆ ਗਰੀਬ ਨਿਵਾਜ, ਆਪ ਆਪਣੀ ਦਇਆ ਕਮਾਈਆ। ਆਦਿ ਸ਼ਕਤ ਪ੍ਰਭ ਮਾਰੇ ਆਵਾਜ਼, ਆਪ ਆਪਣੇ ਅੰਗ ਸਮਾਈਆ। ਥਿਰ ਘਰ ਰਚਿਆ ਸਾਚਾ ਕਾਜ, ਏਕਾ ਸੇਜ ਸੁਹਾਈਆ। ਪੁਰਖ ਅਬਿਨਾਸ਼ੀ ਆਪ ਆਪਣਾ ਦੇਵੇ ਤਾਜ, ਸੀਸ ਆਪਣੇ ਹੱਥ ਰਖਾਈਆ। ਏਕਾ ਸ਼ਬਦ ਸੁੱਤ ਮਾਰ ਆਵਾਜ਼, ਆਪ ਆਪਣਾ ਰਿਹਾ ਜਗਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਅੰਗ ਕਟਾਈਆ।
ਨਿਰਗੁਣ ਆਪਣਾ ਆਪ ਉਪਾ, ਸ਼ਬਦੀ ਸੁੱਤ ਉਪਾਇਆ। ਆਪ ਆਪਣਾ ਦਏ ਜਣਾ, ਅਬਿਨਾਸ਼ੀ ਅਚੁੱਤ
ਆਪ ਅਖਵਾਇਆ। ਆਪ ਆਪਣਾ ਰਾਗ ਅਲਾ, ਅਨਾਦੀ ਧੁਨ ਉਪਜਾਇਆ। ਬ੍ਰਹਿਮਾਦੀ ਸਾਚੀ ਖੋਜ
ਖੁਜਾ, ਏਕਾ ਵੰਡਨ ਵੰਡ ਵੰਡਾਇਆ। ਆਦਿ ਜੁਗਾਦੀ ਝੋਲੀ ਪਾ, ਸਾਚਾ ਪੱਲਾ ਆਪ ਫਿਰਾਇਆ। ਆਪੇ
ਦਾਤਾ ਰਿਹਾ ਵਰਤਾ, ਨਿਖੁੱਟ ਕਦੇ ਨਾ ਜਾਇਆ। ਉਤਮ ਜਾਤਾ ਇਕ ਰਖਾ, ਪਿਤਾ ਮਾਤ ਨਾ ਮੋਹ ਵਧਾਇਆ।
ਸਾਚੀ ਸਿਖਿਆ ਇਕ ਸੁਣਾ, ਸਾਚਾ ਸੁੱਤ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚੇ ਸੁੱਤ ਦਿਤਾ ਵਰ, ਸਾਚਾ ਘਰ ਆਪ ਸੁਹਾਇਆ । (੨੩ ਮੱਘਰ ੨੦੧੪ ਬਿਕ੍ਰਮੀ)
ਨਿਰਗੁਣ ਸ਼ਬਦ ਨਿਰਗੁਣ ਜੋਤ, ਨਿਰਗੁਣ ਨਿਰਗੁਣ ਆਪ ਅਖਵਾਈਆ। ਨਿਰਗੁਣ ਮੰਦਰ ਦਵਾਰ ਕਿਲਾ
ਕੋਟ, ਨਿਰਗੁਣ ਨਿਰਗੁਣ ਬੈਠਾ ਆਸਣ ਲਾਈਆ । ਨਿਰਗੁਣ ਨਾਮ ਨਗਾਰਾ ਵੱਜੇ ਚੋਟ, ਨਿਰਗੁਣ ਨਿਰਗੁਣ
ਰਿਹਾ ਸੁਣਾਈਆ। ਨਿਰਗੁਣ ਨਿਰਗੁਣ ਉਤੇ ਹੋਏ ਮੋਹਤ, ਮੁਹੱਬਤ ਇਕੋ ਇਕ ਵਖਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਕਰਨੀ ਆਪ ਕਮਾਈਆ।
ਨਿਰਗੁਣ ਸ਼ਾਹ ਨਿਰਗੁਣ ਸੁਲਤਾਨ, ਸ਼ਹਿਨਸ਼ਾਹ ਨਿਰਗੁਣ ਆਪ ਅਖਵਾਇੰਦਾ। ਨਿਰਗੁਣ ਰਾਜ ਨਿਰਗੁਣ
ਰਾਜਾਨ, ਭੂਪਤ ਭੂਪ ਨਿਰਗੁਣ ਆਪ ਹੋ ਜਾਇੰਦਾ। ਨਿਰਗੁਣ ਭਿਖਾਰੀ ਨਿਰਗੁਣ ਦੇਵਣਹਾਰਾ ਦਾਨ,
ਨਿਰਗੁਣ ਝੋਲੀ ਅੱਗੇ ਡਾਹਿੰਦਾ। ਨਿਰਗੁਣ ਵਸਤ ਵਸਤ ਮਹਾਨ, ਨਿਰਗੁਣ ਦਸਤ ਬਦਸਤ ਦੇਵੇ ਆਣ,
ਨਿਰਗੁਣ ਆਪਣੀ ਧਾਰਾ ਆਪ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ
ਖੇਲ ਆਪ ਕਰਾਇੰਦਾ।
ਨਿਰਗੁਣ ਦਰ ਨਿਰਗੁਣ ਦਰਵੇਸ਼, ਨਿਰਗੁਣ ਨਿਰਗੁਣ ਅਲਖ ਜਗਾਈਆ। ਨਿਰਗੁਣ ਸ਼ਾਹ ਨਿਰਗੁਣ ਨਰੇਸ਼,
ਨਰ ਨਰਾਇਣ ਨਿਰਗੁਣ ਅਖਵਾਈਆ। ਨਿਰਗੁਣ ਸਦਾ ਸਦਾ ਰਹੇ ਹਮੇਸ਼, ਨਿਰਗੁਣ ਰੂਪ ਰੰਗ ਰੇਖ
ਨਾ ਕੋਇ ਵਖਾਈਆ। ਨਿਰਗੁਣ ਨਿਰਗੁਣ ਕਰੇ ਆਦੇਸ਼, ਨਿਰਗੁਣ ਨਿਰਗੁਣ ਸੀਸ ਝੁਕਾਈਆ। ਨਿਰਗੁਣ
ਨਿਰਗੁਣ ਲਏ ਵੇਖ, ਨਿਰਗੁਣ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਨਿਰਗੁਣ ਵਸੇ ਸਾਚੇ ਦੇਸ, ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।
ਨਿਰਗੁਣ ਦਿਆਲ ਠਾਕਰ ਸਵਾਮੀ, ਨਿਰਵੈਰ ਪੁਰਖ ਨਿਰਗੁਣ ਅਖਵਾਇੰਦਾ । ਨਿਰਗੁਣ ਆਦਿ ਜੁਗਾਦਿ
ਸਦਾ ਨਿਹਕਾਮੀ, ਨਿਰਗੁਣ ਨਿਹਚਲ ਧਾਮ ਆਸਣ ਲਾਇੰਦਾ। ਨਿਰਗੁਣ ਸਦਾ ਸਦਾ ਅੰਤਰਜਾਮੀ, ਨਿਰਗੁਣ
ਦੋ ਜਹਾਨਾਂ ਵੇਖ ਵਖਾਇੰਦਾ। ਨਿਰਗੁਣ ਬੋਧ ਅਗਾਧ ਅਗੰਮੀ ਬਾਣੀ, ਨਿਰਗੁਣ ਭੇਵ ਅਭੇਦ ਖੁਲਾਇੰਦਾ।
ਨਿਰਗੁਣ ਨਿਰਗੁਣ ਖੇਲ ਮਹਾਨੀ, ਨਿਰਗੁਣ ਖ਼ਾਲਕ ਆਪਣੀ ਕਾਰ ਕਮਾਇੰਦਾ। ਨਿਰਗੁਣ ਪਰਵਰਦਿਗਾਰ
ਨੂਰ ਨੂਰਾਨੀ, ਨਿਰਗੁਣ ਲਾਸ਼ਰੀਕ ਅਖਵਾਇੰਦਾ। ਨਿਰਗੁਣ ਮੁਕਾਮੇ ਹੱਕ ਹੋਏ ਪਰਧਾਨੀ, ਨਿਰਗੁਣ ਆਪਣਾ
ਹੁਕਮ ਮਨਾਇੰਦਾ। ਨਿਰਗੁਣ ਸਚਖੰਡ ਵਖਾਏ ਆਪਣੀ ਸੱਚ ਨਿਸ਼ਾਨੀ, ਨਿਰਗੁਣ ਸੱਚ ਨਿਸ਼ਾਨਾ ਆਪ ਝੁਲਾਇੰਦਾ।
ਨਿਰਗੁਣ ਮਹਿਮਾ ਗਾਏ ਅਕਥ ਕਹਾਣੀ, ਨਿਰਗੁਣ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਖੇਲ ਆਪਣੇ ਹੱਥ ਰਖਾਇੰਦਾ।
ਨਿਰਗੁਣ ਦਾਤਾ ਪੁਰਖ ਸਮਰੱਥ, ਨਿਰਗੁਣ ਨਿਰਾਕਾਰ ਅਖਵਾਈਆ। ਨਿਰਗੁਣ ਚਲਾਵਣਹਾਰਾ ਰਾਥ, ਨਿਰਗੁਣ
ਖੇਵਟ ਖੇਟ ਰੂਪ ਵਟਾਈਆ। ਨਿਰਗੁਣ ਨਿਰਗੁਣ ਰੱਖਣਹਾਰ ਹਾਥ, ਨਿਰਗੁਣ ਬੇਪਰਵਾਹ ਵੱਡੀ ਵਡਿਆਈਆ।
ਨਿਰਗੁਣ ਨਿਰਗੁਣ ਪੂਰੀ ਕਰੇ ਆਸ, ਨਿਰਗੁਣ ਆਸਾ ਪੂਰ ਆਪ ਹੋ ਜਾਈਆ । ਨਿਰਗੁਣ ਨਿਰਗੁਣ
ਦੇਵੇ ਸਾਥ, ਨਿਰਗੁਣ ਸਗਲਾ ਸੰਗ ਨਿਭਾਈਆ। ਨਿਰਗੁਣ ਦੇਵਣਹਾਰਾ ਦਾਤ, ਵਸਤ ਅਮੋਲਕ ਝੋਲੀ ਪਾਈਆ।
ਨਿਰਗੁਣ ਸਾਹਿਬ ਕਮਲਾਪਾਤ, ਨਿਰਗੁਣ ਨਾਰੀ ਕੰਤ ਰੂਪ ਵਟਾਈਆ। ਨਿਰਗੁਣ ਵੇਖੇ ਖੇਲ ਤਮਾਸ਼, ਨਿਰਗੁਣ
ਮੰਡਲ ਰਾਸ ਰਚਾਈਆ। ਨਿਰਗੁਣ ਧਾਰ ਬੰਧਾਏ ਪ੍ਰਿਥਮੀ ਆਕਾਸ਼, ਨਿਰਗੁਣ ਰਵ ਸਸ ਸੂਰਜ ਚੰਨ
ਕਰੇ ਰੁਸ਼ਨਾਈਆ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸ, ਨਿਰਗੁਣ ਏਕਾ ਡੋਰੀ ਨਾਮ ਤੰਦ ਬੰਧਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰੱਥ, ਸਮਰੱਥ ਆਪਣੀ ਕਾਰ ਕਮਾਈਆ। ਨਿਰਗੁਣ ਨਿਰਗੁਣ ਪੁਰਖ ਅਗੰਮ, ਅਗੰਮੜੀ ਕਾਰ ਕਮਾਇੰਦਾ। ਆਦਿ ਜੁਗਾਦਿ ਨਾ ਮਰੇ ਨਾ ਪਏ ਜੰਮ, ਜੀਵਣ ਜੁਗਤ ਨਾ ਕੋਇ ਜਣਾਇੰਦਾ। ਸਚਖੰਡ ਨਿਵਾਸੀ ਕਰੇ ਆਪਣਾ ਕੰਮ, ਨਿਰਗੁਣ ਆਪਣੀ ਕਾਰ ਕਮਾਇੰਦਾ। ਨਿਰਗੁਣ ਆਪਣਾ ਬੇੜਾ ਬੰਨ੍ਹ, ਨਿਰਗੁਣ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਮਧ ਏਕਾ ਧਾਰ ਚਲਾਇੰਦਾ।
ਨਿਰਗੁਣ ਆਦਿ ਪੁਰਖ ਆਪ, ਨਿਰਗੁਣ ਅੰਤ ਆਪ ਅਖਵਾਈਆ। ਨਿਰਗੁਣ ਮਧ ਖੇਲ ਤਮਾਸ਼, ਕੋਟਨ ਕੋਟ ਜੁਗ ਆਪਣਾ ਰਾਹ ਜਣਾਈਆ। ਨਿਰਗੁਣ ਖੇਲ ਵੇਲ ਜੁਗਾਦਿ, ਜੁਗ ਚੌਕੜੀ ਪੰਧ ਮੁਕਾਈਆ। ਨਿਰਗੁਣ ਲੇਖਾ ਜਾਣ ਗੁਰ ਅਵਤਾਰ, ਭਗਤ ਭਗਵੰਤ ਸਾਧ ਸਾਚੀ ਸਾਧਨਾ ਇਕ ਰਖਾਈਆ। ਨਿਰਗੁਣ ਨਿਰਗੁਣ ਸ਼ਬਦ ਅਗੰਮ ਦੇਵਣਹਾਰਾ ਦਾਦ, ਨਾਮ ਨਿਧਾਨ ਸ੍ਰੀ ਭਗਵਾਨ ਇਕ ਜਣਾਈਆ। ਨਿਰਗੁਣ ਵੇਖਣਹਾਰਾ ਵਾਦ ਵਿਵਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਿਰਗੁਣ ਨਿਰਵੈਰ ਪੁਰਖ ਅਕਾਲ, ਇਕ ਇਕੱਲਾ ਹਰਿ ਅਖਵਾਇੰਦਾ। ਨਿਰਗੁਣ ਦਾਤਾ ਦੀਨ ਦਿਆਲ, ਦੀਨਾ ਨਾਥ ਵੇਸ ਵਟਾਇੰਦਾ। ਨਿਰਗੁਣ ਸੇਵਾ ਲਾਏ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਥਿਰ ਘਰ ਆਪ ਪਰਗਟਾਇੰਦਾ। ਨਿਰਗੁਣ ਹੁਕਮੇ ਅੰਦਰ ਹੁਕਮ ਰਖਾਏ ਮਹਾਂਕਾਲ, ਮਹਿਮਾਂ ਆਪਣੀ ਆਪ ਸਮਝਾਇੰਦਾ। ਹੁਕਮ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਕਲ ਪਰਗਟਾਇੰਦਾ। ਨਿਰਗੁਣ ਜੋਤ ਨਿਰਗੁਣ ਪਰਕਾਸ਼, ਨਿਰਗੁਣ ਅੰਧ ਅੰਧੇਰ ਮਿਟਾਈਆ। ਨਿਰਗੁਣ ਮੰਡਲ ਨਿਰਗੁਣ ਰਾਸ, ਗੋਪੀ ਕਾਹਨ ਨਚਾਈਆ। ਨਿਰਗੁਣ ਪ੍ਰਿਥਮੀ ਨਿਰਗੁਣ ਆਕਾਸ਼, ਨਿਰਗੁਣ ਸੂਰਜ ਚੰਦ ਰੁਸ਼ਨਾਈਆ। ਨਿਰਗੁਣ ਖੇਲ ਨਿਰਗੁਣ ਤਮਾਸ਼, ਖੇਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਮੇਲਾ ਨਿਰਗੁਣ ਮੇਲ ਮਿਲਾਈਆ। ਨਿਰਗੁਣ ਨਾਰ ਨਿਰਗੁਣ ਕੰਤ, ਸੇਜ ਸੁਹੰਜਣੀ ਨਿਰਗੁਣ ਆਪ ਹੰਡਾਇੰਦਾ। ਨਿਰਗੁਣ ਜੋਤ ਨਿਰਗੁਣ ਭਗਵੰਤ, ਨਿਰਗੁਣ ਸ੍ਰੀ ਭਗਵਾਨ ਨਾਉਂ ਰਖਾਇੰਦਾ। ਨਿਰਗੁਣ ਪੁਰਖ ਅਗੰਮ ਮਹਿਮਾਂ ਅਗਣਤ, ਨਿਰਗੁਣ ਨਿਰਾਕਾਰ ਅਜੂਨੀ ਰਹਿਤ ਅਨਭਵ ਪਰਕਾਸ਼ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਵਾਰ ਖੇਲ ਅਪਾਰ, ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਆਪਣੀ ਵੰਡ ਆਪਣੇ ਹੱਥ ਰਖਾਇੰਦਾ। ਨਿਰਗੁਣ ਵੰਡ ਸਰਗੁਣ ਰੰਗ, ਰੰਗ ਰੰਗੀਲਾ ਆਪ ਜਣਾਈਆ। ਨਿਰਗੁਣ ਦਾਤ ਨਿਰਗੁਣ ਭਿਖਾਰੀ ਮੰਗੇ ਮੰਗ, ਸਰਗੁਣ ਇਕੋ ਘਰ ਜਣਾਈਆ। ਤੱਤਵ ਤੱਤ ਇਕ ਅਨੰਦ, ਬੰਧਨ ਬੰਧਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਕਰਾਈਆ।
ਨਿਰਗੁਣ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਤ੍ਰੈਗੁਣ ਮਾਇਆ ਕਰ ਪਸਾਰ, ਪੰਜ ਤੱਤ ਨਾਤਾ ਜੋੜ ਜੁੜਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਮਨ ਮਤ ਬੁਧ ਕਰ ਸ਼ੰਗਾਰ, ਦਰ ਦਵਾਰਾ ਆਪ ਖੁਲ੍ਹਾਇੰਦਾ। ਆਸਾ ਤ੍ਰਿਸਨਾ ਭਰ ਭੰਡਾਰ, ਮਾਇਆ ਮਮਤਾ ਹਉਮੇਂ ਨਾਲ ਰਲਾਇੰਦਾ। ਕਾਇਆ ਮੰਦਰ ਕਰ ਪਸਾਰ, ਡੂੰਘੀ ਕੰਦਰ ਆਸਣ ਲਾਇੰਦਾ। ਅਨਹਦ ਨਾਦ ਸ਼ਬਦ ਧੁਨਕਾਰ, ਅਨਰਾਗੀ ਰਾਗ ਅਲਾਇੰਦਾ। ਜੋਤੀ ਜੋਤ ਜੋਤ ਉਜਿਆਰ, ਨੂਰ ਨੂਰਾਨਾ ਡਗਮਗਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਸਾਚੀ ਰੀਤਾ ਆਪ ਚਲਾਇੰਦਾ। ਜੁਗ ਚੌਕੜੀ ਸਰਗੁਣ ਨਿਰਗੁਣ ਸੰਗ ਲਾਏ ਪ੍ਰੀਤਾ, ਨਿਰਗੁਣ ਪਰੇਮ ਪਿਆਰ ਇਕ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਇਕੋ ਭੇਵ ਖੁਲ੍ਹਾਇੰਦਾ।
ਨਿਰਗੁਣ ਖੋਲ੍ਹੇ ਭੇਵ, ਅਭੇਦ ਆਪ ਹੋ ਜਾਈਆ। ਆਦਿ ਪੁਰਖ ਸਦਾ ਨਿਹਕੇਵ, ਨਿਹਚਲ ਆਪਣਾ ਆਸਣ
ਲਾਈਆ। ਨਾਮ ਜਣਾਏ ਰਸਨਾ ਜਿਹਵ, ਪਵਣ ਸਵਾਸ ਸਮਾਈਆ। ਅਗੰਮ ਅਥਾਹ ਅਲੱਖ ਅਭੇਵ, ਬੇਅੰਤ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਵਡਿਆਈਆ।
ਸਰਗੁਣ ਨਾਤਾ ਪੰਜ ਤੱਤ, ਨਿਰਗੁਣ ਜੋਤ ਰੁਸ਼ਨਾਈਆ। ਨਿਰਗੁਣ ਦੇਵੇ ਬ੍ਰਹਮ ਮਤ, ਪਾਰਬ੍ਰਹਮ ਪੜ੍ਹਾਈਆ। ਸਰਗੁਣ ਨਿਰਗੁਣ ਹੋਏ ਵਸ, ਦੋਏ ਜੋੜ ਸਰਨਾਈਆ। ਜਗਤ ਜੀਵਣ ਚਲੇ ਰਥ, ਰਥਵਾਹੀ ਬੇਪਰਵਾਹੀਆ। ਸ਼ਬਦ ਅਨਾਦੀ ਵਜਾਏ ਨਦ, ਅਗੰਮੀ ਧਾਰ ਵਖਾਈਆ। ਸਾਚਾ ਮਾਰਗ ਦੇਵੇ ਦੱਸ, ਪਾਰਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਨਿਝਰ ਦੇਵੇ ਇਕੋ ਰਸ, ਅੰਮ੍ਰਿਤ ਝਿਰਨਾ ਆਪ ਝਿਰਾਈਆ । ਸਤਿ ਸਤਿਵਾਦੀ ਸਾਚਾ ਰਾਹ ਦੱਸ, ਦਹਿ ਦਿਸ਼ਾ ਖੋਜ ਖੁਜਾਈਆ। ਮਹਿਮਾਂ ਜਣਾਏ ਅਕਥਨਾ ਅਕਥ, ਕਾਤਬ ਲਿਖ ਲਿਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਦਿ ਨਿਰਗੁਣ ਜੁਗਾਦਿ ਨਿਰਗੁਣ ਜੁਗ ਜੁਗ ਵੰਡ ਵੰਡਾਈਆ।
ਜੁਗ ਜੁਗ ਸਰਗੁਣ ਧਾਰ, ਨਿਰਗੁਣ ਆਪ ਚਲਾਇੰਦਾ। ਲੱਖ ਚੁਰਾਸੀ ਕਰ ਪਸਾਰ, ਘਟ ਘਟ ਡੇਰਾ ਲਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦੀ ਕਾਰ ਆਪ ਕਰਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਬ੍ਰਹਮ ਆਪਣਾ ਮੇਲ ਮਿਲਾਇੰਦਾ। ਨਾਉਂ ਧਰ ਗੁਰ ਅਵਤਾਰ, ਗੁਰ ਗੁਰ ਸ਼ਬਦੀ ਰਾਗ ਅਲਾਇੰਦਾ। ਬ੍ਰਹਮ ਬ੍ਰਹਿਮਾਦੀ ਖੋਲ੍ਹ ਕਿਵਾੜ, ਦੋ ਜਹਾਨਾਂ ਹੱਟ ਚਲਾਇੰਦਾ । ਲੇਖਾ ਜਾਣ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਜੁਗ ਚੌਕੜੀ ਰਚ ਸੰਸਾਰ, ਖਾਣੀ ਬਾਣੀ ਮੇਲ ਮਿਲਾਇੰਦਾ। ਧੁਰ ਫ਼ਰਮਾਨਾ ਦੇਵੇ ਨਿਰੰਕਾਰ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨ ਦਏ ਆਧਾਰ, ਸ਼ਬਦੀ ਧਾਰ ਵੇਸ ਵਟਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਕਰ ਉਜਿਆਰ, ਮਹਾਂਸਾਰਥੀ ਆਪਣਾ ਰਥ ਚਲਾਇੰਦਾ। ਸੱਚ ਸੰਦੇਸਾ ਵਾਰੋ ਵਾਰ, ਜੁਗ ਚੌਕੜੀ ਆਪ ਸੁਣਾਇੰਦਾ। ਸਿਫ਼ਤੀ ਸਿਫ਼ਤ ਭਰੇ ਭੰਡਾਰ, ਗੁਰ ਅਵਤਾਰ ਰਸਨਾ ਜਿਹਵਾ ਗਾਇੰਦਾ। ਪੀਰ ਪੈਗ਼ੰਬਰ ਕਰਨ ਗੁਫ਼ਤਾਰ, ਕਲਮਾ ਨਬੀ ਰਸੂਲ ਸਮਝਾਇੰਦਾ। ਭਗਤ ਭਗਵਾਨ ਦਰਸ ਦਿਖਾਲ, ਦੀਦ ਈਦ ਚੰਦ ਚੜ੍ਹਾਇੰਦਾ । ਸੰਤ ਸੁਹੇਲੇ ਰੱਖੇ ਨਾਲ, ਸਹਿਜ ਸੁਭਾਉ ਮੇਲ ਮਿਲਾਇੰਦਾ। ਗੁਰਮੁਖਾਂ ਅੰਤਰ ਆਤਮ ਕਰ ਪਛਾਣ, ਪਰਮਾਤਮ ਜੋੜ ਜੁੜਾਇੰਦਾ। ਗੁਰਸਿਖਾਂ ਲੱਗੀ ਨਿਭੇ ਨਾਲ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਚੌਕੜੀ ਮਾਰਗ ਆਪ ਸਿਖਾਲ, ਰਹਿਬਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ ।
ਨਿਰਗੁਣ ਸਰਗੁਣ ਪੜ੍ਹਾਏ ਬੋਧ, ਅਗਾਧ ਵੱਡੀ ਵਡਿਆਈਆ। ਨਿਰਵੈਰ ਨਿਰੰਕਾਰ ਸਾਰ ਸਮਾਲ ਹਿਰਦਾ ਸੋਧ, ਹਰਿ ਜੂ ਆਪਣਾ ਰੰਗ ਵਖਾਈਆ। ਭਾਗ ਲਗਾਏ ਕਾਇਆ ਮਾਟੀ ਕੋਟ, ਸ਼ਬਦ ਚੋਟ ਇਕ ਜਣਾਈਆ। ਨਿਰਾਲੀ ਪਰਕਾਸ਼ ਕਰ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ । ਨਿਰਵੈਰ ਖੋਲ੍ਹ ਸੋਤ, ਸੁਰਤੀ ਸ਼ਬਦੀ ਆਪ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਸਰਗੁਣ ਦੇਵੇ ਪੰਜ ਤੱਤ ਵਡਿਆਈਆ।
ਸਰਗੁਣ ਪੰਜ ਤੱਤ ਵਡਿਆ, ਲੋਕਮਾਤ ਦਇਆ ਕਮਾਇੰਦਾ। ਗੁਰ ਅਵਤਾਰ ਮਾਰਗ ਲਾ, ਪੀਰ ਪੈਗ਼ੰਬਰ ਸਿਫ਼ਤ ਸਲਾਹ ਜਣਾਇੰਦਾ। ਕੋਟਨ ਕੋਟ ਨਾਮ ਧਰਾ, ਰਸਨਾ ਜਿਹਵਾ ਸਰਬ ਪੜ੍ਹਾਇੰਦਾ। ਆਪ ਛੁਪਿਆ ਰਹੇ ਬੇਪਰਵਾਹ, ਨੇਤਰ ਨਜ਼ਰ ਕਿਤੇ ਨਾ ਆਇੰਦਾ। ਚਾਰ ਜੁਗ ਭਵਿਖਤ ਭਵਿਖਤ ਭਵਿਖਤੀ ਗਿਆ ਜਣਾ, ਭਾਖਿਆ ਆਪਣੀ ਆਪ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਣ ਬਣ ਗਵਾਹ, ਸ਼ਹਾਦਤ ਇਕੋ ਨਾਮ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੱਚ ਨਿਸ਼ਾਨਾ ਗਏ ਜਣਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਕਲਜੁਗ ਅੰਤਮ ਆਵੇ ਬੇਪਰਵਾਹ, ਪੜਦਾ ਆਪਣਾ ਆਪ ਉਠਾਇੰਦਾ। ਕਲ ਕਲਕੀ ਜਾਮਾ ਪਾ, ਨਿਹਕਲੰਕਾ ਡੰਕ ਵਜਾਇੰਦਾ। ਸ਼ਬਦ ਅਗੰਮੀ ਚੋਟ ਲਗਾ, ਦੋ ਜਹਾਨਾਂ ਆਪ ਉਠਾਇੰਦਾ। ਸੰਬਲ ਆਪਣਾ ਡੇਰਾ
ਲਾ, ਚਾਉ ਘਨੇਰਾ ਇਕ ਰਖਾਇੰਦਾ। ਨਵ ਖੰਡ ਪ੍ਰਿਥਮੀ ਘੇਰਾ ਪਾ, ਸੱਤਾਂ ਦੀਪਾਂ ਵੰਡ ਵੰਡਾਇੰਦਾ। ਕੂੜੀ ਕਿਰਿਆ ਡੇਰਾ ਢਾਹ, ਸਾਚਾ ਮਾਰਗ ਇਕ ਜਣਾਇੰਦਾ। ਲੱਖ ਚੁਰਾਸੀ ਜੀਵ ਜੰਤ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਇੰਦਾ। ਦੋ ਜਹਾਨਾਂ ਜਣਾਏ ਇਕੋ ਨਾਂ, ਵਿਸ਼ਨ ਬ੍ਰਹਮਾ ਸ਼ਿਵ ਪੜ੍ਹਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਦੇ ਵਿਛੜੇ ਲਏ ਮਿਲਾ, ਪੂਰਬ ਲੇਖਾ ਸਰਬ ਵਖਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਨੇਤਰ ਨੈਣਾਂ ਨਾਲ ਦਰਸਾ, ਸ਼ਬਦ ਇਸ਼ਾਰਾ ਇਕ ਕਰਾਇੰਦਾ। ਸਰਗੁਣ ਭੁਲਿਆ ਬੇਪਰਵਾਹ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਵਿਦਿਆ ਸ੍ਰੀ ਭਗਵਾਨ ਗਏ ਭੁੱਲਾ, ਭੁਲਿਆਂ ਮਾਰਗ ਨਾ ਕੋਇ ਪੁਵਾਇੰਦਾ। ਅੰਜੀਲ ਕੁਰਾਨ ਵੇਦ ਪੁਰਾਨਾਂ ਝਗੜਾ ਪਿਆ ਥਾਂ ਥਾਂ, ਖਾਣੀ ਬਾਣੀ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਦਾਤਾ ਨੇਤਰ ਨੈਣ ਵੇਖੇ ਇਕ ਧਿਆਨ, ਪੜਦਾ ਉਹਲਾ ਲਾਹਿੰਦਾ। ਮੁਕਾਮੇ ਹੱਕ ਹੋ ਰੋਸ਼ਨਾ, ਰੋਸ਼ਨ ਜ਼ਮੀਰ ਇਕ ਕਰਾਇੰਦਾ। ਤਹਿਕੀਕ ਕਰੇ ਆਪ ਖ਼ੁਦਾ, ਖ਼ੁਦੀ ਸਭ ਦੀ ਵੇਖ ਵਖਾਇੰਦਾ। ਚੌਦਾਂ ਤਬਕਾਂ ਪੜਦਾ ਆਪ ਉਠਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਰਹਿਬਰ ਬਣ ਦੋ ਜਹਾਨ, ਨਿਰਵੈਰ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦਾਤਾ ਪੁਰਖ ਬਿਧਾਤਾ ਨਿਰਵੈਰ ਆਪਣੀ ਕਾਰ ਕਰਾਇੰਦਾ।
ਨਿਰਵੈਰ ਆਏ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਸਚਖੰਡ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਈਆ। ਚਾਰੇ ਵਰਨਾਂ ਹੋ ਦਿਆਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਅੰਗ ਲਗਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਘਰ ਵਸਾਈਆ। ਸ਼ਬਦ ਸਰੂਪੀ ਬਣ ਦਲਾਲ, ਨਿਰਗੁਣ ਆਤਮ ਨਿਰਗੁਣ ਪਰਮਾਤਮ ਨਿਰਗੁਣ ਮਨ ਨਿਰਗੁਣ ਬੁਧੀ ਨਿਰਗੁਣ ਮਤ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਨਿਰਗੁਣ ਅੰਸ ਸਰਗੁਣ ਬੰਸ ਸਰਬੰਸਾ ਵੇਖ ਵਖਾਇੰਦਾ। ਨਿਰਗੁਣ ਮਣੀਆਂ ਨਿਰਗੁਣ ਮੰਤ, ਸਰਗੁਣ ਮੰਤਰ ਆਪ ਪੜ੍ਹਾਇੰਦਾ। ਨਿਰਗੁਣ ਨਾਰ ਨਿਰਗੁਣ ਕੰਤ, ਸਰਗੁਣ ਕਾਇਆ ਚੋਲੀ ਸੇਜ ਹੰਡਾਇੰਦਾ। ਨਿਰਗੁਣ ਮਹਿਮਾ ਨਿਰਗੁਣ ਅਗਣਤ, ਸਰਗੁਣ ਰਸਨਾ ਜਿਹਵਾ ਗਾਇੰਦਾ। ਨਿਰਗੁਣ ਗੜ੍ਹ ਸਰਗੁਣ ਹਉਮੇਂ ਹੰਗਤ, ਮਾਇਆ ਮਮਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਆਪ ਉਠਾਇੰਦਾ।
ਨਿਰਗੁਣ ਪਾਰਬ੍ਰਹਮ, ਬ੍ਰਹਮ ਨਿਰਗੁਣ ਆਪ ਜਗਾਈਆ। ਨਿਰਗੁਣ ਕਰੇ ਸਾਚਾ ਕਰਮ, ਨਿਹਕਰਮੀ ਵਡ ਵਡਿਆਈਆ। ਨਿਰਗੁਣ ਆਦਿ ਜੁਗਾਦੀ ਇਕੋ ਧਰਮ, ਵਰਨ ਗੋਤ ਨਾ ਕੋਇ ਰਖਾਈਆ। ਨਿਰਗੁਣ ਨਿਰਵੈਰ ਇਕੋ ਰੱਖੇ ਸਰਨ, ਸ਼ਿਵਦਵਾਲਾ ਮੱਠ ਮੰਦਰ ਮਸਜਦ ਗੁਰੂਦਵਾਰ ਨਾ ਕੋਇ ਜਣਾਈਆ। ਨਿਰਗੁਣ ਨਿਰਵੈਰ ਇਕੋ ਜੋਤ ਪਰਕਾਸ਼, ਅੰਧ ਅੰਧੇਰ ਨਾ ਕੋਇ ਰਖਾਈਆ। ਨਿਰਗੁਣ ਘਟ ਘਟ ਅੰਦਰ ਰੱਖੇ ਵਾਸ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਇਕੋ ਨਰ, ਨਰ ਨਰਾਇਣ ਵੱਡੀ ਵਡਿਆਈਆ।
ਨਿਰਗੁਣ ਨਰ ਨਿਰਗੁਣ ਨਾਰ, ਨਿਰਗੁਣ ਪੂਤ ਸਪੂਤ ਬਣਾਇੰਦਾ। ਨਿਰਗੁਣ ਭੂਸ਼ਨ ਨਿਰਗੁਣ ਸ਼ੰਗਾਰ, ਨਿਰਗੁਣ ਵੇਸ ਅਨੇਕ ਵਟਾਇੰਦਾ। ਨਿਰਗੁਣ ਨਾਦ ਸ਼ਬਦ ਧੁਨਕਾਰ, ਨਿਰਗੁਣ ਲਿਖ ਲਿਖ ਲੇਖ ਜਗਤ ਜਣਾਇੰਦਾ। ਨਿਰਗੁਣ ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਉਜਿਆਰ, ਨਿਰਗੁਣ ਖਾਣੀ ਬਾਣੀ ਵੰਡ ਵੰਡਾਇੰਦਾ। ਨਿਰਗੁਣ ਸਭ ਦਾ ਲੇਖਾ ਕਰੇ ਆਰ ਪਾਰ, ਬੇਪਰਵਾਹ ਆਪਣੇ ਵਿਚ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਅੰਤ ਜੁਗਾ ਜੁਗੰਤ ਸ਼ਬਦ ਸ਼ਬਦੀ ਇਕੋ ਮੰਤ, ਮੰਤਰ ਇਕੋ ਇਕ ਜਣਾਇੰਦਾ।
ਨਿਰਗੁਣ ਮੰਤ ਆਦਿ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਿਰਗੁਣ ਹੰ ਬ੍ਰਹਮ ਹੋ, ਪਾਰਬ੍ਰਹਮ ਵੰਡ ਵੰਡਾਈਆ। ਦੋਹਾਂ ਵਿਚੋਲਾ ਭੇਵ ਨਾ ਜਾਣੇ ਕੋ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਬੀਜ ਆਪੇ
ਬੋ, ਪੱਤ ਡਾਲੀ ਆਪ ਮਹਿਕਾਈਆ। ਅੰਤਮ ਮਾਲਣ ਬਣ ਕੇ ਆਪੇ ਲਏ ਖੋਹ, ਕਲੀ ਕਲੀ ਲੱਖ ਚੁਰਾਸੀ ਆਪ ਤੁੜਾਈਆ। ਗੁਰਮੁਖ ਵਿਰਲੇ ਸੰਤ ਸੁਹੇਲੇ ਭਗਤ ਭਗਵਾਨ ਸਾਚੀ ਲੜੀ ਲਏ ਪਰੋ, ਨਾਮ ਤੰਦ ਹੱਥ ਉਠਾਈਆ। ਸਾਚਾ ਨਾਮ ਦ੍ਰਿੜਾਏ ਸੋਹੰ ਸੋ, ਆਦਿ ਅੰਤ ਮਧ ਆਪਣੀ ਧਾਰ ਜਣਾਈਆ। ਪਾਰਬ੍ਰਹਮ ਬ੍ਰਹਮ ਆਪੇ ਹੋ, ਬ੍ਰਹਮ ਮੇਲਾ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ।
ਹੰ ਬ੍ਰਹਮ ਨਿਰਗੁਣ ਯਾਦ, ਹਰਿ ਸਤਿਗੁਰ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸੁਣ ਫਰਯਾਦ, ਸਤਿ ਸਤਿਵਾਦੀ ਫੇਰਾ ਪਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮੋਹਣ ਮੋਹਣੀ ਆਪਣਾ ਰੰਗ ਵਖਾਇੰਦਾ। ਦੇਵਣਹਾਰਾ ਧੁਰਦਰਗਾਹੀ ਦਾਦ, ਵਸਤ ਅਮੋਲਕ ਝੋਲੀ ਪਾਇੰਦਾ। ਰੱਖਣਹਾਰਾ ਸਾਚ ਲਾਜ, ਸਿਰ ਆਪਣਾ ਹੱਥ ਰਖਾਇੰਦਾ। ਵਕਤ ਸੁਹੰਜਣਾ ਕਰੇ ਕਾਜ, ਆਦਿ ਨਿਰੰਜਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਵੰਡ ਖੇਲ ਬ੍ਰਹਿਮੰਡ, ਹਰਿ ਸ਼ਬਦ ਅਗੰਮੀ ਸਾਚਾ ਛੰਦ, ਦੋ ਜਹਾਨਾਂ ਆਪ ਅਲਾਇੰਦਾ।
ਦੋ ਜਹਾਨਾਂ ਨਿਰਗੁਣ ਧਾਰ, ਹਰਿ ਸ਼ਬਦ ਸ਼ਬਦ ਜਣਾਈਆ। ਸਤਿਜੁਗ ਸਤਿ ਸਤਿ ਵਰਤਾਰ, ਸਤਿ ਸਤਿਵਾਦੀ ਆਪ ਵਰਤਾਈਆ। ਸਤਿ ਸਤਿ ਦਏ ਆਧਾਰ, ਬ੍ਰਹਮ ਮਤ ਇਕ ਜਣਾਈਆ । ਰੱਤੀ ਰੱਤ ਕਰ ਖੁਆਰ, ਚੋਲੀ ਅਗੰਮੜੇ ਰੰਗ ਰੰਗਾਈਆ। ਗੜ੍ਹ ਝੂਠ ਹੰਕਾਰ, ਕੂੜੀ ਕਿਰਿਆ ਡੇਰਾ ਢਾਈਆ । ਸੱਚ ਸੱਚ ਕਰ ਪਿਆਰ, ਸੁਰਤੀ ਸ਼ਬਦ ਦਏ ਮਿਲਾਈਆ। ਗੁਰਮੁਖ ਹਰਿਜਨ ਦਏ ਉਧਾਰ, ਅੰਤਰ ਆਤਮ ਖੋਜ ਖੁਜਾਈਆ। ਸਾਚੇ ਸੰਤਨ ਖੋਲ੍ਹ ਕਿਵਾੜ, ਬਜਰ ਕਪਾਟੀ ਤੋੜ ਤੁੜਾਈਆ। ਭਗਤਨ ਮੇਲਾ ਧੁਰ ਦਰਬਾਰ, ਧੁਰ ਦਰਬਾਰਾ ਇਕ ਵਖਾਈਆ। ਸਾਚੇ ਮੰਦਰ ਦਏ ਬਹਾਲ, ਚੌਥੇ ਪਦ ਮਿਲੇ ਵਡਿਆਈਆ । ਚੌਥੇ ਪਦ ਆਪ ਸੰਭਾਲ, ਨਿਰਗੁਣ ਆਪਣੇ ਅੰਗ ਲਗਾਈਆ। ਥਿਰ ਘਰ ਵਖਾ ਸੱਚੀ ਧਰਮਸਾਲ, ਸ਼ਬਦ ਸ਼ਬਦੀ ਵਿਚ ਸਮਾਈਆ। ਜੋਤੀ ਜੋਤ ਕਰ ਪਿਆਰ, ਥਿਰ ਘਰ ਪੰਧ ਆਪ ਮੁਕਾਈਆ। ਸਚਖੰਡ ਦੇਵੇ ਸੱਚੀ ਧਰਮਸਾਲ, ਧਰਮ ਦਵਾਰੇ ਸੋਭਾ ਪਾਈਆ। ਨਿਰਗੁਣ ਨਿਰਗੁਣ ਲੈ ਕੇ ਜਾਏ ਨਾਲ, ਗੁਰਮੁਖ ਆਤਮ ਪਰਮਾਤਮ ਮੇਲ ਮਿਲਾਈਆ। ਨਾਤਾ ਤੋੜ ਕਾਲ ਮਹਾਂਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਰਗੁਣ ਰੂਪ ਪੁਰਖ ਅਬਿਨਾਸ਼ੀ ਜਨ ਭਗਤਾਂ ਰੱਖੇ ਉਤਮ ਜ਼ਾਤ, ਆਤਮ ਜੋੜੇ ਸਾਚਾ ਨਾਤ, ਜੋਤੀ ਜੋਤ ਮਿਲਾਈਆ। ਨਿਰਗੁਣ ਮੇਲਾ ਨਿਰਗੁਣ ਜੋਤ, ਜੋਤੀ ਜੋਤ ਮਿਲਾਇੰਦਾ। ਨਿਰਗੁਣ ਗੁਰੂ ਨਿਰਗੁਣ ਚੇਲਾ ਨਿਰਗੁਣ ਵਸੇ ਸਾਚੇ ਕੋਟ, ਮੰਦਰ ਸਾਚਾ ਸੋਭਾ ਪਾਇੰਦਾ। ਨਿਰਗੁਣ ਖੇਲ ਪਿਤਾ ਪੂਤ, ਸਪੂਤ ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕੋ ਕਾਹਨ, ਵੇਖਣਹਾਰਾ ਦੋ ਜਹਾਨ, ਵਸਣਹਾਰਾ ਸੱਚ ਮਕਾਨ, ਸਚਖੰਡ ਨਿਵਾਸ ਪੁਰਖ ਅਬਿਨਾਸ਼ੀ ਅਲੱਖ ਅਗੋਚਰ ਅਗੰਮ ਅਥਾਹ ਦਾਤਾ ਦਾਨੀ ਬੇਪਰਵਾਹ, ਜਨ ਭਗਤਾਂ ਬਣੇ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ।
ਨਿਰਗੁਣ ਬੇੜਾ ਚੁਕੇ ਕੰਧ, ਕੰਧ ਆਪਣੇ ਭਾਰ ਉਠਾਈਆ। ਸੰਗ ਸੁਹੇਲਾ ਹਰਿ ਬਖ਼ਸ਼ੰਦ, ਬਖ਼ਸ਼ਸ਼ ਆਪ ਕਰਾਈਆ। ਦੋ ਜਹਾਨਾਂ ਮੇਟ ਪੰਧ, ਪਾਂਧੀ ਆਪਣਾ ਚਰਨ ਉਠਾਈਆ। ਗੀਤ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਇਕ ਜਣਾਈਆ। ਆਤਮ ਪਰਮਾਤਮ ਇਕ ਅਨੰਦ, ਨਿਝ ਆਤਮ ਕਰੇ ਰਸਾਈਆ । ਸੱਚ ਦਰਵਾਜ਼ਾ ਜਾਏ ਲੰਘ, ਅਧਵਿਚਕਾਰ ਨਾ ਕੋਈ ਅਟਕਾਈਆ । ਸਚਖੰਡ ਦਾ ਸਿੰਘਾਸਣ ਸੋਹੇ ਪਲੰਘ, ਪਾਵਾ ਚੂਲ ਨਾ ਕੋਇ ਵਡਿਆਈਆ। ਸ਼ਬਦ ਰਾਗ ਨਾ ਕੋਈ ਮਰਦੰਗ, ਨਾਦ ਧੁਨ ਨਾ ਕੋਇ ਸ਼ਨਵਾਈਆ। ਨਿਰਗੁਣ ਰੂਪ ਸਦਾ ਸਰਬੰਗ, ਪਰਮ ਪੁਰਖ ਬੈਠਾ ਆਸਣ ਲਾਈਆ। ਭਗਤ ਭਗਵਾਨ ਇਕ ਦੂਜੇ ਦਾ ਰੱਖਣ ਸੰਗ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਦੇਵਣਹਾਰਾ ਸਾਚਾ ਵਰ, ਨਿਰਗੁਣ ਵਿਛੋੜਾ ਨਿਰਗੁਣ ਮੇਲਾ ਨਿਰਗੁਣ ਸਰਗੁਣ ਆਪਣੇ ਘਰ ਮਿਲਾਈਆ। ਨਿਹਕਾਮੀ : ਕਲਜੁਗ ਪ੍ਰਗਟਿਓ ਆਪ ਨਿਹਕਾਮੀ। ਸਰਬ ਕਾ ਕਰਤਾ ਸਰਬ ਕਾ ਸੁਵਾਮੀ। (੨ ਨਿਹਕਾਮੀ :
ਭਾਦਰੋਂ ੨੦੦੭ ਬਿ)
ਨਿਰਗੁਣ ਨਿਰਵੈਰ ਸਦਾ ਨਿਹਕਾਮੀ, ਨਿਹਕਰਮੀ ਵਡ ਵਡਿਆਈਆ। ਸ਼ਬਦੀ ਸ਼ਬਦ ਬਣਿਆ ਬਾਨੀ,
ਦਾਤਾ ਦਾਨੀ ਸਹਿਜ ਸੁਖਦਾਈਆ। (੧੩ ਭਾਦਰੋਂ ੨੦੧੭ ਬਿ) (ਕਾਮਨਾ ਰਹਿਤ)
ਨਿਹਕਰਮੀ : ਨਿਹਕਰਮੀ ਕਰੇ ਆਪਣਾ ਕਰਮ, ਪੁਰਖ ਅਕਾਲ ਦਇਆ ਕਮਾਈਆ। ਸਤਿਜੁਗ ਸਾਚਾ ਏਕੋ ਨਿਹਕਰਮੀ :
ਧਰਮ, ਧਰਮ ਆਤਮਾ ਦਏ ਦ੍ਰਿੜਾਈਆ । ਦੂਈ ਦਵੈਤੀ ਮੇਟ ਕੇ ਭਰਮ, ਭਾਂਡਾ ਭਰਮ ਦਏ ਭੰਨਾਈਆ। ਕਾਇਆ ਮਾਟੀ ਝਗੜਾ ਚੁਕਾਕੇ ਚਰਮ, ਚੰਮ ਦ੍ਰਿਸ਼ਟੀ ਦਏ ਗੁਆਈਆ। ਲਹਿਣਾ ਮੁਕਾ ਕੇ ਵਰਨ ਬਰਨ, ਸਰਨ ਇਕੋ ਇਕ ਵਖਾਈਆ। ਮਾਰਗ ਦੱਸੇ ਤਰਨੀ ਤਰਨ, ਹਰਿ ਚਰਨ ਮਿਲੇ ਵਡਿਆਈਆ। ਸੰਤ ਸੁਹੇਲੇ ਆਵੇ ਫੜਨ, ਨਿਰਗੁਣ ਆਪਣਾ ਵੇਸ ਵਟਾਈਆ। ਸਾਚਾ ਢੋਲਾ ਦੱਸੇ ਪੜ੍ਹਨ, ਸ੍ਰਿਸ਼ਟ ਸਬਾਈ ਇਕੋ ਗਿਆਨ ਦ੍ਰਿੜਾਈਆ। ਸੱਚੇ ਪੌੜੇ ਦੱਸੇ ਚੜ੍ਹਨ, ਮੰਜ਼ਲ ਇਕੋ ਨਜ਼ਰੀ ਆਈਆ । ਸਚ ਦਵਾਰੇ ਦੱਸੇ ਵੜਨ, ਸਚਖੰਡ ਸਾਚੇ ਸੋਭਾ ਪਾਈਆ। ਲੇਖ ਚੁਕਾਵੇ ਮਰਨ ਡਰਨ, ਜਨਮ ਕਰਮ ਭੌ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਨਿਹਕਰਮੀ ਕਰੇ ਆਪਣਾ ਕੰਮ, ਹਰਿ ਕਰਤਾ ਵਡ ਵਡਿਆਈਆ। ਮਾਨਸ ਜਨਮ ਵੇਖੇ ਭਗਤ ਜਨ, ਸੰਤ ਸੁਹੇਲੇ ਖੋਜ ਖੁਜਾਈਆ। ਗੁਰਮੁਖਾਂ ਕਹੇ ਧੰਨ ਧੰਨ, ਜੋ ਹਰਿ ਹਰਿ ਨਾਮ ਧਿਆਈਆ। ਗੁਰਸਿਖਾਂ ਬੇੜਾ ਦੇਵੇ ਬੰਨ੍ਹ, ਖੇਵਟ ਖੇਟਾ ਹੋ ਕੇ ਹੋਏ ਸਹਾਈਆ। ਏਕਾ ਰਾਗ ਸੁਣਾਏ ਕੰਨ, ਸਾਚੀ ਸਿਖਿਆ ਦਏ ਸਮਝਾਈਆ। ਨਾਮ ਪਦਾਰਥ ਦੇ ਕੇ ਧਨ, ਦੌਲਤ ਇਕੋ ਝੋਲੀ ਪਾਈਆ । ਪੰਚ ਵਿਕਾਰਾ ਦੇਵੇ ਡੰਨ, ਡੰਕਾ ਸ਼ਬਦ ਸੁਣਾਈਆ। ਮਨ ਕਾ ਮਣਕਾ ਫੇਰ ਕੇ ਮਨ, ਮਮਤਾ ਮੋਹ ਮਿਟਾਈਆ। ਕਰ ਪਰਕਾਸ਼ ਕਾਇਆ ਮਾਟੀ ਤਨ, ਤੱਤਵ ਸਾਚਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਿਹਕਰਮੀ ਕਰੇ ਆਪਣਾ ਖੇਲ, ਹਰਿ ਵੱਡਾ ਵਡ ਵਡਿਆਈਆ। ਸੰਤ ਸੁਹੇਲੇ ਲਏ ਮੇਲ, ਗੁਰਮੁਖ ਰੰਗ ਰੰਗਾਈਆ। ਲੇਖਾ ਜਾਣੇ ਗੁਰੂ ਗੁਰ ਚੇਲ, ਚੇਲਾ ਗੁਰ ਸਮਝਾਈਆ। ਦੀਨਾਂ ਦਾ ਸੱਜਣ ਇਕ ਸੁਹੇਲ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਸਚ ਦਵਾਰੇ ਬੈਠਾ ਰਹੇ ਨਵੇਲ, ਅਲਖ ਅਗੋਚਰ ਆਪਣਾ ਆਸਣ ਲਾਈਆ। ਜੁਗ ਚੌਕੜੀ ਨਿਤ ਨਵਿਤ ਕਰੇ ਖੇਲ, ਨਿਰਗੁਣ ਸਰਗੁਣ ਧਾਰ ਚਲਾਈਆ। ਕੱਟਣਹਾਰਾ ਰਾਏ ਧਰਮ ਦੀ ਜੇਲ੍ਹ, ਜਮ ਕੀ ਫਾਂਸੀ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਇਕ ਅਖਵਾਈਆ।
ਨਿਹਕਰਮੀ ਕਰੇ ਆਪਣੀ ਕਰਨੀ, ਕਰਤਾ ਵਡ ਵਡਿਆਈਆ। ਸਚ ਦਰਸਾਏ ਇਕੋ ਸਰਨੀ, ਪਰਮ ਪੁਰਖ ਚਰਨ ਧਿਆਨ ਜਣਾਈਆ। ਜੋਤੀ ਜੋਤ ਜਗੇ ਘਰ ਘਰਨੀ, ਗ੍ਰਹਿ ਮੰਦਰ ਕਰੇ ਰੁਸ਼ਨਾਈਆ। ਸਾਚੀ ਵਿਦਿਆ ਦੱਸੇ ਪੜ੍ਹਨੀ, ਪੰਡਤ ਪਾਂਧੇ ਲੋੜ ਰਹੇ ਨਾ ਰਾਈਆ। ਸਾਚੀ ਮੰਜ਼ਲ ਦੱਸੇ ਚੜ੍ਹਨੀ, ਔਖੀ ਘਾਟੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ।
ਨਿਹਕਰਮੀ ਖੇਲ ਕਰੇ ਹਰਿ ਸਤਿ, ਸਤਿ ਦਏ ਸਮਝਾਈਆ। ਅੰਤਰ ਉਪਜਾਏ ਬ੍ਰਹਮ ਮਤ, ਬ੍ਰਹਮ ਵਿਦਿਆ ਦਏ ਪੜ੍ਹਾਈਆ। ਝੋਲੀ ਪਾ ਕੇ ਧਰਮ ਹਕ਼, ਹਕੂਕ ਦੇਵੇ ਥਾਉਂ ਥਾਈਂਆ। ਦੂਰ ਦੁਰਾਡਾ ਆਵੇ ਨੱਠ, ਨੇਰਨ ਨੇਰਾ ਨਜ਼ਰੀ ਆਈਆ। ਧੁਰ ਦਾ ਮਾਰਗ ਇਕੋ ਦੱਸ, ਇਕੋ ਵਾਰ ਸਮਝਾਈਆ। ਗੁਰਮੁਖ ਗੁਰ ਗੁਰ ਕਰ ਵਸ, ਗੁਰਸਿਖ ਵੇਖੇ ਚਾਈਂ ਚਾਈਂਆ। ਸਰਬ ਜੀਆਂ ਆਤਮ ਪਰਮਾਤਮ ਗਾਉਂਣਾ ਜਸ, ਸੋਹੰ ਢੋਲਾ ਗਏ ਸੁਣਾਈਆ। ਜਾਗਤ ਸੋਵਤ ਖੁਲ੍ਹੇ ਅੱਖ, ਇਸ਼ਟੀ ਦ੍ਰਿਸ਼ਟੀ ਬੇਪਰਵਾਹੀਆ। ਲੇਖਾ ਜਾਣੇ ਪੁਰਖ ਸਮਰੱਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
ਨਿਹਕਰਮੀ ਜਾਣੇ ਮਿਤ ਗਤ, ਘਰ ਘਰ ਖੋਜ ਖੁਜਾਇੰਦਾ। ਦੇਵਣਹਾਰਾ ਧੀਰਜ ਯਤ, ਸਤਿ ਸੰਤੋਖ ਆਪ ਦ੍ਰਿੜਾਇੰਦਾ। ਰੱਖਣਹਾਰਾ ਸਿਰ ਹੱਥ, ਮਿਹਰ ਨਜ਼ਰ ਉਠਾਇੰਦਾ। ਵੇਖਣਹਾਰਾ ਤੱਤ ਅੱਠ, ਨੌ ਦਵਾਰੇ ਖੋਜ ਖੁਜਾਇੰਦਾ। ਵਸਣਹਾਰਾ ਭਗਤਾਂ ਸਾਥ, ਸਗਲਾ ਸੰਗ ਨਿਭਾਇੰਦਾ। ਪੜ੍ਹਾਵਣਹਾਰਾ ਇਕੋ ਗਾਥ, ਆਤਮ ਪਰਮਾਤਮ ਨਾਮ ਦਿੜ੍ਹਾਇੰਦਾ। ਚਲਾਵਣਹਾਰਾ ਸੱਚਾ ਰਾਥ, ਰਥਵਾਹੀ ਹੋ ਕੇ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਇੰਦਾ।
ਨਿਹਕਰਮੀ ਮੇਟੇ ਕੋਟਨ ਪਾਪ, ਪੱਤਤ ਪੁਨੀਤ ਕਰਾਈਆ। ਸਰਬ ਜੀਆਂ ਦਾ ਮਾਈ ਬਾਪ, ਪਿਤਾ ਪੁਰਖ ਅਖਵਾਈਆ। ਨਾਮ ਪਦਾਰਥ ਦੇ ਕੇ ਦਾਤ, ਸ੍ਰਿਸ਼ਟ ਦਏ ਸਮਝਾਈਆ। ਕਲਜੁਗ ਮੇਟ ਅੰਧੇਰੀ ਰਾਤ, ਰੈਣ ਭਿੰਨੜੀ ਸੋਭਾ ਪਾਈਆ। ਨਿਰਮਲ ਕਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧੂੰਆਂਧਾਰ ਰਹਿਣ ਨਾ ਪਾਈਆ। ਖੇਲੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਸੰਤ ਸੁਹੇਲੇ ਘਰ ਘਰ ਦਾਸ, ਗੁਰਸਿਖ ਗੁਰ ਗੁਰ ਗੋਦ ਉਠਾਈਆ। ਅੰਤਰ ਆਤਮ ਪੂਰੀ ਕਰਕੇ ਖ਼ਾਹਿਸ਼, ਖ਼ਾਲਸ ਆਪਣਾ ਰੰਗ ਰੰਗਾਈਆ। ਲੇਖੇ ਲਾਵੇ ਪਵਣ ਸਵਾਸ, ਸਾਹ ਸਾਹ ਦੇਵੇ ਵਡਿਆਈਆ। ਦਾਤਾ ਵਡ ਗੁਣਤਾਸ, ਗਹਿਰ ਗੰਭੀਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਮਾਰਗ ਇਕ ਵਖਾਈਆ। ਨਿਹਕਰਮੀ ਸੁਣਾਵੇ ਧੁਰ ਦਾ ਢੋਲਾ, ਸੱਚਾ ਰਾਗ ਅਲਾਈਆ। ਸ਼ਬਦ ਸਰੂਪੀ ਹੋਏ ਵਿਚੋਲਾ, ਸੋਈ ਸੁਰਤੀ ਦਏ ਉਠਾਈਆ। ਭੇਵ ਚੁਕਾਏ ਪੜਦਾ ਉਹਲਾ, ਬਜਰ ਕਪਾਟੀ ਕੁੰਡਾ ਲਾਹੀਆ। ਲਾਲ ਗੁਲਾਲਾ ਖੇਲੇ ਹੋਲਾ, ਰੰਗਣ ਰੰਗ ਇਕ ਜਣਾਈਆ। ਪੰਚ ਵਿਕਾਰ ਨਾ ਪਾਏ ਰੌਲਾ, ਕੂੜੀ ਕਿਰਿਆ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਇਕੋ ਇਕ ਜਣਾਈਆ।
ਨਿਹਕਰਮੀ ਕਰਮ ਕਾਂਡ ਦੇਵੇ ਤਜ, ਕੂੜੀ ਕਿਰਿਆ ਮੇਟ ਮਿਟਾਈਆ। ਜੂਠੀ ਝੂਠੀ ਪਾਰ ਕਰਕੇ ਹੱਦ, ਘਰ ਮੰਦਰ ਸੋਭਾ ਪਾਈਆ। ਆਤਮ ਸੇਜਾ ਚੜ੍ਹੇ ਭੱਜ, ਗੁਰਮੁਖ ਲਏ ਜਗਾਈਆ। ਸ਼ਬਦ ਅਨਾਦੀ ਵਜਾਏ ਨਦ, ਅਗੰਮੀ ਰਾਗ ਸੁਣਾਈਆ। ਸਚ ਸਿੰਘਾਸਣ ਬਹੇ ਸਜ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਮੰਦਰ ਖ਼ੁਸ਼ੀ ਵਖਾਈਆ।
ਨਿਹਕਰਮੀ ਕਰੇ ਸਚ ਪ੍ਰੀਤ, ਪ੍ਰੀਤੀਵਾਨ ਇਕ ਅਖਵਾਇੰਦਾ। ਸੋਹੰ ਢੋਲਾ ਸੁਣਾਵੇ ਗੀਤ, ਗਾਇਤਰੀ ਮੰਤਰ ਲੇਖੇ ਪਾਇੰਦਾ। ਤ੍ਰੈ ਭਵਣ ਧਨੀ ਬੈਠ ਅਤੀਤ, ਤ੍ਰੈਗੁਣ ਡੇਰਾ ਆਪੇ ਢਾਇੰਦਾ। ਲੇਖਾ ਜਾਣ ਊਚ ਨੀਚ, ਹਸਤ ਕੀਟ ਵੇਖ ਵਖਾਇੰਦਾ। ਜਨ ਭਗਤਾਂ ਅੰਦਰ ਲੰਘ ਦਹਿਲੀਜ਼, ਸਾਚੇ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ।
ਨਿਹਕਰਮੀ ਸਾਚੇ ਮੰਦਰ ਵੜਦਾ, ਨਿਰਗੁਣ ਆਪਣਾ ਕਦਮ ਉਠਾਈਆ। ਮਹੱਲ ਅਟੱਲ ਅਗੰਮੇ ਚੜ੍ਹਦਾ, ਸਚ ਦਵਾਰੇ ਸੋਭਾ ਪਾਈਆ। ਸੁਰਤੀ ਸ਼ਬਦੀ ਖੇਲ ਕਰਦਾ, ਆਤਮ ਪਰਮਾਤਮ ਜੋੜ ਜੁੜਾਈਆ। ਸਾਚਾ ਰਾਗ ਇਕੋ ਪੜ੍ਹਦਾ, ਤੂੰ ਹੀ ਤੂੰ ਸੁਣਾਈਆ। ਗੁਰਮੁਖ ਕਰਕੇ ਸਾਚਾ ਬਰਦਾ, ਬੰਦੀਖ਼ਾਨੇ ਦਏ ਤੁੜਾਈਆ। ਲੇਖਾ ਜਾਣੇ ਘਰ ਘਰ ਦਾ, ਕਾਇਆ ਮੰਦਰ ਵੇਖੇ ਚਾਈਂ ਚਾਈਂਆ। ਰੂਪ ਧਰ ਨਰਾਇਣ ਨਰ ਦਾ, ਨਿਹਕਰਮੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਹਕਰਮੀ ਕਰੇ ਆਪਣਾ ਕਾਜ, ਕੱਜਲ ਨੈਣ ਭਗਤਾਂ ਪਾਈਆ। ਦੋ ਜਹਾਨਾਂ ਚਰਨਾਂ ਹੇਠਾਂ ਰੱਖੇ ਰਾਜ, ਲੱਖ ਚੁਰਾਸੀ ਰਈਅਤ ਵੇਖ ਵਖਾਈਆ। ਵਸਤ ਅਮੋਲਕ ਦੇ ਕੇ ਦਾਤ, ਸ਼ਬਦ ਭੰਡਾਰੇ ਦਏ ਭਰਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਾਚਾ ਨੂਰ ਕਰੇ ਰੁਸ਼ਨਾਈਆ। ਚਾਰ ਵਰਨ ਪੜ੍ਹਾਏ ਗਾਥ, ਮੰਤਰ ਇਕੋ ਇਕ ਸਮਝਾਈਆ। ਬਣ ਵਣਜਾਰਾ ਖੋਲ੍ਹੇ ਹਾਟ, ਸੌਦਾ ਸਾਚਾ ਹਟ ਵਿਕਾਈਆ। ਆਤਮ ਪਰਮਾਤਮ ਜੋੜ ਕੇ ਨਾਤ, ਧੁਨੀ ਰਾਗ ਸੁਣਾਈਆ। ਬੈਠਾ ਰਹੇ ਇਕ ਇਕਾਂਤ, ਘਰ ਘਰ ਸੋਭਾ ਪਾਈਆ। ਖੇਲੇ ਖੇਲ ਬਹੁ ਬਿਧ ਭਾਂਤ, ਭਾਵੀ ਭਾਵਨਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਲਏ ਜਗਾਈਆ।
ਨਿਹਕਰਮੀ ਜਾਣੇ ਆਪਣਾ ਜੋਗ, ਜੁਗਤੀ ਸਾਚੇ ਘਰ ਵਸਾਇੰਦਾ। ਕਲਜੁਗ ਕੱਟ ਹਉਮੇ ਰੋਗ, ਹੰ ਬ੍ਰਹਮ ਦ੍ਰਿੜਾਇੰਦਾ। ਭੇਵ ਚੁਕਾਵੇ ਚੌਦਾਂ ਲੋਕ, ਸਚ ਸਲੋਕ ਇਕ ਸਮਝਾਇੰਦਾ। ਕੂੜੀ ਕਿਰਿਆ ਕੱਢ ਕੇ ਖੋਟ, ਖੋਟੇ ਖਰੇ ਆਪ ਮਿਲਾਇੰਦਾ। ਅੰਤ ਮਿਲਾਏ ਆਪਣੀ ਜੋਤ, ਹਰਿਜਨ ਜੋਤੀ ਜੋਤ ਸਮਾਇੰਦਾ । ਸਤਿ ਵਖਾਏ ਕਿਲ੍ਹਾ ਕੋਟ, ਭਗਤ ਦਵਾਰਾ ਇਕੋ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਨਿਹਕਰਮੀ ਕਰੇ ਆਪਣਾ ਕਾਰਜ, ਕਰਤਾ ਦਏ ਵਡਿਆਈਆ । ਪਿਛਲਾ ਲੇਖਾ ਕਰਕੇ ਸਭ ਦਾ ਖਾਰਜ, ਅਗਲਾ ਖ਼ਰਚਾ ਦਏ ਬੰਧਾਈਆ। ਦੋ ਜਹਾਨਾਂ ਲੈ ਕੇ ਚਾਰਜ, ਗੁਰ ਅਵਤਾਰਾਂ ਪੱਲੂ ਦਏ ਛੁਡਾਈਆ। ਸਚ ਸੱਚ ਦੀ ਲਿਖ ਇਬਾਰਤ, ਕੂੜ ਕੂੜ ਗਵਾਈਆ। ਹਰਿਜਨਾਂ ਕਰੇ ਆਪ ਸਫਾਰਸ਼, ਆਪੇ ਲਏ ਛੁਡਾਈਆ। ਦੋ ਜਹਾਨਾਂ ਸੱਚੀ ਅਦਾਲਤ, ਪੁਰਖ ਅਕਾਲ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਨਿਹਕਰਮੀ ਭੌ ਚੁਕਾਵੇ ਦੂਜਾ, ਏਕਾ ਏਕੰਕਾਰ ਨਜ਼ਰੀ ਆਈਆ। ਸਾਚੀ ਦੱਸੇ ਅਗੰਮੀ ਪੂਜਾ, ਸਿਲ ਪਾਹਨ ਸੀਸ ਨਾ ਕੋਇ ਨਿਵਾਈਆ। ਭੇਵ ਖੁਲ੍ਹਾਵੇ ਗੂਝਾ, ਗੁਝੀ ਰਮਜ਼ ਲਗਾਈਆ। ਲੇਖਾ ਜਾਣੇ ਬੁੱਤ ਰੂਹ ਦਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
ਨਿਹਕਰਮੀ ਪੂਰੀ ਕਰੇ ਖ਼ਾਹਿਸ, ਖ਼ਾਹਿਸ ਆਪਣੇ ਨਾਲ ਮਿਲਾਈਆ। ਜਨਮ ਜਨਮ ਦਿਆਂ ਵਿਛੜਿਆਂ ਪੂਰੀ ਕਰੇ ਆਸ, ਤ੍ਰਿਸਨਾ ਜਗਤ ਬੁਝਾਈਆ। ਸਵਾਮੀ ਹੋ ਕੇ ਵਸੇ ਪਾਸ, ਸਦਾ ਸੁਹੇਲਾ ਇਕੋ ਮਾਹੀਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਧਰਨੀ ਧਰਤ ਦੇਵੇ ਵਡਿਆਈਆ। ਮਿਲ ਸਖ਼ੀਆਂ ਪਾਵੇ ਰਾਸ, ਗੋਪੀ ਕਾਹਨ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਾਗ ਹਿੱਸਾ ਹਿੱਸੇਦਾਰਾਂ ਰਿਹਾ ਵਰਤਾਈਆ। (੯ ਅੱਸੂ ੨੦੨੧ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਹਕਰਮੀ ਪ੍ਰਭ ਮਾਰਗ ਦੇਵੇ ਸੱਚਾ, ਸਚ ਸਚ ਸਰਬ ਜਣਾਈਆ। ਭਾਂਡਾ ਰਹੇ ਕੋਈ ਨਾ ਕੱਚਾ, ਜਿਸ ਜਨ ਜੋਤੀ ਅਗਨੀ ਦਏ ਤਪਾਈਆ। ਕੰਚਨ ਸੋਨਾ ਬਣੇ ਛੋਟਾ ਬੱਚਾ, ਪਾਰਸ ਆਪਣਾ ਨਾਮ ਛੁਹਾਈਆ। ਪ੍ਰੇਮ ਪ੍ਰੀਤੀ ਅੰਦਰ ਫਿਰੇ ਨੱਸਾ, ਭੱਜੇ ਵਾਹੋ ਦਾਹੀਆ। ਪੁਰਖ ਅਕਾਲ ਗਾਵੇ ਜਸਾ, ਹਿਰਦੇ ਹਰਿ ਵਸਾਈਆ। ਦਰਸ਼ਨ ਪਾਵੇ ਨੇਤਰ ਅੱਖਾਂ, ਪੜਦਾ ਘਰ ਖੁਲ੍ਹਾਈਆ। ਨਿਉਂ ਨਿਉਂ ਹਰਿ ਜਗਦੀਸ਼ ਟੇਕੇ ਮੱਥਾ, ਟਿੱਕਾ ਧੂੜੀ ਖਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਨਿਹਕਰਮੀ ਕਹੇ ਸਤਿ ਸਤਿਵਾਦ, ਵਿਵਾਦ ਮੇਟ ਮਿਟਾਈਆ। ਕਾਇਆ ਖੇੜਾ ਕਰ ਆਬਾਦ, ਘਰ ਬੂਟਾ ਨਾਮ ਸਤਿ ਲਗਾਈਆ। ਦੀਪਕ ਜੋਤ ਜਗਾ ਚਿਰਾਗ, ਸਚ ਕਰੇ ਰੁਸ਼ਨਾਈਆ। ਸਚ ਕਰੇ ਰੁਸ਼ਨਾਈਆ। ਝਗੜਾ ਚੁਕਾਏ ਪੂਜਾ ਪਾਠ ਨਮਾਜ, ਨਾਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਉਠਾਏ ਇਕ ਆਵਾਜ਼, ਆਲਸ ਨਿੰਦਰਾ ਦਏ ਗਵਾਈਆ।
ਨਿਹਕਰਮੀ ਮਾਰੇ ਇਕ ਕੂਕ, ਗੁਰਮੁਖ ਗੁਰਸਿਖ ਆਪ ਉਠਾਈਆ। ਕੂੜੀ ਕਿਰਿਆ ਦੇਵੇ ਫੂਕ, ਫ਼ਿਕਰਾ ਸਚ ਪੜ੍ਹਾਈਆ। ਤ੍ਰਿਸ਼ਨਾ ਮੇਟੇ ਭੂਖ, ਹਉਮੇ ਰੋਗ ਚੁਕਾਈਆ। ਘਰ ਆਤਮ ਦੇ ਸੁਖ, ਦਲਿੱਦਰ ਦੇਵੇ ਗਵਾਈਆ। ਉਜਲ ਕਰਕੇ ਮੁੱਖ, ਸਿਫ਼ਤਾਂ ਨਾਲ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰ ਵਡਿਆਈਆ।
ਨਿਹਕਰਮੀ ਦੇਵੇ ਜਨ ਵਡਿਆਈ, ਹਰਿ ਕਰਤਾ ਖੇਲ ਖਿਲਾਇੰਦਾ। ਘਰ ਵਿਚ ਵੱਜੇ ਸਦ ਸ਼ਹਿਨਾਈ, ਸੋਹਣਾ ਰਾਗ ਅਲਾਇੰਦਾ। ਅੰਤਰ ਆਤਮ ਕੱਟ ਜੁਦਾਈ, ਧੁਰ ਦਾ ਮੇਲ ਮਿਲਾਇੰਦਾ। ਜਲਵਾ ਵਖਾ ਨੂਰ ਖ਼ੁਦਾਈ, ਨੂਰੋ ਨੂਰ ਡਗਮਗਾਇੰਦਾ। ਸਾਢੇ ਤਿੰਨ ਹੱਥ ਹੋਵੇ ਰੁਸ਼ਨਾਈ, ਦੀਵਾ ਬੱਤੀ ਇਕੋ ਨਜ਼ਰੀ ਆਇੰਦਾ। ਕਿਰਪਾ
ਕਰੇ ਹਰਿ ਗੁਸਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਬਹਾਇੰਦਾ। ਨਿਹਕਰਮੀ ਦੱਸੇ ਘਰ ਅਵੱਲਾ, ਹਰਿ ਕਰਤਾ ਵਡ ਵਡਿਆਈਆ। ਜਿਥੇ ਵਸੇ ਆਪ ਇਕੱਲਾ, ਸੋਹਣਾ ਆਸਣ ਲਾਈਆ। ਦੀਵਾ ਬੱਤੀ ਇਕੋ ਬਲਾ, ਜੋਤ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਫੜਾਏ ਆਪਣਾ ਪੱਲਾ, ਸੁਰਤੀ ਡੋਰੀ ਸ਼ਬਦ ਬੰਧਾਈਆ। ਲੱਖ ਚੁਰਾਸੀ ਨਾਲ ਕਰਕੇ ਵਲ ਛੱਲਾ, ਹਰਿਜਨ ਸਾਚੇ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਅੰਦਰ ਨਿਰਗੁਣ ਜੋਤ ਹੋ ਕੇ ਰਲਾ, ਤਿਨ੍ਹਾਂ ਜਗਤ ਰਲਿਆਂ ਬਾਹਰ ਕਢਾਈਆ। (੯ ਅੱਸੂ ੨੦੨੧ ਬਿਕ੍ਰਮੀ ਸ਼ਿਵ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਹਕਰਮੀ ਬਖ਼ਸ਼ੇ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਇੰਦਾ। ਮਨ ਬੁਧ ਕਰੇ ਬਿਬੇਕ, ਬਿਬੇਕੀ ਰੂਪ ਵਖਾਇੰਦਾ। ਅੰਤਰ ਆਤਮ ਦੱਸੇ ਭੇਤ, ਭੇਵ ਆਪ ਖੁਲ੍ਹਾਇੰਦਾ। ਨਿਜ ਨੇਤਰ ਲਏ ਵੇਖ, ਅੱਖ ਪਰਤੱਖ ਆਪ ਪਰਗਟਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਬਣਾਕੇ ਨੇਕ, ਨਿੱਕੇ ਵੱਡੇ ਜੋੜ ਜੁੜਾਇੰਦਾ। ਲੱਭਦੇ ਫਿਰਦੇ ਕੋਟਨ ਕੋਟ ਕੇਤ, ਜੰਗਲ ਜੂਹ ਉਜਾੜ ਹੱਥ ਕਿਸੇ ਨਾ ਆਇੰਦਾ। ਕੋਟਨ ਕੋਟ ਰਣ ਭੂਮੀ ਸੁੱਤੇ ਖੇਤ, ਬੰਦ ਬੰਦ ਧੜ ਸੀਸ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ।
ਨੇਹਕਰਮੀ ਦੇਵੇ ਧੁਰ ਦਾ ਰੰਗ, ਰੰਗੀਲਾ ਇਕ ਅਖਵਾਈਆ। ਆਤਮ ਸੇਜ ਸੁਹਾ ਪਲੰਘ, ਸੋਹਣੀ ਬਣਤ ਬਣਾਈਆ। ਸ਼ਬਦ ਅਨਾਦ ਵਜਾ ਮਰਦੰਗ, ਧੁਰ ਦਾ ਰਾਗ ਸੁਣਾਈਆ। ਮੇਘ ਵਸਾ ਪ੍ਰੇਮ ਗੰਗ, ਲਹਿਰ ਲਹਿਰ ਨਾਲ ਟਕਰਾਈਆ। ਸਚ ਸਵਾਮੀ ਦੇ ਕੇ ਆਨੰਦ, ਆਨੰਦ ਅਨੰਦ ਵਿਚੋਂ ਜਣਾਈਆ। ਭਰਮਾਂ ਕੂੜੀ ਢਾਹਕੇ ਕੰਧ, ਝਗੜਾ ਦਏ ਗਵਾਈਆ। ਸਦਾ ਸੁਹੇਲਾ ਬਣ ਕੇ ਸੰਗ, ਧੁਰਦਾ ਸੰਗ ਰਖਾਈਆ। ਜਨਮ ਜਨਮ ਦੀ ਪੂਰੀ ਕਰੇ ਮੰਗ, ਗੁਰਮੁਖ ਮਾਂਗਤ ਨਾ ਕੋਇ ਤਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ੇ ਇਕ ਸ਼ਰਨਾਈਆ।
ਨਿਹਕਰਮੀ ਦੇਵੇ ਧੁਰ ਦਾ ਨਾਮ, ਕਰੇ ਸਚ ਪੜ੍ਹਾਈਆ। ਮੇਲ ਮਿਲਾਵੇ ਵਿਛੜੇ ਰਾਮ, ਰੌਣਕ ਘਰ ਵਖਾਈਆ। ਪ੍ਰੇਮ ਪ੍ਰੀਤੀ ਪਿਆਏ ਜਾਮ, ਨਾਮ ਖ਼ੁਮਾਰ ਚੜ੍ਹਾਈਆ। ਭਾਗ ਲਗਾਕੇ ਕਾਇਆ ਗਰਾਮ, ਖੇੜਾ ਦਏ ਵਸਾਈਆ। ਆਸਣ ਸਿੰਘਾਸਣ ਉਤੇ ਗੁਰਮੁਖ ਸੁਆਏ ਬਾ-ਆਰਾਮ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ।
ਨਿਹਕਰਮੀ ਚੁਕਾਏ ਅਗਲਾ ਪੰਧ, ਪਿੱਛਾ ਰਹਿਣ ਨਾ ਕੋਇ ਪਾਈਆ। ਦੀਨ ਦਿਆਲ ਹੋ ਬਖ਼ਸ਼ੰਦ, ਸਿਰ ਆਪਣਾ ਹੱਥ ਟਿਕਾਈਆ। ਸਤਿ ਪ੍ਰੇਮ ਦੀ ਦੇ ਸੁਗੰਧ, ਘਰ ਖ਼ੁਸ਼ੀਆਂ ਨਾਲ ਬਠਾਈਆ। ਕੂੜੀ ਕਿਰਿਆ ਬਾਹਰ ਕਢਾਕੇ ਗੰਦ, ਪੱਤਤ ਪੁਨੀਤ ਰੂਪ ਵਟਾਈਆ। ਅੰਮ੍ਰਿਤ ਧਾਰ ਵਹਾਕੇ ਸਾਗਰ ਸਿੰਧ, ਸ਼ੁਧ ਅੰਤਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਝੋਲੀ ਪਾਈਆ। ਨਿਹਕਰਮੀ ਦੇਵੇ ਆਪਣੀ ਵਸਤ, ਧੁਰ ਦੀ ਦਾਤ ਵਰਤਾਈਆ। ਨਾਮ ਖ਼ੁਮਾਰੀ ਚਾੜ੍ਹੇ ਮਸਤ, ਹਸਤੀ ਦਏ ਬਦਲਾਈਆ। ਨਿਜ ਨੇਤਰ ਆਤਮ ਪਰਮਾਤਮ ਦਰਸ, ਦੀਦ ਈਦ ਚੰਦ ਰੁਸ਼ਨਾਈਆ। ਕਰਮ ਕਰਮ ਦੀ ਮੇਟ ਕੇ ਹਰਸ, ਭਰਮ ਭਰਮ ਦਾ ਰੋਗ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਦੀ ਦਰਦ ਵੰਡਾਈਆ।
ਨਿਹਕਰਮੀ ਦੱਸੇ ਆਪਣਾ ਬੋਲ, ਅਨਬੋਲਤ ਰਾਗ ਅਲਾਈਆ। ਪਰਮ ਪੁਰਖ ਦਾ ਵੱਜੇ ਢੋਲ, ਦੋ ਜਹਾਨਾਂ ਰਿਹਾ ਸੁਣਾਈਆ। ਸਚ ਦਵਾਰਾ ਇਕੋ ਖੋਲ੍ਹ, ਰਾਓ ਰੰਕਾਂ ਇਕੋ ਘਰ ਬਹਾਈਆ। ਅੰਮ੍ਰਿਤ ਆਤਮ ਦੇ ਕੇ ਪਹੁਲ, ਪਿਛਲਾ ਲੇਖਾ ਦਏ ਚੁਕਾਈਆ। ਸਾਂਤਕ ਸਤਿ ਕਰਾਏ ਗੁਰਮੁਖ ਅਡੋਲ, ਕਾਇਆ ਡੋਲੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਰਿਹਾ ਮੁਕਾਈਆ। ਨਿਹਕਰਮੀ ਵੇਖੇ ਕਾਇਆ ਡੋਲੀ, ਪੰਜ ਤੱਤ ਖੋਜ ਖੁਜਾਇੰਦਾ। ਜਿਨ੍ਹਾਂ ਸੁਣਾਏ ਆਪਣੀ ਬੋਲੀ, ਸੋ ਗੁਰਮੁਖ
ਢੋਲਾ ਗਾਇੰਦਾ। ਮੇਲ ਮਿਲਾਵੇ ਹੌਲੀ ਹੌਲੀ, ਹਲਕਾ ਭਾਰ ਸਰਬ ਵਖਾਇੰਦਾ। ਸਚ ਪ੍ਰੀਤੀ ਜਿਨ੍ਹਾਂ ਘੋਲ ਘੋਲੀ, ਤਿਨ੍ਹਾਂ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ।
ਨਿਹਕਰਮੀ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਗੁਰਮੁਖਾਂ ਦੇਵੇ ਧੁਰ ਦਾ ਦਾਨ, ਵਸਤ ਆਪਣੀ ਝੋਲੀ ਪਾਈਆ। ਨਜ਼ਰੀ ਆਵੇ ਬਣਕੇ ਕਾਹਨ, ਬੰਸਰੀ ਨਾਮ ਸੁਣਾਈਆ। ਏਥੇ ਓਥੇ ਕਰੇ ਪਹਿਚਾਨ, ਅਭੁੱਲ ਭੁੱਲ ਕਦੇ ਨਾ ਜਾਈਆ। ਰਾਜਿਆਂ ਘਰ ਕਦੇ ਨਾ ਬਣਿਆ ਮਹਿਮਾਨ, ਗ਼ਰੀਬਾਂ ਘਰ ਜੁਗ ਜੁਗ ਫੇਰਾ ਪਾਈਆ। ਇਹੋ ਪਰਮ ਪੁਰਖ ਦਾ ਸਚ ਨਿਸ਼ਾਨ, ਜੋ ਲੋਕਮਾਤ ਰਿਹਾ ਝੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਲਾਏ ਬਾਲ ਅੰਞਾਣ, ਸੁਘੜ ਸਿਆਣੇ ਆਪ ਬਣਾਈਆ। (੯ ਅੱਸੂ ੨੦੨੧ ਬਿਕ੍ਰਮੀ ਬੁੱਢਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਹਕਰਮੀ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਵੇਖਣਹਾਰਾ ਬ੍ਰਹਿਮੰਡ ਖੰਡ, ਹਰਿ ਪੁਰਖ ਨਿਰੰਜਣ ਖੇਲ ਖਿਲਾਇੰਦਾ। ਭੇਵ ਚੁਕਾਵਣਹਾਰਾ ਜੇਰਜ ਅੰਡ, ਏਕੰਕਾਰ ਪੜਦਾ ਲਾਹਿੰਦਾ। ਲੱਖ ਚੁਰਾਸੀ ਚਮਕਾਵਣਹਾਰਾ ਨੂਰੀ ਚੰਦ, ਆਦਿ ਨਿਰੰਜਣ ਡਗਮਗਾਇੰਦਾ। ਦੀਨ ਦਿਆਲ ਸਰਬ ਬਖ਼ਸ਼ੰਦ, ਅਬਿਨਾਸ਼ੀ ਕਰਤਾ ਇਕ ਹੋ ਜਾਇੰਦਾ। ਅੰਤਰ ਆਤਮ ਦੇਵਣਹਾਰਾ ਅਨੰਦ, ਸ੍ਰੀ ਭਗਵਾਨ ਵਸਤ ਅਮੋਲਕ ਆਪ ਵਰਤਾਇੰਦਾ। ਜਨਮ ਕਰਮ ਦਾ ਮੇਟਣਹਾਰਾ ਪੰਧ, ਪਾਰਬ੍ਰਹਮ ਸਿਰ ਆਪਣਾ ਹੱਥ ਟਿਕਾਇੰਦਾ। ਸਤਿ ਸਤਿਵਾਦੀ ਚਾੜ੍ਹਨਹਾਰਾ ਰੰਗ, ਗੁਰ ਸ਼ਬਦੀ ਵੇਸ ਵਟਾਇੰਦਾ। ਆਤਮ ਦੇਵਣਹਾਰਾ ਸਾਚਾ ਛੰਦ, ਧੁਰ ਦਾ ਢੋਲਾ ਰਾਗ ਸੁਣਾਇੰਦਾ। ਸੇਜ ਸੁਹੰਜਣੀ ਬੈਠ ਪਲੰਘ, ਘਰ ਠਾਂਡੇ ਸੋਭਾ ਪਾਇੰਦਾ। ਨਾਤਾ ਤੋੜ ਕੇ ਖ਼ਾਨਾ ਬੰਦ, ਬੰਦ ਖ਼ੁਲਾਸੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪਣੇ ਹੱਥ ਰਖਾਇੰਦਾ।
ਨਿਹਕਰਮੀ ਸਦਾ ਸੂਰਬੀਰ, ਸੁਲਤਾਨ ਇਕ ਅਖਵਾਈਆ। ਦੋ ਜਹਾਨਾਂ ਪੈਂਡਾ ਚੀਰ, ਲੋਕਮਾਤ ਸੋਭਾ ਪਾਈਆ। ਸ਼ਬਦ ਨਿਰਾਲਾ ਮਾਰ ਤੀਰ, ਸੁੱਤੇ ਲਏ ਉਠਾਈਆ। ਜੁਗ ਚੌਕੜੀ ਪਿਛਲੀ ਮੇਟਣਹਾਰਾ ਲਕੀਰ, ਆਪਣਾ ਮਾਰਗ ਅੱਗੇ ਦਏ ਸਮਝਾਈਆ। ਸੱਯਦੇ ਕਰ ਦੇ ਗਏ ਪੀਰ ਫ਼ਕੀਰ, ਪੈਗ਼ੰਬਰ ਮੰਗਣ ਝੋਲੀ ਡਾਹੀਆ। ਕਰੇ ਖੇਲ ਸਦਾ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਭ ਦੀ ਆਪਣੇ ਹੱਥ ਰੱਖ ਤਕ਼ਦੀਰ, ਦੂਜਾ ਕੋਈ ਤਾਕਤ ਵਾਲਾ ਸਕੇ ਨਾ ਮਾਤ ਉਲਟਾਈਆ। ਜਨ ਭਗਤਾਂ ਗਲੋਂ ਸ਼ਰਅ ਸ਼ਰੀਅਤ ਲਾਹ ਕੇ ਜ਼ੰਜੀਰ, ਕੂੜਾ ਬੰਧਨ ਦਏ ਗਵਾਈਆ। ਅੰਮ੍ਰਿਤ ਬਖ਼ਸ਼ ਕੇ ਠਾਂਡਾ ਨੀਰ, ਅਗਨੀ ਤੱਤ ਬੁਝਾਈਆ। ਦੇ ਵਡਿਆਈ ਪੰਜ ਤੱਤ ਸ਼ਰੀਰ, ਸਰੀਰ ਮਨ ਦਏ ਸਮਝਾਈਆ। ਮੰਜ਼ਲ ਚੋਟੀ ਚਾੜ੍ਹ ਅਖ਼ੀਰ, ਆਖ਼ਰ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ। ਨੇਹਕਰਮੀ ਉਚ ਅਥਾਹ, ਅਗੰਮ ਅਗੋਚਰ ਇਕ ਅਖਵਾਇੰਦਾ। ਆਦਿ ਜੁਗਾਦੀ ਬਣੇ ਮਲਾਹ, ਜੁਗ ਜੁਗ ਬੇੜਾ ਕੰਧ ਉਠਾਇੰਦਾ। ਗੁਰ ਅਵਤਾਰਾਂ ਦਏ ਸਲਾਹ, ਪੀਰ ਪੈਗ਼ੰਬਰਾਂ ਆਪ ਪੜ੍ਹਾਇੰਦਾ। ਨਈਆ ਨੌਕਾ ਨਾਮ ਚਲਾ, ਸੰਤ ਸੁਹੇਲੇ ਵਿਚ ਬਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਸ ਵਟਾ, ਕਲਜੁਗ ਆਪਣੀ ਕਾਰ ਕਮਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋਤ ਕਰ ਰੁਸ਼ਨਾ, ਦੀਵਾ ਬਾਤੀ ਇਕੋ ਡਗਮਗਾਇੰਦਾ। ਘਰ ਵਿਚ ਘਰ ਮੰਦਰ ਦਏ ਸੁਹਾ, ਸੋਭਾਵੰਤ ਆਪਣਾ ਆਸਣ ਲਾਇੰਦਾ। ਪੂਰਬ ਜਨਮ ਦਾ ਪਿਛਲਾ ਲਹਿਣਾ ਕਰਮ ਦਾ ਰੋਗ ਦਏ ਮਿਟਾ, ਧੁਰ ਸੰਜੋਗੀ ਅਗਲਾ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਰਸ ਅਗੰਮੀ ਚੋਗ ਦਏ ਚੁਗਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰੱਥ ਸਵਾਮੀ ਦਇਆ ਕਮਾਇੰਦਾ। ਨੇਹਕਰਮੀ ਬੋਧ ਅਗਾਧ, ਅਕਲ ਕਲਾ ਵਡਿਆਈਆ। ਜੁਗ ਚੌਕੜੀ ਸਾਜਣ ਸਾਜ, ਨਿਤ ਨਵਿਤ ਵੇਖ ਵਖਾਈਆ। ਨਵ ਨੌਂ ਚਾਰ ਥਾਪਣ ਥਾਪ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਣਹਾਰਾ
ਜਾਪ, ਗੁਰ ਅਵਤਾਰਾਂ ਕਰੇ ਪੜ੍ਹਾਈਆ। ਏਥੇ ਓਥੇ ਸਦਾ ਸਦਾ ਸਦ ਇਕ ਇਕੇਲਾ ਆਪੇ ਪਾਕ, ਦੂਜਾ ਪਾਕੀਜ਼ਾ ਰੂਪ ਨਾ ਕੋਇ ਵਖਾਈਆ। ਧਰਮ ਦਵਾਰਾ ਖੋਲ੍ਹ ਕੇ ਧੁਰ ਦਾ ਤਾਕ, ਤਖ਼ਤਾ ਦੁਨੀ ਦਏ ਉਲਟਾਈਆ। ਸਭ ਨੂੰ ਅੰਦਰੋਂ ਕਰ ਕੇ ਚਾਕ, ਚੱਕਰ ਆਪਣਾ ਦਏ ਭੁਵਾਈਆ। ਲੇਖਾ ਜਾਣੇ ਸ਼ਾਹ ਨਵਾਬ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।
ਨੇਹਕਰਮੀ ਵਡ ਵੱਡਾ ਬਲਵਾਨ, ਬਲਧਾਰੀ ਇਕ ਅਖਵਾਇੰਦਾ। ਜਿਸ ਦਾ ਝੁਲਦਾ ਸਚਖੰਡ ਨਿਸ਼ਾਨ, ਦੋ ਜਹਾਨਾਂ ਵੇਖ ਵਖਾਇੰਦਾ। ਸੋ ਸਾਹਿਬ ਕਿਰਪਾ ਕਰੇ ਮਹਾਨ, ਮਿਹਰਵਾਨ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਨਾਮ ਨਿਧਾਨਾ ਦੇ ਕੇ ਦਾਨ, ਦਾਨੀ ਦਇਆ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਮਗਰੀ ਇਕ ਵਰਤਾਇੰਦਾ।
ਨੇਹਕਰਮੀ ਦੇਵੇ ਧੁਰ ਦਾ ਹੋਕਾ, ਹੁਕਮ ਇਕ ਸੁਣਾਈਆ। ਕਲਜੁਗ ਅੰਤਮ ਪ੍ਰਭ ਮਿਲਣ ਦਾ ਮਿਲਿਆ ਮੌਕਾ, ਬਿਨ ਦਮਾਂ ਜੋੜ ਜੁੜਾਈਆ। ਇਸ ਤੋਂ ਹੋਰ ਨਹੀਂ ਕੋਈ ਮਾਰਗ ਸੌਖਾ, ਜੋ ਘਰ ਠਾਕਰ ਦਏ ਮਿਲਾਈਆ। ਅੰਤ ਮਿਲਾ ਕੇ ਆਪਣੀ ਜੋਤਾ, ਜੋਤੀ ਜੋਤ ਸਮਾਈਆ। ਗੁਰਮੁਖ ਮੰਗੇ ਥੋੜਾ, ਪ੍ਰਭ ਦੇਵਣਹਾਰਾ ਬਹੁਤਾ, ਵਸਤ ਅਨਮੁਲੜੀ ਆਪ ਵਰਤਾਈਆ। ਸੁਰੈਣ ਸਿੰਘ ਅੱਗੇ ਹਿੱਕਣਾ ਪਿਆ ਫੇਰ ਨਾ ਖੋਤਾ, ਸਚਖੰਡ ਦਵਾਰੇ ਮਿਲੀ ਮਾਣ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਾਜ਼ਰ ਹਜ਼ੂਰ ਸਦਾ ਖਲੋਤਾ, ਆਲਸ ਨਿੰਦਰਾ ਗ਼ਫ਼ਲਤ ਵਿਚ ਕਦੇ ਨਾ ਆਈਆ। (੯ ਅੱਸੂ ੨੦੨੧ ਬਿਕ੍ਰਮੀ ਸੁਰੈਣ ਸਿੰਘ ਗ੍ਰਹਿ ਬੰਡਾਲਾ)
ਨੇਹਕਰਮੀ ਹੋਏ ਪੁਰਖ ਅਕਾਲ, ਅਕਲ ਕਲ ਧਾਰੀ ਦਇਆ ਕਮਾਇੰਦਾ। ਗੁਰਮੁਖ ਵੇਖੇ ਆਪਣੇ ਲਾਲ, ਗੁਰ ਗੁਰ ਗੋਦ ਉਠਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਸਿਰ ਆਪਣਾ ਹੱਥ ਟਿਕਾਇੰਦਾ। ਤ੍ਰੈਗੁਣ ਮਾਇਆ ਮੇਟ ਜੰਜਾਲ, ਜੀਵਣ ਜੁਗਤ ਇਕ ਸਮਝਾਇੰਦਾ। ਸਭ ਤੋਂ ਸ੍ਰੇਸ਼ਟ ਕਾਇਆ ਮੰਦਰ ਸੱਚੀ ਧਰਮਸਾਲ, ਜਿਸ ਘਰ ਹਰਿ ਸਵਾਮੀ ਡੇਰਾ ਲਾਇੰਦਾ। ਜਿਸ ਨੂੰ ਕਦੇ ਨਾ ਖਾਏ ਕਾਲ, ਜਨਮ ਮਰਨ ਵਿਚ ਨਾ ਫੇਰਾ ਪਾਇੰਦਾ। ਤਿਸ ਸਵਾਮੀ ਕਰ ਭਾਲ, ਜੋ ਭੁੱਲਿਆਂ ਭਟਕਿਆਂ ਰਾਹੇ ਲਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਊਚਾਂ ਨੀਚਾਂ ਗੋਦ ਉਠਾਇੰਦਾ। ਲੱਖ ਚੁਰਾਸੀ ਵਿਚੋਂ ਕਰ ਬਹਾਲ, ਚਾਰੇ ਖਾਣੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਖੁਲ੍ਹਾਇੰਦਾ।
ਨੇਹਕਰਮੀ ਨਿਰਗੁਣ ਨਿਰਵੈਰ ਨਿਰਮਲ ਜੋਤ, ਜੋਤੀ ਜਾਤਾ ਹਰਿ ਅਖਵਾਇੰਦਾ । ਵਸਣਹਾਰਾ ਸਚਖੰਡ ਸਾਚੇ ਕੋਟ, ਸਚ ਸਿੰਘਾਸਣ ਸੋਭਾ ਪਾਇੰਦਾ। ਜਨ ਭਗਤਾਂ ਨਿਤ ਨਵਿਤ ਦਰਸ ਕਰਨ ਨੂੰ ਆਪੇ ਰਿਹਾ ਲੋਚ, ਆਸਾ ਗੁਰਮੁਖਾਂ ਨਾਲ ਰਲਾਇੰਦਾ। ਲੱਖ ਚੁਰਾਸੀ ਵਿਚੋਂ ਕਰ ਕੇ ਖੋਜ, ਅੰਤਮ ਆਪਣਾ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ।
ਨੇਹਕਰਮੀ ਹਰਿ ਪੁਰਖ ਬਿਧਾਤਾ, ਬਦਲਾ ਜੁਗ ਜੁਗ ਰਿਹਾ ਚੁਕਾਈਆ। ਸਰਬ ਜੀਆਂ ਬਣ ਪਿਤਾ ਮਾਤਾ, ਗੋਦੀ ਗੋਦ ਸੁਹਾਈਆ। ਏਥੇ ਓਥੇ ਹੋਵੇ ਰਾਖਾ, ਰੱਖਿਆ ਕਰੇ ਥਾਉਂ ਥਾਈਂਆ। ਜਿਸ ਦੀ ਕਾਗ਼ਜ਼ਾਂ ਉਤੇ ਲਿਖੀ ਗਾਥਾ, ਨਿਮਾਜ਼ਾਂ ਵਿਚ ਸੱਯਦੇ ਰਹੇ ਝੁਕਾਈਆ। ਸੋ ਖੇਲੇ ਖੇਲ ਪੁਰਖ ਸਮਰਾਥਾ, ਸਮਰੱਥ ਆਪਣਾ ਫੇਰਾ ਪਾਈਆ। ਗੁਰਮੁਖ ਵਿਰਲੇ ਲੋਕਮਾਤ ਜਾਤਾ, ਜਿਸ ਆਪਣੀ ਬੂਝ ਬੁਝਾਈਆ। ਸ੍ਰਿਸ਼ਟ ਵਖਾਏ ਸ੍ਰਿਸ਼ਟ ਤਮਾਸ਼ਾ, ਸ੍ਰਿਸ਼ਟੀ ਸ੍ਰਿਸ਼ਟੀ ਵਿਚ ਭੁਵਾਈਆ। ਜਨ ਭਗਤਾਂ ਵੱਖਰਾ ਰੱਖਿਆ ਸਭ ਤੋਂ ਨਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਮੇਲਾ ਰਿਹਾ ਮਿਲਾਈਆ।
ਨਿਹਕਰਮੀ ਹਰਿ ਵਡ ਗੁਣਵੰਤਾ, ਗੁਣ ਭਰਪੂਰ ਅਖਵਾਈਆ। ਮਾਣ ਦਵਾ ਕੇ ਸਾਚੇ ਸੰਤਾਂ, ਸਤਿਗੁਰ ਲਏ ਤਰਾਈਆ। ਸਤਿ ਧਰਮ ਦੀ ਬਣਾ ਕੇ ਬਣਤਾ, ਘਾੜਤ ਧੁਰ ਦੀ ਲਏ ਘੜਾਈਆ। ਦੇ ਕੇ ਗਿਆਨ ਸ਼ਬਦੀ ਪੰਡਤਾ, ਬੋਧ ਦਏ ਜਣਾਈਆ। ਮੇਲ ਮਿਲਾਏ ਸਾਚੀ ਸੰਗਤਾ, ਘਰ ਸਾਚੇ ਦਏ ਬਹਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸ਼ਹਿਨਸ਼ਾਹੀਆ।
ਨਿਹਕਰਮੀ ਹਰਿ ਸ਼ਾਹ ਪਾਤਸ਼ਾਹ, ਪਰਵਰਦਿਗਾਰ ਅਖਵਾਇੰਦਾ। ਫੜ ਫੜ ਬਾਹੋਂ ਰਾਹੇ ਰਿਹਾ ਪਾ, ਰਹਿਬਰ
ਇਕ ਹੋ ਆਇੰਦਾ। ਖ਼ੁਦੀ ਤਕੱਬਰ ਦਏ ਗਵਾ, ਖ਼ੁਦਾ ਖ਼ਾਲਸ ਰੂਪ ਮਿਲਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਆਪਣੇ ਹੱਥ ਵਖਾਇੰਦਾ।
ਨੇਹਕਰਮੀ ਰਿਹਾ ਹੱਸ, ਹਸਤੀ ਆਪਣੀ ਮਾਤ ਪਰਗਟਾਈਆ। ਦੋ ਜਹਾਨਾਂ ਦੇ ਕੇ ਵੱਥ, ਵਸਤੂ ਰਿਹਾ ਵਰਤਾਈਆ।
ਨਿਰਗੁਣ ਸਰਗੁਣ ਮੇਲ ਕੇ ਝੱਟ, ਝਗੜਾ ਰਿਹਾ ਚੁਕਾਈਆ। ਸਚ ਦਵਾਰਾ ਖੋਲ੍ਹ ਕੇ ਹੱਟ, ਗੁਰਮੁਖ ਵਣਜਾਰੇ
ਰਿਹਾ ਕਰਾਈਆ। ਸਤਿ ਧਰਮ ਦੀ ਦੇ ਕੇ ਮੱਤ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸ੍ਰੀ ਭਗਵਾਨ ਦਾ
ਗੌਣਾ ਸੱਚਾ ਜਸ, ਜਿਸ ਨੂੰ ਵੇਦ ਪੁਰਾਨ ਸਾਲਾਹੀਆ। ਉਹ ਸਭ ਦਾ ਮਾਈ ਬਾਪ, ਪਿਤਾ ਪੁਰਖ ਅਕਾਲ
ਅਖਵਾਈਆ। ਜਿਸ ਦਾ ਸੋਹੰ ਇਕੋ ਜਾਪ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਪੜ੍ਹਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਗੁਰਮੁਖ ਗੁਰ ਸਤਿਗੁਰ
ਰੰਗ ਰੰਗਾਈਆ। (੯ ਅੱਸੂ ੨੦੨੧ ਬਿਕ੍ਰਮੀ ਤਰਲੋਕ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਹਕਰਮੀ ਹਰਿ ਸੱਚਾ ਸੱਜਣ, ਮਾਲਕ ਦੋ ਜਹਾਨ ਅਖਵਾਇੰਦਾ। ਚਰਨ ਧੂੜ ਕਰਾਏ ਮਜਨ, ਅੰਤਰ ਆਤਮ ਮੈਲ ਧੁਆਇੰਦਾ। ਲੇਖੇ ਲਾ ਕੇ ਕਾਇਆ ਮਾਟੀ ਕੰਚਨ, ਕਰਤਾ ਕੀਮਤ ਆਪ ਚੁਕਾਇੰਦਾ। ਮਨ ਵਾਸਨਾ ਦੇਵੇ ਬਦਲ, ਕੂੜੀ ਕਿਰਿਆ ਡੇਰਾ ਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਇੰਦਾ।
ਨਿਹਕਰਮੀ ਸਤਿਗੁਰ ਦੇਵੇ ਮੰਤਰ, ਸ਼ਬਦ ਨਾਮ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਭੇਵ ਖੁਲ੍ਹਾਵੇ ਬ੍ਰਹਮ ਨਿਰੰਤਰ, ਮਾਇਆ ਪਰਦਾ ਦਏ ਚੁਕਾਈਆ। ਕਰ ਪਰਕਾਸ਼ ਘਰ ਗਗਨੰਤਰ, ਗਗਨ ਮੰਡਲ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਬਸੰਤਰ, ਅੰਮ੍ਰਿਤ ਮੇਘ ਬਰਸਾਈਆ। ਮੇਲ ਮਿਲਾ ਕੇ ਸਾਚੇ ਸੰਤਨ, ਸਾਚੀ ਸੁਰਤੀ ਦਏ ਖੁਲ੍ਹਾਈਆ। ਜੋੜ ਜੁੜਾਕੇ ਧੁਰ ਦੇ ਕੰਤਨ, ਦੁਹਾਗਣ ਲੇਖਾ ਦਏ ਮੁਕਾਈਆ । ਪਾਰ ਕਰਾ ਕੇ ਜਗਤ ਪੱਤਣ, ਕੰਢਾ ਇਕੋ ਇਕ ਸਮਝਾਈਆ। ਜਿਸ ਦਾ ਮਾਲਕ ਪੁਰਖ ਸਮਰੱਥਨ, ਸ਼ਹਿਨਸ਼ਾਹ ਇਕ ਅਖਵਾਈਆ। ਜਿਸ ਦੀ ਮਹਿਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰ ਅਵਤਾਰ ਪੈਗ਼ੰਬਰ ਕਥਨ, ਕਥਨੀ ਨਾਲ ਸੁਣਾਈਆ। ਸੋ ਸਦਾ ਸਹਾਇਕ ਧੁਰ ਦਾ ਨਾਇਕ ਹਰਿ ਖ਼ਾਲਕ ਮਾਰਗ ਆਇਆ ਦੱਸਣ, ਰਹਿਬਰ ਰਾਹ ਜਣਾਈਆ। ਕੂੜੀ ਕਿਰਿਆ ਜੂਠ ਝੂਠ ਜੜ੍ਹ ਆਇਆ ਪੁੱਟਣ, ਸਤਿ ਧਰਮ ਬੂਟਾ ਦਏ ਲਗਾਈਆ। ਜਨ ਭਗਤਾਂ ਸੁਣਾਏ ਅਨੋਖੇ ਬਚਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਨਿਹਕਰਮੀ ਹਰਿ ਪਰਮ ਪਿਆਰਾ, ਪਰਮ ਪੁਰਖ ਅਖਵਾਇੰਦਾ। ਲੇਖਾ ਜਾਣੇ ਸਦਾ ਜੁਗ ਚਾਰਾ, ਨਿਰਗੁਣ ਸਰਗੁਣ ਖੇਲ ਖਿਲਾਇੰਦਾ। ਵਰਨ ਬਰਨ ਤੋਂ ਵਸੇ ਬਾਹਰਾ, ਜੋਤੀ ਜਾਤਾ ਡਗਮਗਾਇੰਦਾ। ਕਾਗਤ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਅੰਤ ਕਿਸੇ ਨਾ ਆਇੰਦਾ। ਖੇਲੇ ਖੇਲ ਗੁਪਤ ਜ਼ਾਹਰਾ, ਨਿਤ ਨਵਿਤ ਆਪਣਾ ਫੇਰਾ ਪਾਇੰਦਾ। ਜਨ ਭਗਤਾਂ ਦੇਵੇ ਸਚ ਸਹਾਰਾ, ਸਿਰ ਆਪਣਾ ਹੱਥ ਰਖਾਇੰਦਾ। ਕਾਇਆ ਮੰਦਰ ਖੋਲ੍ਹ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇੰਦਾ। ਦੀਆ ਬਾਤੀ ਕਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡਾ ਠਾਰਾ, ਘਰ ਝਿਰਨਾ ਆਪ ਝਿਰਾਇੰਦਾ। ਸਤਿ ਸਤਿਵਾਦੀ ਬੋਲ ਜੈਕਾਰਾ, ਧੁੰਨ ਰਾਗੀ ਰਾਗ ਅਲਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਲੋਚਣ ਨੈਣ ਅੱਖ ਖੁਲ੍ਹਾਇੰਦਾ । ਭਗਤ ਜਨਾਂ ਜਨ ਪਾਏ ਸਾਰਾ, ਜਗਤ ਜੁਗੀਸ਼ਰ ਆਪਣੀ ਦਇਆ ਕਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ।
ਨਿਹਕਰਮੀ ਹਰਿ ਧੁਰ ਦਾ ਮਾਲਕ, ਬੇਪਰਵਾਹ ਅਖਵਾਇੰਦਾ। ਲੇਖਾ ਜਾਣੇ ਮਖ਼ਲੂਕ ਖ਼ਾਲਕ, ਲੋਕ ਪਰਲੋਕ
ਪੜਦਾ ਲਾਹਿੰਦਾ। ਸਚ ਸਵਾਮੀ ਧੁਰ ਦਾ ਸਾਲਸ, ਸਤਿ ਦਵਾਰੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਲੱਖ ਚੁਰਾਸੀ ਬਣ ਪ੍ਰਿਤਪਾਲਕ, ਪਾਲਣਾ ਸਭ ਦੀ ਆਪ ਜਣਾਇੰਦਾ। ਗੁਰਮੁਖ ਵੇਖੇ ਬਾਲੇ ਬਾਲਕ, ਬਚਪਨ ਆਪਣੇ ਵਿਚੋਂ ਪਰਗਟਾਇੰਦਾ। ਜਨਮ ਕਰਮ ਦਾ ਮੇਟ ਕੇ ਆਲਸ, ਨਿੰਦਰਾ ਕੂੜ ਗਵਾਇੰਦਾ। ਸੰਤ ਸੁਹੇਲੇ ਵਿਰੋਲੇ ਖ਼ਾਲਸ, ਖ਼ਾਸ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਾਂ ਵਿਚ ਸਮਾਇੰਦਾ।
ਨਿਹਕਰਮੀ ਹਰਿ ਸੰਤ ਸਮਾਇਆ, ਵੱਜੇ ਸਚ ਵਧਾਈਆ। ਜਗਤ ਨੇਤਰ ਨਜ਼ਰ ਨਾ ਆਇਆ, ਨਿਜ ਅੱਖ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਡੇਰਾ ਢਾਇਆ, ਪੰਚਮ ਦੇਵੇ ਨਾਮ ਵਡਿਆਈਆ। ਸਚ ਸੰਦੇਸਾ ਇਕ ਸੁਣਾਇਆ, ਧੁਰ ਦਾ ਰਾਗ ਅਲਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਜੋੜ ਜੁੜਾਇਆ, ਜਗਤ ਵਿਛੋੜਾ ਰਹਿਣ ਨਾ ਪਾਈਆ। ਸੱਸੇ ਉਪਰ ਹੋੜਾ ਲਾਇਆ, ਹੰ ਬ੍ਰਹਮ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਬਣਤ ਰਿਹਾ ਬਣਾਈਆ। ਨਿਹਕਰਮੀ ਬਣਤ ਬਣਾਏ ਮਾਤ, ਧੁਰ ਦਾ ਘਾੜਨ ਰਿਹਾ ਘੜਾਈਆ। ਗੁਰਮੁਖ ਬਣਾ ਕੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਇਕੋ ਵਾਰ ਬੇਨੰਤੀ ਸੁਣ ਅਰਦਾਸ, ਅੰਦਰੇ ਅੰਦਰ ਅਦਲਾ ਬਦਲੀ ਦਿਤੀ ਕਰਾਈਆ। ਜਗਤ ਤ੍ਰਿਸ਼ਨਾ ਮਿਟਾਈ ਖਾਹਿਸ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਾ ਕੋਇ ਨਿਵਾਈਆ। ਅੱਠੇ ਪਹਿਰ ਦਿਵਸ ਰੈਣ ਸਤਿਗੁਰ ਪੂਰਾ ਸਦਾ ਵਸੇ ਪਾਸ, ਜਗਤ ਵਿਛੋੜਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਨਿਹਕਰਮੀ ਖੇਲ ਅਨਡਿਠਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜਨ ਭਗਤਾਂ ਅੰਮ੍ਰਿਤ ਦੇ ਕੇ ਰਸ ਮਿੱਠਾ, ਕੂੜੀ ਕਿਰਿਆ ਪਰੇ ਹਟਾਇੰਦਾ। ਸਚ ਦਵਾਰੇ ਸਚ ਸਵਾਮੀ ਦਿਸਾ, ਦਹਿ ਦਿਸ਼ਾ ਵੰਡ ਵੰਡਾਇੰਦਾ। ਵੱਡਿਆਂ ਨਾਲੋਂ ਵੱਡਾ ਨਿਕਿਆਂ ਨਾਲੋਂ ਨਿੱਕਾ, ਮਧ ਆਪਣੀ ਧਾਰ ਚਲਾਇੰਦਾ। ਆਦਿ ਜੁਗਾਦੀ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਜਿਨ੍ਹਾਂ ਨੂੰ ਭੁੱਲ ਗਿਆ ਪਿਛਲਾ ਪਿੱਛਾ, ਤਿਨ੍ਹਾਂ ਨੂੰ ਸੁਰਤੀ ਸ਼ਬਦ ਜਣਾਇੰਦਾ। ਜਿਸ ਨੇ ਮਾਤ ਗਰਭ ਕੀਤੀ ਰੱਛਾ, ਸੋ ਮਾਲਕ ਅੰਤਮ ਲੇਖੇ ਲਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਸੇ ਦਾ ਸੱਚਾ ਬੱਚਾ, ਜੋ ਅੱਗੇ ਬੱਚਿਆਂ ਵਾਂਗ ਗੋਦ ਉਠਾਇੰਦਾ। ਕਿਸੇ ਕੰਮ ਨਹੀਂ ਔਣਾ ਕਾਇਆ ਮਾਟੀ ਭਾਂਡਾ ਕੱਚਾ, ਬਿਨ ਸਤਿਗੁਰ ਪੂਰੇ ਆਤਮ ਪਰਮਾਤਮ ਜੋੜ ਨਾ ਕੋਇ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਅੰਗ ਲਗਾਇੰਦਾ।
ਨੇਹਕਰਮੀ ਲਾਏ ਆਪਣੇ ਅੰਗ, ਅੰਗੀਕਾਰ ਅਖਵਾਈਆ। ਗੁਰਮੁਖਾਂ ਨੌ ਦਵਾਰੇ ਵੇਖੇ ਪਾਰ ਲੰਘ, ਮੰਜ਼ਲ ਪੰਧ ਚੁਕਾਈਆ। ਦਸਮ ਦਵਾਰੀ ਅਗੰਮਾ ਅਨੋਖਾ ਪਲੰਘ, ਬਿਨ ਪਾਵੇ ਚੂਲ ਟਿਕਾਈਆ। ਦਿਵਸ ਰੈਣ ਵੱਜੇ ਮਰਦੰਗ, ਅਨਰਾਗੀ ਰਾਗ ਅਲਾਈਆ। ਸੁਰਤੀ ਸ਼ਬਦੀ ਮਿਲ ਕੇ ਗਾਵੇ ਛੰਦ, ਸੋਹੰ ਢੋਲਾ ਇਕ ਸੁਣਾਈਆ। ਓਥੇ ਹੋਏ ਬੇਨੰਤੀ ਨਾ ਬੱਤੀ ਦੰਦ, ਰਸਨਾ ਜਿਹਵਾ ਨਾ ਕੋਈ ਵਡਿਆਈਆ। ਲੋੜ ਰਹੇ ਨਾ ਸੂਰਜ ਚੰਦ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤੀਰਥ ਜਾਣਾ ਪਏ ਨਾ ਗੋਦਾਵਰੀ ਗੰਗ, ਅੰਮ੍ਰਿਤ ਮੇਘ ਇਕ ਬਰਸਾਈਆ। ਘਰ ਸਵਾਮੀ ਦੇਵੇ ਅਨੰਦ, ਪਰਮਾਨੰਦ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦਏ ਬੁਝਾਈਆ।
ਨੇਹਕਰਮੀ ਜਨ ਭਗਤ ਕਰੇ ਮੰਜ਼ੂਰ, ਮੰਜ਼ਲ ਸਭ ਦੀ ਵੇਖ ਵਖਾਈਆ। ਓਹਦਾ ਜਲਵਾ ਉਤੇ ਕੋਹਤੂਰ, ਮੂਸਾ ਨੈਣ ਸ਼ਰਮਾਈਆ। ਓਹ ਚੜ੍ਹਦੇ ਵੇਖੇ ਸੂਲੀ ਮਨਸੂਰ, ਸ਼ਮਸ ਬੈਠਾ ਖੱਲ ਲੁਹਾਈਆ। ਉਸਨੇ ਗੌਂਦੇ ਵੇਖੇ ਜ਼ਰੂਰ, ਕਬੀਰ ਜੁਲਾਹੇ ਜਹੇ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਹਾਜ਼ਰ ਹਜ਼ੂਰ, ਹਾਜ਼ਰੀ ਸਭ ਦੀ ਲੇਖੇ ਪਾਈਆ।
ਨਿਹਕਰਮੀ ਕਹੇ ਮੇਰਾ ਸ਼ਬਦ ਤੁਰੰਗ, ਬ੍ਰਹਿਮੰਡਾਂ ਖੰਡਾਂ ਵੇਖ ਵਖਾਇੰਦਾ। ਦੋ ਜਹਾਨਾਂ ਆਪੇ ਜਾਏ ਪਾਰ ਲੰਘ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਨੌ ਖੰਡ ਪ੍ਰਿਥਮੀ ਸਚਖੰਡ ਜਨ ਭਗਤਾਂ ਪੂਰੀ ਕਰਾਂ ਮੰਗ,
ਮਨਸਾ ਸਭ ਦੀ ਝੋਲੀ ਪਾਇੰਦਾ। ਜਿਨ੍ਹਾਂ ਕਲਜੁਗ ਅੰਤ ਸ੍ਰੀ ਭਗਵੰਤ ਢੋਲਾ ਗਾਇਆ ਸੋਹੰ ਛੰਦ, ਸੋ ਪੁਰਖ ਨਿਰੰਜਣ ਨਿਜ ਨੇਤਰ ਨੈਣ ਅੱਖ ਦਰਸ ਵਖਾਇੰਦਾ। ਦੀਨ ਦਿਆਲ ਸਰਬ ਸਵਾਮੀ ਹੋ ਬਖ਼ਸ਼ੰਦ, ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੇ ਨਾਲ ਮਿਲਾਇੰਦਾ। (੯ ਅੱਸੂ ੨੦੨੧ ਬਿਕ੍ਰਮੀ ਵਧਾਵਾ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਹਕਰਮੀ ਕਹੇ ਸੁਣੋ ਜਨ ਭਗਤ, ਅੰਤਮ ਭਾਵਨਾ ਪੂਰ ਕਰਾਈਆ। ਨਾਤਾ ਤੋੜ ਕੇ ਕੂੜੇ ਜਗਤ, ਜਗਮਗ ਜੋਤ ਕਰਾਂ ਰੁਸ਼ਨਾਈਆ। ਆਪਣੇ ਨਾਮ ਦਾ ਦੱਸਕੇ ਅਰਥ, ਅਰਥਾਤ ਸਭ ਨੂੰ ਦਿਤਾ ਜਣਾਈਆ। ਪਿਛਲਾ ਕਰਕੇ ਪੂਰਾ ਵਾਕ, ਵਕ਼ਤ ਵੇਲਾ ਰਿਹਾ ਸੁਹਾਈਆ। ਤੁਹਾਡੇ ਨਾਲ ਮਿਲਾ ਕੇ ਆਪਣੀ ਜ਼ਾਤ, ਜ਼ਾਹਰ ਕਰਾਂ ਰੁਸ਼ਨਾਈਆ। ਖੇਲਾਂ ਖੇਲ ਬਹੁ ਬਿਧ ਭਾਂਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਇਆ ਸਹਾਈਆ।
ਜਨ ਭਗਤੋ ਸੁਣੋ ਇਕ ਸੰਦੇਸ, ਸਦਾ ਹਰਿ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਕੇ ਪੇਸ਼, ਪੇਸ਼ੀਨਗੋਈ ਰਹੇ ਜਣਾਈਆ। ਸਭ ਤੋਂ ਅਗਲਾ ਅਖ਼ੀਰੀ ਸਾਡਾ ਪੂਰਾ ਹੋਇਆ ਲੇਖ, ਲਿਖਤ ਦਿਤੀ ਚੁਕਾਈਆ। ਤੂੰ ਸਾਹਿਬ ਕਰਕੇ ਜੋਤੀ ਭੇਸ, ਭੇਖ ਪਾਖੰਡ ਦੇ ਗਵਾਈਆ। ਜਨ ਭਗਤਾਂ ਲਏ ਪੇਖ, ਆਪਣੇ ਨੈਣ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਲਏ ਲਗਾਈਆ।
ਨੇਹਕਰਮੀ ਕਹੇ ਜਨ ਭਗਤ ਪਿਆਰੇ, ਭਗਤੀ ਇਕ ਕਮਾਈਆ। ਸੋਹੰ ਸ਼ਬਦ ਸਚ ਜੈਕਾਰੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰ ਸੁਣਾਈਆ। ਇਸ ਤੋਂ ਕੁਛ ਨਹੀਂ ਹੋਰ ਬਾਹਰੇ, ਬ੍ਰਹਿਮੰਡ ਖੰਡ ਇਸੇ ਵਿਚ ਬੰਦ ਕਰਾਈਆ। ਖਾਣੀ ਬਾਣੀ ਏਸੇ ਦੇ ਪਨਿਹਾਰੇ, ਜੁਗ ਜੁਗ ਸੇਵ ਕਮਾਈਆ। ਗੁਰ ਅਵਤਾਰ ਏਸੇ ਦੇ ਵਣਜਾਰੇ, ਲੋਕਮਾਤ ਹੱਟ ਚਲਾਈਆ । ਜਿਨ੍ਹਾਂ ਉਪਰ ਆਪ ਕਿਰਪਾ ਧਾਰੇ, ਧਰਨੀ ਧਵਲ ਉਤੇ ਵੇਖ ਵਖਾਈਆ। ਤਿਨ੍ਹਾਂ ਦੇ ਮਾਣਸ ਜਨਮ ਗਏ ਸਵਾਰੇ, ਬਗ ਬਪੜਾ ਰਹਿਣ ਕੋਇ ਨਾ ਪਾਈਆ। ਸੋ ਗੁਰਮੁਖ ਮਿਲੇ ਹੰਸਾਂ ਡਾਰੇ, ਕਾਗੀ ਕਾਗ ਨਾ ਕੋਇ ਕੁਰਲਾਈਆ। ਸਭ ਦੀ ਮੰਜ਼ੂਰ ਕਰੇ ਨਿਮਸਕਾਰੇ, ਬੰਦਨਾ ਆਪਣੀ ਝੋਲੀ ਪਾਈਆ। ਅੰਤਮ ਬਹਾਵੇ ਓਸ ਮੁਨਾਰੇ, ਜਿਸ ਦੀ ਮੰਜ਼ਲ ਬੇਪਰਵਾਹੀਆ। ਅੱਗੇ ਹੋ ਮਿਲੇ ਨਿਰੰਕਾਰੇ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੈ ਕੇ ਜਾਏ ਸਚ ਦਰਬਾਰੇ, ਦਰਗਹਿ ਸਾਚੀ ਧਾਮ ਸੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਹੁਤਿਆਂ ਵਿਚੋਂ ਥੋੜੇ ਕੀਤੇ ਪਿਆਰੇ, ਥੋੜਿਆ ਵਿਚੋਂ ਥੁੜੇ ਜੋੜ ਜੁੜਾਈਆ। (੯ ਅੱਸੂ ੨੦੨੧ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਬੰਡਾਲਾ)
ਨਿਰੰਜਣ : ਸੋਹੰ ਸੋ ਪੁਰਖ ਨਿਰੰਜਣ। ਦੀਨ ਦਿਆਲ ਸਦਾ ਦੁੱਖ ਭੰਜਨ। ਮਹਾਰਾਜ ਸ਼ੇਰ ਸਿੰਘ ਤ੍ਰਲੋਕੀ ਨਿਰੰਜਣ :
ਨੰਦਨ। (੧੭ ਮੱਘਰ ੨੦੦੬ ਬਿ)
ਜੋਤ ਨਿਰੰਜਣ ਜਗਤ ਮੇਂ ਆਈ। ਕਲਜੁਗ ਵਿਚ ਕਿਸੇ ਭੇਦ ਨਾ ਪਾਈ । ਵਿਚ ਤਰੇਤਾ ਰਾਮ ਰਘੁਰਾਈ।
ਵਿਚ ਦੁਆਪਰ ਕ੍ਰਿਸ਼ਨ ਘਨਘਾਈ। ਹੋਇਆ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ। (੮ ਫੱਗਣ
੨੦੦੬ ਬਿ)
ਨਿੰਦਾ : ਮੇਰਾ ਨਾਮ ਬੇਮੁੱਖ ਨਾ ਸੁਣੇ ਕੋਈ। ਨਿੰਦਕਾਂ ਦੁਸ਼ਟਾਂ ਦੀ ਦੁਰਮਤ ਹੋਈ। ਨਿੰਦਿਆ ਜਿਨ੍ਹਾਂ ਨਿੰਦਾ :
ਨੇ ਮੇਰੀ ਕੀਤੀ। ਪਰੇਤ ਜੂਨ ਉਨ੍ਹਾਂ ਦੀ ਕੀਤੀ । ਜਿਸ ਨੇ ਮੇਰਾ ਮਾਣ ਹੈ ਕੀਤਾ। ਪੀਆ ਅੰਮ੍ਰਿਤ ਸਦਾ ਹੈ ਜੀਤਾ। (੧੪ ਭਾਦਰੇਂ ੨੦੦੬ ਬਿ)
ਜੋ ਜਨ ਨਿੰਦਿਆ ਸਤਿਗੁਰ ਦੀ ਕਰੇ। ਨਰਕ ਕੁੰਡ ਮੇਂ ਸਦਾ ਹੀ ਜਲੇ। ਕੁੰਭੀ ਵਾਸ ਨਰਕ ਦੁੱਖ ਭਰੇ।
ਧਰਮ ਰਾਏ ਦਾ ਡੰਡ ਸਿਰ ਪਰੇ। ਕਾਲ ਕੀ ਮੁੰਗਲੀ ਮਾਰਾਂ ਸਿਰੇ। ਜੂਨ ਘੋਗੜ ਵਿਸ਼ਟ ਉਹ ਪੜੇ। ਜਿਸ ਮੁਖ ਨਾਲ ਨਿੰਦਿਆ ਕਰੇ। ਵਿਸ਼ਟਾ ਵਿਚ ਚੁੰਝ ਉਹ ਧਰੇ। ਜਨਮੇ ਮਰੇ ਮਰੇ ਮਰ ਜਨਮੇ। ਸਤਿਗੁਰ ਕਿਰਪਾ ਮਿਲੇ ਨਾ ਸਰਨੇ। (੧੫ ਮੱਘਰ ੨੦੦੬ ਬਿ)
ਮਾਨਸ ਜਨਮ ਲੈ ਜਿਸ ਸਤਿਗੁਰ ਨਿੰਦਿਆ, ਸਤਿਜੁਗ ਪਾਰ ਪ੍ਰਭ ਕਰੇ ਅੱਗੇ ਚਲੇ ਜੀਵ ਨਾ ਬਿੰਦਿਆ। ਨਿਮਸਕਾਰ ਚਰਨ ਲਾਗ ਜੋ ਕਰੇ, ਪਾਵੇ ਫਲ ਜੋ ਮਨ ਚਿੰਦਿਆ। ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਵੇ ਬੇਮੁਖ ਖਪਾਵੇ, ਵਗਾਏ ਉਲਟੀ ਸਿੰਧਿਆ। (੨੯ ਫੱਵਣ ੨੦੦੭ ਬਿ)
ਚੁਗਲੀ ਨਿੰਦਿਆ ਜਗਤ ਬਖੀਲੀ, ਜੋ ਕੋਈ ਆਤਮ ਲਾਵੇ ਤੀਲੀ, ਆਤਮ ਰੱਤ ਪ੍ਰਭ ਸਾਚੇ ਪੀ ਲੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਖਾਲੀ ਕਰੇ ਪਤੀਲੀ। (੧੩ ਜੇਠ ੨੦੧੦ ਬਿ)
ਗੁਰਸਿੱਖ ਸੁਖੀ ਵਸੰਦਿਓ, ਹਰਿ ਨਾਮ ਸਦਾ ਧਿਆਓ। ਘਰ ਸਾਚੇ ਥਾਨ ਬਹੰਦਿਓ, ਚਰਨ ਕਵਲ ਪ੍ਰੀਤ ਰਖਾਓ। ਬੇਮੁਖ ਕਰਦੇ ਫਿਰਨ ਜੋ ਨਿੰਦਿਆ, ਕੰਨੀ ਸੁਣ ਖ਼ੁਸ਼ੀ ਮਨਾਓ। ਪ੍ਰਭ ਆਪ ਮੁਕਾਏ ਆਤਮ ਅੰਨ੍ਹਿਆ, ਨਾ ਕਿਸੇ ਦੇ ਮੱਤ ਆਪ ਸਮਝਾਓ। ਨਾ ਕੋਈ ਮਨਾਵੇ ਮੰਨਿਆਂ, ਨਾ ਤੁਸੀਂ ਸਾਨੂੰ ਵਡਿਆਓ। ਜਿਸ ਘੜਿਆ ਤਿਸ ਭੰਨਿਆ , ਰੱਖੇ ਥਾਈਂ ਥਾਂਉਂ। ਪ੍ਰਭ ਅੱਧਵਿਚਕਾਰ ਬੱਧਾ ਬੰਨ੍ਹਿਆ, ਦੂਜਾ ਕੋਈ ਲਾਗੇ ਰੱਖ ਨਾ ਪਾਓ। ਜੋ ਘੜਿਆ ਸੋ ਭੰਨਿਆਂ, ਨੀਵੇਂ ਹੋ ਫਲ ਸਾਚਾ ਖਾਓ। ਪ੍ਰਭ ਹੋਏ ਗੁਰਸਿੱਖ ਤੇਰੇ ਦਰ ਦਾ ਪਾਲੀ ਜਿਉਂ ਮਾਲ ਚਰਾਏ ਧੰਨਿਆ, ਪ੍ਰਭ ਵੇਖੋ ਹਰਿ ਹਰਿ ਥਾਂਉਂ। (੧੫ ਮੱਘਰ ੨੦੧੦ ਬਿ)
ਗੁਰ ਪੂਰਾ ਹਰਿ ਗੋਬਿੰਦ, ਹਰਿ ਹਰਿ ਆਪ ਅਖਵਾਇਆ। ਮੇਟ ਮਿਟਾਏ ਸਗਲੀ ਚਿੰਦ, ਚਿੰਤਾ ਰੋਗ ਰਹਿਣ ਨਾ ਪਾਇਆ। ਦਾਤਾ ਦਾਨੀ ਗੁਣੀ ਗਹਿੰਦ, ਜੁਗ ਜੁਗ ਆਪ ਅਖਵਾਇਆ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਰਘੁਰਾਇਆ। ਮਨਮੁਖ ਜੀਵ ਲਗਾਏ ਆਪਣੀ ਨਿੰਦ, ਨਿੰਦਕ ਨਿੰਦਿਆ ਮੁਖ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਕਰੇ ਰੁਸ਼ਨਾਇਆ। (੨੦ ਫੱਗਣ ੨੦੧੪ ਬਿਕ੍ਰਮੀ)
ਹਰਿਸੰਗਤ ਸੇਵਾ ਸਾਚਾ ਮੂਲ, ਅਨਮੁਲ ਆਪ ਜਣਾਇੰਦਾ। ਪਰੇਮ ਪਿਆਰ ਦੇ ਬਰਖੋ ਫੂਲ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਕੂੜੀ ਕਿਰਿਆ ਕਾਂਟਾ ਚੁਭੌਣੀ ਨਾ ਕੋਇ ਤ੍ਰਿਸੂਲ, ਤ੍ਰੈਗੁਣ ਸੂਲ ਆਪ ਜਣਾਇੰਦਾ। ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸੱਚ ਸੁੱਚ ਝੋਲੀ ਪਾਇੰਦਾ । ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ। ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿ ਸੰਗਤ ਸੇਵ ਕਮਾਇੰਦਾ। ਸਤਿਗੁਰ ਲਹਿਣਾ ਦੇਣਾ ਚੁਕਾਵੇ ਮੂਲ, ਅਗਲਾ ਪਿਛਲਾ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੀ ਸੱਚ ਪ੍ਰੀਤੀ, ਪਰੇਮ ਪਿਆਰ ਦੀ ਇਕੋ ਰੀਤੀ, ਜੀਵਣ ਜੁਗਤ ਦੀ ਸੱਚੀ ਨੀਤੀ, ਇਕੋ ਰੰਗ ਵੇਖਣਾ ਹਸਤ ਕੀਟੀ, ਊਚ ਨੀਚ ਭੇਵ ਨਾ ਕੋਇ ਰਖਾਇੰਦਾ। (੧੧ ਫੱਗਣ ੨੦੧੯ ਬਿ) ਸਤਿਗੁਰ ਚਰਨ ਮਿਲੇ ਗੋਬਿੰਦ, ਠਾਕਰ ਇਕੋ ਨਜ਼ਰੀ ਆਈਆ। ਗੁਰਸਿਖ ਮਿਟੇ ਕੂੜੀ ਚਿੰਦ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਧਾਰ ਵਹੇ ਸਾਗਰ ਸਿੰਧ, ਹਰਿਜਨ ਸੱਜਣ ਤਾਰੀਆਂ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਮਨਮੁਖ ਕਰਦੇ ਸਦਾ ਨਿੰਦ, ਨਿੰਦਿਆ ਨਿੰਦਕ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਸਾਚੀ ਸਿਖਿਆ ਸਤਿਗੁਰ ਸੱਜਣ, ਹਰਿ ਕਰਤਾ ਆਪ ਜਣਾਈਆ। ਚਰਨ ਧੂੜੀ ਪ੍ਰਭ ਕਰੋ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਦੂਜੇ ਦਰ ਨਾ ਜਾਓ ਲੱਭਣ, ਘਰ ਘਰ ਵਿਚ ਵਸੇ ਬੇਪਰਵਾਹੀਆ। ਨਿਤ ਨਵਿਤ ਜਨ ਭਗਤਾਂ ਆਵੇ ਸੱਦਣ, ਅੰਦਰ ਵੜ ਕੇ ਹੋਕਾ ਦੇਵੇ ਵਾਹੋ ਦਾਹੀਆ। ਰੂਪ ਧਰਾਏ ਅਕਾਲ ਮੂਰਤੀ ਮਦਨ, ਮੋਹਣ ਮਾਧਵ ਆਪਣੀ ਖੇਲ ਕਰਾਈਆ। ਦੀਪਕ ਜੋਤੀ ਨਿਰਗੁਣ ਜਗਣ, ਨੂਰੋ ਨੂਰ ਕਰੇ ਰੁਸ਼ਨਾਈਆ। ਅਨਹਦ ਅਨਾਦੀ ਨਾਦ ਤਾਲ ਵੱਜਣ, ਸ਼ਬਦ ਧੁਨ ਸੱਚੀ ਸ਼ਨਵਾਈਆ। ਗੁਰਮੁਖ ਅੰਮ੍ਰਿਤ ਪੀ ਪੀ ਰੱਜਣ,
ਸਤਿਗੁਰ ਨਾਮ ਪਿਆਲਾ ਹੱਥ ਫੜਾਈਆ। ਕੂੜੀ ਕਿਰਿਆ ਕੂੜ ਕੁੜਿਆਰੇ ਮੱਚਣ, ਤ੍ਰੈਗੁਣ ਅਗਨੀ ਇਕ ਲਗਾਈਆ। ਪੰਚ ਵਿਕਾਰੇ ਅੰਦਰ ਨੱਚਣ, ਡੌਰੂ ਡੰਕਾ ਜੂਠ ਝੂਠ ਵਜਾਈਆ। ਮਾਇਆ ਮਮਤਾ ਨਾਲ ਹੱਸਣ, ਆਸਾ ਤ੍ਰਿਸ਼ਨਾ ਨਾਲ ਰਖਾਈਆ। ਗੁਰਮੁਖ ਵਿਰਲੇ ਪ੍ਰਭ ਸਰਨਾਈ ਸਾਚੀ ਵਸਣ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਸੱਚ ਦੁਆਰੇ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਲੱਖ ਚੁਰਾਸੀ ਵਿਚੋ ਸਤਿਗੁਰ ਛਾਛ ਵਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਮਿਹਰਵਾਨ ਹੋ ਕੇ ਜਗਤ ਕਿਨਾਰਾ ਵੇਖੇ ਪੱਤਣ, ਦਰਿਆ ਕੰਢਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਣਹਾਰ ਸੱਚੀ ਸਰਨਾਈਆ। (੯ ਅੱਸੂ ੨੦੨੦ ਬਿ)
ਸਤਿਗੁਰ ਚਰਨ ਮਿਲੇ ਗੋਬਿੰਦ, ਠਾਕਰ ਇਕੋ ਨਜ਼ਰੀ ਆਈਆ। ਗੁਰਸਿਖ ਮਿਟੇ ਕੂੜੀ ਚਿੰਦ, ਚਿੰਤਾ ਚਿਖਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਧਾਰ ਵਹੇ ਸਾਗਰ ਸਿੰਧ, ਹਰਿਜਨ ਸੱਜਣ ਤਾਰੀਆਂ ਲਾਈਆ। ਆਦਿ ਜੁਗਾਦਿ ਜੁਗ ਚੌਕੜੀ ਮਨਮੁਖ ਕਰਦੇ ਸਦਾ ਨਿੰਦ, ਨਿੰਦਿਆ ਨਿੰਦਕ ਝੋਲੀ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਈਆ।
ਸਾਚੀ ਸਿਖਿਆ ਸਤਿਗੁਰ ਸੱਜਣ, ਹਰਿ ਕਰਤਾ ਆਪ ਜਣਾਈਆ। ਚਰਨ ਧੂੜੀ ਪ੍ਰਭ ਕਰੋ ਮਜਨ, ਦੁਰਮਤ ਮੈਲ ਰਹਿਣ ਨਾ ਪਾਈਆ। ਦੂਜੇ ਦਰ ਨਾ ਜਾਓ ਲੱਭਣ, ਘਰ ਘਰ ਵਿਚ ਵਸੇ ਬੇਪਰਵਾਹੀਆ। ਨਿਤ ਨਵਿਤ ਜਨ ਭਗਤਾਂ ਆਵੇ ਸੱਦਣ, ਅੰਦਰ ਵੜ ਕੇ ਹੋਕਾ ਦੇਵੇ ਵਾਹੋ ਦਾਹੀਆ। ਰੂਪ ਧਰਾਏ ਅਕਾਲ ਮੂਰਤੀ ਮਦਨ, ਮੋਹਣ ਮਾਧਵ ਆਪਣੀ ਖੇਲ ਕਰਾਈਆ। ਦੀਪਕ ਜੋਤੀ ਨਿਰਗੁਣ ਜਗਣ, ਨੂਰੋ ਨੂਰ ਕਰੇ ਰੁਸ਼ਨਾਈਆ। ਅਨਹਦ ਅਨਾਦੀ ਨਾਦ ਤਾਲ ਵੱਜਣ, ਸ਼ਬਦ ਧੁਨ ਸੱਚੀ ਸ਼ਨਵਾਈਆ। ਗੁਰਮੁਖ ਅੰਮ੍ਰਿਤ ਪੀ ਪੀ ਰੱਜਣ, ਸਤਿਗੁਰ ਨਾਮ ਪਿਆਲਾ ਹੱਥ ਫੜਾਈਆ। ਕੂੜੀ ਕਿਰਿਆ ਕੂੜ ਕੁੜਿਆਰੇ ਮੱਚਣ, ਤ੍ਰੈਗੁਣ ਅਗਨੀ ਇਕ ਲਗਾਈਆ। ਪੰਚ ਵਿਕਾਰੇ ਅੰਦਰ ਨੱਚਣ, ਡੌਰੂ ਡੰਕਾ ਜੂਠ ਝੂਠ ਵਜਾਈਆ। ਮਾਇਆ ਮਮਤਾ ਨਾਲ ਹੱਸਣ, ਆਸਾ ਤ੍ਰਿਸ਼ਨਾ ਨਾਲ ਰਖਾਈਆ। ਗੁਰਮੁਖ ਵਿਰਲੇ ਪ੍ਰਭ ਸਰਨਾਈ ਸਾਚੀ ਵਸਣ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਸੱਚ ਦੁਆਰੇ ਉਠ ਉਠ ਨੱਠਣ, ਭੱਜਣ ਵਾਹੋ ਦਾਹੀਆ। ਲੱਖ ਚੁਰਾਸੀ ਵਿਚੋ ਸਤਿਗੁਰ ਛਾਛ ਵਰੋਲੇ ਮੱਖਣ, ਨਾਮ ਮਧਾਣਾ ਇਕੋ ਪਾਈਆ। ਮਿਹਰਵਾਨ ਹੋ ਕੇ ਜਗਤ ਕਿਨਾਰਾ ਵੇਖੇ ਪੱਤਣ, ਦਰਿਆ ਕੰਢਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਖ਼ਸ਼ਣਹਾਰ ਸੱਚੀ ਸਰਨਾਈਆ। (੧੨ ਅੱਸੂ ੨੦੨੦ ਬਿ)
ਜਨ ਭਗਤ ਮਾਲਕ ਸਾਚੇ ਘਰ ਦਾ, ਘਿਰਨਾ ਵਿਚ ਕਦੇ ਨਾ ਆਈਆ। ਜਿਥੇ ਇਕੋ ਦੀਪਕ ਜਗਦਾ, ਜਗ੍ਹਾ ਜਗ੍ਹਾ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਸੱਚ ਸਿੰਘਾਸਣ ਸਜਦਾ, ਸੋਭਾਵੰਤ ਡੇਰਾ ਲਾਈਆ। ਹੁਕਮ ਸੁਨੇਹੜਾ ਜੁਗ ਜੁਗ ਘਲਦਾ, ਫ਼ਰਮਾਨਾ ਆਪ ਉਪਾਈਆ। ਲੱਖ ਚੁਰਾਸੀ ਚੋਲੀ ਰੰਗਦਾ, ਤਨ ਮਾਟੀ ਕਰ ਸਫ਼ਾਈਆ। ਜਨ ਭਗਤਾਂ ਸੱਚ ਬੇਨੰਤੀ ਮੰਨਦਾ, ਸੁਣਨਹਾਰ ਗੁਸਾਈਂਆ। ਕਦੇ ਕੱਚਾ ਨਾ ਹੋਵੇ ਕੰਨ ਦਾ, ਚੁਗਲੀ ਨਿੰਦਿਆ ਸੁਣਨ ਕੋਇ ਨਾ ਪਾਈਆ। ਪਿਆਰਾ ਬਣੇ ਸਾਚੇ ਜਨ ਦਾ, ਜੋ ਜਨਮ ਪ੍ਰਭ ਦੀ ਝੋਲੀ ਪਾਈਆ। ਪੂਰਾ ਲੇਖਾ ਕਰੇ ਪਵਣ ਸਵਾਸ ਦਮ ਦਾ, ਦਾਮਨ ਆਪਣਾ ਦਏ ਫੜਾਈਆ। ਲੇਖਾ ਰਹੇ ਨਾ ਕੋਈ ਮਨ ਦਾ, ਮਨਸਾ ਮੋਹ ਕੂੜ ਦਏ ਚੁਕਾਈਆ। ਕਰ ਪਰਕਾਸ਼ ਸਾਚੇ ਚੰਨ ਦਾ, ਅੰਧ ਅੰਧੇਰਾ ਦਏ ਮਿਟਾਈਆ। ਭੇਵ ਖੁਲ੍ਹਾ ਕੇ ਹੰ ਬ੍ਰਹਮ ਦਾ, ਪਾਰਬ੍ਰਹਮ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਸਦ ਸਾਚੇ ਘਰ ਟਿਕਾਈਆ। (੧੪ ਜੇਠ ਸ਼ ਸੰ ੨)
ਸੰਮਤ ਪੰਜ ਕਹੇ ਪ੍ਰਭ ਨੇ ਰਾਮ ਦੇ ਅੰਦਰ ਦਿਤਾ ਹਲੂਣਾ, ਤਿੰਨ ਵਾਰ ਹਿਲਾਈਆ। ਰਾਮ ਨੇ ਰਾਮ ਤੈਨੂੰ ਰੱਖਿਆ ਊਣਾ, ਬਿਨਾ ਰਾਮ ਤੋਂ ਰਾਮ ਪੂਰਨ ਨਜ਼ਰ ਕੋਇ ਨਾ ਆਈਆ। ਤੇਰਾ ਰਸਨਾ ਜਿਹਵਾ ਨਾਲ ਕੂਣਾ, ਜਗਤ ਵਾਲੀ ਸਿਖਲਾਈਆ। ਮੇਰਾ ਖੇਲ ਸਿਲ ਅਲੂਣਾ, ਬਿਨਾ ਕਿਰਪਾ ਤੋਂ ਚੱਟਣ ਵਾਲਾ ਨਾ ਕੋਇ
ਅਖਵਾਈਆ। ਜਿਸ ਵੇਲੇ ਤਰੇਤੇ ਤੋਂ ਬਾਦ ਦੁਆਪਰ ਕੁਕਰਮ ਹੋਵੇ ਦੂਣਾ, ਕੂੜੀ ਕਿਰਿਆ ਵੱਜੇ ਵਧਾਈਆ। ਦੁਆਪਰ ਤੋਂ ਕਲਜੁਗ ਸਤਿ ਧਰਮ ਦਾ ਰਹੇ ਕੋਇ ਨਾ ਧੂਣਾ, ਸਾਧੂ ਸਿਧ ਨਾ ਕੋਇ ਵਖਾਈਆ। ਸਤਿਗੁਰ ਦੀ ਨਿੰਦਿਆ ਗੁਰਸਿੱਖ ਕਰਨ ਮੂੰਹਨਾ, ਰਾਮ ਦੀ ਰਾਮ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। (੧੪ ਜੇਠ ਸ਼ ਸੰ ੫)
ਪਰਗਟੇ ਆਪ ਪ੍ਰਭ ਦਹਿੰਦਾ। ਸਚਖੰਡ ਕਰੇ ਜੋ ਪ੍ਰਭ ਨਿੰਦਾ। ਬੇਮੁਖ ਹਰੇ ਆਪਣੀ ਬਿੰਦਾ। ਮਹਾਰਾਜ ਸ਼ੇਰ ਸਿੰਘ ਸਤਿਜੁਗ ਸਚ ਸ਼ਬਦ ਲਿਖੰਦਾ। (੨੯ ਫੱਗਣ ੨੦੦੭ ਬਿ)
ਕਿਰਪਾ ਕਰੇ ਗੋਬਿੰਦ ਗੋਬਿੰਦਾ। ਵਡ ਵਡ ਰਾਜਨ ਸੁਰਪਤ ਰਾਜੇ ਇੰਦਾ। ਭਗਤ ਜਨਾਂ ਹਰਿ ਹਰਿ ਸਦ ਬਖ਼ਸ਼ਿੰਦਾ। ਆਪ ਤੁੜਾਏ ਆਤਮ ਅੰਤਮ ਜਿੰਦਾ। ਬੇਮੁਖਾਂ ਲੱਖ ਚੁਰਾਸੀ ਵਿਚ ਫਿਰਾਏ, ਜੋ ਦਰ ਆਏ ਕਰਨ ਨਿੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਸਾਗਰ ਸਿੰਧਾ। (੧੭ ਚੇਤ ੨੦੧੦ ਬਿ) ਇਕ ਇਕੱਲਾ ਹਰਿ ਗੋਬਿੰਦਾ, ਅਕਲ ਕਲਾ ਸਮਾਇਆ। ਗੁਰਮੁਖ ਉਪਾਏ ਸਾਚੀ ਬਿੰਦਾ, ਆਪ ਆਪਣੀ ਦਇਆ ਕਮਾਇਆ। ਅੰਦਰ ਮੰਦਰ ਬਜਰ ਕਪਾਟੀ ਤੋੜੇ ਜਿੰਦਾ, ਏਕਾ ਖੰਡਾ ਹੱਥ ਉਠਾਇਆ। ਮਨਮੁਖ ਜੀਵ ਆਪ ਲਗਾਏ ਆਪਣੀ ਨਿੰਦਾ, ਮੁੱਖ ਨਿੰਦਿਆ ਇਕ ਰਖਾਇਆ। ਜਨ ਭਗਤਾਂ ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧਾ, ਸਰ ਸਰੋਵਰ ਇਕ ਵਖਾਇਆ। ਪਰਗਟ ਹੋਏ ਨਰ ਹਰਿ ਹਰਿ ਵਡ ਮਰਗਿੰਦਾ, ਜੋਧਾ ਸੂਰਬੀਰ ਆਪ ਹੋ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਸ਼ਬਦ ਸਾਚਾ ਨਾਉਂ ਆਪ ਚਲਾਏ ਅਗੰਮ ਅਥਾਹੋ, ਬੇਪਰਵਾਹ ਫੇਰਾ ਪਾਇਆ। (੨ ਮੱਘਰ ੨੦੧੪ ਬਿ) ਏਕਾ ਇਸਮ ਹਰਿ ਕਰਤਾਰ, ਉਸਤਤ ਨਿੰਦਾ ਨਾ ਕੋਇ ਵਡਿਆਈਆ। ਕਾਇਆ ਜਿਸਮ ਨਾ ਕੋਇ ਵਿਚਾਰ, ਤਨ ਮਾਟੀ ਖ਼ਾਕ ਨਾ ਕੋਇ ਵਡਿਆਈਆ । ਜੋਤ ਨੂਰ ਅਗੰਮੀ ਧਾਰ, ਜ਼ਹੂਰ ਜਲਵਾ ਹਰਿ ਰੁਸ਼ਨਾਈਆ। ਸ਼ਬਦ ਨਾਦ ਧੁੰਨ ਜੈਕਾਰ, ਏਕਾ ਹੁਕਮ ਸੱਚੀ ਸ਼ਨਵਾਈਆ। ਸੱਚ ਪੈਗ਼ੰਬਰ ਕਰੇ ਖ਼ਬਰਦਾਰ, ਸੱਚ ਕਲਮਾ ਇਕ ਜਣਾਈਆ। ਆਇਤ ਸ਼ਰਾਇਤ ਰਖਾਏ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਰੇ ਕਰਮ ਪੜ੍ਹਾਈਆ। (੧੬ ਹਾੜ ੨੦੧੮ ਬਿ)
ਲੋਹੜੀ ਕਹੇ ਮੈਂ ਸਾਰੇ ਵੇਖੇ ਮੰਗਤੇ, ਮੰਗੇ ਜਗਤ ਲੋਕਾਈਆ। ਜੁਗ ਚੌਕੜੀ ਗਏ ਲੰਘਦੇ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਂ ਖੇਲ ਵੇਖਦੀ ਰਹੀ ਓਸ ਅਨੰਦ ਦੇ, ਜੋ ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਸ ਦਰ ਤੋਂ ਸਾਰੇ ਗਏ ਮੰਗਦੇ, ਗੁਰ ਅਵਤਾਰ ਪੈਗ਼ੰਬਰ ਝੋਲੀਆਂ ਡਾਹੀਆ। ਉਹ ਲੋਹੜੀ ਪ੍ਰਭੂ ਇਹਨਾਂ ਭਗਤਾਂ ਵੰਡ ਦੇ, ਜਿਨ੍ਹਾਂ ਤੇਰੀ ਆਸ ਰਖਾਈਆ। ਜੇ ਪਿਛੇ ਵਿਛੜੇ ਤੇ ਅੱਗੇ ਗੰਢ ਦੇ, ਨਾਤਾ ਸਕੇ ਨਾ ਕੋਇ ਤੁੜਾਈਆ। ਸ਼ੌਹ ਦਰਿਆ ਜਗਤ ਵਿਚੋਂ ਬੇੜਾ ਬੰਨ੍ਹ ਦੇ, ਫੜ ਆਪਣੇ ਕੰਧ ਉਠਾਈਆ। ਜੇਹੜੇ ਤੈਨੂੰ ਭਗਵਨ ਕਰਕੇ ਮੰਨਦੇ, ਉਨ੍ਹਾਂ ਆਪਣਾ ਰੰਗ ਰੰਗਾਈਆ। ਸੱਚ ਪ੍ਰੇਮ ਦਾ ਸਾਚਾ ਧਨ ਦੇ, ਮਨ ਮਨਸਾ ਕੂੜ ਗਵਾਈਆ। ਫਿੱਕੇ ਬੋਲ ਨਾ ਸੁਣੀਏ ਕੰਨ ਦੇ, ਚੁਗਲੀ ਨਿੰਦਿਆ ਨਾ ਕੋਇ ਚਤੁਰਾਈਆ। ਜੇ ਕਿਰਪਾ ਕਰੇਂ ਤੇ ਦਰਸ਼ਨ ਕਰੀਏ ਗੋਬਿੰਦ ਤੇਰੇ ਚੰਨ ਦੇ, ਅੰਧ ਅੰਧੇਰ ਰਹੇ ਨਾ ਰਾਈਆ। ਜੇਹੜੇ ਕੂੜੇ ਨਾਤੇ ਤਨ ਦੇ, ਜਗਤ ਜਾਈਏ ਤਜਾਈਆ। ਅੰਦਰੋਂ ਲੇਖੇ ਮੁਕਾ ਦੇ ਗ਼ਮ ਦੇ, ਚਿੰਤਾ ਚਿਖਾ ਬਾਹਰ ਕਢਾਈਆ। ਮੇਲ ਮਿਲਾ ਲੈ ਹੰ ਬ੍ਰਹਮ ਦੇ, ਪਾਰਬ੍ਰਹਮ ਆਪਣੇ ਵਿਚ ਮਿਲਾਈਆ। ਜਨ ਭਗਤ ਜੁਗ ਚੌਕੜੀ ਜਦੋਂ ਜੰਮਦੇ, ਜੰਮ ਕੇ ਮੰਗਤੇ ਤੇਰੇ ਅੱਗੇ ਝੋਲੀ ਡਾਹੀਆ। ਸੱਚ ਬਖ਼ਸ਼ੀਸ਼ ਆਪਣਾ ਰੂਪ ਬ੍ਰਹਮ ਦੇ, ਪਾਰਬ੍ਰਹਮ ਸਰਨਾਈਆ। ਲੇਖੇ ਰਹਿਣ ਨਾ ਜਨਮ ਕਰਮ ਦੇ, ਕਰਮ ਕਾਂਡ ਦਾ ਡੇਰਾ ਢਾਹੀਆ। ਭੁਲੇਖੇ ਕੱਢ ਦੇ ਅੰਦਰੋਂ ਭਰਮ ਦੇ, ਹਉਮੇ ਹੰਗਤਾ ਰਹੇ ਨਾ ਰਾਈਆ। ਆਪਣੇ ਘਰ ਵਿਚ ਆਪਣਾ ਜਰਮ ਦੇ, ਜਨ ਭਗਤਾਂ ਭੁੱਲ ਜਾਵੇ ਜੰਮਣ ਵਾਲੀ ਮਾਈਆ। ਸਦਾ ਪੁਜਾਰੀ ਰਹਿਣ ਤੇਰੇ ਚਰਨ ਦੇ, ਦੂਸਰ ਸੀਸ ਨਾ ਕਦੇ ਨਿਵਾਈਆ। ਭੈ ਚੁਕਾ ਦੇ ਡਰਨ ਮਰਨ ਦੇ, ਚੁਰਾਸੀ ਗੇੜ ਕਟਾਈਆ। ਤੇਰੇ ਹੋ ਕੇ ਤੇਰੇ ਢੋਲੇ ਪੜ੍ਹਨਗੇ, ਤੂੰ ਮੇਰਾ ਮੈਂ ਤੇਰਾ ਰਾਗ
ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚ ਸਰਨਾਈ ਸਰਨ ਦੇ, ਸਿਰ ਆਪਣਾ ਹੱਥ ਰਖਾਈਆ। (੨੯ ਪੋਹ ਸ਼ ਸੰ ੫)
ਚੌਵੀ ਜੇਠ ਕਹੇ ਕਿਉਂ ਆਏ ਅੱਲੜਪਿੰਡੀ, ਅੱਲੜ ਜੁਵਾਨਾ ਦੇ ਦਰਸਾਈਆ । ਗੋਬਿੰਦ ਕਹੇ ਔਹ ਚੌਵੀ ਜੇਠ ਜਿਹੜੀ ਗੁਰਮੁਖਾਂ ਦੀ ਸੰਗਤ ਅਜੇ ਖਿੰਡੀ, ਉਹ ਅੱਗੇ ਲੈਣੀ ਮਿਲਾਈਆ। ਸਭ ਦੇ ਮਸਤਕ ਸੁਹਾਗ ਦੀ ਲੌਣੀ ਬਿੰਦੀ, ਕੰਤ ਕੰਤੂਹਲ ਲੈਣਾ ਪ੍ਰਭ ਹੰਢਾਈਆ। ਝਗੜਾ ਰਹਿਣ ਨਹੀਂ ਦੇਣਾ ਏਸ਼ੀਆ ਯੂਰਪ ਹਿੰਦੀ, ਨਵ ਸਤ ਵੇਖ ਵਖਾਈਆ। ਧੁਰ ਦੇ ਨਾਮ ਵਜੌਣੀ ਕਿੰਗੀ, ਮਰਦੰਗ ਸ਼ਬਦ ਲੈਣਾ ਉਠਾਈਆ। ਪੂਜਾ ਰਹਿਣ ਨਹੀਂ ਦੇਣੀ ਲਿੰਗੀ, ਸ਼ਿਵ ਝਗੜਾ ਰਹੇ ਨਾ ਰਾਈਆ। ਜਿਹੜੀ ਸ੍ਰਿਸ਼ਟੀ ਪ੍ਰਭ ਨੂੰ ਰਹੀ ਨਿੰਦੀ, ਨਿੰਦਿਆ ਵਿਚ ਸਮਾਈਆ। ਉਨ੍ਹਾਂ ਦੀ ਕਿਸੇ ਕੰਮ ਨਹੀਂ ਔਣੀ ਜਿੰਦੀ, ਰਾਏ ਧਰਮ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚ ਦਾ ਹੁਕਮ ਇਕ ਵਰਤਾਈਆ। (੨੪ ਜੇਠ ਸ਼ ਸੰ ੬)
ਅਵਤਾਰ ਪੈਗ਼ੰਬਰ ਗੁਰ ਕਹਿਣ ਸਾਡਾ ਬਿਆਨ ਹੋਵੇ ਕਲਮ ਬੰਦ, ਬੰਦਸ਼ ਅਵਰ ਨਾ ਕੋਇ ਰਖਾਈਆ। ਅਸੀਂ ਸਚਖੰਡ ਦੁਵਾਰਿਉਂ ਮਾਰ ਕੇ ਆਏ ਪੰਧ, ਪਾਂਧੀ ਬਣ ਕੇ ਭੱਜੇ ਵਾਹੋ ਦਾਹੀਆ। ਸਾਡੇ ਬੋਲਣ ਵਾਲੇ ਨਹੀਂ ਜ਼ਬਾਨ ਤੇ ਦੰਦ, ਤੇਰਾ ਹੁਕਮ ਸ਼ਬਦ ਸ਼ਨਵਾਈਆ। ਅੱਜ ਤੋਂ ਅਸੀਂ ਦੀਨ ਮਜ਼੍ਹਬ ਦਾ ਝਗੜਾ ਛੱਡਿਆ ਤੇ ਕਰਨਾ ਨਹੀਂ ਜੰਗ, ਲੜਾਈ ਤੇਰੇ ਹੱਥ ਫੜਾਈਆ । ਪੰਜਾਂ ਲਿਖਾਰੀਆਂ ਦੇ ਰੂਬਰੂ ਸਾਡਾ ਹੋ ਜਾਏ ਤੇਰੇ ਨਾਲ ਕਾਰਜ ਅਨੰਦ, ਅਨੰਦ ਤੇਰੇ ਵਿਚੋਂ ਆਈਆ। ਤੇਈ ਅਵਤਾਰ ਹਜ਼ਰਤ ਈਸਾ ਮੂਸਾ ਮੁਹੰਮਦ ਦਸ ਗੁਰੂ ਸਾਰੇ ਕੱਠੇ ਹੋ ਕੇ ਗਾਈਏ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਤੇ ਦੂਜਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖੀਏ ਤੂੰ ਸਾਡਾ ਨੂਰ ਤੇ ਅਸੀਂ ਤੇਰੇ ਚੰਦ, ਚੰਦ ਨੂਰ ਤੇਰਾ ਰੁਸ਼ਨਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਅੱਗੇ ਸਾਡੀ ਸਭ ਦੀ ਇਹੋ ਮੰਗ, ਸਾਡੀ ਝੋਲੀ ਦੇਣੀ ਭਰਾਈਆ। ਜਿਹੜਾ ਨਾਮ ਕਲਮਾ ਸਾਨੂੰ ਤੂੰ ਪਿਛੇ ਦਿਤਾ ਵੰਡ, ਤੇਰਿਆਂ ਭਗਤਾਂ ਦੇ ਸਾਹਮਣੇ ਤੇਰਿਆਂ ਕਦਮਾਂ ਵਿਚ ਸੁਟਾਈਆ। ਅਸੀਂ ਚਾਹੁੰਦੇ ਅੱਗੇ ਸਾਰੀ ਸ੍ਰਿਸ਼ਟੀ ਨੂੰ ਚਾੜ੍ਹ ਦੇ ਇਕੋ ਰੰਗ, ਇਕੋ ਇਸ਼ਟ ਦੇਣਾ ਵਖਾਈਆ। ਤੇਰੇ ਚਰਨਾਂ ਦੀ ਧੂੜ ਅੱਠ ਸੱਠ ਤੀਰਥ ਤੇ ਉਤਮ ਸ੍ਰੇਸ਼ਟ ਚੰਗ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਨਹਾ ਨਹਾ ਖ਼ੁਸ਼ੀ ਮਨਾਈਆ। ਅਸੀਂ ਪਿੰਡੇ ਤੋਂ ਹੋ ਜਾਈਏ ਨੰਗ, ਤੇਰੇ ਅੱਗੇ ਦੁਹਾਈਆ। ਕੋਈ ਮਾਰ ਨਾ ਸਕੀਏ ਦਮ, ਦਾਮਨਗੀਰ ਤੇਰੀ ਇਕ ਸਰਨਾਈਆ। ਕਿਉਂ ਹੁਣ ਅਸੀਂ ਛੱਡਦੇ ਝਗੜਾ ਮਾਟੀ ਤੇ ਚੰਮ, ਤੇਰੀ ਜੋਤ ਵਿਚ ਤੇਰਾ ਰੂਪ ਸਮਾਈਆ। ਨਾ ਕੋਇ ਖ਼ੁਸ਼ੀ ਤੇ ਨਾ ਕੋਇ ਗ਼ਮ, ਚਿੰਤਾ ਰਹੀ ਨਾ ਰਾਈਆ। ਨਾ ਕੋਇ ਭੇਖ ਕਰੀਏ ਨਾ ਕੰਮ, ਨਾ ਡੌਰੂ ਡੰਕ ਖੜਕਾਈਆ। ਜੋ ਘੜਿਆ ਸੋ ਦੇਵੀਂ ਸਾਹਿਬ ਤੂੰ ਭੰਨ, ਭੰਨਣਹਾਰ ਸਭ ਕਿਛ ਤੇਰੇ ਹੱਥ ਫੜਾਈਆ। ਇਕ ਬੇਨੰਤੀ ਜ਼ਰੂਰ ਮਾਤਲੋਕ ਵਿਚ ਆਪਣਿਆਂ ਭਗਤਾਂ ਦਾ ਬੰਨ੍ਹੀ ਮਨ, ਮਨਸਾ ਬਾਹਰ ਨਾ ਕੋਇ ਹਲਕਾਈਆ। ਵੇਖੀ ਚੁਗਲੀ ਵਾਲੇ ਰਹਿਣ ਨਾ ਦੇਵੀਂ ਕਿਸੇ ਦੇ ਕੰਨ, ਗੁਰਸਿਖ ਦੀ ਨਿੰਦਿਆ ਗੁਰਸਿਖ ਨਾ ਕੋਇ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਦੱਸ ਕੇ ਆਏ ਬਿਨਾ ਸਤਿਗੁਰੂ ਦੇ ਨਾਮ ਤੋਂ ਚੰਗਾ ਨਹੀਂ ਜੇ ਕੋਈ ਧਨ, ਉਹ ਧਨ ਦੇਣਾ ਵਰਤਾਈਆ। ਕਿਉਂ ਕਲਜੁਗ ਚੋਰ ਡਾਕੂ ਬਥੇਰੇ ਤੇ ਲਾਵਣ ਵਾਲੇ ਸੰਨ, ਸਾਧ ਸੰਤ ਇਹੋ ਚੋਰੀ ਰਹੇ ਕਮਾਈਆ। ਪ੍ਰਭੂ ਕੋਈ ਇਸਤਰੀ ਬਣਦਾ ਕੋਈ ਨਾਰ ਬਣਦਾ ਕੋਈ ਵਾਈਫ ਅਸੀਂ ਬਣ ਗਏ ਤੇਰੀ ਉਹ ਰੰਨ, ਜਿਹੜੀ ਸ਼ਰਮ ਹਯਾ ਵਿਚ ਆਪਣਾ ਆਪ ਤੇਰੇ ਵਿਚ ਛੁਪਾਈਆ। ਹੁਣ ਕਿਰਪਾ ਕਰ ਕੇ ਸਭ ਦਾ ਬੇੜਾ ਲਵੀਂ ਬੰਨ੍ਹ, ਤੇਰਾ ਤੇਰੀ ਝੋਲੀ ਦਿਤਾ ਸੁਟਾਈਆ। ਜਿਹੜਾ ਤੇਰੇ ਚਰਨ ਝੁਕ ਜਾਏ ਉਹਨੂੰ ਕੋਈ ਸਕੇ ਨਾ ਡੰਨ, ਚੁਰਾਸੀ ਦਾ ਲੇਖਾ ਦੇਣਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। (੧੭ ਹਾੜ ਸ਼ ਸੰ ੬) ਫੁੱਲ ਕਹਿਣ ਅਸੀਂ ਭਗਤਾਂ ਉਤੇ ਲਾਉਣੀ ਬਰਖਾ, ਪ੍ਰਭ ਦਿਤੀ ਮਾਣ ਵਡਿਆਈਆ। ਗੁਰਸਿਖੋ ਯਾਦ
ਕਰ ਲਓ ਸਿਖ ਨੂੰ ਸਿਖ ਤਰਸਦਾ ਮਰ ਗਿਆ ਵਿਚ ਸਰਸਾ, ਸਿਖ ਨਾਲ ਸਿਖ ਸਕਿਆ ਨਾ ਕੋਇ ਮਿਲਾਈਆ। ਉਸ ਨੂੰ ਕੋਈ ਬਹੁਤਾ ਨਹੀਂ ਬੀਤਿਆ ਅਰਸਾ, ਥੋੜ੍ਹਾ ਸਮਾਂ ਰਿਹਾ ਜਣਾਈਆ । ਹੁਣ ਵੀ ਤੁਹਾਡੇ ਉਤੇ ਪੈਣ ਵਾਲਾ ਪਰਚਾ, ਪ੍ਰਾਚੀਨ ਦਾ ਲੇਖਾ ਵੇਖ ਵਖਾਈਆ । ਜਨ ਭਗਤੋ ਤੁਹਾਡੇ ਵਿਚ ਨਿੰਦਿਆ ਵਾਲੀ ਹੋਵੇ ਕਦੇ ਨਾ ਚਰਚਾ, ਜੋ ਨਿੰਦਕ ਹੋਵੇ ਉਸ ਨੂੰ ਬਾਹਰ ਕੱਢ ਕੇ ਦਿਉ ਵਖਾਈਆ। ਕਿਉਂ ਤੁਹਾਡਾ ਮਾਲਕ ਵਾਲੀ ਅਰਸ਼ਾ, ਅਰਸ਼ੀ ਪ੍ਰੀਤਮ ਨੂਰ ਇਲਾਹੀਆ। ਜਿਸ ਦਾ ਸੰਮਤ ਸ਼ਹਿਨਸ਼ਾਹੀ ਸੱਤ ਦਾ ਬਰਸਾ, ਜਨ ਭਗਤੋ ਘਰ ਘਰ ਗੁਰਮੁਖਾਂ ਬਰਸੀ ਰਿਹਾ ਮਨਾਈਆ। ਭਗਤ ਦੁਵਾਰਾ ਧਾਮ ਅਗੰਮਾ ਉਪਰ ਧਰਤਾ, ਧਰਨੀ ਧਰਤ ਧਵਲ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚ ਦਾ ਮੇਲਾ ਲਏ ਮਿਲਾਈਆ। (੨੯ ਜੇਠ ਸ਼ ਸੰ ੭)