ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ੳ ਤੋਂ ੲ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ੳ ਤੋਂ ੲ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਉਠ ਜੀਵ ਜਾਗ : ਉਠ ਜੀਵ ਜਾਗ ਜਾਗ ਜਾਗ, ਪਰਗਟੇ ਪਾਰਬ੍ਰਹਮ ਅਚੁੱਤ। ਉਠ ਜੀਵ ਜਾਗ ਜਾਗ ਉਠ ਜੀਵ ਜਾਗ

ਜਾਗ, ਪ੍ਰਭ ਮਿਲਣੇ ਦੀ ਆਈ ਰੁੱਤ । ਉਠ ਜੀਵ ਜਾਗ ਜਾਗ ਜਾਗ, ਸਾਚਾ ਨਾਤਾ ਪ੍ਰਭ ਜਿਉਂ ਪਿਤਾ ਪੁੱਤ। ਉਠ ਜੀਵ ਜਾਗ ਜਾਗ ਜਾਗ, ਝੂਠਾ ਸੰਸਾਰ ਅੰਤ ਹੋਏ ਨਾ ਮਿੱਤ। ਉਠ ਜੀਵ ਜਾਗ ਜਾਗ ਜਾਗ, ਕਲਜੁਗ ਚਲਿਆ ਵਿਛੜ ਜਾਏ ਨਾ ਕਿਤ। ਉਠ ਜੀਵ ਜਾਗ ਜਾਗ ਜਾਗ, ਈਸ਼ਰ ਪਰਗਟੇ ਨਾ ਕਿਸੇ ਵਾਰ ਨਾ ਥਿਤ। ਉਠ ਜੀਵ ਜਾਗ ਜਾਗ ਜਾਗ, ਕਰ ਦਰਸ ਮਹਾਰਾਜ ਸ਼ੇਰ ਸਿੰਘ ਆਤਮ ਨਿਤ। (੨੬ ਚੇਤ ੨੦੦੮ ਬਿ)

ਉਠ ਜੀਵ ਜਾਗ, ਕਿਉਂ ਵਕ਼ਤ ਵਿਹਾਇਆ। ਉਠ ਜੀਵ ਜਾਗ, ਵੇਲਾ ਪ੍ਰਭ ਮਿਲਣ ਦਾ ਆਇਆ। ਉਠ ਜੀਵ ਜਾਗ, ਪ੍ਰਭ ਚਾਰ ਕੁੰਟ ਅਗਨ ਜੋਤ ਜਲਾਇਆ। ਉਠ ਜੀਵ ਜਾਗ, ਬੇਮੁਖਾਂ ਹਾਹਾਕਾਰ ਮਚਾਇਆ। ਉਠ ਜੀਵ ਜਾਗ, ਕਿਉਂ ਜਗਤ ਸ਼ਰਮਾਇਆ। ਉਠ ਜੀਵ ਜਾਗ, ਪ੍ਰਭ ਲਾਹੇ ਕਲਜੁਗ ਮਾਇਆ। ਉਠ ਜੀਵ ਜਾਗ, ਵੇਲਾ ਅੰਤ ਅੰਤ ਦਾ ਆਇਆ। ਉਠ ਜੀਵ ਜਾਗ, ਥਿਰ ਘਰ ਵਾਸੀ ਵਿਚ ਮਾਤ ਦੇ ਆਇਆ। ਉਠ ਜੀਵ ਜਾਗ, ਪ੍ਰਭ ਪੜ ਸ਼ਰਨਾਇਆ। ਉਠ ਜੀਵ ਜਾਗ, ਰੈਣ ਸੌਂ ਕੇ ਵਕ਼ਤ ਲੰਘਾਇਆ। ਉਠ ਜੀਵ ਜਾਗ, ਜੁਗ ਚੌਥੇ ਨਿਹਕਲੰਕ ਜਗ ਆਇਆ। ਉਠ ਜੀਵ ਜਾਗ, ਕਿਉਂ ਸੋਏ ਭਾਗ ਆਪਣਾ ਆਪ ਭੁਲਾਇਆ। ਉਠ ਜੀਵ ਜਾਗ, ਨਿਹਕਲੰਕ ਹੱਥ ਪਕੜੀ ਸ੍ਰਿਸ਼ਟ ਵਾਗ, ਕਿਉਂ ਸਾਚਾ ਪ੍ਰਭ ਭੁਲਾਇਆ। ਉਠ ਗੁਰਮੁਖ ਜਾਗ, ਪ੍ਰਭ ਸਾਚਾ ਸ਼ਬਦ ਸੁਣਾਵੇ ਰਾਗ, ਬੇਮੁਖਾਂ ਕਲਜੁਗ ਸੁਆਇਆ। ਉਠ ਜੀਵ ਜਾਗ, ਸੁਣ ਸ਼ਬਦ ਅਹਿਲਾਦ, ਪ੍ਰਭ ਕਲਜੁਗ ਨਾਦ ਵਜਾਇਆ। ਉਠ ਜੀਵ ਜਾਗ, ਵੇਖ ਕੀ ਵਰਤੇ ਬ੍ਰਹਿਮਾਦ, ਪ੍ਰਭ ਤੀਨ ਲੋਕ ਉਲਟਾਇਆ। ਮਿਟੇ ਜਨਮ ਬਿਆਧ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਦਰ ਆਇਆ। (੬ ਸਾਵਣ ੨੦੦੮ ਬਿ)

ਉਚਾ ਘਰ : ਹਰਿਜਨ ਖੇੜਾ ਉਚਾ ਘਰ, ਮਹੱਲ ਅਟੱਲ ਵਖਾਈਆ। ਸਤਿਗੁਰ ਪੂਰਾ ਅੰਦਰ ਵੜ, ਦਿਸ ਉਚਾ ਘਰ

ਕਿਸੇ ਨਾ ਆਈਆ। ਆਪਣੇ ਪੌੜੇ ਗਿਆ ਚੜ੍ਹ, ਕਾਇਆ ਮੰਦਰ ਅੰਦਰ ਆਪ ਲਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਸਾਚੀ ਸੇਜਾ ਰਿਹਾ ਹੰਢਾਈਆ। ਆਪਣੀ ਵਿਦਿਆ ਨਿਸ਼ਅੱਖਰ ਆਪੇ ਪੜ੍ਹ, ਗੁਰਮੁਖ

ਸਾਚੀ ਕਰੇ ਪੜ੍ਹਾਈਆ। ਜਿਸ ਫੜਾਇਆ ਆਪਣਾ ਲੜ, ਦੋ ਜਹਾਨੀ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਜਗਾਈਆ। (੮ ਜੇਠ ੨੦੧੭) ਬਿ (ਦਸਮ ਦਵਾਰ)

ਉਚਾ ਟਿੱਲਾ : ਪਰਗਟ ਹੋਇਆ ਮਾਝੇ ਦੇਸ, ਸੰਬਲ ਨਗਰੀ ਸਾਚਾ ਵੇਸ, ਗੌੜ ਬ੍ਰਹਿਮਣ ਸੁੱਤ ਉਪਾਇੰਦਾ। ਉਚਾ ਟਿੱਲਾ

ਜੋਤੀ ਜੋਤ ਸਰੂਪ ਹਰਿ, ਬਜਰ ਕਪਾਟੀ ਉਚਾ ਟਿੱਲਾ, ਸ਼ਬਦ ਪਹਾੜੀ ਦਿਸੇ ਕਿਲ੍ਹਾ, ਪਰਗਟ ਹੋਏ ਦਰਸ ਦਿਖਾਇੰਦਾ । (੧੭ ਹਾੜ੍ਹ ੨੦੧੩ ਬਿ)

ਕਲਜੁਗ ਵੇਲੇ ਅੰਤਮ ਬਹੁੜਾ, ਵੇਖੇ ਪਰਖੇ ਮਿੱਠਾ ਕੌੜਾ, ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਗਿਆ ਲਿਖਾਈਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜਾ, ਉਚਾ ਪਰਬਤ ਉਚਾ ਟਿੱਲਾ ਬਜਰ ਕਪਾਟੀ ਲਾਏ ਸਿਲ੍ਹਾ, ਅੰਦਰ ਮੰਦਰ ਬੰਦ ਕਰਾਈਆ। (੧ ਸਾਵਣ ੨੦੧੩ ਬਿ)

ਉਲਟੀ ਨਾਭ ਕਵਲ : ਪ੍ਰਭ ਉਲਟੀ ਕਰੇ ਨਾਭ ਕਵਲ, ਉਪਜੇ ਆਤਮ ਬ੍ਰਹਮ ਗਿਆਨ। (੧ ਸਾਵਣ ਉਲਟੀ ਨਾਭ ਕਵਲ

੨੦੧੩ ਬਿ) ਦੇ ਕੇ ਦਰਸ ਅਪਾਰ, ਦੇਹ ਕਾ ਕੁਫ਼ਲ ਖੁਲ੍ਹਾਇਆ। ਹੋਇਆ ਜੋਤ ਪ੍ਰਕਾਸ਼, ਅੰਮ੍ਰਿਤ ਨਾਮ ਰਸ ਪਾਇਆ। ਝਿਰਨਾ ਝਿਰੇ ਆਪ, ਬੂੰਦ ਅੰਮ੍ਰਿਤ ਮੇਰਾ ਬਰਸਾਇਆ। ਅੰਮ੍ਰਿਤ ਬੂੰਦ ਆਪ ਪ੍ਰਭ ਬਰਖੇ, ਕਵਲ ਨਾਭ ਦਾ ਮੁੱਖ ਖੁਲ੍ਹਾਇਆ। ਖੁਲ੍ਹੇ ਕਵਲ ਬੂੰਦ ਇਕ ਬਰਸੇ, ਦਵਾਰ ਦਸਵਾਂ ਪ੍ਰਭ ਪਰਦਾ ਲਾਹਿਆ। ਗੁਰਸਿਖਾਂ ਜਗਤ ਬਲਿਹਾਰ, ਜੋਤ ਸਰੂਪ ਪ੍ਰਭ ਦਰਸ਼ਨ ਪਾਇਆ । ਮਹਾਰਾਜ ਸ਼ੇਰ ਸਿੰਘ ਆਪ ਨਿਰਾਧਾਰ, ਗੁਰਸਿਖਾਂ ਦੇ ਵਿਚ ਸਮਾਇਆ। (੧ ਕੱਤਕ ੨੦੦੭ ਬਿ)

ਉਤਭੁਜ : ਵਸਣਹਾਰਾ ਲੱਖ ਚੁਰਾਸੀ ਜੀਵ ਜੰਤ, ਅੰਡਜ ਜੇਰਜ ਉਤਭੁਜ ਸੇਤਜ ਰਿਹਾ ਸਮਾਈਆ। ੧੮ ਉਤਭੁਜ

ਹਾੜ ੨੦੨੧ ਬਿ
ਤੇਰਾ ਪਰਵੇਸ਼ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਸੋਭਾ ਪਾਈਆ । ੧ ਸਾਵਣ ੨੦੨੧ ਬਿ
(ਚਾਰ ਖਾਣੀਆਂ ਵਿਚੋਂ ਇਕ - ਵਨਸਪਤਿ, ਬੇਲ ਬੂਟੇ ਖੇਤੀ ਆਦਿ)

ਉਦਰ : ਅਸੀਂ ਮੁੜ ਮੁੜ ਆਏ ਨਹੀਂ ਮਾਂ ਦੇ ਉਦਰ, ਅਗਨੀ ਤੱਤ ਨਾ ਕੋਇ ਤਪਾਈਆ। (੧੧ ਹਾੜ੍ਹ ਉਦਰ

ਸ਼ ਸੰ ੫)
ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਦੇ ਕੇ ਨਾਮ ਅਧਾਰਾ, ਉਦਰ ਦਾ ਲੇਖਾ ਦਏ ਮੁਕਾਈਆ। (੨੬
ਪੋਹ ਸ਼ ਸੰ ੬) (ਪੇਟ, ਗਰਭ)

ਉਦੇ ਅਸਤੁ : ਦੋ ਜਹਾਨਾਂ ਖੇਲ ਖਿਲਾ ਲਿਆ, ਲੇਖਾ ਜਾਣੇ ਉਦੇ ਅਸਤੁ । (੨੭ ਚੇਤ ਸ਼ ਸੰ ੪) ਉਦੇ ਅਸਤੁ

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੋ ਕਰਨੇਹਾਰਾ ਇੰਤਜ਼ਾਮ, ਬੰਦੋਬਸਤ ਉਦੇ ਅਸਤ ਜੁਗ ਚੌਕੜੀ ਆਪਣੇ ਹੱਥ ਰਖਾਈਆ। (੨੧ ਕੱਤਕ ਸ਼ ਸੰ ੧੧)

(ਚੜ੍ਹਦੇ ਤੋਂ ਲਹਿਦੇ ਤਕ, ਸੂਰਜ ਦਾ ਚੜਨਾ ਤੇ ਛਿਪਣਾ)

ਉਲਮਾ : ਜਿਸ ਦੀ ਕਲਮਿਆਂ ਤੋਂ ਬਾਹਰ ਕਲਾਮ, ਕਾਇਨਾਤ ਵਿਚ ਜਾਨਣਾ ਨਹੀਂ ਆਸਾਨ, ਆਲਮ ਉਲਮਾ ਉਲਮਾ

ਭੇਵ ਕੋਇ ਨਾ ਪਾਇੰਦਾ।
(੧੬ ਚੇਤ ਸ਼ ਸੰ ੧)

ਕੂੜੀ ਕਿਰਿਆ ਰਹੇ ਨਾ ਕੋਇ ਅਲਾਮਤ, ਇਲਮ ਦੇ ਆਲਮ ਉਲਮਾ ਗੁਰਮੁਖ ਦਏ ਬਣਾਈਆ। (੧੫ ਭਾਦਰੋਂ ਸ਼ ਸੰ ੨)

ਤੇਰਾ ਕਲਮਾ ਕੋਇ ਨਾ ਮੰਨਦਾ, ਆਲਮ ਉਲਮਾ ਸਮਝ ਕੋਇ ਨਾ ਪਾਈਆ । (੨੬ ਅੱਸੂ ਸ਼ ਸੰ ੨) (ਵਿਦਵਾਨ)

ਓਅੰ : ਓਅੰ ਆਪ ਜੋਤ ਆਕਾਰਾ। ਓਅੰ ਆਪ ਸਦਾ ਨਿਰਾਧਾਰਾ। ਓਅੰ ਆਪ ਸਦਾ ਨਿਰਾਹਾਰਾ। ਓਅੰ

ਓਅੰ ਆਪ ਨੈਣ ਮੁੰਧਾਰਾ। ਓਅੰ ਆਪ ਜੋਤ ਨਿਰੰਕਾਰਾ। …… ਓਅੰ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਖੇਲ ਰਚਾਈ। ੧੫ ਚੇਤ ੨੦੦੯ ਬਿ

ਓਅੰ ਆਪ ਪ੍ਰਭ ਦਾਤਾਰ। (੮ ਫੱਗਣ ੨੦੦੬ ਬਿ)
ਸੋਹੰ ਓਅੰ ਮੇਰਾ ਨਾਉਂ। (੧੫ ਮੱਘਰ ੨੦੦੬ ਬਿ)

ਓਟ : ਗੁਰਚਰਨ ਸਿਖ ਰੱਖੇ ਓਟ। ਅੰਤਕਾਲ ਜਮ ਖਾਏ ਨਾ ਚੋਟ। (੧ ਚੇਤ ੨੦੦੮ ਬਿ) ਕਲਜੁਗ ਓਟ

ਓਟ ਏਕ ਪ੍ਰਭ, ਨਾ ਕੋਈ ਸੁਹੇਲਾ। ਅੰਤਕਾਲ ਛੱਡ ਜਾਣੇ ਸਭ, ਝੂਠੀ ਸ੍ਰਿਸ਼ਟ ਜਗ ਝੂਠਾ ਮੇਲਾ। (੨੭ ਚੇਤ ੨੦੦੮ ਬਿ)

ਸਰਬ ਸ੍ਰਿਸ਼ਟ ਮਾਈ ਬਾਪ, ਨਿਹਕਲੰਕ ਚਰਨ ਓਟ ਰਖਾਈਏ। (੧ ਮਾਘ ੨੦੦੮) (ਆਸਰਾ, ਪਨਾਹ)

ਓਤ ਪੋਤ : ਤੇਰਾ ਹੁਕਮ ਸੰਦੇਸ਼ਾ ਤੇਰਾ ਫ਼ਰਮਾਣ ਤੇਰਾ ਨਾਮ ਸ਼ਬਦ ਕਲਮਾ ਇਹੋ ਤੇਰਾ ਓਤ ਪੋਤ, ਜਗਤ ਓਤ ਪੋਤ

ਪੁੱਤ ਪੋਤਰੇ ਕੰਮ ਕਿਸੇ ਨਾ ਆਈਆ।
(੧੩ ਕੱਤਕ ਸ਼ ਸੰ ੮) · ਵਿਸ਼ਨ ਬ੍ਰਹਮਾ ਸ਼ਿਵ ਜਿਸ ਦਾ ਓਤ ਪੋਤ, ਲੱਖ ਚੁਰਾਸੀ ਖੇਲ ਕਰਾਇੰਦਾ ।
ਘੜਨ ਭੰਨਣ ਦਾ ਜਿਸ ਨੂੰ ਸ਼ੌਕ, ਜੁਗ ਚੌਕੜੀ ਵੇਸ ਵਟਾਇੰਦਾ । (੧੨ ਜੇਠ ੨੦੨੦ ਬਿ)
ਜਿਸ ਦਾ ਬੰਸ ਸਰਬੰਸ ਹੰ ਬ੍ਰਹਮ ਓਤ ਪੋਤ, ਸੋ ਪੁਰਖ ਪੁਰਖੋਤਮ ਵੇਖ ਵਖਾਈਆ। ਨਾ ਕੋਈ ਵਰਨ
ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। (੧੨ ਅੱਸੂ ੨੦੨੦ ਬਿ) ਸੰਬਲ ਸੱਚਾ ਡੇਰਾ
ਲਾਵਾਂਗਾ। ਸ਼ਬਦ ਚੋਟ ਨਗਾਰੇ ਇਕ ਲਗਾਵਾਂਗਾ। ਨਾ ਕੋਈ ਵਰਨ ਨਾ ਕੋਈ ਗੋਤ, ਦੀਨ ਮਜ਼੍ਹਬ
ਵਿਚ ਕਿਸੇ ਨਾ ਆਵਾਂਗਾ। ਨਾ ਕੋਈ ਪੁੱਤ ਕਹੇ ਨਾ ਪੋਤਰਾ ਨਾ ਕੋਈ ਓਤ ਪੋਤ, ਜੋਤੀ ਧਾਰ ਚਮਕਾਵਾਂਗਾ ।
ਗੋਬਿੰਦ ਤੇਰਾ ਪੂਰਾ ਕਰ ਕੇ ਸ਼ੌਕ, ਸ਼ਹਿਨਸ਼ਾਹ ਤੇਰਾ ਖੇਲ ਵਖਾਵਾਂਗਾ। (੩ ਵਿਸਾਖ ੨੦੨੧ ਬਿ)

ਓਮ : ਜੁਗ ਜੁਗ ਨਾਉਂ ਹਰਿ ਨਿਰੰਕਾਰ, ਆਪਣਾ ਨਾਉਂ ਰਖਾਇਆ। ਓਮ ਰੂਪ ਵਿਚ ਸੰਸਾਰ, ਸੋ ਪੁਰਖ ਓਮ

ਨਿਰੰਜਣ ਵੇਸ ਵਟਾਇਆ। (੧੧ ਹਾੜ੍ਹ ੨੦੧੬ ਬਿ)

ਅਸਵ : ਚਿੱਟੇ ਅਸਵ ਕਰੇ ਅਸਵਾਰੀ। ਨੇਹਕਲੰਕ ਜੋਤ ਨਿਰੰਕਾਰੀ।
ਅਸਵ
(੧ ਸਾਵਣ ੨੦੦੯ ਬਿ)
ਸ਼ਬਦ ਸਰੂਪੀ ਅਸਵ ਅਸਵਾਰ। ਪਵਣ ਸਰੂਪੀ ਸ਼ਬਦ ਹੁਲਾਰ। (੧ ਮਾਘ ੨੦੦੯ ਬਿ) ਸ਼ਬਦ ਘੋੜੇ
ਅਸਵ ਚੜ੍ਹ ਕੇ ਰਾਕੀ, ਰਹਿਬਰ ਹੋ ਕੇ ਵੇਖੇ ਥਾਉਂ ਥਾਈਂਆ। (੧੪ ਕੱਤਕ ਸ਼ ਸੰ ੭) (ਕੋਈ ਵਸਤੂ
ਜਿਸ ਉਪਰ ਅਸਵਾਰ ਹੋਈਏ)

ਅਸੁਰ : ਪੀ ਅੰਮ੍ਰਿਤ ਬੂੰਦ ਜੀਵ ਹੋਏ ਅਸੁਰ ਸੁਰ। (੨੪ ਚੇਤ ੨੦੦੮ ਬਿ)
ਅਸੁਰ

ਦੁਆਪਰ ਕ੍ਰਿਸ਼ਨ ਮੁਰਾਰ, ਸਾਂਵਲ ਸੁੰਦਰ ਪ੍ਰਭ ਰੂਪ ਵਟਾ ਲੀ। ਹਰਿ ਜੂ ਅਸੁਰ ਸੰਘਾਰ, ਭਗਤ ਜਨਾਂ ਪੈਜ ਰਖਾ ਲੀ। (੧ ਵਿਸਾਖ ੨੦੦੮ ਬਿ) ਬਾਹਰਵਾਂ ਜਾਮਾ ਆਖ ਸੁਣਾਏ। ਮੋਹਣੀ ਰੂਪ ਹਰਿ ਵਟਾਏ। ਸੁਰ ਅਸੁਰ ਵੱਖ ਵੱਖ ਕਰਾਏ। (੫ ਜੇਠ ੨੦੧੧ਬਿ) (ਕੁਕਰਮ ਕਰਨ ਵਾਲਾ)

ਅਕਲ ਕਹੇ : ਅਕਲ ਕਹੇ ਜਨ ਭਗਤੋ ਸੁਣੋ ਮੇਰਾ ਬਿਆਨ, ਅਕਲਾਂ ਵਾਲਿਓ ਤੁਹਾਨੂੰ ਦਿਆਂ ਸਮਝਾਈਆ। ਅਕਲ ਕਹੇ

ਜੇ ਮੈਨੂੰ ਸਮਝ ਕੇ ਵਡੀ ਜਹਾਨ, ਆਪਣਾ ਮਾਣ ਤਾਣ ਬਣਾਈਆ। ਮਾਇਆ ਕਰ ਪਰਵਾਨ, ਧਨਾਢ ਰੂਪ ਵਟਾਈਆ । ਸੋਹਣਾ ਪਕਵਾ ਕੇ ਖਾਣ, ਬਿਸਤਰ ਸੇਜ ਹੰਢਾਈਆ। ਮਹਲ ਅਟਲ ਮਕਾਨ, ਝਰੋਖੇ ਨਜ਼ਰੀ ਆਈਆ। ਸੇਵਕ ਦਰਵੇਸ਼ ਦਰਬਾਨ, ਬੈਠੇ ਸੇਵ ਕਮਾਈਆ । ਉਚੇ ਸੁੱਚੇ ਬਣ ਕੇ ਇਨਸਾਨ, ਜਗਤ ਰੰਗ ਵਿਚ ਸਮਾਈਆ। ਵਡੇ ਵਡੇ ਬਣ ਕੇ ਚਤੁਰ ਸੁਘੜ ਸੁਜਾਣ, ਸੁਚੱਜੇ ਰੂਪ ਵਟਾਈਆ। ਸ਼ਾਸਤਰ ਸਿਮਰਤ ਪੜ੍ਹ ਕੇ ਵੇਦ ਪੁਰਾਨ, ਗੀਤਾ ਗਿਆਨ ਢੋਲੇ ਗਾਈਆ। ਅਕਲ ਕਹੇ ਮੈਂ ਆਪਣੀ ਅਕਲ ਨਾਲ ਅਜੇ ਤਕ ਨਹੀਂ ਲੱਭਿਆ ਭਗਵਾਨ, ਅਗੇ ਹੋ ਨਾ ਦਰਸ਼ਨ ਪਾਈਆ। ਮੈਨੂੰ ਜਦੋਂ ਮਿਲਿਆ ਸ਼ਰਅ ਦਾ ਸ਼ੈਤਾਨ, ਸ਼ਰੀਅਤ ਵਿਚ ਦੇਵੇ ਫਸਾਈਆ। ਜੇ ਮੁਹੱਬਤ ਕਰੇ ਤੇ ਬਣ ਕੇ ਹਰਾਮ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮੇਰਾ ਕਿਸੇ ਕੰਮ ਨਹੀਂ ਆਇਆ ਕਾਮ, ਨਿਕੰਮੀ ਆਪਣਾ ਹਾਲ ਸੁਣਾਈਆ। ਜਨ ਭਗਤੋ ਮੇਰੀ ਬੇਨੰਤੀ ਇਕੋ ਮੰਨ ਕੇ ਪ੍ਰਭ ਦਾ ਚਰਨ ਕਰੋ ਧਿਆਨ, ਨੇਤਰ ਨੈਣ ਰਾਹ ਤਕਾਈਆ। ਜੇ ਓਹ ਕਿਰਪਾ ਕਰ ਕੇ ਤੁਹਾਨੂੰ ਆ ਮਿਲੇ ਭਗਵਾਨ, ਓਥੇ ਅਕਲ ਕਹੇ ਮੇਰੀ ਲੋੜ ਰਹੇ ਨਾ ਰਾਈਆ। ਭੁਲ ਨਾ ਜਾਓ ਬਣ ਅੰਞਾਣ, ਸੁਰ ਧੁਰ ਸੰਦੇਸ਼ੇ ਰਹੀ ਸੁਣਾਈਆ। ਮੇਰੇ ਆਵਾਜ਼ ਪਈ ਇਕ ਕਾਨ, ਕੰਨੋਂ ਫੜ ਕੇ ਮੈਨੂੰ ਦਿਤਾ ਹਿਲਾਈਆ। ਮੈਂ ਹੋ ਗਈ ਹੈਰਾਨ, ਚਾਰੇ ਕੁੰਟਾਂ ਅੱਖ ਖੁਲ੍ਹਾਈਆ। ਮੈਨੂੰ ਦਿਸ ਪਿਆ ਇਕ ਨਿਸ਼ਾਨ, ਜੋ ਭਗਤਾਂ ਦਵਾਰੇ ਲਹਿਰ ਲਹਿਰਾਈਆ। ਓਸ ਕਿਹਾ ਤੈਨੂੰ ਨਹੀਂ ਪਹਿਚਾਨ, ਆ ਤੈਨੂੰ ਦਿਆਂ ਦ੍ਰਿੜਾਈਆ। ਆਹ ਵੇਖ ਭਗਤਾਂ ਦਾ ਭਗਵਾਨ, ਜੋ ਮੂਰਖਾਂ ਮੁਗਧਾਂ ਅਨਪੜ੍ਹਾਂ ਪਾਰ ਲੰਘਾਈਆ । ਗੁਰਮੁਖੋ ਮੈਂ ਵੀ ਚਰਨੀ ਡਿੱਗੀ ਆਣ, ਆਪਣਾ ਆਪ ਰਹੀ ਮਿਟਾਈਆ। ਨਾ ਕੋਈ ਮਾਣ ਨਾ ਕੋਈ ਅਭਿਮਾਨ, ਇਕੋ ਮੰਗਾਂ ਸੱਚਾ ਦਾਨ, ਝੋਲੀ ਅੱਡ ਕੇ ਨੇਤਰ ਨੀਰ ਵਹਾਈਆ। ਜੇ ਤੂੰ ਭਗਤਾਂ ਦਾ ਭਗਵਾਨ, ਮੈਨੂੰ ਕਰ ਲਾ ਪਰਵਾਨ, ਤੇਰੇ ਭਗਤਾਂ ਨੂੰ ਆਈ ਕੁਛ ਸੁਣਾਨ, ਸੁਨੇਹੜਾ ਦੇ ਕੇ ਤੇਰੇ ਚਰਨਾਂ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਤਾ ਦਾਨੀ ਮਿਹਰਵਾਨ, ਮਹਿਮਾਨ ਸਾਰੇ ਆਪਣੇ ਘਰ ਬਹਾਈਆ। (੧੧ ਚੇਤ ਸ਼ਹਿਨਸ਼ਾਹੀ ਸੰਮਤ ੧)

ਅਕਾਲ ਮੂਰਤ : ਅਕਾਲ ਮੂਰਤ ਜਿਸ ਕਿਸੇ ਨਾ ਖੌ। (੭ ਭਾਦਰੋਂ ੨੦੦੬ ਬਿ) ਅਕਾਲ ਮੂਰਤ ਨਾ ਅਕਾਲ ਮੂਰਤ

ਮਰੇ ਨਾ ਜਾਇਆ। (੮ ਫੱਗਣ ੨੦੦੬ ਬਿ)

ਅਕਾਲ ਮੂਰਤ ਨਾ ਰੂਪ ਨਾ ਰੇਖਿਆ। (੫ ਚੇਤ ੨੦੦੭ ਬਿ)
ਮਹਾਰਾਜ ਸ਼ੇਰ ਸਿੰਘ ਅਕਾਲ ਮੂਰਤ, ਜੋ ਕਿਛ ਵਰਤੇ ਆਪ ਕਰੇ ਕਰਾਇਆ । (੧੭ ਹਾੜ ੨੦੦੮ ਬਿ)

ਅਕਾਲ ਦਿਆਲ : ਜੋਤ ਅਕਾਲ ਦਿਆਲ ਗੋਪਾਲ। (੫ ਅੱਸੂ ੨੦੧੧ ਬਿ) ਹਰਿ ਸ਼ਬਦ ਅਕਾਲ ਅਕਾਲ ਦਿਆਲ

ਦਿਆਲ ਜਣਾਈਆ। ਦਿਆਲ ਸ਼ਬਦ ਗੁਰ ਗੋਪਾਲ, ਗੁਰ ਮੰਤਰ ਬਣਤ ਬਣਾਈਆ। ਗੁਰ ਮੰਤਰ ਪ੍ਰਿਤਪਾਲ, ਵੱਖਰ ਅੱਖਰ ਭੇਵ ਖੁਲ੍ਹਾਈਆ। (੧੭ ਚੇਤ ੨੦੧੩ ਬਿ) ਨਿਰਗੁਣ ਨਿਰਵੈਰ ਪੁਰਖ ਅਕਾਲ, ਅਕਲ ਕਲਧਾਰੀ ਖੇਲ ਖਲਾਈਆ। ਰੂਪ ਧਰ ਅਕਾਲ ਦਿਆਲ, ਮਿਹਰਵਾਨ ਨਜ਼ਰ ਇਕ ਉਠਾਈਆ। (੨੩ ਅੱਸੂ ੨੦੨੦ ਬਿ)

ਸੱਚਾ ਅਖੰਡ ਪਾਠ : ਤੇਰਾ ਨਾਉਂ ਸੱਚਾ ਸੱਚਾ ਅਖੰਡ ਪਾਠ, ਕੀਰਤਨ ਤੇਰਾ ਰਹੇ ਜਸ ਗਾਈਆ। (੧੦ ਸੱਚਾ ਅਖੰਡ ਪਾਠ

ਅੱਸੂ ੨੦੨੦ ਬਿ)

ਅਜਪਾਜਾਪ : ਅੰਤਰ ਆਤਮ ਦੱਸੇ ਜਾਪ, ਅਜਪਾ ਜਾਪ ਕਰੇ ਪੜ੍ਹਾਈਆ। (੩ ਕੱਤਕ ੨੦੨੧ ਬਿ) ਸਦੀ ਅਜਪਾਜਾਪ

ਚੌਧਵੀਂ ਕਹੇ ਅਜਪਾ ਜਾਪ ਉਹ ਗੁਰਮੁਖ ਜਪਦਾ, ਜਿਸ ਨੂੰ ਜਗਜੀਵਣ ਦਾਤਾ ਦਏ ਵਡਿਆਈਆ। ਜਗਤ ਦੁਵਾਰੇ ਮੰਜ਼ਲ ਟੱਪਦਾ, ਸੁਖਮਨ ਟੇਢੀ ਬੰਕ ਈੜਾ ਪਿੰਗਲ ਪੈਰਾਂ ਹੇਠ ਦਬਾਈਆ। ਪਿਆਰ ਛੱਡ ਕੇ ਨਿਝ ਅੰਮ੍ਰਿਤ ਰਸ ਦਾ, ਕਵਲ ਨਾਭੀ ਮੁੱਖ ਭੁਵਾਈਆ। ਸੁਣ ਆਵਾਜ਼ ਅਗੰਮੇ ਨਦ ਦਾ, ਸ਼ਬਦੀ ਧੁਨ ਧੁਨ ਵਡਿਆਈਆ । ਦੇ ਪ੍ਰਕਾਸ਼ ਨੂਰੀ ਸਤਿ ਦਾ, ਸਤਿ ਸਤਿ ਵਿਚ ਸਮਾਈਆ। ਨਾਤਾ ਤੋੜ ਕੇ ਪੰਜ ਤੱਤ ਦਾ, ਸੁਰਤੀ ਅਕਾਲ ਮੂਰਤੀ ਆਪਣੇ ਰੰਗ ਰੰਗਾਈਆ। ਜਿਉਂ ਭਾਵੇ ਤਿਉਂ ਰੱਖਦਾ, ਬੇਪ੍ਰਵਾਹ ਆਪਣੀ ਦਇਆ ਕਮਾਈਆ। ਓਥੇ ਇਸ਼ਾਰਾ ਨਹੀਂ ਕੋਈ ਅੱਖ ਦਾ, ਨੇਤਰ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦੁਵਾਰਾ ਇਕੋ ਇਕ ਸੁਹਾਈਆ। (੨੭ ਮੱਘਰ ਸ਼ ਸੰ ੪)

ਸਤਿਜੁਗ ਕਹੇ ਪ੍ਰਭੂ ਕੀ ਭਗਤਾਂ ਰੰਗ, ਸਚ ਹੁਲੀਆ ਦੇ ਸਮਝਾਈਆ। ਪੁਰਖ ਅਬਿਨਾਸ਼ੀ ਕਹੇ ਉਹਨਾਂ ਦੇ ਅੰਦਰ ਇਕ ਅਨੰਦ, ਜਿਸ ਦਾ ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਇਕੋ ਦਰਸ਼ਨ ਮੇਰਾ ਰਹੇ ਮੰਗ, ਦੂਜੀ ਓਟ ਨਾ ਕੋਇ ਤਕਾਈਆ। ਕਦੇ ਨਾ ਨਹਾਵਣ ਜਾਣ ਤੀਰਥ ਤਟ ਗੰਗ, ਘਰ ਇਕੋ ਸਰੋਵਰ ਨਹਾ ਨਹਾ ਖ਼ੁਸ਼ੀ ਮਨਾਈਆ। ਇਕੋ ਢੋਲਾ ਗਾਵਣ ਛੰਦ, ਤੂੰ ਮੇਰਾ ਮੈਂ ਤੇਰਾ ਧੁਰ ਦੀ ਕਰਨ ਪੜ੍ਹਾਈਆ। ਉਚੀ ਕੂਕ ਨਾ ਪਾਵਣ ਡੰਡ, ਅਜੱਪਾ ਜਾਪ ਦਿਤਾ ਸਿਖਾਈਆ। ਕਾਇਆ ਮੰਦਰ ਅੰਦਰ ਸਾਚੀ ਵਸਤ ਕਰਕੇ ਬੰਦ, ਜਨ ਭਗਤਾਂ ਹੱਥ ਫੜਾਈਆ। ਕੋਈ ਦੱਸ ਨਾ ਸਕੇ ਬੱਤੀ ਦੰਦ, ਬੰਦਨਾ ਇਕੋ ਦਿਤੀ ਜਣਾਈਆ। ਉਹਨਾਂ ਦੇ ਦਵਾਰੇ ਜਾਵੀਂ ਲੰਘ, ਸਤਿਜੁਗ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਪੜਦਾ ਦਏ ਉਠਾਈਆ। (੧੬ ਮੱਘਰ ੨੦੨੧ ਬਿ)

(ਕੇਵਲ ਚਿਤਵ੍ਰਿਤੀ ਦਵਾਰਾ ਕੀਤਾ ਜਾਪ, (ਰਸਨਾ ਸਵਾਸ ਆਦਿ ਦੀ ਸਹਾਇਤਾ ਤੋਂ ਬਿਨਾ)

ਅਜਾਪਜਾਪ : ਗੁਰ ਮੰਤਰ ਕਰ ਪਿਆਰ ਮਾਤ ਪਸਾਰਿਆ। ਜਪਿਆ ਜਾਪ ਅਜਾਪ ਜਪ ਗੁਰੂ ਗੁਰ ਜਾਪ, ਅਜਾਪਜਾਪ

ਗੁਰ ਮੰਤਰ ਭੇਵ ਨਿਆਰਿਆ। ਜਾਣੇ ਜਣਾਏ ਆਪੇ ਆਪ, ਅੱਖਰ ਵੱਖਰ ਇਕ ਸਿਖਾ ਰਿਹਾ। ਜੋਤੀ ਜਾਮਾ ਸ਼ਬਦ ਪਰਤਾਪ, ਪਾਪ ਪੁੰਨ ਨਾ ਕੋਈ ਵਖਾ ਰਿਹਾ। (੧੨ ਭਾਦਰੋਂ ੨੦੧੨)

ਆਪੇ ਦੇਵੇ ਦਰਸ ਅਮੋਘ, ਅੰਮ੍ਰਿਤ ਸਰ ਘਰ ਸਾਚੇ ਦਇਆ ਕਮਾ ਰਿਹਾ। ਸ਼ਬਦ ਚੁਗਾਵੇ ਸਾਚੀ ਚੋਗ, ਕਾਗ ਹੰਸ ਆਪ ਬਣਾ ਰਿਹਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਜਾਪ ਅਜਾਪਾ ਆਪ ਅਜਾਪਾ ਜਾਪ ਰਿਹਾ । (੧ ਕੱਤਕ ੨੦੧੨ ਬਿ)

(ਜੋ ਜਾਪ ਵਿਚ ਨਹੀਂ ਆ ਸਕਦਾ, ਉਸ ਕਰਤਾਰ ਦਾ ਜਾਪ )

ਅਜਲ : ਸਭ ਦੇ ਸਿਰ ਤੇ ਕੂਕੇ ਅਜ਼ਲ, ਉਜ਼ਰ ਅੱਗੇ ਨਾ ਕੋਇ ਜਣਾਇੰਦਾ । (੨੮ ਪੋਹ ੨੦੧੯ ਬਿ) ਅਜਲ

ਸਭ ਦੇ ਸਿਰ ਤੇ ਕੂਕਦੀ ਅਜ਼ਲ, ਲੋਕਮਾਤ ਸਕੇ ਨਾ ਕੋਇ ਬਚਾਈਆ। (੨੬ ਪੋਹ ੨੦੨੦ ਬਿ) ਮੇਰੇ ਨਾਲ ਰਲੀ ਮੌਤ ਰਾਣੀ ਅਜ਼ਲ, ਦਰ ਦਰ ਘਰ ਘਰ ਵੇਖ ਵਖਾਈਆ। (੧੦ ਮਾਘ ੨੦੨੦ ਬਿ) ਗੋਬਿੰਦ ਸ਼ਬਦ ਕਦੇ ਨਾ ਆਏ ਅਜ਼ਲ, ਆਦਿ ਅੰਤ ਨਾ ਕੋਇ ਮਿਟਾਇਆ। (੯ ਭਾਦਰ ੨੦੨੧ ਬਿ) ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਖ਼ੁਸ਼ੀਆਂ ਬਖ਼ਸ਼ੇ ਆਜ, ਅੱਗੇ ਅਜ਼ਲ ਤੋਂ ਆਪ ਬਚਾਇੰਦਾ। (੨੨ ਫੱਗਣ ਸ਼ ਸੰ ੧) (ਨਿਯਤ ਸਮਾਂ, ਮੌਤ,)

ਅਜੂਨੀ : ਸੋ ਸਾਹਿਬ ਸੁਲਤਾਨ ਸ੍ਰੀ ਭਗਵਾਨ ਕਲ ਕਲਕੀ ਲਏ ਅਵਤਾਰਾ, ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ

ਅਜੂਨੀ ਰਹਿਤ ਜੋਤੀ ਜੋਤ ਵੇਸ ਵਟਾਇੰਦਾ। ਜਿਸ ਦਾ ਸੰਬਲ ਧਾਮ ਨਿਆਰਾ, ਜੋਤੀ ਦੀਪਕ ਇਕ ਉਜਿਆਰਾ, ਪਵਣ ਦਏ ਨਾ ਕੋਇ ਹੁਲਾਰਾ, ਮਹੱਲ ਅਟੱਲ ਨਜ਼ਰ ਕਿਸੇ ਨਾ ਆਇੰਦਾ। (੨੦ ਸਾਵਣ ੨੦੨੧ ਬਿ) ਸੋ ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਭਗਵਾਨ, ਜਨ ਭਗਤਾਂ ਹੋਏ ਸਹਾਈਆ। (੫ ਭਾਦਰੋਂ ੨੦੨੧ ਬਿ)

ਕਾਇਆਂ ਮਾਟੀ ਜੂਨ ਅਜੂਨੀ ਸਭ ਦਾ ਬਦਲਦਾ ਰਹੇ ਪੋਸ਼, ਪਸ਼ੂ ਪਰੇਤ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਦਏ ਦੁਹਾਈਆ। (੩ ਸਾਵਣ ਸ਼ ਸੰ ੨) ਆਵਣ ਜਾਵਣ ਲੱਖ ਚੁਰਾਸੀ ਕਿਸੇ ਨਾ ਜਾਵੇ ਛੁੱਟ, ਜੂਨ ਅਜੂਨੀ ਪੰਧ ਨਾ ਕੋਇ ਮੁਕਾਈਆ। (੧੪ ਮਾਘ ਸ਼ ਸੰ ੪) (ਜੋ ਯੋਨੀ ਵਿਚ ਨਹੀਂ ਆਉਦਾ, ਜਨਮ ਰਹਿਤ)

ਅਠਸਠ : ਅਠਸਠ ਤੀਰਥ ਗੁਰ ਕੇ ਚਰਨ, ਦੂਜਾ ਤਟ ਨਾ ਕੋਈ ਵਖਾਈਆ । (੧੧ ਹਾੜ ੨੦੧੬ ਅਠਸਠ

ਬਿ) (ਸਰਬ ਤੀਰਥ ਅਸਥਾਨ, ਅੱਠ ਅਤੇ ਸੱਠ ਅਠਾਸਠ)

ਅਠਦਸ : ਰਿਧੀ ਸਿਧੀ ਕੀ ਵਿਚਾਰੀ, ਗੁਰਮੁਖਾਂ ਕੰਮ ਕਿਸੇ ਨਾ ਆਈਆ। ਜਿਨ੍ਹਾਂ ਮਿਲੇ ਜੋਤ ਨਰਾਇਣ ਅਠਦਸ

ਨਰ ਨਿਰੰਕਾਰੀ, ਏਥੇ ਓਥੇ ਹੋਏ ਸਹਾਈਆ। (੧੩ ਮੱਘਰ ੨੦੧੯ ਬਿ) ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਿਧੀ ਸਿਧੀ ਜਨ ਭਗਤਾਂ ਦਾਸੀ ਰੂਪ ਵਖਾਇੰਦਾ। ਰਿਧੀ ਸਿਧੀ ਹੋਏ ਦਾਸੀ, ਬਣ ਦਾਸੀ ਸੇਵ ਕਮਾਈਆ। (੧੩ ਮੱਘਰ ੨੦੧੯ ਬਿ) ਵੀਹ ਸੌ ਵੀਹ ਵੇਖੇ ਵਸਾਖ, ਵਦੀ ਸੁਦੀ ਨਾ ਕੋਇ ਜਣਾਇੰਦਾ। ਪਿਛਲੀ ਸਭ ਦੀ ਖੋਹਵੇ ਦਾਤ, ਆਪਣੀ ਝੋਲੀ ਆਪ ਭਰਾਇੰਦਾ। ਕਿਸੇ ਕੋਲ ਨਾ ਰਹੇ ਕੋਈ ਕਰਾਮਾਤ, ਰਿਧੀ ਸਿਧੀ ਹੱਥ ਨਾ ਕਿਸੇ ਫੜਾਇੰਦਾ। ਨਾਨਕ ਗੋਬਿੰਦ ਲਿਖ ਕੇ ਗਿਆ ਕਲਮ ਦਵਾਤ, ਕਲਜੁਗ ਅੰਤ ਸ੍ਰੀ ਭਗਵੰਤ ਨੇਹਕਲੰਕ ਕਲ ਕਲਕੀ ਆਪਣਾ ਵੇਸ ਵਟਾਇੰਦਾ। ਇਕੋ ਨਾਮ ਇਕੋ ਮੰਤ, ਇਕੋ ਜੀਵ ਇਕੋ ਜੰਤ, ਇਕੋ ਸਾਧ ਇਕੋ ਸੰਤ, ਇਕੋ ਨਾਰ ਇਕੋ ਕੰਤ, ਇਕੋ ਮਹਿਮਾ ਇਕੋ ਅਗਣਤ, ਇਕ ਬਣਾਵਣਹਾਰ ਬਣਤ, ਇਕ ਮਣੀਆਂ ਇਕ ਮੰਤ, ਇਕ ਭਗਤ ਇਕ ਭਗਵੰਤ, ਭਗਵਨ ਆਪਣੀ ਕਾਰ ਕਮਾਈਆ। ਇਕ ਰਾਜਾ ਇਕ ਰਾਜ, ਇਕ ਕਰਮ ਇਕ ਕਾਜ, ਇਕ ਧਰਮ ਇਕ ਸਾਜ, ਇਕ ਗ਼ਰੀਬ ਇਕ ਨਿਵਾਜ, ਇਕ ਕਰੀਬ ਇਕ ਦੂਰ ਦੁਰਾਡਾ ਰਿਹਾ ਭਾਜ, ਪ੍ਰਭ ਕਾ ਖੇਲ ਅਜੀਬ ਕੋਈ ਸਮਝ ਨਾ ਸਕੇ ਰਾਜ਼, ਕੋਈ ਸਯਦਾ ਕੋਈ ਨਿਮਾਜ਼, ਕੋਈ ਬਰਦਾ ਕੋਈ ਆਦਾਬ, ਕੋਈ ਸੀਸ ਜਗਦੀਸ਼ ਝੁਕਾਈਆ । ਕਰੇ ਖੇਲ ਆਪ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। (੩੦ ਚੇਤ ੨੦੨੦ ਬਿ)

ਕਿਸੇ ਕੰਮ ਨਹੀਂ ਅੋਣੀਆਂ ਰਿਧੀਆਂ ਸਿਧੀਆਂ, ਮੰਤਰ ਜੰਤਰ ਸਾਰੇ ਖ਼ਾਕ ਵਿਚ ਆਪਣਾ ਆਪ ਗਵੌਣਗੇ। ਬਿਨ ਪੁਰਖ ਅਕਾਲ ਸਤਿਗੁਰ ਪੂਰੇ ਲੱਖ ਚੁਰਾਸੀ ਰੂਹਾਂ ਫਿਰਨ ਰੰਡੀਆਂ, ਹਰਿ ਘਰ ਕੰਤ ਨਾ ਕੋਈ ਮਨੌਣਗੇ। (੯ ਅੱਸੂ ੨੦੨੦ ਸਿ)

ਰਿਧੀ ਸਿਧੀ ਨਵੇਂ ਨਵੇਂ ਛੋਟੇ ਛੋਟੇ ਚਮਤਕਾਰ, ਜੁਗਨੂੰਆਂ ਵਾਂਗੂ ਨਜ਼ਰੀ ਆਈਆ। ਮਨ ਮਤਿ ਬੁੱਧੀ ਦਾ ਖੇਲ ਸੰਸਾਰ, ਰੁਚੀ ਜਗਤ ਰਚਨਾ ਵਿਚ ਲਗਾਈਆ। ਥੋੜ੍ਹੀ ਥੋੜ੍ਹੀ ਅਗਨੀ ਚੰਗਿਆੜੀ ਨਿਕਲੇ ਬਾਹਰ, ਸ਼ੋਹਲਾ ਉਡ ਕੇ ਮੁੜ ਭਸਮ ਰੂਪ ਵਟਾਈਆ। ਇਹ ਖਾਣ ਪੀਣ ਦਾ ਅਧਾਰ, ਪੇਟ ਦਾ ਸ਼ਿੰਗਾਰ, ਤੱਤ ਸੋਭਾ ਪਾਈਆ। ਭਗਤ ਸੰਤ ਏਸ ਤੋਂ ਵਸਣ ਬਾਹਰ, ਜਿਥੇ ਖੇਲ ਅਪਾਰ, ਇਕੋ ਮਿਲੇ ਸਾਂਝਾ ਯਾਰ, ਨੂਰ ਖ਼ੁਦਾਈ ਪਰਵਰਦਿਗਾਰ,

ਪਾਰਬ੍ਰਹਮ ਪਤਿਪਰਮੇਸ਼ਵਰ ਨੂਰੋ ਨੂਰ ਨੂਰ ਉਜਿਆਰ, ਬਿਨਾ ਸਖ਼ੀਆਂ ਮੰਗਲਾਚਾਰ, ਬਿਨਾ ਅੱਖੀਆਂ ਹੋਵੇ ਦੀਦਾਰ, ਦਰਸ ਦਰਸ ਵਿਚ ਮਿਲਾਈਆ । ਨਿੱਕੇ ਨਿੱਕੇ ਚਮਤਕਾਰ ਨਹੀਂ ਇਹ ਕੂੜੀ ਚਮਕ, ਚਾਨਣ ਸਚ ਨਾ ਕੋਇ ਰੁਸ਼ਨਾਈਆ । ਉਹ ਧੋਖਾ ਦੇਣ ਵਾਲੇ ਅਹਿਮਕ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਸੱਚੇ ਸੰਤ ਉਹਨਾਂ ਦੇ ਨਾਲ ਕਦੇ ਨਹੀਂ ਹੁੰਦੇ ਸਹਿਮਤ, ਜਿਨ੍ਹਾਂ ਸਾਹਿਬ ਦਾ ਦਰਸ਼ਨ ਅੰਦਰੇ ਅੰਦਰ ਲੈਣਾ ਪਾਈਆ। ਸ੍ਰੀ ਭਗਵਾਨ ਜਿਨ੍ਹਾਂ ਦੇ ਉਤੇ ਕਰਦਾ ਰਹਿਮਤ, ਮਿਹਰਵਾਨ ਹੋ ਕੇ ਅੱਖ ਖੁਲ੍ਹਾਈਆ। ਉਹਨਾਂ ਦੇ ਮਨ ਵਿਕਾਰ ਹੰਕਾਰ ਦੀ ਕੋਈ ਨਹੀਂ ਰਹਿੰਦੀ ਜ਼ਹਮਤ, ਜਗਤ ਬੀਮਾਰੀ ਦਏ ਗਵਾਈਆ। ਹਰਿਜਨੋ ਜਿਨ੍ਹਾਂ ਨੂੰ ਸਚ ਇਸ਼ਾਰੇ ਦੀ ਵਜਦੀ ਸੈਨਤ, ਸਮਝ ਵਿਚੋਂ ਸਮਝ ਦਿਤੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਚਮਕ ਚਾਂਦਨੀ ਨਾ ਕੋਇ ਰੁਸ਼ਨਾਈਆ। (੭ ਵਿਸਾਖ ਸ਼ ਸੰ ੧)

ਅਠਾਰਾਂ ਸਿਧੀਆਂ : ੧) ਬਹੁਤ ਛੋਟਾ ਹੋ ਜਾਣਾ। ੨) ਵੱਡਾ ਹੋ ਜਾਣਾ । ੩) ਭਾਰੀ ਹੋ ਜਾਣਾ। ਅਠਾਰਾਂ ਸਿਧੀਆਂ

੪) ਹੌਲਾ ਹੋ ਜਾਣਾ। ੫) ਮਨਵਾਛਿਤ ਵਸਤੂ ਹਾਸਲ ਕਰ ਲੈਣੀ। ੬) ਸਭ ਦੇ ਮਨ ਦੀ ਜਾਣ ਲੈਣੀ। ੭) ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਣਾ। ੮) ਸਭ ਨੂੰ ਕਾਬੂ ਕਰ ਲੈਣਾ। ੯) ਭੁੱਖ ਤੇਹ ਦਾ ਨਾ ਵਯਾਪਣਾ। ੧੦) ਦੂਰੋਂ ਸਭ ਗੱਲ ਸੁਣ ਲੈਣੀ। ੧੧) ਦੂਰ ਦੇ ਨਜ਼ਾਰੇ ਅੱਖਾਂ ਸਾਹਮਣੇ ਵੇਖਣੇ। ੧੨) ਮਨ ਦੀ ਚਾਲ ਤੁੱਲ ਛੇਤੀ ਜਾਣਾ । ੧੩) ਜੇਹਾ ਮਨ ਚਾਹੇ ਤੇਹਾ ਰੂਪ ਧਾਰਨਾ। ੧੪) ਦੂਸਰੇ ਦੀ ਦੇਹ ਵਿਚ ਪ੍ਰਵੇਸ਼ ਕਰ ਜਾਣਾ। ੧੫) ਆਪਣੀ ਇੱਛਾ ਅਨੂਸਾਰ ਮਰਨਾ। ੧੬) ਦੇਵਤਿਆਂ ਨਾਲ ਮਿਲ ਕੇ ਮੌਜਾਂ ਮਾਨਣੀਆਂ। ੧੭) ਜੋ ਚਿਤਾਵਣਾ ਸੋ ਪੂਰਾ ਹੋ ਜਾਣਾ। ੧੮) ਕਿਸੇ ਥਾਂ ਜਾਣ ਵਿਚ ਰੁਕਾਵਟ ਨਾ ਪੈਣੀ।

ਅਗੰਮ : ਜੋਤੀ ਜੋਤ ਅਗੰਮ, ਕਿਸੇ ਭੇਦ ਨਾ ਪਾਇਆ। (੧ ਜੇਠ ੨੦੦੭ ਬਿ) ਪ੍ਰਭ ਅਗੰਮ ਅਗੰਮ

ਅਪਾਰ, ਧਰਤ ਧਵਲ ਆਕਾਸ਼ ਬਣਾਈ। (੫ ਜੇਠ ੨੦੦੭ ਬਿ)
ਨਿਰੰਜਣ ਜੋਤ ਅਗੰਮ, ਕੋਈ ਭੇਦ ਨਾ ਪਾਏ। (੧੬ ਹਾੜ ੨੦੦੭ ਬਿ)
ਕੋਟਨ ਕੋਟ ਰੂਪ ਖੇਲ ਕਰੇ ਅਗੰਮ, ਅਲੱਖ ਅਗੋਚਰ ਸ਼ਹਿਨਸ਼ਾਹੀਆ। (੨੭ ਪੋਹ ੨੦੧੭ ਬਿ) ਸ਼ਬਦ
ਅਗੰਮ ਮਹਿਮਾ ਅਗਣਤ, ਲੇਖਾ ਲਿਖਤ ਵਿਚ ਕਦੇ ਨਾ ਆਈਆ। (੨੭ ਫੱਗਣ ੨੦੧੯ ਬਿ) ਨਿਹਕਲੰਕ
ਅਗੰਮ ਅਥਾਹੋ, ਲਓ ਦਾਨ ਸਿਖੋ ਖੁਲ੍ਹੇ ਦਰਵਾਜਿਆ। ੧ (ਮਾਘ ੨੦੦੭ ਬਿ) ਊਚ ਅਗੰਮ ਅਥਾਹ,
ਪ੍ਰਭ ਤੇਰਾ ਘਰ। (੨ ਵਿਸਾਖ ੨੦੦੮ ਬਿ)

ਅਥਾਹ : ਚਾਰ ਜੁਗ ਪ੍ਰਭ ਅਗੰਮ ਅਥਾਹੋ। (੨੯ ਅੱਸੂ ੨੦੦੭ ਬਿ)
ਅਥਾਹ
ਊਚ ਦਰਬਾਰ ਅਗੰਮ ਅਥਾਹ। ਉਪਰ ਬੈਠਾ ਬੇਪਰਵਾਹ। (੨੬ ਚੇਤ ੨੦੦੮ ਬਿ) ਸ਼ਬਦ ਗੁਰੂ
ਕਹੇ ਮੈਂ ਆਦਿ ਅੰਤ, ਜੁਗ ਜੁਗ ਸੇਵ ਕਮਾਇੰਦਾ। ਪ੍ਰਭ ਦੀ ਮਹਿੰਮਾਂ ਦੱਸਾਂ ਬੇਅੰਤ, ਅਥਾਹ ਰੂਪ ਸਮਝਾਇੰਦਾ।
(੨੨ ਜੇਠ ੨੦੨੧ ਬਿ) (ਜਿਸ ਦਾ ਥਾਹ ਨਾ ਪਾਇਆ ਜਾਵੇ)

ਅਦਨਾ : ਮੈਂ ਅਦਨਾ ਗ਼ਰੀਬ ਨਿਮਾਣਾ ਨੀਚੋਂ ਨੀਚ, ਤੂੰ ਊਚੋ ਊਚ ਅਖਵਾਈਆ। (੨੩ ਫੱਗਣ ੨੦੨੦ ਬਿ) ਅਦਨਾ

ਲੇਖੇ ਲਾ ਕੇ ਆਹਲਾ ਅਦਨਾ, ਇਕੋ ਰੰਗ ਦਿੱਤਾ ਰੰਗਾਈਆ। (੨ ਚੇਤ ਸ਼ ਸੰ ੯) (ਨੀਚ, ਤੁਛ)

ਅਦਲ : ਪਾਰਬ੍ਰਹਮ ਪ੍ਰਭ ਕਰੇ ਸਚ ਨਿਆਂ, ਸਾਚਾ ਅਦਲ ਆਪ ਕਮਾਇੰਦਾ । (੨੩ ਫੱਗਣ ੨੦੧੭ ਅਦਲ

ਬਿ) ਥਿਰ ਘਰ ਬੈਠਾ ਸਾਚਾ ਰਾਣਾ, ਸਾਚਾ ਅਦਲ ਕਮਾਈਆ। (੬ ਸਾਵਣ ੨੦੧੬ ਬਿ)

ਸਤਿਗੁਰ ਸ਼ਬਦ ਹੱਥ ਇਨਸਾਫ਼, ਜੁਗ ਜੁਗ ਆਪਣਾ ਅਦਲ ਕਮਾਈਆ। (੧੭ ਮਾਘ ਸ਼ ਸੰ ੮) ਸਤਿਗੁਰ ਸ਼ਬਦ ਕੋਲੋਂ ਕਰਾਵੇ ਅਦਲ, ਇਨਸਾਫ਼ ਆਪਣੇ ਹੱਥ ਰਖਾਈਆ। (੧੯ ਮਾਘ ਸ਼ ਸੰ ੮)

ਅਦਲੀ : ਪੁਰਖ ਅਕਾਲ ਇਕੋ ਅਦਲੀ, ਸਚ ਅਦਾਲਤ ਨਾਮ ਇਕ ਲਗਾਈਆ। (੨੩ ਮਾਘ ੨੦੨੦ ਬਿ) ਅਦਲੀ

ਅੰਦਰ ਵੜ ਕੇ ਕਾਇਆ ਮਹੱਲੇ ਚੜ੍ਹ ਕੇ ਸਚ ਸਿੰਘਾਸਣ ਬੈਠ ਕਰੇ ਅਦਾਲਤ, ਅਦਲੀ ਇਕੋ ਨਜ਼ਰੀ ਆਈਆ। (੬ ਪੋਹ ੨੦੨੦ ਬਿ) (ਇਨਸਾਫ ਕਰਨ ਵਾਲਾ)

ਅਨਹਦ ਸ਼ਬਦ, ਨਾਦ : ਮੇਰਾ ਸ਼ਬਦ ਜੋ ਨਰ ਸੁਣੇ। ਅਨਹਦ ਸ਼ਬਦ ਦੀ ਮਨ ਮੇਂ ਧੁਨੇ। (੧੭ ਮੱਘਰ ਅਨਹਦ ਸ਼ਬਦ, ਨਾਦ

੨੦੦੬ ਬਿ) ਘਰ ਵਿਚ ਆਇਆ ਸਤਿਗੁਰ ਪੂਰਾ। ਵਜਾਏ ਗਵਾਵੇ ਸ਼ਬਦ ਅਨਹਦ ਤੂਰਾ। (੧੫ ਮੱਘਬ ੨੦੦੬ ਬਿ) ਦਵਾਰ ਦਸਵਾਂ ਜਾਂ ਗੁਰੂ ਦਿਖਾਇਆ। ਅਨਹਦ ਸ਼ਬਦ ਮਨ ਵਜਾਇਆ। ਝੂਠੀ ਦੇਹ ਵਿਚ ਸਚ ਸ਼ਬਦ ਸੁਣਾਇਆ। ਗੁਰਸਿਖਾਂ ਉਪਰ ਇਹ ਕਰਮ ਕਮਾਇਆ। (੧੯ ਮੱਘਰ ੨੦੦੬ ਬਿ)

ਗੁਰਪ੍ਰਸਾਦਿ ਅਨਹਦ ਰਾਗ ਮਨ ਪਾਈਏ। (੧੯ ਵਿਸਾਖ ੨੦੦੭ ਬਿ)
ਪ੍ਰਭ ਦੇਵੇ ਬ੍ਰਹਮ ਗਿਆਨ, ਮਨ ਅਨਹਦ ਸ਼ਬਦ ਵਜਾਇੰਦਾ। (੨੨ ਜੇਠ ੨੦੦੭ ਬਿ) ਗੁਰਸਿਖ
ਸੱਚਾ ਜਾਣੀਏ, ਘਰ ਅੱਠੇ ਪਹਿਰ ਅਨਹਦ ਸ਼ਬਦ ਵੱਜੇ ਮਰਦੰਗ। (੨੬ ਪੋਹ ੨੦੧੭ ਬਿ) ਸ਼ਬਦ
ਅਨਾਦ ਅਨਹਦ ਧੁਨ ਆਤਮਕ ਰਾਗ ਸੁਣਾਏ ਮਹਾਨੀ, ਰਾਗਾਂ ਨਾਦਾਂ ਵਿਚੋਂ ਬਾਹਰ ਕਢਾਇੰਦਾ। (੨੭
ਭਾਦਰੋਂ ੨੦੨੧ ਬਿ)
(ਉਹ ਸ਼ਬਦ ਜੋ ਕਿਸੇ ਆਘਾਤ (ਪ੍ਰਹਾਰ) ਤੋਂ ਪੈਦਾ ਨਹੀਂ ਹੋਇਆ। ਓਹ ਸ਼ਬਦ ਜੋ ਦਸਮ ਦਵਾਰ ਵਿਚ
ਯੋਗੀ ਸੁਣਦੇ ਹਨ। ਆਤਮ ਮੰਡਲ ਦਾ ਸੰਗੀਤ, ਜੋ ਕੰਨਾ ਦਾ ਵਿਸ਼ਾ ਨਹੀਂ। ਚਿੱਤ ਦੀ ਇਕਾਗਰਤਾ
ਵਿਚ ਅਨੁਭਵ ਕਰਨਾ। ਪ੍ਰਾਪਤ ਹੋਇਆ ਧੁਰਦਰਗਾਹੀ ਹੁਕਮ।)

ਅਨਾਥ : ਨਾਥ ਅਨਾਥਾਂ ਆਪ ਹੋਏ ਸਹਾਇਆ। (੧੯ ਮੱਘਰ ੨੦੦੬ ਬਿ)
ਅਨਾਥ
ਮਹਾਰਾਜ ਸ਼ੇਰ ਸਿੰਘ ਅਨਾਥਾਂ ਨਾਥ, ਸ਼ਰਨ ਪੜੇ ਦੀ ਲਾਜ ਰਖਾਏ। (੨੯ ਅੱਸੂ ੨੦੦੭ ਬਿ) (ਜਿਸ
ਦਾ ਕੋਈ ਨਾਥ (ਸਵਾਮੀ) ਨਹੀਂ)

ਅਨਾਦ : ਗੁਰਪਰਸਾਦ ਹੋਏ ਆਤਮ ਅਨਾਦ, ਮਹਾਰਾਜ ਸ਼ੇਰ ਸਿੰਘ ਸਾਚਾ ਪਰਸਾਦ ਗੁਰਸਿਖ ਤੇਰੀ ਭੇਟ ਅਨਾਦ

ਚੜ੍ਹਾਇਆ। (੧੨ ਵਿਸਾਖ ੨੦੦੮ ਬਿ)
ਆਦਿ ਪੁਰਖ ਸਦਾ ਅਨਾਦ ਹੈ, ਆਦਿ ਅੰਤ ਸ਼ਾਹ ਭੂਪ। (੧ ਮੱਘਰ ੨੦੧੩ ਬਿ
ਪੰਚਮ ਸ਼ਬਦ ਵਜਾਏ ਮਰਦੰਗ ਹੈ, ਨਾਦ ਅਨਾਦੀ ਗੀਤ ਸੁਣਾਏ। ਹਰਿ ਬੈਠਾ ਸ਼ਬਦ ਰੰਗੀਲੇ ਸਚ ਪਲੰਘ
ਹੈ, ਦਸਮ ਦਵਾਰੀ ਡੇਰਾ ਲਾਏ। ਐਰ ਗੈਰ ਨਾ ਸਕੇ ਕੋਈ ਲੰਘ ਹੈ, ਬਜਰ ਕਪਾਟੀ ਕੁੰਡਾ ਲਾਏ।
(੧੬ ਮੱਘਰ ੨੦੧੩ ਬਿ)

ਪੁਰਖ ਅਕਾਲ ਕਹੇ ਮੈਂ ਵਸਾਂ ਸਦਾ ਓਹਲੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਸ਼ਬਦ ਦੁਲਾਰਾ ਅਗੰਮੀ ਬੋਲੇ, ਨਾਦ ਅਨਾਦੀ ਧੁਨ ਕਰੇ ਸ਼ਨਵਾਈਆ। ਸਿਫ਼ਤੀ ਸਾਚੇ ਗਾਏ ਢੋਲੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। (੨੯ ਜੇਠ ਸ਼ ਸੰ ੮)

(ਆਦਿ ਰਹਿਤ, ਜਿਸ ਦਾ ਮੁੱਢ ਨਹੀਂ। ਕਰਤਾਰ। ਨਾਦ (ਧੁਨੀ) ਬਿਨਾ)

ਅਨਾਮ ; ਸਰਬ ਜੀਆਂ ਦੇ ਅੰਤਰਜਾਮੀ, ਘਟ ਘਟ ਵੇਖ ਵਿਖਾਈਆ। ਤੇਰਾ ਦੇਸ਼ ਅਗੰਮ ਅਨਾਮੀ, ਅਨਾਮ

ਕਹਿਣ ਕਿਛ ਨਾ ਪਾਈਆ। ਸੰਦੇਸਾ ਤੇਰਾ ਹੱਕ ਪੈਗ਼ਾਮੀ, ਚਾਰ ਜੁਗ ਦੇ ਸ਼ਾਸਤਰ ਦੇਣ ਗੁਵਾਹੀਆ। ਤੂੰ ਮਾਲਕ ਇਕ ਹੱਕ ਅਨਾਮੀ, ਪ੍ਰਵਰਦਿਗਾਰ ਨੂਰ ਅਲਾਹੀਆ। ਤੇਰਾ ਦਿਸੇ ਨਾ ਕੋਇ ਸਾਨੀ, ਲਾਸਾਨੀ ਤੇਰੀ ਵਡ ਵਡਿਆਈਆ। (੧ ਫੱਗਣ ਸ਼ ਸੰ ੮)

ਤੂੰ ਵਸੇਂ ਸਚ ਦੁਵਾਰ ਅਨਾਮੀ, ਦਰਗਹਿ ਸਾਚੀ ਸੋਭਾ ਪਾਈਆ। (੧੪ ਸਾਵਣ ਸ਼ ਸੰ ੪) (ਜਿਸ ਦਾ ਕੋਈ ਨਾਮ ਨਹੀਂ।)

ਅਨੰਤ : ਜਿਸ ਦਾ ਨਾਮ ਸਿਫ਼ਤੀ ਕੋਟਨ ਕੋਟ ਅੱਖਰਾਂ ਵਿਚ ਅਨੰਤਾ, ਅੰਤ ਕਹਿ ਨਾ ਕੋਇ ਸਮਝਾਈਆ। ਅਨੰਤ

(੧੨ ਭਾਦਰੋਂ ੨੦੨੧ ਬਿ)
ਕਰੇ ਖੇਲ ਆਪ ਅਨੰਤ, ਗਿਣਤੀ ਗਣਤ ਨਾ ਕੋਇ ਗਣਾਈਆ। (੪ ਅੱਸੂ ੨੦੨੧ ਬਿ) (ਬਿਨਾ ਅੰਤ,
ਬੇਅੰਤ)

ਅਨੰਦ : ਇਹ ਉਹ ਸਚਾ ਅਨੰਦ ਸਤਿਗੁਰ ਪਾਸ, ਦੂਸਰ ਨਜ਼ਰ ਕਿਤੇ ਨਾ ਆਇੰਦਾ। ਗੁਰਸਿਖ ਗੁਰਮੁਖ ਅਨੰਦ

ਗੁਰ ਗੁਰ ਹੋ ਜਾ ਦਾਸ, ਸਾਚੀ ਸਿਖਿਆ ਇਕ ਸਮਝਾਇੰਦਾ। ਜਨਮ ਕਰਮ ਦੀ ਮੇਟੇ ਪਿਆਸ, ਤ੍ਰਿਸਨਾ ਰੋਗ ਚੁਕਾਇੰਦਾ। ਲੇਖੇ ਲਾਏ ਪਵਣ ਸਵਾਸ, ਰਸਨਾ ਜਿਹਵਾ ਖੋਜ ਖੁਜਾਇੰਦਾ। ਕਰ ਕਿਰਪਾ ਨਿਰਗੁਣ ਜੋਤ ਕਰੇ ਪਰਕਾਸ਼, ਅੰਧ ਅੰਧੇਰ ਮਿਟਾਇੰਦਾ। ਕਾਇਆ ਮੰਦਰ ਅੰਦਰ ਵਖਾਏ ਰਾਸ, ਗੋਪੀ ਕਾਹਨ ਨਚਾਇੰਦਾ। ਦਰਸ ਦਿਖਾਏ ਸਾਖਿਆਤ, ਸਵੱਛ ਸਰੂਪੀ ਰੂਪ ਵਟਾਇੰਦਾ। ਪਰਮਾਤਮ ਆਤਮ ਇਕੋ ਜ਼ਾਤ, ਦੂਜਾ ਰੰਗ ਨਾ ਕੋਇ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਚ ਅਨੰਦ ਸਤਿਗੁਰ ਰੰਗ, ਰੰਗ ਰਗੀਲਾ ਆਪ ਜਣਾਈਆ। ਗੁਰਮੁਖ ਵਿਰਲਾ ਮੰਗੇ ਮੰਗ, ਸਤਿਗੁਰ ਢਹਿ ਪਏ ਸਰਨਾਈਆ। ਸਤਿਗੁਰ ਪੂਰਾ ਸਦਾ ਬਖ਼ਸ਼ੰਦ, ਦੀਨਨ ਆਪਣੀ ਦਇਆ ਕਮਾਈਆ। ਨਿਰਗੁਣ ਜੋਤ ਚਾੜ੍ਹੇ ਚੰਦ, ਨਿਰਮਲ ਪਰਕਾਸ਼ ਕਰਾਈਆ। ਕੂੜੀ ਕਿਰਿਆ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ । ਘਰ ਆਤਮ ਪਰਮਾਤਮ ਜਣਾਏ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ।

ਸੱਚਾ ਅਨੰਦ ਸਤਿਗੁਰ ਹੱਥ, ਆਪ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਦੇਵੇ ਜੁਗ ਜੁਗ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਇਕੋ ਮਤ, ਬ੍ਰਹਮ ਮਤ ਆਪ ਦ੍ਰਿੜਾਇੰਦਾ। ਦੇਵਣਹਾਰਾ ਧੀਰਜ ਜਤ, ਮਾਇਆ ਮਮਤਾ ਰੋਗ ਚੁਕਾਇੰਦਾ। ਜਾਨਣਹਾਰਾ ਮਿਤ ਗਤ, ਘਰ ਘਰ ਖੋਜ ਖੁਜਾਇੰਦਾ। ਗੁਰਸਿਖ ਬੰਨ੍ਹੇ ਚਰਨ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸਾਚਾ ਨੂਰ ਕਰ ਪਰਗਟ, ਪਰਗਟ ਰੂਪ ਵਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਹੱਡ ਮਾਸ ਨਾੜੀ ਨਾ ਕੋਈ ਰੱਤ, ਚਮੜੀ ਚੰਮ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਇੰਦਾ।

ਸੱਚਾ ਅਨੰਦ ਕਾਇਆ ਮੰਦਰ, ਘਰ ਘਰ ਵਿਚ ਦਏ ਵਖਾਈਆ। ਸਤਿਗੁਰ ਬੰਨ੍ਹਣਹਾਰਾ ਮਨ ਵਾਸਨਾ ਬੰਦਰ, ਦਹਿ ਦਿਸ਼ਾਂ ਨਾ ਉਠ ਉਠ ਧਾਈਆ। ਤੋੜਨਹਾਰਾ ਵੱਜਾ ਜੰਦਰ, ਬੰਦ ਤਾਕੀ ਕੁੰਡਾ ਲਾਹੀਆ। ਕਰੇ ਪਰਕਾਸ਼ ਡੂੰਘੇ ਖੰਡਰ, ਜ਼ਹੂਰ ਜਲਵਾ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਅਨੰਦ ਇਕ ਸਮਝਾਈਆ।

ਸਾਚਾ ਅਨੰਦ ਸਤਿਗੁਰ ਚਰਨ, ਚਰਨ ਚਰਨੋਦਕ ਆਪ ਪਿਆਇੰਦਾ। ਖੋਲ੍ਹਣਹਾਰਾ ਨੇਤਰ ਹਰਨ ਫਰਨ, ਫੁਰਨਾ ਕੂੜਾ ਬੰਦ ਵਖਾਇੰਦਾ। ਤਾਰਨਹਾਰਾ ਤਰਨੀ ਤਰਨ, ਸਿਰ ਆਪਣਾ ਹੱਥ ਰਖਾਇੰਦਾ। ਨਾਤਾ ਤੋੜ

ਵਰਨ ਬਰਨ, ਸਰਨ ਇਕੋ ਇਕ ਜਣਾਇੰਦਾ। ਪਰਮਾਤਮਾ ਆਤਮਾ ਆਏ ਫੜਨ, ਬਣ ਪਾਂਧੀ ਫੇਰਾ ਪਾਇੰਦਾ। ਕਲਜੁਗ ਅੰਤਮ ਸੋਹੰ ਢੋਲਾ ਜੋ ਜਨ ਪੜ੍ਹਨ, ਜਗਤ ਵਛੋੜਾ ਆਪ ਗਵਾਇੰਦਾ। ਸਾਚੇ ਪੌੜੇ ਘਰ ਆਪਣੇ ਚੜ੍ਹਨ, ਮੰਦਰ ਸਚ ਸੁਹੰਜਣਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ।

ਸਚ ਅਨੰਦ ਸਤਿਗੁਰ ਵੈਰਾਗ, ਵੈਰਾਗੀ ਇਕੋ ਗੁਣ ਜਣਾਈਆ। ਸਤਿਗੁਰ ਧੋਵੇ ਦੁਰਮਤ ਦਾਗ਼, ਮੈਲ ਕੋਇ ਰਹਿਣ ਨਾ ਪਾਈਆ। ਫੜ ਫੜ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਖਾਈਆ। ਸੁਰਤ ਸਵਾਣੀ ਜਾਏ ਜਾਗ, ਮਾਇਆ ਪਰਦਾ ਦਏ ਉਠਾਈਆ। ਪਰਕਿਰਤੀ ਕੋਈ ਨਾ ਦੇਵੇ ਸਾਥ, ਸੁਰਤੀ ਸੁਰਤ ਸੁਰਤ ਜਣਾਈਆ। ਅੰਤਰ ਆਤਮ ਪਾਰਬ੍ਰਹਮ ਜਣਾਏ ਇਕੋ ਗਾਥ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਾਲ ਇਸ਼ਾਰੇ ਚਾੜ੍ਹੇ ਆਪਣੇ ਘਾਟ, ਘਾਟਾ ਪਿਛਲਾ ਪੂਰ ਕਰਾਈਆ । ਜਨਮ ਕਰਮ ਦੀ ਮੇਟੇ ਵਾਟ, ਅੱਗੇ ਰਾਹ ਨਾ ਕੋਇ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲਾਏ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਇਕ ਅਨੰਦ ਵਖਾਏ ਸਾਖਿਆਤ, ਸਖੀ ਆਪਣਾ ਕੰਤ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਦਾਤ, ਜਨ ਭਗਤਾਂ ਝੋਲੀ ਰਿਹਾ ਭਰਾਈਆ।

ਜਿਸ ਜਨ ਸੱਚਾ ਅਨੰਦ ਲੈਣਾ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਆਓ ਚਲ ਕੇ ਅੰਤਰ ਆਤਮ ਦਰਸ ਕਰੋ ਨੈਣਾਂ, ਤੀਜਾ ਨੇਤਰ ਦਏ ਖੁਲ੍ਹਾਈਆ। ਹਰਿ ਸੰਗਤ ਮਿਲ ਕੇ ਨੀਵਾਂ ਹੋ ਕੇ ਬਹਿਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਫਿਰ ਸਤਿਗੁਰ ਪੂਰਾ ਗੁਰਸਿਖ ਦਾ ਮੰਨੇ ਕਹਿਣਾ, ਜੋ ਕਿਹਾ ਸੋ ਪੂਰ ਕਰਾਈਆ। ਤਨ ਬਸਤਰ ਭੂਸ਼ਨ ਪਾਓ ਨਾਮ ਗਹਿਣਾ, ਸਾਲੂ ਚੁੰਨੀ ਰੱਤੜੀ ਰੰਗ ਵਖਾਈਆ। ਲਾੜੀ ਮੌਤ ਨਾ ਖਾਏ ਡੈਣਾ, ਰਾਏ ਧਰਮ ਨਾ ਦਏ ਸਜ਼ਾਈਆ । ਅਨੰਦ ਆਤਮ ਅਨੰਦ ਪਰਮਾਤਮ ਨਿਜਾਨੰਦ ਨਿਝ ਘਰ ਬਹਿ ਕੇ ਲੈਣਾ, ਦੂਜੇ ਦਰ ਨਾ ਮੰਗਣ ਜਾਈਆ। ਸਤਿਗੁਰ ਗੁਰਮੁਖ ਗੁਰਸਿਖ ਭਾਣਾ ਸਹਿਣਾ, ਭਾਣਾ ਇਕੋ ਹੁਕਮ ਸਮਝਾਈਆ। ਕੂੜੀ ਕਿਰਿਆ ਵਹਿਣ ਨਾ ਵਹਿਣਾ, ਭਵ ਸਾਗਰ ਪਾਰ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਕੱਟ ਵਿਛੋੜਾ, ਮੇਲਣਹਾਰਾ ਜੋਤੀ ਜੋੜਾ, ਦੇਵਣਹਾਰਾ ਸ਼ਬਦੀ ਘੋੜਾ, ਸੁਰਤ ਸਵਾਣੀ ਸਾਚੇ ਹਾਣੀ ਨਾਲ ਮਿਲਾਈਆ।

ਸਚ ਅਨੰਦ ਨਿਜ ਘਰ ਪਾਓ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਦੂਈ ਦਵੈਤੀ ਹਉਮੇਂ ਹੰਗਤਾ ਰੋਗ ਮਿਟਾਓ, ਚਿੰਤਾ ਸੋਗ ਨਾ ਕੋਇ ਜਣਾਇੰਦਾ। ਦਿਵਸ ਰੈਣ ਜਾਗਤ ਸੋਵਤ ਸੋਹੰ ਢੋਲਾ ਸਾਚਾ ਗਾਓ, ਗੀਤ ਗੋਬਿੰਦ ਇਕ ਅਲਾਇੰਦਾ। ਮਿੱਤਰ ਪਿਆਰਾ ਹਰਿ ਨਿਰੰਕਾਰਾ ਗ੍ਰਹਿ ਮੰਦਰ ਆਸਣ ਸਿੰਘਾਸਣ ਸਚ ਬਹਾਓ, ਸੇਜ ਸੁਹੰਜਣੀ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਵੇਖ ਵਖਾਇੰਦਾ।

ਅਨੰਦ ਲੈਣ ਦਾ ਜਿਸ ਜਨ ਚਾਓ, ਚਾਓ ਘਨੇਰਾ ਦਏ ਜਣਾਈਆ। ਹਰਿ ਸਰਨਾਈ ਲਾਗੋ ਪਾਉਂ, ਪਾਹਨੀ ਆਪਣਾ ਰੂਪ ਵਟਾਈਆ। ਹਉਮੇਂ ਹੰਗਤਾ ਮਾਣ ਗਵਾਓ, ਗੁਰ ਸ਼ਬਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਜਾਗਦਿਆਂ ਸੁੱਤਿਆਂ ਸੁੱਤਿਆਂ ਜਾਗਦਿਆਂ ਆਤਮ ਪਰਮਾਤਮ ਮੇਲ ਮਿਲਾਈਆ।

ਆਤਮ ਪਰਮਾਤਮ ਸਾਚਾ ਮੇਲਾ, ਹਰਿ ਬਨਵਾਰੀ ਆਪ ਕਰਾਇੰਦਾ। ਖੇਲੇ ਖੇਲ ਗੁਰੂ ਗੁਰ ਚੇਲਾ, ਚੇਲਾ ਗੁਰ ਗੁਰ ਰੂਪ ਸਮਾਇੰਦਾ। ਸਾਹਿਬ ਸਤਿਗੁਰ ਸੱਜਣ ਸੁਹੇਲਾ, ਸਦ ਸਦ ਆਪਣੇ ਅੰਗ ਲਗਾਇੰਦਾ। ਪਰਮਾਤਮਾ ਖ਼ੁਸ਼ ਨਾ ਹੋਵੇ ਰਹਿ ਕੇ ਇਕੇਲਾ, ਸਦਾ ਆਤਮਾ ਤੇਰਾ ਰਾਹ ਤਕਾਇੰਦਾ। ਕਲਜੁਗ ਅੰਤਮ ਇਕੋ ਵੇਲਾ, ਵੇਲਾ ਗਿਆ ਹੱਥ ਨਾ ਆਇੰਦਾ। ਨਿਰਵੈਰ ਪੁਰਖ ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਖ਼ਾਲਕ ਖ਼ਲਕ ਆਪ ਜਣਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਬੰਧਨ ਆਪਣਾ ਇਕੋ ਪਾਇੰਦਾ। ਨਿਰਗੁਣ ਸਰਗੁਣ ਬਣ ਵਸੀਲਾ, ਵਸਲ ਬਿਨ ਵਜੂਦ ਆਪ ਕਰਾਇੰਦਾ। ਜੋਤੀ ਧਾਰੋਂ ਪਾਰ ਹੋ ਕੇ ਆਇਆ ਨੀਲਾ, ਨੀਲ

ਬਸਨ ਬਨਵਾਰੀ ਆਪਣੀ ਖੇਲ ਕਰਾਇੰਦਾ। ਸਾਚੇ ਜੀਵਣ ਗੁਰਮੁਖ ਜੀ ਲੈ, ਬਿਨ ਸਤਿਗੁਰ ਜੀਵਣ ਨਾ ਕੋਇ ਬਣਾਇੰਦਾ । ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਦਾ ਸਚ ਕਬੀਲਾ, ਕਾਬਲ ਗੁਰਮੁਖ ਵਿਰਲਾ ਨਜ਼ਰੀ ਆਇੰਦਾ। ਘਰ ਘਰ ਦਰ ਦਰ ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਅਗਨੀ ਪੰਜ ਤੱਤ ਲੱਗੀ ਤੀਲਾ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਪਰਮਾਤਮ ਸਦਾ ਸਦਾ ਸਦ ਛੈਲ ਛਬੀਲਾ, ਆਤਮ ਆਪਣੇ ਰੰਗ ਰੰਗਾਇੰਦਾ। ਅਨੰਦ ਮਿਲੇ ਨਾ ਨਾਲ ਦਲੀਲਾਂ, ਗੱਲੀਂ ਬਾਤੀਂ ਪ੍ਰਭ ਜੂ ਹੱਥ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਇਕ ਵਕੀਲਾ, ਅੱਗੇ ਤਾਅਤੀਲ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਇਕੋ ਘਰ ਵਸਾਇੰਦਾ।

ਆਤਮ ਪਰਮਾਤਮ ਇਕੋ ਖੇੜਾ, ਨਗਰ ਗਰਾਮ ਗ੍ਰਹਿ ਮਿਲੇ ਵਡਿਆਈਆ। ਪਰਮਾਤਮ ਆਤਮ ਚੁੱਕੇ ਬੇੜਾ, ਬੇੜਾ ਆਪਣੇ ਕੰਧ ਉਠਾਈਆ । ਪਰਮਾਤਮ ਆਤਮ ਕਹੇ ਤੂੰ ਮੇਰਾ ਮੈਂ ਤੇਰਾ, ਸੋਹੰ ਰੂਪ ਵਟਾਈਆ। ਸ੍ਰੀ ਭਗਵਾਨ ਮਿਲੇ ਨਾ ਕੀਤਿਆਂ ਝੇੜਾ, ਝਗੜਾ ਸਭ ਦਾ ਦਏ ਮੁਕਾਈਆ। ਆਤਮ ਪਰਮਾਤਮ ਕਰਨਹਾਰਾ ਹੱਕ ਨਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਜਨ ਭਗਤਾਂ ਢਾਏ ਭਰਮਾਂ ਡੇਰਾ, ਕੂੜੀ ਕਿਰਿਆ ਗੜ੍ਹ ਤੁੜਾਈਆ। ਏਕਾ ਰੰਗ ਵਖਾਏ ਸੰਝ ਸਵੇਰਾ, ਦਿਵਸ ਰੈਣ ਨਾ ਕੋਇ ਚਤਰਾਈਆ। ਅਨੰਦ ਅਨੰਦ ਵਿਚ ਚਾਉ ਘਨੇਰਾ, ਘਨੱਯਾ ਸ਼ਾਮ ਮੁਕੰਦ ਮਨੋਹਰ ਲਖਮੀ ਨਰੈਣ ਮੋਹਣ ਮਾਧਵ ਇਕੋ ਨਜ਼ਰੀ ਆਈਆ। ਸੱਚਾ ਅਨੰਦ ਡੂੰਘਾ ਸਾਗਰ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਲੱਖ ਚੁਰਾਸੀ ਬਣੀ ਸੌਦਾਗਰ, ਜੀਵ ਦਰ ਦਰ ਅਲੱਖ ਜਗਾਇੰਦਾ। ਅੰਤਰ ਦੇਵੇ ਨਾ ਕੋਈ ਆਦਰ, ਬਾਹਰੋਂ ਗੱਲਾਂ ਕਥਨੀ ਕਥ ਸਰਬ ਸੁਣਾਇੰਦਾ। ਹਰਿ ਕਾ ਨਾਉਂ ਸ਼ਬਦ ਬਹਾਦਰ, ਜ਼ੋਰਾਵਰ ਇਕ ਅਖਵਾਇੰਦਾ । ਦਰ ਆਇਆ ਘਰ ਦੇਵੇ ਆਦਰ, ਆਦਰਸ਼ ਆਪਣਾ ਇਕ ਜਣਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਕਾਇਆ ਗਗਰੀਆ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੰਦ ਇਕੋ ਇਕ ਵਖਾਇੰਦਾ।

ਅਨੰਦ ਅੰਦਰ ਡੂੰਘਾ ਰਸ, ਰਸ ਰਸੀਆ ਆਪ ਚਖਾਈਆ। ਗੁਰਸਿਖ ਹੋਵੇ ਗੁਰ ਕੇ ਵਸ, ਗੁਰ ਵਸ ਹੋ ਕੇ ਗੁਰਸਿਖਾਂ ਅੰਦਰ ਡੇਰਾ ਲਾਈਆ। ਫਿਰ ਸੱਚਾ ਅਨੰਦ ਦੇਵੇ ਦੱਸ, ਜਿਸ ਅਨੰਦ ਵਿਚ ਰਿਹਾ ਸਮਾਈਆ। ਓਥੇ ਮੁਖ ਨਾਲ ਕੋਈ ਨਾ ਸਕੇ ਹੱਸ, ਨੈਣਾਂ ਨਾਲ ਨਾ ਕੋਇ ਸਮਝਾਈਆ। ਇਸ਼ਾਰਾ ਕਰੇ ਨਾ ਨਾਲ ਹੱਥ, ਬੱਤੀ ਦੰਦ ਨਾ ਕੋਇ ਵਡਿਆਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਧੂਪ ਦੀਪ ਹਵਨ ਨਾ ਕੋਇ ਵਖਾਈਆ। ਨਾ ਕੋਈ ਤੀਰਥ ਨਾ ਕੋਈ ਤਾਟ, ਸਰੋਵਰ ਰੂਪ ਨਾ ਕੋਇ ਵਟਾਈਆ। ਜਿਸ ਆਤਮ ਸੇਜਾ ਚੜਿਆ ਪੁਰਖ ਸਮਰਥ, ਤਿਸ ਘਰ ਇਕੋ ਅਨੰਦ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਅਨੰਦ ਨਾਰੀ ਨਰ ਆਪ ਜਣਾਈਆ।

ਸੱਚਾ ਅਨੰਦ ਗੁਰਮੁਖ ਨਾਰੀ, ਆਦਿ ਜੁਗਾਦਿ ਮੰਗ ਮੰਗਾਈਆ। ਬਿਨ ਸਤਿਗੁਰ ਪੂਰੇ ਸਦਾ ਰਹੇ ਕੁਵਾਰੀ, ਆਤਮ ਸੇਜ ਨਾ ਕੋਇ ਹੰਡਾਈਆ। ਲੱਖ ਚੁਰਾਸੀ ਰਹੀ ਝੱਖ ਮਾਰੀ, ਝਾਕੀ ਅੰਤਰ ਤਾਕੀ ਖੋਲ੍ਹ ਕਿਸੇ ਨਾ ਪਾਈਆ। ਮਾਇਆ ਮਮਤਾ ਆਸਾ ਤ੍ਰਿਸਨਾ ਕੂੜ ਬੀਮਾਰੀ, ਕੂੜੀ ਕਿਰਿਆ ਰਹੀ ਖਾਈਆ। ਸਤਿਗੁਰ ਸੱਜਣ ਮੀਤ ਮੁਰਾਰਾ ਕਰੇ ਇਕ ਪਿਆਰੀ, ਪੀਆ ਪ੍ਰੀਤਮ ਵਡ ਵਡਿਆਈਆ। ਸਾਚਾ ਕਰੇ ਤੱਤ ਸ਼ੰਗਾਰੀ, ਸੋਲਾਂ ਸ਼ੰਗਾਰ ਮਾਣ ਗਵਾਈਆ। ਪਰੇਮ ਕੱਜਲ ਪਾਏ ਧਾਰੀ, ਨਿਜ ਨੇਤਰ ਨੈਣ ਮਟਕਾਈਆ। ਦੋਏ ਨੈਣ ਸ਼ਰਮਸਾਰੀ, ਅੱਖ ਸਕੇ ਨਾ ਕੋਇ ਉਠਾਈਆ। ਗੁਰ ਸਤਿਗੁਰ ਕਿਰਪਾ ਆਪਣੀ ਧਾਰੀ, ਧਾਰਨਾ ਆਪਣੀ ਦਏ ਜਣਾਈਆ। ਦੋਹਾਂ ਵਿਚੋਲਾ ਬਣ ਨਿਰੰਕਾਰੀ, ਨਿਰਗੁਣ ਫੇਰਾ ਪਾਈਆ। ਆਤਮ ਕਹੇ ਮੈਂ ਪਰਮਾਤਮ ਪਿਆਰੀ, ਪਰਮਾਤਮਾ ਕਹੇ ਮੈਂ ਆਤਮਾ ਇਕ ਪਰਨਾਈਆ। ਜਿਨ੍ਹਾਂ ਵਿਚੋਂ ਅਨੰਦ ਅਨੰਦ ਅਨੰਦ ਨਿਕਲੇ ਸਚ ਖ਼ੁਮਾਰੀ, ਖ਼ੁਮਾਰ ਇਕੋ ਇਕ ਰਖਾਈਆ। ਸਤਿਗੁਰ ਪੂਰਾ ਅਨੰਦ ਲੈ ਕੇ ਫਿਰੇ ਗੁਰਸਿਖਾਂ ਪਿਛੇ ਅਗਾੜੀ, ਦਾਸ ਆਪਣੀ ਸੇਵ ਕਮਾਈਆ। ਜਿਨ੍ਹਾਂ ਚਰਨ ਛੁਹਾਈ ਦਾੜ੍ਹੀ, ਦਹਿ ਦਿਸ਼ਾ ਵੇਖ ਵਖਾਈਆ ।

ਸੇਵਾ ਕਰੇ ਬਣ ਵਗਾਰੀ, ਐਰ ਗ਼ੈਰ ਨੇੜ ਕੋਇ ਨਾ ਆਈਆ। ਬਾਹਰੋਂ ਕੋਟਨ ਕੋਟ ਲੌਂਦੇ ਵੇਖੇ ਯਾਰੀ ਅੰਦਰ ਯਾਰ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਅਨੰਦ ਲੈਣ ਦੀ ਜਾਚ ਰਿਹਾ ਸਿਖਾਈਆ।

ਪਹਿਲੋਂ ਸਿਖੋਂ ਸੱਚਾ ਚੱਜ, ਸਿਧੀ ਬੋਲੀ ਨਾਲ ਸਮਝਾਇੰਦਾ। ਗੜ੍ਹ ਹੰਕਾਰੀ ਭਾਂਡਾ ਜਾਏ ਭੱਜ, ਭਾਜੜ ਕਾਮ ਕਰੋਧ ਵਖਾਇੰਦਾ। ਤੱਤਵ ਤੱਤ ਬੁਝੇ ਅੱਗ, ਤ੍ਰੈ ਪੰਜ ਡੇਰਾ ਢਾਹਿੰਦਾ। ਘਰ ਵਿਚ ਘਰ ਸਿਖਾਏ ਹੱਜ, ਮੱਕਾ ਕਾਅਬਾ ਦੋ ਦੋ ਆਬਾ ਆਬ ਹਯਾਤ ਸ਼ਾਹ ਨਵਾਬ ਇਕੋ ਜਾਮ ਪਿਆਇੰਦਾ। ਕਲਮਾ ਕਾਇਨਾਤ ਪੜ੍ਹਾਏ ਸਾਖਿਆਤ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋੜਨਹਾਰਾ ਬਜਰੀ ਸਿਲਾ, ਤੀਰ ਨਿਰਾਲਾ ਇਕ ਚਲਾਇੰਦਾ। (੨੭ ਮਾਘ ੨੦੧੯ ਬਿ)

ਭਇਆ ਅਨੰਦ ਜਾਂ ਦਰਸ਼ਨ ਪਾਇਆ। (੧੫ ਮੱਘਰ ੨੦੦੬ ਬਿ)
ਖ਼ੁਸ਼ੀ ਵਿਚ ਸਾਰੇ ਜੀ ਆਇਆਂ ਆਇਆਂ ਨੂੰ ਮਿਲੇ ਆਤਮ ਰਸ ਦਾ ਅਨੰਦਾ, ਜੋ ਅਨੰਦਪੁਰ ਵਾਲਾ ਅਨੰਦ
ਅਨੰਦ ਵਿਚੋਂ ਗਿਆ ਜਣਾਈਆ। (੧੭ ਹਾੜ੍ਹ ਸ਼ ਸੰ ੮)
ਐੜਾ ਅੱਖਰ ਏਕਾ ਅੱਖ, ਜਿਸ ਜਨ ਮਾਤ ਖੁਲ੍ਹਾਈਆ। ਨੱਨਾ ਨਿਰਗੁਣ ਰੂਪ ਪਰਤੱਖ, ਨਿਜ ਘਰ ਵਾਸ
ਰਖਾਈਆ। ਦੱਦਾ ਦਾਤਾ ਨਾ ਦਿਸੇ ਸਖ, ਹਰਿ ਘਟ ਮੇਂ ਰਿਹਾ ਸਮਾਈਆ। (੧ ਜੇਠ ੨੦੧੩ ਬਿ)

ਅਨੰਦਪੁਰ : ਐੜਾ ਆਕਾਰ ਹਰਿ ਨਿਰੰਕਾਰ, ਏਕਾ ਏਕ ਵਖਾਇਆ। ਆਪ ਆਪਣਾ ਖੇਲ ਅਪਾਰ, ਆਪਣੇ ਅਨੰਦਪੁਰ

ਰੰਗ ਸਮਾਇਆ। ਨੱਨਾ ਨਿਰਗੁਣ ਰੂਪ ਨਿਰੰਕਾਰ, ਨਿਰਵੈਰ ਅਖਵਾਇਆ। ਆਪ ਆਪਣਾ ਕਰ ਤਿਆਰ, ਸਰਗੁਣ ਰਿਹਾ ਉਪਜਾਇਆ। ਦੱਦਾ ਦੋ ਜਹਾਨਾਂ ਵਸਿਆ ਬਾਹਰ, ਲਿਖਣ ਪੜ੍ਹਨ ਵਿਚ ਨਾ ਆਇਆ। ਪੱਪਾ ਪੁਰਖ ਹਰਿ ਸੁਲਤਾਨ, ਏਕਾ ਸ਼ਾਹੋ ਅਖਵਾਇਆ। ਇਕ ਇਕੱਲੜਾ ਵੇਖ ਬਾਲ ਨਿਧਾਨ, ਚਰਨ ਜੋੜਾ ਛੁਹਾਇਆ। ਰਾਰਾ ਰੇਖ ਨਾ ਕੋਈ ਜਹਾਨ, ਨਾ ਕੋਈ ਨਜ਼ਰੀ ਆਇਆ। ਨਾ ਕੋਈ ਧਾਰੀ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਇਆ। ਨੱਨਾ ਨਾਨਕ ਗੁਰ ਦਸਮੇਸ ਹਰਿ ਜੋਤੀ ਸਵਾਇਆ। ਹਰਿ ਕਾ ਰੂਪ ਪੰਜ ਤੱਤ ਪ੍ਰਵੇਸ਼, ਸੋ ਸਤਿਗੁਰ ਆਪ ਬਣਾਇਆ। ਸੋ ਪੁਰਖ ਨਿਰੰਜਣ ਕਰੇ ਆਦੇਸ, ਆਪ ਆਪਣਾ ਦੇਸ ਰਿਹਾ ਵਸਾਇਆ। ਪੁਰ ਅਨੰਦ ਇਕ ਨਰੇਸ਼, ਹਰਿ ਸਾਚਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਸ ਦਸਮੇਸ ਮੇਲ ਮਿਲਾਇਆ। (੧ ਜੇਠ ੨੦੧੪ ਬਿ)

ਅਬਿਗਤ : ਅਬਿਗਤ ਅਗੋਚਰ ਪ੍ਰਭ ਆਪ ਅਖਵਾਵੇ। (੧੮ ਜੇਠ ੨੦੦੭ ਬਿ) ਧੰਨ ਗੁਰਸਿਖ ਅਬਿਨਾਸ਼ੀ ਅਬਿਗਤ

ਅਬਗਤ ਅਗੋਚਰ ਹਰ ਥਾਏਂ ਸਮਾਏ। (੧੯ ਜੇਠ ੨੦੦੭ ਬਿ)
ਗੁਰ ਨਾ ਬੂਝਿਆ ਦਰ ਨਾ ਸੂਝਿਆ। ਅਬਗਤ ਹੋਏ ਦਰ ਦਰ ਲੂਝਿਆ। (੧੫ ਮੱਘਰ ੨੦੦੬ ਬਿ)
ਤੱਕਿਆ ਪੁਰਖ ਅਬਿਨਾਸ਼, ਜੋ ਅਬਗਤਾਂ ਪਾਰ ਲੰਘਾਈਆ। (੧੬ ਫੱਗਣ ਸ਼ ਸੰ ੧) (ਜੋ ਜਾਣਿਆਂ ਨਾ
ਜਾ ਸਕੇ। ਜੋ ਨਾਸ਼ ਨਾ ਹੋਵੇ। ਬੁਰੀ ਹਾਲਾਤ ਜਿਸ ਦੀ ਗਤੀ ਨਾ ਹੋਵੇ)

ਅਬਿਨਾਸੀ ਕਰਤਾ : ਆਦਿ ਅੰਤ ਨਾ ਕਦੇ ਵਿਨਾਸੇ, ਅਬਿਨਾਸ਼ੀ ਕਰਤਾ ਆਪ ਅਖਵਾਇਆ। (੧੪ ਚੇਤ ਅਬਿਨਾਸੀ ਕਰਤਾ

੨੦੧੪ ਬਿ) (ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ)

ਅਬਲੀਸ : ਕਲਜੁਗ ਕੂੜ ਕੁੜਿਆਰ ਫਿਰੇ ਅਬਲੀਸ, ਮਨ ਮਮਤਾ ਨਾਲ ਮਿਲਾਈਆ। (੭ ਮਾਘ ਸ਼ ਸੰ ੬) ਅਬਲੀਸ

ਅਬਲੀਸ ਘਰ ਘਰ ਵੜਨਾ ਸ਼ੈਤਾਨ ਟੂਟਾ, ਟਕੋਰ ਸਭ ਨੂੰ ਦਏ ਲਗਾਈਆ। ਬਿਨ ਤੇਰਿਆਂ ਭਗਤਾਂ ਸਾਬਤ

ਰਹੇ ਨਾ ਕੋਈ ਬੂਟਾ, ਬੂਟੀ ਜੜ੍ਹੀ ਦਏ ਉਖੜਾਈਆ। (੧੨ ਪੋਹ ਸ਼ੈ ਸੰ ੧)

ਅਮਾਵਸ : ਕਲਜੁਗ ਅਮਾਵਸ ਹੋਇਆ ਅੰਧੇਰਾ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। (੨੩ ਜੇਠ ੨੦੧੬ ਬਿ) ਅਮਾਵਸ

ਆਪੇ ਰੈਣ ਅਮਾਵਸ ਅੰਧੇਰੀ ਚਾੜ੍ਹੇ ਚੰਦ, ਨੂਰੋ ਨੂਰ ਆਪ ਚਮਕਾਇੰਦਾ। (੧੮ ਹਾੜ੍ਹ ੨੦੧੯ ਬਿ) (ਅਨੇਰੇ ਪੱਖ ਦੀ ਪਿਛਲੀ ਤਿਥਿ। ਅਵਿਦਿਆ)

ਅਮਿਉ : ਚਰਨ ਲਾਗ ਮਿਲੇ ਵਡਿਆਈ, ਅੰਮ੍ਰਿਤ ਨਾਮ ਅੰਮਿਉਂ ਰਸ ਪੀਓ । (੩ ਚੇਤ ੨੦੦੮ ਬਿ) ਅਮਿਉ

ਮਹਾਰਾਜ ਸ਼ੇਰ ਸਿੰਘ ਆਤਮ ਅੰਮ੍ਰਿਤ ਬਰਸ, ਗੁਰਸਿਖ ਨਾਮ ਅਮਿਉਂ ਰਸ ਪੀਆ। (੧੫ ਚੇਤ ੨੦੦੮ ਬਿ) ਜੋ ਜਨ ਰਸਨਾ ਕਰੇ ਜੂਠਾ ਚਾਟਨ, ਤਿਸ ਅੰਮਿਉਂ ਰਸ ਨਾ ਮੁੱਖ ਚਵਾਈਆ । (੨੧ ਫੱਗਣ ੨੦੧੭ ਬਿ)

ਅਮੋਘ : ਗੁਰਚਰਨ ਪ੍ਰੀਤੀ ਦਰਸ ਅਮੋਘ। (੨੨ ਮਾਘ ੨੦੦੮ ਬਿ)
ਅਮੋਘ
ਜੋਤ ਸਰੂਪੀ ਦਰਸ ਅਮੋਘ ਦਿਖਾਇਆ ਪ੍ਰਭ ਸਾਚੇ ਕਲ। (੨੩ ਸਾਵਣ ੨੦੦੯ ਬਿ) ਦਰਸ
ਅਮੋਘ ਆਤਮ ਧੀਰਾ। (੧੪ ਭਾਦਰੋਂ ੨੦੦੯ ਬਿ) ਦਰਸ ਅਮੋਘ ਪਾਇਆ, ਆਇਆ ਹਰਿ ਸਰਨਾਈ।
(੧੦ ਮੱਘਬ ੨੦੧੦ ਬਿ) (ਜੋ ਨਿਸ਼ਫਲ ਨਾ ਹੋਵੇ, ਖਾਲੀ ਨਾ ਜਾਣ ਵਾਲਾ)

ਅੱਲਾ ਰਾਣੀ : ਮੁਹੰਮਦ ਖ਼ਾਹਸ਼ ਅੱਲਾ ਰਾਣੀ ਨਾਰ ਮੁਟਿਆਰ, ਪੰਜ ਤੱਤ ਨਾ ਕੋਇ ਜਣਾਇੰਦਾ। (੨੬ ਅੱਲਾ ਰਾਣੀ

ਭਾਦਰੋਂ ੨੦੧੯ ਬਿ)

ਆਨ ਬਾਟ : ਵੇਖਣਹਾਰਾ ਕਾਇਆ ਮਾਟ, ਪੰਜ ਤੱਤ ਫੋਲ ਫੋਲਾਈਆ। ਮਾਤ ਗਰਭ ਆਨ ਬਾਟ, ਉਲਟਾ ਆਨ ਬਾਟ

ਬਿਰਛ ਸਲਾਹੀਆ। (੨੨ ਚੇਤ ੨੦੧੬ ਬਿ)

ਆਤਮਾ : ਆਤਮਾ ਨਿਰਗੁਣ ਅਗੰਮੀ ਨੂਰ, ਮੈਟੀਰੀਅਲ ਨਜ਼ਰ ਕੋਇ ਨਾ ਆਈਆ। ਤੱਤਾਂ ਨਾਲ ਖੇਲਣਾ ਆਤਮਾ

ਜਿਸ ਦਾ ਦਸਤੂਰ, ਕੁਦਰਤ ਦੇ ਕਾਦਰ ਦਿਤਾ ਬਣਾਈਆ। (੨੮ ਅੱਸੂ ਸ਼ ਸੰ ੨) ਆਤਮਾ ਨਿਰਗੁਣ ਰੂਪ ਨਿਰਾਕਾਰ, ਪਰਕਾਸ਼ ਪਰਕਾਸ਼ ਵਿਚੋਂ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਸਰਦਾਰ, ਸਤਿ ਸਤਿਵਾਦੀ ਬੇਪਰਵਾਹੀਆ। (੨੮ ਅੱਸੂ ਸ਼ ਸੰ ੨)

ਆਤਮ ਕਦੇ ਨਾ ਹੋਵੇ ਵਿਨਾਸ, ਮੜ੍ਹੀ ਗੋਰ ਨਾ ਕੋਇ ਦਬਾਈਆ। ਨੂਰ ਨੂਰ ਦਾ ਸਚ ਪਰਕਾਸ਼, ਰੂਹੇ ਰਵਾਂ ਨਜ਼ਰੀ ਆਈਆ। (੨੮ ਅੱਸੂ ਸ਼ ਸੰ ੨)

ਮਿਲ ਪਰਮਾਤਮ ਆਤਮ ਹੋਈ ਗੁਰੂ ਅਵਤਾਰ, ਗੁਰ ਗੁਰ ਆਪਣਾ ਖੇਲ ਵਖਾਇੰਦਾ। ਸਚ ਸੰਦੇਸਾ ਦੇ ਵਿਚ ਸੰਸਾਰ, ਅੱਖਰੀ ਨਾਮ ਰੂਪ ਪਰਗਟਾਇੰਦਾ । (੨੨ ਜੇਠ ੨੦੨੧ ਬਿ)

ਆਤਮ ਕਹੇ ਪਰਮਾਤਮ ਤੇਰੀ ਪੁਤਰੀ, ਘਰ ਸਾਚੇ ਸੋਭਾ ਪਾਈਆ। ਨਿਰਗੁਣ ਧਾਰ ਵਿਚੋਂ ਉਤਰੀ, ਮਾਤ ਪਿਤਾ ਨਾ ਕੋਇ ਬਣਾਈਆ। ਲੋਕਮਾਤ ਆ ਕੇ ਹੋਈ ਨਾਸ਼ੁਕਰੀ, ਤੇਰਾ ਜਸ ਕੋਇ ਨਾ ਗਾਈਆ। ਮਾਇਆ ਮਮਤਾ ਅੰਦਰ ਰੁਠੜੀ, ਤੇਰਾ ਨਾਉਂ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਛੋਟੀ ਪੁਤਰੀ ਨੈਣਾਂ ਰੋ, ਨੀਰ ਨੀਰ ਵਹਾਈਆ। ਤੁਧ ਬਿਨ ਸਾਰ ਨਾ ਪਾਵੇ ਕੋ, ਕੂਕ ਕੂਕ ਜਣਾਈਆ। ਸਚ ਪਰਕਾਸ਼ ਨਾ ਦਿਸੇ ਲੋ, ਅੰਧ ਅੰਧੇਰਾ ਛਾਈਆ। ਤੇਰਾ ਪਰੇਮ ਨਾ ਮਿਲੇ ਢੋਆ ਢੋ, ਸਾਚਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੱਸ ਸਾਚੀ ਸੋ, ਸਾਚੇ ਸਾਹਿਬ ਤੇਰੀ ਸਰਨਾਈਆ।

ਮੇਰੀ ਸੋ ਸੁਣ ਏਕ, ਸੋ ਸਾਹਿਬ ਆਪ ਜਣਾਈਆ। ਨਿਤ ਨਵਿਤ ਰੱਖ ਟੇਕ, ਇਕ ਧਿਆਨ ਵਖਾਈਆ। ਅੰਤਰ ਬਾਹਰ ਹੋਏਂ ਬਿਬੇਕ, ਸਤਿ ਸਰੂਪ ਦਰਸਾਈਆ। ਨਿਜ ਨੇਤਰ ਆਤਮ ਪਰਮਾਤਮ ਲਏਂ ਵੇਖ, ਘਰ ਮੇਲਾ ਸਹਿਜ ਸੁਭਾਈਆ। ਸਚ ਪ੍ਰੀਤੀ ਕਰ ਹੇਤ, ਰੀਤੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਣਹਾਰ ਅਖਵਾਈਆ।

ਮੇਲਣਹਾਰਾ ਹਰਿ ਭਗਵੰਤ, ਸਦ ਸਦ ਵੇਖ ਵਖਾਇੰਦਾ । ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵੇਸ ਵਟਾਇੰਦਾ। ਤੇਰਾ ਮਕਾਨ ਦਵਾਰਾ ਭਗਤ, ਮੰਦਰ ਇਕੋ ਇਕ ਸੁਹਾਇੰਦਾ। ਜਿਸ ਗ੍ਰਹਿ ਖੇਲ ਕਰੇ ਬੇਅੰਤ, ਬੇਪਰਵਾਹ ਆਪਣੀ ਕਾਰ ਕਮਾਇੰਦਾ। ਪਰਮਾਤਮ ਮਿਲੇ ਆਤਮ ਕੰਤ, ਨਰ ਨਰਾਇਣ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ।

ਸਾਚੀ ਸਿਖਿਆ ਸੁਣ ਕੰਨ, ਬੇਪਰਵਾਹ ਆਪ ਜਣਾਈਆ। ਆਤਮ ਪਰਮਾਤਮ ਕਹਿਣਾ ਮੰਨ, ਮਨਸਾ ਹੋਰ ਨਾ ਕੋਇ ਰਖਾਈਆ। ਤੇਰਾ ਨਾਤਾ ਕੂੜੇ ਤਨ, ਅੰਤਮ ਹੋਏ ਜੁਦਾਈਆ। ਤੇਰਾ ਲੇਖਾ ਸ੍ਰੀ ਭਗਵਨ, ਸਦ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਬੇੜਾ ਬੰਨ, ਜਨ ਭਗਤਾਂ ਕਰ ਕੁੜਮਾਈਆ । ਮਾਤ ਗਰਭ ਫੇਰ ਨਾ ਮਿਲੇ ਡੰਨ, ਕਾਇਆ ਤੱਤ ਨਾ ਹੋਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਆਤਮ ਕਹੇ ਮੈਂ ਤੇਰੀ ਬਾਲੀ, ਬਾਲਕ ਰੂਪ ਸਖਾਈਆ। ਜੁਗ ਚੌਗੜੀ ਘਾਲਨ ਘਾਲੀ, ਨਿਤ ਨਿਤ ਤੇਰੀ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਰਹੀ ਖ਼ਾਲੀ, ਮੇਰੀ ਝੋਲੀ ਨਾ ਕਿਸੇ ਭਰਾਈਆ। ਮਿਲਿਆ ਹੱਕ ਨਾ ਹੱਕ ਹਲਾਲੀ, ਹਕੀਕਤ ਹੱਥ ਨਾ ਕੋਇ ਫੜਾਈਆ। ਪੱਤ ਰਿਹਾ ਨਾ ਕਿਸੇ ਡਾਲੀ, ਪੱਤਝੜ ਇਕੋ ਨਜ਼ਰੀ ਆਈਆ। ਕਲਜੁਗ ਅੰਤਮ ਹੋਈ ਸਵਾਲੀ, ਦਰ ਤੇਰੇ ਅਲਖ ਜਗਾਈਆ। ਤੂੰ ਸ਼ਾਹ ਪਾਤਸ਼ਾਹ ਦੋ ਜਹਾਨਾਂ ਵਾਲੀ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਨਿਰੰਜਣ ਜੋਤ ਅਕਾਲੀ, ਜੋਤ ਨਿਰੰਜਣ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਸਹਿਜ ਸੁਭਾਈਆ। ਆਤਮ ਬੱਚੀ ਵੇਖ ਬਚਪਨ, ਸੋ ਸਾਹਿਬ ਆਪ ਜਣਾਈਆ। ਆਪਣਾ ਆਪ ਕਰ ਅਰਪਣ, ਬਾਕੀ ਨਜ਼ਰ ਕਿਛ ਨਾ ਆਈਆ। ਅਗਲੀ ਪਿਛਲੀ ਮਿਟੇ ਧੜਕਨ, ਦੁਖ ਦਰਦ ਨਾ ਲਾਗੇ ਰਾਈਆ। ਅਧਵਿਚਕਾਰ ਨਾ ਰਹੇ ਅੜਚਨ, ਪਰਦਾ ਉਹਲਾ ਦਏ ਉਠਾਈਆ। ਜਗਤ ਵਿਕਾਰ ਤੈਨੂੰ ਵਰਜਣ, ਘਰ ਰੋਕਣ ਥਾਉਂ ਥਾਈਂਆ। ਸਾਚੀ ਸਿਖਿਆ ਦੇ ਕੇ ਗਿਆ ਗੁਰੂ ਗੁਰਦੇਵ ਅਰਜਣ, ਬਿਨ ਪ੍ਰਭ ਮਿਲਿਆਂ ਸਾਂਤ ਕੋਇ ਨਾ ਆਈਆ। ਦੀਨ ਦਿਆਲ ਪ੍ਰਭ ਮਰਦ ਮਰਦਨ, ਮਰਦਾਨਗੀ ਇਕੋ ਇਕ ਵਖਾਈਆ। ਆਪਣਾ ਪੂਰਾ ਕਰੇ ਫ਼ਰਜ਼ਨ, ਫ਼ਰਜ਼ੀ ਕਾਰ ਨਾ ਕੋਇ ਵਖਾਈਆ। ਸਾਚਾ ਰਾਗ ਸੁਣਾਏ ਤਰਜ਼ਨ, ਤਾਲ ਤਲਵਾੜਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ।

ਆਤਮ ਕਹੇ ਤੇਰੀ ਭਾਵੇ ਰੀਤ, ਪ੍ਰਭ ਪੂਰੀ ਆਸ ਕਰਾਈਆ। ਨਿਤ ਉਠ ਗਾਵਾਂ ਤੇਰਾ ਗੀਤ, ਸਚ ਮੰਗਾਂ ਇਕ ਸਰਨਾਈਆ। ਠਾਕਰ ਸਵਾਮੀ ਲੱਗੇ ਪ੍ਰੀਤ, ਪ੍ਰੀਤੀਵਾਨ ਇਕੋ ਨਜ਼ਰੀ ਆਈਆ। ਲੇਖਾ ਚੁਕੇ ਮੰਦਰ ਮਸੀਤ, ਮਸਤਕ ਟਿੱਕਾ ਧੂੜੀ ਤੇਰੇ ਲਾਈਆ। ਤੇਰਾ ਖੇਲ ਹਸਤ ਕੀਟ, ਘਟ ਘਟ ਤੇਰਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਰਹਾਂ ਸਰਨਾਈਆ। ਪਰਮਾਤਮ ਕਹੇ ਸੁਣ ਆਤਮ ਭੋਲੀ, ਭੋਲੇ ਭਾਉ ਸਮਝਾਇੰਦਾ। ਸਚ ਦਵਾਰ ਬਣ ਗੋਲੀ, ਸੇਵਾ ਇਕੋ ਇਕ ਲਗਾਇੰਦਾ। ਜਗਤ ਵਿਕਾਰ ਨਾ ਪਾ ਰੌਲੀ, ਝਗੜਾ ਝੇੜਾ ਸਰਬ ਮਿਟਾਇੰਦਾ। ਮੇਲ ਮਿਲਾਏ ਹੌਲੀ ਹੌਲੀ, ਹੌਲਾ ਭਾਰ ਸਰਬ ਵਖਾਇੰਦਾ। ਜਨ ਭਗਤਾਂ ਨਾਲ ਮਿਲ ਕੇ ਪ੍ਰਭ ਸਾਚੇ ਦੀ ਸਮਝ ਲੈ ਬੋਲੀ, ਜੋ ਸੋਹੰ ਰਾਗ ਸੁਣਾਇੰਦਾ। ਅੰਤਮ ਚਾੜ੍ਹੇ ਆਪਣੀ ਡੋਲੀ, ਕਹਾਰ ਨਜ਼ਰ ਕੋਇ ਨਾ ਆਇੰਦਾ। ਨੇਤਰ ਨੀਰ ਨਾ ਕੋਇ ਵਰੋਲੀ, ਅੱਥਰ ਸੱਥਰ ਨਾ ਕੋਇ ਵਿਛਾਇੰਦਾ। ਸਚ ਸਰਨਾਈ ਘੋਲ ਘੋਲੀਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਜਣਾਇੰਦਾ।

ਆਤਮ ਕਹੇ ਮੈਂ ਨਿੱਕੀ ਨੱਢੀ, ਸੁਧ ਕੋਇ ਨਾ ਆਈਆ। ਪਾਰਬ੍ਰਹਮ ਪ੍ਰਭ ਕਰ ਕਿਰਪਾ ਕਾਇਆ ਵਿਚੋਂ ਕੱਢੀ, ਆਪ ਆਪਣਾ ਮੇਲ ਮਿਲਾਈਆ। ਕਲਜੁਗ ਅੰਤ ਨਾ ਪਿਛੇ ਛੱਡੀਂ, ਖਹਿੜਾ ਛੁੱਟੇ ਸਰਬ ਲੋਕਾਈਆ। ਪਰੇਮ ਤੇਰੇ ਦੇ ਅੰਦਰ ਬੱਧੀ, ਬੰਦਨਾ ਦੋਏ ਜੋੜ ਕਰਾਂ ਸਰਨਾਈਆ। ਬੀਤਦੀ ਜਾਏ ਗੁਰ ਅਵਤਾਰਾਂ ਸਦੀ, ਸੱਦਾ ਆਪਣਾ ਨਾਮ ਦਵਾਈਆ। ਮੇਰੀ ਨਾ ਪੁਸ਼ਤ ਨਾ ਕੋਈ ਯੱਦੀ, ਸਦ ਤੇਰੀ ਤੇਰੀ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਆਤਮ ਸੁਣ ਸਚ ਸਮਝਾਵਾਂ, ਹਰਿ ਸਾਚਾ ਸਚ ਜਣਾਇੰਦਾ। ਜਨ ਭਗਤਾਂ ਅੰਦਰ ਤੈਨੂੰ ਬਹਾਵਾਂ, ਤੇਰਾ ਮੇਲ ਮਿਲਾਇੰਦਾ। ਸਰ ਸਰੋਵਰ ਇਕ ਨੁਹਾਵਾਂ, ਚਰਨ ਧੂੜੀ ਤਾਲ ਵਖਾਇੰਦਾ। ਫੜ ਉਠਾਵਾਂ ਭੁਜਾਂ ਬਾਂਹਵਾਂ, ਬਲ ਇਕੋ ਇਕ ਧਰਾਇੰਦਾ। ਸਮਰੱਥ ਹੋ ਕੇ ਦੇਵਾਂ ਛਾਂਵਾਂ, ਸਿਰ ਆਪਣਾ ਹੱਥ ਰਖਾਇੰਦਾ। ਵਸਤ ਅਮੋਲਕ ਝੋਲੀ ਪਾਵਾਂ, ਭਿਛਿਆ ਇਕੋ ਨਾਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਤੇਰੇ ਹੱਥ ਟਿਕਾਇੰਦਾ ।

ਆਤਮ ਕਹੇ ਭਗਤਾਂ ਅੰਦਰ, ਵੜ ਆਪਣੀ ਸੇਵ ਕਮਾਈਆ। ਪ੍ਰਭ ਜੂ ਤੇਰਾ ਸੋਹਣਾ ਲੱਗੇ ਮੰਦਰ, ਜਿਸ ਘਰ ਆਪਣਾ ਫੇਰਾ ਪਾਈਆ। ਲੇਖਾ ਜਾਣੇ ਡੂੰਘੀ ਕੰਦਰ, ਕੰਢਾ ਪਾਰ ਨਾ ਕੋਇ ਰਖਾਈਆ। ਕਿਰਪਾ ਕਰੇ ਸਦਾ ਛਿਨ ਭੰਗਰ, ਸ਼ਹਿਨਸ਼ਾਹ ਤੇਰੀ ਚਤੁਰਾਈਆ। ਮੈਂ ਕੀ ਜਾਣਾਂ ਨੇਤਰ ਅੰਧੜ, ਤੇਰਾ ਪਰਕਾਸ਼ ਸਦਾ ਸੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਦੇ ਸਮਝਾਈਆ। ਸਗਲਾ ਸੰਗ ਵੇਖ ਭਗਤ, ਹਰਿ ਸਤਿਗੁਰ ਆਪ ਜਣਾਇੰਦਾ। ਜਿਨ੍ਹਾਂ ਲੇਖੇ ਲੱਗੇ ਬੂੰਦ ਰਕਤ, ਰੱਤੀ ਰੱਤ ਲੇਖੇ ਪਾਇੰਦਾ। ਤਿਨ੍ਹਾਂ ਕੋਲ ਆਏ ਪਰਤ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਆਵਣ ਜਾਵਣ ਚੁਕਾਏ ਹਰਖ, ਸੋਗ ਜਨਮ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਕਰੇ ਤਰਸ, ਬੇਤਰਸ ਫੇਰਾ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਇਕ ਸੁਹਾਇੰਦਾ।

ਭਗਤਾਂ ਨਾਲ ਜੋੜੀ ਜੋੜ, ਜਗਤ ਜੁਗਤ ਦਏ ਵਡਿਆਈਆ। ਆਤਮ ਪਰਮਾਤਮ ਨਾਲ ਲਏ ਤੋਰ, ਤੁਰਤ ਆਪਣਾ ਹੁਕਮ ਵਰਤਾਈਆ। ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਸਚ ਸੁਲਤਾਨ ਚੜ੍ਹਾਏ ਸਾਚੇ ਘੋੜ, ਸ਼ਬਦੀ ਘੋੜਾ ਇਕ ਵਖਾਈਆ। ਜਿਸ ਦਾ ਦੋ ਜਹਾਨਾਂ ਬਾਹਰ ਲੱਗੇ ਪੌੜ, ਪੁਰੀ ਲੋਅ ਚਰਨ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਵੇਖ ਰਲ ਕੇ, ਰੰਗ ਰਾਤਾ ਆਪ ਜਣਾਇੰਦਾ। ਭਗਤ ਸਿੰਘਾਸਣ ਵੇਖ ਮੱਲ ਕੇ, ਜਿਸ ਘਰ ਸ੍ਰੀ ਭਗਵਾਨ ਫੇਰਾ ਪਾਇੰਦਾ। ਨਿਰਗੁਣ ਜੋਤ ਵੇਖ ਬਲ ਕੇ, ਬਿਨ ਤੇਲ ਬਾਤੀ ਡਗਮਗਾਇੰਦਾ। ਸਾਚੇ ਮੰਦਰ ਵੇਖ ਵੜ ਕੇ, ਨਿਰਗੁਣ ਇਕੋ ਨਜ਼ਰੀ ਆਇੰਦਾ। ਸਚ ਸਿੰਘਾਸਣ ਵੇਖ ਚੜ੍ਹ ਕੇ, ਸੋ ਪੁਰਖ ਨਿਰੰਜਣ ਗੋਦ ਬਹਾਇੰਦਾ । ਜੀਂਵਦਿਆਂ ਜਗ ਵੇਖ ਮਰ ਕੇ, ਮਰ ਜੀਵਤ ਆਪਣੇ ਨਾਲ ਰਖਾਇੰਦਾ। ਪਰੇਮ ਪ੍ਰੀਤੀ ਪਾਣੀ ਵੇਖ ਭਰ ਕੇ, ਕਾਇਆ ਕੁੰਭ ਘੜਾ ਅੰਮ੍ਰਿਤ ਨਾਲ ਭਰਾਇੰਦਾ। ਬਿਰਹੋਂ ਵੈਰਾਗ ਅੰਦਰ ਵੇਖ ਸੜ ਕੇ, ਅਗਨੀ ਜੋਤੀ ਰੂਪ ਜਣਾਇੰਦਾ। ਪ੍ਰਭ ਚਰਨਾਂ ਸੀਸ ਵੇਖ ਧਰ ਕੇ, ਧਰ ਧਰਨੀ ਧਰਤ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਵਖਾਇੰਦਾ।

ਜਨ ਭਗਤਾਂ ਪੱਲੂ ਵੇਖ ਫੜ, ਨਿਰਗੁਣ ਨਿਰਵੈਰ ਰਿਹਾ ਜਣਾਈਆ। ਏਕਾ ਦੂਆ ਚੁੱਕੇ ਡਰ, ਭੈ ਸੀਸ ਨਾ ਕੋਇ ਵਖਾਈਆ। ਸਾਚਾ ਅੱਖਰ ਲੈਣਾ ਪੜ੍ਹ, ਅਬਿਨਾਸ਼ੀ ਕਰਤਾ ਰਿਹਾ ਪੜ੍ਹਾਈਆ। ਘਰ ਪਰਮੇਸ਼ਵਰ ਮਿਲੇ ਵਰ, ਕੰਤ ਲੱਭਣ ਕੋਇ ਨਾ ਜਾਈਆ। ਸੋਭਾਵੰਤ ਸੁਹਾਏ ਨਰ, ਕੁਲੱਖਣੀ ਰੂਪ ਨਾ ਕੋਇ ਵਖਾਈਆ। ਸਾਚੇ ਮੰਦਰ ਬਹਿਣਾ ਚੜ੍ਹ, ਸ੍ਰੀ ਭਗਵਾਨ ਦਏ ਵਖਾਈਆ। ਤੂ ਹੀ ਤੂ ਲੈਣਾ ਕਰ, ਮੈਂ ਮਮਤਾ ਮੇਰੀ ਮੁਕਾਈਆ। ਜਿਸ ਨੇ ਲਾਈ ਤੇਰੀ ਜੜ, ਸੋ ਚੋਟੀ ਰਿਹਾ ਜਣਾਈਆ। ਹੰ ਬ੍ਰਹਮ ਪ੍ਰਭ ਰੂਪ ਧਰ, ਆਤਮ ਤੇਰੀ ਵੰਡ ਵੰਡਾਈਆ। ਪਾਰਬ੍ਰਹਮ ਪ੍ਰਭ ਵੇਖੇ ਖੜ, ਪਰਮਾਤਮ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਮੁਕਾਈਆ। ਸਾਚਾ ਲੇਖਾ ਮੁਕੇ ਭਗਤਾਂ ਸੰਗ, ਸ੍ਰੀ ਭਗਵਾਨ ਆਪ ਮੁਕਾਇੰਦਾ। ਘਰ ਆ ਕੇ ਦੇਵੇ ਅਨੰਦ, ਅਨੰਦ ਇਕੋ ਇਕ ਦਰਸਾਇੰਦਾ। ਸਾਹਿਬ ਹੋ ਕੇ ਗਾਵੇ ਛੰਦ, ਨਿਮਾਣਿਆਂ ਆਪਣੇ ਗਲੇ ਲਗਾਇੰਦਾ। ਬੰਦੀਖ਼ਾਨਾ ਤੋੜੇ ਬੰਦ, ਬੰਦਨਾ ਇਕੋ ਇਕ ਸਮਝਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕ ਦੂਜੇ ਨਾਲ ਪਾਏ ਗੰਢ, ਗੰਢਣਹਾਰ ਗੋਪਾਲ ਸਵਾਮੀ ਆਪਣੀ ਸੇਵ ਕਮਾਇੰਦਾ। ਉਠ ਸਵਾਣੀ ਲੈ ਕੁਛ ਮੰਗ, ਕਲਜੁਗ ਅੰਤਮ ਵੇਲਾ ਆਇੰਦਾ। ਪੀਆ ਪ੍ਰੀਤਮ ਕੋਲੋਂ ਮੂਲ ਨਾ ਸੰਗ, ਬਿਨ ਡਿਠਿਆਂ ਵੇਖ ਵਖਾਇੰਦਾ। ਬਿਰਹੋਂ ਵੈਰਾਗਣ ਕੁਠੀ ਨੇਤਰ ਰੋ ਕੇ ਪਾ ਡੰਡ, ਡੰਡੌਤ ਇਕੋ ਇਕ ਸਮਝਾਇੰਦਾ। ਅੰਤ ਫੇਰ ਨਾ ਹੋਵੇਂ ਰੰਡ, ਜਗਤ ਰੰਡੇਪਾ ਆਪ ਕਟਾਇੰਦਾ। ਮਾਣਸ ਜਨਮ ਨਾ ਹੋਏ ਭੰਗ, ਭਗਤ ਦਵਾਰਾ ਇਕ ਵਡਿਆਇੰਦਾ। ਤੂੰ ਭਗਤਾਂ ਅੰਦਰ ਬੈਠੀ ਲੰਘ, ਸ੍ਰੀ ਭਗਵਾਨ ਤੇਰੇ ਮੰਦਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖੇ ਲਾਏ ਭਗਤਨ ਆਤਮ, ਮੇਲ ਮਿਲਾਏ ਪੁਰਖ ਪਰਮਾਤਮ, ਪਾਰਖੂ ਆਪਣਾ ਫੇਰਾ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਦਾਸੀ ਦਾਸਨ, ਦਸਤਗੀਰ ਬੇਨਜ਼ੀਰ ਸ਼ਾਹ ਹਕੀਰ ਹਰਿਜਨ ਹਰਿ ਹਰਿ ਰੂਪ ਸਮਾਈਆ। (੧੬ ਜੇਠ ੨੦੨੦ ਬਿ)

ਆਤਮ ਕਹੇ ਮੈਂ ਸਦਾ ਸਦਾ ਪਿਆਸੀ, ਪਸਚਾਤਾਪ ਜਗਤ ਲੋਕਾਈਆ। ਆਤਮ ਕਹੇ ਮੈਂ ਸਦਾ ਉਦਾਸੀ, ਧੀਰਜ ਸਤਿ ਨਾ ਕੋਇ ਜਣਾਈਆ। ਆਤਮ ਕਹੇ ਮੈਂ ਸਦਾ ਫਾਸੀ, ਲੱਖ ਚੁਰਾਸੀ ਤਨ ਹੰਢਾਈਆ। ਆਤਮ ਕਹੇ ਮੈਂ ਸਦਾ ਮਾਰਾਂ ਝਾਕੀ, ਪ੍ਰਭ ਤੇਰਾ ਧਿਆਨ ਲਗਾਈਆ। ਆਤਮ ਕਹੇ ਕਬ ਦੇਵੇਂ ਬਾਕੀ, ਮੇਰਾ ਲਹਿਣਾ ਪੂਰ ਕਰਾਈਆ। ਆਤਮ ਕਹੇ ਕਬ ਖਹਿੜਾ ਛੁੱਟੇ ਤਨ ਖ਼ਾਕੀ, ਪੰਜ ਤੱਤ ਨਾਤਾ ਤੋੜ ਤੁੜਾਈਆ। ਆਤਮ ਕਹੇ ਕਬ ਬਣੇਂ ਸਾਕੀ, ਅੰਮ੍ਰਿਤ ਜਾਮ ਇਕ ਪਿਆਈਆ। ਆਤਮ ਕਹੇ ਕਬ ਖੋਲ੍ਹੇਂ ਤਾਕੀ, ਆਪਣਾ ਮੰਦਰ ਦਏਂ ਵਖਾਈਆ। ਆਤਮ ਕਹੇ ਕਬ ਚੜ੍ਹੇਂ ਰਾਕੀ, ਨਿਰਗੁਣ ਆਪਣਾ ਫੇਰਾ ਪਾਈਆ। ਆਤਮ ਕਹੇ ਕਬ ਬਣੇਂ ਸਾਥੀ, ਸਾਚਾ ਸੰਗ ਨਿਭਾਈਆ। ਆਤਮ ਕਹੇ ਕਬ ਦੇਵੇਂ ਆਪਣਾ ਪੂਜਾ ਪਾਠੀ, ਇਕੋ ਨਿਰੰਤਰ ਨਾਮ ਜਣਾਈਆ। ਆਤਮ ਕਹੇ ਕਬ ਵਖਾਏਂ ਐਰਾਪਤ ਹਾਥੀ, ਦੱਖਣ ਦਿਸ਼ਾ ਮਿਲੇ ਵਡਿਆਈਆ। ਆਤਮ ਕਹੇ ਕਬ ਲਹਿਣਾ ਚੁੱਕੇ ਲੋਕਮਾਤੀ, ਮਤਲਬ ਮੇਰਾ ਹੱਲ ਕਰਾਈਆ। ਆਤਮ ਕਹੇ ਕਬ ਪੁਛੇਂ ਵਾਤੀ, ਘਰ ਸਾਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੈਣ ਉਠਾਈਆ।

ਆਤਮ ਕਹੇ ਕਬ ਮੇਲੇਂ ਮੇਲ, ਜਗਤ ਵਿਛੋੜਾ ਮਿਟਾਈਆ। ਆਤਮ ਕਹੇ ਕਬ ਚਾੜ੍ਹੇਂ ਤੇਲ, ਘਰ ਸਾਚੇ ਸਗਨ ਮਨਾਈਆ। ਆਤਮ ਕਹੇ ਕਬ ਹੋਵੇਂ ਸੱਜਣ ਸੁਹੇਲ, ਆਪਣੇ ਅੰਗ ਲਗਾਈਆ। ਆਤਮ ਕਹੇ ਕਬ ਖੇਲੇਂ ਅਚਰਜ ਖੇਲ, ਨਿਰਵੈਰ ਆਪਣੀ ਸੇਵ ਕਮਾਈਆ । ਆਤਮ ਕਹੇ ਕਬ ਪੰਜ ਤਤ ਕਾਇਆ ਕੱਟੇਂ ਜੇਲ, ਬੰਦੀਖ਼ਾਨਾ ਦਏਂ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।

ਆਤਮ ਕਹੇ ਕਦ ਆਵੇਂ ਘਰ, ਗ਼ਰੀਬ ਨਿਵਾਜ਼ ਫੇਰਾ ਪਾਈਆ। ਆਤਮ ਕਹੇ ਕਬ ਚੁੱਕੇ ਡਰ, ਦੀਨਾਂ ਨਾਥ ਹੋਏਂ ਸਹਾਈਆ। ਆਤਮ ਕਹੇ ਕਬ ਮਿਲੇ ਦਰ, ਰਘਨਾਥ ਆਪਣੇ ਅੰਗ ਲਗਾਈਆ। ਆਤਮ ਕਹੇ ਕਬ ਮੰਦਰ ਵੇਖਾਂ ਚੜ੍ਹ, ਗ੍ਰਹਿ ਤੇਰਾ ਦਰਸਨ ਪਾਈਆ। ਆਤਮ ਕਹੇ ਕਬ ਢੋਲਾ ਲਵਾਂ ਪੜ੍ਹ, ਇਕ ਤੇਰਾ ਨਾਮ ਧਿਆਈਆ। ਆਤਮ ਕਹੇ ਕਬ ਪੱਲੂ ਲਵਾਂ ਫੜ, ਤੇਰੇ ਪੱਲੂ ਗੰਢ ਪੁਵਾਈਆ। ਆਤਮ ਕਹੇ ਕਬ ਦਰਸਨ ਵੇਖਾਂ ਖੜ, ਸਚ ਸਰੂਪੀ ਤੇਰਾ ਦਰਸਨ ਪਾਈਆ। ਆਤਮ ਕਹੇ ਕਬ ਮਿਲੇਂ ਨਰਾਇਣ ਨਰ, ਨਾਰੀ ਆਪਣੀ ਲਏਂ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੋਵੇ ਆਪ ਸਹਾਈਆ। ਆਤਮ ਕਹੇ ਕਬ ਮਿਲੇਂ ਮੀਤ, ਘਰ ਸੱਜਣ ਫੇਰਾ ਪਾਈਆ। ਆਤਮ ਕਹੇ ਕਬ ਬਦਲੇਂ ਰੀਤ, ਪਿਛਲਾ ਲੇਖਾ ਜਗਤ ਚੁਕਾਈਆ। ਆਤਮ ਕਹੇ ਕਬ ਅੰਮ੍ਰਿਤ ਬਖ਼ਸ਼ੇਂ ਠਾਂਡਾ ਸੀਤ, ਸਾਚੀ ਧਾਰ ਚਲਾਈਆ। ਆਤਮ

ਕਹੇ ਕਬ ਗਾਏਂ ਅਗੰਮੀ ਗੀਤ, ਅਥਾਹ ਕਰੇਂ ਪੜ੍ਹਾਈਆ। ਆਤਮ ਕਹੇ ਕਬ ਮੇਰੀ ਵਾਸਨਾ ਲਏਂ ਜੀਤ, ਆਪ ਆਪਣੇ ਵਿਚ ਛੁਪਾਈਆ। ਆਤਮ ਕਹੇ ਕਬ ਖਹਿੜਾ ਛੁਡਾਏਂ ਮੰਦਰ ਮਸੀਤ, ਘਰ ਇਕੋ ਇਕ ਵਖਾਈਆ। ਆਤਮ ਕਹੇ ਕਬ ਨਜ਼ਰੀ ਆਏਂ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਆਤਮ ਕਹੇ ਮੈਂ ਤੈਨੂੰ ਰਹੀ ਉਡੀਕ, ਪ੍ਰਭ ਨੇਤਰ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ।

ਪਰਮਾਤਮ ਕਹੇ ਮੇਰਾ ਸਾਚਾ ਨੇਮ, ਆਤਮ ਆਤਮ ਸਚ ਜਣਾਇੰਦਾ। ਮੇਰੇ ਮਿਲਣ ਦਾ ਸਚ ਪਰੇਮ, ਪ੍ਰੀਤੀ ਇਕੋ ਇਕ ਵਖਾਇੰਦਾ। ਦੁਸ਼ਟ ਦਮਨ ਕੀਤਾ ਉਤੇ ਹੇਮ, ਕੁੰਟ ਆਪਣੇ ਲੇਖੇ ਲਾਇੰਦਾ। ਦਰਸ ਦਿਖਾਏ ਨੈਨ ਬੈਨ, ਬੇਪਰਵਾਹ ਫੇਰਾ ਪਾਇੰਦਾ। ਰਸਨਾ ਜਿਹਵਾ ਸਾਰੇ ਕਹਿਣ, ਅੰਤਰ ਧਿਆਨ ਨਾ ਕੋਇ ਲਗਾਇੰਦਾ। ਸਦਾ ਸਦਾ ਸਦ ਦੇਵਾਂ ਦੇਣ, ਲੇਖਾ ਸਭ ਦੀ ਝੋਲੀ ਪਾਇੰਦਾ। ਜੋ ਮੇਰੇ ਹੋ ਕੇ ਰਹਿਣ, ਤਿਨ੍ਹਾਂ ਆਪਣਾ ਮੇਲ ਮਿਲਾਇੰਦਾ। ਨਾਤਾ ਤੋੜ ਸਾਕ ਸੱਜਣ ਭਾਈ ਭੈਣ, ਬੰਧਨ ਇਕੋ ਇਕ ਵਖਾਇੰਦਾ। ਸਾਚਾ ਭਾਣਾ ਸਿਰ ਤੇ ਸਹਿਣ, ਦੁੱਖ ਸੁੱਖ ਵਿਚ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ।

ਆਤਮ ਸਿਖਿਆ ਲੈ ਸਿਖ, ਪਰਮਾਤਮ ਰਿਹਾ ਜਣਾਈਆ। ਸਚ ਦੁਵਾਰਿਉਂ ਮਿਲੇ ਭਿਖ, ਪਾਵਣਹਾਰ ਬੇਪਰਵਾਹੀਆ। ਨਜ਼ਰੀ ਆਏ ਦਹਿ ਦਿਸ਼, ਚਾਰ ਕੁੰਟ ਇਕ ਰੁਸ਼ਨਾਈਆ। ਸਚ ਪ੍ਰੀਤੀ ਵੰਡੇ ਹਿਸ, ਹਿੱਸਾ ਇਕੋ ਇਕ ਵਖਾਈਆ। ਨਿਹਕਰਮੀ ਲੇਖਾ ਦਏ ਲਿਖ, ਲੇਖਾ ਲਿਖੇ ਬਿਨ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਆਤਮ ਸੁਣ ਪਰਮਾਤਮ ਚੋਜ, ਪਰਮ ਪੁਰਖ ਜਣਾਇੰਦਾ। ਆਦਿ ਜੁਗਾਦੀ ਕਰ ਕਰ ਚੋਜ, ਚੋਜੀ ਆਪਣਾ ਖੇਲ ਵਖਾਇੰਦਾ। ਤੇਰਾ ਮੇਲ ਮਿਲਾਵੇ ਨਿਤ ਨਿਤ ਰੋਜ਼, ਰੋਜ਼ਾ ਇਕੋ ਇਕ ਸੁਹਾਇੰਦਾ। ਸਮਝਿਆਂ ਕਿਸੇ ਨਾ ਆਵੇ ਸੋਚ, ਸੋਚਿਆਂ ਹੱਥ ਨਾ ਕੋਇ ਰਖਾਇੰਦਾ। ਜੋ ਆਤਮ ਪ੍ਰਭ ਦਰਸਨ ਰਹੀ ਲੋਚ, ਤਿਸ ਲੋਚਾ ਪੂਰ ਕਰਾਇੰਦਾ। ਮੇਲ ਮਿਲਾਵਾ ਨਿਰਮਲ ਜੋਤ, ਜੋਤੀ ਆਪਣਾ ਰੰਗ ਰੰਗਾਇੰਦਾ। ਭਾਗ ਲਗਾਏ ਸਾਚੇ ਕੋਟ, ਬੰਕ ਦਵਾਰ ਇਕ ਸੁਹਾਇੰਦਾ । ਨਾਮ ਅਗੰਮ ਲਗਾ ਚੋਟ, ਸੋਈ ਸਵਾਣੀ ਆਪ ਉਠਾਇੰਦਾ। ਅਗਲਾ ਪਿਛਲਾ ਕੱਢੇ ਰੋਸ, ਜਿਸ ਵੇਲੇ ਦਇਆ ਕਮਾਇੰਦਾ। ਚੁੱਪ ਕਰ ਕੇ ਬੈਠਾ ਰਹੇ ਖ਼ਾਮੋਸ਼, ਖ਼ਾਹ ਮਖ਼ਾਹ ਝਗੜਾ ਕੋਇ ਨਾ ਪਾਇੰਦਾ। ਦੋਸ਼ੀ ਨਿਰਦੋਸ਼ੀ ਕੋਈ ਨਾ ਦੇਵੇ ਦੋਸ਼, ਦੋਸ਼ ਆਪਣੇ ਉਪਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੀ ਹੋਸ਼, ਹੋਸ਼ਿਆਰ ਹੋ ਕੇ ਵੇਖ ਵਖਾਇੰਦਾ। ਆਤਮ ਕਹੇ ਪਰਮਾਤਮ ਤੇਰੀ ਉਡੀਕ, ਨਿਤ ਨਿਤ ਧਿਆਨ ਲਗਾਈਆ। ਆਪਣਾ ਵੇਲਾ ਦੱਸ ਠੀਕ, ਕਵਣ ਵੇਲਾ ਠੀਕਰ ਦਏਂ ਭੰਨਾਈਆ। ਸਚ ਮਿਲਣ ਦੀ ਦੱਸ ਪ੍ਰੀਤ, ਗੁਣ ਇਕੋ ਇਕ ਸਮਝਾਈਆ। ਕਦ ਵਸੇਂ ਆਣ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੇਰਾ ਮਾਰਗ ਦਿਸੇ ਬਾਰੀਕ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਫੇਰਾ ਪਾਈਆ। ਆਤਮ ਸੁਣ ਸਚ ਸੰਦੇਸਾ, ਪਰਮਾਤਮ ਆਪ ਜਣਾਇੰਦਾ। ਨਿਰਗੁਣ ਨਿਰਵੈਰ ਧਾਰੇ ਵੇਸਾ, ਜੋਤੀ ਜਾਮਾ ਭੇਖ ਵਟਾਇੰਦਾ। ਸੰਬਲ ਵਸੇ ਸਾਚੇ ਦੇਸਾ, ਦੇਸ ਦਸੰਤਰ ਸੋਭਾ ਪਾਇੰਦਾ। ਤੇਰੀ ਬਦਲੇ ਫੇਰ ਰੇਖਾ, ਰੇਖਾ ਆਪਣੇ ਨਾਲ ਮਿਲਾਇੰਦਾ। ਤੇਰਾ ਵਟਾਏ ਅਵਲੜਾ ਭੇਸਾ, ਭੇਸ ਸਾਚਾ ਆਪ ਸਮਝਾਇੰਦਾ । ਭਗਤਾਂ ਅੰਦਰ ਤੇਰਾ ਲੇਖਾ, ਲਹਿਣੇਦਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸਮਝਾਇੰਦਾ।

ਆਤਮ ਕਹੇ ਪਰਮਾਤਮ ਮੀਤ, ਕਵਣ ਭਗਤ ਮਿਲੇ ਵਡਿਆਈਆ। ਮੈਂ ਕਰਾਂ ਓਸ ਨਾਲ ਪ੍ਰੀਤ, ਜੋ ਤੇਰਾ ਧਿਆਨ ਲਗਾਈਆ। ਅੰਤਮ ਆਪਣਾ ਆਪ ਲਵਾਂ ਜੀਤ, ਹਾਰ ਨਜ਼ਰ ਕੋਇ ਨਾ ਆਈਆ। ਸ੍ਰੀ ਭਗਵਾਨ ਨਿਸ਼ਾਨਾ ਦੱਸੇ ਠੀਕ, ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ

ਸਾਚਾ ਵਰ, ਸਾਚੀ ਮਤ ਇਕ ਦਰਸਾਈਆ।
ਸੁਣ ਆਤਮ ਦੱਸੇ ਭਗਵਾਨ, ਪਰਮਾਤਮ ਦਇਆ ਕਮਾਇੰਦਾ। ਮੈਂ ਪੰਜ ਤੱਤ ਅੰਦਰ ਤੈਨੂੰ ਰੱਖਾਂ ਆਪ ਆਣ,
ਆਪ ਆਪਣੀ ਦਇਆ ਕਮਾਈਆ। ਫੇਰ ਕਰਾਂ ਮਾਤ ਪਹਿਚਾਣ, ਨਿਰਗੁਣ ਆਪਣਾ ਫੇਰਾ ਪਾਈਆ। ਤੇਰੀ
ਬਾਲੀ ਬੁਧ ਅਞਾਣ, ਮੇਰੀ ਸਾਰ ਕੋਇ ਨਾ ਆਈਆ। ਸੋ ਭਗਤ ਹੋਏ ਪਰਧਾਨ, ਜਿਨ੍ਹਾਂ ਤਨ ਖ਼ਾਕੀ ਦਿਆਂ
ਵਡਿਆਈਆ। ਤੇਰੇ ਅੰਤਰ ਉਪਜੇ ਗਿਆਨ, ਭੇਵ ਅਭੇਦ ਖੁਲ੍ਹਾਈਆ। ਤੇਰਾ ਲਹਿਣਾ ਚੁਕਾਏ ਆਣ,
ਆਪ ਆਪਣਾ ਫੇਰਾ ਪਾਈਆ। ਤੂੰ ਗੌਣਾ ਸੱਚਾ ਗਾਨ, ਇਕੋ ਰਾਗ ਜਣਾਈਆ। ਮਿਲੇ ਮੇਲ ਸੱਚੇ ਸੁਲਤਾਨ,
ਸ਼ਾਹ ਪਾਤਸ਼ਾਹ ਹੋਏ ਸਹਾਈਆ। ਨੌਬਤ ਵੱਜੇ ਦੋ ਜਹਾਨ, ਡੰਕਾ ਇਕੋ ਨਾਮ ਸ਼ਨਵਾਈਆ। ਸੋਹੰ ਗੀਤ
ਗੀਤ ਮਹਾਨ, ਪੱਤਤ ਪੁਨੀਤ ਆਪ ਜਣਾਈਆ। ਅੰਤਮ ਲੇਖਾ ਚੁਕੇ ਆਣ, ਲਹਿਣਾ ਪੂਰਬ ਝੋਲੀ ਪਾਈਆ।
ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਰੂਪ ਇਕ ਦੂਜੇ ਵਿਚ ਮਿਲ ਜਾਣ, ਮਿਲ ਮਿਲ ਆਪਣਾ ਰੂਪ
ਨਾ ਕੋਇ ਰਖਾਈਆ। (੧੫ ਜੇਠ ੨੦੨੦ ਬਿ)

ਆਤਮ ਪਰਮਾਤਮ ਮੰਤ, ਇਕ ਨਮੋ ਮੰਤਰ ਸਰਬ ਪੜ੍ਹਾਈਆ। ਆਤਮ ਪਰਮਾਤਮ ਖੇਲ ਜੀਵ ਜੰਤ, ਲੱਖ ਚੁਰਾਸੀ ਸਰਬ ਸਮਾਈਆ। ਆਤਮ ਪਰਮਾਤਮ ਨਾਤਾ ਨਾਰ ਕੰਤ, ਨਿਰਗੁਣ ਨਿਰਗੁਣ ਸੇਜ ਹੰਡਾਈਆ। ਆਤਮ ਪਰਮਾਤਮ ਖੇਲ ਸ੍ਰੀ ਭਗਵੰਤ, ਭਗਤ ਭਗਵਾਨ ਰਾਹ ਵਖਾਈਆ। ਆਤਮ ਪਰਮਾਤਮ ਮਹਿਮਾ ਅਗਣਤ, ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਆਤਮ ਪਰਮਾਤਮ ਗ੍ਰਹਿ ਮੰਦਰ ਸਾਚੀ ਸੰਗਤ, ਘਰ ਘਰ ਵਿਚ ਖ਼ੁਸ਼ੀ ਰਖਾਈਆ। ਆਤਮ ਪਰਮਾਤਮ ਬੋਧ ਅਗਾਧਾ ਪੰਡਤ, ਕੰਚਨ ਗੜ੍ਹ ਕਰੇ ਪੜ੍ਹਾਈਆ। ਆਤਮ ਪਰਮਾਤਮ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਆਤਮ ਪਰਮਾਤਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਵਖਾਈਆ। ਆਤਮ ਪਰਮਾਤਮ ਧਾਰ ਨਿਰਾਲੀ, ਨਿਰਗੁਣ ਨਿਰਗੁਣ ਆਪ ਉਪਾਇੰਦਾ। ਆਤਮ ਪਰਮਾਤਮ ਜੋਤ ਅਕਾਲੀ, ਅਕਲ ਕਲਧਾਰੀ ਭੇਵ ਚੁਕਾਇੰਦਾ। ਆਤਮ ਪਰਮਾਤਮ ਸਦਾ ਸਵਾਲੀ, ਦਰ ਸਾਚੇ ਮੰਗ ਮੰਗਾਇੰਦਾ। ਆਤਮ ਪਰਮਾਤਮ ਸਦਾ ਪ੍ਰਿਤਪਾਲੀ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਆਤਮ ਪਰਮਾਤਮ ਸਦ ਕਰੇ ਦਲਾਲੀ, ਵਣਜ ਵਣਜਾਰਾ ਨਾਉਂ ਰਖਾਇੰਦਾ। ਆਤਮ ਪਰਮਾਤਮ ਨਿਤ ਨਵਿਤ ਘਾਲ ਘਾਲੀ, ਸੇਵਾ ਸੇਵਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰੇ ਲਾਇੰਦਾ।

ਆਤਮ ਪਰਮਾਤਮ ਸਦ ਸੰਜੋਗ, ਹਰਿ ਭਗਤ ਮਿਲੇ ਵਡਿਆਈਆ। ਆਤਮ ਪਰਮਾਤਮ ਅੰਮ੍ਰਿਤ ਰਸ ਭੋਗ, ਰਸ ਇਕੋ ਇਕ ਚਖਾਈਆ। ਆਤਮ ਪਰਮਾਤਮ ਢੋਲਾ ਸਲੋਕ, ਮੇਰਾ ਤੇਰਾ ਰਾਗ ਅਲਾਈਆ। ਆਤਮ ਪਰਮਾਤਮ ਲੇਖਾ ਚੁੱਕੇ ਲੋਕ ਪਰਲੋਕ, ਸ੍ਰੀ ਭਗਵਾਨ ਸੱਚੀ ਸਰਨਾਈਆ। ਆਤਮ ਪਰਮਾਤਮ ਮੇਲਾ ਕਾਇਆ ਕੱਪੜ ਕੋਟ, ਘਰ ਮੰਦਰ ਵੇਖ ਵਖਾਈਆ। ਆਤਮ ਪਰਮਾਤਮ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਮਿਲਣ ਦਾ ਰੱਖੇ ਸ਼ੌਕ, ਜੁਗ ਚੌਕੜੀ ਧਿਆਨ ਲਗਾਈਆ। ਆਤਮ ਪਰਮਾਤਮ ਜਨ ਭਗਤਾਂ ਅੰਦਰ ਮਿਲੇ ਪਹੁੰਚ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਮੇਲ ਸਰਬੱਗ, ਸਰਬ ਘਟ ਵਾਸੀ ਆਪ ਮਿਲਾਇੰਦਾ। ਆਤਮ ਪਰਮਾਤਮ ਭੇਵ ਅਲੱਗ, ਘਰ ਘਰ ਵਿਚ ਪਰਦਾ ਪਾਇੰਦਾ। ਆਤਮ ਪਰਮਾਤਮ ਗਾਏ ਸਦ, ਢੋਲਾ ਇਕੋ ਰਾਗ ਅਲਾਇੰਦਾ। ਆਤਮ ਪਰਮਾਤਮ ਕਰੇ ਹੱਜ, ਦੀਦ ਈਦ ਵੇਖ ਵਖਾਇੰਦਾ। ਆਤਮ ਪਰਮਾਤਮ ਸਦ ਰਹੀ ਲੱਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ।

ਆਤਮ ਪਰਮਾਤਮ ਸਚ ਰਸ, ਫਲ ਫੂਲ ਨਾ ਕੋਇ ਵਖਾਈਆ। ਆਤਮ ਪਰਮਾਤਮ ਸਦਾ ਵਸ, ਵਸੀਕਾਰ ਇਕ ਅਖਵਾਈਆ। ਆਤਮ ਪਰਮਾਤਮ ਮਾਰਗ ਦੱਸ, ਨਿਤ ਨਵਿਤ ਕਰੇ ਪੜ੍ਹਾਈਆ। ਆਤਮ ਪਰਮਾਤਮ

ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਖ਼ੁਸ਼ੀ ਮਨਾਈਆ। ਆਤਮ ਪਰਮਾਤਮ ਪੰਧ ਮੁਕਾਏ ਨੱਠ ਨੱਠ, ਦੂਰ ਦੁਰਾਡਾ ਨੇੜੇ ਆਈਆ। ਆਤਮ ਪਰਮਾਤਮ ਹੋਏ ਇਕੱਠ, ਭਗਤ ਦਵਾਰ ਵੱਜੇ ਵਧਾਈਆ। ਤੂੰ ਮੇਰਾ ਮੈਂ ਤੇਰਾ ਦੋਵੇਂ ਮਿਲ ਕੇ ਗਾਵਣ ਜਸ, ਆਤਮ ਪਰਮਾਤਮ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਅੰਤਰ ਆਤਮ ਬੂਝ ਬੁਝਾਈਆ। ਆਤਮ ਪਰਮਾਤਮ ਸਦਾ ਗੋਲੀ, ਜੁਗ ਜੁਗ ਸੇਵ ਕਮਾਈਆ। ਆਤਮ ਪਰਮਾਤਮ ਦਰ ਦਰਵਾਜ਼ਾ ਰਹੀ ਖੋਲ੍ਹੀ, ਤਾਕੀ ਬੰਦ ਨਾ ਕੋਇ ਕਰਾਈਆ। ਆਤਮ ਪਰਮਾਤਮ ਘੋਲ ਘੋਲੀ, ਆਪ ਆਪਣਾ ਘੋਲ ਘੁਮਾਈਆ। ਆਤਮ ਪਰਮਾਤਮ ਸਮਝੇ ਬੋਲੀ, ਸੋਹੰ ਢੋਲਾ ਸਚ ਸ਼ਨਵਾਈਆ। ਆਤਮ ਪਰਮਾਤਮ ਬਣ ਵਿਚੋਲੀ, ਮੇਲ ਮਿਲਾਵਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਜਾਣੇ ਥਾਉਂ ਥਾਈਂਆ।

ਆਤਮ ਪਰਮਾਤਮ ਨੇੜੇ ਦੂਰ, ਦੂਰਨ ਦੂਰ ਖੇਲ ਖਲਾਇੰਦਾ। ਆਤਮ ਪਰਮਾਤਮ ਹਾਜ਼ਰ ਹਜ਼ੂਰ, ਹਰਿਜਨ ਆਪਣੇ ਘਰ ਵਖਾਇੰਦਾ। ਆਤਮ ਪਰਮਾਤਮ ਇਕੋ ਨੂਰ, ਨੂਰ ਨੁਰਾਨਾ ਨੂਰ ਧਰਾਇੰਦਾ। ਆਤਮ ਪਰਮਾਤਮ ਇਕੋ ਤੂਰ, ਸਚ ਸਾਚਾ ਨਾਦ ਵਜਾਇੰਦਾ। ਆਤਮ ਪਰਮਾਤਮ ਆਸਾ ਮਨਸਾ ਪੂਰ, ਪੂਰੀ ਆਸਾ ਸਦ ਕਰਾਇੰਦਾ। ਆਤਮ ਪਰਮਾਤਮ ਸਰਬ ਕਲਾ ਭਰਪੂਰ, ਵਸਤ ਅਮੋਲਕ ਆਪ ਵਰਤਾਇੰਦਾ। ਆਤਮ ਪਰਮਾਤਮ ਮਿਲੇ ਜ਼ਰੂਰ, ਜਨ ਭਗਤ ਦਵਾਰੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਮੁਕਾਇੰਦਾ।

ਆਤਮ ਪਰਮਾਤਮ ਸਦਾ ਸਾਥ, ਤਨ ਮਾਟੀ ਖੇਲ ਰਚਾਈਆ। ਆਤਮ ਪਰਮਾਤਮ ਗਾਏ ਗਾਥ, ਨਾਉਂ ਨਿਧਾਨਾ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਹੋਏ ਦਾਸ, ਦਾਸੀ ਆਪਣਾ ਰੂਪ ਵਟਾਈਆ। ਆਤਮ ਪਰਮਾਤਮ ਨਿਰਗੁਣ ਧਾਰਾ ਸ਼ਾਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਸਮਝਾਈਆ।

ਆਤਮ ਪਰਮਾਤਮ ਭਗਤ ਭਰਵਾਸਾ, ਭਗਵਨ ਦੇਵਣਹਾਰ ਵਡਿਆਈਆ। ਆਤਮ ਪਰਮਾਤਮ ਨਿਰਗੁਣ ਸਰਗੁਣ ਚੁਕਾਏ ਰੋਸਾ, ਰੁਠੜੇ ਆਪ ਮਨਾਈਆ । ਆਤਮ ਪਰਮਾਤਮ ਮਿਲਣ ਦਾ ਰੱਖੇ ਸਦ ਸ਼ੌਂਕਾ, ਇਕੋ ਇਕ ਧਿਆਨ ਲਗਾਈਆ। ਆਤਮ ਪਰਮਾਤਮ ਕਲਜੁਗ ਅੰਤ ਮਿਲਿਆ ਇਕੋ ਮੌਕਾ, ਸੋ ਸਾਹਿਬ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਕਰ ਪਰਵਾਨ, ਭਗਤਾਂ ਲੇਖਾ ਆਪਣੇ ਖਾਤੇ ਪਾਈਆ। (੧੭ ਜੇਠ ੨੦੨੦ ਬਿ)

ਸ੍ਰੀ ਭਗਵਾਨ ਮੇਰਾ ਵੇਖ ਬੁੜ੍ਹੇਪਾ, ਆਤਮ ਕੂਕੇ ਦਏ ਦੁਹਾਈਆ। ਨਵ ਨੌਂ ਚਾਰ ਭੁੱਲਿਆ ਚੇਤਾ, ਮੇਰੀ ਸਾਰ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਇਕਵੰਜਾ ਬਵੰਜਾ ਨਾਲ ਕੀਤਾ ਹੇਤਾ, ਪੰਜ ਇਕ ਨਾਲ ਮਿਲਾਈਆ। ਬਾਕੀ ਸਭ ਦਾ ਸੁੰਞਾਂ ਖੇਤਾ, ਘਰ ਮਿਲੇ ਨਾ ਕੋਇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਤੇਰਾ ਲੈਂਦੇ ਰਹੇ ਠੇਕਾ, ਜੁਗ ਚੌਕੜੀ ਹਿਸਾ ਮਾਤ ਵੰਡਾਈਆ। ਦੂਰ ਦੁਰਾਡਾ ਨਾਮ ਆਪਣਾ ਭੇਜਾ, ਰਸਨਾ ਜਿਹਵਾ ਢੋਲਾ ਗਾਈਆ। ਮੇਰੀ ਸੁਹੰਜਣੀ ਸੁੰਞੀਂ ਹੋਈ ਸੇਜਾ, ਨਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਜੀਵਣ ਦੇ ਬਦਲਾਈਆ। ਬੁੱਢੀ ਨੱਢੀ ਬਣੀ ਜਵਾਨ, ਜੋਬਨ ਕੰਮ ਕਿਸੇ ਨਾ ਆਈਆ। ਛੱਡੀ ਬੈਠਾ ਸ੍ਰੀ ਭਗਵਾਨ, ਆਪਣਾ ਨਾਤਾ ਮੋਹ ਤੁੜਾਈਆ। ਹੱਡੀ ਹੱਡੀ ਬਣਿਆ ਮੇਰਾ ਮਕਾਨ, ਲੱਖ ਚੁਰਾਸੀ ਘਰ ਘਰ ਫੇਰਾ ਪਾਈਆ। ਕਮਲੀ ਹੋ ਕੇ ਬਣੀ ਰਹੀ ਅਞਾਣ, ਤੇਰੀ ਸੁਧ ਰਹੀ ਨਾ ਰਾਈਆ। ਰੰਗਲਾ ਪੀਹੜਾ ਵੇਖ ਵਿਚ ਮਕਾਨ, ਕਾਇਆ ਅੰਦਰ ਖ਼ੁਸ਼ੀ ਮਨਾਈਆ। ਉਤੇ ਬੈਠੀ ਬਣ ਰਕਾਨ, ਨੇਤਰ ਕਜਲਾ ਏਕਾ ਪਾਈਆ। ਦਹਿ ਦਿਸ਼ਾ ਕਰ ਧਿਆਨ, ਨੇਤਰ ਨੈਣ ਅੱਖ ਮਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਨਜ਼ਰ ਨਾ ਆਈਆ।

ਕਾਇਆ ਮੰਦਰ ਬੈਠੀ ਪੀਹੜੇ, ਪਾਵੇ ਰੰਗ ਨਾ ਕੋਇ ਵਖਾਈਆ। ਸੋਹਣੇ ਬਸਤਰ ਪਹਿਨੇ ਲੀੜੇ, ਤਨ ਕੱਪੜ ਰਹੀ ਹੰਡਾਈਆ। ਜਗਤ ਵਾਸਨਾ ਹੱਥ ਕਲੀਰੇ, ਮੌਲੀ ਤੰਦ ਬੰਧਾਈਆ। ਜੁਗ ਚੌਕੜੀ ਨੌਜਵਾਨ ਸਿਰ ਤੇ ਬੰਨ੍ਹਦੇ ਰਹੇ ਚੀਰੇ, ਮੇਰੇ ਨਾਲ ਕਰਨ ਕੁੜਮਾਈਆ। ਪੁਰਖ ਅਬਿਨਾਸ਼ੀ ਤੇਰੇ ਨਜ਼ਰ ਨਾ ਆਏ ਹੀਰੇ, ਗੁਰਮੁਖ ਬੈਠੇ ਮੁਖ ਛੁਪਾਈਆ। ਜਿਧਰ ਵੇਖਾਂ ਪਾਪੀ ਜੀਉੜੇ, ਤੇਰਾ ਨਾਮ ਰਹੇ ਭੁਲਾਈਆ। ਰਾਹ ਲੰਘਦੇ ਵੇਖੇ ਭੀੜੇ, ਸਾਚਾ ਮਾਰਗ ਨਜ਼ਰ ਕੋਇ ਨਾ ਆਈਆ। ਸ਼ਰਅ ਸ਼ਰੀਅਤ ਵੱਝੇ ਜ਼ੰਜੀਰੇ, ਕੁੰਜੀ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਉਂ ਬੈਠਾ ਆਪ ਭੁਲਾਈਆ।

ਕਾਇਆ ਮੰਦਰ ਵੇਖ ਪਲੰਘ, ਆਪਣਾ ਜੋਬਨ ਰਹੀ ਹੰਡਾਈਆ। ਨਾ ਸ਼ਾਹ ਨਾ ਦਿਸਾਂ ਨੰਗ, ਖ਼ਾਲੀ ਝੋਲੀ ਨਾ ਕੋਇ ਵਡਿਆਈਆ। ਤੇਰਾ ਮੰਦਰ ਨਹੀਂ ਵੇਖਿਆ ਲੰਘ, ਦਰ ਦਰਸ ਕੋਇ ਨਾ ਪਾਈਆ। ਤੇਰੇ ਬਾਹਝੋਂ ਹੋਈ ਰੰਡ, ਸੁਹਾਗ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਪਰਮਾਤਮ ਕਹੇ ਤੂੰ ਆਤਮ ਨਿੱਕੀ, ਨਿੱਕੀ ਨਿੱਕੀ ਕਾਰੇ ਲਾਈਆ। ਤੈਨੂੰ ਲੱਭਦੇ ਗਏ ਮੁਨੀ ਰਿਖੀ, ਹੱਥ ਕਿਸੇ ਨਾ ਆਈਆ। ਤੇਰੀ ਧਾਰ ਜੀਵ ਜੀਅ ਕੀ, ਲੱਖ ਚੁਰਾਸੀ ਵਿਚ ਟਿਕਾਈਆ। ਤੇਰੇ ਮਸਤਕ ਬਿੰਦੀ ਟਿੱਕੀ, ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ।

ਆਤਮ ਕਹੇ ਪਰਮਾਤਮ ਮੇਰੇ, ਮੈਂ ਬੈਠੀ ਰਾਹ ਤਕਾਈਆ। ਸ੍ਰੀ ਭਗਵਾਨ ਆ ਵੜ ਵੇਹੜੇ, ਮੈਂ ਨਿਤ ਨਿਤ ਧਿਆਨ ਲਗਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਉਜੜਦੇ ਵਸਦੇ ਰਹੇ ਖੇੜੇ, ਮੇਰਾ ਖਹਿੜਾ ਨਾ ਕੋਇ ਛੁਡਾਈਆ। ਸ਼ਾਹ ਹਕੀਰਾਂ ਘਰ ਲਾ ਲਾ ਵੇਖੇ ਡੇਰੇ, ਡੇਰਾ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਈਆ।

ਸੁਣ ਸਵਾਮੀ ਮੇਰੇ ਸੱਜਣ, ਮੈਂ ਸਚ ਸਚ ਸੁਣਾਇਆ। ਤੇਰੇ ਪਰੇਮ ਅੰਦਰ ਹੋਈ ਮਗਨ, ਮੰਗਲ ਇਕੋ ਇਕ ਗਾਇਆ। ਕਵਣ ਵੇਲਾ ਪਾਏਂ ਸਗਨ, ਸਾਚਾ ਰੰਗ ਰੰਗਾਇਆ। ਘਰ ਪਰਕਾਸ਼ ਦੀਪਕ ਜਗਣ, ਅਗਿਆਨ ਅੰਧੇਰ ਰਹੇ ਨਾ ਰਾਇਆ। ਗੁਰਮੁਖ ਗੌਣ ਤੇਰਾ ਭਜਨ, ਇਕੋ ਭੌ ਗੋਬਿੰਦ ਰਖਾਇਆ। ਮੈਂ ਓਨ੍ਹਾਂ ਧੂੜੀ ਕਰਾਂ ਮਜਨ, ਆਪ ਆਪਣੀ ਮੈਲ ਧੁਵਾਇਆ। ਤੂੰ ਆਵੇਂ ਪੜਦੇ ਕੱਜਣ, ਸਚ ਦੋਸ਼ਾਲਾ ਹੱਥ ਉਠਾਇਆ। ਤੇਰੇ ਬਾਹਝੋਂ ਸਾਂਈਆਂ ਹੋਈ ਨੰਗਨ, ਢਾਕਣ ਕੂ ਪਤ ਨਜ਼ਰ ਕੋਇ ਨਾ ਆਇਆ। ਕਰ ਕਿਰਪਾ ਲਾਈਂ ਅੰਗਣ, ਜਗਤ ਵਛੋੜਾ ਰਿਹਾ ਸਤਾਇਆ। ਤੇਰਾ ਨਾਉਂ ਮਧ ਸੂਧਨ ਮਦਨ, ਮਧਰ ਬੈਣ ਤੇਰੀ ਸਰਨਾਇਆ। ਮੇਰੀ ਪੂਰੀ ਕਰਨੀ ਸਧਰ, ਹਉਂ ਸਦਕੇ ਵਾਰੀ ਘੋਲ ਘੁਮਾਇਆ। ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਤੇਰੇ ਵਿਛੋੜੇ ਅੰਦਰ ਪਿਆ ਗ਼ਦਰ, ਗਦਾ ਚਕਰ ਨਜ਼ਰ ਕੋਇ ਨਾ ਆਇਆ। ਸਤਿਜਗੁ ਤ੍ਰੇਤਾ ਦੁਆਪਰ ਕਲਜੁਗ ਪੜ੍ਹ ਪੜ੍ਹ ਥੱਕੀ ਅੱਖਰ, ਅੱਖਰੀ ਤੇਰਾ ਰਾਗ ਅਲਾਇਆ । ਜਿੰਨਾਂ ਚਿਰ ਘਰ ਆ ਨਾ ਮਿਲੇਂ ਪਰਮੇਸ਼ਵਰ, ਪਿਰ ਆਪਣਾ ਫੇਰਾ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਰਾ ਦੇ ਵਸਾਇਆ। ਆਤਮ ਲਾਲ ਰੰਗ ਲੈ ਸਾਲੂ, ਹਰਿ ਸਤਿਗੁਰ ਆਪ ਜਣਾਈਆ। ਤੇਰੇ ਘਰ ਆਏ ਦਿਆਲੂ, ਵਿਚ ਦਿਆਲਤਾ ਫੇਰਾ ਪਾਈਆ। ਕਿਰਪਾ ਨਿਧ ਸਦਾ ਕਿਰਪਾਲੂ, ਕਿਰਪਨ ਵੇਖੇ ਥਾਉਂ ਥਾਈਂਆ। ਲੱਖ ਚੁਰਾਸੀ ਵਿਚੋਂ ਭਾਲੂ, ਗੁਰਮੁਖ ਗੁਰ ਗੁਰ ਆਪ ਉਠਾਈਆ। ਅਗਨੀ ਰੇਤ ਨਾ ਦਿਸੇ ਬਾਲੂ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਪ੍ਰੇਮ ਪ੍ਰੀਤੀ ਓਢਣ ਸੁਭਰ, ਸੁਭਰ ਸੋਭਾਵੰਤ ਜਣਾਇੰਦਾ। ਸ੍ਰੀ ਭਗਵਾਨ ਨੇਤਰ ਵੇਖੇ ਉਭਰ, ਦੂਰ ਦੁਰਾਡਾ ਨੇੜੇ ਆਇੰਦਾ। ਅੰਤਮ ਪੈਂਡਾ ਆਇਆ ਮੁੱਕਣ, ਪਾਂਧੀ ਆਪਣਾ ਪੰਧ ਮੁਕਾਇੰਦਾ। ਪਰਮਾਤਮ ਤੈਨੂੰ ਆਏ ਚੁੱਕਣ, ਸਾਚੀ ਡੋਲੀ ਆਪ ਬਹਾਇੰਦਾ। ਸ਼ੇਰ ਹੋ ਕੇ ਆਏ ਬੁੱਕਣ, ਭਬਕ ਆਪਣੇ ਨਾਮ ਲਗਾਇੰਦਾ। ਨਾ ਮਾਣਸ ਨਾ ਦਿਸੇ ਮਨੁਖਣ, ਮਨੁਖਤਾ ਆਪਣੀ ਗੰਢ ਪੁਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ

ਨੂੰ ਝੁਕਣ, ਸੋ ਸਾਹਿਬ ਵੇਸ ਵਟਾਇੰਦਾ। ਭਗਤ ਸੁਹੇਲੇ ਸਾਚੇ ਉਠਣ, ਜਿਨ੍ਹਾਂ ਆਪਣਾ ਭੇਵ ਜਣਾਇੰਦਾ। ਜਗਤ ਵਿਛੜੀ ਆਏ ਪੁੱਛਣ, ਘਰ ਠਾਕਰ ਫੇਰਾ ਪਾਇੰਦਾ। ਜੁਗ ਚੌਕੜੀ ਵੱਜੀ ਲਾਹੇ ਬੁੱਕਲ, ਪੀਚੀ ਗੰਢ ਆਪ ਖੁਲ੍ਹਾਇੰਦਾ। ਤੂੰ ਨਾਸ਼ੁਕਰੀ ਕਦੇ ਨਾ ਕੀਤਾ ਸ਼ੁਕਰ, ਜੁਗ ਜੁਗ ਸ਼ਹਿਨਸ਼ਾਹ ਆਪਣੀ ਕਾਰ ਕਮਾਇੰਦਾ। ਵੇਖੀਂ ਕਲਜੁਗ ਅੰਤ ਨਾ ਜਾਈਂ ਮੁਕਰ, ਮੁਕੰਮਲ ਆਪਣਾ ਹੁਕਮ ਜਣਾਇੰਦਾ। ਕਿਉਂ, ਪੁਰਖ ਅਕਾਲ ਆਪਣੇ ਨਾਲ ਮਿਲਾਇਆ ਗੋਬਿੰਦ ਪੁੱਤਰ, ਪਿਤਾ ਪੂਤ ਏਕਾ ਘਰ ਸੋਭਾ ਪਾਇੰਦਾ। ਨਿਰਗੁਣ ਧਾਰੋਂ ਆਇਆ ਉਤਰ, ਪੌੜਾ ਹੋਰ ਨਾ ਕੋਇ ਲਗਾਇੰਦਾ। ਬਾਲੀ ਨੱਢੀ ਚੁੱਕੇ ਕੁਛੜ, ਘਰ ਆਪਣੇ ਆਪ ਬਹਾਇੰਦਾ। ਪਰੇਮ ਪ੍ਰੀਤੀ ਦੇਵੇ ਟੁੱਕਰ, ਭੁੱਖਿਆਂ ਭੁੱਖ ਆਪ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਵਾਣੀ ਲੇਖੇ ਲਾਇੰਦਾ।

ਆਤਮ ਕਹੇ ਮੈਂ ਨਿਤ ਨਿਤ ਰੋਵਾਂ, ਨੇਤਰ ਨੈਣਾਂ ਛਹਿਬਰ ਲਾਈਆ। ਤੇਰੇ ਜੋਗੀ ਤੇਰੀ ਹੋਵਾਂ, ਤੁਧ ਬਿਨ ਅਵਰ ਨਾ ਕੋਇ ਮਨਾਈਆ। ਪਾਰਬ੍ਰਹਮ ਕਬ ਤੇਰੀ ਸੇਜੇ ਸੋਵਾਂ, ਸੁਖ ਆਸਣ ਡੇਰਾ ਲਾਈਆ। ਅੰਮ੍ਰਿਤ ਰਸ ਇਕੋ ਚੋਵਾਂ, ਤੇਰੀ ਧਾਰ ਵਿਚੋਂ ਧਾਰ ਪਰਗਟਾਈਆ। ਖੁਲੀ ਮੀਂਢੀ ਵਾਲ ਖੋਹਵਾਂ, ਪੱਟੀ ਸੀਸ ਨਾ ਕੋਇ ਗੁੰਦਾਈਆ। ਉਚੇ ਟਿੱਲੇ ਪਰਬਤ ਟੋਹਵਾਂ, ਠਾਕਰ ਮੰਦਰ ਸ਼ਿਵਦਵਾਲੇ ਹੱਥ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਤੇਰੇ ਘਰ ਵੱਜੇ ਵਧਾਈਆ। ਆਤਮ ਸਵਾਣੀ ਜਾਣਾ ਜਾਗ, ਸੋ ਸਾਹਿਬ ਆਪ ਜਗਾਇੰਦਾ। ਅੰਤਮ ਲੱਗਣ ਵਾਲਾ ਭਾਗ, ਪੁਰਖ ਅਕਾਲ ਵੇਖ ਵਖਾਇੰਦਾ। ਘਰ ਦੀਪਕ ਜੋਤ ਜਗੇ ਚਿਰਾਗ਼, ਤੇਰਾ ਅੰਧੇਰਾ ਮਾਤ ਮਿਟਾਇੰਦਾ। ਮੇਲ ਮਿਲਾਏ ਕੰਤ ਸੁਹਾਗ, ਸੋਹਣੀ ਰੁੱਤ ਬਸੰਤ ਵਖਾਇੰਦਾ। ਬਿਰਹੋਂ ਲੱਗੀ ਬੁਝਾਏ ਆਗ, ਪਰੇਮ ਪ੍ਰੀਤੀ ਇਕ ਜਣਾਇੰਦਾ । ਆਪਣੇ ਹੱਥ ਵਿਚ ਪਕੜੇ ਵਾਗ, ਵਾਸਤਾ ਆਪਣੇ ਨਾਲ ਪਾਇੰਦਾ। ਤੇਰਾ ਧੋਵੇ ਦੁਰਮਤ ਦਾਗ਼, ਅੰਮ੍ਰਿਤ ਸੀਰ ਮੁਖ ਚੁਵਾਇੰਦਾ। ਫੜ ਕੇ ਹੰਸ ਬਣਾਏ ਕਾਗ, ਕਾਗ ਹੰਸ ਰੂਪ ਵਟਾਇੰਦਾ। ਕੋਝੀ ਕਮਲੀ ਦੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਇੰਦਾ। ਸੋ ਪੁਰਖ ਨਿਰੰਜਣ ਮਾਰ ਆਵਾਜ਼, ਹੰ ਬ੍ਰਹਮ ਆਪ ਉਠਾਇੰਦਾ। ਸਾਚੀ ਸੇਜੇ ਚੜ੍ਹਨਾ ਭਾਜ, ਭਾਂਡਾ ਭਰਮ ਭੌ ਭੰਨਾਇੰਦਾ। ਤੇਰਾ ਰਚ ਕੇ ਵੇਖੇ ਕਾਜ, ਕਰਤਾ ਆਪਣਾ ਖੇਲ ਕਰਾਇੰਦਾ। ਭਗਤਾਂ ਕੋਲੋਂ ਮੰਗੀਂ ਇਕੋ ਦਾਜ, ਸਾਜੀ ਸਿਖਿਆ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ।

ਸਾਚੇ ਭਗਤੋ ਦਿਓ ਦਾਜ, ਆਤਮ ਪਰਮਾਤਮ ਦਰ ਸਾਚੇ ਵਾਸਤਾ ਪਾਈਆ । ਕਲਜੁਗ ਅੰਤ ਮਿਲੇ ਨਾ ਕੋਈ ਇਮਦਾਦ, ਆਮਲ ਨਜ਼ਰ ਕੋਇ ਨਾ ਆਈਆ । ਪਤ ਵਿਛੋੜੇ ਨਾਰ ਬਣਾਈ ਕਮਜ਼ਾਤ, ਕੁਲੱਖਣੀ ਦਰ ਦਰ ਫੇਰਾ ਪਾਈਆ । ਠਾਕਰ ਮਿਲਿਆ ਨਾ ਕੋਇ ਸਾਥ, ਠੋਕਰ ਸਚ ਨਾ ਕੋਇ ਲਗਾਈਆ। ਖ਼ਾਲੀ ਵੇਂਹਦੀ ਰਹੀ ਹਾਥ, ਦਸਤ ਦਸਤ ਨਾ ਕੋਇ ਮਿਲਾਈਆ। ਭੁੱਲੀ ਰਹੀ ਪੁਰਖ ਅਬਿਨਾਸ਼, ਮੰਦਰ ਮਸਜਦ ਕੁੱਲੀ ਧਿਆਨ ਲਗਾਈਆ। ਕੂੜੀ ਕਿਰਿਆ ਵੇਂਹਦੀ ਰਹੀ ਖੇਲ ਤਮਾਸ਼, ਜਗਤ ਵਾਸਨਾ ਧੀਆਂ ਪੁੱਤਰ ਗੰਢ ਪੁਵਾਈਆ। ਘਰ ਪਾਇਆ ਨਾ ਸ਼ਾਹੋ ਸ਼ਾਬਾਸ਼, ਸ਼ਹਿਨਸ਼ਾਹ ਸੰਗ ਨਾ ਕੋਇ ਨਿਭਾਈਆ। ਜੰਮਦੀ ਮਰਦੀ ਔਂਦੀ ਜਾਂਦੀ ਹੁੰਦੀ ਰਹੀ ਨਾਸ, ਨਾਸਤਕ ਆਪਣਾ ਰੂਪ ਵਟਾਈਆ। ਲੇਖੇ ਲੱਗਾ ਨਾ ਕੋਇ ਸਵਾਸ, ਤਨ ਮਾਟੀ ਸਵਾਹ ਛਾਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਰਹੀ ਸਦਾ ਉਦਾਸ, ਅੰਤਰ ਧੀਰ ਨਾ ਕੋਇ ਧਰਾਈਆ।

ਸੋ ਪੁਰਖ ਨਿਰੰਜਣ ਦਏ ਧਰਵਾਸਾ, ਧੁਰ ਦੀ ਬਾਣੀ ਆਪ ਜਣਾਇੰਦਾ। ਅਗਲਾ ਵੇਖ ਹੁਣ ਤਮਾਸ਼ਾ, ਸ੍ਰੀ ਭਗਵਾਨ ਆਪ ਵਖਾਇੰਦਾ। ਕਾਇਆ ਭਰਨਹਾਰਾ ਕਾਸਾ, ਨਾਮ ਗੋਲਕ ਵਿਚ ਟਿਕਾਇੰਦਾ। ਨਵ ਨੌਂ ਚਾਰ ਦੀ ਪੂਰੀ ਕਰੇ ਆਸਾ, ਪਿਛਲੀ ਤ੍ਰਿਸਨਾ ਮੇਟ ਮਿਟਾਇੰਦਾ। ਜਨ ਭਗਤਾਂ ਅੰਦਰ ਤੇਰਾ ਕਰ ਕੇ ਵਾਸਾ, ਵਾਸਤਾ ਆਪਣੇ ਨਾਲ ਰਖਾਇੰਦਾ। ਜਾਗਤ ਸੋਵਤ ਕਰੇ ਬਾਤਾਂ, ਬਾਤਨ ਆਪਣਾ ਖੇਲ ਖਲਾਇੰਦਾ। ਸਚ ਪੜ੍ਹਾਏ ਇਕੋ ਗਾਥਾ, ਨਾਮ ਨਿਧਾਨਾ ਆਪ ਸਮਝਾਇੰਦਾ। ਸੋ ਸਾਹਿਬ ਪੁਰਖ ਸਮਰਾਥਾ, ਹੰ ਡੇਰਾ ਵੇਖ ਵਖਾਇੰਦਾ।

ਆਤਮ ਤੇਰਾ ਬੰਨ੍ਹੇ ਪਰਮਾਤਮ ਨਾਤਾ, ਨਾਤਾ ਆਪਣੇ ਨਾਲ ਜੁੜਾਇੰਦਾ। ਆਦਿ ਜੁਗਾਦੀ ਸੱਜਣ ਸਾਕਾ, ਸਗਲਾ ਸੰਗ ਰਖਾਇੰਦਾ। ਨੇਤਰ ਖੋਲ੍ਹ ਵੇਖ ਤਾਕਾ, ਨਿਰਗੁਣ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਮੇਲ ਮਿਲਾਇੰਦਾ।

ਉਠ ਪਰਮਾਤਮ ਕਹੇ ਆਤਮ ਕਰ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ । ਜਲਵਾ ਵੇਖ ਜੋਤ ਨਿਰੰਕਾਰੀ, ਨਿਰਗੁਣ ਨੂਰ ਰਿਹਾ ਦਰਸਾਈਆ। ਆਪਣੀ ਵਸਤ ਸਾਂਭ ਪਟਾਰੀ, ਸਖੀਆਂ ਸੰਗ ਰਿਹਾ ਤਰਾਈਆ। ਨਵ ਨੌਂ ਚਾਰ ਰਹੀ ਕੁਵਾਰੀ, ਮਿਲਿਆ ਮੇਲ ਨਾ ਸੱਚੇ ਮਾਹੀਆ। ਕਾਇਆ ਹੌਦੇ ਚੜ੍ਹਦੀ ਰਹੀ ਹਮਾਰੀ, ਮਨ ਹਾਥੀ ਉਪਰ ਆਸਣ ਲਾਈਆ। ਜਗਤ ਵਾਸਨਾ ਕੱਟਦੀ ਰਹੀ ਦਿਹਾੜੀ, ਜੇਰਜ ਅੰਡਜ ਉਤਭੁਜ ਸੇਤਜ ਫੇਰਾ ਪਾਈਆ। ਕੋਟਨ ਕੋਟ ਵਾਰ ਬਣਦੀ ਰਹੀ ਲਾੜੀ, ਲਾੜੇ ਕੋਟ ਕੋਟ ਹੰਡਾਈਆ। ਸਾਚੇ ਘਰ ਨਾ ਹੋਈ ਪਿਆਰੀ, ਪ੍ਰੀਤੀ ਹੱਕ ਨਾ ਕੋਇ ਲਗਾਈਆ। ਸਦਾ ਸਦ ਹੁੰਦੀ ਰਹੀ ਖ਼ੁਵਾਰੀ, ਸਾਚਾ ਰਾਹ ਨਜ਼ਰ ਨਾ ਆਈਆ। ਲੱਗਦੀ ਟੁਟਦੀ ਰਹੀ ਯਾਰੀ, ਯਾਰੀ ਤੋੜ ਨਾ ਕੋਇ ਨਿਭਾਈਆ। ਕੂੜੀ ਕਿਰਿਆ ਅੰਦਰ ਦੇਂਦੀ ਰਹੀ ਬਹਾਰੀ, ਸਾਚਾ ਮੰਦਰ ਸਾਫ਼ ਨਾ ਕੋਇ ਕਰਾਈਆ। ਸਖੀਆਂ ਨਾਲ ਮਿਲ ਕੇ ਭਰਦੀ ਰਹੀ ਪਾਣੀ, ਅੰਮ੍ਰਿਤ ਸਰੋਵਰ ਨਜ਼ਰ ਕੋਇ ਨਾ ਆਈਆ। ਖੇਡਾਂ ਖੇਡਦੀ ਰਹੀ ਵਿਚ ਹਾਣੀਆਂ ਹਾਣੀ, ਸਾਚਾ ਹਾਣੀ ਓੜ ਨਾ ਕੋਇ ਨਿਭਾਈਆ। ਜੁਗ ਜੁਗ ਪੜ੍ਹਦੀ ਰਹੀ ਬਾਣੀ, ਤੀਰ ਨਿਰਾਲਾ ਬਾਣ ਨਾ ਕੋਇ ਲਗਾਈਆ। ਆਪਣੀ ਦੱਸਦੀ ਰਹੀ ਕਹਾਣੀ, ਕਹਾਵਤ ਜਗਤ ਨਜ਼ਰ ਨਾ ਆਈਆ। ਰਾਜਿਆਂ ਘਰ ਬਣਦੀ ਰਹੀ ਰਾਣੀ, ਤਨ ਸ਼ੰਗਾਰ ਇਕ ਹੰਡਾਈਆ। ਜੋਬਨ ਹੰਡੌਂਦੀ ਰਹੀ ਜਵਾਨੀ, ਨੇਤਰ ਨੈਣ ਨੈਣ ਮਟਕਾਈਆ। ਵਸਦੀ ਰਹੀ ਚਾਰ ਖਾਣੀ, ਚਾਰੋਂ ਜੁਗ ਵੰਡ ਵੰਡਾਈਆ। ਨਵ ਨੌਂ ਚਾਰ ਬਣੀ ਰਹੀ ਨਾਦਾਨੀ, ਸਾਚੀ ਸਮਝ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਦੇਵੇ ਇਕ ਨਿਸ਼ਾਨੀ, ਸਚ ਸੁੱਚ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਸੋਈ ਆਪ ਜਗਾਈਆ।

ਸੋਈ ਉਠ ਲੈ ਅੰਗੜਾਈ, ਚਾਰੋਂ ਕੁੰਟ ਵੇਖ ਵਖਾਈਆ। ਨਾ ਸੱਜਣ ਨਾ ਕੋਈ ਸਾਈਂ, ਸਾਥੀ ਨਜ਼ਰ ਕੋਇ ਨਾ ਆਈਆ। ਨਾ ਪਿਤਾ ਨਾ ਕੋਈ ਮਾਈ, ਭੈਣ ਭਾਈ ਨਾ ਕੋਇ ਵਡਿਆਈਆ। ਨਾ ਧੀ ਨਾ ਕੋਇ ਜਵਾਈ, ਪੁੱਤ ਪੋਤਰਾ ਸੰਗ ਨਾ ਕੋਇ ਰਖਾਈਆ। ਚਾਰੋਂ ਕੁੰਟ ਵੇਖ ਦਏ ਦੁਹਾਈ, ਇਕ ਇਕੱਲੀ ਰਹੀ ਕੁਰਲਾਈਆ। ਝੱਲੀ ਹੋ ਕੇ ਭੁਲਿਆ ਮਾਹੀ, ਸਾਚੀ ਝਲਕ ਨਾ ਕਿਸੇ ਵਖਾਈਆ। ਔਂਦਿਆਂ ਜਾਂਦਿਆਂ ਪੁਛੇ ਰਾਹੀ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮੇ ਰਚਨ ਰਚਾਈਆ। ਆਤਮ ਕਹੇ ਮੈਂ ਸਦਾ ਭੁੱਲੀ, ਭੁੱਲਣਹਾਰ ਗੁਣ ਨਾ ਕੋਇ ਜਣਾਈਆ। ਤੇਰੇ ਬਾਹਝੋਂ ਪੀਆ ਰੁਲੀ, ਰੁਲਿਆਂ ਸਾਰ ਕੋਇ ਨਾ ਪਾਈਆ। ਹੋ ਖ਼ਿਜ਼ਾਂ ਕਲਜੁਗ ਹੁੱਲੀ, ਮੇਰਾ ਹੁਲੀਆ ਨਜ਼ਰ ਕਿਸੇ ਨਾ ਆਈਆ। ਕਿਣਕਾ ਕਿਣਕਾ ਹੋ ਕੇ ਡੁੱਲੀ, ਸਾਚੀ ਗੰਢ ਨਾ ਕੋਇ ਬੰਧਾਈਆ। ਮੈਂ ਵਸਦੀ ਰਹੀ ਸਦਾ ਕਾਇਆ ਕੁੱਲੀ, ਸਾਢੇ ਤਿੰਨ ਹੱਥ ਅੰਦਰ ਡੇਰਾ ਲਾਈਆ। ਜਗਤ ਪਰਵਾਰ ਵਿਚ ਫਲੀ ਫੁੱਲੀ, ਬੰਸ ਸਰਬੰਸ ਨਾਉਂ ਧਰਾਈਆ। ਅੰਤਮ ਕੋਇ ਨਾ ਪਾਵੇ ਮੁੱਲੀ, ਕੀਮਤ ਕਰਤਾ ਨਾ ਕੋਇ ਰਖਾਈਆ। ਜੁਗ ਜੁਗ ਮੇਰੀ ਮੀਂਢੀ ਰਹੀ ਖੁੱਲੀ, ਪੱਟੀ ਸੀਸ ਨਾ ਕੋਇ ਗੁੰਦਾਈਆ। ਸਚ ਦੰਦਾਸਾ ਮਲਿਆ ਨਾ ਆਪਣੀ ਬੁੱਲੀਂ, ਬੱਤੀ ਦੰਦ ਨਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਅੰਤਮ ਆਪਣੇ ਲੜ ਲਗਾਈਆ।

ਪਰਮਾਤਮ ਕਹੇ ਸੁਣ ਆਤਮ ਭੋਲੀ, ਭੋਲਾ ਭਾਉ ਹਰਿ ਜਣਾਇੰਦਾ। ਮੇਰੇ ਭਗਤਾਂ ਅੰਦਰ ਬਣ ਗੋਲੀ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਚ ਪ੍ਰੀਤੀ ਘੋਲ ਘੋਲੀਂ, ਘੋਲ ਘੁਮਾਈ ਲੇਖੇ ਲਾਇੰਦਾ। ਅੰਦਰ ਵੜ ਕੇ ਬੋਲੀਂ ਇਕੋ ਬੋਲੀ, ਸੋ ਸਾਹਿਬ ਆਪ ਸਮਝਾਇੰਦਾ। ਹੰ ਬ੍ਰਹਮ ਪਰਦਾ ਖੋਲੀਂ, ਦੂਈ ਦਵੈਤੀ ਪਰੇ ਹਟਾਇੰਦਾ। ਫਿਰ ਵੇਖੇ ਤੇਰੀ ਰੰਗਲੀ ਡੋਲੀ, ਰੰਗ ਰੰਗੀਲਾ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ।

ਆਤਮ ਕਹੇ ਮੈਂ ਭਗਤਾਂ ਅੰਦਰ ਜਾਵਾਂਗੀ। ਨਿਉਂ ਕੇ ਆਪਣਾ ਸੀਸ ਨਿਵਾਵਾਂਗੀ। ਜਗ ਨੈਣਾਂ ਨੇਤਰ ਸ਼ਰਮਾਵਾਂਗੀ। ਨਿਜ ਨੇਤਰ ਦਰਸਨ ਪਾਵਾਂਗੀ। ਨਿਤ ਉਠ ਢੋਲਾ ਇਕੋ ਗਾਵਾਂਗੀ। ਸੋ ਪੁਰਖ ਨਿਰੰਜਣ ਇਸ਼ਟ ਮਨਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਣਾ ਮੋਹੇ ਵਰ, ਤੇਰੇ ਭਗਤ ਦਵਾਰੇ ਬਹਿ ਕੇ ਤੇਰੀ ਅਲਖ ਜਗਾਵਾਂਗੀ। ਪਰਮਾਤਮ ਕਹੇ ਜਾ ਭਗਤ ਦਵਾਰੇ ਵੜ, ਦਰ ਮੰਦਰ ਇਕ ਵਖਾਈਆ। ਸੋਹੰ ਢੋਲਾ ਲੈਣਾ ਪੜ੍ਹ, ਗੀਤ ਗੋਬਿੰਦ ਅਲਾਈਆ। ਰਾਹ ਵਿਚ ਨਾ ਜਾਣਾ ਅੜ, ਨੀਵੀਂ ਅੱਖ ਰਿਹਾ ਸਮਝਾਈਆ। ਇਕੋ ਨਿਰਗੁਣ ਰੱਖਣਾ ਡਰ, ਸਰਗੁਣ ਭੈ ਨਾ ਕੋਇ ਰਖਾਈਆ। ਉਚੇ ਮੰਦਰ ਵੇਖਣਾ ਖੜ, ਪੁਰਖ ਅਬਿਨਾਸ਼ੀ ਨਜ਼ਰੀ ਆਈਆ। ਸਾਚਾ ਪੱਲੂ ਲੈਣਾ ਫੜ, ਸਾਲੂ ਆਪਣੀ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰਾਇਣ ਹੋਏ ਸਹਾਈਆ। ਨਰ ਨਰਾਇਣ ਪਰਨਾਏ ਨਾਰੀ, ਆਤਮ ਪਰਮਾਤਮ ਮੇਲ ਮਿਲਾਈਆ। ਸੋਲਾਂ ਰੂਪ ਕਰੇ ਸ਼ੰਗਾਰੀ, ਸੋਲਾਂ ਇਛਿਆ ਪੂਰ ਵਖਾਈਆ। ਸੋਲਾਂ ਕਲੀਆਂ ਆਸਣ ਪਾਏ ਸ਼ਾਹਸਵਾਰੀ, ਸ਼ਹਿਨਸ਼ਾਹ ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਆਤਮ ਕਹੇ ਮੈਂ ਤਨ ਸ਼ੰਗਾਰ ਰਖਾਵਾਂਗੀ। ਨੇਤਰ ਇਕ ਧਿਆਨ ਲਗਵਾਂਗੀ । ਚਾਰੋਂ ਕੁੰਟ ਵੇਖ ਵਖਵਾਂਗੀ। ਪੁਰਖ ਅਬਿਨਾਸ਼ੀ ਰਾਹ ਤਕਾਵਾਂਗੀ। ਨਿਉਂ ਨਿਉਂ ਸਜਦਾ ਸੀਸ ਝੁਕਾਵਾਂਗੀ। ਬਣ ਬਰਦਾ ਸੇਵ ਕਮਾਵਾਂਗੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਵੇਲੇ ਆਏ ਮੇਰੇ ਘਰ, ਲੱਖ ਲੱਖ ਸ਼ੁਕਰ ਮਨਾਵਾਂਗੀ। ਜਿਸ ਵੇਲੇ ਪ੍ਰਭੂ ਆਏਗਾ। ਮਿਹਰਵਾਨ ਦਇਆ ਕਮਾਏਗਾ। ਤੇਰੀ ਸੁਰਤੀ ਸੁਰਤ ਉਠਾਏਗਾ। ਅਕਾਲ ਮੂਰਤ ਨਜ਼ਰੀ ਆਏਗਾ। ਨਾਦ ਤੂਰਤ ਇਕ ਵਜਾਏਗਾ। ਸਚ ਸੂਰਤ ਇਕ ਦਰਸਾਏਗਾ। ਨਾਤਾ ਕੂੜ ਸਰਬ ਤੁੜਾਏਗਾ। ਮੂਰਖ ਮੂੜ੍ਹ ਚਤੁਰ ਬਣਾਏਗਾ। ਮਸਤਕ ਧੂੜ ਚਰਨ ਲਗਾਏਗਾ। ਲੱਖ ਚੁਰਾਸੀ ਕੱਟ ਕੇ ਜੂੜ, ਨਿਰਗੁਣ ਆਪਣੇ ਨਾਲ ਮਿਲਾਏਗਾ। ਤੇਰੀ ਆਸਾ ਕਰੇ ਪੂਰ, ਮਨਸਾ ਆਪਣੇ ਵਿਚ ਛੁਪਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਦਾ ਸਦ ਹਾਜ਼ਰ ਹਾਜ਼ੁੂਰ, ਹਰਿ ਫੜ ਕੇ ਆਪਣੇ ਪੌੜੇ ਆਪ ਚੜ੍ਹਾਏਗਾ। (੧੭ ਜੇਠ ੨੦੨੦ ਬਿਕ੍ਰਮੀ ਬੇਲਾ ਸਿੰਘ ਦੇ ਗ੍ਰਹਿ)

ਆਤਮ ਜੋਤੀ : ਆਤਮ ਜੋਤੀ ਬ੍ਰਹਮ ਗਿਆਨ, ਪਾਰਬ੍ਰਹਮ ਸਰਨਾਇਆ। (੩ ਕਤਕ ੨੦੧੫ ਬਿ) ਆਤਮ ਆਤਮ ਜੋਤੀ

ਜੋਤੀ ਸ਼ਬਦ ਗਿਆਨ। (੩ ਅੱਸੂ ੨੦੧੧ ਬਿ)
ਆਤਮ ਜੋਤੀ ਬ੍ਰਹਮ ਗਿਆਨ, ਕਲਜੁਗ ਭੁੱਲੇ ਜੀਵ ਨਿਧਾਨ, ਗੁਰਮੁਖ ਸਾਚੇ ਹਰਿ ਜਗਾਇੰਦਾ। (੧੨ ਜੇਠ
੨੦੧੨ ਬਿ)

ਆਤਮ ਰਸ : ਜਪ ਜਪ ਨਾਮ ਜੀਵ, ਮਿਲੇ ਆਤਮ ਰਸ। ਜੋਤ ਸਰੂਪੀ ਆਵੇ ਪ੍ਰਭ ਵਸ। (੨ ਵਿਸਾਖ ਆਤਮ ਰਸ

੨੦੦੮ ਬਿ) ਆਤਮ ਰਸ ਸ਼ਬਦ ਸਰੂਰ ਹੈ। (੨੬ ਪੋਹ ੨੦੧੧ ਬਿ)

ਅਰਜੋਈ : ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰੀਤਮ ਸਾਡੀ ਅਰਜੋਈ, ਬੇਨੰਤੀ ਸਚ ਸੁਣਾਈਆ। ਤੇਰੇ ਅਰਜੋਈ

ਅੱਗੇ ਉਜਰ ਨਾ ਕੋਈ, ਸਿਰ ਸਕੇ ਨਾ ਕੋਇ ਉਠਾਈਆ। (੧ ਮਾਘ ਸ਼ ਸੰ ੧) ਲੱਕੜੀ ਕਹੇ ਮੇਰੀ ਅਰਜੋਈ ਅਰਦਾਸ ਇਕ, ਬੇਨੰਤੀ ਇਕ ਸਚ ਸੁਣਾਈਆ। ਕੁਛ ਮੇਰਾ ਲੇਖਾ ਲਿਖ, ਪ੍ਰਭੂ ਮਿਲੇ ਸਰਨਾਈਆ। (੧੭ ਮਾਘ ਸ਼ ਸੰ ੧) (ਪ੍ਰਾਰਥਨਾ)

ਅਰਦਾਸ : ਜਨ ਭਗਤ ਕਹਿਣ ਪ੍ਰਭ ਸੱਚੀ ਅਰਦਾਸ, ਅਰਜ਼ੋਈ ਇਕ ਸੁਣਾਈਆ। ਸਚਖੰਡ ਨਿਵਾਸੀ ਅਰਦਾਸ

ਪੁਰਖ ਅਬਿਨਾਸ਼ੀ ਵਸਣਾ ਪਾਸ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਰੰਗਾਈਆ। (੫ ਮੱਘਰ ੨੦੨੧ ਬਿ) ਭਗਤ ਵਛਲ ਤੇਰੇ ਅੱਗੇ ਇਕ ਅਰਦਾਸ, ਬੇਨੰਤੀ ਸਚ ਸੁਣਾਈਆ। ਭਗਤ ਸੁਹੇਲੇ ਗੁਰ ਚੇਲੇ ਰਹੇ ਆਖ, ਧੁਰ ਦੇ ਮੇਲੇ ਲੈ ਮਿਲਾਈਆ। (੧੦ ਮੱਘਰ ੨੦੨੧ ਬਿ) (ਮੁਰਾਦ ਮੰਗਣ ਦੀ ਕਿਰਿਆ)

ਅੱਲਾ : ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਅੱਲਾ ਅਲਾਹ ਨੂਰ ਰੁਸ਼ਨਾਈਆ। ਸੋ ਸ਼ਹਿਨਸ਼ਾਹਾਂ ਦਾ ਅੱਲਾ

ਸ਼ਹਿਨਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਵਡ ਵਡਿਆਈਆ। (੫ ਕੱਤਕ ਸ਼ ਸੰ ੨)
ਸੋ ਪੁਰਖ ਅਕਾਲਾ ਦੀਨ ਦਿਆਲਾ ਸਭ ਦੇ ਬਖ਼ਸ਼ਣਹਾਰ ਗੁਨਾਹ, ਗੁਣਾਂ ਦਾ ਮਾਲਕ ਇਕ ਅਖਵਾਈਆ ।
ਜਿਸ ਨੂੰ ਕਹਿੰਦੇ ਨੂਰੀ ਅਲਾਹ, ਖ਼ੁਦਾ ਖ਼ੁਦ ਮਾਲਕ ਧੁਰਦਰਗਾਹੀਆ। ਜਿਸ ਵਿਚ ਜੀਵ ਜੰਤ ਸਾਰੇ ਜਾਣ
ਸਮਾਂ, ਬਚਿਆ ਕੋਇ ਰਹਿਣ ਨਾ ਪਾਈਆ। (੨੯ ਭਾਦਰੋਂ ਸ਼ ਸੰ ੩)
ਪ੍ਰਭ ਤੈਨੂੰ ਕਹਿੰਦੇ ਮੀਆਂ ਅੱਲਾ, ਆਲਮ ਇਲਮ ਵਿਚ ਸਮਝਾਈਆ। (੩ ਅੱਸੂ ੨੦੨੧ ਬਿ)
ਜੁਗ ਚੌਕੜੀ ਤੈਨੂੰ ਰਾਮ ਰਹੀਮ ਵਾਹਿਗੁਰੂ ਮੰਨਦੇ ਰਹੇ ਅੱਲਾ, ਆਲਮੀਨ ਅਖਵਾਈਆ। (੭ ਮੱਘਰ ੨੦੨੧ ਬਿ)

ਆਸਤਕ : ਆਸਤਕ ਨਾਸਤਕ ਖੇਲ ਖਿਲਾਇਆ, ਵਾਸਤਕ ਰੂਪ ਵਿਚ ਟਿਕਾਈਆ। (੨੪ ਜੇਠ ੨੦੧੬ ਆਸਤਕ

ਬਿ) ਤੇਰਾ ਖੇਲ ਤੱਕਿਆ ਆਹਿਸਤਾ ਆਹਿਸਤਾ, ਆਸਤਕ ਤੋਂ ਨਾਸਤਕ ਹੁੰਦੀ ਦਿਸੇ ਤੇਰੀ ਲੋਕਾਈਆ। (੧੧ ਅੱਸੂ ਸ਼ ਸੰ ੮) (ਪ੍ਰਮਾਤਮਾ ਦੀ ਹਸਤੀ ਨੂੰ ਮੰਨਣ ਵਾਲਾ)

ਅਲਖ : ਪ੍ਰਭ ਅਲਖ ਅਲੇਖ ਕਿਸੇ ਭੇਵ ਨਾ ਪਾਇਆ। (੨੫ ਚੇਤ ੨੦੦੮ ਬਿ)
ਅਲਖ
ਅਲਖ ਅਭੇਵ ਭੇਵ ਲਖਾ ਨਾ ਜਾਉ। ਕਰ ਕਿਰਪਾ ਗੁਰਸਿਖਾਂ ਪ੍ਰਭ ਦੇ ਜਣਾਉ। (੧੩ ਵਿਸਾਖ ੨੦੦੮ ਬਿ)
ਮਹਾਰਾਜ ਸ਼ੇਰ ਸਿੰਘ ਕਲੰਕਨਿਹ ਅਲਖ ਅਭੇਵਾ। ਅਲਖ ਪ੍ਰਭ ਨਾ ਕਿਸੇ ਲਖਿਆ। ਆਪਣਾ ਭੇਵ ਨਾ
ਕਿਸੇ ਪ੍ਰਭ ਦੱਸਿਆ। (੯ ਸਾਵਣ ੨੦੦੮ ਬਿ)
ਭਗਤ ਭਗਵਾਨ ਤੇਰੇ ਦਵਾਰੇ ਮੰਗਣ, ਮਾਂਗਤ ਹੋ ਕੇ ਅਲਖ ਜਗਾਈਆ। ਤੂੰ ਚਾੜ੍ਹ ਆਪਣਾ ਰੰਗਣ, ਕਿਉਂ
ਬੈਠਾ ਮੁਖ ਛੁਪਾਈਆ। (੨੩ ਹਾੜ੍ਹ ੨੦੨੧ ਬਿ)
ਗੁਰ ਅਵਤਾਰ ਪੀਰ ਪੈਗ਼ੰਬਰ ਜਗਾਵਣ ਅਲਖ, ਉਚੀ ਕੂਕ ਕੂਕ ਨਾਅਰਾ ਜਗਤ ਅਲਾਈਆ। (੨੦ ਭਾਦਰੋਂ
੨੦੨੧ ਬਿ)
ਅਲੇਖ : ਜਿਸ ਦਾ ਲੇਖ ਅਲੇਖ ਕਰ ਕੇ ਗੁਰ ਅਵਤਾਰਾਂ ਲਿਖਾ, ਲੇਖ ਲੇਖਣੀ ਨੈਣ ਸ਼ਰਮਾਇੰਦਾ। (੨੫
ਅਲੇਖ
ਹਾੜ੍ਹ ੨੦੨੧ ਬਿ)
ਤੇਰਾ ਲੇਖਾ ਅਲੇਖ ਕੋਈ ਪੜ੍ਹ ਨਾ ਸਕੇ ਵਿਚ ਸੰਸਾਰ, ਸੰਸਾਰੀ ਸਮਝ ਨਾ ਕੋਈ ਵਡਿਆਈਆ। (੧੫
ਕੱਤਕ ੨੦੨੧ ਬਿ)
ਜਨ ਭਗਤ ਮੇਰਾ ਨਾਮ ਅਲੇਖ, ਲਿਖਤ ਨਾ ਕੋਇ ਸਮਝਾਈਆ। (੭ ਮੱਘਰ ੨੦੨੧ ਬਿ)
ਅਲਖ ਅਲੇਖ ਨਾ ਲਿਖਿਆ ਜਾਏ। (੧੫ ਸਾਾਵਣ ੨੦੦੯ ਬਿ)

ਆਪੇ ਆਪ : ਹਰਿ ਆਪੇ ਭਗਤ ਆਪ ਭਗਵੰਤ, ਭਗਤੀ ਰੂਪ ਆਪ ਅਖਵਾਈਆ। ਆਪੇ ਸਾਧ ਆਪ ਆਪੇ ਆਪ

ਹਰਿ ਸੰਤ, ਸਾਂਤਕ ਸਤਿ ਆਪ ਹੋ ਜਾਈਆ। ਆਪੇ ਨਾਰ ਆਪੇ ਕੰਤ, ਨਰ ਨਰਾਇਣ ਆਪ ਅਖਵਾਈਆ। ਆਪੇ ਆਦਿ ਆਪੇ ਅੰਤ, ਮਧ ਆਪਣੀ ਖੇਲ ਕਰਾਈਆ। ਆਪੇ ਨਾਦ ਧੁੰਨ ਆਪੇ ਮੰਤ, ਆਪੇ ਰਾਗੀ ਰਾਗ ਅਲਾਈਆ । ਆਪ ਬਣਾਏ ਆਪਣੀ ਬਣਤ, ਘੜਨ ਭੰਨਣ ਆਪ ਹੋ ਜਾਈਆ। ਆਪੇ ਰਵਿਆ ਲੱਖ ਚੁਰਾਸੀ ਜੀਵ ਜੰਤ, ਘਟ ਘਟ ਆਪਣਾ ਆਸਣ ਲਾਈਆ। ਆਪੇ ਰੁੱਤੜੀ ਰੁੱਤ ਬਸੰਤ, ਪਤ ਡਾਲੀ ਆਪ

ਮਹਿਕਾਈਆ। ਆਪੇ ਮਹਿਮਾ ਹੋਏ ਅਗਣਤ, ਆਪੇ ਲਿਖ ਲਿਖ ਲੇਖ ਸਮਝਾਈਆ। ਆਪੇ ਭੁੱਖ ਆਪੇ ਨੰਗਤ, ਆਪੇ ਤ੍ਰਿਸ਼ਨਾ ਰਿਹਾ ਵਧਾਈਆ। ਆਪੇ ਦਰਵੇਸ਼ ਦਰ ਬਣੇ ਮੰਗਤ, ਆਪ ਘਰ ਘਰ ਅਲਖ ਜਗਾਈਆ। ਆਪੇ ਜੇਰਜ ਆਪੇ ਅੰਡਜ, ਉਤਭੁਜ ਸੇਤਜ ਆਪਣਾ ਖੇਲ ਖਿਲਾਈਆ। ਆਪੇ ਬੋਧ ਗਿਆਤਾ ਪੰਡਤ, ਆਪੇ ਹਰਫ਼ ਹਰਫ਼ ਰਿਹਾ ਸਲਾਹੀਆ। ਆਪੇ ਕਰੇ ਸਰਬ ਖੰਡਤ, ਖੰਡਾ ਖੜਗ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਈਆ।

ਆਪੇ ਭਗਤ ਆਪ ਭਗਵਾਨ, ਆਪੇ ਸਾਚੀ ਖੇਲ ਖਲਾਇੰਦਾ। ਆਪੇ ਜੀਵ ਜੰਤ ਜਹਾਨ, ਆਪੇ ਜੁਗ ਜੁਗ ਵੇਸ ਵਟਾਇੰਦਾ। ਆਪੇ ਦਾਤਾ ਆਪੇ ਦਾਨ, ਦੇਵਣਹਾਰਾ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਮੰਡਲ ਰਾਸ ਆਪ ਰਚਾਇੰਦਾ। ਆਪੇ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਸਮੁੰਦ ਸਾਗਰ ਆਪੇ ਵੇਖ ਵਖਾਇੰਦਾ। ਆਪੇ ਸ਼ਬਦ ਨਾਦ ਧੁੰਨ ਕਾਨ, ਆਪੇ ਰਾਗ ਰਾਗਨੀ ਖੇਲ ਖਲਾਇੰਦਾ। ਆਪੇ ਸ਼ਾਹ ਪਾਤਸ਼ਾਹ ਸੱਚਾ ਸੁਲਤਾਨ, ਸੁਲਾਹਕੁਲ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਇੰਦਾ।

ਆਪੇ ਭਗਤ ਆਪੇ ਭਾਓ, ਨਿਰਭਓ ਆਪਣਾ ਖੇਲ ਖਲਾਈਆ। ਆਪੇ ਪ੍ਰੇਮ ਆਪੇ ਚਾਓ, ਆਪੇ ਮਿਲ ਮਿਲ ਖ਼ੁਸ਼ੀ ਮਨਾਈਆ। ਆਪੇ ਵਸੇ ਹਰ ਘਟ ਥਾਉਂ, ਆਪੇ ਲੁਕ ਲੁਕ ਮੁੱਖ ਛੁਪਾਈਆ । ਆਪੇ ਨਗਰ ਖੇੜਾ ਵਸਾਏ ਗਰਾਉਂ, ਗ੍ਰਹਿ ਗ੍ਰਹਿ ਆਪਣਾ ਆਪ ਧਰਾਈਆ। ਆਪੇ ਪਕੜਣਹਾਰਾ ਬਾਹੋਂ, ਆਪੇ ਧੱਕਾ ਰਿਹਾ ਲਗਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਬਾਲਕ ਰੂਪ ਵਟਾਈਆ। ਆਪੇ ਕਰੇ ਸਚ ਨਿਆਉਂ, ਆਪੇ ਹੁਕਮੀ ਹੁਕਮ ਸੁਣਾਈਆ। ਆਪੇ ਵਸੇ ਥਲ ਅਸਗਾਹੋਂ, ਜਲ ਥਲ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।

ਆਪੇ ਭਗਤ ਆਪੇ ਨਾਮ, ਆਪਣੀ ਕਰਨੀ ਆਪ ਕਰਾਇੰਦਾ। ਆਪੇ ਅੰਮ੍ਰਿਤ ਆਪੇ ਜਾਮ, ਭਰ ਪਿਆਲਾ ਆਪ ਪਿਆਇੰਦਾ। ਆਪ ਰਹੀਮ ਆਪ ਰਾਮ, ਆਪੇ ਰਮ ਰਮ ਖੇਲ ਖਿਲਾਇੰਦਾ। ਆਪੇ ਕਰਤਾ ਆਪੇ ਕਾਮ, ਆਪੇ ਭੁਗਤ ਵੇਸ ਵਟਾਇੰਦਾ। ਆਪੇ ਜੁਗਤਾ ਬਣ ਬਣ ਦਏ ਕਲਾਮ, ਆਪੇ ਨਿਉਂ ਨਿਉਂ ਸਲਾਮ ਬੁਲਾਇੰਦਾ। ਆਪੇ ਰਵ ਸਸ ਤੇਜ ਭਾਨ, ਆਪੇ ਨੂਰ ਨੁਰਾਨਾ ਡਗਮਗਾਇੰਦਾ। ਆਪੇ ਜ਼ਿਮੀ ਆਪ ਅਸਮਾਨ, ਖ਼ਾਕੀ ਖ਼ਾਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਧਰਾਇੰਦਾ।

ਆਪੇ ਭਗਤ ਆਪੇ ਰੰਗ, ਰੰਗ ਰੰਗੀਲਾ ਆਪ ਅਖਵਾਈਆ। ਆਪੇ ਸੇਜ ਆਪ ਪਲੰਘ, ਆਪੇ ਜੁਗ ਜੁਗ ਰਿਹਾ ਹੰਢਾਈਆ। ਆਪੇ ਡੋਰ ਆਪ ਪਤੰਗ, ਆਪੇ ਗੁਡੀਆਂ ਰਿਹਾ ਚੜ੍ਹਾਈਆ। ਆਪੇ ਨਾਦ ਆਪ ਮਰਦੰਗ, ਸਚ ਮਰਦੰਗਾ ਆਪ ਸੁਣਾਈਆ। ਆਪਣੇ ਮੰਦਰ ਆਪੇ ਲੰਘ, ਹਰਿ ਆਪੇ ਵੇਖ ਵਖਾਈਆ । ਆਪੇ ਗੀਤ ਆਪੇ ਛੰਦ, ਆਪੇ ਗਾ ਗਾ ਖ਼ੁਸ਼ੀ ਮਨਾਈਆ। ਆਪੇ ਰਸ ਆਪ ਅਨੰਦ, ਮਹਾਂ ਅਨੰਦ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਦ੍ਰਿੜਾਈਆ ।

ਆਪੇ ਭਗਤ ਆਪ ਸਪੂਤ, ਆਪੇ ਆਪਣੀ ਖੇਲ ਕਰਾਇੰਦਾ। ਆਪੇ ਤਾਣਾ ਪੇਟਾ ਸੂਤ, ਆਪੇ ਆਪਣੀ ਬਣਤ ਬਣਾਇੰਦਾ। ਆਪੇ ਸੁੱਤ ਦੁਲਾਰਾ ਪੂਤ, ਆਪੇ ਦਾਈ ਦਾਇਆ ਸੇਵ ਕਮਾਇੰਦਾ। ਆਪੇ ਆਦਿ ਜੁਗਾਦਿ ਰਹੇ ਊਤ, ਬਿਨ ਭਗਤਾਂ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ।

ਆਪੇ ਭਗਤ ਆਪੇ ਮਿੱਤ, ਮਿੱਤਰ ਪਿਆਰਾ ਆਪ ਅਖਵਾਈਆ। ਆਪੇ ਪ੍ਰੇਮ ਆਪੇ ਹਿੱਤ, ਨਿਤ ਨਵਿਤ ਆਪ ਵਖਾਈਆ। ਆਪੇ ਕਾਇਆ ਆਪੇ ਖੇਤ, ਆਪੇ ਅੰਮ੍ਰਿਤ ਮੇਘ ਬਰਸਾਈਆ। ਆਪੇ ਰੁੱਤ ਬਸੰਤੀ ਚੇਤ, ਆਪੇ ਖ਼ਿਜਾਂ ਰੂਪ ਵਟਾਈਆ। ਆਪੇ ਵਸੇ ਨੇਤਨ ਨੇਤ, ਦੂਰ ਦੁਰਾਡਾ ਆਪ ਹੋ ਜਾਈਆ। ਆਪੇ ਜਾਣੇ ਆਪਣਾ ਭੇਤ, ਭੇਵ ਹੋਰ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ

ਖੇਲ ਬੇਪਰਵਾਹੀਆ ।
ਆਪੇ ਭਗਤ ਆਪੇ ਕਾਰ, ਹਰਿ ਕਰਨੀ ਆਪ ਕਮਾਇੰਦਾ। ਜਗਤ ਜੁਗ ਸਚ ਵਿਹਾਰ, ਸਤਿ ਪੁਰਖ ਨਿਰੰਜਣ
ਆਪ ਕਰਾਇੰਦਾ। ਹਰਖ਼ ਸੋਗ ਤੋਂ ਵਸੇ ਬਾਹਰ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਇਕੋ ਜੋਗ ਅਗੰਮ
ਅਪਾਰ, ਅਲਖ ਨਿਰੰਜਣ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ
ਭਗਤਾਂ ਮਾਰਗ ਲਾਇੰਦਾ।
ਭਗਤਾਂ ਦੇਵੇ ਇਕੋ ਜੋਗ, ਜੋਗੀ ਜੁਗਤ ਆਪ ਜਣਾਈਆ। ਜਨਮ ਜਨਮ ਦਾ ਕੱਟੇ ਰੋਗ, ਰੋਗੀਆਂ ਰੋਗ
ਗਵਾਈਆ। ਮੇਲ ਮਿਲਾਏ ਧੁਰ ਸੰਜੋਗ, ਬਣ ਸੰਜੋਗੀ ਵੇਖ ਵਖਾਈਆ। ਨਾਮ ਨਿਧਾਨ ਚੁਗਾਏ ਚੋਗ,
ਸੋਹੰ ਹੰਸਾ ਮੋਤੀ ਮੁੱਖ ਰਖਾਈਆ। ਨਾਮ ਨਿਧਾਨਾ ਅਗਾਧ ਬੋਧ, ਬੋਧ ਅਗਾਧ ਕਰੇ ਪੜ੍ਹਾਈਆ। ਕਰਮ
ਕਾਂਡ ਪ੍ਰਭ ਆਪੇ ਸੋਧ, ਜਨ ਭਗਤਾਂ ਲਏ ਤਰਾਈਆ। ਕਲਜੁਗ ਅੰਤਮ ਪਹਿਲੀ ਕਰੇ ਮੋਹਤ, ਮੋਹ ਮਮਤਾ
ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ।

ਆਪੇ ਭਗਤ ਆਪੇ ਦਾਸ, ਦਾਸੀ ਬਣ ਬਣ ਸੇਵ ਕਮਾਇੰਦਾ। ਆਪੇ ਵਸੇ ਸਦਾ ਪਾਸ, ਘਰ ਸਾਚੇ ਸੋਭਾ ਪਾਇੰਦਾ। ਆਪੇ ਪੁਰਖ ਆਪ ਅਬਿਨਾਸ਼, ਅਬਿਨਾਸ਼ੀ ਪਦ ਆਪ ਹੋ ਜਾਇੰਦਾ। ਆਪੇ ਮੰਡਲ ਆਪੇ ਰਾਸ, ਆਪੇ ਸੂਰਜ ਚੰਦ ਨਚਾਇੰਦਾ। ਆਪੇ ਗੁਣ ਆਪੇ ਤਾਸ, ਸਰਬ ਗੁਣਵੰਤਾ ਆਪਣਾ ਖੇਲ ਖਲਾਇੰਦਾ। ਆਦਿ ਜੁਗਾਦਿ ਨਾ ਹੋਏ ਨਿਰਾਸ, ਨਿਰਾਸਤਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮਾਰਗ ਇਕ ਵਖਾਇੰਦਾ।

ਆਪੇ ਜਗਤ ਆਪੇ ਰਾਹ, ਰਹਿਬਰ ਬਣ ਬਣ ਸੇਵ ਕਮਾਈਆ। ਜੁਗ ਚੌਕੜੀ ਮਿਲਣ ਦਾ ਰੱਖੇ ਚਾਅ, ਚਾਓ ਘਨੇਰਾ ਸੱਚੇ ਮਾਹੀਆ। ਨਿਰਗੁਣ ਸਰਗੁਣ ਬਣ ਮਲਾਹ, ਫੜ ਫੜ ਬੇੜਾ ਆਪ ਤਰਾਈਆ। ਕੋਟ ਜਨਮ ਦੇ ਬਖ਼ਸ਼ੇ ਗੁਨਾਹ, ਜਿਸ ਸਿਰ ਆਪਣਾ ਹੱਥ ਟਿਕਾਈਆ। ਦਰਗਹਿ ਸਾਚੀ ਦੇਵੇ ਪਨਾਹ, ਚਰਨ ਕਵਲ ਸ਼ਰਨਾਈਆ। ਕਰੇ ਕਰਾਏ ਸਚ ਨਿਆਂ, ਸਾਚੇ ਤਖਤ ਬੈਠ ਸੱਚਾ ਸ਼ਹਿਨਸ਼ਾਹੀਆ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਈਆ। ਨਿਥਾਵਿਆਂ ਦੇਵੇ ਥਾਂ, ਨਿਉਟਿਆਂ ਇਕੋ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਦਾ ਸਾਲਾਹੀਆ।

ਆਪੇ ਭਗਤ ਆਪੇ ਗੁਣ, ਗੁਣਵੰਤਾ ਆਪ ਅਖਵਾਈਆ। ਜੁਗ ਜੁਗ ਪੁਕਾਰ ਰਿਹਾ ਸੁਣ, ਜੁਗ ਕਰਤਾ ਸੱਚਾ ਮਾਹੀਆ। ਲੱਖ ਚੁਰਾਸੀ ਛਾਣ ਪੁਣ, ਨੌਂ ਸਤ ਵੇਖੇ ਥਾਉਂ ਥਾਈਂਆ। ਜਨ ਭਗਤਾਂ ਦੇਵੇ ਨਾਦ ਧੁਨ, ਧੁਨ ਆਤਮਕ ਇਕ ਸੁਣਾਈਆ। ਲੇਖਾ ਜਾਣੇ ਕੁਲੋ ਕੁਲ, ਬੇਅੰਤ ਬੇਪਰਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ।

ਆਪੇ ਭਗਤ ਆਪੇ ਦੁਆਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਆਪੇ ਜੋਤ ਨੂਰ ਨਿਰਾਕਾਰ, ਆਪੇ ਪੰਜ ਤੱਤ ਡੇਰਾ ਲਾਈਆ। ਆਪੇ ਨਾਮ ਸ਼ਬਦ ਖ਼ੁਮਾਰ, ਆਪੇ ਅੰਮ੍ਰਿਤ ਧਾਰ ਵਹਾਈਆ। ਆਪੇ ਸਾਂਤਕ ਸਤਿ ਠੰਡਾ ਠਾਰ, ਆਪੇ ਅਗਨ ਰੂਪ ਵਟਾਈਆ। ਆਪੇ ਜੁਗ ਜੁਗ ਲੈ ਅਵਤਾਰ, ਨਿਰਗੁਣ ਆਪਣਾ ਵੇਸ ਵਟਾਈਆ। ਆਪੇ ਲੱਖ ਚੁਰਸੀ ਕਰੇ ਖ਼ਬਰਦਾਰ, ਬਣ ਬਣ ਸੇਵਕ ਸੇਵ ਕਮਾਈਆ। ਆਪੇ ਭਗਤਾਂ ਕਰੇ ਸਚ ਪਿਆਰ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਮੇਲਾ ਏਕਾ ਵਾਰ, ਮਿਲਿਆ ਮੇਲ ਵਿਛੜ ਨਾ ਜਾਈਆ । ਗੁਰ ਚੇਲੇ ਸੋਹਣ ਬੰਕ ਦੁਆਰ, ਦਰ ਦਰ ਖ਼ੁਸ਼ੀ ਮਨਾਈਆ। ਕਰੇ ਪਰਕਾਸ਼ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ। ਆਪੇ ਭਗਤ ਆਪੇ ਰੂਪ, ਆਪੇ ਰਾਗ ਰੰਗ ਅਲਾਈਆ। ਆਪੇ ਨਿਰਗੁਣ ਸਤਿ ਸਰੂਪ, ਆਪੇ ਸਰਗੁਣ ਰੂਪ ਵਟਾਈਆ। ਆਪੇ ਹਵਣ ਆਪੇ ਧੂਪ, ਆਪੇ ਸੁਗੰਧੀ ਰਿਹਾ ਸਮਾਈਆ। ਆਪੇ ਵਸੇ ਚਾਰੇ ਕੂਟ, ਦਹਿ ਦਿਸ਼ਾ ਆਪੇ ਫੇਰਾ ਪਾਈਆ। ਆਪੇ ਜੂਠ ਆਪੇ ਝੂਠ, ਆਪੇ ਸਚ ਸੁੱਚ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਪੇ ਭਗਤ ਆਪੇ ਸੁੱਖ, ਸੁਖ ਸਾਗਰ ਆਪ

ਅਖਵਾਇੰਦਾ। ਆਪੇ ਮਾਨਸ ਆਪ ਮਨੁੱਖ, ਮਾਨਵ ਆਪਣੀ ਖੇਲ ਕਰਾਇੰਦਾ। ਆਪੇ ਦਸ ਦਸ ਮਾਸ ਬਹਿ ਲੁੱਕ, ਆਪਣਾ ਪਰਦਾ ਆਪੇ ਪਾਇੰਦਾ। ਆਪੇ ਨਿਰਗੁਣ ਸਰਗੁਣ ਹੋ ਕੇ ਪਏ ਉਠ, ਆਪਣਾ ਬਲ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਇੰਦਾ। ਆਪੇ ਭਗਤ ਆਪੇ ਧਰਮ, ਧਰਨੀ ਧਵਲ ਧਰਤ ਵਡਿਆਈਆ। ਆਪੇ ਕਰਮ ਆਪੇ ਕੁਕਰਮ, ਨੇਹਕਰਮੀ ਆਪ ਹੋ ਜਾਈਆ। ਆਪੇ ਲੱਜਿਆ ਆਪੇ ਸ਼ਰਮ, ਹਯਾ ਆਪਣੇ ਅੰਗ ਵਖਾਈਆ। ਆਪੇ ਭੈ ਆਪੇ ਭੇਵ ਆਪੇ ਭਰਮ, ਆਪੇ ਭਿਆਨਕ ਰੂਪ ਵਟਾਈਆ। ਆਪੇ ਜੀਵਨ ਆਪੇ ਮਰਨ, ਆਪੇ ਮਰ ਮਰ ਜੀਵ ਪ੍ਰਗਟਾਈਆ। ਆਪੇ ਕਰਨੀ ਆਪੇ ਕਰਨ, ਕਰਤਾ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਈਆ।

ਆਪੇ ਭਗਤ ਆਪੇ ਨੇਮ, ਆਪੇ ਸਾਚੀ ਕਾਰ ਕਮਾਇੰਦਾ। ਆਪੇ ਅਗਨੀ ਆਪੇ ਹੇਮ, ਆਪੇ ਖੰਡ ਬਹਿ ਬਹਿ ਧਿਆਨ ਲਗਾਇੰਦਾ। ਆਪੇ ਬਾਨਰ ਆਪੇ ਬੇਨ, ਆਪੇ ਬਹਿ ਬਹਿ ਖ਼ੁਸ਼ੀ ਮਨਾਇੰਦਾ। ਆਪੇ ਸਾਗਰ ਆਪੇ ਸੈਨ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇੰਦਾ।

ਆਪੇ ਭਗਤ ਆਪੇ ਦਾਤ, ਦਰ ਸਾਚੇ ਆਪ ਵਰਤਾਈਆ। ਆਪੇ ਮਜ਼੍ਹਬ ਆਪੇ ਜ਼ਾਤ, ਆਪੇ ਸ਼ਰਅ ਵੰਡ ਵੰਡਾਈਆ। ਆਪੇ ਖੰਡਾਂ ਬ੍ਰਹਿਮੰਡਾਂ ਵਸੇ ਕਾਇਨਾਤ, ਆਪੇ ਲੋਕ ਪ੍ਰਲੋਕ ਰਿਹਾ ਸਮਾਈਆ। ਆਪੇ ਘਟ ਘਟ ਵੇਖੇ ਮਾਰ ਝਾਤ, ਆਪੇ ਰੂਪ ਰੰਗ ਨਾ ਕੋਈ ਵਖਾਈਆ। ਆਪੇ ਖੇਲ ਕਰੇ ਬਹੁ ਬਿਧ ਭਾਂਤ, ਆਪੇ ਜੁਗ ਜੁਗ ਵੇਸ ਵਟਾਈਆ। ਆਪੇ ਬੈਠਾ ਰਹੇ ਇਕ ਇਕਾਂਤ, ਸਚ ਮਹੱਲੇ ਸੋਭਾ ਪਾਈਆ। ਆਪੇ ਭਗਤਾਂ ਪੁੱਛੇ ਵਾਤ, ਨਿਰਗੁਣ ਸਰਗੁਣ ਹੋਏ ਸਹਾਈਆ। ਆਪੇ ਜਾਣੇ ਪੂਜਾ ਪਾਠ, ਆਪੇ ਪੜ੍ਹ ਪੜ੍ਹ ਕਰੇ ਪੜ੍ਹਾਈਆ। ਆਪੇ ਤੀਰਥ ਆਪੇ ਤਾਟ, ਸਰ ਸਰੋਵਰ ਆਪ ਅਖਵਾਈਆ। ਆਪੇ ਪਾਰ ਕਿਨਾਰਾ ਘਾਟ, ਆਪੇ ਪੱਤਣ ਸੱਚਾ ਮਾਹੀਆ। ਜਨ ਭਗਤਾਂ ਮੁੱਕੇ ਵਾਟ, ਆਪਣਾ ਪੰਧ ਮੁਕਾਈਆ। ਸ਼ਬਦ ਵਿਛੌਣਾ ਸਾਚੀ ਖਾਟ, ਪੁਰਖ ਅਬਿਨਾਸ਼ੀ ਸੇਜ ਵਛਾਈਆ। ਦੀਪਕ ਜਗੇ ਇਕ ਲਲਾਟ, ਨੂਰ ਨੁਰਾਨਾ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਆਪੇ ਭਗਤ ਆਪੇ ਰਸ, ਅਨਰਸ ਆਪਣੀ ਖੇਲ ਕਰਾਇੰਦਾ। ਆਪੇ ਪੂਰੀ ਕਰੇ ਆਸ, ਆਸਾ ਨਿਰਾਸਾ ਹੋ ਹੋ ਮੁੱਖ ਛੁਪਾਇੰਦਾ। ਆਪੇ ਪਵਣ ਆਪ ਸਵਾਸ, ਆਪੇ ਅੰਤਰ ਆਤਮ ਬੂਝ ਬੁਝਾਇੰਦਾ। ਆਪੇ ਸ਼ਾਹੋ ਆਪ ਸ਼ਾਬਾਸ਼, ਆਪੇ ਸਹਿ ਸਹਿ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪ ਧਰਾਇੰਦਾ।

ਆਪਣਾ ਬਲ ਹਰਿ ਜੂ ਧਰ, ਲੋਕਮਾਤ ਵਡਿਆਈਆ । ਜੁਗ ਚੌਕੜੀ ਜਾਏ ਹਰ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਸੇਵਾ ਕਰ, ਅੰਤਮ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਖਲਾਇਆ, ਆਦਿ ਅਨਾਦੀ ਧਾਰ। ਜੁਗ ਚੌਕੜੀ ਵੇਖ ਵਖਾਇਆ, ਕੋਟਨ ਕੋਟ ਜੁਗ ਬੀਤੇ ਵਿਚ ਸੰਸਾਰ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ, ਸ਼ਿਵ ਸ਼ੰਕਰ ਕਰੇ ਪਿਆਰ। ਲੱਖ ਚੁਰਾਸੀ ਬੰਧਨ ਪਾਇਆ, ਆਤਮ ਪਰਮਾਤਮ ਖੇਲ ਅਪਾਰ। ਗੁਰ ਅਵਤਾਰ ਕਾਇਆ ਚੋਲਾ ਸਰਬ ਹੰਢਾਇਆ, ਆਵਣ ਜਾਵਣ ਵਾਰੋ ਵਾਰ। ਧੁਰ ਫ਼ਰਮਾਣਾ ਢੋਲਾ ਇਕੋ ਗਾਇਆ, ਨਾਦ ਧੁਨ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਕਰੇ ਖੇਲ ਅਪਾਰ।

ਜੁਗ ਜੁਗ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਅੰਤ ਨਜ਼ਰ ਕੋਈ ਨਾ ਆਈਆ। ਕਲਜੁਗ

ਵਰਤੇ ਵਿਚ ਸੰਸਾਰਾ, ਚਾਰ ਕੁੰਟ ਲਏ ਅੰਗੜਾਈਆ। ਧੂਆਂਧਾਰ ਹੋਏ ਅੰਧਿਆਰਾ, ਅੰਧ ਅੰਧੇਰ ਨਾ ਕੋਈ ਮਿਟਾਈਆ। ਜੀਵ ਜੰਤ ਰੋਵੇ ਜ਼ਾਰੋ ਜ਼ਾਰਾ, ਗਿਰਿਆਜ਼ਾਰ ਸੁਣਾਈਆ। ਚਾਰੋਂ ਤਰਫ ਆਏ ਹਾਰਾ, ਜਿਤ ਰੂਪ ਨਾ ਕੋਈ ਵਟਾਈਆ । ਹਰਿ ਕਾ ਮਿਲੇ ਨਾ ਨਾਮ ਅਧਾਰਾ, ਹਰਿ ਕੀ ਪੌੜੀ ਨਾ ਕੋਈ ਚੜ੍ਹਾਈਆ। ਫੜ ਫੜ ਧੱਕੇ ਜੀਵ ਗਵਾਰਾ, ਪੜ੍ਹ ਪੜ੍ਹ ਲਿਖਤ ਨਾ ਕੋਈ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ।

ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਇੰਦਾ। ਲੱਖ ਚੁਰਾਸੀ ਮਾਰ ਧਿਆਨ, ਜੀਵ ਜੰਤ ਵੇਖ ਵਖਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨ, ਪੂਰਬ ਜਨਮ ਸੰਗ ਨਿਭਾਇੰਦਾ। ਅੱਠੇ ਪਹਿਰ ਕਰੇ ਧਿਆਨ, ਪ੍ਰਭ ਦਰਸ਼ਨ ਰਾਹ ਤਕਾਇੰਦਾ। ਕਵਣ ਮੇਲ ਮਿਲਾਏ ਆਣ, ਜਗਤ ਵਿਛੋੜਾ ਪੰਧ ਮੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਖੁਲ੍ਹਾਇੰਦਾ। (੧੭ ਮੱਘਰ ੨੦੧੮ ਬਿ)

ਅੰਧਕਾਰ : ਅੰਧਕਾਰ ਜਗਤ ਜਾਂ ਹੋਵੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ। (੮ ਫੱਗਣ ੨੦੦੬ ਬਿ) ਅੰਧਕਾਰ

ਨੇਤਰਹੀਣ ਸ੍ਰਿਸ਼ਟੀ ਅੰਧੀ, ਅੰਧਕਾਰ ਨਾ ਕੋਇ ਚੁਕਾਈਆ। ਤਨ ਕਾਇਆ ਮਾਟੀ ਪੋਚ ਕੇ ਬਣਦੀ ਚੰਗੀ, ਅੰਤਰ ਮੈਲ ਦੁਰਮਤ ਧੋ ਨਾ ਸਾਫ਼ ਕਰਾਈਆ। ਬਾਹਰੋਂ ਪੱਟੀ ਵੌਂਹਦੀ ਕੰਘੀ, ਅੰਦਰ ਮੀਂਢੀ ਸਚ ਨਾ ਕੋਇ ਗੁੰਦਾਈਆ। ਬਾਹਰੋਂ ਲਾਲ ਗੁਲਾਲ ਮੈਂਹਦੀ ਰੰਗ ਰੰਗੀ, ਅੰਤਰ ਪ੍ਰੇਮ ਰੰਗਣ ਨਜ਼ਰ ਕਿਸੇ ਨਾ ਆਈਆ। (੨੫ ਜੇਠ ੨੦੨੧ ਬਿ)

ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਹੋਇਆ ਅੰਧਕਾਰਾ, ਕੂੜੀ ਕਿਰਿਆ ਗ੍ਰਹਿ ਗ੍ਰਹਿ ਘਰ ਘਰ ਸਾਢੇ ਤਿੰਨ ਹੱਥ ਮੰਦਰ ਅੰਦਰ ਬੈਠੀ ਡੇਰਾ ਲਾਈਆ। (੨੦ ਭਾਦਰੋਂ ਸ਼ ਸੰ ੧)

ਕਰੇ ਪ੍ਰਕਾਸ਼ ਅਗਿਆਨ ਨੇਤਰ ਅੰਨ੍ਹ, ਅੰਧਕਾਰ ਅੰਦਰ ਦੀਪਕ ਜੋਤ ਕਰੇ ਰੁਸ਼ਨਾਈਆ। (੧੩ ਸਾਵਣ ਸ਼ ਸੰ ੨) ਜੋਤੀ ਨੂਰ ਕਰ ਪਰਧਾਨ, ਅੰਧ ਅੰਧਕਾਰ ਦਏ ਮਿਟਾਈਆ। (੨੭ ਅੱਸੂ ਸ਼ ਸੰ ੬) (ਅਗਿਆਨ)

ਅੰਧਕੂਪ : ਵਿਚ ਅੰਧਕੂਪ ਪਰਗਟੇ ਜੋਤ ਬਿਨ ਰੰਗ ਰੂਪ, ਕਲ ਸਾਚੀ ਜੋਤ ਧਰਾਏ। (੬ ਸਾਵਣ ੨੦੦੮ ਅੰਧਕੂਪ

ਬਿ) ਉਠ ਉਠ ਜੀਵ ਕਿਉਂ ਡੁੱਬਾ ਵਿਚ ਅੰਧਕੂਪ, ਗਿਆਨ ਰੂਪ ਗੁਰ ਚਰਨ ਲਾਗ ਉਪਜਾਏ। (੨੭ ਚੇਤ ੨੦੦੮ ਬਿ) ਰੂਪ ਰੰਗ ਪ੍ਰਭ ਸਦਾ ਅਨੂਪ, ਗੁਰਮਖ ਵਿਰਲੇ ਪਾਇਆ। ਸ੍ਰਿਸ਼ਟ ਸਬਾਈ ਅੰਧਕੂਪ, ਦਿਸ ਕਿਸੇ ਨਾ ਆਇਆ। (੨੮ ਪੋਹ ੨੦੧੨ ਬਿ) (ਖੂਹ ਦਾ ਅੰਧਕਾਰ)

ਅੰਮ੍ਰਿਤ : ਜਿਸ ਨੇ ਰਸ ਅੰਮ੍ਰਿਤ ਦਾ ਪੀਆ। ਦੇਹ ਸੁਖਾਲੀ ਨਿਰਮਲ ਹੈ ਜੀਆ। ਇਸ ਅੰਮ੍ਰਿਤ ਦੀ ਅੰਮ੍ਰਿਤ

ਇਹ ਵਡਿਆਈ। ਪਸੂ ਪਰੇਤੋਂ ਦੇਵ ਬਣਾਈ । ਏਸ ਬੂੰਦ ਦੀ ਕੋਈ ਨਾ ਜਾਣੇ ਸਾਰ। ਜਿਨ੍ਹ ਪੀਤੀ ਸੋ ਉਤਰਿਆ ਪਾਰ । ਇਕ ਬੂੰਦ ਚਾਤਰਕ ਪਾਵੇ। ਹੋਏ ਸ਼ਾਂਤ ਹਰਿ ਗੁਣ ਗਾਵੇ। ਅੰਮ੍ਰਿਤ ਸਤਿਗੁਰ ਆਪ ਬਣਾਇਆ। ਮਹਾਰਾਜ ਸ਼ੇਰ ਸਿੰਘ ਰਸਨੀ ਲਾਇਆ। ਰਸਨਾ ਆਪਣੀ ਨਾਲ ਲਗਾਇਆ। ਮਨਮੁਖਾਂ ਤੋਂ ਗੁਰਸਿਖ ਬਣਾਇਆ। (੧੭ ਭਾਦਰੋਂ ੨੦੦੬ ਬਿ)

ਈਸ਼ਵਰ ਬਿਨਾ ਨਾ ਅੰਮ੍ਰਿਤ ਬਰਖੇ। ਝੂਠਾ ਪਾਪੀ ਆਪ ਹੈ ਪਰਖੇ। ਐਸ ਵਾਸਤੇ ਖੇਲ ਰਚਾਇਆ। ਇਸ ਨੇ ਅੰਮ੍ਰਿਤ ਦਾ ਮਾਣ ਗੁਵਾਇਆ। ਜੋ ਪੀਵੇ ਅੰਮ੍ਰਿਤ ਅਮਰ ਪਦ ਹੋ ਜਾਵੇ। ਜੂਠਿਆਂ ਝੂਠਿਆਂ ਸਿਰ ਖੇਹ ਪਵਾਵੇ। ਕੋਈ ਨਾ ਦੇਵੇ ਅੰਮ੍ਰਿਤ ਬਣਾ ਕੇ। ਮਹਾਰਾਜ ਸ਼ੇਰ ਸਿੰਘ ਕਹੇ ਸੁਣਾ ਕੇ। (੧੭ ਭਾਦਰੋਂ ੨੦੦੬ ਬਿ)

ਸਦਾ ਸੁਹੇਲਾ ਨਿਰਮਲ ਜੀਆ। ਅੰਮ੍ਰਿਤ ਨਾਮ ਮਹਾਂਰਸ ਪੀਆ। ਸੋਹੰ ਸ਼ਬਦ ਗਿਆਨ ਗੁਰ ਦੀਆ। (੧੭ ਮੱਘਰ ੨੦੦੬ ਬਿ)

ਹਰਿ ਕਾ ਭੇਵ ਸਮਝ ਤੋਂ ਨਿਆਰ, ਲੇਖਾ ਲੇਖ ਨਾ ਕੋਇ ਜਣਾਈਆ। ਵਿਸ਼ਨ ਅੰਦਰ ਬ੍ਰਹਮ ਧਾਰ, ਸ਼ਬਦੀ ਸ਼ਬਦ ਟਿਕਾਈਆ। ਸ਼ਬਦ ਕਵਲ ਸ਼ਬਦ ਗੁਲਜ਼ਾਰ, ਸ਼ਬਦ ਫੂਲ ਫੂਲ ਸਮਾਈਆ। ਸ਼ਬਦ ਪੰਖੜੀ ਆਏ ਬਹਾਰ, ਸ਼ਬਦ ਵੇਖੇ ਸਾਚਾ ਸ਼ਹਿਨਸ਼ਾਹੀਆ। ਸ਼ਬਦ ਰੂਪ ਅਪਰ ਅਪਾਰ, ਰੇਖ ਰੰਗ ਨਾ ਕੋਇ ਜਣਾਈਆ। ਸ਼ਬਦ ਪਿਤਾ ਸ਼ਬਦ ਮਾਤਾ ਸ਼ਬਦ ਬਣੇ ਸੁੱਤ ਦੁਲਾਰ, ਸ਼ਬਦ ਵਿਸ਼ਨੂੰ ਘਾੜਤ ਲਏ ਘੜਾਈਆ। ਸ਼ਬਦ ਅੰਮ੍ਰਿਤ ਸ਼ਬਦ ਰਸ ਸ਼ਬਦ ਅੰਦਰ ਜਾਏ ਵਸ, ਸ਼ਬਦ ਸ਼ਬਦ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਬੈਠਾ ਚੜ੍ਹ, ਤਖ਼ਤ ਨਿਵਾਸੀ ਏਕਾ ਸੱਚਾ ਸ਼ਹਿਨਸ਼ਾਹੀਆ। (੨੬ ਪੋਹ ੨੦੧੭ ਬਿ)

ਜਨ ਭਗਤੋ ਪ੍ਰਭੂ ਦੀ ਭੁਲਿਓ ਕਦੇ ਨਾ ਬਾਣੀ, ਪਾਰਬ੍ਰਹਮ ਬ੍ਰਹਮ ਆਪਣਾ ਰੰਗ ਚੜ੍ਹਾਈਆ। ਸਤਿ ਧਰਮ ਦੀ ਰੱਖਿਓ ਯਾਦ ਨਿਸ਼ਾਨੀ, ਕੂੜ ਅਪਰਾਧ ਨਾ ਕੋਇ ਕਮਾਈਆ। ਤੁਹਾਡਾ ਆਤਮ ਜੋਤ ਨੁਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਖੇਲ ਵੇਖਣਾ ਦੋ ਜਹਾਨੀ, ਲੋਕ ਪ੍ਰਲੋਕ ਖ਼ੁਸ਼ੀ ਮਨਾਈਆ। ਅੰਮ੍ਰਿਤ ਜਲ ਪੀਣਾ ਠੰਡਾ ਪਾਣੀ, ਨਿਝ ਆਤਮ ਰਸ ਚਖਾਈਆ। ਤੁਹਾਡੀ ਸਤਿਗੁਰ ਦੁਵਾਰੇ ਮਨਜ਼ੂਰ ਸਦਾ ਕੁਰਬਾਨੀ, ਜੇ ਮਨ ਦੀ ਮਨਸਾ ਦਿਓ ਮਿਟਾਈਆ। ਤੁਹਾਡੀ ਚੜ੍ਹਦੀ ਸਦਾ ਜੁਵਾਨੀ, ਬੁਢੇਪਾ ਪਰਤ ਕੋਇ ਨਾ ਆਈਆ। ਮਿਲੇ ਵਡਿਆਈ ਵਿਚ ਚਾਰ ਖਾਣੀ, ਚਾਰੋਂ ਕੁੰਟ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਤਕਾਈਆ। (੬ ਮਾਘ ਸ਼ਹਿਨਸ਼ਾਹੀ ਸੰਮਤ ੧)

ਨਾਮ ਅੰਮ੍ਰਿਤ ਬਾਣੀ ਸਤਿਗੁਰ ਪਿਆਰ, ਦੂਜੀ ਧਾਰ ਨਾ ਕੋਇ ਵਖਾਇੰਦਾ । ਅੰਦਰੇ ਅੰਦਰ ਕਰੇ ਗ਼ੁਫ਼ਤਾਰ, ਗ਼ੁਫ਼ਤ ਸ਼ੁਨੀਦ ਖੇਲ ਵਖਾਇੰਦਾ। ਕਰੇ ਖੇਲ ਆਪ ਕਰਤਾਰ, ਕਰਨੀ ਆਪਣੀ ਆਪ ਜਣਾਇੰਦਾ। ਦਰ ਦਰਵੇਸ਼ ਬਣ ਭਿਖਾਰ, ਹਰਿ ਅਲੱਖ ਨਿਰੰਜਣ ਅਲਖ ਜਗਾਇੰਦਾ। ਭਗਤ ਭਗਵੰਤ ਖੇਲ ਨਿਆਰ, ਨਿਰਗੁਣ ਸਰਗੁਣ ਆਪ ਖਲਾਇੰਦਾ। ਸੱਚਾ ਨਾਦ ਵੱਜੇ ਧੁਨਕਾਰ, ਰੁਣ ਝੁਣ ਆਪਣੀ ਆਪ ਸਮਝਾਇੰਦਾ। ਸੜਕ ਕੰਢੇ ਬੈਠੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਪੁਚਾਇੰਦਾ। ਇਸ ਤੋਂ ਪਰੇ ਨਾ ਕੋਈ ਕਰਤਾਰ, ਸਚ ਦੁਆਰਾ ਨਾ ਕੋਈ ਵਡਿਆਇੰਦਾ। ਜਿਸ ਅੰਤਰ ਇਕ ਅਧਾਰ, ਤਿਸ ਮੰਤਰ ਨਾਮ ਸੁਣਾਇੰਦਾ। ਬਾਣੀ ਅੰਮ੍ਰਿਤ ਕਰੇ ਪੁਕਾਰ, ਗੁਰਮੁਖਾਂ ਰਾਹ ਤਕਾਇੰਦਾ । ਬਿਨ ਭਗਤਾਂ ਕਰੇ ਨਾ ਕੋਈ ਸ਼ਿੰਗਾਰ, ਸਚ ਰੂਪ ਨਾ ਕੋਇ ਵਟਾਇੰਦਾ। ਤਖ਼ਤ ਨਿਵਾਸੀ ਏਕੰਕਾਰ, ਨਿਰਗੁਣ ਆਪਣੀ ਦਇਆ ਕਮਾਇੰਦਾ। ਬੇਵਸ ਹੋ ਕੇ ਡਿਗਾ ਮੂੰਹ ਦੇ ਭਾਰ, ਆਪਣਾ ਬਲ ਨਾ ਕੋਇ ਜਣਾਇੰਦਾ। ਦੇਵਣਹਾਰ ਇਕ ਦਾਤਾਰ, ਦਾਤਾ ਦਾਨੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਅੰਮ੍ਰਿਤ ਬਰਖਾ ਗੁਰਸਿਖ ਅੰਦਰ, ਮਨਮੁਖ ਅਗਨੀ ਅੱਗ ਜਲਾਈਆ। ਅੰਮ੍ਰਿਤ ਬਰਖਾ ਗੁਰਸਿਖ ਮੰਦਰ, ਮਨਮੁਖ ਧੂੰਆਂਧਾਰ ਰਖਾਈਆ। ਅੰਮ੍ਰਿਤ ਬਰਖਾ ਗੁਰਸਿਖ ਤੇਰੀ ਡੂੰਘੀ ਕੰਦਰ, ਮਨਮੁਖ ਬੈਠੇ ਮੁਖ ਛੁਪਾਈਆ। ਅੰਮ੍ਰਿਤ ਬਰਖਾ ਤੋੜੇ ਜੰਦਰ, ਤ੍ਰੈ ਧਾਤੂ ਤਾਲਾ ਰਹਿਣ ਨਾ ਪਾਈਆ। ਅੰਮ੍ਰਿਤ ਬਰਖਾ ਫੁਲ ਫਲਵਾੜੀ ਮਹਿਕਾਏ ਕਾਇਆ ਖੰਡਰ, ਪਤ ਪਤ ਡਾਲ੍ਹੀ ਤਨ ਮਹਿਕਾਈਆ। ਅੰਮ੍ਰਿਤ ਬਰਖਾ ਮੂਰਛਾ ਕਰੇ ਮਨ ਬੰਦਰ, ਉਠ ਉਠ ਨਾ ਦਹਿ ਦਿਸ਼ ਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਰਖਾ ਦਏ ਸਮਝਾਈਆ। ਅੰਮ੍ਰਿਤ ਬਰਖਾ ਆਤਮ ਰਸ, ਗੁਰਮੁਖ ਵਿਰਲਾ ਪਾਇੰਦਾ। ਸਤਿਗੁਰ ਪੂਰਾ ਦੇਵੇ ਹੱਸ ਹੱਸ, ਆਪਣਾ ਭੰਡਾਰਾ ਆਪ ਵਰਤਾਇੰਦਾ। ਆਪਣੀ ਹੱਥੀਂ ਕਰ ਕਿਰਪਾ ਗੁਰਸਿਖ ਤੇਰੇ ਅੰਦਰ ਦੇਵੇ ਰੱਖ, ਫੇਰ ਬਾਹਰ ਨਾ ਕੋਇ ਕਢਾਇੰਦਾ। ਆਪਣੇ ਪਰਦੇ ਦੇਵੇ ਢਕ, ਜਗਤ ਪਰਦਾ ਨਾ ਕੋਇ ਪਾਇੰਦਾ । ਅੰਮ੍ਰਿਤ ਬਰਸ ਆਪ ਹੋਏ

ਵਸ, ਆਪਣਾ ਰਸ ਆਪ ਚਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਬਰਖਾ ਆਪੇ ਲਾਇੰਦਾ।

ਅੰਮ੍ਰਿਤ ਬਰਖਾ ਨਿਝਰ ਧਾਰ, ਝਿਰਨਾ ਆਪ ਝਿਰਾਈਆ। ਕਵਲੀ ਕਵਲ ਪਏ ਫੁਹਾਰ, ਬੂੰਦੀ ਬੂੰਦ ਬੰਦ ਟਪਕਾਈਆ। ਸੁਰਤੀ ਮੌਲੇ ਖਿੜੇ ਗੁਲਜ਼ਾਰ, ਬਸੰਤੀ ਰੁੱਤ ਆਪ ਬਣਾਈਆ। ਭੌਰਾ ਗੂੰਜੇ ਆਪ ਨਿਰੰਕਾਰ, ਕਲੀ ਕਲੀ ਵੇਖ ਮਹਿਕਾਈਆ। ਗੁਰਸਿਖ ਤੇਰੀ ਅੰਮ੍ਰਿਤ ਬਹਾਰ, ਤੇਰੀ ਕਾਇਆ ਅੰਦਰ ਸੋਭਾ ਪਾਈਆ। ਲੱਖ ਚੁਰਾਸੀ ਨਿਤ ਨਵਿਤ ਛਿਆਨਵੇ ਕਰੋੜ ਮੇਘਲਾ ਬਰਸੇ ਆਪਣੀ ਧਾਰ, ਸਾਂਤ ਕਿਸੇ ਹੱਥ ਨਾ ਆਈਆ। ਗੁਰਸਿਖ ਚਾਤਰਕ ਏਕਾ ਬੂੰਦ ਸਵਾਂਤੀ ਮੰਗੇ ਏਕਾ ਵਾਰ, ਪੀ ਪੀ ਪੀ ਪੀਆ ਆਪਣਾ ਲਏ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਅੰਮ੍ਰਿਤ ਮੇਘ ਬਰਸਾਈਆ। ਅੰਮ੍ਰਿਤ ਮੇਘ ਠੰਡਾ ਪਾਣੀ, ਗੁਰ ਸਤਿਗੁਰ ਆਪ ਬਰਸਾਇੰਦਾ। ਸੁਰਤੀ ਮਿਲਾਏ ਸ਼ਬਦ ਹਾਣੀ, ਦੋਹਾਂ ਵਿਚੋਲਾ ਆਪ ਹੋ ਜਾਇੰਦਾ। ਆਪ ਸੁਣਾਏ ਆਪਣੀ ਅਕੱਥ ਕਹਾਣੀ, ਜਗਤ ਕਤਾਬ ਨਾ ਕੋਇ ਪੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਜੀਵ ਜੰਤ ਜਸ ਗੌਣ ਸ਼ਾਹ ਸੁਲਤਾਨੀ, ਹਰਿ ਕਾ ਨਾਉਂ ਸ਼ਹਿਨਸ਼ਾਹ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਮ੍ਰਿਤ ਭੰਡਾਰਾ ਏਕਾ ਭਰ, ਅੰਮ੍ਰਿਤ ਮੇਘ ਆਪ ਬਰਸਾਇੰਦਾ। (੨੨ ਸਾਵਣ ੨੦੧੮ ਬਿ)

ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀਂ ਢੱਠੇ, ਆਪਣਾ ਮਾਣ ਮਿਟਾਈਆ। ਵੇਖੋ ਖੇਲ ਪੁਰਖ ਸਮਰਥੇ, ਹਰਿ ਕਰਤਾ ਆਪ ਕਰਾਈਆ। ਭਗਤ ਸੁਹੇਲੇ ਕਰ ਕੇ ਕੱਠੇ, ਧੁਰ ਦੀ ਸੇਵ ਲਗਾਈਆ। ਅੰਮ੍ਰਿਤ ਅਮਿਉਂ ਰਸ ਰਹੇ ਝੱਟੇ, ਸੋਹਣੀ ਬਰਖਾ ਲਾਈਆ। ਸਤਿ ਰਹੇ ਨਾ ਕਿਸੇ ਤੀਰਥ ਤਟੇ, ਸਰ ਸਰੋਵਰ ਖ਼ਾਲੀ ਦਏ ਕਰਾਈਆ। ਕਲਜੁਗ ਅੰਤ ਅਖ਼ੀਰੀ ਮਾਣ ਇਕ ਦਵਾਰੇ ਰਖੇ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮੀ ਖੇਲ ਆਪ ਖਲਾਈਆ।

ਅਠਸਠ ਤੀਰਥ ਆਵਣ ਭੱਜੇ, ਆਪਣਾ ਪੰਧ ਮੁਕਾਈਆ। ਅਸਾਂ ਚਰਨ ਚੁੰਮਣੇ ਸੱਜੇ ਖੱਬੇ, ਦੋਵੇਂ ਰਸ ਵਖਾਈਆ। ਸਾਡੀ ਲੋਕਮਾਤ ਵਿਚੋਂ ਮੁਕ ਗਈ ਹਦੇ, ਲੇਖਾ ਰਹਿਣ ਕੋਇ ਨਾ ਪਾਈਆ। ਇਕੋ ਹੁਕਮ ਸੂਰੇ ਸਰਬੱਗੇ, ਸਭ ਨੇ ਮੰਨਣਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪ ਕਮਾਈਆ।

ਅੰਮ੍ਰਿਤ ਕਹੇ ਵੇਖੋ ਮੇਰਾ ਪੈਂਦਾ ਮੁੱਲ, ਕ਼ੀਮਤ ਹਰਿ ਹਰਿ ਆਪ ਚੁਕਾਈਆ। ਮੇਰਾ ਜਨਮ ਹੋ ਗਿਆ ਭਗਤਾਂ ਦੀ ਵਿਚ ਕੁਲ, ਦੂਜਾ ਪਿਤਾ ਨਾ ਕੋਇ ਅਖਵਾਈਆ। ਜਿਸ ਦੇ ਲਗ ਜਾਵਾਂ ਨਾਲ ਬੁੱਲ, ਅੰਤਰ ਆਤਮ ਰਸ ਦਿਆਂ ਬਣਾਈਆ। ਕਵਲ ਨਾਭੀ ਖਿਲੇ ਸੱਚਾ ਫੁਲ, ਪੰਖੜੀਆਂ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਰਿਹਾ ਬਣਤ ਬਣਾਈਆ।

ਅੰਮ੍ਰਿਤ ਕਿਹਾ ਮੈਂ ਆਇਆ ਓਸ ਕੰਢੇ, ਜਿਸ ਦਾ ਕਿਨਾਰਾ ਇਕ ਦਰਸਾਈਆ । ਅਗੇ ਪਾਏ ਭਗਤਾਂ ਵੰਡੇ, ਦੂਜਾ ਹੱਥ ਨਾ ਕੋਇ ਲਗਾਈਆ। ਜਿਨ੍ਹਾਂ ਦੇ ਸੀਨੇ ਹੋਏ ਠੰਡੇ, ਅਗਨੀ ਅੱਗ ਬੁਝਾਈਆ। ਅਬਿਨਾਸ਼ੀ ਕਰਤਾ ਇਨ੍ਹਾਂ ਦੀ ਮੰਨੇ, ਚਲੇ ਸਦ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ।

ਅੰਮ੍ਰਿਤ ਕਹੇ ਮੇਰੇ ਵਿਚ ਮਿਲਣਾ ਮਿੱਠਾ, ਜਿਸ ਦੀ ਧਾਰ ਅਗੰਮੀ ਨਜ਼ਰੀ ਆਈਆ। ਮੇਰਾ ਖੇਲ ਹੋਣਾ ਅਨਡਿੱਠਾ, ਅਨਭਵ ਪਰਕਾਸ਼ ਰਿਹਾ ਕਰਾਈਆ । ਹੁਕਮ ਦੇ ਅਬਿਨਾਸ਼ੀ ਅਚੁਤਾ, ਸੇਵਾ ਸਾਚੀ ਸਚ ਸਮਝਾਈਆ। ਭਗਤਾਂ ਸੁਹੌਣੀ ਸਾਚੀ ਰੁੱਤਾ, ਪੱਤ ਡਾਲ੍ਹੀ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ।

ਅੰਮ੍ਰਿਤ ਕਹੇ ਮੈਂ ਔਂਣਾ ਓਸ ਬਾਟੇ, ਜਿਸ ਦਾ ਵਜ਼ਨ ਨਾ ਕੋਇ ਕਰਾਈਆ । ਭਗਤਾਂ ਪੂਰੇ ਕਰਨੇ ਘਾਟੇ,

ਘਾਟੀ ਮੰਜ਼ਲ ਆਪ ਚੜ੍ਹਾਈਆ। ਪੁਰਖ ਅਬਿਨਾਸ਼ੀ ਨਾਲ ਜੋੜਨੇ ਨਾਤੇ, ਸਾਕ ਸੱਜਣ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਬਣਤ ਰਿਹਾ ਬਣਾਈਆ।

ਸਾਚਾ ਅੰਮ੍ਰਿਤ ਕਹੇ ਮੈਂ ਅੰਦਰ ਵੜਨਾ, ਜਨ ਭਗਤਾਂ ਡੇਰਾ ਲਾਈਆ। ਸਾਚੇ ਮੰਦਰ ਚੜ੍ਹਨਾ, ਬਹਿ ਬਹਿ ਖ਼ੁਸ਼ੀ ਵਖਾਈਆ। ਢੋਲਾ ਸਾਚਾ ਪੜ੍ਹਨਾ, ਇਕੋ ਨਾਮ ਧਿਆਈਆ। ਜਨ ਭਗਤਾਂ ਅੰਦਰ ਰਲਣਾ, ਆਪਣਾ ਆਪ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਸਾਚੀ ਬਣਤ ਬਣਾਈਆ ।

ਅੰਮ੍ਰਿਤ ਕਹੇ ਮੈਂ ਜੀ ਆਇਆਂ ਨੂੰ ਕਹਾਂ ਜੀ, ਭਗਤਾਂ ਆਪ ਸੁਣਾਈਆ। ਪੰਜ ਵਾਰ ਮੈਨੂੰ ਲੈਣਾ ਪੀ, ਪੀਆ ਪ੍ਰੀਤਮ ਦਿਆਂ ਮਿਲਾਈਆ। ਨਾਤਾ ਤੁਟ ਜਾਏ ਪੁਤਰ ਧੀ, ਸਾਕ ਸਜਣ ਸੰਗੀ ਨਜ਼ਰ ਕੋਇ ਨਾ ਆਈਆ। ਲੇਖਾ ਚੁਕਾਵਾਂ ਸਾਢੇ ਤਿੰਨ ਹੱਥ ਸੀਂ, ਸੱਜਣ ਸੁਹੇਲੇ ਦੇਵਾਂ ਮਾਣ ਵਡਿਆਈਆ। ਸਤਿ ਸਤਿਵਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਸਤਿਜੁਗ ਰਖਾਈ ਨੀਂਹ, ਸਾਚਾ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਅੰਮ੍ਰਿਤ ਕਹੇ ਮੈਂ ਕੋਟਨ ਕੋਟ ਜੁਗਾਂ ਪਿੱਛੋਂ ਬਣਿਆ, ਨਵ ਨੌ ਚਾਰ ਮੇਰਾ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰ ਕਰਿਆ, ਕਰਨੀ ਆਪਣੀ ਵਿਚ ਟਿਕਾਈਆ। ਅੰਮ੍ਰਿਤ ਸੋਹਣਾ ਜਲ ਭਰਿਆ, ਏਕਾ ਇੱਕੀ ਰਹੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇੱਕੀ ਕਹੇ ਇਹ ਵਸਤ ਅਨਮੁੱਲੀ, ਸਾਚੀ ਨਜ਼ਰੀ ਆਈਆ। ਜਿਸ ਵਿਚੋਂ ਪ੍ਰਭ ਭਰ ਕੇ ਇਕ ਚੁਲੀ, ਆਪਣੇ ਮੁਖ ਲਗਾਈਆ। ਜਿਸ ਵੇਲੇ ਮੈਂ ਭਗਤਾਂ ਦੀ ਲੱਗਾ ਬੁੱਲੀਂ, ਕੋਟਨ ਬੁੱਲ੍ਹੇ ਬੈਠਣ ਸੀਸ ਨਿਵਾਈਆ। ਭਾਗ ਲਗਾਵਾਂ ਓਸ ਕੁੱਲੀ, ਜਿਸ ਕੁਲ ਦਾ ਮਾਲਕ ਕੁੱਲ ਅਖਵਾਈਆ। ਜੇ ਸਿੱਖੀ ਪਿੱਛੇ ਰਹੇ ਭੁੱਲੀ, ਅਗੇ ਮਾਰਗ ਇਕ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸ਼ਬਦ ਅਸੂਲੀ, ਪਿਛਲੀ ਕਹਾਣੀ ਮਾਮੂਲੀ ਰਿਹਾ ਵਖਾਈਆ। (੨੭ ਪੋਹ ੨੦੨੧ ਬਿ)

ਅੰਮ੍ਰਿਤ ਫਲ : ਦਾਸ ਹੋਏ ਜੋ ਗੁਰ ਦਰ ਆਇਆ। ਸਾਚਾ ਨਾਉਂ ਅੰਮ੍ਰਿਤ ਫਲ ਪਾਇਆ। (੫ ਜੇਠ ਅੰਮ੍ਰਿਤ ਫਲ

੨੦੦੮ ਬਿ)
ਸਾਧ ਸੰਗਤ ਇਕ ਡਾਲ੍ਹ ਕਰ, ਅੰਮ੍ਰਿਤ ਫਲ ਸੋਹੰ ਸ਼ਬਦ ਪ੍ਰਭ ਲਾਇਆ। (੧੭ ਹਾੜ ੨੦੦੮ ਬਿ)
ਅੰਮ੍ਰਿਤ ਫਲ ਗੁਰਚਰਨ ਸੇਵਾ। ਕਲਜੁਗ ਗੁਰਸਿਖ ਉਤਮ ਮੇਵਾ। (੯ ਸਾਵਣ ੨੦੦੮ ਬਿ)
ਰੱਖ ਚਿਤ ਪਾਰਬ੍ਰਹਮ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸ਼ਬਦ ਮੁੱਖ ਲਗਾਵੇ ਗੁਰਸਿਖਾਂ ਅੰਮ੍ਰਿਤ
ਫਲ। (੨ ਮਾਘ ੨੦੦੯ ਬਿ)
ਪ੍ਰਭ ਅਬਿਨਾਸ਼ੀ ਸੱਜਣ ਸੁਹੇਲਾ। ਗੁਰਮੁੱਖਾਂ ਅੰਮ੍ਰਿਤ ਫਲ ਖਵਾਏ ਸੋਹੰ ਸਾਚਾ ਕੇਲਾ। (੨੮ ਚੇਤ ੨੦੧੧ ਬਿ)

ਅੰਮ੍ਰਿਤਸਰ : ਕਾਇਆ ਮੰਦਰ ਅੰਮ੍ਰਿਤਸਰ, ਹਰਿ ਹਰਿ ਰਚਨ ਰਚਾਈਆ। (੨ ਭਾਦਰੋਂ ੨੦੧੬ ਬਿ) ਅੰਮ੍ਰਿਤਸਰ

ਅੰਮ੍ਰਿਤ ਵੇਲਾ : ਅੰਮ੍ਰਿਤ ਵੇਲਾ ਆਤਮ ਅੰਧ, ਅਗਿਆਨ ਅੰਧੇਰ ਮਿਟਾਇਆ । ਨੌਂ ਦਵਾਰੇ ਕੀਤੇ ਬੰਦ, ਪ੍ਰਭ ਅੰਮ੍ਰਿਤ ਵੇਲਾ

ਦਸਵਾਂ ਆਪ ਖੁਲ੍ਹਾਇਆ। (੨੬ ਪੋਹ ੨੦੧੨ ਬਿ)
ਅੰਮ੍ਰਿਤ ਵੇਲਾ ਆਤਮ ਦਾਤ, ਮਾਨਸਰੋਵਰ ਕੰਢਾ ਏ। ਗੁਰਮੁਖ ਸਾਚਾ ਪਾਰਜਾਤ, ਘਰ ਸਾਚੇ ਪਈ ਵੰਡਾ
ਏ। ਦਿਵਸ ਰੈਣ ਰਹੇ ਪਰਭਾਤ, ਲੇਖਾ ਚੁਕੇ ਜੇਰਜ ਅੰਡਾ ਏ। ਅੰਦਰ ਮੰਦਰ ਮਿੱਟੀ ਅੰਧੇਰੀ ਰਾਤ, ਮਿਲਿਆ
ਅੰਮ੍ਰਿਤ ਸੀਤਲ ਠੰਡਾ ਏ। ਕਾਇਆ ਸੀਤਲ ਸਾਂਤਕ ਹੋਈ ਸਵਾਂਤ, ਲੋਕਮਾਤ ਨਾ ਆਈ ਕੰਡਾ ਏ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਧਾਰਾ ਜਨ ਵਣਜਾਰਾ ਵਿਚ ਸੰਸਾਰਾ ਆਪੇ ਪਾਈ
ਸਾਚੀ ਵੰਡਾ ਏ। (੨੬ ਪੋਹ ੨੦੧੨ ਬਿ)

ਸਤਿਗੁਰ ਆਇਆ ਚਲ ਕੇ ਪਾਤਣ, ਪਤਣ ਵੇਖੇ ਗੁਰਸਿਖ ਰਾਹੀਆ। ਨਾ ਕੋਈ ਸੰਧਿਆ ਨਾ ਕੋਈ ਆਥਣ, ਸਰਘੀ ਸਵੇਰਾ ਨਾ ਕੋਇ ਜਣਾਈਆ। ਅੰਮ੍ਰਿਤ ਵੇਲਾ ਹਰਿ ਕਾ ਦਰਸ ਅੱਠੇ ਪਹਿਰ ਗੁਰਸਿਖ ਆਖਣ, ਘੜੀ ਪਲ ਨਾ ਵੰਡ ਵੰਡਾਈਆ। (੨੧ ਫੱਗਣ ੨੦੧੭ ਬਿ)

ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿਖਾਂ ਦੇ ਮੁੱਖ ਚੁਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਪਤ ਕਾਇਆ ਸੀਤਲ ਹੋ ਜਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਨਾਮ ਦਿਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਚ ਸੁੱਚ ਜਣਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਸੂ ਪਰੇਤੋਂ ਕਰ ਦੇਵ ਬਹਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜਨਮ ਜਨਮ ਦੇ ਪਾਪ ਗੁਆਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜਮ ਦੂਤ ਕੋਈ ਨੇੜ ਨਾ ਆਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਗਤ ਗੁਰ ਮਾਣ ਦੁਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਰਨ ਤਾਰਨ ਸਮਰਥ ਅਖਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਾਪੀ ਅਪਰਾਧੀ ਜਗਤ ਤਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਣ ਨਿਧਾਨ ਘਰ ਲੇਖ ਲਿਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬ੍ਰਹਮਾ ਵਿਸ਼ਨ ਮਹੇਸ਼ ਸਭ ਸਰਨੀ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸ਼ਿਵ ਗਣੇਸ਼ ਸਭ ਸੀਸ ਝੁਕਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਕਰੋੜ ਤੇਤੀਸ ਸਦਾ ਬਿਲਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬਿਨ ਗੁਰ ਮੁਕਤ ਨਾ ਕੋਇ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਆਪ ਅਮਰ ਜੀਅ ਅਮਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜੋਤੋਂ ਜੋਤ ਆ ਜੀਵ ਜਗਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਰਸ ਅਨੂਠਾ ਮੁਖ ਚੁਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਧਰਤ ਧਵਲ ਆਕਾਸ਼ ਹਿਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭੈ ਭਿਆਨਕ ਵਿਚ ਆਣ ਤਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭਗਤ ਜਨਾਂ ਦੀ ਪੈਜ ਰਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਤ ਗੁਰਚਰਨੀਂ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿਖਾਂ ਨੂੰ ਮਾਣ ਦਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਥਿਰ ਘਰ ਦੀ ਸੋਝੀ ਪਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਅਗਿਆਨ ਅੰਧੇਰ ਪਰੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜੋਤ ਗਿਆਨ ਜੀਵ ਜਗਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਰਦਾ ਖੰਭ ਪਰੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਵਿਚੋਂ ਆਪਣਾ ਆਪ ਜਣਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਲੋਭ ਮੋਹ ਹੰਕਾਰ ਗਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮਤਿ ਮਨ ਬੁਧਿ ਪ੍ਰਗਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਝੂਠੀ ਦੇਹ ਕੰਚਨ ਹੋ ਜਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਦਾਨ ਰਿਦੇ ਦਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਹੰਕਾਰੀਆਂ ਨੂੰ ਚਰਨ ਨਿਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਦੀ ਜੈਕਾਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮਹਾਰਾਜ ਸ਼ੇਰ ਸਿੰਘ ਭਗਤ ਤਰਾਵੇ। (੧੯ ਵਿਸਾਖ ੨੦੦੭ ਬਿ)

ਹਰਿ ਸਤਿਗੁਰ ਦਾ ਅੰਮ੍ਰਿਤ ਵੇਲਾ, ਪ੍ਰਭ ਅੰਮ੍ਰਿਤ ਜਾਮ ਪਿਆਇੰਦਾ। ਘਰ ਵਸਿਆ ਗੁਰੂ ਗੁਰ ਚੇਲਾ, ਗੁਰ ਚੇਲਾ ਰੰਗ ਰੰਗਾਇੰਦਾ। ਦੀਨ ਦਿਆਲ ਕਰਾਇਆ ਮੇਲਾ, ਮਿਲ ਆਪਣਾ ਸੰਗ ਨਿਭਾਇੰਦਾ। ਭਗਤ ਭਗਵਾਨ ਵਕਤ ਸੁਹੇਲਾ, ਸਹਿਜ ਸਹਿਜ ਗੁਣ ਗਾਇੰਦਾ। ਵਸਣਹਾਰਾ ਸਦਾ ਨਵੇਲਾ, ਆਪਣੀ ਕਲ ਧਰਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਬੇਲਾ, ਸਮੁੰਦ ਸਾਗਰ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਇੰਦਾ।

ਅੰਮ੍ਰਿਤ ਵੇਲਾ ਇਕੋ ਰੰਗ, ਅਮਰਾਪਦ ਵਡਿਆਈਆ। ਨਿਰਗੁਣ ਸਰਗੁਣ ਬਣਿਆ ਸੰਗ, ਸਗਲਾ ਸੰਗ ਨਿਭਾਈਆ। ਦਰ ਦਰਵਾਜ਼ਾ ਅੰਦਰ ਲੰਘ, ਸਾਚੀ ਬਣਤ ਬਣਾਈਆ। ਪੂਰਬ ਲੇਖਾ ਚੁਕੇ ਪੰਧ, ਦੂਰ ਦੁਰਾਡੀ ਵਾਟ ਮੁਕਾਈਆ। ਅਗਿਆਨ ਅੰਧੇਰਾ ਮਿਟੇ ਅੰਧ, ਹਰਿ ਜੋਤ ਨੂਰ ਰੁਸ਼ਨਾਈਆ। ਅੰਮ੍ਰਿਤ ਵੇਲੇ

ਉਠ ਕੇ ਹਰਿਭਗਤ ਗਾਏ ਸਾਚਾ ਛੰਦ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇਰੀ ਵਡਿਆਈਆ। ਅੱਠੇ ਪਹਿਰ ਰਹੇ ਅਨੰਦ, ਨਾਮ ਖ਼ੁਮਾਰ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਵਡਿਆਈਆ।

ਅੰਮ੍ਰਿਤ ਵੇਲਾ ਅਮਰ ਰੱਖ, ਆਤਮ ਪਰਮਾਤਮ ਆਪ ਖੁਲ੍ਹਾਇੰਦਾ। ਜਾਗਤ ਸੋਵਤ ਮਾਰਗ ਦੱਸ, ਇਕੋ ਰਾਹ ਵਖਾਇੰਦਾ। ਭਗਤ ਭਗਵਾਨ ਅੰਤਰ ਵਸ, ਗ੍ਰਹਿ ਮੰਦਰ ਸੋਭਾ ਪਾਇੰਦਾ। ਸਚ ਸੁਹੰਜਣਾ ਦੇਵੇ ਰਸ, ਅੰਮਿਉਂ ਰਸ ਆਪ ਚੁਵਾਇੰਦਾ। ਸ਼ਬਦ ਅਨਾਦੀ ਗਾਏ ਜਸ, ਢੋਲਾ ਰਾਗ ਸੁਣਾਇੰਦਾ। ਮੇਲ ਮਿਲਾਵਾ ਹੱਸ ਹੱਸ, ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪ ਕਮਾਇੰਦਾ ।

ਅੰਮ੍ਰਿਤ ਵੇਲਾ ਆਤਮ ਧਾਰ, ਪਰਮਾਤਮ ਦਏ ਵਡਿਆਈਆ। ਸ਼ਬਦ ਸਰੂਪੀ ਸਚ ਪਿਆਰ, ਬਿਨ ਰੰਗ ਰੂਪੀ ਆਪ ਕਰਾਈਆ। ਵਸਣਹਾਰਾ ਠਾਂਡੇ ਦਰਬਾਰ, ਘਰ ਸਾਂਤਕ ਸਤਿ ਕਰਾਈਆ। ਲੇਖਾ ਜਾਣ ਅੰਦਰ ਬਾਹਰ, ਗੁਪਤ ਜ਼ਾਹਰ ਪਰਦਾ ਲਾਹੀਆ। ਵੇਖਣਹਾਰ ਸੋਲਾਂ ਸ਼ਿੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਪਾਵੇ ਭਿਛਿਆ ਸਿਰਜਣਹਾਰ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ।

ਮਿਹਰ ਨਜ਼ਰ ਆਪਣੀ ਰੱਖ, ਹਰਿ ਰੱਖਕ ਆਪ ਅਖਵਾਇੰਦਾ। ਹੋਏ ਸਹਾਈ ਨੱਸ ਨੱਸ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਬਾਜ਼ੂ ਪਕੜੇ ਆਪਣੇ ਹੱਥ, ਬਲ ਇਕੋ ਇਕ ਜਣਾਇੰਦਾ। ਸੰਤ ਸੁਹੇਲੇ ਕਰ ਇਕੱਠ, ਗੁਰ ਚੇਲੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਮਿਹਰ ਨਜ਼ਰ ਕਰੇ ਕਰਤਾਰ, ਨਜ਼ਰੀਆ ਆਪ ਬਦਲਾਈਆ। ਸੁਰਤ ਸ਼ਬਦ ਦਾ ਸਚ ਪਿਆਰ, ਪ੍ਰੇਮੀ ਪ੍ਰੇਮਕਾ ਨਾਲ ਮਿਲਾਈਆ। ਜਗਤ ਵਿਛੋੜਾ ਕਰੇ ਖੁਵਾਰ, ਜੋੜਾ ਨਾਮ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਵਖਾਈਆ।

ਅੰਮ੍ਰਿਤ ਵੇਲਾ ਆਤਮ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਨਿਰਗੁਣ ਹੋ ਕੇ ਵਸੇ ਸੰਗ, ਸਰਗੁਣ ਮੇਲ ਮਿਲਾਇੰਦਾ। ਛੰਦ ਸੁਣਾਏ ਬਿਨ ਬੱਤੀ ਦੰਦ, ਸੋਹਲਾ ਰਾਗ ਅਲਾਇੰਦਾ। ਕਰ ਪਰਕਾਸ਼ ਅੰਧੇਰਾ ਅੰਧ, ਨੂਰੋ ਨੂਰ ਧਰਾਇੰਦਾ। ਜੁਗ ਜੁਗ ਦੀ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਏਕਾ ਤੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਰੁੱਤ ਇਕ ਸੁਹਾਇੰਦਾ।

ਅੰਮ੍ਰਿਤ ਸੋਹੇ ਸੁਹੰਜਣੀ ਰੁੱਤ, ਹਰਿ ਰੁੱਤੜੀ ਮਾਤ ਮਹਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ੍ਰੀ ਭਗਵਾਨ ਕੋਲੋਂ ਮਾਰਗ ਰਹੇ ਪੁੱਛ, ਦੋਏ ਜੋੜ ਵਾਸਤਾ ਪਾਈਆ। ਨਵ ਨੌਂ ਚਾਰ ਕਿਉਂ ਰਿਹੋਂ ਲੁਕ, ਆਪਣਾ ਮੁੱਖ ਛੁਪਾਈਆ। ਕਲਜੁਗ ਅੰਤਮ ਕਿਹੜੀ ਧਾਰੋਂ ਗਿਉਂ ਉਠ, ਸੋ ਧਾਰ ਨਜ਼ਰ ਨਾ ਆਈਆ । ਭਗਤ ਦੁਆਰੇ ਜਾ ਕੇ ਗਿਉਂ ਰੁਕ, ਅੱਗੇ ਕਦਮ ਨਾ ਕੋਇ ਟਿਕਾਈਆ । ਸ਼ੇਰ ਹੋ ਕੇ ਰਿਹੋਂ ਬੁੱਕ, ਭਬਕ ਆਪਣੇ ਨਾਮ ਲਗਾਈਆ। ਸੰਤ ਸੁਹੇਲੇ ਵੇਖੇ ਆਪਣੇ ਸੁੱਤ, ਸੁੱਤ ਦੁਲਾਰੇ ਗੋਦ ਉਠਾਈਆ। ਨਾਮ ਰੰਗਣ ਰੰਗੇ ਕਾਇਆ ਬੁੱਤ, ਕਾਚੀ ਮਾਟੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ।

ਅੰਮ੍ਰਿਤ ਵੇਲੇ ਤੇਰਾ ਚਾਉ ਘਨੇਰਾ, ਚੌਸਠ ਘੜੀ ਨਾ ਕੋਇ ਵਡਿਆਈਆ। ਮਿਹਰਵਾਨ ਹੋ ਬੰਨ੍ਹੇ ਬੇੜਾ, ਖੇਵਟ ਖੇਟਾ ਸੇਵ ਕਮਾਈਆ। ਤੁਧ ਜਿਹਾ ਹੋਰ ਹੈ ਕਿਹੜਾ, ਤੇਰੇ ਹੱਥ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ।

ਅੰਮ੍ਰਿਤ ਵੇਲੇ ਮੈਂ ਕੀ ਦੱਸਾਂ, ਸਚ ਸਚ ਦ੍ਰਿੜਾਇੰਦਾ। ਇਕੋ ਵਾਰ ਭਗਤਾਂ ਅੰਦਰ ਵਸਾਂ, ਨਿਤ ਨਿਤ ਦਾ ਕਲੇਸ਼ ਮੁਕਾਇੰਦਾ। ਆਤਮ ਪਰਮਾਤਮ ਨਿਰਗੁਣ ਨਾਮ ਰਟਾਂ, ਦੂਜੀ ਅਲੱਖ ਨਾ ਕੋਇ ਜਗਾਇੰਦਾ। ਪ੍ਰੇਮ ਕਰ ਪਿਛੇ ਨਾ ਹਟਾਂ, ਸਾਚੀ ਰੀਤੀ ਆਪ ਬੰਧਾਇੰਦਾ। ਡੂੰਘੇ ਘਾਉ ਮੇਟਾਂ ਫੱਟਾਂ, ਪੱਟੀ ਆਪਣੇ ਨਾਮ ਬੰਧਾਇੰਦਾ।

ਸਚ ਪ੍ਰੇਮ ਅੰਦਰ ਰੱਤਾਂ, ਰੱਤ ਆਪਣੀ ਨਾ ਕੋਇ ਰਖਾਇੰਦਾ। ਜਨ ਭਗਤਾਂ ਨਾਲ ਪਕਾਏ ਮਤਾ, ਮੱਤ ਪਿਛਲੀ ਸਰਬ ਭੁਵਾਇੰਦਾ। ਪੁਰਖ ਅਕਾਲ ਗੌਣਾ ਜੱਸਾ, ਦੂਜੀ ਸਿਫ਼ਤ ਨਾ ਕੋਇ ਸਾਲਾਹਿੰਦਾ। ਅੰਮ੍ਰਿਤ ਦੇਣਾ ਇਕੋ ਰਸਾ, ਨਿਝਰ ਧਾਰ ਵਹਾਇੰਦਾ। ਸਚ ਦੁਆਰੇ ਕਰਾਏ ਕਮਰਕਸਾ, ਪੱਲੂ ਆਪਣੀ ਗੰਢ ਪੁਵਾਇੰਦਾ। ਦੋ ਜਹਾਨ ਫਿਰੇ ਨੱਠਾ, ਬਣ ਪਾਂਧੀ ਫੇਰਾ ਪਾਇੰਦਾ। ਰਾਗ ਸੁਣੇ ਨਾ ਕਿਸੇ ਕੋਲੋਂ ਭੱਟਾਂ, ਜਨ ਭਗਤਾਂ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਇੰਦਾ। ਅੰਮ੍ਰਿਤ ਵੇਲੇ ਤੇਰਾ ਮਾਰਗ ਸੌਖਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਅੱਗੇ ਲੇਖਾ ਚੁਕੇ ਔਖਾ, ਔਖੀ ਘੜੀ ਨਾ ਕੋਇ ਰਖਾਈਆ। ਦੀਨ ਦਿਆਲ ਸਵਾਮੀ ਆਪੇ ਪਹੁੰਚਾ, ਤੇਰੀ ਆਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਜਪਣ ਦੀ ਸਾਚੀ ਰੀਤੀ, ਇਕੋ ਵਾਰ ਦਰਸਾਈਆ।

ਅੰਮ੍ਰਿਤ ਵੇਲੇ ਹਰਿ ਭਗਤ ਉਠੌਣਾ, ਦੇਵਣਹਾਰ ਵਡਿਆਈਆ। ਪੰਜ ਵਾਰ ਨਾਮ ਜਪੌਣਾ, ਪੰਚ ਪਰਪੰਚ ਮਿਟਾਈਆ। ਹਰਿਮੰਦਰ ਹਰਿ ਆਪ ਸੁਹੌਣਾ, ਸਚ ਸਿੰਘਾਸਣ ਡੇਰਾ ਲਾਈਆ। ਨਿਜ ਨੇਤਰ ਜਨ ਦਰਸ਼ਨ ਪੌਣਾ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ।

ਪੰਜ ਵਾਰ ਸ਼ਬਦ ਜੈਕਾਰ, ਜੈ ਜੈਕਾਰ ਕਰਾਈਆ। ਗੁਰਮੁਖ ਨੇਤਰ ਸਕੇ ਨਾ ਕੋਇ ਉਘਾੜ, ਨੈਣ ਅੱਖ ਬੰਦ ਕਰਾਈਆ। ਅੰਤਰ ਆਤਮ ਕਰੇ ਪਿਆਰ, ਲਿਵ ਇਕੋ ਇਕ ਲਗਾਈਆ। ਚਰਨ ਧੂੜੀ ਮੰਗੇ ਛਾਰ, ਮਸਤਕ ਟਿੱਕਾ ਚਰਨ ਕਵਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ।

ਗੁਰਮੁਖ ਨੇਤਰ ਕਦੇ ਨਾ ਖੋਲ੍ਹੇ, ਹਰਿ ਸਾਚਾ ਸਚ ਜਣਾਇੰਦਾ। ਪੰਜ ਜੈਕਾਰਾ ਰਸਨਾ ਬੋਲੇ, ਧੁਰ ਦੀ ਧਾਰ ਬੰਧਾਇੰਦਾ। ਅੰਦਰ ਨਜ਼ਰੀ ਆਏ ਜੋ ਬੈਠਾ ਉਹਲੇ, ਪਰਦਾ ਆਪ ਉਠਾਇੰਦਾ। ਉਲਟਾ ਕਰੇ ਨਾਭ ਕਵਲੇ, ਅੰਮ੍ਰਿਤ ਧਾਰ ਵਹਾਇੰਦਾ। ਸੁਰਤੀ ਸ਼ਬਦੀ ਆਪੇ ਮੌਲੇ, ਹਰਿ ਮੌਲਾ ਕਾਰ ਕਮਾਇੰਦਾ। ਜਨ ਭਗਤਾਂ ਭਾਰ ਕਰੇ ਹੌਲੇ, ਸਿਰ ਆਪਣੇ ਭਾਰ ਉਠਾਇੰਦਾ। ਲੇਖੇ ਲਾਏ ਉਪਰ ਆਏ ਧੌਲੇ, ਧਰਨੀ ਧਰਤ ਧਵਲ ਭਗਤਾਂ ਨਾਲ ਸੁਹਾਇੰਦਾ। ਸਭ ਦੇ ਪੂਰੇ ਕਰੇ ਕੌਲੇ, ਪਿਛਲੀ ਕੀਤੀ ਯਾਦ ਕਰਾਇੰਦਾ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਪੌਂਦੇ ਗਏ ਰੌਲੇ, ਖਾਣੀ ਬਾਣੀ ਨਾਦ ਸੁਣਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਅਗੰਮ ਠਾਕਰ ਨਿਰਗੁਣ ਬੋਲੇ, ਨਿਰਵੈਰ ਰਾਹ ਚਲਾਇੰਦਾ। ਸਚ ਦੁਆਰਾ ਇਕੋ ਖੋਲ੍ਹੇ, ਦਰ ਦਰਵਾਜ਼ੇ ਬਣਤ ਬਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਚੜ੍ਹਾਏ ਆਪਣੇ ਡੋਲੇ, ਫੜ ਬਾਹੋਂ ਅੰਦਰ ਲੰਘਾਇੰਦਾ। ਅੰਮ੍ਰਿਤ ਵੇਲਾ ਗਾਇਣ ਸੋਹਲੇ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ।

ਅੰਮ੍ਰਿਤ ਵੇਲਾ ਸੋਹਣਾ ਲੱਗਾ, ਸਾਰੇ ਰਹੇ ਜਸ ਗਾਈਆ। ਸ੍ਰੀ ਭਗਵਾਨ ਸੂਰਾ ਸਰਬੱਗਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਦੋ ਜਹਾਨਾਂ ਦੇ ਕੇ ਸੱਦਾ, ਦਰ ਆਪਣੇ ਲਏ ਬਹਾਈਆ। ਪ੍ਰੇਮ ਪਿਆਰ ਅੰਦਰ ਮਧਾ, ਮਸਤੀ ਆਪਣੇ ਨਾਮ ਚੜ੍ਹਾਈਆ। ਸਚ ਪ੍ਰੀਤੀ ਅੰਦਰ ਬੱਝਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸਚ ਸਿੰਘਾਸਣ ਬਹਿ ਕੇ ਸਜਾ, ਤਖ਼ਤ ਨਿਵਾਸੀ ਡੇਰਾ ਲਾਈਆ। ਜਨ ਭਗਤਾਂ ਸੇਵਾ ਕਰ ਅਜੇ ਨਾ ਰੱਜਾ, ਆਪਣੀ ਆਸ਼ਾ ਹੋਰ ਵਧਾਈਆ। ਸਦਾ ਫਿਰੇ ਸੱਜਾ ਖੱਬਾ, ਅੱਗਾ ਪਿੱਛਾ ਵੇਖ ਵਖਾਈਆ। ਕਰੇ ਖੇਲ ਬੁੱਢਾ ਨੱਢਾ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਵੇਲੇ ਦਏ ਵਡਿਆਈਆ।

ਅੰਮ੍ਰਿਤ ਵੇਲੇ ਤੇਰਾ ਵੇਲਾ ਸੋਹਣਾ, ਪ੍ਰਭ ਸੋਹਣੀ ਰੁੱਤ ਸੁਹਾਈਆ। ਜਨ ਭਗਤਾਂ ਜੋਗਾ ਹੋਣਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਗੁਰਮੁਖਾਂ ਚੁੱਕੇ ਰੋਣਾ ਧੋਣਾ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਅੰਮ੍ਰਿਤ ਫਲ ਇਕੋ ਬੋਣਾ, ਸ਼ਬਦ ਕਿਆਰੀ ਆਪ ਮਹਿਕਾਈਆ। ਸੋਵਤ ਜਾਗਤ ਪੰਜ ਵਾਰ ਹਰਿ ਕਾ ਨਾਮ ਗੌਣਾ, ਭੁੱਲ ਕਦੇ ਨਾ ਜਾਈਆ। ਆਤਮ ਸੇਜਾ ਪਲੰਘ ਵਿਛੌਣਾ, ਸੇਜ ਸੁਹੰਜਣੀ ਸੋਭਾ ਪਾਈਆ। ਕਮਲਾਪਾਤੀ ਘਰ ਚਲ ਕੇ ਔਣਾ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਦੀਆ ਬਾਤੀ ਇਕ ਜਗੌਣਾ, ਤੇਲ ਵੱਟੀ ਨਾ ਕੋਇ ਪਾਈਆ। ਗੁਰਮਤੀ ਬਹਿ ਬਹਿ ਕੰਤ ਮਨੌਣਾ, ਘਰ ਸਾਚੇ ਵੱਜੇ ਵਧਾਈਆ। ਚਰਨ ਕਵਲ ਧਿਆਨ ਰਖੌਣਾ, ਚਰਨ ਚਰਨੋਦਕ ਮੁੱਖ ਚੁਵਾਈਆ। ਹਉਮੇ ਹੰਗਤਾ ਬੁਰਜ ਢੌਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। ਨਾਮ ਵਡਿਆਈ ਹਰਿ ਕਰਤਾਰ, ਇਕੋ ਇਕ ਜਣਾਇੰਦਾ। ਵਸਤ ਅਗੰਮ ਦਏ ਥਾਰ, ਥਿਰ ਘਰ ਆਪ ਟਿਕਾਇੰਦਾ। ਹਰਿ ਸਾਹਿਬ ਦਾ ਹੱਕ ਪਿਆਰ, ਹਕੀਕਤ ਮੇਲ ਮਿਲਾਇੰਦਾ। ਲਾਸ਼ਰੀਕ ਸਾਂਝਾ ਯਾਰ, ਸ਼ਿਰਕਤ ਸਰਬ ਗਵਾਇੰਦਾ। ਪੀਰ ਪੈਗ਼ੰਬਰ ਵੇਖਣਹਾਰ, ਗੁਰ ਅਵਤਾਰ ਭੇਵ ਚੁਕਾਇੰਦਾ। ਚਾਰ ਵਰਨ ਦਾ ਇਕ ਜੈਕਾਰ, ਸਾਚਾ ਸੋਹਲਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਅੰਮ੍ਰਿਤ ਜਾਮ ਪਿਆਇੰਦਾ।

ਨਾਮ ਅੰਮ੍ਰਿਤ ਜਾਮ ਪਿਆਊਂਗਾ। ਜਨ ਭਗਤਾਂ ਵੇਖ ਵਖਾਊਂਗਾ। ਸੁਖ ਇਕੋ ਘਰ ਵਖਾਊਂਗਾ। ਮੁਖ ਉਜਲ ਆਪ ਕਰਾਊਂਗਾ। ਗੋਦੀ ਚੁੱਕ ਤਖ਼ਤ ਬਹਾਊਂਗਾ। ਦਰ ਦਰਵੇਸ਼ ਆਪ ਅਖਵਾਊਂਗਾ। ਬਣ ਸੇਵਕ ਸੇਵ ਕਮਾਊਂਗਾ । ਫੜ ਬਾਹੋਂ ਆਪ ਉਠਾਊਂਗਾ। ਜਗ ਭੁੱਲਿਆਂ ਰਾਹੇ ਪਾਊਂਗਾ। ਬੇਨਕਾਹੇ ਆਪ ਪਰਨਾਊਂਗਾ। ਸਹਿਜ ਸੁਭਾਏ ਖੇਲ ਖਿਲਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਮ੍ਰਿਤ ਵੇਲਾ ਇਕ ਵਡਿਆਊਂਗਾ।

ਅੰਮ੍ਰਿਤ ਵੇਲਾ ਸੋਹੇਗਾ। ਪ੍ਰਭ ਭਗਤਾਂ ਜੋਗਾ ਹੋਏਗਾ। ਹਰਿਜਨ ਲੋਕਮਾਤ ਨਾ ਸੋਏਗਾ। ਦੁਰਮਤ ਮੈਲ ਪਾਪਾਂ ਧੋਏਗਾ। ਵੇਲੇ ਅੰਤ ਕਦੇ ਨਾ ਰੋਏਗਾ । ਸ੍ਰੀ ਭਗਵਾਨ ਚਰਨ ਚਰਨੋਧਕ ਮੁਖ ਚੋਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਜ ਸੱਚਾ ਇਕੋ ਬੋਏਗਾ।

ਬੀਜ ਸੱਚਾ ਇਕ ਬਜਾਵਾਂਗਾ। ਭਗਤ ਬੂਟਾ ਮਾਤ ਲਗਾਵਾਂਗਾ। ਫੁੱਲ ਫਲਵਾੜੀ ਆਪ ਮਹਿਕਾਵਾਂਗਾ। ਕਰ ਕਰ ਦਾਰੀ ਸੇਵ ਕਮਾਵਾਂਗਾ। ਲੱਖ ਹਜ਼ਾਰੀ ਲੇਖ ਚੁਕਾਵਾਂਗਾ । ਸਵਾ ਲੱਖ ਦਾ ਮਾਣ ਮਿਟਾਵਾਂਗਾ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲਾ ਆਪ ਉਠਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਵਾਂਗਾ।

ਸਵਾ ਲੱਖ ਦਾ ਤੁਟੇ ਮਾਣ। ਇਕ ਲੱਖ ਨਾ ਕੋਇ ਨਿਸ਼ਾਨ। ਪਰਤੱਖ ਹੋ ਆਪ ਭਗਵਾਨ। ਭਗਤਾਂ ਦੇਵੇ ਸੱਚਾ ਦਾਨ। ਅੰਤਰ ਆਤਮ ਕਰ ਪਰਵਾਨ। ਗੋਬਿੰਦ ਮੇਲਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨੌਜਵਾਨ।

ਇਕ ਨਾਲ ਨਾ ਲੱਖ ਲੜਾਊਂਗਾ। ਅਸੰਖ ਅਸੰਖਾਂ ਵਿਚੋਂ ਗੁਰਮੁਖ ਇਕ ਉਪਜਾਊਂਗਾ। ਬਣਾ ਬਣਤ ਮਿਲਾ ਕੰਤ ਹਰਿ ਭਗਵੰਤ ਰੰਗ ਰੰਗਾਊਂਗਾ। ਮਹਿਮਾ ਅਗਣਤ ਖੇਲ ਬੇਅੰਤ, ਅਭੇਦ ਧਾਰ ਜਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਰਖਾਊਂਗਾ।

ਸਾਚੀ ਸੇਵਾ ਆਪ ਕਮਾਵਾਂਗਾ। ਜਨ ਭਗਤਾਂ ਆਪ ਉਠਾਵਾਂਗਾ। ਅੰਮ੍ਰਿਤ ਵੇਲਾ ਅੱਠੇ ਪਹਿਰ ਜਣਾਵਾਂਗਾ। ਬਣ ਸੱਜਣ ਸੁਹੇਲਾ ਕੂੜੀ ਕਿਰਿਆ ਕਹਿਰ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਵਾਂਗਾ।ਂ …… (੧੬ ਚੇਤ ੨੦੨੦ ਬਿ)

ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਅੰਮ੍ਰਿਤ ਵੇਲਾ ਨਾ ਕਿਸੇ ਪ੍ਰਭਾਤੀ, ਪ੍ਰਭ ਮਿਲਣ

ਕੋਇ ਨਾ ਆਈਆ। ਨਿਰਗੁਣ ਜੋਤ ਜਗੇ ਨਾ ਬਾਤੀ, ਕਮਲਾਪਾਤੀ ਨਾ ਕੋਇ ਵਡਿਆਈਆ। ਸਾਚੀ ਮੰਨੇ ਕੋਇ ਨਾ ਆਖੀ, ਆਖ਼ਰ ਪ੍ਰਭ ਨੂੰ ਗਏ ਭੁਲਾਈਆ। (੨੧ ਚੇਤ ਸ਼ ਸੰ ੪)

ਅੰਮ੍ਰਿਤ ਵੇਲੇ ਪਰਗਟ ਜੋਤ, ਪ੍ਰਭ ਅੰਮ੍ਰਿਤ ਮੇਘ ਬਰਖਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਸਾਚਾ ਸ਼ਬਦ ਸੁਣਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅਨਦ ਬਿਨੋਦੀ ਪ੍ਰਭ ਦਰਸ ਦਿਖਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਵੇਲਾ ਸੁਹਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਝਿਰਨਾ ਵਿਚ ਦੇਹ ਝਿਰਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਅੰਮ੍ਰਿਤ ਸਾਚਾ ਕਵਲ ਨਾਭ ਮੁਖ ਚੁਵਾਇਆ। ਖੁਲ੍ਹੇ ਕਵਲ ਹੋਏ ਉਜਿਆਰਾ, ਅੰਮ੍ਰਿਤ ਸਾਚਾ ਪ੍ਰਭ ਵਰਸਾਇਆ। ਅੰਮ੍ਰਿਤ ਵੇਲੇ ਪਰਗਟ ਜੋਤ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਆਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਸਾਚਾ ਗੁਰਸਿਖ ਮੁਖ ਚੁਆਇਆ। (੧੭ ਸਾਵਣ ੨੦੦੮ ਬਿ) ਅੰਮ੍ਰਿਤ ਵੇਲਾ ਆਤਮ ਰਸ, ਰਸਨਾ ਮੁੱਖ ਚਵੀਜੇ। ਪੁਰਖ ਅਬਿਨਾਸ਼ੀ ਰਾਹ ਸਾਚਾ ਦੱਸ, ਜਨ ਭਗਤਾਂ ਕਾਰਜ ਕੀਜੇ। ਗੁਰਮੁੱਖ ਸਾਚਾ ਨੱਸ ਨੱਸ, ਪ੍ਰਭ ਚਰਨ ਧੂੜ ਮਸਤਕ ਲੀਜੇ। ਪੁਰਖ ਅਬਿਨਾਸ਼ੀ ਹੱਸ ਹੱਸ, ਤਨ ਮਨ ਕਾਇਆ ਸੀਜੇ। ਹਰਿ ਹਰਿ ਹਿਰਦੇ ਅੰਦਰ ਵਸ ਵਸ, ਦਰਸ ਦਿਖਾਏ ਨੈਣ ਤੀਜੇ। ਸ਼ਬਦ ਤੀਰ ਨਿਰਾਲਾ ਕਸ ਕਸ, ਸੋਹੰ ਸੋ ਆਤਮ ਬੀਜ ਨਿਰਾਲਾ ਬੀਜੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰਾਏ ਮਾਤ ਰੀਝੇ, ਅੰਮ੍ਰਿਤ ਵੇਲਾ ਆਤਮ ਜੋਤ, ਬ੍ਰਹਮ ਗਿਆਨ ਜਣਾਈਆ।

ਦੁਰਮਤ ਮੈਲ ਪ੍ਰਭ ਕਲਜੁਗ ਧੋਤ, ਕੰਚਨ ਰੰਗ ਚੜ੍ਹਾਈਆ। ਲੇਖਾ ਚੁੱਕੇ ਵਰਨ ਗੋਤ, ਮਿਲੇ ਮੇਲ ਸੱਚੀ ਸਰਨਾਈਆ। ਲੱਖ ਚੁਰਾਸੀ ਰਹੀ ਰੋਤ, ਨਾ ਕੋਈ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁੱਖ ਸਾਚੇ ਸੰਤ ਦੁਲਾਰੇ ਆਪ ਆਪਣੇ ਰੰਗ ਰੰਗਾਈਆ।

ਅੰਮ੍ਰਿਤ ਵੇਲਾ ਆਤਮ ਬੀਜ, ਪ੍ਰਭ ਸਾਚਾ ਆਪ ਬਿਜਾਇਆ। ਸ਼ਬਦ ਸੁਨੇਹੜਾ ਮਾਤ ਭੇਜ, ਗੁਰਮੁਖ ਸਾਚੇ ਰਿਹਾ ਜਗਾਇਆ। ਆਪੇ ਜਾਣੇ ਜੋਤੀ ਤੇਜ, ਨਿਰਮਲ ਜੋਤੀ ਆਪ ਜਗਾਇਆ। ਜਲ ਥਲ ਥਲ ਜਲ ਨੌਂ ਨੌਂ ਨੇਜ, ਸੰਮਤ ਅਠਾਰਾਂ ਵੇਖ ਵਖਾਇਆ। ਗੁਰਮੁਖ ਵਿਰਲਾ ਵੇਖੇ ਜਗਤ ਭਗਤ ਸ਼ਮਸ ਤਬਰੇਜ, ਸੋਹੰ ਸੋ ਸੂਲੀ ਆਪ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਹਿਣਾ ਦੇਣਾ ਪਿਛਲਾ ਮੂਲ ਰਿਹਾ ਚੁਕਾਇਆ।

ਅੰਮ੍ਰਿਤ ਵੇਲਾ ਆਤਮ ਅੰਧ, ਅਗਿਆਨ ਅੰਧੇਰ ਮਿਟਾਇਆ। ਨੌਂ ਦਵਾਰੇ ਕੀਤੇ ਬੰਦ, ਪ੍ਰਭ ਦਸਵਾਂ ਆਪ ਖੁਲ੍ਹਾਇਆ। ਜਿਸ ਜਨ ਗਾਇਆ ਬੱਤੀ ਦੰਦ, ਸਤਿ ਪੁਰਖ ਨਿਰੰਜਣ ਘਰ ਮੇਂ ਪਾਇਆ। ਲੋਕਮਾਤ ਚੜ੍ਹਿਆ ਸਾਚਾ ਚੰਦ, ਸਤਿਜੁਗ ਤੇਰਾ ਸਤਿ ਉਪਜਾਇਆ। ਦਿਵਸ ਰੈਣ ਅੱਠੇ ਪਹਿਰ ਰੱਖੇ ਪਰਮਾਨੰਦ, ਹਰਿ ਵਿੱਚ ਸਮਾਇਆ। ਖ਼ੁਸ਼ੀ ਕਰਾਏ ਬੰਦ ਬੰਦ, ਛੱਬੀ ਪੋਹ ਜਿਸ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਦਵਾਰਾ ਜੂਠਾ ਝੂਠਾ ਗੰਦ ਤਜਾਇਆ।

ਅੰਮ੍ਰਿਤ ਆਤਮ ਨੀਰ, ਪ੍ਰਭ ਏਕਾ ਧਾਰ ਚਲਾਈਆ। ਗੁਰਮੁਖਾਂ ਦੇਵੇ ਸ਼ਬਦ ਸੀਰ, ਸਚ ਰਸਨਾ ਨਾਲ ਪਿਆਈਆ। ਅਠੇ ਪਹਿਰ ਧੀਰਨ ਧੀਰ, ਹਉਮੇ ਰਿਹਾ ਪੀੜ ਗਵਾਈਆ। ਲੋਕਮਾਤ ਪ੍ਰਭ ਬੰਨ੍ਹੇ ਬੀੜ, ਨਾ ਕੋਈ ਵੇਖੇ ਹਸਤ ਕੀੜ, ਊਚਾਂ ਨੀਚਾਂ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਪਾਰਬ੍ਰਹਮ ਕਰ ਵਿਚਾਰ, ਜੋਤ ਨਿਰੰਜਣ ਮਾਤ ਅਕਾਰ, ਸ਼ਬਦ ਨੇਤਰ ਅੰਜਨ ਜਗਤ ਸ਼ਿੰਗਾਰ, ਕਿਰਪਾ ਕਰੇ ਦਰਦ ਦੁੱਖ ਭੈ ਭੰਜਨ, ਸ਼ਬਦ ਹਥੋੜਾ ਰਿਹਾ ਮਾਰ।

ਪਰਗਟ ਹੋਇਆ ਸਾਚਾ ਸੱਜਣ, ਦੋ ਜਹਾਨੀ ਮੀਤ ਮੁਰਾਰ। ਜਨ ਭਗਤਾਂ ਆਇਆ ਪੜਦੇ ਕੱਜਣ, ਏਕਾ ਦੇਵੇ ਨਾਮ ਅਧਾਰ। ਲੱਖ ਚੁਰਾਸੀ ਜੂਠੇ ਝੂਠੇ ਭਾਂਡੇ ਭੱਜਣ, ਆਪੇ ਭੰਨੇ ਭੰਨਣਹਾਰ। ਦਰ ਦਰ ਘਰ ਘਰ ਰਾਜ ਰਾਜਾਨ ਸ਼ਾਹ ਸੁਲਤਾਨ ਤੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਕੁੰਟ ਨੌਂ ਖੰਡ ਪ੍ਰਿਥਮੀ ਕਰ ਰਿਹਾ ਵਿਚਾਰ।

ਅੰਮ੍ਰਿਤ ਵੇਲਾ ਆਤਮ ਰਸ, ਕਾਇਆ ਚੋਲੀ ਆਪ ਚੜ੍ਹਾਈਆ। ਗੁਰਮੁਖ ਤੇਰਾ ਸਾਚਾ ਸੰਗ, ਪ੍ਰਭ ਸਾਚਾ ਸ਼ਬਦ ਬਣਾਈਆ। ਸੋਹੰ ਡੋਰੀ ਜਗਤ ਪਤੰਗ, ਪ੍ਰਭ ਉਨੀਂ ਅੱਸੂ ਡੋਰੀ ਪਾਈਆ। ਅੰਮ੍ਰਿਤ ਆਤਮ ਵਗੇ ਗੰਗ, ਪੰਝੀ ਪੋਹ ਪ੍ਰਭ ਅਬਿਨਾਸ਼ੀ ਅੰਦਰ ਹੋ ਲੇਖੇ ਲਾਈਆ। ਸੋਹੰ ਸੋ ਰਸਨਾ ਆਪ ਜਪਾਈਆ । ਬੇਮੁੱਖ ਜੀਵ ਨਾ ਜਾਨਣ ਕੋ, ਗੁਰਮੁਖ ਸਾਚੇ ਸੰਤ ਸੁਹੇਲੇ ਲੋਕਮਾਤ ਬਾਂਹ ਧਰ ਸਰਹਾਣੇ ਜਾਣਾ ਸੌਂ, ਪ੍ਰਭ ਲੱਖ ਚੁਰਾਸੀ ਦੇਵੇ ਫੰਦ ਕਟਾਈਆ। ਜਨਮ ਜਨਮ ਦਾ ਬੀਜਿਆ ਬੀਜ ਮਿਲਿਆ ਫ਼ਲ ਪ੍ਰਭ ਚਰਨ ਦਵਾਰੇ ਅਗੇ ਹੋ, ਲਹਿਣਾ ਦੇਣਾ ਕਰਜ਼ ਰਿਹਾ ਚੁਕਾਈਆ। ਨੌਂ ਦਵਾਰੇ ਰਹੇ ਰੋ, ਜਨ ਭਗਤਾਂ ਆਤਮ ਦਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਬੀ ਪੋਹ ਗੁਰ ਸੰਗਤ ਦੇਵੇ ਮਾਤ ਵਡਿਆਈਆ। ਅੰਮ੍ਰਿਤ ਵੇਲਾ ਆਤਮ ਰਸ, ਨਿਝਰ ਧਾਰ ਵਹਾਈਆ। ਜੋਤ ਪਰਕਾਸ਼ ਕੋਟਨ ਰਵ ਸਸ, ਹੋਏ ਪਰਕਾਸ਼ ਸਹਿਜ ਸੁਭਾਈਆ। ਗੁਰ ਸੰਗਤ ਤੇਰੀ ਸੇਵਾ ਹੋਈ ਜਗਤ ਬਸ, ਪ੍ਰਭ ਆਤਮ ਮੇਵਾ ਫ਼ਲ ਇੱਕ ਖਵਾਈਆ। ਵੇਲੇ ਅੰਤਮ ਪਕੜ ਉਠਾਏ ਨੱਸ ਨੱਸ, ਦੂਰ ਨੇੜੇ ਨਾ ਕੋਈ ਜਣਾਈਆ। ਜਗਤ ਨਿਰਾਲਾ ਰਾਹ ਦੱਸ, ਪਾਰ ਬਿਆਸ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਜਗਤ ਮਾਇਆ ਮਾਤ ਸਾਚਾ ਮੰਦਰ ਦਏ ਬਣਾਈਆ।

ਸੋਹੰ ਸੋ ਵਿਚ ਰਖਾਏ ਕਰਾਮਾਤ, ਦੇਸ ਮਾਲਵੇ ਮਿਲੀ ਵਡਿਆਈਆ। ਗੁਰ ਗੋਬਿੰਦੇ ਤੇਰੀ ਬਿੰਦੇ ਗੁਰਮੁਖ ਉਪਜੇ ਪਾਰਜਾਤ, ਪ੍ਰਭ ਮਸਤਕ ਟਿੱਕਾ ਰਿਹਾ ਲਗਾਈਆ। ਨਾ ਕੋਈ ਵੇਖੇ ਜਾਤ ਪਾਤ, ਊਚਾਂ ਨੀਚਾਂ ਆਪਣੀ ਗੋਦ ਉਠਾਈਆ। ਏਕਾ ਸ਼ਬਦ ਦੇਵੇ ਸਾਚੀ ਦਾਤ, ਧੁਰਦਰਗਾਹੀ ਲੈ ਕੇ ਆਈਆ । ਚਰਨ ਪ੍ਰੀਤੀ ਬੰਨ੍ਹੇ ਨਾਤ, ਨਾ ਕੋਈ ਸਕੇ ਮਾਤ ਤੁੜਾਈਆ। ਪਰਗਟ ਹੋਇਆ ਪੁਰਖ ਬਿਧਾਤ, ਦੋ ਜਹਾਨਾਂ ਏਕਾ ਰਾਹ ਚਲਾਈਆ। ਜਨ ਭਗਤਾਂ ਮਿਲਿਆ ਪ੍ਰਭ ਕਮਲਾਪਾਤ, ਛੱਬੀ ਪੋਹ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਅਬਿਨਾਸ਼ੀ ਅਚੁੱਤ ਆਪ ਆਪਣੀ ਬਣਤ ਬਣਾਈਆ।

ਅੰਮ੍ਰਿਤ ਵੇਲਾ ਆਤਮ ਰਾਗ, ਪ੍ਰਭ ਸਾਚਾ ਇਕ ਸੁਣਾਇੰਦਾ। ਗੁਰਮੁਖ ਸੋਇਆ ਗਿਆ ਜਾਗ, ਭਾਗ ਕਾਇਆ ਤਨ ਲਗਾਇੰਦਾ। ਮਿਲਿਆ ਮੇਲ ਕੰਤ ਸੁਹਾਗ, ਹਉਮੇ ਦੁੱਖੜਾ ਰੋਗ ਗਵਾਇੰਦਾ। ਸ਼ਬਦ ਬੰਨ੍ਹੇ ਤਨ ਸਾਚਾ ਤਾਗ, ਲੱਖ ਚੁਰਾਸੀ ਫੰਦ ਕਟਾਇੰਦਾ। ਆਪ ਬੁਝਾਏ ਤ੍ਰਿਸਨਾ ਆਗ, ਧੀਰਜ ਧੀਰ ਇਕ ਧਰਾਇੰਦਾ। ਹੰਸ ਬਣਾਏ ਫੜ ਫੜ ਕਾਗ, ਮਸਤਕ ਧੂੜੀ ਚਰਨ ਛੁਹਾਇੰਦਾ। ਦਿਵਸ ਰੈਣ ਜਨ ਰਹੇ ਵੈਰਾਗ, ਅੰਤਮ ਲੇਖਾ ਮਾਤ ਚੁਕਾਇੰਦਾ । ਮਿਲਿਆ ਮੇਲ ਕੰਤ ਸੁਹਾਗ, ਗੁਰਮੁਖ ਸਾਚਾ ਸਾਚੀ ਨਾਰੀ ਆਤਮ ਸੇਜਾ ਕਰ ਪਿਆਰ ਆਪੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜੁਗਾਂ ਜੁਗਾਂ ਦੇ ਵਿਛੜੇ ਯਾਰ, ਬਿਦਰ ਸੁਦਾਮਾ ਮੀਤ ਮੁਰਾਰ ਆਪ ਆਪਣਾ ਲੜ ਫੜਾਇੰਦਾ। (੨੬ ਪੋਹ ੨੦੧੨ ਬਿ)

ਸਤਿਗੁਰ ਆਇਆ ਚਲ ਕੇ ਪਾਤਣ, ਪਤਣ ਵੇਖੇ ਗੁਰਸਿਖ ਰਾਹੀਆ। ਨਾ ਕੋਈ ਸੰਧਿਆ ਨਾ ਕੋਈ ਆਥਣ, ਸਰਘੀ ਸਵੇਰਾ ਨਾ ਕੋਇ ਜਣਾਈਆ। ਅੰਮ੍ਰਿਤ ਵੇਲਾ ਹਰਿ ਕਾ ਦਰਸ ਅੱਠੇ ਪਹਿਰ ਗੁਰਸਿਖ ਆਖਣ, ਘੜੀ ਪਲ ਨਾ ਵੰਡ ਵੰਡਾਈਆ। ਹਰਿ ਸੰਗਤ ਕਰੇ ਬੰਦ ਖ਼ਲਾਸਨ, ਬੰਦੀ ਤੋੜ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨੇਹਕਲੰਕ ਨਰਾਇਣ ਨਰ, ਹਰਿਜਨ ਹੋਏ ਆਪ ਸਹਾਈਆ। (੨੧ ਫੱਗਣ ੨੦੧੭ ਬਿ)

ਸ੍ਰੀ ਭਗਵਾਨ ਦੱਸੇ ਆਪ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਵਖਾਈਆ । ਉਠ ਕੇ ਵੇਖੋ ਕੋਈ ਨਾ ਜਪੇ ਅੰਤਰ ਜਾਪ, ਤੁੱਟੀ ਲਿਵ ਨਾ ਕੋਇ ਲਗਾਈਆ । ਦਿਨੇ ਰਾਤੀ ਕਰਨ ਪਾਪ, ਅੰਮ੍ਰਿਤ ਵੇਲੇ ਉਠ ਕੇ ਰਸਨਾ ਜਿਹਵਾ ਪ੍ਰਭ ਨੂੰ ਸ਼ਰਮਿੰਦਾ ਰਹੇ ਕਰਾਈਆ। ਰਸਨਾ ਕਹਿਣ ਤੂੰ ਪਾਕੀ ਪਾਕ, ਅੰਦਰੋ ਪਲੀਤੀ ਬਾਹਰ ਨਾ ਕੋਇ ਕਢਾਈਆ। ਬਾਹਰੋ ਗੁਰੂ ਦੇ ਬਣਦੇ ਸਾਰੇ ਸਾਕ, ਅੰਦਰੋ ਠੱਗੀ ਰਹੇ ਕਮਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਦਰ ਵੜ ਕੇ ਸਭ ਨੂੰ ਰਿਹਾ ਝਾਕ, ਘਰ ਘਰ ਬੈਠਾ ਡੇਰਾ ਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚੌਥੇ ਜੁਗ ਲੇਖਾ ਰਿਹਾ ਮੁਕਾਈਆ। (੮ ਅੱਸੂ ੨੦੨੦ ਬਿ)

ਨਾਰਦ ਕਹੇ ਵਾਹਵਾ ਮੇਰੇ ਪ੍ਰਭੂ ਰੰਗ, ਰੰਗਲੇ ਦਿਆਂ ਜਣਾਈਆ। ਅੰਮ੍ਰਿਤ ਵੇਲਾ ਢਾਈ ਤੋਂ ਪੰਜ, ਤੇਰੇ ਚਰਨ ਦੁਵਾਰੇ ਆਪਣੀ ਖ਼ੁਸ਼ੀ ਮਨਾਈਆ। (੨੧ ਫੱਗਣ ਸ਼ਹਿਨਸ਼ਾਹੀ ਸੰਮਤ ੪)

ਸ਼ਬਦ ਗੁਰੂ ਕਹੇ ਤੁਹਾਡੀ ਆਤਮਾ ਜਿਸ ਦਾ ਪਰਮਾਤਮਾ ਦੋਹਾਂ ਦਾ ਸੱਚਾ ਸਾਥਣ, ਸਾਥੀ ਇਕ ਅਖਵਾਈਆ। ਜਨ ਭਗਤੋ ਤੁਸਾਂ ਪਿਛਲੀ ਕੀਤੀ ਆਪਣੇ ਅੰਦਰੋਂ ਕੱਢਣੀ ਅੰਮ੍ਰਿਤ ਵੇਲੇ ਸਾਰਿਆਂ ਨੇ ਕਰ ਲੈਣੀ ਦਾਤਨ, ਪਿਛਲਾ ਲੇਖਾ ਰਹੇ ਨਾ ਰਾਈਆ। (੧ ਚੇਤ ਸ਼ ਸੰ ੫)

ਇਹ ਉਹ : ਇਹ ਉਹ ਜੋ ਅਸੁੱਤੇ ਪਰਕਾਸ਼ ਕਰਾਂਦਾ ਰਿਹਾ। ਇਹ ਉਹ ਜੋ ਸੋ ਪੁਰਖ ਨਿਰੰਜਣ ਰੂਪ ਇਹ ਉਹ

ਵਟਾਂਦਾ ਰਿਹਾ। ਇਹ ਉਹ ਜੋ ਹਰਿ ਪੁਰਖ ਨਿਰੰਜਣ ਨਾਮ ਧਰਾਂਦਾ ਰਿਹਾ। ਇਹ ਉਹ ਜੋ ਏਕੰਕਾਰ ਅਖਵਾਂਦਾ ਰਿਹਾ। ਇਹ ਉਹ ਜੋ ਆਦਿ ਨਿਰੰਜਣ ਨੂਰ ਪਰਗਟਾਂਦਾ ਰਿਹਾ। ਇਹ ਉਹ ਜੋ ਅਬਿਨਾਸ਼ੀ ਕਰਤਾ ਭੇਸ ਦਰਸਾਂਦਾ ਰਿਹਾ। ਇਹ ਉਹ ਜੋ ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਂਦਾ ਰਿਹਾ। ਇਹ ਉਹ ਜੋ ਪਾਰਬ੍ਰਹਮ ਨਿਰਗੁਣ ਰੂਪ ਅਖਵਾਂਦਾ ਰਿਹਾ। ਇਹ ਉਹ ਜੋ ਜੋਤੀ ਜੋਤ ਡਗਮਗਾਂਦਾ ਰਿਹਾ। ਇਹ ਉਹ ਜੋ ਸਚਖੰਡ ਦਵਾਰ ਵਸਾਂਦਾ ਰਿਹਾ। ਇਹ ਉਹ ਜੋ ਸਚ ਸਿੰਘਾਸਣ ਸੋਭਾ ਪਾਂਦਾ ਰਿਹਾ। ਇਹ ਉਹ ਜੋ ਸ਼ਾਹੋ ਭੂਪ ਵਡ ਵਡਿਆਂਦਾ ਰਿਹਾ। ਇਹ ਉਹ ਜੋ ਆਦਿ ਆਦਿ ਆਪਣੇ ਸੀਸ ਜਗਦੀਸ ਤਾਜ ਸੁਹਾਂਦਾ ਰਿਹਾ। ਇਹ ਉਹ ਜੋ ਮੁਕਾਮੇ ਹੱਕ ਡੇਰਾ ਲਾਂਦਾ ਰਿਹਾ। ਇਹ ਉਹ ਜੋ ਨਿਰਗੁਣ ਜਲਵਾ ਨੂਰ ਡਗਮਗਾਂਦਾ ਰਿਹਾ। ਇਹ ਉਹ ਜੋ ਲਾਸ਼ਰੀਕ ਨਜ਼ਰ ਆਪਣੀ ਪਾਂਦਾ ਰਿਹਾ। ਇਹ ਉਹ ਜੋ ਆਪਣੀ ਕਲ ਆਪ ਵਖਾਂਦਾ ਰਿਹਾ। ਇਹ ਉਹ ਜੋ ਨਿਰਗੁਣ ਨਿਰਗੁਣ ਮੇਲ ਮਿਲਾਂਦਾ ਰਿਹਾ। ਇਹ ਉਹ ਜੋ ਨਾਰ ਕੰਤ ਰੂਪ ਵਟਾਂਦਾ ਰਿਹਾ। ਇਹ ਉਹ ਜੋ ਦਾਈ ਦਾਇਆ ਬਣ ਸੇਵ ਕਮਾਂਦਾ ਰਿਹਾ। ਇਹ ਉਹ ਜੋ ਜਨਨੀ ਜਨ ਸੁੱਤ ਦੁਲਾਰਾ ਸ਼ਬਦੀ ਸ਼ਬਦ ਬਣਾਂਦਾ ਰਿਹਾ। ਇਹ ਉਹ ਜੋ ਲਾਲ ਅਨਮੁਲੜਾ ਆਪਣੀ ਗੋਦ ਉਠਾਂਦਾ ਰਿਹਾ। ਇਹ ਉਹ ਜੋ ਧੁਰ ਫ਼ਰਮਾਨਾ ਇਕ ਅਲਾਂਦਾ ਰਿਹਾ। ਇਹ ਉਹ ਜੋ ਵਿਸ਼ਵ ਵਿਸ਼ਨੂੰ ਰੂਪ ਵਟਾਂਦਾ ਰਿਹਾ। ਇਹ ਉਹ ਜੋ ਅੰਮ੍ਰਿਤ ਝਿਰਨਾ ਆਪ ਝਿਰਾਂਦਾ ਰਿਹਾ। ਇਹ ਉਹ ਜੋ ਕਵਲ ਨਾਭ ਉਲਟਾਂਦਾ ਰਿਹਾ। ਇਹ ਉਹ ਜੋ ਬ੍ਰਹਮ ਜੋਤ ਪਰਗਟਾਂਦਾ ਰਿਹਾ। ਇਹ ਉਹ ਜੋ ਬ੍ਰਹਮ ਸਰੂਪ ਵਖਾਂਦਾ ਰਿਹਾ । ਇਹ ਉਹ ਜੋ ਸੁੰਨ ਅਗੰਮ ਰਹਾਂਦਾ ਰਿਹਾ। ਇਹ ਉਹ ਜੋ ਸ਼ੰਕਰ ਰੰਗ ਰੰਗਾਂਦਾ ਰਿਹਾ। ਇਹ ਉਹ ਜੋ ਸਹੰਸਰ ਮੁਖ ਫਨਿੰਦਰ ਸਮਝਾਂਦਾ ਰਿਹਾ। ਇਹ ਉਹ ਜੋ ਤ੍ਰੈਗੁਣ ਮਾਇਆ ਬੰਧਨ ਪਾਂਦਾ ਰਿਹਾ। ਇਹ ਉਹ ਜੋ ਪੰਜ ਤੱਤ ਘਾੜਨ ਘੜਾਂਦਾ ਰਿਹਾ। ਇਹ ਉਹ ਜੋ ਧੁਰ ਸੰਦੇਸ਼ ਸੁਣਾਂਦਾ ਰਿਹਾ । ਇਹ ਉਹ ਜੋ ਗਣਪਤ ਗਣੇਸ਼ ਬਣਾਂਦਾ ਰਿਹਾ। ਇਹ ਉਹ ਜੋ ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਂਦਾ ਰਿਹਾ। ਇਹ ਉਹ ਜੋ ਦਰ ਦਰਵੇਸ਼ ਅਖਵਾਂਦਾ ਰਿਹਾ। ਇਹ ਉਹ ਜੋ ਦਰਗਹਿ ਸਾਚੀ ਸੋਭਾ ਪਾਂਦਾ ਰਿਹਾ। ਇਹ ਉਹ ਹੁਜਰਾ ਹੱਕ ਵਡਿਆਂਦਾ ਰਿਹਾ। ਇਹ ਉਹ ਜੋ ਰੂਪ ਰੰਗ ਰੇਖ ਨਾ ਕੋਈ ਜਣਾਂਦਾ ਰਿਹਾ। ਇਹ ਉਹ ਜੋ ਸਚ ਟਕਸਾਲ ਬਣਾਂਦਾ ਰਿਹਾ। ਇਹ ਉਹ ਜੋ ਬ੍ਰਹਿਮੰਡ ਖੰਡ ਰਚਾਂਦਾ ਰਿਹਾ। ਇਹ ਉਹ ਜੋ ਲੋਆਂ ਪੁਰੀਆਂ ਆਸਣ ਲਾਂਦਾ ਰਿਹਾ। ਇਹ ਉਹ ਜੋ ਮੰਡਲ ਮੰਡਪ ਸੁਹਾਂਦਾ ਰਿਹਾ। ਇਹ ਉਹ ਜੋ ਰਵ ਸਸ ਸੂਰਜ ਚੰਦ ਚਮਕਾਂਦਾ ਰਿਹਾ। ਇਹ ਉਹ ਜੋ ਧਰਤ ਧਵਲ ਆਕਾਸ਼ ਪ੍ਰਿਥਮੀ ਨਾਲ ਮਿਲਾਂਦਾ ਰਿਹਾ। ਇਹ ਉਹ ਪਵਣ ਪਵਣੀ ਮੇਲ ਮਿਲਾਂਦਾ ਰਿਹਾ। ਇਹ ਉਹ ਦੋ ਜਹਾਨਾਂ ਰੂਪ ਧਰਾਂਦਾ ਰਿਹਾ। ਇਹ ਉਹ ਚੌਦਾਂ ਲੋਕਾਂ ਵੰਡ ਵੰਡਾਂਦਾ ਰਿਹਾ। ਇਹ ਉਹ ਆਦਿ ਜੁਗਾਦਿ ਜੁਗ ਜੁਗ ਆਪਣਾ ਰਚਨ ਰਚਾਂਦਾ ਰਿਹਾ। ਇਹ ਉਹ ਬ੍ਰਹਮ ਬ੍ਰਹਮਾਦਿ ਸਮਝਾਂਦਾ ਰਿਹਾ। ਇਹ ਉਹ ਨਾਦ ਅਨਾਦ ਅਨਹਦ ਰਾਗ ਸੁਣਾਂਦਾ ਰਿਹਾ। ਇਹ ਉਹ ਚਾਰੇ ਖਾਣੀ ਵੰਡ ਵੰਡਾਂਦਾ ਰਿਹਾ। ਇਹ ਉਹ ਅੰਡਜ

ਜੇਰਜ ਉਤਭੁਜ ਸੇਤਜ ਰੰਗ ਚੜ੍ਹਾਂਦਾ ਰਿਹਾ। ਇਹ ਉਹ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਆਪ ਸਮਝਾਂਦਾ ਰਿਹਾ। ਇਹ ਉਹ ਵਿਸ਼ਨ ਬ੍ਰਹਮਾ ਸ਼ਿਵ ਰਾਹ ਜਣਾਂਦਾ ਰਿਹਾ। ਇਹ ਉਹ ਚਾਰੇ ਵੇਦਾਂ ਰੰਗ ਲਗਾਂਦਾ ਰਿਹਾ। ਇਹ ਉਹ ਆਪਣਾ ਸਚ ਸੰਦੇਸ ਅਲਾਂਦਾ ਰਿਹਾ। ਇਹ ਉਹ ਬ੍ਰਹਮਾ ਸੁੱਤ ਸੰਤ ਕੁਮਾਰ ਉਠਾਂਦਾ ਰਿਹਾ। ਇਹ ਉਹ ਬਰਾਹ ਅਪਣੀਆਂ ਉਂਗਲੀਆਂ ਨਚਾਂਦਾ ਰਿਹਾ। ਇਹ ਉਹ ਯਗੈ ਪੁਰਸ਼ ਹੁਕਮ ਸੁਣਾਂਦਾ ਰਿਹਾ। ਇਹ ਉਹ ਹਾਵ ਗ਼ਰੀਵ ਵੰਡ ਵੰਡਾਂਦਾ ਰਿਹਾ। ਇਹ ਉਹ ਨਰੈਣ ਰੂਪ ਜਣਾਂਦਾ ਰਿਹਾ। ਇਹ ਉਹ ਕਪਲ ਮੁਨ ਵਡਿਆਂਦਾ ਰਿਹਾ। ਇਹ ਉਹ ਦਤਾ ਤ੍ਰੈ ਬਣਤ ਬਣਾਂਦਾ ਰਿਹਾ। ਇਹ ਉਹ ਰਿਖਪ ਦੇਵ ਅੰਗ ਅੰਗੀਕਾਰ ਕਰਾਂਦਾ ਰਿਹਾ । ਇਹ ਉਹ ਪਿਰਥੂ ਪ੍ਰਿਥਮੀ ਵਿਚੋਂ ਮਥਨ ਕਰ ਵਖਾਂਦਾ ਰਿਹਾ। ਇਹ ਉਹ ਮਤਸ ਆਪਣਾ ਬਾਲ ਬਣਾਂਦਾ ਰਿਹਾ। ਇਹ ਉਹ ਕਛਪ ਸੇਵ ਲਗਾਂਦਾ ਰਿਹਾ। ਇਹ ਉਹ ਧਨੰਤਰ ਰਾਹ ਜਣਾਂਦਾ ਰਿਹਾ। ਇਹ ਉਹ ਮੋਹਣੀ ਰੂਪ ਵਟਾਂਦਾ ਰਿਹਾ। ਇਹ ਉਹ ਹੰਸ ਹੰਸਾ ਮੋਤੀ ਚੋਗ ਚੁਗਾਂਦਾ ਰਿਹਾ। ਇਹ ਉਹ ਬਾਵਨ ਖੇਲ ਵਖਾਂਦਾ ਰਿਹਾ। ਇਹ ਉਹ ਨਰ ਸਿੰਘ ਨਾਉਂ ਜਪਾਂਦਾ ਰਿਹਾ। ਇਹ ਉਹ ਹਰੀ ਹਰਿ ਆਪਣੀ ਧਾਰ ਜਣਾਂਦਾ ਰਿਹਾ। ਇਹ ਉਹ ਨਰ ਨਰਾਇਣ ਆਪਣੀ ਅੱਖ ਖੁਲ੍ਹਾਂਦਾ ਰਿਹਾ। ਇਹ ਉਹ ਪਰਸਰਾਮ ਚਰਨ ਧਿਆਨ ਜਣਾਂਦਾ ਰਿਹਾ। ਇਹ ਉਹ ਦਸਰਥ ਬੇਟਾ ਰਾਮ ਲੋਕਮਾਤ ਪਰਗਟਾਂਦਾ ਰਿਹਾ। ਇਹ ਉਹ ਵੇਦ ਵਿਆਸ ਪੁਰਾਨ ਅਠਾਰਾਂ ਸਮਝਾਂਦਾ ਰਿਹਾ। ਇਹ ਉਹ ਕ੍ਰਿਸ਼ਨ ਤ੍ਰਿਲੋਕੀ ਨਾਥ ਸੁਹਾਂਦਾ ਰਿਹਾ। ਇਹ ਉਹ ਗੀਤਾ ਗਿਆਨ ਜਣਾਂਦਾ ਰਿਹਾ। ਇਹ ਉਹ ਅਠਾਰਾਂ ਧਿਆਏ ਵੰਡ ਵੰਡਾਂਦਾ ਰਿਹਾ। ਇਹ ਉਹ ਮੂਸਾ ਮੂੰਹ ਦੇ ਭਾਰ ਸੁਟਾਂਦਾ ਰਿਹਾ। ਇਹ ਉਹ ਈਸਾ ਪਿਤ ਪੂਤ ਬਣਾਂਦਾ ਰਿਹਾ। ਇਹ ਉਹ ਮੁਹੰਮਦ ਚੌਦਾਂ ਤਬਕਾਂ ਵਿਚ ਫਿਰਾਂਦਾ ਰਿਹਾ। ਇਹ ਉਹ ਪੀਰ ਪੈਗ਼ੰਬਰਾਂ ਸਬਕ ਪੜ੍ਹਾਂਦਾ ਰਿਹਾ। ਇਹ ਉਹ ਨਿਰਗੁਣ ਧਾਰੋਂ ਨਿਰਗੁਣ ਨੂਰ ਧਰਾਂਦਾ ਰਿਹਾ। ਇਹ ਉਹ ਸਰਗੁਣ ਸੰਗ ਨਿਭਾਂਦਾ ਰਿਹਾ। ਇਹ ਉਹ ਨਾਨਕ ਅੰਗ ਲਗਾਂਦਾ ਰਿਹਾ। ਇਹ ਉਹ ਸਚਖੰਡ ਦਵਾਰ ਵਖਾਂਦਾ ਰਿਹਾ। ਇਹ ਉਹ ਮਹੱਲ ਅਟੱਲ ਰੁਸ਼ਨਾਂਦਾ ਰਿਹਾ। ਇਹ ਉਹ ਸਾਚੇ ਤਖ਼ਤ ਸੋਭਾ ਪਾਂਦਾ ਰਿਹਾ। ਇਹ ਉਹ ਸੀਸ ਜਗਦੀਸ ਤਾਜ ਸੁਹੌਂਦਾ ਰਿਹਾ। ਇਹ ਉਹ ਸਚ ਸੰਦੇਸ਼ ਨਰ ਨਰੇਸ਼ ਸੁਣੌਂਦਾ ਰਿਹਾ। ਇਹ ਉਹ ਕੋਟਨ ਕੋਟ ਨਾਮ ਦ੍ਰਿੜੌਂਦਾ ਰਿਹਾ । ਇਹ ਉਹ ਕੋਟਨ ਕੋਟ ਰਾਗ ਜਣੌਂਦਾ ਰਿਹਾ। ਇਹ ਉਹ ਕੋਟਨ ਕੋਟ ਵੈਰਾਗ ਉਪਜੌਂਦਾ ਰਿਹਾ। ਇਹ ਉਹ ਕੋਟਨ ਕੋਟ ਸੁਹਾਗ ਹੰਡੌਂਦਾ ਰਿਹਾ । ਇਹ ਉਹ ਕੋਟਨ ਕੋਟ ਸ਼ਬਦ ਰੰਗ ਚੜ੍ਹੌਂਦਾ ਰਿਹਾ। ਇਹ ਉਹ ਕੋਟਨ ਕੋਟ ਭਗਤ ਭਗਵੰਤ ਤਰੌਂਦਾ ਰਿਹਾ। ਇਹ ਉਹ ਕੋਟਨ ਕੋਟ ਸੰਤ ਜਗੌਂਦਾ ਰਿਹਾ। ਇਹ ਉਹ ਕੋਟਨ ਕੋਟ ਗੁਰਮੁਖ ਸਮਝੌਂਦਾ ਰਿਹਾ। ਇਹ ਉਹ ਕੋਟਨ ਕੋਟ ਗੁਰਸਿਖ ਪਤ ਰੱਖ, ਸਿਰ ਆਪਣਾ ਹੱਥ ਟਿਕੌਂਦਾ ਰਿਹਾ। ਇਹ ਉਹ ਕੋਟਨ ਕੋਟ ਜੁਗ ਉਠੌਂਦਾ ਰਿਹਾ। ਇਹ ਉਹ ਕੋਟਨ ਕੋਟ ਮਨਵੰਤਰ ਮਿਟੌਂਦਾ ਰਿਹਾ। ਇਹ ਉਹ ਕੋਟਨ ਕੋਟ ਮੰਤਰ ਸਮਝਾਉਂਦਾ ਰਿਹਾ। ਇਹ ਉਹ ਕੋਟਨ ਕੋਟ ਗਗਨ ਗਗਨੰਤਰ ਖੋਜ ਖੁਜੌਂਦਾ ਰਿਹਾ। ਇਹ ਉਹ ਕੋਟਨ ਕੋਟ ਬਣਤਰ ਬਣਤ ਬਣੌਂਦਾ ਰਿਹਾ। ਇਹ ਉਹ ਕੋਟਨ ਕੋਟ ਖੇੜੇ ਵਸਦੇ ਢੌਂਦਾ ਰਿਹਾ। ਇਹ ਉਹ ਕੋਟਨ ਕੋਟ ਵੇਸ ਅਨੇਕ ਧਰੌਂਦਾ ਰਿਹਾ। ਇਹ ਉਹ ਸ਼ਬਦੀ ਡੰਕ ਵਜੌਂਦਾ ਰਿਹਾ। ਇਹ ਉਹ ਦਵਾਰ ਬੰਕ ਸੁਹੌਂਦਾ ਰਿਹਾ। ਇਹ ਉਹ ਰਾਉ ਰੰਕ ਸਮਝੌਂਦਾ ਰਿਹਾ। ਇਹ ਉਹ ਜੋਤੀ ਜੋਤ ਜਗੌਂਦਾ ਰਿਹਾ। ਇਹ ਉਹ ਨਾਨਕ ਨਿਰਗੁਣ ਵਿਚੋਲਾ ਬਣੌਂਦਾ ਰਿਹਾ। ਇਹ ਉਹ ਸਤਿ ਨਾਮ ਢੋਲਾ ਸੁਣੌਂਦਾ ਰਿਹਾ। ਇਹ ਉਹ ਸਤਿ ਨਾਮ ਜਪੌਂਦਾ ਰਿਹਾ। ਇਹ ਉਹ ਓਅੰ ਆਪਣੀ ਕਲ ਜਣੌਂਦਾ ਰਿਹਾ। ਇਹ ਉਹ ਅਛਲ ਅਛੱਲ ਖੇਲ ਖਲੌਂਦਾ ਰਿਹਾ। ਇਹ ਉਹ ਰਲ ਮਿਲ ਸਖੀਆਂ ਮੰਗਲ ਗੌਂਦਾ ਰਿਹਾ। ਇਹ ਉਹ ਸ਼ਰਅ ਸ਼ਰੀਅਤ ਵੰਡ ਵੰਡੌਂਦਾ ਰਿਹਾ। ਇਹ ਉਹ ਦੀਨ ਮਜ਼੍ਹਬ ਜ਼ਾਤ ਪਾਤ ਬਣਤ ਬਣੌਂਦਾ ਰਿਹਾ। ਇਹ ਉਹ ਆਤਮ ਪਰਮਾਤਮ ਖੇਲ ਖਲੌਂਦਾ ਰਿਹਾ। ਇਹ ਉਹ ਪਾਰਬ੍ਰਹਮ ਬ੍ਰਹਮ ਆਪਣਾ ਰੂਪ ਧਰੌਂਦਾ ਰਿਹਾ। ਇਹ ਉਹ ਈਸ਼ ਜੀਵ ਰਾਹ ਜਣੌਂਦਾ ਰਿਹਾ। ਇਹ ਉਹ ਆਤਮ ਜੋਤੀ ਨੂਰ ਧਰੌਂਦਾ

ਰਿਹਾ। ਇਹ ਉਹ ਅਨਹਦ ਨਾਦ ਸੁਣੌਂਦਾ ਰਿਹਾ। ਇਹ ਉਹ ਆਤਮ ਜਾਮ ਪਿਔਂਦਾ ਰਿਹਾ। ਇਹ ਉਹ ਬਜਰ ਕਪਾਟ ਤੁੜੌਂਦਾ ਰਿਹਾ। ਇਹ ਉਹ ਪੰਚ ਵਿਕਾਰ ਮਿਟੌਂਦਾ ਰਿਹਾ। ਇਹ ਉਹ ਸ਼ਾਹ ਸੁਲਤਾਨਾਂ ਖ਼ਾਕ ਰਲੌਂਦਾ ਰਿਹਾ। ਇਹ ਉਹ ਨਾਮ ਨਿਧਾਨ ਜਣੌਂਦਾ ਰਿਹਾ । ਇਹ ਉਹ ਸਚ ਨਿਸ਼ਾਨ ਝੁਲੌਂਦਾ ਰਿਹਾ। ਇਹ ਉਹ ਜੁਗ ਚੌਕੜੀ ਮਾਤ ਉਲਟੌਂਦਾ ਰਿਹਾ। ਇਹ ਉਹ ਗੋਬਿੰਦ ਸੁੱਤ ਬਣੌਂਦਾ ਰਿਹਾ। ਇਹ ਉਹ ਪੁਰਖ ਅਕਾਲ ਆਪਣਾ ਖੇਲ ਖਲੌਂਦਾ ਰਿਹਾ। ਇਹ ਉਹ ਦੀਨ ਦਿਆਲ ਠਾਕਰ ਸਵਾਮੀ ਠੋਕਰ ਇਕ ਲਗੌਂਦਾ ਰਿਹਾ। ਇਹ ਉਹ ਆਦਿ ਜੁਗਾਦਿ ਜੁਗ ਜੁਗ ਆਪਣੀ ਵੰਡ ਵੰਡੌਂਦਾ ਰਿਹਾ। ਇਹ ਉਹ ਬ੍ਰਹਿਮੰਡ ਖੰਡ ਤੇਜ ਪਰਚੰਡ ਚਮਕੌਂਦਾ ਰਿਹਾ। ਇਹ ਉਹ ਚਿੱਲਾ ਤੀਰ ਕਮਾਨ ਵਖੌਂਦਾ ਰਿਹਾ । ਇਹ ਉਹ ਸ਼ਸਤਰ ਬਸਤਰ ਤਨ ਸੁਹੌਂਦਾ ਰਿਹਾ। ਇਹ ਉਹ ਅਸਤਰ ਚੱਕਰ ਚਲੌਂਦਾ ਰਿਹਾ। ਇਹ ਉਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਜ਼ਾਹਰ ਜ਼ਹੂਰ ਚਵੀਆਂ ਅਵਤਾਰ ਅਖਵੌਂਦਾ ਰਿਹਾ। (੨੭ ਮਾਘ ੨੦੧੯ ਬਿ)

ਅਕਾਲ ਪੁਰਖ ਅਜੂਨੀ ਰਹਿਤ ਅਖਵੌਣ ਵਾਲਾ, ਜੋਤੀ ਜੋਤ ਜੋਤ ਜਗ ਆਇਆ। ਆਦਿ ਜੁਗਾਦਿ ਜੁਗ ਜੁਗ ਆਪਣਾ ਰੰਗ ਰੰਗੌਣ ਵਾਲਾ, ਆਪ ਆਪਣਾ ਵੇਸ ਵਟਾਇਆ। ਖੰਡ ਬ੍ਰਹਿਮੰਡਾਂ ਰਚਨ ਰਚੌਣ ਵਾਲਾ, ਨੂਰ ਨੂਰ ਹੀ ਡਗਮਗਾਇਆ। ਬ੍ਰਹਮਾ ਵਿਸ਼ਨ ਸ਼ਿਵ ਨਚੌਣ ਵਾਲਾ, ਆਪ ਆਪਣਾ ਖੇਲ ਖਿਲਾ ਆਇਆ। ਰਵ ਸਸ ਚੰਨ ਸਤਾਰ ਚੜ੍ਹੌਣ ਵਾਲਾ, ਆਇਆ ਨਿਰਗੁਣ ਵੇਸ ਅਵੱਲੜਾ ਕਰਾ ਆਇਆ। ਚਾਰੇ ਵਿਦਿਆ ਆਪ ਪੜ੍ਹੌਣ ਵਾਲਾ, ਵੇਦ ਵਿਦਾਤਾਂ ਆਪ ਲਿਖਾ ਆਇਆ । ਕਰੋੜ ਤੇਤੀਸਾ ਸੇਵ ਲਗੌਣ ਵਾਲਾ, ਸੁਰਪਤ ਰਾਜਾ ਇੰਦ ਆਪ ਉਠਾ ਆਇਆ। ਅੰਮ੍ਰਿਤ ਮੇਘ ਆਪ ਬਰਸੌਣ ਵਾਲਾ, ਅੰਮ੍ਰਿਤ ਧਾਰ ਨਾਲ ਰਲਾ ਆਇਆ। ਜੁਗ ਚੌਕੜੀਆਂ ਆਪ ਬਨੌਣ ਵਾਲਾ, ਬ੍ਰਹਮਾ ਮਨਵੰਤਰ ਵੇਖ ਵਖਾ ਆਇਆ। ਰਾਮ ਰਾਜਕ ਰਿਜ਼ਕ ਵੀ ਆਪ ਅਖਵੌਣ ਵਾਲਾ, ਨਾਮ ਭੰਡਾਰ ਵੀ ਭੰਨ ਭਾਰ ਆਇਆ। ਗੁਰ ਪੀਰ ਅਵਤਾਰ ਘਲੌਣ ਵਾਲਾ, ਜੋਤੀ ਜਾਮਾ ਧਾਰ ਕੇ ਵਿਚ ਸੰਸਾਰ ਆਇਆ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬਣੌਣ ਵਾਲਾ, ਬਰਾਹ ਰੂਪ ਵੀ ਵੇਖ ਵਖੌਣ ਆਇਆ। ਯਗੈ ਪੁਰਖ ਦਾ ਲੇਖ ਲਿਖੌਣ ਵਾਲਾ, ਹਾਵ ਗਰੀਵ ਵੀ ਕਰ ਪਾਰ ਲਿਆਇਆ। ਨਰ ਨਰਾਇਣ ਪ੍ਰਭ ਆਪ ਅਖਵੌਣ ਵਾਲਾ, ਕਪਲ ਮੁਨ ਤੇ ਦੱਤਾ ਤ੍ਰੈ ਵੀ ਆਪ ਉਠਾ ਆਇਆ। ਰਿਖਵ ਦੇਵ ਦੀ ਵੰਡ ਵੰਡੌਣ ਵਾਲਾ, ਪ੍ਰਿਥੂ ਆਪਣਾ ਸੰਗ ਨਿਭਾ ਆਇਆ। ਮਤਸਯ ਕਛਪ ਮਿੰਦਰਾ ਚਲ ਉਠੌਣ ਵਾਲਾ, ਆਪ ਆਪਣਾ ਖੇਲ ਖਿਲਾ ਆਇਆ। ਧਨੰਤਰ ਵੈਦ ਵੈਦ ਅਖਵੌਣ ਵਾਲਾ, ਮੋਹਣੀ ਰੂਪ ਕਰਕੇ ਅਪਰ ਅਪਾਰ ਆਇਆ। ਨਰ ਸਿੰਘ ਦਰ ਵੇਸ ਵਖੌਣ ਵਾਲਾ, ਹੰਸ ਹੰਸਾ ਦੀ ਚਾਲ ਚਲੌਣ ਆਇਆ। ਭੇਖਾਧਾਰੀ ਬਲ ਬਨੌਣ ਵਾਲਾ, ਆਪ ਆਪਣਾ ਰੰਗ ਰੰਗੌਣ ਆਇਆ। ਹਰੀ ਹਰਿ ਨਰਾਇਣ ਪਛੌਣ ਵਾਲਾ, ਤੰਦਨ ਤੋੜ ਤੇ ਗਜ ਉਠੌਣ ਆਇਆ । ਪਰਸਰਾਮ ਤੇ ਰਾਮ ਸਮੌਣ ਵਾਲਾ, ਰਾਵਣ ਗੜ੍ਹ ਹੰਕਾਰ ਨੂੰ ਢੌਹਣ ਆਇਆ । ਵੇਦ ਵਿਆਸ ਦਰਵੇਸ ਬਣੌਣ ਵਾਲਾ, ਅਠਾਰਾਂ ਪੁਰਾਨ ਲਿਖਣ ਲਿਖੌਣ ਆਇਆ। ਕਾਹਨਾ ਕ੍ਰਿਸ਼ਨ ਆ ਨਾਮ ਧਰੌਣ ਵਾਲਾ, ਤ੍ਰਿਲੋਕੀ ਨਾਥ ਬਣ ਕੇ ਸਾਚਾ ਕਾਹਨ ਆਇਆ। ਨਾਲ ਗੋਪੀਆਂ ਸਗਨ ਮਨੌਣ ਵਾਲਾ, ਬਿਦਰ ਸੁਦਾਮਾ ਦੀ ਬੰਨ ਕੇ ਪਿਆਰ ਲਿਆਇਆ। ਦਰੋਪਦ ਲੱਜਿਆ ਲਾਜ ਰਖੌਣ ਵਾਲਾ, ਗੀਤਾ ਗਿਆਨ ਅਰਜਨ ਦ੍ਰਿੜਾਵਣ ਆਇਆ। ਪੰਚਮ ਪਿਆਰ ਤੇ ਪੰਜ ਬਣੌਣ ਵਾਲਾ, ਸ੍ਰਿਸ਼ਟ ਸਬਾਈ ਕਰਨ ਸੰਘਾਰ ਆਇਆ। ਈਸਾ ਮੂਸਾ ਦਾ ਮੋਹ ਰਖੌਣ ਵਾਲਾ, ਮਾਇਆ ਤੋੜ ਕੇ ਮੋਹ ਜੰਜਾਲ ਆਇਆ। ਮੁਹੰਮਦ ਅਹਿਮਦ ਅੰਗ ਲਗੌਣ ਵਾਲਾ, ਚੌਦਾਂ ਤਬਕਾਂ ਦਾ ਖੋਲ੍ਹ ਕਿਵਾੜ ਆਇਆ। ਨੂਰੋ ਨੂਰ ਜੋਤੀ ਡਗਮਗੌਣ ਵਾਲਾ, ਬੇਐਬ ਪਰਵਰਦਿਗਾਰ ਸਚ ਖ਼ੁਦਾ ਆਪਣਾ ਨਾਮ ਧਰਾਵਣ ਆਇਆ। ਕਲਮਾ ਸਚ ਦਾ ਸਚ ਪੜ੍ਹੌਣ ਵਾਲਾ, ਅੱਲਾ ਰਾਣੀ ਨੂੰ ਮਾਤ ਪਰਨੌਣ ਆਇਆ। ਨਾਨਕ ਗੁਰ ਦਾ ਰੂਪ ਵਖੌਣ ਵਾਲਾ, ਨਿਰਗੁਣ ਧਾਰ ਕਰ ਪਿਆਰ ਉਜਿਆਰ ਨੂਰ ਨੂਰੋ ਨਬੀ ਆਪ ਟਪਕੌਣ ਆਇਆ। ਨਾਮ ਸਤਿ ਕਾ ਮੰਤਰ ਜਪੌਣ ਵਾਲਾ, ਸਤਿ ਪੁਰਖ ਆਪ ਦਾਤਾਰ ਆਇਆ। ਅੰਗਦ ਅੰਗ ਲਾ ਕੇ ਪਾਰ

ਕਰੌਣ ਵਾਲਾ, ਅੰਗੀਕਾਰ ਸਾਚਾ ਹਰਿ ਯਾਰ ਆਇਆ। ਅਮਰਦਾਸ ਤੋਂ ਅਮਰ ਕਰੌਣ ਵਾਲਾ, ਅੰਮ੍ਰਿਤ ਭਰ ਪਿਆਲਾ ਤਿਆਰ ਹਰਿ ਤਿਆਰ ਆਇਆ। ਰਾਮਦਾਸ ਸਰੋਵਰ ਨਹੌਣ ਵਾਲਾ, ਸਰ ਸਰੋਵਰ ਆ ਇਕ ਵਖੌਣ ਆਇਆ। ਗੁਰੂ ਅਰਜਨ ਨੂੰ ਬੋਧ ਅਗਾਦਿ ਜਨੌਣ ਵਾਲਾ, ਸ਼ਬਦ ਸ਼ਬਦ ਦੀ ਲੈ ਕੇ ਧਾਰ ਆਇਆ। ਹਰਿ ਗੋਬਿੰਦ ਨੂੰ ਘੋੜੀ ਚੜ੍ਹੌਣ ਵਾਲਾ, ਮੀਰੀ ਪੀਰੀ ਦਾ ਸ਼ਾਹ ਸਵਾਰ ਆਇਆ । ਹਰਿ ਰਾਏ ਨੂੰ ਹਰਿ ਰੰਗ ਰੰਗੌਣ ਵਾਲਾ, ਰਾਗੀ ਆਪਣਾ ਰਾਗ ਨਾਦ ਵਜੌਣ ਆਇਆ। ਹਰਿਕਿਸ਼ਨ ਨੂੰ ਮੇਲ ਮਿਲੌਣ ਵਾਲਾ, ਮੇਲਾ ਦੋ ਜਹਾਨ ਕਰੌਣ ਆਇਆ। ਤੇਗ਼ ਬਹਾਦਰ ਨੂੰ ਤੇਗ ਦੀ ਧਾਰ ਲਗੌਣ ਵਾਲਾ, ਖੂਨ ਰੰਗ ਕੇ ਲਾਲ ਗੁਲਾਲ ਆਇਆ। ਗੁਰ ਗੋਬਿੰਦ ਨੂੰ ਸੁੱਤ ਉਪਜੌਣ ਵਾਲਾ, ਸਿੰਘ ਰੂਪ ਹੋ ਆਪ ਭਗਵਾਨ ਆਇਆ। ਪ੍ਰਹਿਲਾਦ ਕੀ ਰੱਖਿਆ ਕਰੌਣ ਵਾਲਾ, ਹਰਨਕਸਪ ਦਾ ਮੂਲ ਚੁਕੌਣ ਆਇਆ। ਬਾਲੇ ਧਰੂ ਨੂੰ ਗਲੇ ਲਗੌਣ ਵਾਲਾ, ਜੰਗਲ ਜੂਹਾਂ ਅੰਦਰ ਫੇਰੀ ਪਾਉਣ ਆਇਆ। ਬਲ ਰਾਜੇ ਨੂੰ ਪਾਰ ਕਰਾਉਣ ਵਾਲਾ, ਬਲ ਧਾਰ ਕੇ ਆਪ ਨਿਰੰਕਾਰ ਆਇਆ। ਅਮਰੀਕ ਦਾ ਲਹਿਣਾ ਚੁਕੌਣ ਵਾਲਾ, ਚੱਕਰ ਸੁਦਰਸ਼ਨ ਵਿਚ ਸੰਸਾਰ ਆਇਆ। ਰਾਜੇ ਜਨਕ ਨੂੰ ਦਰਸ ਵਖੌਣ ਵਾਲਾ, ਖਾਲੀ ਭਰਨ ਫੇਰ ਭੰਡਾਰ ਆਇਆ। ਹਰੀ ਚੰਦ ਨੂੰ ਮੇਲ ਮਿਲਾਉਣ ਵਾਲਾ, ਤਾਰਾ ਰਾਣੀ ਦਾ ਕਰ ਪਿਆਰ ਆਇਆ। ਬਿਦਰ ਸੁਦਾਮੇ ਨੂੰ ਆਪ ਰਖੌਣ ਵਾਲਾ, ਨਾਮ ਦੇਵ ਦਾ ਕਰ ਜੈਕਾਰ ਆਇਆ। ਸਧਨਾ ਤ੍ਰਲੋਚਣ ਪਾਰ ਲੰਘੋਣ ਵਾਲਾ, ਰਾਵਿਦਾਸ ਚਮਾਰ ਵੀ ਨਾਲ ਤਰਾਉਣ ਆਇਆ। ਕਬੀਰ ਸਾਚੇ ਘਰ ਮਿਲਾਉਣ ਵਾਲਾ, ਨਾਮੇ ਛੱਪਰੀ ਆਪ ਬਨੌਣ ਆਇਆ। ਸੈਣ ਭਗਤ ਭਗਵੰਤ ਅਖਵਾਉਣ ਵਾਲਾ, ਖਿਮਾਂ ਗਰੀਬੀ ਦਾ ਵੇਸ ਵਟਾ ਆਇਆ। ਗਨਕਾ ਪਾਪਨ ਨੂੰ ਪਾਰ ਕਰਾਉਣ ਵਾਲਾ, ਪਤਿਤ ਪਾਪੀ ਆਪ ਕਰਤਾਰ ਆਇਆ। ਅਜਾਮਲ ਦਾ ਲੇਖ ਲਿਖਾਉਣ ਵਾਲਾ, ਅਲਖ ਨਿਰਜੰਣ ਆਪ ਕਰਤਾਰ ਆਇਆ। ਬੱਧਕ ਦੇ ਫੰਦ ਕਟੌਣ ਵਾਲਾ, ਜਾਮਾ ਧਾਰ ਕੇ ਕ੍ਰਿਸ਼ਨ ਭਗਵਾਨ ਆਇਆ। ਬਾਲਮੀਕ ਬਟਵਾਰਾ ਸਮਝਾਉਣ ਵਾਲਾ, ਨਾਲ ਲੈ ਕੇ ਸ਼ਬਦ ਗਿਆਨ ਆਇਆ। ਭਗਤਾਂ ਸੰਗ ਆ ਸਦਾ ਬਠੌਣ ਵਾਲਾ, ਖਾਲੀ ਹੱਥ ਵਿਚ ਸੰਸਾਰ ਵਖੌਣ ਆਇਆ। ਲੱਖ ਚੁਰਾਸੀ ਦੀ ਬਣਤ ਬਨੌਣ ਵਾਲਾ, ਕਰ ਵੇਸ ਅਵੱਲੜਾ ਸਾਵਲ ਯਾਰ ਆਇਆ। ਧਰਤ ਧਵਲ ਜਲ ਆਪ ਟਿਕਾਉਣ ਵਾਲਾ, ਆਕਾਸ਼ ਪਰਕਾਸ਼ ਰਖਾਨ ਆਇਆ। ਬਾਸ਼ਕ ਸੇਜ ਤੇ ਸੇਜ ਵਖੌਣ ਵਾਲਾ, ਵਿਸ਼ਨੂੰ ਰੂਪ ਆ ਲੇਖ ਲਿਖਾਉਣ ਆਇਆ। ਸਹੰਸਰ ਮੁੱਖ ਨੂੰ ਮੁੱਖ ਚਲੌਣ ਵਾਲਾ, ਵਾਰ ਸਹੰਸਰ ਜੇਹਵਾ ਆਪ ਹਿਲਾਉਣ ਆਇਆ । ਕਲਜੁਗ ਦੀ ਬਣਤ ਬਣੌਣ ਵਾਲਾ, ਲਹਿਣਾ ਦੇਣ ਆ ਅੰਤ ਚਕੌਣ ਆਇਆ। ਗੁਰਮਖਾਂ ਦੇ ਮੁੱਖ ਮਿਲਾਉਣ ਵਾਲਾ, ਮਾਤਾ ਕੁੱਖ ਤੋਂ ਵਖਰਾ ਆਪ ਆਇਆ। ਹਰਿ ਸੰਗਤ ਦੇ ਦੁੱਖ ਮਿਟਾਉਣ ਵਾਲਾ, ਆਪ ਆਪਣਾ ਦੁੱਖ ਗਵਾ ਆਇਆ। ਮਾਤ ਕੁੱਖ ਨੂੰ ਸਫਲ ਕਰਾਉਣ ਵਾਲਾ, ਦਸ ਦਸ ਮਾਸ ਅੰਦਰ ਫੇਰਾ ਪਾ ਆਇਆ। ਉਲਟੇ ਰੁਖ ਨੂੰ ਵੇਖ ਵਖਾਉਣ ਵਾਲਾ, ਨਜ਼ਰ ਵਿਚ ਨਾ ਕਿਸੇ ਸੰਸਾਰ ਆਇਆ। ਬੂਟੇ ਸੁਕਦੇ ਹਰੇ ਕਰਾਉਣ ਵਾਲਾ, ਅੰਮ੍ਰਿਤ ਜਲ ਲੈ ਕੇ ਧੁਰ ਦਰਬਾਰ ਆਇਆ। ਆਪ ਆਪਣੇ ਲੇਖੇ ਲਾਉਣ ਵਾਲਾ, ਲੇਖਾ ਲਿਖ ਕੇ ਹੱਥ ਸੱਚੀ ਸਰਕਾਰ ਆਇਆ। ਆਦਿ ਜੁਗਾਦਿ ਦੇ ਨਾਮ ਜਪੌਣ ਵਾਲਾ, ਸੋਹੰ ਸ਼ਬਦ ਦਾ ਸਚ ਭੰਡਾਰ ਲਿਆਇਆ। ਤੀਨੋਂ ਤਾਪ ਦੇ ਤਪ ਨੂੰ ਲਾਉਣ ਵਾਲਾ, ਤ੍ਰੈਗੁਣ ਦੀ ਬੰਨ ਕੇ ਧਾਰ ਲਿਆਇਆ। ਤਿੰਨ ਤਾਪ ਦੇ ਸਾਰ ਨੂੰ ਪਾਉਣ ਵਾਲਾ, ਸਾਖਿਯਾਤ ਹੋ ਕੇ ਪਰਵਰਦਿਗਾਰ ਆਇਆ। ਆਪ ਆਪ ਨੂੰ ਆਪ ਅਖਵਾਉਣ ਵਾਲਾ, ਧੁਰਦਰਗਾਹੀ ਸੱਚਾ ਸਿਕਦਾਰ ਆਇਆ। ਰਾਜ ਰਾਜਾਨਾ ਨੂੰ ਰਾਜ ਦਵਾਉਣ ਵਾਲਾ, ਰਾਜ ਜੋਗ ਹਰਿ ਆਪ ਕਮਾਉਣ ਆਇਆ। ਲੋਕ ਪਰਲੋਕ ਹਰਿ ਆਪ ਬਣਾਉਣ ਵਾਲਾ, ਆਪਣੀ ਬਣੀ ਨੂੰ ਆਪੇ ਹੀ ਢਾਉਣ ਆਇਆ। ਹਰਿ ਸੰਗਤ ਨੂੰ ਸਚ ਸਲੋਕ ਸਨਾਉਣ ਵਾਲਾ, ਲੈ ਕੇ ਗੁਣ ਨਿਧਾਨ ਆਇਆ। ਛੱਤੀ ਰਾਗਾਂ ਦੇ ਵਿਚ ਸਮਾਉਣ ਵਾਲਾ, ਬਹੱਤਰ ਨਾੜ ਤਾੜਾ ਵਜਾਉਣ ਆਇਆ। ਕਾਗੋਂ ਹੰਸ ਬਣਾਉਣ ਵਾਲਾ, ਸਚ ਸਰੋਵਰ ਵੇਖ ਵਖਾਲ ਆਇਆ। ਗੁਰਸਿਖਾਂ ਨੂੰ ਸਿਖਿਆ ਦਵਾਉਣ ਵਾਲਾ, ਸਾਚੀ ਸਿਖਿਆ ਸਿਖਣ ਆਪ ਨਿਰੰਕਾਰ ਆਇਆ। ਸ੍ਰਿਸ਼ਟ ਸਬਾਈ ਨੂੰ ਭਿਛਿਆ ਪਾਉਣ ਵਾਲਾ, ਮੰਗਣ ਭਿਛਿਆ ਸਿਖਾ ਦੇ ਦਵਾਰ ਆਇਆ। ਖਾਲਕ ਖਲਕ ਦੇ ਵਿਚ ਸਮਾਉਣ

ਵਾਲਾ, ਖ਼ਾਕੀ ਖ਼ਾਕ ਦਰ ਖ਼ਾਕ ਅਖਵਾਉਣ ਆਇਆ। ਸੰਤਾਂ ਭਗਤਾਂ ਨੂੰ ਦਰਸ ਕਰਾਉਣ ਵਾਲਾ, ਹਰਿ ਸੰਗਤ ਤੇਰਾ ਦਰਸ ਕਰਨ ਨਿਰਗੁਣ ਧਾਰ ਜਾਮਾ ਸਰਗੁਣ ਪਿਆਰ ਆਇਆ । ਕੋਟ ਕਾਇਆ ਦੇ ਵਿਚ ਰਚਾਉਣ ਵਾਲਾ, ਸ਼ਬਦ ਘੋੜੇ ਚੜ੍ਹ ਅਸਵਾਰ ਆਇਆ । ਕਲਗੀ ਤੋੜਾ ਸੀਸ ਤੇ ਲੌਣ ਵਾਲਾ, ਨੀਲਾ ਨੀਲੀ ਧਾਰੋਂ ਕਰ ਕੇ ਪਾਰ ਆਇਆ। ਬਵੰਜਾ ਬਵੰਜਾ ਦੀ ਧਾਰ ਚਲਾਉਣ ਵਾਲਾ, ਬਵੰਜਾ ਕਰ ਉਜਿਆਰ ਆਇਆ। ਬਵੰਜਾ ਕਲੀਆਂ ਦੇ ਨਾਲ ਨਿਭਾਉਣ ਵਾਲਾ, ਬਵਿੰਜਾ ਅੰਦਰੋਂ ਬਾਹਰ ਕਰਾਉਣ ਆਇਆ। ਬਵੰਜਾ ਸਾਲ ਲੋਕਮਾਤ ਹੰਢਾਉਣ ਵਾਲਾ ਕਲਜੁਗ ਅੰਤਮ ਲੁੱਕ ਕੇ ਵਿਚ ਸੰਸਾਰ ਆਇਆ। ਸੰਬਲ ਨਗਰੀ ਧਾਮ ਸੁਹਾਉਣ ਵਾਲਾ, ਰੂਪ ਰੰਗ ਨਾ ਕੋਇ ਨਿਖਾਰ ਆਇਆ। ਲੋਕ ਪਰਲੋਕ ਡੰਕ ਵਜਾਉਣ ਵਾਲਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਖ਼ਬਰਦਾਰ ਆਇਆ। ਸਿੰਘ ਦੀਦਾਰ ਨੂੰ ਦਰਸ ਵਖੌਣ ਵਾਲਾ, ਪਰਗਟ ਹੋ ਸੰਗਤ ਵਿਚਕਾਰ ਆਇਆ। ਜਗਤ ਅਲ੍ਹਾਮੇ ਗੁਰਮੁਖਾਂ ਦੇ ਲਾਉਣ ਵਾਲਾ, ਪਹਿਲੋਂ ਆਪਣਾ ਮੂੰਹ ਫਟਕਾਰ ਆਇਆ। ਗੁਰਮੁਖਾਂ ਦੇ ਭਾਰ ਉਠਾਉਣ ਵਾਲਾ, ਪਹਿਲੋਂ ਆਪਣਾ ਭਾਰ ਦਬਾ ਆਇਆ। ਹਰਿ ਸੰਗਤ ਦੇ ਬੱਚੇ ਬਚਾਉਣ ਵਾਲਾ, ਬੱਚੇ ਨੀਆਂ ਦੇ ਹੇਠ ਰਖਾ ਆਇਆ। ਸਾਢੇ ਤਿੰਨ ਹੱਥ ਦਾ ਮੂਲ ਚੁਕੌਣ ਵਾਲਾ, ਸਿੰਘ ਮਨਜੀਤੇ ਨੂੰ ਸੇਵਾ ਲਾ ਆਇਆ। ਚਿੱਟਾ ਦਾਗ ਕਾਲੇ ਉਤੇ ਪਾਉਣ ਵਾਲਾ, ਚਿੱਟੀ ਕੁੱਲੀ ਨੂੰ ਡਗਮਗਾ ਆਇਆ। ਨੌ ਦਵਾਰੇ ਪਾਰ ਕਰਾਉਣ ਵਾਲਾ, ਨੌ ਦਰਵਾਜੇ ਦਰਬਾਰ ਸੁਹਾ ਆਇਆ। ਹਰਿ ਜਗਦੀਸ ਨੂੰ ਆਪ ਮਿਲਾਉਣ ਵਾਲਾ, ਸਿੰਘ ਜਗਦੀਸ ਤਾਈ ਲੇਖੇ ਲਾ ਆਇਆ। ਦਸਮ ਦਵਾਰੀ ਮੇਲ ਮਿਲਾਉਣ ਵਾਲਾ, ਸਚ ਸਿੰਘਾਸਣ ਆਸਣ ਵਿਛਾ ਆਇਆ। ਵਿਛੜੇ ਮੇਲ ਮਿਲਾਉਣ ਵਾਲਾ, ਧੁਰ ਦਰਗਾਹੀ ਚਲ ਕੇ ਆਪ ਮਲਾਹ ਆਇਆ। ਨਿਥਾਵਿਆਂ ਥਾਨ ਦਿਵੌਣ ਵਾਲਾ, ਦਰਗਹਿ ਸਾਚੀ ਸਾਚਾ ਧਾਮ ਬਣਾ ਆਇਆ। ਜੋਤੀ ਜੋਤ ਦੇ ਨਾਲ ਜਗਾਉਣ ਵਾਲਾ, ਜੋਤੀ ਰੂਪ ਕਰ ਆਪ ਨਿਰੰਕਾਰ ਆਇਆ। ਵਰਨ ਗੋਤੀ ਨੂੰ ਮੇਟ ਮਿਟਾਉਣ ਵਾਲਾ, ਪੰਜ ਤੱਤ ਪਿੰਜਰਾ ਆਪਣਾ ਸਾੜ ਆਇਆ। ਮੜੀ ਗੋਰ ਦੇ ਵਿਚ ਦਬਾਉਣ ਵਾਲਾ, ਚਾਲ ਵੱਖਰੀ ਹੋਰ ਦੀ ਹੋਰ ਕਰ ਆਇਆ। ਰਾਮ ਨਾਮ ਤੇ ਕ੍ਰਿਸ਼ਨ ਬਣਾਉਣ ਵਾਲਾ, ਸੀਤਾ ਰਾਧਾ ਵੀ ਨਾਲ ਰਲਾ ਲਿਆਇਆ। ਅੱਲਾ ਨਾਅਰਾ ਵੀ ਆਪ ਅਖਵਾਉਣ ਵਾਲਾ, ਐਲੀ ਅੱਲਾ ਵੀ ਇਕ ਸਲਾਹ ਲਿਆਇਆ। ਨਾਮ ਸਤਿ ਦਾ ਸਤਿ ਵਰਤਾਉਣ ਵਾਲਾ, ਵਾਹਿਗੁਰੂ ਫਤਿਹ ਗਜਾ ਆਇਆ। ਚਾਰ ਵਰਨਾਂ ਨੂੰ ਏਕਾ ਧਾਮ ਬਹਾਉਣ ਵਾਲਾ, ਏਕਾ ਰੂਪ ਆਪ ਅਖਵਾ ਆਇਆ। ਬ੍ਰਹਮ ਪਾਰਬ੍ਰਹਮ ਵਿਚ ਮਿਲਾਉਣ ਵਾਲਾ, ਸੋਹੰ ਸ਼ਬਦ ਨੂੰ ਆਪ ਪੜ੍ਹਾਉਣ ਆਇਆ। ਹਰਿਜਨ ਹਰਿਭਗਤ ਹਰਿਸੰਤ ਗੁਰਸਿਖ ਗੁਰਮੁਖ ਗੁਰ ਮਿਲਾਉਣ ਵਾਲਾ, ਮਨਮੁਖਾਂ ਨੂੰ ਕਰਨ ਸਵਾਹ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਰ, ਦਰਗਹਿ ਸਾਚੀ ਦਾ ਸਚ ਮਲਾਹ ਆਇਆ। (੨੭ ਮਾਘ ੨੦੧੫ ਬਿ)

ਇਕ ਗੱਲ : ਸਤਿਗੁਰ ਨਾਨਕ ਜਣਾਈ ਇਕ ਗੱਲ, ਹੋਰ ਹਉਮੇਂ ਝੱਖਣਾ ਝਾਖ। ਜੋ ਬਾਵਨ ਦੱਸੀ ਦੁਵਾਰੇ ਇਕ ਗੱਲ

ਬਲ, ਬਿਨ ਅੱਖਰਾਂ ਨਿਰਅੱਖਰ ਧਾਰ ਆਖ। ਰਾਮ ਜਣਾਈ ਲੰਕਾ ਧਾਰ ਵਿਚ ਜਲ, ਹਨੂਵੰਤ ਸਮਝਾਇਆ ਸਾਖ । ਕ੍ਰਿਸ਼ਨ ਭੇਵ ਖੁਲ੍ਹਾਇਆ ਪਲ, ਅਰਜਨ ਪਰਦਾ ਲਾਹ ਪਰਤਾਖ। ਮੂਸਾ ਓਸੇ ਧਾਰ ਵਿਚ ਗਿਆ ਰਲ, ਜਿਸ ਗੱਲ ਦੀ ਹੋਰ ਨਹੀਂ ਕੋਈ ਸ਼ਾਖ। ਈਸਾ ਓਸੇ ਮੰਜ਼ਲ ਪਿਆ ਚਲ, ਜਿਹੜੀ ਗੱਲ ਅੰਦਰੋਂ ਗਈ ਭਾਖ। ਮੁਹੰਮਦ ਓਹੋ ਦੁਵਾਰਾ ਲਿਆ ਮਲ, ਜਿਥੇ ਇਕ ਗੱਲ ਦਾ ਯਵਲੇ ਜ਼ੂ ਜਮਤਾ ਜ਼ਵੀ ਅਰਸ਼ੇ ਨਵਿਜ਼ ਯੋਜ਼ੂ ਮਜ਼ਾ ਰਹਿਮਤੇ ਖ਼ੁਦਾ ਨੂਰੇ ਨਿਜ਼ਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਧੁਰਦਰਗਾਹੀਆ।

ਨਾਨਕ ਗੱਲ ਜਗਤ ਧਾਰ ਅਗੰਮੀ, ਅੱਖਰ ਲੇਖ ਨਾ ਕੋਇ ਬਣਾਈਆ। ਗਾਈ ਜਾਏ ਨਾ ਕਿਸੇ ਪਵਣ ਸੁਵਾਮੀ ਦਮੀ, ਰਸਨਾ ਜਿਹਵਾ ਨਾ ਕੋਇ ਚਤੁਰਾਈਆ । ਕਿਸੇ ਕਲਮ ਸ਼ਾਹੀ ਦੀ ਧਾਰ ਵਿਚੋਂ ਨਹੀਂ ਜੰਮੀਂ,

ਕਾਗ਼ਜ਼ਾਂ ਰੰਗ ਨਾ ਕੋਇ ਰੰਗਾਈਆ। ਜਿਸ ਦੀ ਜੋਬਨ ਜੁਵਾਨੀ ਪੁਰਾਣੀ ਨਹੀਂ ਨਵੀਂ, ਨਵ ਨੌ ਚਾਰ ਸਮਝ ਕੋਇ ਨਾ ਪਾਈਆ। ਓਹ ਲਿਖੀ ਜਾਏ ਨਾ ਕਦੀ ਸ਼ਾਸਤਰਾਂ ਵਾਲੇ ਪੰਨੀ, ਹਰੂਫ਼ਾਂ ਵੰਡ ਨਾ ਕੋਇ ਵੰਡਾਈਆ। ਬੱਧੀ ਜਾਏ ਕਿਸੇ ਨਾ ਕੰਨੀ, ਹੱਥੋ ਹੱਥ ਨਾ ਕੋਇ ਟਿਕਾਈਆ। ਵਸੇ ਕਦੇ ਨਾ ਕਿਸੇ ਛੱਪਰ ਛੰਨੀ, ਜਗਤ ਦੁਵਾਰਿਆਂ ਡੇਰਾ ਕਦੇ ਨਾ ਲਾਈਆ। ਉਹਦਾ ਲੇਖਾ ਨਹੀਂ ਵਜੂਦ ਤੱਤ ਤਨੀ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਵੇਸ ਵਟਾਈਆ। ਓਹ ਸੁਣੀ ਜਾਏ ਕਦੇ ਨਾ ਕੰਨੀ, ਸਰਵਣਾਂ ਚਲੇ ਨਾ ਕੋਇ ਚਤੁਰਾਈਆ। ਓਹ ਜਗਤ ਮਾਇਆ ਵਾਲੀ ਨਹੀਂ ਕੋਈ ਧਨੀ, ਧਨਾਢ ਰੂਪ ਨਾ ਕੋਇ ਦਰਸਾਈਆ। ਸ਼ਰਅ ਵਿਚ ਜਾਏ ਕਦੇ ਨਾ ਡੰਨੀ, ਮਜ਼੍ਹਬਾਂ ਸੰਗ ਨਾ ਕੋਇ ਰਖਾਈਆ। ਨਾ ਘੜੀ ਜਾਏ ਨਾ ਭੰਨੀ, ਦੋਹਾਂ ਤੋਂ ਬਾਹਰ ਆਪਣਾ ਰੂਪ ਦਰਸਾਈਆ। ਓਹ ਬਣੀ ਨਹੀਂ ਕਿਸੇ ਦੀ ਵੰਨੀ, ਨਾਰ ਹੋ ਕੇ ਕੰਤ ਨਾ ਕੋਇ ਹੰਢਾਈਆ। ਕਿਸੇ ਦੀ ਦੁਖਤਰ ਬਣੀ ਨਹੀਂ ਚੰਨੀ, ਗੋਦੀ ਗੋਦ ਨਾ ਕੋਇ ਉਠਾਈਆ। ਓਹਦੀ ਧਾਰ ਨਹੀਂ ਕੋਈ ਉਚੀ ਲੰਮੀ, ਨੀਕਣ ਨੀਕਾ ਨਜ਼ਰ ਕੋਇ ਨਾ ਆਈਆ। ਓਹ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਏ ਨਿਕੰਮੀ, ਨਿਹਕਰਮਣ ਰੂਪ ਨਾ ਕੋਇ ਅਖਵਾਈਆ। ਓਹ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੇ ਸਕੇ ਨਾ ਥੰਮ੍ਹੀ, ਸਹਾਰੇ ਦੀ ਲੋੜ ਨਾ ਕੋਇ ਰਖਾਈਆ। ਓਹ ਹੱਥ ਨਾ ਆਵੇ ਕਿਸੇ ਵਿਦਿਆ ਵਾਲੀ ਗੱਲੀਂ, ਬੁੱਧੀ ਨਾਲ ਚਲੇ ਨਾ ਕੋਇ ਚਤੁਰਾਈਆ। ਓਹ ਛਲ ਵਿਚ ਕਿਸੇ ਕੋਲੋਂ ਜਾਏ ਨਾ ਛਲੀ, ਅਛਲ ਅਛੱਲ ਆਪਣੀ ਖੇਲ ਖਿਲਾਈਆ। ਓਹਨੂੰ ਖੋਜਦੇ ਗਏ ਕੋਟਨ ਕੋਟ ਪੈਗ਼ੰਬਰ ਪੀਰ ਵਲੀ, ਵਲੀਐਹਿਦ ਧਿਆਨ ਲਗਾਈਆ। ਓਹ ਇਸ਼ਾਰਾ ਦੇ ਕੇ ਗਿਆ ਮੁਹੰਮਦ ਧਾਰ ਅਲੀ, ਅਬੂਬਕਰ ਨੇਤਰ ਨੈਣਾਂ ਨੀਰ ਵਹਾਈਆ। ਓਹਦਾ ਸੀਸ ਕਦੇ ਕਿਸੇ ਰੱਖਿਆ ਨਹੀਂ ਤਲੀ, ਤਲਬਾਂ ਦੀ ਵੰਡ ਨਾ ਕੋਇ ਵੰਡਾਈਆ। ਨਾਨਕ ਦੀ ਇਕ ਗੱਲ ਜਦੋਂ ਆਵੇ ਤੇ ਆਵੇ ਭਗਤਾਂ ਦੀ ਸਾਚੀ ਗਲੀ, ਨੌ ਦੁਵਾਰਿਆਂ ਦੇ ਉਤੇ ਆਪਣਾ ਹੁਕਮ ਸੁਣਾਈਆ। ਜਿਥੇ ਜੋਤ ਦੀ ਧਾਰ ਆਪੇ ਫੁਲੀ ਆਪੇ ਫਲੀ, ਪਤ ਟਹਿਣੀ ਵੰਡ ਨਾ ਕੋਇ ਵੰਡਾਈਆ। ਉਹ ਗੱਲ ਸਤਿਗੁਰ ਸ਼ਬਦ ਦੀ ਇਕ ਪਰੇਮ ਧਾਰ ਦੀ ਕਲੀ, ਕਲਮਿਆਂ ਤੋਂ ਬਾਹਰ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ।

ਇਕ ਗੱਲ ਨਾਨਕ ਧਾਰ ਸਦਾ ਨਾਦਨ, ਅਨਾਦ ਅਨਾਦੀ ਧੁੰਨ ਜਣਾਈਆ। ਬ੍ਰਹਮ ਧਾਰ ਸਦਾ ਬ੍ਰਹਿਮਾਦਨ, ਬ੍ਰਹਿਮੰਡਾਂ ਵੇਖੇ ਸਦਾ ਚਾਈਂ ਚਾਈਂਆ। ਜਿਸ ਦੀ ਖ਼ਬਰ ਆਦਿ ਜੁਗਾਦਿਨ, ਜੁਗ ਚੌਕੜੀ ਮੇਟਣ ਕੋਇ ਨਾ ਪਾਈਆ। ਓਹ ਇਕ ਗੱਲ ਅਵਤਾਰ ਪੈਗ਼ੰਬਰ ਗੁਰੂ ਸਦਾ ਅਰਾਧਣ, ਬਿਨ ਮਨ ਮਨਸਾ ਢੋਲੇ ਗਾਈਆ। ਓਹ ਭਗਤਾਂ ਨਾਲ ਸਦਾ ਭਗਤੀ ਧਾਰ ਦੱਸੇ ਸਾਧਨ, ਸਿਦਕ ਸਬੂਰੀ ਆਪਣਾ ਸੰਗ ਜਣਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਮਾਰ ਕੇ ਅਵਾਜ਼ਨ, ਸੋਈ ਸੁਰਤੀ ਲਏ ਉਠਾਈਆ। ਓਹ ਵੇਖੋ ਨੂਰ ਨੁਰਾਨਾ ਸ਼ਾਹ ਸੁਲਤਾਨਾ ਸ਼ਾਹੋ ਭੂਪ ਰਾਜ ਰਾਜਨ, ਨਰ ਨਿਰੰਕਾਰਾ ਨੂਰ ਅਲਾਹੀਆ। ਜਿਸ ਨੇ ਆਦਿ ਜੁਗਾਦਿ ਸਾਜੀ ਸਾਚੀ ਸਾਜਨ, ਸਾਜਣਹਾਰ ਇਕ ਅਖਵਾਈਆ। ਉਸ ਦਾ ਭੇਵ ਇਕੋ ਬਾਤਨ, ਪਰਦਾ ਪਰਦਿਆਂ ਵਿਚੋਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਬਣਾਈਆ।

ਸਾਚੀ ਗੱਲ ਅਗੰਮ ਅਥਾਹ, ਸਤਿਗੁਰ ਨਾਨਕ ਨਾਮ ਵਿਚੋਂ ਦ੍ਰਿੜਾਈਆ। ਜਿਸ ਦਾ ਸਤਿਗੁਰ ਸ਼ਬਦ ਸਦਾ ਮਲਾਹ, ਜੁਗ ਜੁਗ ਬੇੜਾ ਆਪਣੇ ਕੰਧ ਉਠਾਈਆ। ਜਿਸ ਦੀ ਅਕਲ ਬੁੱਧੀ ਦੇ ਸਕੇ ਨਾ ਕੋਇ ਸਲਾਹ, ਮਸ਼ਵਰੇ ਵਿਚ ਕਦੇ ਨਾ ਆਈਆ। ਓਹ ਹੱਥ ਨਾ ਆਵੇ ਥਲ ਅਸਗਾਹ, ਮਹੀਅਲ ਖੋਜਣ ਚਾਈਂ ਚਾਈਂਆ। ਉਸ ਦਾ ਮਾਲਕ ਇਕੋ ਬੇਪਰਵਾਹ, ਜੋ ਬੇਪਰਵਾਹੀ ਵਿਚ ਸਮਾਈਆ। ਜਿਸ ਉਤੇ ਸਤਿਗੁਰ ਦਇਆ ਦੇਵੇ ਕਮਾ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਿਨਾ ਜਗਤ ਸ਼ਾਸਤਰਾਂ ਤੋਂ ਇਕ ਗੱਲ ਦਏ ਸਮਝਾ, ਗੱਲ ਗੱਲ ਵਿਚੋਂ ਪਰਗਟਾਈਆ। ਜਿਸ ਗੱਲ ਵਿਚੋਂ ਨਜ਼ਰੀ ਆਵੇ ਨੂਰ ਅਲਾਹ, ਨੂਰ ਨੁਰਾਨਾ ਧੁਰਦਰਗਾਹੀਆ। ਭੇਵ ਖੁਲ੍ਹਾਏ ਪਰਦਾ ਲਾਹ, ਉਹਲਾ ਰਹਿਣ ਕੋਇ ਨਾ ਪਾਈਆ। ਓਹ ਗੱਲ ਕਹੇ

ਵਾਹ ਵਾ, ਵਾਹਿਗੁਰੂ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਹਰਿ, ਸਚ ਦਾ ਸੰਗ ਆਪ ਨਿਭਾਈਆ।

ਗੱਲ ਕਹੇ ਮੈਂ ਨਾਨਕ ਧਾਰਾ, ਧਰਮ ਧਰਮ ਜਣਾਈਆ। ਮੇਰਾ ਲਹਿਣਾ ਦੇਣਾ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸਮਝ ਨਾ ਪਾਈਆ। ਮੇਰਾ ਨਾਤਾ ਨਾਲ ਨਿਰਗੁਣ ਜੋਤ ਜੋਤ ਨਿਰੰਕਾਰਾ, ਨਿਰਗੁਣ ਮੇਲਾ ਸਹਿਜ ਸੁਭਾਈਆ। ਜਿਸ ਦੀ ਸ਼ਬਦ ਅਵਾਜ਼ ਬਿਨ ਰਸਨਾ ਜਿਹਵਾ ਤੇ ਰਾਗ ਸੁਣਾਏ ਬਿਨ ਤੰਦ ਸਿਤਾਰਾ, ਆਪ ਆਪਣਾ ਨਾਦ ਦ੍ਰਿੜਾਈਆ। ਉਸ ਦਾ ਖੇਲ ਅਪਰ ਅਪਾਰਾ, ਅਲੱਖ ਅਗੋਚਰ ਇਕ ਅਖਵਾਈਆ। ਜਿਸ ਦਾ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕੇ ਸਾਰੇ ਸੀਸ ਨਿਵਾਈਆ। ਧੁਰ ਦੇ ਸ਼ਬਦ ਦੀ ਧੁਰ ਦੀ ਸਿਖਿਆ ਜਿਸ ਦਾ ਅੱਖਰਾਂ ਨਾਲ ਨਹੀਂ ਤਕਰਾਰਾ, ਝਗੜਾ ਦੀਨ ਦੁਨੀ ਨਾ ਕੋਇ ਜਣਾਈਆ। ਉਸ ਗੱਲ ਦਾ ਮਾਲਕ ਇਕੋ ਏਕੰਕਾਰਾ, ਜੋ ਜੁਗ ਜੁਗ ਜਨ ਭਗਤਾਂ ਦਏ ਸਮਝਾਈਆ। ਕਾਇਆ ਮੰਦਰ ਅੰਦਰ ਖੋਲ ਕੇ ਬੰਦ ਕਿਵਾੜਾ, ਤ੍ਰੈਗੁਣ ਅਤੀਤਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਨਾਨਕ ਧਾਰ ਇਕ ਗੱਲ ਸੁਣੀ ਸੰਤ ਕੁਮਾਰ, ਬ੍ਰਾਹ ਸੁਣ ਕੇ ਖ਼ੁਸ਼ੀ ਬਣਾਈਆ । ਯਗੈ ਪੁਰਸ਼ ਹੋਇਆ ਖ਼ਬਰਦਾਰ, ਹਾਵਗਰੀਬ ਗਾ ਗਾ ਢੋਲੇ ਗਾਈਆ। ਨਰ ਨਰਾਇਣ ਬਿਨ ਰਸਨਾ ਦਏ ਉਚਾਰ, ਕਪਲਮੁਨ ਕਹਿ ਕਹਿ ਆਪਣਾ ਰੰਗ ਰੰਗਾਈਆ। ਪਿਰਥੂ ਪ੍ਰਿਥਮ ਗੱਲ ਸੁਣ ਕੇ ਅਪਰ ਅਪਾਰ, ਮੱਤਸਯ ਮਿਲ ਕੇ ਖ਼ੁਸ਼ੀ ਬਣਾਈਆ। ਕੱਛਪ ਨੇ ਪਾਈ ਇਕ ਗੱਲ ਦੀ ਸਾਰ, ਸਮੁੰਦ ਸਾਗਰ ਰਿੜਕੇ ਚਾਈਂ ਚਾਈਂਆ। ਧਨੰਤਰ ਸੁਣ ਕੇ ਅਪਰ ਅਪਾਰ, ਖੇਲ ਖਿਲਾਇਆ ਖਲਕ ਖ਼ੁਦਾਈਆ। ਬਾਵਨ ਹੋ ਕੇ ਆਪ ਹੁਸ਼ਿਆਰ, .............. ਪ੍ਰਹਿਲਾਦ ਇਕ ਗੱਲ ਦਿਤੀ ਸਮਝਾਈਆ। ਹਰੀ ਹਰਿ ਖੇਲ ਕੀਤਾ ਅਪਾਰ, ਧਰੂ ਦਾ ਪਰਦਾ ਅੰਦਰੇ ਅੰਦਰ ਉਠਾਈਆ। ਗਜ ਦਾ ਲਹਿਣਾ ਦੇਣਾ ਦਿਤਾ ਉਤਾਰ, ਤੰਦਵੇ ਤੰਦ ਤੰਦ ਕਟਾਈਆ। ਰਾਮ ਹਨੂਵੰਤ ਇਕੋ ਗੱਲ ਤੇ ਕਰ ਵਿਚਾਰ, ਗਲਵਕੜੀ ਲਈ ਪਾਈਆ। ਇਕ ਗੱਲ ਦਾ ਖੇਲ ਅਪਾਰ, ਵੇਦ ਵਿਆਸਾ ਸੁਣ ਸੁਣ ਖ਼ੁਸ਼ੀ ਬਣਾਈਆ। ਕ੍ਰਿਸ਼ਨ ਇਕ ਗੱਲ ਅਰਜਨ ਦਿਤੀ ਪ੍ਰੇਮ ਨਾਲ ਆਧਾਰ, ਉਦਰ ਦਾ ਲੇਖਾ ਦਿਤਾ ਮੁਕਾਈਆ। ਚਾਰ ਜੁਗ ਦੇ ਸਾਸਤਰ ਇਕ ਗੱਲ ਉਤੇ ਕਰਨ ਇਜ਼ਹਾਰ, ਸਿਫ਼ਤਾਂ ਵਾਲੇ ਢੋਲੇ ਗਾਈਆ। ਸਤਿਗੁਰ ਨਾਨਕ ਦੀ ਇਕ ਗੱਲ ਜਿਸ ਗੱਲ ਵਿਚ ਮਿਲ ਜਾਏ ਇਕ ਏਕੰਕਾਰ, ਇਕ ਇਕੱਲਾ ਮਿਲੇ ਧੁਰ ਦਾ ਮਾਹੀਆ। ਦੂਜੀ ਲੋੜ ਰਹੇ ਨਾ ਵਿਚ ਸੰਸਾਰ, ਸਤਿਗੁਰ ਸ਼ਬਦ ਜਿਸ ਦੀ ਦਏ ਗੁਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਇਕ ਗੱਲ ਸਤਿਗੁਰ ਨਾਨਕ ਦੀ ਅੰਗਦ ਸੁਣੀ ਨਾਲ ਪਿਆਰ, ਪ੍ਰੀਤੀ ਵਿਚ ਸਮਾਈਆ। ਅਮਰਦਾਸ ਪਾਈ ਸਾਰ, ਬਿਨ ਸਰਵਣਾਂ ਵੱਜੀ ਵਧਾਈਆ। ਰਾਮਦਾਸ ਕੀਤਾ ਖ਼ਬਰਦਾਰ, ਰਾਮ ਰਾਮਾ ਪਰਦਾ ਆਪ ਉਠਾਈਆ। ਸਤਿਗੁਰ ਅਰਜਨ ਇਕ ਗੱਲ ਦਾ ਬਣ ਕੇ ਲੇਖ ਲਿਖਾਰ, ਗੁਰੂ ਗ੍ਰੰਥ ਗੁਰਦੇਵ ਦਿਤਾ ਬਣਾਈਆ। ਗੁਰੂ ਹਰਿ ਗੋਬਿੰਦ ਇਕ ਗੱਲ ਸੁਣ ਕੇ ਹੋ ਤਿਆਰ, ਸ਼ਸਤਰ ਆਪਣੇ ਤਨ ਪਹਿਨਾਈਆ। ਹਰਿਰਾਏ ਗੱਲ ਸੁਣੀ ਬਿਨ ਰਸਨਾ ਜਿਹਵਾ ਅੰਤਰ ਆਈ ਧੁਨਕਾਰ, ਜਗਤ ਨਾਦਾਂ ਬਾਹਰ ਵੱਜੀ ਵਧਾਈਆ। ਹਰਿਕ੍ਰਿਸ਼ਨ ਸੁਣ ਕੇ ਅਗੰਮੀ ਗੱਲ ਛੱਡ ਗਿਆ ਸੰਸਾਰ, ਬਾਲ ਅਵਸਥਾ ਇਕੋ ਗੱਲ ਵਿਚ ਸਮਾਈਆ। ਜਿਸ ਗੱਲ ਨਾਲ ਗੁਰ ਤੇਗ ਬਹਾਦਰ ਆਪਣਾ ਸੀਸ ਦਿਤਾ ਵਾਰ, ਜਗਦੀਸ਼ ਨਾਲ ਮਿਲ ਕੇ ਵੱਜੀ ਵਧਾਈਆ। ਇਕ ਗੱਲ ਦਾ ਗੋਬਿੰਦ ਬਣਿਆ ਪਹਿਰੇਦਾਰ, ਖੰਡਾ ਆਪਣੇ ਹੱਥ ਉਠਾਈਆ। ਇਕ ਗੱਲ ਪਿਛੇ ਧਰਮ ਦੀ ਰਖਿਆ ਕੀਤੀ ਬਣ ਆਪ ਕਰਤਾਰ, ਕੁਦਰਤ ਦਾ ਕਾਦਰ ਹੋ ਕੇ ਵੇਖ ਵਖਾਈਆ। ਇਕ ਗੱਲ ਦਾ ਭੇਵ ਖੁਲ੍ਹਾਇਆ ਆਪਣੇ ਪੰਜ ਪਿਆਰ, ਪ੍ਰੇਮ ਪ੍ਰੇਮ ਵਿਚੋਂ ਜਣਾਈਆ। ਇਕ ਗੱਲ ਸੁਣ ਕੇ ਪੁਰਖ ਅਕਾਲ, ਪੰਥ ਖਾਲਸਾ ਦਿਤਾ ਰਚਾਈਆ। ਸਤਿਗੁਰ ਦੀ ਇਕ ਗੱਲ ਜੇ ਕੋਈ ਮੰਨੇ ਨਾ ਉਹ ਡੁੱਬੇ ਵਿਚ ਸੰਸਾਰ, ਚੁਰਾਸੀ ਵਿਚ ਕਦੇ ਨਾ ਆਈਆ। ਉਹ ਇਕ ਗੱਲ ਇਹ ਸਦਾ ਸਦਾ ਉਸ ਪ੍ਰਭੂ ਨੂੰ ਕਰੋ ਨਿਮਸਕਾਰ, ਡੰਡਾਵਤ ਵਿਚ ਓਸੇ

ਨੂੰ ਸੀਸ ਨਿਵਾਈਆ। ਜਿਸ ਦੇ ਜੁਗ ਚੌਕੜੀ ਅਨੇਕ ਅਨੰਤ ਅਗਣਤ ਨਾਮ ਕਲਮ ਸ਼ਾਹੀ ਕਾਗਜ਼ਾਂ ਨਾਲ ਲਿਖੇ ਬਣ ਲਿਖਾਰ, ਕਾਤਬ ਹੋ ਕੇ ਕਲਮ ਦਿਤੀ ਚਲਾਈਆ। ਉਸ ਇਕ ਨਾਮ ਤੋਂ ਆਦਿ ਜੁਗਾਦਿ ਜੁਗ ਚੌਕੜੀ ਕੋਈ ਨਹੀਂ ਬਾਹਰ, ਜਿਸ ਗੱਲ ਵਿਚੋਂ ਦੋ ਜਹਾਨ ਸਤਿਗੁਰ ਨਾਨਕ ਧਾਰ ਦਿਤੇ ਪਰਗਟਾਈਆ। ਸੋ ਇਕ ਗੱਲ ਸਿਖਾਂ ਦੇ ਹਿਰਦੇ ਅੰਦਰ ਗੁਰ ਗੋਬਿੰਦ ਰੱਖ ਕੇ ਗਿਆ ਆਪ ਨਾਲ ਪਿਆਰ, ਬੰਸ ਸਰਬੰਸ ਦੀਨ ਦੁਨੀ ਵਿਚ ਜਗਤ ਭੇਟ ਕਰਾਈਆ। ਅਕਸਰ ਅਖੀਰ ਕਲਜੁਗ ਦੀ ਧਾਰ ਵਿਚ ਉਸ ਗੱਲ ਨੂੰ ਮੰਨੇਗਾ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਸੱਤ ਦੀਪ ਓਸੇ ਗੱਲ ਦੀ ਕੀਮਤ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦਿ ਜੁਗ ਚੌਕੜੀ ਖੇਲ ਸ਼ਬਦ ਸ਼ਬਦ ਦੀ ਧਾਰ, ਸਤਿ ਸਤਿ ਦਾ ਸਤਿ ਆਪਣਾ ਖੇਲ ਖਿਲਾਈਆ। (੨੯ ਕੱਤਕ ਸ਼ਹਿਨਸ਼ਾਹੀ ਸੰਮਤ ੧੧)

ਇਕ ਇਕੱਲਾ : ਆਦਿ ਜੁਗਾਦੀ ਇਕ ਇਕੱਲਾ, ਏਕੰਕਾਰ ਵੱਡੀ ਵਡਿਆਈਆ । ਵਸਣਹਾਰਾ ਸਚਖੰਡ ਇਕ ਇਕੱਲਾ

ਸਚ ਮਹੱਲਾ, ਮਹਿਫ਼ਲ ਆਪਣੇ ਨਾਮ ਲਗਾਈਆ। ਸਰਗੁਣ ਫੜਾਏ ਨਾਮ ਪੱਲਾ, ਪੱਲੂ ਆਪਣੀ ਗੰਢ ਪੁਵਾਈਆ। ਜੋਤੀ ਦੀਪਕ ਆਪੇ ਬਲਾ, ਸ਼ਬਦ ਨਾਦ ਸ਼ਨਵਾਈਆ। ਸਚ ਸੰਦੇਸ਼ ਆਪ ਘੱਲਾ, ਸ੍ਰੀ ਭਗਵਾਨ ਕਰੇ ਪੜ੍ਹਾਈਆ। ਲੇਖਾ ਜਾਣੇ ਨੂਰੀ ਅੱਲਾ, ਇਲਾਹੀ ਨੂਰ ਆਪ ਅਖਵਾਈਆ। ਆਪਣੀ ਧਾਰ ਰੱਖੇ ਬਿਸਮਿੱਲਾ, ਬਿਸਮਿਲ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਈਆ।

ਇਕ ਇਕੱਲਾ ਵੇਸ ਵਟਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਲੱਖ ਚੁਰਾਸੀ ਘਾੜਨ ਲਏ ਘੜਾ, ਘਟ ਘਟ ਆਪਣਾ ਨੂਰ ਧਰਾਇੰਦਾ। ਪਾਰਬ੍ਰਹਮ ਬ੍ਰਹਮ ਵੰਡ ਵੰਡਾ, ਕਾਇਆ ਬੰਕ ਆਪ ਸੁਹਾਇੰਦਾ। ਆਤਮ ਪਰਮਾਤਮ ਖੇਲ ਖਲਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਈਸ਼ ਜੀਵ ਹਰਿ ਗੰਢ ਪੁਵਾ, ਜਗਦੀਸ ਆਪਣੀ ਧਾਰ ਬੰਧਾਇੰਦਾ। ਧਰਤ ਧਵਲ ਡੇਰਾ ਲਾ, ਧਰਨੀ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੀ ਕਾਰ ਕਮਾਇੰਦਾ। ਇਕ ਇਕੱਲਾ ਆਦਿ ਜੁਗਾਦਿ, ਜੁਗ ਚੌਕੜੀ ਖੇਲ ਕਰਾਈਆ। ਇਕ ਇਕੱਲਾ ਵਜਾਏ ਨਾਦ, ਨਾਮ ਨਗਾਰਾ ਇਕ ਸੁਣਾਈਆ। ਇਕ ਇਕੱਲਾ ਵਸੇ ਬ੍ਰਹਿਮਾਦ, ਬ੍ਰਹਿਮਾਂਡ ਕਰੇ ਕੁੜਮਾਈਆ। ਇਕ ਇਕੱਲਾ ਵਰਤੇ ਸਾਂਗ, ਭਗਵਨ ਆਪਣਾ ਸਾਂਗ ਰਚਾਈਆ। ਇਕ ਇਕੱਲਾ ਲੱਖ ਚੁਰਾਸੀ ਰੱਖੇ ਤਾਂਘ, ਘਰ ਸਾਚੇ ਡੇਰਾ ਲਾਈਆ। ਇਕ ਇਕੱਲਾ ਆਤਮ ਪਰਮਾਤਮ ਮੰਗੇ ਮਾਂਗ, ਅੰਤਰ ਇਕ ਧਿਆਨ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ।

ਇਕ ਇਕੱਲਾ ਏਕੋ ਨਾਮ, ਨਰ ਹਰਿ ਨਰਾਇਣ ਆਪ ਪਰਗਟਾਇੰਦਾ। ਇਕ ਇਕੱਲਾ ਏਕਾ ਜਾਮ, ਅੰਮ੍ਰਿਤ ਆਤਮ ਰਸ ਚਖਾਇੰਦਾ। ਇਕ ਇਕੱਲਾ ਏਕੋ ਰਾਮ, ਹਰਿ ਘਟ ਅੰਦਰ ਨਜ਼ਰੀ ਆਇੰਦਾ। ਇਕ ਇਕੱਲਾ ਇਕੋ ਸ਼ਾਮ, ਜੋਤੀ ਜਾਤਾ ਡਗਮਗਾਇੰਦਾ। ਇਕ ਇਕੱਲਾ ਦੇਵੇ ਪੈਗ਼ਾਮ, ਨਾਮ ਸੰਦੇਸਾ ਇਕ ਸੁਣਾਇੰਦਾ। ਇਕ ਇਕੱਲਾ ਵਖਾਏ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਇਕ ਇਕੱਲਾ ਸ੍ਰੀ ਭਗਵਾਨ, ਜੁਗ ਚੌਕੜੀ ਵੇਸ ਵਟਾਇੰਦਾ । ਇਕ ਇਕੱਲਾ ਵਸੇ ਸਚ ਮਕਾਨ, ਸਾਚੇ ਮੰਦਰ ਡੇਰਾ ਲਾਇੰਦਾ। ਇਕ ਇਕੱਲਾ ਸੁਹਾਏ ਭੂਮਕਾ ਅਸਥਾਨ, ਥਾਨ ਥਨੰਤਰ ਸੋਭਾ ਪਾਇੰਦਾ। ਇਕ ਇਕੱਲਾ ਹੋਵੇ ਜਾਣੀ ਜਾਣ, ਜਾਨਣਹਾਰਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਖੇਲ ਕਰਾਇੰਦਾ। ਇਕ ਇਕੱਲਾ ਖੇਲ ਅਗੰਮ, ਅਗੰਮੜੀ ਕਾਰ ਕਮਾਈਆ। ਇਕ ਇਕੱਲਾ ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਇਕ ਇਕੱਲਾ ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕ ਇਕੱਲਾ ਨੇਤਰ ਰੋਵੇ ਨਾ ਛੰਮ ਛੰਮ, ਹਰਖ ਸੋਗ ਨਾ ਕੋਇ ਰਖਾਈਆ। ਇਕ ਇਕੱਲਾ ਨਾ ਘੜੇ

ਨਾ ਦੇਵੇ ਕੋਈ ਭੰਨ, ਘੜਨ ਭੰਨਣਹਾਰ ਆਪ ਹੋ ਜਾਈਆ। ਇਕ ਇਕੱਲਾ ਨਾ ਕੋਈ ਜਨਨੀ ਨਾ ਕੋਈ ਜਨ, ਮਾਤ ਪਿਤ ਨਾ ਕੋਇ ਅਖਵਾਈਆ। ਇਕ ਇਕੱਲਾ ਨਾ ਕੋਈ ਰਾਗ ਨਾ ਕੋਈ ਕੰਨ, ਤਾਰ ਸਤਾਰ ਨਾ ਕੋਇ ਸੁਣਾਈਆ। ਇਕ ਇਕੱਲਾ ਨਾ ਕੋਈ ਵਸਤ ਨਾ ਕੋਈ ਧੰਨ, ਖ਼ਜ਼ਾਨਾ ਹੱਥ ਨਾ ਕੋਇ ਵਖਾਈਆ। ਇਕ ਇਕੱਲਾ ਨਾ ਕੋਈ ਛੱਪਰ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਬਣਾਈਆ। ਇਕ ਇਕੱਲਾ ਨਾ ਕੋਈ ਦੇਵੇ ਡੰਨ, ਡੰਕਾ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਨ, ਇਕ ਇਕੱਲਾ ਬੇਪਰਵਾਹੀਆ।

ਇਕ ਇਕੱਲਾ ਸੋ ਪੁਰਖ ਨਿਰੰਜਣ, ਸਾਹਿਬ ਸਤਿਗੁਰ ਵਡ ਵਡਿਆਈਆ। ਇਕ ਇਕੱਲਾ ਦਰਦ ਦੁਖ ਭੈ ਭੰਜਨ, ਭਵ ਸਾਗਰ ਪਾਰ ਕਰਾਈਆ। ਇਕ ਇਕੱਲਾ ਨੇਤਰ ਨਾਮ ਨਿਧਾਨ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਇਕ ਇਕੱਲਾ ਦੋ ਜਹਾਨਾਂ ਸਾਚਾ ਸੱਜਣ, ਸਗਲਾ ਸੰਗ ਨਿਭਾਈਆ। ਇਕ ਇਕੱਲਾ ਸਚ ਦੁਆਰ ਕਰਾਏ ਧੂੜੀ ਮਜਨ, ਮਸਤਕ ਟਿੱਕਾ ਇਕੋ ਲਾਈਆ। ਇਕ ਇਕੱਲਾ ਇਕੋ ਦੱਸੇ ਸੱਚਾ ਭਜਨ, ਬੰਦਗੀ ਇਕੋ ਇਕ ਸਮਝਾਈਆ। ਇਕ ਇਕੱਲਾ ਹੋਵੇ ਪੜਦੇ ਕੱਜਣ, ਸਮਰੱਥ ਸਿਰ ਆਪਣਾ ਹੱਥ ਟਿਕਾਈਆ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਖ ਵਖਾਈਆ। ਇਕ ਇਕੱਲਾ ਸਾਚਾ ਮੀਤ, ਹਰਿ ਮਿੱਤਰ ਪਿਆਰਾ ਇਕ ਅਖਵਾਇੰਦਾ। ਇਕ ਇਕੱਲਾ ਲੱਖ ਚੁਰਾਸੀ ਪਰਖੇ ਨੀਤ, ਘਰ ਘਰ ਆਪਣਾ ਡੇਰਾ ਲਾਇੰਦਾ। ਇਕ ਇਕੱਲਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਚਲਾਏ ਆਪਣੀ ਰੀਤ, ਸਾਚਾ ਮਾਰਗ ਲੋਕਮਾਤ ਵਖਾਇੰਦਾ। ਇਕ ਇਕੱਲਾ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਇਕ ਇਕੱਲਾ ਲੇਖਾ ਜਾਣੇ ਹਸਤ ਕੀਟ, ਊਚ ਨੀਚ ਆਪਣੀ ਗੰਢ ਪੁਵਾਇੰਦਾ। ਇਕ ਇਕੱਲਾ ਦੋ ਜਹਾਨਾਂ ਲਏ ਜੀਤ, ਲਸ਼ਕਰ ਫ਼ੌਜ ਨਾ ਕੋਇ ਰਖਾਇੰਦਾ। ਇਕ ਇਕੱਲਾ ਦੱਸੇ ਸਚ ਪ੍ਰੀਤ, ਪ੍ਰੀਤੀ ਇਕੋ ਇਕ ਦਰਸਾਇੰਦਾ। ਇਕ ਇਕੱਲਾ , ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।

ਇਕ ਇਕੱਲਾ ਲੱਖ ਚੁਰਾਸੀ ਪਸਾਰ, ਨਿਰਗੁਣ ਸਰਗੁਣ ਦਏ ਵਡਿਆਈਆ । ਇਕ ਇਕੱਲਾ ਗੁਰ ਅਵਤਾਰ, ਪੰਜ ਤੱਤ ਕਰੇ ਕੁੜਮਾਈਆ। ਇਕ ਇਕੱਲਾ ਸ਼ਬਦ ਨਾਮ ਜੈਕਾਰ, ਜੈ ਜੈਕਾਰ ਇਕ ਸੁਣਾਈਆ। ਇਕ ਇਕੱਲਾ ਜੋਤ ਨੂਰ ਉਜਿਆਰ, ਨੂਰੋ ਨੂਰ ਕਰੇ ਰੁਸ਼ਨਾਈਆ। ਇਕ ਇਕੱਲਾ ਸੂਰਜ ਚੰਦ ਦਏ ਆਧਾਰ, ਮੰਡਲ ਮੰਡਪ ਆਪ ਵਡਿਆਈਆ। ਇਕ ਇਕੱਲਾ ਲੋਆਂ ਪੁਰੀਆਂ ਵੇਖੇ ਅਖਾੜ, ਬ੍ਰਹਿਮੰਡਾਂ ਖੰਡਾਂ ਆਪਣਾ ਨਾਚ ਨਚਾਈਆ। ਇਕ ਇਕੱਲਾ ਵਿਸ਼ਨੂੰ ਦੇਵਣਹਾਰ ਭੰਡਾਰ, ਵਸਤ ਅਮੋਲਕ ਝੋਲੀ ਪਾਈਆ। ਇਕ ਇਕੱਲਾ ਬ੍ਰਹਮਾ ਕਰ ਪਸਾਰ, ਬ੍ਰਹਮਵੇਤਾ ਖੇਲ ਖਲਾਈਆ। ਇਕ ਇਕੱਲਾ ਸ਼ੰਕਰ ਤ੍ਰਿਸੂਲ ਕਰ ਪਿਆਰ, ਸਾਚਾ ਨਾਤਾ ਜੋੜ ਜੁੜਾਈਆ। ਇਕ ਇਕੱਲਾ ਤ੍ਰੈਗੁਣ ਕਰ ਵਰਤਾਰ, ਬੰਧਨ ਬੰਧਨ ਵਿਚ ਬੰਧਾਈਆ। ਇਕ ਇਕੱਲਾ ਪੰਜ ਤੱਤ ਖੇਲ ਅਪਾਰ, ਪਾਰਬ੍ਰਹਮ ਪ੍ਰਭ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਸ ਵਟਾਈਆ।

ਇਕ ਇਕੱਲਾ ਜੁਗ ਚੌਕੜੀ ਚਾਰ, ਚਾਰੇ ਵੇਦਾਂ ਧਾਰ ਚਲਾਇੰਦਾ। ਇਕ ਇਕੱਲਾ ਨਿਰਗੁਣ ਸਰਗੁਣ ਲੈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਡਾਇੰਦਾ। ਇਕ ਇਕੱਲਾ ਬੋਧ ਅਗਾਧ ਬੋਲ ਜੈਕਾਰ, ਨਿਸ਼ਅੱਖਰ ਅੱਖਰ ਰੂਪ ਵਟਾਇੰਦਾ। ਇਕ ਇਕੱਲਾ ਸ਼ਾਸਤਰ ਸਿਮਰਤ ਕਰੇ ਉਜਿਆਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਇਕ ਇਕੱਲਾ ਖੋਲ੍ਹਣਹਾਰਾ ਬੰਦ ਕਵਾੜ, ਅੰਤਰ ਆਤਮ ਪੜਦਾ ਲਾਹਿੰਦਾ। ਇਕ ਇਕੱਲਾ ਅੰਮ੍ਰਿਤ ਦੇਵੇ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਇਕ ਇਕੱਲਾ ਸਾਚੇ ਮੰਦਰ ਹੋ ਤਿਆਰ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਇਕ ਇਕੱਲਾ ਰਾਮ ਰਮੱਯਾ, ਨੱਯਾ ਆਪਣੇ ਨਾਮ ਚਲਾਈਆ। ਇਕ ਇਕੱਲਾ ਸ਼ਾਮ ਘਨੱਯਾ, ਬੰਸਰੀ ਇਕੋ ਸਚ ਵਜਾਈਆ। ਇਕ ਇਕੱਲਾ ਸਾਚਾ ਸੱਯਾ, ਸਾਹਿਬ ਸਤਿਗੁਰ ਬੇਪਰਵਾਹੀਆ।

ਇਕ ਇਕੱਲਾ ਨੂਰ ਇਲਾਹੀਆ, ਨੂਰੋ ਨੂਰ ਰੁਸ਼ਨਾਈਆ। ਇਕ ਇਕੱਲਾ ਨਿਰਗੁਣ ਜੋਤ ਜਗੱਯਾ, ਨਾਨਕ ਗੋਬਿੰਦ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਇਕ ਇਕੱਲਾ ਗੀਤਾ ਗਿਆਨ, ਅੱਠ ਦਸ ਮੇਲ ਮਿਲਾਇੰਦਾ। ਇਕ ਇਕੱਲਾ ਸਚ ਪੁਰਾਨ, ਅਠ ਦਸ ਜੋੜ ਜੁੜਾਇੰਦਾ। ਇਕ ਇਕੱਲਾ ਹੋ ਪਰਧਾਨ, ਅਠ ਤੱਤ ਵੇਖ ਵਖਾਇੰਦਾ। ਇਕ ਇਕੱਲਾ ਨੌਜਵਾਨ, ਦਸਮ ਦੁਵਾਰੀ ਸੋਭਾ ਪਾਇੰਦਾ। ਇਕ ਇਕੱਲਾ ਅਠ ਦਸ ਕਰੇ ਕਲਿਆਣ, ਨਿਹਕਰਮੀ ਆਪਣਾ ਕਰਮ ਕਮਾਇੰਦਾ। ਇਕ ਇਕੱਲਾ ਜੁਗ ਚੌਕੜੀ ਮੇਟੇ ਆਣ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੂਰ ਜ਼ਹੂਰ ਇਕ ਜਣਾਇੰਦਾ।

ਇਕ ਇਕੱਲਾ ਤੇਈ ਅਵਤਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਇਕ ਇਕੱਲਾ ਹਰਿ ਨਿਰੰਕਾਰ, ਭਗਤ ਅਠਾਰਾਂ ਜੋਤ ਕਰੇ ਰੁਸ਼ਨਾਈਆ। ਇਕ ਇਕੱਲਾ ਈਸਾ ਮੂਸਾ ਦੇ ਆਧਾਰ, ਮੁਹੰਮਦ ਆਪਣਾ ਘਰ ਬੁਝਾਈਆ। ਇਕ ਇਕੱਲਾ ਨਾਨਕ ਗੋਬਿੰਦ ਕਰ ਪਿਆਰ, ਸਚ ਪ੍ਰੀਤੀ ਇਕ ਸਮਝਾਈਆ। ਇਕ ਇਕੱਲਾ ਨੌਂ ਸੌ ਚੁਰਾਨਵੇ ਚੌਕੜੀ ਜੁਗ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ ਨਜ਼ਰ ਕੋਇ ਨਾ ਆਈਆ। ਇਕ ਇਕੱਲਾ ਦੋ ਜਹਾਨਾਂ ਬਣ ਸਿਕਦਾਰ, ਸਾਚਾ ਹੁਕਮ ਇਕ ਮਨਾਈਆ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਇਕ ਇਕੱਲਾ ਆਏ ਜੁਗ, ਜੁਗ ਕਰਤਾ ਵਡ ਵਡਿਆਈਆ। ਇਕ ਇਕੱਲਾ ਭਗਤ ਸੁਹੇਲੇ ਲਏ ਚੁਗ, ਲੱਖ ਚੁਰਾਸੀ ਫੋਲ ਫੁਲਾਈਆ। ਇਕ ਇਕੱਲਾ ਸਾਚੇ ਸੰਤਾਂ ਮੇਟੇ ਦੁੱਖ, ਦੁੱਖ ਦਰਦ ਨਾ ਲਾਗੇ ਰਾਈਆ। ਇਕ ਇਕੱਲਾ ਗੁਰਮੁਖਾਂ ਦੇਵੇ ਸੁਖ, ਮੁਖ ਉਜਲ ਮਾਤ ਵਖਾਈਆ । ਇਕ ਇਕੱਲਾ ਗੁਰਸਿਖਾਂ ਸਫਲ ਕਰਾਏ ਕੁੱਖ, ਧੰਨ ਧੰਨ ਜਣੇਂਦੀ ਮਾਈਆ। ਇਕ ਇਕੱਲਾ ਗ਼ਰੀਬ ਨਿਮਾਣਿਆਂ ਗੋਦੀ ਲਏ ਚੁੱਕ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ । ਇਕ ਇਕੱਲਾ ਨਾਤਾ ਤੋੜੇ ਮਾਤ ਗਰਭ ਰੁੱਖ, ਦਸ ਦਸ ਮਾਸ ਨਾ ਅਗਨ ਤਪਾਈਆ। ਇਕ ਇਕੱਲਾ ਨਿਰਮਲ ਜੋਤ ਕਰੇ ਪਰਕਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਇਕ ਇਕੱਲਾ ਸਚ ਸਵਾਮੀ, ਠਾਕਰ ਇਕੋ ਨਜ਼ਰੀ ਆਇੰਦਾ। ਇਕ ਇਕੱਲਾ ਅੰਤਰਜਾਮੀ, ਘਟ ਘਟ ਅੰਦਰ ਵੇਖ ਵਖਾਇੰਦਾ। ਇਕ ਇਕੱਲਾ ਸਦਾ ਨਿਹਕਾਮੀ, ਨਿਹਚਲ ਧਾਮ ਆਸਣ ਲਾਇੰਦਾ। ਇਕ ਇਕੱਲਾ ਜੁਗ ਜੁਗ ਸੁਣਾਏ ਆਪਣੀ ਬਾਣੀ, ਬਾਣ ਨਿਰਾਲਾ ਤੀਰ ਲਗਾਇੰਦਾ। ਇਕ ਇਕੱਲਾ ਵੇਖਣਹਾਰਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਇੰਦਾ। ਇਕ ਇਕੱਲਾ ਸੁਰਤ ਸਵਾਣੀ ਮਿਲਾਵੇ ਸ਼ਬਦ ਹਾਣੀ, ਆਤਮ ਪਰਮਾਤਮ ਜੋੜ ਜੁੜਾਇੰਦਾ। ਇਕ ਇਕੱਲਾ ਆਵਣ ਜਾਵਣ ਚੁਕਾਏ ਕਾਣੀ, ਰਾਏ ਧਰਮ ਨੇੜ ਨਾ ਆਇੰਦਾ। ਇਕ ਇਕੱਲਾ ਦੇਵੇ ਪਦ ਨਿਰਬਾਣੀ, ਅਮਰਾਪਦ ਇਕ ਵਖਾਇੰਦਾ। ਇਕ ਇਕੱਲਾ ਸੁਣਾਏ ਰਾਮ ਕਹਾਣੀ, ਰਮੱਯਾ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਖੇਲ ਖਲਾਇੰਦਾ।

ਇਕ ਇਕੱਲਾ ਖੇਲ ਅਵੱਲਾ, ਆਦਿ ਪੁਰਖ ਆਪ ਕਰਾਈਆ। ਇਕ ਇਕੱਲਾ ਜਨ ਭਗਤ ਫੜਾਏ ਆਪਣਾ ਪੱਲਾ, ਪੱਲੂ ਆਪਣੇ ਨਾਲ ਬੰਧਾਈਆ । ਇਕ ਇਕੱਲਾ ਸਚ ਸਿੰਘਾਸਣ ਸਾਚਾ ਮੱਲਾ, ਸੋਭਾਵੰਤ ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਇਕ ਇਕੱਲਾ ਸਦ ਆਦੇਸ, ਨਿਉਂ ਨਿਉਂ ਸਜਦਾ ਸੀਸ ਝੁਕਾਇੰਦਾ। ਇਕ ਇਕੱਲਾ ਨਰ ਨਰੇਸ਼, ਨਰ ਨਿਰੰਕਾਰ ਹਰਿ ਅਖਵਾਇੰਦਾ। ਇਕ ਇਕੱਲਾ ਬਣ ਦਰਵੇਸ, ਦਰ ਦਰ ਘਰ ਘਰ ਅਲਖ ਜਗਾਇੰਦਾ। ਇਕ ਇਕੱਲਾ ਮੁੱਛ ਦਾੜ੍ਹੀ ਨਾ ਕੋਇ ਕੇਸ, ਨਰ ਹਰਿ ਮੂੰਡ ਨਾ ਕੋਇ ਮੁੰਡਾਇੰਦਾ। ਇਕ ਇਕੱਲਾ ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਆਪਣਾ ਫੇਰਾ ਪਾਇੰਦਾ। ਇਕ ਇਕੱਲਾ ਅੰਦਰ ਵੜ ਕੇ ਦੱਸੇ ਆਪਣਾ ਭੇਤ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ। ਇਕ ਇਕੱਲਾ ਸਾਚੇ ਸੰਤਾਂ ਨਾਲ ਰਿਹਾ ਖੇਡ, ਬਣ

ਖਲਾਰੀ ਖੇਡ ਖਡਾਇੰਦਾ। ਇਕ ਇਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਇੰਦਾ।

ਇਕ ਇਕੱਲਾ ਬੋਧ ਅਗਾਧ, ਅਲੱਖ ਅਗੋਚਰ ਵਡ ਵਡਿਆਈਆ। ਇਕ ਇਕੱਲਾ ਸਦਾ ਸਦ ਦੇਵਣਹਾਰਾ ਦਾਦ, ਦਰਦੀ ਦਰਦੀਆਂ ਦਰਦ ਵੰਡਾਈਆ । ਜਿਸ ਰਚਨਾ ਰਚੀ ਆਦਿ, ਸੋ ਜੁਗ ਜੁਗ ਵੇਖੇ ਬੇਪਰਵਾਹੀਆ। ਇਕ ਇਕੱਲਾ ਨਾਮ ਨਿਧਾਨ ਵਜਾਏ ਨਾਦ, ਦੋ ਜਹਾਨਾਂ ਦਏ ਸੁਣਾਈਆ। ਇਕ ਇਕੱਲਾ ਕਲਜੁਗ ਅੰਤ ਸਾਚਾ ਸਾਜਣ ਲਏ ਸਾਜ, ਵਡ ਸੱਜਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵਖਾਏ ਸਚ ਸਮਾਜ, ਸਮਗਰੀ ਇਕੋ ਇਕ ਜਣਾਈਆ।

ਇਕ ਇਕੱਲਾ ਇਕੋ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਖਾਇੰਦਾ। ਇਕ ਇਕੱਲਾ ਕਮਲਾਪਾਤ, ਕਵਲ ਨੈਣ ਇਕੋ ਇਕ ਅਖਵਾਇੰਦਾ। ਇਕ ਇਕੱਲਾ ਖੋਲ੍ਹੇ ਤਾਕ, ਬੰਦ ਕਵਾੜੀ ਕੁੰਡਾ ਲਾਹਿੰਦਾ। ਇਕ ਇਕੱਲਾ ਬਣੇ ਸਾਕ, ਸੱਜਣ ਸੁਹੇਲੇ ਨਾਲ ਮਿਲਾਇੰਦਾ। ਇਕ ਇਕੱਲਾ ਪਾਕੀ ਪਾਕ, ਪੱਤਤ ਪੁਨੀਤ ਇਕ ਅਖਵਾਇੰਦਾ। ਇਕ ਇਕੱਲਾ ਚੜ੍ਹੇ ਸਾਚੇ ਰਾਕ, ਘੋੜਾ ਇਕੋ ਇਕ ਦੌੜਾਇੰਦਾ। ਇਕ ਇਕੱਲਾ ਵੇਖੇ ਖ਼ਾਕੀ ਖ਼ਾਕ, ਖ਼ਾਕਸਾਰ ਇਕ ਅਖਵਾਇੰਦਾ । ਇਕ ਇਕੱਲਾ ਲੱਖ ਚੁਰਾਸੀ ਦੇਵੇ ਅੰਤ ਤਲਾਕ, ਬਿਨ ਭਗਤਾਂ ਪੱਲੂ ਨਾ ਕਿਸੇ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਹਰਿ ਸਾਚੀ ਖੇਲ ਕਰਾਇੰਦਾ।

ਇਕ ਇਕੱਲਾ ਡੂੰਘਾ ਸਾਗਰ, ਹਾਥ ਕੋਇ ਨਾ ਆਈਆ। ਇਕ ਇਕੱਲਾ ਕਰੀਮ ਕਾਦਰ, ਕਰਤਾ ਇਕੋ ਬੇਪਰਵਾਹੀਆ। ਇਕ ਇਕੱਲਾ ਨਿਰਗੁਣ ਨੂਰ ਕਰੇ ਉਜਾਗਰ, ਜ਼ਹੂਰ ਇਕੋ ਇਕ ਰੁਸ਼ਨਾਈਆ। ਇਕ ਇਕੱਲਾ ਸਬਰ ਸਬੂਰੀ ਦੇਵੇ ਸਾਬਰ, ਸਿਦਕ ਇਕੋ ਇਕ ਸਮਝਾਈਆ। ਇਕ ਇਕੱਲਾ ਜੁਗ ਚੌਕੜੀ ਜਨ ਭਗਤਾਂ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਇਕ ਇਕੱਲਾ ਵੇਖਣਹਾਰਾ ਕਾਇਆ ਗਾਗਰ, ਕਾਚੀ ਗਗਰੀਆ ਫੋਲ ਫੁਲਾਈਆ। ਇਕ ਇਕੱਲਾ ਦੋ ਜਹਾਨਾਂ ਬਣੇ ਸੌਦਾਗਰ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚਾ ਖੇਲ ਵਖਾਈਆ।

ਇਕ ਇਕੱਲਾ ਜੁਗ ਜੁਗ ਆਏ, ਗੁਰ ਅਵਤਾਰ ਨਾਉਂ ਰਖਾਈਆ। ਇਕ ਇਕੱਲਾ ਫੇਰਾ ਪਾਏ, ਪੀਰ ਪੈਗ਼ੰਬਰ ਭੇਵ ਚੁਕਾਈਆ। ਇਕ ਇਕੱਲਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦ੍ਰਿੜਾਏ, ਖਾਣੀ ਬਾਣੀ ਨਾਲ ਮਿਲਾਈਆ। ਇਕ ਇਕੱਲਾ ਸ਼ਿਵਦਵਾਲੇ ਮੱਠ ਮੰਦਰ ਉਪਜਾਏ, ਇਕ ਇਕੱਲਾ ਮਸੀਤ ਮਸਜਦ ਡੇਰਾ ਲਾਈਆ। ਇਕ ਇਕੱਲਾ ਗੁਰਦੁਆਰ ਡੰਕ ਵਜਾਏ, ਡੰਕਾ ਆਪਣੇ ਨਾਮ ਸੁਣਾਈਆ। ਇਕ ਇਕੱਲਾ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਜੀਵ ਜੰਤ ਸਰਬ ਭੁਲਾਏ, ਭਰਮ ਭੁਲੇਖਾ ਏਕੋ ਪਾਈਆ। ਇਕ ਇਕੱਲਾ ਤ੍ਰੈਗੁਣ ਮਾਇਆ ਪੜਦਾ ਹੱਥ ਰਖਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ।

ਇਕ ਇਕੱਲਾ ਪਾਏ ਪੜਦਾ, ਨੇਤਰ ਸਕੇ ਨਾ ਕੋਇ ਖੁਲ੍ਹਾਈਆ। ਕੂੜ ਕੁੜਿਆਰਾ ਜੁਗ ਜੁਗ ਸੜਦਾ, ਸੀਤਲ ਧਾਰ ਨਾ ਕੋਇ ਵਖਾਈਆ। ਹਰਿ ਮੰਦਰ ਕੋਈ ਨਾ ਵੜਦਾ, ਮੂਰਖ ਮੁਗਧ ਭੁੱਲਾ ਬੇਪਰਵਾਹੀਆ। ਕੂੜੀ ਕਿਰਿਆ ਘਾੜਨ ਘੜਦਾ, ਸਚ ਮਿਲੇ ਨਾ ਕੋਇ ਵਡਿਆਈਆ। ਮਾਣਸ ਜਨਮ ਮਾਤ ਹਰਦਾ, ਹਰਿ ਜੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਖ ਵਖਾਈਆ। ਇਕ ਇਕੱਲਾ ਵੇਖੇ ਆਪ, ਕਲਜੁਗ ਅੰਤ ਦਇਆ ਕਮਾਈਆ। ਇਕ ਇਕੱਲਾ ਸ੍ਰਿਸ਼ਟ ਸਬਾਈ ਮਾਈ ਬਾਪ, ਪਿਤਾ ਪੂਤ ਰੂਪ ਜਣਾਈਆ। ਇਕ ਇਕੱਲਾ ਆਦਿ ਜੁਗਾਦਿ ਵਸੇ ਸਾਥ, ਅੰਦਰ ਬਾਹਰ ਸੰਗ ਨਿਭਾਈਆ। ਇਕ ਇਕੱਲਾ ਵਡ ਰਘਨਾਥ, ਰਘਪਤ ਆਪਣੀ ਸੇਵ ਕਮਾਈਆ। ਇਕ ਇਕੱਲਾ ਦਾਸੀ ਦਾਸ, ਦਾਸੀ ਦਾਸ ਆਪ ਹੋ ਜਾਈਆ। ਇਕ ਇਕੱਲਾ ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਇਕ ਇਕੱਲਾ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਵਿਚ ਪਰਭਾਸ, ਸਮੁੰਦ ਸਾਗਰ ਡੂੰਘੀ ਕੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਚ ਸਰਨਾਈਆ।

ਇਕ ਇਕੱਲਾ ਭਗਤਨ ਸੰਗ, ਸਗਲਾ ਸੰਗ ਨਿਭਾਇੰਦਾ। ਕਲਜੁਗ ਅੰਤ ਵਜਾਏ ਮਰਦੰਗ, ਸਚ ਮਰਦੰਗ ਨਾਮ ਸੁਣਾਇੰਦਾ। ਜਨ ਭਗਤਾਂ ਅੰਦਰ ਜਾਏ ਲੰਘ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਜ਼ਾਤ ਪਾਤ ਨਾ ਕੋਈ ਬੰਧਨ ਬੰਧ, ਸ਼ਰਅ ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਨਿਰਗੁਣ ਜੋਤ ਚਾੜ੍ਹ ਚੰਦ, ਜਗਤ ਅੰਧੇਰਾ ਦੂਰ ਕਰਾਇੰਦਾ। ਨਿਜ ਆਤਮ ਦੇਵੇ ਇਕ ਅਨੰਦ, ਪਰਮਾਨੰਦ ਆਪ ਚਖਾਇੰਦਾ। ਕੂੜਾ ਨਾਤਾ ਤੁਟੇ ਕੂੜੇ ਗੰਦ, ਅੰਮ੍ਰਿਤ ਰਸ ਮੁਖ ਛੁਹਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖ਼ਾਨਾ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣੇ ਹੰ ਬ੍ਰਹਮ, ਪਾਰਬ੍ਰਹਮ ਪ੍ਰਭ ਆਪਣੀ ਗੋਦ ਸੁਹਾਇੰਦਾ। ਜਿਸ ਦੀ ਧਾਰੋਂ ਗਿਆ ਜੰਮ, ਸੋ ਆਪਣੀ ਧਾਰ ਮਿਲਾਇੰਦਾ। ਨਿਹਕਰਮੀ ਕਰੇ ਆਪਣਾ ਕੰਮ, ਕਰਮ ਕਾਂਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦਇਆ ਕਮਾਇੰਦਾ।

ਇਕ ਇਕੱਲਾ ਭਗਤ ਹੁਦਾਰ, ਭਗਵਨ ਆਪਣੀ ਦਇਆ ਕਮਾਈਆ। ਕਲਜੁਗ ਅੰਤ ਲੈ ਅਵਤਾਰ, ਕਲ ਕਲਕੀ ਫੇਰਾ ਪਾਈਆ। ਵੇਦ ਵਿਆਸਾ ਬਣ ਲਿਖਾਰ, ਸਚ ਖੁਲਾਸਾ ਗਿਆ ਸਮਝਾਈਆ। ਪੂਤ ਸਪੂਤਾ ਬ੍ਰਹਿਮਣ ਗੌੜਾ ਹੋਏ ਉਜਿਆਰ, ਉਚੇ ਟਿੱਲੇ ਪਰਬਤ ਡੇਰਾ ਲਾਈਆ। ਜਗਤ ਨੇਤਰ ਨਜ਼ਰ ਨਾ ਆਏ ਵਿਚ ਸੰਸਾਰ, ਭਰਮੇ ਭੁੱਲੇ ਸਰਬ ਲੋਕਾਈਆ। ਜਨ ਭਗਤਾਂ ਸੱਜਣਾਂ ਲਏ ਉਠਾਲ, ਪਤਿਪਰਮੇਸ਼ਵਰ ਇਕੋ ਇਕ ਅਖਵਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਬੇਪਰਵਾਹ ਫੇਰਾ ਪਾਈਆ। ਹੱਕ ਹਕੀਕਤ ਦਏ ਵਖਾਲ, ਲਾਸ਼ਰੀਕ ਨੂਰ ਇਲਾਹੀਆ। ਜਨਮ ਜਨਮ ਦਾ ਮੁਸ਼ਕਲ ਹੱਲ ਕਰੇ ਸੁਆਲ, ਮਾਰਗ ਇਕੋ ਇਕ ਵਖਾਈਆ। ਇਕੋ ਨਾਤਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਵਖਾਈਆ। ਚਾਰ ਵਰਨ ਕਰੇ ਪਿਆਰ, ਛੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦਏ ਵਡਿਆਈਆ। ਅਠਾਰਾਂ ਬਰਨ ਨਾ ਹੋਣ ਖੁਆਰ, ਜਗਤ ਖੁਆਰੀ ਦਏ ਮਿਟਾਈਆ। ਸਾਚਾ ਨਾਤਾ ਜੋੜ ਵਿਚ ਸੰਸਾਰ, ਪੁਰਖ ਬਿਧਾਤਾ ਦਏ ਸਮਝਾਈਆ। ਸਰਬ ਜਹਾਨ ਦਾ ਇਕ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਕਰੋ ਵਿਚਾਰ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਬ੍ਰਹਮ ਬਣਿਆ ਆਪ ਕਰਤਾਰ, ਪਾਰਬ੍ਰਹਮ ਬੇਪਰਵਾਹੀਆ। ਗੀਤਾ ਗਿਆਨ ਪਾਓ ਸਾਰ, ਨਿਜ ਨੇਤਰ ਨੈਣ ਖੁਲ੍ਹਾਈਆ। ਨੌਂ ਅਠਾਰਾਂ ਮਾਰੋ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਇਕੋ ਇਕ ਜਣਾਈਆ। (੨੮ ਜੇਠ ੨੦੨੦ ਬਿ)

ਇੱਕੀ : ਸਰਗੁਣ ਧਾਰ ਨਿਰਗੁਣ ਦੂਆ ਏਕਾ ਹੋਵੇ ਇੱਕੀ, ਏਕੰਕਾਰ ਮਿਲ ਕੇ ਵਜੇ ਵਧਾਈਆ। (੩੧ ਭਾਦਰੋਂ ਇੱਕੀ

ਸ਼ ਸੰ ੮)
ਪੁਰਖ ਅਕਾਲ ਕਿਹਾ ਸਰਗੁਣ ਧਾਰ ਨਿਰਗੁਣ ਦੂਆ ਏਕਾ ਬਣ ਕੇ ਹੋਵੇ ਇੱਕੀ, ਇਕੋ ਵਾਰ ਜਣਾਈਆ।
(੧੭ ਜੇਠ ਸ਼ ਸੰ ੬)
ਚੋਲਾ ਕਹੇ ਪ੍ਰਭੂ ਮੇਰਾ ਅੰਤ ਅਖੀਰੀ ਹੋਇਆ ਵਿਹਾਰ, ਤੇਰੇ ਚਰਨ ਮਿਲੀ ਸਰਨਾਈਆ। ਮੈਂ ਚਾਹੁੰਦਾ ਇਕੀ
ਭਗਤ ਜਨ ਕਰ ਤਿਆਰ, ਸਿਰ ਆਪਣਾ ਹੱਥ ਟਿਕਾਈਆ। ਉਹ ਅੰਦਰੋਂ ਹੋਣ ਸੰਗਤ ਦੇ ਸੇਵਾਦਾਰ, ਦੁਵੈਤ
ਵਾਲਾ ਨਜ਼ਰ ਕੋਇ ਨਾ ਆਈਆ। ਓਨ੍ਹਾਂ ਦੇ ਸੀਸ ਬੰਨ੍ਹ ਦਸਤਾਰ, ਇਹ ਇਕੀ ਦੇਣ ਗਵਾਹੀਆ। ਆਪ
ਬਣ ਯਾਰਾਂ ਦਾ ਯਾਰ, ਯਰਾਨਾ ਤੋੜ ਨਿਭਾਈਆ । ਪਹਿਲੋਂ ਮਾਝੇ ਵਿਚੋਂ ਕਰ ਵਿਚਾਰ, ਫੌਜਾ ਸਿੰਘ ਮਲੂਵਾਲੋਂ
ਲੈਣਾ ਉਠਾਈਆ । ਫੇਰ ਮੰਗਲ ਸਿੰਘ ਹੋਵੇ ਹੁਸ਼ਿਆਰ, ਸਾਰੰਗੜੇ ਵਾਲਾ ਸੰਗ ਬਣਾਈਆ। ਨਰੈਣ
ਸਿੰਘ ਕਰ ਖ਼ਬਰਦਾਰ, ਪੁਰ ਗੁਮਾਨ ਵੱਜੇ ਵਧਾਈਆ। ਮੋਤਾ ਸਿੰਘ ਦੇ ਉਧਾਰ, ਸਿਰ ਆਪਣਾ ਹੱਥ ਟਿਕਾਈਆ।
ਕੁੰਦਨ ਸਿੰਘ ਬਖ਼ਸ਼ ਪਿਆਰ, ਮਾਲਚੱਕ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਦ ਆਪਣਾ ਖੇਲ ਵਖਾਈਆ।
ਚੋਲਾ ਕਹੇ ਮਾਲਵੇ ਕਰ ਧਿਆਨ, ਮਿਹਰ ਨਜ਼ਰ ਉਠਾਈਆ। ਜਰਨੈਲ ਸਿੰਘ ਕਰ ਪਰਵਾਨ, ਰਾਮ ਸਿੰਘ

ਨਾਲ ਮਿਲਾਈਆ। ਸਾਧੂ ਸਿੰਘ ਦੇ ਗਿਆਨ, ਸਿਰ ਆਪਣਾ ਹੱਥ ਰਖਾਈਆ। ਜਾਗੀਰ ਸਿੰਘ ਹੋਵੇ ਬਲਵਾਨ, ਹਰਬੰਸ ਸਿੰਘ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਚੋਲਾ ਕਹੇ ਦੁਆਬੇ ਵੇਖ ਆਪਣਾ ਰੂਪ, ਦੋਹਰੀ ਧਾਰ ਸਮਝਾਈਆ। ਤਾਰੂ ਸਿੰਘ ਬਣਾ ਸਪੂਤ, ਅਰਜਨ ਸਿੰਘ ਸੰਗ ਵਖਾਈਆ। ਲਾਲ ਸਿੰਘ ਬਣਾ ਸੂਚ, ਹੇਰਾਂ ਪਿੰਡ ਦੇਣੀ ਵਡਿਆਈਆ। ਪ੍ਰੀਤਮ ਸਿੰਘ ਭਾਗ ਲਗਾ ਪੰਜ ਭੂਤ, ਪ੍ਰੀਤਮ ਸਿੰਘ ਜੰਡਿਆਲੇ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ।

ਚੋਲਾ ਕਹੇ ਜੰਮੂ ਚਾੜ੍ਹ ਦੇ ਰੰਗ, ਆਪਣੀ ਦਇਆ ਕਮਾਈਆ। ਤੇਜ ਭਾਨ ਦੇ ਅਨੰਦ, ਲਛਮਣ ਸਿੰਘ ਮਿਲ ਕੇ ਵੱਜੇ ਵਧਾਈਆ। ਅੰਗ੍ਰੇਜ਼ ਸਿੰਘ ਚਮਕਾ ਚੰਦ, ਦੇਵੀ ਸਿੰਘ ਹੋਵੇ ਰੁਸ਼ਨਾਈਆ। ਗੁਰਦਿਤ ਸਿੰਘ ਤੇਰੇ ਨਾਮ ਦਾ ਹੋਏ ਪਾਬੰਦ, ਸਿਰ ਪੰਜਾਂ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣਾ ਰੰਗ ਰੰਗਾਈਆ। ਚੋਲਾ ਕਹੇ ਮੇਰਾ ਰੂਪ ਚੰਦੋਆ, ਬਿਨ ਚੰਦਨ ਵਾਸ ਮਹਿਕਾਈਆ। ਤੇਰੇ ਜੋਗਾ ਹੋਇਆ, ਦੂਜਾ ਨਜ਼ਰ ਕੋਇ ਨਾ ਪਾਈਆ। ਮੈਂ ਜਗਤ ਜਹਾਨ ਮੋਆ, ਗੁਰਮੁਖ ਆਪਣੇ ਲੈਣੇ ਪਰਗਟਾਈਆ। ਪਰਕਾਸ਼ ਹੋਵੇ ਤ੍ਰੈ ਲੋਆ, ਪੁਰੀਆਂ ਲੋਆਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।

ਚੰਦੋਆ ਕਹੇ ਮੇਰੇ ਸਾਹਿਬ ਸਤਿਗੁਰ ਮਹਾਰਾਜ, ਸ਼ਹਿਨਸ਼ਾਹ ਤੇਰੀ ਸਰਨਾਈਆ । ਇੱਕੀਵੀਂ ਦਸਤਾਰ ਅਮਰਜੀਤ ਸਿੰਘ ਦੇ ਸਿਰ ਤੇ ਰੱਖ ਦੇ ਤਾਜ, ਤਖ਼ਤ ਨਿਵਾਸੀ ਦਇਆ ਕਮਾਈਆ। ਤੇਰਾ ਸਤਿਜੁਗ ਦਾ ਬਣੇ ਸਮਾਜ, ਸਮਗਰੀ ਇਕ ਵਰਤਾਈਆ। ਜੇਹੜਾ ਝਗੜਾ ਪਏ ਕੋਈ ਨਾ ਬਾਦ, ਬਾਦ ਦਾ ਲੇਖਾ ਦੇਣਾ ਗਵਾਈਆ। ਮੰਗੂਪੂਰੋਂ ਜੋ ਆਈ ਸੁਗਾਤ, ਮਨਜੀਤ ਭੱਜੀ ਚਾਈਂ ਚਾਈਂਆ। ਇਹ ਸ਼ਬਦ ਗੁਰੂ ਵਜਾਏ ਨਾਦ, ਸੰਦੇਸ਼ਾ ਆਇਆ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਾ ਰੰਗ ਇਕ ਵਖਾਈਆ।

ਚੰਦੋਆ ਕਹੇ ਇਕੀ ਗੁਰਮੁਖੋ ਸਤਿਗੁਰ ਬਣਨ ਦੀ ਰੱਖਣੀ ਕਦੇ ਨਹੀਂ ਆਸ, ਭਗਵਨ ਰੂਪ ਨਾ ਕੋਇ ਬਣਾਈਆ। ਇਕੋ ਸ਼ਬਦ ਗੁਰਦੇਵ ਸਭ ਦੇ ਵਸੇ ਪਾਸ, ਮਾਲਕ ਹਰ ਘਟ ਥਾਈਂਆ। ਪੂਰਨ ਵਿਚ ਪੂਰਨ ਜੋਤ ਪਰਕਾਸ਼, ਬਿਨਾ ਪੂਰਨ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਕੰਨਾਂ ਵਿਚ ਸੁਣਿਓ ਨਾ ਕਿਸੇ ਦੀ ਬਾਤ, ਝਗੜੇ ਵਿਚ ਕੂੜ ਲੋਕਾਈਆ। ਮੇਰਾ ਠੱਗਾਂ ਚੋਰਾਂ ਨਾਲ ਸਾਥ, ਬਦਮਾਸ਼ਾਂ ਵਿਚ ਵੜ ਕੇ ਝੱਟ ਲੰਘਾਈਆ। ਕਾਹਨਾਂ ਗੋਪੀਆਂ ਅੰਦਰ ਵੜ ਕੇ ਪਾਵਾਂ ਰਾਸ, ਇਹ ਮੇਰੀ ਬੇਪਰਵਾਹੀਆ। ਨਿਮਾਜ਼ੀਆਂ ਵਿਚ ਬਹਿ ਕੇ ਪੜ੍ਹਾਂ ਨਿਮਾਜ਼, ਸੱਯਦਾ ਸੀਸ ਝੁਕਾਈਆ। ਸ਼ਾਹ ਸੁਲਤਾਨਾਂ ਵਿਚ ਸੀਸ ਤੇ ਰੱਖਾਂ ਤਾਜ, ਸ਼ਾਹ ਪਾਤਸ਼ਾਹ ਹੋ ਕੇ ਆਪਣਾ ਹੁਕਮ ਸੁਣਾਈਆ। ਜਦ ਚਾਹੋਗੇ ਦਿਨ ਰਾਤ ਮਾਰਾਂ ਆ ਆਵਾਜ਼, ਹੁਕਮ ਹੁਕਮ ਵਿਚੋਂ ਪਰਗਟਾਈਆ । ਪਿੱਛੇ ਜੇ ਸੁੱਤੇ ਰਹੇ ਤੇ ਹੁਣ ਪੈਣਾ ਜਾਗ, ਆਲਸ ਨਿੰਦਰਾ ਲੈਣੀ ਗਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। (੧੮ ਹਾੜ ਸ਼ ਸੰ ੬)

ਇੱਕੀ ਇੱਕੀ ਪ੍ਰਵਾਰਾਂ ਦਾ ਵਿਹਾਰ : ੧ ਚੇਤ ੨੦੧੪ ਬਿ ਤੋਂ ੨੧ ਦਿਨ ੨੧-੨੧ ਪ੍ਰਵਾਰ ਇਕੱਠੇ ਹੋਏ ਇੱਕੀ ਇੱਕੀ ਪ੍ਰਵਾਰਾਂ ਦਾ ਵਿਹਾਰ

ਤੇ ਸਭ ਦਾ ਸਾਂਝਾ ਲੰਗਰ ਚਲਿਆ (ਗ੍ਰੰਥ ਨੰ ੬)

ਇਕ ਰੁਪਇਆ ਤੇ ਦਸਤਾਰ ਦੁਪੱਟੇ ਦੇ ਵਿਹਾਰ :
ਇਕ ਰੁਪਇਆ ਤੇ ਦਸਤਾਰ ਦੁਪੱਟੇ ਦੇ ਵਿਹਾਰ
ਦੁਪੱਟੇ ਦੇ ਵਿਹਾਰ
ਪੁਰਖ ਅਕਾਲ ਕਿਰਪਾ ਕਰੇ ਅਪਾਰ, ਜਨ ਭਗਤਾਂ ਦਏ ਵਡਿਆਈਆ। ਸੰਮਤ ਸ਼ਹਿਨਸ਼ਾਹੀ ਸਤ ਪਾਵੇ
ਸਾਰ, ਸਤਿ ਸਰੂਪ ਹੋਏ ਸਹਾਈਆ। ਚਾਰ ਜੁਗ ਦਾ ਪਿਛਲਾ ਕਰਜ਼ਾ ਉਤਾਰ, ਅੱਗੇ ਝੋਲੀ ਦਏ ਭਰਾਈਆ।

ਚਾਰ ਕੁੰਟ ਦਹਿ ਦਿਸ਼ਾ ਵੇਖ ਵਿਚਾਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਗੁਰਮੁਖਾਂ ਸੀਸ ਬੰਧੇ ਆਪ ਦਸਤਾਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਕੁਨਬੇ ਵਿਚੋਂ ਮਾਣ ਬਖ਼ਸ਼ ਇਕ ਸੱਚੀ ਸਰਕਾਰ, ਸਚ ਦਾ ਮਾਰਗ ਦਏ ਵਖਾਈਆ। ਘਰ ਘਰ ਵਿਚ ਜ਼ਰੂਰ ਕਰੇ ਏਹ ਵਿਹਾਰ, ਆਵੇ ਜਾਵੇ ਚਾਈਂ ਚਾਈਂਆ। ਹੁਕਮ ਸੰਦੇਸ਼ਾ ਦੇ ਸੱਚੀ ਸਰਕਾਰ, ਸਤਿਜੁਗ ਮਰਯਾਦਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਆਪਣਾ ਇਕ ਖੁਲ੍ਹਾਈਆ।

ਪੁਰਖ ਅਕਾਲ ਸਤਿ ਧਰਮ ਚਲੌਣੀ ਨਈਆ, ਬੇੜਾ ਜਗਤ ਵਖਾਈਆ। ਜਨ ਭਗਤਾਂ ਘਰ ਜਾ ਜਾ ਦਸਤਾਰ ਨਾਲ ਦੇਵੇ ਇਕ ਇਕ ਰੁਪੱਈਆ, ਸਿਰ ਆਪਣਾ ਹੱਥ ਟਿਕਾਈਆ। ਅੱਗੇ ਧਰਮ ਰਾਏ ਕੱਢੇ ਕਦੇ ਨਾ ਵਹੀਆ, ਲੇਖਾ ਮੰਗੇ ਕੋਇ ਨਾ ਰਾਈਆ। ਸਾਹਿਬ ਸਤਿਗੁਰ ਬਣ ਕੇ ਸੱਈਆ, ਸੱਜਣ ਹੋ ਕੇ ਵੇਖ ਵਖਾਈਆ। ਨੌ ਗੁਰਸਿਖ ਸਦਾ ਸੰਗ ਰਖੱਈਆ, ਸੰਮਤ ਸੱਤ ਚਲਣਾ ਚਾਈਂ ਚਾਈਂਆ। ਨਾਲੇ ਲੇਖਾ ਦੱਸਣਾ ਗੋਬਿੰਦ ਦਾ ਕੇਹੜਾ ਢੱਈਆ, ਕਿਸ ਬਿਧ ਲੇਖਾ ਪੂਰ ਕਰਾਈਆ। ਨਾਲ ਫੋਟੋ ਰੱਖਣੀ ਅਸ਼ਟਭੁਜ ਦੁਰਗਾ ਮਈਆ, ਸਦਾ ਪ੍ਰਭ ਸਿੰਘਾਸਣ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਘਰ ਭੱਟ ਬਣ ਕੇ ਬਣੇ ਗਵੱਈਆ, ਸਿਫ਼ਤ ਗੁਰਮੁਖਾਂ ਵਾਲੀ ਜਣਾਈਆ। (੧੭ ਮੱਘਰ ਸ਼ ਸੰ ੬)

ਇਸ਼ਟ : ਪੁਰਖ ਅਕਾਲ ਸਭ ਨੇ ਲੈਣਾ ਮਨਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਸ੍ਰਿਸ਼ਟ ਸਬਾਈ ਇਸ਼ਟ

ਹੋਏ ਫਨਾਹ, ਮਲਕ ਉਲ ਮੌਤ ਫੇਰਾ ਪਾਈਆ । ਬਿਨ ਹਰਿ ਬਖ਼ਸ਼ੇ ਨਾ ਕੋਇ ਗੁਨਾਹ, ਜ਼ਮਾਨਤ ਦੇਣ ਕੋਇ ਨਾ ਪਾਈਆ। (੧੭ ਹਾੜ ੨੦੧੮ ਬਿ)

ਨਾਮ ਕਹੇ ਮੇਰਾ ਮਾਰਗ ਏਕ, ਆਦਿ ਜੁਗਾਦਿ ਦਿਆਂ ਸਮਝਾਈਆ। ਸ੍ਰੀ ਭਗਵਾਨ ਰੱਖਣੀ ਟੇਕ, ਧੁਰ ਦਾ ਇਸ਼ਟ ਨੂਰ ਖ਼ੁਦਾਈਆ। (੨੧ ਜੇਠ ੨੦੨੧ ਬਿ)

ਮਹਾਰਾਜ ਸ਼ੇਰ ਸਿੰਘ ਸੱਚਾ ਇਸ਼ਟ, ਜੁਗ ਚਾਰ ਆਪਣਾ ਤੇਜ ਵਖਾਏ। (੨੯ ਫੱਗਣ ੨੦੦੭ ਬਿ) ਸ਼ਬਦ ਇਸ਼ਟ ਗੁਰਦੇਵ, ਮਸਤਕ ਚਰਨ ਧੂੜ। ਪਾਰਬ੍ਰਹਮ ਬ੍ਰਹਮ ਸਾਚੀ ਸੇਵ, ਲੇਖੇ ਲਾਵੇ ਮੂਰਖ ਮੂੜ। ਅੰਮ੍ਰਿਤ ਆਤਮ ਰਸ ਸਾਚੀ ਜਿਹਵ, ਜੀਵ ਜਗਤ ਰਸ ਨਾਤਾ ਕੂੜ। (੨੦ ਹਾੜ ੨੦੧੩ ਬਿ) (ਪੂਜਣ ਯੋਗ)

ਇਸਨਾਨ : ਤੇਰੇ ਪਿਆਰ ਵਿਚ ਜਗਤ ਇਸ਼ਨਾਨ ਕਰ ਕੇ ਆਈ ਕਿਸੇ ਨਾ ਸੋਝੀ, ਸਾਚੀ ਸਮਝ ਨਾ ਕੋਇ ਇਸਨਾਨ

ਸਮਝਾਈਆ। (੧ ਮਾਘ ਸ਼ ਸੰ ੮)
ਪੁਰਖ ਅਕਾਲ ਕਹੇ ਮਾਘ ਜੋ ਪ੍ਰਭ ਦਾ ਦਰਸ਼ਨ ਪਾਉਣਗੇ, ਸਚ ਦੁਵਾਰ ਸੁਹਾਈਆ। ਉਹ ਚਰਨ ਧੂੜੀ
ਇਕੋ ਨਹਾਉਣਗੇ, ਦੂਸਰ ਇਸ਼ਨਾਨ ਨਾ ਕੋਇ ਵਡਿਆਈਆ। ਅੰਦਰ ਬਾਹਰ ਦੁਰਮਤ ਮੈਲ ਧੁਵਾਉਣਗੇ,
ਸਤਿਗੁਰ ਕਰੇ ਆਪ ਸਫ਼ਾਈਆ। (੧ ਮਾਘ ਸ਼ ਸੰ ੮)
ਇਸ਼ਨਾਨ ਤੱਕਣਾ ਧਰਮ ਧਾਰ ਮਜਨ ਕਾ, ਤੀਰਥ ਤੱਟ ਨਾ ਕੋਇ ਨੁਹਾਈਆ। (੨ ਪੋਹ ਸ਼ ਸੰ ੮)
ਜਨ ਭਗਤਾਂ ਦੇ ਨਾਮ ਧਨ ਮਾਲ, ਅਮੁੱਲ ਅਤੁੱਲ ਆਪ ਵਰਤਾਈਆ। ਆਤਮ ਅੰਤਰ ਅੰਮ੍ਰਿਤ ਸਰੋਵਰ
ਭਰ ਤਾਲ, ਇਸ਼ਨਾਨ ਇਕੋ ਵਾਰ ਕਰਾਈਆ। (੧੪ ਫੱਗਣ ਸ਼ ਸੰ ੮)
ਅੱਠ ਸੱਠ ਕਹਿਣ ਜਨ ਭਗਤੋ ਪ੍ਰਭ ਚਰਨ ਸਚਾ ਇਸ਼ਨਾਨਾ, ਜਨਮ ਜਨਮ ਦੀ ਮੈਲ ਧੁਵਾਈਆ । ਕਿਰਪਾ
ਕਰੇ ਸ੍ਰੀ ਭਗਵਾਨਾ, ਸਿਰ ਸਿਰ ਆਪਣਾ ਹੱਥ ਟਿਕਾਈਆ। (੧ ਮਾਘ ਸ਼ ਸੰ ੯)
ਇਸ਼ਨਾਨ ਬਖ਼ਸ਼ ਦੇ ਆਪਣੇ ਸਰੋਵਰ ਸਰ ਦੇ, ਜਗਤ ਤੀਰਥਾਂ ਲੋੜ ਰਹੇ ਨਾ ਰਾਈਆ। ਦਰਸ਼ਨ ਦੇ ਦੇ
ਨਰਾਇਣ ਨਰ ਦੇ, ਨਰ ਹਰਿ ਆਪਣਾ ਪਰਦਾ ਲਾਹੀਆ। (੨੦ ਜੇਠ ਸ਼ ਸੰ ੧੦)

ਇਸ਼ਕ : ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦੇਵੇ ਇਸ਼ਕ, ਆਸ਼ਕ ਮਾਸ਼ੂਕ ਇਸ਼ਕ

ਇਕੋ ਰੰਗ ਰੰਗਾਈਆ। (੮ ਸਾਵਣ ੨੦੨੧ ਬਿ)
ਸਚ ਪ੍ਰੀਤੀ ਦੇ ਕੇ ਇਸ਼ਕ, ਮੁਸ਼ਕਲ ਪਿਛਲੀ ਹਲ ਕਰਾਈਆ। (੨੦ ਸਾਵਣ ੨੦੨੧ ਬਿ)

ਪੁਰਖ ਅਕਾਲ ਕਿਹਾ ਮੈਨੂੰ ਭਗਤਾਂ ਮਿਲਣ ਦਾ ਇਸ਼ਕ, ਜਿਹੜਾ ਇਸ਼ਕ ਆਸ਼ਕ ਮਾਅਸ਼ੂਕ ਦੋਵੇਂ ਨਾ ਸਕਣ ਕੋਇ ਕਮਾਈਆ। (੨੫ ਪੋਹ ੨੦੨੧ ਬਿ)

ਭਗਤ ਭਗਵਾਨ ਇਕ ਦੂਜੇ ਦੇ ਬਣਾ ਕੇ ਵੈਰਾਗੀ, ਵੈਰਾਗ ਵਿਚ ਆਪਣਾ ਨੀਰ ਵਹਾਈਆ। ਇਹ ਇਸ਼ਕ ਨਾ ਹਕੀਕੀ ਨਾ ਮਜਾਜੀ, ਦੋਹਾਂ ਤੋਂ ਬਾਹਰ ਆਪਣੀ ਖੇਲ ਖਿਲਾਈਆ। (੨੫ ਮੱਘਰ ਸ਼ ਸੰ ੯)

ਇਸਮ : ਹੁਕਮੀ ਹੁਕਮ ਧੁਰ ਫ਼ਰਮਾਣ, ਏਕਾ ਇਸਮ ਆਪ ਸਮਝਾਈਆ। (੩ ਜੇਠ ੨੦੧੭ ਬਿ) ਇਕੋ ਇਸਮ

ਇਕ ਵਾਹਿਦ ਕਰਦੇ ਇਸਮ, ਇਸਮ ਆਜ਼ਮ ਤੇਰਾ ਨਜ਼ਰੀ ਆਈਆ। (੨੬ ਹਾੜ੍ਹ ਸ਼ ਸੰ ੮)

ਇੰਦ : ਸਤਿ ਧਰਮ ਦੀ ਧਾਰ ਵਿਚ ਰਿਹਾ ਨਾ ਕੋਇ ਦੇਵਤ ਸੁਰਾ, ਸੁਰਪਤ ਰਾਜਾ ਇੰਦ ਰਿਹਾ ਜਣਾਈਆ। ਇੰਦ

(੨੨ ਭਾਦਰੋਂ ਸ਼ ਸੰ ੯)
ਜਿਸ ਦੇ ਹੁਕਮੇ ਅੰਦਰ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ, ਵਿਸ਼ਨ ਬ੍ਰਹਮਾ ਸ਼ਿਵ ਆਪਣੀ ਕਾਰ ਕਮਾਇੰਦਾ।
(੨੩ ਚੇਤ ੨੦੨੧ ਬਿ)

ਏਕਾ ਏਕ : ਸੋਲਾਂ ਭਾਦਰੋਂ ਕਹੇ ਧੁਰ ਦਾ ਸ਼ਬਦ ਅਗੰਮਾ ਢੋਲ, ਹਰਿ ਕਲਮਾ ਏਕਾ ਏਕ ਦਿੱਤਾ ਵਜਾਈਆ। ਏਕਾ ਏਕ

(੧੬ ਭਾਦਰੋਂ ਸ਼ ਸੰ ੧) ਚਾਰੇ ਕੁੰਟ ਹੁਕਮ ਸੰਦੇਸ਼ਾ ਦੇਵਾਂ ਆਣ, ਏਕਾ ਏਕ ਜਣਾਈਆ। (੧੯ ਮਾਘ ਸ਼ ਸੰ ੮) (ਅਚਾਨਕ, ਇਕ ਤੋਂ ਇਕ ਨਿਰਾਲਾ)

ਈੜਾ : ਨੌਂ ਦਵਾਰੇ ਪਾਰ ਕਰਾਉਣਾ, ਸੁਖਮਨ ਟੇਢੀ ਬੰਕ ਅਧਵਿਚਕਾਰ ਨਾ ਕੋਇ ਰਖਾਈਆ। ਈੜਾ ਪਿੰਗਲ ਈੜਾ

ਫੜ ਦਬਾਉਣਾ, ਪੰਜੇ ਵਿਕਾਰ ਸਕੇ ਨਾ ਸਿਰ ਉਠਾਈਆ। (੧੬ ਜੇਠ ੨੦੧੮ ਬਿ) ਨਾਤਾ ਤੋੜ ਨੌਂ ਦਵਾਰ, ਬਜਰ ਕਪਾਟੀ ਕੁੰਡਾ ਲਾਹਿੰਦਾ। ਸੁਖਮਨ ਟੇਢੀ ਕਰੇ ਪਾਰ, ਈੜਾ ਪਿੰਗਲ ਮੂੰਹ ਦੇ ਭਾਰ ਸੁਟਾਇੰਦਾ। (੧੬ ਅੱਸੂ ੨੦੧੯ ਬਿ) ਆਤਮ ਪਰਮਾਤਮ ਧੁਰ ਦਾ ਮਾਰਗ ਦੇਵੇ ਦੱਸ, ਈੜਾ ਪਿੰਗਲ ਸੁਖਮਨ ਅੱਧ ਵਿਚਕਾਰ ਨਾ ਕੋਇ ਅਟਕਾਇੰਦਾ। (੧੬ ਮੱਘਰ ੨੦੧੨੧ ਬਿ)

ਈਸ : ਆਤਮ ਖੁਲ੍ਹੇ ਦਸਮ ਦਵਾਰ, ਈਸ਼ ਜੀਵ ਭੇਤ ਮਿਟ ਜਾਈ। (੬ ਜੇਠ ੨੦੦੮ ਬਿ) ਸੋਹੰ ਈਸ

ਨਾਮ ਤੇਰੀ ਵਡਿਆਈ। ਈਸ਼ ਜੀਵ ਇਕ ਹੋ ਜਾਈ। (੧ ਮਾਘ ੨੦੦੯ ਬਿ) ਰੂਹ ਕਹੇ ਮੈਂ ਨਿਰਗੁਣ ਜੋਤ ਨੁਰਾਨੀ, ਜਹੂਰ ਪ੍ਰਭ ਦਾ ਨਜ਼ਰੀ ਆਈਆ। ਮੇਰੀ ਤੱਤਾਂ ਵਾਲੀ ਜੂਹ ਬੇਗਾਨੀ, ਨਿੱਤ ਨਵਿਤ ਆਪਣਾ ਖੇਲ ਖਲਾਈਆ। ਮੈਨੂੰ ਈਸ਼ ਜੀਵ ਆਤਮਾ ਕਹੋ ਬ੍ਰਹਮ ਕਹੋ ਭਾਵੇਂ ਕਹੋ ਸੁਵਾਸਾਂ ਵਾਲਾ ਪ੍ਰਾਣੀ, ਤੱਤਾਂ ਅੰਦਰ ਆਪਣਾ ਡੇਰਾ ਲਾਈਆ। ਜੇ ਮੈਂ ਨਾ ਹੋਵਾਂ ਸ਼ਰੀਰ ਦੀ ਰਹੇ ਨਾ ਕੋਇ ਨਿਸ਼ਾਨੀ, ਜਗਤ ਨਿਸ਼ਾਨਾ ਨਾ ਕੋਇ ਵਖਾਈਆ। (੧੫ ਮਾਘ ਸ਼ ਸੰ ੯)

ਜੀਵ ਕਹੇ ਮੈਂ ਤੇਰਾ ਨਾਤ, ਨਾਤਾ ਸੱਚਾ ਜੋੜ ਜੁੜਾਈਆ। ਈਸ਼ ਕਹੇ ਮੈਂ ਤੇਰਾ ਬਾਪ, ਪਿਤਾ ਪੁਰਖ ਅਖਵਾਈਆ। (੭ ਪੋਹ ੨੦੨੦ ਬਿ ਕਰਤਾਰ)

ਈਨ : ਰਸਨਾ ਬੋਲਣ ਸਾਰੇ ਮਿਲ ਕੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ, ਜੈ ਜੈਕਾਰ ਈਨ

ਇਕ ਸੁਣਾਇੰਦਾ। ਅੱਗੇ ਕਰੇ ਫੇਰ ਵਿਹਾਰਾ, ਪਹਿਲਾਂ ਆਪਣੀ ਈਨ ਮਨਾਇੰਦਾ। (੨੧ ਜੇਠ ੨੦੧੯ ਬਿ)

ਪਗੜੀ ਕਹੇ ਮੈਨੂੰ ਬਾਹਮਣ ਬਾਵਨ ਆਇਆ ਬੰਨ੍ਹ ਕੇ, ਵੇਸ ਗਰੀਬਾਂ ਵਾਲਾ ਵਟਾਈਆ। ਇਕ ਈਨ ਆਇਆ ਮੰਨ ਕੇ, ਹੁਕਮ ਧੁਰਦਰਗਾਹੀਆ। (੫ ਚੇਤ ਸ਼ ਸੰ ੪) (ਕਾਇਦਾ ਕਾਨੂੰਨ)