ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਪ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਪ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਪੱਪਾ : ਪਰਸ਼ਾਦ ਕਹੇ ਮੈਂ ਸਭ ਨੂੰ ਕੀਤਾ ਕੱਠਾ, ਪ੍ਰੀਤੀ ਅੰਦਰ ਮੇਲ ਮਿਲਾਈਆ। ਕਿਉਂ ਟੈਂਕੇ ਅੱਗੇ ਪੱਪਾ :

ਲੱਗਾ ਠੱਠਾ, ਪ੍ਰਭ ਨੂੰ ਸਾਰੇ ਕਰਦੇ ਠੱਠਾ, ਠੱਠੇ ਦਾ ਠਾਕਰ ਨਜ਼ਰ ਕਿਸੇ ਨਾ ਆਈਆ। ਜੇ ਕੋਈ ਵੇਖੇ ਲੰਮਾ ਉਚਾ ਜਾਂ ਕੋਈ ਤੱਕੇ ਗੱਠਾ, ਨਿੱਕਿਆਂ ਤੋਂ ਨਿੱਕਾ ਵੇਖਣ ਕੋਇ ਨਾ ਪਾਈਆ। ਜਿਸ ਗੁਰ ਅਵਤਾਰ ਪੈਗ਼ੰਬਰਾਂ ਤੋਂ ਸ੍ਰਿਸ਼ਟੀ ਵਿਚ ਪਵਾਇਆ ਰੱਟਾ, ਰਿਟਨ ਵਿਚ ਆਪਣਾ ਨਾਮ ਸਮਝਾਈਆ। ਤੇ ਜੇ ਆਦਿ ਤੋਂ ਅੰਤ ਤੱਕ ਇਕੋ ਦੱਸ ਦੇਂਦਾ ਆਪਣੇ ਨਾਮ ਦਾ ਟੱਪਾ, ਫੇਰ ਟਿੱਪੀ ਬਿੰਦੀ ਦੀ ਲੋੜ ਰਹਿੰਦੀ ਨਾ ਰਾਈਆ। ਸਚਖੰਡ ਬਹਿ ਕੇ ਗੁਰ ਅਵਤਾਰ ਪੈਗ਼ੰਬਰਾਂ ਉਤੇ ਲੋਕਮਾਤ ਰੱਖਦਾ ਰਿਹਾ ਛੱਪਾ, ਹੁਕਮ ਵਿਚ ਡਰਾਈਆ। ਪੱਚੀ ਅੱਖਰ ਬਣਾ ਕੇ ਪੱਚੀ ਪਰਕਿਰਤੀ ਵੰਡ ਵੰਡਾ ਕੇ ਸਭ ਤੋਂ ਅਖ਼ੀਰ ਛੱਬੀਆਂ ਬਣਾਇਆ ਪੱਪਾ, ਪੱਪੇ ਵਿਚ ਪੂਰਨ ਦਿਤਾ ਸਮਾਈਆ। ਜਿਸ ਨੇ ਫੱਫਾ ਬਣ ਸਭ ਦਾ ਮਾਰਨਾ ਫੱਕਾ, ਬੱਬਾ ਬੱਕਰੇ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਭੱਬਾ ਹੋ ਕੇ ਭਿਅੰਕਰ ਦੇਵੇ ਧੱਕਾ, ਮੱਮਾ ਮਛਲੀਆਂ ਜਲਾਂ ਵਿਚ ਤਰਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਯੱਯੇ ਦਾ ਬਣਾ ਕੇ ਯੱਕਾ, ਰਾਰਾ ਰੇਲ ਉਤੇ ਚੜ੍ਹਾਈਆ। ਔਂਦੇ ਗਏ ਕੋਟਨ ਵਾਰ ਲੱਖਾਂ, ਲੱਲਾ ਲੇਖ ਦਏ ਸਮਝਾਈਆ । (ਵਾਵਾ) ਵਤਨ ਵਾਲਾ ਬੇਵਤਨ ਹੋ ਕੇ ਕੋਈ ਨਾ ਬਣਿਆ ਪੱਕਾ, ਜੋ ਆਇਆ ਸੋ ਗਿਆ ਪੰਧ ਮੁਕਾਈਆ। ੜਾੜਾ ਕਹੇ ਹੁਣ ੜਾੜ ਮੇਟੇ ਪ੍ਰਭ ਬਣ ਕੇ ਸਿੱਧਾ ਜੱਟਾ, ਜਟਾ ਜੂਟ ਧਾਰੀ ਨਜ਼ਰ ਕੋਇ ਨਾ ਆਈਆ। ਸਭ ਦੀ ਅੱਖੀਂ ਪਾ ਕੇ ਘਟਾ, ਆਪਣਾ ਖੇਲ ਖਲਾਈਆ। ਸਵਾਲ ਵਿਚ ਆਪਣਾ ਸਮਝਾਇਆ ਨਹੀਂ ਕਿਸੇ ਬਟਾ, ਇਸ਼ਾਰੀਏ ਕਸਰ ਸਾਰੇ ਦਿਤੇ ਉਡਾਈਆ। ਆਪਣੇ ਨਾਂ ਨੂੰ ਲੱਗਣ ਦੇਵੇ ਕਦੇ ਨਾ ਵੱਟਾ, ਵਟਾਂਦਰੇ ਵਿਚ ਗੁਰ ਅਵਤਾਰ ਪੈਗ਼ੰਬਰ ਸਾਰੇ ਦਏ ਬਦਲਾਈਆ। ਸਭ ਦਾ ਲੇਖਾ ਕਰ ਕੇ ਪੂਰਾ ਪਟੇਦਾਰੀ ਦਾ ਪੱਟਾ, ਸਦੀ ਚੌਧਵੀਂ ਪੰਧ ਮੁਕਾਈਆ। ਪਰਸ਼ਾਦ ਕਹੇ ਗੁਰਮੁਖੋ ਜ਼ਰੂਰ ਤੁਹਾਨੂੰ ਪਾਲਾ ਲੱਗਦਾ ਹੋਊਗਾ ਠੱਕਾ, ਸਾਰੇ ਲੇਫਾਂ ਤਲਾਈਆਂ ਵੱਲ ਵੇਖ ਵਖਾਈਆ। ਇਹ ਵੀ ਵਾਅਦਾ ਸੀ ਪਿਛਲਾ ਪੂਰਾ ਪੱਕਾ, ਜਿਸ ਕਾਰਨ ਪੂਰ ਕਰਾਈਆ। ਜੇ ਤੁਹਾਨੂੰ ਸਰਦੀ ਤੇ ਮੈਂ ਪਿੰਡਾ ਕਰ ਲਵਾਂ ਨੰਗਾ, ਨੰਗਾ ਹੋ ਕੇ ਖੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। (੨੧ ਮਾਘ ਸ਼ ਸੰ ੩)

ਪਟਨਾ : ਪ : ਪੁਰਖ ਸੁਲਤਾਨ ਸੁਲਤਾਨ, ਸਤਿ ਸਰੂਪ ਅਖਵਾਇਆ। ਟ : ਟਿੱਲਾ ਉਚ ਮਕਾਨ, ਗੋਬਿੰਦ ਪਟਨਾ :

ਗੜ੍ਹ ਸੁਹਾਇਆ। ਨ : ਨਿਰਗੁਣ ਖੇਲ ਮਹਾਨ, ਨਿਜ ਘਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਪਟਨਾ ਲੇਖ ਲਿਖਾਇਆ।
ਪ : ਪੁਸਤਕ ਪਾਠ, ਪੂਜਾ ਵੇਖ ਵਖਾਈਆ। ਟ : ਟੁੱਟਾ ਸਾਥ, ਨਾ ਕੋਈ ਸੰਗ ਰਖਾਈਆ। ਨ : ਨਿਰਗੁਣ
ਖੇਲ ਤ੍ਰੈਲੋਕੀ ਨਾਥ, ਲੋਆਂ ਪੁਰੀਆਂ ਰਿਹਾ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਘਰ ਪਟਨਾ ਵੇਖ ਵਖਾਈਆ।
ਪ : ਪਿਤਾ ਇਕ ਪਰਵਾਨ, ਪਰਮ ਪੁਰਖ ਸੁਲਤਾਨ। ਟ : ਟਿੱਕਾ ਮਸਤਕ ਮਹਾਨ ਆਪ ਲਗਾਏ ਸ੍ਰੀ ਭਗਵਾਨ।
ਨ : ਨਿਰਗੁਣ ਬੈਠ ਸ਼ਬਦ ਬਿਬਾਣ, ਫਿਰੇ ਫਿਰਾਏ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਪਟਨਾ ਵੇਖੇ ਜਗਤ ਦੁਕਾਨ।
ਪ : ਪ੍ਰਿਤਪਾਲ ਸਰਬ ਸੁਖਦਾਇਆ। ਆਪੇ ਸ਼ਾਹ ਆਪ ਕੰਗਾਲ, ਮੰਗਣਹਾਰ ਆਪ ਅਖਵਾਇਆ। ਆਪੇ
ਜੋਤੀ ਨੂਰ ਅਕਾਲ, ਸ਼ਬਦ ਧੁਨ ਆਪ ਉਪਜਾਇਆ। ਆਪੇ ਦੀਨਾਂ ਬੰਧਪ ਦੀਨ ਦਿਆਲ, ਦਇਆ
ਨਿਧ ਆਪ ਅਖਵਾਇਆ। ਆਪੇ ਕਾਲ ਹੋਏ ਮਹਾਂਕਾਲ, ਕੂੜ ਪਸਾਰਾ ਮੇਟ ਮਿਟਾਇਆ । ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਹੋਏ ਸਹਾਇਆ।
ਪ : ਪੂਰਨ ਜੋਤ ਧਰ, ਨਿਰਮਲ ਨੂਰ ਕਰੇ ਰੁਸ਼ਨਾਈਆ। ਆਸਾ ਮਨਸਾ ਪੂਰ ਹਰਿ, ਹਰਿ ਗੋਬਿੰਦ ਵਿਚ
ਸਮਾਈਆ। ਗੋਬਿੰਦ ਹਾਜ਼ਰ ਹਜ਼ੂਰ ਦਰ, ਦਰ ਦਰਵੇਸਾ ਆਪ ਅਖਵਾਈਆ। ਨਾਤਾ ਤੋੜੇ ਕੂੜੋ ਕੂੜ,
ਗੜ੍ਹ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ
ਅਲਖ ਜਗਾਈਆ।
ਆਪ ਆਪਣੀ ਅਲਖ ਜਗਾ, ਗੁਰ ਗੋਬਿੰਦ ਉਠਾਇਆ। ਸੰਬਲ ਨਗਰੀ ਡੇਰਾ ਲਾ, ਸਾਚਾ ਧਾਮ ਸੁਹਾਇਆ।
ਅੰਮ੍ਰਿਤ ਜਲ ਇਕ ਭਰਾ, ਸਾਚਾ ਤਾਲ ਸੁਹਾਇਆ। ਸ਼ਬਦੀ ਸ਼ਬਦ ਲਿਆ ਉਪਾ, ਸ਼ਬਦੀ ਜੋੜ ਜੁੜਾਇਆ।
ਜੋਤੀ ਨੂਰ ਡਗਮਗਾ, ਦਿਵਸ ਰੈਣ ਕਰੇ ਰੁਸ਼ਨਾਈਆ। ਆਪ ਆਪਣਾ ਵੇਖ ਵਖਾ, ਆਪ ਆਪਣਾ ਰੂਪ ਵਟਾਇਆ।
ਬਸਤਰ ਸ਼ਸਤਰ ਤਨ ਸਜਾ, ਏਕ ਅਸਤਰ ਰਿਹਾ ਦੌੜਾਇਆ। ਚਿੱਟੇ ਅਸਵ ਆਸਣ ਲਾ, ਸੋਲਾਂ ਕਲੀਆਂ
ਵੇਖ ਵਖਾਇਆ। ਨੀਲੇ ਵਾਲਾ ਆਪ ਹੋ ਜਾ, ਜੋਤੀ ਸ਼ਬਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਸੰਬਲ ਨਗਰੀ ਡੇਰਾ ਲਾਇਆ।
ਸੰਬਲ ਨਗਰ ਸਚ ਗਰਾਂ, ਗੋਬਿੰਦ ਮਿਲੀ ਵਡਿਆਈਆ। ਗੁਰ ਗੋਬਿੰਦਾ ਬੈਠਾ ਸਾਚੇ ਥਾਂ, ਹਰਿ ਸਾਚਾ ਹੋਏ
ਸਹਾਈਆ। ਨਿਰਮਲ ਬਾਤੀ ਇਕ ਜਗਾ, ਚਾਰ ਕੁੰਟ ਕਰੇ ਰੁਸ਼ਨਾਈਆ। ਏਕਾ ਸ਼ਬਦ ਰਿਹਾ ਪੜ੍ਹਾ, ਚਾਰ
ਵਰਨਾਂ ਇਕ ਪੜ੍ਹਾਈਆ। ਏਕਾ ਰੰਗ ਰਿਹਾ ਰੰਗਾ, ਰੰਗਣਹਾਰ ਆਪ ਅਖਵਾਈਆ। ਗੁਰਮੁਖ ਸਾਚੇ ਲਏ
ਉਪਾ, ਆਪ ਆਪਣੀ ਬੂਝ ਬੁਝਾਈਆ। ਪ : ਪੌੜਾ ਪਹਿਲਾ ਲਾ, ਚੌਥੇ ਘਰ ਬਹਾਈਆ। ਸਾਚਾ ਪਦ
ਇਕ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਹੰਗਤਾ ਦਏ ਮਿਟਾ, ਹਉਮੇ ਰੋਗ ਗਵਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖ ਵਖਾਈਆ।
ਗੁਰ ਗੋਬਿੰਦ ਹਰਿ ਬਲਵਾਨ, ਏਕਾ ਏਕ ਰਖਾਇਆ। ਰਸਨਾ ਚਿੱਲਾ ਤੀਰ ਕਮਾਨ, ਸੋਹੰ ਖੰਡਾ ਹੱਥ ਫੜਾਇਆ।
ਅਗੰਮ ਅਗੰਮਾ ਵੇਖ ਮਾਰ ਧਿਆਨ, ਨਾੜੀ ਚੰਮਾ ਦਿਸ ਨਾ ਆਇਆ। ਮਰਿਆ ਨਾ ਜੰਮਾ ਵਿਚ ਜਹਾਨ,
ਆਵਣ ਜਾਵਣ ਖੇਲ ਰਚਾਇਆ। ਧਰਮ ਝੁਲਾਏ ਇਕ ਨਿਸ਼ਾਨ, ਆਪ ਆਪਣੇ ਹੱਥ ਰਖਾਇਆ। ਉਪਰ
ਲਿਖਿਆ ਲੇਖ ਮਹਾਨ, ਨਾ ਕੋਈ ਮੇਟੇ ਮੇਟ ਮਿਟਾਇਆ । ਬ੍ਰਹਮਾ ਵਿਸ਼ਨ ਸ਼ਿਵ ਸਾਰੇ ਰਾਹ ਤਕਾਣ, ਕਲਜੁਗ
ਵੇਲਾ ਅੰਤਮ ਆਇਆ । ਗੁਰ ਗੋਬਿੰਦਾ ਨਾ ਕਰੇ ਕੋਈ ਪਛਾਨ, ਪੰਥ ਖਾਲਸਾ ਬੈਠਾ ਮੁਖ ਛੁਪਾਇਆ।
ਆਪੇ ਹੋਇਆ ਜਾਣੀ ਜਾਣ, ਜਾਨਣਹਾਰ ਸ੍ਰਿਸ਼ਟ ਸਬਾਇਆ। ਪ : ਪੁਰਖੇ ਗੁਣ ਨਿਧਾਨ, ਪਰਖਣ ਵੇਲਾ
ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਰਿਹਾ ਸੁਹਾਇਆ।

ਸੰਬਲ ਨਗਰ ਸਾਚਾ ਪੌੜਾ, ਪ੍ਰਭ ਆਪਣਾ ਆਪ ਲਗਾਇਆ। ਸੱਸੇ ਉਪਰ ਇਕ ਹੋੜਾ, ਨਿਰਗੁਣ ਸਰਗੁਣ

ਮੇਲ ਮਿਲਾਇਆ। ਜੋਤੀ ਸ਼ਬਦੀ ਜੋੜਿਆ ਜੋੜਾ, ਵਿਛੜ ਕਦੇ ਨਾ ਜਾਇਆ । ਹਰਿ ਕਾ ਸ਼ਬਦ ਸਾਚਾ ਘੋੜਾ, ਜੁਗ ਜੁਗ ਰਿਹਾ ਦੁੜਾਇਆ। ਪਰਗਟ ਹੋਇਆ ਪੂਤ ਸਪੂਤਾ ਬ੍ਰਹਿਮਣ ਗੌੜਾ, ਵੇਦ ਵਿਆਸਾ ਗਿਆ ਲਿਖਾਈਆ। ਸੰਬਲ ਨਗਰ ਸਾਢੇ ਤਿੰਨ ਹੱਥ ਲੰਮਾ ਚੌੜਾ, ਪੁਰਖ ਅਬਿਨਾਸ਼ੀ ਆਪ ਬਣਾਇਆ। ਗੁਰ ਗੋਬਿੰਦੇ ਆਤਮ ਅੰਤਰ ਲੱਗੀ ਔੜਾ, ਪਿਆਸ ਆਸ ਇਕ ਰਖਾਇਆ। ਪੁਰਖ ਅਬਿਨਾਸ਼ੀ ਆਇਆ ਦੌੜਾ, ਸਾਚੇ ਮੰਦਰ ਡੇਰਾ ਲਾਇਆ। ਲੱਖ ਚੁਰਾਸੀ ਵੇਖੇ ਪਰਖੇ ਜੀਵ ਜੰਤ ਸਾਧ ਸੰਤ ਮਿੱਠਾ ਕੌੜਾ, ਜੂਠ ਝੂਠ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਗੋਬਿੰਦ ਵੇਖ ਵਖਾਇਆ। ਟ : ਟੁੱਟੇ ਮਾਣ ਗੜ੍ਹ ਹੰਕਾਰਿਆ। ਮਨਮੁਖ ਭੁੱਲੇ ਜੀਵ ਨਿਧਾਨ, ਵਿਚ ਸੰਸਾਰਿਆ। ਗੋਬਿੰਦ ਗੁਰ ਨਾ ਕੋਈ ਮਾਤ ਪਛਾਨ, ਮਿਲਿਆ ਮੇਲ ਨਾ ਮੀਤ ਮੁਰਾਰਿਆ। ਵੇਲੇ ਅੰਤ ਸਰਬ ਪਛਤਾਨ, ਛੱਡਣਾ ਮੰਦਰ ਗੁਰੂਦਵਾਰਿਆ । ਪੁਰੀ ਅਨੰਦ ਸਰਬ ਤਜ ਜਾਣ, ਫਤਿਹ ਅਕਾਲ ਨਾ ਕੋਈ ਜੈਕਾਰਿਆ। ਸਰ ਅੰਮ੍ਰਿਤ ਨਾ ਦਿਸੇ ਕੋਈ ਨਿਸ਼ਾਨ, ਖੇਲੇ ਖੇਲ ਹਰਿ ਨਿਰੰਕਾਰਿਆ। ਪਟਨੇ ਵੇਖੇ ਮਾਰ ਧਿਆਨ, ਚੜ੍ਹਿਆ ਚੰਨ ਜਗਤ ਸਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਿਆ ਲੇਖ ਵੇਖ ਵਖਾਰਿਆ। ਨ : ਨਿਰਗੁਣ ਰੂਪ ਹਰਿ ਭਗਵੰਤ, ਜੁਗ ਜੁਗ ਜੋਤ ਜਗਾਇੰਦਾ। ਗੁਰਮੁਖ ਮੇਲਾ ਨਾਰੀ ਕੰਤ, ਸੰਤ ਸਾਜਣ ਮੇਲ ਮਿਲਾਇੰਦਾ। ਮਨਮੁਖਾਂ ਮਾਇਆ ਪਾਏ ਬੇਅੰਤ, ਅੰਤ ਨਾ ਗਣਤ ਗਿਣਾਇੰਦਾ। ਭਰਮ ਭੁਲਾਏ ਜੀਵ ਜੰਤ, ਹਉਮੇ ਰੋਗ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸ਼ਬਦ ਸੰਦੇਸ਼ ਇਕ ਸੁਣਾਇੰਦਾ।

ਗੁਰ ਗੋਬਿੰਦਾ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਸੰਬਲ ਨਗਰੀ ਡੇਰਾ ਲਾ, ਆਪਣੀ ਰਚਨ ਰਚਾਈਆ। ਸ਼ਬਦ ਸੁਨੇਹੜਾ ਰਿਹਾ ਸੁਣਾ, ਭੁੱਲ ਰਹੇ ਨਾ ਰਾਈਆ। ਸੰਮਤ ਪੰਦਰਾਂ ਚਰਨ ਦਏ ਟਿਕਾ, ਦਰ ਦਵਾਰੇ ਆਵੇ ਫੇਰਾ ਪਾਈਆ। ਕਲਗੀ ਤੋੜਾ ਸੀਸ ਇਕ ਚਮਕਾ, ਨਾਮ ਦਸਤਾਰ ਇਕ ਚਮਕਾਈਆ। ਬਸਤਰ ਸ਼ਸਤਰ ਇਕ ਸਜਾ, ਸ਼ਬਦ ਖੰਡਾ ਹੱਥ ਉਠਾਈਆ। ਤਨ ਗਾਤਰਾ ਇਕ ਵਖਾ, ਦਰ ਘਰ ਸਾਚਾ ਵੇਖ ਵਖਾਈਆ । ਪਹਿਲੀ ਕੱਤਕ ਕਰਮ ਕਮਾ, ਕਿਰਤੀ ਕਰਮ ਕਮਾਈਆ। ਨੇਹਕਲੰਕਾ ਡੰਕਾ ਸ਼ਬਦ ਵਜਾ, ਕਲਜੁਗ ਸੋਏ ਰਿਹਾ ਉਠਾਈਆ। ਦਵਾਰ ਬੰਕਾ ਦਏ ਸੁਹਾ, ਦਰ ਠਾਂਡਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਮੇਲਾ ਸਹਿਜ ਸੁਭਾਈਆ। (ਪਹਿਲੀ ਮੱਘਰ ੨੦੧੪ ਬਿ)

ਪੈਂਤੀ ਅੱਖਰ : ਊੜਾ ਅੱਖਰ ਆਪ ਉਪਾ, ਤ੍ਰੈਲੋਕਾਂ ਆਪ ਵੇਖ ਵਖਾਇਆ। ਐੜਾ ਲੇਖਾ ਰਿਹਾ ਲਿਖਾ, ਏਕਾ ਪੈਂਤੀ ਅੱਖਰ :

ਅੱਖ ਖੁਲ੍ਹਾਇਆ। ਈੜੀ ਇਸ਼ਟ ਆਪ ਬਣਾ, ਆਪਣਾ ਰੂਪ ਬਣਾਇਆ। ਸੱਸਾ ਕਿਲ੍ਹਾ ਦਏ ਸੁਹਾ, ਸਤਿਗੁਰ ਘੇਰਾ ਪਾਇਆ। ਹਾਹਾ ਹਰਿਜਨ ਲਏ ਬਹਾ, ਦੂਸਰ ਕੋਈ ਨੇੜ ਨਾ ਆਇਆ। ਕੱਕਾ ਕਰਮ ਰਿਹਾ ਕਮਾ, ਖੱਖਾ ਖੇਲ ਰਚਾਇਆ। ਗੱਗਾ ਗੋਬਿੰਦ ਲਏ ਉਠਾ, ਘੱਗਾ ਘੋੜਾ ਨਾਲ ਲਿਆਇਆ। ਙ ਙਿਆਨ ਦਏ ਸੁਣਾ, ਚੱਚਾ ਚਿਤ ਦਏ ਸੁਹਾ, ਸੰਮਤ ਚੌਦਾਂ ਵੇਖ ਵਿਖਾਇਆ। ਛੱਛਾ ਛੱਪਰ ਇਕ ਬਣਾ, ਜੱਜਾ ਜਹਾਜ ਲਏ ਬਣਾ, ਗੁਰਮੁਖ ਸਾਚੇ ਵਿਚ ਚੜ੍ਹਾ, ਝੱਜਾ ਝੇੜਾ ਦਏ ਛਿੜਾ, ਨੇਹਕਲੰਕੀ ਜਾਮਾ ਪਾਇਆ। ਞਞਾ ਜਨਮ ਰਿਹਾ ਵਖਾ, ਗੁਰਮੁਖ ਸਾਚੇ ਜਨਮ ਦੁਵਾਇਆ। ਟੈਂਕਾ ਟੱਲ ਆਪ ਵਜਾ, ਸੋਹੰ ਹੱਥ ਰਖਾਇਆ। ਠੱਠਾ ਠੋਕਰ ਦਏ ਲਾ, ਲੋਆਂ ਪੁਰੀਆਂ ਰਿਹਾ ਹਿਲਾਇਆ । ਡੱਡਾ ਡਾਲ ਰਹੇ ਤੁੜਾ, ਲੱਖ ਚੁਰਾਸੀ ਰਿਹਾ ਖਪਾਇਆ। ਢੱਡਾ ਢੋਲਕ ਇਕ ਵਜਾ, ਅਨਹਦ ਸੇਵਾ ਲਾਇਆ। ਣਾਣਾ ਆਪਣਾ ਕਰਮ ਕਮਾ, ਆਪ ਆਪਣਾ ਭੇਖ ਵਟਾਇਆ। ਤੱਤਾ ਤਿਲਕ ਇਕ ਰਖਾ, ਗੁਰਮੁਖਾਂ ਜੋਤ ਜਗਾਇਆ। ਥੱਥਾ ਥਿਰ ਘਰ ਦਏ ਬਹਾ, ਨਾ ਕੋਈ ਬਾਹਰ ਕਢਾਇਆ। ਦੱਦਾ ਦੁੱਖ ਦਏ ਮਿਟਾ, ਗੁਰਸਿਖ ਸਚ ਸੁੱਚ ਸਮਾਈਆ। ਧੱਧਾ

ਧਵਲ ਝੋਲੀ ਪਾ, ਆਤਮ ਦਾਤ ਰਿਹਾ ਵਧਾਈਆ। ਨੱਨਾ ਨਿਰਗੁਣ ਖੇਲ ਰਚਾ, ਸਰਗੁਣ ਮੇਲ ਮਿਲਾਈਆ। ਫੱਫਾ ਫਲ ਫੁਲਵਾੜੀ ਮਾਤ ਲਗਾ, ਹਾੜ ਸਤਾਰਾਂ ਖ਼ੁਸ਼ੀ ਮਨਾਈਆ। ਪੱਪਾ ਪੂਤ ਸਪੂਤਾ ਲਿਆ ਉਪਾ, ਖੇਲੇ ਖੇਲ ਹਰਿ ਰਘੁਰਾਈਆ । ਬੱਬਾ ਬੰਦ ਦਏ ਕਰਾ, ਨੌ ਦਰ ਵੇਖ ਵਖਾਈਆ। ਭੱਭਾ ਭੁੱਲਿਆਂ ਮਾਰਗ ਪਾ, ਏਕਾ ਚਰਨਾਂ ਰਾਹ ਵਖਾਈਆ। ਮੱਮਾ ਮੋਹਣੀ ਰੂਪ ਵਟਾ, ਮਨਮੁਖ ਜੀਵਾਂ ਰਿਹਾ ਭੁਲਾਈਆ। ਯਯਾ ਯਾਰ ਇਕ ਅਖਵਾ, ਸੱਜਣ ਮੀਤ ਆਪ ਹੋ ਆਈਆ। ਰਾਰਾ ਰੇਖਾ ਦਏ ਮਿਟਾ, ਹਰਿਜਨ ਸਾਚੇ ਲਏ ਤਰਾਈਆ। ਲੱਲਾ ਲਹਿਣਾ ਦੇਣਾ ਮੂਲ ਚੁਕਾ, ਆਪ ਆਪਣੇ ਅੰਗ ਲਗਾਈਆ। ਵਵਾ ਵਿਸ਼ਨੂੰ ਵੇਸ ਵਟਾ, ਜੋਤੀ ਨੂਰ ਸੰਗ ਰਲਾਈਆ। ਸੋਹੰ ਡੰਕ ਇਕ ਵਜਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਉਂ ਰਖਾਈਆ। ੜਾੜਾ ਅੱਖਰ ਰਾਹ ਰਿਹਾ ਤਕਾ, ਦਰ ਦਵਾਰੇ ਵੇਖੇ ਨੇਤਰ ਨੈਣ ਉਠਾ, ਦੋਵੇਂ ਮੁਖ ਪਾਰਬ੍ਰਹਮ ਦੀ ਬੈਠ ਕੁੱਖ, ਚਾਰੋਂ ਕੁੰਟ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਈਆ। (੧੮ ਹਾੜ ੨੦੧੪ ਬਿ)

ਪੁਰਖ ਅਕਾਲ : ਰੂਪ ਅਗੰਮ ਅਪਰ ਅਪਾਰ, ਪੁਰਖ ਅਕਾਲ ਅਖਵਾਈਆ । ਨਾ ਕੋਈ ਨਰ ਨਾ ਕੋਈ ਪੁਰਖ ਅਕਾਲ :

ਨਾਰ, ਨਾ ਕੋਈ ਕੰਤਾ ਨਾਰ ਵਖਾਈਆ। ਪੁੱਤਰ ਧੀ ਨਾ ਕੋਈ ਪਿਆਰ, ਬੰਧਨ ਬੰਧ ਨਾ ਕੋਈ ਰਖਾਈਆ। ਇਕ ਇਕੱਲਾ ਏਕੰਕਾਰ, ਆਪ ਆਪਣਾ ਲਏ ਉਪਾਈਆ। ਆਪ ਆਪਣੀ ਕਰੇ ਵਿਚਾਰ, ਆਪ ਆਪਣਾ ਮਤਾ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। (੨੪ ਮੱਘਰ ੨੦੧੪ ਬਿ)

ਪੁਰਖ ਅਕਾਲ ਕਹੇ ਮੈਂ ਨੀਕਨ ਨੀਕਾ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਈਆ। ਮੇਰਾ ਨਿੱਤ ਨਵਿਤ ਵੱਖਰਾ ਤਰੀਕਾ, ਤਰਤੀਬ ਸਮਝ ਕਿਸੇ ਨਾ ਆਈਆ। ਮੈਂ ਮਾਲਕ ਖ਼ਾਲਕ ਲੱਖ ਚੁਰਾਸੀ ਜੰਤ ਜੀਵ ਕਾ, ਸ਼ਹਿਨਸ਼ਾਹ ਬੇਪ੍ਰਵਾਹੀਆ। ਮੈਂ ਲਹਿਣਾ ਦੇਣਾ ਜਾਣਾ ਸਾਢੇ ਤਿੰਨ ਹੱਥ ਸੀਂਅ ਕਾ, ਤਨ ਵਜੂਦ ਮਾਟੀ ਵੇਖ ਵਖਾਈਆ। ਮੈਂ ਅੰਮ੍ਰਿਤ ਬਰਸਾਂ ਧੁਰ ਦੇ ਮੇਘ ਮੀਂਹ ਦਾ, ਭੰਡਾਰਾ ਮੁਹੱਬਤ ਨਾਮ ਵਰਤਾਈਆ। ਜੁਗ ਜੁਗ ਰਸਤਾ ਬਦਲਾਂ ਧਰਨੀ ਵਾਲੀ ਨੀਂਹ ਕਾ, ਲਾਇਨ ਆਪਣੀ ਆਪ ਸਮਝਾਈਆ। ਮੇਰਾ ਨਾਤਾ ਜਗਤ ਨਹੀਂ ਪੁੱਤਰ ਧੀ ਕਾ, ਜਨ ਭਗਤਾਂ ਸੰਗ ਵਖਾਈਆ। ਮੇਰਾ ਖੇਲ ਧਰਮ ਧਾਰ ਵਸੀਹ ਕਾ, ਹੱਦਾਂ ਵੰਡ ਨਾ ਕੋਇ ਵੰਡਾਈਆ। ਮੇਰਾ ਹੁਕਮ ਸੰਦੇਸਾ ਤਰਜ਼ੀਹ ਕਾ, ਅਦਲਾ ਬਦਲੀ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਪੂਰਾ ਕਰੇ ਪੈਗ਼ੰਬਰ ਵਸੀਹ ਕਾ, ਅਵਤਾਰ ਗੁਰ ਬਚਿਆ ਰਹਿਣ ਕੋਇ ਨਾ ਪਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਆਦਿ ਜੁਗਾਦੀ ਵੱਡਾ, ਵਡ ਵੱਡੀ ਮੇਰੀ ਵਡਿਆਈਆ । ਆਪਣਾ ਆਪਣੇ ਨਾਲ ਲਡਾਵਾਂ ਲੱਡਾ, ਨਿਰਗੁਣ ਨਿਰਗੁਣ ਖ਼ੁਸ਼ੀ ਬਣਾਈਆ । ਆਪਣਾ ਸਚ ਨਿਸ਼ਾਨਾ ਆਪੇ ਗੱਡਾਂ, ਸਚਖੰਡ ਸਾਚੇ ਆਪ ਝੁਲਾਈਆ। ਰੂਪ ਦਰਸਾਵਾਂ ਸਦਾ ਮਾਸ ਨਾੜੀ ਹੱਡਾਂ, ਜੋਤੀ ਜਾਤਾ ਡਗਮਗਾਈਆ। ਆਪਣੀ ਧਾਰ ਵਿਚੋਂ ਸ਼ਬਦੀ ਧਾਰ ਕੱਢਾਂ, ਆਦਿ ਦੀ ਬਣ ਜਣੇਂਦੀ ਮਾਈਆ। ਸਾਚੀ ਯੱਦ ਬਣਾਈ ਯੱਦਾ, ਯਦਪ ਖੇਲ ਖਲਾਈਆ। ਹੁਕਮੇ ਅੰਦਰ ਆਪਣਾ ਆਪ ਬੱਧਾ, ਬੰਦਨ ਆਪਣਾ ਭੇਵ ਵਿਖਾਈਆ। ਨੂਰ ਅਲਾਹੀ ਬਣ ਕੇ ਰੱਬਾ, ਮਿਹਰਵਾਨ ਮਹਿਬੂਬ ਸੋਭਾ ਪਾਈਆ। ਆਪਣੀ ਆਪ ਲਗਾ ਕੇ ਸਭਾ, ਸਚ ਸੰਦੇਸ਼ਾ ਇਕ ਸੁਣਾਈਆ। ਮੇਰਾ ਖੇਲ ਹੋਣਾ ਹੱਬਾ, ਹਮ ਸਾਜਣ ਹੋ ਕੇ ਵੇਖ ਵਖਾਈਆ। ਮੈਂ ਵੇਸ ਵਟਾਉਣਾ ਆਦਿ ਅੰਤ ਮੱਧਾ, ਆਪਣੀ ਕਲ

ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ

ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭੇਵ ਦੱਸੇ ਕਿਸੇ ਨਾ ਵਜ਼ਾ, ਵਜ਼ੂਹਾਤ ਸਮਝ ਕਿਸੇ ਨਾ ਆਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਵਸਾਂ ਸਦਾ ਓਹਲੇ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਸ਼ਬਦ ਦੁਲਾਰਾ ਅਗੰਮੀ ਬੋਲੇ, ਨਾਦ ਅਨਾਦੀ ਧੁਨ ਕਰੇ ਸ਼ਨਵਾਈਆ। ਸਿਫ਼ਤੀ ਸਾਚੇ ਗਾਏ ਢੋਲੇ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ । ਗੁਰ ਅਵਤਾਰ ਪੈਗ਼ੰਬਰ ਬਣਾਏ ਗੋਲੇ, ਦਰ ਠਾਂਡੇ ਸੇਵ ਕਮਾਈਆ। ਜੁਗ ਚੌਕੜੀ ਖੇਲੇ ਹੋਲੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਨਿਰਗੁਣ ਹੋ ਕੇ ਸਰਗੁਣ ਧਾਰ ਮੌਲੇ, ਮੌਲਾ ਹੋ ਕੇ ਆਪਣੀ ਮਿਹਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਸਭ ਦਾ ਤੋਲ ਤੋਲੇ, ਤੋਲਣਹਾਰ ਇਕ ਅਖਵਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਊਚ ਅਗੰਮ, ਬੇਅੰਤ ਅਥਾਹ ਇਕ ਅਖਵਾਈਆ। ਗਗਨ ਰਹਾਵਾਂ ਬਿਨ ਥੰਮ, ਥਾਨ ਥਨੰਤਰ ਦਿਆਂ ਵਡਿਆਈਆ। ਹਰਖ ਸੋਗ ਮਿਟਾਵਾਂ ਗ਼ਮ, ਚਿੰਤਾ ਚਿਖਾ ਰਹੇ ਨਾ ਰਾਈਆ। ਜਨ ਭਗਤਾਂ ਸਵਾਰਾਂ ਜੁਗ ਜੁਗ ਕੰਮ, ਕੂੜ ਕਾਮਨੀ ਪਰ੍ਹੇ ਹਟਾਈਆ। ਲੇਖੇ ਲਾਵਾਂ ਪਵਣ ਸਵਾਸੀ ਦਮ, ਦਾਮਨਗੀਰ ਆਪ ਹੋ ਜਾਈਆ। ਭੇਵ ਖੁਲਾਵਾਂ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਿਆਂ ਬਦਲਾਈਆ। ਨੂਰ ਚਮਕਾਵਾਂ ਇਕ ਬ੍ਰਹਮ, ਪਾਰਬ੍ਰਹਮ ਹੋ ਕੇ ਵੇਖ ਵਖਾਈਆ। ਸਚ ਦਰਸਾਵਾਂ ਇਕੋ ਧਰਮ, ਦੂਜੀ ਵੰਡ ਨਾ ਕੋਇ ਵੰਡਾਈਆ । ਨੇਹਕਰਮੀ ਹੋ ਕੇ ਕਮਾਵਾਂ ਕਰਮ, ਕਰਮ ਕਾਂਡਾਂ ਦਾ ਡੇਰਾ ਢਾਹੀਆ। ਗੁਰਮੁਖਾਂ ਲੇਖੇ ਲਾਵਾਂ ਜਰਮ, ਜਨਮ ਆਪਣੇ ਰੰਗ ਰੰਗਾਈਆ। ਅੰਤਰ ਰਹਿਣ ਨਾ ਦੇਵਾਂ ਭਰਮ, ਭਾਂਡਾ ਭਰਮ ਭਾਉ ਭੰਨਾਈਆ। ਝਗੜਾ ਮੇਟ ਕੇ ਵਰਨ ਬਰਨ, ਇਕੋ ਨੂਰ ਦਿਆਂ ਦਰਸਾਈਆ। ਆਪਣਾ ਨਾਉਂ ਧਰਾ ਕੇ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਹਰਿਜਨ ਲਿਆ ਕੇ ਆਪਣੀ ਸਰਨ, ਸਿਰ ਸਿਰ ਆਪਣਾ ਹੱਥ ਟਿਕਾਈਆ। ਗੇੜ ਮੁਕਾ ਕੇ ਮਰਨ ਜਨਮ, ਦਰਗਹਿ ਸਚ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ

੮

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਭ ਕੁਛ ਕਰਨੀ ਕਰਨ, ਕਰਨਹਾਰ ਕਰਤਾਰ ਇਕ ਅਖਵਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਆਦਿ ਨਿਰੰਜਣਾ, ਆਦਿ ਜੁਗਾਦੀ ਬੇਪ੍ਰਵਾਹੀਆ। ਦੀਨ ਦਿਆਲ ਦਰਦ ਦੁੱਖ ਭੈ ਭੰਜਣਾ, ਮਿਹਰਵਾਨ ਵਡ ਵਡਿਆਈਆ। ਸਚ ਸੁਵਾਮੀ ਧੁਰ ਦਾ ਸੱਜਣਾ, ਸਗਲਾ ਸੰਗ ਨਿਭਾਈਆ। ਚਰਨ ਧੂੜ ਕਰਾਵਾਂ ਮਜਨਾ, ਦੁਰਮੱਤ ਮੈਲ ਮਿਟਾਈਆ। ਨੇਤਰ ਨਾਮ ਪਾਵਾਂ ਅੰਜਣਾ, ਅੰਧ ਅੰਧੇਰ ਰਹੇ ਨਾ ਰਾਈਆ। ਸ਼ਬਦ ਡੌਰੂ ਡੰਕਾ ਹੋ ਕੇ ਵੱਜਣਾ, ਦੋ ਜਹਾਨ ਕਰਾਂ ਸ਼ਨਵਾਈਆ। ਬ੍ਰਹਿਮੰਡ ਖੰਡ ਇਕੋ ਦੀਪਕ ਜਗਣਾ, ਪੁਰੀ ਲੋਅ ਕਰੇ ਰੁਸ਼ਨਾਈਆ। ਆਦਿ ਜੁਗਾਦੀ ਅਕਾਲ ਮੂਰਤ ਮਦਨਾ, ਮਧਸੂਦਨ ਆਪ ਅਖਵਾਈਆ। ਪੰਜ ਤੱਤ ਮਾਟੀ ਨਹੀਂ ਬਦਨਾ, ਜੋਤੀ ਜਾਤਾ ਇਕ ਅਖਵਾਈਆ । ਜਿਸ ਦੀ ਆਦਿ ਜੁਗਾਦਿ ਇਕੋ ਰੰਗਣਾ, ਦੂਸਰ ਰੰਗ ਨਾ ਕੋਇ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਲੇਖਾ ਨਾਲ ਆਹਲਾ ਅਦਨਾ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ । (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੇਰਾ ਖੇਲ ਅਜ਼ੀਬ, ਅਜਬ ਨਿਰਾਲਾ ਆਪ ਕਰਾਈਆ। ਜੁਗ ਜੁਗ ਸਦਾ ਦੇਵਾਂ ਤਰਤੀਬ,

ਤਰੀਕਾ ਆਪਣੇ ਹੱਥ ਰਖਾਈਆ। ਗੁਰ ਅਵਤਾਰ ਪੈਗ਼ੰਬਰਾਂ ਦਰਸ ਦਿਖਾ ਕੇ ਧੁਰ ਦੀ ਦੀਦ, ਦੀਦਾ ਦਾਨਿਸਤਾ ਕਰਾਂ ਰੁਸ਼ਨਾਈਆ। ਸੁਤ ਦੁਲਾਰੇ ਬਣਾ ਅਜ਼ੀਜ਼, ਲੋਕਮਾਤ ਮਾਤ ਵਡਿਆਈਆ। ਨਾਮ ਕਲਮੇ ਦੀ ਦੇ ਤਾਮੀਜ, ਧੁਰ ਦੀ ਸਿਖਿਆ ਇਕ ਸਮਝਾਈਆ। ਨਿਰਗੁਣ ਹੋ ਕੇ ਸਰਗੁਣ ਕਰਾਂ ਰੀਝ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਾਰ ਜੁਗ ਦੇ ਸ਼ਾਸਤਰ ਮੇਰੀ ਸਿਫ਼ਤੀ ਸਿਫ਼ਤ ਰਸੀਦ, ਅੱਖਰ ਅੱਖਰਾਂ ਨਾਲ ਵਡਿਆਈਆ। ਲਹਿਣਾ ਦੇਣਾ ਲੇਖਾ ਪੂਰਾ ਕਰਾਂ ਕੁਰਾਨ ਮਜੀਦ, ਮੁਜਾਹਿਦ ਵੇਖਾ ਥਾਉਂ ਥਾਈਂਆ। ਸੰਮਤ ਸ਼ਹਿਨਸ਼ਾਹੀ ਨੌਂ ਮੇਲਾ ਕਰਨਾ ਨਾਮ ਮੁਜੀਬ, ਤੇਗ ਬਹਾਦਰ ਆਸਾ ਪੂਰ ਕਰਾਈਆ। ਮੁਹੰਮਦ ਦੀ ਲੇਖੇ ਲਾਉਣੀ ਈਦ, ਈਦ ਫਿਤਰ ਨਾਲ ਮਿਲਾਈਆ। ਜੋ ਸ਼ਰਅ ਛੁਰੀ ਕੀਤੇ ਸ਼ਹੀਦ, ਸ਼ਹਿਨਸ਼ਾਹ ਹੋ ਕੇ ਦਿਆਂ ਮਾਣ ਵਡਿਆਈਆ। ਅਵਤਾਰ ਪੈਗ਼ੰਬਰ ਗੁਰ ਵੇਖਣ ਲਾ ਕੇ ਨੀਝ, ਬਿਨ ਨੈਣਾਂ ਨੈਣ ਤਕਾਈਆ। ਸਦੀ ਚੌਧਵੀਂ ਆਸਾ ਮਨਸਾ ਪੂਰੀ ਕਰਾਂ ਉਮੀਦ, ਤ੍ਰਿਸ਼ਨਾ ਪੂਰਬ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਗਫ਼ਲਤ ਖੋਲ੍ਹੇ ਨੀਂਦ, ਆਲਸ ਨਿੰਦਰਾ ਜਗਤ ਜਹਾਨ ਕੂੜ ਕਿਰਿਆ ਦਏ ਜਗਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਬੇਨਜ਼ੀਰਾ, ਨਜ਼ਰੀਂ ਨਜ਼ਰ ਕਿਸੇ ਨਾ ਆਇੰਦਾ। ਮੇਰਾ ਰੂਪ ਲਾਤਸ਼ਵੀਰਾ, ਮੁਸਵਰ ਤਸਵਰ ਕਰ ਨਾ ਕੋਇ ਸਮਝਾਇੰਦਾ। ਮੇਰਾ ਗ੍ਰਹਿ ਇਕ ਅਖ਼ੀਰਾ, ਜਿਸ ਦਾ ਅੰਤ ਕੋਇ ਨਾ ਪਾਇੰਦਾ। ਮੇਰਾ ਨਾਂ ਗੁਣੀ ਗਹੀਰਾ, ਗਹਿਰ ਗਵਰ ਵੰਡ ਵੰਡਾਇੰਦਾ। ਮੇਰਾ ਲੇਖਾ ਨਾਲ ਭਗਤ ਕਬੀਰਾ, ਕਬਰਾਂ ਤੋਂ ਬਾਹਰ ਮੇਲ ਮਿਲਾਇੰਦਾ। ਮੈਂ ਤੋੜਨਹਾਰਾ ਸ਼ਰਅ ਜ਼ੰਜੀਰਾ, ਕੜੀ ਕੜੀ ਨਾਲ ਬਦਲਾਇੰਦਾ। ਬਦਲਣਹਾਰਾ ਜਗਤ ਜ਼ਮੀਰਾ, ਜ਼ਿਮੀ ਅਸਮਾਨਾਂ ਖੋਜ ਖੁਜਾਇੰਦਾ। ਵਰੋਲਣਹਾਰਾ ਸਮੁੰਦ ਸਾਗਰ ਨੀਰਾ, ਧਰਨੀ ਧਰਤ ਧਵਲ ਖ਼ਾਕ ਪਰਦਾ ਲਾਹਿੰਦਾ। ਮੈਂ ਲੇਖਾ ਜਾਣਾ ਗ਼ਰੀਬ ਅਮੀਰਾ, ਸ਼ਾਹ ਸੁਲਤਾਨਾਂ ਲਹਿਣਾ ਝੋਲੀ ਪਾਇੰਦਾ। ਮੈਂ ਬਦਲਣਹਾਰਾ ਤਕਦੀਰਾ, ਤਕਬਰਾਂ ਡੇਰਾ ਢਾਹਿੰਦਾ। ਮੈਂ ਲੇਖੇ ਲਾਉਣਾ ਵਾਲਾ ਰਵਦਾਸ ਕਸੀਰਾ, ਕੌਡੀ ਕੀਮਤ ਆਪੇ ਪਾਇੰਦਾ। ਮੈਂ ਖੋਹਣਹਾਰਾ ਜਗਤ ਜ਼ੰਜੀਰਾਂ, ਜਾਗਰਤ ਜੋਤ ਵੇਸ ਵਟਾਇੰਦਾ। ਮੈਂ ਖੜਕਾਉਣਹਾਰਾ ਜਗਤ ਸ਼ਮਸ਼ੀਰਾਂ, ਸ਼ਰਅ ਸ਼ਰਅ ਨਾਲ ਟਕਰਾਇੰਦਾ। ਮੈਂ ਘੱਤਣਹਾਰ ਵਹੀਰਾ, ਸਤਿਜੁਗ ਤਰੇਤਾ ਦੁਆਪਰ ਪਾਂਧੀ ਜਗਤ ਭੁਵਾਇੰਦਾ । ਮੈਂ ਮਾਲਕ ਖ਼ਾਲਕ ਪੀਰਨ ਪੀਰਾ, ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਮੇਟਣਹਾਰਾ ਪਿੱਛਲੀਆਂ ਲਕੀਰਾਂ, ਲੀਕ ਉਲੀਕ ਅਗਲਾ ਰਾਹ ਵਖਾਇੰਦਾ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੇਰਾ ਨਾਉਂ ਹਰਿ ਗੋਬਿੰਦਾ, ਗੋਬਿੰਦ ਗੋਬਿੰਦ ਗੋਬਿੰਦ ਖੇਲ ਖਲਾਈਆ। ਮੇਰੀ ਲਹਿਰ ਧਾਰ ਸਾਗਰ ਸਿੰਧਾ, ਗਹਿਰ ਗੰਭੀਰ ਗਵਰ ਵਡ ਵਡਿਆਈਆ। ਨਿਰਗੁਣ ਧਾਰ ਸਾਰੇ ਮੇਰੀ ਬਿੰਦਾ, ਨੂਰ ਜੋਤ ਜੋਤ ਰੁਸ਼ਨਾਈਆ। ਆਦਿ ਅੰਤ ਜੁਗਾ ਜੁਗੰਤ ਨਿੱਤ ਨਵਿਤ ਲਹਿਣਾ ਸਭ ਨੂੰ ਦਿੰਦਾ, ਦੇਵਣਹਾਰ ਇਕ ਅਖਵਾਈਆ। ਅੰਮ੍ਰਿਤ ਧਾਰ ਬਖ਼ਸ਼ਾਂ ਸ਼ਬਦੀ ਸੁਰਪਤ ਇੰਦਾ, ਇੰਦਰਾਸਣ ਦਿਆਂ ਵਡਿਆਈਆ। ਜਗਤ ਜਹਾਨ ਦਾ ਮੇਰਾ ਵੱਜਾ ਜਿੰਦਾ, ਕੁਫ਼ਲ ਖੋਲ੍ਹੇ ਕੋਇ ਨਾ ਰਾਈਆ। ਮੈਂ ਵੇਖਣਹਾਰਾ ਜੀਓ ਪਿੰਡਾ, ਬ੍ਰਹਿਮੰਡ ਖੋਜ ਖੁਜਾਈਆ। ਖੇਲ ਖਲਾਵਾਂ ਜੇਰਜ ਅੰਡਾ, ਉਤਭੁਜ ਸੇਤਜ ਵੰਡ ਵੰਡਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਤੋਂ ਉਤਮ ਆਪਣਾ ਨਾਮ ਰੱਖੇ ਛਿੰਦਾ, ਪਿਆਰ ਮੁਹੱਬਤ ਮੋਹ ਮਿਹਰ ਵਾਲਾ ਦ੍ਰਿੜਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੈਂ ਸਤਿ ਸਚ ਦਾ ਦਾਤਾ, ਦਾਨੀ ਧੁਰ ਦਾ ਇਕ ਅਖਵਾਈਆ। ਨਿਰਗੁਣ ਸਰਗੁਣ

ਸਭ ਦਾ ਪਿਤਾ ਮਾਤਾ, ਪਰਮ ਪੁਰਖ ਬੇਪ੍ਰਵਾਹੀਆ। ਆਤਮ ਪਰਮਾਤਮ ਰੱਖਾਂ ਨਾਤਾ, ਮੇਲ ਮਿਲਾਵਾ ਹਰ ਘਟ ਥਾਈਂਆ। ਜੋਤੀ ਜੋਤ ਦਾ ਹੋਵਾਂ ਜਾਤਾ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਬਣ ਕੇ ਪਰਮ ਪੁਰਖ ਬਿਧਾਤਾ, ਬਿਧ ਆਪਣੀ ਇਕ ਸਮਝਾਈਆ। ਸੰਦੇਸਾ ਦੇਵਾਂ ਸਤਿ ਸਚ ਸਾਤਾ, ਸਤਿਗੁਰ ਰੂਪ ਸਮਾਈਆ। ਭੇਵ ਖੁਲ੍ਹਾਵਾਂ ਪਰਦਾ ਆਪਾ, ਆਪ ਆਪਣਾ ਰੰਗ ਰੰਗਾਈਆ। ਪਰਦਾ ਓਹਲਾ ਖੋਲ੍ਹਾਂ ਤਾਕਾ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਭਾਗ ਲਗਾਵਾਂ ਮਾਟੀ ਖ਼ਾਕਾ, ਪੰਜ ਤੱਤ ਵੱਜੀ ਵਧਾਈਆ। ਚਾਰ ਜੁਗ ਦਾ ਲੇਖਾ ਵੇਖਾਂ ਖਾਤਾ, ਦੋ ਜਹਾਨਾਂ ਖੋਜ ਖੁਜਾਈਆ। ਅਵਤਾਰ ਪੈਗ਼ੰਬਰ ਗੁਰ ਬਣਾ ਕੇ ਸ਼ਾਖਾ, ਸ਼ਨਾਖ਼ਤ ਆਪਣੀ ਇਕ ਦ੍ਰਿੜਾਈਆ। ਏਥੇ ਓਥੇ ਬਣ ਕੇ ਰਾਖਾ, ਰਖਿਆ ਕਰੇ ਥਾਉਂ ਥਾਈਂਆ । ਹਰਿਜਨ ਨੌਜੁਵਾਨ ਛੋਹਰਾ ਵੇਖਾਂ ਬਾਂਕਾ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਜੁਗ ਦੀਆਂ ਮੇਟੇ ਵਾਟਾਂ, ਪਿੱਛਲਾ ਪੰਧ ਰਹੇ ਨਾ ਰਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਕਹੇ ਮੇਰਾ ਰੂਪ ਅਨੂਪ, ਰੰਗ ਰੇਖ ਸਕੇ ਨਾ ਕੋਇ ਸਮਝਾਈਆ । ਆਦਿ ਜੁਗਾਦੀ ਮਹਿੰਮਾ ਅਨੂਪ, ਕਥਨੀ ਕਥੇ ਨਾ ਕੋਇ ਵਡਿਆਈਆ। ਸ਼ਾਹ ਸੁਲਤਾਨਾਂ ਧੁਰ ਦਾ ਭੂਪ, ਪਾਤਸ਼ਾਹ ਇਕ ਅਖਵਾਈਆ। ਮੰਜ਼ਲ ਰੱਖਾ ਹੱਕ ਮਕਸੂਦ, ਦਰਗਹਿ ਸਾਚੀ ਸਚ ਸੁਹਾਈਆ। ਲੇਖਾ ਰਹੇ ਨਾ ਏਕਾ ਦੂਜ, ਦੁਤੀਆ ਭਾਉ ਨਾ ਕੋਇ ਬਣਾਈਆ। ਆਦਿ ਜੁਗਾਦੀ ਅਗੰਮ ਸੂਝ, ਅਭੁੱਲ ਭੁੱਲ ਕਦੇ ਨਾ ਜਾਈਆ। ਮੇਰੀ ਸਮਝੇ ਨਾ ਕੋਇ ਹਦੂਦ, ਅਰਸ਼ ਫ਼ਰਸ਼ ਕਹਿਣ ਕੋਇ ਨਾ ਪਾਈਆ। ਹਰ ਘਟ ਸਦਾ ਮੌਜੂਦ, ਥਾਨ ਥਨੰਤਰ ਵੇਖ ਵਖਾਈਆ । ਕਦੇ ਨਾ ਹੋਵਾਂ ਨੇਸਤੋ ਨਾਬੂਦ, ਜੜ੍ਹ ਸਕੇ ਨਾ ਕੋਇ ਉਖੜਾਈਆ। ਮਿਹਰ ਮੁਹੱਬਤ ਵਾਲਾ ਮਹਿਬੂਬ, ਮਹਿਵ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਧਾਮ ਅਰਸ਼ ਅਰੂਜ਼, ਸਚਖੰਡ ਦੁਵਾਰੇ ਸਾਚੇ ਸੋਭਾ ਪਾਈਆ। (੨੯ ਜੇਠ ਸ਼ ਸੰ ੮)

ਪੁਰਖ ਅਕਾਲ ਪਰਵਰਦਿਗਾਰ ਸਚ ਰਹੀਮਾ, ਰਹਿਮਤ ਹੱਕ ਹੱਕ ਕਮਾਇੰਦਾ। ਆਦਿ ਅਨਾਦਿ ਜੁਗ ਕਦੀਮਾ, ਕੁਦਰਤ ਦਾ ਮਾਲਕ ਬੇਪ੍ਰਵਾਹ ਅਖਵਾਇੰਦਾ। ਜਿਸ ਦੀ ਹੱਦ ਹਦੂਦ ਜਾਣੇ ਕੋਇ ਨਾ ਸੀਮਾ, ਅੰਤ ਭੇਵ ਨਾ ਕੋਇ ਖੁਲ੍ਹਾਇੰਦਾ । ਓਹ ਵਸਣਹਾਰਾ ਆਲੀਸ਼ਾਨ ਦਰਗਹਿ ਸਚ ਅਜ਼ੀਮਾ, ਸਚਖੰਡ ਦਰਗਹਿ ਸਚ ਸੋਭਾ ਪਾਇੰਦਾ। ਜਿਸ ਨੇ ਦੀਨ ਦੁਨੀ ਕਰਾਈ ਤਕਸੀਮਾ, ਅਵਤਾਰ ਪੈਗ਼ੰਬਰ ਗੁਰ ਨਾਮ ਕਲਮੇ ਵੰਡ ਵੰਡਾਇੰਦਾ। ਓਹ ਲੇਖਾ ਜਾਣੇ ਨਰ ਮਦੀਨਾ, ਆਤਮ ਬ੍ਰਹਮ ਪਰਦਾ ਆਪ ਚੁਕਾਇੰਦਾ। ਜਨ ਭਗਤਾਂ ਠਾਂਡਾ ਕਰੇ ਸੀਨਾ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਸਭ ਦਾ ਵੇਖਣਹਾਰਾ ਮਰਨ ਜੀਣਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਇੰਦਾ। ਲੱਖ ਚੁਰਾਸੀ ਤੱਕੇ ਖਾਣਾ ਪੀਣਾ, ਰਾਜ਼ਕ ਰਿਜ਼ਕ ਰਹੀਮ ਆਪਣੀ ਕਾਰ ਕਮਾਇੰਦਾ। ਝਗੜਾ ਮੇਟਣਹਾਰਾ ਮਜ਼੍ਹਬਾਂ ਦੀਨਾਂ, ਸ਼ਰਅ ਸ਼ਰੀਅਤ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਇੰਦਾ।

ਪੁਰਖ ਅਕਾਲ ਕਹੇ ਮੈਂ ਮਿਹਰਵਾਨ ਮਹਿਬੂਬ, ਮਹਿਬਾਨ ਅਖਵਾਈਆ। ਮੇਰਾ ਨਿਸ਼ਾਨਾ ਅਰਸ਼ ਅਰੂਜ਼, ਆਲੀਸ਼ਾਨ ਸੋਭਾ ਪਾਈਆ। ਜਿਸ ਨੂੰ ਸਮਝੇ ਕੋਇ ਨਾ ਪੰਜ ਭੂਤ, ਤਨ ਮਾਟੀ ਖ਼ਾਕ ਭੇਵ ਕੋਇ ਨਾ ਆਈਆ। ਮੇਰਾ ਲੇਖਾ ਅਗੰਮ ਕੂਟ, ਜਿਸ ਨੂੰ ਚਾਰ ਜੁਗ ਦੇ ਸ਼ਾਸਤਰ ਸਕੇ ਨਾ ਕੋਇ ਸਮਝਾਈਆ । ਮੇਰਾ ਨੂਰ ਨੁਰਾਨਾ ਸ਼ਬਦੀ ਧਾਰ ਮੇਰਾ ਦਏ ਸਬੂਤ, ਗੁਰ ਅਵਤਾਰ ਪੈਗ਼ੰਬਰ ਢੋਲੇ ਗੀਤ ਗਾਈਆ। ਮੈਂ ਲੇਖਾ ਜਾਣਾ ਦੀਨ ਦੁਨੀ ਕਲਬੂਤ, ਕਾਇਆ ਕਾਅਬੇ ਫੋਲ ਫੁਲਾਈਆ। ਆਦਿ ਜੁਗਾਦੀ ਹਰ ਘਟ ਮੌਜੂਦ, ਗ੍ਰਹਿ ਗ੍ਰਹਿ ਡੇਰਾ ਲਾਈਆ। ਮੇਰਾ

ਕੋਈ ਨਾ ਜਾਣੇ ਤਾਣਾ ਪੇਟਾ ਸੂਤ, ਸੂਤਰਧਾਰੀ ਸਮਝ ਕਿਸੇ ਨਾ ਆਈਆ। ਮੇਰਾ ਇਕੋ ਸੁਤ ਦੁਲਾਰਾ ਦੂਲ੍ਹਾ ਸ਼ਬਦੀ ਦੂਤ, ਦੋ ਜਹਾਨਾਂ ਮਰਦ ਮਰਦਾਨਾ ਇਕ ਅਖਵਾਈਆ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਕਰਦੇ ਪੂਜ, ਪੂਜਸ ਪੂਜਸ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਧਰਮ ਦੀ ਦਿਸ਼ਾ ਸਚ ਦੀ ਕੂਟ, ਕੁਟੀਆ ਦੋ ਜਹਾਨ ਫੋਲ ਫੁਲਾਈਆ। (੨੯ ਜੇਠ ਸ਼ ਸੰ ੮ )

ਪੁਰਖ ਅਕਾਲ ਕਹੇ ਮੇਰਾ ਸੁਹੰਞਣਾ ਸਦਾ ਵਕਤ, ਵਾਰ ਥਿਤ ਘੜੀ ਪਲ ਸਮਝ ਕਿਸੇ ਨਾ ਆਈਆ। ਨਿਰਗੁਣ ਸਰਗੁਣ ਖੇਲ ਖੇਲਾਂ ਵਿਚ ਜਗਤ, ਜਾਗਰਤ ਜੋਤ ਨੂਰ ਕਰ ਰੁਸ਼ਨਾਈਆ। ਵੇਸ ਵਟਾਵਾਂ ਆਪਣੀ ਸ਼ਕਤ, ਸ਼ਖ਼ਸੀਅਤ ਆਪਣੇ ਰੰਗ ਰੰਗਾਈਆ। ਲੇਖੇ ਲਾਵਾਂ ਬੂੰਦ ਰਕਤ, ਧੁਰ ਮੇਲਾ ਮੇਲਾਂ ਸਹਿਜ ਸੁਭਾਈਆ। ਹਰਿਜਨ ਬਣਾ ਕੇ ਸਾਚੇ ਭਗਤ, ਦੀਨ ਮਜ਼੍ਹਬ ਵਿਚੋਂ ਬਾਹਰ ਕਢਾਈਆ। ਦੇ ਵਡਿਆਈ ਉਪਰ ਧਰਤ, ਧਰਨੀ ਧਵਲ ਧੌਲ ਸੁਹਾਈਆ। ਰਹਿਮਤ ਕਰ ਕੇ ਉਤੇ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਮਿਲਾਂ ਚਾਈਂ ਚਾਈਂਆ। ਚੁਰਾਸੀ ਵਿਚੋਂ ਕੱਢਾਂ ਕਰ ਕੇ ਤਰਸ, ਫ਼ਾਸੀ ਜਮ ਨਾ ਕੋਇ ਲਟਕਾਈਆ। ਮੇਘ ਅਗੰਮਾ ਦੇਵਾਂ ਬਰਸ, ਬੂੰਦ ਸੁਵਾਂਤੀ ਇਕ ਟਪਕਾਈਆ । ਜਨਮ ਜਨਮ ਦੀ ਮੇਟਾਂ ਹਰਸ, ਹਵਸ ਕੂੜ ਦਿਆਂ ਗੁਵਾਈਆ। ਆਪਣਾ ਪੂਰਾ ਕਰਾਂ ਫਰਜ਼, ਗੁਰਮੁਖਾਂ ਹੋਵਾਂ ਸਹਾਈਆ। ਖੇਲ ਦੱਸਾਂ ਅਗੰਮ ਅਸਚਰਜ, ਪਰਦਾ ਉਹਲਾ ਆਪ ਉਠਾਈਆ। ਸ਼ਰਅ ਛੁਰੀ ਖੋਹੇ ਕਿਸੇ ਨਾ ਕਰਦ, ਕਾਤਲ ਮਕਤੂਲ ਦਾ ਪੰਧ ਮੁਕਾਈਆ। ਪ੍ਰੇਮ ਪਿਆਰ ਮੁਹੱਬਤ ਦੀ ਮਨਜ਼ੂਰ ਕਰ ਅਰਜ਼, ਆਰਜ਼ੂ ਸਭ ਦੀ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਨਾਮ ਨਿਧਾਨਾ ਦੱਸਾਂ ਤਰਜ਼, ਸੋਹੰ ਢੋਲਾ ਧੁਰਦਰਗਾਹੀਆ। ਸੰਦੇਸਾ ਦੇਵਾਂ ਗਰਜ਼, ਬਿਨ ਰਸਨਾ ਜੇਹਵਾ ਬੱਤੀ ਦੰਦ ਸ਼ਬਦ ਸ਼ਨਵਾਈਆ। ਜਨਮ ਕਰਮ ਦਾ ਰਹਿਣ ਨਾ ਦੇਵਾਂ ਕਰਜ਼, ਮਕਰੂਜ਼ ਹੋ ਕੇ ਲੇਖਾ ਦਿਆਂ ਚੁਕਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਮੱਦਦ ਕਰਾਂ ਥਾਉਂ ਥਾਈਂਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਆਪਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤਾਂ ਹੋਣ ਨਾ ਦੇਵੇ ਹਰਜ਼, ਪੂਰਬ ਲਹਿਣਾ ਲੇਖਾ ਧਰਮ ਧਾਰ ਝੋਲੀ ਪਾਈਆ। (੨੯ ਜੇਠ ਸ਼ ਸੰ ੮)

ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ : ਪੂਰਨ :
ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ ਪੂਰਨ : ਵੀਹ ਸੌ ਇਕ ਬਿਕ੍ਰਮੀ ਪਿਆਰੀ। ਕੀਤੀ
ਪੂਰਨ :
ਅਸਾਂ ਖੇਲ ਨਿਆਰੀ । ਜੇਠ ਪਹਿਲੀ ਮੰਗਲਵਾਰੀ। ਆਪਣੀ ਜੋਤ ਆਕਾਸ਼ੋਂ ਉਤਾਰੀ। ਦੋ ਜੇਠ
ਨੂੰ ਖੇਲ ਰਚਾਇਆ। ਪੂਰਨ ਸਿੰਘ ਵਿਚ ਪਰਮੇਸ਼ਵਰ ਆਇਆ। ਹੋਈ ਸੰਧਿਆ ਪਾਈ ਫੇਰੀ। ਕਲਜੁਗ
ਦੀ ਢਾਹੀ ਢੇਰੀ। ਸਾਢੇ ਸੱਤ ਦਾ ਹੋਇਆ ਵੇਲਾ। ਸਤਿਗੁਰ ਨੇ ਪਾਇਆ ਫੇਰਾ। ਐਸੀ ਅਸਾਂ ਕਲਾ
ਵਖਾਈ। ਪੂਰਨ ਸਿੰਘ ਦੀ ਨਬਜ਼ ਹਟਾਈ। ਘਰ ਦੇ ਸਾਰੇ ਦੇਣ ਦੁਹਾਈ। ਪ੍ਰੀਤਮ ਸਿੰਘ ਨੂੰ ਆਵਾਜ਼
ਲਗਾਈ। ਛੇਤੀ ਆ ਜਾ ਘਰ ਅਸਾਡੇ। ਭਾਣਾ ਵਰਤਿਆ ਸਤਿਗੁਰ ਡਾਹਢੇ। ਭੇਤ ਅਸਾਡਾ ਕਿਨ੍ਹੇ
ਨਾ ਪਾਇਆ। ਹਾ ਹਾ ਕਰ ਕੇ ਸ਼ੋਰ ਮਚਾਇਆ। ਮੈਂ ਆਪਣੀ ਜੋਤ ਪ੍ਰਗਟਾ ਕੇ। ਆਪ ਆਪਣੀ ਜੋਤ
ਜਗਾ ਕੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਐਸਾ ਦੇਹ ਨੂੰ ਵਟ ਚੜ੍ਹਾ ਕੇ। ਐਸਾ ਵਟ ਇਹਨੂੰ
ਚੜ੍ਹਾਇਆ। ਸਾਰੀ ਖ਼ਲਕਤ ਨੂੰ ਖ਼ਾਕ ਰਲਾਇਆ। ਜੋਤ ਨੇ ਫੇਰ ਜੋਰ ਸੀ ਪਾਇਆ। ਸਿੱਖਾਂ ਤਾਈਂ
ਫੇਰ ਉਠਾਇਆ। ਪੰਜਵੀਂ ਜੇਠ ਦਾ ਦਿਨ ਸੀ ਆਇਆ। ਸੰਗਤਾਂ ਨੂੰ ਫਿਰ ਮਾਣ ਦਵਾਇਆ। ਚਾਰ
ਜੇਠ ਥਿਤ ਵਾਰ ਲਿਖਾ ਕੇ। ਪ੍ਰਗਟ ਹੋਇਆ ਘਵਿੰਡ ਵਿਚ ਆ ਕੇ। ਛੱਬੀ ਪੋਹ ਨੂੰ ਸੀ ਦੇਹ ਤਜਾਈ।
ਝੂਠੀ ਦੇਹ ਭਸਮ ਕਰਾਈ। ਐਸੀ ਭਸਮ ਏਸ ਦੀ ਹੋਈ। ਹਾਹਾਕਾਰ ਸ੍ਰਿਸ਼ਟੀ ਰੋਈ । ਮੈਂ ਆਪਣਾ
ਆਪ ਪ੍ਰਗਟਾ ਕੇ। ਦਿਤਾ ਦਰਸ ਆਪ ਆ ਕੇ। ਐਸੀ ਵਰਤਾਈ ਖੇਲ ਅਪਾਰਾ। ਦਿਤਾ ਬਾਣੀ ਦਾ

ਖੋਲ੍ਹ ਭੰਡਾਰਾ। ਸੋਲਾਂ ਪਹਿਰ ਫਿਰ ਆਪ ਖਲੋ ਕੇ। ਪੂਰਨ ਵਿਚ ਪਰਮੇਸ਼ਵਰ ਹੋ ਕੇ। ਐਸੀ ਰਸਨਾ ਅਸਾਂ ਚਲਾਈ। ਦਰਬਾਰ ਸਾਹਿਬ ਦੀ ਬਾਣੀ ਅਲਾਈ। ਚੌਦਾਂ ਸੌ ਤੀਹ ਅੰਕ ਦੇ ਤਾਈਂ। ਬਾਣੀ ਪੜ੍ਹ ਪੜ੍ਹ ਸੰਗਤ ਕੰਨ ਪਾਈ। ਅਠਾਰਾਂ ਧਿਆਏ ਗੀਤਾ ਦੇ ਗਾਏ। ਮੁਖੋਂ ਐਸੇ ਬਚਨ ਸੁਣਾਏ। ਮੇਰੇ ਸਾਹਮਣੇ ਕੋਈ ਚਲ ਕੇ ਆਏ। ਸਭ ਭੁਲੇਖੇ ਦਿਲ ਤੋਂ ਲਾਹੇ। ਕੁਰਾਨ ਮਜੀਦ ਅੰਜੀਲ ਦੇ ਤਾਈਂ। ਮੁਹੰਮਦ ਈਸਾ ਜਿਨ੍ਹ ਲਿਖਤ ਕਰਾਈ। ਇਹਨਾਂ ਸਭਨਾਂ ਦਾ ਹੁਣ ਮਾਣ ਹਟਾਇਆ। ਸੋਹੰ ਸ਼ਬਦ ਪ੍ਰਚਲਤ ਕਰਾਇਆ। ਆਪਣੇ ਨਾਮ ਦੀ ਜੈ ਕਰਾਈ। ਬਾਕੀ ਸਭ ਦੀ ਕਰੀ ਸਫ਼ਾਈ। ਐਸਾ ਨਾਮ ਸਿੱਖਾਂ ਕੋ ਦੇ ਕੇ। ਆ ਬੈਠਾ ਹੁਣ ਪ੍ਰਗਟ ਹੋ ਕੇ। ਮੇਰੀ ਜੋ ਬਣਾਈ ਸੋ ਢੇਰੀ। ਓਥੋਂ ਪ੍ਰਗਟੀ ਜੋਤ ਸੀ ਮੇਰੀ। ਐਸਾ ਕਿਸੇ ਨਾ ਖੇਲ ਰਚਾਇਆ। ਜਾ ਕੇ ਫੇਰ ਕੋਈ ਨਾ ਆਇਆ। ਮੈਂ ਆਪਣੀ ਬਣਤ ਬਣਾਈ। ਤਜੀ ਦੇਹ ਜੋਤ ਪ੍ਰਗਟਾਈ। ਜੋਤ ਵਿਚ ਮੈਂ ਜੋਤ ਸਰੂਪਾ। ਅਨਹਦ ਸ਼ਬਦ ਵਜਾਵੇ ਭੂਪਾ। ਆਪਣਾ ਆਪ ਆਪ ਉਪਾ ਕੇ। ਘਵਿੰਡ ਵਿਚ ਖਲੋਤਾ ਜਾ ਕੇ। ਐਸਾ ਸ਼ੇਰ ਸਿੰਘ ਸ਼ੇਰ ਹੈ ਹੋਇਆ। ਰਾਮ ਕ੍ਰਿਸ਼ਨ ਦਾ ਤੇਜ ਹੈ ਹੋਇਆ। ਐਸਾ ਹੁਕਮ ਆਪ ਸੁਣਾਇਆ। ਵਿਸ਼ਨੂੰ ਭਗਵਾਨ ਦਾ ਜਾਪ ਕਰਾਇਆ। ਸਿੱਖਾਂ ਤਾਈਂ ਹੁਕਮ ਸੁਣਾਇਆ। ਘਵਿੰਡ ਵਿਚ ਪੱਲਾ ਫਿਰਵਾਇਆ। ਕਲਜੁਗ ਦਾ ਨਿਹਕਲੰਕ ਆਇਆ। ਮਨਮੁਖਾਂ ਤੋਂ ਮੂੰਹ ਭੁਵਾਇਆ। ਮਨਮੁਖ ਏਥੇ ਠੌਰ ਨਾ ਪਾਵੇ। …… (੧੪ ਭਾਦਰੋਂ ੨੦੦੬ ਬਿ)

ਰੰਗ ਰੂਪ ਨਾ ਨਜ਼ਰੀ ਆਏ। ਪੂਰਨ ਵਿਚ ਰਿਹਾ ਸਮਾਏ। ਜੋਤ ਜਗਤ ਦੀ ਆਪ ਜਲਾਏ। ਆਪਣਾ ਭੇਤ ਨਾ ਕਿਸੇ ਬਤਾਏ। ਆਪਣੀ ਮਹਿਮਾ ਆਪ ਜਣਾਏ। ਆਪ ਆਪਣੇ ਵਿਚ ਸਮਾਏ। ਕਲਜੁਗ ਵਿਚ ਇਹ ਕਰਮ ਕਮਾਏ। ਛੱਡੀ ਦੇਹ ਜੋਤ ਰੂਪ ਹੋ ਆਏ। ਪੂਰਨ ਸਿੰਘ ਦੀ ਦੇਹ ਵਿਚ ਪ੍ਰਭ ਗਿਆ ਸਮਾਏ। ਕੁੱਖ ਮਾਤਾ ਦੀ ਸਫਲ ਕਰਾਏ। ਪਾਲ ਸਿੰਘ ਤੇ ਦਇਆ ਕਮਾਈ। ਹੋ ਕ੍ਰਿਸ਼ਨ ਪ੍ਰਭ ਦਰਸ ਦਿਖਾਈ। ਬਾਲ ਰੂਪ ਪ੍ਰਭ ਲੁਬਾਣਾ। ਭੁੱਲਾ ਸਿੱਖ ਫਿਰੇ ਅੰਞਾਣਾ। ਬਿਨਾ ਗੁਰ ਮਿਲੇ ਨਾ ਸਚ ਟਿਕਾਣਾ। ਜੋਤ ਜਗਵਾਵੇ ਸਿੰਘ ਹੈ ਮਾਹਣਾ। ਬਚਨ ਅਸਾਡੇ ਸਦਾ ਸੁਣਾਏ। ਮਨੀ ਸਿੰਘ ਦਾ ਸਿੱਖ ਕਹਾਏ। ਮਹਾਰਾਜ ਸ਼ੇਰ ਸਿੰਘ ਦੀ ਜਿਨ ਸਰਨੀ ਪਾਇਆ। ਓਸ ਤੋਂ ਸੁਣਿਆ ਬਚਨ ਆਇਆ। ਆਪ ਤੁੱਠਾ ਸੱਚਾ ਦਾਤਾਰ। ਹੋ ਕੇ ਆਇਆ ਕ੍ਰਿਸ਼ਨ ਮੁਰਾਰ। ਪਾਲ ਸਿੰਘ ਨੂੰ ਦਿਤਾ ਤਾਰ। ਐਸੀ ਸਤਿਗੁਰ ਬਣਾਈ ਥਾਟ। ਜੋਤ ਜਗਾਈ ਵਿਚ ਲਲਾਟ। ਜਾਚਕ ਨੂੰ ਦਿਤਾ ਇਹ ਦਾਨ। ਪਾਲ ਸਿੰਘ ਨੂੰ ਉਤਮ ਗਿਆਨ । ਜਿਸ ਸੁਹਾਇਆ ਇਹ ਸੋਹਣਾ ਥਾਨ। ਗੁਰ ਦਰਸ ਦਾ ਵੱਜਾ ਬਾਣ। ਦਰਸ ਮੇਰਾ ਸਦਾ ਹੈ ਲੋੜੇ। ਚਰਨ ਕਵਲ ਸੰਗ ਮਨ ਨੂੰ ਜੋੜੇ। ਦਇਆ ਧਾਰ ਪ੍ਰਭ ਦਰਸ ਦਿਖਾਇਆ। ਨਿਜ਼ਾਨੰਦ ਪ੍ਰਭ ਵਿਚੋਂ ਵਖਾਇਆ। ਓਸ ਨੇ ਸੀ ਇਹ ਕਰਮ ਕਮਾਇਆ। ਸਿੱਖਾਂ ਨੂੰ ਸਰਨੀ ਪਾਇਆ। ਉਸ ਦਾ ਮਾਣ ਅਸਾਂ ਰਖਾਇਆ। ਚਵੀ ਚੇਤ ਉਨੀਂ ਸੌ ਸਤਾਨਵੇਂ ਨੂੰ ਆਕਾਸ਼ ਬਠਾਇਆ। ਹਰਿ ਜੀਉ ਹਰਿ ਹਰਿ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਸਦਾ ਸਵਾਇਆ। (੧੭ ਮੱਘਰ ੨੦੦੬ ਬਿ)

ਵੇਖੇ ਸੁਣੇ ਪਰਖੇ ਵੇਖੇ ਪਰਖੇ। ਬਿਨ ਨਾੜੀ ਇਹ ਪਿੰਜਰ ਖੜਕੇ। ਆਪਣਾ ਸੰਸਾ ਸਾਰੇ ਲਾਹੋ। ਪੂਰਨ ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਓ। ਐਸੀ ਇਹ ਚਲੀ ਚਾਲ। ਨਬਜ਼ ਨਾ ਚਲੇ ਆਪਣੀ ਚਾਲ। ਭੇਤ ਨਾ ਆਪਣਾ ਗੁਰੂ ਰਖਾਇਆ। ਪ੍ਰਗਟ ਹੋ ਕੇ ਦਰਸ਼ਨ ਦਿਖਾਇਆ। ਸੱਚਾ ਤਖ਼ਤ ਗੁਰ ਸੱਚੇ ਬਣਾਇਆ। ਸਿੰਘਾਸਣ ਪ੍ਰਭ ਨਾਮ ਰਖਾਇਆ। ਸਿੰਘਾਸਣ ਉਪਰ ਪ੍ਰਭ ਬੈਠਾ ਆਏ। ਕਲਜੁਗ ਤਾਈਂ ਦਏ ਉਲਟਾਏ। ਐਸੀ ਦਿਤੀ ਇਸ ਨੂੰ ਹਾਰ। ਮੂੰਹ ਕਾਲਾ ਦੁਸ਼ਟ ਦੁਰਾਚਾਰ। ਕਰਮ ਧਰਮ ਇਸ ਵਿਚ ਖੁਆਰ। ਲੱਜਿਆ ਓਸ ਨੇ ਦਿਤੀ ਉਤਾਰ। ਪ੍ਰਗਟ ਹੋਇਆ ਆਪ ਕਰਤਾਰ। ਕਲਜੁਗ ਦਾ ਹੁਣ ਕੀਤਾ ਕਾਲ। (੧੮ ਮੱਘਰ ੨੦੦੬ ਬਿ)

ਜੋਤ ਨਿਰੰਜਣ ਜਗਤ ਮੇਂ ਆਈ। ਕਲਜੁਗ ਵਿਚ ਕਿਸੇ ਭੇਦ ਨਾ ਪਾਈ । ਵਿਚ ਤਰੇਤਾ ਰਾਮ ਰਘੁਰਾਈ। ਵਿਚ ਦੁਆਪਰ ਕ੍ਰਿਸ਼ਨ ਘਨਘਾਈ। ਹੋਇਆ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ। ਸੋਹੰ ਸ਼ਬਦ ਪ੍ਰਚਲਤ ਕਰਾਈ। ਬਾਕੀ ਸਭਨ ਦਾ ਮਾਣ ਗਵਾਈ। ਸਾਚੀ ਲਿਖਤ ਗੁਰ ਸਾਚੇ ਕਰਾਈ। ਆਦਿ ਅੰਤ ਸਰਬ ਰਿਹਾ ਸਮਾਈ। ਧਾਰ ਖੇਲ ਪ੍ਰਭ ਜੋਤ ਪ੍ਰਗਟਾਈ। ਸਾਧ ਸੰਗਤ ਬਿਨ ਕੋਈ ਭੇਤ ਨਾ ਪਾਈ। ਆਵੇ ਜਾਵੇ ਥਿਰ ਨਾ ਰਹਾਈ । ਲੋਭੀ ਮਨੂਆ ਕਿਤ ਖੋਜਣ ਜਾਈ। ਹਰਿ ਕੀ ਜੋਤ ਹਰਿਮੰਦਰ ਆਈ। ਵਿਚ ਸਿੱਖ ਪ੍ਰਭ ਜੋਤ ਪ੍ਰਗਟਾਈ। ਪੈਜ ਇਸ ਦੀ ਆਪ ਰਖਾਈ। ਨਬਜ਼ ਚਲਣੋਂ ਬੰਦ ਕਰਾਈ। ਪ੍ਰਗਟ ਕੀਤੀ ਆਪ ਵਡਿਆਈ। ਧੰਨ ਸਿੱਖ ਧੰਨ ਇਸ ਦੀ ਮਾਈ। ਧੰਨ ਪਿਤਾ ਜਿਸ ਦਾਤ ਇਹ ਪਾਈ। ਘਨਕਪੁਰੀ ਵਿਚ ਸੇਵ ਕਮਾਈ। ਜੋਤ ਪ੍ਰਭੂ ਦੀ ਪੂਰਨ ਵਿਚ ਆਈ। ਪ੍ਰਗਟ ਪਿਆ ਪ੍ਰਭ ਰਘੁਰਾਈ। ਦੀਨਾ ਨਾਥ ਸਰਬ ਸੁਖਦਾਈ। ਘਨੀ ਸ਼ਾਮ ਕਲ ਜੋਤ ਜਗਾਈ। ਕਲੂ ਕਾਲ ਵਿਚ ਖੇਹ ਮਿਲਾਈ। ਸਤਿਜੁਗ ਸਤਿ ਸਤਿ ਵਰਤਾਈ। ਸੋਹੰ ਸ਼ਬਦ ਦੀ ਲਿਖਤ ਕਰਾਈ। ਚਾਰ ਜੁਗ ਹੋਵੇ ਸਹਾਈ। ਮਹਾਰਾਜ ਸ਼ੇਰ ਸਿੰਘ ਵਿਚ ਇਹ ਵਡਿਆਈ। ਉਨੀਂ ਸੌ ਪੰਜਾਹ ਬਿਕ੍ਰਮੀ ਵਿਚ ਜੋਤ ਸੀ ਆਈ। ਘਨਕਪੁਰੀ ਜੈ ਜੈਕਾਰ ਕਰਾਈ। ਦੇਵੀ ਦੇਵਤੇ ਫੁੱਲ ਬਰਸਾਈ। ਘਨਕਪੁਰੀ ਨੂੰ ਮਿਲੀ ਵਧਾਈ। ਜਿਥੇ ਮਹਾਰਾਜ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਨਾਂ ਰਖਾਈ। ਮਨੀ ਸਿੰਘ ਨੂੰ ਦਰਸ ਦਿਖਾਈ। ਜੋਤ ਨਿਰੰਜਣ ਨਜ਼ਰੀ ਆਈ। ਹੋਇਆ ਸ਼ਾਂਤ ਦਰਸ ਪ੍ਰਭ ਪਾਈ। ਭੂਰੀ ਵਾਲੇ ਤ੍ਰਿਖਾ ਮਿਟਾਈ। ਗੁਰ ਪੂਰੇ ਦੀ ਕੀਤੀ ਵਡਿਆਈ । ਸਾਧ ਸੰਗਤ ਸੰਗ ਸੇਵ ਕਮਾਈ। ਸਰ ਅੰਮ੍ਰਿਤ ਦਿਤਾ ਪੁਚਾਈ। ਸਾਰੀ ਖੇਲ ਆਪ ਕਰਾਈ। ਬਾਣੀ ਅਰਜਨ ਦੀ ਸਚ ਕਰਾਈ। ਮੰਜੀ ਸਹਿਬ ਉਤੇ ਦਿਤਾ ਬਹਾਈ। ਗੁਰ ਧਾਮ ਸਚਖੰਡ ਬਣਾਈ। ਮਹਾਰਾਜ ਸ਼ੇਰ ਸਿੰਘ ਚਰਨ ਟਿਕਾਈ। ਮਹੰਤਾਂ ਹਾਹਾਕਾਰ ਮਚਾਈ। ਭੇਦ ਕਿਸੇ ਨਾ ਜਾਣਿਆ ਰਾਈ। ਹਰਿਮੰਦਰ ਹਰਿ ਜੋਤ ਹੈ ਆਈ। ਮਹਾਰਾਜ ਸ਼ੇਰ ਸਿੰਘ ਆਪ ਰਘੁਰਾਈ। (੮ ਫੱਗਣ ੨੦੦੬ ਬਿ)

ਪੂਰਨ ਜੋਤ ਪੂਰਨ ਵਿਚ ਆਈ। ਪਾਲ ਸਿੰਘ ਦੀ ਬਿੰਦ ਤਰਾਈ। ਸੇਵਾ ਸਫਲ ਵਿਚ ਜਗਤ ਕਰਾਈ। ਧੰਨ ਸਿੱਖ ਜਿਸ ਗੁਰ ਜੋਤ ਸਮਾਈ। ਝੂਠੀ ਦੇਹ ਮਿੱਟੀ ਵਿਚ ਰਲਾਈ। ਜੋਤ ਸਰੂਪ ਪ੍ਰਭ ਵਿਚ ਰਹਾਈ। ਜੈਸੀ ਦੇਹ ਵਿਚ ਖ਼ਾਕ ਲਿਟਾਈ। ਸਾਰੀ ਸ੍ਰਿਸ਼ਟੀ ਪੁੱਟ ਰਖਾਈ। ਜੋਤ ਰੂਪ ਇਹ ਕਲਾ ਵਖਾਈ। ਧਾਰ ਦੇਹ ਨਾ ਕਰੀ ਲੜਾਈ। ਉਲਟੀ ਮਤਿ ਜੀਵਾਂ ਵਿਚ ਪਾਈ। ਅਲੋਪ ਬੈਠ ਵੇਖੇ ਲਿਵ ਲਾਈ। ਭਗਤ ਜਨਾਂ ਨੂੰ ਦਿਤਾ ਸਮਝਾਈ। ਕਲਜੁਗ ਵਿਚ ਮਹਾਰਾਜ ਜੋਤ ਪ੍ਰਗਟਾਈ। ਵਿਚ ਸੰਸਾਰ ਹਾਹਾਕਾਰ ਮਚ ਜਾਈ। ਬਿਨ ਦੇਹ ਤੋਂ ਪ੍ਰਭ ਨਜ਼ਰ ਨਾ ਆਈ। ਗੁਰਸਿਖਾਂ ਨੂੰ ਪ੍ਰਭ ਦੇ ਬੁਝਾਈ। ਦੇ ਦਰਸ਼ਨ ਵਿਚ ਛਿਨ ਅਲੋਪ ਹੋ ਜਾਈ । ਸੋਹੰ ਸ਼ਬਦ ਸਭ ਦਾ ਹੋਵੇ ਸਹਾਈ। ਮਨੀ ਸਿੰਘ ਹੱਥ ਦੇਵਾਂ ਵਡਿਆਈ। (੫ ਚੇਤ ੨੦੦੭ ਬਿ)

ਪ੍ਰਗਟ ਭਇਓ ਆਪ ਨਿਰੰਕਾਰਾ, ਐਸਾ ਦਰਸ ਪ੍ਰਭ ਆਣ ਦਿਖਾਇਓ। ਚਕਰ ਚਿਹਨ ਜਿਸ ਦਾ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਵਿਚ ਦੇਹ ਸਮਾਇਓ । ਕਲਜੁਗ ਆਣ ਜੋਤ ਪ੍ਰਗਟਾਈ, ਸਤਿਜੁਗ ਸਾਚਾ ਰਾਹ ਬਤਾਇਓ। ਮੇਰਾ ਨਾਉਂ ਸਰਬ ਸੁਖ ਦਾਤਾ, ਸੋਹੰ ਸ਼ਬਦ ਗੁਰ ਗਿਆਨ ਦਿਵਾਇਓ। ਖੰਡ ਬ੍ਰਹਿਮੰਡ ਸਰਬ ਮੇਂ ਵਸਿਓ, ਸਰਬ ਪ੍ਰਕਾਸ਼ ਆਪ ਰਘੁਰਾਇਓ। ਬ੍ਰਹਮਾ ਵਿਸ਼ਨ ਮਹੇਸ਼ ਸਰਬ ਕਾ ਦਾਤਾ, ਤੀਨ ਲੋਕ ਪ੍ਰਭ ਜੋਤ ਜਗਾਇਓ। ਵਿਚ ਪਾਤਾਲ ਪ੍ਰਭ ਬਾਸ਼ਕ ਸੇਜਾ, ਚਰਨ ਝੱਸਣ ਲਛਮੀ ਲਾਇਓ। ਵਿਚ ਅਕਾਸ਼ ਪ੍ਰਭ ਜੋਤ ਨਿਰੰਜਣ, ਜਗੇ ਜੋਤ ਡਗਮਗਾਇਓ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਅਡੋਲ ਨਾ ਕਿਸੇ ਡੁਲਾਇਓ। ਪ੍ਰਗਟੀ ਜੋਤ ਮਾਤ ਵਿਚ ਆ ਕੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ। ਛੱਡ ਦੇਹ ਹੋਏ

ਪ੍ਰਭ ਜੋਤ ਸਰੂਪਾ, ਨਿਹਕਲੰਕ ਜਗਤ ਅਖਵਾਇਓ। ਨਿਹਕਲੰਕ ਹੋ ਜਗਤ ਪ੍ਰਭ ਘਾਲੇ, ਪਾਪੀ ਅਪਰਾਧੀ ਨਰਕ ਮੇਂ ਪਾਇਓ। (੨ ਭਾਦਰੋਂ ੨੦੦੭ ਬਿ)

ਜੰਗਲ ਬੇਲਾ ਆਪੇ ਫੋਲੇ, ਡੂੰਘੀ ਕੰਦਰ ਫੇਰਾ ਪਾਈਆ। ਉਚੀ ਕੂਕ ਆਪਣੀ ਗਰਜ਼ ਆਪੇ ਬੋਲੇ, ਛੱਤੀ ਰਾਗ ਤਰਜ਼ ਸਮਝ ਨਾ ਰਾਈਆ। ਤੁਰਦਾ ਫਿਰਦਾ ਦਿਸੇ ਉਹਲੇ, ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਨੌਂ ਖੰਡ ਪ੍ਰਿਥਮੀ ਜੀਵ ਜੰਤ ਪਾਇਣ ਰੌਲੇ, ਕਲਜੁਗ ਵੇਲਾ ਨੇੜੇ ਰਿਹਾ ਆਈਆ। ਪੁਰਖ ਅਬਿਨਾਸ਼ੀ ਭਾਰ ਕਰੇ ਹੌਲੇ, ਜੂਠਾ ਝੂਠਾ ਭਾਰ ਮਿਟਾਈਆ। ਕਰ ਕੇ ਗਿਆ ਆਪਣੇ ਕੌਲੇ, ਕੀਤਾ ਕੌਲ ਪੂਰ ਕਰਾਈਆ। ਗੁਰ ਗੋਬਿੰਦ ਫਰਕਨ ਡੌਲੇ, ਆਪਣਾ ਬਲ ਲਏ ਧਰਾਈਆ। ਸਿੰਘ ਸ਼ੇਰ ਸ਼ੇਰ ਸਿੰਘ ਵਸੇ ਏਕਾ ਚੋਲੇ, ਚੋਲਾ ਆਪਣਾ ਲਏ ਬਦਲਾਈਆ। ਗੋਬਿੰਦ ਗਾਏ ਸਾਚੇ ਢੋਲੇ, ਏਕਾ ਢੋਲਾ ਸਾਚਾ ਮਾਹੀਆ। ਗੁਰੂ ਚੇਲਾ ਇਕ ਦੂਜੇ ਦੇ ਬਣਨ ਵਿਚੋਲੇ, ਵਿਚੋਲਾ ਗੁਰ ਆਪ ਹੋ ਜਾਈਆ। ਗੁਰ ਗੁਰਸਿਖ ਇਕ ਦੂਜੇ ਦੇ ਬਣਨ ਤੋਲੇ, ਸਾਚਾ ਕੰਡਾ ਇਕ ਉਠਾਈਆ। ਗੁਰੂ ਗੁਰਸਿਖ ਇਕ ਦੂਜੇ ਦੇ ਵਸਣ ਓਹਲੇ, ਕਦੀ ਗੁਰੂ ਕਦੀ ਸਿਖ ਰੂਪ ਵਟਾਈਆ। ਪੰਜ ਤੱਤ ਕਾਇਆ ਵੇਖ ਜੀਵ ਜੰਤ ਸਭ ਰਸਨਾ ਪੂਰਨ ਬੋਲੇ, ਪੂਰਨ ਮੰਦਰ ਪੂਰਨ ਲੁਕਿਆ ਬੇਪਰਵਾਹੀਆ। ਆਪਣੀ ਧਰਤੀ ਆਪੇ ਮੌਲੇ, ਸਾਚੇ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਸ਼ੇਰ ਜੰਗਲ ਬੇਲੇ ਫਿਰੇ ਚਾਈਂ ਚਾਈਂਆ। (੧੫ ਜੇਠ ੨੦੧੮ ਬਿ)

ਸਿਖਾਂ ਘਰ ਅੰਦਰ ਵੜਨ ਦਾ ਸੱਚਾ ਰਾਹ, ਪਹਿਲਾ ਘਰ ਵਖਾਈਆ। ਆਵੇ ਜਾਵੇ ਬੇਪਰਵਾਹ, ਦਿਸ ਕਿਸੇ ਨਾ ਆਈਆ। ਕਰਿਆ ਖੇਲ ਅਗੰਮ ਅਥਾਹ, ਭੇਵ ਕੋਇ ਨਾ ਪਾਈਆ। ਜੇ ਕੋਈ ਨੇਤਰ ਵੇਖੇ ਪੰਜ ਤੱਤ ਨਜ਼ਰ ਜਾਏ ਆ, ਸਿੰਘ ਪੂਰਨ ਨਾਮ ਸੁਣਾਈਆ। ਜੇ ਕੋਈ ਅੰਦਰ ਵੇਖੇ ਬੈਠਾ ਸ਼ਹਿਨਸ਼ਾਹ, ਸਾਚੇ ਤਖ਼ਤ ਸੋਭਾ ਪਾਈਆ। ਬਿਨ ਬੇੜਿਉਂ ਬਣਿਆਂ ਮਲਾਹ, ਆਪਣੇ ਬੇੜੇ ਲਏ ਚੜ੍ਹਾਈਆ। ਇਕੋ ਵਾਰ ਦਿਤੀ ਸਲਾਹ, ਦੂਜੀ ਕਰੇ ਨਾ ਫੇਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਮਿਲਾਈਆ। (੩ ਮੰਘਰ ੨੦੧੮ ਬਿ)

ਸਾਚੀ ਵਿਦਿਆ ਹਰਿ ਜੂ ਢੋਲਾ, ਏਕਾ ਆਖ ਸੁਣਾਇੰਦਾ। ਜਿਸ ਵਖਾਇਆ ਗੋਬਿੰਦ ਹੋਲਾ, ਸੋ ਆਪਣਾ ਸੁਤ ਨਾਲ ਰਲਾਇੰਦਾ। ਨਿਰਗੁਣ ਤੋਲਾ ਨਾਨਕ ਨਾਮ ਸਚ ਦੁਆਰਾ ਇਕੋ ਖੋਲ੍ਹਾ, ਹਰਿ ਸ਼ਬਦੀ ਸੁਤ ਵਸਾਇੰਦਾ। ਆਪੇ ਬਣਿਆ ਭਾਲਾ ਭੋਲਾ, ਦਿਸ ਕਿਸੇ ਨਾ ਆਇੰਦਾ। ਪੰਜ ਤੱਤ ਅੰਦਰ ਕਰਿਆ ਉਹਲਾ, ਪੂਰਨ ਕਹਿ ਕਹਿ ਨਾਮ ਸੁਣਾਇੰਦਾ। ਵੇਖੋ ਹਰਿ ਜੀ ਖੇਲ ਖੇਲਾ, ਗੋਬਿੰਦ ਭੌ ਚੁਕਾਇੰਦਾ। ਚਾਰੋਂ ਕੁੰਟ ਪੈਂਦਾ ਰੌਲਾ, ਹਰਿ ਹਰਿ ਨਜ਼ਰ ਕਿਸੇ ਨਾ ਆਇੰਦਾ। ਸਿਖ ਕਹਿੰਦੇ ਸਾਡੇ ਨਾਲ ਕਰ ਕੇ ਗਿਆ ਕੌਲਾ, ਅੰਤਮ ਕਲ ਮੇਲ ਮਿਲਾਇੰਦਾ। ਪੰਡਤ ਕਹਿੰਦੇ ਬ੍ਰਹਿਮਣ ਗੌੜ ਉਚੇ ਟਿੱਲੇ ਪਰਬਤ ਵਸਿਆ ਉਹਲਾ, ਆਪਣਾ ਪੜਦਾ ਪਾਇੰਦਾ। ਮੁੱਲਾ ਸ਼ੇਖ਼ ਕਹਿੰਦੇ ਸਾਡਾ ਮੌਲਾ, ਇਕ ਅਮਾਮ ਵੇਸ ਵਟਾਇੰਦਾ । ਪੁਰਖ ਅਬਿਨਾਸ਼ੀ ਕਹੇ ਮੈਂ ਸਭ ਤੋਂ ਵਸਾਂ ਉਹਲਾ, ਬਿਨ ਭਗਤਾਂ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਸੱਜਣ ਤੇਰਾ ਕਰੇ ਵਿਹਾਰ, ਲੋਕਮਾਤ ਹਰਿ ਸਾਚੀ ਕਾਰ, ਸਚ ਦੁਆਰਾ ਅਗੰਮ ਅਪਾਰ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। (੨੨ ਚੇਤ ੨੦੧੯ ਬਿ)

ਪੂਰਨ ਪਰਮੇਸ਼ਵਰ ਬਣਿਆ ਆਪ, ਪਰਮੇਸ਼ਵਰ ਪੂਰਨ ਵਿਚ ਸਮਾਈਆ। ਪੂਰਨ ਕਰੇ ਨਾ ਕਿਸੇ ਦਾ ਜਾਪ, ਪਰਮੇਸ਼ਵਰ ਪੜ੍ਹਨ ਕਿਤੇ ਨਾ ਜਾਈਆ। ਪੂਰਨ ਕਰੇ ਨਾ ਕੋਈ ਪਾਠ, ਪਰਮੇਸ਼ਵਰ ਕਰੇ ਨਾ ਕੋਇ ਪੜ੍ਹਾਈਆ।

ਪੂਰਨ ਬਣਿਆ ਪ੍ਰਭ ਦਾ ਸਾਕ, ਪਰਮੇਸ਼ਵਰ ਪੂਰਨ ਰਿਹਾ ਪਰਨਾਈਆ। ਪੂਰਨ ਬਣਿਆ ਵਿਚੋਲਾ ਆਪ, ਪਰਮੇਸ਼ਵਰ ਕਰੀ ਘਰ ਕੁੜਮਾਈਆ। ਦੋਹਾਂ ਰਲ ਕੇ ਇਕੋ ਮਿਲ ਗਈ ਜ਼ਾਤ, ਜੁਗ ਜੁਗ ਵੰਡ ਨਾ ਕੋਇ ਵੰਡਾਈਆ। ਰਲ ਕੇ ਇਕੱਠੀ ਕਰਨ ਬਾਤ, ਦਿਵਸ ਰੈਣ ਸਲਾਹ ਪਕਾਈਆ। ਪੂਰਨ ਪਿਛੇ ਪਰਮੇਸ਼ਵਰ ਪਾਈ ਵਫ਼ਾਤ, ਆਪਣਾ ਹੱਕ ਰੈਣ ਫੱਕ ਦਿਤਾ ਕਰਾਈਆ। ਅੰਦਰ ਵੜ ਗਿਆ ਲੈ ਕੇ ਡੂੰਘਾ ਖ਼ਾਤ, ਹੱਟ ਸਾਚਾ ਦਿਤਾ ਖੁਲ੍ਹਾਈਆ। ਪਰਮੇਸ਼ਵਰ ਪੂਰਨ ਦਿਤੀ ਨਜ਼ਾਤ, ਨਿਸ਼ਾਵਰ ਪਰਮੇਸ਼ਵਰ ਪੂਰਨ ਰਿਹਾ ਕਰਾਈਆ। ਕਿਆ ਕੋਈ ਕਰੇ ਏਥੇ ਵਜ਼ਾਹਤ, ਮਿਸਲ ਸਕੇ ਨਾ ਕੋਈ ਲਿਖਾਈਆ । ਦਫ਼ਾ ਹਰਫ਼ ਜ਼ੇਰ ਜ਼ਬਰ ਨਾ ਜਾਣੇ ਕੋਈ ਲੁਗਾਤ, ਲਗ ਮਾਤਰ ਨਾ ਕੋਈ ਵਡਿਆਈਆ। ਪੂਰਨ ਪਰਮੇਸ਼ਵਰ ਅਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ, ਪੋਹ ਛੱਬੀ ਮਿਲੀ ਵਡਿਆਈਆ। ਦੋਹਾਂ ਦਾ ਨਾ ਕੋਈ ਪਿਤਾ ਮਾਤ, ਸਾਕ ਸੱਜਣ ਨਾ ਕੋਈ ਬਣਾਈਆ। ਪੂਰਨ ਵਲ ਜੇ ਕੋਈ ਲਏ ਝਾਤ, ਪਰਮੇਸ਼ਵਰ ਆਵੇ ਵਾਹੋ ਦਾਹੀਆ । ਪਰਮੇਸ਼ਵਰ ਦਾ ਜੇ ਕੋਈ ਖੋਲ੍ਹੇ ਤਾਕ, ਪੂਰਨ ਅੱਗੇ ਹੋ ਕੇ ਬੰਦ ਕਰਾਇਆ। ਬਿਨ ਪੂਰਨ ਕੋਈ ਨਾ ਲੱਗੇ ਘਾਟ, ਪਰਮੇਸ਼ਵਰ ਪੂਰਨ ਹੱਥ ਦਿਤੀ ਵਡਿਆਈਆ। ਪਰਮੇਸ਼ਵਰ ਪੂਰਨ ਮਿਲਿਆ ਆਇਆ ਖ਼ਾਸ, ਖ਼ਾਹਿਸ਼ ਗੋਬਿੰਦ ਪੂਰ ਕਰਾਇਆ। ਪੂਰਨ ਪਰਮੇਸ਼ਵਰ ਪੂਰੀ ਕੀਤੀ ਆਸ, ਆਸ ਪਰਮੇਸ਼ਵਰ ਪੂਰਨ ਰਿਹਾ ਕਰਾਇਆ। ਇਕ ਦੂਜੇ ਵਿਚ ਰਚ ਕੇ ਕੀਤਾ ਵਾਸ, ਆਪਣੀ ਰਚਨਾ ਫੇਰ ਬਣਾਈਆ। ਪੂਰਨ ਲਏ ਪਰਮੇਸ਼ਵਰ ਸਾਂਸ, ਸਾਹ ਸਾਹ ਪਰਮੇਸ਼ਵਰ ਰਿਹਾ ਸਮਾਈਆ। ਪੂਰਨ ਖੇਲ ਪ੍ਰਿਥਮੀ ਅਕਾਸ਼, ਪਰਮੇਸ਼ਵਰ ਗਗਨ ਮੰਡਲ ਫੇਰਾ ਪਾਈਆ। ਦੋ ਜਹਾਨਾਂ ਦੀ ਵਿਸ਼ਨ ਬ੍ਰਹਮਾ ਸ਼ਿਵ ਰੱਖੀ ਆਸ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ । ਪੂਰਨ ਪ੍ਰਭ ਦੀ ਬਣਿਆ ਸ਼ਾਖ਼, ਪਰਮੇਸ਼ਵਰ ਪਤ ਡਾਲੀ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਗੱਲ ਵੱਡੀ ਕਰ ਵਖਾਈਆ ।

ਵੱਡਿਉਂ ਹੋਈ ਨਿੱਕੀ, ਪ੍ਰਭ ਸਾਚੇ ਖੇਲ ਰਚਾਇਆ। ਨਿਕੀਉਂ ਹੋਈ ਵੱਡੀ, ਵੱਡ ਵਡਾ ਵੇਖ ਵਖਾਇਆ। ਪੂਰਨ ਪਰਮੇਸ਼ਵਰ ਦੋ ਜਹਾਨ ਖੇਡਨ ਕਬੱਡੀ, ਹੱਦ ਆਪਣੀ ਨਾ ਕਿਸੇ ਵਖਾਇਆ। ਪਿਛਲੀ ਕੀਤੀ ਸਭ ਦੀ ਰੱਦੀ, ਰੰਦਾ ਇਕੋ ਵਾਰ ਫਿਰਾਇਆ। ਅੱਗੇ ਹੁਕਮੇ ਅੰਦਰੇ ਬੱਧੀ, ਸਿਰ ਸਕੇ ਨਾ ਕੋਈ ਉਠਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖ਼ਾਲੀ ਕੀਤੀ ਗੱਦੀ, ਗਦਾ ਚੱਕਰ ਨਾ ਕੋਈ ਫਿਰਾਇਆ। ਅੱਗੇ ਖਾਣ ਨੂੰ ਮਿਲੇ ਰੋਟੀ ਅੱਧੀ, ਮਾਹਲ ਪੂੜੇ ਅੱਗੇ ਨਾ ਕੋਈ ਟਿਕਾਇਆ। ਵੇਖੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦੀ ਰਹੀ ਗੱਡੀ, ਹੁਕਮੇ ਅੰਦਰ ਸਰਬ ਫਿਰਾਇਆ। ਅੰਤਮ ਕਿਸੇ ਦੀ ਨਜ਼ਰ ਨਾ ਆਵੇ ਹੱਡੀ, ਪੰਜ ਤੱਤ ਖ਼ਾਕੀ ਖ਼ਾਕ ਸਮਾਇਆ। ਨਾ ਕੋਈ ਪੁਸ਼ਤ ਨਾ ਕੋਈ ਯਦੀ, ਬੰਸ ਸਰਬੰਸ ਨਾ ਕੋਈ ਸਹਾਇਆ। ਸਭ ਦੀ ਬੀਤਦੀ ਗਈ ਸਦੀ, ਸੱਦਾ ਹਰਿ ਜੂ ਘਰ ਘਰ ਆਪ ਸੁਣਾਇਆ। ਪਿਛੇ ਕਥਾ ਕਹਾਣੀ ਲਿਖੀ ਰਹਿ ਗਈ ਬੱਧੀ, ਜਗਤ ਸੰਦੇਸ਼ਾ ਇਕ ਅਲਾਇਆ। ਅੰਤਮ ਖ਼ਾਲੀ ਬੈਠੀ ਟੱਡੀ, ਨੇਤਰ ਨੈਣ ਨੈਣ ਉਠਾਇਆ। ਜਿਸ ਆਦਿ ਜੁਗਾਦਿ ਜੁਗਾਂ ਜੁਗੰਤਰ ਆਪਣੀ ਸਿਖਿਆ ਵਿਚੋਂ ਆਪਣੇ ਕੱਢੀ, ਸੋ ਸਾਹਿਬ ਖੇਲ ਕਰਾਇਆ। ਪੂਰਨ ਪਰਮੇਸ਼ਵਰ ਇਕ ਦੂਜੇ ਨਾਲ ਪਾਈ ਜੱਫੀ, ਪਰਦਾ ਪਰਦਾ ਮਾਤ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿੱਕੀ ਵੱਡੀ ਵੱਡੀ ਨਿੱਕੀ ਗੱਲ ਆਪਣੇ ਵਿਚ ਰਖਾਇਆ।

ਨਿੱਕੀ ਕਹੇ ਤੇ ਹੋਏ ਨਿੱਕਾ, ਨਿੱਕਾ ਨਜ਼ਰ ਕਿਸੇ ਨਹੀਂ ਆਇੰਦਾ। ਵੱਡੀ ਕਹੇ ਤੇ ਹੋਏ ਵੱਡਾ, ਭੈ ਸਰਬ ਜਣਾਇੰਦਾ। ਏਸੇ ਕਰ ਕੇ ਪੁਰਖ ਅਬਿਨਾਸ਼ੀ ਆਪਣਾ ਖਹਿੜਾ ਛੱਡਾ, ਪੂਰਨ ਜਗਤ ਵਖਾਇੰਦਾ । ਕੋਈ ਕਹੇ ਬੁੱਢਾ ਨੱਢਾ, ਜੱਟ ਵੇਸ ਵਟਾਇੰਦਾ। ਕੋਈ ਕਹੇ ਮਾਲਸ਼ਾਂ ਕਰੇ ਹੱਡਾਂ, ਦੁੱਧ ਪੀ ਪੀ ਸ਼ੁਕਰ ਮਨਾਇੰਦਾ। ਕੋਈ ਕਹੇ ਘਰ ਆਵੇਂ ਦਿਤਿਆਂ ਸੱਦਾ, ਦਰ ਦਰ ਫੇਰਾ ਪਾਇੰਦਾ । ਪਰਮੇਸ਼ਵਰ ਕਹੇ ਪੂਰਨ ਸਭ ਦੀ ਰੱਖੇ ਲੱਜਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਿਸ ਮੇਰਾ ਪਰਦਾ ਕੱਜਾ, ਸੋ ਪੂਰਨ ਹਰ ਘਟ ਨਜ਼ਰੀ ਆਇੰਦਾ । ਦਿਨੇ ਰਾਤੀਂ ਫਿਰੇ ਭੱਜਾ, ਗੁਰਮੁਖਾਂ ਦਰਸ ਦਿਖਾਇੰਦਾ। ਘਰ ਘਰ ਅੰਦਰ ਜਾ ਕੇ ਨੱਚਾ,

ਆਪਣਾ ਨਾਚ ਨਚਾਇੰਦਾ। ਲੂੰ ਲੂੰ ਅੰਦਰ ਤੀਰ ਨਿਸ਼ਾਨਾ ਬਣ ਕੇ ਵੱਜਾ, ਸਾਢੇ ਤਿੰਨ ਕਰੋੜ ਆਪਣੀ ਝੋਲੀ ਪਾਇੰਦਾ। ਆਤਮ ਸੇਜਾ ਬਹਿ ਬਹਿ ਸਜਾ, ਸਚ ਸਿੰਘਾਸਣ ਆਸਣ ਲਾਇੰਦਾ। ਗੁਰਮੁਖਾਂ ਦਰਸ਼ਨ ਕਰ ਕਰ ਰੱਜਾ, ਆਪਣੀ ਭੁੱਖ ਸਰਬ ਗਵਾਇੰਦਾ। ਪਰਮੇਸ਼ਵਰ ਕਹੇ ਪੂਰਨ ਮੇਰਾ ਬੱਚਾ, ਬਿਨ ਬੱਚਿਆਂ ਪਿਓ ਕੰਮ ਕਿਸੇ ਨਾ ਆਇੰਦਾ। ਗੋਬਿੰਦ ਸੂਰਾ ਹੋਇਆ ਸੱਚਾ, ਜੋ ਅੰਤਮ ਮੰਗ ਮੰਗਾਇੰਦਾ। ਹਰਿ ਕਾ ਬਚਨ ਨਾ ਹੋਏ ਕੱਚਾ, ਕਾਇਆ ਕੱਚੀ ਵੰਗ ਰੰਗ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਪਰਮੇਸ਼ਵਰ ਢਾਲਿਆ ਇਕੋ ਸੰਚਾ, ਪਾਰਸ ਪਾਰਸ ਨਾਲ ਮਿਲਾਇੰਦਾ। ਨਿੱਕਾ ਕਹੇ ਹੋਏ ਨਿਕੰਮਾ, ਨਿਕਰਮਣ ਆਪ ਅਖਵਾਈਆ।

ਵੱਡਾ ਕਹੇ ਹੋਏ ਸ੍ਰੀ ਭਗਵਨਾ, ਭਗਵਨ ਆਪਣਾ ਭੇਵ ਜਣਾਈਆ। ਪੂਰਨ ਵੇਖਿਆ ਇਕੋ ਚੰਨਾ, ਹਰਿ ਚੰਦ ਆਪ ਚਮਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਹੱਦ ਇਕੋ ਬੰਨਾ, ਇਕੋ ਵੰਡ ਰਿਹਾ ਵੰਡਾਈਆ। ਪਰਮੇਸ਼ਵਰ ਨਾਲ ਪੂਰਨ ਮੰਨਾ, ਪਰਮੇਸ਼ਵਰ ਪੂਰਨ ਸੀਸ ਝੁਕਾਈਆ। ਲੋਕੀਂ ਵੇਖਣ ਬੈਠਾ ਅੰਨ੍ਹਾਂ, ਅੰਦਰ ਕੋਟਨ ਕੋਟ ਬ੍ਰਹਿਮੰਡ ਰਿਹਾ ਛੁਪਾਈਆ। ਬਿਨ ਗੁਰਮੁਖਾਂ ਕੋਈ ਰਾਗ ਨਾ ਸੁਣੇ ਕੰਨਾਂ, ਸਰਵਣ ਸਭ ਦੇ ਬੰਦ ਕਰਾਈਆ। ਵੇਖੋ ਸਿਖੋ ਤੁਹਾਡੇ ਚਰਨ ਧੋਵੇ ਧੰਨਾ, ਪ੍ਰਭ ਜੂ ਦੇਵਣਹਾਰ ਵਡਿਆਈਆ। ਨਾਮ ਦੇਵ ਆਏ ਭੰਨਾਂ, ਜਿਸ ਦੀ ਛੱਪਰੀ ਛੰਨ ਛੁਹਾਈਆ। ਹਰਿ ਸੰਗਤ ਤੇਰਾ ਵੇਖ ਪਿਆਰ ਦਰ ਦੁਆਰੇ ਉਹ ਵੀ ਮੰਨਾ, ਆਪਣਾ ਮਾਣ ਗਵਾਈਆ । ਕੀ ਹੋਇਆ ਮੈਂ ਭੋਗ ਲਵਾਇਆ ਛੰਨਾ, ਸਿਖ ਗਾਗਰਾਂ ਰਹੇ ਰੁੜ੍ਹਾਈਆ। ਜਿਨ੍ਹਾਂ ਪਿਛੇ ਹੋਇਆ ਝੱਲਾ, ਆਪਣੀ ਝਲਕ ਵਖਾਈਆ। ਔਹ ਰੋਂਦੀ ਆਈ ਰਾਣੀ ਅੱਲਾ, ਗਲ ਵਾਸਤਾ ਰਹੀ ਪਾਈਆ । ਦਰੋਹੀ ਮੇਰਾ ਫੜ ਪੱਲਾ, ਮੇਰੀ ਲਾਜ ਨਾ ਕੋਇ ਰਖਾਈਆ। ਚੌਦਾਂ ਸਦੀਆਂ ਕੱਟਿਆ ਛਿਲਾ, ਤੇਰੀ ਇਕੋ ਆਸ ਤਕਾਈਆ। ਮੇਰੀ ਮੀਂਢੀ ਪੁੱਟੇ ਬੂਰਾ ਕੱਕਾ ਬਿੱਲਾ, ਬੈਠਾ ਧਿਆਨ ਲਗਾਈਆ। ਮੈਂ ਕਹਿ ਕਹਿ ਥੱਕੀ ਇਲ ਲਿਲਾ ਬਿਸਮਿਲਾ, ਬਿਸਮਲ ਰੂਪ ਨਾ ਕੋਇ ਵਖਾਈਆ। ਚਾਰੋਂ ਕੁੰਟ ਦਿਸੇ ਫ਼ਨਾਹ ਫ਼ਿਲਾ, ਫ਼ਸੀਲ ਕੋਇ ਰਹਿਣ ਨਾ ਪਾਈਆ। ਤੇਰਾ ਊਚਾ ਸੋਹਣਾ ਲੱਗੇ ਟਿੱਲਾ, ਜਿਸ ਦੁਆਰੇ ਆਸਣ ਲਾਈਆ। ਜਿਵੇਂ ਗੁਰਸਿਖਾਂ ਮਿਲਣ ਦਾ ਕੀਤਾ ਹੀਲਾ, ਹਲਤ ਪਲਤ ਫੇਰਾ ਪਾਈਆ। ਤਨ ਬਸਤਰ ਪਹਿਨੇ ਕਾਲਾ ਪੀਲਾ ਲਾਲ ਨੀਲਾ, ਚਿੱਟਾ ਸੂਹਾ ਵੇਖ ਵਖਾਈਆ। ਪਰਵਰਦਿਗਾਰ ਸਾਹਿਬ ਸੁਲਤਾਨ ਸਚ ਗੋਸਾਈਂ ਤੂੰ ਛੈਲ ਛਬੀਲਾ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਜਿਥੇ ਭਗਤ ਬਣਾਇਆ ਕਬੀਲਾ, ਓਥੇ ਮੈਨੂੰ ਨਾਲ ਰਲਾਈਆ। ਮੈਂ ਤੱਕ ਕੇ ਆਈ ਪਿਛਲਾ ਵਸੀਲਾ, ਚੌਂਹ ਯਾਰਾਂ ਵਿਚੋਂ ਏਹ ਨਾਲ ਲੈਣ ਮਿਲਾਈਆ। ਮੈਂ ਕੀਤਾ ਨਹੀਂ ਕੋਈ ਵਕੀਲਾ, ਬਣ ਨਿਮਾਣੀ ਫੇਰਾ ਪਾਈਆ। ਤੇਰੇ ਮਿਲਣ ਦਾ ਇਕੋ ਹੀਲਾ, ਫੇਰ ਹੱਥ ਕਿਸੇ ਨਾ ਆਈਆ। ਜਿਉਂ ਵਜ਼ੀਰ ਕਿਸਤ ਦੇਵੇ ਸ਼ਹਿ ਫ਼ੀਲਾ, ਬਾਦਸ਼ਾਹ ਆਪਣੇ ਹੁਕਮ ਬੰਦ ਕਰਾਈਆ। ਮੇਰੇ ਪਿਛੇ ਕਿਉਂ ਹੋਇਉਂ ਢੀਲਾ, ਆਪਣਾ ਮੁੱਖ ਭੁਆਈਆ। ਮੈਂ ਚੌਦਾਂ ਲੋਕ ਚੱਕੀ ਚਲੌਂਦੀ ਰਹੀ ਪਾ ਕੇ ਪੀਹਣ ਗੀਲਾ, ਹੱਥਾ ਹੱਥੋ ਹੱਥੀ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿੱਕਾ ਵੱਡਾ ਵੱਡਾ ਨਿੱਕਾ ਦੋਹਾਂ ਲਗਾਏ ਆਪਣਾ ਟਿੱਕਾ, ਏਕ ਇਕੋ ਇਕ ਜਣਾਈਆ। ਨਿੱਕਾ ਕਹੇ ਹੋਏ ਨਾਕਾਰਾ, ਨਿਕਟਵਰਤੀ ਨਾ ਕੋਇ ਅਖਵਾਇੰਦਾ। ਵੱਡਾ ਕਹੇ ਬਣੇ ਸਿਕਦਾਰਾ, ਦੋ ਜਹਾਨਾਂ ਹੁਕਮ ਮਨਾਇੰਦਾ। ਦੋਹਾਂ ਤੋਂ ਕੀਤਾ ਆਪ ਕਿਨਾਰਾ, ਪੂਰਨ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪ ਵਖਾਇੰਦਾ। ਏਥੇ ਓਥੇ ਦੇ ਸਹਾਰਾ, ਸਾਹਿਬ ਸਾਬਰ ਵੇਖ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਹਾਕਮ ਹੱਕ ਹੱਕ ਸਮਝਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਪਿਆਰ ਭਗਤਾਂ ਨਾਲ ਪਰਨਾਇੰਦਾ। ਬਾਹਰੋਂ ਦਿਸੇ ਜੱਟ ਗਵਾਰਾ, ਅੰਦਰ ਗੂੜ੍ਹਾ ਰੰਗ ਚੜ੍ਹਾਇੰਦਾ। ਬਾਹਰੋਂ ਦਿਸੇ ਕੇਸ ਸੀਸ ਦਸਤਾਰਾ, ਅੰਦਰ ਨੂਰੋ ਨੂਰ ਡਗਮਗਾਇੰਦਾ। ਪਰਮੇਸ਼ਵਰ ਪੂਰਨ ਪੂਰਨ ਪਰਮੇਸ਼ਵਰ ਵੱਡਿਆਂ ਨਿੱਕਿਆਂ ਨਾਲ ਕਰੇ ਇਕੋ ਵਿਹਾਰਾ, ਵੱਡਾ ਪਰਮੇਸ਼ਵਰ ਨਿੱਕਾ ਪੂਰਨ, ਬਿਨ ਨਿੱਕੇ ਪੂਰਨ ਪਰਮੇਸ਼ਵਰ ਕੰਮ ਕਿਸੇ ਨਾ ਆਇੰਦਾ। ਦੋਹਾਂ ਮਿਲ ਕੇ ਕਰਨਾ ਕੰਮ ਸੰਪੂਰਨ, ਪੂਰਨਾ ਆਪਣਾ ਆਪੇ

ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿੱਕਾ ਵੱਡਾ ਇਕੋ ਰਾਮ, ਵੱਡਾ ਨਿੱਕਾ ਆਪਣਾ ਰੂਪ ਵਖਾਇੰਦਾ।

ਪੂਰਨ ਪਰਮੇਸ਼ਵਰ ਕਹਿਣਾ ਨਹੀਂ ਦੋਸ਼, ਪਰਮੇਸ਼ਵਰ ਪੂਰਨ ਰੰਗ ਵਖਾਈਆ। ਸਚਖੰਡ ਜੋ ਬੈਠਾ ਰਿਹਾ ਖ਼ਾਮੋਸ਼, ਖ਼ਾਹ ਮਖ਼ਾਹ ਆਪਣੀ ਕਥਾ ਸੁਣਾਈਆ। ਸ੍ਰਿਸ਼ਟ ਸਬਾਈ ਟਿਕਾਣੇ ਲਿਆ ਹੋਸ਼, ਹੁਸ਼ਿਆਰ ਹੋਇਆ ਸੱਚਾ ਮਾਹੀਆ। ਰਾਜੇ ਰਾਣੇ ਜੰਗਲਾਂ ਵਿਚ ਫਿਰਾਏ ਖ਼ਰਗੋਸ਼, ਕਲਜੁਗ ਕੂੜੀ ਕਿਰਿਆ ਕੁੱਤੇ ਮਗਰ ਲਗਾਈਆ । ਨੌਂ ਸੌ ਚੁਰਾਨਵੇ ਚੌਕੜੀ ਪਿਛੋਂ ਚੜ੍ਹਿਆ ਜੋਸ਼, ਆਪਣਾ ਬਲ ਧਰਾਈਆ। ਖੋਜਿਆਂ ਕੋਈ ਨਾ ਕੱਢੇ ਖੋਜ, ਖੋਜ ਥੱਕੀ ਸਰਬ ਲੋਕਾਈਆ। ਕਿਸੇ ਹੱਥ ਨਾ ਆਏ ਰੋਜ਼ਿਆਂ ਵਿਚ ਰੋਜ਼, ਫ਼ਾਕੇ ਮਰ ਮਰ ਦੇਣ ਦੁਹਾਈਆ। ਜਿਸ ਦੀ ਨਾਨਕ ਸੋਚਦਾ ਗਿਆ ਸੋਚ, ਸੋਚ ਸੋਚ ਨਾ ਕੋਇ ਜਣਾਈਆ। ਜਿਸ ਦੀ ਗੋਬਿੰਦ ਰੱਖੀ ਲੋਚ, ਦੋਏ ਲੋਚਣ ਧਿਆਨ ਲਗਾਈਆ। ਸੋ ਸਾਹਿਬ ਗਿਆ ਪਹੁੰਚ, ਪੂਰਨ ਪੂਰਨ ਵਿਚ ਸਮਾਈਆ। ਲੇਖਾ ਜਾਣੇ ਲੱਖਣ ਕਰੌਚ, ਪੁਸ਼ਕਰ ਜੰਬੂ ਵੇਖ ਵਖਾਈਆ। ਸਾਨ ਸਲਮਲ ਹੰਢਾਏ ਆਪਣਾ ਸ਼ੌਕ, ਸ਼ੌਕੀਨ ਬਣਿਆ ਬੇਪਰਵਾਹੀਆ। ਕੁਸ਼ਾ ਮਾਣੇ ਇਕੋ ਮੌਜ, ਕੁਸ਼ਲਿਆ ਬੇਟਾ ਰਾਮ ਆਸਾ ਪੂਰ ਕਰਾਈਆ। ਕਰੇ ਖੇਲ ਬਿਨ ਲਸ਼ਕਰ ਫ਼ੌਜ, ਖੰਡਾ ਤੀਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਚਲਾਈਆ।

ਵਸ਼ਿਸ਼ਟ ਕੋਲ ਗਿਆ ਰਾਮ, ਰਾਮ ਪਿਆ ਸਰਨਾਈਆ। ਰਾਮ ਮੰਗੀ ਦਾਤ ਨਾਮ, ਨਾਮ ਰਾਮ ਝੋਲੀ ਪਾਈਆ। ਵਸ਼ਿਸ਼ਟ ਕਰ ਪ੍ਰਨਾਮ, ਪ੍ਰਾਣਾਯਾਮ ਲੇਖ ਚੁਕਾਈਆ। ਰਾਮ ਕਹੇ ਦੇ ਪੈਗ਼ਾਮ, ਹੁਕਮ ਸਚ ਸੁਣਾਈਆ। ਵਸ਼ਿਸ਼ਟ ਕਹੇ ਰਾਮ ਜਿਸ ਤੈਨੂੰ ਬਣਾਇਆ ਰਾਮ, ਸੋ ਰਾਮ ਅੰਤਮ ਕਲ ਆਵੇ ਵਾਹੋ ਦਾਹੀਆ। ਜਿਸ ਦਾ ਹੱਡ ਮਾਸ ਨਾੜੀ ਨਾ ਚਾਮ, ਦਸਰਥ ਬਿੰਦ ਨਾ ਕੋਇ ਅਖਵਾਈਆ। ਸੋ ਰਾਮ ਬੇਪਹਿਚਾਣ, ਰੂਪ ਰੰਗ ਨਾ ਕੋਇ ਵਖਾਈਆ। ਮੇਰੀ ਕੁਸ਼ਾ ਕਰ ਧਿਆਨ, ਜਿਸ ਉਪਰ ਆਸਣ ਲਾਈਆ। ਤੇਰੀ ਦਿਸ਼ਾ ਕਰੇ ਪਰਵਾਨ, ਦਹਿਸਿਰ ਮਾਰ ਨਾ ਕੋਇ ਵਡਿਆਈਆ। ਹੁਕਮੇ ਅੰਦਰ ਖੇਲ ਕਰੇ ਹੁਕਮਰਾਨ, ਬਨਬਾਸ ਕੱਟਣ ਕੋਇ ਨਾ ਜਾਈਆ। ਹਨੁਵੰਤ ਰੱਖੇ ਨਾ ਕੋਇ ਧਿਆਨ, ਸੁਗਰੀਵ ਸੰਗ ਨਾ ਕੋਇ ਰਖਾਈਆ। ਤੀਰ ਫੜੇ ਨਾ ਕੋਇ ਕਮਾਨ, ਚਿੱਲਾ ਹੱਥ ਨਾ ਕੋਇ ਲਟਕਾਈਆ। ਕਰ ਕਿਰਪਾ ਮਾਰੇ ਇਕੋ ਬਾਣ, ਖਾਣੀ ਬਾਣੀ ਸਭ ਦੀ ਹੋਸ਼ ਭੁਲਾਈਆ। ਆਪ ਬਣਿਆ ਰਹੇ ਬੇਪਹਿਚਾਨ, ਪਹਿਚਾਨ ਪੂਰਨ ਰੂਪ ਵਟਾਈਆ। ਜੇ ਕੋਈ ਲੱਭਣ ਜਾਏ ਨਿਸ਼ਾਨ, ਨਿਸ਼ਾਨਾ ਹੱਥ ਕਿਸੇ ਨਾ ਆਈਆ। ਜੇ ਕੋਈ ਕਹੇ ਵਿਸ਼ਨੂੰ ਭਗਵਾਨ, ਵਿਸ਼ਨੂੰ ਬਣ ਕਾਰ ਕਮਾਈਆ। ਸਭ ਨੂੰ ਦੇਵੇ ਆਤਮ ਦਾਨ, ਸੋਹੰ ਢੋਲਾ ਇਕ ਸੁਣਾਈਆ। ਪਹਿਲੋਂ ਪੂਰਨ ਰੂਪ ਬਣ ਕੇ ਜਾਏ ਰਾਮ, ਪੂਰਨ ਰਾਮ ਰੂਪ ਵਖਾਈਆ। ਫੇਰ ਕੰਮ ਕਰੇ ਨਿਸ਼ਕਾਮ, ਨਿਸਚਾ ਸਭ ਨੂੰ ਆਪ ਦਿਵਾਈਆ। ਪਰਾਪਰ ਪਰਾਪੇਗੰਡਾ ਨਾ ਕਰੇ ਕੋਈ ਜਹਾਨ, ਸਾਧ ਸੰਤ ਦੂਰ ਜਾ ਜਾ ਨਾ ਕਰੇ ਕੋਇ ਸ਼ਨਵਾਈਆ। ਸਾਰਿਆਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਲਏ ਲਗਾਨ, ਜੋ ਆਪਣੀ ਵੰਡਾਂ ਵੰਡ ਵੰਡ ਵੰਡਾਂ ਗਏ ਪਾਈਆ। ਸਚਖੰਡ ਬੈਠਾ ਪੂਰਨ ਅੰਦਰ ਵੜ ਕੇ ਦਏ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਈਆ। ਸਾਰੇ ਚਰਨੀਂ ਡਿੱਗੋ ਆਣ, ਦਸਰਥ ਬੇਟਾ ਰਾਮ ਭੱਜੇ ਵਾਹੋ ਦਾਹੀਆ। ਚਲੋ ਦਰਸ਼ਨ ਕਰੀਏ ਸ੍ਰੀ ਭਗਵਾਨ, ਜਿਸ ਸਾਡੀ ਬਣਤ ਬਣਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਮਨਸਾ ਆਪਣੀ ਨਾ ਕੋਇ ਰਖਾਈਆ। ਬਾਹਰੋਂ ਦਿਸੇ ਮੂਰਖ ਅਞਾਣ, ਅੰਦਰ ਸਮਰਥ ਖੇਲ ਕਰਾਈਆ । ਬਿਨ ਪੂਰਨ ਕਲਜੁਗ ਅੰਤ ਕਿਸੇ ਦੀ ਨਾ ਹੋਵੇ ਕਲਿਆਣ, ਪੁਰਖ ਅਬਿਨਾਸ਼ੀ ਮੋਹਰ ਲਗਾਈਆ। ਫਿਰ ਕੇ ਵੇਖੋ ਸਾਰਾ ਜਹਾਨ, ਸਾਧਾਂ ਸੰਤਾਂ ਡੇਰਾ ਰਿਹਾ ਢਾਹੀਆ। ਸਿਰਫ਼ ਖ਼ਾਲੀ ਰਹਿ ਗਿਆ ਪੀਣ ਖਾਣ, ਅੰਦਰ ਜੋਤ ਨਾ ਕੋਇ ਰੁਸ਼ਨਾਈਆ। ਝੂਠੇ ਨੈਣ ਸਰਬ ਸ਼ਰਮਾਣ, ਅੱਗੇ ਅੱਖ ਨਾ ਕੋਇ ਉਠਾਈਆ। ਦੂਰੋਂ ਦੂਰ ਸਰਬ ਡਰਾਣ, ਜੇ ਅੱਗੇ ਆਵੇ ਤੇ ਭੱਜਣ ਵਾਹੋ ਦਾਹੀਆ। ਕਬੀਰ ਨਾਨਕ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ । ਪਵਣ ਪਾਣੀ ਨੈਣ ਸ਼ਰਮਾਣ, ਰੋ ਰੋ ਨੈਣਾਂ ਨੀਰ ਵਹਾਈਆ। ਅਗਨੀ ਅੱਗ ਹੋਈ ਕੁਰਬਾਨ, ਕਰਬਲਾ ਮਿਲੇ ਨਾ ਕੋਇ ਵਡਿਆਈਆ। ਆਰਬਲਾ

ਚੁੱਕੀ ਵਿਚ ਜਹਾਨ, ਆਰਜੂ ਕੋਈ ਨਜ਼ਰ ਨਾ ਆਈਆ। ਪੂਰਨ ਪਰਮੇਸ਼ਵਰ ਮਿਲਿਆ ਆਣ, ਆਣ ਸਭ ਨੂੰ ਰਿਹਾ ਪਾਈਆ। ਸ੍ਰਿਸ਼ਟ ਸਬਾਈ ਦਿਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈਆ। ਵੇਖੋ ਬਣਿਆ ਹਰਿ ਸ਼ੈਤਾਨ, ਸ਼ਰਅ ਉਲਟੀ ਆਪ ਚਲਾਈਆ। ਨਿਰਗੁਣ ਵਸਿਆ ਆਪ ਅਮਾਮ, ਸਰਗੁਣ ਪਰਦਾ ਉਤੇ ਪਾਈਆ। ਪੂਰਨ ਕਰਿਆ ਪੂਰਾ ਕਾਮ, ਨਿਹਕਰਮੀ ਕਰਮ ਕਾਂਡ ਨਾ ਕੋਇ ਜਣਾਈਆ। ਗੋਬਿੰਦ ਕੀਤੀ ਆਪ ਪਹਿਚਾਨ, ਪਿਛਲਾ ਪਰਦਾ ਰਿਹਾ ਚੁਕਾਈਆ। ਸੰਬਲ ਖੇੜਾ ਕਰ ਪਰਵਾਨ, ਪਰਵਾਨਾ ਘਰ ਘਰ ਰਿਹਾ ਪੁਚਾਈਆ। ਬਾਲਾ ਨੱਢਾ ਨੌਜਵਾਨ, ਬੁੱਢਾ ਆਪਣਾ ਰੂਪ ਵਟਾਈਆ। ਏਕਾ ਨਾਇਆਂ ਹੋ ਪਰਧਾਨ, ਸਾਲ ਉਨੀਵੇਂ ਖ਼ੁਸ਼ੀ ਮਨਾਈਆ। ਮੁੱਛ ਫੁੱਟ ਨੌਜਵਾਨ, ਕੁਛ ਕੁਛ ਆਪਣਾ ਹਾਲ ਸੁਣਾਈਆ। ਸਮਰਥ ਪੁਰਖ ਪੁਰਖ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਪੂਰਨ ਪਰਮੇਸ਼ਵਰ ਸ੍ਰੀ ਭਗਵਾਨ, ਜਗਤੇਸ਼ਵਰ ਰਹੇਸ਼ਵਰ ਮਹੇਸ਼ਵਰ ਤਮ ਮਮ ਮਮ ਤਮ ਅਗਮ ਨਿਗਮ ਨਿਗਹ ਆਪ ਰਖਾਈਆ। ਮੇਰੇ ਮਾਹੀ ਸਵੰਬਰ ਰਚਿਆ, ਦੋ ਜਹਾਨ ਵੱਜੀ ਵਧਾਈਆ। ਨਾਤਾ ਤੁਟਾ ਕੂੜਿਆਂ ਕੱਚਿਆਂ, ਕੱਚੀ ਗੰਢ ਰਹਿਣ ਨਾ ਪਾਈਆ। ਮਿਲਿਆ ਮੇਲ ਗੁਰਸਿਖਾਂ ਸੱਚਿਆਂ, ਜਿਨ੍ਹਾਂ ਸਤਿਗੁਰ ਸੱਚਾ ਮਿਲਿਆ ਚਾਈਂ ਚਾਈਂਆ। ਵੇਖੋ ਮਾਣ ਦੇਵੇ ਆਪਣੇ ਬੱਚਿਆਂ, ਗਲ ਫੂਲਣ ਹਾਰ ਪੁਆਈਆ। ਲੂੰ ਲੂੰ ਅੰਦਰ ਵੜ ਕੇ ਰਚਿਆ, ਰਚ ਰਚ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਡਿਆਈਆ ।

ਸਵੰਬਰ ਰਚੇ ਆਪ ਨਿਰੰਕਾਰ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਸਰਗੁਣ ਸਰਗੁਣ ਕਰ ਤਿਆਰ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਜੋਤ ਅਕਾਲਣ ਕਰ ਵਿਚਾਰ, ਸ਼ਬਦ ਦਲਾਲਣ ਵੇਖ ਵਖਾਇੰਦਾ। ਨਾਰ ਕੰਤ ਕੰਤ ਨਾਰ ਸੋਹੇ ਇਕ ਦੁਆਰ, ਦਰ ਮੰਦਰ ਬੰਕ ਵਡਿਆਇੰਦਾ। ਗੁਰਮੁਖ ਮੇਲਾ ਗੁਰਮੁਖ ਧਾਰ, ਗੁਰਸਿਖ ਗੁਰ ਗੁਰ ਗੋਰ ਸਮਾਇੰਦਾ। ਬਣ ਵਚੋਲਾ ਏਕੰਕਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਇੰਦਾ। ਕਰ ਕਿਰਪਾ ਹਰਿ ਸੰਗਤ ਪਾਇਆ ਆਪਣਾ ਹਾਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਅੱਗੇ ਜਾ ਕੇ ਵੇਖੋ ਬਹਾਰ, ਸ਼ਹਿਨਸ਼ਾਹ ਆਪਣਾ ਰੰਗ ਵਖਾਇੰਦਾ। ਇਸਤਰੀ ਪੁਰਸ਼ ਨਾਰੀ ਨਰ ਆਪਣੀ ਗੋਦ ਲਏ ਬਠਾਲ, ਸਿਰ ਤੇ ਆਪਣਾ ਹੱਥ ਟਿਕਾਇੰਦਾ। ਓਥੇ ਨਾ ਕੋਈ ਸ਼ਾਹ ਨਾ ਕੰਗਾਲ, ਕੰਗਾਲਾਂ ਆਪਣੇ ਸੰਗ ਰਖਾਇੰਦਾ। ਵੇਖੋ ਬਣਿਆ ਆਪ ਦਲਾਲ,

੨੪

ਬਿਨ ਪੈਸਿਉਂ ਬਿਨ ਵੱਢੀਉਂ, ਬਿਨ ਰਿਸ਼ਵਤ ਰੱਛਿਆ ਸਰਬ ਕਰਾਇੰਦਾ। ਜਿਉਂ ਪਰਦੇਸੀ ਮਾਂ ਪਿਉ ਪੁੱਤ ਲੈਣ ਜਾਏ ਗੱਡੀਉਂ, ਜਗਤ ਮਿਸਾਲ ਦੇ ਸਮਝਾਇੰਦਾ । ਤਿਉਂ ਸਤਿਗੁਰ ਸੁਰਤ ਸੁਆਣੀ ਵਿਚੋਂ ਕੱਢੇ ਹੱਡੀਉਂ, ਆਤਮਾ ਪਰਮਾਤਮਾ ਆਪਣੇ ਨਾਲ ਮਿਲਾਇੰਦਾ। ਨਾਤਾ ਤੋੜੇ ਚਾਰ ਖਾਣੀ ਰੰਡੀਉਂ, ਕੰਤ ਸੁਹਾਗੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਣ ਹਾਰ ਹਰਿ ਕੇ ਹਰਿ ਜੂ ਹਰਿ ਸੰਗਤ ਗਲ ਪੁਆਇੰਦਾ। (੧੬ ਮੱਘਰ ੨੦੧੯ ਬਿ)

ਗੋਬਿੰਦ ਕਹੇ ਪ੍ਰਭ ਜਿਸ ਵੇਲੇ ਆਵੇਂਗਾ। ਕੀ ਮੇਰਾ ਮੇਲ ਮਿਲਾਵੇਂਗਾ। ਕਿਸ ਬਿਧ ਸਾਚਾ ਤੇਲ ਚੜ੍ਹਾਵੇਂਗਾ। ਬਣ ਸੱਜਣ ਸੁਹੇਲ, ਅੰਗ ਲਗਾਵੇਂਗਾ। ਧਾਮ ਨਵੇਲ ਡੇਰਾ ਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸਾਚੀ ਖੇਲ ਖਲਾਵੇਂਗਾ।

ਜੋਤ ਸਰੂਪ ਹੋ ਕੇ ਆਊਂਗਾ। ਨੇਹਕਲੰਕ ਅਖਵਾਊਂਗਾ। ਗੋਬਿੰਦ ਤੇਰਾ ਸ਼ਬਦ ਰੂਪ ਵਟਾਊਂਗਾ। ਸੱਸਾ ਬੱਬਾ ਲੱਲਾ ਵੇਖ ਵਖਾਊਂਗਾ। ਤਿੰਨਾਂ ਵਿਚੋਲਾ ਆਪ ਬਣ ਜਾਊਂਗਾ। ਪਰਦਾ ਉਹਲਾ ਜਗਤ ਰਖਾਊਂਗਾ। ਪੰਜ ਤੱਤ ਕਾਇਆ ਮਾਣ ਦਵਾਊਂਗਾ। ਪੱਪਾ ਰਾਰਾ ਨੰਨਾ ਪਰਨ ਨਿਭਾਊਂਗਾ। ਦੋ ਦੁਲੈਂਕੜੇ ਦੋ ਜਹਾਨਾਂ ਵੰਡ ਵੰਡਾਊਂਗਾ। ਪੂਰਨ ਹੋ ਕੇ ਪਤਿਪਰਮੇਸ਼ਵਰ ਪਾਰਬ੍ਰਹਮ ਅਖਵਾਊਂਗਾ। ਤ੍ਰਬੈਣੀ ਸਾਕ ਸੱਜਣ ਸੈਣੀ ਸਭ ਦਾ ਲੇਖਾ ਅੰਤ ਮੁਕਾਊਂਗਾ। ਜਨ ਭਗਤਾਂ ਦੱਸਾਂ ਸਾਚੀ ਬਹਿਣੀ, ਕਾਇਆ ਮੰਦਰ ਡੇਰਾ ਲਾਊਂਗਾ।

ਰਸਨਾ ਜਿਹਵਾ ਹਰਿ ਕੀ ਕਥਾ ਨਾ ਕਿਸੇ ਕਹਿਣੀ, ਆਪਣੀ ਕਹਾਣੀ ਆਪ ਸੁਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁੱਕੇ ਪਿਛਲਾ ਬੈਣੀ, ਸਾਚੀ ਕਰਨੀ ਆਪ ਕਰਾਊਂਗਾ।

ਸੰਬਲ ਨਹੀਂ ਮਕਾਨ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ। ਪੰਜ ਤੱਤ ਹੋਇਆ ਪਰਮਾਤਮਾ ਜੋਗਾ, ਪੂਰਨ ਰੰਗ ਰੰਗ ਵਿਚ ਰਮਾਈਆ। ਨਿਰਮਲ ਜੋਤ ਜਗੀ ਜੋਤਾ, ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਾਦ ਵੱਜੇ ਨਾਲ ਸ਼ੌਕਾ, ਸਤਿਗੁਰ ਇਕੋ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੋਬਿੰਦ ਕਹੇ ਮੇਰੀ ਇਕੋ ਨਗਰੀ, ਦੂਜੀ ਨਜ਼ਰ ਕੋਇ ਨਾ ਆਈਆ। ਜਿਸ ਵਿਚ ਰੱਖੇ ਹਰਿ ਜੂ ਆਪ ਸਮਗਰੀ, ਵਸਤ ਅਮੋਲਕ ਇਕ ਟਿਕਾਈਆ। ਜੋਤੀ ਜੋਤ ਜਗੇ ਇਕਗਰੀ, ਇਕਾਂਤ ਵਸੇ ਸੱਚਾ ਮਾਹੀਆ। ਨਿਤ ਨਵਿਤ ਆਪਣੀ ਕਥਾ ਸੁਣਾਵੇ ਸੱਜਰੀ, ਪਿਛਲੀ ਕਹਾਣੀ ਨਾ ਕੋਇ ਪੜ੍ਹਾਈਆ।

੨੫

ਜੁਗ ਚੌਕੜੀ ਵੇਖਣਹਾਰਾ ਸਭ ਦੀ ਸਤ੍ਹਾ ਕਰੇ ਪਧਰੀ, ਊਚ ਨੀਚ ਨਾ ਕੋਇ ਜਣਾਈਆ। ਮੇਰੀ ਪੂਰੀ ਹੋਵੇ ਸਧਰੀ, ਸੱਧਰ ਆਪਣੇ ਨਾਲ ਮਿਲਾਈਆ। ਸੰਬਲ ਨਗਰ ਦੀ ਹੋਵੇ ਕਦਰੀ, ਜਿਸ ਦਰ ਆਪਣਾ ਡੇਰਾ ਲਾਈਆ। ਦੋ ਜਹਾਨਾਂ ਵਿਚੋਂ ਨਜ਼ਰ ਆਏ ਵੱਖਰੀ, ਪ੍ਰਭ ਵੱਖਰੀ ਦਏ ਵਖਾਈਆ। ਕੋਈ ਬਣਾਏ ਨਾ ਇੱਟਾਂ ਗਾਰਾ ਨਾਲ ਬਜਰੀ, ਉਪਰ ਛੱਤ ਨਾ ਕੋਇ ਛੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਦੇਵੇ ਮਾਣ ਵਡਿਆਈਆ।

ਸੰਬਲ ਬਣਾਇਆ ਆਪ, ਨਗਰ ਖੇੜਾ ਆਪ ਵਸਾਇੰਦਾ। ਜਿਸ ਵਿਚ ਗੋਬਿੰਦ ਕਰੇ ਜਾਪ, ਢੋਲਾ ਇਕੋ ਇਕ ਗਾਇੰਦਾ। ਪੁਰਖ ਅਕਾਲ ਬਣ ਕੇ ਮਾਈ ਬਾਪ, ਸਾਚੀ ਗੋਦ ਆਪ ਸੁਹਾਇੰਦਾ। ਤਿਸ ਮੰਦਰ ਵਿਚ ਨਾ ਦਿਵਸ ਨਾ ਰਾਤ, ਸੂਰਜ ਚੰਦ ਨਜ਼ਰ ਨਾ ਆਇੰਦਾ। ਨਾ ਪੂਜਾ ਨਾ ਪਾਠ, ਹਵਨ ਆਹੂਤੀ ਨਾ ਕੋਇ ਵਖਾਇੰਦਾ। ਨਾ ਭਿਖਾਰੀ ਨਾ ਕੋਈ ਦੇਵਣਹਾਰਾ ਦਾਤ, ਝੋਲੀ ਅੱਡ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਇਕੋ ਇਕ ਵਖਾਇੰਦਾ।

ਇਕੋ ਸੰਬਲ ਇਕੋ ਸਤਿਗੁਰ, ਇਕੋ ਖੇੜਾ ਰਿਹਾ ਵਖਾਈਆ। ਇਕੋ ਲੇਖਾ ਵਖਾਏ ਧੁਰ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਸ਼ਬਦੀ ਆਪੇ ਜੁੜ, ਮੇਲ ਮਿਲਾਵਾ ਬੇਪਰਵਾਹੀਆ। ਆਪੇ ਵੜਿਆ ਸਾਢੇ ਤਿੰਨ ਹੱਥ ਨਿੱਕੀ ਜਿਹੀ ਕੁੜ, ਜਗਤ ਨੇਤਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੋਬਿੰਦ ਕਹੇ ਸੰਬਲ ਅੰਦਰ ਕਿਸ ਤਰ੍ਹਾਂ ਵੜੇਂਗਾ। ਸਾਚੇ ਪੌੜੇ ਕਿਸ ਬਿਧ ਚੜ੍ਹੇਂਗਾ। ਮੇਰਾ ਪੱਲੂ ਕਿਸ ਤਰਾਂ ਫੜੇਂਗਾ। ਸਾਚਾ ਢੋਲਾ ਕਿਵੇਂ ਪੜ੍ਹੇਂਗਾ। ਨਾ ਜੀਵੇਂਗਾ ਨਾ ਮਰੇਂਗਾ। ਕਿਸ ਆਪਣੀ ਤਰਨੀ ਤਰੇਂਗਾ। ਭੈ ਵਿਚ ਕਦੇ ਨਾ ਡਰੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਿਵੇਂ ਕਰੇਂਗਾ। ਪਹਿਲੋਂ ਗੋਬਿੰਦ ਲੇਖ ਲਿਖਾਵਾਂਗਾ। ਜੋਤੀ ਨੂਰ ਧਰਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਸੰਬਲ ਨਗਰ ਫੇਰ ਵਸਾਵਾਂਗਾ। ਕਾਇਆ ਮਾਟੀ ਪੋਚ ਪੋਚਾਵਾਂਗਾ। ਸੋਚ ਸੋਚ ਕੇ ਥਾਨ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ।

ਸੰਬਲ ਨਗਰ ਜਿਸ ਵੇਲੇ ਬਣੇਗਾ। ਸੁਤ ਦੁਲਾਰਾ ਗੁਰ ਸ਼ਬਦ ਪ੍ਰਭ ਜਣੇਗਾ। ਪੁਰਖ ਅਕਾਲ ਆਪਣਾ ਤਾਣਾ ਤਣੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਦੋ ਇਕ

੨੬

ਤਿੰਨ ਤਿੰਨ ਦੋ ਇਕ ਆਪੇ ਆਪ ਬਣੇਗਾ।
ਸਤਿਗੁਰ ਪਿਆਰ ਸਦਾ ਅਨਮੁਲ, ਅਨਮੁਲੜੀ ਵਸਤ ਜਣਾਇੰਦਾ। ਪ੍ਰੇਮ ਭੇਟਾ ਸਾਚੇ ਫੁੱਲ, ਹਰਿ ਸਤਿਗੁਰ

ਇਕੋ ਮੰਗ ਮੰਗਾਇੰਦਾ। ਦੂਜੀ ਵਸਤ ਨਾ ਇਹਦੇ ਤੁਲ, ਅਤੋਲ ਅਤੁਲ ਆਪ ਜਣਾਇੰਦਾ। ਜੋ ਜਨ ਚਰਨ ਪ੍ਰੀਤੀ ਗਿਆ ਘੁਲ, ਤਿਸ ਆਪਣਾ ਆਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੀ ਇਕ ਦਸਤਾਰ, ਗੁਰਸਿਖ ਸਿਰ ਬੰਨ੍ਹਾਏ ਕਰ ਪਿਆਰ, ਪਿਆਰ ਬੰਧਨ ਇਕੋ ਪਾਇੰਦਾ। (੨੩ ਚੇਤ ੨੦੨੦ ਬਿ)

ਸ਼ਬਦ ਸਿੰਘਾਸਣ ਕਹੇ ਮੈਂ ਗਿਆ ਡੱਠ, ਆਪਣੇ ਚਾਰੇ ਪੈਰ ਜਮਾਈਆ। ਮੇਰੇ ਕੋਲੋਂ ਕੋਈ ਭਗਤ ਬਾਹਰ ਨਾ ਜਾਏ ਨੱਠ, ਫੜ ਕੇ ਬਾਹੋਂ ਅੰਦਰੇ ਰਖਾਈਆ। ਏਸੇ ਕਰ ਕੇ ਵੀਹ ਸੌ ਵੀਹ ਬਿਕਰਮੀ ਕੀਤਾ ਕੱਠ, ਇਕੱਠੇ ਇਕੋ ਘਰ ਵਸਾਈਆ। ਨਾ ਕੋਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਾਤ ਪਾਤ ਊਚ ਨੀਚ ਨਾ ਕੋਇ ਦੱਸਾਂ ਮਿੱਤ, ਜੋ ਚਲ ਆਇਆ ਸਰਨਾਈਆ। ਤਿਨ੍ਹਾਂ ਰੰਗਾਏ ਆਪਣੀ ਪ੍ਰੇਮ ਰੱਤ, ਰੰਗ ਇਕੋ ਇਕ ਚੜ੍ਹਾਈਆ। ਛੋਟਿਆਂ ਵੱਡਿਆਂ ਸਾਰਿਆਂ ਦੇਵਾਂ ਸਾਚੀ ਮੱਤ, ਵਿਤਕਰਾ ਵਿਚ ਨਾ ਕੋਇ ਰਖਾਈਆ । ਮਿਲੋ ਮੇਲ ਪੁਰਖ ਸਮਰਥ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਜੇ ਨੇਤਰ ਵੇਖੋ ਤੇ ਖੰਡਾ ਦਿਸੇ ਹੱਥ, ਜੇ ਅੰਦਰ ਵੇਖੋ ਤੇ ਜੋਤ ਨੂਰ ਰੁਸ਼ਨਾਈਆ । ਜੇ ਬਾਹਰੋਂ ਕਹੋ ਤੇ ਕੁਛ ਕਹਿਣ ਪੂਰਨ ਜੱਟ, ਜੇ ਅੰਦਰ ਵੜ ਕੇ ਵੇਖੋ ਪੁਰਖ ਸਮਰਥ ਆਪਣੀ ਕਾਰ ਕਮਾਈਆ। ਜੇ ਬਾਹਰੋਂ ਵੇਖੋ ਦਿਸੇ ਬਾਜ਼ੀਗਰ ਨਟ, ਜੇ ਅੰਦਰ ਵੇਖੋ ਤਾਂ ਪਤ ਸਾਚਾ ਰਿਹਾ ਮਿਲਾਈਆ। ਜੇ ਬਾਹਰੋਂ ਵੇਖੋ ਤਾਂ ਵੇਖਦਿਆਂ ਸਾਰੀ ਮਾਰੀ ਜਾਏ ਮੱਤ, ਜੇ ਅੰਦਰ ਵੇਖੋ ਬ੍ਰਹਮ ਗਿਆਨ ਦ੍ਰਿੜਾਈਆ। ਜੇ ਬਾਹਰੋਂ ਵੇਖੋ ਵੇਖ ਕੇ ਸਾਰੇ ਜਾਓ ਨੱਠ, ਜੇ ਅੰਦਰ ਵੇਖੋ ਮਹਿਮਾ ਅਕੱਥ ਕਰੇ ਪੜ੍ਹਾਈਆ। ਜੇ ਬਾਹਰੋਂ ਵੇਖੋ ਵੇਖ ਕੇ ਉਬਲੇ ਰੱਤ, ਜੇ ਅੰਦਰ ਵੇਖੋ ਸਚ ਸੀਤਗੁਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚੇ ਵੱਜੇ ਵਧਾਈਆ। (੧ ਵਸਾਖ ੨੦੨੦ ਬਿ)

ਇਹ ਤੱਤ ਤਨ ਦਾ ਨਹੀਂ ਨਾਤਾ, ਤਨ ਪੂਰਨ ਸਿੰਘ ਅਖਵਾਈਆ। ਕਰੇ ਖੇਲ ਪੁਰਖ ਬਿਧਾਤਾ, ਆਪਣਾ ਹੁਕਮ ਸੁਣਾਈਆ। ਲੇਖਾ ਜਾਣੇ ਜੋਤੀ ਜਾਤਾ, ਸ਼ਬਦੀ ਸ਼ਬਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹੁਕਮੇ ਅੰਦਰ ਹੁਕਮ ਮਨਾਈਆ। (੩੧ ਜੇਠ ੨੦੨੦ ਬਿ)

੨੭

ਸਾਚੇ ਘਰ ਕਰੋ ਧਿਆਨ, ਹਰਿ ਕਰਤਾ ਆਪ ਜਣਾਈਆ। ਜਿਨ੍ਹਾਂ ਨੂੰ ਰਾਤੀਂ ਸੁਤਿਆਂ ਮਿਲੇ ਆਣ, ਜੋਤ ਪਰਕਾਸ਼ੀ ਰੂਪ ਵਖਾਈਆ। ਪੂਰਨ ਨਾਲ ਪੂਰਨ ਭਗਵਾਨ, ਭਗਵਨ ਫੇਰਾ ਪਾਈਆ। ਸੋ ਗੁਰਮੁਖ ਸਮਝੋ ਸਾਡੀ ਮੰਜ਼ਲ ਮੁੱਕੀ ਵਿਚ ਜਹਾਨ, ਅੰਧਘੋਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਦੇ ਅੰਦਰ ਵੜੇ ਆਪ ਭਗਵਾਨ, ਘਾਟਾ ਕੋਈ ਰਹਿਣ ਨਾ ਪਾਈਆ। ਸੁਤਿਆਂ ਜਾਗਦਿਆਂ ਦੱਸ ਕੇ ਜਾਏ ਨਿਸ਼ਾਨ, ਮੈਂ ਉਹੋ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਨ ਦਸਮ ਦੁਆਰੀ ਆਪਣਾ ਡੇਰਾ ਕੋਈ ਨਾ ਲਾਈਆ। ਦਸਮ ਦੁਆਰੀ ਡੇਰਾ ਲਾ ਕੇ, ਗੁਰਮੁਖ ਸੁਰਤੀ ਲਏ ਜਗਾਈਆ। ਉਠ ਸੁਆਣੀ ਦਰਸ਼ਨ ਕਰ ਆ ਕੇ, ਘਰ ਆਇਆ ਬੇਪਰਵਾਹੀਆ। ਤੇਰੀ ਤ੍ਰਿਸਨਾ ਤ੍ਰਿਖਾ ਜਾਏ ਬੁਝਾ ਕੇ, ਅੰਮ੍ਰਿਤ ਆਪਣਾ ਜਾਮ ਪਿਆਈਆ। ਫੜ ਬਾਹੋਂ ਗਲੇ ਆਪ ਲਗਾ ਕੇ, ਦੁਖੀਆਂ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਵਡਿਆਈਆ। (੨੭ ਪੋਹ ੨੦੨੦) ਬਿ)

ਚਵੀ ਚੇਤ ਕਹੇ ਇਕ ਮੇਰੀ ਮੰਨ ਅਰਜ਼, ਬੇਨੰਤੀ ਰਿਹਾ ਸੁਣਾਈਆ। ਕਿਰਪਾ ਕਰਨਾ ਪ੍ਰਭੂ ਤੇਰਾ ਫ਼ਰਜ, ਨਜ਼ਰ ਮਿਹਰ ਉਠਾਈਆ। ਪ੍ਰੀਤੀ ਕਰਨੀ ਗੁਰਮੁਖੋ ਤੁਹਾਡੀ ਗ਼ਰਜ਼, ਵਸਤ ਅਮੋਲਕ ਝੋਲੀ ਪਾਈਆ। ਇਨ੍ਹਾਂ ਦੇ ਕਰਮਾਂ ਦੀ ਵੇਖ ਕੇ ਫ਼ਰਦ, ਫ਼ੈਸਲੇ ਸਾਰੇ ਦੇ ਸੁਣਾਈਆ। ਕੂੜੀ ਕਿਰਿਆ ਰਹੇ ਕੋਈ ਨਾ ਗਰਦ, ਗੁਬਾਰ ਦੇ ਮਿਟਾਈਆ। ਦਰਦੀਆਂ ਦਾ ਵੰਡ ਦਰਦ, ਦੁਖੀਆਂ ਦਾ ਹੋ ਸਹਾਈਆ। ਤੇਰੇ ਦਰਸ ਨੂੰ ਅਗੇ ਕੋਈ ਨਾ ਜਾਵੇ ਤਰਸ, ਘਰ ਘਰ ਖ਼ੁਸ਼ੀ ਦੇਣੀ ਵਖਾਈਆ। ਜਿਸ ਕਾਰਨ ਆਇਉਂ ਪਰਤ, ਪਰਮਾਤਮ ਹੋ ਕੇ ਆਪਣਾ

ਖੇਲ ਦੇਣਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਬਖ਼ਸ਼ਣੀ ਇਕ ਸਰਨਾਈਆ। ਚਵੀ ਚੇਤ ਕਹੇ ਮੈਂ ਵੇਖਣੀ ਉਹ ਫੁਲਵਾੜੀ, ਜਿਸ ਦੇ ਫੁੱਲ ਗੁਲ ਗ਼ੁੰਚੇ ਸਮਝ ਕੋਇ ਨਾ ਪਾਈਆ। ਮੈਂ ਪਹਿਲੇ ਸੰਮਤ ਦੀ ਪਹਿਲੀ ਵੇਖਣੀ ਹਾੜੀ, ਹਰਿ ਦੀ ਸੰਗਤ ਪ੍ਰੇਮ ਨੂਰ ਰੁਸ਼ਨਾਈਆ। ਮੈਂ ਮੰਗਣ ਔਣੀ ਵਾੜੀ, ਦਰ ਠਾਂਡੇ ਅਲਖ ਸੁਣਾਈਆ। ਤੂੰ ਰਹਿਮਤ ਕਰਨੀ ਭਾਰੀ, ਬਖ਼ਸ਼ਿਸ਼ ਝੋਲੀ ਦੇਣੀ ਭਰਾਈਆ। ਖ਼ੁਸ਼ੀ ਹੋਵਾਂ ਖੇਲ ਵੇਖ ਕੇ ਨਿਆਰੀ, ਨਿਰਾਕਾਰ ਨਿਰੰਕਾਰ ਬੇਪਰਵਾਹੀਆ। ਜਨ ਭਗਤਾਂ ਮਿਲਦੀ ਵੇਖਾਂ ਸਰਦਾਰੀ, ਸਚਖੰਡ ਸਾਚੇ ਮਾਣ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਸਾਨੂੰ ਸੋਹਣੀ ਲੱਗਣੀ ਉਹ ਬਹਾਰੀ, ਜਿਹੜੀ ਰੁਤ ਮੌਲ ਕੇ ਆਪਣਾ ਰੰਗ ਬਦਲਾਈਆ।

੨੮

ਚਿੱਟੀ ਧਾਰ ਗੁਰਮੁਖ ਨਜ਼ਰ ਔਣ ਵਿਚ ਸੰਸਾਰੀ, ਤਨ ਬਸਤਰ ਸੋਹਣਾ ਰੂਪ ਵਟਾਈਆ। ਓਸ ਦਿਵਸ ਦੀ ਖ਼ੁਸ਼ੀ ਅਪਾਰੀ, ਮਹਿੰਮਾ ਅਪਾਰ ਦਿਆਂ ਦ੍ਰਿੜਾਈਆ। ਜਿਸ ਦਾ ਹੁਕਮ ਵਰਤਣਾ ਦੋ ਧਾਰੀ, ਨਾ ਕੋਈ ਮੇਟੇ ਮੇਟ ਮਿਟਾਈਆ। ਭਗਤੋ ਜਾਂ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ, ਜਾਂ ਨਾਤੇ ਜਾਣੇ ਤੁੜਾਈਆ। ਇਹ ਖੇਲ ਅਜਬ ਨਿਆਰੀ, ਨਿਰਾਕਾਰ ਹੋ ਕੇ ਦੇਣੀ ਕਰਾਈਆ। ਕੂੜੀ ਕਿਰਿਆ ਦੀ ਰਹਿਣ ਨਹੀਂ ਦੇਣੀ ਵਿਚ ਬੀਮਾਰੀ, ਬਾਹਰੋਂ ਨਿਰਮਲ ਅੰਦਰੋਂ ਨਿਰਮਲ ਦੇਣੇ ਬਣਾਈਆ। ਜੇ ਪਸੰਦ ਆਵੇ ਤੇ ਫੇਰ ਰੱਖਿਓ ਮੇਰੇ ਨਾਲ ਯਾਰੀ, ਝੂਠੇ ਯਰਾਨੇ ਦੀ ਲੋੜ ਰਹੇ ਨਾ ਰਾਈਆ । ਮੈਂ ਫਿਰਨਾ ਬਣ ਕੇ ਵਡ ਸੰਸਾਰੀ, ਸਵਾਧਾਨ ਸਾਰੇ ਦੇਣੇ ਕਰਾਈਆ। ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੀ, ਧੁਰ ਦਾ ਹੁਕਮ ਇਕ ਵਰਤਾਈਆ। ਸ਼ਬਦ ਸੰਦੇਸ਼ਾ ਕਰੇ ਖ਼ਬਰਦਾਰੀ, ਬੇਖ਼ਬਰਾਂ ਖ਼ਬਰ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਆਪਣੇ ਹੱਥ ਰਖਾਈਆ।

ਚਵੀ ਚੇਤ ਕਹੇ ਮੈਂ ਖ਼ੁਸ਼ੀ ਹੋਵਾਂ ਵੇਖ ਵੇਖ ਕੇ ਸੰਮਤ, ਸਮਾਂ ਸਮਾਂ ਰਿਹਾ ਬਦਲਾਈਆ। ਲੇਖਾ ਮੁਕ ਗਿਆ ਬ੍ਰਾਹਮਣ ਪੰਡਤ, ਪੰਜ ਤੱਤ ਦਿਤੀ ਵਡਿਆਈਆ। ਨਵੀਂ ਚੜ੍ਹ ਗਈ ਰੰਗਤ, ਬਖ਼ਸ਼ੇ ਸਚ ਸਰਨਾਈਆ। ਪਿਆਰੀ ਲਗੀ ਸੰਗਤ, ਗੁਰਮੁਖ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।

ਚਵੀ ਚੇਤ ਕਹੇ ਗੁਰਮੁਖ ਜਾਏ ਨਾ ਕੋਇ ਉਦਾਸ, ਮੇਰੀ ਨਿਸ਼ਾਨੀ ਝੋਲੀ ਦੇਣੀ ਪਾਈਆ। ਇਕ ਸੁਣੌਣੀ ਗਾਥ, ਧੁਰ ਦਾ ਹੁਕਮ ਦ੍ਰਿੜਾਈਆ। ਬੱਚਿਓ ਸਾਚੀ ਸਿੱਖ ਲਓ ਜਾਚ, ਨਿੱਕਿਆਂ ਵੱਡਿਆਂ ਦਏ ਪੜ੍ਹਾਈਆ। ਜੇ ਪੁਰਖ ਅਕਾਲ ਨੂੰ ਸਮਝੋ ਬਾਪ, ਭਾਈ ਭੈਣ ਸਾਰੇ ਨਜ਼ਰੀ ਆਈਆ। ਹਰਿਸੰਗਤ ਵਿਚ ਪ੍ਰੇਮ ਸਭ ਦਾ ਸੱਜਣ ਤੇ ਸਭ ਦਾ ਸਾਕ, ਸਨਬੰਧੀ ਦਿਤਾ ਬਣਾਈਆ । ਗੁਰਮੁਖੋ ਤੁਹਾਡਾ ਬਣੌਣਾ ਇਤਫ਼ਾਕ, ਘਰ ਘਰ ਵਿਚੋਂ ਕੂੜਾ ਝਗੜਾ ਦੇਣਾ ਕਢਾਈਆ। ਸਤਾਰਾਂ ਹਾੜ ਨੂੰ ਇਕੀਆਂ ਦੀ ਬਣਾ ਦੇਣੀ ਜਮਾਤ, ਜੋ ਗੁਰਮੁਖਾਂ ਦੇ ਫ਼ੈਸਲੇ ਦਏ ਕਰਾਈਆ। ਜੇ ਨਿਭੂ ਤੇ ਪੱਕੀ ਮੇਰੇ ਸਾਥ, ਨਹੀਂ ਤੇ ਏਥੇ ਓਥੇ ਹੋਏ ਜੁਦਾਈਆ। ਵੇਖੋ ਹੁਣ ਕਿਹਨੂੰ ਮਿਲਦੀ ਸ਼ਾਬਾਸ਼, ਕਿਹੜੇ ਜਾਂਦੇ ਪੱਲੂ ਛੁਡਾਈਆ। ਬਚਨ ਸ਼ਬਦ ਹੁਕਮ ਅਖ਼ੀਰੀ ਇਕੋ ਵਾਰ ਦੇਵੇ ਆਖ, ਦੁਹਰੌਣ ਦੀ ਲੋੜ ਰਹੇ ਨਾ ਰਾਈਆ। ਜਾਂ ਅਜ਼ੀਜ਼ ਬਣੋ ਜਾਂ ਗੁਸਤਾਖ, ਅਧਵਿਚਕਾਰ ਲਟਕਦਾ ਨਜ਼ਰ ਕੋਈ ਨਾ ਆਈਆ। ਜਾਂ ਜਨਮ ਕਰਮ ਭੋਗੋ ਜਾਂ ਕਰਾ ਲਓ ਮੁਆਫ਼, ਬਰੀ ਆਪਣਾ ਆਪ ਕਰਾਈਆ । ਨਵੇਂ ਸੰਮਤ ਦੀ

੨੯

ਨਵੀਂ ਸਿੱਖ ਲੌ ਜਾਚ, ਯਾਚਕ ਬਣ ਕੇ ਸੇਵ ਕਮਾਈਆ। ਨਾ ਉਹ ਪੂਰਨ ਰਿਹਾ ਨਾ ਉਹ ਪੂਰਨ ਵਾਲੀ ਬਾਤ, ਪਤਿਪਰਮੇਸ਼ਵਰ ਹੋ ਕੇ ਆਪਣਾ ਹੁਕਮ ਵਰਤਾਈਆ। ਗੁਰਮੁਖ ਹੋ ਕੇ ਬਣਿਓ ਨਾ ਨਾਰ ਕਮਜ਼ਾਤ, ਕੁਲਖਣੀ ਹੋ ਨਾ ਮੁਖ ਭਵਾਈਆ। ਜਿਸ ਦਾ ਲੇਖਾ ਓਸੇ ਦਾ ਹਿਸਾਬ, ਦੇਵਣਹਾਰਾ ਓਹੋ ਗੁਸਾਈਂਆ। ਜੇ ਤੁਸਾਂ ਕਿਸੇ ਬਚਨ ਵਿਚ ਦੇਣਾ ਹੋਵੇ ਜਵਾਬ, ਜਵਾਬ ਦੇਣ ਤੋਂ ਪਹਿਲਾਂ ਬੇਨੰਤੀ ਕਰ ਕੇ ਆਪਣਾ ਪੱਲਾ

ਲਓ ਛੁਡਾਈਆ । ਹੁਣ ਰਹਿਣ ਨਹੀਂ ਦੇਣਾ ਅੰਦਰੋਂ ਉਹਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ, ਪਾਤਸ਼ਾਹ ਸੱਚਾ ਕਹਿ ਕੇ ਸੀਸ ਨਿਵਾਈਆ । ਮੈਂ ਅੰਦਰ ਫੋਲ ਕੇ ਸਭ ਦਾ ਵੇਖਣਾ ਤਾਕ, ਕਵਣ ਨੇਕ ਕਵਣ ਠਗ ਕਵਣ ਯਾਰ ਕਵਣ ਬਦੀ ਰਿਹਾ ਕਮਾਈਆ । ਗੁਰਮੁਖੋ ਹਰਿਸੰਗਤ ਵਿਚ ਰਹਿਣ ਨਹੀਂ ਦੇਣਾ ਝਗੜਾ ਫ਼ਸਾਦ, ਪ੍ਰੇਮ ਪ੍ਰੀਤੀ ਦੇਣੀ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦਏ ਆਵਾਜ਼, ਰਾਜ਼ ਰਮਜ਼ ਨਾਲ ਖੁਲ੍ਹਾਈਆ। (੨੪ ਚੇਤ ਸ਼ ਸੰ ੧)

ਪੰਜ ਜੇਠ ਕਹੇ ਜਿਸ ਵੇਲੇ ਵਕ਼ਤ ਹੋਇਆ ਜ਼ੀਰੋ ਜ਼ੀਰੋ ਜ਼ੀਰੋ ਇਕ, ਏਕੰਕਾਰ ਦਿਤੀ ਵਡਿਆਈਆ। ਠੋਕਰ ਮਾਰ ਕੇ ਮੇਰੀ ਹਿੱਕ, ਸੁੱਤਾ ਦਿਤਾ ਉਠਾਈਆ । ਪ੍ਰੇਮ ਪਿਆਰ ਦੀ ਲਾ ਕੇ ਖਿਚ, ਸਚ ਪ੍ਰੀਤੀ ਇਕ ਸਮਝਾਈਆ । ਬਿਨ ਅੱਖਰਾਂ ਮੇਰਾ ਲੇਖਾ ਦਿਤਾ ਲਿਖ, ਅਗੰਮੀ ਕ਼ਲਮ ਚਲਾਈਆ। ਦਿਤੀ ਵਡਿਆਈ ਲੋਕਮਾਤ ਵਿਚ, ਵਿਚਲਾ ਪੜਦਾ ਦਿਤਾ ਉਠਾਈਆ। ਫੇਰ ਮੈਨੂੰ ਉਪਜਿਆ ਹਿਤ, ਆਪਣੀ ਆਸਾ ਲਈ ਬਦਲਾਈਆ। ਬਿਨਾ ਪੁਰਖ ਅਕਾਲ ਕੋਈ ਸਚਾ ਨਹੀਂ ਮਿਤ, ਲਗੀ ਤੋੜ ਨਾ ਕੋਇ ਨਿਭਾਈਆ। ਬੇਸ਼ਕ ਗੁਰ ਅਵਤਾਰ ਪੈਗ਼ੰਬਰ ਆਵਣ ਨਿਤ, ਲੋਕਮਾਤ ਆਪਣਾ ਵੇਸ ਵਟਾਈਆ। ਤਨ ਹੰਡਾਵਣ ਹਡ ਮਾਸ ਨਾੜੀ ਬੂੰਦ ਰਿਤ, ਵਜੂਦ ਸਬੂਤ ਬਣਾਈਆ। ਅੰਤਮ ਕੋਈ ਨਾ ਰਿਹਾ ਦਿਸ, ਜਾਵਣ ਵਾਹੋ ਦਾਹੀਆ। ਓਨ੍ਹਾਂ ਕਿਹਾ ਜੇ ਮੰਨਣਾ ਤੇ ਮੰਨ ਇਸ, ਜੋ ਇਸਤਰੀ ਪੁਰਸ਼ ਦੋਵੇਂ ਰੂਪ ਵਟਾਈਆ। ਜਿਸ ਦਾ ਸਭ ਤੋਂ ਵਖਰਾ ਨਿਰਾਲਾ ਦ੍ਰਿਸ਼, ਦਿਸ਼ਾ ਵੱਖਰੀ ਸੋਭਾ ਪਾਈਆ। ਬੁਝਾਵਣਹਾਰਾ ਤ੍ਰਿਖਾ ਤ੍ਰਿਸ਼, ਤ੍ਰਿਸ਼ਨਾ ਦਏ ਮਿਟਾਈਆ। ਗਵਾਵਣਹਾਰਾ ਹਰਖ਼ ਹਿਰਸ, ਹਵਸ ਕਰੇ ਸਫ਼ਾਈਆ। ਖੇਲੇ ਖੇਲ ਅਰਸ਼ ਫ਼ਰਸ਼, ਫ਼ਰਿਸ਼ਤਿਆਂ ਹੁਕਮ ਮਨਾਈਆ । ਜਿਸ ਦਾ ਸ਼ਹਿਨਸ਼ਾਹੀ ਸੰਮਤ ਦਾ ਪਹਿਲਾ ਚੜ੍ਹਿਆ ਬਰਸ, ਬਿਸਤਰੇ ਸਭ ਦੇ ਗੋਲ ਦੇਵੇ ਕਰਾਈਆ। ਰਤੀ ਵਿਚੋਂ ਰਤੀ ਰਹਿਣ ਨਾ ਦੇਵੇ ਫ਼ਰਕ, ਪੱਤੀ ਵਾਲੀ ਹਿੱਸੇਦਾਰੀ ਦਏ ਮੁਕਾਈਆ। ਜਿਸ ਨੂੰ ਵੇਖ ਕੇ ਸਾਧ ਸੰਤ ਭੱਜੇ ਜਾਂਦੇ ਸਾਰੇ ਰਹੇ ਘਰਕ, ਸੌਖਾ ਸਾਹ ਲੈਣ ਕੋਇ ਨਾ ਪਾਈਆ। ਅੰਦਰੋਂ

੩੦

ਦੁਖਾਂ ਦੀ ਉਠੇ ਕਰਕ, ਕੂੜੀ ਦਰਦ ਦਏ ਲਗਾਈਆ। ਅਗੇ ਜੂਨੀ ਖ਼ਰ ਨਾਲੇ ਖਰਕ, ਖ਼ਾਲਸ ਰੂਪ ਨਾ ਕੋਇ ਜਣਾਈਆ । ਦਸ ਦਸ ਹਜ਼ਾਰ ਜਾਮੇ ਨਾ ਹੋਵੇ ਦਰਸ, ਕੂੜੀ ਭਟਕਨਾ ਨਾ ਕੋਇ ਮਿਟਾਈਆ। ਜਾਮਾ ਬਦਲਦੇ ਰਹਿਣ ਇਕ ਵਾਰੀ ਨਾਰ ਤੇ ਇਕ ਵਾਰੀ ਪੁਰਸ਼, ਪੁਸ਼ਤ ਦਰ ਪੁਸ਼ਤ ਖੇਲ ਦਏ ਵਖਾਈਆ। ਜਿਹੜੇ ਨੇ ਬੇਗਿਣਤ ਹੋਏ ਦਰਜਣਾਂ ਨਾਲੋਂ ਵਧ ਕੇ ਗੁਰਸ, ਕੁਰਸ ਓਨ੍ਹਾਂ ਦੇ ਦੇਵੇ ਢਾਹੀਆ। ਜੇ ਕੋਈ ਥੋੜ੍ਹੀ ਬਹੁਤੀ ਨਾਮ ਦੀ ਲਟਕ ਅੱਜ ਉਹਵੀ ਅੰਦਰੋਂ ਦੇਵੇ ਖੁਰਚ, ਨਾਮ ਖੁਰਚੇ ਨਾਲ ਸਾਫ਼ ਕਰਾਈਆ। ਰਾਤ ਦੇ ਸਾਢੇ ਨੌ ਵਜੇ ਸਾਰਿਆਂ ਦੇ ਅੰਦਰੋਂ ਧਨ ਦੌਲਤ ਮਾਲ ਕਰ ਲਏ ਕੁਰਕ, ਬਿਨਾ ਵਰੰਟਾਂ ਆਪਣਾ ਹੁਕਮ ਸੁਣਾਈਆ। ਕੂੜੀ ਕਿਰਿਆ ਦੀ ਸਭ ਨੂੰ ਪੈ ਜਾਏ ਖੁਰਕ, ਖ਼ਾਰਸ਼ ਨਾਲ ਅਗੇ ਪਿਛੇ ਹੱਥ ਮਾਰਨ ਥਾਉਂ ਥਾਈਂਆ । ਤਿੰਨ ਤਿੰਨ ਜਾਮੇ ਭੋਗਣੇ ਪੈਣ ਘਰ ਤੁਰਕ, ਤੁਰਤ ਆਪਣਾ ਹੁਕਮ ਸੁਣਾਈਆ । ਇਕ ਦੂਜੇ ਦੀ ਜਨਮਾਂ ਵਿਚ ਭੌਣ ਵਾਲੀ ਲੱਗੀ ਰਹੇ ਬੁਰਦ, ਜੰਮਣ ਮਰਨ ਚਾਈਂ ਚਾਈਂਆ। ਸਾਰਿਆਂ ਦਾ ਰਾਸਤਾ ਬਰਾਸਤਾ ਡਾਕਖ਼ਾਨਾ ਪੋਸਟ ਆਫ਼ਿਸ ਕਰੇ ਖ਼ੁਰਦ, ਏਧਰੋਂ ਕੱਢੇ ਤੇ ਓਧਰੋਂ ਜੂਨੀਆਂ ਵਿਚ ਭੁਆਈਆ। ਨਾ ਜੀਂਦੇ ਤੇ ਨਾ ਉਹ ਮੁਰਦ, ਬਿਨ ਲੱਤਾਂ ਬਾਹਵਾਂ ਵਾਲੇ ਸਰਪ ਦਏ ਵਖਾਈਆ। ਕਿਸੇ ਨੂੰ ਖਾਣ ਨੂੰ ਲੱਭੇ ਨਾ ਦਾਲ ਉੜਦ, ਚੋਗਾ ਚੁੰਜਾਂ ਨਾਲ ਚੁਗਾਈਆ । ਮੈਂਡਕ ਰੂਪ ਹੋ ਕੇ ਮਾਰਨ ਛਾਲ ਭੁੜਕ, ਸਿਰ ਮਿੱਟੀ ਗਾਰੇ ਵਿਚ ਦਬਾਈਆ । ਮੱਝ ਗਾਂ ਬਣ ਕੇ ਚੋਣ ਵੇਲੇ ਜਾਣ ਉੜਕ, ਸਾਈਂ ਕੋਲੋਂ ਡੰਡਿਆਂ ਨਾਲ ਸਿਰ ਭਨਾਈਆ। ਜਿਹੜੀ ਝੂਠੀ ਜਗਤ ਨੂੰ ਦੱਸਦੇ ਜੁਗਤ, ਉਹ ਜੁਗਨੂੰ ਵਾਂਗ ਇਨ੍ਹਾਂ ਨੂੰ ਅੰਧੇਰੀ ਰਾਤ ਵਿਚ ਚਮਕਾਈਆ। ਆਪਣੀ ਕਰਨੀ ਦੀ ਕੀਤੀ ਲੈਣੀ ਸਭ ਨੇ ਭੁਗਤ, ਪ੍ਰਭ ਨੇ ਕੋਈ ਵਾਧੂ ਨਾ ਦਿਤੀ ਸਜ਼ਾਈਆ। ਜਨ ਭਗਤੋ ਧੁਰ ਦਾ ਹੁਕਮ ਮੰਨਣਾ ਤੁਰਤ, ਸਤਿ ਸਚ ਕਰ ਸਰਬ ਸਮਝਾਈਆ । ਘਰ ਬੈਠਿਆਂ ਦਰਸ਼ਨ

ਪੌਣਾ ਅਕਾਲ ਮੂਰਤ, ਮਲ ਮੂਤਰ ਵਾਲੀ ਦੇਹ ਦੇਣੀ ਤਜਾਈਆ। ਬਾਹਰੋਂ ਵੇਖ ਕੇ ਭੁਲ ਨਾ ਜਾਇਓ ਪੂਰਨ ਸਿੰਘ ਦੀ ਸੂਰਤ, ਅੰਤਰ ਪੂਰਨ ਪਰਮੇਸ਼ਵਰ ਆਪਣਾ ਆਪ ਟਿਕਾਈਆ। ਜੇਹੜਾ ਆਪਣੀ ਆਪ ਕਰਨ ਆਇਆ ਮਹੂਰਤ, ਥਿਤ ਵਾਰ ਸੋਹਣੀ ਵੰਡ ਵੰਡਾਈਆ। ਨਾਤਾ ਤੋੜ ਕੇ ਕੂੜੋ ਕੂੜਤ, ਸਾਚੇ ਧੰਦੇ ਰਿਹਾ ਲਗਾਈਆ। ਜਾਣ ਬੁਝ ਕੇ ਬਣੇ ਰਿਹੋ ਨਾ ਮੂਰਖ ਮੂੜਤ, ਮੁਗਧ ਅੰਞਾਣ ਨਾ ਜਗਤ ਅਖਵਾਈਆ। ਬਖ਼ਸ਼ਿਸ਼ ਕਰੇ ਸਰਬ ਕਲਾ ਭਰਪੂਰਤ, ਖ਼ਾਲੀ ਭੰਡਾਰੇ ਦਏ ਭਰਾਈਆ। ਜੋਤੀ ਜਲਵਾ ਦੇ ਕੇ ਨੂਰਤ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਸਭ ਦੀ ਬਦਲ ਦੇਵੇ ਜਮਹੂਰਤ, ਜ਼ਾਮਨ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

੩੧

ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੁਕਮ ਦਾ ਪਹਿਲਾ ਅੰਕ, ਲਾਗੂ ਕਰੇ ਰਾਓ ਰੰਕ, ਤਿਆਗ ਵੇਖੇ ਜਗਤ ਲੋਕਾਈਆ। (੫ ਜੇਠ ਸ਼ਹਿਨਸ਼ਾਹੀ ਸੰਮਤ ੧) ਮਿਠਾ ਬੋਲ ਸਵਾਮੀ ਬੋਲੇ ਏਕ, ਸ਼ਬਦ ਅਗੰਮੀ ਨਾਮ ਦ੍ਰਿੜਾਈਆ। ਭਗਤਾਂ ਦੇ ਕੇ ਭਾਵਨਾ ਵਾਲੀ ਟੇਕ, ਭੈ ਭੌ ਭਰਮ ਸਰਬ ਮਿਟਾਈਆ। ਜੁਗ ਚੌਕੜੀ ਜਨਮ ਕਰਮ ਦਾ ਬਦਲ ਦੇਵੇ ਲੇਖ, ਲੇਖਾ ਆਪਣੇ ਹੱਥ ਰਖਾਈਆ । ਆਤਮ ਪਰਮਾਤਮ ਖੋਲ੍ਹ ਦੇਵੇ ਭੇਤ, ਪਰਦਾ ਰਹਿਣ ਕੋਇ ਨਾ ਪਾਈਆ। ਰੂਪ ਦਰਸਾਏ ਨੇਤਨ ਨੇਤ, ਨਿਜ ਨੈਣ ਕਰੇ ਰੁਸ਼ਨਾਈਆ। ਕਲਜੁਗ ਅਗਨ ਨਾ ਲਾਵੇ ਸੇਕ, ਤੱਤੀ ਭਾਹ ਨਾ ਕੋਇ ਤਪਾਈਆ। ਮਾਲਕ ਹੋ ਕੇ ਨਰ ਨਰੇਸ਼, ਨਿਰਗੁਣ ਸਰਗੁਣ ਜੋੜ ਜੁੜਾਈਆ। ਨਿਰਅੱਖਰ ਦੇਵਣਹਾਰ ਉਪਦੇਸ਼, ਉਪਨਿਸ਼ਦ ਲੋੜ ਰਹੇ ਨਾ ਰਾਈਆ । ਝਗੜਾ ਮੁਕ ਜਾਏ ਜਗਤ ਕਤੇਬ, ਕੁਤਬਖ਼ਾਨਾ ਨਾ ਸਿਫ਼ਤ ਸਾਲਾਹੀਆ। ਦਗ਼ਾ ਰਹੇ ਨਾ ਝੂਠ ਫ਼ਰੇਬ, ਫ਼ੈਸਲਾ ਹਕ਼ੀਕ਼ਤ ਹਕ ਦ੍ਰਿੜਾਈਆ। ਸੰਤ ਸੁਹੇਲੇ ਬਣਾ ਕੇ ਨੇਕ, ਬਦੀ ਅੰਦਰੋਂ ਦਏ ਗਵਾਈਆ। ਇਹ ਖ਼ੁਸ਼ੀਆਂ ਵਾਲਾ ਭਗਤਾਂ ਸੋਹਣਾ ਸੁਹਾਵਣਾ ਚੇਤ, ਸ਼ਹਿਨਸ਼ਾਹੀ ਢੋਲੇ ਗਾਈਆ। ਦਵਾਰਾ ਵਸਣਾ ਇਕੋ ਦੇਸ, ਦਿਸ਼ਾ ਦਿਸੰਤਰ ਦਏ ਗਵਾਹੀਆ । ਝਗੜਾ ਚੁਕਣਾ ਮਾਇਆ ਪਰਦੇਸ਼, ਦੂਰ ਦੁਰਾਡਾ ਪੰਧ ਮੁਕਾਈਆ। ਸਭ ਤੋਂ ਵੱਖਰਾ ਕਰ ਕੇ ਵੇਸ, ਰੂਪ ਅਵਲੜਾ ਆਪ ਪਰਗਟਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸ਼ਾਕਰ ਹੋ ਕੇ ਸੀਸ ਨਿਵਾਈਆ । ਹੁਣ ਅਗੇ ਕੋਈ ਨਾ ਕਿਹੋ ਪੂਰਨ ਸਿੰਘ ਵਿਚ ਜੋਤ ਪਰਵੇਸ਼, ਪਰਮੇਸ਼ਵਰ ਆਪਣਾ ਰੂਪ ਲਿਆ ਬਦਲਾਈਆ। ਤਿੰਨ ਅੱਸੂ ਤੋਂ ਵਖਰੀ ਹੋਣੀ ਖੇਡ, ਸੋਵਤ ਜਾਗਤ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਠਾ ਬੋਲ ਦਏ ਸਮਝਾਈਆ। (੨੭ ਭਾਦਰੋਂ ਸ਼ ਸੰ ੧)

ਫੁੱਲ ਕਹੇ ਜਨ ਭਗਤ ਮੈਨੂੰ ਸੱਜੇ ਹੱਥ ਵਿਚ ਲੈ ਕੇ ਅੰਦਰ ਆਉਣਗੇ। ਸਾਢੇ ਦਸ ਆਪਣੀ ਗਰਦਨ ਪਿਛੇ ਟਿਕਾਉਣਗੇ। ਏਸ ਵੇਲੇ ਪੂਰਨ ਅੰਦਰ ਪੂਰਨ ਜੋਤ ਗਈ ਸੀ ਵਸ, ਜੋਤ ਜੋਤ ਵਿਚ ਸਮਾਉਣਗੇ। ਸਚਖੰਡ ਵਿਚ ਜਾਣ ਹੱਸ ਹੱਸ, ਹਸਤੀਆਂ ਹਸਤੀਆਂ ਵਿਚੋਂ ਬਦਲਾਉਣਗੇ। ਇਕੋ ਯਾਰ ਨਾਲ ਮਿਲਾ ਕੇ ਅੱਖ, ਯਰਾਨੇ ਜਗਤ ਨਾਲੋਂ ਤੜਾਉਣਗੇ। ਪ੍ਰਭੂ ਦੇ ਪ੍ਰੇਮ ਅੰਦਰ ਡਟ, ਡਾਕੂ ਚੋਰ ਅੰਦਰੋਂ ਬਾਹਰ ਕਢਾਉਣਗੇ। ਸਾਚੇ ਨਾਮ ਦਾ ਵੇਖ ਕੇ ਹੱਟ, ਹਟਵਾਣੇ ਹੋ ਕੇ ਖਾਲੀ ਝੋਲੀਆਂ ਸਰਬ ਭਰਾਉਣਗੇ। ਜਿਸਦੇ ਪਿਛੇ ਜੁਗ ਚੌਕੜੀ ਚਾਰ ਕੁੰਟ ਦਹਿ ਦਿਸ਼ਾ ਰਹੇ ਨੱਠ, ਘਰ ਉਸੇ ਦਾ ਦਰਸ਼ਨ

੩੨

ਪਾਉਣਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਮਿਲ ਕੇ ਖ਼ੁਸ਼ੀ ਮਨਾਉਣਗੇ। (੨੬ ਪੋਹ ਸ਼ ਸੰ ੧)

ਸਤ ਰੰਗਾ ਕਹੇ ਮੈਨੂੰ ਕਿਉਂ ਬਣਾਇਆ ਡੰਡਾ, ਡੰਡੋਤ ਸਚ ਨਾ ਕੋਇ ਸਮਝਾਈਆ। ਮੇਰਾ ਲੇਖਾ ਗੋਦਾਵਰੀ ਕੰਢਾ, ਗੋਬਿੰਦ ਰਾਹ ਤਕਾਈਆ। ਗੁਲਾਬ ਕਹੇ ਮੇਰਾ ਲੇਖਾ ਨਾਲ ਬੰਦਾ, ਬੰਧਨ ਦਏ ਤੁੜਾਈਆ। ਪੁਰਖ

ਅਕਾਲ ਕਿਹਾ ਤੂੰ ਬੱਚੂ ਸਭ ਨਾਲੋਂ ਚੰਗਾ, ਜੋ ਕਲਜੁਗ ਕੂੜੀਆਂ ਵੰਗਾਂ ਦਏਂ ਭੰਨਾਈਆ। ਤੂੰ ਕੀ ਲੱਭਣਾ ਓਹ ਜਿਹੜਾ ਭਗਤ ਸ਼ਮ੍ਹਾ ਤੇ ਜਾ ਕੇ ਕਦੀ ਸੜਿਆ ਨਹੀਂ ਵਾਂਗ ਪਤੰਗਾ, ਸ਼ਮ੍ਹਾਂ ਦੇ ਵਿਚ ਸਮਾਈਆ। ਲੱਕੋਂ ਕੁਬੀ ਰੋਵੇ ਭੁੱਬੀਂ ਉਹ ਬ੍ਰਾਹਮਣੋਂ ਤੁਹਾਡੀ ਮਾਈ ਗੰਗਾ, ਗੋਦਾਵਰੀ ਮੈਂਢੀ ਖੋਲ੍ਹ ਦਏ ਦੁਹਾਈਆ। ਹਾਏ ਪ੍ਰਭੂ ਕਿਉਂ ਫਿਰਦਾ ਪੈਰੀਂ ਨੰਗਾ, ਤੇਰੀ ਬੇਪਰਵਾਹੀਆ। ਸਾਨੂੰ ਦਿਸਦਾ ਕਿਸੇ ਤੀਰਥ ਵਿਚ ਪਾਣੀ ਰਹਿਣ ਨਹੀਂ ਦਿਤਾ ਚੰਗਾ, ਚੰਗਿਆਂ ਤੋਂ ਮੰਦੇ ਦਿਤੇ ਬਣਾਈਆ। ਸਾਧੂ ਕਲਜੁਗ ਕਰ ਕੇ ਰੰਡਾ, ਰੰਡਿਆਂ ਦਾ ਵਿਹੜਾ ਦਿਤਾ ਵਸਾਈਆ। ਸ਼ਾਹਰਗ ਉਤੇ ਮਾਰ ਕੇ ਡੰਡਾ, ਉਤੋਂ ਹੇਠਾਂ ਦਿਤੇ ਲਾਹੀਆ। ਐਵੇਂ ਕਹਿੰਦੇ ਸਾਨੂੰ ਦਿਸਦਾ ਸੂਰਜ ਚੰਦਾ, ਹਾਏ ਹਾਏ ਮਿਲਿਆ ਨਾ ਪੁਰਖ ਅਕਾਲ ਧੁਰ ਦਾ ਮਾਹੀਆ। ਅੱਗੇ ਪਿਛੇ ਸੱਜੇ ਖੱਬੇ ਵੇਖਣ ਕੋਈ ਹੋਰ ਵੀ ਹੈਗਾ ਸਾਡੇ ਵਰਗਾ ਗੰਦਾ, ਜੋ ਪ੍ਰਭ ਨਾਲ ਦਗ਼ਾ ਕਮਾਈਆ। ਵੇਸਵਾ ਵਾਂਗ ਡਾਹ ਕੇ ਮੰਜਾ, ਪਗੜੀਆਂ ਟੋਪੀਆਂ ਸਾਂਭ ਕੇ ਮੂੰਹ ਉਤੇ ਹੱਥ ਫਿਰਾਈਆ। ਪ੍ਰਭੂ ਨੇ ਕਿਹਾ ਤੁਹਾਡਾ ਏਥੋਂ ਫੜ ਕੇ ਪੜਦਾ ਕਰਨਾ ਨੰਗਾ, ਗੁੱਸੇ ਵਾਲੀ ਗੁੰਜਾਇਸ਼ ਨਾ ਕੋਇ ਰਖਾਈਆ। ਮੁਰੀਦਾਂ ਦੇ ਪਿਛੋਂ ਈਦਾਂ ਦੇ ਮਗਰੋਂ ਤਕਰੀਰਾਂ ਦੇ ਬਾਅਦ ਅੰਦਰ ਵੜ ਕੇ ਤੋਬਾ ਕਰ ਕੇ ਚਰਨੀ ਪੜ ਕੇ ਕਹਿਣ ਚੰਗਾ, ਜਿਵੇਂ ਤੇਰੀ ਰਜ਼ਾਈਆ। ਸ੍ਰੀ ਭਗਵਾਨ ਕਿਹਾ ਮੈਂ ਕੀ ਕਰਾਂ ਗੋਬਿੰਦ ਮੈਥੋਂ ਛੱਬੀ ਪੋਹ ਤੋਂ ਫੇਰ ਮੰਗ ਲਿਆ ਖੰਡਾ, ਜਿਸਨੂੰ ਮੁੱਠੀ ਪਿਛੇ ਨਹੀਂ ਕੋਈ ਡੰਡਾ, ਡੰਡੌਤ ਸਭ ਨੂੰ ਦਏ ਸਖਾਈਆ। ਵੇਖਿਓ ਪੂਰਨ ਨੂੰ ਕੋਈ ਨਾ ਕਹਿਓ ਬੰਦਾ, ਬੰਦਿਓ ਬੰਦਿਓ ਬੰਦਿਓ ਦੀਨਾ ਬੰਧੂ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। (੨੭ ਪੋਹ ਸ਼ ਸੰ ੧)

ਜੇ ਕਹੋ ਪੂਰਨ ਸਿੰਘ ਕੀਤਾ ਦਗਾ, ਸੱਤ ਰੰਗ ਕਹਿਣ ਇਹ ਵੀ ਦਈਏ ਜਣਾਈਆ। ਬਿਨਾ ਪੂਰਨ ਤੋਂ ਪੂਰਨ ਪ੍ਰਭ ਦਾ ਚਲੇ ਕੋਈ ਨਾ ਅੱਗਾ, ਪਿੱਛਾ ਸਮਝ ਨਾ ਕਿਸੇ ਸਮਝਾਈਆ। ਇਹ ਏਥੇ ਓਥੇ ਸਦਾ ਇਕੋ ਲੈਂਦੇ ਮਜ਼ਾ, ਦੂਜਾ ਰਸ ਨਾ ਕੋਇ ਵਖਾਈਆ। ਹੁਣ ਲੋਕਮਾਤ ਦੀ ਕਰਨ ਆਏ ਗਜਾ,

੩੩

ਭਗਤਾਂ ਅੰਦਰ ਫਿਰ ਫਿਰ ਵੇਖ ਵਖਾਈਆ। ਬਿਨਾ ਪੂਰਨ ਤੋਂ ਪੂਰਨ ਪ੍ਰਭ ਨੂੰ ਲੱਭੀ ਕੋਈ ਨਾ ਜਗ੍ਹਾ, ਆਸਣ ਸੋਭਾ ਕੋਇ ਨਾ ਪਾਈਆ। ਛੱਡ ਕੇ ਦੀਨ ਦੁਨੀ ਦੀ ਹੱਦਾ, ਹਰਿਜੂ ਆਪਣੇ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਸੱਤ ਰੰਗ ਕਹਿਣ ਪੂਰਨ ਨਹੀਂ ਪਰਮੇਸ਼ਵਰ ਪੂਰਨ, ਪੂਰਨ ਪੂਰਨ ਵਿਚ ਸਮਾਈਆ। ਜਿਸ ਨੂੰ ਗੁਰੂ ਅਵਤਾਰ ਪੈਗ਼ੰਬਰ ਮੰਨਣ ਹਜ਼ੂਰਨ, ਹਜ਼ੂਰੀਏ ਸਾਰੇ ਲਏ ਬਣਾਈਆ। ਓਹ ਆਪਣੇ ਸਦਾ ਚਲੇ ਦਸਤੂਰਨ, ਹੁਕਮ ਹੁਕਮ ਵਿਚ ਪ੍ਰਗਟਾਈਆ। ਸਿੱਖ ਭਗਤ ਬਣੌਣ ਵਾਸਤੇ ਕਰੇ ਕਦੇ ਨਾ ਕਿਸੇ ਮਜ਼ਬੂਰਨ, ਮਜ਼ਬੂਰੀ ਵਿਚ ਨਾਤਾ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। (੧੮ ਹਾੜ ਸ਼ ਸੰ ੪)

ਸ਼ਬਦ ਗੁਰੂ ਕਹੇ ਦੱਸ ਅਗੰਮੀ ਬਾਪ, ਆਪਣੀ ਕਲ ਧਰਾਈਆ। ਜੇ ਸਭ ਕੁਛ ਤੂੰ ਆਪੇ ਆਪ, ਆਪਣੀ ਬਣਤ ਬਣਾਈਆ। ਹਰ ਘਟ ਹੋ ਸਾਖਿਆਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਕਿਉਂ ਤੱਤਾਂ ਦਾ ਦੇਵੇਂ ਸਾਥ, ਸਗਲਾ ਸੰਗ ਬਣਾਈਆ। ਪੁਰਖ ਅਕਾਲ ਕਹੇ ਗੋਬਿੰਦ ਅੰਤ ਅਖ਼ੀਰੀ ਗਿਆ ਆਖ, ਆਖ਼ਰ ਆਸ ਰਖਾਈਆ। ਮੇਰੇ ਸਾਹਿਬ ਪੁਰਖ ਅਬਿਨਾਸ਼, ਤੇਰੀ ਵਡ ਵਡਿਆਈਆ। ਮੇਰੇ ਅੰਦਰ ਤੇਰਾ ਹੋਵੇ ਵਾਸ, ਵਾਸਤਾ ਮੇਰੇ ਨਾਲ ਜੁੜਾਈਆ । ਤੇਰਾ ਨੂਰ ਮੇਰਾ ਹੋਵੇ ਪ੍ਰਕਾਸ਼, ਤੇਰੀ ਜੋਤ ਸ਼ਬਦ ਧੁਨ ਮੇਰੀ ਸ਼ਨਵਾਈਆ। ਸਦਾ ਵਸਾਂ ਪਾਸ, ਨਿਰਗੁਣ ਹੋ ਕੇ ਨਿਰਗੁਣ ਵੇਖ ਵਖਾਈਆ। ਨਜ਼ਰ ਨਾ ਆਵਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ।

ਗੋਬਿੰਦ ਮਿਲ ਕੇ ਪਾਵਾਂ ਰਾਸ, ਸਾਚੀ ਖ਼ੁਸ਼ੀ ਇਕ ਪ੍ਰਗਟਾਈਆ। ਜਗਤ ਦਾ ਖੇਲ ਤਮਾਸ਼, ਸ੍ਰਿਸ਼ਟੀ ਦਿਆਂ ਵਖਾਈਆ। ਪ੍ਰਗਟ ਕਰ ਕੇ ਆਪਣਾ ਆਪ, ਆਪਣੇ ਵਿਚ ਟਿਕਾਈਆ। ਜਿਸ ਗੋਬਿੰਦ ਦਾ ਬਣਿਆ

ਬਾਪ, ਓਸ ਗੋਬਿੰਦ ਮਿਲੇ ਵਡਿਆਈਆ। ਤਨ ਮਾਟੀ ਖ਼ਾਕ ਸਦਾ ਰਹੇ ਪਾਕ, ਪੱਤਤ ਪੁਨੀਤ ਆਪ ਕਰਾਈਆ। ਸ੍ਰਿਸ਼ਟੀ ਤੋਂ ਓਹਲਾ ਰੱਖ ਕੇ ਸਾਖਿਆਤ, ਹਰਿਜਨ ਸੱਜਣ ਮੇਲ ਮਿਲਾਈਆ। ਭੇਦ ਖੁਲ੍ਹਾ ਕੇ ਨਾਲ ਕਲਮ ਦੁਵਾਤ, ਕਾਇਨਾਤ ਦਾ ਕਲਮਾ ਦਏ ਬਦਲਾਈਆ। ਵਿਦਵਾਨਾ ਪਾ ਕੇ ਭਰਮ ਭਰਾਂਤ, ਅਕਲ ਬੁੱਧੀ ਦੀ ਚੱਲਣ ਨਾ ਦੇਵੇ ਕੋਇ ਚਤੁਰਾਈਆ। ਗੁਰਮੁੱਖਾਂ ਦੇ ਕੇ ਦਰਸ ਇਕਾਂਤ, ਇਕ ਇਕ ਫੜ ਕੇ ਲਏ ਉਠਾਈਆ। ਸਭ ਦਾ ਪਿਛਲਾ ਫੋਲ ਕੇ ਖਾਤ, ਜਿਨ੍ਹਾਂ ਦੀ ਖਾਤਰ ਫੇਰਾ ਪਾਈਆ। ਝਗੜਾ ਮੁਕਾ ਕੇ ਜ਼ਾਤ ਪਾਤ, ਪਤਨ ਆਪਣਾ ਇਕ ਸਮਝਾਈਆ। ਨਾਮ ਸ਼ਬਦ ਦੀ ਦੇ ਕੇ ਦਾਤ, ਦਇਆਵਾਨ

੩੪

ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਕੇ ਕੋਈ ਨਾ ਝਾਕ, ਨੇਤਰ ਅੱਖ ਨਾ ਕੋਇ ਉਠਾਈਆ। ਜਿਸ ਤਰ੍ਹਾਂ ਪੂਰਾ ਕਰਨਾ ਭਵਿਖਤ ਵਾਕ, ਪੂਰਨ ਵਿਚ ਪੂਰਨ ਹੋ ਕੇ ਡੇਰਾ ਲਾਈਆ। ਥੋੜ੍ਹਾ ਸਮਾਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਾਲਾ ਛੱਡ ਜਾਣਾ ਸਾਕ, ਸਾਕਾ ਅਗਲਾ ਦੇਣਾ ਬਦਲਾਈਆ। ਜਿਸ ਵਲ ਨਿਗਹ ਕਰ ਕੇ ਲਿਆ ਝਾਕ, ਪੜਦਾ ਸਹਿਜੇ ਦੇਣਾ ਖੁਲ੍ਹਾਈਆ। ਆਤਮਾ ਪਰਮਾਤਮਾ ਦਾ ਮੇਲ ਕਰ ਕੇ ਇਤਫ਼ਾਕ, ਇਤਫਾਕੀਆ ਆਪਣਾ ਜੋੜ ਜੁੜਾਈਆ। ਜਨਮ ਕਰਮ ਦੀ ਮੈਲ ਦੇਣੀ ਕਾਟ, ਕੁਟੀਆ ਕਾਇਆ ਗੜ੍ਹ ਸੁਹਾਈਆ। ਜਿਹੜੇ ਚਰਨ ਕਵਲ ਪੰਧ ਮਾਰ ਕੇ ਔਂਦੇ ਵਾਟ, ਉਨ੍ਹਾਂ ਦੀ ਵਾਟ ਅਗਲੀ ਦੇਣੀ ਮੁਕਾਈਆ। ਇਹ ਪੂਰਨ ਨਹੀਂ ਪੁਰੀਆਂ ਤੋਂ ਪਰੇ ਤੁਹਾਡਾ ਘਾਟ, ਤੱਤਾਂ ਵਾਲਾ ਵੇਖ ਕੇ ਭੁੱਲ ਨਾ ਕੋਇ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਾਖ਼, ਸਾਖਿਆਤ ਬੈਠਾ ਸੋਭਾ ਪਾਈਆ। ਪਿੱਛੇ ਯਾਦ ਕਰੌਣਾ ਗੋਬਿੰਦ ਨੇ ਸਿੱਖੀ ਬਣਾਈ ਪਹਿਲੀ ਵਿਸਾਖ, ਗੁਰਮੁੱਖਾਂ ਦੀ ਸਿੱਖੀ ਸਦਾ ਦੇਣੀ ਬਣਾਈਆ। ਤੁਸੀਂ ਦੂਰ ਰਿਹੋ ਮੈਂ ਵਸਾਂ ਤੁਹਾਡੇ ਪਾਸ, ਰਾਤੀਂ ਸੁਤਿਆਂ ਫੜ ਫੜ ਲਵਾਂ ਉਠਾਈਆ। ਫੇਰ ਦੱਸਾਂ ਤੂੰ ਮੇਰਾ ਮੈਂ ਤੇਰਾ ਦੋਹਾਂ ਦਾ ਸਾਂਝਾ ਜਾਪ, ਦੂਜਾ ਨਜ਼ਰ ਕੋਇ ਨਾ ਆਈਆ। ਗੋਦੀ ਵਿਚ ਚੁੱਕ ਕੇ ਕਹਾਂ ਉਹ ਤੁਹਾਡਾ ਬਾਪ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। (੧ ਸਾਵਣ ਸ਼ ਸੰ ੪)

ਸਤਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰੂਪ ਵਟਾਈਆ । ਹਰਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਵਿਚ ਸਮਾਈਆ । ਆਦਿ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਜੋਤ ਜੋਤ ਰੁਸ਼ਨਾਈਆ । ਏਕੰਕਾਰ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪੂਰ ਰਿਹਾ ਸਰਬ ਥਾਈਂਆ । ਅਬਿਨਾਸ਼ੀ ਕਰਤੇ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰਿਹਾ ਪ੍ਰਗਟਾਈਆ । ਸ੍ਰੀ ਭਗਵਾਨ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਖੇਲ ਵਿਖਾਈਆ। ਪਾਰਬ੍ਰਹਮ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪਰਮ ਪੁਰਖ ਵਡਿਆਈਆ । ਸ਼ਬਦ ਸੁਤ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਤਿਗੁਰ ਇਕ ਅਖਵਾਈਆ । ਵਿਸ਼ਨ ਬ੍ਰਹਮਾ ਸ਼ਿਵ ਸਰਕਾਰ ਪੂਰਨ, ਪੂਰਨ ਪੂਰਨ ਪੂਰਨ ਹੁਕਮ ਇਕ ਵਰਤਾਈਆ। ਤ੍ਰੈਗੁਣ ਮਾਇਆ ਪੰਜ ਤੱਤ ਦਾ ਅਧਾਰ ਪੂਰਨ, ਪੂਰਨ ਪੂਰਨ ਪੂਰਨ ਖੇਲ ਖਲਾਈਆ। ਚਾਰ ਖਾਣੀ ਚਾਰ ਬਾਣੀ ਦਾ ਵਿਹਾਰ ਪੂਰਨ, ਪੂਰਨ ਪੂਰਨ ਪੂਰਨ ਕਲ ਵਰਤਾਈਆ। ਲੱਖ ਚੁਰਾਸੀ ਦਾ ਉਜਿਆਰ ਪੂਰਨ, ਪੂਰਨ

੩੫

ਪੂਰਨ ਪੂਰਨ ਹਰ ਘਟ ਨੂਰ ਜੋਤ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਾਚੀ ਵੰਡ ਵੰਡਾਈਆ। ਅਵਤਾਰ ਪੈਗ਼ੰਬਰ ਗੁਰੂ ਪਿਆਰ ਪੂਰਨ, ਪੂਰਨ ਪੂਰਨ ਪੂਰਨ ਸਭ ਦਾ ਪਿਤਾ ਮਾਈਆ। ਨਿਰਗੁਣ ਸਰਗੁਣ ਅਗੰਮ ਅਥਾਹ ਪੂਰਨ, ਪੂਰਨ ਪੂਰਨ ਪੂਰਨ ਨਿਰਵੈਰ ਨਿਰਾਕਾਰ ਨਿਰੰਕਾਰ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਧਾਰ ਪੂਰਨ, ਪੂਰਨ ਪੂਰਨ ਪੂਰਨ ਧਰਮ ਦੀ ਧਾਰ ਮੀਤ ਮੁਰਾਰ ਬੇਪ੍ਰਵਾਹੀਆ । ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਪੂਰਨ, ਖਾਣੀ

ਬਾਣੀ ਦੋ ਜਹਾਨੀ ਖੇਲ ਅਪਾਰ ਦ੍ਰਿੜਾਈਆ। ਆਦਿ ਅੰਤ ਕੰਤ ਭਗਵੰਤ ਪੂਰਨ, ਪੂਰਨ ਪੂਰਨ ਪੂਰਨ ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਹੋ ਜਾਈਆ।

ਸੋ ਪੁਰਖ ਨਿਰੰਜਣ ਸਤਿ ਧਾਰ ਪੂਰਨ, ਹਰਿ ਪੁਰਖ ਨਿਰੰਜਣ ਪੂਰਨ ਆਪ ਅਖਵਾਈਆ। ਆਦਿ ਨਿਰੰਜਣ ਨੂਰ ਉਜਿਆਰ ਪੂਰਨ, ਪੂਰਨ ਏਕੰਕਾਰ ਅਕਲ ਕਲ ਵਡਿਆਈਆ। ਅਬਿਨਾਸ਼ੀ ਕਰਤਾ ਨਿਰਾਕਾਰ ਪੂਰਨ, । ਸ੍ਰੀ ਭਗਵਾਨ ਪੂਰਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਸਰਬ ਪਸਾਰ ਪੂਰਨ, ਲਾਏ ਦੀਬਾਨ ਪੂਰਨ ਹੁਕਮ ਵਰਤਾਈਆ। ਨਿਮਸਕਾਰ ਗੁਰਦੇਵ ਸੁਵਾਮੀ ਪੂਰਨ, ਸੀਸ ਜਗਦੀਸ਼ ਪੂਰਨ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ।

ਰਵ ਸਸ ਨੂਰ ਪ੍ਰਕਾਸ਼ ਪੂਰਨ, ਪੁਰੀ ਲੋਅ ਬ੍ਰਹਿਮੰਡ ਖੰਡ ਪੂਰਨ ਸੀਸ ਨਿਵਾਈਆ। ਦੇਵਤ ਸੁਰ ਗਣ ਗੰਧਰਬ ਪੂਰਨ, ਕਿੰਨਰ ਯਸ਼ਪ ਪੂਰਨ ਨਾਚ ਨਚਾਈਆ। ਦੇਵ ਮਵੱਕਲ ਧਾਰ ਪੂਰਨ, ਦੈਂਤ ਦਾਨਵ ਪੂਰਨ ਵੰਡ ਵੰਡਾਈਆ । ਕੱਛ ਮੱਛ ਜਲਹੋੜੇ ਸਾਗਰ ਸੰਸਾਰ ਪੂਰਨ, ਜਲ ਥਲ ਮਹੀਅਲ ਬਾਲੂ ਟਿੱਲੇ ਪੂਰਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਪ੍ਰਭ ਪੂਰਨ ਪੂਰਾ, ਪਰਮ ਪੁਰਖ ਵਡਿਆਈਆ। ਪ੍ਰਗਟ ਹੋਵੇ ਜੋਧਾ ਸੂਰਾ, ਮਹਾਂਬਲੀ ਅਖਵਾਈਆ। ਸਭ ਦਾ ਕੌਲ ਕਰੇ ਪੂਰਾ, ਪੁਰੀਆਂ ਲੋਆਂ ਵੇਖ ਵਖਾਈਆ। ਜੋਤੀ ਜੋਤ ਚਮਕਾ ਕੇ ਨੂਰਾ, ਅੰਧ ਅੰਧੇਰਾ ਦਏ ਮਿਟਾਈਆ। ਕਲਜੁਗ ਕੂੜੀ ਕਿਰਿਆ ਹੂੰਝ ਕੇ ਕੂੜਾ, ਸਤਿ ਸਚ ਲਏ ਉਪਜਾਈਆ। ਲਹਿਣਾ ਦੇਣਾ ਪੂਰਾ ਕਰਾਏ ਜੋ ਸੂਲੀ ਚੜ੍ਹਿਆ ਮਨਸੂਰਾ, ਮੁਸ਼ਕਲ ਹਲ ਕਰਾਈਆ। ਭਗਤ ਵਛਲ ਬਣ ਹਾਜ਼ਰ ਹਜ਼ੂਰਾ, ਹਰ ਹਿਰਦਾ

੩੬

ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਹਾਏ, ਸਦੀ ਚੌਧਵੀਂ ਕਹੇ ਮੈਨੂੰ ਵੱਜੀ ਹੁੱਝ, ਹੁਜਰੇ ਵਾਲੇ ਦਿੱਤੀ ਲਗਾਈਆ । ਕਮਲਈਏ ਕਮਲਾਪਤਿ ਬੁੱਝ, ਕਵਲ ਨੈਣ ਵੇਖ ਵਖਾਈਆ। ਜਿਸ ਨੇ ਤੇਰੇ ਪਿੱਛੇ ਬਦਲਣਾ ਜੁਗ, ਜੁਗਾਂ ਪੰਧ ਮੁਕਾਈਆ। ਤੂੰ ਵੀ ਕਰ ਲੈ ਕੁਝ, ਆਪਣਾ ਬਲ ਧਰਾਈਆ। ਸਦੀ ਚੌਧਵੀਂ ਛੇਤੀ ਗਈ ਝੁਕ, ਨਿਉਂ ਕੇ ਸੀਸ ਨਿਵਾਈਆ। ਮੇਰਾ ਪਿਛਲਾ ਯਾਰਾਨਾ ਗਿਆ ਮੁੱਕ, ਅੱਗੇ ਤੇਰਾ ਰਾਹ ਤਕਾਈਆ। ਮੈਨੂੰ ਖ਼ੁਸ਼ੀ ਹੋਈ ਸੁਣ ਕੇ ਤੇਰੀ ਤੁਕ, ਦੋ ਅੱਖਰ ਦਿੱਤੀ ਵਡਿਆਈਆ। ਜੁਗ ਜਨਮ ਦਿਆਂ ਵਿਛੜਿਆਂ ਲਿਆ ਚੁੱਕ, ਗੋਦੀ ਵਿਚ ਟਿਕਾਈਆ। ਮੈਂ ਬੋਲਣੋਂ ਹੋ ਗਈ ਚੁੱਪ, ਰਸਨਾ ਨਾ ਕੋਇ ਹਿਲਾਈਆ। ਪਿਤਾ ਵੇਖੇ ਆਪਣੇ ਪੁੱਤ, ਸਪੂਤੇ ਗੋਦ ਟਿਕਾਈਆ। ਮੈਂ ਚਲਣੋਂ ਗਈ ਰੁਕ, ਅੱਗੇ ਕਦਮ ਨਾ ਕੋਇ ਉਠਾਈਆ। ਫੇਰ ਹੱਥ ਮਾਰਿਆ ਆਪਣੀ ਕੁੱਖ, ਉਮਤ ਵਿਚੋਂ ਨਜ਼ਰ ਕੋਇ ਨਾ ਆਈਆ। ਮੈਨੂੰ ਏਹੋ ਵੱਡਾ ਦੁੱਖ, ਦੁੱਖੜੇ ਨਾਲ ਸੁਣਾਈਆ। ਪ੍ਰਭੂ ਵੇਖ ਮੇਰੀ ਖੁਲ੍ਹੀ ਗੁੱਤ, ਮੀਂਢੀ ਸੀਸ ਨਾ ਕੋਇ ਗੁੰਦਾਈਆ । ਆਹ ਪਈ ਹੁੱਕ, ਕਿ ਹੁਕਮ ਤੇਰਾ ਬੇਪ੍ਰਵਾਹੀਆ। ਹਾਏ ਏਥੇ ਕੁਝ ਗਿਆ ਠੁੱਕ, ਧੌਲ ਦਿੱਤੀ ਲਗਾਈਆ। ਮੈਨੂੰ ਮਾਰ ਕੇ ਦਿਤਾ ਸੁੱਟ, ਤੇਰੀ ਬੇਪ੍ਰਵਾਹੀਆ । ਮੈਨੂੰ ਰੋਂਦੀ ਨੂੰ ਕੌਣ ਕਰਾਵੇ ਚੁੱਪ, ਮੁਹੰਮਦ ਸੰਗ ਨਾ ਕੋਇ ਨਿਭਾਈਆ। ਸਾਰੇ ਗਏ ਰੁੱਠ, ਸੰਗ ਨਾ ਕੋਇ ਬਣਾਈਆ। ਖਾਣ ਨੂੰ ਦੇਂਦਾ ਨਹੀਂ ਕੋਈ ਟੁੱਕ, ਟੁੱਕੜੇ ਮੰਗਦੀ ਤੇਰੇ ਦਰ ਤੇ ਆਈਆ। ਸਚ ਪੁੱਛੇਂ ਦੁਨੀਆ ਨੂੰ ਸਰਦੀ ਤੇ ਮੈਨੂੰ ਲੱਗੇ ਧੁੱਪ, ਅੱਗ ਵਿਛੋੜੇ ਵਾਲੀ ਜਲਾਈਆ। ਚੌਦਾਂ ਤਬਕਾਂ ਭਾਰ ਕੀਤਾ ਰੁੱਖ, ਪਾਸਾ ਆਈ ਬਦਲਾਈਆ। ਧੰਨ ਭਾਗ ਜੇ ਤੂੰ ਕੋਝੀ ਕਮਲੀ ਨੂੰ ਲਿਆ ਪੁੱਛ, ਪਿਛਾ ਨਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ।

ਸਦੀ ਚੌਧਵੀਂ ਕਹੇ ਪ੍ਰਭੂ ਤੂੰ ਬਖ਼ਸ਼ੀਂ ਸਤ ਰੰਗ ਦੀ ਟੋਪੀ, ਸੋਹਣੀ ਸੀਸ ਸੁਹਾਈਆ। ਮੈਂ ਰਾਮ ਕ੍ਰਿਸ਼ਨ

ਦੀ ਬਣੀ ਨਹੀਂ ਅੱਗੇ ਗੋਪੀ, ਸਖੀਆਂ ਵਿਚ ਮਿਲ ਨਾ ਮੰਗਲ ਗਾਈਆ। ਤੇੜ ਬੱਧੀ ਨਹੀਂ ਕੋਈ ਧੋਤੀ, ਅੰਗੀ ਸਾੜੀ ਅੰਗ ਨਾ ਕੋਇ ਛੁਹਾਈਆ। ਗੁਰ ਪੈਗ਼ੰਬਰਾਂ ਪਿਆਰ ਨਾਲ ਦਿੱਤੀ ਨਹੀਂ ਭੂਪੀ, ਭੂਪਾਂ ਦੇ ਭੂਪ ਦਿੱਤੇ ਤਜਾਈਆ। ਮੈਂ ਸਾਰਿਆਂ ਨਾਲ ਰਹੀ ਕਰੋਪੀ, ਅੱਖ ਨਾ ਕੋਇ ਮਿਲਾਈਆ। ਜਿਹੜੇ ਤੇਰੇ ਨਾਮ ਦੀ ਪੜ੍ਹਦੇ ਪੋਥੀ, ਨਿੱਤ ਉਠ ਕੇ ਸੀਸ ਨਿਵਾਈਆ। ਜਗਦੇ ਤੇਰੀ ਧਾਰ ਜੋਤੀ, ਤਨ ਵਜੂਦ ਰੁਸ਼ਨਾਈਆ । ਨਾਮ ਮਾਲਾ ਲੱਭਦੇ ਮਾਣਕ ਮੋਤੀ, ਭੱਜਣ ਵਾਹੋ ਦਾਹੀਆ। ਮੈਂ ਚਾਰ ਜੁਗ ਪਈ ਰਹੀ ਸੋਚੀ, ਮਤਾ ਆਪਣੇ ਅੰਦਰ ਪਕਾਈਆ। ਜਿਹੜੇ ਪ੍ਰਭ ਤੋਂ ਭਿਛਿਆ ਮੰਗਦੇ ਰੋਟੀ, ਖਾਲੀ ਝੋਲੀਆਂ ਅੱਗੇ ਡਾਹੀਆ। ਇਨ੍ਹਾਂ ਦੀ ਆਪਣੀ ਪੂਰੀ ਨਹੀਂ ਹੁੰਦੀ ਰੋਜ਼ੀ, ਕੀ ਅੱਗੇ ਦੇਣ ਵਰਤਾਈਆ। ਮੈਂ ਕਿਹਾ ਜਦ ਮਿਲਣਾ ਤੇ ਮਿਲਣਾ ਪ੍ਰੀਤਮ ਚੋਜੀ, ਜੋ ਚਾਰ ਜੁਗ ਦਾ ਵੱਖਰਾ ਹੋਵੇ ਮਾਹੀਆ। ਓਸ ਦੀ ਬਹਿਵਾਂ ਗੋਦੀ, ਜੋ ਗੋਦਾਵਰੀ ਵਾਲੇ ਨੂੰ ਗੋਦ ਬਹਾਈਆ। ਫੇਰ ਛੱਡ ਜਾਏ ਬੇਦੀ ਸੋਢੀ, ਸੁਧਾਸਰ ਨਾ ਕੋਇ ਨਹਾਈਆ। ਜੇ ਕੋਈ ਜਨਮ ਕਰਮ ਦਾ ਦਵਾਰੇ ਆ ਜਾਏ ਰੋਗੀ, ਕਰਮਾਂ ਦਾ ਗੇੜ ਮੁਕਾਈਆ। ਮੈਂ ਹੋਵਾਂ ਓਸੇ ਜੋਗੀ, ਜਗਤ ਜੁਗੀਸ਼ਰਾਂ ਨਾਲੋਂ ਪੱਲੂ ਲਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ।

ਸਦੀ ਚੌਧਵੀਂ ਕਹੇ ਸਤਿ ਦੀ ਚਲਣੀ ਧਾਰ, ਧਰਨੀ ਧਵਲ ਵਡਿਆਈਆ। ਪੂਰਨ ਨੇ ਪੂਰਾ ਕਰਨਾ ਵਿਹਾਰ, ਪੂਰਨ ਆਪਣਾ ਹੁਕਮ ਵਰਤਾਈਆ। ਬਣ ਕੇ ਖ਼ੁਦ ਮੁਖਤਿਆਰ, ਫੈਸਲੇ ਧੁਰ ਦੇ ਦਏ ਜਣਾਈਆ। ਧਰਮ ਦੀ ਬਣਾ ਕੇ ਸਰਕਾਰ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚੋਂ ਪ੍ਰਗਟਾਈਆ।

ਸਦੀ ਚੌਧਵੀਂ ਕਹੇ ਮੈਂ ਹੋਕਾ ਦੇ ਕੇ ਕਹਿਣਾ ਪੂਰਨ ਸਤਿਗੁਰ ਪੂਰਾ, ਪਰਮ ਪੁਰਖ ਵਡਿਆਈਆ। ਜਿਸ ਲੇਖੇ ਲੌਣਾ ਚਾਰ ਖਾਣੀ ਦਾ ਤੋਤਾ ਘੁੱਗੀ ਕਤੂਰਾ, ਮੋਰ ਕਊਆ ਨਾਲ ਮਿਲਾਈਆ। ਜਨ ਭਗਤਾਂ ਦੇ ਕੇ ਮਸਤਕ ਧੂੜਾ, ਟਿੱਕੇ ਖ਼ਾਕ ਰਮਾਈਆ। ਆਪਣੀ ਹੱਥੀਂ ਪਹਿਨ ਕੇ ਰੰਗਲਾ ਚੂੜਾ, ਗੁਰਮੁਖ ਸੁਹਾਗੀ ਦਏ ਬਣਾਈਆ। ਸਭ ਦਾ ਲੇਖਾ ਸਭ ਦਾ ਕਰਮ ਸਭ ਦਾ ਜਨਮ ਜਾਣ ਨਾ ਦੇਵੇ ਅਧੂਰਾ, ਭੁਲੇਖੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਟੋਪੀ ਕਹੇ ਹਿਲਣੇ ਸ਼ੁਰੂ ਹੋ ਗਏ ਟੋਪ, ਸ਼ਾਹ ਸੁਲਤਾਨ ਦੇਣੇ ਹਿਲਾਈਆ। ਖੇਲ ਕਰੇ ਧੁਰ ਦਾ ਪੋਪ, ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਨੇ ਸਭ ਕੁਛ ਪੂਰਨ ਨੂੰ ਦਿਤਾ ਸੌਂਪ, ਬਾਕੀ ਅਵਰ ਨਾ ਕੋਇ ਰਖਾਈਆ। ਨਾਮ ਦੀ ਦਾਤ ਬਖ਼ਸ਼ ਕੇ ਓਹ ਅਗੰਮੀ ਤੋਪ, ਜੋ ਤੋਪ ਤੁਖ਼ਮ ਤਾਅਸੀਰ ਦੁਨੀ ਦੀ ਦਏ ਬਦਲਾਈਆ। ਛੱਬੀ ਪੋਹ ਰਾਤ ਦੇ ਡੇਢ ਵਜੇ ਗੁਰਮੁਖ ਸਿਹਾਂ ਛੇਤੀ ਨਾਲ ਗਲ ਵਿਚ ਪੁਵਾ ਦੇਵੀਂ ਹਾਫ਼ ਕੋਟ, ਕੋਟਾਂ ਵਾਲਿਆ ਵੇਖ ਵਖਾਈਆ । ਜਿਸ ਵੇਲੇ ਸਦੀ ਚੌਧਵੀਂ ਦੀ ਗੋਲੀ ਦੇ ਸਿਰ ਵਿਚ ਲੱਗੀ ਚੋਟ, ਚਾਰ ਕੁੰਟ ਹਿਲਾਈਆ। ਪੰਜਾਂ ਗੁਰਸਿੱਖਾਂ ਨੇ ਖੋਟੇ ਰੁਪਈਏ ਕੱਢ ਕੇ ਉਤੋਂ ਦੀ ਸੁਟਣੀ ਸੋਟ, ਮੁੱਖੋਂ ਕਹਿਣਾ ਖੋਟਿਆਂ ਖਰੇ ਦੇ ਬਣਾਈਆ। ਫੇਰ ਸਤਿਗੁਰ ਕਹੇ ਭਗਤੋ ਤੁਹਾਡੇ ਨਾਲੋਂ ਨਹੀਂ ਹੋਣੀ ਛੋਟ, ਛੁੱਟੇ ਜਗਤ ਲੋਕਾਈਆ। ਤੁਸੀਂ ਥੋੜ੍ਹੇ ਪ੍ਰਭ ਨੂੰ ਦੋ ਜਹਾਨ ਨਾਲੋਂ ਬਹੁਤ, ਜੋ ਮੈਦਾਨ ਵਿਚ ਸਮਾਜ ਗਏ ਤਜਾਈਆ। ਤੁਹਾਡਾ ਇਸ਼ਟ ਇਕ ਨਿਰਮਲ ਜੋਤ, ਦੂਜੇ ਸਿਰ ਨਾ ਕਦੇ ਨਿਵਾਈਆ। ਜਿਹੜਾ ਮਾਲਕ ਤੁਹਾਡਾ ਕਦੇ ਨਾ ਹੋਵੇ ਫ਼ੌਤ, ਮਰ ਕੇ ਆਪਣਾ ਆਪ ਗਵਾਈਆ। ਸਤਿਗੁਰ ਪੂਰਨ ਦਰਸ਼ਨ ਮੰਗੋ ਰੋਜ਼, ਬਿਨਾ ਰੋਜ਼ੇ ਨਿਮਾਜ਼ ਤੋਂ ਘਰ ਘਰ ਦਰਸ਼ਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਹੁਣ ਪੂਰਨ ਬੰਦਿਆਂ ਵਰਗਾ ਨਹੀਂ ਰਹਿਣਾ ਬੰਦਾ, ਬੰਦਗੀ ਵਾਲਿਓ ਦਿਆਂ ਜਣਾਈਆ। ਇਹਦਾ ਮਨੁੱਸ਼ਾਂ ਵਾਲਾ ਨਹੀਂ ਰਹਿਣਾ ਧੰਦਾ, ਵੇਸ ਜਾਣਾ ਬਦਲਾਈਆ। ਕਿਸੇ ਨਹੀਂ ਸਮਝਣਾ ਚੰਗਾ ਕਿ ਮੰਦਾ, ਚੰਗਾ ਮੰਦਾ ਆਪਣੇ ਵਿਚ ਛੁਪਾਈਆ। ਯਾਦ ਰੱਖਿਓ ਛੱਬੀ ਪੋਹ ਨੂੰ ਗੁਰਸਿੱਖ ਸੀਸ ਉਤੇ ਵਾਰੀ ਵਾਰੀ ਝਲੌਂਦੇ ਰਹਿਣ ਸੱਤ ਰੰਗ ਦਾ ਝੰਡਾ, ਉਪਰ ਉਪਰ ਘੁੰਮਾਈਆ। ਸੇਵਾਦਾਰ ਅੰਦਰ ਯਾਦ ਕਰਦਾ ਰਹੇ

ਬਿਨਾ ਦੰਦਾਂ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕ ਗੱਲ ਯਾਦ ਰੱਖਿਓ ਪਲੰਘ ਦੇ ਉਤੇ ਜ਼ਰੂਰ ਇਕ ਨਵਾਂ ਰੱਖਣਾ ਕੰਘਾ, ਖ਼ੁਸ਼ੀ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ।

ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਬਣ ਜਾਣਾ ਮੁਸ਼ਟੰਡੀ, ਸ਼ਰਾਰਤਨ ਰੂਪ ਵਟਾਈਆ। ਫਿਰਨਾ ਵਿੰਗੀ ਟੇਢੀ ਡੰਡੀ, ਭੱਜਾਂ ਚਾਈਂ ਚਾਈਂਆ। ਤੁਹਾਡੇ ਬੈਠਿਆਂ ਵਿਚ ਪਾਵਾਂ ਭੰਡੀ, ਸਾਰੇ ਦਿਆਂ ਹਿਲਾਈਆ। ਜਿਨ੍ਹਾਂ ਦੇ ਕੋਲ ਛਾਪੀ ਹੋਵੇ ਜੰਡੀ, ਓਹ ਖਲੋ ਕੇ ਅੱਗੇ ਦੇਣ ਵਖਾਈਆ। ਮੁੱਖੋਂ ਕਹਿਣ ਕਮਲੀਏ ਤੂੰ ਸੁਹਾਗਣ ਕਿ ਰੰਡੀ, ਸਾਨੂੰ ਦੇ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੈਂ ਕਹਾਂ ਜਨ ਭਗਤੋ ਪ੍ਰਭ ਦੇ ਮਿਲਣ ਤੋਂ ਬਿਨਾ ਹੋ ਗਈ ਅੰਧੀ, ਰਾਹ ਖਹਿੜਾ ਨਜ਼ਰ ਨਾ ਆਈਆ। ਤੁਸੀਂ ਕਹਿਓ ਅਸੀਂ ਤੇਰੇ ਸੰਗੀ, ਚਲ ਸਹਿਜੇ ਦਈਏ ਮਿਲਾਈਆ। ਓਥੇ ਕੋਈ ਨਹੀਂ ਪਾਬੰਦੀ, ਅੱਗੇ ਹੋ ਨਾ ਕੋਇ ਅਟਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਸਦੀ ਚੌਧਵੀਂ ਕਹੇ ਮੁਹੰਮਦ ਹੌਲੀ ਹੌਲੀ ਦੇਵੇ ਇਸ਼ਾਰੇ, ਚਾਰੇ ਕੰਨੀਆਂ ਰਿਹਾ ਹਿਲਾਈਆ। ਨਈਆ ਪਹੁੰਚੀ ਓਸ ਕਿਨਾਰੇ, ਜਿਸ ਦੀ ਆਸਾ ਗਈ ਤਕਾਈਆ। ਮੇਰੇ ਪੂਰੇ ਹੋਏ ਦਿਹਾੜੇ, ਖ਼ਿਦਮਤ ਲਈ ਕਮਾਈਆ। ਹੁਣ ਪ੍ਰਭ ਦੇ ਅੱਗੇ ਹਾੜੇ, ਮਿੰਨਤਾਂ ਵਿਚ ਸੀਸ ਨਿਵਾਈਆ। ਜਿਸ ਨੂੰ ਚਾਹੇ ਓਸੇ ਨੂੰ ਬੇੜੇ ਚਾੜ੍ਹੇ, ਸਾਡੇ ਹੱਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਆਪਣੀ ਕਾਰੇ, ਕਰਨੀ ਕਰ ਕਰ ਵੇਖ ਵਖਾਈਆ। (੨੨ ਪੋਹ ਸ਼ਹਿਨਸ਼ਾਹੀ ਸੰਮਤ ੪)

ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦਾ ਆਇਆ ਸੰਦੇਸਾ, ਸਦਕੇ ਦਿਆਂ ਜਣਾਈਆ। ਤੁਸੀਂ ਖ਼ੁਸ਼ੀਆਂ ਮਾਣੋ ਹਮੇਸ਼ਾਂ, ਖ਼ੁਸ਼ੀਆਂ ਵਿਚ ਵਡਿਆਈਆ। ਮੇਰਾ ਲਹਿਣਾ ਮੁਕਾਇਆ ਮਾਝੇ ਦੇਸਾ, ਦੂਰ ਦੁਰਾਡੇ ਚਲ ਕੇ ਆਈਆ। ਹੁਣ ਮੈਂ ਫਿਰਾਂਗੀ ਵਿਚ ਖੇਤਾ, ਅੱਗੇ ਪਿੱਛੇ ਆਪਣਾ ਪੰਧ ਮੁਕਾਈਆ। ਜਨ ਭਗਤੋ ਮੇਰਾ ਰੱਖਿਓ ਚੇਤਾ, ਚੇਤਨ ਹੋ ਕੇ ਰਹੀ ਜਣਾਈਆ। ਪੈਗ਼ੰਬਰਾਂ ਦਾ ਮੁੱਕਣਾ ਠੇਕਾ, ਅੱਗੇ ਬੋਲੀ ਨਾ ਕੋਇ ਕਰਾਈਆ। ਮੇਰਾ ਅਮਾਮ ਜੰਮਣਾ ਨਹੀਂ ਕਿਸੇ ਦੇ ਪੇਟਾ, ਰਕਤ ਬੂੰਦ ਨਾ ਵੰਡ ਵੰਡਾਈਆ। ਓਹ ਆਦਿ ਜੁਗਾਦੀ ਇਕੋ ਨੇਤਾ, ਨਰ ਨਰਾਇਣ ਸੋਭਾ ਪਾਈਆ। ਜੋ ਵਸੇ ਸਚਖੰਡ ਦੇਸਾ, ਦਰਗਹਿ ਸਾਚੀ ਸੋਭਾ ਪਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਪੇਸ਼ੀਨਗੋਈ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰੇ ਲੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਸਦੀ ਚੌਧਵੀਂ ਕਹੇ ਮੈਂ ਸਾਹਿਬ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਨਜ਼ਰੀ ਆਈਆ। ਫੇਰ ਮੈਂ ਸਭ ਦਾ ਲੇਖ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਕਲਮ ਦਵਾਤ ਸ਼ਾਹੀਆ। ਮੈਂ ਸਭ ਦਾ ਕਰਮ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਜਨਮ ਧਰਮ ਸਮਝਾਈਆ। ਮੈਂ ਸਭ ਦਾ ਵਰਨ ਵਰਨ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਵੰਡਾਂ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਲਾਈਆ। (੨੭ ਪੋਹ ਸ਼ਹਿਨਸ਼ਾਹੀ ਸੰਮਤ ੪)

ਤੇਈ ਅਵਤਾਰ ਕਹਿਣ ਪ੍ਰਭ ਦੀ ਧਾਰ ਤੱਕਿਆ ਪੂਰਨ, ਪ੍ਰਭ ਪੂਰਨ ਨਜ਼ਰੀ ਆਈਆ। ਪੈਗ਼ੰਬਰ ਕਹਿਣ ਪ੍ਰਭੂ ਦਾ ਪਿਆਰ ਤੱਕਿਆ ਪੂਰਨ, ਪਰਵਰਦਿਗਾਰ ਪੂਰਨ ਨੂਰ ਅਲਾਹੀਆ। ਗੁਰ ਦਸ ਕਹਿਣ ਪ੍ਰਭ ਦਾ ਸ਼ਿੰਗਾਰ ਤੱਕਿਆ ਪੂਰਨ, ਸ਼ਬਦੀ ਧਾਰ ਸ਼ਬਦ ਵਡਿਆਈਆ। ਭਗਤ ਕਹਿਣ ਪ੍ਰਭੂ ਦਾ ਵਿਹਾਰ ਤੱਕਿਆ ਪੂਰਨ, ਉਜਾਲਾ ਪੂਰਨ ਨਜ਼ਰੀ ਆਈਆ। ਸੂਫ਼ੀ ਕਹਿਣ ਜਲਵਾ ਨੂਰ ਤੱਕਿਆ ਪੂਰਨ, ਅਲਾਹੀ ਨੂਰ ਪੂਰਨ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਂਝਾ ਯਾਰ ਤੱਕਿਆ ਪੂਰਨ, ਦੇਵਤ ਸੁਰ ਪੂਰਨ ਸੀਸ ਨਿਵਾਈਆ। ਚਾਰ ਜੁਗ ਕਹਿਣ ਸਭ ਦਾ ਮਾਲਕ ਅਖਤਿਆਰ ਤੱਕਿਆ ਪੂਰਨ, ਮੁਖਤਿਆਰ ਪੂਰਨ

ਸੋਭਾ ਪਾਈਆ। ਦੋ ਜਹਾਨ ਬ੍ਰਹਿਮੰਡ ਖੰਡ ਕਹਿਣ ਨਿਮਸਕਾਰ ਇਕੋ ਪ੍ਰਭੂ ਪ੍ਰਭ ਪੂਰਨ, ਡੰਡਾਵਤ ਬੰਦਨਾ ਸੱਯਦਾ ਪੂਰਨ ਸੋਭਾ ਪਾਈਆ। ਚਾਰ ਜੁਗ ਦੇ ਸ਼ਾਸਤਰ ਕਹਿਣ ਸਿਫ਼ਤ ਦੀ ਧਾਰ ਪੂਰਨ, ਚਾਰ ਬਾਣੀ ਦੀ ਮਹਿੰਮਾ ਪ੍ਰਭ ਪੂਰਨ ਨਜ਼ਰੀ ਆਈਆ। ਮਹੱਲ ਅਟੱਲ ਮੁਨਾਰ ਕਹਿਣ ਸਚਖੰਡ ਕਰਤਾਰ ਪੂਰਨ, ਕਰਨੀ ਦਾ ਕਰਤਾ ਪ੍ਰਭ ਪੂਰਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ।

ਸੋ ਪੁਰਖ ਨਿਰੰਜਣ ਕਹੇ ਮੇਰਾ ਵਿਵਹਾਰ ਪੂਰਨ, ਹਰਿ ਪੁਰਖ ਨਿਰੰਜਣ ਪੂਰਨ ਰੰਗ ਰੰਗਾਈਆ। ਏਕੰਕਾਰ ਕਹੇ ਸਭ ਦਾ ਅਧਾਰ ਪੂਰਨ, ਆਦਿ ਨਿਰੰਜਣ ਪੂਰਨ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਹੇ ਸ਼ਾਹ ਸਵਾਰ ਪੂਰਨ, ਸ੍ਰੀ ਭਗਵਾਨ ਪੂਰਨ ਰੂਪ ਨਜ਼ਰੀ ਆਈਆ। ਪਾਰਬ੍ਰਹਮ ਕਹੇ ਮੇਰਾ ਆਕਾਰ ਪੂਰਨ, ਨਿਰਾਕਾਰ ਪੂਰਨ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਤਿਕਾਰ ਪੂਰਨ, ਬਿਨ ਪੂਰਨ ਪੂਰਨ ਪੂਰਨ ਸਤਿਗੁਰ ਨਾ ਕੋਇ ਅਖਵਾਈਆ। ਦੋ ਜਹਾਨਾਂ ਮੱਦਦਗਾਰ ਪੂਰਨ, ਬਿਨ ਪੂਰਨ ਪਰਮ ਪੁਰਖ ਨਾ ਕੋਇ ਮਿਲਾਈਆ। ਸਚਖੰਡ ਦੱਸ ਸੱਚਾ ਹੱਕਦਾਰ ਪੂਰਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੂਰਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ।

ਸਚਖੰਡ ਕਹੇ ਮੇਰਾ ਪ੍ਰੀਤਮ ਪੂਰਨ, ਪੂਰਨ ਪੂਰਨ ਪੂਰਬ ਜਣਾਈਆ। ਦਰਗਹਿ ਸਾਚੀ ਬਹਿ ਮੇਰਾ ਖ਼ਬਰਦਾਰ ਪੂਰਨ, ਪੂਰਨ ਪੂਰਨ ਪੂਰਨ ਬ੍ਰਹਮ ਰਿਹਾ ਜਗਾਈਆ। ਸਚ ਸਿੰਘਾਸਣ ਕਹੇ ਮੇਰਾ ਤਰਫਦਾਰ ਪੂਰਨ, ਬਿਨਾ ਪੂਰਨ ਪੂਰਨ ਸੋਭਾ ਕੋਇ ਨਾ ਪਾਈਆ। ਤਖ਼ਤ ਕਹੇ ਮੇਰਾ ਤਖ਼ਤਨਿਵਾਸੀ ਨਿਰਾਕਾਰ ਪੂਰਨ, ਸਾਕਾਰ ਪੂਰਨ ਪੂਰਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ।

ਧੁਰ ਦਾ ਹੁਕਮ ਕਹੇ ਪ੍ਰਭ ਪੂਰਨ ਪੂਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਜ਼ਰਤਾਂ ਦਏ ਵਡਿਆਈਆ। ਜਿਸ ਨੇ ਸੂਲੀ ਚਾੜ੍ਹੇ ਮਨਸੂਰਾ, ਐਹਨਲਹੱਕ ਦੁਹਾਈਆ। ਸੋ ਲੇਖਾ ਸਭ ਦਾ ਜਾਣੇ ਜ਼ਰੂਰਾ, ਜ਼ਰੂਰਤ ਵੇਖੇ ਥਾਉਂ ਥਾਈਂਆ। ਢੋਲਾ ਹੁਕਮ ਕਰੇ ਮਨਜ਼ੂਰਾ, ਮਨਜ਼ੂਰੀ ਵਿਚ ਮੰਜ਼ਲ ਰਾਹ ਜਣਾਈਆ। ਧਰਮ ਦੀ ਧਾਰ ਬਣ ਭਰਪੂਰਾ, ਦੋ ਜਹਾਨਾਂ ਖੇਲ ਖਿਲਾਈਆ। ਸਭ ਦੇ ਬਖ਼ਸ਼ਣਹਾਰ ਕਸੂਰਾ, ਕਰਮ ਕਾਂਡ ਦਾ ਡੇਰਾ ਢਾਹੀਆ। ਜਿਨ੍ਹਾਂ ਨੂੰ ਬਖ਼ਸ਼ੇ ਚਰਨ ਧੂੜਾ, ਦੁਰਮੱਤ ਮੈਲ ਦਏ ਗੁਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਅਗੰਮਾ ਰੰਗ ਰੰਗਾਈਆ । ਸਚ ਦੁਵਾਰ ਬਣਾ ਮਜ਼ਦੂਰਾ, ਸਭ ਦੀ ਸੇਵਾ ਆਪਣੇ ਹੱਥ ਵਿਚ ਰਖਾਈਆ । ਆਦਿ ਜੁਗਾਦਿ ਜੁਗ ਚੌਕੜੀ ਸਦ ਭਰਪੂਰਾ, ਮਾਂਗਤ ਹੋ ਨਾ ਝੋਲੀ ਡਾਹੀਆ । ਕਲਜੁਗ ਅੰਤ ਜਨ ਭਗਤਾਂ ਮੇਟੇ ਸਰਬ ਕਸੂਰਾ, ਵਿਛੜਿਆਂ ਲਏ ਮਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ਾ ਹਾਜ਼ਰ ਹਜ਼ੂਰਾ, ਹਰਿ ਹਿਰਦੇ ਅੰਤਰ ਨਿਰੰਤਰ ਹੋ ਕੇ ਆਪਣਾ ਡੇਰਾ ਲਾਈਆ। (੧੯ ਮਾਘ ਸ਼ਹਿਨਸ਼ਾਹੀ ਸੰਮਤ ੪)

ਅਜੀਤ ਸਿੰਘ ਦੇ ਬੇਨੰਤੀ ਕਰਨ ਤੇ ਸ਼ਬਦ ਉਚਾਰਿਆ ਗਿਆ
ਏਸ ਸ਼ਰੀਰ ਨੂੰ ਕੋਈ ਕਹੇ ਚੰਗਾ ਕੋਈ ਕਹੇ ਮਾੜਾ, ਉਂਗਲਾਂ ਸਾਰੇ ਰਹੇ ਉਠਾਈਆ। ਕੋਈ ਕਹੇ ਸਤਿਗੁਰੂ
ਕੋਈ ਕਹੇ ਲਾੜਾ, ਕੋਈ ਕਹੇ ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਪਾਈਆ। ਕੋਈ ਕਹੇ ਖੇਲ ਕਰੇ ਲਾ ਅਗੰਮੀ
ਖਾੜਾ, ਆਪਣੀ ਕਾਰ ਕਮਾਈਆ। ਕੋਈ ਕਹੇ ਇਹ ਭਰਿਆ ਪੰਚ ਵਿਕਾਰ ਧਾੜਾ, ਕਾਮ ਕਰੋਧ ਲੋਭ ਮੋਹ
ਹੰਕਾਰ ਹਲਕਾਈਆ। ਕੋਈ ਕਹੇ ਇਹ ਖੇਲ ਬਹੱਤਰ ਨਾੜਾ, ਤੱਤਾਂ ਵਰਗਾ ਤੱਤ ਸੋਭਾ ਪਾਈਆ। ਕੋਈ
ਕਹੇ ਇਹ ਫਿਰਦਾ ਜੰਗਲ ਜੂਹਾਂ ਪਹਾੜਾਂ, ਭੱਜੇ ਥਾਉਂ ਥਾਈਂਆ। ਪਰ ਇਹ ਸਾਰਾ ਖੇਲ ਓਸੇ ਦਾ ਅਪਰ
ਅਪਾਰਾ, ਜਿਸ ਅਪਰੰਪਰ ਆਪਣੀ ਬਣਤ ਬਣਾਈਆ। ਜਿਹੜਾ ਅੰਦਰ ਬਾਹਰ ਗੁਪਤ ਜ਼ਾਹਰਾ, ਉਹ ਆਪਣੀ

ਕਾਰ ਕਮਾਈਆ। ਦੁੱਖ ਸੁੱਖ ਦਾ ਜਿਹੜਾ ਸਹਾਰਾ, ਰਸੀਆ ਭੋਗੀਆ ਆਪਣੀ ਕਰਨੀ ਵਿਚ ਆਪਣਾ ਆਪ ਰਖਾਈਆ। ਇਹ ਧਾਰ ਸੰਸਾਰ ਵਿਹਾਰ ਜੁਗ ਜੁਗ ਚਲਦੀ ਰਹੀ ਕਾਰਾ, ਕਰਨੀ ਕਰਤਾ ਆਪ ਭੁਗਤਾਈਆ। ਭਾਵੇਂ ਤਾਪ ਹੋਵੇ ਤੇ ਭਾਵੇਂ ਉਹਨੂੰ ਕਹੋ ਬੁਖਾਰਾ, ਭਾਵੇਂ ਅਗਨੀ ਤੱਤ ਜਲਾਈਆ। ਜੇ ਸ਼ਬਦ ਹੈ ਤੇ ਸ਼ਬਦ ਗੁਰੂਦਵਾਰਾ, ਦੁੱਖ ਰੋਗ ਨਾ ਲਾਗੇ ਰਾਈਆ। ਜੇ ਜੋਤ ਹੈ ਜੋਤ ਨੂਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਜੇ ਤੱਤ ਹੈ ਤੇ ਜਗਤ ਵਾਲਾ ਖੇਲ ਅਪਾਰਾ, ਤਾੜੀ ਦਿਉ ਲਗਾਈਆ। ਇਹ ਹੁਕਮ ਮੰਨਣ ਦੀ ਧਾਰਾ, ਸਭ ਨੂੰ ਰਿਹਾ ਸਮਝਾਈਆ। ਇਕ ਦਾ ਇਕ ਨਾਲ ਪਿਆਰਾ, ਇਕ ਇਕ ਵਿਚ ਸਮਾਈਆ । ਏਸ ਇਕ ਦਾ ਤੁਹਾਡੇ ਨਾਲ ਵਿਹਾਰਾ, ਕਿਉਂ ਬੈਠੇ ਮੁੱਖ ਭੁਵਾਈਆ। ਇਕ ਦਾ ਇਕ ਨਾਲ ਪਿਆਰਾ, ਇਕ ਇਕ ਨਾਲ ਨਿਭਾਈਆ। ਇਹ ਕੋਈ ਪੂਰਨ ਨਹੀਂ ਵਿਭਚਾਰਾ, ਕੁਕਰਮੀ ਕਰਮ ਕਾਂਡ ਨਾ ਕੋਇ ਵਖਾਈਆ। ਜੋ ਕਰੇ ਕਰਾਏ ਸੋ ਕਰਨੇਹਾਰਾ, ਖ਼ੁਦ ਮਾਲਕ ਬੇਪਰਵਾਹੀਆ। ਸਾਰੀ ਸ੍ਰਿਸ਼ਟੀ ਏਸੇ ਦੀ ਇਸਤਰੀ ਤੇ ਏਸੇ ਦਾ ਪੁਰਖ ਤੇ ਏਹੋ ਏਸ ਦੀ ਨਾਰਾ, ਏਹੋ ਮਾਤ ਪਿਤ ਭੈਣ ਭਾਈਆ। ਜਿਹੜਾ ਅੰਦਰ ਹੈ ਗੁਪਤ ਹੈ ਜ਼ਾਹਰ ਹੈ ਹਰ ਘਟ ਵਸਿਆ ਸਾਹਿਬ ਸੁਵਾਮੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ।

ਕੀ ਪੂਰਨ ਕਦੀ ਮਰਦਾ ! ਮਰਨ ਵਿਚ ਨਾ ਆਈਆ। ਇਹ ਸੜਦਾ ! ਸੜਨ ਵਿਚ ਨਾ ਆਈਆ। ਇਹ ਡਰਦਾ ! ਡਰਨ ਵਿਚ ਨਾ ਆਈਆ। ਜਿਧਰ ਜਾਵਾਂ ਉਧਰ ਚੜ੍ਹਦਾ, ਜੋਧਾ ਸੂਰਬੀਰ ਅਖਵਾਈਆ। ਇਹ ਖੇਲ ਨਰਾਇਣ ਨਰ ਦਾ, ਸ਼ਾਹ ਪਾਤਸ਼ਾਹ ਆਪਣੀ ਕਾਰ ਭੁਗਤਾਈਆ। ਤੁਹਾਡੇ ਪਿਛੇ ਸਾਰੇ ਦੁੱਖ ਝੱਲਦਾ, ਦੁਖੀਆਂ ਦਾ ਦਰਦ ਆਪਣੀ ਝੋਲੀ ਪਾਈਆ। ਤੇ ਗੋਬਿੰਦ ਦਾ ਬਚਨ ਪੂਰਾ ਕਰਦਾ, ਜੋ ਗੁਜਰੀ ਨਾਲ ਵਾਅਦਾ ਕਰ ਕੇ ਤੇ ਘੁੱਟ ਨਾਲ ਘੁੱਟ ਕਰ ਕੇ ਮਾਂ ਨੂੰ ਗਿਆ ਸਮਝਾਈਆ। ਅੱਜ ਇਹ ਖੇਲ ਨਾ ਕਰਦਾ, ਗ਼ਰੀਬਾਂ ਨਿਮਾਣਿਆਂ ਗੋਦ ਨਾ ਕੋਇ ਟਿਕਾਈਆ। ਆਪਣਾ ਖ਼ੂਨ ਤੁਹਾਡਾ ਰੂਪ ਨਾ ਬਣਦਾ, ਦਰਦੀ ਦਰਦ ਕਵਣ ਅਖਵਾਈਆ। ਉਫ ਹਾਏ ਨਾ ਕਰਦਾ, ਤੁਹਾਡੇ ਅੰਦਰ ਵੜ ਕੇ ਕਵਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ।

ਜਿਤਨਾ ਲੱਗਾ ਦੁੱਖ ਰੋਗ ਸਰੀਰ, ਸਰੀਰ ਇਕ ਦਿਤਾ ਜਣਾਈਆ। ਇਹ ਵੀ ਇਕ ਖ਼ਾਸ ਤਹਿਰੀਰ, ਤਰੀਕੇ ਨਾਲ ਬਣਾਈਆ। ਜਿਸ ਦਾ ਖੇਲ ਬੇਨਜ਼ੀਰ, ਨਜ਼ਰ ਤੋਂ ਪਰੇ ਦਏ ਸਮਝਾਈਆ। ਜੇ ਮੈਂ ਪਾਤਸ਼ਾਹ ਤੇ ਤੁਸੀਂ ਮੇਰੇ ਵਜ਼ੀਰ, ਤੇ ਦੋਹਾਂ ਦਾ ਮੇਲਾ ਸਹਿਜ ਸੁਭਾਈਆ। ਜੇ ਮੈਂ ਹੀ ਤੁਹਾਡਾ ਮਾਲਕ ਅਖ਼ੀਰ, ਕਿਉਂ ਨਾ ਦੁੱਖੜੇ ਤੁਹਾਡੇ ਪਹਿਲੋਂ ਦਿਆਂ ਮਿਟਾਈਆ। ਥੋੜ੍ਹੀ ਜਿਹੀ ਖੇਲ ਕਰ ਕੇ ਤੁਹਾਡੀ ਬਦਲ ਦੇਵਾਂ ਤਕਦੀਰ, ਇਹ ਮੇਰੀ ਬੇਪਰਵਾਹੀਆ। ਜੇ ਝਾੜੀਆਂ ਪਿੱਛੇ ਲੁਕਿਆ ਕਬੀਰ, ਤੇ ਉਹਲੇ ਲੁਕ ਲੁਕ ਝੱਟ ਲੰਘਾਈਆ। ਜੇ ਬਣ ਗਿਆ ਪੈਗ਼ੰਬਰਾਂ ਪਿਛੇ ਖ਼ਮੀਰ, ਆਪਣਾ ਰੂਪ ਬਦਲਾਈਆ। ਤੇ ਜੇ ਬਦਲ ਗਈ ਤਦਬੀਰ, ਤਰੀਕਾ ਢੰਗ ਰਿਹਾ ਸਿਖਲਾਈਆ। ਫਿਰ ਦਿਉ ਬਾਦ ਅਸ਼ੀਰ, ਵਾਹਵਾ ਪ੍ਰਭੂ ਤੇਰੀ ਬੇਪਰਵਾਹੀਆ । ਜਿਸ ਨੇ ਦੁੱਖ ਵਿਚ ਸੁੱਖ ਵਿਚ ਸਭ ਦੀ ਬਦਲ ਦੇਣੀ ਜ਼ਮੀਰ, ਜਾਮਨ ਆਪਣਾ ਆਪ ਕਰਾਈਆ। ਇਹ ਕੋਈ ਜੰਡ ਨਹੀਂ ਕਰੀਰ, ਜਿਹੜਾ ਸੜ ਸੁੱਕ ਕੇ ਅਗਨੀ ਵਿਚ ਦਿਉ ਡਾਹੀਆ। ਇਹ ਕੋਈ ਇੱਟਾਂ ਪੱਥਰਾਂ ਵਾਲਾ ਮੰਦਰ ਨਹੀਂ ਜਿਹਨੂੰ ਕਰ ਕੇ ਤਾਅਮੀਰ, ਫੇਰ ਦਿਉ ਢਾਹੀਆ। ਇਹ ਕੋਈ ਦੀਨ ਮਜ਼੍ਹਬ ਦੀ ਨਹੀਂ ਜਗੀਰ, ਧਨ ਦੌਲਤ ਕਿਸੇ ਦੀ ਨਜ਼ਰੀ ਆਈਆ। ਇਹ ਕੋਈ ਕੜਾਹ ਪੂੜੀ ਖਾਣ ਵਾਲਾ ਨਹੀਂ ਖੀਰ, ਟੁਕੜਿਆਂ ਨਾਲ ਝੱਟ ਲੰਘਾਈਆ । ਇਹ ਦਾਤਾ ਬੇਨਜ਼ੀਰ, ਜਦ ਚਾਹੋ ਤੁਹਾਡੇ ਵਰਗਾ ਤੁਹਾਡੇ ਵਿਚ ਸਮਾਈਆ । ਪਿਛਲੀ ਸਭ ਦੇ ਉਤੇ ਫੇਰਨੀ ਲਕੀਰ, ਲਾਈਨ ਇਕੋ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਦੁੱਖ ਸੁਖ ਰੋਗ ਨਹੀਂ ਸੰਤਾਪ, ਜਗਤ ਵਾਲੀ ਕਾਰ ਭੁਗਤਾਈਆ। ਨਾਲੇ ਅਕਾਲ ਤੇ ਨਾਲੇ ਆਪ ਤੇ ਨਾਲੇ ਪਿਤਾ ਤੇ ਨਾਲੇ ਬਾਪ, ਤੇ ਨਾਲੇ ਬੱਚਿਆਂ ਨੂੰ ਕਹੇ ਉਫ ਹਾਏ ਬਹੁੜੀ ਮਰ ਕੇ ਦਏ ਦੁਹਾਈਆ। ਨਾਲੇ

ਪਵਿੱਤਰ ਨਾਲੇ ਪਾਕ, ਨਾਲੇ ਦੇਵੇ ਸਭ ਦਾ ਸਾਥ, ਨਾਲੇ ਕਹੇ ਫੜੋ ਘੁੱਟੋ ਡੱਕੋ ਮੇਰੀ ਜਾਨ, ਬਹੁੜੀ ਬਹੁੜੀ ਕਰ ਕੇ ਦਏ ਦੁਹਾਈਆ। ਇਹ ਗੋਬਿੰਦ ਦਾ ਵਾਕ, ਗੁਜਰੀ ਦਾ ਸਾਕ, ਦੁੱਖ ਸੁੱਖ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਲੇ ਲੱਭਾ ਪੁਰਖ ਅਕਾਲ ਤੇ ਲੱਭ ਗਿਆ ਬੌਰਾ, ਭੋਲਾ ਭਾਲਾ ਨਜ਼ਰੀ ਆਈਆ। ਸੁੱਧ ਬੁੱਧ ਵਿਚ ਹੋ ਜਾਏ ਡੋਰਾ ਭੌਰਾ, ਸੁਰਤ ਰਹੇ ਨਾ ਰਾਈਆ । ਕਦੀ ਸੱਸੇ ਦਾ ਲਾ ਕੇ ਹੋੜਾ, ਹਾਹੇ ਦਿਤੀ ਵਡਿਆਈਆ। ਕਦੀ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਤਾਲ ਗਗਨ ਗਗਨੰਤਰ ਜ਼ਿਮੀ ਅਸਮਾਨ ਬਣਾ ਕੇ ਚੌੜਾ, ਘਰ ਵੱਡਾ ਛੋਟਾ ਦਿਤਾ ਸਮਝਾਈਆ। ਕਦੀ ਪਾ ਕੇ ਹਾਏ ਲੋਹੜਾ, ਜੁਗ ਚੌਕੜੀ ਦਿਤੇ ਬਦਲਾਈਆ। ਕਦੀ ਦੇ ਕੇ ਨਾਮ ਥੋੜ੍ਹਾ ਥੋੜ੍ਹਾ, ਸਾਰੇ ਦਿਤੇ ਵਰਚਾਈਆ। ਕਦੀ ਬਣਾ ਕੇ ਜੋੜਾ ਜੋੜਾ, ਨਾਰੀ ਇਸਤਰੀ ਵੰਡ ਵੰਡਾਈਆ। ਕਦੀ ਫੜ ਕੇ ਨਾਮ ਸ਼ਬਦ ਘੋੜਾ, ਪਿਠ ਸਭ ਦੀ ਦਏ ਠੁਕਰਾਈਆ। ਨਾਂ ਰਖਾ ਕੇ ਬ੍ਰਹਿਮਣ ਗੌੜਾ, ਆਪਣਾ ਭੇਵ ਨਾ ਕਿਸੇ ਸਮਝਾਈਆ। ਲੱਭੋ ਥੱਲੇ ਉਤੇ ਲਾਏ ਪੌੜਾ, ਨਾ ਅੰਦਰ ਦਿਸੇ ਨਾ ਬਾਹਰ ਦਿਸੇ, ਹਾਏ ਬਹੁੜੀ ਸਾਰੇ ਕਰ ਕੇ ਦੇਣ ਦੁਹਾਈਆ। ਏਥੇ ਦੱਸ ਕਿਸੇ ਦਾ ਕੀ ਜ਼ੋਰਾ, ਜ਼ੋਰੂ ਜ਼ਰ ਸਾਰੇ ਰਹੇ ਕੁਰਲਾਈਆ। ਜਦ ਵੇਖੋ ਤੇ ਨਵੇਂ ਦਾ ਨਵਾਂ ਨਕੋਰਾ, ਨਵ ਨੌ ਜੋਬਨ ਸੋਭਾ ਪਾਈਆ। ਆਦਿ ਤੋਂ ਲੈ ਕੇ ਅੰਤ ਤਕ ਨਾ ਇਹ ਬੁੱਢਾ ਤੇ ਨਾ ਇਹ ਛੋਹਰਾ, ਰੂਪ ਰੰਗ ਰੇਖ ਵਿਚ ਨਾ ਕੋਇ ਵਡਿਆਈਆ । ਜਿਸ ਦਾ ਮੰਤਰ ਸਦਾ ਫੋਰਾ, ਫੁਰਨੇ ਸਭ ਦੇ ਬੰਦ ਕਰਾਈਆ। ਗੁੱਸੇ ਵਿਚ ਦਿਉ ਖਾਂ ਹਨੋਰਾ, ਪਾਸੇ ਲਉ ਬਦਲਾਈਆ। ਤੇ ਜੇ ਸ਼ਬਦ ਗੁਰੂ ਤੇ ਅੱਗੇ ਉਹਦਾ ਘੋੜਾ, ਕਿਧਰ ਭੱਜੋਗੇ ਨੱਠੋ ਕਿਹੜੀ ਥਾਈਂਆ। ਫੇਰ ਵੇਖੋ ਤੇ ਸੋਹੰ ਦੁਹਰਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਫੇਰ ਵੇਖੋ ਤੇ ਅੱਗੋਂ ਲਾ ਕੇ ਮੋੜਾ, ਆਪਣੇ ਵੱਲ ਖਿਚਾਈਆ। ਫੇਰ ਵੇਖੋ ਤੇ ਫੇਰ ਜੋੜੇ ਦਾ ਜੋੜਾ, ਆਤਮ ਪਰਮਾਤਮ ਸੋਭਾ ਪਾਈਆ। ਫੇਰ ਵੇਖੋ ਪਾਵੇ ਲੋਹੜਾ, ਤੂੰ ਏਧਰ ਤੇ ਮੈਂ ਏਧਰ, ਸਭ ਨੂੰ ਦਏ ਭੁਵਾਈਆ। ਫੇਰ ਵੇਖੋ ਖਿੱਚ ਕੇ ਡੋਰਾ, ਸ਼ਬਦੀ ਡੋਰੀ ਤੰਦ ਬੰਧਾਈਆ। ਇਹ ਸਤਿਗੁਰੂ ਪਤਾ ਨਹੀਂ ਕਿਧਰੋਂ ਆ ਗਿਆ ਜਿਸ ਦੀ ਨੰਗੀ ਹੋ ਗਈ ਕੰਗਰੋੜਾ, ਹੱਡ ਮਾਸ ਦਾ ਖੇਲ ਨਜ਼ਰ ਕੋਇ ਨਾ ਆਈਆ। ਇਹ ਨਹੀਂ ਪਤਾ ਇਹ ਜਨਮ ਕਰਮ ਦੇ ਸਭ ਦੀ ਗੋਬਿੰਦ ਦੇ ਪ੍ਰੇਮੀਆਂ ਦੀ ਕੱਢਣ ਆਇਆ ਖੋਰਾ, ਆਪਣੇ ਆਪ ਨੂੰ ਖੋਰ ਖੋਰ ਕੇ ਖੁਰਿਆਂ ਨੂੰ ਖੁਰੇ ਤੋਂ ਫੜ ਕੇ ਲਿਆ ਬਚਾਈਆ। (੧ ਅੱਸੂ ਸ਼ ਸੰ ੫)

ਸੀੜ੍ਹੀ ਕਹੇ ਮੈਂ ਬੰਨ੍ਹਾ ਸੇਹਰਾ, ਸੇਹਰਾ ਸੀਸ ਗੁੰਦਾਈਆ। ਜਨ ਭਗਤੋ ਗੋਬਿੰਦ ਦਾ ਵਕਤ ਸਦਾ ਸਦ ਨੇੜਾ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ । ਜਿਸ ਦਾ ਸਾਢੇ ਤਿੰਨ ਹੱਥ ਵਿਚ ਵਿਹੜਾ, ਸੰਬਲ ਸੋਭਾ ਪਾਈਆ। ਉਹ ਸਭ ਦਾ ਬੰਨ੍ਹ ਕੇ ਬੇੜਾ, ਆਪਣੇ ਕੰਧ ਟਿਕਾਈਆ। ਤੱਤਾਂ ਵਾਲੇ ਸਰੀਰ ਦਾ ਛੱਡ ਕੇ ਝੇੜਾ, ਝਗੜਾ ਰਿਹਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ।

ਓ ਗੁਰਮੁਖੋ ਸਤਿਗੁਰ ਕਦੇ ਨਾ ਕਰੇ ਬੇਈਮਾਨੀ, ਸ਼ਬਦ ਗੁਰੂ ਇਕ ਵਡਿਆਈਆ। ਇਹ ਸਰੀਰ ਜਗਤ ਨਿਸ਼ਾਨੀ, ਜੋ ਜੁਗ ਜੁਗ ਆਪਣੀ ਖੇਲ ਖਲਾਈਆ। ਤੁਹਾਡੇ ਵੇਂਹਦਿਆਂ ਹੋ ਚਲਿਆ ਜੇ ਫਾਨੀ, ਆਪਣਾ ਆਪ ਛੁਪਾਈਆ। ਜਾਣ ਦੇ ਪਿਛੋਂ ਨਾ ਬਿਰਧ ਨਾ ਬਾਲ ਲੱਭੇ ਨਾ ਲੱਭੇ ਜੁਵਾਨੀ, ਜੋਬਨ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵੇਖੋ ਗੁਰਮੁਖੋ ਸ਼ਬਦ ਗੁਰੂ ਪੰਜ ਤੱਤ ਵਿਚ ਚਲਦਾ ਫਿਰਦਾ ਤੇ ਤੁਰਦਾ, ਤੁਹਾਡੇ ਸਾਹਮਣੇ ਨਜ਼ਰੀ ਆਈਆ, ਹੁਣ ਵੇਂਹਦਿਆਂ ਵੇਂਹਦਿਆਂ ਹੋ ਚਲਿਆ ਜੇ ਮੁਰਦਾ, ਚਾਰੇ ਕਾਨ੍ਹੀ ਲੈਣ ਉਠਾਈਆ। ਕਿਉਂ ਅਕਾਲ ਪੁਰਖ ਦਾ ਭਾਣਾ ਕਦੇ ਨਾ ਮੁੜਦਾ, ਨਾ ਕੋਇ ਮੇਟੇ ਮੇਟ ਮਿਟਾਈਆ। ਬਿਨਾ ਸਤਿਗੁਰ ਸ਼ਬਦ ਤੋਂ ਸ਼ਬਦ ਨਾਲ ਕੋਇ ਨਾ ਜੁੜਦਾ, ਜੋੜਨ ਵਾਲਾ ਜ਼ੋਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ।

ਓ ਜਨ ਭਗਤੋ ਜੇ ਤੱਤਾਂ ਵਾਲਾ ਜਾਏ ਮਰ, ਤੇ ਖ਼ੁਸ਼ੀ ਲਓ ਮਨਾਈਆ। ਪੂਰਨ ਗਿਆ ਤੇ ਫੇਰ ਕਾਹਦਾ ਡਰ, ਮਜ਼ੇ ਨਾਲ ਆਪਣਾ ਝੱਟ ਲੰਘਾਈਆ । ਜੇ ਮੈਂ ਸਤਿਗੁਰ ਹੋਇਆ ਤੁਹਾਡੇ ਅੰਦਰ ਜਾਵਾਂਗਾ ਵੜ, ਇਹ ਮੇਰੀ ਬੇਪਰਵਾਹੀਆ। ਜਿਥੇ ਹੋਵੋਗੇ ਉਥੇ ਜਾਵਾਂਗਾ ਖੜ੍ਹ, ਰਾਤੀ ਸੁੱਤਿਆਂ ਲਵਾਂ ਜਗਾਈਆ। ਜੇ ਤੁਸੀਂ ਮੇਰੇ ਨਾਲ ਪਉਗੇ ਲੜ, ਹੱਥ ਜੋੜ ਕੇ ਵਾਸਤਾ ਪਾਈਆ। ਕਿਉਂ ਤੁਸੀਂ ਮੇਰਾ ਰਹਿਣ ਵਾਲਾ ਘਰ, ਤੁਹਾਡੇ ਬਿਨਾ ਦਰ ਨਾ ਕੋਇ ਸੁਹਾਈਆ। ਤੁਸੀਂ ਮੇਰਾ ਦੇਣ ਵਾਲਾ ਵਰ, ਵਰ ਦਾਤਾ ਤੁਹਾਡਾ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। ਜਨ ਭਗਤੋ ਜੇ ਸਤਿਗੁਰੂ ਜੀਉਂਦਾ ਜਾਗਦਾ, ਤੇ ਸਭ ਨੂੰ ਦਏ ਸਮਝਾਈਆ । ਜੇ ਸਤਿਗੁਰੂ ਰੂਪ ਹੋਵੇ ਸ਼ਬਦ ਅਗੰਮੀ ਅਵਾਜ਼ ਦਾ, ਲੇਖਾ ਦਏ ਬਣਾਈਆ । ਜੇ ਸਤਿਗੁਰੂ ਹੋਏ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਦੇ ਸਮਾਜ ਦਾ, ਦੂਜੀ ਵੰਡ ਨਾ ਕੋਇ ਵੰਡਾਈਆ। ਜੇ ਸਤਿਗੁਰੂ ਹੋਵੇ ਉਹ ਮਾਲਕ ਉਸ ਅਗੰਮੀ ਰਾਜ ਦਾ, ਜਿਥੇ ਰਈਅਤ ਦੋ ਜਹਾਨ ਸੋਭਾ ਪਾਈਆ। ਜੇ ਸਤਿਗੁਰੂ ਹੋਏ ਆਦਿ ਦਾ, ਅੰਤ ਹੋਏ ਸਹਾਈਆ। ਜੇ ਸਤਿਗੁਰੂ ਹੋਏ ਖਾਣ ਪੀਣ ਵਾਲਾ ਰੋਟੀਆਂ, ਤੇ ... ... ਮੜ੍ਹੀ ਮਸਾਣਾਂ ਸਮਾਧ ਦਾ, ਤੇ ਫੇਰ ਮੜ੍ਹੀਆਂ ਗੋਰਾਂ ਵਿਚ ਡੇਰਾ ਲਾਈਆ। ਗੁਰਮੁਖੋ ਤੁਸੀਂ ਬੂਟਾ ਫਲਿਆ ਉਸ ਬਾਗ ਦਾ, ਜਿਸ ਨੂੰ ਗੋਬਿੰਦ ਗਿਆ ਲਗਾਈਆ। ਪਾਰਸੀਆਂ ਦੇ ਕੋਲ ਸੀ ਦੀਪਕ ਇਕ ਚਿਰਾਗ ਦਾ, ਸਭ ਨੂੰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਖੇਲ ਇਕ ਜਣਾਈਆ।

ਜਨ ਭਗਤੋ ਜੇ ਸਤਿਗੁਰੂ ਜਾਏ ਲੁਕ, ਅੱਖੀਂ ਨਜ਼ਰ ਨਾ ਆਈਆ। ਫੇਰ ਦੁਨੀਆ ਦਾ ਪਿਆਰ ਜਾਏ ਮੁੱਕ, ਮੁਹੱਬਤ ਵਿਚ ਨਾ ਕੋਇ ਵਡਿਆਈਆ। ਖ਼ੁਸ਼ੀ ਵਿਚ ਵੰਡੇ ਕੋਇ ਨਾ ਦੁੱਖ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਗੋਦੀ ਲਏ ਕੋਇ ਨਾ ਚੁੱਕ, ਅੰਮ੍ਰਿਤ ਸੀਰ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ।

ਜਨ ਭਗਤੋ ਪੂਰਨ ਦਾ ਸਰੀਰ ਗਿਆ ਛੁੱਟ, ਤਨ ਨਜ਼ਰ ਕੋਇ ਨਾ ਆਈਆ । ਤੱਤਾਂ ਵਾਲਾ ਨਾਤਾ ਗਿਆ ਟੁੱਟ, ਗੰਢ ਨਾ ਕੋਇ ਪੁਵਾਈਆ। ਪੰਜਾਂ ਲਿਖਾਰੀਆਂ ਨੇ ਗਾਨੇ ਬੰਨੇ ਗੁੱਟ, ਬਾਂਹ ਕੱਢ ਕੇ ਦੇਣ ਸਮਝਾਈਆ। ਜਨ ਭਗਤੋ ਤੁਸੀਂ ਉਸ ਪ੍ਰਭੂ ਦੇ ਪੁੱਤ, ਜਿਸ ਨੇ ਸਾਡੀ ਸੇਵਾ ਲਿਖਣ ਉਤੇ ਲਾਈਆ। ਤੁਸੀਂ ਆਉਂਣਾ ਨਹੀਂ ਮਾਤ ਗਰਭ ਉਲਟੇ ਰੁਖ, ਜਨਣੀ ਜਣੇ ਕੋਇ ਨਾ ਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪਣੇ ਉਤੇ ਪਾਈਆ।

ਪਰਦਾ ਪਾ ਕੇ ਹੋ ਗਿਆ ਉਹਲੇ, ਜਨ ਭਗਤੋ ਪੂਰਨ ਦੇਹ ਦਾ ਕੀਤਾ ਵਿਹਾਰ, ਅੰਤ ਦਾ ਸਮਾਂ ਦਿਤਾ ਦਰਸਾਈਆ। ਹਰਿ ਸੰਗਤ ਕੱਠੀ ਹੋਈ ਖ਼ੁਸ਼ੀਆਂ ਖਿੜੀ ਬਹਾਰ, ਗੁਲਸ਼ਨ ਆਪਣਾ ਗੁਲ ਮਹਿਕਾਈਆ। ਭਗਤ ਦਵਾਰੇ ਸੋਹਣਾ ਲੱਗਾ ਦਰਬਾਰ, ਦਰਬਾਰੀ ਦੇਣ ਗਵਾਹੀਆ। ਪਤਾ ਨਹੀਂ ਏਸ ਸਰੀਰ ਦਾ ਅੰਤ ਕਿਥੇ ਹੋਏ ਕਿਥੇ ਦੇਣ ਸਾੜ, ਗੁਰਮੁਖ ਵਿਹਾਰ ਕਰਨ ਕੋਇ ਨਾ ਜਾਈਆ। ਕਿਰਪਾ ਕਰ ਕੇ ਤੁਹਾਡੇ ਸਾਹਮਣੇ ਕੀਤੀ ਕਾਰ, ਕਰਤਾ ਆਪ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਨਜ਼ਰ ਇਕ ਉਠਾਈਆ।

ਜਨ ਭਗਤੋ ਤੁਹਾਡੇ ਪ੍ਰੇਮ ਦੀ ਬਣ ਗਈ ਅਰਥੀ, ਸੋਹਣੀ ਸੇਜ ਸੁਹਾਈਆ । ਅੱਗੇ ਸਿੱਖੀ ਜਾਣੀ ਪਰਖੀ, ਵੇਖਿਓ ਭੁੱਲ ਰਹੇ ਨਾ ਰਾਈਆ। ਹੁਣ ਚੜ੍ਹਾਉਣਾ ਨਹੀਂ ਉਤੇ ਕੋਈ ਚਰਖੀ, ਦੇਗਾਂ ਵਿਚ ਸੁਟਾਈਆ। ਇਕੋ ਨਿੰਦਿਆ ਕਰੌਣੀ ਆਪਣੇ ਘਰ ਦੀ, ਇਹ ਮੇਰੀ ਖੇਲ ਬੇਪਰਵਾਹੀਆ। ਜਿਹੜੀ ਆਤਮਾ ਪਰਮਾਤਮਾ ਵਰਦੀ, ਕੰਤ ਕੰਤ ਕੰਤੂਹਲ ਹੰਢਾਈਆ। ਉਹ ਵਾਜ ਸੁਣੇ ਨਾ ਕਦੇ ਕੰਨ ਦੀ, ਮਨ ਵਿਚ ਹਲਕਾਈਆ। ਤੱਤਾਂ ਵਾਲੀ ਖੇਲ ਸਦਾ ਤਨ ਦੀ, ਜੁਗ ਚੌਕੜੀ ਚਲੀ ਆਈਆ। ਸਭ ਤੋਂ ਵੱਖਰੀ ਧਾਰ ਗੋਬਿੰਦ ਚੰਨ ਦੀ, ਚੰਦ ਸਤਾਰੇ ਦੇਣ ਗਵਾਹੀਆ। ਜਿਹੜਾ ਹੁਕਮ ਸੰਦੇਸ਼ਾ ਸ਼ਬਦ ਘਲਦੀ, ਜੋਤ ਨਿਰੰਕਾਰੀ ਇਕ ਅਖਵਾਈਆ। ਉਸ ਨੇ ਸਫਾ ਮੇਟਣੀ ਕਲ ਦੀ, ਕਲਕਾਤੀ ਦਏ ਮਿਟਾਈਆ। ਇਹ ਕਥਾ ਕਹਾਣੀ ਬਲ ਦੀ, ਬਾਵਨ

ਰਿਹਾ ਸਮਝਾਈਆ। ਓ ਗੁਰਮੁਖੋ ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਤੇ ਗੁਰੂ ਦੀ ਮੌਤ ਦੀ ਸਮਝ ਕਿਸੇ ਨਾ ਪਾਈਆ। ਜਿਤਨੀ ਖੇਲ ਸੰਮਤ ਪੰਜ ਵਿਚ ਛਲ ਦੀ, ਛਲ ਵਿਚ ਸਾਰੇ ਦਿਤੇ ਭੁਲਾਈਆ। ਇਹ ਧਾਰ ਵਕਾਰੀ ਦਲ ਦੀ, ਚਾਰੋਂ ਕੁੰਟ ਦਿਤੀ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। (੨੬ ਪੋਹ ਸ਼ ਸੰ ੫)

ਸਤਿਗੁਰ ਸ਼ਬਦ ਕਹੇ ਪੂਰਨ ਤੱਤ ਹੋਇਆ ਪਰਵਾਨਾ, ਪਰਮ ਪੁਰਖ ਦਿਤੀ ਵਡਿਆਈਆ। ਮੇਰਾ ਮੈਨੂੰ ਮਿਲਿਆ ਟਿਕਾਣਾ, ਸੰਬਲ ਸੰਭਲ ਡੇਰਾ ਲਾਈਆ । ਖੇਲ ਕਰ ਵਿਸ਼ਨੂੰ ਭਗਵਾਨਾ, ਭਗਵਨ ਆਪਣੀ ਕਾਰ ਕਮਾਈਆ। ਧੁਰ ਦਾ ਨਾਮ ਦੇ ਤਰਾਨਾ, ਤੁਰੀਆ ਤੋਂ ਅੱਗੇ ਤਰਜ਼ ਸਮਝਾਈਆ। ਬ੍ਰਹਮ ਰਿਹਾ ਨਾ ਕੋਇ ਬੇਗਾਨਾ, ਪਾਰਬ੍ਰਹਮ ਵਿਚ ਮਿਲਾਈਆ। ਧਰਮ ਦੀ ਧਾਰ ਸਚ ਨਿਸ਼ਾਨਾ, ਜੀਵ ਜਹਾਨਾਂ ਰਿਹਾ ਵਖਾਈਆ। ਮਿਹਰਵਾਨ ਹੋ ਮਿਹਰਵਾਨਾ, ਮਿਹਰ ਨਜ਼ਰ ਇਕ ਉਠਾਈਆ। ਕਲਮਾ ਦੇ ਧੁਰ ਫ਼ਰਮਾਨਾ, ਕਾਇਨਾਤ ਰਿਹਾ ਸਮਝਾਈਆ। ਜੋ ਆਦਿ ਜੁਗਾਦੀ ਪਹਿਰੇ ਬਾਨਾ, ਨਿਰਗੁਣ ਸਰਗੁਣ ਵੇਸ ਵਟਾਈਆ। ਸੋ ਜੋਧਾ ਸੂਰਬੀਰ ਮਰਦ ਮਰਦਾਨਾ, ਮਿਹਰਵਾਨ ਲਏ ਅੰਗੜਾਈਆ। ਚਾਰੋਂ ਕੁੰਟ ਮਾਰ ਧਿਆਨਾ, ਦਹਿ ਦਿਸ਼ਾ ਪੜਦਾ ਲਾਹੀਆ । ਧਰਨੀ ਧਵਲ ਵੇਖ ਜ਼ਿਮੀਂ ਅਸਮਾਨਾ, ਦੋ ਜਹਾਨਾਂ ਖੋਜ ਖੁਜਾਈਆ। ਚੁਰਾਸੀ ਵਿਚੋਂ ਏਕਾ ਤੱਤ ਪਹਿਚਾਨਾ, ਰੱਤ ਆਪਣੇ ਰੰਗ ਰੰਗਾਈਆ। ਸਤਿ ਸਚ ਕਰ ਪਰਧਾਨਾ, ਦੇਵੇ ਮਾਣ ਜਗਤ ਵਡਿਆਈਆ। ਮੰਦਰ ਵੇਖੇ ਅਗੰਮ ਮਕਾਨਾ, ਸਚ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਸਤਿਗੁਰ ਸ਼ਬਦ ਕਹੇ ਪੂਰਨ ਤੱਤ ਤੱਤ ਪ੍ਰਭ ਲੇਖੇ, ਜਗਤ ਲੇਖ ਨਾ ਕੋਇ ਵਡਿਆਈਆ। ਜਿਸ ਗ੍ਰਹਿ ਵਸੇ ਨਰ ਨਰੇਸ਼ੇ, ਨਰ ਨਰਾਇਣ ਡੇਰਾ ਲਾਈਆ। ਕੂੜ ਭਰਮ ਨਾ ਰਹੇ ਭੁਲੇਖੇ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਧਾਰ ਕਰ ਕੇ ਵੇਸੇ, ਵਿਸ਼ਵ ਬੈਠਾ ਡੇਰਾ ਲਾਈਆ। ਮਾਣ ਵਡਿਆਈ ਦੇ ਏਕੇ, ਏਕੰਕਾਰ ਰੰਗ ਚੜ੍ਹਾਈਆ। ਨਿਰਗੁਣ ਧਾਰ ਬਖ਼ਸ਼ ਕੇ ਟੇਕੇ, ਸਰਗੁਣ ਧੂੜ ਮਸਤਕ ਰਮਾਈਆ। ਨਾਤਾ ਜੁੜਿਆ ਪਿਤਾ ਪੁਰਖ ਅਕਾਲ ਸੁਤ ਦੁਲਾਰੇ ਗੋਬਿੰਦ ਬੇਟੇ, ਦੂਜਾ ਅਵਰ ਨਾ ਕੋਇ ਵਖਾਈਆ। ਦੋ ਜਹਾਨਾਂ ਖੇਵਟ ਖੇਟੇ, ਬੇੜਾ ਬ੍ਰਹਿਮੰਡ ਰਿਹਾ ਚਲਾਈਆ। ਜੁਗ ਚੌਕੜੀ ਬਚਨ ਰੱਖੇ ਚੇਤੇ, ਚੇਤਨ ਹੋ ਨਾ ਕਦੇ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ।

ਸਤਿਗੁਰ ਸ਼ਬਦ (ਕਹੇ) ਪੂਰਨ ਤੱਤ ਜੋਤ ਉਜਿਆਰਾ, ਉਜਲ ਏਕਾ ਏਕ ਕਰਾਈਆ। ਪੂਰਬ ਜਨਮ ਜਨਮ ਉਧਾਰਾ, ਲੇਖਾ ਲੇਖੇ ਵਿਚੋਂ ਪਰਗਟਾਈਆ । ਸ਼ਾਹ ਪਾਤਸ਼ਾਹ ਸੱਚੀ ਸਰਕਾਰਾ, ਸ਼ਹਿਨਸ਼ਾਹ ਇਕ ਵਡਿਆਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰ ਅਵਤਾਰਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ । ਜਿਸ ਦਾ ਆਦਿ ਅੰਤ ਇਕ ਜੈਕਾਰਾ, ਨਾਮ ਢੋਲਾ ਸਿਫ਼ਤ ਸਾਲਾਹੀਆ। ਸੋ ਜੁਗ ਜੁਗ ਆਵੇ ਵਾਰੋ ਵਾਰਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਜਿਸ ਦਾ ਕਰਦੇ ਗਏ ਇਸ਼ਾਰਾ, ਭਵਿਖਤਾਂ ਵਿਚ ਦ੍ਰਿੜਾਈਆ। ਸੋ ਕਲ ਕਲਕੀ ਅਵਤਾਰਾ, ਸੰਬਲ ਬੈਠਾ ਡੇਰਾ ਲਾਈਆ। ਸਾਢੇ ਤਿੰਨ ਹੱਥ ਮੁਨਾਰਾ, ਮੁਨੀ ਮੁਨੀਸ਼ਰ ਹੱਥ ਕਿਸੇ ਨਾ ਆਈਆ। ਜਿਸ ਦੀ ਧਰਮ ਧਾਰ ਦੀਵਾਰਾ, ਚਾਰੋਂ ਕੁੰਟ ਰੰਗ ਰੰਗਾਈਆ। ਕਿਲ੍ਹਾ ਕੋਟ ਇਕ ਅਪਾਰਾ, ਅਪਰੰਪਰ ਸੁਵਾਮੀ ਲਿਆ ਬਣਾਈਆ। ਜਗਤ ਖੇਲ ਵਖਾ ਕੇ ਨੌ ਦੁਵਾਰਾ, ਦਸਵੀਂ ਧਾਰ ਰਾਹ ਚਲਾਈਆ। ਇਸ ਤੋਂ ਅੱਗੇ ਕਰ ਕਿਨਾਰਾ, ਸੂਰੀਆ ਚੰਦ ਚਰਨਾਂ ਹੇਠ ਦਬਾਈਆ। ਤ੍ਰੈ ਪੰਜ ਨਾ ਕੋਈ ਇਸ਼ਾਰਾ, ਨਾਦ ਧੁਨ ਨਾ ਕੋਇ ਵਜਾਈਆ । ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਸੋਭਾ ਪਾਈਆ। ਨਿਰਗੁਣ ਧਾਰ ਬੋਲ ਜੈਕਾਰਾ, ਆਤਮ ਪਰਮਾਤਮ ਰਿਹਾ ਸੁਣਾਈਆ। ਸੰਦੇਸ਼ਾ ਦੇ ਗੁਰ ਅਵਤਾਰਾ, ਪੈਗ਼ੰਬਰਾਂ ਰਿਹਾ ਉਠਾਈਆ। ਕਲਜੁਗ ਕੂੜੀ ਕਿਰਿਆ ਵੇਖ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਪੂਰਨ ਤੱਤ ਤੱਤ ਦਾ ਵੇਤਾ, ਵਿਤਕਰਾ ਨਜ਼ਰ ਕੋਇ ਨਾ ਆਈਆ। ਜਿਸ ਦਾ ਨੂਰ
ਅਗੰਮੀ ਨੇਤਾ, ਨਿਰਾਕਾਰ ਨਿਰੰਕਾਰ ਸੋਭਾ ਪਾਈਆ। ਸੋ ਸਰਗੁਣ ਧਾਰ ਕਰੇ ਹੇਤਾ, ਹਿਤਕਾਰੀ ਹੋ
ਕੇ ਵੇਖ ਵਖਾਈਆ। ਗੋਬਿੰਦ ਪਿਆਰ ਕਰ ਕੇ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਸਹਾਈ ਹੋਵੇ
ਸਦਾ ਹਮੇਸ਼ਾ, ਆਦਿ ਅੰਤ ਨਾ ਕਦੇ ਭੁਲਾਈਆ । ਜੋਤੀ ਧਾਰ ਬਣ ਨਰੇਸ਼ਾ, ਸ਼ਬਦੀ ਸ਼ਬਦ ਕਰੇ ਅਗਵਾਈਆ।
ਅਗੰਮ ਅਥਾਹ ਦੇ ਭੇਤਾ, ਪਰਦਾ ਅੰਤਰ ਇਕ ਉਠਾਈਆ। ਲੇਖੇ ਲਾਏ ਗੁਰੂ ਅਰਜਨ ਵਾਲੀ ਤੱਤੀ ਸੀਸ
ਪਈ ਰੇਤਾ, ਰਾਵੀ ਰਵਾਦਾਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਚੁਕਾਈਆ।
ਸਤਿਗੁਰ ਸ਼ਬਦ ਕਹੇ ਪੂਰਨ ਤੱਤ ਮੇਰਾ ਅਧਾਰ, ਸਿੰਘਾਸਣ ਆਸਣ ਇਕ ਸੁਹਾਈਆ। ਦੋਹਾਂ ਮੇਲਾ ਇਕ
ਕਰਤਾਰ, ਕੁਦਰਤ ਕਾਦਰ ਰੰਗ ਰੰਗਾਈਆ । ਸਾਚਾ ਮੰਦਰ ਸਚ ਦੁਵਾਰ, ਦੁਵਾਰਕਾਵਾਸੀ ਜਿਥੇ ਸੀਸ ਨਿਵਾਈਆ।
ਮਹੱਲ ਅਟੱਲ ਉਚ ਮਿਨਾਰ, ਮਹਿਬੂਬ ਮੁਹੱਬਤ ਵਿਚ ਵਡਿਆਈਆ। ਖੇਲ ਵੇਖ ਸੱਚੀ ਸਰਕਾਰ, ਸਤਿ
ਸਚ ਵੱਜੇ ਵਧਾਈਆ। ਜਿਸ ਨੂੰ ਮੰਨਣ ਪੈਗ਼ੰਬਰ ਅਵਤਾਰ, ਗੁਰੂ ਗੁਰਦੇਵ ਰਾਹ ਤਕਾਈਆ। ਸੋ ਖੇਲ
ਕਰੇ ਅਪਾਰ, ਅਪਰੰਪਰ ਆਪਣਾ ਹੁਕਮ ਵਰਤਾਈਆ। ਏਕਾ ਜੋਤ ਜੋਤ ਜਗੇ ਨਿਰੰਕਾਰ, ਸਾਢੇ ਤਿੰਨ ਹੱਥ
ਨੂਰ ਰੁਸ਼ਨਾਈਆ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਆਪ ਹੋ ਆਈਆ। ਸੋ ਮੇਲਾ ਮੇਲੇ ਮੇਲਣਹਾਰ,
ਵਿਛੋੜਾ ਅੱਗੇ ਰਹੇ ਨਾ ਰਾਈਆ। ਜਨ ਭਗਤਾਂ ਕਰੇ ਪਿਆਰ, ਮਿਹਰ ਨਜ਼ਰ ਇਕ ਉਠਾਈਆ। ਜੋ
ਸੇਵਾ ਕਰਨ ਦਿਵਸ ਰੈਣ ਦਿਵਸ ਦੋ ਚਾਰ, ਘੜੀ ਪਲ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।
ਸਤਿਗੁਰ ਸ਼ਬਦ ਕਹੇ ਪੂਰਨ ਤੱਤ ਭਗਤ ਵਿਚੋਲਾ, ਭਗਵਨ ਜਿਸ ਵਿਚ ਨਜ਼ਰੀ ਆਈਆ। ਪ੍ਰੇਮ ਪ੍ਰੀਤੀ
ਖੇਲੇ ਹੋਲਾ, ਰੰਗ ਰਤੜਾ ਰੰਗ ਰੰਗਾਈਆ । ਮਾਣ ਬਖ਼ਸ਼ੇ ਉਪਰ ਧੌਲਾ, ਧਵਲ ਮਿਲੇ ਵਡਿਆਈਆ। ਸਭ
ਦਾ ਪੂਰਾ ਕਰੇ ਕੌਲਾ, ਕਵਲ ਨੈਣ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪ
ਅਵਲ ਕਾ ਅਵਲਾ, ਅਵਲ ਆਪਣਾ ਹੁਕਮ ਵਰਤਾਈਆ। (੧੯ ਮਾਘ ਸ਼ਹਿਨਸ਼ਾਹੀ ਸੰਮਤ ੫)

ਪੂਰਨ ਤੱਤ ਪ੍ਰਭੂ ਦਾ ਘਰ, ਘਰਾਨਾ ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ । ਜਿਸ ਗ੍ਰਹਿ ਪਾਰਬ੍ਰਹਮ ਦਾ ਸਰ, ਪਤਿਪਰਮੇਸ਼ਵਰ ਅੰਮ੍ਰਿਤ ਸਤਿ ਭਰਾਈਆ। ਨਿਰਗੁਣ ਸਰਗੁਣ ਮਿਲੇ ਵਰ, ਆਤਮ ਪਰਮਾਤਮ ਖੋਜ ਖੁਜਾਈਆ। ਧਨ ਦੌਲਤ ਵੇਖੇ ਜੋਰੂ ਜ਼ਰ, ਜ਼ੱਰਾ ਜ਼ੱਰਾ ਖੋਜ ਖੁਜਾਈਆ। ਲਹਿਣਾ ਦੇਣਾ ਜਾਣੇ ਨਾਰੀ ਨਰ, ਨਿਰਾਕਾਰ ਸ਼ਾਹਕਾਰ ਪੜਦਾ ਆਪ ਉਠਾਈਆ। ਸਾਚੀ ਪੌੜੀ ਆਪ ਚੜ੍ਹ, ਮੰਦਰ ਸਚ ਇਕ ਵਡਿਆਈਆ। ਭੇਵ ਖੋਲ੍ਹ ਕੇ ਚੇਤਨ ਜੜ੍ਹ, ਸੁਰਤੀ ਸ਼ਬਦੀ ਵੇਖ ਵਖਾਈਆ। ਨਾ ਜੀਵਤ ਨਾ ਜਾਏ ਮਰ, ਆਦਿ ਅੰਤ ਏਕਾ ਰੰਗ ਸਮਾਈਆ। ਜਗਤ ਜਗਿਆਸੂ ਸਕੇ ਕੋਈ ਨਾ ਫੜ, ਖੋਜਿਆਂ ਹੱਥ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਮਿਹਰ ਆਪੇ ਕਰ, ਕਰਨੀ ਕਰਤਾ ਕਾਰ ਕਮਾਈਆ। ਸਚ ਦਵਾਰ ਏਕੰਕਾਰ ਆਪੇ ਖੜ੍ਹ, ਦਰ ਘਰ ਸਾਚਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ।

ਪੂਰਨ ਤੱਤ ਪ੍ਰਭੂ ਗ੍ਰਹਿ ਮੰਦਰ, ਸਚ ਸੁਹੰਝਣਾ ਸੋਭਾ ਪਾਈਆ। ਅੱਠੇ ਪਹਿਰ ਖੁਲ੍ਹਾ ਰਹੇ ਜੰਦਰ, ਕੁੰਜੀ ਹੱਥ ਨਾ ਕਿਸੇ ਫੜਾਈਆ। ਪਰਕਾਸ਼ ਕਰ ਅੰਧੇਰੇ ਕੰਦਰ, ਜੋਤੀ ਜਾਤਾ ਡਗਮਗਾਈਆ। ਨਾਮ ਨਿਧਾਨਾ ਪਰਗਟਾ ਮੰਤਰ, ਤੂੰ ਮੇਰਾ ਮੈਂ ਤੇਰਾ ਸਚ ਪੜ੍ਹਾਈਆ। ਭੇਵ ਅਭੇਦਾ ਖੋਲ੍ਹ ਨਿਰੰਤਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਅਗਨੀ ਅੱਗ ਬੁਝਾ ਬਸੰਤਰ, ਅੰਮ੍ਰਿਤ ਮੇਘ ਮੇਘ ਬਰਸਾਈਆ। ਧਰਮ ਦੀ ਧਾਰ ਬਣਾ

ਬਣਤਰ, ਸੰਬਲ ਆਪਣਾ ਰੰਗ ਰੰਗਾਈਆ। ਖੇਲ ਵੇਖੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਪੂਰਨ ਤੱਤ ਪ੍ਰਭੂ ਪ੍ਰਭ ਦੁਵਾਰਾ, ਦੁਵਾਰਕਾਵਾਸੀ ਸੀਸ ਨਿਵਾਈਆ। ਅਸ਼ਟਭੁਜ ਭੁਜ ਨਿਮਸਕਾਰਾ, ਦੇਵ ਦੇਵਆਤਮਾ ਰਾਹ ਤਕਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਨੈਣ ਉਘਾੜਾ, ਬਿਨ ਲੋਚਨ ਨੈਣ ਅੱਖ ਖੁਲ੍ਹਾਈਆ। ਪੈਗ਼ੰਬਰ ਸੱਯਦਾ ਕਰਨ ਵਾਰੋ ਵਾਰਾ, ਬਿਨ ਕਦਮਾਂ ਸੀਸ ਜਗਦੀਸ ਝੁਕਾਈਆ। ਗੁਰ ਗੁਰ ਧੂੜੀ ਲਾਵਣ ਛਾਰਾ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਸੂਫੀ ਸੰਤ ਬਣ ਭਿਖਾਰਾ, ਦਰ ਬੈਠੇ ਝੋਲੀਆਂ ਡਾਹੀਆ। ਭਗਤ ਭਗਵਾਨ ਇਕੋ ਹੋਵੇ ਜੈਕਾਰਾ, ਆਤਮ ਪਰਮਾਤਮ ਵੱਜੇ ਵਧਾਈਆ। ਇਹ ਖੇਲ ਸੱਚੀ ਸਰਕਾਰਾ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਇਕ ਦਰਸਾਈਆ।

ਪੂਰਨ ਤੱਤ ਤੱਤ ਸਿੰਘਾਸਣ, ਸਿੰਘ ਸ਼ਬਦ ਜੋਤ ਤੇਜ ਰੂਪ ਵਡਿਆਈਆ। ਬਰਾਜੇ ਸਾਹਿਬ ਪੁਰਖ ਅਬਿਨਾਸ਼ਣ, ਕਰਨੀ ਕਰਤਾ ਸੋਭਾ ਪਾਈਆ। ਅਗੰਮੀ ਸ਼ਬਦ ਅਗੰਮੀ ਆਵਾਜਣ, ਅਗੰਮ ਧਾਰ ਪਰਗਟਾਈਆ। ਨਿਰਵੈਰ ਨਿਰਾਕਾਰ ਖੋਲ੍ਹ ਕੇ ਰਾਜਣ, ਨਿਰੰਕਾਰ ਪੜਦਾ ਲਾਹੀਆ। ਸਚ ਦੁਵਾਰ ਦਾ ਕਰ ਕੇ ਸਾਧਨ, ਸਦ ਭਾਵਨਾ ਵਿਚ ਸਮਾਈਆ। ਜਿਸ ਨੂੰ ਚਾਰ ਜੁਗ ਅਵਤਾਰ ਪੈਗ਼ੰਬਰ ਗੁਰ ਅਰਾਧਣ, ਸੋ ਸੰਬਲ ਬੈਠਾ ਡੇਰਾ ਲਾਈਆ। ਜਿਸ ਦਾ ਖੇਲ ਮੋਹਨ ਮਾਧਵ ਮਾਧਨ, ਮਧੁਰ ਧੁਨ ਰਾਗ ਸੁਣਾਈਆ। ਜਿਸ ਦਾ ਪੂਜਾ ਪਾਠ ਪਾਠਣ, ਰਸਨਾ ਜਿਹਵਾ ਬੱਤੀ ਦੰਦ ਸਾਲਾਹੀਆ। ਜਿਸ ਦਾ ਲੇਖਾ ਬਾਹਰ ਆਣ ਬਾਟਣ, ਗਰਭ ਵਾਸ ਨਾ ਡੇਰਾ ਲਾਈਆ। ਸੋ ਖੇਲ ਕਰੇ ਸਮਰਾਥਨ, ਸਮਰਥ ਆਪਣਾ ਹੁਕਮ ਵਰਤਾਈਆ। ਜਿਸ ਨੂੰ ਨੇਹਕਲੰਕ ਕਲ ਕਲਕੀ ਸਾਰੇ ਆਖਣ, ਅਮਾਮ ਅਮਾਮਾ ਸਿਫ਼ਤ ਸਾਲਾਹੀਆ। ਜੋ ਆਦਿ ਜੁਗਾਦੀ ਧੁਰ ਦਾ ਬਾਪਣ, ਪਿਤਾ ਪੁਰਖ ਅਕਾਲ ਵਡਿਆਈਆ। ਸੋ ਕਲਜੁਗ ਅੰਤ ਮੇਟੇ ਅੰਧੇਰੀ ਰਾਤਨ, ਸਤਿਜੁਗ ਸਚ ਚੰਦ ਚਮਕਾਈਆ। ਜਿਸ ਦਾ ਸ਼ਬਦ ਸ਼ਬਦੀ ਧਾਰ ਭਾਸ਼ਨ, ਭਾਸ਼ਾ ਦੀਨ ਦੁਨੀ ਬਦਲਾਈਆ। ਅੰਤ ਸੰਦੇਸ਼ਾ ਆਇਆ ਆਖਣ, ਆਤਮ ਪਰਮਾਤਮ ਰਾਗ ਦ੍ਰਿੜਾਈਆ। ਜਨ ਭਗਤ ਸੁਹੇਲੇ ਲੱਖ ਚੁਰਾਸੀ ਵਿਚੋਂ ਵਰੋਲੇ ਮਾਖਣ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰਾਹ ਇਕ ਵਖਾਈਆ।

ਪੂਰਨ ਤੱਤ ਗੁਰੂ ਗੁਰਦੇਵਾ, ਦੇਵ ਦੇਵਾ ਆਤਮਾ ਰੂਪ ਸਮਾਈਆ। ਸਚ ਘਰਾਨਾ ਸਦਾ ਨਹਿਕੇਵਾ, ਨਿਹਚਲ ਇਕੋ ਇਕ ਵਖਾਈਆ। ਜਿਸ ਦੀ ਸਿਫ਼ਤ ਕਰ ਨਾ ਸਕੇ ਜਿਹਵਾ, ਜ਼ਬਾਨ ਉਲਫਤ ਵਿਚ ਨਾ ਕੋਇ ਵਡਿਆਈਆ । ਜਿਸ ਦਾ ਨਾਮ ਅਗੰਮੀ ਮੇਵਾ, ਅੰਮ੍ਰਿਤ ਰਸ ਰਸ ਚਖਾਈਆ। ਸੋ ਸਾਹਿਬ ਸੁਵਾਮੀ ਅਲਖ ਅਭੇਵਾ, ਅਚਰਜ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਨਾਮ ਦਾ ਮਸਤਕ ਲਾਵੇ ਥੇਵਾ, ਮਸਤੀ ਆਪਣੀ ਆਪ ਰਖਾਈਆ। (੨੦ ਮਾਘ ਸ਼ ਸੰ ੫)

ਚੰਦੋਆ ਕਹੇ ਇਕੀ ਗੁਰਮੁਖੋ ਸਤਿਗੁਰ ਬਣਨ ਦੀ ਰੱਖਣੀ ਕਦੇ ਨਹੀਂ ਆਸ, ਭਗਵਨ ਰੂਪ ਨਾ ਕੋਇ ਬਣਾਈਆ। ਇਕੋ ਸ਼ਬਦ ਗੁਰਦੇਵ ਸਭ ਦੇ ਵਸ ਪਾਸ, ਮਾਲਕ ਹਰ ਘਟ ਥਾਈਂਆ। ਪੂਰਨ ਵਿਚ ਪੂਰਨ ਜੋਤ ਪਰਕਾਸ਼, ਬਿਨਾ ਪੂਰਨ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਕੰਨਾਂ ਵਿਚ ਸੁਣਿਓ ਨਾ ਕਿਸੇ ਦੀ ਬਾਤ, ਝਗੜੇ ਵਿਚ ਕੂੜ ਲੋਕਾਈਆ। ਮੇਰਾ ਠੱਗਾਂ ਚੋਰਾਂ ਨਾਲ ਸਾਥ, ਬਦਮਾਸ਼ਾਂ ਵਿਚ ਵੜ ਕੇ ਝੱਟ ਲੰਘਾਈਆ। ਕਾਹਨਾਂ ਗੋਪੀਆਂ ਅੰਦਰ ਵੜ ਕੇ ਪਾਵਾਂ ਰਾਸ, ਇਹ ਮੇਰੀ ਬੇਪਰਵਾਹੀਆ। ਨਿਮਾਜ਼ੀਆਂ ਵਿਚ ਬਹਿ ਕੇ ਪੜ੍ਹਾਂ ਨਿਮਾਜ਼, ਸੱਯਦਾ ਸੀਸ ਝੁਕਾਈਆ। ਸ਼ਾਹ ਸੁਲਤਾਨਾਂ ਵਿਚ ਸੀਸ ਤੇ ਰੱਖਾਂ ਤਾਜ, ਸ਼ਾਹ ਪਾਤਸ਼ਾਹ ਹੋ ਕੇ ਆਪਣਾ ਹੁਕਮ ਸੁਣਾਈਆ। ਜਦ ਚਾਹੋਗੇ ਦਿਨ ਰਾਤ ਮਾਰਾਂ ਆ ਆਵਾਜ਼, ਹੁਕਮ ਹੁਕਮ ਵਿਚੋਂ ਪਰਗਟਾਈਆ। ਪਿੱਛੇ ਜੇ ਸੁੱਤੇ ਰਹੇ ਤੇ ਹੁਣ ਪੈਣਾ ਜਾਗ, ਆਲਸ ਨਿੰਦਰਾ ਲੈਣੀ ਗਵਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। (੧੮ ਹਾੜ ਸ਼ ਸੰ ੬)
ਪੰਜ ਪੋਹ ਕਹਿੰਦਾ ਪ੍ਰਭੂ ਮੈਂ ਹੈਰਾਨ ਹਾਂ ਕਿ ਸਤਿਗੁਰ ਸ਼ਬਦ ਤੇ ਸਤਿਗੁਰ ਪੂਰਨ ਵਰਗਾ ਲੱਭਣਾ ਨਹੀਂ ਕੋਈ
ਉਸਤਾਦ, ਜਿਹੜਾ ਮਾਰ ਕੁੱਟ ਕੇ ਝਿੜਕ ਝੰਬ ਕੇ ਬਿਨਾ ਭਗਤੀ ਤੋਂ ਸਿੱਧੇ ਰਸਤੇ ਲਾਈਆ। ਜਿਸ ਦੇ
ਅੱਗੇ ਅਵਤਾਰ ਪੈਗ਼ੰਬਰਾਂ ਗੁਰੂਆਂ ਦਾ ਨਹੀਂ ਕੋਈ ਜੁਆਬ, ਸਾਰੇ ਬੈਠੇ ਸੀਸ ਨਿਵਾਈਆ। ਬਖ਼ਸ਼ਿਸ਼ ਨਾਲ
ਤੇ ਰਹਿਮਤ ਨਾਲ ਦਈ ਜਾਏ ਸਭ ਨੂੰ ਖਿਤਾਬ, ਖਤਾ ਪਿਛਲੀ ਮਾਫ਼ ਕਰਾਈਆ। ਸਭ ਦਾ ਪਿਆਰ
ਵਿਚ ਪ੍ਰੇਮ ਵਿਚ ਮੁਹੱਬਤ ਵਿਚ ਠੰਡਾ ਤੇ ਤੱਤਾ ਵੇਖੇ ਮਜ਼ਾਜ਼, ਮਜ਼ਾਕ ਵਿਚ ਆਪਣਾ ਹੁਕਮ ਵਰਤਾਈਆ।
ਜਿਸ ਨੂੰ ਸਮਝ ਸਕੇ ਨਾ ਕੋਇ ਜਗਤ ਸੰਤ ਸਾਧ, ਜਗਿਆਸੂ ਸਾਰ ਕੋਇ ਨਾ ਪਾਈਆ। ਜਿਸ ਵੇਲੇ ਨਾਨਕ
ਨੇ ਪਹਿਲੇ ਦਿਨ ਵਜਾਈ ਸੀ ਰਬਾਬ, ਉਂਗਲ ਸਿਤਾਰ ਨਾਲ ਛੁਹਾਈਆ। ਅੱਖਾਂ ਮੀਟਦਿਆਂ ਆ ਗਿਆ
ਅਗੰਮੀ ਖੁਵਾਬ, ਸ਼ਬਦ ਸ਼ਬਦ ਨਾਲ ਮਿਲਾਈਆ। ਸੰਦੇਸ਼ਾ ਸੁਣਿਆ ਉਸ ਮਹਾਰਾਜ, ਜੋ ਸ਼ਾਹ ਪਾਤਸ਼ਾਹ
ਸ਼ਹਿਨਸ਼ਾਹ ਧੁਰਦਰਗਾਹੀਆ। ਓ ਵੇਖ ਨਾਨਕ ਮੇਰਾ ਮੇਰੇ ਦੇ ਸਿਰ ਤੇ ਹੋਣਾ ਤਾਜ, ਤਾਜਾਂ ਵਾਲੇ ਜਿਸ
ਨੂੰ ਸੀਸ ਨਿਵਾਈਆ। ਜਿਸ ਨੇ ਭਗਤਾਂ ਦਾ ਰਚਣਾ ਕਾਜ, ਜਨਮ ਮਰਨ ਦੋਵੇਂ ਆਪਣੇ ਹੱਥ ਰਖਾਈਆ ।
ਧਰਮ ਦਾ ਲਗਾਉਣਾ ਬਾਗ਼, ਫੁਲਵਾੜੀ ਇਕ ਮਹਿਕਾਈਆ। ਨੌ ਰੰਗ ਦਾ ਗੁਨਚਾ ਲਿਆਉਣਾ ਖ਼ੁਸ਼ੀ ਵਾਲੀ
ਵਿਚ ਮਜ਼ਾਜ਼, ਸਿੰਘਾਸਣ ਦੇ ਅੱਗੇ ਦੇਣਾ ਟਿਕਾਈਆ। ਇਹੋ ਧਰਮ ਦੀ ਧਾਰ ਤਰਿਪਤ ਦਾ ਦਾਜ, ਜਿਸ
ਨਾਲ ਜਗਤ ਦੀ ਹਿਰਸ ਦਏ ਚੁਕਾਈਆ। ਪੰਜ ਪੋਹ ਕਹੇ ਜਨ ਭਗਤੋ ਤੁਹਾਨੂੰ ਪੜ੍ਹਨੀ ਨਾ ਪਏ ਕੋਇ
ਨਿਮਾਜ, ਰੋਜਿਆਂ ਤੋਂ ਦਿਤਾ ਛੁਡਾਈਆ। ਤੁਹਾਡੇ ਸਾਹਿਬ ਕੋਲ ਤੁਹਾਡਾ ਲੇਖਾ ਸਦਾ ਰਿਹਾ ਵਾਚ, ਵਾਚਕ
ਹੋ ਕੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਪੋਹ ਤੇਰਾ ਪ੍ਰੇਮ ਵਿਚ ਦੇਵੇ ਪ੍ਰਸਾਦ,
ਮੋਹ ਭਗਤਾਂ ਨਾਲ ਰਖਾਈਆ। (੫ ਪੋਹ ਸ਼ ਸੰ ੬)

ਮੇਰਾ ਸ਼ੁਭ ਨਾਮ ਜਗਤ ਕਹੇ ਪੂਰਨ ਸਿੰਘ, ਪੂਰਨ ਸਤਿਗੁਰ ਦਿੱਤੀ ਵਡਿਆਈਆ। ਜੋਤ ਆਵਾਜ਼ ਦਿੱਤੀ ਦਿਲ ਰੁਬਾ ਵਜਦੀ ਕਿੰਗ, ਸਿਤਾਰ ਸਿਤਾਰ ਸਤ੍ਹਾ ਬੁਲੰਦੀ ਤੋਂ ਉਤੇ ਸੁਣਾਈਆ। ਸਤਿ ਵਿਚ ਸਚ ਵਿਚ ਇਹ ਆਤਮਾ ਪਰਮਾਤਮਾ ਦੀ ਬਿੰਦ, ਨੂਰ ਦਾ ਨੂਰ ਤਨ ਵਜੂਦ ਵਿਚ ਸੋਭਾ ਪਾਈਆ। ਜਿਸ ਨੇ ਜਨਮ ਲਿਆ ਵਿਚ ਭਾਰਤ ਹਿੰਦ, ਜਿਸ ਨੂੰ ਹੁਣ ਪਾਕਿਸਤਾਨ ਕਹਿ ਕੇ ਗਾਈਆ। ਜ਼ਿਲਾ ਲਾਇਲਪੁਰ ਚੱਕ ਸਤਾਈ ਇਹ ਸੀ ਰਹਿਣ ਵਾਲਾ ਪਿੰਡ, ਨਹਿਰ ਝੰਗ ਬਰਾਂਚ ਸੋਭਾ ਪਾਈਆ। ਪਰਵਰਦਿਗਾਰ ਨੇ ਰਹਿਮਤ ਕੀਤੀ ਆਪਣੇ ਪਿਆਰ ਮੁਹੱਬਤ ਦੀ ਧਾਰ ਬਖ਼ਸ਼ੀ ਸਾਗਰ ਸਿੰਧ, ਆਬੇਹਯਾਤ ਧੁਰ ਦਾ ਦਿਤਾ ਪਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਗ੍ਰਹਿ ਇਕ ਵਖਾਈਆ। (੩੦ ਸਾਵਣ ਸ਼ ਸੰ ੮)

ਜੋਤ ਨਿਰਾਕਾਰ ਪੂਰਨ। ਸ਼ਬਦ ਸ਼ਬਦ ਦੀ ਧਾਰ ਪੂਰਨ। ਵਿਸ਼ਨ ਬ੍ਰਹਮਾ ਸ਼ਿਵ ਸਾਕਾਰ ਪੂਰਨ। ਤ੍ਰੈਗੁਣ ਮਾਇਆ ਤੱਤ ਵਿਚਾਰ ਪੂਰਨ। ਤੱਤ ਪੰਜ ਤੱਤ ਤੇ ਆਰ ਤਿਆਰ ਪੂਰਨ। ਲੱਖ ਚੁਰਾਸੀ ਖੇਲ ਕਰਤਾਰ ਪੂਰਨ। ਆਤਮ ਪਰਮਾਤਮ ਅਧਾਰ ਪੂਰਨ। ਪਾਰਬ੍ਰਹਮ ਬ੍ਰਹਮ ਸ਼ਿੰਗਾਰ ਪੂਰਨ। ਈਸ਼ ਜੀਵ ਜੀਵ ਈਸ਼ ਖੇਲ ਮਿਹਰਵਾਨ ਪੂਰਨ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਪੂਰਨ। ਆਦਿ ਸ਼ਕਤ ਸ਼ਕਤ ਦੀ ਧਾਰ ਸਵੈ ਸ਼ਕਤੀ ਸਰਬ ਸੁਧਾਰ ਪੂਰਨ। ਅਨਕ ਕੋਟ ਅਨੰਤ ਕਲ ਨਾਮ ਨਿਧਾਨ ਨੌਜੁਵਾਨ ਪੂਰਨ। ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਦੋ ਜਹਾਨ ਪੂਰਨ। ਪੁਰੀ ਲੋਅ ਬ੍ਰਹਿਮੰਡ ਖੰਡ ਜ਼ਿਮੀ ਅਸਮਾਨ ਸੂਰੀਆ ਚੰਦ ਪੂਰਨ। ਗਗਨ ਗਗਨੰਤਰ ਨਿਧਾਨ ਮੰਤਰ ਖੇਲ ਨਿਰੰਤਰ ਅੰਤਰ ਵਿਚਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਚ ਸਚ ਧਾਰ ਪੂਰਨ।

ਸਚਖੰਡ ਦਾ ਸਚ ਸਰੂਪ ਸੱਚਾ, ਪੂਰਨ ਪੂਰਨ ਪ੍ਰਭ ਸਮਾਇਆ ਆਪ। ਥਿਰ ਘਰ ਦਾ ਥਿਰ ਦਰਬਾਰ ਸੱਚਾ, ਜੋਤ ਨਿਰੰਕਾਰ ਬਣਾਇਆ ਆਪ ਪੂਰਨ। ਮੁਕਾਮੇ ਹੱਕ ਦਾ ਹੱਕ ਦਰ ਦਰਗਹਿ ਸਾਚਾ, ਘਾੜਤ ਘੜੀ ਘੜਤ ਘੜਾਇਆ ਪੂਰਨ। ਸ਼ਬਦ ਸ਼ਹਿਨਸ਼ਾਹ ਬੇਮੁਕਾਮ ਲਾਪਤਾ, ਪਤਿਪਰਮੇਸ਼ਵਰ ਨੂਰ ਸੁਬਾਨ ਪੂਰਨ। ਆਦਿ ਮਧ ਅੰਤ ਸੁਮੀਪ ਰੱਤਾ, ਸਾਕਾਰਾ ਸਵਿਨ ਸਿਤਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੰਤਰ ਸੁਣਨਹਾਰ ਸੱਚਾ ਸਾਕਾਰ ਪੂਰਨ।

ਪਵਣ ਪੌਣ ਪਾਣੀ, ਜਲ ਧਾਰ ਪੂਰਨ। ਨਾਮ ਸ਼ਬਦ ਬਾਣੀ, ਕਲਮਾ ਕਾਇਨਾਤ ਪੂਰਨ। ਲੇਖਾ ਵੇਦ ਸ਼ਾਸਤਰ ਅੱਖਰ ਪੁਰਾਣੀ, ਪਰਮ ਪੁਰਖ ਦਾ ਨੂਰ ਚਮਤਕਾਰ ਪੂਰਨ। ਨਿਰਗੁਣ ਸਰਗੁਣ ਧਾਰ ਰਸਨਾ ਕਥਾ ਕਹਾਣੀ, ਕਥ ਕਥੀ ਦਾ ਖੇਲ ਮਹਾਨ ਪੂਰਨ। ਰਾਓ ਰੰਕ ਰਾਜ ਰਾਜਾਨ ਰਾਣੀ, ਸ਼ਾਹ ਕੰਗਾਲ ਅਮੀਰ ਹਕੀਰ ਫ਼ਕੀਰ ਪੂਰਨ। ਜੁਗ ਚੌਕੜੀ ਚਾਰ ਦੀ ਚਾਰ ਖਾਣੀ, ਖਾਣੀ ਖ਼ਾਹਿਸ਼ ਵਿਚਾਰ ਦੀ ਧਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਸਚ ਹੁਕਮਰਾਨ ਪੂਰਨ।

ਸਚ ਹੁਕਮ ਹੁਕਮ ਤਾਲੀਮ ਕਰਦਾ, ਤਾਬਿਆਦਾਰੀ ਦਾ ਤਾਬਿਆਦਾਰ ਪੂਰਨ । ਸ਼ਬਦ ਧਾਰ ਅਗੰਮ ਹੁਕਮ ਹਰਿ ਦਾ, ਆਦਿ ਅੰਤ ਜੁਗਾ ਜੁਗੰਤ ਸਮਝਣਹਾਰ ਇਕ ਸਾਕਾਰ ਪੂਰਨ। ਨਿਰਭੈ ਭਾਉ ਵਿਚ ਜਿਸ ਸਭ ਡਰਦਾ, ਸੋ ਸਾਹਿਬ ਸੁਲਤਾਨਾ ਸੁਲਤਾਨ ਪੂਰਨ। ਆਦਿ ਜੁਗਾਦਿ ਜੋ ਘਾੜਨ ਘੜਦਾ, ਘੜਨ ਭੰਨਣਹਾਰ ਪਰਮ ਪੁਰਖ ਦੀ ਧਾਰ ਪੂਰਨ। ਜਗਤ ਜਹਾਨ ਦੋਹਰੀ ਮੰਜ਼ਲ ਜੋ ਨਿਰਵੈਰ ਹੋ ਕੇ ਫੜਦਾ, ਚਾਰ ਕੁੰਟ ਦਾ ਚਰਾਗਾਹਾਂ ਦਾ ਧਰਮ ਦਾ ਧਰਮ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਜੋਤ ਦੀ ਧਾਰ ਜੋਤ ਦਾ ਰੂਪ ਇਕੋ, ਇਕੋ ਜੋਤ ਤੇ ਇਕ ਅਕਾਲ ਪੂਰਨ। ਸ਼ਬਦ ਦਾ ਖੇਲ ਤੇ ਸ਼ਬਦ ਵਿਚਾਰ ਤੇ ਸ਼ਬਦ ਦਾ ਸਾਰ ਪੂਰਨ। ਕਰਨੀ ਕਰਤਾ ਕੁਦਰਤ ਕਰਤਾਰ ਇਕੋ, ਕਰਨਹਾਰ ਵੇਖੇ ਵਿਗਸੇ ਸ੍ਰਿਸ਼ਟ ਦ੍ਰਿਸ਼ਟ ਦੀ ਸਾਰ ਪੂਰਨ। ਆਦਿ ਅੰਤ ਜੁਗਾ ਜੁਗੰਤ ਦਾ ਪਿਆਰ ਇਕੋ, ਪ੍ਰੀਤਮ ਪ੍ਰੀਆ ਪਿਆਰ ਮੁਹੱਬਤ ਦੀ ਧਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।

ਸ਼ਬਦ ਧਾਰ ਪੂਰਨ। ਸ਼ਬਦ ਸਾਰ ਪੂਰਨ। ਸ਼ਬਦ ਕਰਤਾਰ ਪੂਰਨ। ਸ਼ਬਦ ਅਧਾਰ ਪੂਰਨ। ਸ਼ਬਦ ਸ਼ਿੰਗਾਰ ਪੂਰਨ। ਸ਼ਬਦ ਸ਼ਬਦ ਖ਼ਿਆਲ ਇਕਾ, ਨਿਰਗੁਣ ਧਾਰ ਨਿਰਾਕਾਰ ਸਾਕਾਰ ਵਿਚਾਰ ਪੂਰਨ। ਜਿਸ ਦੀ ਸਿਕ ਦੀ ਸਿਕ ਹੁਕਮ ਸਰਕਾਰ ਸਿਕਾ, ਸਿਕ ਸਿਕ ਦੀ ਸਿਕ ਵਿਚ ਸਦਾ ਸ਼ੁਮਾਰ ਪੂਰਨ। ਜਿਸ ਦਾ ਨੂਰ ਜਹੂਰ ਬੇਨਜ਼ੀਰ ਅਬਿਨਾਸ਼ੀ ਅਚੁੱਤਾ, ਚੇਤਨ ਜੜ੍ਹ ਤੋਂ ਸਦਾ ਨਿਰਾਹਾਰ ਪੂਰਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕ ਅਖਵਾਈਆ। (੨੩ ਭਾਦਰੋਂ ਸ਼ਹਿਨਸ਼ਾਹੀ ਸੰਮਤ ੮)

ਕੰਨਾ ਕਹੇ ਔਹ ਵੇਖੋ ਨਾਰਦ ਆਉਂਦਾ ਮਾਰਦਾ ਥਾਪੀ, ਪਟ ਰਿਹਾ ਖੜਕਾਈਆ। ਮੈਨੂੰ ਕਹਿੰਦਾ ਉਹ ਗੋਬਿੰਦ ਦਿਆ ਪ੍ਰੇਮੀਆ ਤੱਕ ਲੈ ਗੁਰਬਾਣੀ ਦੇ ਹੁੰਦਿਆਂ ਕਿੰਨੇ ਵੱਧ ਗਏ ਪਾਪੀ, ਪੱਤਤ ਪੁਨੀਤ ਨਜ਼ਰ ਕੋਇ ਨਾ ਆਈਆ। ਦੁਨੀਆਂ ਵਾਲੇ ਤੱਕ ਲੈ ਪਾਠੀ, ਪੂਜਾ ਵਾਲੀ ਵੇਖ ਜਗਤ ਲੋਕਾਈਆ। ਜਲ ਧਾਰਾ ਠਰਦੇ ਵੇਖ ਲੈ ਰਾਤੀ, ਵਹਿਣਾ ਵਿਚ ਆਪਣਾ ਆਪ ਵਹਾਈਆ। ਦੀਨ ਮਜ਼੍ਹਬ ਤੱਕ ਲੈ ਜ਼ਾਤੀ, ਝਗੜਾ ਥਾਉਂ ਥਾਈਂਆ। ਸਤਿ ਦਾ ਸਚ ਮਿਲੇ ਕੋਇ ਨਾ ਸਾਥੀ, ਸਗਲਾ ਸੰਗ ਨਾ ਕੋਇ ਬਣਾਈਆ। ਓਹ ਵੇਖ ਖੇਲ ਪੁਰਖ ਅਬਿਨਾਸ਼ੀ, ਕੀ ਕਰਤਾ ਕਾਰ ਕਮਾਈਆ। ਜਿਹੜੀ ਆਸ਼ਾ ਗੋਬਿੰਦ ਨੇ ਬਿਨਾ ਗੁਰੂ ਬਣਨ ਤੋਂ ਆਖੀ, ਪ੍ਰਭ ਅੱਗੇ ਸੀਸ ਨਿਵਾਈਆ। ਅੱਜ ਤੋਂ ਲੇਖ ਲਿਖਣਾ ਪੂਰਨ ਨੂੰ ਗੁਰੂ ਕੋਇ ਨਾ ਕਹੇਗਾ ਕੋਈ ਗੁਰਸਿੱਖ ਨਾਲ ਆਪਣੀ ਜ਼ਬਾਨ ਤੇ ਕਲਮ ਦੀ ਕਲਮ ਸ਼ਾਹੀ ਦੁਵਾਤੀ, ਨਿਰਾਕਾਰ ਦਾ ਰੂਪ ਨਿਰੰਕਾਰ ਪੂਰਨ ਨਜ਼ਰੀ ਆਈਆ। ਗੁਰੂ ਏਸ

ਦੀ ਰਾਹ ਤੱਕਣ ਤੇ ਬਣਦੇ ਰਹੇ ਦਾਸੀ, ਸੇਵਕ ਹੋ ਕੇ ਸੇਵ ਕਮਾਈਆ। ਜਿਹੜੀ ਕਥਾ ਕਹਾਣੀ ਗੋਲੀ ਜੁਗਿੰਦਰ ਨੇ ਮੂੰਹੋਂ ਆਖੀ, ਉਹ ਵਕਤ ਨਾਲ ਸ਼ਹਾਦਤ ਦਏ ਭੁਗਤਾਈਆ। ਪੂਰਨ ਪਰਮੇਸ਼ਵਰ ਪੂਰਨ ਸਤਿ ਸਤਿਗੁਰੂ, ਪੂਰਨ ਗੁਰੂ ਨਹੀਂ ਜੋ ਜਗਤ ਵਾਲੀ ਬਣਾਏ ਸਾਖੀ, ਪੂਜਾ ਪਾਠ ਕਰ ਕੇ ਮਾਲਾ ਮਣਕੇ ਫੇਰ ਤੇ ਆਪਣਾ ਸਾਹਿਬ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਕੰਨਾ ਕਹੇ ਮੈਂ ਗੋਬਿੰਦ ਅੱਗੇ ਰੱਖਿਆ ਆਪਣਾ ਫੁਰਨਾ, ਫੁਰਨਿਆਂ ਤੋਂ ਬਾਹਰ ਸੁਣਾਈਆ। ਦੱਸ ਕਿਹੜੇ ਮਾਰਗ ਤੁਰਨਾ, ਕੀ ਤੁਰੀਆ ਤੋਂ ਪਰ੍ਹੇ ਚੜ੍ਹਾਈਆ । ਕਿਹੜੀ ਦਿਸ਼ਾ ਮੁੜਨਾ, ਮੋੜ ਕੇ ਦੇ ਵਖਾਈਆ। ਗੋਬਿੰਦ ਹੱਸ ਕੇ ਕਿਹਾ ਸੋਹਣਿਆ ਤੂੰ ਇਕ ਇਕ ਨਾਲ ਜੁੜਨਾ, ਜੋੜੀ ਜਗਤ ਦੇਣੀ ਤਜਾਈਆ। ਜਿਸ ਵੇਲੇ ਜਗਤ ਜਹਾਨ ਦਾ ਬੇੜਾ ਰੁੜ੍ਹਨਾ, ਬੇੜੇ ਉਤੇ ਬਹਿ ਕੇ ਬੇੜੇ ਦਾ ਮਾਲਕ ਤੇਰਾ ਬੇੜਾ ਬੰਨੇ ਦਏ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਮਾਲਕ ਬੇਪ੍ਰਵਾਹੀਆ। (੨੩ ਭਾਦਰੋਂ ਸ਼ ਸੰ ੮)

ਨਾਰਦ ਕਹੇ ਜਨ ਭਗਤੋ ਮੈਂ ਚਿੱਠੀ ਲਿਆਂਦੀ ਪੁਰਾਣੀ, ਪੁਰਾਣ ਅਠਾਰਾਂ ਜਿਸ ਦਾ ਰਾਹ ਤਕਾਈਆ। ਉਸ ਦੇ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਹਰ ਬਾਣੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲਹਿਣਾ ਦੇਣਾ ਬਾਕੀ ਜੋ ਹਰ ਘਟ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਨਾਲੇ ਲੇਖ ਲਿਖਿਆ ਪੂਰਨ ਸੁਵਾਮੀ, ਪੂਰਨ ਪਵਣ ਪਾਣੀ ਪੂਰ ਰਿਹਾ ਸਰਬ ਠਾਈਂਆ। ਜਿਸ ਦੇ ਲੇਖੇ ਵਿਚ ਚਾਰੇ ਖਾਣੀ, ਖਾਣ ਵਾਲਾ ਸ਼ੰਕਰ ਵੀ ਉਸ ਨੂੰ ਸੀਸ ਨਿਵਾਈਆ। ਜਿਸ ਦਾ ਵੇਸ ਅਵਲੜਾ ਤੁਰਕ ਪਠਾਣੀ, ਅਮਲ ਆਪਣੇ ਵਿਚ ਸਮਾਈਆ। ਉਹ ਸਭ ਨੂੰ ਰਿਹਾ ਪੁਣੀ ਛਾਣੀ, ਛਾਨਣਾ ਨਾਮ ਵਾਲਾ ਇਕ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਨਾਰਦ ਕਹੇ ਪੁਰਾਣੀ ਪੱਤਰਕਾ ਕਹੇ ਪੁਕਾਰ, ਪੁਕਾਰ ਪੁਕਾਰ ਕੇ ਸੁਣਾਈਆ। ਪੂਰਨ ਸਤਿਗੁਰ ਪੂਰਨ ਦਾ ਯਾਰ, ਪੂਰਨ ਪੂਰਨ ਵਿਚ ਸਮਾਈਆ। ਪੂਰਨ ਅੰਦਰ ਪੂਰਨ ਬਾਹਰ, ਪੂਰਨ ਗੁਪਤ ਪੂਰਨ ਜ਼ਾਹਰ, ਜ਼ਾਹਰ ਜ਼ਹੂਰ ਪੂਰਨ ਨਜ਼ਰੀ ਆਈਆ। ਪੂਰਨ ਸ਼ਬਦ ਪੂਰਨ ਧਾਰ, ਪੂਰਨ ਸਾਰ ਸ਼ਬਦ ਨਾਲ ਵਡਿਆਈਆ। ਪੂਰਨ ਜੋਤ ਪੂਰਨ ਆਕਾਰ, ਨਿਰਾਕਾਰ ਪੂਰਨ ਰੂਪ ਦਰਸਾਈਆ। ਤੁਸੀਂ ਹੋ ਜਾਵੋ ਹੁਸ਼ਿਆਰ, ਰਹਿਣਾ ਖ਼ਬਰਦਾਰ, ਨੈਣ ਲੈਣਾਂ ਉਘਾੜ, ਆਪਣੀ ਅੱਖ ਅੱਖ ਵਿਚੋਂ ਬਦਲਾਈਆ। ਮੈਂ ਆ ਗਿਆ ਟੱਪਦਾ ਜੰਗਲ ਤੇ ਪਹਾੜ, ਸਮੁੰਦ ਸਾਗਰਾਂ ਕਰ ਕੇ ਪਾਰ, ਰਾਵੀ ਦਾ ਕਿਨਾਰਾ ਤੱਟ ਸੋਭਾ ਪਾਈਆ। ਜਿਥੇ ਮਿਲਿਆ ਸਾਂਝਾ ਯਾਰ, ਬਣਾਏ ਬਰਖੁਰਦਾਰ, ਬਿਨਾਂ ਹੱਥਾਂ ਤੋਂ ਦੇਵੇ ਪਿਆਰ, ਮੁਹੱਬਤ ਦਾ ਮੁਹੱਬਤ ਰੂਪ ਬਦਲਾਈਆ। ਮੇਰੀ ਪੁਰਾਣੀ ਪਤ੍ਰਕਾ ਕਹੇ ਇਸ ਪ੍ਰਭੂ ਨੂੰ ਇਕ ਵਾਰ ਕਰੋ ਨਿਮਸਕਾਰ, ਇਕ ਨਾਲ ਅਨੇਕ ਜਨਮ ਦਾ ਲੇਖਾ ਦਏ ਮੁਕਾਈਆ। ਕਿਉਂ ਪੂਰਨ ਪਾਤਸ਼ਾਹ ਤੇ ਪੂਰਨ ਸੱਚੀ ਸਰਕਾਰ, ਸ਼ਹਿਨਸ਼ਾਹ ਪੂਰਨ ਆਪ ਅਖਵਾਈਆ। ਪੂਰਨ ਘਰ ਪੂਰਨ ਗ੍ਰਹਿ ਪੂਰਨ ਦਰਬਾਰ, ਪੂਰਨ ਸਚਖੰਡ ਸਾਚੇ ਸੋਭਾ ਪਾਈਆ। ਕਿਤੇ ਆਕੜ ਵਿਚ ਨਾ ਆ ਜਾਇਓ ਕਿ ਸਾਡੇ ਦਰਾਂ ਦਾ ਬਣਿਆ ਉਹ ਭਿਖਾਰ, ਸਾਥੋਂ ਮੰਗ ਮੰਗ ਕੇ ਆਪਣਾ ਝੱਟ ਲੰਘਾਈਆ। ਇਹ ਤੇ ਇਹਦੀ ਬਖ਼ਸ਼ਿਸ਼, ਵਾਲੀ ਧਾਰ, ਜਿਹੜੀ ਅਨਮੁਲੀ ਦਾਤ ਤੁਹਾਡੀ ਝੋਲੀ ਪਾਈਆ। ਮੈਂ ਚਾਰ ਜੁਗ ਦਾ ਵੇਖਣਹਾਰ, ਜੁਗ ਜੁਗ ਧਿਆਨ ਲਗਾਈਆ। ਏਨ ਪਿਛੇ ਆਪਣਿਆਂ ਭਗਤਾਂ ਨੂੰ ਭਗਤੀ ਵਿਚ ਰੋਲ ਰੋਲ ਦਿਤਾ ਮਾਰ, ਤਸੀਹੇ ਜਗਤ ਵਾਲੇ ਭੁਗਤਾਈਆ। ਆਹ ਵੇਖੋ ਮੇਰੀ ਪੁਰਾਣੀ ਕਿਤਾਬ, ਕਹਿੰਦੀ ਇਕੋ ਹੁਣ ਦੱਸ ਕੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰ, ਚਾਰ ਖਾਣੀ ਦਾ ਲੇਖਾ ਦਿਤਾ ਮੁਕਾਈਆ। ਏਸੇ ਕਰ ਕੇ ਮੈਂ ਵੀ ਬੰਦਨਾਂ ਕਰਾਂ ਡੰਡਾਵਤ ਕਰਾਂ ਸੱਯਦਾ ਕਰ ਚਰਨਾਂ ਦੀ ਲਾਵਾਂ ਧੂੜੀ ਛਾਰ, ਟਿੱਕੇ ਮਸਤਕ ਵਿਚ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ

ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਸਚ ਦਾ ਕਰੇ ਪਾਰ, ਅੱਗੇ ਹੋ ਨਾ ਕੋਇ ਅਟਕਾਈਆ। (੬ ਚੇਤ ਸ਼ਹਿਨਸ਼ਾਹੀ ਸੰਮਤ ਨੌਂ)

…… ਸਤਿਗੁਰ ਸ਼ਬਦ ਕਹੇ ਮੈਂ ਜਾਵਾਂ ਦਿਲੀ ਦੁਵਾਰ, ਧੁਰ ਫਰਮਾਣਾ ਇਕ ਸੁਣਾਈਆ। ਸ਼ਾਹ ਸੁਲਤਾਨੋ ਆਇਆ ਕਲ ਕਲਕੀ ਅਵਤਾਰ, ਨੇਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਰੂਪ ਅਪਾਰ, ਨੂਰ ਨੁਰਾਨਾ ਨੂਰ ਅਲਾਹੀਆ । ਆਪਦੇ ਵਸੇ ਸੰਬਲ ਘਰ ਬਾਹਰ, ਸਾਚੀ ਨਗਰੀ ਡੇਰਾ ਲਾਈਆ। ਜੋ ਸਭ ਦੇ ਲਹਿਣੇ ਦੇਣੇ ਰਿਹਾ ਵਿਚਾਰ, ਲੇਖਾ ਜਾਣੇ ਥਾਉਂ ਥਾਈਂਆ। ਜੋ ਭਵਿਖਤ ਦੱਸਿਆ ਪੈਗ਼ੰਬਰ ਗੁਰ ਅਵਤਾਰ, ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਸੋ ਵੇਖੇ ਵਿਗਸੇ ਪਾਵੇ ਸਾਰ, ਮਹਾਂਸਾਰਥੀ ਆਪਣਾ ਹੁਕਮ ਵਰਤਾਈਆ। ਉਹ ਖੇਲੇ ਖੇਲ ਕਮਾਲ, ਬੁੱਧੀ ਸਮਝ ਕੋਇ ਨਾ ਪਾਈਆ। ਉਹਦਾ ਪਤਾ ਜਗਤ ਧਾਰ ਜੇਠੂਵਾਲ, ਡਾਕਖਾਨਾ ਇਹੋ ਗਾਈਆ। ਅੰਮ੍ਰਿਤਸਰ ਜ਼ਿਲੇ ਦੇ ਨਾਲ, ਤਹਿਸੀਲ ਇਹਨਾਂ ਅੱਖਰਾਂ ਸਿਫ਼ਤ ਸਲਾਹੀਆ। ਉਹ ਸੰਬਲ ਬੈਠਾ ਸੁਰਤ ਸੰਭਾਲ, ਧੁਰ ਦਾ ਹੁਕਮ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ, ਤੱਤਵ ਤੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ।

ਸਤਿਗੁਰ ਸ਼ਬਦ ਕਹੇ ਰਾਸ਼ਟਰਪਤ ਵਾਚਣੀ ਲਿਖਤ, ਪ੍ਰਧਾਨ ਮੰਤਰੀ ਨਾਲ ਮਿਲਾਈਆ। ਜਿਸ ਦੇ ਕੋਲ ਸਤਿ ਦਾ ਭਵਿਖਤ, ਭਵਿਸ਼ ਜਗ ਜੀਵਣ ਰਾਮ ਸੁਣਾਈਆ। ਇਸ ਨੇ ਸਤਿ ਦਾ ਸਾਂਝਾ ਕਰਨਾ ਇਸ਼ਟ, ਇਸ਼ਟ ਦ੍ਰਿਸ਼ਟ ਦ੍ਰਿੜਾਈਆ। ਰਾਓ ਰੰਕਾਂ ਖੋਲ੍ਹੇ ਦ੍ਰਿਸ਼ਟ, ਅੰਦਰੋਂ ਪਰਦਾ ਆਪ ਚੁਕਾਈਆ। ਜੋ ਇਸ਼ਾਰਾ ਦਿਤਾ ਰਾਮ ਵਸ਼ਿਸ਼ਟ, ਸੋ ਪੂਰਾ ਦਏ ਕਰਾਈਆ । ਤੁਸਾਂ ਆਪਣਾ ਪੱਕਾ ਕਰਨਾ ਨਿਸਚ, ਨਿਸਚਾ ਲੈਣਾ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਿੰਘ ਪੂਰਨ ਦੇ ਵੜਿਆ ਵਿਚ, ਵਿਚਲਾ ਭੇਵ ਘਰ ਸੱਦ ਲਓ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਾਚੀ ਕਾਰ ਕਮਾਈਆ। ਰਾਸ਼ਟਰਪਤ ਪ੍ਰਭੂ ਪ੍ਰਭ ਆਇਆ ਲੋਕਮਾਤ, ਜੋਤੀ ਜਾਮਾ ਵੇਸ ਵਟਾਈਆ। ਜਿਸ ਕਲਜੁਗ ਮੇਟਣੀ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਝਗੜਾ ਰਹਿਣ ਨਹੀਂ ਦੇਣਾ ਜਾਤ ਪਾਤ, ਦੀਨ ਮਜ਼੍ਹਬ ਇਕੋ ਘਰ ਵਸਾਈਆ । ਆਤਮ ਪਰਮਾਤਮ ਜੋੜੇ ਨਾਤ, ਜਗ ਟੁੱਟਿਆਂ ਲਏ ਮਿਲਾਈਆ। ਆਪਣੇ ਭਵਿਖਤ ਦਾ ਦਿੱਲੀ ਦਰਬਾਰ ਸੱਦ ਕੇ ਪੁਛੋ ਲੇਖਾ ਬਾਤਨ ਬਾਤ, ਪਰਦਾ ਪਰਦਿਆਂ ਵਿਚੋਂ ਖੁਲ੍ਹਾਈਆ। ਕੀ ਲਹਿਣਾ ਦੇਣਾ ਹੋਵੇ ਬਰਸ ਸਾਤ, ਸ਼ਹਿਨਸ਼ਾਹੀ ਸੰਮਤ ਸੋਲਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਪਾਤ, ਪਾਤੀ ਪਤਰਕਾ ਆਪ ਘਲਾਈਆ।

ਰਾਸ਼ਟਰਪਤ ਜਾਣਾ ਜਾਗ, ਆਲਸ ਤ੍ਰਿਸ਼ਨਾ ਜਗਤ ਮਿਟਾਈਆ। ਸਭ ਦਾ ਵੇਖਣਾ ਕੰਤ ਸੁਹਾਗ, ਜੋਤੀ ਜਾਤਾ ਧੁਰ ਦਾ ਮਾਹੀਆ। ਜਿਸ ਗੋਬਿੰਦ ਨੇ ਉਡਾਇਆ ਬਾਜ, ਉਹ ਬਾਜੀ ਸਭ ਦੀ ਵੇਖ ਵਿਖਾਈਆ। ਬਿਨਾਂ ਪ੍ਰਭੂ ਦੀ ਕਿਰਪਾ ਤੋਂ ਕਾਇਮ ਰਹੇ ਕੋਇ ਨਾ ਰਾਜ, ਰਈਅਤ ਸੰਗ ਨਾ ਕੋਇ ਬਣਾਈਆ । ਇਕ ਸਾਹਿਬ ਦੇ ਸੀਸ ਤੇ ਹੋਣਾ ਤਾਜ, ਜੋ ਰਾਸ਼ਟਰਪਤ ਰਾਜਿੰਦਰ ਪ੍ਰਸਾਦਿ ਹੱਥ ਫੜਾਈਆ। ਜਿਸ ਦਾ ਛੇਤੀ ਦੇਣਾ ਜੁਵਾਬ, ਹੁਕਮ ਹੁਕਮ ਨਾਲ ਸੁਣਾਈਆ। ਦੂਜੇ ਲੇਖ ਵਿਚ ਫੇਰ ਲੇਖ ਦੇਵੇਗਾ ਆਪ, ਆਪਣਾ ਭੇਵ ਖੁਲ੍ਹਾਈਆ। ਮਿਲਣਾ ਪਵੇਗਾ ਪ੍ਰਧਾਨ ਮੰਤਰੀ ਨਾਲ ਸਾਥ, ਇੰਦਰਾ ਇੰਦ ਨਾਲ ਮਿਲਾਈਆ। ਇਸ ਪਤ੍ਰਕਾ ਨੂੰ ਨੌਂ ਵਾਰ ਲੈਣਾ ਵਾਚ, ਸੰਮਤ ਸ਼ਹਿਨਸ਼ਾਹੀ ਨੌਂ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਲੇਖਾ ਦੱਸੇ ਕਿਸ ਬਿਧ ਲਹਿਣਾ ਮੁਕਣਾ ਹਿੰਦ ਪਾਕ, ਪਾਕ ਹਿੰਦ ਕੀ ਵਡਿਆਈਆ। (ਭਾਰਤ ਦੇ ਰਾਸ਼ਟਰਪਤੀ ਵੀ੦ ਵੀ੦ ਗਿਰੀ ਨੂੰ ਸ਼ਬਦ ਭੇਜਿਆ ੧੭ ਹਾੜ ਸ਼ ਸੰ ੯)

ਨਾਰਦ ਕਹੇ ਭਗਤੋ ਸਮੇਂ ਦੀ ਕਰੋ ਵਿਚਾਰ, ਜੁਗ ਜੁਗ ਸਮੇਂ ਵਿਚ ਵਡਿਆਈਆ। ਸਮੇਂ ਵਿਚ ਆਏ ਪੈਗ਼ੰਬਰ ਗੁਰ ਅਵਤਾਰ, ਸਮੇਂ ਨੇ ਸਭ ਨੂੰ ਸਮੇਂ ਵਿਚ ਦਿਤਾ ਭੁਵਾਈਆ। ਸਮੇਂ ਦੇ ਮਾਲਕ ਨੇ ਆਪਣੇ ਨਾਮ ਕਲਮੇ ਦਿੱਤੇ ਉਚਾਰ, ਢੋਲੇ ਜੇਹਵਾ ਸ਼ਬਦ ਨਾਲ ਜਣਾਈਆ। ਉਸ ਸਮੇਂ ਤੋਂ ਜਾਓ ਬਲਿਹਾਰ, ਜਿਸ ਸਮੇਂ ਵਿਚ ਭਗਤ ਭਗਵਾਨ ਹੋਏ ਕੁੜਮਾਈਆ। ਅੱਜ ਉਹ ਸਮਾਂ ਸਤਾਰਾਂ ਹਾੜ, ਜਿਸ ਨੂੰ ਹਾੜੇ ਕੱਢਣ ਵਿਸ਼ਨ ਬ੍ਰਹਮਾ ਦੇਵਤ ਸੁਰ ਸਾਰੇ ਥਾਉਂ ਥਾਈਂਆ। ਤੁਸੀਂ ਸਚ ਪੁਛੋ ਤੇ ਤੁਹਾਡਾ ਆਤਮਾ ਰੂਪ ਕਰਤਾਰ, ਕਰਤਾ ਪੁਰਖ ਤੁਹਾਡਾ ਰੂਪ ਸਮਾਈਆ। ਤੁਸੀਂ ਕਦੀ ਉਸ ਦੀ ਜੋਤ ਤੋਂ ਨਹੀਂ ਬਾਹਰ, ਜੋ ਜੋਤੀ ਜਾਤਾ ਇਕ ਅਖਵਾਈਆ। ਪ੍ਰਣ ਕਰ ਲਓ ਸਾਡਾ ਸਭ ਦਾ ਇਕੋ ਇਕ ਭਤਾਰ, ਨਾਰੀ ਰੂਪ ਸਰਬ ਅਖਵਾਈਆ। ਸਾਰਿਆਂ ਦਾ ਸਾਂਝਾ ਯਾਰ, ਹਿੱਸੇ ਵੰਡ ਨਾ ਕੋਇ ਵੰਡਾਈਆ। ਫੇਰ ਸਚ ਪੁੱਛੋ ਤੁਹਾਡਾ ਦਿਵਸ ਰੈਣ ਖਿਦਮਤਗਾਰ, ਤੁਹਾਨੂੰ ਸੁੱਤਿਆਂ ਨੂੰ ਦਰਸ਼ਨ ਦੇਵੇ ਥਾਉਂ ਥਾਈਂਆ । ਭਾਵੇਂ ਤੁਸੀਂ ਉਸ ਨੂੰ ਠੱਗ ਕਹੋ ਚੋਰ ਕਹੋ ਬਦਮਾਸ਼ ਕਹੋ ਤੇ ਕਹੋ ਕੂੜਿਆਂ ਦਾ ਯਾਰ, ਫੇਰ ਵੀ ਯਰਾਨਾ ਤੁਹਾਡੇ ਨਾਲੋਂ ਨਾ ਕਦੇ ਤੁੜਾਈਆ। ਇਹ ਪੂਰਨ ਕੋਈ ਭਾਂਡਾ ਘੜਿਆ ਨਹੀਂ ਘੁਮਿਆਰ, ਸੰਬਲ ਨਗਰੀ ਏਸੇ ਦਾ ਨਾਂ ਗੋਬਿੰਦ ਗਿਆ ਗਾਈਆ। ਯਾਦ ਰਖਿਓ ਸ਼ਾਹ ਸੁਲਤਾਨਾਂ ਹਿਰਦੇ ਚਰਨਾਂ ਦੀ ਧੂੜੀ ਲੱਭਣੀ ਸ਼ਾਰ, ਲੱਭਿਆਂ ਹੱਥ ਕਿਸੇ ਨਾ ਆਈਆ। ਪਰ ਇਕ ਗੱਲ ਯਾਦ ਰੱਖਿਓ ਸੰਮਤ ਸ਼ਹਿਨਸ਼ਾਹੀ ਦਸ ਵਿਚ ਤਹਾਡੇ ਘਰਾਂ ਦੇ ਭਾਂਡੇ ਮਾਂਜੇਗਾ ਆਪ ਬਣ ਕੇ ਖਿਦਮਤਗਾਰ, ਘਰ ਘਰ ਵਿਚ ਪੰਜ ਬਰਤਨ ਆਪ ਕਰੇ ਸਫ਼ਾਈਆ। ਤੁਸਾਂ ਕਹਿਣਾ ਇਹ ਬੜੀ ਚੰਗੀ ਸੁਚੱਜੀ ਨਾਰ, ਗੁਰਮੁਖਾਂ ਨੇ ਵਿਆਹ ਕੇ ਲਿਆਂਦੀ ਚਾਈਂ ਚਾਈਂਆ। ਮੁਖ ਤੇ ਘੁੰਡ ਕੱਢੇ ਕਿਸੇ ਨੂੰ ਪਤਾ ਨਾ ਲੱਗੇ ਬੁੱਢੀ ਕਿ ਮੁਟਿਆਰ, ਕਿ ਜੋਬਨਵੰਤੀ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕੋ ਮਾਹੀਆ। (੧੭ ਹਾੜ ਸ਼ ਸੰ ੯)

ਨਾਰਦ ਕਹੇ ਧਰਨੀਏ ਤੂੰ ਕੀ ਦੱਸੇ ਵਿਚਾਰਾ, ਕਹਿ ਕੇ ਕੀ ਸੁਣਾਈਆ। ਮੈਂ ਉਸ ਦਾ ਸੁੱਤ ਦੁਲਾਰਾ, ਦੁਲ੍ਹਾ ਧੁਰ ਦਾ ਨਜ਼ਰੀ ਆਈਆ। ਜਿਹੜਾ ਜੁਗ ਜੁਗ ਰਿਹਾ ਕੁਵਾਰਾ, ਕੁਵਾਰੀਏ ਤੇਰੇ ਉਤੇ ਆਪਣਾ ਫੇਰਾ ਪਾਈਆ। ਮੈਨੂੰ ਸਚ ਦੱਸ ਕਿਹੜਾ ਖਸਮ ਤੁਮਹਾਰਾ, ਕਵਣ ਤੇਰੀ ਸੇਵ ਕਮਾਈਆ। ਕਵਣ ਮੁਹੱਬਤ ਕਰੇ ਪਿਆਰਾ, ਕਵਣ ਆਪਣਾ ਰੰਗ ਰੰਗਾਈਆ। ਤੇਰਾ ਕਵਣ ਕੰਤ ਕੰਤੂਹਲ ਕਿਹੜਾ ਸਚ ਭਤਾਰਾ, ਮਾਲਕ ਕਵਣ ਅਖਵਾਈਆ। ਧਰਨੀ ਰੋ ਕੇ ਮਾਰਿਆ ਨਾਅਰਾ, ਦੁਹੱਥੜ ਪੱਟਾਂ ਉਤੇ ਲਗਾਈਆ। ਵੇ ਨਾਰਦਾ ਮੈਂ ਰੋਵਾਂ ਜਾਰੋ ਜਾਰਾ, ਨੈਣਾਂ ਨੀਰ ਵਹਾਈਆ। ਅਵਤਾਰ ਪੈਗ਼ੰਬਰ ਗੁਰੂ ਮੈਨੂੰ ਦੇ ਦੇ ਗਏ ਇਸ਼ਾਰਾ, ਸਿਫ਼ਤਾਂ ਨਾਲ ਸੁਣਾਈਆ। ਨੀ ਧਰਨੀਏ ਮਰਨੀਏ ਜਿਸ ਵੇਲੇ ਕਲ ਕਲਕੀ ਤੇਰੇ ਉਤੇ ਆਏ ਚਵੀਆਂ ਅਵਤਾਰਾ, ਚੌਬੀਸਾ ਰੂਪ ਬਦਲਾਈਆ। ਤੂੰ ਸੁਲੱਖਣੀ ਉਸ ਦੀ ਪਤਨੀ ਬਣੀਂ ਸਚ ਦੀ ਨਾਰਾ, ਨਰ ਨਰਾਇਣ ਇਕ ਹੰਢਾਈਆ। ਪਰ ਯਾਦ ਰਖੀਂ ਉਸ ਦਾ ਖੇਲ ਹੋਣਾ ਨਿਆਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਉਸ ਵੇਸ ਵਟਾ ਕੇ ਤੇਰੇ ਉਤੇ ਆਉਣਾ ਦੋਬਾਰਾ, ਦੁਹਰੀ ਖੇਲ ਖਿਲਾਈਆ। ਬਣ ਅਗੰਮੀ ਲਾੜਾ, ਸਿਹਰਾ ਸੀਸ ਜਗਦੀਸ਼ ਟਿਕਾਈਆ। ਤੂੰ ਉਸ ਦੇ ਚਰਨਾਂ ਕਵਲਾਂ ਲਾਉਣੀ ਧੂੜ ਸ਼ਾਰਾ, ਸ਼ਰਅ ਦਾ ਡੇਰਾ ਢਾਹੀਆ। ਕਮਲੀਏ ਉਸ ਕਮਲਾਪਾਤ ਦਾ ਕਰੀਂ ਇੰਤਜ਼ਾਰਾ, ਅੰਤ ਉਸੇ ਦਾ ਰਾਹ ਤਕਾਈਆ। ਜਿਸ ਦਾ ਸੰਬਲ ਹੋਣਾ ਸੱਚਾ ਘਰ ਬਾਹਰਾ, ਗ੍ਰਹਿ ਮੰਦਰ ਇਕ ਵਡਿਆਈਆ। ਉਸ ਤੇਰੇ ਉਤੇ ਚਰਨ ਨਹੀਂ ਟਿਕਾਉਣਾ, ਤੱਤਾਂ ਵਾਲਾ ਰੂਪ ਨਾ ਕੋਇ ਦਰਸਾਈਆ। ਜੇ ਸਚ ਪੁਛੇ ਉਹ ਪੂਰਨ ਦਾ ਰੂਪ ਤੇ ਪੂਰਨ ਦਾ ਪਿਆਰਾ, ਪੂਰਨ ਸਤਿਗੁਰ ਪੂਰਨ ਵਿਚ ਸਮਾਈਆ। ਬਿਨਾਂ ਪੂਰਨ ਤੋਂ ਤੈਨੂੰ ਦੇਣਾ ਨਹੀਂ ਕਿਸੇ ਸਹਾਰਾ, ਸਹਾਇਕ ਨਾਇਕ ਨਜ਼ਰ ਕੋਇ ਨਾ ਆਈਆ। ਮੇਰੇ ਉਤੇ ਕਰੀਂ ਇਤਬਾਰਾ, ਬੇਇਤਬਾਰੀਏ ਜੁਗ ਜੁਗ ਦੀਏ ਕੁਵਾਰੀਏ ਤੈਨੂੰ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। (੧੮ ਹਾੜ ਸ਼ ਸੰ ੯)

ਮਨੀ ਸਿੰਘ ਕਹੇ ਮੈਂ ਤੱਕਿਆ ਨਾਲ ਧਿਆਨ, ਨਿਝ ਨੇਤਰ ਧਿਆਨ ਲਗਾਈਆ। ਮੈਨੂੰ ਉਪਜਿਆ ਇਕ ਗਿਆਨ, ਬੁੱਧੀ ਤੋਂ ਪਰ੍ਹੇ ਦਿਤਾ ਸਮਝਾਈਆ। ਤੇਰਾ ਲੇਖ ਜਗਤ ਮਹਾਨ, ਲਿਖ ਲਿਖ ਦਿਤਾ ਟਿਕਾਈਆ। ਤੈਨੂੰ ਫੜਨਗੇ ਰਾਜ ਰਾਜਾਨ, ਜੇਲ੍ਹਾਂ ਵਿਚ ਮਿਲੇ ਸਜ਼ਾਈਆ। ਫੇਰ ਮਿਲਾਂਗਾ ਆਣ, ਆਪਣਾ ਪਰਦਾ ਪਾਈਆ। ਤੂੰ ਗਾਉਂਦਾ ਰਹਿਣਾ ਮੇਰਾ ਗਾਣ, ਆਪਣੀ ਖ਼ੁਸ਼ੀ ਬਣਾਈਆ। ਤੇਰਾ ਅੱਖਰ ਅੱਖਰ ਕਰਾਂ ਪ੍ਰਵਾਨ, ਲੇਖੇ ਵਿਚ ਰਖਾਈਆ । ਫੇਰ ਨਵਾਂ ਬਣਾਵਾਂ ਵਿਧਾਨ, ਨਵਿਆਂ ਰੰਗ ਰੰਗਾਈਆ। ਸ੍ਰਿਸ਼ਟੀ ਵਿਚ ਹੋ ਪ੍ਰਧਾਨ, ਆਪਣਾ ਆਪ ਪ੍ਰਗਟਾਈਆ। ਜਿਹੜਾ ਸ਼ਬਦ ਤੈਨੂੰ ਸੰਦੇਸ਼ੇ ਦੇਵੇ ਆਣ, ਚੋਰੀ ਚੋਰੀ ਹੁਕਮ ਸੁਣਾਈਆ। ਓਸ ਨੂੰ ਲੋਕਮਾਤ ਕਰਾਂ ਪ੍ਰਵਾਨ, ਆਪਣੀ ਗੰਢ ਪੁਵਾਈਆ। ਔਹ ਤੱਕ ਲੈ ਬੀਸਵੀਂ ਸਦੀ ਦਾ ਨਿਸ਼ਾਨ, ਬੀਸ ਬੀਸਾ ਹੋ ਕੇ ਰਿਹਾ ਦ੍ਰਿੜਾਈਆ। ਪੂਰਨ ਵਿਚ ਮੇਰੀ ਪੂਰਨ ਜੋਤ ਜਗੇ ਮਹਾਨ, ਬਿਨਾ ਪੂਰਨ ਤੋਂ ਪੂਰਨ ਨਜ਼ਰ ਕੋਇ ਨਾ ਆਈਆ। ਆਪੇ ਗੋਪੀ ਬਣਾਂਗਾ ਆਪੇ ਬਣਾਂਗਾ ਕਾਹਨ, ਆਪੇ ਸੀਤਾ ਰਾਮ ਰੂਪ ਦਰਸਾਈਆ। ਆਪ ਰਸੂਲ ਬਣਾਂਗਾ ਆਪ ਬਣਾਂ ਅਮਾਮ, ਇਹ ਮੇਰੀ ਬੇਪ੍ਰਵਾਹੀਆ। ਆਪੇ ਮੰਤਰ ਹੋਵਾਂ ਸਤਿਨਾਮ, ਆਪੇ ਸਤਿਗੁਰ ਸ਼ਬਦ ਵਡਿਆਈਆ। ਪਰਦਾ ਲਾਹ ਕੇ ਡੰਕ ਵਜਾਵਾਂ ਜਗਤ ਜਹਾਨ, ਓਹਲਾ ਰਹਿਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। (੫ ਪੋਹ ਸ਼ ਸੰ ੯)

ਸਤਾਈ ਵਿਸਾਖ ਕਹੇ ਜਨ ਭਗਤੋ ਸੰਨ ਈਸਵੀਂ ਉਨੀ ਸੌ ਅਠਾਰਾਂ ਅੱਠਾਂ ਤੱਤਾਂ ਵੇਖ ਵਖਾਈਆ। ਮਨੀ ਸਿੰਘ ਪਿਆ ਵਿਚ ਵਿਚਾਰਾਂ, ਸੋਚਾਂ ਵਿਚ ਸੋਚ ਬਦਲਾਈਆ। ਝਟ ਧੁਰ ਦੇ ਹੁਕਮ ਦਾ ਹੋਇਆ ਇਸ਼ਾਰਾ, ਸੈਨਤ ਦਿਤੀ ਲਗਾਈਆ। ਸੰਤਾ ਨੱਕ ਦੇ ਨਾਲ ਲਿਖ ਦੇ ਵਾਰ ਚਾਰਾ, ਪੂਰਨ ਵਿਚ ਪੂਰਨ ਵਿਚ ਪੂਰਨ ਸਤਿਗੁਰ ਦੀਆਂ ਬਹਾਰਾਂ, ਜਿਸ ਦੀ ਰੁੱਤ ਨਾ ਕੋਇ ਬਦਲਾਈਆ । ਜਿਸ ਦਾ ਰੂਪ ਹੋਣਾ ਸਾਂਝਾ ਯਾਰਾ, ਯਰਾਨੇ ਯਾਰਾਂ ਨਾਲ ਨਿਭਾਈਆ। ਉਹ ਅਵਤਾਰੋ ਪੈਗ਼ੰਬਰੋ ਗੁਰੂ ਸਾਹਿਬਾਨੋ ਮਨੀ ਸਿੰਘ ਨੇ ਕਿਹਾ ਉਹਨੇ ਕੋਈ ਫੜਨੀਆਂ ਨਹੀਂ ਖੰਡੇ ਤੇ ਤਲਵਾਰਾਂ, ਤੀਰ ਕਮਾਨ ਨਾ ਕੰਧ ਉਠਾਈਆ। ਜਿਧਰ ਵੇਖੇਗਾ ਬਿਨਾ ਅੱਖੀਆਂ ਤੋਂ ਪਾਵੇਗਾ ਸਾਰਾ, ਮਾਂਹਸਾਰਥੀ ਇਕ ਅਖਵਾਈਆ। ਪਰ ਉਸ ਦੀ ਜਦੋਂ ਮਹਿਕੀ ਤੇ ਮਹਿਕੇਗੀ ਭਗਤਾਂ ਵਾਲੀ ਗੁਲਜ਼ਾਰਾ, ਗੁਲਸ਼ਨ ਆਪਣਾ ਨਵਾਂ ਦਏ ਲਗਾਈਆ। ਫੇਰ ਮੁਹੰਮਦ ਨੇ ਕਿਹਾ ਈਸਾ ਨੇ ਕਿਹਾ ਮੂਸਾ ਨੇ ਕਿਹਾ ਜੇ ਉਹ ਖ਼ੁਦਾ ਖ਼ੁਦ ਤੈਨੂੰ ਬੜਾ ਪਿਆਰਾ, ਪਿਆਰ ਪਿਆਰ ਪਿਆਰ ਤੇਰੇ ਵਿਚ ਰਖਾਈਆ। ਜੇ ਉਹ ਤੇਰਾ ਨੂਰ ਤੇ ਤੂੰ ਅਮਾਮ ਤੇ ਅਮਾਮਾ ਦਾ ਰੂਪ ਨਿਆਰਾ, ਤੇਰਾ ਰੂਪ ਉਸ ਦਾ ਰੂਪ ਇਕੋ ਨਜ਼ਰੀ ਆਈਆ। ਪਰ ਸਾਡੀ ਇਕ ਅਰਜ਼ ਇਕ ਅਰਜ਼ੋਈ ਉਹ ਜ਼ਰੂਰ ਸਾਡਿਆਂ ਮਜ਼੍ਹਬਾਂ ਵਿਚ ਦੀਨਾਂ ਵਿਚ ਆਵੇ ਤੇ ਫਿਰੇ ਜਗਤ ਧਾਰ ਤੋਂ ਬਾਹਰਾ, ਭੇਦ ਆਪਣਾ ਆਪਣੇ ਨਾਲ ਰਖਾਈਆ। ਪੁਰਖ ਅਕਾਲ ਕਿਹਾ ਉਹ ਦੁਲਾਰਿਓ ਦੂਹਲਿਓ ਬੱਚਿਓ ਉਹਦਾ ਰੂਪ ਮੇਰਾ ਬੇਅੰਤ ਪਾਰਾਵਾਰਾ, ਪਾਰਬ੍ਰਹਮ ਹੋ ਕੇ ਦਿਆਂ ਸਮਝਾਈਆ। ਉਹ ਜ਼ਰੂਰ ਜ਼ਰੂਰ ਜ਼ਰੂਰ ਸਮੁੰਦ ਸਾਗਰਾਂ ਪਾਰ ਕਰੇਗਾ ਕਿਨਾਰਾ, ਬਿਨ ਨਈਆ ਨੌਕਾ ਪੰਧ ਮੁਕਾਈਆ। ਉਹ ਸਤਾਈ ਵਿਸਾਖ ਦਾ ਦਿਵਸ ਤੇ ਜਿਸ ਵੇਲੇ ਸ਼ੇਰ ਸਿੰਘ ਸਤਾਈ ਸਾਲ ਦਾ ਹੋਇਆ ਤੇ ਸਤਾਈਵੇਂ ਸਾਲ ਵਿਚ ਦਿਤਾ ਇਸ਼ਾਰਾ ਇਸ਼ਾਰਾ ਇਸ਼ਾਰਾ, ਬਿਨ ਮੁਖ ਜ਼ਬਾਨ ਦੰਦਾਂ ਤੋਂ ਆਪ ਸੁਣਾਈਆ। ਇਸ ਦਾ ਲੇਖਾ ਲੇਖਾ ਲੇਖਾ ਅੱਗੇ ਦੀਨ ਦੁਨੀ ਤੋਂ ਬਾਹਰਾ, ਹੌਲੀ ਹੌਲੀ ਹੌਲੀ ਸਤਾਰਾਂ ਹਾੜ ਤਕ ਸਾਰਾ ਦਏ ਸਮਝਾਈਆ। ਪਰ ਲਿਖਾਰੀਓ ਲਿਖਣ ਦਾ ਤੁਹਾਨੂੰ ਬੜਾ ਆਏਗਾ ਨਜ਼ਾਰਾ, ਸੁਣਨ ਵਾਲਿਓ ਬੱਚਿਓ ਬਚਪਨ ਤੁਹਾਡਾ ਖ਼ੁਸ਼ੀ ਮਨਾਈਆ । ਉਹ ਜਿਸ ਕਾਰਨ ਸੰਤ ਮਨੀ ਸਿੰਘ ਜੇਲ੍ਹਾਂ ਵਿਚ ਜੀਵਨ ਗੁਵਾ ਕੇ ਗਿਆ ਸਾਰਾ, ਉਹ ਸਾਰਾ ਜੀਵਨ ਤੁਹਾਡੇ ਅੰਦਰ ਰਖਾਈਆ। ਬੇਸ਼ਕ ਤੁਸੀਂ ਨਹੀਂ ਜਾਣਦੇ ਇਹ ਪੂਰਨ ਕਿ ਪੂਰਨ ਸਤਿਗੁਰ ਨੂਰ ਅਪਾਰਾ, ਅਪਰੰਪਰ ਹੋ ਕੇ ਵੇਖ ਵਖਾਈਆ। ਕਿਸੇ ਨੂੰ ਪਤਾ ਨਹੀਂ ਜਿਸ ਵੇਲੇ ਪੰਜ ਪੋਹ ਨੂੰ ਬੱਧਕ ਨੂੰ ਦਿਤਾ ਸੀ ਇਸ਼ਾਰਾ, ਘਰੋਂ ਕੱਢ ਕੇ ਬਾਹਰ ਦੁਆਬੇ ਵਿਚ ਲੇਖਾ ਦਿਤਾ ਬਣਾਈਆ। ਉਸ ਵਿਚ ਇਕ ਨੁਕਤਾ ਰੱਖਿਆ

ਜਿੰਨਾਂ ਚਿਰ ਇੱਕੀ ਵਾਰ ਇਕੱਠੀਆਂ ਨਾ ਕਰੇਂ ਨਿਮਸਕਾਰਾਂ, ਤੇਰਾ ਜਨਮ ਅਗਲਾ ਨਾ ਕੋਇ ਵਧਾਈਆ । ਏਸੇ ਕਰਕੇ ਦੂਰ ਦੁਰਾਡੇ ਲੇਖ ਲਿਖ ਕੇ ਘੱਲਿਆ ਜਿਸ ਵੇਲੇ ਭਾਰਤ ਆਏ ਤੇ ਅਗਲੇ ਦਿਨ ਜ਼ਰੂਰ ਜਾਣਾ ਪਏਗਾ ਬਧਕ ਦੇ ਦੁਵਾਰਾ, ਨਹੀਂ ਤੇ ਉਹਦਾ ਲੇਖਾ ਲੇਖਾ ਲੇਖਾ ਦੀਨ ਦੁਨੀ ਵਿਚ ਨਜ਼ਰ ਕੋਇ ਨਾ ਆਈਆ। ਉਹ ਕਾਗਜ਼ ਤੇ ਕਲਮ ਸ਼ਾਹੀ ਕੋਈ ਮੇਟ ਨਹੀਂ ਸਕਦਾ ਤੇ ਨਾ ਹੁਣ ਲਿਖਣ ਦੀ ਲੋੜ ਪਏ ਦੁਬਾਰਾ, ਪੂਰਬ ਦਾ ਲਹਿਣਾ ਪੂਰਬ ਝੋਲੀ ਪਾਈਆ। ਸਤਾਈ ਵਿਸਾਖ ਕਹੇ ਮੈਂ ਵੀ ਉਸ ਪ੍ਰਭੂ ਦੇ ਚਰਨ ਕਵਲ ਤੋਂ ਆਪਣਾ ਆਪ ਵਾਰਾ, ਵਾਰਸ ਬਣੇ ਮੇਰਾ ਧੁਰਦਰਗਾਹੀਆ। ਜਨ ਭਗਤੋ ਜੇ ਤੁਸਾਂ ਲੱਭਣਾ ਤੇ ਯਾਰਾਂ ਵਿਚੋਂ ਇਹੋ ਯਾਰਾ, ਜਿਸ ਦਾ ਯਾਰਾਨਾ ਸਕੇ ਨਾ ਕੋਇ ਤੁੜਾਈਆ। ਪਰ ਇਹਦੀ ਵੰਡ ਨਹੀਂ ਕੋਈ ਪੁਰਖ ਨਾਰਾ, ਬਿਰਧ ਬਾਲਾਂ ਇਕੋ ਰੰਗ ਰੰਗਾਈਆ। ਪਰ ਬੇਪਰਵਾਹ ਅਗੰਮ ਅਥਾਹ ਜੇ ਕਿਤੇ ਖ਼ੁਸ਼ੀ ਵਿਚ ਤੁਹਾਡੇ ਅੰਦਰੋਂ ਕਰ ਜਾਏ ਕਿਨਾਰਾ, ਤੇ ਤੁਹਾਨੂੰ ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਜੇ ਕਿਰਪਾ ਕਰੇ ਤੇ ਭਰ ਦਏ ਦੁਬਾਰਾ, ਹੱਥ ਸਿਰ ਉਤੇ ਟਿਕਾਈਆ। ਕਿਉਂ ਇਹ ਧੁਰ ਦਾ ਮੀਤ ਮੁਰਾਰਾ, ਜਗਤ ਯਰਾਨਿਆਂ ਤੋਂ ਬਾਹਰ ਆਪਣਾ ਯਾਰਾਨਾ ਦਏ ਨਿਭਾਈਆ। ਜੇ ਇਸ ਤਰਾ ਦਾ ਨਾ ਹੁੰਦਾ ਤੇ ਇਹਨੂੰ ਕਾਹਨੂੰ ਕਹਿੰਦੇ ਚੌਵੀਆਂ ਅਵਤਾਰਾ, ਚੌਬੀਸਾ ਜਗਦੀਸਾ ਧੁਰ ਦਾ ਮਾਹੀਆ। ਬੱਚਿਉ ਤੁਹਾਨੂੰ ਆਇਆ ਨੂੰ ਇਕੋ ਵਾਰ ਇਕੱਠਿਆਂ ਨੂੰ ਦੇਵਾਂ ਪਿਆਰਾ, ਪਿਆਰ ਵਿਚ ਆਪਣੇ ਚਰਨ ਟਿਕਾਈਆ। ਸਤਾਈ ਦਾ ਲੇਖਾ ਬੜਾ ਨਿਆਰਾ, ਉਹ ਪਤਾ ਨਹੀਂ ਛੱਲੀਆਂ ਚਬਦਿਆਂ ਦਿਤਾ ਕਿ ਗੰਨੇ ਚੂਪਦਿਆਂ ਦਿਤਾ ਕਿ ਮੋਢੇ ਮਾਰ ਕੇ ਸਿਰ ਹਿਲਾ ਕੇ ਹਲੂਣਾ ਦਿਤਾ ਲਗਾਈਆ। ਪਤਾ ਨਹੀਂ ਮੂੰਹ ਤੇ ਪੜਦਾ ਰੱਖ ਕੇ ਤੇ ਸ਼ੇਰ ਸਿੰਘ ਕਿਹੜੀ ਮੰਜ਼ਲ ਚਾੜ੍ਹਾ, ਚੜ੍ਹਦਾ ਲਹਿੰਦਾ ਪੰਧ ਨਾ ਕੋਇ ਰਖਾਈਆ। ਪਰ ਸਤਾਈ ਵਿਸਾਖ ਕਹੇ ਮੇਰਾ ਇਕ ਦਿਵਸ ਚੰਗਾ ਪਾਲ ਸਿੰਘ ਨੇ ਖ਼ੁਸ਼ੀ ਵਿਚ ਇਕੇ ਰਾਤ ਵਿਚ ਸਤਾਈ ਵਾਰ ਆਪਣੇ ਸਤਿਗੁਰ ਦੇ ਚਰਨ ਛੁਹਾਇਆ ਸੀ ਦਾਹੜਾ, ਫੇਰ ਮੁੱਖ ਮੁੱਖ ਮੁੱਖ ਵਿਚ ਟਿਕਾਈਆ। ਪਰ ਉਹ ਦਿਨ ਉਹ ਸੀ ਜਿਸ ਕਾਰਨ ਗੁਰਮੁਖੋ ਤੁਹਾਨੂੰ ਮਾਣ ਮਿਲਿਆ ਸਤਾਰਾਂ ਹਾੜਾ, ਪਰ ਇਸ ਸਤਾਰਾਂ ਹਾੜ ਤੇ ਸਾਰਾ ਪਰਦਾ ਦਿਆਂ ਉਠਾਈਆ। ਨਾਲੇ ਭੇਵ ਦੱਸਾਂਗਾ ਕਿਸ ਤਰਾ ਸੇਵਕ ਬਣੀਦਾ ਤੇ ਬਣਨਾ ਸੇਵਾਦਾਰਾ, ਤੇ ਸੇਵਕ ਹੋ ਕੇ ਸੇਵ ਕਮਾਈਆ । ਤੁਹਾਨੂੰ ਉਹ ਪਰਤੱਖਣਾ ਭੁੱਲ ਗਈ ਜਿਹੜੇ ਲੈਂਦੇ ਸੀ ਚਾਰ ਦੁਵਾਰਾ, ਚਾਰੋਂ ਕੁੰਟ ਭੱਜਦੇ ਵਾਹੋ ਦਾਹੀਆ। ਜਦੋਂ ਚਾਹੁੰਦੇ ਸੀ ਘਰ ਮੋੜ ਲਿਆਉਂਦੇ ਸੀ ਦੁਬਾਰਾ, ਘਰ ਘਰ ਵਿਚ ਟਿਕਾਈਆ। ਜਨ ਭਗਤੋ ਸਤਿਗੁਰੂ ਕੋਈ ਖਾਣ ਪੀਣ ਦਾ ਨਹੀਂ ਵਣਜਾਰਾ, ਰਸਨਾ ਰਸ ਨਾ ਕੋਇ ਵਡਿਆਈਆ। ਉਹ ਤੇ ਬਹਾਨੇ ਲੱਭਦਾ ਕਿਸ ਬਿਧ ਮੈਂ ਆਪਣਿਆਂ ਬੱਚਿਆਂ ਨੂੰ ਤਾਰਾਂ, ਤੇ ਘਰ ਘਰ ਆਪਣਾ ਚਰਨ ਟਿਕਾਈਆ। ਐਸ ਸਾਲ ਦਾ ਲੇਖਾ ਜਿਸ ਨੂੰ ਸਮਝ ਸਕੇ ਨਾ ਕੋਈ ਗੁਰ ਅਵਤਾਰਾ, ਦੂਸਰ ਸਮਝ ਕੋਇ ਨਾ ਆਈਆ। ਤੁਸੀਂ ਮੇਰੇ ਅੱਗੇ ਹੋਵੋਗੇ ਤੇ ਮੈਂ ਪਿਛੇ ਹੋਵਾਂਗਾ ਤੁਸੀਂ ਮੇਰੇ ਤੇ ਮੈਂ ਤੁਹਾਡਾ ਲਾਵਾਂਗਾ ਨਾਅਰਾ, ਇਹ ਵੱਡੀ ਵੱਡੀ ਵੱਡੀ ਮੇਰੀ ਬੇਪਰਵਾਹੀਆ। ਫੇਰ ਮੈਂ ਦੱਸਾਂਗਾ ਨਿਸ਼ਾਨ ਕਿਸ ਕੋਲ ਹੋਵੇਗਾ ਚੰਦ ਤੇ ਕਿਹਦੇ ਕੋਲ ਹੋਵੇਗਾ ਸਿਤਾਰਾ, ਤੇ ਕੌਣ ਵੇਖਣਵਾਲਾ ਹੋਵੇ ਧੁਰ ਦਾ ਮਾਹੀਆ। ਜਨ ਭਗਤੋ ਤੁਹਾਨੂੰ ਸਮਝ ਆ ਜਾਊ ਕਿਸ ਕਾਰਨ ਸਮੁੰਦ ਸਾਗਰਾਂ ਦਾ ਟੱਪਿਆ ਕਿਨਾਰਾ, ਤੇ ਪੂਰਬਲਿਆਂ ਪੈਗ਼ੰਬਰਾਂ ਅਵਤਾਰਾਂ ਦੇ ਲੇਖੇ ਆਇਆ ਮੁਕਾਈਆ। ਤੁਸੀਂ ਖ਼ੁਸ਼ੀਆਂ ਵਿਚ ਪਿਆਰ ਦਾ ਲਾਉਣਾ ਨਾਅਰਾ, ਜੈਕਾਰਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਦਾ ਪੂਰਨ ਰੂਪ ਪੂਰਨ ਸਤਿਗੁਰ ਦਾ ਲੇਖ ਅੱਗੇ ਸਤਾਰਾਂ ਹਾੜ ਤੋਂ ਬਦਲ ਜਾਣਾ ਸਾਰਾ, ਬਦਲੀ ਆਪਣੇ ਹੱਥ ਰਖਾਈਆ। (੨੭ ਵਿਸਾਖ ਸ਼ ਸੰ ੧੧)

ਪਹਿਲੀ ਜੇਠ ਕਹੇ ਪੰਚਮ ਜੇਠ ਰੱਖਣਾ ਯਾਦ, ਜਨ ਭਗਤ ਭੁੱਲ ਕੋਇ ਨਾ ਜਾਈਆ। ਜਿਸ ਦਾ ਲਹਿਣਾ ਨਾਲ ਨਹੀਂ ਕਿਸੇ ਦੇ ਜਗਤ ਸਾਧ, ਮਨਸਾ ਮਨ ਨਾ ਕੋਇ ਰਖਾਈਆ। ਜਿਸ ਵਿਚ ਪੰਜ ਤੱਤ ਦਾ ਖੇਲ

ਹੋਣਾ ਅਬਾਦ, ਸੋਹਣਾ ਸੰਗ ਬਣਾਈਆ। ਜਿਸ ਦਾ ਲਹਿਣਾ ਦੇਣਾ ਵਿਚ ਬ੍ਰਹਿਮਾਦ, ਬ੍ਰਹਿਮਾਂਡ ਵੇਖ ਵਖਾਈਆ। ਉਸ ਦਾ ਨਵਾਂ ਹੁਕਮ ਸੰਦੇਸ਼ਾ ਚਲਣਾ ਇਸ ਤੋਂ ਬਾਦ, ਪਰਦਾ ਪਰਦਿਆਂ ਵਿਚੋਂ ਉਠਾਈਆ। ਸਤਿਗੁਰ ਸ਼ਬਦ ਪੂਰਨ ਦੀ ਧਾਰ ਹੋਣਾ ਅਜ਼ਾਦ, ਅਜ਼ਾਦੀ ਵਿਚੋਂ ਅਜ਼ਾਦੀ ਦਏ ਬਦਲਾਈਆ। ਪਤਾ ਨਹੀਂ ਕਿਹੜੀ ਧੁਨ ਤੇ ਕਿਹੜਾ ਵੱਜਣਾ ਨਾਦ ਕਵਣ ਸੁਣਨ ਵਾਲਾ ਹੋਵੇ ਧੁਰ ਦਾ ਮਾਹੀਆ। ਨਾਲੇ ਗੁਰਮੁਖੋ ਦਰਸ ਹੋਵੇਗਾ ਤੇ ਹੱਥ ਉਤੇ ਉਡਦਾ ਹੋਵੇਗਾ ਬਾਜ਼, ਬਾਜੀ ਦੀਨ ਦੁਨੀ ਬਦਲਾਈਆ। ਇਹ ਪ੍ਰਭੂ ਦਾ ਉਲਟਾ ਰਿਵਾਜ਼, ਰਵੈਤ ਆਪਣੇ ਹੱਥ ਰਖਾਈਆ। ਇਹ ਧਰਨੀ ਦਾ ਕਰਨਾ ਕਾਜ, ਕਲਜੁਗ ਲਹਿਣਾ ਝੋਲੀ ਪਾਈਆ। ਸਤਾਰਾਂ ਹਾੜ ਨੂੰ ਸਤਿਗੁਰ ਸ਼ਬਦ ਦੱਸੇਗਾ ਕਿਉਂ ਆਇਆ ਦੇਸ ਮਾਝ, ਆਪ ਆਪਣਾ ਵੇਸ ਵਟਾਈਆ। ਕਿਸ ਕਾਰਨ ਭਗਤ ਦੁਵਾਰੇ ਪਾਈ ਸਾਂਝ, ਸੱਜਣੋ ਤੁਹਾਨੂੰ ਲਿਆ ਮਿਲਾਈਆ। ਹਾਲਤ ਦੱਸੇਗੀ ਸਤਿਗੁਰ ਨਾਨਕ ਦੀ ਆ ਕੇ ਰਬਾਬ, ਕਿਸ ਕਾਰਨ ਤੂੰ ਹੀ ਤੂੰ ਹੀ ਗੀਤ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ।

ਪੰਚਮ ਜੇਠ ਕਹੇ ਮੈਂ ਸ਼ਹਿਨਸ਼ਾਹੀ ਗਿਆਰਾ ਲੰਘਣਾ, ਆਪਣੀ ਖ਼ੁਸ਼ੀ ਬਣਾਈਆ । ਮੈਂ ਇਕੋ ਵਾਰ ਪ੍ਰਭੂ ਤੋਂ ਮੰਗਣਾ, ਦਰ ਠਾਂਡੇ ਝੋਲੀ ਡਾਹੀਆ। ਜੇ ਭਗਤਾਂ ਦਾ ਬਣਨਾ ਈ ਤੇ ਬਣ ਜਾ ਪੱਕਾ ਸੱਜਣਾ, ਕਿਉਂ ਲਾਰਿਆਂ ਵਿਚ ਲੰਘਾਈਆ । ਤੇਰਾ ਦੀਪਕ ਮਿਤਰਾ ਘਰ ਘਰ ਜਗਣਾ, ਕਿਉਂ ਦੀਪਕ ਬੈਠਾ ਬੁਝਾਈਆ। ਤੂੰ ਤੱਤ ਨਹੀਂ ਕੋਈ ਪੰਜਣਾ, ਸ਼ੇਰ ਦਾ ਸ਼ੇਰ ਰੂਪ ਬਦਲਾਈਆ। ਜਿਸ ਨੇ ਦੋ ਜਹਾਨਾਂ ਦੱਬਣਾ, ਚਰਨ ਕਵਲ ਕਵਲ ਦੇ ਸਰਨਾਈਆ। ਜਿਸ ਦੇ ਹੁਕਮ ਵਿਚ ਸਭ ਨੇ ਲੱਦਣਾ, ਭੱਜਣਾ ਵਾਹੋ ਦਾਹੀਆ। ਜਿਸ ਪੂਰਨ ਦੀ ਧਾਰ ਪੂਰਨ ਦਾ ਲੇਖਾ ਕੱਢਣਾ, ਪੂਰਨ ਸਤਿਗੁਰ ਵਿਚੋਂ ਪੂਰਨ ਜੋਤ ਪਰਗਟਾਈਆ । ਇਹ ਪੂਰਨ ਤੁਹਾਡਾ ਮਿਤ ਨਹੀਂ ਫੇਰ ਕਿਸੇ ਨੂੰ ਨਹੀਂ ਲੱਭਣਾ, ਸਭ ਨੇ ਭੱਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਜਨ ਭਗਤੋ ਸਤਿਗੁਰ ਨੂੰ ਕਦੇ ਨਹੀਂ ਲੱਭਣ ਜਾਇਉ ਘਰ, ਨੇਤਰ ਨੈਣ ਨੈਣ ਉਠਾਈਆ। ਆਪਣਾ ਭੈ ਵਿਚ ਰਖਿਓ ਉਸ ਤੇ ਡਰ, ਹੁਕਮ ਆਪਣਾ ਇਕ ਸੁਣਾਈਆ। ਖ਼ੁਸ਼ੀਆਂ ਵਿਚ ਕਹਿਓ ਜੇ ਸਤਿਗੁਰ ਹੈਂ ਤੇ ਸਾਨੂੰ ਆ ਕੇ ਵਰ, ਦਰ ਠਾਂਡੇ ਦਰਸ ਦਿਖਾਈਆ। ਤੂੰ ਮਾਲਕ ਨਰਾਇਣ ਨਰ, ਨਰ ਹਰਿ ਤੇਰੀ ਇਕ ਸਰਨਾਈਆ। ਬਿਨਾ ਮਿੰਨਤਾਂ ਤੋਂ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਿਗਾਹ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਆ ਗਿਆ ਧਰ ਕੇ ਰੂਪ ਗਿਆਰਾ, ਗਿਆਰਵਾਂ ਗੁਰੂ ਨਜ਼ਰ ਕੋਇ ਨਾ ਆਈਆ। ਗੋਬਿੰਦ ਦਾ ਸਤਿਗੁਰ ਸ਼ਬਦ ਨਾਲ ਇਸ਼ਾਰਾ, ਬਿਨਾ ਸੈਨਤ ਸੈਨਤ ਦ੍ਰਿੜਾਈਆ। ਜਦ ਆਵੇਗਾ ਆਵੇਗਾ ਚਵੀਆਂ ਅਵਤਾਰਾਂ, ਅਵਤਰੀ ਆਪਣੀ ਵੇਸ ਵਟਾਈਆ। ਜਿਸ ਨੂੰ ਸਮਝੇ ਨਾ ਕੋਇ ਵਿਚ ਸੰਸਾਰਾ, ਬੁੱਧੀ ਭੇਵ ਕੋਇ ਨਾ ਪਾਈਆ। ਉਹ ਭਗਤਾਂ ਬਣੇ ਮੀਤ ਮੁਰਾਰਾ, ਮਿਤਰ ਪਿਆਰਾ ਇਕ ਅਖਵਾਈਆ। ਪਹਿਲੀ ਜੇਠ ਕਰੇ ਮੈਂ ਉਸ ਨੂੰ ਨਿਵ ਨਿਵ ਕਰਾਂ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਆਦਿ ਜੁਗਾਦਿ ਸਹਾਰਾ, ਸ੍ਰੇਸ਼ਟ ਸ੍ਰਿਸ਼ਟੀ ਦਾ ਮਾਲਕ ਇਕੋ ਨਜ਼ਰੀ ਆਈਆ। (੧ ਜੇਠ ਸ਼ ਸੰ ੧੧)

ਦੋ ਸੱਤ ਕਹਿਣ ਸਾਡਾ ਜਗਤ ਹਿੰਦਸਾ ਬਣਦਾ ਸਤਾਈ, ਸਤਿ ਸਤਿਵਾਦੀ ਦਿਤਾ ਸਮਝਾਈਆ। ਅਸੀਂ ਸਚ ਸੰਦੇਸ਼ਾ ਰਹੇ ਸੁਣਾਈ, ਸੁਣਨਾ ਚਾਈਂ ਚਾਈਂਆ। ਜਿਸ ਦਾ ਲੇਖਾ ਅੱਗੇ ਲਿਖਿਆ ਕਿਤੇ ਨਾਹੀਂ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਮਾਲਕ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਜੋ ਜੁਗ ਜੁਗ ਖੇਲ ਰਿਹਾ ਖਿਲਾਈ, ਖੇਲਣਹਾਰ ਆਪ ਹੋ ਜਾਈਆ। ਜਿਸ ਨੂੰ ਕਹਿੰਦੇ ਆਦਿ ਜੁਗਾਦਿ ਵੱਡਾ ਦਾਈ,

ਦਾਉ ਆਪਣਾ ਰਿਹਾ ਲਗਾਈਆ। ਜਿਸ ਦੇ ਹੁਕਮ ਵਿਚ ਜੁਗ ਚੌਕੜੀ ਬਦਲਦੀ ਸ਼ਾਹੀ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਓਹ ਜੋਤੀ ਜਾਤਾ ਪੁਰਖ ਬਿਧਾਤਾ ਸਚਖੰਡ ਦਾ ਮਾਹੀ, ਮਹਿਬੂਬ ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਲਹਿਣਾ ਦੇਣਾ ਨਾਲ ਸੱਚੇ ਸ਼ਹਿਨਸ਼ਾਹੀ, ਵਿਛੋੜੇ ਵਿਚ ਵਿਛੜ ਕਦੇ ਨਾ ਜਾਈਆ। ਸਭ ਦਾ ਨਾਤਾ ਜੋੜੇ ਭੈਣਾਂ ਭਾਈ, ਪਿਤਾ ਪੂਤ ਗੋਦ ਉਠਾਈਆ । ਜਿਸ ਲਹਿਣਾ ਦੇਣਾ ਪੂਰਾ ਕੀਤਾ ਗੋਬਿੰਦ ਢਈਆ ਢਾਈ, ਢੌਂਕੇ ਦਾ ਮਾਲਕ ਨੂਰ ਅਲਾਹੀਆ। ਸੋ ਸ਼ਬਦ ਸੰਦੇਸ਼ਾ ਰਿਹਾ ਸੁਣਾਈ, ਅਣਸੁਣਤ ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਕਰ ਰੁਸ਼ਨਾਈ, ਨੂਰ ਨੁਰਾਨਾ ਰਿਹਾ ਚਮਕਾਈਆ। ਭਰਮ ਭੁਲੇਖਾ ਰਹੇ ਨਾ ਰਾਈ, ਪਰਦਾ ਪਰਦਿਆਂ ਵਿਚੋਂ ਉਠਾਈਆ। ਜੋ ਪੂਰਨ ਸਤਿਗੁਰ ਪੂਰਨ ਵਿਚ ਸਮਾਈ, ਪੂਰਨ ਰੂਪ ਨਜ਼ਰੀ ਆਈਆ। ਜਿਸ ਦਾ ਲੇਖਾ ਲਹਿਣਾ ਦੇਣਾ ਤੱਤ ਵਜੂਦ ਤਨ ਸ਼ਰੀਰ ਜਗਤ ਅਥਾਹੀ, ਅਥਾਹ ਆਪਣਾ ਰੰਗ ਰੰਗਾਈਆ। ਸਤਾਈ ਪੋਹ ਕਹੇ ਏਸ ਤਨ ਵਜੂਦ ਦਾ ਲੇਖਾ ਬਣਿਆ ਚੱਕ ਸਤਾਈ, ਦੂਆ ਨਿਰਗੁਣ ਸਰਗੁਣ ਸਾਤਾ ਸਤਿ ਨਾਲ ਮਿਲ ਕੇ ਵੱਜੀ ਵਧਾਈਆ। ਜੇ ਪੂਰਨ ਨਾ ਹੁੰਦਾ ਸ਼ੇਰ ਸਿੰਘ ਨੂੰ ਤੱਤਾਂ ਵਾਲੀ ਕਰਨੀ ਨਾ ਪੈਂਦੀ ਜੁਦਾਈ, ਜੁਜ਼ ਆਪਣਾ ਵੰਡ ਨਾ ਕੋਇ ਵੰਡਾਈਆ। ਭਾਵੇ ਆਦਿ ਤੋਂ ਲੈ ਕੇ ਅੰਤ ਤਕ ਏਸ ਦੀ ਸਮਝੀ ਨਹੀਂ ਕਿਸੇ ਲੰਬਾਈ, ਲੰਮਾ ਚੌੜਾ ਵੇਖਣ ਕੋਇ ਨਾ ਪਾਈਆ। ਉਹ ਰੂਪ ਅਨੂਪਾ ਸ਼ਾਹੋ ਭੂਪਾ ਬਣਿਆ ਅਲਾਹੀ, ਅਲੈਹਦਾ ਆਪਣਾ ਹੁਕਮ ਵਰਤਾਈਆ। ਨਾਲੇ ਮਿਤਰ ਦੋਸਤ ਸਾਜਣ ਭਗਤੋ ਨਾਲੇ ਤੁਹਾਡਾ ਮਾਹੀ, ਮਹਿਬੂਬ ਇਕ ਅਖਵਾਈਆ। ਜੇ ਏਸ ਦਾ ਲੇਖਾ ਸੁਣਨਾ ਫੇਰ ਅੱਖੀਆਂ ਲਉ ਖੁਲ੍ਹਾਈ, ਨੈਣ ਬੰਦ ਨਾ ਕੋਇ ਰਖਾਈਆ। ਉਹ ਤੱਕ ਲਉ ਜਿਸ ਦੇ ਪਿਆਰ ਵਿਚ ਗੋਬਿੰਦ ਖੰਡਾ ਗਿਆ ਉਠਾਈ, ਖੜਗਾਂ ਡੇਰਾਂ ਢਾਹੀਆ। ਉਹ ਧੁਰ ਦਾ ਮਾਲਕ ਗੋਬਿੰਦ ਨਾਲ ਉਹਦਾ ਗੁਸਾਈਂ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋਈ ਵੰਡ ਵੰਡਾਈ, ਹਿਸਾ ਨਜ਼ਰ ਕੋਇ ਨਾ ਆਈਆ। ਪਤਾ ਨਹੀਂ ਕਿਸ ਬਿਧ ਸਚਖੰਡ ਨਿਵਾਸੀ ਭਗਤੋ ਤੁਹਾਡੇ ਨਾਲ ਯਾਰੀ ਲਾਈ, ਯਰਾਨਾ ਤੁਹਾਡੇ ਨਾਲ ਨਿਭਾਈਆ। ਬੇਸ਼ਕ ਇਹ ਕਰਨ ਵਾਲਾ ਦੋ ਜਹਾਨਾਂ ਦੀ ਵਾਹੀ, ਜਿਸ ਨੂੰ ਵਾਹਿਗੁਰੂ ਕਹਿ ਕੇ ਸਾਰੇ ਗਾਈਆ। ਇਹ ਤਨ ਵਜੂਦ ਜਿਸ ਦਾ ਲਹਿਣਾ ਦੇਣਾ ਨਾਲ ਸਤਾਈ, ਸੱਤਿਆ ਸਭ ਨੂੰ ਦਏ ਸਮਝਾਈਆ। ਜਿਸ ਅੰਦਰ ਸਤਿਗੁਰ ਧਾਰ ਸ਼ਬਦ ਸਮਾਈ, ਸਮਾਂ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।

ਦੋ ਸੱਤ ਕਹੇ ਮੈਂ ਅੱਖਰਾਂ ਵਾਲਾ ਅੰਕ, ਕਲਮ ਸ਼ਾਹੀ ਮੇਰਾ ਰੂਪ ਬਣਾਈਆ । ਮੇਰਾ ਇਕੋ ਦੁਵਾਰਾ ਤੇ ਇਕੋ ਬੰਕ, ਗ੍ਰਹਿ ਇਕੋ ਨਜ਼ਰੀ ਆਈਆ। ਮੇਰਾ ਅੰਤਰ ਅੰਤਰ ਰਿਹਾ ਕੋਈ ਨਾ ਸ਼ੰਕ, ਸਹਿੰਸਾ ਦਿਤਾ ਚੁਕਾਈਆ। ਮੈਨੂੰ ਯਾਦ ਆ ਗਿਆ ਜੋ ਵਾਅਦਾ ਕੌਲ ਇਕਰਾਰ ਕੀਤਾ ਰਾਮ ਦੁਵਾਰੇ ਜਨਕ, ਸੀਤਾ ਸਚ ਸਚ ਦ੍ਰਿੜਾਈਆ। ਨੀ ਸਈਆ ਮਈਆ ਓਹ ਖੇਲ ਖੇਲੇ ਵਾਰ ਅਨਕ, ਰਾਮ ਦਾ ਰਾਮ ਅਗੰਮ ਅਥਾਹੀਆ। ਨਿਗਾਹ ਮਾਰ ਲੈ ਜਿਸ ਦਾ ਜੁਗ ਜੁਗ ਵੱਜਣਾ ਡੰਕ, ਡੌਰੂ ਆਪਣਾ ਨਾਮ ਜਣਾਈਆ। ਜਿਸ ਅੰਤ ਇਕ ਦੁਵਾਰਾ ਸੁਹਾਉਣਾ ਬੰਕ, ਬੰਕ ਦੁਵਾਰੀ ਆਪ ਹੋ ਜਾਈਆ। ਜਿਸ ਲੇਖੇ ਲਾਉਣੇ ਰਾਓ ਰੰਕ, ਗਰੀਬ ਨਿਮਾਣਿਆਂ ਦਏ ਵਡਿਆਈਆ। ਸਚ ਨਾਮ ਦੀ ਲਾ ਕੇ ਤਨਕ, ਸੋਈ ਸੁਰਤੀ ਲਏ ਉਠਾਈਆ। ਪਤਾ ਨਹੀਂ ਉਹ ਕਿਸ ਬਿਧ ਪਰਗਟ ਹੋਣਾ ਵਿਚ ਪੁਰੀ ਘਨਕ, ਘਨਈਏ ਦਾ ਲੇਖਾ ਦਏ ਚੁਕਾਈਆ । ਫੇਰ ਨਵੀਂ ਬਣਾ ਕੇ ਬਣਤ, ਆਪਣਾ ਰੂਪ ਬਦਲਾਈਆ। ਜਿਸ ਨੂੰ ਸਮਝੇ ਨਾ ਕੋਈ ਸਾਧ ਨਾ ਸੰਤ, ਜਗਤ ਵਿਦਿਆ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। (੨੭ ਪੋਹ ਸ਼ ਸੰ ੧੧)

ਸੰਮਤ ਛੇ ਵਿਚ ਕੇਹੜੀ ਹੋਣੀ ਸਮੱਸਿਆ, ਕੇਹੜਾ ਰਾਗ ਸੁਣਾਈਆ। ਖ਼ੁਦਾ ਨੇ ਕਿਹਾ ਮੇਰੇ ਵਾਲੀ ਖੋਲ੍ਹ ਲੈ ਅੱਖੀਆ, ਅੱਖ ਮੇਰੇ ਨਾਲ ਮਿਲਾਈਆ । ਓ ਮੁਹੰਮਦ ਮੈਂ ਉਸ ਵੇਲੇ ਪੂਰਨ ਵਿਚ ਹੋਣਾ ਵਸਿਆ, ਵਸਲ

ਯਾਰ ਵਾਲਾ ਕਰਾਈਆ। ਸਚ ਸੰਦੇਸ਼ਾ ਇਕੋ ਦੱਸਿਆ, ਪ੍ਰੇਮ ਨਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਰੰਗ ਰੰਗਾਈਆ।

ਮੁਹੰਮਦ ਖ਼ੁਸ਼ੀਆਂ ਦੇ ਵਿਚ ਸੋਇਆ, ਆਸਣ ਇਕ ਲਗਾਈਆ। ਜਾਂ ਤੱਕਿਆ ਪੂਰਨ ਜੋਤ ਦਾ ਪੂਰਨ ਪਰਕਾਸ਼ ਹੋਇਆ, ਦੋ ਜਹਾਨਾਂ ਵੱਜੀ ਵਧਾਈਆ। ਫੇਰ ਵੇਖਿਆ ਮੈਥੋਂ ਸਭ ਕੁਛ ਜਾਣਾ ਖੋਹਿਆ, ਖਾਲੀ ਹੱਥ ਕੁਰਲਾਈਆ। ਉਸ ਨੇ ਭਗਤਾਂ ਨੂੰ ਦੇਣਾ ਢੋਇਆ, ਵਸਤ ਅਮੋਲਕ ਝੋਲੀ ਪਾਈਆ। ਸਚ ਦਾ ਬੀਜ ਦੇਣਾ ਬੋਇਆ, ਧਰਮ ਦੀ ਜੜ੍ਹ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਮੁਹੰਮਦ ਆਇਆ ਇਕ ਅਨੰਦਾ, ਅਨੰਦ ਵਿਚ ਸਮਾਈਆ। ਸਾਹਿਬ ਮੇਰਾ ਬਖ਼ਸ਼ੰਦਾ, ਮਿਹਰਵਾਨ ਨੂਰ ਇਲਾਹੀਆ। ਉਸ ਨੇ ਬਾਹਰੋਂ ਵੇਸ ਵਖਾਉਣਾ ਪੰਜਾਂ ਤੱਤਾਂ ਵਾਲਾ ਬੰਦਾ, ਹੱਥਾਂ ਪੈਰਾਂ ਵਾਲਾ ਨੱਠੇ ਭੱਜੇ ਵਾਹੋ ਦਾਹੀਆ। ਫੇਰ ਉਸ ਦੇ ਕੋਲ ਚੌਦਾਂ ਤਬਕਾਂ ਉਤੇ ਮਾਰਨ ਵਾਲਾ ਹੋਣਾ ਡੰਡਾ, ਡੰਡਾਵਤ ਸਭ ਦੀ ਦਏ ਬਦਲਾਈਆ। ਫੇਰ ਆਪੇ ਬਣ ਕੇ ਕੰਤ ਸੁਹਾਗੀ ਆਪੇ ਹੋ ਜਾਣਾ ਰੰਡਾ, ਇਕ ਇਕੱਲਾ ਫਿਰੇ ਵਾਹੋ ਦਾਹੀਆ। ਪਤਾ ਨਹੀਂ ਉਹਨੂੰ ਇਹ ਭਾਣਾ ਕਿਉਂ ਲਗਦਾ ਚੰਗਾ, ਜੁਗ ਜੁਗ ਆਪਣੀ ਕਾਰ ਕਮਾਈਆ। ਮੈਨੂੰ ਸਮਾਂ ਨਹੀਂ ਬਖ਼ਸ਼ਿਆ ਲੰਬਾ, ਚੌਦਾਂ ਸੌ ਸਾਲ ਮੇਰੀ ਝੋਲੀ ਪਾਈਆ। ਨਾਲੇ ਥਰਥਰਾਹਟ ਵਿਚ ਆ ਕੇ ਕੰਬਾ, ਗੋਡਿਆਂ ਭਾਰ ਹੋ ਕੇ ਦਿਤਾ ਸੀਸ ਝੁਕਾਈਆ। ਖ਼ੁਦਾ ਨੇ ਖੇਲ ਵਖਾਇਆ ਅਚੰਭਾ, ਹੈਰਾਨੀ ਹੈਰਾਨੀ ਵਿਚੋਂ ਪਰਗਟਾਈਆ। ਮੁਹੰਮਦਾ ਉਹ ਵੇਖ ਮੇਰਾ ਕਿੱਕਰ ਵਾਲਾ ਟੰਬਾ, ਕਿੱਡਾ ਮੋਟਾ ਸੋਟਾ ਸੋਹਣਾ ਨਜ਼ਰੀ ਆਈਆ। ਜਿਸ ਨੇ ਚਹੁੰ ਜੁਗਾਂ ਦੀਨਾਂ ਮਜ਼੍ਹਬਾਂ ਦਾ ਕਰ ਦੇਣਾ ਧੰਦਾ, ਪੰਜਾਬੀ ਬੋਲੀ ਵਿਚ ਪਰਸਿੱਧ ਮੇਰਾ ਨਾਮ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਕਲਮਾਂ ਕਹਿਣ ਸਤਾਈ ਪੋਹ ਦੀ ਸਮੱਸਿਆ ਸੋਹਣੀ ’’ਪੂਰਨ ਜੋਤ ਦਾ ਪੂਰਨ ਪਰਕਾਸ਼ ਹੋਇਆ, ਅਰਸ਼ ਫਰਸ਼ ਤੇ ਕੀਤੀ ਰੁਸ਼ਨਾਈ ਹੋਈ ਏ।’’ ਕਿਉਂ ਅਵਤਾਰਾਂ ਪੈਗ਼ੰਬਰਾਂ ਦਾ ਲੇਖਾ ਜਾਣਾ ਖੋਹਿਆ, ਖਾਲੀ ਹੱਥ ਦੇਵੇ ਕਰਾਈਆ । ਕੋਈ ਭੇਤ ਰਹਿਣ ਨਹੀਂ ਦੇਣਾ ਚੂੰਕਿ ਚੁਨਾਂਚੇ ਅਗਰਚੇ ਮਗਰਚੇ ਗੋਇਆ, ਗੋਬਿੰਦ ਨੇ ਆਪਣਾ ਖੇਲ ਦੇਣਾ ਵਖਾਈਆ। ਦੇਵਤ ਸੁਰ ਦੂਰ ਦੁਰਾਡਾ ਪ੍ਰਭ ਦਾ ਦਰਸ਼ਨ ਕਰ ਕੇ ਜਾਣਾ ਮੋਹਿਆ, ਮੁਹੱਬਤ ਪਿਆਰ ਵਾਲੀ ਬਣਾਈਆ । ਸਚਖੰਡ ਰਹਿਣਾ ਨਹੀਂ ਕੋਈ ਸੋਇਆ, ਆਲਸ ਨਿੰਦਰਾ ਸਭ ਦੀ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਪੰਜ ਲਿਖਾਰੀ ਸੰਬਲ ਦੇਸ ਦੀ ਮਾਰੋ ਲੀਕ, ਸਿੱਧੀ ਕਲਮ ਨੋਕ ਨਾਲ ਖਿਚਾਈਆ। ਸੰਬਲ ਮਾਰੋ ਲੀਕ, ਲਾਈਨ ਸੋਹਣੀ ਸੋਭਾ ਪਾਈਆ। ਸ਼ਬਦ ਗੋਬਿੰਦ ਕਰੇ ਤਸਦੀਕ, ਸ਼ਹਾਦਤ ਦਏ ਭੁਗਤਾਈਆ। ਵੇਖੋ ਨੂਰੀ ਲਾਸ਼ਰੀਕ, ਸ਼ਹਿਨਸ਼ਾਹ ਬੇਪਰਵਾਹੀਆ। ਜਿਸ ਦੇ ਵਿਚ ਅਗੰਮ ਤੌਫੀਕ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਸ ਨੇ ਸਾਨੂੰ ਬਣਾਇਆ ਅਜ਼ੀਜ਼, ਦਿਤੀ ਮਾਣ ਵਡਿਆਈਆ। ਉਹ ਭਗਤਾਂ ਦੀ ਪੂਰੀ ਕਰਨ ਆਇਆ ਰੀਝ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸਤਿ ਧਰਮ ਦਾ ਬੀਜੇ ਬੀਜ, ਕਿਰਸਾਣਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਾ ਰੰਗ ਇਕ ਰੰਗਾਈਆ। ਸੰਬਲ ਕਹੇ ਮੇਰੇ ਘਰ ਹੋਇਆ ਪੂਰਨ ਪਰਕਾਸ਼, ਜੋਤ ਜੋਤ ਨਾਲ ਰੁਸ਼ਨਾਈਆ । ਅਰਸ਼ ਫ਼ਰਸ਼ ਤੇ ਪੈਂਦੀ ਰਾਸ, ਸੋਹਣੀ ਵੱਜੀ ਵਧਾਈਆ। ਏਸ ਸਮੱਸਿਆ ਦਾ ਗੁਣ ਸੀ ਖਾਸ, ਜੋ ਲਿਖ ਕੇ ਦਿਤੀ ਦ੍ਰਿੜਾਈਆ। ਬਿਨਾ ਇਕ ਤੋਂ ਕਿਸੇ ਤੇ ਨਹੀਂ ਰੱਖਣਾ ਵਿਸ਼ਵਾਸ, ਧੁਰ ਫ਼ਰਮਾਣਾ ਇਕ ਸੁਣਾਈਆ । ਜੋ ਵਸੇ ਪ੍ਰਿਥਮੀ ਆਕਾਸ਼, ਦੋ ਜਹਾਨਾਂ ਸੋਭਾ ਪਾਈਆ। ਜਨ ਭਗਤੋ ਤੁਸੀਂ ਉਸ ਦੇ ਗੁਣ ਗਾਣੇ ਤੇ ਓਨ ਤੁਹਾਨੂੰ ਦੇਣੀ ਸ਼ਾਬਾਸ਼, ਸਿਰ ਤੁਹਾਡੇ ਹੱਥ ਟਿਕਾਈਆ। ਅੱਜ ਖ਼ੁਸ਼ੀ ਉਹ ਤੁਹਾਨੂੰ ਵੰਡੇ ਉਹ ਪ੍ਰੇਮ ਵਾਲੇ ਇਨਾਮਾਤ, ਜੋ ਇਨਾਮੀ ਦੇਸ਼ ਵਿਚ ਜੁਗ ਚੌਕੜੀ ਆਪਣੇ ਘਰ ਰੱਖੇ ਲੁਕਾਈਆ। ਬਾਕੀ ਦੁਨੀਆਂ ਸੁਣੇ ਸਿਫ਼ਤ ਕਾਗਜ਼ਾਤ, ਅੱਖਰਾਂ ਵਾਲੀ ਪੜ੍ਹਾਈਆ। ਤੁਹਾਡੇ ਸਾਹਮਣੇ ਪੂਰਨ ਪੂਰਨ ਜੋਤ ਪਰਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਅਰਸ਼

ਫਰਸ਼ ਜਿਸ ਦੇ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪ ਖੁਲ੍ਹਾਈਆ।

ਅਰਸ਼ ਫਰਸ਼ ਹੋਈ ਰੁਸ਼ਨਾਈ, ਕਿਰਪਾ ਕਰੀ ਮਿਹਰਵਾਨ। ਜਨ ਭਗਤੋ ਤੁਸੀਂ ਵੇਖੋ ਚਾਈਂ ਚਾਈਂ, ਤੁਹਾਡੇ ਘਰ ਆਇਆ ਭਗਵਾਨ। ਜੋਤ ਨੂਰ ਰਿਹਾ ਰੁਸ਼ਨਾਈ, · ਜਿਸ ਨੂੰ ਕੋਟਨ ਝੁਕਦੇ, ਰਵ ਸਸ ਤੇ

ਭਾਨ। ਜਿਸ ਦੇ ਚਰਨਾਂ ਹੇਠਾਂ ਲੁਕਦੇ, ਅਣਗਿਣਤ ਤੱਤਾਂ ਵਾਲੇ ਰਾਮ। ਜਿਸ ਦੇ ਕੋਲੋਂ ਹੁਕਮ ਸੰਦੇਸ਼ੇ ਪੁੱਛਦੇ, ਕਰੋੜੀ ਗੋਪੀਆਂ ਵਾਲੇ ਕਾਹਨ। ਪੈਗ਼ੰਬਰ ਵਣਜਾਰੇ ਜਿਸ ਦੀ ਤੁਕ ਦੇ, ਪੈਗ਼ਾਮ ਸੁਣਨ ਬਿਨਾ ਕਾਨ। ਗੁਰੂਆਂ ਨਾਤੇ ਬਣਾਏ ਪਿਆਰੇ ਸੁਤ ਦੇ, ਗੋਬਿੰਦ ਸੂਰਾ ਦਿਸੇ ਬਲਵਾਨ। ਹੁਣ ਵੇਲੇ ਉਸ ਦੇ ਢੁਕਦੇ, ਜੋ ਲਾੜਾ ਬਣ ਕੇ ਢੁੱਕਿਆ ਵਿਚ ਜਹਾਨ। ਜਿਨ ਲੇਖੇ ਮੁਕਾਉਣੇ ਲੁੱਟ ਦੇ, ਕੂੜੀ ਕਿਰਿਆ ਮੇਟੇ ਨਿਸ਼ਾਨ। ਨਾਤੇ ਸਾਂਝੇ ਕਰਨੇ ਮਾਨਸ ਮਾਨੁਖ ਦੇ, ਸਚ ਪ੍ਰੀਤੀ ਦੇ ਕੇ ਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਤਿਗੁਰ ਮਿਹਰਵਾਨ।

ਮਿਹਰਵਾਨ ਮਹਿਬੂਬ ਆਇਆ, ਅੜੀਓ ਤੱਕੋ ਨੈਣ ਉਠਾ। ਉਹ ਜਿਸ ਨੇ ਢੋਲਾ ਤੁਹਾਡਾ ਗਾਇਆ, ਪ੍ਰੇਮ ਪ੍ਰੀਤੀ ਨਾਲ ਚਾਅ। ਤੁਹਾਡੇ ਦਰ ਤੇ ਮੰਗਣ ਆਇਆ, ਓ ਵੱਡਿਓ ਨਿੱਕਿਓ ਬਣ ਜਾਉ ਭੈਣ ਭਰਾ। ਜੋ ਤੁਹਾਨੂੰ ਆਪਣੀ ਨਹੀਂ ਤੇ ਸਤਿਗੁਰੂ ਦੀ ਰੱਖੋ ਲੱਜਿਆ, ਤੇ ਆ ਜਾਉ ਸ਼ਰਮ ਵਾਲੇ ਵਿਚ ਹਯਾ। ਕਿਉਂ ਇਹ ਮਾਲਕ ਪੀਰ ਪੈਗ਼ੰਬਰਾਂ ਦਾ, ਤੇ ਹੱਕੀ ਨੂਰੀ ਖ਼ੁਦਾ । ਹਾਏ ਕਿਸ ਤੋਂ ਹੋਏ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਓ ਇਸ ਕਾਰਨ ਗੋਬਿੰਦ ਅੰਮ੍ਰਿਤ ਗਿਆ ਪਿਆ, ਜਾਮ ਧੁਰ ਦਾ ਮਾਤ ਲਿਆਈਆ। ਕਿਉਂ ਉਸ ਨੂੰ ਗਏ ਭੁੱਲਾ, ਮਾਇਆ ਮਮਤਾ ਕਰ ਹਲਕਾਈਆ। ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਤੁਹਾਡਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਜਿਸ ਨੇ ਤੁਹਾਡੇ ਨਾਲ ਆਪਣਾ ਸਾਂਝਾ ਕਰ ਲਿਆ ਨਾਂ, ਤੂੰ ਮੇਰਾ ਮੈਂ ਤੇਰਾ ਢੋਲਾ ਦਿਤਾ ਗਾਈਆ। ਉਸ ਨੇ ਕਬੂਲ ਨਹੀਂ ਕਰਨਾ ਜਿਨ੍ਹਾਂ ਨੇ ਸੂਰ ਖਾਧਾ ਜਾ ਗਾਂ, ਪੈਗ਼ੰਬਰਾਂ ਗੁਰੂਆਂ ਨੂੰ ਸਾਹਮਣੇ ਦਏ ਵਖਾਈਆ। ਓ ਉਸ ਨੂੰ ਕੋਈ ਮਜ਼੍ਹਬ ਦੀ ਨਹੀਂ ਤਮ੍ਹਾਂ, ਲਾਲਚ ਵਿਚ ਕਦੇ ਨਾ ਆਈਆ । ਸ਼ਰਅ ਦਾ ਨਹੀਂ ਗਮਾਂ, ਗ਼ਮਖਾਰ ਧੁਰਦਰਗਾਹੀਆ। ਹੱਦ ਨਹੀਂ ਕੋਈ ਬੰਨਾ, ਵੰਡ ਨਾ ਕੋਇ ਵੰਡਾਈਆ। ਜਨ ਭਗਤੋ ਜਿਸ ਦਾ ਗੋਬਿੰਦ ਸੋਹਣਾ ਚੰਨਾ, ਸੰਬਲ ਬੈਠਾ ਡੇਰਾ ਲਾਈਆ। ਓਹ ਤੁਹਾਡੇ ਸਾਹਮਣੇ ਅੱਖਾਂ ਤੋਂ ਹੋ ਕੇ ਅੰਨ੍ਹਾ, ਨੂਰੀ ਨੂਰ ਕਰੇ ਰੁਸ਼ਨਾਈਆ। ਜਿਸ ਕਾਰਨ ਗੋਬਿੰਦ ਨੇ ਲਾਇਆ ਕੰਨਾ, ਹੱਦ ਪਿਛਲੀ ਦਿਤੀ ਮੁਕਾਈਆ। ਅੱਗੇ ਇਕੋ ਪੁਰਖ ਅਕਾਲ ਦਾ ਹੋਣਾ ਸਮਾਂ, ਦੂਜਾ ਬਲ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਕਲਮਾਂ ਕਹਿਣ ਓ ਦੁਸ਼ਟ ਦਮਨਾ ਅੱਗੇ ਆ ਜਾ ਭੱਜ, ਆਪਣਾ ਪੰਧ ਮੁਕਾਈਆ। ਚਰਨ ਬੈਠਣਾ ਸਜ, ਦਰ ਠਾਂਡੇ ਸੀਸ ਨਿਵਾਈਆ। ਓ ਤਪਸਵੀਆ ਉਠ ਵੇਖ ਲੈ ਆਪਣਾ ਜੱਗ, ਚਾਰੋਂ ਕੁੰਟ ਅਗਨੀ ਰਹੀ ਤਪਾਈਆ । ਚਲ ਤੈਨੂੰ ਆਪਣੀ ਸਮੱਸਿਆ ਦੇਵਾਂ ਦੱਸ, ਸਹਿਜ ਨਾਲ ਸੁਣਾਈਆ। ਪੂਰਨ ਜੋਤ ਦਾ ਪੂਰਨ ਪਰਕਾਸ਼ ਹੋਇਆ ਤੇ ਲੁਕਦੇ ਰਵ ਸਸ, ਸਿਰ ਸਕਿਆ ਨਾ ਕੋਇ ਉਠਾਈਆ। ਭਗਤ ਭਗਵਾਨ ਦੋਵੇਂ ਰਹੇ ਹੱਸ, ਖ਼ੁਸ਼ੀਆਂ ਰੰਗ ਰੰਗਾਈਆ। ਪਹਿਲੇ ਲੰਗੋਟੀ ਬੱਧੀ ਤੇ ਫੇਰ ਤੇਰੇ ਸਾਥੀ ਨੇ ਬੰਨ੍ਹਾ ਲਈ ਕੱਛ, ਸੋਹਣਾ ਰੂਪ ਵਟਾਈਆ। ਹੁਣ ਫੇਰ ਤੱਕੇਂ ਤੇ ਹੋ ਗਿਆ ਸਰੂਪ ਸਵੱਛ, ਜਗਤ ਕੱਪੜ ਦਾ ਲੇਖ ਦਿਤਾ ਮੁਕਾਈਆ। ਓ ਬੱਚਿਓ ਤੁਹਾਡੀ ਜ਼ਰੂਰ ਖੋਲ੍ਹਾਗਾਂ ਅੱਖ, ਵੱਡਿਆਂ ਛੋਟਿਆਂ ਆਪਣਾ ਰੰਗ ਰੰਗਾਈਆ। ਪ੍ਰੇਮ ਦਾ ਦੇਵਾਂਗਾ ਰਸ, ਰਸਨਾ ਰਸ ਨਾ ਕੋਇ ਵਡਿਆਈਆ। ਤੁਸੀਂ ਬੈਠੇ ਰਿਹੋ ਤੇ ਮੈਂ ਤੁਹਾਡਾ ਗਾਵਾਂਗਾ ਜਸ, ਸਿਤਾਰ ਸ਼ਬਦ ਵਾਲੀ ਉਠਾਈਆ। ਜਿਹੜੇ ਮੇਰੇ ਪਿਆਰ ਵਿਚ ਗਏ ਫਸ, ਉਨ੍ਹ ਦਾ ਫੈਸਲਾ ਅੰਤ ਦੇਣਾ ਮੁਕਾਈਆ। ਅਜੇ ਵੀ ਨਹੀਂ ਕਰਨੀ ਬੱਸ, ਬਸਤੇ ਪਿਛਲਿਆਂ ਦੇ ਸਾਰੇ ਦੇਣੇ ਬੰਧਾਈਆ। ਸਾਹਿਬ ਨੇ ਗੰਢਾਂ ਦੇਣੀਆਂ ਕਸ ਕਸ, ਕਸਮ ਸੁਗੰਧਾਂ ਖਾ ਕੇ ਪ੍ਰਭ ਤੋਂ ਪੱਲੂ ਲੈਣਾ ਛੁਡਾਈਆ। ਕਿਸੇ ਨੇ ਅੱਗੇ ਕਿਸੇ ਨੇ ਪਿਛੇ ਸਚਖੰਡ

ਦਰਗਹ ਸਾਚੀ ਨੂੰ ਜਾਣਾ ਨੱਠ, ਭੱਜਣ ਵਾਹੋ ਦਾਹੀਆ। ਫੇਰ ਹੋਣਾ ਇਕ ਧਾਮ ਤੇ ਇਕੱਠ, ਪ੍ਰਭ ਦੀ ਸਮੱਸਿਆ ਇਹੋ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਰੰਗਾਈਆ।

ਪੰਜ ਦਰਬਾਰੀ ਪ੍ਰਭ ਦੇ ਪੈਰ ਚੁੰਮੋ, ਚੰਮਦ੍ਰਿਸ਼ਟੀ ਦਿਓ ਗਵਾਈਆ। ਪੰਜ ਪਿਆਰੇ ਇਧਰ ਓਧਰ ਘੁੰਮੋ, ਖ਼ੁਸ਼ੀਆਂ ਵਿਚ ਪੰਧ ਮੁਕਾਈਆ। ਪੰਜ ਲਿਖਾਰੀ ਨਿਮਸਕਾਰ ਕਰੋ ਵਾਰ ਤਿੰਨੋਂ, ਤ੍ਰੈਗੁਣ ਦਾ ਡੇਰਾ ਢਾਹੀਆ। ਜਨ ਭਗਤੋ ਤੁਹਾਡਾ ਪਰਕਾਸ਼ ਕਰਨਾ ਦਿਨ ਦਿਨੋ, ਪੂਰਨ ਪਰਕਾਸ਼ ਦੀ ਇਹੋ ਵਡਿਆਈਆ । ਕਿਉਂ ਤੁਸੀਂ ਗੋਬਿੰਦ ਦੇ ਦੁਲਾਰੇ ਤੇ ਗੋਬਿੰਦ ਦੇ ਚੰਨੋ, ਅੰਤ ਗੋਬਿੰਦ ਗੋਬਿੰਦ ਹੱਥ ਵਡਿਆਈਆ। ਹੁਣ ਲੰਮੇ ਨਹੀਂ ਸਫਰ ਦਿਨ ਪੋਟਿਆਂ ਉਤੇ ਗਿਣੋਂ, ਗਿਣਤੀ ਦਾ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਓ ਵੇਖੋ ਈਸਾ ਪੁਕਾਰੇ ਬਿਨਾ ਚਰਚ, ਚਰਚਾ ਆਪਣੀ ਰਿਹਾ ਸੁਣਾਈਆ। ਸਦੀ ਬੀਸਵੀਂ ਦੇ ਭਗਤੋ ਭਗਤ ਦੁਵਾਰੇ ਆਉਣ ਵਾਸਤੇ ਕਦੀ ਮਹਿਸੂਸ ਨਾ ਕਰਿਓ ਖਰਚ, ਪੈਸਾ ਧੇਲਾ ਕੰਮ ਕਿਸੇ ਨਾ ਆਈਆ। ਸਮਝਿਓ ਨਾ ਹੋਇਆ ਹਰਜ, ਹਰਜਾਨੇ ਸਭ ਦੇ ਪੂਰੇ ਦਏ ਕਰਾਈਆ। ਕਿਉਂ ਪਰਵਰਦਿਗਾਰ ਨੂੰ ਤੁਹਾਡੇ ਨਾਲ ਗਰਜ਼, ਗਰੀਬਾਂ ਦਾ ਗਰੀਬ ਹੋ ਕੇ ਤੁਹਾਡੀ ਸੇਵ ਕਮਾਈਆ। ਬੜਾ ਪੁਰਾਣਾ ਮੁਨੀਮ ਬੜਾ ਪੁਰਾਣਾ ਕਰੀਮ ਬੜਾ ਪੁਰਾਣਾ ਰਹੀਮ ਜਿਸ ਨੇ ਤੁਹਾਡੀ ਸਾਂਭ ਕੇ ਰੱਖੀ ਫਰਦ, ਪਿਓ ਦਾਦੇ ਵਲੋਂ ਤੁਹਾਡਾ ਰਿਕਾਰਡ ਹੱਥ ਕਿਸੇ ਨਾ ਆਈਆ। ਪੂਰਬ ਵਾਹਿਦਾ ਕੌਲ ਇਕਰਾਰ ਬਣ ਕੇ ਮਰਦਾਨਾ ਮਰਦ, ਪਾਜੀਆਂ ਵਾਲਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਸਾਹਿਬ ਬੇਪਰਵਾਹੀਆ।

ਹਜ਼ਰਤ ਈਸਾ ਕਹੇ ਮੈਂ ਦੱਸਾਂ ਇਕ ਅਵਾਜ਼, ਮੁਹੱਬਤ ਵਿਚ ਜਣਾਈਆ। ਜਿਸ ਦਾ ਖੁਲ੍ਹੇ ਕਦੇ ਨਾ ਰਾਜ਼, ਪਰਦਾ ਸਕੇ ਨਾ ਕੋਇ ਉਠਾਈਆ। ਮੈਨੂੰ ਨੌ ਵਾਰ ਵਖਾਇਆ ਪੰਜ ਮੁਖੀ ਆਪਣੇ ਸੀਸ ਦਾ ਤਾਜ, ਪੰਚਮ ਧਾਰ ਪਰਗਟਾਈਆ। ਦੋ ਜਹਾਨਾਂ ਸੁਣਾਇਆ ਇਕ ਦਾ ਹੋਣਾ ਰਾਜ, ਦੂਜੀ ਰਈਅਤ ਰਹਿਣ ਕੋਇ ਨਾ ਪਾਈਆ। ਮੈਨੂੰ ਫੇਰ ਵਖਾਇਆ ਗੋਬਿੰਦ ਦੇ ਹੱਥ ਤੇ ਉਡਦਾ ਬਾਜ਼, ਬਾਜ਼ਾਂ ਵਾਲਾ ਨਾਉਂ ਧਰਾਈਆ। ਫੇਰ ਦਰਸਾਇਆ ਮੇਰੀ ਜੋਤ ਦਾ ਹੋਣਾ ਪਰਕਾਸ਼, ਪੂਰਨ ਪਰਕਾਸ਼ ਕਰੇ ਰੁਸ਼ਨਾਈਆ। ਹਜ਼ਰਤ ਈਸਾ ਕਹੇ ਮੈਨੂੰ ਆ ਗਿਆ ਵਿਸ਼ਵਾਸ, ਵਿਸ਼ਵ ਦੇ ਮਾਲਕ ਨੂੰ ਸੀਸ ਦਿਤਾ ਨਿਵਾਈਆ। ਓਸ ਵੇਲੇ ਮੈਂ ਦਹਿਲੇ ਤੋਂ ਲੈ ਕੇ ਕਿੰਗ ਤੱਕ ਪੱਤੇ ਸੁੱਟੇ ਸੀ ਤਾਸ਼, ਹੱਸ ਕੇ ਕਿਹਾ ਓਹ ਦਸਮ ਦੁਵਾਰੀ ਚੜ੍ਹਨ ਵਾਲਿਓ ਮੇਰੇ ਪਾਤਸ਼ਾਹ ਨੇ ਰਸਤੇ ਬੰਦ ਦੇਣੇ ਕਰਾਈਆ। ਫੇਰ ਮੇਰਾ ਵਕਤ ਦਾ ਵਖਾਇਆ ਕਲਾਕ, ਜੋ ਟਕ ਟਕ ਅਵਾਜ਼ ਸੁਣਾਈਆ। ਜਾਂ ਮੈਂ ਵੀਹਵੀਂ ਸਦੀ ਤੱਕੀ ਮੈਨੂੰ ਦਿਸਿਆ ਸਭ ਨਾਲ ਹੋ ਜਾਣੇ ਤਲਾਕ, ਨਾਤਾ ਰਹਿਣ ਕੋਇ ਨਾ ਪਾਈਆ। ਜਿਸ ਤਰ੍ਹਾ ਮੈਂ ਪਾਈ ਵਫਾਤ, ਫੇਰ ਹੁਕਮ ਲਿਖਣਾ ਨਾਲ ਕਲਮ ਦੁਵਾਤ, ਸਭ ਦਾ ਲੇਖਾ ਮੁਕਾਉਣਾ ਇਕੋ ਛੱਬੀ ਪੋਹ ਦੀ ਰਾਤ, ਸੰਦੇਸ਼ਾ ਧੁਰਦਰਗਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ।

ਈਸਾ ਕਹੇ ਭਗਤੋ ਤੁਸੀਂ ਬਹੁਤੇ ਤੇ ਨਹੀਂ ਥੱਕੇ, ਸਚ ਦਿਓ ਸੁਣਾਈਆ। ਵੇਖੋ ਮੇਰਾ ਖ਼ੁਦਾ ਫਿਰਦਾ ਮਦੀਨੇ ਮੱਕੇ, ਕਾਅਬਿਆਂ ਖੋਜ ਖੁਜਾਈਆ। ਜਿਨ੍ਹਾਂ ਖਾਦੇ ਖੱਲਾਂ ਲਾਹ ਕੇ ਕੱਟੇ, ਕੱਟੜ ਆਪਣਾ ਹੁਕਮ ਸੁਣਾਈਆ। ਓਹ ਧਰਮ ਦੁਵਾਰੇ ਤੋਂ ਅੱਗੇ ਕੋਇ ਨਾ ਟੱਪੇ, ਚੁਰਾਸੀ ਵਿਚ ਦਏ ਭੁਵਾਈਆ। ਕਿਉਂ ਪੁਰਖ ਅਕਾਲ ਦੀਨ ਦਿਆਲ ਨੇ ਹੁਕਮ ਨਾਲ ਪੁੱਠੇ ਕਰਾ ਦਿਤੇ ਪੱਪੇ, ਪੂਰਨ ਬ੍ਰਹਮ ਨਾ ਕੋਇ ਦ੍ਰਿੜਾਈਆ। ਜਿੰਨਾਂ ਚਿਰ ਭਗਤ ਬਣਨ ਨਾ ਪੱਕੇ, ਓਨਾਂ ਚਿਰ ਜਗਤ ਵਿਚ ਸੰਤ ਸਾਧ ਸੂਫੀ ਫ਼ਕੀਰ ਦਰਗਹ ਦੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਹੁਣ ਕੋਈ ਸਤਿਗੁਰੂ ਉਹ ਨਹੀਂ ਜਿਹਨੂੰ ਖ਼ਰੀਦ ਲਓਗੇ ਨਾਲ ਟਕੇ, ਮਾਇਆ ਵਾਲਾ ਲਾਲਚ

ਜਗਤ ਵਖਾਈਆ। ਹੁਣ ਗਰੀਬਾਂ ਦੇ ਦਾਇਰੇ ਵਿਚ ਗਿਆ ਟੱਪੇ, ਮਾਇਆਧਾਰੀ ਸਕੇ ਨਾ ਕੋਇ ਬਾਹਰ ਕਢਾਈਆ। ਉਨ੍ਹਾਂ ਦੇ ਅੰਦਰ ਵਸੇ, ਜਿਨ੍ਹਾਂ ਦਾ ਗੋਬਿੰਦ ਇਕੋ ਮਾਹੀਆ। ਉਹ ਆਪਣੇ ਵੇਲੇ ਵਕਤ ਨੂੰ ਤੱਕੇ, ਕੰਢੀ ਬੈਠਾ ਧੁਰਦਰਗਾਹੀਆ। ਜੋ ਸ਼ਬਦ ਸੰਦੇਸ਼ਾ ਨਿਰਗੁਣ ਧਾਰ ਦਿਤਾ ਨਾਨਕ ਤਪੇ, ਸਚਖੰਡ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ।

ਈਸਾ ਕਹੇ ਮੈਂ ਤੱਕਿਆ ਅਗੰਮ ਨਜ਼ਾਰਾ, ਨਜ਼ਰੀਆ ਲਿਆ ਬਦਲਾਈਆ। ਜਿਸ ਵੇਲੇ ਮੇਰਾ ਹੋਣਾ ਕਨਾਰਾ, ਅੰਤਮ ਦਏ ਗਵਾਹੀਆ। ਉਸ ਵੇਲੇ ਪਰਗਟ ਹੋਵੇ ਏਕੰਕਾਰਾ, ਪਰਵਰਦਿਗਾਰਾ ਨੂਰ ਇਲਾਹੀਆ। ਜਿਸ ਦਾ ਹੁਕਮ ਵਰਤੇ ਵਿਚ ਸੰਸਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਭ ਨੇ ਬੰਦਨਾ ਡੰਡਾਵਤ ਕਰਨੀ ਨਿਮਸਕਾਰਾ, ਸਜਦਿਆਂ ਵਿਚ ਸੀਸ ਝੁਕਾਈਆ। ਉਸ ਦਾ ਆਤਮਾ ਪਰਮਾਤਮਾ ਦਾ ਹੋਣਾ ਇਕ ਜੈਕਾਰਾ, ਆਪਣਾ ਇਕੱਲਾ ਨਾਮ ਨਾ ਕਿਸੇ ਜਪਾਈਆ। ਮੇਰਾ ਨਿੱਕਾ ਜੇਹਾ ਇਸ਼ਾਰਾ, ਜੋ ਪ੍ਰਭ ਨੇ ਸੈਨਤ ਦਿਤੀ ਲਗਾਈਆ । ਜਿਸ ਵੇਲੇ ਗੋਬਿੰਦ ਆਇਆ ਦੋਬਾਰਾ, ਦੁਹਰਾ ਖੇਲ ਖਿਲਾਈਆ। ਉਹਦਾ ਸੰਬਲ ਹੋਣਾ ਸਾਢੇ ਤਿੰਨ ਹੱਥ ਦਾ ਮੁਨਾਰਾ, ਮੁਨੀ ਰਿਸ਼ੀ ਸਮਝ ਕੋਇ ਨਾ ਪਾਈਆ। ਉਹਦਾ ਸਮੱਸਿਆ ਵਾਲਾ ਛੱਬੀ ਪੋਹ ਦਾ ਹੋਣਾ ਦਿਹਾੜਾ, ਤਿਉਹਾਰ ਜਗਤ ਨਾਲ ਰਲਾਈਆ। ਸਤਾਈ ਪੋਹ ਨੂੰ ਆਪਣੀ ਖ਼ੁਸ਼ੀਆਂ ਵਾਲੀ ਸੁਣਨੀ ਵਾਰਾ, ਭਗਤਾਂ ਸਿਫ਼ਤ ਵਿਚ ਸਾਲਾਹੀਆ। ਪੂਰਨ ਜੋਤ ਦਾ ਪੂਰਨ ਪਰਕਾਸ਼ ਹੋਇਆ ਇਹ ਵੀ ਖੇਲ ਅਪਾਰਾ, ਅਪਰੰਪਰ ਰੰਗ ਰੰਗਾਈਆ । ਅਰਸ਼ ਫਰਸ਼ ਦਏ ਅਧਾਰਾ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਬਖ਼ਸ਼ੇ ਪਿਆਰਾ, ਮੁਹੱਬਤ ਆਪਣੇ ਨਾਲ ਮਿਲਾਈਆ। ਸਭ ਦਾ ਲੇਖੇ ਲੱਗਾ ਆਇਆ ਦਿਹਾੜਾ, ਮਜ਼ਦੂਰੀ ਮੁਹੱਬਤ ਵਾਲੀ ਸਭ ਦੀ ਝੋਲੀ ਦਏ ਟਿਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪ੍ਰੇਮ ਦਾ ਬਣਿਆ ਰਹੇ ਵਰਤਾਰਾ, ਦੇਵਣਹਾਰ ਆਪਣੀ ਦਇਆ ਕਮਾਈਆ। (੨੭ ਪੋਹ ਸ਼ ਸੰ ੬)

ਪ੍ਰਭ : ਪ੍ਰਭ ਪੂਰਨ ਸਮਰਥ, ਜਿਸ ਸਰਬ ਆਕਾਰਿਆ। ਪ੍ਰਭ ਪੂਰਨ ਸਮਰਥ, ਜਿਸ ਆਪਣਾ ਆਪ ਉਪਾ ਪ੍ਰਭ :

ਲਿਆ। ਪ੍ਰਭ ਪੂਰਨ ਸਮਰਥ, ਜੋਤ ਨਿਰੰਜਣ ਨਾਉਂ ਨਿਰੰਕਾਰ ਰਖਾ ਲਿਆ। ਪ੍ਰਭ ਪੂਰਨ ਸਮਰਥ, ਤੀਨ ਲੋਕ ਸਮਾ ਰਿਹਾ। ਪ੍ਰਭ ਪੂਰਨ ਸਮਰਥ, ਕਿਸੇ ਆਦਿ ਅੰਤ ਨਾ ਪਾ ਲਿਆ। ਪ੍ਰਭ ਪੂਰਨ ਸਮਰਥ, ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਪਤਾਲ ਬਾਸ਼ਕ ਸੇਜ ਸੁਹਾ ਲਿਆ। ਪ੍ਰਭ ਪੂਰਨ ਸਮਰਥ, ਕੁਦਰਤ ਰੂਪ ਸ੍ਰਿਸ਼ਟ ਉਪਾ ਲਿਆ। ਪ੍ਰਭ ਪੂਰਨ ਸਮਰਥ, ਈਸ਼ਰ ਕਰ ਆਕਾਰ ਬ੍ਰਹਮਾ ਰੂਪ ਪਰਗਟਾ ਲਿਆ। ਪ੍ਰਭ ਪੂਰਨ ਸਮਰਥ, ਹੋ ਪਰਤੱਖ ਮੁੱਖ ਚਾਰ ਲਗਾ ਲਿਆ। ਪ੍ਰਭ ਪੂਰਨ ਸਮਰਥ, ਵੇਦ ਚਾਰ ਪ੍ਰਭ ਜਸ ਗਾ ਲਿਆ। ਪ੍ਰਭ ਪੂਰਨ ਸਮਰਥ, ਆਪ ਏਕ ਅਨੇਕ ਰੰਗ ਸਮਾ ਲਿਆ। ਪ੍ਰਭ ਪੂਰਨ ਸਮਰਥ, ਲੱਖ ਚੁਰਾਸੀ ਜੀਵ ਉਪਾ ਲਿਆ। ਪ੍ਰਭ ਪੂਰਨ ਸਮਰਥ, ਬੇਮੁਖਾਂ ਤੋਂ ਮੁੱਖ ਛੁਪਾ ਲਿਆ। ਪ੍ਰਭ ਪੂਰਨ ਸਮਰਥ, ਗੁਰਮੁਖਾਂ ਕਰ ਧਿਆਨ ਵਿਚੋਂ ਪਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਅਧਾਰ ਦੀਪਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅੰਮ੍ਰਿਤ ਬੂੰਦ ਅਪਾਰ ਝਿਰਨਾ ਨਿਝਰੋਂ ਆਪ ਝਿਰਾ ਲਿਆ। ਪ੍ਰਭ ਪੂਰਨ ਸਮਰਥ, ਭਗਤ ਗੁਰ ਭੇਤ ਮੁਕਾ ਲਿਆ। ਪ੍ਰਭ ਪੂਰਨ ਸਮਰਥ, ਜੋਤ ਪ੍ਰਭ ਜੋਤ ਮਿਲਾ ਲਿਆ। ਪ੍ਰਭ ਪੂਰਨ ਸਮਰਥ, ਦੇ ਦਰਸ ਪ੍ਰਭ ਭਗਤ ਨਿਹਾਲਿਆ। ਪ੍ਰਭ ਪੂਰਨ ਸਮਰਥ, ਜੁਗ ਜੁਗ ਭੇਸ ਵਟਾ ਲਿਆ। ਪ੍ਰਭ ਪੂਰਨ ਸਮਰਥ, ਸਤਿਜੁਗ ਹੋ ਮਿਹਰਵਾਨ ਗ਼ਰੀਬਾਂ ਨੂੰ ਗਲੇ ਲਗਾ ਲਿਆ। ਪ੍ਰਭ ਪੂਰਨ ਸਮਰਥ, ਤ੍ਰੇਤਾ ਪਰਗਟ ਰਾਮ ਭੀਲਣੀ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਨੀਚੋਂ ਊਚ ਊਚੋਂ ਨੀਚ ਬਹਾ ਲਿਆ। ਪ੍ਰਭ ਪੂਰਨ ਸਮਰਥ, ਸਿਲਾ ਛੁਹਾਏ ਚਰਨ ਅਹਲਿਆ ਬਬਾਣ ਬਿਠਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਕਰਮ ਵਿਚਾਰ ਬੰਸ ਰਾਵਣ ਗਾਲਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਬਾਲਮੀਕ ਸਮਝਾ

ਲਿਆ। ਪ੍ਰਭ ਪੂਰਨ ਸਮਰਥ, ਦੇ ਸਖੀਆਂ ਦਾਨ ਜਾਮਾ ਦੁਆਪਰ ਉਲਟਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਜੋਤ ਅਪਾਰ ਕ੍ਰਿਸ਼ਨ ਨਾਮ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਖੇਲ ਅਪਾਰ ਬਿੰਦਰਾਬਨ ਭਾਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਕੀਤੇ ਚੋਹਲ ਅਨੇਕ ਸਖੀਆਂ ਖੇਲ ਰਚਾ ਲਿਆ। ਪ੍ਰਭ ਪੂਰਨ ਸਮਰਥ, ਦਿਤੇ ਭਗਤ ਤਾਰ, ਜਿਨ ਰਸਨਾ ਗਾ ਲਿਆ। ਪ੍ਰਭ ਪੂਰਨ ਸਮਰਥ, ਸੁਦਾਮਾ ਦਲਿੱਦਰੀ ਦਿਤਾ ਤਾਰ, ਤੰਦਲ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਛੱਡ ਦਰਯੋਧਨ ਘਰ ਬਿਦਰ ਬਿਸਰਾਮ ਭੋਜਨ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਦਰੋਪਤੀ ਦਿਤੀ ਤਾਰ ਮੁਕੰਦ ਮਨੋਹਰ ਲਖਮੀ ਨਰਾਇਣ ਧਿਆ ਲਿਆ। ਪ੍ਰਭ ਪੂਰਨ ਸਮਰਥ, ਅਰਜਨ ਦੇ ਗਿਆਨ ਹੰਕਾਰ ਗਵਾ ਲਿਆ। ਪ੍ਰਭ ਪੂਰਨ ਸਮਰਥ, ਦਿਤਾ ਭਗਤ ਤਾਰ ਗੀਤਾ ਅਠਾਰਾਂ ਧਿਆਏ ਸੁਣਾ ਲਿਆ। ਪ੍ਰਭ ਪੂਰਨ ਸਮਰਥ, ਕਰਨਹਾਰ ਵੈਰਾਟ ਰੂਪ ਵਟਾ ਲਿਆ। ਪ੍ਰਭ ਪੂਰਨ ਸਮਰਥ, ਮੈਂ ਹਾਂ ਆਪ ਅਕੱਥ ਤੇਰਾ ਨਾਮ ਵਡਿਆ ਲਿਆ। ਪ੍ਰਭ ਪੂਰਨ ਸਮਰਥ, ਕੀਤੀ ਸ੍ਰਿਸ਼ਟ ਸਭ ਭੱਥ ਥੋੜ੍ਹਾ ਭੇਤ ਰਖਾ ਲਿਆ। ਪ੍ਰਭ ਪੂਰਨ ਸਮਰਥ, ਕ੍ਰਿਸ਼ਨ ਭਗਵਾਨ ਹੋ ਸਮਰਥ, ਦੁਆਪਰ ਖ਼ਤਮ ਕਰਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ, ਅਥਰਬਣ ਵੇਦ ਸਿਖਾ ਲਿਆ। ਪ੍ਰਭ ਪੂਰਨ ਸਮਰਥ, ਇਸ ਨੂੰ ਦਿਤੀ ਹਾਰ ਈਸ਼ਰ ਨਾਉਂ ਰਖਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਆਧਾਰ ਈਸਾ ਮੂਸਾ ਮੁਹੰਮਦ ਉਪਾ ਲਿਆ। ਪ੍ਰਭ ਪੂਰਨ ਸਮਰਥ, ਦਿਤੀ ਮਤਿ ਵਿਭਚਾਰ ਭਗਤਾਂ ਉਲਟਾਂ ਪੰਥ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਆਈ ਹਾਰ ਮਾਲਕ ਦੋ ਬਣਾ ਲਿਆ। ਪ੍ਰਭ ਪੂਰਨ ਸਮਰਥ, ਹੋਏ ਪਾਪ ਅਪਾਰ, ਨਾਨਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਸੇਵਾ ਕਰ ਅਪਾਰ ਅੰਗਦ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅਮਰਦਾਸ ਨਿਥਾਵਾਂ ਅਵਸਥਾ ਬਿਰਧ ਪ੍ਰਭ ਪਾ ਲਿਆ। ਪ੍ਰਭ ਪੂਰਨ ਸਮਰਥ, ਹੋਈ ਕਿਰਪਾ ਅਪਾਰ ਦਾਸ ਰਾਮ ਸੋਢੀ ਬੰਸ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਰ ਕਿਰਪਾ ਅਪਾਰ ਅਰਜਨ ਦਰਸ ਦਿਖਾ ਲਿਆ। ਪ੍ਰਭ ਪੂਰਨ ਸਮਰਥ, ਹਰਿਗੋਬਿੰਦ ਭਏ ਅਵਤਾਰ ਸਿਰ ਛਤਰ ਝੁਲਾ ਲਿਆ। ਪ੍ਰਭ ਪੂਰਨ ਸਮਰਥ, ਹਰਿ ਰਾਏ ਨਾਮ ਦਵਾਏ ਘਰ ਸ਼ਾਹ ਨਾਮ ਦਵਾ ਲਿਆ। ਪ੍ਰਭ ਪੂਰਨ ਸਮਰਥ, ਹਰਿਕ੍ਰਿਸ਼ਨ ਜਗਤ ਉਧਾਰ ਬਾਲ ਉਮਰ ਵਿਚ ਜੋਤ ਮਿਲਾ ਲਿਆ। ਪ੍ਰਭ ਪੂਰਨ ਸਮਰਥ, ਗੁਰ ਤੇਗਬਹਾਦਰ ਹੋ ਬ੍ਰਹਮ ਵਿਚਾਰ ਈਸ਼ਰ ਧਿਆ ਲਿਆ । ਪ੍ਰਭ ਪੂਰਨ ਸਮਰਥ, ਹੋਏ ਜਗਤ ਵਿਚਾਰ ਮੱਖਣ ਜਹਾਜ਼ ਤਰਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਦਸਵੀਂ ਜੋਤ ਨਾਮ ਗੋਬਿੰਦ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਖੇਲ ਅਪਾਰ ਆਪਣਾ ਆਪ ਵਖਾ ਲਿਆ। ਪ੍ਰਭ ਪੂਰਨ ਸਮਰਥ, ਪ੍ਰਭ ਨਾ ਪਾਏ ਸਾਰ ਅੰਤ ਅੰਤ ਸਮਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ ਪਰਗਟੇ ਸ਼ੇਰ ਸਿੰਘ ਨਿਰੰਕਾਰਿਆ। ਪ੍ਰਭ ਪੂਰਨ ਸਮਰਥ, ਐਸੀ ਦਿਤੀ ਹਾਰ ਦੁਸ਼ਟਾਂ ਆਣ ਸੰਘਾਰਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਗੁਰਸਿਖਾਂ ਪਾਰ ਉਤਾਰਿਆ। ਪ੍ਰਭ ਪੂਰਨ ਸਮਰਥ, ਗੁਰ ਪੂਰੇ ਹੋ ਮਿਹਰਵਾਨ ਸਿਖਾਂ ਸਿਰ ਹੱਥ ਟਿਕਾ ਲਿਆ। ਪ੍ਰਭ ਪੂਰਨ ਸਮਰਥ, ਮਹਾਰਾਜ ਸ਼ੇਰ ਸਿੰਘ ਆਪ ਸਮਰਥ ਜਾਮਾ ਘਨਕਪੁਰੀ ਵਿਚ ਪਾ ਲਿਆ। (੫ ਜੇਠ ੨੦੦੭ ਬਿ)

ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਪ੍ਰਗਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਝੂਠੀ ਦੇਹ ਵਿਚ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਕਰ ਜੋਤ ਪ੍ਰਕਾਸ਼ ਅੰਧੇਰ ਮਿਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪਣਾ ਭੇਦ ਨਾ ਕਿਸੇ ਬਤਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਗਗਨ ਪਾਤਾਲ ਮਾਤ ਰਹਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਤੀਨ ਲੋਕ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਖਾਣੀ ਬਾਣੀ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਨਿਰੰਜਣ ਵਿਚ ਦੇਹ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਣ ਨਿਹਕਲੰਕ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੁਗੋ ਜੁਗ ਜੋਤ ਪ੍ਰਗਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਮੁਕੰਦ ਮਨੋਹਰ ਪ੍ਰਭ ਨਜ਼ਰੀ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਸੁੰਦਰ ਕੁੰਡਲ ਕਵਲ ਨੈਣ ਦਰਸਾਵੇ।

ਪ੍ਰਭ ਪੂਰਨ ਸਮਰਥ, ਕਲਜੁਗ ਮੁਕਟ ਬੈਣ ਸਿਰ ਟਿਕਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਝੂਠੇ ਧੰਦੇ ਜਗਤ ਭੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਸਾਧ ਸੰਗਤ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਨੈਣ ਮੁਧਾਰ ਜਗਤ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਛਡ ਬੈਕੁੰਠ ਵਿਚ ਮਾਤ ਦੇ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪ ਇਕ ਰੰਗ ਇਕ ਸਮਾਵੇ। ਪ੍ਰਭ ਪੂਰਨ ਸਮਰਥ, ਅੰਤ ਕਾਲ ਕਲ ਆਪ ਕਰਾਵੇ। ਪ੍ਰਭ ਪੂਰਨ ਸਮਰਥ, ਆਪਣੀ ਮਹਿੰਮਾ ਆਪ ਜਣਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਭੈ ਭੰਜਨ ਅਖਵਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਆਪਣਾ ਭੇਤ ਖੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਪ੍ਰਗਾਸਿਆ, ਮਹਾਰਾਜ ਸ਼ੇਰ ਸਿੰਘ ਸਰਬ ਦੂਖ ਮਿਟਾਵੇ। ਪ੍ਰਭ ਪੂਰਨ ਸਮਰਥ, ਜਗਤ ਦੀਨਾ ਨਾਥ ਅਖਵਾਵੇ। ਪ੍ਰਭ ਪੂਰਨ ਸਮਰਥ, ਕਲੂ ਕਾਲ ਪ੍ਰਭ ਆਪ ਮਿਟਾਵੇ। ਪ੍ਰਭ ਪੂਰਨ ਸਮਰਥ, ਗੁਰਮੁਖਾਂ ਗੁਰ ਹਰਿ ਰੰਗ ਚੜ੍ਹਾਵੇ। ਪ੍ਰਭ ਪੂਰਨ ਸਮਰਥ, ਭਗਤ ਜਨਾਂ ਹਰਿ ਮਾਹਿ ਸਮਾਵੇ। ਪ੍ਰਭ ਪੂਰਨ ਸਮਰਥ, ਆਤਮ ਜੋਤ ਵਿਚ ਜੀਵ ਜਗਾਵੇ। ਪ੍ਰਭ ਪੂਰਨ ਸਮਰਥ, ਹਰ ਜੀਵ ਪ੍ਰਭ ਸਦਾ ਸਮਾਵੇ। ਪ੍ਰਭ ਪੂਰਨ ਸਮਰਥ, ਜੁਗੋ ਜੁਗ ਪ੍ਰਭ ਖੇਲ ਰਚਾਵੇ। ਸਤਿਜੁਗ ਭਇਓ ਮਿਹਰਵਾਨ, ਸਤਿ ਸਤਿ ਕਲ ਵਰਤਾਵੇ। ਪ੍ਰਭ ਪੂਰਨ ਸਮਰਥ, ਤਰੇਤਾ ਭਇਓ ਰਾਮ ਨਾਮ ਸ੍ਰਿਸ਼ਟ ਚਲਾਵੇ। ਅਸੁਰ ਸੰਘਾਰ ਕ੍ਰਿਸ਼ਨ ਮੁਰਾਰ ਦਿਤਾ ਭਗਤ ਉਧਾਰ, ਗੀਤਾ ਗਿਆਨ ਲਿਖਾਵੇ। ਕਲਜੁਗ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਵੇ, ਸੋਹੰ ਸ਼ਬਦ ਚਲਾਵੇ। ਸੋਹੰ ਹੋਏ ਉਜਿਆਰਾ, ਬਾਕੀ ਸਭ ਨਸ਼ਟ ਹੋ ਜਾਵੇ। (੨ ਭਾਦਰੋਂ ੨੦੦੭ ਬਿ)

ਪ੍ਰਭ ਕਾ ਰੂਪ ਨਾ ਰੰਗ, ਨਾ ਕਿਸੇ ਜਾਣਿਆ। ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਤੀਨ ਲੋਕ ਰਹਾਨਿਆ। ਪ੍ਰਭ ਕਾ ਰੂਪ ਨਾ ਰੰਗ, ਕਲਜੁਗ ਮਥੇ ਜਿਉਂ ਮਥਣ ਮਧਾਣਿਆ। ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਨਿਹਕਲੰਕ ਅਖਵਾਨਿਆ। (੩ ਅੰਸੂ ੨੦੦੭ ਬਿ)

ਪ੍ਰਭ ਦਰਸ਼ਨ ਸਰਬ ਸੁਖ ਪਾਏ। ਪ੍ਰਭ ਦਰਸ਼ਨ ਮਨ ਦੀ ਮੈਲ ਗੁਵਾਏ। ਪ੍ਰਭ ਦਰਸ਼ਨ ਜੀਵ ਜੰਤ ਤਰਾਏ। ਪ੍ਰਭ ਦਰਸ਼ਨ ਵਿਚ ਨਰਕ ਨਾ ਜਾਏ। ਪ੍ਰਭ ਦਰਸ਼ਨ ਗੁਰ ਪੁਰੀ ਸਿਧਾਏ। ਪ੍ਰਭ ਦਰਸ਼ਨ ਮਨ ਧੀਰ ਧਰਾਏ। ਪ੍ਰਭ ਦਰਸ਼ਨ ਯਤ ਸਤਿ ਰਹਿ ਜਾਏ। ਪ੍ਰਭ ਦਰਸ਼ਨ ਕਾਮ ਕਰੋਧ ਨਾ ਸਤਾਏ। ਪ੍ਰਭ ਦਰਸ਼ਨ ਲੋਭ ਹੰਕਾਰ ਗੁਵਾਏ। ਪ੍ਰਭ ਦਰਸ਼ਨ ਸਚ ਸੁੱਚ ਵਰਤਾਏ। ਪ੍ਰਭ ਦਰਸ਼ਨ ਜਮ ਕਾਲ ਨਾ ਖਾਏ। ਪ੍ਰਭ ਦਰਸ਼ਨ ਗੁਰ ਸੇਵ ਕਮਾਏ। ਪ੍ਰਭ ਦਰਸ਼ਨ ਮਦਿ ਮਾਸ ਤਜਾਏ। ਪ੍ਰਭ ਦਰਸ਼ਨ ਚਰਨ ਕਵਲ ਸਮਾਏ। ਪ੍ਰਭ ਦਰਸ਼ਨ ਵਾਂਗ ਚੰਦਨ ਮਹਿਕਾਏ। ਪ੍ਰਭ ਦਰਸ਼ਨ ਅਚਰਜ ਵਿਚ ਅਚਰਜ ਮਿਲਾਏ। ਪ੍ਰਭ ਦਰਸ਼ਨ ਵਿਸਮਾਦੇ ਵਿਸਮਾਦ ਸਮਾਏ। ਪ੍ਰਭ ਦਰਸ਼ਨ ਘਰ ਸਾਚਾ ਪਾਏ। ਪ੍ਰਭ ਦਰਸ਼ਨ ਫਿਰ ਜਗਤ ਨਾ ਆਏ। ਪ੍ਰਭ ਦਰਸ਼ਨ ਜੋਤੀ ਜੋਤ ਸਮਾਏ। ਪ੍ਰਭ ਦਰਸ਼ਨ ਸੋਹੰ ਸ਼ਬਦ ਪਾਏ। ਪ੍ਰਭ ਦਰਸ਼ਨ ਮਹਾਰਾਜ ਸ਼ੇਰ ਸਿੰਘ ਚਰਨੀਂ ਲਾਏ। (੨੧ ਵਿਸਾਖ ੨੦੦੭ ਬਿ)

ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਤੀਨ ਲੋਕ ਏਕ ਸਮਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਖੰਡ ਬ੍ਰਹਿਮੰਡ ਜੋਤ ਜਗਾਣ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਨਿਹਕਲੰਕ ਬਲਵਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਭਗਤ ਬਖ਼ਸ਼ਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ, ਭਗਤ ਭਗਵੰਤ ਦੋਏ ਏਕ ਸਮਾਨ। ਬਿਨ ਭਗਤ ਗੁਰ ਦਰ ਨਾ ਪਾਣ। ਬਿਨ ਦਰ ਗੁਰ ਬੂਝ ਨਾ ਬੁਝਾਣ। ਬਿਨ ਬੂਝੇ ਗੁਰ ਦਰਸ ਨਾ ਪਾਣ। ਬਿਨ ਦਰਸ ਨਾ ਜੋਤ ਸਮਾਣ। ਬਿਨ ਜੋਤ ਨਾ ਦੇਹ ਧਰਾਣ। ਬਿਨ ਦੇਹ ਨਾ ਪ੍ਰਭ ਕੋ ਪਾਣ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਗਾਣ। (੫ ਜੇਠ ੨੦੦੭ ਬਿ)

ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਜੋਤ ਸਰੂਪ ਹੋ ਨਿਹਕਲੰਕ ਅਖਵਾਇਆ। (੩ ਅੱਸੂ ੨੦੦੭ ਬਿ)

ਪੰਚਮ ਜੇਠ : ਜੇਠ ਪੰਚਮ ਪ੍ਰਭ ਜਗ ਆਇਆ, ਗੁਰਸਿਖਾਂ ਮਨ ਵੱਜੀ ਵਧਾਈ। ਜੇਠ ਪੰਚਮ ਪ੍ਰਭ ਪੰਚਮ ਜੇਠ :

ਜੋਤ ਜਗਾਇਆ, ਅਗਿਆਨ ਅੰਧੇਰ ਨਸ਼ਟ ਹੋ ਜਾਈ। ਪੰਚਮ ਜੇਠ ਪ੍ਰਭ ਜੋਤ ਧਰਾਇਆ, ਘਨਕਪੁਰੀ ਗੁਰ ਭਾਗ ਲਗਾਇਆ । ਜੇਠ ਪੰਚਮ ਪ੍ਰਭ ਦੇਹ ਧਾਰੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ।

ਜੇਠ ਪੰਚਮ ਹੋਵੇ ਵਡਭਾਗੀ, ਮਿਲ ਸਖੀਆਂ ਮੰਗਲ ਗਾਇਆ। ਜੇਠ ਪੰਚਮ ਦਿਨ ਵਡਭਾਗੀ, ਗੁਣ ਨਿਧਾਨ ਘਰ ਦਰਸ ਦਰਸਾਇਆ। ਜੇਠ ਪੰਚਮ ਹੋਵੇ ਵਡਭਾਗੀ, ਗੁਰਮੁਖਾਂ ਘਰ ਪਰਮੇਸ਼ਵਰ ਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਪਰਗਟ ਭਏ ਨਿਰੰਕਾਰ ਜਗਤ ਤੇ ਪਾਈ ਮਾਇਆ। ਜੇਠ ਪੰਚਮ ਹੋਵੇ ਵਡਭਾਗੀ, ਸਦ ਮਿਹਰਵਾਨ ਆਪਣਾ ਆਪ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਰਾਮ ਰਮਈਆ ਪ੍ਰਭ ਬਣਤ ਬਣਾਇਆ। ਜੇਠ ਪੰਚਮ ਹੋਵੇ ਵਡਭਾਗੀ, ਕ੍ਰਿਸ਼ਨ ਘਨਈਆ ਦੇਹ ਪਲਟਾਇਆ। ਜੇਠ ਪੰਚਮ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਨਿਹਕਲੰਕ ਅਵਤਾਰ ਪਰਗਟਾਇਆ। ਪੰਚਮ ਜੇਠ ਹੋਵੇ ਵਡਭਾਗੀ, ਕਲਜੁਗ ਜਨਮ ਪ੍ਰਭ ਪਾਇਆ। ਪੰਚਮ ਜੇਠ ਹੋਵੇ ਵਡਭਾਗੀ, ਈਸ਼ਰ ਜੋਤ ਜਗਤ ਜਲਾਇਆ। ਪੰਚਮ ਜੇਠ ਹੋਵੇ ਵਡਭਾਗੀ, ਜਾਮਾ ਧਾਰ ਨਰ ਸਿੰਘ ਪ੍ਰਭ ਆਇਆ। ਪੰਚਮ ਜੇਠ ਹੋਵੇ ਵਡਭਾਗੀ, ਦੇਵੀ ਦੇਵਤੇ ਹਰਿ ਹਰਿ ਮੰਗਲ ਗਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਨ ਤਨ ਸੀਤਲ ਭਗਤ ਕਰਾਇਆ। ਪੰਚਮ ਜੇਠ ਹੋਵੇ ਵਡਭਾਗੀ, ਜੋਤ ਲੜਿੰਦੇ ਪ੍ਰਭ ਗੁਰ ਦਰਸ ਦਿਖਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ । (੪ ਜੇਠ ੨੦੦੭)

ਪੰਚਮ ਜੇਠ ਮਾਤ ਵੱਜੀ ਵਧਾਈ, ਆਇਆ ਅਚੁਤ ਪਾਰਬ੍ਰਹਮ ਨਿਹਤਾਰੇ। ਖੇਲ ਕੀਆ ਅਤ ਨਿਆਰਾ, ਦੇਵੇ ਦਰਸ ਸੰਤਨ ਰੈਣਾਰੇ। ਕਰੇ ਦਰਸ ਸੰਤ ਨਿਰਾਲਮ, ਅੰਮ੍ਰਿਤ ਝਿਰਨਾ ਨਿਝਰ ਝਿਲਾਰੇ। ਕਵਲ ਬੂੰਦ ਮਿਲ ਖੇਲ ਖਿਲਾਇਆ, ਖੋਲ੍ਹ ਕਪਾਟ ਦੇ ਪ੍ਰਭ ਦਸਮ ਦਵਾਰੇ। ਪਰਗਟੇ ਅਬਿਨਾਸ਼ ਸੰਤਨ ਕੀਨਾ ਦਾਸ, ਦੇਵੇ ਦਰਸ ਜਿਉਂ ਕ੍ਰਿਸ਼ਨ ਮੁਰਾਰੇ। ਮਨੀ ਸਿੰਘ ਸ਼ਾਬਾਸ, ਜੋ ਚਲ ਆਇਆ ਪ੍ਰਭ ਦਰਬਾਰੇ। ਕਰ ਦਰਸ ਮਨ ਹੋਏ ਤ੍ਰਿਪਤਾਸ, ਖੱਬਾ ਚਰਨ ਕਵਲ ਪ੍ਰਭ ਝਾੜੇ। ਨੇਤਰ ਨੀਰ ਪ੍ਰਭ ਸੋਮਾ, ਪ੍ਰਭ ਮਿਲਿਆ ਅਗੰਮ ਅਪਾਰੇ। ਭੂਰੀ ਕਾਲੀ ਮਿਲਿਆ ਕਲਧਾਰੀ, ਸੋਹੰ ਸ਼ਬਦ ਚਲੇ ਗੁੰਜਾਰੇ। ਨੈਣੀ ਪੇਖਿਆ ਸੱਚਾ ਸਤਿਗੁਰ, ਸਚ ਕਰ ਵੇਖਿਆ ਰਸਨਾ ਬੋਲੇ ਹਉ ਵਾਰੇ ਵਾਰੇ। ਮੰਗੇ ਦਾਨ ਰੱਖੋ ਸਰਨਾਈ, ਬਿਰਧ ਅਵਸਥਾ ਢਹਿ ਪਿਆ ਦਵਾਰੇ। ਬਾਲ ਸਰੂਪ ਬਾਲ ਤੇਰੀ ਲੀਲ੍ਹਾ, ਮੈਂ ਅਨਭੋਲ ਤੇਰੇ ਸ਼ਬਦ ਬੁਲਾਰੇ। ਮੈਂ ਕੁਛ ਨਾ ਜਾਣਾ, ਤੇਰਾ ਰੂਪ ਨਾ ਪਛਾਣਾ, ਰੰਗ ਰੰਗ ਰੰਗ ਕਰੇ ਕਰਤਾਰੇ। ਦਰਸ਼ਨ ਪਾਇਆ ਮਨ ਤ੍ਰਿਪਤ ਕਰਾਇਆ, ਰਸਨਾ ਉਚਰੇ ਮਹਾਰਾਜ ਸ਼ੇਰ ਸਿੰਘ ਨਿਰੰਕਾਰੇ ਨਿਰੰਕਾਰੇ। ਸੰਤਨ ਆਇਆ ਸਚਖੰਡ ਦਵਾਰੇ। ਦੀਨੀ ਦਾਤ ਪ੍ਰਭ ਅਪਰ ਅਪਾਰੇ। ਸ਼ਬਦ ਚਲਾਏ ਸਦਾ ਧੁਨਕਾਰ, ਮਾਣੇ ਰੰਗ ਸਚ ਸ਼ਾਹੋ ਭਤਾਰ। ਕਲਮ ਚਲਾਏ ਕਰੇ ਸ੍ਰਿਸ਼ਟ ਮਾਰ । ਪੂਰਾ ਸਤਿਗੁਰ ਸਦ ਸਦ ਰਸਨ ਉਚਾਰ। ਮੈਂ ਮੁਗਧ ਅੰਞਾਣ ਤੂੰ ਪ੍ਰਭ ਦੇਵੇਂ ਤਾਰ। ਮਹਾਰਾਜ ਸ਼ੇਰ ਸਿੰਘ ਦਰ ਤੇਰਾ ਪਾਇਆ, ਬੋਲੇ ਮਨੀ ਸਿੰਘ ਮੁਖੋਂ ਬਾਰ ਬਾਰ ਬਾਰ। ਦਰ ਪਾਇਆ ਬਣ ਦਰਵੇਸ ਮੈਂ। ਦਰ ਤੇਰਾ ਸਾਚਾ, ਜੋਤ ਸਰੂਪ ਜੋਤ ਪਰਵੇਸ਼ ਮੇਂ। ਸੋਹੰ ਸ਼ਬਦ ਤੇਰੀ ਧੁਨਕਾਰ, ਚਲੇ ਦੇਸ ਦੇਸ ਮੇਂ। ਮਹਾਰਾਜ ਸ਼ੇਰ ਸਿੰਘ ਤੇਰਾ ਸਚ ਦਰਬਾਰ, ਵੇਖਾਂ ਮੈਂ ਫ਼ਕੀਰੀ ਭੇਸ ਮੇਂ। ਚਰਨ ਸੰਗ ਰੱਖ ਪਿਆਰ, ਦੋਏ ਜੋੜ ਕਰਾਂ ਆਦੇਸ ਮੈਂ। (੧ ਮਾਘ ੨੦੦੭ ਬਿ)

ਪੁਰਖ ਅਕਾਲ ਕਿਹਾ ਮੇਰਾ ਖੇਲ ਅਗੰਮਾ ਖਾਸ, ਖਾਲਸ ਦਿਆਂ ਜਣਾਈਆ । ਸਤਿਗੁਰ ਸ਼ਬਦ ਕਰਨਾ ਵਿਸ਼ਵਾਸ, ਵਿਸ਼ਾ ਅਵਰ ਨਾ ਕੋਇ ਦ੍ਰਿੜਾਈਆ। ਅੰਤ ਸ਼ੇਰ ਸਿੰਘ ਦਾ ਸਰੀਰ ਹੋਣਾ ਨਾਸ, ਲੋਕਮਾਤ ਰਹਿਣ ਨਾ ਪਾਈਆ। ਮੇਰਾ ਨੂਰ ਹੋਵੇ ਪ੍ਰਕਾਸ਼, ਨੂਰ ਨੁਰਾਨਾ ਡਗਮਗਾਈਆ। ਜਿਸ ਨੂੰ ਝੁਕਣੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਸੀਸ ਝੁਕਾਈਆ। ਉਸ ਦਾ ਭੇਤ ਖੋਲ੍ਹਾਂ ਖਾਸ, ਖਾਲਸ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਖੁਲ੍ਹਾਈਆ।

ਪੁਰਖ ਅਕਾਲ ਕਿਹਾ ਸਤਿਗੁਰ ਸ਼ਬਦ ਕਰ ਲੈ ਗੌਰ, ਧਿਆਨ ਵਿਚ ਧਿਆਨ ਰਖਾਈਆ। ਮੇਰਾ ਖੇਲ ਹੋਣਾ ਅਵਰ ਕਾ ਔਰ, ਔਰਤ ਮਰਦ ਸਮਝੇ ਕੋਇ ਨਾ ਰਾਈਆ। ਜਿਸ ਦੀਨ ਦੁਨੀ ਦਾ ਬਦਲਣਾ ਦੌਰ, ਦੋਹਰੀ ਆਪਣੀ ਕਲ ਪਰਗਟਾਈਆ। ਸ਼ਬਦੀ ਧਾਰ ਜੋਤ ਦਾ ਮੋੜ, ਅਗੰਮ ਆਪਣਾ ਰੰਗ ਰੰਗਾਈਆ । ਜਿਸ ਨੂੰ ਕਹਿੰਦੇ ਬ੍ਰਾਹਮਣ ਗੌੜ, ਅਮਾਮ ਅਮਾਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ।

ਪੁਰਖ ਅਕਾਲ ਕਹੇ ਸਤਿਗੁਰ ਸ਼ਬਦ ਉਹ ਵੇਖ ਲੈ ਆਪਣਾ ਪੱਤਰ, ਪਤਰਕਾ ਦਿਆਂ ਦ੍ਰਿੜਾਈਆ। ਬ੍ਰਿਕਮੀ ਤੱਕ ਲੈ ਉਨੀ ਸੌ ਇਕੱਤਰ, ਸੱਤ ਇਕ ਮੇਲ ਮਿਲਾਈਆ। ਪੰਚਮ ਜੇਠ ਹੋਵੇ ਨਛੱਤਰ, ਗ੍ਰਹਿ ਮਿਲੇ ਵਡਿਆਈਆ। ਸਚ ਤਨ ਹੋਵੇ ਅਗੰਮਾ ਰਤਨ, ਜਿਸ ਦੀ ਕੀਮਤ ਨਾ ਕੋਇ ਚੁਕਾਈਆ। ਧਰਨੀ ਉਤੇ ਚਲਾਉਣਾ ਰਥਨ, ਰਥਵਾਹੀ ਆਪ ਅਖਵਾਈਆ। ਜਿਸ ਸਭ ਨੂੰ ਕਰਨਾ ਮਥਨ, ਮਿਥਿਆ ਦਿਸੇ ਲੋਕਾਈਆ। ਝਗੜਾ ਮੇਟਣਾ ਰਟਨ, ਰੱਟਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।

ਪੁਰਖ ਅਕਾਲ ਕਹੇ ਬ੍ਰਿਕਮੀ ਉਨੀ ਸੌ ਇਕੱਤਰ ਤੱਕ (ਈਸਵੀ) ਉਨੀ ਸੌ ਚੌਦਾਂ, ਸੱਚੀ ਵੱਜੀ ਵਧਾਈਆ। ਤਨ ਵਜੂਦ ਸਰੀਰ ਆਇਆ ਗਾਉਂਦਾ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਜਿਸ ਨਾਮ ਵਡਿਆਇਆ ਆਪਣੀ ਮਾਂ ਦਾ, ਬਿਸ਼ਨ ਕੌਰ ਜਣੇਂਦੀ ਮਾਈਆ। ਪਾਲ ਸਿੰਘ ਦੀ ਗੋਦ ਸੁਹਾਉਂਦਾ, ਸੋਹਣਾ ਰੰਗ ਰੰਗਾਈਆ। ਹਰਿ ਕੌਰ ਦੀ ਯਦ ਨੂੰ ਭਾਗ ਲਗਾਉਂਦਾ, ਸਿੰਘ ਹੀਰਾ ਨਾਲ ਤਰਾਈਆ। ਆਤਮ ਸਿੰਘ ਸੁੰਦਰ ਸਿੰਘ ਨਾਲ ਵਡਿਆਇਆ, ਜੀਵਣ ਸਿੰਘ ਨਾਲ ਤਰਾਈਆ। ਬੰਤੋ ਤੇਜੋ ਨੂਰ ਰੁਸ਼ਨਾਇਆ, ਸੋਹਣਾ ਖੇਲ ਖਿਲਾਈਆ। ਨੌਂ ਵਾਰ ਅੱਖਾਂ ਮੀਟ ਕੇ ਬੰਦ ਕਰਾਇਆ, ਨੌਂ ਵਾਰ ਫੇਰ ਖੁਲ੍ਹਾਈਆ। ਨੌਂ ਵਾਰ ਰੋ ਕੇ ਹਾਲ ਸੁਣਾਇਆ, ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਵਰਤਾਈਆ।

ਸਤਿਗੁਰ ਸ਼ਬਦ ਕਹੇ ਮੈਂ ਤੱਕਿਆ ਜਗਤ ਸ਼ਰੀਰ, ਤਨ ਮਾਟੀ ਵੇਖ ਵਖਾਈਆ । ਜਿਸ ਨੂੰ ਡੰਡਾਵਤ ਕੀਤੀ ਕਬੀਰ, ਨਿਉਂ ਨਿਉਂ ਸੀਸ ਝੁਕਾਈਆ। ਪੈਗ਼ੰਬਰਾਂ ਕਿਹਾ ਦਸਤਗੀਰ, ਦਸਤ ਦਸਤ ਨਾਲ ਰਖਾਈਆ। ਅਵਤਾਰ ਕਹਿਣ ਬੇਨਜ਼ੀਰ, ਤਨ ਵਜੂਦ ਦਿਤਾ ਬਣਾਈਆ। ਗੁਰੂਆਂ ਕਿਹਾ ਅੰਮ੍ਰਿਤ ਠਾਂਡਾ ਸੀਰ, ਝਿਰਨਾ ਅਗੰਮ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਵੱਡਾ ਵਡ ਵਡਿਆਈਆ।

ਸਤਿਗੁਰ ਸ਼ਬਦ ਕਿਹਾ ਜਨਮਿਆ ਪੂਤ ਪੰਜ ਤੱਤ, ਘਰ ਵੱਜੀ ਵਧਾਈਆ। ਝਗੜਾ ਮਿਟਿਆ ਮਾਸ ਰਤ, ਕੂੜ ਕੁੜਿਆਰਾ ਡੇਰਾ ਢਾਈਆ। ਅੰਤਰ ਉਪਜੀ ਧਰਮ ਮਤ, ਨਾਮ ਸਤਿ ਜਣਾਈਆ। ਤੇਰਾ ਮਾਲਕ ਪਰਮੇਸ਼ਵਰ ਪਤਿ, ਪਰਮ ਪੁਰਖ ਅਖਵਾਈਆ। ਜਿਸ ਅੰਤਰ ਸਦ ਜਾਣਾ ਵਸ, ਗ੍ਰਹਿ ਆਪਣਾ ਡੇਰਾ ਲਾਈਆ। ਮੈਂ ਖੁਸ਼ੀ ਮਨਾਉਣੀ ਹੱਸ ਹੱਸ, ਖੁਸ਼ੀ ਨਾਲ ਹਾਲ ਸੁਣਾਈਆ। ਘਰਦਿਆਂ ਪੂਰਨ ਤੇਰਾ ਨਾਮ ਲੈਣਾ ਰੱਖ, ਪੂਰਨ ਜੋਤ ਵਿਚ ਸਮਾਈਆ। ਸਤਿਗੁਰ ਸ਼ਬਦ ਨਾ ਹੋਵੇ ਵੱਖ, ਸੰਬਲ ਸੋਭਾ ਪਾਈਆ। ਜਿਸ ਦਾ ਇਕੋ ਹੋਣਾ ਹੱਟ, ਹਟਵਾਣਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਆਉਣ ਨੱਠ, ਭੱਜਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਰੰਗਾਈਆ। (੫ ਜੇਠ ਸ਼ ਸੰ ੮)

ਪੰਜ ਵਾਰ : ਕਲਜੁਗ ਅੰਤਮ ਜੁੜਿਆ ਜੋੜ, ਪੂਰਬ ਲਹਿਣਾ ਝੋਲੀ ਪਾਈਆ। ਏਕਾ ਮਾਰਗ ਇਕ ਪੰਜ ਵਾਰ :

ਵਖਾਇਆ, ਸਾਚੀ ਸਿਖਿਆ ਸਿਖ ਸਮਝਾਈਆ। ਸੋਹੰ ਢੋਲਾ ਸਾਚਾ ਗਾਇਆ, ਜਗਤ ਵਿਚੋਲਾ ਬਣਿਆ ਮਾਹੀਆ। ਆਪਣਾ ਚੋਲਾ ਆਪ ਬਦਲਾਇਆ, ਗੁਰਮੁਖਾਂ ਚੋਲੀ ਰੰਗ ਰੰਗਾਈਆ। ਹੌਲੀ ਹੌਲੀ ਖੇਲ

ਖਿਲਾਇਆ, ਸੋਲਾਂ ਸਾਲ ਮੁੱਖ ਛੁਪਾਈਆ। ਸੰਮਤ ਸੋਲਾਂ ਰੌਲਾ ਪਾਇਆ, ਪ੍ਰਗਟ ਹੋਇਆ ਨੇਹਕਲੰਕ ਚਾਰ ਕੁੰਟ ਵੱਜੀ ਵਧਾਈਆ। ਆਪਣਾ ਪਰਦਾ ਉਹਲਾ ਲਾਹਿਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਗੁਰਸਿਖ ਕਲ ਸੋਲਾਂ ਆਪ ਜਣਾਇਆ, ਜੋ ਜਨ ਹੁਕਮੇ ਹੁਕਮ ਚਲਾਈਆ। ਲੱਖ ਚੁਰਾਸੀ ਗੋਲਾ ਦਰ ਦੁਰਕਾਇਆ, ਦਰ ਦੁਵਾਰ ਰਹਿਣ ਨਾ ਪਾਈਆ। ਪਿਛਲਾ ਕੌਲ ਆਪ ਨਿਭਾਇਆ, ਗੁਰ ਗੋਬਿੰਦ ਨਾਲ ਰਲਾਈਆ। ਸਿੰਘ ਸਿੰਘ ਹਰਿ ਵੇਸ ਵਟਾਇਆ, ਸ਼ੇਰ ਸ਼ੇਰ ਲੜਾਈਆ। ਦਸ ਦਸਮੇਸ਼ ਨਾਉਂ ਧਰਾਇਆ, ਨਾਮ ਖੰਡਾ ਇਕ ਚਮਕਾਈਆ। ਜਗਤ ਵਿਛੋੜਾ ਦਏ ਕਟਾਇਆ, ਆਪ ਆਪਣੀ ਗੋਦ ਉਠਾਈਆ। ਹਿਰਦਾ ਸੋਧ ਜਿਸ ਜਨ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਇਆ, ਕੋਟਨ ਕੋਟ ਜਨਮਾਂ ਪਾਪ ਰਹੇ ਮਿਟਾਈਆ। ਸੁਧਾ ਸਰ ਸਚ ਥਾਇਆ, ਸਾਚਾ ਅੰਮ੍ਰਿਤ ਸੀਰ ਏਕਾ ਮੁੱਖ ਚੁਵਾਈਆ। ਆਪਣਾ ਭੇਵ ਗੁਝਾ ਆਪ ਖੁਲ੍ਹਾਇਆ, ਦੂਜਾ ਦਰ ਨਾ ਕੋਇ ਵਡਿਆਈਆ। ਤੀਜਾ ਨੈਣ ਨੇਤਰ ਆਪ ਖੁਲ੍ਹਾਇਆ, ਲੋਚਣ ਵੇਖੇ ਬੇਪਰਵਾਹੀਆ। ਚੌਥੇ ਪਦ ਆਪ ਸਮਾਇਆ, ਚੌਥੇ ਘਰ ਵੱਜੀ ਵਧਾਈਆ। ਵਾਹ ਵਾਹ ਪੰਚਮ ਸਤਿਗੁਰ ਪਾਇਆ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਮੇਲ ਮਿਲਾਇਆ, ਹਰਿਸੰਗਤ ਵਡ ਵਡਿਆਈਆ। ਸੰਮਤ ਸੋਲਾਂ ਹਾੜ ਸਤਾਰਾਂ ਤੇਲ ਚੜ੍ਹਾਇਆ, ਸਾਚਾ ਸਗਨ ਮਨਾਈਆ। ਸਾਚਾ ਖੇੜਾ ਇਕ ਵਸਾਇਆ, ਹਰਿ ਸੰਗਤ ਵੱਸੀ ਚਾਈਂ ਚਾਈਂਆ। ਨੌਂ ਦੁਵਾਰੇ ਬੇੜਾ , ਦਸਮ ਦੁਵਾਰੇ ਮੇਲਾ ਮਿਲਿਆ ਸੱਚੇ ਸ਼ਹਿਨਸ਼ਾਹੀਆ। ਚੌਥੇ ਜੁਗ ਗੇੜਾ ਆਪ ਦੁਵਾਇਆ, ਗੁਰਮੁਖਾਂ ਕੱਟੇ ਲੱਖ ਚੁਰਾਸੀ ਫਾਹੀਆ। ਨੌਂ ਖੰਡ ਪ੍ਰਿਥਮੀ ਝੇੜਾ ਆਪੇ ਪਾਇਆ, ਛੇੜਾਂ ਛੇੜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। (੧੭ ਹਾੜ ੨੦੧੬ ਬਿ)

ਰਾਹ ਸੁਖਾਲਾ ਸਤਿਗੁਰ ਦੀਨਾ, ਦੀਨਨ ਉਤੇ ਦਇਆ ਕਮਾਈਆ। ਪੰਜ ਵਾਰ ਰਸਨਾ ਮੁੱਖ ਜਿਸ ਜਨ ਚੀਨਾ, ਪੰਚ ਵਿਕਾਰਾ ਰਹੇ ਨਾ ਰਾਈਆ। ਕਾਇਆ ਚੋਲੀ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਦਏ ਵਡਿਆਈਆ। ਗੁਰਸਿਖਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁੱਖ ਚੁਵਾਈਆ। ਲੇਖਾ ਚੁਕਾਏ ਜਿਉਂ ਜਲ ਮੀਨਾ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਰਿਹਾ ਚਲਾਈਆ। (੨੬ ਪੋਹ ੨੦੧੭ ਬਿ)

ਧਾਰ ਧਾਰ, ਨੌਂ ਨੌਂ ਚਾਰ ਚਾਰ ਵਡਿਆਈਆ। ਤ੍ਰੈ ਤ੍ਰੈ ਦਏ ਸਹਾਰ, ਖੇਲ ਖੇਲ ਬੇਪਰਵਾਹੀਆ। ਸੋਲਾਂ ਸੋਲਾਂ ਕਰ ਪਿਆਰ, ਸਾਚਾ ਸੋਹਲਾ ਆਪ ਜਣਾਈਆ। ਹੌਲਾ ਕਰੇ ਗੁਰਸਿਖਾਂ ਭਾਰ, ਸਿਰ ਆਪਣੇ ਭਾਰ ਉਠਾਈਆ। ਸਿੰਘ ਜਗਦੀਸ਼ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਮਨਜੀਤਾ ਵਾਜਾਂ ਰਿਹਾ ਮਾਰ, ਮਨ ਜਿਤੋ ਮੇਰੇ ਭਾਈਆ। ਸਵਰਨ ਸਿੰਘ ਰਿਹਾ ਸ਼ਿੰਗਾਰ, ਨੇਤਰ ਰਾਹ ਤਕਾਈਆ। ਗੁਰਦਿਆਲ ਲਾਲ ਕਰੇ ਪਿਆਰ, ਗੁਰਸਿਖਾਂ ਰਿਹਾ ਸਮਝਾਈਆ। ਪੁਰਖ ਅਬਿਨਾਸ਼ੀ ਕਰੇ ਸਚ ਪਿਆਰ, ਸਾਚਾ ਮਾਰਗ ਲਿਆ ਲਾਈਆ। ਮੈਂ ਢਾਈ ਕਰਮ ਧਰਤੀ ਦਿਤੀ ਆਪਣੀ ਵਾਰ, ਅੰਤਮ ਢਾਈ ਮੁੱਠੀ ਰਾਖ ਮੇਰੀ ਲੇਖੇ ਪਾਈਆ। ਜਗਦੀਸ਼ ਮਨਜੀਤ ਨਾਲ ਰਲ ਕੇ ਕਰੇ ਵਿਹਾਰ, ਨੀਹਾਂ ਥੱਲੇ ਦਏ ਦਬਾਈਆ। ਉਤੇ ਉਸਰੇ ਇਕ ਦਵਾਰ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਜੋ ਇਕ ਵੇਰ ਆ ਕੇ ਕਰੇ ਨਿਮਸਕਾਰ, ਮਾਤ ਗਰਭ ਫੇਰ ਨਾ ਆਈਆ। ਜੋ ਪੰਜ ਵਾਰ ਬੋਲੇ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਤਿਸ ਜਮ ਨਾ ਸਕੇ ਮਾਰ, ਲਾੜੀ ਮੌਤ ਨਾ ਕਰੇ ਕੁੜਮਾਈਆ। ਜਿਸ ਦਰਸ਼ਨ ਦਏ ਦਿਖਾਲ, ਨੈਣਾਂ ਨਾਲ ਮਿਲਾਈਆ। ਸੋ ਸ਼ਾਹ ਬਣੇ ਕੰਗਾਲ, ਆਪਣਾ ਖ਼ਜ਼ਾਨਾ ਆਪਣੀ ਹੱਥੀਂ ਰਿਹਾ ਲੁਟਾਈਆ। ਵੇਖੋ ਲੋਕਾਈ ਹੋਈ ਬੇਹਾਲ, ਚਾਰੋਂ ਕੁੰਟ ਪਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਮਾਤ ਨਗਾਰਾ ਰਿਹਾ ਵਜਾਈਆ। ਗੋਬਿੰਦ ਸੁਣੇ ਮੁਰੀਦਾਂ ਹਾਲ, ਹਾਲ ਮਰੀਦਾਂ ਆਪ ਸੁਣਾਈਆ। ਆਓ ਸੱਥਰ ਵੇਖੋ ਯਾਰ, ਬੈਠਾ ਆਪਣੀ ਸੇਜ ਵਿਛਾਈਆ।

ਜਿਸ ਦੀ ਕਰਦੇ ਰਹੇ ਭਾਲ, ਚਾਰੋਂ ਕੁੰਟ ਫੇਰਾ ਪਾਈਆ। ਜਿਸ ਅੰਮ੍ਰਿਤ ਦਿਤਾ ਪਿਆਲ, ਸੋ ਚਲ ਕੇ ਆਇਆ ਮਾਹੀਆ। ਜਿਸ ਦੀ ਲੱਗੀ ਨਿਭੇ ਨਾਲ, ਤੋੜ ਨਾ ਸਕੇ ਕੋਈ ਰਾਈਆ। ਕਿਸੇ ਦੇ ਅੱਗੇ ਜਾ ਕੇ ਕਿਉਂ ਕਰਦਾ ਕੋਈ ਸਵਾਲ, ਦੇਵਣਹਾਰ ਇਕ ਅਖਵਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸਭ ਦੀ ਸਫਾ ਰਿਹਾ ਉਠਾਈਆ । ਦਿਨ ਦਿਹਾੜੇ ਲੁੱਟੀ ਜਾਏ ਮਾਲ, ਪਹਿਰੇਦਾਰ ਨਾ ਕੋਈ ਬਹਾਈਆ। ਫਿਰ ਮੇਰੀ ਕਰਨੀ ਸਭ ਨੇ ਭਾਲ, ਮੈਂ ਬਹਿਣਾ ਮੁੱਖ ਛੁਪਾਈਆ। ਜਿਉਂ ਗੁਰ ਗੁਰਸਿਖ ਲੈ ਲੈ ਨਾਲ, ਤਿਸ ਗੋਦੀ ਲਵਾਂ ਉਠਾਈਆ। ਏਕਾ ਦੱਸਾਂ ਰਾਹ ਸੁਖਾਲ, ਬਹੱਤਰ ਨਾੜੀ ਮੇਟੇ ਸ਼ਾਹੀਆ। ਸਚ ਮਹੱਲ ਉਤੇ ਬੈਠੇ ਆਪ ਕਰਤਾਰ, ਦੂਰ ਦੁਰਾਡੇ ਗੁਰਸਿਖ ਵੇਖੇ ਚਾਈਂ ਚਾਈਂਆ। ਛੱਤੀ ਜੁਗ ਦੇ ਵਿਛੜਿਆਂ ਨੂੰ ਗਲ ਵਿਚ ਪਾਵੇ ਹਾਰ, ਗੁਰ ਨਾਨਕ ਨਾਲ ਮਿਲਾਈਆ। ਗੋਬਿੰਦ ਅਗੇ ਹੋ ਹੋ ਕਰੇ ਪਿਆਰ, ਗਲਵਕੜੀ ਸਾਚੀ ਪਾਈਆ। ਗੁਰਸਿਖਾਂ ਦੀ ਧੂੜੀ ਆਪਣੇ ਮਸਤਕ ਲਾਏ ਛਾਰ, ਵਿਸ਼ਨ ਬ੍ਰਹਮਾ ਸ਼ਿਵ ਖ਼ਾਕ ਮਿਲਾਈਆ। ਸਤਿਜੁਗ ਕਰੇ ਸਚ ਵਿਹਾਰ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਰਾਹ ਤਕਾਈਆ। (੧ ਕੱਤਕ ੨੦੧੮ ਬਿ)

ਹਰਿ ਸੰਗਤ ਰਸਨਾ ਜੈ ਜੈਕਾਰ, ਜੈ ਜੈਕਾਰਾ ਆਪ ਕਰਾਈਆ। ਜੋੜੀ ਜੁੜੇ ਵਿਚ ਸੰਸਾਰ, ਜੋੜਨਹਾਰਾ ਆਪ ਜੁੜਾਈਆ। ਸਾਚੀ ਘੋੜੀ ਸ਼ਬਦ ਚਾੜ੍ਹ, ਆਵਣ ਜਾਵਣ ਪੰਧ ਮੁਕਾਈਆ। ਆਤਮ ਪਰਮਾਤਮ ਇਕ ਪਿਆਰ, ਸਚ ਆਧਾਰ ਇਕ ਰਖਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਜ ਵਾਰ ਬੋਲੇ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। (੨੯ ਜੇਠ ੨੦੧੯ ਬਿ)

ਲਾਲ ਭੂਸ਼ਨ ਲਛਮੀ ਧਾਰ, ਨਿਰਗੁਣ ਆਪ ਜਣਾਈਆ। ਭਗਤਾਂ ਕਰ ਸਚ ਪਿਆਰ, ਪਰਦਾ ਇਕ ਵਖਾਈਆ। ਵੇਖੋ ਦਰੋਪਦ ਆਈ ਰੋਵੇ ਜ਼ਾਰੋ ਜ਼ਾਰ, ਬੇਪਰਵਾਹ ਬੇਅੰਤ ਤੇਰੀ ਸ਼ਹਿਨਸ਼ਾਹੀਆ। ਸਤਿਜੁਗ ਕਰੇਂ ਕੀ ਕੀ ਕਾਰ, ਕਰਤੇ ਕਰਨੀ ਮਾਤ ਕਮਾਈਆ। ਜਿਸ ਪੰਜ ਵਾਰ ਤੇਰੇ ਨਾਉਂ ਲਾਈ ਜੈਕਾਰ, ਤਿਸ ਸਚਖੰਡ ਲੈਕੇ ਜਾਵੇਂ ਚਾਈਂ ਚਾਈਂਆ। ਦਰੋਪਤ ਕਹੇ ਮੈਂ ਅਜੇ ਨਾ ਹੋਈ ਪਾਰ, ਮੇਰਾ ਲੇਖਾ ਮੁੱਕ ਨਾ ਸਕਿਆ ਰਾਈਆ। ਕ੍ਰਿਸ਼ਨ ਕਹਿ ਕੇ ਗਿਆ ਵਿਚ ਸੰਸਾਰ, ਤ੍ਰਲੋਕੀ ਵਿਚ ਮੇਰੀ ਸ਼ਰਨਾਈਆ। ਅੱਗੇ ਮੇਲ ਪੁਰਖ ਅਕਾਲ, ਜਿਉਂ ਭਾਵੇ ਲਏ ਮਿਲਾਈਆ। ਕਲਜੁਗ ਬੈਠੀ ਰਹੀ ਬੇਹਾਲ, ਮੇਰੀ ਸਾਰ ਕਿਸੇ ਨਾ ਪਾਈਆ। ਮੈਂ ਵੇਖ ਕੇ ਆਈ ਰੰਗ ਲਾਲ, ਲਾਲ ਰੰਗ ਕਵਣ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ। (੧ ਚੇਤ ੨੦੨੦ ਬਿ)

ਅੰਮ੍ਰਿਤ ਵੇਲੇ ਤੇਰਾ ਮਾਰਗ ਸੌਖਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਅੱਗੇ ਲੇਖਾ ਚੁਕੇ ਔਖਾ, ਔਖੀ ਘੜੀ ਨਾ ਕੋਇ ਰਖਾਈਆ। ਦੀਨ ਦਿਆਲ ਸਵਾਮੀ ਆਪੇ ਪਹੁੰਚਾ, ਤੇਰੀ ਆਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਜਪਣ ਦੀ ਸਾਚੀ ਰੀਤੀ, ਇਕੋ ਵਾਰ ਦਰਸਾਈਆ। ਅੰਮ੍ਰਿਤ ਵੇਲੇ ਹਰਿ ਭਗਤ ਉਠੌਣਾ, ਦੇਵਣਹਾਰ ਵਡਿਆਈਆ। ਪੰਜ ਵਾਰ ਨਾਮ ਜਪੌਣਾ, ਪੰਚ ਪਰਪੰਚ ਮਿਟਾਈਆ। ਹਰਿ ਮੰਦਰ ਹਰਿ ਆਪ ਸੁਹੌਣਾ, ਸਚ ਸਿੰਘਾਸਣ ਡੇਰਾ ਲਾਈਆ। ਨਿਜ ਨੇਤਰ ਜਨ ਦਰਸ਼ਨ ਪੌਣਾ, ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਈਆ। ਪੰਜ ਵਾਰ ਸ਼ਬਦ ਜੈਕਾਰ, ਜੈ ਜੈਕਾਰ ਕਰਾਈਆ। ਗੁਰਮੁਖ ਨੇਤਰ ਸਕੇ ਨਾ ਕੋਇ ਉਘਾੜ, ਨੈਣ ਅੱਖ ਬੰਦ ਕਰਾਈਆ। ਅੰਤਰ ਆਤਮ ਕਰੇ ਪਿਆਰ, ਲਿਵ ਇਕੋ ਇਕ ਲਗਾਈਆ। ਚਰਨ ਧੂੜੀ ਮੰਗੇ ਛਾਰ, ਮਸਤਕ ਟਿੱਕਾ ਚਰਨ ਕਵਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦਏ ਜਣਾਈਆ।

ਗੁਰਮੁਖ ਨੇਤਰ ਕਦੇ ਨਾ ਖੋਲ੍ਹੇ, ਹਰਿ ਸਾਚਾ ਸਚ ਜਣਾਇੰਦਾ। ਪੰਜ ਜੈਕਾਰਾ ਰਸਨਾ ਬੋਲੇ, ਧੁਰ ਦੀ ਧਾਰ

ਬੰਧਾਇੰਦਾ। ਅੰਦਰ ਨਜ਼ਰੀ ਆਏ ਜੋ ਬੈਠਾ ਉਹਲੇ, ਪਰਦਾ ਆਪ ਉਠਾਇੰਦਾ। ਉਲਟਾ ਕਰੇ ਨਾਭ ਕਵਲੇ, ਅੰਮ੍ਰਿਤ ਧਾਰ ਵਹਾਇੰਦਾ। ਸੁਰਤੀ ਸ਼ਬਦੀ ਆਪੇ ਮੌਲੇ, ਹਰਿ ਮੌਲਾ ਕਾਰ ਕਮਾਇੰਦਾ । ਜਨ ਭਗਤਾਂ ਭਾਰ ਕਰੇ ਹੌਲੇ, ਸਿਰ ਆਪਣੇ ਭਾਰ ਉਠਾਇੰਦਾ। ਲੇਖੇ ਲਾਏ ਉਪਰ ਆਏ ਧੌਲੇ, ਧਰਨੀ ਧਰਤ ਧਵਲ ਭਗਤਾਂ ਨਾਲ ਸੁਹਾਇੰਦਾ। ਸਭ ਦੇ ਪੂਰੇ ਕਰੇ ਕੌਲੇ, ਪਿਛਲੀ ਕੀਤੀ ਯਾਦ ਕਰਾਇੰਦਾ। ਜਿਸ ਦੇ ਗੁਰ ਅਵਤਾਰ ਪੀਰ ਪੈਗ਼ੰਬਰ ਪੌਂਦੇ ਗਏ ਰੌਲੇ, ਖਾਣੀ ਬਾਣੀ ਨਾਦ ਸੁਣਾਇੰਦਾ। ਸੋ ਸਾਹਿਬ ਸਤਿਗੁਰ ਦੀਨ ਦਿਆਲ ਅਗੰਮ ਠਾਕਰ ਨਿਰਗੁਣ ਬੋਲੇ, ਨਿਰਵੈਰ ਰਾਹ ਚਲਾਇੰਦਾ। ਸਚ ਦੁਆਰਾ ਇਕੋ ਖੋਲ੍ਹੇ, ਦਰ ਦਰਵਾਜ਼ੇ ਬਣਤ ਬਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਅੰਤ ਚੜ੍ਹਾਏ ਆਪਣੇ ਡੋਲੇ, ਫੜ ਬਾਹੋਂ ਅੰਦਰ ਲੰਘਾਇੰਦਾ। ਅੰਮ੍ਰਿਤ ਵੇਲਾ ਗਾਇਣ ਸੋਹਲੇ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਕਮਾਇੰਦਾ।

ਅੰਮ੍ਰਿਤ ਵੇਲਾ ਸੋਹਣਾ ਲੱਗਾ, ਸਾਰੇ ਰਹੇ ਜਸ ਗਾਈਆ। ਸ੍ਰੀ ਭਗਵਾਨ ਸੂਰਾ ਸਰਬੱਗਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਦੋ ਜਹਾਨਾਂ ਦੇ ਕੇ ਸੱਦਾ, ਦਰ ਆਪਣੇ ਲਏ ਬਹਾਈਆ। ਪ੍ਰੇਮ ਪਿਆਰ ਅੰਦਰ ਮਧਾ, ਮਸਤੀ ਆਪਣੇ ਨਾਮ ਚੜ੍ਹਾਈਆ। ਸਚ ਪ੍ਰੀਤੀ ਅੰਦਰ ਬੱਝਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਚ ਸਿੰਘਾਸਣ ਬਹਿ ਕੇ ਸਜਾ, ਤਖ਼ਤ ਨਿਵਾਸੀ ਡੇਰਾ ਲਾਈਆ। ਜਨ ਭਗਤਾਂ ਸੇਵਾ ਕਰ ਅਜੇ ਨਾ ਰੱਜਾ, ਆਪਣੀ ਆਸ਼ਾ ਹੋਰ ਵਧਾਈਆ। ਸਦਾ ਫਿਰੇ ਸੱਜਾ ਖੱਬਾ, ਅੱਗਾ ਪਿੱਛਾ ਵੇਖ ਵਖਾਈਆ। ਕਰੇ ਖੇਲ ਬੁੱਢਾ ਨੱਢਾ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਵੇਲੇ ਦਏ ਵਡਿਆਈਆ।

ਅੰਮ੍ਰਿਤ ਵੇਲੇ ਤੇਰਾ ਵੇਲਾ ਸੋਹਣਾ, ਪ੍ਰਭ ਸੋਹਣੀ ਰੁੱਤ ਸੁਹਾਈਆ। ਜਨ ਭਗਤਾਂ ਜੋਗਾ ਹੋਣਾ, ਦੂਸਰ ਮਿਲੇ ਨਾ ਕੋਇ ਵਡਿਆਈਆ। ਗੁਰਮੁਖਾਂ ਚੁੱਕੇ ਰੋਣਾ ਧੋਣਾ, ਨੇਤਰ ਨੈਣ ਨੀਰ ਨਾ ਕੋਇ ਵਹਾਈਆ। ਅੰਮ੍ਰਿਤ ਫਲ ਇਕੋ ਬੋਣਾ, ਸ਼ਬਦ ਕਿਆਰੀ ਆਪ ਮਹਿਕਾਈਆ। ਸੋਵਤ ਜਾਗਤ ਪੰਜ ਵਾਰ ਹਰਿ ਕਾ ਨਾਮ ਗੌਣਾ, ਭੁੱਲ ਕਦੇ ਨਾ ਜਾਈਆ। ਆਤਮ ਸੇਜਾ ਪਲੰਘ ਵਿਛੌਣਾ, ਸੇਜ ਸੁਹੰਜਣੀ ਸੋਭਾ ਪਾਈਆ। ਕਮਲਾਪਾਤੀ ਘਰ ਚਲ ਕੇ ਔਣਾ, ਆਦਿ ਨਿਰੰਜਣ ਸੱਚਾ ਸ਼ਹਿਨਸ਼ਾਹੀਆ। ਦੀਆ ਬਾਤੀ ਇਕ ਜਗੌਣਾ, ਤੇਲ ਵੱਟੀ ਨਾ ਕੋਇ ਪਾਈਆ। ਗੁਰਮਤੀ ਬਹਿ ਬਹਿ ਕੰਤ ਮਨੌਣਾ, ਘਰ ਸਾਚੇ ਵੱਜੇ ਵਧਾਈਆ । ਚਰਨ ਕਵਲ ਧਿਆਨ ਰਖੌਣਾ, ਚਰਨ ਚਰਨੋਦਕ ਮੁੱਖ ਚੁਵਾਈਆ। ਹਉਮੇ ਹੰਗਤਾ ਬੁਰਜ ਢੌਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਾਮ ਵਡਿਆਈਆ। (੧੬ ਚੇਤ ੨੦੨੦ ਬਿ)

ਗੁਰਮੁਖੋ ਖੇਲ ਕਰੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਪਹਿਲੋਂ ਕੀਆ ਸਚ ਵਿਹਾਰਾ, ਵਿਵਹਾਰੀ ਧਾਰ ਵਖਾਇੰਦਾ। ਗੁਰਮੁਖ ਬਣਾ ਕੇ ਲਾੜਾ, ਆਪ ਆਪਣੇ ਨਾਲ ਪਰਨਾਇੰਦਾ। ਅੰਦਰ ਲੈ ਕੇ ਆਇਆ ਪਰਵਰਦਿਗਾਰਾ, ਬੇਪਰਵਾਹ ਬੇਪਰਵਾਹੀ ਵਿਚ ਸਮਾਇੰਦਾ। ਪਿਛੇ ਸੰਗਤ ਆਈ ਵਾਰੋ ਵਾਰਾ, ਘਰ ਸਾਜਣ ਆਪ ਸੁਹਾਇੰਦਾ। ਰਲ ਕੇ ਸਭ ਨੇ ਬੋਲਿਆ ਇਕੋ ਨਾਅਰਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਗਾਇੰਦਾ। ਪੁਰਖ ਅਕਾਲ ਸਾਂਝਾ ਯਾਰਾ, ਦੂਜੀ ਵੰਡ ਨਾ ਕੋਇ ਵੰਡਾਇੰਦਾ । ਰਲ ਮਿਲ ਖ਼ੁਸ਼ੀਆਂ ਮਨਾਏ ਕੰਤ ਭਤਾਰਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਅੱਗੇ ਸਚਖੰਡ ਦਾ ਝੂਠਾ ਦੇਵੇ ਨਾ ਕਿਸੇ ਲਾਰਾ, ਫੜ ਬਾਂਹੋਂ ਪਾਰ ਲੰਘਾਇੰਦਾ । ਕੋਈ ਲੱਭਣ ਨਾ ਜਾਏ ਵਿਚ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਗੁਰਮੁਖ ਗੁਰਸਿਖ ਨਾ ਕੋਇ ਭੁਵਾਇੰਦਾ। ਗੁਰਸਿਖ ਕੋਈ ਨਾ ਠਰੇ ਪਾਣੀ ਠੰਡੇ ਠਾਰਾ, ਅਗਨੀ ਹਵਨ ਨਾ ਕੋਇ ਜਲਾਇੰਦਾ। ਆਪਣੀ ਕਿਰਪਾ ਕਰੇ ਆਪ ਕਰਤਾਰਾ, ਫੜ ਬਾਂਹੋਂ ਪਾਰ ਕਰਾਇੰਦਾ। ਜੋ ਜਨ ਪੰਜ ਵਾਰ ਲਾਏ ਨਾਮ ਜੈਕਾਰਾ, ਜੈ ਜੈਕਾਰ ਇਕ ਸਮਝਾਇੰਦਾ। ਸੋ ਵਸੇ ਸਚਖੰਡ ਦੁਆਰਾ, ਵਿਸ਼ਨ

ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਨੌਂ ਦੁਆਰੇ ਖੜਾ ਹੋ ਕੇ ਦੇਵੇ ਪਹਿਰਾ, ਕੂੜੀ ਕਿਰਿਆ ਬਾਹਰ ਕਢਾਇੰਦਾ। ਅੰਦਰ ਸੱਦੇ ਆ ਗੁਰਮੁਖ ਮੇਰੇ ਯਾਰਾ, ਤੁਧ ਬਿਨ ਮੇਰਾ ਮੰਦਰ ਨਾ ਸੋਭਾ ਪਾਇੰਦਾ। ਸਚਖੰਡ ਬਣਿਆ ਰਹੇ ਨਾਕਾਰਾ, ਬਿਨ ਭਗਤਾਂ ਮੇਲ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸੇ ਡੁੱਬੇ ਪਾਰ ਕਰਾਇੰਦਾ। ਸਰਸੇ ਡੁੱਬੇ ਉਠੀ ਧਾਰ, ਹਰਿ ਗੋਬਿੰਦ ਵੇਖ ਵਖਾਈਆ। (੧੭ ਹਾੜ ੨੦੨੦ ਬਿ)

ਆਪਣਾ ਲੇਖਾ ਕੋਈ ਨਾ ਜਾਣੇ ਪੱਤਰ, ਵਰਕਾ ਸਕੇ ਨਾ ਕੋਈ ਉਲਟਾਈਆ । ਜਿਸ ਨੇ ਲੇਖਾ ਲਿਖਿਆ ਨਾਲ ਅੱਖਰ, ਸੋ ਬਿਨ ਅੱਖਰਾਂ ਦਏ ਗਵਾਹੀਆ। ਜਿਸ ਦਾ ਖੇਲ ਪਾਣੀ ਟਿੱਲੇ ਪਰਬਤ ਪੱਥਰ, ਵਣ ਤਿਣ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਹੋ ਕੇ ਦਇਆ ਕਮਾਈਆ।

ਚੱਕਰ ਵਿਚ ਰਿਹਾ ਭੌਂ, ਚਾਰੋਂ ਕੁੰਟ ਫੇਰਾ ਪਾਈਆ। ਸੁੱਖ ਦੀ ਨੀਂਦ ਨਾ ਸਕੇ ਸੌਂ, ਸ਼ਾਂਤੀ ਨਜ਼ਰ ਕੋਇ ਨਾ ਆਈਆ। ਹੱਲ ਹੋਇਆ ਨਾ ਕੋਈ ਗੌਂ, ਆਸਾ ਮਨਸਾ ਵਿਚ ਟਿਕਾਈਆ । ਜਗਤ ਵਸੇਰਾ ਜਿਉਂ ਸੁੰਞੇਂ ਘਰ ਕਾਉਂ, ਮੁੱਖ ਚੋਂਚ ਰਿਹਾ ਕੁਰਲਾਈਆ। ਜਿੰਨਾਂ ਚਿਰ ਸਤਿਗੁਰ ਪੂਰਾ ਨਾ ਪਕੜੇ ਬਾਹੋਂ, ਫੜ ਬਾਹੋਂ ਨਾ ਗਲੇ ਲਗਾਈਆ। ਓਨਾਂ ਚਿਰ ਨਾ ਖ਼ਤਰਾ ਜਾਏ ਨਾ ਭੌਂ, ਭਿਆਨਕ ਬੈਠੇ ਨਾ ਮੁੱਖ ਛੁਪਾਈਆ । ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਹੁ, ਕਹਿੰਦਿਆਂ ਮਨ ਵਾਸਨਾ ਦੇਵੇ ਡੇਰਾ ਢਾਹੀਆ। (੨੦ ਮਾਘ ੨੦੨੦ ਬਿ)

ਸਤਿਗੁਰ ਮਿਲਿਆ ਧੁਰ ਦਾ ਗੁਣੀਆ, ਗੁਣਵੰਤਾ ਨਜ਼ਰੀ ਆਇੰਦਾ। ਜਿਸ ਦੀ ਬਾਣੀ ਅਗੰਮ ਸੁਣੀਆ, ਸਰੋਤ ਆਪਣੀ ਇਕ ਸਮਝਾਇੰਦਾ। ਜਿਸ ਦੀ ਕਿਰਪਾ ਨਾਲ ਪਿਛਲੀ ਛੁੱਟੀ ਦੁਨੀਆ, ਦੁਨੀਆ ਵਿਚੋਂ ਦੀਨ ਪਰਮ ਪੁਰਖ ਆਪਣਾ ਇਕ ਵਖਾਇੰਦਾ। ਇਹ ਮਾਰਗ ਹੱਥ ਨਾ ਆਇਆ ਰਿਖੀਆਂ ਮੁਨੀਆਂ, ਸਾਧ ਸੰਤ ਸਰਬ ਕੁਰਲਾਇੰਦਾ। ਜਿਸ ਭਾਗ ਲਗਾਏ ਕਾਇਆ ਕੁਲੀਆ, ਢੱਠਾ ਕੁੱਲਾ ਵੇਖ ਵਖਾਇੰਦਾ। ਉਸ ਦੇ ਨਾਮ ਅੰਦਰ ਜਿਨ੍ਹਾਂ ਦੀਆ ਪੰਜ ਵਾਰ ਹਿਲੀਆਂ ਬੁੱਲੀਆਂ, ਬੁਲ੍ਹੇ ਨਾਲੋਂ ਅਗਲਾ ਰਾਹ ਵਖਾਇੰਦਾ। ਜੋ ਸਖੀਆਂ ਰਹੀਆਂ ਭੁੱਲੀਆਂ, ਤਿਨ੍ਹਾਂ ਭੁਲਿਆਂ ਮਾਰਗ ਪਾਇੰਦਾ। ਉਹ ਦੋ ਜਹਾਨ ਸਚ ਫਲਵਾੜੀ ਅੰਦਰ ਫੁਲੀਆਂ, ਪਤ ਡਾਲੀ ਆਪ ਮਹਿਕਾਇੰਦਾ। ਧਰਮ ਤਰਾਜ਼ੂ ਕੰਡੇ ਤੁਲੀਆਂ, ਤੋਲਣਹਾਰਾ ਇਕੋ ਨਜ਼ਰੀ ਆਇੰਦਾ। ਲੋਕਮਾਤ ਲੱਖ ਚੁਰਾਸੀ ਵਿਚ ਨਾ ਰੁਲੀਆਂ, ਜਮ ਕੀ ਫਾਸੀ ਫੰਦ ਕਟਾਇੰਦਾ। ਸਚ ਦਵਾਰੇ ਛੁੱਟੀਆਂ ਦੇ ਕੇ ਖੁਲੀਆਂ, ਘਰ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਰੂਹਾਂ ਉਹ ਅਨਮੁਲੀਆਂ, ਜਿਨ੍ਹਾਂ ਆਪਣੇ ਲੇਖੇ ਲਾਇੰਦਾ। (੧੯ ਜੇਠ ੨੦੨੧ ਬਿ)

ਚੰਦ ਕਹੇ ਮੈਂ ਵੇਖੇ ਗੌਂਦੇ ਰੈਣ, ਰਾਤੀ ਧਿਆਨ ਲਗਾਈਆ। ਆਪ ਆਪਣਾ ਭੇਟ ਚੜ੍ਹੌਂਦੇ, ਮਾਣ ਮੋਹ ਮਿਟਾਈਆ। ਸੂਲਾਂ ਕੰਡਿਆਂ ਸੇਜ ਹੰਡੌਂਦੇ, ਸੋਹਣਾ ਆਸਣ ਲਾਈਆ। ਨੇਤਰ ਉਠ ਉਠ ਰਾਹ ਤਕੌਂਦੇ, ਲੋਚਣ ਨੈਣ ਬਿਗਸਾਈਆ । ਦੋਏ ਜੋੜ ਵਾਸਤਾ ਪੌਂਦੇ, ਮਸਤਕ ਟਿੱਕਾ ਧੂੜੀ ਖ਼ਾਕ ਰਮਾਈਆ। ਜਲ ਧਾਰਾ ਸੀਸ ਵਹੌਂਦੇ, ਅਗਨੀ ਤੱਤ ਤਪਾਈਆ। ਤਨ ਭਬੂਤੀ ਖ਼ਾਕ ਰਮੌਂਦੇ, ਘਰ ਬਾਰ ਜਾਣ ਤਜਾਈਆ। ਜੰਗਲ ਜੂਹ ਉਜਾੜ ਪਹਾੜ ਡੇਰਾ ਲੌਂਦੇ, ਟਿੱਲੇ ਪਰਬਤ ਸੋਹਣਾ ਆਸਣ ਰਹੇ ਬਣਾਈਆ। ਡੂੰਘੀ ਕੰਦਰ ਵੜ ਵੜ ਮੁੱਖ ਲੁਕੌਂਦੇ, ਮੇਰਾ ਦਰਸ ਕੋਇ ਨਾ ਪਾਈਆ। ਗਲ ਪੱਲੂ ਪਾ ਇਕ ਅਰਜ਼ੋਈ ਸੁਣੌਂਦੇ, ਆਰਜ਼ੂ ਤੇਰੇ ਅੱਗੇ ਟਿਕਾਈਆ। ਘਲ ਸੁਨੇਹੁੜਾ ਤੈਨੂੰ ਦਰ ਮੰਗੌਂਦੇ, ਸੱਦਾ ਦੇਵਣ ਵਾਹੋ ਦਾਹੀਆ। ਤਨ ਪਿੰਜਰ ਲਕੜੀ ਵਾਂਗ ਸੁਕੌਂਦੇ, ਕਾਇਆ ਮਾਟੀ ਹਾਡੀ ਭੇਟ ਚੜ੍ਹਾਈਆ। ਕੋਟਾਂ ਵਿਚੋਂ ਥੋੜੇ ਫਿਰ ਵੀ ਤੇਰਾ

ਦਰਸ਼ਨ ਪੌਂਦੇ, ਜਿਨ੍ਹਾਂ ਉਪਰ ਤੇਰੀ ਮਿਹਰ ਨਜ਼ਰ ਬੇਨਜ਼ੀਰ ਨਜ਼ਰੀ ਆਈਆ। ਕਲਜੁਗ ਵੇਖ ਮੋਹੇ ਆਈ ਹੈਰਾਨੀ ਜੋ ਤੇਰਾ ਨਾਮ ਪੰਜ ਵਾਰ ਗੌਂਦੇ, ਤਿਨ੍ਹਾਂ ਮਿਲੇ ਚਾਈਂ ਚਾਈਂਆ। ਫਿਰ ਵੀ ਤੇਰਾ ਸ਼ੁਕਰ ਮਨੌਂਦੇ, ਸਾਕਾਰ ਹੋ ਕੇ ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਖੌਂਣਾ ਇਕ ਘਰ, ਜਿਸ ਘਰ ਨੂਰ ਰੁਸ਼ਨਾਈਆ। (੨੫ ਹਾੜ ੨੦੨੧ ਬਿ)

ਵੇਖੋ ਓਧਰੋਂ ਨੌ ਖੰਡ ਵਿਚੋਂ ਇਕ ਸ਼ਬਦੀ ਆਈ ਆਵਾਜ਼, ਹੌਲੀ ਹੌਲੀ ਰਹੀ ਜਣਾਈਆ। ਗਿਆਰਾਂ ਲੱਖ ਤੇਰਾ ਮੁਹਤਾਜ, ਸੇਵਕ ਸੇਵਾ ਸਚ ਕਮਾਈਆ । ਅਗੇ ਖੋਲ੍ਹ ਦੇ ਥੋੜ੍ਹਾ ਰਾਜ਼, ਪਰਦਾ ਦੇ ਉਠਾਈਆ। ਆਪਣੇ ਮਿਲਣ ਦੀ ਦੱਸ ਦੇ ਜਾਚ, ਯਾਚਕ ਹੋ ਕੇ ਲਾਗਣ ਤੇਰੇ ਪਾਈਆ। ਘਰ ਮਨੂਆ ਰਹੇ ਨਾ ਕੋਈ ਬਦਮਾਸ਼, ਬਦੀ ਨੇਕੀ ਤੇਰੀ ਝੋਲੀ ਪਾਈਆ। ਸਾਡੀ ਪੂਰੀ ਕਰਦੇ ਖਾਹਿਸ਼, ਖ਼ਸੂਸੀਅਤ ਆਪਣੀ ਦੇ ਜਣਾਈਆ। ਤੇਰੇ ਭਗਤ ਦਵਾਰੇ ਦੀ ਪੈਂਦੀ ਵੇਖੀਏ ਰਾਸ, ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਲੇਖੇ ਗਏ ਲਿਖਾਈਆ। ਅਗੇ ਤੇਰਿਆਂ ਸੰਤਾਂ ਦੀ ਚਲਣੀ ਸ਼ਾਖ਼, ਸ਼ਨਾਖ਼ਤ ਤੇਰੇ ਅੰਤਰ ਨਜ਼ਰੀ ਆਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਆਖ਼ਰ ਬੇਨੰਤੀ ਇਕ ਸੁਣਾਈਆ। ਜੇ ਪਿਛੇ ਸਭ ਦਾ ਪੂਰਾ ਕੀਤਾ ਭਵਿਖਤ ਵਾਕ, ਲਹਿਣਾ ਰਿਹਾ ਕੋਈ ਨਾ ਰਾਈਆ। ਆ ਕੇ ਬਣ ਕੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਈਆ। ਜੁਗ ਚੌਕੜੀ ਤੇਰੇ ਮੁਹਤਾਜ, ਦਰ ਬੈਠੇ ਮੰਗ ਮੰਗਾਈਆ । ਪ੍ਰਭੂ ਇਹ ਨਿਰਾਲਾ ਅਨੋਖਾ ਵਖਰਾ ਚਲਾਇਆ ਰਿਵਾਜ, ਨਿਰਗੁਣ ਜੋਤ ਕਰ ਰੁਸ਼ਨਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਬਿਨ ਵਿਦਿਆ ਬਣਾ ਕੇ ਧੁਰ ਦੇ ਸਾਧ, ਸਾਧਨਾ ਸੱਚੀ ਦਿਤੀ ਜਣਾਈਆ। ਜਿਨ੍ਹਾਂ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਿਆ ਅਰਾਧ, ਤਿਨ੍ਹਾਂ ਅਧਵਿਚਕਾਰ ਨਾ ਕੋਇ ਅਟਕਾਈਆ। ਪਹਿਲੀ ਚੇਤ ਕਹੇ ਮੈਂ ਭਗਤਾਂ ਦੇਣ ਆਇਆ ਦਾਦ, ਜੋ ਕਲਜੁਗ ਵਿਚੋਂ ਅੜ ਕੇ, ਮੰਜ਼ਲ ਚੜ੍ਹ ਕੇ, ਲੜ ਫੜ ਕੇ, ਆਪਣਾ ਨਾਤਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਰਗ ਨਿਰਾਲਾ ਰਿਹਾ ਦਰਸਾਈਆ। (੧ ਚੇਤ ਸ਼ ਸੰ ੧)

ਪਹਿਲੀ ਹਾੜ ਕਹੇ ਸੁਣ ਹਾੜ ਸਤਾਰਾਂ ਯਾਰ, ਤੇਰੀ ਮਦਦ ਮੰਗ ਮੰਗਾਈਆ । ਮੈਂ ਗਿਆ ਸਾਂ ਮਾਰ ਕੇ ਲਲਕਾਰ, ਆਪਣਾ ਬਲ ਪਰਗਟਾਈਆ। ਮੈਨੂੰ ਇਉਂ ਦਿਸਦਾ ਸੀ ਜਿਵੇਂ ਅੱਧੇ ਗ਼ਫ਼ਲਤ ਵਿਚੋਂ ਨਾ ਹੋਏ ਬੇਦਾਰ, ਸੁੱਤਿਆਂ ਅੱਖ ਨਾ ਕੋਇ ਖੁਲ੍ਹਾਈਆ। ਕੁਛ ਫਿਰਦੇ ਜਗਤ ਵਿਹਾਰ, ਕੁਛ ਦੁੱਖਾਂ ਲਏ ਉਠਾਈਆ। ਕੁਛ ਮੰਗਣ ਬੱਚਿਆਂ ਪਿਆਰ, ਕੁਛ ਧੰਨ ਦੌਲਤ ਕਮਾਈਆ । ਕੋਈ ਮੰਗੇ ਨਾਰ ਜੋਬਨ ਮੁਟਿਆਰ, ਕੋਈ ਨਾਰ ਕੰਤ ਝੋਲੀ ਡਾਹੀਆ। ਜਾਂ ਘਰ ਘਰ ਜਾ ਕੇ ਵੇਖਿਆ ਓਥੇ ਖੇਲ ਅਪਾਰ ਉਸ ਦੀ ਧਾਰ, ਜਿਸ ਦੀ ਸਮਝ ਕੋਇ ਨਾ ਪਾਈਆ। ਮੈਨੂੰ ਅੰਦਰ ਵੜਦਿਆਂ ਕਿਸੇ ਨੇ ਕਰ ਦਿਤਾ ਖ਼ਬਰਦਾਰ, ਧੁਰ ਫ਼ਰਮਾਨਾ ਇਕ ਜਣਾਈਆ। ਮੂਰਖਾ ਜਿਸ ਨੇ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੋਲਿਆ ਜੈਕਾਰ, ਤਿਸ ਦਾ ਲੇਖਾ ਬਾਕੀ ਰਹਿਣ ਕੋਇ ਨਾ ਪਾਈਆ। ਮਿਹਰ ਨਜ਼ਰ ਨਾਲ ਮੈਂ ਰਿਹਾ ਤਾਰ, ਇਹੋ ਵੱਡੀ ਵਡਿਆਈਆ। ਪਿਛਲਾ ਦੇਵਣ ਆਇਆ ਉਧਾਰ, ਕ਼ਰਜ਼ਾ ਮੂਲ ਚੁਕਾਈਆ । ਜੇ ਇਹ ਸਾਚੇ ਦਰ ਨਾ ਸੋਂਹਦੇ ਦਰਬਾਰ, ਦਰਗਹਿ ਸਾਚੀ ਨਾ ਕੋਇ ਜਣਾਈਆ। ਫੇਰ ਕਾਹਨੂੰ ਬਸਤਰ ਚਿੱਟੇ ਕਰ ਕੇ ਤਿਆਰ, ਇਹਨਾਂ ਨੂੰ ਦੇਂਦਾ ਪਹਿਨਾਈਆ। ਜੇਹੜੇ ਗੋਬਿੰਦ ਦੀ ਨਿਕਲੇ ਵਿਚੋਂ ਧਾਰ, ਧਰਤੀ ਉਤੇ ਸੋਭਾ ਪਾਈਆ। ਅੱਜ ਉਹਨਾਂ ਦਾ ਵਿਹਾਰ, ਜੁਗ ਚੌਕੜੀ ਪਿਛੋਂ ਵਾਰੀ ਗਈ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। (੧੭ ਹਾੜ ਸ਼ ਸੰ ੧)

ਹਾੜ ਸਤਾਰਾਂ ਕਹੇ ਜਨ ਭਗਤੋ ਸੁਣੋ ਯਾਰ, ਸਚ ਕਹਾਣੀ ਦਿਆਂ ਜਣਾਈਆ । ਇਕੋ ਮੰਨੋ ਧੁਰ ਦਾ ਯਾਰ, ਯਰਾਨਾ ਹਕ ਲਓ ਲਗਾਈਆ। ਬੇਖ਼ਬਰ ਹੋ ਜਾਓ ਖ਼ਬਰਦਾਰ, ਸੁੱਤਿਆਂ ਦਿਆਂ ਉਠਾਈਆ । ਜਿਸ ਦਾ ਇਕੋ ਭਗਤ ਦਵਾਰ, ਭਗਵਨ ਬੇਪਰਵਾਹੀਆ। ਜਿਸ ਦਾ ਲੇਖਾ ਸਦਾ ਜੁਗ ਚਾਰ, ਨਾ ਕੋਈ ਮੇਟੇ

ਮੇਟ ਮਿਟਾਈਆ। ਜਿਸ ਦਾ ਕਿਸੇ ਨਹੀਂ ਕਰਿਆ ਕੋਈ ਇਤਬਾਰ, ਅਛਲ ਛਲ ਸਾਰੇ ਰਹੇ ਗਾਈਆ। ਸੋ ਆਇਆ ਚਲ ਕੇ ਵਿਚ ਸੰਸਾਰ, ਰੂਪ ਅਨੂਪਾ ਵੇਸ ਵਟਾਈਆ। ਕਲ ਕਲਕੀ ਲੈ ਅਵਤਾਰ, ਕਲਮਾ ਇਕੋ ਰਿਹਾ ਪੜ੍ਹਾਈਆ। ਜਨ ਭਗਤੋ ਬੇੜਾ ਕਰ ਜਾਏ ਪਾਰ, ਜੋ ਚਲ ਆਏ ਸਰਨਾਈਆ। ਸੌਂਦਿਆਂ ਜਾਗਦਿਆਂ ਪੰਜ ਵਾਰ ਬੋਲਿਆ ਕਰੋ ਮੇਰਾ ਜੈਕਾਰ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧਿਆਈਆ। ਬੇੜੇ ਸਭ ਦੇ ਕਰ ਜਾਵਾਂ ਪਾਰ, ਸ਼ੌਹ ਦਰਿਆ ਨਾ ਕੋਇ ਡੁਬਾਈਆ। ਆਪਣੇ ਅੰਮ੍ਰਿਤ ਦੀ ਦੇ ਕੇ ਧਾਰ, ਸਾਂਤਕ ਸਤਿ ਦਿਆਂ ਵਰਤਾਈਆ । ਮਾਤ ਗਰਭ ਨਾ ਔਣਾ ਪਵੇ ਡੂੰਘੀ ਗਾਰ, ਅੰਧ ਅੰਧੇਰ ਨਾ ਕੋਇ ਫਿਰਾਈਆ। ਆਪਣੇ ਗਲ ਦੇ ਤੁਹਾਨੂੰ ਬਣਾ ਕੇ ਹਾਰ, ਹਿਰਦੇ ਆਪਣੇ ਵਿਚ ਲਵਾਂ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। (੧੭ ਹਾੜ ਸ਼ ਸੰ ੧)

ਚਰਨ ਕਵਲ ਦਾ ਸਚ ਸਹਾਰਾ, ਸਿਰ ਸਿਰ ਹੱਥ ਟਿਕਾਈਆ। ਭਗਤ ਭਗਤ ਦਾ ਹੱਕ ਵਿਹਾਰਾ, ਹਕੀਕਤ ਵਿਚੋਂ ਪਰਗਟਾਈਆ। ਜਿਸ ਦਾ ਹੁਕਮ ਚਲੇ ਜੁਗ ਚਾਰਾ, ਹੁਕਮੇਂ ਹੁਕਮ ਸਰਬ ਭੁਵਾਈਆ। ਉਹ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੱਸ ਜੈਕਾਰਾ, ਨਾਤੇ ਜਗਤ ਵਾਲੇ ਬੰਧਾਈਆ। ਜਨ ਭਗਤੋ ਇਕੱਠੇ ਹੋ ਕੇ ਬੋਲੋ ਪੰਜ ਵਾਰਾ, ਪੰਜਾਂ ਦਾ ਲੇਖਾ ਦਏ ਮੁਕਾਈਆ। ਤੁਹਾਡੇ ਕਾਇਆ ਮੰਦਰ ਨਾਲੋਂ ਚੰਗਾ ਨਹੀਂ ਕੋਈ ਗੁਰੂਦਵਾਰਾ, ਸ਼ਿਵਦਵਾਲਾ ਮੱਠ ਸੋਭਾ ਕੋਇ ਨਾ ਪਾਈਆ। ਠਾਕਰ ਸਵਾਮੀ ਮਿਲੋ ਗ੍ਰਹਿ ਪ੍ਰੀਤਮ ਪਿਆਰਾ, ਪ੍ਰੇਮੀ ਹੋ ਕੇ ਵੇਖ ਵਖਾਈਆ। ਜਿਸ ਦਾ ਬਾਵਨ ਨੇ ਤੱਕਿਆ ਨਜ਼ਾਰਾ, ਨਜ਼ਰੀਆ ਤੁਹਾਡਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂਆਂ ਅਵਤਾਰਾਂ ਪੈਗ਼ੰਬਰਾਂ ਮੂਲ ਚੁਕਾਏ ਉਧਾਰਾ, ਬਾਕੀ ਲੇਖਾ ਰਹੇ ਨਾ ਰਾਈਆ। (੧੮ ਹਾੜ ਸ਼ ਸੰ ੨)

ਜਨ ਹਰਿ ਸਾਚਾ ਉਤਰੇ ਪਾਰ, ਪਰਮ ਪੁਰਖ ਦਇਆ ਕਮਾਈਆ। ਕਰਨੀ ਦਾ ਕਰਤਾ ਕਰੇ ਹੁਦਾਰ, ਮਿਹਰ ਨਜ਼ਰ ਉਠਾਈਆ। ਜਿਸ ਦੀ ਆਸਾ ਰੱਖਦੇ ਗਏ ਜੁਗ ਚਾਰ, ਚਾਰੇ ਖਾਣੀ ਚਾਰੇ ਬਾਣੀ ਧਿਆਨ ਲਗਾਈਆ। ਸੋ ਆਇਆ ਅੰਤਮ ਵਾਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਜਨ ਭਗਤਾਂ ਦੇਵਣਹਾਰਾ ਨਾਮ ਭੰਡਾਰ, ਅਤੋਲ ਅਤੁਲ ਵਰਤਾਈਆ। ਸਾਵਣ ਬਰਖੇ ਅੰਮ੍ਰਿਤ ਧਾਰ, ਰਸ ਅੰਤਰ ਅੰਤਰ ਚੁਵਾਈਆ। ਸੋਈ ਸੁਰਤੀ ਕਰ ਕੇ ਖ਼ਬਰਦਾਰ, ਆਲਸ ਨਿੰਦਰਾ ਦੇ ਮਿਟਾਈਆ। ਜਨ ਭਗਤੋ ਪ੍ਰਭ ਤਕੋ ਆਪਣੇ ਭਗਤ ਦਵਾਰ, ਦੂਜੇ ਦਰ ਨਜ਼ਰ ਕਦੇ ਨਾ ਆਈਆ। ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੋ ਜੈਕਾਰ, ਜੈਕਾਰਿਆਂ ਵਿਚੋਂ ਨਿਰੰਕਾਰ ਨਜ਼ਰੀ ਆਈਆ। (੧ ਸਾਵਣ ਸ਼ ਸੰ ੨)

ਬਾਵਨ ਕਹੇ ਮੇਰੀ ਕੰਨੀ ਹੋਈ ਸਾਫ਼, ਪਲੂ ਮੈਲ ਰਹੀ ਨਾ ਰਾਈਆ। ਜੋ ਸਹਿਜੇ ਗਿਆ ਆਖ, ਪ੍ਰਭ ਦਾਤਾ ਪੂਰ ਕਰਾਈਆ। ਮੈਂ ਓਸੇ ਦਾ ਨਿਵਾਸ, ਸ਼ਾਖ਼ ਨਿਰਗੁਣ ਵਿਚ ਸਮਾਈਆ। ਜਿਸ ਦੀ ਕੋਈ ਨਾ ਸਮਝੇ ਬਾਤ, ਬਾਤਨ ਕਰੇ ਪੜ੍ਹਾਈਆ। ਜਨ ਭਗਤੋ ਜੁਗ ਚੌਕੜੀ ਦੀ ਭਗਤੀ ਨਾਲੋਂ ਅਜ ਦੀ ਚੰਗੀ ਰਾਤ, ਰੁੱਤਬਾ ਦੇਵੇ ਧੁਰਦਰਗਾਹੀਆ। ਕਿਸੇ ਕੰਮ ਨਾ ਆਉਂਦੀ ਜੇ ਥੋੜ੍ਹੀ ਬਹੁਤੀ ਮਿਲ ਜਾਵੇ ਕਰਾਮਾਤ, ਜਗਤ ਕਰਮਾਂ ਵਿਚ ਫਸਾਈਆ। ਧੰਨ ਵਡਿਆਈ ਜਿਨ੍ਹਾਂ ਦਾ ਪੁਰਖ ਅਕਾਲ ਜੋੜਿਆ ਨਾਤ, ਨਾਤਾ ਆਪਣੇ ਨਾਲ ਬਣਾਈਆ। ਦਰਸ਼ਨ ਦੇ ਕੇ ਸਾਖਿਆਤ, ਸਖੀਆਂ ਦਾ ਮੰਗਲ ਆਪ ਸੁਣਾਈਆ। ਜਨ ਭਗਤ ਅੰਤ ਰਹਿਣ ਨਾ ਦੇਵੇ ਕੋਈ ਉਦਾਸ, ਉਦਾਸੀ ਵਿਚੋਂ ਸੁਵਾਸੀ ਹੋਏ ਸਹਾਈਆ। ਜਨ ਭਗਤੋ ਗੁਰਮੁਖੋ ਗੁਰਸਿੱਖੋ ਤੁਸੀਂ ਏਸ ਜਨਮ ਦੀ ਭਗਤੀ ਵਿਚੋਂ ਹੋਏ ਪਾਸ, ਪਰਚਾ ਮਿਹਰ ਨਜ਼ਰ ਇਕ ਪਾਈਆ। ਲੇਖਾ ਮੰਗਿਆ ਨਹੀਂ ਹਿਸਾਬ ਵਿਚ ਕਿਸੇ ਕਲਮ ਦੁਵਾਤ, ਅੱਖਰਾਂ ਹਿੰਦਸਿਆਂ ਵਿਚ ਨਾ ਪੁੱਛ ਪੁਛਾਈਆ। ਆਪੇ ਬਖ਼ਸ਼ ਕੇ ਆਪਣੇ ਪ੍ਰੇਮ ਦੀ ਦਾਤ, ਆਪੇ ਲਹਿਣੇ ਦੇਵੇ ਪਾਈਆ। ਤੁਹਾਡੇ ਹਿੱਸੇ ਇਕੋ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ

ਦੀ ਜੈ ਦੇ ਕੇ ਦਾਤ, ਗਾਥ ਆਪਣੀ ਦਿੱਤੀ ਦ੍ਰਿੜਾਈਆ। ਇਸ ਤੋਂ ਵੱਡੀ ਕੋਈ ਧਾਰ ਨਹੀਂ ਪੂਜਾ ਪਾਠ, ਸਿਮਰਨ ਦੀ ਲੋੜ ਰਹੇ ਨਾ ਰਾਈਆ। ਜੋ ਪੰਜ ਵਾਰਾਂ ਦੇਵੇ ਆਖ, ਪੰਜ ਤੱਤਾਂ ਦਾ ਲੇਖਾ ਜਾਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤੋ ਪ੍ਰੇਮ ਪਿਆਰ ਨਾਲ ਤੁਹਾਡੇ ਕੋਲ ਕਰੇ ਇਹ ਨਿੱਕੀ ਜਿਹੀ ਬਾਤ, ਜਿਸ ਬਾਤ ਵਿਚੋਂ ਕਮਲਾਪਾਤ ਨਜ਼ਰੀ ਆਈਆ। (੪ ਚੇਤ ਸ਼ ਸੰ ੩)

ਸਦੀ ਚੌਧਵੀਂ ਕਹੇ ਜਨ ਭਗਤੋ ਭਗਤ ਚੰਗੇ ਕਿ ਸਾਕ, ਫ਼ੈਸਲਾ ਜਾਣਾ ਕਰਾਈਆ। ਓ ਗੁਰਭਾਈ ਚੰਗਾ ਕਿ ਤੁਹਾਡੀ ਜ਼ਾਤ, ਪਰਦਾ ਜਾਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਚਾਚੇ ਚੰਗੇ ਕਿ ਪੁਰਖ ਅਕਾਲ ਬਾਪ, ਪਿਓ ਨੂੰ ਛੱਡ ਕੇ ਕਿਉਂ ਮਾਂ ਨੂੰ ਕਰੇਵੇ ਰਹੇ ਕਰਾਈਆ। ਹੁਣ ਚਾਦਰ ਪੌਣ ਦਾ ਹਟਾ ਦੇਣਾ ਰਿਵਾਜ਼, ਇਕ ਖ਼ਸਮ ਨੂੰ ਛੱਡ ਕੇ ਦੂਜੇ ਅੰਗ ਨਾ ਕੋਇ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਮੈਨੂੰ ਕਿਹਾ ਨਾਲ ਇਤਫ਼ਾਕ, ਸਾਰਿਆਂ ਦਿਤਾ ਸੁਣਾਈਆ। ਪ੍ਰਭੂ ਪਰਵਰਦਿਗਾਰ ਤੇਰੇ ਬਿਨਾ ਕੋਈ ਨਹੀਂ ਹੁੰਦਾ ਪਾਕ, ਪਵਿੱਤਰ ਨਜ਼ਰ ਕੋਇ ਨਾ ਆਈਆ। ਜਨ ਭਗਤੋ ਤੁਸੀਂ ਭੁੱਲ ਗਏ ਰਾਤੀਂ ਇੱਕੀਆਂ ਨੇ ਨਹੀਂ ਵਖਾਏ ਚਾਕ, ਜਿਸ ਦੇ ਨਾਲ ਕਹਿਣਾ ਸੀ ਸਾਡਾ ਪਿਛਲਾ ਲੇਖਾ ਦੇ ਮੁਕਾਈਆ। ਅੱਜ ਏਸੇ ਕਰ ਕੇ ਤੁਹਾਨੂੰ ਲਿਆ ਰਾਖ, ਜੇ ਤੁਸੀਂ ਚਲੇ ਗਏ ਤੇ ਮੈਂ ਲਹਿਣਾ ਕਿਨ੍ਹਾਂ ਦੀ ਝੋਲੀ ਪਾਈਆ। ਜੇ ਹੁਣ ਖੁੱਲ੍ਹਣ ਲੱਗਾ ਹਾਟ, ਤੁਸੀਂ ਗੰਢਾਂ ਲਓ ਖੁਲ੍ਹਾਈਆ। ਮੈਂ ਕੋਈ ਭਗਤੀ ਨਹੀਂ ਕਰਾਉਣੀ ਨਾਮ ਨਹੀਂ ਜਪਾਉਣਾ, ਦਾਨ ਨਹੀਂ ਵਖਾਉਣਾ, ਪਾਣੀ ਨਾਲ ਨਹੀਂ ਨਹਾਉਣਾ, ਅੱਗ ਨਾਲ ਨਹੀਂ ਤਨ ਸੁਕਾਉਣਾ, ਖ਼ਾਕ ਭਬੂਤੀ ਨਹੀਂ ਮਲਾਉਣਾ, ਫੂੜੀਆਂ ਸਫਾਂ ਉਤੇ ਨਹੀਂ ਬਠਾਉਣਾ, ਚਲਦੇ ਫਿਰਦੇ ਪੰਜ ਵਾਰ ਢੋਲਾ ਗਾਓ ਤੇ ਸਚਖੰਡ ਦਿਆਂ ਪੁਚਾਈਆ। ਕਿਸੇ ਨੂੰ ਨਾਥ ਨਹੀਂ ਬਣਾਉਣਾ, ਕਿਸੇ ਤੋਂ ਪਾਠ ਨਹੀਂ ਕਰਾਉਣਾ, ਕਿਸੇ ਤੋਂ ਘਾਟ ਨਹੀਂ ਫਿਰਾਉਣਾ, ਫਿਰਦਿਆਂ ਤੁਰਦਿਆਂ ਦਰਸ਼ਨ ਦੇ ਆਪਣੇ ਘਰ ਪਹੁੰਚਾਈਆ। ਜਨ ਭਗਤੋ ਤੁਹਾਡਾ ਮਰਨ ਤੋਂ ਬਾਦ ਕਿਸੇ ਨੇ ਕਾਜ ਨਹੀਂ ਰਚਾਉਣਾ, ਭੈਣ ਭਰਾਵਾਂ ਗਲ ਪੱਲੂ ਨਹੀਂ ਪਾਉਣਾ, ਜੀਂਵਦਿਆਂ ਤੁਹਾਡਾ ਕੁਕਰਮਾਂ ਦਾ ਸਿਆਪਾ ਛੱਬੀ ਪੋਹ ਤੇ ਇਕੋ ਵਾਰ ਦਿਤਾ ਕਰਾਈਆ। ਜੇ ਜੀਵੋ ਤਾਂ ਸੋਹੰ ਢੋਲਾ ਗਾਉਣਾ, ਜੇ ਮਰੋ ਸੋਹੰ ਢੋਲਾ ਗਾਉਣਾ, ਬਿਨਾ ਸੋਹੰ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਤੁਹਾਡੇ ਭੈਣ ਭਰਾ ਤੁਹਾਡੇ ਮਾਤਾ ਪਿਤਾ ਤੁਹਾਨੂੰ ਕੋਈ ਪਾ ਨਹੀਂ ਸਕਦਾ ਬਸਤਰ ਗਹਿਣਾ, ਕੋਈ ਸਜਾ ਨਹੀਂ ਸਕਦਾ ਨੇਤਰ ਕੱਜਲ ਨੈਣਾਂ, ਕੋਈ ਸਮਝਾ ਨਹੀਂ ਸਕਦਾ ਕਿਸ ਦੁਵਾਰੇ ਭਗਤਾਂ ਵਿਚ ਮਿਲ ਕੇ ਬਹਿਣਾ, ਜੇ ਭਗਤੋ ਤੁਹਾਡਾ ਪ੍ਰਭੂ ਨਾ ਹੁੰਦਾ ਮਾਝਾ ਮਾਲਵਾ ਜੰਮੂ ਦੋਆਬਾ ਦਿੱਲੀ ਇਟਾਰਸੀ ਕਾਨਪੁਰ ਪੂੰਨੇ ਵਾਲਿਓ ਮੇਲ ਨਾ ਕੋਇ ਮਿਲਾਈਆ। ਪੰਜਾਂ ਤੱਤਾਂ ਵਾਲਿਓ ਸਾਢੇ ਤਿੰਨ ਹੱਥ ਦਾ ਕੀ ਸੰਦੇਸਾ ਦੇ ਕੇ ਗਿਆ ਕੱਲ ਕਾਨਾ, ਕੰਨਾਂ ਨੂੰ ਹੱਥ ਲਵੋ ਲਗਾਈਆ। ਸਾਰੇ ਕਹਿ ਦਿਓ ਅੱਜ ਤੋਂ ਪੁਰਖ ਅਕਾਲ ਦਾ ਮੰਨਾਗੇ ਭਾਣਾ, ਇਹ ਨਹੀਂ ਬੱਚੇ ਦੇ ਹੋਵੇ ਢਿਡ ਪੀੜ ਤੇ ਸਾਰਾ ਟੱਬਰ ਅੱਥਰੂ ਦੇਣ ਵਹਾਈਆ। (੨੭ ਪੋਹ ਸ਼ ਸੰ ੪)

ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਚੌਦਾਂ ਤਬਕਾਂ ਨੂੰ ਆਈ ਆਖ, ਪੱਲਾ ਆਈ ਛੁਡਾਈਆ। ਅਜੇ ਦੇਣ ਜਾਣਾ ਤਲਾਕ, ਲਿਖਤ ਪ੍ਰਭ ਦੇ ਅੱਗੇ ਭੁਗਤਾਈਆ। ਫੇਰ ਹੋਣਾ ਸਭ ਜੁਵਾਬ, ਸੁਆਲ ਹੱਲ ਨਾ ਕੋਇ ਕਰਾਈਆ । ਤੁਸਾਂ ਸਭ ਨੇ ਰੱਖਣਾ ਯਾਦ, ਜ਼ਿਹਨ ਦਿਆਂ ਕਰਾਈਆ। ਗੁਰਮੁਖੋ ਤੁਹਾਡੀ ਛੱਬੀ ਸਤਾਈ ਦੀ ਸੁਲੱਖਣੀ ਰਾਤ, ਸੋਭਾ ਪਾਈਆ। ਅੱਗੇ ਖ਼ੁਸ਼ੀ ਦੀ ਹੋਈ ਪ੍ਰਭਾਤ, ਘਰਾਂ ਨੂੰ ਜਾਣਾ ਚਾਈਂ ਚਾਈਂਆ। ਪੁਰਖ ਅਕਾਲ ਕਿਰਪਾ ਕਰੇ ਆਪ, ਰਹਿਮਤ ਸਚ ਕਮਾਈਆ। ਜਿਸ ਵੇਲੇ ਭਗਤ ਦੁਵਾਰਿਉਂ ਨਿਕਲਿਓ ਪੰਜ ਵਾਰ ਜ਼ਰੂਰ ਕਰਿਓ ਸੋਹੰ ਦਾ ਜਾਪ, ਭੁੱਲਣ ਕੋਇ ਨਾ ਪਾਈਆ। ਹੁਣ ਪ੍ਰੇਮ ਨਾਲ ਖਾਇਓ ਪ੍ਰਸ਼ਾਦ, ਸਾਹਿਬ ਸਤਿਗੁਰ ਦਇਆ ਕਮਾਈਆ। ਜੋ ਮੇਰੇ ਪਿਛੇ ਗਏ ਜਾਗ, ਆਲਸ ਨਿੰਦਰਾ ਤਜਾਈਆ। ਉਨ੍ਹਾਂ

ਵੇਖਿਆ ਮੇਰਾ ਸੁਹਾਗ, ਕਮਲਾਪਤਿ ਸੋਭਾ ਪਾਈਆ। ਜਨ ਭਗਤੋ ਤੁਹਾਡਾ ਵੱਖਰਾ ਹੋ ਗਿਆ ਸਮਾਜ, ਸਮੇਂ ਨਾਲ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਤੁਹਾਡੇ ਸਾਥ, ਵਿਛੋੜਾ ਨਜ਼ਰ ਕੋਇ ਨਾ ਆਈਆ। (੨੭ ਪੋਹ ਸ਼ ਸੰ ੪)

ਸ਼ੰਕਰ ਕਹੇ ਮੈਂ ਸ਼ਬਦ ਸੁਣਦਾ ਰਿਹਾ ਅਗੰਮੀ ਚੋਜ, ਰਾਵੀ ਕੰਢਾ ਧਿਆਨ ਲਗਾਈਆ। ਕੀ ਖੇਲ ਕਰੇ ਰੋਜ ਬਰੋਜ, ਰਾਜਕ ਰਹੀਮ ਬੇਪ੍ਰਵਾਹੀਆ। ਮੈਂ ਰੌਲਾ ਸੁਣਿਆ ਲੋਕ ਪ੍ਰਲੋਕ, ਬ੍ਰਹਿਮੰਡ ਖੰਡ ਸਰਬ ਸੁਣਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਪੁਰਖ ਅਕਾਲਾ ਸੋਭਾ ਪਾਈਆ। ਜਗਤ ਜਹਾਨ ਵਿਚੋਂ ਜਨ ਭਗਤ ਲੁੱਟੀ ਜਾਣ ਮੌਜ, ਬਾਕੀ ਨਜ਼ਰ ਕਿਸੇ ਨਾ ਟਾਈਆ। ਵੇਖ ਅਜ਼ਬ ਨਿਰਾਲਾ ਚੋਜ, ਮੇਰੇ ਅੰਤਰ ਲਈ ਅੰਗੜਾਈਆ। ਮੈਂ ਵੀ ਦਰਸ਼ਨ ਕਾਰਨ ਏਥੇ ਗਿਆ ਪਹੁੰਚ, ਚਲਿਆ ਚਾਈਂ ਚਾਈਂਆ। ਮੇਰੀ ਪਿਛਲੀ ਹੱਟ ਗਈ ਸੋਚ, ਅੱਗੇ ਹੁਕਮ ਰਜਾਈਆ। ਮੈਂ ਚਾਹੁੰਦਾ ਸ਼ੰਕਰ ਕਹੇ ਮੁਨੀ ਜੀ ਤੁਸੀਂ ਵੀ ਉਠੋ ਜਨ ਭਗਤ ਸਾਰੇ ਜ਼ੋਰ ਨਾਲ ਪੰਜ ਵੇਰ ਗਾਵਣ ਓਹ ਸਲੋਕ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨਾਅਰਾ ਲਾਈਆ। ਨਾਰਦ ਕਹੇ ਮੈਂ ਨਹੀਂ ਮੰਨਿਆ ਮੈਨੂੰ ਐਂ ਜਾਪਿਆ ਤੁਸੀਂ ਕੜਾਹ ਖਾਵਣ ਵਾਲੀ ਫੌਜ, ਜੈਕਾਰੇ ਉਤੇ ਜ਼ੋਰ ਨਾ ਕੋਇ ਲਗਾਈਆ। ਏਹੋ ਤੁਹਾਡੀ ਭਗਤੀ ਏਹੋ ਤੁਹਾਡਾ ਜੋਗ, ਇਸ ਵਿਚ ਲੋਕ ਲੱਜਿਆ ਕੀ ਰਖਾਈਆ। ਜੇ ਭਗਤੋ ਤੁਸੀਂ ਗਾ ਨਹੀਂ ਸਕਦੇ ਪ੍ਰਭੂ ਦੇ ਨਾਮ ਵਾਲਾ ਸਲੋਕ, ਫਿਰ ਉਚੀ ਉਚੀ ਗੱਲਾਂ ਕਰ ਕੇ ਆਪਣਾ ਮਨ ਲਵੋ ਪਰਚਾਈਆ। ਨਾਰਦ ਕਹੇ ਮੈਂ ਰੋਜ਼ ਤੱਕਦਾ ਜੈਕਾਰਾ ਬੁਲਾਵਣ ਵੇਲੇ ਕਿਸੇ ਦੇ ਅੰਦਰ ਔਂਦਾ ਨਹੀਂ ਜੋਸ਼, ਜੋਸ਼ੀਲਾਪਨ ਨਾ ਕੋਇ ਰਖਾਈਆ। ਮੈਂ ਤੇ ਸਚ ਕਹਿਣ ਆਇਆ ਜਿਹੜਾ ਮੁਖੋਂ ਰਹਿੰਦਾ ਖ਼ਮੋਸ਼, ਓਸ ਨੂੰ ਪ੍ਰਭ ਦੇਵੇ ਨਾ ਕੋਇ ਵਡਿਆਈਆ। ਗੁਰਸਿੱਖ ਨੂੰ ਜੈਕਾਰਾ ਨਾ ਬੋਲਣ ਨਾਲੋਂ ਚੰਗੀ ਮੌਤ, ਜਿਹੜੀ ਜਨਮ ਲਏ ਬਦਲਾਈਆ। ਇਹ ਕੋਈ ਬਨਾਵਟੀ ਨਹੀਂ ਸ਼ੌਕ, ਇਹ ਸ਼ੁਰੂ ਦੀ ਰਮਜ਼ ਇਕ ਰਖਾਈਆ। ਜਿਸ ਦੇ ਕੋਲ ਬੋਲਣ ਦੀ ਨਹੀਂ ਪਹੁੰਚ, ਉਹ ਬੇਨੰਤੀ ਕਰ ਕੇ ਆਪਣਾ ਪੱਲਾ ਲਓ ਛੁਡਾਈਆ। ਜੇ ਕੋਈ ਹੋ ਜਾਏ ਫੌਤ, ਫਿਰ ਸਾਰੇ ਕਿਸ ਬਿਧ ਰੌਲਾ ਪਾਈਆ। ਜੇ ਝਗੜੇ ਨਾਲ ਹੋ ਜਾਵੇ ਕਿਸੇ ਨਾਲ ਅਦੌਤ, ਫਿਰ ਦੂਰ ਦੁਰਾਡਿਆਂ ਦੇਣ ਸੁਣਾਈਆ। ਨਾਰਦ ਕਹੇ ਮੈਂ ਏਸੇ ਕਾਰਨ ਆਇਆ ਜੋ ਕਿਸੇ ਨਹੀਂ ਕਿਹਾ ਉਹ ਮੈਂ ਕਹਿ ਦੇਣਾ ਸਲੋਕ, ਕਿਉਂ ਬੁਰਾ ਕਹਿ ਕੇ ਅੱਗ ਸਾਰੇ ਮੈਨੂੰ ਗਾਈਆ। ਜੁਗ ਚੌਕੜੀ ਮੈਨੂੰ ਸਾਰੇ ਰਹੇ ਟੋਕ, ਗੁੱਸੇ ਵਿਚ ਅੱਖਾਂ ਲਾਲ ਕੱਢ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰੀ ਕਰੇ ਲੋਚ, ਲੋਚਾ ਲੋਚਣ ਵਾਲੀ ਆਪਣੇ ਨਾਲ ਮਿਲਾਈਆ।

ਸ਼ੰਕਰ ਕਹੇ ਮੇਰੀ ਬੇਨੰਤੀ ਪ੍ਰਭੂ ਦਾ ਇਸ਼ਾਰਾ, ਭੋਲਾ ਨਾਥ ਹੋ ਕੇ ਦੱਸਣ ਆਈਆ। ਪਹਿਲੋਂ ਕਰਾਂ ਦੋਏ ਹੱਥ ਜੋੜ ਨਿਮਸਕਾਰਾ, ਨਿਮਸਕਾਰ ਕਰਨੀ ਸਭ ਨੂੰ ਦਿਆਂ ਸਿਖਾਈਆ। ਫੇਰ ਨੇਤਰ ਮੀਟ ਅੰਤਰ ਕਰਾਂ ਦੀਦਾਰਾ, ਸੂਰਤ ਸਤਿਗੁਰ ਸੋਭਾ ਪਾਈਆ। ਫਿਰ ਇਕ ਗੁਰਮੁਖ ਖੜ੍ਹਾ ਹੋ ਕੇ ਅੱਗੇ ਬੋਲੇ ਜੈਕਾਰਾ, ਓਨਾਂ ਚਿਰ ਦੂਜਾ ਮੁਖੋਂ ਆਵਾਜ਼ ਨਾ ਕੋਇ ਸੁਣਾਈਆ। ਫਿਰ ਵੇਖਿਓ ਕਿਸ ਬਿਧ ਸਾਚੇ ਨਾਮ ਦਾ ਭਰੇ ਭੰਡਾਰਾ, ਊਣਾ ਰਹਿਣ ਕੋਇ ਨਾ ਪਾਈਆ। ਸਭ ਦਾ ਇਕੋ ਹੋਵੇ ਪਿਆਰਾ, ਇਕੋ ਆਵਾਜ਼ ਦਏ ਸੁਣਾਈਆ । ਵੱਖਰੀ ਵੱਖਰੀ ਬੋਲੀ ਨਾ ਹੋਵੇ ਜਿਵੇਂ ਲੜਦੀਆਂ ਹੋਣ ਗਟਾਰਾ, ਆਪਣਾ ਰਾਗ ਸੁਣਾਈਆ। ਇਹ ਗਲਤੀ ਨਹੀਂ ਕਰਨੀ ਭੁੱਲ ਕੇ ਦੋਬਾਰਾ, ਇਕੋ ਵਾਰ ਦਿਤਾ ਜਣਾਈਆ। ਜਿਸ ਘਰ ਵਿਚ ਹੋਵੇ ਇਹ ਵਿਹਾਰਾ, ਉਹ ਓਸ ਵੇਲੇ ਚਰਨ ਕਵਲ ਝੁਕ ਕੇ ਆਪਣਾ ਸੀਸ ਚਰਨਾਂ ਉਤੇ ਟਿਕਾਈਆ। ਸ਼ੰਕਰ ਕਹੇ ਮੇਰੇ ਸਾਹਿਬ ਨੇ ਮੈਨੂੰ ਦਿਤਾ ਹੁਲਾਰਾ, ਮੈਂ ਭੱਜਾ ਆਇਆ ਵਿਚ ਸੰਸਾਰਾ, ਜਨ ਭਗਤੋ ਅਧੀਨਗੀ ਵਿਚ ਤੁਹਾਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਚ ਦੀ ਰੀਤੀ ਸਚ ਨਾਲ ਚਲਾਈਆ। (੨੧ ਫੱਗਣ ਸ਼ ਸੰ ੪)

ਪਹਿਲੀ ਚੇਤ ਕਹੇ ਪ੍ਰਭ ਮਿੱਤਰ ਪਿਆਰਾ ਏਕਾ, ਸਭ ਨੂੰ ਦਿਆਂ ਸਮਝਾਈਆ । ਦੀਨ ਦੁਨੀ ਦੀ ਸਾਂਝੀ ਟੇਕਾ, ਟਿੱਕੇ ਮਸਤਕ ਨਾਮ ਰਮਾਈਆ। ਸਭ ਦੀ ਬੁੱਧ ਕਰੇ ਬਿਬੇਕਾ, ਦੁਰਮੱਤ ਮੈਲ ਧੁਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਲੇਖਾ, ਬਚਿਆ ਰਹਿਣ ਕੋਇ ਨਾ ਪਾਈਆ। ਇਕੋ ਪ੍ਰਗਟ ਹੋਵੇ ਸ਼ਬਦ ਦੁਲਾਰਾ ਸੁਤ ਅਗੰਮੀ ਬੇਟਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਏਥੇ ਓਥੇ ਦੋ ਜਹਾਨਾਂ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਨਿਰਗੁਣ ਸਰਗੁਣ ਬਣ ਕੇ ਆਵੇ ਨੇਤਾ, ਨਰ ਨਰਾਇਣ ਵੇਸ ਵਟਾਈਆ। ਜਨ ਭਗਤੋ ਤੁਹਾਡਾ ਭੁਲਿਆ ਫੇਰ ਨਹੀਂ ਚੇਤਾ, ਜੁਗ ਜਨਮ ਦੇ ਵਿਛੜੇ ਲਏ ਮਿਲਾਈਆ। ਤੁਸੀਂ ਫਿਰਦੇ ਭਾਵੇਂ ਆਪਣੇ ਵਿਚ ਖੇਤਾਂ, ਕਿਰਸਾਣੋ ਤੁਹਾਡੀ ਕਿਰਸ ਲਈ ਕਢਾਈਆ। ਦੇਣੀ ਪਏ ਕੋਈ ਨਾ ਭੇਟਾ, ਭਜਨ ਬੰਦਗੀ ਵੰਡ ਨਾ ਕੋਇ ਵੰਡਾਈਆ। ਸੜਨਾ ਪਏ ਨਾ ਅਗਨੀ ਸੇਕਾ, ਸੀਸ ਸੁਵਾਹ ਨਾ ਕੋਇ ਸੁਟਾਈਆ। ਸਿਰਫ ਪੰਜ ਵਾਰੀ ਕਰ ਲਿਆ ਕਰੋ ਚੇਤਾ, ਜੈਕਾਰਾ ਧੁਰ ਦਾ ਆਪ ਲਗਾਈਆ। ਤੇ ਦਰਸ਼ਨ ਵੇਖੋ ਆਪਣੇ ਨੇਤਾ, ਨਿਝ ਨੇਤਰ ਕਰੇ ਰੁਸ਼ਨਾਈਆ। ਜੋਤੀ ਜਾਮਾ ਧਾਰ ਕੇ ਭੇਖਾ, ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਪਾਰਬ੍ਰਹਮ ਹੋ ਕੇ ਕਰੇ ਅਗੰਮੀ ਹੇਤਾ, ਹਿਤਕਾਰੀ ਹੋ ਕੇ ਆਪਣਾ ਮੇਲ ਮਿਲਾਈਆ। (੧ ਖੇਤ ਸ਼ ਸੰ ੫)

ਪੰਜ ਜੇਠ ਕਹੇ ਗੋਬਿੰਦ ਪੰਜ ਵੇਰ ਕੀਤੇ ਅਰਦਾਸੇ, ਵੇਲਾ ਪੰਜ ਪੰਜ ਸੁਹਾਈਆ। ਪੰਜ ਵਾਰੀ ਬਦਲ ਕੇ ਆਪਣੇ ਪਾਸੇ, ਕਰਵਟ ਕਰਵਟ ਵਿਚ ਰਖਾਈਆ। ਪੰਜ ਵਾਰੀ ਪਾਣੀ ਪੀਤਾ ਵਿਚ ਗਲਾਸੇ, ਵੇਲਾ ਪੰਜ ਪੰਜ ਸੁਹਾਈਆ। ਪੰਜ ਵਜੇ ਪਾਣੀ ਵਿਚ ਘੋਲੇ ਸੀ ਪਤਾਸੇ, ਬਾਟੇ ਦਿਤੀ ਮਾਣ ਵਡਿਆਈਆ। ਪੰਜ ਵਜੇ ਤਨ ਛੁਹਾ ਕੇ ਗਾਤੇ, ਖੰਡਾ ਖੜਗ ਵਡਿਆਈਆ । ਪੰਜ ਵਾਰੀ ਗੋਬਿੰਦ ਫੜ ਉਠਾਇਆ ਪੁਰਖ ਅਕਾਲ ਦਾਤੇ, ਆਪਣੀ ਗੋਦ ਟਿਕਾਈਆ। ਪੰਜ ਵਜੇ ਪੰਜਾਂ ਪਿਆਰਿਆਂ ਹੁਕਮ ਦਿਤਾ ਖ਼ੁਸ਼ੀਆਂ ਨਾਲ ਨਹਾਤੇ, ਜਗਤ ਮੈਲ ਧੁਵਾਈਆ। ਪੰਜ ਵਾਰ ਗੋਬਿਦ ਪਿਛਲੇ ਵੇਖ ਕੇ ਖਾਤੇ, ਪੂਰਬ ਲਹਿਣਾ ਦਿਤਾ ਮੁਕਾਈਆ। ਪੰਜ ਵਾਰ ਗੋਬਿੰਦ ਗੁਰਮੁਖਾਂ ਵਲ ਝਾਕੇ, ਮਸਤੀ ਵਿਚ ਨੈਣ ਉਠਾਈਆ। ਪੰਜ ਵਾਰ ਮਿੱਠੀ ਮਿੱਠੀ ਕਰ ਕੇ ਬਾਤੇ, ਸੋਹਣਾ ਰਸ ਬਣਾਈਆ। ਪੰਜ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੇ, ਗੋਬਿੰਦ ਰਸਨਾ ਜਿਹਵਾ ਅਲਾਈਆ। ਪੰਜ ਵਾਰ ਸਭ ਦੇ ਪੜ੍ਹ ਕੇ ਫਾਤੇ, ਫਤਵਾ ਅੰਤਮ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜ ਜੇਠ ਕਹੇ ਪੰਜ ਵਜੇ ਗੁਜਰੀ ਕੁੱਖ ਸੀ ਗੋਬਿਦ ਨਿੰਮਿਆ, ਤਨ ਵਜੂਦ ਮਿਲੀ ਵਡਿਆਈਆ। ਅੰਮ੍ਰਿਤ ਸੋਮਾ ਧੁਰ ਦਾ ਸਿੰਮਿਆ, ਸਰ ਸਰੋਵਰ ਸੋਭਾ ਪਾਈਆ। ਦੁਸ਼ਟ ਦਮਨ ਪੰਜ ਵਜੇ ਯਾਦ ਕੀਤਾ ਸੀ ਕੁੰਟ ਹੇਮਿਆ, ਕੁੰਡ ਧਿਆਨ ਲਗਾਈਆ। ਪੰਜ ਵੇਰਾਂ ਆਪਣੇ ਜੀਵਣ ਵਿਚ ਗੁਜਰੀ ਨੇ ਗੋਬਿੰਦ ਦਾ ਮੁੱਖ ਚੁੰਮਿਆ, ਪਿਆਰ ਨਾਲ ਵਡਿਆਈਆ। ਪੰਜ ਵੇਰਾਂ ਗੋਬਿੰਦ ਨੇ ਆਪਣੀਆਂ ਪੰਜਾਂ ਉਂਗਲੀਆਂ ਵਾਲਾ ਕੱਢਿਆ ਖ਼ੂਨਿਆ, ਤਿਲਕ ਗੁਰਮੁਖਾਂ ਵਾਲਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪੰਜ ਜੇਠ ਕਹੇ ਪੰਜ ਵਜੇ ਗੋਬਿੰਦ ਪੰਜ ਵਾਰ ਗੋਦਾਵਰੀ ਵਿਚ ਨਹਾਤਾ, ਪੰਜਾਂ ਪਿਆਰਿਆਂ ਨਾਲ ਰਖਾਈਆ। ਪੰਜ ਵਾਰ ਤੱਕ ਉਪਰ ਆਕਾਸ਼ਾ, ਪੁਰਖ ਅਕਾਲ ਵੇਖ ਵਖਾਈਆ। ਪੰਜ ਵਾਰ ਗੋਬਿੰਦ ਖੇਲਿਆ ਸਾਰ ਪਾਸ਼ਾ, ਚੌਪਟ ਬਾਜ਼ੀ ਇਕ ਜਣਾਈਆ। ਪੰਜ ਵਾਰ ਮੁੱਖ ਤਿਨਕਾ ਪਾਇਆ ਘਾਸਾ, ਕੱਖਾਂ ਰੰਗ ਰੰਗਾਈਆ। ਪੰਜ ਵਾਰ ਬਿਨਾ ਜ਼ੁਬਾਨ ਤੋਂ ਗਾਈ ਗਾਥਾ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੰਜ ਵਾਰ ਗੋਬਿੰਦ ਪੰਜਾਂ ਪਿਆਰਿਆਂ ਡਾਟਾ, ਬਾਹੋਂ ਫੜ ਕੇ ਚਰਨਾਂ ਪਰ੍ਹੇ ਕਰਾਈਆ। ਪੰਜ ਵਾਰ ਬੇਦਾਅਵਾ ਲਿਖ ਕੇ ਪੰਜਵੀਂ ਵਾਰ ਪਾਟਾ, ਪੰਚਮ ਮਿਲੇ ਮਾਣ ਵਡਿਆਈਆ । ਪੰਜ ਵਾਰ ਗੋਬਿੰਦ ਅੰਮ੍ਰਿਤ ਵੇਲਾ ਪੰਜ ਵਜੇ ਆਪਣੇ ਲੰਗਰ ਵਿਚ ਪੰਜ ਮੁੱਠਾਂ ਪਾਈਆਂ ਸੀ ਆਟਾ, ਲੋਹ ਲੰਗਰ ਦਿਤਾ ਚਲਾਈਆ। ਪੰਜ ਵੇਰਾਂ ਗੋਬਿੰਦ ਨੇ ਢਾਈ ਸਾਲ ਅੰਦਰ ਆਪਣਾ ਅੰਗੂਠਾ ਚਾਟਾ, ਸੱਜਾ ਹੱਥ ਮੁੱਖ ਛੁਹਾਈਆ। ਪੰਜ ਵੇਰਾਂ

ਬਾਲ ਅਵਸਥਾ ਰੋਇਆ ਸੀ ਮਾਰ ਕੇ ਡਾਡਾ, ਉਚੀ ਕੂਕ ਕੂਕ ਸੁਣਾਈਆ। ਪੰਜ ਵੇਰਾਂ ਗੁਰ ਤੇਗ ਬਹਾਦਰ ਦੀ ਕੰਡ ਤੇ ਚੜ੍ਹਿਆ ਸੀ ਨਾਲ ਲਾਡਾ, ਆਪ ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵੇ ਮਾਣ ਵਡਿਆਈਆ। (੫ ਜੇਠ ਸ਼ ਸੰ ੫)

ਸਤਿਜੁਗ ਸਤਿ ਚਲਦੀ ਰਹੇ ਧਾਰਾ, ਧਰਮ ਦੀ ਧਾਰ ਇਕ ਵਖਾਈਆ। ਜਿਸ ਵੇਲੇ ਛੱਬੀ ਪੋਹ ਸਤਾਰਾਂ ਹਾੜ ਦਾ ਆਏ ਤਿਉਹਾਰਾ, ਸਾਲ ਬਸਾਲਾ ਇਕੋ ਹੁਕਮ ਵਰਤਾਈਆ। ਪੰਜ ਗੁਰਮੁਖ ਸਦਾ ਤਿਆਰ ਕਰਨ ਭੰਡਾਰਾ, ਸੇਵਾ ਸਤਿ ਸਚ ਕਮਾਈਆ। ਅੰਦਰ ਕਰੇ ਨਾ ਕੋਇ ਹੰਕਾਰਾ, ਹਉਮੇ ਵਿਚ ਨਾ ਕੋਇ ਰਖਾਈਆ। ਲੰਗਰ ਪਕੌਣ ਤੋਂ ਪਹਿਲਾਂ ਪੰਜ ਵੇਰ ਜਰੂਰ ਲੌਣਾ ਜੈਕਾਰਾ, ਬਿਨ ਜੈਕਾਰਿਉਂ ਚਪਾਤੀ ਹੱਥ ਨਾ ਕੋਇ ਸੁਹਾਈਆ। ਖਤਮ ਹੋਣ ਤੋਂ ਬਾਦ ਫੇਰ ਏਹੋ ਹੁਕਮ ਦੁਬਾਰਾ, ਜੈ ਜੈਕਾਰ ਦੇਣਾ ਸੁਣਾਈਆ। ਅੱਜ ਤੋਂ ਇਹ ਭੁੱਲਣਾ ਨਹੀਂ ਵਿਵਹਾਰਾ, ਧੁਰ ਦਾ ਹੁਕਮ ਇਕ ਸੁਣਾਈਆ। ਉਸ ਵੇਲੇ ਜਰੂਰ ਹਾਜ਼ਰ ਹੋਵੇ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਈਆ। ਜਨ ਭਗਤੋ ਤੁਹਾਡਾ ਨਿਖੁੱਟ ਨਾ ਜਾਏ ਭੰਡਾਰਾ, ਭਰਪੂਰ ਘਰ ਘਰ ਦਏ ਵਖਾਈਆ। ਹਰਿ ਭਗਤਾਂ ਵੇਖੇ ਸੱਚਾ ਦਵਾਰਾ, ਸਚ ਸਿੰਘਾਸਣ ਸੋਭਾ ਪਾਈਆ। ਜਿਥੇ ਨਿਰਗੁਣ ਧਾਰ ਬੈਠਾ ਉਹ ਚੌਵੀਵਾਂ ਅਵਤਾਰਾ, ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਉਸ ਦਾ ਸ਼ਬਦ ਸ਼ਬਦੀ ਸ਼ਬਦ ਇਸ਼ਾਰਾ, ਬਿਨਾ ਸ਼ਬਦ ਤੋਂ ਦੂਜਾ ਰਾਗ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। (੮ ਅੱਸੂ ਸ਼ ਸੰ ੫)

ਜਨ ਭਗਤੋ ਸ੍ਰਿਸ਼ਟੀ ਭਾਵੇਂ ਕਿੰਨੀ ਹੋ ਜਾਏ ਅਰਬ ਖਰਬ, ਹਿੰਦਸਿਆਂ ਵਿਚ ਲਿਖ ਸਕੇ ਕੋਇ ਨਾ ਰਾਈਆ। ਤੇ ਭਗਤ ਕੋਟਾਂ ਵਿਚੋਂ ਇਕ ਨੂੰ ਦੇ ਕੇ ਜਰਬ, ਗਿਣਤੀ ਪ੍ਰਭ ਦੀ ਦਏ ਵਧਾਈਆ। ਇਹੋ ਖੇਲ ਪ੍ਰਭ ਦਾ ਅਸਚਰਜ, ਜੁਗ ਜੁਗ ਆਪਣਾ ਪੜਦਾ ਲਾਹੀਆ। ਜੇ ਤੁਸੀਂ ਸੂਰਬੀਰ ਬਹਾਦਰ ਬਣਨਾ ਯੋਧੇ ਮਰਦ, ਇਕ ਪੁਰਖ ਅਕਾਲ ਨੂੰ ਸੀਸ ਨਿਵਾਈਆ। ਜੋ ਆਦਿ ਤੋਂ ਅੰਤ ਤੱਕ ਲੈ ਕੇ ਵੰਡੇ ਤੁਹਾਡਾ ਦਰਦ, ਆਤਮਾ ਦਾ ਪਰਮਾਤਮਾ ਹੋ ਕੇ ਲਏ ਮਿਲਾਈਆ। ਤੁਹਾਨੂੰ ਕੋਹੇ ਨਾ ਸ਼ਰਅ ਵਾਲੀ ਛੁਰੀ ਕਰਦ, ਕਰਤਾ ਸਿਰ ਤੁਹਾਡੇ ਹੱਥ ਟਿਕਾਈਆ। ਤੁਸਾਂ ਸਿਰਫ ਹੱਥ ਜੋੜ ਕੇ ਬੇਨੰਤੀ ਕਰਨੀ ਅਰਜ਼, ਪ੍ਰਭ ਤੇਰੀ ਓਟ ਰਖਾਈਆ। ਫਿਰ ਸਤਿਗੁਰ ਪੂਰਾ ਸ਼ਬਦ ਹੋ ਕੇ ਆਵਣ ਜਾਵਣ ਦੇ ਗੇੜਿਆਂ ਵਿਚੋਂ ਤੁਹਾਨੂੰ ਲਵੇ ਵਰਜ, ਰਾਏ ਧਰਮ ਚਿਤਰਗੁਪਤ ਨੇੜ ਕੋਇ ਨਾ ਆਈਆ। ਸਚ ਕਰ ਮੰਨਣਾ ਜਿਸ ਨੇ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰਾ ਲਾਇਆ ਗਰਜ, ਉਹ ਗਰਜ਼ ਆਪਣੀ ਪੂਰ ਕਰਾਈਆ। ਕਿਉਂ ਉਸ ਦੇ ਕੋਲ ਜੁਗ ਚੌਕੜੀ ਦੀ ਫਰਦ, ਪਿਛਲਾ ਕੀਤਾ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ। (੨੪ ਜੇਠ ਸ਼ ਸੰ ੬)

ਪੰਜ ਫੁੱਲ ਕਹਿਣ ਗੁਰਮੁਖ ਆਤਮਾ ਫੂਲਾ ਰਾਣੀ ਸੁਹੰਜਣੀ, ਸੋਭਾਵੰਤ ਨਜ਼ਰੀ ਆਈਆ। ਜਿਸ ਦਾ ਮਾਲਕ ਇਕ ਆਦਿ ਨਿਰੰਜਣੀ, ਨਰ ਹਰਿ ਆਦਿ ਬੇਪਰਵਾਹੀਆ। ਜੋ ਦਾਤਾ ਸਦਾ ਦਰਦ ਦੁੱਖ ਭੈ ਭੰਜਣੀ, ਭਵ ਸਾਗਰ ਪਾਰ ਕਰਾਈਆ। ਉਹ ਲੇਖਾ ਜਾਣੇ ਆਤਮਾ ਦੇ ਸੰਗ ਪੰਜ ਤੱਤ ਬਦਨੀ, ਬਦਨ ਆਪਣਾ ਖੇਲ ਖਿਲਾਈਆ। ਅਮੋਲਕ ਹੀਰਾ ਬਣਾ ਕੇ ਰਤਨੀ, ਅਨਮੁਲੜੇ ਲਾਲ ਆਪ ਵਖਾਈਆ। ਜਿਸ ਸਤਿਗੁਰੂ ਦੀ ਗੁਰਸਿਖ ਬਣ ਗਿਆ ਪਤਨੀ, ਉਹ ਪਤਿਪਰਮੇਸ਼ਵਰ ਹੋ ਕੇ ਹੋਏ ਸਹਾਈਆ। ਹਰ ਥਾਂ ਉਸ ਦੀ ਪਤ ਰੱਖਣੀ, ਸਿਰ ਆਪਣਾ ਹੱਥ ਟਿਕਾਈਆ। ਕੱਖੋਂ ਬਣਾਏ ਲੱਖਣੀ, ਲੱਖ ਕਰੋੜੀ ਧੁਰਦਰਗਾਹੀਆ। ਗੁਰਮੁਖ ਦੀ ਆਤਮਾ ਕਦੇ ਰਹਿਣ ਨਾ ਦੇਵੀਂ ਸਖਣੀ, ਸੁਖਨ ਕੀਤੇ ਤੋੜ ਨਿਭਾਈਆ। ਜਗਤ ਦੁਕਾਨ ਨਹੀਂ ਹੱਟਣੀ, ਜਗਤ ਹਟਵਾਣਾ ਇਕ ਪਰਗਟਾਈਆ। ਸਭ ਦਾ ਲੇਖਾ ਵੇਖੇ ਅੱਖਣੀ, ਬਿਨਾਂ ਅੱਖਾਂ ਧਿਆਨ ਲਗਾਈਆ।

ਗੁਰਮੁਖ ਧਾਰ ਆਤਮ ਕਦੇ ਨਾ ਹੋਏ ਬੇਵਤਨੀ, ਏਥੇ ਉਥੇ ਵਤਨ ਦਾ ਮਾਲਕ ਮਿਲੇ ਬੇਪਰਵਾਹੀਆ। ਸੁਬਹ ਸ਼ਾਮ ਪੰਜ ਵਾਰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੀ ਤੁਕ ਜਪਣੀ, ਜਗਤ ਵਿਹਾਰ ਭੁੱਲ ਕਦੇ ਨਾ ਜਾਈਆ। ਪ੍ਰਭ ਦੀ ਕਲਾ ਕਦੇ ਨਹੀਂ ਛਪਣੀ, ਛੱਪਰ ਛੰਨਾਂ ਕਰੇ ਰੁਸ਼ਨਾਈਆ। ਮਿਹਰਵਾਨ ਮਹਿਬੂਬ ਭੰਡਾਰਾ ਦੇਂਦਾ ਨਹੀਂ ਕਦੇ ਲੱਪ ਲੱਪਣੀ, ਅਤੋਟ ਅਤੁੱਟ ਦਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਸ਼ਬਦੀ ਸ਼ਬਦ ਜਣਾਏ ਰਸਨੀ, ਰਸ ਰਸਨਾ ਨਾਲ ਮਿਲਾਈਆ। (੨੯ ਹਾੜ ਸ਼ ਸੰ ੭)

ਕੰਨਾ ਕਹੇ ਗੁਰਮੁਖੋ ਸ਼ਾਬਾਸ਼, ਸ਼ਾਬਾ ਸ਼ਾਬਾ ਤੀਨ ਲੋਕ ਕਰਾਈਆ। ਸ਼ੰਕਰ ਝੁਕਦਾ ਉਤੋਂ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵੇਖ ਵਖਾਈਆ। ਵਿਸ਼ਨੂੰ ਫਿਰੇ ਆਸ ਪਾਸ, ਚਾਰੋਂ ਕੁੰਟ ਆਪਣਾ ਰੰਗ ਰੰਗਾਈਆ। ਤੁਸੀਂ ਉਸ ਧਰਨੀ ਦੀ ਧਰਤੀ ਦੀ ਜਗ੍ਹਾ ਨੂੰ ਕੀਤਾ ਤਲਾਸ਼, ਜਿਸ ਉਤੇ ਇਸ਼ਾਰਾ ਇਸ਼ਾਰੇ ਵਾਲੇ ਗਏ ਕਰਾਈਆ। ਤੁਹਾਡੀ ਸਭ ਦੀ ਕਲ ਸੁਭਾ ਨੂੰ ਚਿੱਟੀ ਹੋਵੇ ਪੁਸ਼ਾਕ, ਚਿੱਟੇ ਬਸਤਰਾਂ ਨਾਲ ਸੀਸ ਲੈਣਾ ਝੁਕਾਈਆ। ਇਕੋ ਸਭ ਨੇ ਮੰਨਣਾ ਮਾਈ ਬਾਪ, ਪਿਤਾ ਪੁਰਖ ਅਕਾਲ ਬੇਪ੍ਰਵਾਹੀਆ। ਪਹਿਲੋਂ ਅੰਦਰੇ ਅੰਦਰ ਚੁੱਪ ਚੁਪੀਤਿਆਂ ਠਾਂਡੇ ਸੀਤਿਆਂ ਪੰਜ ਵਾਰ ਕਰਨਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਾਪ, ਜਪ ਜਪ ਕੇ ਅੰਦਰੇ ਅੰਦਰ ਟਿਕਾਈਆ । ਨਾ ਜਨਮ ਰਹੇ ਨਾ ਕਰਮ ਰਹੇ ਪਿੱਛਲਾ ਪਿੱਛੇ ਧੋਤਾ ਜਾਏ ਪਾਪ, ਪੱਤਤ ਪੁਨੀਤ ਸਾਰੇ ਲਏ ਬਣਾਈਆ। ਤੁਹਾਡੇ ਕੋਲੋਂ ਸ਼ਬਦ ਲਿਖਾਉਣਾ ਪੰਜਾਬ ਪਹੁੰਚਾਉਣਾ ਸੰਦੇਸ਼ਾ ਦੇਣਾ ਪੰਥ ਖਾਲਸੇ ਖਾਸ, ਖਾਸ ਆਪਣਾ ਰੰਗ ਰੰਗਾਈਆ। ਤੁਸੀਂ ਉਹ ਦੁਲਾਰੇ ਗੋਬਿੰਦ ਪਿਆਰੇ ਜਿਨ੍ਹਾਂ ਦੀ ਪੂਰੀ ਹੋਈ ਅਰਦਾਸ, ਫੇਰ ਅਰਦਾਸੇ ਦੀ ਲੋੜ ਰਹੀ ਨਾ ਰਾਈਆ। ਤੁਹਾਡਾ ਲੇਖੇ ਲੱਗਾ ਸੁਵਾਸ ਸੁਵਾਸ, ਸਾਹ ਸਾਹ ਤੁਹਾਡਾ ਮਾਲਕ ਸੁਵਾਮੀ ਤੁਹਾਡੇ ਵਿਚ ਸਮਾਈਆ। ਕੰਨਾ ਕਹੇ ਮੈਂ ਇਕੋ ਗੱਲ ਇਕੋ ਬਚਨ ਇਕੋ ਸ਼ਬਦ ਇਕੋ ਨਾਮ ਇਕੋ ਕਲਮਾ ਇਕੋ ਪਿਆਰ ਮੁਹੱਬਤ ਵਿਚ ਚਲਿਆ ਆਖ, ਆਖ਼ਰ ਆਖ਼ਰ ਇਕ ਸੁਣਾਈਆ। ਮੈਨੂੰ ਫੇਰ ਹੱਥ ਲਾਓ ਸੱਤੇ ਕਹੋ ਸਾਡਾ ਇਕੋ ਪਿਤ ਮਾਤ, ਭੈਣ ਭਰਾ ਸੱਜਣ ਮੀਤ ਸਚਾ ਸੰਗੀ ਬਹੁ ਰੰਗੀ ਅਨਕ ਕਲ ਧਾਰੀ ਜੋਤ ਨਿਰੰਕਾਰੀ ਪੁਰਖ ਬਿਧਾਤਾ ਸਹਾਇਕ ਨਾਇਕ ਖਸਮ ਖਸਮਾਨਾ ਸ੍ਰੀ ਭਗਵਾਨਾ ਮਿਹਰਵਾਨਾ ਮਹਿਬੂਬ ਗੋਬਿੰਦ ਧਾਰ ਧਾਰ ਗੋਬਿੰਦ ਗੋਬਿੰਦ ਗੁਰਸਿੱਖ ਗੁਰਸਿੱਖ ਗੋਬਿੰਦ ਸਿੱਖ ਗੋਬਿੰਦ ਗੋਬਿੰਦ ਮਰਗਿੰਦ ਮੇਟੇ ਚਿੰਦ ਚਿਖਾ ਚਿੰਤ ਜਗਤ ਜਹਾਨ ਤੋਂ ਬਾਹਰ ਕਢਾਈਆ। (੨੨-੨੩ ਭਾਦਰੋਂ ਸ਼ ਸੰ ੮)

ਸੰਤ ਮਨੀ ਸਿੰਘ ਕਿਹਾ ਪ੍ਰਭੂ ਮੇਰੀ ਨਿਮਸਕਾਰੀ, ਡੰਡਾਵਤ ਬੰਦਨਾ ਕਹਿ ਕੇ ਖ਼ੁਸ਼ੀ ਬਣਾਈਆ। ਮੈਂ ਤੇਰੇ ਚਰਨਾਂ ਤੱਕਾਂ ਅਜ ਤੇਰੀ ਸੰਗਤ ਸਾਰੀ , ਜੋ ਦੇਸ ਪਰਦੇਸਾਂ ਭਾਰਤ ਵਿਚ ਤੇਰਾ ਧਿਆਨ ਲਗਾਈਆ। ਅੱਜ ਦੀ ਰਾਤ ਉਨ੍ਹਾਂ ਨੂੰ ਦਰਸ਼ਨ ਦੇਣਾ ਆਪਣੀ ਧਾਰੀ, ਧਰਮ ਦੀ ਧਾਰ ਦਇਆ ਕਮਾਈਆ । ਸ਼ਬਦੀ ਸ਼ਬਦ ਸ਼ਬਦ ਮਾਰਨੀ ਉਡਾਰੀ, ਕਦਮਾਂ ਪੰਧ ਨਾ ਕੋਇ ਰਖਾਈਆ। ਓਹ ਵੇਖ ਲੈ ਬਗਲਾਰੀਆ ਦੀ ਮਿੱਟੀ ਰਹੀ ਪੁਕਾਰੀ, ਕੂਕ ਕੂਕ ਰਹੀ ਸੁਣਾਈਆ। ਯੋਗੋਸਲਾਵੀਆ ਦੀ ਖ਼ਾਕ ਕਹੇ ਮੈਨੂੰ ਚੜ੍ਹੀ ਖ਼ੁਮਾਰੀ, ਮੇਰੇ ਖਾਨਦਾਨ ਦਾ ਮਾਲਕ ਚਰਨ ਛੋਹ ਨਾਲ ਮੇਰਾ ਮੋਹ ਗਿਆ ਬਣਾਈਆ। ਪਤਾ ਨਹੀਂ ਓਹ ਕਿਸ ਦਾ ਵਣਜ ਕਰੇ ਕਿਸ ਦਾ ਬਣਿਆ ਵਪਾਰੀ, ਕਵਣ ਵਸਤ ਆਪਣੇ ਸੰਗ ਰਖਾਈਆ। ਸੰਤ ਮਨੀ ਸਿੰਘ ਕਹੇ ਮੈਂ ਇਹ ਲੇਖਾ ਲਿਖਣ ਤੋਂ ਨਾਂਹ ਕੀਤੀ ਸੀ ਕਿਉਂ ਮੇਰੇ ਅੰਦਰ ਵੜ ਕੇ ਨਾਲ ਹੁਸ਼ਿਆਰੀ, ਮੇਰਾ ਮਨ ਦਿਤਾ ਬਦਲਾਈਆ। ਓਸ ਵੇਲੇ ਪੰਜ ਵੇਰਾਂ ਪੂਰਨ ਪੂਰਨ ਪੂਰਨ ਪੂਰਨ ਪੂਰਨ ਲਿਖਿਆ ਜੋਤ ਦੀ ਧਾਰੀ, ਬਿਨਾਂ ਕਲਮ ਛਾਹੀ ਤੋਂ ਮੈਨੂੰ ਦਿਤਾ ਵਖਾਈਆ। ਮੇਰੀ ਤੜਫ ਉਠੀ ਨਾੜੀ ਨਾੜੀ, ਨਾੜ ਬਹੱਤਰ ਲਈ ਅੰਗੜਾਈਆ। ਤਿੰਨ ਸੌ ਸਠ ਹੱਡੀ ਵੱਜੀ ਕਾੜ ਕਾੜੀ, ਥਰ ਥਰਾਹਟ ਵਿਚ ਕੁਰਲਾਈਆ। ਮੈਂ ਚਰਨ ਛੁਹਾਈ ਆਪਣੀ ਚਿੱਟੀ ਦਾੜ੍ਹੀ, ਨਿਵ ਨਿਵ ਲਾਗਾਂ ਪਾਈਂਆ। ਪ੍ਰਭੂ ਕੀ ਗਲਤੀ ਹੋ ਗਈ ਮਾੜੀ, ਮੇਰੀ ਕਲਮ ਦਿਤੀ ਰੁਕਾਈਆ।

ਮੇਰਾ ਬੁੱਢੇ ਦਾ ਕੰਨ ਮਰੋੜ ਕਿਹਾ ਓ ਬਾਬਾ ਜਿਸ ਵੇਲੇ ਮੈਂ ਟੱਪਾਂਗਾ ਸਮੁੰਦ ਸਾਗਰਾਂ ਖਾਰੀ, ਖੋਟੇ ਖਰੇ ਵੇਖ ਵਖਾਈਆ। ਬਿਨਾਂ ਭਗਤਾਂ ਤੋਂ ਮੇਰੀ ਕਿਸੇ ਦੇ ਨਾਲ ਨਹੀਂ ਹੋਣੀ ਯਾਰੀ, ਯਰਾਨੇਦਾਰ ਨਾ ਕੋਇ ਅਖਵਾਈਆ। ਓਹ ਹੁਕਮ ਓਹ ਸੰਦੇਸ਼ਾ ਇਹ ਤੇਰਾ ਲੇਖਾ ਮੈਂ ਪੂਰਾ ਕਰਾਂਗਾ ਜਿਸ ਵੇਲੇ ਮੇਰੀ ਧਾਰ ਹੋਈ ਜ਼ਾਹਰੀ, ਜ਼ਾਹਰ ਜ਼ਹੂਰ ਹੋ ਕੇ ਵੇਖ ਵਖਾਈਆ। ਤੇਰੇ ਲਿਖੇ ਲੇਖ ਵਿਚੋਂ ਹੁਕਮ ਦੇ ਹੋਣਗੇ ਲਿਖਾਰੀ, ਲਿਖਤ ਭਵਿਖਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਸਚ ਆਪਣਾ ਹੁਕਮ ਵਰਤਾਈਆ। (੧੩ ਕੱਤਕ ਸ਼ ਸੰ ੮)

ਨਾਰਦ ਕਹੇ ਜਨ ਭਗਤੋ ਮੇਰੀ ਕਿਤਾਬ ਦੀ ਸਭ ਤੋਂ ਪਹਿਲੀ ਕਤਾਰ, ਕੁਦਰਤ ਕਾਦਰ ਭੇਵ ਖੁਲ੍ਹਾਈਆ। ਜੇਹੜਾ ਬਣੇ ਤੁਹਾਡਾ ਯਾਰ, ਯਰਾਨੇ ਭਗਤਾਂ ਨਾਲ ਰਖਾਈਆ। ਕਲਜੁਗ ਅੰਤਮ ਕਲ ਕਲਕੀ ਅਵਤਾਰ, ਅਵਤਰ ਹੋ ਕੇ ਵੇਖ ਵਖਾਈਆ। ਅਮਾਮ ਅਮਾਮਾਂ ਨੂਰ ਉਜਿਆਰ, ਜੋਤੀ ਜਾਤਾ ਡਗਮਗਾਈਆ। ਨੇਹਕਲੰਕਾ ਹੋ ਕੇ ਪਾਵੇ ਸਾਰ, ਮਹਾਂਸਾਰਥੀ ਇਕ ਅਖਵਾਈਆ। ਸਭ ਦਾ ਬਣੇ ਕੰਤ ਭਤਾਰ, ਕੰਤੂਹਲ ਇਕ ਅਖਵਾਈਆ। ਫੜ ਬਾਹੋਂ ਜਾਏ ਤਾਰ, ਤਾਰਨਹਾਰ ਇਕ ਅਖਵਾਈਆ। ਜਿਸ ਦਾ ਲਹਿਣਾ ਦੇਣਾ ਤੁਹਾਡੇ ਨਾਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗੁਵਾਹੀਆ । ਓਹ ਉਤਰ ਕੇ ਆਵੇ ਆਪਣੀ ਧਾਰ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਏਕਾ ਨਾਮ ਕਲਮਾ ਦਏ ਜੈਕਾਰ, ਢੋਲੇ ਧੁਰ ਦੇ ਆਪ ਸੁਣਾਈਆ। ਤੁਸਾਂ ਜਪਣਾ ਸਿਰਫ ਪੰਜ ਵਾਰ, ਪੰਜਾਂ ਤੱਤਾਂ ਦਾ ਲੇਖਾ ਦਏ ਮੁਕਾਈਆ। ਫੇਰ ਜਨਮ ਨਹੀਂ ਲੈਣਾ ਦੂਜੀ ਵਾਰ ਵਿਚ ਸੰਸਾਰ, ਚੁਰਾਸੀ ਫਾਸੀ ਨਾ ਗਲ ਲਟਕਾਈਆ। ਰਾਏ ਧਰਮ ਨਾ ਕਰੇ ਖੁਆਰ, ਚਿਤਰ ਗੁਪਤ ਨਾ ਲੇਖ ਵਖਾਈਆ। ਰਾਏ ਧਰਮ ਕਹੇ ਭਗਤੋਂ ਮੇਰੀ ਕਿਤਾਬ ਦੀ ਪਹਿਲੀ ਵੇਖੋ ਨਿਕੀ ਜਿਹੀ ਕਤਾਰ, ਜੋ ਕੁਦਰਤ ਕਾਦਮ ਦਾ ਭੇਵ ਖੁਲ੍ਹਾਈਆ। ਸਚ ਪੁਛੋਂ ਜਿਸ ਨੇ ਇਕ ਵਾਰ ਕਰ ਦਿਤੀ ਨਿਮਸਕਾਰ, ਦੋ ਜਹਾਨ ਦਾ ਲੇਖਾ ਦਏ ਮੁਕਾਈਆ। ਸੱਚਾ ਗ੍ਰਹਿ ਘਰ ਬਖ਼ਸ਼ੇ ਸਚਖੰਡ ਦੁਵਾਰ, ਜਿਥੇ ਵਸੇ ਧੁਰ ਦਾ ਮਾਹੀਆ। ਜਿਥੇ ਸਦਾ ਖ਼ੁਸ਼ੀਆਂ ਵਾਲੀ ਬਹਾਰ, ਖਿਜਾਂ ਰੂਪ ਨਾ ਕੋਇ ਵਖਾਈਆ। (੧੪ ਮਾਘ ਸ਼ ਸੰ ੧੧)

ਪੰਜ ਤੱਤ : ਜੀਵ ਸਾਚੀ ਤੇਰੀ ਸਚ ਬਣਤ ਬਣਾਈ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਲਗਾਈ। ਪੰਜ ਤੱਤ :

ਮਤਿ ਮਨ ਬਿੁਧ ਵਿਚ ਦੇਹ ਟਿਕਾਈ । ਮਿਲ ਸਾਧ ਸੰਗਤ ਪ੍ਰਭ ਦੇ ਵਡਿਆਈ। ਕਲਜੁਗ ਕਿਉਂ ਭੁੱਲਾ ਜੀਵ, ਜਿਸ ਬਣਤ ਬਣਾਈ। ਕਿਉਂ ਰੁਲਿਆ ਲਾਲ ਅਨਮੁਲਾ, ਆਪਣੀ ਪਤਿ ਗਵਾਈ । ਕਲਜੁਗ ਸਾਚਾ ਦਰਬਾਰ ਦਰ ਖੁਲ੍ਹਾ, ਸੋਹੰ ਦਾਨ ਪ੍ਰਭ ਦਾਨ ਦਿਵਾਈ। ਗੁਰਮੁਖ ਜੇਵਡ ਕੋਈ ਨਾ ਤੁਲਾ, ਤੋਲ ਤੁਲਾਏ ਆਪ ਰਘੁਰਾਈ। ਗੁਰਮੁਖ ਸਾਚਾ ਘੋਲੀ ਘੁਲਾ, ਜਿਸ ਤਨ ਅੰਦਰ ਸਾਚੀ ਮਤਿ ਪਾਈ। ਮਹਾਰਾਜ ਸ਼ੇਰ ਸਿੰਘ ਕਲਜੁਗ ਪਰਗਟੇ, ਸਤਿਜੁਗ ਸਾਚਾ ਦੇ ਲਗਾਈ। (੩੦ ਚੇਤ ੨੦੦੮ ਬਿ)

ਪ੍ਰਭ ਗਿਰਧਾਰੇ ਜੋਤ ਨਿਰੰਕਾਰੇ ਨਾ ਕੋਇ ਪਾਵੇ ਸਾਰੇ, ਆਲਸ ਨਿੰਦਰਾ ਪ੍ਰਭ ਨੇੜ ਨਾ ਆਏ। ਪਸਰ ਪਸਾਰ ਵਿਚ ਸੰਸਾਰ ਮਾਤਲੋਕ ਪ੍ਰਭ ਜੋਤ ਪਰਗਟਾਏ। ਜੋਤ ਜਗਾਏ ਆਪਣਾ ਆਪ ਉਪਾਏ। ਪੰਜ ਤੱਤਾਂ ਵਿਚ ਸਮਾਏ। ਮਛ ਕਛ ਰੂਪ ਹੋ ਜਾਏ। ਆਪਣੀ ਬਣਤ ਆਪ ਬਣਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਏ। (੮ ਜੇਠ ੨੦੦੯ ਬਿ)

ਤਨ ਕਾਇਆ ਕਿਲ੍ਹਾ ਕੋਟ ਗੜ੍ਹ ਅਪਾਰ ਹੈ। ਜਿਥੇ ਵਸੇ ਪਾਂਚੋ ਯਾਰ ਹੈ। ਸਾਚਾ ਲੁੱਟਿਆ ਜੀਵ ਘਰ ਬਾਹਰ ਹੈ। ਲੁੱਟਿਆ ਜਾਏ ਸੱਚਾ ਧਨ, ਨਾ ਬੰਦੇ ਤੈਨੂੰ ਕੋਈ ਸਾਰ ਹੈ। ਦਿਨ ਦਿਹਾੜੇ ਜਾਇਣ ਲੁੱਟੀ, ਨਾ ਫੜੇ ਕੋਈ ਸਰਕਾਰ ਹੈ। ਗੁਰਸਿੱਖ ਸਾਚੇ ਸੰਤ ਜਨਾਂ ਸ਼ਬਦ ਡੰਡੇ ਸੰਗ ਕੁੱਟਿਆ, ਦਰ ਸਾਚੇ ਜਾਇਣ

ਭਾਗ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਚਾ ਰੰਗ ਇਕ ਕਰਤਾਰ ਹੈ। ਪੰਜ ਤੱਤ ਹੋਇਣ ਸਤਿ, ਹਉਮੇ ਹੰਕਾਰ ਨਿਵਾਰ ਹੈ। ਮੱਤ ਮਨ ਬੁੱਧ ਵਿਚ ਰੱਖੀ ਅਪਰ ਅਪਾਰ ਹੈ। ਗੁਰਮੁਖ ਵਿਰਲੇ ਕਿਸੇ ਵਿਚਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਤਮ ਕਰਮ ਰਿਹਾ ਵਿਚਾਰ ਹੈ।

ਆਤਮ ਮਤੀ ਆਪ ਰਖਾਵੰਦਾ। ਮਨ ਮਤ ਹੋ ਕਰਮ ਕਰਾਵੰਦਾ। ਬੁੱਧੀ ਬੁੱਧ ਬਬੇਕ ਹਰਿ ਰਖਾਵੰਦਾ। ਜੋ ਰਾਖੇ ਟੇਕ ਏਕ, ਹਰਿ ਸਾਚਾ ਮਾਣ ਰਖਾਵੰਦਾ । ਜਨ ਭਗਤ ਉਧਾਰੇ ਅਨੇਕ, ਜੁਗੋ ਜੁਗ ਜਾਮਾ ਵਿਚ ਮਾਤ ਦੇ ਪਾਂਵਦਾ। ਕਲਜੁਗ ਮਾਇਆ ਅਗਨ ਨਾ ਲਾਗੇ ਸੇਕ, ਸ਼ਬਦ ਝੋਲੀ ਹਰਿ ਤਨ ਪਹਿਨਾਵੰਦਾ । ਜੋਤ ਸਰੂਪੀ ਧਾਰੇ ਭੇਖ, ਭੇਖਾ ਭਰਮ ਭੁਲੇਖੇ ਜਗਤ ਭੁਲਾਵੰਦਾ ।

ਗੁਰਮੁਖ ਸਾਚੇ ਤੇਰੀ ਆਤਮ ਵੇਖ, ਕਲ ਸੋਇਆ ਆਪ ਜਗਾਵੰਦਾ। ਆਪ ਮਿਟਾਏ ਬਿਧਨਾ ਲਿਖੀ ਰੇਖ, ਸਾਚੇ ਲੇਖ ਫੇਰ ਲਿਖਾਵੰਦਾ। ਨਾ ਕੋਈ ਜਾਣੇ ਪੀਰ ਫ਼ਕੀਰ ਸ਼ੇਖ਼, ਹਰਿ ਬੇੜਾ ਆਪ ਰੁੜਾਵੰਦਾ। ਸ੍ਰਿਸ਼ਟ ਸਬਾਈ ਰਹੀ ਵੇਖਾ ਵੇਖ, ਅੰਤ ਨਾ ਕੋਈ ਪਾਵੰਦਾ। ਗੁਰਮੁਖ ਸਾਚੇ ਸੰਤ ਜਨ, ਹਰਿ ਆਪਣੀ ਸਰਨ ਲਗਾਵੰਦਾ। ਦੇਵੇ ਸਾਚਾ ਨਾਮ ਹਰਿ, ਹਰਿ ਹਿਰਦੇ ਵਸ ਸਮਾਵੰਦਾ। ਸਾਚਾ ਸ਼ਬਦ ਸੁਣਾਏ ਕੰਨ, ਹਰਿ ਆਤਮ ਨਿਤ ਧਰਾਵੇ ਮਨ, ਜਿਨ੍ਹਾਂ ਤੁੱਠੇ ਬੂਝ ਬੁਝਾਵੰਦਾ। ਗੁਰਮੁਖ ਸਾਚੇ ਕਲਜੁਗ ਚੁਣ ਪ੍ਰਭ ਆਤਮ ਜੋਤੀ ਦੀਪ ਜਗਾਵੰਦਾ। ਇਕ ਲਗਾਏ ਸ਼ਬਦ ਧੁਨ, ਦਿਵਸ ਰੈਣ ਏਕਾ ਰੰਗ ਰੰਗਾਵੰਦਾ। ਜੋਤੀ ਜੋਤ ਸਰੂਪ ਹਰਿ, ਆਪਣੇ ਭਾਣੇ ਵਿਚ ਰਹਾਵੰਦਾ। (੧੩ ਜੇਠ ੨੦੧੦ ਬਿ)

ਕਾਇਆ ਕੋਟ ਪੰਜ ਤੱਤ ਹੈ। ਤ੍ਰੈਗੁਣ ਵੇਖ ਵਿਚਾਰ, ਅੱਠਾਂ ਤੱਤਾਂ ਏਕਾ ਰੱਤ ਹੈ। ਤਿੰਨ ਸੌ ਸਠ ਹਾਡੀ ਗੁਣ ਵਿਚਾਰ, ਤਾਣਾ ਪੇਟਾ ਆਪੇ ਰਿਹਾ ਕੱਤ ਹੈ। ਬਹੱਤਰ ਨਾੜੀ ਕਰ ਅਕਾਰ, ਸਾਚਾ ਸੂਤਰ ਰਿਹਾ ਕੱਤ ਹੈ। ਸਾਚਾ ਸ਼ਬਦ ਦੱਸੇ ਸਾਚੀ ਧਾਰ, ਪਾਣਾ ਲਾਏ ਸਾਚਾ ਵੱਟ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਗੜ੍ਹ ਅੰਦਰ ਬੈਠਾ ਵੜ, ਆਪ ਉਸਾਰੇ ਸਚ ਚੁਬਾਰੇ, ਪ੍ਰਭ ਲਗਾਏ ਗਾਰਾ ਇੱਟ ਹੈ।

ਕਾਇਆ ਕੋਟ ਕਾਚੀ ਗਾਗਰ ਕਾਚੀ ਮਾਟੀ। ਔਖੀ ਦਿੱਸੇ ਮਾਤ ਘਾਟੀ। ਨਾ ਕੋਈ ਤੀਰਥ ਨਾ ਕੋਈ ਤਾਟੀ। ਏਕਾ ਜੋਤ ਜਗੇ ਲਲਾਟੀ। ਗੁਰਮੁੱਖ ਵਿਰਲੇ ਸੰਤ ਜਨ, ਆਪੇ ਪਾੜੇ ਬਜ਼ਰ ਕਪਾਟੀ। ਸਾਚਾ ਦੇਵੇ ਨਾਮ ਧੰਨ, ਚਰਨ ਦਵਾਰੇ ਸਾਚੀ ਹਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਰਮੱਤ ਮੈਲ ਅਠ ਸਠ ਤੀਰਥ ਰਹੀ ਫੈਲ, ਜਨ ਭਗਤਾਂ ਆਤਮ ਰਿਹਾ ਕਾਟੀ।

ਕਾਇਆ ਮੰਦਰ ਘਰ ਘਰ ਵਾਸ। ਆਤਮ ਜੋਤ ਹਰਿ ਪ੍ਰਕਾਸ਼। ਅੰਧ ਅੰਧੇਰ ਕਰੇ ਵਿਨਾਸ। ਸ਼ਬਦ ਚਲਾਏ ਰਸਨ ਸੁਵਾਸ ਸੁਵਾਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਹੋਇਆ ਰਹੇ ਦਾਸਨ ਦਾਸ।

ਕਾਇਆ ਮੰਦਰ ਸਚ ਸਿੰਘਾਸਣ। ਸਾਚੀ ਸੇਜਾ ਹਰਿ ਬਿਰਾਜੇ, ਏਕਾ ਪੁਰਖ ਅਬਿਨਾਸ਼ਣ। ਆਪੇ ਰੱਖੇ ਗੁਰਸਿੱਖ ਲਾਜੇ, ਦੇਵੇ ਸ਼ਬਦ ਨਾਮ ਸਵਾਸਣ। ਸਤਿ ਸਰੂਪ ਮਾਤ ਗਾਜੇ, ਜੋਤ ਅਕਾਲ ਮਾਤ ਪਤਾਲ ਅਕਾਸ਼ਣ। ਸਾਚਾ ਦੇਵੇ ਸ਼ਬਦ ਦਾਜੇ, ਪੁਰੀ ਇੰਦਰ ਭੋਗ ਬਲਾਸਣ। ਏਕਾ ਮਾਰੇ ਸ਼ਬਦ ਅਵਾਜ਼ੇ, ਚਰਨ ਹਜ਼ੂਰੇ ਦਾਸ ਦਾਸਣ। ਅੰਤਮ ਰੱਖੇ ਹਰਿ ਜੀ ਲਾਜੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਨਕ ਪੁਰ ਵਾਸਣ। ਕਾਇਆ ਮੰਦਰ ਡੰਕ ਡਫਾਰਾ। ਚੜ੍ਹਿਆ ਰਹੇ ਤਨ ਅਫਾਰਾ। ਹਉਮੇ ਲੱਗਾ ਰੋਗ ਭਾਰਾ। ਕੋਇ ਨਾ ਧੋਏ ਆਤਮ ਦਾਗਾ, ਅੰਮ੍ਰਿਤ ਮਿਲੇ ਨਾ ਸਾਚੀ ਧਾਰਾ। ਗੁਰਮੁਖ ਵਿਰਲਾ ਮਾਤ ਜਾਗਾ, ਆਏ ਚੱਲ ਦਵਾਰਾ। ਇੱਕ ਉਪਜਾਏ ਸ਼ਬਦ ਰਾਗਾ, ਸੁਣੇ ਹਰਿ ਪੁਕਾਰਾ। ਆਪ ਸਵਾਰੇ ਆਪਣੇ ਕਾਜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਅਪਰ ਅਪਾਰਾ ।

ਕਾਇਆ ਮੰਦਰ ਕੂੜ ਪਸਾਰਾ। ਕਲਜੁਗ ਭੁੱਲਾ ਜੀਵ ਗਵਾਰਾ। ਮਾਨਸ ਜਨਮ ਲੱਖ ਚੁਰਾਸੀ ਮਦਿਰਾ ਮਾਸੀ, ਅੰਤਮ ਵੇਲੇ ਜਾਇਣ ਹਾਰਾ। ਧਰਮ ਰਾਏ ਗਲ ਪਾਏ ਫਾਸੀ, ਵੇਖ ਵਖਾਏ ਘਨਕਪੁਰ ਵਾਸੀ, ਮਾਰੇ

ਸ਼ਬਦ ਕਟਾਰਾ। ਜਨ ਭਗਤਾਂ ਹੋਏ ਦਾਸਨ ਦਾਸੀ, ਤਨ ਪਹਿਨਾਏ ਫੂਲਨ ਹਾਰਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਖਿੜੀ ਰਹੇ ਸਦਾ ਗੁਲਜ਼ਾਰਾ।

ਕਾਇਆ ਕੋਟ ਸ਼ਬਦ ਵਸੇਰਾ। ਕੋਈ ਨਾ ਬੁੱਝੇ, ਤੇਰਾ ਮੇਰਾ ਮੇਰਾ ਤੇਰਾ। ਭੇਵ ਖੁਲ੍ਹਾਏ ਹਰਿ ਜੀ ਗੁੱਝੇ, ਨਾ ਕੋਈ ਜਾਣੇ ਸੰਞ ਸਵੇਰਾ। ਲੇਖ ਲਿਖਾਏ ਏਕਾ ਦੂਜੇ, ਲੱਖ ਚੁਰਾਸੀ ਸਾਚਾ ਗੇੜਾ। ਗੁਰਮੁਖ ਵਿਰਲਾ ਚਰਨ ਪ੍ਰੀਤੀ ਝੂਜੇ, ਕਰੇ ਅੰਤ ਨਿਬੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚਾ ਸਚ ਘਰ ਬੂਝੇ, ਆਪ ਸੁਹਾਏ ਕਾਇਆ ਨਗਰ ਖੇੜਾ।

ਕਾਇਆ ਨਗਰ ਖੇੜਾ, ਸਚ ਮਹੱਲ ਹੈ। ਅੰਤਮ ਮੁੱਕੇ ਝੇੜਾ, ਰਹੇ ਨਾਮ ਅਟੱਲ ਹੈ। ਖੁੱਲ੍ਹਾ ਦਿੱਸੇ ਏਕਾ ਵਿਹੜਾ, ਨਿਹਚਲ ਧਾਮ ਅਚੱਲ ਹੈ। ਬੰਨ੍ਹਣ ਆਏ ਮਾਤ ਬੇੜਾ, ਗੁਰਮੁਖ ਸਾਚਾ ਜਾਏ ਬਲ ਬਲ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਜਗਤ ਗੇੜਾ, ਆਪ ਭੁਲਾਏ ਕਰ ਕਰ ਵਲ ਛਲ ਹੈ। ਕਾਇਆ ਕੋਟ ਗੜ੍ਹ ਹੰਕਾਰਾ। ਕਾਮ ਕਰੋਧ ਅੰਦਰ ਗਿਆ ਵੜ, ਮਾਣ ਮੋਹ ਵੱਜੇ ਜੈਕਾਰਾ। ਕੋਇ ਨਾ ਸਕੇ ਮਾਤ ਫੜ, ਭੁੱਲੇ ਜੀਵ ਜਗਤ ਗਵਾਰਾ। ਗੁਰਮੁਖ ਸਾਚੇ ਸਾਚੇ ਪੌੜੇ ਜਾਇਣ ਚੜ੍ਹ, ਮਿਲੇ ਨਾਮ ਸ਼ਬਦ ਅਪਾਰਾ। ਪ੍ਰਭ ਅਬਿਨਾਸ਼ੀ ਅੱਗੇ ਖੜ੍ਹ, ਸੁਣਦਾ ਰਹੇ ਸਦ ਪੁਕਾਰਾ। ਅੰਤਮ ਵੇਲੇ ਬਾਹੋਂ ਫੜ, ਲੋਕਮਾਤ ਹਰਿ ਕਰੇ ਪਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਛੋਟੇ ਬਾਲੇ ਬਾਲ ਅੰਞਾਣੇ ਸਿੰਘ ਮਨਜੀਤ ਬੰਨ੍ਹਿਆ ਸ਼ਬਦ ਸੱਚਾ ਦਸਤਾਰਾ। ਕਾਇਆ ਕੋਟ ਕਲਰ ਘਾਟ। ਬੇਮੁਖਾਂ ਆਈ ਤੋਟ, ਔਖੀ ਦਿੱਸੇ ਵਾਟ। ਕਾਇਆ ਚੋਲੀ ਗਈ ਪਾਟ। ਨਾ ਕੋਈ ਸ਼ਬਦ ਖਟੋਲਾ, ਨਾ ਕੋਈ ਮਿਲੇ ਖਾਟ। ਨਾ ਕੋਈ ਹੋਏ ਜਗਤ ਵਿਚੋਲਾ, ਝੂਠਾ ਨਾਤਾ ਕਾਇਆ ਮਾਟ। ਜਨ ਭਗਤਾਂ ਦੇਵੇ ਸ਼ਬਦ ਢੋਲਾ, ਜਗੇ ਜੋਤ ਵਿਚ ਲਲਾਟ। ਨਾ ਕੋਈ ਰੱਖੇ ਪੜਦਾ ਉਹਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਰਸ ਜੋ ਜਨ ਰਹੇ ਚਾਟ। ਕਾਇਆ ਕੂੜ ਕੂੜ ਕੁੜਿਆਰੀ। ਬੇਮੁਖਾਂ ਦਿਸੇ ਮਾਤ ਪਿਆਰੀ। ਅੰਤਮ ਆਏ ਅੰਧੇਰੀ ਰਾਤ, ਸੁੱਤਾ ਰਹੇ ਵਿੱਚ ਉਜਾੜੀ। ਗੁਰਮੁਖ ਵਿਰਲਾ ਖੋਲ੍ਹੇ ਤਾਕ, ਪਾਵੇ ਦਰਸ ਹਰਿ ਗਿਰਧਾਰੀ। ਝੂਠੀ ਮਿੱਟੀ ਝੂਠੀ ਖ਼ਾਕ, ਅੰਤਮ ਹੋਏ ਛਾਰ ਛਾਰੀ। ਨਾ ਕੋਈ ਮਾਤ ਪਿਤ ਭੈਣ ਭਾਈ ਅੰਗ ਸਾਕ, ਦਰ ਦਵਾਰਿਉਂ ਕੱਢਣ ਬਹਾਰੀ। ਸ਼ਬਦ ਸਰੂਪੀ ਏਕਾ ਵਾਕ, ਅੰਤਮ ਮੇਲ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ, ਸਾਚੇ ਧਾਮ ਆਪ ਵਸਾਏ, ਦੇਵੇ ਸ਼ਬਦ ਉਡਾਰੀ। ਕਾਇਆ ਮੰਦਰ ਨਾਭੀ ਕਵਲ। ਪ੍ਰਗਟ ਹੋਏ ਉਪਰ ਧਵਲ। ਸ੍ਰਿਸ਼ਟ ਸਬਾਈ ਜਾਏ ਮਵਲ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ ਆਪ ਉਪਜਾਏ ਦਇਆ ਕਮਾਏ, ਮਾਤ ਲਗਾਏ ਫੁੱਲ ਕਵਲ। (੧੬ ਹਾੜ ੨੦੨੧ ਬਿ)

ਘਟ ਘਟ ਆਸਣ ਏਕੰਕਾਰ, ਆਤਮ ਸੇਜ ਸੁਹਾਈਆ। ਆਤਮ ਪਰਮਾਤਮ ਅੱਗੇ ਕਰੇ ਪੁਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰਾ ਖੇਲ ਅਗੰਮ ਅਪਾਰ, ਅਲੱਖ ਅਗੋਚਰ ਤੇਰੀ ਵਡਿਆਈਆ। ਤੂੰ ਵਸੇ ਧਾਮ ਨਿਆਰ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਬੈਠਾ ਚੜ੍ਹ, ਸਰਗੁਣ ਅੰਦਰ ਆਪੇ ਵੜ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ। ਪੰਜ ਤੱਤ ਤਨ ਕਾਇਆ ਨਾਤਾ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬਣਾਏ ਸਾਥਾ, ਤ੍ਰੈਗੁਣ ਬੰਧਨ ਬੰਦ ਬੰਧਾਈਆ। ਪਾਰਬ੍ਰਹਮ ਬ੍ਰਹਮ ਕਰ ਕਰ ਵਾਸਾ, ਈਸ਼ ਜੀਵ ਵਡਿਆਈਆ। ਜੁਗ ਚੌਕੜੀ ਵੇਖੇ ਖੇਲ ਤਮਾਸ਼ਾ, ਨਿਰਗੁਣ ਦਾਤਾ ਬੇਪਰਵਾਹੀਆ। ਆਪਣੀ ਇਛਿਆ ਆਪੇ ਕਰੇ ਪੂਰੀ ਆਸਾ, ਆਸਾਵੰਤ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਵੇਖੇ ਚਾਈਂ ਚਾਈਂਆ।

ਪੰਜ ਤੱਤ ਮੇਲਾ ਹਰਿ ਨਿਰੰਕਾਰ, ਸਰਗੁਣ ਨਿਰਗੁਣ ਦਇਆ ਕਮਾਇੰਦਾ। ਪੰਜ ਤੱਤ ਅੰਦਰ ਸਤਿਗੁਰ ਧਾਰ,

ਗੁਰ ਗੁਰ ਸ਼ਬਦ ਅਲਾਇੰਦਾ। ਪੰਜ ਤੱਤ ਅੰਦਰ ਜੋਤ ਨਿਰੰਕਾਰ, ਜੋਤੀ ਜੋਤ ਡਗਮਗਾਇੰਦਾ। ਪੰਜ ਤੱਤ ਅੰਦਰ ਅੰਮ੍ਰਿਤ ਠੰਡਾ ਠਾਰ, ਸਚ ਸਰੋਵਰ ਇਕ ਭਰਾਇੰਦਾ। ਪੰਜ ਤੱਤ ਅੰਦਰ ਸੂਰਜ ਚੰਦ ਕਰਨ ਨਿਮਸਕਾਰ, ਮੰਡਲ ਮੰਡਪ ਸੀਸ ਝੁਕਾਇੰਦਾ। ਪੰਜ ਤੱਤ ਅੰਦਰ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਚਰਨ ਧੂੜੀ ਮੰਗਣ ਛਾਰ, ਸੀਸ ਜਗਦੀਸ ਰਾਹ ਤਕਾਇੰਦਾ। ਪੰਜ ਤੱਤ ਅੰਦਰ ਸਚ ਗੁਫ਼ਤਾਰ, ਗੁਫ਼ਤ ਸ਼ਨੀਦ ਆਪ ਸਮਝਾਇੰਦਾ। ਪੰਜ ਤੱਤ ਗੁਰ ਅਵਤਾਰ, ਪੀਰ ਪੈਗ਼ੰਬਰ ਰੂਪ ਵਟਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਧੁਰ ਫ਼ਰਮਾਣਾ ਆਪ ਸੁਣਾਇੰਦਾ । ਪੰਜ ਤੱਤ ਅੰਦਰ ਨਾਮ ਗਿਆਨ, ਸਚ ਗਿਆਨਾ ਇਕ ਦ੍ਰਿੜਾਇੰਦਾ। ਪੰਜ ਤੱਤ ਅੰਦਰ ਖੇਲ ਮਹਾਨ, ਖ਼ਾਲਕ ਖ਼ਲਕ ਆਪ ਖਲਾਇੰਦਾ। ਪੰਜ ਤੱਤ ਅੰਦਰ ਚਾਰ ਜੁਗ ਦੀ ਵੇਖੇ ਆਣ, ਚਾਰੇ ਖਾਣੀ ਚਾਰੇ ਬਾਣੀ ਬਾਣ ਲਗਾਇੰਦਾ। ਪੰਜ ਤੱਤ ਅੰਦਰ ਹਰਿ ਕਾ ਮਕਾਨ, ਨਾਨਕ ਨਿਰਗੁਣ ਸਿਫ਼ਤ ਸਲਾਹਿੰਦਾ। ਪੰਜ ਤੱਤ ਅੰਦਰ ਨਾਨਕ ਅੰਗਦ ਦੇਵੇ ਦਾਨ, ਆਪਣੀ ਭਿਛਿਆ ਝੋਲੀ ਪਾਇੰਦਾ। ਪੰਜ ਤੱਤ ਅੰਦਰ ਅਮਰਦਾਸ ਕਰਾਏ ਇਸ਼ਨਾਨ, ਅਮਰਾਪਦ ਇਕ ਵਖਾਇੰਦਾ। ਪੰਜ ਤੱਤ ਅੰਦਰ ਰਾਮ ਦਾਸ ਕਰੇ ਧਿਆਨ, ਵਡ ਧਿਆਨੀ ਮੇਲ ਮਿਲਾਇੰਦਾ। ਪੰਜ ਤੱਤ ਅੰਦਰ ਗੁਰੂ ਅਰਜਨ ਧੁਰ ਬਾਣੀ ਲਾਏ ਬਾਣ, ਪੁਰਖ ਅਬਿਨਾਸ਼ੀ ਏਕਾ ਪਾਇੰਦਾ। ਪੰਜ ਤੱਤ ਅੰਦਰ ਗੁਰੂ ਗ੍ਰੰਥ ਗੁਰਦੇਵ ਬਣਾਇਆ ਵਿਚ ਜਹਾਨ, ਚਾਰ ਵਰਨ ਅਠਾਰਾਂ ਬਰਨ ਜੀਵ ਜੰਤ ਸਰਬ ਸਮਝਾਇੰਦਾ। ਪੰਜ ਤੱਤ ਅੰਦਰ ਤੀਰ ਕਮਾਨ, ਹਰਿ ਗੋਬਿੰਦ ਖੰਡਾ ਖੜਗ ਹੱਥ ਉਠਾਇੰਦਾ। ਪੰਜ ਤੱਤ ਅੰਦਰ ਹਰਿਰਾਏ ਦਏ ਬਿਆਨ, ਲਿਖ ਲਿਖ ਲੇਖ ਸਰਬ ਸਮਝਾਇੰਦਾ । ਪੰਜ ਤੱਤ ਅੰਦਰ ਹਰਿ ਕ੍ਰਿਸ਼ਨਾ ਛੋਟੇ ਬਾਲੇ ਦਏ ਗਿਆਨ, ਗੂੰਗਿਆਂ ਗਿਆਨ ਆਪ ਸਮਝਾਇੰਦਾ। ਪੰਜ ਤੱਤ ਅੰਦਰ ਗੁਰ ਤੇਗ ਬਹਾਦਰ ਝੁਲਾਇਆ ਸਚ ਨਿਸ਼ਾਨ, ਪੰਜ ਤੱਤ ਆਪਣਾ ਭੇਟ ਚੜ੍ਹਾਇੰਦਾ। ਪੰਜ ਤੱਤ ਅੰਦਰ ਗੋਬਿੰਦ ਸੂਰਾ ਪਰਗਟਿਆ ਆਪ ਬਲਵਾਨ, ਪੁਰਖ ਅਕਾਲ ਆਪਣਾ ਸੁਤ ਬਣਾਇੰਦਾ । ਪੰਜ ਤੱਤ ਅੰਦਰ ਪੰਜ ਪਿਆਰੇ ਕਰ ਪਰਵਾਨ, ਧੁਰ ਫ਼ਰਮਾਣਾ ਹੱਥ ਫੜਾਇੰਦਾ। ਪੰਜ ਤੱਤ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਦਾਨ, ਪੁਰਖ ਅਬਿਨਾਸ਼ੀ ਅੱਗੇ ਝੋਲੀ ਡਾਹਿੰਦਾ। ਪੰਜ ਤੱਤ ਅੰਦਰ ਨਾਨਕ ਗੋਬਿੰਦ ਦੇ ਦੇ ਗਿਆ ਗਿਆਨ, ਅੱਖਰ ਅੱਖਰ ਜਗਤ ਸਮਝਾਇੰਦਾ। ਪੰਜ ਤੱਤ ਅੰਦਰ ਸੂਰਬੀਰ ਸੁਲਤਾਨ ਦੱਸ ਕੇ ਗਿਆ ਨਿਸ਼ਾਨ, ਸਚ ਨਿਸ਼ਾਨਾ ਇਕ ਲਗਾਇੰਦਾ। ਪੰਜ ਤੱਤ ਸੰਬਲ ਘਰ ਬਣੇ ਮਕਾਨ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਪੰਜ ਤੱਤ ਨਿਰਗੁਣ ਵੇਸ ਕਰੇ ਸ੍ਰੀ ਭਗਵਾਨ, ਪੰਜ ਤੱਤ ਆਪਣੇ ਉਪਰ ਪੜਦਾ ਪਾਇੰਦਾ। ਪੰਜ ਤੱਤ ਅੰਦਰ ਗੋਬਿੰਦ ਖੰਡਾ ਚਮਕੇ ਦੋ ਜਹਾਨ, ਨਾਮ ਖੰਡਾ ਇਕ ਉਠਾਇੰਦਾ। ਪੰਜ ਤੱਤ ਅੰਦਰ ਧੁਰ ਫ਼ਰਮਾਣ, ਪੁਰਖ ਅਬਿਨਾਸ਼ੀ ਜੁਗ ਜੁਗ ਆਪ ਸੁਣਾਇੰਦਾ। ਬਿਨਾਂ ਪੰਜ ਤੱਤ ਹਰਿ ਜੂ ਕਿਸੇ ਨਾ ਦੱਸੇ ਆਪਣਾ ਨਾਮ, ਆਪਣੀ ਇਛਿਆ ਖਾਤਰ ਪੰਜ ਤੱਤ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਭੇਵ ਕੋਇ ਨਾ ਪਾਇੰਦਾ। ਜਿਸ ਕਾਇਆ ਅੰਦਰ ਵਸੇ ਆਪ ਮਿਹਰਵਾਨ, ਤਿਸ ਉਪਰ ਮਿਹਰ ਨਜ਼ਰ ਆਪ ਟਿਕਾਇੰਦਾ। ਜੇ ਕੋਈ ਆ ਕੇ ਮੱਥਾ ਟੇਕੇ ਉਹਨੂੰ ਨਜ਼ਰੀ ਆਏ ਵਿਸ਼ਨੂੰ ਭਗਵਾਨ, ਪੂਰਨ ਸਿੰਘ ਪੰਜ ਤੱਤ ਕੰਮ ਕਿਸੇ ਨਾ ਆਇੰਦਾ। ਇਹ ਝੂਠੀ ਮਾਟੀ ਖੇਲ ਜਹਾਨ, ਜਗਤ ਖੇੜਾ ਆਪ ਵਸਾਇੰਦਾ। ਜਿਸ ਨੇ ਮਿਲਣਾ ਸਤਿਗੁਰ ਪੂਰੇ ਜਾਣੀ ਜਾਣ, ਤਿਸ ਆਪਣੀ ਬੂਝ ਬੁਝਾਇੰਦਾ। ਰਾਤੀ ਸੁੱਤਿਆਂ ਗੁਰਸਿਖਾਂ ਅੱਗੇ ਖਲੋਵੇ ਆਣ, ਗੋਬਿੰਦ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਭਰਮ ਭੁਲੇਖੇ ਵਿਚ ਆਪ ਭੁੱਲ ਗਿਆ ਭਗਵਾਨ, ਆਪਣਾ ਜੋਤੀ ਜਾਮਾ ਪਾਇੰਦਾ। ਜਗਤ ਨੇਤਰ ਦਿਸੇ ਨਾ ਸ਼ਾਹ ਸੁਲਤਾਨ, ਆਤਮ ਪਰਮਾਤਮ ਨੇਤਰ ਖੇਤਰ ਨਾ ਕੋਇ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਦਿ ਜੁਗਾਦਿ ਸਦਾ ਸਦ ਸਮਾਇੰਦਾ। (੯ ਚੇਤ ੨੦੧੯ ਬਿ)

ਜੋਤ ਸਰੂਪ ਸੰਗ ਜੋਤ ਪ੍ਰਗਟਾਏ। ਕੋਈ ਪ੍ਰਭ ਦਾ ਭੇਤ ਨਾ ਪਾਏ। ਦਇਆ ਧਾਰ ਕਲਜੁਗ ਵਿਚ ਆਏ। ਪੰਜ ਤੱਤ ਵਿਚ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਜਿਨ ਵੇਖਿਆ ਤਿਨ ਨਦਰੀ ਆਏ। ਸਾਧ ਸੰਗਤ ਗੁਰ ਦਰਸ ਦਿਖਾਏ। ਸੋਹੰ ਸ਼ਬਦ ਗੁਰ ਨਾਮ ਪ੍ਰਗਟਾਏ। (੫ ਚੇਤ ੨੦੦੭ ਬਿ)

ਪੰਜ ਲਿਖਾਰੀ : ਜਾਗੀਰ ਸਿੰਘ ਨੇ ਆਪਣੀ ਜਿੰਦੜੀ ਵਾਰੀ, ਬੇਨੰਤੀ ਦਿੱਤੀ ਸੁਣਾਈਆ। ਨਾਲ ਰਲੀ ਤ੍ਰਿਪਤ ਪੰਜ ਲਿਖਾਰੀ :

ਕੁਵਾਰੀ, ਜਿਹੜੀ ਕੰਤ ਨਾ ਜਗਤ ਹੰਢਾਈਆ। ਮਾਇਆ ਮਮਤਾ ਗੜ੍ਹ ਤੋੜ ਹੰਕਾਰੀ, ਆਸਾ ਲਈ ਵਧਾਈਆ । ਇਹ ਖੇਲ ਪ੍ਰਭੂ ਦੀ ਨਿਆਰੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਕੋਈ ਗੁਰਮੁਖ ਹੋਰ ਉਠੇ ਜਿਹੜਾ ਆਪਣਾ ਤਨ ਮਨ ਦੇਵੇ ਵਾਰੀ, ਵਿਰਸਾ ਬਾਪ ਦਾਦਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ।

ਸਦੀ ਚੌਧਵੀਂ ਕਹੇ ਜਿਨ੍ਹਾਂ ਮੇਰੀ ਕਰਨੀ ਲਿਖਤ, ਲਿਖਤ ਦਏ ਗਵਾਹੀਆ। ਬਿਦਰ ਦਾ ਪੂਰਾ ਕਰਨਾ ਭਵਿਖਤ, ਪਰਦਾ ਆਪ ਚੁਕਾਈਆ। ਲਹਿਣਾ ਵਿਚ ਸ੍ਰਿਸ਼ਟ, ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।

ਸਦੀ ਚੌਧਵੀਂ ਕਹੇ ਮੈਂ ਵਾਸਤਾ ਪਾ ਕੇ ਕਹਿੰਦੀ, ਕਹਿ ਕੇ ਦਿਆਂ ਜਣਾਈਆ । ਬਿਨਾ ਲਿਖਾਰੀਆਂ ਮੇਰੀ ਪਤ ਨਹੀਂ ਰਹਿੰਦੀ, ਉਤਰ ਪੂਰਬ ਪੱਛਮ ਦੱਖਣ ਚਾਰੇ ਵੇਖ ਵਖਾਈਆ। ਮੈਂ ਤੇ ਅਜੇ ਆਈ ਸੰਦੇਸਾ ਦੱਸਣ, ਥੋੜ੍ਹਾ ਹਾਲ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਜਨ ਭਗਤ ਕਿਹੜਾ ਬਣੇ ਸਾਥੀ, ਨਾਤਾ ਗੁਰਮੁਖ ਨਾਲ ਜੁੜਾਈਆ। ਨਾ ਦਿਨੇ ਸੋਵੇਂ ਨਾ ਰਾਤੀਂ, ਅੰਤਰ ਆਤਮ ਧਿਆਨ ਲਗਾਈਆ । ਰਿਸ਼ਤਾ ਰਹੇ ਨਾ ਭੈਣ ਭਰਾਤੀ, ਮਾਤ ਪਿਤ ਦੇਵੇ ਤਜਾਈਆ। ਸਦ ਬਣ ਕੇ ਚਰਨ ਦਾਸੀ, ਹਰਿ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।

ਦਰਸ਼ਨ ਸਿੰਘ ਲਿਖਾਰੀ ਪਿਛਲਾ ਮਿੱਤਰ, ਗੁਰਦਾਸ ਨਾਲ ਵਡਿਆਈਆ। ਕੂੜੀ ਧਾਰ ਵਿਚੋਂ ਨਿਕਲ, ਆਪਣਾ ਸੀਸ ਝੁਕਾਈਆ। ਅੱਗੇ ਸਤਿਗੁਰ ਨੇ ਕਰਨਾ ਸਿਕਲ, ਰੂਪ ਦੇਣਾ ਬਦਲਾਈਆ। ਪ੍ਰੇਮ ਪਿਆਰ ਦੀ ਧਾਰ ਅੰਦਰ ਲੈਣਾ ਚਿਤਰ, ਚਿਤਰਗੁਪਤ ਦਾ ਲੇਖਾ ਦਏ ਗੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ।

ਸਦੀ ਚੌਧਵੀਂ ਕਹੇ ਮੇਰੇ ਲਿਖਾਰੀ ਪੂਰੇ ਹੋਏ ਚਾਰ, ਮੁਹੰਮਦਾ ਤੇਰੀ ਚਾਰ ਯਾਰੀ ਦਿੱਤੀ ਤਜਾਈਆ। ਮੈਂ ਹੋ ਗਈ ਖ਼ੁਦਮੁਖਤਿਆਰ, ਖ਼ੁਦ ਮਾਲਕ ਨਾਲ ਵਡਿਆਈਆ। ਉਤਰ ਪੂਰਬ ਪੱਛਮ ਦੱਖਣ ਚੌਹਾਂ ਦੀ ਵੰਡ ਕਰਨੀ ਕਮਾਲ, ਕਮਲਿਆ ਸਮਝ ਕੋਇ ਨਾ ਪਾਈਆ। ਜੋਗਿੰਦਰ ਕੌਰ ਸਾਢੇ ਤਿੰਨ ਸਾਲ ਗੁਰਮੁਖ ਦੇ ਰਹਿਣਾ ਨਾਲ, ਕਲਮ ਕਲਮ ਨਾਲ ਬਦਲਾਈਆ। ਪਤਾ ਨਹੀਂ ਜੇ ਮੇਰਾ ਕਿੱਡਾ ਕੂ ਹੋਰ ਸਵਾਲ, ਕੀ ਕੀ ਮੰਗ ਮੰਗਾਈਆ। ਜਨ ਭਗਤੋ ਏਥੇ ਕੋਈ ਖਾਣ ਨਹੀਂ ਔਂਦੇ ਮੰਡਾ ਦਾਲ, ਰਸਨਾ ਵਾਲਾ ਰਸ ਬਣਾਈਆ। ਇਕ ਇਕ ਗੁਰਮੁਖ ਨੂੰ ਲੈਣਾ ਸੰਭਾਲ, ਨਾਤਾ ਜਗਤ ਨਾਲੋਂ ਦੇਣਾ ਤੁੜਾਈਆ । ਆਪ ਬਣਾ ਕੇ ਆਪਣੇ ਬਾਲ, ਸ੍ਰਿਸ਼ਟੀ ਦੇ ਵਿਚ ਦੇਣਾ ਵਖਾਈਆ। ਜਿਹੜਾ ਝੱਲ ਗਿਆ ਮੇਰੀ ਝਾਲ, ਓਸ ਨੂੰ ਭਗਤ ਦੁਵਾਰੇ ਦੇ ਉਤੇ ਦੇਣਾ ਬਹਾਈਆ । ਉਹਨੂੰ ਵੇਖਣ ਗੁਰੂ ਅਵਤਾਰ, ਉਪਰੋਂ ਨੀਚੇ ਤੇ ਨੀਚਿਉਂ ਉਪਰ ਧਿਆਨ ਲਗਾਈਆ। ਓ ਗੁਰਸਿੱਖੋ ਵਾਅਦਾ ਕਰ ਲਓ ਅੱਜ ਤੋਂ ਤੁਸੀਂ ਆਪਣੇ ਮਾਪਿਆਂ ਦੇ ਨਹੀਂ ਜੇ ਬਾਲ, ਮਾਪੇ ਲਿਖ ਕੇ ਦੇ ਦਿਓ ਬੱਚੇ ਸਤਿਗੁਰ ਝੋਲੀ ਪਾਈਆ । ਜੇ ਲਿਖਣ ਵਾਸਤੇ ਕਲਮ ਦਵਾਤ ਨਹੀਂ ਤੇ ਬਾਹਵਾਂ ਦਿਓ ਉਠਾਲ, ਸਾਰੇ ਕਹੋ ਤੇਰੀ ਵਸਤ ਤੇਰੀ ਝੋਲੀ ਪਾਈਆ। ਜਨ ਭਗਤੋ ਤੁਹਾਡੇ ਵਾਸਤੇ ਸਚਖੰਡ ਦੁਆਰਾ ਬਣਾ ਦਿੱਤੀ ਸੱਚੀ ਧਰਮਸਾਲ, ਜਿਸ ਦਾ ਨਮੂਨਾ ਸਾਹਮਣੇ ਦਿਤਾ ਵਖਾਈਆ। ਬੱਚੂ ਤੁਸੀਂ ਅਜੇ ਨਹੀਂ ਸਮਝੇ ਪ੍ਰਭੂ ਦੀ ਚਾਲ, ਕੀ ਚਲਾਕੀ ਨਾਲ ਤੁਹਾਨੂੰ ਰਿਹਾ ਮਿਲਾਈਆ। ਵੇਖੋ ਸੰਦੇਸ਼ਾ ਦੇਂਦਾ ਉਤੇ ਸਿੰਘ ਪਾਲ, ਜਿਸ ਦਾ ਪੂਰਨ ਪੂਰਨ ਰੂਪ ਅਖਵਾਈਆ। ਜਿਸ ਦਿਆਂ ਚਰਨਾਂ ਹੇਠਾਂ ਕਾਲ ਮਹਾਂਕਾਲ, ਚਰਨਾਂ ਥੱਲੇ ਰਗੜ ਰਗੜ ਕੇ ਤੁਹਾਡੇ ਥੱਲੇ ਦਏ ਵਿਛਾਈਆ। ਤੁਸੀਂ ਪਾਤਸ਼ਾਹ ਦੇ ਪੁੱਤ ਤੇ ਸਚਖੰਡ ਨੂੰ ਚਲਿਓ ਆਕੜ ਦੇ ਨਾਲ, ਧਰਮ ਰਾਏ ਲੁਕੇ, ਚਿਤਗੁਪਤ ਛੁਪੇ, ਵਿਸ਼ਨੂੰ ਬ੍ਰਹਮਾ ਨੂੰ ਪੁੱਛੇ, ਸ਼ੰਕਰ ਆਪਣੀਆਂ ਮੁੱਠੀਆਂ ਘੁੱਟੇ, ਬਹੁੜੀ ਬਹੁੜੀ ਕਰ ਸੁਣਾਈਆ। ਮੈਂ ਤੇ ਚੁਰਾਸੀ ਨੂੰ ਵੇਖਦਾ ਰਿਹਾ ਕਰ ਕਰ ਸਿੱਧੇ ਪੁੱਠੇ, ਅੰਤ ਆਪਣਾ ਹੁਕਮ ਵਰਤਾਈਆ।

ਬਹੁੜੀ ਮੈਨੂੰ ਅੰਤ ਕੋਈ ਨਾ ਪੁੱਛੇ, ਮੇਰੀ ਚਲੀ ਨਾ ਕੋਇ ਵਡਿਆਈਆ। ਪ੍ਰਭੂ ਨੇ ਆਪਣੇ ਭਗਤ ਸਾਡੇ ਨਾਲੋਂ ਬਣਾ ਲਏ ਸੁੱਚੇ, ਸੰਜਮ ਆਪਣਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। (੨੭ ਪੋਹ ਸ਼ ਸੰ ੪)

ਤਿੱਤਰ ਕਹੇ ਮੇਰੀ ਅਗੰਮੀ ਭਾਖਾ, ਬਿਨ ਰਸਨਾ ਰਸ ਜਣਾਈਆ। ਤੇਰਾ ਦਾਸੀ ਦਾਸਾ, ਸੇਵਕ ਸੇਵਕ ਰੂਪ ਵਟਾਈਆ। ਗੋਬਿੰਦ ਕਹੇ ਮੈਂ ਮੰਨਾ ਤੇਰਾ ਆਖਾ, ਆਖ਼ਰ ਦਿਆਂ ਜਣਾਈਆ। ਤੇਰੇ ਪਿਆਰ ਪਿਛੇ ਸਾਰੀ ਸੰਗਤ ਦਾ ਬਣਾ ਰਾਖਾ, ਕੌਲ ਇਕਰਾਰ ਤੇਰਾ ਪੂਰ ਕਰਾਈਆ। ਤਿੱਤਰ ਨੇ ਕਿਹਾ ਮੇਰੀ ਨਿਗਾਹ ਪੈ ਗਈ ਵਿਚ ਮੱਕਾ ਕਾਅਬਾ, ਮਦੀਨੇ ਮੁੱਦਾ ਵੇਖ ਵਖਾਈਆ। ਗੋਬਿੰਦ ਨੇ ਝੱਟ ਬਦਲ ਕੇ ਪਾਸਾ, ਹੁਕਮ ਦਿਤਾ ਸੁਣਾਈਆ। ਮੇਰਾ ਨੂਰ ਜੋਤ ਪ੍ਰਭੂ ਪਰਕਾਸ਼ਾ, ਸ਼ਬਦੀ ਧਾਰ ਗੁਰੂ ਵਡਿਆਈਆ। ਸਭ ਦਾ ਲਹਿਣਾ ਦੇਣਾ ਪੂਰ ਕਰਾਏ ਹਿਸਾਬਾ, ਬਚਿਆ ਰਹਿਣ ਕੋਇ ਨਾ ਪਾਈਆ। ਤੇਰਾ ਲੇਖ ਮੁਕਾਵਾਂ ਸੰਮਤ ਸ਼ਹਿਨਸ਼ਾਹੀ ਪੰਜ ਜਾ ਕੇ ਵਿਚ ਦੋਆਬਾ, ਦੋਹਰੀ ਧਾਰ ਪ੍ਰਗਟਾਈਆ। ਪੰਜਾਂ ਲਿਖਾਰੀਆਂ ਹੋਣਾ ਸਾਥਾ, ਕਲਮ ਗੋਬਿੰਦ ਵਾਲੀ ਚਲਾਈਆ। ਨਾਲ ਰਲੌਣਾ ਸੁਰਜੀਤ ਸਿੰਘ ਕਾਕਾ, ਰਣਜੀਤ ਕੌਰ ਜਿਸ ਦੀ ਮਾਈਆ। ਅੱਗੇ ਤੋਂ ਬਦਲ ਜਾਣਾ ਪਾਸਾ, ਪੜਦਾ ਭੇਵ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਸੰਮਤ ਪੰਜ ਕਹੇ ਸਾਚੇ ਜੇਠ ਮੈਂ ਤੈਥੋਂ ਵਾਰੀ, ਵਾਰਤਾ ਦਿਤੀ ਜਣਾਈਆ। ਕਰੇ ਖੇਲ ਆਪ ਨਿਰੰਕਾਰੀ, ਨਿਰਵੈਰ ਧੁਰਦਰਗਾਹੀਆ। ਮੱਕਾ ਮਦੀਨਾ ਪਾਵੇ ਸਾਰੀ, ਪੇਸ਼ੀਨਗੋਈ ਸਭ ਦੀ ਪੂਰ ਕਰਾਈਆ। ਦਰਸ਼ਨ ਦੇਵੇ ਨੂਰ ਉਜਿਆਰੀ, ਪਰਦਾ ਆਪ ਚੁਕਾਈਆ। ਲੇਖਾ ਜਾਣੇ ਜਗਤ ਇਸ਼ਤਿਹਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਸ਼ਹਿਨਸ਼ਾਹੀ ਸੰਮਤ ਪੰਜ ਕਹੇ ਪੰਜ ਜੇਠ ਅੰਮ੍ਰਿਤ ਵੇਲਾ ਹੋਵੇ ਪੰਜ, ਪੰਜਾਂ ਲਿਖਾਰੀਆਂ ਮਿਲੇ ਵਡਿਆਈਆ। ਲਾਲ ਸਿੰਘ ਨੇ ਸਿਰ ਤੋਂ ਨੰਗਾ ਰੱਖਣਾ ਗੰਜ, ਪੱਗੜੀ ਸੀਸ ਨਾ ਕੋਇ ਟਿਕਾਈਆ। ਸਾਰੀ ਸੰਗਤ ਨੇ ਉਂਗਲੀਆਂ ਰੱਖਣੀਆਂ ਉਪਰ ਦੰਦ , ਦੰਦਾਂ ਹੇਠ ਦਬਾਈਆ। ਫੇਰ ਬਾਹਰ ਲੈਣੀਆਂ ਕੱਢ, ਨੇਤਰ ਚਰਨਾਂ ਉਤੇ ਟਿਕਾਈਆ। ਫੇਰ ਸਭ ਨੇ ਗੌਣਾ ਸੋਹੰ ਛੰਦ, ਢੋਲਾ ਅਗੰਮ ਅਥਾਹੀਆ। ਫੇਰ ਮੁਖ ਕਰ ਕੇ ਬੰਦ, ਨੈਣਾਂ ਨੀਰ ਦੇਣਾ ਵਹਾਈਆ। ਫੇਰ ਗੋਬਿੰਦ ਤੱਕਣਾ ਚੰਦ, ਜਿਸ ਦਾ ਜਲਵਾ ਨੂਰ ਅਲਾਹੀਆ । ਫੇਰ ਪਿਛਾ ਦੇ ਕੇ ਕਰ ਲੈਣੀ ਕੰਡ, ਮੁਖ ਸਾਰੇ ਲੈਣ ਬਦਲਾਈਆ। ਫੇਰ ਉਚੀ ਕੂਕ ਕੇ ਪੌਣੀ ਡੰਡ, ਤੇਰੀ ਮੇਰੀ ਹੋਈ ਜੁਦਾਈਆ। ਫੇਰ ਪੰਜ ਕਦਮ ਅੱਗੇ ਨੂੰ ਕਰਨਾ ਪੰਧ, ਕਦਮ ਕਦਮ ਨਾਲ ਉਠਾਈਆ। ਫੇਰ ਇਕ ਦੂਜੇ ਨਾਲ ਕੰਨੀ ਲੈਣੀ ਗੰਢ, ਪੱਲੂ ਪੱਲੂ ਨਾਲ ਜੁੜਾਈਆ। ਫੇਰ ਇਕ ਇਕ ਲਾਚੀ ਇਕ ਦੂਜੇ ਨੂੰ ਦੇਣੀ ਵੰਡ, ਸਾਚਾ ਸਗਨ ਬਣਾਈਆ। ਫੇਰ ਆਪਣੇ ਮੂੰਹ ਵਿਚ ਸਭ ਨੇ ਪੌਣੀ ਥੋੜ੍ਹੀ ਥੋੜ੍ਹੀ ਖੰਡ, ਰਸ ਰਸਨਾ ਨਾਲ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

(੧ ਜੇਠ ਸ਼ ਸੰ ੫)

ਸਤਿਗੁਰ ਸ਼ਬਦ ਕਹੇ ਜੁਝਾਰ ਦਾ ਹੁੰਦਾ ਸੀ ਇਕ ਸਾਥੀ, ਆਯੂ ਚੌਦਾਂ ਸਾਲ ਵਡਿਆਈਆ। ਸਦਾ ਪ੍ਰੇਮ ਵਿਚ ਮੰਨਦਾ ਸੀ ਆਖੀ, ਮੁਹੱਬਤ ਵਿਚ ਰਹੇ ਸਰਨਾਈਆ। ਸਾਲ ਵਿਚ ਤਿੰਨ ਵੇਰਾਂ ਉਹਦੇ ਅੰਦਰ ਆਉਂਦੀ ਸੀ ਉਦਾਸੀ, ਚਿੰਤਾ ਵਿਚ ਘਬਰਾਈਆ। ਗੋਬਿੰਦ ਦਰਸ ਨਾਲ ਕੱਟੀ ਜਾਂਦੀ ਸੀ ਫਾਂਸੀ, ਮਮਤਾ ਮੋਹ ਕੂੜ ਗਵਾਈਆ। ਸਰਸੇ ਕੰਢੇ ਨਾਲ ਸੀ ਕਿਨਾਰੇ ਘਾਟੀ, ਤੱਟ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਸੁਣਾਈਆ।

ਜਿਸ ਵੇਲੇ ਮਨਜ਼ੂਰ ਹੋਏ ਪੰਜ ਲਿਖਾਰੀ, ਸਰਸੇ ਵੱਜੀ ਵਧਾਈਆ। ਜੁਝਾਰ ਸਿੰਘ ਨੂੰ ਸੈਨਤ ਮਾਰੀ, ਸੱਜਣ ਹੋ ਕੇ ਸੀਸ ਨਿਵਾਈਆ। ਮੇਰੀ ਸਫ਼ਾਰਸ਼ ਕਰ ਭਾਰੀ, ਗੋਬਿੰਦ ਅੱਗੇ ਝੋਲੀ ਡਾਹੀਆ। ਤੇਰੇ ਨਾਲ ਮੇਰੀ ਰਹੇ ਯਾਰੀ, ਜੁਗ ਜੁਗ ਸਾਚਾ ਸੰਗ ਬਣਾਈਆ। ਇਹ ਆਸਾ ਮੇਰੀ ਆਹ ਨਾਲ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਗੋਬਿੰਦ ਗਿਆ ਤਾੜੀ, ਚੋਰੀ ਯਾਰੀ ਦੋਵੇਂ ਵੇਖ ਵਖਾਈਆ। ਹੱਸ ਕੇ ਕਿਹਾ ਬੱਚੂ ਆ ਜਾ ਅਗਾੜੀ, ਖੰਡਾ ਪਿਠ ਉਤੇ ਠੁਕਰਾਈਆ। ਕਟਾਰ ਵਖਾ ਕੇ ਤਿੱਖੀ ਧਾਰੀ, ਧਰਮ ਦੀ ਧਾਰ ਦਿਤੀ ਜਣਾਈਆ। ਜੇ ਸਚ ਦੀ ਲਾਉਣੀ ਯਾਰੀ, ਮਾਤ ਪਿਆਰੀ ਦੇਣੀ ਤਜਾਈਆ । ਐਸ਼ੋ ਇਸ਼ਰਤ ਛੱਡਣੀ ਸਾਰੀ, ਸੇਵਾ ਸਤਿਗੁਰ ਸਚ ਕਮਾਈਆ। ਮਨ ਮਨਸਾ ਰਹੇ ਨਾ ਹੰਕਾਰੀ, ਹਉਮੇ ਗੜ੍ਹ ਤੁੜਾਈਆ। ਜੁਝਾਰ ਦੇ ਮਿੱਤਰ ਭਗਤੂ ਨੇ ਕਿਹਾ ਤੇਰੇ ਚਰਨ ਬਲਿਹਾਰੀ, ਬਲ ਬਲ ਸੀਸ ਨਿਵਾਈਆ। ਗੋਬਿੰਦ ਕਿਹਾ ਭਗਤੂ ਤੇਰੀ ਭਗਤਾਂ ਨਾਲ ਬੰਧਾਵਾਂ ਧਾਰੀ, ਧਰਮ ਦੀ ਧਾਰ ਇਕ ਰਖਾਈਆ। ਜਿਸ ਵੇਲੇ ਪ੍ਰਭ ਦੇ ਪੰਜ ਪ੍ਰਸਿੱਧ ਹੋਏ ਲਿਖਾਰੀ, ਨਾਤਾ ਦੀਨ ਦੁਨੀ ਤੁੜਾਈਆ। ਤੇਰੀ ਵੀ ਉਨ੍ਹਾਂ ਨਾਲ ਰੱਖਾਂ ਵਾਰੀ, ਆਪਣਾ ਹਿੱਸਾ ਤੇਰੀ ਝੋਲੀ ਪਾਈਆ। ਤੂੰ ਵੀ ਕਰ ਕੇ ਰੱਖੀਂ ਤਿਆਰੀ, ਤ੍ਰੈਗੁਣ ਡੇਰਾ ਢਾਈਆ। ਸੰਮਤ ਸ਼ਹਿਨਸ਼ਾਹੀ ਪੰਜ ਛੱਬੀ ਪੋਹ ਨੂੰ ਤੇਰੀ ਪੈਜ ਜਾਏ ਸਵਾਰੀ, ਲੇਖਾ ਪੰਜਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਜੀਤ ਸਿੰਘ ਦੀ ਪਿਛਲੀ ਸੇਵਾ ਲੇਖੇ ਲਾ ਕੇ ਸਾਰੀ, ਸ਼ਾਰ ਸ਼ਬਦ ਦੇ ਨਾਲ ਕਲਮ ਦੀ ਧਾਰ ਦਏ ਦ੍ਰਿੜਾਈਆ। (੧੪ ਹਾੜ ਸ਼ ਸੰ ੫)

ਪੰਜ ਪਿਆਰੇ : ਅੰਮ੍ਰਿਤ ਧਾਰਾ ਆਤਮ ਸੀਰਾ। ਗੁਰਮੁਖ ਦੇਵੇ ਕਰ ਪਿਆਰਾ । ਕਾਇਆ ਛਾਣੇ ਮੰਦਰ ਪੰਜ ਪਿਆਰੇ :

ਤੇਰਾ। ਆਪੇ ਪਾਏ ਹਰਿ ਜੀ ਸਾਰਾ, ਲੋਕਮਾਤ ਨਾ ਹੋਏ ਵਹੀਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਸੂ ਤਿੰਨ ਗੁਰਮੁਖ ਸੰਤ ਪਿਆਰਿਆ, ਹਰਿਚਰਨ ਦੁਲਾਰਿਆ, ਸ਼ਬਦ ਬੰਨ੍ਹੇ ਸਿਰ ਸਾਚਾ ਚੀਰਾ। ਸਾਚਾ ਚੀਰਾ ਸਿਰ ਰਖਾਏ। ਨਾਮ ਹੀਰਾ ਵਿੱਚ ਟਿਕਾਏ। ਪੀਰਨ ਪੀਰਾ ਦਇਆ ਕਮਾਏ। ਅੰਮ੍ਰਿਤ ਸੀਰਾ ਸਚ ਪਿਆਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਲ੍ਹੇ ਲਾਲ ਗੜ੍ਹੀ ਚਮਕੌਰ ਤੇਰਾ ਲੇਖਾ ਪੂਰਾ ਅੱਜ ਕਰਾਏ।

ਚੌਬਦਾਰ ਪ੍ਰਭ ਧਾਰ ਵੇਸੇ। ਪੁਰਖ ਅਬਿਨਾਸ਼ੀ ਨਰ ਨਰੇਸ਼ੇ। ਦੋ ਜਹਾਨਾਂ ਵਾਲੀ ਹੱਥੋਂ ਖਾਲੀ, ਨਾ ਕੋਈ ਰੰਗ ਰੂਪ ਨਾ ਰੇਖੇ। ਲੋਕਮਾਤ ਚਾਰ ਕੁੰਟ ਕਰੇ ਰੁਸ਼ਨਾਈ, ਵਿੱਚ ਅੰਧ ਕੂਪ, ਗੁਰ ਸੰਗਤ ਸਾਰੀ ਹਰਿ ਜੀ ਵੇਖੇ। ਏਕਾ ਨੂਰ ਦੱਸੇ ਜੋਤ ਸਰੂਪ, ਪਹਿਲੀ ਵਾਰੀ ਚੌਬਦਾਰ ਹਰਿ ਨਿਰੰਕਾਰ, ਗੁਰ ਸੰਗਤ ਬੈਠੀ ਅੱਧਵਿਚਕਾਰ, ਆਪੇ ਕਰੇ ਖ਼ਬਰਦਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗਾ ਜੁਗੰਤ ਆਦਿ ਅੰਤ ਆਪੇ ਜਾਣੇ ਆਪਣੀ ਧਾਰ। (੩ ਅੱਸੂ ੨੦੧੧ ਬਿ)

ਗੋਬਿੰਦ ਕਹੇ ਸਚਖੰਡ ਨਿਵਾਸੀ ਕੀ ਤੇਰਾ ਰਾਜ਼, ਜੁਗ ਚੌਕੜੀ ਸਮਝ ਕੋਇ ਨਾ ਪਾਈਆ। ਤੂੰ ਨਿਰਗੁਣ ਹੋ ਕੇ ਸਿਰ ਤੇ ਰੱਖਿਆ ਤਾਜ, ਸੀਸ ਜਗਦੀਸ ਰਿਹਾ ਸੁਹਾਈਆ। ਮੈਂ ਲੋਕਮਾਤ ਲੈ ਕੇ ਤੇਰੀ ਦਾਤ, ਜਗ ਸਾਚੀ ਸੇਵ ਕਮਾਈਆ। ਜੋ ਧੁਰ ਸੰਦੇਸੇ ਦਿਤਾ ਆਖ, ਆਖ਼ਰ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਸਾਚੇ ਮੰਗ ਮੰਗਾਈਆ।

ਘਰ ਸਾਚੇ ਮੰਗ ਮੰਗੌਂਦਾ ਏ। ਗੋਬਿੰਦ ਆਪਣਾ ਸੀਸ ਝੁਕੌਂਦਾ ਏ। ਪੁਰਖ ਅਕਾਲ ਦਇਆ ਕਮੌਂਦਾ ਏ। ਵਸਤ ਅਮੋਲਕ ਝੋਲੀ ਪੌਂਦਾ ਏ। ਹੌਲੀ ਹੌਲੀ ਭੇਵ ਖਲ੍ਹੌਦਾ ਏ। ਮੌਲੀ ਤੰਦ ਨਾਲ ਬੰਧੌਂਦਾ ਏ। ਥਿਰ ਘਰ ਸੋਹਣਾ ਸਗਨ ਮਨੌਂਦਾ ਏ। ਪੁਰਖ ਅਕਾਲ ਚੱਲ ਕੇ ਔਂਦਾ ਏ। ਗੋਬਿੰਦ ਸੁਤ ਆਪ

ਉਠੌਂਦਾ ਏ। ਅਬਿਨਾਸ਼ੀ ਅਚੁਤ ਰੁੱਤ ਸੁਹੌਂਦਾ ਏ। ਕਲਜੁਗ ਔਧ ਰਹੀ ਮੁੱਕ, ਆਪਣੀ ਕਾਰ ਕਮੌਂਦਾ ਏ। ਸਚਖੰਡ ਨਿਵਾਸੀ ਜੋ ਬੈਠਾ ਰਿਹਾ ਚੁੱਪ, ਧੁਰ ਦਾ ਰਾਗ ਆਪ ਸੁਣੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲਹਿਣਾ ਤੇਰੀ ਝੋਲੀ ਪੌਂਦਾ ਏ।

ਤੇਰਾ ਲਹਿਣ ਝੋਲੀ ਪਾਇਆ ਏ। ਅਬਿਨਾਸ਼ੀ ਕਰਤੇ ਹੁਕਮ ਸੁਣਾਇਆ ਏ। ਧੁਰ ਦਰਬਾਰੀ ਆਪਣੀ ਦਇਆ ਕਮਾਇਆ ਏ। ਜੋਤ ਨਿਰੰਕਾਰੀ ਖੇਲ ਰਚਾਇਆ ਏ। ਤਖ਼ਤ ਨਿਵਾਸੀ ਵਡ ਦਰਬਾਰੀ, ਆਪਣਾ ਹੁਕਮ ਮਨਾਇਆ ਏ। ਗੋਬਿੰਦ ਤੇਰੀ ਪੰਜਾਂ ਨਾਲ ਸਰਦਾਰੀ, ਪੰਜਾਂ ਮਾਣ ਆਪ ਬਣਾਇਆ ਏ। ਪੰਜਾਂ ਕਰੇ ਜਗਤ ਖੁਆਰੀ, ਕੂੜਾ ਡੇਰਾ ਫੜਕੇ ਹੱਥੀਂ ਢਾਹਿਆ ਏ। ਅੰਮ੍ਰਿਤ ਜਾਮ ਦੇ ਖ਼ੁਮਾਰੀ, ਖ਼ਾਲਸ ਆਪਣੇ ਨਾਲ ਰਲਾਇਆ ਏ। ਹਉਮੇ ਹੰਗਤਾ ਕੱਟ ਬੀਮਾਰੀ, ਨਾਮ ਰੰਗਣ ਰੰਗ ਰੰਗਾਇਆ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚ ਪਿਆਰੇ ਆਪ ਪਰਗਟਾਇਆ ਏ।

ਪੰਚ ਪਿਆਰੇ ਪੰਚ ਪਰਗਟੌਂਦਾ ਏ। ਪੰਚ ਮੁਖੀ ਤਾਜ ਸੁਹੌਂਦਾ ਏ। ਪੰਚ ਪਰਧਾਨ ਆਪ ਬਣੌਂਦਾ ਏ। ਸਚ ਨਿਸ਼ਾਨ ਇਕ ਝਲੌਂਦਾ ਏ। ਜ਼ਿਮੀਂ ਅਸਮਾਨ ਸੀਸ ਝੁਕੌਂਦਾ ਏ। ਗੋਬਿੰਦ ਸੂਰਾ ਵੇਖ ਅੰਤਮ, ਆਪਣੀ ਇਛਿਆ ਇਕ ਪਰਗਟੌਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮੌਂਦਾ ਏ।

ਪੰਚ ਪਿਆਰੇ ਹੋਏ ਪਰਗਟ, ਗੋਬਿੰਦ ਮਿਲੀ ਵਡਿਆਈਆ। ਧੰਨ ਵਡਿਆਈ ਹਿੱਸਾ ਜਗਤ, ਜਗ ਜੀਵਣ ਖ਼ੁਸ਼ੀ ਬਣਾਈਆ। ਅੰਤਰ ਆਤਮ ਦੇ ਕੇ ਸ਼ਕਤ, ਸਚ ਸ਼ਖ਼ਸੀਅਤ ਦਿਤੀ ਵਖਾਈਆ। ਗੋਬਿੰਦ ਮੰਗੀ ਮੰਗ ਪ੍ਰਭ ਦੱਸ ਆਪਣਾ ਵਕ਼ਤ, ਵੇਲਾ ਦੇ ਸਮਝਾਈਆ। ਕਵਣ ਘੜੀ ਸੁਹੰਜਣੀ ਵੇਖਣ ਆਵੇਂ ਪਰਤ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਣਾ ਸਹਾਈਆ। ਗੋਬਿੰਦ ਤੇਰੇ ਪੰਜ ਪਿਆਰੇ, ਪੰਜਾਂ ਨਾਲ ਕੁੜਮਾਈਆ। ਕਿਰਪਾ ਕਰੇ ਹਰਿ ਗਿਰਧਾਰੇ, ਗ੍ਰਹਿ ਮੰਦਰ ਵੇਖ ਵਖਾਈਆ। ਜੁਗ ਚੌਕੜੀ ਬੀਤੇ ਵਿਚ ਸੰਸਾਰੇ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਅੰਤਮ ਨਿਰਗੁਣ ਨਿਰਾਕਾਰ ਲਏ ਅਵਤਾਰੇ, ਕਲ ਕਲਕੀ ਵੇਸ ਵਟਾਈਆ। ਸੰਬਲ ਵਸੇ ਧਾਮ ਨਿਆਰੇ, ਮਹੱਲ ਅਟੱਲ ਕਰੇ ਰੁਸ਼ਨਾਈਆ। ਪੰਜਾਂ ਵਿਚੋਂ ਪੰਜ ਪਿਆਰੇ, ਪੰਜਾਂ ਨਾਲ ਪੰਜੇ ਲਏ ਮਿਲਾਈਆ। ਜੋ ਤਾਜ ਦੂਰ ਦੁਰਾਡਾ ਵਾਜਾਂ ਮਾਰੇ, ਸੋ ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਨਿਆਰੇ, ਨਿਰਾਕਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੰਚਮ ਪੰਚ ਆਪ ਉਪਾਈਆ।

ਤਾਜ ਵੇਖੇ ਮੁਖ ਪੰਚ, ਪੰਚਮ ਮਾਣ ਵਡਿਆਈਆ। ਪੰਜ ਪਿਆਰੇ ਭਾਗ ਲੱਗੇ ਕਾਇਆ ਮਾਟੀ ਕੰਚ, ਕੱਚ ਕੰਚਨ ਰੂਪ ਵਟਾਈਆ। ਗੋਬਿੰਦ ਖੇਲ ਕਰ ਕਰਾਏ ਸਚ, ਸੁਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਇਆ ਸਹਾਈਆ।

ਪੰਚ ਪਿਆਰੇ ਸੱਚੇ ਜਗ, ਜੁਗਤੀ ਹਰਿ ਜਣਾਈਆ। ਹੰਸ ਬਣਾਏ ਫੜ ਕੇ ਕੱਗ, ਅੰਮ੍ਰਿਤ ਜਾਮ ਪਿਆਈਆ। ਗੋਬਿੰਦ ਸੂਰਬੀਰ ਸਰਬਗ, ਅਲਪਗ ਲਏ ਤਰਾਈਆ। ਜਗਤ ਜਹਾਨ ਪਾਰ ਕਰਕੇ ਹੱਦ, ਹਦੂਦ ਇਕੋ ਇਕ ਸਮਝਾਈਆ। ਸਚ ਪ੍ਰੀਤੀ ਪ੍ਰੇਮ ਰੰਗਣ ਰੰਗ, ਰੰਗ ਚਲੂਲ ਇਕ ਚੜ੍ਹਾਈਆ । ਫੜ ਕੇ ਬਾਹੋਂ ਲਾਏ ਅੰਗ, ਅੰਗੀਕਾਰ ਆਪ ਹੋ ਜਾਈਆ। ਜਗਤ ਪਖੰਡੀਆਂ ਵਖਾਇਆ ਪਖੰਡ, ਹੱਥ ਕਟਾਰ ਉਠਾਈਆ। ਜਗਤ ਕਨਾਤ ਅੰਦਰ ਲੰਘ, ਕੂੜੀ ਕਿਰਿਆ ਧਾਰ ਬਾਹਰ ਕਢਾਈਆ। ਸਤਿਗੁਰ ਪੂਰਾ ਪ੍ਰੇਮ ਪਿਆਰ ਅੰਦਰ ਸੀਸ ਲਏ ਮੰਗ, ਖੰਡਾ ਖੜਗ ਵਾਰ ਨਾ ਕੋਇ ਵਖਾਈਆ। ਜਿਨ੍ਹਾਂ ਦੇ ਅੰਦਰ ਨਿਰਗੁਣ ਨਿਰੰਕਾਰ ਗਿਆ ਲੰਘ, ਤਿਨ੍ਹਾਂ ਦੀ ਰਤੀ ਰਤ ਆਪਣੇ ਲੇਖੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।

ਪੰਚ ਪਿਆਰੇ ਹੋਏ ਭੇਟਾ, ਸਤਿਗੁਰ ਗੋਦ ਸਰਨਾਈਆ। ਗੋਬਿੰਦ ਪੁਰਖ ਅਕਾਲ ਦਾ ਬੇਟਾ, ਬੇਟੇ ਗੁਰਸਿਖ

ਆਪਣੇ ਲਏ ਬਣਾਈਆ। ਛਤਰਿਆਂ ਬੱਕਰਿਆਂ ਵਾਲਾ ਨਹੀਂ ਕੋਈ ਠੇਕਾ, ਛੁਰੀ ਕਰਦ ਕਟਾਰ ਤਲਵਾਰ ਸੀਸ ਨਾ ਕੋਇ ਕਟਾਈਆ। ਪ੍ਰੇਮ ਪਿਆਰ ਦੇ ਅੰਦਰ ਹੇਤਾ, ਚੇਤਾ ਪ੍ਰਭ ਜੂ ਰਿਹਾ ਕਰਾਈਆ। ਜੋ ਸਤਿਗੁਰ ਸਰਨਾਈ ਹੋਏ ਖੇਤਾ, ਬਿਨ ਝੂਜਿਆਂ ਝੂਜ ਵਖਾਈਆ । ਓਨ੍ਹਾਂ ਦਾ ਕਿਆ ਕੋਈ ਲਿਖੇ ਲੇਖਾ, ਕਲਮ ਸ਼ਾਹੀ ਦਏ ਦੁਹਾਈਆ। ਲੱਖ ਚੁਰਾਸੀ ਜੀਵ ਜੰਤ ਜਗਤ ਭੁਲੇਖਾ, ਗੋਬਿੰਦ ਧਾਰ ਸਮਝ ਕੋਇ ਨਾ ਪਾਈਆ। ਜੋ ਧੁਰ ਦਾ ਆਇਆ ਸੰਦੇਸਾ, ਸੋ ਲੋਕਮਾਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੰਚ ਨਿਸ਼ਾਨ ਆਪ ਬਣਾਈਆ।

ਪੰਚ ਮੁਖ ਦੇ ਪੰਚ ਨਿਸ਼ਾਨ, ਦੋ ਜਹਾਨਾਂ ਖੇਲ ਖਿਲਾਈਆ। ਕਿਰਪਾ ਕਰ ਸ੍ਰੀ ਭਗਵਾਨ, ਗੋਬਿੰਦ ਸੁਤ ਦਿਤੀ ਵਡਿਆਈਆ। ਅੰਮ੍ਰਿਤ ਅਗੰਮੀ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਪੰਚ ਪਿਆਰੇ ਕਰ ਪਰਵਾਨ, ਪਾਤਰ ਪਾਤੀ ਆਪਣੀ ਦਿਤੀ ਸੁਣਾਈਆ। ਬਿਨ ਪੜ੍ਹਿਆਂ ਦੇ ਗਿਆਨ, ਧਿਆਨ ਇਕੋ ਚਰਨ ਜਣਾਈਆ। ਸਚ ਸਰੋਵਰ ਕਰ ਅਸ਼ਨਾਨ, ਦੁਰਮਤ ਮੈਲ ਧੁਵਾਈਆ । ਨਾਮ ਖੰਡਾ ਖੜਗ ਕਿਰਪਾਨ, ਤਨ ਗਾਤਰੇ ਆਪ ਲਟਕਾਈਆ। ਗੋਬਿੰਦ ਧੁਰ ਦਾ ਦੇ ਕੇ ਦਾਨ, ਦਾਤੇ ਦਾਨੀ ਦਇਆ ਕਮਾਈਆ। ਪੰਜਾਂ ਪਿਆਰਿਆਂ ਦਾ ਕਿਸੇ ਨਾ ਪਾਇਆ ਗਿਆਨ, ਗਿਆਨੀ ਧਿਆਨੀ ਵਡ ਵਿਦਵਾਨੀ ਸਮਝ ਨਾ ਕੋਇ ਰਖਾਈਆ। ਜਿਸ ਦਾ ਲੇਖਾ ਉਹ ਜਾਣੇ ਆਪ ਭਗਵਾਨ, ਦੂਜਾ ਭਾਗ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇ ਕੇ ਸਤਿ ਦਾਨ, ਸਤਿ ਧਰਮ ਵਖਾਇਆ ਇਕ ਨਿਸ਼ਾਨ, ਪੰਜਾਂ ਵਿਚੋਂ ਪੰਜ ਕਰ ਪਰਧਾਨ, ਪਰਧਾਨਗੀ ਇਕੋ ਇਕ ਵਖਾਈਆ। ( ੧੯ ਸਾਵਣ ੨੦੨੧ ਬਿ)

(ਸ੍ਰ ਪ੍ਰੀਤਮ ਸਿੰਘ ਜੇਠੂਵਾਲ, ਸ੍ਰ ਇੰਦਰ ਸਿੰਘ ਝੁਬਾਲ, ਸ੍ਰ ਗੁਰਮੁਖ ਸਿੰਘ ਭਲਾਈਪੁਰ, ਸ੍ਰ ਪਾਲ ਸਿੰਘ ਦਾਉਦਪੁਰ, ਸ੍ਰ ਬਿਸ਼ਨ ਸਿੰਘ ਗੁੜਗਾਉਂ)

ਪੰਜ ਦਰਬਾਰੀ : ਸੰਮਤ ਪੰਜ ਕਹੇ ਪ੍ਰਭੂ ਦੇ ਪੰਜ ਹੋਣੇ ਦਰਬਾਰੀ, ਤਨ ਸੋਹਣਾ ਲਬਾਸ ਸੁਹਾਈਆ। ਪੰਜੇ ਪੰਜ ਦਰਬਾਰੀ :

ਕਰ ਕੇ ਔਣ ਤਿਆਰੀ, ਆਪਣਾ ਰੰਗ ਰੰਗਾਈਆ । ਹੱਥ ਵਿਚ ਹੋਵੇ ਨੰਗੀ ਕਟਾਰੀ, ਨਾਤਾ ਕੁਟੰਬ ਨਾਲੋਂ ਤੁੜਾਈਆ। ਪੂਰਬ ਲਹਿਣਾ ਵੇਖੇ ਉਧਾਰੀ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।

ਸਤਾਰਾਂ ਹਾੜ ਕਹੇ ਪੰਜ ਦਰਬਾਰੀ ਹੋਣੇ ਕਿਹੜੇ, ਸੰਮਤ ਦੇ ਜਣਾਈਆ। ਖਲੋਵਣ ਕਿਸ ਵਿਹੜੇ, ਧਰਨੀ ਕਵਣ ਸੁਹਾਈਆ। ਮੇਟਣ ਕਿਸ ਬਿਧ ਝੇੜੇ, ਝਗੜਾ ਕੂੜ ਚੁਕਾਈਆ। ਵਸਣਾ ਸਾਚੇ ਖੇੜੇ, ਘਰ ਇਕ ਬਣਾਈਆ। ਇਕ ਦੂਜੇ ਨੂੰ ਕਹਿਣ ਅਸੀਂ ਸਾਰੇ ਪ੍ਰਭੂ ਦੇ ਚੇਰੇ, ਦੂਜਾ ਰਹਿਣ ਕੋਇ ਨਾ ਪਾਈਆ। ਜਿਸ ਮਾਤਲੋਕ ਮਾਰੇ ਫੇਰੇ, ਫਿਰਤ ਫਿਰਤ ਖੋਜ ਖੁਜਾਈਆ। ਉਹ ਕੱਢੇ ਵਿਚੋਂ ਅੰਧੇਰੇ, ਕੂੜੀ ਕਿਰਿਆ ਡੇਰਾ ਢਾਹੀਆ । ਓਹ ਫਿਰਨ ਚਾਰ ਚੁਫੇਰੇ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।

ਪੰਜਾਂ ਦਰਬਾਰੀਆਂ ਦੇ ਲੱਕ ਨੂੰ ਹੋਵੇ ਪੇਟੀ, ਪਟਨੇ ਵਾਲਾ ਗਿਆ ਦ੍ਰਿੜਾਈਆ । ਓਨ੍ਹਾਂ ਵਿਚ ਗੁਰਦਰਸ਼ਨ ਹੋਵੇ ਬੇਟੀ, ਜਿਸ ਦਾ ਲਹਿਣਾ ਪੂਰਾ ਪੂਰ ਕਰਾਈਆ । ਕਪੂਰ ਸਿੰਘ ਨਾਲ ਰਲਣਾ ਛੇਤੀ, ਕੇਹਰ ਸਿੰਘ ਪੱਲੂ ਲੈਣਾ ਗੰਢਾਈਆ। ਮੇਲਾ ਸਿੰਘ ਪਿਛਲਾ ਭੇਤੀ, ਗੰਢ ਆਪਣੀ ਜੋੜ ਜੁੜਾਈਆ। ਚੇਲਾ ਸਿੰਘ ਦੀ ਯਾਦ ਆਈ ਨੇਕੀ, ਨਿੱਕਿਆਂ ਵੱਡਿਆਂ ਵੇਖ ਵਖਾਈਆ। ਗੁਰਮੀਤ ਸਿੰਘ ਮਿਲੇ ਨਾਲ ਤੇਜ਼ੀ, ਤੇਜ਼ ਧਾਰ ਇਕ ਚਮਕਾਈਆ। ਗੁਰਦਰਸ਼ਨ ਸ਼ਬਦ ਸੁਣੌਣਾ ਪੰਜ ਅੱਖਰਾਂ ਵਾਲਾ ਵਿਚ ਅੰਗਰੇਜ਼ੀ, ਸੰਦੇਸ਼ਾ ਸਚ ਸਚ ਜਣਾਈਆ । ਪਹਿਲੀ ਹਾੜ ਨੂੰ ਇਨ੍ਹਾਂ ਪੰਜਾਂ ਦੀ ਪਹਿਲੀ ਪੇਸ਼ੀ, ਪੇਸ਼ੀਨਗੋਈ ਇਕ ਸੁਣਾਈਆ। ਅੱਗੇ ਖੇਲ ਹੋਣੀ ਵਿਦੇਸ਼ੀ, ਦੇਸ਼ ਦਿਸ਼ਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। (੧ ਜੇਠ ਸ਼ ਸੰ ੫)

ਪੰਜ ਪੁਜਾਰੀ : ਸਤਾਰਾਂ ਹਾੜ ਕਹੇ ਪੰਜ ਪ੍ਰਭ ਦੇ ਹੋਣੇ ਪੁਜਾਰੀ, ਮਸਤਕ ਖ਼ਾਕ ਰਮਾਈਆ। ਮਲ ਸਿੰਘ ਪੰਜ ਪੁਜਾਰੀ :

ਕਰ ਕੇ ਔਣਾ ਤਿਆਰੀ, ਤਾਰਾ ਚੰਦ ਨਿਸ਼ਾਨ ਬਣਾਈਆ। ਅਮਰੀਕ ਸਿੰਘ ਤਿੰਨ ਰੰਗ ਦੀ ਲਾ ਕੇ ਔਣਾ ਧਾਰੀ, ਸੂਹਾ ਪੀਲਾ ਨੀਲਾ ਜੋੜ ਜੁੜਾਈਆ। ਕਿਸ਼ਨ ਸਿੰਘ ਨੇਤਰ ਨੀਰ ਵਹੌਣਾ ਜ਼ਾਰੋ ਜ਼ਾਰੀ, ਅੱਖੀਆਂ ਛਹਿਬਰ ਲਾਈਆ। ਪਰਗਟ ਸਿੰਘ ਖੁਲ੍ਹੀ ਛੱਡ ਕੇ ਦਾੜ੍ਹੀ, ਹੱਥ ਛਾਤੀ ਉਤੇ ਟਿਕਾਈਆ। ਦਿਆਲ ਸਿੰਘ ਨੇ ਲੌਣੀ ਤਾੜੀ, ਡੱਡਾਂ ਵਾਲੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। (੧ ਜੇਠ ਸ਼ ਸੰ ੫)

ਪੰਜ ਮੁਸਾਹਿਬ : ਹਾੜ ਸਤਾਰਾਂ ਕਹੇ ਪੰਜ ਬੈਠੇ ਹੋਣ ਮੁਸਾਹਿਬ, ਸਾਲਸ ਰੂਪ ਬਣਾਈਆ। ਜਿਨ੍ਹਾਂ ਵਿਚੋਂ ਪੰਜ ਮੁਸਾਹਿਬ :

ਇਕ ਹੋਵੇ ਸਿੰਘ ਅਜਾਇਬ, ਗੱਗੋਬੂਏ ਵਿਚੋਂ ਉਠਾਈਆ। ਪਿਛਲਾ ਲੇਖਾ ਪੂਰਾ ਕਰਨਾ ਵਾਹਦ, ਕਾਂਸ਼ੀਰਾਮ ਮਿਲੇ ਧੁਰ ਦੇ ਮਾਹੀਆ। ਅਗਲਾ ਹੁਕਮ ਹੋਣਾ ਰਾਇਜ, ਗੁਰਨਾਮ ਸਿੰਘ ਜੋੜ ਜੁੜਾਈਆ । ਸਾਚਾ ਮਿਲੇ ਹੁਕਮ ਜਾਇਜ਼, ਜਸਵੰਤ ਸਿੰਘ ਜਿਸਮ ਜ਼ਮੀਰ ਬਦਲਾਈਆ। ਕੂੜੀ ਕਿਰਿਆ ਕਰਨੀ ਗਾਇਬ, ਹਰਬੰਸ ਸਿੰਘ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। (੧ ਜੇਠ ਸ਼ ਸੰ ੫)

ਪੰਜ ਮਿਸਤਰੀ : ਪੰਚਮ ਪੰਚ ਕਰੇ ਪਹਿਚਾਨ, ਪੰਚਮ ਸੱਚਾ ਸ਼ਹਿਨਸ਼ਾਹੀਆ। ਪੰਚਮ ਦੇਵੇ ਇਕ ਗਿਆਨ, ਪੰਜ ਮਿਸਤਰੀ :

ਏਕਾ ਕਰੇ ਪੜ੍ਹਾਈਆ। ਪੰਚਾਂ ਸਤਿਜੁਗ ਬਣੇ ਵਿਧਾਨ, ਧਾਰਾ ਅਵਰ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਚਮ ਨਾਮ ਜਗਤ ਅਪਾਰਾ, ਅਪਰੰਪਰ ਆਪ ਜਣਾਇੰਦਾ। ਸਿੰਘ ਬਿਸ਼ਨ ਕਰ ਪਿਆਰਾ, ਸਿੰਘ ਲਛਮਣ ਨਾਲ ਮਿਲਾਇੰਦਾ। ਸਿੰਘ ਮੱਲ ਦਏ ਹੁਲਾਰਾ, ਸਿੰਘ ਸੋਹਣ ਰੰਗ ਚੜ੍ਹਾਇੰਦਾ। ਸਿੰਘ ਸੰਤਾ ਸਤਿ ਵਣਜਾਰਾ, ਸਤਿ ਸਤਿਵਾਦੀ ਵੇਖ ਵਖਾਇੰਦਾ। ਪੰਚਮ ਦੱਸਾਂ ਪੰਚ ਵਿਹਾਰਾ, ਪੰਚਮ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਹਕਲੰਕ ਨਰਾਇਣ ਨਰ, ਸਲਾਹਕਾਰ ਨਾਲ ਰਲਾਇੰਦਾ। (੩ ਕੱਤਕ ੨੦੧੮ ਬਿ)

੧੧੨

ਪੰਜ ਸਲਾਹਕਾਰ : ਪੰਜ ਬਣਨ ਸਲਾਹਕਾਰ, ਪੰਜਾਂ ਨਾਲ ਮਿਲਾਈਆ। ਪਸੌਰਾ ਸਿੰਘ ਦਏ ਅਧਾਰ, ਸਿੰਘ ਪੰਜ ਸਲਾਹਕਾਰ

ਦਿਦਾਰ ਨਾਲ ਮਿਲਾਈਆ। ਮਹਿੰਦਰ ਸਿੰਘ ਪ੍ਰੇਮ ਵਿਚਾਰ, ਸਿੰਘ ਗੁਰਨਾਮ ਦੱਸੇ ਚਾਈਂ ਚਾਈਆ। ਗੁਰਨਾਮ ਸਿੰਘ ਮਿਲ ਸੇਵਾ ਕਰੇ ਅਪਾਰ, ਸਾਚੀ ਖ਼ੁਸ਼ੀ ਮਨਾਈਆ। ਪੰਚਾਂ ਨਾਲ ਪੰਚ ਪਿਆਰ, ਪੰਚਮ ਗੰਢ ਪੁਆਈਆ। ਪੰਜ ਪੰਜੀ ਸੇਵਾਦਾਰ, ਸੇਵਕ ਸੇਵ ਵਖਾਈਆ। ਦਰ ਆਏ ਦਰਵੇਸ਼ ਨਿਰੰਕਾਰ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਗੁਣ ਵਿਚ ਦਏ ਵਖਾਈਆ।(੩ ਕੱਤਕ ੨੦੧੮ ਬਿ)

ਪ੍ਰਾਇਮਰੀ : ਪ੍ਰਾਇਮਰੀ ਕਹੇ ਮੇਰੀਆਂ ਜਮਾਤਾਂ ਚਾਰ, ਚਾਰ ਜੁਗ ਦੇ ਸ਼ਾਸਤਰ ਦੇਣ ਗੁਵਾਹੀਆ। ਮੇਰਾ ਪ੍ਰਾਇਮਰੀ

ਲਹਿਣਾ ਦੇਣਾ ਚਾਰ ਕੁੰਟ ਦੀ ਧਾਰ, ਚਾਰ ਵਰਨਾਂ ਵੇਖ ਵਖਾਈਆ। ਚੌਥੇ ਜੁਗ ਵੇਖਾਂ ਨੈਣ ਉਘਾੜ, ਬਿਨ ਨੇਤਰ ਅੱਖ ਅੱਖ ਉਠਾਈਆ। ਮੇਰਾ ਮਾਲਕ ਖਾਲਕ ਇਕੋ ਪਰਵਰਦਿਗਾਰ, ਸਾਂਝਾ ਯਾਰ ਇਕੋ ਨੂਰ ਅਲਾਹੀਆ। ਸਤਿਗੁਰ ਸ਼ਬਦ ਜੋ ਸੰਦੇਸ਼ਾ ਦੇਵੇ ਵਾਰੋ ਵਾਰ, ਭੇਵ ਅਭੇਦਾ ਅਗੰਮ ਖੁਲ੍ਹਾਈਆ। ਮੇਰੀ ਸਿਖਿਆ ਜਗਤ ਅੱਖਰਾਂ ਬਾਹਰ, ਵਿਦਿਆ ਵਿੱਚ ਵਿੱਦਿਅਤ ਨਾ ਕੋਇ ਕਰਾਈਆ। ਕੋਟਾਂ ਵਿੱਚੋ ਕੋਈ ਗੁਰਮੁਖ ਵਿਰਲਾ ਪੜ੍ਹੇ ਵਿੱਚ ਸੰਸਾਰ, ਜਿਸ ਸਿਰ ਸਤਿਗੁਰ ਆਪਣਾ ਹੱਥ ਟਿਕਾਈਆ। ਮੇਰੀ ਪਹਿਲੀ ਜਮਾਤ ਬੜੀ ਦੁਸ਼ਵਾਰ, ਦੁਸ਼ਮਣ ਚਾਰੋਂ ਕੁੰਟ ਅੰਤਰ ਨਿਰੰਤਰ ਨਜ਼ਰੀ ਆਈਆ। ਮੇਰਾ ਲਹਿਣਾ ਦੇਣਾ ਨਾਲ ਨੌ ਦੁਆਰ, ਜਗਤ ਵਾਸ਼ਨਾ ਸੰਗ ਬਣਾਈਆ। ਦਹਿ ਦਿਸ਼ਾ ਕਰਾਂ ਵਿਚਾਰ, ਬਿਨਾ ਸੋਚ ਸਮਝ ਆਪਣੀ ਲਵਾਂ ਅੰਗੜਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਪ੍ਰਾਇਮਰੀ ਕਹੇ ਮੇਰੀ ਜਮਾਤ ਪਹਿਲੀ, ਏਕਾ ਏਕਾ ਵੇਖ ਵਖਾਈਆ। ਜਿਸ ਵਿੱਚ ਹੋਏ ਨਾ ਕੋਇ ਅਨਗਹਿਲੀ,
ਗਫ਼ਲਤ ਰੂਪ ਨਾ ਕੋਇ ਦਰਸਾਈਆ। ਜਿਹੜੀ ਵਿਦਿਆ ਬਿਨਾ ਜ਼ਬਾਨ ਤੋਂ ਕਹਿ ਲਈ, ਬਿਨਾ ਸਰਵਣਾਂ ਸੁਣਨੀ
ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ
ਹੁਕਮ ਇਕ ਵਰਤਾਈਆ।
ਪ੍ਰਾਇਮਰੀ ਕਹੇ ਗੁਰਮੁਖ ਵਿਰਲਾ ਮੇਰੀ ਪਹਿਲੀ ਕਰੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਸਤਿਗੁਰ
ਸ਼ਬਦ ਉਤੇ ਕਰੇ ਵਿਸ਼ਵਾਸ਼, ਜਗਤ ਵਿਸ਼ਿਆਂ ਡੇਰਾ ਢਾਈਆ। ਤਨ ਵਜੂਦ ਲੇਖਾ ਤੱਕੇ ਅਪ ਤੇਜ਼ ਵਾਏ ਪ੍ਰਿਥਮੀ
ਅਕਾਸ਼, ਮਨ ਮਤ ਬੁਧ ਨਾਲ ਰਲਾਈਆ। ਨੌ ਦੁਆਰਿਆਂ ਨਿਗਾਹ ਮਾਰੇ ਖਾਸ, ਪਰਦਾ ਪਰਦਿਆਂ ਵਿੱਚੋਂ
ਚੁਕਾਈਆ। ਜਿਸ ਉਤੇ ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।
ਪ੍ਰਾਇਮਰੀ ਕਹੇ ਜਿਹੜਾ ਹਰਿਜਨ ਪਹਿਲੀ ਪੜ੍ਹਦਾ, ਜਗਤ ਲੇਖ ਸ਼ਰਅ ਨਾ ਕੋਇ ਰਖਾਈਆ। ਧਰਮ ਦੀ
ਧਾਰ ਵਿੱਚ ਦੂਜੀ ਚੜ੍ਹਦਾ, ਚੜ੍ਹਦਾ ਲਹਿਦਾ ਦੱਖਣ ਪਹਾੜ ਇਕੋ ਤੱਕੇ ਧੁਰ ਦਾ ਮਾਹੀਆ। ਅੰਦਰੋਂ ਕਿਲ੍ਹਾ ਤੋੜੇ
ਹੰਕਾਰੀ ਗੜ੍ਹ ਦਾ, ਹਉਮੇ ਹੰਗਤਾ ਦੂਰ ਕਰਾਈਆ। ਲੇਖਾ ਜਾਣੇ ਚੋਟੀ ਜੜ੍ਹ ਦਾ, ਚੇਤਨ ਹੋ ਕੇ ਵੇਖ ਵਖਾਈਆ।
ਲਹਿਣਾ ਤੱਕੇ ਬਹੱਤਰ ਨੜ ਦਾ, ਹੱਡ ਮਾਸ ਖੋਜ ਖੁਜਾਈਆ। ਖੇਲ ਤੱਕੇ ਸਰੀਰ ਧੜ ਦਾ, ਤਨ ਵਜੂਦ ਫੋਲ
ਫੁਲਾਈਆ। ਜਗਤ ਦੁਵਾਰੇ ਪਾਰ ਕਰਦਾ, ਨਵ ਦੁਆਰ ਦਾ ਡੇਰਾ ਢਾਈਆ। ਰਾਹ ਵੇਖੇ ਆਪਣੇ ਘਰ
ਦਾ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ
ਵਰ, ਸਚ ਦਾ ਹੁਕਮ ਇਕ ਵਰਤਾਈਆ।
ਪ੍ਰਾਇਮਰੀ ਕਹੇ ਮੇਰੀ ਦੂਜੀ ਜਮਾਤ ਚੰਗੀ, ਪਹਿਲੀ ਨਾਲੋਂ ਮਿਲੇ ਵਡਿਆਈਆ । ਸਤਿਗੁਰ ਪਿਆਰ ਵਿੱਚ ਲਾਵੇ
ਅੰਗੀ, ਅੰਗੀਕਾਰ ਆਪ ਹੋ ਜਾਈਆ। ਆਸਾ ਪੂਰੀ ਕਰੇ ਮੰਗੀ, ਮਨਸਾ ਜਗਤ ਟਿਕਾਈਆ। ਅੰਮ੍ਰਿਤ ਧਾਰ
ਪਿਆਏ ਗੰਗੀ, ਬੂੰਦ ਸੁਵਾਂਤੀ ਕਵਲ ਨਾਭ ਟਪਕਾਈਆ। ਮਨੂਆ ਦਹਿ ਦਿਸ਼ ਨਾ ਧਾਏ ਫਰੰਗੀ, ਚਾਰ ਕੁੰਟ
ਨਾ ਉਠ ਉਠ ਧਾਈਆ। ਸਾਚੇ ਪਿਆਰ ਦੀ ਦੱਸੇ ਪਾਬੰਦੀ, ਨਾਮ ਬੰਧਨ ਵਿੱਚ ਬੰਧਾਈਆ। ਸਚ ਪ੍ਰੇਮ ਬਣਾ
ਕੇ ਸਨਬੰਧੀ, ਸਗਲਾ ਸੰਗ ਜਣਾਈਆ। ਅੰਦਰੋਂ ਦੁਵੈਤ ਦੀ ਢਾਏ ਕੰਧੀ, ਪਰਦਾ ਪਰਦਿਆਂ ਵਿੱਚੋਂ ਉਠਾਈਆ ।
ਲੇਖਾ ਮੁੱਕੇ ਪ੍ਰਕਿਰਤੀ ਪੰਝੀ, ਪੰਜਾਂ ਤੱਤਾਂ ਸੰਗ ਬਣਾਈਆ। ਲਹਿਣਾ ਮੇਟੇ ਵਿਕਾਰ ਜੰਗੀ, ਕਾਮ ਕਰੋਧ ਲੋਭ
ਮੋਹ ਹੰਕਾਰ ਰੰਗ ਰੰਗਾਈਆ। ਜਗਤ ਵਾਸਨਾ ਕਰੇ ਕੋਇ ਨਾ ਤੰਗੀ, ਤੰਗਦਸਤੀ ਦੂਰ ਕਰਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੂਜੀ ਆਪਣੇ ਰੰਗ ਰੰਗਾਈਆ।
ਪ੍ਰਾਇਮਰੀ ਕਹੇ ਜਿਸ ਮੇਰੀ ਦੂਜੀ ਕਰ ਲਈ ਪੂਰ, ਪੂਰਾ ਸਤਿਗੁਰ ਦਇਆ ਕਮਾਈਆ। ਤੀਜੀ ਜਮਾਤ ਦਾ
ਇਕ ਦਸਤੂਰ, ਅਸੂਲ ਨਿਯਮ ਇਕ ਜਣਾਈਆ। ਅੰਤਰ ਨਿਰੰਤਰ ਰਹੇ ਨਾ ਕੋਇ ਗਰੂਰ, ਗੁਰਬਤ ਅੰਦਰੋਂ
ਬਾਹਰ ਕਢਾਈਆ। ਸਾਚੇ ਨਾਮ ਦਾ ਦਏ ਸਰੂਰ, ਸੁਰਤੀ ਸ਼ਬਦ ਨਾਲ ਮਿਲਾਈਆ । ਜਗਤ ਵਿਕਾਰਾ
ਕਰੇ ਚੂਰ, ਕਿਰਿਆ ਕੂੜ ਬਾਹਰ ਕਢਾਈਆ। ਅੰਮ੍ਰਿਤ ਰਸ ਨਾਲ ਕਰੇ ਭਰਪੂਰ, ਤ੍ਰਿਸ਼ਨਾ ਜਗਤ ਗੁਵਾਈਆ।
ਪੰਧ ਮੁਕਾ ਕੇ ਨੇੜਾ ਦੂਰ, ਘਰ ਘਰ ਵਿਚ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।
ਤੀਜੀ ਜਮਾਤ ਕਹੇ ਮੈਨੂੰ ਗੁਰਮੁਖ ਵੇਖੇ ਚੰਗੀ ਤਰਾਂ, ਤਰੀਕਾ ਸਤਿਗੁਰ ਦਏ ਜਣਾਈਆ। ਜਿਸ ਵਿਚ ਪਾਬੰਦੀ
ਨਹੀਂ ਕੋਈ ਸ਼ਰਅ, ਸ਼ਰੀਅਤ ਵੰਡ ਨਾ ਕੋਇ ਵੰਡਾਈਆ। ਜਗਤ ਵਿਦਿਆ ਅੱਖਰ ਨਾ ਕੋਈ ਪੜ੍ਹਾ, ਕਾਗਜ਼
ਕਲਮ ਨਾ ਕੋਇ ਚਤੁਰਾਈਆ। ਜਗਤ ਸਰੋਵਰ ਲੋੜ ਰਹੇ ਨਾ ਸਰਾ, ਤੀਰਥ ਤਟ ਨਾ ਕੋਇ ਚਤੁਰਾਈਆ।
ਤੀਜੀ ਜਮਾਤ ਵਿਚ ਮਿਲੇ ਅਗੰਮਾ ਵਰਾ, ਵਰਦਾਤਾ ਹੋ ਕੇ ਦਏ ਵਡਿਆਈਆ। ਇਕੋ ਹੁਕਮ ਸੁਣਾਏ ਖਰਾ,
ਖਾਲਸ ਇਕੋ ਰੰਗ ਰੰਗਾਈਆ। ਅੰਮ੍ਰਿਤ ਜਾਮ ਪਿਆ ਕੇ ਜ਼ਰਾ, ਜ਼ਰੇ ਜ਼ਰੇ ਵਿਚੋਂ ਆਪਣਾ ਨੂਰ ਦਰਸਾਈਆ।

ਅੰਤਰ ਨਿਰੰਤਰ ਜਿਸ ਦੇ ਨਾਲ ਠਰਾ, ਅਗਨੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਤੀਜੀ ਜਮਾਤ ਕਹੇ ਮੇਰੇ ਸ਼ਬਦ ਦੀ ਅਗੰਮੀ ਧੁਨ, ਧੁਨ ਆਤਮਕ ਰਾਗ ਦ੍ਰਿੜਾਈਆ। ਭਗਤ ਸੁਹੇਲਾ ਲਏ ਸੁਣ, ਅਣਸੁਣਤ ਦਏ ਜਣਾਈਆ। ਹਰਿਜਨ ਆਪਣੇ ਲਏ ਚੁਣ, ਖੋਜਣਹਾਰਾ ਥਾਉਂ ਥਾਈਂਆ। ਜਿਸ ਦੀ ਸਿਖਿਆ ਵਿਚ ਵੱਡਾ ਗੁਣ, ਅਵਗੁਣ ਕੂੜੇ ਬਾਹਰ ਕਢਾਈਆ। ਭਗਤ ਸੁਹੇਲੇ ਸੰਤ ਮੀਤ ਆਪੇ ਚੁਣ, ਆਪੇ ਵੇਖੇ ਥਾਉਂ ਥਾਈਂਆ। ਜਿਸ ਦਾ ਲੇਖਾ ਕੋਈ ਨਾ ਜਾਣੇ ਰਿਖ ਮੁਨ, ਭੇਵ ਅਭੇਦਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਤੀਜੀ ਜਮਾਤ ਕਹੇ ਮੇਰੀ ਬੜੀ ਸੋਹਣੀ ਪੜ੍ਹਾਈ, ਅਲਫ਼ ਬੇ ਵੰਡ ਨਾ ਕੋਇ ਵੰਡਾਈਆ। ਮੇਰਾ ਸੋਹਣਾ ਹਿੰਦਸਾ ਇਕਾਈ, ਏਕਾ ਏਕ ਸੋਭਾ ਪਾਈਆ। ਜਿਸ ਦੀ ਖ਼ੁਸ਼ੀ ਮੇਰੇ ਅੰਤਰ ਨਾ ਸਕੇ ਸਮਾਈ, ਗਿਣਤੀ ਗਣਤ ਨਾ ਕੋਇ ਜਣਾਈਆ। ਮੇਰੀ ਬੁੱਧੀ ਨਾਲੋਂ ਹੋਏ ਜੁਦਾਈ, ਮਤ ਚਲੇ ਨਾ ਕੋਇ ਚਤੁਰਾਈਆ । ਮਨੂਆ ਦਹਿ ਦਿਸ਼ ਨਾ ਉਠ ਉਠ ਧਾਈ, ਨਵ ਭੱਜੇ ਨਾ ਵਾਹੋ ਦਾਹੀਆ। ਇਕੋ ਮੀਤਾ ਸਤਿਗੁਰ ਮਿਲੇ ਗੁਸਾਈਂ, ਗਹਿਰ ਗਵਰ ਇਕ ਅਖਵਾਈਆ। ਜੋ ਆਪਣਾ ਪਰਦਾ ਦਏ ਉਠਾਈ, ਬਜਰ ਕਪਾਟੀ ਰਹਿਣ ਨਾ ਪਾਈਆ। ਅੰਮ੍ਰਿਤ ਜਾਮ ਬੂੰਦ ਸੁਵਾਂਤੀ ਨਿਝਰ ਝਿਰਨਿਉ ਦਏ ਪਿਆਈ, ਨਾਭੀ ਕਵਲ ਕਵਲ ਉਲਟਾਈਆ। ਸਹੰਸ ਦਲ ਨੱਚੇ ਟੱਪੇ ਚਾਈਂ ਚਾਈਂ, ਖ਼ੁਸ਼ੀਆਂ ਢੋਲੇ ਗਾਈਆ। ਸ਼ਬਦ ਧੁਨ ਨਾਦ ਕਰੇ ਸ਼ਨਵਾਈ, ਬਿਨ ਸਰਵਣਾਂ ਦਏ ਸੁਣਾਈਆ । ਸਤਿਗੁਰ ਪੂਰਾ ਮੇਰੀ ਪ੍ਰੀਖਿਆ ਲਏ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਤੀਜੀ ਜਮਾਤ ਕਹੇ ਮੈਂ ਵੀ ਜਾਵਾਂ ਮੁਕ, ਮੁਕੰਮਲ ਦਿਆਂ ਦ੍ਰਿੜਾਈਆ। ਇਸ ਤੋਂ ਅੱਗੇ ਇਕੋ ਹੋਵੇ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਆਤਮ ਪਰਮਾਤਮ ਰਹੇ ਕੋਈ ਨਾ ਲੁਕ, ਪਰਦਾ ਪਰਦਿਆਂ ਵਿਚੋਂ ਉਠਾਈਆ। ਚੌਥੀ ਜਮਾਤ ਵਿਚ ਹਰਿਜਨ ਚੜ੍ਹ ਕੇ ਹੋਏ ਖ਼ੁਸ਼, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਇਕੋ ਸਤਿਗੁਰ ਸ਼ਬਦ ਸਾਚੀ ਸੰਥਾ ਲਏ ਪੁਛ, ਭੇਵ ਅਭੇਦਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਮੇਰੀ ਜੋ ਚੜ੍ਹ ਜਾਏ ਚੌਥੀ ਜਮਾਤ, ਜੁਮਲਾ ਅੱਖਰ ਨਾ ਕੋਇ ਪੜ੍ਹਾਈਆ। ਸਤਿਗੁਰ ਆਪਣੀ ਕਿਰਪਾ ਕਰੇ ਅਨਾਇਤ, ਮੁਫ਼ਤ ਮੁਫ਼ਤ ਮੁਫ਼ਤ ਵਰਤਾਈਆ। ਧੁਰ ਦਾ ਸ਼ਬਦ ਕਰੇ ਹਦਾਇਤ, ਬਿਨ ਅੱਖਰਾਂ ਦਏ ਸਮਝਾਈਆ । ਮਿਹਰਵਾਨ ਹੋ ਕੇ ਸਾਚੀ ਕਰੇ ਹਮਾਇਤ, ਹਮਸਾਜਣ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।

ਚੌਥੀ ਜਮਾਤ ਕਹੇ ਮੇਰੇ ਉਤੇ ਮੇਰਾ ਸਾਹਿਬ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਮੈਨੂੰ ਕੋਟਾਂ ਵਿਚੋਂ ਪੜ੍ਹੇ ਕੋਈ ਜੀਵ ਪੁਰਾਨੀ, ਜਿਸ ਉਪਰ ਸਤਿਗੁਰ ਆਪਣਾ ਹੱਥ ਟਿਕਾਈਆ। ਉਹਦਾ ਲਹਿਣਾ ਦੇਣਾ ਮੁੱਕ ਜਾਏ ਨਾਲੋਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਚਾਰ ਵਰਨ ਨਾ ਕਰਨ ਪਰੇਸ਼ਾਨੀ, ਬਰਨਾਂ ਡੇਰਾ ਢਾਈਆ। ਸਾਚੀ ਮੰਜ਼ਲ ਇਕੋ ਮਿਲੇ ਰੁਹਾਨੀ, ਰੂਹ ਬੁੱਤ ਤੋਂ ਬਾਹਰ ਵਜਦੀ ਰਹੇ ਵਧਾਈਆ। ਜਿਥੇ ਝਗੜਾ ਨਹੀਂ ਜਿਸਮ ਜਿਸਮਾਨੀ, ਜਿਸਮ ਜਮੀਰ ਦਏ ਬਦਲਾਈਆ। ਜਿਥੇ ਲੇਖਾ ਨਹੀਂ ਕਲਮ ਕਾਨੀ, ਕਾਗਜ਼ ਸ਼ਾਹੀ ਵੰਡ ਨਾ ਕੋਇ ਵੰਡਾਈਆ। ਚੌਥੀ ਜਮਾਤ ਨੂੰ ਪੜ੍ਹ ਸਕੇ ਨਾ ਕੋਈ ਅਕਲਵਾਲਾ ਵਿਦਵਾਨੀ, ਬੁਧੀ ਦੀ ਚਲੇ ਨਾ ਕੋਇ ਚਤੁਰਾਈਆ। ਜਿਸ ਉਤੇ ਸਤਿਗੁਰ ਕਿਰਪਾ ਕਰੇ ਉਹ ਮੇਰੀ ਵਿਦਿਆ ਕਰੇ ਪਹਿਚਾਨੀ, ਬਿਨ ਅੱਖਰਾਂ ਅੱਖਰ ਵੇਖ ਵਖਾਈਆ। ਜਿਥੇ ਲਹਿਣਾ ਦੇਣਾ ਨਹੀਂ ਜ਼ਿਮੀਂ ਅਸਮਾਨੀ, ਮੰਡਲਾਂ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।

ਚੌਥੀ ਕਹੇ ਮੇਰਾ ਲੇਖਾ ਨਹੀਂ ਕੋਈ ਪੰਡਤੀ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਮੇਰਾ ਲਹਿਣਾ ਦੇਣਾ

ਨਹੀਂ ਕੋਈ ਹੰਗਤੀ, ਹੰਕਾਰ ਗੜ੍ਹ ਨਾ ਕੋਇ ਰਖਾਈਆ। ਮੇਰੀ ਤ੍ਰਿਸ਼ਨਾ ਨਹੀਂ ਕੋਈ ਮਨ ਦੀ, ਮਮਤਾ ਮੋਹ ਨਾ ਕੋਇ ਜਣਾਈਆ। ਮੈਂ ਵਣਜਾਰੀ ਨਹੀਂ ਕਦੇ ਕੰਨ ਦੀ, ਸਰਵਣਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਚੌਥੀ ਜਮਾਤ ਕਹੇ ਜਨ ਭਗਤੋ ਮੇਰੀ ਇਕੋ ਅਗੰਮੀ ਬਾਤ, ਬਾਤਨ ਦਿਆਂ ਜਣਾਈਆ। ਮੇਰੀ ਮੰਜ਼ਲ ਦਾ ਲੇਖਾ ਨਾਲ ਕਮਲਾਪਾਤ, ਪਤਿਪਰਮੇਸ਼ਵਰ ਮਿਲ ਕੇ ਵੱਜੇ ਵਧਾਈਆ। ਇਕੋ ਗ੍ਰਹਿ ਇਕੋ ਦੁਵਾਰਾ ਜਿਥੇ ਨਾ ਕੋਈ ਦਿਵਸ ਨਾ ਕੋਈ ਰਾਤ, ਸੂਰੀਆ ਚੰਦ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਜਗਤ ਜਮਾਤਾਂ ਚਾਰ, ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਢੋਲਿਆਂ ਵਿਚ ਸਿਫ਼ਤ ਸਲਾਹੀਆ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਮੇਰਾ ਯਾਰ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਦੇ ਹੁਕਮ ਵਿਚ ਮੇਰੀ ਖ਼ੁਸ਼ੀਆਂ ਵਾਲੀ ਬਹਾਰ, ਰੁੱਤ ਮੌਲੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ। ਪ੍ਰਾਇਮਰੀ ਕਹੇ ਮੇਰੀ ਪੜ੍ਹਾਈ ਦੀ ਅਗੰਮੀ ਧਰਮਸਾਲ, ਮਕਤਬ ਸਚ ਹਕ ਜਣਾਈਆ। ਜਿਸ ਦੀ ਵਿਦਿਆ ਬੇਮਿਸਾਲ, ਮਿਸਲ ਸਕੇ ਨਾ ਕੋਇ ਜਣਾਈਆ । ਜਿਥੇ ਮੁਰਸ਼ਦ ਮੁਰੀਦਾਂ ਪੁੱਛੇ ਹਾਲ, ਮਾਲਕ ਬੇਪਰਵਾਹੀਆ। ਓਥੇ ਇਕੋ ਇਕ ਸੁਵਾਲ, ਬਿਨ ਅੱਖਰਾਂ ਜਣਾਈਆ। ਜਿਸ ਉਪਰ ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਹੋਏ ਸਹਾਈਆ। ਉਸ ਦੀ ਸਿਖਿਆ ਬੜੀ ਕਮਾਲ, ਕਾਮਲ ਮੁਰਸ਼ਦ ਹੋ ਕੇ ਦਏ ਜਣਾਈਆ। ਜਿਸ ਵਿਦਿਆ ਨੂੰ ਪੜ੍ਹ ਕੇ ਕਦੇ ਨਾ ਹੋਵੇ ਜ਼ਵਾਲ, ਜਨਮ ਮਰਨ ਵਿਚ ਕਦੇ ਨਾ ਆਈਆ। ਚੌਥੀ ਜਮਾਤ ਵਿਚੋਂ ਚੌਥੀ ਮੰਜ਼ਲ ਹੋਏ ਬਹਾਲ, ਚੌਥੇ ਪਦ ਦਾ ਮਾਲਕ ਮਿਲੇ ਧੁਰ ਦਾ ਮਾਹੀਆ। ਜੋ ਮਾਸਟਰ ਟੀਚਰ ਉਸਤਾਦ ਹੋ ਕੇ ਆਪੇ ਲਏ ਸੰਭਾਲ, ਸਿਰ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਚੌਥੀ ਜਮਾਤ ਕਹੇ ਮੇਰੇ ਤੋਂ ਅੱਗੇ ਕੋਈ ਨਾ ਜਾਂਦਾ, ਮੰਜ਼ਲ ਮੰਜ਼ਲ ਪੰਧ ਮੁਕਾਈਆ । ਚੌਥੇ ਘਰ ਦੇ ਢੋਲੇ ਹਰਿਜਨ ਗਾਂਦਾ, ਬਿਨ ਰਸਨਾ ਰਾਗ ਦ੍ਰਿੜਾਈਆ। ਇਕੋ ਸੰਦੇਸ਼ਾ ਵਾਹ ਵਾਹ ਦਾ, ਵਾਹਵਾ ਤੇਰੀ ਬੇਪਰਵਾਹੀਆ। ਤੇਰਾ ਲੇਖਾ ਲਹਿਣਾ ਦੇਣਾ ਬਿਨਾ ਅੱਖਰਾਂ ਵਾਲੇ ਨਾਂ ਦਾ, ਨਰ ਨਿਰੰਕਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।

ਚੌਥੀ ਜਮਾਤ ਕਹੇ ਜਰਾ ਤੱਕਣਾ ਨਾਲ ਗੌਰ, ਗਹਿਰ ਗਵਰ ਜਣਾਈਆ। ਮੈਨੂੰ ਖ਼ੁਸ਼ੀਆਂ ਨਾਲ ਪੜ੍ਹ ਕੇ ਵਿਦਿਆ ਪੂਰੀ ਕੀਤੀ ਬਲਵੰਤ ਕੌਰ, ਲੇਖਾ ਦੀਨ ਦੁਨੀ ਮੁਕਾਈਆ। ਜਿਸ ਦਾ ਮਾਨਸ ਜਨਮ ਗਿਆ ਸੌਰ, ਸੌਹਰੇ ਪਈਏ ਇਕੋ ਘਰ ਮਿਲੀ ਵਡਿਆਈਆ। ਧੁਰ ਦਾ ਮਾਲਕ ਮਿਲਿਆ ਬਾਂਕਾ ਸ਼ੌਹਰ, ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਆਦਿ ਜੁਗਾਦੀ ਭਗਤਾਂ ਜਾਏ ਬਹੁੜ, ਜਗਤ ਜਹਾਨ ਵੇਖਣਹਾਰਾ ਥਾਉਂ ਥਾਈਂਆ। ਜੋ ਮਿੱਠੇ ਰਸ ਕਰੇ ਕੌੜ, ਕੁੜੱਤਣ ਅੰਦਰੋਂ ਬਾਹਰ ਕਢਾਈਆ। ਜਿਸ ਦਾ ਲੇਖਾ ਨਾਲ ਬ੍ਰਾਹਮਣ ਗੌੜ, ਗੋਬਿੰਦ ਮੇਲਾ ਸਹਿਜ ਸੁਭਾਈਆ। ਉਹ ਪਹਿਲੀ ਦੂਜੀ ਤੀਜੀ ਭੱਜ ਕੇ ਚੌਥੀ ਮੰਜ਼ਲ ਚੜ੍ਹ ਗਈ ਪੌੜ, ਬਿਨ ਕਦਮਾਂ ਕਦਮ ਟਿਕਾਈਆ। ਜਿਸ ਦਾ ਮਾਰਗ ਰਿਹਾ ਨਾ ਸੌੜ, ਭੀੜੀ ਗਲੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਬਲਵੰਤ ਕੌਰ ਕਹੇ ਜਨ ਭਗਤੋ ਮੈਂ ਜਮਾਤ ਚੌਥੀ ਬਿਨ ਅੱਖਰਾਂ ਤੋਂ ਪੜ੍ਹੀ, ਪੜ੍ਹਨ ਵਾਲਿਉ ਦਿਆਂ ਜਣਾਈਆ। ਮੇਰੀ ਵਿਦਿਆ ਦੋ ਜਹਾਨਾਂ ਬੜੀ, ਬਿਨ ਅੱਖਰਾਂ ਮਿਲੀ ਵਡਿਆਈਆ। ਜਿਸ ਨੇ ਮੇਰੀ ਸੁਲਖਣੀ ਕੀਤੀ ਘੜੀ, ਵਕਤ ਪਲ ਨਾਲ ਵਡਿਆਈਆ। ਬਿਸ਼ਨ ਸਿੰਘ ਦੇ ਮਾਸਟਰ ਸਤਿਗੁਰ ਸ਼ਬਦ ਨੇ ਮੇਰੀ ਬਾਂਹ ਫੜੀ, ਬਿਨ ਹੱਥਾਂ ਹੱਥ ਉਠਾਈਆ। ਪ੍ਰਾਇਮਰੀ ਪੜ੍ਹ ਕੇ ਭਗਤੋ ਮੈਂ ਸਚਖੰਡ ਦੁਵਾਰੇ ਖੜੀ, ਖੜ੍ਹੀ ਖੜੋਤੀ ਸਭ ਨੂੰ ਦਿਆਂ ਸਮਝਾਈਆ। ਜਗਤ ਵਿਦਿਆ ਵਾਲੇ ਤਨ ਸੜ ਗਏ ਵਿਚ ਤਨ ਦੀ ਮੜੀ, ਮਸਾਣਾਂ ਵਿਚ ਆਸਣ ਲਾਈਆ ।

ਮੇਰੀ ਆਤਮਾ ਪਰਮਾਤਮਾ ਨਾਲ ਮਿਲ ਕੇ ਖਰੀ ਦੀ ਖਰੀ, ਖਾਲਸ ਆਪਣਾ ਰੰਗ ਰੰਗਾਈਆ। ਕਿਉਂ ਸਤਿਗੁਰ ਸ਼ਬਦ ਨੇ ਕਿਰਪਾ ਕਰੀ, ਕਰਨੀ ਦੇ ਕਰਤੇ ਦਿਤੀ ਵਡਿਆਈਆ। ਮੈਂ ਪੁੱਜ ਗਈ ਆਪਣੇ ਅਗੰਮੇ ਘਰੀ, ਜਿਸ ਘਰਾਨੇ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।

ਬਲਵੰਤ ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹ ਕੇ ਹੋ ਗਈ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਢੋਲਾ ਗਾਵਾਂ ਬਿਨਾ ਪਵਣ ਸੁਵਾਸ, ਸਾਹ ਸਾਹ ਨਾ ਕੋਇ ਚਤੁਰਾਈਆ। ਪੰਧ ਮੁਕਾ ਕੇ ਪ੍ਰਿਥਮੀ ਅਕਾਸ਼, ਗਗਨ ਗਗਨੰਤਰਾਂ ਡੇਰਾ ਢਾਈਆ। ਸਤਿ ਸਚ ਦੀ ਵੇਖਾਂ ਰਾਸ, ਬਿਨ ਗੋਪੀ ਕਾਹਨ ਸੋਭਾ ਪਾਈਆ। ਜਿਥੇ ਇਕੋ ਨੂਰ ਜੋਤ ਪਰਕਾਸ਼, ਬਿਨ ਤੇਲ ਬਾਤੀ ਡਗਮਗਾਈਆ । ਹਰਿਜਨ ਆਤਮ ਧਾਰ ਬੈਠੇ ਬਿਨ ਚਰਨਾਂ ਚਰਨਾਂ ਪਾਸ, ਸੋਹਣਾ ਸੰਗ ਬਣਾਈਆ । ਮੇਰਾ ਖ਼ੁਸ਼ੀਆਂ ਵਿਚ ਨਿਕਲੇ ਹਾਸ, ਹੱਸ ਹੱਸ ਕੇ ਦਿਆਂ ਜਣਾਈਆ । ਜਨ ਭਗਤੋ ਪ੍ਰਭੂ ਦੀ ਚਰਨ ਪ੍ਰੀਤੀ ਚੌਥੀ ਮੰਜ਼ਲ ਦੀ ਕਲਾਸ, ਚੌਥੇ ਪਦ ਦਾ ਲਹਿਣਾ ਜਗਤ ਦੀ ਹਦ ਹਦੂਦ ਦਏ ਮੁਕਾਈਆ। ਜਿਥੇ ਸਤਿਗੁਰ ਸ਼ਬਦ ਦੇਵੇ ਸ਼ਾਬਾਸ਼, ਸਿਰ ਸਿਰ ਆਪਣਾ ਹੱਥ ਟਿਕਾਈਆ। ਗੁਰਮੁਖੋ ਚੌਥੀ ਜਮਾਤ ਪੜ੍ਹਨ ਵਾਲਿਓ ਸਭ ਦਾ ਅੰਤਮ ਸਚਖੰਡ ਵਿਚ ਹੋਣਾ ਨਿਵਾਸ, ਜਗਤ ਜਮਾਤਾਂ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ।

ਆਤਮਾ ਕਹੇ ਮੈਂ ਚੌਥੀ ਜਮਾਤ ਪੜ੍ਹੀ ਨਿਰਾਲੀ, ਨਿਰਗੁਣ ਨਿਰਵੈਰ ਦਿਤੀ ਪੜ੍ਹਾਈਆ। ਬਿਨ ਅੱਖਰਾਂ ਵਿਦਿਆ ਦੱਸ ਸੁਖਾਲੀ, ਸੋਹਣੀ ਸੱਚੀ ਦਿਤੀ ਵਡਿਆਈਆ। ਮੇਰਾ ਲੇਖਾ ਲਹਿਣਾ ਤੱਕ ਲਓ ਹਾਲੀ, ਹਰ ਹਿਰਦੇ ਦਿਆਂ ਜਣਾਈਆ। ਜਿਥੇ ਨਾ ਕੋਈ ਜੁਵਾਬ ਨਾ ਸੁਵਾਲੀ, ਤਾਲਬਇਲਮ ਬਿਨਾ ਇਲਮ ਤੋਂ ਕਰੇ ਸ਼ਨਵਾਈਆ। ਕਿਰਪਾ ਕਰੇ ਪੁਰਖ ਅਕਾਲਾ ਜੋਤ ਅਕਾਲੀ, ਅਕਲ ਕਲ ਧਾਰੀ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ।

ਪ੍ਰਾਇਮਰੀ ਕਹੇ ਜਨ ਭਗਤੋ ਮੇਰੇ ਤੋਂ ਅੱਗੇ ਨਹੀਂ ਕੋਈ ਪ੍ਰੇਮ, ਪਰਾ ਪਸੰਤੀ ਮਧਮ ਬੈਖਰੀ ਮੇਰੇ ਢੋਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਦਾ ਆਦਿ ਜੁਗਾਦੀ ਨੇਮ, ਹੁਕਮ ਹੁਕਮ ਵਿਚੋਂ ਸਮਝਾਈਆ। ਜੋ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੇਵਣਹਾਰਾ ਦੇਣ, ਜੋਤੀ ਜਾਤਾ ਪੁਰਖ ਬਿਧਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਚੌਥੀ ਜਮਾਤ ਕਹੇ ਮੇਰਾ ਇਕੋ ਚੌਥਾ ਪਦ, ਸੋਹਣੀ ਵੰਡ ਵੰਡਾਈਆ। ਸੰਤੋ ਭਗਤੋ ਸੂਫੀਓ, ਤੁਹਾਡੀ ਮੰਜ਼ਲ ਦੀ ਅਗੰਮੀ ਹੱਦ, ਹਦੂਦ ਇਕੋ ਇਕ ਜਣਾਈਆ। ਜਿਥੇ ਬਿਨਾ ਜਗਤ ਸਾਜ਼ ਤੋਂ ਵੱਜੇ ਨਦ, ਅਨਹਦ ਨਾਦੀ ਨਾਦ ਸੁਣਾਈਆ। ਬਿਨਾ ਤੇਲ ਬਾਤੀ ਦੀਪਕ ਤੋਂ ਜੋਤ ਜਾਏ ਜਗ, ਜੋਤੀ ਜਾਤਾ ਡਗਮਗਾਈਆ। ਜਗਤ ਵਿਦਿਆ ਨਾਲੋਂ ਹੋ ਜਾਣ ਅਲੱਗ, ਹਰਿਜਨ ਹਰਿਜਨ ਹਰਿਜਨ ਮਿਲੇ ਮਾਣ ਵਡਿਆਈਆ। ਇਹ ਵਿਦਿਆ ਸਤਿਗੁਰ ਪੂਰਾ ਦੇਵੇ ਸਰਬੱਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੇ ਪੜ੍ਹਨ ਨਾਲ ਜਗਤ ਵਿਦਿਆ ਬੁਝ ਜਾਏ ਅੱਗ, ਸਾਂਤਕ ਸਤਿ ਸਤਿ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਆਪਣਾ ਹੁਕਮ ਵਰਤਾਈਆ।

ਪ੍ਰਾਇਮਰੀ ਕਹੇ ਜਿਸ ਨੂੰ ਮੇਰੀ ਵਿਦਿਆ ਪੜ੍ਹਨ ਦਾ ਚਾਓ, ਚਾਓ ਘਨੇਰਾ ਇਕ ਰਖਾਈਆ। ਸਤਿਗੁਰ ਸ਼ਬਦ ਸ਼ਬਦ ਮਨਾਓ, ਮਨਸਾ ਅਵਰ ਨਾ ਕੋਇ ਦ੍ਰਿੜਾਈਆ। ਪਰਮ ਪੁਰਖ ਪਰਮਾਤਮ ਮੰਨੋ ਧੁਰ ਦਾ ਪਿਤਾ ਮਾਉਂ, ਦੂਸਰ ਅਵਰ ਨਾ ਕੋਇ ਜਣੇਂਦੀ ਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਰੰਗ ਸਮਾਓ, ਜਗਤ ਰੰਗਤ ਰਹਿਣ ਕੋਇ ਨਾ ਪਾਈਆ। ਸਚ ਸੁਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਆਪਾ ਭੇਟ ਕਰਾਓ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕੋ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ

ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਏਥੇ ਓਥੇ ਦੋ ਜਹਾਨ ਪਕੜੇ ਬਾਹੋਂ, ਮਾਲਕ ਖਾਲਕ ਪ੍ਰਿਤਪਾਲਕ ਹੋ ਕੇ ਆਪਣੀ ਦਇਆ ਕਮਾਈਆ। (੨੧ ਚੇਤ ਸ਼ਹਿਨਸ਼ਾਹੀ ਸੰਮਤ ੧੨)