ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਫ ਤੋਂ ਭ

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਫ ਤੋਂ ਭ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਫਕੀਰ : ਨਾਰਦ ਕਹੇ ਭਗਤੋ ਮੇਰੀ ਕਿਤਾਬ ਦੀ ਨਿਕੀ ਜਿਹੀ ਲਕੀਰੀ, ਨਿਕਿਓ ਨਿਕਿਓ ਨਿਕਿਓ ਤੁਹਾਨੂੰ ਫਕੀਰ :

ਦਿਆਂ ਜਣਾਈਆ। ਸਤਿਗੁਰ ਦਾ ਹੁਕਮ ਮੰਨਣਾ ਸਭ ਤੋਂ ਵਡੀ ਫ਼ਕੀਰੀ, ਇਕੇ ਫ਼ਿਕਰੇ ਵਿਚ ਦੋ ਜਹਾਨ ਦਾ ਲੇਖਾ ਦਏ ਮੁਕਾਈਆ। ਸ਼ਰਅ ਦੀ ਗਲੋਂ ਕੱਟ ਦੇਵੇ ਜ਼ੰਜੀਰੀ, ਜਗਤ ਸੰਗਲ ਦਏ ਤੁੜਾਈਆ। ਘਰ ਦਰਸ਼ਨ ਦੇਵੇ ਬੇਨਜ਼ੀਰੀ, ਨਜ਼ਰਾਂ ਤੋਂ ਉਹਲੇ ਆਪਣਾ ਪਰਦਾ ਦਏ ਉਠਾਈਆ। ਪ੍ਰੇਮੀਓ ਜਦੋਂ ਮਿਲਦਾ ਭਗਤਾਂ ਨੂੰ ਮਿਲਦਾ ਤਕਦੀਰੀ, ਤਕਦੀਰ ਪਿਛਲੀ ਦਏ ਬਦਲਾਈਆ। ਕਿਉਂ ਉਹਦੇ ਹੱਥ ਸਾਚੀ ਤਦਬੀਰੀ, ਬਿਨਾ ਭਗਤੀਉਂ ਪਾਰ ਕਰਾਈਆ। ਕਿਉਂ ਓਹਦੀ ਮੰਜ਼ਲ ਇਕ ਅਖੀਰੀ, ਬਿਨਾ ਅੱਖਰਾਂ ਤੋਂ ਦਏ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਸੁਹਾਈਆ। (੧੪ ਮਾਘ ਸ਼ ਸੰ ੧੧)

ਗੋਦਾਵਰੀ ਕਹੇ ਮੈਂ ਦੱਸਾਂ ਅੰਤ ਅਖ਼ੀਰੀ, ਸਰਬ ਦਿਆਂ ਸਮਝਾਈਆ। ਜਿਸ ਦੇ ਕੋਲ ਮੀਰੀ ਪੀਰੀ, ਸ਼ਾਹ ਹਕੀਰੀ ਵੇਖ ਵਖਾਈਆ। ਉਹ ਰਹਿਣ ਨਾ ਦੇਵੇ ਕੋਈ ਦਿਲਗੀਰੀ, ਉਦਾਸੀ ਕੂੜੀ ਦਏ ਮਿਟਾਈਆ। ਬੇਸ਼ਕ ਅਗੇ ਗਲੀ ਔਣ ਵਾਲੀ ਭੀੜੀ, ਮਾਰਗ ਔਖਾ ਨਜ਼ਰੀ ਆਈਆ। ਫੇਰ ਵੀ ਭਗਤੋ ਤੁਹਾਡੀ ਬਣੀ ਰਹਿਣੀ ਪੀੜੀ, ਪਿਰ ਤੁਹਾਡੇ ਹੱਥ ਰਖਾਈਆ। ਹੁਣ ਕੋਈ ਬਣਨਾ ਨਹੀਂ ਰੂਪ ਕੀੜੀ, ਸ਼ੇਰਾਂ ਦਾ ਸ਼ੇਰ ਨਜ਼ਰੀ ਆਈਆ। ਥੋੜ੍ਹੀ ਜਹੀ ਦੰਦਾਂ ਹੇਠ ਜੀਭ ਦਬ ਕੇ ਵੱਟ ਲਓ ਦਬੀੜੀ, ਦਰਦ ਸਭ ਦਏ ਗਵਾਈਆ। ‘‘ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ’’, ਨਾਲੋਂ ਚੰਗੀ ਨਹੀਂ ਫ਼ਕੀਰੀ, ਇਕੇ ਫ਼ਿਕਰੇ ਅੰਦਰ ਫ਼ਿਕਰ ਸਾਰੇ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। (੪ ਅੱਸੂ ਸ਼ ਸੰ ੧)

ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਕਹਿਣਾ ਅੰਤ ਅਖੀਰੀ, ਆਖਰ ਦਈਏ ਜਣਾਈਆ। ਜਨ ਭਗਤੋ ਸਚ ਦੁਵਾਰ ਇਕੋ ਰੂਪ ਗ਼ਰੀਬੀ ਅਮੀਰੀ, ਜਿਥੇ ਅਮਰਾਪਦ ਮਿਲੇ ਵਡਿਆਈਆ। ਤੁਹਾਡੀ ਸਭ ਤੋਂ ਉਤਮ ਫ਼ਕੀਰੀ, ਜੋ ਫਿਕਰਾ ਸੋਹੰ ਢੋਲਾ ਰਹੇ ਗਾਈਆ। ਇਕੋ ਗ੍ਰਹਿ ਪਾਤਸ਼ਾਹ ਵਜ਼ੀਰੀ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਝਗੜਾ ਰਹੇ ਨਾ ਸ਼ਾਹ ਹਕੀਰੀ, ਹਕੀਕਤ ਦਾ ਪੜਦਾ ਦਿਤਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚ ਸਮਾਈਆ। (੧ ਹਾੜ ਸ਼ ਸੰ ੬)

ਫ਼ਕੀਰਾਂ ਫ਼ਿਕਰਾ ਹੱਕ ਨਾ ਪੜ੍ਹਿਆ, ਸੁਣੀ ਕਲਾਮ ਨਾ ਧੁਰਦਰਗਾਹੀਆ। ਹੁਜਰੇ ਅੰਦਰ ਹੱਜ ਨਾ ਕਰਿਆ, ਮਿਲਿਆ ਮੇਲ ਨਾ ਬੇਪਰਵਾਹੀਆ। ਸਚ ਮਹਿਰਾਬੇ ਮੂਲ ਨਾ ਖੜਿਆ, ਸੋਹਣਾ ਰੂਪ ਵਟਾਈਆ। ਜੀਵਤ ਰੂਪ ਕੋਇ ਨਾ ਮਰਿਆ, ਕਾਇਆ ਗੋਰ ਨਾ ਸੋਭਾ ਪਾਈਆ। ਸਚ ਪਿਆਲਾ ਜਾਮ ਕਿਸੇ ਨਾ ਭਰਿਆ, ਖ਼ਾਲੀ ਦਿਸੇ ਤੱਤ ਸੁਰਾਹੀਆ। ਦਰ ਦਰਵੇਸ਼ ਨਾ ਬਣਿਆ ਦਰਿਆ, ਸਚ ਅਲਖ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕ ਅਖਵਾਈਆ।

ਫ਼ਕੀਰਾਂ ਫ਼ਿਕਰਾ ਨਾ ਜਾਤਾ ਹੱਕ, ਹਕੀਕਤ ਬੈਠੀ ਮੁਖ ਭੁਵਾਈਆ। ਜਗਤ ਖ਼ੁਦਾਈ ਰਹੇ ਤੱਕ, ਤਕਵਾ ਦੇਵੇ ਨਾ ਬੇਪਰਵਾਹੀਆ। ਲੱਭ ਲੱਭ ਸਾਰੇ ਗਏ ਥੱਕ, ਅੰਦਰ ਬਾਹਰ ਖੋਜ ਖੁਜਾਈਆ। ਕੌਡੀ ਪੱਲੇ ਨਾ ਕਿਸੇ ਕੱਖ, ਕੀਮਤ ਸਕੇ ਨਾ ਕੋਇ ਪੁਵਾਈਆ। ਸਜਦਾ ਸੀਸ ਨਾ ਝੁਕਿਆ ਨੱਕ, ਲਕੀਰ ਤਕਦੀਰ ਨਾ ਕੋਇ ਮਿਟਾਈਆ। ਜਗਤ ਜੀਵਣ ਦਿਸੇ ਭੱਠ, ਅਗਨੀ ਭਠਿਆਲਾ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਰਿ ਰਘੁਰਾਈਆ।

ਫ਼ਕੀਰ ਫ਼ਿਕਰ ਨਾ ਜਾਣੇ, ਪਰਦਾ ਉਹਲਾ ਨਾ ਕੋਇ ਉਠਾਈਆ। ਰੰਗ ਮਹਿਬੂਬ ਕੋਇ ਨਾ ਮਾਣੇ, ਸੁੰਞੀਂ ਸੇਜ ਦੇਣ ਦੁਹਾਈਆ। ਰਾਤੀਂ ਸੁੱਤਿਆਂ ਰੈਣ ਵਿਹਾਣੇ, ਬਾਂਹੋਂ ਫੜ ਗਲੇ ਨਾ ਕੋਇ ਲਗਾਈਆ। ਬਾਲੀ ਬੁਧ ਬਣੇ ਬਾਲ ਅਞਾਣੇ, ਮਨਮਤ ਦੇਵੇ ਜਗਤ ਗਵਾਹੀਆ। ਕੂੜੀ ਕਿਰਿਆ ਬੈਠੀ ਸਰ੍ਹਾਣੇ, ਸੋਹਣਾ ਵੇਸ ਸ਼ਿੰਗਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਫ਼ਕੀਰਾਂ ਮਿਲੀ ਨਾ ਸਚ ਫ਼ਕੀਰੀ, ਫ਼ਜ਼ਲ ਫ਼ਾਜ਼ਲ ਰਹਿਮ ਨਾ ਕੋਇ ਕਮਾਈਆ। ਤੁਟੀ ਤਨ ਨਾ ਸ਼ਰਅ ਜ਼ੰਜੀਰੀ, ਸ਼ਰੀਅਤ ਪੰਧ ਨਾ ਕੋਇ ਮੁਕਾਈਆ। ਤਸਬੀ ਮਿਲੀ ਨਾ ਬੇਨਜ਼ੀਰੀ, ਮਨ ਕਾ ਮਣਕਾ ਦਏ ਭੁਵਾਈਆ । ਦੂਈ ਦਵੈਤ ਨਾ ਮਿਟੀ ਪੀੜੀ, ਦਰਦੀ ਦਰਦ ਨਾ ਕੋਇ ਵੰਡਾਈਆ। ਚੋਟੀ ਚੜ੍ਹੇ ਨਾ ਕੋਇ ਅਖ਼ੀਰੀ, ਗ੍ਰਹਿ ਵੇਖੇ ਚਾਈਂ ਚਾਈਂਆ। ਲੇਖਾ ਚੁਕੇ ਨਾ ਸ਼ਾਹ ਹਕੀਰੀ, ਹਕੀਰ ਹਕੀਰਾਂ ਵਿਚ ਬੈਠਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੋਹਲਾ ਰਿਹਾ ਸੁਣਾਈਆ। ਫ਼ਕੀਰਾਂ ਫ਼ਿਕਰਾਂ ਅੰਦਰ ਆਇਆ ਫ਼ਾਕਾ, ਧੀਰਜ ਧੀਰ ਨਾ ਕੋਇ ਰਖਾਇੰਦਾ । ਕਿਸੇ ਨਜ਼ਰ ਨਾ ਆਇਆ ਸਾਚਾ ਆਕਾ, ਅਕਲ ਵਿਚੋਂ ਅਸਲ ਸ਼ਕਲ ਨਾ ਕੋਇ ਸਮਝਾਇੰਦਾ। ਬੰਦ ਕਿਵਾੜ ਨਾ ਖੁਲ੍ਹਾ ਤਾਕਾ, ਪਰਦਾ ਦੂਈ ਨਾ ਕੋਇ ਚੁਕਾਇੰਦਾ। ਆਬੇਹਯਾਤ ਨਾ ਮਿਲਿਆ ਬਾਟਾ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਸੇਜ ਸੁਹੰਜਣੀ ਨਾ ਸੁੱਤਾ ਖਾਟਾ, ਪਰੇਮ ਗਲਵਕੜੀ ਪ੍ਰੀਤਮ ਆਪਣੀ ਨਾ ਕੋਇ ਵਖਾਇੰਦਾ। ਡੂੰਘਾ ਦਿਸੇ ਇਕੋ ਖਾਤਾ, ਖ਼ਤਰਾ ਜਿਸ ਵਿਚੋਂ ਨਜ਼ਰੀ ਆਇੰਦਾ। ਜਿਥੇ ਲੇਖਾ ਮੰਗੇ ਬਾਕਾ, ਬਾਕੀ ਨਵੀਸ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ।

ਫ਼ਕੀਰਾਂ ਚੁਕਿਆਂ ਨਾ ਫ਼ਿਕਰ ਮੌਤ, ਸਹਿਮ ਵਹਿਮ ਨਾ ਕੋਇ ਮਿਟਾਈਆ। ਜਗਤ ਪੀਹੜੀ ਜਾਂਦੀ ਦਿਸੇ ਔਂਤ, ਮੁਰੀਦ ਮੁਰਸ਼ਦ ਗੋਦ ਨਾ ਕੋਇ ਉਠਾਈਆ। ਅੰਦਰ ਵੜ ਕੇ ਸਾਰੇ ਰਹੇ ਸੋਚ, ਸਮਝ ਸਕੇ ਕੋਈ ਨਾ ਰਾਈਆ। ਪਰਵਰਦਗਾਰ ਮਿਲਿਆ ਨਾ ਧੁਰ ਦਾ ਖ਼ੌਂਤ, ਖ਼ਾਵੰਦ ਬੀਵੀ ਨਾ ਹੋਈ ਕੁੜਮਾਈਆ। ਓਥੇ ਕਿਸੇ ਨਾ ਦਿਸੇ ਕੋਈ ਪਹੁੰਚ, ਮਿਲਾਵੇ ਮੇਲ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਕੀਰਾਂ ਫ਼ਤਿਹਾ ਰਿਹਾ ਪੜ੍ਹਾਈਆ।

ਫ਼ਕੀਰਾਂ ਉਤੇ ਇਕੋ ਫ਼ਿਕਰੇ ਲਾਇਆ ਫ਼ਤਵਾ, ਹੁਕਮ ਸਾਦਰ ਇਕ ਕਰਾਈਆ। ਕਿਸੇ ਪੀਰ ਦਾ ਚੜ੍ਹੇ ਨਾ ਕੋਈ ਹਲਵਾ, ਨਿਆਜ਼ ਰੂਪ ਨਾ ਕੋਇ ਵਟਾਈਆ। ਕਬਾਬ ਮਿਲੇ ਨਾ ਕਿਸੇ ਤਲਵਾਂ, ਭੁੰਨ ਸੀਖ ਨਾ ਕੋਇ ਚੜ੍ਹਾਈਆ। ਭਟਕੇ ਮਨ ਨਾ ਵਾਸਨਾ ਮਨੂਆ, ਮਨ ਕਾ ਮਣਕਾ ਦਏ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਆਪ ਮੁਕਾਈਆ। ਫ਼ਕੀਰਾਂ ਕਰੇ ਦਾਰਖ਼ਬਰ, ਬੇਖ਼ਬਰ ਖ਼ਬਰ ਸੁਣਾਈਆ। ਸਭ ਦੇ ਹੱਥੋਂ ਕਾਸਾ ਟੁੱਟਾ ਪਿਆਲਾ ਸਬਰ, ਸਬੂਰੀ ਸੰਗ ਨਾ ਕੋਇ ਨਿਭਾਈਆ। ਈਸਾ ਮੂਸਾ ਮੁਹੰਮਦ ਜੋ ਇਸਲਾਮੀ ਬਣਾਇਆ ਟੱਬਰ, ਸ਼ਰਅ ਨਾਲ ਜੋੜ

ਜੁੜਾਈਆ। ਤਿਨ੍ਹਾਂ ਵੇਖਣਹਾਰਾ ਸ਼ੇਰ ਬੱਬਰ, ਸ਼ਹਿਨਸ਼ਾਹ ਇਕੋ ਫੇਰਾ ਪਾਈਆ। ਅੰਤ ਵੇਲਾ ਕੋਈ ਨਾ ਸਕੇ ਸੰਭਲ, ਕਦਮ ਕਦਮ ਸਕੇ ਨਾ ਕੋਇ ਟਿਕਾਈਆ । ਪੀਰ ਪੈਗ਼ੰਬਰ ਕਹਿਣ ਹੋਇਆ ਗ਼ਜ਼ਬ, ਗ਼ਰਜ਼ ਪੂਰੀ ਨਾ ਕੋਇ ਵਖਾਈਆ । ਫ਼ਕੀਰ ਹਕੀਰ ਹੋਵਣ ਤਅੱਜਬ, ਹੈਰਾਨੀ ਸਭ ਦੇ ਸਿਰ ਤੇ ਛਾਈਆ । ਜਿਸ ਲੇਖਾ ਚੁਕੌਣਾ ਦੀਨ ਮਜ਼੍ਹਬ, ਲਾ ਮਜ਼੍ਹਬ ਫੇਰਾ ਪਾਈਆ। ਉਮਤ ਉਮਤੀ ਸਾਰੇ ਕਰੋ ਅਦਬ, ਆਦਾਬ ਇਕੋ ਸੀਸ ਝੁਕਾਈਆ। ਸਭ ਦਾ ਹੱਲ ਕਰੇ ਮਤਲਬ, ਮੁਤਾਲਿਆ ਕਰ ਕੇ ਵੇਖੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਵਰਤਾਈਆ। ਸਚ ਫ਼ਕੀਰ ਬਣਾਏ ਗੁਰਮੁਖ, ਜਿਸ ਫ਼ਿਕਰਾ ਹੱਕ ਪੜ੍ਹਾਇੰਦਾ। ਪਰੇਮ ਪ੍ਰੀਤੀ ਕਰ ਬਣਾਏ ਸੁੱਤ, ਪਿਤਾ ਪੂਤ ਗੋਦ ਉਠਾਇੰਦਾ। ਕਲਜੁਗ ਅੰਤਮ ਲਏ ਪੁੱਛ, ਪਤਿਪਰਮੇਸ਼ਵਰ ਫੇਰਾ ਪਾਇੰਦਾ। ਜਨ ਭਗਤਾਂ ਝੋਲੀ ਪਾਏ ਸਭ ਕੁਛ, ਆਪਣਾ ਖ਼ਾਲੀ ਹੱਥ ਰਖਾਇੰਦਾ। ਏਥੇ ਓਥੇ ਦੋ ਜਹਾਨ ਪੈਂਡਾ ਜਾਏ ਮੁੱਕ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸੰਤ ਸੁਹੇਲਾ ਬੂਟਾ ਕਦੇ ਨਾ ਜਾਏ ਸੁੱਕ, ਪੱਤ ਟਹਿਣੀ ਆਪ ਮਹਿਕਾਇੰਦਾ। ਸ਼ਬਦੀ ਧਾਰੋਂ ਆਪੇ ਉਠ, ਜੋਤੀ ਜਾਤਾ ਵੇਖ ਵਖਾਇੰਦਾ। ਪਰੇਮ ਪਿਆਰ ਸਚ ਪ੍ਰੀਤੀ ਅੰਦਰ ਲੁਕ, ਆਤਮ ਸੇਜਾ ਸੁਹੰਜਣੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫ਼ਕੀਰ ਇਕ ਵਖਾਇੰਦਾ।

ਸਚ ਫ਼ਕੀਰ ਜਨ ਭਗਤ, ਜਨਮ ਜਨਮ ਦਾ ਭੇਵ ਚੁਕਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤੱਤ ਕਾਇਆ ਮਾਟੀ ਦਏ ਵਡਿਆਈਆ। ਆਤਮ ਪਰਮਾਤਮ ਪਾਏ ਸਾਚੀ ਸ਼ਕਤ, ਸ਼ਖ਼ਸੀਯਤ ਆਪਣੇ ਨਾਲ ਰਖਾਈਆ। ਆਪੇ ਜਾਣੇ ਵੇਲਾ ਵਕਤ, ਥਿਤ ਵਾਰ ਸਕੇ ਨਾ ਕੋਇ ਸਮਝਾਈਆ। ਗੁਰਮੁਖਾਂ ਉਤੇ ਕਰ ਕੇ ਤਰਸ, ਰਹਿਮਤ ਆਪਣੀ ਰਿਹਾ ਵਰਤਾਈਆ। ਜੁਗ ਜਨਮ ਜੋ ਰਹੇ ਭਟਕ, ਦੇ ਦਰਸ ਭਟਕਨਾ ਦਏ ਗਵਾਈਆ। ਅਧਵਿਚਕਾਰ ਕੋਈ ਨਾ ਜਾਏ ਲਟਕ, ਰਾਏ ਧਰਮ ਨਾ ਦਏ ਸਜ਼ਾਈਆ। ਗੁਰਮੁਖ ਫ਼ਕੀਰ ਕੋਟਾਂ ਵਿਚੋਂ ਫ਼ਕਤ, ਜਿਸ ਫ਼ਿਕਰਾ ਪੜ੍ਹਿਆ ਸੋਹੰ ਢੋਲਾ ਗਾਈਆ। ਤਿਸ ਆਤਮ ਵਿਛੜੀ ਫੇਰ ਮਿਲਾਵੇ ਪਰਤ, ਪ੍ਰੀਤਮ ਆਪਣਾ ਰੰਗ ਰੰਗਾਈਆ। ਨੇਤਰ ਦੀਦਾਰ ਅੱਖ ਅੱਖੀਆਂ ਕਰ ਕੇ ਦਰਸ, ਦਰਸ਼ਨ ਆਪਣਾ ਇਕ ਦ੍ਰਿੜਾਈਆ । ਇਹੋ ਖੇਲ ਪ੍ਰਭੂ ਅਸਚਰਜ, ਅਚਰਜ ਲੀਲ੍ਹਾ ਰਿਹਾ ਵਖਾਈਆ। ਛੁਰੀ ਸ਼ਰਅ ਫੇਰ ਕਰਦ, ਜ਼ਬ੍ਹਾ ਜ਼ਾਲਮ ਰਿਹਾ ਵਖਾਈਆ। ਦੁਖੀਆਂ ਦੀਨਾਂ ਵੰਡੇ ਦਰਦ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਸਾਚੇ ਮੇਲੇ ਸਹਿਜ ਸੁਭਾਈਆ। (੬ ਜੇਠ ੨੦੨੧ ਬਿ)

ਫਰਿਸ਼ਤਾ : ਦੇਹ ਸ਼ਬਦ ਜੋਤ ਨਾ ਹੁੰਦਾ ਰਿਸ਼ਤਾ, ਪ੍ਰਭ ਦਾ ਸੱਜਣ ਨਜ਼ਰ ਕੋਇ ਨਾ ਆਈਆ। ਨਾ ਕੋਈ ਫਰਿਸ਼ਤਾ :

ਹੁਕਮ ਦੇਂਦਾ ਜਬਰਾਈਲ ਇਸ਼ਰਾਈਲ ਮੇਕਾਈਲ ਅਸਰਾਫੀਲ ਫਰਿਸ਼ਤਾ, ਫਰਿਸਤ ਹੱਥ ਨਾ ਕੋਇ ਫੜਾਈਆ। ਇਹ ਭੇਵ ਸਮਝਣ ਵਾਲਾ ਆਹਿਸਤਾ ਆਹਿਸਤਾ ਆਹਿਸਤਾ, ਜਿਸ ਵੇਲੇ ਚੋਟੀ ਮੰਜ਼ਲ ਚੜ੍ਹ ਕੇ ਪ੍ਰਭ ਦਾ ਦਰਸ਼ਨ ਪਾਈਆ। ਫੇਰ ਪੱਕਾ ਹੋ ਜਾਏ ਨਿਸਚਾ, ਜਗਤ ਵਾਸਨਾ ਸਕੇ ਨਾ ਕੋਇ ਡੁਲਾਈਆ। ਜਿਧਰ ਵੇਖੇ ਓਧਰ ਏਕਾ ਰੂਪ ਦਿਸਦਾ, ਘਟ ਘਟ ਰਮਿਆ ਬੇਪਰਵਾਹੀਆ। (੩ ਸਾਵਣ ਸ਼ਹਿਨਸ਼ਾਹੀ ਸੰਮਤ ੨)

ਕਲਜੁਗ ਸਾਲਸ ਆਪ ਪ੍ਰਭ, ਹਰਿ ਰੰਗ ਰੰਗੀਲਾ। ਕਲਜੁਗ ਸਾਲਸ ਆਪ ਪ੍ਰਭ, ਕਰੇ ਸਚ ਨਿਆਉਂ, ਬੈਠ ਸਾਚੇ ਥਾਉਂ, ਕਰ ਕਰ ਸਾਚਾ ਹੀਲਾ । ਚਾਰੇ ਕੁੰਟ ਪ੍ਰਭ ਅਬਿਨਾਸ਼ੀ ਜੋਤੀ ਅਗਨ ਲਾਏ ਏਕਾ ਤੀਲਾ। ਪ੍ਰਗਟ ਹੋ ਘਨਕਪੁਰ ਵਾਸੀ, ਤਨ ਛੁਹਾਇਆ ਬਾਣਾ, ਚਿੱਟਾ ਸੂਹਾ ਲਾਲ ਕਾਲਾ ਨੀਲਾ । ਗੁਰਮੁੱਖਾਂ ਮਾਨਸ ਜਨਮ ਕਰੇ ਰਹਿਰਾਸੀ, ਕਰ ਕਰ ਸਾਚਾ ਹੀਲਾ। ਬੇਮੁੱਖਾਂ ਆਤਮ ਲਾਹੇ ਉਦਾਸੀ, ਡੰਕ ਵਜਾਏ ਅਸਰਾਫੀਲਾ। ਅੰਤਮ ਗੂੜ੍ਹੀ ਨੀਂਦ ਸੁਵਾਏ, ਮਗਰ ਲਗਾਏ ਅਜ਼ਰਾਈਲਾ। ਸਚ ਸੁਨੇਹੁੜਾ ਆਪ ਸੁਣਾਏ, ਮਾਤਲੋਕ ਵਿੱਚ ਆਏ ਬਣ ਫਰਿਸ਼ਤਾ ਜ਼ਬਰਾਈਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਇੱਕ ਵਰਤਾਇਆ,

ਗੁਰਸਿੱਖਾਂ ਆਤਮ ਆਪ ਧਰਾਇਆ, ਦੇਵੇ ਸੱਚੀ ਰੋਜ਼ੀ ਰਾਜ਼ਕ ਰਹੀਮਾ, ਰਹੀਮ ਕਰੀਮਾ ਗੁਣੀ ਗਨੀਮਾ, ਨਾਲ ਰਖਾਇਆ ਮੇਕਾਈਲਾ। (੬ ਜੇਠ ੨੦੧੧ ਬਿ)

ਫੁਲਵਾੜੀ : ਪ੍ਰਭ ਦਰ ਆਏ ਜੀਵ ਸਵਾਲੀ। ਅੰਸ ਬਿਨਾਂ ਜੋ ਰਹਿ ਗਏ ਖਾਲੀ। ਬਿਨ ਪ੍ਰਭ ਕੋਈ ਫੁਲਵਾੜੀ :

ਨਾ ਬਣਦਾ ਵਾਲੀ। ਜਗਤ ਤ੍ਰਿਸਨਾ ਆਤਮ ਜਾਲੀ। ਬੱਚੇ ਫੁਲਵਾੜੀ, ਮਾਤ ਪਿਤ ਬਣ ਜਾਵੇ ਮਾਲੀ। ਮਹਾਰਾਜ ਸ਼ੇਰ ਸਿੰਘ ਜੋ ਜਨ ਰਸਨਾ ਗਾਏ, ਕਲਜੁਗ ਗੋਦ ਨਾ ਜਾਏ ਖਾਲੀ। (੫ ਜੇਠ ੨੦੦੮ ਬਿ) ਏਕਾ ਮਾਇਆ ਸ੍ਰਿਸ਼ਟ ਪ੍ਰਭ ਪਾਈ। ਮਾਇਆ ਰੂਪੀ ਸਭ ਖੇਲ ਰਚਾਈ। ਸ੍ਰਿਸ਼ਟ ਸਬਾਈ ਪ੍ਰਭ ਮਾਇਆ ਰੂਪ ਉਪਾਈ। ਜੀਵ ਜੰਤ ਪ੍ਰਭ ਫੁਲਵਾੜੀ ਵਿਚ ਲਗਾਈ। ਜੁਗੋ ਜੁਗ ਉਪਜਾਵੇ ਮਿਟਾਵੇ, ਅਚਰਜ ਰਚਨਾ ਪ੍ਰਭ ਰਚਾਈ। (੧ ਮਾਘ ੨੦੦੮ ਬਿ)

ਕਿਰਪਾ ਧਾਰੀ ਪੈਜ ਸਵਾਰੀ। ਪ੍ਰਭ ਬਨਵਾਰੀ ਗਿਰਵਰ ਗਿਰਧਾਰੀ। ਕ੍ਰਿਸ਼ਨ ਮੁਰਾਰੀ ਕਵਲ ਨੈਣ ਮੁਕਟ ਬੈਣ ਸਾਚਾ ਛਤਰ ਸੀਸ ਝੁਲਾਰੀ। ਮੁਕੰਦ ਮਨੋਹਰ ਲਖਮੀ ਨਰਾਇਣ ਅਚੁੱਤ ਪਰਬ੍ਰਹਮ ਪਰਮੇਸ਼ਵਰ ਗੁਰਸਿਖ ਲਗਾਏ ਸਾਚੀ ਫੁਲਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਬਣਾਈ ਮੌਤ ਲਾੜੀ। (੫ ਕੱਤਕ ੨੦੦੯ ਬਿ)

ਪਾਰਬ੍ਰਹਮ ਕਲ ਖੇਲ ਨਿਆਰੀ। ਜਨ ਭਗਤ ਸਾਚੀ ਫੁਲਵਾੜੀ। ਆਪ ਬਣਾਏ ਲਗਾਏ ਸਾਚੀ ਵਾੜੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਏਕਾ ਸ਼ਬਦ ਜਪਾਏ ਜੋਤ ਜਗਾਏ ਬਹੱਤਰ ਨਾੜੀ। (੧੭ ਚੇਤ ੨੦੧੦ ਬਿ)

ਸਚ ਨਿਸ਼ਾਨਾ ਜਾਏ ਝੁੱਲ। ਪ੍ਰਭ ਸਾਚੇ ਦਾ ਸਾਚਾ ਦਰ ਜਾਏ ਖੁੱਲ੍ਹ। ਕਲਜੁਗ ਦੀਵਾ ਹੋਏ ਗੁੱਲ। ਸਤਿਜੁਗ ਫੁਲਵਾੜੀ ਗੁਰਸਿੱਖ ਉਪਜਾਏ ਫੁੱਲ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਸਰੂਪੀ ਕਰੇ ਵਾੜੀ, ਗੁਰਸਿੱਖ ਨਾ ਜਾਣਾ ਡੁੱਲ। (੧੪ ਮੱਘਰ ੨੦੧੦ ਬਿ)

ਨਾਰਦ ਕਹੇ ਮੈਂ ਵੇਖਾਂ ਉਹ ਚਿੱਠੀਆਂ, ਜਿਸ ਦਾ ਅੱਖਰ ਨਾ ਕੋਇ ਸਮਝਾਈਆ । ਜਿਸ ਵਿਚ ਅਗੰਮੀ ਲਿਖਤਾਂ ਲਿਖੀਆਂ, ਜਗਤ ਕਾਤਬਾਂ ਸਮਝ ਕੋਇ ਨਾ ਆਈਆ। ਉਸ ਵਿਚ ਇਕ ਸਾਹਿਬ ਦੀ ਸ਼ਰਅ ਤੇ ਇਕ ਸਾਹਿਬ ਦੀਆਂ ਮਿਤੀਆਂ, ਜਿਸ ਨੂੰ ਮਿੱਤਰ ਪਿਆਰਾ ਗੋਬਿੰਦ ਕਿਹਾ ਮਾਹੀਆ। ਉਹ ਕਿਸੇ ਦੁਵਾਰੇ ਨਾ ਵਿਕੀਆਂ, ਕੀਮਤ ਜਗਤ ਨਾ ਕੋਇ ਰਖਾਈਆ। ਉਹ ਨਾ ਵੱਡੀਆਂ ਨਾ ਨਿੱਕੀਆਂ, ਸਭੇ ਇਕੇ ਰੰਗ ਸਮਾਈਆ। ਉਹ ਕਲਜੁਗ ਨੂੰ ਵੇਖ ਮੈਨੂੰ ਮਾਰਨ ਖਿੱਚੀਆਂ, ਹਲੂਣੇ ਦੇ ਕੇ ਰਹੀਆਂ ਜਗਾਈਆ। ਵੇ ਨਾਰਦਾ ਕਿਉਂ ਨਹੀਂ ਸਾਡੀਆਂ ਗੱਲਾਂ ਦੱਸਦਾ ਵਿੱਚੀਆਂ, ਵਿਚਲਾ ਭੇਵ ਖੁਲ੍ਹਾਈਆ। ਅਸੀਂ ਨਾ ਊਚ ਨਾ ਨੀਚੀਆਂ, ਵੱਡੀ ਛੋਟੀ ਬਣਤ ਨਾ ਕੋਇ ਬਣਾਈਆ। ਸਾਨੂੰ ਏਸੇ ਕਾਰਨ ਚੜ੍ਹਦੀਆਂ ਕਚੀਚੀਆਂ, ਵੱਡੇ ਛੋਟੇ ਲੜ ਲੜ ਮਰਨ ਤੇ ਨਾਤਾ ਰੱਖਣ ਭੈਣ ਭਾਈਆ। ਪ੍ਰਭੂ ਦੇ ਪਿਆਰ ਦੀਆਂ ਫੁਲਵਾੜੀਆਂ ਤੇ ਬਗੀਚੀਆਂ, ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਨਜ਼ਰੀ ਆਈਆ। ਇਹੋ ਇਸ਼ਾਰਾ ਦੇਵੇ ਮੁਹੰਮਦ ਵਿਚ ਹਦੀਸੀਆਂ, ਕਲਮਿਆਂ ਵਿਚ ਗਾਈਆ। ਫੇਰ ਸਾਡਾ ਲੇਖ ਵੇਖ ਜਗਤ ਜਹਾਨ ਦੀਆਂ ਚੱਕੀਆਂ ਜਾਣੀਆਂ ਪੀਸੀਆਂ, ਚਕਨਾਚੂਰ ਹੋਵੇ ਲੋਕਾਈਆ। ਫੇਰ ਪਿਓ ਪੁੱਤਰਾਂ ਮਾਵਾਂ ਧੀਆਂ ਨਾਰਾਂ ਮਰਦਾਂ ਇਕ ਦੂਜੇ ਨੂੰ ਵਟਣੀਆਂ ਕਸੀਸੀਆਂ, ਕਿਸਮਤ ਦੇ ਮਾਰਿਓ ਕਿਉਂ ਭੁੱਲਿਆ ਬੇਪ੍ਰਵਾਹੀਆ। ਜਿਸ ਸਾਹਿਬ ਦੇ ਕੋਲ ਜਗਤ ਦੀਆਂ ਜਗਦੀਸੀਆਂ, ਜਗਦੀਸ਼ਰ ਇਕ ਅਖਵਾਈਆ। ਉਸ ਦੀਆਂ ਕਿਆ ਰੀਸੀਆਂ, ਜੋ ਰਸਤੇ ਜਾਂਦਿਆਂ ਨੂੰ ਦਏ ਭੁਲਾਈਆ। ਜੇ ਉਹ ਰਹਿਮਤ ਕਰੇ ਤੇ ਰਹਿਮਤ ਦੀਆਂ ਬਖ਼ਸ਼ੀਸ਼ੀਆਂ, ਕੋਝਿਆਂ ਕਮਲਿਆਂ ਗਲੇ ਲਗਾਈਆ। ਨਾਰਦਾ ਵੇਖ ਸਾਡਾ ਲੇਖ ਉਤੇ ਗੀਟੀਆਂ, ਸਪਤਸ ਰਿਖੀਆਂ ਨੂੰ ਹਲੂਣਾ ਦੇ ਲਗਾਈਆ। ਸਾਰਿਆਂ ਦੇ ਕੋਲੋਂ ਲੇਖੇ ਮੁੱਕ ਜਾਣੇ ਗੁਰ ਅਵਤਾਰ ਪੈਗ਼ੰਬਰਾਂ ਲੋਕਮਾਤ ਸਚਖੰਡ ਦੀਆਂ ਟਿਕਟਾਂ ਵੇਖਣੀਆਂ ਨਹੀਂ ਜਗਤ ਦੀਆਂ ਟੀਟੀਆਂ, ਸਾਰੇ ਲੇਖਾ ਪ੍ਰਭ ਦੇ ਹੱਥ ਫੜਾਈਆ । ਪਿਛਲਿਆਂ ਜੁਗਾਂ ਦੀਆਂ ਕਹਾਣੀਆਂ ਪਿੱਛੇ ਬੀਤੀਆਂ, ਪਿੱਛਲਾ ਲੇਖਾ ਰਹੇ ਨਾ ਰਾਈਆ। ਅੱਗੇ ਇਕੋ

ਇਕ ਦੀਆਂ ਚਲਣੀਆਂ ਰੀਤੀਆਂ, ਰੀਤੀਵਾਨ ਬੇਪ੍ਰਵਾਹੀਆ। ਮਾਣ ਮਿਲਣਾ ਹਸਤ ਕੀਟਾਂ ਚਿਉਟੀਆਂ, ਗਜਾਂ ਮਾਣ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। (੩ ਸਾਵਣ ਸ਼ ਸੰ ੮)

ਬਦਮਾਸ਼ : ਕਲਜੁਗ ਰੋ ਦੱਸੇ ਹਾਲ, …… ਤੇਰੇ ਅੱਗੇ ਮੇਰੀ ਅਰਦਾਸ, ਅਰਦਾਸਾ ਇਕੋ ਵਾਰ ਕਰਾਇੰਦਾ। ਬਦਮਾਸ਼ :

ਤੂੰ ਸਾਹਿਬ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਜੁਗ ਜੁਗ ਤੇਰਾ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਗੀਤ ਅਲਾਇੰਦਾ। ਮੈਂ ਤੇਰਾ ਛੋਟਾ ਪੁੱਤ ਤੇਰੇ ਪਿਆਰ ਵਿਚ ਹੋਇਆ ਬਦਮਾਸ਼, ਬਦਮੁਆਸ਼ੀ ਘਰ ਘਰ ਆਪ ਸਿਖਾਇੰਦਾ । ਖ਼ਾਲੀ ਕੋਈ ਰਹਿਣ ਨਾ ਦਿਤੀ ਲਾਸ਼, ਪੰਜ ਤੱਤ ਅੰਦਰ ਡੇਰਾ ਲਾਇੰਦਾ। ਮਾਇਆ ਮਮਤਾ ਗ੍ਰਹਿ ਗ੍ਰਹਿ ਪਾਵੇ ਰਾਸ, ਕੂੜੀ ਕਿਰਿਆ ਨਾਚ ਨਚਾਇੰਦਾ । ਤੇਰੀ ਨਿੱਕੀ ਜਿਹੀ ਮੁਹੰਮਦ ਸ਼ਾਖ਼, ਮਹਿਮਾਨ ਲੋਕਮਾਤ ਅਖਵਾਇੰਦਾ। ਤੇਰਾ ਗੋਬਿੰਦ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਮੈਂ ਤੇਰਾ ਪੁੱਤਰ ਖ਼ਾਸ, ਖ਼ਾਲਕ ਤੇਰੇ ਰੰਗ ਰੰਗਾਇੰਦਾ। ਮੇਰੇ ਵਲ ਵੇਖ ਮਾਰ ਝਾਤ, ਝਾਕੀ ਤੇਰੀ ਆਪ ਜਣਾਇੰਦਾ। ਚਾਰੋਂ ਕੁੰਟ ਪਈ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਕਲਜੁਗ ਜੀਵ ਨਾਰ ਹੋਏ ਕਮਜ਼ਾਤ, ਹਰਿ ਜੂ ਕੰਤ ਨਾ ਕੋਇ ਹੰਡਾਇੰਦਾ। ਰਸਨਾ ਜਿਹਵਾ ਬੱਤੀ ਦੰਦ ਗੌਂਦੇ ਗਾਥ, ਅੰਤਰ ਆਤਮ ਮੇਲ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਨਜ਼ਰੀ ਆਇੰਦਾ। (੧੯ ਫੱਗਣ ੨੦੧੯ ਬਿ)

ਮਨ ਮਨੂਆ ਘਰ ਵਿਚ ਵੜਿਆ ਬਦਮਾਸ਼, ਸਾਂਤਕ ਸਤਿ ਨਜ਼ਰ ਕੋਇ ਨਾ ਆਈਆ। (੨੧ ਭਾਦਰੋਂ ੨੦੨੧ ਬਿ)

ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਆ ਪੜ੍ਹ ਲੈ ਆਪਣਾ ਅੱਖਰ, ਆਖਰ ਦਿਤਾ ਜਣਾਈਆ। ਕਲਜੁਗ ਅੰਤਮ ਕਿਸੇ ਨੂੰ ਸੁਟਿਆ ਰੋੜੀ ਸੱਖਰ, ਸਖੀਆਂ ਵਾਲਾ ਕਾਹਨ ਆਪਣੀ ਉਂਗਲੀਆਂ ਨਾਲ ਰਖਾਈਆ। ਕਿਸੇ ਨੂੰ ਕਰਕੇ ਆਪਣੇ ਨਾਲੋਂ ਵੱਖਰ, ਵੱਖਰਾ ਸਾਢੇ ਤਿੰਨ ਹੱਥ ਮਕਾਨ ਦਿਤਾ ਬਣਾਈਆ। ਕਿਸੇ ਨੂੰ ਫੌਜ ਦੇ ਕੇ ਲਸ਼ਕਰ, ਲਹਿੰਦੀ ਦਿਸ਼ਾ ਖ਼ੁਸ਼ੀ ਜਣਾਈਆ। ਕਿਸੇ ਦਾ ਲਹਿਣ ਜਾਣੇ ਤਸ਼ਕਰ, ਤਾਲਬ ਬੇਪਰਵਾਹੀਆ। ਕਿਸੇ ਨੂੰ ਪੜ੍ਹਨ ਘਲਾਇਆ ਮਕਤਬ, ਅੱਖਰਾਂ ਨਾਲ ਸਮਝਾਈਆ। ਕਿਸੇ ਨੂੰ ਖੜਗ ਖੰਡਾ ਸਮਝਾ ਕੇ ਕਰਤਬ, ਕਤਲਗਾਹ ਵਡਿਆਈਆ। ਕਿਸੇ ਦੇ ਹੱਥ ਫੜਾਕੇ ਧਨਸ਼, ਚਿੱਲਾ ਕਮਾਨ ਚੜ੍ਹਾਈਆ। ਕਿਸੇ ਦੇ ਕੋਲੋਂ ਕੁਹਾ ਕੇ ਆਪਣਾ ਬੰਸ, ਬੰਸਰੀ ਨਾਮ ਸੁਣਾਈਆ। ਕਿਸੇ ਨੂੰ ਮੁਖ ਲਗਾਕੇ ਸਹੰਸ, ਸਹੰਸਰ ਜਿਹਵਾ ਰਾਗ ਅਲਾਈਆ। ਕਿਸੇ ਨੂੰ ਬਣਾ ਕੇ ਆਪਣੀ ਅੰਸ, ਗੋਬਿੰਦ ਨਾਉਂ ਪਰਗਟਾਈਆ। ਕਿਸੇ ਨੂੰ ਵਾੜ ਕੇ ਵਿਚ ਜੰਨਤ, ਬਹਿਸ਼ਤਾਂ ਵਿਚ ਭਵਾਈਆ । ਕਿਸੇ ਨੂੰ ਸਮਝਾ ਕੇ ਧੁਰ ਦਾ ਕੰਤ, ਨਾਰ ਇਕ ਵਖਾਈਆ। ਕਿਸੇ ਨੂੰ ਲਾ ਕੇ ਆਪਣੇ ਅੰਗਤ, ਗੋਦੀ ਲਿਆ ਟਿਕਾਈਆ। ਕਿਸੇ ਨੂੰ ਵਡਿਆਈ ਦੇ ਵਿਚ ਜੀਵ ਜੰਤ, ਜਨਕ ਰੂਪ ਸਮਾਈਆ। ਕਿਸੇ ਨੂੰ ਸਮਝਾਇਆ ਵਾਸੀ ਪੁਰੀ ਘਨਕ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਭ ਦੇ ਕੋਲੋਂ ਰੱਖਕੇ ਆਪਣਾ ਅੰਤ, ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹ ਪਾਤਸ਼ਾਹ ਵੱਡੀ ਵਡਿਆਈਆ।

ਕਿਸੇ ਨੂੰ ਦੱਸਿਆ ਘਨਕਪੁਰ ਵਾਸੀ, ਸਾਹਿਬ ਇਕ ਜਣਾਈਆ। ਕਿਸੇ ਨੂੰ ਦੱਸਿਆ ਜੋਤ ਪਰਕਾਸੀ, ਨੂਰੋ ਨੂਰ ਖ਼ੁਦਾਈਆ। ਕਿਸੇ ਨੂੰ ਦੱਸਿਆ ਹਰ ਘਟ ਵਾਸੀ, ਲੱਖ ਚੁਰਾਸੀ ਰਿਹਾ ਸਮਾਈਆ। ਸਭ ਤੋਂ ਵੱਖਰਾ ਆਪਣੀ ਕਰੇ ਅਗੰਮੀ ਬਦਮਾਸ਼ੀ, ਜਿਸ ਦੀ ਸਮਝ ਕੋਇ ਨਾ ਪਾਈਆ। ਜੁਗ ਚੌਕੜੀ ਖੇਲ ਕੀਆ ਬਹੁ ਭਾਂਤੀ, ਭਾਣੇ ਵਿਚ ਲੁਕਾਈਆ। ਕਿਸੇ ਨੂੰ ਮਾਤ ਪਿਤਾ ਕਿਸੇ ਨੂੰ ਭੈਣ ਭਈਆ ਕਿਸੇ ਨੂੰ ਸਾਕ ਸੱਜਣ ਬਣੌਂਦਾ ਰਿਹਾ ਚਾਚੀ, ਚੈਹਚਹਾ ਕਰਕੇ ਆਪਣੀ ਖੇਲ ਖਿਲਾਈਆ। ਕਿਸੇ ਨੂੰ ਫੁਫੀ ਕਿਸੇ ਨੂੰ ਮਾਸੀ, ਕਿਸੇ ਨੂੰ ਮੰਜ਼ਲ ਕਿਸੇ ਨੂੰ ਘਾਟੀ, ਕਿਸੇ ਨੂੰ ਦਿਵਸ ਕਿਸੇ ਨੂੰ ਰਾਤੀ, ਕਿਸੇ ਨੂੰ ਗੱਲੀਂ ਕਿਸੇ ਨੂੰ ਬਾਤੀ, ਸਭ ਨੂੰ ਭਰਮਾਂ ਵਿਚ

ਭੁਆਈਆ। ਕਿਸੇ ਨੂੰ ਸੇਜਾ ਕਿਸੇ ਨੂੰ ਘਾਟੀ, ਕਿਸੇ ਨੂੰ ਮੰਦਰ ਕਿਸੇ ਨੂੰ ਹਾਟੀ, ਕਿਸੇ ਨੂੰ ਤੀਰਥ ਕਿਸੇ ਨੂੰ ਤਾਟੀ, ਕਿਸੇ ਨੂੰ ਮੰਜ਼ਲ ਕਿਸੇ ਨੂੰ ਵਾਟੀ, ਕਿਸੇ ਨੂੰ ਪੂਜਾ ਕਿਸੇ ਨੂੰ ਗਾਥੀ, ਕਿਸੇ ਨੂੰ ਕਮਲਾਪਾਤੀ ਕਰਕੇ ਗਿਆ ਸਮਝਾਈਆ। ਕਿਸੇ ਨੂੰ ਗ੍ਰੰਥ ਕਿਸੇ ਨੂੰ ਸਾਖੀ, ਕਿਸੇ ਨੂੰ ਕਥਾ ਕਿਸੇ ਨੂੰ ਭਾਖੀ, ਕਿਸੇ ਦੀ ਸੋਪਣਾ ਕਿਸੇ ਦੀ ਰਾਖੀ, ਕਿਸੇ ਦਾ ਪੜਦਾ ਕਿਸੇ ਦੀ ਤਾਕੀ, ਤਾਕ਼ਤਵਰ ਹੋ ਕੇ ਰਿਹਾ ਖੁਲ੍ਹਾਈਆ। ਕਿਸੇ ਨੂੰ ਬੰਦਾ ਕਿਸੇ ਨੂੰ ਖਾਕੀ, ਕਿਸੇ ਨੂੰ ਗੰਦਾ ਕਿਸੇ ਨੂੰ ਆਬੀ, ਕਿਸੇ ਨੂੰ ਚੰਦਾ ਕਿਸੇ ਮਹਿਤਾਬੀ, ਕਿਸੇ ਨੂੰ ਮਸਤੀ ਕਿਸੇ ਨੂੰ ਸ਼ਰਾਬੀ, ਕਿਸੇ ਨੂੰ ਹਸਤੀ ਕਿਸੇ ਨੂੰ ਆਦਾਬੀ, ਸੱਯਦਾ ਸਰਬ ਕਰਾਈਆ। ਕਿਸੇ ਨੂੰ ਸੀਸ ਕਿਸੇ ਜਗਦੀਸ, ਕਿਸੇ ਨੂੰ ਕਲਮਾ ਕਿਸੇ ਹਦੀਸ, ਕਿਸੇ ਨੂੰ ਰਾਗ ਕਿਸੇ ਨੂੰ ਗੀਤ, ਕਿਸੇ ਨੂੰ ਹਾਰ ਕਿਸੇ ਨੂੰ ਜੀਤ, ਕਿਸੇ ਨੂੰ ਮੰਦਰ ਕਿਸੇ ਮਸੀਤ, ਆਪ ਸਭ ਤੋਂ ਵਖਰਾ ਬਹਿਕੇ ਖੇਲ ਵਖਾਈਆ। ਕਿਸੇ ਨੂੰ ਜੋੜਾ ਕਿਸੇ ਨੂੰ ਘੋੜਾ, ਕਿਸੇ ਨੂੰ ਕਲਗੀ ਕਿਸੇ ਨੂੰ ਤੋੜਾ, ਕਿਸੇ ਨੂੰ ਜੋਬਨ ਕਿਸੇ ਨੂੰ ਬਾਂਕਾ ਸ਼ੋਹਰਾ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕਿਸੇ ਨੂੰ ਨਾਮ ਕਿਸੇ ਨੂੰ ਜਾਮ, ਕਿਸੇ ਨੂੰ ਰਾਮ ਕਿਸੇ ਪੈਗ਼ਾਮ, ਕਿਸੇ ਨੂੰ ਸੱਯਦਾ ਕਿਸੇ ਸਲਾਮ, ਕਿਸੇ ਨੂੰ ਮੰਦਰ ਕਿਸੇ ਮਕਾਮ, ਕਿਸੇ ਨੂੰ ਅੰਦਰ ਕਿਸੇ ਨਿਸ਼ਾਨ, ਨਿਸ਼ਾਨਾ ਆਪਣਾ ਬੈਠਾ ਛੁਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਰਕੇ ਹੈਰਾਨ, ਹੈਰਤ ਵਿਚ ਸਰਬ ਜਣਾਈਆ। ਉਠੋ ਵੇਖੋ ਆ ਕੇ ਖੇਲ ਮਹਾਨ, ਹਰਿ ਕਰਤਾ ਰਿਹਾ ਕਰਾਈਆ। ਨਾਲੇ ਖੋਲ੍ਹੋ ਬਸਤੇ ਤਮਾਮ, ਤਰਤੀਬ ਵਾਰ ਸਮਝਾਈਆ। ਸਾਚਾ ਦੱਸੋ ਕਿਹੜਾ ਰਾਮ, ਕਾਹਨ ਕੌਣ ਵਡਿਆਈਆ। ਸਾਚਾ ਦੱਸੋ ਕਵਣ ਪੈਗ਼ੰਬਰ ਦੇਵੇ ਪੈਗ਼ਾਮ, ਕਵਣ ਕਰੇ ਸ਼ਨਵਾਈਆ। ਸਾਚਾ ਦੱਸੋ ਕਵਣ ਸਤਿਨਾਮ, ਸਤਿ ਸਤਿ ਰਿਹਾ ਸਮਾਈਆ। ਸਾਰੇ ਕਹਿਣ ਪ੍ਰਭ ਤੇਰੇ ਬਿਨਾ ਕੂੜ ਨਿਸ਼ਾਨ, ਅੱਖਰਾਂ ਵਾਲਾ ਨਾਮ ਸਾਰੇ ਆਏ ਗਾਈਆ। ਜਾਂ ਤੇਰੇ ਦਰ ਤੇ ਤੱਕਿਆ ਅਸਾਂ ਸੁਣਿਆਂ ਉਹ ਕਲਾਮ, ਜਿਸਦੀ ਅੱਖਰ ਸਿਫ਼ਤ ਨਾ ਕੋਇ ਸਮਝਾਈਆ। ਅਸੀਂ ਵੇਖ ਕੇ ਹੋਏ ਹੈਰਾਨ, ਹਰਿ ਜੂ ਇਹ ਕੀ ਬਣਤ ਬਣਾਈਆ। ਤੇਰੇ ਚਰਨਾਂ ਕੋਲ ਬੈਠੇ ਤੱਕੇ ਤੇਰੇ ਭਗਤ ਬਾਲ ਅੰਞਾਨ, ਅੰਞਾਣੇ ਅੰਜਨ ਇਕੋ ਨੇਤਰ ਪਾਈਆ। ਜਿਨ੍ਹਾਂ ਨੂੰ ਲੱਖ ਚੁਰਾਸੀ ਵਿਚੋਂ ਦਿਤੀ ਆਪਣੀ ਆਪ ਪਹਿਚਾਨ, ਬੇਪਹਿਚਾਨ ਭੇਵ ਖੁਲ੍ਹਾਈਆ। ਰਲ ਮਿਲ ਤੇਰਾ ਢੋਲਾ ਗੌਂਦੇ ਗਾਨ, ਗੀਤ ਗੋਬਿੰਦ ਅਲਾਈਆ। ਇਨ੍ਹਾਂ ਦਾ ਲੇਖਾ ਚੁੱਕਿਆ ਪਵਣ ਮਸਾਣ, ਮੜ੍ਹੀ ਗੋਰ ਪੰਧ ਮੁਕਾਈਆ। ਅੰਤਮ ਸਿੱਧੇ ਤੇਰੇ ਦਰ ਤੇ ਆਣ, ਰਾਹ ਵਿਚ ਨਾ ਕੋਇ ਅਟਕਾਈਆ। ੨੦੨੧ ਬਿਕ੍ਰਮੀ ਪਿੱਛੋਂ ਗੁਰ ਅਵਤਾਰ ਪੀਰ ਪੈਗ਼ੰਬਰ ਇਨ੍ਹਾਂ ਦਾ ਬਬਾਣ ਜਾਣ ਉਠਾਣ, ਸੇਵਕ ਹੋ ਕੇ ਸੇਵ ਕਮਾਈਆ। ਕਿਉਂ ਤੂੰ ਇਨ੍ਹਾਂ ਨੂੰ ਆਪ ਦਿਤਾ ਫ਼ਰਮਾਨ, ਫੁਰਨਾ ਪਿਛਲਾ ਰਹਿਣ ਨਾ ਪਾਈਆ। ਇਕੋ ਦੱਸਕੇ ਇਸ਼ਟ ਈਮਾਨ, ਧਰਮ ਦ੍ਰਿੜ ਦਿਤਾ ਦ੍ਰਿੜਾਈਆ। ਕਾਗਜ਼ਾਂ ਵਾਲੀ ਭੁੱਲ ਗਏ ਕਲਾਮ, ਹੁਕਮੇ ਵਿਚ ਸਮਾਈਆ। ਜਗਤ ਸ੍ਰਿਸ਼ਟੀ ਵਿਚ ਹੋ ਕੇ ਬਦਨਾਮ, ਤੇਰੇ ਬੰਦੀਖਾਨੇ ਵਿਚ ਆਪਣਾ ਆਪ ਬੰਦ ਕਰਾਈਆ । ਏਹੋ ਜਿਹਾ ਸੋਹਣਾ ਸੁਹੰਜਣਾ ਵੇਖ ਤੇਰਾ ਨਿਜ਼ਾਮ, ਸਾਰੇ ਖ਼ੁਸ਼ੀ ਮਨਾਈਆ। ਕਰ ਕਿਰਪਾ ਜਿਨ੍ਹਾਂ ਦੇ ਕੋਟ ਜਨਮ ਦੇ ਬਖ਼ਸ਼ ਦਿਤੇ ਜਰਾਇਮ, ਦੋਸ਼ੀ ਰਹਿਣ ਕੋਇ ਨਾ ਪਾਈਆ। ਪ੍ਰਭੂ ਬਣ ਕੇ ਆਪ ਸੱਚਾ ਕਿਰਸਾਣ, ਘਰ ਘਰ ਕਾਇਆ ਮੰਦਰ ਅੰਦਰ ਆਪਣਾ ਹਲ ਦਿਤਾ ਚਲਾਈਆ। ਅੰਮ੍ਰਿਤ ਸਿੰਚ ਸਾਢੇ ਤਿੰਨ ਹੱਥ ਮਕਾਨ, ਗ਼ੁੰਚਾ ਫੁੱਲ ਦਿਤਾ ਖਿਲਾਈਆ। ਲੱਖ ਚੁਰਾਸੀ ਵਿਚੋਂ ਏਨ੍ਹਾਂ ਦੀ ਮਹਿਕ ਸਭ ਨੇ ਲਈ ਪਹਿਚਾਨ, ਗੁਰ ਅਵਤਾਰ ਪੀਰ ਪੈਗ਼ੰਬਰ ਭੁੱਲ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦਾ ਸਦਾ ਸਦਾ ਸਦ ਸਹਿਜ ਸੁਖਦਾਈਆ। (੧ ਕੱਤਕ ੨੦੨੧ ਬਿ)

ਫੁੱਲ ਕਹਿਣ ਇਹ ਬਰਖਾ ਅੰਮ੍ਰਿਤ ਧਾਰ, ਜਨ ਭਗਤਾਂ ਦਿਤੀ ਲਗਾਈਆ। ਸ਼ਬਦ ਗੁਰੂ ਕਿਹਾ, ਨਹੀਂ ਇਸ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਕਰਨਾ ਵਿਹਾਰ, ਇਹ ਮੇਰੀ ਬੇਪਰਵਾਹੀਆ। ਕਿਉਂ ਸ਼ਬਦ ਦੇ ਸ਼ਬਦ ਸਦਾ ਇਖ਼ਤਿਆਰ, ਤੇ ਸ਼ਬਦ ਦਾ ਸ਼ਬਦ ਸਦਾ ਮੁਖਤਿਆਰ, ਸ਼ਬਦ ਦਾ ਸ਼ਬਦ ਸਦਾ ਆਗਿਆਕਾਰ, ਸ਼ਬਦ ਨਿਰਗੁਣ ਤੇ ਸ਼ਬਦ ਸਰਗੁਣ, ਬਿਨਾ ਸ਼ਬਦ ਤੋਂ ਮੰਡਲ ਰਾਸ ਵਿਚ ਰੰਗ ਜਗਤ ਨਾ ਕੋਇ ਵਖਾਈਆ। ਸ਼ਬਦ

ਕਹੇ ਮੈਂ ਸਤਿਗੁਰੂ ਮੈਂ ਗੁਰਦੇਵ ਮੈਂ ਸਾਰੀ ਦੀਨ ਦੁਨੀ ਦਾ ਬਦਮਾਸ਼, ਬਦੀ ਕਰਨ ਕਰੌਣ ਵਾਲਾ ਸ਼ਬਦ ਇਕ ਵਖਾਈਆ। ਪਰ ਇਹ ਮੇਰਾ ਮਨ ਦੇ ਨਾਲ ਕੰਮ ਖ਼ਾਸ, ਤੇ ਬੁੱਧੀ ਨਾਲ ਟਕਰਾਈਆ। ਤੇ ਜਿਸ ਵੇਲੇ ਮੈਂ ਆਤਮਾ ਨੂੰ ਦੇਵਾਂ ਪਰਕਾਸ਼, ਓਹ ਮੇਰਾ ਮੇਰਾ ਨੂਰ ਨੂਰ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ, ਸ਼ਬਦ ਗੁਰੂ ਕਹੇ, ਮੇਰੇ ਕੀਤੇ ਨੂੰ ਨਹੀਂ ਸਕੇ ਵਾਚ, ਜੋ ਅੰਦਰ ਸੁਣਾਇਆ, ਓਨ੍ਹਾਂ ਨੇ ਰਸਨਾ ਗਾਇਆ, ਕਲਮ ਸ਼ਾਹੀ ਨਾਲ ਲਿਖਾਇਆ, ਲਿਖ ਕੇ ਸਿਫ਼ਤਾਂ ਗਏ ਸੁਣਾਈਆ। ਓਨ੍ਹਾਂ ਅੱਖਰਾਂ ਉਤੇ ਧਰਵਾਸ ਰਖਾਇਆ, ਜਿਸ ਨੂੰ ਅੱਗ ਨਾਲ ਸਾਰੇ ਦੇਣ ਜਲਾਇਆ, ਉਹ ਪ੍ਰਭੂ ਅਬਿਨਾਸ਼ੀ ਭੁਲਾਇਆ, ਜੋ ਘਰ ਘਰ ਅੰਦਰ ਡੇਰਾ ਲਾਈਆ। ਅੱਲ੍ਹਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਜੈ ਜੈਕਾਰ ਕਰਾਇਆ, ਜੈ ਜੈਕਾਰ ਕਰੌਣ ਵਾਲਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੇਰਾ ਆਦਿ ਅੰਤ ਕਿਸੇ ਨਾ ਪਾਇਆ, ਜੇ ਕਿਸੇ ਉਤੇ ਕਿਰਪਾ ਕੀਤੀ ਓਨ, ਭਗਵੰਤ ਨੂੰ ਕੰਤ ਕਹਿ ਸੁਣਾਇਆ, ਨਾਰੀ ਹੋ ਕੇ ਮੈਂ ਸਾਚੀ ਸੇਵ ਕਮਾਈਆ। ਜੇ ਕਿਸੇ ਬੁੱਤ ਵਿਚ ਨੂਰ ਚਮਕਾਇਆ, ਓਨ ਓਸ ਦਾ ਮੰਤ ਦ੍ਰਿੜਾਇਆ, ਅੱਠੇ ਪਹਿਰ ਧਿਆਨ ਲਗਾਇਆ, ਸਾਹ ਸਾਹ ਰਸਨਾ ਗਾਇਆ, ਚਰਨ ਕਵਲ ਕਵਲ ਚਰਨ ਬਿਨਾ ਚਰਨਾ ਤੋਂ ਸੀਸ ਨਿਵਾਇਆ, ਤੇ ਸ਼ਬਦ ਗਰੂ ਕਹੇ ਮੈ ਕਿਸੇ ਦਾ ਫੇਰ ਵੀ ਨਹੀਂ ਮਾਣ ਵਧਾਇਆ, ਜੋ ਆਇਆ ਸੋ ਪਾਰ ਕਰਾਇਆ, ਵੇਖੋ ਗੁਰੂ ਅਵਤਾਰ ਪੈਗ਼ੰਬਰ ਕਿਸੇ ਦੇ ਸਾਹਮਣੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। (੧ ਚੇੰਤ ਸ਼ ਸੰ ੫)

ਸ਼ਬਦ ਗੁਰੂ ਕਿਹਾ ਯਾਦ ਰੱਖੋ ਕੀ ਸੰਦੇਸ਼ਾ ਦੇ ਕੇ ਗਿਆ ਨਾਨਕ ਵਿਚ ਬਗਦਾਦੀ, ਬਗਲੀ ਕੰਧੇ ਉਤੇ ਲਟਕਾਈਆ। ਸਦੀ ਚੌਧਵੀਂ ਕਹੇ ਕੋਈ ਰਹਿਣਾ ਨਹੀਂ ਕਿਸੇ ਦਾ ਗਾਡੀ, ਹੁਕਮ ਹੱਕ ਨਾ ਕੋਇ ਸੁਣਾਈਆ। ਉਸ ਵੇਲੇ ਠੱਗਾਂ ਚੋਰਾਂ ਬਦਮਾਸ਼ਾਂ ਦੀ ਵਧਣੀ ਆਬਾਦੀ, ਮਨਮਤ ਕਰੇ ਲੜਾਈਆ। ਝਗੜਾ ਪਾਉਣਗੇ ਮੁੱਲਾਂ ਕਾਜ਼ੀ, ਗ੍ਰੰਥੀ ਪੰਥੀ ਵੰਡ ਵੰਡਾਈਆ । ਧਰਮ ਦਾ ਦਿਸਣਾ ਨਹੀਂ ਕੋਈ ਸਾਥੀ, ਸਗਲਾ ਸੰਗ ਨਾ ਕੋਇ ਰਖਾਈਆ । ਸਤਿਗੁਰ ਦੀ ਮੰਨੇ ਕੋਈ ਨਾ ਆਖੀ, ਗੋਬਿੰਦ ਦੇਵੇ ਅੰਤ ਸਜ਼ਾਈਆ। ਸਭ ਦਾ ਪੂਰਾ ਕਰਕੇ ਭਵਿਖਤ ਵਾਕੀ, ਵਾਕਿਆ ਆਪਣਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ। (੨੬ ਪੋਹ ਸ਼ ਸੰ ੫)

ਬਾਜ਼ : ਪਿਛਲੇ ਗੁਰੂ ਦਾ ਚੁੱਕਾ ਝੇੜਾ, ਘਰ ਵਿਚ ਰਹਿਣ ਨਾ ਪਾਈਆ। ਸਾਹਿਬ ਸਤਿਗੁਰ ਦਾ ਵਸੇ ਖੇੜਾ, ਬਾਜ਼ :

ਨਿਰਗੁਣ ਆਪ ਵਸਾਈਆ। ਵੱਡਿਆਂ ਛੋਟਿਆਂ ਬੰਨ੍ਹੇ ਬੇੜਾ, ਬਿਰਧ ਬਾਲਾਂ ਲਏ ਤਰਾਈਆ। ਅੱਗੇ ਨਾ ਕਰੇ ਹੇਰਾ ਫੇਰਾ, ਦੇਵੇ ਮਾਣ ਵਡਿਆਈਆ। ਜਗਤ ਦੁਖ ਜੋ ਪਾਇਆ ਘੇਰਾ, ਸੁਖ ਵਿਚ ਬਦਲਾਈਆ। ਕਿਰਪਾ ਨਿਧਾਨ ਕਰੇ ਮਿਹਰਾਂ, ਮਿਹਰ ਨਜ਼ਰ ਉਠਾਈਆ। ਬੱਤੀ ਸਾਲ ਜੋ ਰੱਖਿਆ ਡੇਰਾ, ਬੱਤੀਵੇਂ ਸਾਲ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਸ਼ਤ ਉਤੇ ਰੱਖੇ ਹੱਥ, ਅੰਗੁਸ਼ਤ ਨਾਲ ਦੇਵੇ ਦੱਬ, ਕੂੜ ਕੂੜਿਆਰ ਮੇਟੇ ਆਪ, ਸੱਬਬ ਆਪਣਾ ਇਕ ਜਣਾਈਆ।

ਦੁਖ ਲੱਥੇ ਉਪਜੇ ਸੁਖ, ਸੁਖ ਦੁਖ ਨਾਲ ਵਟਾਇੰਦਾ। ਉਜਲ ਕਰੇ ਮਾਤ ਮੁੱਖ, ਮੁੱਖ ਮੁੱਖ ਸਿਫ਼ਤ ਸਾਲਾਹਿੰਦਾ। ਸੁਫ਼ਲ ਕਰੇ ਮਾਤ ਕੁੱਖ, ਜਨ ਜਨਨੀ ਲੇਖੇ ਲਾਇੰਦਾ। ਆਪ ਆਪਣੀ ਗੋਦੀ ਚੁੱਕ, ਰੋਗ ਸੋਗ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਵਿਚੋਂ ਕੱਢੇ ਕੁੱਟ, ਅੱਗੇ ਆਪਣੇ ਘਰ ਵਸਾਇੰਦਾ।

ਨਾਮ ਬਾਜ਼ ਸ਼ਬਦ ਉਡਾਰੀ, ਗੋਬਿੰਦ ਰਿਹਾ ਉਡਾਈਆ। ਨਿਰਗੁਣ ਜੋਤ ਨੂਰ ਨਿਰੰਕਾਰੀ, ਪੁਰਖ ਅਕਾਲ ਵਡਿਆਈਆ। ਸਾਚੇ ਘੋੜੇ ਸ਼ਾਹਸਵਾਰੀ, ਸ਼ਹਿਨਸ਼ਾਹ ਆਪਣਾ ਆਸਣ ਲਾਈਆ। ਸੋਲਾਂ ਕਲੀਆਂ ਕਰੇ

ਸ਼ੰਗਾਰੀ, ਸੋਲਾਂ ਇਛਿਆ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਦਏ ਦਰਸਾਈਆ।

ਸਾਚਾ ਬਾਜ਼ ਚੁਗੇ ਚੋਜ, ਪਰੇਮ ਰਸ ਇਕੋ ਰਖਾਇੰਦਾ। ਮਾਰ ਉਡਾਰੀ ਗੁਰਮੁਖਾਂ ਅੰਦਰੋਂ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਇੰਦਾ। ਨਾਮ ਅਗੰਮ ਵਜਾਏ ਚੋਟ, ਨਗਾਰਾ ਗੋਬਿੰਦ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਇਕ ਦਰਸਾਇੰਦਾ।

ਸਾਚਾ ਬਾਜ਼ ਇਕੋ ਏਕ, ਆਦਿ ਜੁਗਾਦਿ ਰਖਾਇਆ। ਬਾਜ਼ ਪਕੜੀ ਗੋਬਿੰਦ ਟੇਕ, ਟੇਕ ਗੋਬਿੰਦ ਪੁਰਖ ਅਕਾਲ ਧਰਾਇਆ। ਕਲਜੁਗ ਅੰਤਮ ਧਾਰ ਭੇਖ, ਅਵਲੱੜੀ ਚਾਲ ਜਣਾਇਆ। ਜੋਤ ਸ਼ਬਦ ਇਕੋ ਹੇਤ, ਹਿਤਕਾਰੀ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਾਜ਼ ਇਕ ਉਡਾਇਆ।

ਸਾਚਾ ਬਾਜ਼ ਲਏ ਅੰਗੜਾਈ, ਆਪਣਾ ਬਲ ਧਰਾਈਆ। ਗੋਬਿੰਦ ਪ੍ਰਿਥਮੀ ਆਕਾਸ਼ ਤੇਰੇ ਨਾਲੋਂ ਨਾ ਹੋਏ ਜੁਦਾਈ, ਤੇਰੀ ਉਂਗਲੀ ਇਕੋ ਸੋਭਾ ਪਾਈਆ । ਪਿਛਲੇ ਜਨਮ ਮੈਂ ਬਣਿਆ ਰਿਹਾ ਸ਼ੌਦਾਈ, ਆਪਣੇ ਪੈਰ ਤੇਰੇ ਹੱਥਾਂ ਉਤੇ ਟਿਕਾਈਆ। ਮੇਰੀ ਚੁੰਜ ਕਿਸੇ ਕੰਮ ਨਾ ਆਈ, ਜਿਸ ਤੇਰੇ ਚਰਨਾਂ ਨਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਘਰ ਸਾਚੇ ਮਿਲੇ ਵਧਾਈਆ।

ਵੇਲੇ ਅੰਤ ਬਾਜ਼ ਹੋਇਆ ਸ਼ਰਮਸਾਰ, ਗੋਬਿੰਦ ਅੱਗੇ ਸੀਸ ਝੁਕਾਇੰਦਾ। ਤੂੰ ਮੇਰੇ ਨਾਲ ਕੀਤਾ ਪਿਆਰ, ਕਿਉਂ ਨਹੀ ਮੈਨੂੰ ਆਪਣਾ ਪਿਆਰ ਸਿਖਾਇੰਦਾ। ਮੈਂ ਅਸਮਾਨ ਵਿਚ ਲਾਵਾਂ ਉਡਾਰ, ਤੇਰੇ ਚਰਨਾਂ ਕਿਉਂ ਨਹੀਂ ਮਸਤਕ ਲਾਇੰਦਾ। ਬਿਨ ਤੇਰੇ ਹੋਵਾਂ ਖ਼ੁਵਾਰ, ਦਰ ਨਜ਼ਰ ਕੋਇ ਨਾ ਆਇੰਦਾ । ਮੈਂ ਸੁਣਿਆ ਤੂੰ ਗ਼ਰੀਬਾਂ ਦਾ ਯਾਰ, ਨਿੱਕਿਆਂ ਬੱਚਿਆਂ ਮਾਣ ਦਿਵਾਇੰਦਾ। ਮੇਰੇ ਨੇਤਰ ਰੋਵਣ ਜ਼ਾਰੋ ਜ਼ਾਰ, ਜਿਨ੍ਹਾਂ ਨੇਤਰਾਂ ਨਾਲ ਆਪਣੀ ਖ਼ਾਕ ਉਡਾਇੰਦਾ । ਵੇਖੀਂ ਮੁੜ ਕੇ ਮੇਰੇ ਨਾਲ ਏਵੇਂ ਨਾ ਕਰੀਂ ਪਿਆਰ, ਦੋਏ ਜੋੜ ਵਾਸਤਾ ਪਾਇੰਦਾ । ਮੈਨੂੰ ਆਪਣੇ ਚਰਨਾਂ ਦੀ ਦੇਵੀਂ ਸੱਚੀ ਛਾਰ, ਮਸਤਕ ਟਿੱਕਾ ਇਕ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਜ਼ ਆਪਣੀ ਆਪ ਸਮਝਾਇੰਦਾ।

ਗੋਬਿੰਦ ਕਹੇ ਸੁਣ ਬਾਜ਼, ਬਾਜ਼ਾਂ ਵਾਲਾ ਤੈਨੂੰ ਸਮਝਾਈਆ । ਏਸ ਜਨਮ ਦਾ ਤੇਰਾ ਕਾਜ, ਪੰਜ ਤੱਤ ਵਡਿਆਈਆ। ਪੀਰ ਪੈਗ਼ੰਬਰ ਸਾਹਿਬ ਸਤਿਗੁਰੂ ਮਹਾਰਾਜ, ਮਿਹਰਵਾਨ ਹੋਏ ਸਹਾਈਆ। ਤੇਰੀ ਰੱਖੇ ਲਾਜ, ਮੇਰਾ ਬੰਧਨ ਪਾਈਆ। ਸਚ ਉਡਾਰੀ ਧੁਰ ਦੀ ਆਵਾਜ਼, ਤੇਰਾ ਖੰਬ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ ।

ਬਾਜ਼ ਅੱਗੋਂ ਚਰਨੀ ਢੱਠ, ਆਪਣਾ ਮਾਣ ਗਵਾਈਆ। ਗੋਬਿੰਦ ਉਹ ਵੇਲਾ ਦੱਸ, ਜਿਸ ਵੇਲੇ ਮੇਲਾ ਲਏਂ ਮਿਲਾਈਆ। ਤੇਰੇ ਕੋਲੋਂ ਫੇਰ ਨਾ ਜਾਵਾਂ ਨੱਠ, ਵਿਛੋੜਾ ਕੋਇ ਨਜ਼ਰ ਨਾ ਆਈਆ। ਮੈਂ ਤੇਰਾ ਮਾਣਾਂ ਰਸ, ਤੂੰ ਮੇਰਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਇਕੋ ਇਕ ਜਣਾਈਆ ।

ਗੋਬਿੰਦ ਕਹੇ ਸੁਣ ਬਾਜ਼ ਮਿੱਤਰ, ਮਿੱਤਰ ਪਿਆਰਾ ਜਣਾਈਆ। ਹੁਣ ਤੇਰਾ ਸ਼ਿਕਾਰ ਬਟੇਰਾ ਚਿੜੀਆਂ ਤਿਤਰ, ਫਿਰ ਲੱਖ ਚੁਰਾਸੀ ਵੇਖ ਵਖਾਈਆ। ਦੋ ਜਹਾਨ ਤੈਨੂੰ ਵੇਖਣ ਬਿਟਰ ਬਿਟਰ, ਤੇਰਾ ਭੇਵ ਕੋਇ ਨਾ ਪਾਈਆ। ਤੇਰਾ ਗੋਬਿੰਦ ਸਚ ਦੁਵਾਰਿਉਂ ਆਏ ਨਿਕਲ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਨਾਮ ਖੰਡਾ ਧੁਰ ਦਰਗਾਹੋਂ ਹੋਏ ਸਿਕਲ, ਕਾਰੀਗਰ ਨਾ ਕੋਇ ਬਣਾਈਆ। ਨਾ ਕੋਈ ਸੋਨਾ ਰੁਪਾ ਚਾਂਦੀ ਲਾਏ ਪਿੱਤਲ, ਲੋਹਾਰ ਤਰਖਾਣ ਨਾ ਦੇਵੇ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਇਕੋ ਇਕ ਜਣਾਈਆ।

ਬਾਜ਼ ਕਹੇ ਮੈਂ ਤੱਕਾਂ ਰਾਹ, ਇਕ ਧਿਆਨ ਲਗਾਇਆ। ਵੇਖੀਂ ਲੱਖ ਚੁਰਾਸੀ ਨਾ ਪਾਈਂ ਫਾਹ, ਤੇਰੀ ਓਟ ਤਕਾਇਆ। ਮੈਂ ਪੰਛੀ ਬੇਗੁਨਾਹ, ਪੰਖੀ ਹੋ ਕੇ ਸੇਵ ਤੇਰੀ ਕਮਾਇਆ। ਮੈਂ ਅੱਖੀਂ ਦਰਸਨ ਕਰਾਂ ਆ,

ਨਿਜ ਨੇਤਰ ਧਿਆਨ ਲਗਾਇਆ। ਸਿਰ ਰੱਖੀਂ ਠੰਡੀ ਛਾਂ, ਇਕ ਤੇਰੀ ਓਟ ਜਣਾਇਆ। ਤੂੰ ਪਕੜੀਂ ਮੇਰੀ ਬਾਂਹ, ਦੋਏ ਜੋੜ ਵਾਸਤਾ ਪਾਇਆ। ਮੇਰਾ ਪਿਛਲਾ ਬਖ਼ਸ਼ੀਂ ਗੁਨਾਹ, ਮੈਂ ਤੇਰੇ ਸੀਸ ਉਤੇ ਆਪਣਾ ਆਪ ਝੁਲਾਇਆ। ਅੰਤਮ ਦੋਏ ਜੋੜ ਮੰਗਾਂ ਪਨਾਹ, ਚਰਨ ਕਵਲ ਧਿਆਨ ਰਖਾਇਆ। ਵੇਖੀਂ ਮੈਨੂੰ ਨਾ ਦੇਵੀਂ ਸਜ਼ਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਆਪਣੇ ਵਿਚ ਰਖਾਇਆ। ਗੋਬਿੰਦ ਕਹੇ ਜਗਤ ਬਾਜ਼, ਤੇਰੀ ਬਾਜ਼ੀ ਦਏ ਉਲਟਾਈਆ। ਗੋਬਿੰਦ ਨਿਰਗੁਣ ਹੋ ਕੇ ਕਰੇ ਕਾਜ, ਨਿਰਗੁਣ ਤੇਰੀ ਧਾਰ ਚਲਾਈਆ। ਪੁਰਖ ਅਕਾਲ ਮਾਰ ਆਵਾਜ਼, ਦੋਹਾਂ ਲਏ ਮਿਲਾਈਆ। ਤੂੰ ਮੇਰੀ ਵੇਖੀ ਕਲਗ਼ੀ ਮੈਂ ਤੈਨੂੰ ਵਖਾਵਾਂ ਤਾਜ, ਤਾਜ ਇਕੋ ਨਜ਼ਰੀ ਆਈਆ। ਤੂੰ ਸਦਾ ਸੁਣੀਂ ਮੇਰੀ ਆਵਾਜ਼, ਸਚ ਸੰਦੇਸਾ ਦਿਆਂ ਜਣਾਈਆ। ਜਿਨ੍ਹਾਂ ਹੱਥਾਂ ਉਤੇ ਰੱਖ ਕੇ ਤੈਨੂੰ ਕਰਿਆ ਜਗਤ ਕਾਜ, ਤੇਰੇ ਕੋਲੋਂ ਆਪਣਾ ਲੇਖਾ ਲਵਾਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਬਾਜ਼ ਦਏ ਵਡਿਆਈਆ। ਬਾਜ਼ ਕਹੇ ਗੋਬਿੰਦ ਦੱਸ ਸੱਚ, ਕੀ ਵਿਚ ਭੇਦ ਰਖਾਇਆ। ਮੈਂ ਤੇਰੇ ਉਤੇ ਰਿਹਾ ਨੱਚ, ਆਪਣਾ ਸਾਂਗ ਵਰਤਾਇਆ। ਤੂੰ ਜੋਧਾ ਸੂਰਬੀਰ ਹੋ ਕੇ ਰੱਖਿਆ ਹਠ, ਮੇਰਾ ਮਾਣ ਵਧਾਇਆ। ਮੈਂ ਚੌਤੀ ਸਾਲ ਤੇਰੇ ਚਰਨਾਂ ਨਾ ਗਿਆ ਢੱਠ, ਮੂਰਖ ਮੁਗਧ ਮੂੜ੍ਹ ਅਖਵਾਇਆ। ਕਵਣ ਵੇਲਾ ਮੇਰਾ ਪਿਛਲਾ ਲੇਖਾ ਦਏਂ ਕੱਟ, ਕਟਾਕਸ਼ ਆਪਣਾ ਨਾਮ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਖੇਲ ਜਣਾਇਆ। ਤੇਰਾ ਪਿਛਲਾ ਲੇਖਾ ਕੱਟਾਂਗਾ। ਆਪਣੀ ਕਰਨੀਉਂ ਕਦੇ ਨਾ ਹਟਾਂਗਾ। ਫੜ ਚਰਨਾਂ ਉਤੇ ਸੱਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਇਕੋ ਦਵਾਰੇ ਰੱਖਾਂਗਾ। ਗੋਬਿੰਦ ਬਾਜ਼ ਦੋਵੇਂ ਨਜ਼ਰ ਨਾ ਔਂਦੇ, ਹਰਿ ਸ਼ਬਦੀ ਰੂਪ ਵਟਾਈਆ। ਪੁਰਖ ਅਕਾਲ ਦਾ ਢੋਲਾ ਗੌਂਦੇ, ਵੱਜੇ ਨਾਮ ਵਧਾਈਆ। ਭਗਤ ਭਗਵਾਨ ਮੇਲ ਮਿਲੌਂਦੇ, ਘਰ ਘਰ ਫੇਰਾ ਪਾਈਆ। ਨਾਮ ਉਡਾਰੀ ਇਕ ਰਖੌਂਦੇ, ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਾਜ਼ ਗੋਬਿੰਦ ਦਏ ਜਣਾਈਆ।

ਗੋਬਿੰਦ ਬਾਜ਼ ਪਹਿਲੀ ਚੇਤਰ ਦੇਵੇ ਦੱਸ, ਕਵਣ ਰੂਪ ਵਟਾਈਆ। ਚੌਥੀ ਮੰਜ਼ਲ ਜਾਏ ਢੱਠ, ਚੜ੍ਹ ਚਰਨਾਂ ਸੀਸ ਨਿਵਾਈਆ। ਮੇਰਾ ਪਿਛਲਾ ਲੇਖਾ ਕੱਟ, ਅੱਗੇ ਦੁੱਖ ਰਹੇ ਨਾ ਰਾਈਆ। ਪਰੇਮ ਪਿਆਰ ਦੀ ਮਾਰ ਚਪਟ, ਝਪਟ ਇਕੋ ਇਕ ਦਰਸਾਈਆ। ਬਿਨ ਢਾਹਿਆਂ ਜਾਵਾਂ ਢੱਠ, ਜਿਤ ਤੇਰੇ ਹੱਥ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਗਤ ਬਾਜ਼ ਰੱਖੇ ਲਾਜ, ਗੁਰਮੁਖ ਸਾਚੇ ਮਾਣਸ ਰੂਪ ਵਟਾਈਆ।

ਜੀਵਣ ਵਿਚ ਬਦਲੇ ਜੀਵਣ, ਜੀਵਣ ਜੁਗਤ ਵਡਿਆਈਆ। ਨਾਮ ਰਸ ਅੰਮ੍ਰਿਤ ਪੀਣ ਪੀਵਣ, ਪੀ ਪੀ ਖ਼ੁਸ਼ੀ ਵਖਾਈਆ। ਸਰਨਾਈ ਸਦਾ ਥੀਵਣ, ਮਾਣ ਅਭਿਮਾਨ ਮਿਟਾਈਆ। ਚਰਨ ਕਵਲ ਗੁਰ ਸਾਚੇ ਨੀਵਣ, ਨਿਉਂ ਨਿਉਂ ਲਾਗਣ ਪਾਈਂਆ। ਸਾਚਾ ਬੀਜ ਨਾਮ ਬੀਵਣ, ਪੱਤ ਡਾਲੀ ਫੁਲ ਮਹਿਕਾਈਆ। ਨਾਤਾ ਤੁਟੇ ਸਾਢੇ ਤਿੰਨ ਹੱਥ ਸੀਮਨ, ਸਾਹਿਬ ਸਤਿਗੁਰ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਦੁਖ ਮੇਟ ਕਰੇ ਸੁਰਜੀਤ, ਸਰਜੀਤ ਪ੍ਰਭ ਚਰਨ ਹੋਏ ਅਤੀਤ, ਤ੍ਰੈਗੁਣ ਤੀਨੋਂ ਤਾਪ ਰਹਿਣ ਨਾ ਪਾਈਆ। (੨੩ ਫੱਗਣ ੨੦੧੯ ਬਿ)

ਬਾਵਨ ਅੱਖਰ : ਆਪਣਾ ਅੱਖਰ ਸ਼ਬਦ ਧਾਰ, ਹਰਿ ਸਾਚੇ ਆਪ ਉਪਜਾਈਆ । ਲੇਖਾ ਲਿਖ ਨਾ ਬਾਵਨ ਅੱਖਰ

ਸਕੇ ਕੋਈ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਈਆ। ਚਾਰ ਜੁਗ ਖੇਲ ਨਿਆਰ, ਰੂਪ ਅਨੂਪ ਵਟਾਈਆ। ਕੋਈ ਨਾ ਜਾਣੇ ਬਵੰਜਾ ਧਾਰ, ਬਾਵਨ ਅੱਖਰ ਰਹੇ ਸਲਾਹੀਆ। ਪੈਂਤੀਸ ਅੱਖਰ ਕਰ ਤਿਆਰ, ਜਗਤ ਵਿਦਿਆ ਕਰੇ ਪੜ੍ਹਾਈਆ। ਸਤਾਰਾਂ ਅੱਖਰ ਹਰਿ ਨਿਰੰਕਾਰ, ਆਪਣੇ ਅੰਦਰ ਬੈਠਾ ਬੰਦ ਕਰਾਈਆ। ਗੁਰ ਪੀਰ ਨਾ ਜਾਣੇ ਕੋਈ ਅਵਤਾਰ, ਨਾ ਸਕੇ ਕੋਇ ਜਣਾਈਆ। ਗਾ ਗਾ ਥੱਕੇ ਊਚ ਅਗੰਮ ਅਪਾਰ, ਨਿਉਂ

ਨਿਉਂ ਸੀਸ ਝੁਕਾਈਆ। ਨਾਨਕ ਦਰਸ ਇਕ ਨਿਰੰਕਾਰ, ਏਕਾ ਦੂਜਾ ਭੌ ਚੁਕਾਈਆ। ਆਪ ਢਹਿ ਢਹਿ ਪਏ ਦਵਾਰ, ਆਪੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਬੰਧਾਈਆ।

ਬਵੰਜਾ ਅੱਖਰ ਤੇਰੀ ਧਾਰ, ਛੇਵੇਂ ਘਰ ਵਸਾਈਆ। ਪੰਚਮ ਗੁਰ ਪੰਚ ਸ਼ਬਦ ਧੁਨਕਾਰ, ਪੰਚਮ ਰਿਹਾ ਗਾਈਆ। ਨਾਨਕ ਖੋਲ੍ਹੇ ਇਕ ਕਿਵਾੜ, ਰਾਮ ਰਾਮਾ ਰੂਪ ਦਰਸਾਈਆ। ਅਛਲ ਅਛੱਲ ਖੇਲ ਕਰਤਾਰ, ਗੋਪੀ ਕਾਹਨ ਆਪ ਨਚਾਈਆ। ਆਪੇ ਜੋਤੀ ਨੂਰ ਕਰ ਉਜਿਆਰ, ਲੱਖ ਚੁਰਾਸੀ ਰਿਹਾ ਸਮਾਈਆ। ਆਪੇ ਸੰਤ ਭਗਤ ਦਏ ਆਧਾਰ, ਨਾਮ ਨਾਮਾ ਆਪ ਅਖਵਾਈਆ। ਆਪੇ ਆਦਿ ਸ਼ਕਤ ਕਰ ਉਜਿਆਰ, ਨਮੋ ਸਤਿ ਆਪ ਵਡਿਆਈਆ। ਆਪੇ ਬ੍ਰਹਮਮਤ ਦਏ ਆਧਾਰ, ਪਾਰਬ੍ਰਹਮ ਭੇਵ ਨਾ ਰਾਈਆ। ਆਪੇ ਉਤਪਤ ਕਰੇ ਸਰਬ ਸੰਸਾਰ, ਆਪੇ ਮੇਟ ਮਿਟਾਈਆ। ਆਪੇ ਬੀਜ ਬੀਜੇ ਸਾਚੇ ਵਤ ਬ੍ਰਹਮਾ ਵਿਸ਼ਨ ਸ਼ਿਵ ਲਏ ਉਭਾਰ, ਆਪੇ ਆਪਣੇ ਵਿਚ ਸਮਾਈਆ। ਆਪੇ ਕਲਜੁਗ ਅੰਤਮ ਲੈ ਅਵਤਾਰ, ਖੇਲੇ ਖੇਲ ਬੇਪਰਵਾਹੀਆ। ਛੇਵੇਂ ਘਰ ਬੰਨ੍ਹੀ ਧਾਰ, ਬਵੰਜਾ ਭੇਵ ਨਾ ਰਿਹਾ ਖੁਲ੍ਹਾਈਆ। ਬਵੰਜਾ ਕਲੀਆਂ ਤਨ ਸ਼ੰਗਾਰ, ਬੰਦੀ ਛੋੜ ਬੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਰ, ਆਪਣੇ ਅੱਖਰ ਆਪ ਦਬਾਏ ਆਪਣੇ ਪੱਥਰ, ਨਾ ਕੋਈ ਸਕੇ ਭਾਰ ਉਠਾਈਆ।

ਪੰਜ ਤੱਤ ਕਰ ਉਜਿਆਰ, ਪੈਂਤੀ ਅੱਖਰ ਕਰੇ ਪੜ੍ਹਾਈਆ। ਸਰਗੁਣ ਰੂਪ ਹੋ ਉਜਿਆਰ, ਨਿਰਗੁਣ ਪੜਦਾ ਆਪਣੇ ਉਪਰ ਪਾਈਆ। ਆਪਣਾ ਖੋਲ੍ਹ ਆਪ ਕਿਵਾੜ, ਆਪੇ ਬੈਠਾ ਬੰਦ ਕਰਾਈਆ। ਚੌਥੇ ਜੁਗ ਚੌਥੀ ਧਾਰ, ਕਰੇ ਖੇਲ ਆਪ ਨਿਰੰਕਾਰ, ਨਾ ਕੋਈ ਦੂਸਰ ਬਣੇ ਲਿਖਾਰ, ਨਾ ਧਿਆਨ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ।

ਕਲਜੁਗ ਅੰਤਮ ਖੇਲ ਅਪਾਰਾ, ਹਰਿ ਜੋਤੀ ਜੋਤ ਜਗਾਇੰਦਾ। ਰਣਵਾਸ ਨਾ ਫਿਰੇ ਬਣ ਰਾਮ ਅਵਤਾਰਾ, ਤੀਰ ਕਮਾਨ ਨਾ ਕੋਇ ਉਠਾਇੰਦਾ। ਰਥ ਰਥਵਾਹੀ ਨਾ ਕ੍ਰਿਸ਼ਨ ਮੁਰਾਰਾ, ਗੀਤਾ ਗਿਆਨ ਨਾ ਕੋਇ ਦ੍ਰਿੜਾਇੰਦਾ। ਨਾਨਕ ਗੁਰ ਨਾ ਬਣ ਭਿਖਾਰਾ, ਚਾਰੋਂ ਕੁੰਟ ਫੇਰੀ ਪਾਇੰਦਾ। ਅਰਜਣ ਗੁਰ ਨਾ ਕਰੇ ਵਿਚਾਰਾ, ਅਗਾਧ ਬੋਧ ਨਾ ਕੋਇ ਦ੍ਰਿੜਾਇੰਦਾ। ਗੁਰ ਗੋਬਿੰਦ ਨਾ ਖੰਡਾ ਤੇਜ਼ ਕਟਾਰਾ, ਸੀਸ ਦਸਤਾਰ ਨਾ ਕੋਇ ਬੰਧਾਇੰਦਾ। ਬਸਤਰ ਸ਼ਸਤਰ ਨਾ ਤਨ ਸ਼ੰਗਾਰਾ, ਨਾ ਕੋਈ ਅਸਵ ਘੋੜਾ ਦੌੜਾਇੰਦਾ। ਪੈਂਤੀਸ ਅੱਖਰ ਨਾ ਕੋਇ ਪਿਆਰਾ, ਨਾ ਕੋਈ ਲੇਖ ਲਿਖਾਇੰਦਾ। ਮਾਤ ਪਿਤ ਨਾ ਸੁੱਤ ਦੁਲਾਰਾ, ਭੈਣ ਭਾਈ ਨਾ ਕੋਇ ਜਣਾਇੰਦਾ। ਬਵੰਜਾ ਅੱਖਰ ਅੰਦਰ ਆਪਣਾ ਆਪ ਕਰ ਬੰਦ ਕਿਵਾੜਾ, ਬਵੰਜਾ ਸਾਲ ਛੁਪਾਇੰਦਾ। ਜਗਤ ਵੇਖੇ ਪੰਜ ਤੱਤ ਹੱਡ ਮਾਸ ਚੰਮ ਨਾੜਾ, ਹਰਿ ਕਾ ਰੂਪ ਦਿਸ ਨਾ ਆਇੰਦਾ। ਪੰਚਮ ਜੇਠ ਸਭਾਗੀ ਦਿਹਾੜਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਪੁਰਖ ਅਕਾਲ ਸਚ ਅਖਾੜਾ, ਲੋਕਮਾਤ ਲਗਾਇੰਦਾ। ਨਰ ਨਿਰੰਕਾਰ ਧੁਰ ਦਰਗਾਹੀ ਲਾੜਾ, ਏਕਉਂਕਾਰਾ ਆਪ ਅਖਵਾਇੰਦਾ। ਨਾਮ ਰੱਤ ਲਹੂ ਰੱਖੇ ਗਾੜ੍ਹਾ, ਗੁਰਮੁਖ ਸਾਚੇ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਬਵੰਜਾ ਬਵੰਜਾ ਵੇਖ ਵਖਾਇੰਦਾ।

ਬਵੰਜਾ ਅੱਖਰ ਹਰਿ ਕਾ ਲੇਖ, ਹਰਿ ਹਰਿ ਭੇਵ ਛੁਪਾਇਆ। ਗੁਰ ਅਰਜਨ ਆਪਣੇ ਨੇਤਰ ਪੇਖ, ਬਿਨ ਹੁਕਮ ਲਿਖ ਨਾ ਪਾਇਆ। ਆਪਣੀ ਕਰੇ ਆਪ ਆਦੇਸ, ਨਾਨਕ ਨੂਰ ਨਜ਼ਰੀ ਆਇਆ। ਅਗੰਮ ਅਗੰਮੜਾ ਵਸਿਆ ਅਗੰਮੜੇ ਦੇਸ, ਲੋਕਮਾਤ ਵੇਖਣ ਆਇਆ। ਹੱਥ ਖੂੰਡੀ ਨਾ ਭੂਰੀ ਖੇਸ, ਖ਼ਾਲੀ ਹੱਥ ਵਖਾਇਆ। ਹਰਿ ਹਰਿ ਮੀਤਾ ਨਰ ਨਰੇਸ਼, ਨਰ ਨਰਾਇਣ ਨਾਉਂ ਧਰਾਇਆ । ਜੁਗ ਜੁਗ ਵਿਛੜੇ ਆਪੇ ਰਿਹਾ ਵੇਖ, ਮੇਲ ਵਿਛੋੜਾ ਆਪਣੇ ਹੱਥ ਰਖਾਇਆ । ਸ਼ਾਹ ਸੁਲਤਾਨਾ ਵਡ ਨਰੇਸ਼, ਮਰਗੇਸ਼ ਨਾਮ ਧਰਾਇਆ। ਕਿਸੇ ਨਾ ਚਲੇ ਅੱਗੇ ਕੋਈ ਪੇਸ਼, ਦੋ ਜਹਾਨਾਂ ਤਿੰਨਾਂ ਲੋਕਾਂ ਚੌਦਾਂ ਹੱਟਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ, ਉਤਭੁਜ ਸੇਤਜ ਖਾਣੀ ਬਾਣੀ ਅੱਲਾ ਰਾਣੀ ਅੰਜੀਲ ਕੁਰਾਨੀ ਵੇਦ ਪੁਰਾਨੀ ਕੋਟਨ ਬ੍ਰਹਮਾ ਵਿਸ਼ਨ ਮਹੇਸ਼,

ਕੋਟੀ ਕੋਟ ਬੈਠੇ ਸੀਸ ਝੁਕਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਹਰਿ ਜੋਤ ਹਰਿ ਨਿਰੰਕਾਰ, ਆਪ ਆਪਣਾ ਲੈ ਅਵਤਾਰ, ਆਪ ਸੁਹਾਏ ਬੰਕ ਦਵਾਰ, ਆਪੇ ਮਾਤਾ ਪਿਤਾ ਸੁੱਤ ਦੁਲਾਰ, ਆਪੇ ਵਰਨ ਗੋਤੀ ਵਸਿਆ ਬਾਹਰ, ਅੰਦਰ ਬਾਹਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਅੱਖਰ ਆਪਣੇ ਹੱਥ ਰਖਾਇੰਦਾ। (੫ ਜੇਠ ੨੦੧੬ ਬਿ)

ਗਾਇਆ ਸੋਹਲਾ ਹਰਿ ਬਨਵਾਰੀ, ਬਾਵਨ ਅੱਖਰ ਅੱਖ ਖੁਲ੍ਹਾਈਆ। ਪੈਂਤੀ ਅੱਖਰ ਬਣ ਲਿਖਾਰੀ, ਗੁਰ ਅਰਜਨ ਵਡ ਵਡਿਆਈਆ। ਸੱਤ ਸਤਾਰਾਂ ਰੂਪ ਨਿਆਰੀ, ਦਸ ਸਤ ਨਾ ਬੂਝ ਬੁਝਾਈਆ। ਲੇਖਾ ਲਿਖਿਆ ਧੁਰ ਦਰਬਾਰੀ, ਹਰਿ ਮੰਦਰ ਜੋਤ ਜਗਾਈਆ। ਕੂਕੇ ਸੁਣਾਏ ਬੰਕ ਬੰਕ ਦਵਾਰੀ, ਆਪ ਹੋ ਜਾਈਆ। ਕਲਜੁਗ ਅੰਤਮ ਕਰੇ ਖੁਆਰੀ, ਜੂਠੀ ਝੂਠੀ ਕਿਰਿਆ ਮੇਟ ਮਿਟਾਈਆ। ਸਤਿਜੁਗ ਸਾਚੇ ਆਏ ਵਾਰੀ, ਸਤਿ ਸਤਿਵਾਦ ਰਖਾਈਆ। ਬਾਵਨ ਅੱਖਰ ਬਣੇ ਆਪ ਲਿਖਾਰੀ, ਇਕਾਵਨ ਬਾਵਨ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜਨ ਭਗਤਾਂ ਦੇਵੇ ਸਾਚਾ ਵਰ, ਆਪਣੀ ਜੋਤੀ ਅੰਦਰ ਧਰ, ਜਗਤ ਸਹਿੰਸਾ ਚੁਕਾਏ ਡਰ, ਤੋੜਣਹਾਰਾ ਹਉਮੇ ਗੜ੍ਹ, ਸਾਚੇ ਮੰਦਰ ਆਪੇ ਚੜ੍ਹ, ਗੁਰਮੁਖ ਸਾਜਣ ਲਏ ਫੜ, ਆਪ ਆਪਣਾ ਮੇਲ ਮਿਲਾਇੰਦਾ। (੨੧ ਜੇਠ ੨੦੧੬ ਬਿ)

ਬ੍ਰਹਮੇ ਬੂਝ ਕਰ ਵਿਚਾਰ, ਹਰਿ ਪੁਰਖ ਨਿਰੰਜਣ ਆਪ ਸੁਣਾਇਆ। ਚਾਰ ਜੁਗ ਏਕਾ ਬੰਨ੍ਹੇ ਧਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਬੰਧਨ ਪਾਇਆ। ਇਕ ਚੌਕੜੀ ਚਵੀ ਅਵਤਾਰ, ਦਸ ਅੱਠ ਅਠਾਰਾਂ ਵੇਖ ਵਖਾਇਆ । ਬਾਵਨ ਅੱਖਰ ਕਰੇ ਤਿਆਰ, ਪੈਂਤੀ ਅੱਖਰ ਲੋਕਮਾਤ ਪ੍ਰਗਟਾਇਆ। ਸਤਾਰਾਂ ਅੱਖਰ ਗੁਰ ਪੀਰ ਨਾ ਪਾਵਣ ਸਾਰ, ਆਪਣੇ ਅੰਦਰ ਬੰਦ ਕਰਾਇਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਤੇਰਾ ਕਰ ਕਰ ਪਸਾਰ, ਤੇਰਾ ਲੇਖਾ ਵੇਖ ਵਖਾਇਆ । ਵਿਸ਼ਨੂੰ ਦੇ ਦੇ ਥੱਕੇ ਸਰਬ ਭੰਡਾਰ, ਜੀਵ ਜੰਤ ਤ੍ਰਿਪਤ ਨਾ ਕੋਇ ਕਰਾਇਆ । ਅੰਤਮ ਆਏ ਚਲ ਦਰਬਾਰ, ਆਪਣੀ ਵਿਥਿਆ ਦਏ ਸੁਣਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਹਉਂ ਢੱਠਾ ਤੇਰੀ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਏਕਾ ਅੱਖਰ ਰਿਹਾ ਪੜ੍ਹਾਇਆ। (੯ ਜੇਠ ੨੦੧੭ ਬਿ)

ਬੇਗਮਪੁਰਾ : ਬੇਗਮ : ਬੇਗਮਪੁਰੇ ਵਿਚ ਮਿਲੇ ਹੱਥ, ਜਗਤ ਅੱਖਾਂ ਨਜ਼ਰ ਕਿਸੇ ਨਾ ਆਈਆ। ਜਿਸ ਬੇਗਮਪੁਰਾ : ਬੇਗਮ :

ਬੇਗਮ :
ਦੀ ਮਹਿਮਾ ਆਦਿ ਜੁਗਾਦਿ ਗੌਂਦੇ ਰਹੇ ਅਕੱਥ, ਰਸਨਾ ਜਿਹਵਾ ਢੋਲੇ ਬੱਤੀ ਦੰਦ ਸੁਣਾਈਆ। ਜਿਸ ਗ੍ਰਹਿ
ਮੰਦਰ ਦੀਪਕ ਜੋਤ ਜਗੇ ਲਟ ਲਟ, ਅਗਿਆਨ ਅੰਧੇਰਾ ਨਜ਼ਰ ਕੋਈ ਨਾ ਆਈਆ। ਨਿਰਗੁਣ ਨਿਰਵੈਰ
ਦੀਨ ਦਿਆਲ ਬੈਠਾ ਸਮਰੱਥ, ਸਾਹਿਬ ਸਤਿਗੁਰ ਸੋਭਾ ਪਾਈਆ। ਮਨ ਮਤ ਬੁੱਧ ਜਗਤ ਵਿਦਿਆ ਚਲੇ
ਨਾ ਕੋਈ ਵਸ, ਲਿਖਿਆ ਲੇਖ ਸੰਗ ਨਾ ਕੋਈ ਰਖਾਈਆ। ਬਿਨ ਰਸਨਾ ਜਿਹਵਾ ਦੇਵੇ ਅਗੰਮੀ ਰਸ, ਅੰਮ੍ਰਿਤ
ਝਿਰਨਾ ਇਕ ਝਿਰਾਈਆ। ਬਿਨ ਛੱਪਰ ਛੰਨ ਚਾਰ ਦਿਵਾਰੀ ਓਹ ਖੇੜਾ ਰਿਹਾ ਦੱਸ, ਸੂਰਜ ਚੰਦ ਨਾ
ਕੋਈ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਕੁਰਾਨ ਨਾ ਕੋਈ ਦਿਸੇ ਤੀਰਥ
ਤੱਟ, ਹੱਟ ਵਣਜਾਰਾ ਰੂਪ ਨਾ ਕੋਈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਬੇਗਮ ਪੁਰਾ ਬਣ ਬੇਗਮ ਆਪ ਸੁਹਾਇੰਦਾ।

ਬੇਗਮ ਬਣੇ ਜੋਤ ਨਿਰਾਲੀ, ਥਾਨ ਆਪਣੀ ਸੇਜ ਸੁਹਾਈਆ। ਆਦਿ ਜੁਗਾਦਿ ਰਹੇ ਦੀਵਾਲੀ, ਦੀਪਕ ਇਕੋ ਇਕ ਰੁਸ਼ਨਾਈਆ। ਸੌਹਰੇ ਪੇਈਏ ਨਾਨਕ ਦਾਦਕ ਭੈਣ ਭਾਈ ਭੈਨੋਈਆ ਨਾ ਕੋਈ ਸਾਲੀ, ਸੱਜਣ ਸੰਗ

ਨਾ ਕੋਇ ਵਖਾਈਆ। ਅੰਡਜ ਜੇਰਜ ਉਤਭੁਜ ਸੇਤਜ ਜਗਤ ਬਨਾਸਪਤ ਨਾ ਕੋਈ ਪਤ ਡਾਲੀ, ਸਮੁੰਦ ਸਾਗਰ ਉਜਾੜ ਪਹਾੜ ਰੂਪ ਨਾ ਕੋਈ ਵਖਾਈਆ। ਨਾ ਘਨਈਯਾ ਨਾ ਕੋਈ ਕਾਹਨ ਨਾ ਕੋਈ ਗਊਆਂ ਬਣੇ ਪਾਲੀ, ਬੰਸਰੀ ਨਾਦ ਧੁਨ ਸ਼ਬਦ ਰਾਗ ਨਾ ਕੋਈ ਅਲਾਈਆ। ਏਕਾ ਰੰਗ ਗਹਿਰ ਗੰਭੀਰ ਬਿਨ ਸਰੀਰ ਕਰੇ ਖੇਲ ਨਿਰਾਲੀ, ਲਾਸ਼ਰੀਕ ਸਚ ਤੌਫ਼ੀਕ ਇਕੋ ਨੂਰ ਖ਼ੁਦਾਈਆ। ਬੇਗ਼ਮ ਪੁਰੇ ਓਹ ਬੇਗ਼ਮ ਵਸੇ ਠੀਕ, ਜਿਸ ਦੀ ਆਦਿ ਜੁਗਾਦਿ ਸਾਧ ਸੰਤ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਨਿਤ ਨਵਿਤ ਨੈਣ ਲੋਚਣ ਸੁਹੰਜਣੇ ਅੰਦਰ ਬਾਹਰ ਗੁਪਤ ਜ਼ਾਹਰ ਬੈਠੇ ਧਿਆਨ ਲਗਾਈਆ। ਜੇ ਓਹ ਬੇਗ਼ਮ ਕਰੇ ਸਚ ਪ੍ਰੀਤ, ਪ੍ਰੇਮ ਪ੍ਰੀਤੀ ਅੰਦਰ ਗੁਰਮੁਖ ਆਪਣੇ ਘਰ ਮੰਗਾਈਆ। ਉਸ ਨੂੰ ਮਿਲ ਕੇ ਹਰਿਜਨ ਕਹੇ ਬੇਗ਼ਮ ਪੁਰਾ ਹੈ ਇਹ ਬੇਗ਼ਮ ਪੁਰਾ ਠੀਕ, ਜਿਸ ਅੰਦਰ ਰੋਗ ਸੋਗ ਚਿੰਤਾ ਦੁੱਖ ਨਜ਼ਰ ਕੋਇ ਨਾ ਆਈਆ। ਇਕੋ ਜਾਪ ਸ੍ਰੀ ਭਗਵਾਨ ਮਿਹਰਵਾਨ ਨੌਜਵਾਨ ਨਜ਼ਰੀ ਆਏ ਅਤੀਤ, ਸਤਿ ਸਤਿਵਾਦੀ ਆਪਣਾ ਆਸਣ ਲਾਈਆ। ਫੜ ਫੜ ਬਾਹੋਂ ਉਥੇ ਇਕ ਦੂਜੇ ਨੂੰ ਕੋਈ ਨਾ ਸਕੇ ਘਸੀਟ, ਸੰਗੀ ਸਾਥੀ ਸਾਰੇ ਦਿਤੇ ਤਜਾਈਆ। ਇਕ ਇਕੱਲਾ ਆਵੇ ਜਾਵੇ ਆਪ ਚਲਾਵੇ ਆਪਣੀ ਰੀਤ, ਰੀਤੀਵਾਨ ਇਕੋ ਇਕ ਅਖਵਾਈਆ। ਮਸਜਿਦ ਮੰਦਰ ਸ਼ਿਵਦਵਾਲਾ ਮੱਠ ਨਾ ਕੋਇ ਮਸੀਤ, ਅੰਜੀਲ ਕੁਰਾਨ ਤੀਸ ਬਤੀਸ ਹਦੀਸ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਖਣਹਾਰਾ ਉਹ ਘਰ, ਜਿਸ ਘਰ ਗ਼ਮੀ ਖ਼ੁਸ਼ੀ ਰੂਪ ਨਾ ਕੋਇ ਵਟਾਈਆ। ਗ਼ਮੀ ਖ਼ੁਸ਼ੀ ਨਾ ਕੋਈ ਗ਼ਮ, ਗ਼ਫ਼ਲਤ ਨਜ਼ਰ ਕੋਇ ਨਾ ਆਈਆ। ਹਰਖ਼ ਸੋਗ ਚਿੰਤਾ ਦੁੱਖ ਪਵਣ ਸੁਆਸ ਨਾ ਕੋਈ ਗ਼ਮ, ਦਮਾ ਦਮ ਰੰਗ ਨਾ ਕੋਇ ਵਖਾਈਆ। ਤਨ ਮਾਟੀ ਪੰਜ ਤੱਤ ਕੋਈ ਨਾ ਚੰਮ, ਚੰਮ ਦ੍ਰਿਸ਼ਟੀ ਨਾ ਕੋਇ ਵਡਿਆਈਆ। ਇਕੋ ਨੂਰ ਸ੍ਰੀ ਭਗਵਨ, ਸ਼ਾਹ ਪਾਤਸ਼ਾਹ ਸਚ ਕਰੇ ਰੁਸ਼ਨਾਈਆ। ਕੋਈ ਵੇਖ ਨਾ ਸਕੇ ਨੇਤਰ ਅੰਨ੍ਹ, ਬਿਨ ਸਤਿਗੁਰ ਪੂਰੇ ਸਮਝ ਕਿਸੇ ਨਾ ਪਾਈਆ। ਕੋਟਨ ਕੋਟ ਨੈਣ ਸ਼ਰਮਾਵਣ ਸੂਰਜ ਚੰਨ, ਚੰਦ ਚਾਂਦਨੀ ਨਾ ਕੋਇ ਚਮਕਾਈਆ। ਜਿਸ ਵੇਲੇ ਸ੍ਰੀ ਭਗਵਾਨ ਭਗਤ ਆਪਣੇ ਸੱਦੇ ਜਨ, ਤਿਨ੍ਹਾਂ ਧੰਨ ਜਣੇਂਦੀ ਮਾਈਆ। ਨਜ਼ਰੀ ਆਏ ਸਚ ਦਵਾਰਾ ਜਿਸ ਦਾ ਰੂਪ ਅਗੰਮ, ਅਗੰਮੜੀ ਖੇਲ ਆਪ ਕਰਾਈਆ। ਉਸ ਵੇਲੇ ਗੁਰਮੁਖ ਕਹੇ ਧੰਨ ਧੰਨ ਧੰਨ ਪੁਰਾਬੇਗ਼ਮ ਬੇਗ਼ਮ ਵਸੇ ਬੇਗ਼ੰਮ, ਇਕੋ ਬੈਠੀ ਨਜ਼ਰੀ ਆਈਆ । ਬੇਗ਼ਮ ਕਹੇ ਮੈਂ ਬੜੀ ਸੋਹਣੀ, ਮੇਰਾ ਰੂਪ ਨਜ਼ਰ ਕਿਸੇ ਨਾ ਆਈਆ। ਮੈਂ ਆਦਿ ਜੁਗਾਦਿ ਭਗਤਾਂ ਮੋਹਣੀ, ਮੋਹ ਮੁਹੱਬਤ ਵਿਚ ਸਦਾ ਫਸਾਈਆ। ਜਿਸ ਦੇ ਨੇੜ ਨਾ ਆਵੇ ਹੋਣੀ, ਰਾਏ ਧਰਮ ਨਾ ਡਰ ਵਖਾਈਆ। ਮੈਂ ਉਨ੍ਹਾਂ ਦੀ ਕਰਾਂ ਬੌਹਣੀ, ਪਹਿਲਾਂ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਕੇ ਆਇਆ ਉਹ ਘਰ, ਜਿਸ ਘਰ ਬੇਗ਼ਮ ਇਕੋ ਨਜ਼ਰੀ ਆਈਆ। ਆਓ ਸੰਤ ਜੀ ਚਲੀਏ ਬੇਗਮਪੁਰੇ, ਪੌੜੀ ਡੰਡਾ ਨਜ਼ਰ ਕੋਇ ਨਾ ਆਈਆ । ਕਿਹੜੀ ਮੰਜ਼ਲ ਪਹੁੰਚੋ ਤੁਰੇ, ਆਪਣਾ ਭੇਵ ਛੁਪਾਈਆ। ਕਿਹੜਾ ਮੰਤਰ ਫੁਰਨਾ ਫੁਰੇ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਕਿਹੜੀ ਧਾਰ ਗੁਰਮੁਖ ਚੜ੍ਹੇ, ਸਾਚੀ ਜੋੜੀ ਜੋੜ ਜੁੜਾਈਆ। ਕਿਹੜੇ ਥਾਂ ਤੋਂ ਬੈਠੇ ਸਾਰੇ ਪਿਛਾਂਹ ਮੁੜ੍ਹੇ, ਅੱਗੇ ਰਾਹ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਕਹਿਣ ਅਸੀਂ ਗੁਰੇ, ਨਿਗੁਰਾ ਮਾਤ ਨਾ ਕੋਇ ਅਖਵਾਈਆ। ਉਨ੍ਹਾਂ ਨਾਲੋਂ ਹੋਰ ਕੌਣ ਹੈਣ ਬੁਰੇ, ਜੋ ਝੂਠ ਗਾ ਗਾ ਜਗਤ ਭੁਲਾਈਆ। ਸੰਤ ਸਹੇਲੀ ਨੂੰ ਸੰਤ ਸਾਜਣ ਪੁਛੇ ਦੱਸ ਕੁੜੇ, ਉਹ ਕਰਮਾਂ ਵਾਲਾ ਕਿਹੜਾ ਥਾਂ ਜਿਸ ਘਰ ਬਹਿ ਬਹਿ ਸੋਭਾ ਪਾਈਆ। ਸੰਤ ਸਹੇਲੀ ਕਹੇ ਨੀ ਮੈਂ ਵੇਖਿਆ ਉਥੇ ਕੋਟੀ ਕੋਟ ਜਾਂਦੇ ਰੁੜੇ, ਅੱਗੇ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਬੇਗਮਪੁਰਾ ਪੂਰਬ ਘਰ, ਅਗਲਾ ਲੇਖਾ ਲੇਖੇ ਨਾਲ ਮਿਲਾਈਆ।

ਆਉ ਸੰਤ ਜੀ ਚੁੱਕੀਏ ਕਦਮ, ਸੱਜਾ ਖੱਬਾ ਪੈਰ ਉਠਾਈਆ। ਵੇਖੋ ਬੇਗਮਪੁਰੇ ਦਾ ਹੁਜਰਾ, ਹਰਿ ਹਰਿ ਆਪ ਜਣਾਈਆ। ਉਥੇ ਸੰਤਾਂ ਲੱਗਿਆ ਮੁਜਰਾ, ਸੋਹਣਾ ਰਹੇ ਨਾਚ ਵਖਾਈਆ। ਹੁਣ ਵੇਲਾ ਨਹੀਂ ਜੋ ਪਿਛੇ ਗੁਜਰਾ, ਬਣ ਸਾਖਿਆਤ ਇਕ ਦੂਜੇ ਨੂੰ ਦੇਈਏ ਸਮਝਾਈਆ। ਕੋਈ ਭੇਤ ਨਹੀਂ ਗੁੱਝਲਾ, ਗੁੱਝੀ ਕੰਦਰ

ਦੇ ਵਖਾਈਆ। ਪਰਮ ਪੁਰਖ ਪਰਮਾਤਮ ਸਦਾ ਸਦਾ ਸਦ ਉਜਲਾ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਅੱਗੇ ਖੇਲ ਨਹੀਂ ਕੋਈ ਧੁੰਦਲਾ, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਸਾਫ਼ ਕਰਨ ਨੂੰ ਹੱਥ ਵਿਚ ਫੜ ਕੇ ਮੁੰਗਲਾ, ਦੋ ਜਹਾਨਾਂ ਦਏ ਡਰਾਈਆ।

ਇਹ ਵੱਡਾ ਸੰਤਾਂ ਦਾ ਸੰਤ ਅਖਾੜੇ ਵਿਚ ਦੰਗਲਾ, ਪਹਿਲਵਾਨ ਕਰ ਲੰਗੋਟੇ ਚਾਰੋਂ ਕੁੰਟ ਫਿਰਨ ਵਾਹੋ ਦਾਹੀਆ। ਕੂੜੀ ਨਿੰਦਿਆ ਨਿੰਦਕ ਨਾ ਕੋਈ ਚੁਗਲਾ, ਚੁਗਲੀ ਮਾਰਨ ਕੋਇ ਨਾ ਆਈਆ। ਆਓ ਸਾਹਮਣੇ ਹੋ ਕੇ ਕਰੀਏ ਸ਼ੁਗਲਾ, ਸ਼ੁਗਲ ਵਿਚ ਲੋਕਾਈਆ। ਇਕ ਪਾਸੇ ਸ਼ਾਹ ਸੁਲਤਾਨ ਮੁਗਲਾ, ਬੇਪਰਵਾਹ ਬੇਪਰਵਾਹੀਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਕੋਈ ਭੇਵ ਨਾ ਜਾਣੇ ਮੁਢਲਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਧੁਰ ਦਾ ਭੇਵ ਦੱਸੇ ਕੋਈ ਨਾ ਬਾਕੀ, ਕਲਜੁਗ ਸਾਰ ਕਿਸੇ ਨਾ ਆਈਆ। ਸੁਣਾਵੇ ਕੋਈ ਨਾ ਧੁਰ ਦੀ ਸਾਖੀ, ਸਾਖਿਆਤ ਘਰ ਨਾ ਕੋਇ ਜਣਾਈਆ। ਬੇਗਮਪੁਰਾ ਜਗਤ ਜਹਾਨ ਜੀਵ ਖੇਲ ਸਮਝਿਆ ਬਾਜੀਗਰ ਨਾਟੀ, ਡੋਰੂ ਡੰਕ ਸਾਰੇ ਰਹੇ ਵਜਾਈਆ। ਬਿਨ ਸਤਿਗੁਰ ਪੂਰੇ ਕਿਸੇ ਪਾਰ ਨਾ ਕੀਤੀ ਘਾਟੀ, ਨੈਣ ਨਾ ਮਿਲਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਗਮਪੁਰੇ ਦੀ ਖੋਲ੍ਹ ਤਾਕੀ, ਹਰਿਜਨ ਆਪਣੇ ਅੰਦਰ ਲਏ ਲੰਘਾਈਆ।

ਦੋ ਜਹਾਨਾਂ ਦੇ ਵਿਚ ਇਕ ਤਸਵੀਰ, ਤਸਬੀ ਮਾਲਾ ਦੋਹਾਂ ਨਜ਼ਰ ਨਾ ਆਈਆ। ਦੋ ਜਹਾਨਾਂ ਅੰਦਰ ਇਕ ਪੀਰ, ਡਾਹਢਾ ਡੇਰਾ ਲਾਈਆ। ਦੋ ਜਹਾਨਾਂ ਅੰਦਰ ਇਕ ਤਕਦੀਰ, ਜੋ ਤਕਦੀਰ ਦਏ ਵਡਿਆਈਆ। ਦੋ ਜਹਾਨਾਂ ਅੰਦਰ ਇਕ ਜੰਜੀਰ, ਜੋ ਡੋਰੀ ਤੰਦ ਬੰਧ ਬੰਧਾਈਆ। ਦੋ ਜਹਾਨਾਂ ਅੰਦਰ ਇਕ ਤਾਸੀਰ, ਜੋ ਗੱਲਾਂ ਬਾਤਾਂ ਨਾਲ ਖ਼ੁਸ਼ੀ ਕਰਾਈਆ। ਦੋ ਜਹਾਨਾਂ ਦੇ ਅੰਦਰ ਇਕ ਪੀੜ, ਇਕ ਦੂਜੇ ਨੂੰ ਵੇਖਣ ਚਾਈਂ ਚਾਈਂਆ। ਦੋ ਜਹਾਨ ਚੋਟੀ ਮੰਜ਼ਲ ਚੜ੍ਹ ਆ ਵੇਖੀ ਅਖ਼ੀਰ, ਬਿਨ ਅੱਖਰਾਂ ਅੱਖਰ ਨਜ਼ਰ ਕੋਇ ਨਾ ਆਈਆ। ਸਾਹਿਬ ਸਤਿਗੁਰ ਹੱਥ ਫੜੀ ਸ਼ਮਸ਼ੀਰ, ਸ਼ਬਦ ਖੰਡਾ ਚੰਡ ਪਰਚੰਡ ਚਮਕਾਈਆ। ਦੋਵੇਂ ਵੇਖੋ ਤੱਕ ਕੇ ਲਾ ਨਜ਼ੀਰ, ਨਿੱਕੀ ਨਿੱਕੀ ਧਾਰ ਹਰਿ ਬੰਧਾਈਆ। ਮਸਤਕੋਂ ਅੱਗੇ ਛੋਟੀ ਜਿਹੀ ਦਿਸੇ ਲਕੀਰ, ਰੰਗ ਬਦਰੰਗ ਰਹੀ ਬਦਲਾਈਆ। ਉਸ ਦੇ ਮਗਰ ਜੋ ਲੰਘੇ ਧੀਰ, ਪੈਂਡਾ ਮੁੱਕੇ ਵਾਹੋ ਦਾਹੀਆ। ਅੱਧਵਿਚਕਾਰ ਸਤਿਗੁਰ ਮਿਲੇ ਨਾ ਕੋਈ ਬਸਤਰ ਨਾ ਕੋਈ ਚੀਰ, ਤੱਤਵ ਤੱਤ ਨਾ ਕੋਇ ਵਡਿਆਈਆ। ਫੜ ਕੇ ਬਾਹੋਂ ਚੋਟੀ ਲੈ ਜਾਏ ਅਖ਼ੀਰ, ਜਿਸ ਦਾ ਨਾਉਂ ਬੇਗਮਪੁਰਾ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਹ ਵਸਤ ਸਿਰਫ਼ ਜਨ ਭਗਤਾਂ ਦਿਤੀ ਬੇਨਜ਼ੀਰ, ਦੂਸਰ ਹੱਥ ਨਾ ਕਿਸੇ ਫੜਾਈਆ।

ਇਹ ਨੂਰ ਪ੍ਰਭੂ ਦਾ ਨੁਕਤਾ, ਬਿਨ ਕਲਮ ਛਾਹੀ ਬਣਾਈਆ। ਇਹ ਬੜਾ ਪੁਖਤਾ, ਹਿਲਾਇਆਂ ਹਿਲ ਸਕੇ ਨਾ ਰਾਈਆ। ਇਹ ਨੂਰ ਧੁਰ ਦਾ ਨੁਸਖਾ, ਚਮਕਿਆ ਹੱਥ ਨਾ ਕਿਸੇ ਫਿਰਾਈਆ। ਇਹ ਨੂਰ ਨਾ ਫਿਰਦਾ ਨਾ ਤੁਰਦਾ, ਗਲੀ ਕੂਚੇ ਨਾ ਰੰਗ ਰੰਗਾਈਆ। ਇਹ ਵਿਹਾਰ ਕਰੇ ਆਪਣੀ ਲੋੜ ਦਾ, ਲੋਹੜਾ ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਕਿਧਰੇ ਲੌਂਦਾ ਕਿਧਰੇ ਤੋੜਦਾ, ਤੋੜ ਵਿਛੋੜਾ ਆਪਣਾ ਖੇਲ ਰਚਾਈਆ। ਪਹਿਲਾ ਖੇਲ ਪੰਜ ਤੱਤ ਚੋਰ ਦਾ, ਚੋਰੀ ਚੋਰੀ ਆਪਣੀ ਕਾਰ ਕਮਾਈਆ। ਇਹ ਖੇਲ ਅਗੰਮੇ ਬਾਂਕੇ ਛੋਹਰ ਦਾ, ਸ਼ਹਿਨਸ਼ਾਹ ਨਿਰਗੁਣ ਰੂਪ ਵਟਾਈਆ । ਸੰਤ ਸੱਜਣ ਆਪਣੇ ਲੋੜਦਾ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਸ ਨੁਕਤੇ ਵਿਚੋਂ ਨੁਕਤੇ ਬਣਾ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਤੋਰਦਾ, ਨਿਰਗੁਣ ਸਰਗੁਣ ਆਪਣਾ ਹੁਕਮ ਮਨਾਈਆ। ਓਸ ਨੁਕਤੇ ਵਿਚੋਂ ਮੰਤਰ ਕੱਢੇ ਫੋਰਦਾ, ਜੋ ਫੁਰਨਾ ਸਭ ਦਾ ਸਾਰ ਸ਼ਬਦ ਅਖਵਾਈਆ। ਇਹ ਖੇਲ ਨਹੀਂ ਕੂੜੀ ਤਾਕਤ ਜ਼ੋਰ ਦਾ, ਬਲੀਆਂ ਬਲ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੁਕਤਾ ਬਿਨ ਨੁਕਤਿਉਂ ਆਪਣੇ ਨੁਕਤੇ ਵਿਚ ਰਖਾਈਆ। (੧੧ ਮਾਘ ੨੦੨੦ ਬਿ)

ਹੁਣ ਕੋਈ ਭਗਤਾਂ ਦੀ ਧਾਰ ਰਹਿਣੀ ਨਹੀਂ ਬੇਗਾਨੀ, ਜਿਸ ਨੂੰ ਬੇਗਮਪੁਰਾ ਕਹਿੰਦੇ ਉਸ ਬੇਗਮਪੁਰੇ ਦੀ ਬੇਗਮ ਹਰਿਜਨ ਦੇਣਾ ਬਣਾਈਆ। (੧੭ ਹਾੜ ਸ਼ ਸੰ ੭)

ਬੋਲ : ਬੋਲ ਬੋਲ ਵਿਕਾਰ ਵਧਾਇਆ। ਸਿੱਖ ਸੋ ਜੋ ਸ਼ਾਂਤ ਰੂਪ ਸਮਾਇਆ । ਕਰੋਧ ਕਪਟ ਨੂੰ ਪਰੇ ਬੋਲ :

ਹਟਾਇਆ। ਵਿਚ ਵਿਕਾਰ ਨਾ ਮਨ ਡੁਲਾਇਆ। ਸਤਿਗੁਰ ਪੂਰਾ ਘਰ ਮੇਂ ਪਾਇਆ। ਮਹਾਰਾਜ ਸ਼ੇਰ ਸਿੰਘ ਵਿਛੜਿਆਂ ਮੇਲ ਪਰੇ ਹਟਾਇਆ। (੫ ਚੇਤ ੨੦੦੭ ਬਿ)

ਪ੍ਰਭ ਪੂਰਾ ਪਹਿਲੇ ਤੋਲ ਕੇ, ਫਿਰ ਬਣ ਪ੍ਰਭ ਕਾ ਚੇਰਾ। ਸਚ ਰਸਨਾ ਬਚਨ ਬੋਲ ਕੇ, ਗੁਰਸਿਖ ਭੁੱਲ ਨਾ ਜਾਏ ਮੇਰਾ। ਸਾਚਾ ਸ਼ਬਦ ਦੇ ਪ੍ਰਭ ਖੋਲ੍ਹ ਕੇ, ਮਦਿ ਮਾਸ ਨਾ ਆਵੇ ਨੇਰਾ। ਪ੍ਰਭ ਮਾਰੇ ਜਗਤ ਵਰੋਲ ਕੇ, ਭੰਗ ਕਰੇ ਬਚਨ ਜਨ ਕੇਰਾ। ਨਾਮ ਸਚ ਮੋਤੀ ਜਗਤ ਵਰੋਲ ਕੇ, ਵਿਚ ਸੰਗਤ ਗੁਰ ਲਾਏ ਡੇਰਾ। ਮੁਖੋਂ ਕਹਿੰਦਾ ਸਤਿ ਬੋਲ ਕੇ, ਕਲਜੁਗ ਡੋਲੇ ਨਾ ਸਿਖ ਮੇਰਾ। ਜੇ ਜਗਤ ਭੁਲੇਖਾ ਭੁੱਲਣਾ, ਗੁਰਸਿਖ ਨਾ ਬਣਨਾ। ਜੇ ਪੂਰੇ ਤੋਲ ਨਾ ਤੁਲਣਾ, ਦੁੱਖ ਮਦਿ ਮਾਸ ਦਾ ਜਰਨਾ। ਜੇ ਕਲਜੁਗ ਨਹੀਂ ਜੇ ਰੁਲਣਾ, ਗੁਰਚਰਨ ਲਾਗ ਕਲ ਤਰਨਾ। ਮਹਾਰਾਜ ਸ਼ੇਰ ਸਿੰਘ ਅਡੋਲ ਕਦੇ ਨਹੀਂ ਡੁਲਣਾ, ਗੁਰਸਿਖ ਅਡੋਲ ਜਗਤ ਵਿਚ ਕਰਨਾ। (੧੫ ਚੇਤ ੨੦੦੮ ਬਿ)

ਸੋਹੰ ਸ਼ਬਦ ਸਾਚਾ ਮੁੱਖ ਬੋਲ, ਆਤਮ ਦੇਹ ਹੋਏ ਉਜਿਆਰਾ। ਜੀਵ ਦ੍ਰਿਸ਼ਟ ਪ੍ਰਭ ਦੇਵੇ ਖੋਲ੍ਹ, ਕਰੇ ਜੋਤ ਦੇਹ ਆਕਾਰਾ। ਅਨਹਦ ਸ਼ਬਦ ਮਨ ਵਜਾਏ ਢੋਲ, ਝਨ ਝਨ ਦੇਹ ਹੋਏ ਝਨਕਾਰਾ। ਅੰਮ੍ਰਿਤ ਬੂੰਦ ਕਵਲ ਮੇਂ ਡੋਲ੍ਹ, ਖੋਲ੍ਹ ਦੇਵੇ ਪ੍ਰਭ ਦਸਮ ਦਵਾਰਾ। ਕਰੇ ਦਰਸ ਪ੍ਰਭ ਜੋਤ ਅਮੋਲ, ਨਜ਼ਰੀ ਆਵੇ ਆਪ ਏਕੰਕਾਰਾ। ਜੋਤ ਸੰਗ ਪ੍ਰਭ ਦੇਵੇ ਮੇਲ, ਜੋਤ ਸਰੂਪ ਹੋਵੇ ਜੀਵ ਆਧਾਰਾ। ਮਹਾਰਾਜ ਸ਼ੇਰ ਸਿੰਘ ਘਰ ਤੇਰਾ ਖੇਲ, ਖੇਲ ਗਿਆ ਲੈ ਨਿਹਕਲੰਕ ਅਵਤਾਰਾ। (੨੫ ਚੇਤ ੨੦੦੮ ਬਿ)

ਗੁਰਸਿਖ ਬੋਲੇ ਮੁਖੋ ਧੰਨ ਧੰਨ ਧੰਨ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਇਆ। (੧੨ ਵਿਸਾਖ ੨੦੦੮ ਬਿ)

ਬੇਮੁਖ ਦੇਵੇ ਕੌੜੇ ਬੋਲ, ਦਰ ਆਏ ਜਾਏ ਝੱਖ ਮਾਰਾ। ਅੰਤਕਾਲ ਕਲ ਮਾਰੇ ਰੋਲ, ਕਲਜੁਗ ਮਿਲੇ ਨਾ ਕੋਇ ਸਹਾਰਾ। ਭਗਤ ਜਨਾਂ ਸਦ ਹੈ ਕੋਲ, ਰੱਖੇ ਲਾਜ ਆਪ ਮੁਰਾਰਾ। ਗੁਰਸਿਖ ਆਤਮ ਸਦਾ ਨਿਰੋਲ, ਸੋਹੰ ਸ਼ਬਦ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਜੀਵ ਵਸੇ ਕੋਲ, ਦੇਹ ਦੀਪਕ ਜਿਸ ਕੀਆ ਉਜਿਆਰਾ। (੧੩ ਵਸਾਖ ੨੦੦੮ ਬਿ)

ਰਸਨ ਬੋਲ ਜੋ ਬੋਲਣ ਕੂੜਤ, ਵਿਸ਼ਟਾ ਮੁਖ ਹਰਿ ਆਪ ਰਖਾਨਾ। ਆਪੇ ਪਾਏ ਆਤਮ ਜੂੜਤ, ਧਰਮ ਰਾਏ ਦੇ ਦਰ ਅਕਾਨਾ। (੯ ਜੇਠ ੨੦੧੦ ਬਿ)

ਮਿਠਾ ਬੋਲ ਸਵਾਮੀ ਬੋਲੇ ਏਕ, ਸ਼ਬਦ ਅਗੰਮੀ ਨਾਮ ਦ੍ਰਿੜਾਈਆ। ਭਗਤਾਂ ਦੇ ਕੇ ਭਾਵਨਾ ਵਾਲੀ ਟੇਕ, ਭੈ ਭੌ ਭਰਮ ਸਰਬ ਮਿਟਾਈਆ। ਜੁਗ ਚੌਕੜੀ ਜਨਮ ਕਰਮ ਦਾ ਬਦਲ ਦੇਵੇ ਲੇਖ, ਲੇਖਾ ਆਪਣੇ ਹੱਥ ਰਖਾਈਆ । ਆਤਮ ਪਰਮਾਤਮ ਖੋਲ੍ਹ ਦੇਵੇ ਭੇਤ, ਪਰਦਾ ਰਹਿਣ ਕੋਇ ਨਾ ਪਾਈਆ। ਰੂਪ ਦਰਸਾਏ ਨੇਤਨ ਨੇਤ, ਨਿਜ ਨੈਣ ਕਰੇ ਰੁਸ਼ਨਾਈਆ। ਕਲਜੁਗ ਅਗਨ ਨਾ ਲਾਵੇ ਸੇਕ, ਤੱਤੀ ਭਾਹ ਨਾ ਕੋਇ ਤਪਾਈਆ। ਮਾਲਕ ਹੋ ਕੇ ਨਰ ਨਰੇਸ਼, ਨਿਰਗੁਣ ਸਰਗੁਣ ਜੋੜ ਜੁੜਾਈਆ। ਨਿਰਅੱਖਰ ਦੇਵਣਹਾਰ ਉਪਦੇਸ਼, ਉਪਨਿਸ਼ਦ ਲੋੜ ਰਹੇ ਨਾ ਰਾਈਆ । ਝਗੜਾ ਮੁਕ ਜਾਏ ਜਗਤ ਕਤੇਬ, ਕੁਤਬਖ਼ਾਨਾ ਨਾ ਸਿਫ਼ਤ ਸਾਲਾਹੀਆ। ਦਗ਼ਾ ਰਹੇ ਨਾ ਝੂਠ ਫ਼ਰੇਬ, ਫ਼ੈਸਲਾ ਹਕ਼ੀਕ਼ਤ ਹਕ ਦ੍ਰਿੜਾਈਆ। ਸੰਤ ਸੁਹੇਲੇ ਬਣਾ ਕੇ ਨੇਕ, ਬਦੀ ਅੰਦਰੋਂ ਦਏ ਗਵਾਈਆ। ਇਹ ਖ਼ੁਸ਼ੀਆਂ ਵਾਲਾ ਭਗਤਾਂ ਸੋਹਣਾ ਸੁਹਾਵਣਾ ਚੇਤ, ਸ਼ਹਿਨਸ਼ਾਹੀ ਢੋਲੇ ਗਾਈਆ। ਦਵਾਰਾ ਵਸਣਾ ਇਕੋ ਦੇਸ, ਦਿਸ਼ਾ ਦਿਸੰਤਰ ਦਏ ਗਵਾਹੀਆ। ਝਗੜਾ

ਚੁਕਣਾ ਮਾਇਆ ਪਰਦੇਸ਼, ਦੂਰ ਦੁਰਾਡਾ ਪੰਧ ਮੁਕਾਈਆ। ਸਭ ਤੋਂ ਵੱਖਰਾ ਕਰ ਕੇ ਵੇਸ, ਰੂਪ ਅਵਲੜਾ ਆਪ ਪਰਗਟਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਮਹੇਸ਼, ਸ਼ੰਕਰ ਸ਼ਾਕਰ ਹੋ ਕੇ ਸੀਸ ਨਿਵਾਈਆ । ਹੁਣ ਅਗੇ ਕੋਈ ਨਾ ਕਿਹੋ ਪੂਰਨ ਸਿੰਘ ਵਿਚ ਜੋਤ ਪਰਵੇਸ਼, ਪਰਮੇਸ਼ਵਰ ਆਪਣਾ ਰੂਪ ਲਿਆ ਬਦਲਾਈਆ। ਤਿੰਨ ਅੱਸੂ ਤੋਂ ਵਖਰੀ ਹੋਣੀ ਖੇਡ, ਸੋਵਤ ਜਾਗਤ ਇਕੋ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਠਾ ਬੋਲ ਦਏ ਸਮਝਾਈਆ।

ਮਿਠਾ ਬੋਲ ਬੋਲੇ ਸਵਾਮੀ ਤੁਹਾਡਾ, ਧੁਰ ਦੀ ਧਾਰ ਜਣਾਈਆ। ਮਾਲਕ ਦੋ ਜਹਾਨ ਹੋ ਕੇ ਡਾਹਡਾ, ਡੌਰੂ ਡੰਕਾ ਰਿਹਾ ਵਜਾਈਆ। ਜਿਸ ਦੀ ਜੁਗ ਚੌਕੜੀ ਰਹਿਣੀ ਯਾਦਾ, ਯਾਦਾਸ਼ਤ ਆਪਣੀ ਦਏ ਬਣਾਈਆ। ਜਿਸ ਨੂੰ ਵਾਹਿਗੁਰੂ ਰਾਮ ਖ਼ੁਦਾ ਕਹਿੰਦੇ ਗਾਡਾ, ਗਾਰਡੀਅਨ, ਸਭ ਦਾ ਨਜ਼ਰੀ ਆਈਆ। ਜਿਸ ਦਾ ਅਗੰਮ ਅਥਾਹ ਸ਼ਬਦ ਅਨਾਦ ਅਗੰਮੀ ਵਾਜਾ, ਸੁਰ ਤਾਲ ਨਾ ਕੋਇ ਦ੍ਰਿੜਾਈਆ। ਜਿਸ ਦਾ ਖੇਲ ਬਿਨ ਮੱਕੇ ਕਾਅਬਾ, ਬਿਨ ਤੱਤਾਂ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਰ ਵਖਾਈਆ। ਮਿਠਾ ਬੋਲ ਬੋਲੇ ਏਕੰਕਾਰ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸੱਜਣਾਂ ਦਾ ਮੀਤ ਮੁਰਾਰ, ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਦਾ ਉਧਾਰ, ਬ੍ਰਹਮ ਦਾ ਸ਼ਿੰਗਾਰ, ਨਿਰੰਤਰ ਨੂਰ ਬੇਨਜ਼ੀਰ ਨਜ਼ਰੀ ਆਈਆ। ਪ੍ਰੇਮ ਦਾ ਆਬਸ਼ਾਰ, ਗੁਲਸ਼ਨ ਦੀ ਬਹਾਰ, ਸ਼ਾਹੀ ਸ਼ਬਾਬ ਰੱਬੀ ਅਹਿਬਾਬ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਬੋਲਤ ਰਾਗ ਜਣਾਈਆ। (੨੭ ਭਾਦਰੋਂ ਸ਼ ਸੰ ੧)

ਬੰਦਾ : ਬੰਦਗੀ : ਗੁਰਮੁਖਾਂ ਪਿਛੇ ਕਰੇ ਬੰਦਗੀ, ਹਰਿ ਜੂ ਬੰਦਨਾ ਆਪ ਜਣਾਇੰਦਾ। ਆਪਣੀ ਹੱਥੀਂ ਬੰਦਾ : ਬੰਦਗੀ :

ਤੁਹਾਡੇ ਅੰਦਰੋਂ ਕੱਢੇ ਗੰਦਗੀ, ਕੂੜੀ ਕਿਰਿਆ ਮੈਲ ਧੁਵਾਇੰਦਾ। ਦਰ ਘਰ ਗੁਰਮੁਖਾਂ ਕਰੇ ਮੁਸ਼ੰਦਗੀ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬੰਦਗੀ ਇਕ ਜਣਾਇੰਦਾ।

ਸਾਚੀ ਬੰਦਗੀ ਹਰਿ ਕਾ ਚਰਨ, ਸਤਿਗੁਰ ਸਚ ਸਚ ਸਮਝਾਈਆ। ਬਿਨ ਨੇਤਰੋਂ ਖੁਲ੍ਹੇ ਨੇਤਰ ਹਰਨ ਫਰਨ, ਭੇਵ ਅਭੇਵ ਦਏ ਜਣਾਈਆ। ਲੇਖਾ ਚੁੱਕੇ ਮਰਨ ਡਰਨ, ਗੇੜ ਚੁਰਾਸੀ ਦਏ ਕਟਾਈਆ। ਸਾਚੇ ਪੌੜੇ ਗੁਰਮੁਖ ਚੜ੍ਹਨ, ਜਿਸ ਜਨ ਆਪਣੀ ਦਇਆ ਕਮਾਈਆ। ਬਿਨ ਬੰਦਗੀਉਂ ਦਰਗਹਿ ਸਾਚੀ ਵੜਨ, ਜਿਸ ਮਿਲਿਆ ਸੱਚਾ ਮਾਹੀਆ। ਆਤਮ ਪਰਮਾਤਮ ਸੋਹੰ ਢੋਲਾ ਪੜ੍ਹਨ, ਢੋਲਾ ਹਰਿ ਜੂ ਰਿਹਾ ਜਣਾਈਆ। ਬਣ ਵਿਚੋਲਾ ਆਏ ਖੜਨ, ਖਿੜਕੀ ਕਾਇਆ ਕੁੰਡਾ ਲਾਹੀਆ। ਨਾਤਾ ਤੋੜੇ ਬਰਨ ਵਰਨ, ਸਰਨ ਆਪਣੀ ਇਕ ਤਕਾਈਆ। ਬਿਨ ਬੰਦਗੀਉਂ ਗੁਰਮੁਖ ਹਰਿ ਕਾ ਦਰਸ਼ਨ ਕਰਨ, ਪਿਛਲਾ ਲੇਖਾ ਲੇਖੇ ਪਾਈਆ। ਬੰਦਗੀ ਵੇਖ ਇਕ ਨਰੈਣ, ਨਰੈਣ ਹਰਿ ਜੂ ਆਪ ਜਣਾਇੰਦਾ। ਦਰ ਦਰਸ ਪੇਖਤ ਨੈਣ, ਨੈਣ ਨੈਣਾਂ ਹਰਸ ਮਿਟਾਇੰਦਾ । ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਕਹਿਣ, ਸੋ ਤੁਹਾਡੀ ਸਿਫ਼ਤ ਆਪ ਸਾਲਾਹਿੰਦਾ। ਬਿਨ ਸੱਦਿਆਂ ਪੁੱਛਿਆਂ ਗੁਰਮੁਖਾਂ ਆਇਆ ਲੈਣ, ਲਹਿਣਾ ਪਿਛਲਾ ਵੇਖ ਵਖਾਇੰਦਾ। ਬਿਨ ਸਾਕੋਂ ਬਣਿਆ ਸਾਕ ਸੱਜਣ ਸੈਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦਗੀ ਬੰਦੇ ਇਕ ਜਣਾਇੰਦਾ।

ਸਾਚੀ ਬੰਦਗੀ ਵੇਖ ਬੰਦੇ, ਬਿਨ ਬਦਨੋਂ ਆਪ ਜਣਾਈਆ। ਰਸਨਾ ਜਿਹਵਾ ਝੂਠੇ ਧੰਦੇ, ਗਾ ਗਾ ਥੱਕੀ ਸਰਬ ਲੋਕਾਈਆ। ਪੜ੍ਹਨ ਵਾਲੇ ਸਾਰੇ ਅੰਧੇ, ਆਤਮ ਪਰਦਾ ਕੋਇ ਨਾ ਲਾਹੀਆ। ਦੀਨ ਦਿਆਲ ਸਾਹਿਬ ਸਤਿਗੁਰ ਜਿਸ ਜਨ ਆਪਣਾ ਰਾਗ ਸੁਣਾਏ ਕੰਨੇ, ਕਾਗ ਹੰਸ ਬਣਾਈਆ। ਸੋ ਗੁਰਮੁਖ ਸਚ ਬੰਦਗੀ ਇਕੋ ਮੰਨੇ, ਜਿਸ ਬੰਦਗੀ ਨਾਲ ਪ੍ਰਭ ਮਿਲੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਇਕੋ ਇਕ ਵਰਤਾਈਆ।

ਬੰਦਗੀ ਦੇਵੇ ਬੰਦੀ ਤੋੜ, ਬੰਦੀਖ਼ਾਨਾ ਨਾ ਕੋਇ ਰਖਾਇੰਦਾ। ਨਾਤਾ ਚੁੱਕੇ ਮੜ੍ਹੀ ਗੋਰ, ਅੰਧ ਘੋਰ ਸਰਬ ਗਵਾਇੰਦਾ।

ਆਪਣੇ ਸੰਗ ਲਏ ਤੋਰ, ਤਾਰਨਹਾਰ ਦਇਆ ਕਮਾਇੰਦਾ। ਨਰੈਣ ਨਰਾਇਣ ਪੈ ਗਈ ਲੋੜ, ਲੋੜੀਂਦਾ ਸਾਜਣ ਘਰ ਵਿਚ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਬੰਦਗੀ ਹਰਿਜਨ ਝੋਲੀ ਪਾਇੰਦਾ। (੧੭ ਮੱਘਰ ੨੦੧੯ ਬਿ)

ਮੈਂ ਛੋਟਾ ਪੁੱਤ ਸੋਹਣਾ ਚੰਗਾ, ਕਲਜੁਗ ਇਕੋ ਇਕੋ ਸੁਣਾਇੰਦਾ। ਤੇਰਾ ਹੁਕਮ ਵਜਾਇਆ ਮਰਦੰਗਾ, ਮਰਦਾਨਗੀ ਆਪਣੀ ਇਕ ਰਖਾਇੰਦਾ। ਜੀਵ ਜਹਾਨ ਕੀਤਾ ਨੰਗਾ, ਪੜਦਾ ਉਪਰ ਨਾ ਕੋਇ ਪਾਇੰਦਾ। ਨੇਤਰ ਹੁੰਦਿਆਂ ਹੋਇਆ ਅੰਧਾ, ਤੇਰਾ ਰੂਪ ਨਜ਼ਰ ਕਿਸੇ ਨਾ ਆਇੰਦਾ। ਬਿਨ ਬੰਦਗੀਉਂ ਖ਼ਾਲੀ ਕੀਤਾ ਬੰਦਾ, ਬੰਦੀਖ਼ਾਨਾ ਇਕ ਵਖਾਇੰਦਾ। ਤੇਰੀ ਮਿਹਰ ਅੰਦਰ ਆਇਆ ਅੰਤਮ ਕੰਢਾ, ਕੰਢੀ ਬਹਿ ਕੇ ਡੇਰਾ ਲਾਇੰਦਾ। ਤੇਰਾ ਖੇਲ ਸਦਾ ਬਹੁਰੰਗਾ, ਭੇਵ ਅਭੇਦ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖ਼ਾਲੀ ਹੱਥ ਦਰ ਵਖਾਇੰਦਾ । ਕਲਜੁਗ ਕਹੇ ਮੇਰੇ ਖ਼ਾਲੀ ਹੱਥ, ਖ਼ਾਲੀ ਕਰੀ ਲੋਕਾਈਆ। (੧੯ ਫੱਗਣ ੨੦੧੯ ਬਿ)

ਸਤਿਗੁਰ ਪਿਆਰ ਸੱਚਾ ਬੰਧਨ, ਬੰਦਗੀ ਇਕ ਜਣਾਈਆ। ਸਤਿਗੁਰ ਪਿਆਰ ਮਸਤਕ ਚੰਦਨ, ਟਿੱਕਾ ਨਾਮ ਲਗਾਈਆ। ਸਤਿਗੁਰ ਪਿਆਰ ਅਨੰਦ ਅਨੰਦਨ, ਨਿਜ ਘਰ ਵੇਖੇ ਬੇਪਰਵਾਹੀਆ। ਸਤਿਗੁਰ ਪਿਆਰ ਸਦਾ ਬਖ਼ਸ਼ੰਦਨ, ਡੁਬਦੇ ਪਾਥਰ ਲਏ ਤਰਾਈਆ। ਸਤਿਗੁਰ ਪਿਆਰ ਗੁਰਮੁਖ ਸਾਚੇ ਮੰਗਣ, ਜਿਸ ਅੰਤਰ ਆਤਮ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਹੋ ਜਾਈਆ।

ਸਤਿਗੁਰ ਪਿਆਰ ਵਸਤ ਅਮੋਲ, ਅਮੋਲਕ ਆਪ ਵਰਤਾਇੰਦਾ। ਸਤਿਗੁਰ ਪਿਆਰ ਭੰਡਾਰਾ ਅਨਤੋਲ, ਕੰਡਾ ਤਰਾਜ਼ੂ ਨਾ ਕੋਇ ਤੁਲਾਇੰਦਾ। ਸਤਿਗੁਰ ਪਿਆਰ ਸਦਾ ਅਡੋਲ, ਦੋ ਜਹਾਨ ਨਾ ਕੋਇ ਡੁਲਾਇੰਦਾ। ਸਤਿਗੁਰ ਪਿਆਰ ਸੋ ਸਤਿਗੁਰ ਕੋਲ, ਬਿਨ ਗੁਰਮੁਖਾਂ ਹੱਥ ਨਾ ਕਿਸੇ ਫੜਾਇੰਦਾ। ਸਤਿਗੁਰ ਪਿਆਰ ਅੰਦਰ ਬਾਹਰ ਵਜਾਏ ਢੋਲ, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। (੨੩ ਵਿਸਾਖ ੨੦੨੦ ਬਿ)

ਜਗਤ ਬੁੱਧੀ ਲੋਚੇ ਜੱਗ, ਜਗ ਜੀਵਣ ਨਜ਼ਰ ਕਿਸੇ ਨਾ ਆਈਆ। ਸੋਚਾਂ ਅੰਦਰ ਲੱਗੀ ਅੱਗ, ਸ਼ਾਹ ਰਗ ਉਪਰ ਦਰਸ ਕੋਇ ਨਾ ਪਾਈਆ। ਹਉਮੇ ਹੰਗਤਾ ਵਿਚ ਗਏ ਬੱਝ, ਟਿਕਣ ਨਾ ਦੇਵੇ ਜਗਤ ਚਤੁਰਾਈਆ। ਜਿਨ੍ਹਾਂ ਮਿਲਿਆ ਸਾਹਿਬ ਸਤਿਗੁਰ ਸਮਰੱਥ, ਗੁਰ ਸ਼ਬਦੀ ਮੇਲ ਮਿਲਾਈਆ। ਉਹ ਉਚੀ ਕੂਕਣ ਦੋਵੇਂ ਕਰ ਕੇ ਹੱਥ, ਜੀਵ ਜੰਤ ਸਰਬ ਸਮਝਾਈਆ। ਕਿਸੇ ਕੰਮ ਨਾ ਔਣੀ ਬੁਧ ਮਤ, ਅੱਗੇ ਹੋਏ ਨਾ ਕੋਇ ਸਹਾਈਆ। ਲੇਖੇ ਲਾਓ ਆਪਣੀ ਰੱਤ, ਪ੍ਰਭ ਚਰਨ ਮਿਲੇ ਵਡਿਆਈਆ। ਧੰਦਿਆਂ ਵਿਚ ਗਾਓ ਜਸ, ਬੰਦਿਆਂ ਵਿਚੋਂ ਬੰਦਗੀ ਇਕੋ ਭਾਈਆ। ਗੰਦਿਆਂ ਵਿਚੋਂ ਪਿਛੇ ਜਾਓ ਹਟ, ਪੱਲੂ ਆਪਣਾ ਆਪ ਛੁਡਾਈਆ। ਮਨ ਨੀਵਾਂ ਕਰ ਕੇ ਜਾਓ ਢੱਠ, ਢਠਿਆਂ ਲਜਿਆ ਕੋਇ ਨਾ ਆਈਆ। ਮਾਣਸ ਦੇਹੀ ਸਾਚਾ ਸੌਦਾ ਦਮੜੇ ਲਓ ਵੱਟ, ਕਾਚੀ ਮਾਟੀ ਅੰਤ ਕੰਮ ਕਿਸੇ ਨਾ ਆਈਆ। ਪੜ੍ਹ ਪੜ੍ਹ ਸਟੀਕ ਰਸਨਾ ਜਿਹਵਾ ਰਹੇ ਰਟ, ਰੱਟਾ ਆਵਣ ਜਾਵਣ ਨਾ ਕੋਇ ਮੁਕਾਈਆ। ਸਤਿਗੁਰ ਮਾਰਗ ਰਿਹਾ ਦੱਸ, ਨਾਨਕ ਗੋਬਿੰਦ ਸ਼ਬਦ ਪੜ੍ਹਾਈਆ। ਜਿਨ੍ਹਾਂ ਪਾਰਬ੍ਰਹਮ ਪ੍ਰਭ ਹੋਇਆ ਵਸ, ਤਿਨ੍ਹਾਂ ਨਿਉਂ ਨਿਉਂ ਚਰਨ ਲਾਗੇ ਸਰਬ ਲੋਕਾਈਆ। ਭਗਤ ਭਗਵਾਨ ਇਕ ਦੂਜੇ ਦਾ ਗਾਵਣ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਗੁਰਮੁਖਾਂ ਕੋਲ ਚੌਦਾਂ ਵਿਦਿਆ ਹੋਈ ਭੱਠ, ਇਕੋ ਅੱਖਰ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਪਰੰਪਰ ਸਵਾਮੀ ਆਦਿ ਜੁਗਾਦਿ ਲੱਖ ਚੁਰਾਸੀ ਘਟ ਘਟ ਅੰਤਰਜਾਮੀ, ਬੋਧ ਅਗਾਧ ਸ਼ਬਦ ਬਾਣੀ, ਗੁਰ ਬਾਣੀ ਰਾਗ ਅਲਾਈਆ। (੧੨ ਜੇਠ ੨੦੨੦ ਬਿ)

ਮਨ ਚੰਚਲ ਜਗਤ ਅੰਧਾ, ਦਹਿ ਦਿਸ਼ਾ ਉਠ ਉਠ ਧਾਹੀਆ। ਬਿਨ ਸਤਿਗੁਰ ਸਰਨ ਨਾ ਕੋਈ ਬੰਦਾ, ਬਿਨ ਬੰਦਗੀ ਸਤਿਗੁਰ ਮਿਲੇ ਨਾ ਬੇਪਰਵਾਹੀਆ । ਜਗਤ ਵਾਸਨਾ ਖੋਟਾ ਗੰਦਾ, ਕੂੜੀ ਕਿਰਿਆ ਗੰਢ ਪੁਵਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਬੇਪਰਵਾਹੀਆ। ਵਸਤ ਅਮੋਲਕ ਇਕੋ ਦੇਂਦਾ, ਸਤਿ ਸਾਚੀ ਝੋਲੀ ਪਾਈਆ। ਨਾਮ ਜੈਕਾਰਾ ਇਕੋ ਕਹਿੰਦਾ, ਆਤਮ ਪਰਮਾਤਮ ਢੋਲਾ ਗਾਈਆ। ਘਰ ਸੇਜ ਸੁਹੰਜਣੀ ਆ ਕੇ ਬਹਿੰਦਾ, ਸੋਭਾਵੰਤ ਸੋਭਾ ਪਾਈਆ । ਨਿਜ ਆਸਣ ਆਪਣੇ ਡੇਰੇ ਰਹਿੰਦਾ, ਨਜ਼ਰ ਕਿਸੇ ਨਾ ਆਈਆ। ਨਾ ਕੁਛ ਖਾਂਦਾ ਨਾ ਕੁਛ ਪੀਂਦਾ, ਪ੍ਰੇਮ ਪ੍ਰੀਤੀ ਮੰਗ ਮੰਗਾਈਆ । ਘੋਲ ਘੁਮਾਈ ਵਿਟੁਹ ਥੀਂਦਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਬੀਜ ਅਗੰਮੀ ਇਕੋ ਬੀਂਦਾ, ਬੀਜਣਹਾਰਾ ਬੇਪਰਵਾਹੀਆ। ਨਾ ਮਰਿਆ ਨਾ ਦਿਸੇ ਜੀਂਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਨਾ ਆਲਸ ਨਾ ਕੋਈ ਨੀਂਦਾ, ਗ਼ਫ਼ਲਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਿਛੜੇ ਆਪ ਮਿਲਾਈਆ। (੫ ਭਾਦਰੋ ੨੦੨੦ ਬਿ)

ਚਰਨ ਗੁਰੂ ਗੁਰ ਸਾਚਾ ਬੰਧਨ, ਹਰਿ ਬੰਦਗੀ ਨਾਮ ਜਣਾਇੰਦਾ। ਮਸਤਕ ਟਿੱਕਾ ਲਾਏ ਚੰਦਨ, ਦੁਰਮਤ ਮੈਲ ਧੁਵਾਇੰਦਾ। ਕੂੜੀ ਕਿਰਿਆ ਕਰੇ ਖੰਡਨ, ਖੰਡਾ ਨਾਮ ਉਠਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡਨ, ਸ਼ਬਦ ਸੁਆਮੀ ਕੰਤ ਮਿਲਾਇੰਦਾ। ਦੇਵੇ ਓਢਨ ਹੋਏ ਨਾ ਨੰਗਨ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਗੁਰਮੁਖ ਗੁਰਸਿਖ ਭਗਤ ਆਦਿ ਜੁਗਾਦਿ ਕਦੇ ਨਾ ਸੰਗਣ, ਲੋਕ ਲੱਜਿਆ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਗੁਰ ਗੁਰ ਇਕ ਬੁਝਾਇੰਦਾ। ਗੁਰਮੁਖ ਸਾਚੀ ਸਿਖਿਆ ਸਚ ਵਿਚਾਰ, ਸ੍ਰੀ ਭਗਵਾਨ ਆਪ ਜਣਾਈਆ। ਸਾਂਝਾ ਸਭ ਨਾਲ ਕਰੋ ਪਿਆਰ, ਦੂਈ ਦਵੈਤ ਨਾ ਕੋਇ ਰਖਾਈਆ । ਹਿਰਦਾ ਸੀਤਲ ਸਤਿ ਸ਼ਾਂਤ ਕਰੋ ਵਸਾਲ, ਗਹਿਰ ਗੰਭੀਰ ਰੂਪ ਵਟਾਈਆ। ਜੇ ਕੋਈ ਚੰਗਾ ਮੰਦਾ ਬੋਲੀ ਕੱਢੇ ਗਾਲ, ਤਿਸ ਆਖੋ ਵਾਹਵਾ ਮੇਰੇ ਭਾਈਆ। ਤੇਰੇ ਉਪਰ ਜਿਸ ਵੇਲੇ ਮੇਰਾ ਸਾਹਿਬ ਹੋਏ ਦਿਆਲ, ਤੇਰੀ ਹੋਛੀ ਮੱਤ ਦਏ ਗਵਾਈਆ। ਉਠ ਕੇ ਵੇਖ ਆਪਣੀ ਕਾਇਆ ਮੰਦਰ ਅੰਦਰ ਧਰਮਸਾਲ, ਤੇਰਾ ਸਤਿਗੁਰ ਤੈਥੋ ਬੈਠਾ ਮੁੱਖ ਛੁਪਾਈਆ। ਕੂੜੀ ਕਿਰਿਆ ਹੋਇਉਂ ਕਿਉਂ ਬੇਹਾਲ, ਬੇਹਬਲ ਹੋ ਕੇ ਮਾਰੇਂ ਧਾਹੀਆ। ਪਾਰਬ੍ਰਹਮ ਦਾ ਬ੍ਰਹਮ ਸਰੂਪ ਤੂੰ ਨਿੱਕਾ ਛੋਟਾ ਲਾਲ, ਮੂਰਖ ਤੈਨੂੰ ਆਪਣੀ ਸੁਰਤ ਸਮਝ ਨਾ ਆਈਆ। ਮਨ ਵਾਸਨਾ ਪਾਇਆ ਜਾਲ, ਤ੍ਰੈਗੁਣ ਘੇਰਾ ਰਹੀ ਪਾਈਆ। ਉਠ ਵੇਖ ਸਭ ਦੇ ਸਿਰ ਤੇ ਕੂਕੇ ਕਾਲ, ਜਿਸ ਪਿਓ ਦਾਦਾ ਰਹਿਣ ਦਿਤਾ ਕੋਈ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖਾਂ ਸਾਚੀ ਸਿਖਿਆ ਇਕ ਸਮਝਾਈਆ । (੯ ਅੱਸੂ ੨੦੨੦ ਬਿ)

ਸਤਿਗੁਰ ਸ਼ਬਦ ਕਹੇ ਮੈਂ ਬੜਾ ਦਲੇਰ, ਹੌਸਲੇ ਵਾਲਾ ਨਜ਼ਰੀ ਆਈਆ। ਜੁਗ ਚੌਕੜੀ ਪਿੱਛੋਂ ਪਿਛਲੇ ਵਿਛੜੇ ਲਿਆਵਾਂ ਘੇਰ, ਘੇਰਾ ਆਪਣਾ ਇਕ ਰਖਾਈਆ। ਜਨਮ ਕਰਮ ਦਾ ਕੱਟ ਕੇ ਗੇੜ, ਗੇੜਾ ਗੇੜੇ ਵਿਚੋਂ ਭੁਵਾਈਆ । ਮੁਹੱਬਤ ਅੰਦਰ ਕਰ ਕੇ ਮਿਹਰ, ਮਿਹਰ ਅੰਦਰ ਮਹਿਬੂਬ ਦਿਆਂ ਮਿਲਾਈਆ । ਜਿਸ ਮਿਹਰਵਾਨ ਨੂੰ ਆਦਿ ਜੁਗਾਦਿ ਸਾਰੇ ਕਹਿੰਦੇ ਸ਼ੇਰ, ਸ਼ੇਰ ਸ਼ਹਿਨਸ਼ਾਹ ਰੂਪ ਵਟਾਈਆ। ਉਸ ਦਾ ਲੇਖਾ ਸਦਾ ਬਿਨ ਜ਼ਬਰ ਜ਼ੇਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਲੱਖ ਚੁਰਾਸੀ ਕਰ ਕਰ ਹੇਰ ਫੇਰ, ਭਰਮੀ ਭਰਮਾਂ ਵਿਚ ਭੁਲਾਈਆ। ਗੁਰਮੁਖ ਗੁਰਸਿਖ ਸ਼ਬਦ ਦੁਸ਼ਾਲੇ ਲਏ ਲਪੇਟ, ਸਾਚਾ ਓਢਨ ਇਕੋ ਉਪਰ ਪਾਈਆ। ਦੋ ਜਹਾਨਾਂ ਬਣ ਕੇ ਖੇਵਟ ਖੇਟ, ਬੇੜਾ ਪਾਰ ਕਿਨਾਰੇ ਦਏ ਲਗਾਈਆ। ਸੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੱਚਾ ਸੁੱਚਾ ਹੋਇਆ ਨੇਕ, ਜਿਸ ਦੀ ਨੇਕੀ ਬਦੀਆਂ ਵਿਚੋਂ ਬਾਹਰ ਨਜ਼ਰੀ ਆਈਆ। ਬੰਦਗੀ ਬੰਦਾ ਕਰਕੇ ਬਣੇ ਬਿਬੇਕ, ਬੰਦਗੀ ਉਹ ਜੋ ਬੰਦਨਾ ਪ੍ਰਭੂ ਸਿਖਾਈਆ। ਜਿਨ੍ਹਾਂ ਸਾਹਿਬ ਸਤਿਗੁਰ ਉਪਰ ਰੱਖੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਜੋ ਸਚ ਦਵਾਰੇ ਖ਼ੁਸ਼ੀਆਂ ਅੰਦਰ ਅੰਤਮ ਲੈਣ ਖੇਡ, ਜਗਤ

ਖੇਲ ਪਿਛਲੀ ਪਿੱਛੇ ਦੇਣ ਤਜਾਈਆ। ਪਤਿਪਰਮੇਸ਼ਵਰ ਪਾਰਬ੍ਰਹਮ ਅਬਿਨਾਸ਼ੀ ਕਰਤਾ ਸੰਤ ਸੁਹੇਲੇ ਹੌਲੀ ਹੌਲੀ ਸਚ ਦਵਾਰੇ ਰਿਹਾ ਭੇਜ, ਜਿਥੇ ਭਜਨ ਬੰਦਗੀ ਇਕੋ ਨਜ਼ਰੀ ਆਈਆ। ਨਿਗਾਹਬਾਨ ਹੋ ਕੇ ਆਪ ਰਿਹਾ ਵੇਖ, ਦੂਜੇ ਡੋਰ ਨਾ ਕਿਸੇ ਫੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਹੇਤ, ਹਿਤਕਾਰੀ ਹੋ ਕੇ ਹੱਤਿਆ ਤੋਂ ਲਏ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੰਗ ਰਤਿਆਂ ਵਿਚੋਂ ਰੰਗ ਆਪਣਾ ਨਾਮ ਚੜ੍ਹਾਈਆ। (੨੫ ਜੇਠ ੨੦੨੧ ਬਿ) ਸਚਖੰਡ ਨਿਵਾਸੀ ਤੇਰਾ ਮਾਰਗ ਚੰਗਾ, ਦੋ ਜਹਾਨਾਂ ਨਜ਼ਰੀ ਆਈਆ। ਨਿਰਗੁਣ ਨਿਰਵੈਰ ਤੇਰਾ ਮਰਦੰਗਾ, ਸ਼ਬਦ ਅਨਾਦ ਕਰੇ ਸ਼ਨਵਾਈਆ। ਅੰਮ੍ਰਿਤ ਰਸ ਤੇਰਾ ਸਚ ਸਰੋਵਰ ਗੰਗਾ, ਗੰਗਾ ਗੋਦਾਵਰੀ ਰਹੀ ਸ਼ਰਮਾਈਆ। ਨਾਮ ਨਿਧਾਨ ਤੇਰਾ ਛੰਦਾ, ਸੋਹੰ ਢੋਲਾ ਬੇਪਰਵਾਹੀਆ। ਮੂਰਖ ਮੁਗਧ ਚਤਰ ਸੁਘੜ ਬਣਾਏ ਗੰਦਾ, ਦੁਰਮਤ ਮੈਲ ਧੁਵਾਈਆ। ਅੰਤਰ ਆਤਮ ਦੇ ਕੇ ਪਰਮਾਨੰਦਾ, ਨਿਜਾਨੰਦ ਕਰੇ ਰਸਾਈਆ। ਤੇਰਾ ਦਵਾਰਾ ਸਦਾ ਠੰਡਾ, ਅੰਮ੍ਰਿਤ ਮੇਘ ਬਰਸਾਈਆ। ਆਪਣੀ ਬੰਦਗੀ ਵਿਚ ਲਗਾ ਦੇ ਭੁੱਲਿਆ ਬੰਦਾ, ਬੰਦਨਾ ਦੇ ਸਮਝਾਈਆ। ਤੂੰ ਸਰਬ ਸਵਾਮੀ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਤੇਰੀ ਨਜ਼ਰੀ ਆਈਆ। ਤੂੰ ਮਾਲਕ ਜੇਰਜ ਅੰਡਾ, ਉਤਭੁਜ ਸੇਤਜ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਤੇਰੀ ਓਟ ਤਕਾਈਆ। (੧੭ ਕੱਤਕ ੨੦੨੧ ਬਿ)

ਬਿਨ ਗੁਰ : ਬਿਨ ਗੁਰ ਕਿਸੇ ਨਾ ਮਿਲੇ ਵਡਿਆਈ, ਬਿਨ ਗੁਰ ਕਿਸੇ ਨਾ ਸੋਝੀ ਪਾਈ। ਬਿਨ ਗੁਰ ਬਿਨ ਗੁਰ :

ਜੋਤ ਨਾ ਕਿਸੇ ਜਗਾਈ। ਬਿਨ ਗੁਰ ਅਗਿਆਨ ਅੰਧੇਰ ਨਾ ਵਿਚੋਂ ਜਾਈ। ਬਿਨ ਗੁਰ ਦੇਹ ਦੀਪਕ ਵਿਚ ਨਾ ਜੋਤ ਜਗਾਈ। ਬਿਨ ਗੁਰ ਸੋਝੀ ਕਿਨੇ ਨਾ ਪਾਈ। ਬਿਨ ਗੁਰ ਮਿਲੇ ਨਾ ਨਾਮ ਵਡਿਆਈ। ਬਿਨ ਗੁਰ ਭੁਲੀ ਫਿਰੇ ਲੋਕਾਈ। ਬਿਨ ਗੁਰ ਝੂਠੇ ਧੰਦੇ ਜਨਮ ਗਵਾਈ। ਬਿਨ ਗੁਰ ਮਾਇਆ ਮਮਤਾ ਵਿਚ ਸ੍ਰਿਸ਼ਟ ਰਹਾਈ। ਬਿਨ ਗੁਰ ਕੋਈ ਨਾ ਪਾਰ ਲੰਘਾਈ। ਬਿਨ ਗੁਰ ਜਨਮ ਜਨਮ ਦੁੱਖ ਪਾਈ। ਬਿਨ ਗੁਰ ਕੋਈ ਨਾ ਚਰਨ ਲਗਾਈ। ਬਿਨ ਗੁਰ ਭਵਜਲ ਨਾ ਪਾਰ ਤਰਾਏ। ਬਿਨ ਗੁਰ ਕੋਈ ਨਾ ਦੁਖੀਆਂ ਦੇ ਦੁੱਖ ਗਵਾਏ। ਬਿਨ ਗੁਰ ਕੋਈ ਨਾ ਹਉਮੇ ਦੀ ਮੈਲ ਗਵਾਏ। ਬਿਨ ਗੁਰ ਕੋਈ ਨਾ ਸਿਖ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਕਲਜੁਗ ਆਣ ਤਰਏ। ਬਿਨ ਗੁਰ ਕੋਈ ਨਾ ਆਣ ਭੇਤ ਖੁਲ੍ਹਾਏ। ਬਿਨ ਗੁਰ ਕੋਈ ਨਾ ਜੋਤ ਜਗਾਏ। ਬਿਨ ਗੁਰ ਕੋਈ ਨਾ ਸਚ ਮਾਰਗ ਪਾਏ। ਬਿਨ ਗੁਰ ਕੋਈ ਨਾ ਗਿਆਨ ਨਾਮ ਦਿਵਾਏ। ਬਿਨ ਗੁਰ ਕੋਈ ਨਾ ਸੋਝੀ ਪਾਏ। ਬਿਨ ਗੁਰ ਕੋਏ ਨਾ ਗੁਰ ਗਿਆਨ ਗੋਝ ਬਤਾਏ। ਬਿਨ ਗੁਰ ਕੋਏ ਨਾ ਵਿਚੋਂ ਪ੍ਰਭ ਦਰਸਾਏ। ਬਿਨ ਗੁਰ ਕੋਈ ਨਾ ਜੀਵ ਦਾ ਭੇਤ ਖੁਲ੍ਹਾਏ। ਬਿਨ ਗੁਰ ਕੋਏ ਨਾ ਸਿਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਾਣਾ ਸਚ ਵਰਤਾਏ। ਬਿਨ ਗੁਰ ਕੋਈ ਨਾ ਜੀਵ ਦੀ ਬਣਤ ਬਣਾਏ। ਬਿਨ ਗੁਰ ਕੋਈ ਨਾ ਭੁੱਲਿਆਂ ਲੈ ਤਰਾਏ। ਬਿਨ ਗੁਰ ਕੋਈ ਨਾ ਜੀਵ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਅਗਿਆਨ ਅੰਧੇਰ ਗਵਾਏ। ਬਿਨ ਗੁਰ ਕੋਈ ਨਾ ਸੰਸਾ ਰੋਗ ਗਵਾਏ। ਬਿਨ ਗੁਰ ਕੋਈ ਨਾ ਭਾਂਡਾ ਭਰਮ ਭੁਲਾਏ। ਬਿਨ ਗੁਰ ਕੋਈ ਨਾ ਆਪਣੀ ਜੋਤ ਜਗਾਏ। ਬਿਨ ਗੁਰ ਕੋਈ ਨਾ ਪੰਜਵੀਂ ਜੇਠ ਮਨਾਏ। ਬਿਨ ਗੁਰ ਕੋਏ ਨਾ ਆਪਣੀ ਜੋਤ ਆਪਣੇ ਵਿਚ ਸਮਾਏ। ਬਿਨ ਗੁਰ ਕੋਈ ਨਾ ਸਿਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਰਮ ਚੁਕਾਏ। ਬਿਨ ਗੁਰ ਕੋਈ ਨਾ ਕਲਜੁਗ ਸੋਝੀ ਪਾਏ। ਬਿਨ ਗੁਰ ਕੋਈ ਨਾ ਰਸਨਾ ਹਰਿ ਗੁਣ ਗਾਏ। ਬਿਨ ਗੁਰ ਕੋਈ ਨਾ ਗੁਰ ਕਾ ਸ਼ਬਦ ਅਲਾਏ। ਬਿਨ ਗੁਰ ਕੋਈ ਨਾ ਮੰਗਲਾਚਾਰ ਕਰਾਏ। ਬਿਨ ਗੁਰ ਕੋਈ ਨਾ ਕਲਜੁਗ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਸਿਰ ਦੇ ਕੇ ਹੱਥ, ਸਿੱਖਾਂ ਦੀ ਲਾਜ ਰਖਾਏ। (੪ ਜੇਠ ੨੦੦੭ ਬਿ)

ਮਾਨਸ ਜਨਮ ਜਗਤ ਮੇਂ ਪਾਇਆ। ਬਿਨ ਗੁਰ ਪੂਰੇ ਕਿਸੇ ਪਾਰ ਨਾ ਲਾਇਆ। ਮੋਹ ਮਮਤਾ ਵਿਚ

ਫਿਰੇ ਲੁਭਾਇਆ। ਦੁਨਿਆਵੀ ਝੰਜਟਾਂ ਵਿਚ ਫਸਾਇਆ। ਦੁਖਾਂ ਕਲੇਸ਼ਾਂ ਡੇਰਾ ਲਾਇਆ। ਦੇਹ ਰੋਗੀ ਵਿਚ ਰੋਗ ਵਧਾਇਆ। ਹੋਵੇ ਕਸ਼ਟ ਅਪਾਰ ਬਿਨ ਗੁਰ ਕੋਏ ਨਾ ਦੇ ਛੁਡਾਇਆ । (੪ ਜੇਠ ੨੦੦੭ ਬਿ)

ਤਾਰਨਹਾਰ ਆਪ ਸਮਰਾਥਾ। ਆਪੇ ਰਾਖੇ ਦੇ ਕਰ ਹਾਥਾ। ਸੋਹੰ ਸ਼ਬਦ ਚਲਾਵੇ ਸਾਚੀ ਗਾਥਾ। ਬਿਨ ਗੁਰ ਪੂਰੇ ਨਾ ਕੋਈ ਟਿਕਾਵੇ ਮਾਥਾ। ਬਿਨ ਗੁਰ ਪੂਰੇ ਨਾ ਕੋਈ ਚੜ੍ਹਾਏ ਸਾਚੇ ਰਾਥਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗੋ ਜੁਗ ਅਕਥਨਾ ਅਕਾਥਾ। (੧ ਮਾਘ ੨੦੦੯ ਬਿ)

ਸਚ ਦੁਆਰਾ ਸੋਭਨੀਕ, ਹਰਿ ਸਾਚੇ ਆਪ ਸੁਹਾਇਆ। ਬਿਨ ਪਰਮਾਤਮਾ ਨਾ ਕੋਈ ਪ੍ਰੀਤ, ਦੂਜਾ ਇਸ਼ਟ ਨਾ ਕੋਈ ਮਨਾਇਆ। ਬਿਨ ਸਤਿਗੁਰ ਨਾ ਕੋਈ ਰੀਤ, ਦੂਜਾ ਰਾਹ ਨਾ ਕੋਈ ਚਲਾਈਆ। ਬਿਨ ਗੁਰਚਰਨ ਨਾ ਕੋਈ ਮੰਦਰ ਮਸੀਤ, ਗੁਰੂਦੁਆਰ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਮਿਲਾਇਆ।

ਬਿਨ ਮਿਲਿਆ ਨਾ ਹੋਵੇ ਸਾਤ, ਸਾਂਤਕ ਸਤਿ ਕੋਈ ਵਰਤਾਈਆ। ਬਿਨ ਪਰਕਾਸ਼ ਨਾ ਮਿਟੇ ਰਾਤ, ਅੰਤ ਅੰਧੇਰ ਨਾ ਕੋਈ ਗਵਾਈਆ। ਬਿਨ ਸਤਿਗੁਰ ਨਾ ਦੇਵੇ ਕੋਈ ਦਾਤ, ਨਾਮ ਵਸਤ ਨਾ ਕੋਈ ਵਰਤਾਈਆ। ਬਿਨ ਗੁਰਮੁਖ ਉਤਰੇ ਨਾ ਕੋਈ ਘਾਟ, ਲੱਖ ਚੁਰਾਸੀ ਮੰਝਧਾਰ ਰੁੜ੍ਹਾਈਆ। ਬਿਨ ਗੁਰ ਸ਼ਬਦ ਨਾ ਕੋਈ ਸਾਕ, ਜਗਤ ਸੱਜਣ ਨਾ ਕੋਈ ਬਣਾਈਆ। ਬਿਨ ਕਿਰਪਾ ਗੁਰ ਨਾ ਖੁਲ੍ਹੇ ਤਾਕ, ਬੰਦ ਕਿਵਾੜ ਨਾ ਕੋਈ ਖੁਲ੍ਹਾਈਆ। ਬਿਨ ਨੇਤਰ ਨਜ਼ਰ ਨਾ ਆਏ ਹਾਟ, ਗੁਰ ਸਤਿਗੁਰ ਪੂਰਾ ਰਿਹਾ ਵਖਾਈਆ। ਕਲਜੁਗ ਚੋਲਾ ਰਿਹਾ ਪਾਟ, ਕੰਨੀ ਕੰਨੀ ਕਤਰਾਈਆ। ਧਰਤ ਮਾਤ ਖ਼ੁਸ਼ੀ ਹੋਏ ਮੇਰੀ ਅੰਤ ਮੁੱਕੇ ਵਾਟ, ਕੰਢੀ ਮਿਲਿਆ ਸੱਚਾ ਮਾਹੀਆ। ਮੇਰੀ ਸੁਫ਼ਲ ਕਰੇ ਜ਼ਾਤ, ਆਪਣੀ ਜ਼ਾਤ ਨਾਲ ਮਿਲਾਈਆ। ਮੇਰੀ ਫਿਰ ਹੋਵੇ ਪ੍ਰਭਾਤ, ਸਤਿਜੁਗ ਸਾਚਾ ਲਏ ਅੰਗੜਾਈਆ। ਮੈਂ ਭਗਤਾਂ ਕੋਲੋਂ ਸੁਣਾਂ ਗਾਥ, ਸੋਹੰ ਢੋਲਾ ਚਾਈਂ ਚਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਰੱਖਿਆ ਸਾਥ, ਨਿਉਂ ਨਿਉਂ ਲਾਗਾਂ ਪਾਈਂਆ। (੧੬ ਮਾਘ ੨੦੧੮ ਬਿ)

ਸੰਗਤ ਅੰਦਰ ਹਰਿ ਕਾ ਵਾਸਾ, ਬਿਨ ਸੰਗਤ ਹਰਿ ਜੂ ਕੰਮ ਕਿਸੇ ਨਾ ਆਈਆ। ਸੰਗਤ ਉਤੇ ਗੁਰ ਭਰਵਾਸਾ, ਬਿਨ ਗੁਰ ਸੰਗਤ ਨਾ ਕੋਇ ਬਣਾਈਆ। ਬਿਨ ਸੰਗਤ ਗੁਰੂ ਰਹੇ ਨਿਰਾਸਾ, ਗੁਰ ਗੁਰ ਕਹਿ ਕਹਿ ਸਿਫ਼ਤ ਨਾ ਕੋਇ ਸਾਲਾਹੀਆ। ਦੋਹਾਂ ਅੰਦਰ ਖੇਲ ਕਰੇ ਪੁਰਖ ਅਬਿਨਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਆਦਿ ਅੰਤ ਪੁਰਖ ਅਕਾਲ ਇਕੋ ਗੁਰੂ ਜੁਗ ਜੁਗ ਵੇਖੇ ਤਮਾਸ਼ਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਨਾਨਕ ਗੋਬਿੰਦ ਦਸ ਜੋਤੀ ਪਾਈ ਸਾਚੀ ਰਾਸਾ, ਮੰਡਲ ਮੰਡਪ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਹਰਿ ਸੰਗਤ ਬਣਾਏ ਸਾਚੀ ਬਣਤਰ, ਨਾਮ ਜਣਾਏ ਇਕੋ ਮੰਤਰ, ਲੇਖਾ ਜਾਣੇ ਗਗਨ ਗਗਨੰਤਰ, ਸਰਬ ਜੀਆਂ ਘਟ ਜਾਣੇ ਅੰਤਰ, ਬਿਨ ਅੰਤਰ ਸਤਿਗੁਰ ਰੂਪ ਨਾ ਕੋਇ ਅਖਵਾਈਆ।

ਸੰਗਤ ਵੱਡੀ ਗੁਰ ਵਡਿਆਏ, ਬਿਨ ਗੁਰ ਸੰਗਤ ਕਹਿਣ ਕੋਇ ਨਾ ਪਾਈਆ । ਨਾਮ ਰੰਗਤ ਗੁਰ ਚੜ੍ਹਾਏ, ਬਿਨ ਗੁਰ ਰੰਗ ਨਾ ਕੋਇ ਵਖਾਈਆ। ਨਾਮ ਮਰਦੰਗਾ ਗੁਰ ਵਜਾਏ, ਬਿਨ ਗੁਰ ਅਨਹਦ ਰਾਗ ਨਾ ਕੋਇ ਸੁਣਾਈਆ। ਸੰਗਤ ਸੰਗ ਗੁਰ ਬਣਾਏ, ਬਿਨ ਗੁਰ ਸੰਗੀ ਨਜ਼ਰ ਕੋਇ ਨਾ ਆਈਆ। ਹਰਿ ਸੰਗਤ ਸਤਿਗੁਰ ਚੰਦ ਚੜ੍ਹਾਏ, ਜਗਤ ਅੰਧੇਰਾ ਦਏ ਮਿਟਾਈਆ। ਆਦਿ ਜੁਗਾਦੀ ਲਿਖਿਆ ਲੇਖਾ ਨਾ ਕੋਈ ਖੰਡਤ ਕਰਾਏ, ਅਖੰਡ ਇਕੋ ਰੂਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸੰਗਤ ਰਿਹਾ ਵਡਿਆਈਆ।

ਸਤਿਗੁਰ ਰੂਪ ਭਿੰਨ ਭਿੰਨ, ਆਦਿ ਜੁਗਾਦਿ ਕਰਾਇੰਦਾ। ਗੁਰਮੁਖ ਵਿਰਲਾ ਜਾਣੇ ਸੱਚਾ ਚਿੰਨ੍ਹ, ਜਿਸ ਆਪਣਾ ਨਿਰਗੁਣ ਚਿੰਨ੍ਹ ਚੱਕਰ ਵਖਾਇੰਦਾ। ਕੋਟਨ ਕੋਟ ਰੂਪ ਵਟਾਏ ਗਿਣ ਗਿਣ, ਧਰੂ ਪ੍ਰਹਿਲਾਦ ਕਵਣ ਰੂਪ ਧਰਾਇੰਦਾ। ਪੁਰਖ ਅਕਾਲ ਵੇਸ ਵਟਾਏ ਛਿੰਨ ਛਿੰਨ, ਛਿੰਨ ਭੰਗਰ ਆਪਣਾ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਰੂਪ ਇਕ ਸਮਝਾਇੰਦਾ।

ਗੁਰ ਕਾ ਰੂਪ ਆਦਿ ਜੁਗਾਦਿ ਇਕ, ਨਿਰਗੁਣ ਨੂਰ ਰੁਸ਼ਨਾਈਆ। ਬਾਹਰੋਂ ਪੰਜ ਤੱਤ ਚੋਲਾ ਰਿਹਾ ਦਿਸ, ਹੱਡ ਮਾਸ ਨਾੜੀ ਰੱਤ ਨਾ ਕੋਇ ਵਡਿਆਈਆ । ਅੰਤਰ ਆਤਮਾ ਦਰਸ਼ਨ ਪਾਇਆ ਜਿਸ, ਬਾਹਰ ਵੇਖਣ ਕੋਇ ਨਾ ਜਾਈਆ । ਜਗਤ ਲਬਾਸ ਕਲਜੁਗ ਵੰਡਿਆ ਹਿਸ, ਹਿਸਾ ਸ਼ਹਿਨਸ਼ਾਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰਦੇਵ ਇਕੋ ਰੰਗ ਵਖਾਈਆ। (੧੨ ਅੱਸੂ ੨੦੧੯ ਬਿ)

ਲੇਖਾ ਮੁਕਣਾ ਦੀਨ ਦੁਨੀ ਦੇ ਪੰਖਡੀਆਂ, ਬਿਨਾ ਪ੍ਰਭੂ ਦੇ ਭਗਤਾਂ ਅੰਤਮ ਰਹਿਣ ਕੋਇ ਨਾ ਪਾਈਆ। ਸਤਿਗੁਰ ਦੇ ਭੁੱਲਿਆਂ ਸਭ ਦੀਆਂ ਵੱਢੀਆਂ ਜਾਣੀਆਂ ਕੰਢੀਆਂ, ਕੰਢਾ ਘਾਟ ਹੱਥ ਕੋਇ ਨਾ ਆਈਆ। ਬਿਨ ਸਤਿਗੁਰ ਸ਼ਬਦ ਤੋਂ ਵਿਛੜੀਆਂ ਰੂਹਾਂ ਨਹੀਂ ਜਾਣੀਆਂ ਗੰਢੀਆਂ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਬਿਨਾ ਸਤਿਗੁਰ ਗੋਬਿੰਦ ਤੋਂ ਚੁੱਕਣਾ ਨਹੀਂ ਕਿਸੇ ਆਪਣੇ ਕੰਧੀਆ, ਦੀਨ ਦੁਨੀ ਦਾ ਭਾਰ ਨਾ ਕੋਇ ਵੰਡਾਈਆ। (੧੫ ਫੱਗਣ ਸ਼ ਸੰ ੧੧)

ਡੂੰਘਾ ਸਾਗਰ ਕਲਜੁਗ ਭਵਰ, ਕੂੜ ਕੁੜਿਆਰਾ ਘੁੰਮਣ ਘੇਰ ਰਿਹਾ ਵਖਾਈਆ । ਮਾਣਸ ਜਨਮ ਨਾ ਜਾਏ ਸਵਰ, ਬਿਨ ਸਤਿਗੁਰ ਨਾ ਕੋਇ ਸਹਾਈਆ। ਜਗਤ ਨਾਤਾ ਮੜੀ ਕਵਰ, ਗੋਰ ਘੋਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਜਗਾਈਆ।

ਹਰਿਜਨ ਜਾਗ ਵਕ਼ਤ ਸੁਹੇਲਾ, ਹਰਿ ਸਤਿਗੁਰ ਮੇਲ ਮਿਲਾਇਆ। ਸਮਰੱਥ ਸੁਹਾਇਆ ਸਾਚਾ ਵੇਲਾ, ਘਰ ਸੁਹੰਜਣਾ ਸੋਭਾ ਪਾਇਆ। ਕਰੇ ਖੇਲ ਇਕ ਇਕੇਲਾ, ਕਲ ਧਾਰੀ ਰੂਪ ਵਟਾਇਆ। ਦੁਖ ਦਲਿੱਦਰ ਕੱਟੇ ਧਰਮ ਰਾਏ ਦੀ ਜੇਲਾ, ਜੀਵਣ ਮੁਕਤ ਆਪ ਵਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੂੰਦ ਰਕਤ ਰਕਤ ਬੂੰਦ ਲੇਖੇ ਲੇਖਾ ਲਵੇ ਲਗਾਇਆ। (੨੦ ਜੇਠ ੨੦੧੮ ਬਿ)

ਅੱਧੇ ਮੰਗਣ ਸ਼ਬਦ ਘਨਘੋਰ, ਪ੍ਰਭ ਅੱਗੇ ਝੋਲੀ ਡਾਹੀਆ। ਅੱਧੇ ਰਾਤੀਂ ਉਠ ਉਠ ਫਿਰਦੇ ਚੋਰ, ਲੁੱਟ ਲੁੱਟ ਜੀਵਾਂ ਰਹੇ ਸਤਾਈਆ। ਅਧੇ ਚੜ੍ਹਦੇ ਨਾਮ ਘੋੜ, ਸੋਲਾਂ ਕਲੀਆਂ ਆਸਣ ਪਾਈਆ। ਅੱਧੇ ਆਪਣਾ ਆਪ ਰਹੇ ਰੋੜ੍ਹ, ਵਿਸ਼ੇ ਵਿਕਾਰਾ ਵਕਤ ਗਵਾਈਆ। ਸਤਿਗੁਰ ਪੂਰੇ ਦੀ ਸਦਾ ਲੋੜ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਨਿਰਗੁਣ ਸਰਗੁਣ ਤੇਰੀ ਆਪਣੇ ਹੱਥ ਰੱਖੀ ਡੋਰ, ਜਿਧਰ ਚਾਹੇ ਰਿਹਾ ਭੁਵਾਈਆ। ਗੁਰ ਅਵਤਾਰਾਂ ਆਪਣੇ ਹੁਕਮੇ ਦੇਵੇ ਤੋਰ, ਅੰਤਮ ਆਪਣੇ ਵਿਚ ਲਏ ਮਿਲਾਈਆ। ਬਿਨ ਬੂਝੇ ਜੀਵ ਪਾਵੇ ਸ਼ੋਰ, ਸਮਝ ਸਮਝ ਵਿਚ ਨਾ ਆਈਆ। ਅੱਧੇ ਮੰਗਦੇ ਕੁਛ ਹੋਰ, ਅਧੇ ਮੰਗਦੇ ਕੁਛ ਹੋਰ, ਦੇਵਣਹਾਰੇ ਘਰ ਕੋਈ ਨਾ ਥੋੜ, ਜੋ ਮੰਗੇ ਸੋ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਗੁਰਮੁਖ ਮਨਮੁਖ ਮਨਮੁਖ ਗੁਰਮੁਖ ਦੋਵੇਂ ਰਾਹ ਚਲਾਈਆ। (੨੭ ਅਸੂ ੨੦੧੮ ਬਿ)

ਪੰਜ ਤੱਤ ਕਰੇ ਵਿਚਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਧਿਆਨ ਲਗਾਈਆ । ਚਾਰੋਂ ਕੁੰਟ ਤਪੇ ਅੰਗਿਆਰ, ਦਹਿ ਦਿਸ਼ਾ ਏਕਾ ਅਗਨ ਵਖਾਈਆ। ਹਰ ਘਟ ਹੋਇਆ ਕਾਮ ਕਰੋਧ ਲੋਭ ਮੋਹ ਹੰਕਾਰ, ਆਪਣਾ ਬਲ ਜਣਾਈਆ। ਆਸਾ ਤ੍ਰਿਸਨਾ ਕਰੇ ਪਿਆਰ, ਹਉਂਮੇ ਹੰਗਤਾ ਸੰਗ ਨਿਭਾਈਆ। ਮਾਇਆ ਮਮਤਾ ਵਿਚ ਸੰਸਾਰ, ਜੂਠ ਝੂਠ ਕਰੀ ਕੁੜਮਾਈਆ। ਕੂੜੀ ਕਿਰਿਆ ਜਗਤ ਸ਼ੰਗਾਰ, ਨਾਮ ਨੇਤਰ ਕੱਜਲ ਨਾ ਪਾਈਆ।

ਸਾਚੀ ਸੇਜਾ ਮਿਲੇ ਨਾ ਕੰਤ ਭਤਾਰ, ਲੱਖ ਚੁਰਾਸੀ ਭੋਗ ਬਲਾਸ ਕਰਾਈਆ। ਇਕੋ ਭੁੱਲਿਆ ਹਰਿ ਕਰਤਾਰ, ਪੰਜ ਤੱਤ ਰੋਵੇ ਦਏ ਦੁਹਾਈਆ। ਮਨ ਮਤ ਬੁਧ ਨਾ ਸਕੇ ਕੁਛ ਵਿਚਾਰ, ਨਾ ਕੋਈ ਚਲੇ ਅੰਤ ਚਤੁਰਾਈਆ। ਬਿਨ ਸਤਿਗੁਰ ਕਿਰਪਾ ਕੋਇ ਨਾ ਉਤਰੇ ਪਾਰ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। (੧੬ ਅੱਸੂ ੨੦੧੯ ਬਿ)

ਜਿਸ ਗੁਰਮੁਖ ਸਤਿਗੁਰ ਗੁਰ ਸ਼ਬਦ ਮਿਲੇ ਪਿਆਰਾ, ਪ੍ਰੇਮ ਪ੍ਰੀਤੀ ਇਕ ਸਿਖਾਇੰਦਾ। ਦੋ ਜਹਾਨਾਂ ਕਰੇ ਬਾਹਰਾ, ਗੁਪਤ ਜ਼ਾਹਰਾ ਰੰਗ ਵਖਾਇੰਦਾ। ਮਹੱਲ ਅਟੱਲ ਚੜ੍ਹ ਬੋਲੇ ਸਚ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਦਵਾਰਾ, ਦਰਦੀ ਹੋਰ ਨਜ਼ਰ ਕੋਇ ਨਾ ਆਇੰਦਾ। ਬਿਨ ਭਗਵਾਨ ਭਗਤ ਰਹੇ ਕੁਵਾਰਾ, ਬਿਨ ਸਤਿਗੁਰ ਗੁਰਸਿਖ ਨਾ ਕੋਇ ਪਰਨਾਇੰਦਾ। ਲੱਖ ਚੁਰਾਸੀ ਜੀਵ ਜੰਤ ਕਲਜੁਗ ਮਾਇਆ ਕਿਸੇ ਕੰਮ ਨਾ ਆਏ ਸ਼ੰਗਾਰਾ, ਕੂੜੀ ਕਿਰਿਆ ਸਰਬ ਵਖਾਇੰਦਾ। ਜਿਸ ਜਨ ਪਾਰਬ੍ਰਹਮ ਪ੍ਰਭ ਪੁਰਖ ਪ੍ਰੀਤਮ ਮਿਲੇ ਵਿਚ ਸੰਸਾਰਾ, ਸੋ ਸੋਭਾਵੰਤ ਸੁਹਾਗਣ ਨਾਰ ਜਗਤ ਜਵਾਨੀ ਜੋਬਣ ਮਾਣੇ ਮੁਟਿਆਰਾ, ਦੋ ਜਹਾਨਾਂ ਏਥੇ ਓਥੇ ਸਾਚਾ ਸੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦੇਵੇ ਸਾਚਾ ਵਰ, ਗੁਰਮੁਖ ਮਿਲੇ ਇਕੋ ਘਰ, ਘਰ ਮੰਦਰ ਆਪ ਸੁਹਾਇੰਦਾ।(੧੯ ਅੱਸੂ ੨੦੧੯ ਬਿ)

ਬ੍ਰਹਮ : ਕੋਟ ਬ੍ਰਹਿਮੰਡ ਕੋਈ ਥਿਰ ਨਾ ਰਹਾਵੇ। ਸ਼ਬਦ ਬਾਣ ਗੁਰ ਐਸਾ ਲਾਵੇ। ਚੱਕਰ ਸੁਦਰਸ਼ਨ ਬ੍ਰਹਮ

ਦਰਸ ਦਿਖਾਵੇ। ਚਾਰ ਵਰਨ ਦਾ ਭੇਦ ਮੁਕਾਵੇ। ਬ੍ਰਹਮ ਸੇ ਉਪਜੇ ਬ੍ਰਹਮ ਮਾਹਿ ਸਮਾਵੇ। ਈਸ਼ਰ ਜੋਤ ਹਰਿ ਜੀਵ ਮੇਂ ਆਵੇ। ਸਰਬ ਸ੍ਰਿਸ਼ਟ ਪ੍ਰਭ ਏਕ ਬਣਾਵੇ। ਨੀਚ ਊਚ ਸਭ ਇਕ ਕਰਾਵੇ। ਆਪਣਾ ਨਾਮ ਇਹ ਬਤਾਵੇ। ਸੋਹੰ ਸ਼ਬਦ ਘਰ ਸਾਚੇ ਗਾਵੇ। ਆਵਣ ਜਾਣ ਦਾ ਜੀਵ ਪੰਧ ਮੁਕਾਵੇ। ਧਰਤ ਧਵਲ ਆਕਾਸ਼ ਸਭ ਥਾਈਂ ਸਮਾਵੇ। ਜਹਾਂ ਦੇਖਾਂ ਤਹਾਂ ਨਦਰੀ ਆਵੇ। (੮ ਫੱਗਣ ੨੦੦੬ ਬਿ) ਈਸ਼ਰ ਬ੍ਰਹਮ ਜੀਵ ਬ੍ਰਹਮ ਰੂਪ ਉਪਾਇਆ। (੫ ਚੇਤ ੨੦੦੭ ਬਿ)

ਬ੍ਰਹਮ ਸਰੂਪ : ਪਾਏ ਬ੍ਰਹਮ ਹੋਏ ਬ੍ਰਹਮ ਸਰੂਪ। (੨੦ ਮੱਘਰ ੨੦੦੬ ਬਿ) ਬ੍ਰਹਮ ਉਪਜਿਆ ਬ੍ਰਹਮ ਸਰੂਪ

ਬ੍ਰਹਮ ਸਮਾਇਆ। ਬ੍ਰਹਮ ਸਰੂਪ ਦਾ ਕਿਸੇ ਭੇਤ ਨਾ ਪਾਇਆ। (੨੬ ਪੋਹ ੨੦੦੬ ਬਿ)
ਜੀਵ ਜੁਗਤ ਪ੍ਰਭ ਆਪ ਬਣਾਵੇ। ਨਿਜ ਘਰ ਬੈਠਾ ਤਾੜੀ ਲਾਵੇ। ਆਪ ਏਕ ਅਨੇਕ ਸਮਾਵੇ। ਪਾਰਬ੍ਰਹਮ
ਬ੍ਰਹਮ ਸਰੂਪ ਉਪਾਵੇ। ਬ੍ਰਹਮ ਸਰੂਪ ਸਭ ਜੀਵ ਉਪਾਵੇ। ਕਾਇਆ ਆਕਾਰ ਛਲ ਰੂਪ ਬਣਾਵੇ। ਅਨੰਦ
ਬਿਨੋਦ ਵਿਚ ਜੋਤ ਜਗਾਵੇ। ਬਿਨ ਗੁਰ ਬੂਝੇ ਕੋਈ ਭੇਵ ਨਾ ਪਾਵੇ। ਸੋ ਬੂਝੇ ਜਿਸ ਦਇਆ ਕਮਾਵੇ।
ਸਾਧ ਸੰਗਤ ਮਿਲ ਹਰਿ ਗੁਣ ਗਾਵੇ। (੩ ਵਿਸਾਖ ੨੦੦੭ ਬਿ) ਗੁਰਪ੍ਰਸਾਦਿ ਬ੍ਰਹਮ ਸਰੂਪ ਹੋ
ਜਾਈਏ। (੧੯ ਵਿਸਾਖ ੨੦੦੭ ਬਿ) ਈਸ਼ਰ ਜੋਤ ਜਗਤ ਮੇਂ ਆਏ, ਆਪ ਬ੍ਰਹਮ ਸਰੂਪ ਸਿੱਖ
ਬ੍ਰਹਮ ਸਰੂਪ ਬਣਾਇਓ। (੨੪ ਵਿਸਾਖ ੨੦੦੭ ਬਿ)
ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਗੁਰਸਿਖਾਂ ਬ੍ਰਹਮ ਸਰੂਪ ਦਰਸ ਦੀਦਾਰਿਆ । (੧੨ ਕੱਤਕ ੨੦੦੭ ਬਿ)

ਬ੍ਰਹਮ ਗਿਆਨ : ਇਹ ਦਿਤਾ ਸਿੱਖਾਂ ਨੂੰ ਦਾਨ। ਸੋਹੰ ਸ਼ਬਦ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਬ੍ਰਹਮ ਗਿਆਨ

ਵਿਸ਼ਨੂੰ ਭਗਵਾਨ, ਨਾਮ ਸ਼ਬਦ ਦਾ ਦਿਤਾ ਗਿਆਨ। (੮ ਫੱਗਣ ੨੦੦੬ ਬਿ)
ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਚਰਨੀਂ ਲਾਇਆ।
ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਮੰਗਲ ਗਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਝੂਲ ਝੁਲਾਇਆ।
ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਸਿਖ ਬਣਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸੋਹੰ ਸ਼ਬਦ ਸੁਣਾਇਆ।

ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸਤਿ ਸੰਤੋਖ ਦਿਵਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਭਰਮ ਭੌ ਗੁਵਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਕਲ ਦਰਸ਼ਨ ਪਾਇਆ। ਉਪਜੇ ਬ੍ਰਹਮ ਗਿਆਨ, ਜੋ ਜਨ ਸੇਵ ਕਮਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ। (੧੭ ਵਸਾਖ ੨੦੦੬ ਬਿ) ਬ੍ਰਹਮ ਗਿਆਨ ਹਰਿ ਚਰਨ ਧਿਆਨ। (੧੧ ਮੱਘਰ ੨੦੧੦ ਬਿ) ਇਹ ਦਿਤਾ ਸਿੱਖਾਂ ਨੂੰ ਦਾਨ। ਸੋਹੰ ਸ਼ਬਦ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਸ਼ਬਦ ਦਾ ਦਿਤਾ ਗਿਆਨ। (੮ ਫੱਗਣ ੨੦੦੬ ਬਿ)

ਨਿਹਕਲੰਕ ਲੈ ਅਵਤਾਰ, ਸੋਹੰ ਦੇਵੇ ਬ੍ਰਹਮ ਗਿਆਨੋ। (੨੭ ਅੱਸੂ ੨੦੦੭ ਬਿ)

ਭਵ ਸਾਗਰ : ਗੁਰਚਰਨ ਲਾਗ ਭਵ ਸਾਗਰ ਤਰੀਏ, ਗਰਭਵਾਸ ਗੁਰ ਬੰਧ ਕਟਾਇਆ। (੨੨ ਜੇਠ ਭਵ ਸਾਗਰ :

੨੦੦੭ ਬਿ)
ਭਵ ਸਾਗਰ ਤੋਂ ਹੋਇਆ ਪਾਰ। ਜਨਮ ਨਾ ਪਾਵੇ ਦੂਜੀ ਵਾਰ। (੧ ਮਾਘ ੨੦੦੮ ਬਿ)
ਹਰਿ ਸ਼ਬਦ ਅਲਖ ਨਿਰੰਜਣ, ਇਕ ਅਲਖ ਜਗਾਈਆ। ਸਤਿਗੁਰ ਪੂਰਾ ਦਰਦ ਦੁਖ ਭੈ ਭੰਜਨ, ਭਵ ਸਾਗਰ
ਪਾਰ ਕਰਾਈਆ। ਗੁਰਮੁਖ ਨੇਤਰ ਪਾਏ ਨਾਮ ਅੰਜਨ, ਆਪਣਾ ਲੋਚਣ ਆਪ ਖੁਲ੍ਹਾਈਆ। ਮਨਮੁਖ ਜੀਵ
ਜਗਤ ਵਿਕਾਰਾ ਪੀ ਪੀ ਰੱਜਣ, ਤ੍ਰਿਸਨਾ ਭੁੱਖ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਨਿਹਕਲੰਕ ਨਰਾਇਣ ਨਰ, ਆਪਣੀ ਕਲ ਰਿਹਾ ਵਰਤਾਈਆ। (੬ ਫੰਗਣ ੨੦੧੪ ਬਿ)

ਭਗਤ : ਪਹਿਲਾ ਭਗਤ ਭਗਤ ਪ੍ਰਹਿਲਾਦ, ਪਰਲੋ ਨੇੜ ਕਦੇ ਨਾ ਆਈਆ। ਦੂਜੇ ਧਰੂ ਦਿਤੀ ਭਗਤ :

ਦਾਦ, ਨਾਨਕ ਦਾਦਕ ਨਾ ਕੋਇ ਵਡਿਆਈਆ । ਤੀਜੇ ਬਲ ਦਿਤਾ ਸਾਥ, ਸਗਲਾ ਸੰਗ ਨਿਭਾਈਆ। ਚੌਥੇ ਅਮਰੀਕ ਰੱਖਿਆ ਹਾਥ, ਸਿਰ ਆਪਣਾ ਹੱਥ ਟਿਕਾਈਆ। ਪੰਜਵੇਂ ਜਨਕ ਲੇਖਾ ਇਕਾਂਤ, ਅਕਲ ਕਲਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਭਗਵਨ ਸੰਗ ਰਖਾਈਆ। ਛੇਵੇਂ ਹਰੀ ਚੰਦ ਉਜਿਆਰ, ਸਤਵੇਂ ਤਾਰਾ ਰਾਣੀ ਯਾਰ, ਅੱਠਵੇਂ ਬਿਦਰ ਕਰੇ ਸੁਧਾਰ, ਨਾਵੇਂ ਸੁਦਾਮਾ ਜਾਏ ਤਾਰ, ਦਸਵੇਂ ਦਰੋਪਦ ਕਰੇ ਵਿਚਾਰ, ਯਾਰਵੇਂ ਜੈ ਦੇਵ ਲਾਏ ਪਾਰ, ਬਾਰਵੇਂ ਰਵਦਾਸ ਬਣਾਏ ਯਾਰ, ਤੇਰਵੇਂ ਸੈਣ ਲਏ ਉਠਾਲ, ਚੌਧਵੇਂ ਕਬੀਰ ਕਰੇ ਪ੍ਰਿਤਪਾਲ, ਪੰਦਰਵੇਂ ਧੰਨਾ ਜੱਟ ਦਏ ਵਖਾਲ, ਸੋਲਵੇਂ ਤਰਲੋਚਣ ਸ਼ਾਹ ਬਣਾਏ ਕੰਗਾਲ, ਸਤਾਰਵੇਂ ਅਜਾਮਲ ਦੇਵੇ ਠਾਰ, ਅਠਾਰਵੇਂ ਬੈਣੀ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗਨਕਾ ਪੂਤਨਾ ਬੱਧਕ ਜਗਤ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਦਸ ਦਸ ਅੱਠ ਨੱਠ ਨੱਠ ਜੁਗ ਜੁਗ ਸਤਿ ਸਤਿ ਏਕਾ ਤੱਤ ਵਖਾਈਆ। (੨੧ ਮੱਘਰ ੨੦੧੮ ਬਿ)

ਭਗਤ ਜਨ ਸੋ, ਜੋ ਦਰਸ ਸੁਹੰਦੇ। ਭਗਤ ਜਨ ਸੋ, ਜੋ ਕਲ ਤਰੰਦੇ। ਭਗਤ ਜਨ ਸੋ, ਜੋ ਕਰ ਦਰਸ ਸਰਨ ਪੜੰਦੇ। ਭਗਤ ਜਨ ਸੋ, ਜਿਸ ਬਖ਼ਸ਼ੇ ਜਨ ਆਪ ਬਖ਼ਸ਼ਿੰਦੇ। ਭਗਤ ਜਨ ਸੋ, ਮਿਲ ਸਾਧ ਸੰਗਤ ਜਨ ਦੁਤਰ ਤਰੰਦੇ। ਭਗਤ ਜਨ ਸੋ, ਜਿਨ ਪਾਇਆ ਮੁਰਾਰ ਮਨੋਹਰ ਮੁਕੰਦੇ। ਭਗਤ ਜਨ ਸੋ, ਆਤਮ ਰਸ ਨਿਝਰੋਂ ਝਿਰੰਦੇ। ਭਗਤ ਜਨ ਸੋ, ਕਵਲ ਨਾਭ ਅੰਮ੍ਰਿਤ ਬੂੰਦ ਮੁਖ ਚੁਵਿੰਦੇ। ਭਗਤ ਜਨ ਸੋ, ਜਿਨ ਪ੍ਰਭ ਦਸਮ ਦਵਾਰ ਖੁਲ੍ਹਿੰਦੇ। ਭਗਤ ਜਨ ਸੋ, ਜੋ ਕਲਜੁਗ ਸਾਧ ਸੰਗਤ ਮਿਲ ਬਹਿੰਦੇ। ਭਗਤ ਜਨ ਸੋ, ਜੋ ਨਿਹਕਲੰਕ ਦਰਸ ਕਰਿੰਦੇ। ਭਗਤ ਜਨ ਸੋ, ਜਿਨ ਮਹਾਰਾਜ ਸ਼ੇਰ ਸਿੰਘ ਪ੍ਰਭ ਗੋਬਿੰਦੇ। (੨ ਵਸਾਖ ੨੦੦੮ ਬਿ)

ਧੰਨ ਵਡਿਆਈ ਭਗਤ ਜਨ, ਹਰਿ ਸੱਜਣ ਮੇਲ ਮਿਲਾਇਆ। ਧੰਨ ਵਡਿਆਈ ਭਗਤ ਜਨ, ਹਰਿ ਸਤਿਗੁਰ ਸੱਚਾ ਪਾਇਆ। ਧੰਨ ਵਡਿਆਈ ਭਗਤ ਜਨ, ਜਗ ਆਪਣਾ ਪੰਧ ਮੁਕਾਇਆ। ਧੰਨ ਵਡਿਆਈ ਭਗਤ ਜਨ, ਲੋਕਮਾਤ ਸਾਚਾ ਚੰਦ ਚੜ੍ਹਾਇਆ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਇਕ ਸੁਹਾਇਆ। ਧੰਨ ਵਡਿਆਈ ਭਗਤ ਜਨ, ਪਤਿਪਰਮੇਸ਼ਵਰ ਇਕੋ ਗਾਇਆ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਖਲਾਇਆ।

ਧੰਨ ਵਡਿਆਈ ਭਗਤ ਜਨ, ਘਰ ਪਾਇਆ ਇਕ ਦਵਾਰ। ਧੰਨ ਵਡਿਆਈ ਭਗਤ ਜਨ, ਰਸਨਾ ਗਾਇਆ ਇਕ ਨਿਰੰਕਾਰ। ਧੰਨ ਵਡਿਆਈ ਭਗਤ ਜਨ, ਨਾਤਾ ਤੋੜਿਆ ਸਰਬ ਸੰਸਾਰ। ਧੰਨ ਵਡਿਆਈ ਭਗਤ ਜਨ, ਗ੍ਰਹਿ ਮਿਲਿਆ ਪੁਰਖ ਕਰਤਾਰ। ਧੰਨ ਵਡਿਆਈ ਭਗਤ ਜਨ, ਸੋ ਪੁਰਖ ਨਿਰੰਜਣ ਕਰੇ ਸਚ ਪਿਆਰ। ਧੰਨ ਵਡਿਆਈ ਭਗਤ ਜਨ, ਭਾਂਡਾ ਭਰਮ ਭੌ ਭੰਨਾਇਆ। ਧੰਨ ਵਡਿਆਈ ਭਗਤ ਜਨ, ਮਨ ਚਾਓ ਘਨੇਰਾ ਹਰਿ ਜੂ ਦਰਸ਼ਨ ਪਾਇਆ। ਧੰਨ ਵਡਿਆਈ ਭਗਤ ਜਨ, ਜੁਗ ਜੁਗ ਦਾ ਗੇੜਾ ਅੰਤ ਕਟਾਇਆ। ਧੰਨ ਵਡਿਆਈ ਭਗਤ ਜਨ, ਤੇਰਾ ਮੇਰਾ ਮੋਹ ਚੁਕਾਇਆ । ਧੰਨ ਵਡਿਆਈ ਭਗਤ ਜਨ, ਹਰਿ ਨੇਰਨ ਨੇਰਾ ਨਜ਼ਰੀ ਆਇਆ। ਧੰਨ ਵਡਿਆਈ ਭਗਤ ਜਨ, ਦੋ ਜਹਾਨਾਂ ਡੇਰਾ ਢਾਹਿਆ। ਧੰਨ ਵਡਿਆਈ ਭਗਤ ਜਨ, ਆਪਣਾ ਬੇੜਾ ਬੰਨ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਖੇਲ ਕਰਾਇਆ।

ਧੰਨ ਵਡਿਆਈ ਭਗਤ ਜਨ, ਘਰ ਪਾਇਆ ਸ੍ਰੀ ਭਗਵਾਨ। ਧੰਨ ਵਡਿਆਈ ਭਗਤ ਜਨ, ਲੋਕਮਾਤ ਮਿਲਿਆ ਮਾਣ। ਧੰਨ ਵਡਿਆਈ ਭਗਤ ਜਨ, ਹਰਿ ਕਾ ਨਾਉਂ ਸੁਣਿਆ ਕਾਨ। ਧੰਨ ਵਡਿਆਈ ਭਗਤ ਜਨ, ਗ੍ਰਹਿ ਮੰਦਰ ਮਿਲਿਆ ਸਚ ਮਕਾਨ। ਧੰਨ ਵਡਿਆਈ ਭਗਤ ਜਨ, ਨਿਰਗੁਣ ਸਰਗੁਣ ਦਰ ਦਰ ਵੇਖੇ ਆਣ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਡ ਮਿਹਰਵਾਨ।

ਧੰਨ ਵਡਿਆਈ ਜਨ ਭਗਤ, ਭਗਤੀ ਪੰਧ ਮੁਕਾਇਆ। ਧੰਨ ਵਡਿਆਈ ਜਨ ਭਗਤ, ਬੂੰਦ ਰਕਤੀ ਲੇਖੇ ਲਾਇਆ। ਧੰਨ ਵਡਿਆਈ ਜਨ ਭਗਤ, ਆਤਮ ਸ਼ਕਤੀ ਪਰਮਾਤਮ ਜੋੜ ਜੁੜਾਇਆ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਗੋਦ ਬਹਾਇਆ। ਧੰਨ ਵਡਿਆਈ ਜਨ ਭਗਤ, ਜਾਗਰਤ ਜੋਤ ਹੋਏ ਉਜਿਆਰ। ਧੰਨ ਵਡਿਆਈ ਜਨ ਭਗਤ, ਹਉਂਮੇ ਰੋਗ ਦਏ ਨਿਵਾਰ। ਧੰਨ ਵਡਿਆਈ ਜਨ ਭਗਤ, ਧੁਰ ਸੰਜੋਗ ਹੋਇਆ ਕਰਤਾਰ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਠੰਡਾ ਠਾਰ, ਧੰਨ ਵਡਿਆਈ ਜਨ ਭਗਤ, ਭਗਤ ਨਾਮ ਸੁਣਿਆ ਸੱਚੀ ਧੁਨਕਾਰ। ਧੰਨ ਵਡਿਆਈ ਜਨ ਭਗਤ, ਕੂੜੀ ਕਿਰਿਆ ਕਰੇ ਖ਼ੁਵਾਰ। ਧੰਨ ਵਡਿਆਈ ਜਨ ਭਗਤ, ਆਤਮ ਦਰਸੀ ਦੇਵੇ ਦਰਸ ਦੀਦਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ।

ਧੰਨ ਵਡਿਆਈ ਭਗਤ ਜਨ, ਜਣਿਆ ਪੁਰਖ ਅਲੱਖ। ਧੰਨ ਵਡਿਆਈ ਭਗਤ ਜਨ, ਹਰਿ ਨਿਰਗੁਣ ਰੂਪ ਦੇਖਿਆ ਪਰਤੱਖ। ਧੰਨ ਵਡਿਆਈ ਭਗਤ ਜਨ ਹਰਿ ਜੂ ਪਰਦਾ ਲਿਆ ਢੱਕ। ਧੰਨ ਵਡਿਆਈ ਭਗਤ ਜਨ, ਨਿਰਗੁਣ ਨਿਰਵੈਰ ਆਪਣੀ ਗੋਦੀ ਲਿਆ ਚੱਕ। ਧੰਨ ਵਡਿਆਈ ਭਗਤ ਜਨ, ਸਦਾ ਸਦਾ ਸਿਰ ਰੱਖੇ ਹੱਥ। ਧੰਨ ਵਡਿਆਈ ਭਗਤ ਜਨ, ਮਿਲਿਆ ਮੇਲ ਪੁਰਖ ਸਮਰੱਥ। ਧੰਨ ਵਡਿਆਈ ਭਗਤ ਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹਿਰਦੇ ਗਿਆ ਵਸ।

ਧੰਨ ਵਡਿਆਈ ਭਗਤ ਜਨ, ਹਰਿ ਪਾਇਆ ਪੁਰਖ ਅਬਿਨਾਸ਼। ਧੰਨ ਵਡਿਆਈ ਭਗਤ ਜਨ, ਨਾਤਾ ਤੁਟਾ ਪ੍ਰਿਥਮੀ ਆਕਾਸ਼। ਧੰਨ ਵਡਿਆਈ ਭਗਤ ਜਨ, ਲੇਖੇ ਲੱਗਾ ਪਵਣ ਸਵਾਸ। ਧੰਨ ਵਡਿਆਈ ਭਗਤ

ਜਨ, ਮਾਣਸ ਜਨਮ ਹੋਇਆ ਰਾਸ। ਧੰਨ ਵਡਿਆਈ ਭਗਤ ਜਨ, ਜਨਮ ਜਨਮ ਦੀ ਪੂਰੀ ਹੋਈ ਆਸ। ਧੰਨ ਵਡਿਆਈ ਭਗਤ ਜਨ, ਮੇਲ ਮਿਲਾਇਆ ਸ਼ਾਹੋ ਸ਼ਾਬਾਸ਼। ਧੰਨ ਵਡਿਆਈ ਭਗਤ ਜਨ, ਨਿਰਗੁਣ ਜੋਤ ਕਰੇ ਪਰਕਾਸ਼। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਤਮਾਸ਼। ਧੰਨ ਵਡਿਆਈ ਜਨ ਭਗਤ, ਘਰ ਪਾਇਆ ਹਰਿ ਗੋਬਿੰਦ। ਧੰਨ ਵਡਿਆਈ ਜਨ ਭਗਤ, ਕਲਜੁਗ ਅੰਤਮ ਮਿਟੀ ਚਿੰਦ। ਧੰਨ ਵਡਿਆਈ ਜਨ ਭਗਤ, ਅੰਮ੍ਰਿਤ ਪੀਆ ਸਾਗਰ ਸਿੰਧ। ਧੰਨ ਵਡਿਆਈ ਜਨ ਭਗਤ, ਮਾਣ ਗਵਾਇਆ ਸੁਰਪਤ ਇੰਦ। ਧੰਨ ਵਡਿਆਈ ਜਨ ਭਗਤ, ਹਰਿ ਮਿਲਿਆ ਗੁਣੀ ਗਹਿੰਦ । ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਬਖ਼ਸ਼ੰਦ। ਧੰਨ ਵਡਿਆਈ ਜਨ ਭਗਤ, ਪਾਇਆ ਹਰਿ ਦਵਾਰ। ਧੰਨ ਵਡਿਆਈ ਜਨ ਭਗਤ, ਵਿਸਰਿਆ ਸੰਸਾਰ। ਧੰਨ ਵਡਿਆਈ ਜਨ ਭਗਤ, ਪੁਰਖ ਅਬਿਨਾਸ਼ੀ ਲਏ ਉਧਾਰ। ਧੰਨ ਵਡਿਆਈ ਜਨ ਭਗਤ, ਬੰਦ ਖ਼ਲਾਸੀ ਹੋਈ ਅੰਤਮ ਵਾਰ। ਧੰਨ ਵਡਿਆਈ ਜਨ ਭਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਾਚੀ ਕਾਰ। (੨੬ ਮੱਘਰ ੨੦੧੮ ਬਿ)

ਭਗਤੀ : ਹਰਿ ਕਾ ਨਾਮ ਇਕ ਜਗਤ ਰਖਵਾਲ ਹੈ। ਪ੍ਰਭ ਮਿਲਣ ਦੀ ਸਿਕ ਵਡ ਭਗਤੀ ਵਿਚ ਜਹਾਨ ਭਗਤੀ :

ਹੈ। ਗੁਰਸਿੱਖ ਸਾਚੀ ਸਿਖਿਆ ਲੈਣ ਸਿੱਖ, ਇਕ ਨਾ ਭੁੱਲੇ ਹਰਿ ਭਗਵਾਨ ਹੈ। ਆਤਮ ਉਤਾਰੇ ਕਲਜੁਗ ਝੂਠੀ ਵਿੱਖ, ਅੰਮ੍ਰਿਤ ਪਿਆਏ ਨਾਮ ਨਿਧਾਨ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਹਿਲੀ ਮਾਘੀ ਹੋਇਆ ਆਪ ਮਿਹਰਵਾਨ ਹੈ। (੧ ਮੱਘਰ ੨੦੧੦ ਬਿ)

ਜਗਤ ਭਗਤੀ ਚਰਨ ਧਿਆਨ, ਏਕਾ ਏਕ ਰਖਾਈਆ। ਨਾਮ ਸ਼ਕਤੀ ਗੁਣ ਨਿਧਾਨ, ਸਾਚੀ ਸੇਵ ਲਗਾਈਆ। ਬੂੰਦ ਰਕਤੀ ਵੇਖ ਵਖਾਣ, ਆਦਿ ਸ਼ਕਤੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਬਣਤ ਬਣਾਈਆ। (੧੮ ਹਾੜ ੨੦੧੩ ਬਿ)

ਹਰਿ ਚਰਨ ਕਵਲ ਪਿਆਰ, ਭਗਤੀ ਭਗਤ ਉਪਾਇਆ। ਭਗਤੀ ਰੂਪ ਅਪਾਰ, ਹਰਿਜਨ ਇਛਿਆ ਵਿਚ ਰਖਾਇਆ। ਹਰਿਜਨ ਇੱਛਿਆ ਏਕਾ ਧਾਰ, ਹਰਿ ਦਰਸ਼ਨ ਨੈਣਾ ਪਾਇਆ। ਹਰਿ ਦਰਸ਼ਨ ਅਗੰਮ ਅਪਾਰ, ਤਾਮਸ ਤ੍ਰਿਸ਼ਨਾ ਦਏ ਮਿਟਾਇਆ। ਸਾਚਾ ਮੇਲਾ ਇੱਕ ਦਵਾਰ, ਏਕੰਕਾਰਾ ਮੇਲ ਮਿਲਾਇਆ।

ਵਿਛੜ ਨਾ ਜਾਏ ਦੂਜੀ ਵਾਰ, ਸਾਚੀ ਜੁਗਤੀ ਜੁਗਤ ਬਣਾਇਆ। ਭਗਤ ਭਗਵੰਤੀ ਸਾਚੀ ਧਾਰ, ਸਾਚਾ ਕੰਤ ਰਹੀ ਹੰਢਾਇਆ। ਦਿਵਸ ਰੈਣ ਕਰੇ ਪਿਆਰ, ਆਤਮ ਸੇਜਾ ਇਕ ਵਿਛਾਇਆ। ਮੰਗੇ ਮੰਗ ਦੋਵੇਂ ਭੁਜਾ ਪਸਾਰ, ਚਤਰਭੁਜ ਮੇਲ ਮਿਲਾਇਆ। ਆਪੇ ਦੇਵੇ ਇਕ ਹੁਲਾਰ, ਗੋਝ ਆਪਣਾ ਆਪ ਖੁਲ੍ਹਾਇਆ। ਭਗਵੰਤ ਭਗਤੀ ਭਗਤ ਏਕਾ ਰੰਗ ਅਪਾਰ, ਆਪਣਾ ਦਏ ਚੜ੍ਹਾਇਆ। ਸਾਚੀ ਭਗਤੀ ਵਿਚ ਸੰਸਾਰ, ਹਰਿ ਸਰਨ ਸਰਨਾਈ ਚਰਨ ਕਵਲ ਕਵਲ ਚਰਨ ਚਿਤ ਲਾਇਆ। ਭਗਤੀ ਹਰਿ ਕਾ ਰੂਪ ਹੈ, ਹਰਿਜਨ ਵਿਚ ਸਮਾਏ। ਦਿਸ ਨਾ ਆਏ ਅੰਧਕੂਪ ਹੈ, ਸ੍ਰਿਸ਼ਟ ਸਬਾਈ ਰਹੀ ਬਿਲਲਾਏ। ਨਾ ਕੋਈ ਧੁਖਾਏ ਸਾਚਾ ਧੂਪ ਹੈ, ਹਰਿ ਮੰਦਰ ਅੰਦਰ ਧੂੰਆਂਧਾਰ ਨਾ ਕੋਈ ਦਿਸਾਏ। ਆਪੇ ਫਿਰਦੀ ਚਾਰੇ ਕੂਟ ਹੈ, ਗੁਰਮੁਖ ਸੋਏ ਰਹੀ ਜਗਾਏ। ਸ਼ਬਦ ਪੰਘੂੜਾ ਰਹੀ ਝੂਟ ਹੈ, ਗੋਬਿੰਦ ਸਾਚਾ ਰਿਹਾ ਹਿਲਾਏ। ਸਾਚੀ ਮਸਤਕ ਜੋਤ ਨਿਰੰਜਣ ਪੋਹ ਰਹੀ ਫੂਟ ਹੈ, ਅਗਿਆਨ ਅੰਧੇਰ ਮਿਟਾਏ। ਜੂਠ ਝੂਠ ਫਲ ਰਿਹਾ ਟੂਟ ਹੈ, ਜਿਸ ਜਨ ਆਪਣਾ ਰਾਹ ਵਖਾਏ। ਪੰਜ ਚੋਰ ਨਾ ਸਕਣ ਲੂਟ ਹੈ, ਦਰ ਦਵਾਰ ਦਏ ਦੁਰਕਾਏ। ਤੀਰ ਨਿਰਾਲਾ ਜਾਏ ਛੂਟ ਹੈ, ਜਨ ਹਿਰਦੇ ਪਾਰ ਕਰਾਏ। ਅੰਤਮ ਅੰਤ ਮਨਾਏ ਜੋ ਜਨ ਗਏ ਰੂਠ ਹੈ, ਜੁਗ ਜੁਗ ਵਿਛੜੇ ਮੇਲ ਮਿਲਾਏ। ਪੁਰਖ ਅਬਿਨਾਸ਼ੀ ਜਿਸ ਜਨ ਉਪਰ ਜਾਏ ਤੂਠ ਹੈ, ਭਗਤੀ ਭਗਤਨ ਸੇਵਾ ਲਾਏ । ਭਗਤ ਸੁਹੇਲੇ ਏਕਾ ਮੂਠ ਹੈ, ਏਕਾ ਦੂਜਾ ਸੰਗ ਨਿਭਾਏ। ਮਨਮੁਖਾਂ ਖਾਲੀ ਠੂਠ ਹੈ, ਸਚ ਵਸਤ ਦਿਸ ਨਾ ਆਏ। ਲੋਭ ਮੋਹ ਵਿਕਾਰਾ ਨਾਤਾ ਜਗਤ ਝੂਠ ਹੈ, ਨਿੰਦਕ ਨਿੰਦਿਆ ਵਿਚ ਰਖਾਏ। ਕਲਜੁਗ ਕਾਇਆ

ਰਹੀ ਕੂਠ ਹੈ, ਸਾਚਾ ਰਾਹ ਨਾ ਕੋਈ ਦਿਸਾਏ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਆਪਣੀ ਜੋਤ ਧਰ, ਭਗਤਨ ਵੇਖੇ ਸਾਚਾ ਘਰ, ਸਾਚੀ ਭਗਤੀ ਸੇਵਾ ਲਾਏ। (੧੬ ਮੱਘਰ ੨੦੧੩ ਬਿ)

ਸਾਚੀ ਭਗਤੀ ਭਗਤ ਭਗਵਾਨ, ਜੁਗ ਜੁਗ ਆਪ ਸਮਝਾਇੰਦਾ। ਚਰਨ ਸਰਨ ਸਰਨ ਚਰਨ ਹਰਿ ਧਿਆਨ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਅੰਤਰ ਆਤਮ ਆਤਮ ਅੰਤਰ ਇਕ ਗਿਆਨ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਭਗਤ ਭਗਵੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰਾਇੰਦਾ। (੨੧ ਰੁਾਘ ੨੦੧੮ ਬਿ)

ਪੁਰਖ ਅਬਿਨਾਸ਼ੀ ਸਦਾ ਸਮਰੱਥ, ਸਮਰੱਥ ਦਇਆ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਆਪਣਾ ਮਾਰਗ ਦੱਸ, ਭਗਤ ਭਗਵੰਤ ਲਏ ਤਰਾਈਆ। ਕਲਜੁਗ ਅੰਤਮ ਮਹਿਮਾ ਜਾਣੇ ਅਕਥਨਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਨਿਰਗੁਣ ਸਰਗੁਣ ਹੋਇਆ ਵਸ, ਬੇਵਸ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤ ਸਚ ਪਿਆਰ ਅੰਦਰ ਜਾਏ ਫਸ, ਸਾਚੀ ਭਗਤੀ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। (੨੩ ਫੱਗਣ ੨੦੧੮ ਬਿ)

ਭਗਤਾਂ ਭਗਤੀ ਪ੍ਰਭ ਦੇਵੇ ਭਾਉ, ਭਗਵਨ ਦਇਆ ਕਮਾਈਆ। ਪ੍ਰਭ ਮਿਲਣ ਦਾ ਸਾਚਾ ਚਾਉ, ਦੂਸਰ ਓਟ ਨਾ ਕੋਇ ਤਕਾਈਆ। ਅਬਿਨਾਸ਼ੀ ਕਰਤਾ ਏਕਾ ਗਾਓ, ਗੁਣ ਅਵਗੁਣ ਲੇਖੇ ਲਾਈਆ। ਆਤਮ ਪਰਮਾਤਮ ਮੇਲ ਮਿਲਾਓ, ਬ੍ਰਹਮ ਪਾਰਬ੍ਰਹਮ ਵਡਿਆਈਆ। ਸਾਚਾ ਮੰਦਰ ਇਕ ਵਸਾਓ, ਘਰ ਵੱਜੇ ਤੱਤ ਵਧਾਈਆ। ਢੋਲਾ ਅਗੰਮੀ ਏਕਾ ਗਾਓ, ਗੀਤ ਗੋਬਿੰਦ ਅਲਾਈਆ। ਆਪਣਾ ਪਰਦਾ ਆਪ ਉਠਾਓ, ਮੁੱਖ ਘੁੰਗਟ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਜਣਾਈਆ।

ਸਾਚੀ ਭਗਤੀ ਆਤਮ ਰਸ, ਹਰਿ ਸਤਿਗੁਰ ਆਪ ਜਣਾਇੰਦਾ। ਨਿਰਗੁਣ ਨਿਰਗੁਣ ਹੋਏ ਵਸ, ਸਰਗੁਣ ਸਰਗੁਣ ਵੇਖ ਵਖਾਇੰਦਾ। ਇਕ ਇਕੇਲਾ ਮਾਰਗ ਦੱਸ, ਗੁਰ ਚੇਲਾ ਮਾਰਗ ਲਾਇੰਦਾ। ਮੇਲ ਮਿਲਾਵਾ ਹੱਸ ਹੱਸ, ਘਰ ਸੱਜਣ ਫੇਰਾ ਪਾਇੰਦਾ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰ ਮਿਟਾਇੰਦਾ। ਨਾਮ ਅਗੰਮੀ ਦੇਵੇ ਵਥ, ਵਸਤ ਅਮੋਲਕ ਆਪ ਵਰਤਾਇੰਦਾ । ਲਹਿਣਾ ਦੇਣਾ ਹੱਥੋ ਹੱਥ, ਸਾਚਾ ਵਣਜ ਆਪ ਕਰਾਇੰਦਾ। ਕੂੜੀ ਕਿਰਿਆ ਦੇਵੇ ਮਥ, ਜਿਸ ਜਨ ਆਪਣੀ ਦਇਆ ਕਮਾਇੰਦਾ। ਜਗਤ ਵਸੂਰਾ ਜਾਏ ਲੱਥ, ਦੁਖੀਆਂ ਦਰਦ ਦਰਦ ਵੰਡਾਇੰਦਾ। ਲੇਖਾ ਜਾਣੇ ਤੱਤ ਅੱਠ, ਅੱਠ ਅਠੋਤਰੀ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਸਮਝਾਇੰਦਾ।

ਸਾਚੀ ਭਗਤੀ ਸਤਿਗੁਰ ਸਰਨ, ਦੂਜੀ ਅਵਰ ਨਾ ਕੋਇ ਚਤੁਰਾਈਆ। ਨੇਤਰ ਖੁਲ੍ਹੇ ਹਰਨ ਫਰਨ, ਭਾਂਡਾ ਭਰਮ ਭੌ ਭੰਨਾਈਆ। ਨਾਤਾ ਤੁਟੇ ਜਨਮ ਮਰਨ, ਲੱਖ ਚੁਰਾਸੀ ਫੰਦ ਕਟਾਈਆ । ਸਾਹਿਬ ਮਿਲੇ ਕਰਨੀ ਕਰਨ, ਕਰਤਾ ਪੁਰਖ ਹੋਏ ਸਹਾਈਆ। ਲਹਿਣਾ ਦੇਣਾ ਚੁਕੇ ਵਰਨੀ ਵਰਨ, ਵਰਨ ਗੋਤ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਸਮਝਾਈਆ।

ਸਾਚੀ ਭਗਤੀ ਸਤਿਗੁਰ ਏਕ, ਦੂਸਰ ਓਟ ਨਾ ਕੋਇ ਰਖਾਇੰਦਾ। ਨਿਜ ਨੇਤਰ ਨਿਜ ਰੂਪ ਲੈਣਾ ਪੇਖ, ਭੇਵ ਅਭੇਦ ਖੁਲ੍ਹਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਔਲੀਆ ਪੀਰ ਸ਼ੇਖ਼, ਪੰਡਤ ਪਾਂਧਾ ਸਰਬ ਕੁਰਲਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤ, ਨਿਤ ਨਵਿਤ ਵੇਸ ਵਟਾਇੰਦਾ। ਵੇਖਣਹਾਰਾ ਕਾਇਆ ਖੇਤ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਆਪ ਸੁਹਾਏ ਸੁਹੰਜਣੀ ਰੁੱਤ ਬਸੰਤੀ ਚੇਤ, ਚੇਤਨ ਆਪਣਾ ਪਰਦਾ ਲਾਹਿੰਦਾ। ਜਿਸ ਜਨ ਖੋਲ੍ਹੇ ਸੱਚਾ ਭੇਤ, ਤਿਸ ਆਪਣਾ ਨਾਉਂ ਦ੍ਰਿੜਾਇੰਦਾ। ਲੱਖ ਚੁਰਾਸੀ ਲਏ ਵੇਖ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ।

ਭਗਤੀ ਭਾਉ ਹਰਿ ਗੋਬਿੰਦ, ਗਹਿਰ ਗੰਭੀਰ ਦਏ ਵਡਿਆਈਆ। ਭਗਤ ਭਗਵਾਨ ਦੀ ਸਾਚੀ ਬਿੰਦ, ਸੁੱਤ

ਅਨਾਦੀ ਰੂਪ ਵਟਾਈਆ। ਦਾਤਾ ਦਾਨੀ ਗੁਣੀ ਗਹਿੰਦ, ਵਸਤ ਅਮੋਲਕ ਇਕ ਵਰਤਾਈਆ। ਜਨਮ ਕਰਮ ਦੀ ਮੇਟੇ ਚਿੰਦ, ਚਿੰਤਾ ਰੋਗ ਰਹਿਣ ਨਾ ਪਾਈਆ। ਅੰਮ੍ਰਿਤ ਧਾਰ ਵਗਾਏ ਸਿੰਧ, ਰਸ ਇਕੋ ਇਕ ਚਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਵਡਿਆਈਆ। ਸਾਚੀ ਭਗਤੀ ਸਤਿਗੁਰੂ ਦੁਆਰ, ਦਰ ਦਰਬਾਰਾ ਇਕ ਵਖਾਇੰਦਾ। ਜਿਸ ਘਰ ਮਿਲੇ ਸਚ ਪਿਆਰ, ਸੋ ਮੰਦਰ ਸੋਭਾ ਪਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਵਣਜ ਇਕ ਵਪਾਰ, ਇਕੋ ਹੱਟ ਚਲਾਇੰਦਾ। ਇਕੋ ਵੇਖੇ ਵੇਖਣਹਾਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਜਿਸ ਕਰਿਆ ਪਾਰ, ਸੋ ਸਾਹਿਬ ਆਪਣਾ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲੇਖਾ ਲਿਖ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਨੇਤਰ ਨੈਣ ਹੋਏ ਸ਼ਰਮਸ਼ਾਰ, ਅੱਖ ਪਰਤੱਖ ਨਾ ਕੋਇ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਮੰਗਣ ਹਮੇਸ਼, ਖ਼ਾਲੀ ਝੋਲੀ ਸਰਬ ਵਖਾਇੰਦਾ। ਸ੍ਰੀ ਭਗਵਾਨ ਨੌਜਵਾਨ ਆਦਿ ਜੁਗਾਦੀ ਇਕ ਨਰੇਸ਼, ਨਰ ਨਰਾਇਣ ਤਖ਼ਤ ਨਿਵਾਸੀ ਦਰ ਘਰ ਸਾਚੇ ਸੋਭਾ ਪਾਇੰਦਾ। ਭਗਤ ਭਗਵਾਨ ਰਸਨਾ ਜਿਹਵਾ ਬੱਤੀ ਦੰਦ ਕਹਿਣ, ਕਹਿ ਕਹਿ ਸ਼ੁਕਰ ਸਰਬ ਮਨਾਇੰਦਾ। ਸਤਿ ਸਰੂਪ ਸ਼ਾਹੋ ਭੂਪ ਬਿਨ ਰੰਗ ਰੂਪ ਚੁਕਾਏ ਲਹਿਣ ਦੇਣ, ਲੇਖਾ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭਗਤੀ ਇਕ ਜਣਾਇੰਦਾ। ਸਾਚੀ ਭਗਤੀ ਸਾਚਾ ਰੰਗ, ਰੰਗ ਰੰਗੀਲਾ ਆਪ ਚੜ੍ਹਾਈਆ। ਅਨਹਦ ਨਾਦ ਵੱਜੇ ਮਰਦੰਗ, ਧੁਨ ਅਨਾਦੀ ਨਾਦ ਸੁਣਾਈਆ। ਆਤਮ ਸੇਜਾ ਸਚ ਪਲੰਘ, ਸੁਹੰਜਣੀ ਰੁੱਤ ਆਪ ਵਡਿਆਈਆ। ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਲੰਘ, ਨਿਰਗੁਣ ਦਾਤਾ ਬੇਪਰਵਾਹੀਆ। ਆਤਮ ਪਰਮਾਤਮ ਲਾਏ ਅੰਗ, ਅੰਗੀਕਾਰ ਇਕ ਹੋ ਜਾਈਆ। ਪਾਰਬ੍ਰਹਮ ਬ੍ਰਹਮ ਦੇਵੇ ਅਨੰਦ, ਅਨੰਦ ਮੰਗਲ ਇਕੋ ਗਾਈਆ। ਈਸ਼ ਜੀਵ ਗਾਏ ਛੰਦ, ਸੋਹੰ ਢੋਲਾ ਕਰੇ ਪੜ੍ਹਾਈਆ। ਨਾਤਾ ਤੁਟੇ ਭੇਖ ਪਖੰਡ, ਭਾਉ ਭਗਤੀ ਇਕ ਜਣਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਸਾਚੀ ਬੰਦਗੀ ਇਕੋ ਲਾਈਆ। ਲੇਖਾ ਜਾਣੇ ਜੀਵ ਪਿੰਡ, ਪੰਡਤ ਪਾਂਧਾ ਨਜ਼ਰ ਕੋਇ ਨਾ ਆਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਈਆ। ਲੇਖਾ ਚੁੱਕੇ ਸੁਰਪਤ ਇੰਦ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਜਿਸ ਮਿਲਿਆ ਸਾਹਿਬ ਬਖ਼ਸ਼ੰਦ, ਬਖ਼ਸ਼ਿਸ਼ ਇਕੋ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਿਹਾ ਜਣਾਈਆ।

ਸਾਚੀ ਭਗਤੀ ਹਰਿ ਕਾ ਸੰਗ, ਹਰਿ ਸਤਿਗੁਰ ਆਪ ਜਣਾਇੰਦਾ। ਜਗਤ ਦੁਆਰਾ ਵੇਖਣਾ ਲੰਘ, ਸਤਿਗੁਰ ਇਕੋ ਨਜ਼ਰੀ ਆਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਜੋਤ ਡਗਮਗਾਇੰਦਾ। ਨਾ ਕੋਈ ਜੀਉ ਨਾ ਕੋਈ ਪਿੰਡ, ਬ੍ਰਹਿਮੰਡ ਨਾ ਖੋਜ ਖੁਜਾਇੰਦਾ। ਨਾ ਕੋਈ ਸੁਰਪਤ ਨਾ ਕੋਈ ਇੰਦ, ਬ੍ਰਹਮਾ ਵਿਸ਼ਨ ਸ਼ਿਵ ਨਾ ਰੂਪ ਵਖਾਇੰਦਾ। ਨਾ ਕੋਈ ਪਿਤਾ ਨਾ ਕੋਈ ਬਿੰਦ, ਜਨਨੀ ਜਨ ਨਾ ਕੋਇ ਸਾਲਾਹਿੰਦਾ। ਸਚ ਦੁਆਰ ਇਕੋ ਇਕ ਗੁਣੀ ਗਹਿੰਦ, ਗਹਿਰ ਗੰਭੀਰ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਮਾਰਗ ਇਕ ਵਖਾਇੰਦਾ। (੧੯ ਮਾਘ ੨੦੧੯ ਬਿ)

ਸਾਚੀ ਭਗਤੀ ਭਗਵਨ ਪ੍ਰੀਤ, ਸ੍ਰੀ ਭਗਵਾਨ ਆਪ ਬਣਾਈਆ। ਜਿਸ ਦੀ ਕਰੇ ਨਾ ਕੋਈ ਰੀਸ, ਕੋਟਨ ਕੋਟ ਧਿਆਨ ਲਗਾਈਆ। ਹਰਿ ਸਰਨਾਈ ਜਗਤ ਵਾਸਨਾ ਲਏ ਜੀਤ, ਸਤਿ ਸਰੂਪ ਸਮਾਈਆ। ਮਿੱਠਾ ਕਰੇ ਕਾਇਆ ਕੌੜਾ ਰੀਠ, ਅੰਮ੍ਰਿਤ ਰਸ ਸਚ ਭਰਾਈਆ। ਸਦਾ ਸੁਹੇਲਾ ਵਸੇ ਚੀਤ, ਸਗਲਾ ਸੰਗ ਨਿਭਾਈਆ। ਲੋਕਮਾਤ ਸਾਚੀ ਰੀਤ, ਸੋ ਸਾਹਿਬ ਸਤਿਗੁਰ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।

ਸਾਚੀ ਭਗਤੀ ਸਤਿਗੁਰ ਚਰਨ ਪਿਆਰ, ਲੋਕਮਾਤ ਇਕ ਜਣਾਈਆ। ਗੁਰਮੁਖ ਗੁਰਸਿਖ ਦੇਵੇ ਆਧਾਰ, ਸੰਤ ਸੁਹੇਲੇ ਧੀਰ ਧਰਾਈਆ। ਭਗਤ ਭਗਵਾਨ ਲਏ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਸਰੂਪੀ ਬਣ ਦਲਾਲ, ਸਾਚਾ ਵਣਜ ਆਪ ਕਰਾਈਆ। ਲੇਖੇ ਲਾਏ ਹਰਿਜਨ ਘਾਲ, ਕਰਤਾ ਕੀਮਤ ਆਪੇ

ਪਾਈਆ। ਸਚ ਪ੍ਰੀਤੀ ਜੋ ਜਨ ਰਹੇ ਭਾਲ, ਤਿਨ੍ਹਾਂ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਇਕੋ ਬੂਝ ਬੁਝਾਈਆ।

ਸਾਚੀ ਭਗਤੀ ਸਤਿਗੁਰ ਹਿੱਤ, ਹਿਤਕਾਰੀ ਇਕੋ ਨਜ਼ਰੀ ਆਇੰਦਾ। ਲੇਖ ਅਲੇਖਾ ਦਏ ਲਿਖ, ਲਿਖਿਆ ਲੇਖ ਆਪ ਮਿਟਾਇੰਦਾ। ਅੰਦਰ ਵੜ ਕੇ ਖੋਲ੍ਹੇ ਭੇਤ, ਭੇਦ ਅਭੇਦ ਚੁਕਾਇੰਦਾ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਦਰਸ ਦਿਖਾਇੰਦਾ। ਜਗਤ ਮਾਇਆ ਨਾ ਲਾਏ ਸੇਕ, ਤੱਤ ਅਗਨੀ ਆਪ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਉਠਾਇੰਦਾ।

ਸਾਚੀ ਭਗਤੀ ਸਤਿਗੁਰ ਸੰਗ, ਹਰਿ ਕਰਤਾ ਆਪ ਜਣਾਇੰਦਾ। ਕਾਇਆ ਚੋਲੀ ਚੜ੍ਹੇ ਰੰਗ, ਸਤਿ ਸਰੂਪ ਵਖਾਇੰਦਾ। ਘਰ ਸੁਣਾਏ ਆਪਣਾ ਛੰਦ, ਸਾਚਾ ਰਾਗ ਅਲਾਇੰਦਾ। ਅਗਲਾ ਪਿਛਲਾ ਮੇਟ ਪੰਧ, ਠਾਂਡੇ ਘਰ ਬਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਭਗਤੀ ਲਾਇੰਦਾ।

ਜਿਸ ਜਨ ਭਗਤੀ ਲਾਏ ਆਪ ਭਗਵਨ, ਆਪਣੀ ਦਇਆ ਕਮਾਈਆ। ਤਿਸ ਲੇਖਾ ਲਿਖੇ ਬੋਧ ਅਗਾਧਾ ਮਹਿਮਾ ਅਗਣਤ, ਪਰਦਾ ਦੂਈ ਦਵੈਤ ਉਠਾਈਆ । ਮਾਣਸ ਜਨਮ ਬਣਾਏ ਬਣਤ, ਲੱਖ ਚੁਰਾਸੀ ਵਿਚੋਂ ਦਏ ਵਡਿਆਈਆ। ਨਾਉਂ ਧਰਾਏ ਹਰਿ ਸੱਜਣ ਸੰਤ, ਸੰਤ ਸਤਿਗੁਰ ਰੂਪ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਆਪਣੇ ਰਾਹ ਚਲਾਈਆ।

ਭਗਤੀ ਮਾਰਗ ਦੱਸੇ ਆਪ, ਨਾਤਾ ਆਪਣੇ ਨਾਲ ਜੁੜਾਈਆ। ਘਰ ਮਿਲਾਵਾ ਹਰਿ ਸਤਿਗੁਰ ਸੱਜਣ ਸਾਕ, ਬਾਹਰ ਟੋਲਣ ਕੋਇ ਨਾ ਜਾਈਆ। ਗ੍ਰਹਿ ਮੰਦਰ ਖੋਲ੍ਹੇ ਬੰਦ ਕਿਆੜੀ ਤਾਕ, ਪਰਦਾ ਆਪਣਾ ਆਪ ਪਰ੍ਹੇ ਹਟਾਈਆ। ਸਾਚਾ ਦੇ ਨਾਮ ਨਿਧਾਨ ਜਾਪ, ਇਸ਼ਨਾਨ ਚਰਨ ਧੂੜ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਦੇਵੇ ਪਾਠ, ਪੁਸਤਕ ਹੱਥ ਨਾ ਕੋਇ ਫੜਾਈਆ।

ਪੁਸਤਕ ਪਾਠ ਨਾ ਕੋਇ ਕਿਤਾਬ, ਅੱਖਰ ਅੱਖਰ ਨਾ ਕੋਇ ਸਮਝਾਈਆ। ਹਰਿਭਗਤ ਅੰਦਰੇ ਅੰਦਰ ਕਰਾਏ ਆਪਣਾ ਜਾਪ, ਬਿਨ ਰਸਨਾ ਜਿਹਵਾ ਰਾਗ ਅਲਾਈਆ। ਆਤਮ ਪਰਮਾਤਮ ਸੁਣਾਏ ਆਖ, ਧੁਰ ਸੰਦੇਸ਼ਾ ਇਕ ਜਣਾਈਆ। ਪੱਤਣ ਵੇਖ ਪ੍ਰਭ ਬੈਠਾ ਘਾਟ, ਬਣ ਖੇਵਟ ਖੇਟ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਪਾਈਆ। ਜਨ ਭਗਤ ਭਗਤੀ ਰੰਗ ਰਤਾ, ਰਤੀ ਰਤ ਰਤ ਸੁਕਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰੇ ਟੇਕੋ ਇਕੋ ਮੱਥਾ, ਦੂਜੇ ਸੀਸ ਨਾ ਕਿਸੇ ਨਿਵਾਈਆ। ਜਗਤ ਵਿਕਾਰ ਕਰੇ ਹੱਤਾ, ਹੱਤਿਆ ਬਿਨ ਛੁਰੀ ਕਟਾਰ ਹਲਾਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਹਰਿਜਨ ਲੇਖਾ ਲੇਖੇ ਵਿਚੋਂ ਸਮਝਾਈਆ। ਭਗਤੀ ਲੇਖਾ ਅਗੰਮ ਅਥਾਹ, ਬਿਨ ਸਤਿਗੁਰ ਹੱਥ ਕਿਸੇ ਨਾ ਆਇੰਦਾ। ਲੱਭ ਲੱਭ ਥੱਕੇ ਜੰਗਲ ਜੂਹ ਉਜਾੜ ਪਹਾੜ ਥਲ ਅਸਗਾਹ, ਸਮੁੰਦ ਸਾਗਰ ਖੋਜ ਖੁਜਾਈਆ। ਅੱਗੇ ਹੋ ਕੋਈ ਨਾ ਪਕੜੇ ਬਾਂਹ, ਬਾਹੋਂ ਪਕੜ ਪਾਰ ਨਾ ਕੋਇ ਕਰਾਈਆ। ਦੂਰ ਦੁਰਾਡੇ ਸਾਰੇ ਕਰਨ ਨਾ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਤਾ ਤੁਟੇ ਪੁਤਰਾਂ ਮਾਂ, ਪਿਤਾ ਪੂਤ ਗੋਦ ਨਾ ਕੋਇ ਉਠਾਈਆ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰਾ ਜਨ ਭਗਤਾਂ ਇਕੋ ਕਰੇ ਹਾਂ, ਆਪ ਆਪਣੇ ਅੰਗ ਲਗਾਈਆ। ਸਚ ਵਸਾਏ ਧੁਰ ਮਕਾਨ, ਸਚਖੰਡ ਦਵਾਰਾ ਇਕ ਸੁਹਾਈਆ। ਸਾਚੀ ਭਗਤੀ ਪ੍ਰਭ ਚਰਨ ਧਿਆਨ, ਸਚ ਗਿਆਨ ਇਕ ਦ੍ਰਿੜਾਈਆ। ਕਲਜੁਗ ਅੰਤ ਹੋ ਮਿਹਰਵਾਨ, ਮੁਹੱਬਤ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਸਚ ਪ੍ਰੀਤੀ ਭਗਤੀ ਦਾਨ, ਭਗਵਨ ਆਪਣੇ ਦਰ ਰਖਾਈਆ। (੧੭ ਮੱਘਰ ੨੦੨੦ ਬਿ)

ਗੁਰ ਕਾ ਗਿਆਨ ਜੋ ਗੁਰਮੁਖ ਪੜ੍ਹਦਾ, ਭਗਤੀ ਸਚ ਕਮਾਈਆ। ਪੌੜੇ ਪੌੜੇ ਆਪਣੇ ਚੜ੍ਹਦਾ, ਪਿਛਲਾ ਪੰਧ ਚੁਕਾਈਆ। ਸੁਖਮਣ ਟੇਢੀ ਬੰਕ ਕਦੇ ਨਾ ਅੜਦਾ, ਈੜਾ ਪਿੰਗਲ ਨੈਣ ਸ਼ਰਮਾਈਆ। ਸਚ ਸਰਵੋਰ

ਸਾਚੇ ਤਰਦਾ, ਧੁਰ ਦੀ ਤਾਰੀ ਲਾਈਆ। ਬਜਰ ਕਪਾਟੀ ਪੜਦਾ ਸੜਦਾ, ਦੁਈ ਦਵੈਤੀ ਪਰ੍ਹੇ ਹਟਾਈਆ। ਆਪਣੇ ਘਰ ਵਿਚ ਅਪੇ ਵੜਦਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਦੀਪਕ ਜੋਤੀ ਇਕੋ ਜਗਦਾ, ਨੂਰੋ ਨੂਰ ਨੂਰ ਰੁਸ਼ਨਾਈਆ। ਪਲੰਘ ਰੰਗੀਲਾ ਸਾਚਾ ਸਚ ਦਾ, ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਸਾਹਿਬ ਸਤਿਗੁਰ ਬਾਹੋਂ ਫੜਦਾ, ਬਿਨ ਹੱਥਾਂ ਲਏ ਉਠਾਈਆ। ਹਰਿਜਨ ਆਪਣੀ ਗੋਦੀ ਧਰਦਾ, ਫੜ ਬਾਹੋਂ ਗਲੇ ਲਗਾਈਆ। ਲੇਖਾ ਦੱਸੇ ਫੇਰ ਅਗਲੇ ਘਰ ਦਾ, ਦਸਮ ਦਵਾਰੀ ਪਾਰ ਕਰਾਈਆ। ਸੁਨ ਅਗੰਮ ਚਰਨਾਂ ਹੇਠ ਰੱਖਦਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਕੁੰਡਾ ਲਾਹ ਕੇ ਥਿਰ ਘਰ ਦਾ, ਸਾਚਾ ਮੰਦਰ ਦਏ ਸੁਹਾਈਆ। ਮੇਲ ਮਿਲਾਏ ਆਪਣੇ ਪਿਰ ਦਾ, ਪ੍ਰੀਤਮ ਵਖਾਏ ਚਾਈਂ ਚਾਈਂਆ। ਜਿਸ ਨਾਲੋਂ ਵਿਛੜਿਆਂ ਚਿਰ ਦਾ, ਜੁਗ ਚੌਕੜੀ ਕਾਲ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗਿਆਨ ਨਾਲ ਮਿਲਾਈਆ। (੨੦ ਜੇਠ ੨੦੨੧ ਬਿ)

ਰਲ ਮਿਲ ਭਗਤ ਭਗਵਾਨ ਇਕ ਦੂਜੇ ਦਾ ਸੋਹਲਾ ਲਓ ਗਾ, ਤੂੰ ਮੇਰਾ ਮੈਂ ਤੇਰਾ ਚਾਈਂ ਚਾਈਂਆ। ਤੁਸੀਂ ਮੇਰੇ ਮੈਨੂੰ ਆਪਣਾ ਲਓ ਬਣਾ, ਇਹੋ ਤੁਹਾਡੀ ਭਗਤੀ ਨਜ਼ਰੀ ਆਈਆ। (੨੨ ਫੱਗਣ ੨੦੨੧ ਬਿ)

ਪ੍ਰੇਮ ਸਿੰਘ ਕਹੇ ਗੁਰਮੁਖੋ ਕਰਿਓ ਨਾ ਕੋਇ ਉਦਾਸੀ, ਚਿੰਤਾ ਨਾ ਕੋਇ ਬਣਾਈਆ। ਮੈਨੂੰ ਜਨ ਭਗਤ ਸਾਰੇ ਮਿਲ ਗਏ ਸਾਥੀ, ਸਚਖੰਡ ਬੈਠੇ ਡੇਰਾ ਲਾਈਆ। ਇੱਕੀਆਂ ਵਿਚੋਂ ਮੈਨੂੰ ਪਹਿਲੋਂ ਮਿਲੀ ਥਾਪੀ, ਸੇਵਾ ਮੇਰੀ ਆਪਣੇ ਲੇਖੇ ਪਾਈਆ। ਅੱਗੇ ਗੁਰਮੁੱਖ ਵੀਹ ਰਹਿੰਦੇ ਬਾਕੀ, ਜੇ ਨਾਂ ਦੱਸਾਂ ਸ਼ਾਇਦ ਡਰ ਕੇ ਸਾਰੇ ਬੇਨੰਤੀ ਦੇਣ ਸੁਣਾਈਆ। ਮੈਂ ਚਾਹੁੰਦਾ ਓਹ ਛੱਡ ਜਗਤ ਵਾਲੀ ਹਯਾਤੀ, ਸਚਖੰਡ ਆਵਣ ਚਾਈਂ ਚਾਈਂਆ। ਜਿਥੇ ਇਕੋ ਜੋਤ ਨੂਰ ਪ੍ਰਕਾਸ਼ੀ, ਅੰਧ ਅੰਧੇਰ ਰਿਹਾ ਨਾ ਰਾਈਆ। ਗ੍ਰਹਿ ਮੰਦਰ ਬਹਿ ਕੇ ਆਪਣੇ ਖਾਟੀ, ਸੇਜ ਸੁਹੰਜਣੀ ਡੇਰਾ ਲਾਈਆ। ਮੈਂ ਸੰਦੇਸ਼ਾ ਦੇਵਾਂ ਸਚ ਸੰਦੇਸ਼ ਪਾਤੀ, ਪਤਰਕਾ ਇਕ ਸੁਣਾਈਆ। ਜਨ ਭਗਤੋ ਸਾਹਿਬ ਸਤਿਗੁਰ ਦੀ ਸਦਾ ਮੰਨਿਓ ਆਖੀ, ਇਸ ਤੋਂ ਵੱਡੀ ਭਗਤੀ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਦਾ ਵਰ, ਮੇਰਾ ਲਹਿਣਾ ਦੇਣਾ ਲੇਖਾ ਸਭ ਤੋਂ ਪਹਿਲਾਂ ਮੇਰੀ ਝੋਲੀ ਪਾਈਆ। (੧੪ ਜੇਠ ਸ਼ ਸੰ ੫)

ਭਗਤੀ ਕਹੇ ਮੈਂ ਦੱਸਾਂ ਸਚ ਸਲਾਹ, ਜਨ ਭਗਤੋ ਇਕ ਜਣਾਈਆ। ਮੈਂ ਚਾਰ ਜੁਗ ਦਾ ਪਿੱਛਲਾ ਤੱਕਿਆ ਰਾਹ, ਸਤਿਜੁਗ ਤਰੇਤਾ ਦੁਆਪਰ ਕਲਜੁਗ ਰਾਹ ਤਕਾਈਆ। ਅਵਤਾਰ ਪੈਗ਼ੰਬਰ ਗੁਰੂਆਂ ਦੇ ਤੱਕੇ ਨਾਂ, ਜੋ ਰਾਗਾਂ ਨਾਦਾਂ ਵਿਚ ਗਾਈਆ। ਮੈਂ ਫਿਰੀ ਥਾਉਂ ਥਾਂ, ਥਾਨ ਥਨੰਤਰ ਭੱਜੀ ਵਾਹੋ ਦਾਹੀਆ। ਬਿਨਾਂ ਪ੍ਰਭੂ ਕਿਰਪਾ ਤੋਂ ਕਿਸੇ ਦੀ ਪਕੜੇ ਕੋਇ ਨਾ ਬਾਂਹ, ਸਿਰ ਹੱਥ ਨਾ ਕੋਇ ਟਿਕਾਈਆ। ਕਲਜੁਗ ਅੰਤਮ ਵੇਖੇ ਸਭ ਦੀ ਬੁੱਧੀ ਹੋਈ ਕਾਂ, ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ।

ਭਗਤੀ ਕਹੇ ਜਨ ਭਗਤੋ ਕਲਜੁਗ ਅੰਤਮ ਜਾਗੋ, ਆਲਸ ਨਿੰਦਰਾ ਦਿਓ ਗੁਵਾਈਆ। ਪੁਰਖ ਅਕਾਲ ਦੀ ਸਰਨੀ ਲਾਗੋ, ਜੋ ਸਭ ਦਾ ਪਿਤਾ ਮਾਈਆ । ਦੁਰਮਤ ਮੈਲ ਧੋਵੋ ਦਾਗ਼ੋ, ਪੱਤਤ ਪੁਨੀਤ ਆਪਣਾ ਆਪ ਲੈਣਾ ਕਰਾਈਆ। ਗ੍ਰਹਿ ਮੰਦਰ ਜਗਾਓ ਚਰਾਗੋ, ਅੰਧ ਅੰਧੇਰਾ ਦੇਣਾ ਗੁਵਾਈਆ। ਝਗੜਾ ਮੇਟੋ ਝਗੜੇ ਵਾਲੇ ਸਮਾਜੋ, ਸਮਿਗਰੀ ਆਪਣੀ ਲੈਣੀ ਬਦਲਾਈਆ। ਅੰਤ ਸਹਾਈ ਹੋਏ ਨਾ ਕੋਈ ਪੁਰਖ ਅਕਾਲ ਬਾਝੋਂ, ਬਾਜਾਂ ਵਾਲਾ ਗੋਬਿੰਦ ਦੇ ਕੇ ਗਿਆ ਗੁਵਾਹੀਆ। ਇਕੋ ਸਾਹਿਬ ਸੁਵਾਮੀ ਅਰਾਧੋ, ਜੋ ਹਰ ਘਟ ਵਸਿਆ ਸੋਭਾ ਪਾਈਆ। ਆਪਣਾ ਆਪ ਸਤਿਗੁਰ ਕਿਰਪਾ ਸਾਧੋ, ਸਾਧਨਾ ਸਚ ਲੈਣੀ ਅਪਣਾਈਆ। ਧੁਰ ਦਾ ਮਾਲਕ ਅਗੰਮਾ ਮਾਧੋ, ਮਾਧਵ ਇਕ ਅਖਵਾਈਆ। ਜਿਸ ਦਾ ਪਿਆਰ ਸਚ ਵੈਰਾਗੋ, ਵੈਰੀ ਅੰਦਰੋਂ ਬਾਹਰ ਕਢਾਈਆ। ਮਮਤਾ ਮੋਹ ਵਿਕਾਰ ਤਿਆਗੋ, ਤ੍ਰੈਗੁਣ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਰੰਗ ਇਕ ਰੰਗਾਈਆ।
ਭਗਤੀ ਕਹੇ ਜਨ ਭਗਤੋ ਖੋਲ੍ਹੋ ਅੱਖ, ਨਿਝ ਨੈਣ ਨੈਣ ਰੁਸ਼ਨਾਈਆ। ਹਰਿ ਰੂਪ ਅਨੂਪ ਤੱਕੋ ਪ੍ਰਤੱਖ, ਜੋ ਪਾਰਬ੍ਰਹਮ
ਇਕ ਅਖਵਾਈਆ। ਲਹਿਣਾ ਦੇਣਾ ਜੁਗ ਚੌਕੜੀ ਜਿਸ ਦੇ ਹੱਥ, ਧੁਰ ਦਾ ਕਰਤਾ ਵਡ ਵਡਿਆਈਆ। ਸਰਬ
ਕਲਾ ਸਮਰੱਥ, ਦੇਵਣਹਾਰ ਨੂਰ ਅਲਾਹੀਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਯਸ, ਨਾਮ ਕਲਮੇ
ਸਿਫ਼ਤ ਸਲਾਹੀਆ। ਓਹ ਅੰਮ੍ਰਿਤ ਆਤਮ ਦੇਵਣਹਾਰਾ ਰਸ, ਰਸਤਾ ਆਪਣਾ ਦਏ ਵਿਖਾਈਆ। ਆਤਮ
ਪਰਮਾਤਮ ਰਹਿਣ ਨਾ ਦੇਵੇ ਵੱਖ, ਵਿਛੋੜਾ ਜਗਤ ਵਾਲਾ ਕਟਾਈਆ। ਮਾਨਸ ਜਨਮ ਖੇੜਾ ਹੋਏ ਨਾ ਭੱਠ,
ਅੱਗਨੀ ਅੱਗ ਨਾ ਕੋਇ ਤਪਾਈਆ। ਮਿਹਰਵਾਨ ਹੋ ਕੇ ਲੇਖਾ ਮੁਕਾਏ ਤੀਰਥ ਅੱਠ ਸੱਠ, ਅੰਮ੍ਰਿਤ ਸਰੋਵਰ
ਆਪ ਨੁਹਾਈਆ। ਪੱਲੇ ਬੰਨ੍ਹੇ ਇਕੋ ਨਾਮ ਗੱਠ, ਜਿਸ ਨੂੰ ਦੋ ਜਹਾਨ ਨਾ ਕੋਇ ਖੁਲ੍ਹਾਈਆ। ਜੋ ਦੋ ਜਹਾਨ
ਚਲਾਵਣਹਾਰਾ ਰਥ, ਰਥ ਰਥਵਾਹੀ ਇਕ ਅਖਵਾਈਆ। ਓਹ ਦੇਵਣਹਾਰ ਅਗੰਮੀ ਵਥ, ਨਾਮ ਅਮੋਲਕ ਕਾਇਆ
ਗੋਲਕ ਝੋਲੀ ਪਾਈਆ। ਤਿਸ ਸਾਹਿਬ ਦੀ ਸਰਨ ਸਰਨਾਈ ਜਾਣਾ ਢੱਠ, ਜਿਹੜਾ ਢੱਠਿਆਂ ਲਏ ਉਠਾਈਆ।
ਜਨਮ ਕਰਮ ਦਾ ਲੇਖਾ ਦੇਵੇ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,
ਆਦਿ ਜੁਗਾਦਿ ਖੇਲ ਖਿਲਾਏ ਸੱਚ, ਸਚ ਦਾ ਮਾਲਕ ਆਪਣੀ ਦਇਆ ਕਮਾਈਆ। (੨ ਅੱਸੂ ਸ਼ਹਿਨਸ਼ਾਹੀ
ਸੰਮਤ ਅੱਠ)

ਭਾਗ : ਵਡਭਾਗੀ ਵਡ ਹੋਇਆ ਭਾਗ, ਭਗਵਨ ਭਾਗ ਇਕ ਵੰਡਾਇੰਦਾ। ਵਡਭਾਗੀ ਵਡਭਾਗ ਗਏ ਜਾਗ, ਭਾਗ :

ਹਰਿ ਕਰਤਾ ਜਾਗ ਖੁਲ੍ਹਾਇੰਦਾ। ਵਡਭਾਗੀ ਵਡਭਾਗ ਮਿਲਿਆ ਦਾਜ, ਹਰਿ ਭਾਗੀ ਝੋਲੀ ਆਪ ਟਿਕਾਇੰਦਾ। ਵਡਭਾਗੀ ਵਡਭਾਗ ਮਿਲਿਆ ਇਕ ਸੁਵਾਦ, ਸਤਿ ਸਤਿਵਾਦ ਹਰਿ ਜੂ ਆਪਣਾ ਨਾਮ ਵਖਾਇੰਦਾ। ਵਡਭਾਗੀ ਵਡਭਾਗ ਹੋਇਆ ਲੋਕਮਾਤ, ਪੁਰਖ ਅਬਿਨਾਸ਼ ਦਇਆ ਕਮਾਇੰਦਾ। ਜਨ ਭਗਤਾਂ ਦੱਸ ਆਪਣੀ ਜ਼ਾਤ, ਜਗਤ ਵਫ਼ਾਤ ਡੇਰਾ ਢਾਹਿੰਦਾ। ਜਨਮ ਕਰਮ ਦੇ ਬਦਲ ਹਾਲਾਤ, ਹਾਸਲ ਆਪਣਾ ਅੰਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੰਡਣਹਾਰਾ ਸਾਚਾ ਭਾਗ, ਜਗਾਵਣਹਾਰਾ ਸਚ ਚਿਰਾਗ਼ ਬੁਝਾਵਣਹਾਰਾ ਜਗਤ ਆਗ, ਉਪਜਾਵਣਹਾਰਾ ਪ੍ਰੇਮ ਵੈਰਾਗ, ਧੁਵਾਵਣਹਾਰਾ ਦੁਰਮਤ ਦਾਗ਼, ਉਡਾਵਣਹਾਰਾ ਹੰਸ ਕਾਗ, ਮਿਲਾਵਣਹਾਰਾ ਕੰਤ ਸੁਹਾਗ, ਚੜ੍ਹਾਵਣਹਾਰਾ ਅਗੰਮ ਜਹਾਜ਼, ਬਖ਼ਸ਼ਣਹਾਰਾ ਚਰਨ ਪ੍ਰੀਤੀ ਸੱਚਾ ਰਾਜ, ਬਣਾਵਣਹਾਰਾ ਨਿਰਗੁਣ ਸਰਗੁਣ ਸਮਾਜ, ਚੁਕਾਵਣਹਾਰਾ ਲੇਖਾ ਆਦਿ ਜੁਗਾਦਿ, ਦਰਸਾਵਣਹਾਰਾ ਡੇਰਾ ਪਾਰਬ੍ਰਹਮ ਬ੍ਰਹਿਮਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸੱਚਾ ਇਕ ਸੁਹਾਈਆ।

ਭਾਗ ਹੋਇਆ ਦਰ ਮਿਲਿਆ ਸੋਹਣਾ, ਸੋਹਣੀ ਨਗਰੀ ਨਜ਼ਰੀ ਆਈਆ। ਜਿਥੇ ਨਾ ਹੱਸਣਾ ਨਾ ਰੋਣਾ, ਖ਼ੁਸ਼ੀ ਗ਼ਮੀ ਨਾ ਕੋਇ ਜਣਾਈਆ। ਨਾ ਨਿੰਦਰਾ ਨਾ ਸੌਣਾ, ਜਾਗਰਤ ਵੰਡ ਨਾ ਕੋਇ ਵਖਾਈਆ। ਨਾ ਰਸਨਾ ਨਾ ਗੌਣਾ, ਧੁਨ ਆਵਾਜ਼ ਨਾ ਕੋਇ ਸ਼ਨਵਾਈਆ। ਨਾ ਘੜੌਣਾ ਨਾ ਢੌਣਾ, ਬਣਾਵਣ ਵਾਲਾ ਰੂਪ ਨਾ ਕੋਇ ਵਖਾਈਆ। ਸਚ ਦਵਾਰਾ ਇਕੋ ਸੋਭਾ ਪੌਣਾ, ਜਿਸ ਗ੍ਰਹਿ ਬਹਿ ਕੇ ਗੁਰਮੁਖ ਖ਼ੁਸ਼ੀ ਮਨਾਈਆ। ਦੀਪਕ ਦੀਆ ਇਕੋ ਨਜ਼ਰੀ ਔਣਾ, ਨਿਰਵੈਰ ਨੂਰ ਰੁਸ਼ਨਾਈਆ। ਸੋ ਹਿੱਸਾ ਜਨ ਭਗਤਾਂ ਝੋਲੀ ਪੌਣਾ, ਭਾਗ ਵਿਚੋਂ ਭਾਗ ਧੁਰ ਦੀ ਵੰਡ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਸਰਨਾਈਆ।

ਵੰਡਿਆ ਹਿੱਸਾ ਪੁਰਖ ਅਗੰਮ, ਭਾਗਾਂ ਭਰਿਆ ਝੋਲੀ ਪਾਈਆ। ਜਿਸ ਦੀ ਕੀਮਤ ਨਾ ਕੋਈ ਦਮ, ਦਮੜੀ ਮੁੱਲ ਨਾ ਕੋਇ ਰਖਾਈਆ। ਕਿਰਪਾ ਕਰ ਸ੍ਰੀ ਭਗਵਨ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਲੇਖ ਚੁਕਾਏ ਛੱਪਰ ਛੰਨ, ਸਾਚਾ ਮੰਦਰ ਦਏ ਸੁਹਾਈਆ। ਜੋ ਗੁਰਮੁਖ ਗਿਆ ਮੰਨ, ਤਿਨ੍ਹਾਂ ਮਨਸਾ ਪੂਰ ਕਰਾਈਆ। ਲੋਕਮਾਤ ਚਾੜ੍ਹ ਕੇ ਚੰਨ, ਸਚਖੰਡ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਦੀਨ ਦਿਆਲ ਹੋਏ ਸਹਾਈਆ।
ਭਾਗ ਕਹੇ ਮੈਂ ਭਾਗਾਂ ਭਰਿਆ, ਭਰਮੀਆਂ ਹੱਥ ਕਦੇ ਨਾ ਆਇੰਦਾ। ਗੁਰਮੁਖ ਵਿਰਲੇ ਫੜਿਆ ਲੜਿਆ,
ਸਚ ਪ੍ਰੀਤੀ ਇਕ ਜੁੜਾਇੰਦਾ। ਜਿਸ ਨੇ ਅੱਖਰ ਧੁਰ ਦਾ ਪੜ੍ਹਿਆ, ਤਿਸ ਆਪਣਾ ਮੇਲ ਮਿਲਾਇੰਦਾ। ਮੈਂ
ਹੱਥ ਨਾ ਆਵਾਂ ਪਾਣੀ ਠਰਿਆਂ, ਅਗਨੀ ਤੱਤ ਸੜਿਆਂ ਅੱਗ ਨਾ ਕੋਇ ਲਗਾਇੰਦਾ। ਮੈਂ ਨਜ਼ਰ ਨਾ ਆਵਾਂ
ਮੰਦਰ ਵੜਿਆ, ਗੁਰੂਦਵਾਰ ਫੜ ਬਾਹੋਂ ਕੋਲ ਨਾ ਕੋਇ ਬਹਾਇੰਦਾ। ਮੈਂ ਲੱਭ ਨਾ ਸਕਾਂ ਪਰਬਤ ਚੋਟੀ ਚੜ੍ਹਿਆਂ,
ਡੂੰਘੇ ਸਾਗਰ ਪਲੂ ਨਾ ਕੋਇ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਹਿੱਸਾ
ਆਪਣੇ ਹਿੱਸੇ ਇਕ ਰਖਾਇੰਦਾ।
ਭਾਗ ਕਹੇ ਮੈਂ ਹਿੱਸੇਦਾਰ, ਸਾਂਝੀ ਧੁਰ ਦਾ ਨਜ਼ਰੀ ਆਈਆ। ਜਨ ਭਗਤਾਂ ਨਾਲ ਮੇਰਾ ਵਿਹਾਰ, ਬਿਵਹਾਰੀ
ਹੋ ਕੇ ਸੰਗ ਨਿਭਾਈਆ। ਜਿਸ ਵੇਲੇ ਜੁਗ ਚੌਕੜੀ ਬੀਤੇ ਵਿਚ ਸੰਸਾਰ, ਕਲਜੁਗ ਅੰਤਮ ਵੇਲਾ ਆਈਆ।
ਕਿਰਪਾ ਕਰੇ ਆਪ ਨਿਰੰਕਾਰ, ਨਿਰਗੁਣ ਹੋਏ ਸਹਾਈਆ। ਜੋਤੀ ਜਾਤਾ ਹੋ ਉਜਿਆਰ, ਸਵੱਛ ਸਰੂਪ ਰੂਪ
ਵਟਾਈਆ। ਮੈਨੂੰ ਲੈ ਕੇ ਆਵੇ ਨਾਲ, ਆਪਣੀ ਉਂਗਲੀ ਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵਿਚੋਂ
ਦਏ ਵਖਾਲ, ਗੁਰਮੁਖ ਸੱਜਣ ਭਾਈਆ। ਹਰਿਜਨ ਬਣਾਏ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲਹਿਣਾ ਦਏ ਵਖਾਈਆ।
ਭਾਗ ਕਹੇ ਮੇਰਾ ਹਿੱਸਾ ਅੱਧ, ਅਧਵਿਚਕਾਰ ਵੇਖ ਵਖਾਇੰਦਾ। ਮੇਰੀ ਨੌ ਦੁਵਾਰਿਉਂ ਪਾਰ ਹੱਦ, ਹਦੂਦ ਇਕੋ
ਇਕ ਵਡਿਆਇੰਦਾ। ਜਿਥੇ ਵੱਜੇ ਅਗੰਮੀ ਨਦ, ਤਾਰ ਸਿਤਾਰ ਨਾ ਕੋਇ ਹਿਲਾਇੰਦਾ। ਜਿਥੇ ਨਾ ਕੋਈ
ਸੂਰਜ ਚੰਦ, ਜੋਤੀ ਨੂਰ ਡਗਮਗਾਇੰਦਾ। ਜਿਥੇ ਨਾ ਕੋਈ ਗੀਤ ਛੰਦ, ਰਸਨਾ ਜਿਹਵਾ ਨਾ ਸਿਫ਼ਤ ਸਾਲਾਹਿੰਦਾ।
ਜਿਥੇ ਕੋਈ ਨਾ ਸਕੇ ਲੰਘ, ਸਚ ਸਿੰਘਾਸਣ ਸੋਭਾ ਕੋਇ ਨਾ ਪਾਇੰਦਾ। ਸਾਹਿਬ ਸਤਿਗੁਰ ਬੈਠਾ ਆਪ ਬਖ਼ਸ਼ੰਦ,
ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਓਥੇ ਜਨ ਭਗਤਾਂ ਮੇਰਾ ਹਿੱਸਾ ਦੇਵੇ ਵੰਡ, ਭਾਗ ਅਭਾਗੀ ਆਪਣੇ ਘਰ
ਬਣਾਇੰਦਾ। ਸਤਿ ਬਖ਼ਸ਼ ਕੇ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਹਰਿ ਸੋਹਣੀ ਬਣਤ ਬਣਾਇੰਦਾ।
ਭਾਗ ਕਹੇ ਮੈਂ ਭਗਤਾਂ ਜੋਗਾ, ਜੁਗਤੀ ਪ੍ਰਭ ਨੇ ਆਪ ਬਣਾਈਆ। ਮੈਂ ਹੱਥ ਨਾ ਆਵਾਂ ਲੋਕਾਂ, ਲੱਭਣ
ਵਿਚ ਲੋਕਾਈਆ। ਮੈਂ ਸਚ ਦਵਾਰੇ ਦੇ ਕੇ ਹੋਕਾ, ਆਪਣੀ ਸੇਵ ਕਮਾਈਆ। ਜਿਸ ਵੇਲੇ ਪ੍ਰਭੂ ਜਨ ਭਗਤਾਂ
ਅੰਦਰ ਜਗਾਵਣ ਲੱਗੇ ਜੋਤਾ, ਅੱਗੇ ਹੋ ਕੇ ਸੀਸ ਨਿਵਾਈਆ। ਏਹੋ ਸੁਹੰਜਣਾ ਮੇਰਾ ਮੌਕਾ, ਹਰਿਜਨ
ਮਿਲ ਕੇ ਆਪਣਾ ਮੇਲ ਮਿਲਾਈਆ। ਕਾਇਆ ਮੰਦਰ ਅੰਦਰ ਵੇਖ ਸੋਹਣਾ ਕੋਠਾ, ਸਚ ਸਿੰਘਾਸਣ ਵੇਖ
ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਦੇਵੇ ਬੇਪਰਵਾਹੀਆ।
ਭਾਗ ਕਹੇ ਮੈਂ ਸੁਣਾਵਾਂ ਕੀ, ਕਹਿਣ ਵਿਚ ਕੁਛ ਨਾ ਆਈਆ।
ਜਿਸ ਵੇਲੇ ਪ੍ਰਭੂ ਜਨ ਭਗਤਾਂ ਕਰੇ ਨਿਰਮਲ ਜੀ, ਜੀਵਣ ਜੁਗਤ ਦਏ ਸਮਝਾਈਆ । ਓਸੇ ਵੇਲੇ ਚਰਨ
ਕਵਲਾਂ ਜਾਵਾਂ ਥੀ, ਆਪਣਾ ਆਪ ਮਿਟਾਈਆ। ਘਰ ਵੇਖਿਆ ਸਾਢੇ ਤਿੰਨ ਹੱਥ ਸੀਂ, ਬੰਕ ਦਵਾਰੇ ਸੋਭਾ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।
ਭਾਗ ਕਹੇ ਜਿਸ ਵੇਲੇ ਪ੍ਰਭ ਕਰੇ ਮਿਹਰ, ਮਿਹਰ ਨਜ਼ਰ ਉਠਾਇੰਦਾ। ਭਗਤ ਭਗਵਾਨ ਲਏ ਘੇਰ, ਘੇਰਾ
ਸ਼ਬਦੀ ਇਕ ਜਣਾਇੰਦਾ। ਪਿਛਲਾ ਲਹਿਣਾ ਦਏ ਨਬੇੜ, ਅਗਲਾ ਪੰਧ ਮੁਕਾਇੰਦਾ। ਭਾਗ ਲਾਵੇ ਕਾਇਆ
ਖੇੜ, ਖਿੜਕੀ ਕੁੰਡਾ ਆਪ ਖੁਲ੍ਹਾਇੰਦਾ। ਓਸ ਵੇਲੇ ਮੈਂ ਚਰਨ ਕਵਲਾਂ ਆਵਾਂ ਨੇੜ, ਨੇਰਨ ਹੋ ਕੇ ਸੀਸ
ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਧੁਰ ਦਾ ਸੰਗ ਰਖਾਇੰਦਾ।
ਭਾਗ ਕਹੇ ਮੈਂ ਨੇਤਰ ਖੋਲ੍ਹਾਂ, ਬਿਨ ਅੱਖਾਂ ਅੱਖ ਖੁਲ੍ਹਾਈਆ। ਬੌਹੜੀ ਬੌਹੜੀ ਕਰ ਕੇ ਬੋਲਾਂ, ਦਰੋਹੀ ਦਰੋਹੀ
ਨੂਰ ਖ਼ੁਦਾਈਆ। ਸਾਚਾ ਰਾਗ ਗਾਵਾਂ ਇਕੋ ਸੋਹਲਾ, ਤੂੰ ਮਿਹਰਵਾਨ ਮੇਰਾ ਸੱਚਾ ਮਾਹੀਆ। ਜਨ ਭਗਤਾਂ
ਨਾਲ ਬਣਾਂ ਵਿਚੋਲਾ, ਮੇਰਾ ਮੇਲਾ ਦੇਣਾ ਮਿਲਾਈਆ। ਅੰਦਰ ਰਹੇ ਨਾ ਪੜਦਾ ਉਹਲਾ, ਸੱਜਣ ਸਾਖਿਆਤ

ਨਜ਼ਰੀ ਆਈਆ। ਜਿਸ ਵੇਲੇ ਜਨ ਭਗਤ ਤੇਰਾ ਸੋਹੰ ਗਾਵਣ ਢੋਲਾ, ਮੈਂ ਸੁਣ ਸੁਣ ਖ਼ੁਸ਼ੀ ਮਨਾਈਆ। ਮੈਂ ਵਸਾਂ ਸਦਾ ਕਾਇਆ ਚੋਲਾ, ਚੋਲੀ ਤੇਰਾ ਰੰਗ ਵੇਖ ਵਖਾਈਆ। ਦਰ ਦਰਵੇਸ਼ ਬਣਾਂ ਗੋਲਾ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਣਤ ਦਿਤੀ ਸਮਝਾਈਆ। ਭਾਗ ਕਹੇ ਮੇਰੀ ਵੰਡ ਅਵੱਲੀ, ਅਵੱਲ ਅੱਲਾ ਆਪ ਕਰਾਇੰਦਾ। ਮੈਂ ਹੋਕਾ ਦੇਵਾਂ ਗਲੀਓ ਗਲੀ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਪਰਮ ਪੁਰਖ ਆਦਿ ਜੁਗਾਦੀ ਵਲੀ ਛਲੀ, ਵਲ ਛਲ ਧਾਰੀ ਹੱਥ ਕਿਸੇ ਨਾ ਆਇੰਦਾ। ਜੋਧਾ ਸੂਰਬੀਰ ਵੱਡਾ ਬਲੀ, ਬਲ ਬਾਵਨ ਖੇਲ ਖਿਲਾਇੰਦਾ। ਜਿਸ ਨੇ ਲੇਖੇ ਲਾਏ ਈਸਾ ਮੂਸਾ ਮੁਹੰਮਦ ਅਲੀ, ਅੱਲਾ ਹੂ ਨੂਰ ਆਪ ਅਖਵਾਇੰਦਾ । ਜਿਸ ਦੇ ਪਿੱਛੇ ਗੋਬਿੰਦ ਸੀਸ ਰੱਖਿਆ ਤਲੀ, ਦੋ ਜਹਾਨਾਂ ਨੈਣ ਉਠਾਇੰਦਾ । ਜਿਸ ਦੀ ਚਰਨ ਧੂੜ ਆਦਿ ਜੁਗਾਦਿ ਭਗਤਾਂ ਮੰਗੀ, ਖ਼ਾਲੀ ਝੋਲੀ ਸਰਬ ਭਰਾਇੰਦਾ। ਜਿਸ ਦੀ ਖੇਲ ਸਾਚੇ ਸੰਤਾਂ ਲੱਗੇ ਚੰਗੀ, ਹਰਿਜਨ ਚੰਗੀ ਤਰਾ ਸਮਝਾਇੰਦਾ। ਜੋ ਗੁਰਮੁਖਾਂ ਕੂੜੀ ਕਿਰਿਆ ਕੱਟੇ ਤੰਗੀ, ਤੰਗ ਦਸਤ ਨਾ ਕੋਇ ਵਖਾਇੰਦਾ। ਜੋ ਗੁਰਸਿਖਾਂ ਲਾਵੇ ਅੰਗੀ, ਅੰਗੀਕਾਰ ਆਪ ਹੋ ਜਾਇੰਦਾ । ਅੰਦਰੋਂ ਵਾਸਨਾ ਕੱਢੇ ਮੰਦੀ, ਕੂੜੀ ਕਿਰਿਆ ਡੇਰਾ ਢਾਇੰਦਾ। ਸਾਚੀ ਦੇਵੇ ਨਾਮ ਸੁਗੰਧੀ ਸੋਹਣਾ ਰੂਪ ਵਖਾਇੰਦਾ। ਮਾਰਗ ਦੱਸਕੇ ਧੁਰ ਦੀ ਡੰਡੀ, ਰਹਿਬਰ ਇਸ਼ਾਰੇ ਨਾਲ ਸਮਝਾਇੰਦਾ। ਪੰਧ ਮੁਕਾ ਕੇ ਖੰਡ ਬ੍ਰਹਿਮੰਡੀ, ਬ੍ਰਹਿਮਾਂਡ ਡੇਰਾ ਢਾਇੰਦਾ। ਜਿਸ ਵੇਲੇ ਜਨ ਭਗਤਾਂ ਸੁਨਾਵੇ ਆਪਣਾ ਸੋਹੰ ਛੰਦੀ, ਇਹੋ ਭਾਗ ਜੋ ਗੁਰਮੁਖਾਂ ਝੋਲੀ ਪਾਇੰਦਾ। ਇਹੋ ਜੇਹੀ ਵੰਡ ਕਦੇ ਨਾ ਵੰਡੀ, ਜੋ ਸਿੱਧਾ ਜਨ ਭਗਤਾਂ ਝੋਲੀ ਆਪ ਭਰਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਤੋਂ ਉਤਮ ਸ੍ਰੇਸ਼ਟ ਰੀਤੀ ਇਹੋ ਲੱਗੀ ਚੰਗੀ, ਆਪਣੀ ਮਿਹਰ ਨਾਲ ਪਾਰ ਕਰਾਇੰਦਾ। (੨੩ ਹਾੜ ੨੦੨੧ ਬਿ)

ਭਖ ਭੋਜ : ਭੋਗ ਲੱਗੇ ਭੋਜ ਬਣ ਜਾਏ। ਬਿਨ ਭੋਗੋਂ ਭੱਖ ਅਖਵਾਏ। ਲੇਹਜ਼ ਫੇਹਜ਼ ਇਕ ਸੰਗ ਰਲਾਏ। ਭਖ ਭੋਜ :

ਚਾਰ ਨਾਮ ਭੋਜਨ ਅਖਵਾਏ। ਭੋਗ ਲਗਾਓ ਹੋਵੇਗਾ ਆਦਰ । ਮਹਾਰਾਜ ਸ਼ੇਰ ਸਿੰਘ ਸਦਾ ਜੇ ਹਾਜ਼ਰ। (੧੨ ਭਾਦਰੋਂ ੨੦੦੬ ਬਿ)

ਜਿਸ ਨੂੰ ਈਸ਼ਰ ਭੋਗ ਲਗਾਵੇ। ਭਖ ਤੋਂ ਭੋਜਣ ਬਣ ਜਾਵੇ। (੧੭ ਭਾਦਰ ੨੦੦੬ ਬਿ)
ਭੋਜਨ ਸੋ ਜਿਸ ਪ੍ਰਭ ਭੋਗ ਲਗਾਏ। ਪਰਗਟ ਜੋਤ ਗੁਰਸਿਖ ਘਰ ਆਏ। ਭਗਤ ਜਨਾਂ ਪ੍ਰਭ ਸੰਗ
ਰਲਾਏ। ਕਲਜੁਗ ਜਨਮ ਬਹੱਤਰ ਜਨ ਭਗਤ ਪਰਗਟਾਏ। ਕਿਰਪਾ ਕਰ ਪ੍ਰਭ ਧਰਨੀ ਧਰ, ਰਸਨਾ
ਭੋਗ ਭੰਡਾਰ ਲਗਾਏ। ਬਿਨ ਭੋਗ ਪ੍ਰਭ ਭੋਜਾ ਭੱਖ ਹੋ ਜਾਏ। ਗੀਤਾ ਵਾਕ ਕ੍ਰਿਸ਼ਨ ਸਚ ਹੋ ਜਾਏ।
ਲੇਹਜ਼ ਫੇਹਜ਼ ਨਾ ਸੰਗ ਰਲਾਏ। ਸ਼ੂਦਰ ਵੈਸ਼ ਰੰਗ ਇਕ ਰੰਗਾਏ। ਗੁਰਸਿਖ ਬਣਤ ਕਲਜੁਗ ਬਣਾਏ।
ਪਰਗਟ ਕਰ ਪ੍ਰਭ ਠਾਕਰ ਸਿੰਘ ਜਸ ਗਾਏ। ਮਹਾਰਾਜ ਸ਼ੇਰ ਸਿੰਘ ਅੰਤ ਹੋਏ ਸਹਾਏ। (੨੬ ਚੇਤ
੨੦੦੮ ਬਿ)
ਭੋਗ ਲਗਾਏ ਵਿਸ਼ਨੂੰ ਭਗਵਾਨ। ਸਾਚਾ ਹੋਇਆ ਜਗਤ ਪਰਵਾਨ। ਭਖ ਭੋਜ ਲੇਹਜ ਫੇਹਜ ਚਾਰੋਂ
ਇਕ ਸਮਾਨ। ਝੂਠਾ ਜਗਤ ਨਾ ਜਾਣੇ ਭੇਵ ਬਲੀ ਬਲਵਾਨ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ
ਸਿੰਘ ਦੇਵੇ ਦਰਸ ਗੁਣੀ ਨਿਧਾਨ। (੧੭ ਸਾਵਣ ੨੦੦੮ ਬਿ)
ਸੱਚਾ ਮਾਰਗ ਆਤਮ ਪਰਮਾਤਮ ਦੇਵੇ ਦੱਸ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ
ਵੇਖਣ ਦੀ ਜਿਸ ਜਨ ਦੇਵੇ ਅੱਖ, ਅੱਖਰ ਨਿਸ਼ਅੱਖਰ ਦਏ ਸਮਝਾਈਆ । ਬਾਹਰੋਂ ਕਿਸੇ ਨਾ ਆਵੇ ਹੱਥ,
ਲੱਭਦੀ ਫਿਰੇ ਜਗਤ ਲੋਕਾਈਆ। ਜਿਸ ਜਨ ਦੇਵੇ ਧੀਰਜ ਯਤ, ਸਤਿ ਸੰਤੋਖ ਇਕ ਵਖਾਈਆ। ਤਿਸ
ਸ਼ਾਂਤੀ ਸ਼ਾਂਤ ਰੂਪ ਹੋ ਕੇ ਅੰਦਰ ਜਾਏ ਵਸ, ਵਾਸਤਾ ਆਪਣੇ ਨਾਲ ਰਖਾਈਆ। ਸੋ ਗੁਰਮੁਖ ਗੁਰਸਿਖ ਨੌਂ
ਦੁਆਰੇ ਕੋਈ ਨਾ ਖਾਵੇ ਭੱਖ, ਭੋਜਨ ਇਕੋ ਨਾਮ ਨਜ਼ਰੀ ਆਈਆ। ਅੰਦਰ ਬਾਹਰ ਰਸਨਾ ਜਿਹਵਾ ਬੱਤੀ
ਦੰਦ ਕਹੇ ਪ੍ਰਭੂ ਤੇਰਾ ਨਾਮ ਸਤਿ, ਕੂੜੀ ਦਿਸੇ ਸ੍ਰਿਸ਼ਟ ਸਬਾਈਆ। ਧੰਨ ਭਾਗ ਜਿਨ੍ਹਾਂ ਸ਼ਾਂਤੀ ਨਾਲ ਸ਼ਾਂਤ

ਹੋ ਕੇ ਆਪਣੀ ਪੱਤ ਲਈ ਰੱਖ, ਤਿਨ੍ਹਾਂ ਪਤਿਪਰਮੇਸ਼ਵਰ ਮਿਲਿਆ ਬੇਪਰਵਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵਣਹਾਰਾ ਹੱਕ, ਹਕ ਹਕੀਕਤ ਝੋਲੀ ਪਾਈਆ। ਗੁਰਸਿਖ ਮੰਜ਼ਲ ਚੜ੍ਹਦਾ ਕਦੀ ਨਾ ਜਾਵੇ ਥੱਕ, ਜਿੰਨਾਂ ਚਿਰ ਸਤਿਗੁਰ ਪੂਰਾ ਨਜ਼ਰ ਘਰ ਵਿਚ ਘਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਂਤੀ ਦੱਸੇ ਸਤਿ ਸਰੂਪ, ਜਿਸ ਵਿਚ ਮਿਲੇ ਹਰਿ ਜੂ ਭੂਪ, ਅੰਧ ਅੰਧੇਰਾ ਚੁੱਕੇ ਚਾਰੇ ਕੂਟ, ਇਕੋ ਨਜ਼ਰੀ ਆਏ ਪੁਰਖ ਅਕਾਲ ਦੀਨ ਦਿਆਲ ਜੋ ਹਰ ਘਟ ਰਿਹਾ ਸਮਾਈਆ। (੨੦ ਅੱਸੂ ੨੦੨੦ ਬਿ)

ਸਾਚੇ ਪ੍ਰਭ ਇਹ ਕਰਮ ਕਮਾਇਆ। ਰਿਖੀਆਂ ਮੁਨੀਆਂ ਮਾਣ ਗਵਾਇਆ। ਘਰ ਭੀਲਣੀ ਭੋਗ ਲਗਾਇਆ। ਭੱਖ ਤਾਈਂ ਭੋਜ ਬਣਾਇਆ। ਵਿਚ ਸਰੋਵਰ ਪ੍ਰਭ ਸਾਚੇ ਭੀਲਣੀ ਚਰਨ ਛੁਹਾਇਆ। ਸਾਚਾ ਨੀਰ ਸਾਚਾ ਸਰ ਰਘੁਪਤ ਉਪਜਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੁਗੋ ਜੁਗ ਤੇਰੀ ਅਚਰਜ ਵਰਤੇ ਮਾਇਆ। (੧ ਮਾਘ ੨੦੦੮ ਬਿ)

ਭੋਜਨ ਭੋਗ ਭੋਗ ਭੋਗ ਚਾਰ। ਕ੍ਰਿਸ਼ਨ ਦੇਵਾ ਅਲਖ ਅਭੇਵਾ ਗੁਰ ਚਰਨ ਸੇਵਾ, ਲਿਖਾਏ ਲੇਖ ਅਪਰ ਅਪਾਰ। ਲੇਹਜ ਫੇਹਜ ਭੱਖ ਭੋਜ ਗੁਣਵੰਤੀ ਗੁਣ ਰਿਹਾ ਵਿਚਾਰ। ਭਗਤ ਭਗਵਾਨ ਭੋਜਨ ਕਰੇ ਵੱਖ, ਚਲੇ ਅਵਲੜੀ ਚਾਲ ਵਿੱਚ ਸੰਸਾਰ। ਚਾਰ ਕੁੰਟ ਆਤਮ ਦਿੱਸੇ ਦੁੱਖ, ਨਜ਼ਰ ਨਾ ਆਏ ਨਰ ਨਿਰੰਕਾਰ। ਗੁਰ ਸੇਵ ਚੜ੍ਹਾਏ ਤਿੰਨ ਫੁੱਲ ਕੱਖ, ਤਨ ਕਰਾਏ ਸ਼ਬਦ ਅਹਾਰ। ਪੰਚਮ ਫੁੱਲ ਪੰਜਾਂ ਤੱਤਾਂ ਕਰੇ ਵੱਖ, ਦੇਵੇ ਜੋਤੀ ਸਦਾ ਅਧਾਰ। ਪ੍ਰਗਟ ਹੋਏ ਸਤਿ ਸਰੂਪੀ ਹਰਿ ਪ੍ਰਤੱਖ, ਨੈਣ ਲੋਚਣ ਲੋਚਣ ਨੈਣ ਸੋਲਾਂ ਕਰ ਤਨ ਸ਼ਿੰਗਾਰ। ਗੁਰਮੁੱਖ ਸਾਚੇ ਸੰਤ ਜਨ ਕਦੇ ਨਾ ਸੋਇਣ, ਏਕਾ ਬੀਜ ਸਾਚਾ ਬੋਇਣ, ਨਾਮ ਨਰਾਇਣ ਅਲਖ ਅਪਾਰ। ਜੋਤੀ ਜੋਤ ਸਰੂਪ ਹਰਿ, ਗੁਰਮੁੱਖ ਸਾਚੇ ਸੰਤ ਜਨਾਂ ਭਰਿਆ ਰੱਖੇ ਸਦ ਭੰਡਾਰ। (੧੨ ਭਾਦਰੋਂ ੨੦੧੧ ਬਿ) ਸ੍ਰੀ ਭਗਵਾਨ ਇਕ ਅਲਾਉਂਦਾ ਏ। ਭੇਵ ਅਭੇਦਾ ਆਪ ਖੁਲ੍ਹਾਉਂਦਾ ਏ। ਉਜਲ ਆਪਣਾ ਰਾਹ ਚਲਾਉਂਦਾ ਏ। ਲੇਹਜ਼ ਫ਼ੇਹਜ਼ ਵਕਤ ਮੁਕਾਉਂਦਾ ਏ। ਭੱਖ ਭੋਜ ਡੇਰਾ ਢਾਹੁੰਦਾ ਏ। ਧੁਰ ਦਾ ਅਰਦਾਸਾ ਇਕੋ ਸੋਧ, ਸ਼ੁਧ ਸਭ ਨੂੰ ਆਪ ਕਰਾਉਂਦਾ ਏ। ਵਿਸ਼ਨੂੰ ਵੇਖ ਆਪਣਾ ਰਿਜ਼ਕ ਰੋਜ, ਰੋਜੀ ਤੇਰੇ ਹੱਥ ਫੜਾਉਂਦਾ ਏ। ਜੋ ਮੇਰੇ ਦਰਸ਼ਨ ਨੂੰ ਰਹੇ ਲੋਚ, ਤਿਨ੍ਹਾਂ ਦਵਾਰੇ ਤੁਹਾਨੂੰ ਖ਼ਾਕ ਰਲਾਉਂਦਾ ਏ। ਇਹ ਉਹ ਦਵਾਰਾ ਸੱਚਾ ਕੋਟ, ਜੋ ਸਚਖੰਡ ਨਜ਼ਰ ਕਿਸੇ ਨਾ ਆਉਂਦਾ ਏ। ਸ਼ਬਦ ਅਗੰਮੀ ਵੱਜੇ ਚੋਟ, ਪੁਰਖ ਅਕਾਲ ਆਪ ਲਗਾਉਂਦਾ ਏ। ਏਥੇ ਭੰਡਾਰਾ ਪੱਕਾ ਬਹੁਤ, ਆਦਿ ਜੁਗਾਦਿ ਨਾ ਕੋਇ ਮੁਕਾਉਂਦਾ ਏ। ਇਹ ਸਤਿਜੁਗ ਚਲੇ ਰੌਂਸ, ਰੁਸਿਆਂ ਫੇਰ ਨਾਲ ਮਿਲਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਉਂਦਾ ਏ।

ਸਾਚੀ ਸਿਖਿਆ ਇਕ ਦ੍ਰਿੜਾਈ ਏ। ਪ੍ਰਭ ਏਕਾ ਧਾਰ ਸਮਝਾਈ ਏ। ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਈ ਏ। ਗੁਰ ਅਵਤਾਰ ਖ਼ੁਸ਼ੀ ਮਨਾਈ ਏ। ਪੀਰ ਪੈਗ਼ੰਬਰ ਰਹੇ ਜਸ ਗਾਈ ਏ। ਪ੍ਰਭ ਦੱਸ ਉਹ ਵੇਲਾ ਕੇਹੜਾ, ਜਿਸ ਵੇਲੇ ਬਹਿ ਕੇ ਤੇਰਾ ਭੋਜਨ ਖਾਈ ਏ। ਸ੍ਰੀ ਭਗਵਾਨ ਕਹੇ ਜਿਥੇ ਮੇਰੇ ਭਗਤਾਂ ਡੇਰਾ, ਤਿਸ ਥਾਨ ਮਿਲੇ ਵਡਿਆਈ ਏ। ਓਥੇ ਜਾ ਕੇ ਬਹਿ ਕੇ ਮੰਗੋ ਪ੍ਰਭ ਦੇਵਣਹਾਰ ਬਥੇਰਾ, ਦੇਂਦਿਆਂ ਤੋਟ ਰਹੇ ਨਾ ਰਾਈ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਇਕੋ ਇਕ ਸਮਝਾਈ ਏ।

ਸੁਣ ਕੇ ਸੰਗਤ ਬਣ ਗਈ ਪੰਗਤ, ਬਹਿ ਬਹਿ ਰਹੇ ਖਾਈਆ। ਨਾਲੇ ਵੇਖਣ ਹਰਿ ਦੀ ਸੰਗਤ, ਖ਼ੁਸ਼ੀਆਂ ਰਾਗ ਅਲਾਈਆ। ਸੁਣ ਗਿਆਨ ਬੋਧ ਅਗਾਧੇ ਕੋਲੋਂ ਪੰਡਤ, ਜੋ ਧੁਰ ਦੀ ਕਰੇ ਪੜ੍ਹਾਈਆ। ਜਿਸ ਖੇਲ ਰਚਾਇਆ ਜੇਰਜ ਅੰਡਜ, ਉਤਭੁਜ ਸੇਤਜ ਦਏ ਵਡਿਆਈਆ। ਅੱਜ ਉਸ ਦਵਾਰਿਉਂ ਆਏ ਮੰਗਤ, ਘਰ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਾਚੀ ਵਸਤ ਦੇ ਵਰਤਾਈਆ । (੯ ਮਾਘ ੨੦੨੦ ਬਿ)

ਸ੍ਰੀ ਭਗਵਾਨ ਕਹੇ ਮੈਂ ਦਇਆਵਾਨ, ਦਇਆ ਵਿਚ ਸਮਾਈਆ। ਰਵਦਾਸ ਦੇ ਟੁੱਕੜੇ ਸੁੱਕੇ ਕਰ ਪਰਵਾਨ, ਲਹਿਜ ਫਹਿਜ ਭੱਖ ਭੋਜ ਰੂਪ ਵਟਾਈਆ। ਇਹੋ ਜਿਹੇ ਕਿਸੇ ਨਹੀਂ ਮਿਲਿਆ ਪਕਵਾਨ, ਖਾ ਖਾ ਗਈ ਜਗਤ ਲੋਕਾਈਆ। ਜਿਸ ਵਿਚੋਂ ਤੁਹਾਡੇ ਜੋਗਾ ਰੱਖ ਲਿਆ ਦਾਨ, ਆਪਣੇ ਕੋਲ ਛੁਪਾਈਆ। ਕਹਾਰੋ ਜੇਹੜੇ ਤੁਹਾਡੇ ਪੈਸੇ ਠੱਗ ਕੇ ਗਿਆ ਬੇਈਮਾਨ, ਮੇਰੇ ਸਾਮ੍ਹਣੇ ਠੱਗੀ ਕਮਾਈਆ। ਰਵਦਾਸ ਨਾਲ ਨਾ ਸਾਬਤ ਰਿਹਾ ਈਮਾਨ, ਸਿਦਕ ਦਿਤਾ ਤੁੜਾਈਆ। ਇਹ ਲੇਖਾ ਕਦੀ ਨਾ ਛੱਡਾ ਵਿਚ ਜਹਾਨ, ਜਾਮਨ ਹੋ ਕੇ ਪੂਰ ਕਰਾਈਆ। (੨੬ ਮਾਘ ੨੦੨੦ ਬਿ)

ਭਜਨ : ਹਰਿਭਜਨ ਹਰਿ ਹੋਏ ਸਹਾਈ। ਹਰਿਭਜਨ ਹਰਿ ਦੇਵੇ ਵਡਿਆਈ। ਹਰਿਭਜਨ ਗੁਰਮੁਖ ਭਜਨ :

ਦਾਤ ਪ੍ਰਭ ਦਰ ਤੇ ਪਾਈ। ਹਰਿਭਜਨ ਵਡ ਕਰਾਮਾਤ, ਆਤਮ ਤ੍ਰਿਖਾ ਦੇ ਬੁਝਾਈ। ਹਰਿਭਜਨ ਇਕ ਰਖਾਏ ਨਾਤ, ਆਤਮ ਜੋਤੀ ਆਪ ਜਗਾਈ। ਹਰਿਭਜਨ ਗੁਰਸਿੱਖਾਂ ਮਿਟਾਏ ਅੰਧੇਰੀ ਰਾਤ, ਦਿਵਸ ਰੈਣ ਰਹੇ ਰਸਨਾ ਗਾਈ। ਹਰਿਭਜਨ ਅੰਤਮ ਪੁੱਛੇ ਗੁਰਸਿੱਖਾਂ ਬਾਤ, ਵੇਲੇ ਅੰਤ ਹੋਏ ਸਹਾਈ। ਹਰਿਭਜਨ ਅੰਦਰ ਵੇਖ ਮਾਰ ਝਾਤ, ਸਚ ਵਸਤ ਤੇਰੇ ਘਰ ਟਿਕਾਈ। ਹਰਿਭਜਨ ਮਿਟਾਏ ਜ਼ਾਤ ਪਾਤ, ਭਰਮ ਭੁਲੇਖਾ ਰਹੇ ਨਾ ਰਾਈ। ਹਰਿਭਜਨ ਦੇਵੇ ਦਾਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦਾਤ ਆਪ ਰਘੁਰਾਈ। ਹਰਿਭਜਨ ਕਲ ਸਾਚਾ ਯੋਗ। ਹਰਿਭਜਨ ਰਸ ਸਾਚਾ ਭੋਗ। ਹਰਿਭਜਨ ਗੁਰਮੁਖਾਂ ਮੇਟੇ ਸਰਬ ਵਿਯੋਗ। ਹਰਿਭਜਨ ਰਸਨਾ ਜਪ ਮਿਟਾਏ ਹਉਮੇ ਰੋਗ। ਹਰਿਭਜਨ ਸੋਹੰ ਸ਼ਬਦ ਚੁਗਾਏ ਚੋਗ। ਹਰਿਭਜਨ ਹਰਿ ਦੇਵੇ ਦਰਸ ਅਮੋਘ। ਹਰਿਭਜਨ ਹਰਿ ਆਪ ਮਿਟਾਏ ਚਿੰਤਾ ਸੋਗ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਧੋਗ।

ਹਰਿਭਜਨ ਆਤਮ ਉਜਿਆਰੀ। ਹਰਿਭਜਨ ਦੇਵੇ ਗਿਰਧਾਰੀ। ਹਰਿਭਜਨ ਗੁਰਮੁਖ ਸਾਚੇ ਦੁਰਮਤ ਉਤਾਰੀ। ਹਰਿਭਜਨ ਹਰਿ ਦੇਵੇ ਦਾਤ ਸ਼ਬਦ ਭੰਡਾਰੀ। ਹਰਿਭਗਤ ਸਾਚਾ ਰਾਜ ਸੱਚੀ ਸਿਕਤਾਰੀ। ਹਰਿਭਜਨ ਚਰਨ ਲਗਾਏ ਸੱਚਾ ਦਰਬਾਰੀ। ਹਰਿਚਰਨ ਫਿਰਨ ਆਏ ਵਡ ਹੰਕਾਰੀ। ਹਰਿਚਰਨ ਗੁਰਸਿੱਖ ਸਾਚੇ ਆਤਮ ਧਾਰੀ। ਹਰਿਚਰਨ ਆਤਮ ਜੋਤ ਜਗਾਏ ਅਗੰਮ ਅਪਾਰੀ। ਹਰਿਭਜਨ ਪ੍ਰਗਟ ਹੋਏ ਆਪ ਨਿਰੰਕਾਰੀ। ਹਰਿਚਰਨ ਵੇਖੇ ਵਿਗਸੇ ਕਰੇ ਵਿਚਾਰੀ। ਹਰਿਭਜਨ ਕਾਇਆ ਕੋਟ ਕਿਲਾ ਉਸਾਰੀ। ਹਰਿਭਜਨ ਸੋਹੰ ਦੇਵੇ ਸਚ ਅਟਾਰੀ। ਹਰਿਭਜਨ ਵਿਚ ਮਾਤ ਨਾ ਹੋਏ ਖਵਾਰੀ । ਹਰਿਭਜਨ ਸਾਚੇ ਧਾਮ ਆਪ ਬਹਾਏ ਬਨਵਾਰੀ। ਹਰਿਭਜਨ ਏਕਾ ਰੰਗ ਰੰਗੇ ਅਪਾਰੀ। ਹਰਿਭਜਨ ਗੁਰਮੁਖ ਖੁਲ੍ਹਾਏ ਦਸਮ ਦਵਾਰੀ। ਹਰਿਭਜਨ ਏਕਾ ਜੋਤ ਪ੍ਰਭ ਇਕ ਉਧਾਰੀ। ਹਰਿਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਗੁਰਮੁਖਾਂ ਨਾਮ ਅਪਾਰੀ।

ਹਰਿਭਜਨ ਹਰਿ ਕਾ ਧਿਆਨ। ਹੋਏ ਮੇਲ ਭਗਤ ਭਗਵਾਨ। ਹਰਿਭਜਨ ਚਰਨ ਧੂੜ ਇਸ਼ਨਾਨ। ਹਰਿਭਜਨ ਆਤਮ ਸਹਿੰਸੇ ਸਰਬ ਮਿਟ ਜਾਣ। ਹਰਿਭਜਨ ਏਕਾ ਸ਼ਬਦ ਉਪਜਾਵੇ ਕਾਨ। ਹਰਿਭਜਨ ਸਾਚੀ ਧੁਨ ਦੇਵੇ ਮਹਾਨ। ਹਰਿਭਜਨ ਆਤਮ ਮਾਰੇ ਸਾਚਾ ਬਾਣ। ਹਰਿਭਜਨ ਸਾਚਾ ਦੇਵੇ ਸ਼ਬਦ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸਾਚਾ ਦਾਨ।

ਹਰਿਭਜਨ ਵਡ ਰਾਜਨ ਰਾਜ। ਹਰਿਭਜਨ ਪ੍ਰਭ ਸੋਹੰ ਬੰਨ੍ਹਾਏ ਗੁਰਸਿੱਖਾਂ ਸਿਰ ਤਾਜ। ਹਰਿਭਜਨ ਆਪ ਲਗਾਏ ਘਰ ਦਸਵੇਂ ਸਾਚੀ ਆਵਾਜ਼। ਹਰਿਭਜਨ ਗੁਰਸਿੱਖ ਚੜ੍ਹਾਏ ਸਾਚੇ ਜਹਾਜ। ਹਰਿਭਜਨ ਸ਼ਬਦ ਸਰੂਪੀ ਉਡਾਵੇ ਬਾਜ। ਹਰਿਭਜਨ ਗੁਰਸਿੱਖ ਸਵਾਰੇ ਆਪੇ ਕਾਜ। ਹਰਿਭਜਨ ਆਪ ਮਿਟਾਏ ਜਗਤ ਤ੍ਰਿਸ਼ਨਾ ਤ੍ਰਿਖਾ ਡਾਂਜ। ਹਰਿਭਜਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਦੇਵੇ ਚਰਨ ਰਖਾਏ ਸਾਚੀ ਸਾਂਝ। ਹਰਿਭਜਨ ਸਚ ਧਨ ਮਾਲ। ਰਸਨਾ ਜਪ ਨਾ ਹੋਏ ਕੰਗਾਲ। ਹਰਿਭਜਨ ਆਤਮ ਹੋਏ ਲਾਲੋ ਲਾਲ।

ਹਰਿਭਜਨ ਸਾਚਾ ਦੀਪਕ ਜੋਤ ਜਗੇ ਮਿਸਾਲ । ਹਰਿਭਜਨ ਸਚ ਸ਼ਬਦ ਸੁਰਤ ਸੰਭਾਲ। ਹਰਿਭਜਨ ਭੱਜਣ ਨਾ ਮਾਨਸ ਜਵਾਨੀ ਡਾਲ । ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਨਿਭੇ ਨਾਲ।

ਹਰਿਭਜਨ ਹਰਿ ਹਰਿ ਦਾ ਵਾਸ। ਹਰਿਭਜਨ ਆਪ ਦੁਵਾਏ ਗੁਰਸਿੱਖਾਂ ਸਵਾਸ ਸਵਾਸ। ਹਰਿਭਜਨ ਮਾਤ ਗਰਭ ਹੋਏ ਸਹਾਈ, ਆਤਮ ਰੱਖੇ ਵਾਸ। ਹਰਿਭਜਨ ਮਾਇਆ ਮਮਤਾ ਕਰੇ ਨਾਸ। ਹਰਿਭਜਨ ਸ਼ਬਦ ਉਡਾਰੀ ਆਪ ਲਗਾਏ ਮਾਤ ਪਤਾਲ ਅਕਾਸ਼। ਹਰਿਭਜਨ ਗੁਰਮੁਖ ਕਰਾਏ ਸਚ ਘਰ ਵਾਸ । ਹਰਿਭਜਨ ਗੁਰਮੁਖਾਂ ਕਰੇ ਬੰਦ ਖਲਾਸ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਹੋਏ ਚਰਨ ਦਾਸ।

ਹਰਿਭਜਨ ਸ਼ਬਦ ਘਨਘੋਰ। ਹਰਿਭਜਨ ਹਰਿ ਸ਼ਬਦ ਚੁਕਾਏ ਮੋਰ ਤੋਰ। ਹਰਿਭਜਨ ਗੁਰਸਿੱਖ ਉਡਾਏ ਪਤੰਗ ਡੋਰ। ਹਰਿਭਜਨ ਹਰਿ ਦਿਵਸ ਰੈਣ ਰਖਾਏ, ਸਾਚੀ ਅਨਹਦ ਸਾਚੀ ਧੁਨ ਉਪਜਾਏ, ਸੁਨ ਮੁਨ ਆਪ ਖੁਲ੍ਹਾਏ, ਪੈਂਦੀ ਰਹੇ ਸਦਾ ਘਨਘੋਰ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬੰਨ੍ਹੇ ਪੰਜੇ ਚੋਰ।

ਪੰਜੇ ਚੋਰ ਵਸਣ ਤਨ। ਹਰਿਭਜਨ ਨਾ ਲੱਗਣ ਦੇਵੇ ਆਤਮ ਸੰਨ੍ਹ। ਹਰਿਭਜਨ ਪ੍ਰਭ ਅਬਿਨਾਸ਼ੀ ਆਪ ਸੁਣਾਏ ਕੰਨ। ਹਰਿਭਜਨ ਲੱਗਣ ਦੇਵੇ ਨਾ ਝੂਠਾ ਡੰਨ। ਹਰਿਭਜਨ ਅੰਤਮ ਬੇੜਾ ਦੇਵੇ ਬੰਨ੍ਹ। ਹਰਿਭਜਨ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਕਰਾਏ ਧੰਨ ਧੰਨ।

ਹਰਿਭਜਨ ਸ਼ਬਦ ਇਸ਼ਾਰਾ। ਹਰਿਭਜਨ ਆਪ ਖੁਲ੍ਹਾਏ ਦਸਮ ਦਵਾਰਾ। ਆਪ ਵਖਾਏ ਪਾਰ ਕਿਨਾਰਾ। ਆਪ ਕਰਾਏ ਜੋਤ ਅਕਾਰਾ। ਆਪ ਆਪਣਾ ਕੀਆ ਪਸਾਰਾ। ਸਚ ਸ਼ਬਦ ਸੱਚੀ ਧੁਨਕਾਰਾ। ਅਨਹਦ ਵੱਜੇ ਪਵਣ ਹੁਲਾਰਾ। ਆਵਣ ਗਵਣ ਬੂਝ ਬੁਝਾਰਾ। ਅੰਮ੍ਰਿਤ ਮੇਘ ਬਰਸੇ ਸਵਣ, ਉਲਟ ਕਵਲ ਚਲੇ ਫੁਹਾਰਾ। ਗੁਰਮੁਖ ਆਤਮ ਹੋਈ ਬਵਲ, ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਹੋਏ ਪ੍ਰਕਾਸ਼ ਉਪਰ ਧਵਲ, ਪੰਚਮ ਜੇਠ ਕੀਆ ਅਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ , ਗੁਰਸਿੱਖਾਂ ਮਾਣ ਦਵਾਏ, ਸਾਚੀ ਭਿਛਿਆ ਝੋਲੀ ਪਾਏ, ਮੰਗਿਆ ਜਿਸ ਦਵਾਰ। (੭ ਜੇਠ ੨੦੧੦ ਬਿ)

ਹਰਿ ਕਾ ਨਾਮ ਸੱਚਾ ਸੱਜਣ, ਦੋ ਜਹਾਨਾਂ ਵਿਛੜ ਨਾ ਜਾਇੰਦਾ। ਹਰਿ ਕਾ ਨਾਮ ਹਰਿ ਕਾ ਭਜਨ, ਸਿਮਰ ਸਿਮਰ ਸਰਬ ਸੁੱਖ ਪਾਇੰਦਾ। (੨੫ ਚੇਤ ੨੦੨੦ ਬਿ)

ਭਾਂਡਾ : ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਭਾਂਡਾ ਭਰਮ ਗਵਾਇਆ। (੫ ਜੇਠ ੨੦੦੭ ਬਿ)
ਭਾਂਡਾ :
ਵੇਲਾ ਅੰਤ ਅੰਤ ਸੰਭਾਲ। ਲੁੱਟਿਆ ਮਾਲ ਧਨ ਨਾ ਹੋ ਕੰਗਾਲ। ਪੰਚ ਚੋਰ ਬੈਠੇ ਲਾਇਣ ਸੰਨ੍ਹ, ਆਪਣਾ
ਪੱਲਾ ਆਪ ਸੰਭਾਲ। ਪ੍ਰਭ ਅਬਿਨਾਸ਼ੀ ਬੇੜਾ ਦੇਵੇ ਬੰਨ੍ਹ, ਜਗਤ ਤ੍ਰਿਸ਼ਨਾ ਛੱਡ ਜੰਜਾਲ। ਕਾਇਆ ਭਾਂਡਾ
ਪ੍ਰਭ ਦੇਵੇ ਭੰਨ, ਕਿਹੜੀ ਵਸਤੂ ਤੇਰੇ ਚੱਲੇ ਨਾਲ। ਕਲਜੁਗ ਜੀਵ ਕਿਉਂ ਹੋਇਆ ਆਤਮ ਅੰਧ, ਪ੍ਰਭ ਅਬਿਨਾਸ਼ੀ
ਸਦ ਸਮਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖਾਂ ਕਰੇ ਆਪੇ ਪ੍ਰਿਤਪਾਲ। (੧ ਮਾਘ ੨੦੦੯ ਬਿ)

ਭੇਡ : ਏਕਾ ਭੁੱਲਿਆ ਸਾਚਾ ਮਾਹੀ, ਕਲਜੁਗ ਜੀਵ ਸੁੰਞੀ ਭੇੜ ਨਾ ਕੋਈ ਸੰਗ ਰਲਾਵੇ। ਮਹਾਰਾਜ ਸ਼ੇਰ ਭੇਡ :

ਸਿੰਘ ਵਿਸ਼ਨੂੰ ਭਗਵਾਨ, ਵੇਖੇ ਖੇਲ, ਬੇਮੁਖਾਂ ਵਿਸ਼ਟਾ ਮੁੱਖ ਚੁਗਾਵੇ। (੫ ਕੱਤਕ ੨੦੦੯ ਬਿ)

ਭੂਤ ਪਰੇਤ : ਬੁਝੀ ਦੀਪਕ ਗੁਰ ਆਪ ਜਗਾਈ। ਸਚ ਮੰਤਰ ਗੁਰ ਸਚ ਦ੍ਰਿੜਾਈ। ਈਸ਼ਰ ਜੀਵ ਭੂਤ ਪਰੇਤ :

ਦਾ ਭੇਦ ਮਿਟਾਈ। ਅਚਰਜ ਨੂੰ ਅਚਰਜ਼ ਮਿਲਾਈ। ਪਸੂ ਪਰੇਤੋਂ ਕਰ ਦੇਵ ਬਹਾਈ। ਗੁਰ ਪੂਰੇ ਵਿਚ ਇਹ ਵਡਿਆਈ। ਸ਼ਬਦ ਆਪਣੇ ਦਾ ਭੇਦ ਖੁਲ੍ਹਾਈ। ਸਭ ਤੋਂ ਬਾਣੀ ਮੁੱਖ ਰਖਾਈ। ਇਕ

ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਸਭ ਵਸ ਕਰਾਈ। ਪੂਰੇ ਗੁਰ ਵਿਚ ਇਹ ਵਡਿਆਈ। ਤ੍ਰੈਲੋਕ ਇਸ ਦਾ ਜਸ ਗਾਈ। ਮਹਾਰਾਜ ਸ਼ੇਰ ਸਿੰਘ ਪੈਜ ਰਖਾਈ।

ਸ਼ਬਦ ਮੇਰਾ ਹੈ ਨਿਰਬਾਣ। ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ। ਨਾਮ ਮੇਰਾ ਸਭ ਮੇਂ ਪ੍ਰਧਾਨ। ਸੋਹੰ ਸ਼ਬਦ ਸਰਬ ਕੀ ਆਣ। ਪਵਣ ਰੂਪ ਗੁਰ ਮਸਾਣ ਬਣਾਏ। ਜਮ ਕੰਕਰ ਕੋਈ ਨੇੜ ਨਾ ਆਏ। ਬੀਰ ਅਠਾਰਾਂ ਭੈ ਰਖਾਏ। ਹਾਕਨ ਡਾਕਨ ਸਭ ਡਰ ਜਾਏ। ਸਰਬ ਸ੍ਰਿਸ਼ਟ ਗੁਰ ਬਾਣ ਲਗਾਏ। ਵਿਚ ਭੈ ਸਭ ਹਰਿ ਗੁਣ ਗਾਏ। ਲੋਹੇ ਕਾ ਸੰਗਲ ਗਲ ਮੇਂ ਪਾਏ। ਸਾਰ ਕੀ ਮੂੰਗਲੀ ਸਿਰ ਪਰ ਲਾਏ। ਗੁਰ ਪੂਰੇ ਕੀਤੀ ਵਿਚਾਰ। ਹੋਏ ਕਿਰਪਾਲ ਪ੍ਰਭ ਏਕੰਕਾਰ। ਬਚਨ ਸੇ ਬਾਹਰ ਖਾਏ ਸਿਰ ਮਾਰ। ਗੁਰ ਕਾ ਦੋਖੀ ਨਾ ਉਤਰੇ ਪਾਰ।

ਇਸ ਸ਼ਬਦ ਦੀ ਇਹ ਵਡਿਆਈ। ਗੁਰ ਨਾਨਕ ਦੀ ਕਲਾ ਵਧਾਈ। ਮਰਦਾਨੇ ਉਤੇ ਦਇਆ ਕਮਾਈ। ਭੇਡੂ ਵਾਲੀ ਦੇਹ ਪਲਟਾਈ। ਸੋਹੰ ਸ਼ਬਦ ਹੁਣ ਮੁਖੋਂ ਗਾਈ। ਤੀਨ ਲੋਕ ਦਾ ਭੈ ਗੁਵਾਈ। ਪ੍ਰਭ ਚਰਨ ਸੰਗ ਲੈ ਮਿਲਾਈ।

ਮੇਰਾ ਨਾਮ ਜੋ ਨਰ ਧਿਆਈ। ਸੋਹੰ ਸ਼ਬਦ ਦਾ ਪਾਠ ਜੋ ਕਰੇ। ਇਕ ਹਜ਼ਾਰ ਨਿੱਤ ਉਠ ਪੜ੍ਹੇ। ਦਰਸ਼ਨ ਦੇਵੇ ਆਪ ਪ੍ਰਭ ਹਰੇ। ਇਕ ਸੌ ਇਕ ਪਾਠ ਜੋ ਕਰੇ। ਮਨ ਮੇਂ ਸ਼ਾਂਤ ਕਪਟ ਨਾ ਧਰੇ। ਐਸੀ ਬੁੱਧੀ ਪ੍ਰਭ ਹੈ ਕਰੇ। ਧੰਨ ਧੰਨ ਮੁਖੋਂ ਕਰੇ ਨਰ ਹਰੇ। ਦੇਹ ਦੀਪਕ ਵਿਚ ਜੋਤ ਆ ਜਲੇ। ਪੂਰਨ ਪੁਰਖ ਹੋਏ ਸੁਜਾਨ। ਜਿਸ ਨੂੰ ਉਪਜਿਆ ਬ੍ਰਹਮ ਗਿਆਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। (੮ ਫੱਗਣ ੨੦੦੬ ਬਿ)

ਗੁਰਸਿਖਾਂ ਨਾਲ ਜੋ ਕਹਿਰ ਕਮਾਏ। ਅੰਕੜਾ ਘੋੜਾ ਲੰਕੜਾ ਮਸਾਣ ਬਣ ਜਾਏ। ਸ਼ਦੋਣ ਮਾਈ ਪੌਣ ਦਰ ਧੱਕੇ ਖਾਏ। ਕਿੰਗਰੇ ਕਿੰਗਰੇ ਗੁਰ ਮਰਦੰਗ ਵਜਾਏ। ਮਾਈ ਗੌਰਜਾਂ ਸਿਰ ਖੇਹ ਪਵਾਏ। ਖਾਣ ਪਕਾਣ ਘਰ ਕੀ ਚਾਟੀ। ਗੁਰ ਸ਼ਬਦ ਮਧਾਣ, ਗੋਰਖ ਨੂੰ ਲਾਇਆ ਬਾਣ। ਮਹਾਰਾਜ ਸ਼ੇਰ ਸਿੰਘ ਭੈ ਰਖਾਣ, ਗੁਰਸਿਖਾਂ ਦੇ ਨੇੜ ਨਾ ਆਣ।

ਤਪ ਸੱਪ ਗੁਰ ਸ਼ਬਦ ਬੰਧਾਵੇ। ਭੂਤ ਪ੍ਰੇਤ ਕੋਈ ਨੇੜ ਨਾ ਆਵੇ। ਦਰ ਵਾਟ ਸਭ ਭੈ ਰਖਾਵੇ। ਅਮਕਾ ਕਾਜ਼ੀ ਨਸ਼ਟ ਹੋ ਜਾਵੇ। ਬਲੀਆ ਛਲੀਆ ਮਿਸਮਰੇਜ਼ਮੀ ਇੰਦਰ ਜਾਲ ਦੀ ਮਾਇਆ ਪਾਵੇ। ਐਸਾ ਡੰਨ ਦੁਸ਼ਟ ਕੋ ਪ੍ਰਭ ਲਾਏ। ਜਿੰਨ ਖ਼ਬੀਸ ਸਭ ਧੱਕ ਹਟਾਏ। ਨੈਣ ਹੀਣ ਖਿੱਚ ਜੋਤ ਗੁਆਏ। ਕੁਲ ਓਸ ਦੀ ਵਧਣ ਨਾ ਪਾਏ। ਜੋ ਸਿੱਖ ਉਪਰ ਚੋਟ ਚਲਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। (੧ ਵਿਸਾਖ ੨੦੦੭ ਬਿ)

ਸ਼ਬਦ ਵਿਚ ਪ੍ਰਭ ਸਰਬ ਬੰਧਾਏ। ਅਮਕਾ ਜੀਆ ਵਸ ਕਰਾਏ। ਸਾਚਾ ਬਾਣ ਨਾਮ ਲਗਾਏ। ਸਰਬ ਮੁਸ਼ਕਲਾਂ ਹੱਲ ਕਰਾਏ। ਮਸਾਣ ਪਵਣ ਪ੍ਰਭ ਪਰੇ ਹਟਾਏ। ਜਮ ਕਾ ਬੇਟਾ ਨੇੜ ਨਾ ਆਏ। ਕਾਲਕਾ ਮਾਤਾ ਦਰ ਵਿਲਕਾਏ। ਬੀਰ ਬੈਤਾਲ ਕੋਈ ਰਹਿਣ ਨਾ ਪਾਏ। ਹਾਕਨ ਡਾਕਨ ਛਾਕਨ ਪ੍ਰਭ ਪਕੜ ਉਠਾਏ। ਅੰਚਨੀ ਕੰਚਨੀ ਨਿਰੰਚਨੀ ਕਲਾ ਸੋਧਰੀ ਪ੍ਰਭ ਬੰਧਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ।

ਸਾਚਾ ਗੁਰ ਓਅੰਕਾਰ। ਗੁਰਮੁਖ ਸਾਚੇ ਸੁਣੇ ਪੁਕਾਰ। ਮਰੂ ਦੇਵਾ ਕਰੇ ਖੁਆਰ। ਮਾਲ ਜੋਗੀ ਕੀ ਅਸਰਈ ਪਾਰ ਉਤਾਰ। ਬੀਰ ਮਵਕਲ ਕਰੇ ਖੁਆਰ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਨ ਪੜੇ ਦੀ ਪਾਵੇ ਸਾਰ।

ਵਲੀਏ ਛਲੀਏ ਪ੍ਰਭ ਮਿਟਾਏ। ਹਸਨ ਹਸੂਨ ਅਲੀ ਸਭ ਨਸ਼ਟ ਕਰਾਏ। ਆਤਮ ਜਲੀਏ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਜਣਾਏ। ਦ੍ਰਿਸ਼ਟ ਮੁਸ਼ਟ ਕੋਈ ਰਹਿਣ ਨਾ

ਪਾਏ। ਛਲ ਛਿਦਰ ਆਪ ਗਵਾਏ। ਟੂਣਾ ਜਾਦੂ ਕੋਇ ਰਹਿਣ ਨਾ ਪਾਏ। ਸਰਦੀ ਕਾਲ ਬਾਲ ਪ੍ਰਭ ਆਪ ਹਟਾਏ। ਉਲਟ ਵਾਹੂ ਦੇ ਸਿਰ ਪਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ। (੬ ਜੇਠ ੨੦੦੯ ਬਿ)

ਸਰਬ ਕਲਾ ਸਮਰੱਥ, ਦਇਆ ਕਮਾਇੰਦਾ। ਹਰਿ ਰੱਖੇ ਦੇ ਕਰ ਹੱਥ, ਜਿੰਨਾਂ ਪ੍ਰੇਤਾਂ ਭੂਤ ਦੈਤਾਂ ਸ਼ਬਦ ਡੰਡਾ ਸੀਸ ਲਗਾਇੰਦਾ। ਹਾਕਨ ਡਾਕਨ ਸਿਰ ਮੁੰਡਵਾਏ, ਸ਼ਬਦ ਡੋਰੀ ਹਰਿ ਬੰਧਾਏ, ਗੁਰਮੁੱਖ ਸਾਚੇ ਹਰਿ ਭਗਤ ਦੁਲਾਰੇ, ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਧੁਰਦਰਗਾਹੀ ਸਚ ਮਲਾਹ, ਜਗਤ ਤੋੜੇ ਜੰਜ਼ਾਲਾ ਫਾਹ, ਜਗਤ ਮਾਰਗ ਸਾਚੇ ਪਾਇੰਦਾ। (੨੨ ਮੱਘਰ ੨੦੧੧ ਬਿ)

ਜੁਗ ਚੌਥਾ ਕਹਿਰ ਵਰਤਾਏ। ਜੀਵ ਜੰਤ ਬਿਲਲਾਏ। ਕੋਇ ਨਾ ਇਹਨੂੰ ਪਾਰ ਲੰਘਾਏ। ਕਲਜੁਗ ਅਗਨ ਦੇਹ ਜਲਾਏ। ਹੋਏ ਨਿਮਾਣੇ ਗੁਰ ਦਰ ਤੇ ਆਏ। ਗੁਰ ਸਾਗਰ ਦਇਆ ਮੇਘ ਬਣਾਏ। ਸੋਹੰ ਸ਼ਬਦ ਦੀ ਬਰਖਾ ਲਾਏ। ਦੁੱਖ ਕਲੇਸ਼ ਸੰਗਤ ਦੇ ਲਾਹੇ। ਬੀਰ ਅਠਾਰਾਂ ਸਭ ਭੈ ਰਖਾਏ। ਜਿਨ ਖ਼ਬੀਸ ਕੋਈ ਨੇੜ ਨਾ ਆਏ। ਮਸਾਣ ਪਵਣ ਦਰ ਧੱਕੇ ਖਾਏ। ਸੋਹੰ ਸ਼ਬਦ ਜੋ ਸਿੱਖ ਰਸਨਾ ਗਾਏ। ਭੂਤ ਪਰੇਤ ਕੋਈ ਨੇੜ ਨਾ ਆਏ। ਚਕਰ ਸੁਦਰਸ਼ਨ ਗੁਰ ਇਹ ਚਲਾਏ। ਮਹਾਰਾਜ ਸ਼ੇਰ ਸਿੰਘ ਸਿੱਖ ਦੀ ਪੈਜ ਰਖਾਏ। (੧੧ ਵਿਸਾਖ ੨੦੦੭ ਬਿ)

ਸੱਚੀ ਇਹ ਦਰਗਾਹ, ਜਿਥੇ ਗੁਰ ਲੱਖ ਇਕ ਅੱਸੀ ਹਜ਼ਾਰ ਭੂਤ ਬੰਨ੍ਹਾਵੇ। ਸੱਚੀ ਇਹ ਦਰਗਾਹ, ਜਿਥੇ ਅਠਾਰਾਂ ਬੀਰ ਸੀਸ ਨਿਵਾਵੇ। ਸੱਚੀ ਇਹ ਦਰਗਾਹ, ਜਿਥੇ ਅੰਚਨੀ ਕੰਚਨੀ ਪਈ ਸ਼ਰਮਾਵੇ। ਸੱਚੀ ਇਹ ਦਰਗਾਹ, ਜਿਥੇ ਹਾਕਨ ਡਾਕਨ ਸਿਰ ਮੁੰਨਵਾਵੇ। ਸੱਚੀ ਇਹ ਦਰਗਾਹ, ਜਿਥੇ ਸਰਦੀ ਕਾਲ ਬਾਲ ਕਰਾਵੇ। ਸੱਚੀ ਇਹ ਦਰਗਾਹ, ਉਲਟ ਵਾਹੂ ਕੇਸੇ ਪੁਵਾਵੇ। ਸੱਚੀ ਇਹ ਦਰਗਾਹ, ਜਿਥੇ ਸਭ ਭੈ ਰਖਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਸਿਖ ਤਰਾਵੇ। ਸੱਚੀ ਇਹ ਦਰਗਾਹ, ਜਿਥੇ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ। (੧੯ ਵਿਸਾਖ ੨੦੦੭ ਬਿ)

ਗੁਰ ਦਰਬਾਰ ਆਏ ਕਰ ਆਸਾ। ਕੋਏ ਨਾ ਜਾਏ ਦਰ ਤੇ ਨਿਰਾਸਾ। ਈਸ਼ਰ ਜੋਤ ਕਰੇ ਮਾਤ ਪ੍ਰਕਾਸ਼ਾ। ਬੈਠਾ ਅਡੋਲ ਪ੍ਰਭ ਪੂਰਨ ਅਬਿਨਾਸ਼ਾ । ਸੋਹੰ ਸ਼ਬਦ ਸੁਣ ਸਰਬ ਦੁੱਖ ਨਾਸਾ। ਭੂਤ ਪਰੇਤ ਦੇਹ ਕਰੇ ਨਾ ਵਾਸਾ। ਜੇ ਕੋਈ ਵੇਖਣ ਆਇਆ ਦਰ ਤਮਾਸ਼ਾ। ਬੇਮੁਖ ਜਨਮ ਗਵਾਏ ਕਰ ਹਾਸਾ । ਜੋ ਜਨ ਆਇਆ ਦਰਸ ਪਿਆਸਾ। ਤਿਸ ਜਨ ਕਉ ਬਲ ਬਲ ਜਾਸਾ । ਸ਼ਬਦ ਸੁਣ ਸਰਬ ਦੁੱਖ ਨਾਸਾ। ਜੀਵ ਬਿਲਲਾਇਨ ਜਿਉਂ ਬੋਟੀ ਬੋਟ। ਚਰਨ ਲਾਗ ਤਰ ਜਾਣ ਕੋਟੀ ਕੋਟ। ਮਹਾਰਾਜ ਸ਼ੇਰ ਸਿੰਘ ਸ਼ਬਦ ਵਜਾਈ ਚੋਟ।

ਰੋਗ ਗਵਾਏ ਰੋਗੀਆਂ, ਰੰਗ ਨਾਮ ਚੜ੍ਹਾ ਕੇ। ਦੇਵੇ ਬੈਰਾਗ ਪ੍ਰਭ ਜੋਗੀਆਂ, ਜੋ ਆਏ ਭਰਮ ਗਵਾ ਕੇ। ਪ੍ਰਭ ਵਸੇ ਵਿਚ ਵਿਜੋਗੀਆਂ, ਜੋ ਸਰਨੀ ਡਿੱਗੇ ਆ ਕੇ। ਮਹਾਰਾਜ ਸ਼ੇਰ ਸਿੰਘ ਰਾਖੇ ਪਤ, ਜੀਵ ਗਏ ਰੋਗ ਗਵਾ ਕੇ। ਦੁਖੀਆ ਜੀਵ ਦਰ ਬਿਲਲਾਇਆ। ਕਰ ਕਿਰਪਾ ਪ੍ਰਭ ਪਾਰ ਕਰਾਇਆ। ਨਾੜੀ ਬਹੱਤਰ ਪ੍ਰਭ ਪਵਿੱਤ ਕਰਾਇਆ। ਤਪ ਸੱਪ ਭੂਪ ਪਲੀਤ ਦਰ ਵਾਟ ਅਮਕਾ ਕਾਜੀ ਪ੍ਰਭ ਨਾਸ ਕਰਾਇਆ। ਹਾਕਨ ਡਾਕਨ ਸਿਰ ਮੁੰਡਵਾਇਆ । ਸ਼ਦੌਣ ਪੌਣ ਸਰਬ ਹਟਾਇਆ। ਇਕ ਲੱਖ ਅੱਸੀ ਹਜ਼ਾਰ ਭੂਤ ਪਰੇਤ ਵਿਚ ਸ਼ਬਦ ਬੰਨ੍ਹਾਇਆ। ਗੁਰ ਨਾਨਕ ਪੂਰੇ ਸਾਚਾ ਸ਼ਬਦ ਵਿਚ ਜਗਤ ਸੁਣਾਇਆ । ਈਸ਼ਰ ਟੇਕ ਰਖ, ਰਸਨ ਅਲਾਇਆ। ਕਲਜੁਗ ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਆਇਆ। (੨੫ ਚੇਤ ੨੦੦੮ ਬਿ)

ਤੀਨ ਲੋਕ ਆਪ ਬਣਾਏ। ਸੁਰਤ ਚਿਤ ਮਨ ਲਗਾਏ। ਨਾਮ ਨਿਰਬਾਣ ਪ੍ਰਭ ਬਾਣ ਲਗਾਏ। ਜੇਤੀਆਂ ਮੁਸ਼ਕਲਾਂ ਤੇਤੀਆਂ ਅਸਾਨ ਕਰਾਏ। ਸਾਚਾ ਨਾਉਂ ਪਰਧਾਨ ਰਖਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਦਇਆ ਕਮਾਏ।

ਮਸਾਣ ਮਸਾਣ ਪਵਣ ਰੂਪ। ਆਪ ਬੰਨ੍ਹਾਏ ਪ੍ਰਭ ਸਾਚਾ ਭੂਪ। ਜਮ ਕਾ ਬੇਟਾ ਕਾਲਕਾ ਮਾਤਾ ਆਪ ਪਰੋਏ ਏਕਾ ਸੂਤ। ਪ੍ਰਭ ਮਾਣ ਗਵਾਏ ਵਡ ਵਡ ਅਵਧੂਤ। ਏਕਾ ਸ਼ਬਦ ਆਪ ਉਠਾਏ, ਸੋਹੰ ਸਿਰ ਲਗਾਏ ਜੂਤ। ਉਹਨੀ ਮਾਤਾ ਪਤਲਾ ਬੀਰ ਹੰਸਤਾ ਬੀਰ ਬਟਕਾ ਬੀਰ। ਬਟਕਾ ਬੀਰ ਵਿਨੋਦੀਆ ਬੀਰ। ਸੌ ਸੰਤਰ ਵਿਨੋਦਿਆ ਬੀਰ। ਕਾਲੀਆ ਬੀਰ ਦੁਨੀਆਂ ਬੀਰ ਭੌਰ। ਪਤਾਲ ਬੀਰ ਭੈਰੋਂ ਬੀਰ। ਨਰਸਿੰਘ ਬੀਰ ਨਾਹਰ ਸਿੰਘ ਬੀਰ। ਹਨੁਵੰਤ ਬੀਰ ਦਇਆ ਵੰਤ ਬੀਰ। ਅਹਿਮਦ ਬੀਰ। ਮੁਹੰਮਦ ਬੀਰ। ਸਲਸਲਾ ਬੀਰ ਸਲਾਬੀਰ। ਨਿਰੰਦੀ ਨੇਸਰੀ ਕੇਸਰੀ ਇਜੀਆ ਬਿਜ਼ੀਆਂ ਬਸੋਧਰੀ ਕਾਖਮੀ ਕਮਖਮੀ ਲਲਮੀ ਪਲਮੀ ਜਗਗਨੀ ਜੁਗਤੀ ਭੁਗਤੀ ਇਤਨੀਆਂ ਭੈਣਾਂ ਜੋਰ ਨਾ ਮਿਲੇ ਮੁਕਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰ ਫਿਰਾਏ ਸਾਚੇ ਦਰ ਦੁਰਕਾਏ ਜਿਸ ਜਨ ਦਇਆ ਕਮਾਏ।

ਨਾਮ ਜਪਾਏ ਪ੍ਰਭ ਮਿਲਣ ਦੀ ਸਾਚੀ ਜੁਗਤੀ। ਆਪ ਧਾਰੇ ਆਪ ਸਵਾਰੇ ਪਾਰ ੳਤਾਰੇ। ਪਸੂ ਪ੍ਰੇਤ ਜਿਸ ਸਗਲੇ ਬੰਦ ਪਾਏ। ਲੋਹੇ ਕਾ ਸੰਗਲ ਪਾਇਓ ਗਲੇ ਲਟਕਾਏ। ਸਾਰ ਕੀ ਮੁਗਲੀ ਸਿਰ ਲਗਾਏ। ਸੋਹੰ ਸ਼ਬਦ ਮਾਣ ਰਖਾਏ। ਸਚ ਸਚ ਸਚ ਰਿਹਾ ਲਿਖਾਏ। ਕੀਆ ਜੋਤ ਅਕਾਰ ਆਪ ਨਿਰੰਕਾਰ। ਬਚਨ ਤੇ ਬਾਹਰ, ਖਾਏ ਸਿਰ ਮਾਰ। ਪ੍ਰਭ ਸਾਚਾ ਕਰੇ ਖੁਆਰ। ਸੰਤ ਕਾ ਦੋਖੀ ਦੁਸ਼ਟ ਦੁਰਾਚਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਕਰੇ ਖੁਆਰ।

ਸ਼ਬਦ ਸਾਚਾ ਜੀਓ ਪਿੰਡ ਕਾਚਾ ਸੋ ਸਾਚਾ ਕਾਚਾ, ਜਿਸ ਹਿਰਦੇ ਵਾਚਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਸਚ ਸਚ ਕਲ ਸਚ ਪਛਾਤਾ ।

ਹਾਕਨੀ ਡਾਕਨੀ ਛਾਕਨੀ ਛਾਰ ਖੁਰੀ ਨਿਰੰਕਾਰ ਬੰਧਾਏ ਭੰਡਾਰੀ ਦ੍ਰਿਸ਼ਟ ਕਰੇ। ਮੁਸ਼ਟ ਕਰੇ, ਛਲ ਕਰੇ, ਛਿਦਰ ਕਰੇ, ਟੂਣਾ ਕਰੇ, ਜਾਦੂ ਕਰੇ, ਕਾਲ ਕੇ ਬਾਲ ਕਰੇ, ਸੋਹੰ ਸਾਚਾ ਸ਼ਬਦ ਪ੍ਰਭ ਸਿਰ ਧਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸ਼ਬਦ ਮਾਤ ਚਲਏ ਕਿਰਪਾ ਆਪ ਕਰੇ।

ਰਾਜਾ ਕਾ ਤੇਜ ਚੋਰ ਕਾ ਘੋਰ ਰੜਾ ਡੂਗਰ ਪ੍ਰਭ ਸਾਚਾ ਰਛਿਆ ਆਪ ਕਰੇ। ਦੀਨ ਦੁਨੀ ਦੇ ਪਾਤਸ਼ਾਹ ਦਰ ਤੇ ਆਏ ਸੀਸ ਝੁਕਾਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਕਾਜ ਆਪ ਕਰੇ। (੧੫ ਸਾਵਣ ੨੦੦੯ ਬਿ)

ਗੁਰ ਪੂਰੇ ਤੇਰੀ ਵਡਿਆਈਆ। ਦੁੱਖ ਰੋਗ ਸਰਬ ਮਿਟਾਈਆ। ਪਵਣ ਮਸਾਣ ਰਹਿਣ ਨਾ ਪਾਈਆ। ਦਰ ਸਾਚੇ ਦੇਣ ਦੁਹਾਈਆ। ਸ਼ਬਦ ਬਾਣ ਹਰਿ ਲਗਾਈਆ। ਗੁਰਮੁਖਾਂ ਅਚਰਜ ਖੇਲ ਕਰਾਈਆ। ਭੂਤ ਪ੍ਰੇਤਾਂ ਪ੍ਰਭ ਸਾਚੇ ਦੇ ਕਢਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਸ਼ਬਦ ਵਿਚ ਵਡਿਆਈਆ। ਸ਼ਬਦ ਤੀਰ ਸਚ ਨਿਸ਼ਾਨਾ। ਰਸਨਾ ਖਿੱਚੇ ਗੁਰਸੰਗਤ ਤੀਰ ਕਮਾਨਾ। ਠਹਿਰ ਨਾ ਸਕੇ ਕੋਈ ਪੀਰ ਫਕੀਰ ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਬੇਤਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸ਼ਬਦ ਦੇਵੇ ਸੁਖਾਲਾ ਸਰਬ ਰਖਵਾਲਾ।

ਸੋਹੰ ਸ਼ਬਦ ਸਿਰ ਰੱਖ ਹੱਥ। ਬੀਰ ਬੇਤਾਲਿਆ ਪ੍ਰਭ ਪਾਏ ਨੱਥ। ਕਰ ਕਰ ਬੇਹਾਲਿਆਂ ਵਿਚ ਸ਼ਬਦ ਜਾਏ ਮਥ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਫੇਰ ਚੜ੍ਹਾਏ ਸੋਹੰ ਸਾਚੇ ਰਥ।

ਸ਼ਬਦ ਵੱਜੇ ਆਤਮ ਤੀਰ। ਆਪ ਚੁਕਾਏ ਬੱਧੀ ਧੀਰ। ਨੇਤਰ ਨੇਤਰ ਨੇਤਰ ਆਪ ਵਹਾਏ ਨੀਰ। ਝੂਠੀ ਕਾਇਆ ਝੂਠਾ ਖੇਤਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਦੁੱਖ ਦਰਦ ਦੇਵੇ ਹਰ ਅੰਮ੍ਰਿਤ ਪਿਲਾਏ ਸਾਚਾ ਸੀਰ। (੧੪ ਜੇਠ ੨੦੧੦ ਬਿ)

ਵੇਖੇ ਹਰਿ ਪਵਣ ਮਸਾਣਾ। ਇਕੋ ਮਾਰੇ ਸ਼ਬਦ ਬਾਣਾ। ਜੋਤ ਸਰੂਪੀ ਸਾਚਾ ਰਾਣਾ। ਭੂਤ ਪ੍ਰੇਤਾਂ ਵੱਸ ਕਰਾਨਾ। ਇੱਕ ਲੱਖ ਅੱਸੀ ਹਜ਼ਾਰ ਸ਼ਬਦ ਡੋਰੀ ਨਾਲ ਬੰਧਾਨਾ। ਗੁਰ ਨਾਨਕ ਤੇਰਾ ਲਿਖਿਆ ਸ਼ਬਦ, ਕਲਜੁਗ ਜੀਆਂ ਹੱਥ ਨਾ ਆਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਰਸਨਾ ਆਪੇ ਗਾਣਾ। ਗੁਰ ਨਾਨਕ ਇਹ ਸ਼ਬਦ ਅਲਾਇਆ। ਵਿੱਚ ਬੰਗਾਲੇ ਇਹ ਸੁਣਾਇਆ। ਮਰਦਾਨਾ ਬਣਿਆ ਭੇਡੂ, ਗੁਰ ਪੂਰੇ ਆਪ ਛੁਡਾਇਆ। ਸਾਰੇ ਰੋਵਣ ਕੱਢ ਕੱਢ ਲਕੀਰਾਂ, ਨਾ ਸਕੇ ਕੋਈ ਛੁਡਾਇਆ। ਏਕਾ ਇੱਕ ਨਿਰੰਕਾਰ, ਕਰੋੜ ਉਨੰਜਾ ਏਕਾ ਸ਼ਬਦ ਬਣਾਇਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸ਼ਬਦ ਚਲਾਇਆ। ਉਸ ਦਾ ਫਲ ਇਹ ਰਖਾਇਆ। ਤ੍ਰੈਲੋਕੀ ਨੂੰ ਆਪ ਬੰਧਾਇਆ । ਆਪੇ ਬੰਨ੍ਹੇ ਮਨ ਚਿਤ ਸੁਰਤ ਲਾਇਆ। ਨਾਮ ਨਿਰਬਾਣ ਤੀਰ ਚਲਾਇਆ । ਜੋਤੀਆਂ ਮੁਸ਼ਕਲਾਂ ਤੇਤੀਆਂ ਅਸਾਨ ਕਰਾਇਆ। ਮਸਾਣ ਪੌਣਾ ਕਾ ਰੂਪ, ਸ਼ਬਦ ਡੋਰ ਨਾਲ ਬੰਧਾਇਆ। ਕਿੰਗਰ ਕਿੰਗਰ ਉਤੋਂ ਢਾਹਿਆ। ਨਾਨਕ ਤੇਰਾ ਲਿਖਿਆ ਸ਼ਬਦ ਨਾ ਕਿਸੇ ਮਿਟਾਇਆ। ਜਮ ਕਾ ਬੇਟਾ ਬੰਨ੍ਹ ਵਖਾਇਆ । ਕਾਲਕਾ ਮਾਤ ਦਏ ਦੁਹਾਇਆ। ਨਾਨਕ ਚਲ ਕੇ ਕਿਧਰੋਂ ਆਇਆ। ਸ਼ਬਦ ਫਾਹ ਜਿਸ ਨੇ ਪਾਇਆ। ਲੋਹੇ ਦੇ ਸੰਗਲ ਨਾਲ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਨਾਨਕ ਤੇਰੀ ਰਸਨਾ ਚਲਿਆ ਤੀਰ, ਪ੍ਰਗਟ ਹੋਏ ਨਿਹਕਲੰਕ ਦੇਵੇ ਫੇਰ ਲਿਖਾਇਆ।

ਗੁਰ ਨਾਨਕ ਬੱਧੇ ਸਾਰੇ ਪੀਰ। ਇੱਕ ਚਲਾਏ ਸ਼ਬਦ ਤੀਰ। ਸਭਨਾਂ ਪਾਏ ਆਪ ਵਹੀਰ। ਮਰਦਾਨੇ ਦਿੱਤੀ ਇਕੋ ਧੀਰ। ਸਭ ਦੇ ਪੜਦੇ ਦੇਵੇ ਚੀਰ। ਗੁਰ ਨਾਨਕ ਤੇਰੀ ਕੌਣ ਮਿਟਾਏ, ਚਿੱਟੇ ਉਤੇ ਲੱਗੀ ਕਾਲੀ ਲਕੀਰ । ਪਹਿਲੇ ਮਦਿਰਾ ਮਾਸ ਤਜਾਉਂਣਾ। ਦੂਜੇ ਰਸਨਾ ਨਾਲ ਗਾਉਣਾ। ਤੀਜੇ ਨੇਤਰ ਤੀਜੇ ਨੈਣ ਦਰਸ ਦਿਖਾਉਣਾ। ਚੌਥੇ ਪੌੜੇ ਸਾਚੇ ਘਰ ਉਪਰ ਚੜ੍ਹ ਸਾਚੇ ਧਾਮ ਵਾਸ ਰਖਾਉਣਾ। ਪੰਚਮ ਪੰਚਾ ਰਾਣੀ ਕਲਜੁਗ ਮਾਇਆ ਬੇਮੁਹਾਣੀ ਕਾਇਆ ਵਿਚੋਂ ਬਾਹਰ ਕਢਾਉਣਾ। ਜੋਤੀ ਜੋਤ ਸਰੂਪ ਹਰਿ, ਆਪਣਾ ਆਪੇ ਮੇਲ ਮਿਲਾਉਣਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਸ਼ਬਦ ਡੋਰ ਨਾਲ ਗੁਰਮੁੱਖ ਸਾਚੇ ਆਪੇ ਬੰਧਾਉਣਾ। (੧੩ ਚੇਤ ੨੦੧੧ ਬਿ)

ਹਰਿ ਸੰਗਤ ਸਾਚਾ ਲੇਖ ਲਿਖੌਣਾ, ਲਿਖਣਹਾਰਾ ਆਪ ਲਿਖਾਇੰਦਾ। ਰੋਗ ਸੋਗ ਜਗਤ ਮਿਟੌਣਾ, ਦਰਦ ਦੁੱਖ ਵੰਡ ਵੰਡਾਇੰਦਾ। ਪਵਣ ਮਸਾਣ ਨੇੜ ਨਾ ਔਣਾ, ਜਿਨ ਭੂਤ ਪ੍ਰੇਤ ਖ਼ਬੀਸ ਨਾ ਕੋਇ ਸਤਾਇੰਦਾ। ਸ਼ਹੀਦ ਦੀਦ ਨਾ ਕੋਇ ਮਨੌਣਾ, ਚਿਰਾਗ਼ ਆਗ ਨਾ ਕੋਇ ਬਲਾਇੰਦਾ। ਜੋਤ ਜੋਤ ਨਾ ਕੋਇ ਜਗੌਣਾ, ਦੇਵੀ ਦੇਵ ਆਪ ਸਮਝਾਇੰਦਾ। ਏਕਾ ਸ਼ਬਦ ਡੰਡਾ ਹੱਥ ਉਠੌਣਾ, ਕੂੜੀ ਕਿਰਿਆ ਵੇਖ ਵਖਾਇੰਦਾ। ਸ਼ਬਦ ਸੁਹਾਗੀ ਛੰਦਾ ਏਕਾ ਗੌਣਾ, ਏਕਾ ਰਾਗ ਅਲਾਇੰਦਾ। ਸਿਰ ਬਾਂਹ ਸਰਹਾਣੇ ਦੇ ਦੇ ਸੌਣਾ, ਭੈ ਭਿਆਨਕ ਨਾ ਕੋਇ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਦੁੱਖ, ਆਪਣੀ ਝੋਲੀ ਆਪੇ ਪਾਇੰਦਾ। (੧ ਭਾਦਰੋਂ ੨੦੧੬ ਬਿ)

ਦੇਵੇ ਨਾਮ ਸੱਚਾ ਧਨ ਮਾਲ, ਆਦਿ ਅੰਤ ਜੁਗਾ ਜੁਗੰਤ ਕਰੇ ਬੰਦ ਖ਼ਲਾਸ਼ । ਇਕ ਲੱਖ ਅੱਸੀ ਹਜ਼ਾਰ, ਭੂਤ ਪ੍ਰੇਤਾਂ ਕਰੇ ਸ਼ਬਦੀ ਮਾਰ। ਨਾਮ ਖੰਡਾ ਤੇਜ਼ ਕਟਾਰ, ਹਾਕਣ ਡਾਕਣ ਕਰੇ ਖੁਆਰ। ਅੰਚਣੀ ਕੰਚਣੀ ਕਲਾ ਸੋਦਰੀ ਰੋਵੇ ਜ਼ਾਰੋ ਜ਼ਾਰ, ਕਾਲਖੀ ਕੁਲੱਖਣੀ ਸਲਮੀ ਪਲਮੀ ਕਰੇ ਗਿਰਿਆ ਜ਼ਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਖੁਆਰ ।

ਬੀਰ ਅਠਾਰਾਂ ਦੇਵੇ ਬੰਨ੍ਹ। ਬਵਿੰਜਾ ਬਵਿੰਜਾ ਕਹੇ ਧੰਨ ਧੰਨ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਦੋਏ ਫੜਣ ਕੰਨ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਦੇਵੇ ਡੰਨ,। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਕਹਿਣਾ ਜਾਏ ਮੰਨ। (੨੧ ਭਾਦਰੋਂ ੨੦੧੮ ਬਿ)

ਟੂਣਾ ਜਾਦੂ ਨਾ ਸਕੇ ਪੋਹ, ਜਿਸ ਜਨ ਸਤਿਗੁਰ ਦਇਆ ਕਮਾਈਆ। ਕਾਗ਼ਜ਼ ਕਲਮ ਸ਼ਾਹੀ ਲਿਖਣ ਵਾਲੇ ਸਾਰੇ ਰਹੇ ਰੋ, ਨੇਤਰ ਨੈਣਾਂ ਨੀਰ ਵਹਾਈਆ। ਅੰਦਰ ਬਾਹਰ ਦੁਰਮਤ ਮੈਲ ਦੇਵੇ ਧੋ, ਗੁਰ ਪੂਰੇ ਹੱਥ ਵਡਿਆਈਆ। ਜੋ ਜਨ ਜਪੇ ਜਾਪ ਸੋਹੰ ਸੋ, ਤਿਸ ਘਰ ਟੂਣਾ ਜਾਦੂ ਚਲੇ ਨਾ ਕੋਇ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

ਜਿੰਨ ਖ਼ਬੀਸ਼ ਭੂਤ ਪ੍ਰੇਤ ਹਾਕਨ ਡਾਕਨ ਸਿਰ ਮੁੰਡਵਾਇੰਦਾ। ਨਾ ਘਰ ਨਾ ਬਾਹਰ ਖੇਤ, ਪਸ਼ੂ ਪੰਛੀ ਬੰਧਨ ਪਾਇੰਦਾ । ਜੋ ਜਨ ਹਰਿਸੰਗਤ ਹਰਿ ਕਰੇ ਹੇਤ, ਤਿਸ ਗ੍ਰਹਿ ਕੋਇ ਨਾ ਫੇਰਾ ਪਾਇੰਦਾ । ਸਦਾ ਰੁੱਤ ਰਹੇ ਬਸੰਤੀ ਚੇਤ, ਫੁੱਲ ਫੁਲਵਾੜੀ ਆਪ ਮਹਿਕਾਇੰਦਾ। ਬਾਕੀ ਕੁਛ ਥੋੜਾ ਜਿਹਾ ਰੱਖੇ ਭੇਤ, ਆਪਣਾ ਲੇਖਾ ਆਪਣੇ ਹੱਥ ਵਖਾਇੰਦਾ। (੧੩ ਮਾਘ ੨੦੧੮ ਬਿ)

ਭੂਤ ਪ੍ਰੇਤ ਨਾ ਰਹੇ ਜਿਨ ਖਵੀਸ, ਹਾਕਣ ਡਾਕਣ ਸਿਰ ਮੁੰਡਵਾਇੰਦਾ। ਸ਼ਬਦੀ ਸ਼ਬਦ ਸੁਣਾਏ ਸਚ ਹਦੀਸ, ਹਜ਼ਰਤ ਆਪਣਾ ਨਾਉਂ ਪੜ੍ਹਾਇੰਦਾ। ਪ੍ਰਿਥਮੀ ਅਕਾਸ਼ ਵੇਖਣਹਾਰਾ ਬੀਸਨ ਬੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ।

ਭੂਤ ਪ੍ਰੇਤ ਦੱਸੇ ਰਾਹ, ਫੜ ਬਾਂਹੋਂ ਆਪ ਉਠਾਈਆ। ਸਤਿਗੁਰ ਪੂਰਾ ਮਿਲੇ ਮਲਾਹ, ਲੇਖਾ ਸਭ ਦਾ ਦਏ ਚੁਕਾਈਆ। ਮੇਰਾ ਜਾਮਾ ਦਏ ਬਦਲਾ, ਬਦਲੀ ਕਰੇ ਥਾਉਂ ਥਾਈਂਆ। ਗੁਰਸਿਖ ਸਤਿਗੁਰ ਅੱਗੇ ਇਕ ਅਰਦਾਸਾ ਦਏ ਕਰਾ, ਮੇਰੀ ਕੱਟੇ ਪਿਛਲੀ ਫਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖਾ ਦੋਹਾਂ ਦਏ ਮੁਕਾਈਆ । (੨੮ ਹਾੜ ੨੦੧੯ ਬਿ)

ਜਲ ਤਰੰਗ ਉਪਜੇ ਤਰੰਗ, ਜਲ ਹੀ ਵਿਚ ਸਮਾਈਆ। ਤਰੰਗ ਅੰਤਮ ਹੋਵੇ ਭੰਗ, ਗੁਰਮੁਖ ਭੰਗ ਰੂਪ ਨਾ ਕਦੇ ਵਖਾਈਆ। ਏਥੇ ਓਥੇ ਸਦਾ ਰਹੇ ਅਨੰਦ, ਅਨੰਦ ਮੰਗਲ ਇਕੋ ਗਾਈਆ। ਪੁਰਖ ਅਕਾਲ ਦਾ ਸੱਚਾ ਚੰਦ, ਗੁਰਮੁਖ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟ ਤਰੰਗ, ਸੰਤਾਂ ਦੇ ਚਰਨਾਂ ਹੇਠਾਂ ਰਖਾਈਆ।

ਤਰੰਗ ਤਰੰਗ ਦੀ ਦੇਵੇ ਕੋਈ ਕੀ ਮਿਸਾਲ ਤਰੰਗ, ਮਾਤਲੋਕ ਖੇਲ ਕਰਾਇੰਦਾ । ਗੁਰਮੁਖਾਂ ਚੜ੍ਹੇ ਅਗੰਮੀ ਰੰਗ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਗੁਰਮੁਖ ਆਵੇ ਜਾਵੇ ਨਿਸ਼ੰਗ, ਏਥੇ ਓਥੇ ਇਕੋ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰੇ ਉਮੰਗ, ਆਪਣੀ ਉਮੰਗ ਭਗਤਾਂ ਅੱਗੇ ਰਖਾਇੰਦਾ।

ਕਾਲ ਦਿਆਲ ਪ੍ਰਭ ਕੀ ਮਾਇਆ, ਅਚਰਜ ਖੇਲ ਆਪ ਕਰਾਈਆ। ਜਪ ਤਪ ਹਠ, ਸਤਿ ਸੰਜਮ ਨੇਮ ਬਣਾਇਆ, ਜੋਗ ਅਭਿਆਸ ਨਾਲ ਰਲਾਈਆ । ਟੂਣਾ ਜਾਦੂ ਮੜ੍ਹੀ ਮਸਾਣ ਭੂਤ ਪ੍ਰੇਤ ਜਿਂਨ ਖ਼ਬੀਸ ਰਾਹ ਚਲਾਇਆ, ਹੁਕਮੇ ਹੁਕਮ ਸਰਬ ਭੁਵਾਈਆ। ਸਭ ਦੇ ਉਤੇ ਆਪਣਾ ਮੰਤਰ ਨਾਮ ਰਖਾਇਆ, ਪ੍ਰਿਥਮੀ ਆਕਾਸ਼ ਆਪਣੇ ਹੁਕਮ ਚਲਾਈਆ। ਬੀਰ ਬੇਤਾਲ ਬੰਨ੍ਹ ਵਖਾਇਆ, ਹਾਕਨ ਡਾਕਨ ਸਿਰ ਮੁੰਡਵਾਈਆ। ਅੰਚਨੀ ਕੰਚਨੀ ਹੁਕਮ ਜਣਾਇਆ, ਸਕਤੀ ਭੁਗਤੀ ਭੁੱਲ ਕਦੇ ਨਾ ਜਾਈਆ। ਇਕੋ ਡੰਡਾ ਸੰਤਾਂ ਹੱਥ ਫੜਾਇਆ, ਸਭ ਦੀ ਕਰਨ ਸਫ਼ਾਈਆ। (੧੩ ਮੱਘਰ ੨੦੧੯ ਬਿ)

ਚਿੱਠੀ ਕਹੇ ਸੁਨੇਹੜਾ ਕਬੀਰ, ਕਬਰਾਂ ਵਿਚੋਂ ਬਾਹਰ ਸੁਣਾਈਆ। ਓਹ ਮਾਲਕ ਆਇਆ ਜਿਸ ਦਾ ਤਨ ਨਾ ਕੋਇ ਸਰੀਰ, ਤੱਤ ਨਜ਼ਰ ਕੋਇ ਨਾ ਆਈਆ । ਦਾਤਾ ਹੋ ਕੇ ਗੁਣੀ ਗਹੀਰ, ਗਹਿਰ ਗਵਰ ਖੇਲ ਖਿਲਾਈਆ। ਜਿਹਦਾ ਨੂਰ ਜਹੂਰ ਲਾਤਸਵੀਰ, ਤਸਬੀਆਂ ਵਾਲਾ ਕੋਈ ਸਮਝ ਨਾ ਸਕੇ ਰਾਈਆ। ਕਰਨੀਆਂ ਕਰ ਕੇ ਮਸ਼ਹੂਰ, ਕਰਤਾ ਵਡ ਵਡਿਆਈਆ। ਜਿਸ ਨੇ ਮੇਰਾ ਪੰਧ ਮੁਕਾਇਆ ਦੂਰ, ਨੇਰਨ ਨੇਰਾ ਹੋ ਕੇ ਵੇਖ ਵਖਾਈਆ। ਸਭ ਤੋਂ ਅਖ਼ੀਰੀ ਲਿਖਿਆ ਅਬਿਨਾਸ਼ੀ ਕਰਤਾ ਜਨ ਭਗਤ ਦਵਾਰੇ ਬਣੇ ਮਜ਼ਦੂਰ, ਮਜ਼ਦੂਰੀ

ਗੁਰਮੁਖਾਂ ਆਪ ਕਮਾਈਆ। ਨਿਹਕਲੰਕ ਨਰਾਇਣ ਨਰ ਆਵੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਓਸ ਵੇਲੇ ਭਗਤ ਹੋਏ ਮਸ਼ਕੂਰ, ਜਿਸ ਵੇਲੇ ਮੁਸੀਬਤ ਵਿਚੋਂ ਬਾਹਰ ਕਢਾਈਆ। ਬੇਸ਼ਕ ਦੁੱਖ ਦਲਿੱਦਰ ਦਰਦ ਪ੍ਰਭ ਦੇ ਦਰ ਤੇ ਸਾਰੇ ਰੋਵਣ ਜ਼ਰੂਰ, ਧਾਈਂ ਮਾਰਨ ਵਾਹੋ ਦਾਹੀਆ। ਪ੍ਰਭੂ ਸਾਡੀ ਕਿਰਪਾ ਨਾਲ ਹੰਕਾਰੀਆਂ ਤੁਟਦਾ ਗ਼ਰੂਰ, ਮਾਣ ਅਭਿਮਾਨ ਦੇਣ ਤਜਾਈਆ। ਦੁੱਖ ਕਾਰਨ ਤੇਰਾ ਨਾਮ ਲੈਣ ਜ਼ਰੂਰ, ਸੁਖ ਵਿਚ ਸਾਰੇ ਜਾਣ ਭੁਲਾਈਆ। ਅਸੀਂ ਤੇਰੇ ਬਰਦੇ ਬਣ ਕੇ ਮਜ਼ਦੂਰ, ਤੇਰਿਆਂ ਭਗਤਾਂ ਰਹੇ ਉਠਾਈਆ। ਭੂਤ ਪ੍ਰੇਤ ਬਤਾਲੇ ਬਣ ਕੇ ਰਹੇ ਘੂਰ, ਜਿਨ ਖ਼ਬੀਸ ਹੋ ਕੇ ਭੱਜੀਏ ਵਾਹੋ ਦਾਹੀਆ । ਉਹ ਵੀ ਸਾਡੇ ਸ਼ੁਕਰੀਏ ਦਾ ਕਰਨ ਮਸ਼ਕੂਰ, ਜਿਨ੍ਹਾਂ ਦੇ ਵਿਚੋਲੇ ਹੋ ਕੇ ਰਹੇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਤੇਰਾ ਦਸਤੂਰ, ਏਥੇ ਓਥੇ ਦੋ ਜਹਾਨ ਪੁਰੀ ਲੋਅ ਬਹਿਮੰਡ ਖੰਡ ਆਕਾਸ਼ ਪਾਤਾਲ, ਜ਼ਿਮੀ ਆਸਮਾਨ ਦੀਨ ਦਿਆਲ ਕਾਲ ਮਹਾਂਕਾਲ ਕੋਇ ਮੇਟ ਨਾ ਸਕੇ ਰਾਈਆ। (੮ ਮੱਘਰ ੨੦੨੧ ਬਿ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
(ਪੰਜ ਪਾਠ ਰੋਜ਼)
ਬਾਂਧੋ ਸੁਰਤ ਸ਼ਬਦ ਮਨ ਚਿਤ ਧਾਰ। ਤ੍ਰੈਲੋਆਂ ਬਾਂਧੋ ਗੁਰਚਰਨ ਕਵਲ ਪਿਆਰ। ਏਕਾ ਪੜਿਆ ਨਾਮ
ਨਿਰਬਾਨ। ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ। ਬੀਰ ਅਠਾਰਾਂ ਮਾਰੇ ਬਾਨ, ਹਾਕਨ ਡਾਕਨ ਸਿਰ ਮੁੰਡਾਨ।
ਅੰਚਨੀ ਕੰਚਨੀ ਨਿਰੰਚਨੀ ਕਲਾਸੋਦਰ ਸ਼ਕਤ ਭੁਗਤ ਸਰਬ ਪ੍ਰਛੁਤਾਨ। ਅਕਾਸ ਪ੍ਰਿਥਮੀ ਭੂਤ ਪ੍ਰੇਤ ਪਸੂ
ਚਕਰ ਇਕ ਲਖ ਅਸੀ ਹਜ਼ਾਰ ਵੇਖੇ ਮਾਰ ਧਿਆਨ । ਨਿਰਗੁਣ ਨਾਮ ਕਰੇ ਅਕਾਰ, ਆਗਿਆ ਕਰੇ ਆਪ
ਭਗਵਾਨ। ਹਾਕਨ ਡਾਕਨੀ ਛਾਕਨੀ ਛਾਰ ਖੁਰੀ ਬੰਧਨ ਪਾਏ ਅਠ ਪੈਹਿਨ ਨਿਗਾਹਬਾਨ। ਗੁਰ ਮੁਖ
ਆਖਰ ਇਕ ਵਖਾਏ, ਚਿਤਾ ਰੋਗ ਸੋਗ ਦੁਖ ਮਿਟ ਜਾਨ। (ਪੂਰਨ ਸਿੰਘ )
(ਹਰ ਪ੍ਰਕਾਰ ਦਾ ਦੁਖ ਭੂਤ ਪ੍ਰੇਤ ਟੂਨਾ ਜਾਦੂ ਗੁਰਸਿਖ ਦੀ ਰਸਨਾ ਵਿਚੋਂ ਨਿਕਲਨ ਨਾਲ ਦੂਰ ਹੋ ਜਾਵੇਗਾ।)

ਭੰਗ : ਨਾਮ ਜੋਤੀ ਪੀੲਏ ਭੰਗ, ਭੰਗੜਾ ਵੇਖੇ ਲੋਕਾਈਆ। ਜਿਸ ਦਾ ਚੜ੍ਹੇ ਅਨੋਖਾ ਰੰਗ, ਰੰਗ ਨਜ਼ਰ ਭੰਗ :

ਕਿਸੇ ਨਾ ਆਈਆ। ਨੱਚੀਏ ਟੱਪੀਏ ਬਣ ਮਲੰਘ, ਖ਼ੁਸ਼ੀਆਂ ਤਾਲ ਵਜਾਈਆ। ਜਗਤ ਦੁਵਾਰਿਉਂ ਅੱਗੇ ਲੰਘ, ਘਰ ਆਪਣਾ ਵੇਖ ਵਖਾਈਆ। ਜਿਸ ਗ੍ਰਹਿ ਖੇਲ ਸੂਰਾ ਸਰਬੰਗ, ਨਿਰਗੁਣ ਕਰਤਾ ਰਿਹਾ ਕਰਾਈਆ। ਦਿਵਸ ਰੈਣ ਇਕ ਅਨੰਦ, ਅਨੰਦ ਆਤਮ ਵਿਚੋਂ ਪਰਗਟਾਈਆ। ਕਰ ਪਰਕਾਸ਼ ਨੁਰਾਨੀ ਚੰਦ, ਜੋਤੀ ਦੀਪ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੰਗ ਇਕੋ ਇਕ ਸਮਝਾਈਆ। ਸਾਚੀ ਭੰਗ ਨਾਮ ਖ਼ੁਮਾਰੀ, ਬਿਨ ਰਗੜਿਉਂ ਰਗੜਾ ਦਏ ਲਗਾਈਆ। ਆਤਮ ਪਰਮਾਤਮ ਟੁੱਟੀ ਗੰਢ ਯਾਰੀ, ਯਾਰਾਂ ਇਕੋ ਘਰ ਵਖਾਈਆ। ਮਹੱਲ ਅਟੱਲ ਸੋਹੇ ਤਨ ਮਨਾਰੀ, ਬੰਕ ਵੱਜੇ ਇਕ ਸ਼ਨਵਾਈਆ। ਨਜ਼ਰੀ ਆਏ ਨਿਰਗੁਣ ਨਿਰੰਕਾਰੀ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਇਕੋ ਭੰਗ ਪਿਆਈਆ।

ਪੀਓ ਭੰਗ ਲਾਓ ਰਗੜਾ, ਡੰਡਾ ਕੁੰਡਾ ਨਜ਼ਰ ਕੋਇ ਨਾ ਆਈਆ। ਜਿਸ ਪੀਤਿਆਂ ਆਵਣ ਜਾਵਣ ਮੁੱਕੇ ਝਗੜਾ, ਨਾਤਾ ਛੁਟੇ ਜਗਤ ਲੋਕਾਈਆ। ਰਾਏ ਧਰਮ ਨਾ ਲਏ ਬਦਲਾ, ਅੱਗੇ ਦੇਵੇ ਨਾ ਕੋਇ ਸਜ਼ਾਈਆ। ਗੁਰਮੁਖ ਚੜ੍ਹੇ ਆਪਣੀ ਮੰਜ਼ਲਾ, ਸੰਤ ਘਰ ਵੇਖਣ ਚਾਈਂ ਚਾਈਂਆ। ਜਿਸ ਘਰ ਹੋਵੇ ਇਕੋ ਅਦਲਾ, ਇਨਸਾਫ਼ ਆਪਣਾ ਆਪ ਸਮਝਾਈਆ। ਪੀ ਭੰਗ ਨਾ ਹੋਵੇ ਪਗਲਾ, ਪਾਗਲਪਨ ਪਰੇ ਹਟਾਈਆ। ਘਰ ਸੁਣੇ ਚਾਰ ਮੰਗਲਾ, ਗੀਤ ਸੁਹਾਗੀ ਢੋਲਾ ਗਾਈਆ। ਫੇਰ ਜੇ ਲੇਖਾ ਪੁਛੋ ਅਗਲਾ, ਅੱਗੇ ਚੰਗੀ ਤਰ੍ਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੰਗ ਇਕੋ ਇਕ ਸਮਝਾਈਆ।

ਪੀਓ ਭੰਗ ਚੜ੍ਹੇ ਮਸਤੀ, ਮਸਤ ਦੀਵਾਨਾ ਰੂਪ ਵਟਾਈਆ। ਜਿਸ ਪੀਤਿਆਂ ਨਜ਼ਰੀ ਆਏ ਇਕੋ ਹਸਤੀ, ਹਸਤ ਕੀਟ ਰੂਪ ਨਾ ਕੋਇ ਵਖਾਈਆ। ਕਾਇਆ ਮੰਦਰ ਸੋਹੇ ਬਸਤੀ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਭੰਗ ਇਕ ਪਿਆਈਆ।

ਪੀਓ ਭੰਗ ਫੜ ਪਿਆਲਾ, ਸਾਚਾ ਕਾਸਾ ਇਕ ਸਮਝਾਈਆ। ਜਿਸ ਵਿਚ ਵਸਿਆ ਦੀਨ ਦਿਆਲਾ, ਨਿਰਗੁਣ ਆਪਣਾ ਆਸਣ ਲਾਈਆ। ਜਿਸ ਪੀਤਿਆਂ ਨਾਤਾ ਤੁਟੇ ਕਾਲ ਮਹਾਂਕਾਲਾ, ਜਗਤ ਜੰਜਾਲਾ ਤੋੜ ਤੁੜਾਈਆ। ਓਸ ਭੰਗ ਦਾ ਦੇਵਾਂ ਹਵਾਲਾ, ਜੇਹੜੀ ਭੰਗ ਪੋਸਤ ਡੋਡਿਆਂ ਵਿਚ ਕਦੇ ਨਾ ਆਈਆ। ਜਿਸ ਦੇ ਪੀਵਣ ਦਾ ਰਾਹ ਸੁਖਾਲਾ, ਸਤਿਗੁਰ ਪੂਰਾ ਦਏ ਸਮਝਾਈਆ। ਪਿਛਲਾ ਕੋਈ ਕਹਿਣ ਦਾ ਨਹੀਂ ਹਵਾਲਾ, ਹਾਲਤ ਵੇਂਹਦਿਆਂ ਦਏ ਬਦਲਾਈਆ। ਕੀ ਕਰੇ ਵਿਚਾਰੀ ਬਿਹੰਗਮ ਚਾਲਾ, ਜਿਨ੍ਹਾਂ ਆਪਣੀ ਗੋਦ ਬਹਾਈਆ। ਸੋ ਗੁਰਮੁਖ ਗੁਰਸਿਖ ਭਗਤ ਭਗਵਾਨ ਸਚਖੰਡ ਬੈਠਣ ਸੱਚੀ ਧਰਮਸਾਲਾ, ਅੱਗੇ ਪੰਧ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਸਤੀ ਮਸਤ ਅਲਮਸਤ ਆਪਣੇ ਨਾਮ ਚੜ੍ਹਾਈਆ। ਭੰਗ ਕਹੇ ਮੈਂ ਬੜੀ ਚਲਾਕ, ਆਪਣੇ ਵਿਚ ਰੱਖਾਂ ਵਡਿਆਈਆ। ਸਾਧਾਂ ਸੰਤਾਂ ਵਿਚ ਰਲਾਇਆ ਖ਼ਾਕ, ਮੂੰਹ ਦੇ ਭਾਰ ਸੁਟਾਈਆ। ਬਿਨ ਤੇਰੀ ਕਿਰਪਾ ਕੋਈ ਨਾ ਖੋਲ੍ਹੇ ਤੇਰਾ ਤਾਕ, ਤਾੜੀ ਤੇਰੇ ਨਾਲ ਨਾ ਕੋਇ ਲਗਾਈਆ। ਸਭ ਨੂੰ ਲੱਗੀ ਝੂਠੀ ਚਾਟ, ਰਸਨਾ ਜਿਹਵਾ ਸਵਾਦ ਬਣਾਈਆ। ਜੋ ਆਏ ਪ੍ਰਭੂ ਤੇਰੇ ਘਾਟ, ਤਿਨ੍ਹਾਂ ਲੇਖਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਰਸ, ਰਸ ਇਕੋ ਇਕ ਸਮਝਾਈਆ।

ਭੰਗ ਕਹੇ ਮੇਰਾ ਵੇਖੋ ਘੋਟਾ, ਰਗੜਾ ਰਗੜੇ ਨਾਲ ਬੰਧਾਈਆ। ਜੇਹੜਾ ਮੈਨੂੰ ਪੀ ਕੇ ਹੋਇਆ ਮੋਟਾ, ਰਾਤੀਂ ਸੁਤਿਆਂ ਸੁਰਤ ਭੁਲਾਈਆ। ਸਚਖੰਡ ਦੁਵਾਰਿਉਂ ਕੀਤਾ ਖੋਟਾ, ਕੀਮਤ ਅੱਗੇ ਨਾ ਕੋਇ ਰਖਾਈਆ। ਕੀ ਹੋਇਆ ਜੇ ਕਾਇਆ ਭਰਿਆ ਲੋਟਾ, ਅੰਤਰ ਮੂੰਹ ਦੇ ਭਾਰ ਰੁੜ੍ਹਾਈਆ। ਜਿਨ੍ਹਾਂ ਚਿਰ ਅੰਦਰ ਜਗੇ ਨਾ ਨਿਰਮਲ ਜੋਤਾ, ਸਚ ਸਰੂਪ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੰਗ ਖ਼ੁਮਾਰੀ ਇਕੋ ਇਕ ਵਖਾਈਆ।

ਇਕ ਭੰਗ ਬਿਨ ਕੂੰਡੇ ਡੰਡੇ, ਆਪਣਾ ਰਸ ਵਖਾਈਆ। ਇਕ ਭੰਗ ਜਨ ਭਗਤਾਂ ਨਾਲ ਹੰਢੇ, ਸਾਚਾ ਸੰਗ ਨਿਭਾਈਆ। ਇਕ ਭੰਗ ਪ੍ਰਭ ਨਾਲੋਂ ਟੁੱਟੀ ਗੰਢੇ, ਆਤਮ ਪਰਮਾਤਮ ਜੋੜ ਜੁੜਾਈਆ। ਇਕ ਭੰਗ ਜਗਤ ਸਾਧ ਕੀਤੇ ਮਾਰਨ ਖੰਡੇ, ਟੱਕਰਾਂ ਸਾਹਨਾਂ ਵਾਂਗ ਲਗਾਈਆ। ਇਕ ਭੰਗ ਪ੍ਰੇਮ ਪ੍ਰੀਤੀ ਘਰ ਘਰ ਵੰਡੇ, ਹਰਿਜਨ ਸਾਚੇ ਮੇਲ ਮਿਲਾਈਆ। ਇਕ ਭੰਗ ਮੂਰਖਾ ਚੁੱਕੀ ਫਿਰਦੇ ਕੰਧੇ, ਜਿਉਂ ਭਾਵੇ ਤਿਉਂ ਰਹੀ ਭੁਵਾਈਆ। ਓਸ ਭੰਗ ਤੇ ਪ੍ਰਭੂ ਕਦੀ ਨਾ ਮੰਨੇ, ਜੋ ਭੰਗ ਟਕਿਆਂ ਨਾਲ ਮੰਗਾਈਆ। ਗੁਰਮੁਖ ਸੱਜਣ ਉਹ ਚੰਗੇ, ਜੋ ਪੀ ਨਾਮ ਭੰਗ ਅੱਠੇ ਪਹਿਰ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਰਸ ਆਪਣਾ ਨਾਮ ਵਖਾਈਆ। (੨੭ ਪੋਹ ੨੦੨੦ ਬਿ)

ਭਿੰਨੀ ਰੈਨ : ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਰਬ੍ਰਹਮ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਭਿੰਨੀ ਰੈਨ :

ਤੈਨੂੰ ਮਿਲੇ ਵਧਾਈ, ਤੀਨ ਲੋਕ ਜੋਤ ਜਗਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਸਰਬ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਆਏ ਆਪ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਪੂਰੇ ਘਰ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੈ ਜੈ ਜੈਕਾਰ ਮਾਤਲੋਕ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਖੰਡ ਬ੍ਰਹਿਮੰਡ ਪ੍ਰਭ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਨਿਰੰਜਣ ਪ੍ਰਭ ਜਗਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗਣ ਗੰਧਰਬ ਫੂਲਨ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰੋੜ ਤੇਤੀਸ ਰਹੇ ਲਿਵ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਇੰਦਰ ਇੰਦਰਾਸਣ ਬੈਠੇ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ,

ਬ੍ਰਹਮਾ ਵਿਸ਼ਨ ਮਹੇਸ਼ ਨਿਗਾਹ ਮਾਤ ਟਿਕਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਦੋਵੇਂ ਬੈਠੇ ਮੁਖ ਛੁਪਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਠਾਂਡਾ ਠੰਡ ਜੋਤ ਸਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਪ੍ਰਭ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਹੋ ਮਿਹਰਵਾਨ ਇਹ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਤ੍ਰੇਤਾ ਰਾਮ ਜਗਤ ਗੋਸਾਈਂ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਾਹਨ ਘਨਈਆ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕ੍ਰਿਸ਼ਨ ਮੁਰਾਰ ਇਹ ਬਣਤ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਹੋਇਆ ਘੋਰ ਰਹੇ ਜੀਵ ਬਿਲਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਪਾਂ ਪਾਇਆ ਜੋਰ ਸਚ ਸੁੱਚ ਨਸ਼ਟ ਹੋ ਜਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧਰਤ ਕਰੇ ਪੁਕਾਰ ਪਾਪਾਂ ਤੋਂ ਦੇ ਛੁਡਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰਕੇ ਖੇਲ ਅਪਾਰ ਪ੍ਰਭ ਨੇ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੋਈ ਨਾ ਜਾਣੇ ਸਾਰ ਇਹ ਬਿੰਗ ਕਸਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਤੋਂ ਪਰਗਟ ਜੋਤ ਜੋਤ ਜਗਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਆਪੇ ਸਭੇ ਦੁੱਖ ਕਲਜੁਗ ਲਏ ਤਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਸ਼ਨੂੰ ਪਰਗਟ ਆਪ ਮਾਨਸ ਦੇਹ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਘਰ ਘਰ ਮਿਲੇ ਵਧਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਿਰਪਾ ਕਰ ਅਪਾਰ ਈਸ਼ਰ ਕਲਜੁਗ ਦੇ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧੰਨ ਸੁਹਾਵਾ ਥਾਨ ਜਿਥੇ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੁੱਖ ਤਾਬੋ ਦੀ ਸੁਫਲ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਿਤਾ ਜਵੰਦ ਸਿੰਘ ਪੂਤ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਜੋਤ ਜਗਤ ਟਿਕਾਈ।

ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਿਲ ਸਖੀਆਂ ਮੰਗਲ ਗਾਇਆ ਧੰਨ ਜਣੇਂਦੀ ਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਭਏ ਉਜਿਆਰ ਭਗਤ ਹਰਿ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਾਮਾ ਲਿਆ ਧਾਰ ਕਲ ਨਿਹਕਲੰਕ ਅਖਵਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਤੀਨ ਲੋਕ ਜੈ ਜੈ ਜੈਕਾਰ ਕਰਾਈ।

ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਪ੍ਰਭ ਜੋਤ ਜਗਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਕ੍ਰਮੀ ਉਨੀਂ ਸੌ ਪੰਜਾਹ ਲਿਖਵਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜਵੀਂ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮੰਗਲਵਾਰ ਥਿਤ ਲਿਖਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਘਨਕਪੁਰੀ ਨੂੰ ਭਾਗ ਲਗਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਖੜ੍ਹੇ ਦਰ ਸੀਸ ਝੁਕਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਾਤਲੋਕ ਪ੍ਰਭ ਜੋਤ ਪਰਗਟਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਹੋ ਨਿਹਕਲੰਕ ਆਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਬਾਲਕ ਦੇਹ ਜੋਤ ਜਗਾਏ।

ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇਹ ਸਚ ਸੁੱਚ ਦੀਪਕ ਪਰਗਾਸਿਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਚ ਦੇਹ ਈਸ਼ਰ ਨਿਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਗਟੀ ਜੋਤ ਅਪਾਰ ਹੋਵੇ ਜਗਤ ਧਰਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੱਚਾ ਹੋਵੇ ਦਰਬਾਰ ਸਚ ਗੁਰ ਪਰਗਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਦੇਵੇ ਦਾਨ ਅਪਾਰ ਜਾਏ ਨਾ ਕੋਏ ਨਿਰਾਸਿਆ। ਕਲਜੁਗ ਦੇਵੇ ਤਾਰ ਜਿਨ ਆਹਾਰ ਸ਼ਰਾਬ ਨਾ ਮਾਸਿਆ। ਗਰੁਸਿਖ ਵਿਚ ਸੰਸਾਰ ਜਿਉਂ ਕੰਚਨ ਪਰਗਾਸਿਆ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਭਗਤਨ ਦਾਸਿਆ। (੪ ਜੇਠ ੨੦੦੭ ਬਿ)