ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਸ (੩ ਦਾ ੧) ਭਾਗ - ਸ (੩ · ੧)
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
੭੮੬ (ਸੱਤ ਸੌ ਛਿਆਸੀ) : ਸੱਤ ਅੱਠ ਪੰਦਰਾਂ ਤੇ ਛੇ ਇੱਕੀਆਂ ਦੀ ਰਾਸੀ, ਮੁਹੰਮਦ ਦਾ ਲਹਿਣਾ ਗੋਬਿੰਦ ੭੮੬ (ਸੱਤ ਸੌ ਛਿਆਸੀ)
ਨਾਲ ਪੂਰਾ ਕਰਾਈਆ। (੨੮ ਅੱਸੂ ਸ ਸ਼ੰ ੯)
ਸਸਤਰ : ਜਿਸ ਦੇ ਪਿਛੇ ਦੇ ਕੇ ਆਏ ਕੁਰਬਾਨੀ, ਸਸਤਰ ਖੰਡਾ ਕਮਾਨ ਕੰਧ ਉਠਾਈਆ। (੨੯ ਹਾੜ ਸਸਤਰ
ਸ਼ ਸੰ ੬) (ਹਥਿਆਰ)
ਸਾਸਤਰ : ਮੈਂ ਸਨੇਹੁੜਾ ਦੇ ਦੇ ਲਿਖਾਈ ਜਗਤ ਕਿਤਾਬ, ਸਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਅੰਜੀਲ ਸਾਸਤਰ
ਕੁਰਾਨ ਨਾਮ ਧਰਾਇਆ। (੧੨ ਮੱਘਰ ੨੦੧੮ ਬਿ) ਗੁਰ ਅਵਤਾਰ ਸਾਰੇ ਕਹਿਣ, ਸਾਸਤਰ ਸਿਮਰਤ ਦੇਣ ਗਵਾਹੀਆ। ਨਿਹਕਲੰਕ ਪਰਗਟ ਹੋਏ ਸ੍ਰਿਸ਼ਟ ਸਬਾਈ ਸਾਕ ਸੱਜਣ ਸੈਣ, ਨੌਂ ਨੌਂ ਵੇਖੇ ਥਾਉਂ ਥਾਈਂਆ। (੧ ਵਿਸਾਖ ੨੦੧੮ ਬਿ) (ਧਾਰਮਕ ਗਰੰਥ)
ਸਹਸ : ਸਤਿਗੁਰ ਸ਼ਬਦ ਕਹੇ ਮੇਰੀ ਅਗੰਮੀ ਮਨਸਾ, ਬਿਨ ਮਨ ਮਤ ਬੁਧ ਪਰਗਟਾਈਆ। ਜੁਗ ਚੌਕੜੀ ਸਹਸ
ਨਿਤ ਨਵਿਤ ਵੇਸ ਵਟਾਵਾਂ ਸਹੰਸਾ, ਰੂਪ ਅਨੂਪ ਖੇਲ ਖਿਲਾਈਆ। (੨੪ ਚੇਠ ੨੦੨੧ ਬਿ) ਜਿਸ ਦੀ ਸਿਫ਼ਤ ਗਾਵੇ ਬਾਸ਼ਕ ਮੁਖ ਸਹੰਸੀ, ਧੁਰ ਦਾ ਰਾਗ ਅਲਾਈਆ। (੧ ਅੱਸੂ ੨੦੨੧ ਬਿ) (ਬੇਸੁਮਾਰ)
ਸਹਜ : ਇਕੋ ਪਾਰਬ੍ਰਹਮ ਨਾਲ ਮਿਲ ਗਈ ਅੰਤਰ ਆਤਮ ਜੋਤੀ, ਪਰਮਾਤਮ ਮੇਲਾ ਸਹਿਜ ਸੁਭਾਈਆ। ਸਹਜ
(੨੭ ਜੇਠ ੨੦੨੧ ਬਿ) ਜਿਸ ਵੇਲੇ ਸਹਿਜ ਸੁਭਾਓ ਕਾਇਆ ਮੰਦਰ ਅੰਦਰ ਵੜੇਂ ਮਾਰੇਂ ਇਕ ਖੰਘੂਰਾ, ਓਸ ਵੇਲੇ ਅਨਹਦ ਵੱਜੇ ਚਾਈਂ ਚਾਈਂਆ। (੨੫ ਹਾੜ ੨੦੨੧ ਬਿ)
ਸਹਿਬ : ਸਾਚਾ ਸਾਹਿਬ ਵਸੇ ਜੀਵ ਅੰਦਰ, ਅਲੋਕਕ ਆਤਮ ਵੇਖ ਨੈਣ ਬਲੋਏ। ਮਹਾਰਾਜ ਸ਼ੇਰ ਸਿੰਘ ਸਹਿਬ
ਕਲਜੁਗ ਪਰਗਟ ਨਿਹਕਲੰਕ ਨਾਉਂ ਰਖਾਏ। (੧ ਵਸਾਖ ੨੦੦੮ ਬਿ) ਸਾਚਾ ਪ੍ਰਭ ਸਚਾ ਸਾਹਿਬ। ਸਾਚਾ ਗੁਰ ਗੰਭੀਰ ਗਹਿਰ। ਸਾਚਾ ਪ੍ਰਭ ਸਚ ਨਿਰਵੈਰ। ਸਚਾ ਪ੍ਰਭ ਅੰਮ੍ਰਿਤ ਬਖ਼ਸ਼ੇ ਕਰ ਜਾਏ ਮਿਹਰ। (੧ ਮਾਘ ੨੦੦੮ ਬਿ)
ਸਹਿਬਜਾਦਾ : ਸਾਹਿਬਜ਼ਾਦਾ ਏਕਾ ਸੁਤ, ਲੱਖ ਚੁਰਾਸੀ ਜਗਤ ਲੋਕਾਈਆ। (੨੬ ਪੋਹ ੨੦੧੭ ਬਿ) ਸਹਿਬਜਾਦਾ :
ਸਾਹਿਬਜ਼ਾਦਾ ਇਕ ਸਪੁੱਤਰ, ਪੁਤਰ ਨਾ ਕੋਈ ਪਿਆਰਾ। ਕਰੇ ਖੇਲ ਆਪ ਬਚਿਤਰ, ਚਿੱਤਰ ਨਜ਼ਰ ਨਾ ਆਵੇ ਕੋਈ ਸੰਸਾਰਾ। (੨੬ ਪੋਹ ੨੦੧੭ ਬਿ) ਏਕਾ ਸੁੱਤ ਸ਼ਬਦ ਧਾਰ, ਗੋਬਿੰਦ ਨਾਉਂ ਪ੍ਰਗਟਾਇਆ। (੨੬ ਪੋਹ ੨੦੧੭ ਬਿ)
ਸਚ ਕਰਮ : ਸਚ ਕਰਮ ਸਚ ਮਾਣੋ ਰਸ। ਸਚ ਕਰਮ ਹਰਿ ਜੋਤ ਜਗਾਏ, ਗੁਰਸਿੱਖ ਆਓ ਨੱਸ। ਸਚ ਕਰਮ
ਸਚ ਕਰਮ ਹਰਿ ਸੋਏ ਜਗਾਏ, ਗੁਰਸਿੱਖ ਸਾਚੇ ਹੋਵੇ ਵਸ, ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਰਾਹ ਜਾਏ ਦੱਸ।
ਸਚ ਕਰਮ ਰਸ ਭੋਗੀ। ਸਚ ਕਰਮ ਗੁਰਸਿੱਖ ਨਾ ਹੋਏ ਕਦੇ ਵਿਜੋਗੀ। ਸਚ ਕਰਮ ਸਚ ਧਰਮ ਸਾਚਾ ਰਸ ਵਿਚ ਮਾਤ ਦੇ ਭੋਗੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੁਗਾਏ ਸੋਹੰ ਚੋਗੀ। ਸਚ ਕਰਮ ਮੁੱਖ ਬੋਲੋ ਸਚ। ਸਚ ਕਰਮ ਨਾ ਝੂਠ ਵਿਹਾਜੋ ਕੱਚ। ਸਚ ਕਰਮ ਪ੍ਰਭ ਦਰ ਆਏ ਨਾ ਜਾਣਾ ਨੱਚ। ਸਚ ਕਰਮ ਅਗਨ ਤ੍ਰਿਸ਼ਨਾ ਵਿਚ ਨਾ ਜਾਣਾ ਮੱਚ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਲਿਖਾਏ ਸੱਚੋ ਸਚ।
ਸਚ ਕਰਮ ਸਚ ਸ਼ਬਦ ਕਮਾਵਣਾ। ਸਚ ਕਰਮ ਹਰਿ ਧਾਮ ਸੁਹਾਵਣਾ। ਸਚ ਕਰਮ ਹਰਿ ਸੋਹੰ ਸਾਚਾ ਜਾਮ ਪਿਲਾਵਣਾ। ਸਚ ਕਰਮ ਏਕਾ ਸਾਚਾ ਨਾਮ ਦਵਾਵਣਾ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਗੁਰਸਿੱਖ ਭੈਣ ਭਰਾ ਬਣਾਵਣਾ।
ਸਚ ਕਰਮ ਸੀਤਲ ਸਤਿ। ਸਚ ਕਰਮ ਪ੍ਰਭ ਆਤਮ ਦੇਵੇ ਸਾਚੀ ਮੱਤ। ਸਚ ਕਰਮ ਗੁਰਸਿੱਖ ਤੇਰਾ ਕਦੇ ਨਾ ਟੁੱਟੇ ਯਤ। ਸਚ ਕਰਮ ਮਾਇਆ ਲਾਲਚ ਨਾ ਪੀਣੀ ਝੂਠੀ ਰੱਤ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਗੁਰਸਿੱਖਾਂ ਘਟ ਘਟ।
ਸਚ ਕਰਮ ਕਲ ਸਚ ਸੰਦੇਸ਼। ਪ੍ਰਭ ਅਬਿਨਾਸ਼ੀ ਗੁਰਸਿੱਖ ਸਾਚੇ ਵਿਚ ਪ੍ਰਵੇਸ਼। ਪੰਚਮ ਜੇਠ ਜੋਤ ਸਰੂਪੀ ਕੀਆ ਵੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਪਲਟਿਆ ਆਪਣਾ ਭੇਸ।
ਸਚ ਕਰਮ ਭਰਤ ਭਉ ਭਾਗੇ। ਸਚ ਕਰਮ ਗੁਰਸਿੱਖ ਸੋਇਆ ਪ੍ਰਭ ਦਰ ਜਾਗੇ। ਸਚ ਕਰਮ ਪ੍ਰਭ ਅਬਿਨਾਸ਼ੀ ਧੋਏ ਆਤਮ ਦਾਗੇ। ਸਚ ਕਰਮ ਆਪ ਉਪਜਾਏ ਅਨਹਦ ਸਾਚੇ ਰਾਗੇ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਆਤਮ ਸਾਧੇ।
ਸਚ ਕਰਮ ਨਾ ਮੰਗੋ ਭਿਖ। ਸਚ ਕਰਮ ਪ੍ਰਭ ਪੰਚਮ ਜੇਠ ਜਾਏ ਲਿਖ। ਸਚ ਕਰਮ ਹਰਿ ਰਸਨਾ ਗਾਓ ਲਾਹੋ ਆਤਮ ਵਿਖ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖ ਉਪਜਾਏ ਜਿਉਂ ਕਵਲ ਬਿਰਖ।
ਸਚ ਕਰਮ ਸਰਬ ਘਰ ਵਰਤੇ। ਜੋ ਜਨ ਆਏ ਸਾਚੇ ਦਰ ਤੇ। ਸਚ ਕਰਮ ਹਰਿ ਭਰਮ ਨਿਵਰਤੇ। ਸਚ ਕਰਮ ਗੁਰਸਿੱਖ ਸਾਚੇ ਕਲਜੁਗ ਤਰਤੇ। ਸਚ ਕਰਮ ਵੇਲੇ ਅੰਤ ਨਹੀਉਂ ਡਰਤੇ। ਸਚ ਕਰਮ ਪ੍ਰਭ ਦਾ ਭਾਣਾ ਸਿਰ ਤੇ ਜਰਤੇ। ਸਚ ਕਰਮ ਆਪ ਵਸਾਇਣ ਹਰਿ ਸਾਚਾ ਦਰ ਤੇ। ਸਚ ਕਰਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪੇ ਵਰਤੇ। (੫ ਜੇਠ ੨੦੧੦ ਬਿ)
ਗੁਰ ਸੰਗਤ ਸਾਚਾ ਕਰਮ ਕਮਾਉਣਾ। ਮਦਿਰਾ ਮਾਸ ਹੱਥ ਨਾ ਲਾਉਣਾ। ਬੇਮੁੱਖ ਹੋਏ ਨਾ ਮੁੱਖ ਲਗਾਉਣਾ। ਲੱਗੇ ਦੁੱਖ ਨਾ ਕਿਸੇ ਛੁਡਾਉਣਾ। ਸੁੱਕ ਜਾਏ ਕੁੱਖ, ਨਾ ਹਰੀ ਕਿਸੇ ਕਰਾਉਣਾ। ਛਾਹੀ ਲੱਗੇ ਮੁੱਖ, ਨਾ ਦਾਗ ਕਿਸੇ ਮਿਟਾਉਣਾ। ਉਲਟਾ ਹੋਇਆ ਜੀਵ ਮਨੁੱਖ, ਲੱਖ ਚੁਰਾਸੀ ਵਿਚ ਫਿਰਾਉਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ, ਗੁਰਮੁਖਾਂ ਆਪ ਸਮਝਾਂਉਣਾ। ਮਦਿਰਾ ਮਾਸ ਜੇ ਰਸਨ ਲਗਾਓ।
ਮੁੜ ਫੇਰਾ ਇਸ ਘਰ ਨਾ ਪਾਓ। ਝੇੜਾ ਸੱਚੇ ਦਰ ਦਾ ਆਪਣੀਂ ਹੱਥੀਂ ਆਪ ਚੁਕਾਓ। ਕਾਇਆ ਨਗਰ ਖੇੜਾ ਬੇਮੁਖ ਆਪਣੀ ਹੱਥੀਂ ਆਪੇ ਢਾਹੋ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇ ਮੱਤ ਸਮਝਾਵੇ, ਦੇਵੇ ਠੰਡੀ ਛਾਉਂ। (੨-੩ ਮਾਘ ੨੦੧੦ ਬਿ)
ਸਗਨ ਅਤੇ ਸ਼ਾਦੀਆਂ ਦਾ ਦਿਹਾੜਾ : ਸਚ ਪਿਆਰ ਦਾ ਸਗਨਾਂ ਵਾਲਾ ਦਿਹਾੜਾ ਇਕੋ ਮਿਥੋ, ਬਹੁਤੀ ਸਗਨ ਅਤੇ ਸ਼ਾਦੀਆਂ ਦਾ ਦਿਹਾੜਾ
ਲੋੜ ਰਹੇ ਨਾ ਰਾਈਆ। ਪੋਹ ਅਠਾਈ ਉਤਮ ਸ੍ਰੇਸ਼ਟ ਚਾਰ ਜੁਗ ਦੀ ਥਿਤੋ, ਥਿਤ ਵਾਰ ਆਪਣਾ ਰੰਗ ਰੰਗਾਈਆ। (੨੮ ਪੋਹ ਸ਼ ਸੰ ੧੧)
ਜਿਸ ਗੁਰਮੁਖ ਕੰਨਿਆਂ ਕਰਨੀ ਹੋਵੇ ਦਾਨ, ਵਾਰ ਥਿਤ ਵੱਡੀ ਦਿਆਂ ਵਡਿਆਈਆ। ਜਿਸ ਪੁਤਰ ਦਾ ਵਧੌਣਾ ਹੋਵੇ ਮਾਣ, ਲੋਕ ਪਰਲੋਕ ਖ਼ੁਸ਼ੀ ਜਣਾਈਆ। ਸੋ ਪਰਵਿਸ਼ਟਿਆਂ ਵਿਚੋਂ ਦਿਵਸ ਅਠਾਰਾਂ ਹਾੜ ਚਤਰ ਸੁਜਾਨ, ਹਰਿ ਸੰਗਤ ਇਕੋ ਰੂਪ ਨਜ਼ਰ ਆਈਆ। ਦੂਜਾ ਹੋਰ ਇਕ ਵਖਿਆਨ, ਸਤਿਜੁਗ ਸਾਚਾ ਅੰਦਰੇ ਅੰਦਰ ਮੰਗ ਮੰਗਾਈਆ। ਕਿਰਪਾ ਕਰ ਹਰਿ ਮਿਹਰਵਾਨ, ਪਤਿਪਰਮੇਸ਼ਵਰ ਤੇਰੀ ਆਸ ਤਕਾਈਆ। ਭਗਤ ਸੁਹੇਲੇ ਕਰ ਪਰਵਾਨ, ਦਰ ਠਾਂਡੇ ਸੋਭਾ ਪਾਈਆ। ਅਠਾਈ ਪੋਹ ਚਤਰ ਸੁਜਾਨ, ਜਗਤ ਨਾਤੇ ਦੇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਹੋ ਸਹਾਈਆ। (੨ ਚੇਤ ਸ਼ ਸੰ ੧)
ਸਗਨ ਦੀਆਂ ਵਸਤੂਆਂ : ਜਨ ਭਗਤੋ ਇਨ੍ਹਾਂ ਦਸਾਂ ਨਾਲ ਸਭ ਨੂੰ ਲੱਗਣਾ ਸਗਨ :-
ਸਗਨ ਦੀਆਂ ਵਸਤੂਆਂ
੧) ਦਸਤਾਰ : ਦੁਪੱਟਾ : ਓਢਣ ਰੂਪ ਵਖਾਈਆ।
੨) ਇਕ ਰੁਪਈਆ : ਗੁਰਮੁਖਾਂ ਹੱਥ ਦੇਣਾ ਟਿਕਾਈਆ।
੩) ਕੇਸਰ : ਸਾਚੇ ਪ੍ਰੇਮ ਦਾ ਟਿੱਕਾ ਲੌਣਾ ਮਸਤਕ ਖ਼ੁਸ਼ੀਆਂ ਨਾਲ, ਸਵਾ ਰਤੀ ਸੀਸ ਨਿਵਾਈਆ।
ਕੇਸਰ ਕਹੇ ਮੈਂ ਸਵਾ ਰੱਤੀ, ਟਿੱਕਾ ਭਗਤਾਂ ਦੇਣਾ ਲਗਾਈਆ। (੩-੪ ਅੱਸੂ ਦੀ ਰਾਤ)
੪) ਮਖਾਣੇ : ਮਖਾਣਿਆਂ ਵਾਲਾ ਰਸ ਅਪਾਰ, ਵਿਚ ਮਿਠਾ ਦੇਣਾ ਟਿਕਾਈਆ। (੨੦ ਤੋਲੇ)
੫) ਮਹਿੰਦੀ : ਮਹਿੰਦੀ ਵਾਲਾ ਰੰਗ ਚਾੜ੍ਹ, ਆਪਣਾ ਰੰਗ ਦੇਣਾ ਪਰਗਟਾਈਆ । (੫ ਤੋਲੇ)
੬) ਕਿਸ਼ਮਸ਼ : ਪੰਜਾਂ ਦੀ ਕਿਸ਼ਮਸ਼ ਨਾਲ ਲੈਣੀ ਉਠਾਲ, ਸੋਹਣੀ · ਬਣਤ ਬਣਾਈਆ।
੭) ਬਾਦਾਮ : ਸੱਤਾਂ ਦਾ ਸਤਿ ਬਣੌਣਾ ਯਾਰ, ਬਾਦਾਮ ਛੁਹਾਰਾ ਝੋਲੀ ਡਾਹੀਆ। (ਸੱਤ)
੮) ਛੁਹਾਰਾ : (ਸੱਤ)
੯) ਗਿਰੀ : ਗਿਰੀ ਕਹੇ ਮੇਰਾ ਬੰਦ ਖੋਲ੍ਹ ਦੇਣਾ ਕਿਵਾੜ, ਪਰਦਾ ਵਿਚੋਂ ਦੇਣਾ ਚੁਕਾਈਆ।
੧੦) ਮੌਲੀ : ਮੌਲੀ ਕਹੇ ਮੇਰਾ ਇਕ ਅੱਟੀ ਦਾ ਵਿਹਾਰ, ਖੱਟੀ ਭਗਤਾਂ ਨਾਲ ਰਲਾਈਆ।
੧੧) ਲਾਲ ਕਪੜਾ : ਮੈਨੂੰ ਆਪਣੇ ਭਗਤਾਂ ਦੇ ਚਰਨਾਂ ਹੇਠ ਲੈਣਾ ਵਿਛਾਲ, ਗੁਰਮੁਖ ਉਪਰ ਲੈਣੇ
ਬਹਾਈਆ। (ਸਵਾ ਗਜ)
ਸਚ ਘਰ : ਸਚ ਘਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਸਚ ਦਵਾਰਾ। (੧੭ ਚੇਤ ੨੦੧੦ ਬਿ) ਸਚ ਘਰ
ਸਚ ਘਰ ਸੱਚਾ ਸਚਖੰਡ ਹੈ। ਸਚ ਘਰ ਗੁਰਸਿੱਖ ਤੇਰੀ ਆਤਮ ਬ੍ਰਹਿਮੰਡ ਹੈ। ਸਚ ਘਰ ਤੇਰਾ ਦਸਵਾਂ ਦਵਾਰ ਤੇਰਾ ਵਿਚ ਵਰਭੰਡ ਹੈ। (੩੦ ਜੇਠ ੨੦੧੦ ਬਿ)
ਸਚ ਘਰਾਨਾ : ਸਚ ਘਰਾਨਾ ਗੁਰਮੁਖ ਘਰ, ਕਾਇਆ ਮਾਟੀ ਸਾਢੇ ਤਿੰਨ ਹੱਥ ਸੋਭਾ ਪਾਈਆ। ਜਿਥੇ ਸਚ ਘਰਾਨਾ
ਵਸੇ ਨਰਾਇਣ ਨਰ, ਨਾਰੀ ਪੁਰਖ ਰੂਪ ਨਜ਼ਰ ਕੋਇ ਨਾ ਆਈਆ। (੯ ਮੱਘਰ ਸ਼ ਸੰ ੨)
ਸਚ ਸਮਾਧੀ : ਸਮਾਧੀ ਅੰਦਰ ਸੱਚਾ ਰੰਗ, ਬਿਨ ਰੰਗਤ ਨਜ਼ਰੀ ਆਇੰਦਾ । ਸਮਾਧੀ ਅੰਦਰ ਸੱਚਾ ਅਨੰਦ, ਸਚ ਸਮਾਧੀ
ਬਿਨ ਰਸਨਾ ਜਿਹਵਾ ਆਇੰਦਾ। ਸਮਾਧੀ ਅੰਦਰ ਸੱਚਾ ਛੰਦ, ਬਿਨ ਰਾਗ ਤਾਲ ਗਾਇੰਦਾ। ਸਮਾਧੀ ਅੰਦਰ ਸੱਚਾ ਚੰਦ, ਨਿਰਗੁਣ ਜੋਤ ਰੁਸ਼ਨਾਇੰਦਾ। ਸਮਾਧੀ ਅੰਦਰ ਸੱਚਾ ਪੰਧ, ਅੰਦਰੇ ਅੰਦਰ ਪੈਂਡਾ ਸਰਬ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸੱਚਾ ਵਰ, ਤਿਸ ਸਮਾਧੀ ਵਿਚ ਸਮਾਇੰਦਾ। ਸਮਾਧੀ ਵਿਚ ਰਿਖਵ ਦੇਵ, ਰਿਖੀ ਮੁਨੀ ਜਣਾਈਆ। ਸਮਾਧੀ ਅੰਦਰ ਅਲੱਖ ਅਭੇਵ, ਆਦਿ ਨਿਰੰਜਣ ਰੁਸ਼ਨਾਈਆ। ਸਮਾਧੀ ਅੰਦਰ ਵਡ ਦੇਵੀ ਦੇਵ, ਕਰੋੜ ਤੇਤੀਸਾ ਧਿਆਨ ਲਗਾਈਆ। ਸਮਾਧੀ ਅੰਦਰ ਮਿਲੇ ਨਿਹਚਲ ਨਿਹਕੇਵ, ਨਿਹਕਰਮੀ ਬੇਪਰਵਾਹੀਆ। ਸਮਾਧੀ ਅੰਦਰ ਮਿਲੇ ਸੱਚੀ ਸੇਵ, ਸਾਹਿਬ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਸਮਾਧੀ ਵਿਚ ਸਮਾਈਆ।
ਸਮਾਧੀ ਅੰਦਰ ਆਤਮ ਰਸ, ਪਰਮਾਤਮ ਇਕੋ ਨਜ਼ਰੀ ਆਇੰਦਾ। ਸਮਾਧੀ ਅੰਦਰ ਜੋਤ ਪਰਕਾਸ਼, ਅੰਧੇਰ ਨਾ ਕੋਇ ਰਖਾਇੰਦਾ । ਸਮਾਧੀ ਅੰਦਰ ਸੱਚਾ ਧੁਨ ਨਾਦ, ਅਨਰਾਗੀ ਨਾਦ ਸੁਣਾਇੰਦਾ। ਸਮਾਧੀ ਅੰਦਰ ਸੁਰਤ ਸ਼ਬਦ ਜਾਏ ਜਾਗ, ਸਾਚਾ ਮੇਲ ਮਿਲਾਇੰਦਾ। ਸਮਾਧੀ ਅੰਦਰ ਮਿਲੇ ਸੱਚਾ ਰਾਗ, ਕੂੜਾ ਰੰਗ ਨਾ ਕੋਇ ਰੰਗਾਇੰਦਾ। ਸਮਾਧੀ ਅੰਦਰ ਸੰਤ ਸਤਿਗੁਰ ਸੁਣੇ ਇਕ ਆਵਾਜ਼, ਦੂਜਾ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਸਮਾਧੀ ਇਕ ਸਮਝਾਇੰਦਾ।
ਸਮਾਧੀ ਅੰਦਰ ਸਰਬ ਸੁੱਖ, ਦੁੱਖ ਨਾ ਲਾਗੇ ਰਾਈਆ। ਸਮਾਧੀ ਅੰਦਰ ਵੇਖੇ ਸਾਚਾ ਮੁੱਖ, ਪਰਦਾ ਦਵੈਤ ਉਠਾਈਆ। ਸਮਾਧੀ ਅੰਦਰ ਵੇਖੇ ਜੋ ਬੈਠਾ ਅੰਦਰ ਲੁਕ, ਘਰ ਵਿਚ ਦਰਸ਼ਨ ਪਾਈਆ। ਸਮਾਧੀ ਅੰਦਰ ਪੰਚ ਵਿਕਾਰ ਕੱਢੇ ਕੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਸਮਾਧੀ ਅੰਦਰ ਮਿਲੇ ਅਬਿਨਾਸ਼ੀ ਅਚੁੱਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਚ ਸਮਾਧੀ ਵਿਚ ਰਖਾਈਆ।
ਸਚ ਸਮਾਧੀ ਸਤਿ ਸਰੂਪ, ਸਤਿ ਸਤਿ ਜਣਾਇੰਦਾ। ਸਮਾਧੀ ਅੰਦਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਸਮਾਧੀ ਵਿਚ ਛੱਡੇ ਜੂਠ ਝੂਠ, ਸਚ ਸੁੱਚ ਵਡਿਆਇੰਦਾ। ਸਮਾਧੀ ਅੰਦਰ ਲੇਖਾ ਜਾਣੇ ਰੂਹ ਬੁੱਤ ਕਲਬੂਤ, ਕਲਮਾ ਨਬੀ ਰਸੂਲ ਜਣਾਇੰਦਾ। ਸਮਾਧੀ ਵਿਚ ਮਿਲੇ ਸਚ ਸਬੂਤ, ਸਬਰ ਸੰਤੋਖ ਇਕ ਜਣਾਇੰਦਾ। ਸਮਾਧੀ ਵਿਚ ਨੂਰ ਮਿਲਾਏ ਹੱਕ ਮਹਿਬੂਬ, ਮੁਹੱਬਤ ਇਕੋ ਇਕ ਰਖਾਇੰਦਾ। ਸਮਾਧੀ ਵਿਚ ਮਿਲੇ ਮਹੱਲ ਅਟੱਲ ਉਚ ਅਰੂਜ਼, ਅਰਸ਼ ਕੁਰਸ਼ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣੀ ਸਚ ਸਮਾਧੀ, ਤਿਸ ਆਪਣਾ ਘਰ ਵਖਾਇੰਦਾ।
ਸਮਾਧੀ ਅੰਦਰ ਸਚ ਧਿਆਨ, ਸਚ ਸਚ ਦ੍ਰਿੜਾਈਆ। ਸਮਾਧੀ ਅੰਦਰ ਸਚ ਗਿਆਨ, ਗਿਆਨ ਗਿਆਨ ਰੁਸ਼ਨਾਈਆ। ਸਮਾਧੀ ਅੰਦਰ ਸਚ ਭਗਵਾਨ, ਭਗਵਾਨ ਭਗਵਾਨ ਨਜ਼ਰੀ ਆਈਆ । ਸਮਾਧੀ ਅੰਦਰ ਸਚ ਈਮਾਨ, ਧੀਰ ਸਚ ਸਚ ਵਖਾਈਆ। ਸਮਾਧੀ ਅੰਦਰ ਲੇਖਾ ਤੁਟ ਜਾਏ ਅੰਜੀਲ ਕੁਰਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਸਮਾਧੀ ਵਿਚ ਬੈਠੇ ਸੇਵ ਕਮਾਈਆ। ਸੰਤ ਸਮਾਧੀ ਸੁੰਦਰ ਮਹਾਨ, ਨਜ਼ਰ ਕਿਸੇ ਨਾ ਆਈਆ। ਸ਼ੁਸ਼ੀਲ ਕੁਮਾਰ ਜੇ ਵੇਖੇ ਮਾਰ ਧਿਆਨ, ਕਵਣ ਸਮਾਧੀ ਵਿਚ ਆਸਣ ਲਾਈਆ। ਸਿੰਘਾਸਣ ਅਬਿਨਾਸਣ ਇਕ ਅਸਥਾਨ, ਭੂਮਕਾ ਇਕੋ ਇਕ ਵਖਾਈਆ। ਚੰਦ ਸੂਰਜ ਨੈਣ ਸ਼ਰਮਾਣ, ਨਿਰਮਲ ਜੋਤ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਸਮਾਧੀ ਵਿਚ ਸਮਾਪਤ ਸਭ ਕੁਛ ਦਏ ਕਰਾਈਆ।
ਸਮਾਧੀ ਵਿਚ ਹੋਏ ਸਮਾਪਤ, ਜਗਤ ਇਛਿਆ ਨਾ ਕੋਇ ਰਖਾਇੰਦਾ। ਸਮਾਧੀ ਵਿਚ ਮਿਲੇ ਕਮਲਾਪਤ, ਕਵਲ ਨੈਣ ਨਜ਼ਰੀ ਆਇੰਦਾ। ਸਮਾਧੀ ਵਿਚ ਮਿਲੇ ਸੱਚਾ ਸਤਿ, ਸਚ ਸੰਤੋਖ ਧੀਰਜ ਜੱਤ, ਇਕੋ ਇਕ ਵਖਾਇੰਦਾ।
ਸਮਾਧੀ ਵਿਚ ਮਿਲੇ ਬ੍ਰਹਮ ਮੱਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਮਾਧੀ ਵਿਚ ਮਿਲੇ ਆਪ ਪਰਤੱਖ, ਆਪ ਆਪਾ ਚੀਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਸਮਾਧੀ, ਤਿਸ ਆਪਣਾ ਮੇਲ ਮਿਲਾਇੰਦਾ।
ਸਮਾਧੀ ਅੰਦਰ ਸਾਚਾ ਮੇਲਾ, ਆਤਮ ਪਰਮਾਤਮ ਇਕੋ ਨਜ਼ਰੀ ਆਈਆ। ਸਮਾਧੀ ਅੰਦਰ ਨਾਤਾ ਤੁੱਟੇ ਗੁਰੂ ਚੇਲਾ, ਚੇਲਾ ਗੁਰੂ ਰੂਪ ਵਟਾਈਆ। ਸਮਾਧੀ ਅੰਦਰ ਸੱਚਾ ਸੰਗ ਸੱਜਣ ਸੁਹੇਲਾ, ਸੰਤ ਸਤਿਗੁਰ ਇਕੋ ਨਜ਼ਰੀ ਆਈਆ। ਸਮਾਧੀ ਅੰਦਰ ਤ੍ਰੈਗੁਣ ਮਾਇਆ ਤੁੱਟੇ ਜੰਜਾਲਾ, ਰਾਏ ਧਰਮ ਨਾ ਦਏ ਸਜਾਈਆ। ਸਮਾਧੀ ਅੰਦਰ ਆਤਮ ਪਰਮਾਤਮ ਪਾਏ ਗਲ ਸਾਚੀ ਮਾਲਾ, ਮਨ ਕਾ ਮਣਕਾ ਦਏ ਭੁਆਈਆ। ਸਮਾਧੀ ਅੰਦਰ ਕਾਇਆ ਮੰਦਰ ਅੰਦਰ ਮਿਲੇ ਸੱਚੀ ਧਰਮਸਾਲਾ, ਸਚ ਦੁਆਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਚ ਸਮਾਧੀ, ਤਿਸ ਕਲਜੁਗ ਵਾ ਨਾ ਲਾਗੇ ਰਾਈਆ। ਸਚ ਸਮਾਧੀ ਸੱਚਾ ਨਾਤਾ, ਸਤਿ ਸਤਿ ਮਿਲਾਇੰਦਾ। ਸਚ ਸਮਾਧੀ ਸਾਚੀ ਗਾਥਾ, ਬਿਨ ਰਸਨਾ ਜਿਹਵਾ ਪੜ੍ਹਾਇੰਦਾ। ਸਚ ਸਮਾਧੀ ਨਾਤਾ ਤੁੱਟੇ ਪਿਤਾ ਮਾਤਾ, ਭੈਣ ਭਾਈ ਨਜ਼ਰ ਕੋਇ ਨਾ ਆਇੰਦਾ। ਸਚ ਸਮਾਧੀ ਮਿਟੇ ਅੰਧੇਰੀ ਰਾਤਾ, ਕੂੜੀ ਕਿਰਿਆ ਨਾ ਕੋਇ ਰਖਾਇੰਦਾ । ਸਚ ਸਮਾਧੀ ਲੇਖਾ ਚੁੱਕੇ ਜ਼ਾਤ ਪਾਤਾ, ਬ੍ਰਹਮ ਬ੍ਰਹਮ ਬ੍ਰਹਮ ਇਕੋ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸੱਚਾ ਵਰ, ਤਿਸ ਸਮਾਧੀ ਕਰ ਵਿਸਮਾਦੀ ਬੋਧ ਅਗਾਧੀ ਸ਼ਬਦ ਅਨਾਦੀ ਘਰ ਸਾਚਾ ਰਾਗ ਅਲਾਇੰਦਾ। ਸ਼ਾਸਤਰ ਸਿਮਰਤ ਤੱਕਣ ਰਾਹ, ਕਵਣ ਬੈਠਾ ਸਮਾਧੀ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦਏ ਲਿਖਾ, ਵੇਦ ਪੁਰਾਨ ਸ਼ਾਸਤਰ ਸਿਮਰਤ ਸਮਾਧੀ ਨਾ ਸਕਣ ਲਗਾਈਆ। ਸਮਾਧੀ ਵਾਲਾ ਸਦਾ ਬੇਪਰਵਾਹ, ਨਿਰਭੈ ਰੂਪ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਭ ਨੂੰ ਰਹੇ ਡਰਾ, ਹੁਕਮ ਧੁਰ ਦਾ ਜਗਤ ਜਣਾਈਆ। ਸਮਾਧੀ ਅੰਦਰ ਬਣ ਕੇ ਸੱਚਾ ਸ਼ਹਿਨਸ਼ਾਹ, ਆਤਮ ਸੇਜਾ ਸਚ ਸਿੰਘਾਸਣ ਉਤੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਧੀ ਵਖਾਏ ਸੱਚਾ ਘਰ, ਜਿਸ ਘਰ ਵੜ ਕੇ ਮੁੜ ਕੇ ਫਿਰ ਜਨਮ ਵਿਚ ਨਾ ਆਈਆ। (੨੬ ਫੱਗਣ ੨੦੧੯ ਬਿ)
ਸਚਖੰਡ : ਸਤਿਗੁਰ ਸਚਖੰਡ ਬਣਾਇਆ, ਜਿਥੇ ਆਪਣੀ ਜੋਤ ਪ੍ਰਗਟਾਏ। ਸਤਿਗੁਰ ਸਚਖੰਡ ਬਣਾਇਆ, ਸਚਖੰਡ
ਜਿਥੇ ਆਪਣੀ ਜੋਤ ਜਗਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਮੰਗਲਾਚਾਰ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸੰਗਤ ਦੀ ਪੈਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਬਿਦਰ ਦੀ ਪੈਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਦੁੱਖਾਂ ਦਾ ਨਾਸ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਜੀਵ ਜੰਤ ਤਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਭੁੱਲੇ ਮਾਰਗ ਪਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਡੁੱਬਦੇ ਲਏ ਤਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਹੋਏ ਦਿਆਲ ਦਰਸ ਦਿਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਆ ਕੇ ਭੋਗ ਲਗਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਦੀ ਲਾਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਸਿਰ ਛਤਰ ਝੁਲਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਗਣ ਗੰਧਰਬ ਸੀਸ ਨਿਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਤੇਤੀ ਕਰੋੜ ਵਿਚ ਚਰਨ ਆਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਤੇ ਫੁੱਲ ਬਰਸਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪੁਸ਼ਪ ਵਰਖਾ ਆਪ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਅੰਮ੍ਰਿਤ ਬੂੰਦ ਮੁਖ ਚੁਆਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਮੇਘ ਬਰਖਾ ਆਪ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪਕੜ ਅਹਲਿਆ ਨੂੰ ਚਰਨੀਂ ਲਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਇੰਦਰ ਸੀਸ ਝੁਕਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਬ੍ਰਹਮਾ ਦਾ ਮਾਣ ਗੁਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਧਰੂ ਵਿਚ ਸਮਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਵਰਨ ਨੂੰ ਮਾਣ ਦੁਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪਾਲ ਸਿੰਘ
ਸ੍ਰਿਸ਼ਟ ਉਪਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਤੀਨ ਲੋਕ ਦੀ ਜੋਤ ਜਗਾਏ। ਸਤਿਗੁਰ ਸਚਖੰਡ ਬਣਾਇਆ, ਕਲਜੁਗ ਵਿਚ ਨਿਹਕਲੰਕ ਅਖਵਾਏ। ਸਤਿਗੁਰ ਸਚਖੰਡ ਬਣਾਇਆ, ਘਨਕਪੁਰੀ ਨੂੰ ਭਾਗ ਲਗਾਏ। ਸਤਿਗੁਰ ਸਚਖੰਡ ਬਣਾਇਆ, ਬੁਗਿਆਂ ਨੂੰ ਮਾਣ ਦੁਵਾਏ। ਸਤਿਗੁਰ ਸਚਖੰਡ ਬਣਾਇਆ, ਜੇਠ ਪੰਜਵੀਂ ਕਲਸੀਂ ਖੇਲ ਰਚਾਏ। ਸਤਿਗੁਰ ਸਚਖੰਡ ਬਣਾਇਆ, ਸੋਹੰ ਸ਼ਬਦ ਪ੍ਰਚਲਤ ਕਰਾਏ। ਸਤਿਗੁਰ ਸਚਖੰਡ ਬਣਾਇਆ, ਵਾਹਵਾ ਸਤਿ ਸਤਿ ਸਤਿਜੁਗ ਵਰਤਾਏ। ਸਤਿਗੁਰ ਸਚਖੰਡ ਬਣਾਇਆ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। (੧੮ ਵਿਸਾਖ ੨੦੦੭ ਬਿ)
ਸਚਖੰਡ ਗੁਰਸਿਖ ਜਾਣੋ, ਜਿਥੇ ਪ੍ਰਭ ਵਸਿਆ। ਹਰਿ ਕਾ ਰੰਗ ਹਰਿ ਦਰ ਤੇ ਮਾਣੋ, ਜੋਤ ਸਰੂਪ ਵਿਚ ਦੇਹ ਪ੍ਰਭ ਵਸਿਆ। (੧੦ ਚੇਤ ੨੦੦੮ ਬਿ)
ਸਚਖੰਡ ਕਲ ਮਾਤਲੋਕ ਬਣਾ ਗਿਆ, ਜੋਤ ਜਗਾਵੇ ਜਿਥੇ ਪ੍ਰਭ ਧਰਨੀ ਧਰਨਨ। ਰਸਨਾ ਸੋਹੰ ਸ਼ਬਦ ਜਪਾ ਗਿਆ, ਸਾਚੀ ਮਤਿ ਭਗਤਨ ਕਰਨਨ । (੨੬ ਚੇਤ ੨੦੦੮ ਬਿ)
ਸਚਖੰਡ ਵਸੇ ਆਪ ਨਿਰੰਕਾਰ, ਇਕ ਇਕੱਲਾ ਬੇਪਰਵਾਹੀਆ। (੧ ਪੋਹ ੨੦੧੭ ਬਿ) ਕੋਟਨ ਕੋਟ ਰੂਪ ਸਚਖੰਡ, ਸਚ ਸਾਚੀ ਧਾਰ ਰਖਾਇੰਦਾ। (੨੭ ਪੋਹ ੨੦੧੭ ਬਿ)
ਤੁਸਾਂ ਜਾਣਾ ਉਸ ਪ੍ਰਭੂ ਦਿਆਂ ਵਿਚ ਮਹਿਲਾਂ, ਜਿਸ ਮਹਿਲ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। (੧ ਹਾੜ ਸ਼ ਸੰ ੮)
ਸਚਖੰਡ ਹਰਿ ਭਗਤ ਪਲੰਘ, ਪੁਰਖ ਅਬਿਨਾਸ਼ੀ ਸੇਜ ਵਿਛਾਇੰਦਾ। ਸਚਖੰਡ ਹਰਿ ਸੰਤ ਅਨੰਦ, ਅਨੰਦ ਇਕੋ ਇਕ ਜਣਾਇੰਦਾ। ਸਚਖੰਡ ਗੁਰਮੁਖ ਸੰਗ, ਗੁਰ ਸਤਿਗੁਰ ਮੇਲ ਮਿਲਾਇੰਦਾ। ਸਚਖੰਡ ਗੁਰਸਿਖ ਚੰਦ, ਨਿਰਗੁਣ ਨੂਰ ਨੂਰ ਚਮਕਾਇੰਦਾ। (੧੨ ਜੇਠ ੨੦੨੦ ਬਿ)
ਸਚ ਗਿਆਨ : ਸ਼ਬਦ ਗਿਆਨ : ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਸਚ ਗਿਆਨ, ਆਦਿ ਜੁਗਾਦੀ ਪ੍ਰਭ ਸਚ ਗਿਆਨ : ਸ਼ਬਦ ਗਿਆਨ :
ਦੀ ਧਾਰ ਚਲਾਈਆ। (੧੩ ਸਾਵਣ ਸ਼ ਸੰ ੨)
ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਸਚ ਗਿਆਨ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਦੇ ਬਦਲਾਈਆ।
(੮ ਕੱਤਕ ਸ਼ ਸੰ ੨)
ਸਤਿਗੁਰ ਸ਼ਬਦ ਸਚ ਗਿਆਨ, ਆਦਿ ਅੰਤ ਵਡਿਆਈਆ। ਜੁਗ ਚੌਕੜੀ ਦੇਵੇ ਦਾਨ, ਮਿਹਰਵਾਨ ਮਿਹਰ
ਨਜ਼ਰ ਉਠਾਈਆ। ਕੋਟਨ ਵਿਚੋਂ ਜਨ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਦਇਆ ਕਮਾਈਆ।
ਦਿਵਸ ਰੈਣ ਇਕ ਧਿਆਨ, ਘੜੀ ਪਲ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਚ ਮੰਤਰ ਇਕ ਸਮਝਾਈਆ।
ਸ਼ਬਦ ਅਨਾਦੀ ਸਤਿਗੁਰ ਮੰਤਰ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸਰਬ ਜੀਆਂ ਬਿਧ ਜਾਣੇ ਅੰਤਰ,
ਘਟ ਘਟ ਦਏ ਸਮਝਾਈਆ। ਭੇਵ ਚੁਕਾ ਗਗਨ ਗਗਨੰਤਰ, ਗ੍ਰਹਿ ਮੰਡਲ ਖੋਜ ਖੁਜਾਈਆ। ਪੰਜ
ਤੱਤ ਬੁਝਾ ਬਸੰਤਰ, ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ
ਨਜ਼ਰ ਉਠਾਈਆ।
ਸਤਿਗੁਰ ਸ਼ਬਦ ਸਰਬ ਗੁਣਵੰਤ, ਦੇਵੇ ਮਾਣ ਵਡਿਆਈਆ। ਉਤਮ ਸ੍ਰੇਸ਼ਟ ਵਿਚ ਜੀਵ ਜੰਤ, ਜਾਗਰਤ
ਜੋਤ ਕਰੇ ਰੁਸ਼ਨਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਸਾਚੇ ਕੰਤ, ਆਤਮ ਪਰਮਾਤਮ ਪੜਦਾ ਲਾਹੀਆ।
ਬੋਧ ਅਗਾਧਾ ਬਣ ਕੇ ਪੰਡਤ, ਸਾਚੀ ਸਿਖਿਆ ਦਏ ਸਮਝਾਈਆ। ਕੂੜੀ ਕਿਰਿਆ ਗੜ੍ਹ ਤੋੜ ਹਉਮੇ ਹੰਗਤ,
ਹੰ ਬ੍ਰਹਮ ਭੇਵ ਖੁਲ੍ਹਾਈਆ। ਸਚ ਦਵਾਰ ਬਣੇ ਦਰਵੇਸ਼ ਮੰਗਤ, ਘਰ ਠਾਂਡੇ ਅਲਖ ਜਗਾਈਆ। ਲੇਖਾ
ਚੁੱਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਈਆ। ਸਾਚੀ ਬਣੇ ਧੁਰ ਦੀ ਬਣਤ, ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਤਿਗੁਰ ਸ਼ਬਦ ਬੋਧ ਅਗਾਧ, ਬਿਨ ਅੱਖਰਾਂ
ਆਪ ਪੜ੍ਹਾਇੰਦਾ। ਕੋਟਨ ਕੋਟ ਲੱਭਦੇ ਸੰਤ ਸਾਧ, ਲੱਭਿਆ ਹੱਥ ਕਿਸੇ ਨਾ ਆਇੰਦਾ। ਜੋਗ ਅਭਿਆਸ ਅੰਦਰ ਰਹੇ ਆਰਾਧ, ਡੂੰਘੀ ਕੰਦਰ ਅੰਦਰ ਡੇਰਾ ਸਰਬ ਲਗਾਇੰਦਾ। ਸੁਨ ਸਮਾਧੀ ਅੰਦਰ ਹੋ ਵਿਸਮਾਦ, ਜੰਗਲ ਜੂਹ ਉਜਾੜ ਪਹਾੜ ਖੋਜ ਖੁਜਾਇੰਦਾ । ਅੱਠੇ ਪਹਿਰ ਦਿਵਸ ਰੈਣ ਕਰਨ ਯਾਦ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹਿੰਦਾ। ਢੋਲਕ ਛੈਣੇ ਵਜਾਵਣ ਨਾਦ, ਧੁਨ ਆਤਮਕ ਰਾਗ ਸਚ ਨਾ ਕੋਇ ਦ੍ਰਿੜਾਇੰਦਾ। ਮਨ ਵਾਸਨਾ ਰਹੇ ਭਾਜ, ਚਾਰੇ ਕੁੰਟ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪਣੇ ਹੱਥ ਰਖਾਇੰਦਾ।
ਸਤਿਗੁਰ ਸ਼ਬਦ ਕਹੇ ਮੈਂ ਧੁਰ ਦਾ ਸਵਾਮੀ, ਇਕੋ ਇਕ ਏਕ ਵਡਿਆਈਆ । ਆਦਿ ਜੁਗਾਦਿ ਅੰਤਰਜਾਮੀ, ਜੁਗ ਜੁਗ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਮੇਰੇ ਪ੍ਰੇਮ ਦੀ ਬੋਲਣ ਬਾਣੀ, ਧੁਰ ਦਾ ਰਾਗ ਸੁਣਾਈਆ। ਲੇਖ ਲਿਖਣ ਸ਼ਾਸਤਰ ਸਿਮਰਤ ਵੇਦ ਪੁਰਾਨੀ, ਸਿਮਰਤ ਮੇਰਾ ਨਾਉਂ ਰਹੀ ਜਸ ਗਾਈਆ। ਖੇਲਾਂ ਖੇਲ ਦੋ ਜਹਾਨੀ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅੱਠ ਦਸ ਪਦ ਨਿਰਬਾਣੀ, ਗੀਤਾ ਗਿਆਨ ਇਕ ਦ੍ਰਿੜਾਈਆ। ਅੰਜੀਲ ਕੁਰਾਨ ਮੇਰੀ ਨਿਸ਼ਾਨੀ, ਅਲਫ਼ ਯੇ ਕਰਾਂ ਪੜ੍ਹਾਈਆ। ਪੀਰ ਪੈਗ਼ੰਬਰਾਂ ਦੱਸਾਂ ਖੇਲ ਮਹਾਨੀ, ਮਹਿੰਮਾ ਅਕੱਥ ਕਥ ਸੁਣਾਈਆ। ਗੁਰ ਅਵਤਾਰਾਂ ਕਰ ਪਰਵਾਨੀ, ਸਚ ਪਰਵਾਨਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਸ਼ਬਦ ਗਿਆਨ ਕਹੇ ਮੈਂ ਸੂਰਬੀਰ, ਸਮਰੱਥ ਇਕ ਅਖਵਾਇੰਦਾ। ਜਨ ਭਗਤਾਂ ਮਾਰਾਂ ਨਿਰਾਲਾ ਤੀਰ, ਅਣਿਆਲਾ ਆਪ ਚਲਾਇੰਦਾ। ਕਾਇਆ ਅੰਦਰ ਸਾਚੇ ਮੰਦਰ ਬਜਰ ਕਪਾਟੀ ਦੇਵਾਂ ਚੀਰ, ਦੂਈ ਦਵੈਤੀ ਡੇਰਾ ਢਾਹਿੰਦਾ। ਨਾਭੀ ਕਵਲੀ ਅੰਮ੍ਰਿਤ ਬਖ਼ਸ਼ਾਂ ਨੀਰ, ਸਾਚਾ ਜਾਮ ਇਕ ਪਿਆਇੰਦਾ। ਮੰਜ਼ਲ ਚਾੜ੍ਹ ਦੇਵਾਂ ਅਖ਼ੀਰ, ਸਾਚੀ ਚੋਟੀ ਆਪ ਬਹਾਇੰਦਾ। ਨਾ ਕੋਈ ਇਸ਼ਟ ਦੇਵ ਸੁਵਾਮੀ ਨਾ ਕੋਈ ਤਸਵੀਰ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ । ਜੋਤੀ ਜਾਤਾ ਨਜ਼ਰੀ ਆਏ ਗਹਿਰ ਗੰਭੀਰ, ਗੁਣਵੰਤਾ ਸੋਭਾ ਪਾਇੰਦਾ। ਮੇਰੀ ਸਿਫ਼ਤ ਕਰ ਕੇ ਗਏ ਪੀਰ ਫ਼ਕੀਰ, ਔਲੀਆ ਗ਼ੌਂਸ ਕੁਤਬ ਸਰਬ ਰਸਨਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।
ਸ਼ਬਦ ਗਿਆਨ ਕਹੇ ਮੈਂ ਵੱਡਾ ਦਾਤਾ, ਦਾਤਿਆਂ ਵਿਚੋਂ ਨਜ਼ਰੀ ਆਈਆ। ਮੇਰਾ ਖੇਲ ਨਾ ਕਿਸੇ ਪਛਾਤਾ, ਨੇਹਕਰਮੀ ਹੋ ਕੇ ਕਰਮ ਕਮਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਾਂ ਸਾਥਾ, ਸਗਲਾ ਸੰਗ ਨਿਭਾਈਆ। ਅੱਖਰਾਂ ਨਾਲ ਜਣਾਵਾਂ ਗਾਥਾ, ਨਿਰਅੱਖਰ ਇਕ ਸਮਝਾਈਆ । ਨਿਤ ਨਵਿਤ ਮੇਟਾਂ ਅੰਧੇਰੀ ਰਾਤਾ, ਸਤਿ ਸਤਿਵਾਦੀ ਸੱਚਾ ਚੰਦ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਸ਼ਬਦ ਕਹੇ ਮੇਰਾ ਗਿਆਨ ਗਹਿਰ ਗੰਭੀਰ, ਕੋਟਨ ਕੋਟਾਂ ਵਿਚੋਂ ਵਿਰਲੇ ਨਜ਼ਰੀ ਆਈਆ। ਮੈਂ ਅਗੰਮ ਅਥਾਹ ਉਚ ਮਹੱਲ ਅਟੱਲ ਵਸਾਂ ਅਖ਼ੀਰ, ਮੁਕਾਮੇ ਹੱਕ ਡੇਰਾ ਲਾਈਆ। ਮੇਰਾ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਦੇਵਾਂ ਮਾਣ ਸ਼ਾਹ ਹਕੀਰ, ਊਚ ਨੀਚ ਇਕੋ ਰੰਗ ਵਖਾਈਆ । ਮੇਰਾ ਪ੍ਰੇਮੀ ਕਦੇ ਨਾ ਹੋਏ ਦਲਗੀਰ, ਦੂਈ ਦਵੈਤ ਰੂਪ ਨਾ ਕੋਇ ਵਟਾਈਆ । ਮੈਂ ਸ਼ਰਅ ਕੱਟਾਂ ਜ਼ੰਜੀਰ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਮੈਂ ਹਉਮੇ ਕੱਢਾਂ ਪੀੜ, ਦੁਰਮਤ ਮੈਲ ਧੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ।
ਸ਼ਬਦ ਗਿਆਨ ਕਹੇ ਮੈਂ ਸਚ ਮਰਦੰਗਾ, ਆਦਿ ਜੁਗਾਦੀ ਇਕ ਵਜਾਇੰਦਾ । ਲੱਖ ਚੁਰਾਸੀ ਘਟ ਘਟ ਅੰਦਰ ਦੇਵਾਂ ਸਤਿ ਅਨੰਦਾ, ਅਨੰਦ ਆਤਮ ਵਿਚੋਂ ਪਰਗਟਾਇੰਦਾ। ਡੂੰਘੀ ਭਵਰੀ ਕਾਇਆ ਕਵਰੀ ਸਚ ਪਰਕਾਸ਼ ਕਰਾਂ ਚੰਦਾ, ਜੋਤੀ ਜਾਤਾ ਡਗਮਗਾਇੰਦਾ। ਭੇਵ ਚੁਕਾਵਾਂ ਖੰਡਾਂ ਪੁਰੀਆਂ ਬ੍ਰਹਿਮੰਡਾਂ, ਲੋਆਂ ਚਰਨਾਂ ਹੇਠ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੜ੍ਹੌਂਦਾ ਰਿਹਾ ਛੰਦਾ, ਸੋਹਲਾ ਢੋਲਾ ਆਪਣਾ ਨਾਉਂ ਵਡਿਆਇੰਦਾ। ਭਾਗ ਲਗੌਂਦਾ ਰਿਹਾ ਪੰਜ ਤੱਤ ਕਾਇਆ ਮਾਟੀ ਖ਼ਾਕੀ ਬੰਦਾ, ਬੰਦਗੀ ਆਪਣੀ ਇਕ ਜਣਾਇੰਦਾ ।
ਨੇਤਰ ਪਰਕਾਸ਼ ਕਰਦਾ ਰਿਹਾ ਅੰਧਾ, ਲੋਚਣ ਇਕੋ ਇਕ ਖੁਲ੍ਹਾਇੰਦਾ। ਕਾਇਆ ਚੋਲੀ ਚੜ੍ਹੌਦਾ ਰਿਹਾ ਰੰਗਾ, ਦੁਰਮਤ ਮੈਲ ਧੁਵਾਇੰਦਾ। ਆਦਿ ਜੁਗਾਦਿ ਜੁਗ ਚੌਕੜੀ ਹੋ ਕੇ ਠੰਡਾ, ਅਗਨੀ ਤੱਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਖਾਇੰਦਾ।
ਗਿਆਨ ਕਹੇ ਮੈਂ ਸਦਾ ਨੇਹਕਰਮੀ, ਕਰਮ ਕਾਂਡ ਵਿਚ ਕਦੇ ਨਾ ਆਈਆ । ਜਨ ਭਗਤ ਸੁਹੇਲੇ ਕਰ ਕਰ ਮੇਲੇ ਮਿਲਾਵਾਂ ਚਰਨੀ, ਚਰਨ ਚਰਨੋਦਕ ਮੁਖ ਚੁਆਈਆ। ਨੇਤਰ ਖੋਲ੍ਹ ਕੇ ਹਰਨੀ ਫਰਨੀ, ਨਿਜ ਲੋਚਣ ਕਰਾਂ ਰੁਸ਼ਨਾਈਆ। ਸਾਚੀ ਦੱਸਾਂ ਜੁਗ ਜੁਗ ਤਰਨੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਰਿਹਾ ਚੁਕਾਈਆ।
ਸ਼ਬਦ ਗਿਆਨ ਕਹੇ ਮੇਰਾ ਲੇਖਾ ਅਗੰਮ, ਅਗੋਚਰ ਦੇਵਣਹਾਰ ਵਡਿਆਈਆ । ਨਾ ਮਰਾਂ ਨਾ ਪਵਾ ਜੰਮ, ਮਾਤ ਗਰਭ ਨਾ ਫੇਰਾ ਪਾਈਆ। ਪਵਣ ਸਵਾਸ ਨਾ ਕੋਈ ਦਮ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਹਰਖ਼ ਸੋਗ ਨਾ ਕੋਈ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਤ੍ਰਿਸਨਾ ਰੋਗ ਨਾ ਹੋਏ ਤਮ, ਤ੍ਰੈਗੁਣ ਤੱਤ ਨਾ ਕੋਇ ਵਖਾਈਆ। ਆਪਣਾ ਬੇੜਾ ਆਪੇ ਬੰਨ੍ਹ, ਧੁਰ ਦੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਚ ਦਰ ਸਚ ਰਿਹਾ ਸਮਝਾਈਆ।
ਸ਼ਬਦ ਗਿਆਨ ਕਹੇ ਮੇਰਾ ਖੇਲ ਅਵੱਲਾ, ਹਰਿ ਹਜ਼ਰਤ ਆਪ ਕਰਾਇੰਦਾ। ਜੁਗ ਚੌਕੜੀ ਫੜਾਏ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਸਚ ਸੰਦੇਸ਼ ਨਿਤ ਨਵਿਤ ਘੱਲਾਂ, ਮੰਤਰ ਅੰਤਰ ਨਾਮ ਦ੍ਰਿੜਾਇੰਦਾ। ਪਾਵਾਂ ਸਾਰ ਜਲਾਂ ਥਲਾਂ, ਟਿੱਲੇ ਪਰਬਤ ਫੋਲ ਫੋਲਾਇੰਦਾ। ਦੂਈ ਦਵੈਤੀ ਮੇਟਾਂ ਸਲਾ, ਹਉਮੇ ਰੋਗ ਚੁਕਾਇੰਦਾ। ਜੁਗ ਚੌਕੜੀ ਅਛਲ ਅਛੱਲਾ, ਵਲ ਛਲ ਧਾਰੀ ਹੋ ਕੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਇੰਦਾ।
ਸ਼ਬਦ ਗਿਆਨ ਕਹੇ ਮੈਂ ਦੱਸਾਂ ਰੀਤ, ਧੁਰ ਦੀ ਆਪ ਜਣਾਈਆ। ਜੁਗ ਚੌਕੜੀ ਖੇਲਾਂ ਖੇਲ ਮੰਦਰ ਮਸੀਤ, ਸ਼ਿਵਦਵਾਲੇ ਮੱਠ ਰਚਨ ਰਚਾਈਆ। ਗੁਰ ਦਰ ਦੱਸਾਂ ਧਾਮ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਾਰਗ ਰਿਹਾ ਵਖਾਈਆ।
ਸ਼ਬਦ ਗਿਆਨ ਕਹੇ ਜੁਗ ਚਾਰ, ਜੀਵਾਂ ਜੰਤਾਂ ਕਰਾਂ ਪੜ੍ਹਾਈਆ। ਅੱਖਰਾਂ ਨਾਲ ਕਰ ਪਿਆਰ, ਲੋਕਮਾਤ ਦਿਆਂ ਵਡਿਆਈਆ। ਗੁਰਮੁਖ ਗੁਰਸਿਖ ਵਿਰਲੇ ਲਵਾਂ ਉਠਾਲ, ਸੁਰਤੀ ਸੁਰਤ ਆਪ ਜਗਾਈਆ। ਅੰਦਰ ਵੜ ਕੇ ਪੁੱਛਾਂ ਹਾਲ, ਕਾਇਆ ਮੰਦਰ ਫੋਲ ਫੋਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਰਸ ਇਕੋ ਇਕ ਵਖਾਈਆ। ਸਚ ਪ੍ਰੀਤੀ ਨਿਭਾਵਾਂ ਨਾਲ, ਅਧਵਿਚਕਾਰ ਨਾ ਕੋਇ ਤੁੜਾਈਆ। ਗੁਰ ਅਵਾਤਰਾਂ ਪੂਰਾ ਕਰਾਂ ਸਵਾਲ, ਪੀਰ ਪੈਗ਼ੰਬਰਾਂ ਪੈਜ ਰਖਾਈਆ। ਨਿਤ ਨਵਿਤ ਚੱਲਾਂ ਅਵੱਲੜੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਾਕਾਰ ਨਿਰਵੈਰ ਆਪਣੀ ਸੇਵ ਲਗਾਈਆ।
ਸ਼ਬਦ ਗਿਆਨ ਕਹੇ ਮੈਂ ਦੱਸਾਂ ਸੱਚ, ਸਤਿ ਸਤਿ ਦ੍ਰਿੜਾਇੰਦਾ। ਜੁਗ ਚੌਕੜੀ ਖੇਲ ਖੇਲਾਂ ਹੱਸ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਪੰਧ ਮੁਕਾਵਾਂ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਹਰਿਜਨ ਹਿਰਦੇ ਵਸ ਵਸ, ਸਾਚਾ ਮੰਤਰ ਇਕ ਸਮਝਾਇੰਦਾ। ਪ੍ਰੇਮ ਪਿਆਰ ਦਾ ਦੇ ਕੇ ਰਸ, ਨਿਝਰ ਝਿਰਨਾ ਇਕ ਝਿਰਾਇੰਦਾ। ਸੁਰਤੀ ਸ਼ਬਦੀ ਕਰ ਇਕੱਠ, ਸੋਹਣਾ ਮੇਲ ਮਿਲਾਇੰਦਾ। ਨਾਮ ਨਿਧਾਨ ਅਗੰਮੀ ਵੱਜੇ ਨਦ, ਧੁਰ ਦਾ ਰਾਗ ਅਲਾਇੰਦਾ। ਸਾਚੀ ਸੇਜਾ ਚੜ੍ਹਾਂ ਭੱਜ, ਅੰਤਰ ਆਤਮ ਵੇਖ ਵਖਾਇੰਦਾ। ਸਤਿ ਜੈਕਾਰਾ ਬੋਲਾਂ ਗੱਜ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ।
ਸ਼ਬਦ ਗੁਰੂ ਕਹੇ ਮੇਰੀ ਸਾਚੀ ਸਿਖਿਆ, ਗੁਰਮੁਖ ਵਿਰਲੇ ਪਾਈਆ। ਜਨ ਭਗਤਾਂ ਦੇਵਾਂ ਧੁਰ ਦੀ ਭਿਛਿਆ, ਸਤਿ ਨਾਮ ਵਰਤਾਈਆ। ਸੰਤਾਂ ਕਰ ਕੇ ਪੂਰਨ ਇਛਿਆ, ਤ੍ਰਿਸਨਾ ਜਗਤ ਬੁਝਾਈਆ। ਲੇਖ ਲਿਖਾਵਾਂ
ਬਿਧਨਾ ਲਿਖਿਆ, ਅੱਗੇ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਬਰ ਹੋ ਕੇ ਰਿਹਾ ਜਣਾਈਆ।
ਸ਼ਬਦ ਗਿਆਨ ਕਹੇ ਮੈਂ ਆਵਾਂ ਜੱਗ, ਨਿਰਗੁਣ ਨਿਰਵੈਰ ਵੇਸ ਵਟਾਈਆ । ਸੰਤ ਸੁਹੇਲੇ ਸੱਜਣ ਲੱਭ, ਆਪਣਾ ਸੰਗ ਨਿਭਾਈਆ। ਕਰਾਂ ਵਸੇਰਾ ਉਪਰ ਸ਼ਾਹਰਗ, ਨੌਂ ਦਵਾਰੇ ਡੇਰਾ ਢਾਈਆ। ਜਨਮ ਕਰਮ ਦੀ ਬੁਝਾਵਾਂ ਅੱਗ, ਹਉਮੇ ਰੋਗ ਜਲਾਈਆ। ਹੰਸ ਬਣਾਵਾਂ ਫੜ ਫੜ ਕੱਗ, ਕਾਗੋਂ ਹੰਸ ਉਡਾਈਆ। ਘਰ ਸੱਜਣ ਸਾਚੇ ਸੱਦ, ਹੋਕਾ ਦੇ ਕੇ ਦਿਆਂ ਸਮਝਾਈਆ। ਬਿਨ ਮੱਕੇ ਕਾਅਬਿਉਂ ਕਰਾ ਕੇ ਹੱਜ, ਹੁਜਰਾ ਹੱਕ ਦਿਆਂ ਵਖਾਈਆ। ਬਿਨ ਮੰਦਰ ਮਸੀਤੋਂ ਜਾਵਾਂ ਲੱਭ, ਕਾਇਆ ਮੰਦਰ ਅੰਦਰ ਪੜਦਾ ਲਾਹੀਆ। ਸਤਿ ਪਰਕਾਸ਼ ਹੋ ਕੇ ਜਾਵਾਂ ਜਗ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਖੇਲ ਰਿਹਾ ਵਖਾਈਆ।
ਸ਼ਬਦ ਗਿਆਨ ਕਹੇ ਮੈਂ ਵੇਖਾਂ ਜੁਗ, ਜੁਗ ਚੌਕੜੀ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਗਿਆ ਲੁਕ, ਕਲਜੁਗ ਅੰਤਮ ਬੈਠਾ ਨੈਣ ਉਠਾਈਆ। ਅੱਠੇ ਪਹਿਰ ਦਿਵਸ ਰੈਣ ਕੂੜੀ ਕਿਰਿਆ ਸੁਖਨਾ ਰਿਹਾ ਸੁੱਖ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਲੱਗਾ ਦੁੱਖ, ਹਉਮੇ ਰੋਗ ਨਾ ਕੋਇ ਚੁਕਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਘਰ ਘਰ ਰਿਹਾ ਬੁੱਕ, ਉਚੀ ਕੂਕ ਕੂਕ ਸੁਣਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਗ੍ਰਹਿ ਗ੍ਰਹਿ ਪਈ ਉਠ, ਪਤ ਟਾਹਣੀ ਰਹੀ ਮੁਕਾਈਆ। ਠੱਗਾਂ ਚੋਰਾਂ ਯਾਰਾਂ ਪਾਈ ਲੁੱਟ, ਸਤਿ ਸਰੂਪ ਵਿਚ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਪਿਤਾ ਪੁੱਤ, ਨਾਰ ਕੰਤ ਨਾ ਕੋਇ ਵਡਿਆਈਆ। ਸਾਧ ਸੰਤ ਮੰਦਰ ਮਸਜਿਦ ਸ਼ਿਵਦਵਾਲੇ ਰਹੇ ਲੁੱਟ, ਗੁਰ ਦਰ ਬੈਠੇ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਈਆ।
ਸ਼ਬਦ ਗਿਆਾਨ ਕਹੇ ਕਲਜੁਗ ਪਿਆ ਰੌਲਾ, ਕੂਕੇ ਜਗਤ ਲੋਕਾਈਆ। ਕਿਸੇ ਨਜ਼ਰ ਨਾ ਆਵੇ ਮੌਲਾ, ਬਿਸਮਲ ਰੂਪ ਨਾ ਕੋਇ ਵਟਾਈਆ। ਪਾਪਾਂ ਭਾਰ ਕਰੇ ਨਾ ਕੋਈ ਹੌਲਾ, ਸੀਸ ਹੱਥ ਨਾ ਕੋਇ ਟਿਕਾਈਆ। ਨੇਤਰ ਰੋਵੇ ਕੁਰਲਾਵੇ ਧਰਨੀ ਧਰਤ ਧੌਲਾ, ਖੁਲ੍ਹੜੇ ਕੇਸ ਰਹੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਰਿਹਾ ਵਰਤਾਈਆ।
ਸ਼ਬਦ ਗਿਆਨ ਕਹੇ ਕਲਜੁਗ ਮੰਗੀ ਅਸੀਸ, ਪ੍ਰਭ ਅੱਗੇ ਇਕ ਅਰਜ਼ੋਈਆ । ਕਿਰਪਾ ਕਰ ਸਾਹਿਬ ਜਗਦੀਸ, ਜਗਦੀਸਰ ਦੇਣੀ ਸੱਚੀ ਢੋਈਆ। ਕਿਸੇ ਛਤਰ ਨਾ ਝੁੱਲੇ ਸੀਸ, ਸ਼ਾਹ ਸੁਲਤਾਨ ਰਹੇ ਰੋਈਆ। ਕਰੀਂ ਖੇਲ ਬੀਸ ਬੀਸ ਇਕ ਇਕੀਸ, ਲੇਖਾ ਚੁੱਕੇ ਤ੍ਰੈ ਤ੍ਰੈ ਲੋਈਆ। ਠੀਕ ਰਹੇ ਨਾ ਕਿਸੇ ਨੀਤ ਨੀਤੀਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਘਰ ਤੇਰੇ ਆਸ ਰਖਾਈਆ। ਸ਼ਬਦ ਗਿਆਨ ਕਹੇ ਮੈਂ ਊਚਾ, ਅਗੰਮ ਅਥਾਹ ਅਖਵਾਇੰਦਾ। ਕਲਜੁਗ ਗਿਆਨ ਕਹੇ ਮੈਂ ਫਿਰਾ ਚਾਰੇ ਕੂਟਾ, ਦਹਿ ਦਿਸ਼ਾ ਵੇਖ ਵਖਾਇੰਦਾ। ਮੇਰਾ ਨਿਸ਼ਾਨ ਦੋ ਜਹਾਨ ਝੂਟਾ, ਪੁਰੀ ਲੋਅ ਨਾ ਕੋਇ ਹਿਲਾਇੰਦਾ। ਮੈਂ ਘਰ ਘਰ ਕੂੜੀ ਕਿਰਿਆ ਬੀਜਿਆ ਬੂਟਾ, ਜੂਠ ਝੂਠ ਫਲ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ ।
ਕਲਜੁਗ ਗਿਆਨ ਕਹੇ ਮੈਂ ਬੜਾ ਚੰਗਾ, ਚੰਗੀ ਤਰਾ ਸਮਝਾਈਆ। ਲੱਖ ਚੁਰਾਸੀ ਜੀਵ ਜੰਤ ਕੀਤਾ ਮੰਦਾ, ਅੰਤਰ ਆਤਮ ਸਮਝ ਕੋਇ ਨਾ ਪਾਈਆ । ਘਰ ਘਰ ਕੂੜਾ ਦਿਸੇ ਪਖੰਡਾ, ਸਚ ਸੁੱਚ ਨਾ ਕੋਇ ਸਮਝਾਈਆ। ਸਾਧ ਸੰਤ ਆਤਮ ਰੰਡਾ, ਹਰਿ ਹਰਿ ਕੰਤ ਨਾ ਕੋਇ ਹੰਢਾਈਆ। ਤਟ ਸਰੋਵਰ ਜਲ ਦਿਸੇ ਨਾ ਠੰਡਾ, ਜਗਤ ਅਗਨੀ ਰਹੀ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਚਰਜ ਲੀਲਾ ਰਿਹਾ ਵਰਤਾਈਆ। (੨੦ ਜੇਠ ੨੦੨੧ ਬਿ)
ਸਚ ਦੁਆਰਾ : ਸਚ ਦੁਆਰਾ ਹਰਿ ਹਰਿ ਚਰਨ, ਦੂਸਰ ਅਵਰ ਨਾ ਕੋਇ ਵਡਿਆਈਆ। ਜਨ ਭਗਤਾਂ ਸਚ ਦੁਆਰਾ
ਚੁੱਕੇ ਮਰਨ ਡਰਨ, ਜਨਮ ਮਰਨ ਫੰਦ ਕਟਾਈਆ। ਨੇਤਰ ਲੋਚਣ ਨੈਣ ਖੁਲ੍ਹੇ ਹਰਨ ਫਰਨ, ਪਰਤੱਖ ਆਪਣਾ ਰੂਪ ਦਰਸਾਈਆ। (੧੩ ਜੇਠ ੨੦੧੯ ਬਿ)
ਸਚ ਪ੍ਰੀਤ : ਸਚ ਪ੍ਰੀਤ ਹਰਿ ਕੀ ਸੇਵਾ, ਸੇਵਾ ਸਚ ਵਿਚ ਸਮਾਈਆ। ਸਚ ਪ੍ਰੀਤ ਅੰਮ੍ਰਿਤ ਮੇਵਾ, ਅੰਮਿਉਂ ਸਚ ਪ੍ਰੀਤ
ਰਸ ਰਸ ਚਖਾਈਆ। ਸਚ ਪ੍ਰੀਤ ਵਡ ਦੇਵੀ ਦੇਵਾ, ਦੇਵਤ ਸੁਰ ਆਪ ਸਮਝਾਈਆ। ਸਚ ਪ੍ਰੀਤ ਰਸਨਾ ਜਿਹਵਾ, ਹਰਿ ਹਰਿ ਨਾਮ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਈਆ। (੭ ਹਾੜ ੨੦੨੦ ਬਿ)
ਸਚ ਪ੍ਰੀਤੀ ਸਤਿਗੁਰ ਪਿਆਰ, ਸਤਿ ਸਤਿਵਾਦੀ ਝੋਲੀ ਪਾਇੰਦਾ। (੧੧ ਫੱਗਣ ੨੦੧੯ ਬਿ)
ਸਤਿ ਪ੍ਰੀਤੀ ਸਤਿਗੁਰ ਚਰਨਾ, ਗੁਰਸਿਖ ਗੁਰੂ ਗੁਰਦੇਵ ਜਣਾਈਆ। ਕੂੜੀ ਕਿਰਿਆ ਕਾਮ ਕਰੋਧ ਲੋਭ ਮੋਹ
ਹੰਕਾਰ ਹਰਨਾ, ਆਸਾ ਤ੍ਰਿਸਨਾ ਸੰਗ ਨਾ ਕੋਇ ਰਖਾਈਆ। ਦਿਵਸ ਰੈਣ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ
ਸ਼ਬਦ ਪੜ੍ਹਨਾ, ਧੁਰ ਦਾ ਢੋਲਾ ਸਹਿਜ ਸੁਭਾਈਆ। ਸਚ ਦੁਵਾਰ ਏਕੰਕਾਰ ਮੱਲਣਾ ਦਰਨਾ, ਦਰ ਦਰਵੇਸ਼
ਹੋ ਕੇ ਅਲਖ ਜਗਾਈਆ। ਮਨ ਮਮਤਾ ਵਿਚੋਂ ਮਨ ਮਨਸਾ ਵਸ ਕਰਨਾ, ਕਲਪਣਾ ਮਾਤ ਰਹੇ ਨਾ ਰਾਈਆ।
ਸਤਿਗੁਰ ਪਿਆਰ ਵਿਚ ਧਰਮ ਦੀ ਧਾਰ ਹੋਵੇ ਮਰਨਾ, ਮਰ ਜੀਵਤ ਰੂਪ ਬਦਲਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। (੧੮ ਮੱਘਰ ਸ਼ ਸੰ ੬)
ਸਚ ਪਿਆਰ : ਸਚ ਪਿਆਰ ਵਿਸ਼ਨੂੰ ਮੰਗ, ਆਪਣਾ ਸੀਸ ਝੁਕਾਇਆ। ਸਚ ਪਿਆਰ ਬ੍ਰਹਮੇ ਰੰਗ, ਰੰਗ ਸਚ ਪਿਆਰ
ਮਜੀਠੀ ਇਕ ਚੜ੍ਹਾਇਆ। ਸਚ ਪਿਆਰ ਸ਼ੰਕਰ ਕੱਟੇ ਭੁੱਖ ਨੰਗ, ਹੱਥ ਤ੍ਰਿਸੂਲ ਰਿਹਾ ਸੁਟਾਇਆ। ਸਚ ਪਿਆਰ ਸੂਰਜ ਚੰਦ, ਏਕਾ ਕਿਰਨ ਕਰੇ ਰੁਸ਼ਨਾਇਆ। ਸਚ ਪਿਆਰ ਵੰਡ ਬ੍ਰਹਿਮੰਡ, ਸ਼ਬਦੀ ਸ਼ਬਦ ਨਾਦ ਸੁਣਾਇਆ। ਸਚ ਪਿਆਰ ਜੇਰਜ ਅੰਡ, ਨਿਰਗੁਣ ਜੋਤੀ ਜੋਤ ਜਗਾਇਆ। ਸਚ ਪਿਆਰ ਸੁਹਾਗੀ ਛੰਦ, ਗੁਰ ਸਤਿਗੁਰ ਆਪ ਸੁਣਾਇਆ । ਸਚ ਪਿਆਰ ਕਿਸੇ ਦਰ ਨਾ ਹੋਵੇ ਬੰਦ, ਕਿਲਾ ਕੋਟ ਅੰਦਰ ਰੱਖ ਨਾ ਕੋਇ ਟਿਕਾਇਆ। ਸਚ ਪਿਆਰ ਸਦਾ ਬਖ਼ਸ਼ੰਦ, ਆਪ ਆਪਣੇ ਹੱਥ ਰਖਾਇਆ। ਜੋ ਜਨ ਰਸਨਾ ਜੇਹਵਾ ਗਾਏ ਬੱਤੀ ਦੰਦ, ਤਿਸ ਜਨ ਹਰਿ ਹਰਿ ਲਏ ਮਿਲਾਇਆ। ਸਚ ਪਿਆਰ ਆਤਮ ਅੰਤਰ, ਨਿਜ ਘਰ ਆਪਣਾ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪਣਾ ਬੰਧਨ ਪਾਇਆ।
ਬੰਧਨ ਬੰਧ ਪਿਆਰ, ਬ੍ਰਹਮਾ ਸੁੱਤ ਭਰਾਈਆ। ਪਿਆਰ ਪਿਆਰ ਆਧਾਰ, ਬਰਾਹ ਰੂਪ ਵਟਾਈਆ। ਪਿਆਰ ਪਿਆਰ ਸੁਧਾਰ, ਯਗੈ ਪੁਰਸ਼ ਖੇਲ ਖਲਾਈਆ। ਪਿਆਰ ਪਿਆਰ ਵਿਚਾਰ, ਹਾਵ ਗ਼ਰੀਵ ਦਏ ਵਡਿਆਈਆ । ਪਿਆਰ ਪਿਆਰ ਸ਼ੰਗਾਰ, ਨਰ ਨਰਾਇਣ ਰੂਪ ਧਰਾਈਆ। ਪਿਆਰ ਪਿਆਰ ਜੈਕਾਰ, ਕਪਲ ਮੁਨ ਸੰਗ ਰਖਾਈਆ। ਪਿਆਰ ਪਿਆਰ ਪੈਜ ਸੁਵਾਰ, ਦੱਤਾ ਤ੍ਰੈ ਜੋਤ ਰੁਸ਼ਨਾਈਆ। ਪਿਆਰ ਪਿਆਰ ਕਰੇ ਖ਼ਬਰਦਾਰ, ਰਿਖਪ ਦੇਵ ਉਠਾਈਆ। ਪਿਆਰ ਪਿਆਰ ਮੇਲੇ ਸਾਚਾ ਯਾਰ, ਪਿਰਥੂ ਦੇਵੇ ਮਾਣ ਵਡਿਆਈਆ। ਪਿਆਰ ਪਿਆਰ ਅੰਦਰ ਧਾਰ, ਮਤਸ ਆਪਣੇ ਰੰਗ ਰੰਗਾਈਆ। ਪਿਆਰ ਕਰੇ ਆਪਣੀ ਵਾਰ, ਕਛਪ ਆਪਣਾ ਨੂਰ ਰੁਸ਼ਨਾਈਆ । ਪਿਆਰ ਖੇਲ ਕਰੇ ਕਰਤਾਰ, ਧਨੰਤਰ ਏਕਾ ਗੁਣ ਜਣਾਈਆ। ਪਿਆਰ ਹੰਸਾ ਉਡੇ ਉਡਾਰ, ਹੰਸਾ ਖੇਲ ਖਲਾਈਆ। ਪਿਆਰ ਬਲ ਮੰਗੇ ਦਵਾਰ, ਬਾਵਣ ਭੇਖ ਵਟਾਈਆ। ਪਿਆਰ ਬਾਲਾ ਲਾਏ ਪਾਰ, ਪ੍ਰਹਿਲਾਦ ਨਰ ਸਿੰਘ ਰੂਪ ਵਟਾਈਆ। ਪਿਆਰ ਏਕਾ ਜਾਣੇ ਆਪਣੀ ਸਾਰ, ਧਰੂ ਆਪਣੀ ਗੋਦ ਬਹਾਈਆ। ਪਿਆਰ ਗਜ ਦਏ ਆਧਾਰ, ਤੰਦੂਆ ਤੰਦ ਕਟਾਈਆ। ਪਿਆਰ ਕਰੇ ਖੇਲ ਕਰਤਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ
ਆਪਣੇ ਹੱਥ ਰਖਾਈਆ।
ਕਰੇ ਪਿਆਰ ਪਿਆਰਾ ਪਰਸ, ਰਾਮ ਰਾਮ ਵਡਿਆਇੰਦਾ। ਪਿਆਰ ਮੇਟੇ ਹਿਰਸ ਹਵਸ, ਹੋਰ ਨਾ ਕੋਇ
ਰਖਾਇੰਦਾ। ਪਿਆਰ ਮੇਘ ਦੇਵੇ ਬਰਸ, ਅੰਮ੍ਰਿਤ ਧਾਰ ਚਲਾਇੰਦਾ। ਪਿਆਰ ਮਿਟਾਏ ਸੋਗ ਹਰਖ਼, ਰਾਮਾ
ਏਕਾ ਰੰਗ ਰੰਗਾਇੰਦਾ । ਪਿਆਰ ਪਿਆਰੇ ਕਰੇ ਪਰਖ, ਸ਼ਾਹ ਭਬੀਖਣ ਭੇਵ ਚੁਕਾਇੰਦਾ । ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਇਕ ਪਿਆਰ, ਆਪਣੇ ਸੰਗ ਰਖਾਇੰਦਾ।
ਕਰਿਆ ਪਿਆਰ ਵੇਦ ਵਿਆਸ, ਚਰਨ ਓਟ ਤਕਾਈਆ। ਪੂਰੀ ਕਰੇ ਹਰਿ ਹਰਿ ਆਸ, ਗਿਆਨ ਬੋਧ ਪੜ੍ਹਾਈਆ।
ਪੁਰਾਨ ਅਠਾਰਾਂ ਰਸਨ ਸਵਾਸ, ਜੇਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣਾ ਪਿਆਰ ਇਕ ਵਖਾਈਆ।
ਕਰੇ ਪਿਆਰ ਗੋਪੀ ਨਾਥ, ਸਖ਼ੀਆਂ ਮੰਡਲ ਰਾਸ ਰਚਾਇੰਦਾ। ਕਰੇ ਖੇਲ ਖੇਲ ਤਮਾਸ਼, ਏਕਾ ਬੰਸਰੀ ਨਾਮ
ਵਜਾਇੰਦਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਆਪੇ ਹੋਏ ਦਾਸੀ ਦਾਸ, ਗ਼ਰੀਬ
ਨਿਮਾਣੇ ਗਲੇ ਲਗਾਇੰਦਾ। ਬਿਦਰ ਖਾ ਅਲੂਣਾ ਸਾਗ, ਸਾਚਾ ਪਿਆਰ ਆਪ ਪਰਗਟਾਇੰਦਾ। ਬਿਪਰ
ਸੁਦਾਮੇ ਤੰਦਲ ਲਾਭ, ਮੁੱਖ ਆਪਣੇ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣਾ ਪਿਆਰ ਆਪ ਪਰਗਟਾਇੰਦਾ।
ਪਿਆਰ ਪਰਗਟੇ ਗੋਪੀ ਕਾਹਨ, ਸਾਚਾ ਖੇਲ ਖਲਾਈਆ। ਪਿਆਰ ਦੇਵੇ ਅਰਜਣ ਗਿਆਨ, ਗੀਤਾ ਗਿਆਨ
ਇਕ ਦ੍ਰਿੜਾਈਆ। ਪਿਆਰ ਦੇਵੇ ਸਾਚਾ ਮਾਣ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੇ ਪਿਆਰ ਬੰਨ੍ਹੇ ਗੁਰ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ
ਨਾਲ ਰਲਾਈਆ।
ਪਿਆਰ ਪਾਇਆ ਬੰਧਨ, ਕਲਜੁਗ ਆਇਆ। ਮਸਤਕ ਲਾਏ ਟਿੱਕਾ ਚੰਦਨ, ਨਿਮ ਵਾਸਨਾ ਵਿਚ ਸਮਾਇਆ।
ਬੋਧ ਗਿਆਨ ਆਤਮ ਹੋਇਆ ਪੰਡਤ, ਬੋਧ ਬੋਧਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣਾ ਪਿਆਰ ਆਪ ਰਖਾਇਆ।
ਪਿਆਰ ਰਖਾਏ ਨਿਰਗੁਣ ਧਾਰੀ, ਆਪਣੀ ਖੇਲ ਖਲਾਈਆ। ਕਰੇ ਖੇਲ ਅਗੰਮ ਅਪਾਰੀ, ਪਿਆਰ ਪਿਆਰ
ਵਿਚ ਪਰਗਟਾਈਆ। ਲੱਖ ਚੁਰਾਸੀ ਪਾਵੇ ਸਾਰੀ, ਅਭੁੱਲ ਭੁੱਲ ਕਦੇ ਨਾ ਜਾਈਆ। ਕਲਜੁਗ ਨਾਤਾ
ਤੋੜੇ ਖ਼ੁਵਾਰੀ, ਦੂਰ ਦੁਰਾਡਾ ਨੇੜੇ ਪੰਧ ਲਿਆਈਆ। ਈਸਾ ਮੂਸਾ ਨਿਭੇ ਯਾਰੀ, ਮੁਹਮੰਦ ਸੰਗ ਰਲਾਈਆ।
ਏਕਾ ਪਿਆਰ ਕਲਮਾ ਕਰ ਜੈਕਾਰੀ, ਹੂ ਹੂ ਨਾਅਰਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਪਿਆਰ ਤੰਦ ਇਕ ਰਖਾਈਆ।
ਅਪਰ ਅਪਾਰਾ ਪਿਆਰ ਤੰਦ, ਨਿਰਗੁਣ ਨਿਰਗੁਣ ਵਿਚ ਸਮਾਇਆ। ਆਪਣਾ ਖੇਲ ਕਰ ਬਖ਼ਸ਼ੰਦ, ਬਖ਼ਸ਼ਿਸ਼
ਆਪਣੀ ਆਪ ਵਰਤਾਇਆ। ਆਪਣੇ ਨੂਰ ਚੜ੍ਹ ਚੜ੍ਹ ਚੰਦ, ਸਚ ਉਜਾਲਾ ਦਏ ਕਰਾਇਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਪ ਪਰਗਟਾਇਆ।
ਸਚ ਪਿਆਰ ਨਾਨਕ ਗੁਰ, ਹਰਿ ਸਤਿਗੁਰ ਆਪ ਪਰਗਟਾਈਆ। ਮੇਲ ਮਿਲਾਇਆ ਆਪੇ ਧੁਰ, ਧੁਰ ਬੈਠਾ
ਸੱਚਾ ਮਾਹੀਆ। ਨਿਰਗੁਣ ਸਰਗੁਣ ਜੁੜੀ ਸੁਰ, ਤਾਰ ਸਤਾਰ ਨਾ ਕੋਇ ਵਖਾਈਆ। ਏਕਾ ਮੰਤਰ ਰਿਹਾ
ਫੁਰ, ਨਾਮ ਸਤਿ ਪੜ੍ਹਾਈਆ। ਪਿਆਰ ਅੰਦਰ ਪ੍ਰੀਤਮ ਗਿਆ ਜੁੜ, ਏਕਾ ਰੰਗ ਰੰਗਾਈਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਨਾਲ ਬੰਧਾਈਆ।
ਪਿਆਰ ਨਾਲ ਬੱਧਾ ਨਾਤਾ, ਨਾਤਾ ਪਰਮ ਪੁਰਖ ਬੰਧਾਇਆ। ਨਾਨਕ ਗੁਰ ਇਕੋ ਜਾਤਾ, ਪੁਰਖ ਅਕਾਲ ਮਨਾਇਆ।
ਆਦਿ ਜੁਗਾਦੀ ਪਿਤਾ ਮਾਤਾ, ਸਾਚੀ ਗੋਦ ਸੁਹਾਇਆ। ਸਾਚੀ ਦੇਵੇ ਏਕੋ ਦਾਤਾ, ਵਸਤ ਅਮੋਲਕ ਝੋਲੀ
ਪਾਇਆ। ਆਪਣਾ ਨਾਉਂ ਸੁਣਾਏ ਸਾਚੀ ਗਾਥਾ, ਸਾਚੀ ਸਿਖਿਆ ਇਕ ਸਮਝਾਇਆ। ਏਥੇ ਓਥੇ ਹੋਏ
ਰਾਖਾ, ਅੱਠੇ ਪਹਿਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਪਿਆਰ
ਧੁਰ ਦਰਬਾਰ, ਨਾਨਕ ਲੋਕਮਾਤ ਲੈ ਕੇ ਆਇਆ।
ਸਚ ਪਿਆਰ ਨਾਨਕ ਨਿਰਗੁਣ, ਸਰਗੁਣ ਝੋਲੀ ਪਾਈਆ। ਗ਼ਰੀਬ ਨਿਮਾਣਿਆਂ ਪੁਕਾਰ ਸੁਣ ਸੁਣ, ਏਕਾ
ਵਾਰ ਵਰਤਾਈਆ। ਅੰਗਦ ਅਮਰ ਆਪੇ ਚੁਣ ਚੁਣ, ਰਾਮ ਦਾਸੇ ਗੰਢ ਪੁਵਾਈਆ। ਅਰਜਣ ਹਰਿ ਹਰਿ
ਆਪੇ ਬੌਹੜ, ਸ਼ਬਦ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ
ਦਏ ਵਡਿਆਈਆ।
ਸਚ ਪਿਆਰ ਨਾਉਂ ਬਾਣ, ਚਾਰੇ ਬਾਣੀ ਮੁੱਖ ਸਾਲਾਹਿਆ। ਪ੍ਰੀਤਮ ਪਿਆਰਾ ਲਿਆ ਪਛਾਣ, ਘਰ ਸਾਚੇ
ਮੇਲ ਮਿਲਾਇਆ। ਹਾਣੀ ਮਿਲਿਆ ਸਾਚਾ ਹਾਣ, ਘਰ ਸਾਚੇ ਵੱਜੇ ਵਧਾਇਆ। ਨਾ ਜੀਵ ਨਾ ਕੋਇ
ਪਰਾਣ, ਪੁਰਾਨੀ ਮੁਕਤ ਨਾ ਕੋਇ ਕਰਾਇਆ। ਏਕਾ ਸ਼ਕਤ ਸ੍ਰੀ ਭਗਵਾਨ, ਗੁਰ ਗੁਰ ਗੁਰ ਰੂਪ ਵਟਾਇਆ।
ਏਕਾ ਰਕਤ ਕਰੇ ਪਰਵਾਨ, ਬੂੰਦ ਬੂੰਦੀ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਚ ਪਿਆਰ ਦਏ ਸਮਝਾਇਆ।
ਸਚ ਪਿਆਰ ਗੁਰ ਸ਼ਬਦੀ ਧਾਰ, ਨਾਨਕ ਅਰਜਣ ਹਰਿ ਹਰਿ ਗਾਈਆ। ਦੋਹਾਂ ਵਿਚੋਲਾ ਬਣ ਕਰਤਾਰ,
ਬੋਧ ਅਗਾਧਾ ਸ਼ਬਦ ਸੁਣਾਈਆ। ਭਗਤ ਭਗਵੰਤ ਕਰੇ ਖੇਲ ਨਿਆਰ, ਆਪ ਆਪਣਾ ਰੂਪ ਵਟਾਈਆ।
ਚਾਰ ਜੁਗ ਦੇ ਵਿਛੜੇ ਯਾਰ, ਏਕਾ ਘਰ ਬਹਾਈਆ। ਪਾਂਜਾ ਏਕਾ ਵੇਖੇ ਏਕਾ ਵਾਰ, ਇਕਾਵਨ ਆਪਣੀ
ਧਾਰ ਚਲਾਈਆ। ਪਾਂਜਾ ਦੋਆ ਆਪੇ ਪਾਏ ਆਪਣੀ ਸਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ
ਖਲਾਈਆ। ਸਤਿ ਸਤਿਵਾਦੀ ਹੋ ਤਿਆਰ, ਪੰਚਮ ਦੇਵੇ ਸੱਚੀ ਸ਼ਾਹੀਆ। ਪੰਚਮ ਨਾਦ ਸ਼ਬਦ ਧੁੰਨਕਾਰ,
ਨਾਦ ਅਨਾਦੀ ਆਪ ਸੁਣਾਈਆ। ਸੱਤਵੇਂ ਘਰ ਸਤਿ ਸਤਿ ਆਵੇ ਜਾਵੇ ਵਾਰੋ ਵਾਰ, ਪਾਂਜਾ ਸਾਤਾ ਸਤਿ
ਸਤਿ ਮੇਲਾ ਸਹਿਜ ਸੁਭਾਈਆ। ਏਕਾ ਪੈਂਤੀਸ ਕਰ ਤਿਆਰ, ਪੰਜ ਤੀਸ ਕਰੇ ਕੁੜਮਾਈਆ। ਦਸ ਬੀਸ
ਖੇਲ ਕਰਤਾਰ, ਕਾਗਦ ਕਲਮ ਨਾ ਲਿਖੇ ਸ਼ਾਹੀਆ। ਏਕਾ ਗੁਰੂ ਕਰ ਤਿਆਰ, ਗੁਰ ਸ਼ਬਦ ਦਏ ਵਡਿਆਈਆ।
ਗੁਰ ਚਰਨ ਸਚ ਪਿਆਰ, ਚਾਰ ਵਰਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਕਰੇ ਖੇਲ ਸਾਚਾ ਹਰਿ, ਸਚ ਪਿਆਰ ਗੋਬਿੰਦ ਧਾਰ, ਹਰਿ ਖੰਡਾ ਨਾਲ ਮਿਲਾਈਆ।
ਸਚ ਪਿਆਰ ਸਾਚਾ ਖੰਡਾ, ਹਰਿ ਗੋਬਿੰਦ ਮੇਲ ਮਿਲਾਇਆ। ਲੇਖਾ ਜਾਣੇ ਵਿਚ ਬ੍ਰਹਿਮੰਡਾਂ, ਬ੍ਰਹਿਮੰਡ ਖੇਲ
ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਆਰ ਪਿਆਰ ਨਾਲ ਪਰਗਟਾਇਆ।
ਹਰਿਗੋਬਿੰਦ ਤੇਰਾ ਪਿਆਰ, ਤੇਰੀ ਧਾਰ ਸਮਾਈਆ। ਜੋਧਾ ਸੂਰਬੀਰ ਬਲੀ ਬਲਕਾਰ, ਏਕਾ ਡੰਕਾ ਰਿਹਾ
ਵਜਾਈਆ। ਕਰੇ ਖੇਲ ਅਪਰ ਅਪਾਰ, ਨਾਤਾ ਬਿਧਾਤਾ ਪਿਆਰ ਜੋੜ ਜੁੜਾਈਆ। ਹਰਿਰਾਏ ਦਏ ਆਧਾਰ,
ਨਿਸ਼ਅੱਖਰ ਕਰੇ ਪੜ੍ਹਾਈਆ। ਛੋਟੇ ਬਾਲੇ ਕਰ ਪਿਆਰ, ਹਰਿਕ੍ਰਿਸ਼ਨ ਲਏ ਉਠਾਈਆ। ਹਰਿਕ੍ਰਿਸ਼ਨਾ ਕੂਕ
ਗਿਆ ਪੁਕਾਰ, ਤੇਗ਼ ਬਹਾਦਰ ਮਿਲੇ ਸਾਚਾ ਮਾਹੀਆ। ਕਰੇ ਸਚ ਪਿਆਰ ਡੁੱਬਦੇ ਲਏ ਤਾਰ, ਆਪ ਆਪਣਾ
ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਆਦਿ ਜੁਗਾਦਿ ਸਤਿਜੁਗ
ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਵਿਚ ਵਰਤਾਈਆ।
ਸਚ ਪਿਆਰ ਹਰਿ ਵਰਤਾਇਆ, ਆਪ ਆਪਣੀ ਵਾਰ। ਗੋਬਿੰਦ ਸੁੱਤ ਏਕਾ ਜਾਇਆ, ਬਣ ਸੁਲੱਖਣੀ ਨਾਰ।
ਗੁਜਰੀ ਕੁੱਖ ਦਏ ਵਡਿਆਇਆ, ਨਾ ਕੋਈ ਜਾਣੇ ਜੀਵ ਸੰਸਾਰ। ਭੋਗੀ ਆਪਣਾ ਭੋਗ ਕਰਾਇਆ, ਭਸਮੜ
ਹੋਏ ਨਾ ਅਗੰਮ ਅਪਾਰ। ਧੁਰ ਸੰਜੋਗੀ ਮੇਲ ਮਿਲਾਇਆ, ਮੇਲਾ ਕਰੇ ਆਪਣੀ ਧਾਰ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਵੰਡੇ ਵਿਚ ਸੰਸਾਰ।
ਸਚ ਪਿਆਰ ਵੰਡਣ ਆਇਆ, ਗੁਰ ਸਤਿਗੁਰ ਰੂਪ ਧਾਰ। ਪੰਜ ਪਿਆਰੇ ਲਏ ਉਠਾਇਆ, ਕਰੇ ਖੇਲ ਅਪਾਰ।
ਆਪਣਾ ਅੰਮ੍ਰਿਤ ਮੁੱਖ ਚੁਆਇਆ, ਆਪ ਆਪਾ ਵਿਚੋਂ ਨਿਕਾਲ। ਸੰਸਾ ਰੋਗ ਸਰਬ ਮਿਟਾਇਆ, ਨਿਮਾਣਿਆਂ
ਬਣਿਆ ਸਾਚਾ ਯਾਰ। ਊਚਾਂ ਨੀਚਾਂ ਗਲੇ ਲਗਾਇਆ, ਕਰਿਆ ਸਚ ਪਿਆਰ। ਆਪ ਨਿਉਂ ਨਿਉਂ ਸੀਸ
ਝੁਕਾਇਆ, ਬਣਿਆ ਦਰ ਭਿਖਾਰ। ਆਪਣੀ ਝੋਲੀ ਅੱਗੇ ਡਾਹਿਆ, ਕਰੇ ਇਕ ਪੁਕਾਰ। ਗੁਰਸਿਖ ਤੇਰਾ
ਉਚਾ ਘਰ ਬਣਾਇਆ, ਪੁਰਖ ਅਬਿਨਾਸ਼ੀ ਸੇਵਾਦਾਰ। ਤੇਰੀਆਂ ਨੀਂਹਾਂ ਹੇਠ ਆਪਣਾ ਆਪ ਦਿਆਂ ਦਬਾਇਆ, ਆਪਾ ਤੇਰੇ ਉਤੋਂ ਵਾਰ। ਤੇਰਾ ਮੰਦਰ ਦਿਆਂ ਸੁਹਾਇਆ, ਲੋਕਮਾਤ ਹੋਏ ਉਜਿਆਰ। ਹਰਿ ਕਾ ਪਿਆਰ ਤੇਰੇ ਅੰਦਰ ਦਿਆਂ ਟਿਕਾਇਆ, ਦੂਸਰ ਰੱਖਾਂ ਨਾ ਕਿਸੇ ਦਵਾਰ। ਜੁਗ ਜੁਗ ਦਾ ਲਹਿਣਾ ਦਿਆਂ ਮੁਕਾਇਆ, ਕਲਜੁਗ ਆਵੇ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਸਚ ਵਿਹਾਰ। ਆਦਿ ਪਿਆਰ ਦਿਤਾ ਭਗਵਾਨ, ਆਪਣੀ ਦਾਤ ਵਰਤਾਈਆ। ਜੁਗ ਚੌਕੜੀ ਕਰਿਆ ਖੇਲ ਮਹਾਨ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਲਜੁਗ ਅੰਤਮ ਹੋਏ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਗੋਬਿੰਦ ਸੂਰਾ ਹੋਏ ਨਾਲ ਬਲਵਾਨ, ਆਪਣਾ ਬਲ ਧਰਾਈਆ। ਸ੍ਰਿਸ਼ਟ ਸਬਾਈ ਖੋਲ੍ਹੇ ਇਕ ਦੁਕਾਨ, ਝੂਠ ਦੁਕਾਨ ਦਏ ਮਿਟਾਈਆ। ਚਾਰ ਵਰਨਾਂ ਵੇਖੇ ਮਾਰ ਧਿਆਨ, ਜ਼ਾਤ ਪਾਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਿਆਰ ਦਏ ਸਮਝਾਈਆ।
ਕਲਜੁਗ ਵੇਲਾ ਅੰਤਮ ਔਣਾ, ਗੁਰ ਸਤਿਗੁਰ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਫੇਰਾ ਪੌਣਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਮੇਲ ਮਿਲੌਣਾ, ਏਕਾ ਬੰਧਨ ਪਾਇੰਦਾ। ਸਚ ਪਿਆਰ ਇਕ ਵਖੌਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਦਰ ਬਹਾਇੰਦਾ। ਦੂਈ ਦਵੈਤੀ ਪੜਦਾ ਲੌਹਣਾ, ਮਾਇਆ ਮਮਤਾ ਮੋਹ ਮਿਟਾਇੰਦਾ। ਸਾਚਾ ਮਾਰਗ ਇਕ ਵਖੌਣਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਘਟ ਘਟ ਅੰਦਰ ਆਤਮ ਬ੍ਰਹਮ ਨਜ਼ਰੀ ਔਣਾ, ਅਗਿਆਨ ਅੰਧੇਰ ਚੁਕਾਇੰਦਾ। ਪੁਰਖ ਅਕਾਲ ਸਭ ਨੇ ਗੌਣਾ, ਗੋਬਿੰਦ ਸੂਰਾ ਆਪ ਸੁਣਾਇੰਦਾ। ਮਸਜਦ ਮੰਦਰ ਮਠ ਸ਼ਿਵਦਵਾਲਾ ਕੋਈ ਰਹਿਣ ਨਾ ਪੌਣਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਸਚ ਨਿਸ਼ਾਨਾ ਇਕ ਝੁਲੌਣਾ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਨੌਂ ਖੰਡ ਪ੍ਰਿਥਮੀ ਏਕਾ ਰਾਜ ਜੋਗ ਕਰੌਣਾ, ਜੁਗਤ ਆਪਣੇ ਹੱਥ ਰਖਾਇੰਦਾ। ਧੁਰ ਫ਼ਰਮਾਨਾ ਹੁਕਮ ਸੁਣੌਣਾ, ਹੁਕਮੀ ਹੁਕਮ ਆਪ ਅਲਾਇੰਦਾ। ਸਤਿਜੁਗ ਸਾਚਾ ਮਾਰਗ ਲੌਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਗੁਰਸਿਖ ਸਾਚੇ ਆਪ ਪਰਗਟੌਣਾ, ਧਰਤ ਮਾਤ ਦੀ ਗੋਦ ਬਹਾਇੰਦਾ। ਧਰਨੀ ਤੇਰਾ ਹੌਲਾ ਭਾਰ ਕਰੌਣਾ, ਬੇਮੁੱਖ ਨਜ਼ਰ ਕੋਇ ਨਾ ਆਇੰਦਾ। ਹਿੰਦੂ ਮੁਸਲਮ ਸਿੱਖ ਈਸਾਈ ਏਕਾ ਇਸ਼ਟ ਵਖੌਣਾ, ਦੂਜਾ ਦਰ ਨਾ ਕੋਇ ਬਣਾਇੰਦਾ। ਸ਼ਬਦ ਪਿਆਰ ਆਪ ਦਿਵੌਣਾ, ਸ਼ਬਦੀ ਸ਼ਬਦ ਮੇਲ ਮਿਲਾਇੰਦਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਰ ਘਰ ਨਾਦ ਵਜੌਣਾ, ਰਾਗੀ ਆਪਣਾ ਰਾਗ ਅਲਾਇੰਦਾ। ਰਸਨਾ ਜੇਹਵਾ ਸਭ ਨੇ ਗੌਣਾ, ਬੱਤੀ ਦੰਦ ਸਰਬ ਹਿਲਾਇੰਦਾ। ਉਣੰਜਾ ਪਵਣ ਆਪ ਸਮੌਣਾ, ਪਵਣ ਸਵਾਸ ਖੇਲ ਖਲਾਇੰਦਾ। ਅਠਾਰਾਂ ਭਾਰ ਬਨਾਸਪਤ ਬੰਧਨ ਪੌਣਾ, ਬੰਦੀ ਬੰਦ ਆਪ ਕਰਾਇੰਦਾ। ਰਵ ਸਸ ਰਾਗ ਅਲੌਣਾ, ਮੰਡਲ ਮੰਡਪ ਨਾਚ ਨਚਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਏਕਾ ਨਾਉਂ ਧਿਔਣਾ, ਹਰਿ ਸਾਚਾ ਸਚ ਜਣਾਇੰਦਾ। ਅੰਤਮ ਲੇਖਾ ਸਭ ਦਾ ਮੁਕੌਣਾ, ਥਿਰ ਕੋਇ ਰਹਿਣ ਨਾ ਪਾਇੰਦਾ । ਬ੍ਰਹਮਾ ਆਪਣੇ ਵਿਚ ਮਿਲੌਣਾ, ਜੋਤੀ ਜੋਤ ਜੋਤ ਮਿਲਾਇੰਦਾ। ਸ਼ੰਕਰ ਤੇਰਾ ਡੇਰਾ ਢੌਣਾ, ਜੋ ਘੜ੍ਹਿਆ ਭੰਨ ਵਖਾਇੰਦਾ। ਇੰਦਰ ਫੜ ਕੇ ਤਖ਼ਤੋਂ ਲੌਹਣਾ, ਤਖ਼ਤ ਨਿਵਾਸੀ ਖੇਲ ਖਲਾਇੰਦਾ। ਸਾਚਾ ਮਾਰਗ ਹਰਿ ਜੂ ਲੌਣਾ, ਗੁਰਮੁਖ ਸਾਚੇ ਆਪ ਉਠਾਇੰਦਾ। ਬ੍ਰਹਮਾ ਵੇਤਾ ਮਾਣ ਦਵੌਣਾ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਛੋਟੇ ਬਾਲੇ ਤਿਲਕ ਲਗੌਣਾ, ਭੋਲਾ ਨਾਥ ਸੁਵਾਇੰਦਾ। ਸੱਤ ਦੀਪ ਤਿੰਨ ਲੋਕ ਇਕ ਨਿਸ਼ਾਨ ਝੁਲੌਣਾ, ਸੁਰਪਤ ਇੰਦ ਢੇਰੀ ਢਾਇੰਦਾ। ਮਨਜੀਤਾ ਮਨਜੀਤ ਜਵੌਣਾ, ਜੋਬਨ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਸਚ ਪ੍ਰੀਤ ਆਪ ਨਿਭਾਇੰਦਾ। (੨੭ ਸਾਵਣ ੨੦੧੮ ਬਿ)
ਸਚ ਬੇਨੰਤੀ : ਤਖ਼ਤ ਨਿਵਾਸੀ ਹਰਿ ਨਿਰੰਕਾਰ, ਨਿਰਗੁਣ ਨਿਰਵੈਰ ਸੋਭਾ ਪਾਇੰਦਾ। ਸ਼ਾਹੋ ਭੂਪ ਵਡ ਸਚ ਬੇਨੰਤੀ
ਸਿਕਦਾਰ, ਸ਼ਹਿਨਸ਼ਾਹ ਆਦਿ ਜੁਗਾਦਿ ਅਖਵਾਇੰਦਾ। ਜੋਤੀ ਜਾਤਾ ਅਗੰਮ ਅਪਾਰ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸੋ ਮਹੱਲ ਅਟੱਲ ਉਚ ਮਨਾਰ, ਦਰਗਹਿ ਸਾਚੀ ਸੋਭਾ ਪਾਇੰਦਾ । ਦੀਆ ਬਾਤੀ ਕਰ
ਉਜਿਆਰ, ਕਮਲਾਪਾਤੀ ਨੂਰੋ ਨੂਰ ਨੂਰ ਰੁਸ਼ਨਾਇੰਦਾ। ਮੁਕਾਮੇ ਹੱਕ ਪਰਵਰਦਿਗਾਰ, ਜਲਵਾ ਇਕੋ ਇਕ ਦਰਸਾਇੰਦਾ। ਲੇਖਾ ਜਾਣ ਸਚ ਘਰ ਬਾਰ, ਸਚਖੰਡ ਸਾਚੇ ਮਾਣ ਦਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦ ਅਪਣੇ ਹੱਥ ਰਖਾਇੰਦਾ।
ਸਾਚੇ ਤਖ਼ਤ ਬੈਠ ਕਰਤਾਰ, ਹਰਿ ਕਰਤਾ ਖੇਲ ਵਖਾਇੰਦਾ। ਖੋਲ੍ਹੇ ਭੇਵ ਅਪਰ ਅਪਾਰ, ਅਭੇਦ ਆਪ ਜਣਾਇੰਦਾ। ਸੁਤ ਦੁਲਾਰਾ ਕਰੇ ਨਿਮਸਕਾਰ, ਸ਼ਬਦੀ ਸ਼ਬਦ ਸੀਸ ਝੁਕਾਇੰਦਾ। ਸਚ ਬੇਨੰਤੀ ਸਚ ਦਰਬਾਰ, ਇਕ ਇਕੱਲਾ ਇਕੋ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਖੇਲ ਖਿਲਾਇੰਦਾ। ਸਚ ਬੇਨੰਤੀ ਸ਼ਬਦੀ ਧਾਰ, ਘਰ ਸਾਚੇ ਆਪ ਕਰਾਈਆ। ਸਚ ਬੇਨੰਤੀ ਵਿਸ਼ਨੂੰ ਆਧਾਰ, ਵਿਸ਼ਵ ਬਹਿ ਬਹਿ ਵਾਸਤਾ ਪਾਈਆ। ਸਚ ਬੇਨੰਤੀ ਬ੍ਰਹਮਾ ਚਰਨ ਕਵਲ ਮੰਗੇ ਪਿਆਰ, ਖ਼ਾਲੀ ਝੋਲੀ ਅਗੇ ਡਾਹੀਆ। ਸਚ ਬੇਨੰਤੀ ਸ਼ੰਕਰ ਨੇਤਰ ਨੈਣਾਂ ਰੋਵੇ ਜ਼ਾਰੋ ਜ਼ਾਰ, ਭੋਲਾ ਨਾਥ ਦਏ ਦੁਹਾਈਆ। ਸਚ ਬੇਨੰਤੀ ਤ੍ਰੈਗੁਣ ਮਾਇਆ ਉਚੀ ਕੂਕ ਕੂਕ ਕਰੇ ਪੁਕਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਪੰਜ ਤੱਤ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦਾਤਾ ਇਕ ਅਖਵਾਈਆ।
ਸਚ ਬੇਨੰਤੀ ਸਚ ਦਰਬਾਰ, ਹਰਿ ਕਰਤਾ ਆਪ ਜਣਾਇੰਦਾ। ਸਚ ਬੇਨੰਤੀ ਅਗੰਮੀ ਧਾਰ, ਸ਼ਬਦੀ ਰਾਗ ਨਾਦ ਸੁਣਾਇੰਦਾ। ਸਚ ਬੇਨੰਤੀ ਦੱਸੇ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਸਚ ਬੇਨੰਤੀ ਭਗਤ ਵਛਲ ਜਨ ਭਗਤਾਂ ਦਏ ਸਿਖਾਲ, ਅੰਤਰ ਆਤਮ ਬੂਝ ਬੁਝਾਇੰਦਾ। ਸਚ ਬੇਨੰਤੀ ਸੰਤ ਸੁਹੇਲੇ ਮੰਗਣ ਦਾਨ, ਦਾਤਾ ਦਾਨੀ ਵੇਖ ਵਖਾਇੰਦਾ। ਸਚ ਬੇਨੰਤੀ ਗੁਰਮੁਖ ਸਚ ਦੁਵਾਰ ਸੁਣਾਣ, ਸੁਣਨਹਾਰਾ ਇਕ ਅਖਵਾਈਆ। ਸਚ ਬੇਨੰਤੀ ਗੁਰਸਿਖ ਅੰਤਰ ਆਤਮ ਰਾਗ ਧੁਨ ਗਾਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਵਡ ਵਡਿਆਈਆ।
ਸਚ ਬੇਨੰਤੀ ਧੁਰ ਦੀ ਕੂਕ, ਹਰਿ ਕਰਤਾ ਆਪ ਜਣਾਇੰਦਾ। ਸਚ ਬੇਨੰਤੀ ਸੁਣੇ ਪਿੱਛਾ ਪੂਤ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਸਚ ਬੇਨੰਤੀ ਫਿਰੇ ਦਰੋਹੀ ਚਾਰੇ ਕੂਟ, ਚਾਰੇ ਜੁਗ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੋਏ ਜੋੜ ਸੀਸ ਝੁਕਾਇੰਦਾ। ਸਚ ਬੇਨੰਤੀ ਚਾਰੇ ਖਾਣੀ ਚਾਰੇ ਬਾਣੀ ਕਰਨ ਦਰ ਸਾਚੇ ਊਚੋ ਊਚ, ਅਗੰਮ ਅਥਾਹ ਬੇਪਰਵਾਹ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਇੰਦਾ।
ਸਚ ਬੇਨੰਤੀ ਕਰੇ ਚਾਰ ਜੁਗ, ਚੌਕੜ ਆਪਣਾ ਧਿਆਨ ਲਗਾਈਆ। ਸਚ ਬੇਨੰਤੀ ਕਦੇ ਨਾ ਜਾਏ ਮੁੱਕ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਆਸ ਤਕਾਈਆ। ਸਚ ਬੇਨੰਤੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਮੰਗੇ ਸੁਖ, ਸੁਖਦਾਇਕ ਆਪਣਾ ਰੂਪ ਵਟਾਈਆ। ਸਚ ਬੇਨੰਤੀ ਉਜਲ ਕਰੇ ਮਾਤ ਮੁੱਖ, ਨਿਰਗੁਣ ਸਰਗੁਣ ਦਏ ਵਡਿਆਈਆ। ਸਚ ਬੇਨੰਤੀ ਆਦਿ ਜੁਗਾਦਿ ਜੁਗ ਚੌਕੜੀ ਜਨਮ ਕਰਮ ਦੀ ਮੇਟੇ ਭੁੱਖ, ਦੂਈ ਦਵੈਤੀ ਤ੍ਰਿਸਨਾ ਰੋਗ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਚ ਬੇਨੰਤੀ ਆਦਿ ਜੁਗਾਦਿ, ਹਰਿ ਕਰਤਾ ਆਪ ਦ੍ਰਿੜਾਇੰਦਾ। ਸਚ ਬੇਨੰਤੀ ਬ੍ਰਹਮ ਬ੍ਰਹਿਮਾਦ, ਬ੍ਰਹਮਾਵੇਤਾ ਆਪ ਸੁਣਾਇੰਦਾ। ਸਚ ਬੇਨੰਤੀ ਬਿਸਮਲ ਰੂਪ ਹੋ ਵਿਸਮਾਦ, ਨਿਰਾਕਾਰ ਸਾਕਾਰ ਆਪ ਦ੍ਰਿੜਾਇੰਦਾ। ਸਚ ਬੇਨੰਤੀ ਦੋ ਜਹਾਨਾਂ ਕਰੇ ਆਜ਼ਾਦ, ਬੰਦੀਖ਼ਾਨਾ ਨਾ ਕੋਇ ਵਖਾਇੰਦਾ। ਸਚ ਬੇਨੰਤੀ ਸੁਣੇ ਸਚ ਮਹਿਰਾਬ, ਮਹਿਬੂਬ ਆਪਣਾ ਪੜਦਾ ਲਾਹਿੰਦਾ। ਸਚ ਬੇਨੰਤੀ ਧੁਰ ਦੀ ਆਵਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਸੰਗ ਨਾ ਕੋਇ ਰਖਾਇੰਦਾ।
ਸਚ ਬੇਨੰਤੀ ਜੇਰਜ ਅੰਡਜ ਸੇਤਜ ਉਤਭੁਜ, ਚਾਰੇ ਖਾਣੀ ਰਹੀ ਕਰਾਈਆ। ਸਚ ਬੇਨੰਤੀ ਚਾਰੇ ਬਾਣੀ ਰਹੀ ਲੱਭ, ਪਰਾ ਪਸੰਤੀ ਮਧਮ ਬੈਖਰੀ ਖੋਜ ਖੁਜਾਈਆ। ਸਚ ਬੇਨੰਤੀ ਕਿਸੇ ਨਾ ਆਈ ਹੱਦ, ਹਦੂਦ ਸਮਝ ਕੋਇ ਨਾ ਪਾਈਆ। ਸਚ ਬੇਨੰਤੀ ਕਰ ਕੇ ਕੋਈ ਨਾ ਸਕਿਆ ਰੱਜ, ਸਾਂਤ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।
ਸਚ ਬੇਨੰਤੀ ਕਰੇ ਅਸ਼ਟਭੁਜ, ਬਿਨ ਨੇਤਰ ਨੈਣ ਧਿਆਨ ਲਗਾਈਆ। ਜਿਸ ਨੇ ਮੇਰਾ ਭੇਵ ਖੁਲ੍ਹਾਇਆ ਗੁਝ, ਆਦਿ ਸ਼ਕਤ ਦਿਤੀ ਵਡਿਆਈਆ। ਉਸ ਦੀ ਨਾ ਕੋਈ ਮਨ ਮਤ ਬੁਧ, ਜਗਤ ਜੁਗਤ ਨਾ ਕੋਇ ਚਤਰਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਬੈਠਾ ਲੁਕ, ਦੋ ਜਹਾਨਾਂ ਨਜ਼ਰ ਕਿਸੇ ਨਾ ਆਈਆ । ਜਿਸ ਦੀ ਖੇਲ ਕਦੇ ਨਾ ਜਾਏ ਮੁੱਕ, ਭੇਵ ਅਭੇਦ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।
ਸਚ ਬੇਨੰਤੀ ਆਦਿ ਸ਼ਕਤ ਭਵਾਨੀ, ਹਰਿ ਕਰਤਾ ਆਪ ਜਣਾਇੰਦਾ। ਪਰਮ ਪੁਰਖ ਦੀ ਇਕ ਨਿਸ਼ਾਨੀ, ਨਿਰਗੁਣ ਨਿਰਵੈਰ ਨਿਰਾਕਾਰ ਆਪ ਦ੍ਰਿੜਾਇੰਦਾ । ਜੁਗ ਚੌਕੜੀ ਜਿਸ ਦੀ ਸਿਫ਼ਤ ਦੀ ਚਲੇ ਜਗਤ ਕਹਾਣੀ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਨਾਲ ਮਿਲਾਇੰਦਾ। ਜਿਸ ਦੀ ਚਰਨ ਧੂੜ ਅੱਠ ਸੱਠ ਸਰੋਵਰ ਪਾਣੀ, ਤੀਰਥ ਤਟ ਰਾਹ ਤਕਾਇੰਦਾ। ਜਿਸ ਦਾ ਖੇਲ ਦੋ ਜਹਾਨੀ , ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜਿਸ ਦਾ ਨੂਰ ਆਦਿ ਨੁਰਾਨੀ, ਦੀਵਾ ਬਾਤੀ ਨਜ਼ਰ ਕੋਇ ਨਾ ਆਇੰਦਾ। ਜਿਸ ਦਾ ਮਹੱਲ ਅਟੱਲ ਉਚ ਲਾਸਾਨੀ, ਲਾਸ਼ਰੀਕ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਜਣਾਇੰਦਾ।
ਸਚ ਬੇਨੰਤੀ ਜੁਗ ਚੌਕੜੀ ਕਰਦੇ, ਕਰ ਕਰ ਧਿਆਨ ਲਗਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਡਰਦੇ, ਨਿਉਂ ਨਿਉਂ ਬੈਠੇ ਸੀਸ ਝੁਕਾਈਆ। ਕਲਮਾ ਨਬੀ ਰਸੂਲ ਪੜ੍ਹਦੇ, ਸੋਹਲਾ ਢੋਲਾ ਰਾਗ ਅਲਾਈਆ। ਨਿਉਂ ਨਿਉਂ ਸੀਸ ਸੱਯਦੇ ਕਰਦੇ, ਨੇਤਰ ਅੱਖ ਨਾ ਕੋਇ ਉਠਾਈਆ। ਚਰਨ ਕਵਲਾਂ ਉਪਰ ਸੀਸ ਧਰਦੇ, ਆਪ ਆਪਣਾ ਮੋਹ ਚੁੱਕਾਈਆ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਵਾਹ ਵਾ ਕਰਦੇ, ਵੱਜੇ ਸਚ ਸਚ ਵਧਾਈਆ। ਕੋਟਨ ਕੋਟਾਂ ਵਿਚੋਂ ਸਚ ਬੇਨੰਤੀ ਗੁਰਮੁਖ ਵਿਰਲੇ ਕਰਦੇ, ਜਿਨ੍ਹਾਂ ਅੰਤਰ ਆਤਮ ਪਰਮਾਤਮ ਆਪਣੇ ਨਾਲ ਮਿਲਾਈਆ। ਸਚ ਦਵਾਰੇ ਸਤਿ ਸਵਾਮੀ ਹੋਵਣ ਬਰਦੇ, ਬੰਦੀਖ਼ਾਨਾ ਦੇਣ ਤੁੜਾਈਆ। ਸਾਚੀ ਮੰਜ਼ਲ ਬਿਨ ਪੌੜੀਉਂਂ ਚੜ੍ਹਦੇ, ਦਸਮ ਦਵਾਰੀ ਅੱਧ ਵਿਚਕਾਰ ਬੈਠੀ ਰਾਹ ਤਕਾਈਆ। ਗੁਰਸਿਖ ਇਸ ਤੋਂ ਅਗਲਾ ਘਰ ਮਲਦੇ, ਜਿਥੇ ਵਸੇ ਬੇਪਰਵਾਹੀਆ। ਓਥੇ ਖੇਲ ਅਛਲ ਅਛੱਲ ਦੇ, ਸਮਝ ਸਕੇ ਕੋਈ ਨਾ ਰਾਈਆ। ਓਥੇ ਲੇਖੇ ਨਹੀਂ ਘੜੀ ਪਲ ਦੇ, ਛਿਨ ਭੰਗਰ ਆਪਣਾ ਰੰਗ ਵਖਾਈਆ । ਸੰਤ ਸੁਹੇਲੇ ਗੁਰੂ ਗੁਰ ਚੇਲੇ ਕਦੇ ਨਾ ਹਲਦੇ, ਦੋ ਜਹਾਨ ਲੇਖਾ ਸਕੇ ਨਾ ਕੋਇ ਮੁਕਾਈਆ। ਬਿਨ ਭਗਤਾਂ ਬੂਟੇ ਕਦੇ ਨਾ ਫਲਦੇ, ਲੱਖ ਚੁਰਾਸੀ ਸਿਮਲ ਰੂਪ ਨਜ਼ਰੀ ਆਈਆ। ਬਿਨ ਸੰਤਾਂ ਦੀਪਕ ਕਿਸੇ ਘਰ ਨਾ ਜਗਦੇ, ਜੋਤ ਨਿਰੰਜਣ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਸਚ ਬੇਨੰਤੀ ਜੋ ਕਰੇ ਪ੍ਰੀਤਮ, ਪ੍ਰੀਤੀਵਾਨ ਦਏ ਦ੍ਰਿੜਾਈਆ। ਕਾਇਆ ਮਾਟੀ ਠਾਂਡੀ ਹੋਵੇ ਸੀਤਲ, ਅਗਨੀ ਤੱਤ ਨਾ ਕੋਇ ਤਪਾਈਆ। ਕੰਚਨ ਸੋਨਾ ਬਣੇ ਪੀਤਲ, ਪਾਰਸ ਆਪਣਾ ਨਾਮ ਇਕ ਲਗਾਈਆ। ਸਚ ਬੇਨੰਤੀ ਕਰਨ ਗੁਰ ਅਵਤਾਰ ਪੀਰ ਪੈਗ਼ੰਬਰ ਉਡੀਕਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਰਾਹ ਤਕਾਈਆ। ਲੱਖ ਚੁਰਾਸੀ ਅੰਦਰ ਜੀਵ ਜੰਤ ਚੀਕਣ, ਉਚੀ ਕੂਕ ਕੂਕ ਰਹੇ ਸੁਣਾਈਆ। ਕਵਣ ਵੇਲਾ ਪ੍ਰਭ ਮਿਲੇ ਲਾਸ਼ਰੀਕਨ, ਸ਼ਰਕਤ ਸਭ ਦੀ ਦਏ ਗਵਾਈਆ। ਸਾਚੀ ਦੱਸੇ ਇਕ ਤਾਰੀਖਨ, ਪਿਛਲੀ ਤਾਰੀਖ਼ ਦਏ ਮਿਟਾਈਆ। ਵਸਤ ਅਮੋਲਕ ਪਾਵੇ ਭੀਖਣ, ਭਿਛਿਆ ਇਕੋ ਇਕ ਵਰਤਾਈਆ। ਭਗਤ ਭਗਵੰਤ ਮਿਲ ਕੇ ਲੇਖਾ ਚੁੱਕਾਵਣ ਊਚ ਨੀਚਨ, ਜ਼ਾਤ ਪਾਤ ਰਹਿਣ ਕੋਇ ਨਾ ਪਾਈਆ। ਇਕ ਦੂਜੇ ਦੇ ਅੰਦਰ ਵੜ ਕੇ, ਪੌੜੇ ਚੜ੍ਹ ਕੇ ਜਗਤ ਨੇਤਰ ਦੋਵੇਂ ਵੇਖਣ, ਨਿਜ ਨੇਤਰ ਇਕ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
ਬੇਨੰਤੀ ਕਰ ਕਰ ਗਏ ਚਾਰ ਜੁਗ, ਨਿਤ ਨਵਿਤ ਸੀਸ ਨਿਵਾਈਆ। ਕਵਣ ਵੇਲਾ ਵਕਤ ਜਾਏ ਪੁਗ, ਲੇਖਾ ਸਭ ਦਾ ਮਿਲੇ ਥਾਉਂ ਥਾਈਂਆ। ਨੌਂ ਖੰਡ ਸੱਤ ਦੀਪ ਜ਼ਿਮੀਂ ਅਸਮਾਨ ਸੁਖਣਾ ਰਹੇ ਸੁਖ, ਰਵ ਸਸ ਬੈਠੇ ਧਿਆਨ ਲਗਾਈਆ। ਬ੍ਰਹਿਮੰਡ ਖੰਡ ਵੇਖਣ ਉਠ, ਪੁਰੀ ਲੋਅ ਨੇਤਰ ਨੈਣ ਅੱਖ ਖੁਲ੍ਹਾਈਆ। ਗੁਰ
ਅਵਤਾਰ ਪੀਰ ਪੈਗ਼ੰਬਰ ਰਹੇ ਝੁਕ, ਸੀਸ ਜਗਦੀਸ ਇਕ ਝੁਕਾਈਆ। ਕਵਣ ਵੇਲਾ ਪ੍ਰਭ ਸੁਣ ਬੇਨੰਤੀ ਸਾਚੇ ਸੁਤ, ਸੁੱਤ ਸ਼ਬਦ ਇਕੋ ਨਜ਼ਰੀ ਆਈਆ। ਜਿਸ ਦੀ ਕਾਇਆ ਨਾ ਕੋਈ ਬੁੱਤ, ਰਕਤ ਬੂੰਦ ਮੇਲ ਨਾ ਕੋਇ ਮਿਲਾਈਆ। ਕਿਰਪਾਲ ਹੋ ਕੇ ਜਾਵੇ ਤੁਠ, ਮਿਹਰਵਾਨ ਹੋ ਕੇ ਮਿਹਰ ਨਜ਼ਰ ਉਠਾਈਆ। ਸਚ ਦਵਾਰੇ ਆ ਕੇ ਲਏ ਪੁੱਛ, ਦੂਰ ਦੁਰਾਡਾ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ।
ਬੇਨੰਤੀ ਕਰ ਕਰ ਸਾਰੇ ਰੋਵਣ, ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਜੁਗ ਮੂਲ ਨਾ ਸੋਵਣ, ਚਾਰੇ ਖਾਣੀ ਨੀਂਦ ਸਚ ਨਾ ਆਈਆ। ਅੱਠ ਸੱਠ ਤੀਰਥ ਜਲਧਾਰਾ ਸਰਬ ਵਰੋਲਣ, ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਰਹੀ ਕੁਰਲਾਈਆ। ਲੱਖ ਚੁਰਾਸੀ ਜੇਰਜ ਅੰਡਜ ਉਤਭੁਜ ਸੇਤਜ ਰਸਨਾ ਜਿਹਵਾ ਬੱਤੀ ਦੰਦ ਸਾਰੇ ਬੋਲਣ, ਬੋਲ ਬੋਲ ਰਾਗ ਸੁਣਾਈਆ । ਕਵਣ ਵੇਲਾ ਪ੍ਰਭ ਸੁਣ ਬੇਨੰਤੀ ਸਚ ਦਵਾਰਾ ਆਵੇ ਖੋਲ੍ਹਣ, ਖ਼ਾਲਕ ਖ਼ਲਕ ਦਏ ਸਮਝਾਈਆ। ਧੁਰ ਦੇ ਕੰਡੇ ਆਪੇ ਤੋਲਣ, ਨਾਮ ਤਰਾਜ਼ੂ ਹੱਥ ਉਠਾਈਆ। ਸਚ ਪ੍ਰੀਤੀ ਆਵੇ ਘੋਲਨ, ਘੋਲੀ ਘੋਲ ਘੁਮਾਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਸਚ ਬੇਨੰਤੀ ਕਰ ਕਰ ਥੱਕੇ, ਚਾਰੇ ਕੁੰਟ ਧਿਆਨ ਲਗਾਈਆ। ਜੀਵ ਜੰਤ ਸਾਧ ਸੰਤ ਅੱਕੇ, ਕਲਜੁਗ ਅੰਤਮ ਬੈਠੇ ਹੌਸਲਾ ਢਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਲਭੱਦੇ ਫਿਰੇ ਮਦੀਨੇ ਮੱਕੇ, ਕਾਇਆ ਕਾਅਬਾ ਹੁਜਰਾ ਹੱਕ ਖੋਲ੍ਹ ਨਾ ਵੇਖ ਵਖਾਈਆ। ਕੂੜੀ ਕਿਰਿਆ ਜਗਤ ਵਿਕਾਰ ਸੱਥਰ ਲੱਥੇ, ਯਾਰੜਾ ਸੇਜ ਨਾ ਕੋਇ ਹੰਢਾਈਆ। ਮਨ ਵਾਸਨਾ ਸਾਰੇ ਫਿਰਦੇ ਨੱਠੇ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਜਗਤ ਵਾਸਨਾ ਸਾਰੇ ਰੱਟੇ, ਰੱਟਾ ਮੁੱਕੇ ਨਾ ਕੂੜ ਲੋਕਾਈਆ। ਜੋ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪ੍ਰਭੂ ਪ੍ਰੇਮ ਪਿਆਰ ਤੀਰ ਨਿਸ਼ਾਨੇ ਫਟੇ, ਘਾਉ ਲਗਾ ਇਕੋ ਥਾਈਂਆ। ਉਹ ਸੰਤ ਸੁਹੇਲੇ ਚਰਨ ਕਵਲਾਂ ਉਪਰ ਢੱਠੇ, ਆਪ ਆਪਣਾ ਮਾਣ ਅਭਿਮਾਨ ਤਜਾਈਆ। ਓਨ੍ਹਾਂ ਪਤ ਆਪੇ ਰੱਖੇ, ਨਿਰਗੁਣ ਹੋ ਕੇ ਸਰਗੁਣ ਦਏ ਸਮਝਾਈਆ। ਪਰਮ ਪੁਰਖ ਅਕਾਲ ਪਤਿਪਰਮੇਸ਼ਵਰ ਗੁਰਮੁਖ ਜਾਣੇ ਆਪਣੇ ਬੱਚੇ, ਗੁਰਸਿਖ ਆਪਣੀ ਗੋਦ ਉਠਾਈਆ। ਬੇਨੰਤੀ ਕਰਨ ਵਾਲੇ ਉਹ ਸੱਚੇ, ਜਿਨ੍ਹਾਂ ਮਿਲਿਆ ਬੇਪਰਵਾਹੀਆ। ਲੱਖ ਚੁਰਾਸੀ ਜੀਵ ਜੰਤ ਨੌ ਦਵਾਰੇ ਕੂੜੀ ਵਾਸਨਾ ਸਾਰੇ ਨੱਚੇ, ਵਾਂਗ ਨਟੂਆ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
ਬੇਪਰਵਾਹ ਹਰਿ ਸੱਚਾ ਮੌਲਾ, ਮੌਜੂਦਾ ਆਪਣਾ ਖੇਲ ਕਰਾਇੰਦਾ। ਨਾ ਕੋਈ ਪੜਦਾ ਨਾ ਕੋਈ ਉਹਲਾ, ਦੂਈ ਦਵੈਤ ਨਾ ਕੋਇ ਜਣਾਇੰਦਾ। ਨਾ ਕੋਈ ਝਗੜਾ ਨਾ ਕੋਈ ਰੌਲਾ, ਸਿੱਧਾ ਮਾਰਗ ਸਚ ਸਮਝਾਇੰਦਾ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਆਇਆ ਕੌਲਾ, ਸੋ ਬੇਨੰਤੀ ਪੂਰ ਕਰਾਇੰਦਾ। ਪਰਗਟ ਹੋ ਕੇ ਉਪਰ ਧਵਲਾ, ਕਲ ਕਲਕੀ ਵੇਸ ਵਟਾਇੰਦਾ। ਜਿਸ ਦਾ ਨੂਰ ਇਲਾਹੀ ਅਵਲਾ, ਆਲਮੀਨ ਵੇਖ ਵਖਾਇੰਦਾ। ਹਰ ਘਟ ਸਵਾਮੀ ਰਿਹਾ ਮਵਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ।
ਸਚ ਬੇਨੰਤੀ ਕੀਤੀ ਵਿਸ਼ਨ ਬ੍ਰਹਮ ਸ਼ਿਵ ਪੁਕਾਰ, ਤ੍ਰੈ ਪੰਜ ਨਾਲ ਮਿਲਾਈਆ । ਤੇਈ ਅਵਤਾਰ ਮੰਗਦੇ ਗਏ ਅਧਾਰ, ਦਰ ਠਾਂਡੇ ਸੀਸ ਝੁਕਾਈਆ। ਮੂਸਾ ਡਿੱਗ ਕੇ ਮੂੰਹ ਦੇ ਭਾਰ, ਝੋਲੀ ਇਕੋ ਇਕ ਵਖਾਈਆ। ਈਸਾ ਕਹੇ ਮੇਰਾ ਯਾਰ, ਪਰਵਰਦਿਗਾਰ ਨੂਰ ਇਲਾਹੀਆ। ਮੁਹੰਮਦ ਕਹੇ ਮੇਰੀ ਸੁਣ ਪੁਕਾਰ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਮਿਹਰ ਨਜ਼ਰ ਇਕ ਉਠਾਈਆ । ਨਾਨਕ ਗੋਬਿੰਦਾ ਸ੍ਰਿਸ਼ਟ ਸਬਾਈ ਦੱਸ ਕੇ ਗਏ ਜਹਾਨ, ਜੀਵ ਜੰਤ ਜਗਤ ਜਣਾਈਆ। ਸਰਬ ਬੇਨੰਤੀ ਸੁਣੇ ਸ੍ਰੀ ਭਗਵਾਨ, ਪਤਿਪਰਮੇਸ਼ਵਰ ਸਭ ਦਾ ਪਿਤਾ ਮਾਈਆ। ਜੁਗ ਚੌਕੜੀ ਨਿਤ ਨਵਿਤ ਸਭ ਨੂੰ ਦੇਵੇ ਦਾਨ, ਦਾਤਾ ਇਕੋ ਇਕ ਅਖਵਾਈਆ। ਸਚਖੰਡ ਨਿਵਾਸੀ ਲੱਖ ਚੁਰਾਸੀ ਨਜ਼ਰੀ ਆਏ ਇਕੋ ਕਾਹਨ, ਬੰਸਰੀ ਸਾਚਾ ਨਾਮ ਸੁਣਾਈਆ। ਸ਼ਬਦ ਸਰੂਪੀ ਨੌਜਵਾਨ,
ਨਾ ਮਰੇ ਨਾ ਜਾਈਆ। ਜੋਤ ਸਰੂਪੀ ਨੂਰ ਮਹਾਨ, ਲੱਖ ਚੁਰਾਸੀ ਡਗਮਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆਣ, ਬੇਪਰਵਾਹ ਵੇਸ ਵਟਾਈਆ । ਸਚ ਸੰਦੇਸਾ ਦੇ ਫ਼ਰਮਾਣ, ਧੁਰ ਦੀ ਧਾਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਚ ਬੇਨੰਤੀ ਕਰੀ ਅਸ਼ਟਭੁਜ ਦੁਰਗਾ, ਕਵਲ ਨੈਨ ਨੈਨ ਨਾਲ ਮਿਲਾਈਆ । ਤੇਰਾ ਖੇਲ ਆਦਿ ਜੁਗਾਦਿ ਸਚ ਦਵਾਰੇ ਧੁਰ ਦਾ, ਭੇਵ ਅਭੇਦ ਨਾ ਕੋਇ ਜਣਾਈਆ। ਤੇਰਾ ਹੁਕਮ ਕਦੇ ਨਾ ਮੁੜਦਾ, ਨਾ ਕੋਈ ਮੇਟੇ ਮੇਟ ਮਿਟਾਈਆ । ਤੇਰਾ ਮੰਤਰ ਇਕੋ ਫੁਰਦਾ, ਫੁਰਨੇ ਅੰਦਰ ਖੇਲ ਸਬਾਈਆ। ਤੇਰਾ ਨੂਰ ਕਦੇ ਨਾ ਹੋਵੇ ਮੁਰਦਾ, ਮੜ੍ਹੀ ਗੋਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। …… (ਪਹਿਲੀ ਹਾੜ ੨੦੨੧ ਬਿ)
ਸੱਚਾ ਸੌਦਾ : ਭਰਮ ਭੁਲੇਖੇ ਡੁੱਬਾ ਸੰਸਾਰ। ਸਾਚੇ ਲੇਖੇ ਗੁਰ ਦਰਬਾਰ। ਹੋਏ ਨਾ ਏਥੇ ਕਦੇ ਉਧਾਰ। ਸੱਚਾ ਸੌਦਾ
ਸੱਚਾ ਸੌਦਾ ਹਰਿ ਚਰਨ ਪਿਆਰ। ਬਿਨ ਗੁਰ ਪੂਰੇ ਸ੍ਰਿਸ਼ਟ ਸਬਾਈ ਰਹੀ ਝੱਖ ਮਾਰ। ਨਾ ਕੋਈ ਦੇਵੇ ਆਤਮ ਸ਼ਬਦ ਸੱਚਾ ਅਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਕਰੇ ਜਗਤ ਵਿਹਾਰ। (੧੨ ਮੱਘਰ ੨੦੧੦ ਬਿ)
ਸੱਚਾ ਅਖੰਡ ਪਾਠ : ਤੇਰਾ ਨਾਉਂ ਸੱਚਾ ਸੱਚਾ ਅਖੰਡ ਪਾਠ, ਕੀਰਤਨ ਤੇਰਾ ਰਹੇ ਜਸ ਗਾਈਆ। (੧੦ ਸੱਚਾ ਅਖੰਡ ਪਾਠ
ਅੱਸੂ ੨੦੨੦ ਬਿ)
ਸੱਚਾ ਪਾਠ ਸਤਿਗੁਰ ਚਰਨ, ਚਰਨ ਮਿਲੇ ਸਰਨਾਈਆ। ਸਤਿਗੁਰ ਖੋਲ੍ਹੇ ਨੇਤਰ ਹਰਨ ਫਰਨ, ਨਿਜ ਨੇਤਰ
ਕਰੇ ਰੁਸ਼ਨਾਈਆ। ਦੀਨ ਦਿਆਲ ਤਰਨੀ ਤਰਨ, ਤਾਰਨਹਾਰਾ ਹੋਏ ਸਹਾਈਆ। ਗੁਰਮੁਖ ਗੁਰਸਿਖ ਗੁਰ
ਸਤਿਗੁਰੂ ਦਵਾਰੇ ਵੜਨ, ਦੂਈ ਦਵੈਤੀ ਪੜਦਾ ਬਜਰ ਕਪਾਟੀ ਆਤਮ ਕੁੰਡਾ ਲਾਹੀਆ । ਰਲ ਮਿਲ ਦੋਵੇਂ
ਇਕੋ ਢੋਲਾ ਪੜ੍ਹਨ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਨਾਤਾ ਤੁਟੇ ਜੰਮਣ ਮਰਨ, ਮਰਨ
ਜਨਮ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਜਾਪ ਇਕੋ ਇਕ
ਸਮਝਾਈਆ।
ਸਾਚਾ ਜਾਪ ਸਤਿਗੁਰ ਟੇਕ, ਹਰਿ ਸਚ ਸਚ ਜਣਾਇਆ । ਆਤਮ ਪਰਕਾਸ਼ ਬੁਧੀ ਬਿਬੇਕ, ਮਤ ਮਤਵਾਲੀ
ਆਪ ਸਮਝਾਇਆ। ਤ੍ਰੈਗੁਣ ਪੰਜ ਤੱਤ ਨਾ ਲਾਏ ਸੇਕ, ਮਨ ਵਾਸਨਾ ਮੇਟ ਮਿਟਾਇਆ। ਨਿਝ ਨੇਤਰ
ਨਿਝ ਖੇਤਰ ਨਿਝ ਕਾਇਆ ਆਪ ਆਪਣਾ ਲਏ ਵੇਖ, ਪੇਖ ਆਪਣੀ ਖ਼ੁਸ਼ੀ ਮਨਾਇਆ। ਪਾਰਬ੍ਰਹਮ
ਬ੍ਰਹਮ ਕਰੇ ਹੇਤ, ਦਰ ਮੇਲਾ ਸਹਿਜ ਸੁਭਾਇਆ। ਅੰਤਰ ਆਤਮ ਸੱਚਾ ਪਾਠ ਅਚਨ ਅਚੇਤ, ਅਜੱਪਾ ਜਾਪ
ਬਿਨ ਰਸਨਾ ਜਿਹਵਾ ਗਾਇਆ। ਗੁਰ ਸਤਿਗੁਰ ਕਰੇ ਸਾਚਾ ਹੇਤ, ਹਰਿਜਨ ਆਪਣੇ ਰੰਗ ਰੰਗਾਇਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪਾਠ ਅੰਤਰ ਨਾਮ ਦ੍ਰਿੜਾਇਆ। (੧੧ ਫੱਗਣ
੨੦੧੯ ਬਿ)
ਸੱਜਾ ਚਰਨ : ਪੂਰਨ ਪੂਰਾ ਵਸੇ ਘਟ ਘਟ, ਪੜਦਾ ਓਹਲਾ ਨਾ ਕੋਇ ਰਖਾਇੰਦਾ। ਚਾਰ ਵਰਨਾਂ ਤੇਰਾ ਸੱਜਾ ਚਰਨ
ਦੂਈ ਦਵੈਤੀ ਮਿਟਿਆ ਫਟ, ਕਲਜੁਗ ਆਪਣੀ ਹੱਥੀਂ ਆਪਣੀ ਪੱਟੀ ਖੱਬੇ ਚਰਨ ਬੰਨ੍ਹਾਇੰਦਾ। ਗੁਰਸਿਖਾਂ ਤਨ ਪਹਿਨਾਏ ਸਾਚਾ ਪਟ, ਸੱਜਾ ਚਰਨ ਕਾਇਆ ਹਰਿ ਮੰਦਰ ਵਿਚ ਰਖਾਇੰਦਾ। ਅੰਮ੍ਰਿਤ ਸਰੋਵਰ ਦੇਵੇ ਝੱਟ, ਨਾਮ ਪਿਆਲਾ ਹੱਥ ਫੜਾਇੰਦਾ। ਕਲਜੁਗ ਲਹਿਣਾ ਦੇਣਾ ਚੁਕਾਇਆ ਪੂਜਾ ਪਾਠ, ਨੇਤਰ ਲੋਚਣ ਦਰਸ ਦਿਖਾਇੰਦਾ। (੧ ਵਿਸਾਖ ੨੦੧੬ ਬਿ)
ਸੱਜਾ ਚਰਨ ਪਹਿਲੋਂ ਧਰਾਂਗਾ। ਭਗਤ ਭਗਵਾਨ ਬਣ ਕੇ ਫੜਾਂਗਾ। (੧੩ ਫੱਗਣ ੨੦੧੩ ਬਿ)
ਜਨ ਭਗਤ ਸੱਜਾ ਚਰਨ ਅੱਗੇ ਟਿਕੌਣਗੇ। ਮਾਣ ਹੰਕਾਰ ਆਪਣੇ ਵਿਚੋਂ ਕਢੌਣਗੇ। ਦੋਏ ਜੋੜ ਸੀਸ ਝੁਕੌਣਗੇ। ਪਿਛਲੀ ਭੁੱਲ ਬਖ਼ਸ਼ੌਣਗੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਿਹਵਾ ਗੌਣਗੇ। ਸਿਧੇ ਚਲ ਕੇ ਸਚ ਦੁਆਰੇ ਦਰਸ਼ਨ ਪੌਣਗੇ। ਕਾਮ ਕਰੋਧ ਲੋਭ ਮੋਹ ਹੰਕਾਰ ਜਨਮ ਕਰਮ ਦੇ ਦੁੱਖ ਮਿਟੌਣਗੇ। ਸੱਜੇ ਖੱਬੇ ਨੇਤਰ ਨਾ ਕੋਈ ਉਠਾਲ, ਨੀਵੀਂ ਨਜ਼ਰ ਧਿਆਨ ਲਗੌਣਗੇ। ਸਾਹਿਬ ਸਤਿਗੁਰ ਹੋ ਦਿਆਲ, ਗਲ ਪੱਲੂ ਵਾਸਤਾ ਪੌਣਗੇ। ਜਿਨ ਮਨ ਹੋਏ ਸ਼ੈਤਾਨ, ਤਿਨ੍ਹਾਂ ਗੁਰਮੁਖ ਸੰਗ ਨਾ ਕੋਈ ਰਖੌਣਗੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਬਣੇ ਅਣਜਾਣ, ਨੀਚ ਕਰਮ ਕੁਕਰਮੀ ਦੋ ਜਹਾਨੀ ਧੱਕੇ ਖਾਣਗੇ। (੭ ਚੇਤ ੨੦੨੦ ਬਿ)
ਦਰਵਾਜ਼ਾ ਕਹੇ ਪ੍ਰਭ ਜੇ ਕੋਈ ਤੇਰਾ ਢੋਲਾ ਝੂਠਾ ਗਾਵੇ, ਰਸਨਾ ਨਾਲ ਸੁਣਾਈਆ। ਮੇਰੀ ਪਹਿਚਾਣ ਵਿਚ ਨਾ ਆਵੇ, ਧੋਖਾ ਕਰੇ ਵਿਚ ਲੋਕਾਈਆ । ਸ੍ਰੀ ਭਗਵਾਨ ਅੱਗੋਂ ਸਮਝਾਵੇ, ਦੇ ਮੱਤ ਰਿਹਾ ਜਣਾਈਆ। ਸਾਚਾ ਭਗਤ ਦਰ ਆ ਕੇ ਸੀਸ ਝੁਕਾਵੇ, ਧੂੜੀ ਮਸਤਕ ਟਿੱਕਾ ਲਾਈਆ। ਸੋਹੰ ਢੋਲਾ ਸੱਚਾ ਗਾਵੇ, ਅੰਤਰ ਧਿਆਨ ਲਗਾਈਆ। ਸੱਜਾ ਚਰਨ ਫੇਰ ਉਠਾਵੇ, ਨੇਤਰ ਨੈਣ ਸ਼ਰਮਾਈਆ। ਬਣ ਨਿਮਾਣਾ ਦਰ ਦਰਸ਼ਨ ਪਾਵੇ, ਘਰ ਸਾਚੇ ਵੱਜੇ ਵਧਾਈਆ। ਮਨਮੁਖ ਨਾ ਕੋਈ ਸੀਸ ਝੁਕਾਵੇ, ਧੂੜੀ ਟਿੱਕਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਗਿਆਨ ਇਕੋ ਦਏ ਜਣਾਈਆ। (੮ ਚੇਤ ੨੦੨੦ ਬਿ)
ਸੱਚਾ ਜਾਪ : ਸੋਹੰ ਸ਼ਬਦ ਸੱਚਾ ਜਾਪ। (੧੯ ਮੱਘਰ ੨੦੦੬ ਬਿ)
ਸੱਚਾ ਜਾਪ
ਓਅੰ ਆਪ, ਸੋਹੰ ਦੇਵੇ ਪ੍ਰਭ ਸਾਚਾ ਜਾਪ। ਵਿਨਾਸੇ ਕੋਟ ਜੀਵ ਦੇ ਪਾਪ। ਹਿਰਦੇ ਵਸੇ ਪ੍ਰਭ ਸਾਚਾ ਆਪ।
ਮਹਾਰਾਜ ਸ਼ੇਰ ਸਿੰਘ ਤੇਰਾ ਵਡ ਪਰਤਾਪ । (੨੯ ਚੇਤ ੨੦੦੮ ਬਿ)
ਹਰਿ ਕਾ ਨਾਉਂ ਸਾਚਾ ਜਾਪ, ਜੁਗ ਜੁਗ ਮਾਣ ਵਡਿਆਈਆ। ਤ੍ਰੈਗੁਣ ਮੇਟੇ ਤੀਨੋਂ ਤਾਪ, ਜਗਤ ਤ੍ਰਿਸ਼ਨਾ
ਅਗਨ ਬੁਝਾਈਆ। ਕੋਟਨ ਕੋਟ ਜਨਮ ਉਤਾਰੇ ਪਾਪ, ਪਤਤ ਪਾਪੀ ਪਾਰ ਕਰਾਈਆ। ਨਿਰਗੁਣ ਸਰਗੁਣ
ਮੇਲਾ ਸੱਜਣ ਸਾਕ, ਨਾਤਾ ਬਿਧਾਤਾ ਜੋੜ ਜੁੜਾਈਆ। ਆਤਮ ਪਰਮਾਤਮ ਸਾਚਾ ਪਾਠ, ਸੋਹੰ ਸ਼ਬਦ ਸੱਚੀ
ਪੜ੍ਹਾਈਆ। ਅੰਤ ਉਤਾਰੇ ਪਾਰ ਘਾਟ, ਮੰਝਧਾਰ ਨਾ ਕੋਇ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਬਲ ਆਪਣੇ ਨਾਉਂ ਰਖਾਈਆ। (੭ ਮਾਘ ੨੦੧੮ ਬਿ)
ਦੁੱਖ ਰੋਗ ਉਤਰੇ ਸੰਤਾਪ, ਪੱਤਤ ਪਾਪੀ ਪਾਰ ਕਰਾਇੰਦਾ। ਬਾਲਕ ਵੇਖੇ ਸਾਚਾ ਬਾਪ, ਪਿਤਾ ਪੂਤ ਗੋਦ
ਉਠਾਇੰਦਾ। ਪ੍ਰੇਮ ਪ੍ਰੀਤੀ ਸਾਚਾ ਜਾਪ, ਨਿਰਗੁਣ ਸਰਗੁਣ ਆਪ ਸਮਝਾਇੰਦਾ। ਘਰ ਠਾਕਰ ਮਿਲੇ ਸੱਜਣ
ਸਾਕ, ਕੂੜਾ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਵ ਸਾਗਰ
ਪਾਰ ਕਰਾਇੰਦਾ। (੧੩ ਭਾਦਰੋਂ ੨੦੨੦ ਬਿ)
ਭਗਤ ਭਗਵਾਨ ਕਰੇ ਮਿਲਾਪ, ਮਿਲਨੀ ਆਪਣੇ ਨਾਲ ਕਰਾਈਆ। ਜਿਨ੍ਹਾਂ ਜਪਿਆ ਸਾਚਾ ਜਾਪ, ਜੱਗ ਜੀਵਣ
ਗਏ ਬਦਲਾਈਆ। ਰੂਹ ਬੁਤ ਦੋਵੇਂ ਪਾਕ, ਖ਼ਾਕੀ ਖ਼ਾਕ ਮਿਲੇ ਵਡਿਆਈਆ। ਸ਼ਾਹ ਪਾਤਸ਼ਾਹ ਪ੍ਰਭ ਸਾਚਾ
ਸਾਕ, ਸਗਲਾ ਸੰਗ ਬਣਾਈਆ। ਰੋਗ ਸੋਗ ਚਿੰਤਾ ਦੁਖ ਜਗਤ ਕਰੇ ਵਿਨਾਸ, ਅਬਿਨਾਸ਼ੀ ਆਪਣਾ ਰੰਗ
ਰੰਗਾਈਆ। ਸੱਜਣ ਸੁਹੇਲਾ ਹੋ ਕੇ ਵਸੇ ਪਾਸ, ਗੁਰ ਚੇਲਾ ਗੋਦ ਉਠਾਈਆ। ਅੰਤਮ ਪੱਤ ਲਏ ਰਾਖ,
ਰਾਖਾ ਹੋ ਕੇ ਸੇਵ ਕਮਾਈਆ। ਇਹੋ ਵਡਿਆਈ ਪੁਰਖ ਸਮਰਾਥ, ਹਰਿਜਨ ਸਾਚੇ ਗੋਦ ਉਠਾਈਆ।
ਪਾਰ ਲੰਘਾਏ ਆਪਣੇ ਘਾਟ, ਪੱਤਣ ਬਹਿ ਕੇ ਖ਼ੁਸ਼ੀ ਮਨਾਈਆ । ਜਨਮ ਜਨਮ ਦੀ ਮੇਟੇ ਵਾਟ, ਕਰਮ
ਕਰਮ ਦਾ ਰੋਗ ਮਿਟਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸ਼ਬਦੀ ਧਾਰ ਜਾਏ ਆਖ, ਆਖਰ ਆਪਣਾ ਘਰ
ਵਖਾਈਆ । ਸਚ ਦਵਾਰੇ ਖੋਲ੍ਹ ਤਾਕ, ਪੜਦਾ ਉਹਲਾ ਦਏ ਚੁਕਾਈਆ। ਆਪਣੇ ਮਿਲਣ ਦੀ ਆਪੇ
ਦੱਸ ਕੇ ਜਾਚ, ਧੁਰ ਦੀ ਕਰੇ ਨਾਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਹਰਿਜਨ ਸਾਚੇ ਗੋਦ ਉਠਾਈਆ। (੨੩ ਹਾੜ ੨੦੨੧ ਬਿ)
ਸਭ ਨੂੰ ਦੱਸਿਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਚਾ ਜਾਪ, ਸੋਹੰ ਢੋਲਾ ਧੁਰ ਦਾ ਧੁਰਦਰਗਾਹੀਆ।
(੨੬ ਪੋਹ ਸ਼ ਸੰ ੮)
ਸੱਚਾ ਪਾਤਸ਼ਾਹ : ਸੋ ਪੁਰਖ ਨਿਰੰਜਣ ਸੱਚਾ ਪਾਤਸ਼ਾਹ, ਆਦਿ ਜੁਗਾਦਿ ਵੱਡੀ ਵਡਿਆਈਆ। (੨੩ ਮਾਘ ਸੱਚਾ ਪਾਤਸ਼ਾਹ
੨੦੧੭ ਬਿ)
ਸ਼ਹਿਨਸ਼ਾਹ ਸੱਚਾ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। (੨੩ ਫੱਗਣ ੨੦੧੭ ਬਿ)
ਸਚੀ ਸਰਕਾਰ : ਸਚੀ ਸਰਕਾਰ ਹਰਿ ਨਿਰੰਕਾਰ, ਏਕਾ ਏਕ ਅਖਵਾਈਆ । ਕੋਟਨ ਕੋਟ ਜੁਗ ਬੀਤੇ ਵਿਚ ਸਚੀ ਸਰਕਾਰ
ਸੰਸਾਰ, ਕੋਟਨ ਕੋਟ ਰਾਜ ਜੋਗ ਲਏ ਹੰਢਾਈਆ । ਕੋਟਨ ਕੋਟ ਬਣੇ ਸਿਕਦਾਰ, ਕੋਟਨ ਕੋਟੀ ਕੋਟ ਖ਼ਾਕ ਮਿਲ ਜਾਈਆ। ਅੰਤ ਆਦਿ ਨਾ ਸਕੇ ਕੋਇ ਵਿਚਾਰ, ਚੌਦਾਂ ਵਿਦਿਆ ਭੇਵ ਨਾ ਰਾਈਆ। ਚਾਰ ਵੇਦ ਕਰਨ ਪੁਕਾਰ, ਕੂਕ ਕੂਕ ਕੂਕ ਸੁਣਾਈਆ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਿਰ, ਸੋ ਪੁਰਖ ਨਿਰੰਜਣ ਸਚਾ ਸ਼ਹਿਨਸ਼ਾਹੀਆ। ਅੰਤਮ ਅੰਤ ਪਾਰਬ੍ਰਹਮ ਤੇਰਾ ਕਰਜ਼ਾ ਦਏ ਉਤਾਰ, ਮਕਰੂਜ਼ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਦਲ ਆਦਲ ਇਕ ਵਖਾਈਆ। ਅਦਲ ਆਦਲ ਕਰੇ ਇਨਸਾਫ਼, ਲੋਕਮਾਤ ਤਖ਼ਤ ਸੁਹਾਇੰਦਾ। ਜਨ ਭਗਤ ਸੰਤ ਗੁਰਮੁਖ ਗੁਰਸਿਖ ਕਰੇ ਮੁਆਫ਼, ਦੂਜਾ ਬਚਿਆ ਕੋਇ ਰਹਿਣ ਨਾ ਪਾਇੰਦਾ। ਕੂੜ ਕੁੜਿਆਰਾ ਨਾਤਾ ਤੋੜੇ ਜੀਵ ਜੰਤ ਸੱਜਣ ਸਾਕ, ਸਾਖਯਾਤ ਰੂਪ ਧਰਾਇੰਦਾ। ਦੋ ਜਹਾਨਾਂ ਖੋਲ੍ਹੇ ਆਪਣਾ ਤਾਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਵਾਰ ਵੇਖ ਵਖਾਇੰਦਾ। ਲੋਕਮਾਤ ਦਿਸੇ ਜਗਤ ਖਾਟ, ਹਰਿ ਸਚ ਸਿੰਘਾਸਣ ਨਾਉਂ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਨੌ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾ ਕੇ ਥੱਕੇ ਵਾਟ, ਵੇਲਾ ਅੰਤਮ ਆਇੰਦਾ। ਚੌਦਾਂ ਲੋਕ ਖੁਲੇ ਹਾਟ, ਚੌਦਾਂ ਤਬਕ ਸੀਸ ਝੁਕਾਇੰਦਾ। ਹਰਿ ਜੂ ਹਰਿ ਮੰਦਰ ਬਹਿ ਬਹਿ ਗਾਏ ਆਪਣੀ ਗਾਥ, ਆਪ ਆਪਣਾ ਨਾਉਂ ਪਰਗਟਾਇੰਦਾ। ਅੰਤਮ ਵਾਰ ਛੁੱਟਾ ਸਾਥ, ਸਗਲਾ ਸੰਗ ਨਾ ਕੋਏ ਨਿਭਾਇੰਦਾ । ਲੇਖਾ ਜਾਣੇ ਤ੍ਰਿਲੋਕੀ ਨਾਥ, ਤ੍ਰੈਭਵਨ ਖੋਜ ਖੋਜਾਇੰਦਾ। ਆਦਿ ਪੁਰਖ ਆਪਣਾ ਪੂਰਾ ਕਰਨਹਾਰਾ ਆਪੇ ਵਾਕ, ਅਭੁੱਲ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਤੇਰਾ ਮੇਲਾ ਆਪੇ ਆਪਣੇ ਵਿਚ ਮਿਲਾਇੰਦਾ। (੨੮ ਮਾਘ ੨੦੧੭ ਬਿ)
ਆਤਮ ਵੇਖ ਜੀਵ ਵਿਚਾਰ। ਏਕਾ ਸ਼ਬਦ ਸਾਚੀ ਧਾਰ। ਏਕਾ ਧਰਮ ਵਿਚ ਸੰਸਾਰ ਕਰੇ ਨੈਣ ਮੁਧਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚੀ ਸਰਕਾਰ। ਸਚ ਸਰਕਾਰ ਸੱਚੀ ਸਿਕਦਾਰੀ। ਜੋਤ ਸਰੂਪੀ ਹਰਿ ਨਿਰੰਕਾਰੀ । ਵੇਖੇ ਵਿਗਸੇ ਕਰੇ ਵਿਚਾਰੀ। ਲੇਖਾ ਚੁਕਾਵੇ ਆਵੇ ਜਾਵੇ ਵਾਰੋ ਵਾਰੀ। ਗੁਰਮੁਖਾਂ ਜਾਏ ਤਾਰੀ, ਬੇਮੁਖਾਂ ਕਰੇ ਖ਼ਵਾਰੀ। ਏਕਾ ਦਿਸੇ ਪਾਸਾ ਹਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਾਓ ਚਰਨ ਬਲਿਹਾਰੀ। (੫ ਜੇਠ ੨੦੧੦ ਬਿ)
ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਆਪਣੀ ਸੱਚੀ ਸਰਕਾਰ। ਸਚ ਸਰਕਾਰ ਸਚ ਵਿਹਾਰਾ। ਸਚ ਸਰਕਾਰ ਸੱਚਾ ਦਾਤਾਰਾ। ਸਚ ਸਰਕਾਰ ਸੱਚਾ ਭੰਡਾਰਾ। ਸਚ ਸਰਕਾਰ ਸੱਚਾ ਵਰਤਾਰਾ। ਸਚ ਸਰਕਾਰ ਸੱਚਾ ਸਿਕਦਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਨਾ ਪਾਰਾਵਾਰਾ। ਸਚ ਸਰਕਾਰ ਏਕਾ ਦਾਤ। ਸਚ ਸਰਕਾਰ ਏਕਾ ਪਾਤ। ਸਚ ਸਰਕਾਰ ਏਕਾ ਮਾਤ। ਸਚ ਸਰਕਾਰ ਭੈਣ ਭਰਾਤ। ਸਚ ਸਰਕਾਰ ਦੂਈ ਦਵੈਤ ਪਰਦਾ ਦੇਵੇ ਕਾਟ। ਏਕਾ ਰੰਗ ਏਕਾ ਸੰਗ ਏਕਾ ਮੰਗ ਪ੍ਰਭ
ਸੋਹੰ ਕਸੇ ਤੰਗ ਸਾਚਾ ਸ਼ਬਦ ਅਸਵਾਰਾ। ਏਕਾ ਰਾਜ ਏਕਾ ਤਾਜ ਏਕਾ ਕਾਜ ਏਕਾ ਸਾਜ ਏਕਾ ਬਾਜ ਸੋਹੰ ਦੇਵੇ ਵਿਚ ਸੰਸਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਲੇਖ ਲਿਖਾਰਾ। (੧੨ ਜੇਠ ੨੦੧੦ ਬਿ)
ਸੱਤਰ ਬਹੱਤਰ ਚੁਹੱਤਰ : ਸੱਤਰ ਸਾਤਾ ਸਿਫ਼ਰਾ ਮੂਲ, ਹਰਿ ਆਪਣਾ ਆਪ ਬਣਾਇਆ। ਸੱਤਰਾਂ ਅੰਦਰ ਸੱਤਰ ਬਹੱਤਰ ਚੁਹੱਤਰ
ਸੁੱਤਾ ਬਿਨ ਪਾਵਾ ਚੂਲ, ਪਲੰਘ ਨਜ਼ਰ ਕੋਇ ਨਾ ਆਇਆ। ਬਿਨ ਬਰਖ਼ਾ ਬਰਖੇ ਫੂਲ, ਆਪ ਆਪਣੀ ਸੇਵ ਕਮਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲਹਿਣਾ ਆਪ ਚੁਕਾਇਆ। ਸਾਚੀ ਸੇਵਾ ਕਰੇ ਗੋਬਿੰਦ, ਪੂਰਾ ਕਰੇ ਕੀਤਾ ਕੌਲ ਇਕਰਾਰਾ। ਭੁੱਲ ਨਾ ਜਾਏ ਗੁਣ ਗਹਿੰਦ, ਸਰਸੇ ਤੇਰਾ ਅੰਤ ਕਿਨਾਰਾ। ਸੱਤਰਾਂ ਮੰਗੀ ਇਕੋ ਓਟ ਹਉਂ ਗੋਬਿੰਦ ਤੇਰੀ ਬਿੰਦ, ਦੂਜਾ ਅਵਰ ਨਾ ਕੋਈ ਸਹਾਰਾ। ਮੰਗਦੇ ਸੇਵਾ ਵਿਚ ਸਾਗਰ ਸਿੰਧ, ਜਿਥੇ ਤੇਰਾ ਭੇਖ ਨਿਆਰਾ। ਸਾਨੂੰ ਵੇਖ ਨਾ ਸਕੇ ਰਾਜਾ ਇੰਦ, ਸ਼ਿਵ ਆਏ ਨਾ ਚਲ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਖੇਲ ਅਗੰਮ ਅਪਾਰਾ। ਗੋਬਿੰਦ ਅੰਤ ਸੁਣਾਇੰਦਾ, ਨਿਸ਼ਅੱਖਰ ਆਪੇ ਬੋਲ। ਪੁਰਖ ਅਕਾਲ ਦੀ ਝੋਲੀ ਪਾਇੰਦਾ, ਕੀਤਾ ਸੱਚਾ ਕੌਲ। ਸਰਸਾ ਭੇਟ ਚੜ੍ਹਾਇੰਦਾ, ਰਹਿਣਾ ਇਕ ਅਡੋਲ। ਅੰਤਮ ਮੇਲਾ ਮੇਲ ਮਿਲਾਇੰਦਾ, ਤੋਲਾਂ ਪੂਰਾ ਤੋਲ। ਪੁਰਖ ਅਬਿਨਾਸ਼ੀ ਨਾਲ ਲਿਆਇੰਦਾ, ਨਾ ਮਾਰੇ ਕਦੇ ਰੋਲ। ਚਰਨ ਪ੍ਰੀਤੀ ਜੋ ਘੋਲ ਘੁਮਾਇੰਦਾ, ਅੰਤਮ ਪਰਦਾ ਦੇਵੇ ਖੋਲ੍ਹਾ। ਸਚ ਦਵਾਰੇ ਸੋਲਾਂ ਕਲਾ ਕ੍ਰਿਸ਼ਨ ਨੈਣ ਸ਼ਰਮਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਨਮੋਲ।
ਖੇਲ ਅਵੱਲਾ ਗੁਰ ਗੁਰ ਧਾਰ, ਆਪਣਾ ਆਪ ਜਣਾਇੰਦਾ। ਪਹਿਲਾਂ ਸਿੱਖ ਕਰ ਅਰਦਾਸ, ਗੁਰ ਅਗੇ ਸੀਸ ਝੁਕਾਇੰਦਾ। ਕਵਣ ਵੇਲਾ ਕਰੇ ਬੰਦ ਖ਼ੁਲਾਸ, ਨਿਤ ਨਿਤ ਤੇਰਾ ਅਰਦਾਸਾ ਕਰਿਆ ਨਾ ਜਾਇੰਦਾ। ਮੈਂ ਵਸਾਂ ਤੇਰੇ ਪਾਸ, ਦੂਜਾ ਘਰ ਨਾ ਮੋਹੇ ਭਾਇੰਦਾ। ਵੇਲੇ ਅੰਤ ਨਾ ਕਰੇ ਨਿਰਾਸ, ਏਕਾ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਮਿਹਰ ਮਿਹਰ ਨਜ਼ਰ ਆਪ ਟਿਕਾਇੰਦਾ। ਪੁਰਖ ਅਬਿਨਾਸ਼ੀ ਮਿਹਰਵਾਨ, ਗੁਰ ਗੋਬਿੰਦ ਵਿਚ ਸਮਾਈਆ। ਗੋਬਿੰਦ ਬਣ ਬਣ ਦੇਵੇ ਦਾਨ, ਭੇਵ ਕੋਇ ਨਾ ਪਾਈਆ। ਆਪੇ ਪਿਤਾ ਆਪੇ ਪੁਤ ਕਰੇ ਖੇਲ ਸ੍ਰੀ ਭਗਵਾਨ, ਵਲ ਛਲ ਖੇਲ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਹੁਕਮ ਸੁਣਾਈਆ। ਸਚ ਸੰਦੇਸ਼ਾ ਗੋਬਿੰਦ ਪੂਰਾ, ਗੁਰ ਸਤਿਗੁਰ ਆਪ ਸੁਣਾਇੰਦਾ। ਤੇਰਾ ਅਰਦਾਸਾ ਹੋਏ ਪੂਰਾ, ਵੇਲਾ ਵਕਤ ਸਮਝਾਇੰਦਾ। ਤੇਰੇ ਅੰਦਰ ਆਏ ਜੋਤੀ ਨੂਰਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਚਨ ਆਪ ਜਣਾਇੰਦਾ।
ਸਾਚਾ ਬਚਨ ਅੰਤਮ ਕੌਲ, ਗੁਰ ਗੋਬਿੰਦ ਆਪ ਜਣਾਈਆ। ਦੇਵਾਂ ਵਡਿਆਈ ਉਪਰ ਧੌਲ, ਧਰਨੀ ਭਾਗ ਲਗਾਈਆ। ਪੰਜ ਤੱਤ ਤੇਰੇ ਅੰਦਰ ਜਾਏ ਮੌਲ, ਆਪਣੀ ਖੇਲ ਖਲਾਈਆ। ਪੁਰਖ ਅਬਿਨਾਸ਼ੀ ਆਪਣਾ ਅੰਮ੍ਰਿਤ ਦੇਵੇ ਸਾਚੀ ਪੌਹਲ, ਪਿਆਵਣਹਾਰ ਨਜ਼ਰ ਨਾ ਆਈਆ। ਅਠਾਈ ਸਾਲ ਰਹਿਣਾ ਅਨਭੋਲ, ਅਠਾਈ ਕੁੰਡਾਂ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਆਪਣਾ ਤੋਲੇ ਫੇਰ ਤੋਲ, ਸਾਚਾ ਕੰਡਾ ਹੱਥ ਉਠਾਈਆ। ਨਿਰਗੁਣ ਸਰਗੁਣ ਅੰਦਰ ਵਜਾਏ ਢੋਲ, ਮਾਤ ਪੂਤ ਕਰੇ ਰੁਸ਼ਨਾਈਆ। ਤੇਰਾ ਪੂਤ ਅਰਦਾਸਾ ਕਰੇ ਨਾ ਕਿਸੇ ਕੋਲ, ਘਰ ਬੈਠਾ ਰਹੇ ਸੱਚਾ ਸ਼ਹਿਨਸ਼ਾਹੀਆ। ਸੱਤਰਾਂ ਰੱਖੇ ਤੇਰਾ ਮੂਲ, ਸਤਿ ਸਤਿਵਾਦੀ ਹੋਏ ਸਹਾਈਆ। ਏਕਾ ਬੰਨ ਕੇ ਚਲਿਆ ਅਸੂਲ, ਅਸਲ ਆਪਣਾ ਵਿਚ ਛੁਪਾਈਆ। ਕਲਜੁਗ ਅੰਤਮ ਮਿਲੇ ਮਾਸੂਲ, ਚੁੰਗੀਖਾਨਾ ਤੇਰਾ ਗੜ੍ਹ ਬਣਾਈਆ। ਜੋ ਤੇਰੇ ਸੁਤ ਕਰੇ ਕਬੂਲ, ਤਿਸ ਸ਼ਾਹ ਪਾਤਸ਼ਾਹ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਸਾ ਕਿਨਾਰੇ ਦਿਤਾ ਵਰ, ਸਿੰਘ ਵੀਰ ਨਾ ਜਾਣਾ ਡਰ, ਲੋਕਮਾਤ ਤੇਰਾ ਉਪਜੇ ਪੰਜ ਤੱਤ ਕਾਇਆ ਗੜ੍ਹ, ਗੜ੍ਹ ਸਾਚਾ ਆਪ ਬਣਾਈਆ।
ਨਾਰੀ ਰੂਪ ਹੋਏ ਮਿਲੇ ਵਰ, ਗੁਣ ਅਵਗੁਣ ਨਾ ਕੋਈ ਜਣਾਈਆ। ਬਿਸ਼ਨ ਕੌਰ ਨਾਮ ਧਰ, ਸਿੰਘ ਪੂਰਨ ਕੁੱਖ ਸੁਹਾਈਆ। ਸੱਤਰਾਂ ਫੜਾਏ ਏਕਾ ਲੜ, ਬਸੰਤ ਕੌਰ ਨਾਲ ਵਡਿਆਈਆ। ਜੀਵਣ ਸਿੰਘ ਭੁੱਲਾ ਜਾਏ ਤਰ, ਭੁੱਲਿਆਂ ਮਾਰਗ ਪਾਈਆ। ਸਿੰਘ ਜਸਬੀਰ ਛੋਟਾ ਬਾਲਾ ਲਏ ਫੜ, ਟੁਟੀ ਗੰਢ ਵਖਾਈਆ। ਭਗਵਾਨ ਸਿੰਘ ਦੇਵੇ ਵਰ, ਜਾਤ ਪਾਤ ਨਾ ਕੋਈ ਰਖਾਈਆ । ਸਿੰਘ ਹਰਭਜਨ ਬੰਨ੍ਹੇ ਲੜ, ਬਚਨ ਸਿੰਘ ਮੇਲ ਮਿਲਾਈਆ। ਸਿੰਘ ਅਮਰੀਕ ਜਾਏ ਤਰ, ਸਿੰਘ ਮੱਸਾ ਖ਼ੁਸ਼ੀ ਮਨਾਈਆ। ਸਿੰਘ ਸਰੈਣ ਮਿਲਿਆ ਨਰ, ਇੰਦਰ ਸਿੰਘ ਰੰਗ ਚੜ੍ਹਾਈਆ। ਸਿੰਘ ਮੋਹਣ ਚੁੱਕੇ ਡਰ, ਊਧਮ ਸਿੰਘ ਸਿੰਘ ਰੁਸ਼ਨਾਈਆ। ਸਿੰਘ ਗੁਰਬਚਨ ਤਰਨੀ ਜਾਏ ਤਰ, ਤੇਜਾ ਸਿੰਘ ਖ਼ੁਸ਼ੀ ਮਨਾਈਆ। ਹੀਰਾ ਨੰਦ ਮਰਨੀ ਨਾ ਜਾਏ ਮਰ, ਸਿੰਘ ਈਸ਼ਰ ਗੀਤ ਗੋਬਿੰਦ ਅਲਾਈਆ। ਸਮੁੰਦ ਸਿੰਘ ਮਿਲੇ ਵਰ, ਮਨੀ ਰਾਮ ਰੰਗ ਚੜ੍ਹਾਈਆ। ਹਰਬੰਸ ਕੌਰ ਏਕਾ ਅੱਖਰ ਲਿਆ ਪੜ੍ਹ, ਅੱਠੇ ਪਹਿਰ ਖ਼ੁਸ਼ੀ ਮਨਾਈਆ। ਸਿੰਘ ਦਲੀਪ ਲਗਾਈ ਜੜ੍ਹ, ਸਿੰਘ ਦਲੀਪ ਹੋਏ ਰੁਸ਼ਨਾਈਆ । ਸਿੰਘ ਕਰਤਾਰ ਕਿਰਪਾ ਕਰ, ਮੰਗਲ ਸਿੰਘ ਗੋਦ ਬਹਾਈਆ। ਸਿੰਘ ਹਰਬੰਸ ਨੁਹਾਏ ਸਾਚੇ ਸਰ, ਸਿੰਘ ਬਲਵੰਤ ਨਾਲ ਮਿਲਾਈਆ। ਸਿੰਘ ਸਵਰਨ ਚੁੱਕੇ ਡਰ, ਮਹਿੰਦਰ ਸਿੰਘ ਭੇਵ ਨਾ ਕੋਈ ਰਖਾਈਆ। ਚਰਨ ਸਿੰਘ ਚਰਨ ਸੀਸ ਲਏ ਧਰ, ਬਚਨ ਸਿੰਘ ਬਚਨ ਅਮੋਲਕ ਏਕਾ ਗਾਈਆ। ਮੇਲਾ ਸਿੰਘ ਨਾ ਜਾਏ ਮਰ, ਦਿਦਾਰ ਸਿੰਘ ਦਰਸ ਚਾਈਂ ਚਾਈਆ। ਦਲੀਪ ਸਿੰਘ ਲੱਗੀ ਜੜ੍ਹ, ਪਿਆਰਾ ਸਿੰਘ ਹੋਈ ਕੁੜਮਾਈਆ। ਮਾਝੇ ਤੇਰੀ ਟੁੱਟੀ ਗੰਢੀ, ਅੱਧੀ ਵੰਡ ਤੇਰੀ ਝੋਲੀ ਪਾਈਆ। ਉਂਨੀ ਕਤਕ ਜਿਸ ਦਾ ਫੜਿਆ ਲੜ, ਛੁੱਟ ਕਦੇ ਨਾ ਜਾਈਆ। ਪਾਰ ਕਿਨਾਰਾ ਦੇਵੇ ਕਰ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ।
ਹਰਿਜਨ ਸਾਚਾ ਮੇਲਿਆ, ਸਿੰਘ ਸੀਤਲ ਸੀਤਲ ਧਾਰ। ਅਰਜਨ ਸਿੰਘ ਆਵਣ ਜਾਵਣ ਚੁਕਿਆ ਗੇੜਿਆ, ਕਰਮ ਸਿੰਘ ਕਰ ਪਿਆਰ। ਮੁਕੰਦ ਸਿੰਘ ਚਾਓ ਘਨੇਰਿਆ, ਸਿੰਘ ਦਰਬਾਰਾ ਨਾ ਆਏ ਹਾਰ। ਭਾਗ ਸਿੰਘ ਵਸੇ ਖੇੜਿਆ, ਸਿੰਘ ਮੁਖਤਿਆਰ ਕਰੇ ਪਿਆਰ। ਸਿੰਘ ਮਾਧੋ ਗੇੜਾ ਗੇੜਿਆ, ਸਿੰਘ ਨਿੰਰਜਣ ਕਰੇ ਉਜਿਆਰ। ਸਿੰਘ ਧੰਨਾ ਨਾ ਢਾਏ ਢੇਰਿਆ, ਹਰਬੰਸ ਸਿੰਘ ਦੇਵੇ ਇਕ ਸਹਾਰ। ਹਰਬੰਸ ਸਿੰਘ ਚੁਕੇ ਮੇਰਾ ਤੇਰਿਆ, ਮਿਹਰ ਸਿੰਘ ਕਰ ਵਿਚਾਰ। ਸਰਵਣ ਸਿੰਘ ਲੱਖ ਚੁਰਾਸੀ ਵਿਚੋਂ ਆਪ ਨਿਖੇੜਿਆ, ਆਪ ਆਪਣੀ ਕਿਰਪਾ ਧਾਰ। ਪੁਰਖ ਅਬਿਨਾਸ਼ੀ ਬੱਧਾ ਬੇੜਿਆ, ਕਲਜੁਗ ਤੇਰੀ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰਾ।
ਸਚ ਖੇਲ ਹਰਿ ਕਰਤਾਰ, ਆਪਣੀ ਆਪ ਕਰਾਇੰਦਾ। ਕੁਲਦੀਪ ਕੌਰ ਕਰ ਤਿਆਰ, ਸਚ ਸਪੂਤ੍ਰੀ ਨਾਲ ਮਿਲਾਇੰਦਾ। ਸਿੰਘ ਸੇਵਾ ਦਏ ਅਧਾਰ, ਆਪ ਆਪਣੀ ਬੂਝ ਬੁਝਾਇੰਦਾ। ਹਰਚਰਨ ਸਿੰਘ ਇਕ ਪਿਆਰ, ਹਰਿ ਚਰਨ ਸਿੰਘ ਰੰਗ ਰੰਗਾਇੰਦਾ। ਸਤਵੰਤ ਕੌਰ ਉਤਰੇ ਪਾਰ, ਸਿੰਘ ਪਾਲ ਗੰਢ ਰਖਾਇੰਦਾ । ਪ੍ਰੀਤਮ ਸਿੰਘ ਵਣਜ ਵਪਾਰ, ਲਾਲ ਸਿੰਘ ਹੱਟ ਵਿਕਾਇੰਦਾ। ਮੱਸਾ ਸਿੰਘ ਕਰ ਸ਼ਿੰਗਾਰ, ਖਿਆਲ ਸਿੰਘ ਜੋਬਨ ਆਪ ਹੰਢਾਇੰਦਾ। ਕਰੇ ਖੇਲ ਸੱਚੀ ਸਰਕਾਰ, ਸਾਕੀ ਬਣ ਬਣ ਜਾਮ ਪਿਆਇੰਦਾ। ਸਾਚਾ ਮੰਦਰ ਕਰ ਤਿਆਰ, ਸਾਚੇ ਸੱਜਣ ਸੇਵ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਮੇਲ ਮਿਲਾਇੰਦਾ।
ਮੇਲ ਮਿਲਾਵਾ ਹਰਿ ਨਿਰੰਕਾਰ, ਪਰਕਾਸ਼ ਚੰਦ ਦਏ ਵਡਿਆਈਆ। ਰਾਮ ਚੰਦ ਦਏ ਅਧਾਰ, ਪ੍ਰੇਮ ਚੰਦ ਨਾਲ ਮਿਲਾਈਆ। ਸਿੰਘ ਸ਼ਿਵ ਉਤਰੇ ਪਾਰ, ਗੂੜਾ ਰਾਮ ਰੰਗ ਵਖਾਈਆ। ਸਿੰਘ ਬੇਲਾ ਬੇਲੀ ਬਣਿਆ ਆਪ ਕਰਤਾਰ, ਅੰਗਰੇਜ ਸਿੰਘ ਆਪਣੇ ਰੰਗ ਵਖਾਈਆ। ਗਿਆਨ ਚੰਦ ਡੁੱਬਦਾ ਬੇੜਾ ਲਾਏ ਪਾਰ, ਸਿੰਘ ਸਰਦਾਰਾ ਹੋਏ ਸਹਾਈਆ। ਅਵਤਾਰ ਸਿੰਘ ਸਚ ਵਿਹਾਰ, ਹਰਿ ਸਾਚਾ ਸਚ ਸਮਝਾਈਆ। ਹਰਦਿਤ ਸਿੰਘ ਮਿਲੇ ਆਪ ਨਿਰੰਕਾਰ, ਬਿਨ ਨੇਤਰ ਦਰਸਨ ਪਾਈਆ। ਸਤਰਾਂ ਨਾਲ ਇਕ ਪਿਆਰ, ਸਤਿ ਸਤਿਵਾਦੀ ਆਪ ਰਖਾਈਆ। ਸੱਤਰਾਂ ਸੱਤਰ ਸਚ ਵਿਹਾਰ, ਸਾਚੀ ਸੇਵਾ ਬੂਝ ਬੁਝਾਈਆ। ਛੱਬੀ ਪੋਹ ਉਚੇ ਮੰਦਰ
ਚੜ੍ਹ ਮਿਨਾਰ, ਚੁਹੱਤਰਾਂ ਲਏ ਮਾਤ ਪਰਗਟਾਈਆ। ਪੰਜਾਂ ਪਿਆਰਿਆਂ ਰਹਿਣਾ ਖ਼ਬਰਦਾਰ, ਸ਼ਬਦ ਸੰਦੇਸ਼ਾ ਰਿਹਾ ਸੁਣਾਈਆ। ਨਾਲ ਰਲੌਣਾ ਸਿੰਘ ਗਿਰਧਾਰਾ ਯਾਰ, ਤਾਰਾ ਸਿੰਘ ਮੇਲ ਮਿਲਾਈਆ। ਕਿਸ਼ਨ ਸਿੰਘ ਕਰ ਵਿਚਾਰ, ਪੱਲੂ ਸਿੰਘ ਨਾਜ਼ਰ ਹੱਥ ਫੜਾਈਆ। ਪੰਚਾਂ ਬਾਡੀਆਂ ਦੇਵੇ ਪਿਆਰ, ਸਿਰ ਆਪਣਾ ਹੱਥ ਟਿਕਾਈਆ। ਪੰਜੇ ਰਖਾਏ ਸਲਾਹਕਾਰ, ਲੋਕਮਾਤ ਗੁਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਈਆ। (੧੯ ਕੱਤਕ ੨੦੧੮ ਬਿ)
ਤੇਰਾ ਦਵਾਰਾ ਹੋਏ ਛੱਤੀ ਫੁੱਟ, ਛੱਤੀ ਛੱਤੀ ਨਾਲ ਮਿਲਾਈਆ। ਸੱਤਰ ਬਹੱਤਰ ਚੁਹੱਤਰ ਤੇਰੀ ਨੀਂਹ ਲੈਣ ਪੁੱਟ, ਚੌਦਾਂ ਚੌਦਾਂ ਸੇਵ ਕਮਾਈਆ। ਚਾਰ ਕੁੰਟ ਪਏ ਲੁੱਟ, ਮੱਚਦੀ ਜਾਏ ਦੁਹਾਈਆ। ਗੋਬਿੰਦ ਬੂਟਾ ਜਾਏ ਫੁੱਟ, ਜੋ ਨੀਹਾਂ ਵਿਚ ਗਿਆ ਦਬਾਈਆ। ਤੇਰਾ ਸਿੱਖ ਸੋਇਆ ਜਾਏ ਉਠ, ਜਗਤ ਨੀਂਦਰ ਦਏ ਮਿਟਾਈਆ। ਛੱਬੀ ਪੋਹ ਦੇਵੇ ਭੰਡਾਰਾ ਅੱਤੁਟ, ਆਪਣੇ ਹੱਥ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਛੱਤੀ ਤੇਰੀ ਲਕੀਰ, ਸਿੰਘ ਗੁਰਦਿਆਲ ਮੰਗ ਮੰਗਾਈਆ।
ਤ੍ਰੇਤਾ ਦਵਾਪਰ ਕਲਜੁਗ ਬਣਿਆ ਰਹੇ ਫਕੀਰ, ਸਤਿਜੁਗ ਵੇਲਾ ਚੇਤੇ ਕਰਾਇੰਦਾ। ਤੇਰੇ ਨਾਮ ਦੀ ਮਾਰ ਜ਼ੰਜ਼ੀਰ, ਆਪਣੇ ਤਨ ਬੰਧਨ ਪਾਇੰਦਾ। ਏਕਾ ਰੱਖੀ ਆਸ ਅੰਤ ਚੋਟੀ ਚੜ੍ਹਨਾ ਅਖ਼ੀਰ, ਸਾਚਾ ਡੰਡਾ ਏਕਾ ਹੱਥ ਫੜਾਇੰਦਾ । ਤੂੰ ਪੀਰਨ ਵਡ ਪੀਰ, ਬੇਨਜ਼ੀਰ ਤੇਰੀ ਨਜ਼ਰ ਨਾ ਕੋਇ ਬਦਲਾਇੰਦਾ। ਤੇਰੇ ਹੱਥ ਤੇਰੀ ਸ਼ਮਸ਼ੀਰ, ਤੇਰੀ ਸ਼ਰਅ ਨਾ ਕੋਇ ਵਖਾਇੰਦਾ। ਛੱਤੀ ਰਾਗ ਵਹਾਵਣ ਨੀਰ, ਛੱਤੀ ਛੱਤੀ ਘੇਰਾ ਪਾਇੰਦਾ। ਫੇਰ ਵਖਾਈ ਆਪਣੀ ਤਸਵੀਰ, ਪੰਥ ਖ਼ਾਲਸਾ ਆਪ ਉਠਾਇੰਦਾ। ਪਹਿਲੀ ਚੇਤ ਬਦਲ ਤਕਦੀਰ, ਤਦਬੀਰ ਆਪਣੇ ਰੱਥ ਰਖਾਇੰਦਾ। ਜਿਸ ਨੂੰ ਕਹਿੰਦੇ ਉਚ ਦਾ ਪੀਰ, ਬਣ ਹਕੀਰ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪਣੇ ਹੱਥ ਰਖਾਇੰਦਾ।
ਸੱਤਰ ਸਿੱਖ ਰਹਿਣ ਤਿਆਰ, ਸਤਿਗੁਰ ਪੂਰਾ ਆਪ ਜਣਾਈਆ। ਇਕ ਇਕ ਇਟ ਦੇਣ ਉਖਾੜ, ਇਟ ਇਟ ਨਾਲ ਰਹਿਣ ਨਾ ਪਾਈਆ। ਛੱਤੀ ਛੱਤੀ ਕਰ ਪਿਆਰ, ਛੱਤੀ ਛੱਤੀ ਬੰਧਨ ਪਾਈਆ। ਬਹੱਤਰ ਬਹੱਤਰ ਦੇਵੇ ਧਾਰ, ਧਾਰ ਧਾਰ ਵਿਚ ਜਣਾਈਆ। ਚੁਹੱਤਰ ਚੁਹੱਤਰ ਲਏ ਉਠਾਲ, ਸਤਿ ਸਤਿ ਸਤਿ ਸਤਿ ਸੇਵ ਕਮਾਈਆ। ਚੌਦਾਂ ਚੌਦਾਂ ਕਰ ਬਹਾਲ, ਗਲੋਂ ਜ਼ੰਜ਼ੀਰ ਦਏ ਕਟਾਈਆ। ਸਚਖੰਡ ਬਣਾ ਸੱਚੀ ਧਰਮਸਾਲ, ਲੋਕਮਾਤ ਦਏ ਸੁਹਾਈਆ। ਉਪਰ ਬੈਠ ਦੀਨ ਦਿਆਲ, ਸਾਢੇ ਤਿੰਨ ਹੱਥ ਦਏ ਵਡਿਆਈਆ। ਗੋਬਿੰਦ ਆਏ ਚਲ ਕੇ ਲਾਲ, ਪਹਿਲੀ ਚੇਤ ਰੁਤ ਸੁਹਾਈਆ। ਔਂਦਾ ਜਾਂਦਾ ਕਿਸੇ ਨਾ ਦਿਸੇ ਕਰੇ ਖੇਲ ਕਮਾਲ, ਕਮਲੀ ਵਾਲਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਬਹੱਤਰ ਚੁਹੱਤਰ ਛੱਬੀ ਪੋਹ ਦਏ ਪਰਗਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਾਲੀ ਦੋ ਜਹਾਨ, ਛੱਤੀ ਦਿਵਸ ਸੇਵ ਕਮਾਈਆ। (੧ ਅੱਸੂ ੨੦੧੮ ਬਿ)
ਭਗਤ ਤਰਾਏ ਹਰਿ ਭਗਵਾਨ, ਭੈ ਭੌ ਨਾ ਕੋਈ ਜਣਾਇਆ। ਲੇਖਾ ਜਾਣੇ ਦੋ ਜਹਾਨ, ਸਤਿ ਸਤਿਵਾਦੀ ਵੇਸ ਧਰਾਇਆ। ਸਾਤਾ ਦੂਆ ਕਰ ਪਰਵਾਨ, ਅੰਕ ਅੰਕ ਨਾਲ ਮਿਲਾਇਆ। ਦੂਆ ਸਾਤਾ ਰਿਹਾ ਬੇਪਹਿਚਾਨ, ਰੂਪ ਰੰਗ ਨਾ ਕੋਈ ਵਖਾਇਆ। ਸਾਤਾ ਦੂਆ ਖੇਲ ਕਰੇ ਮਹਾਨ, ਸਾਚੀ ਵੰਡਨ ਵੰਡ ਵੰਡਾਇਆ। ਬਹੱਤਰ ਜਨ ਕਰੇ ਪਰਵਾਨ, ਭਗਤੀ ਭਗਤ ਭਗਤ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ।
ਭਗਤਾਂ ਅੰਦਰ ਭਗਤੀ ਧਾਰ, ਹਰਿ ਸਾਚਾ ਸਚ ਜਣਾਇੰਦਾ। ਆਤਮਾ ਸਿੰਘ ਸਿੰਘ ਕਰ ਪਿਆਰ, ਸਿੰਘ ਫੌਜਾ ਨਾਲ ਮਿਲਾਇੰਦਾ। ਦਰਸ਼ਨ ਸਿੰਘ ਦੇਵੇ ਦਰਸ ਦਿਦਾਰ, ਨੇਤਰ ਨੈਣ ਖੁਲਾਇੰਦਾ। ਸਿੰਘ ਠਾਕਰ ਮੇਲੇ ਠਾਕਰ ਦਵਾਰ, ਠੋਕਰ ਨਾਮ ਲਗਾਇੰਦਾ। ਅਮਰਜੀਤ ਸਿੰਘ ਅਮਰਾਪਦ ਧਾਰ, ਅਮਰ ਅਮਰ ਕਰਾਇੰਦਾ।
ਸਰਜੀਤ ਸਿੰਘ ਹਰਿ ਸਿਰਜਣ ਹਾਰ, ਸਿੰਘ ਆਪਣੀ ਖੇਲ ਖਲਾਇੰਦਾ। ਬਖ਼ਸ਼ੀਸ਼ ਹਰਿ ਬਖ਼ਸ਼ਣਹਾਰ, ਬਖ਼ਸ਼ਸ਼ ਆਪਣੀ ਝੋਲੀ ਪਾਇੰਦਾ। ਦਲੀਪ ਸਿੰਘ ਦੇਵੇ ਤਾਰ, ਸਿੰਘ ਪਾਲ ਨਾਲ ਰਲਾਇੰਦਾ। ਫੌਜਾ ਸਿੰਘ ਭਰ ਭੰਡਾਰ, ਸਿੰਘ ਸੋਹਣ ਸਮਝਾਇੰਦਾ। ਸਿੰਘ ਕੁੰਦਨ ਤਾਰੇ ਆਪਣੀ ਵਾਰ, ਸੁਖਦੇਵ ਸੁਖ ਸਮਝਾਇੰਦਾ। ਮੱਸਾ ਸਿੰਘ ਮਸਤ ਮਸਤ ਮੁਨਾਰ, ਏਕਾ ਰੰਗ ਚੜ੍ਹਾਇੰਦਾ। ਸੁਰਜਣ ਸਿੰਘ ਕਰੇ ਸ਼ੰਗਾਰ, ਨਰਾਇਣ ਸਿੰਘ ਨੈਣ ਚਮਕਾਇੰਦਾ। ਅਵਤਾਰ ਸਿੰਘ ਕਰ ਪਿਆਰ, ਸਵਿੰਦਰ ਸਿੰਘ ਸੰਗ ਨਿਭਾਇੰਦਾ। ਕਾਸ਼ੀ ਰਾਮ ਕ੍ਰਿਸ਼ਮਾ ਅੰਮ੍ਰਿਤ ਧਾਰ, ਸਿੰਘ ਬੰਤਾ ਝੋਲੀ ਪਾਇੰਦਾ। ਜਸਬੀਰ ਦੇਵੇ ਧੀਰ, ਚਰਨ ਘਤੇ ਇਕ ਵਹੀਰ, ਸਿੰਘ ਸੰਤਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਖੇਲ ਆਪ ਕਰਾਇੰਦਾ।
ਸਾਚਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਸਿੰਘ ਕੇਹਰ ਕਰੇ ਪਿਆਰ, ਮਲ ਸਿੰਘ ਨਾਲ ਮਿਲਾਈਆ। ਗੁਰਦਾਸ ਸਿੰਘ ਦਏ ਅਧਾਰ, ਜਰਨੈਲ ਸਿੰਘ ਸੋਭਾ ਪਾਇੰਦਾ। ਸਿੰਘ ਸਰਦਾਰਾ ਦੇਵੇ ਤਾਰ, ਗੁਰਬਚਨ ਸਿੰਘ ਕਰੇ ਕੁੜਮਾਈਆ। ਰਾਮ ਸਿੰਘ ਖੋਲ੍ਹ ਕਿਵਾੜ, ਨੇਤਰ ਨੈਣ ਨੈਣ ਸਮਝਾਈਆ। ਸਿੰਘ ਸੌਦਾਗਰ ਮੰਦਰ ਆਪਣੇ ਵਾੜ, ਕਾਇਆ ਗਾਗਰ ਬੂਝ ਬੁਝਾਈਆ। ਬੂੜ ਸਿੰਘ ਜੋਤ ਨਿਰਾਕਾਰ, ਨੂਰ ਨੁਰਾਨਾ ਆਪ ਦਰਸਾਈਆ। ਅਮਰ ਸਿੰਘ ਅਮਰਾਪਦ ਚਾੜ੍ਹ, ਗੁਰਦਿਆਲ ਗੁਰ ਗੁਰ ਰੂਪ ਸਮਾਈਆ। ਸਿੰਘ ਨਾਜ਼ਰ ਦਏ ਅਧਾਰ, ਨਿਰੰਜਣ ਏਕਾ ਨੈਣ ਖਲਾਈਆ। ਸਿੰਘ ਸਰਦਾਰਾ ਕਰੇ ਵਿਚਾਰ, ਗੱਜਣ ਸਿੰਘ ਸੋਭਾ ਪਾਈਆ। ਹਰਬੰਸ ਸਿੰਘ ਉਤਰਿਆ ਪਾਰ, ਭਾਗ ਸਿੰਘ ਭਾਗ ਵਡਿਆਈਆ। ਸਿੰਘ ਜਾਗੀਰ ਕਰੇ ਸ਼ੰਗਾਰ, ਤਨ ਬਸਤਰ ਇਕ ਛੁਹਾਈਆ। ਹਰਚੰਦ ਸਿੰਘ ਹੋਵੇ ਪਾਰ, ਖ਼ੁਸ਼ੀ ਬੰਦ ਬੰਦ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਪ੍ਰੀਤਮ ਸਿੰਘ ਪ੍ਰੇਮ ਪਿਆਰ, ਸਿੰਘ ਪਰਗਟ ਨਾਲ ਮਿਲਾਈਆ। ਰਤਨ ਸਿੰਘ ਅਮੋਲਕ ਲਾਲ, ਸਰੂਪ ਅਨੂਪ ਦਰਸਾਈਆ। ਸਿੰਘ ਸਰੂਪ ਕਰੇ ਪ੍ਰਿਤਪਾਲ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਸੱਚਾ ਵੇਖੇ ਲਾਲ, ਲਾਲ ਸਿੰਘ ਦਏ ਵਡਿਆਈਆ। ਨਸੀਬ ਸਿੰਘ ਕਰੇ ਬਹਾਲ, ਸਿੰਘ ਰੇਸ਼ਮ ਨਾਲ ਮਿਲਾਈਆ। ਜਸਵੰਤ ਸਿੰਘ ਨਾ ਖਾਏ ਕਾਲ, ਗੁਰਮੀਤ ਸਿੰਘ ਮਿਲੇ ਵਡਿਆਈਆ। ਗੱਜਨ ਸਿੰਘ ਨਾ ਹੋਏ ਕਦੇ ਬੇਹਾਲ, ਗੁਰਮੇਜ ਰੰਗ ਵਟਾਈਆ। ਕੇਸਰ ਸਿੰਘ ਆਪਣਾ ਲਾਲ, ਗੁਰਦੇਵ ਸਿੰਘ ਖ਼ੁਸ਼ੀ ਮਨਾਈਆ । ਤਾਰੂ ਸਿੰਘ ਹੋਏ ਦਿਆਲ, ਸਿੰਘ ਵਤਨ ਵੱਜੇ ਵਧਾਈਆ। ਅਰਜਣ ਸਿਘ ਸੁਰਤ ਸੰਭਾਲ, ਸੁਰਤ ਸ਼ਬਦ ਕਰੇ ਕੁੜਮਾਈਆ। ਬਲਵੰਤ ਕੌਰ ਦੇਵੇ ਤਾਰ, ਧਰਮ ਸਪਤਨੀ ਸਿੰਘ ਬਿਸ਼ਨ ਵਡਿਆਈਆ। ਸੁਦਰਸਨ ਦੇਵੇ ਇਕ ਅਧਾਰ, ਨਾਰੀ ਰੂਪ ਵਟਾਈਆ। ਭਾਗਨ ਸੋਹੇ ਸਚ ਦਵਾਰ, ਨੇਤਰ ਜਾਗਣ ਖ਼ੁਸ਼ੀ ਮਨਾਈਆ। ਰਣਜੀਤ ਕੌਰ ਮਿਲਿਆ ਸਚ ਘਰ ਬਾਰ, ਸ਼ਾਹ ਪਾਤਸ਼ਾਹ ਹੋਏ ਸਹਾਈਆ। ਕੁਛ ਸਿੱਖ ਰੱਖ ਲਏ ਤੀਜੇ ਦਿਨ ਫਿਰ ਕਰੇ ਵਿਹਾਰ, ਆਪਣਾ ਪਰਦਾ ਆਪ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ।
ਬਹੱਤਰ ਭਗਤ ਅਕੱਠ, ਏਕਾ ਦਰ ਸੁਹਾਇੰਦਾ। ਚੇਲਾ ਸਿੰਘ ਨਾਮ ਲਿਆ ਰਟ, ਤੇਜ ਭਾਨ ਹਰਿ ਗੁਣ ਗਾਇੰਦਾ। ਗੁਰਦਿਤ ਸਿੰਘ ਲੇਖੇ ਲਾਈ ਰਤ, ਸਿੰਘ ਲਛਮਣ ਪਾਰ ਕਰਾਇੰਦਾ। ਦੇਵਾ ਸਿੰਘ ਖੇੜਾ ਨਾ ਹੋਏ ਭੱਠ, ਧਰਮ ਚੰਦ ਜੋੜ ਜੁੜਾਇੰਦਾ। ਦੇਵੀ ਸਿੰਘ ਗੇੜੇ ਲੱਠ, ਆਪਣਾ ਗੇੜਾ ਆਪ ਭਵਾਇੰਦਾ। ਭਗਤ ਸਿੰਘ ਮਾਰਗ ਦੱਸ, ਸਿੰਘ ਜਸਵੰਤ ਰਾਹ ਚਲਾਇੰਦਾ । ਸਵਿੰਦਰ ਸਿੰਘ ਮੇਲਾ ਹੱਸ ਹੱਸ, ਟੋਪਨ ਸਾਚੇ ਘੋੜ ਚੜ੍ਹਾਇੰਦਾ। ਬਹੱਤਰ ਤਾਰ ਨਾ ਕਰੇ ਬਸ, ਜੋ ਆਇਆ ਪਾਰ ਕਰਾਇੰਦਾ। ਚੁਹੱਤਰਾਂ ਪਹਿਲੋਂ ਪੂਰੀ ਕਰੇ ਆਸ, ਸੱਤਰ ਆਪਣੇ ਅਗੇ ਲਾਇੰਦਾ। ਸੱਤਰ ਬਹੱਤਰ ਚੁਹੱਤਰ ਇਕ ਇਕ ਨਾਲ ਇਕੀਆਂ ਕਰੇ ਬੰਦ ਖ਼ਲਾਸ, ਇਕੀਆਂ ਅਗੇ ਇਕੀ ਇਕੀ ਹੋਰ ਤਰਾਇੰਦਾ। ਕੋਈ ਹੋ ਕੇ ਨਾ ਜਾਏ ਨਿਰਾਸ, ਸਭ ਦਾ ਲੇਖਾ ਆਪਣੀ ਝੋਲੀ ਪਾਇੰਦਾ। ਸਦਾ ਸਹੇਲਾ ਵਸੇ ਪਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸੱਤਰ ਬਹੱਤਰ ਚੁਹੱਤਰ ਤਿੰਨਾਂ ਅੰਕ ਕਰ ਅਕੱਤਰ, ਤਿੰਨਾਂ ਵਿਚੋਲਾ ਬਣੇ ਬਹੱਤਰ, ਸਿਫ਼ਰਾ ਉਡਾਏ ਸੱਤਰ, ਸਾਤਾ ਰਹਿ ਜਾਏ ਸਭ ਦਾ ਮਿਤਰ, ਚੌਕਾ ਚੌਥਾ ਜੁਗ ਬਣਿਆ ਚਤਰ, ਸਾਤਾ ਸਤਿ ਸਤਿਵਾਦੀ ਮਾਰੇ ਛਿਤਰ, ਸਭ ਨੂੰ ਮੂੰਹ ਦੇ ਭਾਰ ਸੁਟਾਇੰਦਾ।
ਬਹੱਤਰ ਭਗਤ ਜੀਵ ਜੰਤ ਦੇਂਦੇ ਰਹਿ ਜਾਣ ਪਤਰ, ਪੂਰਬ ਲਹਿਣਾ ਝੋਲੀ ਪਾਈਆ। ਅੱਗੋਂ ਸਭਨਾ ਪੰਜ ਵਿਕਾਰਾ ਦੇਵੇ ਲਿਤੜ, ਆਪਣਾ ਭਾਰ ਉਠਾਈਆ। ਗਲ ਲਗਾਵੇ ਭਰੀਆਂ ਚਿੱਕੜ, ਦੁਰਮਤ ਮੈਲ ਧੁਵਾਈਆ। ਛੱਤੀ ਜੁਗ ਗੁਰਸਿਖੋਂ ਤੁਹਾਡਾ ਕਰਦਾ ਆਇਆ ਫਿਕਰ, ਫਿਕਰਾ ਆਪਣਾ ਮਾਤ ਚਲਾਈਆ। ਜਿਸ ਦੇ ਪਿਛੇ ਜਿਕਰੀਏ ਚਿਰਾਇਆ ਜ਼ਿਕਰ, ਸੋ ਤੁਹਾਡਾ ਜ਼ਿਕਰ ਆਪਣੀ ਖ਼ੁਸ਼ੀ ਮਨਾਈਆ। ਜਿਸ ਨੂੰ ਕਹਿੰਦੇ ਗਏ ਆਦਿ ਜੁਗਾਦਿ ਲੇਖਾ ਦੇਂਦਾ ਸੋ ਕਲਜੁਗ ਅੰਤਮ ਆਇਆ ਨਿੱਤਰ, ਨਿਰਵੈਰ ਪੁਰਖ ਬੇਪਰਵਾਹੀਆ। ਜਿਸ ਨੂੰ ਗੋਬਿੰਦ ਬਣਾਇਆ ਮਿਤਰ, ਸੋ ਮਿਤਰ ਬਣ ਬਣ ਸੇਵ ਕਮਾਈਆ। ਜੋ ਬਣ ਹੰਕਾਰੀ ਬੈਠੇ ਵਿਟਰ, ਅੰਤ ਸਭ ਨੂੰ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ।
ਬਹੱਤਰ ਸਿਖ ਬਹੱਤਰ ਨਾੜੀ, ਨਾੜ ਨਾੜ ਨਾੜ ਸਮਾਇੰਦਾ। ਨਿਰਗੁਣ ਫਿਰੇ ਪਿਛੇ ਅਗਾੜੀ, ਸਰਗੁਣ ਤੇਰੀ ਸੇਵ ਕਮਾਇੰਦਾ। ਰੱਖੇ ਲਾਜ ਚਰਨ ਸੁਹਾਈ ਦਾੜ੍ਹੀ, ਲਾਜਾਵੰਤ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਇਕ ਸਮਝਾਇੰਦਾ। (੧ ਕੱਤਕ ੨੦੧੮ ਬਿ)
ਸੱਤਰਾਂ ਮੇਲਾ ਸਰਬੰਗ, ਸਰਬੰਗ ਦਇਆ ਕਮਾਈਆ। ਸੱਤਰਾਂ ਮਿਲਿਆ ਸੰਗ, ਸੰਗ ਨਿਭਾਈਆ। ਸੱਤਰਾਂ ਚੜ੍ਹਿਆ ਰੰਗ, ਰੰਗ ਰੰਗਾਈਆ। ਸੱਤਰਾਂ ਪੂਰੀ ਕਰੀ ਉਮੰਗ, ਉਮੰਗ ਝੋਲੀ ਪਾਈਆ। ਸੱਤਰਾਂ ਚੜ੍ਹਿਆ ਚੰਦ, ਚੰਦ ਰੁਸ਼ਨਾਈਆ। ਸੱਤਰਾਂ ਮਿਲਿਆ ਅਨੰਦ, ਅਨੰਦ ਵਡਿਆਈਆ। ਸੱਤਰਾਂ ਮਿਲਿਆ ਗੋਬਿੰਦ, ਗੋਬਿੰਦ ਹੋਈ ਕੁੜਮਾਈਆ। ਸੱਤਰਾਂ ਮੇਲਾ ਗੁਣੀ ਗਹਿੰਦ, ਗਹਿਰ ਗੰਭੀਰ ਸੇਵ ਕਮਾਈਆ। ਸੱਤਰਾਂ ਲੇਖੇ ਲੱਗੀ ਜਿੰਦ, ਜਿੰਦ ਵਾਰੀ ਘੋਲ ਘੁੰਮਾਈਆ। ਸੱਤਰ ਸਰਸੇ ਗਏ ਖਿੰਡ, ਅੰਤਮ ਇਕੱਠੇ ਆਪ ਕਰਾਈਆ। ਗੋਬਿੰਦ ਪਹਿਲੋਂ ਸੰਬਲ ਨਗਰ ਬੱਧਾ ਪਿੰਡ, ਪੁਰੀ ਅਨੰਦ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਦੇਵੇ ਮਾਣ ਵਡਿਆਈਆ।
ਸੱਤਰਾਂ ਜੋਗਾ ਹੋਇਆ ਆਪ, ਸਤਿ ਸਤਿ ਸਮਝਾਈਆ। ਸੱਤਰਾਂ ਬਣਿਆਂ ਮਾਈ ਬਾਪ, ਪਿਤਾ ਪੂਤ ਸਮਝਾਈਆ। ਸੱਤਰਾਂ ਕੋਲੋਂ ਕਰਾ ਆਪਣਾ ਨਾਪ, ਹਰਿ ਆਪਣੀ ਵੰਡ ਵੰਡਾਈਆ। ਆਪੇ ਕਰ ਖੇਲ ਤਮਾਸ਼, ਪ੍ਰਭ ਵੇਖੇ ਚਾਈਂ ਚਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਸਤਰਾਂ ਹੋਇਆ ਆਪੇ ਜੋਗਾ, ਜੀਵਣ ਜੁਗਤ ਜੁਗਤ ਜਣਾਇੰਦਾ। ਗੋਬਿੰਦ ਬਦਲਿਆ ਆਪਣਾ ਚੋਗਾ, ਚੋਲਾ ਨਾ ਹੋਰ ਹੰਢਾਇੰਦਾ। ਨਿਰਗੁਣ ਹੋ ਕੇ ਦੇਵੇ ਹੋਕਾ, ਸਰਗੁਣ ਖੇਲ ਕਰਾਇੰਦਾ। ਅੰਤ ਨਦੇੜ ਜੋ ਦੇ ਕੇ ਗਿਆ ਧੋਖਾ, ਅੱਧਵਿਚਕਾਰ ਰਖਾਇੰਦਾ। ਅੰਤਮ ਵੇਖਣ ਆਇਆ ਮੌਕਾ, ਮੋਤਬਰ ਆਪਣਾ ਨਾਉਂ ਧਰਾਇੰਦਾ। ਜਿਸ ਨੇ ਛੱਡਿਆ ਪਟਨਾ ਪੌਂਟਾ, ਸੋ ਪੋਹ ਛੱਬੀ ਰੰਗ ਰੰਗਾਇੰਦਾ। ਏਕਾ ਢੱਯਾ ਸੁੱਤਾ ਰਿਹਾ ਲਾ ਕੇ ਢੌਂਕਾ, ਫਿਰ ਆਪਣੀ ਕਰਵਟ ਬਦਲਾਇੰਦਾ। ਗੋਬਿੰਦ ਕਦੇ ਨਾ ਜਾਏ ਔਂਤਾ, ਪੂਤ ਪੋਤਰੇ ਵੇਖ ਖ਼ੁਸ਼ੀ ਮਨਾਇੰਦਾ। ਧਰਤੀ ਮਾਤ ਸਾਫ਼ ਰੱਖਿਆ ਕਰ ਕੇ ਚੌਂਕਾ, ਖ਼ਾਕੀ ਖ਼ਾਕ ਸਾਫ਼ ਕਰਾਇੰਦਾ। ਗੋਬਿੰਦ ਕਰੇ ਉਸਾਰੀ ਨਾਲ ਸ਼ੌਂਕਾ, ਗੋਬਿੰਦ ਆਪਣਾ ਖ਼ੂਨ ਭੇਟ ਚੜ੍ਹਾਇੰਦਾ। ਜਨ ਭਗਤਾਂ ਆਪੇ ਪਹੁੰਚਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਆਪੇ ਦਇਆ ਕਮਾਇੰਦਾ। ਸੱਤਰਾਂ ਦੇਵੇ ਮਾਣ, ਮਾਣ ਵਡਿਆਈਆ। ਸੱਤਰਾਂ ਦੇਵੇ ਗਿਆਨ, ਗਿਆਨ ਚਤੁਰਾਈਆ। ਸੱਤਰਾਂ ਦੇਵੇ ਧਿਆਨ, ਧਿਆਨ ਲਗਾਈਆ । ਸੱਤਰਾਂ ਦੇਵੇ ਪੀਣ ਖਾਣ, ਅੰਮ੍ਰਿਤ ਰਸ ਵਖਾਈਆ। ਸੱਤਰਾਂ ਦੇਵੇ ਗਾਨ, ਸੋਹੰ ਢੋਲਾ ਕਰੇ ਪੜ੍ਹਾਈਆ। ਸੱਤਰਾਂ ਦੇਵੇ ਦਾਨ, ਨਾਮ ਅਨਮੁਲਾ ਝੋਲੀ ਪਾਈਆ। ਸੱਤਰਾਂ ਖੇਲ ਕਰੇ
ਮਹਾਨ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੱਤਰਾਂ ਚਾੜ੍ਹੇ ਆਪਣੇ ਉਪਰ ਮਕਾਨ, ਬੇਮਕਾਨ ਖੇਲ ਕਰਾਈਆ। ਸੱਤਰਾਂ ਕੋਲੋਂ ਆਪਣੇ ਚਾਰ ਜੁਗ ਦੀ ਚਾਰ ਕੁੰਟ ਦੀ ਉਜਾੜ ਦੇਵੇ ਦੁਕਾਨ, ਸੱਤਰ ਇੱਟਾਂ ਦਏ ਉਖੜਾਈਆ । ਸਾਢੇ ਤਿੰਨ ਹੱਥ ਭਗਤ ਦੁਵਾਰੇ ਚੋਟੀ ਉਤੇ ਲਾ ਭਗਵਾਨ, ਭਗਤਾਂ ਖ਼ੁਸ਼ੀ ਮਨਾਈਆ। ਗੁਰਮੁਖ ਤੁਹਾਡਾ ਝੁੱਲੇ ਨਿਸ਼ਾਨ, ਸਤਿਜੁਗ ਸਾਚੇ ਵੱਜੇ ਵਧਾਈਆ । ਮੰਦਰ ਮਸਜਿਦ ਸ਼ਿਵਦੁਆਲੇ ਸਰਬ ਮਿਟ ਜਾਣ, ਲੋਕਮਾਤ ਰਹਿਣ ਨਾ ਪਾਈਆ। ਇਕ ਗੋਬਿੰਦ ਦੂਜਾ ਰਹੇ ਭਗਵਾਨ, ਤੀਜੀ ਸੰਗਤ ਨਾਲ ਮਿਲਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਈਆ । ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਣ, ਦੋਏ ਜੋੜ ਪੈਣ ਸਰਨਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਇਕੋ ਵਾਰ ਗੁਰਮੁਖਾਂ ਵਲ ਕਰੇ ਧਿਆਨ, ਇਕੋ ਪੌੜੇ ਦਏ ਚੜ੍ਹਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਦੂਜਾ ਨਿਸ਼ਾਨਾ ਨਾ ਕੋਇ ਰਖਾਈਆ। ਜਿਥੇ ਇਕੋ ਇਸ਼ਟ ਨੌਜਵਾਨ, ਬੁੱਢਾ ਬਾਲ ਨਾ ਕਦੇ ਹੋ ਜਾਈਆ । ਜੇਹੜਾ ਗੁਰ ਅਵਤਾਰਾਂ ਦੇਂਦਾ ਰਿਹਾ ਦਾਨ, ਸੋ ਦਾਤਾ ਦਾਨੀ ਇਕੋ ਮੰਗੋ ਜਿਸ ਦੇ ਮੰਗਿਆਂ ਭੁੱਖ ਰਹੇ ਨਾ ਰਾਈਆ। ਉਸ ਦੇ ਚਰਨਾਂ ਹੇਠਾਂ ਲੁਕੋ, ਸ਼ਹਿਨਸ਼ਾਹ ਸ਼ੇਰ ਇਕੋ ਇਕ ਅਵਖਾਈਆ। ਉਸ ਦੇ ਸਾਇਆ ਹੇਠ ਬਾਂਹ ਕੱਢ ਕੇ ਬੁੱਕੋ, ਪ੍ਰਭ ਮਿਲਿਆ ਸੱਚਾ ਮਾਹੀਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕੋ, ਗੋਬਿੰਦ ਪਿਛੇ ਧਾਰ ਸਿਖਾਈਆ। ਹੁਣ ਨੇੜੇ ਆ ਕੇ ਢੁਕੋ, ਦੇਵੇ ਦਰਸ ਦਰਦੀ ਆਪਣਾ ਦਰਦ ਵੰਡਾਈਆ। ਸਾਰੇ ਇਕੱਠੇ ਹੋ ਕੇ ਪੁਛੋ, ਕਿਥੇ ਲੁਕਿਆ ਰਿਹੋਂ ਨਜ਼ਰ ਕਿਸੇ ਨਾ ਆਈਆ। ਅੱਗੇ ਹੋ ਕੇ ਫੜ ਲਓ ਗੁਟੋਂ, ਜਿਸ ਹੱਥ ਨਾਲ ਫੜੀ ਤਲਵਾਰ, ਤਿਸ ਹੱਥ ਨਾਲ ਗੁਰ ਸਤਿਗੁਰ ਲਓ ਮਨਾਈਆ। ਕਰ ਪਿਆਰ ਪ੍ਰਭ ਚਰਨੀ ਝੁਕੋ, ਝੁਕਵੀਂ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਸੱਤਰਾਂ ਯਾਦ, ਯਾਦ ਜਣਾਇਆ। ਸੱਤਰਾਂ ਸੁਣ ਫ਼ਰਯਾਦ, ਫ਼ਰਿਯਾਦੀ ਫੇਰਾ ਪਾਇਆ। ਸੱਤਰਾਂ ਦੇਵੇ ਦਾਦ, ਵਸਤ ਵੰਡਾਇਆ। ਸੱਤਰਾਂ ਵੱਜੇ ਨਾਦ, ਨਾਦ ਅਲਾਇਆ। ਸੱਤਰਾਂ ਹੋ ਵਿਸਮਾਦ, ਵਿਸਮਾਦੀ ਖੇਲ ਰਚਾਇਆ। ਸੱਤਰਾਂ ਖੋਲ੍ਹੀ ਜਾਗ, ਜਾਗਰਤ ਰੂਪ ਜਣਾਇਆ। ਸੱਤਰਾਂ ਸੁਣੀ ਆਵਾਜ਼, ਦੂਰ ਦੁਰਾਡਾ ਨੱਠ ਕੇ ਆਇਆ। ਸੱਤਰਾਂ ਰਚਿਆ ਕਾਜ, ਕਰਨੀ ਕਰਤਾ ਆਪ ਕਮਾਇਆ। ਸੱਤਰਾਂ ਨਾਲ ਰਲਾਏ ਪੰਜ ਰਾਜ, ਮਿਸਤਰੀ ਆਪਣਾ ਹੁਕਮ ਮਨਾਇਆ। ਪਿਛੇ ਜੋ ਸੰਗਤ ਰਹਿ ਗਈ ਛੱਬੀ ਪੋਹ ਸਭ ਨੂੰ ਇਕੱਠਾ ਕਰ ਕੇ ਦੇਵੇ ਦਾਜ, ਇਕੋ ਜੇਹੀ ਝੋਲੀ ਦਏ ਭਰਾਇਆ। ਗੁਰਸਿਖ ਨਾਲ ਸੱਤਰ ਸੱਤਰ ਇੱਟਾਂ ਪ੍ਰਭ ਸਾਚੇ ਲਈ ਲੈ ਕੇ ਔਣਾ ਦਾਜ, ਧਰਮ ਦੁਆਰੇ ਤੁਹਾਡਾ ਮੰਦਰ ਦਏ ਬਣਾਇਆ। ਓਥੇ ਇਕੋ ਇਕ ਸਮਾਜ, ਦੂਜੀ ਵੰਡ ਨਾ ਕੋਇ ਵੰਡਾਇਆ। ਉਤੇ ਲਿਖ ਦਏ ਸਿਰ ਸੰਗਤ ਪਹਿਨਾਇਆ ਤਾਜ, ਸਿਰ ਆਪਣਾ ਭੇਟ ਚੜ੍ਹਾਇਆ। ਜਿਸ ਨੇ ਕਰਨਾ ਸੱਚਾ ਰਾਜ, ਦਰਗਹਿ ਸਾਚੀ ਵੇਖ ਵਖਾਇਆ। ਜਿਹਨੇ ਸੱਤਰਾਂ ਉਤੋਂ ਸਿਫ਼ਰਾ ਕਰ ਕੇ ਸਾਰਾ ਸੰਸਾਰ ਜਾਣਾ ਖਾਜ, ਖਾ ਖਾ ਆਪਣਾ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਹਰਿ ਸੰਗਤ ਸੰਗ ਇਕੋ ਰੰਗ ਵਖਾਇਆ।
ਸੱਤਰਾਂ ਵਾਲਾ ਇਕੋ ਸਤਿਗੁਰ, ਸਤਿ ਸਤਿਵਾਦ ਅਖਵਾਈਆ। ਸਾਤਾ ਸਿਫ਼ਰਾ ਗਏ ਜੁੜ, ਅੰਕ ਅੰਕ ਨਾਲ ਮਿਲਾਈਆ। ਸਤਿ ਸਰੂਪ ਸਿਫ਼ਰਾ ਹੋ ਕੇ ਰਿਹਾ ਦੌੜ, ਨਜ਼ਰ ਕਿਸੇ ਨਾ ਆਈਆ। ਸਿਫ਼ਰਾ ਘਰ ਘਰ ਰਿਹਾ ਬੌਹੜ, ਸਤਿ ਸਤਿ ਸੁਣਾਈਆ। ਸੱਤ ਕਹੇ ਸਤਿ ਗਿਆ ਦੌੜ, ਸਤਿ ਸਿਫ਼ਰ ਰੂਪ ਹੋ ਜਾਈਆ। ਬਿਨ ਸਤਿਗੁਰ ਸਿਫ਼ਰ ਸਤਿ ਨਾ ਕਰੇ ਕੋਈ ਮਿੱਠਾ ਕੌੜ, ਰਸ ਅੰਮ੍ਰਿਤ ਨਾ ਕੋਇ ਭਰਾਈਆ। ਸੋ ਸਤਿਗੁਰ ਚੜ੍ਹਿਆ ਸਾਚੇ ਘੋੜ, ਜਿਸ ਦੀ ਸਿਫ਼ਤ ਕਰ ਕਰ ਥੱਕੇ ਲਿਖ ਲਿਖ ਲੇਖ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਚ ਸਚ ਸਚ ਅਖਵਾਈਆ।
ਸਚ ਸਤਿਗੁਰ ਇਕੋ ਸਤਰ, ਆਦਿ ਜੁਗਾਦਿ ਸਮਾਇੰਦਾ। ਸਤਿ ਸਤਿਗੁਰ ਖੋਲ੍ਹੇ ਪੱਤਰ, ਆਪਣਾ ਵਰਕਾ ਆਪ ਉਲਟਾਇੰਦਾ। ਸਤਿ ਸਤਿਗੁਰ ਧਾਰ ਦੁਤਰ, ਦੋਏ ਦੋਏ ਰੂਪ ਧਰਾਇੰਦਾ। ਸਤਿ ਸਤਿਗੁਰ ਪਿਤਾ
ਪੁੱਤਰ, ਗੋਬਿੰਦ ਅਕਾਲ ਰੰਗ ਰੰਗਾਇੰਦਾ। ਸਤਿ ਸਤਿਗੁਰ ਲੁਕਿਆ ਰਹੇ ਆਪਣੀ ਨੁੱਕਰ, ਨਜ਼ਰ ਕਿਸੇ ਨਾ ਆਇੰਦਾ। ਸਤਿ ਸਤਿਗੁਰ ਹਰਿਜਨ ਕਰੇ ਸ਼ੁਕਰ, ਸ਼ੁਕਰੀਆ ਇਕ ਮਨਾਇੰਦਾ। ਸਤਿ ਸਤਿਗੁਰ ਬਿਨ ਮਾਂ ਪਿਉ ਬਿਨ ਜਨਨੀ ਆਏ ਉਤਰ, ਕੁੱਖੀਂ ਭਾਗ ਨਾ ਕੋਇ ਲਗਾਇੰਦਾ। ਸਤਿ ਸਤਿਗੁਰ ਜੈਂਹ ਵੇਖੋ ਤੈਂਹ ਜਾਏ ਉਪੜ, ਦੂਰ ਨੇੜੇ ਨਾ ਕੋਇ ਜਣਾਇੰਦਾ। ਸਤਿ ਸਤਿਗੁਰ ਸਰਸੇ ਵਾਲਾ ਨਾ ਗਿਆ ਮੁਕਰ, ਪਿਛਲਾ ਲੇਖਾ ਆਪ ਮੁਕਾਇੰਦਾ। ਜਿਨ੍ਹਾਂ ਪਿਛੇ ਵਾਰੇ ਜਿਗਰੇ ਟੁਕੜ, ਲਖ਼ਤੇ ਜਿਗਰ ਭੇਟ ਚੜ੍ਹਾਇੰਦਾ। ਤਿਨ੍ਹਾਂ ਪਿਛੇ ਪਿਆ ਉਪੜ, ਅਗਲਾ ਪੰਧ ਮੁਕਾਇੰਦਾ। ਅੱਲਾ ਰਾਣੀ ਨੂੰ ਕੋਈ ਨਾ ਕਹੇ ਫੁੱਫੀ ਮੀਆਂ ਬਣੇ ਨਾ ਕੋਈ ਫੁੱਫੜ, ਭੈਣ ਭਾਈਂਆਂ ਅੱਗੇ ਲਾਇੰਦਾ। ਕਿਸੇ ਜ਼ੋਰ ਨਾ ਚਲੇ ਜਿਨ੍ਹਾਂ ਦਾੜ੍ਹੀ ਰਤੀ ਕੀਤੀ ਬਣ ਕੇ ਚਿੱਟੇ ਕੁੱਕੜ, ਚਿਤੂ ਸਭ ਨੂੰ ਆਪ ਬਣਾਇੰਦਾ । ਵੇਲੇ ਸਿਰ ਆ ਕੇ ਗਿਆ ਪੁੱਖਰ, ਆਪਣਾ ਖੇਲ ਵਖਾਈਆ। ਜਿਸ ਦੀਆਂ ਘਰ ਘਰ ਸੁੱਖਣਾਂ ਸੁੱਖਣ, ਸੋ ਬਿਨ ਗੁਰਸਿਖਾਂ ਮਿਲੇ ਨਾ ਕਿਸੇ ਮਾਹੀਆ। ਸ੍ਰਿਸ਼ਟ ਸਬਾਈ ਭਰੀ ਦੁੱਖਣ, ਧੂਆਂਧਾਰ ਲੋਕਾਈਆ । ਬਾਹੋਂ ਫੜ ਕੋਇ ਨਾ ਆਏ ਚੁੱਕਣ, ਸਾਰੇ ਬੈਠੇ ਮੁੱਖ ਭੁਆਈਆ। ਦੂਰ ਦੁਰਾਡੇ ਬਹਿ ਬਹਿ ਬੁੱਕਣ, ਅੱਗੇ ਵੇਖਣ ਸ਼ੇਰ ਪਿਛੇ ਸਭ ਮੁੜ ਜਾਈਆ। ਇਕ ਦੂਜੇ ਨੂੰ ਕਹਿਣ ਚਲੋ ਰਲ ਕੇ ਚਲੀਏ ਕੁੱਟਣ, ਆਪਣਾ ਬਲ ਧਰਾਈਆ। ਜਿਸ ਵੇਲੇ ਸ੍ਰੀ ਭਗਵਾਨ ਮਾਰ ਭੱਬਕ ਆਪਣੀ ਖੋਲ੍ਹੇ ਬੁਕਲ, ਸਾਰੇ ਭੱਜਣ ਵਾਹੋ ਦਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਥਾਂ ਨਾ ਲੱਭੇ ਲੁਕਣ, ਬਿਨ ਹਰਿ ਚਰਨਾਂ ਓਟ ਨਜ਼ਰ ਕੋਇ ਨਾ ਆਈਆ। ਸਾਰੇ ਇਕ ਦੂਜੇ ਨੂੰ ਦੱਸਣ, ਸਾਡਾ ਪੈਂਡਾ ਆਇਆ ਉਤੇ ਮੁੱਕਣ, ਅਗਲਾ ਲੇਖਾ ਰਹੇ ਨਾ ਰਾਈਆ। ਸ੍ਰੀ ਭਗਵਾਨ ਨੌਜਵਾਨ ਮਿਹਰਵਾਨ ਦੀਨ ਦਿਆਲ ਠਾਕਰ ਸਵਾਮੀ ਕੋਝਿਆਂ ਕਮਲਿਆਂ ਆਪ ਗਿਆ ਚੁੱਕਣ, ਚੁਕ ਚੁਕ ਆਪਣੀ ਗੋਦ ਬਹਾਈਆ। ਗੋਬਿੰਦ ਨਾਲ ਰੱਖਿਆ ਪੁੱਤਣ, ਪਿਤਾ ਪੂਤ ਫੇਰਾ ਪਾਈਆ। ਗੁਰਮੁਖ ਦੁਆਰੇ ਗਿਆ ਝੁਕਣ, ਨਿਉਂ ਨਿਉਂ ਸੀਸ ਝੁਕਾਈਆ। ਲੱਖ ਚੁਰਾਸੀ ਗਿਆ ਫੂਕਣ, ਇਕ ਫੁੰਕਾਰ ਲਗਾਈਆ। ਦੋ ਜਹਾਨਾਂ ਗਿਆ ਸੂਤਣ, ਨਾਮ ਵਟਣਾ ਰਿਹਾ ਚੜ੍ਹਾਈਆ। ਕਲਜੁਗ ਅੰਤਮ ਸਾਰੇ ਭੂਤਨ, ਬੀਰ ਬੇਤਾਲ ਨਾਚ ਨਚਾਈਆ। ਸ੍ਰੀ ਭਗਵਾਨ ਸਭ ਦੇ ਸਿਰ ਵਿਚ ਮਾਰੇ ਜੂਤਨ, ਜੋ ਬੈਠੇ ਨਾਮ ਭੁਲਾਈਆ। ਲੇਖਾ ਜਾਣੇ ਚਾਰੇ ਕੂਟਨ, ਦਹਿ ਦਿਸ਼ਾ ਵੇਖ ਵਖਾਈਆ। ਨਾਤਾ ਤੋੜੇ ਜੂਠ ਝੂਠਣ, ਜੂਠਿਆਂ ਝੂਠਿਆਂ ਥੁੱਕਾਂ ਮੁੱਖ ਭਰਾਈਆ। ਜੰਗਲ ਜੂਹ ਉਜਾੜ ਪਹਾੜ ਵੇਖੇ ਅਵਧੂਤਨ, ਜੋ ਤਨ ਬੈਠੇ ਖ਼ਾਕ ਰਮਾਈਆ। ਗੁਫ਼ਾ ਅੰਦਰ ਵੇਖੇ ਸੁੱਤੇ ਘੂਕਨ, ਜੋ ਅੱਖਾਂ ਕਰ ਬੰਦ ਕੰਨਾਂ ਵਿਚ ਉਂਗਲਾਂ ਪਾਈਆ। ਜੋ ਸੂਰਾਂ ਵਾਂਗੂੰ ਸੂਕਣ, ਸਾਰੇ ਸਾਧ ਉਠਾਈਆ। ਜੋ ਪੀਵਣ ਭੰਗ ਬੂਟਨ, ਸਭ ਦੀ ਜੜ੍ਹ ਉਖੜਾਈਆ। ਜੋ ਸੁਲਫ਼ਿਆਂ ਲਾਵਣ ਸੂਟਨ, ਤਿਨ੍ਹਾਂ ਕਰੇ ਸਫ਼ਾਈਆ। ਜੋ ਤਮਾਕੁ ਪੀ ਪੀ ਨਸ਼ਾ ਝੂਟਣ, ਝਟਕਾ ਸਭ ਦਾ ਦਏ ਕਰਾਈਆ। ਜੋ ਉਚੀ ਬੋਲ ਬੋਲ ਮੰਦਰ ਮਸਜਿਦ ਸ਼ਿਵਦਆਲੇ ਮੱਠ ਕੂਕਣ, ਕੂਕਰ ਸੂਕਰ ਜੂਨ ਭੁਆਈਆ। ਹਰਿ ਭੁਲਿਆਂ ਦੇ ਸਿਰ ਵਿਚ ਅੰਤ ਕੁੱਤੇ ਮੂਤਣ, ਕਿਤੇ ਨਾ ਮਿਲੇ ਥਾਈਆਂ। ਜਾਮਾ ਭੁਆਏ ਹਾਕਨ ਡਾਕਨ ਬੈਤਾਲ ਭੂਤਨ, ਅੰਚਨੀ ਕੰਚਨੀ ਨਾਉਂ ਧਰਾਈਆ । ਕਲਾਸੋਦਰੀ ਹੋਏ ਊਤਨ, ਇਜੀਆ ਬਿਜੀਆ ਦਏ ਦੁਹਾਈਆ। ਸ੍ਰਿਸ਼ਟ ਸਬਾਈ ਵੇਖੇ ਰੋਗਣ, ਸੁੱਖ ਨਜ਼ਰ ਕਿਤੇ ਨਾ ਆਈਆ। ਆਪਣਾ ਕੀਤਾ ਸਾਰੇ ਭੋਗਣ, ਲੇਖਾ ਸਭ ਦੀ ਝੋਲੀ ਪਾਈਆ। ਲਾੜੀ ਮੌਤ ਬਣੇ ਕਲਜੋਗਣ, ਮਾਸ ਚੁੰਜਾਂ ਨਾਲ ਤੁੜਾਈਆ। ਕੂੜੀ ਕਿਰਿਆ ਹੋਏ ਵਜੋਗਣ, ਚਾਰੋਂ ਕੁੰਟ ਫਿਰੇ ਹਲਕਾਈਆ। ਸਿਰ ਦਿਸੇ ਨਾ ਕੋਈ ਓਢਣ, ਖੁਲ੍ਹੀ ਮੀਂਢੀ ਪਤ ਲੁਹਾਈਆ । ਚੋਰ ਉਚੱਕੇ ਰਾਹ ਵਿਚ ਬੋਚਣ, ਲੁਟ ਖਸੁਟ ਮਚਾਈਆ। ਜਿਸ ਨੂੰ ਸਤਿਗੁਰ ਨਾਨਕ ਕਿਹਾ ਓਹਦਾ ਖੇਲ ਵਿਚ ਨਾ ਆਏ ਸੋਚਣ, ਬਿਨ ਸੋਚਿਆਂ ਰਿਹਾ ਰਚਾਈਆ। ਜਿਸ ਨੇ ਮਾਣ ਦਿਵਾਇਆ ਧੰਨੇ ਤਰਲੋਚਣ, ਨਾਮਾ ਨਾਲ ਮਿਲਾਈਆ। ਜਿਸ ਬ੍ਰਹਮੇ ਸਮਝਾਇਆ ਕਪਾਲ ਮੋਚਣ, ਪੁਸ਼ਕਰ ਭੇਵ ਖੁਲ੍ਹਾਈਆ। ਸੋ ਸ੍ਰਿਸ਼ਟ ਸਬਾਈ ਆਇਆ ਝੋਕਣ, ਅਨਝੱਕ ਫੇਰਾ ਪਾਈਆ । ਗੁਰਸਿਖਾਂ ਨੂੰ ਆਇਆ ਰੋਕਣ, ਕੂੜੀ ਕਿਰਿਆ ਛੱਡੋ ਜੂਠਾ ਝੂਠਾ ਨਾਤਾ ਤੁੜਾਈਆ। ਜਿਸ ਦਾ ਖੇਲ ਲੋਕ ਪਰਲੋਕਣ, ਬ੍ਰਹਿਮੰਡ ਖੰਡ ਸਮਾਈਆ। ਜਿਸ ਦਾ ਗੁਰ ਅਵਤਾਰ ਗਾਇਣ ਸਲੋਕਣ, ਪੀਰ ਪੈਗ਼ੰਬਰ ਰਾਗ ਅਲਾਈਆ ।
ਜਿਸ ਦਾ ਖੇਲ ਕੋਟ ਕੋਟਨ, ਕੋਟ ਕੋਟੀ ਵੇਸ ਵਟਾਈਆ। ਜਿਸ ਦਾ ਰੂਪ ਨਿਰਮਲ ਜੋਤਨ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਨੇ ਖੇਲ ਬਣਾਇਆ ਗੋਬਿੰਦ ਪੁੱਤ ਪੋਤਨ, ਪਤਵੰਤ ਬੇਪਰਵਾਹੀਆ। ਸੋ ਦੇਵਣ ਆਇਆ ਮੋਖਣ, ਮੁਕਤੀ ਚਰਨਾਂ ਹੇਠ ਦਬਾਈਆ। ਖੇਲ ਕਰਾਇਆ ਸੱਤਰਾਂ ਵੇਂਹਦਿਆਂ ਲੋਚਣ, ਲੋਚਾਂ ਪੂਰ ਕਰਾਈਆ। ਪਿਛਲਾ ਮਿਟਾਵਣ ਆਇਆ ਰੋਸਣ, ਰੁਸਿਆਂ ਲਏ ਮਨਾਈਆ। ਟਿਕਾਣੇ ਕਰਨ ਆਇਆ ਹੋਸ਼ਨ, ਹੋਛਿਆਂ ਮਤ ਗਵਾਈਆ। ਗੁਰਸਿਖਾਂ ਅੰਦਰ ਲੌਣ ਆਇਆ ਆਪਣਾ ਨਾਮ ਰੋਸ਼ਨ, ਰੋਸ਼ਨੀ ਇਕੋ ਨੂਰ ਰੁਸ਼ਨਾਈਆ। ਦੇਣ ਆਇਆ ਦਰਗਹਿ ਸੱਚੀ ਦਾ ਸੱਚਾ ਪਰਮੋਸ਼ਨ, ਸੀਸ ਤਾਜ ਇਕ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਰਹਿਣ ਖ਼ਮੋਸ਼ਨ, ਅੱਗੇ ਬੋਲ ਨਾ ਕੋਇ ਸੁਣਾਈਆ। ਕਰੇ ਖੇਲ ਹਰਿ ਬੇਹੋਸ਼ਨ, ਮਖ਼ਮੂਰ ਮਖ਼ਮੂਰੀ ਇਕੋ ਨਾਮ ਰਖਾਈਆ। ਲੇਖਾ ਜਾਣੇ ਦੋਸ਼ ਬਦੋਸ਼ਣ, ਦੋਸ਼ੀਆਂ ਦੇਵੇ ਦੰਡ ਬਦੋਸ਼ਿਆਂ ਲਏ ਬਚਾਈਆ। ਸਮੁੰਦ ਸਾਗਰ ਵੇਖੇ ਓਸ਼ਨ, ਸ੍ਰੀ ਭਗਵਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, …… ।
ਸੱਤਰ ਸੇਵਾ ਸਤਿ ਦਵਾਰ। ਸੱਤਰ ਇੱਟਾਂ ਹੱਟ ਵਣਜਾਰ। ਇੱਟ ਇੱਟ ਨਾਲ ਕਰੇ ਪਿਆਰ। ਚਿਟ ਲਾਏ ਨਾਲ ਚਰਨ ਧੂੜੀ ਛਾਰ। ਦੇਵੇ ਸਿਟ, ਗੁਰਮੁਖਾਂ ਥੱਲੇ ਕਰ ਪਿਆਰ। ਗੁਰਸਿਖ ਚਲਦੇ ਫਿਰਦੇ ਪੈਰਾਂ ਨਾਲ ਮਾਰਨ ਹਿੱਟ, ਨੀਂਹ ਉਖੜੇ ਜੀਵ ਗਵਾਰ। ਕਦਮ ਕਦਮ ਤੁਰਦੇ ਤੁਰਦੇ ਉਤੇ ਰਹੇ ਪਿੱਟ, ਹਾਹਾਕਾਰ ਕਰੇ ਸੰਸਾਰ। ਕਰੇ ਖੇਲ ਆਪ ਅਨਡਿਠ, ਕੋਈ ਨਾ ਪਾਵੇ ਸਾਰ । ਗੁਰਮੁਖ ਮਾਣਸ ਜਨਮ ਲਏ ਜਿਤ, ਜਿਸ ਜਿਤਿਆ ਹਰਿ ਨਿਰੰਕਾਰ। ਧਰਮ ਦੁਆਰੇ ਕਰਨਾ ਹਿਤ, ਭਗਤਾਂ ਹੋਏ ਪਿਆਰ। ਸੱਤਰਾਂ ਬਹੱਤਰਾਂ ਚੁਹੱਤਰਾਂ ਵਿਚੋਂ ਜੋ ਰਹਿ ਗਏ ਪਿਛੇ ਪਿਛੋਂ ਕਰੇ ਅੱਗੇ, ਸੱਤਰ ਇੱਟਾਂ ਕਰ ਵਿਹਾਰ। ਆਪ ਫਿਰੇ ਪਿਛੇ ਅੱਗੇ, ਅੱਗੇ ਪਿਛੇ ਖ਼ਬਰਦਾਰ। ਸਤਿ ਸਰਨਾਈ ਜੋ ਜਨ ਲੱਗੇ, ਸਤਿ ਪੁਰਖ ਨਿਰੰਜਣ ਮੇਲ ਮਿਲਾਏ ਆਪਣੀ ਧਾਰ। ਸਿਫ਼ਰਾ ਰੂਪ ਸਭ ਰਹਿ ਜਾਣ ਹੱਕੇ ਬੱਕੇ, ਨਜ਼ਰ ਨਾ ਆਏ ਨਰ ਨਿਰੰਕਾਰ। ਸੱਤਰ ਭਗਤ ਹੋਏ ਪੱਕੇ, ਪੱਕੀਆਂ ਇੱਟਾਂ ਦਿਤੀਆਂ ਉਖਾੜ। ਬਹੱਤਰਾਂ ਛੱਤੀ ਜੁਗਾਂ ਮਾਰੇ ਧੱਕੇ, ਮਹੱਲ ਅਟੱਲ ਸੁਹਾਇਆ ਇਕ ਦੁਆਰ। ਚੁਹੱਤਰਾਂ ਕਿਹਾ ਅਸੀ ਭੈਣ ਭਾਈ ਸਕੇ, ਸਤਿਜੁਗ ਸਾਚੀ ਬੰਨ੍ਹੀ ਧਾਰ। ਪੰਜ ਪੰਜ ਪੰਜ ਵਿਚੋਂ ਰੱਖੇ, ਚਾਰ ਚਾਰ ਵਣਜ ਵਪਾਰ। ਹਰਿ ਸੰਗਤ ਨਿੱਕੇ ਵੱਡੇ ਬੁੱਢੇ ਨੱਢੇ ਮਾਈ ਭਾਈ ਧੀ ਜਵਾਈ ਪਿਛੋਂ ਫੜ ਕਰੇ ਅੱਗੇ, ਅੱਗੇ ਲਾਏ ਆਪ ਨਿਰੰਕਾਰ। ਸੱਤਰਾਂ ਇੱਟਾਂ ਨਾਲ ਏਥੇ ਓਥੇ ਪਰਦਾ ਕੱਜੇ, ਏਥੇ ਫ਼ਰਸ਼ ਖ਼ਾਕੀ ਓਥੇ ਮਿਲੇ ਆਪ ਨਿਰੰਕਾਰ। ਇਸ ਸੇਵਾ ਤੋਂ ਪਿਛੇ ਕੋਈ ਨਾ ਬਚੇ, ਤੁਹਾਡਾ ਮਹੱਲ ਰਿਹਾ ਉਸਾਰ। ਹਰਿ ਕਾ ਬਚਨ ਸਚ ਸੱਚੇ, ਸਚ ਸਚ ਕਰੇ ਗ਼ੁਫ਼ਤਾਰ। ਜੋ ਏਥੇ ਰਹਿ ਗਏ ਕੱਚੇ, ਅੱਗੇ ਕੋਈ ਨਾ ਮਦਦਗਾਰ। ਬਿਨ ਸਤਿਗੁਰ ਲੱਖ ਚੁਰਾਸੀ ਜੀਵ ਨੱਚੇ, ਅੰਤ ਕੋਈ ਨਾ ਉਤਰੇ ਪਾਰ। ਗੋਬਿੰਦ ਗੁਰਸਿਖਾਂ ਕਦੀ ਨਾ ਦੇਵੇ ਧੱਕੇ, ਜਿਨ੍ਹਾਂ ਉਤੋਂ ਆਪਣਾ ਆਪ ਦਿਤਾ ਵਾਰ। ਪਹਿਲੀ ਚੇਤ ਵਖਾਏ ਆਪਣਾ ਖੇਲ ਇਕੱਠੇ, ਅਰਸ਼ ਫ਼ਰਸ਼ ਹੋ ਤਿਆਰ। ਫੇਰ ਕਹੇ ਗੁਰਸਿਖ ਤੁਸੀਂ ਮੇਰੇ ਬੱਚੇ, ਮੈਂ ਤੁਹਾਡਾ ਪਿਤਾ ਪਿਤਾ ਕਰਾਂ ਪਿਆਰ। ਜੋ ਸਾਹਿਬ ਮੈਨੂੰ ਹੁਕਮ ਦਿਤਾ, ਮੈਂ ਤੁਹਾਨੂੰ ਦਿਤਾ ਸੁਣਾ। ਤੁਹਾਡੇ ਪਿਆਰ ਅੰਦਰ ਨਿੱਕਾ, ਹੰਕਾਰ ਅੰਦਰ ਵਡ ਬਲਕਾਰ। ਅੱਗੇ ਚਲੌਣਾ ਆਪਣਾ ਸਿੱਕਾ, ਸਾਚੀ ਸਿਖੀ ਕਰ ਤਿਆਰ। ਸੱਤਰਾਂ ਇੱਟਾਂ ਨਾਲ ਵੰਡ ਲਓ ਹਿੱਸਾ, ਸਚਖੰਡ ਬਣੇ ਤੁਹਾਡਾ ਦਰਬਾਰ। ਜੇਹੜਾ ਅਜੇ ਕਿਸੇ ਨਾ ਡਿੱਠਾ, ਉਸ ਦੀ ਸੇਵਾ ਕਰੇ ਆਪ ਨਿਰੰਕਾਰ। ਸੌਂ ਨਾ ਜਾਣਾ ਦੇ ਕੇ ਪਿਠਾਂ, ਬੇਖ਼ਬਰ ਕਰੇ ਖ਼ਬਰਦਾਰ । ਵੇਖੋ ਅੰਤਮ ਕੀ ਨਿਕਲੇ ਸਿਟਾ, ਸਾਰੇ ਆਪੋ ਆਪਣੀ ਥਾਈਂ ਦਾਉ ਰਹੇ ਮਾਰ। ਕੋਈ ਕਹੇ ਜੱਟ ਫਿੱਟਾ, ਜੂਠ ਝੂਠ ਰਿਹਾ ਮਾਰ। ਕੋਈ ਕਹੇ ਮੰਦਰਾਂ ਲਵਾਵੇ ਇੱਟਾਂ, ਆਪਣਾ ਕਰੇ ਵਿਹਾਰ। ਕੋਈ ਕਹੇ ਬਾਣਾ ਰੱਖੇ ਚਿੱਟਾ, ਸੀਸ ਸੋਹਣੀ ਦਸਤਾਰ। ਕੋਈ ਕਹੇ ਪਾਵੇ ਪੀਲਾ ਖੱਟਾ, ਸੀਸ ਤਾਜ ਰੱਖ ਕਰੇ ਸ਼ੰਗਾਰ। ਕੋਈ ਕਹੇ ਚੂਹੜਿਆਂ ਚਮਾਰਾਂ ਨਾਲੋਂ ਮਿਟਾਈ ਭਿਟਾ, ਕੀਤਾ ਜਨਮ ਖ਼ਵਾਰ। ਕੋਈ ਕਹੇ ਵੱਡਾ ਹੋ ਕੇ ਬਣਿਆ ਨਿੱਕਾ, ਗ਼ਰੀਬ ਨਿਮਾਣਿਆਂ ਘਰ ਜਾ ਜਾ ਮੰਗੇ ਬਣੇ ਦਰ ਭਿਖਾਰ। ਪੁਰਖ ਅਕਾਲ ਕਹੇ ਮੈਂ ਜਨ ਭਗਤਾਂ ਮਾਤਾ ਪਿਤਾ, ਬਿਨ ਪੁਤਾਂ ਪਿਤਾ ਹੋਏ ਖ਼ਵਾਰ। ਮੇਰਾ
ਆਦਿ ਜੁਗਾਦੀ ਹਿਤਾ, ਨਿਤ ਨਵਿਤ ਮੇਰੀ ਕਾਰ। ਜਿਸ ਨੂੰ ਮੈਂ ਪਹਿਲੋਂ ਡਿੱਠਾ, ਸੋ ਮੈਨੂੰ ਕਰੇ ਨਿਮਸਕਾਰ। ਬਾਕੀ ਸਾਰਾ ਰਸ ਫਿਕਾ, ਅੰਮ੍ਰਿਤ ਵਹੇ ਨਾ ਕੋਈ ਧਾਰ। ਕੀ ਹੋਇਆ ਜੇ ਗੋਬਿੰਦ ਕਹੇ ਆ ਮੇਰੇ ਪੁੱਤਾ, ਗੁਰਸਿਖ ਗੋਦੀ ਲਏ ਉਠਾਲ। ਗੁਰਸਿਖ ਗੋਬਿੰਦ ਦੀ ਗੋਦੀ ਰਹੇ ਸੁੱਤਾ, ਪੁਰਖ ਅਕਾਲ ਚਲੇ ਨਾਲ ਨਾਲ । ਸਚ ਏਦੂੰ ਹੋਰ ਨਹੀਂ ਚੰਗੀ ਰੁੱਤਾ, ਨਾ ਕੋਈ ਜਲਵਾ ਨਾ ਕੋਈ ਜਲਾਲ। ਸ੍ਰੀ ਭਗਵਾਨ ਗੁਰਮੁੱਖ ਸੱਚੇ ਹਰਿ ਸੰਗਤ ਵਿਚ ਕੀਤੇ ਇਕੱਠੇ ਜਿਉਂ ਅੰਗੂਰਾਂ ਵੇਲ ਗੁਛਾ, ਮੁੱਢ ਟਾਹਣ ਇਕੋ ਇਕ ਰਖਾਈਆ। ਕੋਈ ਨਾ ਭੁਲਿਉਂ ਉਤੇ ਲੈ ਕੇ ਬੈਠਾ ਧੁੱਸਾ, ਇਹ ਵੀ ਧੁੱਸਾ ਚੇਲਾ ਸਿੰਘ ਵਡਿਆਈਆ। ਮੈਂ ਫਿਰ ਸੁੱਕੇ ਦਾ ਸੁੱਕਾ, ਹੱਥ ਨਾ ਕਿਛ ਰਖਾਈਆ। ਜੇ ਕੋਈ ਮੈਥੋਂ ਖੋਣ ਆਵੇ ਅੱਗੋਂ ਵਖਾਵਾਂ ਮੁੱਕਾ, ਸਭ ਨੂੰ ਮੂੰਹ ਦੇ ਭਾਰ ਸੁਟਾਈਆ। ਦੋ ਜਹਾਨ ਦਾ ਆਇਆ ਭੁੱਖਾ, ਸਿੰਘ ਸ਼ੇਰ ਬੇਪਰਵਾਹੀਆ। ਜੇ ਹੋ ਕੇ ਵੇਖੇ ਉਚਾ, ਅੱਗੋਂ ਗੁਰਸਿਖ ਨਜ਼ਰੀ ਆਈਆ। ਗੁਰਸਿਖ ਸਭ ਦੇ ਨਾਲੋਂ ਸੁੱਚਾ, ਜਿਸ ਗੋਬਿੰਦ ਮਿਲਿਆ ਚਾਈਂ ਚਾਈਂਆ। ਗੋਬਿੰਦ ਦੇਵੇ ਸਾਚੀਆਂ ਪੁੱਛਾਂ, ਸਚ ਸਚ ਸਮਝਾਈਆ। ਜੋ ਜੁਗ ਚੌਕੜੀ ਰਿਹਾ ਲੁਕਾ, ਆਓ ਤੁਹਾਡੇ ਨਾਲ ਦਿਆਂ ਮਿਲਾਈਆ। ਜਿਨ ਭੰਨਣਾ ਟੋਪੀ ਹੁੱਕਾ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਜਿਸ ਹਟੌਣਾ ਖਾਣਾ ਕੁੱਠਾ, ਸੀਸ ਧੜ ਨਾ ਕੋਇ ਕਟਾਈਆ। ਸੋ ਸਾਹਿਬ ਸਤਿਗੁਰ ਤੁਠਾ, ਦੀਨ ਦਿਆਲ ਫੇਰਾ ਪਾਈਆ। ਰਲ ਮਿਲ ਹੋ ਜਾਓ ਇਕੋ ਮੁਠਾ, ਗੋਬਿੰਦ ਕਰ ਕੇ ਗਿਆ ਪੜ੍ਹਾਈਆ। ਫੇਰ ਟੰਗੇ ਨਾ ਕੋਈ ਪੁਠਾ, ਰਾਏ ਧਰਮ ਨਾ ਦਏ ਸਜਾਈਆ। ਜਮਦੂਤ ਜੇ ਆਇਣ ਨੇੜੇ ਸਿਰ ਵਿਚ ਮਾਰੋ ਜੁੱਤਾ, ਢੋਲਾ ਗਾਓ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਹੋਏ ਸਹਾਈਆ। ਗੁਰਸਿਖੋ ਤੁਹਾਡਾ ਪੈਂਡਾ ਮੁੱਕਾ, ਮੁੱਕਿਆ ਪੰਧ ਲੋਕਾਈਆ। ਮਾਤ ਗਰਭ ਨਾ ਉਲਟਾ ਰੁੱਖਾ, ਦਸ ਮਾਸ ਨਾ ਅਗਨ ਤਪਾਈਆ। ਜਿਸ ਦਾ ਸੀਸ ਜਗਦੀਸ ਝੁਕਾ, ਤਿਸ ਚੁਕ ਖ਼ੁਸ਼ੀ ਮਨਾਈਆ। ਸੱਤਰ ਬਹੱਤਰ ਚੁਹੱਤਰ ਸੁਹਾਏ ਇਕੋ ਰੁੱਤਾ, ਹਰਿ ਸੰਗਤ ਫੁਲ ਫਲਵਾੜੀ ਆਪ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਸੇ ਕੋਲੋਂ ਨਾ ਜਾਏ ਲੁੱਟਾ, ਕਿਉਂ ਆਪਣਾ ਹੱਟ ਨਾ ਕਿਸੇ ਵਖਾਈਆ। ਹੱਟ ਲੁੱਟਣ ਦੇ ਪਏ ਝੇੜੇ, ਚਾਰ ਵਰਨ ਦੁਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਲੁਟੇਰੇ, ਸ਼ਰਅ ਕੁਹਾੜੀ ਹੱਥ ਉਠਾਈਆ। ਪੀਰ ਪੈਗ਼ੰਬਰ ਦੱਸਾਂ ਕਿਹੜੇ ਕਿਹੜੇ, ਜਿਹੜੇ ਗਏ ਫੇਰੀਆਂ ਪਾਈਆ। ਅੰਤ ਕੋਈ ਨਾ ਪੁਜਾ ਡੇਰੇ, ਅੱਧਵਿਚਕਾਰ ਥੱਕ ਥੱਕ ਆਪਣੀਆਂ ਢੇਰੀਆਂ ਢਾਹੀਆ। ਸਾਰੇ ਕਲਮ ਸ਼ਾਹੀ ਨਾਲ ਟੇਟੀਆਂ ਰਹੇ ਰੇੜ੍ਹੇ, ਟਿੱਕਾ ਮਸਤਕ ਨਾ ਕੋਇ ਲਗਾਈਆ। ਇਕ ਨਾਨਕ ਆਇਆ ਖੇੜੇ, ਗੋਬਿੰਦ ਉਂਗਲੀ ਹਰਿ ਫੜਾਈਆ। ਕਬੀਰ ਵੇਖਿਆ ਆ ਕੇ ਵੇਹੜੇ, ਆਪਣਾ ਕੁੰਡਾ ਲਾਹੀਆ। ਨਾਨਕ ਗੋਬਿੰਦ ਕਹਿਣ ਪ੍ਰਭ ਕਰੇ ਹੱਕ ਨਬੇੜੇ, ਪਾਰਬ੍ਰਹਮ ਬੇਪਰਵਾਹੀਆ। ਕਬੀਰ ਕਹੇ ਅੱਗੇ ਭਗਤਾਂ ਨਾਲ ਪਾਏ ਝੇੜੇ, ਤੇਰੀ ਭਗਤੀ ਲੋਕਮਾਤ ਨਾ ਕਿਸੇ ਸਖਾਈਆ। ਜੇ ਕਿਰਪਾ ਕਰਨੀ ਆਂ ਰਾਤੀਂ ਸੁਤਿਆਂ ਆ ਜਾਈਂ ਵੇਹੜੇ, ਔਦਿਆਂ ਜਾਂਦਿਆਂ ਤੇਰਾ ਕੀ ਘਟ ਜਾਈਆ । ਪਿਛੇ ਭਗਤ ਰੁਲਾਏ ਬਥੇਰੇ, ਭਾਣੇ ਵਿਚ ਰਖਾਈਆ। ਅੱਗੇ ਨਾ ਕਰੀਂ ਝੇੜੇ, ਝਿੜਕਾਂ ਦੇ ਨਾ ਜਾਨ ਸੁਕਾਈਆ। ਪੁਰਖ ਅਬਿਨਾਸ਼ੀ ਆ ਗਿਆ ਘੇਰੇ, ਕਿਛ ਕਹਿ ਨਾ ਸਕੇ ਰਾਈਆ। ਕਬੀਰ ਮੈਂ ਇਕ ਦੱਸਾਂ ਜੋ ਜਨ ਢੋਲਾ ਗਾਏ ਮੇਰੇ ਤੇਰੇ, ਤੂੰ ਮੇਰਾ ਮੈਂ ਤੇਰਾ ਉਸ ਦਾ ਹੋਵਾਂ ਸਹਾਈਆ । ਕਬੀਰ ਕਹੇ ਕੋਈ ਨਾ ਜਾਣੇ ਤੇਰੇ ਕੇਹੜੇ ਗੇੜੇ, ਤੁਧ ਬਿਨ ਤੇਰਾ ਨਾਮ ਕਵਣ ਧਿਆਈਆ। ਮੈਂ ਨਹੀਂ ਮੰਨਣੇ ਤੇਰੇ ਹੇਰੇ ਫੇਰੇ, ਸਚ ਸਾਚੀ ਦੇ ਸੁਣਾਈਆ । ਸ੍ਰੀ ਭਗਵਾਨ ਕਹੇ ਮੈਂ ਜਾਊਂ ਕਰ ਕੇ ਵੱਡੇ ਜੇਰੇ, ਲੋਕਮਾਤ ਫੇਰਾ ਪਾਈਆ । ਪਿਛਲੇ ਮੇਟੂੰ ਸਾਰੇ ਝੇੜੇ, ਅੱਗੇ ਝਗੜਾ ਨਾ ਕੋਇ ਰਖਾਈਆ। ਵਸਾਂ ਜਾ ਕੇ ਗੋਬਿੰਦ ਖੇੜੇ, ਸੰਬਲ ਦਿਆਂ ਮਾਣ ਵਡਿਆਈਆ। ਓਥੇ ਸ਼ਬਦੀ ਲਾਵਾਂ ਡੇਰੇ, ਸੋਹੰ ਢੋਲਾ ਗਾਈਆ । ਫੇਰ ਵੇਖਾਂ ਕੇਹੜੇ ਕੇਹੜੇ, ਜੋ ਮੈਨੂੰ ਰਹੇ ਧਿਆਈਆ। ਦਿਨੇ ਰਾਤੀਂ ਮਾਰਾਂ ਫੇਰੇ, ਬਣ ਮਰਾਸੀ ਜਜਮਾਨਾਂ ਘਰ ਜਾਈਆ । ਘਰ ਜਾ ਕੇ ਜਾਂ ਵੇਖਾਂ ਮੈਨੂੰ ਸੋਹਣੇ ਲੱਗੇ ਚੇਹਰੇ, ਗੁਰਸਿਖ ਚੰਦ ਕਰੇ ਰੁਸ਼ਨਾਈਆ। ਮੈਂ ਖ਼ੁਸ਼ ਹੋ ਕੇ ਕਹਾਂ ਵੀਹ ਸੌ ਉਨੀ ਬਿਕਰਮੀ ਜੇਹੜੇ ਮਿਲ ਗਏ ਓਹੋ ਬਥੇਰੇ, ਜਿਨ੍ਹਾਂ ਆਪਣੇ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਦਾਤਾ ਦਾਨੀ ਵਡ ਮਿਹਰਵਾਨ, ਹਰਿ ਭਗਤਾਂ
ਮਿਲੇ ਆਪੇ ਆਣ, ਆਪਣੀ ਸੇਵਾ ਆਪ ਕਮਾਈਆ। (੧੯ ਮੱਘਰ ੨੦੧੯ ਬਿ)
ਸਤ ਦੀਪ : ਸੱਤ ਰੰਗ ਨਿਸ਼ਾਨਾ ਚੜ੍ਹੇ, ਪ੍ਰਭ ਸਾਚਾ ਵੇਖ ਵਖਾਈਆ। ਲੱਖਣ ਦੀਪ ਕਰ ਆਕਾਰ, ਪੁਸ਼ਕਰ ਸਤ ਦੀਪ
ਜੋਤ ਜਗਾਈਆ। ਕਰੌਚ ਵੇਖੇ ਮਾਰ ਧਿਆਨ, ਜੰਬੁ ਡੇਰਾ ਲਾਈਆ। ਸਲਮਲ ਤੇਰਾ ਧੁੰਦੂਕਾਰ, ਆਪੇ ਮੇਟ ਮਿਟਾਈਆ। ਸਾਨ ਰੋਵੇ ਜ਼ਾਰੋ ਜ਼ਾਰ, ਵਰ ਮੰਗੇ ਭਿੱਛਿਆ ਅੱਗੇ ਝੋਲੀ ਡਾਹੀਆ। ਕੁਸ਼ਾ ਕਛ ਦਏ ਨਿਵਾਰ, ਕਲਜੁਗ ਤੋੜੇ ਗੜ੍ਹ ਹੰਕਾਰ, ਆਪਣੇ ਹੱਥ ਰੱਖੇ ਵਡਿਆਈਆ । (੨੪ ਭਾਦਰੋਂ ੨੦੧੪ ਬਿ) ਜੋਤੀ ਜਾਮਾ ਹਰਿ ਮਲਾਹ, ਨੌਂ ਖੰਡ ਵੰਡ ਵੰਡਾਈਆ। ਕੁਲਾਖੰਡ ਪ੍ਰਭ ਵੇਖੇ ਥਾਂ, ਇਲਾਬੁਤ ਸੰਗ ਰਲਾਈਆ। ਹਰਿਵਰਖ ਪ੍ਰਭ ਠੰਢੀ ਛਾਂ, ਕਿੰਪੁਰਖ ਆਪ ਦੁਵਾਈਆ। ਭਾਰਤ ਖੰਡ ਪਕੜੇ ਬਾਂਹ, ਨਿਹਕਲੰਕੀ ਜੋਤ ਜਗਾਈਆ। ਹਰਣਯਮਹ ਸਾਚਾ ਨਾਉਂ, ਏਕਾ ਜਾਪ ਜਪਾਈਆ। ਕੇਤਮਾਲ ਤੇਰਾ ਸਾਚਾ ਰਾਹ, ਸੋਹੰ ਸਾਚਾ ਢੋਲਾ ਗਾਈਆ। ਰਮਕ ਰਾਮ ਰਿਹਾ ਸਮਾ, ਨਿਸ਼ਅੱਖਰ ਸ਼ਬਦ ਜਣਾਈਆ। ਭਦਰ ਭਰਮ ਦਏ ਮਿਟਾ, ਸਾਚਾ ਡੰਕਾ ਇਕ ਵਜਾਈਆ। ਸੱਤਾਂ ਦੀਪਾਂ ਲੇਖਾ ਲਿਖਾ, ਲਿਖਣਹਾਰਾ ਆਪ ਅਖਵਾਈਆ। ਸ੍ਰਿਸ਼ਟ ਸਬਾਈ ਪਿਤਾ ਮਾਂ, ਲੱਖ ਚੁਰਾਸੀ ਗੋਦ ਉਠਾਈਆ। ਆਪੇ ਵੇਖੇ ਥਾਉਂ ਥਾਂ, ਦਿਸ ਕਿਸੇ ਨਾ ਆਈਆ। ਲੱਖਣ ਦੀਪ ਉਡੇ ਕਾਂ, ਪ੍ਰਭ ਸਾਚੀ ਰਚਨ ਰਚਾਈਆ। ਪੁਸ਼ਕਰ ਨਾਤਾ ਤੁਟੇ ਪਿਤਾ ਮਾਂ, ਬਾਲ ਬਿਰਧ ਸਾਰ ਨਾ ਰਾਈਆ। ਕਰੌਚ ਵੇਖੇ ਸਾਚਾ ਨਾ, ਗੁਣਵੰਤੇ ਲਏ ਉਪਜਾਈਆ। ਜੰਬੂ ਦੀਪ ਪਕੜੇ ਬਾਂਹ, ਬੀਸ ਬੀਸਾ ਦਇਆ ਕਮਾਈਆ। ਸਾਨ ਸੁਰਤੀ ਦਏ ਭੁਲਾ, ਰਾਜ ਰਾਜਾਨਾਂ ਖ਼ਾਕ ਰੁਲਾਈਆ। ਸਲਮਲ ਰੋਵੇ ਮਾਰ ਧਾਹ, ਨਾ ਹੋਵੇ ਕੋਈ ਸਹਾਈਆ। ਕੁਸ਼ਾ ਦੀਪ ਪ੍ਰਭ ਵੇਖੇ ਥਾਂ, ਗੁਰਸਿਖ ਸਾਚੇ ਲਏ ਜਗਾਈਆ। (੧੭ ਹਾੜ ੨੦੧੩ ਬਿ)
ਸਤ ਰੰਗ ਨਿਸ਼ਾਨ : ਸੱਚਾ ਹੁਕਮ ਸੱਚਾ ਫ਼ਰਮਾਣ। ਗੁਰਮੁਖ ਸਾਚੇ ਸੱਚ ਪਛਾਣ। ਸਤਿਜੁਗ ਝੁੱਲੇ ਸੱਚਾ ਸਤ ਰੰਗ ਨਿਸ਼ਾਨ
ਇਕ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਬਣਤ ਬਣਾਏ, ਸੱਤ ਰੰਗ ਆਪ ਚੜ੍ਹਾਏ, ਉਤੇ ਤਿਨ ਲੇਖ ਲਿਖਾਨ। ਸੱਤ ਰੰਗ ਪ੍ਰਭ ਦਏ ਚੜ੍ਹਾਏ। ਸੱਤਾਂ ਦੀਪਾਂ ਲੋਅ ਕਰਾਏ। ਜੋਤੀ ਜੋਤ ਸਰੂਪ ਹਰਿ, ਦੀਪਕ ਜੋਤੀ ਲਏ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਸੱਚਾ ਝੰਡਾ ਆਪਣੀ ਹੱਥੀਂ ਆਪ ਬਣਾਏ।
ਸਤਿ ਧਰਮ ਹਰਿ ਕਾ ਬਾਣਾ। ਪ੍ਰਭ ਆਪਣੀ ਹੱਥੀਂ ਆਪ ਬਣਾਨਾ। ਘਨਕਪੁਰ ਵਾਸੀ ਕਿਰਪਾ ਕਰ ਸਾਚੇ ਹਰਿ, ਨਾਮ ਡੋਰੀ ਨਾਲ ਬੰਧਾਣਾ। ਫਿਰ ਉਪਰ ਜਾਏ ਚੜ੍ਹ, ਚਾਰੋਂ ਤਰਫ ਵੇਖੇ ਖੜ੍ਹ, ਕੋਈ ਨਾ ਦੀਸੇ ਕਿਲ੍ਹਾ ਗੜ੍ਹ, ਸਾਰਿਆਂ ਉਪਰ ਇਕ ਨਿਸ਼ਾਨ ਰਖਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਤਾਂ ਦੀਪਾਂ ਏਕਾ ਝੰਡਾ ਏਕਾ ਡੰਡਾ ਸੋਹੰ ਸ਼ਬਦ ਰਖਾਣਾ।
ਸਾਚਾ ਝੰਡਾ ਦਏ ਚੜ੍ਹਾਏ। ਵਿਚ ਵਰਭੰਡਾਂ ਹੋਏ ਰੁਸ਼ਨਾਏ। ਬੇਮੁਖ ਪਾਉਂਦੇ ਝੂਠੀਆਂ ਵੰਡਾਂ, ਅੰਤ ਕੋਈ ਰਹਿਣ ਨਾ ਪਾਏ। ਹਰਿ ਵੱਢੀ ਜਾਏ ਸਭ ਦੀਆਂ ਕੰਡਾਂ, ਧਰਤ ਮਾਤ ਦੇ ਉਤੇ ਸਵਾਏ। ਘਰ ਘਰ ਚਾਰੋਂ ਤਰਫ ਦਿਸਣ ਨਾਰਾਂ ਰੰਡਾਂ, ਸੁਹਾਗੀ ਕੰਤ ਨਾ ਕੋਇ ਹੰਢਾਏ। ਹਰਿ ਜੀ ਫੜਿਆ ਹੱਥ ਸੋਹੰ ਖੰਡਾ, ਬੇਮੁੱਖਾਂ ਪਾਰ ਕਰਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਉਤਭੁਜ ਸੇਤਜ ਅੰਡਜ ਜ਼ੇਰਜ ਸਭਨਾਂ ਵਿਚ ਸਮਾਏ। (੬ ਮਾਘ ੨੦੧੦ ਬਿ)
ਪਹਿਲੀ ਹਾੜ ੨੦੧੨ ਬਿਕ੍ਰਮੀ ਨਿਸ਼ਾਨ ਸਾਹਿਬ ਵਾਸਤੇ ਲਿਖਤ ਹੋਈ।
੧੭ ਹਾੜ ੨੦੧੨ ਬਿਕ੍ਰਮੀ ਗੁਰ ਸੰਗਤ ਦੀ ਚੁਰਾਸੀ ਕੱਟੀ ਅਤੇ ਨਿਰਵਿਘਨ ਲੰਗਰ ਚਲਾਇਆ ਗਿਆ।
ਸਾਰੇ ਰਾਜੇ ਮਹਾਰਾਜਿਆਂ ਅਤੇ ਜਗਤ ਗੁਰੂਆਂ, ਸੰਤਾਂ ਨੂੰ ਸ਼ਬਦ ਭਾਜੀ ਫੇਰ ਕੇ ਸੱਦਿਆ ਗਿਆ ਮਗਰ ਇਸ
ਦਿਨ ਉਤੇ ਨਾ ਆਏ। ਕੇਵਲ ਸੰਤ ਲਾਭ ਸਿੰਘ, ਭਗਵਾਨ ਸਿੰਘ ਸੈਦਪੁਰੋਂ ਆਏ ਬਾਕੀ ਸਾਰੀ ਹਰਿ ਸੰਗਤ ਸੀ।
ਸੱਤ ਰੰਗ ਦਾ ਨਿਸ਼ਾਨ ਸਾਹਿਬ ਦਾ ਝੰਡਾ ਚੜ੍ਹਾਇਆ। ਜਿਸ ਦੇ ਉਤੇ ਸੱਤਾਂ ਦੀਪਾਂ ਦੇ ਨਾਮ ਲਿਖੇ ਹੋਏ ਹਨ। ਜੋ ਸੱਤ ਰੰਗ ਜੋਤ ਦੇ ਪਰਕਾਸ਼ ਨੂੰ ਦੱਸਦੇ ਹਨ। ਝੰਡਾ ਸਾਢੇ ਤਿੰਨ ਤਿੰਨ ਹੱਥ ਚਾਰੋਂ ਤਰਫ ਹੈ। ਨਿਸ਼ਾਨ ਸਾਹਿਬ ਚਵੀਂ ਹੱਥ ਉਚਾ ਹੈ। ਇਹ ਕਾਕਾ ਜਗਦੀਸ਼ ਸਿੰਘ ਦੀ ਸਸਕਾਰ ਵਾਲੀ ਜਗ੍ਹਾ ਬਣਾਇਆ ਹੈ। ਹਰਿ ਸੰਗਤ ਸਤਾਰਾਂ ਹਾੜ ਨੂੰ ਇਕੱਠੀ ਸੀ ਤੇ ਵਿਹਾਰ ਕੀਤਾ ਗਿਆ ਸੀ :-
ਸੱਤ ਰੰਗ ਨਿਸ਼ਾਨਾ ਇਕ ਵਖੌਣਾ, ਸੱਤਾਂ ਦੀਪਾਂ ਆਪ ਝੁਲਾਇਆ। ਲੱਖਣ ਕਰੌਚ ਪੁਸ਼ਕਰ ਫੇਰਾ ਪੌਣਾ, ਜੰਬੂ ਦੀਪ ਹੋਏ ਰੁਸ਼ਨਾਇਆ। ਸਾਨ ਸਲਮਲ ਡੇਰਾ ਢੌਣਾ, ਕੁਸ਼ਾ ਰਿਹਾ ਕੁਰਲਾਇਆ। ਲਾਲ ਰੰਗ ਹਰਿ ਆਪ ਰੰਗੌਣਾ, ਆਦਿ ਸ਼ਕਤ ਵੇਸ ਵਟਾਇਆ। ਕੰਚਨ ਰੂਪ ਇਕ ਸੁਹੌਣਾ, ਦੀਵਾ ਬਾਤੀ ਇਕ ਡਗਮਗਾਇਆ। ਸੂਹਾ ਵੇਸ ਨਰ ਨਰੇਸ਼ ਆਪਣਾ ਆਪ ਕਰੌਣਾ, ਸਾਚੀ ਸਖੀਆਂ ਮੇਲ ਮਿਲਾਇਆ। ਚਿੱਟੀ ਧਾਰ ਕਰ ਪਿਆਰ, ਚਿੱਟਾ ਰੰਗ ਇਕ ਚੜ੍ਹੌਣਾ, ਦਸਮ ਦਵਾਰੀ ਕੁੰਡਾ ਲਾਹਿਆ। ਰੰਗ ਬਸੰਤੀ ਤਨ ਰੰਗੌਣਾ, ਫਲ ਫਲਵਾੜੀ ਵੇਖ ਵਖਾਇਆ। ਨੀਲਾ ਬਸਤਰ ਗੋਬਿੰਦ ਧਾਰ ਹਿੰਦੂ ਮੁਸਲਮ ਇਕ ਬਣੌਣਾ, ਸਾਚੀ ਬਣਤ ਬਣਾਇਆ। ਕਾਲਾ ਸੂਸਾ ਤਨ ਛੁਹੌਣਾ, ਕਲਜੁਗ ਸੱਥਰ ਰਿਹਾ ਵਛਾਇਆ। ਮੁੱਖ ਨਕ਼ਾਬ ਪੜਦਾ ਪੌਣਾ, ਕਲਜੁਗ ਜੀਵਾਂ ਦਿਸ ਨਾ ਆਇਆ।ਂ …… (੧੬ ਚੇਤ ੨੦੧੬ ਬਿ)
੫ ਪੋਹ ੨੦੨੧ ਬਿਕ੍ਰਮੀ ਦੇ ਹੁਕਮ ਮੁਤਾਬਕ ੬ ਪੋਹ ਤੋਂ ੨੫ ਪੋਹ ਤਕ ਹਰ ਰੋਜ ਸਵੇਰੇ ਸਾਢੇ ਦਸ ਵਜੇ ਸੱਤ ਰੰਗ ਨਿਸ਼ਾਨ ਚੜ੍ਹਾਇਆ ਜਾਂਦਾ ਅਤੇ ਸ਼ਾਂਮ ਸੂਰਜ ਛਿਪਦੇ ਦੀ ਲਾਲੀ ਨਾਲ ਉਤਾਰ ਲਿਆ ਜਾਂਦਾ। ੨੬ ਪੋਹ ਨੂੰ ਸਵੇਰੇ ਸਾਢੇ ਦਸ ਵਜੇ ਚੜ੍ਹਾ ਕੇ ਫਿਰ ਨਹੀਂ ਉਤਾਰਿਆ। :-
ਗੁਰ ਅਵਤਾਰ ਪੈਗ਼ੰਬਰ ਕਹਿਣ ਇਕ ਵਾਰ, ਏਕੋ ਏਕ ਜਣਾਈਆ। ਅਸੀਂ ਰਾਹ ਤੱਕਦੇ ਰਿਹੇ ਨੌ ਸੌ ਚੁਰਾਨਵੇ ਚੌਕੜੀ ਜੁਗ ਚਾਰ, ਕੋਟਨ ਕੋਟ ਕਾਲ ਧਿਆਨ ਲਗਾਈਆ। ਧੰਨ ਸੁ ਵੇਲਾ ਕਿਰਪਾ ਕਰੀ ਅਪਾਰ, ਅਪਰੰਪਰ ਸਵਾਮੀ ਆਪਣੀ ਖੇਲ ਵਖਾਈਆ। ਓਸ ਦੇ ਚਰਨ ਕਵਲ ਕਰੀਏ ਨਿਮਸਕਾਰ, ਧੂੜੀ ਮਸਤਕ ਟਿੱਕਾ ਖਾਕ ਰਮਾਈਆ। ਪੰਜ ਪੋਹ ਦਾ ਦਿਵਸ ਵਿਚਾਰ, ਦਹਿ ਦਿਸ਼ਾ ਖ਼ੁਸ਼ੀ ਜਣਾਈਆ। ਇਕ ਇਕ ਦਾ ਇਕ ਪਿਆਰ, ਦੂਆ ਏਕਾ ਜੋੜ ਜੁੜਾਈਆ। ਸਾਚੀ ਕਿਰਪਾ ਕਰੇ ਆਪ ਕਰਤਾਰ, ਕਰਤਾ ਬੇਪਰਵਾਹੀਆ। ਆਪਣਾ ਸੱਤ ਰੰਗ ਨਿਸ਼ਾਨਾ ਦੇਵੇ ਚਾੜ੍ਹ, ਇੱਕੀ ਦਿਵਸ ਮਾਤ ਲਹਿਰਾਈਆ । ਇੱਕੀ ਦਿਨ ਲੋਕਮਾਤ ਗੁਰ ਅਵਤਾਰ ਪੀਰ ਪੈਗ਼ੰਬਰ ਆਉਂਦੇ ਰਹਿਣ ਵਾਰ ਵਾਰ, ਬਣ ਬਣ ਪਾਂਧੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਆਸਾ ਪੂਰ ਕਰਾਈਆ। (੫ ਪੋਹ ੨੦੨੧ ਬਿ)
ਸ੍ਰੀ ਭਗਵਾਨ ਦਿਤਾ ਇਸ਼ਾਰਾ, ਸ਼ਬਦ ਸਚ ਜਣਾਈਆ। ਵੇਖਾਂ ਖੇਲ ਵਿਚ ਸੰਸਾਰਾ, ਲੋਕਮਾਤ ਕਰ ਰੁਸ਼ਨਾਈਆ। ਬਤਾਲੀ ਸਾਲ ਦਾ ਤੇਰਾਂ ਪੋਹ ਦਾ ਇਹ ਦਿਹਾੜਾ, ਪੂਰਬ ਲੇਖੇ ਲਾਈਆ। ਗੁਰਮੁਖ ਤੇਰੀ ਸੁਣ ਪੁਕਾਰਾ, ਜਨ ਭਗਤਾਂ ਦਏ ਵਡਿਆਈਆ। ਅੱਜ ਤੋਂ ਅੱਗੇ ਜਿਹੜਾ ਗੁਰਮੁਖਾਂ ਘਰ ਹੋਏ ਵਿਹਾਰਾ, ਉਸ ਦੀ ਰੀਤ ਇਕ ਦਰਸਾਈਆ। ਉਹ ਗੁਰਮੁਖ ਸੁੱਚਾ ਹੱਥ ਫੜੇ ਇਕ ਨਿਸ਼ਾਨਾ, ਸੱਤ ਰੰਗ ਨਜ਼ਰੀ ਆਈਆ। ਉਸ ਦਾ ਵਸਦਾ ਰਹੇ ਮਕਾਨਾ, ਸਤਿਜੁਗ ਸਾਰੇ ਲੱਭਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਡ ਦੇਵੇ ਮਾਣ ਵਡਿਆਈਆ। (੧੩ ਪੋਹ ੨੦੨੧ ਬਿ)
ਸੱਤ ਰੰਗ ਨਿਸ਼ਾਨਾ ਕਹੇ ਮੈਨੂੰ ਆਇਆ ਖ਼ਿਆਲ, ਪਿਛਲਾ ਹਿਸਾਬ ਜਣਾਈਆ । ਹਮੇਸ਼ਾ ਇਹ ਗੋਬਿੰਦ ਸੱਤਾਂ ਰੰਗਾਂ ਦੇ ਰੱਖਦਾ ਸੀ ਰੁਮਾਲ, ਆਪਣੀਆਂ ਜੇਬਾਂ ਵਿਚ ਟਿਕਾਈਆ। ਇਕ ਨਾਲੋਂ ਦੂਜੇ ਦੀ ਚੰਗੀ ਕਰਦਾ ਸੰਭਾਲ, ਦੂਜੇ ਨਾਲੋਂ ਤੀਜਾ ਤੀਜੇ ਨਾਲੋਂ ਚੌਥਾ ਚੰਗਾ ਬਣਾਈਆ। ਪੰਜਵੇਂ ਦਾ ਪੁੱਛ ਕੇ ਆਪੇ ਹਾਲ, ਛੇਵੇਂ ਦਾ ਲਹਿਣਾ ਮੂਲ ਚੁਕਾਈਆ। ਸੱਤਵੇਂ ਨੂੰ ਸਮਝਾ ਕੇ ਆਪਣਾ ਇਕ ਸਵਾਲ, ਧੁਰ ਦਾ ਹੁਕਮ ਸੁਣਾਈਆ।
ਤੁਹਾਡੀ ਸੇਵਾ ਕਰਨ ਗੋਬਿੰਦ ਬਾਲ, ਪਹਿਲੋਂ ਆਪਣਾ ਆਪ ਭੇਟ ਚੜ੍ਹਾਈਆ। ਜਿਨ੍ਹਾਂ ਨੂੰ ਨੀਹਾਂ ਹੇਠਾਂ ਦੇਣਾ ਸਵਾਲ, ਫੇਰ ਮਾਣ ਤਾਣ ਵਡਿਆਈਆ। ਮੇਲ ਮਿਲਾ ਕੇ ਨਾਲ ਪੁਰਖ ਅਕਾਲ, ਸਚਖੰਡ ਦਵਾਰੇ ਦੇਵਾਂ ਵਡਿਆਈਆ। ਉਹ ਕਲਜੁਗ ਅੰਤਮ ਸੇਵਾ ਕਰਨ ਵਿਚ ਜਹਾਨ, ਲੋਕਮਾਤ ਫੇਰਾ ਪਾਈਆ। ਸਚ ਨਿਸ਼ਾਨ ਬਣਾ ਕੇ ਵਿਧਾਨ, ਧਰਮ ਧਾਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਉਠਾਈਆ।
ਸੱਤ ਰੰਗ ਨਿਸ਼ਾਨਾ ਕਹੇ ਭੀਲਣੀ ਦੇ ਏਨ੍ਹਾਂ ਵਿਚੋਂ ਪੰਜ ਰੰਗ, ਜਿਸ ਦੀ ਅੰਗੀ ਲਈ ਬਣਾਈਆ। ਓਨ੍ਹਾਂ ਵਿਚੋਂ ਦੋ ਰਾਮ ਦੀ ਆਏ ਵੰਡ, ਜੋ ਆਪਣੇ ਹੱਥ ਰਖਾਈਆ। ਲਾਲ ਧਨੁਸ਼ ਨਾਲ ਰੱਖਿਆ ਸੀ ਬੰਨ੍ਹ, ਚਿੱਟਾ ਆਪਣੇ ਸੱਜੇ ਗੁਟ ਨਾਲ ਰਖਾਈਆ। ਓਸ ਵੇਲੇ ਔਂਦਾ ਇਕ ਅਨੰਦ, ਜਿਸ ਵੇਲੇ ਭਗਤ ਭਗਵਾਨ ਦੋਵੇਂ ਮਿਲ ਕੇ ਆਪਣੇ ਨਾਲ ਛੁਹਾਈਆ। ਇਕ ਦਿਨ ਅਸਾਂ ਸੱਤਾਂ ਮੰਗ ਲਈ ਮੰਗ, ਝੋਲੀ ਅੱਗੇ ਢਾਹੀਆ। ਸਾਡੀ ਕੱਠੀ ਕਰ ਦਿਓ ਗੰਢ, ਕੁਤਰਾਂ ਦੀ ਰਹੇ ਨਾ ਕੋਇ ਜੁਦਾਈਆ। ਰਾਮ ਨੇ ਕਿਹਾ ਤੁਹਾਡੀ ਆਸਾ ਪੂਰੀ ਹੋਵੇ ਨਿਸ਼ੰਗ, ਨਿਸਚੇ ਨਾਲ ਲੈਣਾ ਧਿਆਨ ਲਗਾਈਆ। ਜਿਸ ਵੇਲ ਆਵੇ ਸੂਰਾ ਸਰਬੰਗ, ਲੋਕਮਾਤ ਵੇਸ ਵਟਾਈਆ। ਉਸ ਦੇ ਕੋਲ ਤੁਹਾਡੇ ਕੱਠਿਆਂ ਕਰਨ ਦਾ ਹੋਵੇ ਢੰਗ, ਸਾਢੇ ਤਿੰਨ ਹੱਥ ਤੁਹਾਡਾ ਰੂਪ ਲਏ ਬਣਾਈਆ। ਜਿਹੜਾ ਗਿਆ ਛੱਡ ਪੁਰੀ ਅਨੰਦ, ਓਸੇ ਚੰਦ ਲਏ ਚਮਕਾਈਆ । ਤੁਹਾਨੂੰ ਆਪਣੇ ਹੱਥਾਂ ਨਾਲ ਲਏ ਟੰਗ, ਚਵੀ ਹੱਥ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਵਡਿਆਈਆ।
ਸੱਤਾਂ ਵਿਚੋਂ ਇਕ ਰੁਮਾਲ, ਜੋ ਗੋਬਿੰਦ ਹੱਥ ਉਠਾਈਆ। ਜਿਸ ਨਾਲ ਮੁਖ ਪੂੰਝਿਆ ਸੀ ਮਹਾਂ ਸਿੰਘ ਲਾਲ, ਪ੍ਰੇਮ ਪ੍ਰੀਤ ਜਣਾਈਆ। ਓਸ ਕੀਤਾ ਅੱਗੋਂ ਇਕ ਸਵਾਲ, ਗੋਬਿੰਦ ਸੀਸ ਨਿਵਾਈਆ। ਅਸੀਂ ਤੇਰੇ ਤਨ ਨਾਲ ਛੋਹਣ ਵਾਲੇ ਵਿਚ ਜਹਾਨ, ਲੋਕਮਾਤ ਕੀ ਸਾਨੂੰ ਮਿਲੇ ਵਡਿਆਈਆ। ਸਾਡੀ ਫੇਰ ਕਿਸ ਤਰਾ ਹੋਵੇ ਪਛਾਣ, ਜਿਨ੍ਹਾਂ ਨੂੰ ਗੋਬਿੰਦ ਆਪਣੇ ਕੋਲ ਰਖਾਈਆ। ਗੋਬਿੰਦ ਕਿਹਾ ਮੇਰਾ ਸ੍ਰੀ ਭਗਵਾਨ, ਤੁਹਾਡਾ ਲੇਖਾ ਲੇਖੇ ਲਏ ਲਗਾਈਆ। ਜਿਸ ਵੇਲੇ ਕਲ ਕਲਕੀ ਆਏ ਨੌਜਵਾਨ, ਨਿਰਗੁਣ ਆਪਣਾ ਵੇਸ ਵਟਾਈਆ । ਤੁਹਾਨੂੰ ਸਭ ਨੂੰ ਕੱਠਾ ਕਰੇ ਆਣ, ਧੁਰ ਦਾ ਜੋੜ ਜੁੜਾਈਆ। ਫਿਰ ਗੋਬਿੰਦ ਦੇ ਸਿਰ ਤੇ ਤਾਜ ਤੁਸਾਂ ਝੁਲਣਾ ਨਾਲ ਜਹਾਨ, ਦੋਹਾਂ ਦਾ ਨਿਸ਼ਾਨ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ।
ਸੱਤ ਰੰਗ ਕਹਿਣ ਜਿਸ ਵੇਲੇ ਬਲ ਕੀਤਾ ਸੀ ਜੱਗ, ਅਸਮੇਧ ਮਾਤ ਰਚਾਈਆ। ਓਸ ਵਿਚ ਸਾਡੇ ਸਮਗਰੀ ਬੱਧੀ ਸੀ ਅੱਡ ਅੱਡ, ਵੰਡਾਂ ਸੱਤ ਸੱਤ ਕਰਾਈਆ। ਜਿਸ ਵੇਲੇ ਬ੍ਰਹਿਮਣ ਬਾਵਨ ਹੋ ਕੇ ਬੈਠਾ ਆਪਣਾ ਨਿਸ਼ਾਨਾ ਗੱਡ, ਦਰ ਦਵਾਰਿਉਂ ਬਾਹਰ ਡੇਰਾ ਲਾਈਆ। ਓਸ ਨੇ ਮੰਗੀ ਇਕ ਮੰਗ, ਧਰਤ ਢਾਈ ਕਰਮ ਮਿਣਾਈਆ। ਬਲ ਨੇ ਉਸ ਵੇਲੇ ਸਭ ਕੁਛ ਦਿਤਾ ਛੱਡ, ਸਾਡੀ ਵਸਤ ਵਿਚੋਂ ਕਿਸੇ ਨਾ ਭੇਟ ਚੜ੍ਹਾਈਆ। ਅਸਾਂ ਸਭ ਨੂੰ ਮਿਲ ਕੇ ਦਿਤਾ ਆਖ, ਇਕ ਆਵਾਜ਼ ਲਗਾਈਆ। ਸਾਡਾ ਕੀਹਦੇ ਨਾਲ ਸਾਥ, ਸਚ ਦਿਓ ਸਮਝਾਈਆ। ਓਸ ਨੇ ਕਿਹਾ ਤੁਹਾਡਾ ਮਾਲਕ ਪੁਰਖ ਸਮਰਾਥ, ਜੋ ਕਲਜੁਗ ਅੰਤਮ ਫੇਰਾ ਪਾਈਆ। ਉਹ ਤੁਹਾਡਾ ਪੜਦਾ ਲਵੇ ਢਾਕ, ਸਿਰ ਆਪਣਾ ਹੱਥ ਰਖਾਈਆ। ਇਕ ਦੂਜੇ ਨਾਲ ਜੋੜ ਕੇ ਤੁਹਾਡਾ ਨਾਤ, ਕੱਠਿਆਂ ਦਏ ਕਰਾਈਆ। ਫੇਰ ਵਖਾਵੇ ਭਗਤਾਂ ਇਕ ਜਮਾਤ, ਜੋ ਇਕੋ ਨਾਮ ਧਿਆਈਆ। ਫਿਰ ਨਜ਼ਰੀਂ ਆਏ ਸਾਖਿਆਤ, ਜੋਤੀ ਜਾਤਾ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਡਾ ਲੇਖਾ ਦਏ ਚੁਕਾਈਆ।
ਸੱਤ ਰੰਗ ਕਹਿਣ ਸਾਨੂੰ ਪਹਿਲੋਂ ਰੰਗਿਆ ਆਦਿ ਸ਼ਕਤ, ਆਪਣੀ ਸੇਵਾ ਲਾਈਆ। ਸਾਡੇ ਵਿਚ ਪਾ ਕੇ ਆਪਣੀ ਬਰਕਤ, ਦਿਤੀ ਮਾਣ ਵਡਿਆਈਆ। ਫੇਰ ਅਸੀਂ ਕਰ ਕੇ ਆਪਣੀ ਹਰਕਤ, ਹੌਲੀ ਹੌਲੀ ਭੱਜੇ ਵਾਹੋ ਦਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਕਸਰਤ, ਬਲਧਾਰੀ ਹੋ ਕੇ ਆਪਣਾ
ਨਾਉਂ ਪਰਗਟਾਈਆ। ਲੋਕਮਾਤ ਕਰਦੇ ਰਹੇ ਐਸ਼ੋ ਇਸ਼ਰਤ, ਅਯਾਸ਼ਗਾਹ ਵਿਚ ਸਮਾਈਆ। ਜਿਸ ਦੀ ਕਰਨੀ ਓਸੇ ਤੋਂ ਗਏ ਬਿਛਰਤ, ਆਪਣਾ ਆਪ ਭੁਲਾਈਆ। ਜਿਸ ਵੇਲੇ ਰਾਮ ਬੇਟਾ ਦਸ਼ਰਥ, ਜਨਕ ਸਪੁੱਤਰੀ ਗਿਆ ਪਰਨਾਈਆ। ਓਸ ਵੇਲੇ ਸਾਨੂੰ ਆਈ ਇਕ ਹਸਰਤ, ਆਪਣਾ ਖ਼ਿਆਲ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸੱਤ ਰੰਗ ਕਹਿਣ ਸਾਨੂੰ ਜਨਕ ਸਪੁੱਤਰੀ ਬੱਧਾ ਨਾਲ ਧਨੁਸ਼, ਅੱਡੋ ਅੱਡ ਦਿਤਾ ਰੰਗਾਈਆ। ਲਾਗੇ ਰੱਖ ਕੇ ਛੋਟਾ ਜਿਹਾ ਸੰਖ, ਆਪਣੀ ਖੇਲ ਵਖਾਈਆ। ਜਿਸ ਵੇਲੇ ਰਾਮ ਨੂੰ ਆਈ ਅਣਖ, ਉਠਿਆ ਬਲ ਪਰਗਟਾਈਆ। ਹੌਲੀ ਜਿਹੀ ਲਾਈ ਤਨਕ, ਅਸੀਂ ਸੁੱਤੇ ਹਿੱਲੇ ਵਾਹੋ ਦਾਹੀਆ। ਓਸ ਦੀ ਅੱਖ ਦਾ ਨਿਸ਼ਾਨਾ ਸਾਡੇ ਉਤੇ ਪਿਆ ਇਕ ਪਲਕ, ਜੋ ਮਿਹਰ ਨਜ਼ਰ ਤਕਾਈਆ। ਅਸਾਂ ਹੋ ਕੇ ਕਿਹਾ ਤਲਖ਼, ਕਿਉਂ ਸਾਨੂੰ ਦਿਤੀ ਜੁਦਾਈਆ। ਓਸ ਤੱਕ ਕੇ ਕਿਹਾ ਉਤੇ ਫ਼ਲਕ, ਇਸ਼ਾਰੇ ਨਾਲ ਸਮਝਾਈਆ। ਜਿਸ ਵੇਲੇ ਮੇਰਾ ਕੁਲ ਮਾਲਕ ਆਇਆ ਖ਼ਲਕ, ਹਰਿ ਖ਼ਾਲਕ ਵੇਸ ਵਟਾਈਆ। ਓਸ ਦੀ ਨੂਰੀ ਰੂਪ ਵਾਲੀ ਆ ਜਾਏ ਡਲਕ, ਜੋਤੀ ਜਾਤਾ ਇਕ ਅਖਵਾਈਆ। ਤੁਹਾਨੂੰ ਕੱਠਿਆਂ ਨੂੰ ਕੱਠਾ ਕਰ ਕੇ ਆਪ ਬਣੇ ਬੰਧਪ, ਸੱਜਣ ਇਕ ਅਖਵਾਈਆ। ਨਾਲ ਮਿਲਾ ਕੇ ਆਪਣੀ ਸੰਗਤ, ਹਰਿ ਸੰਗੀ ਦਏ ਜਣਾਈਆ। ਦੇ ਕੇ ਮਾਣ ਵਿਚ ਜੇਰਜ ਅੰਡਜ, ਉਤਭੁਜ ਸੇਤਜ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਰੰਗ ਦੇਵੇ ਮਾਣ ਵਡਿਆਈਆ। ਸੱਤ ਰੰਗ ਕਹਿਣ ਜਿਸ ਵੇਲੇ ਨਾਨਕ ਗਿਆ ਬਗਦਾਦ, ਬਗਦਾਦੀ ਰੂਪ ਵਟਾਈਆ। ਓਥੇ ਪੀਰਾਂ ਨੇ ਸੱਤੇ ਰੰਗ ਏਨੂੰ ਦਿਤੀ ਦਾਤ, ਵਾਰੋ ਵਾਰੀ ਟੱਲੀਆਂ ਟਾਕੀਆਂ ਹੱਥ ਗਏ ਫੜਾਈਆ। ਓਸ ਨੇ ਕਿਹਾ ਇਨ੍ਹਾਂ ਦਾ ਮਾਲਕ ਰਸੂਲ ਪਾਕ, ਇਤਫਾਕ ਨਾਲ ਲਏ ਮਿਲਾਈਆ। ਆਪ ਬਣੇ ਸ਼ਾਹ ਨਵਾਬ, ਜੋ ਸ਼ਹਿਨਸ਼ਾਹ ਅਖਵਾਈਆ। ਸਿਰ ਰੱਖੇ ਅਗੰਮਾ ਤਾਜ, ਪੰਚਮ ਮੁਖ ਮਿਲੇ ਵਡਿਆਈਆ। ਸੱਤਾਂ ਦਾ ਮਾਲਕ ਬਣ ਕੇ ਆਪ, ਕਠਿਆਂ ਦਏ ਕਰਾਈਆ । ਜਿਸ ਦਾ ਹੁਕਮ ਓਸੇ ਦਾ ਰਾਜ, ਨਿਸ਼ਾਨਾ ਆਪਣਾ ਲਏ ਬਣਾਈਆ। ਨਾਨਕ ਕਿਹਾ ਜੋ ਮੇਰੇ ਅੰਗਨ ਗਏ ਲਾਗ, ਦੂਜੇ ਦਰ ਨਾ ਮੰਗਣ ਜਾਈਆ।ਏਹ ਸਤਿਜੁਗ ਦਾ ਸੱਚਾ ਰਵਾਜ, ਜੋ ਹਿੰਦੂ ਮੁਸਲਿਮ ਇਕੋ ਰੰਗ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ।
ਸੱਤ ਰੰਗ ਕਹਿਣ ਜਿਸ ਵੇਲੇ ਗੁਰੂ ਅਰਜਨ ਰੱਖੀ ਟੇਕ, ਗੁਰੂ ਗ੍ਰੰਥ ਰਿਹਾ ਲਿਖਾਈਆ। ਓਸ ਵੇਲੇ ਅਸੀਂ ਸੱਤੇ ਹੋਏ ਉਸ ਦੇ ਪੇਸ਼, ਦਰ ਆਪਣਾ ਆਪ ਭੇਟ ਚੜ੍ਹਾਈਆ। ਸਾਡੇ ਸੱਤਾਂ ਅੰਦਰ ਓਸ ਨੇ ਸਤਿਨਾਮ ਲਿਖ ਕੇ ਰੱਖਿਆ ਲਪੇਟ, ਸੱਤ ਦਿਨ ਬਾਹਰ ਨਾ ਫੇਰ ਕਢਾਈਆ। ਫੇਰ ਇਕ ਵਣਜਾਰੇ ਕੋਲ ਦਿਤਾ ਵੇਚ, ਸਾਢੇ ਤਿੰਨ ਤਿੰਨ ਟੱਕੇ ਕੀਮਤ ਸਾਡੀ ਪਾਈਆ। ਉਹ ਵਣਜਾਰਾ ਸੀ ਇਕ ਸ਼ੇਖ਼, ਜਿਸ ਦਾ ਜਨਮ ਜਾਗੀਰ ਸਿੰਘ ਰੂਪ ਵਟਾਈਆ । ਇਸ ਦੇ ਵਿਚ ਕੋਈ ਭੇਤ, ਜਿਸ ਨੇ ਤੱਤੀ ਰੇਤ ਸੀਸ ਟਿਕਾਈਆ। ਓਸੇ ਦੀ ਅੱਜ ਖੇਡ, ਖਿਲਾੜੀ ਹੋ ਕੇ ਵੇਖ ਵਖਾਈਆ। ਸੱਤ ਰੰਗ ਨਿਸ਼ਾਨਾ ਕਹੇ ਮੈਂ ਸਭ ਦੇ ਕੋਲ ਹੁੰਦਾ ਰਿਹਾ ਪੇਸ਼, ਵੱਡਾ ਛੋਟਾ ਆਪਣਾ ਰੂਪ ਬਣਾਈਆ। ਬਿਨ ਪੁਰਖ ਅਕਾਲ ਮੇਰਾ ਕਿਸੇ ਨਾ ਲਿਖਿਆ ਲੇਖ, ਮੇਰਾ ਸੱਚਾ ਜੋੜ ਨਾ ਕੋਇ ਜੁੜਾਈਆ। ਮੈਂ ਓਸੇ ਕਰ ਕੇ ਉਹਦੇ ਭਗਤਾਂ ਨਾਲ ਕਰਾਂ ਹੇਤ, ਜਿਸ ਮੇਰੀ ਬਣਤ ਬਣਾਈਆ। ਚਾਰ ਜੁਗ ਮੇਰੀ ਗਈ ਨਾ ਕੋਈ ਪੇਸ਼, ਦੂਰ ਦੁਰਾਡਾ ਬਹਿ ਕੇ ਮੁੱਖ ਛੁਪਾਈਆ। ਕਿਸੇ ਨੇ ਮੰਨਿਆ ਸ਼ੰਕਰ ਕਿਸੇ ਨੇ ਗਣੇਸ਼, ਕਿਸੇ ਨੇ ਬ੍ਰਹਮਾ ਕਿਸੇ ਨੇ ਵਿਸ਼ਨੂੰ ਕਿਸੇ ਨੇ ਦੇਵਤਿਆਂ ਦਿਤਾ ਸੀਸ ਨਿਵਾਈਆ। ਮੈਂ ਸਭ ਨੂੰ ਜੁਗ ਜੁਗ ਰਿਹਾ ਵੇਖ, ਪ੍ਰਭ ਏਹ ਕੀ ਰਚਨ ਰਚਾਈਆ। ਜਿਨ੍ਹਾਂ ਨੂੰ ਤੂੰ ਆਪ ਦੇਵੇਂ ਭੇਜ, ਲੋਕਮਾਤ ਤੇਰੀ ਕਰਨ ਵਡਿਆਈਆ। ਜੇ ਤੂੰ ਮਾਲਕ ਕੁਲ ਦਾ ਭਗਤਾਂ ਦੀ ਮਾਣ ਸੇਜ, ਆਤਮ ਅੰਤਰ ਆਸਣ ਲਾਈਆ। ਪੜਦਾ ਲਾਹ ਕੇ ਆਪਣੇ ਦੇਸ, ਪਰਦੇਸੀਆਂ ਆਪਣੇ ਘਰ ਵਸਾਈਆ। ਮਾਲਕ ਹੋ ਕੇ ਧੁਰ ਦਾ ਨਰੇਸ਼, ਨਰ ਨਰਾਇਣ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਸੱਤ ਰੰਗ ਕਹਿਣ ਅਸੀਂ ਸਭ ਦੇ ਸਾਂਝੇ, ਕਹਾਣੀ ਸਚ ਦਈਏ ਸੁਣਾਈਆ। ਸਾਡੇ ਵਿਚੋਂ ਚਾਰ ਰੰਗ ਹੰਢਾਏ ਹੀਰ ਤੇ ਰਾਂਝੇ, ਆਸ਼ਕ ਮਾਸ਼ੂਕ ਖ਼ੁਸ਼ੀਆਂ ਵਿਚ ਸਮਾਈਆ। ਦੋਹਾਂ ਰੰਗਾਂ ਵਿਚ ਚੇਲੇ ਗੁਰ ਸਮਾਂਦੇ, ਚੈਲੰਜ ਕਰਨ ਲੋਕਾਈਆ । ਸੱਤਵੇਂ ਰੰਗ ਵਿਚ ਜੁਗ ਜਨਮ ਦੇ ਥੱਕੇ ਮਾਂਦੇ, ਬਹਿ ਬਹਿ ਡੇਰਾ ਲਾਈਆ । ਜਿਸ ਵੇਲੇ ਸੱਤ ਰੰਗ ਅੱਲਾ ਰਾਣੀ ਬੰਨ੍ਹੇ ਆਪਣੇ ਨਾਲ ਪਰਾਂਦੇ, ਮੈਂਹਦੀ ਹੱਥਾਂ ਨਾਲ ਰੰਗਾਈਆ। ਓਸ ਦੇ ਨੈਣ ਦੋਵੇਂ ਸ਼ਰਮਾਂਦੇ, ਅੱਖ ਪਲਕ ਨਾ ਕੋਇ ਉਠਾਈਆ। ਚੌਦਾਂ ਤਬਕ ਇਹ ਰਾਗ ਗਾਂਦੇ, ਵਾਹਵਾ ਪਰਵਰਦਿਗਾਰ ਤੇਰੀ ਵਡਿਆਈਆ। ਤਾਰੇ ਚੰਦ ਨੈਣ ਸ਼ਰਮਾਂਦੇ, ਸੂਰੀਆ ਬੈਠਾ ਮੁੱਖ ਭੁਵਾਈਆ। ਵੇਖੇ ਖੇਲ ਦੋ ਜਹਾਨ ਜਹਾਂ ਦੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਲਾਲ ਰੰਗ ਕਹੇ ਜਿਸ ਵੇਲੇ ਅੱਲਾ ਰਾਣੀ ਮੈਨੂੰ ਬੱਧਾ ਨਾਲ ਗੁੱਤ, ਵਾਲਾਂ ਵਿਚ ਦਿਤਾ ਟਿਕਾਈਆ। ਮੈਂ ਉਸੇ ਵੇਲੇ ਲਿਆ ਪੁੱਛ, ਕੀ ਤੇਰੀ ਚਤੁਰਾਈਆ। ਓਸ ਨੇ ਕਿਹਾ ਏਹ ਖੇਲ ਅਬਿਨਾਸ਼ੀ ਅਚੁਤ, ਜੋ ਮੈਨੂੰ ਰਿਹਾ ਸਮਝਾਈਆ। ਸਦੀ ਚੌਧਵੀਂ ਤੈਨੂੰ ਆਪਣੇ ਨਾਲ ਲਏ ਚੁਕ, ਜ਼ਿਮੀਂ ਤੋਂ ਆਸਮਾਨਾਂ ਉਪਰ ਚੜ੍ਹਾਈਆ। ਜਗਤ ਜਹਾਨ ਦਾ ਬਦਲ ਦੇਵੇ ਰੁਖ਼, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੁਖ਼ਸਤ ਦੇ ਕੇ ਆਪਣੇ ਘਰ ਛੁੱਟੀ ਦੇਵੇ ਮਨਾਈਆ। ਭਗਤਾਂ ਨਾਮ ਭੰਡਾਰਾ ਦੇ ਕੇ ਮੁਫ਼ਤ, ਸੂਫ਼ੀਆਂ ਆਪਣਾ ਰੰਗ ਚੜ੍ਹਾਈਆ। ਵੇਖੀਂ ਓਸ ਵੇਲੇ ਨਾ ਹੋਵੀਂ ਸੁਸਤ, ਝੁੱਲੀਂ ਵਾਹੋ ਦਾਹੀਆ। ਤੈਨੂੰ ਫੜਨਾਂ ਛੋਟੇ ਬਾਲੇ ਚੁਸਤ, ਜੋ ਸੱਤ ਮਹੀਨੇ ਤਿੰਨ ਦਿਨ ਲੋਕਮਾਤ ਗਿਆ ਹੰਢਾਈਆ। ਇਹ ਪ੍ਰਭੂ ਦਾ ਹੁਕਮ ਦਰੁਸਤ, ਨਾ ਕੋਇ ਮੇਟੇ ਮੇਟ ਮਿਟਾਈਆ। ਸਭ ਨੇ ਆਪਣੀ ਕਰਨੀ ਲੈਣੀ ਭੁਗਤ, ਬਿਨ ਭਗਤਾਂ ਭਗਵਨ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਸਰਨਾਈਆ।
ਸੱਤ ਰੰਗ ਕਹਿਣ ਜਿਸ ਵੇਲੇ ਤੇਗ਼ ਬਹਾਦਰ ਗਿਆ ਦਿੱਲੀ, ਦਲੀਲ ਆਪਣੀ ਇਕ ਬਣਾਈਆ। ਓਸ ਵੇਲੇ ਔਰੰਗੇ ਦਾ ਮਜੌਰ ਆਇਆ ਇਕ ਸ਼ੇਖ਼ ਚਿੱਲੀ, ਸੱਤਾਂ ਰੰਗਾਂ ਵਾਲੀ ਚੋਲੀ ਗਲ ਵਿਚ ਪਾਈਆ। ਥੱਲਿਉਂ ਤੰਬੀ ਰੱਖੀ ਢਿੱਲੀ, ਪੈਰਾਂ ਵਿਚ ਖਿਚਾਈਆ। ਹੱਥ ਫੜ ਕੇ ਚਿੱਟੇ ਰੰਗ ਦੀ ਬਿੱਲੀ, ਆਇਆ ਨਾਚ ਕਰਾਈਆ। ਨੱਚੇ ਟੱਪੇ ਕੁੱਦੇ ਪਾਵੇ ਜਲੀ, ਢਾਈ ਹੱਥ ਦੀ ਮਤੈਹਰ ਰਿਹਾ ਭੁਵਾਈਆ। ਨਾਲੇ ਬੋਲੇ ਅਲੀ ਅਲੀ, ਅੱਲਾ ਤੇਰੀ ਬੇਪਰਵਾਹੀਆ। ਤੇਗ਼ ਬਹਾਦਰ ਗੋਬਿੰਦ ਤੇਰੇ ਬਾਗ਼ ਦੀ ਨਿੱਕੀ ਜਿਹੀ ਕਲੀ, ਕਿਉਂ ਕਰਨ ਲਗਾ ਜੁਦਾਈਆ। ਪਰਵਰਦਿਗਾਰ ਤੇਰਾ ਵਲੀ ਛਲੀ, ਜੋ ਤੇਰੇ ਨਾਲ ਧੋਖਾ ਰਿਹਾ ਵਖਾਈਆ। ਤੂੰ ਸ਼ਹਿਨਸ਼ਾਹ ਦਵਾਰੇ ਮਾਣੀਂ ਆਪਣੀ ਰੰਗ ਰਲੀ, ਈਮਾਨ ਆਪਣਾ ਲੈਣਾ ਬਣਾਈਆ। ਫੇਰ ਤੈਨੂੰ ਸਾਰੇ ਕਹਿਣਗੇ ਬੜਾ ਵਲੀ, ਵਲੀ ਅਹਿਦ ਤੇਰੀ ਸੇਵ ਕਮਾਈਆ। ਓਧਰੋਂ ਬਿੱਲੀ ਹੋ ਕੇ ਝੱਲੀ, ਅਗਲੇ ਪੰਜੇ ਮੱਥੇ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ।
ਤੇਗ਼ ਬਹਾਦਰ ਕਿਹਾ ਓ ਮਲੰਗ ਸੱਤ ਰੰਗੇ, ਤੈਨੂੰ ਦਿਆਂ ਜਣਾਈਆ। ਔਹ ਵੇਖ ਭੱਜੇ ਔਂਦੇ ਫਰੰਗੇ, ਆਪਣਾ ਪੰਧ ਮੁਕਾਈਆ। ਤੁਹਾਡੇ ਮਤੈਹਰ ਰਹਿ ਜਾਣ ਟੰਗੇ, ਭੱਜੋ ਆਪਣੀ ਪਿਠ ਵਖਾਈਆ। ਤੇਰੇ ਫਰੇਬਾਂ ਵਾਲੇ ਰੰਗ ਜੋ ਕਮਰ ਉਤੇ ਬੰਨ੍ਹੇ, ਏਹ ਰੋ ਰੋ ਦੇਣ ਦੁਹਾਈਆ। ਏਹ ਰੋਂਦੇ ਮੈਨੂੰ ਲੱਗੇ ਚੰਗੇ, ਜੇਹੜੇ ਬਿਰਹੋਂ ਵਿਚ ਕੁਰਲਾਈਆ। ਮੈਨੂੰ ਐਂ ਦਿਸਦਾ ਜਿਸ ਤਰ੍ਹਾਂ ਸਤਿਜੁਗ ਵਿਚ ਸ੍ਰੀ ਭਗਵਾਨ ਨੇ ਏਹ ਬਣੌਂਣੇ ਸਤਿ ਧਰਮ ਦੇ ਝੰਡੇ, ਝੰਡਾ ਆਪਣੇ ਸੰਗ ਰਖਾਈਆ। ਤੁਸਾਂ ਰਹਿਣਾਂ ਰੰਡਿਆਂ ਦੇ ਰੰਡੇ, ਸੁੱਕੀ ਰੋਟੀ ਤੇ ਖਾਣ ਨੂੰ ਗੰਢੇ, ਏਹੋ ਵਸਤ ਤੁਹਾਡੇ ਹਿੱਸੇ ਆਈਆ। ਜਿਸ ਵੇਲੇ ਆਵੇ ਰਾਵੀ ਕੰਢੇ, ਰਾਵੀਉਂ ਪਰੇ ਤੁਹਾਡਾ ਮੁੱਖ ਭਗਤਾਂ ਦਾ ਦੁੱਖ ਆਪਣੀ ਝੋਲੀ ਪਾਈਆ। ਪ੍ਰੇਮ ਭਗਤਾਂ ਕੋਲੋਂ ਲਵੇ ਧੁਰ ਦੀ ਦਾਤ ਮੰਗੇ, ਭਗਤਾਂ ਦੇਵੇ ਆਪਣਾ ਖੇਲ ਵਖਾਈਆ। ਫੇਰ ਬਹਿ ਕੇ ਇਕ ਖਟੀਆ ਉਤੇ ਮੰਜੇ, ਮਜਲਸ ਆਪ ਲਏ ਲਗਾਈਆ। ਜੇਹੜੀ ਅੱਖ ਥੋੜੇ ਸਮੇਂ ਵਾਸਤੇ ਮਿਲੀ ਸੀ ਸੰਜੇ, ਮਹਾਂਭਾਰਤ ਵੇਖੇ ਆਪਣਾ ਨੈਣ ਉਠਾਈਆ। ਓਸ ਦੇ ਨਾਲੋਂ ਗੁਰਮੁਖ ਕਰ ਲਏ ਚੰਗੇ, ਨੇਤਰ ਦੋਹਾਂ ਦੇ ਵਿਚੋਂ ਨੈਣ ਨਾਲ ਮਿਲਾਈਆ। ਰਾਹ ਵਿਚ ਔਦਿਆਂ ਨਾਲੇ ਤੋੜੇ ਨਾਲੇ ਗੰਢੇ, ਪਾ ਕੇ ਗੰਢ ਠੰਡ ਫੇਰ ਵਰਤਾਈਆ। ਨਾਲ ਗੁਰਮੁਖ ਨੂੰ ਕਹੇ ਸਾਨੂੰ ਰਾਹ ਲਾ ਚੰਗੇ, ਰਸਤਾ
ਇਕ ਜਣਾਈਆ। ਆ ਕੇ ਰਾਵੀ ਦੇ ਉਰਾਰ ਕੰਢੇ, ਕੰਢੀ ਵਾਲਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਸੱਤ ਰੰਗ ਕਹਿਣ ਅਸੀਂ ਰਹੇ ਰੁੜ੍ਹਦੇ, ਫੜ ਕੇ ਕੱਠਾ ਨਾ ਕੋਇ ਕਰਾਈਆ । ਸਾਡੇ ਅੰਦਰ ਫੁਰਨੇ ਰਹੇ ਫੁਰਦੇ, ਜੁਗ ਚੌਕੜੀ ਧਿਆਨ ਲਗਾਈਆ। ਕਈਆਂ ਨੇ ਸਾਡੇ ਵਿਚ ਦੱਬੇ ਮੁਰਦੇ, ਕਫ਼ਨ ਬਣਾ ਕੇ ਉਤੇ ਦਿਤਾ ਟਿਕਾਈਆ। ਬਿਨ ਪ੍ਰਭ ਦੀ ਕਿਰਪਾ ਅਸੀਂ ਕੱਠੇ ਹੋ ਨਾ ਜੁੜਦੇ, ਇਕ ਗੰਢ ਨਾ ਕੋਇ ਪੁਵਾਈਆ । ਕਿਰਪਾ ਕਰੀ ਜਿਸ ਵੇਲੇ ਮਾਲਕ ਧੁਰ ਦੇ, ਸਾਡਾ ਮੇਲਾ ਲਿਆ ਮਿਲਾਈਆ । ਹੁਣ ਅਸੀਂ ਦੋ ਜਹਾਨਾਂ ਫਿਰੀਏ ਉਡਦੇ, ਸ਼ਾਹ ਸੁਲਤਾਨਾਂ ਦਈਏ ਜਗਾਈਆ । ਜਨ ਭਗਤੋ ਤੁਸੀਂ ਕਿਉਂ ਨਹੀਂ ਕੱਠੇ ਹੋ ਕੇ ਤੁਰਦੇ, ਵੇਖੋ ਤੁਹਾਡੇ ਸਾਮ੍ਹਣੇ ਅਸੀਂ ਖਲੋ ਕੇ ਦਈਏ ਗਵਾਹੀਆ। ਅਸੀਂ ਪੂਰਬ ਵਿਛੜੇ ਚਿਰ ਦੇ, ਪ੍ਰਭ ਮੇਲਾ ਲਿਆ ਮਿਲਾਈਆ। ਜਿਸ ਤਰ੍ਹਾਂ ਅਸੀਂ ਮਾਲਕ ਬਣ ਗਏ ਧੁਰ ਦੇ, ਜਗਤ ਚੀਥੜ ਮਿਲੀ ਮਾਣ ਵਡਿਆਈਆ। ਤੁਸੀਂ ਤੇ ਮਾਣਸ ਤੁਰਦੇ ਫਿਰਦੇ, ਕਿਉਂ ਨਾ ਚਲ ਕੇ ਦਰਸ਼ਨ ਪਾਈਆ। ਏਹੋ ਜਿਹੇ ਸਮੇਂ ਮੌਕੇ ਫੇਰ ਨਹੀਂ ਜੁੜਦੇ, ਨਾਲੇ ਗੋਬਿੰਦ ਨਾਲੇ ਹਰਿ ਜੂ ਘਰ ਹਰਿ ਮੰਦਰ ਦਏ ਬਣਾਈਆ। ਜਿਹੜੇ ਦਰ ਤੇ ਆਏ ਉਹ ਖਾਲੀ ਕਦੇ ਨਹੀਂ ਮੁੜਦੇ, ਖਾਲੀ ਭਾਂਡੇ ਦਏ ਭਰਾਈਆ। ਜਿਸ ਵੇਲੇ ਗੁਰਮੁਖ ਆਪਣੇ ਕਦਮਾਂ ਨਾਲ ਹੋਣ ਤੁਰਦੇ, ਓਸ ਵੇਲੇ ਸਤਿਗੁਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰੇ ਆਪਣੀ ਲੋੜ ਦੇ, ਆਪਣੀ ਗਰਜ਼ ਖਾਤਰ ਤੁਹਾਡੀ ਸੇਵ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਮੁਕਾਏ ਅੰਧਘੋਰ ਦੇ, ਇਕੋ ਨੂਰ ਕਰ ਰੁਸ਼ਨਾਈਆ। (੧੫ ਪੋਹ ੨੦੨੧ ਬਿ)
ਸੱਤ ਰੰਗ ਕਹਿਣ ਸਾਨੂੰ ਕਰੇ ਇਕੱਠਾ, ਲੜੀ ਲੜੀ ਨਾਲ ਬੰਧਾਈਆ। ਜਨ ਭਗਤਾਂ ਲੇਖ ਚੁਕਾ ਕੇ ਤੱਤ ਅੱਠਾਂ, ਚਰਨ ਸਰਨ ਦਏ ਵਡਿਆਈਆ। ਨੌ ਦਵਾਰੇ ਪਾਰ ਕਰਾ ਕੇ ਚੁੱਕੇ ਆਪਣੇ ਹੱਥਾਂ, ਸੇਵਕ ਹੋ ਕੇ ਸੇਵ ਕਮਾਈਆ । ਜਨ ਭਗਤਾਂ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਵੇਖੇ ਆਪਣੀਆਂ ਅੱਖਾਂ, ਆਖ਼ਰ ਅਖ਼ੀਰੀ ਆਪਣਾ ਮੇਲ ਮਿਲਾਈਆ। ਮੈਨੂੰ ਮਾਣ ਦਵਾਏ ਘਰ ਘਰ ਕੁੱਲੀ ਕੱਖਾਂ, ਧੁਰ ਦਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਮਾਰਗ ਇਕ ਲਗਾਈਆ।
ਸੱਤ ਰੰਗ ਕਹਿਣ ਸਾਡਾ ਜੋੜ ਜੁੜਾਇਆ, ਜੋੜੀ ਆਪਣੇ ਨਾਲ ਬਣਾਈਆ। ਭਗਤਾਂ ਆਸਾ ਮਨਸਾ ਪੂਰੀ ਲੋੜ ਕਰਾਇਆ, ਸਾਚੀ ਰਚਨਾ ਨਾਲ ਰਖਾਈਆ । ਸੱਸੇ ਉਪਰ ਹੋੜਾ ਇਕ ਲਗਾਇਆ, ਹਾਹੇ ਟਿੱਪੀ ਦਏ ਵਡਿਆਈਆ। ਸਾਜਣ ਬਣਕੇ ਫੇਰਾ ਪਾਇਆ, ਨਿਰਗੁਣ ਰੂਪ ਧਰਾਈਆ। ਰਾਜਨ ਬਣਕੇ ਮੈਨੂੰ ਰਿਹਾ ਝੁਲਾਇਆ, ਦੋ ਜਹਾਨਾਂ ਹੁਲਾਰਾ ਇਕ ਰਖਾਈਆ। ਸੰਤ ਸੁਹੇਲੇ ਰਿਹਾ ਤਰਾਇਆ, ਗੁਰਮੁਖ ਵਜੇ ਵਧਾਈਆ। ਗੁਰਸਿਖ ਮਿਲ ਮਿਲ ਮੰਗਲ ਗਾਇਆ, ਗੀਤ ਗੋਬਿੰਦ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ।
ਸੱਤ ਰੰਗ ਕਹਿਣ ਸਾਨੂੰ ਨਾਪਿਆ ਨਾਲ ਫ਼ੀਤਾ, ਨੌ ਨੌ ਇੰਚ ਸਾਡੀ ਵੰਡ ਵੰਡਾਈਆ। ਵਡਿਆਈ ਦੇ ਕੇ ਘਰ ਅਤੀਤਾ, ਤ੍ਰੈਲੋਕੀ ਦਾ ਮਾਲਕ ਦਿਤਾ ਬਣਾਈਆ। ਸਾਥ ਕਲਮਾ ਦਸ ਹਦੀਸਾ, ਸੋਹੰ ਢੋਲਾ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ੀ ਇਕ ਸਰਨਾਈਆ। ਸੱਤ ਰੰਗ ਕਹੇ ਮੇਰੇ ਉਤੇ ਇਕ ਜੈਕਾਰਾ, ਹਰਿ ਕਰਤਾ ਆਪ ਲਗਾਈਆ। ਜੋ ਭਗਤਾਂ ਲਗੇ ਪਿਆਰਾ, ਗੁਰਮੁਖਾਂ ਮੁਖ ਸਲਾਹੀਆ। ਸਿਖਾਂ ਦਏ ਅਧਾਰਾ, ਸੰਤਾਂ ਮਾਣ ਵਡਿਆਈਆ। ਕੂੜੀ ਕਿਰਿਆ ਕਰੇ ਖ਼ੁਆਰਾ, ਸਚ ਸੁਚ ਰਾਹ ਸਮਝਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਬਣਕੇ ਸੇਵਾਦਾਰਾ, ਧੁਰ ਦੀ ਸੇਵ ਕਮਾਈਆ। (੧੬ ਪੋਹ ੨੦੨੧ ਬਿ)
ਸਤਾਰਾਂ ਹਾੜ : ਦਇਆਵਾਨ ਦਇਆਧਾਰ, ਦਇਆਧਾਰ ਦਇਆ ਕਮਾਇੰਦਾ। ਪੂਰਨ ਜੋਤ ਹਰਿ ਭਗਵਾਨ, ਸਤਾਰਾਂ ਹਾੜ :
ਮਾਤ ਜਗਾਇੰਦਾ। ਇਕ ਝੁਲਾਏ ਧਰਮ ਨਿਸ਼ਾਨ, ਸਾਚੀ ਰੰਗਣ ਰੰਗ ਰੰਗਾਇੰਦਾ। ਸੱਤਾਂ ਦੀਪਾਂ ਏਕਾ ਆਣ, ਸਾਚੇ ਸੰਤ ਹਰਿ ਬਣਾਇੰਦਾ। ਗੁਰ ਸੰਗਤ ਮੰਗਣ ਆਇਆ ਦਾਨ, ਬਾਲ ਨਿਧਾਨੇ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਾਰਾਂ ਹਾੜੀ ਗੁਰ ਸੰਗਤ ਮਾਤ ਫੁੱਲ ਫੁੱਲਵਾੜੀ ਆਪਣੀ ਹੱਥੀਂ ਮਾਤ ਲਗਾਇੰਦਾ। (੧੭ ਹਾੜ ੨੦੧੨ ਬਿ) ਹਾੜ ਸਤਾਰਾਂ ਸਤਿ ਹੈ, ਸੰਗਤ ਪੂਤ ਉਪਨਿਆ। ਏਕਾ ਜੋਗ ਜਗਤ ਸੱਚ ਵਤ ਹੈ, ਹਰਿ ਭਾਣਾ ਹਰਿ ਹਰਿ ਮੰਨਿਆ। ਏਕਾ ਤਾਣਾ ਪੇਟਾ ਨਾਮ ਸਾਚਾ ਸੂਤ ਹੈ, ਕਲਜੁਗ ਅੰਤਮ ਬੇੜਾ ਬੰਨ੍ਹਿਆ। ਸ਼ਬਦ ਜੈਕਾਰਾ ਚਾਰੋਂ ਕੂਟ ਹੈ, ਜੋਤੀ ਸਾਚਾ ਚੜ੍ਹਿਆ ਚੰਨਿਆ। ਗੁਰਮੁਖ ਵਿਰਲਾ ਸ਼ਬਦ ਪੰਘੂੜਾ ਰਿਹਾ ਝੂਟ ਹੈ, ਭਾਂਡਾ ਭਰਮ ਭਉ ਤਨ ਭੰਨਿਆ। ਨੌਂ ਖੰਡ ਪ੍ਰਿਥਮੀ ਤੀਰ ਨਿਰਾਲਾ ਰਿਹਾ ਛੂਟ ਹੈ, ਨਾ ਦੀਸੇ ਆਤਮ ਅੰਨ੍ਹਿਆ। ਕੁਲਾਖੰਡ ਇਲਾਬੁਤ ਹਰਿਵਰਖ ਕਿੰਪੁਰਖ ਭਾਰਤ ਖੰਡ ਪਾਏ ਵੰਡ, ਹਰਣਯਮਹ ਕੇਤਮਾਲ ਰਮਕ ਭਦਰ ਗੁਰਮੁਖਾਂ ਆਤਮ ਲਾਏ ਸੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨੌਂ ਖੰਡ ਪ੍ਰਿਥਮੀ ਦੇਵੇ ਡੰਨਿਆ। ਦਸ ਸਤ ਸਤਾਰਾਂ ਸਤਿ ਹੈ, ਹਾੜ ਸਤਾਰਾ ਰੀਤ। ਗੁਰ ਸ਼ਬਦ ਜਣਾਏ ਧੀਰਜ ਜੱਤ ਹੈ, ਕਾਇਆ ਕਰੇ ਪੱਤਤ ਪੁਨੀਤ। ਨਾਮ ਵਡਿਆਈ ਕਮਲਪਤ ਹੈ, ਆਪ ਵਸਾਏ ਕਾਇਆ ਮੰਦਰ ਮਸੀਤ। ਨਾੜ ਬਹੱਤਰ ਉਬਲੀ ਰੱਤ ਹੈ, ਹਸਤ ਅਸਤ ਸ਼ਸਤ ਬਣਾਏ ਕੀਟ। ਗੁਰਮੁੱਖ ਵਿਰਲਾ ਲਾਹਾ ਲਏ ਖੱਟ ਹੈ, ਮਾਨਸ ਦੇਹੀ ਜਾਮਾ ਜੀਤ। ਰਸਨਾ ਨਾਉਂ ਨਰਾਇਣ ਰਟ ਹੈ, ਅੱਠੇ ਪਹਿਰ ਰਾਖੇ ਚੀਤ। ਦੂਈ ਦਵੈਤੀ ਮੇਟੇ ਫੱਟ ਹੈ, ਨੇਤਰ ਲੋਚਨ ਦੋਵੇਂ ਮੀਟ। ਆਪੇ ਦਿਸੇ ਘਟ ਘਟ ਹੈ, ਸ਼ਬਦ ਜਣਾਏ ਸੁਹਾਗੀ ਗੀਤ। ਜੋਤੀ ਨੂਰ ਉਜਾਲਾ ਲਟ ਲਟ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਸਤਿਵਾਦੀ ਇਕ ਅਤੀਤ। (੧੭ ਹਾੜ ੨੦੧੩ ਬਿ)
ਹਾੜ ਕਹੇ ਮੈਂ ਭਗਤਾਂ ਅਗੇ ਕਢਣਾ ਹਾੜਾ, ਬਹੁੜੀ ਕਰ ਕੇ ਦੇਣਾ ਸੁਣਾਈਆ । ਜਨ ਭਗਤੋ ਵਕ਼ਤ ਸੰਭਾਲੋ ਸਤਾਰਾਂ ਹਾੜਾ, ਵੇਲਾ ਗਿਆ ਹੱਥ ਨਾ ਆਈਆ । ਇਕ ਦਿਨ ਪਿਛੇ ਅਗੇ ਰੁਲਣਾ ਨਾ ਪਏ ਉਜਾੜਾ, ਜਨਮ ਜਨਮ ਨਾ ਕੋਇ ਭੁਆਈਆ। ਮੇਲ ਮਿਲ ਜਾਏ ਧੁਰ ਦੇ ਲਾੜਾ, ਸਾਚਾ ਨਾਤਾ ਲਏ ਜੁੜਾਈਆ । ਮੰਜ਼ਲ ਪਾਰ ਹੋਏ ਦੁਸ਼ਵਾਰਾ, ਦੁਸ਼ਮਨ ਦੂਤੀ ਡੇਰਾ ਢਾਹੀਆ। ਮੇਲ ਮਿਲੇ ਇਕ ਨਿਰੰਕਾਰਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦਾ ਬਣ ਪਿਆਰਾ, ਭਗਵਾਨ ਹੋ ਕੇ ਭਾਗ ਉਹਨਾਂ ਦੀ ਝੋਲੀ ਪਾਈਆ। (੧ ਹਾੜ ਸ਼ ਸੰ ੧)
ਸਤਾਰਾਂ ਹਾੜ ਦਾ ਦਿਵਸ ਮਹਾਨ, ਮਹਿੰਮਾ ਅਗਣਤ ਗਣੀ ਨਾ ਜਾਈਆ। (੧੭ ਹਾੜ ਸ਼ ਸੰ ੮)
ਸਤਿ ਸਰੂਪ : ਸਾਚਾ ਪ੍ਰਭ ਸਚ ਸਤਿ ਸਰੂਪ। ਜੋਤ ਸਰੂਪੀ ਪ੍ਰਭ ਜੋਤ ਸਰੂਪ । (੨੦ ਮੱਘਰ ੨੦੦੬ ਬਿ) ਸਤਿ ਸਰੂਪ
ਪ੍ਰਗਟ ਹੋਇਆ ਡਾਹਢਾ ਗੁਰ ਭੂਪ। ਜਿਸ ਨੇ ਮਾਰੇ ਆਪ ਦੁਸ਼ਟ ਦੂਤ। ਮਹਾਰਾਜ ਸ਼ੇਰ ਸਿੰਘ ਸਤਿ ਸਰੂਪ। (੫ ਚੇਤ ੨੦੦੭ ਬਿ)
ਸਤਿ ਸਰੂਪ ਸਾਂਤ ਹੋ ਕੇ ਜਿਸ ਸੀਸ ਪੁਵਾਈ ਰੇਤ, ਸਚ ਸਰੂਪ ਗਿਆ ਸਮਾਈਆ। (੨੨ ਜੇਠ ੨੦੨੧ ਬਿ) ਨਿਰਗੁਰ ਨਿਰਵੈਰ ਨਿਰਾਕਾਰ ਸਤਿ ਸਰੂਪ ਕਿਸੇ ਨਜ਼ਰ ਨਾ ਆਏ ਸਾਖ਼ਿਆਤ, ਸਾਖ਼ੀਆਂ ਪੜ੍ਹ ਪੜ੍ਹ ਸਾਰੇ ਰਹੇ ਸੁਣਾਈਆ। (੧੭ ਸਾਵਣ ੨੦੨੧ ਬਿ) (ਕਰਤਾਰ)
ਗੁਰਮੁਖ ਵਿਰਲਾ ਜਾਣੇ ਪ੍ਰਭ ਰੰਗ ਅਨੂਪ। ਜੋਤ ਨਿਰੰਜਣ ਨਿਹਕਲੰਕ ਸਤਿ ਸਰੂਪ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸੋਹੰ ਸ਼ਬਦ ਤੇਰਾ ਸਾਚਾ ਦੂਤ। (੧ ਮਾਘ ੨੦੦੮ ਬਿ)
ਨੇਹਕਲੰਕ ਮਹਿੰਮਾ ਅਨੂਪ। ਨਿਹਕਲੰਕ ਸਤਿ ਸਰੂਪ। ਨਿਹਕਲੰਕ ਬਿਨ ਰੰਗ ਰੂਪ। ਨਿਹਕਲੰਕ ਜੋਤ ਸਰੂਪ। (੧ ਸਾਵਣ ੨੦੦੯ ਬਿ)
ਨਿਰਵੈਰ ਪੁਰਖ ਅਕਾਲ ਠਾਕਰ ਸੁਆਮੀ ਸਤਿ ਸਰੂਪ, ਆਦਿ ਜੁਗਾਦਿ ਜੁਗਾ ਜੁਗੰਤਰ ਸੁਣਾਏ ਧੁਰ ਫ਼ਰਮਾਣਿਆ। (੧੧ ਮਾਘ ੨੦੧੭ ਬਿ)
ਸ਼ਬਦ ਗੁਰੂ ਗੁਰ ਦਾਤਾ ਏਕ, ਆਦਿ ਜੁਗਾਦਿ ਉਪਾਇੰਦਾ। ਸ੍ਰੀ ਭਗਵਾਨ ਦੇਵੇ ਟੇਕ, ਸਿਰ ਆਪਣਾ ਹੱਥ ਰਖਾਇੰਦਾ। ਜੁਗ ਚੌਕੜੀ ਲਏ ਵੇਖ, ਨਿਰਗੁਣ ਸਰਗੁਣ ਕਾਰ ਕਮਾਇੰਦਾ। ਆਤਮ ਪਰਮਾਤਮ ਕਰ ਕਰ ਹੇਤ, ਹਿਤਕਾਰੀ ਮੇਲ ਮਿਲਾਇੰਦਾ। ਅੰਤਰ ਅੰਤਰ ਖੋਲ੍ਹੇ ਭੇਤ, ਭੇਵ ਅਭੇਦਾ ਆਪ ਜਣਾਇੰਦਾ । ਨਿਜ ਸਰੂਪ ਲਏ ਵੇਖ, ਸਤਿ ਸਰੂਪ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਰੰਗ ਰੰਗਾਇੰਦਾ। (੨੪ ਚੇਤ ੨੦੨੦ ਬਿ)
ਕਾਇਆ ਅੰਦਰ ਸਤਿ ਸਰੂਪ, ਸਤਿਗੁਰ ਬੈਠਾ ਆਸਣ ਲਾਈਆ। ਵੇਖਣਹਾਰਾ ਅੰਧ ਕੂਪ, ਦਹਿ ਦਿਸ਼ਾ ਫੋਲ ਫੁਲਾਈਆ। ਅੱਠੇ ਪਹਿਰ ਸੁੱਤਾ ਰਹੇ ਘੂਕ, ਬਿਨ ਗੁਰਮੁਖਾਂ ਸਕੇ ਨਾ ਕੋਇ ਜਗਾਈਆ। ਮਨ ਵਾਸਨਾ ਸਭ ਨੂੰ ਰਹੀ ਫੂਕ, ਘਰ ਘਰ ਅਗਨੀ ਰਹੀ ਲਾਈਆ। ਬੁਧੀ ਰੋਵੇ ਕੁਰਲਾਵੇ ਮਾਰੇ ਕੂਕ, ਉਚੀ ਉਚੀ ਦਏ ਦੁਹਾਈਆ। ਮੇਰੀ ਕੋਈ ਨਾ ਚੁਕਾਵੇ ਚੂਕ, ਹੱਥ ਨਾਲ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਨਤੀ ਇਕੋ ਘਰ ਵਖਾਈਆ। (੧੨ ਜੇਠ ੨੦੨੦ ਬਿ)
ਨਿਰਗੁਣ ਮੰਦਰ ਨਿਰਗੁਣ ਦੁਆਰ, ਨਿਰਗੁਣ ਸਤਿ ਸਰੂਪ ਆਸਣ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦਏ ਸਮਝਾਈਆ। (੨੯ ਜੇਠ ੨੦੨੦ ਬਿ)
ਸਾਚੀ ਕਾਰ ਕਰੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਸਚਖੰਡ ਅੰਦਰ ਥਿਰ ਘਰ ਥਾਪ, ਵੇਖਣਹਾਰਾ ਵੇਖੇ ਚਾਈਂ ਚਾਈਂਆ। ਪਿਤਾ ਪੂਤ ਬਣਾਏ ਵਡ ਪਰਤਾਪ, ਆਪ ਆਪਣਾ ਨੂਰ ਉਪਜਾਈਆ । ਸੁੱਤ ਦੁਲਾਰਾ ਸ਼ਬਦੀ ਸਾਕ, ਸੱਜਣ ਇਕੋ ਇਕ ਅਖਵਾਈਆ। ਗ੍ਰਹਿ ਮੰਦਰ ਖੋਲ੍ਹ ਤਾਕ, ਘਰ ਸਾਚੇ ਦਏ ਬਹਾਈਆ। ਮਿਹਰਵਾਨ ਹੋ ਅਲੱਖਨਾ ਅਲਾਖ, ਅਲੱਖ ਇਕੋ ਇਕ ਜਣਾਈਆ। ਤੂੰ ਮੇਰਾ ਮੈਂ ਤੇਰੇ ਸਾਥ, ਸਗਲਾ ਸੰਗ ਨਿਭਾਈਆ। ਸਚਖੰਡ ਦੁਵਾਰ ਪਾਵੇ ਰਾਸ, ਥਿਰ ਘਰ ਆਪਣਾ ਨਾਚ ਨਚਾਈਆ। ਪਰਮ ਪੁਰਖ ਪ੍ਰਭ ਖੇਲ ਤਮਾਸ਼, ਆਪਣਾ ਆਪ ਵਖਾਈਆ। ਧੁਰ ਦਾ ਭੇਵ ਖੋਲ੍ਹੇ ਖ਼ਾਸ, ਬਿਨ ਹਰਿ ਸਮਝ ਕਿਸੇ ਨਾ ਆਈਆ। ਜਿਸ ਵੇਲੇ ਰਚਨਾ ਰਚੀ ਆਦਿ, ਸੋ ਸਾਹਿਬ ਖ਼ੁਸ਼ੀ ਮਨਾਈਆ। ਖ਼ੁਸ਼ੀ ਵਿਚ ਦਿਤੀ ਦਾਦ, ਆਪਣੀ ਝੋਲੀ ਆਪ ਭਰਾਈਆ। ਤੂੰ ਮੇਰਾ ਮੈਂ ਤੇਰਾ ਮੇਰੀ ਤੇਰੀ ਭੁੱਲੇ ਕਦੇ ਨਾ ਯਾਦ, ਸਤਿ ਸਰੂਪ ਸੋਹੰ ਧਾਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਜਣਾਈਆ। (੧ ਸਾਵਣ ੨੦੨੦ ਬਿ)
ਸਭ ਦਾ ਸ਼ਬਦ ਗੁਰੂ ਦਲਾਲ, ਪੰਜ ਤੱਤ ਆਵੇ ਜਾਵੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੇਖਾ ਜਾਣੇ ਦੋ ਜਹਾਨ, ਸਰਬ ਸ੍ਰਿਸ਼ਟ ਦੇਵਣਹਾਰ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਸੋਹੰ ਰੂਪ ਸਤਿ ਸਰੂਪ ਸਤਿ ਸਤਿਵਾਦੀ ਆਪ ਸਮਝਾਈਆ। (੭ ਅੱਸੂ ੨੦੨੦ ਬਿ)
ਕਿਰਪਾ ਕਰ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵਾਂ ਸਾਚਾ ਦਾਨ, ਲੱਖ ਚੁਰਾਸੀ ਖ਼ਾਲੀ ਹੱਥ ਫਿਰਾਈਆ। ਜਿਨ੍ਹਾਂ ਅੰਤਰ ਦੇਵਾਂ ਧੁਰ ਨਿਸ਼ਾਨ, ਸੋਹੰ ਸਤਿ ਸਰੂਪ ਸਮਝਾਈਆ। ਸੋ ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਾਰੇ ਗਾਣ, ਤਿਨ੍ਹਾਂ ਸਚਖੰਡ ਮਿਲੇ ਵਡਿਆਈਆ। ਖਾਣ ਪੀਣ ਭੋਗ ਪਸ਼ੂ ਪੰਛੀ ਜੀਵ ਜੰਤ ਸਰਬ ਕਰਨ ਕਮਾਣ, ਏਥੇ ਓਥੇ
ਦੇਵੇ ਮਾਣ ਨਾ ਕੋਇ ਵਡਿਆਈਆ। ਸਾਹਿਬ ਸਤਿਗੁਰ ਤੁਠ ਜਿਸ ਦੇਵੇ ਆਪਣਾ ਗਿਆਨ, ਸੋ ਜੀਅ ਹੋਏ ਪਰਵਾਨ, ਜੀਵ ਸਾਚੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੁਗ ਜਨਮ ਦਾ ਲੇਖਾ ਪੂਰਬ ਸਰਬ ਚੁਕਾਏ ਆਣ, ਅਰਬ ਖਰਬ ਜਨਮ ਜਨਮ ਆਤਮ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਵੇਖ ਵਖਾਈਆ। (੨੩ ਅੱਸੂ ੨੦੨੦ ਬਿ)
ਨਾਮ ਕਹੇ ਮੈਂ ਬੇਪਰਵਾਹ, ਬੇਪਰਵਾਹੀ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਣਾਂ ਮਲਾਹ, ਖੇਵਟ ਖੇਟਾ ਹੋ ਕੇ ਬੇੜਾ ਆਪਣੇ ਕੰਧ ਉਠਾਇੰਦਾ । ਸ਼ਬਦੀ ਹੋ ਕੇ ਦੇਵਾਂ ਸਲਾਹ, ਅੱਖਰੀ ਹੋ ਕੇ ਲੇਖ ਲਿਖਾਇੰਦਾ। ਵੱਖਰਾ ਹੋ ਕੇ ਬੈਠਾਂ ਮੁੱਖ ਛੁਪਾ, ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਪ੍ਰਭ ਕਿਰਪਾ ਕੀਤੀ ਆ, ਆਪ ਆਪਣੇ ਸੰਗ ਲਿਆਇੰਦਾ । ਨਾਤਾ ਜੋੜ ਸਹਿਜ ਸੁਭਾ, ਸੋਹਣੀ ਬਣਤ ਮਾਤ ਬਣਾਇੰਦਾ। ਤੂੰ ਮੇਰਾ ਮੈਂ ਤੇਰਾ ਢੋਲਾ ਗਾ, ਨਾਤਾ ਆਪਣੇ ਨਾਲ ਜੁੜਾਇੰਦਾ। ਜਨ ਭਗਤਾਂ ਦਿਤਾ ਸਮਝਾ, ਸੋਹੰ ਰੂਪ ਸਤਿ ਸਰੂਪ ਪੁਰਖ ਅਕਾਲ ਆਤਮ ਪਰਮਾਤਮ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। (੨੧ ਜੇਠ ੨੦੨੧ ਬਿ)
ਸਤਿਸੰਗ : ਸਾਚਾ ਸੰਗ ਪ੍ਰਭ ਕਾ ਜਾਣ। ਆਪਣਾ ਆਪ ਜੀਵ ਪਛਾਣ। ਸਾਚਾ ਸੰਗ ਵਾਲੀ ਦੋ ਜਹਾਨ। ਸਤਿਸੰਗ
ਦੇਵੇ ਵਡਿਆਈ ਵਿਚ ਮਾਤ ਆਣ। ਸਾਚਾ ਸੰਗ ਭਗਤ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਆਣ।
ਸਾਚਾ ਸੰਗ ਪ੍ਰਭ ਬਣਾਏ। ਗੁਰਮੁਖ ਸਾਚੇ ਆਣ ਤਰਾਏ। ਸਾਚਾ ਸੰਗ ਤੋੜ ਨਿਭਾਏ। ਟੁੱਟੀ ਗੰਢੇ ਫਿਰ ਟੁੱਟ ਨਾ ਜਾਏ। ਸਾਚਾ ਸੰਗ ਗੁਰ ਅੰਗ ਲਗਾਏ। ਮਾਨਸ ਜਨਮ ਨਾ ਭੰਗ ਕਰਾਏ। ਸਾਚਾ ਸੰਗ ਗੁਰ ਸਤਿਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਏ।
ਸਾਚਾ ਸੰਗ ਘਰ ਦਰ ਦਿਖਾਵੇ। ਪੂਰਾ ਗੁਰ ਬੂਝ ਬੁਝਾਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਚੁਕਾਵੇ। ਸਾਚਾ ਸੰਗ ਮਾਨਸ ਜਨਮ ਸੁਫਲ ਕਰਾਵੇ। ਮਾਤ ਕੁੱਖ ਵਿਚ ਫੇਰ ਨਾ ਆਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਕਟਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁੱਖਦਾਏ ਸਾਚਾ ਕਰਮ ਕਮਾਵੇ। ਸਾਚਾ ਸੰਗ ਗੁਰ ਪੂਰਾ ਕਰੇ। ਚਰਨ ਲਾਗ ਗੁਰਸਿਖ ਤਰੇ। ਸਾਚਾ ਸੰਗ ਆਤਮ ਵਾਸ ਕਰੇ ਹਰੇ। ਸੋਹੰ ਸਵਾਸ ਸਵਾਸ ਜਪ ਜੀਵ ਕਲਜੁਗ ਪਾਰ ਤਰੇ। ਸਾਚਾ ਸੰਗ ਏਕਾ ਨਰ ਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਮੂਲ ਨਾ ਡਰੇ।
ਸਾਚਾ ਸੰਗ ਪ੍ਰਭ ਸੰਗ ਸੰਗੀਤ। ਅਤਮ ਦੇਵੇ ਚਰਨ ਪ੍ਰੀਤ। ਸਾਚਾ ਸੰਗ ਗੁਰ ਮਾਨਸ ਜਨਮ ਜਗ ਜੀਤ। ਸਾਚਾ ਸੰਗ ਪ੍ਰਭ ਆਤਮ ਸਦਾ ਅਤੀਤ । ਸਾਚਾ ਸੰਗ ਸਾਚਾ ਪ੍ਰਭ ਸਾਚਾ ਸਤਿ ਮੀਤ। ਸਾਚਾ ਸੰਗ ਮਾਨਸ ਜਨਮ ਨਾ ਹੋਵੇ ਭੀਤ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਲੱਖ ਚੁਰਾਸੀ ਜਾਵੇ ਜੀਤ।
ਸਾਚਾ ਸੰਗ ਗੁਰ ਗੁਰਮੁਖ। ਆਤਮ ਉਤਰੇ ਸਾਰੀ ਭੁੱਖ। ਸਾਚਾ ਸੰਗ ਗੁਰ ਸਾਜਣ ਸੁੱਖ। ਸਾਚਾ ਸੰਗ ਦਰ ਘਰ ਆਏ ਨੇਤਰ ਪਿੱਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੀ ਦੇਵੇ ਸਿੱਖ। ਸਾਚਾ ਸੰਗ ਸਚ ਪਰੀਖਿਆ। ਗੁਰਮੁਖ ਸਾਚੇ ਸਾਚਾ ਪ੍ਰਭ ਸਾਚਾ ਦੇਵੇ ਸੀਖਿਆ। ਸਾਚਾ ਸੰਗ ਕਰ ਦਰਸ ਆਤਮ ਮਿਟੇ ਤ੍ਰੀਖਿਆ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਨ ਪਾਵੇ ਭੀਖਿਆ। ਸਾਚਾ ਸੰਗ ਭਗਤ ਸੰਗ। ਆਪ ਨਿਭਾਵੇ ਆਪਣਾ ਸੰਗ। ਸਾਚਾ ਸੰਗ ਅੰਮ੍ਰਿਤ ਨੀਰ ਵਹਾਵੇ ਗੰਗ। ਸ਼ਬਦ ਨਾਉਂ ਪਾਰ ਜਾਏ ਲੰਘ। ਸਾਚਾ ਪ੍ਰਭ ਸਚ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ।
ਸਾਚਾ ਸੰਗ ਸਚ ਕਰ ਮਾਣ। ਆਪਣਾ ਆਪ ਜੀਵ ਪਛਾਣ। ਸਾਚਾ ਸੰਗ ਸਾਚਾ ਮਾਣ ਤਾਣ। ਸਤਿਗੁਰ ਸਾਚਾ ਜਾਣੀ ਜਾਣ। ਸਾਚਾ ਸੰਗ ਵੇਖ ਵਖਾਣ । ਹੋਏ ਨਿਮਾਣਾ ਜਨ ਚਰਨੀ ਡਿਗੇ ਆਣ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰ ਜਾਣ।
ਸਾਚਾ ਸੰਗ ਸਤਿਗੁਰ ਸਤਿ ਸਾਚਾ ਦੇਵੇ ਸਾਚੀ ਮੱਤ। ਸਾਚਾ ਸੰਗ ਸਾਚਾ ਸਤਿ, ਸਤਿਗੁਰ ਸਾਚਾ ਸਾਚੀ ਰੱਖੇ ਪੱਤ। ਸਾਚਾ ਸੰਗ ਇਕ ਰਖਾਵੇ ਸਾਚਾ ਸਤਿ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਗਿਆ ਨਾ ਆਵੇ ਹੱਥ।
ਸਾਚਾ ਸੰਗ ਵਕ਼ਤ ਸੰਭਾਲ, ਚਰਨ ਪ੍ਰੀਤੀ ਨਿਭੇ ਨਾਲ। ਸਾਚਾ ਸੰਗ ਗੁਰਸਿਖ ਸਾਚੇ ਪਾਲ, ਦੇਵੇ ਵਡਿਆਈ ਦੀਨ ਦਿਆਲ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਸੰਗ ਗੁਰਸਿਖ ਦੀਆ। ਅੰਮ੍ਰਿਤ ਨਾਮ ਮਹਾਂਰਸ ਪੀਆ। ਆਤਮ ਜੋਤ ਜਗਾਏ ਪ੍ਰਭ ਦੀਆ। ਪੂਰਬ ਲਹਿਣਾ ਪ੍ਰਭ ਸਾਚੇ ਦੀਆ। ਗੁਰਮੁਖ ਸਾਚੇ ਪ੍ਰਭ ਦਰ ਲੀਆ। ਸੋਹੰ ਸਾਚਾ ਬੀਜ ਆਗੇ ਬੀਆ। ਪ੍ਰਭ ਮਿਲਨ ਕਾ ਆਪ ਬਣਾਇਆ ਸਾਚਾ ਹੀਆ। ਗੁਰਮੁਖ ਸਾਚੇ ਸਚਖੰਡ ਰਖਾਈ ਤੇਰੀ ਨੀਆ। ਏਕਾ ਜੋਤ ਏਕਾ ਆਤਮ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਗੁਰ ਦਰ ਪੀਆ। (੬ ਜੇਠ ੨੦੦੯ ਬਿ)
ਗੁਰ ਅਵਤਾਰ ਪੀਰ ਪੈਗ਼ੰਬਰ ਉਠ ਕੇ ਲਉ ਤੱਕ, ਨਿਰਗੁਣ ਹੋ ਕੇ ਲਉ ਅੰਗੜਾਈਆ। ਸਭ ਦਾ ਲੇਖਾ ਮੁੱਕਿਆ ਹਕੀਕਤ ਹੱਕ, ਨਿਝ ਨੇਤਰ ਅੱਖ ਮਾਤ ਨਾ ਕੋਇ ਖੁਲ੍ਹਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਕਰਮਾਂ ਕਾਂਡਾਂ ਵਿਚ ਗਏ ਫਸ, ਮਾਇਆ ਮਮਤਾ ਮੋਹ ਵਧਾਈਆ। ਜੋ ਆਤਮ ਪਰਮਾਤਮ ਮਿਲਣ ਦਾ ਮਾਰਗ ਆਏ ਦੱਸ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾਂ ਸਾਰੇ ਕਰਦੇ ਪਾਠ, ਹਵਨ ਆਹੁਤੀ ਦੇ ਦੇ ਘਿਰਤ ਸੁਗੰਧੀ ਰਹੇ ਜਣਾਈਆ। ਫਿਰ ਫਿਰ ਥੱਕੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਖ ਨਾ ਕੋਇ ਖੁਲ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰਦਵਾਰਿਆਂ ਅੰਦਰ ਕਰਨ ਇਕੱਠ, ਸਤਿਸੰਗ ਲਾ ਲਾ ਕਰਨ ਪੜ੍ਹਾਈਆ। ਅੰਦਰ ਵੜ ਕੇ ਮੰਦਰ ਚੜ੍ਹ ਕੇ ਮਨੂਏ ਉਤੇ ਲਾਏ ਕੋਈ ਨਾ ਸੱਟ, ਸੋਈ ਸੁਰਤ ਨਾ ਕੋਇ ਉਠਾਈਆ। ਚਾਰੋਂ ਕੁੰਟ ਸਾਧਾਂ ਖੋਲ੍ਹੇ ਹੱਟ, ਬਣ ਵਣਜਾਰੇ ਨਾਮ ਵਰਤਾਈਆ। ਸ੍ਰੀ ਭਗਵਾਨ ਕਿਸੇ ਨਾ ਆਇਆ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਰਸਨਾ ਵਾਲਾ ਅੱਖਰਾਂ ਨਾਲ ਗਾਉਂਦੇ ਜੱਸ, ਵਟਣਾ ਪ੍ਰੇਮ ਰੰਗ ਨਾ ਕੋਇ ਰੰਗਾਈਆ। ਸਚ ਪ੍ਰੀਤੀ ਜੁੜਿਆ ਕਿਸੇ ਨਾ ਨੱਤ, ਨੌ ਦਵਾਰੇ ਪਾਰ ਕਰਕੇ ਹੱਦ, ਇੰਡ ਪਿੰਡ ਬ੍ਰਹਿਮੰਡ ਡੇਰਾ ਪਾਰ ਨਾ ਕੋਇ ਕਰਾਈਆ। ਚਾਰ ਯਾਰੀ ਨਾਲ ਮਿਲ ਮਿਲ ਕਰਨ ਸੰਗ, ਪੰਚਮ ਬਹਿ ਬਹਿ ਖ਼ੁਸ਼ੀ ਮਨਾਈਆ। ਭਰਮਾਂ ਵਾਲੀ ਢਾਹ ਨਾ ਸਕੇ ਕੰਧ, ਦੂਈ ਦਵੈਤ ਨਾ ਕੋਇ ਚੁਕਾਈਆ। ਬਿਨ ਭਗਤਾਂ ਆਤਮ ਪਰਮਾਤਮ ਨਾਲ ਮਿਲ ਕੇ ਸੋਹੰ ਕੋਇ ਨਾ ਗਾਏ ਛੰਦ, ਸੰਸਾ ਸਕੇ ਨਾ ਕੋਇ ਮਿਟਾਈਆ। ਜਗਤ ਵਡਿਆਈ ਦਾ ਸਾਰੇ ਮਾਣਦੇ ਅਨੰਦ, ਨਿਜਾਨੰਦ ਨਾ ਕੋਇ ਸਮਾਈਆ। ਸ਼ਬਦੀ ਡੋਰੀ ਤੁੱਟਾ ਤੰਦ, ਸੁਰਤੀ ਬੰਧਨ ਕੋਇ ਨਾ ਪਾਈਆ। ਘਰ ਸਵਾਮੀ ਲਾਏ ਕਿਸੇ ਨਾ ਅੰਗ, ਜਗਤ ਦੋਹਾਗਣ ਦਏ ਦੁਹਾਈਆ। ਮਾਸ ਖਲੜੀ ਲਹੂ ਮਿਝ ਰੱਤ ਪਾ ਕੇ ਵੰਡ, ਹਿਸਿਆਂ ਵੇਖ ਵਖਾਈਆ। ਜੋ ਮਾਲਕ ਖ਼ਾਲਕ ਸਭ ਦਾ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਬੇਪਰਵਾਹੀਆ। ਸਦਾ ਆਤਮ ਸੇਜਾ ਸੁੱਤਾ ਰਹੇ ਪਲੰਘ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਵੇਲੇ ਸਤਿਗੁਰ ਪੂਰੇ ਦਾ ਹੋਵੇ ਸੰਗ, ਸਗਲਾ ਲੇਖਾ ਦਏ ਮੁਕਾਈਆ। ਓਥੇ ਕਰਮ ਕਾਂਡ ਸਾਰੇ ਕਰਕੇ ਖੰਡ, ਜਗਤ ਕਿਰਿਆ ਦਏ ਮਿਟਾਈਆ। ਘਰ ਸੁਹਾਗਣ ਨਾਰ ਕਰ ਦੇਵੇ ਅੱਗੇ ਨਾ ਹੋਵੇ ਰੰਡ, ਅੱਗੇ ਦਾ ਰੰਡੇਪਾ ਦਏ ਮੁਕਾਈਆ। ਇਕੋ ਗੀਤ ਸੁਣਾ ਕੇ ਆਪਣਾ ਛੰਦ, ਲੇਖਾ ਮੰਦਰ ਮਸੀਤ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। (੧੩ ਮੱਘਰ ੨੦੨੧ ਬਿ)
ਸੁਰਤੀ ਕਹੇ ਗੁਰਮੁਖੋ ਜੇ ਕਰਨਾ ਹੋਵੇ ਸਚਾ ਸਤਿਸੰਗ, ਸੰਗਤ ਰੂਪ ਵਟਾਈਆ। ਪੂਰੇ ਸਤਿਗੁਰ ਤੋਂ ਪਹਿਲੋਂ ਇਕ ਮੰਗ ਲਓ ਮੰਗ, ਪ੍ਰੇਮ ਪ੍ਰੀਤੀ ਆਪਣੀ ਝੋਲੀ ਪਾਈਆ। ਚਰਨ ਧੂੜ ਨਹਾਓ ਗੰਗ, ਦੁਰਮਤ ਮੈਲ ਧੁਵਾਈਆ। ਪ੍ਰੇਮ ਪਿਆਰ ਦਾ ਗਾਓ ਛੰਦ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਆਪਣੇ ਅੰਦਰ ਉਸ ਦਾ ਡਾਹੋ ਪਲੰਘ, ਸਾਥੀ ਸਾਚਾ ਲਓ ਬਣਾਈਆ। ਫਿਰ ਨੌ ਦਵਾਰੇ ਸਾਚੇ ਜਾਓ ਲੰਘ, ਅਧ ਵਿਚ ਨਾ ਕੋਇ ਅਟਕਾਈਆ। ਸੁਣਦੇ ਜਾਓ ਸੁਣਾਂਦੇ ਜਾਓ ਅਗੰਮੀ ਛੰਦ, ਜੋ ਸਹਿੰਸਾ ਰਿਹਾ ਮੁਕਾਈਆ। ਅੰਧੇਰ ਗੁਬਾਰੇ ਅਗੇ ਵੇਖੋ ਨੂਰੀ ਚੰਦ, ਸੂਰਜ ਬਾਰਾਂ ਨਹੀਂ ਕੋਟਨ ਕੋਟ ਨੂਰਾਂ ਦਾ ਨੂਰ ਨਜ਼ਰੀ ਆਈਆ। ਇਹ ਇਕ ਦੋ ਤੇ ਗਿਆਰਾਂ, ਇਹ ਨਿੱਕਿਆਂ ਨਿੱਕਿਆਂ ਸਾਧਾਂ ਸੰਤਾਂ ਦੀਆਂ ਵਾਰਾਂ, ਬਾਰਾਂ ਸੂਰਜ ਇਕ ਮਹਾਪੁਰਸ਼ਾਂ ਦਾ ਨਿੱਕਾ ਜਿਹਾ ਇਸ਼ਾਰਾ, ਉਸ ਤੋਂ ਅਗੇ ਵੱਡਾ ਦਵਾਰਾ, ਜਿਥੇ ਬੈਠਾ ਹਰਿ ਨਿਰੰਕਾਰਾ, ਕੋਟਨ ਕੋਟ ਆਤਮਾ ਪਰਮਾਤਮ ਆਪਣੇ ਰੰਗ ਵਿਚ ਰੰਗਾਈਆ। ਕੋਟਨ ਕੋਟ ਵਸਦੇ ਗੁਰੂ ਅਵਤਾਰਾ, ਪੀਰ ਪੈਗ਼ੰਬਰ ਸਯਦੇ ਕਰਨ ਕਰ ਕਰ ਨਿਮਸਕਾਰਾ, ਭਗਤ ਭਗਵਾਨ ਇਕ ਦੂਜੇ ਨਾਲ ਕਰਨ ਪਿਆਰਾ, ਗੁਰਮੁਖ ਜੋਤੀ ਜੋਤ ਨੂਰ ਕਰਨ ਉਜਿਆਰਾ, ਗੁਰਸਿੱਖ ਵੇਖਣ ਬਿਨਾ ਪਵਣ ਅਗੰਮੀ ਹੁਲਾਰਾ, ਪੁਰਖ ਅਕਾਲ ਦੀਨ ਦਿਆਲ ਧੁਰ ਧਾਮੀ ਸ਼ਬਦ ਇਨਾਮੀ ਨਿਹਕਰਮੀ ਸਭ ਦਾ ਮਰਮੀ, ਆਦਿ ਜੁਗਾਦੀ ਧਰਮੀ, ਸਾਚੀ ਬਖ਼ਸ਼ੇ ਇਕ ਸਰਨੀ, ਸੁਰਤ ਸਵਾਣੀ ਮਿਲਾਏ ਸ਼ਬਦ ਹਾਣੀ, ਲੇਖਾ ਚੁਕਾਏ ਜਗਤ ਜਹਾਨੀ, ਪਾਰ ਲੰਘਾ ਕੇ ਪਦ ਨਿਰਬਾਣੀ, ਜੋਤ ਆਪਣੀ ਵਿਚ ਮਿਲਾਈਆ । (੧੩ ਚੇਤ ਸ਼ ਸੰ ੧)
ਭੇਵ ਚੁਕ ਜਾਏ ਹੰ ਬ੍ਰਹਮ, ਪਾਰਬ੍ਰਹਮ ਆਪਣਾ ਰੂਪ ਅਨੂਪ ਦਏ ਦਰਸਾਈਆ । ਝਗੜਾ ਮੁਕ ਜਾਏ ਹੱਡ ਮਾਸ ਨਾੜੀ ਚੰਮ, ਦੂਈ ਦਵੈਤ ਰਹਿਣ ਕੋਇ ਨਾ ਪਾਈਆ। ਲੇਖਾ ਮੁਕ ਜਾਏ ਹਰਖ਼ ਸੋਗ ਚਿੰਤਾ ਗ਼ਮ, ਖ਼ੁਸ਼ੀ ਇਕੋ ਦਏ ਪਰਗਟਾਈਆ। ਉਹ ਸਤਿ ਸੰਗਤ ਸਚੇ ਸਤਿਗੁਰ ਦਾ ਆਦਿ ਜੁਗਾਦਿ ਦਾ ਕੰਮ, ਕਰਨੀ ਦਾ ਕਰਤਾ ਆਪ ਕਰਾਈਆ। ਮਾਇਆ ਮਮਤਾ ਮੋਹ ਹੰਕਾਰ ਵਿਕਾਰ ਮੇਟ ਦੇਵੇ ਪੰਜ ਤਤ ਤਨ, ਹਉਮੇ ਹੰਗਤਾ ਰਹਿਣ ਨਾ ਪਾਈਆ। ਜਿਸ ਸਤਿਸੰਗ ਨੂੰ ਸੁਣ ਕੇ ਫੇਰ ਮਾਤ ਗਰਭ ਨਾ ਪਵੇ ਜੰਮ, ਚੁਰਾਸੀ ਡੇਰਾ ਦੇਵੇ ਢਾਈਆ। ਸਤਿਸੰਗ ਸੁਣੋ ਸਦਾ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਝਗੜਾ ਮੁਕ ਜਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸ਼ੱਤਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਇਕੋ ਰੀਤ, ਦੂਈ ਦਵੈਤ ਨਾ ਕੋਇ ਪਰਗਟਾਈਆ। ਅੰਤਰ ਆਤਮ ਸਾਹਿਬ ਸਤਿਗੁਰ ਕਰ ਕੇ ਠਾਂਡੀ ਸੀਤ, ਅਗਨੀ ਤਤ ਦਏ ਬੁਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਦੱਸ ਕੇ ਸਾਚਾ ਗੀਤ, ਗਹਿਰ ਗੰਭੀਰ ਪਰਦਾ ਦਏ ਉਠਾਈਆ। ਘਰ ਸੱਜਣ ਠਾਕਰ ਮਿਲੇ ਮੀਤ, ਸਾਹਿਬ ਸਵਾਮੀ ਨਜ਼ਰੀ ਆਈਆ। ਸਾਚੇ ਸਤਿਸੰਗ ਦੀ ਆਦਿ ਜੁਗਾਦਿ ਜੁਗ ਚੌਕੜੀ ਰੀਤ, ਮਨਮੁਖ ਗੁਰਮੁਖ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਤਿਸੰਗ ਦਏ ਸਮਝਾਈਆ।
ਸਾਚਾ ਸਤਿਸੰਗ ਵਖਾਏ ਅੰਤਰ ਤਨ, ਨਿਜ ਨੇਤਰ ਅੱਖ ਕਰੇ ਰੁਸ਼ਨਾਈਆ। ਭਾਂਡਾ ਫੋੜ ਕੇ ਕੂੜ ਭਰਮ, ਦੋ ਜਹਾਨ ਅੰਤਰ ਆਤਮ ਦਏ ਸਮਝਾਈਆ। ਘਰ ਵਿਚ ਘਰ ਵਖਾਏ ਆਪਣਾ ਵਤਨ, ਗ੍ਰਹਿ ਮੰਦਰ ਖ਼ੁਸ਼ੀ ਜਣਾਈਆ। ਗੁਰਮੁਖ ਲਾਲ ਹੀਰਾ ਅਮੋਲਕ ਬਣੇ ਰਤਨ, ਜੋ ਸਤਿਸੰਗ ਸੁਣ ਕੇ ਸਤਿਗੁਰ ਸਾਚੇ ਸੀਸ ਝੁਕਾਈਆ। ਸਚ ਦਵਾਰਾ ਘਾਟ ਮਿਲੇ ਉਹ ਪਤਣ, ਜਿਸ ਦਾ ਖੇਵਟ ਖੇਟਾ ਸਚ ਮਲਾਹ ਇਕੋ ਨਜ਼ਰੀ ਆਈਆ। ਚਿੰਤਾ ਸੋਗ਼ ਰਹੇ ਨਾ ਹਰਖਨ, ਗ਼ਮੀ ਗ਼ਮ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਸੰਗ ਗੁਰਮੁਖਾਂ ਨਾਲ ਰਖਾਈਆ।
ਸਤਿਸੰਗ ਸਰਬ ਦਾ ਮਿਲਾਪ, ਏਕਤਾ ਇਕੋ ਦਏ ਜਣਾਈਆ। ਪੁਰਖ ਅਕਾਲ ਵਾਹਿਗੁਰੂ ਖ਼ੁਦਾ ਗਾਡ ਅੱਲਾ ਇਕੋ ਜਣਾਵੇ ਧੁਰ ਦਾ ਬਾਪ, ਪਿਤਾ ਪਤਿਪਰਮੇਸ਼ਵਰ ਬੇਪਰਵਾਹੀਆ। ਆਤਮ ਪਰਮਾਤਮ ਨਾਤਾ ਜੋੜ ਕੇ ਸਾਕ, ਸਗਲਾ ਸੰਗ ਦਏ ਬਣਾਈਆ। ਬੰਦ ਕਵਾੜੀ ਖੋਲ੍ਹ ਕੇ ਤਾਕ, ਪਰਦਾ ਉਹਲਾ ਦਏ ਉਠਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਇਕੋ ਬ੍ਰਹਮ ਦਏ ਪਰਗਟਾਈਆ। ਮਨੂਆ ਮਨ ਨਾ ਰਹੇ ਗੁਸਤਾਖ, ਝਗੜਾ
ਕੂੜਾ ਦਏ ਗਵਾਈਆ। ਸਤਿਸੰਗ ਅੰਦਰ ਸਤਿਗੁਰ ਨਜ਼ਰ ਆਵੇ ਸਾਖਿਆਤ, ਸਨਮੁਖ ਬੈਠਾ ਸੋਭਾ ਪਾਈਆ। ਜਿਸ ਦੀ ਸ਼ਬਦ ਅਗੰਮੀ ਆਵਾਜ਼, ਬਿਨ ਰਸਨਾ ਜਿਹਵਾ ਦਏ ਸਮਝਾਈਆ। ਝਗੜਾ ਚੁਕ ਜਾਏ ਰੋਜ਼ਾ ਨਿਮਾਜ਼, ਮੰਦਰ ਮਸਜਿਦ ਸ਼ਿਵਦਵਾਲਾ ਮਠ ਸਤਿਗੁਰ ਚਰਨ ਦਵਾਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਸੰਗ ਸਦਾ ਆਪਣਾ ਰੰਗ ਵਖਾਈਆ।
ਸਤਿਸੰਗ ਸਰਬ ਦਾ ਸੁਖ, ਸੁਖ ਆਤਮ ਦਏ ਜਣਾਈਆ। ਜਗਤ ਤ੍ਰਿਸ਼ਨਾ ਮੇਟੇ ਭੁਖ, ਮਾਇਆ ਮਮਤਾ ਮੋਹ ਗਵਾਈਆ। ਦਰਸ ਵਖਾਵੇ ਜੋ ਸਤਿਗੁਰ ਬੈਠਾ ਲੁਕ, ਪਰਦਾ ਉਹਲਾ ਦਏ ਮਿਟਾਈਆ। ਪ੍ਰੇਮ ਪਿਆਰ ਅੰਦਰ ਗੁਰਸਿਖ ਗੁਰ ਗੁਰ ਇਕ ਦੂਜੇ ਨੂੰ ਜਾਵਣ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਗੁਰਸੰਗਤ ਸਤਿਸੰਗਤ ਅੰਦਰ ਆਵਣ ਜਾਵਣ ਦਾ ਪੈਂਡਾ ਜਾਏ ਮੁਕ, ਮੁਫ਼ਤ ਸਤਿਗੁਰ ਦਇਆ ਕਮਾਈਆ। ਜੇ ਕੋਈ ਅਗਲਾ ਮਾਰਗ ਲਏ ਪੁਛ, ਉਹ ਵੀ ਸਹਿਜੇ ਦਏ ਦ੍ਰਿੜਾਈਆ। ਨਾਮ ਨਿਧਾਨ ਸੁਣਾ ਕੇ ਇਕੋ ਤੁਕ, ਤੁਖ਼ਮ ਤਾਸੀਰ ਦਏ ਬਦਲਾਈਆ। ਆਪਣੀ ਗੋਦੀ ਲਏ ਚੁਕ, ਫੜ ਬਾਂਹੋਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਸੰਗ ਸਦ ਦੇਵੇ ਮਾਣ ਵਡਿਆਈਆ।
ਸਤਿਸੰਗ ਸਰਬ ਤੋਂ ਚੰਗਾ, ਗੁਰ ਅਵਤਾਰ ਪੀਰ ਪੈਗ਼ੰਬਰ ਗਏ ਜਣਾਈਆ। ਗੁਰਮੁਖਾਂ ਦੇ ਚਰਨਾਂ ਹੇਠਾਂ ਵੈਂਹਦੀ ਗੰਗਾ, ਜਮਨਾ ਸੁਰਸਤੀ ਗੋਦਾਵਰੀ ਲਾਗੇ ਪਾਈਂਆ। ਜਿਨ੍ਹਾਂ ਦੇ ਅੰਤਰ ਆਤਮ ਪ੍ਰੇਮ ਨਾਮ ਧੁਨ ਸਚਾ ਮਰਦੰਗਾ, ਦਿਵਸ ਰੈਣ ਵਜੇ ਵਧਾਈਆ। ਓਨ੍ਹਾਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਤਿਗੁਰ ਇਕੋ ਨਜ਼ਰੀ ਆਈਆ। ਜਿਸ ਦਾ ਨਾਮ ਅਗੰਮੀ ਖੰਡਾ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਜਿਸ ਦੀ ਇਕੋ ਮੰਜ਼ਲ ਇਕੋ ਪੌੜਾ ਇਕੋ ਡੰਡਾ, ਸਚਖੰਡ ਦਵਾਰਾ ਸਹਿਜੇ ਦਏ ਜਣਾਈਆ। ਸਤਿਸੰਗ ਬੰਦਗੀ ਵਿਚੋਂ ਬੰਦਨਾ ਸਮਝਾ ਕੇ ਬਣਾਵੇ ਬੰਦਾ, ਬੰਦੀਖਾਨਾ ਦਏ ਤੁੜਾਈਆ। ਗੁਰਮੁਖਾਂ ਵਿਚ ਮਿਲ ਕੇ ਮਨਮੁਖ ਮੂਲ ਰਹੇ ਨਾ ਅੰਧਾ, ਸਤਿਗੁਰ ਨੇਤਰ ਗਿਆਨ ਦਏ ਦਰਸਾਈਆ। ਘਰ ਵਿਚ ਘਰ ਜੋਤ ਪਰਕਾਸ਼ ਹੋਵੇ ਉਹ ਚੰਦਾ, ਜਿਸ ਨੂੰ ਸੂਰਜ ਚੰਦ ਦੋਵੇਂ ਸੀਸ ਝੁਕਾਈਆ । ਸਾਚੇ ਪ੍ਰੇਮ ਦਾ ਮਿਲੇ ਉਹ ਅਨੰਦਾ, ਅਨੰਦ ਇਕੋ ਇਕ ਏਕੰਕਾਰ ਨਿਰੰਕਾਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਸੰਗ ਸਭ ਦਾ ਰੂਪ ਏਕਾ ਦਏ ਬਣਾਈਆ ।
ਸਤਿਸੰਗ ਕਹੇ ਮੈਨੂੰ ਗੁਰਮੁਖ ਵਿਰਲਾ ਕਰਦਾ, ਪ੍ਰੇਮ ਪ੍ਰੀਤੀ ਨਾਲ ਨਿਭਾਈਆ । ਜੋ ਬਰਦਾ ਬਣੇ ਸਤਿਗੁਰ ਘਰ ਦਾ, ਗੁਰ ਸ਼ਬਦ ਕਰੇ ਕਮਾਈਆ। ਉਹ ਨਿਰਭੈ ਹੋ ਕਦੇ ਨਾ ਡਰਦਾ, ਭੌ ਸਰਬ ਜਾਏ ਤਜਾਈਆ। ਮੇਲਾ ਹੋਵੇ ਓਸ ਨਿਰੰਕਾਰ ਹਰਿ ਦਾ, ਜੋ ਹਰ ਹਿਰਦੇ ਰਿਹਾ ਸਮਾਈਆ। ਜੋ ਸਚ ਦਵਾਰੇ ਅੰਦਰ ਵੜਦਾ, ਮੁਕ਼ਾਮੇ ਹਕ ਬਹਿ ਬਹਿ ਖ਼ੁਸ਼ੀ ਮਨਾਈਆ। ਜੋ ਸਤਿਸੰਗ ਅੰਦਰ ਸਾਹਿਬ ਸਤਿਗੁਰ ਦਾ ਸ਼ਬਦ ਢੋਲਾ ਪੜ੍ਹਦਾ, ਸੋ ਪਾਰਬ੍ਰਹਮ ਸਹਿਜੇ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਸਤਿਸੰਗ ਗੁਰਮੁਖਾਂ ਨਾਲ ਮਿਲਾਈਆ।
ਸਤਿਸੰਗ ਕਹੇ ਮੈਂ ਮਿਲਾਵਾਂ ਸਤਿਗੁਰ, ਜੋ ਸਭ ਦਾ ਮਾਲਕ ਨਜ਼ਰੀ ਆਈਆ । ਜਿਸ ਦਾ ਆਦਿ ਜੁਗਾਦਿ ਲੇਖਾ ਲਹਿਣਾ ਦੇਣਾ ਹੋਵੇ ਧੁਰ, ਧੁਰ ਮਸਤਕ ਖੋਜ ਖੁਜਾਈਆ। ਜੋ ਜੁਗ ਜਨਮ ਦੇ ਵਿਛੜਿਆਂ ਲਏ ਜੋੜ, ਫੜ ਬਾਂਹੋਂ ਗੋਦ ਬਿਠਾਈਆ। ਜੋ ਸਚ ਪ੍ਰੀਤੀ ਲੱਗੀ ਨਿਭਾਵੇ ਤੋੜ, ਅੰਤਮ ਆਪੇ ਹੋਏ ਸਹਾਈਆ। ਕਰੇ ਪਰਕਾਸ਼ ਅੰਧ ਘੋਰ, ਸਤਿ ਜੋਤ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਪੰਜ ਚੋਰ, ਪਰਦਾ ਉਹਲਾ ਦਏ ਉਠਾਈਆ । ਆਪਣੇ ਨਾਲ ਸਦਾ ਸੰਗ ਨਿਰੰਕਾਰ ਨਿਰਵੈਰ ਲਏ ਤੋਰ, ਤੁਰਤ ਆਪਣਾ ਜੋੜ ਜੁੜਾਈਆ। ਸਚੇ ਸਤਿਗੁਰ ਦਾ ਸਦਾ ਮੰਤਰ ਫੁਰਨਾ ਫੋਰ, ਰਮਜ਼ ਇਕੋ ਇਕ ਵਖਾਈਆ। ਲੇਖਾ ਮੁਕ ਜਾਏ ਮੋਰ ਤੋਰ, ਮਹਿੰਮਾ ਆਪਣੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਾ ਸਤਿਸੰਗ ਸਤਿ ਪੁਰਸ਼ਾਂ ਨਾਲ ਸਮਝਾਈਆ।
ਸਤਿਸੰਗ ਕਹੇ ਮੈਂ ਸਦਾ ਸਤਿਵਾਦ, ਸਤਿ ਸਚ ਦਿਆਂ ਦ੍ਰਿੜਾਈਆ। ਮੇਰਾ ਖੇਲ ਆਦਿ ਜੁਗਾਦਿ, ਜੁਗ ਚੌਕੜੀ ਵੇਖ ਵਖਾਈਆ। ਮੇਰਾ ਰੂਪ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਕਰਾਂ ਰੁਸ਼ਨਾਈਆ। ਮੈਂ ਸੁਣਾਵਾਂ ਹੁਕਮ ਸੰਦੇਸ਼ਾ ਧੁਰ ਦਾ ਨਾਦ, ਗੁਰ ਸਤਿਗੁਰ ਕਰੇ ਸ਼ਨਵਾਈਆ। ਪਰਦਾ ਓਹਲਾ ਖੋਲ੍ਹਾਂ ਰਾਜ਼, ਦੂਈ ਦਵੈਤੀ ਡੇਰਾ ਢਾਹੀਆ। ਜਿਨ੍ਹਾਂ ਗੁਰਮੁਖਾਂ ਸਤਿਸੰਗ ਸਾਰਿਆਂ ਮਿਲ ਕੇ ਕੀਤਾ ਏਕ ਸਾਥ, ਇਕੋ ਸਤਿਗੁਰ ਦਿਆਂ ਵਖਾਈਆ। ਜੋ ਪਾਵੇ ਸਾਰ ਅਨਾਥਾਂ ਨਾਥ, ਦੀਨਾਂ ਦਇਆ ਕਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਆਪਣੀ ਸੁਣਾਵੇ ਸ਼ਬਦ ਅਗੰਮੀ ਬਾਤ, ਬਾਤਨ ਜ਼ਾਹਰ ਦਏ ਵਡਿਆਈਆ। ਇਕੋ ਪੱਟੀ ਇਕੋ ਪੜ੍ਹਾਵੇ ਜਮਾਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਵਰਨ ਬਰਨ ਜ਼ਾਤ ਪਾਤ ਊਚ ਨੀਚ ਰਾਓ ਰੰਕ ਇਕੋ ਪੌੜੀ ਇਕੋ ਮੰਜ਼ਲ ਚੜ੍ਹਾਏ ਘਾਟ, ਘਾਟੇ ਸਭ ਦੇ ਪੂਰ ਕਰਾਈਆ। ਸਤਿਸੰਗ ਕਹੇ ਸਭ ਦਾ ਮਾਲਕ ਇਕੋ ਪੁਰਖ ਸਮਰਾਥ, ਜੋ ਸਮਰਥ ਸਵਾਮੀ ਸਭ ਦਾ ਮਾਲਕ ਨਜ਼ਰੀ ਆਈਆ । ਸਤਿਸੰਗ ਕਹੇ ਮੈਂ ਗੁਰਮੁਖਾਂ ਸਦਾ ਮੀਤ, ਮਿਤਰਾਂ ਦਾ ਮਿਤਰ ਨਜ਼ਰੀ ਆਈਆ । ਮੈਂ ਝਗੜਾ ਮੁਕਾਵਾਂ ਊਚ ਨੀਚ, ਇਕੋ ਰੂਪ ਦਿਆਂ ਸਮਝਾਈਆ। ਇਕੋ ਕ਼ਲਮਾਂ ਇਕੋ ਨਾਮ ਦੱਸਾਂ ਹਦੀਸ, ਇਕੋ ਹਜ਼ਰਤ ਦਿਆਂ ਵਖਾਈਆ। ਇਕੋ ਢੋਲਾ ਸਮਝਾਵਾਂ ਗੀਤ, ਗਹਿਰ ਗੰਭੀਰ ਪਰਦਾ ਦਿਆਂ ਉਠਾਈਆ। ਗੁਰਮੁਖ ਨਾਲ ਗੁਰਮੁਖ ਮਿਲਣ ਦੀ ਦੱਸਾਂ ਤਮੀਜ਼, ਤਮਅ ਤ੍ਰਿਸ਼ਨਾ ਦੂਰ ਕਰਾਈਆ । ਪ੍ਰੇਮ ਪਿਆਰ ਅੰਦਰ ਕਰਾਵਾਂ ਇਕ ਦੂਜੇ ਦੇ ਅਜੀਜ, ਮੁਹੱਬਤ ਵਿਚ ਮੁਹੱਬਤ ਨਾਤਾ ਦਿਆਂ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਸੰਗ ਗੁਰਮੁਖਾਂ ਨਾਲ ਰਚਾਈਆ।
ਸਤਿਸੰਗ ਕਹੇ ਮੈਨੂੰ ਕਰਦੇ ਸਦਾ ਗੁਰਮੁਖ, ਜੋ ਸਤਿਗੁਰ ਅੰਦਰੇ ਅੰਦਰ ਰਹੇ ਧਿਆਈਆ। ਜਿਨ੍ਹਾਂ ਜਨਮ ਕਰਮ ਦਾ ਰਹਿਣਾ ਨਹੀਂ ਕੋਈ ਦੁੱਖ, ਦੀਨ ਦੁਨੀ ਦੋਵੇਂ ਲੇਖੇ ਪਾਈਆ। ਓਨ੍ਹਾਂ ਦੇ ਅੰਤਰ ਆਤਮ ਇਕ ਪ੍ਰੇਮ ਪਿਆਰ ਦਾ ਸੁਖ, ਸਾਂਤਕ ਸਤਿ ਨਜ਼ਰੀ ਆਈਆ। ਦਿਵਸ ਰੈਣ ਮੌਲੀ ਰਹੇ ਰੁੱਤ, ਪੱਤ ਟਹਿਣੀ ਖ਼ੁਸ਼ੀ ਮਨਾਈਆ। ਸਤਿਸੰਗ ਕਹੇ ਮੈਂ ਸਭ ਦੇ ਉਤੇ ਖ਼ੁਸ਼, ਜੋ ਖ਼ੁਸ਼ੀਆਂ ਨਾਲ ਆਪਣਾ ਸਤਿਗੁਰ ਰਹੇ ਧਿਆਈਆ। (੧੬ ਅੱਸੂ ਸ਼ਹਿਨਸ਼ਾਹੀ ਸੰਮਤ ੧)
ਨਾਰਦ ਕਹੇ ਜਨ ਭਗਤੋ ਮੈਂ ਤੁਹਾਡੇ ਅੰਦਰ ਜਾਵਾਂ ਲੰਘ, ਖ਼ੁਸ਼ੀਆਂ ਨਾਲ ਮਿਲਣਾ ਚਾਈਂ ਚਾਈਂਆ। ਜਿਥੇ ਪ੍ਰਭੂ ਪਿਆਰਿਆਂ ਦਾ ਸਾਚਾ ਸੰਗ, ਸਾਚਾ ਸੰਗੀ ਇਕੋ ਵੇਖ ਵਖਾਈਆ। ਪ੍ਰੇਮ ਪਿਆਰ ਦੀ ਧਾਰ ਵਗੇ ਅੰਮ੍ਰਿਤ ਗੰਗ, ਲਹਿਰ ਲਹਿਰ ਵਿਚੋਂ ਬਦਲਾਈਆ। ਮੈਨੂੰ ਚੰਗਾ ਸੋਹਣਾ ਦਿਸੇ ਢੰਗ, ਤਾਰੀਕਾ ਮੇਰੇ ਮਨ ਨੂੰ ਭਾਈਆ। ਤੁਸੀਂ ਖ਼ੁਸ਼ੀਆਂ ਢੋਲੇ ਗਾਉਣੇ ਛੰਦ, ਸੋਹੰ ਸਚ ਪੜ੍ਹਾਈਆ। ਆਤਮ ਧਾਰ ਹੋਏ ਪਾਬੰਦ, ਪਰਮਾਤਮ ਮਿਲ ਕੇ ਵੱਜੇ ਵਧਾਈਆ। ਜਿਥੇ ਰਹੇ ਨਾ ਭੁੱਖ ਨੰਗ, ਤ੍ਰਿਸ਼ਨਾ ਕੂੜ ਨਾ ਕੋਇ ਹਲਕਾਈਆ । ਸੇਜ ਸੁਹੰਝਣੀ ਹੋਏ ਪਲੰਘ, ਛੱਪਰ ਛੰਨ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮੇਲਾ ਲਏ ਮਿਲਾਈਆ।
ਸਤਿਸੰਗ ਵੇਖਿਆ ਅਗੰਮ ਅਨੰਦ, ਅਨੰਦ ਅਨੰਦ ਵਿਚੋਂ ਪਰਗਟਾਈਆ। ਜਿਥੇ ਖ਼ੁਸ਼ੀ ਹੁੰਦਾ ਬੰਦ ਬੰਦ, ਬੰਦਗੀ ਪ੍ਰਭ ਦੀ ਵਿਚ ਸਮਾਈਆ। ਨੂਰੀ ਜੋਤ ਤੱਕ ਕੇ ਚੰਦ, ਅੰਧ ਅੰਧੇਰਾ ਅੰਧ ਮਿਟਾਈਆ। ਸਾਚੀ ਮੰਜ਼ਲ ਹਕੀਕੀ ਜਲਵਾ ਵੇਖੇ ਲੰਘ, ਨੂਰ ਨੁਰਾਨਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।
ਸਤਿਸੰਗ ਹੁੰਦਾ ਕਾਇਆ ਮੰਦਰ ਘਰ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜਿਥੇ ਅੰਮ੍ਰਿਤ ਮਿਲੇ ਡੂੰਘੇ ਸਰ, ਸਰੋਵਰ ਇਕੋ ਸੋਭਾ ਪਾਈਆ। ਮਿਹਰਵਾਨ ਮਿਹਰਵਾਨ ਮਿਹਰ ਕਿਰਪਾ ਦੇਵੇ ਕਰ, ਕਰਨੀ ਦਾ ਕਰਤਾ ਕਾਰ ਕਮਾਈਆ । ਸਚ ਭੰਡਾਰਾ ਦੇਵੇ ਭਰ, ਖਾਲੀ ਨਜ਼ਰ ਕੋਇ ਨਾ ਆਈਆ। ਮੇਲ ਮਿਲਾਵਾ ਹੋਵੇ ਇਕੋ ਹਰਿ, ਜੋ ਹਰ ਹਿਰਦੇ ਬੈਠਾ ਸੋਭਾ ਪਾਈਆ। ਆਤਮ ਪਰਮਾਤਮ ਲਏ ਵਰ, ਕੰਤ ਕੰਤੂਹਲ ਇਕ ਅਖਵਾਈਆ।
ਜਿਸ ਨੂੰ ਕਹਿੰਦੇ ਨਰਾਇਣ ਨਰ, ਨਰ ਨਿਰੰਕਾਰ ਅਗੰਮ ਅਥਾਹੀਆ। ਨਿਰਭਉ ਹੋ ਕੇ ਚੁਕਾਵੇ ਡਰ, ਭਾਉ ਆਪਣਾ ਇਕ ਸਮਝਾਈਆ। ਜਿਸ ਦੀ ਸਰਨ ਸਰਨਾਈ ਜਾਈਏ ਪਰ, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।
ਸਤਿਸੰਗ ਹੋਵੇ ਕਾਇਆ ਮੰਦਰ, ਤਨ ਵਜੂਦ ਵੱਜੇ ਵਧਾਈਆ। ਭਾਗ ਲੱਗੇ ਡੂੰਘੀ ਕੰਦਰ, ਅੰਧ ਅਗਿਆਨ ਰਹਿਣ ਨਾ ਪਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਏ ਬੰਦਰ, ਮਨਸਾ ਕੂੜ ਨਾ ਕੋਇ ਹਲਕਾਈਆ। ਬਜਰ ਕਪਾਟੀ ਤੁੱਟੇ ਜੰਦਰ, ਤ੍ਰੈਗੁਣ ਤੱਤ ਰਹੇ ਨਾ ਰਾਈਆ। ਹੋਵੇ ਪਰਕਾਸ਼ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਸ਼ਰਅ ਦਾ ਰਹੇ ਕੋਈ ਨਾ ਬੰਧਨ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਸਚ ਸੁਵਾਮੀ ਲਾਏ ਅੰਗਣ, ਅੰਗੀਕਾਰ ਇਕ ਅਖਵਾਈਆ। ਜਿਸ ਦੇ ਦੁਵਾਰਿਉਂ ਸਾਰੇ ਮੰਗਣ, ਖਾਲੀ ਝੋਲੀਆਂ ਅੱਗੇ ਡਾਹੀਆ। ਉਹ ਸਾਹਿਬ ਸੂਰਾ ਸਰਬੰਗਣ, ਹਰਿ ਕਰਤਾ ਇਕ ਅਖਵਾਈਆ। ਜੋ ਭਗਤਾਂ ਸਦਾ ਸਤਿਸੰਗਣ, ਸਾਥੀ ਇਕੋ ਨਜ਼ਰੀ ਆਈਆ। ਜੋ ਟੁੱਟੀ ਆਵੇ ਗੰਢਣ, ਗੰਢਣਹਾਰ ਗੋਪਾਲ ਸੁਵਾਮੀ ਬੇਪਰਵਾਹੀਆ। ਸਾਚੀ ਦਾਤ ਆਵੇ ਵੰਡਣ, ਨਾਮ ਨਿਧਾਨਾ ਝੋਲੀ ਪਾਈਆ । ਜੋ ਲੇਖਾ ਜਾਣੇ ਵਿਚ ਬ੍ਰਹਿਮੰਡਣ, ਬ੍ਰਹਿਮਾਂਡ ਧਿਆਨ ਲਗਾਈਆ। ਜੋ ਵੇਖੇ ਕਲਜੁਗ ਘਾਟ ਕੰਢਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।
ਸਤਿਸੰਗ ਕਹੇ ਮੈਨੂੰ ਕਰਦਾ ਕੋਈ, ਕੋਟਾਂ ਵਿਚੋਂ ਨਜ਼ਰੀ ਆਈਆ। ਮੇਰੀ ਦੋ ਜਹਾਨ ਦਰੋਹੀ, ਦੋਏ ਜੋੜ ਵਾਸਤਾ ਪਾਈਆ। ਨਵ ਸਤ ਸਭ ਦੀ ਪਤ ਗਈ ਖੋਹੀ, ਪਤ ਪਤਵੰਤਾ ਮਿਲਣ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਰਹੀ ਰੋਈ, ਬਿਨ ਨੈਣਾਂ ਨੀਰ ਵਹਾਈਆ। ਸੁਰਤੀ ਉਠੇ ਕਿਸੇ ਨਾ ਸੋਈ, ਸ਼ਬਦੀ ਸ਼ਬਦ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਾਹਿਬ ਇਕ ਗੁਸਾਈਂਆ।
ਸਤਿਸੰਗ ਕਹੇ ਮੇਰਾ ਰੂਪ ਨਿਰਾਲਾ ਜਗ, ਦੀਨ ਦੁਨੀ ਦਿਆਂ ਜਣਾਈਆ। ਮੇਰਾ ਮਾਰਗ ਵੱਖਰਾ ਅਲੱਗ, ਰਸਤਾ ਇਕੋ ਇਕ ਦਰਸਾਈਆ। ਮੇਰਾ ਮਾਲਕ ਸੂਰਾ ਸਰਬੱਗ, ਹਰਿ ਕਰਤਾ ਧੁਰਦਰਗਾਹੀਆ। ਮੇਰਾ ਲਹਿਣਾ ਦੇਣਾ ਜਨ ਭਗਤਾਂ ਜੋ ਪ੍ਰਭ ਦੀ ਸਰਨੀ ਗਏ ਲੱਗ, ਲਗ ਮਾਤਰ ਡੇਰਾ ਢਾਹੀਆ। ਮੈਂ ਖ਼ੁਸ਼ੀਆਂ ਵਿਚ ਹੋਵਾ ਗਦ ਗਦ, ਸਿਫ਼ਤੀ ਢੋਲੇ ਗਾਈਆ। ਮੇਰੀ ਚਾਰ ਦੀਵਾਰੀਆਂ ਬਾਹਰ ਹੱਦ, ਜਿਸ ਹਦੂਦ ਵਿਚ ਵਸੇ ਧੁਰ ਦਾ ਮਾਹੀਆ। ਜਿਸ ਦੀ ਲੱਖ ਚੁਰਾਸੀ ਯਦ, ਯਦੀ ਯਦਪ ਹੁਕਮ ਵਰਤਾਈਆ। ਉਸ ਦਾ ਨਾਮ ਸੰਦੇਸ਼ਾ ਸੁਣਾਂ ਨਦ, ਜੋ ਅਨਹਦ ਨਾਦੀ ਧੁਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਗੁਸਾਈਂਆ।
ਸਤਿਸੰਗ ਕਹੇ ਮੇਰੀ ਵਿਸ਼ਨ ਬ੍ਰਹਮਾ ਸ਼ਿਵ ਚਲਾਈ ਰੀਤ, ਨਿਰਗੁਣ ਨਿਰਗੁਣ ਢੋਲੇ ਗਾਈਆ। ਸੋਹੰ ਸ਼ਬਦ ਗਾਇਆ ਗੀਤ, ਤੂੰ ਮੇਰਾ ਮੈਂ ਤੇਰਾ ਹੱਕ ਪੜ੍ਹਾਈਆ। ਤ੍ਰੈਗੁਣ ਨਾਲੋਂ ਆਪਣੀ ਵੱਖਰੀ ਦੱਸ ਪ੍ਰੀਤ, ਪ੍ਰੀਤਮ ਹੋ ਕੇ ਦਿਆਂ ਜਣਾਈਆ। ਸਦਾ ਸੁਹੇਲਾ ਹੋ ਕੇ ਵਸਾਂ ਚੀਤ, ਠਗੋਰੀ ਤਨ ਰਹੇ ਨਾ ਰਾਈਆ। ਮੇਰਾ ਬ੍ਰਹਮ ਬ੍ਰਹਿਮਾਦੀ ਸਤਿ ਸਤਿਵਾਦੀ ਸ਼ਬਦ ਅਨਾਦੀ ਏਕਾ ਗੀਤ, ਗੋਬਿੰਦ ਢੋਲਾ ਸਹਿਜ ਸੁਭਾਈਆ। ਮੈਂ ਪਰਖਣਹਾਰਾ ਨਿਰਗੁਣ ਧਾਰ ਰੀਤ, ਰੀਤੀਵਾਨ ਇਕ ਅਖਵਾਈਆ। ਮੇਰਾ ਲੇਖਾ ਨਾਲ ਹਸਤ ਕੀਟ, ਕੀਟ ਕੀਟਾਂ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਸੁਹਾਈਆ।
ਸਤਿਸੰਗ ਕਹੇ ਮੈਨੂੰ ਵਿਸ਼ਨ ਸ਼ਿਵ ਗਾਇਆ, ਗਹਿਰ ਗੰਭੀਰ ਧਿਆਨ ਲਗਾਈਆ। ਤ੍ਰੈਗੁਣ ਮਾਇਆ ਗੁਣ ਗਾਇਆ, ਰਜੋ ਤਮੋ ਸਤੋ ਵੰਡ ਵੰਡਾਈਆ। ਪੰਜਾਂ ਤੱਤਾਂ ਪੰਧ ਮੁਕਾਇਆ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾ ਕੋਇ ਚੁਕਾਈਆ। ਨੂਰ ਨੁਰਾਨਾ ਦੀਪ ਇਕ ਜਗਾਇਆ, ਜੋਤੀ ਜਾਤਾ ਇਕ ਰੁਸ਼ਨਾਈਆ।
ਤੂੰ ਮੇਰਾ ਮੈਂ ਤੇਰਾ ਇਕੋ ਢੋਲਾ ਗਾਇਆ, ਬਿਨ ਰਸਨਾ ਸਿਫ਼ਤ ਸਲਾਹੀਆ। ਤਿੰਨਾਂ ਮਿਲਕੇ ਮੇਰਾ ਸਾਚਾ ਸੰਗ ਬਣਾਇਆ, ਤਿੰਨਾ ਲੋਕਾਂ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਖੇਲ ਆਪ ਖਿਲਾਈਆ।
ਸਤਿਸੰਗ ਕਹੇ ਵਿਸ਼ਨ ਬ੍ਰਹਮਾ ਸ਼ਿਵ ਹੋਵੋ ਇਕੱਠੇ, ਆਦਿ ਦੀ ਧਾਰ ਦਿਆਂ ਜਣਾਈਆ। ਪਹਿਲੋਂ ਪ੍ਰਭ ਦੀ ਸਰਨ ਸਰਨਾਈ ਢੱਠੇ, ਸਚਖੰਡ ਸਾਚੇ ਸੀਸ ਨਿਵਾਈਆ। ਫਿਰ ਥਿਰ ਘਰ ਫਿਰਨ ਨੱਠੇ, ਭੱਜਣ ਵਾਹੋ ਦਾਹੀਆ। ਨਾਲੇ ਇਕ ਦੂਜੇ ਨੂੰ ਕਰਨ ਠੱਠੇ, ਮਸਖਰੀ ਰਹੇ ਉਡਾਈਆ। ਆਉ ਸਤਿਗੁਰ ਸ਼ਬਦ ਦੇ ਬਣੀਏ ਪੱਠੇ, ਜੋ ਸਿਖਿਆ ਦਏ ਸਮਝਾਈਆ। ਜਿਸ ਉਲਟੀ ਗੇੜਨੀ ਲੱਠੇ, ਲੱਖ ਚੁਰਾਸੀ ਵੰਡ ਵੰਡਾਈਆ। ਉਸ ਵੇਲੇ ਤਿੰਨਾਂ ਮਿਲਕੇ ਤੂੰ ਮੇਰਾ ਮੈਂ ਤੇਰਾ ਗਾਏ ਟੱਪੇ, ਸੋਹੰ ਕੀਤੀ ਸਚ ਪੜ੍ਹਾਈਆ। ਫਿਰ ਅੱਖਰਾਂ ਵਿਚ ਮਾਣ ਦਿਤਾ ਇਕੋ ਪੱਪੇ, ਪੂਰਨ ਬ੍ਰਹਮ ਦਿਤਾ ਸਮਝਾਈਆ। ਜਿਸ ਦੇ ਹੁਕਮ ਵਿਚ ਤ੍ਰੈਗੁਣ ਅਗਨੀ ਤਪੇ, ਤ੍ਰੈਗੁਣ ਅਤੀਤਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਪਰਦਾ ਆਪ ਉਠਾਈਆ।
ਸਤਿਸੰਗ ਕਹੇ ਮੇਰੀ ਰੀਤ ਬਹੁ ਪੁਰਾਣੀ, ਪੁਰਾਣ ਅਠਾਰ੍ਹਾਂ ਕਹਿਣ ਕੁਛ ਨਾ ਪਾਈਆ। ਮੇਰੀ ਬ੍ਰਹਮਾ ਵਿਸ਼ਨ ਸ਼ਿਵ ਜਾਣੇ ਕਹਾਣੀ, ਚਾਰੇ ਵੇਦ ਪੜਦਾ ਨਾ ਕੋਇ ਉਠਾਈਆ। ਮੇਰਾ ਗ੍ਰਹਿ ਪਦ ਨਿਰਬਾਣੀ, ਦੂਜੀ ਵੰਡ ਨਾ ਕੋਇ ਵੰਡਾਈਆ। ਮੇਰਾ ਸ਼ਹਿਨਸ਼ਾਹ ਨੂਰ ਨੁਰਾਨੀ, ਪਾਤਸ਼ਾਹ ਇਕ ਅਖਵਾਈਆ । ਜਿਸ ਨੂੰ ਜਗਤ ਜਹਾਨ ਗਾਉਂਣਾ ਜ਼ਬਾਨੀ, ਰਸਨਾ ਜਿਹਵਾ ਢੋਲੇ ਗਾਈਆ । ਖਲਕ ਵੇਖੇ ਖਾਲਕ ਅਸਮਾਨੀ, ਨੂਰ ਨੁਰਾਨਾ ਨੂਰ ਅਲਾਹੀਆ। ਮੇਰਾ ਲਹਿਣਾ ਦੇਣਾ ਨਹੀਂ ਨਾਲ ਸਮੁੰਦ ਸਾਗਰਾਂ ਪਾਣੀ, ਜਲਾਂ ਥਲਾਂ ਨਾ ਵੰਡ ਵੰਡਾਈਆ। ਮੇਰੀ ਮੰਜ਼ਲ ਨਹੀਂ ਰੁਹਾਨੀ, ਰੂਹ ਬੁੱਤ ਨਾ ਕੋਇ ਸ਼ਨਵਾਈਆ । ਮੇਰੀ ਖੇਲ ਨਹੀਂ ਕੋਈ ਚਾਰ ਖਾਣੀ, ਅੰਡਜ ਜੇਰਜ਼ ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮੇਰੀ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਪਹਿਲਾਂ ਦੀ ਕਹਾਣੀ, ਬਿਨਾ ਕਥਾ ਤੋਂ ਕਥਾ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰਾਹ ਇਕ ਦਰਸਾਈਆ।
ਸਤਿਸੰਗ ਕਹੇ ਮੈਨੂੰ ਵਿਸ਼ਨ ਬ੍ਰਹਮਾ ਸ਼ਿਵ ਕੀਤਾ, ਕਰਨੀ ਦਾ ਕਰਤਾ ਪੁਰਖ ਨਾਲ ਮਿਲਾਈਆ। ਸਤਿਗੁਰ ਸ਼ਬਦ ਸਾਡਾ ਬਣਿਆ ਮੀਤਾ, ਮਿਤਰ ਪਿਆਰਾ ਇਕ ਅਖਵਾਈਆ। ਜਿਸ ਨੇ ਮਿਲ ਕੇ ਚਲਣਾ ਦੱਸੀ ਰੀਤਾ, ਦੂਜੀ ਵੰਡ ਨਾ ਕੋਇ ਵੰਡਾਈਆ। ਸਾਡੀ ਤਿੰਨਾਂ ਦੀ ਇਕੋ ਕੀਤੀ ਨੀਤਾ, ਨੀਤੀਵਾਨ ਹੋਇਆ ਸਹਾਈਆ। ਬਿਨ ਰਸਨਾ ਨਾਮ ਨਿਧਾਨ ਅਗੰਮਾ ਪੀਤਾ, ਪੱਤਤ ਪਾਵਨ ਦਿਆਂ ਪਿਆਈਆ। ਸਾਡਾ ਅੰਤਸ਼ਕਰਨ ਹੋਇਆ ਠਾਂਡਾ ਸੀਤਾ, ਜੁਗ ਚੌਕੜੀ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਡਾ ਸਤਿਸੰਗ ਹੋਇਆ ਪਹਿਲਾ ਨਾਲ ਪੁਰਖ ਅਕਾਲ, ਜਿਸ ਕਲਾ ਦਿਤੀ ਵਰਤਾਈਆ। ਸੋ ਹੋ ਕੇ ਆਪ ਦਿਆਲ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਚਲਾ ਕੇ ਚਾਲ, ਚਾਲ ਨਿਰਾਲੀ ਇਕ ਦਰਸਾਈਆ। ਏਕੰਕਾਰ ਕਰੀ ਸੰਭਾਲ, ਵੇਖਣਹਾਰਾ ਥਾਉਂ ਥਾਈਂਆ। ਸ੍ਰੀ ਭਗਵਾਨ ਵਸਿਆ ਨਾਲ, ਅਬਿਨਾਸ਼ੀ ਕਰਤਾ ਸੰਗ ਨਿਭਾਈਆ। ਪਾਰਬ੍ਰਹਮ ਕੀਤੀ ਭਾਲ, ਖੋਜ ਖੋਜਿਆ ਚਾਈਂ ਚਾਈਂਆ। ਸਤਿਗੁਰ ਸ਼ਬਦ ਹੋ ਕੇ ਨਾਲ, ਮੇਲ ਮਿਲਾਇਆ ਧੁਰਦਰਗਾਹੀਆ। ਅਸਾਂ ਤਿੰਨਾਂ ਕੀਤਾ ਸੁਵਾਲ, ਨਿਵ ਨਿਵ ਸੀਸ ਝੁਕਾਈਆ। ਕੀ ਖੇਲ ਤੇਰਾ ਕਮਾਲ, ਕਮਲਾਪਾਤੀ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਿਹਾ ਸੁਣ ਵਿਸ਼ਨ ਬ੍ਰਹਮਾ ਸ਼ਿਵ ਧੁਰ ਦਾ ਹੁਕਮ ਰੱਖਣਾ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ। ਤੁਹਾਡੀ ਧਾਰ ਸ੍ਰਿਸ਼ਟੀ ਕਰਨੀ ਅਬਾਦ, ਲੱਖ ਚੁਰਾਸੀ ਵੰਡ ਵੰਡਾਈਆ। ਤ੍ਰੈਗੁਣ ਮਾਇਆ ਪੰਜ ਤੱਤ ਦੀ ਦੇਂਦੀ ਦਾਤ, ਆਤਮ ਪਰਮਾਤਮ ਦੇਣੀ ਵਰਤਾਈਆ। ਖੇਲ ਖੇਲਣਾ ਬਣ ਕੇ ਮੋਹਣ ਮਾਧਵ
ਮਾਧ, ਮਧੁਰ ਧੁਨ ਦੇਣੀ ਸ਼ਨਵਾਈਆ। ਹੁਕਮ ਸੰਦੇਸ਼ ਦੇਣਾ ਬੋਧ ਅਗਾਧ, ਬਿਨ ਅੱਖਰਾਂ ਅੱਖਰ ਸੁਣਾਈਆ। ਤੁਸਾਂ ਨਿਰਗੁਣ ਧਾਰ ਨਿਰਗੁਣ ਲੈਣਾ ਅਰਾਧ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਨੇੜ ਰਹੇ ਨਾ ਵਿਵਾਦ, ਵਿਖ ਰੂਪ ਨਾ ਕੋਇ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਜਣਾਈਆ।
ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਬਣੇ ਮੇਰੇ ਸਤਿਸੰਗੀ, ਸੰਗੀਉ ਦਿਆਂ ਜਣਾਈਆ। ਸ੍ਰਿਸ਼ਟੀ ਖੇਲ ਹੋਣੀ ਬਹੁਰੰਗੀ, ਰੰਗਤ ਸਮਝ ਕੋਇ ਨਾ ਪਾਈਆ। ਇਕ ਖ਼ਬਰ ਸੁਣਾਵਾਂ ਚੰਗੀ, ਚਾਰੋਂ ਕੁੰਟ ਵੇਖ ਵਖਾਈਆ। ਸਾਚੇ ਨਾਮ ਦੀ ਲਾਵਾਂ ਪਾਬੰਦੀ, ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਨਾਲ ਕਰਾਵਾਂ ਸੰਧੀ, ਸਾਚਾ ਹੁਕਮ ਸੁਣਾਈਆ। ਸ਼ਰਅ ਵਿਚ ਸ਼ਰਅ ਜਾਣੀ ਵੰਡੀ, ਹਿੱਸੇ ਗੰਢ ਵਖਾਈਆ। ਜੁਗ ਚੌਕੜੀ ਜਾਣੀ ਲੰਘੀ, ਆਪਣਾ ਪੰਧ ਮੁਕਾਈਆ । ਕਲਜੁਗ ਕੂੜ ਕੁੜਿਆਰ ਦੀ ਆਉਣੀ ਕੰਢੀ, ਘਾਟਾਂ ਫੋਲ ਫੁਲਾਈਆ। ਕਿਤੇ ਪਵਣ ਨਹੀਂ ਵਗਣੀ ਠੰਢੀ, ਅਗਨੀ ਤੱਤ ਨਾ ਕੋਇ ਬੁਝਾਈਆ। ਚਾਰੋਂ ਕੁੰਟ ਕੂੜ ਦੀ ਚਮਕੇ ਚੰਡੀ, ਚੰਡਾਲਕਾ ਰੂਪ ਵਟਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਣੀ ਪਖੰਡੀ, ਬਹੁਰੂਪਾਂ ਵਿਚ ਕੁਰਲਾਈਆ। ਦਰੋਹੀ ਫਿਰਨੀ ਵਿਚ ਵਰਭੰਡੀ, ਬ੍ਰਹਿਮੰਡ ਦੇਣ ਸੁਣਾਈਆ। ਸਚ ਮਾਰਗ ਦੀ ਕਿਸੇ ਹੱਥ ਨਹੀਂ ਆਉਂਣੀ ਡੰਡੀ, ਡੰਡਾ ਸਾਰੇ ਜਾਣ ਭੁਲਾਈਆ। ਨੌ ਖੰਡ ਪ੍ਰਿਥਮੀ ਹੋਣੀ ਤੰਗੀ, ਸੱਤ ਦੀਪ ਰੋਵਣ ਮਾਰਨ ਧਾਹੀਆ। ਪ੍ਰਭੂ ਦੀ ਦਾਤ ਮਿਲੇ ਕਿਸੇ ਨਾ ਮੰਗੀ, ਖਾਲੀ ਝੋਲੀ ਨਾ ਕੋਇ ਭਰਾਈਆ। ਅੰਮ੍ਰਿਤ ਰਸ ਰਹਿਣੀ ਨਹੀਂ ਧਾਰ ਗੰਗੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਵਿਦਿਆ ਰਹਿਣੀ ਨਹੀਂ ਕਿਸੇ ਕੋਲ ਪੰਡੀ, ਪੰਡਤ ਪੰਧ ਨਾ ਕੋਇ ਮੁਕਾਈਆ। ਪ੍ਰੀਤੀ ਟੁੱਟੀ ਜਾਏ ਨਾ ਗੰਢੀ, ਸੁਰਤ ਸ਼ਬਦ ਨਾ ਕੋਇ ਜਣਾਈਆ। ਭਾਰ ਚੁੱਕੇ ਕੋਇ ਨਾ ਕੰਧੀ, ਬੋਝਲ ਦਿਸੇ ਕੂੜ ਲੁਕਾਈਆ। ਮਾਣ ਰਹੇ ਨਾ ਪਰਕਿਰਤੀ ਪੰਝੀ, ਪੰਚਮ ਤੱਤ ਨਾ ਕੋਇ ਚਤੁਰਾਈਆ। ਮਾਨਵ ਜ਼ਾਤੀ ਹੋਈ ਰੰਜੀ, ਰੰਜਸ਼ ਵਿਚ ਖਲਕ ਖ਼ੁਦਾਈਆ। ਉਸ ਵੇਲੇ ਧਰਨੀ ਰੋਵੇ ਨੇਤਰ ਹੰਝੀ, ਹੰਝੂਆਂ ਹਾਰ ਬਣਾਈਆ। ਕਲਜੁਗ ਕੂੜ ਕੁੜਿਆਰ ਪਹਿਰ ਕੇ ਬਾਣਾ ਜੰਗੀ, ਚਾਰੋਂ ਕੁੰਟ ਲਏ ਅੰਗੜਾਈਆ। ਸਤਿਗੁਰ ਸ਼ਬਦ ਕਿਹਾ ਵਿਸ਼ਨ ਬ੍ਰਹਮਾ ਸ਼ਿਵ ਜਿਹੜਾ ਉਸ ਵੇਲੇ ਭਗਤਾਂ ਨਾਲ ਭਗਤ ਬਣੇਗਾ ਸੰਗੀ, ਸਗਲਾ ਸਾਥੀ ਆਤਮ ਪਰਮਾਤਮ ਲਏ ਪਰਨਾਈਆ। ਉਸ ਦਾ ਲੇਖਾ ਵੇਖਣਹਾਰਾ ਜਿਸ ਦੀ ਹਾਥ ਨਾ ਆਵੇ ਵੰਝੀ, ਵੰਝ ਮੁਹਾਣਾ ਜਗਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਵਕਤ ਆਪ ਸੁਹਾਈਆ।
ਸਤਿਸੰਗ ਕਹੇ ਮੇਰੀ ਪ੍ਰਭ ਚਰਨ ਕਵਲ ਅਰਦਾਸ, ਬੇਨੰਤੀ ਇਕ ਜਣਾਈਆ । ਪ੍ਰਭੂ ਰੱਖਣਾ ਆਪਣੇ ਪਾਸ, ਪਾਸਾ ਦੀਨ ਦੁਨੀ ਬਦਲਾਈਆ। ਬੇਸ਼ਕ ਤੇਰਾ ਲੇਖਾ ਪ੍ਰਿਥਮੀ ਅਕਾਸ਼, ਗਗਨ ਗਗਨੰਤਰਾਂ ਸੋਭਾ ਪਾਈਆ। ਮੰਡਲ ਮੰਡਪ ਤੇਰੀ ਰਾਸ, ਰਵ ਸਸ ਸੂਰੀਆ ਚੰਨ ਤੇਰੀ ਰੁਸ਼ਨਾਈਆ। ਜਨ ਭਗਤ ਸੁਹੇਲੇ ਬਣਾਓ ਆਪਣੇ ਦਾਸ, ਹਰਿਜਨ ਆਪਣਾ ਮੇਲ ਮਿਲਾਈਆ। ਲੇਖੇ ਲਾਓ ਪਵਣ ਸੁਵਾਸ, ਸਾਹ ਸਾਹ ਤੇਰੇ ਚਰਨ ਟਿਕਾਈਆ। ਸ਼ਹਾਦਤ ਦੇਵੇ ਸ਼ੰਕਰ ਉਤੇ ਕੈਲਾਸ਼, ਬ੍ਰਹਮਾ ਬ੍ਰਹਮਲੋਕ ਵਿਚ ਕਰੇ ਸ਼ਨਵਾਈਆ। ਵਿਸ਼ਨੂੰ ਵਿਸ਼ਵ ਦੀ ਧਾਰ ਆਵੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਸਤਿਸੰਗ ਵਿਚ ਜਨ ਭਗਤ ਸੁਹੇਲਾ ਹੋਏ ਨਾ ਕੋਇ ਉਦਾਸ, ਚਿੰਤਾ ਗ਼ਮ ਨਾ ਕੋਇ ਰਖਾਈਆ। ਕਾਇਆ ਮੰਦਰ ਅੰਦਰ ਕਰਨਾ ਪਰਕਾਸ਼, ਜੋਤੀ ਜਾਤੇ ਡਗਮਗਾਈਆ। ਸਭ ਦੀ ਪੂਰੀ ਕਰਨੀ ਆਸ, ਤ੍ਰਿਸ਼ਨਾ ਤ੍ਰਿਖਾ ਜਗਤ ਕੂੜ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਉਤੇ ਵਿਸ਼ਵਾਸ਼, ਵਿਸ਼ਵ ਦਾ ਮਾਲਕ ਵਿਸ਼ਾ ਆਪਣਾ ਦੇਣਾ ਸਮਝਾਈਆ। (੧੯ ਜੇਠ ਸ਼ਹਿਨਸ਼ਾਹੀ ਸੰਮਤ ੧੧)
ਸੋ ਪੁਰਖ ਨਿਰੰਜਣ ਧਾਰ ਸਤਿ, ਸਤਿ ਸਤਿ ਵਿਚੋਂ ਪਰਗਟਾਈਆ। ਹਰਿ ਪੁਰਖ ਨਿਰੰਜਣ ਧਾਰ ਸਤਿ, ਬਿਨ
ਰੂਪ ਰੰਗ ਰੇਖ ਸੋਭਾ ਪਾਈਆ। ਏਕੰਕਾਰ ਧਾਰ ਸਤਿ, ਜਿਸ ਦੀ ਬਣਤ ਜਗ ਨੇਤਰ ਵੇਖਣ ਕੋਇ ਨਾ ਪਾਈਆ। ਆਦਿ ਨਿਰੰਜਣ ਧਾਰ ਸਤਿ, ਜੋਤੀ ਜੋਤ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਧਾਰ ਸਤਿ, ਸਤਿ ਸਤਿਵਾਦੀ ਆਪ ਪਰਗਟਾਈਆ। ਸ੍ਰੀ ਭਗਵਾਨ ਧਾਰ ਸਤਿ, ਸਤਿ ਸਤਿ ਸਤਿ ਆਪ ਹੋ ਜਾਈਆ। ਪਾਰਬ੍ਰਹਮ ਧਾਰ ਸਤਿ, ਪਰਮ ਪੁਰਖ ਵੇਖ ਵਖਾਈਆ। ਸਚਖੰਡ ਧਾਰ ਸਤਿ, ਬਿਨ ਛੱਪਰ ਛੰਨ ਮਿਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸੋ ਪੁਰਖ ਨਿਰੰਜਣ ਸਾਚਾ ਸੰਗ, ਹਰਿ ਸੰਗੀ ਇਕ ਅਖਵਾਈਆ। ਹਰਿ ਪੁਰਖ ਨਿਰੰਜਣ ਧੁਰ ਦਾ ਰੰਗ, ਰੰਗਤ ਜਗਤ ਨਾ ਕੋਇ ਵਡਿਆਈਆ। ਏਕੰਕਾਰਾ ਸਚ ਦੁਵਾਰਾ ਵੇਖੇ ਆਪਣਾ ਆਪੇ ਲੰਘ, ਦੂਜੀ ਮੰਜ਼ਲ ਨਾ ਕੋਇ ਜਣਾਈਆ। ਆਦਿ ਨਿਰੰਜਣ ਸੇਜ ਸੁਹਾਏ ਪਲੰਘ, ਬਿਨ ਪਾਵਾ ਚੂਲ ਸੋਭਾ ਪਾਈਆ। ਸ੍ਰੀ ਭਗਵਾਨ ਨੌਜੁਵਾਨ ਵਜਾਏ ਮਰਦੰਗ, ਬਿਨ ਤਾਲ ਤਲਵਾੜਾ ਆਪਣਾ ਹੁਕਮ ਦ੍ਰਿੜਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਅਗੰਮ, ਅਲਖ ਅਗੋਚਰ ਆਪਣੇ ਹੱਥ ਰੱਖੇ ਵਡਿਆਈਆ। ਪਾਰਬ੍ਰਹਮ ਹੁਕਮ ਸੁਣਾਏ ਬਿਨ ਰਸਨਾ ਜਿਹਵਾ ਦਮ, ਸੁਵਾਸ ਸੁਵਾਸਾ ਨਾ ਕੋਇ ਸਚਖੰਡ ਦੁਹਾਈਆ। ਨਿਰਗੁਣ ਧਾਰ ਜਾਣੇ ਆਪਣਾ ਕਰਮ, ਕਰਮ ਕਾਂਡ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਸਤਿਸੰਗ ਕਹੇ ਮੈਂ ਬਿਨਾ ਫਿਰਨਾ ਸੁਵਾਸ ਦਮਿਆ, ਦਾਮਨਗੀਰ ਇਕ ਅਖਵਾਈਆ। ਮੈਨੂੰ ਜਨਣੀ ਕਿਸੇ ਨਹੀਂ ਜੰਮਿਆ, ਤਨ ਵਜੂਦ ਨਾ ਵੇਸ ਵਟਾਈਆ। ਮੈਨੂੰ ਮਾਣ ਦਿਤਾ ਨਹੀਂ ਕਿਸੇ ਬ੍ਰਹਮਿਆ, ਸ੍ਰਿਸ਼ਟੀ ਸੰਗ ਨਾ ਕੋਇ ਰਖਾਈਆ। ਮੇਰਾ ਲੇਖਾ ਨਹੀਂ ਕਾਇਆ ਮਾਟੀ ਚੰਮਿਆ, ਚੰਮ ਦ੍ਰਿਸ਼ਟੀ ਨਜ਼ਰ ਕੋਇ ਨਾ ਆਈਆ। ਮੈਨੂੰ ਹਰਖ ਸੋਗ ਨਹੀਂ ਗ਼ਮਿਆ, ਚਿੰਤਾ ਚਿਖਾ ਨਾ ਕੋਇ ਤਪਾਈਆ। ਮੇਰਾ ਹੱਦ ਨਹੀਂ ਕੋਈ ਬੰਨਿਆ, ਜਗਤ ਵੰਡ ਨਾ ਕੋਇ ਵੰਡਾਈਆ। ਮੇਰਾ ਅੱਖਰ ਮੁਕਤਾ ਨਹੀਂ ਕੋਈ ਕੰਨਿਆ, ਕਾਇਨਾਤ ਨਾ ਵੇਖ ਵਖਾਈਆ। ਮੇਰਾ ਸਮਝੇ ਕੋਈ ਨਾ ਸਮਿਆਂ, ਜੁਗ ਚੌਕੜੀ ਸਮਾਪਤ ਹੁੰਦੀ ਵੇਖੀ ਲੋਕਾਈਆ। ਮੇਰਾ ਲੇਖਾ ਨਿਰਗੁਣ ਸਰਗੁਣ ਧਾਰ ਚੌਂਦਾ ਸੌ ਤੀਹ ਅੰਕ ਦਾ ਪੰਨਿਆਂ, ਅੱਖਰ ਅੱਖਰਾਂ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਸਤਿਸੰਗ ਕਹੇ ਮੇਰਾ ਮਾਲਕ ਇਕ ਸੁਵਾਮੀ, ਹਰਿ ਕਰਤਾ ਧੁਰਦਰਗਾਹੀਆ । ਜੋ ਆਦਿ ਜੁਗਾਦੀ ਅੰਤਰਜਾਮੀ, ਅੰਤਸ਼ਕਰਨ ਵੇਖੇ ਖਲਕ ਖ਼ੁਦਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਬਦਲਾਈਆ। ਜਿਸ ਦਾ ਲੇਖਾ ਦੋ ਜਹਾਨੀ, ਜ਼ਿਮੀਂ ਅਸਮਾਨਾਂ ਹੁਕਮ ਵਰਤਾਈਆ। ਜਿਸ ਦੇ ਹੁਕਮੇ ਅੰਦਰ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਬੈਠੀ ਵੇਸ ਵਟਾਈਆ। ਜਿਸ ਦੀ ਮੰਜ਼ਲ ਹਕ ਨੁਰਾਨੀ, ਨੂਰ ਨੁਰਾਨਾ ਸੋਭਾ ਪਾਈਆ। ਜੋ ਵਸੇ ਸਚਖੰਡ ਮਕਾਨੀ, ਦਰਗਾਹ ਸਾਚੀ ਸੋਭਾ ਪਾਈਆ । ਜਿਸ ਨੇ ਲੋਕਮਾਤ ਮੇਰੀ ਬਣਾਈ ਨਿਸ਼ਾਨੀ, ਨਿਸ਼ਾਨਾ ਦੀਨ ਦੁਨੀ ਸਮਝਾਈਆ । ਮੇਰਾ ਲੇਖਾ ਲਿਖ ਸਕੇ ਨਾ ਕੋਇ ਕਾਨੀ, ਕਲਮ ਸ਼ਾਹੀ ਨਾ ਕੋਇ ਵਡਿਆਈਆ । ਮੇਰੇ ਉਤੇ ਮਿਹਰਵਾਨ ਕੀਤੀ ਮਿਹਰਵਾਨੀ, ਮਹਿਬੂਬ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਆਪ ਸੁਣਾਈਆ।
ਸਤਿਸੰਗ ਕਹੇ ਮੇਰਾ ਖੇਲ ਨਿਆਰਾ, ਨਿਰਾਕਾਰ ਦਿਆਂ ਦ੍ਰਿੜਾਈਆ। ਮੇਰਾ ਲਹਿਣਾ ਦੇਣਾ ਨਾਲ ਪੁਰਖ ਨਾਰਾ, ਇਸਤਰੀ ਮਰਦ ਵੰਡ ਨਾ ਕੋਇ ਵੰਡਾਈਆ। ਮੈਂ ਖੇਲ ਖੇਲਿਆ ਨਾਲ ਤੇਈ ਅਵਤਾਰਾਂ, ਅਵਤਰੀ ਹੋ ਕੇ ਆਪਣਾ ਸੰਗ ਬਣਾਈਆ। ਧਰਮ ਧਾਰ ਦੀਆਂ ਤੱਕੀਆਂ ਬਹਾਰਾਂ, ਖ਼ੁਸ਼ੀ ਖ਼ੁਸ਼ੀਆਂ ਵਿਚੋਂ ਰਖਾਈਆ। ਮੇਰੇ ਸਿਫ਼ਤ ਦੀਆਂ ਬਣੀਆਂ ਵਾਰਾਂ, ਵਾਰਸ ਹੋ ਕੇ ਵੇਖੇ ਧੁਰ ਦਾ ਮਾਹੀਆ। ਮੈਂ ਲਹਿਣਾ ਦੇਣਾ ਦੱਸਾਂ ਸੰਮਤ ਸ਼ਹਿਨਸ਼ਾਹੀ ਗਿਆਰਾਂ, ਇਕ ਇਕ ਨਾਲ ਮਿਲਾਈਆ। ਜਿਸ ਸੁਵਾਮੀ ਅੰਤਰ ਆਤਮ ਹਿਲਾਉਂਣੀਆਂ ਤਾਰਾਂ, ਸੁੱਤਿਆਂ ਭਗਤਾਂ ਆਪ ਜਗਾਈਆ। ਬਿਨਾ ਹੁਲਾਰਿਆਂ ਦਏ ਹੁਲਾਰਾ, ਜ਼ਿਮੀ ਅਸਮਾਨਾਂ ਬਾਹਰ ਹਿਲਾਈਆ।
ਸਾਚਾ ਸੰਗੀ ਹੋਵੇ ਜ਼ਾਹਰਾ, ਜ਼ਾਹਰ ਜ਼ਹੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਰਖਾਈਆ।
ਸਤਿਸੰਗ ਕਹੇ ਜਿਸ ਵੇਲੇ ਮੈਨੂੰ ਪ੍ਰੇਮ ਨਾਲ ਕੀਤਾ, ਕਰਨੀ ਦਾ ਕਰਤਾ ਦਏ ਵਡਿਆਈਆ। ਉਹ ਹਰਿਜਨ ਹੋਏ ਪੱਤਤ ਪੁਨੀਤਾ, ਪੱਤਤ ਪਾਵਨ ਵੇਖ ਵਖਾਈਆ। ਮੇਰਾ ਇਸ਼ਾਰਾ ਵਸ਼ਿਸ਼ਟ ਨਾਲ ਕੀਤਾ ਰਾਮ ਨਾਲ ਸੀਤਾ, ਸੀਤਾ ਰਾਮ ਗਿਆ ਦ੍ਰਿੜਾਈਆ। ਭੇਵ ਖੁਲ੍ਹਾਇਆ ਕਾਹਨ ਅਰਜਨ ਵਿਚ ਗੀਤਾ, ਅਠਾਰਾਂ ਧਿਆਏ ਬੋਲਣ ਚਾਈਂ ਚਾਈਂਆ। ਪੈਗ਼ੰਬਰਾਂ ਕਿਹਾ ਮੇਰਾ ਖੇਲ ਅਵੱਲਾ ਚਰਚਾਂ ਬਾਹਰ ਮਸੀਤਾਂ, ਮਸਲਾ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਅਖਵਾਈਆ।
ਸਤਿਸੰਗ ਕਹੇ ਮੇਰਾ ਲੇਖਾ ਨਾਲ ਰਸੂਲਾ, ਰਸਮ ਪਿਛਲੀ ਦਿਆਂ ਦ੍ਰਿੜਾਈਆ । ਮੇਰਾ ਹੁਕਮ ਇਕ ਮਾਕੂਲਾ, ਮੁਕੰਮਲ ਦਿਆਂ ਦ੍ਰਿੜਾਈਆ। ਜਿਸ ਨੂੰ ਅਵਤਾਰਾਂ ਕਿਹਾ ਚਰਨ ਧੂਲਾ, ਧੂੜੀ ਖਾਕ ਰਮਾਈਆ। ਉਸ ਨੂੰ ਪੈਗ਼ੰਬਰਾਂ ਕਦਮ ਬੋਸੀ ਕਹਿ ਕਬੂਲਾ, ਕਿਬਲੇ ਅੱਜ਼ ਅੱਜ਼ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਗੁਸਾਈਂਆ।
ਸਤਿਸੰਗ ਕਹੇ ਮੇਰਾ ਮਾਲਕ ਨੂਰ ਅਲਾਹ, ਆਲਮੀਨ ਇਕ ਅਖਵਾਈਆ। ਜਿਹੜਾ ਬਿਨ ਵੰਝ ਮੁਹਾਣਿਉਂ ਹੋਏ ਮਲਾਹ, ਬੇੜਾ ਆਪਣੇ ਕੰਧ ਉਠਾਈਆ । ਜਿਸ ਪੈਗ਼ੰਬਰਾਂ ਦਿਤੀ ਸਲਾਹ, ਮੂਸਾ ਈਸਾ ਮੁਹੰਮਦ ਕਲਮਿਆਂ ਨਾਲ ਪੜ੍ਹਾਈਆ। ਅਬਾਦਖਾਨੇ ਮੇਰੇ ਬਣਨੇ ਗੁਵਾਹ, ਸ਼ਹਾਦਤ ਜਗਤ ਵਾਲਾ ਭੁਗਤਾਈਆ। ਜਮਾਤ ਵਿਚ ਬਹਿ ਕੇ ਖ਼ੁਦਾ ਅੱਗੇ ਕਰਨ ਦੁਵਾ, ਦੋਏ ਦਸਤ ਦਸਤ ਉਠਾਈਆ। ਮੈਂ ਸਭ ਦਾ ਰਹਿਨੁਮਾ, ਰਹਿਬਰ ਭੇਵ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਹੋਏ ਸਹਾਈਆ।
ਸਤਿਸੰਗ ਕਹੇ ਮੈਨੂੰ ਮੂਸਾ ਦਿਤੀ ਤਰਜ਼ੀਹ, ਨੂਰੇ ਚਸ਼ਮ ਚਸ਼ਮ ਰੁਸ਼ਨਾਈਆ । ਜਿਸ ਦਾ ਮਾਲਕ ਇਕ ਤਲਵਜ਼ੀ, ਮੋਜ਼ੋਲੇ ਜੰਮ ਨੂਰ ਅਲਾਹੀਆ। ਜਿਸ ਦਾ ਹੁਕਮ ਦਾਇਰਾ ਅਗੰਮ ਵਸੀਹ, ਵਸੀਹਤ ਵਿਚ ਹੱਥ ਕਿਸੇ ਨਾ ਆਈਆ । ਉਸ ਨੇ ਦਿਤੀ ਸਚ ਤਰਜ਼ੀਹ, ਤਰੀਕੇ ਨਾਲ ਸੁਣਾਈਆ। ਜਿਸ ਨੇ ਮਾਲਕ ਲੱਭਣਾ ਰੱਬੀ, ਨੂਰ ਨੁਰਾਨਾ ਨੂਰ ਅਲਾਹੀਆ। ਉਹ ਮਵਿਸਤੀ ਮਦੀਉਲ ਦੁਵਾ ਦਸਤੇ ਦੁਵਾ ਗੋਸ਼ੇ ਜ਼ਮਾ ਜਮੂਵਲ ਜ਼ਮੀਅਲ ਜ਼ਮਨੇ ਜ਼ਰੇ ਜ਼ਰੇ ਤਕੇ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਥ ਆਪ ਬਣਾਈਆ।
ਸਤਿਸੰਗ ਕਹੇ ਮੈਨੂੰ ਈਸਾ ਕੀਤਾ ਪਰਵਾਨ, ਮਨਜ਼ੂਰੀ ਹਜ਼ੂਰੀ ਵਿਚੋਂ ਆਈਆ । ਜਿਸ ਇਕ ਉਤੇ ਇਕ ਲਾਇਆ ਅਮਾਨ, ਇਕ ਇਕ ਨਾਲ ਮਿਲਾਈਆ। ਕਲਮਾ ਗਾਂਦੇ ਬਿਨਾ ਜ਼ਬਾਨ, ਸੋਹਲਾ ਸੋਹਲਿਆਂ ਵਿਚੋਂ ਸਮਝਾਈਆ। ਜਿਸ ਮਿਲਣਾ ਰਹੀਮ ਰਹਿਮਾਨ, ਨੂਰ ਨੁਰਾਨਾ ਵੇਖਣਾ ਚਾਈਂ ਚਾਈਂਆ। ਉਹ ਮੇਰਾ ਪਿਆਰ ਕਰੇ ਪਰਵਾਨ, ਸੰਗੀ ਬਣਕੇ ਸਾਚਾ ਸੰਗ ਬਣਾਈਆ। ਜਿਸ ਵਿਚ ਦੁੱਖ ਮਿਲੇ ਮਹਾਨ, ਸੁੱਖ ਨਜ਼ਰ ਕੋਇ ਨਾ ਆਈਆ। ਯੂਨਾਹ ਧਰਤੀ ਉਤੇ ਲਾਇਆ ਨਿਸ਼ਾਨ, ਉਂਗਲਾਂ ਦਸ ਦਸ ਸੁਹਾਈਆ। ਕੀ ਖੇਲ ਕਰੇ ਨਿਗਾਹਬਾਨ, ਬਿਨ ਨੈਣਾਂ ਨੈਣ ਉਠਾਈਆ। ਈਸਾ ਤਕ ਕੇ ਉਤੇ ਅਸਮਾਨ, ਗਾਡ ਗੁਡ ਕਹਿ ਕੇ ਸੀਸ ਨਿਵਾਈਆ। ਮੇਰਾ ਬਾਪ ਵੱਡਾ ਪਹਿਲਵਾਨ, ਸੂਰਬੀਰ ਅਖਵਾਈਆ। ਜਿਸ ਨੇ ਮੇਰੀ ਬੀਸਵੀਂ ਸਦੀ ਕਰਨੀ ਕਲਿਆਣ, ਬੀਸ ਬੀਸਾ ਨੂਰ ਅਲਾਹੀਆ। ਸਭ ਦਾ ਰੱਖੇ ਆਪ ਧਿਆਨ, ਵੇਖਣਹਾਰਾ ਥਾਉਂ ਥਾਈਂਆ। ਇਕੱਠੇ ਹੋ ਕੇ ਉਸ ਦਾ ਗਾਈਏ ਗਾਣ, ਤੂੰ ਹੀ ਪਿਤਾ ਤੂੰ ਹੀ ਮਾਈਆ। ਸਤਿਸੰਗ ਕਹੇ ਹਜ਼ਰਤ ਈਸਾ ਬਣਾਇਆ ਵਿਧਾਨ, ਸ਼ਰਅ ਸ਼ਰੀਅਤ ਸੰਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ।
ਸਤਿਸੰਗ ਕਹੇ ਮੇਰਾ ਲੇਖਾ ਨਾਲ ਬੇਨਜ਼ੀਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੇਰਾ ਮਾਲਕ ਖਾਲਕ
ਦਸਤਗੀਰ, ਦਾਮਨਗੀਰ ਨੂਰ ਅਲਾਹੀਆ । ਜਿਸ ਸ਼ਰਅ ਦੇ ਪਾਏ ਜੰਜ਼ੀਰ, ਕੁੰਡੀ ਸਕੇ ਨਾ ਕੋਇ ਤੁੜਾਈਆ। ਉਸ ਸੰਦੇਸ਼ਾ ਦਿਤਾ ਅਖੀਰ, ਅੱਖਰ ਅਲਫ਼ ਯੇ ਨਾਲ ਮਿਲਾਈਆ। ਨਾਮ ਕਲਮੇ ਦੀ ਦੱਸੀ ਤਦਬੀਰ, ਤਾਰੀਕਾ ਦਿਤਾ ਸਮਝਾਈਆ। ਮੇਰਾ ਮਾਲਕ ਪੀਰਾਂ ਦਾ ਪੀਰ, ਪਰਵਰਦਿਗਾਰ ਨੂਰ ਅਲਾਹੀਆ। ਜੋ ਲਹਿਣਾ ਦੇਣਾ ਜਾਣੇ ਸ਼ਾਹ ਹਕੀਰ, ਫਕੀਰ ਦਰਵੇਸ਼ਾਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਸੁਣਾਈਆ।
ਸਤਿਸੰਗ ਕਹੇ ਮੇਰੀ ਧਾਰ ਨਿਆਰੀ, ਨਿਰਾਕਾਰ ਦਿਤੀ ਵਡਿਆਈਆ। ਮੇਰਾ ਲਹਿਣਾ ਦੇਣਾ ਨਾਲ ਮੁਹੰਮਦ ਚਾਰ ਯਾਰੀ, ਅਬੂ ਬੱਕਰ ਸ਼ਹਾਦਤ ਦਏ ਭੁਗਤਾਈਆ। ਐਲੀ ਕੂਕ ਕੂਕ ਗਿਆ ਪੁਕਾਰੀ, ਤੂੰ ਹੀ ਤੂੰ ਹੀ ਰਾਗ ਸੁਣਾਈਆ। ਮੁਹੰਮਦ ਕੀਤਾ ਕੌਲ ਇਕਰਾਰੀ, ਵਾਅਦਾ ਵਾਅਦਿਆਂ ਵਿਚ ਜਣਾਈਆ। ਚਾਰ ਯਾਰ ਕਰਿਓ ਨਾ ਕੋਇ ਤਕਰਾਰੀ, ਝਗੜਾ ਦੁਨੀ ਨਾ ਕੋਇ ਰਖਾਈਆ। ਸੱਯਦਾ ਕਰਨਾ ਪਰਵਰਦਿਗਾਰੀ, ਦੋਏ ਜੋੜ ਵਾਸਤਾ ਪਾਈਆ। ਤੂੰ ਸ਼ਹਿਨਸ਼ਾਹ ਇਕ ਸਿਕਦਾਰੀ, ਪਾਤਸ਼ਾਹ ਨੂਰ ਅਲਾਹੀਆ। ਤੇਰੀ ਮਿਲ ਕੇ ਕਰੀਏ ਦਾਰੀ, ਦੀਨ ਦੁਨੀ ਦੇ ਮਾਲਕ ਦੇਣੀ ਵਡਿਆਈਆ । ਸਤਿਸੰਗ ਕਹੇ ਮੈਨੂੰ ਯਾਦ ਉਹ ਦਿਹਾਰੀ, ਦਿਵਸ ਰੈਣ ਵੇਖ ਵਖਾਈਆ। ਉਨੀ ਜੇਠ ਅਗੰਮੀ ਵਾਰੀ, ਵਾਰਤਾ ਪਿਛਲੀ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਆਪ ਖੁਲ੍ਹਾਈਆ। ਸਤਿਸੰਗ ਕਹੇ ਮੈਨੂੰ ਸਭ ਨੇ ਕੀਤਾ ਮਨਜ਼ੂਰ, ਮੁਤਲਾ ਸਭ ਨੂੰ ਦਿਆਂ ਕਰਾਈਆ। ਮੇਰਾ ਲਹਿਣਾ ਦੇਣਾ ਸੂਫੀਆਂ ਭਗਤਾਂ ਨਾਲ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਸਾਚਾ ਸਤਿਸੰਗੀ ਨੂਰੇ ਜ਼ਵਾ ਬਿਨ ਰਸਨਾ ਕਿਹਾ ਮਨਸੂਰ, ਖ਼ੁਦ ਖ਼ੁਦਾ ਇਕ ਅਖਵਾਈਆ। ਜਿਸ ਦਾ ਪੰਧ ਨਹੀਂ ਕੋਈ ਦੂਰ, ਦੂਰ ਨੇੜਾ ਵੰਡ ਨਾ ਕੋਇ ਵੰਡਾਈਆ। ਜਿਸ ਨੇ ਮੂਸਾ ਮੁਸਲਸਲ ਇਸ਼ਾਰਾ ਕੀਤਾ ਤੂਰ, ਤੁਰੀਆ ਤੋਂ ਬਾਹਰ ਦਿਆਂ ਜਣਾਈਆ। ਜਿਸ ਈਸਾ ਸਲੀਵ ਉਤੇ ਕੀਤਾ ਮਨਜ਼ੂਰ, ਮਿਹਰਵਾਨ ਹੋ ਕੇ ਵੇਖ ਵਖਾਈਆ। ਸਤਿਸੰਗ ਕਹੇ ਉਹ ਮਾਲਕ ਸੁਵਾਮੀ ਸਭ ਦੀ ਜ਼ਰੂਰਤ ਪੂਰੀ ਕਰੇ ਜ਼ਰੂਰ, ਜ਼ਾਹਰ ਜ਼ਹੂਰ ਵੇਖ ਵਖਾਈਆ। ਕਲਜੁਗ ਅੰਤਮ ਕਿਰਿਆ ਮੇਟੇ ਕੂੜ, ਕੂੜੀ ਬਾਹਰ ਕਢਾਈਆ। ਜਨ ਭਗਤਾਂ ਬਖ਼ਸ਼ ਕੇ ਚਰਨ ਧੂੜ, ਧੂੜੀ ਟਿੱਕੇ ਖਾਕ ਰਮਾਈਆ। ਜਿਸ ਦਾ ਆਦਿ ਜੁਗਾਦਿ ਸੱਚਾ ਦਸਤੂਰ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਸਿਰ ਆਪਣਾ ਹੱਥ ਟਿਕਾਈਆ।
ਸਤਿਸੰਗ ਕਹੇ ਜਨ ਭਗਤੋ ਮੇਰੀ ਸਾਚੀ ਰੰਗਤ, ਰੰਗਣਹਾਰ ਇਕ ਅਖਵਾਈਆ । ਜਿਸ ਦੇ ਦਰ ਦੇ ਸਾਰੇ ਬਣੋ ਮੰਗਤ, ਭਿਖਿਆ ਨਾਮ ਵਾਲੀ ਵਰਤਾਈਆ। ਚਾਰ ਵਰਨ ਬਣਾਏ ਇਕੋ ਸੰਗਤ, ਊਚ ਨੀਚ ਨਜ਼ਰ ਕੋਇ ਨਾ ਆਈਆ। ਧਰਮ ਦੀ ਧਾਰ ਬਣੇ ਪੰਡਤ, ਬੋਧ ਅਗਾਧਾ ਦਏ ਸਮਝਾਈਆ । ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਭੇਵ ਚੁਕਾਈਆ। ਸਚ ਦੁਵਾਰ ਬਣਾਏ ਆਪਣੀ ਸੰਗਤ, ਸਤਿ ਸਤਿ ਵਿਚ ਮਿਲਾਈਆ। ਅੰਤਮ ਲੇਖਾ ਮੁੱਕੇ ਵਿਚ ਜੀਵ ਜੰਤ, ਲੱਖ ਚੁਰਾਸੀ ਰਹੇ ਨਾ ਰਾਈਆ। ਆਤਮ ਪਰਮਾਤਮ ਮੇਲਾ ਮੇਲੇ ਧੁਰ ਦਾ ਕੰਤ, ਕੰਤੂਹਲ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਅੰਤ, ਜੁਗਾ ਜੁਗੰਤ ਧੁਰ ਦਾ ਹੁਕਮ ਵਰਤਾਈਆ। (੧੯ ਜੇਠ ਸ਼ ਸੰ ੧੧ ਲਾਟ ਸਾਹਿਬ ਦੇ ਗ੍ਰਹਿ)
ਸਾਚਾ ਸੰਗੀ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਜੋ ਧਰਮ ਦੀ ਧਾਰ ਪਾਵੇ ਰਹਿਰਾਸੀ, ਖ਼ੁਸ਼ੀ ਖ਼ੁਸ਼ੀ ਵਿਚੋਂ ਪਰਗਟਾਈਆ। ਜਿਸ ਨੇ ਗੁਰੂ ਗੁਰਦੇਵ ਬਣਾਏ ਦਾਸ ਦਾਸੀ, ਸੇਵਕ ਸੇਵਾ ਵਿਚ ਰਖਾਈਆ । ਭੇਵ ਖੁਲ੍ਹਾ ਕੇ ਪ੍ਰਿਥਮੀ ਆਕਾਸ਼ੀ, ਪਰਦਾ ਦੋ ਜਹਾਨ ਚੁਕਾਈਆ। ਸਚ ਦੁਵਾਰ ਦਾ ਬਣ ਕੇ ਵਾਸੀ, ਸੰਦੇਸ਼ਾ ਦਿਤਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ।
ਸਾਚਾ ਸਤਿਸੰਗੀ ਸਤਿਗੁਰ ਪੁਰਖ ਦੇਵੀ ਦੇਵ, ਦੇਵ ਆਤਮਾ ਦਏ ਵਡਿਆਈਆ। ਜਿਸ ਦਾ ਖੇਲ ਅਲਖ ਅਭੇਵ, ਅਗੋਚਰ ਕਹਿਣ ਕਿਛ ਨਾ ਪਾਈਆ। ਜੋ ਜਨ ਭਗਤਾਂ ਦੇਵੇ ਅੰਤਰ ਆਤਮ ਸਾਚਾ ਮੇਵ, ਮਿਹਰਵਾਨ ਹੋ ਕੇ ਵੇਖ ਵਖਾਈਆ। ਨਾਮ ਜਪਾਵੇ ਰਸਨਾ ਜਿਹਵ, ਪਵਣ ਸੁਵਾਸਾਂ ਨਾਲ ਵਡਿਆਈਆ। ਧਾਮ ਵਖਾਏ ਇਕ ਨੇਹਕੇਵ, ਨੇਹਚਲ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪੜਦਾ ਆਪ ਉਠਾਈਆ।
ਸਤਿਸੰਗ ਵੇਖਿਆ ਗੋਬਿੰਦ ਧਾਰ, ਦਸ ਦਸ ਆਪਣਾ ਭੇਵ ਚੁਕਾਈਆ। ਨਾਨਕ ਕੀਤਾ ਨਾਲ ਪਿਆਰ, ਪ੍ਰੇਮ ਪ੍ਰੀਤੀ ਵਿਚ ਵਡਿਆਈਆ। ਨਾਮ ਸਤਿ ਬਣਾ ਕੇ ਯਾਰ, ਮਿਤਰ ਪਿਆਰਾ ਮੇਲ ਮਿਲਾਈਆ। ਢੋਲਾ ਗਾਇਆ ਅਗੰਮ ਅਪਾਰ, ਸੋਹੰ ਸਾਚਾ ਸਹਿਜ ਸੁਖਦਾਈਆ। ਨਾਲ ਸੁਰੰਗੀ ਵਜਾਈ ਸਿਤਾਰ, ਤੂੰ ਹੀ ਤੂੰ ਹੀ ਰਾਗ ਜਣਾਈਆ। ਸਤਿਸੰਗ ਵਖਾਇਆ ਵਿਚ ਸੰਸਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ। ਸਤਿਸੰਗ ਕਹੇ ਮੇਰਾ ਗੁਰੂਆਂ ਦਿਤਾ ਸੰਦੇਸ਼, ਦੀਨ ਦੁਨੀ ਜਣਾਈਆ। ਮੇਰਾ ਸਭ ਤੋਂ ਵੱਖਰਾ ਉਪਦੇਸ਼, ਉਪਨਿਸ਼ਧਾਂ ਵੇਖਣ ਨੈਣ ਉਠਾਈਆ। ਚੁਕੰਨਾ ਹੋਇਆ ਗਣਪਤ ਗਣੇਸ਼, ਵਿਸ਼ਨ ਬ੍ਰਹਮਾ ਸ਼ਿਵ ਲਏ ਅੰਗੜਾਈਆ। ਮੇਰਾ ਲਹਿਣਾ ਦੇਣਾ ਨਾਲ ਦਸ ਦਸਮੇਸ਼, ਗੋਬਿੰਦ ਢੋਲਾ ਗਾਇਆ ਧੁਰ ਦਾ ਮਾਹੀਆ। ਚਾਰ ਵਰਨਾਂ ਇਕ ਜਣਾ ਕੇ ਭੇਸ, ਮਾਰਗ ਇਕੋ ਇਕ ਲਗਾਈਆ । ਸਤਿਸੰਗ ਦੱਸਿਆ ਮੁੱਛ ਦਾੜ੍ਹੀ ਰਖਣਾ ਕੇਸ, ਕੇਸਗੜ੍ਹ ਦਿਤੀ ਵਡਿਆਈਆ। ਬੁਧੀ ਰਹੇ ਨਾ ਕੋਇ ਮਲੇਸ਼, ਕੂੜੀ ਕਿਰਿਆ ਬਾਹਰ ਕਢਾਈਆ । ਪੁਰਖ ਅਕਾਲ ਜਣਾਇਆ ਨਰੇਸ਼, ਨਰ ਨਰਾਇਣ ਨੂਰ ਅਲਾਹੀਆ। ਜਿਸ ਸਤਿਸੰਗ ਵਿਚ ਸਾਰੇ ਹੋਏ ਪੇਸ਼, ਪੇਸ਼ੀਨਗੋਈਆਂ ਆਪਣੇ ਹੱਥ ਰਖਾਈਆ। ਜਿਸ ਦਾ ਵਿਸ਼ਾ ਇਕ ਵਿਸ਼ੇਸ਼, ਵਿਸ਼ਵ ਦਾ ਆਪਣਾ ਭੇਵ ਚੁਕਾਈਆ। ਕਲਜੁਗ ਹੋਣਾ ਅੰਤ ਕਲੇਸ਼, ਕਲਧਾਰੀ ਹੋਏ ਲੁਕਾਈਆ । ਫੇਰ ਭਾਗ ਲੱਗਣਾ ਸੰਬਲ ਦੇਸ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜਾਤਾ ਹੋਏ ਪਰਵੇਸ਼, ਪਰਾ ਪਸੰਤੀ ਮਧਮ ਬੈਖਰੀ ਦਾ ਪੜਦਾ ਆਪ ਚੁਕਾਈਆ। ਨਿਰਗੁਣ ਧਾਰ ਲਿਖੇ ਲੇਖ, ਲੇਖ ਲੇਖਣੀ ਦੇਵੇ ਮਾਣ ਵਡਿਆਈਆ। ਦੀਨ ਦੁਨੀ ਦੀ ਬਦਲੇ ਰੇਖ, ਰਿਖੀਆਂ ਮੁਨੀਆਂ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਵਾਰ ਇਕ ਸੁਹਾਈਆ।
ਸਤਿਸੰਗ ਕਹੇ ਮੈਨੂੰ ਗੋਬਿੰਦ ਕੀਤਾ ਲਲਕਾਰ, ਬਿਨਾ ਸ਼ਰਅ ਤੋਂ ਸ਼ਰਅ ਜਣਾਈਆ। ਖੰਡੇ ਖੜਗ ਦੀ ਦੱਸ ਚਮਕਾਰ, ਜਗਤ ਅੰਧੇਰਿਆਂ ਪੰਧ ਮੁਕਾਈਆ। ਪੁਰਖ ਅਕਾਲ ਅੱਗੇ ਕਿਹਾ ਪੁਕਾਰ, ਕੂਕ ਕੂਕ ਸੁਣਾਈਆ। ਤੂੰ ਸਤਿਸੰਗੀ ਮੇਰਾ ਯਾਰ, ਯਾਰੜੇ ਤੇਰੀ ਸੇਜ ਲਵਾਂ ਹੰਢਾਈਆ। ਮੇਰਾ ਲੇਖਾ ਵੇਖ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਮੈਂ ਸੰਦੇਸ਼ਾ ਦੇਵਾਂ ਗੁਰਸਿਖੋ ਆਪਣੀ ਵਾਰ, ਗੁਰਮੁਖਾਂ ਦਿਆਂ ਜਣਾਈਆ। ਸਤਿਸੰਗੀਉ ਰਹਿਣਾ ਸਦਾ ਤਿਆਰ, ਸਤਿ ਸਤਿ ਨਾਲ ਵਡਿਆਈਆ। ਅੰਮ੍ਰਿਤ ਦੇ ਕੇ ਠੰਢਾ ਠਾਰ, ਰਸ ਅੰਮਿਉਂ ਦਿਤਾ ਚੁਆਈਆ। ਪੰਚਮ ਮੀਤਾ ਬਣ ਕੀਤਾ ਸਚ ਪਿਆਰ, ਪ੍ਰੀਤ ਪ੍ਰੀਤੀ ਵਿਚੋਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦੁਵਾਰ ਇਕ ਸਮਝਾਈਆ।
ਸਤਿਸੰਗ ਕਹੇ ਮੇਰਾ ਗੋਬਿੰਦ ਕੀਤਾ ਇਕੱਠ, ਸੋਹਣੀ ਦਿਤੀ ਵਡਿਆਈਆ। ਧੀਰਜ ਧਰਮ ਦਾ ਬਖ਼ਸ਼ਿਆ ਹਠ, ਸੰਤੋਖ ਗੁਰਮੁਖਾਂ ਝੋਲੀ ਪਾਈਆ। ਪ੍ਰੇਮ ਪ੍ਰੀਤੀ ਖੋਲ੍ਹਿਆ ਹੱਟ, ਵਣਜਾਰਾ ਬਣਿਆ ਧੁਰ ਦਾ ਮਾਹੀਆ। ਜਿਸ ਇਕੱਠੇ ਕੀਤੇ ਛੀਂਬੇ ਝੀਵਰ ਨਾਈ ਜੱਟ, ਗਰੀਬਾਂ ਅੰਗ ਲਗਾਈਆ। ਦੁਖੀਆਂ ਦਰਦ ਮੇਟ ਕੇ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਜਗਤ ਸ਼ਰਅ ਦੀ ਡੋਰੀ ਕੱਟ, ਕਟਾਕਸ਼ ਆਪਣਾ ਨਾਮ ਲਗਾਈਆ। ਦੂਈ ਦੁਵੈਤੀ ਮੇਟ ਕੇ ਵੱਟ, ਵਟਣਾ ਮਲਿਆ ਚਾਈਂ ਚਾਈਂਆ। ਸਤਿਸੰਗ ਕਹੇ ਗੁਰਸਿਖਾਂ ਸਾਚਾ ਲਾਹਾ ਲਿਆ ਖੱਟ, ਖਟਕਾ ਜਨਮ ਰਿਹਾ ਨਾ ਰਾਈਆ। ਜਿਨ੍ਹਾਂ ਇਕੋ ਨਾਮ ਲਿਆ ਰਟ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ।
ਸਤਿਸੰਗ ਕਹੇ ਮੈਂ ਸ਼ੁਕਰਾਨੇ ਵਿਚ ਜੋੜੇ ਹੱਥ, ਖ਼ੁਸ਼ੀਆਂ ਵਿਚ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰੱਥ, ਮਹਿੰਮਾ ਕਥ ਕਥ ਜਣਾਈਆ। (੧੯ ਜੇਠ ਸ਼ਹਿਨਸ਼ਾਹੀ ਸੰਮਤ ੧੧) ਸਾਚਾ ਸਤਿਸੰਗ ਸਤਿਗੁਰ ਚਰਨ, ਚਾਰ ਜੁਗ ਦੇ ਸਤਿਸੰਗੀ ਦੇਣ ਗੁਵਾਹੀਆ । ਜਿਥੇ ਝਗੜਾ ਨਹੀਂ ਜ਼ਾਤ ਪਾਤ ਵਰਨ ਬਰਨ, ਮਾਨਸ ਮਾਨਵ ਵੰਡ ਨਾ ਕੋਇ ਵੰਡਾਈਆ। ਇਕੋ ਗੀਤ ਆਤਮ ਪਰਮਾਤਮ ਢੋਲਾ ਪੜ੍ਹਨ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਸਚ ਪਿਆਰ ਦੀ ਮੰਜ਼ਲ ਚੜ੍ਹਨ, ਬਿਨ ਕਦਮਾਂ ਪੰਧ ਮੁਕਾਈਆ। ਜੋਤੀ ਜਾਤੇ ਲੜ ਫੜਨ, ਨਾਤਾ ਸਕੇ ਨਾ ਕੋਇ ਤੁੜਾਈਆ। ਸਚ ਦੁਵਾਰ ਧੁਰ ਦੇ ਵੜਨ, ਅੱਗੇ ਹੋ ਨਾ ਕੋਇ ਅਟਕਾਈਆ। ਸਤਿਗੁਰ ਸੁਵਾਮੀ ਤਰਨੀ ਤਰਨ, ਤਾਰਨਹਾਰ ਇਕ ਅਖਵਾਈਆ। ਜੋ ਆਦਿ ਜੁਗਾਦੀ ਕਰਨੀ ਕਰਨ, ਕਰਤਾ ਪੁਰਖ ਅਗੰਮ ਅਥਾਹੀਆ। ਜਿਸ ਦੀ ਸਭ ਨੇ ਮੰਗੀ ਸ਼ਰਨ, ਟੇਕ ਇਕੋ ਇਕ ਜਣਾਈਆ। ਸੋ ਭਗਤ ਸੁਹੇਲਾ ਸੁਹਾਏ ਆਪਣਾ ਦਰਨ, ਦਰ ਦੁਵਾਰਾ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਧੁਰਦਰਗਾਹੀਆ।
ਸਤਿਸੰਗ ਕਹੇ ਮੈਂ ਸੋਭਾ ਲੋਕਮਾਤ, ਸਤਿਗੁਰ ਸ਼ਬਦ ਦਏ ਵਡਿਆਈਆ। ਮੇਰੀ ਝੋਲੀ ਪਾਵੇ ਅਗੰਮੀ ਦਾਤ, ਵਸਤ ਅਮੁਲ ਆਪ ਵਰਤਾਈਆ। ਮੇਰਾ ਵਕਤ ਨਹੀਂ ਕੋਈ ਦਿਵਸ ਰਾਤ, ਅੱਠੇ ਪਹਿਰ ਖ਼ੁਸ਼ੀਆਂ ਦੇ ਢੋਲੇ ਗਾਈਆ । ਮੇਰੀ ਵੱਖਰੀ ਨਹੀਂ ਕੋਈ ਜਮਾਤ, ਅੱਖਰਾਂ ਵਾਲੀ ਨਾ ਕੋਇ ਪੜ੍ਹਾਈਆ। ਮੇਰੀ ਸਭ ਤੋਂ ਵੱਖਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਦਰਸਾਈਆ। ਮੇਰਾ ਝਗੜਾ ਨਹੀਂ ਕੋਈ ਨਾਲ ਕਾਗਜ਼ਾਤ, ਦੁਵੈਤ ਵਿਚ ਕਦੇ ਨਾ ਆਈਆ। ਸਦਾ ਸਦਾ ਆਬਾਦ, ਜੁਗ ਜੁਗ ਪ੍ਰਭ ਦੀ ਓਟ ਤਕਾਈਆ। ਮੇਰਾ ਮਾਲਕ ਮੋਹਣ ਮਾਧਵ ਮਾਧ, ਜੋ ਦੇਵਣਹਾਰ ਸਰਨਾਈਆ। ਜਿਸ ਮੇਰੀ ਰਚਨਾ ਰਚੀ ਆਦਿ, ਅੰਤ ਵੇਖੇ ਧੁਰਦਰਗਾਹੀਆ। ਮੇਰਾ ਹੁਕਮ ਨਹੀਂ ਕੋਈ ਤੱਤਾਂ ... ... ... ... ... . , ਤਨ ਵਜੂਦ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਸਤਿਸੰਗ ਕਹੇ ਮੈਂ ਸਤਿਗੁਰ ਸ਼ਬਦ ਦੀ ਧਾਰ ਸੰਯੋਗੀ, ਮੇਲਾ ਸਚ ਨਾਲ ਮਿਲਾਈਆ। ਮੈਂ ਅੰਮ੍ਰਿਤ ਰਸ ਪਿਆਲਦਾ ਤੇਗੀ, ਦੂਸਰ ਰਸ ਨਾ ਕੋਇ ਜਣਾਈਆ। ਮੈਂ ਕੂੜ ਵਿਕਾਰ ਦਾ ਵਿਯੋਗੀ, ਮਮਤਾ ਮੋਹ ਨਾ ਕੋਇ ਰਖਾਈਆ। ਮੈਂ ਬਿਨ ਅੱਖਰ ਧਾਰ ਦਾ ਬੋਧੀ, ਬੁੱਧੀ ਤੋਂ ਪਰੇ ਪੜ੍ਹਾਈਆ। ਮੇਰੀ ਆਸ਼ਾ ਤ੍ਰਿਸ਼ਨਾ ਕਦੇ ਬਣੀ ਨਾ ਲੋਭੀ, ਲਾਲਚ ਤ੍ਰਿਸ਼ਨਾ ਵਿਚ ਕਦੇ ਨਾ ਆਈਆ। ਮੈਂ ਸੇਵਕ ਦੁਰਮਤ ਮੈਲ ਦਾ ਧੋਬੀ, ਪਾਪਾਂ ਕਰਾਂ ਸਫਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਮੇਰਾ ਹੋਇਆ ਸਹਾਈਆ।
ਸਤਿਸੰਗ ਕਹੇ ਮੈਂ ਇਕੋ ਰੱਖਿਆ ਇਸ਼ਟ, ਦੇਵ ਆਤਮਾ ਦੀਨ ਦੁਨੀ ਜਣਾਈਆ। ਮੇਰਾ ਪਿਆਰ ਸਬਾਈ ਸ੍ਰਿਸ਼ਟ, ਸ੍ਰੇਸ਼ਟ ਦਿਆਂ ਦ੍ਰਿੜਾਈਆ। ਮੇਰਾ ਰੂਪ ਨਹੀਂ ਟਾਂਕ ਜਿਸਤ, ਹਿਸਿਆਂ ਵਿਚ ਕਦੇ ਨਾ ਆਈਆ। ਮੇਰਾ ਲੇਖਾ ਨਹੀਂ ਸਵਰਗ ਬਹਿਸ਼ਤ, ਦੋਜ਼ਖ਼ ਗੰਢ ਨਾ ਕੋਇ ਬੰਧਾਈਆ। ਮੇਰੇ ਅੰਤਰ ਇਕੋ ਸਚ ਪਿਆਰ ਦੀ ਇਸ਼ਕ, ਆਸ਼ਕ ਮਸ਼ੂਕ ਦੋਵਾਂ ਦਿਆਂ ਦ੍ਰਿੜਾਈਆ। ਮੇਰੀ ਮੰਜ਼ਲ ਹਕੀਕੀ ਕਦੇ ਨਾ ਜਾਣਾ ਤਿਲਕ, ਤਿਲਕ ਲਲਾਟੀ ਸਭ ਨੂੰ ਦਿਆਂ ਵਖਾਈਆ। ਮੇਰੀ ਬਿਰਹੋਂ ਵਿਛੋੜੇ ਵਿਚ ਨਿਕਲੇ ਕਿਲਕ, ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸਾਹਿਬ ਇਕ ਗੁਸਾਈਂਆ।
ਸਤਿਸੰਗ ਕਹੇ ਜਨ ਭਗਤੋ ਮੇਰੀ ਆਦਿ ਜੁਗਾਦਿ ਸਿਖਿਆ, ਸ਼ਰਅ ਵਿਚ ਬਦਲ ਕਦੇ ਨਾ ਜਾਈਆ। ਮੇਰਾ ਲੇਖਾ ਬਿਨ ਕਲਮ ਸ਼ਾਹੀ ਤੋਂ ਲਿਖਿਆ, ਨਾ ਕੋਈ ਮੇਟੇ ਮੇਟ ਮਿਟਾਈਆ। ਮੈਨੂੰ ਆਦਿ ਪੁਰਖ ਪਾਈ ਭਿਖਿਆ, ਭਿਛਿਆ ਮੇਰੀ ਝੋਲੀ ਪਾਈਆ। ਨਿਰਗੁਣ ਹੋ ਕੇ ਕੀਤਾ ਹਿਤਿਆ, ਹਿਤਕਾਰੀ ਹੋ ਕੇ ਵੇਖ ਵਖਾਈਆ। ਮੇਰੀ... ... ... ਬਣ ਕੇ ਮਿਤਿਆ, ਮਿਤਰ ਪਿਆਰਾ ਦਏ ਵਡਿਆਈਆ। ਮੇਰਾ ਠਾਂਢਾ ਕੀਤਾ ਚਿਤਿਆ, ਠਗੋਰੀ
ਚਿਤ ਨਜ਼ਰ ਕੋਇ ਨਾ ਆਈਆ। ਮੇਰਾ ਆਪਣਾ ਆਪ ਮਿਟਿਆ, ਹੰਕਾਰ ਜਗਤ ਨਾ ਕੋਇ ਰਖਾਈਆ। ਮੇਰਾ ਲਹਿਣਾ ਦੇਣਾ ਹੋਇਆ ਚਿਟਿਆ, ਕਾਲਖ ਰਹਿਣ ਕੋਇ ਨਾ ਪਾਈਆ। ਮੇਰਾ ਸੰਗ ਨਹੀਂ ਕੋਇ ਪੱਥਰ ਇੱਟਿਆ, ਪਾਹਿਨਾ ਵੰਡ ਨਾ ਕੋਇ ਵੰਡਾਈਆ। ਮੈਂ ਧਰਨੀ ਉਤੇ ਜਨ ਭਗਤਾਂ ਅੰਦਰ ਟਿਕਿਆ, ਗੁਰਮੁਖਾਂ ਅੰਦਰ ਡੇਰਾ ਲਾਈਆ। ਸਚ ਪਿਆਰ ਦੀ ਕੀਮਤ ਵਿਕਿਆ, ਦੂਸਰ ਕੀਮਤ ਸਮਝ ਕਿਸੇ ਨਾ ਆਈਆ। ਮਾਲਕ ਇਕੋ ਪਿਤਿਆ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋ ਸਚ ਸੁਹੰਞਣੀ ਸੇਜਾ ਅੰਦਰ ਲਿਟਿਆ, ਸਿੰਘਾਸਣ ਆਸਣ ਸੋਭਾ ਪਾਈਆ। ਜੋ ਮੇਰੇ ਵਿਚ ਨਾਮ ਫਲ ਰਸ ਦੇਵੇ ਮਿਠਿਆ, ਅਨਡਿਠੜਾ ਆਪ ਚਖਾਈਆ। ਜਿਸ ਜੁਗ ਜੁਗ ਆਪਣਾ ਖੇਲ ਆਪ ਨਜਿਠਿਆ, ਦੂਸਰ ਹੱਥ ਨਾ ਕਦੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਲੇਖਾ ਜਾਣੇ ਨਿੱਤ ਨਵਿਤਿਆ, ਨਿਰਗੁਣ ਹੋ ਕੇ ਨਿਰਵੈਰ ਆਪਣਾ ਰੰਗ ਰੰਗਾਈਆ। (੨੦ ਜੇਠ ਸ਼ ਸੰ ੧੧)
ਸਤਿ ਪੁਰਖ : ਸਤਿ ਪੁਰਖ ਪ੍ਰਭ ਆਪ ਨਿਰੰਜਣ, ਪ੍ਰਗਟ ਅਗੰਮ ਅਪਾਰਾ ਜੀਉ। ਸਰਬ ਸਮਰੱਥ ਕਲਜੁਗ ਸਤਿ ਪੁਰਖ
ਲਏ ਅਵਤਾਰਾ ਜੀਉ। (੨੨ ਜੇਠ ੨੦੦੭ ਬਿ) ਵਾਕਅਈ ਇਹ ਸਤਿ ਪੁਰਖ ਸਭ ਦਾ ਬਾਪ, ਜੋ ਭੰਡਾਰੇ ਖ਼ਾਲੀ ਰਿਹਾ ਭਰਾਈਆ। (੧੫ ਮਾਘ ੨੦੨੧ ਬਿ) (ਪਾਰਬ੍ਰਹਮ)
ਸਤਿ ਪਦਾਰਥ : ਸਚ ਪਦਾਰਥ ਆਪਣਾ ਨਾਮ ਵੰਡੀ, ਦਾਤਾ ਦਾਨੀ ਹੋ ਕੇ ਆਪ ਵਰਤਾਈਆ। (੨੫ ਵਿਸਾਖ ਸਤਿ ਪਦਾਰਥ
ਸ਼ ਸੰ ੧੧) ਸਚ ਸਤਿ ਸੁੱਚ ਓਸ ਦੀ ਸੇਵਾ, ਦਰ ਦਰਬਾਰ ਇਕੋ ਸੋਭਾ ਪਾਈਆ। ਜਿਸ ਦਾ ਸਚ ਪਦਾਰਥ ਧੁਰ ਦਾ ਮੇਵਾ, ਸਾਧ ਸੰਤ ਸਦਾ ਸਦਾ ਸਦ ਰਹੇ ਖਾਈਆ। (੧੯ ਜੇਠ ੨੦੨੧ ਬਿ) ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਪਦਾਰਥ ਨਾਮ ਦਿਤੀ ਅਨੋਖੀ ਫਲੀ, ਫਲ ਗੁਰਮੁਖਾਂ ਰਹੀ ਲਗਾਈਆ। (੪ ਅੱਸੂ ੨੦੨੧ ਬਿ) ਸਚ ਪਦਾਰਥ ਦੇ ਕੇ ਦਾਤ, ਜੀਵ ਜੰਤ ਦੇ ਸਮਝਾਈਆ। (੭ ਅੱਸੂ ੨੦੨੧ ਬਿ) (ਆਤਮ ਗਿਆਨ)
ਸਤਿਵਾਦੀ : ਸਤਿਜੁਗ ਵਿਚ ਸਤਿਵਾਦੀ ਆਏ। ਈਸ਼ਰ ਬਿਨਾ ਨਾ ਕੋਇ ਗੁਣ ਗਾਏ। (੧੯ ਮੱਘਰ ਸਤਿਵਾਦੀ
੨੦੦੬ ਬਿ)
ਸਤਿਵਾਦੀ ਜੀਵ ਨਾ ਕਬਹੂੰ ਡਰਤੇ, ਰਹੇ ਰਾਮ ਸਿਉਂ ਲਿਵ ਲਾਏ। (੯ ਸਾਵਣ ੨੦੦੮ ਬਿ)
ਸਤਿ ਸਤਿਵਾਦੀ ਸ਼ਾਹੋ ਭੂਪ, ਸ਼ਹਿਨਸ਼ਾਹ ਅਖਵਾਇੰਦਾ। ਦਏ ਸੰਦੇਸਾ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਇੰਦਾ।
(੨੨ ਜੇਠ ੨੦੨੧ ਬਿ)
ਸਤਿ ਸਤਿਵਾਦੀ ਰੱਖਣਾ ਸਦਾ ਚੀਤ, ਵਿਸਰ ਕਦੇ ਨਾ ਜਾਈਆ। (੨੪ ਜੇਠ ੨੦੨੧ ਬਿ)
ਸਤਿਵੰਤ : ਸਾਚਾ ਪ੍ਰਭ ਸਦਾ ਸਤਿਵੰਤ। (੧ ਮਾਘ ੨੦੦੮ ਬਿ)
ਸਤਿਵੰਤ
ਸ੍ਰਿਸ਼ਟ ਸਬਾਈ ਕੂੜੋ ਕੂੜ, ਏਕਾ ਜੋਤ ਸਤਿ ਸਤਿਵੰਤਾ, ਪੂਰਨ ਭਗਵੰਤਾ ਹਰਿ ਭਗਵਾਨ ਹੈ। (੭ ਅੱਸ
੨੦੧੧ ਬਿ)
ਗੁਰਮੁਖ ਸਤਿ ਸਤਿਵੰਤੀ ਵੇਖੇ ਨਾਰ, ਸਤਿਗੁਰ ਬਣ ਬਣ ਸੱਜਣ ਮਾਹੀਆ। (੨੫ ਚੇਤ ੨੦੧੯ ਬਿ) (ਯਤੀ)
ਸਤੀ : ਆਤਮ ਯਤੀ ਗੁਰਸਿਖ ਰਖਾਇਆ। ਨਾਰ ਸਬਾਈ ਹੋਏ ਸਤੀ, ਏਕਾ ਨਿਹੁੰ ਸਾਚੇ ਪੀਆ ਸੰਗ ਸਤੀ
ਲਗਾਇਆ। (੧ ਮਾਘ ੨੦੦੯ ਬਿ)
ਸਾੜ ਸਤੀ ਅਧਰਮ ਦੀ ਧਾਰ ਹੈ, ਧਰਮ ਕਰਮ ਨਾ ਕੋਈ ਜਣਾਏ। (੨੩ ਮੱਘਰ ੨੦੧੩ ਬਿ) ਸਤਿ
ਸੰਤੋਖ ਧੀਰਜ ਵਿਚ ਨਜ਼ਰ ਨਾ ਆਵੇ ਕੋਇ ਯਤੀ, ਸਤਿ ਵਿਚ ਸਤੀ ਨਾ ਕੋਇ ਸਮਾਈਆ। (੨੧ ਚੇਤ ਸ਼ ਸੰ ੨)
ਸਪਤ ਰਿਖੀ : ਰੰਗੇ ਰੰਗ ਕਾਇਆ ਚੋਲੀ, ਸ਼ਬਦ ਰਤਨ ਜੁੜਾਉ। ਨਾਮ ਬਣਾਏ ਸਾਚੀ ਡੋਲੀ, ਪ੍ਰੇਮ ਲਗਾਏ ਸਪਤ ਰਿਖੀ
ਬਾਹੂ। ਆਤਮ ਪੜਦੇ ਰਿਹਾ ਖੋਲ੍ਹੀ, ਆਤਮ ਰਾਮਾ ਵੇਖ ਵਖਾਣੇ ਥਾਉਂ ਥਾਉਂ। ਸਚ ਦਵਾਰੇ ਏਕਾ ਗੋਲੀ, ਨਾ ਕੋਈ ਰੋਕੇ ਕਥਾਹੂ। ਸਪਤ ਰਿਖੀ ਆ ਮਾਰੇ ਬੋਲੀ, ਭਗਤ ਧਰੂਆ ਵੇਖਿਆ ਥਾਉਂ। ਪੂਰੇ ਤੋਲ ਰਿਹਾ ਤੋਲੀ, ਜੋਤੀ ਜੋਤ ਸਰੂਪ ਹਰਿ, ਦੂਸਰ ਕੋ ਨਾਹੀ।
ਸਪਤ ਸੁਰਿਖ ਰਿਖੀ ਰਖਵਾਰੇ। ਸਾਚੇ ਮੰਡਲ ਲੇਖਾ ਲਿਖ, ਵੇਖੇ ਖੇਲ ਹਰਿ ਅਪਾਰੇ। ਵਸ਼ਿਸ਼ਟ ਕੇਸਪ ਅਤਰੀ ਸਾਚਾ ਥਾਪਨ ਥਾਪੇ। ਗੌਤਮ ਰੱਖੇ ਸਾਚੀ ਛੱਤਰੀ, ਸ਼ਬਦ ਅਜਪਾ ਜਾਪੇ। ਭਾਰਦੁਵਾਜ ਮਿੱਤਰ ਮਤਲਵੀ, ਕਰੇ ਖੇਲ ਕਾਲੀ ਰਾਤੇ। ਜਗਭਦਰ ਆਪੇ ਨਾਚੇ। ਜੋਤ ਜੁਗਤ ਜੁਗਤ ਜੋਤ ਆਤਮ ਰੱਖੇ ਦਾਤੇ। ਜੋਤੀ ਜੋਤ ਸਰੂਪ ਹਰਿ, ਗੌਤਮ ਗਵਰਾ ਵੇਖੇ ਅਵਰਾ ਕਰਮ ਕਾਂਡ ਕਲ ਸਾਚੇ। (੧੯ ਹਾੜ ੨੦੧੨ ਬਿ)
ਸਯਦਾ : ਭੇਵ ਅਭੇਦਾ ਖੋਲ੍ਹਾਂ ਰਾਜ਼, ਪਰਦਾ ਆਪ ਉਠਾਈਆ। ਸਾਚਾ ਸਯਦਾ ਵਜ਼ੂਹ ਨਿਮਾਜ਼, ਪਰਵਰਦਿਗਾਰ ਸਯਦਾ
ਧਿਆਨ ਲਗਾਈਆ। ਸਾਚਾ ਮੰਦਰ ਮਸਜਿਦ ਸ਼ਿਵਦਵਾਲਾ ਮਾਠ, ਕਾਇਆ ਕਾਅਬਾ ਸੋਭਾ ਪਾਈਆ। ਸਚ ਮਹਿਬੂਬ ਸ੍ਰੀ ਭਗਵਾਨ ਕਰੋ ਸਚ ਅਦਾਬ, ਸਰਨ ਚਰਨ ਸੀਸ ਨਿਵਾਈਆ। ਨਾੜ ਬਹੱਤਰ ਤਨ ਸਤਾਰ ਵਜੇ ਰਬਾਬ, ਅਨਰਾਗੀ ਰਾਗ ਅਲਾਈਆ। (੨੧ ਫੱਗਣ ੨੦੨੧ ਬਿ)
ਬਿਨਾ ਭਗਤੀ ਬਿਨਾ ਪੂਜਾ ਬਿਨਾ ਪਾਠ ਬਿਨਾ ਸਿਮਰਨ ਤੁਹਾਨੂੰ ਬਣੌਣ ਆਇਆ ਉਹ ਸਾਧ, ਜਿਸ ਦੀ ਸਾਧਨਾ ਨਾ ਕਿਸੇ ਸਮਝਾਈਆ। ਤੁਹਾਨੂੰ ਦੇਵਣ ਆਇਆ ਉਹ ਖ਼ਤਾਬ, ਜਿਸ ਨੂੰ ਮੰਗਦੇ ਮੰਗਦੇ ਕੋਟਨ ਕੋਟ ਗਏ ਆਪਣਾ ਆਪ ਮਿਟਾਈਆ। ਤੁਹਾਡਾ ਮੰਦਰ ਸੁਹਾਵਣ ਆਇਆ ਉਚ ਮਿਨਾਰ ਮਹਿਰਾਬ, ਮਹਿਬੂਬ ਹੋ ਕੇ ਫੇਰਾ ਪਾਈਆ। ਤੁਹਾਡੇ ਪ੍ਰੇਮ ਨੂੰ ਕਰਨ ਆਇਆ ਆਦਾਬ, ਸਯਦਿਆਂ ਵਿਚੋਂ ਸਯਦਾ ਇਕ ਸਮਝਾਈਆ। (੧੮ ਜੇਠ ਸ਼ ਸੰ ੧)
ਧੁਰ ਦਾ ਸੱਯਦਾ ਕਰੇ ਨਾ ਕੋਇ ਨਿਮਸਕਾਰਾ, ਡੰਡਾਵਤ ਵਿਚ ਬੰਦਨਾ ਵਿਚ ਬੰਦਗੀ ਨਾ ਕੋਇ ਕਮਾਈਆ। ਮਾਨਸ ਜਨਮ ਮਾਨਵ ਨਾ ਕਿਸੇ ਸੁਧਾਰਾ, ਮਨੁੱਖਾਂ ਅੰਦਰ ਮਾਨੁਖਤਾ ਨਜ਼ਰ ਕੋਇ ਨਾ ਆਈਆ। (੪ ਪੋਹ ਸ਼ ਸੰ ੨)
ਪ੍ਰਭ ਚਰਨ ਕਵਲ ਸਾਚੀ ਕਰੇ ਕੋਈ ਨਾ ਬੰਦਨ, ਡੰਡੋਤ ਵਿਚ ਆਪਣਾ ਆਪ ਭੇਟ ਨਾ ਕੋਇ ਚੜ੍ਹਾਇੰਦਾ। ਜਗਤ ਵਾਸਨਾ ਸਾਰੇ ਮੰਗਣ, ਨਿਰਇਛਤ ਨਜ਼ਰ ਕੋਇ ਨਾ ਆਇੰਦਾ। (੨੧ ਹਾੜ੍ਹ ੨੦੨੧ ਬਿ)
ਸ਼ਰਅ : ਸ਼ਰਅ ਛੁਰੀ ਮੇਟੇ ਜਗਤ ਸ਼ੈਤਾਨ, ਧਰਮ ਦੀ ਧਾਰ ਇਕ ਸਮਝਾਈਆ । (੧ ਸਾਵਣ ਸ਼ ਸੰ ੮) ਸ਼ਰਅ
ਸ਼ਰਅ ਦਾ ਰਹਿਣ ਦੇਵੇ ਨਾ ਕੋਇ ਗੁਲਾਮਨ, ਜ਼ੰਜੀਰ ਜਗਤ ਦਏ ਤੁੜਾਈਆ। (੩੦ ਸਾਵਣ ਸ਼ ਸੰ ੮) ਸ਼ਰਅ ਵਿਚੋਂ ਸਾਰੇ ਕਰ ਆਜ਼ਾਦ, ਪ੍ਰਹਿਲਾਦ ਤੇਰੇ ਵਾਂਗ ਭਗਤ ਦਏ ਬਣਾਈਆ। (੧੦ ਭਾਦਰੋਂ ਸ਼ ਸੰ ੮)
ਸਤਿ ਧਰਮ ਸਚ ਵਿਹਾਰ, ਸਤਿ ਸਤਿਵਾਦੀ ਬੂਝ ਬੁਝਾਇੰਦਾ।
ਸਤਿ ਕਰਮ ਸਤਿ ਆਧਾਰ, ਸਤਿ ਸਤਿਵਾਦੀ ਰਾਹ ਚਲਾਇੰਦਾ।
ਸਤਿ ਪੁਰਖ ਸਤਿ ਕਰਤਾਰ, ਹਰਿ ਕਰਤਾ ਖੇਲ ਵਖਾਇੰਦਾ।
ਸਚ ਲੇਖਾ ਸ੍ਰੀ ਭਗਵਾਨ, ਜੁਗ ਚੌਕੜੀ ਸਮਝ ਕੋਇ ਨਾ ਪਾਇੰਦਾ।
ਸਾਚੀ ਧਾਰ ਸਾਚਾ ਗੋਬਿੰਦ, ਗੁਰ ਸਤਿਗੁਰ ਆਪ ਜਣਾਈਆ।
ਸਾਚਾ ਅੰਮ੍ਰਿਤ ਗਹਿਰ ਗੰਭੀਰ ਸਾਗਰ ਸਿੰਧ, ਡੂੰਘੀ ਧਾਰ ਆਪ ਵਖਾਈਆ ।
ਸਾਚਾ ਦਾਤਾ ਗੁਣੀ ਗਹਿੰਦ, ਵਡ ਵੱਡਾ ਵਡ ਵਡਿਆਈਆ।
ਸੱਚਾ ਸਤਿਗੁਰ ਸੱਚਾ ਮੀਤ, ਮਿੱਤਰ ਪਿਆਰਾ ਸਚ ਅਖਵਾਇੰਦਾ।
ਸੱਚਾ ਨਾਮ ਸੱਚਾ ਗੀਤ, ਸਤਿਗੁਰ ਸੱਚਾ ਆਪ ਸੁਣਾਇੰਦਾ।
ਸੱਚਾ ਮਾਰਗ ਸਾਚੀ ਰੀਤ, ਸਾਚਾ ਰਾਹ ਆਪ ਵਖਾਇੰਦਾ।
ਸਾਚਾ ਖੇਲ ਹਸਤ ਕੀਟ, ਸਾਚਾ ਇਸ਼ਟ ਊਚ ਨੀਚ ਆਪ ਬੁਝਾਇੰਦਾ।
ਸੱਚਾ ਧਾਮ ਇਕ ਅਨਡੀਠ, ਸੱਚੀ ਕਾਇਆ ਮੰਦਰ ਅੰਦਰ ਸੋਭਾ ਪਾਇੰਦਾ।
ਸਚ ਮੇਲ ਸਿਰਜਣਹਾਰ, ਨਿਰਗੁਣ ਸਰਗੁਣ ਬੰਧਨ ਪਾਈਆ।
ਸਾਚਾ ਰੰਗ ਸ੍ਰੀ ਭਗਵੰਤ, ਘਰ ਸਾਚੇ ਆਪ ਚੜ੍ਹਾਇੰਦਾ।
ਸਾਚਾ ਨਾਮ ਸਤਿਗੁਰ ਮੰਤ, ਸਤਿ ਸਤਿਵਾਦੀ ਸਚ ਸਮਝਾਇੰਦਾ।
ਸਾਚਾ ਮੀਤਾ ਨਰ ਹਰਿ ਕੰਤ, ਸਚ ਦੁਆਰੇ ਸੋਭਾ ਪਾਇੰਦਾ।
ਸਾਚਾ ਜੋੜਾ ਹਰਿ ਹਰਿਸੰਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ,
ਸਾਚਾ ਰਾਹ ਇਕ ਰਖਾਇੰਦਾ।
ਸਾਚਾ ਨਾਮ ਸ਼ਬਦ ਗਿਆਨ।
ਸਾਚਾ ਕਰਮ ਧਰਮ ਨਿਸ਼ਾਨ।
ਸਾਚਾ ਜਨਮ ਕਰਮ ਪਰਵਾਨ।
ਸਾਚਾ ਖੇਲ ਸ੍ਰੀ ਭਗਵਾਨਾ।
ਸਾਚਾ ਮੇਲ ਪੁਰਖ ਸੁਲਤਾਨਾ।
ਸਾਚਾ ਹੁਕਮ ਧੁਰ ਫ਼ਰਮਾਨ।
ਸਾਚਾ ਤੁਖ਼ਮ ਭਗਤ ਭਗਵਾਨ।
ਸਾਚਾ ਸੁਖ ਗੁਰ ਚਰਨ ਧਿਆਨ।
ਸਾਚਾ ਮੁੱਖ ਗੋਬਿੰਦ ਗਾਏ ਗਾਨ।
ਸਾਚੀ ਕੁੱਖ ਗੁਰਮੁਖ ਜੰਮੇ ਨੌਜਵਾਨ।
ਸਾਚਾ ਮਾਰਗ ਪੁਰਖ ਅਕਾਲ।
ਸਾਚਾ ਸਾਲਸ ਦੀਨ ਦਿਆਲ।
ਸਾਚਾ ਖ਼ਾਲਸ ਗੁਰ ਗੋਪਾਲ।
ਸਾਚਾ ਬਾਲਕ ਗੁਰਸਿਖ ਲਾਲ।
ਸਾਚਾ ਖ਼ਾਲਕ ਵਡ ਮਿਹਰਵਾਨ ।
ਸਾਚਾ ਨਾਉਂ ਆਦਿ ਜੁਗਾਦਿ।
ਸਾਚਾ ਥਾਉਂ ਬ੍ਰਹਮ ਬ੍ਰਹਿਮਾਦ।
ਸਾਚਾ ਗਾਉਂ ਸਾਢੇ ਤਿੰਨ ਤਿੰਨ ਹਾਥ।
ਸਾਚਾ ਪੀਣ ਖਾਣ ਅੰਮ੍ਰਿਤ ਰਾਸ।
ਸਾਚਾ ਪਿਤਾ ਪੂਤ ਮਾਉਂ ਪੁਰਖ ਅਬਿਨਾਸ਼।
ਸੱਚਾ ਸਤਿਗੁਰ ਸਾਚੀ ਟੇਕ।
ਸਤਿਜੁਗ ਤੇਰਾ ਸੱਚਾ ਜਾਪ, ਦੋਏ ਅੱਖਰ ਰੂਪ ਵਟਾਈਆ। ਸੋਹੰ ਰੂਪ ਵਡ ਪਰਤਾਪ, ਕਰਨੀ ਕਰਤਾ ਦਏ
ਸਮਝਾਈਆ।
(੧੨ ਅੱਸੂ ੨੦੨੦ ਬਿ)