ਪੁਸਤਕਾਲਾਸੋ ਬੂਝੇ ਜਿਸ ਆਪ ਬੁਝਾਏ ਭਾਗ - ਸ (੩ ਦਾ ੨)

ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਭਾਗ - ਸ (੩ ਦਾ ੨) ਭਾਗ - ਸ (੩ ੨)

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਸ਼ਾਹਰਗ : ਦਰਸ਼ਨ ਦੇਵੇ ਘਰ ਘਰ ਜਨ ਭਗਤਾਂ ਨਰ ਹਰਿ ਉਪਰ ਸ਼ਾਹਰਗ, ਨੌ ਦਵਾਰ ਡੇਰਾ ਸ਼ਾਹਰਗ

ਢਾਈਆ। (੧੫ ਭਾਦਰੋਂ ੨੦੨੧ ਬਿ)
ਨੌ ਦਵਾਰੇ ਸਾਰੇ ਰਹੇ ਭੱਜ, ਭੱਜਣ ਵਾਹੋ ਦਾਹੀਆ। ਕੋਈ ਚੜ੍ਹੇ ਨਾ ਉਪਰ ਸ਼ਾਹਰਗ, ਮੰਜ਼ਲ
ਪੰਧ ਮੁਕਾਈਆ। (੩ ਅਸੂ ੨੦੨੧ ਬਿ)

ਸਾਹਿਬ ਸੱਚਾ : ਸਾਹਿਬ ਸੱਚਾ ਸੋ ਆਖੀਏ, ਆਦਿ ਜੁਗਾਦਿ ਸਮਾਏ। ਸਾਹਿਬ ਸੱਚਾ ਸੋ ਸਾਹਿਬ ਸੱਚਾ

ਭਾਖੀਏ, ਨਿਰਗੁਣ ਸਰਗੁਣ ਰੂਪ ਵਟਾਏ। ਸਾਹਿਬ ਸੱਚਾ ਅਲੱਖਣਾ ਲਾਖੀਏ, ਲੇਖਾ ਲਿਖ ਨਾ ਸਕੇ ਕੋਈ ਰਾਏ। ਸਾਹਿਬ ਸੱਚਾ ਸਗਲਾ ਸਾਥੀਏ, ਜੁਗਾ ਜੁਗੰਤਰ ਵੇਖ ਵਖਾਏ। ਸਾਹਿਬ ਸੱਚਾ ਪੁਰਖ ਸਮਰਾਥੀਏ, ਏਕੰਕਾਰ ਨਾਉਂ ਧਰਾਏ। ਸਾਹਿਬ ਸੱਚਾ ਸੁਣਾਏ ਸੱਚੀ ਗਾਥੀਏ, ਸੋ ਪੁਰਖ ਨਿਰੰਜਣ ਨਾਉਂ ਉਪਜਾਏ। ਸਾਹਿਬ ਸੱਚਾ ਇਕ ਜਣਾਏ ਪੂਜਾ ਪਾਠੀਏ, ਹੰ ਬ੍ਰਹਮ ਮੇਲ ਮਿਲਾਏ। ਸਾਹਿਬ ਸੱਚਾ ਚਲਾਏ ਸੱਚਾ ਰਾਥੀਏ, ਹਰਿਜਨ ਸਾਚੇ ਲਏ ਚੜ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਇਕ ਅਖਵਾਏ।

ਸਾਹਿਬ ਸਚਾ ਪਾਈਏ, ਹਰਿ ਸਤਿਗੁਰ ਗਹਿਰ ਗੰਭੀਰ। ਸਾਹਿਬ ਸੱਚਾ ਵੇਖ ਵਖਾਈਏ, ਸਾਂਤਕ ਕਰੇ ਸਤਿ ਸਰੀਰ। ਸਾਹਿਬ ਸੱਚਾ ਘਰ ਸਾਚੇ ਆਪ ਬਹਾਈਏ, ਬਿਰਹੋਂ ਵਿਛੋੜਾ ਕੱਟੇ ਪੀੜ। ਸਾਹਿਬ ਸੱਚਾ ਦਰਗਹਿ ਸੱਚੀ ਦਰਸ਼ਨ ਪਾਈਏ, ਲੱਖ ਚੁਰਾਸੀ ਕੱਟੇ ਜ਼ੰਜੀਰ। ਸਾਹਿਬ ਸੱਚਾ ਸਚਖੰਡ ਨਿਵਾਸੀ ਇਕ ਧਿਆਈਏ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਦਾਨੀ ਗੁਣੀ ਗਹੀਰ।

ਸਾਹਿਬ ਸੱਚਾ ਸੁਲਤਾਨ, ਪਾਰਬ੍ਰਹਮ ਅਖਵਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਤਿਗੁਰ ਨਾਉਂ ਧਰਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚੇ ਤਖ਼ਤ ਆਸਣ ਲਾਇੰਦਾ। ਸਾਹਿਬ ਸੱਚਾ ਮਿਹਰਵਾਨ, ਰਾਜ ਜੋਗ ਆਪ ਕਮਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਾਚਾ ਹੁਕਮ ਆਪ

ਸੁਣਾਇੰਦਾ। ਸਾਹਿਬ ਸੱਚਾ ਮਿਹਰਵਾਨ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਸਾਹਿਬ ਸੱਚਾ ਮਿਹਰਵਾਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਸਾਹਿਬ ਸੱਚਾ ਹਰਿ ਏਕਾ ਕਾਹਨ, ਨਾਮ ਬੰਸਰੀ ਇਕ ਵਜਾਇੰਦਾ। ਸਾਹਿਬ ਸੱਚਾ ਹਰਿ ਏਕਾ ਰਾਮ, ਸੀਤਾ ਸੁਰਤੀ ਸਰਬ ਪਰਣਾਇੰਦਾ। ਸਾਹਿਬ ਸੱਚਾ ਹਰਿ ਏਕਾ ਜਾਣ, ਹਰਿਜਨ ਸਾਚੇ ਮਾਤ ਤਰਾਇੰਦਾ। ਸਾਹਿਬ ਸੱਚਾ ਇਕ ਪਛਾਣ, ਮਾਣ ਨਿਮਾਣਿਆਂ ਆਪ ਅਖਵਾਇੰਦਾ । ਸਾਹਿਬ ਸੱਚਾ ਏਕਾ ਦੇਵੇ ਦਾਨੀ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਆਪ ਅਖਵਾਇੰਦਾ।

ਸਾਹਿਬ ਸੱਚਾ ਸੂਰਬੀਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਸਾਹਿਬ ਸੱਚਾ ਵਡ ਪੀਰਨ ਪੀਰ, ਸ਼ਹਿਨਸ਼ਾਹ ਆਪ ਅਖਵਾਈਆ। ਸਾਹਿਬ ਸੱਚਾ ਦੋ ਜਹਾਨਾ ਘੱਤੇ ਵਹੀਰ, ਲੋਆਂ ਪੁਰੀਆਂ ਦਏ ਹਿਲਾਈਆ। ਸਾਹਿਬ ਸੱਚਾ ਲੇਖਾ ਜਾਣੇ ਪੀਰ ਫਕੀਰ, ਦਸਤਗੀਰ ਵੇਖ ਵਖਾਈਆ। ਸਾਹਿਬ ਸੱਚਾ ਆਪਣੇ ਰੰਗ ਰੰਗਾਏ ਸ਼ਾਹ ਹਕੀਰ, ਹੱਕ ਹਕੀਕਤ ਦਏ ਸਾਲਾਹੀਆ। ਸਾਹਿਬ ਸੱਚਾ ਬੇਨਜ਼ੀਰ, ਲਿਖ ਸਕੇ ਨਾ ਕੋਈ ਛਾਈਆ। ਸਾਹਿਬ ਸੱਚਾ ਮੇਟੇ ਤਕਦੀਰ, ਤਦਬੀਰ ਆਪਣੇ ਹੱਥ ਰਖਾਈਆ। ਸਾਹਿਬ ਸੱਚਾ ਆਪੇ ਜਾਣੇ ਆਪਣੀ ਤਕਸੀਰ, ਤਸਵੀਰ ਕਿਸੇ ਨਾ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰ ਜ਼ੰਜੀਰ, ਜ਼ੋਰੂ ਜ਼ਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸੁਲਤਾਨ ਆਪ ਅਖਵਾਈਆ।

ਸਾਹਿਬ ਸੱਚਾ ਮਿਹਰਵਾਨ, ਹਰਿ ਪੁਰਖ ਨਿਰੰਜਣ ਆਪ ਅਖਵਾਇੰਦਾ। ਸਾਹਿਬ ਸੱਚਾ ਝੁਲਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਚੜ੍ਹਾਇੰਦਾ। ਸਾਹਿਬ ਸੱਚਾ ਏਕਾ ਦੇਵੇ ਧੁਰ ਫ਼ਰਮਾਣ, ਬ੍ਰਹਮਾ ਵਿਸ਼ਨ ਸ਼ਿਵ ਆਪ ਸਮਝਾਇੰਦਾ। ਸਾਹਿਬ ਸੱਚਾ ਜਨ ਭਗਤਾਂ ਰੱਖੇ ਸਾਚਾ ਮਾਣ, ਲੋਕਮਾਤ ਵੇਖ ਵਖਾਇੰਦਾ। ਸਾਹਿਬ ਸੱਚਾ ਜਾਣੀ ਜਾਣ, ਹਰਿਜਨ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਹਿ ਸਾਚੀ ਸੋਭਾ ਪਾਇੰਦਾ।

ਸਾਹਿਬ ਸੱਚਾ ਗੁਣੀ ਗਹੀਰ, ਪਾਤਸ਼ਾਹ ਸਿਰ ਸ਼ਾਹ ਅਖਵਾਈਆ। ਸਤਿਗੁਰ ਸੱਚਾ ਹਰਿਜਨ ਸਾਚੇ ਕਰੇ ਸਾਂਤ ਸਰੀਰ, ਅਗਨੀ ਤੱਤ ਨਾ ਕੋਇ ਜਲਾਈਆ । ਸਾਹਿਬ ਸੱਚਾ ਅੰਮ੍ਰਿਤ ਜਾਮ ਪਿਆਏ ਸਾਚਾ ਨੀਰ, ਨਿਰਮਲ ਆਪਣਾ ਰੂਪ ਦਰਸਾਈਆ। ਸਾਹਿਬ ਸੱਚਾ ਸਾਚਾ ਸ਼ਬਦ ਤਨ ਪਹਿਨਾਏ ਬਸਤਰ ਚੀਰ, ਸਚ ਕਟਾਰ ਹੱਥ ਫੜਾਈਆ। ਸਾਹਿਬ ਸੱਚਾ ਕੱਟਣਹਾਰਾ ਭੀੜ, ਆਦਿ ਅੰਤ ਹੋਏ ਸਹਾਈਆ। ਸਾਹਿਬ ਸੱਚਾ ਬੰਨਣਹਾਰਾ ਬੀੜ, ਗੁਣ ਅਵਗੁਣ ਨਾ ਕੋਇ ਜਣਾਈਆ। ਸਾਹਿਬ ਸੱਚਾ ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਵੇਖ ਵਖਾਈਆ । ਸਾਹਿਬ ਸੱਚਾ ਵਸੇ ਧਾਮ ਅਨਡੀਠ, ਥਿਰ ਘਰ ਵਾਸੀ ਬੈਠਾ ਆਸਣ ਲਾਈਆ। ਸਾਹਿਬ ਸੱਚਾ ਗੁਰਮੁਖ ਮਿਲਾਏ ਸਾਚਾ ਮੀਤ, ਘਰ ਸਾਚੇ ਵੱਜੇ ਵਧਾਈਆ। ਸਾਹਿਬ ਸੱਚਾ ਇਕ ਸੁਣਾਏ ਸੁਹਾਗੀ ਗੀਤ, ਸੋਹੰ ਅੱਖਰ ਵੱਖਰ ਜਗਤ ਪੜ੍ਹਾਈਆ। ਸਾਹਿਬ ਸੱਚਾ ਕਰੇ ਕਰਾਏ ਪਤਿਤ ਪੁਨੀਤ, ਕੋਟਨ ਕੋਟੀ ਲਏ ਤਰਾਈਆ। ਸਾਹਿਬ ਸੱਚਾ ਹਰਿ ਸੰਤਨ ਵਸੇ ਆਪੇ ਚੀਤ, ਚੇਤਨ ਰੂਪ ਆਪ ਕਰਾਈਆ। ਸਾਹਿਬ ਸੱਚਾ ਆਦਿ ਜੁਗਾਦਿ ਠੰਡਾ ਸੀਤ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ।

ਸਾਹਿਬ ਸੱਚਾ ਹਰਿ ਭਗਵੰਤ, ਭਗਵਨ ਖੇਲ ਖਿਲਾਇੰਦਾ। ਸਾਹਿਬ ਸੱਚਾ ਹਰਿ ਸਾਚਾ ਕੰਤ, ਗੁਰਮੁਖ ਨਾਰੀ ਆਪ ਪਰਨਾਇੰਦਾ। ਸਾਹਿਬ ਸੱਚਾ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਨਾਮ ਮਜੀਠੀ ਰੰਗ ਰੰਗਾਇੰਦਾ। ਸਾਹਿਬ ਸੱਚਾ ਹਰਿ ਬੇਅੰਤ, ਭੇਵ ਕੋਇ ਨਾ ਪਾਇੰਦਾ। ਸਾਹਿਬ ਸੱਚਾ ਮਹਿਮਾ ਅਗਣਤ, ਅਲੱਖ ਨਿਰੰਜਣ ਅਲੱਖ ਅਲੱਖਣਾ ਆਪ ਅਖਵਾਇੰਦਾ। ਸੱਚਾ ਸਾਹਿਬ ਆਦਿ ਅੰਤ, ਜੁਗ ਜੁਗ ਆਪਣਾ ਵੇਸ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਰਚਨ ਰਚਾਇੰਦਾ। (੧੪ ਚੇਤ ੨੦੧੭ ਬਿਕ੍ਰਮੀ)

ਸਾਸ ਗਰਾਸ : ਮਾਤ ਗਰਭ ਸਾਸ ਗਰਾਸ ਦਿਵਾਵੇ। (੧੫ ਵਿਸਾਖ ੨੦੦੮ ਬਿ) ਲੇਖੇ ਸਾਸ ਗਰਾਸ

ਲਾਏ ਸਾਸ ਗਰਾਸ, ਜੋ ਜਨ ਮਦਿਰਾ ਮਾਸ ਤਜਾਇੰਦਾ। (੩ ਅੱਸੂ ੨੦੧੩ ਬਿ) ਲਹਿਣਾ ਦੇਣਾ ਚੁਕਾ ਦੇ ਸਾਸ ਗਰਾਸ ਦਾ, ਜਨ ਭਗਤ ਗ੍ਰਹਿਸਤੀ ਗ੍ਰਹਿ ਆਪਣੇ ਲੈਣੇ ਮਿਲਾਈਆ। (੧੯ ਜੇਠ ਸ਼ ਸੰ ੧) ਜਿਨ੍ਹਾਂ ਗੁਰਮੁਖਾਂ ਜਪਿਆ ਸਵਾਸ ਸਵਾਸ, ਸਨਮੁਖ ਹੋ ਕੇ ਨਜ਼ਰੀ ਆਈਆ। ਓਨ੍ਹਾਂ ਲੇਖੇ ਲਾ ਕੇ ਸਾਸ ਗਰਾਸ, ਘਰ ਆਪਣੇ ਦਏ ਵਸਾਈਆ। (੭ ਕੱਤਕ ਸ਼ ਸੰ ੨) (ਜੀਵਨ ਤੇ ਰੋਜੀ)

ਸਾਕੀ : ਗੁਰਸਿਖਾਂ ਹੋਇਆ ਆਪ ਪ੍ਰਭ ਸਾਕੀ, ਅੰਮ੍ਰਿਤ ਸਾਚਾ ਜਾਮ ਪਿਲਾਇਆ। (੧ ਸਾਕੀ

ਮਾਘ ੨੦੦੭ ਬਿ) ਸਾਕੀ ਬਣ ਕੇ ਜਾਮ ਪਿਆਇਆ, ਨਾਮ ਖ਼ੁਮਾਰੀ ਚਾੜ੍ਹੇ ਇਕ ਕਮਾਲ। (੨੭ ਭਾਦਰੋਂ ੨੦੨੧ ਬਿ)

ਕਲਜੁਗ ਕੂੜਾ ਬਣਿਆ ਸਾਕੀ, ਕੂੜ ਕੁੜਿਆਰ ਭਰ ਭਰ ਪਿਆਲੇ ਰਿਹਾ ਪਿਆਈਆ। (੧੮ ਮਾਘ ਸ਼ ਸੰ ੮) (ਖੁਮਾਰੀ ਚੜਾਉਣ ਵਾਲਾ)

ਸਾਖਿਆਤ ਦਰਸ : ਸਚ ਸੰਦੇਸਾ ਸੋਹੰ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਸਾਖਿਆਤ ਦਰਸ

ਪਰਮਾਤਮ ਬਣ ਵਿਚੋਲਾ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਾ ਕੋਈ ਪਰਦਾ ਨਾ ਕੋਈ ਉਹਲਾ, ਸਾਖਿਆਤ ਦਰਸ ਦਰਸਾਇੰਦਾ। ਨਿਜ ਸਰੂਪ ਨਿਜ ਘਰ ਨਿਜ ਆਤਮ ਪਰਮਾਤਮ ਵਸੇ ਕੋਲਾ, ਵਿਛੜ ਕਦੇ ਨਾ ਜਾਇੰਦਾ। ਭਾਗ ਲਗਾਏ ਕਾਇਆ ਚੋਲਾ, ਘਰ ਘਰ ਵਿਚ ਸੋਭਾ ਪਾਇੰਦਾ। (੨੪ ਚੇਤ ੨੦੨੦ ਬਿ)

ਹਰਿਜਨ ਸਾਚੇ ਸੰਗ ਰੱਖ, ਰੱਖਿਆ ਆਪਣੀ ਆਪ ਜਣਾਈਆ। ਨਿਰਗੁਣ ਰੂਪ ਹੋ ਪਰਤੱਖ, ਸਾਖਿਆਤ ਦਰਸ ਕਰਾਈਆ। ਸ੍ਰਿਸ਼ਟ ਸਬਾਈ ਨਾਲੋਂ ਕਰ ਕਰ ਵੱਖ, ਵੱਖਰਾ ਰਾਹ ਆਪ ਸਮਝਾਈਆ। ਹਿਰਦੇ ਅੰਦਰ ਆਪੇ ਵਸ ਵਸ, ਆਪ ਆਪਣਾ ਮੇਲ ਮਿਲਾਈਆ। ਦਿਵਸ ਰੈਣ ਅੱਠੇ ਪਹਿਰ ਸਦਾ ਸੁਹੇਲਾ ਗਾਏ ਜਸ, ਜਨ ਭਗਤਾਂ ਆਪ ਸਾਲਾਹੀਆ। ਸਚਖੰਡ ਨਿਵਾਸੀ ਲੋਕਮਾਤ ਨਿਰਗੁਣ ਰੂਪ ਆਇਆ ਨੱਸ, ਬਣ ਪਾਂਧੀ ਪੰਧ ਮੁਕਾਈਆ। ਹਰਿਜਨ ਦੇਵੇ ਸਾਚੀ ਵੱਥ, ਗੁਰਮੁਖ ਝੋਲੀ ਨਾਮ ਭਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜੁਗ ਉਲਟੀ ਗੇੜਨਹਾਰਾ ਲਠ, ਗੇੜਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਹਰਿ ਜੂ ਆਪਣੇ ਲੇਖੇ ਪਾਈਆ। (੩੧ ਹਾੜ ੨੦੧੯ ਬਿ)

ਸਾਚਾ ਸਮਾਂ : ਸਤਿਗੁਰ ਸਮਾਂ ਸਭ ਤੋ ਚੰਗਾ, ਸਚ ਮਿਲੇ ਵਡਿਆਈਆ। ਲੱਭਦਾ ਗਿਆ ਸਾਚਾ ਸਮਾਂ

ਸਿੰਘ ਰੰਗਾ, ਤਨ ਕਾਇਆ ਰੰਗ ਰੰਗਾਈਆ। ਬੁਧ ਸਿੰਘ ਭੁੱਖਾ ਨੰਗਾ, ਹੋ ਕੇ ਸੇਵ ਕਮਾਈਆ। ਬਹੌਲ ਸਿੰਘ ਬਣ ਪਤੰਗਾ, ਮਸਤ ਮਸਤਾਨਾ ਫਿਰੇ ਵਾਹੋ ਦਾਹੀਆ। ਗੁਰਮੁਖ ਸਿੰਘ ਚਰਨ ਕਵਲ ਪਾ ਕੇ ਢੰਗਾ, ਅਸਵ ਭੱਜੇ ਚਾਈਂ ਚਾਈਂਆ । ਤੇਜਾ ਸਿੰਘ ਸੂਰਾ ਸਰਬੰਗਾ, ਜ਼ੋਰੋ ਜ਼ੋਰ ਰਿਹਾ ਵਖਾਈਆ। ਬਿਨ ਬੰਦਗੀਉਂ ਦਰ ਆਇਆ ਕੀਤਾ ਬੰਦਾ, ਬੰਧਨ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਰਿਹਾ ਵਡਿਆਈਆ। ਸਾਚਾ ਸਮਾਂ ਸਿੰਘ ਮਨੀ, ਮਨ ਮਨਸਾ ਨਾਲ ਬਣਾਈਆ। ਸਾਚਾ ਸਮਾਂ ਸਤਿਗੁਰ ਧਨੀ, ਸਚ ਖ਼ਜ਼ਾਨਾ ਆਪ ਵਰਤਾਈਆ। ਸਾਚਾ ਸਮਾਂ ਸਤਿਗੁਰ ਨਾਲ ਬਣੀ, ਨਾਤਾ ਤੁਟੇ ਜਗਤ ਲੋਕਾਈਆ। ਸਾਚਾ ਸਮਾਂ ਸਚ ਵਸੇਰਾ ਦਿਸੇ ਛੱਪਰ ਛੰਨੀ, ਛਹਿਬਰ ਅੰਮ੍ਰਿਤ ਗੁਰ ਗੁਰ ਲਾਈਆ। ਸਾਚਾ ਸਮਾਂ ਜੁਗ ਚੌਕੜੀ ਸਭ ਨੂੰ ਫਿਰਦਾ ਭੰਨੀ, ਅੜਿਆ ਕੋਇ ਰਹਿਣ ਨਾ ਪਾਈਆ। ਧੁਰ ਦਾ ਸਮਾਂ ਲੱਖ ਚੁਰਾਸੀ ਕਰੇ ਅੰਨ੍ਹੀ, ਪੁਰਖ ਅਕਾਲ ਨਜ਼ਰ ਕਿਸੇ ਨਾ ਆਈਆ। ਸਾਚਾ ਸਮਾਂ ਮਨਮੁਖਾਂ ਰਿਹਾ ਡੰਨੀ, ਡੰਕਾ ਆਪਣਾ ਨਾਮ ਵਜਾਈਆ। ਸਾਚਾ ਸਮਾਂ ਸਭ ਦੀ ਖ਼ਾਲੀ ਕਰੇ ਕੰਨੀ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸਾਚਾ ਸਮਾਂ ਸਾਚਾ ਨਤੀ, ਘਰ ਘਰ ਵਿਚ ਮੇਲ ਮਿਲਾਈਆ । ਸਾਚਾ ਸਮਾਂ ਹਰਿ ਹਰਿ ਹਰਿ ਸੰਗ ਨਾਲ ਬਣੀ, ਬਨ ਬਨਵਾਲੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਰਿਹਾ ਸੁਹਾਈਆ।

ਸਾਚਾ ਸਮਾਂ ਸਾਚਾ ਮਿੱਤਰ, ਮੀਤਨ ਮੀਤ ਅਖਵਾਇੰਦਾ । ਸਾਚਾ ਸਮਾਂ ਖੇਲ ਖੇਲਿਆ ਬਾਜ਼ ਤਿਤਰ, ਤ੍ਰੈਗੁਣ ਭੇਵ ਕੋਇ ਨਾ ਪਾਇੰਦਾ। ਸਾਚਾ ਸਮਾਂ ਨਿਰਗੁਣ ਨਿਰਵੈਰ ਸ਼ਬਦੀ ਧਾਰ ਆਏ ਨਿਤਰ, ਪੜਦਾ ਤੱਤ ਨਾ ਕੋਇ ਵਖਾਇੰਦਾ। ਸਾਚਾ ਸਮਾਂ ਸਤਿਗੁਰ ਵੇਖੇ ਚੜ੍ਹ ਕੇ ਚੋਟੀ ਸਿਖਰ, ਸਿਖਿਆ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਵਿਚੋ ਗੁਰਮੁਖ ਉਜਲ ਜਾਏ ਨਿਖ਼ਰ, ਕੂੜ ਕੁਕਰਮ ਪੜਦਾ ਆਪੇ ਲਾਇੰਦਾ। ਸਾਚਾ ਸਮਾਂ ਚਾਰ ਜੁਗ ਦੀ ਮੇਟੇ ਭਿਟੜ, ਆਤਮ ਪਰਮਾਤਮ ਭਿਟਿਆ ਕਦੇ ਨਾ ਜਾਇੰਦਾ। ਸਾਚਾ ਸਮਾਂ ਜਨ ਭਗਤਾਂ ਉਤੋ ਲਾਹੇ ਪੂਰਬ ਚਿਕੜ, ਫੜ ਹੱਥੀਂ ਮੈਲ ਧੁਵਾਈਆ। ਸਾਚਾ ਸਮਾਂ ਸਤਿਗੁਰ ਮਿਲਿਆਂ ਮਿਲ ਕੇ ਫੇਰ ਨਾ ਜਾਏ ਵਿਛੜ, ਅੱਗੇ ਮੇਲਾ ਸਦ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸਾਚਾ ਸਮਾਂ ਸੋਭਾਵੰਤ, ਘਰ ਵੱਜੇ ਨਾਮ ਵਧਾਈਆ। ਵੈਰਾਗਣ ਪਾਇਆ ਹਰਿਜੂ ਕੰਤ, ਸੁਹਾਗਣ ਖ਼ੁਸ਼ੀ ਮਨਾਈਆ। ਸਚ ਚੋਲੀ ਚੜ੍ਹੇ ਰੰਗ ਬਸੰਤ, ਤਨ ਮਾਟੀ ਸੋਭਾ ਪਾਈਆ। ਘਰ ਉਪਜੇ ਮਣੀਆ ਮੰਤ, ਰਸ ਜਿਹਵਾ ਸਿਫ਼ਤ ਸਾਲਾਹੀਆ। ਗੜ੍ਹ ਤੁੱਟੇ ਹਉਮੇਂ ਹੰਗਤ, ਹਰਿ ਚਰਨ ਮਿਲੇ ਸਰਨਾਈਆ। ਗੁਰਮੁਖ ਬਣਦੇ ਰਹੇ ਮੰਗਤ, ਦਰ ਬੈਠੇ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਵਰਤਾਈਆ।

ਸਾਚਾ ਸਮਾਂ ਸੁਹਾਵਣਾ, ਸੋਭਾਵੰਤ ਸੁਹਾਏ। ਪੁਰਖ ਅਕਾਲ ਸਭ ਨੇ ਗਾਵਣਾ, ਗਾ ਗਾ ਖ਼ੁਸ਼ੀ ਮਨਾਏ। ਇਸ਼ਟ ਗੁਰਦੇਵ ਇਕੋ ਨਜ਼ਰੀ ਆਵਣਾ, ਹਰਿਜਨ ਸਾਚਾ ਸੇਵ ਕਮਾਏ। ਦਰ ਦੁਆਰਾ ਇਕ ਖੁਲਾਵਣਾ, ਧੁਰ ਦਰਬਾਰੀ ਆਸਣ ਲਾਏ। ਸਾਚਾ ਮੰਦਰ ਇਕ ਵਡਿਆਵਣਾ, ਭਗਤ ਵਛਲ ਬੇਪਰਵਾਹੇ। ਸਾਚੇ ਅੰਦਰ ਸੋਭਾ ਪਾਵਣਾ, ਦੀਪਕ ਦੀਆ ਇਕ ਜਗਾਏ। ਸਾਚਾ ਹੁਕਮ ਇਕ ਵਰਤਾਵਣਾ, ਦੋ ਜਹਾਨਾਂ ਆਪ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਮਾਂ ਆਪ ਉਪਾਏ।

ਸਾਚਾ ਸਮਾਂ ਦੇਵੇ ਸਮਝ, ਭੇਵ ਅਭੇਦ ਖੁਲਾਈਆ। ਹਰਿ ਕਰਤਾ ਮਾਰੇ ਇਕੋ ਰਮਜ਼, ਮਹੀਨਾ ਰਮਜ਼ਾਨ ਨਾ ਕੋਇ ਵਡਿਆਈਆ। ਲੇਖਾ ਜਾਣੇ ਸ਼ਾਇਤ ਹਮਜ਼, ਆਸ਼ਕ ਮਾਅਸ਼ੂਕ ਦੋਵੇਂ ਕਾਰ ਕਮਾਈਆ। ਚਾਰ ਜੁਗ ਜੋ ਕਰਦਾ ਰਿਹਾ ਕਫ਼ਾਇਤ, ਕਲਜੁਗ ਅੰਤਮ ਇਕੋ ਵਾਰ ਵਰਤਾਈਆ। ਗੁਰ ਅਵਤਾਰਾਂ ਜੋ ਕਰਦਾ ਰਿਹਾ ਹਦਾਇਤ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਸੋ ਸਾਹਿਬ ਬਣ ਕੇ ਆਇਆ ਆਪ ਮੁਸਾਹਿਬ, ਮੁਸਲਸਲ ਆਪਣੀ ਕਾਰ ਕਮਾਈਆ। ਸਮਾਂ ਕਹੇ ਮੈਂ ਸਦਾ ਮੁਤਫ਼ਿਕ, ਮੁਤਫ਼ਰਕ ਕਾਰ ਨਾ ਕੋਇ ਕਰਾਈਆ। ਮੇਰਾ ਲੇਖਾ ਬਿਨ ਲਿਖਿਉਂ ਦੇਵੇ ਲਿਖ, ਬੇਪਰਵਾਹ ਮੇਰੀ ਤਹਿਰੀਰ ਆਪ ਬਣਾਈਆ। ਦਾਤਾ ਹੋ ਕੇ ਪਾਵੇ ਭਿਖ, ਦਾਨੀ ਝੋਲੀ ਆਪ ਭਰਾਈਆ। ਮੇਰੀ ਕਰਨੀ ਆਪੇ ਲਏ ਨਜਿਠ, ਸਿਰ ਮੇਰੇ ਹੱਥ ਟਿਕਾਈਆ। ਚਾਰ ਯੁਗ ਮੈਂ ਸਭ ਨੂੰ ਦੇ ਕੇ ਆਇਆ ਪਿਠ, ਮੇਰੀ ਸਮਝ ਕਿਸੇ ਨਾ ਪਾਈਆ। ਅੰਮ੍ਰਿਤ ਰਸ ਕਰਦਾ ਰਿਹਾ ਫਿਕ, ਫਿਕੇ ਕੌੜੇ ਰੂਪ ਵਟਾਈਆ। ਦੀਨ ਮਜ਼੍ਹਬ ਜ਼ਾਤ ਪਾਤ ਆਪਣੇ ਅੰਦਰ ਵੰਡੌਂਦਾ ਰਿਹਾ ਹਿਸ, ਹਿੱਸੇ ਗੁਰ ਅਵਤਾਰਾਂ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ।

ਸਾਚਾ ਹੁਕਮ ਵਰਤਾਏ ਏਕ, ਏਕੰਕਾਰ ਵੱਡੀ ਵਡਿਆਈਆ। ਕਲਜੁਗ ਅੰਤ ਬਖ਼ਸ਼ੇ ਸਾਚੀ ਟੇਕ, ਟਿੱਕਾ ਮਸਤਕ ਨਾਮ ਲਗਾਈਆ। ਕੂੜ ਕੁੜਾਵਾ ਟੁੱਟੇ ਹੇਤ, ਹਰਿ ਚਰਨ ਮਿਲੇ ਸਰਨਾਈਆ। ਗੁਰਸਿਖ ਗੁਰਮੁਖ ਨਿਜ ਨੇਤਰ ਦਰਸਨ ਪੇਖ, ਰਾਤੀਂ ਸੁਤਿਆਂ ਖ਼ੁਸ਼ੀ ਮਨਾਈਆ। ਸਮਾਂ ਸੁਹਾਵਣਾ ਖੇਲੇ ਖੇਡ, ਜਗਤ ਖਲਾਰੀ ਰਿਹਾ ਖਿਲਾਈਆ। ਭਗਤ ਭਗਵਾਨ ਮਾਣੇ ਸੇਜ, ਸੇਜ ਸੁਹੰਜਣੀ ਆਸਣ ਲਾਈਆ। ਜੋਤੀ ਧਾਰ ਚਮਕੇ ਤੇਜ, ਤੇਜ ਧਾਰ ਤਲਵਾਰ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਮਾਂ ਗੁਰਮੁਖ ਸਖ਼ੀਆ ਨਾਲ ਸੁਹਾਈਆ। (੭ ਭਾਦਰੋ ੨੦੨੦ ਬਿ)

ਸਮਾਂ ਕਹੇ ਮੈਂ ਭਗਤਾਂ ਜੋਗਾ, ਹਰਿ ਜੂ ਸੇਵਾ ਆਪ ਲਗਾਈਆ। ਅੰਤਰ ਦੇਵਾਂ ਅੰਮ੍ਰਿਤ ਚੋਗਾ, ਹੰਸਾਂ ਮਾਣਕ ਮੋਤੀ ਚੁੰਜ ਭਰਾਈਆ। ਬਾਹਰੋ ਸਭ ਨੂੰ ਦੇਵਾਂ ਧੋਖਾ, ਸਾਚੀ ਸਮਝ ਕੋਇ ਨਾ ਪਾਈਆ। ਬਿਨ ਸਤਿਗੁਰ ਪੂਰੇ ਆਦਿ ਜੁਗਾਦਿ ਸਮਾਂ ਔਖਾ, ਭੀੜੀ ਗਲੀ ਔਝੜ ਰਾਹ, ਜਮ ਡੰਡ ਨਾ ਕੋਇ ਬਚਾਈਆ । ਜੁਗ ਜੁਗ ਦੇਵਾਂ ਸਚ ਸਲਾਹ, ਸਰਬ ਜੀਆਂ ਸਮਝਾਈਆ। ਕਰਤਾ ਪੁਰਖ ਲਓ ਮਨਾ, ਕੀਮਤ ਆਪੇ ਪਾਈਆ। ਹਾਜ਼ਰ ਕੋਲੋ ਬਖ਼ਸ਼ਾਓ ਗੁਨਾਹ, ਜੋ ਗਿਆ

ਸੋ ਗਿਆ ਪੱਲੂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।

ਸਮਾਂ ਕਹੇ ਮੇਰਾ ਉਲਟ ਸਮਾਜ, ਸਮਝ ਕੋਇ ਨਾ ਪਾਇੰਦਾ। ਜੁਗ ਜੁਗ ਪਲਟਾ ਜਗਤ ਰਾਜ, ਰਾਜਾ ਪਰਜਾ ਦੋਹਾਂ ਵੇਖ ਵਖਾਇੰਦਾ। ਨਿਤ ਨਵਿਤ ਕਰਾਂ ਨਾਚ, ਦਰ ਦਰ ਘਰ ਘਰ ਡੋਰੂ ਵਾਇੰਦਾ। ਖ਼ੁਸ਼ੀ ਨਾਲ ਲਗਾਵਾਂ ਆਂਚ, ਅਗਨ ਅਗਨੀ ਰੂਪ ਵਖਾਇੰਦਾ। ਭੰਨ ਵਖਾਵਾਂ ਕੂੜੀ ਮਾਟੀ ਕਾਂਚ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਤ ਨਿਤ ਜਨ ਭਗਤਾਂ ਹੋ ਕੇ ਰਹਾਂ ਦਾਸ, ਜਿਨ੍ਹਾਂ ਪੁਰਖ ਅਕਾਲ ਦਇਆ ਕਮਾਇੰਦਾ। ਨਿਰਧਨ ਹੋ ਕੇ ਵਸਾਂ ਪਾਸ, ਬਲਹੀਣ ਸੇਵ ਕਮਾਇੰਦਾ। ਵੇਲੇ ਅੰਤਮ ਪਤ ਲਵਾਂ ਰਾਖ, ਪਤਿਪਰਮੇਸ਼ਵਰ ਨਾਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸੁਹਾਇੰਦਾ।

ਸਾਚਾ ਸਮਾਂ ਸਦਾ ਸੁਹੰਜਣਾ, ਜਿਸ ਘਰ ਵੱਜੇ ਨਾਮ ਵਧਾਈਆ। ਸਤਿਗੁਰ ਧੂੜੀ ਮਿਲੇ ਮਜਨਾ, ਚਰਨ ਕਵਲ ਸਰਨਾਈਆ। ਜਗਤ ਵਿਕਾਰਾ ਮਿਟੇ ਹੱਦਨਾ, ਗੁਰੂ ਦੁਆਰਾ ਇਕੋ ਨਜ਼ਰੀ ਆਈਆ। ਆਤਮ ਗਾਏ ਪਰਮਾਤਮ ਛੰਦਨਾ, ਬ੍ਰਹਮ ਕਰੇ ਸਚ ਪੜ੍ਹਾਈਆ। ਇਕੋ ਦੁਆਰੇ ਸਾਚੀ ਬੰਦਨਾ, ਬਿਨ ਬੰਦਗੀਉਂ ਲੇਖਾ ਲਏ ਪਾਈਆ। ਸਾਚੀ ਧੂੜੀ ਨਿਰਮਲ ਚੰਦਨਾ, ਚੰਦ ਚਾਂਦਨੀ ਨੂਰ ਰੁਸ਼ਨਾਈਆ । ਸਤਿਗੁਰ ਮੰਦਰ ਇਕੋ ਲੰਘਣਾ, ਦੂਜਾ ਦਰ ਲੰਘਣ ਨਾ ਪਾਈਆ। ਪੁਰਖ ਅਕਾਲ ਇਕੋ ਮੰਗਣਾ, ਦੇਵਣਹਾਰ ਸਰਬ ਸੁਖਦਾਈਆ। ਲੱਖ ਚੁਰਾਸੀ ਤੁੜੌਣਾ ਫੰਦਨਾ, ਫਾਸੀ ਅੰਤ ਕੋਇ ਨਾ ਪਾਈਆ। ਮਿਲੇ ਮੇਲ ਸੂਰਾ ਸਰਬੰਗਨਾ, ਸੂਰਬੀਰ ਹੋਏ ਸਹਾਈਆ। ਸਾਚੀ ਗੋਦੀ ਬਹਿਣਾ ਅੰਗਨਾ, ਅੰਗੀਕਾਰ ਇਕ ਹੋ ਜਾਈਆ। ਤਨ ਮਾਟੀ ਚੋਲਾ ਰੰਗਣਾ, ਸਾਚੀ ਭੱਠੀ ਨਾਮ ਚੜ੍ਹਾਈਆ। ਸਚ ਦੁਆਰਿਉਂ ਕਦੇ ਨਾ ਸੰਗਣਾ, ਸਤਿਗੁਰ ਮਿਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸਮਾਂ ਕਹੇ ਮੇਰਾ ਹੱਕ ਹਕੂਕ, ਹਾਕਮ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਮੈਂ ਰਿਹਾ ਮਸਰੂਫ਼, ਜੁਗ ਜੁਗ ਸਾਚੀ ਸੇਵ ਕਮਾਈਆ। ਮੇਰੇ ਅੰਦਰ ਦਰ ਦਰ ਘਰ ਘਰ ਧੁਖਦੇ ਧੂਪ, ਸਚ ਸੁਗੰਧੀ ਕਾਇਆ ਵਿਚੋ ਬਾਹਰ ਨਾ ਕੋਇ ਪਰਗਟਾਈਆ। ਮੇਰੇ ਅੰਦਰ ਕੂੜੀ ਕਿਰਿਆ ਨੱਚਦੀ ਫਿਰੇ ਭੂਖ, ਜੀਵਾਂ ਜੰਤਾਂ ਤ੍ਰਿਪਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਮਾਂ ਸਾਚਾ ਦਏ ਸੁਹਾਈਆ ।

ਸਮਾਂ ਕਹੇ ਮੈਂ ਲੱਗਾਂ ਸੋਹਣਾ, ਸੋਹਣੀ ਬਣਤ ਬਣਾਈਆ। ਭਗਤ ਭਗਵਾਨ ਇਕੋ ਹੋਣਾ, ਦੂਜਾ ਭੇਖ ਨਾ ਕੋਇ ਵਟਾਈਆ। ਜਿਨ੍ਹਾਂ ਦੀ ਚਰਨੀ ਬਹਿ ਕੇ ਸੌਣਾ, ਸੋਵਤ ਖ਼ੁਸ਼ੀ ਮਨਾਈਆ। ਲੱਖ ਚੁਰਾਸੀ ਜੀਵ ਰੋਣਾ, ਨੇਤਰ ਨੀਰ ਵਹਾਈਆ। ਖੁਲੜੇ ਕੇਸ ਸਭ ਨੇ ਖੋਹਣਾ, ਮੀਂਢੀ ਸੀਸ ਨਾ ਕੋਇ ਗੁੰਦਾਈਆ । ਟਿੱਲੇ ਪਰਬਤ ਸਾਰੇ ਟੋਹਣਾ, ਡੂੰਘੀ ਕਵਰ ਭਵਰ ਵੇਖ ਵਖਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਬਲਧਾਰੀ ਬਲ ਵੇਖ ਵਖੌਣਾ, ਵੇਲਾ ਵਕਤ ਸਮਝ ਕੋਇ ਨਾ ਪਾਈਆ। ਗੁਰਮੁਖ ਗੁਰਸਿਖ ਸਚ ਪ੍ਰੀਤੀ ਮੋਹਣਾ, ਮੋਹਣੀ ਰੂਪ ਨਿਰਗੁਣ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮਰਥ ਆਪ ਜਣਾਈਆ।

ਸਮੇਂ ਨਾਲ ਆਏ ਸਮਰਥ, ਸਮਰਥ ਧਾਰ ਚਲਾਈਆ। ਜੁਗ ਚੌਕੜੀ ਦੇਵੇ ਮਥ, ਮਥਣਹਾਰ

ਬੇਪਰਵਾਹੀਆ। ਰਹਿਬਰ ਬਣ ਚਲਾਏ ਰਥ, ਮਾਰਗ ਇਕੋ ਇਕ ਦਰਸਾਈਆ। ਸਚ ਸੰਦੇਸ਼ਾ ਦੇਵੇ ਹੱਸ ਹੱਸ, ਢੋਲਾ ਸੋਹਲਾ ਰਾਗ ਅਲਾਈਆ। ਅੰਮ੍ਰਿਤ ਆਤਮ ਪਰਗਟਾਏ ਰਸ, ਨਿਝਰ ਝਿਰਨਾ ਆਪ ਝਿਰਾਈਆ। ਸਭ ਦਾ ਬਸਤਾ ਬੰਨ੍ਹ ਕੇ ਫੇਰ ਕਰੇ ਨਾ ਬੱਸ, ਬਗ਼ਲਗੀਰ ਕਿਸੇ ਨਾਲ ਨਜ਼ਰ ਨਾ ਆਈਆ। ਜੋ ਅੜਿਆ ਸੋ ਸਮੇਂ ਅੰਦਰ ਜਾਏ ਢੱਠ, ਸਮੇਂ ਦਾ ਮਾਲਕ ਬੇਪਰਵਾਹੀਆ। ਜਿਸ ਦਾ ਲੇਖ ਅਲਖਨਾ ਅਲਖ, ਨਾ ਕੋਈ ਸਕੇ ਮੇਟ ਮਿਟਾਈਆ। ਕਲਜੁਗ ਅੰਤਮ ਹੋ ਪਰਗਟ, ਪ੍ਰਭ ਆਪਣਾ ਹੁਕਮ ਮਨਾਈਆ । ਜਿਸ ਅੱਗੇ ਸਮਾਂ ਜੋੜ ਖਲੋਤਾ ਹੱਥ, ਹੱਥ ਪੈਰ ਦੋ ਦੋ ਚਾਰ ਚਾਰ ਚਾਰ ਚਾਰ ਮੰਗਣ ਸਰਨਾਈਆ। (੭ ਭਾਦਰੋ ੨੦੨੦ ਬਿ)

ਸਾਚਾ ਸੰਗ : ਸਾਚਾ ਸੰਗ ਪ੍ਰਭ ਬਣਾਏ। ਗੁਰਮੁਖ ਸਾਚੇ ਆਣ ਤਰਾਏ। ਸਾਚਾ ਸੰਗ ਤੋੜ ਸਾਚਾ ਸੰਗ

ਨਿਭਾਏ। ਟੁੱਟੀ ਗੰਢੇ ਫਿਰ ਟੁੱਟ ਨਾ ਜਾਏ। ਸਾਚਾ ਸੰਗ ਗੁਰ ਅੰਗ ਲਗਾਏ। ਮਾਨਸ ਜਨਮ ਨਾ ਭੰਗ ਕਰਾਏ। ਸਾਚਾ ਸੰਗ ਗੁਰ ਸਤਿਸੰਗ ਰਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਏ।

ਸਾਚਾ ਸੰਗ ਘਰ ਦਰ ਦਿਖਾਵੇ। ਪੂਰਾ ਗੁਰ ਬੂਝ ਬੁਝਾਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਚੁਕਾਵੇ। ਸਾਚਾ ਸੰਗ ਮਾਨਸ ਜਨਮ ਸੁਫਲ ਕਰਾਵੇ। ਮਾਤ ਕੁੱਖ ਵਿਚ ਫੇਰ ਨਾ ਆਵੇ। ਸਾਚਾ ਸੰਗ ਥਿਰ ਘਰ ਨਿਵਾਸ ਰਖਾਵੇ। ਸਾਚਾ ਸੰਗ ਆਵਣ ਜਾਵਣ ਗੇੜ ਕਟਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਸੁੱਖਦਾਏ ਸਾਚਾ ਕਰਮ ਕਮਾਵੇ।

ਸਾਚਾ ਸੰਗ ਗੁਰ ਪੂਰਾ ਕਰੇ। ਚਰਨ ਲਾਗ ਗੁਰਸਿਖ ਤਰੇ। ਸਾਚਾ ਸੰਗ ਆਤਮ ਵਾਸ ਕਰੇ ਹਰੇ। ਸੋਹੰ ਸਵਾਸ ਸਵਾਸ ਜਪ ਜੀਵ ਕਲਜੁਗ ਪਾਰ ਤਰੇ। ਸਾਚਾ ਸੰਗ ਏਕਾ ਨਰ ਹਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰਾ ਮੂਲ ਨਾ ਡਰੇ।

ਸਾਚਾ ਸੰਗ ਪ੍ਰਭ ਸੰਗ ਸੰਗੀਤ। ਆਤਮ ਦੇਵੇ ਚਰਨ ਪ੍ਰੀਤ। ਸਾਚਾ ਸੰਗ ਗੁਰ ਮਾਨਸ ਜਨਮ ਜਗ ਜੀਤ। ਸਾਚਾ ਸੰਗ ਪ੍ਰਭ ਆਤਮ ਸਦਾ ਅਤੀਤ। ਸਾਚਾ ਸੰਗ ਸਾਚਾ ਪ੍ਰਭ ਸਾਚਾ ਸਤਿ ਮੀਤ। ਸਾਚਾ ਸੰਗ ਮਾਨਸ ਜਨਮ ਨਾ ਹੋਵੇ ਭੀਤ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲਾਗ ਲੱਖ ਚੁਰਾਸੀ ਜਾਵੇ ਜੀਤ।

ਸਾਚਾ ਸੰਗ ਗੁਰ ਗੁਰਮੁਖ। ਆਤਮ ਉਤਰੇ ਸਾਰੀ ਭੁੱਖ। ਸਾਚਾ ਸੰਗ ਗੁਰ ਸਾਜਣ ਸੁੱਖ। ਸਾਚਾ ਸੰਗ ਦਰ ਘਰ ਆਏ ਨੇਤਰ ਪਿਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਾਚੀ ਦੇਵੇ ਸਿੱਖ।

ਸਾਚਾ ਸੰਗ ਸਚ ਪਰੀਖਿਆ। ਗੁਰਮੁਖ ਸਾਚੇ ਸਾਚਾ ਪ੍ਰਭ ਸਾਚਾ ਦੇਵੇ ਸੀਖਿਆ। ਸਾਚਾ ਸੰਗ ਕਰ ਦਰਸ ਆਤਮ ਮਿਟੇ ਤ੍ਰੀਖਿਆ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦਾਨ ਪਾਵੇ ਭੀਖਿਆ।

ਸਾਚਾ ਸੰਗ ਭਗਤ ਸੰਗ। ਆਪ ਨਿਭਾਵੇ ਆਪਣਾ ਸੰਗ। ਸਾਚਾ ਸੰਗ ਅੰਮ੍ਰਿਤ ਨੀਰ ਵਹਾਵੇ

ਗੰਗ। ਸ਼ਬਦ ਨਾਉਂ ਪਾਰ ਜਾਏ ਲੰਘ। ਸਾਚਾ ਪ੍ਰਭ ਸਚ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਅੰਗ ਸੰਗ।

ਸਾਚਾ ਸੰਗ ਸਚ ਕਰ ਮਾਣ। ਆਪਣਾ ਆਪ ਜੀਵ ਪਛਾਣ। ਸਾਚਾ ਸੰਗ ਸਾਚਾ ਮਾਣ ਤਾਣ। ਸਤਿਗੁਰ ਸਾਚਾ ਜਾਣੀ ਜਾਣ। ਸਾਚਾ ਸੰਗ ਵੇਖ ਵਖਾਣ। ਹੋਏ ਨਿਮਾਣਾ ਜਨ ਚਰਨੀ ਡਿਗੇ ਆਣ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿ ਸਤਿ ਕਰ ਜਾਣ। ਸਾਚਾ ਸੰਗ ਸਤਿਗੁਰ ਸਤਿ ਸਾਚਾ ਦੇਵੇ ਸਾਚੀ ਮੱਤ। ਸਾਚਾ ਸੰਗ ਸਾਚਾ ਸਤਿ, ਸਤਿਗੁਰ ਸਾਚਾ ਸਾਚੀ ਰੱਖੇ ਪੱਤ। ਸਾਚਾ ਸੰਗ ਇਕ ਰਖਾਵੇ ਸਾਚਾ ਸਤਿ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਗਿਆ ਨਾ ਆਵੇ ਹੱਥ।

ਸਾਚਾ ਸੰਗ ਵਕ਼ਤ ਸੰਭਾਲ, ਚਰਨ ਪ੍ਰੀਤੀ ਨਿਭੇ ਨਾਲ। ਸਾਚਾ ਸੰਗ ਗੁਰਸਿਖ ਸਾਚੇ ਪਾਲ, ਦੇਵੇ ਵਡਿਆਈ ਦੀਨ ਦਿਆਲ। ਸਾਚਾ ਸੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਚਾ ਸੰਗ ਗੁਰਸਿਖ ਦੀਆ। ਅੰਮ੍ਰਿਤ ਨਾਮ ਮਹਾਂਰਸ ਪੀਆ। ਆਤਮ ਜੋਤ ਜਗਾਏ ਪ੍ਰਭ ਦੀਆ। ਪੂਰਬ ਲਹਿਣਾ ਪ੍ਰਭ ਸਾਚੇ ਦੀਆ। ਗੁਰਮੁਖ ਸਾਚੇ ਪ੍ਰਭ ਦਰ ਲੀਆ। ਸੋਹੰ ਸਾਚਾ ਬੀਜ ਆਗੇ ਬੀਆ। ਪ੍ਰਭ ਮਿਲਨ ਕਾ ਆਪ ਬਣਾਇਆ ਸਾਚਾ ਹੀਆ। ਗੁਰਮੁਖ ਸਾਚੇ ਸਚਖੰਡ ਰਖਾਈ ਤੇਰੀ ਨੀਆ। ਏਕਾ ਜੋਤ ਏਕਾ ਆਤਮ ਜਗਾਇਆ ਦੀਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਾਚਾ ਨਾਮ ਗੁਰ ਦਰ ਪੀਆ। (੬ ਜੇਠ ੨੦੦੯ ਬਿ)

ਸਾਚਾ ਕਰਮ : ਗੁਰਚਰਨ ਪ੍ਰੀਤੀ ਕਲਜੁਗ ਸਾਚਾ ਕਰਮ। (੧੪ ਸਾਵਣ ੨੦੦੮ ਬਿ) ਸਾਚਾ ਕਰਮ

ਸਾਚਾ ਕਰਮ ਨਿਹਕਲੰਕ ਸਰਨਾਇਆ। (੨੩ ਸਾਵਣ ੨੦੦੯ ਬਿ)
ਸਾਚਾ ਕਰਮ ਧੀਰਜ ਸੰਤੋਖ। ੧੯ ਭਾਦਰੋਂ ੨੦੦੯ ਬਿ)
ਸਾਚਾ ਕਰਮ ਸਚ ਵਿਹਾਰਾ। (੧ ਮਾਘ ੨੦੦੯ ਬਿ)
ਸਾਚਾ ਕਰਮ ਸਚ ਦੀ ਕਾਰ। (੧੪ ਜੇਠ ੨੦੧੦ ਬਿ)

ਹਰਿ ਸੰਗਤ ਤੇਰਾ ਸਤਿ ਸਚ ਦਾ ਧਰਮ, ਮਾਨਸ ਜਾਤੀ ਇਕੋ ਨਜ਼ਰੀ ਆਈਆ। ਪ੍ਰੇਮ ਪਿਆਰ ਪ੍ਰੀਤੀ ਦਾ ਸੱਚਾ ਕਰਮ, ਦੂਜਾ ਕਾਂਡ ਨਾ ਕੋਇ ਬਣਾਈਆ। ਆਤਮ ਬ੍ਰਹਮ ਅਗੰਮੀ (ਵਰਨ), ਜਿਸ ਦੀ ਜਾਤ ਨਾ ਕੋਇ ਸਮਝਾਈਆ। ਪੁਰਖ ਅਕਾਲ ਸੱਚੀ ਸਰਨ, ਜਿਸ ਦੀ ਓਟ ਨਾ ਕੋਇ ਛੁਡਾਈਆ। ਧੁਰ ਦਾ ਢੋਲਾ ਨਾਮ ਪੜ੍ਹਨ, ਗੁਰ ਅਵਤਾਰ ਪੈਗ਼ੰਬਰ ਗਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿਖਿਆ ਇਕ ਸਮਝਾਈਆ। (੨੨ ਫੱਗਣ ਸ਼ ਸੰ ੧)

ਸਾਚਾ ਘਰ : ਤੇਰਾ ਗ੍ਰਹਿ ਮੰਦਰ ਠਾਂਡਾ ਦਰਬਾਰਾ, ਸਚਖੰਡ ਸੋਹੇ ਸਾਚਾ ਘਰ ਬਾਰਾ, ਜਿਸ ਸਾਚਾ ਘਰ

ਗ੍ਰਹਿ ਬੈਠਾ ਆਪਣਾ ਆਸਣ ਲਾਈਆ। (੨੦ ਭਾਦਰੋਂ ਸ਼ ਸੰ ੧)
ਸਾਚਾ ਘਰ ਜਿਥੇ ਪ੍ਰਭ ਵਸਿਆ, ਗੁਰਸਿਖਾ ਘਰ ਸਾਚਾ ਮਲ। (੬ ਚੇਤ ੨੦੦੮ ਬਿ)

ਸਾਚਾ ਦਾਨ : ਮਾਨਸ ਬੁੱਧੀ ਬੁੱਧ ਬਬੇਕ ਕਰ ਚਰਨ ਪ੍ਰੀਤੀ ਦੇਵੇ ਸਾਚਾ ਦਾਨ, ਧੁਰ ਦੀ ਰੀਤੀ ਸਾਚਾ ਦਾਨ

ਨੀਤੀ ਆਪ ਸਮਝਾਈਆ। (੧੦ ਸਾਵਣ ਸ਼ ਸੰ ੨)
ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਸੋਹੰ ਸ਼ਬਦ ਸਾਚਾ ਦੇਵੇ ਦਾਨ । (੧੭ ਹਾੜ
੨੦੦੮ ਬਿ)

ਸਾਚਾ ਜੀਵਣ : ਸਤਿਗੁਰ ਸਰਨਾਈ ਸਾਚਾ ਜੀਵਣ, ਮਿਲੇ ਮਾਣ ਵਡਿਆਈਆ । ਚਰਨ ਸਾਚਾ ਜੀਵਣ

ਪ੍ਰੀਤੀ ਸਾਚਾ ਥੀਵਣ, ਪੂਰਨ ਆਸ ਕਰਾਈਆ। ਨਾਮ ਨਿਧਾਨ ਗੁਰਮੁਖ ਪੀਵਣ, ਸਚ ਪਿਆਲਾ ਹੱਥ ਉਠਾਈਆ। ਦੋਏ ਜੋੜ ਸਦਾ ਸਦ ਨੀਵਣ, ਹੰਕਾਰ ਵਿਕਾਰ ਨਾ ਕੋਇ ਰਖਾਈਆ। ਅੰਮ੍ਰਿਤ ਬੀਜ ਇਕੋ ਬੀਵਣ, ਫਲ ਕਾਇਆ ਤਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਈਆ।

ਸਾਚਾ ਜੀਵਣ ਸਤਿਗੁਰ ਸਰਨ, ਸਰਨਗਤ ਜਣਾਇੰਦਾ। ਨੇਤਰ ਖੁਲ੍ਹੇ ਹਰਨ ਫਰਨ, ਗ੍ਰਹਿ ਮੰਦਰ ਨਜ਼ਰੀ ਆਇੰਦਾ। ਲੇਖਾ ਚੁਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਇੰਦਾ। ਮੇਲ ਮਿਲਾਵਾ ਤਰਨੀ ਤਰਨ, ਭਵ ਸਾਗਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ।

ਸਾਚਾ ਜੀਵਣ ਸਤਿਗੁਰ ਓਟ, ਓਟ ਪੁਰਖ ਅਕਾਲ ਰਖਾਈਆ। ਜਨਮ ਕਰਮ ਦਾ ਨਿਕਲੇ ਖੋਟ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਮ ਭੰਡਾਰ ਮਿਲੇ ਅਤੋਟ, ਖ਼ਾਲੀ ਝੋਲੀ ਦਏ ਭਰਾਈਆ। ਕਰ ਪਰਕਾਸ਼ ਨਿਰਮਲ ਜੋਤ, ਆਤਮ ਪਰਮਾਤਮ ਮੇਲ ਮਿਲਾਈਆ । ਵਰਨ ਬਰਨ ਰਹੇ ਨਾ ਗੋਤ, ਜ਼ਾਤ ਇਕੋ ਇਕ ਜਣਾਈਆ। ਆਵਣ ਜਾਵਣ ਦੀ ਮੁੱਕੇ ਸੋਚ, ਲਿਖਤ ਪੜ੍ਹਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੋਚਾ ਪੂਰ ਕਰਾਈਆ।

ਸਾਚਾ ਜੀਵਣ ਸਤਿਗੁਰ ਰੰਗ, ਸੋ ਸਾਹਿਬ ਆਪ ਜਣਾਈਆ। ਗੁਰਮੁਖ ਮੰਗੇ ਇਕੋ ਮੰਗ, ਦੇਵਣਹਾਰ ਬੇਪਰਵਾਹੀਆ। ਅੱਠੇ ਪਹਿਰ ਵੱਜੇ ਮਰਦੰਗ, ਅਨਹਦ ਨਾਦੀ ਰਾਗ ਸੁਣਾਈਆ। ਸੇਜ ਸੁਹੰਜਣੀ ਸਤਿਗੁਰ ਲੰਘ, ਆਤਮ ਪਰਮਾਤਮ ਸੋਭਾ ਪਾਈਆ। ਸਚ ਪਰਕਾਸ਼ ਨੂਰੀ ਚੰਦ, ਪਰਕਾਸ਼ਵਾਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਨੰਦ ਇਕ ਦਰਸਾਈਆ।

ਸਾਚਾ ਜੀਵਣ ਸਤਿਗੁਰ ਅੰਦਰ, ਅੰਦਰੇ ਅੰਦਰ ਮੇਲ ਮਿਲਾਇੰਦਾ। ਨਜ਼ਰੀ ਆਏ ਪ੍ਰਭ ਕਾ ਮੰਦਰ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਭਾਗ ਲਗਾਏ ਡੂੰਘੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਲੇਖਾ ਚੁਕੇ ਸੂਰਯਾ ਚੰਦਰ, ਚੰਦ ਚਾਂਦਨਾ ਇਕ ਚਮਕਾਇੰਦਾ। ਮਨ ਵਾਸਨਾ ਬਾਂਧੇ ਬੰਦਰ, ਬੰਦਨਾ ਇਕੋ ਇਕ ਜਣਾਇੰਦਾ। ਮਸਤਕ ਟਿੱਕਾ ਲਾਏ ਚੰਦਨ, ਚਰਨ ਧੂੜੀ ਆਪ ਛੁਹਾਇੰਦਾ। ਦੇਵਣਹਾਰਾ ਪਰਮਾਨੰਦਨ, ਨਿਜ ਆਤਮ ਰਸ ਵਖਾਇੰਦਾ। ਟੁਟੀ ਹਾਰ ਗੋਪਾਲ ਗੰਢਣ, ਗੰਢ ਆਪਣੇ ਨਾਲ ਪੁਵਾਇੰਦਾ। ਕੂੜੀ ਕਿਰਿਆ ਕੱਟੇ ਫੰਦਨ, ਫਾਸੀ ਜਮ ਨਾ ਕੋਇ ਲਟਕਾਇੰਦਾ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਣਾਏ ਸੁਹਾਗੀ ਛੰਦਨ, ਸਾਚਾ ਰਾਗ ਆਪ ਅਲਾਇੰਦਾ।

ਸਾਚਾ ਜੀਵਣ ਸਤਿਗੁਰ ਸਾਥ, ਹਰਿ ਸਾਥੀ ਇਕ ਅਖਵਾਈਆ। ਸਾਚਾ ਢੋਲਾ ਦੱਸੇ ਗਾਥ, ਗੀਤ ਗੋਬਿੰਦ ਅਲਾਈਆ। ਹੋਏ ਸਹਾਈ ਅਨਾਥਾਂ ਨਾਥ, ਦੀਨਨ ਆਪਣੇ ਅੰਗ ਲਗਾਈਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਆਪ ਮੁਕਾਈਆ। ਆਤਮ ਸੇਜਾ ਸੁਆਏ ਖਾਟ, ਪਾਵਾ ਚੂਲ ਨਾ ਕੋਇ ਜਣਾਈਆ। ਮੇਟੇ ਰੈਣ ਅੰਧੇਰੀ ਰਾਤ, ਗੁਰ ਸ਼ਬਦੀ ਚੰਦ ਚਮਕਾਈਆ। ਚਰਨ ਕਵਲ ਬੰਧਾਵੇ ਨਾਤ, ਸਾਕ ਸੱਜਣ ਆਪ ਅਖਵਾਈਆ। ਮਾਤ ਗਰਭ ਲਵੇ ਰਾਖ, ਰੱਖਕ ਬਣੇ ਸਭਨੀ ਥਾਈਂਆ। ਲੇਖਾ ਚੁਕੇ ਤੱਤ ਆਠ, ਨੌਂ ਦਵਾਰੇ ਪੰਧ ਮੁਕਾਈਆ। ਦਸਵੇਂ ਮੇਲ ਪੁਰਖ ਅਬਿਨਾਸ਼, ਘਰ ਸਾਜਣ ਫੇਰਾ ਪਾਈਆ। ਆਤਮ ਸੇਜਾ ਭੋਗ ਬਲਾਸ, ਭਸਮੜ ਇਕੋ ਰੰਗ ਵਖਾਈਆ। ਆਤਮ ਪਰਮਾਤਮ ਵੇਖੇ ਸ਼ਾਖ਼, ਸਚ ਸ਼ਨਾਖ਼ਤ ਦਏ ਜਣਾਈਆ। ਸਚ ਇਕੋ ਵਾਰੀ ਦਏ ਆਖ, ਆਖ਼ਰ ਆਪਣਾ ਭੇਵ ਚੁਕਾਈਆ। ਨਜ਼ਰੀ ਆਏ ਅਲੱਖਨਾ ਲਾਖ, ਅਲੱਖ ਅਗੋਚਰ ਵਡ ਵਡਿਆਈਆ। ਤੂੰ ਮੇਰਾ ਮੈਂ ਤੇਰਾ ਦਾਸ, ਭਗਤ ਭਗਵਾਨ ਗੰਢ ਪੁਵਾਈਆ। ਤੇਰੀ ਮੇਰੀ ਇਕੋ ਆਸ, ਦੂਜੀ ਆਸ ਨਾ ਕੋਇ ਤਕਾਈਆ। ਤੇਰੀ ਮੇਰੀ ਇਕ ਪਿਆਸ, ਮਿਲ ਜੀਵਤ ਪਿਆਸ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੀਵਣ ਦਏ ਸਮਝਾਈਆ।

ਸਾਚਾ ਜੀਵਣ ਸਤਿਗੁਰ ਮੀਤ, ਸੋ ਸਾਹਿਬ ਸਦਾ ਸੁਖਦਾਈਆ। ਲੇਖਾ ਚੁਕਾਏ ਹਸਤ ਕੀਟ, ਘਰ ਇਕੋ ਦਏ ਵਡਿਆਈਆ। ਪਾਰਬ੍ਰਹਮ ਮਿਲਣ ਦੀ ਦੱਸੇ ਰੀਤ, ਬ੍ਰਹਮ ਮੇਲਾ ਸਹਿਜ ਸੁਭਾਈਆ। ਨਿਰਗੁਣ ਹੋ ਕੇ ਬਣੇ ਨੀਚ, ਸਰਗੁਣ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਇਕੋ ਘਰ ਵਖਾਈਆ।

ਸਾਚਾ ਜੀਵਣ ਘਰ ਏਕ, ਏਕੰਕਾਰ ਆਪ ਜਣਾਇੰਦਾ। ਦੀਨ ਦਿਆਲ ਸਵਾਮੀ ਪੇਖ, ਨਿਜ ਨੇਤਰ ਮੇਲ ਮਿਲਾਇੰਦਾ। ਕਰਮ ਵਿਛੁੰਨੇ ਕਰੇ ਹੇਤ, ਹਿਤਕਾਰੀ ਫੇਰਾ ਪਾਇੰਦਾ। ਨਜ਼ਰੀ ਆਏ ਨੇਤਨ ਨੇਤ, ਨਿਜ ਘਰ ਬੈਠਾ ਪਰਦਾ ਲਾਹਿੰਦਾ । ਸਵੱਛ ਸਰੂਪੀ ਵੇਖੇ ਭੇਖ, ਨਿਰਗੁਣ ਨੂਰ ਜੋਤ ਧਰਾਇੰਦਾ। ਚਾਰੋਂ ਕੁੰਟ ਰਿਹਾ ਖੇਡ, ਦਹਿ ਦਿਸ਼ਾ ਰਾਗ ਅਲਾਇੰਦਾ। ਸਚ ਸੰਦੇਸਾ ਇਕੋ ਭੇਜ, ਅਨਭਵ ਆਪਣਾ ਭੇਵ ਖੁਲ੍ਹਾਇੰਦਾ। ਸਚ ਸੁਹਾਵੇ ਇਕੋ ਸੇਜ, ਸਤਿ ਸੁਹੰਜਣੀ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੀਵਣ ਇਕ ਵਡਿਆਇੰਦਾ।

ਸਚ ਜੀਵਣ ਵਡਿਆਈ ਵਡ, ਹਰਿ ਵੱਡਾ ਆਪ ਸਮਝਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਭਗਤ ਭਗਤਾਂ ਸੰਗ ਰਖਾਇੰਦਾ। ਅੰਦਰ ਬਾਹਰ ਨਾ ਕੋਇ ਹੱਦ, ਗੁਪਤ ਜ਼ਾਹਰ ਭੇਵ ਮੁਕਾਇੰਦਾ। ਪਿਛਲੀ ਕੀਤੀ ਦੇਵੇ ਰੱਦ, ਅੱਗੇ ਆਪਣੇ ਮਾਰਗ ਪਾਇੰਦਾ। ਗੜ੍ਹ ਹੰਕਾਰੀ ਜਾਏ ਭੱਜ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਹਰਿ ਸੰਗਤ ਜਨ ਬਹਿਣਾ ਸਜ, ਸਾਜਣ ਇਕੋ ਨਜ਼ਰੀ ਆਇੰਦਾ। ਸਚ ਸਿੰਘਾਸਣ ਚੜ੍ਹਨਾ ਭੱਜ, ਸ੍ਰੀ ਭਗਵਾਨ ਆਪ ਸੁਹਾਇੰਦਾ। ਕਥਾ ਸਿੰਘ ਰਿਹਾ ਸੱਦ, ਤੇਰਾ ਵੇਲਾ ਨੇੜੇ ਆਇੰਦਾ। ਪ੍ਰਭ ਦਰਸਨ ਕਰੀਏ ਰੱਜ ਰੱਜ, ਫੜ ਬਾਂਹੋਂ ਪਰੇ ਨਾ ਕੋਇ ਹਟਾਇੰਦਾ । ਭਗਤ ਨਗਾਰਾ ਰਿਹਾ ਵਜ, ਗੁਰਮੁਖ ਇਕੋ ਰਾਗ ਸੁਣਾਇੰਦਾ। ਪਰੇਮ ਪ੍ਰੀਤੀ ਮਿਲੇ ਮਦਿ, ਮਧੁਰ

ਰਸ ਇਕ ਸਮਝਾਇੰਦਾ। ਆਤਮ ਪਰਮਾਤਮ ਗਾਏ ਸਾਚਾ ਜਸ, ਜਸ ਹੋਰ ਨਾ ਕੋਇ ਸੁਣਾਇੰਦਾ। ਨਵ ਨੌਂ ਚਾਰ ਪਿਛੋਂ ਪੂਰੀ ਹੋਏ ਆਸ, ਆਸਾ ਮਨਸਾ ਪੂਰ ਕਰਾਇੰਦਾ। ਏਥੇ ਕੋਈ ਨਾ ਦਿਸੇ ਉਦਾਸ, ਜੋ ਆਇਆ ਖ਼ੁਸ਼ੀ ਮਨਾਇੰਦਾ । ਪੁਰਖ ਅਕਾਲ ਸਦਾ ਵਸੇ ਪਾਸ, ਪ੍ਰਭ ਵਿਛੜ ਕਦੇ ਨਾ ਜਾਇੰਦਾ। ਜ਼ਿਮੀਂ ਅਸਮਾਨ ਨਾ ਦਿਸੇ ਆਕਾਸ਼, ਗਗਨ ਮੰਡਲ ਨਜ਼ਰ ਕੋਇ ਨਾ ਆਇੰਦਾ। ਇਕੋ ਨੂਰ ਜੋਤ ਪਰਕਾਸ਼, ਦੀਵਾ ਬਾਤੀ ਨਾ ਕੋਇ ਜਗਾਇੰਦਾ। ਜੀਵਣ ਵਿਚੋਂ ਪ੍ਰਭ ਦਾ ਜੀਵਣ ਮਿਲਿਆ ਖ਼ਾਸ, ਗੁਰਮੁਖ ਖ਼ਾਲਸ ਰੂਪ ਵਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਲਜੁਗ ਅੰਤਮ ਬਣ ਕੇ ਦਾਸੀ ਦਾਸ, ਕਰ ਸੇਵਾ ਗੁਰਮੁਖ ਆਪਣੇ ਘਰ ਲਿਆਇੰਦਾ। (੧੫ ਜੇਠ ੨੦੨੦ ਬਿ)

ਸਾਚਾ ਦਰਸ :
ਸਾਚਾ ਦਰਸ
ਸਤਿਗੁਰ ਦਰਸ ਨਿਤ ਨਵਿਤ, ਗੁਰਮੁਖਾਂ ਵੰਡ ਵੰਡਾਈਆ। ਆਦਿ ਜੁਗਾਦੀ ਕਰੇ ਹਿਤ, ਪਾਰਬ੍ਰਹਮ
ਵੱਡੀ ਵਡਿਆਈਆ। ਨਾ ਕੋਈ ਵਾਰ ਨਾ ਕੋਈ ਥਿਤ, ਵੇਲਾ ਵਕਤ ਨਾ ਕੋਇ ਜਣਾਈਆ।
ਦਿਵਸ ਰੈਣ ਵਸੇ ਚਿਤ, ਚਿਤਵਤ ਠਗੋਰੀ ਕੋਇ ਨਾ ਪਾਈਆ। ਦੋ ਜਹਾਨਾਂ ਸਾਚਾ ਪਿਤ, ਪੀਤ
ਪੀਤੰਬਰ ਸੀਸ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ
ਸੱਚਾ ਸ਼ਹਿਨਸ਼ਾਹੀਆ।
ਸਾਚਾ ਦਰਸ ਕਾਇਆ ਮੰਦਰ, ਮਧੁਰ ਨੈਣ ਆਪ ਕਰਾਇੰਦਾ। ਮੇਲ ਮਿਲਾਏ ਅੰਦਰੇ ਅੰਦਰ,
ਬ੍ਰਹਮ ਪਾਰਬ੍ਰਹਮ ਸਮਾਇੰਦਾ। ਤੋੜਨਹਾਰਾ ਆਪਣਾ ਜੰਦਰ, ਏਕਾ ਖੰਡਾ ਹੱਥ ਚਮਕਾਇੰਦਾ।
ਮਨੂਆ ਬੰਨ੍ਹਣਹਾਰਾ ਬੰਦਰ, ਨਾਮ ਡੋਰੀ ਹੱਥ ਰਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਸਾਚਾ ਦਰਸ ਕਾਇਆ
ਬੰਕ, ਬੰਕ ਦਵਾਰੀ ਆਪ ਕਰਾਇੰਦਾ। ਹਰਿਜਨ ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਭੇਵ
ਕੋਇ ਨਾ ਪਾਇੰਦਾ। ਲਖ ਚੁਰਾਸੀ ਵਿਚੋਂ ਵੇਖੇ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਇੰਦਾ।
ਨਾਰ ਸੁਹਾਗਣ ਵਰੇ ਏਕਾ ਕੰਤ, ਕੰਤ ਕੰਤੂਲ ਸੇਜ ਹੰਢਾਇੰਦਾ। ਸਤਿ ਸਤਿਵਾਦ ਬਣਾਏ ਬਣਤ,
ਬਸਨ ਬਨਵਾਰੀ ਆਪਣੀ ਦਇਆ ਕਮਾਇੰਦਾ। ਗੜ ਤੋੜੇ ਹਉਮੇਂ ਹੰਗਤ, ਗੁਰਮੁਖ ਜਨ
ਜਨਨੀ ਆਪਣੀ ਗੋਦ ਸੁਹਾਇੰਦਾ। ਧੰਨ ਵਡਿਆਈ ਹਰਿ ਹਰਿ ਸੰਗਤ, ਹਰਿ ਸਗਲਾ ਸੰਗ
ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਾਸੀ ਦਾਸ ਸੇਵ ਕਮਾਇੰਦਾ।
ਸਾਚਾ ਦਰਸ ਕਾਇਆ ਗੜ੍ਹ, ਗ੍ਰਹਿ ਮੰਦਰ ਆਪ ਕਰਾਈਆ। ਨਿਰਗੁਣ ਸਰਗੁਣ ਅੰਦਰ
ਵੜ, ਸਚ ਸਰੂਪੀ ਰੂਪ ਧਰਾਈਆ। ਸੁਰਤੀ ਸ਼ਬਦੀ ਆਪੇ ਫੜ, ਸ਼ਬਦ ਸੁਰਤੀ ਮੇਲ ਮਿਲਾਈਆ।
ਆਪਣਾ ਅੱਖਰ ਆਪੇ ਪੜ੍ਹ, ਸਾਚੀ ਸਿਖਿਆ ਦਏ ਸਮਝਾਈਆ। ਸਚ ਦਵਾਰ ਫੜਾਏ ਲੜ,
ਫੜਿਆ ਲੜ ਛੁੱਟ ਨਾ ਜਾਈਆ। ਚਾਰੋਂ ਕੁੰਟ ਵੇਖੇ ਦਰ, ਨੇਤਰ ਆਪਣਾ ਆਪ ਉਠਾਈਆ।
ਵਸਣਹਾਰਾ ਸਾਚੇ ਘਰ, ਘਰ ਸੱਚਾ ਇਕ ਸੁਹਾਈਆ। ਨਿਰਗੁਣ ਜੋਤੀ ਦੀਪਕ ਧਰ, ਬਿਮਲ
ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ
ਵਖਾਈਆ।

ਸਾਚਾ ਦਰਸ ਘਰ ਘਰ, ਘਰ ਸੱਜਣ ਮੇਲ ਮਿਲਾਇੰਦਾ। ਹਰਿਜਨ ਚੁਕਾਏ ਜਗਤ ਡਰ, ਭੈ ਭਿਆਨਕ ਵੇਖ ਵਖਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਵਖਾਇੰਦਾ। ਕਰਤਾ ਪੁਰਖ ਆਪਣੀ ਕਰਨੀ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਭੇਵ ਕੋਇ ਨਾ ਪਾਇੰਦਾ। ਸਾਕਤ ਨਿੰਦਕ ਦੁਸ਼ਟ ਦੁਰਾਚਾਰ ਮਾਣਸ ਜਨਮ ਜਾਇਣ ਹਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗੁਰਮੁਖ ਗੁਰਸਿਖ ਹਰਿਜਨ ਭਗਤ ਸੰਤ ਗੁਰ ਸਰਨਾਈ ਜਾਇਣ ਤਰ, ਸਤਿਗੁਰ ਸਾਚਾ ਆਪ ਤਰਾਇੰਦਾ। ਨਿਰਭੌ ਨਿਰਵੈਰ ਨਿਰਾਕਾਰ ਅਵਰਨੀ ਵਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਆਪਣਾ ਲੇਖ ਲਿਖਾਇੰਦਾ। ਸਾਚਾ ਦਰਸ ਪੰਜ ਤੱਤ, ਤ੍ਰੈਗੁਣ ਆਪਣਾ ਰੰਗ ਰੰਗਾਈਆ। ਅੰਤਰ ਆਤਮ ਬੀਜ ਘਤ, ਫੁਲ ਫਲਵਾੜੀ ਆਪ ਲਗਾਈਆ। ਵੇਖਣਹਾਰਾ ਡਾਲ੍ਹੀ ਪਤ, ਆਪਣੀ ਪੰਖੜੀ ਆਪ ਖੁਲ੍ਹਾਈਆ। ਭਵਰਾ ਬਣੇ ਪੁਰਖ ਸਮਰਥ, ਗੂੰਜਣਹਾਰਾ ਇਕ ਸ਼ਹਿਨਸ਼ਾਹੀਆ। ਆਪਣੀ ਨਚੋੜੇ ਆਪੇ ਰਤ, ਰਤੀ ਰਤ ਆਪ ਸੁਕਾਈਆ। ਗੁਰਸਿਖਾਂ ਅੰਦਰ ਬੈਠਾ ਸੱਥਰ ਘਤ, ਜਗਤ ਸੇਜ ਨਾ ਕੋਇ ਵਛਾਈਆ। ਭੇਵ ਨਾ ਪਾਏ ਬੁਧ ਮਤ, ਮਨੂਆ ਰੱਖੇ ਨਾ ਕੋਇ ਚਤਰਾਈਆ । ਗੁਰਮੁਖ ਵਿਰਲੇ ਮਾਰਗ ਦੇਵੇ ਦੱਸ, ਜਿਸ ਜਨ ਆਪਣੀ ਬੂਝ ਬੁਝਾਈਆ। ਆਤਮ ਰਸਯਾ ਇਕ ਵਖਾਏ ਸਾਚਾ ਰਸ, ਰਸਕ ਰਸਕ ਆਪਣੀ ਬੂੰਦ ਆਪ ਵਹਾਈਆ। ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਦ ਇਕ ਚੜ੍ਹਾਈਆ। ਜਗਤ ਚੌਕੜੀ ਪੈਂਡਾ ਮੁਕਾਏ ਨੱਸ ਨੱਸ, ਗੁਰਸਿਖ ਤੇਰਾ ਰਾਹ ਤਕਾਈਆ। ਤੇਰੀ ਕਿਰਿਆ ਹੋਇਆ ਵਸ, ਆਪਣੀ ਕਿਰਿਆ ਨਾ ਕੋਇ ਜਣਾਈਆ। ਆਪਣਾ ਮੰਦਰ ਵੇਖੇ ਜਗਤ ਰਿਹਾ ਢੱਠ, ਗੁਰਸਿਖ ਤੇਰਾ ਮੰਦਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸੱਚਾ ਸ਼ਹਿਨਸ਼ਾਹੀਆ।

ਸਾਚਾ ਦਰਸ ਬਹੱਤਰ ਨਾੜ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਮਾਇਆ ਮਮਤਾ ਅਗਨੀ ਨਾ ਸਕੇ ਸਾੜ, ਅੰਮ੍ਰਿਤ ਮੇਘ ਆਪ ਬਰਸਾਇੰਦਾ। ਗੁਰਮੁਖ ਬਣਾਏ ਸਾਚੇ ਲਾੜ, ਲੱਖ ਚੁਰਾਸੀ ਫੋਲ ਫੁਲਾਇੰਦਾ। ਨਿਰਗੁਣ ਸਰਗੁਣ ਘੜਿਆ ਘਾੜਨ ਘਾੜ, ਘੜਨ ਭੰਨਣਹਾਰ ਵੇਖ ਵਖਾਇੰਦਾ। ਨੌਂ ਖੰਡ ਪ੍ਰਿਥਮੀ ਚਬਾਏ ਆਪਣੀ ਦਾੜ੍ਹ, ਦਾੜ੍ਹਾਂ ਹੇਠ ਸਰਬ ਰਖਾਇੰਦਾ। ਗੁਰਸਿਖ ਮੇਲ ਮਿਲਾਇਆ ਸਤਾਰਾਂ ਹਾੜ, ਏਕਾ ਸਾਤਾ ਏਕਾ ਘਰ ਬਹਾਇੰਦਾ। ਸ੍ਰਿਸ਼ਟ ਸਬਾਈ ਵਸੇ ਡੂੰਘੀ ਗਾਰ, ਜਗਤ ਕੰਦਰ ਪਾਰ ਨਾ ਕੋਇ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਕਰੇ ਵਿਚਾਰ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਗਾ ਗਾ ਗਏ ਗੁਰ ਅਵਤਾਰ, ਬੇਅੰਤ ਬੇਅੰਤ ਬੇਅੰਤ ਸਰਬ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਆਪਣਾ ਦਰਸ ਆਪਣੇ ਵਿਚ ਰਖਾਇੰਦਾ।

ਸਾਚਾ ਦਰਸ ਤਿੰਨ ਸੌ ਸੱਠ, ਹਾਡੀ ਹਾਡੀ ਆਪ ਸਮਾਈਆ। ਪਾਰਬ੍ਰਹਮ ਮਹਿਮਾ ਅਕੱਥਨਾ ਅਕਥ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਬ੍ਰਹਿਮੰਡ ਖੰਡ ਕੀਨਾ ਵਸ ਸਾਢੇ ਤਿੰਨ ਅੰਦਰ ਹੱਥ, ਹੱਥੋ ਹੱਥ ਲੇਖਾ ਰਿਹਾ ਚੁਕਾਈਆ । ਲਖ ਚੁਰਾਸੀ ਜੀਵ ਜੰਤ ਆਦਿ ਅੰਤ ਸ਼ਬਦ ਡੋਰੀ ਪਾਏ ਨੱਥ, ਚਾਰ ਕੁੰਟ ਦਹਿ ਦਿਸ਼ਾ ਆਪੇ ਰਿਹਾ ਭੁਵਾਈਆ। ਨਿਰਗੁਣ ਸਰਗੁਣ ਨਾਮ ਨਿਧਾਨ ਦੇਵੇ ਵੱਥ, ਵਸਤ ਅਮੋਲਕ ਆਪਣੇ ਹੱਥ ਰਖਾਈਆ। ਭਾਣਾ ਵਰਤੇ ਹਰਿ ਸਮਰਥ, ਭਾਵੀ ਭਾਣੇ

ਅੱਗੇ ਸੀਸ ਝੁਕਾਈਆ। ਗੁਰਮੁਖ ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਆਪਣਾ ਦਰਸ ਵਖਾਈਆ। ਕੋਟਨ ਕੋਟ ਉਚੇ ਟਿੱਲੇ ਪਰਬਤ ਪ੍ਰਭ ਦਰਸ਼ਨ ਕੋ ਰਹੇ ਤਰਸ, ਨੇਤਰ ਨੈਣ ਨਜ਼ਰ ਕਿਸੇ ਨ ਆਈਆ। ਕੋਟਨ ਕੋਟ ਹੋਏ ਅਰਸ਼ ਫ਼ਰਸ਼ ਕੁਰਾ ਕਾਇਨਾਤ ਵੇਖਣ ਮਾਰ ਝਾਤ, ਜਗਤ ਨਿਜਾਤ ਨਾ ਕੋਇ ਦਵਾਈਆ। ਰੈਣ ਅੰਧੇਰੀ ਦਿਸੇ ਰਾਤ, ਸਗਲਾ ਨਿਭਾਏ ਨਾ ਕੋਇ ਸਾਥ, ਸਗਲਾ ਸੰਗ ਬੈਠਾ ਮੁਖ ਛੁਪਾਈਆ। ਕਲਜੁਗ ਤੇਰਾ ਅੰਤਮ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰਿ, ਸ਼ਾਹ ਪਾਤਸ਼ਾਹ ਆਪਣਾ ਨਾਉਂ ਧਰਾਈਆ। ਸਾਚਾ ਦਰਸ ਰਤੀ ਰਤ, ਰਕਤ ਆਪਣੀ ਖੇਲ ਖਲਾਇੰਦਾ। ਕਰੇ ਖੇਲ ਕਮਲਾਪਤ, ਕਵਲ ਨੈਣ ਆਪ ਮਟਕਾਇੰਦਾ। ਚਰਨ ਕਵਲ ਕਵਲ ਚਰਨ ਇਕ ਰਖਾਏ ਸਾਚਾ ਤੱਤ, ਦੂਜਾ ਜੋੜ ਨਾ ਕੋਇ ਜੁੜਾਇੰਦਾ। ਵਸਣਹਾਰਾ ਘਟ ਘਟ, ਘਟ ਘਟ ਅੰਦਰ ਵੇਖ ਵਖਾਇੰਦਾ। ਕਰੇ ਸਵਾਂਗ ਨਟੂਆ ਨਟ, ਭੇਵ ਕੋਇ ਨਾ ਪਾਇੰਦਾ। ਚੌਦਾਂ ਲੋਕ ਵੇਖਣਹਾਰਾ ਆਪਣਾ ਹੱਟ, ਵਣਜ ਵਣਜਾਰਾ ਫੇਰਾ ਪਾਇੰਦਾ। ਨੀਰ ਵਰੋਲੇ ਤੀਰਥ ਅਠਸਠ, ਨਾਮ ਮਧਾਣਾ ਇਕ ਰਖਾਇੰਦਾ। ਜੋਤ ਜਵਾਲਾ ਵੇਖੇ ਲਟ ਲਟ, ਜੰਗਲ ਜੂਹ ਉਜਾੜ ਪਹਾੜ ਆਪਣਾ ਖੇਲ ਖਲਾਇੰਦਾ। ਪੰਧ ਮੁਕਾਏ ਮੰਦਰ ਮਸਜਿਦ ਗੁਰਦਵਾਰ ਮਠ, ਸ਼ਿਵਦਵਾਲਾ ਚਰਨਾਂ ਹੇਠ ਦਬਾਇੰਦਾ। ਗੁਰਸਿਖਾਂ ਹਿਰਦੇ ਅੰਦਰ ਆਪੇ ਵਸ, ਸਾਚਾ ਮੰਦਰ ਆਪ ਸੁਹਾਇੰਦਾ। ਕਰੇ ਪਰਕਾਸ਼ ਕੋਟਨ ਕੋਟ ਰਵ ਸਸ, ਨੂਰ ਨੂਰਾਨਾ ਨੂਰੋ ਨੂਰ ਡਗਮਗਾਇੰਦਾ। ਜੁਗ ਜੁਗ ਵਿਛੜੇ ਅੰਤਮ ਪੂਰੀ ਕਰੇ ਆਸ, ਜਗਤ ਨਿਰਾਸਾ ਨਾ ਕੋਇ ਵਖਾਇੰਦਾ। ਜਨਮ ਜਨਮ ਦੀ ਬੁਝੇ ਪਿਆਸ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬਲ ਆਪ ਧਰਾਇੰਦਾ।

ਬਲ ਧਾਰੇ ਹਰਿ ਹਰਿ ਬਾਵਣ, ਬਾਵਣ ਭੇਵ ਕੋਇ ਨਾ ਜਾਣਿਆ। ਲੇਖਾ ਜਾਣੇ ਹਰਿ ਹਰਿ ਰਾਵਣ, ਰਾਵਣ ਹੋਏ ਬਾਲ ਅੰਞਾਣਿਆ । ਆਪੇ ਪਕੜੇ ਕੰਸ ਦਾਮਨ, ਦਾਮਨਗੀਰ ਸ਼ਾਹ ਸੁਲਤਾਨਿਆ। ਤ੍ਰੈ ਜੁਗ ਜਨ ਭਗਤਾਂ ਬਣਦਾ ਆਇਆ ਜ਼ਾਮਨ, ਦੇਂਦਾ ਆਇਆ ਮਾਤ ਸਹਾਰਿਆ। ਕਲਜੁਗ ਅੰਤਮ ਆਪਣਾ ਪੂਰਾ ਕਰੇ ਕਾਮਨ, ਚਾਰ ਜੁਗ ਪੰਧ ਮੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾ ਰਿਹਾ।

ਚਾਰ ਜੁਗ ਭਗਤ ਭਗਵੰਤ ਪਿਆਰਾ, ਲੋਕਮਾਤ ਆਪ ਰਖਾਇੰਦਾ। ਨਿਰਗੁਣ ਸਰਗੁਣ ਬਣ ਬਣ ਦੇਂਦਾ ਰਿਹਾ ਸਹਾਰਾ, ਛਿਨ ਭੰਗਰ ਰੂਪ ਧਰਾਇੰਦਾ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਜੋਤੀ ਜਾਮਾ ਭੇਖ ਵਟਾਇੰਦਾ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਗੁਰਮੁਖਾਂ ਦਏ ਸਚ ਆਧਾਰਾ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਇਕ ਦੀਦਾਰਾ, ਏਕਾ ਦੀਆ ਬਾਤੀ ਕਰ ਉਜਿਆਰਾ, ਏਕਾ ਨੇਤਰ ਲੋਚਣ ਨੈਣ ਖੁਲਾਇੰਦਾ।

ਗੁਰਸਿਖ ਦੀਦਾਰ ਆਤਮ ਅੰਤਰ ਜਗਤ ਦੀਦਾਰ ਹੱਡ ਮਾਸ ਨਾੜੀ ਚੰਮ ਕਰਾਈਆ। ਕਰੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਆਪ ਕਰਾਈਆ । ਸਰਗੁਣ ਨਿਰਗੁਣ ਦੋਵੇਂ ਧਾਰ, ਏਕਾ ਵਾਰ ਕਰੇ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਅੰਦਰ ਇਕ ਪਿਆਰ, ਆਤਮ ਦ੍ਰਿਸ਼ਟੀ ਦ੍ਰਿਸ਼ਟ ਸਮਾਈਆ। ਕਲਜੁਗ ਜੀਵਾਂ ਖੇਲੇ ਖੇਲ ਵਿਚ ਸੰਸਾਰ, ਸਰਗੁਣ ਭਰਮ ਭੁਲੇਖਾ ਪਾਈਆ। ਆਪਣਾ

ਭੇਵ ਨਾ ਦੇਵੇ ਹਰਿ ਨਿਰੰਕਾਰ, ਭਰਮੇ ਭੁੱਲੀ ਸਰਬ ਲੋਕਾਈਆ। ਕਾਇਆ ਮਾਟੀ ਭਾਂਡਾ ਪੋਚੇ ਗਿਰਵਰ ਗਿਰਧਾਰ, ਪੰਜ ਤੱਤ ਤੱਤ ਹੰਢਾਈਆ। ਅੰਦਰ ਬੈਠਾ ਸਿਰਜਣਹਾਰ, ਦਿਸ ਕਿਸੇ ਨਾ ਆਈਆ। ਹਰਿਜਨ ਸਾਚੇ ਵੇਖ ਵਿਚਾਰ, ਜਗਤ ਸੋਏ ਲਏ ਉਠਾਈਆ। ਦੁਰਮਤ ਧੋਏ ਕਰ ਪਿਆਰ, ਆਪਣਾ ਰੰਗ ਆਪ ਚੜ੍ਹਾਈਆ। ਅੰਮ੍ਰਿਤ ਬਰਖੇ ਠੰਡੀ ਠਾਰ, ਨਿਝਰ ਝਿਰਨਾ ਇਕ ਝਿਰਾਈਆ। ਸਕਲ ਕੁਸਲ ਕੁਸਲ ਕਰਮ ਕਿਰਤਮ ਕਿਰਤ ਆਪਣੀ ਝੋਲੀ ਲਏ ਡਾਰ, ਦੂਸਰ ਸੰਗ ਨਾ ਕੋਇ ਰਖਾਈਆ। ਨੌਂ ਨੌਂ ਜਨਮ ਪੈਜ ਦਏ ਸੁਵਾਰ, ਮਾਣਸ ਮਾਨਸ ਆਪਣੇ ਧੰਦੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਰਸ ਦਏ ਵਡਿਆਈਆ।

ਏਕਾ ਦਰਸ ਜਗਤ ਉਧਾਰਾ, ਜਿਸ ਜਨ ਅੰਤਰ ਮੇਲ ਮਿਲਾਇਆ। ਰਾਤੀਂ ਸੁਤਿਆਂ ਕਰੇ ਪਿਆਰਾ, ਘਰ ਘਰ ਆਪਣਾ ਫੇਰਾ ਪਾਇਆ। ਸੋ ਸਿਖ ਸੋ ਸੁੱਤ ਦੁਲਾਰਾ, ਪੂਤ ਸਪੂਤ ਸੋ ਅਖਵਾਇਆ। ਸੋ ਭਗਤ ਸੋ ਸੰਤ ਜਿਸ ਮਿਲਿਆ ਹਰਿ ਨਿਰੰਕਾਰਾ, ਨਿਰਗੁਣ ਸਰਗੁਣ ਖੇਲ ਖਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਦਰਸ, ਦੂਜੀ ਵਾਰ ਲੋਕਮਾਤ ਨਾ ਫੇਰਾ ਪਾਇਆ।

ਕਲਜੁਗ ਅੰਤਮ ਖੇਲ ਅਵੱਲੜਾ, ਹਰਿ ਸਾਚਾ ਸਚ ਕਰਾਇੰਦਾ। ਆਪਣਾ ਮਾਰਗ ਜਨ ਭਗਤਾਂ ਦੱਸੇ ਰਾਹ ਸੁਖਲੜਾ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਜਿਸ ਜਨ ਫੜਾਇਆ ਆਪਣਾ ਪਲੜਾ, ਦੋ ਜਹਾਨ ਨਾ ਕੋਇ ਛੁਡਾਇੰਦਾ। ਗੁਰਸਿਖਾਂ ਸਰਾਣੇ ਆਪੇ ਖਲੜਾ, ਰਾਤੀ ਸੁਤਿਆਂ ਪੰਧ ਮੁਕਾਇੰਦਾ। ਸ਼ਬਦ ਸੰਦੇਸ਼ ਏਕਾ ਘੱਲੜਾ, ਜਗਤ ਸਤਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਮੇਲ ਮਿਲਾਇੰਦਾ।

ਰਾਤੀਂ ਸੁਤਿਆਂ ਜਿਸ ਜਨ ਦਰਸਨ ਦੇਵੇ, ਦਸਮ ਦਵਾਰਾ ਮੇਲ ਮਿਲਾਈਆ । ਪੰਧ ਮੁਕਾਏ ਆਪ ਅਲੱਖ ਅਭੇਵੇ, ਗੁਰਸਿਖ ਘਾਲਨ ਘਾਲ ਨਾ ਕੋਇ ਵਖਾਈਆ। ਜੋਗ ਅਭਿਆਸ ਹਠ ਤਪ ਕਿਰਿਆ ਕਰਮ ਇਕ ਵਖਾਏ ਵਡ ਦੇਵੀ ਦੇਵੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਆਪ ਚਲਾਈਆ।

ਸਾਚਾ ਮਾਰਗ ਆਪ ਚਲਾਇਆ, ਸਤਿਗੁਰ ਆਪਣਾ ਹੀਆ ਧਾਰ। ਗੁਰਸਿਖਾਂ ਲੱਭਣ ਆਪੇ ਆਇਆ, ਲੋਕਮਾਤ ਲੈ ਅਵਤਾਰ। ਗੁਰਸਿਖ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਕੋਇ ਨਾ ਫੇਰਾ ਪਾਇਆ, ਅਠਸਠ ਫਿਰੇ ਨਾ ਕੋਇ ਕਰੇ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਰੇ ਸਚ ਵਿਹਾਰ।

ਕਲਜੁਗ ਕਰਿਆ ਖੇਲ ਨਿਰਾਲਾ, ਸਤਿਗੁਰ ਪੂਰੇ ਦਇਆ ਕਮਾਈਆ। ਦੀਨਾ ਬੰਧਪ ਹੋਇਆ ਦੀਨ ਦਿਆਲਾ, ਦੀਨਨ ਏਕਾ ਰੰਗ ਰੰਗਾਈਆ। ਸੰਗ ਰਖਾਏ ਕਾਲ ਮਹਾਂਕਾਲਾ, ਕਵਲ ਨੈਣ ਵੱਡੀ ਵਡਿਆਈਆ। ਨਿਰਗੁਣ ਬਣ ਸਚ ਦਲਾਲਾ, ਹਰਿਜਨ ਮਾਣਕ ਮੋਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਬੇਪਰਵਾਹ ਖੇਲ ਖਲਾਇਆ, ਕਲਜੁਗ ਅੰਤਮ ਵਾਰ। ਸ਼ਾਹ ਪਾਤਸ਼ਾਹ ਬਣ ਕੇ ਗ਼ਰੀਬ ਨਿਮਾਣੇ

ਲੱਭਣ ਆਇਆ, ਨਿਰਗੁਣ ਨਿਰਗੁਣ ਲੈ ਅਵਤਾਰ। ਲੱਖ ਚੁਰਾਸੀ ਵਿੱਚੋਂ ਕੱਢਣ ਆਇਆ, ਸ਼ਬਦ ਉਛਾਲਾ ਏਕਾ ਮਾਰ। ਆਪਣੇ ਵਿਛੜੇ ਆਪੇ ਸੱਦਣ ਆਇਆ, ਆਪ ਆਪਣੀ ਕਿਰਪਾ ਧਾਰ। ਆਪਣਾ ਭਾਰ ਆਪੇ ਲੱਦਣ ਆਇਆ, ਆਪੇ ਹੋਇਆ ਭਾਰ ਬਰਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਸੱਚੀ ਸਰਕਾਰ।

ਸ਼ਾਹ ਪਾਤਸ਼ਾਹ ਦੀਨ ਦਿਆਲਾ, ਆਪਣੀ ਦਇਆ ਕਮਾਈਆ। ਸ਼ਾਹ ਪਾਤਸ਼ਾਹ ਸਦਾ ਹੋਏ ਰਖਵਾਲਾ, ਜੁਗ ਜੁਗ ਆਪਣੀ ਸੇਵ ਕਮਾਈਆ। ਗੁਰਮੁਖ ਗੁਰਸਿਖ ਗੁਰ ਗੁਰ ਹੋਏ ਕਿਰਪਾਲਾ, ਕਿਰਪਾਨਿਧ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਦਰਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਰੂਪ ਆਪ ਧਰਾਈਆ। (੧੮ ਫਗਣ ੨੦੧੭ ਬਿਕ੍ਰਮੀ)

ਕਿਰਪਾ ਕਰੇ ਪੁਰਖ ਸੁਲਤਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਤਿ ਪੁਰਖ ਨਿਰੰਜਣ ਮਿਹਰਵਾਨ, ਦੀਨ ਦਿਆਲ ਦਇਆ ਕਮਾਈਆ। ਦਰਸ ਦੀਦਾਰ ਭਗਤ ਭਗਵਾਨ, ਜਗਤ ਵਿਛੋੜਾ ਪੰਧ ਮੁਕਾਈਆ। ਗ੍ਰਹਿ ਸੁਹਾਏ ਸਚਖੰਡ ਮਕਾਨ, ਮਹੱਲ ਅਟੱਲ ਕਰੇ ਰੁਸ਼ਨਾਈਆ। ਦੀਆ ਬਾਤੀ ਜਗੇ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦੀ ਨਾਦ ਸੱਚੀ ਧੁਨ ਕਾਨ, ਅਗੰਮੀ ਰਾਗ ਸੁਣਾਈਆ। ਕਿਰਪਾ ਕਰ ਨੌਜਵਾਨ, ਮਰਦ ਮਰਦਾਨਾ ਹੋਏ ਸਹਾਈਆ। ਲੇਖਾ ਜਾਣ ਜੀਵ ਨਾਦਾਨ, ਜਗਤ ਰੀਤੀ ਦਏ ਦ੍ਰਿੜਾਈਆ। ਅੰਤਰ ਆਤਮ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਰਸ ਅੰਮ੍ਰਿਤ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਈਆ। ਵਿਸ਼ਨ ਬ੍ਰਹਮਾ ਸ਼ਿਵ ਵੇਖਣ ਮਾਰ ਧਿਆਨ, ਨੇਤਰ ਲੋਚਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸਾਚਾ ਖੇਲ ਸ੍ਰੀ ਭਗਵੰਤ, ਹਰਿ ਕਰਤਾ ਆਪ ਕਰਾਇੰਦਾ। ਮੇਲ ਮਿਲਾਵਾ ਹਰਿਜਨ ਸਾਚੇ ਸੰਤ, ਸਾਹਿਬ ਸਤਿਗੁਰ ਗੋਦ ਉਠਾਇੰਦਾ। ਨਾਤਾ ਜੋੜ ਧੁਰ ਦਾ ਨਾਰ ਕੰਤ, ਸੇਜ ਸੁਹੰਜਣੀ ਸੋਭਾ ਪਾਇੰਦਾ। ਅੰਤਰ ਦੇ ਕੇ ਆਪਣਾ ਮੰਤ, ਸਾਚੀ ਸਿਖਿਆ ਇਕ ਸਮਝਾਇੰਦਾ। ਬੋਧ ਅਗਾਧਾ ਬਣ ਕੇ ਪੰਡਤ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਸਮਝਾਇੰਦਾ। ਲੇਖ ਚੁਕਾ ਕੇ ਜੇਰਜ ਅੰਡਜ, ਉਤਭੁਜ ਸੇਤਜ ਪੰਧ ਮੁਕਾਇੰਦਾ । ਸਚ ਦਵਾਰ ਬਣਾ ਕੇ ਬਣਤ, ਘੜਣ ਭੰਨਣਹਾਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ।

ਸਾਚੀ ਸਿਖਿਆ ਸ਼ਬਦ ਪਿਆਰ, ਹਰਿ ਸਤਿਗੁਰ ਆਪ ਜਣਾਈਆ। ਨਿਜ ਨੇਤਰ ਗੁਰਮੁਖ ਕਰ ਦੀਦਾਰ, ਦੋਏ ਲੋਚਣ ਕੰਮ ਕਿਸੇ ਨਾ ਆਈਆ। ਕਾਇਆ ਮਾਟੀ ਖੋਲ੍ਹ ਕਿਵਾੜ, ਬਜਰ ਕਪਾਟੀ ਕੁੰਡਾ ਲਾਹੀਆ। ਰਾਗ ਸੁਣਾਏ ਅਗੰਮੀ ਧਾਰ, ਤਾਲ ਤਲਵਾੜਾ ਇਕ ਜਣਾਈਆ। ਕਰ ਪਰਕਾਸ਼ ਬਹੱਤਰ ਨਾੜ, ਨੂਰ ਜ਼ਹੂਰ ਦਏ ਦਰਸਾਈਆ। ਭਾਗ ਲਗਾ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਖੋਜ ਖੁਜਾਈਆ। ਖ਼ੁਸ਼ੀਆਂ ਨਾਲ ਤੱਕਣ ਗੁਰੂ ਅਵਤਾਰ, ਪੀਰ ਪੈਗ਼ੰਬਰ ਵੇਖ ਵਖਾਈਆ। ਨਿਉਂ ਨਿਉਂ ਸਯਦੇ ਕਰਨ ਸੱਚੀ ਸਰਕਾਰ, ਦੋਏ ਜੋੜ ਜੋੜ ਸਰਨਾਈਆ।

ਉਚੀ ਬੋਲਣ ਸਤਿ ਜੈਕਾਰ, ਤੂੰ ਹੀ ਤੂੰ ਰਾਗ ਅਲਾਹੀਆ। ਦੋ ਜਹਾਨਾਂ ਕਰਨ ਖ਼ਬਰਦਾਰ, ਬ੍ਰਹਿਮੰਡ ਖੰਡ ਰਹੇ ਹਲਾਈਆ। ਕਰੋੜ ਤੇਤੀਸਾ ਦਏ ਹੁਲਾਰ, ਸੁਰਪਤ ਇੰਦ ਬੂਝ ਬੁਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਉਤਰਿਆ ਵਿਚ ਸੰਸਾਰ, ਲੋਕਮਾਤ ਫੇਰਾ ਪਾਈਆ। ਭਗਤ ਵਛਲ ਗਿਰਵਰ ਗਿਰਧਾਰ, ਗਹਿਰ ਗੰਭੀਰ ਵੱਡੀ ਵਡਿਆਈਆ। ਸਚ ਸੰਦੇਸਾ ਦੇਵੇ ਆਣ, ਧੁਰ ਦਾ ਰਾਗ ਜਣਾਈਆ । ਨਰ ਨਰੇਸ਼ਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਗਿਆਨ, ਖਾਣੀ ਬਾਣੀ ਢੋਲਾ ਰਹੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਭਗਤਨ ਦੇਵੇ ਆਪ ਪਹਿਚਾਨ, ਜਿਸ ਪਹਿਚਾਨ ਵਿਚੋਂ ਆਪਣਾ ਦਰਸ ਦਏ ਦਿਖਾਈਆ।

ਭਗਤ ਭਗਵਾਨ ਧੁਰ ਦਾ ਦਰਸ, ਅਨਡਿਠੜੀ ਧਾਰ ਜਣਾਇੰਦਾ। ਜਨਮ ਜਨਮ ਦੀ ਮੇਟ ਹਰਸ, ਦੂਈ ਦਵੈਤੀ ਪੰਧ ਮੁਕਾਇੰਦਾ। ਲੈਣਾ ਚੁਕਾ ਅਰਸ਼ ਫ਼ਰਸ਼, ਸਾਚਾ ਮੰਦਰ ਇਕ ਸੁਹਾਇੰਦਾ। ਜਨਮ ਕਰਮ ਦੀ ਮੇਟ ਹਰਸ, ਮਿਹਰ ਨਜ਼ਰ ਇਕ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਖੇਲ ਦਸੇ ਅਸਚਰਜ, ਅਚਰਜ ਲੀਲਾ ਆਪ ਜਣਾਇੰਦਾ।

ਸਾਚਾ ਦਰਸ ਪੁਰਖ ਸਮਰਥ, ਦੀਦਾਰ ਇਕੋ ਨਜ਼ਰੀ ਆਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਮਿਲੇ ਅੱਖ, ਜਿਸ ਨੇਤਰ ਇਕ ਖੁਲ੍ਹਾਈਆ। ਨਜ਼ਰੀ ਆਏ ਸਾਹਿਬ ਪਰਤੱਖ, ਸਾਖਿਆਤ ਬੇਪਰਵਾਹੀਆ। ਘਰ ਮੰਦਰ ਖੁਲ੍ਹੇ ਹੱਟ, ਗ੍ਰਹਿ ਵੱਜੇ ਨਾਮ ਵਧਾਈਆ। ਦੀਆ ਬਾਤੀ ਜਗੇ ਲਟ ਲਟ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਅਗੰਮੀ ਵੱਜੇ ਸੱਟ, ਸੋਈ ਸੁਰਤੀ ਦਏ ਉਠਾਈਆ। ਦੁਰਮਤ ਮੈਲ ਦੇਵੇ ਕੱਟ, ਉਜਲ ਮੁੱਖ ਆਪ ਵਖਾਈਆ। ਲੇਖੇ ਲਾਏ ਰਤੀ ਰਤ, ਰੁੱਤ ਰੁਤੜੀ ਆਪ ਮਹਿਕਾਈਆ। ਸਾਚੀ ਦੇ ਕੇ ਬ੍ਰਹਮ ਮਤ, ਚੌਦਾਂ ਵਿਦਿਆ ਪੰਧ ਮੁਕਾਈਆ। ਝੋਲੀ ਪਾਏ ਧੁਰ ਦਾ ਹਕ, ਸਚ ਹਕੀਕਤ ਦਏ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਬਦਲ ਆਪ ਕਰਵਟ, ਸਨਮੁਖ ਹੋ ਕੇ ਨਜ਼ਰੀ ਆਈਆ। ਦੂਰ ਦੁਰਾਡਾ ਨੇਰਨ ਨੇਰਾ ਆਵੇ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਜਨ ਭਗਤ ਸੁਹੇਲਾ ਇਕੋ ਦੇਵੇ ਅੰਤਰ ਰਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।

ਸਚ ਦੀਦਾਰ ਗੁਰ ਸ਼ਬਦੀ ਦੀਦ, ਨਿਰਗੁਣ ਨਿਰਵੈਰ ਨਜ਼ਰੀ ਆਈਆ। ਮੰਦਰ ਮੰਡਲ ਸਾਚੇ ਕਾਅਬੇ ਇਕੋ ਈਦ, ਮਹਿਰਾਬ ਮਹੱਲ ਅੱਟਲ ਇਕ ਸੁਹਾਇੰਦਾ। ਨਗਮਾ ਨਾਮ ਨਿਧਾਨ ਪੈਗ਼ਾਮ ਸੱਚਾ ਗੀਤ, ਰਹਿਬਰ ਹੋ ਕੇ ਆਪ ਜਣਾਇੰਦਾ। ਸਤਿ ਸੁਵਾਮੀ ਸਚ ਅਤੀਤ, ਤ੍ਰੈ ਗੁਣ ਲੇਖਾ ਪੰਧ ਮੁਕਾਇੰਦਾ। ਭਗਤ ਭਗਵਾਨ ਦੀ ਵੱਖਰੀ ਰੀਤ, ਮਨ ਮਤ ਬੁੱਧ ਸਮਝ ਨਾ ਕੋਇ ਰਖਾਇੰਦਾ। ਵੇਖਣਹਾਰਾ ਊਚ ਨੀਚ, ਰਾਓ ਰੰਕ ਖੋਜ ਖੁਜਾਇੰਦਾ। ਬਿਨ ਸਾਚੇ ਸੰਤ ਕਿਸੇ ਅੰਦਰ ਲੰਘੇ ਨਾ ਕੋਇ ਦਹਿਲੀਜ਼, ਨੌ ਦਵਾਰ ਪੰਧ ਨਾ ਕੋਇ ਮੁਕਾਇੰਦਾ। ਜਨ ਭਗਤਾਂ ਜੁਗ ਜੁਗ ਕਰਾਏ ਰੀਝ, ਸਮਰਥ ਪੁਰਖ ਮਹਿਮਾ ਅਕੱਥ ਆਪ ਦ੍ਰਿੜਾਇੰਦਾ। ਸਾਚਾ ਕਲਮਾ ਦੱਸੇ ਇਕ ਹਦੀਸ, ਨਾਮ ਇਕੋ ਇਕ ਸਮਝਾਇੰਦਾ। ਛਤਰ ਵਖਾਵੇ ਸਾਚੇ ਸੀਸ, ਦੂਜਾ ਇਸ਼ਟ ਨਾ ਕੋਇ ਦ੍ਰਿੜਾਇੰਦਾ। ਪਰਮ ਪੁਰਖ ਪਰਮਾਤਮ ਆਤਮ ਨਾਲ ਲਾ ਕੇ ਪ੍ਰੀਤ, ਪ੍ਰੀਤੀਵਾਨ ਵੇਖ ਵਖਾਇੰਦਾ। ਜਨ ਭਗਤਾਂ ਕਾਇਆ ਮੰਦਰ ਵਖਾਏ ਸਚ ਮਸੀਤ, ਗੁਰੂਦਵਾਰਾ ਇਕੋ ਇਕ ਵਡਿਆਇੰਦਾ। ਜਿਸ ਘਰ ਸਵਾਮੀ

ਬੈਠਾ ਰਹੇ ਬੀਠਲੋ ਬੀਠ, ਦਿਵਸ ਰੈਣ ਅੱਠੇ ਪਹਿਰ ਘੜੀ ਪਲ ਵੰਡ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ।

ਸਚ ਦੀਦਾਰ ਆਤਮ ਅੰਤਰ, ਜਨ ਭਗਤ ਭਗਵਾਨ ਆਪ ਕਰਾਈਆ। ਕੂੜੀ ਕਿਰਿਆ ਬੁਝਾ ਬਸੰਤਰ, ਅਗਨੀ ਤੱਤ ਗੁਆਈਆ। ਨਾਉਂ ਨਿਰੰਕਾਰਾ ਦੱਸ ਕੇ ਇਕੋ ਮੰਤਰ, ਮੰਤਵ ਸਾਚਾ ਹਲ ਕਰਾਈਆ। ਜੋਤ ਜਗਾ ਕੇ ਬ੍ਰਹਮ ਨਿਰੰਤਰ, ਨਿਰਵੈਰ ਖ਼ੁਸ਼ੀ ਜਣਾਈਆ। ਪੰਧ ਮੁਕਾ ਕੇ ਗਗਨ ਗਗਨੰਤਰ, ਪੁਰੀ ਲੋਅ ਆਕਾਸ਼ ਚਰਨਾਂ ਹੇਠ ਰਖਾਈਆ। ਸਚ ਦਵਾਰੇ ਚਾੜ੍ਹ ਆਪਣੀ ਮੰਜ਼ਲ, ਬੰਕ ਦਵਾਰਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਤ ਨਵਿਤ ਜਨ ਭਗਤਾਂ ਦਏ ਵਡਿਆਈਆ।

ਜਨ ਭਗਤ ਦੀਦਾਰ ਸਤਿਗੁਰ ਸਤਿ, ਸੋ ਪੁਰਖ ਨਿਰੰਜਣ ਆਪ ਕਰਾਇੰਦਾ । ਹਰਿ ਪੁਰਖ ਨਿਰੰਜਣ ਹੋ ਕੇ ਵਸ, ਏਕੰਕਾਰ ਰੰਗ ਚੜ੍ਹਾਇੰਦਾ। ਆਦਿ ਨਿਰੰਜਣ ਜੋਤ ਪਰਕਾਸ਼, ਜੋਤ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਹੋ ਕੇ ਸਾਥ, ਦੋ ਜਹਾਨਾਂ ਸੰਗ ਵਖਾਇੰਦਾ। ਸ੍ਰੀ ਭਗਵਾਨ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਪਾਰਬ੍ਰਹਮ ਪ੍ਰਭ ਕਮਲਾਪਾਤ, ਪਤਿਪਰਮੇਸ਼ਵਰ ਵੇਖ ਵਖਾਇੰਦਾ। ਬ੍ਰਹਮ ਲੇਖਾ ਜਾਣੇ ਆਪਣੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਇੰਦਾ। ਨਿਰਗੁਣ ਸਤਿਗੁਰ ਵੇਖੇ ਖੇਲ ਤਮਾਸ਼, ਖ਼ਾਲਕ ਆਪਣਾ ਫੇਰਾ ਪਾਇੰਦਾ। ਲੱਖ ਚੁਰਾਸੀ ਵਿਚੋਂ ਭਗਤ ਲੱਭੇ ਸਚ ਜਮਾਤ, ਜਿਨ੍ਹਾਂ ਅੱਖਰ ਇਕ ਪੜ੍ਹਾਇੰਦਾ। ਲੇਖਾ ਚੁੱਕੇ ਕਲਮ ਦਵਾਤ, ਕਾਗ਼ਜ਼ ਸ਼ਾਹੀ ਨਾ ਵੰਡ ਵੰਡਾਇੰਦਾ । ਅੰਤਰ ਆਤਮ ਦੇ ਕੇ ਦਾਤ, ਵਸਤ ਅਮੋਲਕ ਝੋਲੀ ਪਾਇੰਦਾ। ਸਚ ਸੁਨੇਹੜਾ ਜਾਏ ਆਖ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਸਾਚਾ ਮੰਤਰ ਦੱਸੇ ਪਾਠ, ਪੂਜਾ ਸਿਮਰਨ ਇਕੋ ਵਾਰ ਸਮਝਾਇੰਦਾ। ਸਚ ਸਰੋਵਰ ਤੀਰਥ ਨੁਹਾਏ ਤਾਟ, ਜਲ ਧਾਰਾ ਇਕ ਵਹਾਇੰਦਾ। ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਸੁਣਾਏ ਰਾਗ, ਰਾਗ ਰਾਗਣੀ ਨੈਣ ਸ਼ਰਮਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਕਰੇ ਤਿਆਗ, ਨਾਤਾ ਸਚ ਸੁੱਚ ਆਪ ਬਧਾਇੰਦਾ। ਜੂਠ ਝੂਠ ਕੂੜੀ ਬੁੱਧੀ ਰਹੇ ਨਾ ਕਾਗ, ਕਾਗ ਹੰਸ ਰੂਪ ਵਟਾਇੰਦਾ। ਤ੍ਰੈਗੁਣ ਮਾਇਆ ਡੱਸੇ ਨਾ ਡੱਸਣੀ ਨਾਗ, ਸ਼ਬਦ ਖੰਡਾ ਹੱਥ ਫੜਾਇੰਦਾ। ਬਿਰਹੋਂ ਵਿਛੋੜੇ ਅੰਦਰ ਉਪਜੇ ਇਕ ਵੈਰਾਗ, ਗੁਰਮੁਖ ਵੈਰਾਗੀ ਸੱਚਾ ਨਜ਼ਰੀ ਆਇੰਦਾ। ਜਿਸ ਦੀ ਸੋਈ ਸੁਰਤੀ ਗਈ ਜਾਗ, ਸੋ ਜਾਗਰਤ ਦਿਸ਼ਾ ਭਗਵਨ ਆਪਣੇ ਦਰਸ਼ਨ ਪਾਇੰਦਾ। ਦੁਰਮਤ ਮੈਲ ਧੋਵੇ ਦਾਗ਼, ਕੂੜੀ ਕਿਰਿਆ ਪਰੇ ਹਟਾਇੰਦਾ। ਲੇਖੇ ਲਾਏ ਕਾਇਆ ਮਾਟੀ ਪੰਜ ਤੱਤ ਕਾਇਆ ਹਾਟ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਦਰਸ ਕਰਾਇੰਦਾ।

ਭਗਤ ਦੀਦਾਰ ਕਰੇ ਘਰ ਸਾਚੇ, ਸਚ ਮਿਲੇ ਵਡਿਆਈਆ। ਪ੍ਰੇਮ ਪ੍ਰੀਤੀ ਅੰਦਰ ਰਾਤੇ, ਰੰਗ ਰਤੜਾ ਮਿਲੇ ਮਾਹੀਆ। ਜਿਸ ਦੀ ਬ੍ਰਹਮ ਉਪਜਿਆ ਜ਼ਾਤੇ, ਸੋ ਪਾਰਬ੍ਰਹਮ ਮਿਲਾਈਆ। ਥਿਰ ਘਰ ਵੇਖੇ ਸਾਰੇ ਗਾਥੇ, ਗਹਿਰ ਗੰਭੀਰ ਕਰੇ ਪੜ੍ਹਾਈਆ। ਸਾਚਾ ਨਾਮ ਗੁਰਮੁਖ ਵਿਰਲਾ ਵਾਚੇ, ਹਿਰਦੇ ਹਰਿ ਵਸਾਈਆ। ਲੱਖ ਚੁਰਾਸੀ ਭਾਂਡੇ ਕਾਚੇ, ਤੱਤਵ ਤੱਤ ਕਰੇ ਲੜਾਈਆ। ਸੰਤ

ਸੁਹੇਲਾ ਗੁਰੂ ਗੁਰ ਚੇਲਾ ਵਿਰਲਾ ਵੜੇ ਸਤਿਗੁਰ ਹਾਤੇ, ਚਾਰ ਦਿਵਾਰੀ ਨਜ਼ਰ ਕੋਇ ਨਾ ਆਈਆ। ਕਰ ਬੰਦਨਾ ਤੂੰ ਮੇਰਾ ਮੈਂ ਤੇਰਾ ਸਾਚਾ ਸ਼ਬਦ ਇਕੋ ਆਖੇ, ਆਖਰ ਆਪਣਾ ਆਪ ਤਜਾਈਆ। ਪਤਿਪਰਮੇਸ਼ਵਰ ਸਾਹਿਬ ਸਤਿਗੁਰ ਪਤ ਆਪ ਰਾਖੇ, ਸਿਰ ਆਪਣਾ ਹੱਥ ਟਿਕਾਈਆ। ਜਨਮ ਜਨਮ ਦੇ ਪੂਰੇ ਕਰੇ ਘਾਟੇ, ਵਸਤ ਅਮੋਲਕ ਨਾਮ ਝੋਲੀ ਪਾਈਆ। ਅੰਤਮ ਮੰਜ਼ਲ ਰਹੇ ਨਾ ਅਧਵਾਟੇ, ਰਾਹ ਵਿਚ ਨਾ ਕੋਇ ਅਟਕਾਈਆ। ਜਨ ਭਗਤ ਵਿਸ਼ਨ ਬ੍ਰਹਮਾ ਸ਼ਿਵ ਟੇਕਣ ਮਾਥੇ, ਦੋਏ ਜੋੜ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਤੇਰੀ ਖੇਲ ਪੁਰਖ ਸਮਰਾਥੇ, ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੀਦਾਰ ਦਏ ਜਣਾਈਆ।

ਪ੍ਰਭ ਦੀਦਾਰ ਸੱਚਾ ਦਰਦ, ਹਰਿ ਦਰਦੀਆ ਦਰਦ ਵੰਡਾਇੰਦਾ। ਸੋ ਗੁਰਮੁਖ ਜੋਧਾ ਸੂਰਬੀਰ ਮਰਦ, ਮਰਦ ਮਰਦਾਨਾ ਆਪਣੇ ਨਾਲ ਮਿਲਾਇੰਦਾ। ਕੂੜੀ ਕਿਰਿਆ ਕਲਜੁਗ ਦੇਵੇ ਵਰਜ, ਮਾਇਆ ਮਮਤਾ ਮੋਹ ਚੁਕਾਇੰਦਾ। ਮਾਣਸ ਜਨਮ ਪੁੱਠੀ ਕਦੇ ਨਾ ਪਵੇ ਨਰਦ, ਹਾਰ ਜਿੱਤ ਵਿਚ ਪਰਗਟਾਇੰਦਾ। ਜਨ ਭਗਤਾਂ ਪਿੱਛੇ ਪੂਰਾ ਕਰੇ ਫ਼ਰਜ਼, ਨਿਰਗੁਣ ਸਰਗੁਣ ਹੋ ਕੇ ਫੇਰਾ ਪਾਇੰਦਾ। ਇਹੋ ਖੇਲ ਸਦਾ ਅਸਚਰਜ, ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਨਮੁਖ ਆਪਣਾ ਰੂਪ ਦਰਸਾਇੰਦਾ।

ਜਨ ਭਗਤ ਦੀਦਾਰ ਕਰੇ ਪ੍ਰਭ ਏਕਾ, ਪੁਰਖ ਅਕਾਲ ਇਕੋ ਨਜ਼ਰੀ ਆਈਆ । ਜੁਗ ਚੌਕੜੀ ਜਿਸ ਦੀ ਟੇਕਾ, ਦੋ ਜਹਾਨ ਸੀਸ ਨਿਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਦਾ ਲੇਖਾ, ਕਲਮ ਸ਼ਾਹੀ ਮਿਲੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਬਣ ਕੇ ਆਉਂਦੇ ਰਹੇ ਨੇਤਾ, ਨਿਜ ਨੇਤਰ ਦਰਸ਼ਨ ਪਾਈਆ। ਸੋ ਸਾਹਿਬ ਸੁਵਾਮੀ ਅੰਤਰਜਾਮੀ ਜਨ ਭਗਤਾਂ ਪਿੱਛੇ ਜੁਗ ਜੁਗ ਧਾਰੇ ਭੇਖਾ, ਨਿਰਗੁਣ ਸਰਗੁਣ ਭੇਸ ਵਟਾਈਆ। ਕਲਜੁਗ ਅੰਤ ਪੂਰਬ ਭੁੱਲਿਆ ਅਜੇ ਨਾ ਚੇਤਾ, ਚੇਤਨ ਹੋ ਕੇ ਰਿਹਾ ਜਗਾਈਆ। ਸੰਤ ਸੁਹੇਲਾ ਸਾਚਾ ਬੇਟਾ, ਪਿਤਾ ਪੂਤ ਗੋਦ ਉਠਾਈਆ। ਸਤਿਗੁਰ ਬਣ ਕੇ ਖੇਵਟ ਖੇਟਾ, ਬੇੜਾ ਆਪਣੇ ਕੰਧ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਜਿਨ੍ਹਾਂ ਦਰਸਾਈਆ।

ਸਚ ਦੀਦਾਰ ਜਿਨ੍ਹਾਂ ਜਗ ਪਾਇਆ, ਅੰਤਰ ਵੱਜੀ ਨਾਮ ਵਧਾਈਆ। ਤ੍ਰੈਗੁਣ ਮਾਇਆ ਪੜਦਾ ਲਾਹਿਆ, ਪੰਜ ਤੱਤ ਨਾ ਕਰੇ ਲੜਾਈਆ ਹਉਮੇ ਹੰਗਤਾ ਰੋਗ ਗਵਾਇਆ, ਮਾਇਆ ਮਮਤਾ ਪਰੇ ਹਟਾਈਆ। ਸਾਚਾ ਮੰਗਤਾ ਬਣ ਕੇ ਦਰ ਤੇ ਆਇਆ, ਖ਼ਾਲੀ ਝੋਲੀ ਲਏ ਭਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਸੁਵਾਮੀ ਅੰਤਰਜਾਮੀ ਸਾਚੀ ਬਣਤਾ ਦਏ ਬਣਾਇਆ, ਘੜਨ ਭੰਨਣਹਾਰ ਇਕ ਅਖਵਾਈਆ। ਸੁਰਤ ਸਵਾਣੀ ਸ਼ਬਦ ਹਾਣੀ ਧੁਰ ਦਾ ਕੰਤਾ ਦਏ ਮਿਲਾਇਆ, ਆਤਮ ਸੇਜਾ ਸੋਭਾ ਪਾਈਆ। ਮੰਗਲ ਗੀਤ ਰਾਗ ਅਗੰਮੀ ਇਕ ਸੁਣਾਇਆ, ਕਾਇਆ ਠਾਂਡੀ ਸੀਤ ਕਰਾਈਆ। ਤ੍ਰੈਗੁਣ ਅਗਨੀ ਤੱਤ ਨਾ ਕੋਇ ਜਲਾਇਆ, ਏਥੇ ਓਥੇ ਹੋਏ ਸਹਾਈਆ। ਲੱਖ ਚੁਰਾਸੀ ਪੰਧ ਮੁਕਾਇਆ, ਜਮ ਕੀ ਫਾਂਸੀ ਦਏ ਤੁੜਾਈਆ। ਮਾਤ ਗਰਭ ਨਾ ਡੇਰਾ ਲਾਇਆ, ਦਸ ਦਸ ਮਾਸ ਨਾ ਅਗਨ ਤਪਾਈਆ। ਕੁੰਭੀ ਨਰਕ ਨਾ ਕੋਇ ਭੁਵਾਇਆ,

ਚਿਤਰ ਗੁਪਤ ਨਾ ਲੇਖ ਵਖਾਈਆ। ਰਾਏ ਧਰਮ ਨਾ ਦਏ ਸਜ਼ਾਇਆ, ਲਾੜੀ ਮੌਤ ਨਾ ਅੰਤ ਪਰਨਾਈਆ। ਜਿਨ੍ਹਾਂ ਸਾਹਿਬ ਸਤਿਗੁਰ ਸੱਚੇ ਦਰਸ਼ਨ ਪਾਇਆ, ਏਥੇ ਓਥੇ ਦੋ ਜਹਾਨ ਸਚਖੰਡ ਦਵਾਰੇ ਵੱਜੇ ਇਕ ਵਧਾਈਆ। ਦੀਦਾਰ ਕੀਤਾ ਜਿਸ ਪੁਰਖ ਅਗੰਮ, ਅਗੰਮੜੀ ਖੇਲ ਕਰਾਇੰਦਾ। ਲੇਖੇ ਲਾਵੇ ਪਵਣ ਸਵਾਸੀ ਦਮ, ਸਾਹ ਸਾਹ ਖੋਜ ਖੁਜਾਇੰਦਾ। ਲਹਿਣਾ ਦੇਣਾ ਚੁਕਾਏ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਢੇਰਾ ਢਾਇੰਦਾ। ਸਾਚਾ ਬੇੜਾ ਦੇਵੇ ਬੰਨ੍ਹ, ਸ਼ੌਹ ਦਰਿਆ ਨਾ ਕੋਇ ਰੁੜ੍ਹਾਇੰਦਾ। ਭਗਤ ਭਗਵਾਨ ਚਾੜ੍ਹੇ ਚੰਨ, ਚੰਦ ਚਾਂਦਨਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਦਾਰ ਇਕੋ ਇਕ ਕਰਾਇੰਦਾ। ਸਚ ਦੀਦਾਰ ਜਗਤ ਜੁਗ ਕਰਨਾ, ਸਤਿਗੁਰ ਦੇਵਣਹਾਰ ਵਡਿਆਈਆ। ਗੁਰਮੁਖ ਖੁਲ੍ਹੇ ਹਰਨਾ ਫਰਨਾ, ਘਰ ਬੈਠਿਆਂ ਦੋ ਜਹਾਨ ਵਾਲੀ ਨਜ਼ਰੀ ਆਈਆ। ਅੰਤਮ ਚੁੱਕੇ ਮਰਨਾ ਡਰਨਾ, ਆਵਣ ਜਾਵਣ ਰਹਿਣ ਨਾ ਪਾਈਆ । ਲੇਖਾ ਮੁੱਕੇ ਵਰਨਾਂ ਬਰਨਾਂ, ਚਾਰ ਅਠਾਰਾਂ ਨਾ ਕੋਇ ਲੜਾਈਆ। ਪਰਮ ਪੁਰਖ ਦੀ ਸਾਚੀ ਸਰਨਾ, ਸਰਨਗਤ ਇਕ ਸਮਝਾਈਆ। ਪੱਲੂ ਪਰਮਾਤਮ ਇਕੋ ਫੜਨਾ, ਜੋ ਤੁਟੀ ਗੰਢ ਬੰਧਾਈਆ। ਸਾਚੀ ਮੰਜ਼ਲ ਪੌੜੇ ਚੜ੍ਹਨਾ, ਅਧ ਵਿਚਕਾਰ ਨਾ ਕੋਇ ਅਟਕਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਇਕੋ ਪੜ੍ਹਨਾ, ਸੋਹੰ ਰਾਗ ਅਲਾਈਆ। ਸਚ ਦਵਾਰੇ ਸਾਚੇ ਵੜਨਾ, ਜਿਸ ਘਰ ਬੈਠਾ ਬੇਪਰਵਾਹੀਆ । ਨੇਤਰ ਲੋਚਣ ਨੈਣ ਬਿਨਾ ਦਰਸ਼ਨ ਕਰਨਾ, ਜੋਤੀ ਜੋਤ ਜੋਤ ਡਗਮਗਾਈਆ । ਉਸ ਸਾਹਿਬ ਦੀ ਸਰਨੀ ਪੜਨਾ, ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਸਮਝ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੀਦਾਰ ਦਏ ਵਖਾਈਆ।

ਦਰਸ ਦੀਦਾਰ ਜੋ ਜਨ ਕਰਦਾ, ਸਚ ਦਵਾਰੇ ਸੀਸ ਨਿਵਾਈਆ। ਆਦਿ ਜੁਗਾਦਿ ਕਦੇ ਨਾ ਮਰਦਾ, ਜੁਗ ਚੌਕੜੀ ਦੇਵੇ ਨਾ ਕੋਇ ਸਜ਼ਾਈਆ। ਨਿਰਭੌ ਹੋ ਕਦੇ ਨਾ ਡਰਦਾ, ਭੌ ਸੀਸ ਨਾ ਕੋਇ ਰਖਾਈਆ। ਦੂਜੇ ਦਰ ਨਾ ਹੋਵੇ ਬਰਦਾ, ਪੁਰਖ ਅਕਾਲ ਮੰਨੇ ਇਕੋ ਬੇਪਰਵਾਹੀਆ। ਲੱਖ ਚੁਰਾਸੀ ਕੋਲੋਂ ਕਦੇ ਨਾ ਹਰਦਾ, ਜਿੱਤ ਆਪਣੀ ਗੰਢ ਬੰਧਾਈਆ। ਮੰਜ਼ਲ ਇਕ ਅਗੰਮੀ ਚੜ੍ਹਦਾ, ਜਿਸ ਦਾ ਰਹਿਬਰ ਨੂਰ ਖ਼ੁਦਾਈਆ। ਕਲਮਾ ਮਹਿਬੂਬ ਇਕੋ ਪੜ੍ਹਦਾ, ਮੁਹੱਬਤ ਜਿਸ ਦੇ ਨਾਲ ਰਖਾਈਆ। ਦਰਗਾਹ ਸਾਚੀ ਵੜਦਾ, ਮੁਕਾਮੇ ਹਕ ਸੋਭਾ ਪਾਈਆ। ਜਿਥੇ ਨੂਰ ਪਰਕਾਸ਼ ਇਕੋ ਕਰਦਾ, ਤਖ਼ਤ ਬਤਖ਼ਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਦਏ ਵਖਾਈਆ।

ਸਚ ਦੀਦਾਰ ਤੇਰਾ ਪ੍ਰਭ ਯਾਰ, ਇਕੋ ਇਕ ਨਜ਼ਰੀ ਆਈਆ। ਜਿਸ ਦੇ ਨਾਲ ਅਗੰਮੀ ਕਰੀਏ ਗੁਫ਼ਤਾਰ, ਬਾਤਨ ਵੇਖ ਖ਼ੁਸ਼ੀ ਮਨਾਈਆ। ਨਾ ਕੋਈ ਤਬਲਾ ਤੰਦ ਦਿਸੇ ਸਤਾਰ, ਸਾਰੰਗ ਹੱਥ ਨਾ ਕੋਇ ਉਠਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਬੋਲੇ ਜੈਕਾਰ, ਰਾਗ ਰਾਗਨੀ ਨਾ ਕੋਇ ਵਡਿਆਈਆ। ਸਚ ਮਹਿਰਾਬੇ ਵਡ ਨਵਾਬੇ ਤੇਰਾ ਦਰਸ ਅਪਾਰ, ਜਲਵਾਗਰ ਤੇਰੀ ਰੁਸ਼ਨਾਈਆ। ਤੂੰ ਪਰਵਰਦਿਗਾਰ, ਮਿਹਰਵਾਨ ਬੇਪਰਵਾਹੀਆ। ਮੈਂ ਤੇਰੇ ਕਰਕੇ ਦਰਸ ਦੀਦਾਰ, ਤੇਰਾ ਹੁਜਰਾ ਦਿਤਾ ਸੁਹਾਈਆ। ਪੀਰ ਪੈਗ਼ੰਬਰ ਦੇਖਣ ਨਜ਼ਰ ਉਠਲ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਚੌਦਾਂ ਤਬਕ ਹੋਏ ਹੈਰਾਨ, ਹੈਰਾਨੀ ਸਭ ਦੇ ਉਤੇ ਛਾਈਆ। ਇਹ

ਕੀ ਖੇਲ ਕਰੇ ਭਗਵਾਨ, ਜਨ ਭਗਤਾਂ ਦਏ ਵਡਿਆਈਆ। ਕਲਜੁਗ ਸਿੱਧਾ ਮਿਲਿਆ ਆਣ, ਸਾਡੀ ਲੋੜ ਰਹੇ ਨਾ ਰਾਈਆ। ਮਸਲਾ ਪੜ੍ਹਿਆ ਨਾ ਕੋਈ ਕੁਰਾਨ, ਕਾਇਆ ਕਾਅਬਾ ਖੋਜ ਖੁਜਾਈਆ। ਨਜ਼ਰੀ ਆਇਆ ਇਕ ਅਮਾਮ, ਜੋ ਪੈਗ਼ਾਮ ਰਿਹਾ ਸੁਣਾਈਆ। ਉਸਦਾ ਵੇਖ ਕੇ ਸਚ ਨਿਸ਼ਾਨ, ਮੁਰਸ਼ਦ ਮੁਰੀਦ ਦੋਵੇਂ ਖ਼ੁਸ਼ੀ ਮਨਾਈਆ। ਸਾਚੀ ਮੰਜ਼ਲ ਹੋਈ ਆਸਾਨ, ਪਾਂਧੀ ਬਣਕੇ ਪੰਧ ਮੁਕਾਈਆ। ਅਲਫ਼ ਯੇ ਰਿਹਾ ਨਾ ਕੋਈ ਗਾਨ, ਬਿਨ ਹਰਫ਼ੋਂ ਕਰੇ ਪੜ੍ਹਾਈਆ । ਤੁਆਰਫ਼ ਦੱਸੇ ਨਾ ਕੋਈ ਜਹਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਭਗਤਾਂ ਮਿਲਿਆ ਭਗਵਨ ਆਣ, ਭਾਂਡਾ ਭਰਮ ਭਾਉ ਭੰਨਾਈਆ। ਦਾਤਾ ਦਾਨੀ ਗੁਣ ਨਿਧਾਨ, ਦਇਆਵੰਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੀਦਾਰ ਦਏ ਕਰਾਈਆ। ਕਰ ਦੀਦਾਰ ਹੋਵੇ ਜਨ ਖ਼ੁਸ਼, ਖ਼ੁਸ਼ੀਆਂ ਨਾਲ ਸੁਣਾਈਆ। ਸੁਨ ਸਮਾਧੀ ਅੰਦਰ ਹੋ ਕੇ ਚੁੱਪ, ਆਪਣਾ ਆਪ ਗਵਾਈਆ। ਸੁਖ ਲਏ ਪਿਤਾ ਦੀ ਗੋਦੀ ਬਹਿਕੇ ਪੁੱਤ, ਦੁੱਖ ਨਜ਼ਰ ਕੋਇ ਨਾ ਆਈਆ। ਜਨਨੀ ਸੋਹੇ ਸਾਚੀ ਕੁੱਖ, ਲੋਕਮਾਤ ਵੱਜੇ ਵਧਾਈਆ। ਮਿਹਰਵਾਨ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਆਪ ਕਰਾਈਆ। ਤਨ ਸੁਹੰਜਣੀ ਮੌਲੇ ਰੁੱਤ, ਰੁੱਤ ਰੁਤੜੀ ਨਾਲ ਮਹਿਕਾਈਆ। ਜਨ ਭਗਤਾਂ ਭਗਵਨ ਲਏ ਪੁੱਛ, ਨਿਤ ਨਵਿਤ ਵੇਸ ਵਟਾਈਆ। ਜੇ ਕਿਸੇ ਦੇ ਕੋਲ ਨਹੀਂ ਕੁਛ, ਨਾਮ ਪਦਾਰਥ ਝੋਲੀ ਪਾਈਆ। ਨਿਰਗੁਣ ਹੋ ਕੇ ਅੰਦਰੋਂ ਪਏ ਉਠ, ਸ਼ਬਦੀ ਡੰਕ ਵਜਾਈਆ। ਜੋਤੀ ਜਾਤਾ ਹੋ ਕੇ ਜਾਏ ਤੁੱਠ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਉਜਲ ਕਰਕੇ ਮਾਤ ਕੁੱਖ, ਮੁਖੜਾ ਦਏ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਚਾਈਂ ਚਾਈਂਆ।

ਭਗਤ ਸੁਹੇਲਾ ਠਾਂਡਾ ਮੀਤਾ, ਭਗਵਨ ਇਕੋ ਇਕ ਅਖਵਾਇੰਦਾ। ਆਦਿ ਜੁਗਾਦੀ ਜੁਗ ਚੌਕੜੀ ਜਿਸ ਦੀ ਉਡੀਕਾ, ਨਿਰਗੁਣ ਸਰਗੁਣ ਵੇਸ ਵਟਾਇੰਦਾ । ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਜਿਸ ਦੀ ਸਾਚੀ ਦਿਸੇ ਹਦੀਸਾ, ਹਜ਼ਰਤ ਹੋ ਕੇ ਆਪ ਪੜ੍ਹਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜੋ ਪਰਖਣਹਾਰਾ ਨੀਤਾ, ਘਟ ਘਟ ਅੰਦਰ ਵੇਖ ਵਖਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਜੋ ਖਾਲੀ ਕਰਨਹਾਰਾ ਖੀਸਾ, ਸ਼ਾਹੋ ਖ਼ਾਕ ਬਣਾਇੰਦਾ। ਜੋ ਦੇਵਣਹਾਰਾ ਮਾਣ ਊਚਾਂ ਨੀਚਾਂ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਸੋ ਜੁਗ ਜੁਗ ਜਨ ਭਗਤਾਂ ਅੰਦਰ ਲੰਘੇ ਦਹਿਲੀਜ਼ਾ, ਦਲੀਲਾਂ ਵਿਚ ਹੱਥ ਕਿਸੇ ਨਾ ਆਇੰਦਾ । ਵੇਖਣ ਵਾਲਾ ਨੀਕਨ ਨੀਕਾ, ਨੇਰਨ ਨੇਰਾ ਖੇਲ ਖਿਲਾਇੰਦਾ। ਭੇਵ ਅਭੇਦ ਜਾਣੇ ਜੀਵ ਜੀ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ।

ਪ੍ਰਭ ਦੀਦਾਰ ਕਰੇ ਬੇਹਾਲ, ਸੁਰਤੀ ਜਗਤ ਸੁਰਤ ਰਹਿਣ ਨਾ ਪਾਈਆ। ਜਨ ਭਗਤ ਆਪਣਾ ਆਪ ਨਾ ਸਕੇ ਸੰਭਾਲ, ਮਨ ਮਤ ਬੁਧ ਚਲੇ ਨਾ ਕੋਈ ਚਤਰਾਈਆ। ਆਪਣੀ ਛੱਡ ਕੇ ਪਿਛਲੀ ਘਾਲ, ਅਗਲਾ ਲੇਖਾ ਸਤਿਗੁਰ ਹੱਥ ਫੜਾਈਆ। ਤੂੰ ਨਿਰਗੁਣ ਦਾਤਾ ਚਲਣਾ ਮੇਰੇ ਨਾਲ, ਸੋਹਣਾ ਸੰਗ ਬਣਾਈਆ। ਮੈਂ ਵੇਖਾਂ ਤੇਰੀ ਧਰਮਸਾਲ, ਜਿਸ ਘਰ ਬੈਠਾ ਡੇਰਾ ਲਾਈਆ। ਜਿਥੇ ਪੋਹ ਨਾ ਸਕੇ ਕਾਲ, ਮਹਾਂਕਾਲ ਨਾ ਕੋਈ ਚਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸੰਗ ਨਿਭਾਈਆ।

ਕਰ ਦੀਦਾਰ ਹੋਏ ਬੇਹੋਸ਼, ਹੋਸ਼ ਜਗਤ ਰਹਿਣ ਨਾ ਪਾਈਆ। ਉਥੇ ਸਮਝ ਨਾ ਕੋਈ ਸੋਚ, ਸੋਚ ਸਮਝ ਸਕੇ ਕੋਈ ਨਾ ਰਾਈਆ। ਕੰਮ ਕਰੇ ਨਾ ਨੇਤਰ ਲੋਚ, ਅੱਖੀਆਂ ਅੱਖ ਨਾ ਕੋਇ ਮਿਲਾਈਆ। ਦੀਵਾਰਾਂ ਦਿਸੇ ਨਾ ਕਿਲ੍ਹਾ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ। ਇਕੋ ਦੀਪ ਜਲੇ ਨਿਰਮਲ ਜੋਤ, ਤੇਲ ਬਾਤੀ ਨਾ ਕੋਇ ਟਿਕਾਈਆ। ਸ਼ਬਦ ਨਾਦ ਧੁਨ ਵਜੇ ਅਗੰਮੀ ਚੋਟ, ਡੰਕਾ ਡੌਰੂ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦਰਸ ਦਏ ਕਰਾਈਆ।

ਜਨ ਭਗਤ ਦਰਸ ਦੀਦਾਰ ਕਰੇ ਵਿਚੋਂ ਪੜਦਾ, ਪੜਦਾ ਉਹਲਾ ਆਪ ਉਠਾਈਆ। ਸਤਿਗੁਰ ਠੰਡਾ ਠਾਰ ਕਰੇ ਸੜਦਾ, ਸੜਦਾ ਅਗਨੀ ਅੱਗ ਲਏ ਬਚਾਈਆ। ਭੇਵ ਖੁਲ੍ਹਾਏ ਆਪਣੇ ਘਰ ਦਾ, ਘਰ ਵਿਚ ਘਰ ਦਏ ਸਮਝਾਈਆ । ਜਿਥੇ ਦੀਪ ਇਕੋ ਬਲਦਾ, ਇਕੋ ਨੂਰ ਹੋਵੇ ਰੁਸ਼ਨਾਈਆ। ਓਥੇ ਖੇਲ ਅਛਲ ਛਲ ਦਾ, ਦੂਜਾ ਰਹਿਣ ਕੋਇ ਨਾ ਪਾਈਆ। ਜੋ ਆਤਮ ਸੇਜਾ ਮੱਲਦਾ, ਪਰਮਾਤਮ ਹੋ ਕੇ ਵੇਖ ਵਖਾਈਆ। ਜੋ ਜੋਤੀ ਧਾਰ ਰਲਦਾ, ਸ਼ਬਦੀ ਡੰਕ ਸ਼ਨਵਾਈਆ। ਜੋ ਖੇਲ ਖੇਲੇ ਮਹੱਲ ਅਟੱਲ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ।

ਕਰਿਆ ਦੀਦਾਰ ਹਰਿ ਸਤਿਗੁਰ ਠਾਕਰ, ਜਿਸ ਠੋਕਰ ਨਾਮ ਲਗਾਈਆ। ਲੇਖਾ ਚੁੱਕਿਆ ਕਾਇਆ ਗਾਗਰ, ਗਹਿਰ ਗੰਭੀਰ ਨਜ਼ਰੀ ਆਈਆ। ਸਚ ਦਵਾਰੇ ਮਿਲਿਆ ਆਦਰ, ਹਰਿ ਜੂ ਆ ਦਰਸ਼ਨ ਇਕੋ ਦਿਤਾ ਵਖਾਈਆ। ਜਨਮ ਕਰਮ ਦਾ ਹੋਇਆ ਆਦਲ, ਅਦਲੀ ਇਕੋ ਬੇਪਰਵਾਹੀਆ। ਅੰਦਰੋਂ ਬਾਹਰੋਂ ਦਿਤਾ ਬਦਲ, ਬਦਲਾ ਪਿਛਲਾ ਦਿਤਾ ਚੁਕਾਈਆ। ਸਚ ਵਖਾਈ ਉਹ ਮੰਜ਼ਲ, ਜੋ ਕਬੀਰ ਗਿਆ ਸਾਲਾਹੀਆ। ਨੇਤਰ ਪਾ ਕੇ ਨਾਮ ਕੱਜਲ, ਕਜੀਆ ਕੂੜਾ ਦਿਤਾ ਮਿਟਾਈਆ। ਅੰਤਮ ਨੇੜ ਨਾ ਆਵੇ ਅਜ਼ਲ, ਲੇਖਾ ਲੇਖੇ ਲਿਆ ਪਾਈਆ। ਰਹਿਮਤ ਕਰ ਕੇ ਕਰੇ ਫ਼ਜ਼ਲ, ਫ਼ੈਸਲਾ ਇਕੋ ਹਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਦ ਈਦ ਚੰਦ ਰੁਸ਼ਨਾਈਆ।

ਕਰ ਦੀਦਾਰ ਹੋਇਆ ਘਰ ਚਾਨਣ, ਚਮਕੀਲਾ ਨੂਰ ਅਲਾਈਆ। ਪੜਦਾ ਲਾਹਿਆ ਸਾਚੇ ਰਾਮਨ, ਰਮਈਆ ਮਿਲਿਆ ਬੇਪਰਵਾਹੀਆ। ਦਰਸ ਪਾਇਆ ਧੁਰ ਦੇ ਕਾਹਨਣ, ਜਿਸ ਬੰਸਰੀ ਨਾਮ ਸੁਣਾਈਆ। ਕਲਮਾ ਸੁਣਿਆ ਸਚ ਅਮਾਮਣ, ਜਿਸ ਕਾਇਨਾਤ ਦਿਤੀ ਵਡਿਆਈਆ। ਨਾਮ ਸਤਿ ਜਾਣਿਆ ਗਾਨਣ, ਨਾਨਕ ਨਿਰਗੁਣ ਸਰਗੁਣ ਰਾਗ ਅਲਾਹੀਆ। ਗੋਬਿੰਦ ਡੰਕਾ ਸੁਣਿਆ ਦੋ ਜਹਾਨਣ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜਨ ਭਗਤਾਂ ਆ ਕੇ ਮਿਲਣ ਸ੍ਰੀ ਭਗਵਾਨਣ, ਜੁਗ ਜੁਗ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਖੇਲ ਕੀਤਾ ਮਹਾਨਣ, ਮਹਿਮਾ ਕਥ ਸਕੇ ਨਾ ਕੋਇ ਦ੍ਰਿੜਾਈਆ। ਕਿਰਪਾ ਕਰ ਗੁਣ ਨਿਧਾਨਣ, ਜਗਤ ਨਿਧਾਨੇ ਲਏ ਜਗਾਈਆ। ਸ਼ਬਦ ਨਿਰਾਲਾ ਮਾਰ ਕੇ ਬਾਨਣ, ਤੀਰ ਅਣਿਆਲਾ ਇਕ ਵਖਾਈਆ। ਨਾਮ ਸੁਣਾ ਕੇ ਸਾਚੇ ਕਾਨਣ, ਕੂੜੀ ਕਿਰਿਆ ਦਿਤੀ ਗਵਾਈਆ। ਦਾਮਨਗੀਰ ਹੋ ਕੇ ਪਕੜਿਆ ਦਾਮਨ, ਦਸਤ ਆਪਣੇ ਨਾਲ ਮਿਲਾਈਆ। ਘਰ ਸਾਚੇ ਆ ਕੇ ਬਣਿਆ ਜ਼ਾਮਨ, ਧੁਰ ਦੀ ਜ਼ਾਮਨੀ ਦਏ ਜਣਾਈਆ। ਭਗਤ ਭਗਵਾਨ ਦਰਸ ਕਰਨ ਆਹਮਣੋ ਸਾਹਮਣ, ਪੜਦਾ ਨਜ਼ਰ ਕੋਇ ਨਾ ਆਈਆ। ਜਿਸ ਦਾ ਭੇਵ

ਕੋਇ ਨਾ ਪਾਵੇ ਸ਼ੂਦਰ ਵੈਸ਼ ਸ਼ੱਤਰੀ ਬ੍ਰਾਹਮਣ, ਪਾਰਬ੍ਰਹਮ ਪ੍ਰਭ ਆਪਣਾ ਖੇਲ ਵਖਾਈਆ। ਸਤਿ ਧਰਮ ਝੁਲਾ ਨਿਸ਼ਾਨਣ, ਨਿਸ਼ਾਨਾ ਇਕੋ ਇਕ ਦ੍ਰਿੜਾਈਆ। ਚਾਰ ਵਰਨ ਜਿਸ ਨੂੰ ਮਾਨਣ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਸੋ ਖੇਲ ਕਰੇ ਨੌਜਵਾਨਣ, ਬਿਰਧ ਬਾਲ ਨਾ ਰੂਪ ਜਣਾਈਆ। ਜਨ ਭਗਤਾਂ ਆਇਆ ਆਪ ਪਹਿਚਾਨਣ, ਨਿਰਾਕਾਰ ਵੇਸ ਵਟਾਈਆ। ਗੁਰਮੁਖਾਂ ਵਿਚੋਂ ਗੁਰਮੁਖ ਲਾਲਣ, ਲਾਲ ਰੰਗੀਲਾ ਮੋਹਣ ਮਾਧੋ ਆਪਣੇ ਰੰਗ ਰੰਗਾਈਆ। ਜਿਸ ਨੂੰ ਜੂਹਾਂ ਜੰਗਲਾਂ ਉਜਾੜਾਂ ਵਿਚ ਚੜ੍ਹਦੇ ਭਾਲਣ, ਟਿੱਲੇ ਪਰਬਤ ਸਮੁੰਦ ਸਾਗਰ ਡੂੰਘੀ ਖਾਰੀ ਦੇਖਣ ਚਾਈਂ ਚਾਈਂਆ । ਸੋ ਸਾਹਿਬ ਕਰਤਾ ਦੀਨ ਦਿਆਲ ਆਇਆ ਆਨਨ ਫ਼ਾਨਨ, ਨਿਰਵੈਰ ਨਿਰਾਕਾਰ ਆਪਣਾ ਫੇਰਾ ਪਾਈਆ। ਗੁਰਮੁਖ ਬਣਾਏ ਚਤਰ ਸੁਘੜ ਸੁਜਾਨਣ, ਮੂਰਖ ਮੂੜ੍ਹੇ ਲਏ ਤਰਾਈਆ। ਸਚ ਦਵਾਰੇ ਸੁਖ ਸੱਚਾ ਮਾਨਣ, ਸਚਖੰਡ ਮਿਲੇ ਮਾਣ ਵਡਿਆਈਆ। ਅੱਠੇ ਪਹਿਰ ਦਿਵਸ ਰੈਣ ਘੜੀ ਪਲ ਵਾਰ ਥਿਤ ਦਰਸ ਕਰਨ ਭਗਵਾਨਣ, ਦੂਜਾ ਇਸ਼ਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਦਰ ਇਕ ਵਖਾਈਆ। ਕਰ ਦੀਦਾਰ ਘਰ ਸਚ ਵਸੇਰਾ, ਵਸਲ ਇਕੋ ਇਕ ਜਣਾਇੰਦਾ । ਮਹਿਬੂਬ ਮਿਲਿਆ ਹੋਏ ਚਾਉ ਘਨੇਰਾ, ਅਰੂਜ ਸਾਚਾ ਸੋਭਾ ਪਾਇੰਦਾ। ਕੂੜੀ ਕਿਰਿਆ ਰਹੇ ਕੋਈ ਨਾ ਡੇਰਾ, ਝਗੜਾ ਦੀਨ ਮਜ਼੍ਹਬ ਨਾ ਕੋਇ ਜਣਾਇੰਦਾ । ਭਗਤ ਭਗਵਾਨ ਦਾ ਖੁੱਲ੍ਹਾ ਵੇਹੜਾ, ਜ਼ਾਤ ਪਾਤ ਵਿਚ ਕਦੇ ਨਾ ਆਇੰਦਾ। ਇਕੋ ਨਾਤਾ ਜੋੜ ਕੇ ਤੇਰਾ ਮੇਰਾ, ਆਦਿ ਜੁਗਾਦਿ ਸਦਾ ਸਦ ਸੋਹੰ ਰੂਪ ਸਮਾਇੰਦਾ। ਗੁਰਮੁਖ ਵਸੇ ਕਾਇਆ ਖੇੜਾ, ਕਾਇਆ ਖਿੜਕੀ ਆਪ ਖੁਲ੍ਹਾਇੰਦਾ। ਦੂਰ ਦੁਰਾਡਾ ਨਜ਼ਰੀ ਆਏ ਨੇਰਨ ਨੇਰਾ, ਨਿਜ ਘਰ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦੀਦਾਰ ਇਕ ਵਖਾਇੰਦਾ। ਦਰਸ ਦੀਦਾਰ ਦਏ ਵਖਾਲ, ਵਿਆਖਿਆ ਆਪਣੀ ਨਾਲ ਜਣਾਈਆ। ਕਿਰਪਾ ਕਰ ਦੀਨ ਦਿਆਲ, ਦੀਨਨ ਲਏ ਉਠਾਈਆ। ਕੂੜੀ ਕਿਰਿਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਮੰਦਰ ਸੱਚੀ ਧਰਮਸਾਲ, ਕਾਇਆ ਕਾਅਬਾ ਦਏ ਪਰਗਟਾਈਆ। ਆ ਕੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨਵ ਨੌ ਚਾਰ ਦਾ ਪੂਰਾ ਕਰੇ ਸਵਾਲ, ਮਿਹਰਵਾਨ ਦਇਆ ਕਮਾਈਆ। ਸੰਤ ਸੁਹੇਲੇ ਸੱਜਣ ਭਾਲ, ਗੁਰਮੁਖ ਲਏ ਉਠਾਈਆ । ਉਨ੍ਹਾਂ ਵਿਚੋਂ ਸੋਹਣਾ ਲਾਲ, ਲਾਲ ਸਿੰਘ ਲਾਲ ਨਜ਼ਰੀ ਆਈਆ । ਜਿਸ ਦੀ ਦੇਵਤ ਸੁਰ ਕਰਦੇ ਭਾਲ, ਮੁਨੀ ਮੁਨੀਸ਼ਰ ਖੋਜਣ ਜਾਈਆ। ਜਿਸ ਦਾ ਖਾਣੀ ਬਾਣੀ ਦਏ ਅਹਿਵਾਲ, ਰਾਗਾਂ ਨਾਦਾਂ ਵਿਚ ਸੁਣਾਈਆ। ਸੋ ਖੇਲ ਕਰੇ ਪੁਰਖ ਅਕਾਲ, ਕਰਤਾ ਬੇਪਰਵਾਹੀਆ। ਜਨ ਭਗਤ ਲਏ ਉਠਾਲ, ਸੁਤਿਆਂ ਅੱਖ ਖੁਲ੍ਹਾਈਆ। ਉਠੋ ਗੁਰਮੁਖੋ ਮੇਰੇ ਚਲੋ ਨਾਲ, ਬਣ ਕੇ ਸਚਖੰਡ ਦੇ ਪਾਂਧੀ ਰਾਹੀਆ। ਤੁਹਾਡਾ ਮੇਲਾ ਓਸ ਸ੍ਰੀ ਭਗਵਾਨ, ਜਿਸ ਦੇ ਭਾਣੇ ਅੰਦਰ ਡਰਦਾ ਗੁਰ ਅਵਤਾਰ ਪੀਰ ਪੈਗ਼ੰਬਰ ਸੇਵ ਕਮਾਈਆ। ਓਸ ਦਾ ਝੁੱਲੇ ਸਦਾ ਨਿਸ਼ਾਨ, ਸਚ ਨਿਸ਼ਾਨਾ ਇਕ ਵਖਾਈਆ। ਸੋ ਮਿਹਰਵਾਨ ਹੋ ਕੇ ਹਰਿਜਨ ਸਾਚੇ ਮਿਲੇ ਆਣ, ਮਿਲਣੀ ਆਪਣੇ ਨਾਲ ਕਰਾਈਆ। ਦਰਸ ਦੀਦਾਰ ਦੇ ਕੇ ਦੋ ਜਹਾਨ, ਜੀਵਤ ਜੀਵਤ ਜੀਵਣ ਦਏ ਬਦਲਾਈਆ। ਅੰਦਰ ਵੜ ਕੇ ਦਏ ਪਛਾਣ, ਆਪਣਾ ਨੂਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਖਵਾਈਆ।

ਭਗਤਨ ਮੀਤਾ ਧੁਰ ਦਾ ਮਿੱਤਰ, ਹਰਿ ਕਰਤਾ ਆਪ ਅਖਵਾਇੰਦਾ। ਸਾਚੇ ਘਰ ਵਿਚੋਂ ਆਏ ਨਿਕਲ, ਕਾਇਆ ਪੜਦਾ ਪਰੇ ਉਠਾਇੰਦਾ। ਚੋਟੀ ਚੜ੍ਹ ਕੇ ਬੈਠਾ ਸਿਖਰ, ਸਚ ਸਿੰਘਾਸਣ ਡੇਰਾ ਲਾਇੰਦਾ। ਪੂਰਬ ਲਹਿਣਾ ਵੇਖ ਕੇ ਮਿਸਲ, ਜਨਮ ਕਰਮ ਫੋਲ ਫੋਲਾਇੰਦਾ। ਭਗਤ ਭਗਵਾਨ ਆਦਿ ਜੁਗਾਦਿ ਸਾਚੀ ਨਸਲ, ਵਖਰੀ ਧਾਰ ਬੰਧਾਇੰਦਾ। ਜਿਨ੍ਹਾਂ ਵਿਚੋਂ ਲੱਭੇ ਅਸਲ, ਅਸਲੀਅਤ ਵੰਡ ਵੰਡਾਇੰਦਾ। ਓਨਾਂ ਨਾਲ ਮਿਲ ਕੇ ਕਰੇ ਵਸਲ, ਵਾਸਤਾ ਆਪਣੇ ਨਾਲ ਜੁੜਾਇੰਦਾ। ਸਾਚੇ ਭਗਤ ਜਗਤ ਕੀ ਕੁਛ ਦੱਸਣ, ਦੱਸਣ ਵਾਲਾ ਭੇਤ ਸਮਝ ਕਿਸੇ ਨਾ ਆਇੰਦਾ। ਉਹ ਜਾਨਣ ਜੋ ਸਾਹਿਬ ਨਾਲ ਵਸਣ, ਜਿਨ੍ਹਾਂ ਮਿਲ ਕੇ ਖ਼ੁਸ਼ੀ ਮਨਾਇੰਦਾ। ਦਰਸ ਦੀਦਾਰ ਦੇ ਕੇ ਪੁਰਖ ਸਮਰਥਨ, ਸਮੱਸਿਆ ਆਪਣੀ ਫੇਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਜਗਤ ਆਏ ਰੱਖਣ, ਰਾਖਾ ਹੋ ਕੇ ਸੇਵ ਕਮਾਇੰਦਾ। (੨੨ ਹਾੜ ੨੦੨੧ ਬਿ)

ਸਾਚੀ ਸਿਖੀ ਸਾਚਾ ਦਰਸ, ਹਰਿ ਹਰਿ ਆਪ ਰਖਾਇਆ। ਆਪ ਆਪਣਾ ਕੀਤਾ ਵਸ, ਆਪ ਆਪਣਾ ਮੋਹ ਚੁਕਾਇਆ। ਆਪਣਾ ਮਾਰਗ ਆਪੇ ਦੱਸ, ਆਪਣਾ ਪੰਥ ਰਚਾਇੰਦਾ।। (੨੫ ਅੱਸੂ ੨੦੧੫ ਬਿ)

ਸਾਚਾ ਧਰਮ : ਪ੍ਰਭ ਪੂਰਾ ਭੈ ਦਿਖਾਵੇ। ਕਰ ਕਰਮ ਗੁਰਸਿਖ ਤੇਰੀ ਜੈ ਕਰਾਵੇ। ਸਾਚਾ ਸਾਚਾ ਧਰਮ

ਧਰਮ ਗੁਰਸਿਖ ਕਰਮ, ਪ੍ਰਭ ਚਰਨ ਪ੍ਰੀਤੀ ਲਾਵੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਲ ਵਰਤਾਵੇ। (੪ ਅੱਸੂ ੨੦੦੮ ਬਿ)

ਸਾਚਾ ਧਰਮ ਧਰਮ ਪਿਆਰ, ਪਾਰਬ੍ਰਹਮ ਸਰਨਾਈਆ। ਸਾਚਾ ਕਰਮ ਕਰਮ ਵਿਚਾਰ, ਆਪ ਆਪਣੀ ਬੂਝ ਬੁਝਾਈਆ। ਸਾਚਾ ਨਾਦਿ ਧੁਨ ਅਪਾਰ, ਆਤਮਕ ਧੁਨ ਉਪਜਾਈਆ। ਸਾਚਾ ਧਰਮ ਕਰ ਪਰਵਾਨ, ਤਨ ਮੰਦਰ ਅੰਦਰ ਵੱਜੇ ਵਧਾਈਆ। ਸਾਚਾ ਧਰਮ ਏਕਾ ਬਾਣ, ਏਕਾ ਏਕ ਹਰਿ ਲਿਵ ਲਾਈਆ। ਸਾਚਾ ਧਰਮ ਕਰ ਪਛਾਣ, ਨਿਰਗੁਣ ਜੋਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਦੇਵੇ ਇਕ ਵਰ, ਸਚ ਧਰਮ ਕਰੇ ਕੁੜਮਾਈਆ । (੧੪ ਫੱਗਣ ੨੦੧੪ ਬਿ)

ਸਤਿਗੁਰ ਜੁਗ ਕਹੇ ਮੈਂ ਕੀ ਕਰਾਂ ਤਾਰੀਫ਼, ਤੁਆਰਫ਼ ਭਗਤਾਂ ਨਾਲ ਕਰਾਈਆ । ਕਲਜੁਗ ਬੁੱਢਾ ਵੇਖ ਜ਼ਈਫ, ਮੇਰਾ ਨੈਣ ਸ਼ਰਮਾਈਆ। ਸ੍ਰਿਸ਼ਟ ਸਬਾਈ ਹੋਈ ਸ਼ਰੀਕ, ਲਾਸ਼ਰੀਕ ਬੈਠੇ ਭੁਲਾਈਆ। ਕੂੜੀ ਕਿਰਿਆ ਕਰ ਪ੍ਰੀਤ, ਪ੍ਰੀਤਮ ਨਾਲੋਂ ਹੋਈ ਜੁਦਾਈਆ। ਝਗੜਾ ਪਾ ਕੇ ਊਚ ਨੀਚ, ਦੀਨ ਮਜ਼੍ਹਬ ਕਰਨ ਲੜਾਈਆ। ਸਾਚਾ ਧਰਮ ਕਿਸੇ ਨਾ ਲੱਭਿਆ ਠੀਕ, ਠਾਕਰ ਘਰ ਨਾ ਕੋਇ ਮਨਾਈਆ। ਪ੍ਰਭ ਲੱਭਦੇ ਮੰਦਰ ਮਸੀਤ, ਸ਼ਿਵਦਵਾਲੇ ਮਠ ਗੁਰੂਦਵਾਰ ਭੱਜਣ ਵਾਹੋ ਦਾਹੀਆ। ਕਾਇਆ ਕਿਸੇ ਨਾ ਹੋਈ ਠੰਡੀ ਸੀਤ, ਕਲਜੁਗ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਧਰਮ ਇਕ ਸਮਝਾਈਆ। (੩ ਕੱਤਕ ੨੦੨੧ ਬਿ)

ਸਤਿ ਧਰਮ ਕਹੇ ਮੈਂ ਬਦਲ ਦੇਣੀ ਰੀਤ, ਅਬਿਨਾਸ਼ੀ ਕਰਤਾ ਹੁਕਮ ਸੁਣਾਈਆ । ਪੁਰਖ ਅਕਾਲ ਕਰਨੀ ਇਕ ਪ੍ਰੀਤ, ਧੁਰ ਦਾ ਹੁਕਮ ਇਕ ਜਣਾਈਆ। ਝਗੜਾ ਚੁਕਣਾ ਮੰਦਰ ਮਸੀਤ, ਕਾਇਆ ਕਾਅਬਾ ਖ਼ੁਸ਼ੀ ਵਖਾਈਆ। ਆਤਮ ਪਰਮਾਤਮ ਗੌਣਾ ਗੀਤ, ਢੋਲਾ ਨੂਰ ਖ਼ੁਦਾਈਆ। ਭਗਤ ਸੰਤ ਕਰ ਅਤੀਤ, ਤ੍ਰੈਗੁਣ ਲੇਖਾ ਦੇਣਾ ਮੁਕਾਈਆ। ਝਗੜਾ ਮੁਕਾਏ ਊਚ ਨੀਚ, ਰਾਓ ਰੰਕਾਂ ਇਕੋ ਘਰ ਬਹਾਈਆ। ਭਰਮ ਮਿਟੇ ਹਸਤ ਕੀਟ, ਵਡਾ ਛੋਟਾ ਨਾ ਕੋਇ ਅਖਵਾਈਆ। ਅਬਿਨਾਸ਼ੀ ਕਰਤਾ ਕਰਵਟ ਲੈ ਬਦਲ ਲਏ ਪੀਠ, ਸਨਮੁਖ ਗੁਰਮੁਖਾਂ ਨਜ਼ਰੀ ਆਈਆ। ਦੂਰ ਦੁਰਾਡਾ ਵਸੇ ਸਦਾ ਨਜ਼ਦੀਕ, ਘਰ ਪਿਤਾ ਖ਼ੁਸ਼ੀ ਮਨਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਉਡੀਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਅੱਖ ਖੁਲ੍ਹਾਈਆ। ਜੋ ਸਚਖੰਡ ਨਿਵਾਸੀ ਸਦਾ ਵਸਨੀਕ, ਵਸਲ ਅਸਲ ਇਕੋ ਦਏ ਕਰਾਈਆ। ਸੋ ਗੁਰਮੁਖਾਂ ਦੀ ਕਾਇਆ ਅੰਦਰ ਲੰਘ ਦਹਲੀਜ਼, ਦਿਲਬਰ ਹੋ ਕੇ ਜੋੜ ਜੁੜਾਈਆ। ਅੱਠੇ ਪਹਿਰ ਵਸੇ ਚੀਤ, ਮਨ ਚਿਤ ਠਗੋਰੀ ਰਹਿਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਰਮ ਇਕ ਜਣਾਈਆ।

ਸਾਚਾ ਧਰਮ ਸਤਿ ਸਤਿ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚਾ ਧਰਮ ਸਤਿਗੁਰ ਸਤਿ, ਗੁਰਮਖ ਹਰਿ ਗੁਣ ਗਾਈਆ। ਸਾਚਾ ਧਰਮ ਬ੍ਰਹਮ ਮਤਿ, ਪੰਜ ਤਤ ਨਾ ਕੋਇ ਲੜਾਈਆ। ਸਾਚਾ ਧਰਮ ਨਿਜ ਨੇਤਰ ਅੱਖ, ਦੋਏ ਲੋਚਨ ਝਗੜਾ ਦਏ ਚੁਕਾਈਆ। ਸਤਿ ਧਰਮ ਅੰਤਰ ਅੰਤ ਬੀਜ ਬੀਜੇ ਸਾਚੇ ਵਤ, ਨਾਮ ਨਿਧਾਨਾ ਇਕ ਜਣਾਈਆ। ਸਚ ਧਰਮ ਧੁਰ ਦਾ ਰਾਗ ਸੁਣਾਏ ਅਨਹਦ, ਅਨੁਰਾਗੀ ਆਪਣਾ ਨਾਦ ਵਜਾਈਆ। ਸਤਿ ਧਰਮ ਅੰਤਰ ਅੰਮ੍ਰਿਤ ਆਤਮ ਦਏ ਝੱਟ, ਬੂੰਦ ਸਵਾਂਤੀ ਮੁਖ ਚਵਾਈਆ। ਸਤਿ ਧਰਮ ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਅੰਧ ਅੰਧੇਰ ਰਹਿਣ ਕੋਇ ਨਾ ਪਾਈਆ । ਸਤਿ ਧਰਮ ਆਤਮ ਕਰੇ ਮਿਲਾਪ, ਜੁਗ ਜਨਮ ਵਿਛੋੜਾ ਦਏ ਕਟਾਈਆ। ਸਤਿ ਧਰਮ ਪੁਰਖ ਅਬਿਨਾਸ਼ੀ ਮੇਲੇ ਸਾਖਿਆਤ, ਘਰ ਸੱਜਣ ਸਹਿਜ ਸੁਭਾਈਆ। ਸਤਿ ਧਰਮ ਸਾਚੇ ਚਰਨ ਕਵਲ ਬਖ਼ਸ਼ੇ ਸਚ ਨਿਵਾਸ, ਭੂਮਿਕਾ ਧੁਰ ਦੀ ਇਕ ਸੁਹਾਈਆ। ਸਤਿ ਧਰਮ ਪ੍ਰਭ ਕੀ ਸਰਨ ਲੇਖਾ ਚੁਕਾਏ ਮਰਨ ਡਰਨ ਆਵਣ ਜਾਵਣ ਮੁਕੇ ਵਾਟ, ਲੱਖ ਚੁਰਾਸੀ ਗੇੜ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿ ਇਕੋ ਇਕ ਸਮਝਾਈਆ। (੨੧ ਚੇਤ ਸ਼ ਸੰ ੧)

ਸਾਚਾ ਧੰਦਾ : ਜੇਹੜਾ ਤੈਨੂੰ ਭੁੱਲਿਆ ਉਹ ਕਰਮ ਕਾਂਡ ਦਾ ਗੰਦਾ, ਗੰਦਗੀ ਵਿਚ ਆਪਣਾ ਰੂਪ ਸਾਚਾ ਧੰਦਾ

ਬਦਲਾਈਆ। ਤੇਰੀ ਚਰਨ ਪ੍ਰੀਤੀ ਸਭ ਤੋਂ ਉਤਮ ਧੰਦਾ, ਧਰਮ ਦੀ ਧਾਰ ਇਕ ਦਰਸਾਈਆ। (੬ ਕੱਤਕ ਸ਼ ਸੰ ੬)

ਜਿਸ ਨੂੰ ਪ੍ਰਭੂ ਮਿਲਣ ਦਾ ਨਹੀਂ ਵੇਹਲ, ਤਿਸ ਦਾ ਧੰਦਾ ਕੰਮ ਕਿਸੇ ਨਾ ਆਇਆ। (੨੯ ਚੇਤ ੨੦੨੦ ਬਿ)

ਹਰਿ ਸੰਗਤ ਪਿਆਰ ਸੱਚਾ ਧੰਦਾ, ਆਪਣੇ ਧੰਦੇ ਵਕਤ ਵਿਹਾਈਆ। (੨੦ ਫੱਗਣ ੨੦੧੭ ਬਿ)

ਸਾਚਾ ਧੰਦਾ ਜੁਗ ਜੁਗ ਕਾਰ, ਜਨ ਭਗਤਾਂ ਆਪ ਜਣਾਈਆ। ਅੱਠੇ ਪਹਿਰ ਇਕ ਧਿਆਨ, ਏਕਾ ਗੁਰ ਸਮਝਾਈਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦ ਸ਼ਬਦੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਭਗਤ ਭਗਵੰਤ ਆਪਣੀ ਸੇਵਾ ਲਾਈਆ। (੧੩ ਜੇਠ ੨੦੧੮ ਬਿ)

ਸੱਚਾ ਧੰਦਾ ਹਰਿ ਕੀ ਸੇਵਾ, ਦੂਜੀ ਅਵਰ ਨਾ ਕੋਇ ਚਤੁਰਾਈਆ। ਅੰਮ੍ਰਿਤ ਆਤਮ ਮਿਲੇ ਮੇਵਾ, ਅੰਮਿਉਂ ਰਸ ਆਪ ਚੁਵਾਈਆ। ਪਰਗਟ ਹੋਇਆ ਵਡ ਦੇਵੀ ਦੇਵਾ, ਕੋਟਨ ਕੋਟ ਦੇਵਤ ਸੁਰ ਢਹਿ ਪਏ ਸਰਨਾਈਆ। ਆਦਿ ਜੁਗਾਦਿ ਅਲੱਖ ਅਭੇਵਾ, ਅਗੰਮ ਅਗੋਚਰ ਬੇਪਰਵਾਹ ਬੇਅੰਤ ਸੱਚਾ ਸ਼ਹਿਨਸ਼ਾਹੀਆ। ਸਦਾ ਸੁਹੇਲਾ ਸਦ ਨਿਹਕੇਵਾ, ਨਿਹਚਲ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। (੧੯ ਮਾਘ ੨੦੧੯ ਬਿ)

ਸਾਚਾ ਨਾਮ : ਸਾਚਾ ਨਾਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਆਦਿ ਅੰਤ ਸਾਚਾ ਨਾਮ

ਸਮਝ ਕਿਸੇ ਨਾ ਆਈਆ। ਨੌ ਸੌ ਚੁਰਾਨਵੇ ਜੁਗ ਚੌਕੜੀ ਪਿੱਛੋਂ ਪੁਰਖ ਅਕਾਲ ਆਪੇ ਲਏ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਅੰਦਰ ਵੜ ਕੇ ਬਹੇ, ਨਿਰਗੁਣ ਆਪਣਾ ਆਸਣ ਲਾਈਆ। ਗੜ੍ਹ ਹੰਕਾਰੀ ਤੋੜ ਕੇ ਮੈਂ, ਮਮਤਾ ਕੂੜੀ ਦਏ ਮਿਟਾਈਆ। ਪ੍ਰੇਮ ਪ੍ਰੀਤੀ ਅੰਦਰ ਕਰਕੇ ਲੈ, ਲਹਿਣਾ ਦੇਣਾ ਦਏ ਚੁਕਾਈਆ। ਇਕੋ ਨਾਮ ਆਦਿ ਜੁਗਾਦੀ ਰਹੇ, ਜੋ ਅਬਿਨਾਸ਼ੀ ਕਰਤਾ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਸਭ ਦੇ ਦਏ ਮੁਕਾਈਆ। (੭ ਮੱਘਰ ੨੦੨੧ ਬਿ)

ਸਾਚਾ ਨਾਮ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈਕਾਰ, ਚਾਰ ਜੁਗ ਸਮਝ ਕਿਸੇ ਨਾ ਆਈਆ। ਔਂਦੇ ਰਹੇ ਗੁਰੂ ਅਵਤਾਰ, ਪੈਗ਼ੰਬਰ ਫੇਰਾ ਪਾਈਆ। ਆਪਣਾ ਹੁਕਮ ਬਦਲਦਾ ਰਿਹਾ ਵਿਚ ਸੰਸਾਰ, ਰਾਮ ਕ੍ਰਿਸ਼ਨ ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਨਾਉਂ ਪਰਗਟਾਈਆ। ਪੜਦਾ ਖੋਲ੍ਹ ਕੇ ਅੰਤ ਦੱਸਿਆ ਨਾ ਪਾਰਾਵਾਰ, ਬੇਅੰਤ ਕਹਿ ਕੇ ਸਾਰੇ ਸ਼ੁਕਰ ਮਨਾਈਆ। ਦੋ ਜਹਾਨਾਂ ਵਿਚ ਕਰਦਾ ਰਿਹਾ ਇਜ਼ਹਾਰ, ਥੋੜਾ ਥੋੜਾ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪਣੇ ਹੱਥ ਰਖਾਈਆ।

ਸਾਚਾ ਨਾਮ ਪੁਰਖ ਅਕਾਲ ਸੋ, ਸੋ ਸਾਹਿਬ ਆਪ ਦ੍ਰਿੜਾਈਆ। ਹੰ ਬ੍ਰਹਮ ਆਪੇ ਹੋ, ਲੱਖ ਚੁਰਾਸੀ ਡੇਰਾ ਲਾਈਆ। ਮਹਾਰਾਜ ਸ਼ਹਿਨਸ਼ਾਹ ਦੂਜਾ ਅਵਰ ਨਾ ਜਾਣੇ ਕੋ, ਪਾਤਸ਼ਾਹ ਬੇਪਰਵਾਹੀਆ। ਸ਼ੇਰ ਸਿੰਘ ਬੱਬਰ ਹੋ ਕੇ ਸ਼ਬਦੀ ਕਿਸੇ ਨਾਲ ਨਾ ਕਰੇ ਧਰੋਹ, ਬਲਧਾਰੀ ਵਡ ਵਡਿਆਈਆ। ਵਿਸ਼ਨੂੰ ਹੋ ਕੇ ਸੇਵਾ ਨਾਲ ਕਰੇ ਮੋਹ, ਹੁਕਮ ਪ੍ਰਭ ਦਾ ਮੰਨ ਮਨਾਈਆ। ਭਗਵਾਨ ਹੋ ਕੇ ਘਟ ਘਟ ਅੰਤਰ ਦੇਵੇ ਲੋ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਵੇਖ ਵਖਾਈਆ। ਆਤਮ ਪਰਮਾਤਮ ਨਾਲ ਜਾਵੇ ਛੋਹ, ਮੇਲਾ ਮੇਲੇ ਸਹਿਜ ਸੁਭਾਈਆ। ਜਨ ਭਗਤੋ ਪੁਰਖ ਅਕਾਲ ਸਤਿਗੁਰ ਸ਼ਬਦ ਇਕੋ ਬੜਾ ਗੁਰੂਆਂ ਦਾ ਚਾਹੀਏ ਨਹੀਂ ਗਰੋਹ, ਬਹੁਤੇ ਗੁਰੂ ਕੰਮ ਕਿਸੇ ਨਾ

ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹੁਕਮ ਇਕ ਸਮਝਾਈਆ। (੧੮ ਹਾੜ ਸ਼ ਸੰ ੨)

ਸਤਿ ਧਰਮ, ਸਤਿਜੁਗ ਸਾਚਾ ਨਾਮ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਈਆ। ਹੰ ਬ੍ਰਹਮ ਆਪੇ ਹੋ, ਹਰਿ ਪੁਰਖ ਨਿਰੰਜਣ ਹੋ ਕੇ ਆਪੇ ਸੇਵ ਕਮਾਈਆ। ਅਵਰੀ ਧਾਰ ਰਹੇ ਨਾ ਦੋ, ਏਕੰਕਾਰਾ ਹੋ ਕੇ ਦਿਆਂ ਸਮਝਾਈਆ । ਸਚ ਪਰਕਾਸ਼ ਕਰਾਂ ਲੋਅ, ਆਦਿ ਨਿਰੰਜਣ ਹੋ ਕੇ ਜੋਤੀ ਨੂਰ ਕਰਾਂ ਰੁਸ਼ਨਾਈਆ । ਅਬਿਨਾਸ਼ੀ ਕਰਤਾ ਹੋ ਕੇ ਕੂੜਾ ਤੋੜਾਂ ਮੋਹ, ਮੁਹੱਬਤ ਇਕੋ ਨਾਲ ਬੰਧਾਈਆ । ਸ੍ਰੀ ਭਗਵਾਨ ਹੋ ਕੇ ਕਿਸੇ ਨਾਲ ਨਾ ਕਰਾਂ ਧਰੋਹ, ਧਰੂ ਪ੍ਰਹਿਲਾਦ ਵਾਂਗ ਭਗਤ ਲਵਾਂ ਪਰਗਟਾਈਆ। ਪਾਰਬ੍ਰਹਮ ਹੋ ਕੇ ਪ੍ਰੇਮ ਨਾਲ ਜਾਵਾਂ ਛੋਹ, ਅੰਦਰ ਉਹਲਾ ਪੜਦਾ ਨਾ ਕੋਇ ਰਖਾਈਆ। ਸ਼ਬਦੀ ਧਾਰ ਸੰਸਾਰ ਵਿਚੋਂ ਕਰਾਂ ਨਿਰਮੋਹ, ਮੁਹੱਬਤ ਇਕੋ ਘਰ ਬਣਾਈਆ। ਪੰਚ ਵਿਕਾਰਾ ਗੁਰਮੁਖਾਂ ਅੰਦਰ ਰਹਿਣ ਨਾ ਦੇਵਾਂ ਗਰੋਹ, ਹੁਕਮੇਂ ਅੰਦਰ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਾਂ ਮਾਣ ਵਡਿਆਈਆ । (੧੧ ਸਾਵਣ ਸ਼ਹਿਨਸ਼ਾਹੀ ਸੰਮਤ ੨)

ਪਗ ਤਨ ਮੁਖ ਸੀਸ ਸੁਹਾਵਾ, ਜਿਨ੍ਹਾਂ ਉਪਰ ਹਰਿ ਜੂ ਦਇਆ ਕਮਾਈਆ । ਉਹਨਾਂ ਹੰਸ ਬਣਾਏ ਫੜ ਕੇ ਵਿਚੋਂ ਕਾਵਾਂ, ਕਾਗੋਂ ਹੰਸ ਉਡਾਈਆ। ਗੋਦ ਉਠਾਵੇ ਜਿਉਂ ਪੱਤਰਾਂ ਮਾਵਾਂ, ਬਾਲ ਅੰਞਾਣੇ ਵੇਖ ਵਖਾਈਆ। ਦਰਗਹਿ ਸਾਚੀ ਸਾਚਾ ਲਾ ਕੇ ਨਾਵਾਂ, ਬੰਦੀਖਾਨੇ ਵਿਚੋਂ ਬਰੀ ਕਰਾਈਆ। ਜਨਮ ਕਰਮ ਦਾ ਰਹੇ ਕੋਈ ਨਾ ਹਾਵਾ, ਹੌਕੇ ਦਏ ਮਿਟਾਈਆ। ਜੋਤੀ ਨਾਲ ਜੋਤ ਮਿਲੌਣ ਦਾ ਕਰਕੇ ਦਾਅਵਾ, ਅਦਾਲਤ ਇਕੋ ਇਕ ਦਰਸਾਈਆ। ਮੇਲ ਮਿਲਾ ਕੇ ਨਾਲ ਕਬੀਰ ਜਿਹਾਂ ਭਰਾਵਾਂ, ਰਵਿਦਾਸੇ ਨਾਲ ਜੋੜ ਜੁੜਾਈਆ। ਤਰਾਜ਼ੂ ਕੰਡਾ ਤੋਲ ਕੇ ਆਪਣੇ ਨਾਲ ਸਾਵਾਂ, ਰੰਗ ਇਕੋ ਇਕ ਚੜ੍ਹਾਈਆ। ਫੜ ਕੇ ਗਲੇ ਲਗਾਵੇ ਬਾਹਵਾਂ, ਡਿਗਦਿਆਂ ਲਏ ਉਠਾਈਆ। ਪਾਰ ਕਰਾ ਦਏ ਸ਼ੌਹ ਜਗਤ ਦਰਿਆਵਾਂ, ਕੂੜੀ ਧਾਰ ਨਾ ਕੋਇ ਵਹਾਈਆ। ਬਲਿਹਾਰੀ ਉਹਨਾਂ ਗੁਰਮੁਖਾਂ ਗੁਰਸਿਖਾਂ ਜਾਵਾਂ, ਜੋ ਬਣ ਬਣ ਬੈਠੇ ਪਾਂਧੀ ਰਾਹੀਆ। ਸਮਝ ਵਾਲਿਆਂ ਨੂੰ ਅਗਲਾ ਲੇਖ ਸਮਝਾਵਾਂ, ਬੁੱਧ ਬਿਬੇਕ ਕਰਾਈਆ। ਸੋ ਹਰਫ਼ ਸੋ ਪੁਰਖ ਨਿਰੰਜਣ ਦਾ ਆਪਣਾ ਨਾਵਾਂ, ਪਤਿਪਰਮੇਸ਼ਵਰ ਆਪਣੀ ਆਪ ਕਰੇ ਵਡਿਆਈਆ। ਹੰ ਬ੍ਰਹਮ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟ ਸਬਾਈ ਬਣਾਵਾਂ, ਨਿਰਗੁਣ ਹੋ ਕੇ ਨਿਰਗੁਣ ਵੰਡ ਵੰਡਾਈਆ। ਰਾਜਿਆਂ ਦਾ ਰਾਜ ਮਹਾਰਾਜ ਅਖਵਾਵਾਂ, ਸਚਖੰਡ ਨਿਵਾਸੀ ਸੱਚਾ ਸ਼ਹਿਨਸ਼ਾਹੀਆ। ਸ਼ੇਰਾਂ ਦਾ ਸ਼ੇਰ ਬਲਧਾਰੀ ਸਿੰਘ ਆਪਣਾ ਜੋਰ ਪਰਗਾਟਾਵਾਂ, ਦੂਜਾ ਸਾਨੀ ਨਜ਼ਰ ਕੋਇ ਨਾ ਆਈਆ। ਵਿਸ਼ਨੂੰ ਹੋ ਕੇ ਘਰ ਘਰ ਦਰ ਦਰ ਸਭ ਦੀ ਸੇਵ ਕਮਾਵਾਂ, ਮਾਣ ਵਡਿਆਈ ਨਾ ਕੋਇ ਰਖਾਈਆ। ਭਗਵਾਨ ਹੋ ਕੇ ਏਥੇ ਓਥੇ ਦੋ ਜਹਾਨਾਂ ਆਦਿ ਜੁਗਾਦਿ ਇਕੋ ਹੁਕਮ ਸੁਣਾਵਾਂ, ਨਾ ਕੋਇ ਮੇਟੇ ਮੇਟ ਮਿਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਜੈ ਜੈਕਾਰ ਕਰਾਵਾਂ, ਬਿਨ ਜੈਕਾਰ ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਜੈਕਾਰ ਦਾ ਡੰਕਾ ਗੋਬਿੰਦ ਕੋਲੋਂ ਵਜਾਵਾਂ, ਫਤਹਿ

ਇਕੋ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣੀ ਖੇਲ ਖਿਲਾਈਆ।

ਸੋਹੰ ਅੱਖਰ ਤੂੰ ਮੇਰਾ ਮੈਂ ਤੇਰਾ, ਦੂਜਾ ਨਜ਼ਰ ਕੋਇ ਨਾ ਆਈਆ। ਮਹਾਰਾਜ ਸਭ ਤੋਂ ਵੱਡਾ ਸ਼ੇਰਾ, ਸਿੰਘ ਪੁਰਖ ਅਕਾਲ ਵੱਡੀ ਵਡਿਆਈਆ। ਵਿਸ਼ਨੂੰ ਹੋ ਕੇ ਬ੍ਰਹਮਾ ਬੱਧਾ ਬੇੜਾ, ਆਪਣੇ ਵਿਚੋਂ ਲਿਆ ਪਰਗਟਾਈਆ। ਭਗਵਾਨ ਹੋ ਕੇ ਸਭ ਨੂੰ ਪਾਇਆ ਘੇਰਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਆਪਣੇ ਵਿਚ ਛੁਪਾਈਆ। ਜੈ ਜੈ ਜੈ ਕਰਾ ਕੇ ਸਭ ਦਾ ਕਰ ਦੇ ਨਿਬੇੜਾ, ਇਕੋ ਆਪਣਾ ਹੁਕਮ ਮਨਾਈਆ। ਪਗ ਤਨ ਮੁਖ ਸੀਸ ਸੁਹਾਵਾ, ਸੋਹਣੀ ਵੱਜੀ ਵਧਾਈਆ। ਕਲਜੁਗ ਜੀਵ ਪੰਜ ਤੱਤ ਦਾ ਪੁਤਲਾ ਬਾਵਾ, ਬਉਰਾ ਹੋਇਆ ਸਮਝ ਕੋਈ ਨਾ ਆਈਆ। ਬਿਨ ਸੋਚਿਆਂ ਸਮਝਿਆਂ ਬਿਨ ਸਤਿਗੁਰ ਮਿਲਿਆਂ ਐਵੇਂ ਕਰਦਾ ਰਹੇ ਵਾਹਵਾ ਵਾਹਵਾ, ਵਾਹਦ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਨਾਨਕ ਜਪਿਆ ਸੋਹੰ ਸੋ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਨੂਰ ਨਜ਼ਰੀ ਆਈਆ। ਆਦਿ ਅੰਤ ਤੇਰਾ ਜਾਵਾਂ ਹੋ, ਹੋਕਾ ਦੇ ਕੇ ਗਿਆ ਸੁਣਾਈਆ । ਲੱਖ ਚੁਰਾਸੀ ਨਾਲੋਂ ਹੋ ਨਿਰਮੋਹ, ਨਾਤਾ ਪੁਰਖ ਅਕਾਲ ਜੁੜਾਈਆ। ਧੁਰ ਦਾ ਲੈ ਕੇ ਢੋਆ ਢੋ, ਸਤਿਨਾਮ ਜੀਵਾਂ ਜੰਤਾਂ ਗਿਆ ਵਰਤਾਈਆ। ਮਹਾਰਾਜ ਕਹਿ ਕੇ ਉਸਦੀ ਚਰਨੀ ਗਿਆ ਛੋਹ, ਸਿੰਘ ਸ਼ੇਰ ਮੰਨ ਕੇ ਉਸਦੀ ਓਟ ਤਕਾਈਆ। ਵਿਸ਼ਨੂੰ ਹੋ ਕੇ ਅਗਲੀ ਪਿਛਲੀ ਸੁਣੀ ਸੋ, ਸੋਭਾ ਵਿਚ ਵਡਿਆਈਆ। ਸ੍ਰੀ ਭਗਵਾਨ ਕਿਸੇ ਨਾਲ ਨਾ ਕਰੇ ਧਰੋਹ, ਉਚੀ ਦੇ ਕੇ ਆਵਾਜ਼ ਗਿਆ ਜਣਾਈਆ। ਜੈ ਜੈਕਾਰ ਕਰੇ ਸਭ ਬ੍ਰਹਿਮੰਡ ਲੋਅ, ਦੇਵਤ ਸੁਰ ਗਣ ਗੰਧਰਬ ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ।

ਸੋਹੰ ਕਰੇ ਆਤਮ ਪਰਮਾਤਮ ਮਿਲਾਪ, ਵਿਛੋੜਾ ਕੋਇ ਨਜ਼ਰ ਨਾ ਆਈਆ। ਮਹਾਰਾਜ ਸਭ ਦੇ ਕੱਟਣਹਾਰਾ ਪਾਪ, ਦੁਰਮਤ ਮੈਲ ਧੁਆਈਆ। ਸ਼ੇਰ ਸਿੰਘ ਸਭ ਦਾ ਬਣੇ ਰਾਖਾ ਰਾਖ, ਰੱਖਕ ਇਕ ਅਖਵਾਈਆ। ਵਿਸ਼ਨੂੰ ਹੋ ਕੇ ਘਰ ਘਰ ਵੇਖੇ ਮਾਰ ਝਾਤ, ਭੁੱਖਾ ਰਹਿਣ ਕੋਇ ਨਾ ਪਾਈਆ। ਭਗਵਾਨ ਹੋ ਕੇ ਸਭ ਦੇ ਮੇਟੇ ਰੋਗ ਸੰਤਾਪ, ਸਤਿ ਸਤਿਵਾਦੀ ਇਕੋ ਘਰ ਜਣਾਈਆ। ਜਿਨ੍ਹਾਂ ਨੇ ਜੈ ਜੈਕਾਰ ਕੀਤਾ ਉਹਨਾਂ ਨੂੰ ਮਿਲਿਆ ਸਾਖਿਆਤ, ਸਾਂਝਾ ਯਾਰ ਹੋ ਕੇ ਆਪਣਾ ਰੰਗ ਰੰਗਾਈਆ। ਨਾਨਕ ਗੋਬਿੰਦ ਕਹਿ ਕੇ ਗਿਆ ਸਾਫ, ਸ੍ਰਿਸ਼ਟ ਦ੍ਰਿਸ਼ਟ ਆਪ ਜਣਾਈਆ। ਈਸਾ ਮੂਸਾ ਮੁਹੰਮਦ ਕਹਿ ਕੇ ਗਏ ਉਹ ਰਸੂਲਾਂ ਦਾ ਰਸੂਲ ਪਾਕ, ਪਰਵਰਦਿਗਾਰ ਨੂਰ ਇਲਾਹੀਆ। ਕਵਣ ਜਾਣੇ ਕਿਸ ਦੇ ਨਾਲ ਉਹਦਾ ਹੋਵੇ ਇਤਫਾਕ, ਇਤਫਾਕੀਆਂ ਆਪਣਾ ਮੇਲ ਮਿਲਾਈਆ। ਗੋਬਿੰਦ ਲਿਖਿਆ ਇਕ ਭਵਿਖਤ ਵਾਕ, ਸੋਹਣਾ ਬੰਦ ਬਣਾਈਆ। ਮੇਰਾ ਪਰਮ ਪੁਰਖ ਪਿਤਾ ਪੁਰਖ ਅਕਾਲ ਸਭ ਦੀ ਪੁੱਛੇ ਵਾਤ, ਵਾਹਵਾ ਆਪਣਾ ਵੇਸ ਵਟਾਈਆ। ਉਹ ਅਗੰਮੀ ਦੱਸੇ ਸਾਂਝੀ ਸਭ ਨੂੰ ਗਾਥ, ਬੋਧ ਅਗਾਧ ਕਰੇ ਪੜ੍ਹਾਈਆ। ਬੁਧੀਵਾਨ ਕੋਈ ਨਾ ਸਕੇ ਵਾਚ, ਵਾਚਕ ਗਿਆਨੀ ਸਮਝ

ਸਕੇ ਨਾ ਰਾਈਆ। ਜੋ ਨਾਮ ਪਿਆਰ ਸਤਿਗੁਰ ਪ੍ਰੇਮੀ ਹੋਏ ਮੁਸ਼ਤਾਕ, ਨਸ਼ਾਵਰ ਆਪਣਾ ਆਪ ਕਰਾਈਆ। ਉਸ ਦਾ ਲਹਿਣਾ ਨੇਤਰ ਨੈਣਾਂ ਦੇਵਣਹਾਰਾ ਕਰੇ ਬੇਬਾਕ, ਧੁਰ ਦਾ ਲੇਖਾ ਝੋਲੀ ਪਾਈਆ। ਰਸਨਾ ਜਿਹਵਾ ਬੱਤੀ ਦੰਦ ਕਰੇ ਅੱਖਰਾਂ ਵਾਲਾ ਪਾਠ, ਅੰਤਰ ਆਤਮ ਪਰਮਾਤਮ ਆਪਣੀ ਵੱਖਰੀ ਦੱਸੇ ਪੜ੍ਹਾਈਆ। ਜਿਥੇ ਮਣਕਿਆਂ ਵਾਲੀ ਮਾਲਾ ਨਹੀਂ ਕੋਈ ਸਾਥ, ਹੱਥਾਂ ਵਾਲੀ ਚਰਖੜੀ ਨਾ ਕੋਇ ਭੁਵਾਈਆ। ਲਿਖਣ ਵਾਲੀ ਨਹੀਂ ਕਲਮ ਦਵਾਤ ਕਾਗਜ ਸ਼ਾਹੀ ਰੰਗ ਨਾ ਕੋਇ ਚੜ੍ਹਾਈਆ। ਜਨ ਭਗਤਾਂ ਬਖ਼ਸ਼ ਕੇ ਉਹ ਅਜੱਪਾ ਜਾਪ, ਜਗਜੀਵਣ ਦਾਤਾ ਜੀਵਣ ਵਿਚੋਂ ਜੀਵਣ ਦਏ ਬਦਲਾਈਆ। ਪੈਰ ਤਨ ਮੁਖ ਸਿਰ ਸਾਰੇ ਉਹ ਪਾਕ, ਪੱਤਤ ਪੁਨੀਤ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਦ ਦੇਵਣਹਾਰ ਵਡਿਆਈਆ।

ਸੋ ਕਹੇ ਪ੍ਰਭ ਸਰਬ ਵਿਆਪੀ, ਆਦਿ ਅੰਤ ਇਕ ਅਖਵਾਈਆ। ਹੰ ਕਹੇ ਪ੍ਰਭ ਵਡ ਪਰਤਾਪੀ, ਮਹਾਰਾਜ ਅਖਵਾਈਆ। ਮਹਾਰਾਜ ਕਹੇ ਮੇਰੇ ਬਲ ਦਾ ਸਰਬ ਮੁਹਤਾਜੀ, ਸ਼ੇਰ ਸਿੰਘ ਮੇਰੀ ਵਡਿਆਈਆ। ਵਿਸ਼ਨੂੰ ਕਹੇ ਮੈਂ ਘਰ ਘਰ ਦੇਵਾਂ ਭਾਜੀ, ਧੁਰ ਦੀ ਵਸਤ ਵਰਤਾਈਆ। ਭਗਵਾਨ ਕਹੇ ਮੈਂ ਜੁਗ ਚੌਕੜੀ ਖੇਲਾਂ ਖੇਲ ਆਪਣੀ ਅਗੰਮੀ ਬਾਜ਼ੀ, ਬਣਕੇ ਨਟੂਆ ਧੁਰ ਦਾ ਸਵਾਂਗ ਵਰਤਾਈਆ। ਕੋਟਨ ਕੋਟਾਂ ਵਿਚੋਂ ਲੋਕਮਾਤ ਥੋੜ੍ਹੇ ਗੁਰਮੁਖ ਕਰਾਂ ਰਾਜ਼ੀ, ਜਿਨ੍ਹਾਂ ਆਪਣੇ ਨਾਲ ਮਿਲਾਈਆ। ਮੈਂ ਵੇਖਾਂ ਕਦੇ ਨਾ ਕੋਇ ਸ਼ਰਅ ਨਮਾਜ਼ੀ, ਤਿਲਕਾਂ ਵਾਲਿਆਂ ਨਾ ਕੋਇ ਵਡਿਆਈਆ। ਜੋ ਅੰਤਰ ਆਤਮ ਮੈਨੂੰ ਮੰਗਦੇ ਸਾਥੀ, ਉਹਨਾਂ ਦਾ ਸੰਗ ਨਿਭਾਈਆ। ਊਚਾਂ ਨੀਚਾਂ ਬਣ ਕੇ ਕਮਲਾਪਾਤੀ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਜਿਨ੍ਹਾਂ ਨੇ ਸਤਿਗੁਰ ਸ਼ਬਦ ਹੁਕਮ ਦੀ ਮੰਨ ਲਈ ਆਖੀ, ਆਖਰ ਪੜਦਾ ਦਿਆਂ ਤੁੜਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕੀ, ਸਾਚਾ ਨੂਰ ਦਿਆਂ ਚਮਕਾਈਆ। ਨਿਰਗੁਣ ਜੋਤ ਜਗਾ ਕੇ ਘਰ ਸਾਚਾ ਦੀਵਾ ਬਾਤੀ, ਅਗਿਆਨ ਅੰਧੇਰ ਦਿਆਂ ਮਿਟਾਈਆ। ਆਤਮ ਸੇਜਾ ਦਾ ਬਣਕੇ ਆਪ ਨਿਵਾਸੀ, ਭੂਮਿਕਾ ਆਪਣੀ ਆਪ ਸੁਹਾਈਆ। ਅਗਲੀ ਦੱਸਾਂ ਫੇਰ ਬਾਤੀ, ਬੇਵਤਨਾਂ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਏ ਵਡਿਆਈਆ। (੧੪ ਪੋਹ ੨੦੨੧ ਬਿ)

ਸਾਚਾ ਨਾਮ ਭਗਤ ਉਧਾਰੀ। ਸਾਚਾ ਨਾਮ ਜਪ, ਦੇਵੇ ਜੋਤ ਪ੍ਰਭ ਨਿਰੰਕਾਰੀ । ਸਾਚਾ ਨਾਮ ਸਾਚਾ ਜਾਮ, ਦਿਵਸ ਰੈਣ ਰਹੇ ਖੁਮਾਰੀ। ਸਾਚਾ ਨਾਮ ਪੂਰਨ ਕਾਮ, ਗੁਰਮੁਖ ਸਾਚੇ ਰਸਨ ਉਚਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਡ ਦਰ ਦਰਬਾਰੀ।

ਸਾਚਾ ਨਾਮ ਸਚ ਘਰ ਪਾਓ। ਸਾਚਾ ਨਾਮ ਸਚ ਵਣਜ ਕਰਾਓ। ਸਾਚਾ ਨਾਮ ਗੁਰਮੁਖ ਸਾਚੇ ਆਤਮ ਸਚ ਵਸਾਓ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੁੱਲ ਕਦੇ ਨਾ ਜਾਓ।

ਸਾਚਾ ਨਾਮ ਸਾਚੀ ਸੂਰਤ। ਸਾਚਾ ਨਾਮ ਗੁਰਮੁਖ ਮਿਲਾਏ ਅਕਾਲ ਮੂਰਤ । ਸਾਚਾ ਨਾਮ ਆਤਮ ਉਪਜਾਏ ਸਾਚੀ ਤੂਰਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਨ ਭਗਤਾਂ ਆਸਾ ਪੂਰਤ।

ਸਾਚਾ ਨਾਮ ਸਾਚਾ ਗੁਣ। ਸਾਚਾ ਨਾਮ ਸਾਚੀ ਧੁਨ। ਸਾਚਾ ਨਾਮ ਗੁਰਮੁਖ ਸਾਚੇ ਦਰ ਘਰ ਸੁਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਚੁਣ। ਸਾਚਾ ਨਾਮ ਰੰਗ ਰੰਗਾਏ। ਸਾਚਾ ਨਾਮ ਸੰਗ ਰਖਾਏ। ਸਾਚਾ ਨਾਮ ਪਾਰ ਲੰਘਾਏ। ਸਾਚਾ ਨਾਮ ਰਸਨਾ ਜਪ ਜੀਵ ਅੰਗੀਕਾਰ ਆਪ ਹੋ ਜਾਏ। ਸਾਚਾ ਨਾਮ ਸਾਚਾ ਤਪ ਗੁਰਮੁਖ ਸਾਚੇ ਆਪ ਕਰਾਏ। ਸਾਚ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਵੇਲਾ ਅੰਤ ਨੇੜ ਨਾ ਆਏ।

ਸਾਚਾ ਨਾਮ ਆਤਮ ਸਰ। ਸਾਚਾ ਨਾਮ ਖੋਲ੍ਹੇ ਦਰ। ਸਾਚਾ ਨਾਮ ਰਸਨ ਜਪ ਜੀਵ, ਪ੍ਰਭ ਸਾਚੇ ਆਏ ਆਤਮ ਸਾਚੇ ਘਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਕਿਰਪਾ ਕਰ।

ਸਾਚਾ ਨਾਮ ਸਾਚੀ ਸਾਰ। ਸਾਚਾ ਨਾਮ ਸਚ ਵਪਾਰ। ਸਾਚਾ ਨਾਮ ਇਕ ਸਿਕਦਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵੇਲੇ ਅੰਤ ਪਾਵੇ ਸਾਰ। ਸਾਚਾ ਨਾਮ ਸਾਚੀ ਸੀਖਿਆ। ਸਾਚਾ ਨਾਮ ਪ੍ਰਭ ਦੇਵੇ ਸਾਚੀ ਭੀਖਿਆ। ਸਾਚਾ ਨਾਮ ਸਾਚੇ ਪ੍ਰਭ ਧੁਰ ਦਰਗਾਹੋਂ ਲੀਖਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਕਰ ਆਪ ਪਰੀਖਿਆ।

ਸਾਚਾ ਨਾਮ ਜੀਆ ਦਾਨਾ। ਸਾਚਾ ਨਾਮ ਆਤਮ ਗਿਆਨਾ। ਸਾਚਾ ਨਾਮ ਆਤਮ ਰਸ ਰਸ ਰਸ ਉਪਜਾਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਦਾਨ ਗੁਰਸਿਖ ਜਗਾਨਾ।

ਸਾਚਾ ਨਾਮ ਰਸਨਾ ਚੀਨ। ਸਾਚਾ ਨਾਮ ਦੇਵੇ ਵਡ ਪਰਬੀਨ। ਸਾਚਾ ਨਾਮ ਮੁਖ ਰਖਾਏ ਗੁਰਸਿਖ ਤ੍ਰਿਪਤਾਏ ਜਿਉਂ ਜਲ ਮੀਨ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਦੁਨੀ ਦੀਨ।

ਸਾਚਾ ਨਾਮ ਸਾਚਾ ਰਾਖਾ। ਸਾਚਾ ਨਾਮ ਪ੍ਰਭ ਸਾਚੇ ਭਾਖਾ। ਸਾਚਾ ਨਾਮ ਪ੍ਰਭ ਦੇਵੇ ਅਲਖ ਅਲਾਖਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਈ ਆਪੇ ਰਾਖਾ। ਸਾਚਾ ਨਾਮ ਸਾਚੀ ਸੁਰ। ਸਾਚਾ ਨਾਮ ਸੋਹੰ ਗੁਰ। ਸਾਚਾ ਨਾਮ ਰਸਨਾ ਜਪ ਜੀਵ ਦਰ ਘਰ ਸਾਚੇ ਜਾਏ ਤੁਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਘਨਕਪੁਰ।

ਸਾਚਾ ਨਾਮ ਰਸਨਾ ਗਾਓ। ਸਾਚਾ ਨਾਮ ਪ੍ਰਭ ਸਾਚਾ ਪਾਓ। ਸਾਚਾ ਨਾਉਂ ਰਸਨਾ ਪੂਰਨ ਬ੍ਰਹਮ ਸਮਾਓ। ਸਾਚਾ ਨਾਮ ਜਪਾਏ ਆਪਣਾ ਆਪ, ਜੀਵ ਕਰਮ ਜਨ ਲੇਖ ਲਿਖਾਓ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਘਨਕਪੁਰ ਸਾਚਾ ਨਾਮ ਰਸਨਾ ਗਾਓ।

ਸਾਚਾ ਨਾਉਂ ਸਚ ਸਮਾਏ। ਸਾਚ ਨਾਮ ਗੁਰ ਦਰ ਤੇ ਪਾਏ। ਸਾਚਾ ਨਾਉਂ ਹਰਿ ਹਰਿ ਤੇ ਗਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਜਨ ਦਰ ਤੇ ਆਏ। ਸਾਚਾ ਨਾਮ ਸੋਹੰ ਰਾਗ। ਸਾਚਾ ਨਾਮ ਆਪ ਲਗਾਏ ਆਤਮ ਜਾਗ। ਸਾਚਾ ਨਾਮ ਮੇਲ

ਮਿਲਾਏ ਪੂਰਨ ਹੋਏ ਜੀਵ ਭਾਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਨਹਦ ਅਨਾਹਤ ਆਤਮ ਉਪਜੇ ਸਾਚਾ ਰਾਗ।

ਸਾਚਾ ਨਾਮ ਸਾਚਾ ਰਸ। ਸਾਚ ਨਾਮ ਰਸਨਾ ਜਪ ਜੀਵ, ਪ੍ਰਭ ਸਾਚਾ ਹੋਏ ਵਸ। ਸਾਚਾ ਨਾਮ ਪ੍ਰਭ ਦਰ ਪੀਵ, ਆਤਮ ਦੁੱਖੜੇ ਜਾਇਣ ਨੱਸ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਤੀਰ ਚਲਾਇਆ ਕਸ।

ਸਾਚਾ ਨਾਮ ਸਾਚਾ ਸੋਹੰ। ਸਾਚਾ ਨਾਮ ਭੇਖ ਮਿਟਾਏ ਦੋਅੰ। ਸਾਚਾ ਨਾਮ ਏਕਾ ਏਕ ਮਿਲਾਏ ਓਅੰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਮਾਤ ਚਲਾਏ। ਆਪ ਵਡਿਆਏ ਰਸਨਾ ਗਾਏ ਪਵਣ ਸਰੂਪੀ ਵਿਚ ਸਮਾਏ। ਤੀਨ ਭਵਨ ਰਿਹਾ ਫਿਰਾਏ। ਆਪਣੇ ਗੁਣ ਆਪ ਜਣਾਏ। ਸਾਚੀ ਧੁਨ ਵਿਚ ਰਖਾਏ। ਸਾਚਾ ਸ਼ਬਦ ਆਪ ਲਿਖਾਏ।

ਸੋਹੰ ਸਾਚਾ ਸ਼ਬਦ ਸਾਚੀ ਧੁਨ। ਸਾਚਾ ਸ਼ਬਦ ਖੋਲ੍ਹੇ ਸੁੰਨ। ਸਾਚਾ ਸ਼ਬਦ ਪ੍ਰਭ ਸਾਚੇ ਦਰ ਜੀਵ ਆਏ ਸੁਣ। ਸਾਚਾ ਸ਼ਬਦ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆ ਕੋਈ ਜਾਣੇ ਸਾਚੇ ਦੇ ਸਾਚੇ ਗੁਣ।

ਸਾਚਾ ਨਾਮ ਸੀਤਲ ਸ਼ਾਂਤ। ਸਾਚਾ ਨਾਮ ਆਪ ਮਿਲਾਵੇ ਏਕਾ ਇਕਾਂਤ। ਸਾਚਾ ਨਾਮ ਰਸਨਾ ਗਾਏ ਆਤਮ ਹੋਏ ਸ਼ਾਂਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਪਿੰਡ ਜੀਵ ਭਰਾਂਤ।

ਸਾਚਾ ਨਾਮ ਸ਼ਬਦ ਅਧਾਰ। ਸਾਚਾ ਨਾਮ ਆਤਮ ਸਾਰ। ਸਾਚਾ ਨਾਮ ਰਸਨਾ ਜਪ ਜੀਵ ਜਨਮ ਸੁਧਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਾਵੇ ਮੋਖ ਦਵਾਰ। ਸਾਚਾ ਨਾਮ ਸੂਖਮ ਸੂਖਾ। ਸਾਚਾ ਨਾਮ ਰਸਨਾ ਜਪ ਜੀਵ ਆਤਮ ਉਤਰੇ ਭੂਖਾ। ਸਾਚਾ ਨਾਮ ਰਸਨਾ ਆਤਮ ਸੁੱਖ ਦੇਵੇ ਸੁਖੀਆ ਸੁੱਖ ਸਾਚਾ ਸੂਖਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤਾਂ ਉਤਾਰੇ ਸਰਬ ਭੂਖਾ।

ਸਾਚਾ ਨਾਮ ਗੁਰਸਿਖ ਗਾਏ। ਸਾਚਾ ਨਾਮ ਰਿਦੇ ਵਸਾਏ। ਸਾਚਾ ਨਾਮ ਨੌਂ ਨਿਧ ਘਰ ਉਪਜਾਏ। ਸਾਚਾ ਨਾਮ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਮਿਲਣ ਦੀ ਬਿਧ ਬਣਾਏ। ਸਾਚਾ ਨਾਮ ਰਸਨਾ ਗਾਵਣਾ। ਸਾਚਾ ਨਾਮ ਰਿਦੇ ਵਸਾਵਣਾ। ਸਾਚਾ ਨਾਮ ਰਸਨਾ ਜਪ ਜੀਵ ਪ੍ਰਭ ਅਬਿਨਾਸ਼ੀ ਵਿਚੋਂ ਪਾਵਣਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਤਕਾਲ ਜਿਸ ਪਾਰ ਲੰਘਾਵਣਾ।

ਸਾਚਾ ਨਾਮ ਸਚ ਸੂਰਬੀਰਾ। ਸਾਚਾ ਨਾਮ ਸੋਹੰ ਤੀਰਾ। ਸਾਚਾ ਨਾਮ ਜਗਤ ਚਲਾਏ ਆਪ ਖਿਚਾਏ ਜੋਤ ਨੀਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਪੀਰ ਫ਼ਕੀਰਾ। ਸਾਚਾ ਨਾਮ ਆਪੇ ਵੰਡੇ। ਸਾਚਾ ਨਾਮ ਪ੍ਰਭ ਸਾਚਾ ਆਪ ਧਰੇ ਵਰਭੰਡੇ। ਸਾਚਾ ਨਾਮ ਗੁਰਸਿਖ ਰਸਨਾ ਜਪ, ਗੁਰਸਿਖ ਪ੍ਰਭ ਸਾਚਾ ਲਾਏ ਕੰਢੇ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਚੜ੍ਹਾਏ ਸਾਚੇ ਦਰ ਸਾਚੇ ਡੰਡੇ।

ਸਾਚਾ ਨਾਮ ਗੁਰ ਕਾ ਰੰਗ। ਸਾਚਾ ਨਾਮ ਸਦਾ ਸੰਗ। ਸਾਚਾ ਨਾਮ ਅਜੂਨੀ ਸੈ ਭੰਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾ ਦਿਸਾਏ ਰੂਪ ਰੰਗ।

ਸਾਚਾ ਨਾਮ ਸਾਚਾ ਰੂਪਾ। ਸਾਚਾ ਨਾਮ ਸਤਿ ਸਰੂਪਾ। ਸਾਚਾ ਨਾਮ ਜੋਤ ਜਗਾਏ ਵਿਚ ਅੰਧ ਕੂਪਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜਨ ਵਡ ਭੂਪਨ ਭੂਪਾ। ਸਾਚਾ ਨਾਮ ਸੀਤਲ ਸੰਤੋਖ। ਸਾਚਾ ਨਾਮ ਅੰਤਮ ਮੋਖ। ਸਾਚਾ ਨਾਮ ਮਿਟਾਏ ਆਤਮ ਦੋਖ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਮੋਖ।

ਸਾਚਾ ਨਾਮ ਸਾਚਾ ਧਾਮ। ਸਾਚਾ ਨਾਮ ਰੰਗ ਕਰਤਾਰ। ਸਾਚਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਧਾਰ। ਸਾਚਾ ਨਾਮ ਕਾਰਜ ਸਿੱਧ। ਸਾਚਾ ਨਾਮ ਆਤਮ ਵਿਧ। ਸਾਚਾ ਨਾਮ ਗੁਰਸਿਖ ਸਿੱਖ ਉਪਜਾਏ ਕਲ ਨਵ ਨਿਧ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖੁਲ੍ਹਾਏ ਆਪਣਾ ਤਿਧ।

ਸਾਚਾ ਨਾਮ ਦੇਵੇ ਅਖੱਲ। ਸਾਚਾ ਨਾਮ ਏਕ ਜਗਤ ਅਟੱਲ। ਸਾਚਾ ਨਾਮ ਗੁਰਮੁਖ ਸਾਚੇ ਆਪ ਦਵਾਏ ਜੋਤ ਪਰਗਟਾਏ ਕਲ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਜਲ।

ਸਾਚਾ ਨਾਮ ਬਲ ਬਲਵੰਤਾ। ਸਾਚਾ ਨਾਮ ਮੇਲ ਮਿਲਾਵੇ ਸਾਚਾ ਕੰਤਾ। ਸਾਚਾ ਨਾਮ ਕੰਨ ਸੁਣਾਵੇ ਪ੍ਰਭ ਸਾਚੇ ਸੰਤਾ। ਸਾਚਾ ਨਾਮ ਦੇਵੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤਾ।

ਸਾਚਾ ਨਾਮ ਗੁਰ ਸਾਚੇ ਦੀਆ। ਸਾਚਾ ਨਾਮ ਗੁਰਮੁਖ ਸਾਚੇ ਨਿਰਮਲ ਜੀਆ। ਸਾਚਾ ਨਾਮ ਸੋਹੰ ਆਤਮ ਬੀਜ ਸਾਚਾ ਬੀਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਇਆ ਦੀਆ।

ਸਾਚਾ ਨਾਮ ਥਿਰ ਘਰ ਵਾਸ। ਸਾਚਾ ਨਾਮ ਮੇਲ ਮਿਲਾਏ ਏਕਾ ਜੋਤ ਪਰਕਾਸ਼। ਸਾਚਾ ਨਾਮ ਭੇਵ ਖੁਲ੍ਹਾਏ ਦਰਸ ਦਿਖਾਏ ਪ੍ਰਭ ਅਬਿਨਾਸ਼। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਰਸਨਾ ਜਪ ਸਵਾਸ ਸਵਾਸ।

ਸਾਚਾ ਨਾਮ ਹਿਰਦੇ ਵਾਸ। ਸਾਚਾ ਨਾਮ ਆਪ ਕਰਾਏ ਦਾਸਨ ਦਾਸ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸਦ ਵਸੇ ਪਾਸ।

ਸਾਚਾ ਨਾਮ ਸਾਚਾ ਮੀਤ। ਸਾਚਾ ਨਾਮ ਆਤਮ ਉਪਜਾਵੇ ਗੁਰ ਚਰਨ ਪ੍ਰੀਤ। ਸਾਚਾ ਨਾਮ ਰਸਨਾ ਜਪ ਜੀਵ ਆਤਮ ਰਹੇ ਸਦਾ ਅਤੀਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਮਾਨਸ ਜਨਮ ਜਗ ਜੀਤ।

ਸਾਚਾ ਨਾਮ ਕਰੇ ਉਜਿਆਰ। ਸਾਚਾ ਨਾਮ ਮਿਟਾਏ ਅੰਧ ਅੰਧਿਆਰ। ਸਾਚਾ ਨਾਮ ਦੇਵੇ ਆਪ ਨਿਰੰਕਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਹੋਏ ਭਵਜਲ ਪਾਰ।

ਸਾਚਾ ਨਾਮ ਆਪ ਜਣਾਏ। ਸਾਚਾ ਨਾਮ ਆਪ ਸੁਣਾਏ। ਸਾਚਾ ਨਾਮ ਮਾਣ ਤਾਣ ਰਖਾਏ। ਸਾਚਾ ਨਾਮ ਗੁਰਮੁਖ ਸਾਚੇ ਵਿਚ ਬਬਾਣ ਬਿਠਾਏ। ਸਾਚਾ ਨਾਮ ਭਗਤ ਭਗਵਾਨ ਆਪ ਮੇਲ ਮਿਲਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦਇਆ ਕਮਾਏ।

ਸਾਚਾ ਨਾਮ ਏਕਾ ਓਟ। ਸਾਚਾ ਨਾਮ ਏਕਾ ਚੋਟ। ਸਾਚਾ ਨਾਮ ਆਤਮ ਕੱਢੇ ਖੋਟ। ਸਾਚਾ ਨਾਮ ਆਪ ਉਤਾਰੇ ਪਾਪ ਕੋਟ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਤੁੱਲ ਭੰਡਾਰ ਨਾ ਆਵੇ ਕਦੇ ਤੋਟ।

ਸਾਚਾ ਨਾਮ ਅਤੁਲ ਭੰਡਾਰਾ। ਸਾਚਾ ਨਾਮ ਵਡ ਸੰਸਾਰਾ। ਸਾਚਾ ਨਾਮ ਗੁਰ ਦਰ ਲੇਵੇ ਗੁਰਮੁਖ ਪਿਆਰਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਗਨ ਰਾਗ ਰਾਗ ਮਝਾਰਾ।

ਸਾਚਾ ਨਾਮ ਰਾਗ ਮਾਂਝ। ਸਾਚਾ ਨਾਮ ਆਤਮ ਸਾਂਝ। ਸਾਚਾ ਨਾਮ ਗੁਰਮੁਖ ਸਾਚੇ ਭਾਗ ਲਗਾਏ, ਜੋ ਨਰ ਨਾਰੀ ਰਹੇ ਬਾਂਝ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਰਖਾਏ ਸਾਚੀ ਸਾਂਝ। ਸਾਚਾ ਨਾਮ ਗੁਰਮੁਖ ਸਚ। ਸਾਚਾ ਨਾਮ ਗੁਰਮੁਖ ਹਿਰਦੇ ਵਚ। ਸਾਚਾ ਨਾਮ ਪ੍ਰਭ ਸਾਚਾ ਦੇਵੇ ਆਤਮ ਜਾਏ ਰਚ। ਸਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਬਣਾ ਕੰਚਨ ਕਚ।

ਸਾਚਾ ਨਾਮ ਗੁਰਸਿਖ ਉਧਾਰ। ਸਾਚਾ ਨਾਮ ਪ੍ਰਭ ਸਾਚਾ ਦੇਵੇ ਸਚ ਦਰਬਾਰ। ਸਾਚਾ ਨਾਮ ਪ੍ਰਭ ਸਾਚੇ ਦਾ ਸਚ ਵਰਤਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਭਰੇ ਆਪ ਭੰਡਾਰ। ਸਾਚਾ ਨਾਮ ਸਚ ਖ਼ਜ਼ੀਨਾ। ਸਾਚਾ ਨਾਮ ਦੇਵੇ ਪਰਬੀਨਾ। ਸਾਚਾ ਨਾਮ ਗੁਰਮੁਖ ਵਿਰਲੇ ਰਸਨਾ ਜਪੀਨਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਜਪ ਜਪ ਜੀਵ ਸ਼ਾਂਤ ਕਰਾਏ ਸੀਨਾ।

ਸਾਚਾ ਨਾਮ ਤ੍ਰਿਖਾ ਮਿਟਾਏ। ਸਾਚਾ ਨਾਮ ਸਾਚੀ ਸਿਖਿਆ ਗੁਰ ਦਰ ਦਵਾਏ। ਸਾਚਾ ਨਾਮ ਜਿਸ ਧੁਰੋਂ ਲਿਖਿਆ, ਪਰਗਟ ਜੋਤ ਆਪ ਜਪਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਸਿਖਿਆ, ਗੁਰਮੁਖ ਭੁੱਲ ਨਾ ਜਾਏ।

ਸਾਚਾ ਨਾਮ ਧੁਰ ਦਾ ਲੇਖ। ਸਾਚਾ ਨਾਮ ਆਪ ਜਪਾਏ, ਗੁਰਮੁਖ ਸਾਚੇ ਵੇਖ। ਸਾਚਾ ਨਾਮ ਆਪ ਜਪਾਏ, ਜੋਤ ਸਰੂਪੀ ਧਾਰੇ ਭੇਖ। ਸਾਚਾ ਨਾਮ ਰਸਨਾ ਗਾਏ, ਸੋਹੰ ਸ਼ਬਦ ਵਡ ਵਡ ਵਸੇਖ। ਸਾਚਾ ਨਾਮ ਜਨ ਵਿਰਲਾ ਪਾਏ, ਜਿਨ ਮਿਟਾਏ ਵਿਧਨਾ ਲੇਖ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਣ ਗਵਾਏ ਪੀਰ ਪੈਗ਼ੰਬਰ ਔਲੀਏ ਸ਼ੇਖ਼।

ਸਾਚਾ ਨਾਮ ਸਾਚੀ ਬਣਤ। ਸਾਚਾ ਨਾਮ ਸਰਬ ਤਰਾਏ ਜੀਵ ਜੰਤ। ਸਾਚਾ ਨਾਮ ਲਿਖਾਏ ਜੋਤ ਸਰੂਪੀ ਬੈਠ ਇਕੰਤ। ਸਾਚਾ ਨਾਮ ਮਾਤ ਧਰਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਭਗਵੰਤ।

ਸਾਚਾ ਨਾਮ ਪੂਰਨ ਆਸਾ। ਸਾਚਾ ਨਾਮ ਪ੍ਰਭ ਦੇਵੇ ਆਤਮ ਭਰਵਾਸਾ। ਸਾਚਾ ਨਾਮ ਰਸਨਾ ਜਪ ਜੀਵ, ਪ੍ਰਭ ਆਤਮ ਕਰੇ ਰਾਸਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਕਿਨਕਾ ਏਕਾ ਤਿਨਕਾ ਨਾ ਤੋਲਾ ਨਾ ਮਾਸਾ। ਸਾਚਾ ਨਾਮ ਸਦ ਅਤੋਲ। ਸਾਚਾ ਨਾਮ ਸਦ ਅਡੋਲ। ਸਾਚਾ ਨਾਮ ਆਪ ਸੁਣਾਏ ਪ੍ਰਭ ਅਬਿਨਾਸ਼ੀ ਰਸਨਾ ਬੋਲ। ਸਾਚਾ ਨਾਮ ਜਨ ਰਸਨਾ ਗਾਏ, ਪ੍ਰਭ ਸਾਚਾ ਮੇਲ ਮਿਲਾਏ ਜੀਵ ਸਦ ਰਹੇ ਕੋਲ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਤੇਰੇ ਆਤਮ ਪੜਦੇ ਖੋਲ੍ਹ।

ਸਾਚਾ ਨਾਮ ਮਿਟੇ ਦਵੈਤ। ਸਾਚਾ ਨਾਮ ਸਚ ਸ਼ਰਾਇਤ। ਸਾਚਾ ਨਾਮ ਸਚ ਹਦੈਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਏਕ ਸੋਹੰ ਸਾਚੀ ਆਇਤ। ਸਾਚਾ ਨਾਮ ਇਕ ਅਲਾਹ। ਸਾਚਾ ਨਾਮ ਪ੍ਰਭ ਜਗਤ ਧਰਾਏ ਸਰਬ ਦਾ ਤਲਾ। ਸਾਚਾ ਨਾਮ ਸਾਚਾ ਪ੍ਰਭ ਗੁਰਸਿਖ ਤੇਰੇ ਅੱਗੇ ਲੈ ਖੜਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਪਰਗਟਾਈ ਸ਼ਬਦ ਲਿਖਾਈ ਗੁਰ ਸੰਗਤ ਮਿਲਾਈ ਨਾ ਲਾਵੇ ਘੜੀ ਪਲਾ।

ਸਾਚਾ ਨਾਮ ਕੋਟਨ ਕੋਟੀ। ਸਾਚਾ ਨਾਮ ਪ੍ਰਭ ਸਾਚੇ ਦੀ ਸਾਚੀ ਸੋਟੀ। ਸਾਚਾ ਨਾਮ ਗੁਰਮੁਖਾਂ ਆਪ ਰਖਾਏ ਉਪਰ ਚੋਟੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਜਿਉਂ ਬਾਲਕ ਮਾਤਾ ਰੋਟੀ।

ਸਾਚਾ ਨਾਮ ਦਇਆ ਦਾਨ। ਸਾਚਾ ਨਾਮ ਗੁਰਮੁਖ ਸਾਚੇ ਪ੍ਰਭ ਦਰ ਤੇ ਪਾਣ। ਸਾਚਾ ਨਾਮ ਮੇਟ ਮਿਟਾਏ ਆਵਣ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਗਟਾਏ ਜੋਤ ਸੁਣਾਏ ਕਾਨ।

ਸਾਚਾ ਨਾਮ ਪ੍ਰਭ ਸਾਚਾ ਬੋਲੇ। ਸਾਚਾ ਨਾਮ ਜਨ ਪੜਦੇ ਖੋਲ੍ਹੇ। ਸਾਚਾ ਨਾਮ ਮੇਲ ਮਿਲਾਏ, ਗੁਰਮੁਖ ਸਾਚੇ ਪ੍ਰਭ ਸਾਚਾ ਵਿਚ ਬੈਠਾ ਤੇਰੇ ਉਹਲੇ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰ ਆਪਣਾ ਭੇਵ ਆਪੇ ਖੋਲ੍ਹੇ।

ਸਾਚਾ ਨਾਮ ਭਉ ਚੁਕਾਏ। ਸਾਚਾ ਨਾਮ ਸਾਚੇ ਦਾਓ ਜੀਆਂ ਲਗਾਏ। ਸਾਚਾ ਨਾਮ ਸਾਚੇ ਥਾਉਂ ਗੁਰਸਿਖ ਬਹਾਏ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਭਉ ਚੁਕਾਏ।

ਸਾਚਾ ਨਾਮ ਮਿਟੇ ਰੋਗ। ਸਾਚਾ ਨਾਮ ਚੁਕੇ ਸੋਗ। ਸਾਚਾ ਨਾਮ ਰਸਨਾ ਜਪ ਜੀਵ ਪ੍ਰਭ ਦੇਵੇ ਦਰਸ ਅਮੋਘ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਆਤਮ ਰਸ ਸਾਚਾ ਭੋਗ।

ਸਾਚਾ ਨਾਮ ਆਤਮ ਰਸਿਆ। ਸਾਚਾ ਨਾਮ ਪ੍ਰਭ ਸਾਚੇ ਦੱਸਿਆ। ਸਾਚਾ ਨਾਮ ਗੁਰਮੁਖ ਸਾਚੇ ਤੇਰੇ ਹਿਰਦੇ ਵਸਿਆ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਜੋਤ ਜਗਾਏ ਕੋਟ ਰਵ ਸਸਿਆ।

ਸਾਚਾ ਨਾਮ ਸਾਚੀ ਕਾਰ। ਸਾਚਾ ਨਾਮ ਗੁਰਸਿਖ ਪਿਆਰ। ਸਾਚਾ ਨਾਮ ਸਦ ਰਸਨ ਉਚਾਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਨਾ ਆਵੇ ਹਾਰ।

ਸਾਚਾ ਨਾਮ ਅੰਤ ਕਲ। ਸਾਚਾ ਨਾਮ ਗੁਰਸਿਖ ਜਪ ਨਾ ਵੇਲਾ ਜਾਏ ਟਲ । ਸਾਚਾ ਨਾਮ ਗੁਰਮੁਖ ਹਿਰਦੇ ਸਚ ਸਮਾਏ ਅੰਮ੍ਰਿਤ ਮੇਘ ਬਰਸਾਏ ਜਾਇਣ ਪਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਖੇਲ ਵਰਤਾਏ ਆਪ ਕਰਾਏ ਜਲ ਥਲ। (੨੩ ਸਾਵਣ ੨੦੦੯ ਬਿ)

ਸਚ ਸ਼ਬਦ ਜਗਤ ਧੰਨ। ਸਚ ਸ਼ਬਦ ਭਗਤ ਮੰਨ। ਸਚ ਸ਼ਬਦ ਰੰਗਤ ਤਨ। ਸਚ

ਸ਼ਬਦ ਮੰਗਤ ਜਨ। ਸਚ ਸ਼ਬਦ ਭਾਂਡਾ ਭਉ ਦੇਵੇ ਭੰਨ। ਸਚ ਸ਼ਬਦ ਧਰਮ ਰਾਏ ਨਾ ਦੇਵੇ ਡੰਨ। ਸਚ ਸ਼ਬਦ ਗੁਰਸਿੱਖ ਬੇੜਾ ਦੇਵੇ ਬੰਨ੍ਹ। ਸਚ ਸ਼ਬਦ ਏਕਾ ਜੋਤ ਜਗਾਏ ਤਨ। ਸਚ ਸ਼ਬਦ ਸਾਚੀ ਧੁਨ ਉਪਜਾਏ ਸ਼ਬਦ ਕੰਨ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਬੇੜਾ ਦੇਵੇ ਬੰਨ੍ਹ।

ਸਚ ਸ਼ਬਦ ਸੰਗਤ ਵਧਾਈ। ਸਚ ਸ਼ਬਦ ਹਰਿ ਲਿਵ ਲਾਈ। ਸਚ ਸ਼ਬਦ ਹਰਿ ਪੁਰਨ ਬੂਝ ਬੁਝਾਈ। ਸਚ ਸ਼ਬਦ ਹਰਿ ਸਾਚੇ ਰੰਗ ਰੰਗਾਈ। ਸਚ ਸ਼ਬਦ ਆਤਮ ਨੰਗ ਕਟਾਈ। ਸਚ ਸ਼ਬਦ ਵਰਭੰਡ ਦੇਵੇ ਵਡਿਆਈ। ਸਚ ਸ਼ਬਦ ਨਵਖੰਡ ਦੇ ਵਿਚ ਚਲਾਈ। ਸਚ ਸ਼ਬਦ ਬ੍ਰਹਿਮੰਡ ਜੈਕਾਰ ਕਰਾਈ। ਸਚ ਸ਼ਬਦ ਤੀਨ ਲੋਕ ਹਰਿ ਦੇਵੇ ਵੰਡ, ਆਪਣੇ ਹੱਥ ਰੱਖੇ ਵਡਿਆਈ। ਸਚ ਸ਼ਬਦ ਬੇਮੁਖਾਂ ਦੇਵੇ ਡੰਡ, ਸਾਰ ਕਿਸੇ ਨਾ ਪਾਈ। ਸਚ ਸ਼ਬਦ ਜੋ ਜਨ ਦੇਵਣ ਕੰਡ, ਤਿਨ ਦੇਵੇ ਸਖਤ ਸਜਾਈ। ਸਚ ਸ਼ਬਦ ਚੰਡ ਪ੍ਰਚੰਡ, ਪ੍ਰਭ ਸਾਚੇ ਹੱਥ ਉਠਾਈ। ਸਚ ਸ਼ਬਦ ਬੇਮੁਖ ਝੂਠੇ ਪਾਇਣ ਡੰਡ, ਕੋਇ ਨਾ ਪਾਰ ਲੰਘਾਈ। ਸਚ ਸ਼ਬਦ ਆਪ ਕਰਾਏ ਖੰਡ ਖੰਡ, ਪ੍ਰਭ ਸਾਚਾ ਰਿਹਾ ਲਿਖਾਈ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੀ ਵਡਿਆਈ।

ਸਚ ਸ਼ਬਦ ਜਗਤ ਦੀ ਧਾਰਾ। ਸਚ ਸ਼ਬਦ ਦੇਵੇ ਹਰਿ ਨਿਰੰਕਾਰਾ। ਸਚ ਸ਼ਬਦ ਦੂਈ ਦਵੈਤ ਦੇ ਨਿਵਾਰਾ। ਸਚ ਸ਼ਬਦ ਆਪਣੇ ਰੰਗ ਰੰਗੇ ਗਿਰਧਾਰਾ। ਸਚ ਸ਼ਬਦ ਗੁਰਮੁਖਾਂ ਭਰੇ ਭੰਡਾਰਾ। ਸਚ ਸ਼ਬਦ ਦੇਵੇ ਦੇਵਣਹਾਰ ਦਾਤਾਰਾ। ਸਚ ਸ਼ਬਦ ਗੁਰਮੁਖਾਂ ਦਿਸਾਏ ਸਾਚਾ ਘਰ ਬਾਹਰਾ। ਸਚ ਸ਼ਬਦ ਗੁਰਮੁਖ ਵਿਰਲੇ ਕਲ ਵਿਚਾਰਾ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਪੁਰਖ ਅਪਾਰਾ।

ਸਚ ਸ਼ਬਦ ਸੱਚੀ ਧੁਨਕਾਰੀ। ਸਚ ਸ਼ਬਦ ਹਰਿ ਦੇਵੇ ਆਪ ਨਿਰੰਕਾਰੀ। ਸਚ ਸ਼ਬਦ ਗੁਰਮੁਖ ਵਿਰਲਾ ਬਣੇ ਵਪਾਰੀ। ਸਚ ਸ਼ਬਦ ਏਕਾ ਜੋਤ ਏਕਾ ਧਾਰੀ। ਸਚ ਸ਼ਬਦ ਆਤਮ ਕਰੇ ਸਰਬ ਅਸਵਾਰੀ। ਸਚ ਸ਼ਬਦ ਨਾਮ ਨਿਧਾਨ ਦੇਵੇ ਜੀਵ ਅਧਾਰੀ। ਸਚ ਸ਼ਬਦ ਗੁਰਮੁਖ ਵਿਰਲੇ ਪਾਇਣ ਆਇਣ ਚਲ ਦਵਾਰੀ। ਸਚ ਸ਼ਬਦ ਜੂਠੇ ਝੂਠੇ ਰਹੇ ਝੱਖ ਮਾਰੀ। ਸਚ ਸ਼ਬਦ ਆਤਮ ਕਰੇ ਕਾਰੀ। ਸਚ ਸ਼ਬਦ ਰਾਤ ਦਿਵਸ ਰਹੇ ਇਕ ਖੁਮਾਰੀ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਨਿਮਸਕਾਰੀ।

ਸਚ ਸ਼ਬਦ ਨਾਮ ਨਿਧਾਨਾ। ਸਚ ਸ਼ਬਦ ਆਤਮ ਉਪਜੇ ਬ੍ਰਹਮ ਗਿਆਨਾ । ਸਚ ਸ਼ਬਦ ਬੁਧ ਬਬੇਕ ਕਰੇ ਬਿਧ ਨਾਨਾ। ਸਚ ਸ਼ਬਦ ਸੋਹੰ ਬੰਧੇ ਸਾਚਾ ਗਾਨਾ। ਸਚ ਸ਼ਬਦ ਸ੍ਰਿਸ਼ਟ ਸਬਾਈ ਡੰਨ ਲਗਾਣਾ। ਸਚ ਸ਼ਬਦ ਆਪ ਚਲਾਏ ਹਰਿ ਭਗਵਾਨਾ। ਸਚ ਸ਼ਬਦ ਗੁਰਸਿੱਖ ਸੁਣਾਏ ਕਾਨਾ। ਸਚ ਸ਼ਬਦ ਇਕ ਕਰਾਏ ਮੇਲ ਭਗਤ ਭਗਵਾਨਾ। ਸਚ ਸ਼ਬਦ ਆਤਮ ਜੋਤੀ ਦੀਪ ਜਗਾਣਾ। ਸਚ ਸ਼ਬਦ ਦਰ ਘਰ ਸਾਚੇ ਕਾਇਆ ਮਹੱਲ ਬਣਾਨਾ। ਸਚ ਸ਼ਬਦ ਗੁਰ ਸਾਚੇ ਦਰਸਾਣਾ। ਸਚ ਸ਼ਬਦ ਤੀਨ ਲੋਕ ਏਕਾ ਰੰਗ ਰੰਗਾਣਾ। ਸਚ ਸ਼ਬਦ ਭੁਲਿਆਂ ਰੁਲਿਆਂ ਕਲ ਮਾਰਗ ਲਾਣਾ। ਸਚ ਸ਼ਬਦ ਆਤਮ ਡੁਲਿਆਂ ਦੇ ਮਤ ਆਪ ਸਮਝਾਣਾ। ਸਚ ਸ਼ਬਦ ਗੁਰਮੁਖ ਵਿਰਲਾ ਜਾਣੇ ਚਤੁਰ ਸੁਜਾਨਾ। ਸਚ ਸ਼ਬਦ ਅੰਮ੍ਰਿਤ ਫਲ ਸਾਚਾ ਖਾਣਾ। ਸਚ

ਸ਼ਬਦ ਚਰਨ ਕਵਲ ਪ੍ਰੀਤ ਨਿਭਾਣਾ। ਸਚ ਸ਼ਬਦ ਤਨ ਗੁਰ ਗੁਰ ਰੰਗਤ ਆਪ ਰੰਗਾਣਾ। ਸਚ ਸ਼ਬਦ ਆਤਮ ਜਨ ਸਰਬ ਕਢਾਣਾ। ਸਚ ਸ਼ਬਦ ਪਾਰਬ੍ਰਹਮ ਹਰਿ ਦਰਸ਼ਨ ਪਾਣਾ। ਸਚ ਸ਼ਬਦ ਆਪੇ ਦੇਵੇ ਜੀਆ ਦਾਨਾ। ਸਚ ਸ਼ਬਦ ਮੇਲ ਮਿਲਾਏ ਹਰਿ ਨਿਰੰਜਣ, ਪਹਰਿਆ ਹਰਿ ਦਾ ਬਾਣਾ। ਸਚ ਸ਼ਬਦ ਚਾਰ ਕੁੰਟ ਇਕ ਦਿਖਾਣਾ। ਸਚ ਸ਼ਬਦ ਚਾਰ ਵਰਨ ਵਿਚ ਮਾਤ ਦੇ ਗਾਣਾ। ਸਚ ਸ਼ਬਦ ਸਤਿਜੁਗ ਸਾਚੇ ਮਿਲੇ ਮਾਣਾ। ਸਚ ਸ਼ਬਦ ਸ੍ਰਿਸ਼ਟ ਸਬਾਈ ਏਕਾ ਆਣਾ। ਸਚ ਸ਼ਬਦ ਦੂਸਰ ਦਿਸੇ ਨਾ ਕੋਈ ਟਿਕਾਣਾ। ਸਚ ਸ਼ਬਦ ਰਸਨਾ ਗਾਵੇ, ਊਚ ਨੀਚ ਰਾਜਾ ਰਾਣਾ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ।

ਸਚ ਸ਼ਬਦ ਸਾਚੀ ਧਾਰ। ਸਚ ਸ਼ਬਦ ਆਤਮ ਸਦਾ ਅਸਵਾਰ। ਸਚ ਸ਼ਬਦ ਮਾਰੇ ਕਾਮ ਕਰੋਧ ਹੰਕਾਰ। ਸਚ ਸ਼ਬਦ ਆਪੇ ਪਾਏ ਸਾਰ। ਸਚ ਸ਼ਬਦ ਨਾਮ ਨਿਧਾਨ ਦੇਵੇ ਕਰਤਾਰ। ਸਚ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਕਰ ਪਿਆਰ।

ਸਚ ਸ਼ਬਦ ਗੁਰ ਮਿਹਰਬਾਨ। ਸਚ ਸ਼ਬਦ ਝੁੱਲੇ ਜਗਤ ਇਕ ਨਿਸ਼ਾਨ। ਸਚ ਸ਼ਬਦ ਹਰਿ ਆਪਣੇ ਰੰਗ ਰੰਗਾਨ। ਸਚ ਸ਼ਬਦ ਏਕਾ ਮਾਤ ਰਖਾਏ ਸਾਚੀ ਸ਼ਾਨ। ਸਚ ਸ਼ਬਦ ਸੋਹੰ ਦੇਵੇ ਸਾਚਾ ਦਾਨ। ਸਚ ਸ਼ਬਦ ਨਾਮ ਨਿਰੰਜਣ ਲਏ ਪਛਾਣ। ਸਾਚਾ ਨਾਮ ਦੇਵੇ ਸੋਹੰ ਦਾਨ। ਸਾਚਾ ਨਾਮ ਰਾਓ ਰੰਕ ਇਕ ਕਰ ਜਾਣ। ਸਾਚਾ ਨਾਮ ਸਾਚਾ ਡੰਕ ਵਿਚ ਜਹਾਨ। ਸਾਚਾ ਨਾਮ ਹਰਿ ਦੇਵੇ ਸਚ ਬਬਾਨ। ਸਾਚਾ ਨਾਮ ਗੁਰਮੁਖ ਵਿਰਲੇ ਕਲ ਚੜ੍ਹ ਜਾਣ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।

ਸਾਚਾ ਨਾਮ ਸਚ ਉਡਾਰੀ। ਸਾਚਾ ਨਾਮ ਸਚ ਘਰ ਬਾਹਰੀ। ਸਾਚਾ ਨਾਮ ਆਤਮ ਦੇਵੇ ਨਾਮ ਖੁਮਾਰੀ। ਸਾਚਾ ਨਾਮ ਕੱਟੇ ਤਨੋਂ ਬਿਮਾਰੀ। ਸਾਚਾ ਨਾਮ ਹਰਿ ਦੇਵੇ ਸੂਤਰ ਧਾਰੀ। ਸਾਚਾ ਨਾਮ ਏਕਾ ਰੰਗ ਸੱਚਾ ਕਰਤਾਰੀ। ਸਾਚਾ ਨਾਮ ਗੁਰਮੁਖ ਵਿਰਲਾ ਲੇਵੇ ਜੀਵ ਸੰਸਾਰੀ। ਸਾਚਾ ਨਾਮ ਹਰਿ ਸਾਚਾ ਵਰਤਾਰੀ। ਸਾਚਾ ਨਾਮ ਦੇਵਣਹਾਰ ਇਕ ਦਾਤਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਨਿਮਸਕਾਰੀ।

ਸਚ ਨਾਮ ਸਚ ਜਗਤ ਦੀ ਦਾਤਾ। ਸਚ ਨਾਮ ਵਡ ਜਗਤ ਕਰਾਮਾਤਾ। ਸਚ ਨਾਮ ਚਰਨ ਪ੍ਰੀਤੀ ਸਾਚਾ ਨਾਤਾ। ਸਚ ਨਾਮ ਆਪ ਪੁੱਛੇ ਗੁਰਸਿੱਖ ਤੇਰੀ ਵਾਤ ਚਾਰ ਵਰਨ ਊਚ ਨੀਚ ਦਾ ਭੇਖ ਮਿਟਾਤਾ। ਸਾਚਾ ਨਾਮ ਕਲਜੁਗ ਮਿਟਾਏ ਅੰਧੇਰੀ ਰਾਤਾ। ਸਾਚਾ ਨਾਮ ਗੁਰਸਿੱਖ ਪੜ੍ਹਾਏ ਇਕ ਜਮਾਤਾ। ਸਾਚਾ ਨਾਮ ਆਪੇ ਦੇਵੇ ਸਾਚੀ ਦਾਤਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੰਗ ਰੰਗਾਤਾ।

ਸਾਚਾ ਨਾਮ ਸਚ ਸ਼ਬਦ ਆਤਮ ਘਨਘੋਰ। ਸਾਚਾ ਨਾਮ ਪੰਜੇ ਬੰਨ੍ਹੇ ਚੋਰ। ਸਾਚਾ ਨਾਮ ਚਰਨ ਪ੍ਰੀਤੀ ਦੇਵੇ ਜੋੜ। ਸਾਚਾ ਨਾਮ ਏਕਾ ਵਰ ਲੈਣਾ ਲੋੜ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਲਏ ਜੋੜ।

ਸਾਚਾ ਨਾਮ ਸਚ ਕਰ ਮਾਨਾ। ਸਾਚਾ ਨਾਮ ਹਰਿ ਦੇਵੇ ਸਚ ਬਬਾਨਾ। ਸਾਚਾ ਨਾਮ ਰਾਓ ਰੰਕ ਵਿਚ ਸਮਾਨਾ। ਸਾਚਾ ਨਾਮ ਗੁਰ ਮੱਤੀ ਦੇ ਸਮਝਾਣਾ। ਸਾਚਾ ਨਾਮ ਅੰਤਮ ਤੱਤੀ ਵਾ ਨਾ ਲਾਣਾ। ਸਾਚਾ ਨਾਮ ਸਾਚਾ ਜੱਤੀ ਆਪ ਅਖਵਾਣਾ। ਸਾਚਾ ਨਾਮ ਏਕਾ ਰੱਤੀ ਜੋਤ ਜਗਾਣਾ।

ਸਾਚਾ ਨਾਮ ਬਹੇ ਬਿਧ ਭਾਂਤੀ ਹਰਿ ਵਰਤਾਣਾ। ਸਾਚਾ ਨਾਮ ਦਿਵਸ ਰਾਤੀ ਹਰਿ ਲਿਖਾਣਾ। ਸਾਚਾ ਨਾਮ ਚਰਨ ਪ੍ਰੀਤੀ ਸਾਚੀ ਰੀਤ ਦੇ ਮੱਤ ਆਪ ਸਮਝਾਣਾ। ਸਾਚਾ ਨਾਮ ਗੁਰਮੁਖਾਂ ਪੁੱਛੇ ਵਾਤੀ, ਵੇਲੇ ਅੰਤ ਆਪ ਛੁਡਾਣਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸਾਚਾ ਨਾਮ ਖੰਡਾ ਦੋ ਧਾਰ। ਸਾਚਾ ਨਾਮ ਗੁਰਮੁਖਾਂ ਲਾਏ ਪਾਰ। ਸਾਚਾ ਨਾਮ ਬੇਮੁਖਾਂ ਕਰੇ ਖੁਆਰ। ਸਾਚਾ ਨਾਮ ਠੰਡਾ ਦਰਬਾਰ। ਸਾਚਾ ਨਾਮ ਚੰਡ ਪ੍ਰਚੰਡ ਕਰੇ ਜਗਤ ਖੁਆਰ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਸਾਚਾ ਨਾਮ ਸਾਚਾ ਰੰਗ। ਸਾਚਾ ਨਾਮ ਗੁਰਮੁਖ ਮੰਗੇ ਸਾਚੀ ਮੰਗ। ਸਾਚਾ ਨਾਮ ਕਦੇ ਨਾ ਹੋਵੇ ਭੰਗ। ਸਾਚਾ ਨਾਮ ਆਤਮ ਤ੍ਰਿਸ਼ਨਾ ਮਿਟਾਏ ਆਪ ਕਸਾਏ ਸਾਚਾ ਤੰਗ। ਸਾਚਾ ਨਾਮ ਅੰਮ੍ਰਿਤ ਝਿਰਨਾ ਝਿਰਾਏ ਗੰਗ। ਸਾਚਾ ਨਾਮ ਬੇਮੁਖਾਂ ਧਰਮ ਰਾਏ ਦਰ ਦੇਵੇ ਟੰਗ। ਸਾਚਾ ਨਾਮ ਮਾਇਆ ਨਾਗਣ ਨਾ ਲਾਏ ਡੰਗ। ਸਾਚਾ ਨਾਮ ਰਸਨਾ ਗਾਏ ਹੋਏ ਸਹਾਏ ਅੰਗ ਸੰਗ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਮੰਗੀ ਸਾਚੀ ਮੰਗ। ਸਾਚਾ ਨਾਮ ਸੱਚਾ ਗਿਰਧਾਰੀ। ਸਾਚਾ ਨਾਮ ਦੇਵੇ ਹਰਿ ਪਰਵਰਦਿਗਾਰੀ। ਸਾਚਾ ਨਾਮ ਏਕਾ ਸਚ ਉਡਾਰੀ। ਸਾਚਾ ਨਾਮ ਆਤਮ ਸਚ ਅਸਵਾਰੀ। ਸਾਚਾ ਨਾਮ ਪਵਣ ਸਰੂਪੀ ਇਕ ਹੁਲਾਰੀ। ਸਾਚਾ ਨਾਮ ਆਤਮ ਸਾਚੀ ਬੂਝ ਬੁਝਾਰੀ। ਸਾਚਾ ਨਾਮ ਜੋਤ ਜਗਾਏ ਕਾਇਆ ਅੰਧ ਅੰਧਿਆਰੀ। ਸਾਚਾ ਨਾਮ ਸਾਚੀ ਦੇਵੇ ਇਕ ਖੁਮਾਰੀ। ਸਾਚਾ ਨਾਮ ਸੁਨ ਮੁਨ ਆਪ ਖੁਲ੍ਹਾਰੀ। ਸਾਚਾ ਨਾਮ ਏਕਾ ਦੀਪ ਉਜਿਆਰੀ। ਸਾਚਾ ਨਾਮ ਆਪੇ ਕਰੇ ਸਾਚੀ ਕਾਰੀ। ਸਾਚਾ ਨਾਮ ਦਿਵਸ ਰੈਣ ਏਕਾ ਧਾਰੀ। ਸਾਚਾ ਨਾਮ ਅਨਹਦ ਧੁਨ ਸੱਚੀ ਧੁਨਕਾਰੀ। ਸਾਚਾ ਨਾਮ ਦਸਮ ਦਵਾਰੀ ਸਚ ਖੁਲ੍ਹਾਰੀ। ਸਾਚਾ ਨਾਮ ਏਕਾ ਜੋਤ ਕਰੇ ਉਜਿਆਰੀ। ਸਾਚਾ ਨਾਮ ਦੇਵੇ ਮੇਲ ਸਚ ਗਿਰਧਾਰੀ। ਸਾਚਾ ਨਾਮ ਦੇਵਣਹਾਰ ਇਕ ਦਾਤਾਰੀ। ਸਾਚਾ ਨਾਮ ਗੁਰਮੁਖਾਂ ਆਤਮ ਭਰੇ ਭੰਡਾਰੀ। ਸਾਚਾ ਨਾਮ ਏਕਾ ਕਰੇ ਸਾਚੀ ਕਾਰੀ। ਸਾਚਾ ਨਾਮ ਦਿਵਸ ਰੈਣ ਰਸਨ ਉਚਾਰੀ। ਸਾਚਾ ਨਾਮ ਮਾਨਸ ਜਨਮ ਜਾਏ ਸਵਾਰੀ। ਸਾਚਾ ਨਾਮ ਸਾਚਾ ਧਰਮ ਵਿਚ ਸੰਸਾਰੀ। ਸਾਚਾ ਨਾਮ ਪੂਰਨ ਕਰਮ ਰਿਹਾ ਵਿਚਾਰੀ। ਸਾਚਾ ਨਾਮ ਮੁਕਤ ਜੁਗਤ ਦਾ ਇਕ ਸਿਕਦਾਰੀ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਆਏ ਦਵਾਰੀ।

ਸਾਚਾ ਨਾਮ ਜਗਤ ਵਰਤੰਤ। ਸਾਚਾ ਨਾਮ ਮੇਲ ਮਿਲਾਵਾ ਸਾਚੇ ਕੰਤ। ਸਾਚਾ ਨਾਮ ਆਪ ਦਵਾਏ, ਪ੍ਰਭ ਸਾਚਾ ਭਗਵੰਤ। ਸਾਚਾ ਨਾਮ ਮਾਇਆ ਪਾਏ ਜਗਤ ਬੇਅੰਤ। ਸਾਚਾ ਨਾਮ ਏਕਾ ਆਪ ਰਖਾਏ ਆਦਿ ਅੰਤ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਬਣਾਏ ਸਾਚੀ ਬਣਤ।

ਸਾਚਾ ਨਾਮ ਸਾਚੀ ਰੀਤ। ਸਾਚਾ ਨਾਮ ਏਕਾ ਬਖ਼ਸ਼ੇ ਚਰਨ ਪ੍ਰੀਤ। ਸਾਚਾ ਨਾਮ ਗੁਰਮੁਖ ਕਾਇਆ ਕਰੇ ਸੀਤ। ਸਾਚਾ ਨਾਮ ਜਪ ਮਾਨਸ ਜਨਮ ਜਾਣਾ ਜਗ ਜੀਤ। ਸਾਚਾ ਨਾਮ ਏਕਾ ਰਾਖੋ ਹਰਿ ਹਰਿ ਚੀਤ। ਸਾਚਾ ਨਾਮ ਆਪੇ ਪਰਖੇ ਸਾਚੀ ਨੀਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਜਨ ਕਰੇ ਚਰਨ ਪ੍ਰੀਤ।

ਚਰਨ ਪ੍ਰੀਤ ਸਾਚੀ ਆਸਾ। ਚਰਨ ਪ੍ਰੀਤ ਆਪੇ ਕਰੇ ਬੰਦ ਖਲਾਸਾ। ਚਰਨ ਪ੍ਰੀਤ ਹਰਿ

ਹਿਰਦੇ ਵਾਸਾ। ਚਰਨ ਪ੍ਰੀਤ ਗੁਰਸਿੱਖ ਰਖਾਏ ਜਿਉਂ ਸੋਨਾ ਪਾਸਾ। ਸਾਚਾ ਨਾਮ ਝੂਠੀ ਖੇਡ ਝੂਠੀ ਦੁਨੀਆਂ ਝੂਠਾ ਜਗਤ ਤਮਾਸ਼ਾ। ਸਾਚਾ ਨਾਮ ਹਰਿ ਪਾਓ ਸ਼ਾਹੋ ਸ਼ਾਬਾਸ਼ਾ। ਸਾਚਾ ਨਾਮ ਦੁੱਖਾਂ ਰੋਗਾਂ ਕਰੇ ਨਾਸਾ। ਸਾਚਾ ਨਾਮ ਬੇਮੁਖਾਂ ਹੱਥ ਫੜਾਏ ਝੂਠਾ ਕਾਸਾ। ਸਾਚਾ ਨਾਮ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਲਾ ਹੱਥ ਨਾ ਆਏ ਸ੍ਰਿਸ਼ਟ ਸਬਾਈ ਹੋਏ ਨਾਸ। (੧੩ ਜੇਠ ੨੦੧੦ ਬਿ)

ਗੋਬਿੰਦ ਕਹੇ ਸੰਬਲ ਨਗਰ ਜਾਏ ਵੜ, ਸਾਚਾ ਮੰਦਰ ਇਕ ਸੁਹਾਵਾਵਾਂਗਾ । ਦੋ ਜਹਾਨ ਬਣਾਵਾਂ ਆਪਣਾ ਘਰ, ਗ੍ਰਹਿ ਇਕੋ ਇਕ ਵਖਾਵਾਂਗਾ। ਸਾਚੀ ਚੋਟੀ ਆਪੇ ਚੜ੍ਹ, ਆਖ਼ਰ ਆਪਣਾ ਰੰਗ ਰੰਗਾਵਾਂਗਾ। ਵਿਸ਼ਨੂੰ ਤੇਰਾ ਪੱਲੂ ਫੜ, ਤੇਰਾ ਪਾਇਆ ਵਾਸਤਾ ਪੂਰ ਕਰਾਵਾਂਗਾ। ਕਲਜੁਗ ਅੰਤ ਸ੍ਰੀ ਭਗਵੰਤ ਤੇਰਾ ਪੂਰਾ ਕਰੇ ਵਰ, ਵਰ ਦਾਤਾ ਫੇਰ ਅਖਵਾਵਾਂਗਾ। ਨਿਰਗੁਣ ਸਰਗੁਣ ਰੂਪ ਧਰ, ਸੋਹੰ ਸਤਿ ਸਤਿ ਵਡਿਆਵਾਂਗਾ। ਮਹਾਰਾਜ ਹੋ ਨਿਡਰ, ਭੈ ਭੌ ਨਾ ਕੋਇ ਰਖਾਵਾਂਗਾ। ਸ਼ੇਰ ਹੋ ਕੇ ਲੋਕਮਾਤ ਜੂਹ ਵਿਚ ਵੜ, ਲੱਖ ਚੁਰਾਸੀ ਜੀਵ ਸਰਬ ਭਜਾਵਾਂਗਾ। ਸਿੰਘ ਹੋ ਕੇ ਸਭ ਦੀ ਛਾਤੀ ਜਾਵਾਂ ਚੜ੍ਹ, ਮੂੰਹ ਦੇ ਭਾਰ ਸਰਬ ਸੁਟਾਵਾਂਗਾ। ਵਿਸ਼ਨੂੰ ਤੂੰ ਸੇਵਾ ਕਰੀਂ ਘਰ ਘਰ, ਜਨ ਭਗਤਾਂ ਤੇਰਾ ਮੇਲ ਮਿਲਾਵਾਂਗਾ। ਅੰਤ ਭਗਵਾਨ ਪੱਲੂ ਲਏ ਫੜ, ਫੜਿਆ ਪੱਲੂ ਆਪਣੇ ਨਾਲ ਬੰਧਾਵਾਂਗਾ। ਔਂਦਾ ਜਾਂਦਾ ਦੋ ਜਹਾਨਾਂ ਜੈ ਜੈਕਾਰ ਲੈਣਾ ਕਰ, ਹਰਿ ਕਰਤਾ ਰੂਪ ਵਖਾਵਾਂਗਾ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹਦਾ ਕੋਈ ਘਾੜਨ ਸਕੇ ਨਾ ਘੜ, ਘੜਨ ਭੰਨਣਹਾਰ ਆਪ ਅਖਵਾਵਾਂਗਾ। ਜੋ ਇਹ ਢੋਲਾ ਲਏ ਪੜ੍ਹ, ਤਿਸ ਆਪਣਾ ਮੇਲ ਮਿਲਾਵਾਂਗਾ । ਵਿਸ਼ਨੂੰ ਤੂੰ ਵੀ ਡਿਗਣਾ ਦੜ, ਤੇਰਾ ਮਾਣ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਇਕ ਦਰਸਾਵਾਂਗਾ।

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਜੈਕਾਰਾ, ਹਰਿ ਕਾ ਰੂਪ ਦਰਸਾਈਆ। ਜਿਸ ਦਾ ਆਦਿ ਅੰਤ ਨਜ਼ਰ ਨਾ ਆਇਆ ਕਿਨਾਰਾ, ਸੋ ਸਾਹਿਬ ਰਿਹਾ ਸੁਣਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਤੱਕਦੇ ਰਹੇ ਸਹਾਰਾ, ਸੋ ਸਤਿਗੁਰ ਕਰੇ ਪੜ੍ਹਾਈਆ। ਜਿਸ ਦਾ ਖਾਣੀ ਬਾਣੀ ਬੋਧ ਅਗਾਧਾ ਸਹਾਰਾ, ਸੋ ਸਾਹਿਬ ਬੇਪਰਵਾਹੀਆ। ਭਗਤ ਭਗਵਾਨ ਵਖਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਕਾਗ਼ਦ ਕਲਮ ਨਾ ਲਿਖਣਹਾਰਾ, ਨੇਤਰ ਰੋਵੇ ਸਮੁੰਦ ਸਾਗਰ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੈ ਜੈਕਾਰ ਇਕ ਜਣਾਈਆ।

ਜੈ ਜੈਕਾਰ ਭਗਤ ਭਗਵਾਨ, ਸ੍ਰੀ ਭਗਵਾਨ ਆਪ ਸਮਝਾਇੰਦਾ। ਵਿਸ਼ਨੂੰ ਮੰਗਿਆ ਵਿਸ਼ਵ ਦਾਨ, ਵਸਤੂ ਹਰਿ ਜੀ ਝੋਲੀ ਪਾਇੰਦਾ। ਸਿੰਘ ਸ਼ੇਰ ਵਡ ਬਲਵਾਨ, ਪ੍ਰਭ ਆਪਣੇ ਨਾਮ ਭਬਕ ਲਗਾਇੰਦਾ। ਮਹਾਰਾਜ ਬਣ ਪਰਧਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਹੰ ਰੂਪ ਸਰਬ ਜਹਾਨ, ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਜਨ ਆਪਣਾ ਰੰਗ ਰੰਗਾਇੰਦਾ। ਸੋ ਪੁਰਖ ਨਿਰੰਜਣ ਸਭ ਦੀ ਕਰੇ ਕਲਿਆਣ, ਕਰਤਾ ਆਪਣੀ ਕਾਰ ਕਮਾਇੰਦਾ। ਆਦਿ ਸੋ ਅੰਤ ਭਗਵਾਨ ਦੋਹਾਂ ਦੀ ਹੋਵੇ ਜੈ, ਜੈ ਜੈਕਾਰ ਦੋ ਜਹਾਨ ਅਲਾਇੰਦਾ। ਦੂਜਾ ਕੋਈ ਮਾਤ ਨਾ ਰਹੇ, ਜੋ ਘੜਿਆ ਭੰਨ ਵਖਾਇੰਦਾ।

ਸਚ ਦੁਆਰੇ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਸਤਿਗੁਰ ਪੂਰਾ ਬਹੇ, ਦੂਜਾ ਆਸਣ ਕੋਇ ਨਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਾ ਸਚ ਜੈਕਾਰਾ, ਨਿਰਗੁਣ ਸਰਗੁਣ ਕਰੇ ਪਿਆਰਾ, ਆਤਮ ਪਰਮਾਤਮ ਮੇਲ ਦੁਆਰਾ, ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ ਗਹਿਰ ਗੰਭੀਰ ਬੇਨਜ਼ੀਰ ਬੇਤਸਵੀਰ, ਲਾਸ਼ਰੀਕ ਸ਼ਹਿਨਸ਼ਾਹ ਇਕੋ ਇਕ ਜਣਾਈਆ।

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਜੋ ਨਾਅਰਾ ਲਏ ਲਗਾਈਆ। ਤਿਸ ਸਿਰ ਜਮ ਕਾ ਡੰਡ ਨਾ ਰਹੇ, ਰਾਏ ਧਰਮ ਨਾ ਦਏ ਸਜ਼ਾਈਆ। ਲੱਖ ਚੁਰਾਸੀ ਵਹਿਣ ਨਾ ਵਹੇ, ਮਾਤ ਗਰਭ ਨਾ ਫੇਰਾ ਪਾਈਆ । ਪੁਰਖ ਅਕਾਲ ਦੀ ਚਰਨੀ ਬਹੇ, ਜਿਸ ਦੁਆਰ ਮਿਲੇ ਵਡਿਆਈਆ। ਨਾਤਾ ਤੁੱਟੇ ਤੂੰ ਮੈਂ, ਮੈਂ ਤੂੰ ਰਹਿਣ ਨਾ ਪਾਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਕਹਿੰਦੇ ਗਏ ਹੈਂ, ਹਰਿ ਜੂ ਕੀ ਖੇਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਅਰਾ ਦਏ ਵਡਿਆਈਆ। (੨੨ ਵਿਸਾਖ ੨੦੨੦ ਬਿ)

ਸਾਚਾ ਮਾਰਗ : ਸਾਚਾ ਮਾਰਗ ਸੋਹੰ ਨਾਉਂ, ਗੁਰ ਦਰ ਪਾਵੇ ਮਾਣ ਜਿਨ ਰਸਨਾ ਗਾਓ, ਦਰਗਾਹ ਸਾਚਾ ਮਾਰਗ

ਹੋਵੇ ਪਰਵਾਨ ਜਿਨ ਰਿਦੇ ਵਸਿਆ। ਮਹਾਰਾਜ ਸ਼ੇਰ ਸਿੰਘ ਮਾਰੇ ਬਾਣ, ਬੇਮੁਖ ਦਰ ਤੇ ਜਾਏ ਨੱਸਿਆ। (੨੯ ਫੱਗਣ ੨੦੦੭ ਬਿ)

ਸਾਚਾ ਮਾਰਗ ਸਤਿਜੁਗ ਸੋਹੰ ਦੱਸਿਆ। ਤਰਿਆ ਹਰਿਆ ਜਿਨ ਪ੍ਰਭ ਹਿਰਦੇ ਵਸਿਆ। ਭੰਨਿਆ ਘੜਿਆ ਜੋਤ ਸਰੂਪ ਵਿਚੋਂ ਸਭ ਨੱਸਿਆ। ਮਹਾਰਾਜ ਸ਼ੇਰ ਸਿੰਘ ਨਾਉਂ ਜਗ ਧਰਿਆ, ਸੋਹੰ ਸ਼ਬਦ ਰਸਨਾ ਰਸਿਆ। (੧ ਚੇਤ ੨੦੦੮ ਬਿ)

ਗੁਰਸਿਖਾਂ ਦੱਸੇ ਰਾਹ ਸੁਖਾਲਾ, ਚਰਨ ਕਵਲ ਸੱਚੀ ਸ਼ਰਨਾਈਆ। ਦੇਵੇ ਡੰਨ ਨਾ ਮੰਗੇ ਹਾਲਾ, ਅਗਨੀ ਤੱਤ ਨਾ ਕੋਈ ਤਪਾਈਆ। ਮੰਗੇ ਦਾਨ ਨਾ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹੱਥ ਨਾ ਫੜਾਏ ਕੋਈ ਮਾਲਾ, ਮਣਕਾ ਮਨ ਕਾ ਦਏ ਭੁਵਾਈਆ। ਤੀਰਥ ਤੱਟ ਨਾ ਘਾਲੇ ਕੋਈ ਘਾਲਾ, ਚਰਨ ਧੂੜ ਅਸ਼ਨਾਨ ਕਰਾਈਆ। ਪੂਜਾ ਕਰੇ ਨਾ ਹਵਨ ਜਵਾਲਾ, ਘਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਫੰਦਨ ਦਏ ਕਟਾਈਆ।

ਗੁਰਸਿਖਾਂ ਮਾਰਗ ਦੇਵੇ ਦੱਸ, ਦਇਆਨਿਧ ਦਇਆ ਕਮਾਈਆ। ਹਿਰਦੇ ਅੰਦਰ ਜਾਏ ਵਸ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਈਆ। ਮਿਟੇ ਰੈਣ ਅੰਧੇਰੀ ਮਸ, ਵਦੀ ਸੁਦੀ ਨਾ ਕੋਈ ਵਖਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜੋ ਜਨ ਇਕ ਵਾਰੀ ਦਰਸ਼ਨ ਪਾਈਆ। ਲੇਖੇ ਲੱਗੇ ਸਵਾਸ ਸਵਾਸ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸਾਚਾ ਮਾਰਗ ਰਾਹ ਸੁਖਾਲਾ, ਨਿਰਗੁਣ ਆਪ ਜਣਾਇਆ। ਦੋ ਜਹਾਨਾਂ ਫਿਰੇ ਇਕ ਇਕੱਲਾ, ਨੌਂ ਖੰਡ ਫੇਰਾ ਪਾਇਆ। ਗੁਰਸਿਖਾਂ ਫੜਾਇਆ ਆਪ ਆਪਣਾ ਪੱਲਾ, ਗੁਰਸਿਖ ਲੱਭਣ ਕਿਤੇ

ਨਾ ਜਾਇਆ। ਗੁਰਸਿਖਾਂ ਪਿਛੇ ਫਿਰੇ ਹੋ ਹੋ ਝੱਲਾ, ਆਪਣੀ ਮਤ ਨਾ ਕੋਈ ਵਖਾਇਆ। ਗੁਰਮੁਖ ਜੋਤੀ ਆਪੇ ਰਲਾ, ਆਪਣੀ ਜੋਤ ਗਿਆ ਬੁਝਾਇਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਗੁਰਮੁਖ ਤੇਰਾ ਧਾਮ ਵਡਿਆਇਆ। ਦੂਈ ਦਵੈਤੀ ਮੇਟੇ ਸੱਲਾ, ਸਿਰ ਆਪਣਾ ਹੱਥ ਰਖਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਸਿਖ ਸਾਚੇ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਵਖਾਇਆ।

ਸਾਚਾ ਮਾਰਗ ਹਰਿ ਕਰਤਾਰ, ਸਤਿਜੁਗ ਸਾਚੇ ਆਪ ਜਣਾਈਆ। ਬਿਨ ਸਤਿਗੁਰ ਪੂਰੇ ਦੂਜੇ ਦਰ ਨਾ ਕੋਈ ਨਿਮਸਕਾਰ, ਬਿਨ ਜਗਦੀਸ਼ ਸੀਸ ਭੇਟ ਨਾ ਕਿਸੇ ਚੜ੍ਹਾਈਆ। ਰਾਗ ਛਤੀਸ ਗੁਰਸਿਖ ਤੇਰੀ ਗੌਂਦੇ ਵਾਰ, ਉਚੀ ਕੂਕ ਕੂਕ ਸੁਣਾਈਆ। ਸਤਿਗੁਰ ਤੇਰਾ ਰਹੇ ਸਦਾ ਖ਼ਬਰਦਾਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਦੇਵੇ ਸਦਾ ਦਰਸ ਦੀਦਾਰ, ਦੀਨ ਦਿਆਲ ਵੱਡੀ ਵਡਿਆਈਆ। ਕਰੇ ਤਰਸ ਵਿਚ ਸੰਸਾਰ, ਕਲਜੁਗ ਅੰਤਮ ਵੇਸ ਵਟਾਈਆ । ਲਏ ਪਰਖ ਪਰਖਣਹਾਰ, ਜਗਤ ਜੌਹਰੀ ਵੇਸ ਧਰਾਈਆ। ਕੰਗਣ ਠੱਗ ਚੋਰ ਉਤਰਿਆ ਪਾਰ, ਲਹਿਣਾ ਦੇਣਾ ਰਿਹਾ ਮੁਕਾਈਆ। ਗੁਰਸਿਖਾਂ ਕਰਿਆ ਹੌਲਾ ਭਾਰ, ਸਿਰ ਆਪਣਾ ਭਾਰ ਉਠਾਈਆ। ਛੋਟੇ ਬਾਲੇ ਕਰ ਤਿਆਰ, ਸਾਚਾ ਮਾਰਗ ਲਏ ਵਖਾਈਆ। ਪਿਛੇ ਔਣਾ ਵਾਰੋ ਵਾਰ, ਭੁੱਲ ਕੋਇ ਨਾ ਜਾਈਆ। ਪਾਏ ਮੁੱਲ ਆਪ ਕਰਤਾਰ, ਕਰਤਾ ਕੀਮਤ ਆਪ ਚੁਕਾਈਆ। ਸੋਹੰ ਗਾਉਣਾ ਜੈ ਜੈ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਈਆ।

ਹੋਏ ਸਹਾਈ ਸਰਬ ਸੁੱਖ ਦਾਤਾ, ਦੀਨ ਬੰਧਪ ਦੀਨ ਦਿਆਲਾ। ਏਥੇ ਓਥੇ ਪੁੱਛੇ ਵਾਤਾ, ਕਰੇ ਖੇਲ ਨਿਰਾਲਾ। ਰਲ ਮਿਲ ਸੰਗਤ ਹਰਿ ਜੂ ਨਾਲ ਕਰੇ ਬਾਤਾ, ਜਿਸ ਮਿਲਿਆ ਧੁਰ ਦਲਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਏਕਾ ਵਰ, ਫਲ ਲਗਾਏ ਆਪਣੇ ਡਾਲਾ। ਗੁਰਸਿਖ ਡਾਲੀ ਪਤ ਫੁੱਲ ਫਲਵਾੜਿਆ, ਹਰਿ ਸਾਚਾ ਸਚ ਮਹਿਕਾਇੰਦਾ। ਬੂਟਾ ਲਾਇਆ ਪਹਿਲੀ ਹਾੜਿਆ, ਹਰਾ ਸਿਚ ਆਪ ਕਰਾਇੰਦਾ। ਆਪੇ ਹੋਏ ਪਿਛੇ ਅਗਾੜਿਆ, ਦੋ ਜਹਾਨਾਂ ਸੇਵ ਕਮਾਇੰਦਾ। ਨੇੜ ਨਾ ਆਏ ਮੌਤ ਲਾੜਿਆ, ਰਾਏ ਧਰਮ ਨਾ ਡੰਨ ਲਗਾਇੰਦਾ। ਗੁਰਸਿਖ ਸੁਰਤੀ ਰਹੇ ਨਾ ਕੁਆਰਿਆ, ਜਿਸ ਜਨ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਦੱਸ, ਦਰਗਹਿ ਸਾਚੀ ਮੇਲ ਮਿਲਾਇੰਦਾ। ਸਾਚਾ ਮਾਰਗ ਸਤਿਗੁਰ ਚਰਨ, ਅਵਰ ਨਾ ਕੋਈ ਸੁਣਾਈਆ। ਲੇਖਾ ਚੁੱਕੇ ਮਰਨ ਡਰਨ, ਮਰਨ ਡਰਨ ਰਹਿਣ ਨਾ ਪਾਈਆ। ਨੇਤਰ ਲੋਚਣ ਦਰਸ਼ਨ ਹਰਨ ਫਰਨ, ਹਰਨ ਫਰਨ ਆਪ ਖੁਲ੍ਹਾਈਆ। ਕਿਰਪਾ ਕਰੇ ਕਰਨੀ ਕਰਨ, ਕਰਨਹਾਰ ਇਕ ਅਖਵਾਈਆ। ਜੋ ਜਨ ਦੋਏ ਜੋੜ ਏਕਾ ਵਾਰ ਸਰਨ ਪੜ੍ਹਨ, ਮਾਤ ਗਰਭ ਫੇਰ ਨਾ ਆਈਆ। ਨਾਤਾ ਤੋੜੇ ਜ਼ਾਤ ਪਾਤ ਵਰਨ ਬਰਨ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਾਏ ਆਪਣੇ ਲੜ, ਆਪਣੇ ਪੱਲੂ ਆਪ ਬੰਧਾਈਆ।

ਸਾਚਾ ਮਾਰਗ ਕਰੋ ਧਿਆਨ, ਹਰਿ ਸਤਿਗੁਰ ਆਪ ਲਗਾਇਆ। ਨਾ ਕੋਈ ਕਰਾਏ ਤਨ ਅਸ਼ਨਾਨ, ਝੂਠੀ ਮਾਟੀ ਨਾ ਪੋਚ ਪੁਚਾਇਆ। ਅੰਦਰੇ ਅੰਦਰ ਬਖ਼ਸ਼ੇ ਇਕ ਗਿਆਨ, ਨਾਮ ਨਿਧਾਨਾ ਝੋਲੀ ਪਾਇਆ। ਸੁਰਤੀ ਸ਼ਬਦ ਦੇਵੇ ਮਾਣ, ਅਭਿਮਾਨਾ ਮੋਹ ਚੁਕਾਇਆ। ਅੰਮ੍ਰਿਤ ਬਖ਼ਸ਼ੇ ਪੀਣ

ਖਾਣ, ਤ੍ਰਿਸ਼ਨਾ ਭੁੱਖ ਮਿਟਾਇਆ। ਨਾਰੀ ਕੰਤ ਮਿਲੇ ਹਾਣੀ ਹਾਣ, ਗੁਰ ਚੇਲਾ ਵੇਖ ਵਖਾਇਆ। ਜੁਗ ਵਿਛੜੇ ਆਪੇ ਮੇਲੇ ਆਣ, ਆਪ ਆਪਣਾ ਮੇਲ ਮਿਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਸੁਖਾਲਾ ਇਕ ਰਖਾਇਆ।

ਰਾਹ ਸੁਖਾਲਾ ਸਤਿਗੁਰ ਦੀਨਾ, ਦੀਨਨ ਉਤੇ ਦਇਆ ਕਮਾਈਆ। ਪੰਜ ਵਾਰ ਰਸਨਾ ਮੁਖ ਜਿਸ ਜਨ ਚੀਨਾ, ਪੰਚ ਵਿਕਾਰਾ ਰਹੇ ਨਾ ਰਾਈਆ। ਕਾਇਆ ਚੋਲੀ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਦਏ ਵਡਿਆਈਆ। ਗੁਰਸਿਖਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁਖ ਚੁਵਾਈਆ। ਲੇਖਾ ਚੁਕਾਏ ਜਿਉਂ ਜਲ ਮੀਨਾ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਰਿਹਾ ਚਲਾਈਆ। ਆਪਣੇ ਮਾਰਗ ਆਪ ਚਲਾਏ, ਕਰੇ ਮਿਹਰ ਮਿਹਰਵਾਨਾ। ਗੁਰਸਿਖ ਸੱਜਣ ਕਦੇ ਭੁੱਲ ਨਾ ਜਾਏ, ਜਿਸ ਬਖ਼ਸ਼ੇ ਚਰਨ ਧਿਆਨਾ। ਤ੍ਰੈਗੁਣ ਮਾਇਆ ਰੁਲ ਨਾ ਜਾਏ, ਮੇਲ ਮਿਲਾਏ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਦੇਵੇ ਜੀਆ ਦਾਨਾ। ਜੀਆ ਦਾਨ ਜੀਵਣ ਦਾਤ, ਜੁਗਤ ਜਗਤ ਹਰਿ ਸਮਝਾਈਆ। ਨਿਰਗੁਣ ਅੱਖਰ ਨਿਰਗੁਣ ਪੂਜਾ ਨਿਰਗੁਣ ਪਾਠ, ਨਿਰਗੁਣ ਕਰੇ ਪੜ੍ਹਾਈਆ। ਗੁਰਸਿਖ ਤੇਰਾ ਲੇਖਾ ਲਿਖੇ ਨਾ ਕੋਈ ਹਾਥ, ਸਮਰਥ ਹੱਥ ਵਡਿਆਈਆ। ਕਾਗਦ ਕਲਮ ਗਾਏ ਤੇਰੀ ਗਾਥ, ਛਾਹੀ ਲਿਖ ਲਿਖ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸਾਚਾ ਹਰਿ, ਗੁਰਸਿਖ ਸਾਚੇ ਆਪ ਜਗਾਈਆ।

ਗੁਰਸਿਖ ਕਦੇ ਨਾ ਡਰ, ਕੇਹਰ ਰੂਪ ਕਿਹਰ ਸਿੰਘ ਆਪ ਵਖਾਇੰਦਾ। ਜਿਸ ਨੇ ਘਾੜਨ ਲਿਆ ਘੜ, ਕਰ ਕਿਰਪਾ ਪਾਰ ਲੰਘਾਇੰਦਾ। ਜਿਸ ਫੜਾਇਆ ਆਪਣਾ ਲੜ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਨਾ ਕਦੇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਤਰਿਆ ਗੁਰਸਿਖ ਆਪਣੇ ਨਾਲ ਤਰਾਇੰਦਾ।

ਤਾਰਨਹਾਰਾ ਆ ਗਿਆ, ਨਿਰਗੁਣ ਜੋਤ ਕਰ ਉਜਿਆਰ। ਨਾਉਂ ਨਿਰੰਕਾਰਾ ਆਪਣਾ ਨਾਉਂ ਰਖਾ ਲਿਆ, ਨਿਰਗੁਣ ਰੂਪ ਅਪਰ ਅਪਾਰ। ਸਤਿਜੁਗ ਸਾਚਾ ਮਾਰਗ ਲਾ ਲਿਆ, ਚਾਰ ਵਰਨਾਂ ਇਕ ਆਧਾਰ। ਹੰ ਬ੍ਰਹਮ ਮੇਲ ਮਿਲਾ ਲਿਆ, ਪਾਰਬ੍ਰਹਮ ਕਰੇ ਪਿਆਰ। ਪੰਜ ਤੱਤ ਕਾਇਆ ਨਾਉਂ ਨਾ ਕੋਇ ਵਡਿਆ ਲਿਆ, ਨਿਰਗੁਣ ਨਾਉਂ ਹੋਏ ਜੈਕਾਰ। ਸਰਗੁਣ ਤੇਰਾ ਪੰਧ ਮੁਕਾ ਲਿਆ, ਲੇਖਾ ਚੁੱਕਿਆ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਤਰਨੀ ਤਰਨ ਆਪ ਕਰਤਾਰ।

ਤਰਨੀ ਤਰਨ ਪੁਰਖ ਸਮਰਥ, ਸਮਰਥ ਪੁਰਖ ਵੱਡੀ ਵਡਿਆਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਤ੍ਰੈਗੁਣ ਜਾਲ ਨਾ ਕੋਇ ਵਿਛਾਈਆ। ਗੁਰਸਿਖ ਵਿਕੇ ਸਤਿਗੁਰ ਹੱਟ, ਗੁਰ ਕਾ ਹੱਟ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਵਣ ਮੁਕਤ ਆਪ ਕਰਾਈਆ। (੨੬ ਪੋਹ ੨੦੧੭ ਬਿ)

ਸਾਚਾ ਮਾਰਗ ਨਾਉਂ ਹਰਿ ਹਰਿ, ਬ੍ਰਹਮ ਪਾਰਬ੍ਰਹਮ ਮਿਲਾਈਆ। ਸੋਹੰ ਸ਼ਬਦ ਅੱਗੇ ਧਰ ਧਰ, ਧਰਤ ਧਵਲ ਦਏ ਸੁਹਾਈਆ। ਸਤਿਗੁਰ ਕਰਨੀ ਆਪਣੀ ਕਰ ਕਰ, ਗੁਰਮੁਖ ਕਿਰਤ ਲੇਖੇ ਪਾਈਆ। ਨਿਰਧਨ ਨਿਰਵੈਰ ਆਪੇ ਵਰ ਵਰ, ਆਪਣੇ ਅੰਗ ਲਗਾਈਆ। ਲਖ ਚੁਰਾਸੀ ਵਿਚੋਂ ਫੜ ਫੜ, ਆਪਣੀ ਗੋਦ ਬਹਾਈਆ । ਆਪਣਾ ਨਾਉਂ ਆਪੇ ਪੜ੍ਹ ਪੜ੍ਹ, ਗੁਰਸਿਖਾਂ ਰਿਹਾ ਸੁਣਾਈਆ। ਆਪਣੀ ਅਗਨ ਆਪੇ ਸੜ ਸੜ, ਗੁਰਮੁਖਾਂ ਅੱਗ ਬੁਝਾਈਆ। ਆਪਣੇ ਪੌੜੇ ਆਪੇ ਚੜ੍ਹ ਚੜ੍ਹ, ਆਪਣਾ ਰੂਪ ਦਰਸਾਈਆ। ਆਪਣੀ ਹਿੰਮਤ ਆਪੇ ਹਰਿ ਹਰਿ, ਗੁਰਮੁਖਾਂ ਹਿੰਮਤ ਰਿਹਾ ਵਧਾਈਆ। ਆਪਣੀ ਕਿਰਪਾ ਆਪੇ ਕਰ ਕਰ, ਗੁਰਸਿੱਖਾਂ ਡਰ ਭੈ ਭੌ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਖਾਲਾ ਏਕਾ ਮਾਰਗ ਸੰਸਾਰ ਸਾਗਰ ਦਏ ਤਰਾਈਆ। (੧੮ ਫੱਗਣ ੨੦੧੭ ਬਿ)

ਸਾਚਾ ਮਾਰਗ ਸਾਚਾ ਰਾਹ, ਸੋ ਪੁਰਖ ਨਿਰੰਜਣ ਆਪ ਬਣਾਇਆ। ਬੈਠਾ ਰਹੇ ਬੇਪਰਵਾਹ, ਹਰਿ ਪੁਰਖ ਨਿਰੰਜਣ ਵੇਸ ਵਟਾਇਆ। ਏਕੰਕਾਰਾ ਜਾਣੇ ਆਪਣਾ ਸਾਚਾ ਥਾਂ, ਦਰਗਹਿ ਸਾਚੀ ਭੇਵ ਨਾ ਰਾਇਆ। ਆਦਿ ਨਿਰੰਜਣ ਅਨੁਭਵ ਪ੍ਰਕਾਸ਼ ਬਣੇ ਮਲਾਹ, ਅਬਿਨਾਸ਼ੀ ਕਰਤਾ ਸਾਚਾ ਬੇੜਾ ਲਏ ਚਲਾਇਆ। ਸ੍ਰੀ ਭਗਵਾਨ ਆਪਣੇ ਮੰਦਰ ਬਹਿ ਬਹਿ ਗਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਧਰਾਇਆ। ਪਾਰਬ੍ਰਹਮ ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਖੇਲ ਸੱਚਾ ਮਿਹਰਵਾਂ, ਮਿਹਬਾਨ ਆਪਣਾ ਹੁਕਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇਆ।

ਸਾਚਾ ਮਾਰਗ ਹਰਿ ਕਰਤਾਰਾ, ਦਰਗਹਿ ਸਾਚੀ ਆਪ ਰਖਾਇੰਦਾ । ਦਿਸ ਨਾ ਆਏ ਵਿਚ ਸੰਸਾਰਾ, ਲੋਕਮਾਤ ਭੇਵ ਕੋਇ ਨਾ ਪਾਇੰਦਾ। ਹਰਿ ਕਾ ਰਾਹ ਤੱਕੇ ਬ੍ਰਹਮਾ ਵਿਸ਼ਨ ਸ਼ਿਵ ਕਰ ਵਿਚਾਰਾ, ਨੇਤਰ ਨੈਣ ਨਾ ਕੋਇ ਦਰਸਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਅਪਰ ਅਪਾਰਾ, ਅਪਰੰਪਰ ਆਪਣੀ ਧਾਰ ਚਲਾਇੰਦਾ। ਧਾਮ ਅਵੱਲੜਾ ਠਾਂਡਾ ਦਰਬਾਰਾ, ਚਾਰ ਕੁੰਟ ਨਾ ਕੋਇ ਦਵਾਰਾ, ਦਰ ਦਰਵਾਜਾ ਨਾ ਕੋਇ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਬਣਾਇੰਦਾ।

ਸਾਚਾ ਮਾਰਗ ਨੇਹਚਲ ਧਾਮ, ਅਸਥਲ ਦਵਾਰੇ ਆਪ ਉਪਾਈਆ। ਆਵੇ ਜਾਵੇ ਏਕਾ ਰਾਮ, ਦੂਸਰ ਅਵਰ ਨਾ ਕੋਇ ਚੜ੍ਹਾਈਆ। ਕਰੇ ਕਰਾਏ ਸਾਚਾ ਕਾਮ, ਕਰਤਾ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣਾ ਪੰਥ ਆਪੇ ਵੇਖ ਵਖਾਈਆ।

ਸਾਚਾ ਮਾਰਗ ਸਚ ਮਹੱਲਾ, ਹਰਿ ਸਾਚੇ ਸਚ ਲਗਾਇਆ। ਅੰਦਰ ਬਾਹਰ ਇਕ ਇਕੱਲਾ, ਨਿਰਗੁਣ ਨਿਰਗੁਣ ਫੇਰਾ ਪਾਇਆ। ਥਾਨ ਸੁਹਾਏ ਉਚ ਅਟੱਲਾ, ਮਹੱਲ ਅਟੱਲ ਆਪ ਵਡਿਆਇਆ। ਸਚ ਸਿੰਘਾਸਣ ਆਪੇ ਮੱਲਾ, ਸੋਭਾਵੰਤ ਰਿਹਾ ਸੁਹਾਇਆ। ਆਪ ਫੜਾਏ ਆਪਣਾ ਪੱਲਾ, ਪੱਲੂ ਦੂਸਰ ਹੱਥ ਕਿਸੇ ਨਾ ਆਇਆ। ਆਪਣੀ ਜੋਤ ਆਪੇ ਰੱਲਾ, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪੇ ਵੇਖ ਵਖਾਇਆ।

ਸਾਚਾ ਰਾਹ ਸਚਖੰਡ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਆਦਿ ਪੁਰਖ ਵੰਡੀ ਵੰਡ, ਵੰਡਣਹਾਰ ਆਪ ਹੋ ਜਾਈਆ। ਰਾਹ ਤੱਕਣ ਕੋਟਨ ਬ੍ਰਹਿਮੰਡ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਕਿੱਲਾ ਕੋਟ ਕੰਧ, ਨਿਰਵੈਰ ਪੁਰਖ ਆਪ ਬਣਾਈਆ। ਕੋਈ ਕਰੇ ਨਾ ਪਰਕਾਸ਼, ਸੂਰਜ ਚੰਦ, ਆਪਣਾ ਨੂਰ ਜ਼ਹੂਰ ਰੁਸ਼ਨਾਈਆ। ਆਪੇ ਜਾਣੇ ਆਪਣਾ ਪੰਧ, ਹਰਿ ਪਾਂਧੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ।

ਸਾਚਾ ਮਾਰਗ ਉਚੇ ਮੰਦਰ, ਸੋ ਪੁਰਖ ਨਿਰੰਜਣ ਆਪ ਲਗਾਇਆ। ਆਪ ਜਾਣੇ ਅੰਦਰੇ ਅੰਦਰ, ਆਪਣੀ ਖੇਲ ਆਪ ਰਚਾਇਆ। ਸਾਚੇ ਧਾਮ ਆਪ ਸੁਹੰਦੜ, ਸਤਿ ਪੁਰਖ ਨਿਰੰਜਣ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰਾਹੇ ਆਪੇ ਪਾਇਆ।

ਆਪਣਾ ਰਾਹ ਹਰਿ ਕਰਤਾਰ, ਹਰਿ ਦਰ ਸਾਚੇ ਆਪ ਜਣਾਈਆ। ਨਾ ਕੋਈ ਜਾਣੇ ਆਰ ਪਾਰ ਕਿਨਾਰ, ਦੋ ਜਹਾਨ ਵੱਡੀ ਵਡਿਆਈਆ। ਨਾ ਕੋਈ ਬਾਢੀ ਬਣਾਏ ਵਿਚ ਸੰਸਾਰ, ਰੂਪ ਅਨੂਪ ਨਾ ਕੋਇ ਦਰਸਾਈਆ। ਨਾ ਕੋਈ ਲੇਖਾ ਲਿਖੇ ਬਣ ਲਿਖਾਰ, ਕਾਤਬ ਬੈਠਾ ਮੁਖ ਸ਼ਰਮਾਈਆ। ਨਾ ਕੋਈ ਤਾਲਬ ਤਲਬ ਕਰੇ ਪਰਵਰਦਿਗਾਰ, ਤੁਲਬਾ ਮਾਤ ਨਾ ਕੋਇ ਪੜ੍ਹਾਈਆ। ਨਾ ਕੋਈ ਅੱਖਰ ਸਕੇ ਵਿਚਾਰ, ਪੈਂਤੀਸ ਅੱਖਰ ਦੇਣ ਦੁਹਾਈਆ। ਨਾ ਕੋਈ ਗੁਰ ਖ੍ਹੋਲ ਸਕੇ ਕਿਵਾੜ, ਬੈਠੇ ਤਾੜੀਆਂ ਲਾਈਆ। ਨਾ ਕੋਈ ਅਵਤਾਰ ਵਖਾਏ ਕਿਸੇ ਸੰਸਾਰ, ਬੇਅੰਤ ਬੇਅੰਤ ਬੇਅੰਤ ਰਹੇ ਸਭ ਗਾਈਆ। ਹਰਿ ਕਾ ਮੰਦਰ ਅਗੰਮ ਅਪਾਰ, ਮਾਰਗ ਅਗੰਮ ਆਪਣੇ ਵਿਚ ਛੁਪਾਈਆ। ਜੁਗਾ ਜੁਗੰਤਰ ਸਾਚੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਈਆ।

ਸਾਚਾ ਰਾਹ ਸਰਬ ਗੁਣਵੰਤ, ਦਰ ਘਰ ਸਾਚੇ ਆਪ ਲਗਾਇੰਦਾ। ਆਵੇ ਜਾਵੇ ਇਕ ਭਗਵੰਤ, ਕੁਦਰਤ ਕਾਦਰ ਵੇਖ ਵਖਾਇੰਦਾ। ਰਾਹ ਤੱਕਣ ਕੋਟਨ ਕੋਟ ਸੰਤ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਵੇਸ ਅਨੇਕਾ ਕਰੇ ਅਨੰਤ, ਅਨੰਤ ਕਲ ਆਪਣੀ ਖੇਲ ਖਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ।

ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਜਣਾਈਆ। ਗੁਰ ਅਵਤਾਰ ਵਸਣ ਥਿਰ ਘਰ ਦਵਾਰਾ, ਸ਼ਬਦੀ ਸ਼ਬਦ ਵੱਜੇ ਵਧਾਈਆ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਥਿਰ ਘਰ ਆਪਣਾ ਪੰਧ ਮੁਕਾਈਆ। ਥਿਰ ਘਰ ਸਾਚੇ ਹੋਏ ਬਾਹਰਾ, ਨਿਰਗੁਣ ਨਿਰਗੁਣ ਧਾਰ ਚਲਾਈਆ। ਨਿਰਗੁਣ ਪੌੜਾ ਨਿਰਗੁਣ ਚੜ੍ਹਨੇਹਾਰਾ, ਨਿਰਗੁਣ ਡੰਡਾ ਇਕ ਵਖਾਈਆ। ਨਿਰਗੁਣ ਗੁਪਤ ਨਿਰਗੁਣ ਜ਼ਾਹਰਾ, ਨਿਰਗੁਣ ਅੰਦਰ ਬਾਹਰ ਵੇਸ ਵਟਾਈਆ। ਨਿਰਗੁਣ ਜਾਣੇ ਆਪਣੀ ਕਾਰਾ, ਕਰੇ ਕਾਰ ਸੱਚਾ ਪਾਤਸ਼ਾਹੀਆ। ਸਚਖੰਡ ਵੇਖੇ ਆਪਣੀ ਧਾਰਾ, ਧਾਰ ਧਾਰ ਵਿਚ ਪਰਗਟਾਈਆ। ਆਪਣਾ ਰਾਹ ਰੱਖੇ ਨਿਆਰਾ, ਨਿਰਵੈਰ ਭੇਵ ਨਾ ਆਈਆ। ਸਚਖੰਡ ਸਾਚੇ ਹੋ ਉਜਿਆਰਾ, ਜੋਤੀ ਨੂਰ ਨੂਰ ਦਰਸਾਈਆ। ਸਚ ਸਿੰਘਾਸਣ ਕਰ ਤਿਆਰਾ, ਪੁਰਖ ਅਬਿਨਾਸ਼ਨ ਆਸਣ ਲਾਈਆ। ਦਰ ਦਰਵੇਸ਼ ਬਣ ਭਿਖਾਰਾ, ਅਲੱਖ ਅਗੋਚਰ ਅਗੰਮ ਅਥਾਹ ਆਪਣਾ ਸੀਸ ਝੁਕਾਈਆ। ਸੀਸ

ਜਗਦੀਸ ਸੋਹੇ ਦਸਤਾਰਾ, ਪੰਚਮ ਪੰਚ ਪੰਚ ਵਡਿਆਈਆ। ਛਤਰ ਝੁਲਾਏ ਅਪਰ ਅਪਾਰਾ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹੀਆ। ਕਰੇ ਕਰਾਏ ਸਚ ਵਿਹਾਰਾ, ਆਦਿ ਜੁਗਾਦਿ ਵੱਡੀ ਵਡਿਆਈਆ। ਸਚਖੰਡ ਤੋਂ ਹੋਏ ਬਾਹਰਾ, ਆਪਣਾ ਮਾਰਗ ਆਪੇ ਵੇਖ ਵਖਾਈਆ। ਰੂਪ ਰੰਗ ਰੇਖ ਨਾ ਕੋਈ ਕਰੇ ਪਿਆਰਾ, ਇਸ਼ਟ ਈਸ਼ ਨਾ ਕੋਇ ਧਰਾਈਆ। ਆਪਣੇ ਅੰਤਰ ਆਪੇ ਵਸੇ ਹਰਿ ਨਿਰੰਕਾਰਾ, ਕਿਲਾ ਕੋਟ ਨਾ ਕੋਇ ਸੁਹਾਈਆ। ਆਪਣਾ ਚਰਨ ਰੱਖੇ ਵਿਚ ਸਚਖੰਡ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪਣੇ ਵਿਚ ਟਿਕਾਈਆ।

ਆਪਣਾ ਮਾਰਗ ਆਪਣੇ ਵਿਚ ਰੱਖ , ਆਦਿ ਪੁਰਖ ਦਇਆ ਕਮਾਇੰਦਾ। ਸਚਖੰਡ ਦਵਾਰਿਉਂ ਹੋ ਵੱਖ, ਆਪਣਾ ਭੇਵ ਆਪਣੇ ਵਿਚ ਛੁਪਾਇੰਦਾ। ਆਪਣੇ ਅੰਤਰ ਆਪੇ ਹੋ ਪਰਤੱਖ, ਆਪਣੀ ਖੇਲ ਖਲਾਇੰਦਾ। ਆਪੇ ਜਾਣੇ ਆਪਣਾ ਪੱਖ, ਵੇਲਾ ਵਕਤ ਨਾ ਕੋਇ ਵਖਾਇੰਦਾ। ਆਪਣਾ ਮਾਰਗ ਆਪੇ ਦੱਸ, ਆਪੇ ਰਾਹ ਚਲਾਇੰਦਾ। ਆਪੇ ਰੂਪ ਹੋਏ ਪੁਰਖ ਸਮਰਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੇਲਾ ਆਪ ਮਿਲਾਇੰਦਾ।

ਆਪਣਾ ਮੇਲ ਮਿਲਾਵਣਹਾਰਾ, ਆਦਿ ਪੁਰਖ ਅਖਵਾਇਆ। ਸੋ ਪੁਰਖ ਨਿਰੰਜਣ ਰੂਪ ਧਰ ਨਿਆਰਾ, ਸਚਖੰਡ ਡੇਰਾ ਲਾਇਆ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਸਚ ਸਿੰਘਾਸਣ ਸੋਭਾ ਪਾਇਆ। ਏਕੰਕਾਰਾ ਭੇਵ ਨਿਆਰਾ, ਦਰ ਦਰਬਾਨਾ ਸੀਸ ਝੁਕਾਇਆ। ਆਦਿ ਨਿਰੰਜਣ ਕਰ ਪਸਾਰਾ, ਮੇਟਣਹਾਰਾ ਧੂਆਂਧਾਰਾ, ਜੋਤੀ ਜੋਤ ਨੂਰ ਰੁਸ਼ਨਾਇਆ। ਸ੍ਰੀ ਭਗਵਾਨ ਸਾਚਾ ਲਾੜਾ, ਸਚਖੰਡ ਦਵਾਰੇ ਲਾਇਆ ਪਾੜਾ, ਘਰ ਘਰ ਵਿਚ ਲਏ ਪਰਗਟਾਇਆ । ਸ੍ਰੀ ਭਗਵਾਨ ਮੀਤ ਮੁਰਾਰਾ, ਸੇਵਕ ਸੇਵਾ ਕਰੇ ਅਪਾਰਾ, ਥਿਰ ਘਰ ਸਾਚਾ ਬੰਕ ਉਪਾਇਆ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਥਿਰ ਘਰ ਵਸੇ ਏਕਾ ਧਾਰਾ, ਨਿਰਗੁਣ ਨਿਰਗੁਣ ਸਚ ਵਿਹਾਰਾ, ਨਾਰੀ ਕੰਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਸਮਝਾਇਆ।

ਥਿਰ ਘਰ ਸਾਚੇ ਨਾਰੀ ਕੰਤ, ਪਾਰਬ੍ਰਹਮ ਖ਼ੁਸ਼ੀ ਮਨਾਈਆ। ਆਪਣੀ ਚੋਲੀ ਆਪੇ ਰੰਗੇ ਬਸੰਤ, ਰੂਪ ਅਨੂਪ ਆਪ ਚੜ੍ਹਾਈਆ। ਆਪਣੀ ਬਣਾਏ ਆਪੇ ਬਣਤ, ਅੰਦਰ ਬਾਹਰ ਖੇਲ ਖਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਵੇਖ ਵਖਾਈਆ।

ਨਾਰੀ ਕੰਤ ਸਚ ਪਿਆਰਾ, ਹਰਿ ਹਰਿ ਆਪਣੀ ਸੇਜ ਹੰਢਾਇੰਦਾ। ਜਨਨੀ ਜਨ ਬਣੇ ਨਿਰੰਕਾਰਾ, ਸਾਚੀ ਗੋਦ ਆਪ ਸੁਹਾਇੰਦਾ। ਸੁੱਤ ਬਣਾਇਆ ਸ਼ਬਦ ਦੁਲਾਰਾ, ਆਪਣੀ ਕੁਖੋਂ ਬਾਹਰ ਕਢਾਇੰਦਾ। ਦਾਈ ਦਾਇਆ ਬਣ ਅਗੰਮ ਅਪਾਰਾ, ਆਪਣੀ ਖੇਲ ਖਲਾਇੰਦਾ। ਹਰਿ ਕਾ ਮਾਰਗ ਨਾ ਕੋਈ ਜਾਣੇ ਆਪੇ ਹੋਏ ਜਾਨਣਹਾਰਾ, ਆਪਣਾ ਰਾਹ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚੇ ਆਪੇ ਵੜ, ਪਿਤਾ ਪੂਤ ਮਾਤਾ ਆਪਣਾ ਨਾਉਂ ਧਰਾਇੰਦਾ। ਮਾਤ ਪਿਤ ਪੁਤ ਬਾਲਕ, ਹਰਿ ਸਾਚੀ ਖੇਲ ਖਲਾਈਆ। ਨਿਰਗੁਣ ਨਿਰਗੁਣ ਬਣ ਬਣ ਸਾਲਸ, ਸਾਚੀ ਸਾਲਸੀ ਇਕ ਵਖਾਈਆ। ਆਪਣਾ ਰੂਪ ਧਰਿਆ ਖਾਲਸ, ਦੂਸਰ ਅਵਰ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਸੁੱਤ ਦੁਲਾਰਾ ਹਰਿ ਹਰਿ ਜਾਇਆ, ਜਨਨੀ ਜਨ ਸੋਭਾ ਪਾਇੰਦਾ। ਦਾਈ ਦਾਇਆ ਬਣ ਬਣ ਸੇਵ ਕਮਾਇਆ, ਸੇਵਾ ਆਪਣੇ ਹੱਥ ਰਖਾਇੰਦਾ। ਆਪਣਾ ਮਾਰਗ ਦਏ ਸਮਝਾਇਆ, ਪਾਂਧੀ ਆਪਣਾ ਪੰਧ ਵਖਾਇੰਦਾ। ਧੁਰ ਫ਼ਰਮਾਣਾ ਇਕ ਜਣਾਇਆ, ਹੁਕਮੀ ਹੁਕਮ ਆਪ ਅਲਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਦਰਸ ਦਿਖਾਇਆ, ਜੋਤੀ ਨੂਰ ਡਗਮਗਾਇੰਦਾ। ਸਮਰਥ ਹੱਥ ਸਿਰ ਆਪ ਟਿਕਾਇਆ, ਮਹਿਮਾ ਅਕੱਥ ਆਪ ਪੜ੍ਹਾਇੰਦਾ। ਆਪਣਾ ਰੂਪ ਆਪ ਪਰਗਟਾਇਆ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ।

ਸਾਚਾ ਮਾਰਗ ਹਰਿ ਹਰਿ ਸੁੱਤ, ਹਰਿ ਸਾਚਾ ਸਚ ਦ੍ਰਿੜਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਆਪ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਈਆ।

ਸਾਚਾ ਮਾਰਗ ਲਾਵਣਾ, ਹਰਿ ਸਾਚਾ ਸਚ ਜਣਾਇੰਦਾ। ਸੁੱਤ ਦੁਲਾਰਾ ਇਕ ਉਠਾਵਣਾ, ਆਪ ਆਪਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਵਣਾ, ਸੂਰਜ ਚੰਨ ਆਪ ਚੜ੍ਹਾਇੰਦਾ। ਮੰਡਲ ਮੰਡਪ ਆਪ ਵਸਾਵਣਾ, ਧਰਤ ਧਵਲ ਜਲ ਬਿੰਬ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਸਮਝਾਇੰਦਾ।

ਸਾਚਾ ਮਾਰਗ ਕਰ ਤਿਆਰ, ਹਰਿ ਸਾਚਾ ਸਚ ਜਣਾਈਆ । ਸ਼ਬਦ ਸੁੱਤ ਦਏ ਆਧਾਰ, ਸੀਸ ਜਗਦੀਸ ਹੱਥ ਟਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈਗੁਣ ਮੇਲਾ ਦਏ ਮਿਲਾਈਆ। ਪੰਜ ਤੱਤ ਕਰੇ ਪਿਆਰ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਲਖ ਚੁਰਾਸੀ ਘਾੜਨ ਘੜ ਸੰਸਾਰ, ਲੋਕਮਾਤ ਦਏ ਧਰਾਈਆ। ਮਾਣਸ ਮਨੁਖ ਕਰ ਪਿਆਰ, ਮਾਨਵ ਜਾਤੀ ਲਏ ਵਡਿਆਈਆ। ਦੇਵੇ ਦਾਤੀ ਧੁਰ ਦੀ ਧਾਰ, ਧੁਰ ਦਰਬਾਰੀ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਲੋਕਮਾਤ ਆਪ ਚਲਾਈਆ।

ਲੋਕਮਾਤ ਹਰਿ ਰਾਹ ਚਲਾਇਆ, ਲਖ ਚੁਰਾਸੀ ਕਰ ਵਿਚਾਰ। ਗੁਰਮੁਖ ਸਾਚੇ ਲਏ ਜਗਾਇਆ, ਆਤਮ ਅੰਤਰ ਇਕ ਆਧਾਰ। ਸੰਤ ਸਾਜਨ ਲਏ ਉਠਾਇਆ, ਦੇਵੇ ਅੰਮ੍ਰਿਤ ਰਸ ਠੰਡਾ ਠਾਰ। ਭਗਤ ਭਗਵੰਤ ਮੇਲ ਮਿਲਾਇਆ, ਰਾਹ ਦੱਸੇ ਇਕ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ।

ਸਾਚਾ ਰਾਹ ਵਿਚ ਸੰਸਾਰਾ, ਸਤਿਗੁਰ ਪੁਰਖ ਆਪ ਜਣਾਈਆ। ਘਰ ਵਿਚ ਘਰ ਕਰ ਤਿਆਰਾ, ਬੰਕ ਦਵਾਰਾ ਦਏ ਵਡਿਆਈਆ। ਗ੍ਰਹਿ ਮੰਦਰ ਦੀਪਕ ਕਰ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਅਨਹਦ ਸ਼ਬਦ ਨਾਦ ਸੱਚੀ ਧੁੰਨਕਾਰਾ, ਦਿਵਸ ਰੈਣ ਵਜਾਈਆ। ਘਟ ਵੇਖੇ ਧੂਆਂਧਾਰਾ, ਅੰਧ ਅੰਧੇਰਾ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਏਕ ਦਏ ਵਡਿਆਈਆ।

ਕਾਇਆ ਅੰਦਰ ਖੇਲ ਅਵੱਲਾ, ਹਰਿ ਸਾਚਾ ਸਚ ਕਰਾਇੰਦਾ। ਪੰਚ ਫੜਾਇਆ ਏਕਾ ਪੱਲਾ, ਏਕਾ ਧਾਰ ਬੰਧਾਇੰਦਾ। ਤ੍ਰੈਗੁਣ ਮਾਇਆ ਆਪੇ ਰੱਲਾ, ਤ੍ਰੈ ਤ੍ਰੈ ਲੇਖਾ ਨਾ ਕੋਇ ਜਣਾਇੰਦਾ।

ਦੂਈ ਦਵੈਤੀ ਲਾਇਆ ਸੱਲਾ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਪੰਚ ਵਿਕਾਰ ਕਰੇ ਹੱਲਾ, ਦਿਵਸ ਰੈਣ ਉਠ ਉਠ ਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪਣੇ ਹੱਥ ਰਖਾਇੰਦਾ।

ਸਾਚਾ ਮਾਰਗ ਹਰਿ ਨਿਰੰਕਾਰਾ, ਲੋਕਮਾਤ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਆਪਣਾ ਪਰਦਾ ਆਪ ਉਠਾਈਆ। ਜਗਤ ਜੁਗ ਮੇਟੇ ਧੁੰਦੂਕਾਰਾ, ਧੂਆਂਧਾਰ ਰਹਿਣ ਨਾ ਪਾਈਆ। ਸਾਚਾ ਨਾਉਂ ਕਰੇ ਸਚ ਜੈਕਾਰਾ, ਸ਼ਬਦੀ ਸ਼ਬਦ ਆਪ ਸੁਣਾਈਆ। ਸੰਸਾਰ ਸਾਗਰ ਵੇਖੇ ਡੂੰਘੀ ਗਾਰਾ, ਕਵਰੀ ਭਵਰੀ ਫੋਲ ਫੁਲਾਈਆ। ਗੁਰਮੁਖ ਵਿਰਲੇ ਬਣਾਏ ਸਚ ਸੌਦਾਗਰ, ਵਸਤ ਅਮੋਲਕ ਏਕਾ ਵਣਜ ਕਰਾਈਆ। ਲੇਖਾ ਜਾਣੇ ਕਾਇਆ ਗਾਗਰ, ਕਾਚੀ ਮਾਟੀ ਹਾਟੀ ਸਾਚੇ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਪ੍ਰਗਟਾਈਆ।

ਸਾਚਾ ਮਾਰਗ ਲੋਕਮਾਤ, ਸਤਿਗੁਰ ਪੂਰਾ ਆਪ ਜਣਾਇੰਦਾ। ਸ਼ਬਦੀ ਸ਼ਬਦ ਬੰਧਾਏ ਸਾਚਾ ਨਾਤ, ਜਗਤ ਨਾਤਾ ਇਕ ਰਖਾਇੰਦਾ। ਅਗੰਮ ਅਗੰਮੜੀ ਸੁਣਾਏ ਗਾਥ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਦਾ ਸੁਹੇਲਾ ਵਸੇ ਸਾਥ, ਸਗਲਾ ਸੰਗ ਨਿਭਾਇੰਦਾ। ਆਪ ਚੜ੍ਹਾਏ ਆਪਣੇ ਰਾਥ, ਰਥ ਰਥਵਾਹੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਡਿਆਇੰਦਾ ।

ਸਾਚਾ ਮਾਰਗ ਗੁਰਚਰਨ ਕਵਲ, ਚਾਰ ਜੁਗ ਵਡਿਆਇੰਦਾ। ਦੇਵੇ ਵਡਿਆਈ ਉਪਰ ਧਰਤ ਧਵਲ, ਜੋ ਜਨ ਮਾਰਗ ਏਕਾ ਪਾਇੰਦਾ। ਆਤਮ ਅੰਤਰ ਖਿਲੇ ਕਵਲ, ਉਲਟਾ ਕਵਲ ਆਪ ਭੁਵਾਇੰਦਾ। ਪਵਣ ਸਵਾਸੀ ਜਾਏ ਮਵਲ, ਰੁੱਤ ਬਸੰਤੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮਾਰਗ ਆਪੇ ਲਾਇੰਦਾ।

ਸਾਚੇ ਮਾਰਗ ਆਪੇ ਲਾ, ਗੁਰ ਗੁਰਸਿਖ ਆਪ ਤਰਾਈਆ। ਜੁਗਾ ਜੁਗੰਤਰ ਬਣ ਮਲਾਹ, ਸਾਚੇ ਬੇੜੇ ਲਏ ਚੜ੍ਹਾਈਆ। ਕਰ ਕਿਰਪਾ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰ ਆਪ ਧਰਾਈਆ। ਮੇਲ ਮਿਲਾਏ ਥਾਉਂ ਥਾਂ, ਸ੍ਰਿਸ਼ਟ ਸਬਾਈ ਫੋਲ ਫੁਲਾਈਆ। ਪਕੜਨਹਾਰਾ ਆਪੇ ਬਾਂਹ, ਬਾਜ਼ੂ ਬਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਉਪਾਈਆ।

ਸਾਚਾ ਮਾਰਗ ਸਾਚਾ ਪੰਥ, ਮਘ ਆਪਣਾ ਆਪ ਜਣਾਈਆ। ਲੇਖਾ ਜਾਣੇ ਆਦਿ ਅੰਤ, ਬੇਅੰਤ ਬੇਪਰਵਾਹੀਆ। ਹਰਿਜਨ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਰਸਨਾ ਜਿਹਵਾ ਏਕਾ ਮੰਤ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਹਉਮੇ ਗੜ੍ਹ ਤੁਟੇ ਹੰਗਤ, ਹਿੰਸਾ ਕੋਇ ਰਹਿਣ ਨਾ ਪਾਈਆ। ਸਚਖੰਡ ਦਵਾਰਾ ਸਾਚੀ ਸੰਗਤ, ਸਤਿ ਪੁਰਖ ਨਿਰੰਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਦਵਾਰਾ ਦੱਸੇ ਸਾਚੀ ਜਨਤ, ਘਰ ਸਾਚਾ ਇਕ ਵਖਾਈਆ।

ਚਰਨ ਦਵਾਰਾ ਰਾਹ ਸੁਖਾਲਾ, ਗੁਰ ਸਤਿਗੁਰ ਆਪ ਲਗਾਇਆ। ਨੇਤਰ ਦਰਸ ਸੱਚੀ ਮਾਲਾ, ਮਨ ਕਾ ਮਣਕਾ ਆਪ ਭੁਵਾਇਆ। ਉਧਰੇ ਪਾਰ ਸ਼ਾਹ ਕੰਗਾਲਾ, ਸ਼ਹਿਨਸ਼ਾਹ ਨਾ ਕੋਇ

ਵਡਿਆਇਆ। ਸਤਿ ਪੁਰਖ ਨਿਰੰਜਣ ਬਣ ਦਲਾਲਾ, ਜਗਤ ਦਲੇਰੀ ਆਪ ਵਖਾਇਆ। ਨਾਤਾ ਤੋੜ ਕਾਲ ਮਹਾਂਕਾਲਾ, ਗੁਰਮੁਖ ਲਾਲ ਲਏ ਉਠਾਇਆ। ਜਗਤ ਜੁਗ ਚਲੀ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਵੇਖ ਵਖਾਇਆ।

ਰਾਹ ਸੁਖਾਲਾ ਸਹਿਜ ਗੁਣਵੰਤ, ਗੁਣੀ ਗੁਣ ਆਪਣਾ ਗੁਣ ਜਣਾਇੰਦਾ। ਧੰਨ ਵਡਿਆਈ ਗੁਰਮੁਖ ਗੁਰ ਗੁਰ ਸੰਤ, ਸਤਿਗੁਰ ਸਾਜਣ ਖੇਲ ਖਲਾਇੰਦਾ। ਨਾਮ ਵਿਹੂਣਾ ਜੀਵ ਜੰਤ, ਜਾਗਰਤ ਜੋਤ ਨਾ ਕੋਇ ਵਖਾਇੰਦਾ। ਮਾਇਆ ਮਮਤਾ ਦੇਵ ਦੰਤ, ਤ੍ਰੈਗੁਣ ਭੇੜ ਭੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ।

ਵਾਹਵਾ ਮਾਰਗ ਸਤਿਗੁਰ ਲਾਇਆ, ਘਰ ਵੱਜਦੀ ਰਹੇ ਵਧਾਈਆ। ਵਾਹਵਾ ਮਾਰਗ ਸਤਿਗੁਰ ਲਾਇਆ, ਖੋਜਣ ਬਨ ਕੋਇ ਨਾ ਜਾਈਆ। ਵਾਹਵਾ ਮਾਰਗ ਸਤਿਗੁਰ ਲਾਇਆ, ਤੀਰਥ ਤਟ ਕਿਨਾਰਾ ਅਠਸਠ ਫੇਰੀ ਨਾ ਕੋਈ ਪਾਈਆ। ਵਾਹਵਾ ਮਾਰਗ ਸਤਿਗੁਰ ਲਾਇਆ, ਮੰਦਰ ਮਸਜਿਦ ਮਠ ਸ਼ਿਵਦਵਾਲਾ ਵੇਖਣ ਕੋਇ ਨਾ ਜਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਦੁਰਮਤ ਮੈਲ ਕੱਟ, ਏਕਾ ਅੰਮ੍ਰਿਤ ਜਾਮ ਪਿਆਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਇਕ ਵਖਾਏ ਸਾਚਾ ਹੱਟ, ਨਾਮ ਵਸਤ ਆਪ ਵਿਕਾਈਆ । ਵਾਹਵਾ ਸਤਿਗੁਰ ਮਾਰਗ ਲਾਇਆ, ਗੁਰਮੁਖ ਵਿਰਲਾ ਲਾਹਾ ਲਏ ਖੱਟ, ਮਨਮੁਖ ਬੈਠਾ ਮੁਖ ਭੁਵਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਹਰਿਜਨ ਅੰਮ੍ਰਿਤ ਆਤਮ ਰਸ ਲਏ ਚੱਟ, ਮਨਮੁਖ ਥੁਕਾਂ ਮੁੱਖ ਭਰਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਗੜ੍ਹ ਹੰਕਾਰੀ ਜਾਏ ਢੱਠ, ਸਤਿ ਸੰਤੋਖੀ ਏਕਾ ਬੁਰਜ ਬਣਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਹਰਿਜਨ ਜੋਤ ਜਗਾਏ ਲਟ ਲਟ, ਅੰਧ ਅੰਧੇਰ ਰਹਿਣ ਨਾ ਪਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਦੂਈ ਦਵੈਤੀ ਮੇਟੇ ਫਟ, ਏਕਾ ਰੂਪ ਸਰਬ ਦਰਸਾਈਆ । ਵਾਹਵਾ ਸਤਿਗੁਰ ਮਾਰਗ ਲਾਇਆ, ਏਕਾ ਰੂਪ ਵਖਾਏ ਘਟ ਘਟ, ਦੂਸਰ ਧਾਰ ਨਾ ਕੋਇ ਜਣਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਸ਼ਬਦ ਅਗੰਮੀ ਮਾਰੇ ਸਟ, ਹਰਿਜਨ ਸੋਏ ਆਪ ਜਗਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਗੁਰਮੁਖਾਂ ਤਨ ਪਹਿਨਾਏ ਨਾਮ ਪਟ, ਜਗਤ ਚੀਥੜਾ ਪੰਧ ਮੁਕਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਆਪਣਾ ਰਾਹ ਜਾਏ ਦੱਸ, ਨਿਹਕਲੰਕ ਚਰਨ ਸਰਨ ਸੱਚੀ ਸਰਨਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਹਿਰਦੇ ਅੰਦਰ ਜਾਏ ਵਸ, ਵਾਸਤਕ ਰੂਪ ਆਪਣਾ ਆਪ ਬੁਝਾਈਆ । ਵਾਹਵਾ ਸਤਿਗੁਰ ਮਾਰਗ ਲਾਇਆ, ਵਿਸ਼ਨ ਬ੍ਰਹਮਾ ਸ਼ਿਵ ਚਰਨ ਦਵਾਰੇ ਆਇਣ ਨਸ, ਵੇਲਾ ਵਕਤ ਆਪ ਸਮਝਾਈਆ। ਵਾਹਵਾ ਸਤਿਗੁਰ ਮਾਰਗ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਘਰ ਬਣਾਈਆ।

ਵਾਹਵਾ ਸਤਿਗੁਰ ਮਾਰਗ ਲਾ, ਲਾਸ਼ਰੀਕ ਦਇਆ ਕਮਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਜਗਤ ਤਾਰੀਕ ਅੰਧੇਰ ਮਿਟਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਜਗਤ ਭਗਤ ਭਗਵੰਤ ਰੂਪ ਅਨੂਪ ਬਾਰੀਕ ਦਿਸ ਕਿਸੇ ਨਾ ਆਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਹਰਿ ਸੰਗਤ ਦੱਸੇ ਇਕ ਤਰੀਕ, ਏਕਾ ਵਕਤ ਏਕਾ ਵੇਲਾ ਗੁਰਮੁਖ ਗੁਰਸਿਖ ਹਰਿਜਨ ਸਾਚੇ ਪਾਰ ਕਰਾਇੰਦਾ ।

ਵਾਹਵਾ ਸਤਿਗੁਰ ਮਾਰਗ ਲਾ, ਅੰਤ ਨਾ ਦੇਵੇ ਪੀਠ, ਮਨਮੁਖ ਆਪਣਾ ਦਰਸ ਦਿਖਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਮਿੱਠਾ ਕਰੇ ਕੌੜਾ ਰੀਠ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਕਾਇਆ ਕਰੇ ਠੰਡੀ ਸੀਤ, ਜਿਸ ਜਨ ਆਪਣਾ ਇਸ਼ਟ ਵਖਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਇਕ ਸੁਣਾਏ ਸੁਹਾਗੀ ਗੀਤ, ਸੋਹੰ ਸ਼ਬਦ ਆਪ ਗਾਇੰਦਾ। ਵਾਹਵਾ ਸਤਿਗੁਰ ਮਾਰਗ ਲਾ, ਗੁਰਸਿਖਾਂ ਕਰੇ ਆਪ ਪ੍ਰੀਤ, ਪਰਤ ਆਪਣਾ ਰੂਪ ਵਟਾਇੰਦਾ। ਆਪਣੀ ਪਰਖੇ ਆਪੇ ਨੀਤ, ਗੁਰਸਿਖ ਜੌਹਰੀ ਮਾਤ ਪਰਗਟਾਇੰਦਾ। ਜਗਤ ਅਵੱਲੜੀ ਚਲਾਈ ਰੀਤ, ਚਾਰ ਜੁਗ ਗੁਰ ਅਵਤਾਰ ਰਾਹ ਨਾ ਕੋਇ ਵਖਾਇੰਦਾ। ਛੱਡ ਸਿੰਘਾਸਣ ਬਣਿਆ ਮੀਤ, ਗੁਰਸਿਖ ਭਗਤ ਸੁਦਾਮੇ ਚਰਨਾਂ ਹੇਠ ਰਖਾਇੰਦਾ। ਕਲਜੁਗ ਕਾਲ ਰਿਹਾ ਬੀਤ, ਪਤਿਤ ਪੁਨੀਤ ਨਾ ਕੋਇ ਕਰਾਇੰਦਾ। ਰਵਦਾਸ ਚੁਮਾਰ ਕਰੇ ਪਿਆਰ ਲੇਖਾ ਲਿਖੇ ਇਕ ਅਨਡੀਠ, ਅਨਡੀਠ ਰੂਪ ਆਪ ਲਿਖਾਇੰਦਾ। ਜੁਗ ਜੁਗ ਅਭੁੱਲ ਜੋ ਕਰੀ ਬਿਪ੍ਰੀਤ, ਆਪਣੀ ਭੁੱਲ ਗੁਰਸਿਖਾਂ ਕੋਲੋਂ ਆਪ ਬਖ਼ਸ਼ਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਮਾਰਗ ਆਪਣਾ ਰਾਹ ਜਨ ਭਗਤਾਂ ਮਾਤ ਦਏ ਵਖਾ, ਦੂਸਰ ਨੈਣ ਨਾ ਕੋਇ ਖੁਲਾਇੰਦਾ। (੧੯ ਫਗਣ ੨੦੧੭ ਬਿਕ੍ਰਮੀ)

ਸੱਚਾ ਮਾਰਗ ਭਗਤ ਭਗਵਾਨ, ਆਦਿ ਜੁਗਾਦਿ ਜਣਾਇੰਦਾ। ਜਿਸ ਜਨ ਕਿਰਪਾ ਕਰੇ ਮਹਾਨ, ਤਿਸ ਆਪਣੀ ਦਇਆ ਕਮਾਇੰਦਾ। ਪੂਜਾ ਪਾਠ ਸਿਮਰਨ ਸਰਬ ਲੁਕ ਜਾਣ, ਜਿਸ ਆਪਣਾ ਮੇਲ ਮਿਲਾਇੰਦਾ। ਆਤਮ ਅੰਤਰ ਸਚ ਸਰੋਵਰ ਕਰਾਏ ਇਸ਼ਨਾਨ, ਅਠਸਠ ਤੀਰਥ ਪੰਧ ਮੁਕਾਇੰਦਾ। ਮੰਦਰ ਮਸਜਿਦ ਦੱਸੇ ਨਾ ਕੋਇ ਮਕਾਨ, ਜਿਸ ਜਨ ਕਾਇਆ ਕਾਅਬਾ ਆਪ ਵਖਾਇੰਦਾ। ਨਿਰਮਲ ਦੀਆ ਦੀਪਕ ਜਗੇ ਮਹਾਨ, ਤੇਲ ਬਾਤੀ ਨਾ ਕੋਇ ਪਾਇੰਦਾ। ਧੁਨ ਆਤਮਕ ਰਾਗ ਸੁਣਾਏ ਬਿਨ ਕਾਨ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਸਚ ਭੂਮਿਕਾ ਸੋਹੇ ਅਸਥਾਨ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਸਾਚੀ ਰੀਤ, ਨਾਤਾ ਤੁਟੇ ਮੰਦਰ ਮਸੀਤ, ਗ੍ਰਹਿ ਇਕੋ ਇਕ ਵਖਾਇੰਦਾ।

ਕਾਇਆ ਅੰਦਰ ਹਰਿ ਜੂ ਹਰਿਮੰਦਰ, ਨਿਰਗੁਣ ਸਰਗੁਣ ਆਪ ਜਣਾਈਆ। ਮੇਲ ਮਿਲਾਏ ਅੰਦਰੇ ਅੰਦਰ, ਸੁਰਤੀ ਸ਼ਬਦ ਕਰੇ ਕੁੜਮਾਈਆ। ਬਜ਼ਰ ਕਪਾਟੀ ਤੋੜੇ ਜੰਦਰ, ਦੂਈ ਦਵੈਤੀ ਪਰਦਾ ਦਏ ਉਠਾਈਆ। ਕਰੇ ਪਰਕਾਸ਼ ਅੰਧੇਰੀ ਕੰਧਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮਨ ਵਾਸਨਾ ਬੰਨ੍ਹੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਸ਼ਬਦ ਅਗੰਮੀ ਮਾਰੇ ਖ਼ੰਜਰ, ਖੰਡਾ ਖੜਗ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪਣਾ ਰਾਹ ਜਣਾਈਆ। (੨੦ ਚੇਤ ੨੦੨੦ ਬਿ)

ਕਲਜੁਗ ਅੰਤ ਹੋ ਪਰਗਟ, ਪਾਰਬ੍ਰਹਮ ਪ੍ਰਭ ਭੇਵ ਚੁਕਾਈਆ। ਸਾਚਾ ਮਾਰਗ ਸਾਹਿਬ ਦੱਸ, ਦਹਿ ਦਿਸ਼ਾ ਕਰੇ ਸ਼ਨਵਾਈਆ। ਇਕੋ ਮੰਨੋ ਪੁਰਖ ਸਮਰਥ, ਅਕਾਲ ਪੁਰਖ ਵੱਡੀ ਵਡਿਆਈਆ।

ਨਾਤਾ ਤੋੜੋ ਪੰਜ ਤੱਤ, ਪੰਜ ਤੱਤ ਗੁਰੂ ਨਾ ਕੋਇ ਅਖਵਾਈਆ। ਸ਼ਬਦ ਗੁਰੂ ਹਰ ਘਟ ਰਿਹਾ ਵਸ, ਘਰ ਖੋਜੋ ਸੱਜਣ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਹੱਟੀ ਦਏ ਜਣਾਈਆ।

ਨਾਮ ਹੱਟ ਕਾਇਆ ਅੰਦਰ, ਸੋ ਪੁਰਖ ਨਿਰੰਜਣ ਆਪ ਟਿਕਾਇੰਦਾ। ਜਨ ਭਗਤੋ ਖੋਲ੍ਹੋ ਆਪਣਾ ਜੰਦਰ, ਕੁੰਜੀ ਨਿਰਗੁਣ ਆਪ ਪਰਗਟਾਇੰਦਾ। ਚੜ੍ਹ ਕੇ ਵੇਖੋ ਸਾਚੇ ਮੰਦਰ, ਸਤਿਗਰ ਸਾਚਾ ਨਜ਼ਰੀ ਆਇੰਦਾ। ਮਨ ਵਾਸਨਾ ਬੰਨ੍ਹੋ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਭਾਗ ਲਗਾਓ ਅੰਧੇਰੇ ਖੰਡਰ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਉਪਾਇੰਦਾ।

ਸਾਚਾ ਨਾਮ ਇਕ ਪਰਕਾਸ਼, ਪਰਕਾਸ਼ਵਾਨ ਅਖਵਾਈਆ। ਹਰਿ ਕਾ ਨਾਮ ਸ਼ਬਦ ਸਵਾਸ, ਸਵਾਸ ਸਵਾਸ ਸਮਾਈਆ। ਹਰਿ ਕਾ ਨਾਮ ਖੇਲ ਤਮਾਸ਼, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ। ਹਰਿ ਕਾ ਨਾਮ ਹਰਿ ਕੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਜਣਾਈਆ। ਹਰਿ ਕਾ ਨਾਮ ਸਤਿਗੁਰ ਰਿਹਾ ਭਾਖ, ਭਾਖਿਆ ਅਗਲੀ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ।

ਹਰਿ ਕਾ ਨਾਮ ਨਾਮ ਸੋ, ਸੋ ਸਤਿਗੁਰ ਆਪ ਜਣਾਇੰਦਾ। ਹਰਿ ਕਾ ਨਾਮ ਹੰ ਬ੍ਰਹਮ ਕਰ ਆਏ ਮੋਹ, ਆਤਮ ਪਰਮਾਤਮ ਜੋੜ ਜੁੜਾਇੰਦਾ। ਹਰਿ ਕਾ ਨਾਮ ਮਹਾਰਾਜ ਰੂਪ ਹੋ, ਮਹਿਮਾ ਆਪਣੀ ਸਿਫ਼ਤ ਸਾਲਾਹਿੰਦਾ। ਹਰਿ ਕਾ ਨਾਮ ਸ਼ੇਰ ਕੂੜੀ ਕਿਰਿਆ ਲਵੇ ਖੋਹ, ਸਚ ਸੁਚ ਇਕ ਵਰਤਾਇੰਦਾ। ਹਰਿ ਕਾ ਨਾਮ ਸਿੰਘ ਬੱਬਰ ਰੂਪ ਹੋ ਕੇ ਸਭ ਨੂੰ ਲਏ ਜੋਹ, ਲੱਖ ਚੁਰਾਸੀ ਫੋਲ ਫੁਲਾਇੰਦਾ। ਵਿਸ਼ਨੂੰ ਸੇਵਾਦਾਰ ਬਣ ਕੇ ਘਰ ਘਰ ਰਿਜ਼ਕ ਢੋਆ ਰਿਹਾ ਢੋ, ਸ੍ਰੀ ਭਗਵਾਨ ਸੇਵ ਲਗਾਇੰਦਾ। ਭਗਵਾਨ ਆਪਣੇ ਵਰਗਾ ਆਪੇ ਹੋ, ਨਿਰਗੁਣ ਆਪਣੀ ਕਲ ਰਖਾਇੰਦਾ। ਜੈ ਜੈਕਾਰ ਕਰਨ ਸਰਬ ਲੋਅ, ਲੋਕ ਪਰਲੋਕ ਇਕੋ ਨਾਅਰਾ ਲਾਇੰਦਾ। ਬਿਨ ਸਤਿਗੁਰ ਨਾਨਕ ਹੋਰ ਨਾ ਜਾਣੇ ਕੋ, ਕਬੀਰ ਜੋਲਾਹਾ ਆਪਣਾ ਧਿਆਨ ਲਗਾਇੰਦਾ। ਲੱਖ ਚੁਰਾਸੀ ਰਹੀ ਰੋ, ਹਰਿ ਕਾ ਨਾਮ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਇਕੋ ਇਕ ਉਪਾਇੰਦਾ। (੨੫ ਚੇਤ ੨੦੨੦ ਬਿ)

ਸਾਧ : ਸੋ ਗੁਰਮੁਖ ਗੁਰਸਿਖ ਸੱਚਾ ਸਾਧ, ਜਿਸ ਸਾਧਨਾ ਹਰਿ ਸਮਝਾਈਆ । (੧੭ ਅੱਸੂ ਸਾਧ

੨੦੧੯ ਬਿ) ਬਿਨ ਸਤਿਗੁਰ ਪੂਰੇ ਕੋਈ ਨਾ ਬਣੇ ਸੱਚਾ ਸਾਧ, ਸੱਚੀ ਸਾਧਨਾ ਹੱਥ ਕਿਸੇ ਨਾ ਆਈਆ। (੨੨ ਅੱਸੂ ੨੦੨੦ ਬਿ)

ਸਾਬਣ : ਦੁਰਮਤ ਮੈਲ ਜਾਏ ਧੋਤੀ, ਨਾਮ ਸਾਬਣ ਰਿਹਾ ਲਗਾਈ ਹੈ। (੧੭ ਮੱਘਰ ੨੦੧੦ ਸਾਬਣ

ਬਿ) ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਸਾਚਾ ਸਾਬਣ ਲਾਏ, ਕਾਇਆ ਧੋਏ ਝੂਠੇ ਦਾਗ। (੫ ਚੇਤ ੨੦੧੧ ਬਿ)

ਸਾਢੇ ਸੱਤ : ਵੀਹ ਸੌ ਇਕ ਬਿਕ੍ਰਮੀ ਪਿਆਰੀ। ਕੀਤੀ ਅਸਾਂ ਖੇਲ ਨਿਆਰੀ । ਜੇਠ ਪਹਿਲੀ ਸਾਢੇ ਸੱਤ

ਮੰਗਲਵਾਰੀ। ਆਪਣੀ ਜੋਤ ਆਕਾਸ਼ੋਂ ਉਤਾਰੀ। ਦੋ ਜੇਠ ਨੂੰ ਖੇਲ ਰਚਾਇਆ। ਪੂਰਨ ਸਿੰਘ ਵਿਚ ਪਰਮੇਸ਼ਵਰ ਆਇਆ। ਹੋਈ ਸੰਧਿਆ ਪਾਈ ਫੇਰੀ। ਕਲਜੁਗ ਦੀ ਢਾਹੀ ਢੇਰੀ। ਸਾਢੇ ਸੱਤ ਦਾ ਹੋਇਆ ਵੇਲਾ। ਸਤਿਗੁਰ ਨੇ ਪਾਇਆ ਫੇਰਾ। ਐਸੀ ਅਸਾਂ ਕਲਾ ਵਖਾਈ । ਪੂਰਨ ਸਿੰਘ ਦੀ ਨਬਜ਼ ਹਟਾਈ। ਘਰ ਦੇ ਸਾਰੇ ਦੇਣ ਦੁਹਾਈ। ਪ੍ਰੀਤਮ ਸਿੰਘ ਨੂੰ ਆਵਾਜ਼ ਲਗਾਈ। ਛੇਤੀ ਆ ਜਾ ਘਰ ਅਸਾਡੇ। ਭਾਣਾ ਵਰਤਿਆ ਸਤਿਗੁਰ ਡਾਹਢੇ। ਭੇਤ ਅਸਾਡਾ ਕਿਨ੍ਹੇ ਨਾ ਪਾਇਆ। ਹਾ ਹਾ ਕਰ ਕੇ ਸ਼ੋਰ ਮਚਾਇਆ। ਮੈਂ ਆਪਣੀ ਜੋਤ ਪ੍ਰਗਟਾ ਕੇ। ਆਪ ਆਪਣੀ ਜੋਤ ਜਗਾ ਕੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। (੧੪ ਭਾਦਰੋਂ ੨੦੦੬ ਬਿ)

ਸਾਢੇ ਸੱਤ ਖੇਲ ਨਿਆਰਾ, ਸੋ ਸਾਹਿਬ ਆਪ ਕਰਾਇੰਦਾ। ਸਾਢੇ ਸੱਤ ਵਕਤ ਅਪਾਰਾ, ਗੁਰ ਗੋਬਿੰਦ ਵੇਖ ਵਖਾਇੰਦਾ। ਸਾਢੇ ਸੱਤ ਉਹ ਨਜ਼ਾਰਾ, ਜਿਸ ਵੇਲੇ ਪੁਰੀ ਅਨੰਦ ਤਜਾਇੰਦਾ। ਸਾਢੇ ਸੱਤ ਉਹ ਸਹਾਰਾ, ਜਿਸ ਵੇਲੇ ਸੱਥਰ ਸੇਜ ਹੰਢਾਇੰਦਾ। ਸਾਢੇ ਸੱਤ ਉਹ ਪੁਕਾਰਾ, ਪਰਮ ਪੁਰਖ ਮੇਲ ਮਿਲਾਇੰਦਾ। ਸਾਢੇ ਸੱਤ ਉਹ ਨਾਅਰਾ, ਉਚੀ ਕੂਕ ਕੂਕ ਅਲਾਇੰਦਾ। ਸਾਢੇ ਸੱਤ ਉਹ ਵਿਹਾਰਾ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਇੰਦਾ।

ਸਾਢੇ ਸੱਤ ਉਹ ਨਾਦ, ਸ੍ਰੀ ਭਗਵਾਨ ਰਿਹਾ ਵਜਾਈਆ। ਸਾਢੇ ਸੱਤ ਉਹ ਦਾਦ, ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਪਾਈਆ। ਸਾਢੇ ਸੱਤ ਉਹ ਆਵਾਜ਼, ਜਿਸ ਸੁਣਨ ਨੂੰ ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਈਆ। ਸਾਢੇ ਸੱਤ ਉਹ ਦਾਤ, ਨਿਰਗੁਣ ਸਰਗੁਣ ਜੋ ਵਰਤਾਈਆ। ਸਾਢੇ ਸੱਤ ਉਹ ਜਮਾਤ, ਭਗਤ ਭਗਵਾਨ ਆਪ ਫੜਾਈਆ। ਸਾਢੇ ਸੱਤ ਉਹ ਹਿਸਾਬ, ਜੋ ਗੋਬਿੰਦ ਸਰਸੇ ਗਿਆ ਡੁਬਾਈਆ। ਸਾਢੇ ਸੱਤ ਉਹ ਕਿਤਾਬ, ਬਿਨ ਅੱਖਰਾਂ ਦਏ ਕਢਾਈਆ। ਸਾਢੇ ਸੱਤ ਉਹ ਰਬਾਬ, ਅਹਿਬਾਬ ਦਏ ਵਜਾਈਆ । ਸਾਢੇ ਸੱਤ ਉਹ ਨਕਾਬ, ਨਕਾਬਪੋਸ਼ ਮੁਖ ਤੋਂ ਦਏ ਉਠਾਈਆ। ਸਾਢੇ ਸੱਤ ਉਹ ਆਦਾਬ, ਜਨ ਭਗਤਾਂ ਸੀਸ ਝੁਕਾਈਆ। ਸਾਢੇ ਸੱਤ ਉਹ ਰਕਾਬ, ਸ਼ਾਹਸਵਾਰਾ ਚਰਨ ਟਿਕਾਈਆ। ਸਾਢੇ ਸੱਤ ਉਹ ਮਹਿਰਾਬ, ਹੁਜਰਾ ਹੱਕ ਹੱਕ ਵਡਿਆਈਆ। ਸਾਢੇ ਸੱਤ ਉਹ ਨਵਾਬ, ਜੋ ਪੀਰ ਪੈਗ਼ੰਬਰਾਂ ਰਿਹਾ ਪਰਗਟਾਈਆ। ਸਾਢੇ ਸੱਤ ਉਹ ਸਵਾਬ, ਜੋ ਰਹਿਮਤ ਗੁਰਮੁਖਾਂ ਉਤੇ ਕਮਾਈਆ। ਸਾਢੇ ਸੱਤ ਉਹ ਰਾਜ, ਰੱਯਤ ਵੇਖੇ ਲੱਖ ਚੁਰਾਸੀ ਥਾਉਂ ਥਾਈਂਆ। ਸਾਢੇ ਸੱਤ ਉਹ ਸਮਾਜ, ਚਾਰ ਵਰਨ ਕਰੇ ਕੁੜਮਾਈਆ। ਸਾਢੇ ਸੱਤ ਉਹ ਆਫ਼ਤਾਬ, ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਆਪ ਵਡਿਆਈਆ।

ਸਾਢੇ ਸੱਤ ਉਹ ਵੇਲਾ, ਹਰਿ ਵਕਤੀ ਵਕਤ ਜਣਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਗੁਰ ਚੇਲਾ ਧਾਰ ਬੰਧਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਸ੍ਰੀ ਭਗਵਾਨ ਆਪਣਾ ਦਰਸ

ਕਰਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਦੁਸ਼ਟ ਦਮਨ ਹੇਮ ਕੁੰਟ ਪਕੜ ਉਠਾਇੰਦਾ। ਸਾਢੇ ਸੱਤ ਉਹ ਵੇਲਾ, ਜਿਸ ਵੇਲੇ ਨਿਹਕਰਮੀ ਆਪਣਾ ਕਰਮ ਕਮਾਇੰਦਾ। ਸਾਢੇ ਸੱਤ ਉਹ ਵੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਵਖਾਇੰਦਾ। ਸਾਢੇ ਸੱਤ ਉਹ ਰਾਤ, ਜੇਹੜੀ ਗੋਬਿੰਦ ਇਕੋ ਨਜ਼ਰੀ ਆਈਆ। ਸਾਢੇ ਸੱਤ ਉਹ ਬਰਾਤ, ਜੋ ਗੁਰਮੁਖਾਂ ਦੀ ਲਏ ਚੜ੍ਹਾਈਆ। ਸਾਢੇ ਸੱਤ ਉਹ ਦਾਤ, ਜੋ ਨਿਰਗੁਣ ਨਿਰਵੈਰ ਦਏ ਵਰਤਾਈਆ। ਸਾਢੇ ਸੱਤ ਉਹ ਨਾਤ, ਬਿਧਾਤਾ ਆਪਣੇ ਨਾਲ ਜੁੜਾਈਆ। ਸਾਢੇ ਸੱਤ ਉਹ ਵਾਕ, ਭਵਿਖਤ ਲੇਖਾ ਦਏ ਲਿਖਾਈਆ। ਸਾਢੇ ਸੱਤ ਉਹ ਕਮਲਾਪਾਤ, ਕਵਲ ਨੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ।

ਸਾਢੇ ਸੱਤ ਉਹ ਦੀਦ, ਦੀਦਾਰ ਹਰਿ ਜਣਾਇੰਦਾ। ਸਾਢੇ ਸੱਤ ਉਹ ਸ਼ਹੀਦ, ਜੋ ਕਰਬਲਾ ਭੇਟ ਚੜ੍ਹਾਇੰਦਾ। ਸਾਢੇ ਸੱਤ ਉਹ ਬਕਰੀਦ, ਜੋ ਮੂਸੇ ਮੂੰਹ ਦੇ ਭਾਰ ਸੁਟਾਇੰਦਾ। ਸਾਢੇ ਸੱਤ ਉਹ ਰਸੀਦ, ਜੋ ਗੋਬਿੰਦ ਪੁਰਖ ਅਕਾਲ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲਾ ਵਕਤ ਆਪਣੇ ਹੱਥ ਰਖਾਇੰਦਾ।

ਸਾਢੇ ਸੱਤ ਉਹ ਧਾਰ, ਧਰਤ ਧਵਲ ਬੈਠੀ ਧਿਆਨ ਲਗਾਈਆ। ਸਾਢੇ ਸੱਤ ਉਹ ਕਾਰ, ਕਰਤਾ ਪੁਰਖ ਆਪ ਕਮਾਈਆ। ਸਾਢੇ ਸੱਤ ਉਹ ਵਿਹਾਰ, ਗੁਰ ਜੋੜੀ ਜੋੜ ਜੁੜਾਈਆ। ਸਾਢੇ ਸੱਤ ਉਹ ਵਿਚਾਰ, ਜੋ ਸੋਚ ਸਮਝ ਵਿਚ ਕਿਸੇ ਨਾ ਆਈਆ। ਸਾਢੇ ਸੱਤ ਉਹ ਨਿਰੰਕਾਰ, ਜੋ ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ।

ਸਾਢੇ ਸੱਤ ਉਹ ਖੇਲ, ਆਦਿ ਜੁਗਾਦੀ ਆਪ ਕਰਾਇੰਦਾ। ਸਾਢੇ ਸੱਤ ਉਹ ਮੇਲ, ਮਿਲਿਆ ਮੇਲ ਵਿਛੜ ਕੋਇ ਨਾ ਜਾਇੰਦਾ। ਸਾਢੇ ਸੱਤ ਉਹ ਤੇਲ, ਬਿਨ ਡੂੰਮ ਨਾਈ ਆਪ ਚੜ੍ਹਾਇੰਦਾ। ਸਾਢੇ ਸੱਤ ਉਹ ਜੇਲ, ਲੱਖ ਚੁਰਾਸੀ ਫੰਦ ਕਟਾਇੰਦਾ। ਸਾਢੇ ਸੱਤ ਉਹ ਸੱਜਣ ਸੁਹੇਲ, ਜੋ ਨਾਨਕ ਗੋਬਿੰਦ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਆਪ ਉਠਾਇੰਦਾ।

ਸਾਢੇ ਸੱਤ ਉਹ ਸੁਹੰਜਣੀ ਰੈਣ, ਸਾਧ ਸੰਤ ਜਿਸ ਦੀ ਓਟ ਤਕਾਈਆ। ਸਾਢੇ ਸੱਤ ਉਹ ਭਾਈਆਂ ਮਿਲੇ ਭੈਣ, ਜਿਹੜੀ ਵਿਚ ਵਿਛੋੜੇ ਕੀਰਨੇ ਪਾਈਆ। ਸਾਢੇ ਸੱਤ ਉਹ ਵੇਖੇ ਆਪਣੇ ਨੈਣ, ਜੋ ਬਿਨ ਨੈਣਾਂ ਆਪਣੀ ਨਜ਼ਰ ਮਿਲਾਈਆ। ਸਾਢੇ ਸੱਤ ਉਹ ਆਏ ਕਹਿਣ, ਕਹਿ ਕਹਿ ਆਪਣੀ ਕਥਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਬਣ ਸੱਚਾ ਸਾਕ ਸੱਜਣ ਸੈਣ, ਆਪਣਾ ਫੇਰਾ ਪਾਈਆ।

ਵੇਲਾ ਸਾਢੇ ਸੱਤ ਸੁਹਾਏਗਾ। ਸ੍ਰੀ ਪਤ ਦਇਆ ਕਮਾਏਗਾ। ਰਘੁਪਤ ਵੇਖ ਵਖਾਏਗਾ। ਤੱਤ ਨਜ਼ਰ ਕਿਸੇ ਨਾ ਆਏਗਾ। ਸੱਟ ਆਪਣੇ ਨਾਮ ਲਗਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਮੇਲ ਮਿਲਾਏਗਾ। (੩੦ ਚੇਤ ੨੦੨੦ ਬਿ) ਢਾਈ ਗਜ਼ ਦੁਪੱਟਾ ਦੱਸੇ ਸੱਚ, ਸਰਬ ਰਿਹਾ ਸਮਝਾਈਆ। ਪਹਿਲੋਂ ਪ੍ਰਭ ਨੇ ਬੱਧਾ ਲੱਕ, ਆਪਣੇ

ਅੰਗ ਲਗਾਈਆ। ਫੇਰ ਬਦਨ ਲਿਆ ਢਕ, ਓਢਣ ਰੂਪ ਵਟਾਈਆ। ਮੈਨੂੰ ਦੇ ਵਡਿਆਈ ਪੰਜ ਹੱਥ, ਲੰਮਾ ਦਿਤਾ ਵਧਾਈਆ। ਸਾਢੇ ਸੱਤਾਂ ਫ਼ੁੱਟਾਂ ਅੰਦਰ ਰੱਖ , ਸੋਹਣੀ ਖ਼ੁਸ਼ੀ ਜਣਾਈਆ। ਨਾਏਂ ਸਿਫ਼ਰੇ ਕਰ ਇਕੱਠ, ਨੱਬੇ ਇੰਚਾਂ ਵੰਡ ਵੰਡਾਈਆ। ਕਰ ਖੇਲ ਪੁਰਖ ਸਮਰਥ, ਮੇਰੀ ਸੋਹਣੀ ਸੇਵ ਲਗਾਈਆ। ਪੜਦੇ ਅੰਦਰ ਢਕ, ਆਪਣੇ ਘਰ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਕਾਰ ਕਮਾਈਆ। (੨੪ ਮਾਘ ੨੦੨੦ ਬਿ)

ਝੱਟ ਮਨੀ ਸਿੰਘ ਕੀਤੀ ਅਰਦਾਸ, ਚੱਕਰ ਚਾਰੋਂ ਕੁੰਟ ਲਗਾਈਆ। ਤੇਰਾ ਖੇਲ ਵੇਖਣਾ ਖ਼ਾਸ, ਸਾਹਿਬ ਤੇਰੇ ਵਿਚ ਸਮਾਈਆ। ਮਾਤ ਗਰਭ ਜਨਮ ਲਵਾਂ ਨਾ ਦਸ ਦਸ ਮਾਸ, ਅਗਨੀ ਅੱਗ ਨਾ ਕੋਇ ਤਪਾਈਆ। ਤੇਰੇ ਚਰਨਾਂ ਧੂੜੀ ਲੱਗੇ ਮੇਰੇ ਤਨ ਦੀ ਰਾਖ, ਬਿਆਸ ਕਿਨਾਰਾ ਦਏ ਗੁਵਾਹੀਆ। ਇਕ ਸੰਦੇਸ਼ਾ ਜਾਵਾਂ ਆਖ, ਸੀਸ ਜਗਦੀਸ਼ ਝੁਕਾਈਆ। ਤੇਰੇ ਜੋਤ ਦਾ ਤੇਰਾ ਹੋਵੇ ਪ੍ਰਕਾਸ਼, ਪ੍ਰਕਾਸ਼ ਤੇਰਾ ਨਜ਼ਰੀ ਆਈਆ। ਜਨ ਭਗਤਾਂ ਦੇਵੀਂ ਆਪ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਕਢਾਈਆ। ਜੇ ਤੈਨੂੰ ਪਾਹਿਨ ਪੱਥਰ ਕਹਿਣ ਫੇਰ ਵੀ ਰੱਖੀਂ ਸਾਥ, ਸਗਲਾ ਸੰਗ ਬਣਾਈਆ। ਇਹ ਸਮਾਂ ਫੇਰ ਨਹੀਂ ਆਉਣਾ ਹਾਥ, ਜੁਗ ਚੌਕੜੀ ਰੋਵਣ ਮਾਰਨ ਧਾਹੀਂਆ। ਮੇਰਾ ਸੰਦੇਸਾ ਕਮਲਾਪਾਤ, ਪਤਿਪਰਮੇਸ਼ਵਰ ਤੇਰੇ ਅੱਗੇ ਟਿਕਾਈਆ। ਸੱਤਾਂ ਗੁਰਮੁਖਾਂ ਸੱਤ ਟਕੇ ਸਮੁੰਦ ਸਾਗਰ ਦੀ ਝੋਲੀ ਪਾਉਣੀ ਦਾਤ, ਵਕਤ ਸਾਢੇ ਸੱਤ ਸੁਹਾਈਆ। ਮੇਰਾ ਕਾਨਾ ਕਲਮ ਰਵਦਾਸ ਕਸੀਰਾ ਤਿੰਨੇ ਤੇਰੇ ਚਰਨ ਪਾਸ, ਪਾਸਾ ਸਕੇ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਪੂਰੀ ਕਰਨੀ ਆਸ, ਆਸ਼ਾ ਤੇਰੇ ਚਰਨਾਂ ਵਿਚ ਰਖਾਈਆ। (੩੨ ਸਾਵਣ ਸ਼ ਸੰ ੮)

ਸਾਚੀ ਸ਼ਰਨ : ਸਾਚਾ ਪ੍ਰਭ ਕਲ ਸਾਚੀ ਸ਼ਰਨਾ। ਅਵਤਾਰ ਨਰ ਕਿਸੇ ਵਿਰਲੇ ਗੁਰਮੁਖ ਵਰਨਾ। ਸਾਚੀ ਸ਼ਰਨ

(੧ ਮਾਘ ੨੦੦੮ ਬਿ)
ਸਾਚੀ ਤਰਨੀ ਜਾਣਾ ਤਰ, ਚਰਨ ਦਵਾਰਾ ਸਾਚਾ ਤੀਰਥ ਤਾਟੀ। ਸਾਚੀ ਮਰਨੀ ਜਾਣਾ ਮਰ,
ਸੌਦਾ ਲੈਣਾ ਸਾਚੀ ਹਾਟੀ। (੨੬ ਪੋਹ ੨੦੧੨ ਬਿ)

ਕਲਜੁਗ ਆਇਆ ਜੋਤ ਪ੍ਰਭ ਧਰ। ਭਗਤ ਜਨ ਜਾਮੇ ਬਹੱਤਰ ਪਰਗਟ ਜਾਵੇ ਕਰ। ਸਤਿਜੁਗ ਸਾਚਾ ਸੋਹੰ ਸ਼ਬਦ ਖੁਲ੍ਹਾਵੇ ਦਰ। ਝੂਠੀ ਦੇਹ ਜੀਵ ਪਿੰਡ ਹੈ ਕਾਚਾ ਅੰਤ ਜੀਏ ਹਰ। ਕਲਜੁਗ ਪਰਗਟਿਆ ਸਤਿਗੁਰ ਸਾਚਾ, ਚਰਨੀਂ ਆਏ ਪਰ। ਏਕਾ ਨਾਉਂ ਏਕਾ ਥਾਉਂ ਏਕਾ ਆਪ ਏਕ ਸਚ ਘਰ। ਮਹਾਰਾਜ ਸ਼ੇਰ ਸਿੰਘ ਘਰ ਸਾਚਾ ਦਰ, ਚਰਨੀਂ ਲਾਗ ਬੇਮੁਖ ਜਾ ਤਰ। (੨੯ ਚੇਤ ੨੦੦੮ ਬਿ)

ਸਤਿਜੁਗ ਸਾਚਾ ਦਰ ਜਾਏ ਖੁਲ੍ਹ, ਨਿਹਕਲੰਕ ਤੇਰੀ ਸਰਨਾਏ। (੧੫ ਚੇਤ ੨੦੦੯ ਬਿ)

ਸਾਚੀ ਸੇਵਾ : ਸ੍ਰੀ ਭਗਵਾਨ ਕਹੇ ਸੁਣੋ ਮੇਰੇ ਸਚ ਭਗਤ, ਭਗਤੀ ਧੁਰ ਦਿਆਂ ਦ੍ਰਿੜਾਈਆ। ਸਾਚੀ ਸੇਵਾ

ਕਲਜੁਗ ਕੂੜੀ ਕਿਰਿਆ ਮਾਇਆ ਮਮਤਾ ਵਧੀ ਜਗਤ, ਚਾਰੋਂ ਕੁੰਟ ਵੇਖ ਨੈਣ ਉਠਾਈਆ। ਪ੍ਰੇਮ ਪਿਆਰ ਪ੍ਰੀਤੀ ਮੰਨਣੀ ਸਾਚੀ ਸੇਵਾ ਉਤੇ ਮਾਤ ਧਰਤ, ਗ਼ਰੀਬਾਂ ਅਨਾਥਾਂ ਹੋਣਾ ਸਹਾਈਆ। ਪ੍ਰਭ ਖ਼ਾਲਕ ਮਾਲਕ ਵਾਲੀ ਦੋ ਜਹਾਨ ਵੇਖਣਹਾਰਾ ਉਤੇ ਅਰਸ਼, ਅਰਸ਼ੀ ਪ੍ਰੀਤਮ ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਕੋਝਿਆਂ ਕਮਲਿਆਂ ਉਪਰ ਖਾਣਾ ਤਰਸ, ਦੀਨਾਂ ਅਨਾਥਾਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਰਾਹ ਵਖਾਈਆ। ਸਾਚੇ ਭਗਤ ਸੁਣ ਪ੍ਰਭ ਦੇ ਮੀਤ, ਹਰਿ ਮਿੱਤਰ ਪਿਆਰਾ ਆਪ ਦ੍ਰਿੜਾਈਆ । ਚਾਰ ਵਰਨਾਂ ਅਠਾਰਾਂ ਬਰਨਾਂ ਸਾਂਝੀ ਕਰ ਪ੍ਰੀਤ, ਗਊ ਗਰੀਬਾਂ ਹੋ ਸਹਾਈਆ । ਅੰਤਰ ਨਿਰੰਤਰ ਸਾਰੇ ਆਪਣੀ ਬਦਲ ਲਓ ਨੀਤ, ਪੱਤਤ ਪੁਨੀਤ ਰੂਪ ਬਦਲਾਈਆ। ਤੂੰ ਮੇਰਾ ਮੈਂ ਤੇਰਾ ਆਤਮ ਬ੍ਰਹਮ ਪਾਰਬ੍ਰਹਮ ਸਾਚਾ ਗਾਵੋ ਗੀਤ, ਮਾਨਸ ਮਾਨਵ ਮਾਨੁਖ ਜੋੜ ਜੁੜਾਈਆ। ਸਤਿ ਪ੍ਰੇਮ ਦੀ ਪਾਰਬਹ੍ਰਮ ਸਭ ਦੇ ਕਾਇਆ ਮੰਦਰ ਅੰਦਰ ਧੁਰ ਦੀ ਝੋਲੀ ਪਾਵੇ ਭੀਖ, ਵਸਤ ਅਮੋਲਕ ਇਕ ਵਰਤਾਈਆ। ਹਰ ਹਿਰਦੇ ਅੰਦਰ ਸਚ ਸਵਾਮੀ ਲੈਣਾ ਚੀਤ, ਚਿਤਵਿਤ ਠਗੋਰੀ ਅੰਦਰੋਂ ਬਾਹਰ ਕਢਾਈਆ। ਝਗੜਾ ਰਹੇ ਨਾ ਊਚ ਨੀਚ, ਜਾਤ ਪਾਤ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਦੇਵੇ ਵਰ, ਧੁਰ ਦੀ ਸਿਖਿਆ ਇਕ ਸਮਝਾਈਆ।

ਸਾਚੇ ਭਗਤੋ ਸਚ ਪਿਆਰ ਦਾ ਕਰਨਾ ਦਾਨ, ਦਾਤਾ ਦਾਨੀ ਆਪ ਦ੍ਰਿੜਾਈਆ । ਜਗਤ ਅਭਿਮਾਨ ਮੇਟਣਾ ਮਾਣ, ਨਿਵਣ ਸੁ ਅੱਖਰ ਇਕ ਪੜ੍ਹਾਈਆ। ਹਰ ਹਿਰਦੇ ਅੰਦਰ ਉਪਜੇ ਬ੍ਰਹਮ ਗਿਆਨ, ਅੰਤਸ਼ਕਰਨ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਸਾਂਝਾ ਸਭ ਦਾ ਹੋਵੇ ਗਾਨ, ਗਾ ਗਾ ਪ੍ਰਭ ਦਾ ਸ਼ੁਕਰ ਮਨਾਈਆ। ਸਾਰੇ ਉਠੋ ਹੋਵੋ ਸਵਾਧਾਨ, ਸੇਵਾ ਵਿਚ ਆਪਣਾ ਆਪ ਜਗਾਈਆ। ਸਾਚੀ ਸੇਵਾ ਸਚਖੰਡ ਦਵਾਰੇ ਹੋਏ ਪਰਵਾਨ, ਜੋ ਜੀਵਾਂ ਜੰਤਾਂ ਉਪਰ ਦਇਆ ਕਮਾਈਆ। ਸਭ ਲੇਖਾ ਵੇਖੋ ਧੁਰ ਅਗੰਮੀ ਕਾਹਨ, ਹਰਿ ਕਰਤਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਆਪ ਸੁਣਾਈਆ। (੧੨ ਅੱਸੂ ਸ਼ ਸੰ ੩)

ਹਰਿ ਸੰਗਤ ਸੇਵਾ ਸਾਚਾ ਮੂਲ, ਅਨਮੁਲ ਆਪ ਜਣਾਇੰਦਾ। ਪਰੇਮ ਪਿਆਰ ਦੇ ਬਰਖੋ ਫੂਲ, ਦੂਜੀ ਮੰਗ ਨਾ ਕੋਇ ਮੰਗਾਇੰਦਾ। ਕੂੜੀ ਕਿਰਿਆ ਕਾਂਟਾ ਚੁਭੌਣੀ ਨਾ ਕੋਇ ਤ੍ਰਿਸੂਲ, ਤ੍ਰੈਗੁਣ ਸੂਲ ਆਪ ਜਣਾਇੰਦਾ। ਗੁਰਸਿਖ ਗੁਰਸਿਖ ਦੀ ਚੁਗ਼ਲੀ ਨਿੰਦਿਆ ਨਾ ਕਰਨੀ ਭੂਲ, ਸਚ ਸੁੱਚ ਝੋਲੀ ਪਾਇੰਦਾ । ਪ੍ਰਭ ਮਿਲਣ ਦਾ ਇਕੋ ਅਸੂਲ, ਗੁਰਸਿਖ ਅਸਲੀਯਤ ਰੂਪ ਵਟਾਇੰਦਾ। ਜੋ ਸਤਿਗੁਰ ਬਚਨ ਕਰੇ ਕਬੂਲ, ਸੋ ਗੁਰਸਿਖ ਹਰਿ ਸੰਗਤ ਸੇਵ ਕਮਾਇੰਦਾ । ਸਤਿਗੁਰ ਲਹਿਣਾ ਦੇਣਾ ਚੁਕਾਵੇ ਮੂਲ, ਅਗਲਾ ਪਿਛਲਾ ਲੇਖਾ ਝੋਲੀ ਪਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੀ ਸਚ ਪ੍ਰੀਤੀ, ਪਰੇਮ ਪਿਆਰ ਦੀ ਇਕੋ ਰੀਤੀ, ਜੀਵਣ ਜੁਗਤ ਦੀ ਸੱਚੀ ਨੀਤੀ, ਇਕੋ ਰੰਗ ਵੇਖਣਾ ਹਸਤ ਕੀਟੀ, ਊਚ ਨੀਚ ਭੇਵ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਇਕ ਦਰਸਾਇੰਦਾ। (੧੧ ਫੱਗਣ ੨੦੧੯ ਬਿ)

ਸੇਵਕ ਸੇਵਾ ਕਰ ਪ੍ਰਭ ਦਰ ਆਏ। ਸੇਵਕ ਸੇਵਾ ਕਰ ਪ੍ਰਭ ਜਗ ਵਡਿਆਏ। ਸੇਵਕ ਸੇਵਾ ਕਰ, ਅੰਤ ਸਾਚੀ ਜੋਤ ਮਿਲ ਜਾਏ। ਸੇਵਕ ਸੇਵਾ ਕਰ, ਸਾਧ ਸੰਗਤ ਪ੍ਰਭ ਨਿਵਾਸ ਦਵਾਏ। ਸੇਵਕ ਸੇਵਾ ਕਰ, ਸਾਚਾ ਪ੍ਰਭ ਜਨਮ ਮਰਨ ਦਾ ਗੇੜ ਕਟਾਏ। ਸੇਵਕ ਸੇਵਾ ਕਰ, ਗਰਭ ਜੂਨ ਪ੍ਰਭ ਫੰਦ ਕਟਾਏ। ਸੇਵਕ ਸੇਵਾ ਕਰ, ਥਿਰ ਘਰ ਵਾਸੀ ਥਿਰ ਘਰ ਪਹੁੰਚਾਏ। ਸੇਵਕ ਸੇਵਾ ਕਰ, ਅਨੰਦ ਮੰਗਲ ਪ੍ਰਭ ਦਰ ਤੇ ਗਾਏ। ਸੇਵਕ ਸੇਵਾ ਕਰ, ਸਚ ਊਚੋ ਊਚ ਸਚ ਪ੍ਰਭ ਦਿਖਾਏ। ਸੇਵਕ ਸੇਵਾ ਕਰ, ਸਰਬ ਜਗਤ ਪ੍ਰਭ ਮਾਣ ਰਖਾਏ। ਸੇਵਕ ਸੇਵਾ ਕਰ, ਸਾਚੀ ਲਿਖਤ ਪ੍ਰਭ ਦੇ ਲਿਖਾਏ। ਸੇਵਕ ਸੇਵਾ ਕਰ, ਜਨ ਭਗਤਾਂ ਵਿਚ ਪ੍ਰਭ ਨਾਮ ਧਰਾਏ। ਸੇਵਕ ਸੇਵਾ ਕਰ, ਅੰਤਕਾਲ ਅਮਰਾਪਦ ਪਾਏ। ਸੇਵਕ ਸੇਵਾ ਕਰ, ਸਚਖੰਡ ਪ੍ਰਭ ਨਿਵਾਸ ਦਵਾਏ। ਸੇਵਕ ਸੇਵਾ ਕਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੋਏ ਸਹਾਏ। ਸਾਚਾ ਸੇਵਕ ਗੁਰਚਰਨ ਸੇਵ ਕਮਾਏ। ਤਨ ਮਨ ਧਨ ਵਾਰ, ਚਰਨ ਪ੍ਰੀਤੀ ਲਾਏ। ਅੰਤ ਬੇੜਾ ਹੋਇਆ ਪਾਰ, ਪ੍ਰਭ ਪਰਗਟ ਦਰਸ ਦਿਖਾਏ। ਗਿਆ ਜਨਮ ਸੁਧਾਰ, ਲੱਖ ਚੁਰਾਸੀ ਗੇੜ ਕਟਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਚੇਤ ਸਿੰਘ ਤੇਰੀ ਲਾਜ ਰਖਾਏ। (੯ ਸਾਵਣ ੨੦੦੮ ਬਿ)

ਬੇਪਰਵਾਹ ਖੇਲ ਖਲਾ, ਵੇਖੇ ਚਾਈਂ ਚਾਈਂਆ। ਰਾਤੀਂ ਸੁਤਿਆਂ ਗੁਰਸਿਖ ਲਏ ਜਗਾ, ਜੁਗਤੀ ਆਪਣੇ ਹੱਥ ਵਖਾਈਆ। ਆਪਣੀ ਪ੍ਰੇਮ ਰੱਤ ਨਾਲ ਦਏ ਨੁਹਾ, ਜਗਤ ਨੀਰ ਨਾ ਕੋਇ ਰਖਾਈਆ। ਕਰ ਕਰ ਸੇਵਾ ਚੜ੍ਹਿਆ ਸਾਹ, ਦਿਵਸ ਰੈਣ ਸੇਵ ਕਮਾਈਆ। ਲੱਖ ਚੁਰਾਸੀ ਕੋਈ ਵੇਖੇ ਨਾ, ਨੇਤਰ ਨਜ਼ਰ ਕਿਸੇ ਨਾ ਆਈਆ। ਆਪਣਾ ਖੇੜਾ ਆਪੇ ਗਿਆ ਢਾਹ, ਗੁਰਮੁਖਾਂ ਖੇੜਾ ਰਿਹਾ ਬਣਾਈਆ। ਏਸੇ ਕਾਰਨ ਸਿੰਘ ਪੂਰਨ ਲਿਆ ਪਰਨਾ, ਪੂਰਨ ਪਰਮੇਸ਼ਵਰ ਵਿਚ ਸਮਾਈਆ। ਪੁੱਤਰ ਧੀਆਂ ਨਾਤਾ ਲਿਆ ਤੁੜਾ, ਜਗਤ ਮੋਹ ਨਾ ਲਿਆ ਵਧਾਈਆ। ਗੁਰਮੁਖਾਂ ਫੜ ਫੜ ਬਾਂਹ, ਆਪਣੇ ਅੱਗੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਈਆ। ਸੇਵਾ ਕਰਨ ਦਾ ਇਕੋ ਮੌਕਾ, ਛੱਤੀ ਦਿਨ ਜਣਾਇਆ। ਬਿਨ ਭਗਤੀ ਤਰਨਾ ਸੌਖਾ, ਮਾਰਗ ਇਕ ਲਗਾਇਆ। ਗੁਰਸਿਖ ਜੇ ਇਸ ਨੂੰ ਜਾਣੇ ਔਖਾ, ਔਖਾ ਘਾਟ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਵੇਖ ਵਖਾਇਆ।

ਸੇਵਾ ਕਰਨ ਦਾ ਸਾਚਾ ਵਕਤ, ਛੱਤੀ ਦਿਨ ਵੰਡ ਵੰਡਾਈਆ। ਪਾਲ ਸਿੰਘ ਫਸਿਆ ਮੋਹ ਜਗਤ, ਜੁਗਤ ਗਿਆ ਭੁਲਾਈਆ। ਪ੍ਰਭ ਲੇਖੇ ਲਾਈ ਰਕਤ, ਪੂਰਬ ਲਹਿਣਾ ਝੋਲੀ ਪਾਈਆ। ਆਪ ਸੁਹਾਇਆ ਉਸ ਦਾ ਵਕਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਹੋਏ ਸਹਾਈਆ।

ਪਾਲ ਸਿੰਘ ਦੀ ਕਰ ਪ੍ਰਿਤਪਾਲ, ਆਪਣੀ ਦਇਆ ਕਮਾਇੰਦਾ। ਰਾਤੀਂ ਸੁਤਿਆਂ ਦਏ ਨੁਹਾਲ, ਦੁਰਮਤ ਮੈਲ ਧੁਵਾਇੰਦਾ। ਮਾਇਆ ਝੂਠੀ ਜਗਤ ਜੰਜਾਲ, ਜੀਵ ਜੰਤ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਛੱਤੀ ਦਿਵਸ ਦਾ ਸਾਚਾ ਫਲ, ਗੁਰਸਿਖਾਂ ਝੋਲੀ ਪਾਇੰਦਾ।

ਸੇਵਾ ਕਰੇ ਜੋ ਆ ਦੁਆਰ, ਜੁਗ ਛੱਤੀ ਮਿਲੇ ਵਡਿਆਈਆ। ਪੁਰਖ ਅਬਿਨਾਸ਼ੀ ਬਣਿਆ ਰਹੇ ਮਿੱਤਰ ਯਾਰ, ਯਾਰੜਾ ਸੱਥਰ ਆਪ ਹੰਢਾਈਆ। ਗੁਰਸਿਖ ਭੁੱਲੇ ਜੋ ਵਿਚ ਸੰਸਾਰ, ਮੂਰਖ ਮੁਗਧ ਰੂਪ ਵਟਾਈਆ। ਤਿਸ ਕਰੇ ਆਪ ਪ੍ਰਿਤਪਾਲ, ਹੋਏ ਸੰਗ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਅੰਗ ਬਣਾਈਆ।

ਪੰਜ ਪਿਆਰੇ ਹਰਿ ਕਾ ਅੰਗ, ਅੰਗੀਕਾਰ ਬਣਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਵੇਸ ਵਟਾਇੰਦਾ। ਲੇਖਾ ਜਾਣੇ ਬ੍ਰਹਿਮੰਡ ਖੰਡ, ਲੋਕਮਾਤ ਰਚਨ ਰਚਾਇੰਦਾ। ਜਗਤ ਜੁਗ ਪ੍ਰਭ ਟੁੱਟੀ ਗੰਢ, ਸਾਚਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਏਕਾ ਦਰ ਸੁਹਾਇੰਦਾ।

ਪੰਜ ਪਿਆਰੇ ਵਕਤ ਸੁਹੌਣਾ, ਵਕਤ ਵਕਤ ਰਿਹਾ ਵਿਹਾਈਆ । ਹਰਿ ਜੂ ਵਿਹਾਰ ਬਿਵਹਾਰ ਦਰਸੌਣਾ, ਬਿਵਹਾਰੀ ਸੇਵ ਕਮਾਈਆ। ਜਿਸ ਦੁਆਰੇ ਹਰਿ ਆਪਣੀ ਕਾਰ ਕਮੌਣਾ, ਸੋ ਕਾਰ ਸਭ ਨੂੰ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਲਾ ਆਪੇ ਰਿਹਾ ਸੁਹਾਈਆ।

ਸਤਿਗੁਰ ਪੂਰਾ ਇਕ ਗ਼ੁਲਾਮ, ਜੁਗ ਜੁਗ ਸੇਵ ਕਮਾਈਆ। ਜਨ ਭਗਤਾਂ ਅੰਦਰ ਵੜ ਵੜ ਕਰੇ ਪਰਨਾਮ, ਆਪਣਾ ਸੀਸ ਝੁਕਾਈਆ। ਬਿਨ ਜਾਣਿਆਂ ਹੋਵੇ ਜਾਣੀ ਜਾਣ, ਬਿਨ ਪੁਛਿਆਂ ਲਏ ਬੁਲਾਈਆ। ਜੇ ਗੁਰਸਿਖ ਨਾ ਕਰੇ ਪਛਾਣ, ਆਪ ਆਪਣਾ ਦਰਸ ਵਖਾਈਆ। ਕਦੇ ਧਰੇ ਰੂਪ ਬਿਰਧ ਕਦੇ ਬਾਲ ਜਵਾਨ, ਕਦ ਆਪਣਾ ਆਪ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਕਮਾਈਆ।

ਭਗਤਨ ਸੇਵਾ ਸਾਚੀ ਕਿਰਤ, ਕਰਤਾ ਕਿਰਤ ਕਮਾਇੰਦਾ। ਕੋਈ ਕਹੇ ਸੁਰਤ ਨਿਰਤ, ਨਿਰਗੁਣ ਆਪਣਾ ਭੇਵ ਛੁਪਾਇੰਦਾ । ਕੋਈ ਕਹੇ ਅਕਾਲ ਮੂਰਤ, ਮੂਰਤ ਅਕਾਲ ਆਪਣੀ ਧਾਰ ਜਣਾਇੰਦਾ। ਭਗਵਾਨ ਕਹੇ ਮੈਂ ਭਗਤਾਂ ਮੇਟੀ ਹਰਸ, ਹਰਸ ਹੋਰ ਨਾ ਕੋਇ ਵਧਾਇੰਦਾ। ਜੁਗ ਜੁਗ ਕਰਾਂ ਤਰਸ, ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰੰਗ ਰੰਗਾਇੰਦਾ।

ਗੁਰਸਿਖ ਮਾਲਕ ਸਚ ਘਰ ਦਾ, ਨਿਰਗੁਣ ਝਾੜੂ ਬਰਦਾਰ ਅਖਵਾਈਆ। ਘੱਟਾ ਹੂੰਝੇ ਆਪਣੇ ਦਰ ਦਾ, ਆਪਣੀ ਹੱਥੀਂ ਸੇਵ ਕਮਾਈਆ। ਜੁਗ ਜੁਗ ਭਗਤਾਂ ਕੋਲੋਂ ਡਰਦਾ, ਭਗਤ ਦੁਆਰੇ ਫੇਰਾ ਪਾਈਆ। ਭਗਤਾਂ ਪਿਛੇ ਲੱਖ ਚੁਰਾਸੀ ਨਾਲ ਲੜਦਾ, ਨਾਮ ਖੰਡਾ ਹੱਥ ਉਠਾਈਆ। ਬਿਨ ਸੱਦਿਆਂ ਘਰ ਵਿਚ ਵੜਦਾ, ਆਪਣਾ ਪੰਧ ਮੁਕਾਈਆ। ਗੁਰਸਿੱਖ ਆਤਮ ਪੌੜੇ ਆਪੇ ਚੜ੍ਹਦਾ, ਆਪਣਾ ਪੰਧ ਮੁਕਾਈਆ। ਅੰਦਰ ਬਹਿ ਬਹਿ ਇਕੋ ਅੱਖਰ ਪੜ੍ਹਦਾ, ਕਰੇ ਸਚ ਪੜ੍ਹਾਈਆ। ਨਾ ਜਨਮੇ ਨਾ ਕਦੇ ਮਰਦਾ, ਭਗਤਾਂ ਸੰਗ ਰਖਾਈਆ। ਸਦਾ ਸੁਹੇਲਾ ਇਕ ਇਕੇਲਾ ਬਣਿਆ ਰਹੇ ਬਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। (੨੧ ਮੱਘਰ ੨੦੧੮ ਬਿ)

ਸਾਚੀ ਸਿਖੀ : ਸਾਚੀ ਸਿਖੀ ਸ਼ਬਦ ਵਿਚਾਰ, ਹਰਿ ਆਪਣੀ ਆਪ ਦ੍ਰਿੜਾਇੰਦਾ । (੨੧ ਮੱਘਰ ਸਾਚੀ ਸਿਖੀ

੨੦੧੩ ਬਿ)
ਸਾਚੀ ਸਿਖੀ ਸਾਚਾ ਕਾਹਨ, ਹਰਿ ਸ਼ਬਦ ਅਪਾਰਾ। ਖੇਲੇ ਖੇਲ ਦੋ ਜਹਾਨ, ਆਵਣ ਜਾਵਣ
ਖੇਲ ਨਿਆਰਾ। ਏਕਾ ਸਈਆ ਮੰਗਲ ਗਾਨ, ਏਕਾ ਰਾਗ ਅਪਾਰਾ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਗੁਰਮੁਖਾਂ ਦਰ ਦਰ ਹੋਏ ਆਪ ਭਿਖਾਰਾ। (੧ ਚੇਤ ੨੦੧੫ ਬਿ)

ਹਰਿ ਸੰਗਤ ਤੇਰਾ ਸਚ ਪਿਆਰਾ, ਹਰਿ ਸਾਚਾ ਆਪ ਨਿਭਾਇੰਦਾ। ਏਕਾ ਇਕੀ ਕਰ ਤਿਆਰਾ, ਸਾਚੀ ਸਿਖੀ ਨਾਉਂ ਧਰਾਇੰਦਾ। ਧਾਰੋਂ ਤਿਖੀ ਵਿਚ ਸੰਸਾਰਾ, ਨਿੱਕੀ ਨਿੱਕੀ ਦਿਸ ਨਾ ਪਾਇੰਦਾ। ਲੇਖ ਲਿਖੀ ਧੁਰ ਦਰਬਾਰਾ, ਨਾ ਕੋਈ ਮੇਟ ਮਿਟਾਇੰਦਾ। ਨੇਤਰ ਪੇਖੀ ਹਰਿ ਗਿਰਧਾਰਾ, ਆਪ ਆਪਣਾ ਰੰਗ ਰੰਗਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰਾ, ਜਲ ਧਾਰਾ ਨਾ ਕੋਈ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵਣਹਾਰਾ ਵਰ, ਏਕਾ ਬੇੜੇ ਪਾਰ ਕਰਾਇੰਦਾ। (੨੧ ਸਾਵਣ ੨੦੧੫ ਬਿ)

ਗੋਬਿੰਦ ਗੁਰ ਤਿਖੀ ਧਾਰ, ਲੋਕਮਾਤ ਰਖਾਈਆ। ਸਾਚੀ ਸਿਖੀ ਕਰ ਤਿਆਰ, ਚਾਰ ਵਰਨਾਂ ਇਕ ਸਮਝਾਈਆ। ਵਾਲੋਂ ਨਿਕੀ ਅਪਰ ਅਪਾਰ, ਨੇਤਰ ਨੈਣ ਦਿਸ ਨਾ ਆਈਆ। ਮੁਨੀ ਰਿਖੀ ਨਾ ਪਾਇਣ ਸਾਰ, ਪੰਡਤ ਪਾਂਧੇ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਦਰ ਘਰ ਸਾਚਾ ਆਪ ਸੁਹਾਈਆ। (੧੫ ਕੱਤਕ ੨੦੧੬ ਬਿ)

ਸਾਚੀ ਸਿਖੀ ਸਿਖ ਵਿਚਾਰ, ਸਿਖਿਆ ਸਿਖ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪਣੀ ਦ੍ਰਿਸ਼ਟੀ ਦਏ ਟਿਕਾਈਆ। ਚਰਨ ਦੁਆਰ ਸਾਚੀ ਭਗਤੀ ਵਿਚ ਸੰਸਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਅਭਿਆਸ ਨਾ ਕੋਇ ਕਰਾਈਆ। (੧ ਵਿਸਾਖ ੨੦੧੭ ਬਿ)

ਇਕ ਸਰਨਾਈ ਸਰਨ ਗਤ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਇਕੋ ਨਾਮ ਇਕੋ ਤੱਤ, ਪੰਜ ਤੱਤ ਇਕ ਸਮਝਾਇੰਦਾ। ਇਕੋ ਮਾਰਗ ਇਕੋ ਰਥ, ਰਥ ਰਥਵਾਹੀ ਇਕੋ ਨਜ਼ਰੀ ਆਇੰਦਾ। ਏਕਾ ਯਾਰ ਏਕਾ ਸੱਥਰ ਬੈਠਾ ਘੱਤ, ਸੱਥਰ ਯਾਰ ਇਕ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੀ ਸਾਚੀ ਸਿਖੀ ਆਪੇ ਰੱਖੇ ਖੰਡਿਉਂ ਤਿਖੀ, ਵਾਲੋਂ ਨਿੱਕੀ ਨਜ਼ਰ ਕੋਇ ਨਾ ਪਾਇੰਦਾ।

ਜਿਸ ਸਿਖੀ ਨੂੰ ਗੋਬਿੰਦ ਗਾਇਆ, ਸੋ ਪੁਰਖ ਅਕਾਲ ਬਣਾਈਆ। ਸਚਖੰਡ ਦੁਆਰਾ ਇਕ ਸੁਹਾਇਆ, ਸਤਿਗੁਰ ਪੂਰੇ ਸੱਚੇ ਮਾਹੀਆ। ਆਪਣਾ ਮਾਰਗ ਆਪੇ ਲਾਇਆ, ਆਪੇ ਵੇਖੇ ਚਾਈਂ ਚਾਈਂਆ। ਜਿਸ ਦੁਵਾਰਿਉਂ ਵੰਡ ਕਰਾਇਆ, ਪਹਿਲੋਂ ਓਥੇ ਡੇਰਾ ਢਾਹੀਆ। ਜਿਸ ਦੁਵਾਰਿਉਂ ਗੁਰ ਪੀਰ ਅਵਤਾਰ ਘਲਾਇਆ, ਓਸ ਦੁਆਰੇ ਲਏ ਬਹਾਈਆ। ਜਿਸ ਦੁਵਾਰਿਉਂ ਵੇਦ ਪੁਰਾਨ

ਸ਼ਾਸਤਰ ਸਿਮਰਤ ਅੰਜੀਲ ਕੁਰਾਨ ਖਾਣੀ ਬਾਣੀ ਗੀਤਾ ਗਿਆਨ ਢੋਲਾ ਗਾਇਆ, ਤਿਸ ਦੁਆਰੇ ਖਾਤੇ ਪਾਈਆ। ਜਿਸ ਮੰਦਰ ਅੰਦਰ ਪਰਦਾ ਉਹਲਾ ਰਿਹਾ ਰਖਾਇਆ, ਤਿਸ ਪਰਦਾ ਦਏ ਚੁਕਾਈਆ। ਜੁਗ ਜੁਗ ਵਿਚੋਲਾ ਸ਼ਬਦ ਬਣਾਇਆ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿੱਖੀ ਆਪ ਸਮਝਾਈਆ।

ਵਾਲੋਂ ਨਿੱਕੀ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖ ਵਖਾਇੰਦਾ। ਮੁਨੀ ਰਿਖੀ ਨਾ ਪਾਵੇ ਕੋਈ ਸਾਰ, ਪੰਡਤ ਪਾਂਧਾ ਮੁਲਾਂ ਸ਼ੇਖ਼ ਗਰੰਥੀ ਪੰਥੀ ਨੈਣ ਨਾ ਕੋਇ ਵਖਾਇੰਦਾ। ਲੋਕਮਾਤ ਨਾ ਦਿਸੇ ਕੋਈ ਰੇਖ, ਸਚਖੰਡ ਰੇਖਾ ਆਪ ਬਣਾਇੰਦਾ । ਹਰਿ ਕਾ ਰੂਪ ਮੁਛ ਦਾੜ੍ਹੀ ਨਾ ਕੋਇ ਕੇਸ, ਨਾ ਕੋਈ ਮੂੰਡ ਮੁੰਡਾਇੰਦਾ। ਆਤਮ ਬ੍ਰਹਮ ਹਰ ਘਟ ਰਿਹਾ ਵੇਖ, ਪਾਰਬ੍ਰਹਮ ਫੇਰਾ ਪਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰ ਆਪ ਚਲਾਇੰਦਾ।

ਖੰਡਿਉਂ ਤਿੱਖ਼ੀ ਹਰਿ ਜੂ ਧਾਰ, ਸਚਖੰਡ ਨਿਵਾਸੀ ਆਪ ਜਣਾਈਆ। ਬਿਨ ਗੁਰੂ ਅਵਤਾਰ ਕੋਈ ਨਾ ਉਤਰੇ ਪਾਰ, ਪਾਰ ਕਿਨਾਰਾ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਘਰ ਸਾਚੇ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। (੧ ਵਿਸਾਖ ੨੦੧੯ ਬਿ)

ਸਾਚੀ ਸਿਖੀ ਸਾਚੀ ਮਤ, ਏਕਾ ਵਾਰ ਜਣਾਈਆ। ਸਤਿਗੁਰ ਪੂਰੇ ਚਰਨ ਨਤ, ਨਾਤਾ ਇਕ ਦ੍ਰਿੜਾਈਆ। ਕਰ ਕਿਰਪਾ ਜਿਸ ਦੇਵੇ ਬ੍ਰਹਮ ਮਤ, ਬ੍ਰਹਮ ਲਏ ਜਣਾਈਆ। ਨਾੜ ਨਾੜ ਨਾ ਉਬਲੇ ਰੱਤ, ਪੰਜ ਤੱਤ ਨਾ ਕੋਇ ਹਲਕਾਈਆ। ਜਗਤ ਵਿਕਾਰਾ ਆਪਣੇ ਖ਼ਾਤੇ ਲਏ ਘੱਤ, ਡੂੰਘਾ ਖ਼ਾਤਾ ਹਰਿ ਰਖਾਈਆ। ਸਤਿ ਸੰਤੋਖ ਧੀਰਜ ਸ਼ਬਦ ਗਿਆਨ ਦੇਵੇ ਮੱਤ, ਮਨਮਤ ਦਏ ਦੁਰਕਾਈਆ। ਸਚ ਵਣਜਾਰਾ ਖੋਲ੍ਹੇ ਹੱਟ, ਘਰ ਏਕਾ ਨਾਮ ਵਿਕਾਈਆ। ਚਰਨ ਸਰੋਵਰ ਤੀਰਥ ਤੱਟ, ਤੱਟ ਕਿਨਾਰਾ ਦਏ ਵਖਾਈਆ। ਇਕ ਚੜ੍ਹਾਏ ਸਾਚੇ ਰਥ, ਅਗੰਮ ਅਗੰਮੜੀ ਕਾਰ ਕਰਾਈਆ। ਵੇਖਣਹਾਰਾ ਸਾਢੇ ਤਿੰਨ ਹੱਥ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਆਦਿ ਜੁਗਾਦਿ ਸਰਬ ਕਲਾ ਸਮਰਥ, ਸੋ ਪੁਰਖ ਨਿਰੰਜਣ ਵੱਡਾ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਜੁਗ ਮਾਰਗ ਰਿਹਾ ਦੱਸ, ਦੱਸ ਦੱਸ ਮਾਰਗ ਆਪ ਸਮਝਾਈਆ। ਤ੍ਰੈਗੁਣ ਮਾਇਆ ਵਿਚ ਨਾ ਜਾਣਾ ਫਸ, ਪੰਚਮ ਬੰਧਨ ਨਾ ਕੋਇ ਰਖਾਈਆ । ਪ੍ਰਭ ਮਿਲਣ ਦੀ ਰੱਖਣੀ ਆਸ, ਏਕਾ ਆਸਾ ਦਏ ਜਣਾਈਆ। ਜਨਮ ਜਨਮ ਦੀ ਮੇਟੇ ਪਿਆਸ, ਅੰਮ੍ਰਿਤ ਜਾਮ ਇਕ ਪਿਆਈਆ। ਆਵਣ ਜਾਵਣ ਲੱਖ ਚੁਰਾਸੀ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਸੰਤ ਸੁਹੇਲਾ ਸਦਾ ਵਸੇ ਪਾਸ, ਇਕ ਇਕੇਲਾ ਸੱਚਾ ਮਾਹੀਆ। ਮਿਲ ਮਿਲ ਸਖੀ ਗੋਪੀ ਕਾਹਨ ਪਾਏ ਰਾਸ, ਮੰਡਲ ਮੰਡਪ ਨਾਚ ਨਚਾਈਆ। ਢੋਲਾ ਸੋਹਲਾ ਗਾਏ ਸ਼ਾਹੋ ਸ਼ਾਬਾਸ਼, ਰਾਗੀ ਅਨਰਾਗੀ ਆਪਣਾ ਰਾਗ ਅਲਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰਿਹਾ ਸਮਾਈਆ। ਆਦਿ ਜੁਗਾਦਿ ਨਾ ਹੋਏ ਨਾਸ, ਅਬਿਨਾਸ਼ੀ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਜਣਾਈਆ। (੨੦ ਜੇਠ ੨੦੧੯ ਬਿ)

ਸਿਖ ਧਰਮ ਸਾਚੀ ਸਿਖੀ, ਨਾਨਕ ਗੋਬਿੰਦ ਵੰਡ ਵੰਡਾਈਆ। ਜਿਸ ਦੀ ਧਾਰ ਸਦਾ ਅਨਡਿਠੀ, ਜਗਤ ਨੇਤਰ ਨਜ਼ਰ ਨਾ ਆਈਆ। ਜਿਸ ਆਤਮ ਪਰਮਾਤਮ ਗੋਬਿੰਦ ਪਾਏ ਭਿੱਖੀ, ਵਸਤ ਅਮੋਲਕ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖੀ ਦਏ ਸਮਝਾਈਆ।

ਸਾਚੀ ਸਿਖੀ ਚਾਰ ਵਰਨ, ਨਾਨਕ ਨਿਰਗੁਣ ਸ਼ਬਦ ਜਣਾਇਆ। ਨੇਤਰ ਖੋਲ੍ਹੇ ਹਰਨ ਫਰਨ, ਪਰਦਾ ਦੂਈ ਦਏ ਚੁਕਾਇਆ। ਨਜ਼ਰੀ ਆਏ ਇਕੋ ਸਰਨ, ਦੂਜਾ ਰੰਗ ਨਾ ਕੋਇ ਵਖਾਇਆ। ਨਾਤਾ ਚੁੱਕੇ ਮਰਨ ਡਰਨ, ਭੈ ਭਿਆਨਕ ਰੂਪ ਨਾ ਕੋਇ ਵਖਾਇਆ। ਸੋ ਗੁਰਸਿਖ ਸਾਚੀ ਤਰਨੀ ਤਰਨ, ਜਿਨ੍ਹਾਂ ਨਾਨਕ ਨਿਰਗੁਣ ਸਤਿਗੁਰ ਨਜ਼ਰੀ ਆਇਆ। ਸਿਖੀ ਸੋ ਪਰਵਾਨ, ਜਿਨ੍ਹਾਂ ਸਿਖਿਆ ਸਤਿਗੁਰ ਭਾਈਆ। ਸੋ ਸਿਖੀ ਕੂੜ ਨਿਸ਼ਾਨ, ਦੁਰਮੱਤ ਮੈਲ ਨਾ ਸਕੇ ਧੁਆਈਆ। ਰਸਨਾ ਜਿਹਵਾ ਕਰਨ ਗਿਆਨ, ਹਿਰਦੇ ਹਰਿ ਨਾ ਕੋਇ ਵਸਾਈਆ। ਜਿਨ੍ਹਾਂ ਅੰਤਰ ਮਿਲਿਆ ਆਣ, ਸੋ ਸਿਖ ਰੂਪ ਵਡਿਆਈਆ । ਅਨਪੜ੍ਹਿਆਂ ਦੇਵੇ ਗਿਆਨ, ਪੜ੍ਹਿਆਂ ਮੱਤ ਦਏ ਭੁਆਈਆ। ਗੋਬਿੰਦ ਸੂਰਬੀਰ ਨੌਜਵਾਨ, ਅੰਮ੍ਰਿਤ ਆਤਮ ਸਾਚਾ ਜਾਮ ਪਿਆਈਆ। ਸਾਚਾ ਖੰਡਾ ਦੇਵੇ ਕਿਰਪਾਨ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਰੱਖੇ ਕਾਇਆ ਵਿਚ ਮਿਆਨ, ਅੱਠੇ ਪਹਿਰ ਬੰਦ ਵਖਾਈਆ। ਗੋਬਿੰਦ ਗੁਣ ਗਾਏ ਵੱਜੇ ਸ਼ਬਦ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ। ਸੋ ਗੁਰਮੁਖ ਗੁਰਸਿਖ ਚਤੁਰ ਸੁਘੜ ਸੁਜਾਨ, ਜਿਸ ਜਨ ਸਤਿਗੁਰ ਸਿਖੀ ਨਜ਼ਰੀ ਆਈਆ। ਸਤਿਗੁਰ ਸਿਖੀ ਡਾਹਢੀ ਨਿੱਕੀ, ਨਜ਼ਰ ਕਿਸੇ ਨਾ ਆਈਆ। ਜਿਨ੍ਹਾਂ ਦੇਵੇ ਧੁਰ ਦਰਗਾਹੋਂ ਚਿੱਠੀ, ਨਾਮ ਪਰਵਾਨਾ ਹੱਥ ਫੜਾਈਆ। ਤਿਨ੍ਹਾਂ ਆਪਣੇ ਨੇਤਰ ਪੇਖੀ, ਸੀਸ ਧੜ ਬੰਦ ਬੰਦ ਗਏ ਕਟਾਈਆ। ਕਲਜੁਗ ਅੰਤ ਧੀਆਂ ਪੁੱਤਰਾਂ ਭੈਣਾਂ ਭਾਈਆਂ ਨਾਲ ਕਰਨ ਹੇਤੀ, ਜਗਤ ਕੁਟੰਬ ਪਾਲਣ ਮਾਇਆ ਮਮਤਾ ਹੋਈ ਹਲਕਾਈਆ। ਕੂੜੀ ਕਿਰਿਆ ਰਸਨਾ ਜਿਹਵਾ ਮਾਰਨ ਸ਼ੇਖ਼ੀ, ਬਾਹਰੋਂ ਚਿੰਨ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੋਬਿੰਦ ਸਿੰਘ ਦੀ ਵਡਿਆਏ ਸਾਚੀ ਸਿਖੀ, ਜਿਸ ਦੀ ਧਾਰ ਕਿਸੇ ਨਾ ਡਿਠੀ, ਧਾਰ ਆਪਣੇ ਵਿਚ ਗਿਆ ਛੁਪਾਈਆ। (੨੨ ਵਿਸਾਖ ੨੦੨੦ ਬਿ)

ਸਾਚੀ ਸਿਖੀ ਦੱਸੇ ਆਪ, ਪ੍ਰਭ ਆਪਣੀ ਦਇਆ ਕਮਾਈਆ। ਜਿਨ੍ਹਾਂ ਪੁਰਖ ਅਕਾਲ ਮਾਈ ਬਾਪ, ਪਿਤਾ ਪੂਤ ਗੋਦ ਉਠਾਈਆ। ਜਿਨ੍ਹਾਂ ਇਕੋ ਆਤਮ ਪਰਮਾਤਮ ਦਿਤਾ ਜਾਪ, ਦੂਜੀ ਕਰੀ ਨਾ ਕੋਈ ਪੜ੍ਹਾਈਆ। ਜਿਨ੍ਹਾਂ ਨਜ਼ਰੀ ਆਇਆ ਸਾਖਿਆਤ, ਨੇਤਰ ਨੈਣਾਂ ਦਰਸ ਕਰਾਈਆ। ਤਿਨ੍ਹਾਂ ਪਾਰ ਕਰਾਏ ਜਗਤ ਜਮਾਤ, ਸਾਚਾ ਮੇਲਾ ਸਹਿਜ ਸੁਭਾਈਆ। ਧੁਰਦਰਗਾਹੀ ਦੇਵੇ ਦਾਤ, ਵਸਤ ਅਗੰਮ ਆਪ ਵਰਤਾਈਆ। ਮਿਲੇ ਵਡਿਆਈ ਕਾਇਨਾਤ, ਨਵ ਨੌਂ ਚਾਰ ਵੱਜੇ ਵਧਾਈਆ। ਜੁਗ ਜਨਮ ਦੀ ਪੂਰੀ ਆਸ, ਤ੍ਰਿਸਨਾ ਮੇਟ ਮਿਟਾਈਆ। ਸਮਰਥ ਹੋ ਕੇ ਦੇਵੇ ਸਾਥ, ਮਹਿਮਾ ਅਕੱਥ ਪੜ੍ਹਾਈਆ। ਖੇਵਟ ਹੋ ਚਲਾਏ ਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਬੇਪਰਵਾਹੀਆ। (੪ ਕੱਤਕ ੨੦੨੦ ਬਿ)

ਗੁਰੂਆਂ ਵਿਚੋਂ ਉਠਿਆ ਗੁਰੂ, ਗੋਬਿੰਦ ਲਏ ਅੰਗੜਾਈਆ। ਪੁਰਖ ਅਕਾਲ ਦੀ ਸਿੱਖੀ ਹੋਣੀ

ਸ਼ੁਰੂ, ਸ਼ਰਅ ਪਿਛਲੀ ਦਏ ਬਦਲਾਈਆ। ਜਿਸ ਦਾ ਮੰਤਰ ਇਕੋ ਫੁਰੂ, ਫੁਰਨੇ ਸਭ ਦੇ ਬੰਦ ਕਰਾਈਆ। ਜਿਸ ਦੀ ਤੋਰ ਦਸਮ ਦਵਾਰੀ ਤੋਂ ਅੱਗੇ ਤੁਰੂ, ਥੱਲੇ ਰਹਿਣ ਕੋਇ ਨਾ ਪਾਈਆ। ਜੋ ਸਤਿਗੁਰ ਦਵਾਰੇ ਗਿਆ ਪਿੱਛੇ ਨਾ ਮੁੜੂ, ਘਰ ਆਪਣੇ ਜਾਏ ਵਾਹੋ ਦਾਹੀਆ। ਆਤਮ ਪਰਮਾਤਮ ਨਾਲ ਜੁੜੂ, ਜੋੜੀ ਧੁਰਦੀ ਦਏ ਵਖਾਈਆ। ਸ਼ੌਹ ਦਰਿਆ ਕਦੇ ਨਾ ਰੁੜੂ, ਲੱਖ ਚੁਰਾਸੀ ਨਾ ਕੋਇ ਭੁਵਾਈਆ। ਗੁਰਮੁਖ ਅਣਤਾਰੂ ਆਪੇ ਤਰੂ, ਵੰਝ ਮੁਹਾਣਾ ਲੋੜ ਰਹੇ ਨਾ ਰਾਈਆ। ਰਾਏ ਧਰਮ ਦੀ ਮੌਤ ਕਦੇ ਨਾ ਮਰੂ, ਸਤਿਗੁਰ ਸ਼ਬਦ ਸ਼ਹੀਦ ਕਰਾਈਆ। ਅੰਮ੍ਰਿਤ ਧਾਰ ਏਕਾ ਵਰੂ, ਕੂੜੀ ਕਿਰਿਆ ਦਏ ਰੁੜ੍ਹਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਥੋੜੇ ਆਪੇ ਫੜੂ, ਦਰ ਦਰ ਘਰ ਘਰ ਫੇਰੀਆਂ ਪਾਈਆ। ਕਲਜੁਗ ਅੰਤਮ ਚਾਰ ਕੁੰਟ ਦਹਿ ਦਿਸ਼ਾਂ ਆਪੇ ਲੜੂ, ਸੰਤ ਸੁਹੇਲਾ ਲੜਨ ਕੋਇ ਨਾ ਜਾਈਆ। ਨਾਮ ਡੰਡਾ ਸਭ ਦੇ ਸੀਸ ਜੜੂ, ਬਲ ਅੱਗੇ ਨਾ ਕੋਇ ਰਖਾਈਆ। ਸ਼ਾਹ ਸੁਲਤਾਨ ਕੋਇ ਨਾ ਅੜੂ, ਸਭ ਦੀਆਂ ਕੰਡਾਂ ਦਏ ਵਢਾਈਆ। ਰਾਏ ਧਰਮ ਨੂੰ ਦੇ ਕੇ ਹੁਕਮ, ਹੱਥਾਂ ਪੈਰਾਂ ਵਿਚ ਪਵਾਵੇ ਕੜੂ, ਜਗਤ ਦੁਹਾਗਣ ਲੱਖ ਚੁਰਾਸੀ ਦਏ ਬਣਾਈਆ। ਜਨ ਸੰਤ ਸੁਹੇਲੇ ਸਭ ਦੇ ਸਾਹਮਣੇ ਆਪਣੇ ਨਾਲ ਖੜੂ, ਪੜਦਾ ਉਹਲਾ ਨਾ ਕੋਇ ਰਖਾਈਆ। ਰਾਤੀ ਸੁੱਤਿਆਂ ਅੰਦਰ ਵੜੂ, ਗਫ਼ਲਤ ਵਿਚ ਹੋਏ ਸਹਾਈਆ। ਆਪਣੀ ਕਰਨੀ ਕਰਕੇ ਕਦੇ ਨਾ ਹਰੂ, ਹਾਰ ਜਿੱਤ ਵਿਚ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਦਾ ਵਡਿਆਈਆ। (੧੩ ਪੋਹ ੨੦੨੧ ਬਿ)

ਮਿਹਰ ਹਜ਼ੂਰ ਦੀ ਬੜੀ ਤਿਖੀ, ਚੀਰ ਚੀਰ ਪੁਵਾਈਆ। ਜਿਸ ਦੀ ਧਾਰ ਗੋਬਿੰਦ ਲਿਖੀ, ਲਿਖ ਲਿਖ ਲਿਖੀ ਕਲਮ ਸ਼ਾਹੀਆ। ਬਿਨ ਪੁਰਖ ਅਕਾਲ ਸਾਚੀ ਨਾ ਕੋਇ ਬਣਾਏ ਸਿਖੀ, ਸਿਖਿਆ ਸਚ ਨਾ ਕੋਇ ਜਣਾਈਆ। ਕੋਟਨ ਕੋਟ ਤਰਸਨ ਮੁਨੀ ਰਿਖ਼ੀ, ਮੁਨ ਸੁਨ ਧਿਆਨ ਲਗਾਈਆ। ਘਰ ਜਾ ਕ ਪ੍ਰਭ ਕਿਸੇ ਨਾ ਪਾਈ ਭਿਖੀ, ਦਰਸ ਕਰ ਤਰਸ ਨਾ ਕੋਇ ਵਖਾਈਆ। ਕਲਜੁਗ ਅੰਤਮ ਜਨ ਭਗਤ ਦੁਆਰੇ ਕਰੇ ਖੇਲ ਅਨਡਿਠੀ, ਅਨਡਿਠੜੀ ਕਾਰ ਕਮਾਈਆ। ਧੁਰਦਰਗਾਹੀ ਬਣ ਹਲਕਾਰਾ, ਲੈ ਕੇ ਆਇਆ ਚਿਠੀ, ਡਾਕੀਆ ਘਰ ਘਰ ਡਾਕ ਪੁਚਾਈਆ। ਆਪਣੀ ਹੱਥੀਂ ਪ੍ਰਭ ਸਾਚੇ ਲਿਖੀ, ਲਿਖਣਹਾਰਾ ਹੋਰ ਨਾ ਕੋਇ ਜਣਾਈਆ। ਜਨ ਭਗਤੋ ਤੁਹਾਡੇ ਪਿਛੇ ਘਰ ਆਏ ਖਾਵਣ ਰੁੱਖੀ ਮਿਸੀ, ਟੁੱਕਰ ਹੱਥਾਂ ਉਤੇ ਰਖਾਈਆ। ਨਾ ਕੋਈ ਵਾਰ ਨਾ ਕੋਈ ਥਿਤੀ, ਘੜੀ ਪਲ ਨਾ ਵੰਡ ਵੰਡਾਈਆ। ਆਪਣੀ ਧਾਰ ਰੱਖੇ ਨਿੱਕੀ, ਨਿੱਕਾ ਵੱਡਾ ਸੱਚਾ ਮਾਹੀਆ। ਜਾਣੇ ਖੇਲ ਜੀਵ ਜੀਅ ਕੀ, ਸਿਰ ਸਿਰ ਰਿਜ਼ਕ ਸਬਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਖ਼ਾਲਕ ਖ਼ਲਕ ਮਹਾਨ, ਆਦਮ ਹੱਵਾ ਅੰਦਰ ਹੱਦ, ਹੁਕਮੇ ਸੱਦ ਬਹਾਈਆ। (੧੫ ਮੱਘਰ ੨੦੧੯ ਬਿ)

ਸਾਚੀ ਸਿਖਿਆ : ਸੱਚਾ ਸਿੱਖ ਸੱਚਾ ਪ੍ਰਭ ਆਪ। ਸਾਚੀ ਸਿਖਿਆ ਸੱਚਾ ਗੁਰ ਜਾਪ। ਸੱਚਾ ਸਾਚੀ ਸਿਖਿਆ

ਸ਼ਬਦ ਲਾਹੇ ਤਿੰਨ ਤਾਪ। ਮਹਾਰਾਜ ਸ਼ੇਰ ਸਿੰਘ ਜਪੋ ਦਿਨ ਰਾਤ। (੧੭ ਮੱਘਰ ੨੦੦੬ ਬਿ) ਗੁਰਸਿਖ ਬੇੜਾ ਪਾਰ ਕਰ, ਗੁਰ ਪਾਰ ਉਤਾਰਾ। ਗੁਰਸਿਖ ਸਾਚੀ ਭੀਖਿਆ ਗੁਰ ਦਰਬਾਰਾ।

ਆਤਮ ਰੱਖਿਆ ਕਰੇ ਗਿਰਧਾਰਾ। ਸਾਚੀ ਸਿਖਿਆ ਗੁਰ ਚਰਨ ਪਿਆਰਾ। ਮਦਿਰਾ ਮਾਸ ਤਜਣ ਵਿਕਾਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਸਦ ਦੁੱਤਰ ਤਾਰਾ। (੬ ਜੇਠ ੨੦੦੯ ਬਿ)

ਗੁਰ ਦਰ ਆਓ ਪਿਆਸ ਬੁਝਾਓ। ਆਤਮ ਤ੍ਰਿਖਾ ਗੁਰਸਿਖ ਮਿਟਾਓ। ਆਤਮ ਵਿਖਾ ਸਰਬ ਗਵਾਓ। ਸਾਚੀ ਸਿਖਿਆ ਹਰਿ ਨਾਮ ਧਿਆਓ। ਸਾਚੇ ਲੇਖ ਪ੍ਰਭ ਦਰ ਸਾਚੇ ਆਪ ਲਿਖਾਓ। ਦਰ ਘਰ ਆਏ ਚੁਰਾਸੀ ਗੇੜ ਕਟਾਓ। ਸੋਹੰ ਦੇਵੇ ਸਾਚੀ ਭਿਖਿਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਝੋਲੀ ਪਵਾਓ। (੬ ਜੇਠ ੨੦੦੯ ਬਿ)

ਸਾਚੀ ਸਿਖਿਆ ਸਿਖੀ ਦਾਨ। ਗੁਰਮੁਖ ਸਾਚੇ ਸਚ ਨਿਸ਼ਾਨ। ਮੂਰਖ ਮੁਗਧ ਨਾ ਬਣ ਅੰਞਾਣ। ਵੇਲਾ ਕਲਜੁਗ ਅੰਤ ਪਛਾਣ। ਬਣ ਗੁਰਮੁਖ ਸਾਚਾ ਸੰਤ, ਹਰਿ ਚਰਨ ਕਰ ਧਿਆਨ। ਆਪ ਬਣਾਏ ਤੇਰੀ ਬਣਤ, ਜਿਸ ਦੀਆ ਜੀਆ ਦਾਨ। ਹਰਿ ਹਰਿ ਮਹਿੰਮਾ ਬੜੀ ਅਗਣਤ, ਕਿਆ ਕੋਈ ਕਰੇ ਵਖਾਨ। ਕਲਜੁਗ ਮਾਇਆ ਪਾਏ ਬੇਅੰਤ, ਭਰਮ ਭੁਲੇਖੇ ਆਇਆ ਪਾਣ। ਗੁਰਮੁਖ ਸਾਚਾ ਆਪ ਬਣਾਇਆ ਸੰਤ, ਜਿਸ ਘਰ ਡੇਰਾ ਲਾਇਆ ਆਣ। ਹਰਿ ਪਾਇਆ ਪ੍ਰਭ ਅਬਿਨਾਸ਼ੀ ਸਾਚਾ ਕੰਤ, ਕਲ ਆਇਆ ਪੁਰਖ ਸੁਜਾਨ। ਮਿਲੇ ਵਡਿਆਈ ਵਿਚ ਜੀਵ ਜੰਤ, ਦੇਵੇ ਹਰਿ ਸਾਚਾ ਵਾਲੀ ਦੋ ਜਹਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਦੇਵੇ ਸੋਹੰ ਸਾਚਾ ਨਾਮ ਨਿਸ਼ਾਨ। (੮ ਜੇਠ ੨੦੧੦ ਬਿ)

ਸਾਚੀ ਸਿਖਿਆ ਗੁਰ ਸ਼ਬਦ ਵੀਚਾਰ, ਗੁਰ ਗੁਰ ਬੂਝ ਬੁਝਾਈਆ। ਚਰਨ ਕਵਲ ਕਵਲ ਚਰਨ ਧਰਤ ਧਵਲ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਵਰਨ ਗੋਤ ਜ਼ਾਤ ਪਾਤ ਊਚ ਨੀਚ ਦੁੱਖ ਦਏ ਨਿਵਾਰ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਬ੍ਰਹਮ ਰੂਪ ਨਜ਼ਰ ਆਏ ਸੰਸਾਰ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਏਕਾ ਨੂਰ ਦਏ ਦਰਸਾਈਆ।

ਏਕਾ ਨੂਰ ਸਾਚਾ ਦਰਸ, ਗੁਰ ਸਤਿਗੁਰ ਆਪ ਕਰਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਸਾਂਤਕ ਸਤਿ ਸਤਿ ਵਰਤਾਇੰਦਾ। ਅੰਮ੍ਰਿਤ ਮੇਘ ਇਕੋ ਬਰਸ, ਤ੍ਰੈਗੁਣ ਅਗਨੀ ਤੱਤ ਬੁਝਾਇੰਦਾ। ਏਕਾ ਰਾਗ ਸੁਣਾਏ ਤਰਜ਼, ਸਾਚਾ ਢੋਲਾ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮੇਟੇ ਵਿਛੋੜਾ ਦਰਦ, ਦਰਦੀ ਆਪਣਾ ਦਰਦ ਵੰਡਾਇੰਦਾ।

ਦਰਦੀ ਦਰਦ ਵੰਡਾਏ ਦੀਨਾਂ ਨਾਥ, ਅਨਾਥ ਅਨਾਥਾਂ ਹੋਏ ਸਹਾਈਆ। ਹਰਿ ਭਗਤ ਚੜ੍ਹਾਏ ਸਾਚੇ ਰਾਥ, ਮਹਾਂਸਾਰਥੀ ਬਣ ਰਥਵਾਹੀ ਸੇਵ ਕਮਾਈਆ। ਪਾਰ ਕਿਨਾਰੇ ਲਾਏ ਘਾਟ, ਪੱਤਣ ਬੈਠਾ ਸੱਚਾ ਮਾਹੀਆ। ਜੁਗ ਚੌਕੜੀ ਅੰਤ ਭਗਵੰਤ ਜਨ ਭਗਤਾਂ ਪੁੱਛੇ ਵਾਤ, ਨਿਤ ਨਵਿਤ ਕਰ ਕਰ ਹਿੱਤ, ਲੋਕਮਾਤ ਫੇਰਾ ਪਾਈਆ। ਕਲਜੁਗ ਅੰਤ ਏਕਾ ਅੱਖਰ ਦੇਵੇ ਦਾਤ, ਆਤਮ ਪਰਮਾਤਮ ਕਰੇ ਸਚ ਪੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਪਿਤ ਮਾਤ, ਨਿਰਗੁਣ ਸਰਗੁਣ ਆਪਣੀ ਗੋਦ ਉਠਾਈਆ। (੨੩ ਜੇਠ ੨੦੧੯ ਬਿ)

ਹਰਿ ਸ਼ਬਦ ਸਾਚੀ ਸਿਖਿਆ। ਪ੍ਰਭ ਦੇਵੇ ਸਾਚੀ ਭਿਖਿਆ। ਸਾਚਾ ਲੇਖ ਧੁਰਦਰਗਾਹੀ ਲਿਖਿਆ। ਪ੍ਰਭ ਅਬਿਨਾਸ਼ੀ ਕਿਆ ਕੋਈ ਕਰੇ ਤੇਰੀ ਪ੍ਰਿਖਿਆ । ਭੁੱਲ ਰੁੱਲ ਦਰ ਸਾਚੇ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦਏ ਮਿਟਾਏ ਬਿਧਨਾ ਲਿਖੀ ਰੇਖਿਆ। (੧੩ ਮੱਘਰ ੨੦੧੦ ਬਿ)

ਸਤਿਗੁਰ ਸ਼ਬਦ ਕਹੇ ਮੈਨੂੰ ਧੁਰ ਦੀ ਬਾਣ, ਬਾਣੀ ਖਾਣੀ ਖੇਲ ਖਿਲਾਇੰਦਾ । ਸਚ ਸੰਦੇਸ਼ਾ ਦੇ ਫ਼ਰਮਾਣ, ਜੁਗ ਜੁਗ ਨਾਮ ਪਰਗਟਾਇੰਦਾ। ਜੀਵ ਜੰਤ ਕਰ ਪਹਿਚਾਨ, ਸੰਤ ਸੁਹੇਲੇ ਆਪ ਉਠਾਇੰਦਾ। ਸਚ ਪ੍ਰੀਤੀ ਦੇ ਗਿਆਨ, ਨਾਤਾ ਆਪਣੇ ਨਾਲ ਜੁੜਾਇੰਦਾ। ਘਰ ਵਿਚ ਘਰ ਵਖਾ ਮਕਾਨ, ਕਾਇਆ ਕਾਅਬਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਵਖਾਇੰਦਾ। (੨੪ ਜੇਠ ੨੦੨੧ ਬਿ)

ਸਾਚੀ ਸਿਖਿਆ ਸਾਚੀ ਵਿਦਿਆ ਸਾਚਾ ਕਰਮ ਸਚ ਹਦੀਸ, ਸਚ ਭਾਵਨਾ ਸਾਚੀ ਸਭ ਦੇ ਨਾਲ ਮਿਲਾਈਆ। ਬਿਨਾ ਕੰਮ ਕਾਜ ਮੇਰਾ ਰੂਪ ਹੋਏ ਨਾ ਕੋਇ ਚੀਜ਼, ਖ਼ਾਲੀ ਝੋਲੀ ਨਾ ਕੋਇ ਭਰਾਈਆ। (੭ ਵਿਸਾਖ ਸ਼ ਸੰ ੧)

ਗੁਰਸਿਖ ਸਾਚੀ ਸਿਖਿਆ ਲੈਣੀ ਸਿੱਖ, ਸਾਖਿਆਤ ਹਰਿ ਸਮਝਾਈਆ। ਦਰ ਦਵਾਰ ਜੋ ਮੰਗੇ ਭਿੱਖ, ਭਿਖਕ ਭਿਛਿਆ ਝੋਲੀ ਪਾਈਆ। ਜਨਮ ਕਰਮ ਪ੍ਰਭ ਦੇਵੇ ਲਿਖ, ਪਿਛਲਾ ਲੇਖਾ ਦਏ ਮੁਕਾਈਆ। ਜਗਤ ਦਵੈਤੀ ਲਾਹੇ ਵਿਖ, ਅੰਮ੍ਰਿਤ ਆਤਮ ਜਾਮ ਪਿਆਈਆ। ਹਉਮੇ ਮਮਤਾ ਤੋੜੇ ਤ੍ਰਿਸਨਾ ਤ੍ਰਿਖ, ਅਗਨੀ ਅੱਗ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਸਮਝਾਈਆ। (੧ ਸਾਵਣ ੨੦੧੮ ਬਿ)

ਸਾਚੀ ਦਰਗਹਿ : ਸੱਚੀ ਇਹ ਦਰਗਾਹ, ਜਿਥੇ ਪ੍ਰਭ ਦਰਸ ਦਿਖਾਵੇ। ਸੱਚੀ ਇਹ ਦਰਗਾਹ, ਸਾਚੀ ਦਰਗਹਿ

ਜਿਥੇ ਪ੍ਰਭ ਜੋਤ ਪ੍ਰਗਟਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਨਾਮ ਦਵਾਵੇ। ਸੱਚੀ ਇਹ ਦਰਗਾਹ, ਜਿਥੇ ਇਕ ਰੂਪ ਸਮਾਵੇ। ਸੱਚੀ ਇਹ ਦਰਗਾਹ, ਜਿਥੇ ਜੁਗ ਉਲਟਾਵੇ। ਸੱਚੀ ਇਹ ਦਰਗਾਹ, ਜਿਥੇ ਸੰਗਤ ਨੂੰ ਦਰਸ ਦਿਖਾਵੇ। ਸੱਚੀ ਇਹ ਦਰਗਾਹ, ਜਿਥੇ ਪਾਰਬ੍ਰਹਮ ਪ੍ਰਭ ਆਵੇ। ਸੱਚੀ ਇਹ ਦਰਗਾਹ, ਜਿਥੇ ਜੋਤ ਰੂਪ ਸਮਾਵੇ। ਸੱਚੀ ਇਹ ਦਰਗਾਹ, ਜਿਥੇ ਕਲਜੁਗ ਜੀਵ ਭੁਲਾਵੇ। ਸੱਚੀ ਇਹ ਦਰਗਾਹ, ਜਿਥੇ ਆਪਣਾ ਆਪ ਛੁਪਾਵੇ। ਸੱਚੀ ਇਹ ਦਰਗਾਹ, ਜਿਥੇ ਬੇਮੁਖਾਂ ਨਜ਼ਰ ਨਾ ਆਵੇ। ਸੱਚੀ ਇਹ ਦਰਗਾਹ, ਜਿਥੇ ਗਿਆਨ ਗੋਹਝ ਖੁਲ੍ਹਾਵੇ। ਸੱਚੀ ਇਹ ਦਰਗਾਹ, ਜਿਥੇ ਸਰਨ ਪਿਆਂ ਦੀ ਲਾਜ ਰਖਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਲੱਖ ਇਕ ਅੱਸੀ ਹਜ਼ਾਰ ਭੂਤ ਬੰਨ੍ਹਾਵੇ। ਸੱਚੀ ਇਹ ਦਰਗਾਹ, ਜਿਥੇ ਅਠਾਰਾਂ ਬੀਰ ਸੀਸ ਨਿਵਾਵੇ। ਸੱਚੀ ਇਹ ਦਰਗਾਹ, ਜਿਥੇ ਅੰਚਨੀ ਕੰਚਨੀ ਪਈ ਸ਼ਰਮਾਵੇ। ਸੱਚੀ ਇਹ ਦਰਗਾਹ, ਜਿਥੇ ਹਾਕਨ ਡਾਕਨ ਸਿਰ ਮੁੰਨਵਾਵੇ। ਸੱਚੀ ਇਹ ਦਰਗਾਹ, ਜਿਥੇ ਸਰਦੀ ਕਾਲ ਬਾਲ ਕਰਾਵੇ। ਸੱਚੀ ਇਹ ਦਰਗਾਹ, ਉਲਟ ਵਾਹੂ ਕੇਸੇ ਪੁਵਾਵੇ। ਸੱਚੀ ਇਹ ਦਰਗਾਹ, ਜਿਥੇ ਸਭ ਭੈ ਰਖਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਸਿਖ ਤਰਾਵੇ। ਸੱਚੀ ਇਹ ਦਰਗਾਹ, ਜਿਥੇ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ। (੧੯ ਵਿਸਾਖ ੨੦੦੭ ਬਿ ) (ਕਰਤਾਰ ਦਾ ਦਰਬਾਰ)

ਸਾਚੀ ਰੀਤੀ : ਸਾਧ ਸੰਗਤ ਤੇਰੀ ਸਾਚੀ ਰੀਤੀ। ਏਕਾ ਬਖ਼ਸ਼ੇ ਪ੍ਰਭ ਚਰਨ ਪ੍ਰੀਤੀ। ਝੂਠੀ ਸਾਚੀ ਰੀਤੀ

ਸ੍ਰਿਸ਼ਟ ਹੋਈ ਕੁਰੀਤੀ। ਗੁਰਮੁਖ ਸਾਚੇ ਪਰਗਟ ਜੋਤ ਪ੍ਰਭ ਪਰਖੀ ਨੀਤੀ। ਬਿਰਧ ਬਾਲ ਜੁਆਨ ਉਧਾਰੇ ਪ੍ਰਭ ਆਤਮ ਸੀਤਲ ਕੀਤੀ । ਜੋਤ ਜਗਾਏ ਅਗੰਮ ਅਪਾਰੇ ਗੁਰਸਿਖ ਆਤਮ ਰਹੇ ਅਤੀਤੀ। ਵਿਚ ਝੂਠੇ ਮਹੱਲ ਮੁਨਾਰੇ ਮਹਾਰਾਜ ਸ਼ੇਰ ਸਿੰਘ ਸਚ ਚਲਾਈ ਰੀਤੀ। (੧ ਮਾਘ ੨੦੦੮ ਬਿ)

ਚਰਨ ਪ੍ਰੀਤੀ ਸਾਚੀ ਰੀਤੀ। ਪ੍ਰਭ ਅਬਿਨਾਸ਼ੀ ਪਰਖੇ ਨੀਤੀ। ਸਾਚੀ ਦਾਤ ਪ੍ਰਭ ਸਾਚੇ ਦੀਤੀ। ਭੁਲ ਕਰੇ ਨਾ ਸਿੱਖ ਕੁਰੀਤੀ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚੇ, ਤੇਰੀ ਕਾਇਆ ਸੀਤਲ ਕੀਤੀ। (੧ ਮਾਘ ੨੦੦੮ ਬਿ)

ਚਰਨ ਪਿਆਰ ਸਾਚੀ ਰੀਤੀ। ਗੁਰਮੁਖ ਬਖ਼ਸ਼ੇ ਸਚ ਪ੍ਰੀਤੀ। ਦੇਵੇ ਦਰਸ ਮਿਟਾਏ ਹਰਸ, ਕਾਇਆ ਸੀਤਲ ਕੀਤੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭੁੱਲ ਬਖ਼ਸ਼ਾਏ ਚਰਨ ਲਗਾਏ ਦਇਆ ਕਮਾਏ ਗੁਰਮੁਖ ਤਰਾਏ ਪਿਛੇ ਜੋ ਜਨ ਕੀਤੀ। (੧ ਸਾਵਣ ੨੦੦੮ ਬਿ) ਸੋਹੰ ਚੀਰਾ ਸਚ ਦਸਤਾਰ। ਗੁਰਚਰਨ ਪ੍ਰੀਤੀ ਸਾਚਾ ਪਿਆਰ। ਏਕਾ ਏਕ ਸਾਚੀ ਰੀਤੀ ਸੋਹੰ ਰਸਨ ਉਚਾਰ। ਸਾਚੀ ਜੋਤ ਜਗਾਈ, ਸਚ ਸਚ ਸਤਿ ਸਤਿ ਵਰਤੇ ਵਿਚ ਸੰਸਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸੋਹੰ ਸ਼ਬਦ ਕਰਾਏ ਜੈ ਜੈ ਜੈਕਾਰ। (੧੭ ਚੇਤ ੨੦੧੦ ਬਿ)

ਪੀਵਣਾ ਖਾਵਣਾ ਖਾਵਣਾ ਪੀਵਣਾ। ਗੁਰਚਰਨ ਪ੍ਰੀਤੀ ਸਾਚਾ ਜੀਵਣਾ। ਘਰ ਸਾਚੇ ਦੀ ਸਾਚੀ ਰੀਤੀ, ਸਦਾ ਸਦਾ ਵਿਚ ਮਾਤ ਨੀਵਣਾ। ਬਖ਼ਸ਼ੇ ਭੁੱਲ ਜੋ ਪਿਛੇ ਕੀਤੀ, ਅੱਗੇ ਮਾਰਗ ਸਾਚੇ ਪ੍ਰਭ ਆਪ ਲਗਾਵਣਾ। ਮਾਨਸ ਜਨਮ ਜਾਣਾ ਜਗ ਜੀਤੀ, ਸਾਚਾ ਨਾਮ ਨਾ ਮਨੋਂ ਭੁਲਾਵਣਾ। ਨਾਉਂ ਨਿਰੰਕਾਰ ਸਦ ਰਸਨਾ ਚੀਤੀ, ਪ੍ਰਭ ਕਰੇ ਵਕਤ ਸੁਹਾਵਣਾ। ਹੋਏ ਕਾਇਆ ਸੀਤਲ ਸੀਤੀ, ਪ੍ਰਭ ਅੰਮ੍ਰਿਤ ਮੇਘ ਬਰਸਾਵਣਾ। ਗੁਰਸਿੱਖ ਸਿੱਖ ਹੋਏ ਪਤਤ ਪੁਨੀਤੀ, ਪ੍ਰਭ ਸਾਚੀ ਰੀਤ ਚਲਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਥੇ ਗੁਰਸਿੱਖਾਂ ਪੂਰ ਕਰਾਏ ਭਾਵਨਾ। (੭ ਮੱਘਰ ੨੦੧੦ ਬਿ)

ਚਰਨ ਪ੍ਰੀਤੀ ਸਾਚੀ ਰੀਤੀ, ਦੋ ਜਹਾਨ ਮਿਲੇ ਸੱਚੀ ਸਰਦਾਰੀ। (੬ ਜੇਠ ੨੦੧੧ ਬਿ)
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਪ੍ਰੀਤੀ ਸਾਚੀ ਰੀਤੀ, ਸਾਹਿਬ ਸਤਿਗੁਰ
ਆਪ ਸਮਝਾਇੰਦਾ। (੧੮ ਭਾਦਰੋਂ ੨੦੧੭ ਬਿ)
ਧੁਰ ਸੰਦੇਸ਼ਾ ਪਰਵਰਦਿਗਾਰ, ਪੁਰਖ ਅਬਿਨਾਸ਼ੀ ਆਪ ਜਣਾਈਆ। ਜਗਤ ਸੁਆਣੀ ਕਰ ਵਿਚਾਰ,
ਅਕੱਥ ਕਹਾਣੀ ਰਿਹਾ ਦ੍ਰਿੜਾਈਆ। ਅੰਮ੍ਰਿਤ ਠੰਡਾ ਪਾਣੀ ਸਚ ਦਰਬਾਰ, ਦੂਸਰ ਹੱਥ ਨਾ ਕਿਸੇ
ਫੜਾਈਆ। ਨਿਰਗੁਣ ਨੂਰ ਨੂਰ ਉਜਿਆਰ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਵਸਣਹਾਰਾ
ਧਾਮ ਨਿਆਰ, ਖ਼ਾਲਕ ਖ਼ਲਕ ਵਡ ਵਡਿਆਈਆ। ਮੇਰੇ ਮਿਲਣ ਦਾ ਜਿਸ ਪਿਆਰ, ਸਾਚੀ
ਰੀਤੀ ਦਿਆਂ ਸਮਝਾਈਆ। ਮਸਜਿਦ ਮਸੀਤੀ ਵਿਚੋਂ ਹੋਣਾ ਬਾਹਰ, ਲੋਕ ਲਾਜ ਮਾਤ ਤਜਾਈਆ।
ਫੇਰ ਚਲ ਕੇ ਔਣਾ ਭਗਤਾਂ ਦੁਆਰ, ਮੇਰੇ ਭਗਤ ਦੇਣ ਸਮਝਾਈਆ। ਬਾਹੋਂ ਫੜ ਕੇ ਕਹਿਣ
ਔਹ ਦਿਸੇ ਨਿਰੰਕਾਰ, ਜਿਸ ਨੂੰ ਲੱਭੇ ਖ਼ਲਕ ਖ਼ੁਦਾਈਆ। ਚੌਦਾਂ ਸਦੀਆਂ ਦੀ ਵਿਛੜੀ ਮੇਲੇ

ਦੁਹਾਗਣ ਨਾਰ, ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲਾਂ ਵਿਚ ਲਏ ਬਹਾਲ, ਸੀਸ ਚੁੰਨੀ ਇਕ ਵਖਾਈਆ। ਨੇਤਰੀ ਆਏ ਮੁਹੰਮਦ ਹੋਇਆ ਬੇਹਾਲ, ਬੇਹਬਲ ਹੋ ਹੋ ਦਏ ਦੁਹਾਈਆ। ਚਾਰ ਯਾਰ ਦਿਸਣ ਕੰਗਾਲ, ਖ਼ਾਲੀ ਹੱਥ ਵਖਾਈਆ। ਸਾਰੇ ਰਲ ਕੇ ਪੁਰਖ ਅਬਿਨਾਸ਼ੀ ਅੱਗੇ ਕਰੋ ਸਵਾਲ, ਬਣ ਸਵਾਲੀ ਝੋਲੀ ਡਾਹੀਆ। ਕਰ ਕਿਰਪਾ ਚਰਨ ਪ੍ਰੀਤ ਜੇ ਜੋੜੇ ਆਪਣੇ ਨਾਲ, ਨਾਲਸ਼ ਸਭ ਦੀ ਦਏ ਗਵਾਈਆ। ਭਗਤਾਂ ਨਾਲ ਲਏ ਬਿਠਾਲ, ਬਾਹੋਂ ਫੜ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। (੧੫ ਜੇਠ ੨੦੧੯ ਬਿ)

ਸਾਚੀ ਮਰਨੀ : ਜਗਤ ਵਾਸਨਾ ਮਰਨਾ ਜੀਵ ਜਗ, ਧੁਰ ਦੀ ਧਾਰ ਦ੍ਰਿੜਾਈਆ। ਤ੍ਰੈਗੁਣ ਸਾਚੀ ਮਰਨੀ

ਮਾਇਆ ਪੋਹ ਨਾ ਸਕੇ ਅੱਗ, ਅਗਨੀ ਅੱਗ ਨਾ ਕੋਇ ਜਲਾਈਆ। ਨਿਜ ਨੇਤਰ ਦਰਸ ਕਰਨਾ ਸੂਰੇ ਸਰਬੱਗ, ਸਚ ਸੁਵਾਮੀ ਵੇਖ ਵਖਾਈਆ। ਖੇਲ ਖੇਲਣਾ ਉਪਰ ਸ਼ਾਹ ਰਗ, ਨੌ ਦੁਵਾਰੇ ਪੰਧ ਮੁਕਾਈਆ। ਜਗਤ ਵਾਸ਼ਨਾ ਰਹੇ ਨਾ ਕੱਗ, ਹੰਸ ਗੁਰਮੁਖ ਰੂਪ ਬਣਾਈਆ। ਘਰ ਘਰ ਵਿਚੋਂ ਲੈਣਾ ਲੱਭ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ। ਸਿਰ ਸਤਿਗੁਰ ਕਦਮਾਂ ਉਤੇ ਦੇਣਾ ਰੱਖ, ਆਪਣੀ ਕੀਮਤ ਨਾ ਕੋਇ ਜਣਾਈਆ। ਜੀਵਤ ਜੀ ਦੀਨ ਦੁਨੀ ਨਾਲੋਂ ਹੋਣਾ ਵੱਖ, ਮਮਤਾ ਮੋਹ ਵਿਕਾਰ ਗਵਾਈਆ। ਨਾੜ ਬਹੱਤਰ ਨਾ ਉਬਲੇ ਰਤ, ਅਗਨੀ ਤੱਤ ਨਾ ਕੋਇ ਤਪਾਈਆ। ਬੰਸ ਸਰਬੰਸ ਸਾਰਾ ਦੇਣਾ ਛੱਡ, ਹੱਡ ਮਾਸ ਨਾੜੀ ਵੱਜੇ ਵਧਾਈਆ। ਤਿਸ ਦਾ ਸਫਲ ਹੋਵੇ ਮਰਨਾ ਜਗ, ਜੋ ਜਗਜੀਵਣ ਦਾਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਰ ਜੀਵਤ ਰੂਪ ਜਣਾਈਆ।

ਜਗ ਮਰਨਾ ਸਤਿਗੁਰ ਸਰਨਾਈ, ਸਚ ਮਿਲੇ ਵਡਿਆਈਆ। ਰਾਏ ਧਰਮ ਨਾ ਦਏ ਸਜ਼ਾਈ, ਚਿੱਤਰਗੁਪਤ ਨਾ ਲੇਖ ਵਖਾਈਆ। ਕਿਰਪਾ ਕਰੇ ਸਹਿਜ ਸੁਖਦਾਈ, ਹਰਿ ਕਰਤਾ ਧੁਰਦਰਗਾਹੀਆ। ਜੋ ਆਦਿ ਅੰਤ ਦਾ ਮਾਹੀ, ਜੁਗ ਜੁਗ ਭਗਤਾਂ ਹੋਏ ਸਹਾਈਆ। ਕੂੜ ਕਿਰਿਆ ਦਏ ਤਜਾਈ, ਮਾਨ ਅਭਿਮਾਨ ਰਹੇ ਨਾ ਰਾਈਆ। ਇਕੋ ਓਟ ਲਏ ਤਕਾਈ, ਪ੍ਰਭ ਮਿਲਣਾ ਚਾਈਂ ਚਾਈਂਆ। ਆਤਮ ਦਰ ਸਚ ਗ੍ਰਹਿ ਮੰਦਰ ਨਿਜ ਵੱਜੇ ਵਧਾਈ, ਖੁਸ਼ੀਆਂ ਰਾਗ ਜਣਾਈਆ। ਸੋ ਗੁਰਮੁਖ ਬਹੁੜ ਮਰੇ ਨਾ ਮਿਲਿਆ ਹਰਿ ਗੋਸਾਈਂ, ਮਰਜੀਵਤ ਰੂਪ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਚੁਕਾਈਆ।

ਜੀਵਤ ਜੀਵਤ ਜਗਤ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਦੇਣ ਗਵਾਹੀਆ । ਆਵੇ ਜਾਵੇ ਮਰੇ ਵਾਰੋ ਵਾਰਾ, ਚੁਰਾਸੀ ਗੇੜ ਨਾ ਕੋਇ ਮੁਕਾਈਆ। ਕਬੀਰ ਜੁਲਾਹਾ ਕਰੇ ਪੁਕਾਰਾ, ਸਚਖੰਡ ਗੜ੍ਹ ਉਪਰ ਚੜ੍ਹ ਕੇ ਦਏ ਦੁਹਾਈਆ। ਜਨ ਭਗਤੋ ਵੇਖੋ ਵਿਗਸੋ ਪਾਵੋ ਸਾਰਾ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਜਦ ਮਰੋ ਮਰੋ ਹਰਿ ਕੇ ਦੁਵਾਰਾ, ਸਤਿਗੁਰ ਚਰਨ ਸਰਨ ਸਰਨਾਈਆ। ਫਿਰ ਮਰਨਾ ਹੋਏ ਨਾ ਦੂਜੀ ਵਾਰਾ, ਜਨਮ ਜਨਮ ਨਾ ਕੋਇ ਭੁਵਾਈਆ। ਮਰ ਜੀਵਤ ਜੀਵਤ ਮਰ ਵੇਖੋ ਖੇਲ ਧੁਰ ਦਰਬਾਰਾ, ਦਰਗਹ ਸਾਚੀ ਵੱਜੇ ਵਧਾਈਆ। ਜੋਤੀ ਜੋਤ

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੁਵਾਰ ਦਏ ਵਡਿਆਈਆ।

ਗੁਰਮੁਖ ਸੱਜਣ ਸੰਤ ਸੁਹੇਲਾ ਕਦੇ ਨਾ ਮਰਦਾ, ਮਰਜੀਵਤ ਰੂਪ ਵਟਾਈਆ । ਜਗਤ ਜਹਾਨ ਚੋਂ ਤਰਦਾ, ਦੁਤਰ ਦਾ ਲਹਿਣਾ ਦਏ ਗਵਾਈਆ। ਗ੍ਰਹਿ ਵੇਖੇ ਇਕੋ ਹਰਿ ਦਾ, ਹਰਿ ਮੰਦਰ ਬਹਿ ਕੇ ਖ਼ੁਸ਼ੀ ਮਨਾਈਆ। ਤੂੰ ਮੇਰਾ ਮੈਂ ਤੇਰਾ ਇਕੋ ਰਾਗ ਪੜ੍ਹਦਾ, ਨਿਰਅੱਖਰ ਅੱਖਰ ਧਾਰ ਵਿਚੋਂ ਸਮਝਾਈਆ। ਖੇਲ ਵੇਖ ਕੇ ਆਪਣੇ ਘਰ ਦਾ, ਘਰ ਜਾਵੇ ਚਾਈਂ ਚਾਈਂਆ। ਝਗੜਾ ਮੁੱਕ ਜਾਏ ਚੇਤਨ ਜੜ੍ਹ ਦਾ, ਮੇਲਾ ਮਿਲੇ ਸਹਿਜ ਸੁਭਾਈਆ। ਸਤਿਗੁਰ ਕਿਰਪਾ ਨਾਲ ਗੁਰਮੁਖ ਸਚ ਦੀ ਮਰਨੀ ਮਰਦਾ, ਜੋ ਬੌਹੜ ਜਨਮ ਨਾ ਪਾਈਆ। ਕਬੀਰ ਕੂਕ ਕੂਕ ਪੁਕਾਰ ਕਰਦਾ, ਜੁਲਾਹਾ ਦਏ ਦੁਹਾਈਆ। ਜਿਸ ਦਰਸ਼ਨ ਕੀਤਾ ਨਰਾਇਣ ਨਰ ਦਾ, ਤਿਸ ਨਰ ਹਰਿ ਆਪਣੇ ਵਿਚ ਛੁਪਾਈਆ। ਸੋ ਸੰਤ ਸੁਹੇਲਾ ਭਵਜਲ ਪਾਰ ਕਰਦਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਪੈਂਡਾ ਮੁਕੇ ਡੂੰਘੀ ਡੱਲ ਦਾ, ਅੰਧ ਅੰਧੇਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮਰਨੀ ਆਪ ਜਣਾਈਆ।

ਸਾਚੀ ਮਰਨੀ ਸਤਿਗੁਰ ਹੱਥ, ਗੁਰਮੁਖਾਂ ਦਏ ਦ੍ਰਿੜਾਈਆ। ਜਿਸ ਦੀ ਮਹਿਮਾਂ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਿਸ ਦੇਵੇ ਨਾਮ ਨਿਧਾਨ ਦੀ ਵਥ, ਵਸਤ ਅਮੋਲਕ ਝੋਲੀ ਪਾਈਆ। ਸੋ ਸਚ ਸਰਨਾਈ ਜਾਏ ਢੱਠ, ਹਉਮੇ ਹੰਗਤਾ ਗੜ੍ਹ ਤੁੜਾਈਆ। ਕੂੜ ਕੁੜਿਆਰਾ ਨਾਤਾ ਜਾਵੇ ਛੱਡ, ਪ੍ਰਭ ਮੇਲਾ ਮੇਲੇ ਸਹਿਜ ਸੁਭਾਈਆ। ਓਸ ਦਾ ਜਨਮ ਨਾ ਹੋਵੇ ਵਤ, ਬੇਵਤਨ ਵਤਨ ਆਪਣੇ ਵਿਚ ਜਾਵੇ ਚਾਈਂ ਚਾਈਂਆ। ਬਿਨਾ ਸਤਿਗੁਰ ਸ਼ਬਦ ਤੋਂ ਰੱਖੇ ਕੋਈ ਨਾ ਪਤ, ਪਤਿਪਰਮੇਸ਼ਵਰ ਸੰਗ ਨਾ ਕੋਇ ਬਠਾਈਆ। ਕਬੀਰ ਜੁਲਾਹੇ ਕਿਹਾ ਸੱਚ, ਸੰਦੇਸਾ ਜਗਤ ਵਿਚ ਸੁਣਾਈਆ। ਏਹ ਖੇਲ ਅਕਲ ਬੁਧੀ ਦੇ ਨਹੀਂ ਵਸ, ਮਨਸਾ ਮਨ ਨਾ ਕੋਇ ਵਡਿਆਈਆ। ਜਿਸ ਹਿਰਦੇ ਹਰਿਜੂ ਜਾਏ ਵਸ, ਮਿਹਰ ਨਜ਼ਰ ਉਠਾਈਆ। ਉਹ ਮਰ ਜੀਵਤ ਜਗਤ ਬਣਾਏ ਜਸ, ਸਿਫ਼ਤਾਂ ਵਿਚ ਸਾਲਾਹੀਆ। ਜਿਨ੍ਹਾਂ ਉਪਰ ਕਿਰਪਾ ਕਰੇ ਪੁਰਖ ਸਮਰਥ, ਸੋ ਬੌਹੜ ਜਨਮ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰਾ ਧੁਰ ਦਾ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਘਟ ਨਿਵਾਸੀ ਪੁਰਖ ਅਬਿਨਾਸ਼ੀ ਜਿਸ ਸਿਰ ਆਪਣਾ ਹੱਥ ਟਿਕਾਈਆ। (੧੮ ਮੱਘਰ ਸ਼ ਸੰ ੬)

ਸਾਚੀ ਭਗਤੀ : ਜਨ ਭਗਤ ਕਹਿਣ ਸਾਡੇ ਅੰਤਰ ਅਗੰਮ ਵਿਚਾਰ, ਬੁੱਧੀ ਸਮਝ ਕੋਇ ਨਾ ਪਾਈਆ। ਸਾਚੀ ਭਗਤੀ

ਪਿੱਛੇ ਬੀਤੇ ਜੁਗ ਚਾਰ, ਕਲਜੁਗ ਚੌਥਾ ਦਏ ਦੁਹਾਈਆ। ਕੀ ਭਗਤਾਂ ਖੇਲ ਕਰਦਾ ਰਿਹਾ ਕਰਤਾਰ, ਕੁਦਰਤ ਦਾ ਕਰਤਾ ਆਪਣੀ ਕਾਰ ਕਮਾਈਆ। ਜਗਤ ਤਸੀਹੇ ਦੇ ਵਿਚ ਸੰਸਾਰ, ਮਾਰਗ ਭਗਤੀ ਵਾਲਾ ਜਣਾਈਆ। ਕਲਜੁਗ ਅੰਤਮ ਕਿਰਪਾ ਕਰ ਅਪਾਰ, ਅਪਰੰਪਰ ਆਪਣੀ ਦਇਆ ਕਮਾਈਆ। ਫੜ ਫੜ ਬਾਹੋਂ ਦਏ ਤਾਰ, ਤਾਰਨਹਾਰ ਇਕ ਅਖਵਾਈਆ। ਸਾਚੀ ਭਗਤੀ ਸਤਿਗੁਰ ਹੁਕਮ ਦੀ ਕਾਰ, ਜਗਤ ਮਾਲਾ ਦੀ ਲੋੜ ਰਹੇ ਨਾ ਰਾਈਆ। ਗੁਰਮੁਖ ਸੂਰਬੀਰ ਬਣਾ ਹੁਸ਼ਿਆਰ, ਜੋਧਾ ਆਪਣਾ ਮੇਲਾ ਲਏ ਮਿਲਾਈਆ। ਸੰਤ ਸੁਹੇਲੇ ਬਣਾ ਬਰਖੁਰਦਾਰ,

ਬਰਖੁਰਦਾਰੀ ਵਿਚ ਵੇਖ ਵਖਾਈਆ। ਪੂਰਬ ਜਨਮ ਦਾ ਲਹਿਣਾ ਦਏ ਉਧਾਰ, ਕਰਜ਼ਾ ਮਕਰੂਜ਼ ਆਪ ਚੁਕਾਈਆ। ਸੇਵਾ ਵਿਚ ਸੇਵਾ ਕਰਨ ਸੇਵਾਦਾਰ, ਸੇਵਾ ਸਤਿਗੁਰ ਸਤਿਗੁਰ ਸਾਚੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। (੧੮ ਵਿਸਾਖ ਸ਼ ਸੰ ੮)

ਸਾਚੀ ਭਗਤੀ ਜੋਗ ਅਭਿਆਸ ਦੱਸੇ ਚਰਨ ਧਿਆਨ, ਬਖ਼ਸ਼ਿਸ਼ ਰਹਿਮਤ ਆਪ ਕਰਾਈਆ। ਆਤਮ ਪਰਮਾਤਮ ਕਰ ਪਰਵਾਨ, ਨਾਤਾ ਜੋੜੇ ਸਹਿਜ ਸੁਭਾਈਆ। (੨੦ ਸਾਵਣ ੨੦੨੧ ਬਿ)

ਤੁਸੀਂ ਮੇਰੇ ਮੈਨੂੰ ਆਪਣਾ ਲਓ ਬਣਾ, ਇਹੋ ਤੁਹਾਡੀ ਭਗਤੀ ਨਜ਼ਰੀ ਆਈਆ। (੨੨ ਫੱਗਣ ੨੦੨੧ ਬਿ)

ਸਤਿਜੁਗ ਤੇਰੇ ਵਿਚ ਪਰਗਟ ਹੋਵੇ ਸਾਚਾ ਭਗਤ, ਸਾਚੀ ਭਗਤੀ ਪ੍ਰਭ ਦੀ ਸੇਵ ਕਮਾਈਆ। ਨਾਤਾ ਕੂੜਾ ਤੋੜੇ ਸ੍ਰਿਸ਼ਟੀ ਜਗਤ, ਪ੍ਰੀਤ ਪਰਮ ਪੁਰਖ ਨਾਲ ਵਧਾਈਆ। ਨਾਮ ਨਿਧਾਨ ਮਿਲੇ ਅਗੰਮੀ ਸ਼ਕਤ, ਸੰਸਾ ਰੋਗ ਦਏ ਚੁਕਾਈਆ। ਦਰਸ਼ਨ ਕਰ ਕੇ ਵਾਲੀ ਅਰਸ਼, ਫਰਸ਼ ਉਤੇ ਸੋਭਾ ਪਾਈਆ। ਜਨਮ ਜਨਮ ਦੀ ਮੇਟੇ ਭਟਕ, ਕੂੜੀ ਤ੍ਰਿਸ਼ਨਾ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਵਖਾਈਆ।

ਸਤਿ ਧਰਮ ਸਤਿਜੁਗ ਤੇਰੇ ਵਿਚ ਉਪਜਣ ਸਾਚੇ ਸੰਤ, ਸਤਿਗੁਰ ਇਕੋ ਇਕ ਮਨਾਈਆ। ਪਰਮਾਤਮ ਮੰਨ ਕੇ ਧੁਰ ਦਾ ਕੰਤ, ਬਣ ਸਵਾਣੀ ਸੇਵ ਕਮਾਈਆ। ਚਰਨ ਦਵਾਰੇ ਕਰਦੇ ਰਹਿਣ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਜਗਤ ਮਾਇਆ ਮੋਹ ਨਾ ਵਿਆਪੇ ਚਿੰਤ, ਹਰਸ ਹਵਸ ਨਾ ਕੋਇ ਵਧਾਈਆ। ਮਿਲੇ ਮੇਲ ਨਾ ਕਿਸੇ ਨਿੰਦਕ, ਦੁਸ਼ਟ ਦੁਰਾਚਾਰ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਮਿਲਣ ਦੀ ਦੇਣੀ ਸਾਚੀ ਹਿੰਮਤ, ਹਿਰਦੇ ਵੱਸ ਕੇ ਲੈਣਾ ਉਠਾਈਆ। (੧੩ ਸਾਵਣ ਸ਼ ਸੰ ੨)

ਸਿੰਘਾਸਣ : ਵੇਖੇ ਸੁਣੇ ਪਰਖੇ ਵੇਖੇ ਪਰਖੇ। ਬਿਨ ਨਾੜੀ ਇਹ ਪਿੰਜਰ ਖੜਕੇ। ਆਪਣਾ ਸਿੰਘਾਸਣ

ਸਹਿੰਸਾ ਸਾਰੇ ਲਾਹ । ਪੂਰਨ ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਉ। ਐਸੀ ਇਹ ਚਲੀ ਚਾਲ। ਨਬਜ਼ ਨਾ ਚਲੇ ਆਪਣੀ ਚਾਲ। ਭੇਤ ਨਾ ਆਪਣਾ ਗੁਰੂ ਰਖਾਇਆ। ਪ੍ਰਗਟ ਹੋ ਕੇ ਦਰਸ਼ਨ ਦਿਖਾਇਆ। ਸੱਚਾ ਤਖ਼ਤ ਗੁਰ ਸੱਚੇ ਬਣਾਇਆ। ਸਿੰਘਾਸਣ ਪ੍ਰਭ ਨਾਮ ਰਖਾਇਆ। ਸਿੰਘਾਸਣ ਉਪਰ ਪ੍ਰਭ ਬੈਠਾ ਆਏ। ਕਲਜੁਗ ਤਾਈਂ ਦਏ ਉਲਟਾਏ। (੧੮ ਮੱਘਰ ੨੦੦੬ ਬਿ)

ਸਚ ਸਿੰਘਾਸਣ : ਸਚ ਸਿੰਘਾਸਣ ਗੁਰਮੁਖ ਆਤਮ ਗ੍ਰਹਿ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਸਿੰਘਾਸਣ

ਜਿਸ ਘਰ ਸਵਾਮੀ ਠਾਕਰ ਹੋ ਕੇ ਬਹੇ, ਨਿਰਗੁਣ ਜੋਤੀ ਜਾਤਾ ਡਗਮਗਾਈਆ। ਜੋ ਜੁਗਾਦਿ ਜੁਗ ਚੌਕੜੀ ਕਦੇ ਨਾ ਹੋਵੇ ਲੈ, ਮਰਨ ਜਨਮ ਵਿਚ ਗੇੜ ਨਾ ਕੋਇ ਭੁਵਾਈਆ। ਆਪਣਾ ਭਾਣਾ ਆਪੇ ਸਹੇ, ਸਾਹਿਬ ਸਤਿਗੁਰ ਬੇਪਰਵਾਹੀਆ। ਸ਼ਬਦੀ ਹੁਕਮ ਗੁਰਮੁਖਾਂ ਸਚ ਕਹੇ, ਬਿਨ ਰਸਨਾ

ਜਿਹਵਾ ਬੱਤੀ ਦੰਦ ਆਪ ਸੁਣਾਈਆ। ਧੰਨ ਸੁਭਾਗ ਜਿਸ ਕਾਇਆ ਮੰਦਰ ਅੰਦਰ ਜਗਿਆ ਚਿਰਾਗ ਪੁਰਖ ਅਕਾਲਾ ਦੀਨ ਦਿਆਲਾ ਤਿਸ ਦਵਾਰੇ ਵਸੇ ਗ੍ਰਹਿ, ਘਟ ਭੀਤਰ ਸੋਭਾ ਪਾਈਆ। ਜਿਸ ਦਾ ਭੇਵ ਜਾਣੇ ਨਾ ਕੋਈ ਸ਼ਕਤੀ ਦਵੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਘਰਾਨਾ ਸ੍ਰੀ ਭਗਵਾਨਾ ਇਕੋ ਇਕ ਸੁਹਾਈਆ। (੯ ਮੱਘਰ ਸ਼ ਸੰ ੨)

ਸਚ ਸਿੰਘਾਸਣ ਪਾਵਾ ਚਾਰ। ਝੂਠਾ ਦਾਅਵਾ ਜੀਵ ਗਵਾਰ। (੨੬ ਪੋਹ ੨੦੧੧ ਬਿ)

ਜਗਤ ਸਿੰਘਾਸਣ : ਸ਼ਬਦ ਸਿੰਘਾਸਣ ਹਰਿ ਸੁਹਾਇਆ, ਕਰੇ ਖੇਲ ਅਪਾਰਿਆ। ਲੋਕਮਾਤ ਜਗਤ ਸਿੰਘਾਸਣ

ਕਿਸੇ ਦਿਸ ਨਾ ਆਇਆ, ਭੁਲੇ ਜੀਵ ਗਵਾਰਿਆ । ਮਹੱਲ ਅਟੱਲ ਇਕ ਅਪਾਰਿਆ। ਦਰ ਘਰ ਸਾਚੇ ਆਪੇ ਡਾਹਿਆ, ਸ਼ਬਦ ਕਰਾਇਆ ਪਹਿਰੇਦਾਰਿਆ। ਜੋਤ ਸਰੂਪੀ ਆਸਣ ਲਾਇਆ, ਪ੍ਰਿਥਮੀ ਆਕਾਸ਼ਨ ਵੇਖਣ ਆਇਆ। ਸ਼ਬਦ ਸਵਾਸਨ ਲਏ ਬਚਾਇਆ। ਸਤਿ ਸਰੂਪੀ ਸਤਿ ਸਮਾਇਆ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਜਗਤ ਸਿੰਘਾਸਣ ਮੂਲ ਨਾ ਭਾਇਆ। (੯ ਚੇਤ ੨੦੧੩ ਬਿ)

ਸਾਲ ਬਵੰਜਾ ਸੇਜ ਹੰਢਾਈ, ਲੋਕਮਾਤ ਅਵਤਾਰਾ। ਬਾਲ ਜੁਵਾਨੀ ਖੇਲ ਖਿਲਾਈ, ਬੁੜੇਪਾ ਵੇਖ ਵਿਚਾਰਾ। ਮਾਤ ਪਿਤ ਭਈਆ ਭੈਣਾ ਸਾਕ ਸੱਜਣ ਸੈਣ ਅਖਵਾਈ, ਨਾਰੀ ਕੰਤ ਕੀਆ ਪਿਆਰਾ। ਸੇਵਕ ਸੇਵਾ ਗੁਰਸਿਖ ਲਗਾਈ, ਚਰਨ ਕਵਲ ਦਏ ਅਧਾਰਾ। ਦੁੱਖ ਭੁੱਖ ਸੁੱਖ ਇਕ ਰੰਗ ਸਮਾਈ, ਚਿੰਤਾ ਸੋਗ ਵਸਿਆ ਬਾਹਰਾ। ਮੁਨ ਸੁਨ ਇਕ ਜੋਗ ਹੰਢਾਈ, ਜੋਤੀ ਨੂਰ ਪਿਆਰਾ। ਪਾਰਬ੍ਰਹਮ ਭੋਗ ਇਕ ਰਖਾਈ, ਅੱਠੇ ਪਹਿਰ ਅਧਾਰਾ। ਆਪ ਆਪਣਾ ਮੁਖ ਛੁਪਾਈ, ਜੀਵ ਜੰਤ ਨਾ ਪਾਏ ਸਾਰਾ। ਦਿਸ ਨਾ ਆਏ ਧੀ ਜੁਵਾਈ, ਖੇਲੇ ਖੇਲ ਅਪਰ ਅਪਾਰਾ। ਪਿਤਾ ਪੂਤ ਭੇਵ ਨਾ ਰਾਈ, ਸੇਵਕ ਸੇਵ ਨਾ ਕਰੇ ਬਣ ਭਿਖਾਰਾ। ਦੋਏ ਜੋੜ ਨਾ ਸੀਸ ਝੁਕਾਈ, ਦਰ ਦਵਾਰ ਨਾ ਕਰ ਨਿਮਸਕਾਰਾ। ਆਪ ਆਪਣਾ ਖੇਲ ਖਿਲਾਈ, ਆਪੇ ਖੇਲੇ ਵਿਚ ਸੰਸਾਰਾ। ਜਗਤ ਸਿੰਘਾਸਣ ਇਕ ਬਣਾਈ, ਉਪਰ ਆਸਣ ਲਾਏ ਪਾਰਬ੍ਰਹਮ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਅਵਤਾਰਾ। ਪੰਜ ਤੱਤ ਹਰਿ ਜੋਤ ਛੁਪਾਈ, ਕਾਇਆ ਮੰਦਰ ਇਕ ਵਖਾਈ, ਹੱਡ ਮਾਸ ਨਾੜੀ ਰੱਤ ਲਾਇਆ ਇੱਟਾਂ ਗਾਰਾ। ਕਾਲੀ ਛੱਤ ਇਕ ਟਿਕਾਈ, ਘਾਸ ਫੂਸ ਰਿਹਾ ਉਗਾਈ, ਪੜਦਾ ਪਾਏ ਸੀਸ ਦਸਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰਾ। ਆਪ ਆਪਣਾ ਖੇਲ ਖਿਲਾਇਆ, ਪਾਰਬ੍ਰਹਮ ਬੇਅੰਤਾ। ਸੰਤ ਮਨੀ ਸਿੰਘ ਸੰਗ ਰਲਾਇਆ, ਸੇਵਾ ਲਾਈ ਸਾਚੇ ਸੰਤਾਂ। ਕਲਮ ਲੇਖਣੀ ਹੱਥ ਫੜਾਇਆ, ਲੇਖਾ ਲਿਖੇ ਜੀਵਾਂ ਜੰਤਾਂ। ਦੋ ਜਹਾਨਾਂ ਮੇਖ ਰਿਹਾ ਲਗਾਇਆ, ਸ਼ਬਦ ਜਣਾਏ ਸਾਚੇ ਕੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਬੇਅੰਤ ਬੇਅੰਤਾ।

ਸੰਤ ਮਨੀ ਸਿੰਘ ਸ਼ਬਦ ਜੈਕਾਰਾ, ਏਕਾ ਧੁਨ ਉਪਜਾਈਆ। ਅੱਠੇ ਪਹਿਰ ਬਣ ਲਿਖਾਰਾ, ਦਿਵਸ ਰੈਣ ਸੇਵ ਕਮਾਈਆ। ਦੋਏ ਜੋੜ ਕਰੇ ਨਿਮਸਕਾਰਾ, ਕਾਗਜ਼ ਕਲਮ ਦੋਵੇਂ ਰਹੇ ਮੁਸਕਰਾਈਆ। ਗੁਰ ਸਤਿਗੁਰ ਵੇਖੇ ਇਕ ਦਵਾਰਾ, ਦਰ ਦਰਵਾਜ਼ਾ ਖੋਲ੍ਹ ਵਖਾਈਆ। ਪਰਗਟ ਹੋਏ ਗਰੀਬ

ਨਿਵਾਜਾ, ਸ੍ਰਿਸ਼ਟ ਸਬਾਈ ਅਨਭੋਲ ਰਖਾਈਆ। ਜਗੇ ਜੋਤ ਦੇਸ ਸਾਝਾ, ਦਿਸ ਕਿਸੇ ਨਾ ਆਈਆ। ਅੰਤਮ ਰਚਿਆ ਕਲਜੁਗ ਕਾਜਾ, ਸਤਿ ਪੁਰਖ ਨਿਰੰਜਣ ਰਿਹਾ ਸਾਹ ਸੁਧਾਈਆ। ਜਨ ਭਗਤਾਂ ਮਾਰੇ ਮਾਤ ਆਵਾਜਾ, ਸਾਚੀ ਬਣਤ ਰਿਹਾ ਬਣਾਈਆ। ਵੇਲੇ ਅੰਤ ਰੱਖੇ ਲਾਜਾ, ਲਾਜਾਵੰਤ ਆਪ ਅਖਵਾਈਆ। ਇਕ ਚਲਾਏ ਨਾਮ ਜਹਾਜ਼ਾ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਕਾਇਆ ਵਿਚ ਸਮਾਈਆ।

ਸਰਗੁਣ ਕਾਇਆ ਪੰਜ ਤੱਤ, ਆਪਣੀ ਆਪ ਹੰਢਾਇੰਦਾ। ਆਪੇ ਬਣਿਆ ਕਮਲਾਪਤ, ਪਤਿਪਰਮੇਸ਼ਵਰ ਆਪ ਅਖਵਾਇੰਦਾ। ਆਪੇ ਰੰਗਣ ਰੰਗਾ ਰੱਤ, ਏਕਾ ਰੰਗਣ ਰੰਗ ਚੜ੍ਹਾਇੰਦਾ। ਆਪੇ ਚੜ੍ਹਿਆ ਸ਼ਬਦੀ ਰਥ, ਰਥ ਰਥਵਾਹੀ ਆਪ ਹੋ ਜਾਇੰਦਾ। ਆਪੇ ਸੁੱਤਾ ਅੰਤਮ ਸੱਥ, ਲੋਕਮਾਤੀ ਸੇਜ ਵਿਛਾਇੰਦਾ । ਆਪੇ ਵੰਡ ਵੰਡਾਈ ਸੀਆਂ ਸਾਢੇ ਤਿੰਨ ਹੱਥ, ਸਮਰਥ ਆਸਣ ਲਾਇੰਦਾ। ਆਪੇ ਮਹਿੰਮਾ ਰਖਾਏ ਅਕਥਨਾ ਅਕੱਥ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਇਕ ਰਖਾਇੰਦਾ।

ਜਗਤ ਸਿੰਘਾਸਣ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਸੇਵਕ ਸੇਵਾ ਕਰੇ ਅਪਾਰ, ਚਾਰੋਂ ਕੁੰਟ ਵੇਖ ਵਖਾਇਆ। ਦੇਵੀ ਦੇਵਤ ਆਇਣ ਦਵਾਰ, ਦਰ ਦਵਾਰਿਉਂ ਦਏ ਦੁਰਕਾਇਆ। ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਨੇਤਰ ਨੀਰ ਰਹੇ ਵਹਾਇਆ। ਗੁਰਮੁਖਾਂ ਕਰੇ ਇਕ ਪਿਆਰ, ਆਪ ਆਪਣਾ ਦਰਸ ਦਿਖਾਇਆ । ਮਨਮੁਖਾਂ ਮਾਰੇ ਅੰਤਮ ਮਾਰ, ਮਦਿਰਾ ਜਾਮ ਇਕ ਪਿਆਇਆ। ਖੇਲੇ ਖੇਲ ਅਪਰ ਅਪਾਰ, ਲੱਖ ਚੁਰਾਸੀ ਤਾਮ ਬਣਾਇਆ। ਭਰਮੇ ਭੁੱਲੇ ਜੀਵ ਗਵਾਰ, ਹੱਡ ਮਾਸ ਨਾੜੀ ਚੰਮ ਕਿਸੇ ਹੱਥ ਨਾ ਆਇਆ। ਕਲਜੁਗ ਰੈਣ ਅੰਧੇਰੀ ਸ਼ਾਮ, ਅੰਧ ਅੰਧੇਰਾ ਰਿਹਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੁਖ ਛੁਪਾਇਆ।

ਆਪ ਆਪਣਾ ਮੁੱਖ ਛੁਪਾਏ, ਨੇਤਰ ਨੈਣ ਮੁਧਾਈਆ। ਦੁੱਖ ਸੁੱਖ ਵਿੱਚ ਨਾ ਕਦੇ ਆਏ, ਤ੍ਰਿਸ਼ਨਾ ਭੁੱਖ ਨਾ ਕੋਈ ਰਖਾਈਆ। ਮਾਨਸ ਦੇਹੀ ਮਨੁੱਖ ਅਖਵਾਏ, ਮਾਤ ਕੁੱਖ ਸੁਫਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਬੈਠਾ ਆਸਣ ਲਾਈਆ।

ਦਰ ਦਵਾਰਾ ਸਿੰਘ ਜਵੰਦ, ਤੇਰਾ ਆਪ ਸੁਹਾਇਆ। ਚਾਰ ਦੀਵਾਰੀ ਹੋਇਆ ਬੰਦ, ਦਿਸ ਕਿਸੇ ਨਾ ਆਇਆ। ਮਾਇਆ ਪੜਦਾ ਪਾਇਆ ਕੰਧ, ਅੰਧ ਅੰਧੇਰ ਰਖਾਇਆ। ਗੁਰਮੁਖਾਂ ਵਖਾਏ ਸਾਚਾ ਚੰਦ, ਏਕਾ ਨੂਰ ਦਰਸਾਇਆ । ਖ਼ੁਸ਼ੀ ਕਰਾਏ ਬੰਦ ਬੰਦ, ਜਿਸ ਜਨ ਆਪਣੀ ਦਇਆ ਕਮਾਇਆ। ਦਿਵਸ ਰੈਣ ਗਾਇਣ ਬੱਤੀ ਦੰਦ, ਸੇਵਕ ਸੇਵਾ ਆਪ ਲਗਾਇਆ। ਅੰਤਮ ਮੁਕਾਏ ਕਲਜੁਗ ਪੰਧ, ਲਹਿਣਾ ਦੇਣਾ ਰਿਹਾ ਚੁਕਾਇਆ। ਇਕ ਸੁਣਾਇਆ ਸੁਹਾਗੀ ਛੰਦ, ਅੱਖਰ ਵੱਖਰ ਨਾਮ ਧਰਾਇਆ। ਗੁਰਮੁਖ ਸਮਾਇਆ ਪਰਮਾਨੰਦ, ਨਿਜ ਘਰ ਆਸਣ ਡੇਰਾ ਲਾਇਆ। ਮਦਿਰਾ ਮਾਸ ਤਜਾਇਆ ਰਸਨਾ ਗੰਦ, ਗੋਬਿੰਦ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਲੇਖਾ ਰਿਹਾ ਮੁਕਾਇਆ। (੫ ਜੇਠ ੨੦੧੪ ਬਿ)

ਆਪਣਾ ਪਸਾਰਾ ਆਪ ਕਰਾਏ, ਆਪੇ ਮੇਟ ਮਿਟਾਇੰਦਾ। ਲੋਕਮਾਤ ਜਨਮ ਧਰ, ਪੰਜ ਤੱਤ

ਹੰਢਾਇੰਦਾ। ਅੰਤਮ ਅਗਨੀ ਗਿਆ ਸੜ, ਏਕਾ ਹਵਨ ਵਖਾਇੰਦਾ। ਕਾਇਆ ਕੋਟ ਢੱਠਾ ਕਿਲਾ ਗੜ੍ਹ, ਤ੍ਰੈਗੁਣ ਮੂਲ ਚੁਕਾਇੰਦਾ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਵੇਖ ਵਖਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਬਣਤ ਬਣਾਇੰਦਾ। ਆਪਣੇ ਅੰਦਰ ਆਪੇ ਬੈਠਾ ਵੜ, ਪੁਰਖ ਅਬਿਨਾਸ਼ੀ ਪੁਰਖ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸਿੰਘਾਸਣ ਸਾਲ ਬਵੰਜਾ, ਲੋਕਮਾਤ ਹੰਢਾਇੰਦਾ। (੫ ਜੇਠ ੨੦੧੫ ਬਿ)

ਸਾਲ ਬਵੰਜਾ ਜਗਤ ਸਿੰਘਾਸਣ, ਪੰਜ ਤੱਤ ਹੰਢਾਇਆ। ਅੰਤਮ ਤਜਿਆ ਪੁਰਖ ਅਬਿਨਾਸ਼ਨ, ਬ੍ਰਹਿਮੰਡ ਪਾਰ ਕਰਾਇਆ। ਚਰਨਾ ਹੇਠ ਦਬਾਏ ਪ੍ਰਿਥਮੀ ਅਕਾਸ਼ਨ, ਰਵ ਸਸ ਰਹੇ ਸ਼ਰਮਾਇਆ। ਆਪਣੇ ਘਰ ਕਰਿਆ ਵਾਸਨ, ਘਰ ਸਾਚੇ ਹੋਏ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾਇਆ। (੧੮ ਹਾੜ ੨੦੧੫ ਬਿ)

ਜਗਤ ਸਿੰਘਾਸਣ ਪਾਵਾ ਚਾਰ, ਚੌਖਟ ਰੂਪ ਵਖਾਈਆ। ਭਗਤ ਸਿੰਘਾਸਣ ਖੇਲ ਅਪਾਰ, ਸਾਢੇ ਤਿੰਨ ਹੱਥ ਵੰਡ ਵੰਡਾਈਆ। ਕਲਜੁਗ ਸਿੰਘਾਸਣ ਪਏ ਭਾਰ, ਬਲਹੀਣ ਦਏ ਦੁਹਾਈਆ। ਭਗਤ ਸਿੰਘਾਸਣ ਕਰੇ ਪਿਆਰ, ਘਰ ਖ਼ੁਸ਼ੀ ਇਕ ਵਖਾਈਆ। ਜਗਤ ਸਿੰਘਾਸਣ ਜਾਏ ਹਾਰ, ਆਪਣਾ ਮਾਣ ਗਵਾਈਆ। ਭਗਤ ਸਿੰਘਾਸਣ ਹੋਏ ਉਜਿਆਰ, ਦੋ ਜਹਾਨ ਵੱਜੇ ਵਧਾਈਆ । ਜਗਤ ਸਿੰਘਾਸਣ ਜਗਤ ਖ਼ੁਵਾਰ, ਜਗਤ ਕੂਕ ਕੂਕ ਸੁਣਾਈਆ। ਭਗਤ ਸਿੰਘਾਸਣ ਸੁਹਾਏ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਰਿਹਾ ਜਣਾਈਆ।

ਜਗਤ ਸਿੰਘਾਸਣ ਰਿਹਾ ਚੀਕ, ਰੋ ਰੋ ਨੈਣਾਂ ਨੀਰ ਵਹਾਇੰਦਾ। ਭਗਤ ਸਿੰਘਾਸਣ ਰਿਹਾ ਉਡੀਕ, ਪ੍ਰਭ ਚਰਨ ਧਿਆਨ ਲਗਾਇੰਦਾ। ਜਗਤ ਸਿੰਘਾਸਣ ਜਗਤ ਸ਼ਰੀਕ, ਸ਼ਿਰਕਤ ਘਰ ਘਰ ਆਪ ਬਣਾਇੰਦਾ। ਭਗਤ ਸਿੰਘਾਸਣ ਮੇਟੇ ਅੰਧੇਰਾ ਤਾਰੀਕ, ਨਿਰਗੁਣ ਨੂਰ ਚੰਦ ਚਮਕਾਇੰਦਾ। ਜਗਤ ਸਿੰਘਾਸਣ ਧੋਖਾ ਦੇਵੇ ਹਸਤ ਕੀਟ, ਗ਼ਰੀਬ ਨਿਮਾਣਿਆਂ ਧੱਕਾ ਲਾਇੰਦਾ। ਭਗਤ ਸਿੰਘਾਸਣ ਸਚ ਕਰਾਏ ਪ੍ਰੀਤ, ਨਿਮਾਣ ਨਿਮਾਣਿਆਂ ਆਪ ਉਠਾਇੰਦਾ। ਜਗਤ ਸਿੰਘਾਸਣ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਖੇਲ ਆਪ ਲਗਾਇੰਦਾ।

ਜਗਤ ਸਿੰਘਾਸਣ ਨੇਤਰ ਰੋਵੇ, ਨੈਣਾਂ ਛਹਿਬਰ ਲਾਈਆ। ਭਗਤ ਸਿੰਘਾਸਣ ਦੁਰਮਤ ਮੈਲ ਧੋਵੇ, ਬਣ ਸੇਵਕ ਸੇਵ ਕਮਾਈਆ। ਜਗਤ ਸਿੰਘਾਸਣ ਸੀਸ ਵਾਲ ਖੋਹਵੇ, ਖੁਲੀ ਮੀਂਢੀ ਰਿਹਾ ਵਖਾਈਆ। ਭਗਤ ਸਿੰਘਾਸਣ ਲੈ ਕੇ ਆਏ ਸਾਚਾ ਢੋਏ, ਸੋਹੰ ਢੋਲਾ ਇਕ ਸੁਣਾਈਆ। ਜਗਤ ਸਿੰਘਾਸਣ ਅੰਤਮ ਮੋਏ, ਜੀਵਣ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਲੇਖਾ ਜਾਣੇ ਜਹਾਨ ਦੋਏ, ਨਿਰਗੁਣ ਸਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਮਾਣ ਵਡਿਆਈਆ।

ਜਗਤ ਸਿੰਘਾਸਣ ਗਿਆ ਥੱਕ, ਆਪਣਾ ਬਲ ਗਵਾਈਆ। ਭਗਤ ਸਿੰਘਾਸਣ ਰਾਹ ਰਿਹਾ ਤੱਕ, ਜਗਤ ਧਿਆਨ ਲਗਾਈਆ। ਜਗਤ ਸਿੰਘਾਸਣ ਗਿਆ ਅੱਕ, ਕੂੜੇ ਰਾਜੇ ਬੈਠੇ ਆਸਣ ਲਾਈਆ। ਭਗਤ ਸਿੰਘਾਸਣ ਰਿਹਾ ਨੱਠ, ਕਵਣ ਵੇਲਾ ਪ੍ਰਭ ਮੇਰੇ ਉਤੇ ਚਰਨ ਟਿਕਾਈਆ। ਜਗਤ ਸਿੰਘਾਸਣ ਉਲਟੀ ਹੋਈ ਮਤ, ਸਾਚੀ ਸਿਖਿਆ ਨਾ ਕੋਇ ਦ੍ਰਿੜਾਈਆ। ਭਗਤ ਸਿੰਘਾਸਣ ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਜਗਤ ਸਿੰਘਾਸਣ ਖ਼ਾਲੀ ਵਖਾਏ ਹੱਥ, ਭੰਡਾਰ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਸੇਵਾ ਕਰੇ ਪੁਰਖ ਸਮਰਥ, ਬਣ ਚਾਕਰ ਸੇਵ ਕਮਾਈਆ । ਜਗਤ ਸਿੰਘਾਸਣ ਤੁਟਾ ਹਠ, ਧੀਰਜ ਧੀਰ ਨਾ ਕੋਇ ਰਖਾਈਆ। ਭਗਤ ਸਿੰਘਾਸਣ ਹੋ ਪਰਗਟ, ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਇਕੋ ਇਕ ਜਣਾਈਆ।

ਜਗਤ ਸਿੰਘਾਸਣ ਮਾਰੇ ਧਾਹ, ਸੰਗੀ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਬਣ ਮਲਾਹ, ਲੋਕਮਾਤ ਫੇਰਾ ਪਾਇੰਦਾ। ਜਗਤ ਸਿੰਘਾਸਣ ਕਰੇ ਨਾ, ਮੈਥੋਂ ਭਾਰ ਝੱਲਿਆ ਨਾ ਜਾਇੰਦਾ। ਭਗਤ ਸਿੰਘਾਸਣ ਕਰੇ ਹਾਂ, ਨਿਉਂ ਨਿਉਂ ਖ਼ੁਸ਼ੀ ਨਾਲ ਸੀਸ ਝੁਕਾਇੰਦਾ । ਜਗਤ ਸਿੰਘਾਸਣ ਭੁੱਲੇ ਆਪਣਾ ਥਾਂ, ਥਾਨ ਥਨੰਤਰ ਨਜ਼ਰ ਕੋਇ ਨਾ ਆਇੰਦਾ। ਭਗਤ ਸਿੰਘਾਸਣ ਪਕੜੇ ਬਾਂਹ, ਫੜ ਬਾਂਹੋਂ ਆਪ ਉਠਾਇੰਦਾ। ਜਗਤ ਸਿੰਘਾਸਣ ਬੁਧੀ ਹੋਈ ਕਾਂ, ਕਾਗ ਵਾਂਗ ਕੁਰਲਾਇੰਦਾ। ਭਗਤ ਸਿੰਘਾਸਣ ਕਹੇ ਪਾਰਬ੍ਰਹਮ ਆਇਆ ਸਭ ਦਾ ਪਿਤਾ ਮਾਂ, ਮੇਰੇ ਉਪਰ ਆਸਣ ਲਾਇੰਦਾ। ਭਗਤ ਜਨ ਵੇਖੋ ਨੇਤਰ ਨੈਣ ਕਰੋ ਚਾ, ਚਾਉ ਘਨੇਰਾ ਇਕ ਰਖਾਇੰਦਾ। ਭੁੱਲਿਆਂ ਭਟਕਿਆਂ ਪਾਵੇ ਰਾਹ, ਰਹਿਬਰ ਇਕੋ ਨਜ਼ਰੀ ਆਇੰਦਾ। ਜਗ ਉਜੜਿਆਂ ਦਏ ਵਸਾ, ਸਚ ਦੁਆਰੇ ਆਪ ਬਹਾਇੰਦਾ। ਗੁਰਮੁਖ ਮੁਕਰਿਆਂ ਲਏ ਮਨਾ, ਮੋਹ ਮੁਹੱਬਤ ਆਪਣੇ ਨਾਲ ਬੰਧਾਇੰਦਾ। ਸਾਚਾ ਦਰ ਦਏ ਖੁਲ੍ਹਾ, ਖੁੱਲ੍ਹਾ ਵੇਹੜਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਸਿੰਘਾਸਣ ਇਕ ਵਡਿਆਇੰਦਾ।

ਭਗਤ ਸਿੰਘਾਸਣ ਉਚਾ ਵੱਡਾ, ਹਰਿ ਵੱਡਾ ਆਪ ਵਡਿਆਈਆ। ਜਗਤ ਸਿੰਘਾਸਣ ਜਾਵੇ ਨੱਸਾ, ਥਾਂ ਨਜ਼ਰ ਕੋਇ ਨਾ ਆਈਆ। ਭਗਤ ਸਿੰਘਾਸਣ ਭਗਤ ਦੁਆਰੇ ਦੇਵੇ ਸੱਦਾ, ਜਨ ਭਗਤਾਂ ਰਿਹਾ ਜਗਾਈਆ। ਜਗਤ ਸਿੰਘਾਸਣ ਜਾਏ ਭੱਜਾ, ਅੱਗੇ ਹੋ ਨਾ ਕੋਇ ਬਚਾਈਆ। ਭਗਤ ਸਿੰਘਾਸਣ ਘਰ ਘਰ ਦੇਵੇ ਸੱਦਾ, ਉਚੀ ਕੂਕ ਕੂਕ ਅਲਾਈਆ। ਜਗਤ ਸਿੰਘਾਸਣ ਟੱਪਦਾ ਜਾਏ ਆਪਣੀ ਹੱਦਾ, ਦੂਰ ਦੁਰਾਡਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ।

ਭਗਤ ਸਿੰਘਾਸਣ ਕਰੇ ਅਰਦਾਸ, ਪ੍ਰਭ ਚਰਨ ਧਿਆਨ ਲਗਾਈਆ। ਕਰ ਕਿਰਪਾ ਸ਼ਹਿਨਸ਼ਾਹ ਸ਼ਾਬਾਸ਼, ਤੇਰੇ ਹੱਥ ਮੇਰੀ ਵਡਿਆਈਆ। ਨਿਤ ਨਿਤ ਰੱਖਦਾ ਰਹਾਂ ਤੇਰੀ ਆਸ, ਜੁਗ ਜੁਗ ਧਿਆਨ ਲਗਾਈਆ। ਕਵਣ ਵੇਲਾ ਕਰੇ ਜੋਤ ਪਰਕਾਸ਼, ਜੋਤੀ ਜਾਤਾ ਬੇਪਰਵਾਹੀਆ। ਮੇਰੀ ਪੂਰੀ ਕਰੇ ਪੂਰਬ ਆਸ, ਮਿਹਰਵਾਨ ਹੋ ਸਹਾਈਆ। ਮੇਰੀ ਤ੍ਰਿਸਨਾ ਹੋਏ ਤ੍ਰਿਪਤਾਪ, ਭੁੱਖ ਨਾ ਲਾਗੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਇਕ ਟਿਕਾਈਆ।

ਭਗਤ ਸਿੰਘਾਸਣ ਮੰਗੇ ਚਰਨ ਧੂੜ, ਪ੍ਰਭ ਅੱਗੇ ਸੀਸ ਝੁਕਾਇਆ। ਸਾਹਿਬ ਸਤਿਗੁਰ ਆਸਾ ਪੂਰ, ਮਨਸਾ ਮਨ ਹੀ ਮਾਹੇ ਖਪਾਇਆ। ਜੁਗ ਚੌਕੜੀ ਵਸਦਾ ਰਿਹੋਂ ਦੂਰ, ਕਲਜੁਗ ਅੰਤਮ ਨੇੜੇ ਆਇਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਮੈਂ ਤੇਰਾ ਹੁਕਮ ਮੰਨਾਂ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਇਆ। ਕਰ ਕਿਰਪਾ ਬਖ਼ਸ਼ ਨੂਰ, ਨੂਰ ਨੂਰਾਨਾ ਨੂਰ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਇਆ।

ਚਰਨ ਕਵਲ ਰੱਖ ਭਗਵਾਨ, ਮੈਂ ਇਕੋ ਓਟ ਤਕਾਈਆ। ਉਪਰ ਬੈਠ ਹੋ ਨਿਗਾਹਬਾਨ, ਜਨ ਭਗਤਾਂ ਦੇ ਵਡਿਆਈਆ। ਮੈਂ ਵੇਖਾਂ ਤੇਰਾ ਖੇਲ ਮਹਾਨ, ਖ਼ਾਲਕ ਤੇਰੀ ਕੀ ਚਤੁਰਾਈਆ। ਹੁਕਮ ਦੇ ਬਣ ਹੁਕਮਰਾਨ, ਧੁਰ ਫ਼ਰਮਾਨਾ ਆਪ ਜਣਾਈਆ। ਦੋ ਜਹਾਨਾਂ ਦੇ ਗਿਆਨ, ਨਿਸ਼ਅੱਖਰ ਕਰ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਂ ਵੇਖਾਂ ਤੇਰੇ ਮਿਹਮਾਨ, ਦਰ ਬੈਠਣ ਸੀਸ ਝੁਕਾਈਆ। ਮੈਂ ਤੇਰਾ ਸੰਦੇਸਾ ਦੇਵਾਂ ਘਰ ਘਰ ਬਣ ਅਞਾਣ, ਬਾਲੀ ਬਾਲਾ ਵਡ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਰ, ਮੇਰੀ ਪੂਰੀ ਆਸ ਕਰਾਈਆ।

ਚਰਨ ਰੱਖ ਪ੍ਰਭ ਮੇਰੇ ਸੀਸ, ਤੇਰੇ ਚਰਨਾਂ ਸੀਸ ਨਿਵਾਇਆ। ਤੂੰ ਸਾਹਿਬ ਸੱਚਾ ਜਗਦੀਸ, ਜਗਦੀਸ਼ਰ ਤੇਰਾ ਅੰਤ ਕਿਸੇ ਨਾ ਆਇਆ। ਤੇਰੇ ਛਤਰ ਝੁੱਲੇ ਸੀਸ, ਦੋ ਜਹਾਨ ਤੇਰੇ ਹੁਕਮੇ ਅੰਦਰ ਹੁਕਮ ਮਨਾਇਆ। ਤੇਰੀ ਕੋਈ ਨਾ ਕਰੇ ਰੀਸ, ਸਾਨੀ ਨਜ਼ਰ ਕੋਇ ਨਾ ਆਇਆ। ਤੇਰੀ ਇਕੋ ਇਕ ਹਦੀਸ, ਸਾਚਾ ਕਲਮਾ ਲਏਂ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ।

ਆਪਣਾ ਚਰਨ ਰੱਖ ਕੰਧੇ, ਦੋਏ ਚਰਨ ਧਿਆਨ ਲਗਾਇਆ। ਭਗਤ ਭਗਵਾਨ ਤੇਰੇ ਬੰਦੇ, ਬੈਠੇ ਤੇਰਾ ਰਾਹ ਤਕਾਇਆ। ਲੱਖ ਚੁਰਾਸੀ ਜੀਵ ਅੰਧੇ, ਤੇਰਾ ਨੂਰ ਨਜ਼ਰ ਨਾ ਆਇਆ। ਕੂੜੀ ਕਿਰਿਆ ਲੱਗੇ ਧੰਦੇ, ਧੰਦਾ ਜਗਤ ਨਾ ਕਿਸੇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇਆ।

ਆਪਣਾ ਚਰਨ ਰੱਖ ਮੇਰੀ ਪਿਠ, ਮੈਂ ਬੈਠਾ ਮਾਣ ਗਵਾਈਆ। ਤੇਰਾ ਖੇਲ ਸਦਾ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਹਾਰਿਆ ਤੂੰ ਗਿਆ ਜਿਤ, ਤੇਰੀ ਜਿਤ ਮੇਰੀ ਵਡਿਆਈਆ। ਮੈਂ ਸਾਚੀ ਸਿਖਿਆ ਲਵਾਂ ਸਿਖ, ਸਿਖਾਂ ਇਕੋ ਨਾਮ ਪੜ੍ਹਾਈਆ। ਸੇਵਾ ਕਰਨ ਦਾ ਰੱਖਾਂ ਹਿਤ, ਨਿਤ ਨਵਿਤ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਮੇਰੇ ਉਪਰ ਟਿਕਾਈਆ।

ਚਰਨ ਕਵਲ ਰੱਖ ਮੇਰੇ ਪੱਟ, ਬੇਪਰਵਾਹ ਤੇਰੀ ਵਡਿਆਈਆ। ਮੈਂ ਤੇਰਾ ਵੇਖਾਂ ਖੇਲ ਸਮਰਥ, ਨਿਰਗੁਣ ਧਾਰ ਚਲਾਈਆ। ਕਿਸ ਬਿਧ ਲਹਿਣਾ ਦੇਣਾ ਚੁਕਾਏ ਚੌਦਾਂ ਹੱਟ, ਚੌਦਾਂ ਤਬਕ ਪੰਧ ਮੁਕਾਈਆ। ਨਿਰਗੁਣ ਨੂਰ ਕਰ ਪਰਗਟ, ਪਰਤੱਖ ਆਪਣੀ ਖੇਲ ਵਖਾਈਆ। ਭਗਤ ਭਗਵਾਨ ਲਏ ਰੱਖ, ਭਗਵਨ ਆਪਣੀ ਦਇਆ ਕਮਾਈਆ। ਸੱਚਾ ਮਾਰਗ ਇਕੋ ਦੱਸ, ਸਾਚੀ ਸਿਖਿਆ ਸਿਖ ਸਮਝਾਈਆ। ਆਤਮ ਪਰਮਾਤਮ ਹੋਏ ਵਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਉਪਰ ਆਸਣ ਲਾਈਆ।
ਲਾ ਆਸਣ ਮੇਰੇ ਪ੍ਰਭ, ਪਰਮ ਪੁਰਖ ਤੇਰੀ ਵਡਿਆਈਆ। ਆਪਣੇ ਚਰਨ ਨਾਲ ਮੈਨੂੰ ਦੱਬ,
ਮੇਰਾ ਦੁੱਖੜਾ ਰਹੇ ਨਾ ਰਾਈਆ। ਮੇਰਾ ਨੈਣ ਖੁਲ੍ਹਾ ਝੱਬ, ਨਿਤ ਤੇਰਾ ਦਰਸਨ ਪਾਈਆ। ਤੇਰੇ
ਚਰਨੀ ਬਹਿਵਾਂ ਫਬ, ਮੁਖ ਵੇਖਾਂ ਚਾਈਂ ਚਾਈਂਆ। ਦਰਸਨ ਕਰਾਂ ਰੱਜ, ਜੁਗ ਚੌਕੜੀ ਆਪਣੀ
ਭੁੱਖ ਮਿਟਾਈਆ। ਮੇਰਾ ਪੜਦਾ ਸਤਿਗੁਰ ਕੱਜ, ਉਪਰ ਆਪਣਾ ਡੇਰਾ ਲਾਈਆ। ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਪਤ ਮਾਤ ਰਖਾਈਆ।

ਤੇਰੇ ਉਤੇ ਚੜ੍ਹਾਂਗਾ। ਸੱਜਾ ਚਰਨ ਪਹਿਲੋਂ ਧਰਾਂਗਾ। ਭਗਤ ਭਗਵਾਨ ਬਣ ਕੇ ਫੜਾਂਗਾ। ਸ਼ਾਹ ਸੁਲਤਾਨ ਬਣ ਕੇ ਲੜਾਂਗਾ। ਰਾਜ ਰਾਜਾਨ ਬਣ ਕੇ ਅੜਾਂਗਾ। ਮੂਰਖ ਮੁਗਧ ਅਞਾਣ ਬਣ ਕੇ ਚੜ੍ਹਾਂਗਾ। ਚਤੁਰ ਸੁਘੜ ਸੁਜਾਨ ਬਣ ਕੇ ਸੱਚਾ ਢੋਲਾ ਪੜ੍ਹਾਂਗਾ। ਗਹਿਰ ਗੰਭੀਰ ਗੁਣ ਨਿਧਾਨ ਬਣ ਕੇ ਹੁਕਮ ਹਾਕਮ ਕਰਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪੇ ਕਰਾਂਗਾ।

ਤੇਰੇ ਉਪਰ ਆਸਣ ਲੱਗੇਗਾ। ਪੁਰਖ ਅਕਾਲ ਦੀਪਕ ਜਗੇਗਾ। ਭਗਤ ਭਗਵਾਨ ਪਰੇਮ ਅੰਦਰ ਮਘੇਗਾ। ਲੱਖ ਚੁਰਾਸੀ ਜੀਵ ਜੰਤ ਅਗਨੀ ਤੱਤ ਦਗੇਗਾ। ਪਰਮ ਪੁਰਖ ਸੁਲਤਾਨ ਮਿਹਰਵਾਨ ਸੇਵਾਦਾਰ ਗੱਜੇਗਾ। ਸ਼ਬਦ ਧੁਰ ਨਿਸ਼ਾਨ ਸੱਜੇ ਹੱਥ ਵਿਚ ਸਜੇਗਾ। ਚੌਥੀ ਮੰਜ਼ਲ ਚੜ੍ਹ ਨਿਗਹਬਾਨ, ਗ਼ਰੀਬ ਨਿਮਾਣਿਆਂ ਪੜਦੇ ਕਜੇਗਾ। ਕਰ ਖ਼ਾਲਕ ਖੇਲ ਮਹਾਨ, ਆਪਣੀ ਕਰਨੀ ਕਰ ਕਰ ਕਦੇ ਨਾ ਰੱਜੇਗਾ। ਗੁਰਮੁਖਾਂ ਦੇ ਦਾਨ, ਸਦਾ ਸੰਗ ਰਖੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਕਵਲ ਕਵਲ ਚਰਨ ਮੇਰਾ ਪੜਦਾ ਢਕੇਗਾ।

ਪ੍ਰਭ ਤੇਰੇ ਚਰਨ ਦੀ ਇਕ ਆਸ, ਆਸਾ ਸਰਬ ਤਜਾਈਆ। ਤੇਰੇ ਮਿਲਣ ਦੀ ਇਕ ਪਿਆਸ, ਪਿਆਸ ਰਿਹਾ ਵਧਾਈਆ। ਤੇਰੇ ਦਰਸ ਦੀ ਇਕ ਖ਼ਾਸ, ਖ਼ਾਹਸ਼ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਮੇਲਾ ਲਏ ਮਿਲਾਈਆ। ਮੇਲ ਮਿਲਾਵਾਂਗਾ। ਨਿਰਗੁਣ ਹੋ ਕੇ ਆਵਾਂਗਾ। ਭਗਤ ਦੁਆਰ ਸੁਹਾਵਾਂਗਾ । ਢਾਡੀ ਹੋ ਕੇ ਗਾਵਾਂਗਾ। ਰਾਗੀ ਹੋ ਕੇ ਅਲਾਵਾਂਗਾ। ਬਾਗ਼ੀ ਹੋ ਕੇ ਸਭ ਨੂੰ ਢਾਵਾਂਗਾ। ਸਵਾਂਗੀ ਹੋ ਕੇ ਜਗਤ ਭੁਲਾਵਾਂਗਾ। ਵਿਸਮਾਦੀ ਹੋ ਕੇ ਗੁਰਮੁਖਾਂ ਅੰਦਰ ਡੇਰਾ ਲਾਵਾਂਗਾ। ਬ੍ਰਹਿਮਾਦੀ ਹੋ ਕੇ ਬ੍ਰਹਮ ਗਿਆਨ ਜਣਾਵਾਂਗਾ। ਧੁਰ ਦੀ ਵਾਦੀ ਪਿਛਲੀ ਮੇਟ ਮਿਟਾਵਾਂਗਾ। ਬਣ ਕੇ ਗਾਡੀ ਨਵਾਂ ਰਾਹ ਚਲਾਵਾਂਗਾ। ਸ੍ਰਿਸ਼ਟ ਸਬਾਈ ਥੱਕੀ ਮਾਂਦੀ, ਰਾਏ ਧਰਮ ਦੇ ਹੱਥ ਫੜਾਵਾਂਗਾ। ਗੁਰਸਿਖੀ ਸੱਚੀ ਔਂਦੀ ਜਾਂਦੀ, ਯਦ ਆਪਣੀ ਫੇਰ ਪਰਗਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਿੰਘਾਸਣ ਤੇਰੇ ਉਤੇ ਆਪਣਾ ਆਸਣ ਲਾਵਾਂਗਾ।

ਤੇਰੇ ਉਪਰ ਆਸਣ ਲਾਏਗਾ। ਮਿਹਰਵਾਨ ਦਇਆ ਕਮਾਏਗਾ। ਚਰਨ ਕਵਲ ਉਪਰ

ਟਿਕਾਏਗਾ। ਧਰਤ ਧਵਲ ਸਰਬ ਹਿਲਾਏਗਾ। ਜ਼ਿਮੀਂ ਅਸਮਾਨ ਸਰਬ ਕੁਰਲਾਏਗਾ। ਜੰਗਲ ਜੂਹ ਉਜਾੜ ਬੀਆਬਾਨ ਧੀਰਜ ਧੀਰ ਨਾ ਕੋਇ ਧਰਾਏਗਾ। ਸਮੁੰਦ ਸਾਗਰ ਹਾਹਾਕਾਰ, ਨੇਤਰ ਨੈਣਾਂ ਨੀਰ ਵਹਾਏਗਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਸੀਸ ਝੁਕਾਏਗਾ। ਭਗਤ ਭਗਵੰਤ ਕਰ ਨਿਮਸਕਾਰ, ਸਜਦਾ ਇਕੋ ਇਕ ਜਣਾਏਗਾ। ਕੁਦਰਤ ਵੇਖੇ ਕਾਇਨਾਤ, ਕਾਦਰ ਕਲਮਾ ਨਬੀ ਇਕ ਪੜ੍ਹਾਏਗਾ। ਪਿਛਲਾ ਸਭ ਦਾ ਜਾਏ ਇਤਬਾਰ, ਮੁਜਰਮ ਸਭ ਨੂੰ ਆਪ ਵਖਾਏਗਾ। ਸ੍ਰਿਸ਼ਟੀ ਭੁੱਲੀ ਭੁੱਲੇ ਜੀਵ ਗਵਾਰ, ਗੁਰੂ ਪੀਰ ਅਵਤਾਰ ਪੈਗ਼ੰਬਰ ਅੱਗੇ ਹੋ ਨਾ ਕੋਇ ਛੁਡਾਏਗਾ । ਵੇਖੋ ਪੈਂਦੀ ਮਾਰ, ਮਾਰਨਹਾਰ ਹੁਕਮ ਚਲਾਏਗਾ। ਸ੍ਰਿਸ਼ਟ ਸਬਾਈ ਸੁੱਟੇ ਡੂੰਘੀ ਗਾਰ, ਫੜ ਕੇ ਬਾਹਰ ਨਾ ਕੋਇ ਕਢਾਏਗਾ। ਅੱਗੇ ਪਿਛੇ ਸੱਜੇ ਖੱਬੇ ਨਜ਼ਰ ਨਾ ਆਏ ਕੋਈ ਯਾਰ, ਚੌਥੀ ਯਾਰੀ ਚੌਥੇ ਜੁਗ ਮੇਟ ਮਿਟਾਏਗਾ। ਨਾਰ ਕੰਤ ਨਾ ਕਰੇ ਪਿਆਰ, ਪੁੱਤਰ ਧੀ ਗੋਦ ਨਾ ਕੋਇ ਸੁਹਾਏਗਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਗੋਦ ਉਠਾਲ, ਅੰਗ ਲਗਾਏਗਾ। ਇਕੋ ਘਰ ਸੁਹਾਏ ਆਪ ਆਪਣੇ ਲਾਲ, ਦੂਸਰਿਆਂ ਮੁਖ ਨਾ ਕਦੇ ਦਰਸਾਏਗਾ। ਆਪ ਫਿਰ ਬਣ ਕੰਗਾਲ, ਭਗਤਾਂ ਉਚੇ ਤਖ਼ਤ ਬਹਾਏਗਾ। ਜਲਵਾ ਨੂਰੀ ਦੇ ਜਲਾਲ, ਜੋਬਨ ਆਪਣੇ ਰੰਗ ਰੰਗਾਏਗਾ। ਪਰਗਟ ਹੋ ਦੀਨ ਦਿਆਲ, ਦੀਨਨ ਆਪਣੀ ਗੋਦ ਬਹਾਏਗਾ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਦਾ ਹੱਲ ਕਰੇ ਆਪ ਸਵਾਲ, ਫਿਕਰਾ ਅੱਗੇ ਹੋ ਸਮਝਾਏਗਾ। ਵੇਖੋ ਔਂਦਾ ਜ਼ਿਵਾਲ, ਜ਼ੇਰ ਜ਼ਬਰ ਮੇਟ ਮਿਟਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਿੰਘਾਸਣ ਆਪਣਾ ਆਸਣ ਲਾਏਗਾ।

ਸਿੰਘਾਸਣ ਕਹੇ ਪ੍ਰਭ ਮੇਰੇ ਉਤੇ ਸਜ, ਤੇਰਾ ਧਿਆਨ ਲਗਾਇਆ। ਵੇਖੀਂ ਧੋਖਾ ਦੇ ਨਾ ਜਾਈਂ ਭੱਜ, ਵੇਲਾ ਵਕਤ ਦੇ ਸੁਹਾਇਆ। ਸ਼ੇਰ ਹੋ ਕੇ ਸ਼ਬਦ ਗੱਜ, ਕਿਉਂ ਬੈਠਾ ਮੁਖ ਛੁਪਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਕਹਿੰਦੇ ਸਾਡੀ ਮੁੱਕੀ ਹੱਦ, ਅੱਗੇ ਰਾਹ ਨਾ ਕੋਇ ਵਖਾਇਆ। ਮਿਹਰਵਾਨ ਹੋ ਕੇ ਪੜਦਾ ਕੱਜ, ਦੋਸ਼ਾਲਾ ਆਪਣੇ ਹੱਥ ਉਠਾਇਆ। ਤੇਰੀ ਕਿਰਪਾ ਬਿਨ ਕੋਇ ਨਾ ਸਕੇ ਬਚ, ਕਲਜੁਗ ਬਾਜ਼ੀ ਰਿਹਾ ਉਲਟਾਇਆ। ਦੀਨ ਦਿਆਲ ਤੇਰੇ ਅੱਗੇ ਬੋਲਿਆ ਸਚ, ਸੱਚਾ ਗੁਰਮੁਖ ਬਿਨ ਤੇਰੀ ਕਿਰਪਾ ਨਜ਼ਰ ਕੋਇ ਨਾ ਆਇਆ। ਜਿਧਰ ਵੇਖਾਂ ਭਾਂਡੇ ਕੱਚ, ਦਰ ਦਰ ਘਰ ਘਰ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਜੋ ਤੇਰੇ ਅੰਦਰ ਗਿਆ ਰਚ, ਤੂੰ ਆਪਣੀ ਛਾਤੀ ਲਗਾਇਆ। ਤੇਰਾ ਖੇਲ ਪੁਰਖ ਸਮਰਥ, ਨਜ਼ਰ ਕਿਸੇ ਨਾ ਆਇਆ । ਸ੍ਰੀ ਭਗਵਾਨ ਹੋ ਕੇ ਡਟ, ਡੰਕਾ ਆਪਣਾ ਨਾਮ ਵਜਾਇਆ। ਕੀ ਹੋਇਆ ਪੱਜ ਤੱਤ ਕਾਇਆ ਗਵਾਰ ਜੱਟ, ਅੰਦਰ ਸਮਰਥ ਪੁਰਖ ਬੈਠਾ ਆਸਣ ਲਾਇਆ। ਇਕੋ ਖੋਲ੍ਹ ਭਗਤ ਹੱਟ, ਬਿਨ ਭਗਤੀ ਸਭ ਦੀ ਝੋਲੀ ਦਏ ਭਰਾਇਆ । ਰਾਤੀਂ ਸੁੱਤਿਆਂ ਦੇ ਦੇ ਮਤ, ਦਿਨੇ ਉਠਦਿਆਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸੱਚਾ ਵਰ, ਸਿੰਘਾਸਣ ਭਗਤ ਆਪਣੀ ਝੋਲੀ ਰਿਹਾ ਡਾਹਿਆ।

ਭਗਤ ਸਿੰਘਾਸਣ ਉਠ ਵੇਖ ਮਾਰ ਧਿਆਨ, ਪ੍ਰਭ ਕੀ ਕੀ ਖੇਲ ਰਚਾਇੰਦਾ । ਸਾਰੇ ਮੰਗਣ ਦਰ ਤੇ ਦਾਨ, ਨੇਤਰ ਅੱਖ ਨਾ ਕੋਇ ਉਠਾਇੰਦਾ। ਪੁਰਖ ਅਬਿਨਾਸ਼ੀ ਬੜਾ ਸ਼ੈਤਾਨ, ਸ਼ਰਅ

ਸਬਦ ਦੀ ਅਗਲੀ ਸ਼ਬਦ ਫੜਾਇੰਦਾ। ਕਿਸੇ ਹੱਥ ਅੰਜੀਲ ਕਿਸੇ ਹੱਥ ਬਾਈਬਲ ਸ਼ਾਸਤਰ ਸਿਮਰਤ ਵੇਦ ਪੁਰਾਨ ਕਿਸੇ ਪੜ੍ਹਾ ਗੀਤਾ ਗਿਆਨ, ਤ੍ਰਿਲੋਕੀ ਨਾਥ ਵੰਡ ਵੰਡਾਇੰਦਾ। ਕਿਸੇ ਮਾਰ ਬਾਣੀ ਨਾਮ ਬਾਣ, ਅਣਿਯਾਲਾ ਤੀਰ ਚਲਾਇੰਦਾ। ਆਪ ਬੈਠਾ ਹੋ ਬੇਪਛਾਣ, ਬੇਖ਼ਬਰ ਖ਼ਬਰ ਆਪਣੀ ਆਪ ਸਮਝਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਦੇਂਦਾ ਰਿਹਾ ਦਾਨ, ਸਰਗੁਣ ਆਪਣਾ ਹੁਕਮ ਮਨਾਇੰਦਾ। ਕਲਜੁਗ ਅੰਤ ਪਰਗਟ ਹੋਇਆ ਆਣ, ਪ੍ਰਭ ਆਪਣਾ ਵੇਸ ਵਟਾਇੰਦਾ। ਸਾਚੇ ਤਖ਼ਤ ਬਹੇ ਨੌਜਵਾਨ, ਤਖ਼ਤਾ ਸਰਬ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗਤ ਤਖ਼ਤ ਦਏ ਗਵਾ, ਭਗਤ ਸਿੰਘਾਸਣ ਦਏ ਬਿਠਾ, ਆਸਣ ਅਬਿਨਾਸ਼ਨ ਆਪ ਲਗਾਇੰਦਾ।

ਸੱਤ ਨਾਲ ਲੱਗੇ ਵੀਹ, ਬੀਸ ਬੀਸ ਧਿਆਨ ਲਗਾਈਆ। ਸਿੰਘਾਸਣ ਕਹੇ ਪ੍ਰਭ ਮੈਂ ਤੇਰੇ ਚਰਨ ਲੱਗ ਜਾਵਾਂ ਜੀ, ਜੀਵਣ ਮੇਰੀ ਝੋਲੀ ਪਾਈਆ। ਜਨ ਭਗਤਾਂ ਘਰ ਖ਼ੁਸ਼ੀ ਵਖਾਵੀਂ ਤੀਂ, ਤ੍ਰਿੰਜਣ ਇਕੋ ਵਾਰ ਲਗਾਈਆ। ਸ੍ਰਿਸ਼ਟ ਸਬਾਈ ਪੁੱਟ ਦੇ ਨੀਂਹ, ਜੜ ਰਹਿਣ ਕਿਸੇ ਨਾ ਪਾਈਆ। ਵਖ ਵਖ ਕਰਦੇ ਬੱਕਰੀ ਸ਼ੀਂਹ, ਸ਼ੇਰ ਆਪਣਾ ਰੂਪ ਵਟਾਈਆ। ਜਨ ਭਗਤਾਂ ਉਪਰ ਥੀਂ, ਥਾਪੜ ਥਾਪੜ ਗੋਦ ਸੁਲਾਈਆ। ਮਨਮੁਖ ਦੋਂਹ ਹੱਥਾਂ ਦੇ ਧਰੀਂਹ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਅੱਗੇ ਬੀਜ ਸੱਚਾ ਬੀ, ਫੁਲਵਾੜੀ ਭਗਤ ਇਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਵੀਹ ਸਤਿ ਸਤਿਵਾਦ ਦੂਆ ਨਿਰਗੁਣ ਸਰਗੁਣ ਦਾਦ ਸਿਫ਼ਰਾ ਮੇਟੇ ਸਰਬ ਸੁਆਦ, ਸਿਫ਼ਰ ਸਿਫ਼ਰ ਸਿਫ਼ਰ ਸਰਬ ਲੋਕਾਈਆ। (੧੩ ਫੱਗਣ ੨੦੧੯ ਬਿ)

ਸਿਕਲ : ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰੇਮ ਪਿਆਰ ਪ੍ਰੀਤੀ ਨਾਲ ਅੰਦਰੋਂ ਬਾਹਰੋਂ ਕਰਕੇ ਸਿਕਲ

ਸਿਕਲ, ਸੋਹਣਾ ਰੰਗ ਦਏ ਚਮਕਾਈਆ। (੨੫ ਪੋਹ ੨੦੨੧ ਬਿ) (ਸਾਫ ਕਰਨ ਦੀ ਕਿਰਿਆ)

ਸੋਹੰ : ਸੋਹੰ ਸ਼ਬਦ ਮੈਂ ਆਪ ਲਿਖਾਊਂ। ਜੁਗ ਚਾਰ ਇਸ ਦਾ ਜਾਪ ਕਰਾਊਂ। (੧੪ ਭਾਦਰੋਂ ਸੋਹੰ

੨੦੦੬ ਬਿ)
ਸੋਹੰ ਸ਼ਬਦ ਹਰਿ ਭਗਤ ਭੰਡਾਰਾ। ਆਤਮ ਪਰਕਾਸ਼ ਮਿਟੇ ਦੇਹ ਅੰਧਿਆਰਾ । (੧੩ ਮਾਘ
੨੦੦੭ ਬਿ)

ਸੋਹੰ ਸ਼ਬਦ ਹਰਿ ਕਾ ਰੂਪ ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਲੋਕ ਪਰਲੋਕ ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤਤੀਸ ਸੁਰਪਤ ਰਾਜਾ ਇੰਦ ਗਣ ਗੰਧਰਬ ਲੱਖ ਚੁਰਾਸੀ ਭੂਤ ਪ੍ਰੇਤ ਸਭ ਨੇ ਕਹਿਣਾ, ਹਰਿ ਸਾਚਾ ਦਏ ਜਣਾਈਆ। (੧ ਪੋਹ ੨੦੧੭ ਬਿ)

ਤੂੰ ਮੇਰਾ ਮੈਂ ਤੇਰਾ ਸੋਹੰ ਸ਼ਬਦ ਸਚ ਗਿਆਨ, ਆਦਿ ਜੁਗਾਦੀ ਪ੍ਰਭ ਦੀ ਧਾਰ ਚਲਾਈਆ। (੧੩ ਸਾਵਣ ਸ਼ ਸੰ ੨)

ਤੂੰ ਮੇਰਾ ਮੈਂ ਤੇਰਾ ਦੱਸੇ ਢੋਲਾ, ਸੋਹੰ ਸ਼ਬਦ ਇਕ ਸਮਝਾਈਆ। (੪ ਹਾੜ ਸ਼ ਸੰ ੬)
ਸੋਹੰ ਸ਼ਬਦ ਗੋਬਿੰਦ ਧਾਰ, ਪਿਤਾ ਪੂਤ ਵਡਿਆਈਆ। ਦਸਮ ਗ੍ਰੰਥ ਕਰੋ ਵਿਚਾਰ, ਅੰਤਮ ਅੰਕ
ਲੇਖਾ ਗਿਆ ਲਿਖਾਈਆ। ਚਿਲਾ ਤੀਰ ਕਮਾਨ ਭੱਥਾ ਹੋਏ ਮੇਰੀ ਕਟਾਰ, ਸੋਹੰ ਸ਼ਬਦ ਵੱਡੀ
ਵਡਿਆਈਆ। ਸ੍ਰਿਸ਼ਟ ਸਬਾਈ ਮਾਰੇ ਮਾਰ, ਕਲਜੁਗ ਅੰਤਮ ਵੇਸ ਧਰਾਈਆ। ਹੰ ਬ੍ਰਹਮ
ਪਾਵੇ ਸਾਰ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਮੇਲ ਮਿਲਾਏ ਪੁਰਖ ਅਕਾਲ, ਦੀਨ ਦਿਆਲ
ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਰੂਪ ਰੂਪ
ਦਰਸਾਈਆ ।
ਸੋਹੰ ਰੂਪ ਸਚ ਸਮਾਇਆ, ਹਰਿ ਸਾਚਾ ਖੇਲ ਖਲਾਈਆ। ਆਦਿ ਅੰਤ ਆਪਣੇ ਵਿਚ ਸਮਾਇਆ,
ਆਪਣਾ ਵੇਸ ਵਟਾਈਆ। ਨਿਰਗੁਣ ਸਰਗੁਣ ਹੋ ਹੋ ਨਾਨਕ ਗਾਇਆ, ਸੋਹੰ ਸ਼ਬਦ ਏਕਾ ਰੰਗ
ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਸੋਹੰ
ਧਾਰਾ ਆਪ ਚਲਾਈਆ।
ਸੋਹੰ ਧਾਰ ਖੇਲ ਸੰਸਾਰਾ, ਪੁਰਖ ਅਕਾਲ ਆਪ ਚਲਾਇੰਦਾ। ਆਪੇ ਹੋਏ ਵੇਖਣਹਾਰਾ, ਅਜੂਨੀ
ਰਹਿਤ ਵੇਸ ਵਟਾਇੰਦਾ। ਵਸਣਹਾਰਾ ਸਚ ਦੁਆਰਾ, ਦਰ ਘਰ ਸਾਚੇ ਸੋਭਾ ਪਾਇੰਦਾ। ਕਲਜੁਗ
ਕਰੇ ਪਾਰ ਕਿਨਾਰਾ, ਚਾਰ ਜੁਗ ਮੂਲ ਚੁਕਾਇੰਦਾ। ਸਤਿਜੁਗ ਸਾਚਾ ਕਰੇ ਵਰਤਾਰਾ, ਸ੍ਰਿਸ਼ਟ
ਸਬਾਈ ਆਪ ਸਮਝਾਇੰਦਾ। ਸੋਹੰ ਸ਼ਬਦ ਵਰਤੇ ਵਰਤਾਰਾ, ਲੱਖ ਚੁਰਾਸੀ ਝੋਲੀ ਪਾਇੰਦਾ।
ਲੱਖ ਚੁਰਾਸੀ ਬੋਲੇ ਇਕ ਜੈਕਾਰਾ, ਨਿਸ਼ਅੱਖਰ ਆਪ ਪੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਜੋਤ ਧਰ, ਸੋਹੰ ਲੋਕਮਾਤ ਆਪ ਪਰਗਟਾਇੰਦਾ।
ਸੋਹੰ ਸ਼ਬਦ ਮਾਤ ਪਰਗਟਾਇਆ, ਸਤਿਜੁਗ ਸਾਚੇ ਦਏ ਵਡਿਆਈਆ। ਚਾਰੇ ਵਰਨਾਂ ਦਏ
ਸਮਝਾਇਆ, ਏਕਾ ਮੰਤਰ ਦਏ ਵਡਿਆਈਆ। ਪੁਰਖ ਅਕਾਲ ਅਤੁਟ ਇਕ ਰਖਾਇਆ, ਹੰ
ਰੂਪ ਸਰਬ ਲੋਕਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਇਕ ਮਰਦੰਗ ਵਜਾਇਆ,
ਵਜਾਵਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋਹੰ
ਸ਼ਬਦ ਸਚਖੰਡ ਹਰਿ ਪਾਈ ਵੰਡ, ਸਤਿਜੁਗ ਸਾਚੇ ਝੋਲੀ ਰਿਹਾ ਭਰਾਈਆ। (੬ ਮਾਘ
੨੦੧੭ ਬਿ)
ਆਪਣਾ ਨਾਉਂ ਹਰਿ ਸਮਝਾਏ, ਵੇਲਾ ਅੰਤਮ ਆਪ ਦਰਸਾਇੰਦਾ। ਸੋਹੰ ਸ਼ਬਦ ਹਰਿ ਸਾਚਾ
ਉਪਜਾਏ, ਨਾ ਕੋਈ ਮੇਟ ਮਿਟਾਇੰਦਾ। ਸੋਹੰ ਰੂਪ ਨਿਰਗੁਣ ਸਰਗੁਣ ਖੇਲ ਖਲਾਏ, ਆਦਿ
ਜੁਗਾਦਿ ਆਪਣੀ ਰਚਨਾ ਆਪ ਰਚਾਇੰਦਾ। ਮਹਾਰਾਜ ਨਿਰਗੁਣ ਆਪਣਾ ਖ਼ਤਾਬ ਵਡਿਆਏ,
ਸ਼ੇਰ ਸਿੰਘ ਸਰਗੁਣ ਵੇਸ ਵਟਾਇੰਦਾ। ਅੰਤਮ ਖ਼ਾਕੀ ਖ਼ਾਕ ਸਮਾਏ, ਵਿਸ਼ਨੂੰ ਤੇਰਾ ਮੇਲਾ ਮੇਲ
ਮਿਲਾਏ, ਆਪਣੀ ਧਾਰਾ ਆਪ ਚਲਾਇੰਦਾ। ਵਿਸ਼ਨੂੰ ਰੂਪ ਸਾਕਾਰ ਹਰਿ ਰਘੁਰਾਏ, ਭਗਵਨ
ਭਗਵਾਨ ਜੋਤੀ ਜੋਤ ਰੁਸ਼ਨਾਏ, ਰੂਪ ਰੇਖ ਨਾ ਕੋਇ ਵਖਾਇੰਦਾ। (੧ ਪੋਹ ੨੦੧੭ ਬਿ)

ਗੁਰਮੁਖੋ ਸੋਹੰ ਢੋਲਾ ਪੜ੍ਹੋਗੇ। ਪ੍ਰਭ ਸੱਚੇ ਦਾ ਲੜ ਫੜੋਗੇ। ਪੁਰਖ ਅਗੰਮ ਦੁਆਰੇ ਵੜੋਗੇ। ਨਾ ਜੀਓਗੇ ਨਾ ਮਰੋਗੇ। ਨਾ ਰੋਵੋਗੇ ਨਾ ਡਰੋਗੇ। ਨਾ ਡਿਗੋਗੇ ਨਾ ਮੁੜੋਗੇ। ਪ੍ਰਭ ਸੱਚੇ

ਦਾ ਦਰਸ਼ਨ ਕਰੋਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੁਆਰੇ ਸਾਚੇ ਖੜੋਗੇ।

ਸਚ ਦੁਆਰੇ ਜਾਵਾਂਗੇ। ਸੋ ਪੁਰਖ ਨਿਰੰਜਣ ਧਿਆਵਾਂਗਾ। ਅਲੱਖ ਅਲੱਖ ਢੋਲਾ ਇਕ ਸੁਣਾਵਾਂਗੇ। ਲੱਖ ਚੁਰਾਸੀ ਨਾਲੋਂ ਹੋ ਕੇ ਵੱਖ, ਭਗਤਾਂ ਵਿਚ ਮਿਲ ਜਾਵਾਂਗੇ। ਏਥੇ ਆਪਣੀ ਲੱਜਿਆ ਰੱਖ, ਅੱਗੇ ਆਤਮ ਪਰਮਾਤਮ ਨਾਲ ਪਰਨਾਵਾਂਗੇ। ਪਰਮਾਤਮਾ ਨਾਲ ਮਿਲ ਕੇ ਨਹੀਂ ਕਰਨੀ ਬਸ, ਉਹਦੀ ਛਾਤੀ ਉਤੇ ਡੇਰਾ ਲਾਵਾਂਗੇ। ਜਿੰਨਾਂ ਚਿਰ ਫੜੇ ਨਾ ਬੋਲ ਕੇ ਹੱਸ, ਆਪਣੀ ਅੱਖ ਨਾ ਕੋਈ ਬਦਲਾਵਾਂਗੇ। ਜਾ ਕੇ ਕਹੀਏ ਇਕ ਘਰ ਰਹੀਏ ਢੋਲਾ ਗਾਈਏ ਇਕ ਦੂਜੇ ਦਾ ਜਸ, ਸੋਹੰ ਰੂਪ ਫੇਰ ਵਖਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਸੋਭਾ ਪਾਵਾਂਗੇ। (੨੨ ਵਸਾਖ ੨੦੨੦ ਬਿ)

ਰਿਖ ਮੁਨ ਕਹਿਣ ਨਾਮ ਸੋਹੰ ਚੰਗਾ, ਸੁਣ ਸੁਣ ਖ਼ੁਸ਼ੀ ਮਨਾਈਆ। ਜਿਸ ਵੇਲੇ ਭੀਲਣੀ ਕੋਲੋਂ ਸਰੋਵਰ ਕਰਾਇਆ ਚੰਗਾ, ਰਾਮ ਏਹੋ ਨਾਮ ਪੜ੍ਹਾਈਆ। ਜਿਸ ਵੇਲੇ ਦਰੋਪਤ ਪੜਦਾ ਹੋਣ ਲਗਾ ਸੀ ਨੰਗਾ, ਓਸ ਵੇਲੇ ਕ੍ਰਿਸ਼ਨ ਏਹੋ ਆਵਾਜ਼ ਸੁਣਾਈਆ। ਜਿਸ ਵੇਲੇ ਕਬੀਰ ਡੁੱਬਣ ਲੱਗਾ ਸੀ ਗੰਗਾ, ਓਸ ਵੇਲੇ ਏਹੋ ਰਾਗ ਅਲਾਈਆ। ਜਿਸ ਵੇਲੇ ਰਵਿਦਾਸ ਟੁੱਟੇ ਪਾਹਨ ਲਾਵੇ ਗੰਢਾਂ, ਓਸ ਵੇਲੇ ਏਹੋ ਨਾਮ ਧਿਆਈਆ। ਜਿਸ ਵੇਲੇ ਨਾਨਕ ਨਿਰਗੁਣ ਸਰਗੁਣ ਬਣ ਕੇ ਆਇਆ ਬੰਦਾ, ਬੰਦਗੀ ਏਹੋ ਨਾਮ ਧਿਆਈਆ । ਜਿਸ ਵੇਲੇ ਗੋਬਿੰਦ ਪੁਰਖ ਅਕਾਲ ਲਾਇਆ ਅੰਗਾ, ਓਸ ਵੇਲੇ ਗੋਬਿੰਦ ਏਹੋ ਨਾਮ ਧਿਆਈਆ। ਜਿਸ ਵੇਲੇ ਭਗਤ ਜਹਾਨ ਹੋਣ ਲੱਗੇ ਰੰਡਾ, ਓਸ ਵੇਲੇ ਏਹੋ ਨਾਮ ਆਸ ਰਖਾਈਆ। ਏਸੇ ਕਾਰਨ ਰਿਖੀ ਮੁਨੀ ਕਹਿਣ ਸ੍ਰੀ ਭਗਵਾਨ ਹੋਇਆ ਬਖ਼ਸ਼ੰਦਾ, ਮਿਹਰਵਾਨ ਆਪਣੀ ਦਇਆ ਕਮਾਈਆ। ਸਿੱਧਾ ਆਪਣਾ ਜਪਾ ਕੇ ਛੰਦਾ, ਮੁਸ਼ੰਦਗੀ ਸਭ ਦੀ ਦਿਤੀ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਚੁਕਾ ਕੇ ਜੇਰਜ ਅੰਡਾ, ਉਤਭੁਜ ਸੇਤਜ ਚਾਰੇ ਖਾਣੀ ਪੰਧ ਦਿਤਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਆਤਮ ਅਨੰਦਾ, ਅਨੰਦ ਅੰਤਰ ਆਤਮ ਆਪਣਾ ਆਪ ਜਣਾਈਆ। (੯ ਮੱਘਰ ੨੦੨੧ ਬਿ)

ਸੋਹੰ ਰੂਪ : ਸੋਹੰ ਰੂਪ ਆਦਿ ਅੰਤ, ਨਿਰਗੁਣ ਨਿਰਗੁਣ ਖੇਲ ਵਖਾਈਆ। ਸੋਹੰ ਰੂਪ ਜੁਗਾ ਸੋਹੰ ਰੂਪ

ਜੁਗੰਤ, ਜੁਗ ਚੌਕੜੀ ਨੇਂਹ ਰਖਾਈਆ। ਸੋਹੰ ਰੂਪ ਨਾਰ ਕੰਤ, ਜੋਤੀ ਜਾਤਾ ਵਡ ਵਡਿਆਈਆ। ਸੋਹੰ ਰੂਪ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਘੜਨ ਭੰਨਣਹਾਰ ਰਿਹਾ ਦਰਸਾਈਆ। ਸੋਹੰ ਰੂਪ ਲੱਖ ਚੁਰਾਸੀ ਜੀਵ ਜੰਤ, ਨਿਰਗੁਣ ਸਰਗੁਣ ਵੇਖ ਵਖਾਈਆ। ਸੋਹੰ ਰੂਪ ਭਗਤ ਭਗਵੰਤ, ਆਤਮ ਪਰਮਾਤਮ ਮੇਲ ਮਿਲਾਈਆ। ਸੋਹੰ ਰੂਪ ਸਾਚੇ ਸੰਤ, ਪਾਰਬ੍ਰਹਮ ਪ੍ਰਭ ਏਕਾ ਰੰਗ ਵਖਾਈਆ। ਸੋਹੰ ਰੂਪ ਖੇਲ ਬੇਅੰਤ, ਭੇਵ ਕੋਇ ਨਾ ਪਾਈਆ । ਸੋਹੰ ਰੂਪ ਗੁਰ ਅਵਤਾਰ ਪੀਰ ਪੈਗ਼ੰਬਰ ਮੰਤ, ਮੰਤਰ ਨਾਮ ਦ੍ਰਿੜਾਈਆ। ਸੋਹੰ ਰੂਪ ਇਕ ਇਕੱਲਾ ਸਾਚਾ ਪੰਡਤ, ਦੋ ਜਹਾਨਾਂ ਕਰੇ ਪੜ੍ਹਾਈਆ। ਸੋਹੰ ਰੂਪ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਈਆ।
ਸੋਹੰ ਰੂਪ ਹਰਿ ਕਾ ਰੰਗ, ਸੋ ਪੁਰਖ ਨਿਰੰਜਣ ਆਪ ਚੜ੍ਹਾਇੰਦਾ। ਸੋਹੰ ਰੂਪ ਹਰਿ ਕਾ ਮਰਦੰਗ,
ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਸੋਹੰ ਰੂਪ ਹਰਿ ਕਾ ਸੇਜ ਪਲੰਘ, ਸੋ ਪੁਰਖ ਨਿਰੰਜਣ
ਆਪ ਸੁਹਾਇੰਦਾ। ਸੋਹੰ ਰੂਪ ਹਰਿ ਕਾ ਅਨੰਦ, ਸੋ ਪੁਰਖ ਨਿਰੰਜਣ ਆਪ ਹੰਢਾਇੰਦਾ। ਸੋਹੰ
ਰੂਪ ਹਰਿ ਕਾ ਚੰਦ, ਸੋ ਪੁਰਖ ਨਿਰੰਜਣ ਆਪ ਚਮਕਾਇੰਦਾ। ਸੋਹੰ ਰੂਪ ਹਰਿ ਕਾ ਛੰਦ, ਸੋ
ਪੁਰਖ ਨਿਰੰਜਣ ਆਪ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ
ਕਾਰ ਆਪ ਕਮਾਇੰਦਾ।
ਸੋਹੰ ਰੂਪ ਸਤਿਗੁਰ ਧਾਰ, ਦੇਵੇ ਵਡ ਵਡਿਆਈਆ। ਸੋਹੰ ਰੂਪ ਗੁਰ ਗੁਰ ਪਿਆਰ, ਗੁਰ ਗੁਰ
ਦੇ ਜਣਾਈਆ। ਸੋਹੰ ਰੂਪ ਸ਼ਬਦ ਆਧਾਰ, ਸ਼ਬਦੀ ਸ਼ਬਦ ਸ਼ਬਦ ਸ਼ਨਵਾਈਆ। ਸੋਹੰ ਰੂਪ
ਭਗਤ ਭੰਡਾਰ, ਸ੍ਰੀ ਭਗਵਾਨ ਝੋਲੀ ਪਾਈਆ । ਸੋਹੰ ਰੂਪ ਨਿਰਗੁਣ ਸਰਗੁਣ ਲੈ ਅਵਤਾਰ,
ਲੋਕਮਾਤ ਵੇਸ ਵਟਾਈਆ। ਸੋਹੰ ਰੂਪ ਪੰਜ ਤੱਤ ਕਰੇ ਪਸਾਰ, ਕਾਇਆ ਮੰਦਰ ਅੰਦਰ ਡੇਰਾ ਲਾਈਆ।
ਸੋਹੰ ਰੂਪ ਰਸਨਾ ਜਿਹਵਾ ਕਰੇ ਗੁਫ਼ਤਾਰ, ਅੱਖਰ ਵੱਖਰ ਨਾਲ ਮਿਲਾਈਆ। ਸੋਹੰ ਰੂਪ ਰਹੇ
ਜੁਗ ਚਾਰ, ਜੁਗ ਚੌਕੜੀ ਨਾ ਮਰੇ ਨਾ ਜਾਈਆ। ਸੋਹੰ ਰੂਪ, ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਪਰਗਟਾਈਆ।
ਸੋਹੰ ਰੂਪ ਸਦਾ ਸੁਹੇਲਾ, ਸਦ ਸਦ ਆਪਣੀ ਖੇਲ ਕਰਾਈਆ। ਸੋਹੰ ਰੂਪ ਸਾਚਾ ਮੇਲਾ, ਤੇਰਾ
ਮੇਰਾ ਭੇਵ ਮਿਟਾਈਆ। ਸੋਹੰ ਰੂਪ ਗੁਰੂ ਗੁਰ ਚੇਲਾ, ਚੇਲਾ ਗੁਰ ਵੇਖ ਵਖਾਈਆ। ਸੋਹੰ
ਰੂਪ ਸਦ ਵਸੇ ਨਵੇਲਾ, ਨਜ਼ਰ ਕਿਸੇ ਨਾ ਆਈਆ। ਸੋਹੰ ਰੂਪ ਰਾਏ ਧਰਮ ਦੀ ਕੱਟੇ ਜੇਲਾ,
ਜਿਸ ਜਨ ਆਪਣੇ ਨੇਤਰ ਨੈਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਸਾਚੀ ਸਿਖਿਆ ਦਏ ਸਮਝਾਈਆ।
ਸੋਹੰ ਰੂਪ ਸਦਾ ਅਨੋਖਾ, ਅਵਲੱੜੀ ਕਾਰ ਕਮਾਇੰਦਾ। ਸੋਹੰ ਰੂਪ ਆਦਿ ਅੰਤ ਨਾ ਕੋਇ ਧੋਖਾ,
ਨਿਰਗੁਣ ਨਿਰਗੁਣ ਆਪਣੀ ਵੰਡ ਵੰਡਾਇੰਦਾ। ਸੋਹੰ ਰੂਪ ਲੇਖਾ ਜਾਣੇ ਕੋਟਨ ਕੋਟ ਬ੍ਰਹਿਮੰਡ
ਖੰਡ ਨਿਰਮਲ ਜੋਤਾ, ਜੋਤੀ ਜਾਤਾ ਵੇਸ ਵਟਾਇੰਦਾ। ਸੋਹੰ ਰੂਪ ਆਲਸ ਨਿੰਦਰਾ ਵਿਚ ਕਦੇ ਨਾ
ਸੋਤਾ, ਸੋਇਆ ਲੋਕਮਾਤ ਉਠਾਇੰਦਾ। ਸੋਹੰ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਆਪਣੀ ਕਲ ਆਪ ਧਰਾਇੰਦਾ।
ਸੋਹੰ ਰੂਪ ਸਤਿ ਸਵੱਛ, ਸਤਿ ਸਰੂਪੀ ਆਪ ਜਣਾਈਆ। ਸੋਹੰ ਰੂਪ ਸਦਾ ਅਭੱਖ, ਭਾਖਿਆ ਕਰੇ
ਸਰਬ ਲੋਕਾਈਆ। ਸੋਹੰ ਰੂਪ ਸਦਾ ਅਲੱਖ, ਅਲੱਖ ਨਿਰੰਜਣ ਢੋਲਾ ਗਾਈਆ। ਸੋਹੰ ਰੂਪ
ਸਦਾ ਵੱਖ, ਪੁਰਖ ਅਬਿਨਾਸ਼ੀ ਆਪਣੇ ਹੱਥ ਰਖਾਈਆ। ਸੋਹੰ ਰੂਪ ਹਰਿ ਭਗਤਾਂ ਦੇਵੇ ਦੱਸ,
ਦੂਜੇ ਸਮਝ ਕੋਇ ਨਾ ਆਈਆ। ਸੋਹੰ ਰੂਪ ਸ੍ਰੀ ਭਗਵਾਨ ਨਿਰਗੁਣ ਹੋ ਕੇ ਅੰਦਰ ਜਾਏ ਵਸ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ
ਸਮਝਾਈਆ।
ਸੋਹੰ ਰੂਪ ਸਦਾ ਅਨਮੋਲਾ, ਅਨਮੁਲੜੀ ਕਾਰ ਆਪ ਕਰਾਇੰਦਾ। ਕਲਜੁਗ ਬਣੇ ਭਗਤ ਵਚੋਲਾ,
ਬਣ ਵਚੋਲਾ ਆਪਣੀ ਸੇਵਾ ਲਾਇੰਦਾ। ਜਨਮ ਕਰਮ ਜੋ ਬਣਿਆ ਰਿਹਾ ਗੋਲਾ, ਤਿਸ ਆਪਣਾ

ਭੇਵ ਖੁਲ੍ਹਾਇੰਦਾ। ਵੇਖਣਹਾਰਾ ਕਾਇਆ ਚੋਲਾ, ਕੂੜਾ ਕੱਪੜ ਪਰੇ ਹਟਾਇੰਦਾ। ਅੰਦਰ ਵੜ ਕੇ ਗਾਏ ਢੋਲਾ, ਸੋਹੰ ਸਾਚਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਏਕਾ ਖੋਲ੍ਹਾ, ਜਨ ਭਗਤਾਂ ਵੇਖ ਵਖਾਇੰਦਾ।

ਸੋਹੰ ਕਹੇ ਮੈਂ ਭਗਤਾਂ ਦਾਸ, ਦਾਸੀ ਆਪਣਾ ਰੂਪ ਵਟਾਈਆ। ਨਿਤ ਨਵਿਤ ਵਸਾਂ ਪਾਸ, ਸਗਲਾ ਸੰਗ ਰਖਾਈਆ। ਕਿਰਪਨ ਕਰਾਂ ਅਰਦਾਸ, ਬੇਨੰਤੀ ਦੋਏ ਜੋੜ ਸੁਣਾਈਆ। ਗੁਰਮੁਖ ਮਿਲਣ ਦੀ ਸਦਾ ਪਿਆਸ, ਪ੍ਰੀਤਮ ਹੋ ਕੇ ਧਿਆਨ ਲਗਾਈਆ। ਕਲਜੁਗ ਅੰਤਮ ਕਰ ਪਰਕਾਸ਼, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਵੇਖਣ ਆਇਆ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਆਪਣਾ ਨਾਦ ਵਜਾਈਆ।

ਸੋਹੰ ਰੂਪ ਸੱਚਾ ਹਰਿ, ਨਾਦ ਅਨਾਦੀ ਆਪ ਵਜਾਇੰਦਾ। ਕਲਜੁਗ ਅੰਤ ਸੁਣਨ ਬ੍ਰਹਿਮਾਦ, ਬ੍ਰਹਿਮਾਂਡ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਜੁਗ ਜੁਗ ਦਾਸ, ਜਨ ਭਗਤਾਂ ਕਰੇ ਸਦਾ ਵਿਸਮਾਦ, ਵਿਸਮਾਦੀ ਆਪਣੀ ਖੇਲ ਕਰਾਇੰਦਾ। ਨਿਰਗੁਣ ਹੋ ਕੇ ਦੇਵੇ ਦਾਦ, ਸਰਗੁਣ ਝੋਲੀ ਆਪ ਭਰਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਿਛਲਾ ਲੇਖਾ ਕਰਾਏ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਇੰਦਾ। ਜਿਸ ਲੱਖ ਚੁਰਾਸੀ ਖੇੜਾ ਕੀਤਾ ਆਬਾਦ, ਸੋ ਅੰਤਮ ਵੇਖਣ ਆਇੰਦਾ। ਜਨ ਭਗਤਾਂ ਸੁਣ ਫਰਯਾਦ, ਬੇਪਰਵਾਹ ਵੇਸ ਵਟਾਇੰਦਾ। ਅੰਦਰ ਵੜ ਕੇ ਕਰੇ ਲਾਡ, ਬਾਹਰੋਂ ਨਜ਼ਰ ਕਿਸੇ ਨਾ ਆਇੰਦਾ । ਏਕਾ ਰਾਗ ਸੁਣਾਏ ਬਿਨ ਰਸਨਾ ਜਿਹਵਾ ਸਵਾਦ, ਆਤਮ ਪਰਮਾਤਮ ਪਰਮਾਤਮ ਆਤਮ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਢੋਲਾ ਆਪੇ ਗਾਇੰਦਾ।

ਸੋਹੰ ਢੋਲਾ ਹਰਿ ਹਰਿ ਗਾ, ਗੋਬਿੰਦ ਦੇਵੇ ਵਡਿਆਈਆ। ਭਗਤਾਂ ਬਣੇ ਮਾਤ ਮਲਾਹ, ਜਗਤ ਜੁਗਤ ਸਰਨਾਈਆ। ਸਾਚੇ ਮਾਰਗ ਦਏ ਲਗਾ, ਦਰ ਦਰਵਾਜ਼ਾ ਇਕੋ ਇਕ ਖੁਲ੍ਹਾਈਆ। ਰਹਿਬਰ ਹੋ ਕੇ ਮਿਲੇ ਆ, ਰਹਿਮਤ ਸਚ ਕਮਾਈਆ। ਸਾਹਿਬ ਹੋ ਕੇ ਕਰੇ ਸਚ ਨਿਆਂ, ਸਚ ਅਦਾਲਤ ਇਕ ਲਗਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤਾਂ ਫੜੇ ਆਪੇ ਬਾਂਹ, ਫੜ ਬਾਂਹੋਂ ਲਏ ਉਠਾਈਆ। ਸਚ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਢੋਲਾ ਰਹੇ ਗਾ, ਤਿਨ੍ਹਾਂ ਜੈ ਜੈਕਾਰ ਦੋ ਜਹਾਨ ਰਹੇ ਕਰਾਈਆ। (੨੨ ਜੇਠ ੨੦੨੦ ਬਿ)

ਪੁਰਖ ਅਕਾਲ ਕਿਹਾ ਮੇਰਾ ਗੋਬਿੰਦ ਨਾਲ ਕੌਲਾ, ਜਿਸ ਵੇਲੇ ਆਵਾਂ ਉਪਰ ਧੌਲਾ, ਤੇਰਾ ਮੇਲਾ ਸਹਿਜ ਸੁਭਾਈਆ। ਓਹ ਭਗਤੋ ਤੁਹਾਡਾ ਵਿਚੋਲਾ, ਸੇਵਕ ਸੇਵਾ ਵਾਲਾ ਗੋਲਾ, ਮੌਲਾ ਵਾਲਾ ਮੌਲਾ, ਹਰਿ ਕਰਤਾ ਨਾਲ ਰਖਾਈਆ। ਬਿਨ ਗੋਬਿੰਦ ਬਿਨ ਮੇਰੇ ਕੋਈ ਰੂਪ ਬਣੇ ਨਾ ਸੋਹੰ ਸ਼ਬਦ ਢੋਲਾ, ਅੱਖਰਾਂ ਵਾਲਾ ਸ਼ਬਦ ਕੰਮ ਕਿਸੇ ਨਾ ਆਈਆ। ਗੁਰਮੁਖੋ, ਬਿਨਾ ਗੋਬਿੰਦ ਸਚ ਪਿਆਰ ਦਾ ਖੇਲੇ ਕੋਈ ਨਾ ਹੋਲਾ, ਹੁਲੀਆ ਬਦਲ ਕੇ ਕੁੱਲੀਆਂ ਵਿਚ ਡੇਰਾ ਕੋਇ ਨਾ ਲਾਈਆ। (੨੧ ਪੋਹ ੨੦੨੧ ਬਿ)

ਦੋਏ ਜਿਹਵਾ ਧੁਰ ਫ਼ਰਮਾਨਾ, ਹਰਿ ਸਾਚਾ ਸਚ ਜਣਾਈਆ। ਇਕ ਸੁਣਾਵਾ ਸਾਚਾ ਗਾਣਾ, ਭੁੱਲ ਕਦੇ ਨਾ ਜਾਈਆ। ਸੋਹੰ ਰੂਪ ਵਿਸ਼ਨੂੰ ਭਗਵਾਨਾ, ਬਾਸ਼ਕ ਹਰਿ ਹਰਿ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਤ ਅਮੋਲਕ ਝੋਲੀ ਪਾਈਆ। (੨੩ ਜੇਠ ੨੦੧੮ ਬਿ)

ਧੁਰ ਫ਼ਰਮਾਣਾ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਨਾਰੀ ਮਿਲੇ ਸਾਚਾ ਕੰਤ, ਸਾਚਾ ਰੰਗ ਆਪ ਰੰਗਾਈਆ। ਪੰਜ ਤੱਤ ਚੋਲੀ ਚੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਸੋਹੰ ਰੂਪ ਸ੍ਰੀ ਭਗਵੰਤ, ਬ੍ਰਹਮ ਪਾਰਬ੍ਰਹਮ ਦਏ ਸਮਝਾਈਆ। (੧ ਹਾੜ ੨੦੧੮ ਬਿ)

ਸਾਚਾ ਨਾਮ ਵੱਡਾ ਵਡ, ਹਰਿ ਜੂ ਆਪ ਬਣਾਇਆ। ਆਪਣੇ ਵਿਚੋਂ ਆਪਾ ਕੱਢ, ਸੋਹੰ ਰੂਪ ਪ੍ਰਗਟਾਇਆ। ਨਿਰਗੁਣ ਸਰਗੁਣ ਆਪੇ ਸੱਦ, ਆਪਣੇ ਕੋਲ ਬਹਾਇਆ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਮ ਆਪਣਾ ਰੂਪ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਆਪ ਉਪਜਾਇਆ। (੭ ਮਾਘ ੨੦੧੮ ਬਿ)

ਸੰਤ : ਹਰਿ ਸੰਤ : ਸੰਤ ਰੂਪ ਜੋ ਜਾਣੇ ਸਤਿ। ਸੰਤ ਕੀ ਕੋਈ ਵਿਰਲਾ ਜਾਣੇ ਗਤ। ਸੰਤ ਸੰਤ : ਹਰਿ ਸੰਤ

ਸਹਾਈ ਆਪ ਪ੍ਰਭ ਰੱਖੇ ਪਤਿ। ਸੰਤ ਉਪਜਾਈ ਪ੍ਰਭ ਆਤਮ ਸਾਚੀ ਮਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਏਕਾ ਜੋਤ ਜਗਾਈ ਤਤ। ਸੰਤ ਸੋ ਜੋ ਸਤ ਵਿਚ ਰਿਹਾ। ਸੰਤ ਸੋ ਜੋ ਥਿਰ ਘਰ ਬਹਿ ਰਿਹਾ। ਸੰਤ ਸੋ ਜਿਸ ਪ੍ਰਭ ਦਰਸ ਦੇ ਰਿਹਾ। ਸੰਤ ਸੋ ਜਿਸ ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ ਦਿਸ ਰਿਹਾ।

ਸੰਤ ਪ੍ਰਭ ਏਕਾ ਜੋਤ। ਸੰਤਨ ਪ੍ਰਭ ਚਰਨ ਪ੍ਰੀਤੀ ਸਾਚੀ ਗੋਤ। ਏਕ ਅਧਾਰ ਧਰੇ ਸੰਤ ਆਤਮ ਜੋਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਸਰਬ ਖੁਲ੍ਹਾਏ ਸੰਤਨ ਸੋਤ।

ਭੇਖ ਭਿਖਾਰੀ ਜੋ ਹੋਏ ਸੰਤ। ਦੁਸ਼ਟ ਦੁਰਾਚਾਰੀ ਸੋ ਮਹੰਤ। ਪ੍ਰਭ ਕਰੇ ਖੁਆਰੀ ਵਾਰ ਅੰਤ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਮਿਟਾਵੇ ਭੇਖ ਵਿਚ ਜੀਵ ਜੰਤ। ਮਾਇਆ ਲੋਭੀ ਰਸਨਾ ਹਲਕਾਏ। ਸੰਤ ਭੇਖ ਕਲ ਰਹੇ ਵਟਾਏ। ਸਾਚੀ ਭਿਖਿਆ ਪ੍ਰਭ ਦਰ ਕੋਈ ਵਿਰਲਾ ਮੰਗਣ ਜਾਏ। ਕਰੇ ਡੰਡੌਵਤ ਸਾਚੇ ਘਰ, ਪ੍ਰਭ ਸਾਚਾ ਨਾਮ ਦਵਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦਰ ਆਏ ਆਸ ਪੁਜਾਏ। ਬਾਣਾ ਧਾਰ ਸੰਤ ਜਨ ਜੀਵ ਧਰੋ ਕਮਾਏ। ਨਾਮ ਕਹਾਏ ਭਗਤ ਜਨ, ਕਲਜੁਗ ਭਰਮ ਭੁਲੇਖੇ ਪਾਏ। ਲਾਏ ਭਬੂਤੀ ਬਣੇ ਸੰਤ ਜਨ, ਨਾ ਦੀਸੇ ਹਰਿ ਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਕਲਜੁਗ ਝੂਠਾ ਭੇਖ ਮਿਟਾਏ। ਭੇਖਾਧਾਰੀ ਭੇਖ ਵਟਾਇਣ। ਸੰਤ ਜਨਾਂ ਕਲੰਕ ਲਗਾਇਣ । ਵਿਸ਼ੇ ਵਿਕਾਰ ਵਿਚ ਕਲ ਫਸ ਜਾਇਣ। ਬੁਧ ਸੁਧ ਤਨ ਸਭ ਭੁਲਾਇਣ । ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਦੁਸ਼ਟਾਂ ਆਇਆ ਨਸ਼ਟ ਕਰਾਇਣ। (੯ ਸਾਵਣ ੨੦੦੮ ਬਿ)

ਹਰਿ ਸੰਤ ਇਕ ਜਾਨ। ਹਰਿ ਸੰਤ ਇਕ ਅਸਥਾਨ। ਹਰਿ ਸੰਤ ਇਕ ਗਿਆਨ। ਹਰਿ

ਸੰਤ ਇਕ ਧਿਆਨ। ਹਰਿ ਸੰਤ ਇਕ ਇਸ਼ਨਾਨ । ਹਰਿ ਸੰਤ ਏਕਾ ਇਕ ਮਾਨ। ਹਰਿ ਸੰਤ ਏਕਾ ਏਕ ਰੱਖ ਟੇਕ ਹਰਿ ਭਗਵਾਨ। ਹਰਿ ਸੰਤ ਹਰਿ ਕਾ ਦਾਸ। ਹਰਿ ਕਾ ਦਾਸ ਸਦਾ ਅਬਿਨਾਸ਼ । ਹਰਿ ਕਾ ਦਾਸ ਹਰਿ ਆਪ ਆਪੇ ਰੱਖੇ ਵਾਸ। ਹਰਿ ਕਾ ਦਾਸ ਅੰਤ ਏਕਾ ਨਿਤ ਰਸਨਾ ਗਾਏ, ਆਪ ਬਣਾਏ ਬਣਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗਾਣ ਮਿਲੇ ਸਾਚਾ ਕੰਤ। ਸੰਤ ਰੰਗ ਸਦ ਰੰਗੀਲਾ। ਆਪੇ ਰੰਗ ਕਰ ਕਰ ਹੀਲਾ। ਸਾਚਾ ਨਾਮ ਪ੍ਰਭ ਦਰ ਮੰਗੇ ਦੇਵੇ ਹਰਿ ਭਰ ਪਿਆਲੇ ਪੀ ਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਘੋੜਾ ਦੇਵੇ ਛੈਲ ਛਬੀਲਾ।

ਹਰਿ ਸੰਤ ਹਰਿ ਵੇਖ ਵਿਚਾਰ। ਹਰਿ ਸੰਤ ਹਰਿ ਸ਼ਬਦ ਅਧਾਰ। ਹਰਿ ਸੰਤ ਕਰ ਹਰਿ ਪਿਆਰ। ਹਰਿ ਸੰਤ ਹਰਿ ਆਪ ਖੁਲ੍ਹਾਏ ਦਸਮ ਦਵਾਰ। ਹਰਿ ਸੰਤ ਹਰਿ ਆਪ ਉਪਜਾਵੇ ਏਕਾ ਸ਼ਬਦ ਧੁਨਕਾਰ। ਹਰਿ ਸੰਤ ਸਚ ਧਾਮ ਰਹਾਏ, ਪੂਰਨ ਬ੍ਰਹਮ ਕਰਮ ਵਿਚਾਰ। ਹਰਿ ਸੰਤ ਹਰਿ ਕਾ ਦਾਸ। ਜਨ ਸੰਤਾਂ ਹਰਿ ਵਸੇ ਪਾਸ। ਆਦਿ ਅੰਤ ਆਦਿ ਅੰਤ ਆਦਿਨ ਅੰਤਾ ਪ੍ਰਭ ਅਬਿਨਾਸ਼ੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤਾਂ ਕਰੇ ਬੰਦ ਖਲਾਸ। (੧੨ ਜੇਠ ੨੦੧੦ ਬਿ)

ਹਰਿ ਸੰਤ ਹਰਿ ਹਰਿ ਜਾਣੇ। ਹਰਿ ਸੰਤ ਹਰਿ ਆਪ ਪਛਾਣੇ। ਹਰਿ ਸੰਤ ਹਰਿ ਆਪ ਚਲਾਏ ਆਪਣੇ ਭਾਣੇ। ਹਰਿ ਸੰਤ ਹਰਿ ਪਹਿਨਾਏ ਸ਼ਬਦ ਬਾਣੇ। ਹਰਿ ਸੰਤ ਹਰਿ ਆਪ ਬਣਾਏ ਵਿਚ ਮਾਤ ਸੁਘੜ ਸਿਆਣੇ। ਹਰਿ ਸੰਤ ਹਰਿ ਆਪ ਉਠਾਏ, ਅੰਤਮ ਕਲ ਬਾਲ ਅੰਞਾਣੇ। ਹਰਿ ਸੰਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਚਰਨ ਧਿਆਨੇ।

ਹਰਿ ਸੰਤ ਹਰਿ ਰੰਗ ਵੇਖ। ਹਰਿ ਸੰਤ ਪ੍ਰਭ ਅਬਿਨਾਸ਼ੀ ਧਾਰੇ ਭੇਖ। ਹਰਿ ਸੰਤ ਮਿਲ ਸਾਚੇ ਕੰਤ ਚਲ ਆਓ ਮਾਝੇ ਦੇਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਵਿਚ ਪ੍ਰਵੇਸ਼।

ਹਰਿ ਸੰਤ ਵੇਖੋ ਜਾਣੋ। ਹਰਿ ਸੰਤ ਪ੍ਰਭ ਅਬਿਨਾਸ਼ੀ ਰੰਗ ਪਛਾਣੋ। ਹਰਿ ਸੰਤ ਨਾ ਜਾਣਾ ਭੁੱਲ, ਗੁਰਮੁਖ ਸਾਚੇ ਬਣ ਨਿਧਾਨੋ। ਹਰਿ ਸੰਤ ਬਣਾਏ ਬਣਤ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੋ।

ਹਰਿ ਸੰਤ ਹਰਿ ਕਾ ਰੂਪ। ਹਰਿ ਸੰਤ ਸੰਤ ਹਰਿ ਏਕਾ ਦਰ ਏਕਾ ਘਰ ਦਿਸੇ ਸਤਿ ਸਰੂਪ। ਹਰਿ ਸੰਤ ਆਦਿ ਅੰਤ ਜੁਗਾ ਜੁਗੰਤ ਮਹਿੰਮਾ ਜਗਤ ਅਨੂਪ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਾਤ ਝੋਲੀ ਪਾਏ ਸਾਚਾ ਸ਼ਬਦ ਬਣਾਏ ਦੂਤ। (੧੭ ਮੱਘਰ ੨੦੧੦ ਬਿ) ਹਰਿ ਸੰਤ ਹਰਿ ਸ਼ਬਦ ਅਧਾਰ। (੧੨ ਜੇਠ ੨੦੧੦ ਬਿ)

ਹਰਿ ਸੰਤ ਹਰਿ ਕਾ ਰੂਪ। ਹਰਿ ਸੰਤ ਸੰਤ ਹਰਿ ਏਕਾ ਦਰ ਏਕਾ ਘਰ ਦਿਸੇ ਸਤਿ ਸਰੂਪ। ਹਰਿ ਸੰਤ ਆਦਿ ਅੰਤ ਜੁਗਾ ਜੁਗੰਤ ਮਹਿੰਮਾ ਜਗਤ ਅਨੂਪ। (੧ ਮੱਘਰ ੨੦੧੦ ਬਿ)

ਹਰਿ ਸੰਤ ਸਤਿਗੁਰ ਰੂਪ ਹੈ, ਸਤਿਗੁਰ ਵਿੱਚ ਸਮਾਏ। ਸਤਿਗੁਰ ਵੱਡਾ ਸ਼ਾਹੋ ਭੂਪ ਹੈ, ਦੇਵਣਹਾਰ

ਸਬਾਏ। ਨਾ ਕੋਈ ਰੰਗ ਨਾ ਕੋਈ ਰੂਪ ਹੈ, ਮਹਿੰਮਾ ਅਨੂਪ ਗਣੀ ਨਾ ਜਾਏ। (੯ ਚੇਤ ੨੦੧੩ ਬਿ)

ਹਰਿ ਸੰਤ ਹਰਿ ਨਾਉਂ ਹੈ, ਪੰਜ ਤੱਤ ਨਾ ਮੂਲ। ਕਿਸੇ ਨਗਰ ਨਾ ਵਸੇ ਸ਼ਹਿਰ ਗਰਾਉਂ ਹੈ, ਗੁਰਸਿਖ ਨਾ ਜਾਣਾ ਭੂਲ। (੨੭ ਪੋਹ ੨੦੧੩ ਬਿ)

ਜੋ ਗੁਰ ਅਵਤਾਰ ਪੀਰ ਪੈਗ਼ੰਬਰ ਦੀ ਚਰਨੀ ਰਿਹਾ ਡਿਗਦਾ, ਓਹਨੂੰ ਇਸ਼ਾਰੇ ਨਾਲ ਸਮਝਾਈਆ। ਓਨ੍ਹਾਂ ਚਿਰ ਸ੍ਰੀ ਭਗਵਾਨ ਕਦੇ ਨਾ ਰੀਝਦਾ, ਜਬ ਤੱਕ ਜਨ ਭਗਤ ਸਾਚਾ ਸੰਤ ਨਾ ਰੂਪ ਵਟਾਈਆ। ਉਹ ਕਿਸੇ ਦੇ ਉਤੇ ਨਹੀਂ ਪਤੀਜਦਾ, ਹੁਕਮ ਸਣੌਨ ਵਾਲੇ ਸਾਰੇ ਓਸੇ ਦਾ ਰਾਹ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸੁਲਤਾਨ ਵਡੀ ਵਡਿਆਈਆ। (੧੪ ਪੋਹ ੨੦੨੧ ਬਿ)

ਸੰਮਤ ਸ਼ਹਿਨਸ਼ਾਹੀ : ਪੀਰ ਪੈਗ਼ੰਬਰ ਕਹਿਣ ਦੱਸ ਕੀ ਅੱਗੇ ਹੋਣਾ, ਸ਼ਾਸਤਰ ਸਿਮਰਤ ਬੈਠੇ ਪੰਧ ਸੰਮਤ ਸ਼ਹਿਨਸ਼ਾਹੀ

ਮੁਕਾਈਆ। ਚਾਰ ਕੁੰਟ ਪਿਆ ਰੋਣਾ, ਹੌਕਿਆਂ ਵਿਚ ਲੋਕਾਈਆ। ਪਰਵਰਦਿਗਾਰ ਤੈਨੂੰ ਕਿਧਰੋਂ ਸੁਝੇ ਸੌਣਾ, ਖ਼ੁਸ਼ੀਆਂ ਸਿੰਘਾਸਣ ਆਸਣ ਡੇਰਾ ਲਾਈਆ। ਲੱਖ ਚੁਰਾਸੀ ਜੀਵ ਜੰਤਾਂ ਦੁਰਮਤ ਮੈਲ ਦਾਗ਼ ਕਿੰਨ ਧੋਣਾ, ਪੱਤਤ ਪੁਨੀਤ ਪਵਿਤ ਕਰਾਈਆ। ਪਵਣ ਰੂਪ ਤੇਰਾ ਸੁਤ ਧਾਰੇ ਸੋਹਣਾ, ਸੋਹਣਾ ਰੰਗ ਰੰਗਾਈਆ। ਪੁਰਖ ਅਕਾਲ ਕਹੇ ਉਹ ਮੇਰੇ ਵਰਗਾ ਹੋਣਾ, ਨਾ ਕੋਈ ਪਿਤਾ ਨਾ ਕੋਇ ਮਾਈਆ। ਜਿਸ ਨੇ ਸਤਿਜੁਗ ਸਾਚਾ ਬੀਜ ਬੋਣਾ, ਗੁਰਮੁਖ ਬੂਟੇ ਘਰ ਘਰ ਲਏ ਉਪਜਾਈਆ। ਧੁਰ ਦਾ ਢੋਲਾ ਇਕੋ ਗਾਉਣਾ, ਜੀਵ ਜੰਤ ਕਰੇ ਪੜ੍ਹਾਈਆ। ਆਤਮ ਸੇਜਾ ਸਭ ਦੀ ਸੌਣਾ, ਸੋਹਣਾ ਆਸਣ ਹੰਢਾਈਆ। ਭੇਵ ਅਭੇਦਾ ਆਪ ਖੁਲ੍ਹਾਉਂਦਾ, ਅਗਲਾ ਲੇਖਾ ਦਏ ਜਣਾਈਆ। ਪਿਛਲੀ ਇੱਕੀ ਇਕੀਆਂ ਵਿਚ ਰਲਾਉਂਣਾ, ਅਗਲੀ ਸਿਖੀ ਸਿਖਿਆ ਵਿਚ ਪਰਗਟਾਈਆ। ਅੰਤਮ ਸਦੀ ਆਪਣੀ ਪਰਗਟ ਕਰੇ ਉਹ ਚਿਠੀ, ਜਿਹੜੀ ਪੁਰਖ ਅਕਾਲ ਹੱਥ ਫੜਾਈਆ। ਉਹ ਅੱਖਰਾਂ ਨਾਲੋਂ ਬਾਰੀਕ ਧਾਰ ਨਾਲੋਂ ਨਿੱਕੀ, ਨਿਕਿਆਂ ਵਿਚੋਂ ਨਿੱਕੀ ਨਜ਼ਰੀ ਆਈਆ। ਜਿਸ ਦੇ ਉਤੇ ਪ੍ਰਭ ਸੰਮਤ ਦੀ ਲਿਖੀ ਲਿਪੀ, ਸਤਰਾਂ ਨਾਲ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਮਤੀ, ਮਤਲਬ ਆਪਣਾ ਹਲ ਕਰਾਈਆ।

ਪ੍ਰਭ ਸੰਮਤ ਸੋਹਣਾ ਸੰਨ, ਬਿਕ੍ਰਮੀ ਈਸਵੀ ਹਿਜਰੀ ਸਾਰੇ ਦੇਣੇ ਮਿਟਾਈਆ । ਜਿਸ ਵਿਚ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਇਕੇ ਨੂੰ ਕਹਿਣ ਧੰਨ, ਧੰਨ ਧੰਨ ਤੇਰੀ ਵਡਿਆਈਆ। ਆਤਮ ਪਰਮਾਤਮ ਜ਼ਾਹਰ ਬਾਤਨ ਦੋਵੇਂ ਲੈਣ ਮੰਨ, ਜ਼ਾਹਰ ਕਰਨ ਰੁਸ਼ਨਾਈਆ। ਸਚ ਸੰਦੇਸ਼ਾ ਸੁਣਨ ਆਪਣੇ ਕੰਨ, ਧੁਰ ਦਾ ਨਾਦ ਕਰੇ ਸ਼ਨਵਾਈਆ। ਸਤਿ ਧਰਮ ਦਾ ਉਪਜੇ ਚੰਨ, ਅੰਧ ਅੰਧੇਰ ਗਵਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬੇੜਾ ਦੇਵੇ ਬੰਨ੍ਹ, ਪੱਤਣ ਬਹਿ ਕੇ ਵੇਖ ਵਖਾਈਆ। ਹਰਿ ਕਾ ਸੰਮਤ ਦੋ ਜਹਾਨ ਲੈਣ ਮੰਨ, ਦਰ ਠਾਂਡੇ ਬੈਠਣ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਸਤਿਵਾਦੀ ਲਏ ਪਰਗਟਾਈਆ।

ਹਰਿ ਕਾ ਸੰਮਤ ਹਰਿ ਹੀ ਜਾਣੇ, ਜਾਨਣਹਾਰ ਅਖਵਾਇੰਦਾ। ਅੱਖਰਾਂ ਵਿਚ ਨਾ ਕੋਇ ਪਰਵਾਨੇ, ਸ੍ਰਿਸ਼ਟੀ ਵਿਚ ਨਾ ਕੋਇ ਸਮਝਾਇੰਦਾ। ਸਤਿਜੁਗ ਸਾਚੀ ਖੇਲ ਮਹਾਨੇ, ਹਰਿ ਕਰਤਾ ਕਾਰ ਕਮਾਇੰਦਾ। ਜਿਸ ਵੇਲੇ ਸਾਚਿਆਂ ਭਗਤਾਂ ਗੁਰਮੁਖਾਂ ਗੁਰਸਿਖਾਂ ਧਰਮ ਸਿੱਖੀ ਦੇ ਆਪਣੇ ਹੱਥੀਂ ਬੰਨ੍ਹੇ ਗਾਨੇ, ਮੌਲੀ ਤੰਦ ਨਜ਼ਰ ਕੋਇ ਨਾ ਆਈਆ। ਸਤਿ ਧਰਮ ਦਾ ਝੁੱਲੇ ਨਿਸ਼ਾਨੇ, ਨਵ ਸੱਤ ਸੋਭਾ ਪਾਈਆ। ਓਸ ਸੰਮਤ ਨੂੰ ਸਾਰੇ ਕਰਨ ਪਰਨਾਮੇ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਦਾ ਲੇਖ ਲਿਖੇ ਸਭ ਤੋਂ ਪਹਿਲੇ ਵਿਸ਼ਨੂੰ ਭਗਵਾਨੇ, ਵਿਸ਼ਵ ਸ਼ਾਂਤ ਕਰਾਈਆ। ਕਿਸੇ ਮਾਣ ਨਾ ਦੇਵੇ ਕਾਈ ਕਾਨੇ, ਅਪਣੀਆਂ ਉਂਗਲਾਂ ਨਾਲ ਬਣਤ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੱਥ ਫੜਾ ਕੇ ਓਹ ਪਰਵਾਨੇ, ਜਿਨ੍ਹਾਂ ਪਰਵਾਨਿਆਂ ਦਾ ਮਾਲਕ ਆਪ ਅਖਵਾਈਆ।

ਪ੍ਰਭ ਦਾ ਸੰਮਤ ਜਿਸ ਵੇਲੇ ਆਇਆ, ਲੋਕਮਾਤ ਵੱਜੇ ਵਧਾਈਆ। ਮੁਖ ਛੁਪਾਏ ਤ੍ਰੈਗੁਣ ਮਾਇਆ, ਪੰਜ ਤੱਤ ਨਾ ਕਰੇ ਲੜਾਈਆ। ਵਰਨਾਂ ਬਰਨਾਂ ਡੇਰਾ ਢਾਇਆ, ਜ਼ਾਤ ਪਾਤ ਨਾ ਕੋਇ ਰਖਾਈਆ। ਸਾਰੇ ਕਹਿਣ ਪੁਰਖ ਅਕਾਲ ਪਿਤਾ ਮਾਇਆ, ਲੱਖ ਚੁਰਾਸੀ ਓਸੇ ਦਾ ਨੂਰ ਨਜ਼ਰੀ ਆਈਆ। ਜਿਸ ਨੇ ਗੋਬਿੰਦ ਸੁਤ ਦੁਲਾਰ ਸ਼ਬਦ ਜਾਇਆ, ਆਪਣੀ ਗੋਦ ਉਠਾਈਆ । ਜੋ ਆਦਿ ਜੁਗਾਦਿ ਬਣ ਕੇ ਦਾਈ ਦਾਇਆ, ਸੋ ਆਪਣਾ ਖੇਲ ਖਿਲਾਈਆ । ਜਿਸ ਸਤਿ ਧਰਮ ਦਾ ਸੰਮਤ ਚਲਾਇਆ, ਓਸੇ ਦੀ ਵੱਜੀ ਵਧਾਈਆ। ਓਹ ਠਾਕਰ ਓਹ ਪੀਰ ਓਹ ਸਤਿਗੁਰ ਅਖਵਾਇਆ, ਖ਼ਾਲਕ ਬੇਪਰਵਾਹੀਆ। ਬੇਨਜ਼ੀਰ ਨਜ਼ਰ ਕਿਸੇ ਨਾ ਆਇਆ, ਤਸਵੀਰਾਂ ਵਿਚੋਂ ਤਸਵੀਰ ਨਾ ਕੋਇ ਘੜਾਈਆ। ਜਾਗੀਰਾਂ ਵਿਚੋਂ ਜਾਗੀਰ ਆਪਣੇ ਨਾਮ ਨਾ ਕੋਇ ਬਣਾਇਆ, ਸਭ ਦੇ ਹਿਰਦਿਆਂ ਵਿਚ ਬਹਿ ਬਹਿ ਖ਼ੁਸ਼ੀ ਵਖਾਈਆ। ਜਿਸ ਦਾ ਅਦਲ ਅਦਾਲਤ ਵਿਚੋਂ ਸਭ ਨੂੰ ਭਾਇਆ, ਭਰਮ ਭੁਲੇਖਾ ਸਭ ਦਾ ਦੂਰ ਕਰਾਈਆ । ਜਿਸ ਤਰਾ ਪਰਮ ਪੁਰਖ ਬਿਨਾ ਤੱਤਾਂ ਆਪਣਾ ਚੋਲਾ ਬਦਲ ਕੇ ਆਇਆ, ਏਸੇ ਤਰਾ ਆਪਣਾ ਸੰਮਤ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਮਾਰਗ ਲਾਈਆ।

ਸੰਮਤ ਕਹੇ ਕੀ ਮੇਰਾ ਸਮਾਂ, ਪ੍ਰਭ ਸਚ ਨੇੜੇ ਆਈਆ। ਮੈਂ ਵੇਖੀ ਰੋਂਦੀ ਹਵਾ ਅੰਮਾ, ਨੇਤਰ ਨੈਣਾਂ ਨੀਰ ਵਹਾਈਆ। ਆਦਮ ਨੂੰ ਕੀ ਕੁਝ ਕਹਿਵਾਂ, ਕਹਿ ਕੀ ਸੁਣਾਈਆ। ਕਿਸ ਦੇ ਦਵਾਰੇ ਢਵਾਂ, ਕਿਸ ਦੇ ਲਾਗਾਂ ਪਾਈਆ । ਕਿਸ ਦੀਆਂ ਪਕੜਾਂ ਬਾਹਵਾਂ, ਕਿਸ ਦੇ ਕੰਧੇ ਆਪਣਾ ਭਾਰ ਸੁਟਾਈਆ। ਕਿਸ ਦੀ ਚਰਨ ਧੂੜ ਨਹਾਵਾਂ, ਕਿਸ ਦਾ ਅੰਮ੍ਰਿਤ ਰਸ ਪੀ ਪੀ ਖ਼ੁਸ਼ੀ ਮਨਾਈਆ। ਕਿਸ ਦੇ ਵਿਹੜੇ ਚਲ ਕੇ ਆਵਾਂ, ਆਪਣਾ ਪੰਧ ਮੁਕਾਈਆ। ਓਸ ਵੇਲੇ ਵਕ਼ਤ ਦਾ ਰਾਹ ਤਕਾਵਾਂ, ਜਿਸ ਵੇਲੇ ਪ੍ਰਭ ਆਪਣਾ ਸੰਮਤ ਦਏ ਲਗਾਈਆ। ਮੈਂ ਜਾ ਕੇ ਸਮਝਾਵਾਂ ਸਰਬ ਮਾਵਾਂ, ਨਾਰੀ ਹੋ ਕੇ ਨਾਰੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। (੨੪ ਭਾਦਰੋਂ ੨੦੨੧ ਬਿ)

ਸੰਬਲ : ਗੁਰ ਗੋਬਿੰਦ ਇਹ ਬਚਨ ਲਿਖਾਇਆ। ਸੰਬਲ ਦੇਸ ਵਾਸ ਰਖਾਇਆ। ਗਿਆਨੀ ਸੰਬਲ

ਧਿਆਨੀ ਵਡ ਵਿਦਵਾਨੀ ਭਾਲ ਥੱਕੇ, ਤੇਰਾ ਕਿਸੇ ਭੇਵ ਨਾ ਪਾਇਆ। ਸੰਬਲ ਦੇਸ ਕਿਹੜਾ ਵੇਸ ਕਿਹੜਾ ਭੇਸ, ਨਾ ਭੇਵ ਕਿਸੇ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਜੇਠ ਮਾਝੇ ਦੇਸ, ਗੁਰ ਗੋਬਿੰਦ ਤੇਰਾ ਪਿਛਲਾ ਲੇਖਾ ਦਏ ਚੁਕਾਇਆ।

ਸਭਨਾ ਪਾਏ ਸਾਰ, ਨਿਹਕਲੰਕ ਲੈ ਅਵਤਾਰ, ਗੌੜ ਬ੍ਰਹਿਮਣ ਜੋ ਅਖਵਾਇਆ । ਵੇਦ ਵਿਆਸ, ਸਰ ਅੰਮ੍ਰਿਤ ਤੇਰੇ ਵੱਸੇ ਆਸ ਪਾਸ, ਪੰਚਮ ਜੇਠ ਗੁਰ ਨਾਨਕ ਤੇਰਾ ਲੱਗਾ ਖੇਤ, ਗੁਰਸਿੱਖਾਂ ਪੂਰੀ ਕਰੇ ਆਸ, ਸੰਬਲ ਦੇਸ ਸੂਰਬੀਰ। ਉਠੇ ਜੋਧਾ ਇਕ ਚਲਾਏ ਸ਼ਬਦ ਤੀਰ। ਸ੍ਰਿਸ਼ਟ ਸਬਾਈ ਅਗਾਧ ਬੋਧਾ, ਆਪ ਮਿਟਾਏ ਪੀਰ ਫ਼ਕੀਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਸੰਤਾਂ ਦੇਵੇ ਸ਼ਬਦ ਧੀਰ।

ਸੰਬਲ ਦੇਸ ਸਾਰ ਸਮਾਲੇ। ਗਲੋਂ ਲਾਹੇ ਸੂਸੇ ਕਾਲੇ। ਪਹਿਲੋਂ ਪਹਿਨੇ ਚਿੱਟੇ ਬਾਣੇ। ਗੁਰਮੁੱਖ ਬਣਾਏ ਸਾਚੇ ਰਾਣੇ। ਸ਼ਬਦ ਫੜਾਏ ਤੀਰ ਕਮਾਨੇ। ਖਿੱਚੇ ਰਸਨਾ ਵਾਲੀ ਦੋ ਜਹਾਨੇ। ਗੁਰ ਗੋਬਿੰਦ ਤੇਰੇ ਲਿਖੇ ਬਚਨ, ਹਰਿ ਪੂਰੇ ਪੂਰ ਕਰਾਨੇ। ਜੋਤ ਸਰੂਪੀ ਜਾਮਾ ਧਾਰ, ਅਚਰਜ ਖੇਲ ਮਾਤ ਕਰੇ, ਬੇਮੁੱਖਾਂ ਮਾਰੇ ਬੇਮੁਹਾਨੇ। ਸੰਬਲ ਦੇਸ ਸਿਧਾ ਰਾਹ। ਰਾਹੇ ਦੇਵੇ ਪਾ। ਅੱਗੇ ਹਰਿ ਜੀ ਨਰਾਇਣ ਨਰ ਖਲੋਤਾ, ਨੇਤਰ ਖੋਲ੍ਹ ਦਏ ਦਿਖਾ। ਕਲਜੁਗ ਜੀਵ ਜੋ ਗੂੜ੍ਹੀ ਨੀਂਦ ਰਿਹਾ ਸੋਤਾ, ਨਾ ਮਿਲੇ ਕੋਈ ਥਾਂ। ਆਦਿ ਅੰਤ ਜੁਗਾ ਜੁਗੰਤ ਏਕਾ ਜੋਤ ਹਰਿ ਪੁਰਖ ਨਿਰੰਜਣ ਹੋਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਾਲ ਅਨਮੁਲੜੇ ਸੰਸਾਰ ਸਾਗਰ ਡੂੰਘਰ ਵਿਚੋਂ ਲੱਭੇ, ਮਾਰਿਆ ਏਕਾ ਗੋਤਾ। (੧੨ ਚੇਤ ੨੦੧੧ ਬਿ)

ਮਾਝਾ ਦੇਸ ਗੁਰ ਗੋਬਿੰਦ ਲਿਖਾਇਆ। ਕਲਜੁਗ ਭੇਵ ਕਿਸੇ ਨਾ ਪਾਇਆ । ਸੰਬਲ ਦੇਸ ਹਰਿ ਦਰਵੇਸ਼, ਜੋਤ ਸਰੂਪੀ ਖੇਲ ਰਚਾਇਆ। ਭੁੱਲੇ ਫਿਰਦੇ ਨਰ ਨਰੇਸ਼, ਵਡ ਮਰਗੇਸ਼, ਭਰਮ ਭੁਲੇਖੇ ਜਗਤ ਭੁਲਾਇਆ। ਜਨ ਭਗਤਾਂ ਦੇਵੇ ਸ਼ਬਦ ਸੰਦੇਸ਼, ਸੰਗ ਰਲਾਇਆ। ਗੁਰਮੁੱਖ ਸਾਚੇ ਵਿੱਚ ਪ੍ਰਵੇਸ਼, ਖੁੱਲ੍ਹੇ ਰੱਖੇ ਸਦਾ ਕੇਸ, ਸਤਿਜੁਗ ਸਾਚਾ ਰਾਹ ਵਖਾਇਆ। ਭੁੱਲੇ ਫਿਰਦੇ ਬ੍ਰਹਮਾ ਵਿਸ਼ਨ ਮਹੇਸ਼, ਤਿੰਨਾਂ ਲੋਕਾਂ ਦਿਸ ਨਾ ਆਇਆ। ਨਿਹਕਲੰਕੀ ਅੰਤਮ ਕਲਜੁਗ ਕਰ ਕਰ ਵੇਖੇ ਵੇਸ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਓ ਰਾਜਾਨ ਸ਼ਾਹ ਸੁਲਤਾਨ ਕਿਸੇ ਹੱਥ ਨਾ ਆਇਆ। (੧੬ ਹਾੜ ੨੦੧੧ ਬਿ)

ਸੱਸਾ ਸੁਰਤੀ ਸੁਰਤ ਗਿਆਨਾ। ਅੱਠੇ ਪਹਿਰ ਰੱਖੇ ਵਾਸ, ਚਤੁਰਭੁਜ ਸ੍ਰੀ ਭਗਵਾਨਾ। ਗੁਰਮੁਖ ਵਿਰਲੇ ਮਾਤ ਲਾਧਾ, ਕਿਰਪਾ ਕਰੇ ਜਿਸ ਮਹਾਨਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਦਸਮੇਸ਼ ਸੰਬਲ ਦੇਸ ਆਪ ਆਪਣਾ ਵਾਸ ਰਖਾਨਾ।

ਸੰਬਲ ਦੇਸ ਨਗਰ ਅਪਾਰ, ਨਾ ਕੋਈ ਜਾਣੇ ਦੀਪ ਲੋ। ਖੰਡ ਮੰਡਲ ਪਤਾਲ, ਹਰਿ ਬਿਨ ਅਵਰ ਨਾ ਜਾਣੇ ਕੋ। ਗਿਆਨੀ ਧਿਆਨੀ ਵਡ ਵਿਦਵਾਨੀ ਪੜ੍ਹ ਪੜ੍ਹ ਥੱਕੇ ਭਾਲ, ਸੰਬਲ ਦੇਸ ਪ੍ਰਭ ਨਿਰੰਜਣ ਸੋ। ਜੋਤੀ ਰੱਖੇ ਸਾਚੇ ਥਾਲ, ਬਬਾ ਬਸਤਰ ਪਹਿਰੇ, ਨਾ ਸਕੇ ਕੋਈ ਧੋ। ਨਾ ਕੋਈ

ਜਾਣੇ ਨੀਲਾ ਸੂਹਾ ਪੀਲਾ ਭੂਸ਼ਨ ਲਾਲ, ਲੱਖ ਚੁਰਾਸੀ ਅੰਤਮ ਕਲ ਰਹੀ ਰੋ। ਕਿਸੇ ਨਾ ਦਿਸੇ ਧੁਰ ਦਰਗਾਹੀ ਸਚ ਦਲਾਲ, ਗੁਰਮੁਖਾਂ ਦੁਰਮਤ ਮੈਲ ਰਿਹਾ ਧੋ। ਅੰਮ੍ਰਿਤ ਨੁਹਾਏ ਸਾਚੇ ਤਾਲ, ਸੋਹੰ ਰਸ ਰਿਹਾ ਚੋ। ਦਸਮ ਦੁਆਰੀ ਮਾਰ ਉਛਾਲ, ਸੁਨ ਅਗੰਮ ਨਾ ਜਾਣੇ ਕੋ। ਕਵਣ ਸੁ ਵੇਲਾ ਵੱਜੇ ਤਾਲ, ਤੁਰੀਆ ਦੇਸ ਵੇਸ ਪ੍ਰਭ ਆਏ ਹੋ। ਨਿਸ਼ਅੱਖਰ ਵਖਰ ਓਅੰਕਾਰਾ, ਆਪਣੀ ਧਾਰਾ ਆਪੇ ਰਿਹਾ ਪਰੋ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਦਵਾਰਾ ਸਤਿ ਪੁਰਖ ਅਨਾਦਾ, ਲੱਖ ਚੁਰਾਸੀ ਏਕਾ ਬੀਜ ਰਿਹਾ ਬੋ। (੧੦ ਜੇਠ ੨੦੧੨ ਬਿ)

ਸਚ ਸੰਦੇਸਾ ਦੋ ਜਹਾਨ, ਦੋ ਜਹਾਨਾਂ ਵਾਲੀ ਆਪ ਜਣਾਇੰਦਾ। ਨਿਹਕਲੰਕ ਹੋ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਸੰਬਲ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸਮੁੰਦ ਸਾਗਰ ਵਿਰੋਲੇ ਆਣ, ਨਾਮ ਮਧਾਣਾ ਇਕੋ ਪਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਢੋਲੇ ਗਾਣ, ਸਿਫ਼ਤ ਵਿਚ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ।

ਸਾਚੀ ਕਰਨੀ ਕਰੇ ਕਰਤਾਰ, ਸੋ ਪੁਰਖ ਨਿਰੰਜਣ ਵੇਸ ਵਟਾਈਆ। ਨਿਰਵੈਰ ਪੁਰਖ ਲੈ ਅਵਤਾਰ, ਜੋਤੀ ਜੋਤ ਜੋਤ ਰੁਸ਼ਨਾਈਆ। ਸਾਢੇ ਤਿੰਨ ਹੱਥ ਮੰਦਰ ਮਨਾਰ, ਮਹੱਲ ਅਟੱਲ ਦਏ ਵਡਿਆਈਆ। ਸੰਬਲ ਇਕੋ ਘਰ ਬਾਰ, ਗੋਬਿੰਦ ਸ਼ਬਦੀ ਰੂਪ ਵਟਾਈਆ। ਪਰਮ ਪੁਰਖ ਮੀਤ ਮੁਰਾਰ, ਮਿੱਤਰ ਪਿਆਰਾ ਇਕੋ ਨਜ਼ਰੀ ਆਈਆ। ਸੱਥਰ ਵੇਖੇ ਹੰਢਾਇਆ ਯਾਰ, ਲੱਗੀ ਯਾਰੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਰਿਹਾ ਮੰਗਾਈਆ। (੨੭ ਫੱਗਣ ੨੦੧੯ ਬਿ)

ਸੰਬਲ ਨਗਰ ਹਰਿ ਕਾ ਮਕਾਨ, ਇਟ ਗਾਰਾ ਪੱਥਰ ਨਾ ਕੋਇ ਲਗਾਇੰਦਾ । ਜਿਸ ਗ੍ਰਹਿ ਵਸੇ ਸ੍ਰੀ ਭਗਵਾਨ, ਸੋ ਸੰਬਲ ਨਾਉਂ ਧਰਾਇੰਦਾ। ਬਿਨ ਗੁਰ ਗੋਬਿੰਦ ਕੋਈ ਨਾ ਸਕੇ ਪਹਿਚਾਣ, ਲੱਖ ਚੁਰਾਸੀ ਖੋਜ ਖੁਜਾਇੰਦਾ। ਜਿਸ ਹਰਿਮੰਦਰ ਹਰਿ ਕਾ ਝੁੱਲੇ ਨਿਸ਼ਾਨ, ਸੋ ਸੰਬਲ ਨਾਉਂ ਧਰਾਇੰਦਾ। ਨਾ ਜ਼ਿਮੀ ਨਾ ਅਸਮਾਨ, ਚੌਦਾਂ ਤਬਕ ਨਾ ਵੰਡ ਵੰਡਾਇੰਦਾ। ਚੌਦਾਂ ਲੋਕ ਹੋਏ ਹੈਰਾਨ, ਵੇਦ ਵਿਆਸਾ ਮੁਖ ਸ਼ਰਮਾਇੰਦਾ। ਈਸਾ ਮੂਸਾ ਰਾਹ ਤਕਾਣ, ਨੇਤਰ ਨੈਣ ਸਰਬ ਉਠਾਇੰਦਾ। ਮੁਹੰਮਦ ਵੇਖੇ ਮੇਰਾ ਅਮਾਮ, ਕਿਸ ਮੰਦਰ ਡੇਰਾ ਲਾਇੰਦਾ । ਨਾਨਕ ਨਿਰਗੁਣ ਦੱਸ ਕੇ ਗਿਆ ਗਿਆਨ, ਸਚ ਸੰਦੇਸਾ ਇਕ ਸੁਣਾਇੰਦਾ । ਨਿਹਕਲੰਕ ਮਹਾਂਬਲੀ ਉਤਰੇ ਆਪੇ ਆਣ, ਮਾਤ ਪਿਤ ਨਾ ਕੋਇ ਬਣਾਇੰਦਾ । ਗੋਬਿੰਦ ਕਹੇ ਕਲ ਕਲਕੀ ਜੋਧਾ ਸੂਰਬੀਰ ਬਲੀ ਬਲਵਾਨ, ਜਿਸ ਦਾ ਅੰਤ ਕੋਇ ਨਾ ਆਇੰਦਾ। ਸੋ ਸੰਬਲ ਵਸੇ ਆਣ, ਜਿਸ ਘਰ ਗੋਬਿੰਦ ਆਸਣ ਲਾਇੰਦਾ। ਗੋਬਿੰਦ ਸ਼ਬਦ ਰੂਪ ਮਹਾਨ, ਜਗਤ ਨੇਤਰ ਵੇਖ ਕੋਇ ਨਾ ਪਾਇੰਦਾ। ਸਾਢੇ ਤਿੰਨ ਹੱਥ ਦੇਵੇ ਦਾਨ, ਲੇਖਾ ਜਾਣ ਦੋ ਜਹਾਨ, ਕੋਟਨ ਕੋਟ ਬ੍ਰਹਿਮੰਡ ਚਰਨਾਂ ਹੇਠ ਦਬਾਇੰਦਾ।

ਸੋ ਸੰਬਲ ਹੋਏ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਨਗਰ ਗੋਬਿੰਦ ਖੇੜਾ, ਜਿਥੇ ਕਰੇ ਨਾ ਕੋਈ ਝੇੜਾ, ਵੇਹੜਾ ਨਜ਼ਰ ਕਿਸੇ ਨਾ ਆਇੰਦਾ।

ਸੰਬਲ ਨਗਰ ਉਚ ਮਨਾਰਾ, ਹਰਿ ਸਤਿਗੁਰ ਆਪ ਬਣਾਈਆ। ਨਿਰਗੁਣ ਦੀਪਕ ਬਾਤੀ ਜੋਤੀ ਕਰ ਉਜਿਆਰਾ, ਇਕੋ ਡਗਮਗਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਸੁਣਾਈਆ। ਤਖ਼ਤ ਨਿਵਾਸੀ ਸ਼ਾਹ ਸਿਕਦਾਰਾ, ਭੂਪਤ ਭੂਪ ਆਸਣ ਲਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਸਚ ਸੰਦੇਸਾ ਦਏ ਸੁਣਾਈਆ। ਕਲਜੁਗ ਅੰਤਮ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਲੱਗੇ ਵਿਚ ਸੰਸਾਰਾ, ਸਾਹਿਬ ਸਤਿਗੁਰ ਹੋਏ ਸਹਾਈਆ। ਚਾਰ ਵਰਨ ਦਾ ਇਕ ਵਿਹਾਰਾ, ਏਕਾ ਸਰਨ ਤਕਾਈਆ। ਏਕਾ ਮੰਦਰ ਏਕਾ ਮਸਜਿਦ ਏਕਾ ਮੱਠ ਸ਼ਿਵਦੁਆਲਾ ਇਕੋ ਗੁਰੂਦੁਆਰਾ, ਜਿਸ ਘਰ ਗੁਰ ਗੋਬਿੰਦ ਆਪਣਾ ਚਰਨ ਛੁਹਾਈਆ। ਹਰਿ ਮੰਦਰ ਖੇਲੇ ਖੇਲ ਨਿਆਰਾ, ਡੂੰਘੀ ਕੰਦਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਮੰਦਰ ਬਹੇ ਆਪੇ ਵੜ, ਸੰਬਲ ਆਪਣਾ ਡੇਰਾ ਲਾਈਆ।

ਅਨੰਦ ਅੰਦਰ ਮਿਲੇ ਅਨੰਦ, ਅਨੰਦ ਅਮਰਦਾਸ ਗੁਰੂ ਸਮਝਾਈਆ। ਜਿਸ ਜਨ ਸਤਿਗੁਰ ਗਾਇਆ ਛੰਦ, ਸ਼ੰਕਾ ਕੋਇ ਰਹਿਣ ਨਾ ਪਾਈਆ। ਕੂੜੀ ਕਿਰਿਆ ਮੁੱਕੇ ਝੂਠਾ ਗੰਦ, ਸਚ ਸੁੱਚ ਮਿਲੇ ਵਡਿਆਈਆ। ਜੁਗ ਜਨਮ ਦੀ ਟੁੱਟੀ ਗੰਢ, ਸੁਰਤੀ ਸਤਿਗੁਰ ਸਰਨ ਪਰਨਾਈਆ। ਲਹਿਣਾ ਦੇਣਾ ਚੁੱਕੇ ਬੱਤੀ ਦੰਦ, ਆਤਮ ਪਰਮਾਤਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਸਾਚਾ ਘਰ, ਸੋ ਗੁਰਮੁਖ ਅਨੰਦ ਵਿਚ ਸਮਾਈਆ। ਅਨੰਦ ਵਿਚ ਮਿਲੇ ਅਨੰਦ, ਅਨੰਦ ਸਤਿਗੁਰ ਹੱਥ ਰਖਾਇਆ। ਗੁਰਮੁਖ ਘਰ ਗੁਰਸਿਖ ਚੰਦ, ਗੁਰ ਸਤਿਗੁਰ ਆਪ ਚੜ੍ਹਾਇਆ। ਹਰਿਜਨ ਨਾਮ ਇਕੋ ਵੰਡ, ਵਸਤ ਅਮੋਲਕ ਝੋਲੀ ਪਾਇਆ। ਗ੍ਰਹਿ ਮੰਦਰ ਘਰ ਨਿਜ ਆਤਮ ਮਿਲੇ ਪਰਮਾਨੰਦ, ਸੁਖ ਆਤਮ ਅਨੰਦ ਰੂਪ ਵਟਾਇਆ। (੪ ਮਾਘ ੨੦੧੯ ਬਿ)

ਗੋਬਿੰਦ ਕਹੇ ਪ੍ਰਭ ਜਿਸ ਵੇਲੇ ਆਵੇਂਗਾ। ਕੀ ਮੇਰਾ ਮੇਲ ਮਿਲਾਵੇਂਗਾ। ਕਿਸ ਬਿਧ ਸਾਚਾ ਤੇਲ ਚੜ੍ਹਾਵੇਂਗਾ। ਬਣ ਸੱਜਣ ਸੁਹੇਲ, ਅੰਗ ਲਗਾਵੇਂਗਾ। ਧਾਮ ਨਵੇਲ ਡੇਰਾ ਲਾਵੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਸਾਚੀ ਖੇਲ ਖਲਾਵੇਂਗਾ।

ਜੋਤ ਸਰੂਪ ਹੋ ਕੇ ਆਊਂਗਾ। ਨਿਹਕਲੰਕ ਅਖਵਾਊਂਗਾ। ਗੋਬਿੰਦ ਤੇਰਾ ਸ਼ਬਦ ਰੂਪ ਵਟਾਊਂਗਾ। ਸੱਸਾ ਬੱਬਾ ਲੱਲਾ ਵੇਖ ਵਖਾਊਂਗਾ। ਤਿੰਨਾਂ ਵਿਚੋਲਾ ਆਪ ਬਣ ਜਾਊਂਗਾ। ਪਰਦਾ ਉਹਲਾ ਜਗਤ ਰਖਾਊਂਗਾ। ਪੰਜ ਤੱਤ ਕਾਇਆ ਮਾਣ ਦਵਾਊਂਗਾ। ਪੱਪਾ ਰਾਰਾ ਨੰਨਾ ਪਰਨ ਨਿਭਾਊਂਗਾ। ਦੋ ਦੁਲੈਂਕੜੇ ਦੋ ਜਹਾਨਾਂ ਵੰਡ ਵੰਡਾਊਂਗਾ। ਪੂਰਨ ਹੋ ਕੇ ਪਤਿਪਰਮੇਸ਼ਵਰ ਪਾਰਬ੍ਰਹਮ ਅਖਵਾਊਂਗਾ। ਤ੍ਰਬੈਣੀ ਸਾਕ ਸੱਜਣ ਸੈਣੀ ਸਭ ਦਾ ਲੇਖਾ ਅੰਤ ਮੁਕਾਊਂਗਾ । ਜਨ ਭਗਤਾਂ ਦੱਸਾਂ ਸਾਚੀ ਬਹਿਣੀ, ਕਾਇਆ ਮੰਦਰ ਡੇਰਾ ਲਾਊਂਗਾ। ਰਸਨਾ ਜਿਹਵਾ ਹਰਿ ਕੀ ਕਥਾ ਨਾ ਕਿਸੇ ਕਹਿਣੀ, ਆਪਣੀ ਕਹਾਣੀ ਆਪ ਸੁਣਾਊਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚੁੱਕੇ ਪਿਛਲਾ ਬੈਣੀ, ਸਾਚੀ ਕਰਨੀ ਆਪ ਕਰਾਊਂਗਾ।

ਸੰਬਲ ਨਹੀਂ ਮਕਾਨ ਕੋਠਾ, ਛੱਪਰ ਛੰਨ ਨਾ ਕੋਇ ਵਡਿਆਈਆ। ਪੰਜ ਤੱਤ ਹੋਇਆ ਪਰਮਾਤਮਾ ਜੋਗਾ, ਪੂਰਨ ਰੰਗ ਰੰਗ ਵਿਚ ਰਮਾਈਆ। ਨਿਰਮਲ ਜੋਤ ਜਗੀ ਜੋਤਾ, ਜੋਤ ਜੋਤ ਰੁਸ਼ਨਾਈਆ। ਸ਼ਬਦ ਅਨਾਦ ਵੱਜੇ ਨਾਲ ਸ਼ੌਕਾ, ਸਤਿਗੁਰ ਇਕੋ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੋਬਿੰਦ ਕਹੇ ਮੇਰੀ ਇਕੋ ਨਗਰੀ, ਦੂਜੀ ਨਜ਼ਰ ਕੋਇ ਨਾ ਆਈਆ। ਜਿਸ ਵਿਚ ਰੱਖੇ ਹਰਿ ਜੂ ਆਪ ਸਮਗਰੀ, ਵਸਤ ਅਮੋਲਕ ਇਕ ਟਿਕਾਈਆ। ਜੋਤੀ ਜੋਤ ਜਗੇ ਇਕਗਰੀ, ਇਕਾਂਤ ਵਸੇ ਸੱਚਾ ਮਾਹੀਆ। ਨਿਤ ਨਵਿਤ ਆਪਣੀ ਕਥਾ ਸੁਣਾਵੇ ਸੱਜਰੀ, ਪਿਛਲੀ ਕਹਾਣੀ ਨਾ ਕੋਇ ਪੜ੍ਹਾਈਆ। ਜੁਗ ਚੌਕੜੀ ਵੇਖਣਹਾਰਾ ਸਭ ਦੀ ਸਤ੍ਹਾ ਕਰੇ ਪਧਰੀ, ਊਚ ਨੀਚ ਨਾ ਕੋਇ ਜਣਾਈਆ। ਮੇਰੀ ਪੂਰੀ ਹੋਵੇ ਸਧਰੀ, ਸੱਧਰ ਆਪਣੇ ਨਾਲ ਮਿਲਾਈਆ। ਸੰਬਲ ਨਗਰ ਦੀ ਹੋਵੇ ਕਦਰੀ, ਜਿਸ ਦਰ ਆਪਣਾ ਡੇਰਾ ਲਾਈਆ। ਦੋ ਜਹਾਨਾਂ ਵਿਚੋਂ ਨਜ਼ਰ ਆਏ ਵੱਖਰੀ, ਪ੍ਰਭ ਵੱਖਰੀ ਦਏ ਵਖਾਈਆ। ਕੋਈ ਬਣਾਏ ਨਾ ਇੱਟਾਂ ਗਾਰਾ ਨਾਲ ਬਜਰੀ, ਉਪਰ ਛੱਤ ਨਾ ਕੋਇ ਛੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਦੇਵੇ ਮਾਣ ਵਡਿਆਈਆ।

ਸੰਬਲ ਬਣਾਇਆ ਆਪ, ਨਗਰ ਖੇੜਾ ਆਪ ਵਸਾਇੰਦਾ। ਜਿਸ ਵਿਚ ਗੋਬਿੰਦ ਕਰੇ ਜਾਪ, ਢੋਲਾ ਇਕੋ ਇਕ ਗਾਇੰਦਾ। ਪੁਰਖ ਅਕਾਲ ਬਣ ਕੇ ਮਾਈ ਬਾਪ, ਸਾਚੀ ਗੋਦ ਆਪ ਸੁਹਾਇੰਦਾ। ਤਿਸ ਮੰਦਰ ਵਿਚ ਨਾ ਦਿਵਸ ਨਾ ਰਾਤ, ਸੂਰਜ ਚੰਦ ਨਜ਼ਰ ਨਾ ਆਇੰਦਾ। ਨਾ ਪੂਜਾ ਨਾ ਪਾਠ, ਹਵਨ ਆਹੂਤੀ ਨਾ ਕੋਇ ਵਖਾਇੰਦਾ। ਨਾ ਭਿਖਾਰੀ ਨਾ ਕੋਈ ਦੇਵਣਹਾਰਾ ਦਾਤ, ਝੋਲੀ ਅੱਡ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਬਲ ਇਕੋ ਇਕ ਵਖਾਇੰਦਾ।

ਇਕੋ ਸੰਬਲ ਇਕੋ ਸਤਿਗੁਰ, ਇਕੋ ਖੇੜਾ ਰਿਹਾ ਵਖਾਈਆ। ਇਕੋ ਲੇਖਾ ਵਖਾਏ ਧੁਰ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਸ਼ਬਦੀ ਆਪੇ ਜੁੜ, ਮੇਲ ਮਿਲਾਵਾ ਬੇਪਰਵਾਹੀਆ। ਆਪੇ ਵੜਿਆ ਸਾਢੇ ਤਿੰਨ ਹੱਥ ਨਿੱਕੀ ਜਿਹੀ ਕੁੜ, ਜਗਤ ਨੇਤਰ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।

ਗੋਬਿੰਦ ਕਹੇ ਸੰਬਲ ਅੰਦਰ ਕਿਸ ਤਰ੍ਹਾਂ ਵੜੇਂਗਾ। ਸਾਚੇ ਪੌੜੇ ਕਿਸ ਬਿਧ ਚੜ੍ਹੇਂਗਾ। ਮੇਰਾ ਪੱਲੂ ਕਿਸ ਤਰਾਂ ਫੜੇਂਗਾ। ਸਾਚਾ ਢੋਲਾ ਕਿਵੇਂ ਪੜ੍ਹੇਂਗਾ। ਨਾ ਜੀਵੇਂਗਾ ਨਾ ਮਰੇਂਗਾ। ਕਿਸ ਆਪਣੀ ਤਰਨੀ ਤਰੇਂਗਾ। ਭੈ ਵਿਚ ਕਦੇ ਨਾ ਡਰੇਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਿਵੇਂ ਕਰੇਂਗਾ।

ਪਹਿਲੋਂ ਗੋਬਿੰਦ ਲੇਖ ਲਿਖਾਵਾਂਗਾ। ਜੋਤੀ ਨੂਰ ਧਰਾਵਾਂਗਾ। ਸ਼ਬਦੀ ਡੰਕ ਵਜਾਵਾਂਗਾ। ਸੰਬਲ ਨਗਰ ਫੇਰ ਵਸਾਵਾਂਗਾ। ਕਾਇਆ ਮਾਟੀ ਪੋਚ ਪੋਚਾਵਾਂਗਾ। ਸੋਚ ਸੋਚ ਕੇ ਥਾਨ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਰ ਵਖਾਵਾਂਗਾ।

ਸੰਬਲ ਨਗਰ ਜਿਸ ਵੇਲੇ ਬਣੇਗਾ। ਸੁੱਤ ਦੁਲਾਰਾ ਗੁਰ ਸ਼ਬਦ ਪ੍ਰਭ ਜਣੇਗਾ। ਪੁਰਖ ਅਕਾਲ ਆਪਣਾ ਤਾਣਾ ਤਣੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਦੋ ਇਕ ਤਿੰਨ ਤਿੰਨ ਦੋ ਇਕ ਆਪੇ ਆਪ ਬਣੇਗਾ।

ਸਤਿਗੁਰ ਪਿਆਰ ਸਦਾ ਅਨਮੁਲ, ਅਨਮੁਲੜੀ ਵਸਤ ਜਣਾਇੰਦਾ। ਪ੍ਰੇਮ ਭੇਟਾ ਸਾਚੇ ਫੁੱਲ, ਹਰਿ ਸਤਿਗੁਰ ਇਕੋ ਮੰਗ ਮੰਗਾਇੰਦਾ। ਦੂਜੀ ਵਸਤ ਨਾ ਇਹਦੇ ਤੁਲ, ਅਤੋਲ ਅਤੁਲ ਆਪ ਜਣਾਇੰਦਾ। ਜੋ ਜਨ ਚਰਨ ਪ੍ਰੀਤੀ ਗਿਆ ਘੁਲ, ਤਿਸ ਆਪਣਾ ਆਪ ਸਰਬ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੀ ਇਕ ਦਸਤਾਰ, ਗੁਰਸਿਖ ਸਿਰ ਬੰਨ੍ਹਾਏ ਕਰ ਪਿਆਰ, ਪਿਆਰ ਬੰਧਨ ਇਕੋ ਪਾਇੰਦਾ। (੨੩ ਚੇਤ ੨੦੨੦ ਬਿ)

ਸਮੁੰਦ ਕਹੇ ਜਨ ਭਗਤੋ ਤੁਸੀਂ ਮੇਰੇ ਭਰਾ ਤੇ ਮੇਰੇ ਵੀਰ, ਭੈਣਾਂ ਭਈਏ ਨਜ਼ਰੀ ਆਈਆ। ਪਰ ਤੁਹਾਨੂੰ ਪਤਾ ਮੇਰਾ ਅਜੇ ਲੇਖਾ ਮੇਰੇ ਵਿਚ ਨਾ ਅਜੇ ਕਮਾਨ ਸੁੱਟੀ ਤੇ ਨਾ ਸੁੱਟਿਆ ਤੀਰ, ਸੀਤਾ ਰੋਵੇ ਮਾਰੇ ਧਾਹੀਆ। ਇਹ ਇਸ਼ਾਰਾ ਦੇ ਕੇ ਗਿਆ ਸੀ ਭਗਤ ਕਬੀਰ, ਕਬੀਰ ਜੁਲਾਹਾ ਪਾਟੇ ਜੁਲੇ ਵਿਚ ਆਪਣਾ ਆਸਣ ਲਾਈਆ। ਜਿਸ ਵੇਲੇ ਮੇਰੇ ਮਹਿਬੂਬ ਨੇ ਨਹੀਂ ਕੀਤੀ ਤਾਅਮੀਰ, ਤਰਤੀਬ ਆਪਣੇ ਹੱਥ ਰਖਾਈਆ। ਤੇ ਮਨੀ ਸਿੰਘ ਨੇ ਲੇਖਾ ਲਿਖ ਦਿੱਤਾ ਉਸ ਨੇ ਛੱਡ ਜਾਣਾ ਸਰੀਰ, ਜੋਤੀ ਜਾਤਾ ਹੋ ਕੇ ਆਪਣਾ ਰੂਪ ਬਦਲਾਈਆ। ਸੰਬਲ ਬੈਠਣਾ ਜਿਸ ਦੀ ਮੰਜ਼ਲ ਉਸ ਦੀ ਅਖ਼ੀਰ, ਪੂਰਨ ਵਿਚ ਪੂਰਨ ਰੂਪ ਸਮਾਈਆ। ਜਿਸ ਨੇ ਦੀਨ ਦੁਨੀ ਬਦਲ ਦੇਣੀ ਤਕਦੀਰ, ਮੁੱਕਦਰ ਸਭ ਦਾ ਖੋਜ ਖੁਜਾਈਆ। ਜਿਸ ਦੀ ਦੋ ਜਹਾਨ ਜਗਤ ਮਿਲਖ ਜਗੀਰ, ਜਗਤ ਦਾ ਮਾਲਕ ਨਜ਼ਰੀ ਆਈਆ। ਉਸ ਦਾ ਲੇਖਾ ਬੇਨਜ਼ੀਰ, ਨਜ਼ੀਰ ਜ਼ਹਿਰ ਦੇ ਬੂਟੇ ਵਾਲਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਮਾਲਕ ਵਡ ਵਡਿਆਈਆ। (੧੩ ਕੱਤਕ ਸ਼ ਸੰ ੮)

ਧਰਮ ਕਹੇ ਨਾਰਦਾ ਕੁਛ ਮੈਨੂੰ ਦੱਸ ਸੰਦੇਸਾ, ਕੀ ਸਾਹਿਬ ਦਿਤਾ ਸਮਝਾਈਆ । ਨਾਰਦ ਕਹੇ ਧਰਮ ਜੀ ਤੂੰ ਤੱਕ ਅਗੰਮਾ ਦੇਸ਼ਾ, ਜਿਸ ਨੂੰ ਸੰਬਲ ਸਾਰੇ ਗਏ ਗਾਈਆ। ਓਥੇ ਬੈਠਾ ਨਰ ਨਰੇਸ਼ਾ, ਨਰ ਨਰਾਇਣ ਨੂਰ ਅਲਾਹੀਆ। ਸ਼ਬਦੀ ਗੋਬਿੰਦ ਦਸਮੇਸ਼ਾ, ਜੋਤੀ ਜਾਤਾ ਡਗਮਗਾਈਆ। ਜੋ ਸਦ ਰਹੇ ਹਮੇਸ਼ਾ, ਜਨਮ ਮਰਨ ਵਿਚ ਨਾ ਆਈਆ। ਓਸ ਦੇ ਅੱਗੇ ਸਾਰੇ ਹੋ ਰਹੇ ਪੇਸ਼ਾ, ਪੇਸ਼ੀਨਗੋਈਆਂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਖੇਲ ਕੀ ਖਲਾਈਆ।

ਨਾਰਦ ਕਹੇ ਧਰਮ ਜੀ ਕੀ ਦੱਸਾਂ ਉਸ ਦੀ ਕਹਾਣੀ, ਕਹਾਵਤ ਵਿਚ ਕਦੇ ਨਾ ਆਈਆ। ਕੀ ਸੰਦੇਸ਼ਾ ਦੇਵੇ ਸ਼ਬਦ ਅਗੰਮੀ ਬਾਣੀ, ਜੋ ਬਨ ਟਿੱਲੇ ਪ੍ਰਬਤਾਂ ਹੱਥ ਕਿਸੇ ਨਾ ਆਈਆ। ਕੀ ਮੰਜ਼ਲ ਦੱਸਾਂ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜੋ ਆਦਿ ਜੁਗਾਦੀ ਸਭ ਦੀ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਸੋ ਭਗਤਾਂ ਉਤੇ ਕਰੇ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਭਾਗ ਲਗਾ ਕੇ ਉਨ੍ਹਾਂ ਦੀ ਪੇਸ਼ਾਨੀ, ਪੇਸ਼ਤਰ ਉਨ੍ਹਾਂ ਦਾ ਭੇਵ ਖੁਲ੍ਹਾਈਆ। ਸਚ

ਪ੍ਰੀਤੀ ਬਖ਼ਸ਼ ਮਹਾਨੀ, ਮਹਿੰਮਾ ਕਥ ਕਥ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਰੰਗ ਆਪ ਰੰਗਾਈਆ। (੧੪ ਫੱਗਣ ਸ਼ ਸੰ ੮)

ਨਾਰਦ ਕਹੇ ਜਨ ਭਗਤੋ ਮੈਂ ਨੌਵਾਂ ਖੰਡਾਂ ਵਿਚ ਆਇਆ ਭੌਂ, ਭਰਾਵੋ ਦਿਆਂ ਜਣਾਈਆ। ਮੈਨੂੰ ਇਕ ਛੋਟਾ ਜਿਹਾ ਤੁਹਾਡੇ ਨਾਲ ਗੌਂ, ਆਪਣੀ ਆਸਾ ਦਿਆਂ ਸੁਣਾਈਆ। ਜੇ ਸਚ ਪੁਛੋ ਤੇ ਸਾਰਿਆਂ ਦਾ ਇਕੋ ਪਿਤਾ ਤੇ ਇਕੋ ਮਾਉਂ, ਦੂਜਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨੂੰ ਸਾਰੇ ਫੜ ਲਓ ਬਾਹੋਂ, ਵਿਛੜਿਆ ਰਹਿਣ ਕੋਇ ਨਾ ਪਾਈਆ। ਤੁਸੀਂ ਆਤਮਾ ਪਰਮਾਤਮਾ ਦੀ ਧਾਾਰ ਤੇ ਇਕੋ ਤੁਹਾਡਾ ਰੂਪ ਤੇ ਇਕੋ ਤੁਹਾਡਾ ਨਾਉਂ, ਦੂਜੀ ਰੇਖ ਨਾ ਕੋਇ ਵਖਾਈਆ। ਜਗਤ ਵਾਸਨਾ ਕਰ ਕੇ ਕੋਈ ਨਾ ਬਣਿਓ ਕਾਉਂ, ਹੰਸ ਗੁਰਮੁਖ ਨਜ਼ਰੀ ਆਈਆ। ਵੇਖਿਓ ਪ੍ਰਭੂ ਦੇ ਪਿਆਰ ਦਾ ਭੁੱਲਿਓ ਕਦੀ ਨਾ ਰਾਹੋਂ ਰਹਿਬਰ ਸਤਿਗੁਰ ਸ਼ਬਦ ਲੈਣਾ ਬਣਾਈਆ। ਧੁਰ ਦੇ ਰਾਮ ਨੂੰ ਮਿਲਣਾ ਨਾਲ ਚਾਓ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦਾ ਪੰਧ ਮੁਕਾਈਆ। ਬੇਸ਼ਕ ਉਹ ਮਾਲਕ ਅਗੰਮ ਅਥਾਹੋ, ਬੇਅੰਤ ਇਕ ਅਖਵਾਈਆ। ਉਹ ਭਗਤਾਂ ਨੂੰ ਜ਼ਰੂਰ ਮਿਲਦਾ ਜਿਹੜਾ ਚਲੇ ਓਹਦੇ ਭਾਓ, ਭਗਤੀ ਵਿਚ ਸ਼ਕਤੀ ਆਪਣੀ ਦਏ ਟਿਕਾਈਆ। ਪੂਰਨ ਸਤਿਗੁਰ ਤੇ ਪੂਰਨ ਬਣ ਜਾਏ ਸ਼ਾਹੋ, ਸ਼ਹਿਨਸ਼ਾਹ ਪੂਰਨ ਰੂਪ ਬਦਲਾਈਆ। ਜਿਸ ਨੂੰ ਸਾਰਿਆਂ ਕਹਿਣਾ ਵਾਹੋ ਵਾਹੋ, ਵਾਹਵਾ ਤੇਰੀ ਵਡ ਵਡਿਆਈਆ। ਜੇ ਤੁਹਾਡਾ ਤਹਾਡੇ ਪ੍ਰਭ ਨੇ ਲਾ ਦਿੱਤਾ ਦਾਓ, ਤੇ ਦਾਅ ਲਾ ਕੇ ਆਪਣਾ ਕਾਰਜ ਲਓ ਬਣਾਈਆ। ਦੀਨ ਦੁਨੀ ਵਿਚ ਧੱਕੇ ਮੂਲ ਨਾ ਖਾਓ, ਚੁਰਾਸੀ ਵਿਚ ਕਦੇ ਨਾ ਆਈਆ। ਰਾਏ ਧਰਮ ਨਾ ਦੇਵੇ ਫਾਹੋ, ਫ਼ਾਸੀ ਜਮ ਨਾ ਕੋਇ ਲਟਕਾਈਆ। ਮਨੁੱਸਾ ਜਨਮ ਪਾ ਕੇ ਜਗਤ ਨੇਤਰ ਸ਼ਰਮਾਓ, ਭਗਤ ਨੇਤਰ ਅੰਦਰੋਂ ਲਓ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣੇ ਹੱਥ ਰਖਾਈਆ।

ਨਾਰਦ ਕਹੇ ਭਗਤੋ ਸਮੇਂ ਦੀ ਕਰੋ ਵਿਚਾਰ, ਜੁਗ ਜੁਗ ਸਮੇਂ ਵਿਚ ਵਡਿਆਈਆ। ਸਮੇਂ ਵਿਚ ਆਏ ਪੈਗ਼ੰਬਰ ਗੁਰ ਅਵਤਾਰ, ਸਮੇਂ ਨੇ ਸਭ ਨੂੰ ਸਮੇਂ ਵਿਚ ਦਿੱਤਾ ਭਵਾਈਆ। ਸਮੇਂ ਦੇ ਮਾਲਕ ਨੇ ਆਪਣੇ ਨਾਮ ਕਲਮੇ ਦਿੱਤੇ ਉਚਾਰ, ਢੋਲੇ ਜੇਹਵਾ ਸ਼ਬਦ ਨਾਲ ਜਣਾਈਆ। ਉਸ ਸਮੇਂ ਤੋਂ ਜਾਓ ਬਲਿਹਾਰ, ਜਿਸ ਸਮੇਂ ਵਿਚ ਭਗਤ ਭਗਵਾਨ ਹੋਏ ਕੁੜਮਾਈਆ। ਅੱਜ ਉਹ ਸਮਾਂ ਸਤਾਰਾਂ ਹਾੜ, ਜਿਸ ਨੂੰ ਹਾੜੇ ਕੱਢਣ ਵਿਸ਼ਨ ਬ੍ਰਹਮਾ ਦੇਵਤ ਸੁਰ ਸਾਰੇ ਥਾਉਂ ਥਾਈਂਆ। ਤੁਸੀਂ ਸਚ ਪੁਛੋ ਤੇ ਤੁਹਾਡਾ ਆਤਮਾ ਰੂਪ ਕਰਤਾਰ, ਕਰਤਾ ਪੁਰਖ ਤੁਹਾਡਾ ਰੂਪ ਸਮਾਈਆ। ਤੁਸੀਂ ਕਦੀ ਉਸ ਦੀ ਜੋਤ ਤੋਂ ਨਹੀਂ ਬਾਹਰ, ਜੋ ਜੋਤੀ ਜਾਤਾ ਇਕ ਅਖਵਾਈਆ। ਪ੍ਰਣ ਕਰ ਲਓ ਸਾਡਾ ਸਭ ਦਾ ਇਕੋ ਇਕ ਭਤਾਰ, ਨਾਰੀ ਰੂਪ ਸਰਬ ਅਖਵਾਈਆ। ਸਾਰਿਆਂ ਦਾ ਸਾਂਝਾ ਯਾਰ, ਹਿੱਸੇ ਵੰਡ ਨਾ ਕੋਇ ਵੰਡਾਈਆ। ਫੇਰ ਸਚ ਪੁੱਛੋ ਤੁਹਾਡਾ ਦਿਵਸ ਰੈਣ ਖਿਦਮਤਗਾਰ, ਤੁਹਾਨੂੰ ਸੁੱਤਿਆਂ ਨੂੰ ਦਰਸ਼ਨ ਦੇਵੇ ਥਾਉਂ ਥਾਈਂਆ। ਭਾਵੇਂ ਤੁਸੀਂ ਉਸ ਨੂੰ ਠੱਗ ਕਹੋ ਚੋਰ ਕਹੋ ਬਦਮਾਸ਼ ਕਹੋ ਤੇ ਕਹੋ ਕੂੜਿਆਂ ਦਾ ਯਾਰ, ਫੇਰ ਵੀ ਯਰਾਨਾ ਤੁਹਾਡੇ ਨਾਲੋਂ ਨਾ ਕਦੇ ਤੁੜਾਈਆ।

ਇਹ ਪੂਰਨ ਕੋਈ ਭਾਂਡਾ ਘੜਿਆ ਨਹੀਂ ਘੁਮਿਆਰ, ਸੰਬਲ ਨਗਰੀ ਏਸੇ ਦਾ ਨਾਂ ਗੋਬਿੰਦ ਗਿਆ ਗਾਈਆ। ਯਾਦ ਰਖਿਓ ਸ਼ਾਹ ਸੁਲਤਾਨਾਂ ਹਿਰਦੇ ਚਰਨਾਂ ਦੀ ਧੂੜੀ ਲੱਭਣੀ ਸ਼ਾਰ, ਲੱਭਿਆਂ ਹੱਥ ਕਿਸੇ ਨਾ ਆਈਆ। ਪਰ ਇਕ ਗੱਲ ਯਾਦ ਰੱਖਿਓ ਸੰਮਤ ਸ਼ਹਿਨਸ਼ਾਹੀ ਦਸ ਵਿਚ ਤਹਾਡੇ ਘਰਾਂ ਦੇ ਭਾਂਡੇ ਮਾਂਜੇਗਾ ਆਪ ਬਣ ਕੇ ਖਿਦਮਤਗਾਰ, ਘਰ ਘਰ ਵਿਚ ਪੰਜ ਬਰਤਨ ਆਪ ਕਰੇ ਸਫ਼ਾਈਆ। ਤੁਸਾਂ ਕਹਿਣਾ ਇਹ ਬੜੀ ਚੰਗੀ ਸੁਚੱਜੀ ਨਾਰ, ਗੁਰਮੁਖਾਂ ਨੇ ਵਿਆਹ ਕੇ ਲਿਆਂਦੀ ਚਾਈਂ ਚਾਈਂਆ। ਮੁਖ ਤੇ ਘੁੰਡ ਕੱਢੇ ਕਿਸੇ ਨੂੰ ਪਤਾ ਨਾ ਲੱਗੇ ਬੁੱਢੀ ਕਿ ਮੁਟਿਆਰ, ਕਿ ਜੋਬਨਵੰਤੀ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਸਚ ਇਕੋ ਮਾਹੀਆ।

ਨਾਰਦ ਕਹੇ ਜਨ ਭਗਤੋ ਪ੍ਰਭੂ ਨੂੰ ਮਾਹੀ ਕਹੋਗੇ ਕਿ ਬਾਪ, ਕਿ ਅੱਬਾ ਅੰਮੀਜਾਨ ਕਹਿ ਕੇ ਖੁਸ਼ੀ ਬਣਾਈਆ। ਜਨ ਭਗਤ ਕਹਿਣ ਨਾਰਦਾ ਸਾਨੂੰ ਨਹੀਂ ਪਤਾ ਉਹ ਸਾਡਾ ਕਿਹੜਾ ਸਾਕ, ਤੇ ਸੱਜਣ ਕਵਣ ਅਖਵਾਈਆ। ਜੇ ਉਹਨੂੰ ਲੋੜ ਆ ਤੇ ਸਾਡੇ ਅੰਦਰ ਦਾ ਖੋਲ੍ਹ ਕੇ ਤਾਕ, ਆਤਮ ਸੇਜਾ ਉਤੇ ਸੋਵੇਂ ਚਾਈਂ ਚਾਈਂਆ। ਉਹਦੀ ਕਦੀ ਭਗਤ ਦੀ ਦੁਹਾਗਣ ਵਾਲੀ ਨਾ ਹੋਵੇ ਰਾਤ, ਕੰਤ ਕੰਤੂਹਲ ਮਿਲ ਕੇ ਵੱਜੇ ਵਧਾਈਆ। ਸ਼ੇਖ਼ ਫਰੀਦ ਨੇ ਏਨੀ ਕਹੀ ਸੀ ਬਾਤ, ਸ਼ਰਅ ਵਾਲਿਆਂ ਫਤਵੇ ਦਿੱਤੇ ਸੀ ਲਾਈਆ। ਕਿਉਂ ਉਸ ਨੇ ਆਪਣੇ ਆਪ ਨੂੰ ਕਿਹਾ ਸੀ ਨਾਰ ਕਮਜ਼ਾਤ, ਕੁਲੱਖਣੀ ਨਾਉਂ ਧਰਾਈਆ । ਕਬੀਰ ਨੇ ਕਿਹਾ ਮੈਂ ਓਸੇ ਮਹਿਬੂਬ ਪਿਛੇ ਜੇ ਪਾ ਜਾਵਾਂ ਵਫਾਤ, ਤਤਾਂ ਨਾ ਕਰਾਂ ਜੁਦਾਈਆ। ਮੈਂ ਮਰ ਕੇ ਵੀ ਓਸੇ ਦੀ ਜ਼ਾਤ, ਜ਼ਾਤ ਹੀਣ ਨਾ ਕਦੇ ਅਖਵਾਈਆ। ਜਨ ਭਗਤੋ ਤੁਹਾਨੂੰ ਤੇ ਬਿਨਾਂ ਭਗਤੀ ਤੋਂ ਮਿਲ ਗਈ ਦਾਤ, ਪੈਸਾ ਧੇਲਾ ਲੱਗਿਆ ਨਹੀਂ ਰਾਈਆ। ਬੇਸ਼ਕ ਤੁਹਾਨੂੰ ਆਉਣ ਜਾਣ ਦਾ ਖ਼ੁਸ਼ੀਆਂ ਵਿਚ ਮਿਲਿਆ ਇਤਫ਼ਾਕ, ਆਏ ਚਾਈਂ ਚਾਈਂਆ। ਤੁਹਾਡੇ ਪਿਛਲੇ ਜਨਮ ਦਾ ਲਹਿਣਾ ਦੇਣਾ ਅੱਜ ਕਰ ਦਿੱਤਾ ਬਿਬਾਕ, ਅੱਗੇ ਲੇਖਾ ਰਿਹਾ ਨਾ ਰਾਈਆ। ਸੁੱਤਿਆਂ ਜਾਗਦਿਆਂ ਸ਼ਬਦ ਵਿਚ ਕਰਾਂਗਾ ਬਾਤ, ਸੰਦੇਸੇ ਦਿਆਂ ਸੁਣਾਈਆ। ਜੇ ਜੀਅ ਕਰਿਆ ਕਰੇਗਾ ਤੇ ਤੁਹਾਡੇ ਅੰਦਰ ਜੋਤ ਦੀ ਦਿਆਂ ਕਰਾਂਗਾ ਲਾਟ, ਲਾਟਾਂ ਵਾਲੀ ਤੁਹਾਡੇ ਨਾਲ ਫਿਰੇ ਚਾਈਂ ਚਾਈਂਆ। ਜੇ ਤੁਸੀਂ ਆ ਨਹੀਂ ਸਕਦੇ ਤੇ ਮੈਂ ਪੁੱਜਿਆ ਕਰਾਂਗਾ ਮਾਰ ਕੇ ਵਾਟ, ਆਪਣਾ ਪੰਧ ਮੁਕਾਈਆ। ਸਤਿਗੁਰ ਸ਼ਬਦ ਕਦੀ ਬੁੱਢਾ ਨਹੀਂ ਹੁੰਦਾ ਤੇ ਨਾ ਕਦੀ ਇਹਦਾ ਪੰਧ ਹੁੰਦਾ ਸਟਾਪ, ਟਾਪ ਤੇ ਬਹਿ ਕੇ ਸਭ ਨੂੰ ਵੇਖ ਵਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਖੇਲ ਆਪ ਖਿਲਾਈਆ। (੧੭ ਹਾੜ ਸ਼ ਸੰ ੯)

ਸਤਿਗੁਰ ਸ਼ਬਦ ਕਹੇ ਮੈਂ ਜਾਵਾਂ ਦਿਲੀ ਦੁਵਾਰ, ਧੁਰ ਫਰਮਾਣਾ ਇਕ ਸੁਣਾਈਆ। ਸ਼ਾਹ ਸੁਲਤਾਨੋ ਆਇਆ ਕਲ ਕਲਕੀ ਅਵਤਾਰ, ਨਿਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਰੂਪ ਅਪਾਰ, ਨੂਰ ਨੁਰਾਨਾ ਨੂਰ ਅਲਾਹੀਆ। ਆਪਦੇ ਵਸੇ ਸੰਬਲ ਘਰ ਬਾਹਰ, ਸਾਚੀ ਨਗਰੀ ਡੇਰਾ ਲਾਈਆ। ਜੋ ਸਭ ਦੇ ਲਹਿਣੇ ਦੇਣੇ ਰਿਹਾ ਵਿਚਾਰ, ਲੇਖਾ ਜਾਣੇ ਥਾਉਂ ਥਾਈਂਆ। ਜੋ

ਭਵਿਖਤ ਦੱਸਿਆ ਪੈਗ਼ੰਬਰ ਗੁਰ ਅਵਤਾਰ, ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਸੋ ਵੇਖੇ ਵਿਗਸੇ ਪਾਵੇ ਸਾਰ, ਮਹਾਂਸਾਰਥੀ ਆਪਣਾ ਹੁਕਮ ਵਰਤਾਈਆ। ਉਹ ਖੇਲੇ ਖੇਲ ਕਮਾਲ, ਬੁੱਧੀ ਸਮਝ ਕੋਇ ਨਾ ਪਾਈਆ। ਉਹਦਾ ਪਤਾ ਜਗਤ ਧਾਰ ਜੇਠੂਵਾਲ, ਡਾਕਖਾਨਾ ਇਹੋ ਗਾਈਆ। ਅੰਮ੍ਰਿਤਸਰ ਜ਼ਿਲੇ ਦੇ ਨਾਲ, ਤਹਿਸੀਲ ਇਹਨਾਂ ਅੱਖਰਾਂ ਸਿਫ਼ਤ ਸਲਾਹੀਆ। ਉਹ ਸੰਬਲ ਬੈਠਾ ਸੁਰਤ ਸੰਭਾਲ, ਧੁਰ ਦਾ ਹੁਕਮ ਇਕ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵੇਖੇ ਸਭ ਦਾ ਹਾਲ, ਤੱਤਵ ਤੱਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਮਾਲਕ ਬੇਪ੍ਰਵਾਹੀਆ।

ਸਤਿਗੁਰ ਸ਼ਬਦ ਕਹੇ ਰਾਸ਼ਟਰਪਤ ਵਾਚਣੀ ਲਿਖਤ, ਪ੍ਰਧਾਨ ਮੰਤਰੀ ਨਾਲ ਮਿਲਾਈਆ। ਜਿਸ ਦੇ ਕੋਲ ਸਤਿ ਦਾ ਭਵਿਖਤ, ਭਵਿਸ਼ ਜਗਜੀਵਣ ਰਾਮ ਸੁਣਾਈਆ। ਇਸ ਨੇ ਸਤਿ ਦਾ ਸਾਂਝਾ ਕਰਨਾ ਇਸ਼ਟ, ਇਸ਼ਟ ਦ੍ਰਿਸ਼ਟ ਦ੍ਰਿੜਾਈਆ। ਰਾਓ ਰੰਕਾਂ ਖੋਲ੍ਹੇ ਦ੍ਰਿਸ਼ਟ, ਅੰਦਰੋਂ ਪਰਦਾ ਆਪ ਚੁਕਾਈਆ। ਜੋ ਇਸ਼ਾਰਾ ਦਿੱਤਾ ਰਾਮ ਵਸ਼ਿਸ਼ਟ, ਸੋ ਪੂਰਾ ਦਏ ਕਰਾਈਆ। ਤੁਸਾਂ ਆਪਣਾ ਪੱਕਾ ਕਰਨਾ ਨਿਸਚ, ਨਿਸਚਾ ਲੈਣਾ ਬਣਾਈਆ। ਪੁਰਖ ਅਕਾਲਾ ਦੀਨ ਦਿਆਲਾ ਸਿੰਘ ਪੂਰਨ ਦੇ ਵੜਿਆ ਵਿਚ, ਵਿਚਲਾ ਭੇਵ ਘਰ ਸੱਦ ਲਓ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਸਾਚੀ ਕਾਰ ਕਮਾਈਆ। (੧੭ ਹਾੜ ਸ਼ ਸੰ ੯)

ਕਾਰਤਕ ਕਹੇ ਧਰਨੀਏ ਮੇਰੀ ਤੈਨੂੰ ਵਧਾਈ, ਖ਼ੁਸ਼ਹਾਲੇ ਖੁਸ਼ੀਆਂ ਢੋਲੇ ਗਾਈਆ। ਤੇਰੇ ਉਤੇ ਨੂਰ ਨੁਰਾਨਾ ਆਇਆ ਧੁਰ ਦਾ ਮਾਹੀ, ਮਹਿਬੂਬ ਅਗੰਮ ਅਥਾਹੀਆ। ਜਿਸ ਦਾ ਨੂਰ ਜ਼ਹੂਰ ਕਰੇ ਰੁਸ਼ਨਾਈ, ਦੋ ਜਹਾਨਾਂ ਡਗਮਗਾਈਆ। ਉਹ ਤੱਕ ਲੈ ਅਵਤਾਰ ਪੈਗ਼ੰਬਰ ਗੁਰ ਬਣ ਕੇ ਆ ਗਏ ਪਾਂਧੀ ਰਾਹੀ, ਆਪਣਾ ਪੰਧ ਮੁਕਾਈਆ। ਇਕੱਠੇ ਹੋਏ ਏਕਾ ਥਾਈਂ, ਹਰਿ ਭਗਤ ਦੁਵਾਰ ਵੱਜੇ ਵਧਾਈਆ। ਤੂੰ ਆਪਣਾ ਬਿਨ ਅੱਖਾਂ ਨੈਣ ਉਠਾਈ, ਚਾਰੇ ਕੁੰਟ ਫਿਰਾਈਆ। ਬਿਨ ਰਸਨਾ ਢੋਲੇ ਗਾਈਂ, ਆਇਆ ਧੁਰ ਦਾ ਮਾਹੀਆ। ਝਟ ਧਰਨੀ ਅਵਾਜ਼ ਸੁਣੀ ਚਾਈਂ ਚਾਈਂ, ਬਿਨ ਸਰਵਣਾਂ ਹੋਈ ਸ਼ਨਵਾਈਆ। ਨਵ ਸਤ ਸੁੱਤੀ ਪਈ ਲਈ ਅੰਗੜਾਈ, ਆਪ ਆਪਣਾ ਲਿਆ ਜਗਾਈਆ। ਨਾਲੇ ਹੱਸ ਕੇ ਕਿਹਾ ਮੇਰੇ ਬੇਪਰਵਾਹੀ, ਤੇਰੀ ਬੇਪਰਵਾਹੀਆ । ਮੈਂ ਕਦ ਦਾ ਰਾਹ ਤਕਾਈ, ਚਾਰੇ ਕੁੰਟ ਵੇਖ ਵਖਾਈਆ। ਮੈਂ ਸੰਦੇਸਾ ਦਿਤਾ ਆਪਣੇ ਥਲ ਅਸਗਾਹੀ, ਸਮੁੰਦ ਸਾਗਰਾਂ ਸਮਝਾਈਆ। ਟਿੱਲੇ ਪਰਬਤਾਂ ਆਖਿਆ ਚਾਈਂ ਚਾਈਂ, ਸੋਇਆ ਰਹਿਣ ਕੋਇ ਨਾ ਪਾਈਆ। ਉਤਰ ਪੂਰਬ ਪੱਛਮ ਦੱਖਣ ਦਿਤਾ ਉਠਾਈ, ਆਲਸ ਨਿੰਦਰਾ ਵਿਚੋਂ ਬਾਹਰ ਕਢਾਈਆ। ਤੁਸਾਂ ਨਿਗਾਹ ਰੱਖਣੀ ਜਿਸ ਵੇਲੇ ਜੋਤੀ ਜਾਤਾ ਆਵੇ ਧੁਰ ਦਾ ਰਾਹੀ, ਬਿਨ ਕਦਮਾਂ ਕਦਮ ਉਠਾਈਆ। ਨਾਰਦਾ ਮੈਂ ਉਸ ਪ੍ਰਭੂ ਦੇ ਸ਼ਗਨ ਰਹੀ ਮਨਾਈ, ਸੋਹਣੀ ਖ਼ੁਸ਼ੀ ਬਣਾਈਆ। ਆਪਣੀ ਮੇਂਢੀ ਸੀਸ ਗੁੰਦਾਈ, ਸੋਹਣਾ ਰੰਗ ਰੰਗਾਈਆ। ਦੁਰਮਤ ਮੈਲ ਧੋ ਕੇ ਸ਼ਾਹੀ, ਪਾਪਾਂ ਕਰੀ ਸਫਾਈਆ। ਸੋਹਣਿਆ ਨਾਰਦਾ ਮੈਂ ਸਭ ਤੋਂ ਵੱਖਰੀ ਚਾਰ ਜੁਗ ਦੀ ਅਗੰਮੀ ਸੇਜ ਵਿਛਾਈ, ਜਿਸ ਨੂੰ ਸੰਬਲ ਕਹਿ ਕੇ ਗੋਬਿੰਦ ਗਿਆ ਗਾਈਆ। ਮੇਰੇ ਧੰਨ ਭਾਗ ਜੇ ਉਸ ਦੀ ਹੋਈ ਆਵਾਜਾਈ,

ਆਇਆ ਪੰਧ ਮੁਕਾਈਆ। ਮੇਰਾ ਇਕ ਸੁਨੇਹੜਾ ਉਸ ਨੂੰ ਦੇਣਾ ਸੁਣਾਈ, ਬਿਨ ਅੱਖਰਾਂ ਅੱਖਰ ਦ੍ਰਿੜਾਈਆ। ਮੈਂ ਨਿਮਾਣੀ ਧਰਨੀ ਧਰਤ ਧਵਲ ਧੌਲ ਤੇਰੀ ਧਾਰ ਦੀ ਜਾਈ, ਜਿਸ ਦਾ ਮਾਤ ਪਿਤ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲੇ ਦੀਨ ਦਿਆਲੇ ਮੇਰੀ ਅੰਤਮ ਪਕੜੀ ਬਾਹੀਂ, ਬਿਨ ਹੱਥਾਂ ਹੱਥ ਛੁਹਾਈਆ। ਨਾਰਦ ਕਿਹਾ ਧਰਨੀਏ ਮੈਂ ਵਾਸਤਾ ਦੇਵਾਂ ਪਾਈ, ਨਿਵ ਨਿਵ ਲਾਗਾਂ ਪਾਈਆ। ਨੀ ਉਹ ਜਲਵਾਗਰ ਨੂਰ ਨੁਰਾਨਾ ਖ਼ੁਦਾਈ, ਖ਼ੁਦ ਮਾਲਕ ਇਕ ਅਖਵਾਈਆ। ਸਦਾ ਆਪਣੀ ਚਲੇ ਰਜ਼ਾਈ, ਰਾਜ਼ਕ ਰਿਜ਼ਕ ਰਹੀਮ ਬੇਪਰਵਾਹੀਆ। ਜਿਸ ਦੇ ਹੁਕਮ ਵਿਚ ਦੋ ਜਹਾਨ ਖ਼ੁਦਾਈ, ਖ਼ੁਦ ਮਾਲਕ ਇਕ ਅਖਵਾਈਆ। ਨੀ ਜਿੰਨ ਗੋਬਿੰਦ ਨਾਲ ਕੀਤੀ ਸੀ ਜੁਦਾਈ, ਅੰਤ ਮਿਲਾਵਾ ਹੋਇਆ ਸਹਿਜ ਸੁਭਾਈਆ। ਹੁਣ ਪਿਛਲਾ ਝਗੜਾ ਰਿਹਾ ਨਹੀਂ ਢਈਆ ਢਾਈ, ਢੌਂਕਾ ਲਾ ਕੇ ਗਿਆ ਵਾਹੋ ਦਾਹੀਆ। ਉਸ ਅਗਲੀ ਨਵੀਂ ਖੇਲ ਰਚਾਈ, ਰਚਨਾ ਸਮਝ ਕਿਸੇ ਨਾ ਆਈਆ। ਨਿਰਗੁਣ ਜੋਤ ਰਿਹਾ ਚਮਕਾਈ, ਜੋਤੀ ਜਾਤਾ ਬਣਿਆ ਧੁਰ ਦਾ ਮਾਹੀਆ। ਸ਼ਬਦ ਸੰਦੇਸ਼ਾ ਰਿਹਾ ਸੁਣਾਈ, ਅਣਸੁਣਤ ਰਹਿਣ ਕੋਇ ਨਾ ਪਾਈਆ। ਝਟ ਧਰਨੀ ਦੋਵੇਂ ਉਠਾ ਕੇ ਬਾਹੀਂ, ਬਿਨ ਹੱਥਾਂ ਤਾਲੀ ਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਹੁਕਮ ਇਕ ਵਰਤਾਈਆ। (ਪਹਿਲੀ ਕੱਤਕ ਸ਼ ਸੰ ੧੧)