ਸੋ ਬੂਝੇ ਜਿਸ ਆਪ ਬੁਝਾਏ ਸੋ ਬੂਝੇ ਜਿਸ ਆਪ ਬੁਝਾਏ ਆਪ ਭਾਗ - ਸ (੩ ਦਾ ੩) ਭਾਗ - ਸ (੩ · ੩)
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸ਼ਬਦ : ਹਰਿ ਸ਼ਬਦ : ਸ਼ਬਦ ਗੁਰਦੇਵ ਆਤਮ ਪਰਮਾਤਮ, ਪਰਮ ਪੁਰਖ ਵਡਿਆਈਆ। ਸ਼ਬਦ ਸੁਹਾਗ ਸ਼ਬਦ : ਹਰਿ ਸ਼ਬਦ
ਸ਼ਬਦ ਮਾਤਮ, ਸ਼ਬਦ ਖੇਲੇ ਖੇਲ ਹਰ ਘਟ ਥਾਈਂਆ। ਸ਼ਬਦ ਬਾਹਿਰ ਸ਼ਬਦ ਬਾਤਨ, ਸ਼ਬਦ ਨੂਰ ਸ਼ਬਦ ਜ਼ਹੂਰ, ਸ਼ਬਦ ਸ਼ਬਦੀ ਵੇਖ ਵਖਾਈਆ। ਸ਼ਬਦ ਆਸਾ ਸ਼ਬਦ ਮਨਸਾ ਸ਼ਬਦ ਕਰੇ ਪੂਰ, ਸ਼ਬਦੀ ਸੇਵ ਕਮਾਈਆ। ਸ਼ਬਦ ਖਾਲੀ ਸ਼ਬਦ ਭਰਪੂਰ, ਸ਼ਬਦ ਹਾਜ਼ਰ ਸ਼ਬਦ ਹਜ਼ੂਰ, ਹਜ਼ਰਤ ਸ਼ਬਦ ਰੂਪ ਵਟਾਈਆ। ਸ਼ਬਦ ਨੇੜੇ ਸ਼ਬਦ ਦੂਰ, ਸ਼ਬਦ ਸ਼ਬਦੀ ਸਾਚੀ ਧੂੜ, ਗੁਰਮੁਖ ਵਿਰਲਾ ਮਸਤਕ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸਾਲਾਹੀਆ। (੧੬ ਭਾਦਰੋਂ ੨੦੧੮ ਬਿ)
ਸ਼ਬਦ ਗੁਰੂ ਕਹੇ ਮੈਂ ਦਾਤਾ ਗੰਭੀਰ, ਪ੍ਰਭ ਸਾਚੇ ਮਾਤ ਬਣਾਇਆ। ਮੇਰਾ ਘਰ ਮੰਦਰ ਇਕ ਅਖ਼ੀਰ, ਬਿਨ ਮਜ਼ਲੋਂ ਆਪਣਾ ਪੰਧ ਮੁਕਾਇਆ। ਜਿਥੇ ਨਾ ਕੋਈ ਸ਼ਰਅ ਨਾ ਜ਼ੰਜੀਰ, ਮਜ਼੍ਹਬੀ ਵੰਡ ਨਾ ਕੋਇ ਵੰਡਾਇਆ। ਨਾ ਕੋਈ ਮਣਕਾ ਨਾ ਕੋਈ ਤਸਬੀ ਨਾ ਕੋਈ ਤਸਵੀਰ, ਇਸ਼ਟ ਰੂਪ ਨਾ ਕੋਇ ਦ੍ਰਿੜਾਇਆ। ਨਾ ਕੋਈ ਤੱਤ ਨਾ ਸਰੀਰ, ਮਨ ਮਤ ਬੁਧ ਨਾ ਕੋਇ ਸੁਹਾਇਆ। ਨਾ ਕੋਈ ਕਲਮ ਛਾਹੀ ਕਾਗ਼ਜ਼ ਉਤੇ ਖਿਚੇ ਲਕੀਰ, ਕਾਤਬ ਲੇਖ ਨਾ ਕੋਇ ਲਿਖਾਇਆ। ਨਾ ਕੋਈ ਤਕਦੀਰ ਨਾ ਤਦਬੀਰ, ਨਾ ਕੋਈ ਨਗ਼ਮਾ ਨਜ਼ਮ ਸੁਣਾਇਆ। ਜਿਸ ਮੰਜ਼ਲ ਗ੍ਰਹਿ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਨਿਰਗੁਣ ਡੇਰਾ ਲਾਇਆ। ਓਥੇ ਇਕੋ ਅਗੰਮ ਅਥਾਹ ਬੇਪਰਵਾਹ ਧੁਰ ਦਾ ਪੀਰ, ਹਰਿ ਹਰਿਜੂ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਾਚਾ ਹੁਕਮ ਇਕ ਵਰਤਾਇਆ। (੧ ਜੇਠ ੨੦੨੧ ਬਿ)
ਫੁੱਲ ਕਹਿਣ ਇਹ ਬਰਖਾ ਅੰਮ੍ਰਿਤ ਧਾਰ, ਜਨ ਭਗਤਾਂ ਦਿਤੀ ਲਗਾਈਆ। ਸ਼ਬਦ ਗੁਰੂ ਕਿਹਾ ਨਹੀਂ ਇਸ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਕਰਨਾ ਵਿਹਾਰ, ਇਹ ਮੇਰੀ ਬੇਪਰਵਾਹੀਆ। ਕਿਉਂ ਸ਼ਬਦ ਦੇ ਸ਼ਬਦ ਸਦਾ ਇਖ਼ਤਿਆਰ, ਤੇ ਸ਼ਬਦ ਦਾ ਸ਼ਬਦ ਸਦਾ ਮੁਖਤਿਆਰ, ਸ਼ਬਦ ਦਾ ਸ਼ਬਦ ਸਦਾ ਆਗਿਆਕਾਰ, ਸ਼ਬਦ ਨਿਰਗੁਣ ਤੇ ਸ਼ਬਦ ਸਰਗੁਣ, ਬਿਨਾ ਸ਼ਬਦ ਤੋਂ ਮੰਡਲ ਰਾਸ ਵਿਚ ਰੰਗ ਜਗਤ ਨਾ ਕੋਇ ਵਖਾਈਆ। ਸ਼ਬਦ ਕਹੇ ਮੈਂ ਸਤਿਗੁਰੂ ਮੈਂ ਗੁਰਦੇਵ ਮੈਂ ਸਾਰੀ ਦੀਨ ਦੁਨੀ ਦਾ ਬਦਮਾਸ਼, ਬਦੀ ਕਰਨ ਕਰੌਣ ਵਾਲਾ ਸ਼ਬਦ ਇਕ ਵਖਾਈਆ। ਪਰ ਇਹ ਮੇਰਾ ਮਨ ਦੇ ਨਾਲ ਕੰਮ ਖ਼ਾਸ, ਤੇ ਬੁੱਧੀ ਨਾਲ ਟਕਰਾਈਆ। ਤੇ ਜਿਸ ਵੇਲੇ ਮੈਂ ਆਤਮਾ ਨੂੰ ਦੇਵਾਂ ਪਰਕਾਸ਼, ਓਹ ਮੇਰਾ ਮੇਰਾ ਨੂਰ ਨੂਰ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ,
ਸ਼ਬਦ ਗੁਰੂ ਕਹੇ, ਮੇਰੇ ਕੀਤੇ ਨੂੰ ਨਹੀਂ ਸਕੇ ਵਾਚ, ਜੋ ਅੰਦਰ ਸੁਣਾਇਆ, ਓਨ੍ਹਾਂ ਨੇ ਰਸਨਾ ਗਾਇਆ, ਕਲਮ ਸ਼ਾਹੀ ਨਾਲ ਲਿਖਾਇਆ, ਲਿਖ ਕੇ ਸਿਫ਼ਤਾਂ ਗਏ ਸੁਣਾਈਆ। ਓਨ੍ਹਾਂ ਅੱਖਰਾਂ ਉਤੇ ਧਰਵਾਸ ਰਖਾਇਆ, ਜਿਸ ਨੂੰ ਅੱਗ ਨਾਲ ਸਾਰੇ ਦੇਣ ਜਲਾਇਆ, ਉਹ ਪ੍ਰਭੂ ਅਬਿਨਾਸ਼ੀ ਭੁਲਾਇਆ, ਜੋ ਘਰ ਘਰ ਅੰਦਰ ਡੇਰਾ ਲਾਈਆ। ਅੱਲ੍ਹਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਜੈ ਜੈਕਾਰ ਕਰਾਇਆ, ਜੈ ਜੈਕਾਰ ਕਰੌਣ ਵਾਲਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੇਰਾ ਆਦਿ ਅੰਤ ਕਿਸੇ ਨਾ ਪਾਇਆ, ਜੇ ਕਿਸੇ ਉਤੇ ਕਿਰਪਾ ਕੀਤੀ ਓਨ, ਭਗਵੰਤ ਨੂੰ ਕੰਤ ਕਹਿ ਸੁਣਾਇਆ, ਨਾਰੀ ਹੋ ਕੇ ਮੈਂ ਸਾਚੀ ਸੇਵ ਕਮਾਈਆ। ਜੇ ਕਿਸੇ ਬੁੱਤ ਵਿਚ ਨੂਰ ਚਮਕਾਇਆ, ਓਨ ਓਸ ਦਾ ਮੰਤ ਦ੍ਰਿੜਾਇਆ, ਅੱਠੇ ਪਹਿਰ ਧਿਆਨ ਲਗਾਇਆ, ਸਾਹ ਸਾਹ ਰਸਨਾ ਗਾਇਆ, ਚਰਨ ਕਵਲ ਕਵਲ ਚਰਨ ਬਿਨਾ ਚਰਨਾ ਤੋਂ ਸੀਸ ਨਿਵਾਇਆ, ਤੇ ਸ਼ਬਦ ਗਰੂ ਕਹੇ ਮੈ ਕਿਸੇ ਦਾ ਫੇਰ ਵੀ ਨਹੀਂ ਮਾਣ ਵਧਾਇਆ, ਜੋ ਆਇਆ ਸੋ ਪਾਰ ਕਰਾਇਆ, ਵੇਖੋ ਗੁਰੂ ਅਵਤਾਰ ਪੈਗ਼ੰਬਰ ਕਿਸੇ ਦੇ ਸਾਹਮਣੇ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸ਼ਬਦ ਗੁਰੂ ਕਹੇ ਮੈਂ ਅੰਨ੍ਹਾ ਬੋਲਾ, ਸੁਣਨ ਕੁਛ ਨਾ ਪਾਈਆ। ਭੇਖਾਧਾਰੀ ਵਸਾਂ ਵਿਚ ਕਾਇਆ ਚੋਲਾ, ਤੱਤਾਂ ਵਿਚ ਸੋਭਾ ਪਾਈਆ। ਜਿਸ ਵੇਲੇ ਚਾਹਵਾਂ ਓਸ ਵੇਲੇ ਆਪਣੀ ਧਾਰ ਦਾ ਬੋਲਾਂ ਬੋਲਾ, ਅਨਬੋਲਤ ਹੋ ਕੇ ਆਪਣਾ ਰਾਗ ਸੁਣਾਈਆ। ਜੇ ਮੈਂ ਕਹਿ ਦਿਤਾ ਪ੍ਰਭੂ ਮੌਲਾ, ਤੇ ਸਾਰਿਆਂ ਮੌਲਾ ਮੌਲਾ ਕਹਿ ਕੇ ਰੌਲਾ ਦਿਤਾ ਪਾਈਆ। ਜੇ ਮੈਂ ਕਿਹਾ ਸਤਿਨਾਮ, ਤੇ ਸਤਿ ਸਤਿ ਸਾਰੇ ਰਹੇ ਗਾਈਆ। ਜੇ ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਵਾਹ ਵਾ ਗੁਰੂ ਦੀ ਸਾਰੇ ਕਰਨ ਵਡਿਆਈਆ। ਤੇ ਜੇ ਮੈਂ ਕਹਾਂ ਓਸ ਪ੍ਰਭੂ ਦਾ ਕੋਈ ਨਾਮ ਨਹੀਂ ਕੋਈ ਨਿਸ਼ਾਨ ਨਹੀਂ ਤੇ ਤੁਸੀਂ ਕਿਸ ਦਾ ਗੌਂਦੇ ਢੋਲਾ, ਉਹ ਫਿਰ ਸਾਰੇ ਦਿਆਂ ਭੁਲਾਈਆ। ਜੇ ਮੈਂ ਕਹਾਂ ਉਹ ਤੱਕੜ ਵਾਲਾ ਤੋਲਾ, ਜੇ ਮੈਂ ਕਹਾਂ ਧੁਰਦਰਗਾਹ ਦਾ ਦੂਲ੍ਹਾ, ਜੇ ਮੈਂ ਕਹਾਂ ਉਹਦਾ ਹੁਕਮ ਹੋਵੇ ਮਾਅਕੂਲਾ, ਜੇ ਮੈਂ ਕਹਾਂ ਉਹ ਸਾਰਿਆਂ ਅੰਦਰ ਫਲਿਆ ਫੂਲਾ, ਫੇਰ ਹੱਥ ਜੋੜ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਕਹੇ ਮੈਂ ਰਾਮ ਬਣ ਗਿਆ, ਸੀਤਾ ਪਿੱਛੇ ਭੱਜਿਆ ਵਾਹੋ ਦਾਹੀਆ। ਸ਼ਬਦ ਕਹੇ ਮੈਂ ਕਾਹਨ ਬਣ ਗਿਆ, ਰਾਧਾ ਪਿੱਛੇ ਬੰਸਰੀ ਰਿਹਾ ਵਜਾਈਆ । ਸ਼ਬਦ ਕਹੇ ਮੈਂ ਮੂਸਾ ਬਣ ਗਿਆ, ਮੂੰਹ ਦੇ ਭਾਰ ਰਗੜ ਕੇ ਨੱਕ ਦਿਤਾ ਘਸਾਈਆ। ਸ਼ਬਦ ਕਹੇ ਮੈਂ ਈਸਾ ਬਣ ਗਿਆ, ਗਲ ਫ਼ਾਸੀ ਲਈ ਲਟਕਾਈਆ। ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ, ਕਲਮਿਆਂ ਵਿਚ ਦਿਤੀ ਦੁਹਾਈਆ। ਸ਼ਬਦ ਕਹੇ ਮੈਂ ਨਾਨਕ ਬਣ ਗਿਆ, ਗਰੀਬੀ ਵੇਸ ਕਰ ਕੇ ਧਰਤੀ ਕਦਮਾਂ ਨਾਲ ਮਿਣਾਈਆ। ਸ਼ਬਦ ਕਹੇ ਮੈਂ ਗੋਬਿੰਦ ਬਣ ਗਿਆ, ਖੰਡਾ ਖੜਗ ਚਮਕਾਈਆ। ਸ਼ਬਦ ਕਹੇ ਮੈਂ ਸਭ ਨੂੰ ਛਡ ਗਿਆ, ਸ਼ਬਦ ਸ਼ਬਦ ਵਿਚ ਸਮਾਈਆ। ਸ਼ਬਦ ਕਹੇ ਮੈਂ ਸਭ ਕੁਛ ਬਣ ਗਿਆ, ਆਪੇ ਪਿਤਾ ਤੇ ਆਪੇ ਮਾਈਆ। ਸ਼ਬਦ ਕਹੇ ਮੈਂ ਤਾਣਾ ਤਣ ਗਿਆ, ਲੱਖ ਚੁਰਾਸੀ ਨਜ਼ਰੀ ਆਈਆ। ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮ ਸ਼ਿਵ ਘਾੜਤ ਘੜ ਗਿਆ, ਸੰਸਾਰੀ ਭੰਡਾਰੀ ਸੰਘਾਰੀ ਨਾਉਂ ਰਖਾਈਆ। ਸ਼ਬਦ ਕਹੇ ਜੇ ਮੈਨੂੰ ਤੱਕੋ ਤੇ ਮੈਂ ਸਾਰਿਆਂ ਵਿਚ ਵੜ ਗਿਆ, ਬਿਨਾ ਮੇਰੇ ਤੋਂ ਜੀਂਦਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੈਂ ਅੰਦਰ ਕਾਇਆ ਮੰਦਰ ਤੇ ਸਭ ਦੀ ਚੋਟੀ ਉਤੇ ਚੜ੍ਹ ਗਿਆ, ਸਿਖਰ ਬਹਿ ਕੇ ਆਪਣਾ ਆਸਣ ਲਾਈਆ। ਸ਼ਬਦ ਕਹੇ ਮੈਂ ਮੂਰਖ ਮੂੜ੍ਹ ਬਣ ਗਿਆ, ਅਕਲ ਵਿਦਿਆ ਨਾ ਕੋਇ ਚਤਰਾਈਆ। ਸ਼ਬਦ ਕਹੇ ਮੈਂ ਸਭ ਕੁਛ ਪੜ੍ਹ ਗਿਆ, ਮੇਰੇ ਪੜ੍ਹਾਇਆਂ ਤੋਂ ਬਿਨਾ ਗੁਰ ਅਵਤਾਰ ਪੈਗ਼ੰਬਰ ਕਿਸੇ ਨੂੰ ਸਮਝ ਕਿਛ ਨਾ ਆਈਆ। ਸੋ ਸ਼ਬਦ ਕਹੇ ਮੈਂ ਪਹਿਲੀ ਚੇਤ ਜਗਤ ਜਹਾਨ ਦੇ ਮੈਦਾਨ ਵਿਚ ਖੜ੍ਹ ਗਿਆ, ਮੱਦਦ ਅਵਰ ਨਾ ਮੰਗ ਮੰਗਾਈਆ। ਆਪਣੇ ਵਿਹਾਰ ਅੰਦਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਨਾਲ ਲੜ ਗਿਆ, ਆਪਣੀ ਕਾਰ ਅੰਦਰ ਇਸ਼ਟੀ ਦਾ ਰੂਪ ਧਰਾਈਆ। ਨਾ ਕਦੇ ਜੰਮਿਆਂ ਤੇ ਨਾ ਕਦੇ ਮਰ ਗਿਆ, ਮੜ੍ਹੀ ਗੋਰ ਨਾ ਕਦੇ ਦਬਾਈਆ। ਨਾ ਹਿੰਦੂ ਨਾ ਸਿੱਖ ਨਾ ਈਸਾਈ ਨਾ ਮੁਸਲਮ
ਤੇ ਮੈਂ ਨਾ ਕਿਸੇ ਮਜ਼੍ਹਬ ਨੂੰ ਚੰਗਾ ਕਰ ਕੇ ਵਰਜਿਆ, ਆਓ ਤੁਹਾਨੂੰ ਸਿੰਘਾਸਣ ਉਤੇ ਦਿਆਂ ਬੈਠਾਈਆ। ਜਦੋਂ ਦਿਲ ਕੀਤਾ ਓਨ੍ਹਾਂ ਦੇ ਹੱਥਾਂ ਵਿਚ ਫੜਾ ਕੇ ਨਿੱਕੀਆਂ ਨਿੱਕੀਆਂ ਪਰਚੀਆਂ, ਬੱਚਿਆਂ ਵਾਂਗ ਦਿਤਾ ਪਰਚਾਈਆ। ਕਿਸੇ ਨੂੰ ਰਾਮ ਕਿਸੇ ਨੂੰ ਕ੍ਰਿਸ਼ਨ ਕਿਸੇ ਨੂੰ ਓਮ ਅੱਲ੍ਹਾ ਸਤਿਨਾਮ ਦੇ ਕੇ ਜਗਤ ਵਾਲਾ ਖ਼ਰਚਿਆ, ਮਾਤਲੋਕ ਦੇ ਰਾਹੇ ਦਿਤੇ ਪਾਈਆ। ਓਨ ਆ ਕੇ ਉਤੇ ਧਰਤਿਆ, ਧਰਨੀ ਧਰਤ ਧਵਲ ਦਿਤੀ ਵਡਿਆਈਆ। ਗੁਣ ਗਾ ਕੇ ਪ੍ਰੀਤਮ ਅਰਸ਼ਿਆ, ਸਿਫ਼ਤ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਸ਼ਬਦ ਗੁਰੂ ਕਹੇ ਸਾਰੇ ਕਹਿੰਦੇ ਮੰਨੋ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨਾਂ ਧਿਆਨ ਲਗਾਈਆ। ਮੈਂ ਹੱਸਦਾ ਫਿਰਾਂ ਬਿਨਾ ਮੇਰੀ ਕਿਰਪਾ ਕਿਸੇ ਨੂੰ ਔਣਾ ਨਹੀਂ ਗਿਆਨ, ਪੜ੍ਹਿਆਂ ਹੱਥ ਕੁਛ ਨਾ ਆਈਆ। ਜਿੰਨਾਂ ਚਿਰ ਮੈਂ ਅੰਦਰ ਨਾ ਵੜਿਆ ਮੰਦਰ ਨਾ ਚੜ੍ਹਿਆ ਤੇ ਮੇਰੀ ਕੌਣ ਦੇਊ ਪਹਿਚਾਨ, ਨਿਝ ਨੇਤਰ ਨਾ ਕੋਇ ਖੁਲ੍ਹਾਈਆ। ਪੜ੍ਹਨਾ ਰਸਨਾ ਦਾ ਗਾਨ, ਸੁਣਨਾ ਕੰਨਾਂ ਦਾ ਵਿਧਾਨ, ਮਿਲਣਾ ਜਿਸ ਵੇਲੇ ਪ੍ਰਭੂ ਹੋਵੇ ਮਿਹਰਵਾਨ, ਬਿਨਾ ਮਿਹਰ ਤੋਂ ਮਿਲਣ ਕੋਇ ਨਾ ਪਾਈਆ। ਤੇ ਜੇ ਕੋਈ ਕਹੇ ਅਸੀਂ ਸਾਰੇ ਇਨਸਾਨ, ਸਾਡੇ ਵਿਚ ਭਗਵਾਨ, ਅਸੀਂ ਓਸੇ ਦਾ ਨਿਸ਼ਾਨ, ਬ੍ਰਹਮ ਬ੍ਰਹਮ ਬ੍ਰਹਮ ਸਾਰੇ ਨਜ਼ਰੀ ਆਈਆ। ਸ਼ਬਦ ਗੁਰੂ ਕਹੇ ਫੇਰ ਮੈਂ ਕਹਾਂ ਤੁਹਾਡੇ ਬ੍ਰਹਮ ਦੀ ਕਿਹੜੀ ਦੁਕਾਨ, ਤੇ ਜੇ ਤੁਸੀਂ ਬ੍ਰਹਮ ਤੇ ਤੁਹਾਡੀ ਕਰੇ ਕੌਣ ਪਹਿਚਾਨ, ਤੇ ਬੇਪਹਿਚਾਣ ਕਵਣ ਅਖਵਾਈਆ। ਏਸੇ ਕਰ ਕੇ ਮੈਂ ਅੱਖਰਾਂ ਵਿਚ ਪੁਵਾ ਦਿਤਾ ਘਮਸਾਨ, ਅੱਖਰਾਂ ਨਾਲ ਅੱਖਰ ਅੱਖਰਾਂ ਨਾਲ ਅੱਖਰ, ਤ੍ਰੈਗੁਣ ਮਾਇਆ ਨਾਲ ਅੱਖਰਾਂ ਵਾਲੇ ਨਾਮ, ਪ੍ਰਭੂ ਨੇ ਦਿੱਤੇ ਲੜਾਈਆ। ਕੀ ਪ੍ਰਭੂ ਨੂੰ ਚੰਗਾ ਕਹੋਗੇ ਕਿ ਸ਼ੈਤਾਨ, ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਆਪਣੇ ਰਸਤੇ ਬਦਲਾ ਕੇ ਸੰਤ ਸੰਤਾਂ ਨਾਲ ਦਿਤੇ ਟਕਰਾਈਆ। ਸ਼ਬਦ ਗੁਰੂ ਕਹੇ ਮੈਂ ਆਦਿ ਜੁਗਾਦਿ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ। ਸਦਾ ਰਹੇ ਮੇਰੀ ਕਮਾਨ, ਹੁਕਮ ਇਕੋ ਇਕ ਵਰਤਾਈਆ। ਜੋ ਆਇਆ ਸੋ ਬਣ ਕੇ ਗ਼ੁਲਾਮ, ਨਫ਼ਰਾਂ ਵਾਲੀ ਕਾਰ ਕਮਾਈਆ। ਏਸੇ ਕਰ ਕੇ ਡੰਡਾਵਤ ਬੰਦਨਾ ਸੱਯਦੇ ਕਰਦੇ ਰਹੇ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਅੱਜ ਤੋਂ ਸਮਝ ਲਓ ਸਤਿਜੁਗ ਦੀ ਧਾਰਾ, ਸਤਿ ਦਾ ਸਤਿ ਲੈਣਾ ਉਪਜਾਈਆ। ਪਰਗਟ ਇਕ ਇਕ ਦਾ ਸਰਬ ਪਸਾਰਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਓਸ ਦਾ ਸ਼ਬਦ ਗੁਰੂ ਸਿਕਦਾਰਾ, ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ। ਜਨ ਭਗਤੋ ਤੁਸਾਂ ਜਨਮ ਨਹੀਂ ਲੈਣਾ ਦੁਬਾਰਾ, ਮਾਤ ਗਰਭ ਅਗਨ ਨਾ ਕੋਇ ਤਪਾਈਆ। ਮਿਲਣਾ ਮੇਲ ਓਸ ਨਿਰਾਕਾਰਾ, ਜੋ ਨਿਰੰਕਾਰ ਨਿਰਵੈਰ ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ।
ਸ਼ਬਦ ਗੁਰੂ ਕਹੇ ਹੁਣ ਮੇਰੀ ਬੜੀ ਹੋਣੀ ਪਰੀਖਿਆ, ਵਿਦਵਾਨਾਂ ਲੈਣੀ ਅੰਗੜਾਈਆ। ਜਿਨ੍ਹਾਂ ਕਦੀ ਨੇਤਰ ਨਹੀਂ ਦੀਖਿਆ, ਓਨ੍ਹਾਂ ਅੱਖੀਂ ਮੀਟ ਕੇ ਕਹਿਣਾ ਮਿਲਿਆ ਨੂਰ ਅਲਾਹੀਆ। ਕਬਾਬ ਖਾਣਾ ਭੁੰਨ ਕੇ ਉਤੇ ਸੀਖਿਆ, ਕਹਿਣ ਧਰਮ ਦੀ ਰੀਤੀ ਅਸਾਂ ਅਪਣਾਈਆ। ਸਤਿਗੁਰ ਸ਼ਬਦ ਨੇ ਸਾਰਿਆਂ ਤੋਂ ਪੁੱਛਣਾ ਤੁਹਾਡਾ ਪਿਛਲਾ ਜਨਮ ਕਿਸ ਤਰ੍ਹਾਂ ਬੀਤਿਆ, ਓਹ ਦਿਓ ਸਮਝਾਈਆ। ਤੇ ਕੀ ਅਗਲੇ ਸਾਲ ਦੀ ਹੋਣੀ ਰੀਤਿਆ, ਪਰਦਾ ਦਿਓ ਖੁਲ੍ਹਾਈਆ। ਕਿਹੜੀ ਵਸਤ ਤੁਹਾਡੇ ਕਾਇਆ ਖੀਸਿਆ, ਬਾਹਰ ਦਿਓ ਕਢਾਈਆ। ਜ਼ਰਾ ਆਪਣਾ ਆਤਮਾ ਤੱਕੋ ਬਿਨਾ ਸ਼ੀਸ਼ਿਆ, ਬਿਨਾ ਸ਼ਮ੍ਹਾਂ ਤੋਂ ਆਪਣਾ ਨੂਰ ਵੇਖੋ ਰੁਸ਼ਨਾਈਆ। ਸੁਣੋ ਅਗੰਮਾ ਕਲਮਾ ਅਨੋਖਾ ਗੀਤਿਆ, ਜਿਹੜਾ ਚਾਰ ਜੁਗ ਦੇ ਸ਼ਾਸਤਰ ਨਾ ਸਕਣ ਸਮਝਾਈਆ। ਕਿਹੜਾ ਰੰਗ ਮੀਠਿਆ, ਬਿਨ ਰਸਨਾ ਜਿਹਵਾ ਦੇਣਾ ਸਮਝਾਈਆ। ਜਿਹੜੇ ਤੱਪਣ ਵਾਲੇ ਤ੍ਰੈਗੁਣ ਪੰਜ ਤੱਤ ਅੰਗੀਠਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਓਨ੍ਹਾਂ ਨੂੰ ਮੰਗਿਆਂ ਮਿਲੇ ਨਾ ਭੀਖਿਆ, ਨਾਮ ਭੰਡਾਰਾ ਨਾ ਕੋਇ ਵਰਤਾਈਆ। ਸਭ ਨੇ ਪੌਣਾ ਆਪਣਾ ਕੀਤਿਆ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵੱਡ ਵਡਿਆਈਆ।
ਸ਼ਬਦ ਗੁਰੂ ਕਹੇ ਮੇਰਾ ਪੈਣਾ ਇਕ ਧਮਾਕਾ, ਸਭ ਨੂੰ ਦੇਣਾ ਹਿਲਾਈਆ। ਅਨੇਕਾਂ ਸਾਧਾਂ ਸੰਤਾਂ ਧਿਆਨ
ਲਾ ਕੇ ਮੇਰਾ ਖਿੱਚਣਾ ਖ਼ਾਕਾ, ਨੇਤਰ ਨਜ਼ਰ ਕੁਛ ਨਾ ਆਈਆ। ਮੈਂ ਪੁੱਛ ਲੈਣਾ ਜਗਤ ਦੇ ਗੁਰੂਓ ਤੁਹਾਡੇ
ਪਿਛਲੇ ਨੌ ਜਨਮ ਦਾ ਕੀ ਸਾਕਾ, ਸਚ ਦਿਓ ਦ੍ਰਿੜਾਈਆ। ਜੇ ਤੁਹਾਡਾ ਥੋੜ੍ਹਾ ਥੋੜ੍ਹਾ ਥੋੜ੍ਹਾ ਖੁਲ੍ਹਿਆ ਤਾਕਾ,
ਜਿਸ ਵੇਲੇ ਸਾਮ੍ਹਣੇ ਹੋਣਾ ਓਸੇ ਵੇਲੇ ਬੰਦ ਦੇਣਾ ਕਰਾਈਆ । ਹੁਣ ਦੱਸੋ ਕਿਹੜਾ ਕਾਕਾ ਚੁਕੋਗੇ ਢਾਕਾ,
ਤੇ ਕਿਸ ਨੂੰ ਬਾਪੂ ਕਹੋਗੇ ਕਿਸ ਦਾ ਮੰਨੋਗੇ ਆਖਾ, ਭੇਦ ਦਿਓ ਖੁਲ੍ਹਾਈਆ। ਇਹ ਕੋਈ ਵਿਦਿਆ ਵਾਲੀਆਂ
ਨਹੀਂ ਬਾਤਾਂ, ਵਡਿਆਈ ਨਹੀਂ ਜਾਗ ਕੇ ਕੱਟਣੀਆਂ ਰਾਤਾਂ, ਗੁਣ ਨਹੀਂ ਬਹੁਤੀਆਂ ਗੌਣੀਆਂ ਗਾਥਾਂ, ਅੱਖਰਾਂ
ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ,
ਧੁਰ ਦਾ ਹੁਕਮ ਇਕ ਵਰਤਾਈਆ।
ਸ਼ਬਦ ਗੁਰੂ ਕਹੇ ਮੈਂ ਦੀਨ ਦੁਨੀ ਦਾ ਬਦਲ ਦੇਣਾ ਯਕੀਨ, ਯਕੇ ਦੀਗਰੇ ਬਾਅਦ ਖੇਲ ਖਲਾਈਆ। ਕਲਜੁਗ ਨੂੰ ਕਹਿਣਾ ਆਫ਼ਰੀਨ, ਵਾਹ ਵਾ ਤੇਰੀ ਵਡਿਆਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਦੀ ਭੁਲਾਈ ਤਾਅਲੀਮ, ਕਲਜੁਗ ਜੀਵ ਤੁਲਬੇ ਆਪਣੇ ਲਏ ਬਣਾਈਆ। ਮਾਇਆ ਮਮਤਾ ਦਾ ਦੱਸ ਕੇ ਸੀਨ, ਕੂੜੀ ਕਿਰਿਆ ਵਿਚ ਫਸਾਈਆ। ਕਾਮ ਵਾਸਨਾ ਕਰ ਅਧੀਨ, ਕਰੋਧ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। (੧ ਚੇਤ ਸ਼ ਸੰ ੧)
ਹਰਿ ਸ਼ਬਦ ਹਰਿ ਗਿਆਨ ਹੈ। ਹਰਿ ਸ਼ਬਦ ਹਰਿ ਚਰਨ ਧਿਆਨ ਹੈ। ਹਰਿ ਸ਼ਬਦ ਏਕਾ ਏਕ ਸਾਚੀ ਟੇਕ, ਗੁਰਸਿੱਖ ਸਾਚੇ ਭੁੱਲ ਨਾ ਜਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦੇਵੇ ਸਾਚਾ ਦਾਨ ਹੈ । (੧੩ ਮੱਘਰ ੨੦੧੦ ਬਿ)
ਹਰਿ ਸ਼ਬਦ ਸਚ ਸੰਯੋਗ। ਹਰਿ ਸ਼ਬਦ ਸਾਚਾ ਰਸ ਭੋਗ। ਹਰਿ ਸ਼ਬਦ ਜਨ ਭਗਤਾਂ ਚੁਗਾਏ ਆਤਮ ਸਾਚੀ ਚੋਗ। ਹਰਿ ਸ਼ਬਦ ਕੱਟੇ ਹਉਮੇ ਰੋਗ। ਦੁਰਮਤ ਮੈਲ ਪਾਪਾਂ ਧੋਗ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਸੋਹੰ ਸਾਚਾ ਯੋਗ।
ਹਰਿ ਸ਼ਬਦ ਸਾਚਾ ਨਿਸ਼ਾਨ ਹੈ। ਹਰਿ ਸ਼ਬਦ ਏਕਾ ਮਾਣ ਏਕਾ ਤਾਣ ਬਲੀ ਬਲਵਾਨ ਹੈ। ਹਰਿ ਸ਼ਬਦ ਵਡ ਸ਼ਾਹੋ ਦਾਤਾ ਵਡ ਸੁਲਤਾਨ ਹੈ। ਹਰਿ ਸ਼ਬਦ ਵੱਡਾ ਰਾਜਾ ਰਾਜਾਨ ਹੈ। ਹਰਿ ਸ਼ਬਦ ਏਕਾ ਦੇਵੇ ਜਨ ਭਗਤਾਂ ਬ੍ਰਹਮ ਗਿਆਨ ਹੈ। ਹਰਿ ਸ਼ਬਦ ਸੁਰਤ ਸ਼ਬਦ ਮੇਲ ਮਿਲਾਨ ਹੈ। ਹਰਿ ਸ਼ਬਦ ਦਸਵਾਂ ਦਰ ਕਰ ਕਿਰਪਾ ਆਪ ਖੁਲ੍ਹਾਣ ਹੈ। ਹਰਿ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖ ਤੇਰੇ ਆਤਮ ਵਸੇ ਸਚ ਅਸਥਾਨ ਹੈ।
ਹਰਿ ਰੰਗ ਹਰਿ ਸ਼ਬਦ ਜਾਣ। ਹਰਿ ਸ਼ਬਦ ਮਿਲਾਏ ਮੇਲ ਹਰਿ ਭਗਵਾਨ । ਹਰਿ ਸ਼ਬਦ ਮੂਰਖ ਮੁਗਧ ਕਰਾਏ ਚਤਰ ਸੁਜਾਨ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਜੋਤ ਵਾਲੀ ਦੋ ਜਹਾਨ ਹੈ। ਹਰਿ ਸ਼ਬਦ ਹਰਿ ਕਾ ਰੂਪ ਹੈ। ਹਰਿ ਸ਼ਬਦ ਆਦਿ ਅੰਤ ਜੁਗਾਂ ਜੁਗੰਤ ਸਤਿ ਸਰੂਪ ਹੈ। ਹਰਿ ਸ਼ਬਦ ਮਹਿੰਮਾ ਜਗਤ ਅਨੂਪ ਹੈ। ਹਰਿ ਸ਼ਬਦ ਗੁਰਮੁਖ ਵਿਰਲਾ ਜਾਣੇ ਨਾ ਕਿਸੇ ਦਿਸੇ ਕੋਈ ਰੰਗ ਰੂਪ ਹੈ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਏਕਾ ਵੱਡਾ ਭੂਪ ਹੈ।
ਹਰਿ ਸ਼ਬਦ ਗੁਰਮੁਖ ਜਾਨਣਾ। ਹੋਏ ਮੇਲ ਭਗਤ ਭਗਵਾਨਣਾ। ਮਿਟੇ ਅੰਧੇਰ ਹੋਏ ਚਾਨਣਾ। ਮਿਟੇ ਹੇਰ ਫੇਰ, ਏਕਾ ਦੇਵੇ ਨਾਮ ਨਿਧਾਨਣਾ। ਨਾ ਲਾਏ ਕੋਈ ਦੇਰ ਜਿਸ ਕਿਰਪਾ ਕਰੇ ਵਿਸ਼ਨੂੰ ਭਗਵਾਨਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਦੇਵੇ ਸਾਚਾ ਸ਼ਬਦ ਸਤਿਜੁਗ ਝੁੱਲੇ ਸਚ ਨਿਸ਼ਾਨਣਾ।
ਹਰਿ ਸ਼ਬਦ ਹਰਿ ਕਾ ਭੇਖ ਹੈ। ਹਰਿ ਸ਼ਬਦ ਹਰਿ ਹਰਿ ਵੇਖ ਹੈ। ਹਰਿ ਸ਼ਬਦ ਪ੍ਰਭ ਲਾਏ ਆਤਮ
ਸਾਚੀ ਮੇਖ ਹੈ। ਹਰਿ ਸ਼ਬਦ ਕਲਜੁਗ ਜੀਆਂ ਕੱਢੇ ਭਰਮ ਭੁਲੇਖ ਹੈ। ਹਰਿ ਸ਼ਬਦ ਗੁਰਸਿੱਖ ਸਾਚੇ ਦਰ ਸਾਚੇ ਨੇਤਰ ਲੈਣਾ ਪੇਖ ਹੈ। ਹਰਿ ਸ਼ਬਦ ਜਨ ਭਗਤਾਂ ਦੇਵੇ ਜਿਨ੍ਹਾਂ ਲਿਖਾਏ ਧੁਰੋਂ ਸਾਚੇ ਲੇਖ ਹੈ। ਹਰਿ ਸ਼ਬਦ ਨਾ ਬੇਮੁਖ ਜਾਣੇ, ਕਲਜੁਗ ਰਹੇ ਵੇਖਾ ਵੇਖ ਹੈ। ਹਰਿ ਸ਼ਬਦ ਹਰਿ ਰਸਨ ਵਖਾਣੇ, ਨਾ ਕੋਈ ਜਾਣੇ ਔਲੀਆ ਪੀਰ ਸ਼ੇਖ਼ ਹੈ। ਹਰਿ ਸ਼ਬਦ ਗੁਰਮੁਖ ਤੇਰੇ ਆਤਮ ਬੱਧੇ ਗਾਨੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਵਿਚੋਂ ਵੇਖ ਹੈ।
ਹਰਿ ਸ਼ਬਦ ਜਗਤ ਨਿਆਰੜਾ। ਮਿਲਾਏ ਮੇਲ ਯਾਰ ਪਿਆਰੜਾ। ਦੱਸੇ ਰਾਹ ਜਗਤ ਨਿਆਰੜਾ। ਬੇਮੁਖ ਹੱਸ ਨਾ ਪਾਵੇ ਸਾਰੜਾ। ਗੁਰਸਿੱਖਾਂ ਹਰਿ ਹਿਰਦੇ ਵਸੇ, ਦੇਵੇ ਦਰਸ ਨਿਆਰੜਾ। ਕਰੇ ਪ੍ਰਕਾਸ਼ ਕੋਟ ਰਵ ਸੱਸੇ, ਮਿਟਾਏ ਅੰਧ ਅੰਧਿਆਰੜਾ। ਬੇਮੁਖਾਂ ਆਤਮ ਅੰਧੇਰ ਜਿਉਂ ਚੰਦ ਮੱਸੇ, ਨਾ ਦਿਸੇ ਸੱਜਣ ਮੀਤ ਪਿਆਰੜਾ। ਸਾਚਾ ਸ਼ਬਦ ਤੀਰ ਪ੍ਰਭ ਸਾਚਾ ਕੱਸੇ, ਸ੍ਰਿਸ਼ਟ ਸਬਾਈ ਪਾਰ ਕਰਾਰੜਾ। ਜੋਤ ਸਰੂਪੀ ਰਾਹ ਸਾਚਾ ਦੱਸੇ, ਨਿਹਕਲੰਕ ਲੈ ਅਵਤਾਰੜਾ । ਬੇਮੁਖ ਕਲਜੁਗ ਜੀਵ ਪੈਰ ਹੇਠਾਂ ਝੱਸੇ, ਨਾ ਕੋਈ ਪਾਵੇ ਸਾਰੜਾ। ਮੌਤ ਨਾਗਨੀ ਏਕਾ ਡੱਸੇ, ਨਾ ਕੋਈ ਬਣੇ ਕਿਸੇ ਸਹਾਰੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਆਪਣੀ ਸਾਰੜਾ। ਹਰਿ ਸ਼ਬਦ ਸਚ ਧਨ ਮਾਲ। ਹਰਿ ਸ਼ਬਦ ਗੁਰਮੁਖ ਸਾਚੇ ਰੱਖ ਸੰਭਾਲ। ਅੰਤਮ ਅੰਤ ਤੇਰੇ ਨਿਭੇ ਨਾਲ। ਕਲਜੁਗ ਜੀਵ ਹੋਏ ਕੰਗਾਲ। ਝੂਠਾ ਲੱਗਾ ਜਗਤ ਜ਼ੰਜਾਲ। ਮਾਇਆਧਾਰੀ ਹੋਏ ਖੁਆਰੀ, ਨਾ ਕੋਈ ਪਾਵੇ ਸਾਰੀ, ਕਲਜੁਗ ਅੰਤਮ ਤੁੱਟਾ ਡਾਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਪ ਦਲਾਏ ਜਿਉਂ ਦੋ ਫਾੜੀ ਦਾਲ।
ਹਰਿ ਸ਼ਬਦ ਗਹਿਰ ਗੰਭੀਰ। ਹਰਿ ਸ਼ਬਦ ਆਤਮ ਵੱਜੇ ਸਾਚਾ ਤੀਰ। ਹਰਿ ਸ਼ਬਦ ਆਤਮ ਝਿਰਨਾਂ ਦੇ ਝਿਰਾਏ, ਅੰਮ੍ਰਿਤ ਪਿਆਏ ਸਾਚਾ ਸੀਰ। ਹਰਿ ਸ਼ਬਦ ਹਰਿਜਨ ਜਾਣੇ, ਜਿਨ ਦੇਵੇ ਆਤਮ ਧੀਰ। ਹਰਿ ਸ਼ਬਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਪਿਲਾਏ ਵਿਚ ਮਾਤ ਸਾਚਾ ਸੀਰ।
ਹਰਿ ਸ਼ਬਦ ਜਗਤ ਵਡਿਆਈ। ਪਤਿਪਰਮੇਸ਼ਵਰ ਦਇਆ ਕਮਾਈ। ਹਰਿ ਸ਼ਬਦ ਦੇਵੇ ਦਾਤ ਆਪ ਰਘੁਰਾਈ। ਵਡ ਕਰਾਮਾਤ ਭੁੱਲ ਨਾ ਜਾਈ। ਸਾਚਾ ਨਾਤ ਗੁਰ ਚਰਨ ਜੁੜਾਈ। ਅੰਤਮ ਮਿਟੇ ਅੰਧੇਰੀ ਰਾਤ, ਦੀਪਕ ਜੋਤੀ ਦੇ ਜਗਾਈ। ਗੁਰਮੁਖ ਸਾਚੇ ਵੇਖ ਮਾਰ ਝਾਤ, ਆਤਮ ਬੈਠਾ ਡੇਰਾ ਲਾਈ । ਨਾ ਦਿਵਸ ਨਾ ਹੋਵੇ ਰਾਤ, ਏਕਾ ਰੰਗ ਡਗਮਗਾਈ। ਬੈਠਾ ਰਹੇ ਸਦ ਇਕਾਂਤ। ਗੁਰਮੁਖ ਸਾਚੇ ਦੇ ਸਮਝਾਈ। ਅੰਮ੍ਰਿਤ ਦੇਵੇ ਬੂੰਦ ਸੁਵਾਂਤ, ਕਵਲ ਨਾਭ ਆਪ ਉਲਟਾਈ। ਮਹਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿੱਖਾਂ ਦੇਵੇ ਨਾਮ ਵਡਿਆਈ।
ਹਰਿ ਸ਼ਬਦ ਸਤਿ ਸੰਤੋਖ। ਹਰਿ ਸ਼ਬਦ ਕੱਟੇ ਕਾਇਆ ਦੋਖ। ਹਰਿ ਸ਼ਬਦ ਉਜਲ ਕਰਾਏ ਜਗਤ ਮੁਖ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਫਲ ਕਰਾਏ ਮਾਤ ਕੁੱਖ।
ਹਰਿ ਸ਼ਬਦ ਹਰਿ ਕੀ ਬਣਤ। ਗੁਰਮੁਖ ਵਿਰਲਾ ਜਾਣੇ ਸੰਤ। ਕਲਜੁਗ ਜੀਆਂ ਮਾਇਆ ਪਾਏ ਬੇਅੰਤ। ਆਪੇ ਜਾਣੇ ਜਾਣ ਪਛਾਣੇ ਗੁਰਮੁਖ ਜਗਾਏ ਹਰਿ ਹਰਿ ਹਰਿ ਭਗਵੰਤ। ਦਰ ਘਰ ਸਾਚੇ ਆਪ ਦਿਖਾਏ, ਮੇਲ ਮਿਲਾਵਾ ਸਾਚੇ ਕੰਤ। ਬੇਮੁਖ ਬੰਨ੍ਹਣ ਝੂਠੇ ਦਾਅਵੇ, ਲੱਖ ਚੁਰਾਸੀ ਵਿਚ ਭਵੰਤ। ਅਠਸਠ ਤੀਰਥ ਝੂਠੇ ਨਹਾਵੇ, ਨਾ ਕੋਈ ਛੁਡਾਵੇ ਅੰਤ। ਗੁਰਸਿੱਖ ਸਾਚਾ ਗੁਰ ਚਰਨੀ ਧੂੜੀ ਮਸਤਕ ਲਾਵੇ, ਦੇਵੇ ਵਡਿਆਈ ਵਿਚ ਜੀਵ ਜੰਤ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜੋਤ ਸਰੂਪ ਨਰਾਇਣ ਨਰ ਜਨ ਭਗਤਾਂ ਹੋਏ ਸਹਾਈ ਆਦਿ ਅੰਤ।
ਹਰਿ ਸ਼ਬਦ ਹਰਿ ਭੰਡਾਰਿਆ। ਹਰਿ ਸ਼ਬਦ ਹਰਿ ਵਰਤਾਰਿਆ। ਹਰਿ ਸ਼ਬਦ ਹਰਿ ਦੇਵੇ ਵਿਚ ਸੰਸਾਰਿਆ। ਹਰਿ ਸ਼ਬਦ ਆਪ ਚਲਾਏ ਜੁਗੋ ਜੁਗ ਅਪਰ ਅਪਾਰਿਆ। ਹਰਿ ਸ਼ਬਦ ਹਰਿ ਸੁਣਾਏ, ਸੋਹੰ ਡੰਕ ਸਚ ਵਜਾ ਰਿਹਾ। ਹਰਿ ਸ਼ਬਦ ਹਰਿ ਰਸਨਾ ਗਾਏ ਕਲਜੁਗ ਝੇੜਾ ਆਪ ਚੁਕਾ ਰਿਹਾ। ਹਰਿ ਸ਼ਬਦ ਮੈਲ ਪਾਪਾਂ ਧੋਏ, ਆਤਮ ਤੀਰਥ ਸਚ ਇਸ਼ਨਾਨ ਕਰਾ ਰਿਹਾ। ਹਰਿ ਸ਼ਬਦ ਹਰਿ ਸਾਚਾ ਬੋਏ, ਅੰਮ੍ਰਿਤ ਫੱਲ ਇਕ ਲਗਾ
ਰਿਹਾ। ਹਰਿ ਸ਼ਬਦ ਗੁਰਸਿੱਖ ਵਿਰਲਾ ਜਾਣੇ ਕੋਇ, ਜਿਸ ਬਜ਼ਰ ਕਪਾਟੀ ਚੀਰ ਵਖਾ ਰਿਹਾ। ਹਰਿ ਸ਼ਬਦ ਰਸਨਾ ਲਏ ਪਰੋਏ, ਦਸਵਾਂ ਦਰ ਆਪ ਖੁਲ੍ਹਾ ਰਿਹਾ। ਹਰਿ ਸ਼ਬਦ ਦੇਵੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਪਕ ਜੋਤੀ ਆਪ ਜਗਾ ਰਿਹਾ।
ਹਰਿ ਸ਼ਬਦ ਸਾਚਾ ਰਾਗ। ਹਰਿ ਸ਼ਬਦ ਰਸਨਾ ਜਪ, ਧੋਣਾਂ ਪਾਪਾਂ ਝੂਠਾ ਦਾਗ। ਹਰਿ ਸ਼ਬਦ ਗੁਰਮੁਖ ਪਛਾਣੇ, ਬੁਝਾਏ ਆਤਮ ਤ੍ਰਿਸ਼ਨਾ ਆਗ। ਹਰਿ ਸ਼ਬਦ ਦੇਵੇ ਹਰਿ ਤੇਰੀ ਅੰਤਮ ਪਕੜੇ ਵਾਗ। ਹਰਿ ਸ਼ਬਦ ਲੈਣਾ ਵਰ ਸਾਚੇ ਘਰ ਖੁਲ੍ਹੇ ਦਰ ਦੇਵੇ ਵਡੀ ਵਡਿਆਈ ਪ੍ਰਭ ਪਹਿਲੀ ਮਾਘ। ਗੁਰਚਰਨ ਸਰ ਜਾਣਾ ਤਰ। ਆਤਮ ਭੰਡਾਰੇ ਪ੍ਰਭ ਦੇਵੇ ਭਰ। ਸੁੱਕੇ ਰੁਖੜੇ ਹਰੇ ਕਰ। ਗੁਰਸਿੱਖ ਬਣਾਏ ਹੰਸ ਕਾਗ, ਦਰ ਘਰ ਸਾਚੇ ਜਾਣ ਵੜ। ਪ੍ਰਭ ਅਬਿਨਾਸ਼ੀ ਫੜਨਾ ਲੜ। ਬੇਮੁਖ ਜੀਵ ਜਾਇਨ ਝੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਸ਼ਬਦ ਲਗਾਏ ਆਗ।
ਹਰਿ ਸ਼ਬਦ ਘਰ ਸਚ ਵਿਚੋਲਾ। ਹਰਿ ਸ਼ਬਦ ਕਲਜੁਗ ਜੀਵ ਕਿਉਂ ਭੁੱਲਿਆ ਗੋਲਾ। ਮਾਨਸ ਜਨਮ ਵਿਚ ਮਾਤ ਰੋਲਾ। ਬਿਨ ਗੁਰ ਨਾ ਕੋਈ ਗਾਵੇ ਘਰ ਸਾਚੇ ਦਾ ਸਾਚਾ ਸੋਹਲਾ। ਮਾਤ ਜੋਤ ਪ੍ਰਗਟਾਏ ਵੱਜੇ ਵਧਾਏ, ਪ੍ਰਗਟ ਜੋਤ ਸ੍ਰਿਸ਼ਟ ਸਬਾਈ ਦੇ ਹਿਲਾਈ, ਪ੍ਰਭ ਅਬਿਨਾਸ਼ੀ ਸੰਪੂਰਨ ਕਲਾ ਸੋਲਾਂ। ਰਾਜੇ ਰਾਣੇ ਦਏ ਉਠਾਏ, ਆਪੇ ਪਾਏ ਉਜਾੜ ਰਾਹੇ। ਤਖ਼ਤ ਤਾਜ ਕੋਈ ਰਹਿਣ ਨਾ ਪਾਏ। ਸਾਜ ਬਾਜ ਸਰਬ ਮਿਟ ਜਾਏ। ਏਕਾ ਤਾਜ ਹਰਿ ਆਪਣੇ ਸਿਰ ਟਿਕਾਏ। ਸਿੰਘ ਸਿੰਘਾਸਣ ਡੇਰਾ ਲਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਾਲੀ ਹਿੰਦ ਬਾਹੋਂ ਪਕੜ ਆਪਣੀ ਸਰਨ ਲਗਾਏ।
ਏਕ ਦੀਸੇ ਹਰਿ ਜਗਦੀਸ਼। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ। ਕਲਜੁਗ ਜੀਵ ਝੂਠੀ ਕਰਨ ਰੀਸ। ਏਕਾ ਰਾਗ ਸੋਹੰ ਸ਼ਬਦ ਮਿਟਾਏ ਰਾਗ ਛਤੀਸ । ਨਾਰਦ ਮੁਨ ਦੇ ਮੱਤ ਸਮਝਾਏ, ਮਿਟਾਇਆ ਭੇਵ ਬੀਸ ਇਕੀਸ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਮਾਰਗ ਲਾਏ, ਗੁਰਮੁਖ ਸਾਚੇ ਸੰਤ ਜਨਾਂ ਸਾਚਾ ਸ਼ਬਦ ਇਕ ਪੜ੍ਹਾਏ, ਨਾ ਕੋਈ ਲਗਾਏ ਫੀਸ।
ਵਡ ਜ਼ਰਵਾਣਿਆ ਸ਼ਾਹ ਸੁਲਤਾਨਿਆ, ਮੇਟ ਮਿਟਾਣਿਆਂ, ਵਾਲੀ ਦੋ ਜਹਾਨਿਆ । ਜੋਤ ਸਰੂਪੀ ਪਹਿਰੇ ਬਾਣਿਆ। ਨਾ ਕੋਈ ਜਾਣੇ ਸੁਘੜ ਸਿਆਣਿਆ। ਪ੍ਰਭ ਅੰਤਮ ਅੰਤ ਸ੍ਰਿਸ਼ਟ ਸਬਾਈ ਮੇਟ ਮਿਟਾਣਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਆਪੇ ਚਲੇ ਆਪਣੇ ਭਾਣਿਆ।
ਹਰਿ ਸ਼ਬਦ ਹਰਿ ਤੀਰ ਚਲਾਵਣਾ। ਕਲਜੁਗ ਜੀਵਾਂ ਧੀਰ ਗਵਾਵਣਾ। ਚਾਰ ਕੁੰਟ ਵਹੀਰ ਕਰਾਵਣਾ। ਬਾਲਕ ਮਾਤਾ ਸੀਰ ਹੱਥ ਨਾ ਆਵਣਾ। ਕਲਜੁਗ ਜੀਵਾਂ ਨਾ ਨੀਰ ਕਿਸੇ ਮੁਖ ਚੁਆਵਣਾ। ਨਾ ਕੋਇ ਸਹਾਏ ਪੀਰ ਫ਼ਕੀਰ, ਨਾ ਕੋਈ ਪਕੜੇ ਦਾਮਨਾ। ਧਰਮ ਰਾਏ ਦੇ ਵੱਝੇ ਜੰਜ਼ੀਰ, ਅੱਗੇ ਹੋਏ ਨਾ ਕਿਸੇ ਛੁਡਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਅੰਤਮ ਅੰਤ ਆਪਣੀ ਸਰਨ ਲਗਾਵਣਾ। ਹਰਿ ਸ਼ਬਦ ਸਚ ਕਟਾਰ ਹੈ। ਸੋਹੰ ਸ਼ਬਦ ਖੰਡਾ ਦੋ ਧਾਰ ਹੈ। ਪ੍ਰਭ ਸਾਚੇ ਦੀ ਸਾਚੀ ਕਾਰ ਹੈ। ਜੁਗੋ ਜੁਗ ਕਰੇ ਆਪਣਾ ਆਪ ਵਿਹਾਰ ਹੈ। ਤੀਨ ਲੋਕ ਸੱਚਾ ਇਕ ਸਿਕਦਾਰ ਹੈ। ਲੋਕਮਾਤ ਜੋਤ ਪ੍ਰਗਟਾਏ, ਆਵੇ ਜਾਵੇ ਵਾਰੋ ਵਾਰ ਹੈ। ਕਲਜੁਗ ਔਧ ਗਈ ਬੀਤ, ਪ੍ਰਭ ਵਹਾਏ ਵਹਿੰਦੀ ਧਾਰ ਹੈ। ਗੁਰਮੁਖ ਸਾਚੇ ਮਾਨਸ ਜਨਮ ਗਏ ਕਲ ਜੀਤ, ਆਏ ਸਚ ਦਰਬਾਰ ਹੈ। ਪ੍ਰਭ ਕਾਇਆ ਕਰੇ ਸੀਤਲ ਸੀਤ, ਅੰਮ੍ਰਿਤ ਚਲਾਏ ਸਚ ਫੁਹਾਰ ਹੈ। ਸਤਿਜੁਗ ਚਲਾਏ ਸਾਚੀ ਰੀਤ, ਊਚ ਨੀਚ ਭਰਮ ਨਿਵਾਰ ਹੈ। ਪ੍ਰਭ ਅਬਿਨਾਸ਼ੀ ਸਾਚਾ ਮੀਤ, ਵਾਹ ਵਾਹ ਏਕਾ ਇਕ ਪਿਆਰ ਹੈ। ਦੂਜਾ ਕੋਈ ਨਾ ਰਾਖੋ ਚੀਤ, ਨਿਹਕਲੰਕ ਸੱਚਾ ਅਵਤਾਰ ਹੈ। ਸੋਹੰ ਸ਼ਬਦ ਗਾਓ ਸੁਹਾਗੀ ਗੀਤ, ਬੇੜਾ ਹੋਵੇ ਅੰਤਮ ਪਾਰ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਵਿਚ ਮਾਤ ਲਿਆ ਅਵਤਾਰ ਹੈ।
ਹਰਿ ਸ਼ਬਦ ਸਚ ਨਿਸ਼ਾਨਾ। ਹਰਿ ਸ਼ਬਦ ਸਚ ਟਿਕਾਣਾ। ਹਰਿ ਸ਼ਬਦ ਅਨਹਦ ਧੁਨ ਉਪਜਾਣਾ। ਗੁਰਮੁਖ ਸਾਚੇ ਚੁਣ ਪ੍ਰਭ ਸਾਚੇ ਕੰਨ ਸੁਣਾਣਾ। ਹਰਿ ਸ਼ਬਦ ਹਰਿ ਕੇ ਗੁਣ, ਮੇਲ ਮਿਲਾਏ ਤੀਰ ਬਿਧਨਾਨਾ। ਮਹਾਰਾਜ
ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਜਾਣੀ ਜਾਣਾ।
ਹਰਿ ਸ਼ਬਦ ਹਰਿ ਗਿਆਨ ਹੈ। ਹਰਿ ਸ਼ਬਦ ਹਰਿ ਚਰਨ ਧਿਆਨ ਹੈ। ਹਰਿ ਸ਼ਬਦ ਏਕਾ ਏਕ, ਸਾਚੀ
ਟੇਕ ਗੁਰਸਿੱਖ ਸਾਚੇ ਭੁੱਲ ਨਾ ਜਾਣ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਗਟ ਜੋਤ ਦੇਵੇ
ਸਾਚਾ ਦਾਨ ਹੈ। (੧੩ ਮੱਘਰ ੨੦੧੦ ਬਿ)
ਹਰਿ ਕਾ ਸ਼ਬਦ ਅਟੱਲ, ਜਗਤ ਧੁਨਕਾਰ ਹੈ। ਹਰਿ ਕਾ ਸ਼ਬਦ ਅਟੱਲ, ਵਸੇ ਸਚ ਮਹੱਲ ਦੱਸੇ ਪਾਰ ਕਿਨਾਰ ਹੈ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਦੇਹੀ ਨਾ ਕੋਈ ਖੱਲ, ਏਕਾ ਰੰਗ ਅਪਰ ਅਪਾਰ ਹੈ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਫੁੱਲ ਨਾ ਕੋਈ ਫਲ, ਚਾਰੋਂ ਕੁੰਟ ਪਸਰ ਪਸਾਰਿਆ । ਹਰਿ ਕਾ ਸ਼ਬਦ ਅਟੱਲ, ਵਸੇ ਜਲ ਥਲ, ਤਿੰਨਾਂ ਲੋਆਂ ਪਾਵੇ ਸਾਰਿਆ। ਹਰਿ ਕਾ ਸ਼ਬਦ ਅਟੱਲ, ਬੇਮੁਖ ਭੁਲਾਏ ਕਰ ਕਰ ਵਲ ਛਲ, ਗੁਰਮੁਖਾਂ ਦੇਵੇ ਸਾਚੀ ਧਾਰਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਵਸੇ ਕਾਇਆ ਸਚ ਮਹੱਲ ਮੁਨਾਰਿਆ।
ਹਰਿ ਕਾ ਸ਼ਬਦ ਅਟੱਲ, ਜਗਤ ਅਮੋਲਿਆ। ਹਰਿ ਸ਼ਬਦ ਅਟੱਲ, ਕਿਸੇ ਨਾ ਤੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਪਰਦਾ ਸਾਚਾ ਖੋਲ੍ਹਿਆ । ਹਰਿ ਕਾ ਸ਼ਬਦ ਅਟੱਲ, ਕਾਇਆ ਮੰਦਰ ਸਾਚੇ ਬੋਲਿਆ। ਹਰਿ ਕਾ ਸ਼ਬਦ ਅਟੱਲ, ਰੰਗ ਰੰਗਾਏ ਕਾਇਆ ਚੋਲਿਆ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਸਾਚੇ ਸੰਤ ਜਨਾਂ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਹਰਿ ਹਰਿ ਬੋਲਿਆ।
ਹਰਿ ਕਾ ਸ਼ਬਦ ਅਟੱਲ, ਜਗਤ ਵਣਜਾਰਿਆ। ਹਰਿ ਸ਼ਬਦ ਅਟਲ, ਭਗਤ ਭੰਡਾਰਿਆ। ਹਰਿ ਕਾ ਸ਼ਬਦ ਅਟੱਲ, ਦੇਵਣਹਾਰ ਹਰਿ ਨਿਰੰਕਾਰਿਆ। ਹਰਿ ਕਾ ਸ਼ਬਦ ਅਟੱਲ, ਅਨਹਦ ਧੁਨ ਸੱਚੀ ਧੁਨਕਾਰਿਆ। ਹਰਿ ਕਾ ਸ਼ਬਦ ਅਟੱਲ, ਤੋੜੇ ਮੁਨ ਸੁਨ ਆਤਮ ਜੋਤੀ ਮੇਲ ਮਿਲਾ ਰਿਹਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਵਰਨ ਨਾ ਕੋਈ ਗੋਤੀ, ਏਕਾ ਰੰਗ ਸਮਾ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖਾਂ ਉਠਾਏ ਕਾਇਆ ਸੋਤੀ, ਇੱਕ ਹਲੂਣਾ ਹਿਲਾ ਰਿਹਾ। ਹਰਿ ਕਾ ਸ਼ਬਦ ਅਟੱਲ, ਲੱਖ ਚੁਰਾਸੀ ਰਹੀ ਰੋਤੀ, ਦਿੱਸ ਕਿਸੇ ਨਾ ਆ ਰਿਹਾ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਉਪਜਾਏ ਦਇਆ ਕਮਾਏ ਲੋਕਮਾਤ ਸਾਚੇ ਮੋਤੀ, ਪ੍ਰਭ ਸਾਚਾ ਹਾਰ ਗੁੰਦਾ ਰਿਹਾ। ਹਰਿ ਕਾ ਸ਼ਬਦ ਅਟੱਲ, ਦੁਰਮਤ ਮੈਲ ਜਾਏ ਧੋਤੀ, ਜੋ ਜਨ ਰਸਨਾ ਹਰਿ ਗੁਣ ਗਾ ਰਿਹਾ। ਹਰਿ ਸ਼ਬਦ ਅਟਲ, ਨਾ ਕੋਈ ਮੰਗੇ ਦਾਨ ਅਹੂਤੀ, ਅੰਮ੍ਰਿਤ ਸਾਚਾ ਜਾਮ ਪਿਆ ਰਿਹਾ। ਹਰਿ ਕਾ ਸ਼ਬਦ ਅਟੱਲ, ਏਕਾ ਨਾਮ ਜਗਤ ਭਬੂਤੀ, ਗੁਰਮੁਖ ਵਿਰਲਾ ਮਸਤਕ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਸਚ ਦਵਾਰਾ ਇਕ ਖੁਲ੍ਹਾ ਰਿਹਾ।
ਹਰਿ ਕਾ ਸ਼ਬਦ ਅਟੱਲ, ਧਾਮ ਅਸਥੂਲਿਆ। ਹਰਿ ਕਾ ਸ਼ਬਦ ਅਟੱਲ, ਮਿਲਾਏ ਮੇਲ ਕੰਤ ਕੰਤੂਲਿਆ। ਹਰਿ ਸ਼ਬਦ ਅਟਲ, ਅੱਠੇ ਪਹਿਰ ਦਿਵਸ ਰੈਣ ਤਿੰਨਾਂ ਲੋਆਂ ਰੱਖੇ ਏਕਾ ਝੂਲਿਆ। ਹਰਿ ਕਾ ਸ਼ਬਦ ਅਟੱਲ, ਚੁਕਾਏ ਲਹਿਣ ਦੇਣ, ਜੋ ਜਨ ਗਾਏ ਰਸਨਾ ਭੁਲਿਆ। ਹਰਿ ਸ਼ਬਦ ਅਟਲ, ਆਪ ਬਣੇ ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ, ਅਗਲਾ ਪਿਛਲਾ ਚੁਕਾਏ ਮੂਲਿਆ। ਹਰਿ ਕਾ ਸ਼ਬਦ ਅਟੱਲ, ਰਸਨਾ ਸਕੇ ਨਾ ਕਿਸੇ ਕਹਿਣ, ਜੋਤੀ ਜੋਤ ਸਰੂਪ ਹਰਿ, ਕਲਜੁਗ ਜੀਵਾਂ ਅੰਤਮ ਭੁਲਿਆ। ਆਪ ਵਹਾਏ ਵਹਿੰਦੇ ਵਹਿਣ, ਲਾੜੀ ਮੌਤ ਖਾਏ ਡੈਣ, ਘਰ ਘਰ ਉਡਦੀ ਦਿੱਸੇ ਧੂਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨ, ਸਚ ਦਵਾਾਰੇ ਲੋਕਮਾਤ ਫਲਿਆ ਫੂਲਿਆ।
ਹਰਿ ਕਾ ਸ਼ਬਦ ਅਟੱਲ, ਜਗਤ ਸਨਿਆਸ ਹੈ। ਹਰਿ ਕਾ ਸ਼ਬਦ ਅਟੱਲ, ਸਰਬ ਘਟ ਵਾਸ ਹੈ। ਹਰਿ ਸ਼ਬਦ ਅਟਲ, ਹੋਏ ਸਹਾਈ ਗਰਭ ਦਸ ਮਾਸ ਹੈ। ਹਰਿ ਕਾ ਸ਼ਬਦ ਅਟੱਲ, ਪਵਣ ਚਲਾਏ ਰਸਨ ਸਵਾਸ ਹੈ। ਹਰਿ ਕਾ ਸ਼ਬਦ ਅਟੱਲ, ਇੱਕ ਵਖਾਏ ਸਚ ਮੰਡਲ ਦੀ ਸਾਚੀ ਰਾਸ ਹੈ। ਹਰਿ ਸ਼ਬਦ ਅਟਲ,
ਗੁਰਮੁਖ ਸਾਚੇ ਸੰਤ ਜਨਾਂ, ਨਿਜ ਘਰ ਆਤਮ ਰੱਖੇ ਵਾਸ ਹੈ। ਹਰਿ ਕਾ ਸ਼ਬਦ ਅਟੱਲ, ਖੋਲ੍ਹੇ ਬੰਦ ਕੁਵਾੜ, ਸਦਾ ਹੋਇਆ ਰਹੇ ਦਾਸ ਹੈ। ਹਰਿ ਸ਼ਬਦ ਅਟਲ, ਪੰਜਾਂ ਚੋਰਾਂ ਚਬਾਏ ਦਾੜ੍ਹ, ਸਾਚੀ ਜੋਤ ਕਰੇ ਪ੍ਰਕਾਸ਼ ਹੈ। ਹਰਿ ਕਾ ਸ਼ਬਦ ਅਟੱਲ, ਜੋਤ ਜਗਾਏ ਬਹੱਤਰ ਨਾੜ, ਵੇਖ ਵਖਾਣੇ ਪ੍ਰਿਥਮੀ ਅਕਾਸ਼ ਹੈ। ਹਰਿ ਕਾ ਸ਼ਬਦ ਅਟੱਲ, ਆਦਿ ਅੰਤ ਨਾ ਜਾਏ ਵਿਨਾਸ ਹੈ। ਹਰਿ ਕਾ ਸ਼ਬਦ ਅਟੱਲ, ਵੱਸੇ ਧਾਮ ਇੱਕ ਇਕੱਲ, ਜਨ ਭਗਤਾਂ ਕਰੇ ਬੰਦ ਖ਼ਲਾਸ ਹੈ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਜੋਤ ਧਰ, ਆਪ ਆਪਣਾ ਕਰੇ ਸਾਚਾ ਵਾਸ ਹੈ।
ਹਰਿ ਕਾ ਸ਼ਬਦ ਅਟੱਲ, ਭਗਤ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਮਾਣ ਗਵਾਏ ਵੇਦ ਚਾਰ ਅਠਾਰਾਂ ਪੁਰਾਨਿਆ। ਹਰਿ ਕਾ ਸ਼ਬਦ ਅਟੱਲ, ਰਸਨਾ ਗਾਏ ਕ੍ਰਿਸ਼ਨ ਭਗਵਾਨਿਆ। ਹਰਿ ਸ਼ਬਦ ਅਟਲ, ਗੀਤਾ ਗਾਏ ਜਗਤ ਸੁਣਾਏ, ਦੇਵੇ ਬ੍ਰਹਮ ਗਿਆਨਿਆ। ਹਰਿ ਕਾ ਸ਼ਬਦ ਅਟੱਲ, ਵੇਦ ਬਿਆਸਾ ਰਿਹਾ ਸੁਣਾਏ, ਸਾਚੀ ਰਸਨਾ ਹਰਿ ਵਖਾਨਿਆ। ਹਰਿ ਕਾ ਸ਼ਬਦ ਅਟੱਲ, ਊਚੋ ਊਚ ਇੱਕ ਪ੍ਰਬਲ, ਗੌਤਮ ਬੁੱਧਾ ਆਤਮ ਸੁੱਧਾ, ਮਿਲਿਆ ਮਾਣ ਜਗਤ ਜਹਾਨਿਆ। ਹਰਿ ਸ਼ਬਦ ਅਟੱਲ, ਆਪੇ ਵੇਖੇ ਪਾਣੀ ਦੁੱਧਾ, ਅੱਠਾਂ ਤੱਤਾਂ ਵੱਖ ਰਖਾਨਿਆਂ। ਹਰਿ ਕਾ ਸ਼ਬਦ ਅਟੱਲ, ਗੁਰਮੁਖ ਵਿਰਲੇ ਆਤਮ ਗੁੱਧਾ, ਤਨ ਸਾਚਾ ਸੁੱਧਾ ਮਿਲੇ ਮਾਣ ਜਗਤ ਨਿਸ਼ਾਨਿਆ। ਹਰਿ ਕਾ ਸ਼ਬਦ ਅਟਲ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਇਕ ਉਡਾਏ ਸ਼ਬਦ ਬਿਬਾਣਿਆ।
ਹਰਿ ਕਾ ਰੂਪ ਅਗੰਮ, ਸ਼ਬਦ ਬਿਬਾਣ ਹੈ। ਹਰਿ ਕਾ ਸ਼ਬਦ ਅਗੰਮ, ਪੁਰੀਆਂ ਲੋਆਂ ਇਕ ਉਡਾਨ ਹੈ। ਹਰਿ ਕਾ ਰੂਪ ਅਗੰਮ, ਚਾਰੇ ਕੁੰਟ ਦਹਿ ਦਿਸ਼ਾ ਏਕਾ ਕਰੇ ਧਿਆਨ ਹੈ। ਹਰਿ ਕਾ ਸ਼ਬਦ ਅਗੰਮ, ਸਾਚੀ ਧੁਨ ਸੱਚੀ ਧੁਨਕਾਨ ਹੈ। ਹਰਿ ਕਾ ਰੂਪ ਅਗੰਮ, ਜੋਤੀ ਜਗੇ ਬੇਮੁਹਾਨ ਹੈ। ਹਰਿ ਕਾ ਸ਼ਬਦ ਅਗੰਮ, ਨਾ ਦਿਸੇ ਕੋਈ ਨਿਸ਼ਾਨ ਹੈ। ਹਰਿ ਕਾ ਰੂਪ ਅਗੰਮ, ਨਾ ਸਕੇ ਕੋਈ ਪਛਾਣ ਹੈ। ਹਰਿ ਕਾ ਸ਼ਬਦ ਅਗੰਮ, ਜਗਤ ਨਿਮਾਣਿਆ ਦੇਵੇ ਮਾਣ ਹੈ । ਹਰਿ ਕਾ ਰੂਪ ਅਗੰਮ, ਰਾਜੇ ਰਾਣਿਆ ਬੇਮੁਹਣਿਆ ਅੰਤਮ ਆਈ ਹਾਨ ਹੈ। ਹਰਿ ਕਾ ਸ਼ਬਦ ਅਗੰਮ, ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਆਪ ਉਠਾਏ ਸ਼ਾਹ ਸੁਲਤਾਨ ਹੈ।
ਹਰਿ ਕਾ ਸ਼ਬਦ ਅਗੰਮ, ਸਚ ਦੁਕਾਨ ਹੈ। ਹਰਿ ਕਾ ਰੂਪ ਅਗੰਮ, ਪਵਣ ਮਸਾਣ ਹੈ। ਹਰਿ ਕਾ ਸ਼ਬਦ ਅਗੰਮ, ਨਾ ਵਸੇ ਕਿਸੇ ਮਕਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਪੱਤ ਨਾ ਕੋਈ ਪੱਤੀ, ਨਾ ਕੋਈ ਦਿੱਸੇ ਡਾਹਣ ਹੈ। ਹਰਿ ਕਾ ਰੂਪ ਅਗੰਮ, ਦਿਸ ਨਾ ਆਏ ਤੀਰਥ ਤੱਟੀ, ਅਠਸਠ ਰਹੇ ਖ਼ਾਕ ਛਾਣ ਹੈ। ਹਰਿ ਕਾ ਰੂਪ ਅਗੰਮ, ਕਿਸੇ ਹੱਥ ਨਾ ਆਏ ਰੱਤੀ, ਵੇਦ ਪੁਰਾਨਾਂ ਆਏ ਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਜਾਣੇ ਜੋਗੀ ਯਤੀ, ਆਤਮ ਧੀਰਜ ਹੋਈ ਹੈਰਾਨ ਹੈ। ਹਰਿ ਕਾ ਸ਼ਬਦ ਅਗੰਮ, ਗੁਰਮੁਖਾਂ ਦੇ ਸਮਝਾਵੇ ਮਤੀ, ਸਾਚਾ ਧਰਮ ਵਿਚ ਜਹਾਨ ਹੈ। ਹਰਿ ਕਾ ਰੂਪ ਅਗੰਮ, ਨਾ ਕੋਈ ਨਾਰ ਨਾ ਕੋਈ ਪਤੀ, ਨਾ ਕੋਈ ਦੀਵਾ ਨਾ ਕੋਈ ਬੱਤੀ, ਆਤਮ ਸਭ ਦੀ ਹੋਈ ਤੱਤੀ, ਕਲਜੁਗ ਮਾਰੇ ਬਲੀ ਬਲਵਾਨ ਹੈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਲੋਕਮਾਤ ਹਰਿ ਜੋਤ ਧਰ, ਪ੍ਰਗਟ ਹੋਏ ਵਿਸ਼ਨੂੰ ਭਗਵਾਨ ਹੈ। ਹਰਿ ਕਾ ਸ਼ਬਦ ਅਟੱਲ, ਧੀਰ ਧਰਾਇੰਦਾ। ਹਰਿ ਕਾ ਸ਼ਬਦ ਅਟੱਲ, ਅੰਮ੍ਰਿਤ ਆਤਮ ਸਾਚਾ ਸੀਰ ਪਿਲਾਇੰਦਾ। ਹਰਿ ਕਾ ਸ਼ਬਦ ਅਟੱਲ, ਏਕਾ ਤੀਰਥ ਸਾਚਾ ਸੀਰਥ ਆਤਮ ਇਕ ਵਖਾਇੰਦਾ। ਹਰਿ ਕਾ ਸ਼ਬਦ ਅਟੱਲ, ਨਾ ਕੋਈ ਜਾਣੇ ਸ਼ਾਹ ਸੁਲਤਾਨ ਪੀਰ ਫ਼ਕੀਰ, ਵੇਦ ਪੁਰਾਨਾਂ ਹੱਥ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਹਰਿ ਪ੍ਰਗਟਾਇੰਦਾ। (੨੬ ਪੋਹ ੨੦੧੧ ਬਿ)
ਹਰਿ ਸ਼ਬਦ ਅਪਾਰ, ਬ੍ਰਹਿਮੰਡ ਸਹਾਰਿਆ। ਹਰਿ ਸ਼ਬਦ ਅਪਾਰ, ਵਰਭੰਡ ਜੈਕਾਰਿਆ। ਹਰਿ ਸ਼ਬਦ ਅਪਾਰ, ਆਪ ਚਲਾਏ ਨਵ ਖੰਡ, ਏਕਾ ਏਕ ਸੱਚੀ ਧਾਰਿਆ। ਹਰਿ ਸ਼ਬਦ ਅਪਾਰ, ਪੁਰੀਆਂ ਲੋਆਂ ਰਿਹਾ ਵੰਡ,
ਆਪੇ ਆਪ ਬਣਤ ਬਣਾ ਰਿਹਾ। ਹਰਿ ਸ਼ਬਦ ਅਪਾਰ, ਇਕ ਰਖਾਏ ਚੰਡ ਪ੍ਰਚੰਡ, ਸਾਚਾ ਖੇਲ ਰਚਾ ਰਿਹਾ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਦੇਵੇ ਦੰਡ, ਹਰਿ ਆਪਣੇ ਹੱਥ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਰਿਹਾ ਵੰਡ, ਗੁਣਵੰਤਾ ਗੁਣ ਵਿਚਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਵੱਢੇ ਕੰਡ, ਤਿੱਖੀ ਰੱਖੇ ਧਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਅੰਮ੍ਰਿਤ ਦੇਵੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਬੇਮੁਖਾਂ ਆਤਮ ਹੋਈ ਰੰਡ, ਭੁੱਲੇ ਜੀਵ ਗਵਾਰਿਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਪਾਏ ਠੰਡ, ਗੁਰਮੁਖ ਵਿਰਲਾ ਆਤਮ ਬੰਨ੍ਹੇ ਸਾਚੀ ਗੰਢ, ਧੁਰਦਰਗਾਹੀ ਵਸਤ ਅਪਾਰਿਆ। ਹਰਿ ਸ਼ਬਦ ਹਰਿ ਆਪੇ ਦੇ ਵੰਡ, ਲੱਖ ਚੁਰਾਸੀ ਸੁਣਾ ਰਿਹਾ। ਹਰਿ ਸ਼ਬਦ ਅਪਾਰ, ਵਡ ਖ਼ਜ਼ਾਨਿਆ। ਹਰਿ ਸ਼ਬਦ ਅਪਾਰ, ਮਿਲਾਏ ਮੇਲ ਹਰਿ ਬੀਨੇ ਦਾਨਿਆ। ਹਰਿ ਸ਼ਬਦ ਅਪਾਰ, ਏਕਾ ਘਰ ਰਹਾਏ ਉਪਜਾਏ ਲੱਖ ਚੁਰਾਸੀ ਕੰਨ ਸੁਣਾਨਿਆ। ਹਰਿ ਸ਼ਬਦ ਅਪਾਰ, ਤਿੱਖੀ ਰੱਖੇ ਹਰਿ ਜੀ ਧਾਰ, ਕਾਇਆ ਮੰਦਰ ਸਾਚੇ ਅੰਦਰ, ਆਪ ਵਖਾਏ ਸਚ ਟਿਕਾਣਿਆ। (੫ ਮਾਘ ੨੦੧੧ ਬਿ)
ਹਰਿ ਸ਼ਬਦ ਅਪਾਰ, ਜਗਤ ਚਲਾਈਆ। ਹਰਿ ਸ਼ਬਦ ਅਪਾਰ, ਗੁਰੂਆਂ ਪੀਰਾਂ ਸਾਧਾਂ ਸੰਤਾਂ, ਆਤਮ ਵੱਜੀ ਇੱਕ ਵਧਾਈਆ। ਹਰਿ ਸ਼ਬਦ ਅਪਾਰ, ਏਕਾ ਏਕ ਸੱਚਾ ਤੀਰਾ, ਬਜ਼ਰ ਕਪਾਟੀ ਚੀਰ ਵਖਾਈਆ। ਹਰਿ ਸ਼ਬਦ ਅਪਾਰ, ਅੰਮ੍ਰਿਤ ਆਤਮ ਕੱਢੇ ਬਾਹਰ, ਠੰਡੀ ਧਾਰ ਇਕ ਵਹਾਈਆ। ਗੁਰਮੁਖਾਂ ਆਤਮ ਕੱਢੇ ਹਉਮੇ ਪੀੜਾ, ਏਕਾ ਧਾਰ ਬੰਧਾਈਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਅੰਕ ਏਕਾ ਡੰਕ, ਰਾਓ ਰੰਕ ਰਖਾਈਆ।
ਹਰਿ ਸ਼ਬਦ ਅਪਾਰ, ਖੇਲ ਨਿਰਾਲੀਆ। ਜਨ ਭਗਤਾਂ ਕਰਾਏ ਮੇਲ ਵਾਲੀ ਦੋ ਜਹਾਨਿਆਂ। ਹਰਿ ਸ਼ਬਦ ਅਪਾਰ, ਗੁਰਮੁਖ ਸਾਚੇ ਸੰਤ ਜਨ ਆਤਮ ਪਾਏ ਸਾਰ, ਸੁਰਤ ਸੰਭਾਲੀਆ। ਹਰਿ ਸ਼ਬਦ ਅਪਾਰ, ਧਰਮ ਰਾਏ ਦੀ ਕੱਟੇ ਜੇਲ੍ਹ, ਦੇਵੇ ਨਾਮ ਇੱਕ ਬਿਬਾਣਿਆ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੋਕਮਾਤ ਮਾਰ ਝਾਤ, ਦੇਵੇ ਇੱਕ ਸੁਗਾਤ ਸੱਚੀ ਨਿਸ਼ਾਨੀਆਂ।
ਹਰਿ ਸ਼ਬਦ ਅਪਾਰ, ਸਦਾ ਅਡੋਲਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਮਾਤ ਬੋਲਿਆ। ਹਰਿ ਸ਼ਬਦ ਅਪਾਰ, ਗੁਰਪ੍ਰਸਾਦਿ ਸਾਧ ਸੰਤ, ਪੂਰਾ ਕਿਸੇ ਨਾ ਤੋਲਿਆ। ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਭੁੱਲੇ ਜੀਵ ਜੰਤ ਆਤਮ ਪੜਦਾ ਕਿਸੇ ਨਾ ਖੋਲ੍ਹਿਆ। ਹਰਿ ਸ਼ਬਦ ਅਪਾਰਾ ਮੇਲ ਮਿਲਾਵਾ ਸਾਚੇ ਕੰਤ, ਹਰਿ ਸ਼ਬਦ ਅਪਾਰ, ਗੁਰਮੁਖ ਵਿਰਲਾ ਜਾਣੇ ਸੰਤ, ਆਤਮ ਕੁੰਡਾ ਜਿਸ ਨੇ ਖੋਲ੍ਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਅੰਦਰ ਆਪੇ ਬੋਲਿਆ।
ਹਰਿ ਸ਼ਬਦ ਅਪਾਰ, ਜਗਤ ਧੁਨਕਾਈਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਬੂਝ ਬੁਝਾਈਆ। ਹਰਿ ਸ਼ਬਦ ਅਪਾਰ, ਏਕਾ ਦੂਜਾ ਭਉ ਚੁਕਾਈਆ । ਹਰਿ ਸ਼ਬਦ ਅਪਾਰ, ਘਰ ਸਾਚੇ ਵੱਜੇ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਰ ਸੁਹਾਈਆ।
ਹਰਿ ਸ਼ਬਦ ਅਪਾਰ, ਸਦਾ ਜੈਕਾਰਿਆ। ਹਰਿ ਸ਼ਬਦ ਅਪਾਰ, ਏਕਾ ਘਰ ਸਾਚੇ ਦਰ ਸਦਾ ਸਦਾ ਪਸਾਰਿਆ। ਹਰਿ ਸ਼ਬਦ ਅਪਾਰ, ਵਿਰਲੇ ਮਿਲਾਏ ਮੇਲ ਕੰਤ ਭਤਾਰਿਆ। ਹਰਿ ਸ਼ਬਦ ਅਪਾਰ, ਕਾਇਆ ਸੀਤਲ ਠੰਡੀ ਧਾਰ, ਕਰੇ ਠੰਡਾ ਠਾਰਿਆ। ਹਰਿ ਸ਼ਬਦ ਅਪਾਰ, ਸਾਚੇ ਮੰਦਰ ਜਾਏ ਵੜ੍ਹ, ਏਕਾ ਜੋਤੀ ਅਗੰਮ ਅਪਾਰਿਆ। ਪੁਰਖ ਅਬਿਨਾਸ਼ੀ ਅੱਗੇ ਖੜ੍ਹ, ਆਪ ਫੜਾਏ ਆਪਣੇ ਲੜ, ਇਕ ਬਹਾਏ ਸਚ ਦਵਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚੁਕਾਏ ਜਮ ਕਾ ਡਰ, ਆਦਿ ਅੰਤ ਏਕਾ ਏਕ ਆਵੇ ਜਾਗੇ ਵਾਰੋ ਵਾਰਿਆ। ਵਾਰੋ ਵਾਰ ਆਏ ਸੰਸਾਰ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰ। ਗੁਰਮੁਖਾਂ ਦੇਵੇ ਨਾਮ ਅਪਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨਾਂ ਏਕਾ ਸਰਨਾ ਧਰਨੀ ਧਰਨਾ ਕਲਜੁਗ ਤੇਰੀ ਅੰਤਮ ਵਾਰ।
ਹਰਿ ਸ਼ਬਦ ਅਪਾਰ, ਵਡ ਵਡਿਆਇਆ। ਹਰਿ ਸ਼ਬਦ ਅਪਾਰ, ਖੇਲ ਕਰਤਾਰਿਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਕਰਾਏ ਮੇਲ ਵਿਚ ਸੰਸਾਰਿਆ। ਹਰਿ ਸ਼ਬਦ ਅਪਾਰ, ਲੋਕਮਾਤ ਰਖਾਵੇ ਉਪਜਾਵੇ ਵਾਰੋ ਵਾਰਿਆ। ਹਰਿ ਸ਼ਬਦ ਅਪਾਰ, ਏਕਾ ਡੰਕ ਰਾਓ ਰੰਕ ਅਠਾਰਾਂ ਵਰਨਾਂ ਏਕਾ ਸਰਨਾ ਆਪੇ ਆਪ ਰਖਾ ਰਿਹਾ। ਹਰਿ ਸ਼ਬਦ ਅਪਾਰ, ਗੁਰਮੁਖਾਂ ਲਾਏ ਆਤਮ ਤਨਕਾ, ਖਿੱਚ ਲਿਆਏ ਚਰਨ ਦਵਾਰ। ਹਰਿ ਸ਼ਬਦ ਅਪਾਰ, ਸੰਤ ਸੁਹੇਲੇ ਤਾਰੇ ਜਿਉਂ ਭਗਤ ਜਨਕਾ, ਆਤਮ ਪੜਦੇ ਦੇਵੇ ਪਾੜ। ਹਰਿ ਸ਼ਬਦ ਅਪਾਰ, ਪਤਤ ਪਾਪੀ ਜਾਏ ਤਾਰ ਜਿਉਂ ਤਾਰੀ ਗਨਕਾ, ਰਸਨਾ ਗਾਏ ਹਰਿ ਨਿਰੰਕਾਰ। ਹਰਿ ਸ਼ਬਦ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਜਪਾਏ ਆਦਿ ਅੰਤ ਵਾਰੋ ਵਾਰ।
ਹਰਿ ਸ਼ਬਦ ਅਪਾਰ, ਹਰਿ ਖ਼ੀਂਨਿਆ। ਹਰਿ ਸ਼ਬਦ ਅਪਾਰ, ਵਡ ਵਡ ਦਾਨਾ ਬੀਨਿਆ। ਹਰਿ ਸ਼ਬਦ ਅਪਾਰ, ਗੁਰਮੁਖ ਵਿਰਲੇ ਰਸਨਾ ਚੀਨਿਆ। ਹਰਿ ਸ਼ਬਦ ਅਪਾਰ, ਤਨ ਮਨ ਕਾਇਆ ਠੰਡਾ ਕਰੇ ਸੀਨਿਆ। ਹਰਿ ਸ਼ਬਦ ਅਪਾਰ, ਅੰਮ੍ਰਿਤ ਸਿਚ ਕਾਇਆ ਕਰਾਏ ਠੰਡੀ ਠਾਰ, ਹਰਿ ਸ਼ਬਦ ਅਪਾਰ, ਖੋਲ੍ਹੇ ਬੰਦ ਕਵਾੜ, ਤੱਤੀ ਵਾ ਨਾ ਲੱਗੇ ਹਾੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਦੁਲਾਰੇ, ਆਪੇ ਪਰਖੇ ਚੰਗੇ ਮਾੜੇ, ਸਚ ਸਚ ਸਚ ਨਗੀਨਿਆ।
ਹਰਿ ਸ਼ਬਦ ਅਪਾਰ, ਵੱਥ ਰਘੁਰਾਈਆ। ਹਰਿ ਸ਼ਬਦ ਅਪਾਰ, ਸਰਬ ਕਲਾ ਸਮਰਥ, ਮਾਤਲੋਕ ਸਦਾ ਏਕਾ ਵਸਤ ਟਿਕਾਈਆ। ਹਰਿ ਸ਼ਬਦ ਅਪਾਰ, ਗੁਰਮੁਖਾਂ ਦੇਵੇ ਵੱਥ, ਸਿਰ ਰੱਖੇ ਦੇ ਕਰ ਹੱਥ, ਆਤਮ ਭੇਵ ਗੂਝ ਖੁਲ੍ਹਾਈਆ । ਹਰਿ ਸ਼ਬਦ ਅਪਾਰ, ਲੱਖ ਚੁਰਾਸੀ ਪਾਈ ਨੱਥ, ਚਾਰੋਂ ਕੁੰਟ ਫਿਰਨ ਵਾਹੋ ਦਾਹੀਆ। ਹਰਿ ਸ਼ਬਦ ਅਪਾਰ, ਪੰਜਾਂ ਚੋਰਾਂ ਜਾਏ ਮੱਥ, ਇੱਕ ਚੜ੍ਹਾਏ ਸ਼ਬਦ ਰਥ, ਲੋਆਂ ਪੁਰੀਆਂ ਪਾਰ ਕਰਾਈਆ। ਹਰਿ ਸ਼ਬਦ ਅਪਾਰ, ਜਨ ਭਗਤਾਂ ਦੇਵੇ ਨਾਮ ਵੱਥ, ਸ਼ਬਦ ਗਹਿਣਾ ਲੋਕਮਾਤ ਲੈਣਾ, ਹਰਿਜਨ ਸੇਵ ਕਮਾਈਆ। ਪੁਰਖ ਅਬਿਨਾਸ਼ੀ ਸਾਚਾ ਸੈਣਾ, ਦਰਸ ਦਿਖਾਏ ਤੀਜੇ ਨੈਣਾ, ਸੰਤ ਸੁਹੇਲੇ ਮਿਲ ਮਿਲ ਬਹਿਣਾ, ਅਚਰਜ ਜੀਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਦੁਰਮਤ ਮੈਲ ਤਨ ਰਿਹਾ ਧੋਤ, ਹਰਿਜਨ ਰਹੇ ਸਰਨਾਈਆ। (੧੧ ਮਾਘ ੨੦੧੧ ਬਿ)
ਹਰਿ ਸ਼ਬਦ ਅਪਾਰ, ਸਤਿਗੁਰ ਵਿਚ ਟਿਕਾਈਆ। ਸਤਿਗੁਰ ਸ਼ਬਦ ਜੈਕਾਰ, ਗੁਰਮੁਖ ਲਏ ਜਗਾਈਆ। ਗੁਰਮੁਖ ਸ਼ਬਦ ਪਿਆਰ, ਸੁਰਤੀ ਸ਼ਬਦ ਸਮਾਈਆ । ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਰੈਣ ਅੰਧੇਰੀ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਹਰਿ ਸ਼ਬਦ ਸ਼ਬਦ ਅਥਾਹ, ਸਤਿਗੁਰ ਵਿਚ ਟਿਕਾਇੰਦਾ। ਸਤਿਗੁਰ ਸ਼ਬਦ ਭਗਤ ਮਲਾਹ, ਗੁਰਮੁਖ ਆਪ ਤਰਾਇੰਦਾ। ਗੁਰਮੁਖ ਮੇਲਾ ਸਾਚੇ ਨਾਉਂ, ਏਕਾ ਨਾਉਂ ਰਸਨਾ ਗਾਇੰਦਾ। ਬੇਮੁਖਾਂ ਦਿਸੇ ਨਾ ਕੋਈ ਥਾਉਂ, ਦਰ ਦੁਵਾਰ ਨਾ ਕੋਈ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ ।
ਹਰਿ ਸ਼ਬਦ ਸ਼ਬਦ ਬੇਅੰਤ, ਹਰਿ ਹਰਿ ਆਪ ਉਪਾਇੰਦਾ। ਸਤਿਗੁਰ ਸ਼ਬਦ ਸਾਚਾ ਕੰਤ, ਗੁਰਮੁਖ ਨਾਰੀ ਆਪ ਪ੍ਰਨਾਇੰਦਾ। ਗੁਰਸਿਖ ਬਣਾਏ ਸਾਚੀ ਬਣਤ, ਲੋਕਮਾਤ ਵੇਖ ਵਖਾਇੰਦਾ। ਭਰਮੇ ਭੁੱਲੇ ਜੀਵ ਜੰਤ, ਭਰਮ ਗੜ੍ਹ ਨਾ ਕੋਈ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਬੰਧਾਇੰਦਾ।
ਸਤਿਗੁਰ ਸ਼ਬਦ ਠਾਂਡਾ ਸੀਤ, ਗੁਰਮੁਖਾਂ ਕਰੇ ਪਿਆਰਿਆ। ਗੁਰਮੁਖ ਪਰਖੇ ਸਾਚੀ ਨੀਤ, ਏਕਾ ਰੂਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾ ਰਿਹਾ।
ਹਰਿ ਸ਼ਬਦ ਬਲਵਾਨ, ਸਤਿਗੁਰ ਹੱਥ ਵਡਿਆਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਗੁਰਮੁਖਾਂ ਝੋਲੀ
ਪਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਆਪਣੇ ਰੰਗ ਰੰਗਾਈਆ। ਮਨਮੁਖ ਭੁੱਲੇ ਜੀਵ ਨਿਧਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ।
ਹਰਿ ਸ਼ਬਦ ਸ਼ਾਹੋ ਭੂਪ, ਸਤਿਗੁਰ ਵਿਚ ਟਿਕਾਇਆ। ਸਤਿਗੁਰ ਪੂਰਾ ਸਤਿ ਸਰੂਪ, ਗੁਰਮੁਖ ਸਾਚੇ ਲਏ ਤਰਾਇਆ। ਗੁਰਸਿਖ ਨਾਤਾ ਤੋੜੇ ਜੂਠ ਝੂਠ, ਸਚ ਸੁੱਚ ਪ੍ਰਨਾਇਆ। ਮਨਮੁਖ ਜੀਵ ਗਏ ਰੂਠ, ਦੂਸਰ ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਫੇਰਾ ਪਾਇਆ।
ਹਰਿ ਸ਼ਬਦ ਹਰਿ ਨਿਸ਼ਾਨ, ਸਤਿਗੁਰ ਹੱਥ ਉਠਾਈਆ। ਸਤਿਗੁਰ ਵੇਖੇ ਦੋ ਜਹਾਨ, ਗੁਰਮੁਖਾਂ ਮੇਲ ਮਿਲਾਈਆ। ਏਕਾ ਬਖ਼ਸ਼ੇ ਚਰਨ ਧਿਆਨ, ਏਕਾ ਬ੍ਰਹਮ ਵਖਾਈਆ। ਮਨਮੁਖ ਭੁੱਲੇ ਜੀਵ ਨਿਧਾਨ, ਪੰਜ ਵਿਕਾਰ ਰਸਨ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਲਾਈਆ। ਹਰਿ ਸ਼ਬਦ ਸੱਚਖੰਡ, ਸਤਿਗੁਰ ਝੋਲੀ ਪਾਇੰਦਾ। ਸਤਿਗੁਰ ਗੁਰਮੁਖਾਂ ਆਪੇ ਰਿਹਾ ਵੰਡ, ਲੋਕਮਾਤ ਵੇਖ ਵਖਾਇੰਦਾ। ਗੁਰਸਿਖ ਨੰਗੀ ਹੋਏ ਨਾ ਕੰਡ, ਸਤਿਗੁਰ ਪੂਰਾ ਦਇਆ ਕਮਾਇੰਦਾ। ਮਨਮੁਖ ਨਾਰ ਦੁਹਾਗਣ ਰੰਡ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭੇਖ ਪਖੰਡਾ ਮੇਟ ਮਿਟਾਇੰਦਾ।
ਹਰਿ ਸ਼ਬਦ ਹਰਿ ਨਰਾਇਣ, ਸਤਿਗੁਰ ਪੂਰਾ ਵੇਖ ਵਖਾਇੰਦਾ । ਸਤਿਗੁਰ ਪੂਰਾ ਚੁਕਾਏ ਲਹਿਣ ਦੇਣ, ਗੁਰਮੁਖਾਂ ਝੋਲੀ ਪਾਇੰਦਾ। ਗੁਰਮੁਖ ਧਾਮ ਅਵੱਲੇ ਏਕਾ ਬਹਿਣ, ਨੌਂ ਦੁਵਾਰੇ ਪਾਰ ਕਰਾਇੰਦਾ। ਮਨਮੁਖ ਡੁੱਬੇ ਮਾਇਆ ਵਹਿਣ, ਮੰਝਧਾਰ ਨਾ ਕੋਈ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ।
ਹਰਿ ਸ਼ਬਦ ਹਰਿ ਰੂਪ, ਸਤਿਗੁਰ ਵਿਚ ਸਮਾਈਆ। ਸਤਿਗੁਰ ਪੂਰਾ ਵੇਖਣਹਾਰਾ ਚਾਰੇ ਕੂਟ, ਗੁਰਮੁਖ ਆਪ ਉਠਾਈਆ। ਗੁਰਮੁਖ ਉਪਰ ਆਪੇ ਤੁਠ, ਆਪਣੀ ਬੂਝ ਬੁਝਾਈਆ। ਮਨਮੁਖਾਂ ਮੁਖ ਰਖਾਇਆ ਜੂਠ ਝੂਠ, ਰਸਨਾ ਕਾਗ ਵਾਂਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਇਕ ਬੰਧਾਈਆ। ਹਰਿ ਸ਼ਬਦ ਨਿਰਗੁਣ ਧਾਰ, ਸਤਿਗੁਰ ਆਪ ਚਲਾਇੰਦਾ। ਸਤਿਗੁਰ ਸਾਚਾ ਕਰ ਪਿਆਰ, ਗੁਰਮੁਖਾਂ ਬੂਝ ਬੁਝਾਇੰਦਾ। ਗੁਰਮੁਖ ਸਾਚਾ ਵੇਖ ਵਿਚਾਰ, ਆਪਣਾ ਮੋਹ ਚੁਕਾਇੰਦਾ। ਮਨਮੁਖ ਮਾਨਸ ਜਨਮ ਗਏ ਹਾਰ, ਲੱਖ ਚੁਰਾਸੀ ਨਾ ਕੋਇ ਛੁਡਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਸ਼ਬਦ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਅਲਾਇੰਦਾ। ਹਰਿ ਸ਼ਬਦ ਹਰਿ ਸਾਰ, ਸਾਰ ਸ਼ਬਦ ਆਪ ਅਖਵਾਈਆ। ਗੁਰ ਸ਼ਬਦ ਗੁਰ ਅਧਾਰ, ਗੁਰ ਗੁਰ ਰਿਹਾ ਟਿਕਾਈਆ । ਨਾਮ ਸ਼ਬਦ ਸ਼ਬਦ ਪਿਆਰ, ਗੁਰਮੁਖ ਸਾਚੇ ਰਿਹਾ ਕਮਾਈਆ। ਮੂਰਖ ਮੂੜ੍ਹੇ ਭੁੱਲੇ ਜੀਵ ਗਵਾਰ, ਮਨਮਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਚਲਤ ਚਲਾਈਆ।
ਹਰਿ ਸ਼ਬਦ ਸਚ ਜੈਕਾਰ, ਏਕਾ ਨਾਅਰਾ ਲਾਇੰਦਾ। ਸਾਧਾਂ ਸੰਤਾਂ ਪਾਵੇ ਸਾਰ, ਦਰ ਸੋਇਆ ਕੋਈ ਰਹਿਣ ਨਾ ਪਾਇੰਦਾ। ਵੇਖੇ ਮਹੱਲ ਅਟੱਲ ਉਚ ਮੁਨਾਰ, ਇੰਡ ਪਿੰਡ ਬ੍ਰਹਿਮੰਡ ਖੋਜ ਖੁਜਾਇੰਦਾ। ਬ੍ਰਹਿਮੰਡ ਖੰਡ ਖੇਲ ਨਿਆਰ, ਜੇਰਜ ਅੰਡ ਫੇਰੀ ਪਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਰਖਾਇੰਦਾ। ਤਿਖੀਆਂ ਰੱਖੇ ਦੋਵੇਂ ਧਾਰ, ਦੋ ਜਹਾਨਾਂ ਆਪ ਚਲਾਇੰਦਾ। ਬ੍ਰਹਮ ਵਿਸ਼ਨ ਸ਼ਿਵ ਦਏ ਹੁਲਾਰ, ਆਪ ਆਪਣਾ ਕਰਮ ਕਮਾਇੰਦਾ। ਕਰੋੜ ਤੇਤੀਸਾ ਕਰ ਖ਼ਵਾਰ, ਸੁਰਪਤ ਰਾਜਾ ਇੰਦ ਸੰਗ ਰਖਾਇੰਦਾ। ਸ਼ਬਦ ਸੁੱਤ ਕਰ ਉਜਿਆਰ, ਜੋਤੀ ਨੂਰ ਇਕ ਚਮਕਾਇੰਦਾ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਕਲਜੁਗ ਅੰਤਮ ਪਾਰ ਕਿਨਾਰ, ਤੀਰਥ ਤੱਟ ਨਾ ਕੋਈ ਤਰਾਇੰਦਾ। ਵੇਦ ਪੁਰਾਨ ਕਰਨ ਪੁਕਾਰ, ਅੰਜੀਲ ਕੁਰਾਨ ਮਤਾ
ਪਕਾਇੰਦਾ। ਖਾਣੀ ਬਾਣੀ ਏਕਾ ਧਾਰ, ਆਪ ਆਪਣਾ ਦਰ ਸੁਹਾਇੰਦਾ। ਲੇਖ ਲਿਖਾਏ ਬਣ ਲਿਖਾਰ, ਵੇਦ ਵਿਆਸਾ ਲੇਖੇ ਲਾਇੰਦਾ। ਰਾਮ ਰਮਈਆ ਕ੍ਰਿਸ਼ਨ ਮੁਰਾਰ, ਸਹੰਸਾ ਬੰਸਾ ਆਪ ਹੋ ਜਾਇੰਦਾ। ਈਸਾ ਮੂਸਾ ਖ਼ਬਰਦਾਰ, ਏਕਾ ਨਾਅਰਾ ਲਾਇੰਦਾ। ਸੰਗ ਮੁਹੰਮਦ ਚਾਰ ਯਾਰ, ਹੱਕ ਹਕੀਕਤ ਵੇਖ ਵਖਾਇੰਦਾ। ਐਨਲਹੱਕ ਵੇਖ ਘਰ ਬਾਰ, ਅੱਲਾ ਰਾਣੀ ਮੇਲ ਮਿਲਾਇੰਦਾ। ਨਾਨਕ ਨਾਮ ਸਤਿ ਜੈਕਾਰ, ਸ਼ਬਦ ਸਾਰ ਧੁਨ ਉਪਜਾਇੰਦਾ। ਗੁਰਮੁਖ ਸ਼ਬਦ ਮੀਤ ਮੁਰਾਰ, ਸਗਲਾ ਸੰਗ ਨਿਭਾਇੰਦਾ। ਏਕਾ ਜੋਤੀ ਗੁਰ ਅਵਤਾਰ, ਹਰਿ ਹਰਿ ਰੂਪ ਵਟਾਇੰਦਾ। ਕਲਜੁਗ ਤੇਰਾ ਕੂੜ ਪਸਾਰ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਸਾਧ ਸੰਤ ਦਿਸ ਨਾ ਆਇੰਦਾ। ਨਾ ਕੋਈ ਚੁੱਕੇ ਕਿਸੇ ਭਾਰ, ਆਪਣਾ ਭਾਰ ਨਾ ਕੋਈ ਉਠਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ, ਗੁਰ ਦਰ ਮੰਦਰ ਮਸਜਿਦ ਡੇਰਾ ਲਾਇੰਦਾ। ਏਕਾ ਭੁੱਲਿਆ ਹਰਿ ਨਿਰੰਕਾਰ, ਗੀਤ ਗੋਬਿੰਦ ਨਾ ਕੋਈ ਗਾਇੰਦਾ। ਅਗਨੀ ਲੱਗੀ ਤੱਤੀ ਹਾੜ, ਤ੍ਰੈਗੁਣ ਵੇਖ ਵਖਾਇੰਦਾ । ਰਜੋ ਤਮੋ ਤੇਰਾ ਅਖਾੜ, ਸਤੋ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਆਪ ਤਰਾਇੰਦਾ। (੨੫ ਮੱਘਰ ੨੦੧੫ ਬਿ)
ਸਤਿਗੁਰ ਸ਼ਬਦ : ਉਹ ਪਰਮਾਤਮਾ, ਜਿਸ ਨੇ ਜੁਗ ਚੌਕੜੀਆਂ ਤਬਦੀਲ ਕੀਤੀਆਂ ਤੇ ਬਣਾਈਆ ਹੋਈਆਂ ਸਤਿਗੁਰ ਸ਼ਬਦ
ਨੇ ਉਹ ਕਦੀ ਕਿਸੇ ਇਨਸਾਨ ਨਾਲ ਤੇ ਬੁੱਧੀ ਵਾਲੇ ਨਾਲ ਤੇ ਅਕਲ ਵਾਲੇ ਨਾਲ ਗੱਲਬਾਤ ਨਹੀਂ ਕਰਦਾ। ਪ੍ਰਭੂ, ਉਹਦਾ ਇਕ ਮਸ਼ਵਰਾ ਹੈ ਸਲਾਹ ਹੈ ਦਲੀਲ ਹੈ ਵਿਚਾਰਧਾਰਾ ਹੈ ਕਰਨੀ ਦਾ ਕਰਤਵ ਹੈ, ਜਾਂ ਖੇਲ ਖੇਲਣਾ ਹੈ। ਉਹ ਆਪਣੇ ਸਤਿਗੁਰ ਸ਼ਬਦ ਨਾਲ ਸਲਾਹ ਕਰਦਾ ਹੈ, ਹੋਰ ਕਿਸੇ ਨਾਲ ਨਹੀਂ ਕਰਦਾ। ਜਿਹੜਾ ਸਤਿਗੁਰ ਸ਼ਬਦ ਕਦੇ ਜੰਮਿਆ ਮਰਿਆ ਤੇ ਨਾਸ ਨਹੀਂ ਹੋਇਆ। ਦੁਨੀਆਂ ਦੇ ਨਾਲ ਪਰਮਾਤਮਾ ਦਾ ਕੋਈ ਸਲਾਹ ਮਸ਼ਵਰਾ ਨਹੀਂ।
ਜਿਥੇ ਪੁਰਖ ਪਰਮਾਤਮਾ ਨੂੰ ਸੰਬੋਧਨ ਕੀਤਾ ਜੋਤ ਦੀ ਧਾਰ ਨੇ ਤੱਤਾਂ ਵਾਲੇ ਸਰੀਰ ਦਾ ਨਾਮ ਦਾ ਰੂਪ ਧਾਰਨ ਕਰਕੇ। ਫਿਰ ਦੁਨੀਆਂ ਨੂੰ ਸੰਬੋਧਨ ਕੀਤਾ, ਕਿ ਐ ਮਨੁੱਸ਼ ਐ ਇਨਸਾਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿਚ ਐਸਾ ਮਾਰਗ ਪ੍ਰਸਿਧ ਕੀਤਾ, ਕਿ ਕਲਜੁਗ ਦਾ ਕੁਕਰਮ ਭਰਿਸ਼ਟਾਚਾਰ ਤੇ ਅਤਿਆਚਾਰ ਦਾ ਸਮਾਂ ਆ ਰਿਹਾ ਸੰਸਾਰ ਪਤਾ ਨਹੀਂ ਕਲਜੁਗ ਕਿਸ ਤਰੀਕੇ ਨਾਲ ਭੁਲਾ ਦੇਵੇ। ਪਰ ਥੋੜੀ ਜਹੀ ਮਰਿਆਦਾ ਕਾਇਮ ਕੀਤੀ ਕਿ ਸਤਿਗੁਰ ਕੌਣ ਹੈ, ਸਤਿਗੁਰ ਕਿਸ ਨੂੰ ਕਿਹਾ ਗਿਆ ? ਸਤਿਗੁਰ ਨੂੰ ਪ੍ਰਤੀਤ ਕਰੌਣ ਵਾਸਤੇ ਸਾਹਿਬਾ ਨੇ ਆਪਣੇ ਜੀਅ ਹੀ, ਜੋਤ ਅਤੇ ਸ਼ਬਦ ਦੀ ਧਾਰ ਭਾਈ ਲਹਿਣੇ ਵਿਚ ਰੱਖ ਦਿਤੀ। ਦੁਨੀਆ ਨੂੰ ਸੰਬੋਧਨ ਕਰ ਦਿਤਾ ਐ ਪ੍ਰੇਮੀਉਂ ਪਿਆਰਿਓ, ਐ ਜਗਿਆਸੂਓ, ਐ ਸੰਸਾਰੀਓ, ਸਤਿਗੁਰ ਸ਼ਰੀਰ ਨਹੀਂ ਹੈ, ਸਤਿਗੁਰ ਪਰਮਾਤਮਾ ਦੀ ਤਾਕਤ ਹੈ। ਜੇਹੜੀ ਮੈਂ ਆਪਣੀ ਸ਼ਕਤੀ ਧੁਰ ਤੋਂ ਲੈ ਕੇ ਆਇਆ ਸਾ, ਆਹ ਮੈਂ ਦੇਵੀ ਦੇ ਪੁਜਾਰੀ ਅੰਗਦ ਵਿਚ ਰੱਖ ਰਿਹਾ ਹਾਂ ਔਰ ਉਸ ਨੂੰ ਭਰਭੂਰ ਬਣਾ ਦਿਤਾ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰ ਦਿਤੀ, ੭੨ ਸਾਲ ਦੀ ਆਯੂ ਦੇ ਵਿਚ ਸੇਵਾਦਾਰ ਤੇ ਮਿਹਰ ਕਰ ਦਿਤੀ ਗੁਰੂ ਅਮਰਦਾਸ ਨੂੰ ਬਣਾ ਦਿਤਾ। ਏਸੇ ਤਰ੍ਹਾਂ ਜੋਤ ਤੇ ਸ਼ਬਦ ਦੀ ਧਾਰ ਦਸਾਂ ਜਾਮਿਆਂ ਤੱਕ ਚਲੀ ਗਈ ਔਰ ਸੰਸਾਰ ਦੇ ਵਿਚੋਂ ਸੰਸਾ ਕੱਢ ਦਿਤਾ ਬਈ ਜਿਸ ਸਰੀਰ ਦੇ ਅੰਦਰ ਪਰਮਾਤਮਾ ਦੀ ਸ਼ਬਦ ਦੀ ਧਾਰ ਆ ਜਾਵੇ, ਓਹ ਆਪਣੀ ਜੋਤ ਦਾ ਪ੍ਰਕਾਸ਼ ਰੱਖ ਦੇਵੇ, ਉਸ ਸ਼ਰੀਰ ਦਾ ਸਤਿਕਾਰ ਹੋ ਸਕਦਾ ਹੈ, ਲੇਕਿਨ ਸਤਿਗੁਰੂ ਸ਼ਬਦ ਹੈ, ਸ਼ਰੀਰ ਸਤਿਗੁਰੂ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਨੇ ਫੈਸਲੇ ਵਾਸਤੇ ਇਹ ਸਾਰਾ ਖੇਲ ਖੇਲਿਆ। …… (ਸਤਿਗੁਰਾਂ ਦੁਆਰਾ ਕੀਤੇ ਅਰਥਾਂ ਚੋਂ)
ਨਿਹਕਲੰਕ ਹਰਿ ਨਿਰੰਕਾਰ, ਸਤਿਗੁਰ ਸ਼ਬਦ ਅਖਵਾਇੰਦਾ। ਘਟ ਘਟ ਮੰਦਰ ਕਰੇ ਸਹਾਰ, ਹਰ ਘਟ ਵੇਖ ਵਖਾਇੰਦਾ। (੨੧ ਜੇਠ ੨੦੧੬ ਬਿ)
ਸਤਿਗੁਰ ਸ਼ਬਦ ਅਗੰਮੀ ਧਾਰ, ਸਚਖੰਡ ਨਿਵਾਸੀ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਸੱਚੀ ਜੈਕਾਰ, ਸਚ ਜੈਕਾਰਾ ਇਕ ਅਲਾਇੰਦਾ। ਸਤਿਗੁਰ ਸ਼ਬਦ ਸਾਚੀ ਕਾਰ, ਹਰਿ ਕਰਤਾ ਆਪ ਸਮਝਾਇੰਦਾ। ਸਤਿਗੁਰ ਸ਼ਬਦ ਸਾਚਾ ਹੱਟ ਵਣਜਾਰ, ਵਸਤ ਇਕੋ ਇਕ ਵਰਤਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਸਰਬ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿਗੁਰ ਸ਼ਬਦ ਸੇਵਾ ਲਾ ਗੁਰ ਅਵਤਾਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਪੀਰ ਪੈਗ਼ੰਬਰ ਪਾਏ ਸਾਰ, ਕਲਮਾ ਨਬੀ ਰਸੂਲ ਜਣਾਇੰਦਾ। ਸਤਿਗੁਰ ਸ਼ਬਦ ਭਗਤ ਭਗਵਾਨ ਲਏ ਉਠਾਲ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿਗੁਰ ਸ਼ਬਦ ਸੰਤਾਂ ਵਖਾਏ ਸੱਚੀ ਧਰਮਸਾਲ, ਧਰਮ ਦਵਾਰ ਇਕ ਜਣਾਇੰਦਾ । ਸਤਿਗੁਰ ਸ਼ਬਦ ਗੁਰਮੁਖਾਂ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਸਤਿਗੁਰ ਸ਼ਬਦ ਗੁਰਸਿਖਾਂ ਚਲੇ ਨਾਲ ਨਾਲ, ਸਦਾ ਸਦਾ ਸੰਗ ਨਿਭਾਇੰਦਾ । ਸਤਿਗੁਰ ਸ਼ਬਦ ਨਾਤਾ ਤੋੜੇ ਤ੍ਰੈਗੁਣ ਮਾਇਆ ਜਗਤ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਸਤਿਗੁਰ ਸ਼ਬਦ ਲੇਖਾ ਚੁਕਾਏ ਕਾਲ ਮਹਾਂਕਾਲ, ਭੈ ਭਿਆਨਕ ਰੂਪ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਏਥੇ ਓਥੇ ਬਣ ਦਲਾਲ, ਬਣ ਵਿਚੋਲਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਆਤਮ ਸਰੋਵਰ ਦਏ ਉਛਾਲ, ਨਿਝਰ ਝਿਰਨਾ ਇਕ ਝਿਰਾਇੰਦਾ। ਸਤਿਗੁਰ ਸ਼ਬਦ ਸੁਰਤ ਸਵਾਂਣੀ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਸੁਣੇ ਮੁਰੀਦਾਂ ਹਾਲ ਮੁਰਸ਼ਦ ਆਪਣਾ ਨਾਉਂ ਧਰਾਇੰਦਾ। ਸਤਿਗੁਰ ਸ਼ਬਦ ਆਪ ਜਣਾਏ ਪੰਜ ਤੱਤ ਕਾਇਆ ਮਾਟੀ ਖਾਲ, ਹਰਿ ਮੰਦਰ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਸਮਝਾਇੰਦਾ।
ਹਰਿ ਕਾ ਸ਼ਬਦ ਸਤਿਗੁਰ ਰੂਪ, ਸਤਿਗੁਰ ਗੁਰ ਗੁਰ ਵੇਸ ਵਟਾਈਆ। ਗੁਰ ਗੁਰ ਲੇਖਾ ਚਾਰੇ ਕੂਟ, ਦਹਿ ਦਿਸ਼ਾ ਸੋਭਾ ਪਾਈਆ। ਦਹਿ ਦਿਸ਼ਾ ਦੇਵੇ ਸਚ ਸਬੂਤ, ਸਾਹਿਬ ਆਪਣਾ ਨਾਮ ਪੜ੍ਹਾਈਆ। ਹਰਿ ਕਾ ਨਾਉਂ ਲੇਖਾ ਜਾਣੇ ਕਾਇਆ ਪੰਜ ਕਲਬੂਤ, ਨਿਰਗੁਣ ਸਰਗੁਣ ਵੇਖੇ ਥਾਈਂ ਥਾਈਂਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ।
ਸਤਿਗੁਰ ਸ਼ਬਦ ਸੱਚਾ ਨਾਮ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਸੱਚਾ ਜਾਮ, ਮਧਰ ਪਿਆਲਾ ਇਕ ਵਖਾਇੰਦਾ। ਸਤਿਗੁਰ ਸ਼ਬਦ ਕਰੇ ਕਰਾਏ ਸੱਚਾ ਕਾਮ, ਕਰਨੀ ਕਿਰਤ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਮੇਟੇ ਅੰਧੇਰੀ ਸ਼ਾਮ, ਨਿਰਗੁਣ ਜੋਤ ਨੂਰ ਰੁਸ਼ਨਾਇੰਦਾ। ਸਤਿਗੁਰ ਸ਼ਬਦ ਦੇਵੇ ਪਰਕਾਸ਼ ਕੋਟਨ ਭਾਨ, ਮੰਡਲ ਮੰਡਪ ਆਪ ਸੁਹਾਇੰਦਾ । ਸਤਿਗੁਰ ਸ਼ਬਦ ਸ੍ਰਿਸ਼ਟ ਸਬਾਈ ਇਕ ਗਿਆਨ, ਗਿਆਨ ਧਿਆਨ ਵਿਚ ਮਿਲਾਇੰਦਾ । ਸਤਿਗੁਰ ਸ਼ਬਦ ਇਕ ਨਿਸ਼ਾਨ, ਧਰਮ ਨਿਸ਼ਾਨਾ ਇਕ ਝੁਲਾਇੰਦਾ। ਸਤਿਗੁਰ ਸ਼ਬਦ ਇਕ ਈਮਾਨ, ਚਾਰ ਵਰਨਾਂ ਸਿਦਕ ਨਿਭਾਇੰਦਾ। ਸਤਿਗੁਰ ਸ਼ਬਦ ਇਕੋ ਰਸ ਪੀਣ ਖਾਣ, ਵਿਖ ਰੂਪ ਨਾ ਕੋਇ ਵਟਾਇੰਦਾ। ਸਤਿਗੁਰ ਸ਼ਬਦ ਸਾਚਾ ਸੁਣਨਾ ਕਾਨ, ਬਿਨ ਕੰਨਾਂ ਆਪ ਜਣਾਇੰਦਾ। ਸਤਿਗੁਰ ਸ਼ਬਦ ਦੋ ਜਹਾਨਾਂ ਦੇਵੇ ਮਾਣ, ਅਭਿਮਾਨ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਬਣਾਏ ਸਚ ਵਿਧਾਨ, ਰਾਜ ਜੋਗ ਆਪ ਸਮਝਾਇੰਦਾ। ਸਤਿਗੁਰ ਸ਼ਬਦ ਦੇਵੇ ਧੁਰ ਫ਼ਰਮਾਨ, ਸਚ ਸੰਦੇਸਾ ਇਕ ਅਲਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਰਾਜ ਰਾਜਾਨ, ਸ਼ਾਹ ਸੁਲਤਾਨ ਹੁਕਮ ਮਨਾਇੰਦਾ। ਸਤਿਗੁਰ ਸ਼ਬਦ ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਪਾਏ ਆਣ, ਅੱਗੇ ਸਿਰ ਨਾ ਕੋਇ ਉਠਾਇੰਦਾ। ਸਤਿਗੁਰ ਸ਼ਬਦ ਚਾਰੇ ਖਾਣੀ ਦਏ ਬਿਆਨ, ਅੰਡਜ ਜੇਰਜ ਉਤਭੁਜ ਸੇਤਜ ਭੇਵ ਅਭੇਦ ਜਣਾਇੰਦਾ। ਸਤਿਗੁਰ ਸ਼ਬਦ ਚਾਰੇ ਬਾਣੀ ਦਏ ਬਬਾਣ, ਨਾਮ ਬਬਾਣਾ ਇਕ ਧਰਾਇੰਦਾ। ਸਤਿਗੁਰ ਸ਼ਬਦ ਭੇਵ ਜਣਾਏ ਅੰਜੀਲ ਕੁਰਾਨ, ਕਾਇਆ ਕਾਅਬਾ ਵੇਖ ਵਖਾਇੰਦਾ। ਸਤਿਗੁਰ ਸ਼ਬਦ ਇਕ ਤੌਫ਼ੀਕ ਰਹੀਮ ਰਹਿਮਾਨ, ਮਿਹਬਾਨ ਬੀਦੋ ਇਕੋ ਨੂਰ ਧਰਾਇੰਦਾ। ਸਤਿਗੁਰ ਸ਼ਬਦ ਸਚ ਇਸਲਾਮ, ਇਸਮ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਸਚ ਨਜ਼ਾਮ, ਦੋ ਜਹਾਨਾਂ ਬੰਧਨ ਪਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪੈਗ਼ਾਮ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਸੁਣਾਇੰਦਾ। ਸਤਿਗੁਰ ਸ਼ਬਦ ਸੁਣ ਕਲਜੁਗ ਜੀਵ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸਤਿਗੁਰ ਸ਼ਬਦ ਜਨ ਭਗਤਾਂ ਮਿਲੇ
ਦਾਨ, ਸੰਤਨ ਝੋਲੀ ਆਪ ਭਰਾਇੰਦਾ। ਸਤਿਗੁਰ ਸ਼ਬਦ ਗੁਰਮੁਖਾਂ ਦੇਵੇ ਮਾਣ, ਗੁਰਸਿਖਾਂ ਆਪਣੇ ਅੰਗ ਲਗਾਇੰਦਾ। ਸਤਿਗੁਰ ਸ਼ਬਦ ਮਨਮੁਖ ਨਾ ਸਕਣ ਪਛਾਣ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ ਇਕੋ ਨਾਦ ਸੁਣਾਇੰਦਾ। ਸਤਿਗੁਰ ਸ਼ਬਦ ਸੱਚਾ ਨਾਦ, ਅਨਾਦੀ ਆਪ ਸੁਣਾਈਆ। ਸਤਿਗੁਰ ਸ਼ਬਦ ਸਚ ਬ੍ਰਹਿਮਾਦ, ਬ੍ਰਹਿਮਾਂਡ ਰਿਹਾ ਸਮਾਈਆ। ਸਤਿਗੁਰ ਸ਼ਬਦ ਸਤਿ ਆਵਾਜ਼, ਧੁਰਦਰਗਾਹੀ ਬਾਂਗ ਅਲਾਈਆ । ਸਤਿਗੁਰ ਸ਼ਬਦ ਰਚ ਰਚ ਕਾਜ, ਜੁਗ ਚੌਕੜੀ ਵੇਖ ਵਖਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ । ਸਤਿਗੁਰ ਸ਼ਬਦ ਸਤਿ ਸਰੂਪ, ਸਤਿ ਸਤਿ ਦ੍ਰਿੜਾਇੰਦਾ। ਸਤਿਗੁਰ ਸ਼ਬਦ ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਨਾਤਾ ਤੋੜੇ ਜੂਠ ਝੂਠ, ਕੂੜੀ ਕਿਰਿਆ ਮੋਹ ਮਿਟਾਇੰਦਾ। ਸਤਿਗੁਰ ਸ਼ਬਦ ਕਰੇ ਪਾਕ ਕਾਇਆ ਕਲਬੂਤ, ਪੱਤਤ ਪੁਨੀਤ ਦਇਆ ਕਮਾਇੰਦਾ। ਸਤਿਗੁਰ ਸ਼ਬਦ ਨਜ਼ਰ ਨਾ ਆਏ ਕੋਈ ਵਜੂਦ, ਵਾਹਦ ਆਪਣੀ ਧਾਰ ਵਖਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਨਾਲ ਮਹਿਬੂਬ, ਮੁਹੱਬਤ ਇਕੋ ਇਕ ਸਮਝਾਇੰਦਾ। ਸਤਿਗੁਰ ਸ਼ਬਦ ਵਸੇ ਸਚ ਅਰੂਜ, ਹੁਜਰਾ ਇਕੋ ਇਕ ਵਡਿਆਇੰਦਾ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਵਖਾਇੰਦਾ।
ਸਤਿਗੁਰ ਸ਼ਬਦ ਉਚ ਅਟਾਰੀ, ਅਟੱਲ ਅਟੱਲ ਜਣਾਈਆ। ਸਤਿਗੁਰ ਸ਼ਬਦ ਮੇਲ ਮਿਲਾਏ ਜੋਤ ਨਿਰੰਕਾਰੀ, ਨਿਰਗੁਣ ਮੇਲਾ ਸਹਿਜ ਸੁਭਾਈਆ। ਸਤਿਗੁਰ ਸ਼ਬਦ ਦੇਵੇ ਸਚ ਖ਼ੁਮਾਰੀ, ਖ਼ੁਮਾਰ ਇਕੋ ਇਕ ਵਖਾਈਆ। ਸਤਿਗੁਰ ਸ਼ਬਦ ਕੂੜੀ ਕਿਰਿਆ ਹਉਮੇਂ ਰੋਗ ਕੱਟੇ ਬੀਮਾਰੀ, ਬਿਮਲ ਆਪਣੀ ਧਾਰ ਪਰਗਟਾਈਆ। ਸਤਿਗੁਰ ਸ਼ਬਦ ਨਾਮ ਖੰਡਾ ਵਖਾਏ ਤੇਜ਼ ਕਟਾਰੀ, ਕਟਾਕਸ਼ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਆਰ ਪਾਰੀ, ਮੰਜਧਾਰ ਨਾ ਕੋਇ ਰੁੜ੍ਹਾਈਆ। ਸਤਿਗੁਰ ਸ਼ਬਦ ਖੇਲ ਨਿਆਰੀ, ਖ਼ਾਲਕ ਖ਼ਲਕ ਦਏ ਸਮਝਾਈਆ। ਸਤਿਗੁਰ ਸ਼ਬਦ ਮੇਲ ਮਿਲਾਏ ਪਰਵਰਦਿਗਾਰੀ, ਪਰਦਾਨਸੀਂ ਪਰਦਾ ਇਕ ਉਠਾਈਆ। ਸਤਿਗੁਰ ਸ਼ਬਦ ਲੇਖਾ ਜਾਣੇ ਧੁਰ ਦਰਬਾਰੀ, ਬੇਨਜ਼ੀਰ ਸ਼ਾਹ ਹਕੀਰ ਹੋਏ ਸਹਾਈਆ। ਸਤਿਗੁਰ ਸ਼ਬਦ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਮ ਜਣਾਈਆ।
ਸਤਿਗੁਰ ਸ਼ਬਦ ਸੂਰਾ ਸਰਬੰਗਾ, ਸਰਬ ਕਲਾ ਅਖਵਾਇੰਦਾ। ਸਤਿਗੁਰ ਸ਼ਬਦ ਨਾਮ ਮਰਦੰਗਾ, ਵਡ ਮਰਦਾਨਗੀ ਆਪਣੇ ਹੱਥ ਰਖਾਇੰਦਾ। ਸਤਿਗੁਰ ਸ਼ਬਦ ਪੁਰੀਆਂ ਲੋਆਂ ਆਪੇ ਲੰਘਾ, ਰਾਹ ਵਿਚ ਨਾ ਕੋਇ ਅਟਕਾਇੰਦਾ। ਸਤਿਗੁਰ ਸ਼ਬਦ ਦੋ ਜਹਾਨ ਵਜਾਏ ਮਰਦੰਗਾ, ਤਾਰ ਸਤਾਰ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਚੰਡ ਪਰਚੰਡ ਤਿਖੀ ਧਾਰ ਖੰਡਾ, ਖੜਗ ਇਕੋ ਇਕ ਰਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਜੇਰਜ ਅੰਡਾ, ਉਤਭੁਜ ਸੇਤਜ ਫੋਲ ਫੁਲਾਇੰਦਾ। ਸਤਿਗੁਰ ਸ਼ਬਦ ਪਾਏ ਵੰਡਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਤੋੜੇ ਘਮੰਡਾ, ਗੜ੍ਹ ਹੰਕਾਰੀ ਬੁਰਜ ਢਾਹਿੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਸ੍ਰਿਸ਼ਟ ਸਬਾਈ ਸੁਣਾਏ ਸਾਚਾ ਛੰਦਾ, ਸੋਹੰ ਢੋਲਾ ਇਕ ਅਲਾਇੰਦਾ। ਸਤਿਗੁਰ ਸ਼ਬਦ ਬਣਾਏ ਸਾਚਾ ਬੰਦਾ, ਬੰਦਗੀ ਇਕੋ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਗੰਦਾ, ਮੂਰਖ ਮੂੜ੍ਹ ਚਤੁਰ ਸੁਜਾਨ ਬਣਾਇੰਦਾ। ਸਤਿਗੁਰ ਸ਼ਬਦ ਸਰਬ ਜੀਆਂ ਦਾ ਇਕੋ ਧੰਦਾ, ਇਕੋ ਰਾਹ ਜਣਾਇੰਦਾ। ਸਤਿਗੁਰ ਸ਼ਬਦ ਵੇਖਣਹਾਰਾ ਭੁੱਖਾ ਨੰਗਾ, ਭੁਖਿਆਂ ਨੰਗਿਆਂ ਮਾਣ ਦਿਵਾਇੰਦਾ। ਸਤਿਗੁਰ ਸ਼ਬਦ ਬਸਤਾ ਬੰਨ੍ਹ ਕਿਸੇ ਨਾ ਟੰਗਾ, ਬੰਦ ਸੰਦੂਕ ਨਾ ਕੋਇ ਕਰਾਇੰਦਾ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਨਿਰਗੁਣ ਹੋ ਕੇ ਵੱਜਾ, ਸਾਜ ਬਾਜ ਤਾਲ ਨਾ ਕੋਇ ਰਖਾਇੰਦਾ। ਸਤਿਗੁਰ ਸ਼ਬਦ ਘਰ ਘਰ ਅੰਦਰ ਫਿਰੇ ਭੱਜਾ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਗੁਰਮੁਖ ਹਿਰਦੇ ਬਹਿ ਬਹਿ ਸਜਾ, ਘਰ ਸੱਚਾ ਇਕ ਸੁਹਾਇੰਦਾ। ਸਤਿਗੁਰ ਸ਼ਬਦ ਬੁੱਢਾ ਨੱਢਾ ਨਾ ਕੋਈ ਬੱਚਾ, ਜਵਾਨ ਰੂਪ ਨਾ ਕਿੋੲ ਬਦਲਾਇੰਦਾ। ਸਤਿਗੁਰ ਸ਼ਬਦ ਕਿਸੇ ਘੜਿਆ ਨਾ ਜਾਏ ਵਿਚ ਸੰਚਾ, ਘਾੜਤ ਘੜਤ ਨਾ ਕੋਇ ਵਖਾਇੰਦਾ। ਸਤਿਗੁਰ
ਸ਼ਬਦ ਜੁਗ ਚੌਕੜੀ ਕਦੇ ਨਾ ਹੋਏ ਕੱਚਾ, ਕਾਚੀ ਮਾਟੀ ਕਾਇਆ ਰੰਗ ਚੜ੍ਹਾਇੰਦਾ। ਸਤਿਗੁਰ ਸ਼ਬਦ ਸਦਾ ਸਦਾ ਸਦ ਸੱਚਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਤਿਗੁਰ ਸ਼ਬਦ ਸਭ ਦੀ ਕਰੇ ਰਿੱਛਾ, ਪ੍ਰਿਤਪਾਲਕ ਨਾਉਂ ਧਰਾਇੰਦਾ। ਸਤਿਗੁਰ ਸ਼ਬਦ ਨਿਰਗੁਣ ਸਰਗੁਣ ਮਾਣ ਦਿਵਾਏ ਜੱਟ ਧੰਨਾ, ਧਨ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਰਾਗ ਸੁਣਾਏ ਸੱਚਾ ਕੰਨਾਂ, ਕਾਣ ਸਭ ਦੀ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਕਰੇ ਪਰਕਾਸ਼ ਨੇਤਰ ਅੰਨ੍ਹਾ, ਅਗਿਆਨ ਅੰਧੇਰ ਮੁਕਾਇੰਦਾ। ਸਤਿਗੁਰ ਸ਼ਬਦ ਭੋਗ ਲਗਾਏ ਨਾਮਾ ਛੰਨਾ, ਛੰਨ ਛਪਰੀ ਆਪ ਸੁਹਾਇੰਦਾ। ਸਤਿਗੁਰ ਸ਼ਬਦ ਬਿਨ ਭਗਤਾਂ ਕਿਸੇ ਕੋਲੋਂ ਨਾ ਮੰਨਾ, ਮਨਸਾ ਪੂਰ ਨਾ ਕੋਇ ਕਰਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰਾਹ ਚਲਾਇੰਦਾ।
ਸਤਿਗੁਰ ਸ਼ਬਦ ਗੂੜ੍ਹੋ ਗੂੜ੍ਹ, ਗਹਿਰ ਗੰਭੀਰ ਅਖਵਾਈਆ। ਸਤਿਗੁਰ ਸ਼ਬਦ ਨੂਰੋ ਨੂਰ, ਨੂਰ ਨੂਰ ਰੁਸ਼ਨਾਈਆ। ਸਤਿਗੁਰ ਸ਼ਬਦ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਭ ਠਾਈਂਆ। ਸਤਿਗੁਰ ਸ਼ਬਦ ਨਾ ਨੇੜੇ ਨਾ ਦੂਰ, ਘਟ ਘਟ ਆਸਣ ਲਾਈਆ। ਸਤਿਗੁਰ ਸ਼ਬਦ ਸਦਾ ਸਦ ਆਸਾ ਪੂਰ, ਪੂਰੀ ਆਸ ਕਰਾਈਆ। ਸਤਿਗੁਰ ਸ਼ਬਦ ਜੁਗ ਜੁਗ ਪਰਗਟੇ ਜ਼ਰੂਰ, ਜ਼ਰੂਰਤ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਪੂਰਬ ਬਖ਼ਸ਼ੇ ਸਰਬ ਕਸੂਰ, ਅੱਗੇ ਮਾਰਗ ਲਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਕਰੇ ਪੜ੍ਹਾਈਆ। ਸਤਿਗੁਰ ਸ਼ਬਦ ਮੇਟ ਮਿਟਾਏ ਹੰਗਤਾ ਗ਼ਰੂਰ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਹੋਇਆ ਰਿਹਾ ਮਫ਼ਰੂਰ, ਬਿਨ ਭਗਤਾਂ ਆਪਣੇ ਅੰਦਰ ਬੰਦ ਨਾ ਕੋਇ ਕਰਾਈਆ । ਹਰਿ ਕਾ ਸ਼ਬਦ ਦੇਵੇ ਸਚ ਸ਼ਊਰ, ਸ਼ੁਹਰਤ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਮ ਸਿਫ਼ਤ ਸਾਲਾਹੀਆ।
ਸਤਿਗੁਰ ਸ਼ਬਦ ਸਦਾ ਅਨਮੁਲ, ਅਨਮੁਲੜਾ ਆਪ ਬਣਾਇੰਦਾ। ਸਤਿਗੁਰ ਸ਼ਬਦ ਸਦਾ ਅਨਤੁਲ, ਤੋਲ ਵਿਚ ਕਦੇ ਨਾ ਆਇੰਦਾ। ਸਤਿਗੁਰ ਸ਼ਬਦ ਧੁਰਦਰਗਾਹੀ ਫੁੱਲ, ਦੋ ਜਹਾਨ ਮਹਿਕਾਇੰਦਾ। ਸਤਿਗੁਰ ਸ਼ਬਦ ਪੁਰਖ ਅਕਾਲ ਦੀ ਕੁੱਲ, ਕੁਲਵੰਤਾ ਨਾਉਂ ਧਰਾਇੰਦਾ। ਸਤਿਗੁਰ ਸ਼ਬਦ ਬੂਟਾ ਕਦੇ ਨਾ ਜਾਏ ਹੁੱਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਦ੍ਰਿੜਾਇੰਦਾ।
ਸਤਿਗੁਰ ਸ਼ਬਦ ਸਤਿਗੁਰ ਜਿਹਾ, ਜੇਹੀ ਕਾਰ ਕਮਾਈਆ। ਸਤਿਗੁਰ ਸ਼ਬਦ ਸਤਿਗੁਰ ਨੇਂਹਾ, ਨੇਂਹ ਇਕੋ ਇਕ ਸਮਝਾਈਆ। ਸਤਿਗੁਰ ਸ਼ਬਦ ਸਤਿਗੁਰ ਮੇਂਹਾਂ, ਮੇਘਲਾ ਇਕੋ ਧਾਰ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਏ ਵਡਿਆਈਆ।
ਸਤਿਗੁਰ ਸ਼ਬਦ ਸੱਚਾ ਰਾਮ, ਰਾਮ ਰਾਮ ਮਿਲਾਇੰਦਾ। ਸਤਿਗੁਰ ਸ਼ਬਦ ਸਚ ਪੈਗ਼ਾਮ, ਪੀਰ ਪੈਗ਼ੰਬਰ ਰੰਗ ਰੰਗਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪੂਰਨ ਕਰੇ ਕਾਮ, ਪੂਰੀ ਆਸਾ ਪੂਰ ਵਖਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤਮ ਲੈ ਕੇ ਆਏ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਆਪ ਸਮਝਾਇੰਦਾ। ਸਤਿਗੁਰ ਸ਼ਬਦ ਬਦਲ ਦਏ ਨਜ਼ਾਮ, ਹਾਕਮ ਇਕੋ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਭੂਪਤ ਭੂਪ ਬਣ ਰਾਜਾਨ, ਹੁਕਮ ਹਾਕਮ ਇਕ ਵਡਿਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਆਪ ਵਡਿਆਇੰਦਾ। ਸਤਿਗੁਰ ਸ਼ਬਦ ਸਰਬ ਕਲਾ ਸਮਰਥ, ਸਮਰਥ ਆਪ ਪਰਗਟਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਮਹਿਮਾਂ ਗਣਾਏ ਅਕੱਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸਤਿਗੁਰ ਸ਼ਬਦ ਜਨ ਭਗਤਾਂ ਦੇਵੇ ਅਗੰਮੀ ਵਥ, ਵਸਤ ਇਕੋ ਇਕ ਵਰਤਾਇੰਦਾ। ਸਤਿਗੁਰ ਸ਼ਬਦ ਆਤਮ ਪਰਮਾਤਮ ਮਾਰਗ ਦੇਵੇ ਦੱਸ, ਸੰਤ ਸੱਜਣ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਗੁਰਮੁਖ ਹਿਰਦੇ ਜਾਏ ਵਸ, ਦੂਈ ਦਵੈਤੀ ਪਰਦਾ ਲਾਹਿੰਦਾ। ਸਤਿਗੁਰ ਸ਼ਬਦ ਗੁਰਮੁਖਾਂ ਦੇਵੇ ਇਕੋ ਰਸ, ਰਸ ਫੀਕਾ ਸਰਬ ਗਵਾਇੰਦਾ। ਸਤਿਗੁਰ ਸ਼ਬਦ ਹਰਿਜਨ ਮੇਲ ਮਿਲਾਏ ਹੱਸ ਹੱਸ, ਆਪ ਆਪਣੀ ਦਇਆ ਕਮਾਇੰਦਾ । ਸਤਿਗੁਰ ਸ਼ਬਦ ਕਲਜੁਗ ਅੰਤਮ ਹੋ ਪਰਗਟ, ਪਰਮ ਪੁਰਖ ਭੇਵ ਚੁਕਾਇੰਦਾ ।
ਇਕੋ ਵਿਕੇ ਪੁਰਖ ਅਕਾਲ ਦੇ ਹੱਟ, ਦੂਜਾ ਵਣਜ ਨਾ ਕੋਇ ਕਰਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਸਰਗੁਣ ਸਤਿ ਸਰੂਪ ਮਾਰਗ ਦਏ ਦੱਸ, ਅਨਭਵ ਪਰਕਾਸ਼ ਇਕੋ ਨੂਰ ਜਣਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗ਼ਰੀਬ ਨਿਮਾਣਿਆਂ ਵਸੇ ਸਾਥ, ਬੋਧ ਅਗਾਧ ਸੁਣਾਏ ਗਾਥ, ਭੇਵ ਅਭੇਦਾ ਆਪ ਜਣਾਇੰਦਾ। ਨਿਰਵੈਰ ਚਲਾਏ ਰਾਥ, ਪਾਰ ਲਗਾਏ ਆਪਣੇ ਘਾਟ, ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਸਤਿਗੁਰ ਸ਼ਬਦ ਪੁੱਛੇ ਵਾਤ, ਕੂੜੀ ਕਿਰਿਆ ਰਹੇ ਨਾ ਨਾਰ ਕਮਜ਼ਾਤ, ਜਨ ਭਗਤਾਂ ਪੂਰੀ ਕਰੇ ਖ਼ਾਹਸ਼, ਖ਼ਾਹਸ਼ ਆਪਣੀ ਨਾਲ ਮਿਲਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਪਵਣ ਸਵਾਸ, ਆਤਮ ਪਰਮਾਤਮ ਦਏ ਵਿਸ਼ਵਾਸ, ਪਾਰਬ੍ਰਹਮ ਬ੍ਰਹਮ ਵੇਖੇ ਆਪਣੀ ਸ਼ਾਖ਼, ਸ਼ਨਾਖ਼ਤ ਇਕੋ ਇਕ ਸਮਝਾਇੰਦਾ। ਸਤਿਗੁਰ ਸ਼ਬਦ ਸਦਾ ਅਬਿਨਾਸ਼, ਜੁਗ ਚੌਕੜੀ ਖੇਲੇ ਖੇਲ ਤਮਾਸ਼, ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਸਤਿਗੁਰ ਸ਼ਬਦ ਕਲਜੁਗ ਅੰਤ ਕਰੇ ਪਰਕਾਸ਼, ਨੂਰੋ ਨੂਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਵਡਿਆਇੰਦਾ।
ਸਤਿਗੁਰ ਸ਼ਬਦ ਵੱਡਾ ਬਲ, ਬਲ ਬਾਵਨ ਭੇਵ ਚੁਕਾਈਆ। ਸਤਿਗੁਰ ਸ਼ਬਦ ਅਛਲ ਅਛੱਲ, ਵਲ ਛਲ ਆਪਣਾ ਖੇਲ ਰਚਾਈਆ। ਸਤਿਗੁਰ ਸ਼ਬਦ ਵਸੇ ਧਾਮ ਅਟੱਲ, ਅਟੱਲ ਮਹੱਲ ਇਕ ਰੁਸ਼ਨਾਈਆ। ਸਤਿਗੁਰ ਸ਼ਬਦ ਕਰੇ ਵੇਸ ਕਲਜੁਗ ਕਲ, ਕਲ ਕਾਲਖ ਪੜਦਾ ਲਾਹੀਆ। ਸਤਿਗੁਰ ਸ਼ਬਦ ਸਤਿ ਸਰੂਪ ਧਾਰ ਗਿਆ ਰਲ, ਜੋਤੀ ਜੋਤ ਜੋਤ ਸਮਾਈਆ। ਸਤਿਗੁਰ ਸ਼ਬਦ ਸਚ ਸੰਦੇਸਾ ਰਿਹਾ ਘੱਲ, ਨਰ ਨਰੇਸ਼ਾ ਆਪ ਉਠਾਈਆ। ਸਤਿਗੁਰ ਸ਼ਬਦ ਪੁਠੀ ਲਾਹੇ ਖੱਲ, ਮਨਸੂਰ ਸੂਲੀ ਉਤੇ ਚੜ੍ਹਾਈਆ। ਸਤਿਗੁਰ ਸ਼ਬਦ ਕਰੇ ਖੇਲ ਘੜੀ ਘੜੀ ਪਲ ਪਲ, ਪਲਕ ਸਕੇ ਨਾ ਕੋਇ ਬਦਲਾਈਆ। ਸਤਿਗੁਰ ਸ਼ਬਦ ਜਨ ਭਗਤ ਦਵਾਰਾ ਬੈਠਾ ਮੱਲ, ਮਹਿਫਲ ਇਕੋ ਗੁਣ ਦਰਸਾਈਆ। ਹਰਿ ਸ਼ਬਦ ਸਤਿਗੁਰ ਸ਼ਬਦ ਗੁਰ ਸ਼ਬਦ ਸ਼ਬਦ ਗੁਰ ਇਕੋ ਵਜਾਏ ਨਾਦ ਅਟੱਲ, ਅਟੱਲ ਇਕੋ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦ ਇਕੋ ਇਕ ਪਰਗਟਾਈਆ।
ਸਤਿਗੁਰ ਸ਼ਬਦ ਸੋਹੰ ਸੋ, ਸਤਿ ਸਤਿਜੁਗ ਰਾਹ ਚਲਾਇੰਦਾ। ਸਤਿਗੁਰ ਸ਼ਬਦ ਨਿਰਗੁਣ ਨਿਰਮੋਹ, ਕੂੜੀ ਮੁਹੱਬਤ ਨਾ ਕੋਇ ਰਖਾਇੰਦਾ। ਸਤਿਗੁਰ ਸ਼ਬਦ ਵਸੇ ਬ੍ਰਹਿਮੰਡ ਖੰਡ ਲੋਅ, ਪੁਰੀ ਆਕਾਸ਼ ਆਸਣ ਲਾਇੰਦਾ। ਸਤਿਗੁਰ ਸ਼ਬਦ ਸਤਿਗੁਰ ਜਿਹਾ ਹੋ, ਹੋਕਾ ਆਪਣੇ ਨਾਮ ਸੁਣਾਇੰਦਾ। ਸਤਿਗੁਰ ਸ਼ਬਦ ਧੁਰ ਦਾ ਢੋਆ ਲੈ ਕੇ ਆਏ ਢੋ, ਢੋਲਕ ਇਕੋ ਇਕ ਰਖਾਇੰਦਾ। ਹਰਿ ਕਾ ਸ਼ਬਦ ਭੇਵ ਨਾ ਜਾਣੇ ਕੋ, ਕਲਜੁਗ ਜੀਵ ਕਾਗ ਵਾਂਗ ਕੁਰਲਾਇੰਦਾ। ਕੂੜੀ ਸੇਜਾ ਗਏ ਸੋ, ਸੋਇਆ ਮਾਤ ਨਾ ਕੋਇ ਉਠਾਇੰਦਾ। ਵੇਲੇ ਅੰਤਮ ਪਏ ਰੋ, ਰੋਂਦਿਆਂ ਚੁੱਪ ਨਾ ਕੋਇ ਕਰਾਇੰਦਾ। ਜੋ ਸਤਿਗੁਰ ਸ਼ਬਦ ਸੁਰਤੀ ਜਾਏ ਛੋਹ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਮੇਘ ਦੇਵੇ ਚੋ, ਨਿਝਰ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਤਿਗੁਰ ਸ਼ਬਦ ਇਕ ਉਠਾਇੰਦਾ।
ਸਤਿਗੁਰ ਸ਼ਬਦ ਇਕ ਉਠਾਵੇਗਾ। ਸਾਚਾ ਨਾਦ ਵਜਾਵੇਗਾ। ਬ੍ਰਹਮ ਬ੍ਰਹਿਮਾਦ ਸੁਣਾਵੇਗਾ। ਲੋਕ ਪਰਲੋਕ ਹਲਾਵੇਗਾ। ਵਿਸ਼ਨ ਬ੍ਰਹਮਾ ਸ਼ਿਵ ਇਕੋ ਸਲੋਕ ਅਲਾਵੇਗਾ। ਲੱਖ ਚੁਰਾਸੀ ਦੇਵੇ ਝੋਕ, ਝੋਕ ਨਾ ਸ਼ੁਕਰ ਮਨਾਵੇਗਾ। ਜਨ ਭਗਤਾਂ ਤਨ ਨਗਾਰੇ ਲਾਏ ਚੋਟ, ਡੰਕਾ ਨਾਮ ਵਜਾਵੇਗਾ। ਮਨ ਵਾਸਨਾ ਕੱਢੇ ਖੋਟ, ਕੂੜੀ ਕਿਰਿਆ ਮੇਟ ਮਿਟਾਵੇਗਾ। ਜਨਮ ਕਰਮ ਦਾ ਮੇਟੇ ਰੋਗ, ਧੁਰ ਸੰਜੋਗ ਮੇਲ ਮਿਲਾਵੇਗਾ। ਵੇਖਣਹਾਰਾ ਚੌਦਾਂ ਲੋਕ, ਚੌਦਾਂ ਤਬਕਾਂ ਫੋਲ ਫੁਲਾਵੇਗਾ। ਦੇਵਣਹਾਰਾ ਸਾਚੀ ਮੋਖ ਮੁਫ਼ਤ ਆਪਣਾ ਨਾਮ ਵਰਤਾਵੇਗਾ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਦੁੱਖ ਸਰਬ ਗਵਾਵੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਦੇਵਣਹਾਰਾ ਸਾਚਾ ਵਰ, ਕਲਜੁਗ ਤੇਰੀ ਅੰਤਮ ਵਰ, ਇਕੋ ਸ਼ਬਦ ਗੁਰੂ ਪਰਗਟਾਵੇਗਾ।
ਇਕੋ ਸ਼ਬਦ ਸਤਿਗੁਰ ਉਠੇਗਾ। ਦੋ ਜਹਾਨਾਂ ਲੁਟੇਗਾ। ਕੂੜੀ ਕਿਰਿਆ ਜੜ ਪੁੱਟੇਗਾ। ਜਨ ਭਗਤਾਂ ਉਪਰ ਤੁਠੇਗਾ। ਲੋਕਾਇਆ ਕਿਸੇ ਕੋਲੋਂ ਨਾ ਲੁਕੇਗਾ। ਸ਼ੇਰ ਹੋ ਕੇ ਬੁੱਕੇਗਾ। ਸੰਤ ਸੁਹੇਲੇ ਗੋਦੀ ਚੁਕੇਗਾ। ਮਨਮੁਖ ਮੂੜ੍ਹੇ ਸ਼ੌਹ ਦਰਯਾਏ ਸੁੱਟੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਸ਼ਬਦ ਗੁਰ ਗੁਰ ਸ਼ਬਦ ਉਜਲ ਮੁਖ ਰੱਖੇਗਾ। (੨੮ ਮਾਘ ੨੦੧੯ ਬਿ)
ਸਤਿਗੁਰ ਸ਼ਬਦ ਸਾਚੀ ਬਾਣੀ, ਬਾਣ ਇਕ ਲਗਾਇੰਦਾ। ਸਤਿਗੁਰ ਸ਼ਬਦ ਸੱਚਾ ਹਾਣੀ, ਹਾਣੀਆਂ ਮੇਲ ਮਿਲਾਇੰਦਾ। ਸਤਿਗੁਰ ਸ਼ਬਦ ਅਕਥ ਕਹਾਣੀ, ਕਹਿ ਕਹਿ ਆਪ ਸੁਣਾਇੰਦਾ। ਸਤਿਗੁਰ ਸ਼ਬਦ ਧੁਰ ਨਿਸ਼ਾਨੀ, ਸਚ ਨਿਸ਼ਾਨਾ ਇਕ ਜਣਾਇੰਦਾ। ਸਤਿਗੁਰ ਸ਼ਬਦ ਅੰਮ੍ਰਿਤ ਪਾਣੀ, ਮਿੱਠਾ ਠੰਡਾ ਰਸ ਇਕ ਵਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਚਾਰੇ ਖਾਣੀ, ਭੇਵ ਅਭੇਦਾ ਆਪ ਜਣਾਇੰਦਾ। ਸਤਿਗੁਰ ਸ਼ਬਦ ਸੇਵਾ ਲਾਏ ਚਾਰੇ ਬਾਣੀ, ਹੁਕਮ ਹਾਕਮ ਇਕ ਸਮਝਾਇੰਦਾ। ਸਤਿਗੁਰ ਸ਼ਬਦ ਸੁਰਤ ਪਰਨਾਏ ਨਿਰਗੁਣ ਰਾਣੀ, ਆਪ ਆਪਣਾ ਬੰਧਨ ਪਾਇੰਦਾ। ਸਤਿਗੁਰ ਸ਼ਬਦ ਘਟ ਘਟ ਹੋਏ ਜਾਣ ਜਾਣੀ, ਗ੍ਰਹਿ ਗ੍ਰਹਿ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਖੇਲ ਮਹਾਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਇਕੋ ਇਕ ਵਡਿਆਇੰਦਾ।
ਸਤਿਗੁਰ ਸ਼ਬਦ ਸੱਚਾ ਰਾਗ, ਰਾਗੀ ਗਾ ਨਾ ਸਕੇ ਰਾਈਆ। ਸਤਿਗੁਰ ਸ਼ਬਦ ਸਚ ਆਵਾਜ਼, ਧੁਰਦਰਗਾਹੀ ਆਪ ਸੁਣਾਈਆ। ਸਤਿਗੁਰ ਸ਼ਬਦ ਸੱਚਾ ਸਮਾਜ, ਕੂੜੀ ਵੰਡ ਨਾ ਕੋਇ ਵੰਡਾਈਆ। ਸਤਿਗੁਰ ਸ਼ਬਦ ਸਚ ਜਹਾਜ਼, ਗੁਰਮੁਖ ਸੱਜਣ ਲਏ ਚੜ੍ਹਾਈਆ। ਸਤਿਗੁਰ ਸ਼ਬਦ ਸਦ ਰੱਖੇ ਲਾਜ, ਸਦਾ ਸਦਾ ਹੋਏ ਸਹਾਈਆ। ਸਤਿਗੁਰ ਸ਼ਬਦ ਸੱਚਾ ਬਾਜ, ਉਡਾਰੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸਿਫ਼ਤ ਸਾਲਾਹੀਆ।
ਸਤਿਗੁਰ ਸ਼ਬਦ ਸਦਾ ਸੁੱਚਾ, ਸੂਖਮ ਰੂਪ ਜਣਾਇੰਦਾ। ਸਤਿਗੁਰ ਸ਼ਬਦ ਸਦਾ ਉਚਾ, ਸਾਚੇ ਘਰ ਸੋਭਾ ਪਾਇੰਦਾ। ਸਤਿਗੁਰ ਸ਼ਬਦ ਸਦਾ ਰੁਝਾ, ਲੱਖ ਚੁਰਾਸੀ ਅੰਦਰ ਸੇਵ ਕਮਾਇੰਦਾ। ਸਤਿਗੁਰ ਸ਼ਬਦ ਗੁਰਮੁਖ ਵਿਰਲੇ ਬੁਝਾ, ਜਿਸ ਆਪਣਾ ਭੇਵ ਖੁਲ੍ਹਾਇੰਦਾ। ਸਤਿਗੁਰ ਸ਼ਬਦ ਗੁਰਸਿਖ ਸੱਜਣ ਸੁਝਾ, ਜਿਸ ਆਪਣਾ ਪੜਦਾ ਲਾਹਿੰਦਾ। ਸਤਿਗੁਰ ਸ਼ਬਦ ਭੇਵ ਖੁਲ੍ਹਾਏ ਗੁੱਝਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਤਿਗੁਰ ਸ਼ਬਦ ਸੰਤ ਸੁਹੇਲੇ ਸੁਝਾ, ਸੂਝੀ ਇਕੋ ਇਕ ਵਖਾਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਜੁਗ ਜੁਗਾ, ਜੁਗੰਤਰ ਆਪਣਾ ਰਾਹ ਜਣਾਇੰਦਾ। ਸਤਿਗੁਰ ਸ਼ਬਦ ਕਦੇ ਨਾ ਮੁੱਕਾ, ਅਤੋਟ ਅਤੁਟ ਵਰਤਾਇੰਦਾ। ਸਤਿਗੁਰ ਸ਼ਬਦ ਕਦੇ ਨਾ ਰੁੱਖਾ, ਨਾਮ ਵਸਤੂ ਨਾਲ ਰਲਾਇੰਦਾ । ਸਤਿਗੁਰ ਸ਼ਬਦ ਕਦੇ ਨਾ ਭੁੱਖਾ, ਭੁੱਖਿਆਂ ਭੁੱਖ ਮਿਟਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਲ ਮਿਲਾਇੰਦਾ। ਸਤਿਗੁਰ ਸ਼ਬਦ ਸਦਾ ਸੋਹਣਾ, ਸੁਹੰਜਣਾ ਆਪਣੇ ਵਿਚ ਸਮਾਈਆ। ਸਤਿਗੁਰ ਸ਼ਬਦ ਸਦਾ ਮੋਹਣਾ, ਮੋਹਣੀ ਰੂਪ ਵਟਾਈਆ। ਸਤਿਗੁਰ ਸ਼ਬਦ ਸਦਾ ਅਨਹੋਣਾ, ਅਣਹੁੰਦੀ ਕਾਰ ਕਮਾਈਆ। ਸਤਿਗੁਰ ਸ਼ਬਦ ਸਦਾ ਗੌਣਾ, ਗਾ ਗਾ ਸ਼ੁਕਰ ਮਨਾਈਆ। ਸਤਿਗੁਰ ਸ਼ਬਦ ਗੁਰਮੁਖ ਸੱਚੇ ਪੌਣਾ, ਪਰੇਮ ਪ੍ਰੀਤੀ ਇਕ ਵਧਾਈਆ। ਸਤਿਗੁਰ ਸ਼ਬਦ ਜਨ ਹਿਰਦੇ ਇਕ ਵਸੌਣਾ, ਇਕ ਧਿਆਨ ਲਗਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਤਾਲ ਵਜਾਈਆ। ਸਤਿਗੁਰ ਸ਼ਬਦ ਤਾਲ ਤਲਵਾੜਾ, ਨਜ਼ਰ ਕਿਸੇ ਨਾ ਆਇੰਦਾ। ਸਤਿਗੁਰ ਸ਼ਬਦ ਲੇਖਾ ਜਾਣੇ ਬਹੱਤਰ ਨਾੜਾ, ਤੰਦੀ ਤੰਦੀ ਰਬਾਬ ਜਣਾਇੰਦਾ। ਸਤਿਗੁਰ ਸ਼ਬਦ ਕਾਇਆ ਪਰਭਾਸ ਵੇਖਣਹਾਰ ਅਖਾੜਾ, ਡੂੰਘੀ ਕੰਦਰ ਸੋਭਾ ਪਾਇੰਦਾ । ਸਤਿਗੁਰ ਸ਼ਬਦ ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਡੂੰਘੇ ਸਾਗਰ ਸਿਰ ਆਪਣਾ ਹੱਥ ਟਿਕਾਇੰਦਾ। ਸਤਿਗੁਰ ਸ਼ਬਦ ਕਰੇ ਕਰਾਏ ਸਾਚੀ ਕਾਰਾ, ਕਿਰਤੀ ਆਪਣੀ ਕਿਰਤ ਕਮਾਇੰਦਾ। ਸਤਿਗੁਰ ਸ਼ਬਦ ਸਰਬ ਜੀਆਂ ਦਾ ਇਕੋ ਨਾਅਰਾ,
ਅੱਖਰ ਵੰਡ ਨਾ ਕੋਇ ਵੰਡਾਇੰਦਾ। ਸਤਿਗੁਰ ਸ਼ਬਦ ਸੱਚਾ ਨਗਾਰਾ, ਨਿਗਹਬਾਨ ਆਪ ਵਜਾਇੰਦਾ। ਸਤਿਗੁਰ ਸ਼ਬਦ ਸਚ ਹੁਲਾਰਾ, ਦੋ ਜਹਾਨਾਂ ਆਪ ਵਖਾਇੰਦਾ। ਸਤਿਗੁਰ ਸ਼ਬਦ ਸਦਾ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਮ ਪੁਰਖ ਮੇਲ ਮਿਲਾਇੰਦਾ।
ਸਤਿਗੁਰ ਸ਼ਬਦ ਸਾਚੀ ਰੰਗਤ, ਇਕੋ ਰੰਗ ਵਖਾਈਆ। ਸਤਿਗੁਰ ਸ਼ਬਦ ਨਾਤਾ ਤੋੜੇ ਭੁੱਖ ਨੰਗਤ, ਭੁੱਖਿਆਂ ਭੁੱਖ ਮਿਟਾਈਆ। ਸਤਿਗੁਰ ਸ਼ਬਦ ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਸਤਿਗੁਰ ਸ਼ਬਦ ਹਰਿਜਨ ਲਾਏ ਅੰਗ ਅੰਗਦ, ਅੰਗੀਕਾਰ ਇਕ ਕਰਾਈਆ। ਸਤਿਗੁਰ ਸ਼ਬਦ ਦੂਜੇ ਦਰ ਨਾ ਜਾਏ ਮੰਗਤ, ਮੰਗਤਾ ਰੂਪ ਨਾ ਕੋਇ ਵਖਾਈਆ। ਸਤਿਗੁਰ ਸ਼ਬਦ ਬੋਧ ਅਗਾਧਾ ਪੰਡਤ, ਜੀਵ ਜੰਤ ਸਰਬ ਪੜ੍ਹਾਈਆ। ਸਤਿਗੁਰ ਸ਼ਬਦ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ।
ਸਤਿਗੁਰ ਸ਼ਬਦ ਗਹਿਰ ਗੰਭੀਰਾ, ਗਵਰ ਆਪਣੀ ਖੇਲ ਕਰਾਇੰਦਾ। ਸਤਿਗੁਰ ਸ਼ਬਦ ਮਾਣ ਦਵਾਏ ਕਬੀਰਾ, ਜੋਲਾਹਾ ਆਪਣੇ ਘਾਟ ਵਖਾਇੰਦਾ। ਸਤਿਗੁਰ ਸ਼ਬਦ ਲੇਖੇ ਲਾਏ ਕਸੀਰਾ, ਰਵਦਾਸ ਚੁਮਾਰ ਆਪ ਵਡਿਆਇੰਦਾ। ਸਤਿਗੁਰ ਸ਼ਬਦ ਕੱਟੇ ਜ਼ੰਜੀਰਾ, ਜਮ ਕੀ ਫਾਸੀ ਤੋੜ ਤੁੜਾਇੰਦਾ। ਸਤਿਗੁਰ ਸ਼ਬਦ ਜ਼ਾਹਰ ਪੀਰਾ, ਨੂਰ ਨੂਰਾਨਾ ਨਜ਼ਰੀ ਆਇੰਦਾ। ਸਤਿਗੁਰ ਸ਼ਬਦ ਚੋਟੀ ਚੜ੍ਹੇ ਅਖ਼ੀਰਾ, ਮੰਜ਼ਲ ਆਪਣੀ ਇਕ ਦਰਸਾਇੰਦਾ। ਸਤਿਗੁਰ ਸ਼ਬਦ ਬੇਨਜ਼ੀਰਾ, ਨਜ਼ਰ ਸਭ ਦੀ ਆਪ ਬਦਲਾਇੰਦਾ। ਸਤਿਗੁਰ ਸ਼ਬਦ ਬਦਲਣਹਾਰਾ ਤਕਦੀਰਾ, ਰੇਖ ਭੇਖ ਆਪ ਜਣਾਇੰਦਾ। ਸਤਿਗੁਰ ਸ਼ਬਦ ਦੇਵਣਹਾਰਾ ਠਾਂਡਾ ਸੀਰਾ, ਸੀਰ ਅੰਮ੍ਰਿਤ ਰੂਪ ਵਟਾਇੰਦਾ। ਸਤਿਗੁਰ ਸ਼ਬਦ ਕੱਟਣਹਾਰਾ ਭੀੜਾ, ਔਝੜ ਰਾਹ ਨਾ ਕੋਇ ਪਾਇੰਦਾ। ਸਤਿਗੁਰ ਸ਼ਬਦ ਚੁੱਕਣਹਾਰਾ ਬੀੜਾ, ਬੇੜਾ ਆਪਣੇ ਕੰਧ ਉਠਾਇੰਦਾ। ਸਤਿਗੁਰ ਸ਼ਬਦ ਸੋਹਣਾ ਸੁੱਚਾ ਨਗ ਨਗੀਨਾ ਹੀਰਾ, ਜੜਤ ਆਪਣੇ ਵਿਚ ਰਖਾਇੰਦਾ। ਸਤਿਗੁਰ ਸ਼ਬਦ ਸਦਾ ਸਦਾ ਇਕੋ ਚੀਰਾ, ਜਨ ਭਗਤਾਂ ਸਿਰ ਬੰਧਾਇੰਦਾ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਹੁਕਮ ਚਲਾਇੰਦਾ।
ਸਤਿਗੁਰ ਸ਼ਬਦ ਹੁਕਮ ਹਾਕਮ ਇਕੋ ਇਕ ਜਣਾਈਆ। ਸਤਿਗੁਰ ਸ਼ਬਦ ਬ੍ਰਹਮ ਆਤਮ, ਪਰਮਾਤਮ ਮੇਲ ਮਿਲਾਈਆ। ਸਤਿਗੁਰ ਸ਼ਬਦ ਉਤਮ ਜ਼ਾਤਮ, ਜੀਵ ਜੰਤ ਜੁਗਤ ਜਣਾਈਆ । ਸਤਿਗੁਰ ਸ਼ਬਦ ਇਕੋ ਰਾਹ ਜਣਾਏ ਧਰਮ ਸਨਾਤਨ, ਸਤਿ ਸਤਿ ਇਕ ਦ੍ਰਿੜਾਈਆ। ਸਤਿਗੁਰ ਸ਼ਬਦ ਖੇਲ ਕਰੇ ਬਾਤਨ, ਬੇਪਰਵਾਹ ਬੇਪਰਵਾਹੀਆ। ਸਤਿਗੁਰ ਸ਼ਬਦ ਮੇਲ ਮਿਲਾਏ ਪੁਰਖ ਅਬਿਨਾਸ਼ਨ, ਅਬਿਨਾਸ਼ੀ ਰੰਗ ਰੰਗਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪ੍ਰਿਥਮੀ ਆਕਾਸ਼ਨ ਦਏ ਵਡਿਆਈਆ।
ਸਤਿਗੁਰ ਸ਼ਬਦ ਸਾਚਾ ਸੋਹਲਾ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿਗੁਰ ਸ਼ਬਦ ਚੁਕਾਏ ਪੜਦਾ ਉਹਲਾ, ਦਵੈਤੀ ਰੂਪ ਨਾ ਕੋਇ ਵਖਾਇੰਦਾ। ਸਤਿਗੁਰ ਸ਼ਬਦ ਚੁੱਕੇ ਅੰਤਮ ਡੋਲਾ, ਡੋਲੀ ਆਪਣੇ ਕੰਧ ਉਠਾਇੰਦਾ। ਸਤਿਗੁਰ ਸ਼ਬਦ ਬਣ ਵਿਚੋਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋਹਾਂ ਘਰ ਫੇਰਾ ਪਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਪਾਏ ਰੌਲਾ, ਭਗਤਾਂ ਆਪ ਜਗਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਖੇਲੇ ਹੋਲਾ, ਰੱਤੀ ਰੱਤ ਨਾਲ ਰੰਗਾਇੰਦਾ । ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਝਕੋਲਾ ਇਕ ਜਣਾਇੰਦਾ।
ਸਤਿਗੁਰ ਸ਼ਬਦ ਸਦਾ ਗੱਭਰੂ, ਬਲ ਆਪਣਾ ਆਪ ਰਖਾਈਆ। ਸਤਿਗੁਰ ਸ਼ਬਦ ਸਦਾ ਵਜਾਏ ਡੱਬਰੂ, ਡੰਕਾ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਅੰਗਦ ਕਮਾਇਆ ਅਮਰੂ, ਰਾਮਦਾਸ ਮਿਲੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਸ਼ਬਦ ਸ਼ਨਵਾਈਆ।
ਸਤਿਗੁਰ ਸ਼ਬਦ ਸਾਚੀ ਗ਼ਰਜ਼ਨ, ਗਰਜ ਇਕੋ ਇਕ ਜਣਾਇੰਦਾ। ਸਤਿਗੁਰ ਸ਼ਬਦ ਪਾਇਆ ਗੁਰ ਅਰਜਨ, ਦੋਏ ਜੋੜ ਅਰਜ਼ ਵਾਸਤਾ ਪਾਇੰਦਾ। ਸਤਿਗੁਰ ਸ਼ਬਦ ਪੂਰਾ ਕਰੇ ਫ਼ਰਜ਼ਨ, ਗ੍ਰੰਥ ਪੰਥ ਰਾਹ ਚਲਾਇੰਦਾ।
ਸਤਿਗੁਰ ਸ਼ਬਦ ਜੁਗ ਜੁਗ ਕੂੜੀ ਕਿਰਿਆ ਆਏ ਵਰਜਣ, ਸਚ ਸੱਚਾ ਰਾਹ ਜਣਾਇੰਦਾ। ਸਤਿਗੁਰ ਸ਼ਬਦ ਹਉਮੇਂ ਹੰਗਤਾ ਮੇਟੇ ਮਰਜ਼ਨ, ਮਰੀਜ਼ ਗੁਰਮੁਖ ਆਪ ਬਚਾਇੰਦਾ। ਸਤਿਗੁਰ ਸ਼ਬਦ ਜੁਗ ਜੁਗ ਦਾ ਲਾਹੇ ਕਰਜ਼ਨ, ਮਕਰੂਜ਼ ਆਪਣੀ ਦਇਆ ਕਮਾਇੰਦਾ। ਸਤਿਗੁਰ ਸ਼ਬਦ ਕੋਈ ਹੋਣ ਨਾ ਦੇਵੇ ਹਰਜਨ, ਹਾਜਤ ਭਗਤਾਂ ਪੂਰ ਕਰਾਇੰਦਾ। ਸਤਿਗੁਰ ਸ਼ਬਦ ਮੇਲ ਮਿਲਾਏ ਆਦਿ ਨਿਰੰਜਣ, ਨਰ ਨਰਾਇਣ ਗਲੇ ਲਗਾਇੰਦਾ। ਸਤਿਗੁਰ ਸ਼ਬਦ ਸਦਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇੰਦਾ। ਸਤਿਗੁਰ ਸ਼ਬਦ ਇਕੋ ਨੇਤਰ ਅੰਜਣ, ਅਗਿਆਨ ਅੰਧੇਰ ਚੁਕਾਇੰਦਾ। ਸਤਿਗੁਰ ਸ਼ਬਦ ਕਾਇਆ ਮਾਟੀ ਕਰੇ ਕੰਚਨ, ਕੰਚਨ ਪਾਰਸ ਨਾਲ ਛੁਹਾਇੰਦਾ। ਸਤਿਗੁਰ ਸ਼ਬਦ ਹਰਿ ਕਾ ਬਚਨ, ਭਗਵੰਤ ਭਗਤ ਬੱਚਿਆਂ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਆਪ ਸਾਲਾਹਿੰਦਾ।
ਸਤਿਗੁਰ ਸ਼ਬਦ ਸਦਾ ਸਦ ਨੀਵਾਂ, ਨੀਚੋਂ ਨੀਚ ਨੀਚ ਅਖਵਾਈਆ। ਸਤਿਗੁਰ ਸ਼ਬਦ ਹਰ ਘਟ ਵਸੇ ਜੀਵਾਂ, ਜੀਵ ਜੀਵ ਕਰੇ ਕੁੜਮਾਈਆ। ਸਤਿਗੁਰ ਸ਼ਬਦ ਨਾਤਾ ਤੁੜਾਏ ਸਾਢੇ ਤਿੰਨ ਹੱਥ ਸੀਵਾਂ, ਤ੍ਰੈ ਤ੍ਰੈ ਅਗਨ ਨਾ ਲਾਗੇ ਰਾਈਆ। ਸਤਿਗੁਰ ਸ਼ਬਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਘਰ ਵਖਾਈਆ।
ਸਤਿਗੁਰ ਸ਼ਬਦ ਇਕ ਦਰਵਾਜ਼ਾ, ਘਰ ਸੱਚਾ ਸਚ ਦ੍ਰਿੜਾਇੰਦਾ। ਸਤਿਗੁਰ ਸ਼ਬਦ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਸਤਿਗੁਰ ਸ਼ਬਦ ਗੁਰਸਿਖ ਕਹੇ ਆ ਜਾ, ਸੱਦਾ ਨਾਮ ਇਕ ਜਣਾਇੰਦਾ। ਸਤਿਗੁਰ ਸ਼ਬਦ ਫਿਰੇ ਭਾਜਾ, ਅੰਦਰ ਬਾਹਰ ਖੋਜ ਖੁਜਾਇੰਦਾ। ਸਤਿਗੁਰ ਸ਼ਬਦ ਬਣ ਰਾਜਨ ਰਾਜਾ, ਗ੍ਰਹਿ ਸਾਚਾ ਹੁਕਮ ਮਨਾਇੰਦਾ। ਸਤਿਗੁਰ ਸ਼ਬਦ ਅਗੰਮੀ ਵਾਜਾ, ਸੁਰ ਤਾਲ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਇਕ ਰਖਾਇੰਦਾ।
ਸਾਚਾ ਸ਼ਬਦ ਸੁਣਾਵਾਂਗਾ। ਅਗੰਮੀ ਰਾਗ ਅਲਾਵਾਂਗਾ। ਸਾਰੰਗ ਸਾਰੰਗਾ ਨਾ ਕੋਈ ਵਖਾਵਾਂਗਾ। ਅਨਰੰਗਾ ਰੰਗ ਚੜ੍ਹਾਵਾਂਗਾ। ਮਰਦੰਗਾ ਇਕ ਵਜਾਵਾਂਗਾ। ਸੁਰਤੀ ਸੋਈ ਆਪ ਉਠਾਵਾਂਗਾ। ਅਕਾਲ ਮੂਰਤੀ ਨਜ਼ਰੀ ਆਵਾਂਗਾ। ਤੁਰਤੀ ਨਾਦ ਇਕ ਅਲਾਵਾਂਗਾ। ਆਸਾ ਪੂਰਤੀ ਪੂਰੀ ਆਸ ਕਰਾਵਾਂਗਾ। ਬਣ ਜਵਾਨ ਲੰਘਾਂ ਮੂਹਰ ਦੀ, ਮੁਖ ਆਪਣਾ ਆਪ ਦਿਖਲਾਵਾਂਗਾ। ਇਹ ਗੱਲ ਨਹੀਂ ਕੋਈ ਗ਼ਰੂਰ ਦੀ, ਗੁਰ ਗ਼ੁਰਬਤ ਸਭ ਦੀ ਮੇਟ ਮਿਟਾਵਾਂਗਾ। ਇਹ ਖੇਲ ਹਾਜ਼ਰ ਹਜ਼ੂਰ ਦੀ, ਜੋ ਕਰਨੀ ਕਰ ਵਖਾਵਾਂਗਾ । ਖੇਲ ਚੁੱਕੇ ਨੇੜ ਦੂਰ ਦੀ, ਤੁਰਤ ਗੁਰਮੁਖ ਆਪਣੀ ਗੋਦ ਬਹਾਵਾਂਗਾ। ਕਹਾਣੀ ਅਕਥ ਭਰਪੂਰ ਦੀ, ਭਰਮ ਸਭ ਦੇ ਮੇਟ ਮਿਟਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਨਾਦ ਵਜਾਵਾਂਗਾ । ਇਕੋ ਨਾਦ ਵੱਜੇਗਾ। ਕੂੜ ਕੂੜਿਆਰਾ ਭੱਜੇਗਾ। ਕਾਲ ਕਲੰਦਰ ਨੱਚੇਗਾ । ਗੁਰਮੁਖ ਵਿਰਲਾ ਬਚੇਗਾ। ਜਿਸ ਆਪਣਾ ਮਾਰਗ ਦੱਸੇਗਾ। ਘਰ ਮੰਦਰ ਬਹਿ ਬਹਿ ਹੱਸੇਗਾ। ਹਰਿ ਸਰਨ ਸਰਨਾਈ ਵਸੇਗਾ। ਅੰਮ੍ਰਿਤ ਰਸ ਚੱਖੇਗਾ। ਪ੍ਰਭ ਸਰਨੀ ਆ ਕੇ ਢੱਠੇਗਾ। ਲਹਿਣਾ ਚੁਕੇ ਪੱਥਰ ਵੱਟੇ ਦਾ । ਲੇਖਾ ਜਾਣੇ ਕੱਟੇ ਵੱਛੇ ਦਾ । ਜੱਟ ਹੋ ਕੇ ਜੱਟ ਰੱਖੇਗਾ। ਫੱਟ ਹੋ ਕੇ ਫੱਟ ਵੱਜੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦੱਸੇਗਾ।
ਏਕਾ ਨਾਮ ਦਸਾਏਗਾ। ਚਾਰ ਵਰਨ ਸਮਝਾਏਗਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੇਲ ਮਿਲਾਏਗਾ। ਆਤਮ ਬ੍ਰਹਮ ਸਰਬ ਵਖਾਏਗਾ। ਕਰਮ ਕਾਂਡ ਮਿਟਾਏਗਾ। ਆਂਢ ਗਵਾਂਢ ਉਠਾਏਗਾ। ਆਪਣਾ ਸਾਰੰਗ ਵਖਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਜੀਵ ਜੰਤ ਇਕੋ ਰਾਹੇ ਲਾਏਗਾ। ਇਕੋ ਰਾਹ ਲੱਗੇਗਾ। ਦੀਪਕ ਜੋਤੀ ਇਕੋ ਜਗੇਗਾ। ਹੋਵੇ ਖੇਲ ਸੂਰੇ ਸਰਬੱਗੇ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਸਤਿਗੁਰ ਸ਼ਬਦ ਸ਼ਬਦ ਗੁਰ ਸਤਿਗੁਰ ਗੁਰ ਸਤਿਗੁਰ ਸ਼ਬਦ ਗਜੇਗਾ। ਸਤਿਗੁਰ ਸ਼ਬਦ ਗੂੰਜੇਗਾ। ਜਨ ਭਗਤਾਂ ਅੱਥਰੂ ਪੂੰਝੇਗਾ। ਕੂੜੀ ਕਿਰਿਆ ਕਿਰਕਟ ਹੂੰਝੇਗਾ। ਸਚ
ਪ੍ਰੀਤੀ ਕਰ ਕੇ ਝੂਝੇਗਾ। ਲੱਖ ਚੁਰਾਸੀ ਵਿਚੋਂ ਆਪਣੇ ਭਗਤ ਆਪੇ ਬੂਝੇਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਚੁਕਾਏ ਏਕਾ ਦੂਜੇ ਦਾ। (੨੮ ਮਾਘ ੨੦੧੯ ਬਿ)
ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦਿ ਸਮਰਥ। ਸਤਿਗੁਰ ਸੱਚਾ ਜਾਣੀਏ, ਮਹਿੰਮਾ ਜੁਗ ਜੁਗ ਅਕਥ। ਸਤਿਗੁਰ ਸੱਚਾ ਜਾਣੀਏ, ਨਿਰਗੁਣ ਸਰਗੁਣ ਚਲਾਏ ਰਥ। ਸਤਿਗੁਰ ਸੱਚਾ ਜਾਣੀਏ, ਨਾਮ ਨਿਧਾਨਾ ਦੇਵੇ ਵੱਥ। ਸਤਿਗੁਰ ਸੱਚਾ ਜਾਣੀਏ, ਕੂੜ ਵਿਕਾਰਾ ਦੇਵੇ ਮਥ। ਸਤਿਗੁਰ ਸੱਚਾ ਜਾਣੀਏ, ਜਿਸ ਦਰਸ਼ਨ ਸਗਲ ਵਸੂਰੇ ਜਾਣ ਲੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਜਿਸ ਦੀ ਮਹਿੰਮਾ ਸਦਾ ਅਕੱਥ।
ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਗਹਿਰ ਗੰਭੀਰ। ਸਤਿਗੁਰ ਸੱਚਾ ਜਾਣੀਏ, ਜੋ ਨਿਰਗੁਣ ਨਿਰਵੈਰ ਬੇਨਜ਼ੀਰ। ਸਤਿਗੁਰ ਸੱਚਾ ਜਾਣੀਏ, ਜੋ ਸ਼ਹਿਨਸ਼ਾਹ ਪੀਰਾਂ ਦਾ ਪੀਰ। ਸਤਿਗੁਰ ਸੱਚਾ ਜਾਣੀਏ, ਜਿਸ ਦੀ ਖਿੱਚ ਨਾ ਸਕੇ ਕੋਇ ਤਸਵੀਰ। ਸਤਿਗੁਰ ਸੱਚਾ ਜਾਣੀਏ, ਜੋ ਅੰਤਰ ਨਿਰੰਤਰ ਦੇਵੇ ਧੀਰ। ਸਤਿਗੁਰ ਸੱਚਾ ਜਾਣੀਏ, ਜੋ ਅੰਮ੍ਰਿਤ ਬਖ਼ਸ਼ੇ ਸੀਰ। ਸਤਿਗੁਰ ਸੱਚਾ ਜਾਣੀਏ, ਜੋ ਝਗੜਾ ਮੇਟੇ ਸ਼ਾਹ ਹਕੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਗੁਣੀ ਗਹੀਰ। ਸਤਿਗੁਰ ਸੱਚਾ ਜਾਣੀਏ, ਏਕਾ ਏਕ ਸ੍ਰੀ ਭਗਵੰਤ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਧੁਰ ਦਾ ਕੰਤ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਇਕੋ ਨਾਮ ਨਿਧਾਨਾ ਮੰਤ। ਸਤਿਗੁਰ ਸੱਚਾ ਜਾਣੀਏ, ਜਿਸ ਦੀ ਮਹਿੰਮਾ ਸਦਾ ਅਗਣਤ। ਸਤਿਗੁਰ ਸੱਚਾ ਜਾਣੀਏ, ਜੋ ਹਰਿਜਨ ਬਣਾਏ ਸੰਤ। ਸਤਿਗੁਰ ਸੱਚਾ ਜਾਣੀਏ, ਜੋ ਗੜ੍ਹ ਤੋੜੇ ਹਉਮੇ ਹੰਗਤ। ਸਤਿਗੁਰ ਸੱਚਾ ਜਾਣੀਏ, ਜੋ ਮੇਲ ਮਿਲਾਏ ਭਗਤਾਂ ਸੰਗਤ। ਸਤਿਗੁਰ ਸੱਚਾ ਜਾਣੀਏ, ਜੋ ਬੋਧ ਅਗਾਧਾ ਹੋਏ ਪੰਡਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਵਾਮੀ ਤੋੜੇ ਹਉਮੇ ਹੰਗਤ।
ਸਤਿਗੁਰ ਸੱਚਾ ਜਾਣੀਏ, ਪਰਮ ਪੁਰਖ ਕਿਰਪਾਲ। ਸਤਿਗੁਰ ਸੱਚਾ ਜਾਣੀਏ, ਦੀਨਾਂ ਬੰਧਪ ਦੀਨ ਦਿਆਲ। ਸਤਿਗੁਰ ਸੱਚਾ ਜਾਣੀਏ, ਸਚਖੰਡ ਵਖਾਏ ਸੱਚੀ ਧਰਮਸਾਲ। ਸਤਿਗੁਰ ਸੱਚਾ ਜਾਣੀਏ, ਜੋਤ ਜਗਾਏ ਬੇਮਿਸਾਲ । ਸਤਿਗੁਰ ਸੱਚਾ ਜਾਣੀਏ, ਜੋ ਆਪਣੀ ਗੋਦੀ ਲਏ ਸੁਵਾਲ। ਸਤਿਗੁਰ ਸੱਚਾ ਜਾਣੀਏ, ਨਾਤਾ ਤੋੜੇ ਕਾਲ ਮਹਾਂਕਾਲ। ਸਤਿਗੁਰ ਸੱਚਾ ਜਾਣੀਏ, ਗੁਰਮੁਖ ਉਠਾਏ ਆਪਣੇ ਬਾਲ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵਿਚੋਂ ਕਰੇ ਬਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਚ ਕਰੇ ਪ੍ਰਿਤਪਾਲ।
ਸਤਿਗੁਰ ਸੱਚਾ ਜਾਣੀਏ, ਦੇਵੇ ਘਰ ਸੁਹੰਞਣਾ। ਸਤਿਗੁਰ ਸੱਚਾ ਜਾਣੀਏ, ਚਰਨ ਧੂੜ ਕਰਾਏ ਮਜਨਾ। ਸਤਿਗੁਰ ਸੱਚਾ ਜਾਣੀਏ, ਨੇਤਰ ਨਾਮ ਪਾਏ ਅੰਞਣਾ। ਸਤਿਗੁਰ ਸੱਚਾ ਜਾਣੀਏ, ਦਰਦ ਦੁਖ ਹੋਏ ਭੈ ਭੰਜਣਾ। ਸਤਿਗੁਰ ਸੱਚਾ ਜਾਣੀਏ, ਜੋ ਦੇਵੇ ਸਚ ਅਨੰਦਨਾ। ਸਤਿਗੁਰ ਸੱਚਾ ਜਾਣੀਏ, ਜੋ ਇਕ ਜਣਾਏ ਛੰਦਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਕਰਾਏ ਬੰਦਨਾ।
ਸਤਿਗੁਰ ਸੱਚਾ ਜਾਣੀਏ, ਜੋ ਇਕ ਜਣਾਏ ਇਕ ਇਕੱਲਾ ਧੁਰ ਦਾ ਸਾਕੀ । ਸਤਿਗੁਰ ਸੱਚਾ ਜਾਣੀਏ, ਜੋ ਲਹਿਣਾ ਦੇਣਾ ਦੇਵੇ ਬਾਕੀ। ਸਤਿਗੁਰ ਸੱਚਾ ਜਾਣੀਏ, ਜੋ ਬੰਦ ਕਿਵਾੜਾ ਖੋਲ੍ਹੇ ਤਾਕੀ। ਸਤਿਗੁਰ ਸੱਚਾ ਜਾਣੀਏ, ਜੋ ਭਾਗ ਲਗਾਏ ਕਾਇਆ ਮਾਟੀ ਖਾਕੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਪੁੱਛੇ ਵਾਤੀ।
ਸਤਿਗੁਰ ਸੱਚਾ ਜਾਣੀਏ, ਧਾਮ ਵਖਾਏ ਨੇਹਚਲ । ਸਤਿਗੁਰ ਸੱਚਾ ਜਾਣੀਏ, ਬੇੜਾ ਪਾਰ ਕਰਾਏ ਜਲ ਥਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਸ ਦਿਖਾਏ ਘੜੀ ਘੜੀ ਪਲ ਪਲ।
ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਆਪ । ਸਤਿਗੁਰ ਸੱਚਾ ਜਾਣੀਏ, ਜੋ ਜਨ ਭਗਤਾਂ ਹੋਏ ਮਾਈ ਬਾਪ। ਸਤਿਗੁਰ ਸੱਚਾ ਜਾਣੀਏ, ਤ੍ਰੈਗੁਣ ਮੇਟੇ ਤਾਪ। ਸਤਿਗੁਰ ਸੱਚਾ ਜਾਣੀਏ, ਰੋਗ ਸੋਗ ਗੁਵਾਏ ਸੰਤਾਪ। ਸਤਿਗੁਰ ਸੱਚਾ ਜਾਣੀਏ, ਲੇਖਾ ਰਹਿਣ ਨਾ ਦੇਵੇ ਪਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸਚ ਜਪਾਏ ਜਾਪ।
ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਅਚੁਤ। ਸਤਿਗੁਰ ਸੱਚਾ ਜਾਣੀਏ, ਜੋ ਲੇਖਾ ਜਾਣੇ ਕਾਇਆ ਪੰਜ ਭੁਤ। ਸਤਿਗੁਰ ਸੱਚਾ ਜਾਣੀਏ, ਜਿਸ ਸਚਖੰਡ ਟਿਕਾਇਆ ਬਚਨ ਸਿੰਘ ਲਛਮਣ ਸਿੰਘ ਦਾ ਸੁੱਤ। ਸਤਿਗੁਰ ਸੱਚਾ ਜਾਣੀਏ, ਜੋ ਸੁਹੰਞਣੀ ਕਰੇ ਰੁੱਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖੇ ਲਾਏ ਕਾਇਆ ਬੁੱਤ।
ਸਤਿਗੁਰ ਸੱਚਾ ਜਾਣੀਏ, ਹਰਿ ਸ਼ਹਿਨਸ਼ਾਹ ਸ਼ਾਬਾਸ਼। ਸਤਿਗੁਰ ਸੱਚਾ ਜਾਣੀਏ, ਜੋ ਭਗਤਾਂ ਪੂਰੀ ਕਰੇ ਆਸ। ਸਤਿਗੁਰ ਸੱਚਾ ਜਾਣੀਏ, ਗੁਰਮੁਖ ਸਚਖੰਡ ਦੁਵਾਰ ਦਏ ਨਿਵਾਸ। ਸਤਿਗੁਰ ਸੱਚਾ ਜਾਣੀਏ, ਜੋ ਹਰਿਜਨ ਸੰਤ ਸੁਹੇਲੇ ਭੇਜੇ ਪਾਲ ਸਿੰਘ ਦੇ ਪਾਸ। ਸਤਿਗੁਰ ਸੱਚਾ ਜਾਣੀਏ, ਜੋ ਗੁਰਮੁਖ ਪੰਧ ਮੁਕਾਏ ਪ੍ਰਿਥਮੀ ਅਕਾਸ਼। ਸਤਿਗੁਰ ਸੱਚਾ ਜਾਣੀਏ, ਮਾਨਸ ਜਨਮ ਕਰਾਏ ਰਹਿਰਾਸ। ਸਤਿਗੁਰ ਸੱਚਾ ਜਾਣੀਏ, ਜੋ ਭਗਤਾਂ ਬਦਲੇ ਲੋਕਮਾਤ ਆਵੇ ਖਾਸ। ਸਤਿਗੁਰ ਸੱਚਾ ਜਾਣੀਏ, ਜੋ ਬੰਸ ਸਰਬੰਸ ਹੋਣ ਨਾ ਦੇਵੇ ਉਦਾਸ। ਸਤਿਗੁਰ ਸੱਚਾ ਜਾਣੀਏ, ਜੋ ਲਹਿਣਾ ਦੇਣਾ ਮੇਟੇ ਸ਼ੰਕਰ ਕੈਲਾਸ਼ । ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿਜਨ ਵਖਾਏ ਆਪਣਾ ਸੱਚਾ ਘਰ ਬਾਹਰ, ਜਿਥੇ ਇਕੋ ਪਏ ਰਾਸ। (੨੯ ਮੱਘਰ ਸ਼ ਸੰ ੧੧ ਲਛਮਣ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਜਾਣੀਏ, ਜੋ ਆਦਿ ਜੁਗਾਦੀ ਏਕ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਦੇਵੇ ਸਾਚੀ ਟੇਕ। ਸਤਿਗੁਰ ਸੱਚਾ ਜਾਣੀਏ, ਜੋ ਬੁਧ ਕਰੇ ਬਿਬੇਕ। ਸਤਿਗੁਰ ਸੱਚਾ ਜਾਣੀਏ, ਜੋ ਸੁਰਤੀ ਸ਼ਬਦੀ ਨਾਲ ਕਰੇ ਨੇਕ। ਸਤਿਗੁਰ ਸੱਚਾ ਜਾਣੀਏ, ਜੋ ਆਤਮ ਪਰਮਾਤਮ ਕਰਾਏ ਹੇਤ। ਸਤਿਗੁਰ ਸੱਚਾ ਜਾਣੀਏ, ਜੋ ਕੂੜੀ ਕਿਰਿਆ ਕਰੇ ਖੇਤ। ਸਤਿਗੁਰ ਸੱਚਾ ਜਾਣੀਏ, ਜੋ ਦਰਸ਼ਨ ਦੇਵੇ ਨੇਤਨ ਨੇਤ। ਸਤਿਗੁਰ ਸੱਚਾ ਜਾਣੀਏ, ਜੋ ਅੰਤਰ ਅੰਤਸ਼ਕਰਨ ਖੋਲ੍ਹੇ ਭੇਤ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚਾ ਲਏ ਚੇਤ।
ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਏਕੰਕਾਰਾ। ਸਤਿਗੁਰ ਸੱਚਾ ਜਾਣੀਏ, ਬ੍ਰਹਮ ਬ੍ਰਹਿਮਾਦ ਜੋ ਵੇਖਣਹਾਰਾ। ਸਤਿਗੁਰ ਸੱਚਾ ਜਾਣੀਏ, ਦੋ ਜਹਾਨਾਂ ਪਾਵੇ ਸਾਰਾ। ਸਤਿਗੁਰ ਸੱਚਾ ਜਾਣੀਏ, ਲੱਖ ਚੁਰਾਸੀ ਵੇਖੇ ਵੇਖਣਹਾਰਾ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਕਰੇ ਪਿਆਰਾ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਇਕੋ ਨਾਮ ਜੈਕਾਰਾ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਅਵਤਾਰ ਪੈਗ਼ੰਬਰ ਗੁਰ ਦੇਣ ਸਹਾਰਾ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਨੂਰ ਜੋਤ ਉਜਿਆਰਾ। ਸਤਿਗੁਰ ਸੱਚਾ ਜਾਣੀਏ, ਜੋ ਸ਼ਬਦੀ ਨਾਦ ਦਏ ਧੁਨਕਾਰਾ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਆਦਿ ਜੁਗਾਦਿ ਪਸਾਰਾ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੱਚਾ ਅਵਤਾਰਾ। (੨੯ ਮੱਘਰ ਸ਼ ਸੰ ੧੧ ਗੂੜ੍ਹਾ ਰਾਮ ਦੇ ਗ੍ਰਹਿ)
ਸਤਿਗੁਰ ਸੱਚਾ ਜਾਣੀਏ, ਪਰਮ ਪੁਰਖ ਸੁਲਤਾਨ। ਸਤਿਗੁਰ ਸੱਚਾ ਜਾਣੀਏ, ਵਾਲੀ ਦੋ ਜਹਾਨ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਸਤਿਗੁਰ ਸ਼ਬਦ ਬਲਵਾਨ। ਸਤਿਗੁਰ ਸੱਚਾ ਜਾਣੀਏ, ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ। ਸਤਿਗੁਰ ਸੱਚਾ ਜਾਣੀਏ, ਜੋ ਅਵਤਾਰਾਂ ਦੇਵੇ ਦਾਨ। ਸਤਿਗੁਰ ਸੱਚਾ ਜਾਣੀਏ,
ਜੋ ਪੈਗ਼ੰਬਰਾਂ ਕਲਮਾ ਦਏ ਮਹਾਨ। ਸਤਿਗੁਰ ਸੱਚਾ ਜਾਣੀਏ, ਜੋ ਗੁਰੂ ਗੁਰਦੇਵ ਕਰੇ ਪਰਵਾਨ। ਸਤਿਗੁਰ ਸੱਚਾ ਜਾਣੀਏ, ਜੋ ਵੇਖਣਹਾਰਾ ਜ਼ਿਮੀਂ ਅਸਮਾਨ। ਸਤਿਗੁਰ ਸੱਚਾ ਜਾਣੀਏ, ਜੋ ਤ੍ਰੈਗੁਣ ਪੰਜ ਤੱਤ ਕਰੇ ਪਰਧਾਨ। ਸਤਿਗੁਰ ਸੱਚਾ ਜਾਣੀਏ, ਜੋ ਲੱਖ ਚੁਰਾਸੀ ਕਰੇ ਧਿਆਨ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਇਕੋ ਨਾਮ ਨਿਧਾਨ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਰੂਪ ਅਨੂਪ ਮਹਾਨ। ਸਤਿਗੁਰ ਸੱਚਾ ਜਾਣੀਏ, ਜੋ ਜੁਗ ਜੁਗ ਕਰੇ ਕਲਿਆਨ। ਸਤਿਗੁਰ ਸੱਚਾ ਜਾਣੀਏ, ਜੋ ਕਲਜੁਗ ਅੰਤ ਹੋਵੇ ਪਰਧਾਨ। ਸਤਿਗੁਰ ਸੱਚਾ ਜਾਣੀਏ, ਜੋ ਕੂੜੀ ਕਿਰਿਆ ਮੇਟੇ ਨਿਸ਼ਾਨ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨੌਜੁਵਾਨ। (੨੯ ਮੱਘਰ ਸ਼ ਸੰ ੧੧ ਰੋਸ਼ਨ ਲਾਲ ਦੇ ਗ੍ਰਹਿ)
ਸਤਿਗੁਰ ਸੱਚਾ ਜਾਣੀਏ, ਸੋ ਪੁਰਖ ਨਿਰੰਜਣ ਮੀਤਾ। ਸਤਿਗੁਰ ਸੱਚਾ ਜਾਣੀਏ, ਹਰਿ ਪੁਰਖ ਨਿਰੰਜਣ ਤ੍ਰੈਗੁਣ ਅਤੀਤਾ । ਸਤਿਗੁਰ ਸੱਚਾ ਜਾਣੀਏ, ਏਕੰਕਾਰਾ ਠਾਂਢਾ ਸੀਤਾ। ਸਤਿਗੁਰ ਸੱਚਾ ਜਾਣੀਏ, ਆਦਿ ਨਿਰੰਜਣ ਧੁਰ ਦਾ ਮੀਤਾ। ਸਤਿਗੁਰ ਸੱਚਾ ਜਾਣੀਏ, ਅਬਿਨਾਸ਼ੀ ਕਰਤਾ ਬਦਲਣਹਾਰਾ ਰੀਤਾ । ਸਤਿਗੁਰ ਸੱਚਾ ਜਾਣੀਏ, ਸ੍ਰੀ ਭਗਵਾਨ ਪੱਤਤ ਪੁਨੀਤਾ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣਾ ਕੀਤਾ। ਸਤਿਗੁਰ ਸੱਚਾ ਜਾਣੀਏ, ਸਤਿਗੁਰ ਸ਼ਬਦ ਸਦਾ ਸਦਾ ਅਨਡੀਠਾ। ਸਤਿਗੁਰ ਸੱਚਾ ਜਾਣੀਏ, ਜੋ ਦੇਵੇ ਨਾਮ ਰਸ ਮੀਠਾ। ਸਤਿਗੁਰ ਸੱਚਾ ਜਾਣੀਏ, ਆਦਿ ਅੰਤ ਦਏ ਨਾ ਪੀਠਾ। ਸਤਿਗੁਰ ਸੱਚਾ ਜਾਣੀਏ, ਜੋ ਸੜਿਆ ਨਹੀਂ ਗੋਬਿੰਦ ਵਾਲੇ ਅੰਗੀਠਾ। ਉਹ ਸਤਿਗੁਰ ਕਲਜੁਗ ਅੰਤ ਪਛਾਣੀਏ, ਜੋ ਭਗਤਾਂ ਚਾੜ੍ਹੇ ਰੰਗ ਮਜੀਠਾ। ਆਤਮ ਪਰਮਾਤਮ ਮੇਲ ਮਿਲਾਵੇ ਹਾਣੀਆਂ, ਮਿੱਠਾ ਕਰੇ ਕੌੜਾ ਰੀਠਾ। ਦੋ ਜਹਾਨਾਂ ਬਣ ਕੇ ਸ਼ਾਹ ਸੁਲਤਾਨੀਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਧੁਰ ਦਾ ਮੀਤਾ।
ਸਤਿਗੁਰ ਸੱਚਾ ਜਾਣੀਏ, ਸ਼ਬਦ ਗੁਰੂ ਗੁਰਦੇਵ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਨੇਹਕੇਵ। ਸਤਿਗੁਰ ਸੱਚਾ ਜਾਣੀਏ, ਜੋ ਵਸੇ ਨਿਹਚਲ ਧਾਮ ਨਿਹਕੇਵ। ਸਤਿਗੁਰ ਸੱਚਾ ਜਾਣੀਏ, ਜੋ ਜੁਗ ਜੁਗ ਭਗਤਾਂ ਕਰੇ ਸੇਵ। ਸਤਿਗੁਰ ਸੱਚਾ ਜਾਣੀਏ, ਜੋ ਦੇਵੇ ਨਾਮ ਰਸ ਮੇਵ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਅਲੱਖ ਅਭੇਵ।
ਸਤਿਗੁਰ ਸੱਚਾ ਜਾਣੀਏ, ਨੂਰ ਨੁਰਾਨਾ ਨੂਰ। ਸਤਿਗੁਰ ਸੱਚਾ ਜਾਣੀਏ, ਜੋ ਸਦਾ ਸਦਾ ਹਜ਼ੂਰ। ਸਤਿਗੁਰ ਸੱਚਾ ਜਾਣੀਏ, ਸਰਬ ਕਲਾ ਭਰਪੂਰ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਯੋਧਾ ਸੂਰ। ਸਤਿਗੁਰ ਸੱਚਾ ਜਾਣੀਏ, ਜੋ ਆਸਾ ਮਨਸਾ ਕਰੇ ਪੂਰ। ਸਤਿਗੁਰ ਸੱਚਾ ਜਾਣੀਏ, ਜੋ ਵਸੇ ਕਦੇ ਨਾ ਨੇੜੇ ਦੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਮਸਤੀ ਦਏ ਸਰੂਰ। ਸਤਿਗੁਰ ਸੱਚਾ ਜਾਣੀਏ, ਜੋਧਾ ਸੂਰਬੀਰ ਬਲਵੰਤ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਅਗੰਮਾ ਕੰਤ। ਸਤਿਗੁਰ ਸੱਚਾ ਜਾਣੀਏ, ਪਰਮ ਪੁਰਖ ਭਗਵੰਤ। ਸਤਿਗੁਰ ਸੱਚਾ ਜਾਣੀਏ, ਜਿਸ ਦੀ ਮਹਿੰਮਾ ਸਦਾ ਅਨੰਤ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਚਾੜ੍ਹੇ ਰੰਗ ਬਸੰਤ।
ਸਤਿਗੁਰ ਸੱਚਾ ਜਾਣੀਏ, ਜੋ ਕਲਜੁਗ ਅੰਤ ਸੁਹਾਏ। ਸਤਿਗੁਰ ਸੱਚਾ ਜਾਣੀਏ, ਜੋ ਜੋਤੀ ਜਾਤਾ ਵੇਸ ਵਟਾਏ। ਸਤਿਗੁਰ ਸੱਚਾ ਜਾਣੀਏ, ਜੋ ਸ਼ਬਦ ਨਾਦ ਦ੍ਰਿੜਾਏ। ਸਤਿਗੁਰ ਸੱਚਾ ਜਾਣੀਏ, ਜੋ ਭਗਤ ਸੁਹੇਲੇ ਮਾਤ ਉਠਾਏ। ਸਤਿਗੁਰ ਸੱਚਾ ਜਾਣੀਏ, ਜੁਗ ਵਿਛੜੇ ਮੇਲ ਮਿਲਾਏ। ਸਤਿਗੁਰ ਸੱਚਾ ਜਾਣੀਏ, ਫੜ ਬਾਹੋਂ ਗੋਦ ਟਿਕਾਏ। ਸਤਿਗੁਰ ਸੱਚਾ ਜਾਣੀਏ, ਜੋ ਘਰ ਘਰ ਹੋਏ ਸਹਾਏ। ਸਤਿਗੁਰ ਸੱਚਾ ਜਾਣੀਏ, ਜੋ ਲਹਿਣਾ ਦੇਣਾ ਪੂਰਬ ਝੋਲੀ ਪਾਏ। ਸਤਿਗੁਰ ਸੱਚਾ ਜਾਣੀਏ, ਜੋ ਕੰਢੀ ਘਾਟਾਂ ਵੇਖ ਵਖਾਏ। ਸਤਿਗੁਰ ਸੱਚਾ ਜਾਣੀਏ, ਜੋ ਗਰੀਬ ਨਿਮਾਣਿਆਂ ਗਲੇ ਲਗਾਏ। ਸਤਿਗੁਰ ਸੱਚਾ ਜਾਣੀਏ, ਜੋ ਸਤਿਜੁਗ ਲੇਖਾ
ਕਲਜੁਗ ਪੂਰ ਕਰਾਏ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਆਪਣੇ ਰੰਗ ਰੰਗਾਏ। (੨੯ ਮੱਘਰ ਸ਼ ਸੰ ੧੧ ਕ੍ਰਿਸ਼ਨਾ ਦੇਵੀ)
ਸਤਿਗੁਰ ਸੱਚਾ ਜਾਣੀਏ, ਜੋਤੀ ਜਾਤਾ ਆਦਿ ਜੁਗਾਦਿ। ਸਤਿਗੁਰ ਸੱਚਾ ਜਾਣੀਏ, ਜੋ ਵਸਣਹਾਰਾ ਬ੍ਰਹਮ ਬ੍ਰਹਿਮਾਦ। ਸਤਿਗੁਰ ਸੱਚਾ ਜਾਣੀਏ, ਨਾਮ ਸੁਣਾਏ ਅਨਹਦ ਨਾਦ। ਸਤਿਗੁਰ ਸੱਚਾ ਜਾਣੀਏ, ਸਤਿ ਸਚ ਦੇਵੇ ਸਾਚੀ ਦਾਦ। ਸਤਿਗੁਰ ਸੱਚਾ ਜਾਣੀਏ, ਕੂੜ ਵਿਕਾਰ ਮੇਟੇ ਵਿਵਾਦ। ਸਤਿਗੁਰ ਸੱਚਾ ਜਾਣੀਏ, ਤਨ ਵਜੂਦਾਂ ਦੇਵੇ ਸਾਧ। ਸਤਿਗੁਰ ਸੱਚਾ ਜਾਣੀਏ, ਮਿਹਰਵਾਨ ਮੋਹਣ ਮਾਧਵ ਮਾਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੋ ਵਸਣਹਾਰ ਬਾਹਰ ਸੁੰਨ ਸਮਾਧ।
ਸਤਿਗੁਰ ਸੱਚਾ ਜਾਣੀਏ, ਧੁਰ ਦਾ ਪਰਵਰਦਿਗਾਰ। ਸਤਿਗੁਰ ਸੱਚਾ ਜਾਣੀਏ, ਨੂਰ ਅਲਾਹੀ ਸਾਂਝਾ ਯਾਰ। ਸਤਿਗੁਰ ਸੱਚਾ ਜਾਣੀਏ, ਜੋ ਸੂਫੀ ਬਣਾਏ ਬਰਖ਼ੁਰਦਾਰ। ਸਤਿਗੁਰ ਸੱਚਾ ਜਾਣੀਏ, ਰਹਿਬਰ ਹੋਵੇ ਵਿਚ ਸੰਸਾਰ। ਸਤਿਗੁਰ ਸੱਚਾ ਜਾਣੀਏ, ਮੇਲ ਮਿਲਾਏ ਆਪਣੀ ਧਾਰ। ਸਤਿਗੁਰ ਸੱਚਾ ਜਾਣੀਏ, ਕਲਮਾ ਦਏ ਅਪਰ ਅਪਾਰ। ਸਤਿਗੁਰ ਸੱਚਾ ਜਾਣੀਏ, ਜੋ ਕੱਢੇ ਬਾਹਰ ਵਿਚੋਂ ਡੂੰਘੀ ਗ਼ਾਰ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸੱਚੀ ਸਰਕਾਰ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਆਦਿ ਜੁਗਾਦੀ ਧਰਮ। ਸਤਿਗੁਰ ਸੱਚਾ ਜਾਣੀਏ, ਜੋ ਭੇਵ ਖੁਲ੍ਹਾਏ ਬ੍ਰਹਮ। ਸਤਿਗੁਰ ਸੱਚਾ ਜਾਣੀਏ, ਜੋ ਲੇਖਾ ਜਾਣੇ ਕਾਂਡ ਕਰਮ। ਸਤਿਗੁਰ ਸੱਚਾ ਜਾਣੀਏ, ਜੋਬਨਵੰਤਾ ਇਕ ਜੋ ਭਾਗ ਲਗਾਏ ਕਾਇਆ ਮਾਟੀ ਚਰਮ। ਸਤਿਗੁਰ ਸੱਚਾ ਜਾਣੀਏ, ਜਨ ਭਗਤਾਂ ਲੇਖੇ ਲਾਏ ਜਰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਮਾਲਕ ਧੁਰ ਪਰਮ। ਸਤਿਗੁਰ ਸੱਚਾ ਜਾਣੀਏ, ਜੋ ਪ੍ਰੇਮ ਪ੍ਰੀਤੀ ਬਖ਼ਸ਼ੇ ਸਿਕ। ਸਤਿਗੁਰ ਸੱਚਾ ਜਾਣੀਏ, ਜੋ ਨਿਰਗੁਣ ਧਾਰਾ ਕਰੇ ਹਿਤ। ਸਤਿਗੁਰ ਸੱਚਾ ਜਾਣੀਏ, ਪਾਰਬ੍ਰਹਮ ਅਬਿਨਾਸ਼ੀ ਅਚਿਤ। ਸਤਿਗੁਰ ਸੱਚਾ ਜਾਣੀਏ, ਜੋ ਖੇਲੇ ਖੇਲ ਨਵਿਤ। ਸਤਿਗੁਰ ਸੱਚਾ ਜਾਣੀਏ, ਜੋ ਭਗਤਾਂ ਕਰੇ ਸੁਹੰਝਣੀ ਥਿਤ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਪਿਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਲੇਖੇ ਲਾਏ ਤਨ ਵਜੂਦੀ ਰਿਤ। (੩੦ ਮੱਘਰ ਸ਼ ਸੰ ੧੧ ਖੇਮੋ ਦੇਵੀ ਦੇ ਗ੍ਰਹਿ)
ਸਤਿਗੁਰ ਸੱਚਾ ਜਾਣੀਏ, ਦੇਵੇ ਸਤਿ ਸੰਤੋਖ। ਸਤਿਗੁਰ ਸੱਚਾ ਜਾਣੀਏ, ਬਖ਼ਸ਼ੇ ਸਾਚੀ ਮੋਖ। ਸਤਿਗੁਰ ਸੱਚਾ ਜਾਣੀਏ, ਮੇਟੇ ਹਰਖ਼ ਸੋਗ਼। ਸਤਿਗੁਰ ਸੱਚਾ ਜਾਣੀਏ, ਨਾਮ ਚੁਗਾਏ ਧੁਰ ਦੀ ਚੋਗ। ਸਤਿਗੁਰ ਸੱਚਾ ਜਾਣੀਏ, ਮੇਟੇ ਜਨਮ ਕਰਮ ਵਿਜੋਗ। ਸਤਿਗੁਰ ਸੱਚਾ ਜਾਣੀਏ, ਆਤਮ ਪਰਮਾਤਮ ਕਰੇ ਸੰਜੋਗ। ਸਤਿਗੁਰ ਸੱਚਾ ਜਾਣੀਏ, ਦੇਵੇ ਦਰਸ ਅਮੋਘ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਰਸੀਆ ਹੋਵੇ ਆਤਮ ਭੋਗ।
ਸਤਿਗੁਰ ਸੱਚਾ ਜਾਣੀਏ, ਪਰਮ ਪੁਰਖ ਬਿਧਾਤਾ। ਸਤਿਗੁਰ ਸੱਚਾ ਜਾਣੀਏ, ਆਤਮ ਪਰਮਾਤਮ ਜੋੜੇ ਨਾਤਾ। ਸਤਿਗੁਰ ਸੱਚਾ ਜਾਣੀਏ, ਅੰਮ੍ਰਿਤ ਬੂੰਦ ਪਿਆਏ। ਸਵਾਂਤਾ। ਸਤਿਗੁਰ ਸੱਚਾ ਜਾਣੀਏ, ਦੇਵੇ ਦਰਸ ਇਕ ਇਕਾਂਤਾ। ਸਤਿਗੁਰ ਸੱਚਾ ਜਾਣੀਏ, ਜਨਮ ਕਰਮ ਦਾ ਲੇਖਾ ਮੇਟੇ ਖਾਤਾ। ਸਤਿਗੁਰ ਸੱਚਾ ਜਾਣੀਏ, ਅੰਤਮ ਅੰਤ ਪੁਛੇ ਵਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਬੂੰਦ ਸਵਾਂਤਾ। (੩੦ ਮੱਘਰ ਸ਼ ਸੰ ੧੧ ਕੁਲਵੰਤ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਜਾਣੀਏ, ਹੋਵੇ ਸਤਿਗੁਰ ਧੁਰ। ਸਤਿਗੁਰ ਸੱਚਾ ਜਾਣੀਏ, ਜੋਤੀ ਜਾਤਾ ਬਣੇ ਗੁਰ। ਸਤਿਗੁਰ ਸੱਚਾ ਜਾਣੀਏ, ਸ਼ਬਦ ਨਾਦ ਸੁਣਾਏ ਸੁਰ। ਸਤਿਗੁਰ ਸੱਚਾ ਜਾਣੀਏ, ਪਰਕਾਸ਼ ਕਰੇ ਅੰਧੇਰ ਘੁਰ। ਸਤਿਗੁਰ ਸੱਚਾ ਜਾਣੀਏ, ਜੋ ਅੰਤਰ ਆਤਮ ਨਾਲ ਪਏ ਤੁਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਮਨ ਮਨਸਾ ਮੇਟੇ ਅਸੁਰ।
ਸਤਿਗੁਰ ਸੱਚਾ ਜਾਣੀਏ, ਦੇਵੇ ਸਾਚੀ ਬੁੱਧ। ਸਤਿਗੁਰ ਸੱਚਾ ਜਾਣੀਏ, ਹਰਿਜਨ ਨਿਰਮਲ ਕਰੇ ਬੁੱਧ। ਸਤਿਗੁਰ ਸੱਚਾ ਜਾਣੀਏ, ਮਾਣ ਦੁਵਾਏ ਉਤੇ ਬਸੁੱਧ। ਸਤਿਗੁਰ ਸੱਚਾ ਜਾਣੀਏ, ਪੰਚ ਵਿਕਾਰਾ ਮੇਟੇ ਯੁੱਧ। ਸਤਿਗੁਰ ਸੱਚਾ ਜਾਣੀਏ, ਜਿਸ ਦਾ ਦੁਵਾਰਾ ਜਾਏ ਸੁਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਆਥਣ ਉਗ।
ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਸ਼ਕਤ। ਸਤਿਗੁਰ ਸੱਚਾ ਜਾਣੀਏ, ਜੋ ਵੇਖੇ ਆਪਣੀ ਧਾਰ ਭਗਤ। ਸਤਿਗੁਰ ਸੱਚਾ ਜਾਣੀਏ, ਜੋ ਸੁਹੰਝਣਾ ਕਰੇ ਵਕਤ। ਸਤਿਗੁਰ ਸੱਚਾ ਜਾਣੀਏ, ਜੋ ਲੇਖੇ ਲਾਵੇ ਬੂੰਦ ਰਕਤ। ਸਤਿਗੁਰ ਸੱਚਾ ਜਾਣੀਏ, ਜੋ ਪਾਰ ਕਰਾਏ ਦੀਨ ਦੁਨੀ ਵਿਚੋਂ ਹਰਿਜਨ ਸਾਚੇ ਫਕਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਬੂੰਦ ਰਕਤ। (੩੦ ਮੱਘਰ ਸ਼ ਸੰ ੧੧ ਬਿਸ਼ਨ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਇਕ ਇਕੱਲਾ ਏਕੰਕਾਰ। ਸਤਿਗੁਰ ਸੱਚਾ ਆਪ ਪ੍ਰਭ, ਸਚਖੰਡ ਨਿਵਾਸੀ ਪਰਵਰਦਿਗਾਰ। ਸਤਿਗੁਰ ਸੱਚਾ ਆਪ ਪ੍ਰਭ, ਦੋ ਜਹਾਨਾਂ ਪਾਵੇ ਸਾਰ। ਸਤਿਗੁਰ ਸੱਚਾ ਆਪ ਪ੍ਰਭ, ਧਰਨੀ ਧਰਤ ਕਰੇ ਪਸਾਰ। ਸਤਿਗੁਰ ਸੱਚਾ ਆਪ ਪ੍ਰਭ, ਲੱਖ ਚੁਰਾਸੀ ਦਏ ਅਧਾਰ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਲਏ ਅਵਤਾਰ। ਸਤਿਗੁਰ ਸੱਚਾ ਆਪ ਪ੍ਰਭ, ਆਤਮ ਪਰਮਾਤਮ ਮੇਲਾ ਮੇਲੇ ਕੰਤ ਭਤਾਰ। ਸਤਿਗੁਰ ਸੱਚਾ ਆਪ ਪ੍ਰਭ, ਸ਼ਬਦ ਅਨਾਦ ਦਏ ਧੁੰਨਕਾਰ। ਸਤਿਗੁਰ ਸੱਚਾ ਆਪ ਪ੍ਰਭ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਸਤਿਗੁਰ ਸੱਚਾ ਆਪ ਪ੍ਰਭ, ਭਗਤ ਸੁਹੇਲੇ ਲਏ ਉਭਾਰ। ਸਤਿਗੁਰ ਸੱਚਾ ਆਪ ਪ੍ਰਭ, ਲੋਕਮਾਤ ਬਣੇ ਮੀਤ ਮੁਰਾਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹੋ ਭੂਪ ਸੱਚਾ ਸਿਕਦਾਰ। (੩੦ ਮੱਘਰ ਸ਼ ਸੰ ੧੧ ਜਲੰਧਰ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜਾਤਾ ਕਮਲਾਪਾਤੀ। ਸਤਿਗੁਰ ਸੱਚਾ ਆਪ ਪ੍ਰਭ, ਖੇਲੇ ਖੇਲ ਲੋਕਮਾਤੀ। ਸਤਿਗੁਰ ਸੱਚਾ ਆਪ ਪ੍ਰਭ, ਦੇਵਣਹਾਰਾ ਧੁਰ ਦੀ ਦਾਤੀ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਅੰਮ੍ਰਿਤ ਬਖ਼ਸ਼ੇ ਬੂੰਦ ਸੁਵਾਂਤੀ। ਸਤਿਗੁਰ ਸੱਚਾ ਆਪ ਪ੍ਰਭ, ਦਰਸ਼ਨ ਦੇਵੇ ਇਕ ਇਕਾਂਤੀ। ਸਤਿਗੁਰ ਸੱਚਾ ਆਪ ਪ੍ਰਭ, ਵੇਸ ਵਟਾਏ ਬਹੁ ਬਿਧ ਭਾਂਤੀ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਮੇਟੇ ਜ਼ਾਤ ਪਾਤੀ।
ਸਤਿਗੁਰ ਸੱਚਾ ਆਪ ਪ੍ਰਭ, ਨਿਰਗੁਣ ਗਹਿਰ ਗੰਭੀਰ। ਸਤਿਗੁਰ ਸੱਚਾ ਆਪ ਪ੍ਰਭ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਸਰੀਰ। ਸਤਿਗੁਰ ਸੱਚਾ ਆਪ ਪ੍ਰਭ, ਜੋ ਸਭ ਨੂੰ ਕਰੇ ਤਾਮੀਰ। ਸਤਿਗੁਰ ਸੱਚਾ ਆਪ ਪ੍ਰਭ, ਜੋ ਅੰਮ੍ਰਿਤ ਰਸ ਬਖ਼ਸ਼ੇ ਠੰਡਾ ਸੀਰ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਦੇਵਣਹਾਰਾ ਸੀਰ। ਸਤਿਗੁਰ ਸੱਚਾ ਆਪ ਪ੍ਰਭ, ਦੀਨ ਦੁਨੀ ਦੀ ਬਦਲਣਹਾਰਾ ਜ਼ਮੀਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਖੰਡਾ ਨਾਮ ਵਖਾਏ ਇਕੋ ਸ਼ਮਸ਼ੀਰ। (੩੦ ਮੱਘਰ ਸ਼ ਸੰ ੧੧ ਦੇਵਾ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਪੂਰਨ ਪੁਰਖ ਅਬਿਨਾਸ਼ੀ। ਸਤਿਗੁਰ ਸੱਚਾ ਆਪ ਪ੍ਰਭ, ਸ਼ਹਿਨਸ਼ਾਹ ਸ਼ਾਹੋ ਭੂਪ ਸ਼ਾਬਾਸ਼ੀ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜਾਤਾ ਸਚਖੰਡ ਨਿਵਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਖੇਲੇ ਖੇਲ ਪ੍ਰਿਥਮੀ ਅਕਾਸ਼ੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਮੰਡਲ ਮੰਡਪ ਪਾਵੇ ਰਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਆਤਮ ਧਾਰ ਕਰੇ ਪਰਕਾਸ਼ੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਭਗਤਾਂ ਮੇਟੇ ਜਨਮ ਜਨਮ ਉਦਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਜੁਗ ਜੁਗ ਸੇਵਕ ਹੋਵੇ ਦਾਸ ਦਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰਾ ਬੰਦ ਖੁਲਾਸੀ।
ਸਤਿਗੁਰ ਸੱਚਾ ਆਪ ਪ੍ਰਭ, ਆਦਿ ਜੁਗਾਦਿ ਤੋੜੇ ਬੰਧਨਾ। ਸਤਿਗੁਰ ਸੱਚਾ ਆਪ ਪ੍ਰਭ, ਅੰਤਰ ਦੇਵੇ ਸੁਖ ਅਨੰਦਨਾ। ਸਤਿਗੁਰ ਸੱਚਾ ਆਪ ਪ੍ਰਭ, ਨੂਰ ਨੁਰਾਨਾ ਚਾੜ੍ਹੇ ਚੰਦਨਾ। ਸਤਿਗੁਰ ਸੱਚਾ ਆਪ ਪ੍ਰਭ, ਸਚ ਸ਼ਬਦ ਸੁਣਾਏ ਛੰਦਨਾ। ਸਤਿਗੁਰ ਸੱਚਾ ਆਪ ਪ੍ਰਭ, ਤਨ ਵਜੂਦ ਚਾੜ੍ਹੇ ਰੰਗਣਾ। ਸਤਿਗੁਰ ਸੱਚਾ ਆਪ ਪ੍ਰਭ, ਮਾਨਸ ਜਨਮ ਹੋਣ ਨਾ ਦੇਵੇ ਭੰਗਣਾ। ਸਤਿਗੁਰ ਸੱਚਾ ਆਪ ਪ੍ਰਭ, ਸ਼ਾਹੋ ਭੂਪ ਸੂਰਾ ਸਰਬੰਗਣਾ। ਸਤਿਗੁਰ ਸੱਚਾ ਆਪ ਪ੍ਰਭ, ਜਿਸ ਭਗਤ ਦੁਵਾਰੇ ਭਗਤਾਂ ਅੰਦਰ ਲੰਘਣਾ। ਸਤਿਗੁਰ ਸੱਚਾ ਆਪ ਪ੍ਰਭ, ਜੋ ਨਾਤਾ ਤੋੜੇ ਵਿਕਾਰ ਪੰਜਣਾ। ਸਤਿਗੁਰ ਸੱਚਾ ਆਪ ਪ੍ਰਭ, ਨੇਤਰ ਨਾਮ ਨਿਧਾਨਾ ਪਾਵੇ ਅੰਞਣਾ। ਸਤਿਗੁਰ ਸੱਚਾ ਆਪ ਪ੍ਰਭ, ਦੀਨ ਦਿਆਲ ਸਦਾ ਬਖ਼ਸ਼ੰਦਣਾ । ਸਤਿਗੁਰ ਸੱਚਾ ਆਪ ਪ੍ਰਭ, ਦੇਵਣਹਾਰਾ ਪਰਮਾਨੰਦਨਾ। ਸਤਿਗੁਰ ਸੱਚਾ ਆਪ ਪ੍ਰਭ, ਜੋ ਉਠਾਏ ਆਪਣੇ ਕੰਧਨਾ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖਿਲਾਏ ਵਿਚ ਵਰਭੰਡਣਾ। (੩੦ ਮੱਘਰ ਸ਼ ਸੰ ੧੧ ਪੂਰਨ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਬੇਅੰਤ ਅਗੰਮ ਅਥਾਹ। ਸਤਿਗੁਰ ਸੱਚਾ ਆਪ ਪ੍ਰਭ, ਨਿਰਗੁਣ ਨਿਰਵੈਰ ਨੂਰ ਅਲਾਹ। ਸਤਿਗੁਰ ਸੱਚਾ ਆਪ ਪ੍ਰਭ, ਆਦਿ ਜੁਗਾਦੀ ਬੇਪਰਵਾਹ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਚੌਕੜੀ ਬਣੇ ਮਲਾਹ। ਸਤਿਗੁਰ ਸੱਚਾ ਆਪ ਪ੍ਰਭ, ਅਵਤਾਰ ਪੈਗ਼ੰਬਰਾਂ ਗੁਰੂਆਂ ਦੇਵੇ ਸ਼ਬਦ ਸਲਾਹ। ਸਤਿਗੁਰ ਸੱਚਾ ਆਪ ਪ੍ਰਭ, ਸਿਫ਼ਤਾਂ ਵਿਚ ਕਰਾਏ ਵਾਹ ਵਾਹ। ਸਤਿਗੁਰ ਸੱਚਾ ਆਪ ਪ੍ਰਭ, ਲੇਖਾ ਜਾਣੇ ਥਲ ਅਸਗਾਹ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਹੋਏ ਸਹਾ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾ।
ਸਤਿਗੁਰ ਸੱਚਾ ਆਪ ਪ੍ਰਭ, ਬਿਨ ਰੂਪ ਰੰਗ। ਸਤਿਗੁਰ ਸੱਚਾ ਆਪ ਪ੍ਰਭ, ਸ਼ਾਹੋ ਭੂਪ ਸੂਰਾ ਸਰਬੰਗ। ਸਤਿਗੁਰ ਸੱਚਾ ਆਪ ਪ੍ਰਭ, ਨਾਮ ਨਿਧਾਨਾ ਵਜਾਏ ਮਰਦੰਗ। ਸਤਿਗੁਰ ਸੱਚਾ ਆਪ ਪ੍ਰਭ, ਅੰਮ੍ਰਿਤ ਧਾਰ ਵਹਾਏ ਅਗੰਮੀ ਗੰਗ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਅੰਦਰ ਜਾਏ ਲੰਘ। ਸਤਿਗੁਰ ਸੱਚਾ ਆਪ ਪ੍ਰਭ, ਆਤਮ ਸੇਜ ਸੁਹਾਏ ਪਲੰਘ। ਸਤਿਗੁਰ ਸੱਚਾ ਆਪ ਪ੍ਰਭ, ਕੱਟਣਹਾਰਾ ਭੁੱਖ ਨੰਗ। ਸਤਿਗੁਰ ਸੱਚਾ ਆਪ ਪ੍ਰਭ, ਹਰਿਜਨ ਲਗਾਏ ਆਪਣੇ ਅੰਗ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤੀ ਜਾਤਾ ਸੂਰਾ ਸਰਬੰਗ। (੩੦ ਮੱਘਰ ਸ਼ ਸੰ ੧੧ ਬਚਨੋ ਦੇਵੀ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਚੌਕੜੀ ਜੁਗਾ ਜੁਗੰਤਰ। ਸਤਿਗੁਰ ਸੱਚਾ ਆਪ ਪ੍ਰਭ, ਸਤਿ ਸਤਿ ਬਣਾਏ ਬਣਤਰ। ਸਤਿਗੁਰ ਸੱਚਾ ਆਪ ਪ੍ਰਭ, ਖੇਲੇ ਖੇਲ ਗਗਨ ਗਗਨੰਤਰ। ਸਤਿਗੁਰ ਸੱਚਾ ਆਪ ਪ੍ਰਭ, ਨਾਮ ਨਿਧਾਨ ਜਣਾਏ ਮੰਤਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਵਸੇ ਸਦਾ ਨਿਰੰਤਰ।
ਸਤਿਗੁਰ ਸੱਚਾ ਆਪ ਪ੍ਰਭ, ਗੋਬਿੰਦ ਗੋਬਿੰਦ ਗੋਬਿੰਦਾ। ਸਤਿਗੁਰ ਸੱਚਾ ਆਪ ਪ੍ਰਭ, ਦੀਨ ਦਿਆਲ ਸਦਾ ਬਖ਼ਸ਼ੰਦਾ। ਸਤਿਗੁਰ ਸੱਚਾ ਆਪ ਪ੍ਰਭ, ਗਹਿਰ ਗਵਰ ਗੁਣੀ ਗਹਿੰਦਾ। ਸਤਿਗੁਰ ਸੱਚਾ ਆਪ ਪ੍ਰਭ, ਵਸਤ ਅਮੋਲਕ ਨਾਮ ਦੇਂਦਾ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਰੱਖੇ ਸਦਾ ਜਿੰਦਾ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਵਾਰ ਸਦਾ ਰਹਿੰਦਾ।
ਸਤਿਗੁਰ ਸੱਚਾ ਆਪ ਪ੍ਰਭ, ਮਿਹਰਵਾਨ ਮਹਿਬੂਬ। ਸਤਿਗੁਰ ਸੱਚਾ ਆਪ ਪ੍ਰਭ, ਵਸੇ ਅਰਸ਼ ਅਰੂਜ਼। ਸਤਿਗੁਰ ਸੱਚਾ ਆਪ ਪ੍ਰਭ, ਹਰ ਘਟ ਦਿਸੇ ਮੌਜੂਦ। ਸਤਿਗੁਰ ਸੱਚਾ ਆਪ ਪ੍ਰਭ, ਮੰਜ਼ਲ ਹਕ ਦੱਸੇ ਮਕਸੂਦ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ। ਸਤਿਗੁਰ ਸੱਚਾ ਆਪ ਪ੍ਰਭ, ਨੌ ਖੰਡ ਪ੍ਰਿਥਮੀ ਦੱਸੇ ਇਕ ਹਦੂਦ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜੁਗ ਜੁਗ ਮੇਟਣਹਾਰਾ ਦੂਜ਼।
ਸਤਿਗੁਰ ਸੱਚਾ ਆਪ ਪ੍ਰਭ, ਸਚਖੰਡ ਨਿਵਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਨੂਰ ਪਰਕਾਸ਼ੀ ਅੰਤਰ ਘਟ ਨਿਵਾਸੀ। ਸਤਿਗੁਰ ਸੱਚਾ ਆਪ ਪ੍ਰਭ, ਜੋ ਲੇਖਾ ਜਾਣੇ ਸ਼ੰਕਰ ਕੈਲਾਸ਼ੀ। ਸਤਿਗੁਰ ਸੱਚਾ ਆਪ ਪ੍ਰਭ, ਭਗਤਾਂ ਅੰਦਰੋਂ ਮੇਟੇ ਉਦਾਸੀ। ਸਤਿਗੁਰ ਸੱਚਾ ਆਪ ਪ੍ਰਭ, ਆਪੇ ਹੋਏ ਨਾਮ ਸੁਵਾਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼ੀ। (੩੦ ਮੱਘਰ ਸ਼ ਸੰ ੧੧ ਸਵਰਨੋ ਦੇਵੀ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਨਿਤ ਨਵਿਤ ਸਦਾ ਬਖ਼ਸ਼ੰਦੂ। ਸਤਿਗੁਰ ਸੱਚਾ ਆਪ ਪ੍ਰਭ, ਠਾਕਰ ਸੁਵਾਮੀ ਸਾਗਰ ਸਿੰਧੂ। ਸਤਿਗੁਰ ਸੱਚਾ ਆਪ ਪ੍ਰਭ, ਜੀਵ ਜੰਤ ਵੇਖੇ ਆਪਣੀ ਬਿੰਦੂ। ਸਤਿਗੁਰ ਸੱਚਾ ਆਪ ਪ੍ਰਭ, ਜੋ ਖੇਲ ਖਿਲਾਏ ਮੁਸਲਿਮ ਹਿੰਦੂ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਹਿਬ ਗੁਣੀ ਗਹਿੰਦੂ।
ਸਤਿਗੁਰ ਸੱਚਾ ਆਪ ਪ੍ਰਭ, ਨੌਜੁਵਾਨਾ। ਸਤਿਗੁਰ ਸੱਚਾ ਆਪ ਪ੍ਰਭ, ਸ਼ਾਹ ਸੁਲਤਾਨਾ। ਸਤਿਗੁਰ ਸੱਚਾ ਆਪ ਪ੍ਰਭ, ਮਰਦ ਮਰਦਾਨਾ। ਸਤਿਗੁਰ ਸੱਚਾ ਆਪ ਪ੍ਰਭ, ਵਾਲੀ ਦੋ ਜਹਾਨਾਂ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਪਹਿਰੇ ਬਾਨਾ। ਸਤਿਗੁਰ ਸੱਚਾ ਆਪ ਪ੍ਰਭ, ਕਲਜੁਗ ਅੰਤ ਹੋਏ ਪਰਧਾਨਾ। ਸਤਿਗੁਰ ਸੱਚਾ ਆਪ ਪ੍ਰਭ, ਹਰਿਜਨ ਵੇਖੇ ਵਿਚ ਜਹਾਨਾ। ਸਤਿਗੁਰ ਸੱਚਾ ਆਪ ਪ੍ਰਭ, ਭਗਤ ਸੁਹੇਲੇ ਬਖ਼ਸ਼ੇ ਚਰਨ ਧਿਆਨਾ। ਸਤਿਗੁਰ ਸੱਚਾ ਆਪ ਪ੍ਰਭ, ਆਤਮ ਜੋਤੀ ਬਣੇ ਕਾਹਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਆਪ ਪ੍ਰਭ, ਬਿਨ ਮੰਗਿਆਂ ਦੇਵੇ ਦਾਨਾ।
ਸਤਿਗੁਰ ਸੱਚਾ ਆਪ ਪ੍ਰਭ, ਸ਼ਮਅ ਨੂਰ ਜੋਤ ਰੁਸ਼ਨਾਨਾ। ਸਤਿਗੁਰ ਸੱਚਾ ਆਪ ਪ੍ਰਭ, ਖੇਲੇ ਖੇਲ ਸਦਾ ਬਿਧਨਾਨਾ। ਸਤਿਗੁਰ ਸੱਚਾ ਆਪ ਪ੍ਰਭ, ਦੀਨ ਦੁਨੀ ਬਦਲੇ ਜ਼ਮਾਨਾ। ਸਤਿਗੁਰ ਸੱਚਾ ਆਪ ਪ੍ਰਭ, ਲੇਖਾ ਜਾਣੇ ਜ਼ਮੀਂ ਅਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਕਰਤਾ ਪੁਰਖ ਭਗਵਾਨਾ।
ਸਤਿਗੁਰ ਸੱਚਾ ਆਪ ਪ੍ਰਭ, ਚੋਟੀ ਚੜ੍ਹ ਕੇ ਵੇਖੇ ਸਿਖਰ। ਸਤਿਗੁਰ ਸੱਚਾ ਆਪ ਪ੍ਰਭ, ਪਰਦਾ ਲਾਹੇ ਬਜ਼ਰ ਕਪਾਟੀ ਪੱਥਰ। ਸਤਿਗੁਰ ਸੱਚਾ ਆਪ ਪ੍ਰਭ, ਨੇਤਰ ਵਿਰੋਲਣ ਨਾ ਦੇਵੇ ਅੱਥਰ। ਸਤਿਗੁਰ ਸੱਚਾ ਆਪ ਪ੍ਰਭ, ਭਗਤਾਂ ਸੇਜ ਹੰਢਾਏ ਸੱਥਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸ਼ਬਦ ਜਣਾਏ ਅਕੱਥੀ ਕਥਨ।
ਸਤਿਗੁਰ ਸੱਚਾ ਆਪ ਪ੍ਰਭ, ਬਿਨ ਤੱਤਾਂ ਤੱਤ ਸਰੀਰ। ਸਤਿਗੁਰ ਸੱਚਾ ਆਪ ਪ੍ਰਭ, ਸ਼ਾਹ ਪੀਰਾਂ ਦਾ ਪੀਰ।
ਸਤਿਗੁਰ ਸੱਚਾ ਆਪ ਪ੍ਰਭ, ਦਰ ਦਰਵੇਸ਼ੀ ਫਕੀਰ। ਸਤਿਗੁਰ ਸੱਚਾ ਆਪ ਪ੍ਰਭ, ਨਜ਼ਰੀਏ ਬਾਹਰ ਦਿਸੇ ਬੇਨਜ਼ੀਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਬਦਲ ਦੇਵੇ ਤਕਦੀਰ।
ਸਤਿਗੁਰ ਸੱਚਾ ਆਪ ਪ੍ਰਭ, ਏਕਾ ਏਕ ਬੇਪਰਵਾਹਿਆ। ਸਤਿਗੁਰ ਸੱਚਾ ਆਪ ਪ੍ਰਭ, ਲੇਖਾ ਜਾਣੇ ਥਾਉਂ ਥਾਂਇਆ। ਸਤਿਗੁਰ ਸੱਚਾ ਆਪ ਪ੍ਰਭ, ਰਚਨ ਰਚਾਏ ਤ੍ਰੈਗੁਣ ਮਾਇਆ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਹੋਏ ਆਪ ਸਹਾਇਆ। ਸਤਿਗੁਰ ਸੱਚਾ ਆਪ ਪ੍ਰਭ, ਹਰਿਜਨ ਗੋਦੀ ਲਏ ਉਠਾਇਆ। ਸਤਿਗੁਰ ਸੱਚਾ ਆਪ ਪ੍ਰਭ, ਸਿਰ ਸਿਰ ਆਪਣਾ ਹੱਥ ਟਿਕਾਇਆ। ਸਤਿਗੁਰ ਸੱਚਾ ਆਪ ਪ੍ਰਭ, ਕਲਜੁਗ ਅੰਤਮ ਲਏ ਤਰਾਇਆ । ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਉਥੇ ਦੋ ਜਹਾਨ ਸ਼ਾਹੋ ਭੂਪ ਭੂਪ ਸੁਲਤਾਨ, ਕਰਨੀ ਦਾ ਕਰਤਾ ਇਕ ਅਖਵਾਇਆ। (੩੦ ਮੱਘਰ ਸ਼ ਸੰ ੧੧ ਬਲਬੀਰ ਸਿੰਘ ਅੰਗ੍ਰੇਜ਼ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਆਪ ਪ੍ਰਭ, ਮਾਲਕ ਬ੍ਰਹਿਮੰਡ ਖੰਡ ਤ੍ਰੈ ਭਵਣ। ਸਤਿਗੁਰ ਸੱਚਾ ਆਪ ਪ੍ਰਭ, ਲੇਖਾ ਜਾਣੇ ਲੱਖ ਚੁਰਾਸੀ ਸੁਵਾਸ ਪਵਣ। ਸਤਿਗੁਰ ਸੱਚਾ ਆਪ ਪ੍ਰਭ, ਅੰਮ੍ਰਿਤ ਮੇਘ ਨਿਰਾਲਾ ਬਖ਼ਸ਼ੇ ਸਵਣ। ਸਤਿਗੁਰ ਸੱਚਾ ਆਪ ਪ੍ਰਭ, ਜੋ ਵਸੇ ਕੂਟੇ ਚਾਰੇ ਚਵਨ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲਹਿਣਾ ਦੇਣਾ ਮੇਟੇ ਜ਼ਾਤ ਵਰਨ।
ਸਤਿਗੁਰ ਸੱਚਾ ਆਪ ਪ੍ਰਭ, ਦੋ ਜਹਾਨਾਂ ਵਾਲੀ। ਸਤਿਗੁਰ ਸੱਚਾ ਆਪ ਪ੍ਰਭ, ਫਲ ਵੇਖਣਹਾਰਾ ਚੁਰਾਸੀ ਲੱਖ ਡਾਲੀ। ਸਤਿਗੁਰ ਸੱਚਾ ਆਪ ਪ੍ਰਭ, ਤ੍ਰੈਗੁਣ ਮਾਇਆ ਤੋੜੇ ਜਗਤ ਜ਼ੰਜਾਲੀ। ਸਤਿਗੁਰ ਸੱਚਾ ਆਪ ਪ੍ਰਭ, ਭੇਵ ਖੁਲ੍ਹਾਏ ਪੁਰਖ ਅਕਾਲਾ ਆਪ ਹਾਲੀ। ਸਤਿਗੁਰ ਸੱਚਾ ਆਪ ਪ੍ਰਭ, ਕਲਜੁਗ ਮੇਟੇ ਰੈਣ ਅੰਧੇਰੀ ਕਾਲੀ। ਸਤਿਗੁਰ ਸੱਚਾ ਆਪ ਪ੍ਰਭ, ਜਿਸ ਦਾ ਲਹਿਣਾ ਦੇਣਾ ਮਸ਼ਰਕ ਮਗਰਬ ਜਨੂਬਣ ਦਿਸੇ ਸ਼ਮਾਲੀ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਰਿਹਾ ਭਾਲੀ।
ਸਤਿਗੁਰ ਸੱਚਾ ਆਪ ਪ੍ਰਭ, ਨਿਰਗੁਣ ਨਿਰਾਕਾਰ। ਸਤਿਗੁਰ ਸੱਚਾ ਆਪ ਪ੍ਰਭ, ਵਸਣਹਾਰ ਸਚ ਸੱਚੇ ਦਰਬਾਰ। ਸਤਿਗੁਰ ਸੱਚਾ ਆਪ ਪ੍ਰਭ, ਕਲਜੁਗ ਅੰਤਮ ਹੋਵੇ ਜ਼ਾਹਰ। ਸਤਿਗੁਰ ਸੱਚਾ ਆਪ ਪ੍ਰਭ, ਕਲ ਕਲਕੀ ਲਏ ਅਵਤਾਰ। ਸਤਿਗੁਰ ਸੱਚਾ ਆਪ ਪ੍ਰਭ, ਨਾਮ ਸ਼ਬਦ ਕਰੇ ਜੈਕਾਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਵਸਤ ਦੇਵੇ ਆਪ ਕਰਤਾਰ। ਸਤਿਗੁਰ ਸੱਚਾ ਆਪ ਪ੍ਰਭ, ਕੁਦਰਤ ਕਾਦਰ। ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਦੇਵੇ ਦਰਗਾਹ ਆਦਰ। ਸਤਿਗੁਰ ਸੱਚਾ ਆਪ ਪ੍ਰਭ, ਦੋ ਜਹਾਨਾਂ ਬਣੇ ਪਿਦਰ ਮਾਦਰ। ਸਤਿਗੁਰ ਸੱਚਾ ਆਪ ਪ੍ਰਭ, ਹਰਿਜਨ ਕਰੇ ਜਗਤ ਉਜਾਗਰ। ਸਤਿਗੁਰ ਸੱਚਾ ਆਪ ਪ੍ਰਭ, ਭਾਗ ਲਗਾਏ ਕਾਇਆ ਗਾਗਰ । ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹੋ ਭੂਪ ਦਾਤਾ ਦਾਨੀ ਵਣਜ ਕਰਾਏ ਧੁਰ ਦਾ ਬਣ ਸੌਦਾਗਰ।
ਸਤਿਗੁਰ ਸੱਚਾ ਜਾਣੀਏ, ਜਿਸ ਦਿਤਾ ਤਨ ਵਜੂਦ। ਸਤਿਗੁਰ ਸੱਚਾ ਜਾਣੀਏ, ਜੋ ਅਸਲ ਨਾਲ ਚੁਕਾਏ ਸੂਦ। ਸਤਿਗੁਰ ਸੱਚਾ ਜਾਣੀਏ, ਸੁਤਿਆਂ ਜਾਗਦਿਆਂ ਦੇਵੇ ਸੂਝ। ਸਤਿਗੁਰ ਸੱਚਾ ਜਾਣੀਏ, ਪਰਦਾ ਲਾਹ ਕੇ ਬੁਝਾਏ ਆਪਣੀ ਬੂਝ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੇਖ ਮੁਕਾਏ ਅੰਤਸ਼ਕਰਨ ਗੂਝ।
ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜਾਤਾ ਅਗੰਮ। ਸਤਿਗੁਰ ਸੱਚਾ ਆਪ ਪ੍ਰਭ, ਜਨਣੀ ਕੁੱਖ ਪਏ ਕਦੇ ਨਾ
ਜੰਮ। ਸਤਿਗੁਰ ਸੱਚਾ ਆਪ ਪ੍ਰਭ, ਤਨ ਵਜੂਦ ਨਾ ਰੱਖੇ ਕਾਇਆ ਮਾਟੀ ਚੰਮ। ਸਤਿਗੁਰ ਸੱਚਾ ਆਪ ਪ੍ਰਭ, ਲੇਖਾ ਜਾਣੇ ਆਤਮ ਧਾਰ ਬ੍ਰਹਮ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਪਰਗਟਾਏ ਧੁਰ ਦਾ ਧਰਮ। ਸਤਿਗੁਰ ਸੱਚਾ ਆਪ ਪ੍ਰਭ, ਦੀਨ ਦੁਨੀ ਦਾ ਮੇਟਣਹਾਰਾ ਭਰਮ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਜਾਣੇ ਸਾਚਾ ਕਰਮ।
ਸਤਿਗੁਰ ਸੱਚਾ ਜਾਣੀਏ, ਕਾਰਜ ਕਰੇ ਸਿਧ । ਸਤਿਗੁਰ ਸੱਚਾ ਜਾਣੀਏ, ਮੇਲ ਮਿਲਾਏ ਆਪਣੀ ਬਿਧ। ਸਤਿਗੁਰ ਸੱਚਾ ਜਾਣੀਏ, ਘਰ ਦੇਵੇ ਨੌ ਨਿਧ। ਸਤਿਗੁਰ ਸੱਚਾ ਜਾਣੀਏ, ਤਨ ਮਨ ਅੰਤਰ ਦਏ ਵਿਧ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਬਣਾਏ ਆਪਣੇ ਸਾਚੇ ਰਿੰਦ।
ਸਤਿਗੁਰ ਸੱਚਾ ਆਪ ਪ੍ਰਭ, ਬੇਅੰਤ ਬੇਐਬ। ਸਤਿਗੁਰ ਸੱਚਾ ਆਪ ਪ੍ਰਭ, ਦੋ ਜਹਾਨਾਂ ਸਤਿਗੁਰ ਸਾਹਿਬ। ਸਤਿਗੁਰ ਸੱਚਾ ਆਪ ਪ੍ਰਭ, ਅਵਤਾਰ ਪੈਗ਼ੰਬਰ ਗੁਰ ਭੇਜੇ ਆਪਣੇ ਨਾਇਬ। ਸਤਿਗੁਰ ਸੱਚਾ ਆਪ ਪ੍ਰਭ, ਆਪਣਾ ਖੇਲੇ ਖੇਲ ਅਜ਼ਾਇਬ। ਸਤਿਗੁਰ ਸੱਚਾ ਆਪ ਪ੍ਰਭ, ਜੁਗ ਜੁਗ ਪੂਰਾ ਕਰੇ ਵਾਇਦ। ਸਤਿਗੁਰ ਸੱਚਾ ਆਪ ਪ੍ਰਭ, ਹਰਿਜਨ ਰਹਿਣ ਨਾ ਦੇਵੇ ਅਲਹਿਦ । ਸਤਿਗੁਰ ਸੱਚਾ ਆਪ ਪ੍ਰਭ, ਜਨ ਭਗਤਾਂ ਲੱਖ ਚੁਰਾਸੀ ਕੱਟੇ ਕੈਦ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਪੂਰਾ ਕਰੇ ਫਰਾਇਜ਼।
ਸਤਿਗੁਰ ਪੂਰਾ ਜਾਣੀਏ, ਸਤਿਗੁਰ ਸਾਚਾ ਸ਼ਬਦ। ਸਤਿਗੁਰ ਪੂਰਾ ਜਾਣੀਏ, ਜੋ ਸਭ ਨੂੰ ਦੇਵੇ ਅਦਬ। ਸਤਿਗੁਰ ਪੂਰਾ ਜਾਣੀਏ, ਜੋ ਹਰ ਘਟ ਹੋਵੇ ਜ਼ਜ਼ਬ। ਸਤਿਗੁਰ ਪੂਰਾ ਜਾਣੀਏ, ਜੋ ਝਗੜਾ ਮੇਟੇ ਦੀਨ ਮਜ਼੍ਹਬ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੀਨ ਦੁਨੀ ਕਲਜੁਗ ਅੰਤਮ ਕਰੇ ਤੁਅਜ਼ਬ।
ਸਤਿਗੁਰ ਸੱਚਾ ਆਪ ਪ੍ਰਭ, ਜਗਤ ਵਿਦਿਆ ਬਾਹਰ। ਸਤਿਗੁਰ ਸੱਚਾ ਆਪ ਪ੍ਰਭ, ਸ਼ਬਦੀ ਸ਼ਬਦ ਹੋਵੇ ਜ਼ਾਹਰ। ਸਤਿਗੁਰ ਸੱਚਾ ਆਪ ਪ੍ਰਭ, ਦੋ ਜਹਾਨਾਂ ਪਾਵੇ ਸਾਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜਾਤਾ ਲਏ ਅਵਤਾਰ। ਸਤਿਗੁਰ ਸੱਚਾ ਆਪ ਪ੍ਰਭ, ਕਲਜੁਗ ਮੇਟੇ ਅੰਧ ਅੰਧਿਆਰ। ਸਤਿਗੁਰ ਸੱਚਾ ਆਪ ਪ੍ਰਭ, ਹਰਿ ਭਗਤ ਸੁਹੇਲੇ ਜਾਵੇ ਤਾਰ। ਸਤਿਗੁਰ ਸੱਚਾ ਆਪ ਪ੍ਰਭ, ਗੁਰਮੁਖ ਗੁਰਸਿਖ ਬਖ਼ਸ਼ੇ ਚਰਨ ਪਿਆਰ। ਸਤਿਗੁਰ ਸੱਚਾ ਆਪ ਪ੍ਰਭ, ਅੰਮ੍ਰਿਤ ਰਸ ਦੇਵੇ ਠੰਡਾ ਠਾਰ। ਸਤਿਗੁਰ ਸੱਚਾ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲਾਏ ਪਾਰ ਕਿਨਾਰ।
ਸਤਿਗੁਰ ਸੱਚਾ ਜਾਈਏ, ਜੋ ਧੁਰ ਦਾ ਸਾਚਾ ਸਈਆ। ਸਤਿਗੁਰ ਸੱਚਾ ਜਾਣੀਏ, ਆਦਿ ਜੁਗਾਦੀ ਪਿਤ ਮਈਆ। ਸਤਿਗੁਰ ਸੱਚਾ ਜਾਣੀਏ, ਨਾਮ ਚੜ੍ਹਾਏ ਸਾਚੀ ਨਈਆ। ਸਤਿਗੁਰ ਸੱਚਾ ਜਾਈਏ, ਜੋ ਲੇਖ ਮੁਕਾਏ ਰਾਏ ਧਰਮ ਦੀ ਵਹੀਆ। ਸਤਿਗੁਰ ਸੱਚਾ ਜਾਣੀਏ, ਜੋ ਲੋਕਮਾਤ ਪਕੜੇ ਬਹੀਆ। ਸਤਿਗੁਰ ਸੱਚਾ ਜਾਣੀਏ, ਜੋ ਆਇਆ ਗੋਬਿੰਦ ਬਾਦ ਢਈਆ। ਸਤਿਗੁਰ ਸੱਚਾ ਜਾਣੀਏ, ਜੋਤੀ ਜੋਤ ਨੂਰ ਰੁਸ਼ਨਈਆ। ਸਤਿਗੁਰ ਸੱਚਾ ਜਾਣੀਏ, ਸ਼ਬਦ ਨਾਦ ਬਜਈਆ। ਸਤਿਗੁਰ ਸੱਚਾ ਜਾਣੀਏ, ਅੰਮ੍ਰਿਤ ਰਸ ਜਾਮ ਪੁਵਈਆ। ਸਤਿਗੁਰ ਸੱਚਾ ਜਾਈਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਸਈ ਵਿਚ ਆ ਕੇ ਭਗਤਾਂ ਦੇ ਲੇਖ ਉਤੇ ਪਾਏ ਸਹੀਆ। (੩੦ ਮੱਘਰ ਸ਼ ਸੰ ੧੧ ਵਕੀਲ ਸਿੰਘ ਦੇ ਗ੍ਰਹਿ)
ਸਤਿਗੁਰ ਸੱਚਾ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। (੨੩ ਫੱਗਣ ੨੦੧੭ ਬਿ)
ਸਤਿ ਪੁਰਖ ਸਤਿਗੁਰ ਪੂਰਾ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਗੁਰ ਗੁਰ ਰੂਪ ਧਰੇ ਜਹਾਨ, ਨਿਰਗੁਣ ਨਿਰਵੈਰ ਪੁਰਖ ਬੇਪਰਵਾਹਿਆ। (੨੩ ਫੱਗਣ ੨੦੧੭ ਬਿ)
ਸਤਿਗੁਰ ਸੱਚਾ ਸ੍ਰੀ ਭਗਵਾਨ, ਆਪਣੀ ਖੇਲ ਖਲਾਇੰਦਾ। ਗੁਰ ਸਤਿਗੁਰ ਰੂਪ ਹੋ ਪਰਧਾਨ, ਲੋਕਮਾਤ ਵੇਸ ਵਟਾਇੰਦਾ। (੨੨ ਸਾਵਣ ੨੦੧੮ ਬਿ)
ਪੂਰਨ ਸਤਿਗੁਰ ਆਪ ਪ੍ਰਭ, ਸਭ ਕਿਛ ਕਰਨ ਕਰਾਵਣ ਯੋਗ। ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦਿ ਆਤਮ ਪਰਮਾਤਮ ਮੇਲੇ ਸਚ ਸੰਯੋਗ । ਪੂਰਨ ਸਤਿਗੁਰ ਆਪ ਪ੍ਰਭ, ਅੰਤਰ ਨਿਰੰਤਰ ਕੱਟਣ ਵਾਲਾ ਹਉਮੇ ਰੋਗ। ਪੂਰਨ ਸਤਿਗੁਰ ਆਪ ਪ੍ਰਭ, ਗ੍ਰਹਿ ਮੰਦਰ ਅੰਦਰ ਨਿਜ ਨੇਤਰ ਦੇਵੇ ਦਰਸ ਅਮੋਘ। ਪੂਰਨ ਸਤਿਗੁਰ ਆਪ ਪ੍ਰਭ, ਏਥੇ ਓਥੇ ਦੋ ਜਹਾਨਾਂ ਮੇਟੇ ਵਿਯੋਗ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦੇਵੇ ਦਰਸ ਅਗੰਮ ਅਮੋਘ।
ਸਤਿਗੁਰ ਪੂਰਨ ਆਪ ਹੈ, ਆਦੀ ਪੁਰਖ ਅਗੰਮ। ਪੂਰਨ ਸਤਿਗੁਰ ਆਪ ਹੈ, ਪਤਿਪਰਮੇਸ਼ਵਰ ਪਾਰਬ੍ਰਹਮ। ਪੂਰਨ ਸਤਿਗੁਰ ਆਪ ਹੈ, ਜੋ ਆਦਿ ਜੁਗਾਦੀ ਮੇਟਣਹਾਰਾ ਭਰਮ। ਪੂਰਨ ਸਤਿਗੁਰ ਆਪ ਹੈ, ਜੋ ਲੇਖਾ ਜਾਣੇ ਜੀਵ ਜੰਤ ਕਰਮ। ਪੂਰਨ ਸਤਿਗੁਰ ਆਪ ਹੈ, ਜੋ ਨਿਰਗੁਣ ਨਿਰਗੁਣ ਸਰਗੁਣ ਸਰਗੁਣ ਜਣਾਏ ਧਰਮ। ਪੂਰਨ ਸਤਿਗੁਰ ਆਪ ਹੈ, ਜਿਸ ਦਾ ਜਨਣੀ ਕੁਖੋਂ ਹੋਏ ਕਦੇ ਨਾ ਜਰਮ। ਪੂਰਨ ਸਤਿਗੁਰ ਆਪ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਪਰਮ।
ਪੂਰਨ ਸਤਿਗੁਰ ਆਪ ਪ੍ਰਭ, ਬਿਨ ਤੱਤ ਵਜੂਦ ਸਰੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸਤਿਗੁਰ ਸ਼ਬਦ ਕਰੇ ਤਾਅਮੀਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦੀ ਵਿਸ਼ਨ ਬ੍ਰਹਮਾ ਸ਼ਿਵ ਤਸਵੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਨਿਰਗੁਣ ਨਿਰਾਕਾਰ ਨਿਰੰਕਾਰ ਬੇਨਜ਼ੀਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਆਦਿ ਅੰਤ ਨਾ ਜਾਣੇ ਕੋਇ ਅਖੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਆਦਿ ਜੁਗਾਦੀ ਜਨ ਭਗਤਾਂ ਦੇਵਣਹਾਰਾ ਧੀਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਰਅ ਸ਼ਰੀਅਤ ਕੱਟਣਹਾਰ ਜ਼ੰਜੀਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਆਦਿ ਜੁਗਾਦੀ ਜੁਗ ਜੁਗ ਬਦਲੇ ਨਾ ਕੋਇ ਤਾਅਮੀਰ। (੧੧ ਮਾਘ ਸ਼ ਸੰ ੧੧ ਅਜੀਤ ਸਿੰਘ ਦੇ ਗ੍ਰਹਿ)
ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦੀ ਇਕ ਇਕੱਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਵਸਣਹਾਰਾ ਜਲਾ ਥਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਆਤਮ ਧਾਰ ਪਰਮਾਤਮ ਹੋ ਕੇ ਰਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਭਾਗ ਲਗਾਏ ਭਗਤਾਂ ਸਾਢੇ ਤਿੰਨ ਹੱਥ ਮਹੱਲਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਦੂਈ ਦੁਵੈਤੀ ਮੇਟਣਹਾਰਾ ਸੱਲਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋ ਸਚ ਸੰਦੇਸਾ ਨਾਮ ਨਿਧਾਨਾ ਰਿਹਾ ਘੱਲਾ।
ਪੂਰਨ ਸਤਿਗੁਰ ਆਪ ਪ੍ਰਭ, ਨੂਰ ਨੁਰਾਨਾ ਨੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਹਰ ਘਟ ਹਾਜ਼ਰ ਹਜ਼ੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਮਸਤੀ ਦੇਵੇ ਨਾਮ ਸਰੂਰ। ਪੂਰਨ ਸਤਿਗੁਰ ਆਪ ਪ੍ਰਭ, ਹਉਮੇ ਹੰਗਤਾ ਗੜ੍ਹ ਤੋੜੇ ਗਰੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਬਦ ਅਨਾਦੀ ਦੇਵੇ ਤੂਰ। ਪੂਰਨ ਸਤਿਗੁਰ ਆਪ ਪ੍ਰਭ, ਜਨ ਭਗਤਾਂ ਆਸਾ ਮਨਸਾ ਕਰੇ ਪੂਰ। ਪੂਰਨ ਸਤਿਗੁਰ ਆਪ ਪ੍ਰਭ, ਜੋ ਪੰਧ ਮੁਕਾਏ ਨੇੜੇ ਦੂਰ। ਪੂਰਨ ਸਤਿਗੁਰ ਆਪ ਪ੍ਰਭ, ਜਨਮ ਜਨਮ ਦੇ ਬਖ਼ਸ਼ ਦੇਵੇ ਕਸੂਰ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਨਾਮ ਕਲਮਾ ਅਵਤਾਰ ਪੈਗ਼ੰਬਰ ਗੁਰੂਆਂ ਕੀਤਾ ਮਸ਼ਹੂਰ। ਪੂਰਨ ਸਤਿਗੁਰ ਆਪ ਪ੍ਰਭ, ਚਾਰ ਜੁਗ ਦੇ ਸ਼ਾਸਤਰ
ਜਿਸ ਦੇ ਮਜ਼ਦੂਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਾਹੋ ਭੂਪ ਸਰਬ ਕਲਾ ਭਰਪੂਰ।
ਪੂਰਨ ਸਤਿਗੁਰ ਆਪ ਪ੍ਰਭ, ਹਰਿ ਸ਼ਾਹੋ ਸ਼ਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਸੋ ਪੁਰਖ ਨਿਰੰਜਣ ਨੌਜੁਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨਾ। ਪੂਰਨ ਸਤਿਗੁਰ ਆਪ ਪ੍ਰਭ, ਏਕੰਕਾਰ ਬਲੀ ਬਲਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਆਦਿ ਨਿਰੰਜਣ ਡਗਮਗਾਨਾ । ਪੂਰਨ ਸਤਿਗੁਰ ਆਪ ਪ੍ਰਭ, ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਸ੍ਰੀ ਭਗਵਾਨ ਨੌਜੁਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਪਤਿਪਰਮੇਸ਼ਵਰ ਖੇਲੇ ਖੇਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸਚਖੰਡ ਸੁਹਾਏ ਸਚ ਟਿਕਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਥਿਰ ਘਰ ਚਰਨ ਕਵਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸੁਤ ਦੁਲਾਰਾ ਸ਼ਬਦ ਕਰੇ ਪਰਧਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਵਿਸ਼ਨ ਬ੍ਰਹਮਾ ਸ਼ਿਵ ਪਰਗਟਾਏ ਨਿਸ਼ਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਤ੍ਰੈਗੁਣ ਮਾਇਆ ਪੰਜ ਤੱਤ ਖੇਲ ਖਿਲਾਏ ਜਗਤ ਜਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਚਾਰੇ ਖਾਣੀ ਲੱਖ ਚੁਰਾਸੀ ਦੇਵੇ ਦਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਪੁਰੀ ਲੋਅ ਬ੍ਰਹਿਮੰਡ ਖੰਡ ਗਗਨ ਗਗਨੰਤਰ ਸੁਹਾਏ ਅਗੰਮ ਅਸਥਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਦਾ ਲਹਿਣਾ ਦੇਣਾ ਤ੍ਰੈਭਵਣ ਜ਼ਿਮੀ ਅਸਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਅਵਤਾਰ ਹੋ ਕੇ ਪਹਿਰੇ ਬਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਸ਼ਬਦ ਸ਼ਬਦ ਸੁਣਾਏ ਤਰਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਅੰਮ੍ਰਿਤ ਰਸ ਪਰਗਟਾਏ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਦੀਪਕ ਜੋਤ ਜਗਾਏ ਬਿਨ ਤੇਲ ਬਾਤੀ ਖੇਲੇ ਖੇਲ ਮਹਾਨਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਪੈਗ਼ੰਬਰਾਂ ਦਿਤਾ ਧੁਰ ਕਲਮਾ ਅਗੰਮ ਪੈਗ਼ਾਮਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਗੁਰੂ ਗੁਰਦੇਵ ਦੱਸਿਆ ਨਾਮਾ। ਪੂਰਨ ਸਤਿਗੁਰ ਆਪ ਪ੍ਰਭ, ਜਿਸ ਚਾਰ ਜੁਗ ਦੇ ਸ਼ਾਸਤਰ ਅੱਖਰਾਂ ਨਾਲ ਕੀਤੇ ਪਰਧਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਜੁਗ ਜੁਗ ਜਨ ਭਗਤਾਂ ਦੇਵੇ ਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਸਾਚੇ ਸੰਤਾਂ ਵੇਖੇ ਮਾਰ ਧਿਆਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਮੁਖ ਆਪਣੀ ਗੋਦ ਉਠਾਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਸਿਖਾਂ ਦੇਵੇ ਦਰਸ ਗੁਣ ਨਿਧਾਨਾ। ਪੂਰਨ ਸਤਿਗੁਰ ਆਪ ਪ੍ਰਭ, ਮੁਰੀਦ ਮੁਰਸ਼ਦ ਕਰੇ ਪਰਵਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੁਗ ਚੌਕੜੀ ਬਦਲਦਾ ਜਾਵੇ ਨਿਸ਼ਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਕਲਜੁਗ ਅੰਤਮ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਧਾਰ ਨੌਜੁਵਾਨਾ ਮਰਦ ਮਰਦਾਨਾ ਆਪਣਾ ਹੁਕਮ ਵਰਤਾਈਆ। (੧੧ ਮਾਘ ਸ਼ ਸੰ ੧੧ ਸੁਰਜੀਤ ਸਿੰਘ ਦੇ ਗ੍ਰਹਿ)
ਪੂਰਨ ਸਤਿਗੁਰ ਆਪ ਪ੍ਰਭ, ਆਦਿ ਜੁਗਾਦੀ ਪਰਵਰਦਿਗਾਰ। ਪੂਰਨ ਸਤਿਗੁਰ ਆਪ ਪ੍ਰਭ, ਇਕ ਇਕੱਲਾ ਏਕੰਕਾਰ। ਪੂਰਨ ਸਤਿਗੁਰ ਆਪ ਪ੍ਰਭ, ਨਿਰਗੁਣ ਸਰਗੁਣ ਸਾਂਝਾ ਯਾਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਕਰੇ ਉਜਿਆਰ। ਪੂਰਨ ਸਤਿਗੁਰ ਆਪ ਪ੍ਰਭ, ਸ਼ਬਦ ਨਾਦ ਦਏ ਧੁਨਕਾਰ। ਪੂਰਨ ਸਤਿਗੁਰ ਆਪ ਪ੍ਰਭ, ਅੰਮ੍ਰਿਤ ਬਖ਼ਸ਼ੇ ਠੰਡਾ ਠਾਰ। ਪੂਰਨ ਸਤਿਗੁਰ ਆਪ ਪ੍ਰਭ, ਪੰਧ ਮੁਕਾਏ ਨੌ ਦੁਵਾਰ। ਪੂਰਨ ਸਤਿਗੁਰ ਆਪ ਪ੍ਰਭ, ਜਗਤ ਤ੍ਰਿਸ਼ਨਾ ਦਏ ਮਾਰ। ਪੂਰਨ ਸਤਿਗੁਰ ਆਪ ਪ੍ਰਭ, ਨਾਮ ਨਿਧਾਨਾ ਦਏ ਖੁਮਾਰ। ਪੂਰਨ ਸਤਿਗੁਰ ਆਪ ਪ੍ਰਭ, ਲੇਖਾ ਜਾਣੇ ਅੰਦਰ ਬਾਹਰ। ਪੂਰਨ ਸਤਿਗੁਰ ਆਪ ਪ੍ਰਭ, ਜੁਗ ਜੁਗ ਭਗਤਾਂ ਦਏ ਅਧਾਰ। ਪੂਰਨ ਸਤਿਗੁਰ ਆਪ ਪ੍ਰਭ, ਲੱਖ ਚੁਰਾਸੀ ਲੇਖਾ ਦਏ ਨਿਵਾਰ। ਪੂਰਨ ਸਤਿਗੁਰ ਆਪ ਪ੍ਰਭ, ਦਰਗਾਹ ਸਾਚੀ ਸਚਖੰਡ ਬਖ਼ਸ਼ੇ ਚਰਨ ਪਿਆਰ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਆਪਣੀ ਬੰਨ੍ਹੇ ਧਾਰ।
ਪੂਰਨ ਸਤਿਗੁਰ ਆਪ ਪ੍ਰਭ, ਅਲੱਖ ਲਖੀਨਾ। ਪੂਰਨ ਸਤਿਗੁਰ ਆਪ ਪ੍ਰਭ, ਸ਼ਾਹੋ ਵਡ ਪਰਬੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਹੋਏ ਸਹਾਈ ਦੀਨਨ ਦੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋ ਜਨ ਕੇ ਲੇਖੇ ਲਾਏ ਭਗਤਾਂ ਮਾਘ ਮਹੀਨਾ। ਪੂਰਨ ਸਤਿਗੁਰ ਆਪ ਪ੍ਰਭ, ਪ੍ਰਭ ਸਚ ਪ੍ਰੀਤੀ ਦੱਸੇ ਮਰਨਾ ਜੀਣਾ। ਪੂਰਨ ਸਤਿਗੁਰ ਆਪ ਪ੍ਰਭ, ਝਗੜਾ ਮੁਕਾਏ ਲੋਕ ਤੀਨਾ। ਪੂਰਨ ਸਤਿਗੁਰ ਆਪ ਪ੍ਰਭ, ਹਰਿਜਨ ਠਾਂਢਾ ਕਰੇ ਸੀਨਾ। ਪੂਰਨ ਸਤਿਗੁਰ ਆਪ ਪ੍ਰਭ, ਗੁਰਮੁਖ ਪਿਆਸ ਬੁਝਾਏ ਜਿਉਂ ਜਲ ਮੀਨਾ। ਪੂਰਨ ਸਤਿਗੁਰ ਆਪ ਪ੍ਰਭ, ਲੋਕਮਾਤ ਪਰਗਟਾਏ ਅਗੰਮ ਨਗੀਨਾ। ਪੂਰਨ ਸਤਿਗੁਰ ਆਪ ਪ੍ਰਭ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਹਰਿਜਨ ਲੇਖ ਮੁਕਾਏ ਲੋਕ ਤੀਨਾ, ਤ੍ਰੈਗੁਣ ਮਾਇਆ ਪੰਜ ਤੱਤ ਆਪਣੇ ਲੇਖੇ ਲਾਈਆ। (੧੪ ਮਾਘ ਸ਼ ਸੰ ੧੧ ਵਕੀਲ ਸਿੰਘ ਦੇ ਗ੍ਰਹਿ)
ਪੂਰਨ ਸਤਿਗੁਰ ਮੰਨਣਾ, ਪਾਰਬ੍ਰਹਮ ਕਰਤਾਰ। ਜਿਸ ਜੁਗ ਜੁਗ ਬੇੜਾ ਬੰਨ੍ਹਣਾ, ਬੰਨ੍ਹਣਹਾਰ ਸੱਚੀ ਸਰਕਾਰ। ਜਨ ਭਗਤਾਂ ਬਖ਼ਸ਼ੇ ਸਚ ਅਨੰਦਨਾ, ਚਰਨ ਪ੍ਰੀਤੀ ਅਗੰਮ ਪਿਆਰ। ਨਿੰਮ ਮਹਿਕਾਏ ਵਾਸ ਚੰਦਨਾ, ਹਰਿਜਨ ਸਾਚੇ ਲਏ ਉਬਾਰ। ਇਕੋ ਦੱਸੇ ਧੁਰ ਦੀ ਬੰਦਨਾ, ਇਸ਼ਟ ਦੇਵ ਆਪ ਕਰਤਾਰ । ਘਰ ਸੁਵਾਮੀ ਬਣੇ ਸੱਜਣਾ, ਹਰਿ ਠਾਕਰ ਮੀਤ ਮੁਰਾਰ। ਜਿਸ ਦਾ ਅਗੰਮੀ ਵੱਜੇ ਨਦਨਾ, ਆਤਮ ਦਏ ਸੱਚੀ ਧੁਨਕਾਰ। ਜਿਸ ਦਾ ਰੂਪ ਮੋਹਿਨ ਮਦਨਾ, ਰੰਗ ਰੇਖ ਤੋਂ ਬਾਹਰ। ਜੋ ਲੇਖੇ ਲਾਏ ਆਲਾ ਅਦਨਾ, ਹਰਿਜਨ ਬਣੇ ਮੀਤ ਮੁਰਾਰ। ਜੋ ਭਾਗ ਲਗਾਏ ਕਾਇਆ ਮਾਟੀ ਬਦਨਾ, ਪੰਜ ਤੱਤ ਕਰੇ ਸ਼ਿੰਗਾਰ। ਜਿਸ ਦਾ ਇਕੋ ਦੀਪਕ ਜਗਣਾ, ਜਗਤ ਜਹਾਨ ਹੋਏ ਉਜਿਆਰ । ਉਹ ਮੇਟਣਹਾਰ ਸ਼ਰਅ ਦੀ ਹੱਦਨਾ, ਆਪ ਵਸੇ ਹਦੂਦਾਂ ਬਾਹਰ। ਜਿਸ ਦਾ ਕੀਤਾ ਕਿਸੇ ਨਾ ਰੱਦਨਾ, ਜੁਗ ਜੁਗ ਪਾਵਣਹਾਰਾ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਲਹਿਣਾ ਦੇਣਾ ਲੇਖਾ ਪੂਰਾ ਕਰੇ ਜਨ ਭਗਤਾਂ ਤੱਤ ਪੰਜਨਾ, ਪੰਚਮ ਮੀਤਾ ਠਾਂਢਾ ਸੀਤਾ ਆਪਣਾ ਰੰਗ ਰੰਗਾਈਆ। (੧੪ ਮਾਘ ਸ਼ ਸੰ ੧੧ ਦਲੀਪ ਸਿੰਘ ਦੇ ਗ੍ਰਹਿ)
ਪੂਰਨ ਸਤਿਗੁਰ ਜਾਣੀਏ, ਹਰਿ ਦਾਤਾ ਬੇਪਰਵਾਹ। ਜਿਸ ਦੀ ਮਹਿੰਮਾ ਅਕੱਥ ਕਹਾਣੀਏ, ਕਲਮ ਸ਼ਾਹੀ ਚਲੇ ਨਾ ਕੋਇ ਚਤੁਰਾ। ਜੋ ਲੇਖਾ ਜਾਣੇ ਦੋ ਜਹਾਨੀਏ, ਪੁਰੀ ਲੋਅ ਬ੍ਰਹਿਮੰਡ ਖੰਡ ਥਲ ਅਸਗਾਹ। ਤਿਸ ਦਾ ਕਰੀਏ ਇਕ ਚਰਨ ਧਿਆਨੀਏ, ਜੋ ਸਦਾ ਸਦਾ ਹੋਏ ਸਹਾ। ਤੂੰ ਮੇਰਾ ਮੈਂ ਤੇਰਾ ਗਾਈਏ ਬਾਣੀਏ, ਜੋ ਲਹਿਣਾ ਦੇਣਾ ਦਏ ਮੁਕਾ। ਪੰਧ ਰਹੇ ਨਾ ਚਾਰੇ ਖਾਣੀਏ, ਆਵਣ ਜਾਵਣ ਲਹਿਣਾ ਦਏ ਚੁਕਾ। ਸੋ ਸਾਹਿਬ ਸੁਵਾਮੀ ਜੋ ਦੇਵਣਹਾਰਾ ਅੰਮ੍ਰਿਤ ਰਸ ਪਾਣੀਏ, ਪਤਿਪਰਮੇਸ਼ਵਰ ਨੂਰ ਅੱਲ੍ਹਾ। ਆਤਮ ਪਰਮਾਤਮ ਬਣੇ ਹਾਣੀਏ, ਧੁਰ ਸੰਜੋਗੀ ਮੇਲ ਮਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ।
ਪੂਰਨ ਸਤਿਗੁਰ ਜਾਣੀਏ, ਆਦਿ ਅੰਤ ਭਗਵੰਤ। ਪੂਰਨ ਸਤਿਗੁਰ ਜਾਣੀਏ, ਨਿਰਗੁਣ ਧਾਰ ਜੋਤੀ ਕੰਤ। ਪੂਰਨ ਸਤਿਗੁਰ ਜਾਣੀਏ, ਜੋ ਅੰਤਰ ਆਤਮ ਦੇਵੇ ਆਪਣਾ ਮੰਤ। ਪੂਰਨ ਸਤਿਗੁਰ ਜਾਣੀਏ, ਜੋ ਗੜ੍ਹ ਤੋੜੇ ਹਉਮੇ ਹੰਗਤ। ਪੂਰਨ ਸਤਿਗੁਰ ਜਾਣੀਏ, ਜੋ ਮੇਲ ਮਿਲਾਏ ਸਾਚੀ ਸੰਗਤ। ਪੂਰਨ ਸਤਿਗੁਰ ਜਾਣੀਏ, ਜੋ ਬੋਧ ਅਗਾਧਾ ਹੋਵੇ ਪੰਡਤ। ਪੂਰਨ ਸਤਿਗੁਰ ਜਾਣੀਏ, ਜੋ ਹਰਿਜਨ ਲੇਖੇ ਲਾਏ ਆਪਣੇ ਸੰਤ। ਪੂਰਨ ਸਤਿਗੁਰ ਜਾਣੀਏ, ਜੋ ਬਣਾਏ ਸਾਚੀ ਬਣਤ। ਪੂਰਨ ਸਤਿਗੁਰ ਜਾਣੀਏ, ਜਿਸ ਦੀ ਮਹਿੰਮਾ ਸਦਾ ਅਗਣਤ। ਪੂਰਨ ਸਤਿਗੁਰ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਮੇਰਾ ਮੈਂ ਤੇਰਾ, ਨਿਰਗੁਣ ਨਿਰਗੁਣ ਦੱਸੇ ਆਪਣਾ ਛੰਤ। (੧੪ ਮਾਘ ਸ਼ ਸੰ ੧੧ ਦਵਿੰਦਰ ਸਿੰਘ ਦੇ ਨਵਿਤ)
ਸਤਿਗੁਰ ਪੂਰਨ ਪੂਰਨ ਉਪਦੇਸ਼ੇ, ਆਦਿ ਜੁਗਾਦਿ ਸ਼ਬਦ ਜਣਾਈਆ। ਜਿਸ ਦੀ ਸਿਖਿਆ ਸੁਣਨ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ੇ, ਮਹਿਖਾਸੁਰ ਆਪਣੀ ਖੁਸ਼ੀ ਬਣਾਈਆ। ਜਿਸ ਦੇ ਅਵਤਾਰ ਪੈਗ਼ੰਬਰ ਗੁਰ ਸੁਣਨ ਸੰਦੇਸ਼ੇ, ਬਿਨ ਸੰਧਿਆ ਸਰਘੀ ਰਿਹਾ ਦ੍ਰਿੜਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼ੇ, ਨੂਰ ਨੁਰਾਨਾ ਨੂਰ ਅਲਾਹੀਆ। ਜੋ ਨਿਰਗੁਣ ਸਰਗੁਣ ਬਦਲਣਹਾਰਾ ਭੇਸੇ, ਭੇਖਾਧਾਰੀ ਅਗੰਮ ਅਥਾਹੀਆ। ਜੋ ਵਸਣਹਾਰਾ ਸਚਖੰਡ ਸਾਚੇ ਦੇਸੇ, ਦਰਗਾਹ ਸਾਚੀ ਸੋਭਾ ਪਾਈਆ। ਜੋ ਤਨ ਵਜੂਦਾਂ ਮੇਟਣਹਾਰ ਕਲੇਸ਼ੇ, ਕਲ ਕਾਤੀਆਂ ਕਰੇ ਸਫ਼ਾਈਆ। ਜਿਸ ਦਾ ਮੁੱਛ ਦਾਹੜੀ ਨਾ ਕੋਈ ਕੇਸੇ, ਤਨ ਵਜੂਦ ਨਾ ਕੋਇ ਰਖਾਈਆ। ਜਿਸ ਦਾ ਸ਼ਬਦ ਸਤਿਗੁਰ ਦਸ ਦਸਮੇਸ਼ੇ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੁਕਮ ਨਰ ਨਰੇਸ਼ੇ, ਨਰ ਹਰਿ ਇਕ ਅਖਵਾਈਆ। ਜਿਸ ਦੀ ਸਿਫਤ ਸਲਾਹ ਕਰੇ ਸਹੰਸਰ ਮੁਖ ਸ਼ੇਸ਼ੇ, ਸ਼ਹਿਨਸ਼ਾਹ ਧੁਰਦਰਗਾਹੀਆ। ਜੁਗ ਬਦਲਣਾ ਜਿਸ ਦਾ ਪੇਸ਼ੇ, ਪੇਸ਼ੀਨਗੋਈਆਂ ਅਵਤਾਰ ਪੈਗ਼ੰਬਰ ਗੁਰ ਗਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਪੂਰਨ ਪੂਰਨ ਬੋਲ, ਅਨਬੋਲਤ ਰਾਗ ਦ੍ਰਿੜਾਈਆ। ਸੁਵਾਮੀ ਹੋ ਕੇ ਵਸੇ ਕੋਲ, ਘਰ ਬੈਠਾ ਸੋਭਾ ਪਾਈਆ। ਨਾਮ ਨਿਧਾਨ ਦਏ ਅਨਤੋਲ, ਅਤੁਲ ਆਪ ਵਰਤਾਈਆ। ਸਚ ਦੁਵਾਰਾ ਦੇਵੇ ਖੋਲ੍ਹ, ਪਰਦਾ ਪਰਦਿਆਂ ਵਿੱਚੋਂ ਚੁਕਾਈਆ। ਸ਼ਬਦ ਅਨਾਦੀ ਵਜਾ ਕੇ ਢੋਲ, ਸੋਈ ਸੁਰਤ ਦਏ ਜਗਾਈਆ । ਬਜ਼ਰ ਕਪਾਟੀ ਪਰਦਾ ਖੋਲ੍ਹ, ਭੇਵ ਅਭੇਦਾ ਦਏ ਸਮਝਾਈਆ। ਨਿਰਗੁਣ ਹੋ ਕੇ ਨਿਰਗੁਣ ਕਰੇ ਚੋਲ੍ਹ, ਚੋਜ਼ੀ ਪ੍ਰੀਤਮ ਰੰਗ ਰੰਗਾਈਆ। ਸੁਵਾਮੀ ਹੋ ਕੇ ਜਾਏ ਮੌਲ੍ਹ, ਮੌਲਾ ਹੋ ਕੇ ਆਪਣਾ ਖੇਲ ਖਿਲਾਈਆ। ਪੰਚ ਵਿਕਾਰ ਕਰੇ ਨਾ ਘੋਲ, ਤਨ ਵਜੂਦ ਕਰੇ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਇਕ ਅਖਵਾਈਆ।
ਸਤਿਗੁਰ ਪੂਰਨ ਪੂਰਾ, ਰਿਹਾ ਸਰਬ ਠਾਈਂਆ। ਆਦਿ ਜੁਗਾਦੀ ਧੁਰ ਦਾ ਨੂਰਾ, ਜੋਤੀ ਜਾਤਾ ਅਗੰਮ ਅਥਾਈਆ। ਸ਼ਬਦ ਅਨਾਦੀ ਅਗੰਮੀ ਤੂਰਾ, ਤੁਰੀਆ ਬਾਹਰ ਦ੍ਰਿੜਾਈਆ। ਨਿਤ ਨਵਿਤ ਹਾਜ਼ਰ ਹਜੂਰਾ, ਹਜ਼ਰਤਾਂ ਬਾਹਰ ਧੁਰਦਰਗਾਹੀਆ। ਇਸ਼ਾਰਾ ਦੇਵਣਹਾਰਾ ਮੂਸਾ ਉਤੇ ਕੋਹਤੂਰਾ, ਕੁਦਰਤ ਕਾਦਰ ਨੂਰ ਅਲਾਹੀਆ। ਜਿਸ ਦੀ ਮਸਤੀ ਨਾਮ ਸਰੂਰਾ, ਸੁਰਤੀ ਸ਼ਬਦ ਵਿੱਚ ਸਮਾਈਆ। ਉਹ ਜਨ ਭਗਤਾਂ ਲਹਿਣਾ ਦੇਣਾ ਪੂਰਾ ਕਰੇ ਜ਼ਰੂਰਾ, ਜ਼ਰੂਰਤ ਵੇਖੇ ਚਾਈਂ ਚਾਈਂਆ। ਜਿਸ ਦਾ ਨਾਮ ਕਲਮਾ ਮਸ਼ਹੂਰਾ, ਸਤਿਗੁਰ ਸ਼ਬਦ ਨਾਲ ਸਲਾਹੀਆ। ਜਿਸ ਦਾ ਪੰਧ ਨਹੀਂ ਨੇਰਨ ਦੂਰਾ, ਦੂਰ ਦੁਰਾਡਾ ਇਕੋ ਰੰਗ ਸਮਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਰਨਹਾਰਾ ਮਿਹਰਾ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ।
ਸਤਿਗੁਰ ਪੂਰਨ ਪੂਰਨ ਏਕ, ਏਕੰਕਾਰ ਰੂਪ ਸਮਾਈਆ। ਆਦਿ ਜੁਗਾਦੀ ਦੇਵਣਹਾਰਾ ਟੇਕ, ਟਿੱਕੇ ਮਸਤਕ ਖਾਕ ਰਮਾਈਆ। ਕਰਨਹਾਰਾ ਬੁਧ ਬਿਬੇਕ, ਪਤਤ ਪੁਨੀਤ ਕਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਤਪਾਈਆ। ਹਰਿਜਨ ਸੰਤ ਸੁਹੇਲੇ ਬਣਾਏ ਨੇਕ, ਨਿੱਕਾ ਵਡਾ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦੀ ਕਰਨੀ ਕਾਰ ਕਮਾਈਆ। ਸਤਿਗੁਰ ਪੂਰਨ ਪੂਰਨ ਦੇਵੇ ਜਾਪ, ਜਗ ਜੀਵਣ ਦਾਤਾ ਦਇਆ ਕਮਾਈਆ । ਸਚ ਸੁਵਾਮੀ ਅੰਤਰਜਾਮੀ ਪ੍ਰਗਟ ਹੋਏ ਆਪ, ਆਪ ਆਪਣਾ ਪਰਦਾ ਲਾਹੀਆ । ਤ੍ਰੈਗੁਣ ਮਾਇਆ ਮੇਟੇ ਤਾਪ, ਅਗਨੀ ਤੱਤ ਨਾ ਕੋਇ ਤਪਾਈਆ।
ਜਨ ਭਗਤ ਬਣਾ ਕੇ ਆਪਣੀ ਜ਼ਾਤ, ਆਤਮ ਪਰਮਾਤਮ ਸੰਗ ਬਣਾਈਆ। ਅੰਮ੍ਰਿਤ ਬਖਸ਼ ਕੇ ਬੂੰਦ ਸੁਵਾਂਤ, ਝਿਰਨਾ ਨਿਝਰ ਦਏ ਝਿਰਾਈਆ। ਦਰਸ ਦਿਖਾਏ ਆਪ ਇਕਾਂਤ, ਇਕ ਇਕੱਲਾ ਧੁਰ ਦਾ ਮਾਹੀਆ। ਜਨ ਭਗਤਾਂ ਪੁੱਛੇ ਅੰਤਮ ਵਾਤ, ਵਾਰਸ ਹੋ ਕੇ ਵੇਖ ਵਖਾਈਆ। ਮਿਹਰਵਾਨ ਹੋ ਕੇ ਲੇਖੇ ਲਾਵੇ ਪ੍ਰੇਮ ਪਿਆਰ ਦੀ ਰਾਤ, ਰੁਤੜੀ ਆਪਣੇ ਨਾਲ ਮਹਿਕਾਈਆ। ਨਾਮ ਨਿਧਾਨਾ ਦੇਵੇ ਦਾਤ, ਅਮੁਲ ਆਪ ਵਰਤਾਈਆ ਜਨ ਭਗਤਾਂ ਪੁੱਛੇ ਵਾਤ, ਸਿਰ ਸਿਰ ਆਪਣਾ ਹੱਥ ਟਿਕਾਈਆ। ਚਰਨ ਪ੍ਰੀਤੀ ਜੋੜ ਕੇ ਨਾਤ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਖਸ਼ਣਹਾਰਾ ਅੰਮ੍ਰਿਤ ਬੂੰਦ ਸਵਾਂਤ, ਤ੍ਰਿਸ਼ਨਾ ਤ੍ਰਿਖਾ ਮੇਟੇ ਸਹਿਜ ਸੁਭਾਈਆ। (੩੦ ਮਾਘ ਸ਼ ਸੰ ੧੧ ਹਰਿ ਭਗਤ ਦੁਵਾਰ ਜੇਠੂਵਾਲ)
ਨਾਰਦ ਕਹੇ ਜਨ ਭਗਤੋ ਮੈਂ ਚਿੱਠੀ ਲਿਆਂਦੀ ਪੁਰਾਣੀ, ਪੁਰਾਣ ਅਠਾਰਾਂ ਜਿਸ ਦਾ ਰਾਹ ਤਕਾਈਆ। ਉਸ ਦੇ ਵਿਚ ਅਵਤਾਰ ਪੈਗ਼ੰਬਰ ਗੁਰੂਆਂ ਤੋਂ ਬਾਹਰ ਬਾਣੀ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਜਿਸ ਦਾ ਲਹਿਣਾ ਦੇਣਾ ਬਾਕੀ ਜੋ ਹਰ ਘਟ ਜਾਣ ਜਾਣੀ, ਜਾਨਣਹਾਰ ਵਡ ਵਡਿਆਈਆ। ਨਾਲੇ ਲੇਖ ਲਿਖਿਆ ਪੂਰਨ ਸੁਵਾਮੀ, ਪੂਰਨ ਪਵਣ ਪਾਣੀ ਪੂਰ ਰਿਹਾ ਸਰਬ ਠਾਈਂਆ। ਜਿਸ ਦੇ ਲੇਖੇ ਵਿਚ ਚਾਰੇ ਖਾਣੀ, ਖਾਣ ਵਾਲਾ ਸ਼ੰਕਰ ਵੀ ਉਸ ਨੂੰ ਸੀਸ ਨਿਵਾਈਆ। ਜਿਸ ਦਾ ਵੇਸ ਅਵਲੜਾ ਤੁਰਕ ਪਠਾਣੀ, ਅਮਲ ਆਪਣੇ ਵਿਚ ਸਮਾਈਆ। ਉਹ ਸਭ ਨੂੰ ਰਿਹਾ ਪੁਣੀ ਛਾਣੀ, ਛਾਨਣਾ ਨਾਮ ਵਾਲਾ ਇਕ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਆਪ ਚੜ੍ਹਾਈਆ। ਨਾਰਦ ਕਹੇ ਪੁਰਾਣੀ ਪੱਤਰਕਾ ਕਹੇ ਪੁਕਾਰ, ਪੁਕਾਰ ਪੁਕਾਰ ਕੇ ਸੁਣਾਈਆ। ਪੂਰਨ ਸਤਿਗੁਰ ਪੂਰਨ ਦਾ ਯਾਰ, ਪੂਰਨ ਪੂਰਨ ਵਿਚ ਸਮਾਈਆ। ਪੂਰਨ ਅੰਦਰ ਪੂਰਨ ਬਾਹਰ, ਪੂਰਨ ਗੁਪਤ ਪੂਰਨ ਜ਼ਾਹਰ, ਜ਼ਾਹਰ ਜ਼ਹੂਰ ਪੂਰਨ ਨਜ਼ਰੀ ਆਈਆ। ਪੂਰਨ ਸ਼ਬਦ ਪੂਰਨ ਧਾਰ, ਪੂਰਨ ਸਾਰ ਸ਼ਬਦ ਨਾਲ ਵਡਿਆਈਆ। ਪੂਰਨ ਜੋਤ ਪੂਰਨ ਆਕਾਰ, ਨਿਰਾਕਾਰ ਪੂਰਨ ਰੂਪ ਦਰਸਾਈਆ। ਤੁਸੀਂ ਹੋ ਜਾਵੋ ਹੁਸ਼ਿਆਰ, ਰਹਿਣਾ ਖ਼ਬਰਦਾਰ, ਨੈਣ ਲੈਣਾਂ ਉਘਾੜ, ਆਪਣੀ ਅੱਖ ਅੱਖ ਵਿਚੋਂ ਬਦਲਾਈਆ। ਮੈਂ ਆ ਗਿਆ ਟੱਪਦਾ ਜੰਗਲ ਤੇ ਪਹਾੜ, ਸਮੁੰਦ ਸਾਗਰਾਂ ਕਰ ਕੇ ਪਾਰ, ਰਾਵੀ ਦਾ ਕਿਨਾਰਾ ਤੱਟ ਸੋਭਾ ਪਾਈਆ। ਜਿਥੇ ਮਿਲਿਆ ਸਾਂਝਾ ਯਾਰ, ਬਣਾਏ ਬਰਖੁਰਦਾਰ, ਬਿਨਾਂ ਹੱਥਾਂ ਤੋਂ ਦੇਵੇ ਪਿਆਰ, ਮੁਹੱਬਤ ਦਾ ਮੁਹੱਬਤ ਰੂਪ ਬਦਲਾਈਆ। ਮੇਰੀ ਪੁਰਾਣੀ ਪਤ੍ਰਕਾ ਕਹੇ ਇਸ ਪ੍ਰਭੂ ਨੂੰ ਇਕ ਵਾਰ ਕਰੋ ਨਿਮਸਕਾਰ, ਇਕ ਨਾਲ ਅਨੇਕ ਜਨਮ ਦਾ ਲੇਖਾ ਦਏ ਮੁਕਾਈਆ। ਕਿਉਂ ਪੂਰਨ ਪਾਤਸ਼ਾਹ ਤੇ ਪੂਰਨ ਸੱਚੀ ਸਰਕਾਰ, ਸ਼ਹਿਨਸ਼ਾਹ ਪੂਰਨ ਆਪ ਅਖਵਾਈਆ। ਪੂਰਨ ਘਰ ਪੂਰਨ ਗ੍ਰਹਿ ਪੂਰਨ ਦਰਬਾਰ, ਪੂਰਨ ਸਚਖੰਡ ਸਾਚੇ ਸੋਭਾ ਪਾਈਆ। ਕਿਤੇ ਆਕੜ ਵਿਚ ਨਾ ਆ ਜਾਇਓ ਕਿ ਸਾਡੇ ਦਰਾਂ ਦਾ ਬਣਿਆ ਉਹ ਭਿਖਾਰ, ਸਾਥੋਂ ਮੰਗ ਮੰਗ ਕੇ ਆਪਣਾ ਝੱਟ ਲੰਘਾਈਆ। ਇਹ ਤੇ ਇਹਦੀ ਬਖ਼ਸ਼ਿਸ਼, ਵਾਲੀ ਧਾਰ, ਜਿਹੜੀ ਅਨਮੁੱਲੀ ਦਾਤ ਤੁਹਾਡੀ ਝੋਲੀ ਪਾਈਆ। ਮੈਂ ਚਾਰ ਜੁਗ ਦਾ ਵੇਖਣਹਾਰ, ਜੁਗ ਜੁਗ ਧਿਆਨ ਲਗਾਈਆ। ਏਨ ਪਿਛੇ ਆਪਣਿਆਂ ਭਗਤਾਂ ਨੂੰ ਭਗਤੀ ਵਿਚ ਰੋਲ ਰੋਲ ਦਿੱਤਾ ਮਾਰ, ਤਸੀਹੇ ਜਗਤ ਵਾਲੇ ਭੁਗਤਾਈਆ। ਆਹ ਵੇਖੋ ਮੇਰੀ ਪੁਰਾਣੀ ਕਿਤਾਬ, ਕਹਿੰਦੀ ਇਕੋ ਹੁਣ ਦੱਸ ਕੇ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰ, ਚਾਰ ਖਾਣੀ ਦਾ ਲੇਖਾ ਦਿੱਤਾ ਮੁਕਾਈਆ। ਏਸੇ ਕਰ ਕੇ ਮੈਂ ਵੀ ਬੰਦਨਾਂ ਕਰਾਂ ਡੰਡਾਵਤ ਕਰਾਂ ਸੱਯਦਾ ਕਰ ਚਰਨਾਂ ਦੀ ਲਾਵਾਂ ਧੂੜੀ ਛਾਰ, ਟਿੱਕੇ ਮਸਤਕ ਵਿਚ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇੜਾ ਸਚ ਦਾ ਕਰੇ ਪਾਰ, ਅੱਗੇ ਹੋ ਨਾ ਕੋਇ ਅਟਕਾਈਆ। (੬ ਚੇਤ ਸ਼ਹਿਨਸ਼ਾਹੀ ਸੰਮਤ ਨੌਂ)
ਸਤਿਗੁਰ ਦਰਸ : ਸਤਿਗੁਰ ਸ਼ਬਦ ਦੇਵੇ ਦਰਸ, ਅੰਤਰ ਤ੍ਰਿਸ਼ਨਾ ਤ੍ਰਿਖਾ ਮਿਟਾਈਆ। ਅੰਮ੍ਰਿਤ ਮੇਘ ਅਗੰਮਾ ਸਤਿਗੁਰ ਦਰਸ
ਬਰਸ, ਬੂੰਦ ਸੁਵਾਂਤੀ ਕਵਲ ਨਾਭੀ ਟਪਕਾਈਆ। ਜਗਤ ਤ੍ਰਿਸ਼ਨਾ ਮੇਟੇ ਹਰਸ, ਹਉਮੇ ਹੰਗਤਾ ਗੜ੍ਹ ਤੁੜਾਈਆ । ਮਿਹਰਵਾਨ ਹੋ ਕੇ ਕਰੇ ਤਰਸ, ਰਹਿਮਤ ਸਚ ਕਮਾਈਆ। ਉਨ੍ਹਾਂ ਦਾ ਜੀਵਨ ਹੋਵੇ ਸਪਰਸ਼, ਜ਼ਿੰਦਗੀ ਲੇਖੇ ਪਾਈਆ। ਕਿਰਪਾ ਕਰੇ ਯੋਧਾ ਸੂਰਬੀਰ ਮਰਦਾਨਾ ਮਰਦ, ਹਰਿ ਕਰਤਾ ਧੁਰਦਰਗਾਹੀਆ। ਜੋ ਮਨਜ਼ੂਰ ਕਰਨ ਵਾਲਾ ਅਰਜ਼, ਆਰਜ਼ੂ ਸਭ ਦੀ ਵੇਖ ਵਿਖਾਈਆ। ਜਿਨ੍ਹਾਂ ਪ੍ਰਭ ਮਿਲਣ ਦੀ ਗਰਜ਼, ਤਨ ਮੰਦਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਚੁਕਾਈਆ। ਦਰਸ਼ਨ ਦੇਵੇ ਸਤਿਗੁਰ ਦੀਨ ਦਿਆਲਾ, ਹਰਿ ਕਰਤਾ ਵਡ ਵਡਿਆਈਆ। ਤ੍ਰੈਗੁਣ ਮਾਇਆ ਤੋੜ ਜ਼ੰਜਾਲਾ, ਜੀਵ ਜੁਗਤ ਦਏ ਸਮਝਾਈਆ। ਕਾਇਆ ਮੰਦਰ ਸਮਝਾ ਸੱਚੀ ਧਰਮਸਾਲਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਮਨ ਕਾ ਮਣਕਾ ਭੇਵ ਜਣਾਏ ਧੁਰ ਦੀ ਮਾਲਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਬਜ਼ਰ ਕਪਾਟੀ ਤੋੜ ਕੇ ਤਾਲਾ, ਤ੍ਰੈਗੁਣ ਅਤੀਤਾ ਤ੍ਰੈਗੁਣ ਦਾ ਲੇਖ ਮੁਕਾਈਆ। ਸਚ ਪ੍ਰੇਮ ਦਾ ਪਿਆਏ ਪਿਆਲਾ, ਨਾਮ ਨਿਧਾਨਾ ਮੁਖ ਚਵਾਈਆ। ਅਨਹਦ ਸ਼ਬਦ ਨਾਦ ਦੇ ਧੁੰਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਜੋਤੀ ਦੀਪਕ ਗ੍ਰਹਿ ਮੰਦਰ ਦੇਵੇ ਬਾਲਾ, ਬਿਨ ਤੇਲ ਬਾਤੀ ਡਗਮਗਾਈਆ। ਗੁਰਮੁਖ ਪਕੜ ਉਠਾਏ ਆਪਣੇ ਲਾਲਾ, ਲਾਲਨ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਵਡ ਵਡਿਆਈਆ।
ਸਤਿਗੁਰ ਦਰਸ ਅੰਮ੍ਰਿਤ ਰਸ, ਬਿਨ ਰਸਨਾ ਆਪ ਚਖਾਇੰਦਾ। ਮਨ ਕਲਪਣਾ ਹੋਵੇ ਵੱਸ, ਮਨੂਆ ਦਹਿ ਦਿਸ਼ਾ ਨਾ ਉਠ ਉਠ ਧਾਇੰਦਾ। ਨਿਝ ਨੇਤਰ ਲੋਚਨ ਨੈਣ ਖੋਲ੍ਹੇ ਅੱਖ, ਅੰਧ ਅੰਧੇਰ ਮਿਟਾਇੰਦਾ। ਦਰਸ਼ਨ ਦੇਵੇ ਹੋ ਪਰਤੱਖ, ਸਾਖਿਆਤ ਸਨਮੁਖ ਸੋਭਾ ਪਾਇੰਦਾ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਬੋਲ ਅਲੱਖ, ਅਲੱਖ ਅਗੋਚਰ ਪਰਦਾ ਆਪ ਉਠਾਇੰਦਾ। ਘਰ ਸੁਵਾਮੀ ਠਾਕਰ ਜਾਏ ਵਸ, ਬਾਹਰ ਨਜ਼ਰ ਕੋਇ ਨਾ ਆਇੰਦਾ। ਝਗੜਾ ਮਿਟਾਏ ਮਨਮਤ, ਗੁਰਮਤ ਆਪ ਸਮਝਾਇੰਦਾ। ਪਰਦਾ ਲਾਹ ਕੇ ਤੱਤਵ ਤੱਤ, ਸਤਿ ਸਤਿਵਾਦੀ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਰਸ ਆਪ ਕਰਾਇੰਦਾ।
ਸਾਚਾ ਦਰਸ ਦੇਵੇ ਗੁਰ ਪੂਰਾ, ਪੂਰਨ ਬ੍ਰਹਮ ਦ੍ਰਿੜਾਇੰਦਾ। ਸ਼ਬਦ ਅਨਾਦ ਸੁਣਾ ਤੂਰਾ, ਤੁਰੀਆਂ ਤੋਂ ਬਾਹਰ ਭੇਵ ਖੁਲ੍ਹਾਇੰਦਾ। ਜੋਤ ਅਗੰਮੀ ਬਖਸ਼ ਕੇ ਨੂਰਾ, ਨੂਰ ਨੁਰਾਨਾ ਡਗਮਗਾਇੰਦਾ। ਪਰਦਾ ਲਾਹੇ ਜ਼ਾਹਰ ਜ਼ਹੂਰਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਜਿਸ ਨੇ ਨੂਰ ਚਮਕਾਇਆ ਮੂਸਾ ਉਤੇ ਕੋਹਤੂਰਾ, ਸੋ ਸੁਵਾਮੀ ਖੇਲ ਖਿਲਾਇੰਦਾ। ਉਹ ਦਰਸ਼ਨ ਦੇਵੇ ਜਨ ਭਗਤਾਂ ਆਪ ਜ਼ਰੂਰਾ, ਜ਼ਰੂਰਤ ਸਭ ਦੀ ਵੇਖ ਵਿਖਾਇੰਦਾ। ਕਿਰਪਾ ਕਰ ਚਤੁਰ ਸੁਘੜ ਬਣਾਏ ਮੂਰਖ ਮੂੜਾ, ਕੋਝੇ ਕਮਲੇ ਗਲ ਲਗਾਇੰਦਾ। ਜਿਨ੍ਹਾਂ ਬਖਸ਼ੇ ਚਰਨ ਧੂੜਾ, ਦੁਰਮਤ ਮੈਲ ਧੁਵਾਇੰਦਾ। ਸਾਚੇ ਨਾਮ ਦਾ ਬਖ਼ਸ਼ ਸਰੂਰਾ, ਸੁਰਤ ਸ਼ਬਦ ਮਿਲਾਇੰਦਾ। ਜੋ ਚਲ ਕੇ ਆਏ ਦੂਰਨ ਨੇਰਾ, ਨੇਰਨ ਨੇਰਾ ਹੋ ਕੇ ਵੇਖ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪ ਅਖਵਾਇੰਦਾ। ਸਤਿਗੁਰ ਦਰਸ਼ਨ ਦੇਵੇ ਪ੍ਰਭ ਆਪ, ਆਪਣੀ ਦਇਆ ਕਮਾਈਆ। ਲੇਖੇ ਲਾਏ ਰਸਨਾ ਰਿਹਵਾ, ਕੀਤਾ ਜਾਪ, ਅਜਪਾ ਜਾਪ ਵਿਚ ਸਮਾਈਆ। ਗ੍ਰਹਿ ਅੰਦਰ ਵੜ ਕੇ ਖੋਲ੍ਹੇ ਤਾਕ, ਕੁੰਡੀ ਖਿੜਕੀ ਆਪ ਖੁਲ੍ਹਾਈਆ। ਸਤਿ ਸਚ ਮਾਰ ਅਵਾਜ਼, ਸੋਈ ਸੁਰਤ ਲਏ ਉਠਾਈਆ। ਕਾਇਆ ਕਾਅਬੇ ਖੋਲ੍ਹ ਕੇ ਰਾਜ, ਰਿਜਕ ਰਹੀਮ ਦਏ ਵਡਿਆਈਆ। ਜੋ ਵੇਖਣਹਾਰਾ ਜੁਗਾਦਿ ਆਦਿ, ਜੁਗ ਜੁਗ ਆਪਣਾ ਖੇਲ ਖਿਲਾਈਆ। ਓਹ ਸਤਿਗੁਰ ਸ਼ਬਦ ਸੁਹੇਲਾ ਸਦਾ ਸਾਥ, ਸਗਲਾ ਸੰਗ ਨਿਭਾਈਆ। ਜਿਸ ਦੀ ਚਾਰ ਜੁਗ ਦੇ ਸ਼ਾਸਤਰ ਗਾਉਂਦੇ ਗਾਥ, ਸਿਫ਼ਤਾਂ ਵਾਲੇ ਢੋਲੇ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਇਕ ਅਖਵਾਈਆ।
ਸਤਿਗੁਰ ਦਰਸ ਆਤਮ ਅਨੰਦਾ, ਨਿਜਾਨੰਦ ਦਏ ਵਡਿਆਈਆ। ਕਰੇ ਪ੍ਰਕਾਸ਼ ਕੋਟਨ ਰਵ ਚੰਦਾ, ਸਸ ਰਵ ਨਾਲ ਵਡਿਆਈਆ। ਤੂੰ ਮੇਰਾ ਮੈਂ ਤੇਰਾ ਜਣਾਏ ਛੰਦਾ, ਆਤਮ ਪਰਮਾਤਮ ਮਿਲ ਕੇ ਵਜੇ ਵਧਾਈਆ। ਅੰਮ੍ਰਿਤ ਰਸ ਨਿਝਰ ਦੇਵੇ ਧਾਰ ਅਗੰਮੀ ਗੰਗਾ, ਜਿਸ ਦੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਧੁੰਨ ਅਨਾਦੀ ਸ਼ਬਦ ਬ੍ਰਹਿਮਾਦੀ ਵਜਾਏ ਆਪ ਮਰਦੰਗਾ, ਤੰਦ ਸਿਤਾਰ ਨਾ ਕੋਇ ਹਿਲਾਈਆ। ਦਰਸ਼ਨ ਵਿਚ ਪ੍ਰਭੂ ਬਣੇ ਆਪ ਬਖਸ਼ੰਦਾ, ਬਖਸ਼ਣਹਾਰ ਆਪ ਅਖਵਾਈਆ। ਭਗਤਨ ਜਾਨਣ ਲੱਖ ਚੁਰਾਸੀ ਸਫ਼ਰ ਰਹੇ ਨਾ ਲੰਬਾ, ਜੰਮ ਕੀ ਫ਼ਾਸੀ ਗੇੜਾ ਦਏ ਚੁਕਾਈਆ। ਸਤਿਗੁਰ ਦਰਸ ਨਾਲ ਨਿਜ ਨੇਤਰ ਨੈਣ ਗੁਰਸਿਖ ਕਦੇ ਰਹੇ ਨਾ ਅੰਧਾ, ਅੰਧ ਆਤਮ ਡੇਰਾ ਢਾਹੀਆ। ਬੇਸ਼ਕ ਬਾਹਰੋਂ ਦਿਸੇ ਪੰਜਾਂ ਤੱਤਾਂ ਵਾਲਾ ਬੰਦਾ, ਅੰਤਰ ਨਿਰਮਲ ਨੂਰ ਜੋਤ ਰੁਸ਼ਨਾਈਆ। ਜੋ ਦੂਈ ਦਵੈਤ ਸ਼ਰਅ ਸ਼ਰੀਅਤ ਭਰਮ ਦੀ ਢਾਹੇ ਕੰਧਾ, ਹੰਗਤਾ ਹਉਮੇ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਮਾਲਕ ਅਗੰਮ ਅਥਾਹੀਆ।
ਦਰਸ ਕਹੇ ਜਿਸ ਸਤਿਗੁਰ ਪੇਖੇ ਚਰਨ, ਚਰਨ ਕਵਲ ਸ਼ਰਨਾਈਆ। ਨਿਝ ਨੇਤਰ ਖੁਲ੍ਹੇ ਹਰਨ ਫਰਨ, ਲੋਇਣ ਵੱਜੇ ਵਧਾਈਆ। ਮੰਜ਼ਲ ਹਕੀਕੀ ਚੜ੍ਹਨ, ਦਰ ਸਾਚੇ ਸੋਭਾ ਪਾਈਆ। ਆਤਮ ਪਰਮਾਤਮ ਢੋਲਾ ਪੜ੍ਹਨ, ਨਿਰਅੱਖਰ ਧਾਰ ਦ੍ਰਿੜਾਈਆ। ਝਗੜਾ ਚੁੱਕੇ ਮਰਨ ਡਰਨ, ਚੁਰਾਸੀ ਰਹਿਣ ਕੋਇ ਨਾ ਪਾਈਆ । ਮਿਲੇ ਸਾਹਿਬ ਸੁਵਾਮੀ ਸਰਨ, ਸਰਨਗਤ ਇਕ ਰਖਾਈਆ। ਜੋ ਆਦਿ ਜੁਗਾਦਿ ਤਾਰਨ ਤਰਨ, ਤਾਰਨਹਾਰ ਬੇਪ੍ਰਵਾਹੀਆ। ਭਗਤ ਸੁਹੇਲੇ ਸ਼ਬਦੀ ਧਾਰ ਬੰਧਾਏ ਲੜਨ, ਪਲੂ ਇਕੋ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਆਵੇ ਕਰਨ, ਭਗਤ ਸੁਹੇਲੇ ਲੋਕਮਾਤ ਵਿਚੋਂ ਫੜਨ, ਫੜ ਫੜ ਬਾਹੋਂ ਪ੍ਰਭ ਆਪਣੇ ਰੰਗ ਰੰਗਾਈਆ। (੧੧ ਚੇਤ ਸ਼ਹਿਨਸ਼ਾਹੀ ਸੰ ੯)
ਸਤਿਗੁਰ ਦਰਸ਼ਨ ਕਾਇਆ ਅੰਦਰ, ਸਾਢੇ ਤਿੰਨ ਹੱਥ ਅੰਤਰ ਨਿਰੰਤਰ ਵੱਜੇ ਵਧਾਈਆ। ਕਰੇ ਪਰਕਾਸ਼ ਅੰਧੇਰੀ ਡੂੰਘੀ ਕੰਦਰ, ਕਾਇਆ ਕਾਅਬਾ ਦੋ ਦੋ ਆਬਾ ਡਗਮਗਾਈਆ। ਤ੍ਰੈਗੁਣ ਅਤੀਤਾ ਠਾਂਢਾ ਸੀਤਾ ਬਜਰ ਕਪਾਟੀ ਤੋੜੇ ਜੰਦਰ, ਰਜੋ ਤਮੋ ਸਤੋ ਦਾ ਲੇਖਾ ਆਪ ਮੁਕਾਈਆ। ਮਨੂਆਂ ਮਨ ਦਹਿ ਦਿਸ਼ ਉਠ ਧਾਵੇ ਨਾ ਬੰਦਰ, ਸੁਰਤੀ ਸ਼ਬਦ ਸ਼ਬਦ ਬੰਧਾਈਆ। ਗ੍ਰਹਿ ਪਰਕਾਸ਼ ਦੇਵੇ ਬਿਨਾ ਸੂਰੀਆ ਚੰਦਰ, ਜੋਤੀ ਜਾਤਾ ਡਗਮਗਾਈਆ। ਦਇਆ ਕਮਾਏ ਤਨ ਵਜੂਦ ਅੰਧੇਰੇ ਖੰਡਰ, ਖੰਡਾ ਖੜਗ ਨਾਮ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਸਾਹਿਬ ਇਕ ਗੁਸਾਈਂਆ।
ਸਤਿਗੁਰ ਦਰਸ਼ਨ ਤਨ ਵਜ਼ੂਦ, ਮਾਟੀ ਖਾਕ ਮਿਲੇ ਵਡਿਆਈਆ। ਭੇਵ ਖੁਲ੍ਹਾਏ ਆਲੀਸ਼ਾਨ ਅਰਸ਼ ਅਰੂਜ਼, ਅਰਸ਼ੀ ਪ੍ਰੀਤਮ ਧੁਰਦਰਗਾਹੀਆ। ਮੰਜ਼ਲ ਦੇਵੇ ਹੱਕ ਮਕਸੂਦ, ਦਰਗਾਹ ਸਾਚੀ ਪੜਦਾ ਆਪ ਉਠਾਈਆ। ਮਨ ਕਲਪਨਾ ਕੂੜੀ ਕਿਰਿਆ ਕਰੇ ਨੇਸਤੋ ਨਾਬੂਦ, ਜੜ੍ਹ ਚੋਟੀ ਰਹਿਣ ਕੋਇ ਨਾ ਪਾਈਆ। ਘਰ ਸੁਵਾਮੀ ਠਾਕਰ ਮਿਲੇ ਮਹਿਬੂਬ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਦਰਸ ਦਿਖਾਈਆ। ਨੌ ਦੁਵਾਰੇ ਪੰਧ ਰਹੇ ਨਾ ਹਦੂਦ, ਈੜਾ ਪਿੰਗਲ ਸੁਖਮਨ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਪਰਦਾ ਆਪ ਉਠਾਈਆ।
ਸਤਿਗੁਰ ਦਰਸ਼ਨ ਕਾਇਆ ਮਾਟੀ, ਮਟਕਾ ਵੇਖੇ ਚਾਈਂ ਚਾਈਂਆ। ਜੋਤ ਜਗਾਏ ਨੂਰ ਲਲਾਟੀ, ਨੂਰ ਨੁਰਾਨਾ ਡਗਮਗਾਈਆ। ਨਾਮ ਵਖਾਏ ਆਪਣੀ ਹਾਟੀ, ਜਗਤ ਵਣਜਾਰਾ ਨਾ ਕੋਇ ਜਣਾਈਆ। ਅੰਮ੍ਰਿਤ ਰਸ ਦੇਵੇ ਨਿਝਰ ਬਾਟੀ, ਬੂੰਦ ਸੁਵਾਂਤੀ ਨਾਭੀ ਕਵਲ ਵਿਚੋਂ ਪਲਟਾਈਆ। ਸਤਿਗੁਰ ਸ਼ਬਦ ਸੁਰਤ ਚੜ੍ਹਾਏ ਆਪਣੀ ਘਾਟੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਲੇਖਾ ਰਹੇ ਨਾ ਤੀਰਥ ਅਠ ਸਾਠੀ, ਸਰ ਸਰੋਵਰ ਇਕ ਨੁਹਾਈਆ।
ਦੁਰਮਤ ਮੈਲ ਜਾਏ ਕਾਟੀ, ਸਤਿਗੁਰ ਦਰਸ ਵਡੀ ਵਡਿਆਈਆ। ਮਨੂਆਂ ਮਨ ਫਿਰੇ ਨਾ ਨਾਟੀ, ਨਟੂਆ ਆਪਣਾ ਰੰਗ ਰੰਗਾਈਆ। ਜੋਤ ਜਗਾਏ ਬਿਨਾ ਤੇਲ ਬਾਤੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਸੰਗ ਆਪ ਨਿਭਾਈਆ।
ਸਤਿਗੁਰ ਦਰਸ ਦੇਵੇ ਬਿਨਾ ਅੱਖਾਂ, ਜਗ ਨੇਤਰ ਲੋੜ ਰਹੇ ਨਾ ਰਾਈਆ। ਘਰ ਸੁਵਾਮੀ ਠਾਕਰ ਮਿਲੇ ਸਖਾ, ਸੁਖਨ ਆਪਣੇ ਪੂਰ ਕਰਾਈਆ। ਜਿਸ ਦੀ ਕੀਮਤ ਪਾ ਸਕੇ ਨਾ ਕੋਈ ਕਰੋੜੀ ਲੱਖਾਂ, ਗਣਤੀ ਗਣਤ ਨਾ ਕੋਇ ਗਿਣਾਈਆ। ਉਹ ਖੇਲੇ ਖੇਲ ਅਗੋਚਰ ਅਲਖਣਾ ਅਲੱਖਾ, ਅਗੰਮ ਅਥਾਹ ਬੇਪਰਵਾਹੀਆ। ਜੋ ਆਦਿ ਜੁਗਾਦਿ ਪੁਰਖ ਸਮਰਥਾ, ਸਾਹਿਬ ਸੁਲਤਾਨ ਨੂਰ ਅਲਾਹੀਆ। ਜਿਸ ਦਾ ਨਿਤ ਨਵਿਤ ਜੁਗ ਚੌਕੜੀ ਬਣਦਾ ਰਥਾ, ਰਥ ਰਥਵਾਹੀ ਹੋ ਕੇ ਵੇਖ ਵਖਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਸਤਿਗੁਰ ਸ਼ਬਦ ਸੁਣਾਵੇ ਕਥਾ, ਆਤਮਕ ਰਾਗ ਰਾਗ ਦ੍ਰਿੜਾਈਆ। ਜਿਸ ਦਾ ਖੇਲ ਯਥਾਰਥ ਯਥਾ, ਯਦੀ ਯਦਪ ਆਪਣਾ ਭੇਵ ਚੁਕਾਈਆ। ਉਹ ਜੋਤ ਜਗਾਏ ਦਇਆ ਕਮਾਏ ਜਨ ਭਗਤ ਸੁਹੇਲੇ ਮਸਤਕ ਮੱਥਾ, ਟਿੱਕੇ ਧੂੜੀ ਖਾਕ ਖਾਕ ਰਮਾਈਆ। ਲਹਿਣਾ ਦੇਣਾ ਚੁਕਾਏ ਤੱਤ ਅੱਠਾਂ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਆਪਣੇ ਰੰਗ ਰੰਗਾਈਆ। ਸਤਿਗੁਰ ਦਰਸ ਦੀਦਾਰੀ ਨਿਰਗੁਣ ਧਾਰ ਹਰਿਜਨ ਪਿਆਰ ਅੰਤਰ ਆਵੇ ਨੱਠਾ, ਬਿਨ ਕਦਮਾਂ ਭੱਜੇ ਨੱਠੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਪਰਦਾ ਆਪ ਉਠਾਈਆ।
ਸਤਿਗੁਰ ਦਰਸ ਲੋੜੇ ਸਰਬ ਜਗ, ਜਾਗਰਤ ਜੋਤ ਧਿਆਨ ਲਗਾਈਆ। ਜੋ ਬੁਝਾਵਣਹਾਰਾ ਕੂੜ ਕੁੜਿਆਰੀ ਅੱਗ, ਅੰਮ੍ਰਿਤ ਮੇਘ ਨਾਮ ਬਰਸਾਈਆ। ਭੇਵ ਚੁਕਾਏ ਉਪਰ ਸ਼ਾਹ ਰਗ, ਨੌ ਦੁਵਾਰੇ ਡੇਰਾ ਢਾਹੀਆ। ਹੰਸ ਬਣਾਏ ਬਗੜੇ ਬਪ, ਮਾਣਕ ਮੋਤੀ ਚੋਗ ਚੁਗਾਈਆ। ਜਗਤ ਵਿਕਾਰ ਦੀ ਮੇਟੇ ਹੱਦ, ਹਦੂਦ ਆਪਣੀ ਦਏ ਦਰਸਾਈਆ। ਬਿਨਾ ਜਗਤ ਸਾਜ਼ ਸੁਣਾਏ ਨਦ, ਅਨਹਦ ਨਾਦੀ ਨਾਦ ਧੁਨ ਕਰੇ ਸ਼ਨਵਾਈਆ। ਅੰਮ੍ਰਿਤ ਰਸ ਸਚ ਪਿਆਏ ਮਦਿ, ਮਧੁਰ ਧੁਨ ਨਾਲ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਮਾਲਕ ਬੇਪਰਵਾਹੀਆ।
ਸਤਿਗੁਰ ਦਰਸ ਹਰਿਜਨ ਕਰਨ ਦਾ ਚਾਓ, ਚਾਓ ਘਨੇਰਾ ਇਕ ਰਖਾਈਆ । ਬਿਨ ਰਸਨਾ ਜਿਹਵਾ ਗਾਏ ਵਾਹੋ ਵਾਹੋ, ਵਾਹਵਾ ਵਾਹਿਗੁਰੂ ਤੇਰੀ ਬੇਪਰਵਾਹੀਆ । ਸੋ ਸਤਿਗੁਰ ਪੂਰਾ ਬਿਨ ਹੱਥਾਂ ਪਕੜੇ ਬਾਹੋਂ, ਬਿਨ ਤੱਤਾਂ ਗੋਦ ਉਠਾਈਆ। ਅੰਤਰ ਨਿਰੰਤਰ ਬਿਨ ਰਸਨ ਜਪਾਏ ਨਾਉਂ, ਨਾਉਂ ਨਿਰੰਕਾਰ ਆਪ ਦ੍ਰਿੜਾਈਆ । ਏਥੇ ਉਥੇ ਦੋ ਜਹਾਨਾਂ ਦੇਵੇ ਠੰਢੀ ਛਾਉਂ, ਅਗਨੀ ਤੱਤ ਨਾ ਲਾਗੇ ਰਾਈਆ । ਫੜ ਫੜ ਹੰਸ ਬਣਾਏ ਕਾਉਂ, ਕਾਗ ਹੰਸ ਰੂਪ ਬਦਲਾਈਆ। ਆਪੇ ਪਿਤਾ ਆਪੇ ਮਾਉਂ, ਆਪੇ ਹੋਏ ਜਣੇਂਦੀ ਮਾਈਆ। ਦੀਨ ਦਿਆਲਾ ਦਰਸ਼ਨ ਦੇਵੇ ਥਾਈਂ ਥਾਉਂ, ਥਾਨ ਥਨੰਤਰ ਆਪਣੇ ਰੰਗ ਰੰਗਾਈਆ। ਆਦਿ ਜੁਗਾਦੀ ਸਦ ਕਰਨਹਾਰ ਨਿਆਉਂ, ਨਿਆਂਕਾਰ ਇਕ ਅਖਵਾਈਆ। ਜਨ ਭਗਤਾਂ ਦਰਸ਼ਨ ਦੇਵੇ ਸਾਢੇ ਤਿੰਨ ਹੱਥ ਗਰਾਉਂ, ਬਾਹਰ ਖੋਜਣ ਦੀ ਲੋੜ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਦਰ ਇਕ ਵਖਾਈਆ।
ਜਿਸ ਨੂੰ ਦਰਸ਼ਨ ਦੇਵੇ ਪੂਰਾ ਸਤਿਗੁਰ, ਗੋਬਿੰਦ ਗੋਬਿੰਦ ਮੇਲਾ ਸਹਿਜ ਸੁਭਾਈਆ। ਲਹਿਣਾ ਦੇਣਾ ਆਦਿ ਜੁਗਾਦੀ ਵੇਖੇ ਧੁਰ, ਧੁਰ ਮਸਤਕ ਲਹਿਣਾ ਦੇਣਾ ਦਏ ਚੁਕਾਈਆ। ਅੰਤਰ ਆਤਮ ਪਰਮਾਤਮ ਸ਼ਬਦ ਨਾਦ ਸੁਣਾਏ ਸੁਰ, ਸੁਰਤੀ ਸ਼ਬਦੀ ਨਾਲ ਮਿਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਅੰਧੇਰ ਘੋਰ, ਪੰਚ ਵਿਕਾਰ ਹੰਕਾਰ ਦਏ ਮਿਟਾਈਆ। ਮਨੂਆ ਮਨ ਪਾਏ ਨਾ ਸ਼ੋਰ, ਛੌਹਰ ਬਾਂਕਾ ਹੋ ਕੇ ਵੇਖੇ ਚਾਈਂ ਚਾਈਂਆ। ਪੰਚ
ਪਰਪੰਚ ਰਹੇ ਨਾ ਅੰਦਰ ਚੋਰ, ਠੱਗੀ ਠੱਗ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਾ ਗ੍ਰਹਿ ਇਕ ਸੁਹਾਈਆ।
ਸਤਿਗੁਰ ਦਰਸ ਸਦਾ ਅਗੰਮਾ, ਜਗ ਨੇਤਰ ਲੋਚਨ ਵੇਖਣ ਕੋਇ ਨਾ ਪਾਈਆ । ਜੋ ਬਿਨਾ ਤੇਲ ਬਾਤੀ ਦੀਪ ਜਗਾਏ ਸ਼ਮਅ, ਨੂਰ ਨੁਰਾਨਾ ਜੋਤੀ ਜਾਤਾ ਡਗਮਗਾਈਆ। ਜੋ ਆਦਿ ਜੁਗਾਦੀ ਮੇਟੇ ਸਗਲੀ ਤਮਾ, ਲਾਲਚ ਰਹਿਣ ਕੋਇ ਨਾ ਪਾਈਆ। ਲੇਖ ਮੁਕਾਏ ਰਾਏ ਧਰਮ ਲੱਖ ਚੁਰਾਸੀ ਜਮਾਂ, ਜਮ ਕੀ ਫਾਂਸੀ ਦਏ ਕਟਾਈਆ। ਸਚ ਸੁਹੰਝਣਾ ਚਰਨ ਕਵਲ ਬਣਾਏ ਅਗਲਾ ਸਮਾਂ, ਪੂਰਬ ਲਹਿਣਾ ਲਹਿਣੇ ਵਿਚ ਝੋਲੀ ਪਾਈਆ। ਲੇਖਾ ਜਾਣੇ ਪਵਣ ਸੁਵਾਸੀ ਦਮਾਂ, ਦਾਮਨਗੀਰ ਆਪ ਹੋ ਜਾਈਆ। ਹਰਖ ਸੋਗ ਚਿੰਤਾ ਮੇਟੇ ਗ਼ਮਾਂ, ਗ਼ਮਖਾਰ ਹੋ ਕੇ ਵੇਖ ਵਖਾਈਆ। ਸਤਿਗੁਰ ਸ਼ਬਦ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਧਾਰ ਸਚ ਦੁਵਾਰ ਸਦਾ ਨਵਾਂ, ਬਿਰਧ ਬਾਲ ਬੁਢੇਪਾ ਜੁਗ ਚੌਕੜੀ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਹੁਕਮ ਸੰਦੇਸ਼ ਨਰ ਨਰੇਸ਼ ਹੋ ਕੇ ਦੇਵੇ ਨਾਲ ਚਵਾਂ, ਚਾਓ ਘਨੇਰਾ ਇਕੋ ਇਕ ਜਣਾਈਆ। (੨ ਭਾਦਰੋਂ ਸ਼ਹਿਨਸ਼ਾਹੀ ਸੰਮਤ ੧੧)
ਸਤਿਗੁਰ ਕਿਰਪਾ : ਸਤਿਗੁਰ ਕਿਰਪਾ, ਅੰਧ ਵਿਨਾਸੇ। ਸਤਿਗੁਰ ਕਿਰਪਾ, ਜੋਤ ਪਰਕਾਸ਼ੇ। ਸਤਿਗੁਰ ਸਤਿਗੁਰ ਕਿਰਪਾ
ਕਿਰਪਾ, ਭਰਮ ਭੌ ਨਾਸੇ। ਸਤਿਗੁਰ ਕਿਰਪਾ, ਹੋਏ ਬੰਦ ਖ਼ੁਲਾਸੇ। ਸਤਿਗੁਰ ਕਿਰਪਾ, ਕੱਟੇ ਜਮ ਕੀ ਫਾਸੇ। ਸਤਿਗੁਰ ਕਿਰਪਾ, ਗੁਰ ਸਤਿਗੁਰ ਚਰਨ ਕਵਲ ਕਰੇ ਨਿਵਾਸੇ। ਸਤਿਗੁਰ ਕਿਰਪਾ, ਦਸ ਦਸ ਮਾਸ ਮਾਤ ਗਰਭ ਕਦੇ ਨਾ ਫਾਸੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ਼ਾਹੋ ਸ਼ਾਬਾਸੇ। ਸਤਿਗੁਰ ਕਿਰਪਾ, ਭਏ ਅਨੰਦ। ਸਤਿਗੁਰ ਕਿਰਪਾ, ਮੁਖ ਸਾਲਾਹਣ ਬੱਤੀ ਦੰਦ। ਸਤਿਗੁਰ ਕਿਰਪਾ, ਰਸਨ ਤਜਾਏ ਮਦਿਰਾ ਮਾਸ ਗੰਦ। ਸਤਿਗੁਰ ਕਿਰਪਾ, ਹਰਿਜਨ ਗਾਏ ਸੁਹਾਗੀ ਛੰਦ। ਸਤਿਗੁਰ ਕਿਰਪਾ, ਖ਼ੁਸ਼ੀ ਹੋਏ ਬੰਦ ਬੰਦ। ਸਤਿਗੁਰ ਕਿਰਪਾ, ਲੇਖਾ ਚੁੱਕੇ ਜੇਰਜ ਅੰਡ। ਸਤਿਗੁਰ ਕਿਰਪਾ, ਮਾਣਸ ਜੀਵਣ ਜਗਤ ਚੁੱਕੇ ਪੰਧ। ਸਤਿਗੁਰ ਕਿਰਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਦਾ ਸਦਾ ਬਖ਼ਸ਼ੰਦ।
ਸਤਿਗੁਰ ਕਿਰਪਾ, ਕਿਰਪਾਨਿਧ ਹਰਿਜਨ ਦਇਆ ਕਮਾਇੰਦਾ। ਕਰਤਾ ਕਾਰਜ ਕਰੇ ਸਿਧ, ਜੁਗਤ ਆਪਣੇ ਹੱਥ ਰਖਾਇੰਦਾ। ਆਪਣੇ ਮਿਲਣ ਦੀ ਆਪੇ ਬਿਧ, ਜੁਗਾ ਜੁਗੰਤਰ ਆਪ ਬਣਾਇੰਦਾ। ਘਰ ਉਪਜਾਏ ਨੌਂ ਨਿਧ, ਅਠਾਰਾਂ ਸਿਧ ਦਰ ਫਿਰਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਵਸਤ ਅਮੋਲਕ ਨਾਮ ਅਨਮੁੱਲਾ ਝੋਲੀ ਪਾਇੰਦਾ। ਹਰਿਜਨ ਬਣਾਏ ਸਾਚੀ ਬਿੰਦ, ਪੂਤ ਸਪੂਤਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਸਾਚੇ ਮਾਰਗ ਆਪੇ ਲਾਇੰਦਾ।
ਸਾਚਾ ਮਾਰਗ ਹਰਿ ਨਿਰੰਕਾਰਾ, ਏਕਾ ਏਕ ਜਣਾਈਆ। ਸਤਿਗੁਰ ਚਰਨ ਜਗਤ ਸਹਾਰਾ, ਬਿਨ ਸਤਿਗੁਰ ਪਾਰ ਨਾ ਕੋਇ ਕਰਾਈਆ। ਲੱਖ ਚੁਰਾਸੀ ਡੂੰਘੀ ਮੰਝਧਾਰਾ, ਡੂੰਘੀ ਭਵਰੀ ਪਾਰ ਨਾ ਕੋਇ ਕਰਾਈਆ। ਕਲਜੁਗ ਤੇਰਾ ਅੰਤ ਕਿਨਾਰਾ, ਆਪੇ ਵੇਖੇ ਵੇਖਣਹਾਰਾ, ਪੁਰਖ ਅਕਾਲ ਵੱਡੀ ਵਡਿਆਈਆ। ਜਿਸ ਜਨ ਦਏ ਨਾਮ ਆਧਾਰਾ, ਸੋਹੰ ਸ਼ਬਦ ਸਤਿ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਈਆ। ਇਕ ਵਖਾਏ ਹਰਿ ਮੰਦਰ ਸੱਚਾ ਗੁਰੂਦਵਾਰਾ, ਕਾਇਆ ਮੰਦਰ ਅੰਦਰ ਕੁੰਡਾ ਲਾਹੀਆ। ਠਾਕਰ ਸਵਾਮੀ ਹੋਏ ਉਜਿਆਰਾ, ਪੀਰ ਪੈਗ਼ੰਬਰ ਬੇਪਰਵਾਹੀਆ। ਜਿਸ ਜਨ ਦੇਵੇ ਆਪ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਇਕ ਦਾਤਾਰਾ, ਦੇਵਣਹਾਰ ਇਕ ਅਖਵਾਈਆ। (੨੦ ਜੇਠ ੨੦੧੮ ਬਿ)
ਤੇਰੀ ਕਿਰਪਾ ਸਭ ਦੇ ਕਾਰਜ ਸੁਆਰ ਦੀ, ਸੁਰਤ ਸਵਾਣੀ ਖ਼ੁਸ਼ੀਆਂ ਢੋਲਾ ਗਾਈਆ। ਏਹ ਸੰਗਤ ਭੁੱਖੀ ਤੇਰੇ ਦਰਸ ਦੀਦਾਰ ਦੀ, ਦੁਖੀਆਂ ਦੁੱਖ ਦਰਦ ਰਿਹਾ ਵੰਡਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਕ ਭੁੱਖ ਤੇਰੇ ਸਚ ਪਿਆਰ ਦੀ, ਪਿਆਰ ਵਿਚੋਂ ਸੁਖ ਆਤਮ ਨਜ਼ਰੀ ਆਈਆ। (੨੫ ਹਾੜ ੨੦੨੧ ਬਿ)
ਸਤਿਗੁਰ ਮੇਲਾ : ਸਤਿਗੁਰ ਮੇਲਾ ਸੁਫਲ ਜਨਮ, ਕਰਮ ਕਾਂਡ ਦੁੱਖ ਰੋਗ ਰਹਿਣ ਨਾ ਪਾਇੰਦਾ। ਮਾਣਸ ਸਤਿਗੁਰ ਮੇਲਾ
ਦੇਹੀ ਮਿਟੇ ਭਰਮ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਗੁਣ ਨੂਰ ਜੋਤ ਦੇਵੇ ਅਗੰਮੀ ਕਿਰਨ, ਅਗਿਆਨ ਅੰਧੇਰਾ ਅੰਧ ਮਿਟਾਇੰਦਾ। ਸਰ ਸਰਨਾਈ ਦੇਵੇ ਸਰਨ, ਸਰਨਗਤ ਇਕ ਸਮਝਾਇੰਦਾ । ਭੈ ਚੁਕਾਏ ਮਰਨ ਡਰਨ, ਭੌ ਆਪਣਾ ਇਕ ਵਖਾਇੰਦਾ। ਲੇਖਾ ਚੁਕਾਏ ਵਰਨ ਬਰਨ, ਆਤਮ ਬ੍ਰਹਮ ਸਰਬ ਵਖਾਇੰਦਾ। ਦੇਵੇ ਵਡਿਆਈ ਉਪਰ ਧਰਨ, ਧਰਨੀ ਧਰਤ ਧਵਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਰੰਗ ਰੰਗਾਇੰਦਾ।
ਸਤਿਗੁਰ ਮਿਲਿਆਂ ਸਤਿ ਸੰਤੋਖ, ਚਿੰਤਾ ਗ਼ਮ ਰਹਿਣ ਨਾ ਪਾਇੰਦਾ। ਜਨਮ ਕਰਮ ਦਾ ਮਿਟੇ ਵਿਜੋਗ, ਦੂਈ ਦਵੈਤ ਡੇਰਾ ਢਾਹਿੰਦਾ। ਮੇਲ ਮਿਲਾਏ ਧੁਰ ਸੰਜੋਗ, ਕੂੜ ਵਿਛੋੜਾ ਪੰਧ ਮੁਕਾਇੰਦਾ। ਹਉਮੇ ਹੰਗਤਾ ਕੱਟੇ ਰੋਗ, ਹੰ ਬ੍ਰਹਮ ਇਕ ਸਮਝਾਇੰਦਾ। ਤਨ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਸੁਣਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਘਰ ਘਰ ਵਿਚ ਦੀਵਾ ਬਾਤੀ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਤਿਸ ਭੇਵ ਅਭੇਦ ਖੁਲਾਇੰਦਾ।
ਸਤਿਗੁਰ ਮਿਲਿਆਂ ਆਤਮ ਸੁੱਖ, ਘਰ ਵੱਜੇ ਨਾਮ ਵਧਾਈਆ। ਜਗਤ ਤ੍ਰਿਸਨਾ ਮਿਟੇ ਭੁੱਖ, ਆਸਾ ਮਨਸਾ ਪੂਰ ਕਰਾਈਆ । ਮਾਤ ਗਰਭ ਦਾ ਲੇਖਾ ਚੁੱਕੇ ਉਲਟਾ ਰੁਖ, ਆਵਣ ਜਾਵਣ ਫੰਦ ਦਏ ਕਟਾਈਆ। ਸਾਚੀ ਗੋਦੀ ਦੀਨ ਦਿਆਲ ਚੁੱਕ, ਘਰ ਸਾਚੇ ਦਏ ਬਹਾਈਆ। ਲੱਖ ਚੁਰਾਸੀ ਵਿਚੋ ਉਜਲ ਮੁਖ, ਦੁਰਮਤ ਮੈਲ ਮੈਲ ਧੁਵਾਈਆ। ਲੋਕਮਾਤ ਦਾ ਬੂਟਾ ਪੁਟ, ਸਚਖੰਡ ਦਵਾਰੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਏਥੇ ਓਥੇ ਹੋਏ ਸਹਾਈਆ ।
ਸਤਿਗੁਰ ਮਿਲਿਆਂ ਮਿਟੇ ਸੰਤਾਪ, ਚਿੰਤਾ ਗ਼ਮ ਨਾ ਕੋਇ ਜਣਾਈਆ। ਨਜ਼ਰੀ ਆਏ ਆਪਾ ਆਪ, ਆਪ ਆਪਣਾ ਵੇਖ ਵਖਾਈਆ। ਗੀਤ ਗੋਬਿੰਦ ਜਣਾਏ ਸੱਚਾ ਜਾਪ, ਸੋਹਲਾ ਢੋਲਾ ਰਾਗ ਅਲਾਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਡੇਰਾ ਦੇਵੇ ਢਾਹੀਆ। ਨਜ਼ਰੀ ਆਏ ਸਾਖਿਆਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਅੰਤਰ ਆਤਮ ਪਰਮਾਤਮ ਪੂਰੀ ਕਰੇ ਖ਼ਾਹਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਤਿਸ ਅੰਤਰ ਆਤਮ ਵੇਖ ਵਖਾਈਆ।
ਸਤਿਗੁਰ ਮਿਲਿਆਂ ਮਿਲੇ ਸਾਂਤ, ਅਗਨੀ ਤੱਤ ਰਹਿਣ ਨਾ ਪਾਈਆ। ਨਜ਼ਰੀ ਆਏ ਇਕ ਇਕਾਂਤ, ਅਕਲ ਕਲਧਾਰੀ ਬੇਪਰਵਾਹੀਆ। ਅੰਦਰ ਵੜ ਕੇ ਕਾਇਆ ਮੰਦਰ ਪੌੜੇ ਚੜ੍ਹ ਸੁਣਾਏ ਬਾਤ, ਸ਼ਬਦ ਅਨਾਦੀ ਧੁਨ ਸ਼ਨਵਾਈਆ । ਕੂੜੀ ਕਿਰਿਆ ਮੇਟ ਮਿਟਾਏ ਅੰਧੇਰੀ ਰਾਤ, ਨਿਰਗੁਣ ਨੂਰ ਦੀਪਕ ਜੋਤ ਸਾਚਾ ਚੰਦ ਕਰੇ ਰੁਸ਼ਨਾਈਆ । ਪਾਰ ਉਤਾਰੇ ਆਪਣੇ ਘਾਟ, ਪੱਤਣ ਬੈਠਾ ਬੇਪਰਵਾਹ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਹਰਿਜਨ ਲੇਖਾ ਆਪ ਜਣਾਈਆ।
ਸਤਿਗੁਰ ਮਿਲਿਆਂ ਸੱਚਾ ਮੀਤ, ਮਿੱਤਰ ਪਿਆਰਾ ਦਏ ਵਡਿਆਈਆ। ਘਰ ਸੁਆਮੀ ਆਏ ਠੀਕ, ਠਾਕਰ ਠੋਕਰ ਨਾਮ ਲਗਾਈਆ। ਮਨ ਵਾਸਨਾ ਲਏ ਜੀਤ, ਮਤ ਬੁੱਧ ਨਾ ਕੋਇ ਚਤੁਰਾਈਆ। ਕਾਇਆ ਕਰੇ ਠੰਢੀ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਚਰਨ ਪ੍ਰੀਤੀ ਦੇਵੇ ਸਚ ਪ੍ਰੀਤ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਲ ਗੁਰਮੁਖ ਗੁਰ ਗੁਰ ਖ਼ੁਸ਼ੀ ਮਨਾਈਆ।
ਸਤਿਗੁਰ ਮਿਲਿਆਂ ਆਤਮ ਰੰਗ, ਰੰਗ ਰੰਗੀਲਾ ਇਕ ਚੜ੍ਹਾਈਆ। ਦਿਵਸ ਰੈਣ ਅੱਠੇ ਪਹਿਰ ਵੱਜੇ ਮਰਦੰਗ, ਨਾਦ ਅਨਾਦੀ ਆਪ ਸੁਣਾਈਆ। ਨੌਂ ਦੁਆਰੇ ਵੇਖੇ ਲੰਘ, ਘਰ ਦਸਵੇਂ ਬੂਝ ਬੁਝਾਈਆ । ਹੋਏ ਪਰਕਾਸ਼
ਬਿਨ ਸੂਰਜ ਚੰਦ, ਜੋਤੀ ਜੋਤ ਡਗਮਗਾਈਆ। ਨਿਜ ਆਤਮ ਆਵੇ ਇਕ ਅਨੰਦ, ਸੁਖ ਸਾਗਰ ਰੂਪ ਸਮਾਈਆ। ਗੀਤ ਸੁਹਾਗੀ ਗਾਏ ਛੰਦ, ਸੋਹੰ ਰਾਗ ਅਲਾਈਆ। ਸੇਜ ਸੁਹੰਜਣੀ ਸੁਹਾਏ ਪਲੰਘ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਮੇਲ ਮਿਲਾਏ ਸੂਰਾ ਸਰਬੰਗ, ਸਤਿਗੁਰ ਦਾਤਾ ਬੇਪਰਵਾਹੀਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਹਰਿ ਸੁਆਮੀ ਲਾਏ ਅੰਗ, ਅੰਗੀਕਾਰ ਆਪ ਅਖਵਾਈਆ। ਜਨਮ ਕਰਮ ਦੀ ਟੁੱਟੀ ਦੇਵੇ ਗੰਢ, ਬੰਧਨ ਇਕੋ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਜਗਾਈਆ।
ਸਤਿਗੁਰ ਮਿਲਿਆਂ ਖੁਲ੍ਹੇ ਸੁਰਤੀ, ਆਲਸ ਨਿੰਦਰਾ ਦਏ ਮਿਟਾਈਆ। ਨਜ਼ਰ ਆਏ ਅਕਾਲ ਮੂਰਤੀ, ਮੂਰਤ ਅਕਾਲ ਆਪ ਦਰਸਾਈਆ। ਨਾਮ ਨਿਧਾਨ ਵੱਜੇ ਨਾਦ ਤੂਰਤੀ, ਤੁਰਯਾ ਸੇਵਾ ਲਾਈਆ। ਸਦਾ ਸਦਾ ਸਦ ਆਸਾ ਪੂਰਤੀ, ਆਸਾ ਪੂਰਨ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਲੇਖਾ ਲੇਖੇ ਲਾਈਆ ।
ਸਤਿਗੁਰ ਮਿਲਿਆਂ ਅੰਤਰ ਠੰਢ, ਬਾਹਰ ਅਗਨ ਨਾ ਕੋਇ ਤਪਾਈਆ। ਭਰਮ ਭੁਲੇਖਾ ਦੂਈ ਦਵੈਤੀ ਢਾਹੇ ਕੰਧ, ਘਰ ਇਕੋ ਨਜ਼ਰੀ ਆਈਆ। ਸਤਿ ਸਰੂਪੀ ਰੰਗੇ ਰੰਗ, ਜੋਤੀ ਜਲਵਾ ਨੂਰ ਰੁਸ਼ਨਾਈਆ। ਧੁਰਦਰਗਾਹੀ ਵੱਜੇ ਮਰਦੰਗ, ਤੰਦੀ ਤੰਦ ਸਤਾਰ ਨਜ਼ਰ ਕੋਇ ਨਾ ਆਈਆ। ਆਤਮ ਮੰਗੇ ਇਕੋ ਮੰਗ, ਪਰਮਾਤਮ ਮੇਲ ਮਿਲਾਈਆ। ਪਰਮਾਤਮ ਸੁਣਾਵੇ ਆਪਣਾ ਛੰਦ, ਸਾਚਾ ਭੇਵ ਚੁਕਾਈਆ। ਤੂੰ ਮੇਰੇ ਮੈਂ ਤੇਰਾ ਸੋਹੰ ਨਾਉਂ ਇਕ ਅਨੰਦ, ਅਨੰਦ ਅਨੰਦ ਵਿਚੋ ਪਰਗਟਾਈਆ । ਮਾਣਸ ਜਨਮ ਨਾ ਹੋਵੇ ਭੰਗ, ਅੰਤਮ ਆਪਣੇ ਲੇਖੇ ਪਾਈਆ। ਧਰਮ ਦੁਆਰ ਗੁਰਮੁਖ ਵੇਖਣਾ ਲੰਘ, ਗ੍ਰਹਿ ਮੰਦਰ ਡੇਰਾ ਲਾਈਆ। ਨਜ਼ਰੀ ਆਏ ਸਾਹਿਬ ਸਰਬੰਗ, ਭੂਪਤ ਭੂਪ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਜੁਗ ਜਨਮ ਦੇ ਵਿਛੜੇ ਮੇਲੇ ਆਣ, ਵਿਛੋੜਾ ਆਪਣੀ ਝੋਲੀ ਪਾਈਆ। (੯ ਅੱਸੂ ੨੦੨੦ ਬਿ)
ਮਾਲਵੇ ਵਾਲਿਓ ਗਾਵੋ ਸ਼ਬਦ, ਸਤਿਗੁਰ ਸਰਨ ਸੱਚੀ ਸਰਨਾਈ। ਝਗੜਾ ਛਡਣਾ ਦੀਨ ਮਜ਼੍ਹਬ, ਆਤਮ ਪਰਮਾਤਮ ਲੈਣਾ ਪ੍ਰਨਾਈ। ਇਕ ਦੂਜੇ ਦਾ ਕਰਨਾ ਅਦਬ, ਸਭ ਨੂੰ ਸਮਝਣਾ ਭੈਣਾ ਭਾਈ। ਸਤਿਗੁਰ ਮੇਲਾ ਜਗਤ ਨਹੀਂ ਬਦਨ, ਨਿਰਗੁਣ ਨਿਰਗੁਣ ਦਏ ਮਿਲਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਕਾਰ ਵਿਚੋਂ ਤੁਹਾਨੂੰ ਕੱਢਣ, ਫੜ ਬਾਹੋਂ ਪਾਰ ਕਰਾਈ। (੧੩ ਚੇਤ ਸ਼ ਸੰ ੯)
ਸਤਿਗੁਰ ਚਰਨ ; ਚਰਨ ਕਵਲ ਮਿਲੇ ਸਰਨਾਈ, ਸਤਿਗੁਰ ਪੂਰਾ ਦਇਆ ਕਮਾਇੰਦਾ। ਚਰਨ ਕਵਲ ਸਤਿਗੁਰ ਚਰਨ
ਮਿਲੇ ਵਡਿਆਈ, ਹਰਿ ਦਾਤਾ ਵੇਖ ਵਖਾਇੰਦਾ । ਚਰਨ ਕਵਲ ਵੱਜੇ ਵਧਾਈ, ਆਤਮ ਪਰਮਾਤਮ ਰਾਗ ਸੁਣਾਇੰਦਾ। ਚਰਨ ਕਵਲ ਹੋਏ ਕੁੜਮਾਈ, ਭਗਤ ਭਗਵਾਨ ਮੇਲ ਮਿਲਾਇੰਦਾ। ਚਰਨ ਕਵਲ ਗੁਰਮੁਖ ਮਿਲੇ ਚਾਈਂ ਚਾਈਂ, ਚਾਉ ਘਨੇਰਾ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਚਰਨ ਪਤਿਪਰਮੇਸ਼ਵਰ ਸਰਬ ਸਮਝਾਇੰਦਾ।
ਚਰਨ ਕਵਲ ਨਾਤਾ ਅਗੰਮ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਚਰਨ ਹੱਡ ਮਾਸ ਨਾੜੀ ਨਾ ਕੋਇ ਚੰਮ, ਤੱਤ ਰੂਪ ਨਾ ਕੋਇ ਵਟਾਈਆ। ਸੋ ਚਰਨ ਦੋ ਜਹਾਨਾਂ ਬੇੜਾ ਦੇਵਣ ਬੰਨ੍ਹ, ਫੜ ਕੇ ਬੇੜਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਪ੍ਰੀਤੀ ਠਾਂਡੀ ਸੀਤੀ ਤ੍ਰੈਗੁਣ ਅਤੀਤੀ ਹਰਿ ਬਖ਼ਸ਼ੇ ਇਕ ਸਰਨਾਈਆ।
ਸਤਿਗੁਰ ਚਰਨ ਠਾਂਡਾ ਦਰਬਾਰ, ਘਰ ਇਕੋ ਨਜ਼ਰੀ ਆਇੰਦਾ। ਗੁਰਸਿਖ ਵਿਰਲਾ ਕਰੇ ਪਿਆਰ, ਜਿਸ
ਆਪਣੀ ਬੂਝ ਬੁਝਾਇੰਦਾ। ਗੁਰਮੁਖ ਸੱਚਾ ਕਰੇ ਦੀਦਾਰ, ਨਿਜ ਨੇਤਰ ਲੋਚਣ ਖੁਲ੍ਹਾਇੰਦਾ। ਸਾਚਾ ਸੰਤ ਪਾਵੇ ਸਾਰ, ਜਿਸ ਭਾਂਡਾ ਭਰਮ ਭੌ ਭੰਨਾਇੰਦਾ। ਸਾਚਾ ਭਗਤ ਵੇਖੇ ਆ ਕੇ ਧੁਰ ਦਰਬਾਰ, ਜਿਸ ਮੰਦਰ ਅੰਦਰ ਸਤਿਗੁਰ ਆਪਣੇ ਚਰਨ ਰਖਾਇੰਦਾ। ਸੋ ਮਹੱਲਾ ਅਪਰ ਅਪਾਰ, ਸੂਰਜ ਚੰਦ ਨਜ਼ਰ ਕੋਇ ਨਾ ਆਇੰਦਾ। ਛੱਪਰ ਛੰਨ ਨਾ ਕੋਇ ਦੀਵਾਰ, ਨਾ ਕੋਈ ਬਾਢੀ ਬਣਤ ਬਣਾਇੰਦਾ। ਕਰ ਕਿਰਪਾ ਹਰਿ ਕਰਤਾਰ, ਪ੍ਰੇਮ ਪ੍ਰੀਤੀ ਆਪਣੇ ਨਾਲ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਇਕੋ ਚਰਨ ਕਵਲ ਵਡਿਆਈ ਦੇਵੇ ਉਪਰ ਧਵਲ, ਮਾਣਸ ਮਾਨੁਖ ਮਾਨੁਸ਼ ਆਪਣੇ ਲੇਖੇ ਲਾਇੰਦਾ। ਸਤਿਗੁਰ ਚਰਨ ਬੁਝਾਏ ਅੱਗ, ਅਗਨੀ ਤੱਤ ਨਾ ਕੋਇ ਜਲਾਈਆ। ਸਤਿਗੁਰ ਚਰਨ ਹੰਸ ਬਣਾਏ ਕੱਗ, ਕਾਗ ਹੰਸ ਰੂਪ ਵਟਾਈਆ। ਸਤਿਗੁਰ ਚਰਨ ਨਜ਼ਰੀ ਆਇਣ ਉਪਰ ਸ਼ਾਹ ਰਗ, ਨੌਂ ਦੁਆਰੇ ਸਾਰ ਕੋਇ ਨਾ ਪਾਈਆ। ਸਤਿਗੁਰ ਚਰਨ ਦੋ ਜਹਾਨਾਂ ਸੱਚਾ ਹੱਜ, ਕਾਇਆ ਕਾਅਬਾ ਇਕ ਸੁਹਾਈਆ । ਸਤਿਗੁਰ ਚਰਨ ਸਾਚੇ ਮੰਦਰ ਲੈਣ ਸੱਦ, ਸੱਦਾ ਇਕੋ ਨਾਮ ਸੁਣਾਈਆ। ਸਤਿਗੁਰ ਚਰਨ ਆਵਣ ਜਾਵਣ ਮੁਕਾਵਣ ਹੱਦ, ਲੇਖਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਚਰਨ ਚਰਨੋਦਕ ਜਿਸ ਜਨ ਅੰਮ੍ਰਿਤ ਜਾਮ ਮੁਖ ਚਵਾਈਆ। (੧੪ ਅੱਸੂ ੨੦੨੦ ਬਿ)
ਸਤਿਗੁਰ ਚਰਨ ਕਵਲ ਸਚ ਬੰਧਨ, ਬੰਦਗੀ ਮਸ਼ੰਦਗੀ ਦੀ ਲੋੜ ਰਹੇ ਨਾ ਰਾਈਆ। ਨਿਝ ਆਤਮ ਦੇਵੇ ਪਰਮਾਨੰਦਨ, ਰਸ ਰਸੀਆ ਇਕ ਚਖਾਈਆ । ਸਾਚੀ ਡੰਡਾਵਤ ਮਨਜ਼ੂਰ ਕਰੇ ਸਾਹਿਬ ਬਖ਼ਸ਼ੰਦਨ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਢੋਲਾ ਗੌਣਾ ਪਵੇ ਨਾ ਕੋਇ ਬੱਤੀ ਦੰਦਨ, ਰਸਨਾ ਜੇਹਵਾ ਨਾ ਕੋਇ ਹਲਾਈਆ। ਸਚ ਪਰਕਾਸ਼ ਚਾੜ੍ਹੇ ਨੂਰੀ ਚੰਦਨ, ਜੋਤੀ ਜੋਤ ਡਗਮਗਾਈਆ। ਨਿਮ ਵਾਸ ਮਹਿਕਾ ਕੇ ਵਾਂਗ ਚੰਦਨ, ਕੂੜੀ ਕਿਰਿਆ ਅੰਦਰੋਂ ਬਾਹਰ ਕਢਾਈਆ। ਜਗਤ ਦਵਾਰਾ ਗੁਰਮੁਖ ਪਾਰ ਲੰਘਣ, ਅੱਗੇ ਹੋ ਨਾ ਕੋਇ ਅਟਕਾਈਆ। ਆਤਮ ਸੇਜਾ ਸੁਹੌਣੀ ਸੇਜ ਪਲੰਘਣ, ਜਿਸ ਦਾ ਪਾਵਾ ਚੂਲ ਨਜ਼ਰ ਕਿਸੇ ਨਾ ਆਈਆ। ਨਾਮ ਨਿਧਾਨ ਵੱਜੇ ਮਰਦੰਗਣ, ਸੁਰ ਤਾਲ ਕਰੇ ਸ਼ਨਵਾਈਆ। ਕਰੇ ਖੇਲ ਸੂਰਾ ਸਰਬੰਗਣ, ਘਟ ਭੀਤਰ ਪੜਦਾ ਓਹਲਾ ਦਏ ਉਠਾਈਆ। ਜੋਧਾ ਸੂਰਬੀਰ ਬਣ ਮਰਦ ਮਰਦੰਗਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। (੧੪ ਸਾਵਣ ਸ਼ਹਿਨਸ਼ਾਹੀ ਸੰਮਤ ੨)
ਆਤਮ ਧਿਆਨ ਗੁਰਚਰਨ ਪਰੋਏ। ਗੋਝ ਗਿਆਨ ਦੀ ਸੋਝੀ ਹੋਏ। (੫ ਚੇਤ ੨੦੦੭ ਬਿ)
ਗੁਰਸ਼ਬਦ ਗੁਰਚਰਨ ਧਿਆਨ। (੯ ਜੇਠ ੨੦੦੭ ਬਿ)
ਬ੍ਰਹਮ ਗਿਆਨ ਹਰਿ ਚਰਨ ਧਿਆਨ। (੧੧ ਮੱਘਰ ੨੦੧੦ ਬਿ)
ਗੁਰਚਰਨ ਸੇਵ ਪਾਰਬ੍ਰਹਮ ਪ੍ਰਭ ਪਾਈਏ। ਗੁਰਚਰਨ ਸੇਵ ਗੁਣ ਨਿਧਾਨ ਘਰ ਦਰਸਾਈਏ। ਗੁਰਚਰਨ
ਸੇਵ ਜਨਮ ਜਨਮ ਦੇ ਪਾਪ ਗਵਾਈਏ। ਗੁਰਚਰਨ ਸੇਵ ਦੁੱਖ ਦੇਹ ਪ੍ਰਭ ਗਵਾਈਏ। ਗੁਰਚਰਨ ਸੇਵ
ਸਚ ਸੁੱਚ ਇਕ ਰੰਗ ਸਮਾਈਏ। ਗੁਰਚਰਨ ਸੇਵ ਰੰਗ ਮਜੀਠ ਝੂਠੀ ਦੇਹ ਚੜ੍ਹਾਈਏ। ਗੁਰਚਰਨ ਸੇਵ
ਸੋਨਾ ਕੰਚਨ ਇਕ ਦਰਸਾਈਏ। ਗੁਰਚਰਨ ਸੇਵ ਸੋਹੰ ਸ਼ਬਦ ਗਿਆਨ ਦਵਾਈਏ। ਗੁਰਚਰਨ ਸੇਵ ਮਹਾਰਾਜ
ਸ਼ੇਰ ਸਿੰਘ ਦਰਸ਼ਨ ਪਾਈਏ। ਗੁਰਚਰਨ ਸੇਵ ਵਿਚੋਂ ਹਉਮੇ ਮੈਲ ਗਵਾਈਏ। ਗੁਰਚਰਨ ਸੇਵ ਚਰਨ
ਕਵਲ ਕੇਸ ਚਵਰ ਝੁਲਾਈਏ। ਗੁਰਚਰਨ ਸੇਵ ਕਲਜੁਗ ਨਿਹਕਲੰਕ ਦਰਸਾਈਏ। ਗੁਰਚਰਨ ਸੇਵ
ਫਿਰ ਜਨਮ ਨਾ ਪਾਈਏ। ਗੁਰਚਰਨ ਸੇਵ ਅੰਤ ਕਾਲ ਪ੍ਰਭ ਜੋਤ ਮਿਲ ਜਾਈਏ। ਗੁਰਚਰਨ ਸੇਵ
ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਈਏ। (੧੪ ਜੇਠ ੨੦੦੭ ਬਿ)
ਚਰਨ ਕਵਲ ਉਪਰ ਧਵਲ ਭਗਤ ਭਗਵਾਨ ਸਚ ਪ੍ਰੀਤ, ਪ੍ਰੀਤੀਵਾਨ ਆਪ ਸਮਝਾਇੰਦਾ। (੨੧ ਚੇਤ
੨੦੨੦ ਬਿ)
ਗੁਰ ਚਰਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਸਰ ਕੋਈ ਨਾ ਦੀਸੇ ਥਾਉਂ। (੧੧ ਮੱਘਰ ੨੦੧੦ ਬਿ)
ਸਤਿਗੁਰਪ੍ਰਸਾਦਿ : ਗੁਰਪ੍ਰਸਾਦ
ਸਤਿਗੁਰਪ੍ਰਸਾਦਿ ਗੁਰਪ੍ਰਸਾਦ : ਸਤਿਗੁਰਪ੍ਰਸਾਦਿ ਸਤਿ ਵਸਤ, ਸਤਿ ਸਤਿਵਾਦੀ ਹਰਿ ਵਰਤਾਇੰਦਾ। ਗੁਰਮੁਖਾਂ
ਗੁਰਪ੍ਰਸਾਦ
ਰੱਖੇ ਸਦਾ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ । ਏਕਾ ਰੰਗ ਰੰਗਾਏ ਕੀਟ ਹਸਤ, ਹਸਤ ਕੀਟ ਵਿਚ
ਆਪ ਸਮਾਇੰਦਾ। ਖੋਲ੍ਹਣਹਾਰਾ ਹਰਿ ਜੂ ਦ੍ਰਿਸ਼ਟ, ਆਪਣੀ ਦ੍ਰਿਸ਼ਟੀ ਏਕਾ ਪਾਇੰਦਾ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਬਣਾਇੰਦਾ।
ਸਤਿ ਪ੍ਰਸਾਦਿ ਸਚ ਸਿੰਘਾਸਣ, ਸਤਿ ਪੁਰਖ ਨਿਰੰਜਣ ਆਪ ਬਣਾਈਆ। ਲਹਿਣਾ ਦੇਣਾ ਚੁੱਕੇ ਪ੍ਰਿਥਮੀ
ਅਕਾਸ਼ਨ, ਜੋ ਜਨ ਰਸਨਾ ਰਸ ਰਸ ਖਾਈਆ । ਲੱਖ ਚੁਰਾਸੀ ਕੱਟੇ ਫਾਸਨ, ਰਾਏ ਧਰਮ ਨਾ ਦਏ ਸਜਾਈਆ।
ਜਨਮ ਜਨਮ ਦੀ ਪੂਰੀ ਕਰੇ ਆਸਨ, ਨਿਰਾਸਾ ਗੁਰਸਿਖ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪਵਣ
ਸੁਵਾਸਣ, ਰਸਨਾ ਜਿਹਵਾ ਵੇਖ ਵਖਾਈਆ। ਜਨ ਭਗਤਾਂ ਹੋਵੇ ਦਾਸੀ ਦਾਸਨ, ਬਣ ਸੇਵਕ ਸੇਵ ਕਮਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਇਕ ਬਣਾਈਆ।
ਸਤਿ ਪ੍ਰਸਾਦਿ ਹਰਿ ਕਾ ਰਸ, ਗੁਰ ਸਤਿਗੁਰ ਆਪ ਬਣਾਇੰਦਾ। ਜਨ ਭਗਤਾਂ ਅੰਤਰ ਜਾਏ ਵਸ, ਵਸ
ਕਿਸੇ ਨਾ ਆਇੰਦਾ। ਗੁਰਸਿਖ ਤੇਰਾ ਗਾਏ ਜਸ, ਜਸ ਵੇਦ ਪੁਰਾਨ ਨਾ ਕੋਇ ਅਲਾਇੰਦਾ। ਸਾਚਾ ਮਾਰਗ
ਇਕੋ ਦੱਸ, ਲੱਖ ਚੁਰਾਸੀ ਰਾਹ ਵਖਾਇੰਦਾ। ਪੰਧ ਮੁਕਾਇਆ ਨੱਸ ਨੱਸ, ਜੁਗ ਚੌਕੜੀ ਪਾਰ ਕਰਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਇੰਦਾ।
ਸਤਿ ਪ੍ਰਸਾਦਿ ਸਤਿ ਸਤਿ ਭੋਗ, ਸਤਿ ਸਤਿਵਾਦੀ ਆਪ ਲਗਾਈਆ। ਨਿਰਗੁਣ ਸਰਗੁਣ ਹੋਇਆ ਸੰਜੋਗ,
ਮਹਾਰਾਜ ਸ਼ੇਰ ਸਿੰਘ ਕਰੇ ਕੁੜਮਾਈਆ । ਨਾਤਾ ਤੁੱਟਾ ਲੋਕ ਪਰੋਲਕ, ਅਵਣ ਗਵਣ ਨਾ ਕੋਈ ਫਿਰਾਈਆ।
ਸਚਖੰਡ ਗੌਣਾ ਇਕ ਸਲੋਕ, ਸਾਚਾ ਸੋਹਲਾ ਸੱਚੇ ਮਾਹੀਆ। ਅਧਵਿਚਕਾਰ ਨਾ ਸਕੇ ਕੋਈ ਰੋਕ, ਵਿਸ਼ਨ
ਬ੍ਰਹਮਾ ਸ਼ਿਵ ਰਾਏ ਧਰਮ ਗੁਰਸਿਖ ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਅਗੰਮ
ਅਥਾਹ ਏਕਾ ਓਟ, ਏਕਾ ਮਿਲੇ ਸਚ ਸਰਨਾਈਆ। ਸ਼ਬਦ ਮਿਲਾਵਾ ਨਿਰਮਲ ਜੋਤ, ਜੋਤੀ ਜੋਤ ਆਪ ਮਿਲਾਈਆ ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਜਿਸ ਖੁਵਾਈਆ।
ਸਤਿ ਪ੍ਰਸਾਦਿ ਸਤਿ ਸਵਾਦ, ਰਸਨਾ ਜਿਹਵਾ ਨਾ ਗੁਣ ਜਣਾਇੰਦਾ। ਜਨ ਭਗਤਾਂ ਦੇਵੇ ਆਦਿ ਜੁਗਾਦਿ,
ਦੂਸਰ ਹੱਥ ਨਾ ਕਿਸੇ ਫੜਾਇੰਦਾ। ਲੱਖ ਚੁਰਾਸੀ ਵਿਚੋਂ ਕਾਢ, ਸੰਤ ਸੁਹੇਲੇ ਮੇਲ ਮਿਲਾਇੰਦਾ। ਮੇਟ
ਮਿਟਾਏ ਵਾਦ ਵਿਵਾਦ, ਗੁਰਮੁਖ ਆਪਣੀ ਗੋਦ ਬਹਾਇੰਦਾ। ਗੁਰ ਚੇਲੇ ਲਡਾਏ ਲਾਡ, ਗੁਰਸਿਖ ਆਪਣਾ
ਭੇਵ ਖੁਲ੍ਹਾਇੰਦਾ। ਸਦਾ ਸੁਹੇਲਾ ਹਰਿਜਨ ਵਿਚ ਰਿਹਾ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਇੰਦਾ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਜਿਸ ਅੰਤਰ ਆਪ ਟਿਕਾਇੰਦਾ।
ਸਤਿ ਪ੍ਰਸਾਦਿ ਅੰਤਰ ਰੱਖੇ ਆਪ, ਆਪਣੀ ਦਇਆ ਕਮਾਈਆ। ਜਨਮ ਜਨਮ ਦਾ ਕੱਟੇ ਪਾਪ, ਦੁਰਮਤ ਮੈਲ ਧੋਵੇ ਸ਼ਾਹੀਆ। ਇਕ ਜਣਾਏ ਪੂਜਾ ਪਾਠ, ਸੋਹੰ ਅੱਖਰ ਕਰੇ ਪੜ੍ਹਾਈਆ । ਬਜਰ ਕਪਾਟੀ ਜਾਏ ਪਾਟ, ਦਵੈਤੀ ਪੜਦਾ ਰਹੇ ਨਾ ਰਾਈਆ। ਇਕ ਵਖਾਏ ਸਾਚਾ ਹਾਟ, ਸਤਿਗੁਰ ਪੂਰਾ ਆਪ ਖੁਲ੍ਹਾਈਆ। ਗੁਰਮੁਖ ਤੇਰੀ ਅੰਤਮ ਕੱਟੇ ਵਾਟ, ਪਾਂਧੀ ਬਣ ਬਣ ਫੇਰਾ ਪਾਈਆ । ਗੁਰ ਕਾ ਰਸ ਲੈਣਾ ਚਾਟ, ਰਸਕ ਰਸਕ ਏਕਾ ਮੁਖ ਸਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਲਾਏ ਆਪਣੇ ਘਾਟ, ਬਣ ਖੇਵਟ ਖੇਟਾ ਜਗਤ ਮਲਾਹ ਬੇਪਰਵਾਹ ਪਾਰ ਕਿਨਾਰਾ ਇਕ ਰਖਾਈਆ।
ਸਤਿ ਪ੍ਰਸਾਦਿ ਸਤਿਗੁਰਪ੍ਰਸਾਦਿ ਗੁਰਪ੍ਰਸਾਦਿ ਕਿਸੇ ਹੱਥ ਨਾ ਆਵੇ ਹਾਥ, ਪ੍ਰਿਥਮੀ ਆਕਾਸ਼ ਗਗਨ ਮੰਡਲ ਨਾ ਕੋਇ ਵਰਤਾਈਆ। ਜੇ ਵਰਤਾਵੇ ਤਾਂ ਪੁਰਖ ਅਬਿਨਾਸ਼, ਗੁਰ ਅਵਤਾਰਾਂ ਭੋਰਾ ਭੋਰਾ ਝੋਲੀ ਪਾਈਆ। ਦੂਜੀ ਵਾਰ ਕਿਸੇ ਫੇਰ ਲੱਭੇ ਨਾ ਉਹ ਸਵਾਦ, ਰਸ ਵਿਚੋਂ ਰਸ ਨਾ ਕੋਇ ਜਣਾਈਆ। ਜੁਗ ਚੌਕੜੀ ਕਰਦੇ
ਫਿਰਨ ਤਲਾਸ਼, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਵਡਿਆਈਆ। (੨੮ ਮਾਘ ੨੦੨੦ ਬਿ)
ਸਤਿਗੁਰ ਪਰਸ਼ਾਦ ਕਦੀ ਖਾਇਆ ਨਾ ਜਾਏ ਨਾਲ ਹੋਟਾਂ, ਬੁੱਲਾਂ ਨਾਲ ਨਾ ਕੋਇ ਚਤਰਾਈਆ। ਜਿਸ ਨੂੰ ਖਾ ਕੇ ਮਿਲਦੀਆਂ ਉਹ ਮੌਜਾ, ਜਿਥੇ ਸੰਤ ਭਗਤ ਬੈਠੇ ਡੇਰੇ ਲਾਈਆ। ਇਹ ਵਿਹਾਰ ਨਹੀਂ ਵਾਲਾ ਲੋਕਾਂ, ਲੋਕ ਲੱਜਿਆ ਨਾ ਕੋਇ ਰਖਾਈਆ। ਸਤਿਗੁਰ ਵਾਸਤੇ ਸਿੱਖ ਤਾਰਨਾ ਨਹੀਂ ਔਖਾ, ਫੜ ਬਾਹੋਂ ਪਾਰ ਲੰਘਾਈਆ। ਕੇਹੜਾ ਪੜ੍ਹਨਾ ਪੈਣਾ ਪੋਥਾ, ਕੇਹੜਾ ਅੱਖਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸ਼ਾਦ ਇਕੋ ਇਕ ਵੇਖ ਵਖਾਈਆ।
ਸਤਿਗੁਰ ਪਰਸਾਦ ਵਸਤ ਅਗੰਮੀ, ਜਗਤ ਹਲਵਾਈ ਨਾ ਕੋਇ ਬਣਾਈਆ । ਆਦਿ ਜੁਗਾਦਿ ਨਾ ਹੋਏ ਨਿਕੰਮੀ, ਠੰਡੀ ਹੋਈ ਪਰ੍ਹੇ ਨਾ ਕੋਇ ਸੁਟਾਈਆ। ਘਿਰਤ ਤੇਲ ਅਗਨੀ ਜਗਤ ਵਸਤ ਕਿਸੇ ਨਾ ਜੰਮੀ, ਸੂਜੀ ਮੇਵਾ ਸੰਗ ਨਾ ਕੋਇ ਰਖਾਈਆ। ਜਿਨ੍ਹਾਂ ਉਪਰ ਕਿਰਪਾਲ ਕਿਰਪਾ ਕਰੇ ਵਡ ਦਾਤਾ ਧਨੀ, ਧਨਾਡ ਹੋ ਕੇ ਦਇਆ ਕਮਾਈਆ। ਉਹ ਆਤਮ ਪਰਮਾਤਮ ਪਰਸ਼ਾਦ ਖਾਣ ਨੂੰ ਆਵੇ ਭੰਨੀ, ਅੰਦਰੇ ਅੰਦਰ ਪੰਧ ਮੁਕਾਈਆ। ਜੇ ਕੋਲ ਆਇਆ ਸਤਿਗੁਰ ਬਣ ਕੇ ਕਤਰਾ ਜਾਵੇ ਕੰਨੀ, ਗੁਰਮੁਖ ਪੱਲਾ ਛੁਡਾ ਭਜ ਕਦੇ ਨਾ ਜਾਈਆ । ਜੇ ਹੋਵੇ ਆਪਣੀ ਅੱਖ ਅੰਨ੍ਹੀ, ਕਿਸੇ ਨੂੰ ਸੁਜਾਖਾ ਕੀ ਦੇਣਾ ਬਣਾਈਆ। ਜੋ ਆਪ ਹੋਇਆ ਡੰਨੀ, ਦੂਜਾ ਡੰਨ ਨਾ ਸਕੇ ਮਿਟਾਈਆ। ਜਿਸ ਨੇ ਅਜੇ ਆਪ ਰੋਟੀ ਖਾਂਧੀ ਹੋਵੇ ਚੱਪਾ ਖੰਨੀ, ਕੀ ਭੁੱਖਿਆਂ ਦੇਵੇ ਰਜਾਈਆ। ਨਹੀਂ ਉਹ ਸਤਿਗੁਰ ਪੂਰਾ ਜਿਸ ਦੀ ਇਕੋ ਮੰਨੀ, ਘਰ ਘਰ ਰਿਜ਼ਕ ਪੁਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦ ਖਾ ਖਾ ਖ਼ੁਸ਼ੀ ਵਖਾਈਆ। (੩ ਭਾਦਰੋਂ ੨੦੨੧ ਬਿ)
ਸਤਿਗੁਰ ਪਰਸਾਦ ਜਿਨ੍ਹਾਂ ਮਿਲਿਆ ਕਾਇਆ ਚੋਲੀ, ਝਲਕ ਝੱਲਿਆਂ ਦਏ ਵਖਾਈਆ। ਅੰਦਰੇ ਅੰਦਰ ਬਦਲ ਦੇਵੇ ਆਪਣੀ ਬੋਲੀ, ਅਨਬੋਲਤ ਰਾਗ ਸੁਣਾਈਆ। (੨ ਮੱਘਰ ੨੦੨੧ ਬਿ)
ਸਤਿਗੁਰ ਪਰਸਾਦਿ ਸਤਿ ਵਸਤ, ਸਤਿ ਸਤਿਵਾਦੀ ਹਰਿ ਵਰਤਾਇੰਦਾ। ਗੁਰਮੁਖਾਂ ਰੱਖੇ ਸਦਾ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ। (੧੫ ਚੇਤ ੨੦੧੯ ਬਿ)
ਸਤਿਗੁਰ ਪਰਸਾਦ ਸਦਾ ਸਤਿ, ਸਤਿ ਸਤਿਵਾਦੀ ਰੂਪ ਵਟਾਇੰਦਾ। ਘਰ ਉਪਜਾਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਸਮਝਾਇੰਦਾ। ਨਿਝਰ ਦੇਵੇ ਅਗੰਮੀ ਰਸ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ। ਕਰ ਪਰਕਾਸ਼ ਜੋਤ ਲਟ ਲਟ, ਨੂਰ ਨੁਰਾਨਾ ਡਗਮਗਾਇੰਦਾ। ਸਾਚਾ ਮਾਰਗ ਦੇਵੇ ਦੱਸ, ਨੌਂ ਦਵਾਰੇ ਪਾਰ ਕਰਾਇੰਦਾ। ਸੁਖਮਨ ਟੇਢੀ ਬੰਕ ਆਪੇ ਦੱਸ, ਔਝੜ ਘਾਟੀ ਪਾਰ ਕਰਾਇੰਦਾ। ਈੜਾ ਪਿੰਗਲ ਵੇਖੇ ਆਪਣੀ ਅੱਖ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸਤਿ ਪਰਸਾਦ ਇਕੋ ਝੋਲੀ ਪਾਇੰਦਾ।
ਸਤਿ ਪਰਸਾਦ ਸਤਿਗੁਰ ਕਿਰਪਾ, ਹਰਿਜਨ ਸਾਚਾ ਮੰਗ ਮੰਗਾਈਆ। ਜਨਮ ਕਰਮ ਦੀ ਰਹੇ ਨਾ ਬਿਪਤਾ, ਆਵਣ ਜਾਵਣ ਪੰਧ ਮੁਕਾਈਆ। ਲੇਖਾ ਚੁਕੇ ਸਵਰਗ ਬਹਿਸ਼ਤਾ, ਪ੍ਰਭ ਜੋਤੀ ਜੋਤ ਜੋਤ ਮਿਲਾਈਆ। ਨਜ਼ਰੀ ਆਏ ਇਕੋ ਇਸ਼ਟਾ, ਸ੍ਰੀ ਭਗਵਾਨ ਨੂਰ ਇਲਾਹੀਆ। ਬੰਦ ਕਿਵਾੜੀ ਖੋਲ੍ਹੇ ਦ੍ਰਿਸ਼ਟਾ, ਮਿਹਰ ਨਜ਼ਰ ਅੱਖ ਉਠਾਈਆ । ਹੋਏ ਮਿਲਾਵਾ ਜਿਉਂ ਰਾਮ ਵਸ਼ਿਸ਼ਟਾ, ਵਿਸ਼ਵ ਆਪਣੀ ਧਾਰ ਸਮਝਾਈਆ। ਸੋ ਸੁਹੰਜਣਾ ਹੋਏ ਪਰਵਿਸ਼ਟਾ, ਘੜੀ ਪਲ ਮਿਲੇ ਵਡਿਆਈਆ। ਸਾਹਿਬ ਸਤਿਗੁਰ ਦੀਨ ਦਿਆਲ ਕਰਾਵਣਹਾਰਾ ਪੂਰਾ ਨਿਸਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸੱਚਾ ਵਰ, ਸਤਿ ਪਰਸਾਦ ਇਕ ਸਮਝਾਈਆ।
ਸਤਿ ਪਰਸਾਦ ਸਤਿਗੁਰ ਹੱਥ, ਜੁਗ ਚੌਕੜੀ ਆਪ ਵਰਤਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕੇ ਵੱਖ, ਭਗਤ
ਭਗਵਾਨ ਵੇਖ ਵਖਾਇੰਦਾ। ਮਿਹਰਵਾਨ ਸਿਰ ਰੱਖ ਹੱਥ, ਓਟ ਇਕੋ ਇਕ ਜਣਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤੱਤ ਨਾ ਕੋਇ ਤਪਾਇੰਦਾ। ਜਾਨਣਹਾਰਾ ਮਿਤ ਗਤ, ਅੰਦਰ ਬਾਹਰ ਗੁਪਤ ਜ਼ਾਹਰ ਖੋਜ ਖੁਜਾਇੰਦਾ। ਬੀਜ ਬੀਜੇ ਸਾਚੇ ਵਤ, ਫੁਲ ਫਲਵਾੜੀ ਨਾਮ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਸਾਦ ਇਕ ਵਡਿਆਇੰਦਾ।
ਸਚ ਪਰਸਾਦ ਸਦਾ ਭਰਪੂਰ, ਸ੍ਰੀ ਭਗਵਾਨ ਦਏ ਵਡਿਆਈਆ। ਨਾਤਾ ਤੋੜੇ ਕੂੜੋ ਕੂੜ, ਮਾਇਆ ਮਮਤਾ ਮੋਹ ਚੁਕਾਈਆ। ਅੰਤਰ ਦੇਵੇ ਇਕ ਸਰੂਰ, ਨਾਮ ਖ਼ੁਮਾਰੀ ਦਏ ਚੜ੍ਹਾਈਆ। ਜਲਵਾ ਜੋਤੀ ਬਖ਼ਸ਼ੇ ਨੂਰ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਸਚ ਪਰਸਾਦ ਜਨ ਭਗਤਾਂ ਝੋਲੀ ਪਾਈਆ। (੨੨ ਫੱਗਣ ੨੦੨੦ ਬਿ)
ਸਚ ਪਰਸ਼ਾਦ ਹਰਿ ਅੰਮ੍ਰਿਤ ਬਾਣੀ, ਸੰਤ ਸੱਜਣ ਰਹੇ ਜਣਾਈਆ। (੪ ਵਿਸਾਖ ਸ਼ ਸੰ ੧)
ਹਰਿਸੰਗਤ ਪ੍ਰਸਾਦਿ ਅੰਮ੍ਰਿਤ ਰਸ, ਰਸ ਰਸੀਆ ਦਏ ਵਡਿਆਈਆ। ਹਰਿ ਕਾ ਪ੍ਰਸਾਦਿ ਜੋਤ ਪ੍ਰਕਾਸ਼, ਘਰ
ਘਰ ਦਏ ਟਿਕਾਈਆ। ਕਰੇ ਖੇਲ ਹਰਿ ਸ਼ਾਹੋ ਸ਼ਾਬਾਸ਼, ਸਾਖ਼ਯਾਤ ਰੂਪ ਵਟਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਆਪੇ ਪਾਈਆ।
ਹਰਿਸੰਗਤ ਹਰਿ ਪ੍ਰਸਾਦਿ ਹਰਿ ਕੀ ਭੇਟਾ, ਪ੍ਰੇਮ ਪਿਆਰ ਜਣਾਇੰਦਾ। ਹਰਿ ਕਾ ਪ੍ਰਸਾਦਿ ਗੁਰਮੁਖ ਖੇਵਟ
ਖੇਟਾ, ਲੋਕਮਾਤ ਬੇੜਾ ਪਾਰ ਕਰਾਇੰਦਾ। ਏਕਾ ਘਰ ਵਸਣ ਪਿਤਾ ਪੂਤ ਪਿਤ ਬੇਟਾ, ਸਾਚਾ ਮੰਦਰ ਇਕ
ਸੁਹਾਇੰਦਾ। ਜੁਗ ਚੌਕੜੀ ਨਾ ਭੁੱਲਾ ਚੇਤਾ, ਚੇਤਨ ਆਪਣੇ ਨਾਲ ਬੰਧਾਇੰਦਾ। ਸਾਢੇ ਤਿੰਨ ਹੱਥ ਰੱਖੀ
ਵੇਂਤਾ, ਲੋਕਮਾਤ ਨੀਂਹ ਧਰਾਇੰਦਾ। ਕਲਜੁਗ ਅੰਤਮ ਦੱਸਣ ਆਇਆ ਭੇਤਾ, ਭੇਤ ਆਪਣਾ ਆਪ ਖੁਲ੍ਹਾਇੰਦਾ।
ਜਿਸ ਨੂੰ ਕਬੀਰ ਇਕੋ ਦੇਖਾ, ਸੋ ਗੁਰਮੁਖਾਂ ਦਰਸ ਵਿਖਾਇੰਦਾ। ਆਦਿ ਜੁਗਾਦਿ ਜਾਣੇ ਲੇਖਾ, ਲਿਖ ਲਿਖ
ਲੇਖ ਆਪ ਮੁਕਾਇੰਦਾ। ਕਿਸੇ ਹੱਥ ਨਾ ਆਵੇ ਧਾਰੀ ਕੇਸਾ, ਮੂੰਡ ਮੁੰਡਾਇਆ ਨਾ ਬੰਧਨ ਪਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਜੋੜ ਆਪ ਜੁੜਾਇੰਦਾ।
ਗੁਰਸਿਖ ਪ੍ਰਸਾਦਿ ਬ੍ਰਹਮ ਰੰਗ, ਰੰਗਣ ਰੰਗ ਵਿਖਾਈਆ। ਹਰਿ ਕਾ ਪ੍ਰਸਾਦਿ ਆਤਮ ਮੰਗ, ਪਰਮਾਨੰਦ ਦਏ
ਜਣਾਈਆ। ਗੀਤ ਸੁਹਾਗੀ ਸਾਚਾ ਛੰਦ, ਅਨਹਦ ਨਾਦ ਸੁਣਾਈਆ। ਨਾਤਾ ਜੀਉ ਇੰਡ ਪਿੰਡ ਬ੍ਰਹਿਮੰਡ,
ਏਕਾ ਘਰ ਮੇਲਾ ਰਿਹਾ ਮਿਲਾਈਆ। ਹਰਿਸੰਗਤ ਪ੍ਰਸਾਦਿ ਸਾਚੀ ਦਾਦ, ਹਰਿ ਦਾਤਾ ਵੇਖ ਵਿਖਾਇੰਦਾ।
ਗੁਰ ਕਾ ਪ੍ਰਸਾਦਿ ਬੋਧ ਅਗਾਧ, ਅੱਖਰ ਵੱਖਰ ਆਪ ਪੜ੍ਹਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਨਿਵਣ
ਸੁ ਅੱਖਰ ਇਕ ਸਮਝਾਇੰਦਾ । ਕਲਜੁਗ ਅੰਤਮ ਰੱਖੀ ਲਾਜ, ਹਰਿਜਨ ਆਪ ਜਗਾਇੰਦਾ। ਲੱਖ ਚੁਰਾਸੀ
ਵਿਚੋਂ ਲਏ ਕਾਢ, ਆਪਣੇ ਘਰ ਬਹਾਇੰਦਾ। ਮੇਲ ਮਿਲਾਵਾ ਮੋਹਨ ਮਾਧਵ ਮਾਧ, ਪਾਰਬ੍ਰਹਮ ਪ੍ਰਭ ਦਇਆ
ਕਮਾਇੰਦਾ। ਸੰਤ ਸੁਹੇਲੇ ਸਾਚੇ ਲਾਧ, ਗੁਰ ਸਤਿਗੁਰ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਘਰ ਸਾਚੇ ਦਇਆ ਕਮਾਇੰਦਾ।
ਸੰਗਤ ਪ੍ਰਸਾਦਿ ਹਰਿ ਕੀ ਸੇਵਾ, ਸੇਵਾ ਸਾਚੀ ਹਰਿ ਜਣਾਈਆ। ਗੁਰਪ੍ਰਸਾਦਿ ਅੰਮ੍ਰਿਤ ਮੇਵਾ, ਰਸ ਰਸਨਾ
ਆਪ ਚਖਾਈਆ। ਆਦਿ ਨਿਰੰਜਣ ਅਲਖ ਅਭੇਵਾ, ਇਕੋ ਬੇਪਰਵਾਹੀਆ। ਕੌਸਤਕ ਮਣੀਆ ਲਾਵੇ ਥੇਵਾ,
ਨਿਰਗੁਣ ਜੋਤ ਕਰ ਰੁਸ਼ਨਾਈਆ। ਗਾਏ ਗੀਤ ਬਿਨ ਰਸਨਾ ਜਿਹਵਾ, ਬੱਤੀ ਦੰਦ ਨਾ ਕੋਇ ਹਿਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣੇ ਵਿਚੋਲਾ ਬੇਪਰਵਾਹੀਆ।
ਹਰਿਸੰਗਤ ਪ੍ਰਸਾਦਿ ਸਚ ਸਚ, ਹਰਿ ਸਾਜਣ ਆਪ ਬਣਾਇੰਦਾ। ਹਰਿ ਕਾ ਪ੍ਰਸਾਦਿ ਏਕਾ ਘਰ, ਭੇਵ ਕੋਈ
ਨਾ ਪਾਇੰਦਾ। ਗੁਰਮੁਖ ਵਿਰਲਾ ਮਹੱਲ ਅਟੱਲ, ਮਿਨਾਰ ਕੋਟ ਕਿਲਾ ਗੜ੍ਹ ਆਪ ਬਣਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਏਕਾ ਦਰ ਵਖਾਇੰਦਾ।
ਗੁਰਪ੍ਰਸਾਦਿ ਖੁਲ੍ਹਿਆ ਦਰਵਾਜ਼ਾ, ਦਰ ਦਰਬਾਨ ਮਿਲੀ ਵਡਿਆਈਆ। ਇਕ ਭਿਖਾਰੀ ਇਕ ਰਾਜਾ, ਇਕ
ਸ਼ਹਿਨਸ਼ਾਹ ਅਖਵਾਈਆ। ਇਕ ਦਰ ਦਰ ਘਰ ਘਰ ਫਿਰੇ ਭਾਜਾ, ਇਕ ਬੈਠਾ ਮੁਖ ਛੁਪਾਈਆ। ਇਕ ਰਾਤੀਂ ਸੁਤਿਆਂ ਮਾਰੇ ਵਾਜਾਂ, ਇਕ ਸੁਤਿਆਂ ਕਰਵਟ ਨਾ ਸਕੇ ਬਦਲਾਈਆ। ਇਕ ਲੋਕਮਾਤ ਰੱਖੇ ਲਾਜਾ, ਇਕ ਰਿਹਾ ਪਤ ਗਵਾਈਆ। ਕਲਜੁਗ ਅੰਤ ਖੇਲ ਕੀਆ ਵਿਚ ਮਾਝਾ, ਮਾਝਾ ਦੇਸ ਮਿਲੀ ਵਡਿਆਈਆ। ਇਕੋ ਗੋਬਿੰਦ ਸੂਰਾ ਰਿਹਾ ਭਾਜਾ, ਪੁਰਖ ਅਕਾਲ ਨਾਲ ਮਿਲਾਈਆ। ਸਤਿਜੁਗ ਚਲਾਏ ਸਚ ਜਹਾਜਾ, ਸਾਚੀ ਸੇਵ ਕਮਾਈਆ। ਸਚਖੰਡ ਨਿਵਾਸੀ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਲਏ ਉਠਾਈਆ। ਸ਼ਾਹ ਸੁਲਤਾਨਾਂ ਖੋਲ੍ਹੇ ਪਾਜਾ, ਕੂੜੀ ਕਿਰਿਆ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਬੇੜਾ ਆਪ ਚਲਾਈਆ।
ਹਰਿਸੰਗਤ ਪ੍ਰਸਾਦਿ ਸਚ ਦੁਆਰੀ, ਆਸਾ ਆਸ ਪੁਜਾਈਆ। ਗੁਰਪ੍ਰਸਾਦਿ ਮਿਲੇ ਧੁਰ ਦਰਬਾਰੀ, ਦਰਗਹਿ ਸਾਚੀ ਵਡ ਵਡਿਆਈਆ। ਨਾ ਕੋਈ ਮੰਦਰ ਨਾ ਕੋਈ ਅਟਾਰੀ, ਕਿਲਾ ਕੋਟ ਨਾ ਕੋਈ ਰਖਾਈਆ। ਨਾ ਕੋਈ ਪੰਡਤ ਪਾਂਧਾ ਕਰੇ ਵਿਚਾਰੀ, ਮੁਲਾਂ ਸ਼ੇਖ਼ਾਂ ਨਾ ਕੋਇ ਜਣਾਈਆ। ਨਾ ਕੋਈ ਗਰੰਥੀ ਪੰਥੀ ਗਾਏ ਗਾਥਾ, ਬਾਵਨ ਅੱਖਰ ਨਾ ਕੋਈ ਸੁਣਾਈਆ। ਜਿਸ ਜਨ ਮਿਲਿਆ ਪੁਰਖ ਸਮਰਥ, ਤਿਸ ਨਾਤਾ ਤੁਟਾ ਜਗਤ ਲੋਕਾਈਆ। ਏਥੇ ਓਥੇ ਇਕੋ ਵੱਥ, ਇਕ ਦੁਆਰ ਨਾ ਕੋਈ ਵਰਤਾਈਆ। ਦੇ ਪ੍ਰਸਾਦਿ ਕਰੇ ਨਾ ਬਸ, ਆਪਣਾ ਪ੍ਰਸਾਦਿ ਜੁਗ ਜੁਗ ਰਿਹਾ ਵਰਤਾਈਆ। ਬਿਨ ਰਸੋਂ ਦੇਵੇ ਰਸ, ਰਸ ਰਸੀਆ ਆਪਣਾ ਰਸ ਵਖਾਈਆ। ਜਨਮ ਜਨਮ ਦੀ ਪੂਰੀ ਕੀਤੀ ਆਸ, ਚੌਥੇ ਜੁਗ ਹੋਇਆ ਸਹਾਈਆ। ਗੁਰ ਅਵਤਾਰ ਸਾਰੇ ਕਹਿਣ ਪ੍ਰਭ ਨੂੰ ਕੰਮ ਕੋਈ ਖ਼ਾਸ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਵਿਚੋਲਾ ਆਪ ਅਖਵਾਈਆ।
ਹਰਿ ਸੰਗਤ ਤੇਰਾ ਪ੍ਰਸਾਦਿ ਤ੍ਰੈਗੁਣ ਅਤੀਤਾ, ਤ੍ਰੈਭਵਨ ਧਨੀ ਆਪ ਵਰਤਾਈਆ । ਹਰਿ ਪ੍ਰਸਾਦਿ ਠੰਡਾ ਸੀਤਾ, ਅਗਨੀ ਤੱਤ ਬੁਝਾਈਆ। ਸਤਿਜੁਗ ਚਲੇ ਸਾਚੀ ਰੀਤਾ, ਸਤਿ ਸਤਿਵਾਦੀ ਆਪ ਚਲਾਈਆ। ਭਗਤ ਭਗਵੰਤ ਪਤਤ ਪੁਨੀਤਾ, ਪਤਤ ਪਾਪੀ ਲਏ ਤਰਾਈਆ। ਪਿਛਲਾ ਵੇਲਾ ਸੁਤਿਆਂ ਬੀਤਾ, ਅੱਗੇ ਅੱਖ ਰਿਹਾ ਖੁਲ੍ਹਾਈਆ। ਵੇਖੋ ਧਾਮ ਇਕ ਅਨਡੀਠਾ, ਲੋਕਮਾਤ ਲਿਆ ਪ੍ਰਗਟਾਈਆ। ਕਲਜੁਗ ਅੰਤ ਵੇਖੇ ਕੌੜਾ ਰੀਠਾ, ਚਾਰੋਂ ਕੁੰਟ ਫੇਰਾ ਪਾਈਆ । ਪੁਰਖ ਅਬਿਨਾਸ਼ੀ ਬੀਠਲੋ ਬੀਠਾ, ਨਰ ਨਾਰੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਟ ਘਟ ਰਿਹਾ ਸਮਾਈਆ।
ਗੁਰਪ੍ਰਸਾਦਿ ਦੇਵੇ ਆਦਰ, ਹਰਿ ਸੰਗਤ ਮਾਣ ਵਡਿਆਈਆ। ਗੁਰ ਤੇਗ ਬਹਾਦਰ ਚਿੱਟੀ ਚਾਦਰ, ਸਾਚੀ ਸਿਖਿਆ ਇਕ ਸਮਝਾਈਆ। ਗੁਰ ਗੋਬਿੰਦ ਚਿਲਾ ਤੀਰ ਕਮਾਨ ਇਕ ਉਠਾਈਆ। ਏਕਾ ਆਖ ਕੇ ਗਿਆ ਸਾਬਰ, ਸਬਰ ਸਬੂਰੀ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਤੇਰਾ ਪ੍ਰਸਾਦਿ ਆਪਣੇ ਲੇਖੇ ਲਾਈਆ।
ਹਰਿ ਸੰਗਤ ਪ੍ਰਸਾਦਿ ਬੜਾ ਅਨਮੁਲ, ਅਨਮੁਲੜੇ ਹੱਟ ਵਿਕਾਈਆ। ਹਰਿ ਪ੍ਰਸਾਦਿ ਬੜਾ ਅਤੁਲ, ਤੋਲ ਨਾ ਤੋਲਿਆ ਜਾਈਆ। ਸਚ ਭੰਡਾਰਾ ਗਿਆ ਖੁਲ੍ਹ, ਵੇਖੇ ਸਰਬ ਲੋਕਾਈਆ। ਹਰਿ ਸੰਗਤ ਨਾ ਜਾਏ ਰੁਲ, ਕਰਤਾ ਕੀਮਤ ਆਪੇ ਪਾਈਆ। ਦਰ ਜੋ ਆਏ ਭੁੱਲ, ਜਨਮ ਮਰਨ ਦਏ ਕਟਾਈਆ। ਹਰਿ ਸੰਗਤ ਨਾ ਜਾਏ ਹੁਲ, ਸਿੰਮਲ ਰੂਪ ਨਾ ਕੋਈ ਵਖਾਈਆ । ਸੋਹੰ ਗਾਏ ਰਸਨਾ ਬੁਲ, ਆਤਮ ਪਰਮਾਤਮ ਕਰੇ ਕੁੜਮਾਈਆ। ਭਾਗ ਲਗਾਏ ਸਾਚੀ ਕੁਲ, ਕੁਲਵੰਤ ਫੇਰਾ ਪਾਈਆ। ਗੋਬਿੰਦ ਫੁਲਵਾੜੀ ਜਾਏ ਫੁੱਲ, ਗੋਬਿੰਦ ਬੂਟਾ ਆਪੇ ਲਾਈਆ। ਘੋਲ ਘੁਮਾ ਆਪੇ ਘੁਲ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰਸਾਦਿ ਆਪ ਵਖਾਈਆ।
ਵੇਖੋ ਹਰਿ ਦਾ ਸਚ ਪ੍ਰਸਾਦਿ, ਹਰਿ ਜੂ ਆਪ ਵਿਖਾਇੰਦਾ। ਸਦਾ ਸੁਹੇਲਾ ਵਸੇ ਆਦਿ ਜੁਗਾਦਿ, ਆਪਣੇ ਰੰਗ ਰੰਗਾਇੰਦਾ। ਜਨ ਭਗਤਾਂ ਦੇਵੇ ਇਕੋ ਦਾਤ, ਦੇਵਣਹਾਰ ਇਕ ਅਖਵਾਇੰਦਾ। ਆਪੇ ਜਾਣੇ ਆਪਣੀ
ਹਾਦ, ਕਿਨਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਇੰਦਾ।
ਵੇਖੋ ਪ੍ਰਸਾਦਿ ਲੱਗਾ ਢੇਰ, ਢਹਿ ਢੇਰੀ ਖ਼ਾਕ ਗਵਾਈਆ। ਕਰ ਕਿਰਪਾ ਹਰਿ ਜੂ ਤਾਰੇ ਮਿਹਰ, ਮਿਹਰ ਨਜ਼ਰ ਏਕਾ ਪਾਈਆ। ਪ੍ਰਗਟ ਹੋਇਆ ਇਕੋ ਕੇਹਰ, ਸ਼ੇਰ ਰੂਪ ਵਟਾਈਆ। ਲੱਖ ਚੁਰਾਸੀ ਲਏ ਘੇਰ, ਬਚਿਆ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਆਪ ਵਰਤਾਈਆ।
ਹਰਿ ਪ੍ਰਸਾਦਿ ਜਿਸ ਨੇ ਖਾਣਾ, ਖਾਨਾ ਆਪਣਾ ਲਏ ਖੁਲਾਈਆ। ਦਰਗਹਿ ਸਾਚੀ ਮਿਲੇ ਮਾਣਾ, ਹਰਿ ਸਤਿਗੁਰ ਹੋਏ ਸਹਾਈਆ। ਧਰਮ ਰਾਏ ਨੇੜ ਨਾ ਆਣਾ, ਚਿਤਰ ਗੁਪਤ ਨਾ ਹਿਸਾਬ ਵਖਾਈਆ। ਲਾੜੀ ਮੌਤ ਨਾ ਬੰਨੇ ਗਾਨਾ, ਵੇਲੇ ਅੰਤ ਨਾ ਲਏ ਪ੍ਰਨਾਈਆ। ਸਤਿਗੁਰ ਦੇਵੇ ਸ਼ਬਦ ਬਿਬਾਣਾ, ਗੁਰਮੁਖ ਸਾਚੇ ਲਏ ਚੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਧਿਆਨ ਲਗਾਉਣਾ, ਨੇਤਰ ਨੈਣ ਖੁਲ੍ਹਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨਾ, ਹਰਿਜਨ ਆਪਣੇ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜੋਤ ਸਮਾਈਆ।
ਜੋਤੀ ਜੋਤ ਸ੍ਰੀ ਭਗਵਾਨਾ, ਮਿਲ ਜੋਤੀ ਜੋਤ ਮਿਲਾਈਆ। ਸਚਖੰਡ ਸਚ ਮਕਾਨਾ, ਥਿਰ ਘਰ ਆਪਣਾ ਨਾਮ ਟਿਕਾਈਆ। ਲਹਿਣਾ ਦੇਣਾ ਚੁੱਕੇ ਆਵਣ ਜਾਵਣਾ, ਲੱਖ ਚੁਰਾਸੀ ਨਾ ਕੋਈ ਭੁਵਾਈਆ। ਰਾਗ ਨਾਦ ਨਾ ਕੋਈ ਗਾਣਾ, ਤੁਰੀਆ ਰਾਗ ਨਾ ਕੋਈ ਸੁਣਾਈਆ। ਏਕਾ ਪਾਉਣਾ ਪਦ ਨਿਰਬਾਣਾ, ਪਰਮ ਪੁਰਖ ਵੱਡੀ ਵਡਿਆਈਆ। ਜੋ ਜਨ ਮੰਨੇ ਹਰਿ ਕਾ ਭਾਣਾ, ਹਰਿ ਭਾਣੇ ਰਿਹਾ ਸਮਾਈਆ। ਵੇਖੋ ਤਖ਼ਤੋਂ ਲਹਿਣਾ ਰਾਜਾ ਰਾਣਾ, ਰੋਵੇ ਸਰਬ ਲੋਕਾਈਆ। ਕਿਸੇ ਨਾ ਸੁਝੇ ਪੀਣਾ ਖਾਣਾ, ਸੇਜ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪ੍ਰਸਾਦਿ ਜਨ ਭਗਤਾਂ ਆਪ ਵਰਤਾਈਆ।
ਗੁਰਪ੍ਰਸਾਦਿ ਗੁਰਸਿਖਾਂ ਖਾਦਾ, ਖਾ ਖਾ ਸ਼ੁਕਰ ਮਨਾਈਆ। ਘਰ ਬੈਠਿਆਂ ਹਰਿ ਦਰਸ਼ਨ ਪਾਇਆ, ਹਰਿ ਜੂ ਦਰ ਦਰ ਦਇਆ ਕਮਾਇਆ। ਆਦਿ ਅੰਤ ਦਾ ਭੈ ਮਨਾਓ, ਡਰ ਅਵਰ ਨਾ ਕੋਈ ਜਣਾਇਆ। ਅਮਰਾਪਦ ਏਕਾ ਪਾਓ, ਘਰ ਮਿਲੇ ਸਹਿਜ ਸੁਖਦਾਇਆ। ਗੀਤ ਗੋਬਿੰਦ ਏਕਾ ਗਾਓ, ਸ਼ਬਦੀ ਮੰਗਲ ਗਾਇਆ। ਜਗਤ ਦੁਆਰਾ ਡੇਰਾ ਢਾਹੋ, ਸਚਖੰਡ ਆਸਣ ਲਾਇਆ। ਪਰਮਾਨੰਦ ਵਿਚ ਸਮਾਓ, ਨਿਜਾ ਨੰਦ ਰਿਹਾ ਸ਼ਰਮਾਇਆ। ਹਰਿ ਸੰਗਤ ਫੂਲ ਕੰਦ ਖਾਓ, ਅੰਮ੍ਰਿਤ ਫਲ ਰਿਹਾ ਵਖਾਇਆ। ਖ਼ੁਸ਼ੀ ਬੰਦ ਬੰਦ ਕਰਾਓ, ਬੰਦੀਖ਼ਾਨਾ ਦਏ ਤੁੜਾਇਆ। ਜੋਤ ਨਿਰੰਜਣ ਚੰਦ ਚੜ੍ਹਾਓ, ਅੰਧ ਅੰਧੇਰ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਪ੍ਰਸਾਦਿ ਆਪਣੇ ਲੇਖੇ ਲਾਇਆ।
ਲੇਖੇ ਲੱਗਾ ਆਇਆ ਦਰ, ਹਰਿ ਦਰਦੀ ਦਰਦ ਵੰਡਾਈਆ। ਖ਼ੁਸ਼ੀ ਹੋਏ ਨਾਰੀ ਨਰ, ਨਰ ਨਰਾਇਣ ਵੇਖ ਵਖਾਈਆ। ਬਾਲ ਬਿਰਧ ਜਵਾਨ ਆਪੇ ਫੜ, ਆਪਣੀ ਗੋਦ ਬਹਾਈਆ। ਬਿਨ ਪੌੜੀਉਂ ਆਪੇ ਜਾਏ ਚੜ੍ਰ, ਔਂਦਾ ਜਾਂਦਾ ਦਿਸ ਨਾ ਆਈਆ। ਅੰਦਰ ਬਹਿ ਬਹਿ ਰਿਹਾ ਪੜ੍ਹ, ਸੋਹੰ ਅੱਖਰ ਕਰੇ ਪੜ੍ਹਾਈਆ। ਕਿਲਾ ਕੋਟ ਤੋੜ ਹੰਕਾਰੀ ਗੜ੍ਹ, ਏਕਾ ਰੰਗ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਈਆ। (੨੬ ਪੋਹ ੨੦੧੮ ਬਿ)
ਗੁਰਪ੍ਰਸਾਦਿ ਪ੍ਰਭ ਪੂਰਾ ਪਾਇਆ। ਗੁਰਪ੍ਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰਪ੍ਰਸਾਦਿ ਮਿਲ ਗੁਰ ਮਾਨਸ ਜਨਮ ਸਫਲ ਕਰਾਇਆ । ਗੁਰਪ੍ਰਸਾਦਿ ਗੁਰ ਲਿਖਿਆ ਧੁਰ ਗੁਣ ਨਿਧਾਨ, ਘਰ ਆਏ ਭਗਤ ਲੇਖ ਲਿਖਾਇਆ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਸਾਚਾ ਵਰ ਪਾਇਆ ਹਰਿ ਰਾਇਆ। (੨੭ ਚੇਤ ੨੦੦੮)
ਗੁਰਪ੍ਰਸਾਦਿ ਹਰਿ ਵਰਤਾਇੰਦਾ। ਗੁਰਸਿਖਾਂ ਝੋਲੀ ਪਾਇੰਦਾ। ਵਾਰੋ ਵਾਰੀ ਹਰਿ ਪਿਲਾਇੰਦਾ । ਜਗਤ
ਖੁਆਰੀ ਆਪ ਮਿਟਾਇੰਦਾ। ਕਲਜੁਗ ਅੰਤਮ ਭਾਰੀ ਪ੍ਰਭ ਸਾਚਾ ਰਾਹ ਚਲਾਇੰਦਾ। ਗੁਰਮੁਖਾਂ ਦੇਵੇ ਚਰਨ ਪਿਆਰੀ, ਸੱਚ ਪ੍ਰੀਤੀ ਆਪ ਵਖਾਇੰਦਾ । ਨਾ ਕੋਈ ਰਹੇ ਦਰ ਜੀਵ ਹੰਕਾਰੀ, ਭਰਮ ਭੁਲੇਖੇ ਸਾਰੇ ਲਾਹਿੰਦਾ। ਜੋ ਜਨ ਆਏ ਚਲ ਸੱਚੇ ਦਰਬਾਰੀ, ਪ੍ਰਭ ਤ੍ਰਿਸ਼ਨਾ ਭੁੱਖ ਮਿਟਾਇੰਦਾ। ਸਾਚੀ ਜੋਤ ਜਗੇ ਨਿਰੰਕਾਰੀ, ਨਿਹਕਲੰਕ ਨਾਉਂ ਰਖਾਇੰਦਾ । (੭ ਚੇਤ ੨੦੧੧ ਬਿ)
ਗੁਰਪ੍ਰਸਾਦਿ ਗੁਰਪ੍ਰਸਾਦਿ ਕਰਾਈਏ। ਗੁਰਪ੍ਰਸਾਦਿ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਪ੍ਰਭ ਜੋਤ ਜਗਾਈਏ। ਗੁਰਪ੍ਰਸਾਦਿ ਕਾਇਆ ਤਪਤ ਬੁਝਾਈਏ । ਗੁਰਪ੍ਰਸਾਦਿ ਚੰਨਣ ਵਾਂਗ ਦੇਹ ਬਣਾਈਏ। ਗੁਰਪ੍ਰਸਾਦਿ ਗੁਰ ਸੇਵ ਕਮਾਈਏ। ਗੁਰਪ੍ਰਸਾਦਿ ਗੁਰ ਭੇਟ ਚੜ੍ਹਾਈਏ। ਗੁਰਪ੍ਰਸਾਦਿ ਘਰ ਨੌਂ ਨਿਧ ਪਾਈਏ। ਗੁਰਪ੍ਰਸਾਦਿ ਗੁਰ ਦਰ ਮੰਗਣ ਆਈਏ। ਗੁਰਪ੍ਰਸਾਦਿ ਨਾਮ ਪਦਾਰਥ ਝੋਲੀ ਪਾਈਏ। ਗੁਰਪ੍ਰਸਾਦਿ ਮਨ ਦਾ ਭਰਮ ਗਵਾਈਏ। ਗੁਰਪ੍ਰਸਾਦਿ ਸਤਿਗੁਰ ਪੂਰਾ ਨੈਣ ਦਰਸਾਈਏ। ਗੁਰਪ੍ਰਸਾਦਿ ਦੁੱਖ ਦਲਿੱਦਰ ਸਰਬ ਗਵਾਈਏ। ਗੁਰਪ੍ਰਸਾਦਿ ਜਨਮ ਸੁਫਲ ਜਗਤ ਕਰਾਈਏ। ਗੁਰਪ੍ਰਸਾਦਿ ਮਨੁਖ ਦੇਹ ਨੂੰ ਲੇਖੇ ਲਾਈਏ। ਗੁਰਪ੍ਰਸਾਦਿ ਗੁਰ ਵਡਭਾਗੀ ਘਰ ਮਹਿ ਪਾਈਏ। ਗੁਰਪ੍ਰਸਾਦਿ ਗੁਰ ਅੰਜਣ ਨਾਮ ਨੇਤਰੀਂ ਪਾਈਏ। ਗੁਰਪ੍ਰਸਾਦਿ ਥਿਰ ਘਰ ਬੈਠ ਗੁਰ ਨਾਮ ਦ੍ਰਿੜਾਈਏ। ਗੁਰਪ੍ਰਸਾਦਿ ਕਲਜੁਗ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਜਗਜੀਵਨ ਦਾਤਾ ਰਸਨਾ ਨਿਤ ਗਾਈਏ। ਗੁਰਪ੍ਰਸਾਦਿ ਆਪ ਤਰੇ ਕੁਟੰਬ ਤਰਾਈਏ। ਗੁਰਪ੍ਰਸਾਦਿ ਭੈ ਭੰਜਨ ਮਿਹਰਵਾਨ ਮਨ ਬਖ਼ਸ਼ਾਈਏ। ਗੁਰਪ੍ਰਸਾਦਿ ਤ੍ਰੈਲੋਕੀ ਨਾਥ ਉਤੇ ਪਲੰਘ ਬਹਾਈਏ। ਗੁਰਪ੍ਰਸਾਦਿ ਨੇਤਰ ਖੋਲ੍ਹ ਗੁਰ ਚਰਨ ਦਰਸਾਈਏ। ਗੁਰਪ੍ਰਸਾਦਿ ਮਨ ਮੇਂ ਹੋਏ ਗਿਆਨ, ਸ਼ਬਦ ਰੂਪ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਗੁਰ ਸੰਗਤ ਰਲ ਜਾਈਏ। ਗੁਰਪ੍ਰਸਾਦਿ ਮਦਿ ਮਾਸ ਨਾ ਰਸਨਾ ਲਾਈਏ। ਗੁਰਪ੍ਰਸਾਦਿ ਅੰਮ੍ਰਿਤ ਫਲ ਗੁਰ ਦਰ ਤੇ ਪਾਈਏ। ਗੁਰਪ੍ਰਸਾਦਿ ਆਪਣੀ ਮਹਿੰਮਾ ਆਪ ਲਿਖਵਾਈਏ। ਗੁਰਪ੍ਰਸਾਦਿ ਗੁਰ ਪੂਰਾ ਸਿਰ ਛਤਰ ਝੁਲਾਈਏ। ਗੁਰਪ੍ਰਸਾਦਿ ਜਾਤ ਪਾਤ ਦਾ ਭੇਤ ਮੁਕਾਈਏ। ਗੁਰਪ੍ਰਸਾਦਿ ਚਾਰ ਵਰਨ ਇਕ ਹੋ ਜਾਈਏ। ਗੁਰਪ੍ਰਸਾਦਿ ਵਿਚ ਸੰਗਤ ਭੈਣ ਭਰਾ ਬਣ ਜਾਈਏ। ਗੁਰਪ੍ਰਸਾਦਿ ਦਰਸ਼ਨ ਪਰਮਗਤ ਪਾਈਏ। ਗੁਰਪ੍ਰਸਾਦਿ ਪ੍ਰਭ ਅਬਿਨਾਸ਼ ਸਦ ਰਿਦੇ ਧਿਆਈਏ। ਗੁਰਪ੍ਰਸਾਦਿ ਆਤਮ ਜੋਤ ਗੁਰ ਜੋਤ ਜਗਾਈਏ। ਗੁਰਪ੍ਰਸਾਦਿ ਅਗਿਆਨ ਅੰਧੇਰ ਨਾਸ ਕਰਾਈਏ। ਗੁਰਪ੍ਰਸਾਦਿ ਉਪਜੇ ਬ੍ਰਹਮ ਗਿਆਨ ਸਦਾ ਸੁਖ ਪਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਚਰਨ ਕਵਲ ਗੁਰ ਸੀਸ ਝੁਕਾਈਏ। ਗੁਰਪ੍ਰਸਾਦਿ ਪੂਰਨ ਪਰਮੇਸ਼ਵਰ ਗੁਣ ਗਾਈਏ। ਗੁਰਪ੍ਰਸਾਦਿ ਵਾਹ ਵਾਹ ਕਰਦਿਆ ਸਤਿਜੁਗ ਪਾਈਏ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਗਾਈਏ।
ਗੁਰਪ੍ਰਸਾਦਿ ਜੇਠ ਪੰਚਮੀਂ ਦਿਨ ਮਨਾਈਏ। ਗੁਰਪ੍ਰਸਾਦਿ ਜੋਤ ਨਿਰੰਜਣ ਨਿਤ ਦਰਸ਼ਨ ਪਾਈਏ। ਗੁਰਪ੍ਰਸਾਦਿ ਗੁਰ ਪ੍ਰਸਾਦ ਕਰਾਈਏ। ਗੁਰਪ੍ਰਸਾਦਿ ਕਮਾਈ ਸੁਫਲ ਕਰਾਈਏ। ਗੁਰਪ੍ਰਸਾਦਿ ਦੁੱਧ ਪੁੱਤ ਦੀ ਤੋਟ ਨਾ ਪਾਈਏ। ਗੁਰਪ੍ਰਸਾਦਿ ਸਾਚਾ ਸਾਚਾ ਸ਼ਾਹ ਇਕ ਰੰਗ ਸਮਾਈਏ। ਗੁਰਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏ। ਗੁਰਪ੍ਰਸਾਦਿ ਸਚਖੰਡ ਸਮਾਈਏ। ਗੁਰਪ੍ਰਸਾਦਿ ਜੋਤ ਸਰੂਪ ਅੰਤ ਜੋਤ ਮਿਲ ਜਾਈਏ। ਗੁਰਪ੍ਰਸਾਦਿ ਆਵਣ ਜਾਵਣ ਪੰਧ ਮੁਕਾਈਏ। ਗੁਰਪ੍ਰਸਾਦਿ ਗੇੜ ਚੁਰਾਸੀ ਫੇਰ ਨਾ ਆਈਏ। ਗੁਰਪ੍ਰਸਾਦਿ ਕਰਮ ਲੇਖ ਫੇਰ ਲਿਖਾਈਏ। ਗੁਰਪ੍ਰਸਾਦਿ ਪਿਛਲੀ ਭੁੱਲ ਬਖ਼ਸ਼ਾ ਅੱਗੇ ਨੂੰ ਮਾਰਗ ਪਾਈਏ। ਗੁਰਪ੍ਰਸਾਦਿ ਮਨੋ ਗਵਾਈਏ ਵਿਕਾਰ, ਨਾਮ ਅਮੋਲਕ ਪਾਈਏ। ਗੁਰਪ੍ਰਸਾਦਿ ਚਤੁਰਭੁਜ ਕਰਤਾਰ ਗੁਰੂ ਵਿਚ ਸਮਾਈਏ। ਗੁਰਪ੍ਰਸਾਦਿ ਆਦਿ ਅੰਤ ਰੰਗ ਇਕ ਹੋ ਜਾਈਏ। ਗੁਰਪ੍ਰਸਾਦਿ ਪੁਰਖ ਨਿਰੰਜਣ ਸਰਬ ਸੁਖ ਪਾਈਏ। ਗੁਰਪ੍ਰਸਾਦਿ ਕਰ ਪ੍ਰਸਾਦ ਗੁਰ ਭੋਗ ਲਗਾਈਏ। ਗੁਰਪ੍ਰਸਾਦਿ ਗੁਰ ਦਰ ਆਇਆ ਸੁਫਲ ਕਰਾਈਏ। ਗੁਰਪ੍ਰਸਾਦਿ ਸੁਖ ਸਾਗਰ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਦੁੱਖਾਂ ਵਾਲਾ ਭਾਰ ਗੁਰ ਦਰ ਤੇ ਲਾਹੀਏ। ਗੁਰਪ੍ਰਸਾਦਿ ਦੁਖੀ ਕਾਇਆ ਕੰਚਨ ਬਣ ਜਾਈਏ। ਗੁਰਪ੍ਰਸਾਦਿ ਵਾਂਗ ਚੰਦਨ ਸਦਾ ਮਹਿਕਾਈਏ। ਗੁਰਪ੍ਰਸਾਦਿ ਦਾਤਾ
ਕਰਤਾ ਜਲ ਥਲ ਸਮਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਕੱਲੂ ਕਾਲ ਵਿਚ ਪਾਰ ਕਰਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ। ਗੁਰਪ੍ਰਸਾਦਿ ਜੇਠ ਪੰਚਮ ਸੋਹੰ ਨਾਮ ਧਿਆਈਏ। ਗੁਰਪ੍ਰਸਾਦਿ ਗੁਰ ਸੰਗਤ ਪ੍ਰਸਾਦ ਕਰਾਈਏ।
ਗੁਰਪ੍ਰਸਾਦਿ ਦਰਗਾਹ ਵਿਚ ਗੁਰ ਮਾਣ ਦਵਾਏ। ਗੁਰਪ੍ਰਸਾਦਿ ਗੁਰ ਸਾਚਾ ਸੱਚ ਬਚਨ ਲਿਖਾਏ। ਗੁਰਪ੍ਰਸਾਦਿ ਸਤਿਜੁਗ ਮਾਰਗ ਆਪ ਚਲਾਏ। ਗੁਰਪ੍ਰਸਾਦਿ ਧੰਨ ਗੁਰਸਿਖ ਜੋ ਗੁਰ ਚਰਨੀਂ ਲਾਏ। ਗੁਰਪ੍ਰਸਾਦਿ ਧੰਨ ਗੁਰਸਿਖ ਖੜੇ ਦਰ ਸੀਸ ਝੁਕਾਏ। ਗੁਰਪ੍ਰਸਾਦਿ ਅੱਜ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਅਵਤਾਰ ਆਏ। ਗੁਰਪ੍ਰਸਾਦਿ ਜੇਠ ਪੰਚਵੀ ਹੋਵੇ ਵਡਭਾਗੀ, ਮਾਤਲੋਕ ਪ੍ਰਭ ਜੋਤ ਜਗਾਏ।
ਗੁਰਪ੍ਰਸਾਦਿ ਗੁਰ ਕਰਮ ਵਿਚਾਰਿਆ। ਗੁਰਪ੍ਰਸਾਦਿ ਗੁਰਸਿਖਾਂ ਗੁਰ ਜਨਮ ਸੁਵਾਰਿਆ। ਗੁਰਪ੍ਰਸਾਦਿ ਗੁਰ ਕਲਜੁਗ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰ ਪੂਰੇ ਸਦ ਬਲਹਾਰਿਆ। ਗੁਰਪ੍ਰਸਾਦਿ ਜੇਠ ਪੰਜਵੀਂ ਜਗਤ ਉਧਾਰਿਆ । ਗੁਰਪ੍ਰਸਾਦਿ ਪਰਗਟੇ ਮਹਾਰਾਜ ਸ਼ੇਰ ਸਿੰਘ ਸਦਾ ਬਲਹਾਰਿਆ।
ਗੁਰਪ੍ਰਸਾਦਿ ਗੁਰਸਿਖਾਂ ਗੁਰ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰਸਿਖ ਨਾਉਂ ਗੁਰ ਰਸਨ ਉਚਾਰਿਆ। ਗੁਰਪ੍ਰਸਾਦਿ ਸੋਹੰ ਨਾਉਂ ਭਗਤ ਭੰਡਾਰਿਆ । ਗੁਰਪ੍ਰਸਾਦਿ ਕੱਟੇ ਹਉਮੇ ਰੋਗ, ਕਿਲ ਵਿਖ ਪਾਰ ਉਤਾਰਿਆ। ਗੁਰਪ੍ਰਸਾਦਿ ਗਵਾਏ ਕਾਇਆ ਰੋਗ, ਗੁਰਸਿਖ ਜਨਮ ਸਵਾਰਿਆ। ਗੁਰਪ੍ਰਸਾਦਿ ਜਿਥੇ ਸੋਹੇ ਭਗਤ ਗੁਰ ਪੂਰੇ ਬਲਹਾਰਿਆ। ਗੁਰਪ੍ਰਸਾਦਿ ਜੇਠ ਪੰਚਮ ਮਿਲੀ ਵਧਾਈ, ਗੁਰ ਪੂਰੇ ਦਰਸ਼ਨ ਪਾ ਲਿਆ। ਗੁਰਪ੍ਰਸਾਦਿ ਹੋਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾ ਲਿਆ। (੫ ਜੇਠ ੨੦੦੭ ਬਿ)
ਸਤਿਗੁਰ ਮੂਰਤ : ਸਤਿਗੁਰ ਕਿਰਪਾ ਸਾਚੀ ਮੂਰਤ, ਰੂਪ ਰੰਗ ਰੇਖ ਬਾਹਰ ਨਜ਼ਰ ਕਿਸੇ ਨਾ ਆਈਆ। ਸਤਿਗੁਰ ਮੂਰਤ
……
ਸਤਿਗੁਰ ਮੂਰਤ ਅਗੰਮ ਅਥਾਹ, ਕਥਨੀ ਕਥ ਸਕੇ ਨਾ ਰਾਈਆ। ……
ਸਤਿਗੁਰ ਮੂਰਤ ਅਗੰਮੀ ਧਾਰ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। …… (੨ ਅੱਸੂ ਸ਼ ਸੰ ੮
)
ਹਰਿ ਮੂਰਤ ਜਨ ਵੇਖ, ਸਰਬ ਅਕਾਰ ਹੈ। ਹਰਿ ਮੂਰਤ ਜਨ ਵੇਖ, ਸਰਬ ਅਧਾਰ ਹੈ। ਹਰਿ ਮੂਰਤ
ਜਨ ਵੇਖ, ਰੂਪ ਅਗੰਮ ਅਪਾਰ ਹੈ। ਹਰਿ ਮੂਰਤ ਜਨ ਵੇਖ, ਵੇਖਣ ਸੁਨਣ ਸੁਨਣ ਵੇਖਣ ਸਦ ਵਸੇ ਬਾਹਰ
ਹੈ। ਹਰਿ ਮੂਰਤ ਜਨ ਵੇਖ, ਨਾ ਕੋਈ ਰੂਪ ਨਾ ਕੋਈ ਰੰਗ ਅਵਲੜੀ ਧਾਰ ਹੈ। ਹਰਿ ਮੂਰਤ ਜਨ
ਵੇਖ, ਆਤਮ ਘਰ ਸਾਚੀ ਮੇਖ, ਜਗੇ ਜੋਤ ਨਿਰਗੁਣ ਹਾਰ ਹੈ। ਹਰਿ ਮੂਰਤ ਜਨ ਵੇਖ, ਭਰਮ ਭੁਲੇਖਾ
ਦਏ ਨਿਵਾਰ ਹੈ। ਹਰਿ ਮੂਰਤ ਜਨ ਵੇਖ, ਮਾਨਸ ਜਨਮ ਆਦਿ ਅੰਤ ਰਿਹਾ ਸਵਾਰ ਹੈ। ਹਰਿ ਮੂਰਤ
ਜਨ ਵੇਖ, ਕਾਮ ਕਰੋਧ ਕਰੇ ਭਸਮੰਤ, ਮਾਰੇ ਸ਼ਬਦ ਕਟਾਰ ਹੈ। ਹਰਿ ਮੂਰਤ ਜਨ ਵੇਖ, ਜੋਤ ਜਗਾਏ ਸਾਚੇ
ਸੰਤ, ਅੰਮ੍ਰਿਤ ਦੇਵੇ ਸਾਚੀ ਧਾਰ ਹੈ। ਹਰਿ ਮੂਰਤ ਜਨ ਵੇਖ, ਏਕਾ ਰੰਗ ਹਰਿ ਸਾਚੇ ਅੰਤ ਨਾ ਪਾਵੇ ਕੋਈ
ਜੰਤ ਗਵਾਰ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਸਰ ਪਸਾਰ ਹੈ। ਹਰਿ
ਮੂਰਤ ਜਨ ਵੇਖ, ਜੋਤ ਅਕਾਲ ਹੈ। ਹਰਿ ਮੂਰਤ ਜਨ ਵੇਖ, ਮਾਤਲੋਕ ਨਾ ਹੋਏ ਕਦੇ ਕੰਗਾਲ ਹੈ। ਹਰਿ
ਮੂਰਤ ਜਨ ਵੇਖ, ਦੇਵੇ ਦਾਤ ਸ਼ਬਦ ਵੱਡ ਧਨ ਮਾਲ ਹੈ। ਹਰਿ ਮੂਰਤ ਜਨ ਵੇਖ, ਜੋਤੀ ਜੋਤ ਸਰੂਪ ਹਰਿ,
ਕਰ ਰਿਹਾ ਸਰਬ ਪ੍ਰਿਤਪਾਲ ਹੈ। (੭ ਹਾੜ ੨੦੧੧ ਬਿ)
ਸਤਿਗੁਰ ਪਿਆਰ : ਪੁਰਖ ਅਕਾਲ ਪ੍ਰੇਮ : ਸਤਿਗੁਰ ਪਿਆਰ ਸੱਚਾ ਈਮਾਨ, ਗੁਰਮੁਖ ਗੁਰਸਿਖ ਹਰਿਜਨ ਸਤਿਗੁਰ ਪਿਆਰ : ਪੁਰਖ ਅਕਾਲ ਪ੍ਰੇਮ :
ਹਰਿਭਗਤ ਸਾਚੇ ਸੰਤ ਜੁਗ ਜੁਗ ਜਗਤ ਕਰਨ ਜਹਾਨ, ਜਿਨ੍ਹਾਂ ਧਿਆਨ ਆਪਣੇ ਨਾਲ ਮਿਲਾਇੰਦਾ। (੫ ਭਾਦਰੋਂ ੨੦੨੧ ਬਿ)
ਪਰੇਮ ਅੰਦਰ ਵਸੇ ਪਿਆਰ, ਪਿਆਰ ਅੰਦਰ ਪ੍ਰੀਤੀ ਸਚ ਰਖਾਈਆ। ਭਗਤਾਂ ਅੰਦਰ ਵਸੇ ਭਗਵਾਨ, ਭਗਤ ਭਗਵਾਨ ਵਿਚ ਸਮਾਈਆ । (੧੭ ਜੇਠ ੨੦੨੦ ਬਿ)
ਪੁਰਖ ਅਕਾਲ ਪ੍ਰੇਮ ਅਨੋਖਾ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਚੌਕੜੀ ਗਏ ਕਮਾਈਆ। ਭਗਤ ਸੰਤ ਤੱਕਣ ਮੌਕਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਗੁਰਮੁਖ ਗੁਰਸਿਖ ਰਾਹ ਵੇਖਣ ਸੌਖਾ, ਚਰਨ ਲਗ ਲਗ ਪਾਈਆ। ਮਿਹਰਵਾਨ ਪ੍ਰਭ ਠਾਕਰ ਸਵਾਮੀ ਪ੍ਰੇਮ ਪਿਆਰ ਦੀ ਲਾ ਕੇ ਚੋਟਾ, ਤਨ ਨਗਾਰੇ ਨਾਦ ਵਜਾਈਆ। ਅੰਤਰ ਆਤਮ ਬਖ਼ਸ਼ ਪ੍ਰੇਮ ਕੂੜੀ ਕਿਰਿਆ ਮਨ ਮਮਤਾ ਕੱਢੇ ਖੋਟਾ, ਹਉਮੇ ਰੋਗ ਗਵਾਈਆ। ਨਿਰਮਲ ਪਰਕਾਸ਼ ਅਗੰਮ ਅਥਾਹ ਕਰ ਆਪਣੀ ਜੋਤਾ, ਜੋਤੀ ਜੋਤ ਕਰੇ ਰੁਸ਼ਨਾਈਆ । ਧੁਰ ਦਾ ਪਿਆਰ ਕਿਸੇ ਵਿਚ ਨਾ ਆਵੇ ਸੋਚਾ, ਸਮਝ ਸਕੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਦ੍ਰਿੜਾਈਆ।
ਪੁਰਖ ਅਕਾਲ ਪ੍ਰੇਮ ਅਜਬ, ਨਿਰਾਲਾ ਸਮਝ ਕਿਸੇ ਨਾ ਆਈਆ। ਲੱਖ ਚੁਰਾਸੀ ਹੋਏ ਤਅਜੱਬ, ਪੜਦਾ ਸਕੇ ਨਾ ਕੋਇ ਉਠਾਈਆ। ਸ੍ਰਿਸ਼ਟੀ ਭਰਮੀ ਦੀਨ ਮਜ਼੍ਹਬ, ਜ਼ਾਤ ਪਾਤ ਕਰੀ ਕੁੜਮਾਈਆ। ਆਤਮ ਪਰਮਾਤਮ ਕਰੇ ਕੋਈ ਨਾ ਅਦਬ, ਆਦਾਬ ਸੀਸ ਨਾ ਕੋਇ ਝੁਕਾਈਆ। ਪ੍ਰਭ ਮਿਲਣ ਨੂੰ ਰੱਖੇ ਨਾ ਕੋਈ ਕ਼ਦਮ, ਪਾਂਧੀ ਪੰਧ ਨਾ ਕੋਇ ਮੁਕਾਈਆ। ਗ੍ਰਹਿ ਗ੍ਰਹਿ ਘਰ ਘਰ ਚਾਰ ਵਰਨ ਦਿਸੇ ਤਸ਼ਦੱਦ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਗਿਣਤੀ ਵਿਚ ਅਦਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਵਖਾਈਆ।
ਪੁਰਖ ਅਕਾਲ ਪ੍ਰੇਮ ਅਪਾਰ, ਅਪਰੰਪਰ ਆਪ ਕਰਾਇੰਦਾ। ਨਿਰਗੁਣ ਸਰਗੁਣ ਦਏ ਆਧਾਰ, ਗੁਰ ਅਵਤਾਰ ਮੇਲ ਮਿਲਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਨ ਨਾਦ ਆਪ ਸੁਣਾਇੰਦਾ। ਕੂੜੀ ਕਿਰਿਆ ਕੱਢ ਕੇ ਬਾਹਰ, ਦੁਰਮਤ ਮੈਲ ਧੁਵਾਇੰਦਾ। ਉਜਲ ਕਰ ਮੰਦਰ ਮਨਾਰ, ਗ੍ਰਹਿ ਆਪਣਾ ਆਸਣ ਲਾਇੰਦਾ। ਸੋਈ ਸੁਰਤੀ ਕਰ ਕੇ ਖ਼ਬਰਦਾਰ, ਸ਼ਬਦ ਹਾਣੀ ਆਪ ਜਗਾਇੰਦਾ । ਅੰਮ੍ਰਿਤ ਪਾਣੀ ਠੰਡਾ ਠਾਰ, ਨਿਝਰ ਝਿਰਨਾ ਇਕ ਝਿਰਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਪੜਦਾ ਦੂਈ ਦਵੈਤ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਵਧਾਇੰਦਾ।
ਸਚ ਪਿਆਰ ਦੇਵੇ ਭਗਵੰਤ, ਜਨ ਭਗਤਾਂ ਦਇਆ ਕਮਾਈਆ। ਮੇਲ ਮਿਲਾਵਾ ਧੁਰ ਦੀ ਨਾਰ ਕੰਤ, ਜਗਤ ਵਿਛੋੜਾ ਰਹਿਣ ਕੋਇ ਨਾ ਪਾਈਆ। ਉਤਮ ਸ੍ਰੇਸ਼ਟ ਕਰ ਕੇ ਵਿਚੋਂ ਜੀਵ ਜੰਤ, ਸਾਧ ਸੰਤ ਵਿਚੋਂ ਉਠਾਈਆ। ਅੰਤਰ ਆਤਮ ਮਣੀਆਂ ਮੰਤ, ਮਨ ਕਾ ਮਣਕਾ ਦਏ ਭੁਵਾਈਆ। ਬੋਧ ਅਗਾਧ ਬਣ ਕੇ ਪੰਡਤ, ਨਿਰਅੱਖਰ ਕਰੇ ਪੜ੍ਹਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਮੇਲ ਮਿਲਾਵਾ ਜੋਤ ਅਖੰਡਤ, ਖੰਡ ਬ੍ਰਹਿਮੰਡ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਰਖਾਈਆ।
ਪੁਰਖ ਅਕਾਲ ਪ੍ਰੇਮ ਅਗੰਮ, ਅਗੰਮੜੀ ਖੇਲ ਕਰਾਇੰਦਾ। ਕੋਈ ਸਮਝ ਨਾ ਸਕੇ ਕਾਇਆ ਮਾਟੀ ਚੰਮ, ਤੱਤਵ ਤੱਤ ਗੰਢ ਨਾ ਕੋਇ ਬੰਧਾਇੰਦਾ। ਮਿਹਰਵਾਨ ਹੋ ਕੇ ਜਿਨ੍ਹਾਂ ਅੰਤਰ ਆਤਮ ਦੇਵੇ ਬੰਨ੍ਹ, ਪਰਮਾਤਮ ਆਪਣਾ ਰੰਗ ਰੰਗਾਇੰਦਾ । ਜੋਤ ਪਰਕਾਸ਼ ਚਾੜ੍ਹ ਕੇ ਚੰਨ, ਰਵ ਸਸ ਨੈਣ ਸ਼ਰਮਾਇੰਦਾ। ਨਾਮ ਪਦਾਰਥ ਦੇਵੇ ਧਨ, ਅਨਮੁਲੜੀ ਦੌਲਤ ਆਪ ਵਰਤਾਇੰਦਾ। ਸ਼ਬਦ ਸੰਦੇਸ਼ ਸੁਣਾਏ ਕੰਨ, ਅਨਰਾਗੀ ਰਾਗ ਅਲਾਇੰਦਾ। ਮਨ ਵਾਸਨਾ ਬੰਨ੍ਹੇ ਮਨ, ਮਮਤਾ ਮੋਹ ਮਿਟਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਰਖਾਇੰਦਾ। ਪੁਰਖ ਅਕਾਲ ਪ੍ਰੇਮ ਇਕ, ਏਕੰਕਾਰ ਵੰਡ ਵੰਡਾਈਆ। ਜਗ ਨੇਤਰ ਕਿਸੇ ਨਾ ਆਏ ਦਿਸ, ਲੱਖ ਚੁਰਾਸੀ ਦਰਸ ਕੋਇ ਨਾ ਪਾਈਆ। ਮਿਹਰਵਾਨ ਹੋ ਕੇ ਜਿਸ ਗੁਰਮੁਖ ਪਾਏ ਭਿਖ, ਭਿਛਿਆ ਆਪਣੀ ਇਕ ਵਰਤਾਈਆ। ਅੰਤਰ ਆਤਮ ਕਰ ਕੇ ਹਿਤ, ਪਰਮਾਤਮ ਮੇਲਾ ਸਹਿਜ ਸੁਭਾਈਆ। ਕਰਵਟ ਲੈ ਬਦਲੇ
ਪਿਠ, ਸਨਮੁਖ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।
ਪੁਰਖ ਅਕਾਲ ਪ੍ਰੇਮ ਅਵੱਲੜਾ, ਸ਼ਾਸਤਰ ਸਿਮਰਤ ਵੇਦ ਪੁਰਾਨ ਰਹੇ ਜਸ ਗਾਈਆ। ਦੋ ਜਹਾਨ ਕਰੇ ਇਕ ਇਕੱਲੜਾ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਆਪਣਾ ਬੰਧਨ ਪਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਵਿਰਲੇ ਫੜੇ ਪਲੜਾ, ਪੱਲੂ ਆਪਣੇ ਨਾਲ ਬੰਧਾਈਆ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਧਾਰ ਰਲੜਾ, ਸਰਗੁਣ ਸਰਗੁਣ ਦੇਵੇ ਮਾਣ ਵਡਿਆਈਆ। ਵਸਣਹਾਰਾ ਨੇਹਚਲ ਧਾਮ ਅਵੱਲੜਾ, ਉਚ ਅਗੰਮ ਅਥਾਹ ਬੇਪਰਵਾਹ ਆਪਣਾ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣਾ ਰੰਗ ਰੰਗਾਈਆ।
ਸਤਿਗੁਰ ਪਿਆਰ ਸਦਾ ਸਦਾ ਸਦ ਸੱਜਣ, ਏਥੇ ਓਥੇ ਸੰਗ ਬਣਾਇੰਦਾ। ਪ੍ਰੇਮ ਪ੍ਰੀਤੀ ਅੰਦਰ ਕਰਾਏ ਧੁਰ ਦਾ ਮਜਨ, ਦੁਰਮਤ ਮੈਲ ਧੁਵਾਇੰਦਾ। ਸ਼ਬਦ ਅਗੰਮੀ ਤਾਲ ਨਾਦ ਅਨਾਦੀ ਵੱਜਣ, ਢੋਲਕ ਛੈਣਾ ਨਾ ਕੋਇ ਖੜਕਾਇੰਦਾ । ਗੜ੍ਹ ਹੰਕਾਰੀ ਭਾਂਡੇ ਭੱਜਣ, ਭਰਮ ਭੌ ਮਿਟਾਇੰਦਾ। ਦਰਸ ਵਖਾਏ ਗੋਪਾਲ ਮੂਰਤ ਮਦਨ, ਮਧ ਸੂਦਨ ਆਪਣੀ ਕਾਰ ਕਮਾਇੰਦਾ। ਹਰਿਭਗਤ ਸੁਹੇਲੇ ਮਸਤਕ ਤਿਲਕ ਲਲਾਟ ਲਗਾਏ ਚੰਦਨ, ਜੋਤੀ ਜਾਤਾ ਡਗਮਗਾਇੰਦਾ। ਨਿਮਸਕਾਰ ਨਮੋ ਨਮੋ ਸਵਾਮੀ ਇਕੋ ਦੱਸੇ ਬੰਦਨ, ਡੰਡੌਤ ਸਾਚੀ ਇਕ ਸਮਝਾਇੰਦਾ। ਅੰਤਰ ਆਤਮ ਪਰਮਾਤਮ ਬਖ਼ਸ਼ ਕੇ ਅਨੰਦਨ, ਨਿਜਾਨੰਦ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ।
ਸਤਿਗੁਰ ਪਿਆਰ ਜਗਤ ਜਗ ਚਾਰ, ਕੋਟਨ ਕੋਟ ਕਾਲ ਮੁੱਕ ਕਦੇ ਨਾ ਜਾਈਆ। ਜੁਗ ਚੌਕੜੀ ਨਿਤ ਨਵਿਤ ਵਿਹਾਰ, ਬਿਵਹਾਰੀ ਆਪਣੀ ਕਾਰ ਕਮਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਜੋਤੀ ਜਾਤਾ ਫੇਰਾ ਪਾਈਆ । ਸ਼ਬਦ ਅਗੰਮੀ ਬੋਲ ਜੈਕਾਰ, ਨਾਦ ਧੁਨ ਕਰੇ ਸ਼ਨਵਾਈਆ। ਸੇਵਾ ਲਾ ਗੁਰ ਅਵਤਾਰ, ਪੀਰ ਪੈਗ਼ੰਬਰ ਹੁਕਮ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰ, ਕਾਤਬ ਆਪਣੀ ਕਲਮ ਚਲਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਨੌ ਪਾਏ ਸਾਰ, ਭੇਵ ਅਭੇਦਾ ਆਪ ਖੁਲ੍ਹਾਈਆ। ਘਟ ਘਟ ਅੰਦਰ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰ ਉਜਿਆਰ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਸ਼ਬਦ ਸੰਦੇਸ਼ਾ ਨਰ ਨਰੇਸ਼ਾ ਸਤਿ ਸਤਿ ਦੇਵੇ ਦੇਵਣਹਾਰ, ਸਤਿ ਸਤਿਵਾਦੀ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਭਰਨਹਾਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
ਪੁਰਖ ਅਕਾਲ ਪ੍ਰੇਮ ਸਦਾ ਸਦ, ਨਿਰਗੁਣ ਸਰਗੁਣ ਆਪ ਕਰਾਇੰਦਾ। ਜਗਤ ਦਵਾਰ ਕਰ ਕੇ ਪਾਰ, ਹੱਦ, ਘਰ ਆਪਣਾ ਇਕ ਵਖਾਇੰਦਾ। ਬਿਨ ਮੱਕੇ ਕਾਅਬਿਉਂ ਕਰਾਏ ਹੱਜ਼, ਬਿਨ ਮੰਦਰ ਮਸੀਤ ਸ਼ਿਵਦਵਾਲੇ ਮੱਠ ਗੁਰੂਦਵਾਰ ਇਕੋ ਇਕ ਵਡਿਆਇੰਦਾ। ਲਹਿਣਾ ਦੇਣਾ ਚੌਦਾਂ ਲੋਕ ਚੌਦਾਂ ਤਬਕ ਹੱਟ, ਚੌਦਾਂ ਵਿਦਿਆ ਪੰਧ ਮੁਕਾਇੰਦਾ। ਸਚ ਪ੍ਰੀਤੀ ਅੰਦਰ ਰੱਖ, ਰੱਖਕ ਹੋ ਕੇ ਸਿਰ ਆਪਣਾ ਹੱਥ ਟਿਕਾਇੰਦਾ। ਜਗਤ ਜਹਾਨੋਂ ਕਰ ਕੇ ਵੱਖ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਆਪਣੇ ਮਿਲਣ ਦੀ ਖੋਲ੍ਹ ਕੇ ਅੱਖ, ਨਿਜ ਨੇਤਰ ਪੜਦਾ ਲਾਹਿੰਦਾ। ਦੂਈ ਦਵੈਤੀ ਮੇਟ ਕੇ ਫਟ, ਕੂੜੀ ਕਿਰਿਆ ਡੇਰਾ ਢਾਇੰਦਾ। ਲੇਖੇ ਲਾਏ ਕਾਇਆ ਰਤ, ਰਤੀ ਰਤ ਆਪਣੇ ਰੰਗ ਰੰਗਾਇੰਦਾ। ਅੰਤਰ ਆਤਮ ਦੇ ਕੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਮੇਲ ਮਿਲਾਵਾ ਕਮਲਾਪਤਿ, ਕੰਤ ਕੰਤੂਹਲ ਇਕੋ ਨਜ਼ਰੀ ਆਇੰਦਾ। ਸੱਚਾ ਮਾਰਗ ਧੁਰ ਦਾ ਦੱਸ, ਰਹਿਬਰ ਹੋ ਕੇ ਪੰਧ ਮੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਰ ਇਕ ਦ੍ਰਿੜਾਇੰਦਾ। ਸਚ ਪਿਆਰ ਕਰੇ ਜਨ ਭਗਤ, ਪ੍ਰਭ ਆਪਣੀ ਦਇਆ ਕਮਾਈਆ। ਉਤਮ ਹੋਵੇ ਵਿਚੋਂ ਜਗਤ, ਜਗ ਜੀਵਣ ਦਾਤਾ ਵੇਖ ਵਖਾਈਆ। ਲੇਖੇ ਲਾਏ ਬੂੰਦ ਰਕਤ, ਪੰਜ ਤੱਤ ਵੱਜੇ ਵਧਾਈਆ। ਨਾਮ ਖ਼ੁਮਾਰੀ ਕਰੇ ਮਸਤ,
ਦਿਵਸ ਰੈਣ ਆਪਣੀ ਧਾਰ ਚਲਾਈਆ। ਲੇਖਾ ਚੁੱਕੇ ਕੀਟ ਹਸਤ, ਊਚ ਨੀਚ ਨਾ ਕੋਇ ਸਮਝਾਈਆ। ਦੀਨ ਮਜ਼੍ਹਬ ਨਾ ਕੋਇ ਫ਼ਰਕ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਵੇਖ ਵਖਾਏ ਜੋਧਾ ਸੂਰਬੀਰ ਮਰਦਾਨਾ ਮਰਦ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਵੰਡੇ ਦਰਦ, ਦੁਖੀਆਂ ਦੁੱਖ ਆਪਣੀ ਝੋਲੀ ਪਾਈਆ। ਸਤਿਗੁਰ ਪ੍ਰੇਮ ਸਦਾ ਅਸਚਰਜ, ਅਚਰਜ ਲੀਲਾ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ।
ਸਤਿਗੁਰ ਪਿਆਰ ਸਦਾ ਸਦਾ ਸਦ ਨਿਤ, ਆਦਿ ਜੁਗਾਦਿ ਰਹੇ ਜਸ ਗਾਈਆ। ਪੁਰਖ ਅਕਾਲ ਕੀਤਾ ਗੋਬਿੰਦ ਬਣ ਕੇ ਪਿਤ, ਹੇਮਕੁੰਟ ਵੱਜੀ ਵਧਾਈਆ। ਗੋਬਿੰਦ ਗੁਰਮੁਖਾਂ ਵਸਿਆ ਚਿਤ, ਚਿਤ ਵਿਤ ਠਗੌਰੀ ਕੋਇ ਨਾ ਪਾਈਆ। ਪੂਰਬ ਲੇਖਾ ਵੇਖ ਅਗਲਾ ਦਿਤਾ ਲਿਖ, ਬਾਕੀ ਰਹਿਣ ਨਾ ਕੋਇ ਪਾਈਆ। ਸ਼ਬਦ ਸਤਾਰ ਮਾਰੇ ਖਿਚ, ਦੋਹਰਾ ਤਾਲ ਵਜਾਈਆ। ਜੋ ਗੁਰਮੁਖ ਗੁਰਸਿਖ ਮੁੱਖ ਭੁਵਾ ਦੇ ਜਾਏ ਪਿਠ, ਤਿਸ ਠੌਰ ਕੋਇ ਨਾ ਪਾਈਆ । ਏਥੇ ਓਥੇ ਮਿਲੇ ਨਾ ਕੋਈ ਸੁਖ , ਸਾਂਤਕ ਸਤਿ ਨਾ ਕੋਇ ਕਰਾਈਆ। ਜਨਨੀ ਸਫ਼ਲ ਨਾ ਹੋਵੇ ਕੁੱਖ, ਦਸ ਦਸ ਮਾਸ ਪੰਧ ਨਾ ਕੋਇ ਚੁਕਾਈਆ। ਜੋ ਗੁਰਸਿਖ ਸਤਿਗੁਰ ਪਿਆਰ ਪ੍ਰਭ ਸਰਨ ਪ੍ਰੀਤੀ ਗਏ ਝੁਕ, ਸੀਸ ਜਗਦੀਸ ਭੇਟ ਚੜ੍ਹਾਈਆ। ਓਨ੍ਹਾਂ ਪੈਂਡਾ ਜਾਏ ਮੁੱਕ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਵਖਾਈਆ। ਸਤਿਗੁਰ ਪ੍ਰੇਮ ਨਾ ਹੋਏ ਵਿਛੋੜਾ, ਵਿਛੜ ਕਦੇ ਨਾ ਜਾਈਆ। ਆਦਿ ਜੁਗਾਦਿ ਭਗਤ ਭਗਵਾਨ ਦਾ ਜੋੜਾ, ਜੁਗ ਚੌਕੜੀ ਸੋਭਾ ਪਾਈਆ। ਜਗਤ ਅੰਦਰ ਵੇਖੇ ਅੰਧ ਘੋਰਾ, ਚਾਰ ਕੁੰਟ ਦਹਿ ਦਿਸ਼ਾ ਖੋਜ ਖੁਜਾਈਆ। ਪਾਵੇ ਸਾਰ ਠੱਗ ਚੋਰਾਂ, ਲੁਕਿਆ ਕੋਇ ਰਹਿਣ ਨਾ ਪਾਈਆ। ਪਸ਼ੂ ਪੰਖੀ ਚਾਰੇ ਖਾਣੀ ਵੇਖੇ ਢੋਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਭੇਵ ਖੁਲ੍ਹਾਈਆ।
ਸਤਿਗੁਰ ਪ੍ਰੇਮ ਗੁਰਮੁਖ ਵਿਰਲੇ ਜਾਤਾ, ਜਿਸ ਆਪਣੀ ਬੂਝ ਬੁਝਾਈਆ। ਬਿਨ ਪੜ੍ਹਿਆਂ ਹੋਇਆ ਗਿਆਤਾ, ਚੌਦਾਂ ਵਿਦਿਆ ਚਰਨਾਂ ਹੇਠ ਦਬਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਤਮ ਅਨਾਦੀ ਜੁੜਿਆ ਨਾਤਾ, ਬਿਧਾਤਾ ਆਪਣੇ ਰੰਗ ਰੰਗਾਈਆ। ਉਤਮ ਹੋਈ ਜਗਤ ਜ਼ਾਤਾ, ਜੋਤੀ ਜੋਤ ਕਰੇ ਰੁਸ਼ਨਾਈਆ। ਸਾਚਾ ਖੇਲ ਅਗੰਮ ਅਥਾਹ ਕਾਇਆ ਮੰਦਰ ਅੰਦਰ ਭਾਖਾ, ਬਾਹਰੋਂ ਕਰੇ ਨਾ ਕੋਇ ਪੜ੍ਹਾਈਆ। ਮੰਜ਼ਲ ਮੰਜ਼ਲ ਚੁੱਕੇ ਵਾਟਾ, ਪੌੜੀ ਪੌੜੀ ਲਏ ਚੜ੍ਹਾਈਆ। ਜਨਮ ਕਰਮ ਦਾ ਪੂਰਾ ਕਰੇ ਘਾਟਾ, ਪੂਰੇ ਸਤਿਗੁਰ ਹੱਥ ਵਡਿਆਈਆ। ਆਤਮ ਸੇਜ ਸੁਹੰਜਣੀ ਸੁਹਾਈ ਖਾਟਾ, ਸਚ ਸਿੰਘਾਸਣ ਸੋਭਾ ਪਾਈਆ। ਅਮੋਲਕ ਅਮੁਲ ਅਤੁਲ ਨਾਮ ਪਦਾਰਥ ਦੇਵੇ ਦਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਪ੍ਰੇਮ ਇਕ ਬੰਧਾਈਆ।
ਸਤਿਗੁਰ ਪ੍ਰੇਮ ਧੁਰ ਦਾ ਬੰਧਨ, ਬੰਦਗੀ ਵਿਚੋਂ ਬੰਦਨਾ ਨਜ਼ਰੀ ਆਈਆ। ਜਿਨ੍ਹਾਂ ਉਠਾਇਆ ਆਪਣੇ ਅੰਗਨ, ਸਾਚੀ ਗੋਦੀ ਲਏ ਬਹਾਈਆ। ਸੋ ਗੁਰਸਿਖ ਦੂਜੇ ਦਵਾਰੇ ਕਦੇ ਨਾ ਜਾਵਣ ਮੰਗਣ, ਗਦਾਗਰ ਨਾ ਰੂਪ ਵਟਾਈਆ। ਨਿਜ ਆਤਮ ਮਾਨਣ ਇਕ ਅਨੰਦਨ, ਪਰਮਾਨੰਦ ਵਿਚ ਸਮਾਈਆ । ਵੇਖੇ ਖੇਲ ਵਿਚ ਬ੍ਰਹਿਮੰਡਨ, ਵਰਭੰਡੀ ਭੇਵ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਲਗਾਈਆ।
ਸਤਿਗੁਰ ਪ੍ਰੇਮ ਜਿਨ੍ਹਾਂ ਲੱਗਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਸਤਿ ਖ਼ੁਮਾਰੀ ਅੰਦਰ ਫਿਰੇ ਭੱਜਾ, ਮੰਜ਼ਲ ਆਪਣੀ ਪੰਧ ਮੁਕਾਈਆ। ਜਗਤ ਵਾਸਨਾ ਹੋਏ ਨਾ ਗੰਦਾ, ਕੂੜੀ ਕਿਰਿਆ ਨਾ ਕੋਇ ਕੁੜਮਾਈਆ। ਸੀਤਲ ਧਾਰ ਸਦਾ ਠੰਡਾ, ਅਗਨੀ ਤੱਤ ਨਾ ਕੋਇ ਤਪਾਈਆ। ਅੰਤਰ ਆਤਮ ਹੋਵੇ ਨਾ ਰੰਡਾ, ਕੰਤ ਸੁਹਾਗੀ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਪ੍ਰੇਮ ਜਣਾਈਆ। ਸਤਿਗੁਰ ਪ੍ਰੇਮ ਡੂੰਘਾ ਸਾਗਰ, ਜਗਤ ਨਈਆ ਨੌਕਾ ਹੱਥ ਕਿਸੇ ਨਾ ਆਈਆ । ਜਨ ਭਗਤਾਂ ਦੇਵੇ ਦੋ ਜਹਾਨ ਆਦਰ, ਆਦਰਸ਼ ਆਪਣਾ ਇਕ ਵਖਾਈਆ । ਕਰਤਾ ਪੁਰਖ ਕਰੀਮ ਕ਼ਾਦਰ, ਕੁਦਰਤ ਦਾਤਾ
ਬੇਪਰਵਾਹੀਆ। ਨਿਤ ਨਵਿਤ ਸਦਾ ਸਦਾ ਸਦ ਜਨ ਭਗਤਾਂ ਅੱਗੇ ਹਾਜ਼ਰ, ਹਜ਼ੂਰ ਹਜ਼ਰਤ ਆਪਣਾ ਰੂਪ ਵਟਾਈਆ। ਜੋਧਾ ਸੂਰਬੀਰ ਬਣ ਬਹਾਦਰ, ਕੂੜੀ ਕਿਰਿਆ ਮਨ ਵਾਸਨਾ ਪਰੇ ਦੇਵੇ ਹਟਾਈਆ। ਨਿਰਮਲ ਕਰਮ ਕਰੇ ਉਜਾਗਰ, ਜੋ ਸਤਿਗੁਰ ਪਿਆਰ ਬਣੇ ਸੌਦਾਗਰ, ਘਰ ਮੰਦਰ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਡੋਰੀ ਤੰਦ ਇਕ ਜਣਾਈਆ।
ਪ੍ਰੇਮ ਅੰਦਰ ਸਤਿਗੁਰ ਮਤਾ, ਮਨਮਤ ਸਮਝ ਕੋਇ ਨਾ ਪਾਈਆ। ਪ੍ਰੇਮ ਅੰਦਰ ਸਤਿਗੁਰ ਰਤਾ, ਰਤੀ ਰਤ ਰੰਗ ਨਾ ਕੋਇ ਰੰਗਾਈਆ। ਪ੍ਰੇਮ ਅੰਦਰ ਸਤਿਗੁਰ ਵਸਾ, ਘਰ ਘਰ ਵਿਚ ਡੇਰਾ ਲਾਈਆ। ਪ੍ਰੇਮ ਅੰਦਰ ਸਤਿਗੁਰ ਨੱਠਾ, ਭੱਜ ਭੱਜ ਨੌ ਦਵਾਰੇ ਪੰਧ ਚੁਕਾਈਆ। ਪ੍ਰੇਮ ਅੰਦਰ ਸਤਿਗੁਰ ਸਤਿ ਪੁਰਖ ਨਿਰੰਜਣ ਸਦਾ ਸਮਰਥਾ, ਸਮਰਥ ਆਪਣੀ ਕਾਰ ਕਮਾਈਆ। ਪ੍ਰੇਮ ਅੰਦਰ ਨਿਜ ਨੇਤਰ ਜਨ ਭਗਤਾਂ ਖੋਲ੍ਹੇ ਅੱਖਾ, ਆਖ਼ਰ ਆਪਣਾ ਮੇਲ ਮਿਲਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵੇ ਮਾਣ ਵਡਿਆਈਆ।
ਕਰੇ ਪ੍ਰੇਮ ਜੋਤ ਨਿਰੰਕਾਰੀ, ਨਿਰਗੁਣ ਹੱਥ ਵਡਿਆਈਆ। ਸਰਗੁਣ ਸਤਿ ਸ਼ਬਦ ਪਿਆਰੀ, ਪ੍ਰੇਮ ਪ੍ਰੀਤੀ
ਇਕ ਬਣਾਈਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਸਾਚੇ ਸੰਤਾਂ ਰੰਗ ਰਿਹਾ ਚਾੜ੍ਹੀ, ਦੋ ਜਹਾਨਾਂ ਉਤਰ
ਕਦੇ ਨਾ ਜਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਵਿਗਸੇ ਵਾਰੋ ਵਾਰੀ, ਨੇਤਰ ਨੈਣ ਅੱਖ ਨਜ਼ਰ ਕਿਸੇ ਨਾ
ਆਈਆ। ਪ੍ਰੇਮ ਵਿਚੋਂ ਪ੍ਰੇਮ ਕਰੇ ਸ਼ਿੰਗਾਰੀ, ਤਨ ਜੋਬਨ ਦੇਵੇ ਮਾਣ ਵਡਿਆਈਆ। ਸਤਿਗੁਰ ਪ੍ਰੇਮ ਪੁੱਛੋ
ਕੋਲੋਂ ਲਾਲ ਦਰਬਾਰੀ, ਜਿਸ ਗ੍ਰਹਿ ਦਰਬਾਰ ਲਿਆ ਲਗਾਈਆ। ਏਹ ਫ਼ੀਲ ਹਾਥੀਆਂ ਨਾਲੋਂ ਉਚੀ ਹਮਾਰੀ,
ਜਿਸ ਉਪਰ ਬੈਠਾ ਆਸਣ ਲਾਈਆ। ਤ੍ਰੇਤੇ ਜੁਗ ਦੀ ਪਿਛਲੀ ਯਾਰੀ, ਯਾਰਾਨਾ ਭੁੱਲ ਕਦੇ ਨਾ ਜਾਈਆ।
ਅੰਗਦ ਤੇਰੀ ਅੰਗ ਲੱਗਣ ਦੀ ਆਈ ਵਾਰੀ, ਬਿਨ ਸਤਿਗੁਰ ਪੂਰੇ ਵਾਰਤਾ ਪਿਛਲੀ ਨਾ ਕਿਸੇ ਸਮਝਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਰਿਹਾ ਵਖਾਈਆ।
ਸਚ ਪ੍ਰੀਤੀ ਮਿਲਿਆ ਪਿਰ, ਪੀਰ ਪੈਗ਼ੰਬਰ ਇਕ ਅਖਵਾਇੰਦਾ। ਜਿਸ ਦਾ ਲੇਖਾ ਲਹਿਣਾ ਗਿਰ, ਗਹਿਰ
ਗਵਰ ਆਪੇ ਖੋਜ ਖੁਜਾਇੰਦਾ। ਜਿਸ ਦੀ ਜਗ ਨੇਤਰ ਤੱਕ ਸਕੇ ਨਾ ਕੋਈ ਤਸਵੀਰ, ਮੁਸੱਵਰ ਤਸੱਵਰ
ਨਾ ਕੋਇ ਕਰਾਇੰਦਾ । ਜੋ ਮੰਜ਼ਲ ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਮੁਕਾਮੇ ਹਕ ਸੋਭਾ ਪਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ , ਧੁਰ ਦਾ ਪ੍ਰੇਮ ਇਕ ਬਣਾਇੰਦਾ।
ਧੁਰ ਦਾ ਪ੍ਰੇਮ ਕਰੇ ਗੁਰ ਪੂਰਾ, ਸਤਿਗੁਰ ਪੂਰੇ ਹੱਥ ਵਡਿਆਈਆ। ਜਿਸ ਦਾ ਲੇਖ ਨਾ ਹੋਵੇ ਅਧੂਰਾ, ਕੂੜਾ
ਨੇਹੋਂ ਨਾ ਕਦੇ ਲਗਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹਾ, ਗ਼ਰੀਬ ਨਿਮਾਣੇ ਕੋਝੇ ਕਮਲੇ ਗੋਦ ਉਠਾਈਆ।
ਦਾਤਾ ਬਣ ਕੇ ਜੋਧਾ ਸੂਰਾ, ਕੂੜੀ ਕਿਰਿਆ ਪਰੇ ਹਟਾਈਆ। ਨਾਮ ਖ਼ੁਮਾਰੀ ਕਰ ਮਖ਼ਮੂਰਾ, ਮੁਸ਼ਕਲ ਅਗਲੀ
ਹਲ ਕਰਾਈਆ। ਹਾਜ਼ਰ ਹੋ ਕੇ ਸਚ ਹਜ਼ੂਰਾ, ਹਾਜ਼ਰੀ ਆਪਣੀ ਲਏ ਲਗਾਈਆ। ਜੋਤੀ ਜੋਤ ਸਰੂਪ
ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ।
ਦਰਬਾਰੀ ਲਾਲ ਪ੍ਰੇਮ ਅਪਾਰ, ਸਤਿਗੁਰ ਸਤਿ ਸਤਿ ਜਣਾਈਆ। ਜਿਸ ਨੂੰ ਤਰਸਦੇ ਸਦਾ ਸਦਾ ਜੁਗ ਚਾਰ,
ਨਿਤ ਨਵਿਤ ਧਿਆਨ ਲਗਾਈਆ। ਜਿਸ ਦਾ ਰਾਹ ਤੱਕਣ ਕਰੋੜ ਤੇਤੀਸਾ ਨੈਨ ਉਘਾੜ, ਸੁਰਪਤ ਇੰਦ
ਸੰਗ ਮਿਲਾਈਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਜਿਸ
ਨੂੰ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੰਨਿਆ ਪੁਰਖ ਅਕਾਲ, ਅਕਲ ਕਲਧਾਰੀ ਵਡ ਵਡਿਆਈਆ। ਜੋ ਨਿਤ
ਨਵਿਤ ਦੋ ਜਹਾਨਾਂ ਦੀਨ ਦਿਆਲ, ਦੀਨ ਦੁਨੀ ਆਪਣੀ ਝੋਲੀ ਪਾਈਆ। ਜਿਸ ਦੇ ਹੱਥ ਕਾਲ ਮਹਾਂਕਾਲ,
ਰਾਏ ਧਰਮ ਬੈਠਾ ਸੀਸ ਝੁਕਾਈਆ । ਸੋ ਸਾਹਿਬ ਸਤਿਗੁਰ ਖੇਲ ਕਰੇ ਕਮਾਲ, ਜਿਸ ਕਮਾਲਾ ਕਬੀਰ ਜੁਲਾਹਾ
ਦਿਤੀ ਮਾਣ ਵਡਿਆਈਆ। ਸੋ ਸਚ ਸਤਿ ਬਣਾਏ ਸੱਚੀ ਧਰਮਸਾਲ, ਜਿਸ ਗ੍ਰਹਿ ਆਪਣਾ ਚਰਨ
ਟਿਕਾਈਆ। ਤ੍ਰੇਤਾ ਜੁਗ ਦੀ ਪ੍ਰੀਤੀ ਰਿਹਾ ਪਾਲ, ਪ੍ਰਿਤਪਾਲਕ ਭੁੱਲ ਕਦੇ ਨਾ ਜਾਈਆ। ਇਹੋ ਸ਼ਬਦ
ਅਨੋਖੀ ਜਗਤ ਮਸਾਲ, ਜਿਸ ਦੀ ਮਿਸਲ ਨਾ ਕਿਸੇ ਬਣਾਈਆ। ਸ਼ਾਸਤਰਾਂ ਵਿਚੋਂ ਨਾ ਮਿਲੇ ਅਹਿਵਾਲ, ਵੇਦਾਂ ਵਿਚੋਂ ਨਾ ਕੋਇ ਦਸਾਈਆ। ਗਿਆਨਾਂ ਵਿਚੋਂ ਨਾ ਕੋਇ ਗਿਆਨ, ਧਿਆਨਾਂ ਵਿਚੋਂ ਨਾ ਕੋਇ ਧਿਆਨ, ਕੁਰਾਨਾਂ ਵਿਚੋਂ ਨਾ ਕੋਇ ਈਮਾਨ, ਈਮਾਨਾਂ ਵਿਚੋਂ ਨਾ ਕੋਇ ਪਰਗਟਾਈਆ। ਪਰਮ ਪੁਰਖ ਪਰਮਾਤਮ ਆਤਮ ਜੁਗ ਜੁਗ ਵਿਛੜਿਆਂ ਮੇਲੇ ਆਣ, ਵਿਛੋੜਾ ਪਿਛਲਾ ਪੰਧ ਮੁਕਾਈਆ। ਇਹੋ ਜਿਹਾ ਲੱਭਿਆਂ ਕਿਸੇ ਨਾ ਮਿਲੇ ਭਗਵਾਨ, ਜੋ ਘਰ ਬੈਠਿਆਂ ਰਿਹਾ ਤਰਾਈਆ। ਕੋਟਨ ਕੋਟ ਤੀਰਥ ਤੱਟਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਰਦੇ ਦਾਨ, ਜਗਤ ਅਸ਼ਨਾਨ ਤਾਰੀਆਂ ਲਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਗੌਂਦੇ ਗਾਨ, ਅੱਖਰਾਂ ਨਾਲ ਅੱਖਰ ਮੇਲ ਮਿਲਾਈਆ। ਬਿਨ ਸਤਿਗੁਰ ਪ੍ਰੀਤੀ ਕਿਸੇ ਨਾ ਮਿਲਿਆ ਸਾਚਾ ਥਾਨ, ਸਚਖੰਡ ਸੋਭਾ ਕੋਇ ਨਾ ਪਾਈਆ। ਤਨ ਮਾਟੀ ਖ਼ਾਕੀ ਖ਼ਾਕ ਰਹੇ ਛਾਣ, ਜਿਨ੍ਹਾਂ ਭੁੱਲਿਆ ਬੇਪਰਵਾਹੀਆ। ਨਾ ਸਿਦਕ ਨਾ ਕੋਇ ਈਮਾਨ, ਸਬਰ ਸਬੂਰੀ ਸੰਗ ਨਾ ਕੋਇ ਰਖਾਈਆ। ਇਕੋ ਨਾਤਾ ਜੁੜਿਆ ਪੀਣ ਖਾਣ, ਰਸਨਾ ਜਿਹਵਾ ਜਗਤ ਹਲਕਾਈਆ। ਜਿਨ੍ਹਾਂ ਪ੍ਰੇਮ ਪ੍ਰੀਤੀ ਅੰਦਰ ਆਪਣਾ ਆਪ ਕੀਤਾ ਬਲੀਦਾਨ, ਸੋ ਜੋਧਾ ਸੂਰਬੀਰ ਦੋ ਜਹਾਨ ਸੋਭਾ ਪਾਈਆ। ਜਿਨ੍ਹਾਂ ਅੰਦਰ ਕਾਮ ਸ਼ੈਤਾਨ, ਲੋਭ ਮੋਹ ਹੰਕਾਰ ਹਲਕਾਈਆ। ਸੋ ਸਤਿਗੁਰ ਸਵਾਮੀ ਬਿਨ ਹਰਿ ਕਿਰਪਾ ਸਕੇ ਨਾ ਕੋਇ ਪਛਾਣ, ਨੇਤਰ ਅੱਖ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆਾ।
ਬੇਪਰਵਾਹ ਪ੍ਰੇਮ ਪ੍ਰੀਤੀ ਅੰਦਰ ਮਧਾ, ਆਦਿ ਜੁਗਾਦਿ ਇਕੋ ਰੰਗ ਸਮਾਈਆ । ਜਨ ਭਗਤਾਂ ਦੇ ਸਾਚਾ ਸੱਦਾ, ਘਰ ਸਾਚੇ ਮੇਲ ਮਿਲਾਈਆ। ਮਿਹਰਵਾਨ ਹੋ ਕੇ ਪੜਦਾ ਕੱਜਾ, ਸਿਰ ਆਪਣਾ ਹੱਥ ਟਿਕਾਈਆ। ਭਗਤ ਜਗਤ ਕੋਈ ਰਹੇ ਨਾ ਨੰਗਾ, ਓਢਨ ਇਕੋ ਨਾਮ ਜਣਾਈਆ। ਅੰਮ੍ਰਿਤ ਆਤਮ ਸਾਚਾ ਨੀਰ ਵਹਾਏ ਗੰਗਾ, ਗੋਦਾਵਰੀ ਸੁਰਸਤੀ ਨਾਲ ਮਿਲਾਈਆ। ਨੂਰੀ ਚੰਦ ਚਮਕਾੲ ਚੰਦਾ, ਚੌਦਸ ਚੌਦਾਂ ਵੇਖ ਵਖਾਈਆ। ਸਚ ਦਵਾਰ ਵਖਾਏ ਠੰਡਾ, ਚਰਨ ਕਵਲ ਵਡਿਆਈਆ। ਨਾਤਾ ਤੋੜ ਕੇ ਜੇਰਜ ਅੰਡਾ, ਉਤਭੁਜ ਸੇਤਜ ਲਹਿਣਾ ਰਿਹਾ ਮੁਕਾਈਆ। ਬਿਨਾਂ ਬੰਦਗੀਉਂ ਪਾਰ ਕਰ ਕੇ ਬੰਦਾ, ਬੰਧਨ ਸਾਰੇ ਰਹੇ ਤੁੜਾਈਆ। ਜੋ ਹਰਿ ਸੰਗਤ ਵਿਚ ਮਿਲ ਕੇ ਹੋਇਆ ਗੰਦਾ, ਤਿਸ ਦੀ ਗੰਦਗੀ ਅੱਗੇ ਪਿੱਛੇ ਸਕੇ ਨਾ ਕੋਇ ਧੁਵਾਈਆ। ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਸਦ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਪ੍ਰੇਮ ਪ੍ਰੀਤੀ ਅੰਦਰ ਜਿਨ੍ਹਾਂ ਬਿਨ ਡੋਰੀ ਤੰਦ ਬਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਬੇਪਰਵਾਹੀਆ।
ਸਤਿਗੁਰ ਪ੍ਰੇਮ ਸੱਚਾ ਹੱਕਾ, ਹਕੀਕਤ ਵਿਚੋਂ ਨਜ਼ਰੀ ਆਈਆ। ਲੋੜ ਚੁਕਾਏ ਮਦੀਨਾ ਮੱਕਾ, ਮਕ਼ਬਰਿਆਂ ਲੇਖਾ ਦਏ ਮੁਕਾਈਆ। ਪਰਵਰਦਿਗਾਰ ਨੂਰ ਇਲਾਹੀ ਸਾਂਝਾ ਯਾਰ ਵਖਾਏ ਆਪਣੀ ਅੱਖਾਂ, ਨਿਜ ਲੋਚਣ ਇਕ ਖੁਲ੍ਹਾਈਆ । ਲਹਿਣਾ ਚੁਕਾਏ ਚੌਦਾਂ ਤਬਕਾਂ ਜਗਤ ਹੱਟਾਂ, ਘਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਅੰਦਰ ਰੰਗ ਚੜ੍ਹਾਈਆ।
ਜਨ ਭਗਤ ਕਹੇ ਪ੍ਰਭ ਪਾਇਆ ਪ੍ਰੇਮ ਇਕ, ਘਰ ਵੱਜੀ ਨਾਮ ਵਧਾਈਆ। ਦਿਵਸ ਰੈਣ ਲੱਗੀ ਸਿਕ, ਅੱਠੇ ਪਹਿਰ ਰਹੀ ਸਤਾਈਆ। ਆਤਮਾ ਕਿਤੇ ਨਾ ਬਹਿਵੇ ਟਿਕ, ਮਨ ਮਤ ਬੁੱਧ ਸਮਝ ਕੋਇ ਨਾ ਪਾਈਆ। ਜਿਸ ਮੇਰਾ ਲਹਿਣਾ ਦਿਤਾ ਲਿਖ, ਸੋ ਦੇਵਣਹਾਰ ਵੇਖ ਵਖਾਈਆ। ਓਸ ਦੇ ਚਰਨ ਪ੍ਰੀਤੀ ਬਿਨ ਕੀਮਤੋਂ ਜਾਵਾਂ ਵਿਕ, ਖ਼ਾਕੀ ਮਾਟੀ ਭੇਟ ਚੜ੍ਹਾਈਆ। ਉਹ ਸਾਹਿਬ ਨਿਰਾਲਾ ਜੋਤ ਅਕਾਲਾ ਸਦਾ ਪ੍ਰਿਤਪਾਲਾ ਆਪੇ ਕਰੇ ਹਿਤ, ਹਿਤਕਾਰੀ ਵਡ ਵਡਿਆਈਆ। ਦੂਰ ਦੁਰਾਡਾ ਨੇਰਨ ਨੇਰਾ ਗ੍ਰਹਿ ਵਸਣਹਾਰਾ ਆਤਮ ਪਰਮਾਤਮ ਮਾਰੇ ਖਿਚ, ਪਾਰਬ੍ਰਹਮ ਬ੍ਰਹਮ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੜਦਾ ਚੁਕਾਏ ਜੋ ਅੰਤਰ ਵਿਚ, ਵਿਚੋਂ ਆਪਣਾ ਆਪ ਪਰਗਟਾਈਆ।
ਸਤਿਗੁਰ ਪ੍ਰੇਮ ਅੰਦਰ ਵੜਿਆ, ਬਾਹਰੋਂ ਨਜ਼ਰ ਕਿਸੇ ਨਾ ਆਈਆ। ਗੁਰਮੁਖ ਕੋਇ ਮੇਰੇ ਮੰਦਰ ਚੜ੍ਹਿਆ, ਪੌੜੇ ਪੌੜੇ ਕ਼ਦਮ ਟਿਕਾਈਆ। ਸਚ ਦਵਾਰੇ ਜਾ ਕੇ ਖੜਿਆ, ਸਵੱਛ ਸਰੂਪੀ ਰੂਪ ਵਟਾਈਆ। ਕਰ ਪਰਕਾਸ਼
ਬਹੱਤਰ ਨੜਿਆ, ਅਗਿਆਨ ਅੰਧੇਰਾ ਦਿਤਾ ਮਿਟਾਈਆ। ਆਤਮ ਮਿਲ ਕੇ ਪਰਮਾਤਮ ਢੋਲਾ ਇਕੋ ਪੜ੍ਹਿਆ, ਸੋਹੰ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੀਤੀ ਆਪਣੇ ਨਾਲ ਜੁੜਾਈਆ।
ਸਤਿਗੁਰ ਪ੍ਰੀਤੀ ਪ੍ਰੇਮ ਪਿਆਰੀ, ਪਿਆਰਿਆਂ ਵਿਚੋਂ ਨਜ਼ਰੀ ਆਈਆ। ਗੁਰਮੁਖ ਕਰੇ ਵਿਰਲਾ ਬਣ ਕੇ ਨਾਰੀ, ਨਰ ਨਰਾਇਣ ਕੰਤ ਹੰਢਾਈਆ। ਜਿਸ ਦੀ ਤੁਟ ਨਾ ਜਾਏ ਯਾਰੀ, ਆਦਿ ਜੁਗਾਦਿ ਮੁਖ ਨਾ ਕਦੇ ਭੁਵਾਈਆ। ਸਚ ਮਹੱਲ ਬਿਠਾਏ ਅਟਾਰੀ, ਮਹਿਫ਼ਲ ਆਪਣੇ ਨਾਲ ਲਗਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਉਜਿਆਰੀ, ਦੀਵਾ ਬਾਤੀ ਨਜ਼ਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਸੱਚਾ ਸਿਕਦਾਰੀ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਧਾ ਸੂਰਬੀਰ ਬਲਕਾਰੀ, ਮਰਦ ਮਰਦਾਨਾ ਸੋਭਾ ਪਾਈਆ। ਨੂਰ ਇਲਾਹੀ ਪਰਵਰਦਿਗਾਰੀ, ਮੁਕਾਮੇ ਹੱਕ ਕਰੇ ਰੁਸ਼ਨਾਈਆ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਸਚ ਤੌਫ਼ੀਕ ਸਚ ਸਰਦਾਰੀ, ਸ਼ਾਹ ਨਵਾਬ ਵਡੀ ਵਡਿਆਈਆ। ਪੀਰ ਪੈਗ਼ੰਬਰ ਜਿਸ ਦੇ ਕਦਮਾਂ ਉਤੇ ਮਸਤਕ ਰੱਖ ਮੰਗਣ ਦਾਤ ਅਪਾਰੀ, ਖ਼ਾਲੀ ਝੋਲੀ ਅੱਗੇ ਡਾਹੀਆ। ਸੋ ਬਖ਼ਸ਼ਣਹਾਰਾ ਦੇਵੇ ਪ੍ਰੇਮ ਪ੍ਰੀਤੀ ਵਡ ਸੰਸਾਰੀ, ਜਗਤ ਰੀਤੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਥਾਉਂ ਥਾਈਂਆ। ਸਤਿਗੁਰ ਪ੍ਰੇਮ ਜਿਨ੍ਹਾਂ ਜਗ ਲਾਇਆ, ਲੱਗੀ ਅੱਗ ਬੁਝਾਈਆ। ਨਾਤਾ ਤੁਟਾ ਤ੍ਰੈਗੁਣ ਮਾਇਆ, ਰਜੋ ਸਤੋ ਤਮੋ ਪੋਹ ਨਾ ਸਕੇ ਰਾਈਆ। ਪਰਮ ਪੁਰਖ ਦੀ ਮਿਲੀ ਛਾਇਆ, ਭੈ ਭੌ ਰਹਿਣ ਕੋਇ ਨਾ ਪਾਈਆ। ਗ੍ਰਹਿ ਮੰਦਰ ਆਪਣਾ ਇਕ ਸੁਹਾਇਆ, ਘਰ ਸਾਚੇ ਵੱਜੇ ਵਧਾਈਆ। ਨਾਮ ਅਗੰਮੀ ਢੋਲਾ ਗਾਇਆ, ਜੋਤ ਨੂਰ ਦਿਤਾ ਪਰਗਟਾਈਆ। ਜਨਮ ਮਰਨ ਦਾ ਗੇੜ ਚੁਕਾਇਆ, ਆਵਣ ਜਾਵਣ ਰਿਹਾ ਨਾ ਰਾਈਆ। ਮਾਤ ਗਰਭ ਨਾ ਫੇਰਾ ਪਾਇਆ, ਦਸ ਦਸ ਮਾਸ ਨਾ ਅਗਨ ਤਪਾਈਆ। ਚਿਤਰ ਗੁਪਤ ਨਾ ਲੇਖ ਵਖਾਇਆ, ਲਾੜੀ ਮੌਤ ਨਾ ਕੋਇ ਕੁੜਮਾਈਆ। ਜੇਰਜ ਅੰਡਜ ਉਤਭੁਜ ਸੇਤਜ ਨਾ ਕੋਇ ਭੁਵਾਇਆ, ਚਾਰੇ ਖਾਣੀ ਨਾਤਾ ਗਿਆ ਤੁੜਾਈਆ। ਸਾਚੀ ਬਾਣੀ ਰਾਗ ਅਲਾਇਆ, ਪਰਾ ਪਸੰਤੀ ਮਧਮ ਬੈਖਰੀ ਨਿਉਂ ਨਿਉਂ ਸੀਸ ਨਿਵਾਈਆ। ਕਾਗਦ ਕਲਮ ਨਾ ਲੇਖ ਚੁਕਾਇਆ, ਸ਼ਾਹੀ ਨੇਤਰ ਨੈਣਾਂ ਨੀਰ ਵਹਾਈਆ। ਸਤਿਗੁਰ ਪ੍ਰੇਮ ਇਕ ਸਿਖਾਇਆ, ਜਿਸ ਦੀ ਸਿਖਿਆ ਦੋ ਜਹਾਨਾਂ ਪਾਈਆ । ਤੇਈ ਅਵਤਾਰਾਂ ਮਿਲ ਕੇ ਸੰਗ ਨਿਭਾਇਆ, ਈਸਾ ਮੂਸਾ ਮੁਹੰਮਦ ਜੋੜ ਜੁੜਾਈਆ। ਨਾਨਕ ਗੋਬਿੰਦ ਗੰਢ ਰਖਾਇਆ, ਪੱਲੂ ਆਪਣਾ ਇਕ ਫੜਾਈਆ । ਭਗਤ ਅਠਾਰਾਂ ਰੰਗ ਚੜ੍ਹਾਇਆ, ਪ੍ਰੇਮ ਪ੍ਰੀਤੀ ਅੰਦਰ ਵੱਜੀ ਵਧਾਈਆ। ਤਕਦਿਆਂ ਤਕਦਿਆਂ ਲੋਕਮਾਤ ਇਹ ਵੇਲਾ ਆਇਆ, ਜਿਸ ਦੀ ਰੁਤੜੀ ਆਪ ਸੁਹਾਈਆ। ਗੁਰ ਚੇਲਾ ਇਕੋ ਘਰ ਬਹਾਇਆ, ਘਰ ਸਾਚੇ ਖ਼ੁਸ਼ੀ ਵਖਾਈਆ। ਪੂਰਬ ਜਨਮ ਦਾ ਵਿਛੜਿਆ ਮੇਲਾ ਅੰਤ ਮਿਲਾਇਆ, ਮਿਲਨੀ ਹਰਿ ਜਗਦੀਸ ਕਰਾਈਆ। ਸੱਜਣ ਸੁਹੇਲਾ ਬਣ ਕੇ ਆਇਆ, ਦੂਰ ਦੁਰਾਡਾ ਪਾਂਧੀ ਰਾਹੀਆ। ਵੇਲਾ ਵਕ਼ਤ ਆਪ ਸੁਹਾਇਆ, ਭਿੰਨੜੀ ਰੈਣ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਇਕ ਜਣਾਈਆ। ਵੇਖੋ ਪ੍ਰੇਮ ਪਿਆਰ ਪਰਮ ਪੁਰਖ ਦਾ, ਪ੍ਰੀਤਾਂ ਵਿਚੋਂ ਪ੍ਰੀਤ ਲਗਾਈਆ। ਨਾਤਾ ਜੋੜ ਪਿਓ ਪੁਤ ਦਾ, ਗੁਰਮੁਖ ਗੁਰ ਗੁਰ ਗੋਦ ਬਹਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕਦਾ, ਜੁਗ ਚੌਕੜੀ ਸ਼ਬਦੀ ਤੀਰ ਚਲਾਈਆ। ਕਲਜੁਗ ਵੇਖੋ ਪੰਧ ਮੁੱਕਦਾ, ਰੈਣ ਅੰਧੇਰੀ ਪੜਦਾ ਦਏ ਉਠਾਈਆ। ਜਨ ਭਗਤਾਂ ਮਾਰਗ ਦੱਸੇ ਸੁਖ ਦਾ, ਸੁਖ ਆਤਮ ਵਿਚ ਜਣਾਈਆ। ਇਹ ਖੇਲ ਮਰਦ ਮਰਦਾਨੇ ਮਨੁੱਖ ਦਾ, ਜੋ ਮਨੁਸ਼ ਦੇਵਤ ਰਿਹਾ ਬਣਾਈਆ। ਪਸੂ ਪ੍ਰੇਤ ਪ੍ਰੇਮ ਪਿਆਰ ਅੰਦਰ ਗੋਦੀ ਚੁੱਕਦਾ, ਦੇਵਣਹਾਰ ਵਡਿਆਈਆ। ਸਤਿਗੁਰ ਪੂਰਾ ਕਦੇ ਨਾ ਰੁੱਠਦਾ, ਜੁਗ ਜੁਗ ਰੁਸਿਆਂ ਲਏ ਮਨਾਈਆ। ਆਪਣੇ ਮਾਰਗ ਉਤੋਂ ਰਹਿਬਰ ਹੋ ਕੇ ਕਦੇ ਨਾ ਉਕ ਦਾ, ਭੱਜਾ ਜਾਵੇ ਵਾਹੋ ਦਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਸੂ ਪੰਖੀ ਪੰਛੀ ਆਪੇ ਪੁੱਛਦਾ, ਸਮੁੰਦ ਸਾਗਰ ਜਲ ਮੀਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੀਤੀ ਇਕ ਲਗਾਈਆ।
ਸਚ ਪ੍ਰੀਤੀ ਲਾਵਣਹਾਰਾ, ਹਰਿ ਕਰਤਾ ਇਕ ਅਖਵਾਇੰਦਾ। ਜੁਗ ਚੌਕੜੀ ਲੈ ਅਵਤਾਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨੌ ਖੰਡ ਪ੍ਰਿਥਮੀ ਸੱਤ ਦੀਪ ਵੇਖਣਹਾਰਾ, ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਪ੍ਰਿਥਮੀ ਆਕਾਸ਼ ਪਾਵੇ ਸਾਰਾ, ਗਗਨ ਮੰਡਲ ਪੜਦਾ ਲਾਹਿੰਦਾ। ਰਵ ਸਸ ਸੂਰਜ ਚੰਦ ਦਏ ਅਧਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਲਜੁਗ ਅੰਤਮ ਸੁਣ ਪੁਕਾਰਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਸ਼ਬਦੀ ਡੰਕਾ ਵਿਚ ਸੰਸਾਰਾ, ਰਾਓ ਰੰਕਾ ਆਪ ਸੁਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਵਸੇ ਬਾਹਰਾ, ਅਨਭਵ ਆਪਣਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਸਰਬ ਸਮਝਾਇੰਦਾ।
ਪ੍ਰੇਮ ਪਿਆਰ ਸਰਬ ਦਾ ਸਾਂਝਾ, ਹਰਿ ਸਤਿਗੁਰ ਆਪ ਜਣਾਈਆ। ਇਸ ਤੋਂ ਕੋਈ ਨਾ ਰਹੇ ਵਾਂਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਸਭ ਦਾ ਗਾਂਦਾ, ਗਾ ਗਾ ਖ਼ੁਸ਼ੀ ਮਨਾਈਆ । ਮਨ ਵਾਸਨਾ ਭਰਿਆ ਭਾਂਡਾ, ਨੌ ਦਰ ਕੂੜ ਹਲਕਾਈਆ। ਦਸਮ ਦਵਾਰੀ ਖੇਲ ਠਾਂਡਾ, ਹਰਿ ਠੋਕਰ ਨਾਲ ਜਣਾਈਆ। ਪੂਰਬ ਜਨਮ ਜੋ ਥੱਕਾ ਮਾਂਦਾ, ਤਿਸ ਫੜ ਬਾਹੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਇਕ ਵਖਾਈਆ।
ਪ੍ਰੇਮ ਪਿਆਰ ਦਏ ਵਖਾਲ, ਗੁਰ ਗੁਰ ਆਪ ਜਣਾਈਆ। ਸਤਿਗੁਰ ਹੋਏ ਦਿਆਲ, ਦੀਨਨ ਲਏ ਤਰਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆ ਕੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਭਾਲ, ਹਰਿਜਨ ਆਪਣੇ ਨਾਲ ਜੁੜਾਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਸਰਗੁਣ ਵਣਜ ਇਕ ਕਰਾਈਆ। ਜੋ ਪੂਰਬ ਜਨਮ ਘਾਲਣ ਗਏ ਘਾਲ, ਤਿਨ੍ਹਾਂ ਲੇਖਾ ਲਹਿਣਾ ਰਿਹਾ ਝੋਲੀ ਪਾਈਆ। ਹਕੀਕਤ ਜਾਨਣਹਾਰ ਹਲਾਲ, ਹਰ ਘਟ ਵੇਖੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਪਿਆਰ ਕਹੇ ਮੈਂ ਬਾਲਾ ਨਿੱਕਾ, ਨਿਕਿਆ ਵਿਚੋਂ ਨਜ਼ਰੀ ਆਈਆ। ਪਰਮ ਪੁਰਖ ਅਕਾਲ ਇਕੋ ਪਿਤਾ, ਪਿਤਾ ਇਕੋ ਇਕੋ ਮੇਰੀ ਮਾਈਆ। ਜਿਸ ਮੇਰੇ ਮਸਤਕ ਆਪਣਾ ਲਾਇਆ ਟਿੱਕਾ, ਟਿਕਟਿਕੀ ਆਪਣੇ ਨਾਲ ਲਗਾਈਆ । ਮੈਂ ਓਸ ਦੇ ਕੋਲੋਂ ਸਿਖੀ ਇਕੋ ਸਿੱਖਾ, ਸਿੱਖਾਂ ਨਾਲ ਮਿਲ ਕੇ ਆਪਣਾ ਝਟ ਲੰਘਾਈਆ। ਲੋਕਮਾਤ ਮੈਨੂੰ ਸਚ ਪ੍ਰੇਮ ਦਾ ਮਿਲਿਆ ਹਿੱਸਾ, ਸੋਹਣੀ ਵਸਤ ਆਪਣੇ ਵਿਚ ਟਿਕਾਈਆ। ਜੇ ਕੋਈ ਮੇਰੇ ਪਿਆਰ ਦਾ ਰਸਨਾ ਗੌਂਦਾ ਰਹੇ ਕਿੱਸਾ, ਹਿਰਦੇ ਹਰਿ ਨਾ ਸਕੇ ਵਸਾਈਆ। ਮੈਂ ਉਨ੍ਹਾਂ ਕਦੇ ਨਾ ਦਿਸਾ, ਨੇਤਰਹੀਣ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਰਿਹਾ ਮਿਲਾਈਆ। ਗੁਰਮੁਖ ਕਹੇ ਮੈਂ ਪਿਆਰਾ ਪ੍ਰੇਮ, ਪ੍ਰੇਮੀਆਂ ਵਿਚੋਂ ਨਜ਼ਰੀ ਆਈਆ। ਰਾਹ ਤੱਕਣ ਮੇਰੇ ਨੈਣ, ਲੋਚਣ ਆਸਾ ਨਾਲ ਤਰਸਾਈਆ। ਅੰਦਰੋਂ ਨਾਦ ਅਨਾਦੀ ਸਾਰੇ ਕਹਿਣ, ਉਚੀ ਕੂਕ ਕੂਕ ਸੁਣਾਈਆ। ਆਤਮ ਪਾਵੇ ਵੈਣ, ਰੋ ਰੋ ਦਏ ਦੁਹਾਈਆ। ਕਵਣ ਵੇਲਾ ਮੇਰਾ ਮਿਲੇ ਸੈਣ, ਸੱਜਣ ਬੇਪਰਵਾਹੀਆ। ਨਾਤਾ ਤੁੱਟੇ ਭਾਈ ਭੈਣ, ਮਾਤ ਪਿਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਆਪ ਵਰਤਾਈਆ।
ਪੁਰਖ ਅਕਾਲ ਕਹੇ ਮੈਨੂੰ ਧੁਰ ਦਾ ਫ਼ਿਕਰ, ਫ਼ਿਕਰਿਆਂ ਵਿਚ ਨਾ ਕਿਸੇ ਸਮਝਾਈਆ। ਜੋ ਮੇਰੀ ਧਾਰੋਂ ਆਏ ਨਿਕਲ, ਅੰਤਮ ਓਨ੍ਹਾਂ ਲੈਣਾ ਮਿਲਾਈਆ । ਧੁਰ ਦਾ ਪ੍ਰੇਮ ਬਣ ਕੇ ਮਿੱਤਰ, ਸਾਚਾ ਮੇਲਾ ਦੇਣਾ ਕਰਾਈਆ। ਆਸਾ ਮਨਸਾ ਪੂਰੀ ਕਰ ਕੇ ਇੱਛਤ, ਭਿਛਿਆ ਧੁਰ ਦੀ ਝੋਲੀ ਪਾਈਆ। ਨਾਤਾ ਤੋੜ ਦੋਜ਼ਖ਼ ਜੰਨਤ ਸਵਰਗ ਬਹਿਸ਼ਤ, ਚਰਨ ਕਵਲ ਦੇਣੀ ਸਰਨਾਈਆ। ਬਿਨ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਚੇ ਭਗਤਾਂ ਮੇਰੇ ਨਾਲ ਕਿਸੇ ਨਾ ਲਾਇਆ ਇਸ਼ਕ, ਆਸ਼ਕ ਮਾਅਸ਼ੂਕ ਹਕ਼ੀਕ਼ੀ ਮਜ਼ਾਜੀ ਦੋਵੇਂ ਨਾ ਗਏ ਤਜਾਈਆ ।
ਕਰ ਕਿਰਪਾ ਜਿਸ ਨੂੰ ਆਪਣਾ ਦਿਤਾ ਇਸ਼ਟ, ਦ੍ਰਿਸ਼ਟ ਇਕ ਖੁਲ੍ਹਾਈਆ। ਸੋ ਗੁਰਮੁਖ ਨਾਤਾ ਤੋੜ ਕੇ ਕੂੜੀ ਸ੍ਰਿਸ਼ਟ, ਪ੍ਰੇਮ ਸਤਿਗੁਰ ਨਾਲ ਪਾਈਆ। ਜਿਨ੍ਹਾਂ ਦੀ ਬਾਕੀ ਜੁਗ ਜੁਗ ਦੀ ਬਚਤ ਰਹਿ ਗਈ ਲਿਖਤ, ਉਨ੍ਹਾਂ ਦੇ ਲੇਖੇ ਆਪ ਲਿਖਾਈਆ। ਇਹੋ ਸਤਿਗੁਰ ਪਿਆਰ ਦੀ ਸਾਚੀ ਮਿੱਠਤ, ਜਿਸ ਦੀ ਰਸਨਾ ਜਿਹਵਾ ਸਾਰ ਨਾ ਪਾਈਆ। ਗੁਰੂ ਪਿਆਰ ਬਦਲੇ ਕਰਨੀ ਪਏ ਨਾ ਕਿਸੇ ਦੀ ਮਿੰਨਤ, ਝੋਲੀ ਅਗੇ ਕਿਸੇ ਨਾ ਡਾਹੀਆ। ਜੋ ਸਤਿਗੁਰ ਸਰਨੀ ਲੱਗ ਕੇ ਕਰੇ ਨਾ ਇੱਲਤ, ਤਿਸ ਕੋਝੇ ਕਮਲੇ ਪਾਰ ਕਰਾਈਆ। ਬਿਨ ਸਤਿਗੁਰ ਕਿਰਪਾ ਪੰਜ ਤੱਤ ਕਾਇਆ ਮਾਟੀ ਕਿਸੇ ਨਾ ਮਿਲਦਾ ਖਿਲਅਤ, ਸਿਰ ਹੱਥ ਨਾ ਕੋਇ ਰਖਾਈਆ। ਅੰਤ ਖੁਆਰੀ ਦੁਨੀਆਦਾਰੀ ਜ਼ਿੱਲਤ, ਜ਼ੇਬੋਜ਼ੀਨ ਨਜ਼ਰ ਕੋਇ ਨਾ ਆਈਆ। ਪ੍ਰੇਮ ਪਿਆਰ ਪ੍ਰਭੂ ਦੀ ਮਿੱਲਤ, ਮਿਲ ਮਿਲ ਭਗਤਾਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਪ੍ਰੇਮ ਸਰਬ ਸਮਝਾਈਆ।
ਸਾਚਾ ਪ੍ਰੇਮ ਸੁਣੋ ਚਾਰ ਵਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਦ੍ਰਿੜਾਇੰਦਾ । ਨਿਜ ਨੇਤਰ ਖੋਲ੍ਹੋ ਹਰਨ ਫਰਨ, ਜਿਸ ਦੇ ਵਿਚੋਂ ਸਤਿਗੁਰ ਨਜ਼ਰੀ ਆਇੰਦਾ । ਦਰਸ਼ਨ ਪਾਉ ਧਰਨੀ ਧਰਨ, ਤਾਰਨਹਾਰਾ ਦਇਆ ਕਮਾਇੰਦਾ। ਲੇਖਾ ਚੁਕਾਉ ਮਰਨ ਡਰਨ, ਆਵਣ ਜਾਵਣ ਪੰਧ ਮੁਕਾਇੰਦਾ। ਸਿਖਿਆ ਸਿੱਖੋ ਸਾਚੇ ਪੌੜੇ ਚੜ੍ਹਨ, ਕਾਇਆ ਮੰਦਰ ਅੰਦਰ ਇਕ ਦਰਸਾਇੰਦਾ। ਲੇਖਾ ਮੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਸਮਝਾਇੰਦਾ। ਪਰਮ ਪੁਰਖ ਦੀ ਸਾਚੀ ਸਰਨ, ਸਰਨਗਤ ਇਕ ਰਖਾਇੰਦਾ। ਆਤਮ ਪਰਮਾਤਮ ਜਗ ਜੀਵ ਜਹਾਨ ਢੋਲਾ ਪੜ੍ਹਨ, ਧੁਰ ਦਾ ਰਾਗ ਇਕ ਸੁਣਾਇੰਦਾ। ਦਰਗਹਿ ਸਾਚੀ ਸਚ ਦਵਾਰੇ ਸੰਤ ਸੁਹੇਲੇ ਵੜਨ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਪ੍ਰੇਮ ਪਿਆਰ ਪ੍ਰੀਤੀ ਅੰਦਰ ਜੋ ਸਤਿਗੁਰ ਸਰਨਾਈ ਪੜਨ, ਤਿਨ੍ਹਾਂ ਮਸਤਕ ਟਿੱਕਾ ਨਾਮ ਨਿਧਾਨ ਇਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰੇਮ ਇਕ ਬਣਾਇੰਦਾ।
ਸਚ ਪ੍ਰੇਮ ਬਣਿਆ ਦਰਬਾਰੀ ਲਾਲ, ਲਾਲਾਂ ਵਿਚੋਂ ਲਾਲ ਨਜ਼ਰੀ ਆਈਆ। ਜਿਸ ਦਾ ਨਿਰਗੁਣ ਬਣ ਦਲਾਲ, ਸਰਗੁਣ ਜੋੜ ਜੁੜਾਈਆ। ਪੂਰਬ ਹੱਲ ਹੋਇਆ ਸਵਾਲ, ਅੱਗੇ ਲੇਖਾ ਚੁੱਕਿਆ ਕਲਮ ਸ਼ਾਹੀਆ। ਸਾਚੀ ਗੋਦੀ ਲਏ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਮਾਣ ਵਡਿਆਈਆ।
ਹਰਿਜਨ ਵਡਿਆਈ ਮਾਣਸ ਜਨਮ, ਕਲਜੁਗ ਵੱਜੇ ਸਚ ਵਧਾਈਆ। ਨਿਹਕਰਮੀ ਲੇਖੇ ਲਾਏ ਤੇਰਾ ਕਰਮ, ਕਰਮ ਕਾਂਡ ਡੇਰਾ ਢਾਹੀਆ। ਧੁਰ ਸਰਨਾਈ ਹਰਿ ਦੀ ਸਰਨ, ਸਰਨਗਤ ਇਕ ਜਣਾਈਆ। ਕੂੜੀ ਕਿਰਿਆ ਕੁੜਾਵੇ ਪਾਪ ਝੜਨ, ਦੁਰਮਤ ਮੈਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਮਿਹਰ ਨਜ਼ਰ ਜਨ ਲਾਲ ਰੰਗੀਲੇ, ਰੰਗ ਰੱਤਾ ਆਪ ਚੜ੍ਹਾਇੰਦਾ। ਪ੍ਰਭੂ ਮਿਲਣ ਦੇ ਸਚ ਵਸੀਲੇ, ਵਸਲ ਆਪਣਾ ਇਕ ਕਰਾਇੰਦਾ। ਲੇਖਾ ਚੁੱਕਿਆ ਜਗਤ ਤਾਸੀਲੇ, ਸਚ ਆਦਾਲਤ ਅਦਲ ਕਮਾਇੰਦਾ। ਲੱਭਣਾ ਪਏ ਨਾ ਕੋਇ ਵਕੀਲੇ, ਵੁਕਲਾ ਸੰਗ ਨਾ ਕੋਇ ਰਖਾਇੰਦਾ। ਅੱਗੇ ਕਰਨੀ ਨਾ ਪਏ ਅਪੀਲੇ, ਅਪਰੰਪਰ ਸਵਾਮੀ ਅੰਤਰਜਾਮੀ ਸੇਵ ਕਮਾਇੰਦਾ। ਜੋ ਵਸਦਾ ਅੰਬਰ ਉਪਰ ਨੀਲੇ, ਨੀਲੇ ਵਾਲੇ ਜੋੜ ਜੁੜਾਇੰਦਾ। ਜਿਸ ਨੂੰ ਸਮਝ ਨਾ ਸਕੇ ਕੋਈ ਦਲੀਲੇ, ਸੋਚ ਸੋਚ ਨਾ ਕੋਇ ਰਖਾਇੰਦਾ। ਸੋ ਗੁਰਮੁਖ ਗੁਰਸਿਖ ਹਰਿਜਨ ਸਾਚੇ ਸਚ ਨਗੀਨੇ, ਤਖ਼ਤ ਨਿਵਾਸੀ ਆਪਣੇ ਤਾਜ ਟਿਕਾਇੰਦਾ। ਜਿਹੜਾ ਪਰਵਰਦਿਗਾਰ ਮਿਲਿਆ ਨਾ ਮੱਕੇ ਮਦੀਨੇ, ਮਦਦਗਾਰ ਹੋ ਕੇ ਫੇਰਾ ਪਾਇੰਦਾ । ਸਾਚੇ ਅਸਵ ਕਸ ਕੇ ਜ਼ੀਨੇ, ਸ਼ਾਹ ਸਵਾਰਾ ਵੇਸ ਵਟਾਇੰਦਾ। ਦੋ ਜਹਾਨਾਂ ਕਰ ਅਧੀਨੇ, ਆਅਲਾ ਅਦਨਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪਿਆਰ ਅੰਦਰ ਵੇਖ ਵਖਾਇੰਦਾ।
ਵੇਖੇ ਅੰਦਰ ਪ੍ਰੇਮ ਅਥਾਹ, ਦੀਨ ਦੁਨੀ ਸਮਝ ਨਾ ਆਈਆ। ਰਹਿਬਰ ਬਣ ਕੇ ਇਕ ਖ਼ੁਦਾ, ਖ਼ੁਦੀ ਤਕੱਬਰੀ
ਰਿਹਾ ਮਿਟਾਈਆ। ਜੋ ਆਤਮ ਨਾਲੋਂ ਹੋਇਆ ਜੁਦਾ, ਜੁਜ਼ ਆਪਣਾ ਵੰਡ ਵੰਡਾਈਆ। ਸੋ ਸਾਹਿਬ ਮਿਹਰਵਾਨ, ਮਹਿਬੂਬ ਫੇਰਾ ਪਾਈਆ। ਕੋਈ ਸਮਝ ਨਾ ਸਕੇ ਇਨਸਾਨ, ਹੈਵਾਨ ਭੇਵ ਨਾ ਰਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਲਾਉਂਦੇ ਗਏ ਅਨੁਮਾਨ, ਭਵਿਖਤ ਢੋਲੇ ਰਾਗ ਅਲਾਈਆ। ਸੋ ਨਿਰਗੁਣ ਨਿਰਵੈਰ ਨਿਰਾਕਾਰ ਅਜੂਨੀ ਰਹਿਤ ਭਗਵਾਨ, ਜਨ ਭਗਤਾਂ ਹੋਏ ਸਹਾਈਆ। ਗੁਰਮੁਖੋ ਗੁਰਸਿਖੋ ਪ੍ਰੇਮ ਪ੍ਰੀਤੀ ਬਿਨ ਮੰਗਿਆ ਦੇਵੇ ਦਾਨ, ਠਾਂਡੀ ਸੀਤੀ ਝੋਲੀ ਪਾਈਆ। ਸ਼ਬਦ ਸਵਾਮੀ ਧੁਰ ਦਾ ਕਾਹਨ, ਘਨਈਆ ਬੰਸਰੀ ਨਾਮ ਵਜਾਈਆ। ਸੀਤਾ ਸੁਰਤੀ ਸਈਆ ਮਈਆ ਕਰੇ ਪਰਨਾਮ, ਬੰਧਨ ਇਕੋ ਇਕ ਵਖਾਇੰਦਾ। ਚਾਰ ਵਰਨ ਅਠਾਰਾਂ ਬਰਨ ਲੱਭਿਆ ਨਾ ਵਿਚ ਜਹਾਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਆਪ ਸਮਝਾਇੰਦਾ। ਸਤਿਗੁਰ ਪਿਆਰ ਸੱਚਾ ਈਮਾਨ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਜੁਗ ਜੁਗ ਜਗਤ ਕਰਨ ਜਹਾਨ, ਜਿਨ੍ਹਾਂ ਧਿਆਨ ਆਪਣੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸਰੂਪੀ ਹੋ ਮਿਹਰਵਾਨ, ਸ਼ਬਦ ਸਰੂਪੀ ਆਪਣਾ ਰਾਹ ਵਖਾਇੰਦਾ। (੫ ਭਾਦਰੋਂ ੨੦੨੧ ਬਿ)
ਸਾਰ ਸ਼ਬਦ : ਸ਼ਬਦ ਸੁੱਤ ਕਰ ਦੁਲਾਰਾ, ਹਰਿ ਸਾਚੇ ਖ਼ੁਸ਼ੀ ਮਨਾਈਆ। ਥਿਰ ਘਰ ਸੁਹਾਇਆ ਸਚ ਮੁਨਾਰਾ, ਸਾਰ ਸ਼ਬਦ
ਜੋਤੀ ਮਾਤ ਸਗਨ ਕਰਾਈਆ। ਆਦਿ ਅੰਤ ਦੇਵੇ ਇਕ ਪਿਆਰਾ, ਏਕਾ ਮੁਖ ਸਲਾਹੀਆ। ਏਕਾ ਰੰਗ ਰੰਗੇ ਰੰਗਣਹਾਰਾ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁੱਤ ਦੇਵੇ ਵਰ, ਸਾਰ ਸ਼ਬਦ ਨਾਉਂ ਧਰਾਈਆ। ਸਾਰ ਸ਼ਬਦ ਤੇਰੀ ਧਾਰ, ਹਰਿ ਸਾਚੇ ਆਪ ਬਣਾਈਆ। ਨਾ ਕੋਈ ਦੂਸਰ ਕਰੇ ਵਿਚਾਰ, ਭੇਵ ਕੋਈ ਨਾ ਪਾਈਆ। ਏਕਾ ਦੂਆ ਇਕ ਪਿਆਰ, ਏਕਾ ਘਰ ਸੁਹਾਈਆ। ਏਕਾ ਪੁਰਖ ਏਕਾ ਨਾਰ, ਏਕਾ ਗੋਤ ਹੋਈ ਕੁੜਮਾਈਆ । ਏਕਾ ਪੂਤ ਹੋਇਆ ਉਜਿਆਰ, ਏਕਾ ਸੂਤ ਤੰਦ ਬੰਧਾਈਆ। ਚਾਰੇ ਕੂਟ ਵੇਖ ਵਿਚਾਰ, ਦਹਿ ਦਿਸ਼ਾ ਫੇਰੀ ਪਾਈਆ। ਪੁਰਖ ਅਬਿਨਾਸ਼ੀ ਗਿਆ ਤੁਠ, ਥਿਰ ਘਰ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਨਾਮ ਆਪੇ ਦਏ ਵਡਿਆਈਆ। (੧੯ ਜੇਠ ੨੦੧੫ ਬਿ)
ਹਰਿ ਸ਼ਬਦ ਹਰਿ ਸਾਰ, ਸਾਰ ਸ਼ਬਦ ਆਪ ਅਖਵਾਈਆ। ਗੁਰ ਸ਼ਬਦ ਗੁਰ ਅਧਾਰ, ਗੁਰ ਗੁਰ ਰਿਹਾ ਟਿਕਾਈਆ । ਨਾਮ ਸ਼ਬਦ ਸ਼ਬਦ ਪਿਆਰ, ਗੁਰਮੁਖ ਸਾਚੇ ਰਿਹਾ ਕਮਾਈਆ। ਮੂਰਖ ਮੂੜ੍ਹੇ ਭੁੱਲੇ ਜੀਵ ਗਵਾਰ, ਮਨਮਤ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਚਲਤ ਚਲਾਈਆ। (੨੫ ਮੱਘਰ ੨੦੧੫ ਬਿ)
ਹਰਿ ਸਤਿਗੁਰ ਦੀਨ ਸੱਚਾ ਦਿਆਲ, ਇਕ ਅਕੱਲਾ ਏਕੰਕਾਰਿਆ। ਗੋਬਿੰਦ ਮੀਤਾ ਗੁਰ ਗੋਪਾਲ, ਖੇਲੇ ਖੇਲ ਅਗੰਮ ਅਪਾਰਿਆ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣੀ ਦਇਆ ਕਮਾ ਰਿਹਾ। ਮਨਮੁਖਾਂ ਮਾਰਨਹਾਰਾ ਮਾਰ, ਜੁਗ ਜੁਗ ਆਪਣਾ ਵੇਸ ਵਟਾ ਰਿਹਾ। ਆਦਿ ਜੁਗਾਦੀ ਇਕ ਅਵਤਾਰ, ਨਿਰੰਕਾਰ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੇਜ਼ ਕਟਾਰ, ਨਿਰੰਕਾਰ ਹੱਥ ਰਖਾ ਰਿਹਾ।
ਸਾਰ ਸ਼ਬਦ ਸਾਚਾ ਖੰਡਾ, ਹਰਿ ਸਾਚਾ ਹੱਥ ਉਠਾਇੰਦਾ। ਵੇਖ ਵਖਾਏ ਵਿਚ ਬ੍ਰਹਿਮੰਡਾਂ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਆਪਣੀ ਵੰਡੇ ਆਪੇ ਵੰਡਾ, ਵੰਡਣਹਾਰ ਇਕ ਅਖਵਾਇੰਦਾ। ਮੇਟਣਹਾਰਾ ਭੇਖ ਪਖੰਡਾ, ਲੋਕਮਾਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਧਾਰ ਵਿਚ ਸੰਸਾਰ, ਏਕਾ ਆਪ ਰਖਾਇੰਦਾ।
ਸਾਰ ਸ਼ਬਦ ਅਗੰਮ ਅਥਾਹ, ਵੇਦ ਕਤੇਬ ਭੇਵ ਨਾ ਪਾਈਆ। ਆਪੇ ਜਾਣੇ ਬੇਪਰਵਾਹ, ਆਪ ਆਪਣੀ ਰਚਨ ਰਚਾਈਆ। ਪਾਰਬ੍ਰਹਮ ਸਚ ਸੇਵ ਕਮਾ, ਸੇਵਕ ਸੇਵਾ ਆਪ ਲਗਾਈਆ। ਅਲੱਖ ਅਭੇਵ ਆਪ ਅਖਵਾ, ਅਲਖ ਨਿਰੰਜਣ ਨੂਰ ਰੁਸ਼ਨਾਈਆ। ਸਚਖੰਡ ਦਵਾਰਾ ਦਏ ਸੁਹਾ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਾਰ ਹਰਿ ਨਿਰੰਕਾਰ ਜੁਗਾ ਜੁਗੰਤਰ ਆਪ ਕਰਾਈਆ। (੨੬ ਜੇਠ ੨੦੧੬ ਬਿ)
ਨਿਰਗੁਣ ਧਾਰ ਸ਼ਬਦ ਸਾਰ, ਹਰੀ ਹਰਿ ਆਪ ਉਪਜਾਈਆ। ਆਪੇ ਵੇਖੇ ਕਰੇ ਵਿਚਾਰ, ਆਪ ਆਪਣੀ ਦਇਆ ਕਮਾਈਆ। ਤਿਖੀਆਂ ਰੱਖੇ ਦੋਵੇਂ ਧਾਰ, ਨਾਮ ਨਿਧਾਨਾ ਆਪ ਉਪਜਾਈਆ। ਥਿਰ ਘਰ ਸਾਚੇ ਬੈਠ ਦਵਾਰ, ਧੁਰ ਦਰਬਾਰਾ ਇਕ ਸੁਹਾਈਆ। ਇਕ ਇਕੱਲਾ ਅਕਲ ਕਲ ਧਾਰ, ਅਕਾਲ ਮੂਰਤ ਖੇਲ ਖਲਾਈਆ। ਅਜੂਨੀ ਰਹਿਤ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਸਾਰ ਸ਼ਬਦ ਸ਼ਬਦ ਅਪਾਰਾ, ਹਰਿ ਹਰਿ ਆਪ ਉਪਜਾਇੰਦਾ। ਜੋਤੀ ਮਾਤਾ ਕਰ ਪਿਆਰਾ, ਪੂਤ ਸਪੂਤਾ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਸੁੱਤ ਦੁਲਾਰਾ, ਏਕਾ ਏਕ ਆਪਣਾ ਆਪ ਉਪਜਾਇੰਦਾ। ਆਦਿ ਨਿਰੰਜਣ ਕਰ ਪਿਆਰਾ, ਆਪ ਆਪਣਾ ਅੰਗ ਲਗਾਇੰਦਾ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਸਾਚਾ ਸੰਗ ਨਿਭਾਇੰਦਾ। ਥਿਰ ਘਰ ਸਾਚੇ ਕਰ ਉਜਿਆਰਾ, ਏਕਾ ਹੁਕਮ ਸੁਣਾਇੰਦਾ। ਕਰੇ ਕਰਾਏ ਕਰਨੇਹਾਰਾ, ਕਾਦਰ ਕਰਤਾ ਆਪ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਆਪ ਉਪਜਾਇੰਦਾ। ਸਾਰ ਸ਼ਬਦ ਹਰਿ ਕਾ ਰੂਪ, ਹਰਿ ਹਰਿ ਆਪ ਉਪਜਾਈਆ। ਆਪ ਵਸਾਏ ਚਾਰੇ ਕੂਟ, ਦਹਿ ਦਿਸ਼ਾ ਆਪ ਟਿਕਾਈਆ। ਆਪ ਸੁਹਾਏ ਆਪਣੀ ਰੁੱਤ, ਆਪੇ ਵੇਖ ਵਖਾਈਆ। ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਜਾਗਰਤ ਜੋਤ ਕਰੇ ਰੁਸ਼ਨਾਈਆ । ਏਕਾ ਏਕ ਦੁਲਾਰਾ ਸੁਤ, ਸਤਿਗੁਰ ਆਪਣਾ ਨਾਉਂ ਧਰਾਈਆ। ਪੰਜ ਤੱਤ ਨਾ ਦਿਸੇ ਬੁੱਤ, ਕਾਇਆ ਗੜ੍ਹ ਨਾ ਕੋਈ ਵਖਾਈਆ । ਨਾ ਕੋਈ ਕਿਲਾ ਨਾ ਕੋਈ ਕੋਟ, ਮੰਦਰ ਮਹੱਲ ਨਾ ਕੋਈ ਵਖਾਈਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਡੰਕਾ ਡੌਰੂ ਕੋਈ ਨਾ ਵਾਹੀਆ। ਇਕ ਰਖਾਈ ਆਪਣੀ ਓਟ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤੱਤ ਏਕਾ ਸਾਰ, ਏਕਾ ਰੂਪ ਇਕ ਕਰਤਾਰ, ਏਕਾ ਨੂਰ ਕਰੇ ਰੁਸ਼ਨਾਈਆ।
ਸਾਰ ਸ਼ਬਦ ਸ਼ਬਦ ਉਜਾਲਾ, ਹਰਿ ਸਤਿਗੁਰ ਆਪ ਉਪਜਾਇੰਦਾ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਗੋਬਿੰਦ ਆਪਣਾ ਨਾਉਂ ਧਰਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਆਪ ਆਪਣੀ ਕਲ ਵਰਤਾਇੰਦਾ। ਸ਼ਬਦੀ ਸ਼ਬਦ ਅਵੱਲੜੀ ਚਾਲਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਰ ਵੰਡੀ ਵੰਡ, ਆਪ ਉਪਜਾਏ ਕੋਟ ਬ੍ਰਹਿਮੰਡ, ਕੋਟਨ ਕੋਟਾਂ ਵਿਚ ਮਿਲਾਈਆ। ਸਾਰ ਸ਼ਬਦ ਕਰ ਤਿਆਰ, ਹਰਿ ਹਰਿ ਖੇਲ ਖਲਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰ, ਸ਼ਬਦੀ ਬੰਧਨ ਪਾਇੰਦਾ। ਰਵ ਸਸ ਕਰ ਉਜਿਆਰ, ਏਕਾ ਹੁਕਮ ਸੁਣਾਇੰਦਾ। ਮੰਡਲ ਮੰਡਪ ਦਏ ਸਹਾਰ, ਆਪ ਆਪਣਾ ਸੰਗ ਨਿਭਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਖ਼ਬਰਦਾਰ, ਆਪ ਆਪਣੀ ਅੰਸ ਉਪਜਾਇੰਦਾ। ਬੰਸ ਸਰਬੰਸਾ ਹੋ ਤਿਆਰ, ਰਸਨਾ ਸਹਸਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦੀ ਸਾਰ, ਸਤਿਗੁਰ ਸਾਚਾ ਆਪ ਹੋ ਜਾਇੰਦਾ।
ਸਾਰ ਸ਼ਬਦ ਹਰਿ ਮੀਤ, ਸਤਿਗੁਰ ਰੂਪ ਵਟਾਇਆ। ਆਦਿ ਜੁਗਾਦੀ ਇਕ ਅਤੀਤ, ਸਚ ਘਰ ਬੈਠਾ ਆਸਣ ਲਾਇਆ। ਪੁਰਖ ਅਬਿਨਾਸ਼ੀ ਪਤਿਤ ਪੁਨੀਤ ਪਤਿਤ ਪਾਵਣ ਨਾਉਂ ਧਰਾਇਆ। ਸਦਾ ਸੁਹੇਲਾ ਠੰਡਾ ਸੀਤ, ਅਗਨੀ ਤੱਤ ਨਾ ਕੋਈ ਰਖਾਇਆ। ਏਕਾ ਭਾਣਾ ਜਾਣੇ ਮੀਠ, ਆਪਣੇ ਭਾਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ, ਆਪਣਾ ਮਾਰਗ ਆਪੇ ਲਾਇਆ, ਸ਼ਬਦ
ਸਾਰ ਸਚ ਘਰ, ਘਰ ਸਾਚੇ ਵੱਜੀ ਵਧਾਈਆ।
ਪਾਰਬ੍ਰਹਮ ਪ੍ਰਭ ਕਿਰਪਾ ਕਰ, ਪ੍ਰਭ ਆਪਣਾ ਨਾਉਂ ਧਰਾਈਆ। ਆਪੇ ਦੇਵਣਹਾਰਾ ਵਰ, ਆਪੇ ਕਰੇ ਕੁੜਮਾਈਆ।
ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਸੁਹਾਈਆ। ਆਪੇ ਅੰਦਰ ਜਾਏ ਵੜ, ਆਪੇ ਬੈਠਾ ਡੇਰਾ
ਲਾਈਆ। ਆਪੇ ਵਿਦਿਆ ਰਿਹਾ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣਾ ਲੜ ਆਪੇ ਫੜ, ਆਪੇ ਵੇਖ
ਵਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਮੂਰਤ ਅਕਾਲ ਇਕ ਉਪਜਾਈਆ। ਨਾ ਕੋਈ ਚੋਟੀ ਨਾ
ਕੋਈ ਜੜ੍ਹ, ਨਾ ਕੋਈ ਬੀਜ ਰਿਹਾ ਬਿਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ
ਸ਼ਬਦ ਸ਼ਬਦੀ ਧਾਰ, ਸਤਿ ਸਰੂਪ ਆਪ ਉਪਜਾਈਆ।
ਸਾਰ ਸ਼ਬਦ ਹਰਿ ਕਾ ਰੰਗ, ਹਰਿ ਹਰਿ ਆਪ ਉਪਨਿਆ। ਆਪੇ ਮੰਗੇ ਆਪਣੀ ਮੰਗ, ਆਪੇ ਦੇਵੇ ਮਾਲ
ਨਾਮ ਧਨ ਧਨਿਆ। ਆਪੇ ਹੋਏ ਸਦਾ ਸੰਗ, ਸਤਿਗੁਰ ਪੂਰਾ ਆਪੇ ਮੰਨਿਆ। ਆਪੇ ਸਚ ਸਿੰਘਾਸਣ
ਬੈਠ ਪਲੰਘ, ਥਿਰ ਘਰ ਸਾਚਾ ਇਕ ਸੁਹੰਨਿਆ। ਆਪ ਵਜਾਏ ਇਕ ਮਰਦੰਗ, ਨਾਮ ਮਰਦੰਗਾ ਇਕ
ਰਖੰਨਿਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡਾਂ ਖੰਡਾਂ ਫਿਰੇ ਭੰਨਿਆ। ਆਪੇ ਵੇਖੇ ਸੂਰਜ ਚੰਨ, ਰਵ
ਸਸ ਆਪੇ ਬੇੜਾ ਬੰਨਿਆ। ਆਪੇ ਵਸੇ ਪੰਜ ਤੱਤ ਤਨ, ਆਪ ਸੁਣਾਏ ਆਪਣਾ ਰਾਗ ਕੰਨਿਆ। ਆਪੇ
ਦੇਵਣਹਾਰਾ ਡੰਨ, ਜੁਗਾ ਜੁਗੰਤਰ ਦੇਵੇ ਡੰਨਿਆ। ਆਪੇ ਜਨਨੀ ਜਨ ਲਏ ਜਨ, ਭਗਤ ਵਛਲ ਆਪ ਅਖਵੰਨਿਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਏਕਾ ਵਰ, ਏਕਾ ਘਰ ਸਹੁੰਨਿਆ।
ਸਾਰ ਸ਼ਬਦ ਗ਼ਰੀਬ ਨਿਵਾਜਾ, ਆਪਣਾ ਆਪ ਉਪਜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਏਕਾ ਹੁਕਮ ਸੁਣਾਇੰਦਾ। ਏਕਾ ਅਸਵ ਏਕਾ ਤਾਜਾ, ਏਕਾ ਹਰਿ ਦੌੜਾਇੰਦਾ। ਏਕਾ ਪੁਰਖ ਆਤਮ ਵਜਾਏ ਵਾਜਾ, ਅਨਹਦ ਏਕਾ ਤਾਲ ਵਜਾਇੰਦਾ। ਏਕਾ ਆਦਿ ਜੁਗਾਦੀ ਰਚੇ ਕਾਜਾ, ਜੁਗਾ ਜੁਗੰਤਰ ਵੇਖ ਵਖਾਇੰਦਾ। ਏਕਾ ਲੱਖ ਚੁਰਾਸੀ ਸਾਜਣ ਸਾਜਾ, ਏਕਾ ਤ੍ਰੈਗੁਣ ਮੇਲ ਮਿਲਾਇੰਦਾ। ਏਕਾ ਪੰਚਮ ਖੋਲ੍ਹੇ ਪਾਜਾ, ਏਕਾ ਪੰਚਮ ਮੋਹ ਚੁਕਾਇੰਦਾ। ਏਕਾ ਮੱਕਾ ਕਾਅਬਾ ਹਾਜੀ ਹਾਜਾ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਏਕਾ ਪੰਡਤ ਪਾਂਧਾ ਦੇਵੇ ਦਾਜਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਏਕਾ ਮਾਰਨਹਾਰਾ ਵਾਜਾ, ਗੁਰਮੁਖ ਸੋਏ ਆਪ ਉਠਾਇੰਦਾ । ਸਾਰ ਸ਼ਬਦ ਜੁਗ ਰੱਖੇ ਲਾਜਾ, ਆਦਿ ਜੁਗਾਦੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦ ਅਗੰਮਾ ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ।
ਸਾਰ ਸ਼ਬਦ ਸ਼ਬਦ ਅਨਮੋਲ, ਹਰਿ ਸਤਿਗੁਰ ਹਰਿ ਉਪਜਾਈਆ। ਆਪਣੇ ਅੰਦਰ ਆਪੇ ਮੌਲ, ਫੁੱਲ ਫੁਲਵਾੜੀ ਆਪ ਖਿਲਾਈਆ। ਆਪੇ ਭਰਿਆ ਅੰਮ੍ਰਿਤ ਕਵਲ, ਕਵਲ ਨਾਭੀ ਮੁਖ ਭੁਵਾਈਆ। ਆਪੇ ਲੇਖਾ ਜਾਣੇ ਧਰਤ ਧਵਲ, ਧਵਲ ਧਰਨੀ ਧਰਤ ਆਪ ਸੁਹਾਈਆ। ਆਪੇ ਰਹੇ ਆਦਿ ਜੁਗਾਦਿ ਸਦਾ ਅਡੋਲ, ਲੱਖ ਚੁਰਾਸੀ ਰਿਹਾ ਡੁਲਾਈਆ। ਗੁਰਮੁਖ ਸਾਜਣ ਤੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਈਆ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਮੁਖਾਂ ਪਰਦਾ ਦੇਵੇ ਖੋਲ੍ਹ, ਅੰਤਰ ਆਤਮ ਇਕ ਜਣਾਈਆ। ਸਤਿਗੁਰ ਪੂਰਾ ਵਸੇ ਕੋਲ, ਅੰਦਰ ਮੰਦਰ ਬੇਪਰਵਾਹੀਆ। ਅਨਹਦ ਵਜਾਏ ਸਾਚਾ ਢੋਲ, ਇਕ ਮਰਦੰਗਾ ਨਾਉਂ ਵਜਾਈਆ। ਸਦਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਕਰੇ ਸਦਾ ਚੋਲ੍ਹ, ਆਪ ਆਪਣੀ ਗੋਦ ਉਠਾਈਆ। ਅੱਖਰ ਵੱਖਰ ਸ਼ਬਦ ਅਨਾਦੀ ਆਪੇ ਬੋਲ, ਸਾਰ ਸ਼ਬਦ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਵਡਿਆਈਆ।
ਸਾਰ ਸ਼ਬਦ ਹਰਿ ਵਡਿਆਈ, ਹਰਿ ਹਰਿ ਹਰਿ ਗੁਣ ਗਾਇੰਦਾ। ਲੱਖ ਚੁਰਾਸੀ ਕਰ ਕੁੜਮਾਈ, ਘਟ ਘਟ ਡੇਰਾ ਲਾਇੰਦਾ। ਗੁਰਮੁਖ ਸਾਜਣ ਵੇਖੇ ਚਾਈਂ ਚਾਈਂ, ਜੁਗ ਜੁਗ ਵੇਖ ਵਖਾਇੰਦਾ। ਸੰਤ ਸੁਹੇਲੇ ਆਪ ਉਠਾਏ ਫੜ ਫੜ ਬਾਹੀਂ, ਆਪ ਆਪਣਾ ਦਰ ਸੁਹਾਇੰਦਾ। ਦੇਵਣਹਾਰ ਠੰਡੀਆਂ ਛਾਈਂ, ਸਿਰ ਆਪਣਾ
ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੀਰ ਨਿਰਾਲਾ ਸੇਵਾ ਲਾਏ ਕਾਲ ਮਹਾਂਕਾਲਾ, ਕਾਲ ਰੂਪ ਆਪ ਹੋ ਜਾਇੰਦਾ।
ਸਾਰ ਸ਼ਬਦ ਹਰਿ ਫ਼ਰਮਾਣ, ਆਪਣਾ ਆਪ ਜਣਾਈਆ । ਆਦਿ ਜੁਗਾਦੀ ਹੋ ਮਿਹਰਵਾਨ, ਜੁਗ ਜੁਗ ਖੇਲ ਖਲਾਈਆ। ਏਕੰਕਾਰਾ ਕਰ ਧਿਆਨ, ਨਰ ਨਿਰੰਕਾਰਾ ਵੇਖ ਵਖਾਈਆ। ਖੇਲੇ ਖੇਲ ਦੋ ਜਹਾਨ, ਚੌਦਾਂ ਲੋਕਾਂ ਫੋਲ ਫੁਲਾਈਆ। ਲੋਆਂ ਪੁਰੀਆਂ ਇਕ ਗਿਆਨ, ਲੋਕਮਾਤ ਵੱਜੇ ਵਧਾਈਆ। ਗੁਰਮੁਖਾਂ ਕਰੇ ਆਪ ਪਛਾਣ, ਆਪਣੀ ਸਿਖਿਆ ਆਪ ਸਮਝਾਈਆ। ਮਨਮੁਖ ਜੀਵ ਬਾਲ ਅਞਾਣ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਵੇਲੇ ਅੰਤ ਸਰਬ ਪਛਤਾਣ, ਨਾ ਦਿਸੇ ਕੋਈ ਸਹਾਈਆ। ਗੁਰਮੁਖ ਸਾਚੇ ਚਤੁਰ ਸੁਜਾਣ, ਹਰਿਜਨ ਮੇਲਾ ਮੇਲ ਮਿਲਾਈਆ। ਰਸਨਾ ਜਿਹਵਾ ਹਰਿ ਗੁਣ ਗਾਣ, ਬੱਤੀ ਦੰਦ ਸਲਾਹੀਆ। ਮਿਲੇ ਪਦ ਪਦ ਨਿਰਬਾਣ, ਨਿਰਗੁਣ ਨਿਰਭੈ ਵਿਚ ਰਖਾਈਆ । ਆਵਣ ਜਾਵਣ ਚੁਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਪਾਇਆ ਪੁਰਖ ਪੁਰਖ ਸੁਲਤਾਨ, ਘਰ ਸਾਚੇ ਵੱਜੀ ਵਧਾਈਆ। ਰਲ ਮਿਲ ਸਖੀਆਂ ਮੰਗਲ ਗਾਣ, ਸੋਹੰ ਢੋਲਾ ਏਕਾ ਗਾਈਆ। ਜਗਤ ਵਿਚੋਲਾ ਸ੍ਰੀ ਭਗਵਾਨ, ਦੂਸਰ ਕੋਈ ਨਾ ਸੰਗ ਰਖਾਈਆ। ਹਰਿਜਨ ਦੇਵੇ ਜੀਆ ਦਾਨ, ਦਾਤਾ ਦਾਨੀ ਦਾਨ ਝੋਲੀ ਪਾਈਆ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਈਆ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ । ਸਤਿਗੁਰ ਪੂਰੇ ਚਰਨ ਧਿਆਨ, ਦਰ ਦੁਵਾਰਾ ਇਕ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤਿਖੀ ਧਾਰ, ਵਿਚ ਸੰਸਾਰ ਆਪ ਚਲਾਈਆ।
ਤਿਖੀ ਧਾਰ ਪੁਰਖ ਕਰਤਾਰ, ਸ਼ਬਦੀ ਸ਼ਬਦ ਰਖਾਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮਨਮੁਖਾਂ ਕਰੇ ਅੰਤ ਖਵਾਰ, ਧੀਰਜ ਧੀਰ ਨਾ ਕੋਈ ਰਖਾਇੰਦਾ। ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧੀ ਸ਼ਬਦ ਜਣਾਇੰਦਾ। ਅਲੱਖ ਨਿਰੰਜਣ ਹੋ ਤਿਆਰ, ਜੁਗ ਜੁਗ ਆਪਣੀ ਅਲੱਖ ਜਗਾਇੰਦਾ। ਸਚਖੰਡ ਦੁਵਾਰਾ ਖੇਲ ਅਪਾਰ , ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਵੰਡੇ ਵੰਡ ਸਰਬ ਸੰਸਾਰ, ਵੰਡਣਹਾਰਾ ਆਪ ਹੋ ਜਾਇੰਦਾ। ਵਰਭੰਡੀ ਪਾਵਣਹਾਰਾ ਸਾਰ, ਬ੍ਰਹਿਮੰਡੀ ਖੋਜ ਖੁਜਾਇੰਦਾ। ਸ਼ਬਦ ਖੰਡੀ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਆਦਿ ਜੁਗਾਦੀ ਗੁਰ ਅਖਵਾਇੰਦਾ। ਨਾਮ ਤੋੜਾ ਸੀਸ ਦਸਤਾਰ, ਏਕਾ ਕਲਗੀ ਜੋਤ ਚਮਕਾਇੰਦਾ। ਅਸਵ ਘੋੜਾ ਕਰ ਤਿਆਰ, ਸ਼ਾਹ ਅਸਵਾਰ ਆਪ ਅਖਵਾਇੰਦਾ । ਗੁਰਮੁਖਾਂ ਪਾਵਣਹਾਰ ਸਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਜਗਤ ਨਾਤਾ ਤੋੜ ਤੁੜਾਇੰਦਾ। ਦਰਸ ਦਿਖਾਏ ਅਗੰਮ ਅਪਾਰ, ਆਪ ਆਪਣੀ ਦਇਆ ਕਮਾਇੰਦਾ। ਖ਼ੁਸ਼ੀ ਗਮ ਨਾ ਕੋਈ ਵਿਚਾਰ, ਏਕਾ ਰੰਗ ਰੰਗਾਇੰਦਾ। ਤੋੜਣਹਾਰਾ ਗੜ੍ਹ ਹੰਕਾਰ, ਦੂਈ ਦਵੈਤੀ ਮੇਟ ਮਿਟਾਇੰਦਾ। ਅੰਮ੍ਰਿਤ ਭਰੇ ਨਾਮ ਭੰਡਾਰ, ਨਾਮ ਪਿਆਲਾ ਭਰ ਪਿਆਇੰਦਾ । ਜੋ ਜਨ ਮੰਗੇ ਬਣ ਭਿਖਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਗ਼ਰੀਬ ਨਿਮਾਣੇ ਲਾਏ ਪਾਰ, ਜੋ ਜਨ ਸਰਨਾਈ ਆਇੰਦਾ। ਰੋਗ ਸੋਗ ਚਿੰਤਾ ਦੁੱਖ ਦਏ ਨਿਵਾਰ, ਜੋ ਜਨ ਰਸਨਾ ਸੋਹੰ ਗਾਇੰਦਾ। ਕਰੇ ਕਰਾਏ ਸਚ ਪਿਆਰ, ਗੁਰਸਿਖ ਬਾਲ ਅੰਞਾਣੇ ਆਪ ਆਪਣੀ ਗੋਦ ਉਠਾਇੰਦਾ । ਮਾਵਾਂ ਪੁੱਤਰਾਂ ਇਕ ਪਿਆਰ, ਇਕ ਸੁਹਾਏ ਬੰਕ ਦੁਵਾਰ, ਸਤਿਗੁਰ ਪੂਰਾ ਹਰਿ ਅਖਵਾਇੰਦਾ। ਏਥੇ ਓਥੇ ਦਏ ਸਹਾਰ, ਦੋ ਜਹਾਨਾਂ ਮੀਤ ਮੁਰਾਰ, ਕਲਜੁਗ ਤੇਰੀ ਅੰਤਮ ਵਾਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਸਾਰ ਸ਼ਬਦ ਤੇਜ਼ ਕਟਾਰ, ਮਾਰੀ ਜਾਏ ਵਾਰੋ ਵਾਰ, ਗੁਰਮੁਖ ਸਾਜਣ ਲਾਏ ਪਾਰ, ਮਨਮੁਖ ਸ਼ੌਹ ਦਰਿਯਾਏ ਆਪ ਰੁੜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਨਾਮ ਏਕਾ ਜੋਤ ਸ੍ਰੀ ਭਗਵਾਨ, ਏਕਾ ਦੇਵਣਹਾਰਾ ਦਾਨ, ਏਕਾ ਬਖ਼ਸ਼ੇ ਬ੍ਰਹਮ ਗਿਆਨ, ਆਤਮ ਪ੍ਰੇਮ ਇਕ ਜਣਾਇੰਦਾ।
ਆਤਮ ਬ੍ਰਹਮ ਬ੍ਰਹਮ ਜਣਾਈ, ਜਨ ਹਰਿ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਈ, ਗੁਰਮੁਖ ਸੱਜਣ ਵੇਖ ਵਖਾਇੰਦਾ। ਦਰ ਘਰ ਸਾਚੇ ਹੋਈ ਕੁੜਮਾਈ, ਸਾਚਾ ਸਗਨ ਮਨਾਇੰਦਾ। ਦਿਵਸ ਰੈਣ
ਵੱਜੇ ਵਧਾਈ, ਏਕਾ ਰੰਗ ਸਮਾਇੰਦਾ। ਅੰਤ ਵਿਛੋੜਾ ਹੋਏ ਨਾਹੀ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਪੂਰਾ ਬਣ ਮਲਾਹ, ਗੁਰਮੁਖਾਂ ਕਲਜੁਗ ਪਕੜੇ ਬਾਂਹ, ਦੋ ਜਹਾਨੀ ਕਰੇ ਸਚ ਨਿਆਂ, ਦਰਗਹਿ ਸਾਚੀ ਦੇਵੇ ਥਾਂ, ਏਕਾ ਧਾਮ ਸੁਹਾਇੰਦਾ।
ਧਾਮ ਅਵੱਲਾ ਹਰਿ ਨਿਰੰਕਾਰ, ਗੁਰਮੁਖਾਂ ਆਪ ਵਖਾਈਆ। ਇਕ ਇਕੱਲਾ ਬੈਠ ਸੱਚੀ ਸਰਕਾਰ, ਸਾਚਾ ਹੁਕਮ ਸੁਣਾਈਆ। ਜਲਾਂ ਥਲਾਂ ਪਾਵੇ ਸਾਰ, ਲੱਖ ਚੁਰਾਸੀ ਮੰਦਰ ਅੰਦਰ ਡੇਰਾ ਲਾਈਆ। ਗੁਰਮੁਖਾਂ ਗੁਰਸਿਖਾਂ ਪੂਰਬ ਲਹਿਣਾ ਕਰ ਵਿਚਾਰ, ਨੇਤਰ ਨੈਣਾਂ ਦਰਸ ਦਿਖਾਈਆ। ਜੁਗਾਂ ਜੁਗਾਂ ਦੇ ਵਿਛੜੇ ਯਾਰ, ਕਲਜੁਗ ਅੰਤਮ ਮੇਲ ਮਿਲਾਈਆ। ਬਾਵਨ ਰਾਮਾ ਹੋ ਅਵਤਾਰ, ਕ੍ਰਿਸ਼ਨਾ ਕਾਹਨ ਆਪ ਅਖਵਾਈਆ। ਈਸਾ ਮੂਸਾ ਬੰਨ੍ਹੇ ਧਾਰ, ਸੰਗ ਮੁਹੰਮਦ ਸੇਵਾ ਰਿਹਾ ਕਮਾਈਆ। ਨਾਨਕ ਗੋਬਿੰਦ ਇਕ ਪਿਆਰ, ਏਕਾ ਸ਼ਬਦ ਕਰੀ ਕੁੜਮਾਈਆ। ਨਾਮ ਡੰਕਾ ਵਿਚ ਸੰਸਾਰ, ਨਾਮ ਸਤਿ ਰਿਹਾ ਵਜਾਈਆ। ਵਾਸੀ ਪੁਰੀ ਘਨਕਾ ਹੋ ਤਿਆਰ, ਕਲਜੁਗ ਅੰਤਮ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਈਆ । ਗੁਰਮੁਖਾਂ ਕਰੇ ਸਚ ਪਿਆਰ, ਗੁਰ ਗੋਬਿੰਦ ਦਏ ਗਵਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਸਤਿਗੁਰ ਪੂਰਾ ਇਕ ਅਖਵਾਈਆ। ਹਿੰਦੂ ਮੁਸਲਮ ਸਿਖ ਈਸਾਈ ਊਚ ਨੀਚ ਨਾ ਕੋਈ ਵਿਚਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਆਪੇ ਸਭ ਤੋਂ ਵਸਿਆ ਬਾਹਰ, ਦਿਸ ਕਿਸੇ ਨਾ ਆਈਆ। ਜਿਸ ਜਨ ਆਪਣੀ ਕਿਰਪਾ ਦੇਵੇ ਧਾਰ, ਆਪ ਆਪਣਾ ਦਰਸ ਦਿਖਾਈਆ। ਭਵ ਜਲ ਸਾਗਰ ਉਤਰੇ ਪਾਰ, ਜੋ ਜਨ ਆਏ ਚਲ ਸਰਨਾਈਆ। ਕਾਗ ਨਾ ਉਡੇ ਕਾਗਾਂ ਡਾਰ, ਕਾਗੋਂ ਹੰਸ ਉਡਾਈਆ। ਮਾਣਕ ਮੋਤੀ ਭਰੇ ਭੰਡਾਰ, ਸੋਹੰ ਚੋਗ ਚੁਗਾਈਆ। ਨਿਰਗੁਣ ਜੋਤੀ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਗੁਰਸਿਖ ਵਰਨ ਗੋਤੀ ਵਸਿਆ ਬਾਹਰ, ਏਕਾ ਵਰਨ ਪਾਰਬ੍ਰਹਮ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਕਾਇਆ ਮੰਦਰ ਅੰਦਰ ਉਚ ਮਿਨਾਰ, ਹਰਿ ਨਿਰੰਕਾਰ ਜੋਤੀ ਨੂਰ ਨੂਰ ਉਜਿਆਰ, ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਹਰਿਜਨ ਸਾਚੇ ਮੇਲ ਮਿਲਾਈਆ। (੫ ਸਾਵਣ ੨੦੧੬ ਬਿ)
ਸਾਰ ਸ਼ਬਦ ਪ੍ਰਭ ਕਾ ਸ਼ੌਂਕ, ਸ਼ੌਕੀਨ ਆਪ ਹੰਢਾਇੰਦਾ। ਓਥੇ ਕੋਈ ਨਾ ਸਕੇ ਪਹੁੰਚ, ਮਸਕੀਨ ਹੋ ਹੋ ਸਰਬ ਗਾਇੰਦਾ। ਬਿਨ ਸਾਰ ਸ਼ਬਦ ਸਾਰੇ ਹੋਣ ਔਂਤ, ਔਂਤਰਾ ਜਗਤ ਵਖਾਇੰਦਾ। ਸਾਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਕਦੇ ਨਾ ਆਈ ਮੌਤ, ਮੌਤ ਸਭ ਦੇ ਨਾਲ ਪਰਨਾਇੰਦਾ। ਸਾਰ ਸ਼ਬਦ ਜੁਗਾ ਜੁਗੰਤਰ ਇਕੋ ਬਹੁਤ, ਬੌਹੜੀ ਬੌਹੜੀ ਸਭ ਤੋਂ ਕਰਾਇੰਦਾ। ਸਾਰ ਸ਼ਬਦ ਪਰਕਾਸ਼ ਨਿਰਮਲ ਜੋਤ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਭ ਦੀ ਪਾਵਣਹਾਰ ਸਰੋਤ, ਸਰੋਤ ਆਪਣੀ ਆਪ ਜਣਾਇੰਦਾ। ਜਿਸ ਬਣਾਇਆ ਸਚਖੰਡ ਕੋਟ, ਸੋ ਸਾਰ ਸ਼ਬਦ ਅਖਵਾਇੰਦਾ। ਏਕੰਕਾਰ ਵਸੇ ਆਪਣੇ ਲੋਕ, ਲੁਕਿਆ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਆਪ ਪਰਗਟਾਇੰਦਾ। (੧੮ ਮੱਘਰ ੨੦੧੯ ਬਿ)
ਸਾਰ ਸ਼ਬਦ ਸ਼ਬਦ ਅਨਮੋਲਾ, ਅਨਮੁਲੜੀ ਖੇਲ ਕਰਾਈਆ। ਜੁਗ ਚੌਕੜੀ ਰੱਖੇ ਉਹਲਾ, ਪਰਦਾ ਇਕੋ ਇਕ ਰਖਾਈਆ। ਕਰ ਕਿਰਪਾ ਗਾਏ ਢੋਲਾ, ਨਾਮ ਨਿਧਾਨ ਗੁਣ ਪਰਗਟਾਈਆ। ਸੱਚੋ ਸਚ ਸੁਣਾਏ ਸੋਹਲਾ, ਸੁਹਬਤ ਆਪਣੀ ਆਪ ਪਰਗਟਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਪਾਏ ਰੌਲਾ, ਰੌਣਕ ਆਪਣੀ ਆਪ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਰ ਸ਼ਬਦ ਸਚ ਤੌਫ਼ੀਕ, ਦੋ ਤਰਫ਼ੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਬਣ ਰਫ਼ੀਕ, ਆਪ ਆਪਣਾ
ਰੰਗ ਰੰਗਾਇੰਦਾ। ਜੁਗ ਚੌਕੜੀ ਬਣ ਫ਼ਰੀਕ, ਫ਼ਿਰਕਾ ਸਭ ਦਾ ਮੇਟ ਮਿਟਾਇੰਦਾ। ਨਾਉਂ ਰੱਖ ਲਾਸ਼ਰੀਕ, ਜਲਵਾ ਨੂਰ ਇਕ ਦਿਖਾਇੰਦਾ। ਹੁਜਰਾ ਹੱਕ ਸੁਹਾਏ ਠੀਕ, ਮਹਿਰਾਬ ਆਪਣਾ ਰੰਗ ਰੰਗਾਇੰਦਾ। ਮੀਆਂ ਬੀਵੀ ਕਰੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਾਰ ਆਪੇ ਪਾਇੰਦਾ। (੧੮ ਮੱਘਰ ੨੦੧੯ ਬਿ)
ਇਹ ਨੂਰ ਪ੍ਰਭੂ ਦਾ ਨੁਕਤਾ, ਬਿਨ ਕਲਮ ਛਾਹੀ ਬਣਾਈਆ। ਇਹ ਬੜਾ ਪੁਖਤਾ, ਹਿਲਾਇਆਂ ਹਿਲ ਸਕੇ ਨਾ ਰਾਈਆ। ਇਹ ਨੂਰ ਧੁਰ ਦਾ ਨੁਸਖਾ, ਚਮਕਿਆ ਹੱਥ ਨਾ ਕਿਸੇ ਫਿਰਾਈਆ। ਇਹ ਨੂਰ ਨਾ ਫਿਰਦਾ ਨਾ ਤੁਰਦਾ, ਗਲੀ ਕੂਚੇ ਨਾ ਰੰਗ ਰੰਗਾਈਆ। ਇਹ ਵਿਹਾਰ ਕਰੇ ਆਪਣੀ ਲੋੜ ਦਾ, ਲੋਹੜਾ ਆਪਣਾ ਭੇਵ ਨਾ ਕਿਸੇ ਖੁਲ੍ਹਾਈਆ। ਕਿਧਰੇ ਲੌਂਦਾ ਕਿਧਰੇ ਤੋੜਦਾ, ਤੋੜ ਵਿਛੋੜਾ ਆਪਣਾ ਖੇਲ ਰਚਾਈਆ। ਪਹਿਲਾ ਖੇਲ ਪੰਜ ਤੱਤ ਚੋਰ ਦਾ, ਚੋਰੀ ਚੋਰੀ ਆਪਣੀ ਕਾਰ ਕਮਾਈਆ। ਇਹ ਖੇਲ ਅਗੰਮੇ ਬਾਂਕੇ ਛੋਹਰ ਦਾ, ਸ਼ਹਿਨਸ਼ਾਹ ਨਿਰਗੁਣ ਰੂਪ ਵਟਾਈਆ । ਸੰਤ ਸੱਜਣ ਆਪਣੇ ਲੋੜਦਾ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਜਿਸ ਨੁਕਤੇ ਵਿਚੋਂ ਨੁਕਤੇ ਬਣਾ ਕੇ ਗੁਰ ਅਵਤਾਰ ਪੀਰ ਪੈਗ਼ੰਬਰ ਤੋਰਦਾ, ਨਿਰਗੁਣ ਸਰਗੁਣ ਆਪਣਾ ਹੁਕਮ ਮਨਾਈਆ। ਓਸ ਨੁਕਤੇ ਵਿਚੋਂ ਮੰਤਰ ਕੱਢੇ ਫੋਰ ਦਾ, ਜੋ ਫੁਰਨਾ ਸਭ ਦਾ ਸਾਰ ਸ਼ਬਦ ਅਖਵਾਈਆ। ਇਹ ਖੇਲ ਨਹੀਂ ਕੂੜੀ ਤਾਕਤ ਜ਼ੋਰ ਦਾ, ਬਲੀਆਂ ਬਲ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੁਕਤਾ ਬਿਨ ਨੁਕਤਿਉਂ ਆਪਣੇ ਨੁਕਤੇ ਵਿਚ ਰਖਾਈਆ। (੧੧ ਮਾਘ ੨੦੨੦ ਬਿ))
ਸਾਰ ਸ਼ਬਦ ਕਹੇ ਮੈਂ ਸਦਾ ਵਸਾਂ ਓਹਲੇ, ਧਾਮ ਅਗੰਮੜੇ ਆਸਣ ਲਾਈਆ । ਮੇਰੇ ਹੁਕਮ ਦੀ ਧਾਰ ਆਉਂਦੀ ਰਹੇ ਵਿਚ ਕਾਇਆ ਚੋਲੇ, ਤਨ ਵਜੂਦ ਮਾਤ ਸੁਹਾਈਆ। ਮੇਰੀ ਸਿਫ਼ਤ ਦੇ ਗਾਏ ਢੋਲੇ, ਅਵਤਾਰ ਪੈਗ਼ੰਬਰ ਗੁਰੂ ਨਾਉਂ ਪ੍ਰਗਟਾਈਆ। ਸਦਾ ਖੇਲ ਕਰਾਂ ਹੌਲੇ ਹੌਲੇ, ਆਪਣੀ ਕਾਰ ਭੁਗਤਾਈਆ। ਜੁਗ ਚੌਕੜੀ ਪੁਵਾ ਦੇਵਾਂ ਰੋਲੇ, ਕਿਸੇ ਦੀ ਚਲੇ ਨਾ ਕੋਇ ਚਤੁਰਾਈਆ। ਜਿਨ੍ਹਾਂ ਦੀਨ ਮਜ਼੍ਹਬ ਵਿਚ ਫਰਕਾਏ ਡੋਲੇ, ਅੰਤ ੳਨ੍ਹਾਂ ਦੀ ਕਰਾਂ ਸਫ਼ਾਈਆ । ਮੇਰਾ ਦਰ ਕਦੀ ਨਾ ਖੋਲ੍ਹੇ, ਮੈਂ ਸਭ ਦੇ ਦੁਵਾਰੇ ਆਪ ਖੁਲ੍ਹਾਈਆ। ਮੇਰਾ ਤੋਲ ਕੋਈ ਨਾ ਤੋਲੇ, ਮੈਂ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਕੰਡੇ ਦਿਆਂ ਤੁਲਾਈਆ । ਆਪਣੀ ਮਹਿੰਮਾ ਦੇ ਬਣਾ ਵਿਚੋਲੇ, ਸਿਫ਼ਤਾਂ ਵਾਲੇ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਮੇਰਾ ਭਾਵ ਆਪਣਾ ਭੇਵ ਜਣਾਈਆ।
ਸਾਰ ਸ਼ਬਦ ਕਹੇ ਮੈਂ ਕਦੀ ਬੰਦ ਨਹੀਂ ਹੋਇਆ ਵਿਚ ਪੰਜ ਤੱਤ, ਵਜੂਦ ਵਜੂਦ ਨਾ ਕੋਇ ਜਣਾਈਆ। ਮੈਂ ਧੁਰ ਸੰਦੇਸੇ ਦੀ ਦੇਵਣਹਾਰਾ ਮਤ, ਨਾਮ ਅਗੰਮੀ ਕਰ ਪੜ੍ਹਾਈਆ। ਜੋ ਅਵਤਾਰ ਪੈਗ਼ੰਬਰਾਂ ਗੁਰੂਆਂ ਸੰਦੇਸਾ ਦਿੱਤਾ ਦੱਸ, ਵਾਰੋ ਵਾਰ ਸਮਝਾਈਆ। ਉਹ ਮੇਰੇ ਪਿਆਰ ਦਾ ਮਾਣਦੇ ਗਏ ਰਸ, ਸੁੱਖ ਸਾਗਰ ਵਿਚ ਸਮਾਈਆ। ਮੈਂ ਵਿਕਿਆ ਨਹੀਂ ਕਿਸੇ ਹੱਟ, ਵਣਜਾਰਾ ਖ਼ਰੀਦਣ ਕੋਇ ਨਾ ਪਾਈਆ। ਮੈਂ ਨਿਰਗੁਣ ਧਾਰ ਅਗੰਮ ਸਮਰਥ, ਜੋ ਸਮਰਥ ਖੇਲ ਖਿਲਾਈਆ। ਜਿਸ ਨੂੰ ਭੇਜਿਆ ਤਿਸ ਮੇਰੀ ਮਹਿੰਮਾ ਕਹੀ ਅਕੱਥ, ਰਾਗਾਂ ਨਾਦਾਂ ਵਿਚ ਕਰ ਸ਼ਨਵਾਈਆ। ਕੋਟਨ ਕੋਟ ਜੁਗ ਚੌਕੜੀ ਗਏ ਨੱਠ, ਹੁਕਮਾਂ ਅੰਦਰ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਰਾ ਰੂਪ ਸਮਾਈਆ।
ਸਾਰ ਸ਼ਬਦ ਕਹੇ ਮੈਨੂੰ ਕਹਿ ਸਕੇ ਨਾ ਕਥਨ, ਕਹਾਵਤ ਵਿਚ ਨਾ ਕੋਇ ਜਣਾਈਆ। ਮੈਂ ਸਭ ਦੇ ਚਲਾਵਾਂ ਰਥਨ, ਹੁਕਮੇ ਅੰਦਰ ਅਗਲਾ ਹੁਕਮ ਬਣਾਈਆ। ਮੇਰਾ ਖੇਲ ਸਦਾ ਸਮਰਥਣ, ਸਮਰਥ ਆਪ ਅਖਵਾਈਆ। ਅਵਤਾਰ ਪੈਗ਼ੰਬਰ ਗੁਰ ਸੰਤ ਭਗਤ ਮੇਰੇ ਪਿਆਰ ਦੇ ਗੀਤ ਕਥਣ, ਸੰਦੇਸਿਆਂ ਵਿਚ ਦ੍ਰਿੜਾਈਆ। ਮੇਰੀ ਮੰਜ਼ਲ ਮੂਲ ਨਾ ਟੱਪਣ, ਟਾਪੂਆਂ ਵਿਚ ਬੈਠੇ ਅੱਖ ਉਠਾਈਆ। ਮੇਰਾ ਖੇਲ ਅਲਖ ਅਲਖਣ, ਲੇਖਾ ਲਿਖ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ,
ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਘਾਟ ਸਮਝਾਏ ਕੋਇ ਨਾ ਪਤਣ, ਪਿਤਰ ਪਤਰਕਾ ਵਿਚ ਨਾ ਕੋਇ ਸਮਝਾਈਆ। (੧੧ ਚੇਤ ਸ਼ਹਿਨਸ਼ਾਹੀ ਸੰਮਤ ੯)
❋
ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਬੱਚੇ ਸ਼ਬਦ ਦੀ ਸਿਫ਼ਤ ਵਾਲੇ ਕਵੀ, ਸਾਰ ਸ਼ਬਦ ਦੀ ਸਾਰ ਕਿਸੇ ਨਾ ਪਾਈਆ। (੧੨ ਚੇਤ ਸ਼ ਸੰ ੫)