ਉਚ ਦਾ ਪੀਰ
(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
❋
ਗੋਬਿੰਦ ਕਹੇ ਜਿਸ ਵੇਲੇ ਬਣਿਆ ਉਚ ਦਾ ਪੀਰ, ਉਚ ਅਗੰਮ ਅਥਾਹ ਦਿਤੀ ਵਡਿਆਈਆ। ਮੇਰੀ ਤੱਕ ਨਾ ਸਕਿਆ ਕੋਈ ਤਸਵੀਰ, ਸ਼ਾਹ ਹਕੀਰ ਸਮਝ ਕੋਇ ਨਾ ਪਾਈਆ। ਮੇਰਾ ਮੈਂ ਨਾ ਹੋਇਆ ਦਿਲਗੀਰ, ਖ਼ੁਸ਼ੀ ਅੰਦਰ ਖ਼ੁਸ਼ੀ ਵੱਜੀ ਵਜਾਈਆ। ਮੈਂ ਤੱਕ ਕੇ ਵੇਖਿਆ ਅਖ਼ੀਰ, ਆਖ਼ਰ ਇਕੋ ਨਜ਼ਰੀ ਆਈਆ। ਜਿਸ ਦੇ ਹੁਕਮ ਦੀ ਤਾਮੀਰ, ਤਾਅਮੀਲ ਅੰਦਰ ਅੱਗੇ ਸੇਵ ਕਮਾਈਆ। ਚਲੇ ਨਾ ਕੋਇ ਦਲੀਲ, ਵਾਸਨਾ ਵੰਡ ਨਾ ਕੋਇ ਵੰਡਾਈਆ । ਕਿਸੇ ਨਾ ਜਾਣਿਆ ਬਸਤਰ ਨੀਲ, ਭਰਮ ਪਿਆ ਤਹਿਸੀਲਾਂ ਠਾਣਿਆਂ। ਪੁਰਖ ਅਕਾਲ ਅੱਗੇ ਕੀਤੀ ਅਪੀਲ, ਬਿਨ ਰਸਨਾ ਜੇਹਵਾ ਬੱਤੀ ਦੰਦ ਕਰ ਕਲਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਖਾਨਿਆ।
ਪੁਰਖ ਅਕਾਲ ਅਗੰਮੀ ਕੀਤੀ ਤਦਬੀਰ, ਅਚਰਜ ਖੇਲ ਰਚਾਈਆ। ਸਤਿ ਧਰਮ ਦੀ ਦੇ ਕੇ ਧੀਰ, ਸਚ ਸਚ ਦਿਤਾ ਸਮਝਾਈਆ। ਬਿਨਾ ਕਲਮ ਸ਼ਾਹੀ ਦੱਸੀ ਲਕੀਰ, ਧਾਰ ਧਾਰ ਵਿਚੋਂ ਬਦਲਾਈਆ। ਨਜ਼ਰੀ ਆਇਆ ਪੈਗ਼ੰਬਰਾਂ ਦਾ ਪੀਰ, ਪੀਰਾਂ ਦਾ ਪੀਰ ਸ਼ਾਹ ਹਕੀਰ ਧੁਰਦਰਗਾਹੀਆ। ਮੈਂ ਤੱਕਿਆ ਨਾਲ ਨੀਝ, ਬੇਨਜ਼ੀਰ ਨੂਰ ਖ਼ੁਦਾਈਆ । ਜਿਸ ਦੀ ਮੇਰੇ ਅੰਦਰ ਤਾਸੀਰ, ਤਸਬੀ ਮਾਲਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ।
ਗੋਬਿੰਦ ਕਹੇ ਜਿਸ ਵੇਲੇ ਮੈਂ ਚੜ੍ਹਿਆ ਉਪਰ ਖਾਟ, ਖਟਕਾ ਰਿਹਾ ਨਾ ਰਾਈਆ। ਦੋ ਜਹਾਨਾਂ ਮੁੱਕ ਗਈ ਵਾਟ, ਪਾਂਧੀ ਪੰਧ ਨਾ ਕੋਇ ਵਖਾਈਆ । ਪਰਮ ਪੁਰਖ ਪਰਮੇਸ਼ਵਰ ਤੱਕਿਆ ਸਾਥ, ਸਾਹਿਬ ਸਵਾਮੀ ਧੁਰਦਰਗਾਹੀਆ।
ਸ਼ਬਦ ਅਗੰਮੀ ਸੁਣਾਏ ਬਾਤ, ਨਾਮ ਨਿਧਾਨਾ ਢੋਲਾ ਗਾਈਆ। ਗੋਬਿੰਦ ਤੂੰ ਮੇਰਾ ਮੈਂ ਤੇਰਾ ਦੋਹਾਂ ਦੀ
ਇਕੋ ਜ਼ਾਤ, ਸ਼ਾਹ ਫ਼ਕੀਰ ਇਕੋ ਰੰਗ ਵਖਾਈਆ। ਤੇਰਾ ਮੇਰਾ ਲੇਖਾ ਬਿਨਾ ਕਲਮ ਦਵਾਤ, ਕਾਗ਼ਜ ਵੰਡ ਨਾ ਕੋਇ ਵੰਡਾਈਆ। ਨੇਤਰ ਖੋਲ੍ਹ ਬਿਨ ਅੱਖਾਂ ਝਾਕ, ਪੜਦਾ ਪਲਕ ਉਠਾਈਆ। ਚੌਂਹ ਦੀ ਦਿਸੀ ਜਮਾਤ, ਕਲਮਾ ਹੱਕ ਹੱਕ ਸੁਣਾਈਆ। ਸਚ ਦੀ ਵੇਖ ਮਹਿਰਾਬ, ਮਹਿਬੂਬ ਸੀਸ ਨਿਵਾਈਆ। ਸਯਦਿਆਂ ਵਿਚ ਆਦਾਬ, ਨੈਣਾਂ ਨੀਰ ਚਲਾਈਆ। ਆਈ ਅਗੰਮੀ ਆਵਾਜ਼, ਸ਼ਬਦ ਕਰੀ ਸ਼ਨਵਾਈਆ। ਸੰਦੇਸ਼ਾ ਦੇਵੇ ਪੈਗ਼ੰਬਰਾਂ ਦਾ ਬਾਪ, ਨੂਰ ਨੁਰਾਨਾ ਨੂਰ ਅਲਾਹੀਆ। ਗੋਬਿੰਦ ਦਾ ਸਾਕ, ਸੱਜਣਾ ਜੋੜ ਜੁੜਾਈਆ। ਭਵਿਖਤਾਂ ਦਾ ਵਾਕ, ਮੁਹੰਮਦ ਦਏ ਗਵਾਹੀਆ। ਗੋਬਿੰਦ ਸਾਖਿਆਤ, ਸੇਜਾ ਰਿਹਾ ਸੁਹਾਈਆ। ਗ਼ਰੂਬ ਹੋਣ ਵਾਲਾ ਆਫ਼ਤਾਬ, ਆਪਣਾ ਰੰਗ ਬਦਲਾਈਆ। ਸੋਹਣ ਵਾਲੀ ਅੰਧੇਰੀ ਰਾਤ, ਸ਼ਬੇ ਸ਼ਬਾਬ ਰਹੀ ਸ਼ਾਦਿਆਨਾ ਗਾਈਆ। ਮਿਲਣਾ ਇਕ ਅਹਿਬਾਬ, ਮੁਹੱਬਤ ਵਿਚ ਸਮਾਈਆ। ਅਗੰਮੀ ਆਵਾਜ਼ ਆਈ ਕਲਮੇ ਵਾਲਿਓ ਖਾਣਾ ਨਹੀਂ ਕਬਾਬ, ਕਾਅਬਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਗੋਬਿੰਦ ਕਹੇ ਜਿਸ ਵੇਲੇ ਮੈਂ ਸਿੰਘਾਸਣ ਚੜ੍ਹਿਆ, ਸਿੰਘ ਰੂਪ ਬਦਲਾਈਆ। ਪੰਜ ਤੱਤ ਦੀ ਗੁਫ਼ਾ ਅੰਦਰ ਵੜਿਆ, ਪੜਦੇ ਅੰਦਰ ਨੂਰ ਖ਼ੁਦਾਈਆ। ਬਿਨਾ ਅੱਖਰਾਂ ਤੋਂ ਕਲਮਾ ਪੜ੍ਹਿਆ, ਹਰਫ਼ ਹਰੂਫ਼ ਵੰਡ ਨਾ ਕੋਇ ਵੰਡਾਈਆ। ਮੇਰਾ ਨਿਰੰਤਰ ਅੰਤਰ ਠਰਿਆ, ਮੰਤਰ ਸੁਣਿਆ ਸ਼ਹਿਨਸ਼ਾਹੀਆ। ਖ਼ੁਸ਼ ਵੇਖਿਆ ਗਗਨ ਗਗਨੰਤਰ ਦੋ ਜਹਾਨ ਹਰਿਆ, ਰੂਪ ਅਨੂਪ ਬਦਲਾਈਆ । ਸਤਿ ਦਵਾਰੇ ਪੁਰਖ ਨਿਰੰਜਣ ਖੜਿਆ, ਪਰਵਰਦਿਗਾਰ ਸੋਭਾ ਪਾਈਆ। ਬਿਨਾ ਹੱਥਾਂ ਮੇਰੇ ਮਸਤਕ ਹੱਥ ਧਰਿਆ, ਦੱਸਿਆ ਹੁਕਮ ਅਲਾਹੀਆ। ਗੋਬਿੰਦ ਤੂੰ ਮੈਨੂੰ ਮੈਂ ਤੈਨੂੰ ਵਰਿਆ, ਵਰਿਆਂ ਦੀ ਗੰਢ ਦਿਤੀ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵਰਤਾਈਆ।
ਗੋਬਿੰਦ ਕਹੇ ਜਿਸ ਵੇਲੇ ਸੇਜੇ ਸੁੱਤਾ, ਬਿਨ ਤਕੀਏ ਸੀਸ ਟਿਕਾਈਆ । ਬਦਲੀ ਵੇਖੀ ਦੋ ਜਹਾਨ ਰੁੱਤਾ, ਬ੍ਰਹਿਮੰਡ ਖੰਡ ਰੂਪ ਵਟਾਈਆ। ਪੁਰਖ ਅਕਾਲ ਕਿਹਾ ਵਾਹ ਮੇਰਿਆ ਪੁੱਤਾ, ਵਾਹਿਗੁਰੂ ਕਹਿ ਕੇ ਵਾਹ ਵਾਹ ਗੁਰੂ ਮੈਨੂੰ ਦਿਤਾ ਸਮਝਾਈਆ। ਨਾਲੇ ਆਖਿਆ ਥੋੜਾ ਜਿਹਾ ਤੇਰੇ ਉਤੇ ਗੁੱਸਾ, ਇਸ਼ਾਰੇ ਨਾਲ ਦ੍ਰਿੜਾਈਆ। ਹੁਣ ਗੁਰਮੁਖਾਂ ਦੇ ਕੰਧੇ ਚੜ੍ਹ ਕੇ ਹੋਵੀਂ ਉਚਾ, ਫੇਰ ਗੁਰਮੁਖਾਂ ਦੇ ਅੰਦਰ ਦੇਣਾ ਸੁਆਈਆ। ਜਿਥੋਂ ਕਿਸੇ ਨੂੰ ਲੱਭੇਂ ਲੁਕਾ, ਖੋਜਿਆਂ ਫੜਨ ਕੋਇ ਨਾ ਪਾਈਆ। ਕਲਮੇਂ ਵਾਲਿਆਂ ਕਿਹਾ ਅਸੀਂ ਅੱਜ ਤੋਂ ਛੱਡ ਦਿਤਾ ਪੀਣਾ ਹੁੱਕਾ, ਹੁਕਮ ਮੰਨਿਆਂ ਬੇਪਰਵਾਹੀਆ। ਗੋਬਿੰਦ ਕਿਹਾ ਮੈਂ ਤੁਹਾਨੂੰ ਸੁਣਾਵਾਂ ਇਕ ਤੁਕਾ, ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਇਕ ਕੋਲ ਸੀ ਟੁੱਕਰ ਸੁੱਕਾ, ਓਸ ਕੰਨੀ ਗੰਢ ਖੋਲ੍ਹ ਕੇ ਅੱਗੇ ਦਿਤਾ ਟਿਕਾਈਆ। ਗੋਬਿੰਦ ਪੰਜਾਂ ਉਂਗਲੀਆਂ ਨਾਲ ਚੁੱਕਾ, ਭੰਨ ਕੇ ਭੋਰ ਕੇ ਓਸੇ ਦੀ ਝੋਲੀ ਦਿਤਾ ਟਿਕਾਈਆ। ਬਚਨ ਦਿਤਾ ਇਹ ਸੁੱਚੇ ਦਾ ਸੁੱਚਾ, ਸਚ ਦੀ ਦਏ ਗਵਾਹੀਆ। ਹੁਣ ਮੈਂ ਗੋਬਿੰਦ ਤੱਤਾਂ ਵਾਲਾ ਮਨੁੱਖਾ, ਕਾਇਆ ਚੋਲਾ ਰਿਹਾ ਹੰਢਾਈਆ। ਜਿਸ ਵੇਲੇ ਸ਼ਬਦੀ ਧਾਰ ਹੋ ਕੇ ਉਠਾ, ਨਿਰਗੁਣ ਨਿਰਵੈਰ ਹੋ ਕੇ ਫੇਰਾ ਪਾਈਆ। ਬੇਪਰਵਾਹ ਪੁਰਖ ਅਕਾਲ ਮੇਰਾ ਤੁੱਠਾ, ਦੀਨ ਦਿਆਲ ਦਇਆ ਕਮਾਈਆ। ਲੋਕਮਾਤ ਲੱਖ ਚੁਰਾਸੀ ਵਿਚੋਂ ਫੇਰ ਤੈਨੂੰ ਫੜ ਉਠਾਵਾਂ ਆਪਣੇ ਹੱਥ ਗੁੱਟਾ, ਨਾਮ ਹਲੂਣਾ ਇਕ ਲਗਾਈਆ। ਮੇਰਾ ਪਿਆਰ ਦੋ ਜਹਾਨ ਕਦੇ ਨਾ ਤੁੱਟਾ, ਏਥੇ ਓਥੇ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲਣਹਾਰਾ ਜੋੜ ਜੁੜਾਈਆ।
ਗੋਬਿੰਦ ਕਹੇ ਮੈਂ ਸੇਜੇ ਚੜ੍ਹ ਕੇ ਹੱਥ ਰੱਖਿਆ ਆਪਣੀ ਉਪਰ ਛਾਤੀ, ਦਸਤ ਦਸਤ ਨਾਲ ਦਬਾਈਆ। ਜਲਵਾਗਰ ਤੱਕਿਆ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਖੇਲ ਆਦਿ
ਜੁਗਾਦਿ ਜੁਗ ਚੌਕੜੀ ਸਾਚੀ, ਸਤਿ ਸਤਿ ਰਿਹਾ ਵਰਤਾਈਆ। ਓਸ ਮੈਨੂੰ ਹੌਲੀ ਜਹੀ ਕਿਹਾ ਹੁਣ ਤੇਰੀ ਕਾਇਆ ਮਾਟੀ ਕਾਚੀ, ਤੱਤਾਂ ਵਾਲੀ ਨਜ਼ਰੀ ਆਈਆ। ਜਿਸ ਵੇਲੇ ਕਲਜੁਗ ਆਵੇ ਅੰਤ ਅੰਧੇਰੀ ਰਾਤੀ, ਤੇਰਾ ਰੂਪ ਦਿਆਂ ਬਦਲਾਈਆ। ਖੇਲਾਂ ਖੇਲ ਬਹੁ ਬਿਧ ਭਾਂਤੀ, ਬਿਧ ਆਪਣੀ ਨਾ ਕਿਸੇ ਸਮਝਾਈਆ। ਕੋਈ ਨਾ ਜਾਣੇ ਜੋਤ ਦੀ ਧਾਰ ਜਾਤੀ, ਜੋਤੀ ਜਾਤਾ ਆਪਣੇ ਹੱਥ ਰਖਾਈਆ। ਮੰਜ਼ਲ ਔਖੀ ਰੱਖਾਂ ਘਾਟੀ, ਬਿਨ ਮੇਰੇ ਚੜ੍ਹਨ ਕੋਇ ਨਾ ਪਾਈਆ। ਗੋਬਿੰਦ ਕਿਹਾ ਓਹ ਸਾਹਿਬ ਪੁਰਖ ਅਬਿਨਾਸ਼ੀ, ਤੇਰੀ ਬੇਪਰਵਾਹੀਆ। ਤੇਰਾ ਖੇਲ ਮੰਡਲ ਰਾਸੀ, ਦੋ ਜਹਾਨ ਵੱਜੇ ਵਧਾਈਆ। ਮੇਰੀ ਇਕੋ ਇਛਿਆ ਇਕੋ ਆਸੀ, ਆਸ਼ਾ ਆਪਣੀ ਦਿਆਂ ਦ੍ਰਿੜਾਈਆ। ਮੇਰੇ ਗੁਰਮੁਖ ਮੇਰੇ ਸਦਾ ਹੋਵਣ ਸਾਥੀ, ਸਗਲਾ ਸੰਗ ਨਿਭਾਈਆ। ਮੰਜ਼ਲ ਪੂਰੀ ਕਰਾਂ ਉਹਨਾਂ ਦੀ ਵਾਟੀ, ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ।
ਗੋਬਿੰਦ ਕਹੇ ਮੈਂ ਲੇਟ ਕੇ ਅੱਖਾਂ ਮੀਟੀਆਂ ਝੱਬ, ਪਲਕ ਪਲਕ ਨਾਲ ਦਬਾਈਆ। ਮੈਨੂੰ ਹੁਕਮ ਹੋਇਆ ਹੱਬ, ਹਮ ਸਾਜਣ ਦਿਤਾ ਦ੍ਰਿੜਾਈਆ। ਗੁਰਮੁਖ ਪ੍ਰੇਮੀ ਆਪਣੇ ਲੱਭ, ਨਿਝ ਨੇਤਰ ਲੋਚਣ ਕਰ ਰੁਸ਼ਨਾਈਆ। ਸ਼ਬਦੀ ਧਾਰ ਨਾਲ ਸੱਦ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਲੱਖ ਚੁਰਾਸੀ ਵਿਚੋਂ ਕੱਢ, ਪ੍ਰੇਮ ਪ੍ਰੀਤੀ ਇਕ ਬੰਧਾਈਆ। ਗੋਬਿੰਦ ਕਹੇ ਮੈਂ ਪੁਰਖ ਅਕਾਲ ਆਖਿਆ, ਮੈਨੂੰ ਤੱਤਾਂ ਨਾਲੋਂ ਹੋ ਲੈਣ ਦੇ ਅੱਡ, ਕਾਇਆ ਮਾਟੀ ਦੇ ਤਜਾਈਆ। ਫਿਰ ਸੰਤ ਸੁਹੇਲੇ ਆਪਣੀ ਬਣਾ ਕੇ ਯਦ, ਘਰ ਸਾਚੇ ਲਵਾਂ ਜੁੜਾਈਆ। ਇਕੋ ਪਦਵੀ ਇਕੋ ਮਾਰਗ ਇਕੇ ਦੇ ਕੇ ਪਦ, ਪੱਤਤ ਪਾਵਨ ਤੇਰੇ ਵਿਚ ਸਮਾਈਆ। ਮੈਂ ਨਜ਼ਰ ਨਾ ਆਵਾਂ ਦੀਨ ਦੁਨੀ ਵਿਚ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ । ਗੁਰਮੁਖਾਂ ਦੇ ਅੰਦਰ ਵੜ ਕੇ ਉਪਰ ਸ਼ਾਹਰਗ, ਸ਼ਾਹ ਪਾਤਸ਼ਾਹ ਹੁਕਮ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਗੋਬਿੰਦ ਕਹੇ ਮੈਂ ਸਹਿਜ ਬਦਲਿਆ ਪਾਸਾ, ਤਨ ਵਜੂਦ ਬਦਲਾਈਆ। ਵੇਖਿਆ ਦੋ ਜਹਾਨ ਤਮਾਸ਼ਾ, ਬ੍ਰਹਿਮੰਡ ਖੰਡ ਦੁਹਾਈਆ। ਮੈਨੂੰ ਆਇਆ ਹਾਸਾ, ਖ਼ੁਸ਼ੀਆਂ ਵਿਚ ਢੋਲਾ ਦਿਤਾ ਗਾਈਆ। ਵਾਹ ਵਾਹ ਤੇਰਾ ਖੇਲ ਪੁਰਖ ਅਬਿਨਾਸ਼ਾ, ਤੇਰੀ ਬੇਪਰਵਾਹੀਆ। ਸ੍ਰੀ ਭਗਵਾਨ ਝੱਟ ਖੋਲ੍ਹ ਕੇ ਆਪਣਾ ਖਾਤਾ, ਬਿਨਾ ਖਤੂਤਾਂ ਤੋਂ ਮੈਨੂੰ ਦਿਤਾ ਜਣਾਈਆ। ਗੋਬਿੰਦ ਤੈਨੂੰ ਬਣੌਣਾ ਉਹ ਦਾਤਾ, ਜੋ ਦੋ ਜਹਾਨ ਦੇਵਣਹਾਰ ਅਖਵਾਈਆ। ਜਨ ਭਗਤਾਂ ਪੂਰਾ ਕਰੇਂ ਘਾਟਾ, ਲੇਖਾ ਪਿਛਲਾ ਝੋਲੀ ਪਾਈਆ। ਹੁਣ ਤੂੰ ਅੰਮ੍ਰਿਤ ਪਿਆਇਆ ਨਾਲ ਬਾਟਾ, ਫੇਰ ਗੁਰਮੁਖਾਂ ਦੇ ਅੰਤਰ ਨਿਝਰ ਝਿਰਨਾ ਦੇਣਾ ਝਿਰਾਈਆ। ਆਤਮਾ ਦਾ ਬਣ ਕੇ ਆਕਾ, ਪਰਮਾਤਮਾ ਹੋ ਕੇ ਹੁਕਮ ਸੁਣਾਈਆ। ਹੁਣ ਤੇਰਾ ਮੁਸੱਵਰ ਖਿਚਕੇ ਖ਼ਾਕਾ, ਕਲਗੀ ਤੋੜਾ ਬਾਜ ਰਹੇ ਜਣਾਈਆ। ਮਾਤ ਪਿਤਾ ਦਾ ਦੱਸਦੇ ਨਾਤਾ, ਪਟਨੇ ਢੋਲੇ ਰਹੇ ਗਾਈਆ। ਫੇਰ ਤੇਰਾ ਓਥੇ ਰੱਖਾਂ ਵਾਸਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਤੇਰਾ ਮੇਰਾ ਨੂਰ ਹੋਵੇ ਪਰਕਾਸ਼ਾ, ਸ਼ਬਦੀ ਡੰਕਾ ਥਾਉਂ ਥਾਈਂਆ। ਦੋਹਾਂ ਦਾ ਹੋਵੇ ਇਕ ਭਰਵਾਸਾ, ਦੂਜੀ ਧਾਰ ਨਾ ਕੋਇ ਬਦਲਾਈਆ। ਤੂੰ ਮੇਰਾ ਖੋਲ੍ਹਣਾ ਖੁਲਾਸਾ, ਮੈਂ ਤੇਰੀ ਕਰਾਂ ਪੜ੍ਹਾਈਆ। ਗੁਰਮੁਖਾਂ ਪੂਰੀ ਕਰਾਂ ਆਸਾ, ਆਹਿਸਤਾ ਆਹਿਸਤਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਵਡਿਆਈਆ।
ਗੋਬਿੰਦ ਕਹੇ ਜਿਸ ਵੇਲੇ ਹੋਇਆ ਸ਼ਬਦੀ ਫ਼ੁਰਨਾ, ਹੁਕਮੀ ਹੁਕਮ ਮਨਾਈਆ। ਕੁਹਾਰੋ ਅੱਗੇ ਹੁਣ ਤੁਰਨਾ, ਤੁਰਤ ਲੈਣਾ ਉਠਾਈਆ। ਇਕ ਪ੍ਰੀਤੀ ਅੰਦਰ ਜੁੜਨਾ, ਤੂੰ ਹੀ ਤੂੰ ਹੀ ਰਾਗ ਅਲਾਈਆ। ਇਕ ਕਹਾਰ ਕਿਹਾ ਕੁਛ ਤੇਰੇ ਕੋਲੋਂ ਸੁਣਨਾ, ਸਾਨੂੰ ਦੇ ਸਮਝਾਈਆ। ਗੋਬਿੰਦ ਕਿਹਾ ਮੈਂ ਫੇਰ ਲੋਕਮਾਤ
ਵਿਚ ਮੁੜਨਾ, ਨਿਰਗੁਣ ਹੋ ਕੇ ਵੇਸ ਵਟਾਈਆ। ਓਸ ਕਿਹਾ ਮੈਨੂੰ ਕਦੇ ਨਾ ਭੁੱਲਣਾ, ਸਲਾਮਾਲੇਕਮ ਕਹਿ ਕੇ ਸੱਯਦਾ ਸੀਸ ਦਿਤਾ ਝੁਕਾਈਆ। ਗੋਬਿੰਦ ਕਿਹਾ, ਨਹੀਂ, ਤੁਹਾਡਾ ਦਵਾਰਾ ਫੇਰ ਖੁਲ੍ਹਣਾ, ਖ਼ਾਲਸ ਖ਼ਾਲਸੇ ਦਿਆਂ ਬਣਾਈਆ। ਤੁਸਾਂ ਜਨਮ ਜਨਮ ਜਨਮ ਵਿਚ ਨਹੀਂ ਰੁਲਣਾ, ਮਾਣਸ ਦੇ ਮਾਣਸ ਆਪਣੇ ਨਾਲ ਮਿਲਾਈਆ। ਤੁਹਾਡੇ ਨਾਲ ਮਿਲ ਕੇ ਗੋਬਿੰਦ ਫਲਣਾ ਫੁਲਣਾ, ਪਤ ਡਾਲ੍ਹੀ ਨਾਲ ਮਹਿਕਾਈਆ। ਭਾਗ ਲਗਣਾ ਸਾਚੀ ਕੁਲਨਾ, ਕੁਲਵੰਤ ਹੋਏ ਸਹਾਈਆ। ਕਲਜੁਗ ਕੂੜ ਕੁੜਿਆਰ ਅੰਧੇਰ ਝੁਲਣਾ, ਸਤਿ ਸਚ ਮੁਖ ਛੁਪਾਈਆ। ਵਾਹਿਗੁਰੂ ਜਾਪ ਸਾਰਿਆ ਕਰਨਾ ਉਤੇ ਬੁਲ੍ਹਣਾ, ਹਿਰਦੇ ਹਰਿ ਨਾ ਕੋਇ ਵਸਾਈਆ। ਕੋਟਾਂ ਵਿਚੋਂ ਗੁਰਮੁਖ ਮੇਰੇ ਕੰਡੇ ਤੁਲਣਾ, ਨਾਮ ਖੰਡਾ ਲਵਾਂ ਉਠਾਈਆ। ਕੂੜੀ ਕਿਰਿਆ ਬੂਟਾ ਹੁਲਣਾ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਕਹਾਰ ਕਿਹਾ ਮੈਂ ਸਯਦਾ ਕਰਾਂ ਕਾਅਬਾ, ਕਿਬਲ ਇਕੋ ਨਜ਼ਰੀ ਆਈਆ। ਗੋਬਿੰਦ ਕਿਹਾ ਕਦੀ ਤੱਕਿਆ ਈ ਆਪਣਾ ਬਾਬਾ, ਜਿਸ ਨੂੰ ਮੁਹੰਮਦ ’ਅੱਬਾ’ ਕਹਿ ਕੇ ਸੀਸ ਨਿਵਾਈਆ। ਜਿਸ ਨੂੰ ਉਚੀ ਉਚੀ ਪੁਕਾਰੋ ਨਾਲ ਬਾਂਗਾ, ਉਂਗਲਾਂ ਕੰਨਾਂ ਵਿਚ ਪਾਈਆ। ਉਹ ਸਵਾਮੀ ਵਰਤਿਆ ਸਵਾਂਗਾ, ਖ਼ੁਦਾ ਖ਼ੁਦ ਆਪਣਾ ਵੇਸ ਵਟਾਈਆ। ਕਹਾਰ ਕਿਹਾ ਸਾਨੂੰ ਅੱਗੇ ਹੋਰ ਤਾਘਾ, ਧਿਆਨ ਧਿਆਨ ਵਿਚ ਰਖਾਈਆ। ਗੋਬਿੰਦ ਕਿਹਾ ਜ਼ਰਾ ਪਹਿਲੀ ਪੁੱਟੋ ਉਲਾਂਘਾ, ਕਦਮ ਅੱਗੇ ਲੈਣਾ ਉਠਾਈਆ। ਉਨ੍ਹਾਂ ਨੂੰ ਮੁਹੰਮਦ ਦਿਸਿਆ ਨਾਂਗਾ, ਰੋ ਰੋ ਰਿਹਾ ਕੁਰਲਾਈਆ। ਪਰਵਰਦਿਗਾਰ ਧੁਰਦਰਗਾਹੀ ਸਭ ਦਾ ਸਾਂਝਾ, ਕਲਮਿਆਂ ਵਾਲੀ ਵੰਡ ਨਾ ਕੋਇ ਵੰਡਾਈਆ। ਉਹ ਆਦਿ ਜੁਗਾਦਿ ਜੁਗ ਚੌਕੜੀ ਲੋਕ ਪਰਲੋਕ ਤਬਕਾਂ ਵਿਚ ਔਂਦਾ ਜਾਂਦਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਜਿਸ ਨੂੰ ਵੇਖ ਨਾ ਸਕੇ ਕੋਈ ਪੰਡਤ ਪਾਂਧਾ, ਮੁਲਾ ਸ਼ੇਖ਼ ਨਜ਼ਰ ਨਾ ਕੋਇ ਟਿਕਾਈਆ। ਨਾ ਉਹ ਸੂਰ ਖਾਏ ਨਾ ਉਹ ਖਾਏ ਢਾਂਡਾ, ਨਾ ਉਹ ਮਿੱਤਰ ਸੱਜਣ ਨਾ ਉਹ ਵਸੇ ਆਂਢ ਗਵਾਂਢਾ, ਲੱਖ ਚੁਰਾਸੀ ਅੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਗੋਬਿੰਦ ਕਹੇ ਜਿਸ ਵੇਲੇ ਕਹਾਰਾਂ ਕਦਮ ਚੁੱਕਿਆ ਅੱਗੇ, ਧੁਰ ਦੀ ਸੇਵ ਕਮਾਈਆ। ਹੁਕਮ ਦਿਤਾ ਸੂਰੇ ਸਰਬੱਗੇ, ਸ਼ਹਿਨਸ਼ਾਹ ਕਰੀ ਜਣਾਈਆ। ਗੋਬਿੰਦ ਤੇਰੇ ਨਾਲ ਮਿਲ ਕੇ ਇਨ੍ਹਾਂ ਦੀ ਜੋਤ ਜਗੇ, ਜਗਤ ਹੋਵੇ ਰੁਸ਼ਨਾਈਆ। ਪੁਰਖ ਅਕਾਲ ਆਪਣੀ ਧਾਰੋਂ ਕੱਢੇ, ਦੇਵੇ ਮਾਣ ਵਡਿਆਈਆ। ਹੁਕਮੇਂ ਅੰਦਰ ਹਾਕਮ ਹੋ ਕੇ ਸੱਦੇ, ਸੰਦੇਸ਼ਾ ਇਕ ਜਣਾਈਆ। ਸਚ ਦਵਾਰੇ ਆਵਣ ਭੱਜੇ, ਭਜਨ ਬੰਦਗੀ ਦਏ ਸਮਝਾਈਆ। ਬਿਨਾਂ ਰਸਨਾ ਤੋਂ ਦੇਵੇ ਮਜ਼ੇ, ਮਜ਼ਾਕ ਮੁੱਕੇ ਜਗਤ ਖ਼ੁਦਾਈਆ। ਜੇ ਕੋਈ ਪੁੱਛੇ ਕੀ ਵਜ਼੍ਹੇ, ਵਜ੍ਹਾ ਸਕੇ ਨਾ ਕੋਇ ਸਮਝਾਈਆ। ਜਿਸ ਤੋਂ ਵਿਛੜੇ ਓਸੇ ਨੇ ਲੱਭੇ, ਓਹੋ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਗੋਬਿੰਦ ਕਹੇ ਚਲਦਿਆਂ ਚਲਦਿਆਂ ਵੈਰਾਗ ਅੰਦਰ ਜਰਨੈਲ ਸਿੰਘ ਤੇਰਾ ਅੱਖਾਂ ਚੋਂ ਨਿੱਕਲ ਗਿਆ ਨੀਰ, ਨੀਵਾਂ ਹੋ ਕੇ ਜ਼ਿਮੀਂ ਵਲ ਧਿਆਨ ਲਗਾਈਆ। ਓਸ ਵੇਲੇ ਹੱਸ ਕੇ ਕਿਹਾ ਕਬੀਰ, ਕਾਅਬਿਆਂ ਦਾ ਪੈਂਡਾ ਦੇਣਾ ਮੁਕਾਈਆ। ਸ਼ਰਅ ਦੀ ਤੋੜ ਜ਼ੰਜੀਰ, ਸ਼ਹਿਨਸ਼ਾਹ ਲੈਣਾ ਮਿਲਾਈਆ। ਮੈਂ ਤੈਨੂੰ ਦੱਸਾਂ ਤਦਬੀਰ, ਸਹਿਜ ਸਹਿਜ ਸਮਝਾਈਆ। ਇਸ ਤੋਂ ਪਰੇ ਨਹੀਂ ਅਖ਼ੀਰ, ਆਖ਼ਰ ਏਹੋ ਧੁਰ ਦਾ ਮਾਹੀਆ। ਹੋਵੀਂ ਨਾ ਦਿਲਗੀਰ, ਆਸ ਨਿਰਾਸ ਨਾ ਕੋਇ ਬਣਾਈਆ। ਹੱਥੋਂ ਸੁੱਟ ਕੇ ਸ਼ਮਸ਼ੀਰ, ਬਣ ਕੇ ਉਚ ਦਾ ਪੀਰ, ਆਸਣ ਤੁਹਾਡੇ ਉਤੇ ਰਖਾਈਆ। ਜਿਸ ਨੂੰ ਸਮਝੇ ਨਾ ਕੋਇ ਅਮੀਰ ਗਰੀਬ, ਸ਼ਾਹ ਸੁਲਤਾਨ
ਨਾ ਕੋਇ ਦ੍ਰਿੜਾਈਆ। ਇਸ ਨੇ ਪਿਛਲੇ ਉਤੇ ਫੇਰ ਕੇ ਲਕੀਰ, ਅਗਲਾ ਲੇਖਾ ਦੇਣਾ ਬਣਾਈਆ। ਇਹਦਾ ਸਾਥੀ ਗਹਿਰ ਗੰਭੀਰ, ਨਰ ਨਿਰੰਕਾਰਾ ਨਜ਼ਰੀ ਆਈਆ। ਜਿਸ ਨੇ ਸੁਹਾਇਆ ਇਸ ਦਾ ਸਰੀਰ, ਤੱਤ ਦਿਤੀ ਵਡਿਆਈਆ। ਤੁਹਾਡੀ ਬਦਲ ਦੇਵੇ ਜ਼ਮੀਰ, ਜ਼ਾਮਨ ਹੋ ਕੇ ਦਇਆ ਕਮਾਈਆ। ਉਨ੍ਹਾਂ ਕਿਹਾ ਯਾ ਅਮੀਨ, ਤੇਰੇ ਹੱਥ ਵਡਿਆਈਆ। ਕਬੀਰ ਕਿਹਾ ਮੈਂ ਜੁਲਾਹਿਆਂ ਘਰ ਕਮੀਨ, ਕਮਲਾਪਤ ਮਿਲ ਕੇ ਕਾਮਲ ਮੁਰਸ਼ਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮਾਲਕ ਵੇਖ ਵਖਾਈਆ।
ਕਹਾਰ ਕਿਹਾ ਕੀ ਮਾਲਕ ਚਲਿਉਂ ਆਖ, ਆਪਣਾ ਆਪ ਛੁਪਾਈਆ। ਓਸ ਕਿਹਾ ਮੈਂ ਦੱਸਿਆ ਸਾਫ਼, ਸਹਿਜ ਦਿਤਾ ਜਣਾਈਆ। ਅੰਤ ਤੁਹਾਡਾ ਹੋਣਾ ਸਾਥ, ਏਸੇ ਨਾਲ ਵਡਿਆਈਆ। ਖੇਲ ਵੇਖਣਾ ਪੁਰਖ ਅਬਿਨਾਸ਼, ਪਤਿਪਰਮੇਸ਼ਵਰ ਬੇਪਰਵਾਹੀਆ। ਤੁਹਾਡਾ ਮੇਲਾ ਹੋਣਾ ਸਾਖਿਆਤ, ਸਤਿ ਸਤਿਵਾਦੀ ਜੋੜ ਜੁੜਾਈਆ। ਪ੍ਰੇਮ ਪ੍ਰੀਤੀ ਬੱਝੇ ਨਾਤ, ਨਾਤਾ ਇਕੋ ਇਕ ਸਮਝਾਈਆ। ਹੁਣ ਲੇਖਾ ਨਹੀਂ ਨਾਲ ਕਲਮ ਦਵਾਤ, ਫੇਰ ਸ਼ਬਦਾਂ ਵਿਚ ਵਡਿਆਈਆ। ਸ਼ਹਿਨਸ਼ਾਹੀ ਸੰਮਤ ਵਿਚ ਤੁਹਾਡੇ ਜਨਮ ਦੀ ਤੁਹਾਨੂੰ ਵੀ ਮਿਲਣੀ ਦਾਤ, ਕਰਮ ਦੀ ਕਾਮਨਾ ਪੂਰ ਕਰਾਈਆ। ਸੋ ਸੁਹੰਜਣੀ ਆ ਗਈ ਰਾਤ, ਭਿੰਨੜੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਚ ਸਰਨਾਈਆ।
ਭਿੰਨੜੀ ਰੈਣ ਕਹੇ ਮੈਂ ਭਾਗਾਂ ਭਰੀ, ਸੋਹਣੀ ਸੁਹੰਜਣੀ ਨਜ਼ਰੀ ਆਈਆ। ਜਿਸ ਵਿਚ ਗੋਬਿੰਦ ਗੁਰਮੁਖਾਂ ਉਪਰ ਕਿਰਪਾ ਕਰੀ, ਸ਼ਬਦੀ ਸ਼ਬਦ ਦਿਤੀ ਵਡਿਆਈਆ। ਸੁਲਖਣੀ ਹੋਈ ਘੜੀ, ਪਲ ਪਲ ਦਏ ਗਵਾਹੀਆ। ਜਨ ਭਗਤੋ ਤੁਹਾਡੀ ਪ੍ਰੇਮ ਪ੍ਰੀਤੀ ਸੇਵਾ ਬੜੀ, ਬਹੁਤਿਆਂ ਤੋਂ ਬਹੁਤੀ ਨਜ਼ਰੀ ਆਈਆ। ਰਵਦਾਸ ਵਾਲੀ ਪਿਛਲੀ ਬੱਝੀ ਲੜੀ, ਲੜ ਸਕਿਆ ਨਾ ਕੋਇ ਛੁਡਾਈਆ। ਅੱਗੇ ਆਵਣ ਜਾਵਣ ਤੋਂ ਸਾਫ਼ ਹੋਇਆ ਬਰੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਨਿਵਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਉਤੇ ਕਿਰਪਾ ਕਰੀ, ਕਿਰਪਾਲ ਹੋ ਕੇ ਕਰਮਾਂ ਤੋਂ ਲਿਆ ਛੁਡਾਈਆ। (੧੬ ਮਾਘ ਸ਼ ਸੰ ੧ ਜਰਨੈਲ ਸਿੰਘ ਦੇ ਗ੍ਰਹਿ)
❋
ਨੰਦੂ ਤੇਰੀ ਦੱਸਾਂ ਤਕਦੀਰ, ਪ੍ਰੇਮ ਪਿਆਰ ਨਾਲ ਜਣਾਈਆ। ਜਿਸ ਵੇਲੇ ਗੋਬਿੰਦ ਬਣਿਆ ਸੀ ਉਚ ਦਾ ਪੀਰ, ਆਪਣਾ ਆਪ ਬਦਲਾਈਆ। ਤੇਰਾ ਰੂਪ ਸੀ ਇਕ ਮਲੰਗਾਂ ਵਾਲਾ ਫ਼ਕੀਰ, ਜਾਮਾ ਲੀਰ ਲੀਰ ਵਖਾਈਆ। ਤੇਰੇ ਕੋਲ ਸੀ ਇਕ ਜ਼ੰਜੀਰ, ਚੌਦਾਂ ਕੜੀਆਂ ਵਾਲੀ ਗੰਢ ਪੁਵਾਈਆ। ਉਸ ਦੇ ਵਿਚ ਸੀ ਮੁਹੰਮਦ ਦੀ ਤਸਵੀਰ, ਜੋ ਸੱਤ ਸੱਤ ਦੇ ਵਿਚ ਦਿੱਤੀ ਲਟਕਾਈਆ। ਤੂੰ ਘੱਤ ਕੇ ਆਇਉਂ ਵਹੀਰ, ਆਪ ਆਪਣਾ ਪੰਧ ਮੁਕਾਈਆ। ਤੇਰੇ ਕਾਸੇ ਵਿਚ ਸੀ ਖੀਰ, ਢਾਈ ਪਾ ਗਿਣਾਈਆ। ਤੇਰੀ ਅੰਦਰੋਂ ਬਦਲ ਦਿੱਤੀ ਜ਼ਮੀਰ, ਹੁਕਮ ਇਕ ਸੁਣਾਈਆ। ਤੂੰ ਤੱਕਿਆ ਮੁਹੰਮਦ ਨਾਲੋਂ ਚੰਗਾ ਇਹ ਪੀਰ, ਪੀਰਾਂ ਦਾ ਪੀਰ ਨਜ਼ਰੀ ਆਈਆ। ਤੂੰ ਬੋਲ ਕੇ ਕਿਹਾ ਅਖ਼ੀਰ, ਆਜ਼ਜ਼ ਹੋ ਕੇ ਸੀਸ ਨਿਵਾਈਆ। ਕੁਛ ਮੈਨੂੰ ਦੇ ਅਸੀਰ, ਤੇਰੇ ਹੱਥ ਵਡਿਆਈਆ। ਗੋਬਿੰਦ ਕਿਹਾ ਚੁੱਪ, ਫ਼ਕੀਰ ਦਾ ਅੰਦਰੋਂ ਵਗ ਗਿਆ ਨੀਰ, ਬਾਹਰੋਂ ਨੈਣਾਂ ਛਹਿਬਰ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਰਤਾਈਆ।
ਸ਼ਬਦ ਅਗੰਮੀ ਕਿਹਾ ਗੋਬਿੰਦ, ਫ਼ਕੀਰ ਅਤਾਉਲਾ ਦਿੱਤਾ ਜਣਾਈਆ। ਮੈਂ ਮੁਹੰਮਦ ਨਹੀਂ ਮੈਂ ਵਾਲੀ ਹਿੰਦ, ਸੂਰਬੀਰ ਜੋਧਾ ਬੇਪਰਵਾਹੀਆ। ਮੈਂ ਭਿਖਾਰੀ ਨਹੀਂ ਦਾਤਾ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਭੇਸ ਬਦਲਿਆ ਕਾਰਨ ਇੰਜ, ਤੈਨੂੰ ਦਿਆਂ ਜਣਾਈਆ। ਸਚ ਫ਼ਕੀਰ ਬਣੌਣੇ ਆਪਣੀ ਬਿੰਦ, ਆਪਣੇ ਨਾਲ ਜੁੜਾਈਆ। ਓਸ ਫ਼ਕੀਰ ਦੇ ਕੋਲ ਸੀ ਇਕ ਕਿੰਗ, ਜਿਹੜੀ ਸੱਜੇ ਹੱਥ ਦੀ ਪਹਿਲੀ ਉਂਗਲੀ ਨਾਲ ਦਿੱਤੀ ਵਜਾਈਆ। ਰੱਸੀ ਨਾਲੋਂ ਖੋਲ੍ਹ ਕੇ ਉਹ ਕੱਚੀ ਮਿੱਟੀ ਦਾ ਕਾਸਾ ਜਿਹਨੂੰ ਕਹਿੰਦੇ ਮਿੱਟੀ ਦੀ ਟਿੰਡ, ਅੱਗੇ ਦਿੱਤਾ ਟਿਕਾਈਆ। ਜੇ ਤੂੰ ਪਰਵਰਦਿਗਾਰ ਨੂਰ ਇਲਾਹੀ ਧੁਰ ਦਾ ਗੋਬਿੰਦ, ਇਸ ਨੂੰ ਲੈਣਾ ਖਾਈਆ। ਉਸ ਦੇ ਨਾਲ ਇਕ ਟੁਕੜੀ ਬੱਧੀ ਸੀ ਹਿੰਗ, ਜਿਹੜੀ ਖ਼ੁਸ਼ਬੂ ਵੱਖਰੀ ਰਹੀ ਜਣਾਈਆ। ਉਹ ਪਹਿਲੋਂ ਸਾਂਭ ਕੇ ਰੱਖੀ ਸੀ ਤਿੰਨ ਦਿਨ, ਜੋ ਗੋਬਿੰਦ ਦਿੱਤੀ ਸਮਝਾਈਆ। ਓਸ ਦੇ ਵਿਚ ਸੀ ਇਕ ਚਿੰਨ, ਜੋ ਚੰਦ ਸਤਾਰਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਇਕ ਵਖਾਈਆ।
ਗੋਬਿੰਦ ਅੰਦਰੋਂ ਕਿਹਾ ਸੁਣ ਅਤਾਉਲਾ, ਖ਼ਤੂਤ ਧੁਰ ਦਾ ਦਿਆਂ ਜਣਾਈਆ। ਵੇਖ ਮੈਂ ਕਿੱਡਾ ਸੋਹਣਾ ਬਣਿਆਂ ਮੁੱਲਾ, ਮੌਲਵੀਆਂ ਵਾਲਾ ਰੂਪ ਵਟਾਈਆ। ਓਸ ਫ਼ਕੀਰ ਨੇ ਆਪਣੇ ਸਿਰ ਤੋਂ ਲਾਹ ਕੇ ਕੁੱਲਾ, ਚਰਨਾਂ ਉਤੇ ਦਿੱਤਾ ਟਿਕਾਈਆ। ਤੂੰ ਵਾਕਿਆ ਪੀਰਾਂ ਦਾ ਪੀਰ ਗੋਬਿੰਦ ਕਦੇ ਨਹੀਂ ਭੁੱਲਾ, ਭੁੱਲਿਆਂ ਨੂੰ ਰਸਤੇ ਪਾਈਆ। ਚਹਵਾਂ ਨੇ ਤੈਨੂੰ ਚੁੱਕਣਾ ਵਾਂਗ ਫੁੱਲਾ, ਜੋ ਖ਼ਾਦਮ ਬੈਠੇ ਨਜ਼ਰੀ ਆਈਆ। ਮੈਂ ਇਕ ਦੱਸਣ ਆਇਆ ਹੋਰ ਭੇਤ ਜਿਸ ਦੇ ਵਿਚ ਉਹਲਾ, ਸ਼ਾਹ ਨਵਾਬ ਜਿਸ ਦੀ ਖੋਜ ਖੁਜਾਈਆ। ਬੇਸ਼ਕ ਤੂੰ ਰਸਨਾ ਨਾਲ ਗਾਵੇਂ ਬਿਸਮਿੱਲਾ ਇੱਲਲਿਲਾ ਢੋਲਾ, ਲਾਇੱਲਾ ਰਸੂਲ ਧਿਆਨ ਜਣਾਈਆ। ਜੇ ਆਹ ਚੌਦਾਂ ਕੜੀਆਂ ਵਾਲਾ ਸੰਗਲ ਨਾ ਹੋਇਆ ਤੇਰੇ ਕੋਲਾ, ਓਨਾਂ ਚਿਰ ਤੈਨੂੰ ਪੀਰ ਮੁਸਲਮ ਕਹੇ ਕੋਇ ਨਾ ਰਾਈਆ। ਗੋਬਿੰਦ ਨੇ ਪ੍ਰੇਮ ਨਾਲ ਉਸ ਦੇ ਅੰਦਰ ਦਿੱਤਾ ਝਕੋਲਾ, ਜਲਵਾ ਨੂਰ ਕਰ ਰੁਸ਼ਨਾਈਆ। ਓਸ ਨੇ ਓਸ ਵੇਲੇ ਆਪਣੇ ਗਲ ਦੇ ਵਿਚੋਂ ਖੋਲ੍ਹਾ, ਗੋਬਿੰਦ ਗਲ ਦਿੱਤਾ ਪਾਈਆ। ਨਾਲੇ ਕਿਹਾ ਤੂੰ ਹਰਿਜਨ ਮੌਲਾ, ਮੁਹੱਬਤ ਰੂਪ ਗੁਸਾਈਂਆ। ਗੋਬਿੰਦ ਹੱਸ ਕੇ ਕਿਹਾ ਕੁਛ ਮੇਰੇ ਨਾਲ ਕਰ ਲੈ ਕੌਲਾ, ਇਕਰਾਰਨਾਮਾ ਲੈ ਲਿਖਾਈਆ। ਫ਼ਕੀਰ ਨੇ ਕਿਹਾ ਜੇ ਕਦੀ ਮੁੜ ਕੇ ਆਵੇਂ ਉਪਰ ਧੌਲਾ, ਮੈਨੂੰ ਆਪਣਾ ਸੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਉਠਾਈਆ।
ਫ਼ਕੀਰ ਕਿਹਾ ਇਹ ਜ਼ੰਜੀਰੀ ਵਿਚ ਤਸਵੀਰ ਮੁਹੰਮਦ ਪਾਕ ਰਸੂਲ, ਬਿਨ ਮੇਰੇ ਤੇਰੇ ਨਜ਼ਰ ਕਿਸੇ ਨਾ ਆਈਆ। ਤੂੰ ਮੈਨੂੰ ਕੀਤਾ ਕਬੂਲ, ਮੈਂ ਦੱਸਿਆ ਆਪਣਾ ਅਸੂਲ, ਅਸਲੀਅਤ ਦਿੱਤੀ ਜਣਾਈਆ। ਅੱਗੇ ਦੋਹਾਂ ਦਾ ਹੋਰ ਰੂਲ, ਜਾਂਦਿਆਂ ਪੀਰਾਂ ਰਾਹ ਵਿਚ ਲੈਣ ਅਟਕਾਈਆ। ਓਹਨਾਂ ਪੁੱਛਣਾ ਤੈਥੋਂ ਕਲਮਾ ਇਹ ਮਾਅਕੂਲ, ਮੁਕੰਮਲ ਦੇਣਾ ਸੁਣਾਈਆ। ਏਸ ਤਸਵੀਰ ਨਾਲ ਉਹਨਾਂ ਦਾ ਬਦਲ ਜਾਵੇ ਮਾਹੌਲ, ਸਿਰ ਸਕੇ ਨਾ ਕੋਇ ਉਠਾਈਆ। ਹੰਸੀ ਖ਼ੁਸ਼ੀ ਵਿਚ ਕਰਨ ਮਖੌਲ, ਕਿਧਰੋਂ ਉਚ ਦਾ ਪੀਰ ਆਇਆ ਫ਼ਕੀਰ, ਕੰਧਿਆਂ ਉਤੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ।
ਗੋਬਿੰਦ ਕਿਹਾ ਮੇਰੇ ਵਿਚ ਸਚ ਤੌਫ਼ੀਕ, ਤੈਨੂੰ ਦਿਆਂ ਸਮਝਾਈਆ। ਕੁਛ ਮੰਗ ਮੇਰੇ ਰਫ਼ੀਕ, ਧੁਰ ਦਾ ਦਾਨ ਦਿਆਂ ਵਰਤਾਈਆ। ਓਸ ਨੇ ਕਿਹਾ ਹੁਣ ਫ਼ਕੀਰ ਫੇਰ ਬਣਾਵੇਂ ਅਜ਼ੀਜ, ਧਨ ਦੌਲਤ ਦੀ ਲੋੜ ਕੋਈ ਨਹੀਂ ਰਾਈਆ। ਭਾਵੇਂ ਤਨ ਵਿਚ ਹੋਵੇ ਨਹੀਂ ਕਮੀਜ਼, ਕਮਰ ਬੰਨ ਕੇ ਤੇਰੀ ਸੇਵ ਕਮਾਈਆ। ਜੇ ਮੈਂ ਭੁੱਲ ਜਾਵਾਂ ਤੇਰੀ ਰਹੇ ਨਾ ਕੋਇ ਤਮੀਜ਼, ਤੂੰ ਰਹਿਮਤ ਕਰ ਕੇ ਮੈਨੂੰ ਲੈਣਾ ਮਨਾਈਆ। ਗੋਬਿੰਦ
ਕਿਹਾ ਮੈਂ ਰੱਖਾਂ ਤੇਰੀ ਜ਼ਰੂਰ ਉਡੀਕ, ਵੇਖਾਂ ਧਿਆਨ ਲਗਾਈਆ। ਜਿਹੜੀ ਤੂੰ ਮੇਰੇ ਗਲ ਵਿਚ ਕੀਤੀ ਬਖ਼ਸ਼ੀਸ਼, ਆਪਣਾ ਹਾਰ ਤਨ ਸ਼ਿੰਗਾਰ ਮੇਰਾ ਦਿੱਤਾ ਬਣਾਈਆ। ਜਿਹੜਾ ਮੁਹੰਮਦ ਤੇਰੇ ਵਸਿਆ ਨਜ਼ਦੀਕ, ਓਸ ਨੂੰ ਮਹਿਬੂਬ ਮਾਲਕ ਨੂੰ ਤੈਨੂੰ ਦਿਆਂ ਮਿਲਾਈਆ। ਓਹ ਸਮਾਂ ਬਹੁਤਾ ਨਹੀਂ ਥੋੜਾ ਨਜ਼ਦੀਕ, ਢਈਆ ਇਕੋ ਗਿਆ ਜਣਾਈਆ। ਤੇਰੇ ਆਪਣੇ ਹੱਥੀਂ ਸਚ ਕਰਾਂ ਤਸਦੀਕ, ਸ਼ਹਾਦਤ ਆਪਣੀ ਨਾਲ ਰਖਾਈਆ। ਮਰਨ ਤੋਂ ਪਹਿਲੋਂ ਮੇਰੀ ਤੇਰੇ ਨਾਲ ਵਸੀਅਤ, ਅਸਲੀਅਤ ਅਸਲ ਦਿਆਂ ਪਰਗਟਾਈਆ। ਪਰ ਮੇਰੀ ਇਕ ਸੁਣ ਨਸੀਅਤ, ਸਚ ਦਿਆਂ ਜਣਾਈਆ। ਜਿਸ ਵੇਲੇ ਪ੍ਰਭੂ ਭਗਤਾਂ ਨਾਲ ਮਿਲ ਕੇ ਸਭ ਨੂੰ ਦੱਸੀ ਇਕ ਵਲਦੀਅਤ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ। ਦੁਨੀਆ ਦੀ ਬਦਲ ਦਿੱਤੀ ਜਮਹੂਰੀਅਤ, ਤੈਨੂੰ ਜਮਾਂ ਦੇ ਕੋਲੋਂ ਲਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਵਿਚ ਰਖਾਈਆ।
ਫ਼ਕੀਰ ਕਿਹਾ ਐ ਫ਼ੱਕਰਾਂ ਦੇ ਫ਼ੱਕਰ, ਲਾਸਾਨੀ ਬੇਪਰਵਾਹੀਆ। ਮੈਂ ਤੇਰੇ ਪਿਛੇ ਮਾਰ ਕੇ ਆਇਆ ਚੱਕਰ, ਚਕਨਾ ਚੂਰ ਆਪਣਾ ਆਪ ਕਰਾਈਆ। ਤੂੰ ਕੂੜੀ ਕਿਰਿਆ ਨਾਲ ਲਾ ਕੇ ਟੱਕਰ, ਸਤਿ ਸਚ ਰਿਹਾ ਪਰਗਟਾਈਆ। ਫਕੀਰ ਕਿਹਾ ਮੈਂ ਪੜ੍ਹਿਆ ਕੋਈ ਨਹੀਂ ਅੱਖਰ, ਅਲਫ ਯੇ ਝੋਲੀ ਕੋਈ ਨਾ ਪਾਈਆ। ਤੂੰ ਵੇਖ ਲੈ ਮੇਰੇ ਵਿਚ ਕੀ ਕਸਰ, ਜੋ ਕੋਈ ਕਸਰ ਰਹਿ ਗਈ ਅੱਗੇ ਨੂੰ ਪੂਰੀ ਦਈਂ ਕਰਾਈਆ। ਤੇਰੇ ਚਰਨਾਂ ਵਿਚ ਹੋਵੇ ਮੇਰਾ ਬਸਰ, ਬਿਸਤਰ ਆਤਮ ਸੇਜ ਤੂੰ ਸੱਜਣ ਲੈਣੀ ਹੰਢਾਈਆ। ਤੇਰੀ ਮਿਹਰ ਦਾ ਖ਼ਤਮ ਨਾ ਹੋ ਜਾਏ ਅਸਰ, ਸਿਰ ਆਪਣਾ ਹੱਥ ਰਖਾਈਆ। ਬੇਸ਼ਕ ਸਾਰੀ ਸ੍ਰਿਸ਼ਟੀ ਓਡਾ ਦੇ ਨਾਲ ਇਸ਼ਾਰੀਏ ਕਸਰ, ਮੇਰੀ ਕਿਸਮਤ ਦੇਣੀ ਬਦਲਾਈਆ। ਦਰਗਾਹ ਸਾਚੀ ਜਾਂਦਿਆਂ ਅੱਧ ਵਿਚ ਮੇਰਾ ਹੋਵੇ ਕੋਈ ਨਾ ਹਸ਼ਰ, ਹਾਸ਼ਮ ਆਪਣਾ ਰੰਗ ਰੰਗਾਈਆ। ਗੋਬਿੰਦ ਕਿਹਾ ਇਹ ਕੀ ਲੱਗਾ ਮੰਗਣ, ਜੋ ਮੰਗੇ ਤੇਰੀ ਝੋਲੀ ਦਿਆਂ ਪਾਈਆ। ਫ਼ਕੀਰ ਨੇ ਕਿਹਾ ਭਾਵੇਂ ਮੈਂ ਪੈਰਾਂ ਤੋਂ ਫਿਰਾਂ ਨੰਗਨ, ਸਿਰ ਓਡਨ ਨਾ ਕੋਈ ਟਿਕਾਈਆ। ਤੇਰੇ ਪ੍ਰੇਮ ਪਿਆਰ ਦਾ ਮੇਰੀ ਅੰਤਰ ਆਤਮਾ ਲੱਗਾ ਰਹੇ ਸਗਨ, ਸੋਹਣਾ ਜੋੜ ਜੁੜਾਈਆ। ਗੋਬਿੰਦ ਨੇ ਹੱਥੋਂ ਲਾਹ ਕੇ ਕੰਗਨ, ਓਸ ਦੇ ਹੱਥ ਦਿੱਤਾ ਫੜਾਈਆ। ਓਨ ਓਸੇ ਵੇਲੇ ਮੋੜ ਕੇ ਗੋਬਿੰਦ ਦੇ ਚਰਨਾਂ ਉਤੇ ਕੀਤੀ ਬੰਦਨ, ਇਹ ਮੇਰਾ ਵਿਚੋਲਾ ਲੈਣਾ ਬਣਾਈਆ। ਮੈਂ ਇਕੋ ਤੇਰੀ ਪ੍ਰੀਤੀ ਆਇਆ ਮੰਗਣ, ਦੂਜੀ ਲੋੜ ਰਹੀ ਨਾ ਰਾਈਆ। ਹੁਣ ਕਹਾਰੋ ਚੁੱਕ ਲਓ ਕੰਧਣ, ਮੋਢਿਆਂ ਉਤੇ ਉਠਾਈਆ। ਫ਼ਕੀਰ ਕਰ ਕੇ ਡੰਡੌਤ ਬੰਦਨ, ਖ਼ਾਲੀ ਟਿੰਡ ਲੈ ਕੇ ਭੱਜਾ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਸਭ ਦਾ ਰਿਹਾ ਮੁਕਾਈਆ।
ਨੰਦੂ ਇਹ ਲੇਖਾ ਪਿਛਲਾ ਅਗਲੀ ਬਣਤ, ਸਾਚੀ ਦਿਆਂ ਸਮਝਾਈਆ। ਜਿਸ ਪਦਵੀ ਨੂੰ ਜਗਤ ਜਗਿਆਸੂ ਲੱਭਦੇ ਸੰਤ, ਖੋਜਣ ਥਾਉਂ ਥਾਈਂਆ। ਦਿਵਸ ਰੈਣ ਗੌਂਦੇ ਸੰਤ, ਢੋਲੇ ਰਹੇ ਜਣਾਈਆ। ਪਰ ਏਸ ਤਰ੍ਹਾ ਕਿਸੇ ਨੂੰ ਨਹੀਂ ਮਿਲਿਆ ਧੁਰ ਦਾ ਕੰਤ, ਜੋ ਫੜ ਬਾਹੋਂ ਗਲੇ ਲਗਾਈਆ। ਓਸ ਦਾ ਬੇਪਰਵਾਹੀ ਦਾ ਨਹੀਂ ਕੋਈ ਅੰਤ, ਕੋਝੇ ਕਮਲਿਆਂ ਕੰਗਲਿਆਂ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ।
ਨੰਦੂ ਇਹ ਅਨੰਦ ਦਾ ਨੰਦ, ਅਨੰਦ ਰਿਹਾ ਵਖਾਈਆ। ਗੁਰਮੁਖ ਚੰਦ ਦਾ ਚੰਦ, ਚੰਦ ਰਿਹਾ ਚਮਕਾਈਆ। ਬੰਦ ਦਾ ਬੰਦ, ਬੰਧਨ ਰਿਹਾ ਤੁੜਾਈਆ। ਗੰਢ ਦੀ ਗੰਢ, ਗੰਢ ਆਪਣੇ ਨਾਲ ਪੁਵਾਈਆ। ਜੇ ਪਿੱਛੇ ਗਈ ਹੰਡ, ਅੱਗੇ ਦੇਵੇ ਕੋਈ ਨਾ ਦੰਡ, ਮਿਹਰ ਨਜ਼ਰ ਇਕ ਉਠਾਈਆ। ਜਗਤ ਜਹਾਨ ਕਰ ਕੇ ਜੇ ਰਹੀ ਭੁੱਖ ਨੰਗ, ਅੱਗੇ ਹੋਣਾ ਕਿਸੇ ਨਹੀਂ ਤੰਗ, ਸਚਖੰਡ ਦੇਵਾਂ ਮਾਣ ਵਡਿਆਈਆ। ਇਹ
ਗੋਬਿੰਦ ਦੇ ਕੋਲ ਵੱਖਰਾ ਢੰਗ, ਨਾਮ ਅਨਮੁੱਲੜਾ ਰੰਗ ਜਿਸ ਚਾਹੇ ਦੇਵੇ ਚੜ੍ਹਾਈਆ। ਏਸ ਪ੍ਰਭੂ ਨੂੰ ਨਾ ਕੋਈ ਸ਼ਰਮ ਹਯਾ ਨਾ ਸ਼ਰਮ, ਗ਼ਰੀਬ ਨਿਮਾਣਿਆਂ ਨੂੰ ਲਾ ਕੇ ਅੰਗ, ਅੰਗ ਆਪਣੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਚਾਈਂ ਚਾਈਂਆ।
ਫ਼ੱਕਰ ਜਾਂਦਿਆਂ ਜਾਂਦਿਆਂ ਅਠਾਸੀ ਕਦਮ ਉਤੇ ਆ ਗਈ ਇਕ ਦਲੀਲ, ਪਿੱਛਾ ਭੌਂ ਕੇ ਧੂੜੀ ਮਸਤਕ ਲਈ ਲਾਈਆ। ਗੋਬਿੰਦ ਦੇ ਦੂਰੋਂ ਵੇਖ ਕੇ ਬਸਤਰ ਨੀਲ, ਖ਼ੁਸ਼ੀ ਨਾਲ ਆਪਣੇ ਸਿਰ ਵਿਚ ਖ਼ਾਕ ਦਿੱਤੀ ਰਮਾਈਆ। ਚਾਰ ਕੁੰਟ ਮਾਰ ਕੇ ਸੱਤ ਚੱਕਰ ਵੇਖਿਆ ਮੇਰਾ ਦਰਗਾਹ ਦਾ ਇਕ ਵਕੀਲ, ਬੇਨਜ਼ੀਰ ਨਜ਼ਰੀ ਆਈਆ। ਗੋਬਿੰਦ ਦੀ ਆਵਾਜ਼ ਆ ਗਈ ਆ ਸੁਣ ਮੇਰਾ ਕਲਮਾ ਹਦੀਸ, ਹਜ਼ਰਤ ਹੋ ਕੇ ਦਿਆਂ ਸੁਣਾਈਆ। ਉਠ ਕੇ ਵੇਖ ਤੈਨੂੰ ਮਿਲਾ ਦਿਆਂ ਜਗਦੀਸ਼, ਦੋ ਜਹਾਨਾਂ ਦਾ ਮਾਲਕ ਬੇਪਰਵਾਹੀਆ। ਜਿਸ ਦੇ ਛਤਰ ਝੁੱਲੇ ਸੀਸ, ਸ਼ਹਿਨਸ਼ਾਹ ਨਜ਼ਰੀ ਆਈਆ। ਓਸ ਫ਼ਕੀਰ ਨੇ ਕਿਹਾ ਗੋਬਿੰਦ ਕੀ ਕੀਟਾਂ ਦਾ ਕੀਟ, ਨੀਚਾਂ ਦਾ ਨੀਚ ਰੂਪ ਵਟਾਈਆ। ਗੋਬਿੰਦ ਨੇ ਅਠਾਸੀ ਕਦਮ ਤੋਂ ਹੱਥ ਰੱਖਿਆ ਉਸ ਦੀ ਪੀਠ, ਅਚਾਨਕ ਧੱਕਾ ਦਿੱਤਾ ਲਗਾਈਆ। ਓਸ ਫ਼ਕੀਰ ਨੇ ਦੋਵੇਂ ਅੱਖਾਂ ਲਈਆਂ ਮੀਟ, ਤੂੰ ਹੀ ਤੂੰ ਹੀ ਢੋਲਾ ਗਾਈਆ। ਗੋਬਿੰਦ ਨੇ ਕਿਹਾ ਮੈਂ ਤੇਰੀ ਆਪ ਕਰੂੰ ਉਡੀਕ, ਤੂੰ ਖ਼ੁਸ਼ੀਆਂ ਨਾਲ ਸੌਣਾ ਬੇਪਰਵਾਹ ਹੋ ਕੇ ਡੇਰਾ ਲਾਈਆ। ਓਸ ਵੇਲੇ ਓਸ ਦੀ ਬਿਰਹੋਂ ਨਾਲ ਨਿਕਲ ਗਈ ਚੀਕ, ਚੀਕ ਚਿਹਾੜਾ ਦਿੱਤਾ ਪਾਈਆ। ਓਧਰੋਂ ਬੱਤੀ ਸਾਲ ਦੀ ਸਵਾਣੀ ਇਕ ਗੌਂਦੀ ਆਵੇ ਗੀਤ, ਮਟਕੀ ਸਿਰ ਦੇ ਉਤੇ ਟਿਕਾਈਆ। ਉਹ ਕਹਿੰਦੀ ਆਵੇ ਜੇ ਕੋਈ ਇਕ ਨਾਲ ਮਿਲਿਆ ਮੇਰੀ ਇਕ ਨਾਲ ਲਾ ਦਿਓ ਪ੍ਰੀਤ, ਇਕੋ ਮੇਰਾ ਮਾਲਕ ਇਕੋ ਮੈਂ ਉਹਦੀ ਨਜ਼ਰੀ ਆਈਆ। ਓਸ ਫ਼ਕੀਰ ਨੇ ਓਸੇ ਵੇਲੇ ਜਾਂਦੇ ਸੱਜੀ ਬਾਹੋਂ ਫੜ ਕੇ ਲਿਆ ਘਸੀਟ, ਆ ਮੈਂ ਤੈਨੂੰ ਗੋਬਿੰਦ ਦਿਆਂ ਵਖਾਈਆ। ਝੱਟ ਓਹਦੇ ਅੰਦਰੋਂ ਬਦਲ ਗਈ ਨੀਤ, ਝੱਟ ਮਟਕੀ ਦਿੱਤੀ ਸੁਟਾਈਆ। ਓਸੇ ਵੇਲੇ ਗੋਬਿੰਦ ਦੂਰ ਦੁਰਾਡਾ ਓਹਦੇ ਅੰਦਰ ਕਾਇਆ ਦੀ ਲੰਘ ਗਿਆ ਦਲੀਜ਼, ਘਰ ਬੈਠਿਆਂ ਨਜ਼ਰੀ ਆਈਆ। ਓਸ ਸਵਾਣੀ ਨੇ ਅੱਖਾਂ ਮੀਟ ਕੇ ਅੰਦਰ ਲਾਈ ਨੀਝ, ਧਿਆਨ ਇਕੋ ਇਕ ਬਨਾਈਆ। ਅੰਦਰੋਂ ਕਿਸੇ ਸਚ ਕੀਤੀ ਓਸ ਦੇ ਨਾਲ ਪ੍ਰੀਤ, ਜੋ ਪ੍ਰੀਤਮ ਹੋ ਕੇ ਗਲਵਕੜੀ ਰਿਹਾ ਪਾਈਆ। ਓਸ ਨੇ ਖ਼ੁਸ਼ੀ ਵਿਚ ਆ ਕੇ ਆਪਣੀ ਛਾਤੀ ਉਤੋਂ ਪਾੜ ਦਿੱਤੀ ਕਮੀਜ਼, ਲੋਕ ਲਜਿਆ ਪਰ੍ਹੇ ਹਟਾਈਆ। ਜੇ ਤੂੰ ਅੰਦਰ ਵੜਿਆ ਮੈਨੂੰ ਬਾਹਰੋਂ ਦੇ ਤਮੀਜ਼, ਸਨਮੁਖ ਹੋ ਕੇ ਦਰਸ ਦਿਖਾਈਆ। ਪ੍ਰਭੂ ਮੈਨੂੰ ਤੇਰੇ ਮਿਲਣ ਦੀ ਰੀਝ, ਤੇਰੇ ਪਿਛੇ ਮਟਕੀ ਉਠਾ ਕੇ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਰਨੀ ਦਾ ਕਰਤਾ ਆਪਣਾ ਖੇਲ ਵਖਾਈਆ।
ਓਧਰੋਂ ਚਾਰ ਚੁਕ ਕੇ ਹੋਰ ਲੈ ਗਏ ਅੱਗੇ ਅਠੱਤੀ ਕਦਮ, ਓਥੇ ਕੰਧਾ ਰਹੇ ਬਦਲਾਈਆ। ਇਕ ਨੇ ਤੱਕ ਲਿਆ ਇਹਦੇ ਚਰਨਾਂ ਵਿਚ ਪਦਮ, ਜੋ ਨੂਰ ਨੂਰ ਨਜ਼ਰੀ ਆਈਆ। ਓਸ ਦੇ ਅੰਦਰ ਪਰਕਾਸ਼ ਹੋਇਆ ਮਧਮ, ਯਾ ਅਲੀ ਕਹਿਕੇ ... ... ... ... ... ਮੱਦਦ ਮੰਗੀ ਨੂਰ ਖ਼ੁਦਾਈਆ। ਝਿਰਨਾਹਟ ਛਿੜਿਆ ਬਦਨ, ਥਰ ਥਰਾਹਟ ਗਈ ਆਈਆ। ਓਸੇ ਵੇਲੇ ਲੱਗਾ ਕੰਬਣ, ਹਿਲਿਆ ਵਾਹੋ ਦਾਹੀਆ। ਅੰਦਰੇ ਅੰਦਰੇ ਕੁਛ ਮੰਗ ਲੱਗਾ ਮੰਗਣ, ਆਪਣੀ ਝੋਲੀ ਡਾਹੀਆ। ਸਹਿਜ ਨਾਲ ਸੱਜੇ ਹੱਥ ਦੀ ਉਂਗਲੀ ਲਾ ਕੇ ਚਰਨਾਂ ਦੀ ਧੂੜੀ ਮਸਤਕ ਲਾਇਆ ਮਜਨ, ਆਪਣੀ ਖ਼ੁਸ਼ੀ ਵਖਾਈਆ। ਧੂੜੀ ਲਗਦਿਆਂ ਉਹਨੂੰ ਨਜ਼ਰੀ ਆਇਆ ਇਹ ਸਾਰਿਆਂ ਦਾ ਸੱਜਣ, ਹਿੰਦੂ ਮੁਸਲਮ ਸਿਖ ਈਸਾਈ ਵੰਡ ਨਾ ਕੋਈ ਵੰਡਾਈਆ। ਮਨ ਮਮਤਾ ਮੇਟ ਕੇ ਚਰਨ ਲੱਗਾ ਢੱਠਣ, ਚਲਦਿਆਂ ਚਲਦਿਆਂ ਸੀਸ ਨਿਵਾਈਆ। ਗੋਬਿੰਦ ਉਤੇ ਪਿਆ ਲੱਗਾ ਹੱਸਣ, ਤਾਲੀ ਦਿਤੀ ਵਜਾਈਆ। ਨਾਲੇ ਪਰਦੇ ਲੱਗਾ ਢਕਣ, ਹੁਕਮ ਦਿਤਾ ਸੁਣਾਈਆ। ਫੇਰ ਤੁਹਾਨੂੰ ਆਵਾਂ ਰੱਖਣ, ਆਪਣਾ ਸੰਗ ਬਣਾਈਆ। ਹਿਰਦੇ ਆਵਾਂ ਵੱਸਣ, ਘਰ ਸਾਚੇ ਡੇਰਾ ਲਾਈਆ।
ਚਾਰਾਂ ਦਾ ਬਣਾ ਸਗੰਠਨ, ਘਰ ਇਕੋ ਦਿਆਂ ਵਡਿਆਈਆ। ਪ੍ਰੇਮ ਪਿਆਰ ਪਹਿਨਾ ਕੇ ਬਸਤਰ, ਆਪਣੇ ਰੰਗ ਰੰਗਾਈਆ। ਨਾਮ ਅਗੰਮੀ ਘੋੜਾ ਦੇ ਕੇ ਸ਼ਸਤਰ, ਸ਼ਹਿਜ਼ਾਦੇ ਦਿਆਂ ਵਖਾਈਆ। ਏਹੋ ਮੇਰੀ ਬਖ਼ਸ਼ਿਸ਼, ਜਾਂਦੇ ਰਾਹੀਆਂ ਪਾਰ ਕਰਾਈਆ। ਪ੍ਰਿਤਪਾਲਕ ਬਣ ਕੇ ਕਰਾਂ ਰਕਸ਼ਸ਼, ਸਿਰ ਆਪਣਾ ਹੱਥ ਟਿਕਾਈਆ। ਨੂਰ ਨੁਰਾਨੀ ਦੇ ਕੇ ਦਰਸ, ਹਰਸ ਦਿਆਂ ਮਿਟਾਈਆ। ਜਿਸ ਧਾਰਾ ਨੂੰ ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਤਰਸਨ, ਤੁਹਾਡੇ ਅੰਦਰ ਦਿਆਂ ਵਹਾਈਆ। ਕਾਇਆ ਮਾਟੀ ਤੁਹਾਡੇ ਸਾਫ਼ ਕਰਕੇ ਆਪ ਬਰਤਨ, ਵਸਤ ਧੁਰ ਦੀ ਦਿਆਂ ਟਿਕਾਈਆ। ਸੁਰਤੀ ਕਰਕੇ ਸ਼ਬਦੀ ਮਰਦਨ, ਸਵਾਧਾਨ ਆਪਣੇ ਰੰਗ ਰੰਗਾਈਆ। ਸਿਰ ਰੱਖ ਕੇ ਤੁਹਾਡੀ ਉਤੇ ਗਰਦਨ, ਗ਼ਰੀਬ ਨਿਮਾਣੇ ਪਾਰ ਲੰਘਾਈਆ। ਕੀ ਹੋਇਆ ਜੇ ਅਰਜਨ ਨੂੰ ਕ੍ਰਿਸ਼ਨ ਨੇ ਗੀਤਾ ਨਿੱਕੀ ਜਹੀ ਸੁਣਾ ਦਿੱਤੀ ਮੇਟਣ ਲਈ ਹਰਖਨ, ਹਵਸ ਦਿੱਤੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਹਵਾਂ ਦਾ ਲੇਖਾ ਪਹਿਲੇ ਸ਼ਾਹਵਾਲੇ ਆਇਆ ਲਿਖਾਈਆ।
ਓਧਰੋਂ ਫ਼ਕੀਰ ਚਲਿਆ ਪੈਰ ਪੁੱਠੇ, ਹੱਥ ਅੱਖਾਂ ਉਤੇ ਰਖਾਈਆ। ਮੈਨੂੰ ਕਿਹੜਾ ਅੰਦਰੋਂ ਲੁੱਟੇ, ਖਿੱਚੀ ਜਾਏ ਵਾਹੋ ਦਾਹੀਆ। ਜਿਸ ਨੇ ਸਿਰ ਤੋਂ ਭਾਂਡੇ ਸੁੱਟੇ, ਉਹ ਨੱਚੀ ਟੱਪੀ ਕੁੱਦੀ ਚਾਈਂ ਚਾਈਂਆ। ਇਕੋ ਵਾਰ ਕਹਿ ਦਿੱਤਾ ਮੇਰੇ ਅਗਲੇ ਪੈਂਡੇ ਮੁੱਕੇ, ਜੀਵਨ ਦੀ ਲੋੜ ਰਹੀ ਨਾ ਰਾਈਆ। ਓਸ ਵੇਲੇ ਓਸ ਦੇ ਪਰਾਣ ਛੁੱਟੇ, ਗੋਬਿੰਦ ਲੈ ਕੇ ਗਿਆ ਚਾਈਂ ਚਾਈਂਆ। ਓਨੇ ਚਿਰ ਨੂੰ ਓਸ ਫ਼ਕੀਰ ਪਿੱਛੇ ਜਾਂਦਿਆਂ ਨੂੰ ਪਾਣੀ ਆ ਗਿਆ ਗਿਟੇ ਗਿਟੇ, ਪੈਰ ਦਿੱਤੇ ਲੁਕਾਈਆ। ਥੱਲਿਉਂ ਵੱਟੇ ਚੁੱਭੇ ਨਿੱਕੇ ਨਿੱਕੇ, ਠੋਕਰ ਦਿੱਤੀ ਲਗਾਈਆ। ਓਧਰੋਂ ਗੋਬਿੰਦ ਨੇ ਸ਼ਬਦ ਸਰੂਪੀ ਪਰਵਾਨੇ ਲਿਖੇ, ਬਿਨ ਰਸਨਾ ਜਿਹਵਾ ਬੱਤੀ ਦੰਦ ਦਿੱਤੇ ਸੁਣਾਈਆ। ਓਸ ਫ਼ਕੀਰ ਨੂੰ ਪੀੜ ਪਈ ਵਿਚ ਹਿਕੇ, ਸੀਨਾ ਲਿਆ ਦਬਾਈਆ। ਗੋਬਿੰਦ ਨੇ ਠੋਕਰ ਮਾਰੀ ਪਿੱਛੇ, ਉਸਦਾ ਪਿੱਛਾ ਦਿਤਾ ਬਦਲਾਈਆ। ਫਿਰ ਚਾਰੋਂ ਕੁੰਟ ਇਕੋ ਦਿਸੇ, ਨੂਰ ਨੁਰਾਨਾ ਨੂਰ ਖ਼ੁਦਾਈਆ। ਉਹ ਜਲ ਵੁਜ਼ੂ ਵਾਲਾ ਗੋਬਿੰਦ ਦਿਆਂ ਚਰਨਾਂ ਉਤੇ ਚੁਲੀਆਂ ਭਰ ਭਰ ਸੁੱਟੇ, ਲਬਾਂ ਨਾਲ ਚੱਟ ਚੱਟ ਆਪਣੀ ਖ਼ੁਸ਼ੀ ਮਨਾਈਆ। ਏਨੇ ਚਿਰ ਨੂੰ ਗੋਬਿੰਦ ਫੇਰ ਨਾ ਦਿਸੇ, ਚਾਰ ਕਹਾਰਾਂ ਦੇ ਕੰਧੀ ਚੜ੍ਹਿਆ ਭੱਜਿਆ ਜਾਏ ਵਾਹੋ ਦਾਹੀਆ। ਫ਼ਕੀਰ ਚਲਦਾ ਚਲਦਾ ਚੁਰਾਸੀ ਕਦਮਾਂ ਉਤੇ ਗੋਡਿਆ ਭਾਰ ਡਿੱਗੇ, ਅੱਗੇ ਹੱਥ ਲਏ ਟਿਕਾਈਆ। ਓਧਰੋਂ ਗੋਬਿੰਦ ਦੇ ਤੀਰ ਵੱਜ ਗਏ ਸਿੱਧੇ, ਜੋ ਅਣਿਆਲੇ ਦਿੱਤੇ ਚਲਾਈਆ। ਦੋਂਹ ਹੱਥਾਂ ਦੇ ਪੈ ਗਏ ਗਿੱਧੇ, ਖ਼ੁਸ਼ੀ ਨਾਲ ਤਾਲੀ ਦਿੱਤੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਓਧਰੋਂ ਕੁਹਾਰ ਕੁਛ ਲੈਣ ਲੱਗੇ ਸਾਹ, ਡੋਲੀ ਥੱਲੇ ਦਿੱਤੀ ਟਿਕਾਈਆ। ਓਦਰੋਂ ਫ਼ਕੀਰ ਬਹਿ ਗਿਆ ਉਤੇ ਘਾਹ, ਇਕ ਤਿਨਕਾ ਲਿਆ ਤੁੜਾਈਆ। ਓਦਰੋਂ ਚਲਣ ਲਗੀ ਹਵਾ, ਸੋਹਣੀ ਪਵਣ ਆਪਣੀ ਠੰਡ ਵਰਤਾਈਆ। ਓਧਰੋਂ ਵੇਖਣ ਆ ਗਿਆ ਖ਼ੁਦਾ, ਆਪਣਾ ਖੇਲ ਜੋ ਪੁਰਖ ਅਕਾਲ ਹੋ ਕੇ ਰਿਹਾ ਕਰਾਈਆ। ਆਵਾਜ਼ ਦਿੱਤੀ ਓ ਫ਼ਕੀਰ ਇਹ ਕਿਉਂ ਤਿਨਕਾ ਕੀਤਾ ਜੁਦਾ, ਗੰਢ ਉਤੋਂ ਤੋੜਾਈਆ। ਓਸ ਵੇਲੇ ਝੱਟ ਗੋਬਿੰਦ ਆਣ ਕੇ ਬਣਿਆ ਗੁਵਾਹ, ਹੌਲੀ ਜਿਹੀ ਦਿੱਤਾ ਸਮਝਾਈਆ। ਫਕੀਰ ਤੂੰ ਖ਼ੁਦਾ ਨੂੰ ਕਹੋ ਮੈਂ ਤੇਰੀ ਭੇਟਾ ਰਿਹਾ ਕਰਾ, ਮੈਨੂੰ ਲੋੜ ਕੋਈ ਨਾ ਰਾਈਆ। ਧੰਨ ਭਾਗ ਜੇ ਤੂੰ ਚਲ ਕੇ ਮੇਰੇ ਘਰ ਗਿਉਂ ਆ, ਘਾਸ ਫੂਸ ਉਤੇ ਡੇਰਾ ਲਾਈਆ। ਜੇ ਪ੍ਰਭੂ ਤੂੰ ਏਸ ਘਾਹ ਦੇ ਤਿਨਕੇ ਨੂੰ ਲਵੇਂ ਖਾ, ਸਾਡੀ ਭੁੱਖ ਦਏਂ ਗੁਵਾਈਆ। ਪੁਰਖ ਅਕਾਲ ਨੇ ਕਿਹਾ ਸੁਣਾ, ਸਚ ਸਚ ਦਿਆਂ ਸਮਝਾਈਆ। ਜਿਸ ਵੇਲੇ ਗੋਬਿੰਦ ਦੇ ਨਾਲ ਮੁੜ ਕੇ ਜਾਵਾਂ ਆ, ਆਪਣਾ ਵੇਸ ਵਟਾਈਆ। ਤੇਰਾ ਸੁੱਕਾ ਖਾ ਕੇ ਘਾਹ, ਆਪਣਾ ਸ਼ੁਕਰ ਮਨਾਈਆ। ਤੇਰਾ ਲਹਿਣਾ ਦੇਣਾ ਦਿਆਂ ਚੁਕਾ, ਭਾਰ ਚੁੱਕ ਕੇ ਆਪਣੇ ਕੰਧ ਉਠਾਈਆ। ਕਿਸੇ
ਕਾਰਨ ਪਿੱਛੇ ਗੋਦੀ ਲਿਆ ਸੀ ਬਹਾ, ਗਲਵਕੜੀ ਲਈ ਪਾਈਆ। ਅੱਗੇ ਸਾਰੇ ਲੇਖੇ ਦਿਤੇ ਚੁਕਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਹੋ ਸਹਾਈਆ।
ਢੋਡਾ ਕਹੇ ਮੈਂ ਬਣ ਆਇਆ ਢੋਆ, ਪ੍ਰਭੂ ਦੋ ਜਹਾਨ ਦੇਣਾ ਵਰਤਾਈਆ। ਮੈਂ ਤੇਰੇ ਜੋਗਾ ਹੋਇਆ, ਹੋਕਾ ਦੇ ਕੇ ਦਿਆਂ ਸੁਣਾਈਆ। ਮੇਰੀ ਸੁਗ਼ਾਤ ਦੇ ਦੇ ਤ੍ਰੈ ਲੋਆਂ, ਪੁਰੀਆਂ ਦੇ ਪਹੁੰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ।
ਢੋਡਾ ਕਹੇ ਮੈਂ ਸੁਣਨ ਆਇਆ ਢੋਲਾ, ਆਪਣਾ ਵੇਸ ਵਟਾਈਆ। ਵੇਖਣ ਆਇਆ ਵਿਚੋਲਾ, ਭਗਵਨ ਬੇਪਰਵਾਹੀਆ। ਜਿਸ ਸਚ ਦਵਾਰਾ ਖੋਲ੍ਹਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਵੇਖੋ ਪਰਦਾ ਰਿਹਾ ਕੋਈ ਨਾ ਉਹਲਾ, ਸੀਸ ਆਪਣੇ ਰਿਹਾ ਟਿਕਾਈਆ। ਸੇਵਕ ਹੋ ਕੇ ਬਣਿਆ ਗੋਲਾ, ਚਾਕਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ।
ਢੋਡਾ ਕਹੇ ਮੈਨੂੰ ਕੋਈ ਨਾ ਕਹੋ ਬਾਜਰਾ ਰੋਟੀ, ਬਾਜ਼ੀ ਸਿਰ ਦੇ ਨਾਲ ਲਗਾਈਆ। ਚੜ੍ਹ ਕੇ ਪਰਮ ਪੁਰਖ ਦੀ ਚੋਟੀ, ਆਪਣਾ ਆਸਣ ਲਿਆ ਜਮਾਈਆ। ਜਨ ਭਗਤੋ ਤੁਹਾਡੇ ਅੰਦਰ ਰਹੇ ਨਾ ਵਾਸਨਾ ਖੋਟੀ, ਦੁਰਮਤ ਮੈਲ ਦਿਉ ਧੁਆਈਆ। ਜਨਮ ਕਰਮ ਦਾ ਰਹੇ ਕੋਇ ਨਾ ਰੋਗੀ, ਦੁਖੜੇ ਰਿਹਾ ਮਿਟਾਈਆ। ਘਰ ਆ ਕੇ ਧੁਰ ਸੰਜੋਗੀ, ਵਿਛੜੇ ਰਿਹਾ ਜੁੜਾਈਆ। ਧੁਰ ਦਾ ਠਾਕਰ ਬਣ ਕੇ ਮੌਜੀ, ਮਜਲਸ ਭਗਤਾਂ ਨਾਲ ਲਗਾਈਆ। ਗੋਬਿੰਦ ਬਣ ਕੇ ਪਿਛਲਾ ਖੋਜੀ, ਮਿੱਤਰ ਪਿਆਰਾ ਲਿਆ ਉਠਾਈਆ। ਜਿਸ ਦੀ ਖੀਰ ਸੀ ਏਸੇ ਜੋਗੀ, ਟਿੰਡ ਦਿੱਤੀ ਟਿਕਾਈਆ। ਉਹ ਫੜ ਕੇ ਆਪਣੀ ਗੋਦੀ, ਦੀਨ ਦਿਆਲ ਰਿਹਾ ਬਹਾਈਆ। ਬੇਸ਼ਕ ਇਹ ਮੰਜ਼ਲ ਬੜੀ ਔਖੀ, ਜਗਤ ਕਿਰਿਆ ਹੱਥ ਕਿਸੇ ਨਾ ਆਈਆ। ਭਾਵੇਂ ਤਾਅਨੇ ਦੇਵਣ ਲੋਕੀ, ਝਗੜਾ ਕਰੇ ਲੁਕਾਈਆ। ਜਨ ਭਗਤਾਂ ਦਾ ਜੀਵ ਜਹਾਨ ਸਾਰਾ ਦੋਖੀ, ਅਬਿਨਾਸ਼ੀ ਕਰਤਾ ਇਕੋ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।
ਢੋਡਾ ਕਹੇ ਮੈਨੂੰ ਕੋਈ ਨਾ ਕਹੋ ਟਿੱਕੀ, ਜੋ ਹੱਥਾਂ ਨਾਲ ਪਕਾਈਆ। ਮੈਥੋਂ ਸੁਣ ਲਓ ਸਾਚੀ ਸਿੱਖੀ, ਸਿਖਿਆ ਧੁਰ ਦੀ ਦਿਆਂ ਦ੍ਰਿੜਾਈਆ। ਨੰਦੂ ਕੋਲ ਪਿਛਲੇ ਜਨਮ ਦੀ ਚਿੱਠੀ, ਜਿਸਦਾ ਲੇਖਾ ਰਿਹਾ ਚੁਕਾਈਆ। ਢੋਡਾ ਕਹੇ ਮੇਰੀ ਮਿੰਨਤ ਕੇ ਸਾਰੇ ਇੱਕੀ, ਇੱਕੀ ਸੋਹਣੀ ਪੰਗਤ ਬਣਾਈਆ। ਜਿਸ ਦੀ ਧਾਰ ਗੁਰਮੁਖ ਲਿਖੀ, ਉਹ ਦੇਵਣਹਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ।
ਇੱਕੀ ਇੱਕੀ ਬੈਠ ਜਾਣਾ ਵਿਚ ਕਤਾਰ, ਚਾਰੋਂ ਕੁੰਟ ਘੇਰਾ ਪਾਈਆ। ਪੰਜਾਂ ਵਰਤੌਣਾ ਨਾਲ ਪਿਆਰ, ਚਾਰੋਂ ਕੁੰਟ ਸੇਵ ਕਮਾਈਆ। ਇੱਕੀ ਮਿੰਟ ਦਾ ਇਹ ਵਿਹਾਰ, ਬਹੁਤੀ ਡੇਰ ਨਾ ਕੋਈ ਜਣਾਈਆ। ਭੋਰਾ ਛੱਡ ਕੇ ਨਾ ਜਾਇਓ ਕੋਈ ਵਿਚ ਥਾਲ, ਹੱਥਾਂ ਉਤੇ ਦੇਣਾ ਫੜਾਈਆ। ਇਹੋ ਪ੍ਰੇਮ ਦੇ ਵਿਚੋਂ ਨਿਕਲਿਆਂ ਪਿਆਰ, ਮੁਹੱਬਤ ਵਿਚੋਂ ਮੁਹੱਬਤ ਲਈ ਪਰਗਟਾਈਆ। ਭਾਵੇਂ ਇਹ ਨਹੀਂ ਕੜਾਹ ਪਰਸ਼ਾਦ, ਸਵਾਦ ਓਹਦੇ ਨਾਲੋਂ ਚੰਗਾ ਆਈਆ। ਇਹ ਨੰਦੂ ਦੀ ਰਹਿ ਜਾਏ ਯਾਦ, ਸਰਦਾਰੀ ਬੁਣਿਆਦ ਆਬਾਦ ਖੇੜਾ ਦਏ ਵਖਾਈਆ। ਪੁਰਖ ਅਕਾਲ ਤੁਹਾਡੇ ਸਭ ਦੇ ਹੋਵੇ ਸਾਥ, ਅਨਾਥਾਂ ਦਾ ਨਾਥ, ਦੀਨਾਂ ਦੀਨ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚੀ ਵਸਤ ਭਗਤਾਂ ਦੀ ਝੋਲੀ ਪਾਏ
ਸੁਗ਼ਾਤ, ਏ ਭਰੀ ਰਹੇ ਪਰਾਤ, ਦੁੱਖ ਭੁੱਖ ਸਭ ਦੀ ਰਿਹਾ ਗਵਾਈਆ। (੧੦ ਚੇਤ ਸ਼ ਸੰ ੧ ਨੰਦੂ ਸ਼ਾਹ ਦੇ ਗ੍ਰਹਿ)
❋
ਸ਼ਬਦ ਗੋਬਿੰਦ ਕਿਹਾ ਮੇਰਾ ਭੇਵ ਪਾਏ ਕੋਈ ਨਾ ਪੋਥਾ, ਪੁਸਤਕ ਸਕੇ ਨਾ ਕੋਇ ਸਮਝਾਈਆ। ਕਲਜੁਗ ਅੰਤਮ ਦੀਨ ਦਿਆਲ ਨਾਲ ਧੋਖਾ, ਪਰਦਾ ਸਕੇ ਨਾ ਕੋਇ ਚੁਕਾਈਆ। ਜਨ ਭਗਤਾਂ ਦੇ ਕੇ ਮੌਕਾ, ਆਪਣਾ ਭੇਵ ਦਿਤਾ ਖੁਲ੍ਹਾਈਆ। ਮਾਰਗ ਦੱਸ ਕੇ ਸੌਖਾ, ਰਾਹ ਇਕੋ ਦਿਤਾ ਸਮਝਾਈਆ। ਪਾਰ ਕਰਨਾ ਯੁਗ ਚੌਥਾ, ਜੁਗਤੀ ਆਪਣੇ ਵਿਚ ਛੁਪਾਈਆ। ਸ਼ਬਦੀ ਹੁਕਮ ਵਰਤਣਾ ਬਹੁਤਾ, ਹੱਥੀਂ ਕਾਰ ਨਾ ਕੋਇ ਕਮਾਈਆ। ਸਤਿ ਧਰਮ ਨਾ ਜਾਏ ਔਂਤਾ, ਸਚ ਸਚ ਦਏ ਪਰਗਟਾਈਆ। ਹਰਿ ਖ਼ਾਲਕ ਹੋ ਕੇ ਖੌਂਤਾ, ਪ੍ਰਭ ਮਿਲਿਆ ਧੁਰਦਰਗਾਹੀਆ। ਜਿਸ ਲਈ ਚਾਰ ਯੁਗ ਸਾਫ਼ ਕਰਦੇ ਰਹੇ ਚੌਂਕਾ, ਵੇਦ ਮੰਤਰ ਪੜ੍ਹ ਪੜ੍ਹ ਕਰ ਸਫ਼ਾਈਆ। ਸੋ ਬ੍ਰਾਹਮਣ ਗੌੜਾ ਓਸੇ ਧਾਮ ਪਹੁੰਚਾ, ਜਿਥੇ ਬ੍ਰਹਮ ਆਪਣਾ ਧਿਆਨ ਲਗਾਈਆ। ਭਗਤ ਦੁਵਾਰ ਕਰ ਕੇ ਸੌਂਤਾ, ਸੋਹਣਾ ਰੰਗ ਰੰਗਾਈਆ। ਗੋਬਿੰਦ ਕਹੇ ਮੇਰਾ ਪੂਰਾ ਕਰ ਕੇ ਢਈਆ ਢੌਂਕਾ, ਢਾਲ ਤਲਵਾਰ ਦਾ ਪੰਧ ਮੁਕਾਈਆ। ਸਾਚੇ ਨਾਮ ਚਲਾ ਕੇ ਨੌਕਾ, ਨਈਆ ਇਕੋ ਦਿਤੀ ਵਖਾਈਆ। ਪੜਦਾ ਲਾਹ ਕੇ ਧੁਰ ਦੇ ਸ਼ਾਹੋ ਕਾ, ਸ਼ਹਿਨਸ਼ਾਹ ਆਪਣਾ ਰੰਗ ਰੰਗਾਈਆ। ਖੇਲ ਵਖਾਏ ਅਗੰਮ ਅਥਾਹੋ ਕਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਪੰਧ ਚੁਕਾਏ ਵਾਹੋ ਵਾਹੋ ਕਾ, ਵਾਹਵਾ ਆਪਣਾ ਹੁਕਮ ਵਰਤਾਈਆ। ਝਗੜਾ ਵੇਖੇ ਥਲ ਅਸਗਾਹੋ ਕਾ, ਸਮੁੰਦ ਸਾਗਰ ਫੋਲ ਫੁਲਾਈਆ। ਲਹਿਣਾ ਜਾਣੇ ਜਗਤ ਪਸਾਓ ਕਾ, ਪਸਰ ਪਸਾਰੀ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਗੋਬਿੰਦ ਕਹੇ ਮੈਂ ਕਹਿਣਾ ਇਕ ਸਲੋਕਾ, ਹਰਿ ਸੋਹਲਾ ਦਿਤਾ ਸੁਣਾਈਆ। ਝਗੜਾ ਵੇਖਣਾ (ਚੌਦਾਂ) ਲੋਕਾ, ਪਰਲੋਕਾ ਪੰਧ ਮੁਕਾਈਆ। ਕਲਜੁਗ ਅੰਤਮ ਭਰੇ ਹੌਕਾ, ਹਾਏ ਉਫ ਦੁਹਾਈਆ। ਕਿਸ ਬਿਧ ਖੇਲ ਹੋਣਾ ਇਕ ਦੋ ਕਾ, ਨਿਰਗੁਣ ਸਰਗੁਣ ਵੰਡ ਵੰਡਾਈਆ। ਕਿਸ ਬਿਧ ਪਰਕਾਸ਼ ਹੋਣਾ ਅਗੰਮੀ ਲੋਅ ਕਾ, ਲੋਇਣ ਅੱਖ ਖੁਲ੍ਹਾਈਆ। ਕਿਸ ਬਿਧ ਝਗੜਾ ਮੁਕਣਾ ਦੀਨ ਮਜ਼੍ਹਬ ਗਰੋਹ ਕਾ, ਗ੍ਰਿਹਾ ਸਭ ਦਾ ਸਾਫ ਕਰਾਈਆ। ਕਿਸ ਬਿਧ ਲਹਿਣਾ ਪੂਰ ਕਰੇ ਮਾਇਆ ਮਮਤਾ ਮੋਹ ਕਾ, ਮੁਹੱਬਤ ਇਕ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
ਗੋਬਿੰਦ ਕਹੇ ਮੈਂ ਆਇਆ ਆਪਣੇ ਧਾਮ ਨਗਰ, ਸੰਬਲ ਸੋਭਾ ਪਾਈਆ। ਜਿਹਦੀ ਸਦ ਮਤਵਾਲੀ ਪੱਧਰ, ਯਕਸਾਂ ਸੋਭਾ ਪਾਈਆ। ਮਨ ਨਾ ਪਾਵੇ ਗ਼ਦਰ, ਕਰੇ ਨਾ ਕੋਇ ਲੜਾਈਆ। ਮੇਰੀ ਪੂਰੀ ਹੋਈ ਸੱਧਰ, ਸਦਕੇ ਵਾਰੀ ਘੋਲ ਘੁਮਾਈਆ। ਪੁਰਖ ਅਕਾਲ ਕੀਤਾ ਅਦਲ, ਇਨਸਾਫ ਦਿਤਾ ਜਣਾਈਆ। ਗੋਬਿੰਦ ਦੀ ਧਾਰ ਪੂਰਨ ਆਇਆ ਬਦਲ, ਪੂਰਨ ਪੂਰਨ ਰੂਪ ਬਦਲਾਈਆ। ਜਿਸ ਵਿਚ ਗੋਬਿੰਦ ਹੋਵੇ ਕਦੇ ਨਾ ਕਤਲ, ਖੰਡਾ ਖੜਗ ਨਾ ਕੋਇ ਚਤੁਰਾਈਆ। ਹੱਥ ਨਾ ਆਵੇ ਜਗਤ ਕੀਤਿਆਂ ਯਤਨ, ਯਥਾਰਥ ਆਪਣਾ ਭੇਵ ਛੁਪਾਈਆ। ਦੁਵਾਰੇ ਬਹਿ ਕੇ ਅਗੰਮੇ ਪਤਨ, ਬੈਠਾ ਖੇਲ ਖਿਲਾਈਆ। ਜਨ ਭਗਤਾਂ ਸਚ ਸੰਦੇਸ਼ਾ ਆਇਆ ਦੱਸਣ, ਸਹਿਜ ਸਹਿਜ ਸੁਣਾਈਆ। ਅੰਦਰੋਂ ਖੋਲ੍ਹ ਕੇ ਅੱਖਣ, ਮੇਲਾ
ਲਿਆ ਮਿਲਾਈਆ। ਦੁਵਾਰ ਜਣਾ ਕੇ ਵਤਨ, ਘਰ ਦਿਤਾ ਵਖਾਈਆ। ਜਿਥੇ ਭਗਤ ਭਗਵਾਨ ਵਸਣ, ਤਨ ਮੰਦਰ ਦਿਤਾ ਸੁਹਾਈਆ। ਗੋਬਿੰਦ ਦਾ ਗੋਬਿੰਦ ਪੂਰਾ ਕਰਨਾ ਬਚਨ, ਜੋ ਮਾਛੂਵਾੜੇ ਗਿਆ ਦ੍ਰਿੜਾਈਆ। ਹਰਿਜਨ ਗੁਰਮੁਖ ਵੇਖਣੇ ਆਪਣੇ ਰਤਨ, ਹੀਰੇ ਅਮੋਲਕ ਖੋਜ ਖੁਜਾਈਆ। ਜਿਨ੍ਹਾਂ ਪਿੱਛੇ ਲੱਥਾ ਸੱਥਨ, ਸੱਥਰ ਯਾਰ ਹੰਢਾਈਆ। ਉਨ੍ਹਾਂ ਦੀ ਕਰਨੀ ਕਥਨ, ਕਥਾ ਵਾਰਤਾ ਆਪ ਬਣਾਈਆ। ਸ੍ਰਿਸ਼ਟੀ ਆਇਆ ਮਥਣ, ਨਾਮ ਮਧਾਣਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪਰਦਾ ਆਪ ਉਠਾਈਆ।
ਗੋਬਿੰਦ ਕਹੇ ਮੈਂ ਸ਼ਬਦ ਗੁਰੂ ਦੀ ਧਾਰ, ਧਰਨੀ ਧਰਤ ਧਵਲ ਸੁਹਾਈਆ। ਮੇਰਾ ਰੂਪ ਅਪਾਰ, ਅਪਰੰਪਰ ਦਿਤਾ ਬਣਾਈਆ। ਮੇਰਾ ਖੇਲ ਨਿਆਰ, ਨੇਤਰ ਵੇਖਣ ਕੋਇ ਨਾ ਪਾਈਆ। ਮੇਰਾ ਅਗੰਮ ਸ਼ਿੰਗਾਰ, ਸੋਹਣਾ ਰੰਗ ਰੰਗਾਈਆ। ਮੇਰਾ ਕੌਲ ਇਕਰਾਰ, ਭੁੱਲ ਕਦੇ ਨਾ ਜਾਈਆ। ਸੰਦੇਸ਼ਾ ਦੇਵੇ ਪੁਰਖ ਅਕਾਲ, ਦੀਨ ਦੁਨੀ ਦਾ ਮਾਲਕ ਧੁਰਦਰਗਾਹੀਆ। ਮਾਝੇ ਵਿਚੋਂ ਨੌਂ ਵੇਖਣੇ ਲਾਲ, ਜਿਨ੍ਹਾਂ ਦੇ ਸੀਸ ਲਾਲ ਰੰਗ ਬੰਧਾਈਆ। ਉਨ੍ਹਾਂ ਦੇ ਗਲ ਵਿਚ ਬੱਧਾ ਹੋਵੇ ਰੁਮਾਲ, ਪੀਲਾ ਰੰਗ ਸੋਭਾ ਪਾਈਆ। ਹੱਥ ਵਿਚ ਹੋਵੇ ਇਕ ਇਕ ਦੁਸ਼ਾਲ, ਚਿੱਟੇ ਰੰਗ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਹ ਗੋਬਿੰਦ ਦੇ ਦਰ ਦਾ ਪੂਰਾ ਕਰੇ ਸੁਵਾਲ, ਸੁਵਾਲ ਪਿਛਲੇ ਵੇਖ ਵਖਾਈਆ।
ਗੋਬਿੰਦ ਕਹੇ ਮੈਂ ਸ਼ਬਦ ਗੁਰੂ ਬਲਕਾਰ, ਬਲਧਾਰੀ ਇਕ ਅਖਵਾਈਆ। ਮੇਰਾ ਰੂਪ ਅਨੂਪ ਨਿਰੰਕਾਰ, ਨਿਰਗੁਣ ਆਪ ਸਮਝਾਈਆ। ਮੇਰਾ ਗ੍ਰਹਿ ਅੰਦਰ ਦੁਵਾਰ, ਘਰ ਇਕੋ ਸੋਭਾ ਪਾਈਆ। ਜਿਥੇ ਨੂਰ ਜੋਤ ਉਜਿਆਰ, ਜੋਤੀ ਜਾਤਾ ਡਗਮਗਾਈਆ। ਮੈਂ ਓਸ ਦਾ ਦੁਲਾਰ, ਜੋ ਸਭ ਦਾ ਪਿਤਾ ਮਾਈਆ। ਉਹ ਕਰੇ ਸਚ ਪਿਆਰ, ਪ੍ਰੀਤਮ ਧੁਰਦਰਗਾਹੀਆ। ਉਹ ਵੇਖੇ ਵੇਖਣਹਾਰ, ਪੂਰਬ ਲੇਖਾ ਗਿਆ ਦ੍ਰਿੜਾਈਆ। ਲੇਖਾ ਜਾਣ ਸਦਾ ਜੁਗ ਚਾਰ, ਜੁਗ ਚੌਕੜੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ।
ਗੋਬਿੰਦ ਕਹੇ ਮੈਂ ਸ਼ਬਦ ਗੁਰੂ ਸਚ ਸਚ ਕਰਾਂ ਆਦਾਬ, ਸਚ ਸਚ ਵਿਚ ਸਮਾਈਆ। ਮੈਨੂੰ ਲਹਿਣਾ ਯਾਦ ਆ ਗਿਆ ਢਾਬ, ਮਹਾਂ ਸਿੰਘ ਵਲ ਧਿਆਨ ਲਗਾਈਆ। ਉਹ ਮੇਰਾ ਫੁੱਲ ਗੁਲਾਬ, ਮਹਿਕੇ ਥਾਉਂ ਥਾਈਂਆ। ਉਸ ਕੀਤਾ ਮੇਰੇ ਨਾਲ ਹਿਸਾਬ, ਲੇਖਾ ਮੇਰੇ ਮਸਤਕ ਵਿਚ ਟਿਕਾਈਆ। ਬੇਨੰਤੀ ਵਿਚ ਕਿਹਾ ਮੈਨੂੰ ਰੱਖਣਾ ਯਾਦ, ਯਾਦਾਸ਼ਤ ਨਾ ਦੇਣੀ ਭੁਲਾਈਆ। ਜਿਸ ਵੇਲੇ ਕਲਜੁਗ ਅੰਤ ਬਦਲੇ ਸਮਾਜ, ਸਮਗਰੀ ਆਪਣੀ ਆਪ ਵਰਤਾਈਆ। ਸਚ ਧਰਮ ਦਾ ਕਰੇ ਰਾਜ, ਰਈਅਤ ਚਾਰ ਵਰਨ ਉਪਜਾਈਆ । ਗੁਰਮੁਖਾਂ ਖੋਲਣੀ ਜਾਗ, ਨਿੰਦਰਾ ਦੇਣੀ ਮਿਟਾਈਆ। ਨੇਤਰ ਰੋਂਦਿਆਂ ਗੋਬਿੰਦ ਦੇ ਚੋਲੇ ਤੇ ਪੈ ਗਿਆ ਦਾਗ਼, ਮਹਾਂ ਸਿੰਘ ਨੇ ਰਸਨਾ ਨਾਲ ਚੁੰਮ ਕੇ ਆਪਣੀ ਖ਼ੁਸ਼ੀ ਬਣਾਈਆ। ਅਗੰਮ ਆਇਆ ਸੁਵਾਦ, ਸੁਖ ਸਾਗਰ ਵਿਚ ਸਮਾਈਆ। ਫੇਰ ਖੇਲ ਵੇਖਿਆ ਉਸ ਤੋਂ ਬਾਦ, ਬਾਦਸ਼ਾਹ ਪਾਤਸ਼ਾਹ ਆਪਣਾ ਰੂਪ ਦਰਸਾਈਆ। ਮਸਤਕ ਜ਼ੰਜੀਰੀ ਤੱਕੀ ਜਿਸ ਦੀ ਢਾਈ ਇੰਚ ਲੰਬਾਈ ਪਿਆਰ ਦਾ ਸਾਜਣ ਸਾਜ, ਮਹਾਂ ਸਿੰਘ ਨੇ ਹੱਥ ਦਿਤਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ।
ਮਹਾਂ ਸਿੰਘ ਨੇ ਕਿਹਾ ਮੈਂ ਤੇਰੀ ਮਸਤਕ ਜ਼ੰਜੀਰੀ ਚੁੰਮਾਂ, ਉਠ ਕੇ ਮੁੱਖ ਦਿਤਾ ਲਗਾਈਆ। ਮਾਝੇ
ਦਾ ਲੇਖ ਪਾੜ ਦੇ ਮੇਰੇ ਲਾ ਦੇ ਜੁੰਮਾਂ, ਜਾਮਨ ਮੈਂ ਤੈਨੂੰ ਲਵਾਂ ਬਣਾਈਆ। ਗੋਬਿੰਦ ਦੇ ਹੱਥ ਵਿਚ ਸੀ ਇਕ ਕੌੜਾ ਤੁੰਮਾਂ, ਮਾਲਵੇ ਦੀ ਰੇਤ ਦਾ ਗਵਾਹ ਨਜ਼ਰੀ ਆਈਆ। ਉਧਰੋਂ ਨੀਲੇ ਹਲਾਇਆ ਸੁੰਬਾ, ਪੌੜ ਦਿਤਾ ਉਠਾਈਆ। ਉਧਰੋਂ ਇਕ ਭੁੱਲਾ ਹੋਇਆ ਆ ਗਿਆ ਦੁੰਬਾ, ਭੱਜਿਆ ਵਾਹੋ ਦਾਹੀਆ। ਉਧਰੋਂ ਉਸ ਥੇਹ ਉਤੇ ਬਬਰ ਪਿਆ ਸੀ ਭੱਜਿਆ ਕੁੰਭਾ, ਨੌਂ ਦਿਨ ਦਾ ਪਹਿਲੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਪੜਦਾ ਆਪ ਉਠਾਈਆ ।
ਗੋਬਿੰਦ ਕਿਹਾ ਮਹਾਂ ਸਿੰਘ ਮੇਰੇ ਮਸਤਕ ਵੇਖ ਜ਼ੰਜੀਰੀ, ਸ਼ਰਅ ਜ਼ੰਜੀਰਾਂ ਰਹੀ ਕਟਾਈਆ। ਤੇਰਾ ਮੇਰਾ ਮੇਲ ਹੋਇਆ ਤਕਦੀਰੀ, ਤਦਬੀਰ ਆਪਣੀ ਲਈ ਬਣਾਈਆ। ਮੈਂ ਪਾਤਸ਼ਾਹ ਤੇ ਤੂੰ ਸਿਖ ਮੇਰਾ ਵਜ਼ੀਰੀ, ਸਹਿਜ ਦਿਤਾ ਸੁਣਾਈਆ। ਕੁਛ ਮੰਗ ਲੈ ਮੀਰੀ ਪੀਰੀ, ਤੇਰੀ ਝੋਲੀ ਦਿਆਂ ਭਰਾਈਆ । ਮਹਾਂ ਸਿੰਘ ਨੱਕ ਨਾਲ ਕੱਢ ਕੇ ਲਕੀਰੀ, ਗਲ ਵਾਸਤਾ ਦਿਤਾ ਪਾਈਆ। ਨੇਤਰ ਵਹਾ ਕੇ ਨੀਰੀ, ਰੋ ਰੋ ਦਿਤਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ।
ਮਹਾਂ ਸਿੰਘ ਨੇ ਕਿਹਾ ਮੇਰਾ ਇਕ ਹਾੜਾ, ਮਿੰਨਤ ਵਿਚ ਜਣਾਈਆ। ਕਿਉਂ ਨਹੀਂ ਅਜੇ ਲੇਖ ਪਾੜਾ, ਮਾਝੇ ਵਾਲਿਆਂ ਲੈ ਤਰਾਈਆ। ਗੋਬਿੰਦ ਦੋਵੇਂ ਹੱਥ ਫੇਰੇ ਉਪਰ ਦਾੜ੍ਹਾ, ਫੇਰ ਛਾਤੀ ਉਤੇ ਟਿਕਾਈਆ। ਫੇਰ ਹੱਥਾਂ ਉਤੇ ਚੁੱਕ ਕੇ ਮੁੱਖ ਚੁੰਮਿਆਂ ਤੂੰ ਮੇਰਾ ਧੁਰ ਦਾ ਲਾੜਾ, ਸੋਹਣਾ ਸੋਹਣਾ ਨਜ਼ਰੀ ਆਈਆ। ਯਾਦ ਰੱਖ ਲਈਂ ਮਾਝੇ ਵਾਲਿਆਂ ਨੂੰ ਫੇਰ ਮੰਗਣਾ ਪੈਣਾ ਮੇਰਾ ਵਾੜਾ, ਦਰ ਮੇਰੇ ਸੀਸ ਨਿਵਾਈਆ। ਹੁਣ ਮੈਂ ਤੇਰੇ ਨਾਲ ਕੌਲ ਕਰਦਾ ਵਿਚ ਉਜਾੜਾ, ਫੇਰ ਭਗਤ ਦੁਵਾਰਾ ਸੋਭਾ ਪਾਈਆ। ਮਹਾਂ ਸਿੰਘ ਨੇ ਨੌਂ ਵਾਰ ਕੀਤੀ ਨਮਸਕਾਰਾ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਦੇ ਚਰਨ ਵਿਚ ਲਿਖਿਆ ਓਸ ਵੇਲੇ ਮਾਝੇ ਵਾਲੇ ਤੇਰੀ ਮਸਤਕ ਜ਼ੰਜੀਰੀ ਦਾ ਕਰਨ ਫੇਰ ਸ਼ਿੰਗਾਰਾ, ਵਾਸਤਾ ਤੇਰੇ ਅੱਗੇ ਪਾਈਆ। ਗੋਬਿੰਦ ਨੇ ਉਠ ਕੇ ਪੁਰਖ ਅਕਾਲ ਨੂੰ ਕੀਤਾ ਇਸ਼ਾਰਾ, ਨਿਗਹ ਅਸਮਾਨ ਉਤੇ ਟਿਕਾਈਆ। ਜੇ ਮੈਂ ਆਉਣਾ ਫੇਰ ਦੁਬਾਰਾ, ਤੂੰ ਮੇਰਾ ਸੰਗ ਰਖਾਈਆ। ਸਚ ਦੱਸ ਦੇ ਉਹ ਕੇਹੜਾ ਦਿਵਸ ਤੇ ਕੇਹੜਾ ਦਿਹਾੜਾ, ਕਵਣ ਵੇਲਾ ਵੱਜੇ ਵਧਾਈਆ। ਪੁਰਖ ਅਕਾਲ ਕਿਹਾ ਗੋਬਿੰਦ ਸ਼ਬਦੀ ਸ਼ਬਦ ਇਸ਼ਾਰਾ, ਇਸ਼ਾਰੇ ਵਿਚ ਸਮਝਾਈਆ। ਸੰਮਤ ਸ਼ਹਿਨਸ਼ਾਹੀ ਪੰਜ ਤੇ ਛੱਬੀ ਪੋਹ ਤਿਉਹਾਰਾ, ਤੇਰਾ ਸੋਹਣਾ ਰੰਗ ਰੰਗਾਈਆ। ਫੇਰ ਤੈਨੂੰ ਸਾਰੀ ਦੁਨੀਆ ਵਿਚ ਕਰਨਾ ਜ਼ਾਹਰਾ, ਇਹ ਮੇਰੇ ਹੱਥ ਵਡਿਆਈਆ । ਪਹਿਲਾ ਪਿਛਲਾ ਸਭ ਦਾ ਲਾਹੁਣਾ ਉਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਮਾਲਕ ਇਕ ਅਵਤਾਰਾ, ਅਵਤਰ ਆਪਣੀ ਕਾਰ ਕਮਾਈਆ। (੨੫ ਅੱਸੂ ਸ਼ ਸੰ ੫ ਊਧਮ ਸਿੰਘ ਦੇ ਗ੍ਰਹਿ)
❋
…… ਰਾਵੀ ਕਹੇ ਮੈਂ ਥੋੜਾ ਸੁਣਿਆ ਜਿਸ ਵੇਲੇ ਜ਼ੋਰਾਵਰ ਫਤਿਹ ਸਿੰਘ ਨੂੰ ਪਿਆਰ ਦਿੱਤਾ ਸੀ ਗੁਜਰੀ ਦਾਦੀ, ਮਸਤਕ ਚੁੰਮ ਕੇ ਪਿੱਠ ਥਾਪੀ ਦਿੱਤੀ ਲਗਾਈਆ। ਬੱਚਿਓ ਮੈਨੂੰ ਅੱਜ ਖ਼ੁਸ਼ੀ ਮੈਂ ਬਿਨਾ ਗੋਬਿੰਦ ਤੋਂ ਤੁਹਾਡੀ ਕੀਤੀ ਸ਼ਾਦੀ, ਲਾੜੀ ਮੌਤ ਨਾਲ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ।
ਬੱਚਿਆਂ ਕਿਹਾ ਧੰਨ ਵਡਿਆਈ ਤੇਰੀ ਅੰਮਾਂ, ਅੰਮੜੀ ਸੀਸ ਨਿਵਾਈਆ। ਸਾਨੂੰ ਨਜ਼ਰ ਆਉਂਦਾ ਸਾਡੇ ਪਿਤਾ ਨੇ ਬਦਲ ਦੇਣਾ ਸਮਾਂ, ਪੁਰਖ ਅਕਾਲ ਦਇਆ ਕਮਾਈਆ। ਉਸ ਨੇ ਮਾਰਗ ਲਾਉਣਾ ਨਵਾਂ, ਵਾਗ ਗੋਬਿੰਦ ਹੱਥ ਫੜਾਈਆ। ਕੀ ਭਰੋਸਾ ਜਗਤ ਵਾਲਿਆਂ ਦਮਾਂ, ਜੋ ਆਇਆ ਸੋ ਚਲ ਜਾਈਆ। ਧੰਨਭਾਗ ਜੇ ਧਰਮ ਦੀ ਖ਼ਾਤਰ ਸਾਡਾ ਲੱਗੇ ਚੰਮਾ, ਹੇਤ ਗੁਰਮੁਖਾਂ ਵਾਲਾ ਤੋੜ ਨਿਭਾਈਆ। ਸਾਨੂੰ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮਾ, ਕਿਉਂ ਪ੍ਰਭ ਨਾਲ ਮਿਲ ਕੇ ਅਸੀਂ ਖ਼ੁਸ਼ੀ ਗ਼ਮ ਦੋਵੇਂ ਦਿੱਤੇ ਤਜਾਈਆ। ਫਿਰ ਦੋਹਾਂ ਨੇ ਆਪਣੇ ਹੱਥ ਰੱਖ ਕੇ ਉਤੇ ਕੰਨਾਂ, ਥੋੜੇ ਬਾਹਰ ਨੂੰ ਖਿਚਾਈਆ। ਗੁੱਸੇ ਵਿਚ ਆਣ ਕੇ ਕਿਹਾ ਵੇਖੀਂ ਕਿਤੇ ਸਾਡੇ ਅੰਦਰੋਂ ਡੋਲ ਨਾ ਜਾਈਂ ਸਾਡਿਆ ਮਨਾ, ਮਨ ਕਲਪਣਾ ਵਿਚ ਹਲਕਾਈਆ। ਕਿਉਂਕਿ ਗੁਰੂ ਅਰਜਨ ਨੇ ਲਿਖ ਕੇ ਚੌਦਾਂ ਸੌ ਤੀਹ ਪੰਨਾ, ਨਾਨਕ ਮੋਹਰ ਦਿੱਤੀ ਲਗਾਈਆ। ਗੋਬਿੰਦ ਦੇ ਹਿੱਸੇ ਆਇਆ ਇਕੋ ਕੰਨਾ, ਜਿਸ ਕੰਨੇ ਦੀ ਸਮਝ ਕਿਸੇ ਨਾ ਪਾਈਆ। ਜਿਸ ਨੇ ਦੀਨ ਮਜ਼੍ਹਬ ਦਾ ਤੋੜਨਾ ਬੰਨ੍ਹਾ, ਹੱਦ ਹਦੂਦ ਦੇਣੀ ਗਵਾਈਆ। ਭਗਤ ਸੁਹੇਲੇ ਵਸਦੇ ਵੇਖ ਕੇ ਛੱਪਰ ਛੰਨਾ, ਆਪਣੀ ਗੋਦ ਲੈਣੇ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ।
ਸਦੀ ਚੌਧਵੀਂ ਕਹੇ ਰਾਵੀ ਜਿਸ ਵੇਲੇ ਰਾਜ ਨੇ ਪਹਿਲੀ ਲਾਈ ਇੱਟ, ਜ਼ੋਰਾਵਰ ਸਿੰਘ ਦੇ ਸੱਜੇ ਚਰਨ ਦੇ ਅੰਗੂਠੇ ਨਾਲ ਛੁਹਾਈਆ। ਫ਼ਤਿਹ ਸਿੰਘ ਨੇ ਸਹਿਜੇ ਪੁਛਿਆ ਕੀ ਤੈਨੂੰ ਆ ਗਈ ਫਿਟ, ਮੈਨੂੰ ਦੇ ਸਮਝਾਈਆ। ਓਸ ਹੱਥ ਵਿਚੋਂ ਫੜ ਕੇ ਚਿੱਟ, ਹੱਥ ਵਿਚ ਦਿੱਤੀ ਬਦਲਾਈਆ। ਹੁਣ ਦੋਵੇਂ ਅਡੋਲ ਹੋ ਕੇ ਪੁਰਖ ਅਕਾਲ ਦੀ ਜੋਤ ਵਿਚ ਜਾਈਏ ਟਿਕ, ਟਿਕਟਿਕੀ ਇਕੋ ਨਾਲ ਰਖਾਈਆ। ਇਹ ਬਚਨ ਕਹਿ ਕੇ ਦੋਵੇਂ ਆਤਮਾ ਦੀ ਧਾਰ ਪਰਮਾਤਮਾ ਵਿਚ ਗਏ ਲਿਟ, ਦੁੱਖ ਰੋਗ ਨਾ ਕੋਇ ਸਤਾਈਆ। ਸਦੀ ਚੌਧਵੀਂ ਕਹੇ ਰਾਵੀ ਓਸ ਵੇਲੇ ਮੈਂ ਦੋਹੱਥੜ ਮਾਰ ਕੇ ਪਈ ਪਿੱਟ, ਮੇਂਢੀ ਖੋਹ ਕੇ ਦਿੱਤੀ ਦੁਹਾਈਆ। ਰਾਵੀ ਕਹੇ ਮੇਰੇ ਹੰਝੂਆਂ ਦੀ ਧਾਰ ਉਸ ਵੇਲੇ ਲੰਮੀ ਹੋ ਗਈ ਸਵਾ ਗਿਠ, ਪਾਣੀ ਬੂੰਦ ਬੂੰਦ ਟਪਕਾਈਆ। ਪੁਕਾਰ ਕੇ ਕਿਹਾ ਪ੍ਰਭੂ ਤੇਰਾ ਖੇਲ ਤੂੰ ਆਪੇ ਲਈਂ ਨਜਿੱਠ, ਦੂਜੇ ਚਲੇ ਨਾ ਕੋਇ ਚਤਰਾਈਆ। ਫਿਰ ਕਦਮਾਂ ਉਤੇ ਸਿਰ ਦਿੱਤਾ ਸਿਟ, ਨਿਰਮਾਣਤਾ ਵਿਚ ਸੀਸ ਨਿਵਾਈਆ। ਮੈਨੂੰ ਯਾਦ ਆ ਗਿਆ ਕੁਛ ਅਰਜਨ ਚਿੱਠੀ ਦੇ ਪਿਛਲੇ ਪਾਸੇ ਗਿਆ ਲਿਖ, ਲਾਈਨਾਂ ਦੋ ਢਾਈ ਬਣਾਈਆ। ਜਿਸ ਦਾ ਮਜ਼ਮੂਨ ਗੋਬਿੰਦ ਓਨਾਂ ਚਿਰ ਪਿਆਰੇ ਕਰ ਨਾ ਸਕੇ ਸਿੱਖ, ਜਿਨਾਂ ਚਿਰ ਆਪਣੇ ਬੱਚੇ ਨਾ ਭੇਟ ਕਰਾਈਆ। ਓਨ੍ਹਾਂ ਚਿਰ ਸ੍ਰਿਸ਼ਟੀ ਨਾ ਸਕੇ ਜਿੱਤ, ਜਿੰਨਾਂ ਚਿਰ ਮਾਇਆ ਮਮਤਾ ਸ਼ੌਹ ਦਰਿਆ ਨਾ ਜਗਤ ਰੁੜ੍ਹਾਈਆ। ਰਾਵੀ ਕਿਹਾ ਗੁਰ ਅਰਜਨ ਮੈਂ ਉਸ ਦੀ ਕਿਸ ਤਰਾਂ ਰੱਖਾਂ ਸਿਕ, ਆਪਣੀ ਆਸ ਵਧਾਈਆ। ਗੁਰ ਅਰਜਨ ਕਿਹਾ ਰਾਵੀ ਜਿਸ ਵੇਲੇ ਪੁਰਖ ਅਕਾਲ ਦੇ ਨਾਲ ਮਿਲ ਕੇ ਹੋਇਆ ਇਕ, ਜੋਤ ਸ਼ਬਦ ਰੂਪ ਪ੍ਰਗਟਾਈਆ। ਫੇਰ ਤੈਨੂੰ ਆਵੇ ਦਿਸ, ਤੈਨੂੰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਅੱਖ ਖੁਲ੍ਹਾਈਆ।
ਰਾਵੀ ਕਹੇ ਜਿਸ ਵੇਲੇ ਨੀਂਹ ਆਈ ਉਤੇ ਛਾਤੀ, ਵੱਡੇ ਛੋਟੇ ਵੱਜੀ ਵਧਾਈਆ। ਉਸ ਵੇਲੇ ਗੁਰੂ ਅਰਜਨ ਦੇਵ ਦੋਹਾਂ ਨੂੰ ਦੇਵਣ ਆਇਆ ਥਾਪੀ, ਪੁਸ਼ਤ ਪਨਾਹ ਹੱਥ ਟਿਕਾਈਆ। ਦੂਲ੍ਹਿਓ ਦੁਲਾਰਿਓ ਗੋਬਿੰਦ ਦੇ ਲਾੜਿਓ ਤੁਹਾਡੇ ਪਿਛੇ ਗੋਬਿੰਦ ਨੇ ਫੇਰ ਉਧਾਰਨੇ ਕੋਟਨ ਪਾਪੀ, ਪੱਤਤ ਪੁਨੀਤ ਕਰਾਈਆ। ਉਨ੍ਹਾਂ ਦੇ ਮੁਖੋਂ ਬੁਲ੍ਹਾਂ ਵਿਚ ਨਿਕਲੀ ਹਾਸੀ, ਅੰਦਰ ਅੰਦਰ ਖ਼ੁਸ਼ੀ ਉਪਜਾਈਆ। ਸਾਡਾ ਸੁਨੇਹੁੜਾ ਦੇਣਾ ਜਾ ਕੇ ਪੁਰਖ ਅਬਿਨਾਸ਼ੀ, ਤੇਰੀ ਕਿਰਪਾ ਨਾਲ ਬਿਪਤਾ ਨਜ਼ਰ ਕੋਇ ਨਾ ਆਈਆ। ਅਰਜਨ ਕਿਹਾ ਬੱਚਿਓ
ਇਧਰ ਵੇਖੋ ਜਿਥੇ ਗੋਬਿੰਦ ਨੇ ਚਰਨ ਛੁਹਾਉਣਾ ਨਹੀਂ ਆਪਣੀ ਘਾਟੀ, ਜੀਵਤ ਜੀ ਫੇਰਾ ਕਦੇ ਨਾ ਪਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਪੁਰਖ ਅਕਾਲ ਨੂੰ ਲੈ ਕੇ ਸਾਥੀ, ਸੱਜਣ ਹੋ ਕੇ ਵੇਸ ਵਟਾਈਆ। ਜਿਸ ਰਾਵੀ ਨੇ ਮੇਰੇ ਚਰਨਾਂ ਦੀ ਧੂੜ ਮਸਤਕ ਲਾਈ ਖ਼ਾਕੀ, ਆਪਣੀ ਖ਼ੁਸ਼ੀ ਬਣਾਈਆ। ਉਸ ਦੀ ਜਾ ਕੇ ਲਾਹੇ ਉਦਾਸੀ, ਚਿੰਤਾ ਦਏ ਗਵਾਈਆ। ਜ਼ੋਰਾਵਰ ਫ਼ਤਹਿ ਸਿੰਘ ਨੇ ਕਿਹਾ ਸਾਡਾ ਲਹਿਣਾ ਅਜੇ ਫੇਰ ਕੁਛ ਬਾਕੀ, ਉਸ ਦੇ ਨਾਲ ਮਿਲ ਕੇ ਅਸੀਂ ਹਿਸਾਬ ਲਈਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਖੇਲ ਖਿਲਾਈਆ।
ਰਾਵੀ ਕਹੇ ਸਾਹਿਬਜ਼ਾਦਿਆਂ ਕਿਹਾ ਹੁਣ ਤਾਂ ਅਸੀਂ ਆਉਂਦੇ ਵਿਚ ਕੰਧ, ਦੁਸ਼ਮਣ ਦੇਣ ਸਜ਼ਾਈਆ। ਫਿਰ ਅਸੀਂ ਖ਼ੁਸ਼ੀ ਨਾਲ ਵਾਰਨਾ ਆਪਣਾ ਬੰਦ ਬੰਦ, ਬੰਦਗੀ ਦਾ ਨੂਰੀ ਰਾਹ ਚਲਾਈਆ। ਪਰਮਾਤਮਾ ਨੇ ਗੀਤ ਗਾਉਣਾ ਆਤਮ ਪਰਮਾਤਮ ਛੰਦ, ਢੋਲਾ ਇਕ ਅਲਾਈਆ। ਅਸਾਂ ਭਗਤਾਂ ਦੀ ਖ਼ਾਤਰ ਭਗਤ ਦੁਵਾਰੇ ਦੀਆਂ ਨੀਂਹਾਂ ਵਿਚ ਆ ਕੇ ਲੈਣਾ ਅਨੰਦ, ਆਪਣਾ ਆਪ ਪਿਆਰ ਪ੍ਰੀਤੀ ਵਿਚ ਭੇਟ ਕਰਾਈਆ। ਗੁਰ ਅਰਜਨ ਕਿਹਾ ਸ਼ਾਬਾਸ਼, ਪੁਰਖ ਅਕਾਲ ਸਦਾ ਬਖ਼ਸ਼ਿੰਦ, ਬਖ਼ਸ਼ਿਸ਼ ਜੁਗ ਜੁਗ ਝੋਲੀ ਪਾਈਆ। ਜਿਸ ਦੇ ਤੁਸੀਂ ਦੁਲਾਰੇ ਨੰਦ, ਅਨੰਦਪੁਰ ਵਾਸੀ ਆਪਣਾ ਸੰਗ ਨਾਲ ਰਖਾਈਆ। ਰਾਵੀ ਕਹੇ ਇਹ ਅੱਜ ਦੀ ਨਹੀਂ ਮੇਰੀ ਪੁਰਾਣੀ ਮੰਗ, ਛੋਟੇ ਛੋਟੇ ਬੱਚੇ ਮੇਰੀ ਸ਼ਹਾਦਤ ਦੇਣ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਇਕ ਅਖਵਾਈਆ। (੧੭ ਫੱਗਣ ਸ਼ ਸ਼ੰ ੪)