ਪੁਸਤਕਾਲਾਉਠ ਜੀਵ ਜਾਗ

❋

ਉਠ ਜੀਵ ਜਾਗ

(ਨਿਹਕਲੰਕ ਹਰਿ ਸ਼ਬਦ ਭੰਡਾਰ ਚੋਂ)

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

❋

ਉਠ ਜੀਵ ਜਾਗ ਜਾਗ ਜਾਗ, ਪਰਗਟੇ ਪਾਰਬ੍ਰਹਮ ਅਚੁਤ। ਉਠ ਜੀਵ ਜਾਗ ਜਾਗ ਜਾਗ, ਪ੍ਰਭ ਮਿਲਣੇ ਦੀ ਆਈ ਰੁੱਤ। ਉਠ ਜੀਵ ਜਾਗ ਜਾਗ ਜਾਗ, ਸਾਚਾ ਨਾਤਾ ਪ੍ਰਭ ਜਿਉਂ ਪਿਤਾ ਪੁੱਤ। ਉਠ ਜੀਵ ਜਾਗ ਜਾਗ ਜਾਗ, ਝੂਠਾ ਸੰਸਾਰ ਅੰਤ ਹੋਏ ਨਾ ਮਿਤ। ਉਠ ਜੀਵ ਜਾਗ ਜਾਗ ਜਾਗ, ਕਲਜੁਗ ਚਲਿਆ ਵਿਛੜ ਜਾਏ ਨਾ ਕਿਤ। ਉਠ ਜੀਵ ਜਾਗ ਜਾਗ ਜਾਗ, ਈਸ਼ਰ ਪਰਗਟੇ ਨਾ ਕਿਸੇ ਵਾਰ ਨਾ ਥਿਤ। ਉਠ ਜੀਵ ਜਾਗ ਜਾਗ ਜਾਗ, ਕਰ ਦਰਸ ਮਹਾਰਾਜ ਸ਼ੇਰ ਸਿੰਘ ਆਤਮ ਨਿਤ। (੨੬ ਚੇਤ ੨੦੦੮ ਬਿ)

❋

ਉਠ ਜੀਵ ਜਾਗ, ਪ੍ਰਭ ਭਏ ਪਰਕਾਸ਼ੇ। ਕਲਜੁਗ ਲੈ ਅਵਤਾਰ, ਕਰੇ ਬੰਦ ਖਲਾਸੇ । ਦੇਵੇ ਦਰਸ ਪ੍ਰਭ ਅਗੰਮ ਅਪਾਰ, ਆਤਮ ਦੇ ਧਰਵਾਸੇ। ਸੋ ਜਨ ਹੋਏ ਸੁਘੜ ਸੁਜਾਨ, ਮਿਲ ਪ੍ਰਭ ਸਮਰੱਥ ਅਬਿਨਾਸ਼ੇ। ਕਲਜੁਗ ਲਏ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਸ਼ਾਹੋ ਸ਼ਾਬਾਸ਼ੇ। (੧੭ ਹਾੜ ੨੦੦੮ ਬਿ)

❋

ਉਠ ਜੀਵ ਜਾਗ, ਸ਼ਬਦ ਰਸਨਾ ਗਾਏ। ਉਠ ਜੀਵ ਜਾਗ, ਪ੍ਰਭ ਦਰਸ ਦਿਖਾਏ। ਉਠ ਜੀਵ ਜਾਗ, ਨਿਹਕਲੰਕ ਜੋਤ ਸਰੂਪ ਘਰ ਮੇਂ ਆਏ। ਉਠ ਜੀਵ ਜਾਗ, ਚਰਨੀਂ ਲਾਗ ਗੇੜ ਚੁਰਾਸੀ ਪ੍ਰਭ ਦੇ ਕਟਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਨਿਜ ਘਰ ਆਏ। (੧੭ ਹਾੜ ੨੦੦੮ ਬਿ)

❋

ਉਠ ਜੀਵ ਜਾਗ, ਕਲਜੁਗ ਜੀਵ ਵਿਹਾਇਆ। ਕਲਜੁਗ ਜਾਮਾ ਧਾਰ, ਘਨਕਪੁਰੀ ਭਾਗ ਲਗਾਇਆ। ਉਠ ਜੀਵ ਜਾਗ ਪੂਰਨ ਹੋਏ ਭਾਗ, ਜੋਤ ਸਰੂਪੀ ਪ੍ਰਭ ਦਿਸ ਆਇਆ। ਉਠ ਜੀਵ ਜਾਗ ਵੱਜੇ ਧੁਨ ਨਾਦ, ਸੋਹੰ ਸਾਚਾ ਸ਼ਬਦ ਸੁਣਾਇਆ। ਉਠ ਜੀਵ ਜਾਗ ਮਿਟੇ ਵਿਵਾਦ, ਖੋਲ੍ਹ ਕਿਵਾੜ ਪ੍ਰਭ ਦਰਸ ਦਿਖਾਇਆ। ਉਠ ਜੀਵ ਜਾਗ ਪ੍ਰਭ ਰੱਖੇ ਲਾਜ, ਨਿਰਹਾਰੀ ਨਿਰਵੈਰ ਪ੍ਰਭ ਜੋਤ ਸਰੂਪ ਪ੍ਰਭ ਜੀਵ ਵਿਚ ਸਿਖ ਦੇਹ ਸਮਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ। ਸੋਹੰ ਸ਼ਬਦ ਵਰਤੇ ਸਾਚਾ ਪਹਿਲੀ ਮਾਘ, ਸਮਰੱਥ ਪੁਰਖ ਸਤਿ ਬਚਨ ਲਿਖਾਇਆ। ਨਿਹਕਲੰਕ ਸਰਬ ਸ੍ਰਿਸ਼ਟ ਹੱਥ ਤੇਰੇ ਵਾਗ, ਕਰੇ ਸੋ ਜੋ ਤੇਰੇ ਮਨ ਭਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ, ਜੋਤ ਸਰੂਪੀ ਕਲਜੁਗ ਖੇਲ ਕਰਾਇਆ। (੧੭ ਹਾੜ ੨੦੦੮ ਬਿ)

❋

ਉਠ ਜੀਵ ਜਾਗ, ਕਿਉਂ ਵਕ਼ਤ ਵਿਹਾਇਆ। ਉਠ ਜੀਵ ਜਾਗ, ਵੇਲਾ ਪ੍ਰਭ ਮਿਲਣ ਦਾ ਆਇਆ। ਉਠ ਜੀਵ ਜਾਗ, ਪ੍ਰਭ ਚਾਰ ਕੁੰਟ ਅਗਨ ਜੋਤ ਜਲਾਇਆ। ਉਠ ਜੀਵ ਜਾਗ, ਬੇਮੁਖਾਂ ਹਾਹਾਕਾਰ ਮਚਾਇਆ। ਉਠ ਜੀਵ ਜਾਗ, ਕਿਉਂ ਜਗਤ ਸ਼ਰਮਾਇਆ। ਉਠ ਜੀਵ ਜਾਗ, ਪ੍ਰਭ ਲਾਹੇ ਕਲਜੁਗ ਮਾਇਆ। ਉਠ ਜੀਵ ਜਾਗ, ਵੇਲਾ ਅੰਤ ਅੰਤ ਦਾ ਆਇਆ। ਉਠ ਜੀਵ ਜਾਗ, ਥਿਰ ਘਰ ਵਾਸੀ ਵਿਚ ਮਾਤ ਦੇ ਆਇਆ। ਉਠ ਜੀਵ ਜਾਗ, ਪ੍ਰਭ ਪੜ ਸ਼ਰਨਾਇਆ। ਉਠ ਜੀਵ ਜਾਗ, ਰੈਣ ਸੌਂ ਕੇ ਵਕ਼ਤ ਲੰਘਾਇਆ। ਉਠ ਜੀਵ ਜਾਗ, ਜੁਗ ਚੌਥੇ ਨਿਹਕਲੰਕ ਜਗ ਆਇਆ। ਉਠ ਜੀਵ ਜਾਗ, ਕਿਉਂ ਸੋਏ ਭਾਗ ਆਪਣਾ ਆਪ ਭੁਲਾਇਆ। ਉਠ ਜੀਵ ਜਾਗ, ਨਿਹਕਲੰਕ ਹੱਥ ਪਕੜੀ ਸ੍ਰਿਸ਼ਟ ਵਾਗ, ਕਿਉਂ ਸਾਚਾ ਪ੍ਰਭ ਭੁਲਾਇਆ। ਉਠ ਗੁਰਮੁਖ ਜਾਗ, ਪ੍ਰਭ ਸਾਚਾ ਸ਼ਬਦ ਸੁਣਾਵੇ ਰਾਗ, ਬੇਮੁਖਾਂ ਕਲਜੁਗ ਸੁਵਾਇਆ। ਉਠ ਜੀਵ ਜਾਗ, ਸੁਣ ਸ਼ਬਦ ਅਹਿਲਾਦ, ਪ੍ਰਭ ਕਲਜੁਗ ਨਾਦ ਵਜਾਇਆ। ਉਠ ਜੀਵ ਜਾਗ, ਵੇਖ ਕੀ ਵਰਤੇ ਬ੍ਰਹਿਮਾਦ, ਪ੍ਰਭ ਤੀਨ ਲੋਕ ਉਲਟਾਇਆ। ਮਿਟੇ ਜਨਮ ਬਿਆਧ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਦਰ ਆਇਆ। (੬ ਸਾਵਣ ੨੦੦੮ ਬਿ)

❋

ਉਠ ਜੀਵ ਜਾਗ, ਵਕ਼ਤ ਵਹਾਇਆ। ਉਠ ਜੀਵ ਜਾਗ, ਪਤਿਪਰਮੇਸ਼ਵਰ ਘਰ ਮੇਂ ਪਾਇਆ। ਉਠ ਜੀਵ ਜਾਗ, ਨਿਹਕਲੰਕ ਕਲ ਪਾਈ ਮਾਇਆ। ਉਠ ਜੀਵ ਜਾਗ, ਕਲਜੁਗ ਵੇਲਾ ਪ੍ਰਭ ਮਿਲਣ ਦਾ ਆਇਆ। ਉਠ ਜੀਵ ਜਾਗ, ਭੁੱਲ ਭੁੱਲ ਕਿਉਂ ਜਨਮ ਗਵਾਇਆ। ਉਠ ਜੀਵ ਜਾਗ, ਜੋਤ ਸਰੂਪੀ ਪ੍ਰਭ ਕਲਜੁਗ ਖੇਲ ਰਚਾਇਆ। ਉਠ ਜੀਵ ਜਾਗ, ਝੂਠੇ ਧੰਦੇ ਲਾਗ ਕਿਉਂ ਮਾਣ ਵਧਾਇਆ। ਉਠ ਜੀਵ ਜਾਗ, ਹੋਣ ਪੂਰਨ ਭਾਗ, ਲਾਗ ਪ੍ਰਭ ਸਰਨਾਇਆ। ਉਠ ਜੀਵ ਜਾਗ, ਅਨਹਦ ਸ਼ਬਦ ਪ੍ਰਭ ਸੁਣਾਵੇ ਰਾਗ, ਸੋਹੰ ਸ਼ਬਦ ਢੋਲ ਵਜਾਇਆ। ਉਠ ਜੀਵ ਜਾਗ, ਚਰਨ ਲਾਗ, ਮਾਨਸ ਜਨਮ ਕਿਉਂ ਜਗਤ ਗਵਾਇਆ। ਉਠ ਜੀਵ ਜਾਗ, ਸਾਚੇ ਪ੍ਰਭ ਹੱਥ ਸ੍ਰਿਸ਼ਟ ਵਾਗ, ਕਲਜੁਗ ਬੇੜਾ ਪਕੜ ਰੁੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸ਼ਬਦ ਸੁਣਾਵੇ ਅਨਰਾਗ, ਆਤਮ ਧੁਨ ਵਿੱਚ ਦੇਹ ਵਜਾਇਆ।

ਉਠ ਜੀਵ ਜਾਗ, ਜਗਤ ਵਿਕਾਰੀ। ਉਠ ਜੀਵ ਜਾਗ, ਕਲਜੁਗ ਮਾਇਆ ਧਾਰੀ। ਉਠ ਜੀਵ

❋

ਜਾਗ, ਲਾਗ ਪ੍ਰਭ ਚਰਨ ਦਵਾਰੀ। ਉਠ ਜੀਵ ਜਾਗ, ਛੱਡ ਝੂਠੇ ਧੰਦੇ ਜਗਤ ਸੰਸਾਰੀ। ਉਠ ਜੀਵ ਜਾਗ, ਦਿਸੇ ਸਭ ਜਗਤ ਪਸਾਰੀ। ਉਠ ਜੀਵ ਜਾਗ, ਕਲਜੁਗ ਪਰਗਟੇ ਨਿਹਕਲੰਕ ਅਵਤਾਰੀ। ਉਠ ਜੀਵ ਜਾਗ, ਚਰਨ ਲਾਗ, ਦੇਵੇ ਦਰਸ ਕ੍ਰਿਸ਼ਨ ਮੁਰਾਰੀ। ਉਠ ਜੀਵ ਜਾਗ, ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਨਰਾਇਣ ਨਰ ਅਵਤਾਰੀ।

ਜਾਗ ਜਾਗ ਜਾਗ, ਪ੍ਰਭ ਆਣ ਜਗਾਇਆ। ਰਾਗ ਰਾਗ ਰਾਗ, ਸੋਹੰ ਸਾਚਾ ਰਾਗ ਸੁਣਾਇਆ। ਲਾਗ ਲਾਗ ਲਾਗ, ਜੀਵ ਪ੍ਰਭ ਅਬਿਨਾਸ਼ੀ ਕਲ ਵਿਚ ਆਇਆ। ਭਾਗ ਭਾਗ ਭਾਗ, ਪ੍ਰਭ ਬੇਮੁਖ ਦਰ ਤੇ ਭਾਗ, ਸੋਹੰ ਸ਼ਬਦ ਪ੍ਰਭ ਬਾਣ ਲਗਾਇਆ। ਨਾਸ ਨਾਸ ਨਾਸ, ਬੇਮੁਖ ਕਲਜੁਗ ਜੀਵ ਨਾਸ, ਮਦਿ ਮਾਸ ਆਹਾਰ ਬਣਾਇਆ। ਆਗ ਆਗ ਆਗ, ਕਲਜੁਗ ਜੋਤ ਲਗਾਈ ਆਗ, ਕਲਜੁਗ ਅੰਤਮ ਖੇਲ ਰਚਾਇਆ। ਨਾਗ ਨਾਗ ਨਾਗ, ਬਾਸ਼ਕ ਤਸ਼ਕ ਤੇਰੀ ਸੇਜ ਨਾਗ, ਨੈਣ ਮੁਧਾਰ ਉਪਰ ਆਸਣ ਲਾਇਆ। ਜਾਗ ਜਾਗ ਜਾਗ, ਕਲਜੁਗ ਜੀਵ ਜਾਗ, ਨਿਹਕਲੰਕ ਜਾਮਾ ਧਾਰ ਕਲਜੁਗ ਆਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਜੋਤ ਸਰੂਪੀ ਕਲਜੁਗ ਖੇਲ ਰਚਾਇਆ। (੧੫ ਸਾਵਣ ੨੦੦੮ ਬਿ)

❋

ਉਠ ਜੀਵ ਜਾਗ, ਪ੍ਰਭ ਕਲ ਵਿਚ ਆਇਆ। ਉਠ ਜੀਵ ਜਾਗ, ਵੇਲਾ ਅੰਤ ਪ੍ਰਭ ਅੰਤ ਕਰਾਇਆ। ਉਠ ਜੀਵ ਜਾਗ, ਕਿਉਂ ਮਾਇਆ ਭਰਮ ਭੁਲਾਇਆ। ਉਠ ਜੀਵ ਜਾਗ, ਕਿਉਂ ਆਪਣਾ ਮੂਲ ਗਵਾਇਆ। ਉਠ ਜੀਵ ਜਾਗ, ਕਰ ਦਰਸ ਪ੍ਰਭ ਰਘੁਰਾਇਆ। ਉਠ ਜੀਵ ਜਾਗ, ਆਤਮ ਤਿਆਗ ਮਦਿਰਾ ਮਾਸ ਜੋ ਆਹਾਰ ਬਣਾਇਆ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ ਕਰ ਦਰਸ ਆਤਮ ਸੁੱਖ ਪਾਇਆ। ਰਾਗਨ ਰਾਗ, ਪ੍ਰਭ ਸੋਹੰ ਸਾਚਾ ਰਾਗ ਉਪਜਾਇਆ। ਉਠ ਜੀਵ ਜਾਗ, ਪਹਿਲੀ ਮਾਘ ਪ੍ਰਭ ਸਾਚਾ ਸ਼ਬਦ ਸੁਣਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪ ਜਗਤ ਪਿਤ ਆਇਆ।

ਉਠ ਜੀਵ ਜਾਗ, ਪ੍ਰਭ ਭਏ ਕਿਰਪਾਲਾ। ਉਠ ਜੀਵ ਜਾਗ, ਕਰ ਦਰਸ ਪ੍ਰਭ ਦੀਨ ਦਿਆਲਾ। ਉਠ ਜੀਵ ਜਾਗ, ਜਗਤ ਪਿਤ ਆਪ ਰਖਵਾਲਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਕਰ ਦਰਸ, ਆਤਮ ਜੋਤ ਜਗਾਏ ਜਿਉਂ ਜਵਾਲਾ। (੧ ਮਾਘ ੨੦੦੮ ਬਿ)

❋

ਜੀਵ ਜਾਗ ਜਾਗ, ਪ੍ਰਭ ਜਾਮਾ ਧਾਰੇ। ਜੀਵ ਜਾਗ ਜਾਗ, ਪ੍ਰਭ ਜੋਤ ਅਕਾਰੇ। ਜੀਵ ਜਾਗ ਜਾਗ, ਮਾਤਲੋਕ ਆਇਆ ਨੈਣ ਮੁੰਧਾਰੇ। ਜੀਵ ਜਾਗ ਜਾਗ, ਪ੍ਰਭ ਸਾਚਾ ਆਏ ਦਰ ਦਰਬਾਰੇ। ਜੀਵ ਜਾਗ ਜਾਗ, ਆਤਮ ਜੋਤ ਜਗਾਏ ਝੂਠੇ ਮਹੱਲ ਮੁਨਾਰੇ। ਜੀਵ ਜਾਗ ਜਾਗ, ਕਰ ਦਰਸ ਪ੍ਰਭ ਕ੍ਰਿਸ਼ਨ ਮੁਰਾਰੇ। ਉਠ ਜੀਵ ਜਾਗ, ਚਲ ਆ ਗੁਰ ਚਰਨ ਦਵਾਰੇ। ਉਠ ਜੀਵ ਜਾਗ, ਪ੍ਰਭ ਸਾਚਾ ਲਾਏ ਭਾਗ ਭਰ ਦਏ ਭੰਡਾਰੇ। ਉਠ ਜੀਵ ਜਾਗ, ਪ੍ਰਭ ਸਾਚਾ ਕਲ ਕਾਜ ਸਵਾਰੇ। ਉਠ ਜੀਵ ਜਾਗ, ਪ੍ਰਭ ਉਪਜਾਵੇ ਅਨਹਦ ਧੁਨ ਸੱਚੀ ਸਰਕਾਰੇ। ਉਠ ਜੀਵ ਜਾਗ, ਆਤਮ ਬੁਝਾ ਤ੍ਰਿਸ਼ਨਾ ਆਗ, ਰਸਨਾ ਸੋਹੰ ਜੈ ਜੈ ਜੈਕਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਜੋਤ ਅਧਾਰੇ।

❋

ਉਠ ਜੀਵ ਜਾਗ, ਪ੍ਰਭ ਦਰਸ ਕਰ। ਉਠ ਜੀਵ ਜਾਗ, ਪ੍ਰਭ ਚਰਨ ਲਾਗ ਜਗਤ ਤਰ। ਉਠ ਜੀਵ ਜਾਗ, ਰਸਨਾ ਜਪ ਸਾਚਾ ਨਾਮ ਹਰਿ। ਜੋਤ ਸਰੂਪੀ ਜੋਤ ਪ੍ਰਭ, ਪ੍ਰਭ ਸਾਚੇ ਦੀ ਸਰਨੀ ਪਰ। ਉਠ ਜੀਵ ਜਾਗ, ਪ੍ਰਭ ਦਵਾਏ ਸਾਚਾ ਘਰ ਵਰ। ਉਠ ਜੀਵ ਜਾਗ, ਮਾਤਲੋਕ ਪਰਗਟੇ ਅਵਤਾਰ ਨਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੂਲ ਨਾ ਡਰ।

ਉਠ ਜੀਵ ਜਾਗ, ਪ੍ਰਭ ਭਏ ਅਨੰਦਾ। ਉਠ ਜੀਵ ਜਾਗ, ਪ੍ਰਭ ਉਪਜਾਵੇ ਆਤਮ ਪਰਮਾਨੰਦਾ। ਉਠ ਜੀਵ ਜਾਗ, ਕਲਜੁਗ ਛੋੜ ਝੂਠਾ ਧੰਦਾ। ਉਠ ਜੀਵ ਜਾਗ, ਰਸਨਾ ਤਿਆਗ ਮਦਿਰਾ ਮਾਸ ਗੰਦਾ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਗਤ ਸਿਰ ਹੱਥ ਰਖੰਦਾ।

ਉਠ ਜੀਵ ਜਾਗ, ਪ੍ਰਭ ਸ਼ਬਦ ਜਣਾਏ। ਉਠ ਜੀਵ ਜਾਗ, ਪ੍ਰਭ ਸਾਚਾ ਸਰਨ ਲਗਾਏ। ਉਠ ਜੀਵ ਜਾਗ, ਮਾਨਸ ਜਨਮ ਸੁਫਲ ਕਰਾਏ। ਉਠ ਜੀਵ ਜਾਗ, ਪ੍ਰਭ ਸਾਚੇ ਦੀ ਸਾਚੀ ਜੋਤ ਮਿਲਾਏ। ਉਠ ਜੀਵ ਜਾਗ, ਭਗਤ ਭਗਵਾਨ ਇਕ ਹੋ ਜਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਿਰ ਤੇਰੇ ਹੱਥ ਟਿਕਾਏ।

ਉਠ ਜੀਵ ਜਾਗ, ਪ੍ਰਭ ਦਰ ਵੇਖ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਕੀਆ ਭੇਖ। ਉਠ ਜੀਵ ਜਾਗ, ਪ੍ਰਭ ਸਾਚਾ ਲਿਖ ਜਾਏ ਲੇਖ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤਾਂ ਰਿਹਾ ਵੇਖ। ਸੋ ਜਾਗੇ ਜਿਸ ਆਪ ਜਗਾਏ। ਕਲਜੁਗ ਜੀਵ ਸਾਰ ਨਾ ਪਾਏ। ਗੁਰਮੁਖ ਸਾਚੇ ਪ੍ਰਭ ਸਰਨ ਲਗਾਏ। ਬ੍ਰਹਮ ਗਿਆਨੀਆਂ ਪ੍ਰਭ ਬ੍ਰਹਮ ਗਿਆਨ ਦਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਏਕਾ ਚਰਨ ਧਿਆਨ ਰਖਾਏ। (੨੨ ਮਾਘ ੨੦੦੮ ਬਿ)

❋

ਉਠ ਜੀਵ ਜਾਗ ਪ੍ਰਭ ਦਇਆ ਕਮਾਈ। ਉਠ ਜੀਵ ਜਾਗ, ਪ੍ਰਭ ਭਾਗ ਲਗਾਈ। ਉਠ ਜੀਵ ਜਾਗ, ਪ੍ਰਭ ਆਤਮ ਜਾਗ ਲਗਾਈ। ਉਠ ਜੀਵ ਜਾਗ, ਪ੍ਰਭ ਸਾਚਾ ਰਾਗ ਸੁਣਾਈ। ਉਠ ਜੀਵ ਜਾਗ, ਭਿੰਨੜੀ ਰੈਣ ਪ੍ਰਭ ਆਪ ਸੁਹਾਈ। ਉਠ ਜੀਵ ਜਾਗ, ਪੰਚਮ ਜੇਠ ਮਾਤਲੋਕ ਪ੍ਰਭ ਜਾਮਾ ਪਾਈ। ਉਠ ਜੀਵ ਜਾਗ, ਪ੍ਰਭ ਖੇਲ ਰਚਾਈ। ਉਠ ਜੀਵ ਜਾਗ, ਖੰਡ ਬ੍ਰਹਿਮੰਡ ਪ੍ਰਭ ਉਲਟਾਈ। ਉਠ ਜੀਵ ਜਾਗ, ਨੈਣ ਮੁੰਧਾਰ ਵਿਚ ਮਾਤ ਦੇ ਆਈ। ਉਠ ਜੀਵ ਜਾਗ, ਬਾਸ਼ਕ ਸੇਜ ਪ੍ਰਭ ਸੁੰਞ ਕਰਾਈ। ਉਠ ਜੀਵ ਜਾਗ, ਜੋਤ ਸਰੂਪੀ ਕਰ ਅਕਾਰ ਵਿਚ ਮਾਤ ਪਰਗਟਾਈ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜੋਤ ਮਾਤ ਪਰਗਟਾਈ।

ਉਠ ਜੀਵ ਜਾਗ, ਨਿਹਕਲੰਕ ਘਨਕਪੁਰੀ ਕਲ ਜਾਮਾ ਪਾਈ। ਉਠ ਜੀਵ ਜਾਗ, ਪ੍ਰਭ ਵਕ਼ਤ ਸੁਹਾਇਆ। ਉਠ ਜੀਵ ਜਾਗ, ਪ੍ਰਭ ਸਾਚੇ ਕਲ ਸਚ ਕਰਮ ਕਮਾਇਆ। ਉਠ ਜੀਵ ਜਾਗ, ਪ੍ਰਭ ਸਚੇ ਦੀ ਚਰਨੀ ਲਾਗ, ਦਰ ਘਰ ਸਾਚੇ ਪ੍ਰਭ ਸਾਚਾ ਆਇਆ। ਉਠ ਜੀਵ ਜਾਗ, ਦੇਹੀ ਦੁਖੜੇ ਜਾਇਣ ਭਾਗ, ਸੋਹੰ ਸਾਚਾ ਰਸਨਾ ਗਾਇਆ। ਉਠ ਜੀਵ ਜਾਗ, ਪ੍ਰਭ ਹੰਸ ਬਣਾਏ ਕਾਗ, ਚਰਨ ਧੂੜ ਮਸਤਕ ਲਾਇਆ। ਉਠ ਜੀਵ ਜਾਗ, ਪ੍ਰਭ ਅਨਹਦ ਅਨਾਹਦ ਉਪਜਾਵੇ ਸਾਚਾ ਰਾਗ, ਰਸਨਾ ਜਪ ਜਪ ਜੀਵ ਆਤਮ ਧੁਨ

❋

ਉਪਜਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮਾਤਲੋਕ ਵਿਚ ਜਾਮਾ ਪਾਇਆ।

ਉਠ ਜੀਵ ਜਾਗ ਪ੍ਰਭ ਭਏ ਦਿਆਲਾ। ਉਠ ਜੀਵ ਜਾਗ, ਪ੍ਰਭ ਸਰਬ ਕਰੇ ਪ੍ਰਿਤਪਾਲਾ। ਉਠ ਜੀਵ ਜਾਗ, ਦੇਵੇ ਦਰਸ ਗੁਰ ਗੋਪਾਲਾ। ਉਠ ਜੀਵ ਜਾਗ, ਮਿਟਾਏ ਤ੍ਰਿਖ ਪੀ ਅੰਮ੍ਰਿਤ ਭਰ ਪਿਆਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਹੋਏ ਆਪ ਰਖਵਾਲਾ।

ਉਠ ਜੀਵ ਜਾਗ, ਸਚ ਕਰਮ ਕਰ। ਉਠ ਜੀਵ ਜਾਗ, ਪ੍ਰਭ ਸਰਨ ਪਰ। ਉਠ ਜੀਵ ਜਾਗ, ਮਾਤ ਆਇਆ ਪ੍ਰਭ ਧਰਨੀ ਧਰ। ਉਠ ਜੀਵ ਜਾਗ, ਕਲਜੁਗ ਮੂਲ ਨਾ ਡਰ। ਉਠ ਜੀਵ ਜਾਗ, ਅੰਮ੍ਰਿਤ ਨਹਾਓ ਸਾਚਾ ਸਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਜਾਏ ਭੰਡਾਰੇ ਭਰ।

ਉਠ ਜੀਵ ਜਾਗ, ਰੈਣ ਵਿਹਾਏ। ਉਠ ਜੀਵ ਜਾਗ, ਗੁਰ ਲੇਖ ਲਿਖਾਏ। ਉਠ ਜੀਵ ਜਾਗ, ਗੁਰਮੁਖ ਸਾਚੇ ਵੇਖ ਪ੍ਰਭ ਸਰਨ ਲਗਾਏ। ਉਠ ਜੀਵ ਵੇਖ ਪ੍ਰਭ ਸਾਚੇ ਕਾ ਸਾਚਾ ਭੇਖ, ਭੁੱਲ ਭੁੱਲ ਕਿਉਂ ਵਕ਼ਤ ਗਵਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਜੇਠ ਮੇਖ ਲਗਾਏ।

ਉਠ ਜੀਵ ਜਾਗ, ਮਿਟੇ ਰੋਗ। ਉਠ ਜੀਵ ਜਾਗ, ਪ੍ਰਭ ਚੁਕਾਏ ਆਤਮ ਸੋਗ। ਉਠ ਜੀਵ ਜਾਗ, ਸੋਹੰ ਦੇਵੇ ਪ੍ਰਭ ਸਾਚਾ ਜੋਗ। ਉਠ ਜੀਵ ਜਾਗ, ਸਾਚਾ ਪ੍ਰਭ ਸਾਚਾ ਰਸ ਭੋਗ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਦੇਵੇ ਸਾਚਾ ਜੋਗ।

ਉਠੇ ਜੀਵ ਪ੍ਰਭ ਆਪ ਉਠਾਏ। ਜਨਮ ਜਨਮ ਦੇ ਰੁਠੜੇ ਪ੍ਰਭ ਆਣ ਮਨਾਏ। ਮਾਤ ਗਰਭ ਵਿਚ ਉਲਟੇ ਰਿਹਾ ਲਟਕਾਏ। ਕਲਜੁਗ ਜੀਵ ਹੋਏ ਝੂਠੇ, ਪ੍ਰਭ ਠੂਠੇ ਹੱਥ ਫੜਾਏ। ਗੁਰਮੁਖ ਸਾਚੇ ਰੰਗ ਅਨੂਠੇ, ਪ੍ਰਭ ਮੁਖ ਚਵਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਰ ਆਪਣਾ ਹੱਥ ਟਿਕਾਏ। (੬ ਜੇਠ ੨੦੦੯ ਬਿ)

❋

ਉਠ ਜੀਵ ਜਾਗ ਪ੍ਰਭ ਜੋਤ ਜਗਾਏ। ਉਠ ਜੀਵ ਜਾਗ ਪ੍ਰਭ ਵਿਚ ਮਾਤ ਦੇ ਆਏ। ਉਠ ਜੀਵ ਜਾਗ, ਸਾਚਾ ਨਾਤ ਪ੍ਰਭ ਚਰਨ ਰਖਾਏ। ਉਠ ਜੀਵ ਜਾਗ, ਪ੍ਰਭ ਚਰਨ ਲਾਗ, ਨਾ ਲਾਗੇ ਦਾਗ਼, ਅੰਤਮ ਅੰਤ ਪਕੜੇ ਤੇਰੀ ਵਾਗ, ਨਿਹਕਲੰਕ ਹੋਏ ਸਹਾਏ।

ਉਠ ਜੀਵ ਜਾਗ, ਵੇਲਾ ਸਚ। ਉਠ ਜੀਵ ਜਾਗ, ਪ੍ਰਭ ਭਗਤ ਸੁਹੇਲਾ ਸਚ। ਉਠ ਜੀਵ ਜਾਗ, ਪ੍ਰਭ ਮਿਲਣ ਦਾ ਵੇਲਾ ਸਚ। ਉਠ ਜੀਵ ਜਾਗ, ਅਚਰਜ ਖੇਲ ਪਾਰਬ੍ਰਹਮ ਖੇਲਾ ਸਚ। ਉਠ ਜੀਵ ਜਾਗ, ਪ੍ਰਭ ਸਾਚੇ ਦੀ ਸਰਨੀ ਲਾਗ, ਨਿਹਕਲੰਕ ਆਪਣਾ ਆਪ ਕਰਾਏ ਮੇਲਾ ਸਚ।

ਉਠ ਜੀਵ ਜਾਗ, ਪ੍ਰਭ ਸਚ ਮਿਲਾਵਾ। ਉਠ ਜੀਵ ਜਾਗ, ਪ੍ਰਭ ਦਰ ਆਏ ਜੋਤ ਪਰਗਟਾਏ

❋

ਨਿਹਕਲੰਕ ਨਾਉਂ ਰਖਾਏ, ਸਾਚਾ ਰੱਖ ਪ੍ਰਭ ਮਿਲਣ ਦਾ ਦਾਅਵਾ। ਉਠ ਜੀਵ ਜਾਗ, ਪ੍ਰਭ ਸੋਹੰ ਲਾਏ ਜਾਗ, ਸਾਚਾ ਨਾਉਂ ਸਦ ਰਸਨਾ ਗਾਵਾ।

ਉਠ ਜੀਵ ਜਾਗ, ਨਿਹਕਲੰਕ ਜੋਤ ਪਰਗਟਾਈ। ਭੇਖ ਵਟਾਈ ਰੇਖ ਕਲ ਮਿਟਾਈ। ਸਤਿਜੁਗ ਲੇਖ ਰਿਹਾ ਲਿਖਾਈ। ਸੋਹੰ ਸਾਚੀ ਨਈਆ ਵਿਚ ਮਾਤ ਚਲਾਈ। ਚਾਰ ਵਰਨ ਕਰਾਏ ਭੈਣਾਂ ਭਾਈ। ਨਿਹਕਲੰਕ ਤੇਰੀ ਸਚ ਵਡਿਆਈ। ਸਤਿਜੁਗ ਸਾਚੀ ਨੀਂਹ ਰਖਾਈ। ਸੋਹੰ ਸਚ ਪ੍ਰਭ ਆਪ ਬਿਜਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਵਿਚ ਮਾਤ ਦੇਵੇ ਸਾਚੀ ਦਾਤ, ਸੋਹੰ ਵਡ ਕਰਾਮਾਤ, ਆਤਮ ਮਾਰ ਝਾਤ, ਜੋਤ ਸਰੂਪੀ ਜੋਤ ਪ੍ਰਭ ਗੁਰਮੁਖ ਤੇਰੇ ਹਿਰਦੇ ਰਿਹਾ ਸਮਾਈ।

ਉਠ ਜੀਵ ਜਾਗ, ਕਲ ਜਨਮ ਗਵਾਇਆ। ਉਠ ਜੀਵ ਜਾਗ, ਕਿਉਂ ਭਰਮ ਭੁਲਾਇਆ। ਉਠ ਜੀਵ ਜਾਗ, ਆਪਣਾ ਆਪ ਕਿਉਂ ਮਾਇਆ ਮਮਤਾ ਵਿਚ ਰੁਲਾਇਆ। ਉਠ ਜੀਵ ਜਾਗ, ਹਉਮੇ ਹੰਗਤਾ ਰੋਗ ਲਗਾਇਆ। ਉਠ ਜੀਵ ਜਾਗ, ਪ੍ਰਭ ਸਾਚਾ ਸਚ ਲਗਾਏ ਅੰਗਤਾ, ਆਤਮ ਰੰਗ ਮਜੀਠ ਚੜ੍ਹਾਏ, ਬੇਮੁਖ ਦਰ ਫਿਰੇ ਮੰਗਤਾ, ਸਾਚਾ ਨਾਮ ਝੋਲੀ ਕਿਸੇ ਨਾ ਪਾਇਆ। ਉਠ ਜੀਵ ਜਾਗ, ਕਲਜੁਗ ਜਾਗਣ ਤੇਰੇ ਭਾਗ, ਰਲ ਸਾਚੀ ਸੰਗਤਾ, ਨਿਹਕਲੰਕ ਹੋਏ ਸਹਾਇਆ। ਕਰ ਦਰਸ ਗੁਰਸਿਖ ਸਾਚਾ ਪਾਰ ਲੰਘਾਏ, ਜਿਸ ਜਨ ਪ੍ਰਭ ਸਾਚਾ ਦਇਆ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਸਾਧ ਸੰਤ ਬਣਾਏ ਬਣਤ ਸਾਚਾ ਕੰਤ ਹੋਏ ਆਪ ਸਹਾਇਆ।

ਉਠ ਜੀਵ ਜਾਗ, ਮੰਗ ਸੱਚੀ ਮੰਗ। ਉਠ ਜੀਵ ਜਾਗ, ਪ੍ਰਭ ਸਾਚੇ ਦੇ ਲਾਗ ਅੰਗ। ਉਠ ਜੀਵ ਜਾਗ, ਆਤਮ ਧੋ ਦਾਗ਼, ਪ੍ਰਭ ਗਵਾਏ ਭੁੱਖ ਨੰਗ। ਉਠ ਜੀਵ ਜਾਗ, ਅਨਹਦ ਸੁਣ ਸਾਚਾ ਰਾਗ, ਪ੍ਰਭ ਦਰ ਆਏ ਮੂਲ ਨਾ ਸੰਗ। ਸੋਹੰ ਲਗਾਏ ਪ੍ਰਭ ਆਤਮ ਅਵਾਜ਼, ਆਪਣੇ ਰੰਗ ਪ੍ਰਭ ਜਾਏ ਰੰਗ। ਮਹਾਰਾਜ ਸ਼ੇਰ ਸਿੰਘ ਸਤਿਗੁਰ ਸਾਚਾ, ਗੁਰਸਿਖ ਸਾਚੇ ਸਦਾ ਸਹਾਈ ਅੰਗ ਸੰਗ। (੧੫ ਸਾਵਣ ੨੦੦੯ ਬਿ)

❋

ਉਠ ਜੀਵ ਜਾਗ, ਪ੍ਰਭ ਸਾਚੇ ਦਰਸ ਪਾ, ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆ। ਮਹਾਰਾਜ ਸ਼ੇਰ ਸਿੰਘ ਸਾਚਾ ਰਾਗ ਸੋਹੰ ਡੰਕ ਚਲਾਇਆ। ਉਠ ਜੀਵ ਜਾਗ, ਰਸਨਾ ਜਪ ਉਤਮ ਹੋਵੇ ਮੁੱਖ। ਉਠ ਜੀਵ ਜਾਗ, ਕਰ ਦਰਸ ਪ੍ਰਭ ਮਿਲੇ ਜਗਤ ਸੁਖ। ਉਠ ਜੀਵ ਜਾਗ, ਕਰ ਦਰਸ ਪ੍ਰਭ ਉਤਰੇ ਆਤਮ ਭੁੱਖ। ਉਠ ਜੀਵ ਜਾਗ, ਪ੍ਰਭ ਧੋਵੇ ਦਾਗ਼, ਸੁਫਲ ਕਰਾਏ ਕੁੱਖ। ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਲਾਏ ਜੁਗ ਗੁਰਸਿਖ ਸਭ ਜਗ ਉਤਮ ਮਨੁੱਖ। (੬ ਜੇਠ ੨੦੦੮ ਬਿ)

❋

ਉਠ ਸਿਖ ਸੋਇਆ ਜਾਗ। ਹੰਸ ਬਣਿਓ ਹੋਇਓ ਕਾਗ। ਅੰਤਮ ਕਿਉਂ ਹੋਏ ਮਾੜੇ ਭਾਗ। ਆਪਣੇ ਘਰ ਆਪੇ ਕਿਉਂ ਲਗਾਈ ਆਗ। ਕਲਜੁਗ ਮਾਇਆ ਡੱਸਣੀ ਨਾਗ। ਬਿਨ ਪ੍ਰਭ ਸਾਚੇ ਤੇਰੀ ਕੋਇ ਨਾ ਪਕੜੇ ਵਾਗ। ਉਠ ਸਿਖ ਜਾਗ, ਕਿਉਂ ਹੋਇਆ ਬਾਲ। ਉਠ ਸਿਖ ਜਾਗ, ਆਪਣਾ ਆਪ

❋

ਸੰਭਾਲ। ਉਠ ਸਿਖ ਜਾਗ, ਸਾਚਾ ਬਚਨ ਸਤਿ ਕਰ ਪਾਲ। ਉਠ ਸਿਖ ਜਾਗ, ਪਾਪ ਕੁਠਾਲੀ ਵਿਚ ਆਪਣੀ ਦੇਹ ਨਾ ਗਾਲ। ਉਠ ਸਿਖ ਜਾਗ, ਕਿਉਂ ਆਤਮ ਗਵਾਇਆ ਸਾਚਾ ਧਨ ਮਾਲ। ਉਠ ਸਿਖ ਜਾਗ, ਵਿਸ਼ੇ ਵਿਕਾਰਾਂ ਕਿਉਂ ਹੋਇਆ ਬੇਹਾਲ। ਉਠ ਸਿਖ ਜਾਗ, ਮੂਰਖ ਮੁਗਧ ਗਵਾਰਾਂ ਸੰਗਤ ਨਿਭੇ ਨਾ ਨਾਲ। ਮਹਾਰਾਜ ਸ਼ੇਰ ਸਿੰਘ ਪਕੜ ਪਛਾੜੇ ਵਿਚ ਉਜਾੜੇ ਹੋਏ ਦੋ ਫਾੜੇ ਆਪਣਾ ਵੇਲਾ ਆਪ ਸੰਭਾਲ।

ਉਠ ਸਿਖ ਜਾਗ, ਕਾਇਆ ਕੱਚ। ਉਠ ਸਿਖ ਜਾਗ, ਅਗਨ ਜੋਤ ਵਿਚ ਜਾਏ ਮੱਚ। ਉਠ ਸਿਖ ਜਾਗ, ਵੇਲਾ ਅੰਤ ਜਾਏ ਬਚ। ਉਠ ਸਿਖ ਜਾਗ, ਧੀਆਂ ਪੁੱਤਰ ਪਾਪ ਨਾ ਜਾਏ ਪਚ। ਉਠ ਸਿਖ ਜਾਗ, ਆਪਣਾ ਕੀਆ ਆਪ ਬਖ਼ਸ਼ਾਏ ਪ੍ਰਭ ਫੇਰ ਵਸਾਏ ਸਚ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝੂਠਾ ਠੂਠਾ ਆਪ ਭੰਨਾਏ ਦੇਹੀ ਕਾਇਆ ਕੱਚ।

ਉਠ ਜੀਵ ਜਾਗ, ਪ੍ਰਭ ਦਰ ਆ। ਉਠ ਸਿਖ ਜਾਗ, ਬੁਝਾ ਆਗ ਪ੍ਰਭ ਦਰਸ਼ਨ ਪਾ। ਉਠ ਸਿਖ ਧੋ ਦਾਗ, ਕਿਉਂ ਰਹਿਓ ਕਲੰਕ ਲਗਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵੇ ਦੇਹੀ ਛੁਡਾ। ਆਓ ਦਰ ਨਾ ਜਾਓ ਡਰ, ਵਸਾਓ ਘਰ ਆਪਣੀ ਭੁੱਲ ਬਖ਼ਸ਼ਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੱਤਤ ਪਾਪੀਆਂ ਆਪੇ ਮੱਤ ਦੇ ਲਏ ਸਮਝਾ। (੨੩ ਸਾਵਣ ੨੦੦੯ ਬਿ)

❋

ਕਲਜੁਗ ਜੀਵ ਜਾਗ, ਪ੍ਰਭ ਆਪ ਜਗਾਏ। ਕਲਜੁਗ ਜੀਵ ਜਾਗ, ਪ੍ਰਭ ਚਰਨ ਲਗਾਏ। ਕਲਜੁਗ ਜੀਵ ਜਾਗ, ਪ੍ਰਭ ਆਤਮ ਪਾਪ ਧਵਾਏ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਰਾਗ ਸੁਣਾਏ। ਕਲਜੁਗ ਜੀਵ ਜਾਗ, ਪ੍ਰਭ ਆਤਮ ਆਗ ਬੁਝਾਏ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਦਰ ਤੇ ਆਏ। ਕਲਜੁਗ ਜੀਵ ਜਾਗ, ਨਿਹਕਲੰਕ ਕਲ ਜਾਮਾ ਪਾਏ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਡੰਕ ਵਜਾਏ। ਕਲਜੁਗ ਜੀਵ ਜਾਗ, ਪ੍ਰਭ ਰਾਓ ਰੰਕ ਇਕ ਕਰਾਏ। ਕਲਜੁਗ ਜੀਵ ਜਾਗ, ਪ੍ਰਭ ਆਤਮ ਸ਼ੰਕ ਮਿਟਾਏ। ਕਲਜੁਗ ਜੀਵ ਜਾਗ, ਪ੍ਰਭ ਚਰਨ ਲਾਗ ਪੂਰਨ ਭਾਗ, ਪ੍ਰਭ ਸਾਚਾ ਦਰਸ ਦਿਖਾਏ। ਉਠ ਜੀਵ ਜਾਗ, ਪ੍ਰਭ ਦਰਸ ਦਿਖਾਏ। ਜੋ ਜਨ ਰਹੇ ਤਰਸ, ਪ੍ਰਭ ਆਤਮ ਤ੍ਰਿਖਾ ਮਿਟਾਏ। ਉਠ ਜੀਵ ਜਾਗ, ਪ੍ਰਭ ਆਤਮ ਭੁੱਖ ਗਵਾਏ। ਉਠ ਜੀਵ ਜਾਗ, ਪ੍ਰਭ ਸੁੱਕੇ ਰੁਖੜੇ ਹਰੇ ਕਰਾਏ। ਉਠ ਜੀਵ ਜਾਗ, ਬਾਲ ਅੰਞਾਣੇ ਕੁੱਖੜੇ ਪ੍ਰਭ ਸੋਹੰ ਸ਼ਬਦ ਜਣਾਏ। ਉਜਲ ਕਰਾਏ ਮੁੱਖੜੇ, ਜੋ ਜਨ ਸਰਨਾਈ ਆਏ। ਉਠ ਜੀਵ ਜਾਗ, ਪ੍ਰਭ ਮਿਟਾਏ ਦੁੱਖੜੇ ਸੋਹੰ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਜਾਮਾ ਪਾਏ।

ਉਠ ਜੀਵ ਜਾਗ, ਸਾਚਾ ਸੁਣ ਰਾਗ, ਆਤਮ ਧੋ ਦਾਗ਼, ਤ੍ਰਿਖਾ ਤ੍ਰਿਸ਼ਨਾ ਬੁਝਾ ਆਗ, ਪ੍ਰਭ ਹੰਸ ਬਣਾਏ ਕਾਗ, ਆਪ ਪਕੜੇ ਤੇਰੀ ਵਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਰੈਣ ਦਿਵਸ ਸਦਾ ਸਦਾ ਸਦ ਰਿਹਾ ਜਾਗ।

ਉਠ ਜੀਵ ਜਾਗ, ਪ੍ਰਭ ਆ ਦਰ। ਉਠ ਜੀਵ ਜਾਗ ਮੱਲ ਸਾਚਾ ਘਰ। ਉਠ ਜੀਵ ਜਾਗ, ਦੇਵੇ ਨਾਮ ਸਾਚਾ ਵਰ। ਉਠ ਜੀਵ ਜਾਗ, ਦੇਵੇ ਥਾਂ ਥਿਰ ਘਰ। ਉਠ ਜੀਵ ਜਾਗ, ਚਰਨ ਲਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਸਰੂਪੀ ਸਾਚਾ ਹਰਿ।

❋

ਉਠ ਜੀਵ ਜਾਗ ਆਤਮ ਰੰਗ। ਉਠ ਜੀਵ ਜਾਗ ਪ੍ਰਭ ਸਾਚੇ ਦਾ ਸਾਚਾ ਸੰਗ। ਉਠ ਜੀਵ ਜਾਗ, ਅੰਮ੍ਰਿਤ ਝਿਰਨਾ ਝਿਰਾਏ ਪ੍ਰਭ ਆਤਮ ਗੰਗ। ਉਠ ਜੀਵ ਜਾਗ, ਅੰਤਕਾਲ ਕਲ ਦਰ ਆਏ, ਮੂਲ ਨਾ ਸੰਗ। ਉਠ ਜੀਵ ਜਾਗ, ਅੰਮ੍ਰਿਤ ਝਿਰਨਾ ਝਿਰਾਏ ਸਾਚਾ ਦਰਸ ਦਾਨ ਦਰ ਮੰਗ। ਉਠ ਜੀਵ ਜਾਗ, ਵੇਲਾ ਅੰਤ ਬਣ ਸਾਚਾ ਸੰਤ ਦੇਵੇ ਵਡਿਆਈ ਵਿਚ ਜੀਵ ਜੰਤ, ਜਿਨ ਬਣਾਈ ਤੇਰੀ ਬਣਤ, ਸਾਚਾ ਦਰਸ ਦਾਨ ਦਰ ਮੰਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਸਹਾਈ ਸਦਾ ਅੰਗ ਸੰਗ।

ਕਲਜੁਗ ਜੀਵ ਉਠ ਉਠ ਉਠ ਕਿਉਂ ਸੋਇਆ। ਕਲਜੁਗ ਜੀਵ ਰੁਠ ਰੁਠ ਰੁਠ ਕਿਉਂ ਪ੍ਰਭ ਅਬਿਨਾਸ਼ੀ ਖੋਇਆ। ਕਲਜੁਗ ਜੀਵ ਪ੍ਰਭ ਸਾਚਾ ਤੁਠ ਤੁਠ ਤੁਠ ਦਰ ਦਵਾਰ ਆਣ ਖਲੋਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋਤ ਨਿਰੰਜਣ ਭੈ ਭੰਜਣ ਆਦਿ ਅੰਤ ਸਦਾ ਨਵਾਂ ਨਰੋਇਆ।

ਕਲਜੁਗ ਜੀਵ ਉਠ ਜਾਗ, ਪ੍ਰਭ ਦਇਆ ਧਾਰੀ। ਕਲਜੁਗ ਜੀਵ ਉਠ ਜਾਗ, ਨਾ ਹੋਏ ਖੁਆਰੀ। ਕਲਜੁਗ ਜੀਵ ਉਠ ਜਾਗ, ਸਾਚਾ ਸੁਣ ਕੰਨ ਰਾਗ, ਦਿਵਸ ਰੈਣ ਰਹੇ ਖੁਮਾਰੀ। ਕਲਜੁਗ ਜੀਵ ਉਠ ਜਾਗ, ਸਾਚਾ ਬਣ ਵਣਜ ਵਪਾਰੀ। ਕਲਜੁਗ ਜੀਵ ਉਠ ਜਾਗ, ਸੋਹੰ ਖਟ ਆਤਮ ਲਾਲ, ਨਾ ਪਾਸਾ ਦਿਸੇ ਹਾਰੀ। ਕਲਜੁਗ ਜੀਵ ਉਠ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪਰਗਟਾਈ। ਵੱਜੀ ਵਧਾਈ ਸੁਣੇ ਲੋਕਾਈ, ਦਿਸ ਨਾ ਆਈ, ਜੋਤ ਸਰੂਪ ਗੁਰਸਿਖ ਸਮਾਈ। ਆਵਣ ਜਾਵਣ ਖੇਲ ਰਚਾਈ, ਪੱਤਤ ਪਾਵਨ ਆਪ ਅਖਵਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਥਾਈਂ ਹੋਏ ਆਪ ਸਹਈ।

ਉਠ ਜੀਵ ਜਾਗ, ਕਲਜਗ ਮੂੜ੍ਹ। ਉਠ ਜੀਵ ਜਾਗ, ਪ੍ਰਭ ਦੇਵੇ ਚਰਨ ਧੂੜ। ਉਠ ਜੀਵ ਜਾਗ, ਪ੍ਰਭ ਆਤਮ ਚੜ੍ਹਾਏ ਰੰਗ ਗੂੜ੍ਹ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਆਪਣੀ ਚਰਨ ਧੂੜ।

ਚਰਨ ਧੂੜ ਮਸਤਕ ਲਾਓ। ਪੂਰਬ ਲਹਿਣਾ ਪ੍ਰਭ ਦਰ ਪਾਓ। ਸੋਹੰ ਗਹਿਣਾ ਆਤਮ ਕੰਠ ਚੜ੍ਹਾਓ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਵਿਚੋਂ ਪਾਓ।

ਸੋਹੰ ਕਹਿਣਾ ਸਾਚਾ ਗਹਿਣਾ। ਸੋਹੰ ਕਹਿਣਾ ਪ੍ਰਭ ਖੁਲ੍ਹਾਵੇ ਤੀਜੇ ਨੈਣਾਂ। ਗੁਰਮੁਖ ਸਾਚੇ ਅੰਤਕਾਲ ਕਲ, ਨਿਹਕਲੰਕ ਤੇਰੇ ਦਰ ਤੇ ਬਹਿਣਾ। ਬੇਮੁਖ ਕਲਜੁਗ ਜੀਵਾਂ ਭਾਣਾ ਪ੍ਰਭ ਸਾਚੇ ਦਾ ਸਿਰ ਤੇ ਸਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਹਾਏ ਵਹਿੰਦੇ ਵਹਿਣਾ।

ਉਠ ਜੀਵ ਜਾਗ ਕਲ, ਪ੍ਰਭ ਲਾਜ ਰਖਾਏ। ਉਠ ਜੀਵ ਜਾਗ ਕਲ, ਪ੍ਰਭ ਸਾਜਨ ਸਾਜ ਆਪ ਅਖਵਾਏ। ਉਠ ਜੀਵ ਜਾਗ ਕਲ, ਪ੍ਰਭ ਰਾਜਨ ਰਾਜ ਅਖਵਾਏ। ਉਠ ਜੀਵ ਜਾਗ ਕਲ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੇ ਰੰਗ ਰੰਗਾਏ।

ਜੀਵ ਜਗੰਤਾ ਪ੍ਰਭ ਭਗਵੰਤਾ। ਜੋਤ ਜਗਾਏ ਸਾਧਨ ਸੰਤਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤਾ। ਨਾ ਹੋਏ ਮਿਲਾਵਾ ਸਾਚੇ ਕੰਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਤੇਰੀ ਵਡਿਆਈ, ਭੇਵ ਕੋਈ ਨਾ ਪਾਈ, ਪ੍ਰਭ ਸਾਚਾ ਆਦਿਨ ਅੰਤਾ। (੨੪ ਸਾਵਣ ੨੦੦੯ ਬਿ)

❋

❋

ਕਲਜੁਗ ਜੀਵ ਜਾਗ, ਭਰਮ ਨਾ ਭੁੱਲ। ਕਲਜੁਗ ਜੀਵ ਜਾਗ, ਮਾਇਆ ਵਿਚ ਨਾ ਰੁਲ।
ਕਲਜੁਗ ਜੀਵ ਜਾਗ, ਸੱਚ ਭੰਡਾਰਾ ਗਿਆ ਖੁਲ੍ਹ। ਕਲਜੁਗ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ, ਪੰਚਮ ਜੇਠ ਲਗਾਏ ਭਾਗ, ਦੇਵੇ ਨਾਮ ਅਨਮੁਲ।

ਕਲਜੁਗ ਜੀਵ ਜਾਗ, ਸੱਚ ਸੰਦੇਸ਼। ਕਲਜੁਗ ਜੀਵ ਜਾਗ, ਜੋਤ ਪ੍ਰਗਟਾਈ ਪ੍ਰਭ ਮਾਝੇ ਦੇਸ। ਕਲਜੁਗ ਜੀਵ ਜਾਗ, ਪ੍ਰਭ ਅਬਿਨਾਸ਼ੀ ਕਲ ਆਇਆ ਜੋਤ ਸਰੂਪੀ ਕਰ ਕੇ ਭੇਸ। ਕਲਜੁਗ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪ੍ਰਭ ਸਾਚੇ ਕੋ ਸਦਾ ਆਦੇਸ।

ਕਲਜੁਗ ਜੀਵ ਜਾਗ, ਕਿਉਂ ਹੋਏ ਭਾਗ ਮੰਦ। ਕਲਜੁਗ ਜੀਵ ਜਾਗ, ਆਤਮ ਹੋਈ ਪਾਪਾਂ ਕੰਧ। ਕਲਜੁਗ ਜੀਵ ਜਾਗ, ਆਤਮ ਦਵਾਰ ਹੋਇਆ ਬੰਦ। ਕਲਜੁਗ ਜੀਵ ਜਾਗ, ਪ੍ਰਭ ਸਾਚਾ ਸੁਣਾਏ ਰਾਗ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾਨ ਦਰ ਮੰਗ।

ਕਲਜੁਗ ਜੀਵ ਜਾਗ, ਵਕਤ ਸੁਹੰਜਣਾ। ਕਲਜੁਗ ਜੀਵ ਜਾਗ, ਕਲਜੁਗ ਜੋਤ ਪ੍ਰਗਟਾਏ ਨਰਾਇਣ ਨਿਰੰਜਣਾ। ਕਲਜੁਗ ਜੀਵ ਜਾਗ, ਬਣ ਸਾਚਾ ਸਾਕ ਸੈਣ ਸੱਜਣਾ। ਕਲਜੁਗ ਜੀਵ ਜਾਗ, ਭਾਂਡਾ ਕਾਚਾ ਅੰਤਕਾਲ ਕਲ ਭੱਜਣਾ। ਕਲਜੁਗ ਜੀਵ ਜਾਗ, ਮਾਇਆ ਨਾਲ ਨਾ ਕਿਸੇ ਰੱਜਣਾ। ਕਲਜੁਗ ਜੀਵ ਜਾਗ, ਪ੍ਰਭ ਸਾਚੇ ਅੰਤ ਤੇਰਾ ਪਰਦਾ ਕੱਜਣਾ। ਕਲਜੁਗ ਜੀਵ ਜਾਗ, ਵੇਲਾ ਅੰਤਕਾਲ ਗੋਲਾ ਮੌਤ ਸਿਰ ਤੇ ਵੱਜਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀ ਅੰਮ੍ਰਿਤ ਦਰ ਤੇ ਰੱਜਣਾ।

ਕਲਜੁਗ ਜੀਵ ਜਾਗ, ਛੱਡ ਭਰਮ ਭੁਲੇਖਾ। ਉਠ ਜੀਵ ਜਾਗ, ਪ੍ਰਭ ਚੁਕਾਏ ਪਿਛਲਾ ਲੇਖਾ। ਉਠ ਜੀਵ ਜਾਗ, ਕਲ ਰਹੇ ਨਾ ਵੇਖੀ ਵੇਖਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਮਿਟਾਏ ਔਲੀਏ ਸ਼ੇਖਾ।

ਉਠ ਜੀਵ ਜਾਗ, ਅੰਤ ਅਖੀਰ। ਉਠ ਜੀਵ ਜਾਗ, ਚਾਰ ਕੁੰਟ ਹੋਏ ਵਹੀਰ। ਉਠ ਜੀਵ ਜਾਗ, ਸੋਹੰ ਸ਼ਬਦ ਚਲਾਏ ਤੀਰ। ਉਠ ਜੀਵ ਜਾਗ, ਆਪ ਮੇਟ ਮਿਟਾਏ ਔਲੀਏ ਪ੍ਰਭ ਸਾਚਾ ਪੀਰ ਫਕੀਰ। ਉਠ ਜੀਵ ਜਾਗ, ਕੋਈ ਨਾ ਦੇਵੇ ਧੀਰ ਦਸਤਗੀਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਖਿਚਾਏ ਅੱਠ ਸੱਠ ਤੀਰਥ ਨੀਰ।

ਉਠ ਜੀਵ ਜਾਗ, ਸੁਣ ਸਾਚਾ ਰਾਗ। ਉਠ ਜੀਵ ਜਾਗ, ਧੋ ਪਾਪਾਂ ਦਾਗ। ਉਠ ਜੀਵ ਜਾਗ, ਬੁਝਾ ਤ੍ਰਿਸ਼ਨਾ ਆਗ। ਉਠ ਜੀਵ ਜਾਗ, ਬਣ ਹੰਸ ਕਾਗ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਲਗਾਇਆ ਪਹਿਲੀ ਮਾਘ।

ਉਠ ਜੀਵ ਜਾਗ, ਕਲ ਅੰਧ ਅੰਧਘੋਰ। ਉਠ ਜੀਵ ਜਾਗ, ਪੰਚਾਂ ਲੁੱਟਿਆ ਘਰ ਤੇਰਾ ਬਣ ਚੋਰ। ਉਠ ਜੀਵ ਜਾਗ, ਨਾ ਬਣ ਹਰਾਮ ਖੋਰ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਦੇਵੇ ਸ਼ਬਦ ਘਨਘੋਰ। ਉਠ ਜੀਵ ਜਾਗ, ਚਰਨ ਪ੍ਰੀਤੀ ਲੈ ਜੋੜ।

ਉਠ ਜੀਵ ਜਾਗ, ਕਿਉਂ ਮੁਖ ਭੁਵਾਇਆ। ਉਠ ਜੀਵ ਜਾਗ, ਕਿਉਂ ਦੁੱਖ ਉਠਾਇਆ। ਉਠ

❋

ਜੀਵ ਜਾਗ, ਕਿਉਂ ਸੁਖ ਗੁਵਾਇਆ। ਉਠ ਜੀਵ ਜਾਗ, ਕਿਉਂ ਮੁੱਖ ਛੁਪਾਇਆ। ਉਠ ਜੀਵ ਜਾਗ, ਕਿਉਂ ਆਤਮ ਤ੍ਰਿਸ਼ਨਾ ਭੁੱਖ ਵਧਾਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਕਲ ਜਾਮਾ ਪਾਇਆ।

ਉਠ ਜੀਵ ਜਾਗ, ਜਗਤ ਅੰਧੇਰ। ਉਠ ਜੀਵ ਜਾਗ, ਏਕਾ ਅਗਨ ਲੱਗੇ ਚਾਰ ਚੁਫੇਰ। ਉਠ ਜੀਵ ਜਾਗ, ਦੁਸ਼ਟ ਦੁਰਾਚਾਰ ਮਾਰੇ ਘੇਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਮਾਰ ਮਾਰੇ ਕਰਾਏ ਢੇਰ।

ਉਠ ਜੀਵ ਜਾਗ, ਢੱਠੇ ਢੇਰੀ। ਉਠ ਜੀਵ ਜਾਗ, ਮਾਤਲੋਕ ਨਾ ਪਾਵੇ ਫੇਰੀ। ਉਠ ਜੀਵ ਜਾਗ, ਵੇਲਾ ਅੰਤ ਨਾ ਲੱਗੇ ਦੇਰੀ। ਉਠ ਜੀਵ ਜਾਗ, ਏਕਾ ਸ਼ਬਦ ਝੁਲਾਏ ਜਗਤ ਅੰਧੇਰੀ। ਸ਼ਬਦ ਅੰਧੇਰੀ ਜਾਏ ਝੁੱਲ। ਸ੍ਰਿਸ਼ਟ ਸਬਾਈ ਜਾਏ ਰੁੱਲ। ਗੁਰਮੁਖ ਸਾਚੇ ਸੰਤ ਜਨ, ਪ੍ਰਭ ਦਰ ਪਾਇਣ ਅਨਮੁਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅੰਧੇਰ ਜਗਤ ਜਾਏ ਝੁੱਲ।

(੫ ਜੇਠ ੨੦੧੦ ਬਿ)

❋

ਉਠ ਜੀਵ ਜਾਗ, ਕਿਉਂ ਕਲਜੁਗ ਭੁੱਲਿਆ। ਉਠ ਜੀਵ ਜਾਗ, ਕਿਉਂ ਕਲਜੁਗ ਮਾਇਆ ਵਿਚ ਰੁਲਿਆ। ਉਠ ਜੀਵ ਜਾਗ, ਕਿਉਂ ਝੂਠੇ ਤੋਲ ਤੁਲਿਆ। ਉਠ ਜੀਵ ਜਾਗ, ਸਚ ਦਵਾਰ ਮਾਤ ਖੁੱਲ੍ਹਿਆ। ਉਠ ਜੀਵ ਜਾਗ, ਅੰਮ੍ਰਿਤ ਆਤਮ ਅਜੇ ਨਾ ਡੁਲ੍ਹਿਆ। ਉਠ ਜੀਵ ਜਾਗ ਕਲਜੁਗ ਵੇਲਾ ਅੰਤਮ ਆ ਗਿਆ, ਜਾਏ ਪਹਿਲੇ ਬੁਲ੍ਹਿਆ। ਉਠ ਜੀਵ ਜਾਗ, ਹਰਿ ਸਾਚਾ ਸ਼ਬਦ ਲਿਖਾ ਗਿਆ, ਭਾਗ ਲਗਾਏ ਆਪਣੀ ਕੁੱਲਿਆ। ਉਠ ਜੀਵ ਜਾਗ, ਅੰਤਮ ਅੰਤ ਕਲ ਕਰਾਵਣਾ, ਕਿਸੇ ਅੱਗੇ ਨਾ ਦਿਸੇ ਚੁਲ੍ਹਿਆ। ਉਠ ਜੀਵ ਜਾਗ, ਭਰਮ ਭੁਲੇਖੇ ਫਿਰੇ ਐਵੇਂ ਭੁਲਿਆ, ਉਠ ਜੀਵ ਜਾਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਤੁਲਾਏ ਸਾਚੇ ਤੋਲਿਆ।

ਉਠ ਜੀਵ ਜਾਗ, ਜਗਤ ਅੰਧੇਰਾ। ਉਠ ਜੀਵ ਜਾਗ, ਨਾ ਕੋਈ ਦਿਸੇ ਸੰਞ ਸਵੇਰਾ। ਉਠ ਜੀਵ ਜਾਗ, ਹਰਿ ਆਪ ਚੁਕਾਏ ਤੇਰਾ ਮੇਰਾ। ਉਠ ਜੀਵ ਜਾਗ, ਪ੍ਰਭ ਕਟਾਏ ਚੁਰਾਸੀ ਗੇੜਾ। ਉਠ ਜੀਵ ਜਾਗ, ਕਲਜੁਗ ਝੂਠਾ ਝੇੜਾ। ਉਠ ਜੀਵ ਜਾਗ, ਪ੍ਰਭ ਸ਼ਬਦ ਸਰੂਪੀ ਬੰਨ੍ਹੇ ਬੇੜਾ। ਉਠ ਜੀਵ ਜਾਗ, ਗੁਰ ਬਿਨ ਪਾਰ ਲੰਘਾਵੇ ਕਿਹੜਾ। ਉਠ ਜੀਵ ਜਾਗ, ਧੁਰ ਦਰਗਾਹੋਂ ਨਾ ਜਾਏ ਫੇੜਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੋੰਘ ਵਿਸ਼ਨੂੰ ਭਗਵਾਨ, ਆਪੇ ਪਾਏ ਸ਼ਬਦ ਸਰੂਪੀ ਆਤਮ ਜੇੜਾ।

ਉਠ ਜੀਵ ਜਾਗ, ਵਕਤ ਅਖੀਰ। ਉਠ ਜੀਵ ਜਾਗ, ਕਿਉਂ ਟੁੱਟੀ ਆਤਮ ਧੀਰ। ਉਠ ਜੀਵ ਜਾਗ, ਪੀ ਅੰਮ੍ਰਿਤ ਸਾਚਾ ਸੀਰ। ਉਠ ਜੀਵ ਜਾਗ, ਨਾ ਹੋਏ ਸਹਾਈ ਕੋਈ ਪੀਰ ਫਕੀਰ। ਉਠ ਜੀਵ ਜਾਗ, ਪ੍ਰਭ ਮਿਟਾਏ ਔਲੀਏ ਦਸਤਗੀਰ। ਉਠ ਜੀਵ ਜਾਗ, ਰਾਓ ਰੰਕਾਂ ਲੱਥੇ ਚੀਰ। ਉਠ ਜੀਵ ਜਾਗ, ਸਾਚਾ ਸ਼ਬਦ ਚਲਾਇਆ ਤੀਰ। ਉਠ ਜੀਵ ਜਾਗ, ਚਾਰ ਕੁੰਟ ਨਾ ਦੇਵੇ ਕੋਈ ਕਿਸੇ ਧੀਰ। ਉਠ ਜੀਵ ਜਾਗ, ਆਪ ਮਿਟਾਏ ਔਲੀਏ ਪੀਰ। ਉਠ ਜੀਵ ਜਾਗ, ਕਿਸੇ ਹੱਥ ਨਾ ਆਵੇ ਨੀਰ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਦੇਵੇ ਸ਼ਬਦ ਧੀਰ।

❋

ਉਠ ਜੀਵ ਜਾਗ, ਵਕਤ ਵਿਚਾਰਨਾ। ਉਠ ਜੀਵ ਜਾਗ, ਮਾਨਸ ਜਨਮ ਨਾ ਕਲਜੁਗ ਹਾਰਨਾ। ਉਠ ਜੀਵ ਜਾਗ, ਹਰਿ ਦੇਵੇ ਸ਼ਬਦ ਉਧਾਰਨਾ। ਉਠ ਜੀਵ ਜਾਗ, ਸਾਚਾ ਨਾਮ ਰਸਨ ਉਚਾਰਨਾ। ਉਠ ਜੀਵ ਜਾਗ, ਹਉਮੇ ਰੋਗ ਸਰਬ ਨਿਵਾਰਨਾ। ਉਠ ਜੀਵ ਜਾਗ, ਸਾਚਾ ਜੋਗ ਗੁਰ ਦਰ ਕਮਾਵਣਾ। ਉਠ ਜੀਵ ਜਾਗ, ਆਤਮ ਭੋਗ ਸੱਚ ਲਗਾਵਣਾ। ਉਠ ਜੀਵ ਜਾਗ, ਚਿੰਤਾ ਸੋਗ ਸਰਬ ਮਿਟਾਵਣਾ। ਉਠ ਜੀਵ ਜਾਗ, ਦਰਸ ਅਮੋਘ ਹਰਿ ਆਪ ਦਿਖਾਵਣਾ। ਉਠ ਜੀਵ ਜਾਗ, ਹਉਮੇ ਰੋਗ ਸਰਬ ਗਵਾਵਣਾ। ਉਠ ਜੀਵ ਜਾਗ, ਸਾਚਾ ਜੋਗ ਹਰਿ ਦਵਾਵਣਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਪੂਰ ਕਰਾਏ ਭਾਵਨਾ।

ਉਠ ਜੀਵ ਜਾਗ, ਹਰਿ ਵਕਤ ਸੁਹਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਵਿਚ ਮਾਤ ਦੇ ਫੇਰਾ ਪਾਇਆ। ਉਠ ਜੀਵ ਜਾਗ, ਸੋਹੰ ਦੇਵੇ ਸਾਚੀ ਦਾਤ, ਹਰਿ ਸਾਚਾ ਖੇਲ ਰਚਾਇਆ। ਉਠ ਜੀਵ ਜਾਗ, ਪ੍ਰਭ ਪੜ੍ਹਾਏ ਇਕ ਜਮਾਤ, ਦੂਜਾ ਭੇਵ ਸਰਬ ਚੁਕਾਇਆ। ਉਠ ਜੀਵ ਜਾਗ, ਪ੍ਰਭ ਆਪ ਮਿਟਾਏ ਆਤਮ ਅੰਧੇਰ, ਸੁਰਤ ਏਕਾ ਨਾਮ ਗਿਆਨ ਦਵਾਇਆ। ਉਠ ਜੀਵ ਜਾਗ, ਆਤਮ ਵੇਖ ਮਾਰ ਝਾਤ, ਪ੍ਰਭ ਅਬਿਨਾਸ਼ੀ ਤੇਰੇ ਵਿਚ ਸਮਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਲਾਏ ਆਪਣੇ ਲੇਖੇ, ਕਿਉਂ ਆਪਣਾ ਮੂਲ ਗਵਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਨੇਤਰ ਪੇਖੇ, ਆਤਮ ਦੇਵੇ ਜੋਤ ਸਵਾਇਆ। ਉਠ ਜੀਵ ਜਾਗ, ਪ੍ਰਭ ਸੋਹੰ ਦੇਵੇ ਚੋਗ ਚੁਗਾਇਆ। ਉਠ ਜੀਵ ਜਾਗ, ਕਿਉਂ ਹੰਗਤਾ ਰੋਗ ਵਧਾਇਆ। ਉਠ ਜੀਵ ਜਾਗ, ਕਿਉਂ ਦਰ ਦਰ ਫਿਰਾਇਆ। ਉਠ ਜੀਵ ਜਾਗ, ਪ੍ਰਭ ਸਾਚੇ ਸਚ ਦਵਾਰ ਆਪ ਖੁਲ੍ਹਾਇਆ। ਉਠ ਜੀਵ ਜਾਗ, ਗੁਰਸਿੱਖਾਂ ਕਰ ਪਿਆਰ ਇਕ ਸਾਚਾ ਨਾਮ ਦਾਨ ਝੋਲੀ ਪਾਇਆ। ਉਠ ਜੀਵ ਜਾਗ, ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਦੇਵੇ ਤੋੜ ਨਿਭਾਇਆ। ਉਠ ਜੀਵ ਜਾਗ, ਚਰਨ ਧੂੜ ਕਰ ਇਸ਼ਨਾਨ, ਭਾਂਡਾ ਭਰਮ ਦੇ ਭੰਨਾਇਆ। ਉਠ ਜੀਵ ਜਾਗ, ਆਤਮ ਵੱਜੇ ਸਾਚਾ ਬਾਣ, ਬਜ਼ਰ ਕਪਾਟੀ ਚੀਰ ਚਿਰਾਇਆ। ਉਠ ਜੀਵ ਜਾਗ, ਸਾਚਾ ਸ਼ਬਦ ਵਿਕੇ ਪ੍ਰਭ ਹਾਟੀ, ਮੁੱਲ ਕੋਈ ਨਾ ਲਾਇਆ। ਉਠ ਜੀਵ ਜਾਗ, ਕਾਇਆ ਝੂਠੀ ਮਾਟੀ ਅੰਤ ਦੇਵੇ ਖ਼ਾਕ ਰਲਾਇਆ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਆਪ ਚੜ੍ਹਾਵੇ ਔਖੀ ਘਾਟੀ, ਪ੍ਰਭ ਦਾਤਾ ਵਡ ਬਲੀ ਬਲਵਾਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਰੰਗ ਰੰਗਾਇਆ।

ਉਠ ਜੀਵ ਜਾਗ, ਕਲਜੁਗ ਅੰਤਮ ਰਾਹ ਅਵੱਲੜਾ। ਉਠ ਜੀਵ ਜਾਗ, ਵੇਲੇ ਅੰਤ ਦਰ ਦਵਾਰੇ ਹਰਿ ਖਲੜਾ। ਉਠ ਜੀਵ ਜਾਗ ਤੇਰਾ ਭਾਰਾ ਹੋਵੇ ਪਲੜਾ। ਉਠ ਜੀਵ ਜਾਗ, ਕਿਉਂ ਬੇਮੁਖਾਂ ਸੰਗ ਰਲੜਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦਿਸੇ ਰਾਹ ਸੁਖੱਲੜਾ।

ਉਠ ਜੀਵ ਜਾਗ, ਹਰਿ ਮਾਰਗ ਲਾਇਆ। ਉਠ ਜੀਵ ਜਾਗ, ਸਾਰੰਗ ਧਰ ਬੀਠਲਾ ਜੋਤ ਜਗਾਇਆ। ਉਠ ਜੀਵ ਜਾਗ, ਰੰਗ ਰੰਗੀਨ ਮਾਧਵ ਵਿਚ ਮਾਤ ਦੇ ਆਇਆ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਆਤਮ ਜੋਤੀ ਦਏ ਜਗਾਇਆ।

ਉਠ ਜੀਵ ਜਾਗ, ਹਰਿ ਦਇਆ ਧਾਰੇ। ਉਠ ਜੀਵ ਜਾਗ, ਪ੍ਰਭ ਜੋਤ ਜਗਾਏ ਤੇਰੀ ਕਾਇਆ ਮਹਿਲ ਮੁਨਾਰੇ। ਉਠ ਜੀਵ ਜਾਗ, ਕਿਉਂ ਭੁੱਲੇ ਜੀਵ ਕਲ ਗਵਾਰੇ। ਉਠ ਜੀਵ ਜਾਗ, ਕਿਉਂ ਰੁੱਲੇ ਵਿਚ ਸੰਸਾਰੇ। ਉਠ ਜੀਵ ਜਾਗ, ਪੂਰੇ ਤੋਲ ਤੁਲੋ ਮਾਨਸ ਜਨਮ ਹਰਿ ਸੁਧਾਰੇ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰ ਕਿਰਪਾ ਪਾਰ ਉਤਾਰੇ।

❋

ਉਠ ਜੀਵ ਜਾਗ, ਕਿਉਂ ਮਾੜੇ ਹੋਏ ਭਾਗ। ਏਕਾ ਸ਼ਬਦ ਉਪਜਾਏ ਸਾਚੀ ਧੁਨ ਰਾਗ। ਏਕਾ ਜੋਤ ਜਗਾਏ ਤੇਰੀ ਆਤਮ ਮਿਟਾਏ ਸਰਬ ਵਿਵਾਦ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਿਵਸ ਰੈਣ ਸਦ ਅਰਾਧ।

ਉਠ ਜੀਵ ਜਾਗ, ਕਰ ਸਚ ਵਿਹਾਰਾ। ਉਠ ਜੀਵ ਜਾਗ, ਪ੍ਰਭ ਸਾਚਾ ਦੇਵੇ ਨਾਮ ਅਪਾਰਾ। ਉਠ ਜੀਵ ਜਾਗ, ਮਾਨਸ ਜਨਮ ਹਰਿ ਕਲ ਸਵਾਰਾ। ਉਠ ਜੀਵ ਜਾਗ, ਲੱਖ ਚੁਰਾਸੀ ਹਰਿ ਗੇੜ ਨਿਵਾਰਾ। ਉਠ ਜੀਵ ਜਾਗ, ਜਮ ਕੀ ਫਾਸੀ ਹਰਿ ਕਟਾਰਾ। ਉਠ ਜੀਵ ਜਾਗ, ਆਪ ਬਹਾਏ ਦਰ ਦਵਾਰ, ਜੋ ਜਨ ਕਰੇ ਚਰਨ ਨਿਮਸਕਾਰਾ। ਉਠ ਜੀਵ ਜਾਗ, ਵੇਲਾ ਅੰਤ ਕਿਉਂ ਬਾਜੀ ਹਾਰਾ। ਉਠ ਜੀਵ ਜਾਗ, ਪ੍ਰਭ ਆਪ ਬੰਧਾਏ ਜਗਤ ਸਾਚੀ ਧਾਰਾ। ਉਠ ਜੀਵ ਜਾਗ, ਜੋਤ ਸਰੂਪੀ ਕਰੇ ਖੇਲ ਅਪਰ ਅਪਾਰਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਲਾਏ ਸਾਚਾ ਇਕ ਦਰਬਾਰਾ।

ਉਠ ਜੀਵ ਜਾਗ, ਹਰਿ ਜਨਮ ਸਵਾਰੇ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਚਰਨ ਨਿਮਸਕਾਰੇ। ਉਠ ਜੀਵ ਜਾਗ, ਆਤਮ ਦਰ ਹਰਿ ਆਪ ਖੁਲ੍ਹਾਰੇ। ਉਠ ਜੀਵ ਜਾਗ, ਸਾਚੀ ਜੋਤ ਜਗਾਏ ਤੇਰੇ ਕਾਇਆ ਮਹਿਲ ਮੁਨਾਰੇ। ਉਠ ਜੀਵ ਜਾਗ, ਸਾਚਾ ਮੰਗ ਇਕ ਦਵਾਰੇ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਰੈਣ ਅੰਧਿਆਰੇ। ਉਠ ਜੀਵ ਜਾਗ, ਨਾਮ ਨਿਰੰਜਣ ਜੋਤ ਅਧਾਰੇ।

ਉਠ ਜੀਵ ਜਾਗ, ਸਰਬ ਦੁੱਖ ਭੈ ਭੰਜਨ। ਉਠ ਜੀਵ ਜਾਗ, ਪ੍ਰਭ ਚਰਨ ਨਿਮਸਕਾਰੇ, ਸੋਹੰ ਦੇਵੇ ਸਾਚਾ ਅੰਜਨ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੀ ਅੰਮ੍ਰਿਤ ਦਰ ਗੁਰਮੁਖ ਸਾਚੇ ਜਨ।

ਉਠ ਜੀਵ ਜਾਗ, ਅੰਮ੍ਰਿਤ ਰਸ ਪੀਓ। ਉਠ ਜੀਵ ਜਾਗ, ਸੋਹੰ ਸਚ ਆਤਮ ਸਾਚਾ ਬੀਓ। ਉਠ ਜੀਵ ਜਾਗ, ਪ੍ਰਭ ਆਪ ਰਖਾਈ ਸਤਿਜੁਗ ਸਾਚੀ ਨੀਓ। ਉਠ ਜੀਵ ਜਾਗ, ਪ੍ਰਭ ਦਰ ਮਾਣ ਦਵਈਓ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਧੀਰ ਧਰਈਓ।

ਉਠ ਜੀਵ ਜਾਗ, ਪ੍ਰਭ ਸਾਚੀ ਧੀਰ ਧਰਾਨਾ। ਸੱਚਾ ਚਲੇ ਏਕਾ ਤੀਰ ਕਮਾਨਾ। ਉਠ ਜੀਵ ਜਾਗ, ਪ੍ਰਭ ਆਪ ਉਠਾਏ ਵਡ ਸੂਰਬੀਰ ਬਲੀ ਬਲਵਾਨਾ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਪ੍ਰਭ ਵੇਖੇ ਰੰਗ ਜਿਉਂ ਦੁਵਾਪਰ ਕ੍ਰਿਸ਼ਨਾ ਕਾਹਨਾ। ਉਠ ਜੀਵ ਜਾਗ, ਪ੍ਰਭ ਖੇਲ ਰਚਾਏ ਸਰਬ ਬੰਧਾਏ ਹੱਥ ਮੌਤ ਗਾਨਾ। ਉਠ ਜੀਵ ਜਾਗ, ਆਤਮ ਹੰਕਾਰ ਦਿਸਾਏ, ਸ਼ਬਦ ਕਟਾਰ ਲਗਾਏ, ਬਾਹੋਂ ਪਕੜ ਲਿਆਏ ਵਿਚ ਮੈਦਾਨਾ। ਉਠ ਜੀਵ ਜਾਗ, ਚੀਨ ਰੂਸਾ ਸ਼ਾਹ ਅਬਨੂਸਿਆ, ਏਕ ਤਨ ਪਹਿਨਾਏ ਕਾਲੀ ਸੂਸਿਆ, ਨਾ ਕੋਈ ਦਿਸੇ ਈਸਾ ਮੂਸਿਆ ਅੰਤਮ ਦਏ ਮਿਟਾਏ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦਏ ਮਿਟਾਏ, ਸਤਿਜੁਗ ਦਏ ਲਗਾਏ, ਗੁਰਮੁਖ ਸਾਚੇ ਆਪ ਉਪਜਾਏ, ਸਚੇ ਮਾਰਗ ਲਾਏ, ਸਤਿਜੁਗ ਸਾਚੇ ਦੇਵੇ ਸੋਹੰ ਨਾਮ ਨਿਸ਼ਾਨੀਆਂ। (੧੩ ਜੇਠ ੨੦੧੦ ਬਿ)

❋

❋

ਉਠ ਜੀਵ ਜਾਗ ਕਲਜੁਗ ਅੰਧਿਆਰਿਆ। ਉਠ ਜੀਵ ਜਾਗ, ਕਰ ਦਰਸ ਨਿਰੰਕਾਰਿਆ। ਉਠ ਜੀਵ ਜਾਗ, ਪ੍ਰਭ ਚਰਨੀ ਲਾਗ, ਆਤਮ ਛੱਡ ਹੰਕਾਰਿਆ। ਉਠ ਜੀਵ ਜਾਗ, ਆਤਮ ਧੋ ਦਾਗ, ਪ੍ਰਭ ਅਬਿਨਾਸ਼ੀ ਆਪਣੀ ਹੱਥੀਂ ਆਪੇ ਲਾਹ ਰਿਹਾ। ਉਠ ਜੀਵ ਜਾਗ, ਸੁਣ ਸਾਚਾ ਰਾਗ, ਹਉਮੇ ਰੋਗ ਗੁਵਾ ਰਿਹਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਸਾਚਾ ਡੰਕ ਵਜਾ ਰਿਹਾ।

ਉਠ ਜੀਵ ਜਾਗ, ਅੰਤ ਅਖੀਰ। ਉਠ ਜੀਵ ਜਾਗ, ਅੰਤਮ ਕਿਸੇ ਨਾ ਦੇਣੀ ਧੀਰ। ਉਠ ਜੀਵ ਜਾਗ, ਵੱਜਣ ਵਾਲਾ ਕਲਜੁਗ ਤੀਰ। ਉਠ ਜੀਵ ਜਾਗ, ਚਾਰੋਂ ਕੁੰਟ ਕਿਸੇ ਹੱਥ ਨਾ ਆਉਣਾ ਨੀਰ। ਉਠ ਜੀਵ ਜਾਗ, ਨਾ ਕੋਈ ਸਹਾਈ ਪੀਰ ਫ਼ਕੀਰ। ਉਠ ਜੀਵ ਜਾਗ, ਪ੍ਰਭ ਸਾਚੇ ਦੀ ਚਰਨੀ ਲਾਗ, ਕੱਢੇ ਹਉਮੇ ਪੀੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਦੇਵੇ ਸਾਚੀ ਧੀਰ।

ਉਠ ਜੀਵ ਜਾਗ, ਅਨਭੋਲ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਇਕ ਸੁਣਾਏ ਸੱਚਾ ਬੋਲ। ਉਠ ਜੀਵ ਜਾਗ, ਸਾਚੇ ਤੋਲ ਰਿਹਾ ਹਰਿ ਤੋਲ। ਉਠ ਜੀਵ ਜਾਗ, ਪ੍ਰਭ ਅਬਿਨਾਸ਼ੀ ਵਸੇ ਤੇਰੇ ਆਤਮ ਕੋਲ। ਉਠ ਜੀਵ ਜਾਗ, ਪ੍ਰਭ ਦੂਈ ਦਵੈਤੀ ਪਰਦੇ ਦੇਵੇ ਖੋਲ੍ਹ। ਉਠ ਜੀਵ ਜਾਗ, ਸਾਚਾ ਨਾਂ ਵਜਾਏ ਢੋਲ। ਉਠ ਜੀਵ ਜਾਗ, ਮਾਨਸ ਜਨਮ ਹੱਥ ਨਾ ਆਉਣਾ, ਲੱਖ ਚੁਰਾਸੀ ਵਿਚੋਂ ਅਨਮੋਲ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਪ੍ਰੀਤੀ ਘੋਲੀ ਘੋਲ।

ਉਠ ਜੀਵ ਜਾਗ, ਜਗਤ ਹੰਕਾਰਿਆ। ਉਠ ਜੀਵ ਜਾਗ, ਨਿਹਕਲੰਕ ਕਲ ਜਾਮਾ ਧਾਰਿਆ। ਉਠ ਜੀਵ ਜਾਗ, ਸ਼ਬਦ ਵੱਜਣ ਵਾਲਾ ਇੱਕ ਕਟਾਰਿਆ। ਉਠ ਜੀਵ ਜਾਗ, ਸ੍ਰਿਸ਼ਟ ਸਬਾਈ ਹੋਈ ਅੰਧਿਆਰਿਆ। ਉਠ ਜੀਵ ਜਾਗ, ਸੋਹੰ ਡੰਡਾ ਕਲਜੁਗ ਤੇਰੇ ਸੀਸ ਧਰਾ ਰਿਹਾ। ਉਠ ਜੀਵ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਚੀਰ ਦੋ ਫਾੜ ਕਰਾ ਰਿਹਾ। (੧੪ ਚੇਤ ੨੦੧੧ ਬਿ)

❋

ਉਠ ਉਠ ਜਾਗ, ਹਰਿ ਭਗਤ ਵਣਜਾਰਿਆ। ਉਠ ਉਠ ਜਾਗ, ਪ੍ਰਭ ਖੋਲ੍ਹੇ ਸਚ ਦਵਾਰਿਆ। ਉਠ ਉਠ ਜਾਗ, ਆਤਮ ਛੱਡ ਝੂਠਾ ਹੰਕਾਰਿਆ। ਉਠ ਉਠ ਜਾਗ, ਨਾਤਾ ਤੁੱਟੇ ਮੋਹ ਮਾਇਆ ਵਿੱਚ ਸੰਸਾਰਿਆ। ਉਠ ਉਠ ਜਾਗ, ਪ੍ਰਭ ਚਰਨੀ ਜਾਣਾ ਛੋਹ, ਖੁਲ੍ਹੇ ਭੇਵ ਅਪਰ ਅਪਾਰਿਆ। ਉਠ ਉਠ ਜਾਗ, ਅਵਰ ਨਾ ਦੀਸੇ ਕੋ, ਏਕਾ ਜੋਤ ਜਗਾ ਰਿਹਾ। ਉਠ ਉਠ ਜਾਗ, ਆਤਮ ਨੀਰ ਸਾਚਾ ਰੋ, ਜਗਤ ਨੀਰ ਕਿਉਂ ਵਹਾ ਰਿਹਾ। ਉਠ ਉਠ ਜਾਗ, ਧੋ ਆਪਣਾ ਪਿਛਲਾ ਦਾਗ, ਜੁਗ ਤਰੇਤਾ ਫੇਰ ਸੁਹਾ ਰਿਹਾ। ਉਠ ਉਠ ਜਾਗ, ਪ੍ਰਭ ਲਾਏ ਕਾਇਆ ਭਾਗ, ਦੀਪਕ ਜੋਤੀ ਵਿਚ ਟਿਕਾ ਰਿਹਾ। ਉਠ ਉਠ ਜਾਗ, ਪ੍ਰਭ ਹੰਸ ਬਣਾਏ ਕਾਗ, ਸੋਹੰ ਮੋਤੀ ਚੋਗ ਚੁਗਾ ਰਿਹਾ। ਉਠ ਉਠ ਜਾਗ, ਪ੍ਰਭ ਪਕੜੇ ਤੇਰੀ ਵਾਗ, ਸਾਚਾ ਰਾਹ ਇਕ ਵਖਾ ਰਿਹਾ। ਉਠ ਉਠ ਜਾਗ, ਪ੍ਰਭ ਮਿਲਿਆ ਕੰਤ ਸੁਹਾਗ, ਸਾਚੀ ਬਣਤ ਮਾਤ ਬਣਾ ਰਿਹਾ। ਉਠ ਉਠ ਜਾਗ, ਸੁਣ ਸਾਚਾ ਰਾਗ, ਤੁੱਟੇ ਮੁਨ ਖੁੱਲ੍ਹੇ ਸੁੰਨ, ਪ੍ਰਭ ਸਾਚਾ ਸ਼ਬਦ ਸੁਣਾ ਰਿਹਾ। ਉਠ ਉਠ ਜਾਗ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਵਿਛੋੜਾ ਆਪਣਾ ਆਪ ਗਵਾ ਰਿਹਾ।

ਉਠ ਉਠ ਜਾਗ, ਵਕਤ ਸੁਹੇਲੜਾ। ਉਠ ਉਠ ਜਾਗ, ਪੂਰਨ ਹੋਏ ਭਾਗ ਪ੍ਰਭ ਮਿਲਿਆ ਇੱਕ ਇਕੇਲੜਾ। ਧੁਰਦਰਗਾਹੀ ਸਾਚਾ ਮਾਹੀ ਨੌਜਵਾਨਾ ਬਲੀ ਬਲਵਾਨਾ ਵਡ ਅਭੇਦੜਾ। ਸ਼ਬਦ ਰੱਖੇ ਨਾਮ

❋

ਮਸਤਾਨਾ, ਆਤਮ ਬੰਨ੍ਹੇ ਹਰਿ ਜੀ ਗਾਨਾ, ਸਾਚਾ ਬਖ਼ਸ਼ੇ ਚਰਨ ਧਿਆਨਾ, ਆਪੇ ਬਣੇ ਸੱਜਣ ਸੁਹੇਲੜਾ। ਸੋਹੰ ਸ਼ਬਦ ਪੀਣਾ ਖਾਣਾ, ਸਦਾ ਜੀਣਾ ਨਾਉਂ ਰਖਾਨਾ, ਤਨ ਪਟਕਾਇਆ ਚੋਲੀ ਆਪਣੀ ਆਪ ਸਵਾਣਾ, ਪ੍ਰਭ ਆਪ ਕਰਾਇਆ ਆਪਣਾ ਮਹੱਲੜਾ। ਸਾਚਾ ਸ਼ਬਦ ਰਸਨਾ ਗਾਣਾ। ਛੱਤੀ ਰਾਗਾਂ ਮਾਣ ਗਵਾਣਾ। ਬੱਤੀ ਦੰਦੀ ਹਰਿ ਜੀ ਧਿਆਣਾ। ਰਸਨਾ ਹੋਏ ਨਾ ਗੰਦੀ, ਮਦਿਰਾ ਮਾਸ ਮੁੱਖ ਨਾ ਲਾਉਣਾ। ਆਤਮ ਚੜ੍ਹੇ ਚੰਦ ਨੌਂਚੰਦੀ, ਮੱਸਿਆ ਅੰਧੇਰ ਆਪ ਮਿਟਾਉਣਾ। ਖ਼ੁਸ਼ੀ ਕਰਾਏ ਬੰਦ ਬੰਦੀ, ਜਗਤ ਵਿਕਾਰ ਝੂਠੀ ਧੰਦੀ, ਆਪ ਮਿਟਾਏ ਭਰਮੀ ਕੰਧੀ, ਨਾਵੇਂ ਦਰ ਬੰਦ ਕਰਾਨਾ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ੰਦੀ, ਸੋਹੰ ਸ਼ਬਦ ਪਾਏ ਫੰਦੀ, ਲੱਖ ਚੁਰਾਸੀ ਹੋਈ ਅੰਧੀ, ਗੁਰਮੁਖ ਸਾਚੇ ਸਾਚੇ ਧਾਮ ਦਸਵੇਂ ਘਰ ਦੱਸੇ ਇਕ ਟਿਕਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਤ ਸੁਹੇਲਾ ਇਕ ਇਕੇਲਾ, ਮਿਲਿਆ ਮੇਲ ਸ੍ਰੀ ਭਗਵਾਨਾ।

ਉਠ ਉਠ ਉਠ ਜਾਗ, ਸ਼ਬਦ ਵਣਜਾਰਿਆ। ਉਠ ਉਠ ਉਠ ਜਾਗ, ਪ੍ਰਭ ਸਾਚਾ ਬਖ਼ਸ਼ੇ ਚਰਨ ਪਿਆਰਿਆ। ਉਠ ਉਠ ਉਠ ਜਾਗ, ਹਰਿ ਦੇਵੇ ਚਰਨ ਧੂੜ, ਜੀਵ ਜੰਤ ਮੂੜ੍ਹ ਚਤੁਰ ਸੁਘੜ ਸਿਆਣਿਆ। ਉਠ ਉਠ ਉਠ ਜਾਗ, ਲੱਖ ਚੁਰਾਸੀ ਕੂੜੋ ਕੂੜ, ਸਾਚਾ ਨੂਰ ਇਕ ਭਗਵਾਨਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਹਰਿ ਦਰ ਦੁਲਾਰੇ, ਆਤਮ ਦੇਵੇ ਬ੍ਰਹਮ ਗਿਆਨਿਆ। (੨੬ ਪੋਹ ੨੦੧੧ ਬਿ)