੧੨ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ ਪ੍ਰੇਮ ਸਿੰਘ ਦੇ ਗ੍ਰਹਿ
ਤੀਨ ਲੋਕ ਮੇਰਾ ਪ੍ਰਕਾਸ਼। ਲੋਕਮਾਤ ਪਾਤਾਲ ਵਿਚ ਆਕਾਸ਼। ਆਕਾਸ਼ ਵਿਚ ਮੈਂ ਜੋਤ ਸਰੂਪਾ। ਉਨੰਜਾ ਪਵਣ ਚਵਰ ਸਿਰ ਹੋਤਾ। ਐਸੀ ਜੋਤ ਜਗੇ ਨਿਰਾਲੀ। ਬਿਨ ਬੱਤੀ ਇਹ ਦੀਪਕ ਬਾਲੀ। ਉਤਮ ਦੀਆ ਮੈਂ ਆਪ ਨਿਆਰਾ। ਐਸਾ ਮੇਰਾ ਖੇਲ ਅਪਾਰਾ। ਜੋਤ ਵਿਚੋਂ ਮੈਂ ਜੋਤ ਜਗਾ ਕੇ। ਲੱਖ ਚੁਰਾਸੀ ਜੂਨ ਉਪਾ ਕੇ। ਰਕਤ ਬੂੰਦ ਦੀ ਦੇਹ ਬਣਾਈ। ਵਿਚ ਆਪਣੀ ਜੋਤ ਟਿਕਾਈ। ਉਪਰ ਅਕਾਸ਼ ਜੋ ਮੇਰਾ ਧਾਮ। ਉਸ ਦਾ ਧਰਿਆ ਬੈਕੁੰਠ ਨਾਮ। ਉਸ ਦੇਸ ਦਾ ਮੈਂ ਹਾਂ ਵਾਲੀ। ਵਿਜੇ ਰੂਪ ਆਪ ਅਬਿਨਾਸ਼ੀ। ਆਪ ਆਪਣੇ ਖੇਲ ਰਚਾਵੇ। ਸਮੇਂ ਅਨੁਸਾਰ ਜੋਤ ਪ੍ਰਗਟਾਵੇ। ਕਲਜੁਗ ਦੀ ਮੈਂ ਕਰਾਂ ਸਫ਼ਾਈ। ਮਨੀ ਸਿੰਘ ਨੇ ਜੋ ਲਿਖਤ ਕਰਾਈ। ਲਿਖਤ ਲਿਖੀ ਓਸ ਸਤਿਗੁਰ ਪੂਰੇ। ਪਲਟੀ ਕਾਇਆ ਹੁਣ ਬੈਠਾ ਹਜ਼ੂਰੇ। ਬਾਰਾਂ ਭਾਦਰੋਂ ਇਹ ਬਚਨ ਲਿਖਾਇਆ। ਬਾਬੇ ਮਨੀ ਸਿੰਘ ਤੋਂ ਸਤਿਗੁਰੂ ਬਣਾਇਆ। ਅੱਜ ਦਿਤੀ ਆ ਮੈਂ ਵਡਿਆਈ। ਆਪਣੀ ਜੋਤ ਇਹਦੇ ਵਿਚ ਪਾਈ। ਆਪਣੀ ਜੋਤ ਮੈਂ ਇਹਦੇ ਵਿਚ ਪਾਊਂ। ਇਹਦੇ ਸਿਰ ਤੇ ਮੈਂ ਛਤਰ ਝੁਲਾਊਂ। ਮੈਂ ਹਾਂ ਇਹਦੇ ਹੁਕਮ ਅਨੁਸਾਰ। ਬਾਬੇ ਲਿਖਤ ਲਿਖੀ ਅਪਾਰ। ਬਾਬੇ ਆਪਣੀ ਕਲਮ ਚਲਾਈ। ਛੱਡੀ ਦੇਹ ਮੈਂ ਜੋਤ ਪ੍ਰਗਟਾਈ। ਮੇਰੀ ਜੋਤ ਦਾ ਹੋਇਆ ਪ੍ਰਕਾਸ਼। ਕਲਜੁਗ ਦਾ ਹੁਣ ਕੀਤਾ ਨਾਸ। ਸਤਿਜੁਗ ਦਾ ਹੁਣ ਸਤਿ ਵਰਤਾਇਆ। ਬਾਬੇ ਮਨੀ ਸਿੰਘ ਨੂੰ ਤਖ਼ਤ ਬਹਾਇਆ। ਮਾਤਲੋਕ ਵਿਚ
ਤਖ਼ਤ ਅਪਾਰਾ। ਪਲੰਘ ਨਿਵਾਰ ਜਿਸ ਦਿਤਾ ਸਹਾਰਾ । ਜਿਤਨੇ ਬਸਤਰ ਇਸ ਤੇ ਪਾਏ। ਪ੍ਰੇਮ ਸਿੰਘ ਤੇ ਪੜਦੇ ਪਾਏ। ਓਸ ਧਾਮ ਦਾ ਨਹੀਂ ਵਿਨਾਸ। ਜਿਥੇ ਮੇਰਾ ਹੋਇਆ ਪ੍ਰਕਾਸ਼ । ਮਾਤਲੋਕ ਵਿਚ ਮੇਰਾ ਸੁਖਆਸਣ। ਸਦੀਵ ਰਹੇ ਸਦਾ ਸੁਖਆਸਣ। ਸਿੰਘਆਸਣ ਇਹਦਾ ਨਾਂ ਰਖਾ ਕੇ। ਮਹਾਰਾਜ ਸ਼ੇਰ ਸਿੰਘ ਬੈਠਾ ਆ ਕੇ। ਬਾਬੇ ਮਨੀ ਸਿੰਘ ਨੂੰ ਮਾਣ ਦਵਾ ਕੇ। ਪਿੰਡ ਬੁੱਗੇ ਸਾਚਾ ਧਾਮ ਬਣਾ ਕੇ। ਪ੍ਰੇਮ ਸਿੰਘ ਜਿਸ ਸੇਵ ਕਮਾਈ। ਆਪਣੀ ਦਾਤ ਸਤਿਗੁਰ ਅੱਗੇ ਟਿਕਾਈ। ਦੁਨੀਆ ਦੀ ਇਸ ਤਜੀ ਮਾਇਆ । ਸਤਿਗੁਰ ਅੱਗੇ ਸੀਸ ਨਿਵਾਇਆ। ਐਸੀ ਦਿਤੀ ਇਹਨੂੰ ਵਡਿਆਈ। ਪ੍ਰੇਮ ਨਗਰੀ ਏਹ ਧਾਮ ਅਖਵਾਈ। ਚਾਰ ਜੁਗ ਏਹ ਰਹਿਸੀ ਧਾਮ। ਜਿਸ ਨੇ ਕਰੀ ਏਥੇ ਪ੍ਰਨਾਮ। ਉਹਨੂੰ ਮਿਲੂ ਆਪ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਪ੍ਰੇਮ ਸਿੰਘ ਨੇ ਪ੍ਰੇਮ ਆ ਕੀਤਾ। ਜਸ ਚਾਰ ਜੁਗ ਖਟ ਲੀਤਾ। ਐਸੀ ਸਿੱਖ ਨੂੰ ਦਿਤੀ ਵਡਿਆਈ। ਜੋਤ ਸੰਗ ਆ ਜੋਤ ਮਿਲਾਈ। ਚੁਰਾਸੀ ਵਿਚੋਂ ਆਪ ਕਢਾ ਕੇ। ਆਪਣੇ ਆਪ ਵਿਚ ਰੱਖੂੰ ਮਿਲਾ ਕੇ। ਬੈਕੁੰਠ ਧਾਮ ਦਾ ਦਰਸ ਦਿਖਾ ਕੇ। ਪਾਲ ਸਿੰਘ ਦੇ ਕੋਲ ਬਹਾ ਕੇ। ਸੇਵਾ ਕਰਾਊਂ ਹੱਥ ਚਵਰ ਫੜਾ ਕੇ। ਧ੍ਰੂ ਕਬੀਰ ਹੁਣ ਪਰੇ ਹਟਾ ਕੇ। ਸਵਰਨ ਸਿੰਘ ਦਰ ਅੱਗੇ ਬਹਾ ਕੇ। ਚੇਤ ਸਿੰਘ ਦੀ ਬਿੰਦ ਸੀ ਭਾਈ। ਸਾਡੇ ਦਰ ਤੇ ਮਿਲੇ ਵਡਿਆਈ। ਐਸੀ ਪਦਵੀ ਓਸ ਨੇ ਪਾਈ। ਪਾਵੇ ਦਰਸ ਸਦਾ ਜਸ ਗਾਈ। ਜੇਠ ਸੱਤ ਉਹਦੀ ਦੇਹ ਛੁਡਾਈ। ਐਡੀ ਉਸ ਤੇ ਦਇਆ ਕਮਾਈ। ਤਜੀ ਮਾਟੀ ਹੋਇਆ ਜੋਤ ਸਰੂਪਾ। ਰੱਖੇ ਲਾਜ ਸਤਿਗੁਰ ਅਨੂਪਾ। ਅੰਤ ਕਾਲ ਜਾਂ ਉਸ ਦਾ ਹੋਇਆ। ਸਾਡੇ ਦਰ ਤੇ ਸਾਰਾ ਬੰਸ ਰੋਇਆ। ਕੌਣ ਉਨ੍ਹਾਂ ਦੀ ਧੀਰ ਧਰਾਵੇ। ਮਹਾਰਾਜ ਸ਼ੇਰ ਸਿੰਘ ਕਾਰ ਕਰਾਵੇ। ਜੈਸੀ ਵਸਤ ਉਥੇ ਹੀ ਪਾਵੇ। ਆਪਣਾ ਭੇਤ ਆਪ ਰਖਾਵੇ। ਛੁਡਾਈ ਦੇਹ ਧ੍ਰੂ ਹੋਇਆ ਅਤੀਤਾ। ਸਵਰਨ ਸਿੰਘ ਸਦ ਹੈ ਜੀਤਾ। ਐਸੀ ਪਦਵੀ ਉਹਨੇ ਪਾਈ। ਕੁੱਖ ਮਾਤਾ ਦੀ ਸੁਫਲ ਕਰਾਈ। ਚੇਤ ਸਿੰਘ ਨੂੰ ਦਿਤੀ ਵਡਿਆਈ। ਮਹਾਰਾਜ ਸ਼ੇਰ ਸਿੰਘ ਦਏ ਦੁਹਾਈ। ਐਸੀ ਇਹ ਮੈਂ ਚਾਲ ਚਲਾਈ। ਹਾਜ਼ਰ ਹੋ ਕੇ ਦੇਹ ਛੁਡਾਈ। ਸਤਿਜੁਗ ਦੀ ਇਹ ਚਲੀ ਰੀਤਾ। ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤਾ। ਆਪ ਆਪਣਾ ਬਿਰਦ ਸੰਭਾਲਿਆ। ਆਪਣੇ ਭਗਤ ਨੂੰ ਆਪ ਉਠਾ ਲਿਆ। ਪਤਾਲੋਂ ਕੱਢ ਆਕਾਸ਼ ਬਹਾ ਲਿਆ। ਮਹਾਰਾਜ ਸ਼ੇਰ ਸਿੰਘ ਇਹ ਬਚਨ ਸੁਣਾ ਲਿਆ। ਚੇਤ ਸਿੰਘ ਕਿਉਂ ਰੋਵੇ ਭਾਈ। ਉਚ ਪਦਵੀ ਤੇਰੇ ਪੁੱਤ ਨੇ ਪਾਈ। ਸੰਸਾਰ ਵਾਲੀ ਤਜਾਈ ਮਾਇਆ। ਅੰਤ ਜੋਤੀ ਜੋਤ ਮਿਲਾਇਆ । ਝੂਠੀ ਦੇਹ ਨਾਲ ਕਰੇ ਪ੍ਰੀਤ। ਸਤਿਗੁਰ ਦੀ ਨਾ ਜਾਣੇ ਰੀਤ। ਮੇਰਾ ਇਹ ਰਾਹ ਨਿਰਾਲਾ। ਆਪਣਿਆਂ ਭਗਤਾਂ ਸਦਾ ਰਖਵਾਲਾ। ਮੈਂ ਐਸੀ ਕਾਰ ਕਮਾਵਾਂ। ਮਨਮੁਖਾਂ ਵਿਚੋਂ ਗੁਰਸਿਖ ਪ੍ਰਗਟਾਵਾਂ। ਕਲਜੁਗ ਦਾ ਹੁਣ ਮਾਣ ਗਵਾਵਾਂ। ਵਿਚ ਸਤਿਜੁਗ ਸਿਰ ਇਹਨਾਂ ਛਤਰ ਝੁਲਾਵਾਂ। ਘਾਲ ਗੁਰਸਿਖਾਂ ਨੇ ਐਸੀ ਘਾਲੀ। ਭੁੱਖ ਨੰਗ ਸਿੱਖਾਂ ਨੇ ਘਾਲੀ। ਬੁੱਧ ਸਿੰਘ ਬਾਲੇ ਚਕ ਵਾਲਾ। ਜਿਸ ਨੇ ਆਪਣਾ ਕੱਢਿਆ ਦਵਾਲਾ। ਜਿਸ ਨੇ ਮੇਰੀ ਸਾਰ ਸੀ ਪਾਈ। ਤਨ ਮਨ ਧਨ ਦੇਹ ਸੀ ਲੁਟਾਈ। ਐਸਾ ਉਸ ਨੂੰ ਲਾਇਆ ਝੋਰਾ। ਮਾਸ ਗਾਲਿਆ ਓਹਦਾ ਭੋਰਾ ਭੋਰਾ। ਸਿੱਖੀ ਤਿੱਖੀ ਓਸ ਆ ਡਿੱਠੀ। ਧੁਰਦਰਗਾਹ ਦੀ ਮੈਥੋਂ ਲੈ ਲਈ ਚਿੱਠੀ। ਆਪਣਾ ਉਸ ਨੇ ਕੀਆ ਨਬੇੜਾ । ਬਹੁਰ ਨਾ ਹੋਵੇ ਜਗਤ ਤੇ ਫੇਰਾ। ਦਇਆ ਓਸ ਤੇ ਆਪ ਆ ਕੀਤੀ। ਆਤਮ ਵਿਚ ਆਤਮਾ ਸੀਤੀ। ਐਸੀ ਉਸ ਨੂੰ ਦਿਤੀ ਸ਼ਾਂਤ। ਕਰੇ
ਜਸ ਮੇਰਾ ਦਿਨ ਰਾਤ। ਝੂਠੀ ਮਾਇਆ ਓਸ ਤਾਈਂ ਤਜਾਇਆ। ਅੰਤ ਕਾਲ ਜੋਤੀ ਜੋਤ ਸਮਾਇਆ। ਜੋਤ ਵਿਚ ਆ ਜੋਤ ਮਿਲਾ ਕੇ। ਬੈਕੁੰਠ ਧਾਮ ਦੇ ਵਿਚ ਪੁਚਾ ਕੇ। ਸਵੱਛ ਸਰੂਪ ਦਾ ਦਰਸ ਕਰਾ ਕੇ। ਐਸਾ ਹੋਇਆ ਮੈਂ ਆਪ ਕਿਰਪਾਲ। ਆਪਣਿਆਂ ਸਿੱਖਾਂ ਦਾ ਮੈਂ ਦੀਨ ਦਿਆਲ। ਦੀਨ ਦਿਆਲ ਮੈਂ ਅਖਵਾਵਾਂ। ਆਪਣਿਆਂ ਸਿੱਖਾ ਨੂੰ ਮਾਣ ਦਵਾਵਾਂ। ਐਸਾ ਮੈਂ ਇਨਸਾਫ ਕਰਾਵਾਂ। ਜੂਨ ਵਿਚੋਂ ਸਿੱਖਾਂ ਨੂੰ ਕਢਾਵਾਂ। ਮੇਰੀ ਸਰਨ ਸਿੱਖ ਜੋ ਪਰੇ। ਗਰਭ ਜੂਨ ਮੇਂ ਕਦੇ ਨਾ ਅੜੇ। ਐਸਾ ਤੋੜਾਂ ਮੈਂ ਜ਼ੰਜਾਲਾ। ਅੰਤ ਕਾਲ ਮੇਂ ਮੈਂ ਰਖਵਾਲਾ। ਜਿਸ ਨੇ ਆਸ ਇਹਨਾਂ ਚਰਨਾਂ ਦੀ ਰਖਵਾਈ। ਤੀਨ ਲੋਕ ਵਿਚ ਮਿਲੇ ਵਡਿਆਈ। ਜਿਥੇ ਹੋਵੇ ਭੈ ਭਿਆਨਕ। ਓਥੇ ਸਿੱਖਾਂ ਦਾ ਮੈਂ ਰਖਵਾਲਕ। ਐਸੀ ਦਇਆ ਤੁਸਾਂ ਤੇ ਕੀਤੀ। ਕਲਜੁਗ ਵਿਚ ਪਰਖੀ ਨੀਤੀ। ਤੁਸਾਂ ਮਾਣ ਕੀਆ ਹੈ ਮੇਰਾ। ਮੈਂ ਸਹਾਈ ਸਦਾ ਹਾਂ ਤੇਰਾ। ਦੁਸ਼ਟਨ ਕੋ ਮੈਂ ਆਪ ਸੰਘਾਰਾ। ਚੱਕਰ ਸੁਦਰਸ਼ਨ ਐਸਾ ਮਾਰਾ। ਜਿਸ ਨੂੰ ਮਾਰਾਂ ਰਾਖੇ ਨਾ ਕੋਏ। ਆਗੇ ਪਾਛੇ ਮੰਦੀ ਸੋਏ। ਮੇਰੇ ਚਰਨਾਂ ਕੋ ਕਰੇ ਪ੍ਰਨਾਮ। ਸਫਲ ਹੋਣਗੇ ਤਿਨ ਕੇ ਕਾਮ। ਮੇਰੇ ਕਹੇ ਨੂੰ ਤੁਸੀਂ ਭੁੱਲ ਨਹੀਂ ਜਾਣਾ। ਮਹਾਰਾਜ ਸ਼ੇਰ ਸਿੰਘ ਨਹੀਂ ਅੰਞਾਣਾ। ਬਚਨ ਸਤਿਗੁਰ ਆਪ ਲਿਖਾਵੇ। ਆਪਣਾ ਮਾਰਗ ਆਪ ਬਤਾਵੇ। ਕੋਈ ਨਾ ਤੋੜੇ ਮੇਰੀ ਰੀਤਾ। ਮੇਰਾ ਹੁਕਮ ਰੱਖੋ ਸਦਾ ਚੀਤਾ। ਜੋ ਪਕਵਾਨ ਪਕੇਗਾ ਤੋਰਾ। ਉਸ ਕੋ ਭੋਗ ਲਗੇਗਾ ਮੋਰਾ। ਭੋਗ ਲੱਗੇ ਭਗਵਾਨ ਕੋ ਭਾਈ । ਉਹ ਵਸਤੂ ਸੀਤ ਪ੍ਰਸ਼ਾਦ ਅਖਵਾਈ। ਆਗਿਆ ਲੈ ਕੇ ਫੇਰ ਉਹ ਖਾਵੇ। ਜਨਮ ਮਰਨ ਦੇ ਦੁੱਖ ਮਿਟਾਵੇ। ਬਚਨ ਮੰਨ ਲਏ ਵੀਰ ਮੇਰਾ। ਦੁੱਖ ਕਲੇਸ਼ ਲਹਿ ਜਾਊ ਤੇਰਾ। ਮਨ ਵਿਚੋਂ ਹੰਗਤਾ ਮਾਣ ਗਵਾ ਲੈ। ਸੰਗਤ ਦੀ ਹੁਣ ਸੇਵ ਕਮਾ ਲੈ। ਚਰਨਾਂ ਉਪਰ ਸੀਸ ਟਿਕਾ ਲੈ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲੈ। ਭੋਗ ਲੱਗੇ ਭੋਜ ਬਣ ਜਾਏ। ਬਿਨ ਭੋਗੋਂ ਭੱਖ ਅਖਵਾਏ। ਲੇਹਜ਼ ਫੇਹਜ਼ ਇਕ ਸੰਗ ਰਲਾਏ। ਚਾਰ ਨਾਮ ਭੋਜਨ ਅਖਵਾਏ। ਭੋਗ ਲਗਾਓ ਹੋਵੇਗਾ ਆਦਰ । ਮਹਾਰਾਜ ਸ਼ੇਰ ਸਿੰਘ ਸਦਾ ਜੇ ਹਾਜ਼ਰ।
੧੩ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ
ਉਨੀ ਸੌ ਪੰਜਾਹ ਬਿਕ੍ਰਮੀ ਤਾਈਂ। ਮਾਤਲੋਕ ਵਿਚ ਦੇਹ ਪ੍ਰਗਟਾਈ। ਪੰਜ ਜੇਠ ਥਿਤ ਲਿਖਾ ਕੇ। ਮਾਤ ਗਰਭ ਸੇ ਬਾਹਰ ਆ ਕੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਬੈਠਾ ਆਪਣਾ ਆਪ ਲੁਕਾ ਕੇ। ਘਵਿੰਡ ਨੂੰ ਘਨਕਾ ਪੁਰੀ ਬਣਾ ਕੇ। ਮਨੀ ਸਿੰਘ ਤਾਈਂ ਦਰਸ ਦਿਖਾ ਕੇ। ਐਸਾ ਭਰਮ ਉਨ੍ਹਾਂ ਦਾ ਲਾਹਿਆ। ਮੁਰਲੀ ਮਨੋਹਰ ਨਜ਼ਰੀ ਆਇਆ। ਦੇਖੀ ਓਸ ਇਹ ਸ਼ਕਲ ਨਿਰਾਲੀ। ਮਿਲਿਆ ਆਪ ਉਹਨੂੰ ਬਨਵਾਲੀ। ਕ੍ਰਿਸ਼ਨ ਘਨਈਆ ਆਪਣਾ ਆਪ ਉਪਾ ਕੇ। ਮਨੀ ਸਿੰਘ ਤਾਈਂ ਦਰਸ ਦਿਖਾ ਕੇ। ਰਾਮ ਰੂਪ ਦਾ ਦਰਸ ਦਿਖਾਇਆ । ਹੱਥ ਧਨੁਸ਼ ਚਿੱਲਾ ਚੜ੍ਹਾਇਆ। ਐਸਾ ਬਚਨ ਉਨ੍ਹਾਂ ਨੂੰ ਕੀਤਾ। ਕਲਜੁਗ ਦਾ ਨਾਸ ਅਸਾਂ ਨੇ ਕੀਤਾ। ਕਲਜੁਗ ਪਾਪੀ ਬੜਾ ਹੰਕਾਰੀ। ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ। ਕਰਮ ਏਸ ਦਾ ਵੇਖਿਆ ਬਾਬਾ। ਮਹਾਰਾਜ ਸ਼ੇਰ ਸਿੰਘ ਆਇਆ ਡਾਹਢਾ। ਮੈਂ ਆਪਣਾ ਆਪ ਛੁਪਾਊਂ। ਤੇਰੇ ਹੱਥ ਵਿਚ ਕਲਮ
ਫੜਾਊਂ। ਸੋਹੰ ਸ਼ਬਦ ਦਾ ਰਾਗ ਅਲਾਊਂ। ਚਾਰ ਜੁਗ ਦਾ ਵਰਨ ਕਰਾਊਂ। ਰਾਜਾ ਮਹਾਰਾਜਾਂ ਨੂੰ ਤਖਤੋਂ ਉਠਾਊਂ। ਦਰ ਦਰ ਧੱਕੇ ਉਨ੍ਹਾਂ ਨੂੰ ਪਾਊਂ। ਇਕ ਨਾਮ ਲਏ ਜੋ ਮੇਰਾ। ਮਾਤਲੋਕ ਵਿਚ ਪਾਏ ਨਾ ਫੇਰਾ। ਐਸਾ ਸ਼ਬਦ ਮੈਂ ਆਪ ਲਿਖਾਊਂ । ਮਹਾਰਾਜ ਸ਼ੇਰ ਸਿੰਘ ਨਾਮ ਰਖਾਊਂ। ਨਾਮ ਆਪਣੇ ਦਾ ਕਰਾਂ ਪ੍ਰਤਾਪ। ਬਾਕੀ ਸਭਨਾ ਦਾ ਕਰਨਾ ਨਾਸ। ਬਾਕੀ ਨਾਸ ਸਭਨਾ ਦਾ ਹੋਇਆ। ਸੋਹੰ ਸ਼ਬਦ ਜਦੋਂ ਪ੍ਰਗਟ ਹੋਇਆ। ਓਅੰ ਸੋਹੰ ਮੈਂ ਆਪ ਅਖਵਾਊਂ। ਸਭ ਭੁਲੇਖੇ ਦਿਲ ਤੋਂ ਲਾਹੂੰ। ਐਸੀ ਇਕ ਰਚਾਊਂ ਮਾਇਆ। ਦੁਸ਼ਟਾਂ ਤਾਈਂ ਜਿਨ ਭਸਮ ਕਰਾਇਆ। ਭਸਮ ਹੋਣਗੇ ਢੇਰੀ। ਸੱਚਾ ਸਤਿਗੁਰ ਕਰੇ ਨਾ ਦੇਰੀ । ਸਿਧ ਵਕਤ ਸਿੱਖਾਂ ਦਾ ਆਇਆ। ਜਿਨ੍ਹਾਂ ਵਿਚ ਸਤਿਗੁਰ ਬਹਾਇਆ। ਐਸੇ ਸਿੱਖ ਜੋ ਮੇਰੇ ਹੋਏ। ਕਲਜੁਗ ਵਿਚ ਲਏ ਨਾਲ ਪਰੋਏ। ਉਨੰਜਾ ਕਰੋੜ ਵਿਚੋਂ ਭਾਈ। ਇਹਨਾਂ ਸਿੱਖਾਂ ਨੂੰ ਦਿਤੀ ਵਡਿਆਈ। ਆਪਣੇ ਸਿੱਖ ਦੀ ਕਰੂੰ ਵਡਿਆਈ। ਬੈਕੁੰਠ ਧਾਮ ਵਿਚ ਜੈ ਜੈ ਜੈਕਾਰ ਕਰਾਈ। ਐਸੀ ਲਿਖਤ ਆਪ ਕਰਾ ਕੇ। ਬਾਬੇ ਮਨੀ ਸਿੰਘ ਤੋਂ ਮਾਣ ਦਵਾ ਕੇ। ਪੰਜ ਹਜ਼ਾਰੀ ਦਸ ਹਜ਼ਾਰੀ ਸਿੱਖ ਅਖਵਾ ਕੇ। ਬਹੌਲ ਸਿੰਘ ਉਨ੍ਹਾਂ ਦੇ ਨਾਮ ਲਿਖਾ ਕੇ। ਮਾਣਾ ਸਿੰਘ ਨੂੰ ਮਿਲੀ ਵਡਿਆਈ। ਲਾਇਲਪੁਰ ਵਿਚ ਜਿਨ ਜੋਤ ਜਗਾਈ। ਸਿੰਘ ਪਾਲ ਉਥੇ ਭਾਈ। ਜਿਸ ਨੂੰ ਕਥਾ ਸਾਡੀ ਸੁਣਾਈ। ਸੁਣ ਕੇ ਬਚਨ ਹੋਇਆ ਅਨੰਦ। ਸਤਿਜੁਗ ਦਾ ਚੜ੍ਹਿਆ ਚੰਦ। ਗਿਆ ਅੰਧੇਰਾ ਹੋਇਆ ਪ੍ਰਕਾਸ਼। ਸਿੱਖ ਮੇਰੇ ਦਾ ਨਹੀਂ ਵਿਨਾਸ। ਉਸ ਨੇ ਯਾਦ ਅਸਾਂ ਨੂੰ ਕੀਤਾ। ਭਗਵਾਨ ਕ੍ਰਿਸ਼ਨ ਦਾ ਦਰਸ਼ਨ ਦੀਤਾ। ਖੇਤਾਂ ਵਿਚ ਸੀ ਸੁੱਤਾ ਜਾ ਕੇ। ਉਥੇ ਮਿਲਿਆ ਪ੍ਰਭੂ ਆ ਕੇ। ਬਾਹੋਂ ਪਕੜ ਬਹਾਇਆ ਉਠਾ ਕੇ। ਸਹਿੰਸਾ ਸਾਰਾ ਉਹਦਾ ਲਾਹ ਕੇ। ਮੈਂ ਬੈਠਾਂ ਘਵਿੰਡ ਵਿਚ ਆ ਕੇ। ਰਾਮ ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣਾ ਕੇ। ਪਿਤਾ ਜਵੰਦ ਸਿੰਘ ਤਾਬੋ ਮਾਈ। ਉਨ੍ਹਾਂ ਨੂੰ ਦਿਤੀ ਆਪ ਵਡਿਆਈ। ਜ਼ਾਤ ਤਰਖਾਣ ਉਨ੍ਹਾਂ ਦੀ ਹੋਵੇ। ਜਿਥੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ। ਤਰਖਾਣਾਂ ਦਾ ਤਖ਼ਤ ਬਣਾਇਆ। ਐਸਾ ਮਾਣ ਇਨ੍ਹਾਂ ਨੂੰ ਦਵਾਇਆ। ਸਾਰਾ ਸੰਸਾਰ ਚਰਨੀ ਪਾਇਆ। ਆਪਣਾ ਭੇਵ ਆਪ ਖੁਲ੍ਹਾਇਆ। ਬਹੁਤਾ ਇਹਨਾਂ ਪਾਇਆ ਮਾਣ। ਜਿਥੇ ਉਪਜਿਆ ਆਪ ਭਗਵਾਨ।
੧੪ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਵੀਹ ਸੌ ਇਕ ਬਿਕ੍ਰਮੀ ਪਿਆਰੀ। ਕੀਤੀ ਅਸਾਂ ਖੇਲ ਨਿਆਰੀ। ਜੇਠ ਪਹਿਲੀ ਮੰਗਲਵਾਰੀ। ਆਪਣੀ ਜੋਤ ਆਕਾਸ਼ੋਂ ਉਤਾਰੀ। ਦੋ ਜੇਠ ਨੂੰ ਖੇਲ ਰਚਾਇਆ। ਪੂਰਨ ਸਿੰਘ ਵਿਚ ਪਰਮੇਸ਼ਵਰ ਆਇਆ। ਹੋਈ ਸੰਧਿਆ ਪਾਈ ਫੇਰੀ। ਕਲਜੁਗ ਦੀ ਢਾਹੀ ਢੇਰੀ। ਸਾਢੇ ਸੱਤ ਦਾ ਹੋਇਆ ਵੇਲਾ। ਸਤਿਗੁਰ ਨੇ ਪਾਇਆ ਫੇਰਾ। ਐਸੀ ਅਸਾਂ ਕਲਾ ਵਖਾਈ। ਪੂਰਨ ਸਿੰਘ ਦੀ ਨਬਜ਼ ਹਟਾਈ। ਘਰ ਦੇ ਸਾਰੇ ਦੇਣ ਦੁਹਾਈ। ਪ੍ਰੀਤਮ ਸਿੰਘ ਨੂੰ ਆਵਾਜ਼ ਲਗਾਈ। ਛੇਤੀ ਆ ਜਾ ਘਰ ਅਸਾਡੇ। ਭਾਣਾ ਵਰਤਿਆ ਸਤਿਗੁਰ ਡਾਹਢੇ। ਭੇਤ ਅਸਾਡਾ ਕਿਨ੍ਹੇ ਨਾ ਪਾਇਆ। ਹਾ ਹਾ ਕਰ ਕੇ ਸ਼ੋਰ ਮਚਾਇਆ। ਮੈਂ ਆਪਣੀ ਜੋਤ ਪ੍ਰਗਟਾ ਕੇ। ਆਪ ਆਪਣੀ ਜੋਤ ਜਗਾ ਕੇ। ਮਹਾਰਾਜ ਸ਼ੇਰ ਸਿੰਘ ਨਾਮ
ਰਖਾ ਕੇ। ਐਸਾ ਦੇਹ ਨੂੰ ਵਟ ਚੜ੍ਹਾ ਕੇ। ਐਸਾ ਵਟ ਇਹਨੂੰ ਚੜ੍ਹਾਇਆ। ਸਾਰੀ ਖ਼ਲਕਤ ਨੂੰ ਖ਼ਾਕ ਰਲਾਇਆ। ਜੋਤ ਨੇ ਫੇਰ ਜੋਰ ਸੀ ਪਾਇਆ। ਸਿੱਖਾਂ ਤਾਈਂ ਫੇਰ ਉਠਾਇਆ। ਪੰਜਵੀਂ ਜੇਠ ਦਾ ਦਿਨ ਸੀ ਆਇਆ। ਸੰਗਤਾਂ ਨੂੰ ਫਿਰ ਮਾਣ ਦਵਾਇਆ । ਚਾਰ ਜੇਠ ਥਿਤ ਵਾਰ ਲਿਖਾ ਕੇ। ਪ੍ਰਗਟ ਹੋਇਆ ਘਵਿੰਡ ਵਿਚ ਆ ਕੇ। ਛੱਬੀ ਪੋਹ ਨੂੰ ਸੀ ਦੇਹ ਤਜਾਈ। ਝੂਠੀ ਦੇਹ ਭਸਮ ਕਰਾਈ । ਐਸੀ ਭਸਮ ਏਸ ਦੀ ਹੋਈ। ਹਾਹਾਕਾਰ ਸ੍ਰਿਸ਼ਟੀ ਰੋਈ। ਮੈਂ ਆਪਣਾ ਆਪ ਪ੍ਰਗਟਾ ਕੇ। ਦਿਤਾ ਦਰਸ ਆਪ ਆ ਕੇ। ਐਸੀ ਵਰਤਾਈ ਖੇਲ ਅਪਾਰਾ। ਦਿਤਾ ਬਾਣੀ ਦਾ ਖੋਲ੍ਹ ਭੰਡਾਰਾ। ਸੋਲਾਂ ਪਹਿਰ ਫਿਰ ਆਪ ਖਲੋ ਕੇ। ਪੂਰਨ ਵਿਚ ਪਰਮੇਸ਼ਵਰ ਹੋ ਕੇ। ਐਸੀ ਰਸਨਾ ਅਸਾਂ ਚਲਾਈ। ਦਰਬਾਰ ਸਾਹਿਬ ਦੀ ਬਾਣੀ ਅਲਾਈ। ਚੌਦਾਂ ਸੌ ਤੀਹ ਅੰਕ ਦੇ ਤਾਈਂ। ਬਾਣੀ ਪੜ੍ਹ ਪੜ੍ਹ ਸੰਗਤ ਕੰਨ ਪਾਈ। ਅਠਾਰਾਂ ਧਿਆਏ ਗੀਤਾ ਦੇ ਗਾਏ। ਮੁਖੋਂ ਐਸੇ ਬਚਨ ਸੁਣਾਏ। ਮੇਰੇ ਸਾਹਮਣੇ ਕੋਈ ਚਲ ਕੇ ਆਏ। ਸਭ ਭੁਲੇਖੇ ਦਿਲ ਤੋਂ ਲਾਹੇ। ਕੁਰਾਨ ਮਜੀਦ ਅੰਜੀਲ ਦੇ ਤਾਈਂ। ਮੁਹੰਮਦ ਈਸਾ ਜਿਨ੍ਹ ਲਿਖਤ ਕਰਾਈ। ਇਹਨਾਂ ਸਭਨਾਂ ਦਾ ਹੁਣ ਮਾਣ ਹਟਾਇਆ। ਸੋਹੰ ਸ਼ਬਦ ਪ੍ਰਚਲਤ ਕਰਾਇਆ। ਆਪਣੇ ਨਾਮ ਦੀ ਜੈ ਕਰਾਈ। ਬਾਕੀ ਸਭ ਦੀ ਕਰੀ ਸਫ਼ਾਈ। ਐਸਾ ਨਾਮ ਸਿੱਖਾਂ ਕੋ ਦੇ ਕੇ । ਆ ਬੈਠਾ ਹੁਣ ਪ੍ਰਗਟ ਹੋ ਕੇ। ਮੇਰੀ ਜੋ ਬਣਾਈ ਸੋ ਢੇਰੀ। ਓਥੋਂ ਪ੍ਰਗਟੀ ਜੋਤ ਸੀ ਮੇਰੀ। ਐਸਾ ਕਿਸੇ ਨਾ ਖੇਲ ਰਚਾਇਆ। ਜਾ ਕੇ ਫੇਰ ਕੋਈ ਨਾ ਆਇਆ। ਮੈਂ ਆਪਣੀ ਬਣਤ ਬਣਾਈ। ਤਜੀ ਦੇਹ ਜੋਤ ਪ੍ਰਗਟਾਈ। ਜੋਤ ਵਿਚ ਮੈਂ ਜੋਤ ਸਰੂਪਾ। ਅਨਹਦ ਸ਼ਬਦ ਵਜਾਵੇ ਭੂਪਾ । ਆਪਣਾ ਆਪ ਆਪ ਉਪਾ ਕੇ। ਘਵਿੰਡ ਵਿਚ ਖਲੋਤਾ ਜਾ ਕੇ। ਐਸਾ ਸ਼ੇਰ ਸਿੰਘ ਸ਼ੇਰ ਹੈ ਹੋਇਆ। ਰਾਮ ਕ੍ਰਿਸ਼ਨ ਦਾ ਤੇਜ ਹੈ ਹੋਇਆ । ਐਸਾ ਹੁਕਮ ਆਪ ਸੁਣਾਇਆ। ਵਿਸ਼ਨੂੰ ਭਗਵਾਨ ਦਾ ਜਾਪ ਕਰਾਇਆ। ਸਿੱਖਾਂ ਤਾਈਂ ਹੁਕਮ ਸੁਣਾਇਆ। ਘਵਿੰਡ ਵਿਚ ਪੱਲਾ ਫਿਰਵਾਇਆ । ਕਲਜੁਗ ਦਾ ਨਿਹਕਲੰਕ ਆਇਆ। ਮਨਮੁਖਾਂ ਤੋਂ ਮੂੰਹ ਭਵਾਇਆ। ਮਨਮੁਖ ਏਥੇ ਠੌਰ ਨਾ ਪਾਵੇ। ਮੇਰਾ ਸਿੱਖ ਮੇਰਾ ਜਸ ਗਾਵੇ। ਮੈਂ ਹੂੰ ਸਤਿਗੁਰ ਦੀਨ ਦਿਆਲਾ। ਭੈ ਭਿਆਨਕ ਵਿਚ ਸਦਾ ਰਖਵਾਲਾ। ਮੇਰਾ ਇਹ ਖੇਲ ਨਿਰਾਲਾ । ਅੰਧਘੋਰ ਵਿਚ ਮੈਂ ਰਖਵਾਲਾ। ਸਿੱਖ ਆਪਣੇ ਆਪ ਉਪਾ ਕੇ। ਬੈਠਾ ਕਲਜੁਗ ਵਿਚ ਸਰਨੀ ਲਾ ਕੇ। ਬਾਕੀ ਸਭ ਤੇ ਪਾਈ ਮਾਇਆ। ਆਪਣਾ ਸ਼ਬਦ ਨਾ ਕਿਸੇ ਸੁਣਾਇਆ । ਮੇਰੇ ਸ਼ਬਦ ਦੀ ਇਹ ਵਡਿਆਈ। ਤੀਨ ਲੋਕ ਵਿਚ ਮਿਲੇ ਵਡਿਆਈ। ਤੀਨ ਲੋਕ ਬੈਕੁੰਠ ਦਾ ਵਾਸੀ। ਮੇਰੀ ਮਾਇਆ ਐਸੀ ਛਾਸੀ । ਮੇਰਾ ਨਾਮ ਬੇਮੁਖ ਨਾ ਸੁਣੇ ਕੋਈ। ਨਿੰਦਕਾਂ ਦੁਸ਼ਟਾਂ ਦੀ ਦੁਰਮਤ ਹੋਈ। ਨਿੰਦਿਆ ਜਿਨ੍ਹਾਂ ਨੇ ਮੇਰੀ ਕੀਤੀ। ਪਰੇਤ ਜੂਨ ਉਨ੍ਹਾਂ ਦੀ ਕੀਤੀ । ਜਿਸ ਨੇ ਮੇਰਾ ਮਾਣ ਹੈ ਕੀਤਾ। ਪੀਆ ਅੰਮ੍ਰਿਤ ਸਦਾ ਹੈ ਜੀਤਾ। ਆਤਮ ਉਸ ਦੀ ਹੋਈ ਨਿਰਾਲੀ। ਜੋਤ ਸੰਗ ਜੋਤ ਮਿਲਾ ਲਈ। ਮੇਰਾ ਬਚਨ ਨਾ ਹੋਏ ਅਧੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਸੋਹੰ ਸ਼ਬਦ ਮੈਂ ਆਪ ਲਿਖਾਊਂ। ਜੁਗ ਚਾਰ ਇਸ ਦਾ ਜਾਪ ਕਰਾਊਂ । ਚਾਰ ਵੇਦ ਦਾ ਮਾਣ ਗਵਾਇਆ। ਗੀਤਾ ਦਾ ਹੁਣ ਵਕਤ ਮੁਕਾਇਆ। ਬਾਣੀ ਦਾ ਜੋ ਜਹਾਜ਼ ਸੀ ਬਣਿਆ। ਐਸਾ ਉਹਨੂੰ ਆਪ ਸੀ ਰਣਿਆ। ਅੰਜੀਲ ਵਾਲੀ ਹੁਣ ਆਰਜ਼ੂ ਬੀਤੀ। ਈਸਾ ਮੂਸਾ ਦੀ ਸਫਾਈ ਹੈ ਕੀਤੀ। ਮੁਹੰਮਦ ਨੇ ਜੋ ਈਮਾਨ ਬਣਾਇਆ। ਧੱਕ ਓਸ ਨੂੰ ਬੰਨੇ ਲਾਇਆ। ਐਸੀ ਇਕ ਖੇਲ ਰਚਾਊਂ। ਛਿੰਨ ਵਿਚ ਇਸ ਨੂੰ ਭਸਮ ਕਰਾਊਂ। ਭਸਮਣ
ਭਸਮ ਹੋਣਗੇ ਢੇਰੀ। ਜਿਸ ਵੇਲੇ ਗੁਰ ਪਾਈ ਫੇਰੀ। ਜਿਸ ਤਰ੍ਹਾਂ ਦੋਫਾੜ ਇਨ੍ਹਾਂ ਨੂੰ ਕਰਾਇਆ। ਘਵਿੰਡ ਵਿਚ ਇਹ ਖੇਲ ਰਚਾਇਆ। ਦੋ ਹਜ਼ਾਰ ਤਿੰਨ ਬਿਕ੍ਰਮੀ ਤਾਈਂ। ਤਿੰਨ ਅੱਸੂ ਨੂੰ ਬਣਤ ਬਣਾਈ। ਸੰਗਤ ਆਈ ਮੇਰੀ ਸਾਰੀ। ਧਾਮ ਬਣੌਣ ਦੀ ਕਰੀ ਤਿਆਰੀ। ਐਸਾ ਖੇਲ ਆਪ ਰਚਾਇਆ। ਲੰਮਾ ਪੈ ਕੇ ਨਿਸ਼ਾਨ ਲਵਾਇਆ। ਏਥੇ ਨੀਂਹ ਧਰਿਓ ਭਾਈ। ਐਸੀ ਸਤਿਗੁਰ ਕਾਰ ਲਗਾਈ । ਮਾਝੇ ਦੀ ਹੱਦ ਘਵਿੰਡ ਬਣਾਈ। ਦਰਬਾਰ ਆਪਣੇ ਦੀ ਨੀਂਹ ਰਖਾਈ। ਸਿੱਖਾਂ ਨੂੰ ਇਹ ਹੁਕਮ ਸੁਣਾਇਆ । ਚਿੱਟਾ ਚੂਨਾ ਏਥੇ ਨਾ ਲਾਇਆ। ਅਸਾਂ ਇਹਨੂੰ ਅੰਧੇਰ ਰਖੌਣਾ। ਹਾਹਾਕਾਰ ਕਰ ਜਗਤ ਰਵੌਣਾ । ਐਸੀ ਅੰਧੇਰੀ ਅਸਾਂ ਉਡਾਈ। ਵਿਚ ਪੰਜਾਬ ਪਈ ਲੜਾਈ। ਬਾਬੇ ਦਾ ਹੁਕਮ ਅਸਾਂ ਮਨਵਾਇਆ । ਸਿੱਖ ਮੁਸਲਮ ਦਾ ਯੁੱਧ ਕਰਾਇਆ । ਬਚਨ ਅਸਾਡਾ ਹੋਵੇ ਸੱਚਾ। ਯੱਚਾਂ ਬੱਚਾ ਡੇਗਣ ਕੱਚਾ। ਬਾਬੇ ਦੇ ਸੀ ਬੋਲ ਅਨੋਖੇ। ਨੇਜ਼ਿਉਂ ਉਪਰ ਬੱਚੇ ਬੋਚੇ। ਐਸੀ ਆਪ ਪੜ੍ਹਾਈ ਪੱਟੀ। ਕਲਜੁਗ ਨੇ ਇਹ ਕਾਲਖ ਖੱਟੀ। ਐਸੀ ਇਹਨੂੰ ਵਗੀ ਮਾਰ। ਦੇਵੀਆਂ ਕੰਨਿਆਂ ਹੋਣ ਖੁਆਰ। ਐਸਾ ਜ਼ੁਲਮ ਏਸ ਨੇ ਕੀਤਾ। ਪੁੱਤਾਂ ਨੂੰ ਮਾਵਾਂ ਪਿੱਛਾ ਦੀਤਾ। ਐਸੀ ਆ ਕੇ ਪਈ ਦੁਹਾਈ। ਭੈਣਾਂ ਤਾਈਂ ਛੱਡ ਗਏ ਭਾਈ। ਕੰਤ ਤਾਈਂ ਸੀ ਨਾਰ ਪਿਆਰੀ। ਅੱਖਾਂ ਸਾਹਮਣੇ ਹੋਏ ਖੁਆਰੀ। ਇਹ ਸੀ ਮੇਰਾ ਇਕ ਚਮਤਕਾਰ। ਦੂਜੀ ਵਾਰੀ ਕਰੂੰ ਖੁਆਰ। ਐਸਾ ਸਮਾਂ ਹੁਣ ਲਿਆਊਂ। ਅੰਮ੍ਰਿਤਸਰ ਨੂੰ ਥੇਹ ਕਰਾਊਂ। ਐਸੀ ਇਹ ਲਿਖਾਈ ਬਾਣੀ। ਲੰਡਾ ਪਿੱਪਲ ਰਹੂ ਨਿਸ਼ਾਨੀ । ਜੋ ਸਿੱਖ ਸਾਡੇ ਦਰ ਤੇ ਆਵੇ। ਹੋਵੇ ਇਕ ਮਨ ਰਿਦੇ ਧਿਆਵੇ। ਦੁੱਖ ਦਲਿਦਰ ਸਭ ਲਹਿ ਜਾਵੇ। ਸ਼ਬਦ ਰੂਪ ਮੇਰਾ ਦਰਸ ਹੈ ਪਾਵੇ। ਦੇਵਾਂ ਦਰਸ ਆਪ ਮੈਂ ਆਪ ਆ ਕੇ। ਬਾਹੋਂ ਪਕੜ ਸੁੱਤੇ ਜਗਾ ਕੇ। ਸੋਇਆ ਜੀਵ ਕਛੂ ਨਾ ਜਾਣੇ। ਮਹਾਰਾਜ ਸ਼ੇਰ ਸਿੰਘ ਖੜਾ ਸਰ੍ਹਾਣੇ। ਹੋਏ ਪ੍ਰਤੱਖ ਦਰਸ ਦਿਖਾਵੇ। ਆਪਣੇ ਸਿੱਖ ਨੂੰ ਚਰਨੀ ਲਾਵੇ। ਨਿਮਸਕਾਰ ਜਿਨ ਚਰਨਾਂ ਵਿਚ ਕੀਤੀ। ਟੁੱਟੀ ਉਹਦੀ ਅਸਾਂ ਗੰਢ ਲੀਤੀ। ਅੰਤ ਕਾਲ ਨਾ ਖਾਵੇ ਕਾਲ। ਬਬਾਣ ਉਪਰ ਲਵਾਂ ਬਠਾਲ। ਐਸਾ ਹੁਕਮ ਆਪਣਾ ਚਲਾਵਾਂ। ਬੈਕੁੰਠ ਧਾਮ ਦੇ ਵਿਚ ਪੁਚਾਵਾਂ। ਜਨਮ ਮਰਨ ਦਾ ਦੁੱਖ ਮਿਟਾਵਾਂ। ਜੋਤ ਵਿਚ ਜੋਤ ਮਿਲਾਵਾਂ। ਐਸਾ ਆਪ ਹੋਇਆ ਦਿਆਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚੌਦਾਂ ਭਾਦਰੋਂ ਹੁਕਮ ਲਿਖਾਇਆ। ਆਪਣਾ ਸ਼ਬਦ ਆਪ ਸੁਣਾਇਆ । ਪਹਿਲੇ ਆਪਣਾ ਆਪ ਉਪਾ ਕੇ। ਕੁਦਰਤ ਰੂਪੀ ਸ੍ਰਿਸ਼ਟ ਉਪਾ ਕੇ। ਲੱਖ ਚੁਰਾਸੀ ਜੂਨ ਉਪਾ ਕੇ। ਸਭ ਵਿਚ ਬੈਠਾ ਆਪਣਾ ਆਪ ਛੁਪਾ ਕੇ। ਐਸੀ ਚਲਾਂ ਚਾਲ ਨਿਰਾਲੀ। ਆਪਣੀ ਜੋਤ ਸਭਨ ਮੇਂ ਡਾਲੀ । ਆਤਮ ਵਿਚ ਜੋਤ ਰਖਾ ਕੇ। ਹੁਕਮ ਚਲਾਵੇ ਭੇਦ ਖੁਲ੍ਹਾ ਕੇ। ਐਸੀ ਜੀਵ ਨੂੰ ਪਾਈ ਮਾਇਆ। ਪੰਜਾਂ ਦੂਤਾਂ ਦੇ ਵਸ ਕਰਾਇਆ। ਪੰਜਾਂ ਇਹਨਾਂ ਮਿਲ ਕੇ ਭਾਈ। ਸਾਰੀ ਇਹਦੀ ਮਤਿ ਗਵਾਈ। ਕਲਜੁਗ ਵਿਚ ਭੁੱਲਾ ਅੰਞਾਣਾ। ਪੂਰਾ ਸਤਿਗੁਰ ਨਹੀਂ ਪਛਾਣਾ।
❋
੧੫ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਦਇਆ ਹੋਈ
ਸਰਅੰਮ੍ਰਿਤ ਨੂੰ ਸਰਾਫ ਦਵਾ ਕੇ । ਚਲਿਆ ਮਨੀ ਸਿੰਘ ਕੰਧੇ ਉਠਾ ਕੇ। ਉਨੀਂ ਸੌ ਤਰਵੰਜਾ ਬਿਕ੍ਰਮੀ ਤਾਈਂ। ਉਦੋਂ ਸੀ ਇਹ ਕਾਰ ਭੁਗਤਾਈ। ਹਰਿ ਜੂ ਵਿਚ ਹਰਿਮੰਦਰ ਆਇਆ। ਪੂਰਾ ਬਚਨ ਅਰਜਨ ਦਾ ਕਰਾਇਆ। ਪੁਜਾਰੀਆਂ ਹੰਕਾਰੀਆਂ ਸਾਰ ਨਾ ਪਾਈ । ਆਪ ਆਪਣੀ ਕਾਰ ਭੁਗਤਾਈ। ਉਨੀਂ ਸੌ ਪਚਵੰਜਾ ਬਿਕ੍ਰਮੀ ਹੋਈ। ਬਾਬੇ ਮਨੀ ਸਿੰਘ ਨੂੰ ਸੋਝੀ ਹੋਈ। ਨੀਲਾ ਚੋਲਾ ਆਪ ਰੰਗਾਇਆ । ਮਹਾਰਾਜ ਸ਼ੇਰ ਸਿੰਘ ਦੇ ਗਲ ਵਿਚ ਪਾਇਆ। ਨਾਲ ਸੰਗਤ ਲੈ ਲਈ ਸਾਰੀ। ਅਨੰਦਪੁਰ ਦੀ ਕਰੀ ਤਿਆਰੀ। ਪੁਰ ਅਨੰਦ ਪਹੁੰਚੇ ਆ ਕੇ। ਜਿਥੇ ਗੋਬਿੰਦ ਸਿੰਘ ਗਿਆ ਗਵਾ ਕੇ। ਸਾਨੂੰ ਬਾਬੇ ਸੀਸ ਉਠਾਇਆ। ਵਿਚ ਸ਼ਹਿਰ ਦੇ ਹੁਕਮ ਸੁਣਾਇਆ। ਨਿਹਕਲੰਕ ਅਵਤਾਰ ਜੇ ਆਇਆ। ਕਰੋ ਦਰਸ ਮੁਖੋਂ ਸੁਣਾਇਆ। ਮੁਸਲਮਾਨੋ ਸੁਣ ਲਓ ਭਾਈ। ਇਹ ਅਮਾਮ ਮਹਦੀ ਜਿਨ ਚੋਲੀ ਪਾਈ। ਆਪਣਾ ਭਰਮ ਮਿਟਾਓ ਆ ਕੇ। ਸ਼ਰਨੀ ਇਹਦੀ ਲੱਗੋ ਆ ਕੇ। ਰਾਮ ਕ੍ਰਿਸ਼ਨ ਦਾ ਇਹ ਅਵਤਾਰਾ। ਮਹਾਰਾਜ ਸ਼ੇਰ ਸਿੰਘ ਦੀਨ ਦਿਆਲਾ। ਇਹ ਹੈ ਆਪ ਜੋਤੀ ਜੋਤ ਸਰੂਪਾ। ਅਨਹਦ ਸ਼ਬਦ ਵਜਾਵੇ ਭੂਪਾ। ਜਿਸ ਨੇ ਦਰਸ ਏਸ ਦਾ ਕੀਤਾ। ਲੱਖ ਚੁਰਾਸੀ ਵਿਚੋਂ ਕੱਢ ਲੀਤਾ । ਜਨਮ ਮਰਨ ਤੋਂ ਹੋਏ ਨਿਆਰਾ। ਬੈਕੁੰਠ ਧਾਮ ਵਿਚ ਕਰੇ ਉਤਾਰਾ। ਜੋਤ ਵਿਚ ਆਪਣੀ ਜੋਤ ਮਿਲਾਵੇ। ਆਪਣੀ ਮਹਿਮਾ ਆਪ ਜਣਾਵੇ। ਮੁਕੰਦ ਮਨੋਹਰ ਇਹ ਕ੍ਰਿਸ਼ਨ ਅਵਤਾਰੀ। ਕਲਜੁਗ ਵਿਚ ਸ਼ੇਰ ਸਿੰਘ ਅਵਤਾਰੀ। ਸ਼ਬਦ ਮੇਰਾ ਇਹ ਨਿਰਾਲਾ। ਸੋਹੰ ਨਾਮ ਸਦਾ ਪ੍ਰਿਤਪਾਲਾ । ਨਾਮ ਮੇਰੇ ਦੀ ਇਹ ਵਡਿਆਈ। ਪਸ਼ੂ ਪ੍ਰੇਤੋਂ ਦੇਵ ਬਣਾਈ। ਕਿਰਤਮ ਨਾਮ ਜਪੇ ਜੋ ਮੇਰਾ। ਮਾਤਲੋਕ ਵਿਚ ਨਾ ਹੋਏ ਫੇਰਾ। ਸਦਾ ਅਤੀਤ ਸਦਾ ਹੈ ਜੀਤਾ। ਮਹਾਰਾਜ ਸ਼ੇਰ ਸਿੰਘ ਰੱਖਿਆ ਚੀਤਾ। ਐਸੀ ਕਲਾ ਆਪ ਵਰਤਾਵਾਂ। ਕਲਜੁਗ ਵਿਚ ਆਪਣਾ ਆਪ ਛੁਪਾਵਾਂ। ਮਨਮੁਖਾਂ ਤੋਂ ਮੂੰਹ ਛੁਪਾ ਕੇ। ਗੁਰਮੁਖਾਂ ਨੂੰ ਆਪ ਪ੍ਰਗਟਾ ਕੇ। ਐਸਾ ਖੇਲ ਇਹ ਕਰਾਂ ਨਿਆਰਾ। ਦੇਵੇ ਦਰਸ ਕ੍ਰਿਸ਼ਨ ਮੁਰਾਰਾ। ਐਸਾ ਦਰਸ ਮੈਂ ਆਪ ਦਿਖਾਵਾਂ । ਰਾਮ ਕ੍ਰਿਸ਼ਨ ਦਾ ਰੂਪ ਪ੍ਰਗਟਾਵਾਂ। ਸਾਰਾ ਸੰਸਾ ਦਿਲ ਦਾ ਲਾਹਵਾਂ। ਮਹਾਰਾਜ ਸ਼ੇਰ ਸਿੰਘ ਫੇਰ ਅਖਵਾਵਾਂ । ਐਸੀ ਮੇਰੀ ਬਣੀ ਹੈ ਗਾਥਾ। ਚਾਰ ਵੇਦ ਮੇਰੇ ਨਾਮ ਰੰਗ ਰਾਤਾ। ਅਠਾਰਾਂ ਧਿਆ ਗੀਤਾ ਬਣਾਈ। ਇਕ ਅਰਜਨ ਨੂੰ ਸੋਝੀ ਪਾਈ। ਮਹਾਸਾਰਥੀ ਆਪ ਅਖਵਾਇਆ। ਰਥ ਅਰਜਨ ਦਾ ਆਪ ਚਲਾਇਆ। ਦੁਸ਼ਟਾਂ ਹੰਕਾਰੀਆਂ ਦਾ ਨਾਸ ਕਰਾਇਆ । ਪਾਡਵਾਂ ਤਾਈਂ ਮਾਣ ਦਵਾਇਆ। ਫਿਰ ਪਸਰਿਆ ਆਪ ਪਸਾਰਾ। ਦਵਾਪਰ ਤਾਈਂ ਪਾਰ ਉਤਾਰਾ। ਯਜੁਰ ਵੇਦ ਦਾ ਮਾਣ ਗਵਾਇਆ। ਕਲਜੁਗ ਨੇ ਸੀ ਫੇਰਾ ਪਾਇਆ। ਅਥਰਬਣ ਵੇਦ ਐੜੇ ਤੋਂ ਆਇਆ। ਛੱਡਿਆ ਰਾਮ ਅੱਲਾ ਅਖਵਾਇਆ। ਈਸਾ ਮੂਸਾ ਇਸ ਜੁਗ ਵਿਚ ਆਏ। ਆਪ ਖ਼ੁਦਾ ਦੇ ਪੁੱਤ ਕਹਾਏ। ਅੰਜੀਲ ਤਾਈਂ ਉਹਨਾਂ ਲਿਖਵਾਇਆ। ਹੋਏ ਕਰਿਸਤੀ ਰਾਮ ਭੁਲਾਇਆ। ਮੇਰੀ ਜੋਤ ਦਾ ਹੋਵੇ ਪ੍ਰਕਾਸ਼। ਬਾਕੀ ਸਭਨਾ ਦਾ ਕੀਤਾ ਨਾਸ। ਐਸੀ ਕਲਾ ਆਪ ਹੈ ਸਾਰੀ। ਆਪਣੀ ਜੋਤ ਆਪ ਪ੍ਰਗਟਾ ਲੀ। ਜੋਤ ਮੇਰੀ ਜਾਂ ਸਿੱਖ ਵਿਚ ਆਵੇ। ਨਬਜ਼ ਏਸ ਦੀ ਚਲਣੋ ਹਟਾਵੇ। ਇਹ ਵੱਡਾ ਭੇਤ ਹੈ ਸਾਡਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਡਾਹਢਾ। ਕਲਜੁਗ ਦੀ ਹੁਣ ਹੋਈ ਅਖੀਰ। ਕੋਈ ਨਾ ਬੰਨ੍ਹੇ ਇਸ ਦੀ ਧੀਰ । ਤੀਨ ਲੋਕ ਇਸ ਦਾ ਮੂੰਹ ਕਾਲਾ। ਧਰਮ ਦਾ ਜਿਸ ਕੱਢ ਦਿਤਾ ਦਵਾਲਾ। ਐਸਾ
ਇਸ ਨੇ ਕਹਿਰ ਕਮਾਇਆ । ਯਤ ਸਤਿ ਦਾ ਨਾਸ ਕਰਾਇਆ। ਆਪਣੀ ਇਸ ਨੇ ਖੇਲ ਵਖਾਈ। ਬੇਮੁਖਾਂ ਸਿਰ ਛਾਹੀ ਪਾਈ। ਗੁਰਸਿਖਾਂ ਨੂੰ ਬੰਨੇ ਲਾਇਆ। ਬੇੜਾ ਉਨ੍ਹਾਂ ਦਾ ਆਪ ਬਚਾਇਆ। ਜਮਦੂਤਾਂ ਨੂੰ ਪਰਾਂ ਹਟਾ ਕੇ। ਕਰੇ ਰਛਿਆ ਆਪੇ ਆ ਕੇ। ਅੰਤ ਕਾਲ ਜਾਂ ਸਿੱਖ ਦਾ ਹੋਵੇ। ਸੋਹੰ ਸ਼ਬਦ ਮੇਰਾ ਮਨ ਪਰੋਵੇ। ਆਤਮ ਧਾਰੇ ਮੇਰਾ ਨਾਮ। ਦਰਸ਼ਨ ਹੋਵੇ ਵਿਸ਼ਨੂੰ ਭਗਵਾਨ। ਸਿੱਖਾਂ ਦੀ ਪੈਜ ਆਪ ਰਖਾਵੇ। ਜੋਤ ਸੰਗ ਜੋਤ ਮਿਲਾਵੇ। ਹੋਏ ਕਿਰਪਾਲ ਆਪ ਦਿਆਲਾ। ਜਨਮ ਮਰਨ ਦਾ ਲੱਥਾ ਜੰਜ਼ਾਲਾ। ਪੂਰੇ ਸਤਿਗੁਰ ਖੇਲ ਰਚਾਇਆ। ਗੁਰਮੁਖਾਂ ਲਈ ਬੈਕੁੰਠ ਬਣਾਇਆ। ਬੇਮੁਖਾਂ ਨੂੰ ਪਰੇ ਹਟਾ ਕੇ। ਜਮਦੂਤਾਂ ਦੇ ਵਸ ਸੀ ਪਾ ਕੇ। ਧਰਮ ਰਾਜ ਨੇ ਡੰਨ ਲਗਾਇਆ। ਕੁੰਭੀ ਨਰਕ ਇਨ੍ਹਾਂ ਨੂੰ ਪਾਇਆ। ਸਿੱਖਾਂ ਨੂੰ ਦਵਾਵੇ ਮਾਣ। ਸੋਹੰ ਸ਼ਬਦ ਉਤਮ ਗਿਆਨ। ਉਤਮ ਜੋਤ ਮੈਂ ਆਪ ਜਗਾਵਾਂ। ਦਸਵੇਂ ਦਵਾਰ ਦਾ ਪਰਦਾ ਲਾਹਵਾਂ। ਐਸਾ ਝਿਰਨਾਂ ਮੈਂ ਆਪ ਝਿਰਾਉਂ। ਅੰਮ੍ਰਿਤ ਬੂੰਦ ਕੌਲ ਮੇਂ ਪਾਉਂ। ਖਿਲੇ ਕੌਲ ਜੋ ਆਪ ਖਿਲਾਵੇ। ਭਗਤ ਜਨਾਂ ਨੂੰ ਸੂਝੀ ਪਾਵੇ। ਐਸਾ ਪ੍ਰਕਾਸ਼ ਹੋਵੇ ਫਿਰ ਮੇਰਾ। ਅੰਧ ਅਗਿਆਨ ਦਾ ਮਿਟੇ ਅੰਧੇਰਾ। ਹੋਏ ਪ੍ਰਤੱਖ ਮੈਂ ਦਰਸ ਦਿਖਾਵਾਂ। ਗੁਰਮੁਖਾਂ ਨੂੰ ਚਰਨੀ ਲਾਵਾਂ। ਚਰਨ ਕਵਲ ਜੋ ਮੇਰੇ ਪਰਸੇ। ਸਦੀਵ ਕਾਲ ਸਦਾ ਗੁਰ ਦਰਸੇ। ਐਸੀ ਮੈਂ ਸਤਾਰ ਵਜਾਵਾਂ। ਅਨਹਦ ਸ਼ਬਦ ਦਾ ਰਾਗ ਸੁਣਾਵਾਂ। ਮੇਰੇ ਸ਼ਬਦ ਐਸੀ ਧੁਨਕਾਰ। ਸੁਣ ਕੇ ਸਿੱਖ ਸੀ ਉਤਰੇ ਪਾਰ। ਸੋਹੰ ਸ਼ਬਦ ਦਾ ਹੋਇਆ ਪ੍ਰਕਾਸ਼। ਬਾਕੀ ਸਭ ਦਾ ਕੀਤਾ ਨਾਸ। ਸਮੇਂ ਅਨੁਸਾਰ ਏਹ ਸ਼ਬਦ ਚਲਾਇਆ। ਮਹਾਰਾਜ ਸ਼ੇਰ ਸਿੰਘ ਆਪ ਕਰੇ ਕਰਾਇਆ। ਆਪਣਾ ਹੁਕਮ ਆਪ ਲਿਖਵਾਇਆ । ਮਨੀ ਸਿੰਘ ਤੋਂ ਸਤਿਗੁਰੂ ਬਣਾਇਆ। ਐਸੀ ਆਪ ਜਗਾਈ ਜੋਤਾ। ਸਾਡੀ ਤਾਕਤ ਵਰਤੇ ਮੋਤਾ। ਦੀਪ ਤੋਂ ਦੀਪਕ ਜਗਾ ਕੇ। ਸੰਗਤਾਂ ਵਿਚ ਮਾਣ ਦਵਾ ਕੇ। ਪੈਜ ਰੱਖਾਂਗਾ ਇਹਦੀ ਆ ਕੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਊਧਮ ਨੂੰ ਵਿਚ ਅੱਧ ਰਖਾਵਾਂ। ਸ਼ਾਮੇ ਤਾਈਂ ਮਾਣ ਦਵਾਵਾਂ। ਪ੍ਰਭਜੋਤ ਦੀ ਜੋਤ ਜਗਾ ਕੇ। ਦਰ ਆਪਣੇ ਤੋਂ ਭਿਖਿਆ ਪਾ ਕੇ। ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ ਕੇ। ਸੱਤਾਂ ਦੀਪਾਂ ਦਾ ਮਾਣ ਦਵਾ ਕੇ। ਸਿਰ ਇਹਨਾਂ ਦੇ ਛਤਰ ਝੁਲਾ ਕੇ। ਤ੍ਰੈਲੋਕੀ ਨਾਥ ਆਪ ਅਖਵਾ ਕੇ। ਦੀਨ ਦਿਆਲ ਮੈਂ ਆਪ ਕਿਰਪਾਲਾ। ਸੋਹੰ ਸ਼ਬਦ ਮੇਰਾ ਸਦਾ ਰਖਵਾਲਾ।
੧੭ ਭਾਦਰੋਂ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸਤਾਰਾਂ ਭਾਦਰੋਂ ਬਚਨ ਲਿਖਾਇਆ। ਆਪਣਾ ਭੋਗ ਆਪ ਲਵਾਇਆ। ਬ੍ਰਹਮ ਛਤਰੀ ਵੈਸ਼ਾਂ ਦਾ ਹੰਕਾਰ ਗਵਾਵਾਂ। ਸ਼ੂਦਰਾਂ ਤਾਈਂ ਮਾਣ ਦਵਾਵਾਂ। ਭੀਲਣੀ ਦੇ ਬੇਰ ਖਾਧੇ ਜਾ ਕੇ। ਰਾਮ ਨਾਮ ਮੈਂ ਅਖਵਾ ਕੇ। ਸਤੀ ਅਹਲਿਆ ਨੂੰ ਫੇਰ ਜਵਾ ਕੇ। ਆਪਣਾ ਚਰਨ ਆਪ ਛੁਹਾ ਕੇ। ਬਬਾਣਾ ਵਿਚ ਆਪ ਬਹਾ ਕੇ। ਗੌਤਮ ਦਾ ਸਰਾਫ ਸੀ ਲਾਹ ਕੇ। ਬੈਕੁੰਠ ਧਾਮ ਦੇ ਵਿਚ ਪੁਚਾਇਆ। ਐਸਾ ਆਪਣਾ ਖੇਲ ਰਚਾਇਆ। ਬਾਲਮੀਕ ਸੀ ਬੜਾ ਬਜਵਾੜਾ। ਡਾਕਾ ਮਾਰੇ ਦਿਨ ਦਿਹਾੜਾ । ਘਰ ਵਿਚ ਪੁੱਛਣ ਘੱਲਿਆ, ਅੰਤ ਕਾਲ ਕੋਏ ਹੈ ਤੁਮਾੜਾ। ਕੌੜ ਮੜਾਚੌ ਖਨੀਐ ਕੋਏ ਨਾ ਬੇਲੀ ਕਰਨਾ ਝਾੜਾ। ਫੇਰ ਆਪਣਾ ਆਪ ਵਖਾਇਆ। ਸਭ ਭੁਲੇਖਾ ਉਸ ਦਾ ਲਾਹਿਆ। ਹੋਇਆ ਦੁਆਪਰ ਮੈਂ
ਕ੍ਰਿਸ਼ਨ ਮੁਰਾਰੀ। ਦਰੋਪਦੀ ਦੀ ਜਿਨ ਪੈਜ ਸਵਾਰੀ। ਦੁਰਯੋਧਨ ਦੀ ਅਸਾਂ ਤਜੀ ਅਟਾਰੀ। ਬਿਦਰ ਦੀ ਕੁੱਲੀ ਵਿਚ ਰਾਤ ਗੁਜਾਰੀ। ਸਦਾ ਗ਼ਰੀਬੀ ਘਰ ਰਹਾਵੇ। ਅਲੂਣੇ ਸਾਗ ਨੂੰ ਭੋਗ ਲਗਾਵੇ। ਓਸ ਸਮੇਂ ਸਾਂ ਮੈਂ ਕ੍ਰਿਸ਼ਨ ਮੁਰਾਰ। ਦਲਿਦਰੀ ਨਾਲ ਜਿਨ ਕੀਆ ਪਿਆਰ। ਭੀਖਣ ਦਰੋਣਾ ਕਰਨ ਤਜਾਇਆ। ਬਿਦਰ ਤਾਈਂ ਗਲੇ ਲਗਾਇਆ। ਮੈਂ ਹਾਂ ਆਪ ਦੀਨ ਦਿਆਲ। ਨਿਮਾਣਿਆਂ ਨੂੰ ਮੈਂ ਦੇਵਾਂ ਮਾਣ। ਕਲਜੁਗ ਵਿਚ ਲੈ ਕੇ ਅਵਤਾਰ। ਦਿਤਾ ਸੀ ਅਗਨ ਵਿਚ ਡਾਲ। ਹੁਣ ਆਪਣਾ ਆਪ ਪ੍ਰਗਟਾਇਆ। ਹੋਏ ਦਿਆਲ ਦਰਸ ਦਿਖਾਇਆ। ਬਿਦਰ ਤੋਂ ਸੋਹਣ ਸਿੰਘ ਉਪਜਾਇਆ। ਸਭ ਭੁਲੇਖਾ ਦਿਲ ਦਾ ਲਾਹਿਆ। ਸੋਹਣ ਸਿੰਘ ਤੂੰ ਪੱਲਾ ਫੇਰ। ਘਰ ਤੇਰੇ ਵਿਚ ਬੈਠਾ ਸ਼ੇਰ। ਤੀਨ ਲੋਕ ਵਿਚ ਆਪ ਰਖਵਾਲਾ। ਆਪਣੇ ਭਗਤਾਂ ਦੀ ਪੈਜ ਰੱਖਣਵਾਲਾ। ਪੈਜ ਸੁਆਰੀ ਤੇਰੀ ਆ ਕੇ। ਦੇਵਾਂ ਦਰਸ ਸੁੱਤੇ ਉਠਾ ਕੇ। ਐਸਾ ਦਰਸ ਮੈਂ ਆਪ ਦਿਖਾਵਾਂ। ਮੁਕੰਦ ਮਨੋਹਰ ਨਜ਼ਰੀ ਆਵਾਂ। ਸਿਰ ਤੇ ਮੁਕਟ ਹੋਵੇਗਾ ਮੇਰੇ। ਸਦਾ ਰਹੂੰਗਾ ਕੋਲ ਤੇਰੇ। ਐਸਾ ਪੰਥ ਨਵਾਂ ਬਣਾਇਆ। ਗ਼ਰੀਬਾਂ ਤਾਈਂ ਗਲੇ ਲਗਾਇਆ। ਐਸੀ ਚਲਾਂ ਚਾਲ ਨਿਰਾਲੀ। ਜ਼ਾਤ ਪਾਤ ਸਭ ਅਗਨ ਮੇਂ ਡਾਲੀ। ਜੋ ਮੇਰੇ ਦਰ ਤੇ ਆਵੇ। ਉਤਮ ਜੋਤ ਐਸੀ ਜਗਾਵੇ। ਏਸ ਦੀਪਕ ਦੀ ਜੋਤ ਨਿਰਾਲੀ। ਸਰਬ ਜੀਵ ਜੰਤ ਦੇ ਵਿਚ ਹੈ ਡਾਲੀ। ਜੀਵ ਜੰਤ ਦੇ ਵਸ ਨਾ ਕੋਈ। ਜੋ ਕਰਾਵੇ ਸੋਈ ਹੋਈ। ਸੋਹਣ ਸਿੰਘ ਤੇ ਦਇਆ ਕਮਾਵਾਂ। ਦੁੱਖ ਕਲੇਸ਼ ਏਸ ਦਾ ਲਾਹਵਾਂ । ਭੂਤ ਪਰੇਤ ਦਾ ਨਾਸ ਕਰਾ ਕੇ। ਜਿੰਨ ਖ਼ਬੀਸ ਸਿਰ ਡੰਡਾ ਲਾ ਕੇ। ਹਾਕਨ ਡਾਕਨ ਦਾ ਸਿਰ ਮੁਨਵਾ ਕੇ। ਅਠਾਰਾਂ ਬੀਰ ਵਸ ਕਰਾ ਕੇ। ਐਸਾ ਕੰਮ ਅੱਜ ਆਪ ਕਰਾਇਆ। ਜਮਪੁਰ ਤੋਂ ਦੇਵਪੁਰ ਬਣਾਇਆ। ਅੱਜ ਮੇਰਾ ਹੋਇਆ ਪ੍ਰਕਾਸ਼। ਦੁਸ਼ਟਾਂ ਦਾ ਕੀਤਾ ਨਾਸ। ਜਿਸ ਨੇ ਰਸ ਅੰਮ੍ਰਿਤ ਦਾ ਪੀਆ। ਦੇਹ ਸੁਖਾਲੀ ਨਿਰਮਲ ਹੈ ਜੀਆ। ਇਸ ਅੰਮ੍ਰਿਤ ਦੀ ਇਹ ਵਡਿਆਈ। ਪਸੂ ਪਰੇਤੋਂ ਦੇਵ ਬਣਾਈ। ਏਸ ਬੂੰਦ ਦੀ ਕੋਈ ਨਾ ਜਾਣੇ ਸਾਰ। ਜਿਨ੍ਹ ਪੀਤੀ ਸੋ ਉਤਰਿਆ ਪਾਰ। ਇਕ ਬੂੰਦ ਚਾਤਰਕ ਪਾਵੇ। ਹੋਏ ਸ਼ਾਂਤ ਹਰਿ ਗੁਣ ਗਾਵੇ। ਅੰਮ੍ਰਿਤ ਸਤਿਗੁਰ ਆਪ ਬਣਾਇਆ। ਮਹਾਰਾਜ ਸ਼ੇਰ ਸਿੰਘ ਰਸਨੀ ਲਾਇਆ । ਰਸਨਾ ਆਪਣੀ ਨਾਲ ਲਗਾਇਆ। ਮਨਮੁਖਾਂ ਤੋਂ ਗੁਰਸਿਖ ਬਣਾਇਆ। ਗਿਆ ਦਿਵਸ ਹੋਈ ਸ਼ਾਮ। ਹਾਜ਼ਰ ਹੋਇਆ ਵਿਸ਼ਨੂੰ ਭਗਵਾਨ। ਆਪਣੇ ਸਿੱਖਾਂ ਦਾ ਬਿਰਦ ਸੰਭਾਲਿਆ । ਭੋਜਨ ਤਾਈਂ ਭੋਗ ਲਗਾ ਲਿਆ। ਜਿਸ ਨੂੰ ਈਸ਼ਰ ਭੋਗ ਲਗਾਵੇ। ਭਖ ਤੋਂ ਭੋਜਣ ਬਣ ਜਾਵੇ। ਭੋਗ ਲਗਾਵਾਂ ਜਿਸ ਨੂੰ ਆ ਕੇ। ਸੀਤ ਪ੍ਰਸ਼ਾਦ ਸੰਗਤ ਨੂੰ ਵਰਤਾ ਕੇ। ਸੀਤਲ ਸ਼ਾਂਤ ਹੋਈ ਇਹ ਕਾਇਆ। ਮੁਖ ਵਿਚ ਪ੍ਰਸ਼ਾਦ ਨੂੰ ਪਾਇਆ। ਸੀਤ ਪ੍ਰਸ਼ਾਦ ਦੀ ਇਹ ਵਡਿਆਈ । ਜੋਤ ਵਿਚ ਲਏ ਜੋਤ ਮਿਲਾਈ। ਮਿਲ ਜੋਤ ਮਿਟਿਆ ਅੰਧੇਰਾ। ਬਚਨ ਲਿਖਾਵੇ ਸਤਿਗੁਰ ਪੂਰਾ। ਸਫਲ ਹੋਣਗੇ ਤੇਰੇ ਕਾਮ। ਮੁਖੋਂ ਬੋਲੇ ਜਾਣੀ ਜਾਣ। ਆਪਣਾ ਸ਼ਬਦ ਆਪ ਲਿਖਾਇਆ। ਰੁੜ੍ਹਦਾ ਬੇੜਾ ਅੱਜ ਬੰਨ੍ਹੇ ਲਾਇਆ। ਐਸਾ ਖੇਲ ਅੱਜ ਰਚਾਇਆ। ਆਕਾਸ਼ ਪਤਾਲ ਵਿਚੋਂ ਮੈਂ ਆਇਆ। ਤਜਿਆ ਪਾਤਾਲ ਮਾਤਲੋਕ ਵਿਚ ਆਇਆ। ਆਪਣੇ ਆਪ ਨੂੰ ਭੂਮ ਤੇ ਲਿਟਾਇਆ। ਐਸ ਧਾਮ ਨੂੰ ਪਵਿੱਤਰ ਕਰਾ ਕੇ। ਫਿਰ ਭੋਗ ਪ੍ਰਸ਼ਾਦ ਨੂੰ ਲਾ ਕੇ। ਲੱਗਾ ਭੋਗ ਹੋਇਆ ਪ੍ਰਸ਼ਾਦ । ਮੈਂ ਸਹਾਈ ਸਿੱਖਾਂ ਦਾ ਆਦਿ ਜੁਗਾਦਿ। ਆਦਿ ਅੰਤ ਮੈਂ ਏਕੰਕਾਰਾ। ਭਗਤਾਂ ਨੂੰ ਮੇਰਾ ਅੰਮ੍ਰਿਤ ਭੰਡਾਰਾ। ਅੰਮ੍ਰਿਤ ਈਸ਼ਵਰ ਆਪ ਬਣਾਵੇ। ਪੀਵੇ ਅੰਮ੍ਰਿਤ ਅਮਰ ਹੋ ਜਾਵੇ। ਜਿਨ
ਅੰਮ੍ਰਿਤ ਦਾ ਮਾਣ ਗਵਾਇਆ। ਮਤਿ ਓਸ ਦੀ ਉਤੇ ਪਰਦਾ ਪਾਇਆ। ਐਸਾ ਪਰਦਾ ਉਸ ਤੇ ਪਾਵਾਂ। ਉਸ ਨੂੰ ਦੁਸ਼ਟਾਂ ਦੁਰਾਚਾਰਾਂ ਦੇ ਵਿਚ ਕਰਾਵਾਂ। ਐਸੀ ਮਤਿ ਓਸ ਦੀ ਮਾਰੀ। ਭਰਿਸ਼ਟੀ ਦੇਹ ਕਰੇ ਖੁਆਰੀ। ਮੇਰੇ ਨਾਮ ਦਾ ਕਰੇ ਮਾਣ। ਉਸ ਨੂੰ ਮਿਲੇ ਦਰਗਾਹ ਵਿਚ ਮਾਣ। ਮਹਾਰਾਜ ਸ਼ੇਰ ਸਿੰਘ ਜੇ ਕੋਈ ਅਖਵਾਵੇ। ਮਤਿ ਉਪਠੀ ਸਿਰ ਛਾਹੀ ਪਾਵੇ। ਆਪਣੇ ਨਾਮ ਨੂੰ ਨਾ ਲਾਜ ਲਵਾਵਾਂ। ਐਸੀ ਬੁਧ ਓਸ ਦੀ ਗਵਾਵਾਂ। ਮਤਿ ਓਸ ਦੀ ਦੇਵਾਂ ਮਾਰ । ਦਰ ਦਰ ਧੱਕੇ ਹੋਏ ਖੁਆਰ। ਐਸਾ ਉਸ ਦਾ ਮਾਣ ਗਵਾਵਾਂ। ਖ਼ਾਕ ਵਿਚ ਖ਼ਾਕ ਮਿਲਾਵਾਂ। ਈਸ਼ਵਰ ਬਿਨਾ ਨਾ ਅੰਮ੍ਰਿਤ ਬਰਖੇ। ਝੂਠਾ ਪਾਪੀ ਆਪ ਹੈ ਪਰਖੇ। ਐਸ ਵਾਸਤੇ ਖੇਲ ਰਚਾਇਆ। ਇਸ ਨੇ ਅੰਮ੍ਰਿਤ ਦਾ ਮਾਣ ਗਵਾਇਆ। ਜੋ ਪੀਵੇ ਅੰਮ੍ਰਿਤ ਅਮਰ ਪਦ ਹੋ ਜਾਵੇ। ਜੂਠਿਆਂ ਝੂਠਿਆਂ ਸਿਰ ਖੇਹ ਪਵਾਵੇ। ਕੋਈ ਨਾ ਦੇਵੇ ਅੰਮ੍ਰਿਤ ਬਣਾ ਕੇ। ਮਹਾਰਾਜ ਸ਼ੇਰ ਸਿੰਘ ਕਹੇ ਸੁਣਾ ਕੇ। ਆਪਣਾ ਅੰਮ੍ਰਿਤ ਮੈਂ ਆਪ ਬਣਾਵਾਂ। ਗੁਰਮੁਖਾਂ ਦੇ ਮੁਖ ਚੁਆਵਾਂ। ਕਲਜੁਗ ਦਾ ਹੁਣ ਨਾਸ ਕਰਾਇਆ। ਸਤਿਗੁਰ ਮਨੀ ਸਿੰਘ ਕਰੇ ਕਰਾਇਆ । ਜਿਥੇ ਰੱਖੀ ਹੈ ਤਸਵੀਰ ਮੇਰੀ। ਵਗੇ ਨਾ ਏਥੇ ਕਦੇ ਹਨੇਰੀ। ਐਸੀ ਹੁਣ ਖੇਲ ਰਚਾਊਂ। ਖਿਨ ਵਿਚ ਸ੍ਰਿਸ਼ਟੀ ਨਾਸ ਕਰਾਊਂ। ਵਸ ਸਿੱਖਾਂ ਨੂੰ ਕਰਾਂ ਮੈਂ ਆ ਕੇ। ਹੱਥ ਚੌਰ ਸਿਰ ਛਤਰ ਝੁਲਾ ਕੇ। ਤ੍ਰੈਲੋਕੀ ਨੰਦ ਆਪ ਅਖਵਾ ਕੇ । ਸੋਹੰ ਸ਼ਬਦ ਦਾ ਜਾਪ ਕਰਾ ਕੇ। ਬਾਕੀ ਦਾ ਹੁਣ ਨਾਸ ਕਰਾ ਕੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਐਸਾ ਭੇਤ ਮੈਂ ਆਪ ਖੁਲ੍ਹਾਵਾਂ। ਪਲਟੇ ਜਾਮੇ ਹੁਣ ਸਚ ਲਿਖਾਵਾਂ। ਨਾਮਾ ਨਾਮਦੇਵ ਅਖਵਾਇਆ। ਈਸ਼ਵਰ ਦਾ ਜਿਨ ਭੋਗ ਲਗਵਾਇਆ । ਕਪਲਾ ਗਊ ਦਾ ਦੁੱਧ ਚੁਆਇਆ। ਹੋਏ ਇਕ ਮਨ ਭੋਗ ਲਗਾਇਆ। ਭੋਗ ਲੱਗਾ ਮਨ ਹੋਇਆ ਅਧੀਨਾ। ਗਵਾਇਆ ਮਾਣ ਪ੍ਰਭ ਮਨ ਸੇ ਚੀਨਾ। ਹੋਏ ਪ੍ਰਤੱਖ ਪ੍ਰਭ ਦਰਸ ਦਿਖਾਇਆ। ਭਰ ਕਟੋਰਾ ਨਾਮੇ ਦੁੱਧ ਪਿਆਇਆ। ਪੈਜ ਰੱਖਣ ਲਈ ਹਰਿ ਜੂ ਆਇਆ। ਨਾਮੇ ਦਾ ਦਿਹੁਰਾ ਫਿਰਵਾਇਆ । ਫੇਰ ਓਸ ਦਾ ਛੱਪਰ ਛਾਇਆ। ਮੋਈ ਗਾਏ ਤਾਈਂ ਆਪ ਜਿਵਾਇਆ। ਭਗਤਾਂ ਨੂੰ ਮਾਣ ਦਵਾਇਆ। ਛੁੱਟੀ ਦੇਹ ਪ੍ਰਲੋਕ ਸਿਧਾਇਆ। ਜੋਤ ਵਿਚ ਸੀ ਜੋਤ ਮਿਲਾਇਆ। ਜੋਤ ਵਿਚੋਂ ਜੋਤ ਲਿਆ ਕੇ। ਪਾਲ ਸਿੰਘ ਵਿਚ ਜੋਤ ਜਗਾ ਕੇ। ਆਪਣੇ ਆਪ ਦਾ ਦਰਸ ਦਿਖਾ ਕੇ। ਕ੍ਰਿਸ਼ਨ ਭਗਵਾਨ ਦਾ ਰੂਪ ਬਣਾ ਕੇ। ਦਿਤਾ ਦਾਨ ਦਰਸ ਬਾਹੋਂ ਉਠਾ ਕੇ। ਸ਼ਰਨੀ ਡਿੱਗਾ ਸਾਡੀ ਆ ਕੇ। ਐਸੀ ਦਿਤੀ ਉਹਨੂੰ ਵਡਿਆਈ। ਆਪਣੀ ਜੋਤ ਵਿਚ ਲਲਾਟ ਜਗਾਈ। ਆਪਣੀ ਜੋਤ ਆਪ ਜਗਾ ਕੇ। ਗੁਰਸਿਖਾਂ ਤੋਂ ਗੁਰਮੁਖ ਬਣਾ ਕੇ। ਐਸਾ ਮਾਣ ਮੈਂ ਆਪ ਦਵਾਇਆ। ਸੰਗਤ ਦਾ ਸਿਰਤਾਜ ਬਣਾਇਆ। ਐਸੀ ਉਸ ਨੇ ਸਾਰ ਸੀ ਪਾਈ। ਸਾਰੀ ਸੰਗਤ ਉਸ ਨੇ ਸੀ ਬਚਾਈ। ਐਸੀ ਦਇਆ ਤੁਸਾਂ ਤੇ ਕੀਤੀ। ਆਪਣੇ ਚਰਨਾਂ ਦੀ ਪ੍ਰੀਤੀ ਦੀਤੀ। ਸਾਲ ਤੇਈ ਉਸ ਸੇਵ ਕਮਾਈ। ਤੇਈ ਚੇਤ ਨੂੰ ਦੇਹ ਤਜਾਈ। ਜੋਤ ਵਿਚ ਜੋਤ ਸਮਾਈ। ਥਿਰ ਘਰ ਵਿਚ ਬੈਠਾ ਜਾਈ। ਰਾਮ ਕ੍ਰਿਸ਼ਨ ਕਲਾ ਇਹ ਧਾਰੀ। ਮਹਾਰਾਜ ਸ਼ੇਰ ਸਿੰਘ ਦੀ ਜੋਤ ਅਪਾਰੀ। ਭਰਥਰੀ ਤੋਂ ਭਗਵਾਨ ਉਪਾਇਆ। ਮੋਤਾ ਸਿੰਘ ਨਾਮ ਰਖਵਾਇਆ। ਕਲਜੁਗ ਵਿਚ ਪ੍ਰਹਿਲਾਦ ਹੈ ਆਇਆ। ਦਲੀਪ ਸਿੰਘ ਨਾਮ ਅਖਵਾਇਆ । ਚੰਦ ਗੋਪੀ ਫੇਰ ਉਪਾਇਆ। ਊਧਮ ਨੂੰ ਅੱਧ ਵਿਚ ਰਖਵਾਇਆ। ਬੈਣੀ ਨੂੰ ਸ਼ਾਮ ਉਪਾ ਕੇ। ਇਕਾਂਤ ਬਹੇਗਾ ਮੇਰੀ ਲਿਵ ਲਾ ਕੇ। ਦਰਸ ਦਖਾਵਾਂ ਮੈਂ ਆ ਕੇ। ਐਸਾ ਕਹਿਰ ਮੈਂ ਹੁਣ ਵਰਤਾਵਾਂ। ਲਿਖਤ
ਮਨੀ ਸਿੰਘ ਦੀ ਸਚ ਕਰਾਵਾਂ । ਮਾਸ ਸ਼ਰਾਬ ਜਿਨਾਂ ਨੇ ਖਾਧਾ। ਜੂਨ ਘੋਗੜ ਵਿਸ਼ਟਾ ਖਾਧਾ। ਐਸੀ ਦੁਰਗਤ ਉਹਨਾਂ ਦੀ ਹੋਈ। ਵਿਚ ਦਰਗਹਿ ਮਿਲੇ ਨਾ ਢੋਈ। ਗੁਰ ਨਾਨਕ ਦਾ ਨਾਮ ਭੁਲਾਇਆ। ਨਾਮ ਸਤਿ ਦਾ ਜਿਨ ਜਾਪ ਕਰਾਇਆ। ਮਦਿਰਾ ਪਾਨ ਆਪ ਤਜਾਇਆ। ਈਸ਼ਰ ਦਾ ਸੀ ਨਾਮ ਸੁਣਾਇਆ। ਦਸ ਜਾਮੇ ਆਪਣੀ ਜੋਤ ਪ੍ਰਗਟਾਈ। ਮਾਸ ਸ਼ਰਾਬ ਨਾ ਰਸਨਾ ਲਾਈ। ਜੋ ਮਾਸ ਮਹਾਪ੍ਰਸ਼ਾਦ ਅਖਵਾਵੇ। ਕਿਉਂ ਨਾ ਗੁਰੂ ਭੋਗ ਲਗਾਵੇ ? ਮਾਣਸ ਹੋ ਕੇ ਮਾਸ ਜੋ ਖਾਵੇ। ਕੂਕਰ ਸੂਕਰ ਦੀ ਜੂਨ ਨਿੱਤ ਪਾਵੇ। ਪੀ ਸ਼ਰਾਬ ਹੋਵੇ ਮਸਤਾਨਾ। ਪਸੂ ਜੂਨ ਵਿਚ ਓਸ ਹੈ ਜਾਣਾ। ਐਸੀ ਦੁਰਗਤ ਉਨ੍ਹਾਂ ਦੀ ਹੋਵੇ। ਧਰਮ ਰਾਏ ਜਬ ਪਕੜ ਖਲੋਵੇ। ਅੰਤ ਕਾਲ ਇਹ ਨਰਕ ਨਿਵਾਸੀ। ਭੁੱਲਾ ਜੀਵ ਭੇਤ ਨਾ ਪਾਸੀ। ਜੋ ਪ੍ਰਸ਼ਾਦ ਸੰਗਤ ਵਿਚ ਖਾਵੇ। ਵਿਚ ਚੁਰਾਸੀ ਫੇਰ ਨਾ ਆਵੇ। ਜੋ ਸੰਗਤ ਨੂੰ ਦੇਵੇ ਮਾਣ। ਉਸ ਨੂੰ ਆਪ ਮਿਲੇ ਭਗਵਾਨ। ਸੰਗਤ ਸਤਿਗੁਰ ਆਪ ਬਣਾਵੇ। ਵਿਚ ਸੰਗਤ ਆਪਣਾ ਆਪ ਰਖਾਵੇ। ਹੋਏ ਅਧੀਨ ਜੇ ਸੰਗਤ ਧਿਆਵੇ। ਬੱਧਾ ਹਰਿ ਜੂ ਏਥੇ ਆਵੇ। ਲਾਜ ਸਿੱਖਾਂ ਦੀ ਆਪ ਰਖਾਵੇ। ਸੱਚਾ ਸਤਿਗੁਰ ਤਾਂ ਅਖਵਾਵੇ। ਨਿਮਸਕਾਰ ਚਰਨਾ ਵਿਚ ਜੋ ਕਰੇ। ਆਵੇ ਨਾ ਜਾਵੇ ਜਨਮੇ ਨਾ ਮਰੇ। ਜਿਸ ਨੇ ਕੀਤਾ ਆਣ ਪ੍ਰਨਾਮ। ਉਸ ਨੂੰ ਮਿਲਿਆ ਜਾਣੀ ਜਾਣ। ਸੀਸ ਜਿਸ ਦਾ ਝੁਕਿਆ ਆਣ। ਦਰਗਹਿ ਵਿਚ ਦਵਾਇਆ ਮਾਣ। ਦਰਗਾਹ ਮੇਰੀ ਸਚੀ ਹੋਈ। ਦੁੱਖ ਦਲਿਦਰ ਰਹੇ ਨਾ ਕੋਈ। ਤੇਜ ਮੇਰਾ ਹੁਣ ਹੋਵੇ ਸਵਾਇਆ। ਆਪਣਾ ਹੁਕਮ ਆਪ ਲਿਖਾਇਆ। ਹੁਕਮ ਮੇਰਾ ਬੜਾ ਅਨੋਖਾ। ਸੱਚਾ ਸਤਿਗੁਰ ਨਹੀਂ ਹੈ ਧੋਖਾ। ਪਰਖ ਲੈਣ ਮੈਨੂੰ ਪਰਖਣਹਾਰੇ। ਮੈਂ ਬੈਠਾ ਹਾਂ ਵਿਚ ਦਰਬਾਰੇ। ਮੈਂ ਨਹੀਂ ਆਪਣਾ ਆਪ ਛੁਪਾਇਆ। ਹਾਜ਼ਰ ਹੋ ਕੇ ਦਰਸ ਦਿਖਾਇਆ। ਪਰਖ਼ ਤੁਸੀ ਹੁਣ ਕਰ ਲਓ ਮੇਰੀ। ਆਓ ਸਾਹਮਣੇ ਲਾਓ ਨਾ ਦੇਰੀ। ਐਸੀ ਕਲਾ ਹੁਣ ਵਰਤਾਵਾਂ। ਸਰਬ ਸ੍ਰਿਸ਼ਟੀ ਨੂੰ ਭਸਮ ਕਰਾਵਾਂ। ਕਲਜੁਗ ਦਾ ਹੁਣ ਹੋਇਆ ਕਿਨਾਰਾ। ਸਤਿਜੁਗ ਦਾ ਖੁਲ੍ਹਾ ਭੰਡਾਰਾ। ਸਤਿਜੁਗ ਵਿਚ ਸਤਿਗੁਰ ਆਇਆ। ਜਿਸ ਨੇ ਇਹਦਾ ਭੇਤ ਖੁਲ੍ਹਾਇਆ। ਮੈਂ ਆਪਣੇ ਵਿਚ ਸਮਾਵਾਂ। ਸੱਚਾ ਸਤਿਗੁਰ ਤਾਂ ਅਖਵਾਵਾਂ। ਸੱਚੀ ਬਖ਼ਸ਼ਾਂ ਹੁਣ ਮੈਂ ਦਾਤ। ਜਿਸ ਨੂੰ ਆਖਣ ਲੋਕ ਕਰਾਮਾਤ। ਇਹ ਕਰਾਮਾਤ ਹੈ ਮੇਰਾ ਨਾਮ। ਸੋਹੰ ਸ਼ਬਦ ਸੱਚਾ ਪਛਾਣ। ਸ਼ਬਦੋਂ ਸ਼ਬਦ ਰੂਪ ਹੋ ਜਾਵੇ। ਤ੍ਰਿਗਦ ਜੂਨ ਵਿਚ ਫੇਰ ਨਾ ਆਵੇ। ਆਪਣਾ ਸ਼ਬਦ ਆਪ ਲਿਖਾਵਾਂ। ਚਾਰ ਜੁਗ ਇਹਦਾ ਜਾਪ ਕਰਾਵਾਂ। ਬਹੱਤਰ ਜਾਮੇ ਭਗਤ ਪ੍ਰਗਟਾਵਾਂ। ਆਪਣਾ ਦਰਸ ਆਪ ਦਿਖਾਵਾਂ। ਜਿਸ ਨੇ ਦਰਸ ਮੇਰੇ ਸੀ ਪਾਏ। ਜੋਤ ਸੰਗ ਜੋਤ ਮਿਲਾਏ। ਸਤਿਗੁਰ ਜਾਂ ਦਇਆ ਕਮਾਵੇ। ਬੇੜਾ ਸਿੱਖ ਦਾ ਬੰਨ੍ਹੇ ਲਾਵੇ। ਬਣੇ ਮਲਾਹ ਵਿਚ ਦਰਗਾਹ ਦੇ। ਆਪ ਉਠਾਵੇ ਦਇਆ ਕਮਾ ਕੇ। ਐਸੀ ਦਇਆ ਗੁਰ ਆਪ ਕਰੇ। ਭਵਜਲ ਤੋਂ ਪਾਰ ਪਰੇ। ਗੁਰ ਘਰ ਵਿਚ ਸੱਚਾ ਭੰਡਾਰਾ। ਸਿੱਖਾਂ ਦਾ ਗੁਰ ਸਦਾ ਰਖਵਾਲਾ । ਐਸਾ ਤੈਨੂੰ ਮਾਣ ਦਵਾਵਾਂ। ਘਰ ਤੇਰੇ ਵਿਚ ਧਾਮ ਬਣਾਵਾਂ। ਸੇਵਾ ਜੋ ਤੁਸਾਂ ਨੇ ਕੀਤੀ। ਸ਼ੁਧ ਆਤਮਾ ਦੇਹ ਪੁਨੀਤੀ। ਐਸੀ ਦਿਤੀ ਹੈ ਅੱਜ ਦਾਤ। ਸਿੱਖ ਮੇਰੇ ਦਾ ਵਡ ਪ੍ਰਤਾਪ। ਲੰਗਰ ਵਰਤੇ ਜਿਥੇ ਮੇਰਾ। ਉਥੇ ਨਹੀਂ ਹੈ ਕੋਈ ਤੋੜਾ। ਲੰਗਰ ਗੁਰੂ ਕਾ ਗੁਰ ਭੰਡਾਰਾ। ਆਪੇ ਬੂਝੇ ਆਪ ਬੂਝਣਹਾਰਾ। ਐਸੀ ਸੋਝੀ ਤੁਹਾਨੂੰ ਪਾਵਾਂ। ਦੁੱਖ ਕਲੇਸ਼ਾਂ ਦਾ ਨਾਸ ਕਰਾਵਾਂ। ਐਸੀ ਕਲਮ ਆਪ ਚਲਾਵਾਂ। ਦਾਤ ਪੁੱਤਾਂ ਦੀ ਝੋਲੀ ਪਾਵਾਂ। ਆਪਣੀ ਦਾਤ ਆਪ ਵਰਤਾਈ। ਆਈ ਸੰਗਤ ਦੀ ਆਸ ਪੁਜਾਈ।
੧੯ ਅੱਸੂ ੨੦੦੬ ਬਿਕ੍ਰਮੀ ਪਲਟਨ ਦੇ ਗੁਰਦਵਾਰੇ ਵਿਚ ਦਵਾਣਾ ਕੈਂਪ ਜੰਮੂ
ਈਸ਼ਵਰ ਜੋਤ ਦਾ ਹੋਇਆ ਪ੍ਰਕਾਸ਼। ਸੋਹੰ ਸ਼ਬਦ ਦਾ ਹੋਵੇ ਜਾਪ। ਮੇਰੀ ਇਹ ਜੋਤ ਨਿਰਾਲੀ। ਆਪਣੇ ਵਿਚੋਂ ਆਪ ਪ੍ਰਗਟਾ ਲੀ । ਪਹਿਲੇ ਆਪਣਾ ਆਪ ਉਪਾ ਕੇ। ਨਾਭ ਵਿਚੋਂ ਬ੍ਰਹਮਾ ਪ੍ਰਗਟਾ ਕੇ। ਬ੍ਰਹਮਾ ਨੇ ਕਈ ਜੀਵ ਉਪਾਏ। ਈਸ਼ਵਰ ਉਸ ਨੂੰ ਹੁਕਮ ਸੁਣਾਏ। ਜੋ ਕੁਛ ਹੋਵੇ ਮੇਰੇ ਹੁਕਮ ਅਨੁਸਾਰ। ਆਦਿ ਅੰਤ ਮੈਂ ਏਕੰਕਾਰ। ਜੋ ਜਨ ਜਾਣੇ ਮੇਰਾ ਭੇਵ। ਤਿਨ੍ਹਾਂ ਨੂੰ ਮਿਲਿਆ ਪੂਰਾ ਗੁਰਦੇਵ। ਜੋਤ ਰੂਪ ਜਗ ਮੈਂ ਆਵਾਂ। ਮਨਮੁਖਾਂ ਤੋਂ ਮੂੰਹ ਛੁਪਾਵਾਂ। ਗੁਰਸਿਖਾਂ ਨੂੰ ਆਪ ਪ੍ਰਗਟਾ ਕੇ। ਦਰਸ ਦੇਵਾਂ ਸੁਤਿਆਂ ਜਾ ਕੇ। ਮੇਰਾ ਦਰਸ ਐਸਾ ਨਿਰਾਲਾ। ਆਦਿ ਜੁਗਾਦਿ ਸਦਾ ਰਖਵਾਲਾ। ਮਾਤ ਵਿਚ ਜੋਤ ਰੂਪ ਜਾਂ ਆਏ। ਆਪਣੀ ਕਲਾ ਆਪ ਭੁਗਤਾਏ। ਸਮੇਂ ਅਨੁਸਾਰ ਇਕ ਖੇਲ ਰਚਾਵਾਂ। ਅੰਤ ਜੁਗ ਦਾ ਆਪ ਮੁਕਾਵਾਂ। ਅੰਤਕਾਲ ਕਲਜੁਗ ਦਾ ਹੋਇਆ। ਜੋਤ ਰੂਪ ਈਸ਼ਰ ਪ੍ਰਗਟ ਹੋਇਆ। ਹੋ ਕੇ ਪ੍ਰਗਟ ਇਹ ਬਣਤ ਬਣਾਈ। ਆਪਣੀ ਜੋਤ ਸਿੱਖ ਵਿਚ ਟਿਕਾਈ। ਵੱਡਾ ਮੇਰਾ ਇਹ ਚਮਤਕਾਰ। ਨਬਜ਼ ਨਾ ਏਸ ਦੀ ਚਲੀ ਚਾਲ। ਐਸਾ ਖੇਲ ਹੁਣ ਕਰਾਂ ਅਪਾਰਾ। ਮਾਤਲੋਕ ਹੋਵੇ ਧੁੰਧੂਕਾਰਾ। ਈਸਾ ਮੂਸਾ ਅੰਜੀਲ ਬਣਾਈ। ਸਾਲ ਤੀਨ ਮੇਂ ਹੋਵੇ ਸਫਾਈ। ਮੁਹੰਮਦ ਨੇ ਜੋ ਪੀਰੀ ਪਾਈ। ਇਕ ਤ੍ਰੀਆ ਦੀ ਸੇਵ ਕਮਾਈ। ਚੌਥੇ ਵੇਦ ਵਿਚ ਹੁਕਮ ਸੀ ਆਇਆ। ਅਥਰਬਣ ਦਾ ਐੜਾ ਲਿਖਵਾਇਆ । ਐੜੇ ਤੋਂ ਅੱਲਾ ਉਪਾਇਆ। ਰਾਮ ਕ੍ਰਿਸ਼ਨ ਦਾ ਨਾਮ ਹਟਾਇਆ। ਆਇਆ ਕਲਜੁਗ ਹੋਇਆ ਅੰਧੇਰਾ। ਨਾਨਕ ਨਿਰੰਕਾਰੀ ਪਾਇਆ ਫੇਰਾ। ਈਸ਼ਰ ਨਾਮ ਆਪ ਜਪਾ ਕੇ। ਸ੍ਰਿਸ਼ਟ ਤਾਈਂ ਸਚ ਮਾਰਗ ਪਾ ਕੇ। ਸਾਰੰਗ ਕੋਲੋਂ ਸਾਰੰਗੀ ਆਈ। ਤਰੇਤੇ ਵਾਲੀ ਦਾਤ ਹੈ ਪਾਈ। ਵੱਜੇ ਸਾਰੰਗ ਹੋਵੇ ਧੁਨਕਾਰ। ਜਿਸ ਦੀ ਧੁਨ ਨਿਰੰਕਾਰ ਨਿਰੰਕਾਰ। ਨਿਰੰਕਾਰ ਨਿਰਵੈਰ ਸਦਾਏ। ਕਲਜੁਗ ਵਿਚ ਜੋਤ ਪ੍ਰਗਟਾਏ। ਪ੍ਰਗਟੀ ਜੋਤ ਹੁਣ ਅੰਧ ਕੂਪਾ। ਆਪਣੇ ਬਚਨ ਆਪ ਲਿਖਾਵੇ ਭੂਪਾ। ਐਸੀ ਲਿਖਤ ਆਪ ਕਰਾਈ। ਕੁਰਾਨ ਮੁਹੰਮਦ ਦੀ ਢੇਰੀ ਢਾਹੀ। ਇਨ੍ਹਾਂ ਦਾ ਹੁਣ ਹੋਇਆ ਨਾਸ। ਅੰਤਮ ਕਾਲ ਮੇਰੀ ਜੋਤ ਦਾ ਪ੍ਰਕਾਸ਼। ਆਪਣਾ ਆਪ ਮੈਂ ਆਪ ਛੁਪਾਇਆ। ਰਕਤ ਬੂੰਦ ਦੀ ਦੇਹ ਨੂੰ ਤਜਾਇਆ। ਜੋਤ ਵਿਚ ਜੋਤ ਜਗਾ ਕੇ। ਪੂਰਨ ਵਿਚ ਪਰਮੇਸ਼ਰ ਆ ਕੇ। ਐਸੀ ਇਹ ਜਗਾਈ ਜੋਤਾ। ਭਰਥਰੀ ਤੋਂ ਉਪਾਇਆ ਮੋਤਾ । ਐਸੀ ਜੋਤ ਹੁਣ ਆਪ ਜਗਾਊਂ। ਸਿਰ ਉਸ ਦੇ ਛਤਰ ਝੁਲਾਊਂ। ਐਸਾ ਛਤਰ ਝੁੱਲੇਗਾ ਮੇਰਾ। ਸੋਹੰ ਜਾਪ ਹੋਵੇਗਾ ਮੇਰਾ। ਚਾਰ ਵੇਦ ਦਾ ਹੁਣ ਮਾਣ ਗਵਾਵਾਂ। ਨਿਹਕਲੰਕ ਜੋਤ ਰੂਪ ਅਖਵਾਵਾਂ। ਨਿਹਕਲੰਕ ਆਪ ਅਖਵਾ ਕੇ। ਜੁਗ ਚੌਥੇ ਦਾ ਨਾਸ ਕਰਾ ਕੇ। ਜੁਗ ਸਤਿ ਦਾ ਸਤਿ ਵਰਤਾਊਂ। ਰਾਮਗੜ੍ਹੀਆ ਵਿਚ ਦੇਹ ਪ੍ਰਗਟਾਊਂ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਊਂ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਾਊਂ। ਮੇਰਾ ਨਾਮ ਹੋਵੇ ਸਦਾ ਸਹਾਈ। ਪ੍ਰਗਟ ਕਰਾਂ ਆਪ ਵਡਿਆਈ। ਸੰਗਤ ਜੋ ਗੁਰ ਦਰ ਤੇ ਆਈ। ਰਸਨਾ ਨਾਲ ਈਸ਼ਰ ਜਸ ਗਾਈ। ਐਸਾ ਪ੍ਰੇਮ ਇਨ੍ਹਾਂ ਨੇ ਕੀਤਾ। ਇਸ ਦਾ ਜਸ ਇਨ੍ਹਾਂ ਨੂੰ ਦੀਤਾ। ਸੰਗਤ ਸਤਿਗੁਰ ਆਪ ਬਣਾਈ। ਈਸ਼ਰ ਸੰਗਤ ਵਿਚ ਭੇਦ ਨਾ ਕਾਈ। ਸੰਗਤ ਹਰਿ ਜੂ ਆਪ ਬਣਾਏ। ਸੰਗਤ ਵਿਚ ਆ ਦਰਸ ਦਖਾਏ। ਐਸਾ ਦਰਸ ਆਪ ਦਿਖਾਵਾਂ। ਮੁਕੰਦ ਮਨੋਹਰ ਨਜ਼ਰੀ ਆਵਾਂ । ਅੰਤ ਇਹ ਲਿਖਾਈ ਗਾਥਾ । ਸੰਗਤ ਨਹੀਂ
ਰਘੁਨਾਥ ਪਛਾਤਾ। ਐਸੀ ਲਿਖਤ ਆਪ ਕਰਾਵਾਂ। ਇਕ ਸਾਲ ਅੱਠ ਮਹੀਨੇ ਵਿਚ ਹਾਹਾਕਾਰ ਮਚਾਵਾਂ। ਐਸਾ ਵਕਤ ਹੁਣ ਹੋਵੇਗਾ ਮੇਰਾ। ਮਲੇਛਾਂ ਦਾ ਹੁਣ ਕੀਆ ਨਬੇੜਾ । ਕਲਜੁਗ ਵਿਚ ਇਹ ਆਪ ਉਪਾਏ। ਅੰਤ ਵਿਚ ਹੁਣ ਆਪ ਖਪਾਏ। ਅੱਲਾ ਅੱਲਾ ਦਾ ਨੂਰ ਸੀ ਮੇਰਾ। ਓਸ ਦਾ ਹੁਣ ਕੀਆ ਨਬੇੜਾ। ਆਪਣਾ ਹੁਣ ਨਾ ਦੱਸਾਂ ਚਮਤਕਾਰ। ਪੂਰਨ ਸਿੰਘ ਨੂੰ ਕਰ ਲੈਣਾ ਗ੍ਰਿਫਤਾਰ । ਮੇਰੀ ਇਹ ਅਨੋਖੀ ਬਾਣੀ। ਚਹੁੰ ਜੁਗਾਂ ਦੀ ਹੋਵੇ ਖਾਣੀ। ਚਾਰ ਜੁਗ ਮੇਰਾ ਹੋਵੇ ਜਾਪ। ਸੋਹੰ ਸ਼ਬਦ ਦਾ ਵਡ ਪ੍ਰਤਾਪ। ਐਸਾ ਪਰਤਾਪ ਏਸ ਦਾ ਹੋਇਆ। ਹਾ ਹਾ ਕਰ ਕੇ ਕਲਜੁਗ ਰੋਇਆ। ਜਿਸ ਨਾ ਪਾਈ ਇਸ ਦੀ ਸਾਰ। ਅੰਤ ਕਾਲ ਹੋਵੇ ਖ਼ੁਆਰ। ਕਲਜੁਗ ਵਿਚ ਕਲਾ ਮੈਂ ਧਾਰੀ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾ ਲੀ। ਆਪਣੀ ਜੋਤ ਆਪ ਪ੍ਰਗਟਾ ਕੇ। ਸਭ ਤੋਂ ਬੈਠਾ ਮੁਖ ਛੁਪਾ ਕੇ। ਮੇਰੀ ਮਹਿੰਮਾ ਕੋਈ ਨਾ ਜਾਣੇ। ਤੀਨ ਲੋਕ ਸਦਾ ਰਹਾਨੇ। ਉਨੀਂ ਅੱਸੂ ਇਹ ਲਿਖਤ ਕਰਾਈ। ਸਭ ਸੰਗਤ ਨੇ ਦਿਤੀ ਦੁਹਾਈ। ਏਥੇ ਬੈਠਣ ਦਾ ਸਾਨੂੰ ਝੋਰਾ। ਸਤਿਗੁਰ ਕੋਲੋਂ ਮੁਖ ਆ ਮੋੜਾ। ਆਤਮ ਕਾਤੀ ਇਹਨਾਂ ਦੀ ਭਾਈ। ਲੈਣ ਨਾ ਦੇਵੇ ਅੱਜ ਇਹਨਾਂ ਨੂੰ ਵਡਿਆਈ। ਆਤਮ ਖਾਸ ਇਹਨਾਂ ਦੀ ਨਿਆਰੀ। ਗੁਰ ਧਾਮ ਤੇ ਕਰੇ ਖੁਆਰੀ। ਮਨ ਵਿਚ ਸ਼ਾਂਤ ਨਾ ਏਥੇ ਆਏ। ਦੁਸ਼ਟ ਦੁਰਾਚਾਰ ਇਹ ਜੀਵ ਕਹਾਏ। ਇਹ ਸੀ ਸੰਗਤ ਦਾ ਸੱਚਾ ਧਾਮ। ਜਿਥੇ ਬੈਠਾ ਆਪ ਭਗਵਾਨ। ਐਸੀ ਨੀਤ ਇਨ੍ਹਾਂ ਨੇ ਫੇਰੀ। ਛੇਤੀ ਛੱਡੋ ਲਾਓ ਨਾ ਦੇਰੀ। ਸਾਡਾ ਏਥੇ ਕੋਈ ਨਾ ਕਾਮ। ਛੱਡਿਆ ਲੋਕ ਜਾਵਾਂ ਬੈਕੁੰਠ ਧਾਮ। ਜੋਤ ਵਿਚ ਮੈਂ ਜੋਤ ਮਿਲਾਵਾਂ। ਤੁਹਾਡੇ ਕੋਲੋਂ ਆਪਣਾ ਆਪ ਛੁਪਾਵਾਂ। ਤੁਸਾਂ ਸੀ ਇਹ ਅਰਜ਼ ਗੁਜ਼ਾਰੀ । ਕਲਜੁਗ ਦੀ ਦੱਸੋ ਬੀਮਾਰੀ। ਅੰਤ ਕਾਲ ਏਸ ਦਾ ਕੈਸੇ ਹੋਏ। ਬਿਨ ਸਤਿਗੁਰ ਨਾ ਜਾਣੇ ਕੋਇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ। ਜੋਤ ਰੂਪ ਇਹਦੀ ਪਤਿ ਖੋਏ। ਚਾਰ ਸਾਲ ਅੱਜ ਤੋਂ ਪਹਿਲੇ ਭਾਈ। ਸਿੰਘ ਗੁਰਦੀਪ ਸੀ ਦੇਹ ਤਜਾਈ। ਪ੍ਰੇਤ ਰੂਪ ਸੀ ਏਸ ਦਾ ਹੋਇਆ । ਦੁਰਗਤੀ ਨਾ ਉਹ ਜੀਆ ਨਾ ਉਹ ਮੋਇਆ। ਅੱਜ ਓਸ ਦੀ ਮੁਕਤ ਕਰਾਈ। ਪ੍ਰੇਤ ਤੋਂ ਦੇਵ ਰੂਪ ਬਣਾਈ। ਮੁਕਤ ਕਰਾਏ ਮੁਕਤ ਕਾ ਦਾਤਾ। ਹਾਜ਼ਰ ਹੋ ਕੇ ਸਦਾ ਰੰਗ ਰਾਤਾ। ਮੇਰੀ ਜੋਤ ਦੀ ਇਹ ਵਡਿਆਈ। ਲੱਖ ਚੁਰਾਸੀ ਵਿਚ ਜੀਵ ਨਾ ਜਾਈ। ਐਸੀ ਹੁਣ ਜਗਾਈ ਜੋਤਾ। ਹੋਵੇ ਪ੍ਰਤਾਪ ਮੇਰਾ ਬਹੁਤਾ। ਬੇਨਤੀ ਵੀਰੋ ਦੀ ਪ੍ਰਵਾਨ ਹੈ ਹੋਈ। ਪਤੀ ਤੇਰੇ ਦੀ ਕਲਿਆਣ ਹੈ ਹੋਈ। ਐਸੀ ਦਇਆ ਤੇਰੇ ਤੇ ਕੀਤੀ। ਆਤਮਾ ਓਸ ਦੀ ਪਤਿਤ ਪੁਨੀਤੀ। ਤੂੰ ਸਾਡਾ ਸੀ ਕੀਤਾ ਮਾਣ। ਓਸ ਦਾ ਦਿਤਾ ਤੈਨੂੰ ਦਾਨ। ਏਸ ਦਾਨ ਦੀ ਇਹ ਵਡਿਆਈ । ਪਤੀ ਤੇਰੇ ਨੇ ਪਰਮਗਤ ਪਾਈ। ਆਤਮਾ ਰੱਖੀਂ ਸਾਡਾ ਧਿਆਨ। ਦਰਸ ਦੇਵੇਗਾ ਆਪ ਭਗਵਾਨ । ਐਸਾ ਦਰਸ ਆਪ ਦਿਖਾਊਂ। ਜਨਮ ਮਰਨ ਦੇ ਦੁੱਖ ਮਿਟਾਊਂ। ਸੋਹੰ ਰੂਪ ਮੇਰਾ ਹੀ ਜਾਣੋ। ਮਹਾਰਾਜ ਸ਼ੇਰ ਸਿੰਘ ਸਦਾ ਹੀ ਵਖਾਣੋ।
੧੩ ਮੱਘਰ ੨੦੦੬ ਬਿਕ੍ਰਮੀ ਜੇਠੂਵਾਲ ਬਚਨ ਹੋਏ
ਜੋਤ ਇਕ ਦੋ ਸਰੂਪ। ਤੇਰੀ ਮਹਿੰਮਾ ਬੜੀ ਅਨੂਪ। ਨੈਣੀ ਵੇਖੇ ਮੂਲ ਨਾ ਬੂਝੇ। ਮਨਮੁਖਾਂ ਨੂੰ ਦਰ ਨਾ ਸੂਝੇ। ਊਚਾ ਆਪ ਅਗੰਮ ਅਪਾਰ। ਮਾਇਆ ਵਿਚ ਪਸਰਿਆ ਸੰਸਾਰ। ਐਸੀ ਖੇਲ ਕਰੀ ਸਰਕਾਰ। ਸ਼ੇਰ ਸਿੰਘ ਜੋਤ ਜਗਾਈ ਅਪਾਰ। ਸਤਿਗੁਰ ਮਨੀ ਸਿੰਘ ਤਖ਼ਤ ਬਹਾ ਲਿਆ। ਆਪ ਆਪਣਾ ਬਿਰਦ ਸੰਭਾਲਿਆ। ਸਭ ਸੰਗਤ ਨੂੰ ਸਰਨੀ ਡਾਰ। ਇਕਾਂਤ ਬੈਠਾ ਨਿਰਬਿਕਾਰ। ਊਚਮ ਸੂਚਮ ਪ੍ਰਭ ਸੋਏ। ਨਿਰਾਹਾਰੀ ਨਿਰਵੈਰ ਪ੍ਰਭ ਹੋਏ। ਨਿਰਧਨ ਨੂੰ ਦੇਵੇ ਮਾਣ। ਘਾਲ ਸਿੱਖਾਂ ਦੀ ਹੋਈ ਪ੍ਰਵਾਨ। ਭਇਆ ਅੰਧੇਰ ਹੋਇਆ ਅੰਧ ਕੂਪ। ਪ੍ਰਗਟਿਆ ਆਪ ਸਵਛ ਸਰੂਪ। ਐਸੇ ਸਮੇਂ ਪ੍ਰਭ ਹੋਇਆ ਕਿਰਪਾਲ। ਦਿਆਲੂ ਬਣ ਗਿਆ ਆਪ ਦੀਨ ਦਿਆਲ। ਦੀਨ ਦਿਆਲ ਪ੍ਰਭ ਦਇਆ ਕਰੇ। ਤੋੜੇ ਬੰਧਨ ਜਪੋ ਹਰੇ ਹਰੇ। ਹਰੀ ਹਰਿ ਹਰਿ ਪ੍ਰਭ ਮੇਰਾ। ਆਪਣੀ ਹੱਥੀਂ ਕੀਆ ਨਬੇੜਾ। ਐਸੀ ਮਿਹਰ ਕਰੇ ਪ੍ਰਭ ਦਾਤਾ। ਆਦਿ ਜੁਗਾਦਿ ਸਦਾ ਰੰਗ ਰਾਤਾ। ਖੇਲ ਪ੍ਰਭ ਦਾ ਅੰਤ ਅਪਾਰਾ। ਭਗਤਨ ਨੂੰ ਪ੍ਰਭ ਦਰਸ਼ਨ ਭੰਡਾਰਾ। ਕਰੋ ਦਰਸ਼ਨ ਸ਼ਾਂਤ ਮਨ ਹੋਏ। ਸਤਿਗੁਰ ਮਨੀ ਸਿੰਘ ਪ੍ਰਗਟ ਹੋਏ। ਗਿਆ ਅੰਧੇਰ ਹੋਇਆ ਪ੍ਰਕਾਸ਼। ਜੈ ਜੈ ਜੈਕਾਰ ਹੋਇਆ ਲੋਕਮਾਤ ਪਤਾਲ ਆਕਾਸ਼। ਕੋਟ ਤੇਤੀਸ ਦੇਵਤਾ ਭਇਆ। ਸਭ ਸਰਨ ਮਨੀ ਸਿੰਘ ਦੀ ਢਹਿਆ। ਛਿਆਨਵੇਂ ਕਰੋੜ ਮੇਘ ਮਾਲਾ ਮੇਰੀ ਬਣਾਈ। ਆਕਾਸ਼ ਉਤੇ ਇਨ੍ਹਾਂ ਚਾਦਰ ਪਾਈ। ਗੁਰ ਦਰਸ਼ਨ ਨੂੰ ਫਿਰਤ ਤਿਸਾਈ। ਬਰਖੇ ਮੇਘ ਨਾ ਬਿਨਾ ਕਾਰ। ਦਰਸ਼ਨ ਕਰਨ ਨੂੰ ਹੋਇਆ ਲਾਚਾਰ। ਐਸੀ ਆਸ ਓਸ ਅੱਜ ਧਾਰੀ। ਬਰਖੋ ਬੂੰਦ ਆਪ ਨਿਰੰਕਾਰੀ। ਆਤਮ ਸੋਇਆ ਦੇ ਜਗਾਏ। ਆਪਣੀ ਸੋਝੀ ਆਪ ਪ੍ਰਭ ਪਾਏ। ਸੂਝ ਬੂਝੇ ਕਰੇ ਵੀਚਾਰ। ਸਤਿਗੁਰ ਸੱਚਾ ਨਦਰੀ ਨਦਰ ਨਿਹਾਲ। ਐਸੇ ਗੁਰ ਕਉ ਸਦਾ ਆਦੇਸ। ਆਪਣੇ ਨਾਮ ਦਾ ਦੀਆ ਉਪਦੇਸ਼। ਨਾਮ ਹਰਿ ਹਰਿ ਨਾਮ ਪ੍ਰਭ ਆਪ। ਆਪ ਆਪਣਾ ਜਪਾਵੇ ਜਾਪ। ਨਾਮ ਮੇਰਾ ਮੈਂ ਹਾਂ ਓਅੰ। ਸਦਾ ਸਹਾਈ ਮੇਰਾ ਸ਼ਬਦ ਸੋਹੰ। ਸੋਹੰ ਸੋਹੰ ਸ਼ਬਦ ਸਦਾ ਹੀ ਜਪਾਊਂ। ਝੂਠੀ ਮਾਟੀ ਵਿਚੋਂ ਸਤਿਗੁਰ ਪਾਊਂ। ਕਾਚੀ ਗਗਰੀਆ ਅੰਤ ਹੈ ਫੂਟੇ। ਜੋਤਸ਼ ਜੋਤ ਪ੍ਰਭ ਅਨੂਪੇ। ਐਸਾ ਭੇਤ ਆਪ ਹੀ ਜਾਣੇ। ਸਾਡੀ ਦੇਹ ਪ੍ਰਭ ਕੇ ਭਾਣੇ। ਐਸਾ ਖੇਲ ਪ੍ਰਭ ਆਪ ਕਮਾਇਆ। ਜੁਗ ਕਲ ਪਲਟਾਉਣ ਲਈ ਤਜ਼ੀ ਕਾਇਆ। ਜੋਤ ਸਰੂਪੀ ਬਣ ਕੇ ਆਇਆ। ਨਿਰਭੈ ਓਨ ਨਾਮ ਜਪਾਇਆ। ਐਸੀ ਕੀਤੀ ਖੇਲ ਅਪਾਰ। ਮਾਝੇ ਨੂੰ ਦੋ ਕੀਤਾ ਫਾੜ। ਮਨੀ ਸਿੰਘ ਨੇ ਸੀ ਲਿਖਤ ਕਰਾਈ। ਘਵਿੰਡ ਪਿੰਡ ਨੂੰ ਕਰੋ ਸਫ਼ਾਈ। ਸੰਗਤ ਲਈ ਸੀ ਹੁਕਮ ਲਿਖਾਇਆ। ਨਜ਼ਰੋਂ ਘਵਿੰਡ ਪਰੇ ਹਟਾਇਆ। ਐਸਾ ਸਮਾਂ ਸਤਿਗੁਰ ਲਿਆਵੇ। ਜਲ ਸਿਰੀ ਜਲ ਨਹਿਰ ਬਣਾਵੇ। ਸਤਿਜੁਗ ਵਿਚ ਇਹ ਹੋਸੀ ਧਾਮ। ਘਵਿੰਡ ਨੂੰ ਬਹਿ ਸੰਗਤ ਕਰੂ ਪ੍ਰਨਾਮ। ਅਟੱਲ ਧਾਮ ਇਹ ਲਿਖਵਾਇਆ। ਫਰਲਾਂਗ ਅੱਠ ਅਰ ਇਹਦਾ ਪੇਟ ਰਖਾਇਆ। ਸੋ ਪੰਜ ਗਜ਼ ਚੜ੍ਹਦੇ ਤਾਈਂ। ਸਿੰਘ ਸਵਰਨ ਦੀ ਸਮਾਧ ਬਣਾਈ। ਸੱਚਾ ਸਿੱਖ ਸਚ ਮਾਰਗ ਪਾਇਆ। ਦਰ ਅੱਗੇ ਫੜ ਆਪ ਬਹਾਇਆ। ਡਗਮਗ ਜੋਤ ਜਿਥੇ ਇਹ ਕਰੇ। ਉਨੰਜਾ ਪਵਣ ਪ੍ਰਭ ਛਤਰ ਝੁਲੇ। ਗਣ ਗਧੰਰਬ ਕੋ ਇਹ ਜਾਣੇ। ਬ੍ਰਹਮ ਵਿਸ਼ਨ ਮਹੇਸ਼ ਗਲ ਪੱਲੇ ਪਾਵੇ। ਹੋਏ ਕਿਰਪਾਲ ਪ੍ਰਭ ਹੁਕਮ ਜਾਂ ਕਰੇ। ਫਿਰ ਹਰਿ ਨਾਮ ਉਨ੍ਹਾਂ ਦੀ ਬਣੇ। ਤ੍ਰੈਲੋਕੀ ਨਾਥ ਆਪ ਪ੍ਰਭ ਆਪ। ਸਭ ਤੋਂ ਵੱਡਾ ਗੁਰਸਿਖ ਪ੍ਰਤਾਪ।
ਬਿਨ ਸਿੱਖ ਨਾ ਸਤਿਗੁਰ ਪ੍ਰਗਟੇ। ਦਰਸ਼ਨ ਕੀਆ ਅੱਜ ਸਤਿਗੁਰ ਤੇਰਾ। ਗੇੜ ਚੁਰਾਸੀ ਦਾ ਹੋਇਆ ਨਬੇੜਾ। ਮਾਤ ਗਰਭ ਨਾ ਕੋਈ ਆਏ। ਆਏ ਸੋ ਜਿਸ ਉਤੇ ਪ੍ਰਭ ਦਇਆ ਕਮਾਏ। ਬਿਨ ਹੁਕਮ ਸਿੱਖ ਦੇਹ ਨਾ ਧਰੇ। ਸੋ ਧਰੇ ਜਿਸ ਪਰ ਕਿਰਪਾ ਕਰੇ। ਅੰਤ ਕਾਲ ਜਾਂ ਹੋਵੇ ਕਾਲ। ਸੱਚਾ ਸਤਿਗੁਰ ਹੋਵੇ ਰਖਵਾਲ। ਪੂਰਨ ਕਰੇ ਭਗਤਨ ਕਾ ਕਾਮ। ਆਪ ਲੈ ਜਾਵੇ ਬੈਕੁੰਠ ਧਾਮ। ਬੈਕੁੰਠ ਬੈਠ ਪ੍ਰਭ ਖੇਲੇ ਖੇਲ। ਭਗਤ ਜਨਾਂ ਦਾ ਕਰਦਾ ਮੇਲ। ਜਹਾਂ ਉਪਾਇਆ ਤਹਾਂ ਸਮਾਇਆ। ਜੋਤ ਵਿਚ ਪ੍ਰਭ ਜੋਤ ਮਿਲਾਇਆ। ਆਵਣ ਜਾਵਣ ਓਸ ਦਾ ਗਿਆ। ਆਪ ਕਿਰਪਾਲ ਪ੍ਰਭੂ ਜਾਂ ਭਇਆ। ਆਪਣੇ ਸ਼ਬਦ ਦੀ ਦੇ ਕੇ ਦਾਤ। ਸਭ ਤੋਂ ਵੱਡੀ ਗੁਰ ਕਰਾਮਾਤ। ਮੇਰਾ ਸ਼ਬਦ ਜੋ ਰਿਦੇ ਧਿਆਵੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਦਰਸ ਦਖਾਵੇ ਐਸਾ ਅਨੂਪ। ਈਸ਼ਰ ਦਾ ਇਹ ਸਚ ਸਰੂਪ। ਕਿਰਪਾਨਿਧ ਕਿਰਪਾ ਜਾਂ ਕਰੇ। ਦੁੱਖ ਦਲਿਦਰ ਸਿਖਨ ਕਾ ਹਰੇ। ਸਿੱਖ ਨਾ ਹੋਵੇ ਮੇਰਾ ਮੁਹਤਾਜ। ਸਿੱਖਾਂ ਦੇ ਸਿਰ ਦਾ ਸਤਿਗੁਰ ਤਾਜ। ਸਿੱਖ ਸਿੱਖ ਸਿੱਖ ਸਿੱਖੀ ਇਹ ਹੋਈ। ਚਰਨ ਸੰਗ ਵਾਂਗ ਕਵਲ ਪਰੋਈ। ਆਪ ਅਕੱਥ ਕਥੀ ਕਥ ਆਪ। ਜੇਵਡ ਆਪ ਤੇਵਡ ਦਾਤ। ਦਾਤ ਦਾਤਾਰ ਦਿਤੀ ਆਪ। ਸਿੱਖਨ ਦੇ ਲਾਹੇ ਸੰਤਾਪ। ਟੁੱਟੀ ਗੰਢਾਂ ਨਾ ਤੋੜੇ ਕੋਏ। ਥਿਰ ਘਰ ਬੈਠਾ ਸੱਚੀ ਸੋਏ। ਸਚ ਸਚ ਸਚ ਕਰ ਵਰਤਾਏ। ਪ੍ਰਗਟ ਹੋ ਕੇ ਪ੍ਰਭ ਦਰਸ ਦਿਖਾਏ। ਜੁਗ ਚਾਲੀਏਂ ਵਿਚ ਇਹ ਚਾਲ ਲਿਖਾਈ। ਤਜ ਕੇ ਦੇਹ ਜੋਤ ਪ੍ਰਗਟਾਈ। ਜੋਤ ਸਰੂਪ ਖੇਲ ਕਰੇ ਅਪਾਰ। ਸ੍ਰਿਸ਼ਟੀ ਡੁੱਬੇ ਮੰਝ ਆ ਧਾਰ। ਨਵੀਂ ਖੇਲ ਪ੍ਰਭ ਆਪ ਰਚਾਏ। ਜੁਗ ਸਤਿ ਦਾ ਫਿਰ ਛਤਰ ਝੁਲਾਏ। ਭਾਦਰੋਂ ਤੇਰਾਂ ਸੀ ਕਰਮ ਕਮਾਇਆ। ਮਨੀ ਸਿੰਘ ਨੂੰ ਮਾਣ ਦਵਾਇਆ। ਸੰਗਤ ਦਾ ਸਤਿਗੁਰੂ ਬਣਾਇਆ। ਤੇਰਾਂ ਮੱਘਰ ਇਹ ਕਾਰ ਕਮਾਈ। ਸਭ ਸੰਗਤ ਸਰਨੀ ਪਾਈ। ਸਤਿਗੁਰਾਂ ਨੂੰ ਮਲਾਹ ਬਣਾਇਆ। ਰੁੜ੍ਹਦਾ ਬੇੜਾ ਬੰਨੇ ਲਾਇਆ। ਐਸੀ ਸਿੱਖੀ ਅੱਜ ਹੈ ਜੋੜੀ। ਦਿਨੋ ਦਿਨ ਹੋਵੇ ਲੱਖ ਕਰੋੜੀ। ਕੋਟਨ ਕੋਟ ਕੋਟ ਪ੍ਰਭ ਆਪ। ਸਭ ਸ੍ਰਿਸ਼ਟ ਹੈ ਇਸ ਦੀ ਦਾਤ। ਮਾਰੇ ਮਾਰ ਜਵਾਲੇ ਆਪ। ਸਿੱਖਾਂ ਦੇ ਪ੍ਰਭ ਸੰਗ ਹੈ ਸਾਥ। ਜਗਨ ਨਾਥ ਆਪ ਪ੍ਰਭ ਆਇਆ। ਦੁੱਖ ਕਲੇਸ਼ ਸਿੱਖਾਂ ਦਾ ਝੋਲੀ ਪਾਇਆ। ਆਪਣੀ ਗੋਦੀ ਪ੍ਰਭ ਲਏ ਬਿਠਾਏ। ਪ੍ਰਭ ਅਬਿਨਾਸ਼ੀ ਇਹ ਦਇਆ ਕਮਾਏ। ਦਇਆ ਕਮਾਈ ਆਪ ਦਾਤਾਰ। ਬੇੜਾ ਸਿੱਖਾਂ ਦਾ ਲਾਇਆ ਪਾਰ। ਲਾਜ ਰੱਖੀ ਆਪ ਪ੍ਰਭ ਆ ਕੇ। ਦੁੱਖ ਕਾਟੇ ਦੁੱਖ ਭੰਜਨ ਆ ਕੇ। ਸਦਾ ਸਮਰਥ ਸਦਾ ਕਿਰਪਾਲੂ। ਪੂਰਨ ਪਰਮਾਨੰਦ ਦਿਆਲੂ। ਪੂਰਨ ਪਰਮੇਸ਼ਵਰ ਪ੍ਰਭ ਆਪ ਕਹਾਏ। ਸਰਬ ਜੀਆਂ ਮੇਂ ਰਿਹਾ ਸਮਾਏ। ਝੂਠੀ ਕਾਇਆ ਬਾਲੂ ਭੀਤ। ਸੱਚਾ ਸਤਿਗੁਰ ਰਾਖੋ ਚੀਤ। ਆਦਿ ਅੰਤ ਪ੍ਰਭ ਏਕੰਕਾਰ। ਕਾਇਆ ਵਿਚ ਜੋਤ ਜਗਾਏ ਅਪਾਰ। ਆਪਣਾ ਆਪ ਜੋ ਨਰ ਨਾ ਬੂਝੇ। ਨਰਕਵਾਸੀ ਸੱਚਾ ਦਰ ਨਾ ਸੂਝੇ। ਸੱਚੀ ਦਰਗਾਹ ਪ੍ਰਭ ਰਿਹਾ ਸਮਾਏ। ਭਗਤ ਜਨਾਂ ਨੂੰ ਸ਼ਰਨੀ ਪਾਏ। ਚਰਨ ਕਵਲ ਵਿਚ ਕਰੇ ਨਿਵਾਸ। ਸਦਾ ਸਹਾਈ ਪ੍ਰਭ ਗੁਣਤਾਸ।