੧੫ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸਿੱਖੀ ਸਿੱਖਾਂ ਦੀ ਆਪ ਵਿਚਾਰੀ। ਮਹਾਰਾਜ ਸ਼ੇਰ ਸਿੰਘ ਨਿਰਭੈ ਨਿਰੰਕਾਰੀ। ਮਾਣ ਸਿੱਖਾਂ ਨੂੰ ਆਪ ਦਵਾਏ। ਛੱਡ ਬੈਕੁੰਠ ਵਿਚ ਬੈਠਾ ਆਏ। ਨੇਤਰ ਖੋਲ੍ਹ ਕਰੋ ਪ੍ਰਭ ਦਰਸ਼ਨ। ਦਰਸ਼ਨ ਪਰਸਨ ਪ੍ਰਭ ਹਰਸਨ। ਮਨ ਦੀ ਹਿਰਸ ਅੱਜ ਮਿਟਾਓ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਓ। ਘਰ ਵਿਚ ਆਇਆ ਸਤਿਗੁਰ ਪੂਰਾ। ਵਜਾਏ ਗਵਾਵੇ ਸ਼ਬਦ ਅਨਹਦ ਤੂਰਾ। ਸ਼ਬਦ ਮੇਰੇ ਦੀ ਇਹ ਧੁਨਕਾਰ। ਸੋਹੰ ਕਰਤਾਰ ਕਰਤਾਰ । ਕਰਤਾ ਪੁਰਖ ਕਰਮ ਪ੍ਰਭ ਕਰੈ। ਜੰਮਣ ਮਰਨ ਵਿਚ ਸਿੱਖ ਨਾ ਪਰੈ। ਜਿਸ ਜੋਤ ਵਿਚੋਂ ਸੀ ਪ੍ਰਗਟਾਇਆ। ਇਕ ਬੂੰਦ ਤੋਂ ਆਕਾਰ ਬਣਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ। ਵਿਚ ਮਨ ਮਤਿ ਬੁਧਿ ਹੰਕਾਰ ਟਿਕਾਇਆ। ਐਸਾ ਗੋਝ ਪ੍ਰਭ ਆਪ ਰਖਾਇਆ। ਬੈਠਾ ਵਿਚ ਨਾ ਨਜ਼ਰੀ ਆਇਆ। ਨੈਣੀ ਪੇਖੇ ਸਰਬ ਪਸਾਰ। ਨਜ਼ਰ ਨਾ ਆਵੇ ਦਾਤਾਰ। ਐਸੀ ਤਾੜੀ ਗੁਫਾ ਅੰਦਰ ਲਾਈ। ਨੌਂ ਕੀਏ ਪ੍ਰਗਟ ਦਸਵੇਂ ਦੀ ਸੋਝੀ ਪਾਈ। ਦਸਵੇਂ ਦਾ ਜੇ ਖੋਲ੍ਹ ਕਵਾੜ। ਨਜ਼ਰੀ ਆਵੇ ਆਪ ਕਰਤਾਰ। ਕਪਾਟ ਨਾ ਖੁੱਲੇ ਬਿਨ ਸਤਿਗੁਰ ਭਾਈ। ਆਪਣੀ ਜੋਤ ਜਿਨ ਵਿਚ ਟਿਕਾਈ। ਕਿਰਪਾਨਿਧ ਕਿਰਪਾ ਜਾਂ ਧਾਰੇ। ਕਾਇਆ ਅੰਦਰ ਹੋਏ ਉਜਿਆਰੇ। ਨਾਮ ਦੀਪਕ ਪ੍ਰਭ ਦਏ ਜਲਾਏ। ਬਿਨ ਤੇਲ ਬਾਤੀ ਡਗਮਗਾਏ। ਦੀਵਾ ਬਾਤੀ ਮੇਰਾ ਨਾਮ। ਗੋਝ ਗਿਆਨ ਪ੍ਰਭ ਗੁਣੀ ਨਿਧਾਨ। ਗੁਣ ਨਿਧਾਨ ਪ੍ਰਭ ਆਪ ਅਖਵਾਏ। ਲੱਖ ਚੁਰਾਸੀ ਜੂਨ ਵਿਚ ਪ੍ਰਭ ਰਿਹਾ ਸਮਾਏ। ਭਗਤ ਜਨਾਂ ਤੇ ਦਇਆ ਕਮਾਏ। ਜੁਗਾਂ ਦੇ ਵਿਛੜੇ ਆਪ ਪ੍ਰਗਟਾਏ। ਸਿੱਖ ਨਾ ਜਾਣੇ ਮੇਰਾ ਖੇਲ। ਵਿਛੜਿਆਂ ਦੇ ਪ੍ਰਭ ਮੇਲੇ ਮੇਲ। ਭਗਤ ਜਨਾਂ ਦੀ ਸੰਗਤ ਬਣਾਈ। ਹਰਿ ਹਰਿ ਰਿਦੇ ਸਦ ਗਾਈ। ਦਿਵਸ ਰੈਣ ਜੋ ਮੋਹੇ ਧਿਆਏ। ਤ੍ਰੈਲੋਕੀ ਨਾਥ ਸੁਤਿਆਂ ਪਾਏ। ਮੁਕੰਦ ਮਨੋਹਰ ਨਜ਼ਰੀ ਆਏ। ਲਖਮੀ ਨਰਾਇਣ ਦਰਸ ਦਖਾਏ। ਨਿਰੰਕਾਰ ਅਛਲ ਨਾ ਡੋਲੇ। ਸਿੱਖਾਂ ਸੰਗ ਸਦਾ ਹਰਿ ਮੌਲੇ। ਮਨ ਤਨ ਸਿੱਖ ਦਾ ਹਰਿਆ ਹੋਏ। ਸੋਹੰ ਸ਼ਬਦ ਰਿਦੇ ਪਰੋਏ। ਊਠਤ ਬੈਠਤ ਜਪੇ ਮੇਰਾ ਨਾਉਂ। ਮਹਾਰਾਜ ਸ਼ੇਰ ਸਿੰਘ ਵਸੇ ਸਭ ਥਾਉਂ। ਚਤੁਰਭੁਜ ਆਪ ਪ੍ਰਭ ਆਇਆ। ਸੋਹੰ ਸ਼ਬਦ ਦਾ ਜਾਪ ਕਰਾਇਆ। ਸੋਹੰ ਓਅੰ ਮੇਰਾ ਨਾਉਂ। ਜੋ ਜਨ ਚਲੇ ਪ੍ਰਭ ਕੇ ਭਾਉ। ਪ੍ਰਭ ਕਾ ਭੇਤ ਨਾ ਜਾਣੇ ਕੋਏ। ਜੋਤ ਰੂਪ ਮਹਾਰਾਜ ਪ੍ਰਗਟ ਹੋਏ। ਸੋਲਾਂ ਕਲਾ ਪ੍ਰਭ ਆਪ ਸੰਪੂਰਨ। ਚੌਦਾਂ ਵਿਦਿਆ ਰਸਨਾ ਅਧੂਰਨ। ਵਿਦਿਆ ਦੋ ਪ੍ਰਭ ਹੋਰ ਲਿਖਾਏ। ਚਾਰ ਵੇਦ ਭੇਤ ਨਾ ਪਾਏ। ਗੀਤਾ ਵਿਚ ਨਹੀਂ ਸੀ ਲਿਖਤ ਕਰਾਈ ? ਵੇਲੇ ਕ੍ਰਿਸ਼ਨ ਅਰਜਨ ਨੂੰ ਸੁਣਾਈ। ਹੋਇਆ ਕਲਜੁਗ ਹਰਿ ਹਰਿ ਜੀ ਆਇਆ। ਭਗਤ ਜਨਾਂ ਹਰਿ ਮੇਂ ਸਮਾਇਆ। ਹਰੀ ਉਤਮ ਹਰਿ ਹਰਿ ਪ੍ਰਭ ਹੋਇਆ। ਸਾਧ ਸੰਗ ਨੈਣ ਬਲੋਇਆ। ਨੈਣੀ ਦੇਖ ਭੁੱਲੇ ਨਾਦਾਨਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਵਿਸ਼ਨੂੰ ਵੰਸੀ ਸਿੱਖ ਆਵੇ। ਸੱਚੇ ਸਤਿਗੁਰ ਦਾ ਦਰਸ਼ਨ ਪਾਵੇ। ਚਰਨ ਕਵਲ ਕਰੋ ਪ੍ਰਨਾਮ। ਤੀਨ ਲੋਕ ਪ੍ਰਭ ਕਾ ਧਾਮ। ਵਿਚ ਆਕਾਸ਼ ਜੋਤ ਸਰੂਪਾ। ਅਨਹਦ ਸ਼ਬਦ ਵਜਾਏ ਭੂਪਾ। ਸ਼ਬਦ ਮੇਰੇ ਦੀ ਇਹ ਧੁਨਕਾਰ । ਸੁਣ ਕੇ ਸਿੱਖ ਸੀ ਉਤਰੇ ਪਾਰ। ਜੋ ਨਾ ਜਾਣੇ ਮੇਰਾ ਭੇਉ। ਤਿਨ੍ਹਾਂ ਨਾ ਮਿਲੇ ਸੱਚਾ ਗੁਰ ਦੇਉ। ਗੁਰ ਬਿਨ ਕੋਈ ਨਾ ਬੰਧਨ ਕਾਟੇ। ਆਵੇ ਜਾਵੇ ਵਿਕਾਰ ਵਿਚ ਹਾਟੇ।
ਦਇਆ ਧਾਰ ਪ੍ਰਭ ਆਪ ਆਇਆ। ਗੁਰ ਸੰਗਤ ਮਨ ਮਾਹਿ ਸਮਾਇਆ। ਮਨ ਮਾਹਿ ਵਸਿਆ ਸੱਚਾ ਨਿਰੰਕਾਰ। ਸਰਬ ਕੋ ਦੇਵੇ ਅਧਾਰ। ਬਿਨ ਜੋਤ ਜੀਵ ਨਾ ਹੋਵੇ। ਵਿਚ ਕਾਇਆ ਪ੍ਰਭ ਜੋਤ ਬਿਮਲ ਬਲੋਵੇ। ਐਸਾ ਭੇਦ ਪ੍ਰਭ ਆਪ ਰਖਾਇਆ। ਕਲਜੁਗ ਕਾਲ ਸਿਰ ਛਤਰ ਝੁਲਾਇਆ। ਆਪਣਾ ਆਪ ਪ੍ਰਭ ਆਪ ਛੁਪਾਏ। ਮਨਮੁਖਾਂ ਨੂੰ ਪਰਾਂ ਹਟਾਏ। ਗੁਰਸਿਖਾਂ ਨੂੰ ਆਪ ਪ੍ਰਗਟਾ ਕੇ। ਪੈਜ ਸਵਾਰੀ ਅਨਾਥ ਨਾਥੀ ਆ ਕੇ। ਜਗਨ ਨਾਥ ਗੋਪਾਲ ਪ੍ਰਭ ਆਇਆ। ਦੁੱਖ ਭੰਜਨ ਸਰਬ ਕੀ ਮਾਇਆ। ਦੁੱਖ ਭੰਜਨ ਦੂਖਨ ਕਾ ਹੰਤਾ । ਲੱਖ ਚੁਰਾਸੀ ਪ੍ਰਭ ਕੀ ਜੰਤਾ । ਲੱਖ ਚੁਰਾਸੀ ਜੂਨ ਉਪਾਈ। ਮਾਣਸ ਦੇਹ ਨੂੰ ਮਿਲੀ ਵਡਿਆਈ। ਮਾਨਸ ਹੋਵੇ ਮਨੋ ਵਿਸਾਰੇ। ਡੁੱਬੇ ਮੰਝਧਾਰ ਨਾ ਉਤਰੇ ਪਾਰੇ। ਐਸਾ ਪਰਦਾ ਆਪਣਾ ਪਾਇਆ। ਨਿਹਕਲੰਕ ਹੋ ਮੁਖ ਛੁਪਾਇਆ। ਖਾਣੀ ਬਾਣੀ ਕੋਈ ਨਾ ਜਾਣੇ। ਗਗਨ ਪਤਾਲ ਪ੍ਰਭੂ ਰਹਾਣੇ। ਹੋ ਕੇ ਜੀਉ ਭੇਤ ਨਾ ਜਾਣੇ। ਸੋ ਜਾਣੇ ਜਿਨ ਮਾਹਿ ਸਮਾਣੇ। ਜਿਨ੍ਹਾਂ ਪਾਇਆ ਮੇਰਾ ਭੇਉ। ਤਿਨ੍ਹਾਂ ਨੂੰ ਮਿਲਿਆ ਸੱਚਾ ਗੁਰ ਦੇਉ। ਛਿੰਨ ਭੰਗਰ ਛਿੰਨ ਮਹਿ ਆਵੇ। ਭਰਤੰਬਰ ਹਰਿ ਮਾਹਿ ਸਮਾਏ। ਪਤਿਤ ਪਾਵਣ ਪ੍ਰਭ ਆਪ। ਦੁੱਖ ਭੰਜਨ ਅਹੰਕਾਰ ਨਿਵਾਰਨ ਛੁਪਾਇਆ। ਸੰਸਾ ਖੰਡਨ ਆਪਣਾ ਆਪ ਨਹੀ ਆਪ ਕਲਜੁਗ ਵਿਚ ਹਾਹਾਕਾਰ ਮਚਾਇਆ। ਹਾਹਾਕਾਰ ਸਭ ਸ੍ਰਿਸ਼ਟ ਹੈ ਹੋਵੇ। ਭਗਤ ਜਨਾਂ ਦਾ ਰਖਵਾਲਾ ਪ੍ਰਭੂ ਹੋਵੇ। ਮੇਰਾ ਸ਼ਬਦ ਮੁਖੋਂ ਉਚਾਰ। ਸਰਬ ਸੂਖ ਚਰਨ ਕਵਲ ਭਇਆ ਉਧਾਰ। ਚਰਨ ਕਵਲ ਕਵਲ ਹੈ ਚਰਨ। ਅਤੋਟ ਪ੍ਰਭ ਸਿੱਖਨ ਕੋ ਭਵਨ। ਚਰਨ ਕਵਲ ਕਰੋ ਨਿਮਸਕਾਰ। ਪਾਪੀ ਉਧਰੇ ਗੁਰ ਸਤਿ ਉਧਾਰ। ਆਪ ਉਧਾਰੇ ਪ੍ਰਭ ਜੀ ਸੂਰਾ। ਬਚਨ ਨਾ ਮੇਰਾ ਹੋਵੇ ਅਧੂਰਾ। ਸੋਹੰ ਸ਼ਬਦ ਸਭ ਦਾ ਸੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਪੂਰੇ ਗੁਰ ਦੀ ਇਹ ਵਡਿਆਈ। ਸੋਲਾਂ ਮੱਘਰ ਦੇਹ ਦੀਪਕ ਵਿਚ ਜੋਤ ਜਗਾਈ। ਜਗੇ ਜੋਤ ਓਨ ਭਇਓ ਪ੍ਰਕਾਸ਼। ਗੁਰਸਿਖ ਦਾ ਨਹੀਂ ਵਿਨਾਸ। ਸਦਾ ਅਰੋਗ ਸਦਾ ਹੈ ਜੀਤਾ। ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤਾ । ਪਤਿਤ ਉਧਾਰੇ ਚਰਨ ਮੇਂ ਆਏ। ਧਾਮ ਬੈਕੁੰਠ ਪਈ ਪ੍ਰਥਾਏ। ਗੁਰਚਰਨ ਮਨ ਮਹਿ ਧਰਨ। ਹਰਿ ਹਰਿ ਹਰਿ ਜੀਵ ਜੋ ਕਰਨ। ਜਮ ਕਾ ਡੰਨ ਨਾ ਸਿਰ ਤੇ ਧਰਨ। ਮਰਨ ਕਾਲ ਕਾ ਦੁੱਖ ਨਾ ਭਰਨ। ਅੰਤ ਕਾਲ ਪ੍ਰਭ ਹੋਏ ਸਹਾਈ। ਜੋਤ ਵਿਚ ਲੈ ਜੋਤ ਮਿਲਾਈ। ਸੱਚੇ ਸਤਿਗੁਰ ਹੁਕਮ ਸੁਣਾਇਆ। ਗਰਭ ਜੂਨ ਤੋਂ ਬਾਹਰ ਕਢਾਇਆ। ਆਵੇ ਨਾ ਜਾਵੇ ਜਨਮੇ ਨਾ ਮਰੇ। ਮਹਾਰਾਜ ਸ਼ੇਰ ਸਿੰਘ ਦੀ ਸ਼ਰਨੀ ਪੜੇ। ਸਿੱਖ ਜੋ ਮੇਰੀ ਸ਼ਰਨੀ ਆਵੇ। ਦਸਵੇਂ ਦਵਾਰ ਦੇ ਪਰਦੇ ਲਾਹਵੇ। ਵਿਚੋਂ ਆਪਣਾ ਆਪ ਜਣਾਏ। ਜੋਤ ਸਰੂਪੀ ਨਜ਼ਰੀ ਆਏ। ਐਸੀ ਜੋਤ ਜਗੇ ਅਪਾਰ। ਜਿਸ ਜੋਤ ਦਾ ਦੇਹ ਨੂੰ ਅਧਾਰ। ਬਿਨ ਜੋਤ ਜੀਵ ਨਾ ਹੋਏ। ਅਨਦ ਬਿਨੋਦੀ ਪ੍ਰਭ ਆਪ ਹੈ ਹੋਏ। ਨਿਰਹਾਰੀ ਨਿਰਵੈਰ ਸਮਾਏ। ਕਾਇਆ ਅੰਦਰ ਬੈਠਾ ਤਾੜੀ ਲਾਏ। ਕਾਇਆ ਕੋਟ ਪ੍ਰਭ ਨੇ ਕੀਆ। ਪ੍ਰਭੂ ਨਾ ਜਾਣਿਆ ਭੋਲਿਆਂ ਜੀਆਂ। ਮਾਇਆ ਧਾਰ ਮਮਤਾ ਮੇਂ ਰਿਹਾ। ਗੁਰ ਤੋਂ ਬੇਮੁਖ ਦੁਰਮਤ ਦੇਹਾ। ਦੁਰਮਤ ਦੇਹ ਓਸ ਦੀ ਹੋਈ। ਵਿਚ ਦਰਗਾਹ ਮਿਲੇ ਨਾ ਢੋਈ। ਦਰਗਾਹ ਮੇਰੀ ਉਚ ਅਪਾਰ। ਜਿਥੇ ਵਸਿਆ ਆਪ ਨਿਰੰਕਾਰ। ਨਿਰੰਕਾਰ ਅਛਲ ਅਡੋਲ। ਕਲਜੁਗ ਹੁਣ ਤੋਲੇ ਤੋਲ। ਐਸਾ ਤੋਲ ਹੁਣ ਪ੍ਰਭੂ ਆਪ ਤੁਲਾਏ। ਕਲਜੁਗ ਦਾ ਹੁਣ ਕਾਲ ਕਰਾਏ। ਹੋਵੇ ਜੁਗ ਸਤਿ ਪ੍ਰਭ ਸਤਿ ਵਰਤਾਏ। ਹਰਿ ਜੀਉ ਹਰਿ ਹਰਿ ਥਾਏਂ ਸਮਾਏ। ਮੁਕੰਦ ਮਨੋਹਰ ਨਜ਼ਰੀ ਆਏ। ਲਖ਼ਮੀ
ਨਰਾਇਣ ਭਗਤਨ ਕਾ ਸਹਾਏ। ਭਗਤ ਵਛਲ ਪ੍ਰਭ ਆਪ ਅਖਵਾਏ। ਬੇੜਾ ਸਿੱਖ ਦਾ ਬੰਨੇ ਲਾਏ। ਜੋ ਸਿੱਖ ਸ਼ਰਨੀ ਪੜੇ। ਚਰਨ ਕਵਲ ਤੇ ਸੀਸ ਆ ਧਰੇ। ਆਪ ਪ੍ਰਭੂ ਪ੍ਰਭ ਕਰੇ ਅਨੰਦ। ਸਤਿਜੁਗ ਦਾ ਹੁਣ ਚੜ੍ਹਿਆ ਚੰਦ। ਗਿਆ ਅੰਧੇਰ ਹੋਇਆ ਪ੍ਰਕਾਸ਼। ਜੋਤ ਮੇਰੀ ਦਾ ਨਹੀਂ ਵਿਨਾਸ। ਸਦਾ ਅਬਿਨਾਸ਼ੀ ਆਪ ਪ੍ਰਭ ਹੋਇਆ। ਦੇਹ ਵਿਨਾਸ਼ੀ ਆਪ ਨਵਾਂ ਨਰੋਆ। ਐਸੀ ਕਿਰਪਾ ਆਪ ਪ੍ਰਭ ਧਾਰੀ । ਸਦਾ ਸਦਾ ਕਰੋ ਨਿਮਸਕਾਰੀ। ਅਛਲ ਛਲਣ ਛਲ ਆਪ ਕਰਾਏ। ਮਾਇਆ ਵਿਚ ਲੋਭੀ ਭਰਮਾਏ। ਮਤਿ ਮਾਇਆ ਨੇ ਲਈ ਮਾਰ। ਗੁਰ ਪੂਰੇ ਦੀ ਨਾ ਕਰੀ ਵਿਚਾਰ। ਗੁਰ ਨਾ ਬੂਝਿਆ ਦਰ ਨਾ ਸੂਝਿਆ। ਅਬਗਤ ਹੋਏ ਦਰ ਦਰ ਲੂਝਿਆ। ਲੋਕ ਪ੍ਰਲੋਕ ਨਾ ਮਿਲੇ ਵਡਿਆਈ। ਵਿਚ ਸੰਗਤ ਹਰਿ ਹਰਿ ਰਸਨਾ ਧਿਆਇਆ। ਹੋਇਆ ਕਿਰਪਾਲ ਆਪ ਰਘੁਰਾਇਆ। ਦਇਆ ਧਾਰ ਕਿਰਪਾਨੰਦ ਆਇਆ । ਹੋਏ ਪ੍ਰਗਟ ਆ ਦਰਸ ਦਿਖਾਇਆ। ਸੱਚੇ ਸਤਿਗੁਰ ਤਖ਼ਤ ਰਚਾਇਆ। ਸਤਿਗੁਰ ਮਨੀ ਸਿੰਘ ਉਪਰ ਬਠਾਇਆ। ਮਹਾਰਾਜ ਸ਼ੇਰ ਸਿੰਘ ਆਪ ਕਰੇ ਕਰਾਇਆ। ਜੇਹਾ ਦੇਖੋ ਤੇਹਾ ਸਮਾਇਆ। ਅੰਮ੍ਰਿਤ ਸਤਿਗੁਰ ਆਪ ਬਣਾਇਆ। ਗੁਰਮੁਖਾਂ ਦੇ ਮੁਖ ਚੁਆਇਆ। ਪੀਏ ਅੰਮ੍ਰਿਤ ਅਮਰ ਪਦ ਪਾਏ। ਪੂਰਾ ਸਤਿਗੁਰ ਨਜ਼ਰੀ ਆਏ। ਕਰੀ ਨਜ਼ਰ ਅੱਜ ਆਪ ਦਾਤਾਰ। ਅੰਮ੍ਰਿਤ ਬਰਖੇ ਆਪ ਕਰਤਾਰ। ਐਸਾ ਅੰਮ੍ਰਿਤ ਆਪ ਵਰਤਾਇਆ। ਨਾਭ ਕਮਲ ਵਿਚੋਂ ਝਿਰਨਾ ਝਿਰਾਇਆ। ਝਿਰਨਾ ਝਿਰਿਆ ਨਿਝਰੋਂ ਭਾਈ। ਗੁਰ ਪੂਰੇ ਨੇ ਸੋਝੀ ਪਾਈ। ਸੂਝ ਬੂਝ ਜਾਂ ਜੀਵ ਨੂੰ ਹੋਏ। ਮਹਾਰਾਜ ਸ਼ੇਰ ਸਿੰਘ ਰਿਦੇ ਪਰੋਏ। ਰਿਦੇ ਜਪੇ ਜੋ ਮੇਰਾ ਨਾਉਂ। ਇਸ ਤੋਂ ਪਰੇ ਨਹੀਂ ਕੋਈ ਥਾਉਂ। ਈਸ਼ਰ ਆਪ ਆਪਣਾ ਆਪ ਉਪਾਇਆ। ਕੁਦਰਤ ਰੂਪ ਬ੍ਰਹਮਾ ਨਾਭ ਵਿਚੋਂ ਪ੍ਰਗਟਾਇਆ। ਬ੍ਰਹਮੇ ਨੂੰ ਬ੍ਰਹਮ ਸੁਣਾਇਆ। ਚਾਰ ਮੁੱਖਾਂ ਦਾ ਸੀਸ ਲਗਾਇਆ। ਚਾਰ ਜੁਗ ਦਾ ਭੇਤ ਖੁਲ੍ਹਾਇਆ । ਚੌਂਹਾਂ ਵੇਦਾਂ ਵਿਚ ਹਰਿ ਰੰਗ ਲਿਖਾਇਆ। ਆਪਣਾ ਭੇਤ ਆਪ ਛੁਪਾਇਆ। ਸ੍ਰਿਸ਼ਟ ਉਪਾਏ ਬ੍ਰਹਮਾ ਨੂੰ ਧੰਦੇ ਲਾਇਆ। ਦਾਤਾ ਕਰਤਾ ਪ੍ਰਭ ਆਪ ਅਖਵਾਇਆ। ਜਨਮ ਮਰਨ ਭੇਤ ਛੁਪਾਇਆ। ਇਹ ਭੇਵ ਨਾ ਕੋਈ ਬੂਝੇ। ਬੂਝੇ ਸੋਏ ਜਿਨ ਸਤਿਗੁਰ ਸੂਝੇ। ਜੀਵ ਜੋ ਮੇਰੀ ਕਰੇ ਵੀਚਾਰ। ਵਿਚ ਚੁਰਾਸੀ ਹੋਏ ਨਾ ਖੁਆਰ। ਬ੍ਰਹਮ ਸਰੂਪ ਬ੍ਰਹਮ ਮਾਹਿ ਸਮਾਏ। ਜਹਾਂ ਸੇ ਉਪਜੇ ਤਹਾਂ ਹੈ ਜਾਏ। ਐਸੀ ਦਇਆ ਪ੍ਰਭ ਆਪ ਕਮਾਏ। ਥਿਰ ਘਰ ਦੀ ਸੋਝੀ ਪਾਏ। ਜੋਤ ਸੰਗ ਲੈ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਸਦਾ ਰਿਦੇ ਧਿਆਏ। ਦਾਸ ਅਮਰ ਇਹ ਬਚਨ ਲਿਖਾਇਆ। ਸਾਲ ਬਹੱਤਰ ਵਿਚ ਗੁਰ ਦਰਸ਼ਨ ਪਾਇਆ। ਬਿਰਧ ਅਵਸਥਾ ਵਿਚ ਠਾਕਰ ਨਜ਼ਰੀ ਆਇਆ। ਦੀਆ ਦਰਸ ਪ੍ਰਭ ਕਰ ਨਜ਼ਰੀ ਨਜ਼ਰ ਬਹਾਇਆ। ਮਨ ਆਈ ਸ਼ਾਂਤ ਜਾਂ ਦਰਸ਼ਨ ਪਾਇਆ। ਗਾਤੇ ਗੁਣ ਕੋ ਮੁਕਤ ਸਰਬ ਸੁੱਖ ਪਾਇਆ। ਗੁਣ ਗੋਬਿੰਦ ਗੁਰ ਤੇਰਾ ਨਾਉਂ। ਅਮਰਦਾਸ ਨੂੰ ਅਮਰ ਕਰਾਓ। ਦਇਆ ਧਾਰ ਧਰ ਹਰਿ ਜੀ ਆਏ। ਸਰਬ ਠੌਰ ਪ੍ਰਭ ਜੀ ਦਰਸ ਦਖਾਏ। ਕੀਆ ਦਰਸ ਸਭ ਸੋਝੀ ਪਾਏ। ਮੁਖੋਂ ਉਚਾਰੇ ਅਨੰਦ ਭਇਆ ਮੇਰੀ ਮਾਏ। ਭਇਆ ਅਨੰਦ ਜਾਂ ਦਰਸ਼ਨ ਪਾਇਆ। ਅਨਹਦ ਸ਼ਬਦ ਦਾ ਰਾਗ ਸੁਣਾਇਆ। ਸੁਣਿਆ ਰਾਗ ਰੰਗ ਰਵੇ ਇਕੇਲਾ। ਅਮਰਦਾਸ ਦਾ ਹੋਇਆ ਪ੍ਰਭ ਸੰਗ ਮੇਲਾ। ਮੇਲ ਮਿਲਾਇਆ ਹਰਿ ਜੀਉ ਪੂਰੇ। ਵਾਜੇ ਜਿਸ ਦੇ ਅਨਹਦ ਤੂਰੇ। ਵਾਜੇ ਅਨਹਦ ਅਨਾਹਤ ਮੇਰੀ ਬਾਣੀ। ਰਸਨਾ ਵਿਚੋਂ ਸਚ ਵਖਾਣੀ। ਸੱਚੋ ਸਚ ਸਚ ਪ੍ਰਭ ਆਪ ਵਖਾਇਆ। ਅਨੰਦ
ਅਨੰਦ ਅਨੰਦ ਮੁਖੋਂ ਉਸ ਗਾਇਆ। ਗੁਰ ਪੂਰੇ ਕੋ ਸਦਾ ਆਦੇਸ। ਜਿਸ ਨੇ ਕੀਤੀ ਬੁਧਿ ਬਬੇਕ। ਪੂਰਨ ਬਿਧੀ ਬੁਧਿ ਤੇ ਪਾਈ। ਗੁਰ ਸਾਚੇ ਦੀ ਸੋਝੀ ਪਾਈ। ਦਰ ਸਾਚਾ ਜਾਂ ਆਪ ਬੁਝਾਇਆ। ਮੈਂ ਮਮਤਾ ਤੋਂ ਪਰੇ ਹਟਾਇਆ। ਪੂਰਾ ਸਤਿਗੁਰ ਨਜ਼ਰੀ ਆਇਆ। ਜਿਨ ਪਾਇਆ ਤਿਨ ਮਨ ਮਾਹਿ ਸਮਾਇਆ। ਜੀਵ ਜੋ ਜੀਵਤ ਪ੍ਰਭੂ ਉਧਾਰ। ਫਿਰ ਕਿਉਂ ਭੁੱਲੇ ਮੁਗਧ ਗਵਾਰ। ਭੁਲਿਆਂ ਭਰਮ ਨਾ ਤੇਰਾ ਜਾਏ । ਆ ਕੇ ਸਾਹਮਣੇ ਸੰਸਾ ਮਿਟਾਏ। ਮਨ ਦਾ ਸੰਸਾ ਸਤਿਗੁਰ ਤੋੜੇ। ਜੁਗਾਂ ਦੇ ਵਿਛੜੇ ਜੋੜੇ। ਜੁਗ ਜੁਗ ਕਲਾ ਪ੍ਰਭ ਧਾਰ। ਭਗਤ ਜਨਾਂ ਦੀ ਪੈਜ ਸਵਾਰ। ਪੈਜ ਸਵਾਰੇ ਜਿਨ੍ਹਾਂ ਦੀ ਆ ਕੇ। ਜੋਤ ਸਰੂਪੀ ਜੋਤ ਤੋਂ ਜੋਤ ਪ੍ਰਗਟਾ ਕੇ। ਕਲਜੁਗ ਚਰਨ ਪ੍ਰਭ ਧਰਿਆ। ਮਹਾਰਾਜ ਸ਼ੇਰ ਸਿੰਘ ਆਸਾ ਵਰਿਆ। ਐਸੀ ਦਇਆ ਸਿੱਖਾਂ ਤੇ ਕਮਾਏ। ਵਿਛੜੇ ਜੁਗਾਂ ਦੇ ਲਏ ਮਿਲਾਏ। ਨਵੀਂ ਚਲਾਈ ਇਹ ਰੀਤ। ਮੋਹਿ ਚਰਨੋਂ ਮੇਂ ਰੱਖੋ ਪ੍ਰੀਤ। ਮੈਂ ਹਾਂ ਈਸ਼ਰ ਆਪ ਪ੍ਰਭ ਈਸ਼ਰ । ਆਦਿ ਜੁਗਾਦਿ ਸਦ ਜਗਦੀਸ਼ਰ । ਜੋ ਜਨ ਨਿੰਦਿਆ ਸਤਿਗੁਰ ਦੀ ਕਰੇ। ਨਰਕ ਕੁੰਡ ਮੇਂ ਸਦਾ ਹੀ ਜਲੇ। ਕੁੰਭੀ ਵਾਸ ਨਰਕ ਦੁੱਖ ਭਰੇ। ਧਰਮ ਰਾਏ ਦਾ ਡੰਡ ਸਿਰ ਪਰੇ। ਕਾਲ ਕੀ ਮੁੰਗਲੀ ਮਾਰਾਂ ਸਿਰੇ। ਜੂਨ ਘੋਗੜ ਵਿਸ਼ਟ ਉਹ ਪੜੇ। ਜਿਸ ਮੁਖ ਨਾਲ ਨਿੰਦਿਆ ਕਰੇ। ਵਿਸ਼ਟਾ ਵਿਚ ਚੁੰਝ ਉਹ ਧਰੇ। ਜਨਮੇ ਮਰੇ ਮਰੇ ਮਰ ਜਨਮੇ। ਸਤਿਗੁਰ ਕਿਰਪਾ ਮਿਲੇ ਨਾ ਸਰਨੇ। ਨਮੋ ਨਮੋ ਕਰੋ ਪ੍ਰਭ ਅੰਤਰਜਾਮੀ । ਮਧਸੂਦਨ ਦਾਮੋਦਰ ਸਵਾਮੀ। ਸ੍ਰੀ ਗੁਣ ਸ੍ਰੀ ਪਤ ਆਪ ਨਿਹਕਾਮੀ। ਰਿਧ ਸਿਧ ਦਾ ਦਾਤਾ ਪ੍ਰਭ ਅੰਤਰਜਾਮੀ। ਰਿਧ ਸਿਧ ਨੌਂ ਨਿਧ ਦਾ ਗੁਰ ਖੋਲ੍ਹ ਦੀਆ ਭੰਡਾਰ। ਆਪਣੀ ਦਾਤ ਆਪ ਵੰਡੀ ਦਾਤਾਰ । ਗੁਰਸਿਖਾਂ ਨੂੰ ਲਾਇਆ ਪਾਰ। ਭਇਆ ਦੀਨ ਦਿਆਲ ਵਿਸ਼ਨੂੰ ਭਗਵਾਨ। ਜਿਸ ਨੇ ਦਿਤਾ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਸਦਾ ਦਿਆਲ।
੧੬ ਮੱਘਰ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਦਇਆ ਧਾਰ ਸਿੱਖ ਉਧਾਰੇ। ਜਮ ਕੰਕਰ ਨਾ ਇਨ ਕੋ ਮਾਰੇ। ਅੰਤ ਸਮੇਂ ਪ੍ਰਭ ਹੋਵੇ ਸਹਾਈ। ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ। ਦਰਸ਼ਨ ਦੇ ਦੇਹ ਛੁਡਾਏ। ਜੋਤ ਵਿਚ ਜੋਤ ਮਿਲਾਏ। ਆਵੇ ਨਾ ਜਾਵੇ ਥਿਰ ਰਹਾਵੇ। ਸਚ ਘਰ ਬੈਠਾ ਨਿਤ ਦਰਸ਼ਨ ਪਾਵੇ। ਈਸ਼ਰ ਸਾਗਰ ਕਵਲ ਸਿੱਖ ਹੋਏ। ਗੁਣ ਨਿਧਾਨ ਬਿਮਲ ਪ੍ਰਭ ਹੋਏ । ਕਵਲ ਕੁੰਭ ਕਾਇਆ ਦਾ ਰਚਿਆ। ਕਰੀ ਮਿਹਰ ਆਪ ਪ੍ਰਭ ਸਚਿਆ। ਮਲ ਮੂਤਰ ਦਾ ਇਹ ਜੋ ਪਾਟ। ਜਿਸ ਵਿਚ ਜੋਤ ਜਗਾਈ ਲਲਾਟ। ਅੰਧ ਘੋਰ ਆਪ ਪ੍ਰਭ ਵਸਿਆ। ਆਪਣਾ ਭੇਤ ਨਾ ਜੀਵ ਨੂੰ ਦੱਸਿਆ। ਆਪਣੀ ਵਸਤ ਪ੍ਰਭ ਆਪ ਟਿਕਾਈ। ਨਾੜੀ ਬਹੱਤਰ ਦੇਹ ਬਣਾਈ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਬੈਕੁੰਠ ਤਜਾਇਆ । ਪਾਤਾਲ ਵਿਚ ਸੇਜ ਬਾਸ਼ਕ ਤੋਂ ਪਰੇ ਹਟਾਇਆ। ਮਾਤਲੋਕ ਵਿਚ ਖੇਲ ਰਚਾਇਆ। ਸ਼ੇਰ ਸਿੰਘ ਨਿਰੰਕਾਰ ਜੇ ਆਇਆ। ਨਿਰੰਕਾਰ ਨਰ ਆਪ ਕਹਾਏ। ਨਰ ਅਵਤਾਰ ਧਾਰ ਪ੍ਰਭ ਆਏ। ਤ੍ਰੇਤੇ ਵਿਚ ਰਾਮ ਅਵਤਾਰੀ। ਚੌਦਾਂ ਕਲਾ ਵਿਚ ਦੇਹ ਧਾਰੀ। ਫਿਰ ਬ੍ਰਹਿਮਣ ਦਾ ਮਾਣ ਗਵਾਇਆ। ਪਰਸ ਰਾਮ ਨੂੰ ਸਰਨੀ ਪਾਇਆ। ਕਲਾ ਦੋ ਲੈ ਖੇਹ ਰਲਾਇਆ। ਹੋਇਆ ਦਵਾਪਰ ਆਪ ਕ੍ਰਿਸ਼ਨ ਮੁਰਾਰੀ। ਦਵਾਰਕਾ ਵਾਸੀ ਕੀਤੀ ਖੇਲ ਅਪਾਰੀ। ਪੁੱਠੀ
ਮਤਿ ਆਪ ਪ੍ਰਭ ਕੀਤੀ। ਘਰ ਪਾਡਵਾਂ ਕੌਰੋਂ ਬਦਲੀ ਨੀਤੀ। ਕਲਜੁਗ ਵਿਚ ਕਲਾ ਪ੍ਰਭ ਧਾਰੀ। ਸ੍ਰਿਸ਼ਟ ਤਾਈਂ ਹੁਣ ਪਈ ਖੁਆਰੀ। ਐਸੀ ਦੁਰਗਤ ਇਨ੍ਹਾਂ ਦੀ ਹੋਏ। ਸਤਿਗੁਰ ਮਨੀ ਸਿੰਘ ਬਿਨਾ ਰਾਖੇ ਨਾ ਕੋਏ। ਚਾਰ ਕੁੰਟ ਹੋਵੇ ਧੁੰਦੂਕਾਰ। ਗੁਰਸਿਖਾਂ ਘਰ ਹੋਵੇ ਜੈ ਜੈਕਾਰ। ਜੈ ਜੈਕਾਰ ਕਰਾਵੇ ਪ੍ਰਭ ਆਪ। ਸਿੱਖਨ ਦੇ ਲਾਹੇ ਸੰਤਾਪ।
੧੭ ਮੱਘਰ ੨੦੦੬ ਬਿਕ੍ਰਮੀ
ਕਲ ਧਾਰ ਕਲਜੁਗ ਵਿਚ ਆਇਆ। ਨਿਹਕਲੰਕ ਆਪ ਅਖਵਾਇਆ। ਨਿਰਾਹਾਰੀ ਨਿਰਵੈਰ ਸਮਾਇਆ। ਧਾਰ ਖੇਲ ਚਤੁਰਭੁਜ ਅਖਵਾਇਆ। ਆਪਣਾ ਨਾਮ ਆਪ ਜਪਾਇਆ। ਸੋਹੰ ਸ਼ਬਦ ਜਹਾਜ਼ ਬਣਾਇਆ। ਜਿਹੜੇ ਚੜ੍ਹੇ ਸਿੱਖ ਉਤਰੇ ਪਾਰ। ਬਣਿਆ ਮਲਾਹ ਆਪ ਕਰਤਾਰ । ਐਸਾ ਚੱਪੂ ਆਪ ਲਗਵਾਏ। ਹਰਿ ਹਰਿ ਰਿਦੇ ਸਮਾਏ। ਹਰਿ ਹਰਿ ਹਰਿ ਹੋਇਆ ਪ੍ਰਭ ਆਪ। ਸਚ ਵਡ ਮੇਰਾ ਪ੍ਰਤਾਪ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਇਆ ਆਪ। ਬੈਕੁੰਠ ਬਣਾਇਆ ਅੱਜ ਲੋਕਮਾਤ। ਵੇਲਾ ਅੰਮ੍ਰਿਤ ਅਮਰੂ ਆਇਆ। ਆਪਣਾ ਬਿਰਦ ਆਪ ਰਖਵਾਇਆ। ਐਸਾ ਝਿਰਨਾ ਆਪ ਝਿਰਾਵੇ। ਅੰਮ੍ਰਿਤ ਬੂੰਦ ਕਵਲ ਮੇਂ ਪਾਵੇ। ਖੁਲ੍ਹੇ ਕਵਲ ਗੁਰ ਨਜ਼ਰੀ ਆਇਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਦਰਸ ਦੇਵੇ ਆਪ ਗੁਰ ਸੂਰਾ। ਥਿਰ ਘਰ ਵਾਸੀ ਸਦਾ ਭਰਪੂਰਾ। ਚਾਤਰਕ ਵਾਂਗ ਸਿੱਖ ਬਿਲਲਾਵੇ। ਹੋਇਆ ਕਹਿਰ ਪ੍ਰਭ ਆਪ ਛੁਡਵਾਵੇ। ਕਲਧਾਰ ਵਿਸ਼ਨੂੰ ਆਇਆ। ਅਨੰਦ ਬਿਨੋਦੀ ਨਾ ਭੇਤ ਜਤਲਾਇਆ। ਛਿੰਨ ਭੰਗਰ ਆਪ ਨਿਹਕਾਮੀ। ਭਰਤੰਬਰ ਸਦਾ ਆਪ ਸਵਾਮੀ। ਅਛਲ ਛਲਨ ਛਲ ਆਪ ਕਰਾਏ। ਬੇਮੁੱਖਾਂ ਤੋਂ ਮੁਖ ਛੁਪਾਏ। ਗੁਰਸਿਖਾਂ ਨੂੰ ਦਿਤੀ ਦਾਤ । ਸੋਹੰ ਸ਼ਬਦ ਵੱਡੀ ਕਰਾਮਾਤ। ਮੇਰਾ ਸ਼ਬਦ ਮੇਰਾ ਸਰੂਪ। ਆਦਿ ਅਨੰਤ ਸਦਾ ਅਨੂਪ। ਤੀਨ ਲੋਕ ਦਾ ਵਾਸੀ ਆਪ। ਜੋਤ ਸਰੂਪ ਸਦਾ ਵਿਆਪ। ਆਪਣੀ ਜੋਤ ਸਭ ਸ੍ਰਿਸ਼ਟ ਜਗਾਈ । ਸਭ ਵਡ ਈਸ਼ਰ ਵਡਿਆਈ । ਈਸਾ ਮੂਸਾ ਈਸ਼ਰ ਉਪਾਏ। ਅੰਤ ਆਪ ਆਪਣੇ ਵਿਚ ਮਿਲਾਏ। ਮੁਹੰਮਦੀ ਪ੍ਰਭ ਨੇ ਆਪ ਉਪਾਏ। ਅੰਤ ਸਮੇਂ ਹੁਣ ਆਪ ਖਪਾਏ। ਚਾਰ ਵੇਦ ਬ੍ਰਹਮੇ ਲਿਖਵਾਏ। ਗਿਆ ਕਲਜੁਗ ਉਹ ਗਏ ਸਮਾਏ। ਹੋਏ ਜੁਗ ਸਤਿ ਸਤਿ ਸਤਿ ਵਰਤਾਏ। ਆਪਣੇ ਨਾਮ ਦੀ ਜੈ ਜੈ ਜੈਕਾਰ ਕਰਾਏ। ਪ੍ਰਗਟ ਹੋਏ ਨਜ਼ਰ ਨਾ ਆਵਈ। ਮਨਮੁਖਾਂ ਦੇ ਛਾਹੀ ਪਾਈ। ਆਪਣਿਆਂ ਸਿੱਖਾਂ ਤੇ ਦਇਆ ਕਮਾਈ। ਵੇਲੇ ਅੰਮ੍ਰਿਤ ਜੋਤ ਪ੍ਰਗਟਾਈ। ਪ੍ਰਗਟੀ ਜੋਤ ਹੋਇਆ ਪ੍ਰਕਾਸ਼। ਕਲੂ ਕਲੇਸ਼ ਹੋਇਆ ਵਿਨਾਸ। ਅੰਮ੍ਰਿਤ ਵੇਲੇ ਅੰਮ੍ਰਿਤ ਵਰਤਾਇਆ। ਗੁਰਸਿਖਾਂ ਦੇ ਮੁਖ ਚੁਆਇਆ। ਦੁੱਖ ਦਲਿਦਰ ਇਹਨਾਂ ਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਦਰਸ ਦਿਤਾ ਪ੍ਰਭ ਆਪ ਆ ਕੇ। ਵੇਲੇ ਅੰਮ੍ਰਿਤ ਅੰਮ੍ਰਿਤ ਬਣਾ ਕੇ। ਮੇਰੇ ਅੰਮ੍ਰਿਤ ਵਿਚ ਇਹ ਵਡਿਆਈ। ਗਰਭ ਜੂਨ ਵਿਚੋਂ ਲਏ ਬਚਾਈ। ਜਮ ਕੰਕਰ ਨੇੜ ਨਾ ਆਈ। ਅੰਤ ਸਮੇਂ ਪ੍ਰਭ ਹੋਏ ਸਹਾਈ। ਪੀਆ ਅੰਮ੍ਰਿਤ ਅਮਰ ਹੋ ਰਹਿਆ। ਸਦਾ ਸੁੱਖ ਨਿਰਮਲ ਹੋਵੇ ਜੀਆ। ਜੀਆ ਨਿਰਮਲ ਹੋਏ ਗਿਆਨ। ਪ੍ਰਭ ਆਪਣੇ ਨੂੰ ਲਏ ਪਛਾਣ। ਆਤਮ ਜੋਤ ਜੋਤ ਹੈ ਸੋਏ। ਅੰਤ ਅਨੰਤ ਰਿਦੇ ਪਰੋਏ। ਨਰ ਸਿੰਘ ਰੂਪ ਆਪ ਬਣਾਇਆ। ਪ੍ਰਹਿਲਾਦ ਦੇ ਸਿਰ
ਛਤਰ ਝੁਲਾਇਆ। ਧ੍ਰੂ ਨੂੰ ਮਾਣ ਦਵਾਇਆ। ਹੋਏ ਦਰਬਾਨ ਮਹਾਂ ਸੁਖ ਪਾਇਆ। ਬਾਵਨ ਰੂਪ ਆਪ ਹੋ ਆਇਆ। ਬਲ ਰਾਜੇ ਨੂੰ ਗਲ ਲਗਾਇਆ। ਬਾਸ਼ਕ ਰਿਖ ਦਾ ਮਾਣ ਗਵਾਇਆ। ਚੱਕਰ ਸੁਦਰਸ਼ਨ ਐਸਾ ਲਾਇਆ। ਜਨਕ ਉਤੇ ਐਸੀ ਦਇਆ ਧਾਰੀ। ਅਠਾਰਾਂ ਕੁੰਡ ਪਾਰ ਉਤਾਰੀ। ਲੱਜਿਆ ਰੱਖੀ ਦਰੋਪਤ ਦੀ ਆ ਕੇ। ਦਵਾਪਰ ਵਿਚ ਕ੍ਰਿਸ਼ਨ ਅਖਵਾ ਕੇ। ਈਸ਼ਰ ਦਾ ਇਹ ਖੇਲ ਅਪਾਰ। ਹਰੀ ਚੰਦ ਨੂੰ ਦਿਤਾ ਤਾਰ। ਐਸਾ ਉਸ ਦਾ ਮਾਣ ਗਵਾਇਆ। ਸੰਗਤ ਵਿਚ ਪਰਖਣਾ ਚਾਹਿਆ। ਐਸੀ ਪਰਖ ਆਪ ਦਿਖਾਈ। ਖੜਾਉਂ ਜੋੜੀ ਆਪ ਜੁੜਾਈ। ਬਿਦਰ ਨੂੰ ਮਾਣ ਦਵਾਇਆ । ਦਰਯੋਧਨ ਨੂੰ ਪਰੇ ਹਟਾਇਆ। ਸਾਗ ਅਲੂਣੇ ਨੂੰ ਭੋਗ ਲਗਵਾਇਆ। ਭਾਉ ਭਗਤ ਦਾ ਫਲ ਸੀ ਪਾਇਆ । ਸੁਦਾਮੇ ਉਤੇ ਹੋਇਆ ਕਿਰਪਾਲ। ਚਰਨੀ ਡਿੱਗਾ ਦੀਨ ਦਿਆਲ। ਖੜਿਆ ਆਪ ਉਪਰ ਸਿੰਘਾਸਣ ਆਏ। ਲੈ ਚਰਨੋਦਕ ਧੰਨ ਧੰਨ ਧੰਨ ਕਹਾਏ। ਉਸ ਦਲਿਦਰੀ ਨੂੰ ਦਿਤਾ ਮਾਣ। ਦਵਾਰਕਾ ਵਾਸੀ ਕ੍ਰਿਸ਼ਨ ਭਗਵਾਨ । ਨਾਮ ਦੇਉ ਨੇ ਨਾਮ ਧਿਆਇਆ। ਮੁਕੰਦ ਮਨੋਹਰ ਨਜ਼ਰੀ ਆਇਆ। ਅੱਜ ਭੋਗ ਭਗਤਨ ਕੇਰਾ। ਸੱਚਾ ਸਤਿਗੁਰ ਕਰੇ ਨਬੇੜਾ। ਜਿਥੇ ਕੋਈ ਨਾ ਦੇਵੇ ਮਾਣ। ਓਥੇ ਪਹੁੰਚੇ ਜਾਣੀ ਜਾਣ। ਆਪਣਾ ਬਿਰਦ ਆਪ ਸੰਭਾਲੇ। ਪਤਾਲੋਂ ਕੱਢ ਆਕਾਸ਼ ਬਹਾਲੇ। ਬਿਨ ਬੰਧਨ ਨਾ ਕੋਈ ਬਾਂਧੇ। ਹੁਕਮ ਅੰਦਰ ਸਭ ਲੈ ਆਂਦੇ। ਬੰਧ ਟੂਟੇ ਹੋਈ ਬੰਦ ਖ਼ੁਲਾਸੀ। ਥਿਰ ਰਹੇ ਆਪ ਸਰਬ ਨਿਵਾਸੀ। ਬੰਦੀ ਛੋੜ ਆਪ ਅਖਵਾਏ। ਮੁਕਤ ਜੁਗਤ ਜੋਤ ਕੀ ਚਾਲ ਚਲਾਏ। ਸੱਚਾ ਸਤਿਗੁਰ ਸਦਾ ਧਿਆਏ। ਸੋਹੰ ਮੇਰਾ ਸ਼ਬਦ ਸਹਾਏ। ਕੋਟ ਅਪਰਾਧੀ ਪ੍ਰਭ ਜੀ ਤਾਰੇ। ਮਹਾਰਾਜ ਸ਼ੇਰ ਸਿੰਘ ਦਇਆ ਧਾਰੇ। ਮੱਛ ਕਛ ਹੋ ਹਰਿ ਜੀ ਆਏ। ਵਿਚ ਸਾਗਰ ਜੀਅ ਜੰਤ ਤਰਾਏ। ਲੱਖ ਬਤਾਲੀ ਨੂੰ ਦਰਸ ਦਿਖਾਇਆ। ਲੱਖ ਚੁਰਾਸੀ ਜੂਨ ਦਾ ਅੱਧ ਤਰਾਇਆ । ਬਤਾਲੀ ਲੱਖ ਧਰਤ ਪਰ ਧਰੇ। ਤਰਨ ਤਾਰਨ ਪ੍ਰਭ ਆਪ ਦਿਆਲ। ਭਗਤ ਵਛਲ ਸਦਾ ਕਿਰਪਾਲ। ਕਿਰਪਾਨਿਧ ਕਿਰਪਨ ਪ੍ਰਭ ਹੋਇਆ । ਸਦਾ ਹੈ ਜਾਗਤ ਕਦੇ ਨਾ ਸੋਇਆ। ਉਨੀ ਸੌ ਪੰਜਾਹ ਬਿਕ੍ਰਮੀ ਪਿਆਰੀ। ਜੇਠ ਪੰਜਵੀਂ ਮੰਗਲਵਾਰੀ । ਭਗਵਾਨ ਵਿਸ਼ਨੂੰ ਜਾਂ ਕਲਾਧਾਰੀ । ਨਿਹਕਲੰਕ ਭਇਆ ਅਵਤਾਰੀ। ਵਿਚ ਤ੍ਰੇਤਾ ਰਮੋ ਰਾਮ ਆਇਆ। ਦੁਆਪਰ ਕ੍ਰਿਸ਼ਨ ਭਗਵਾਨ ਘਨਕਪੁਰੀ ਘਨਸ਼ਾਮ ਆਇਆ। ਤਾਬੋ ਤਾਈਂ ਮਾਣ ਦਵਾਇਆ। ਧਰਨੀ ਧਰ ਨਰ ਸਿੰਘ ਨਰਾਇਣ ਆਇਆ। ਦਾੜਾਂ ਨੀਚੇ ਪ੍ਰਿਥਮੀ ਨੂੰ ਚਬਾਇਆ। ਹਾਹਾਕਾਰ ਕਰ ਜਗਤ ਰਵਾਇਆ । ਭਗਤ ਜਨਾਂ ਜੈਕਾਰ ਕਰਾਇਆ। ਜੈ ਜੈ ਜੈ ਗੁਰ ਸਾਚੇ ਕੀ ਜੈ। ਆਦਿ ਅੰਤ ਸਦਾ ਨਿਰਭੈ। ਨਿਰਹਾਰੀ ਨਿਰਵੈਰ ਸਮਾਏ। ਧਾਰ ਖੇਲ ਚਤੁਰਭੁਜ ਅਖਵਾਏ। ਸਵਲ ਸੁੰਦਰ ਪ੍ਰਭ ਰੂਪ ਬਣਾਏ। ਬੈਣ ਸੁਣਤ ਸਭ ਹੀ ਥਾਂਏ। ਸਰਬ ਥਾਈਂ ਪ੍ਰਭ ਵਸਿਆ ਆਪ। ਜਿਸ ਦਾ ਪ੍ਰਕਾਸ਼ ਸਦਾ ਦਿਨ ਰਾਤ। ਦਿਵਸ ਰੈਣ ਪ੍ਰਭ ਏਕ ਸਮਾਨ। ਨੈਣੀ ਪੇਖੋ ਵਿਸ਼ਨੂੰ ਭਗਵਾਨ। ਪਾਸ ਭਗਤ ਪ੍ਰਭ ਚਲ ਕੇ ਆਇਆ। ਮਾਤਲੋਕ ਵਿਚ ਦਰਸ ਦਖਾਇਆ। ਕਿਰਪਾਨਿਧ ਕਿਰਪਾ ਪ੍ਰਭ ਕਰੇ। ਦੂਖ ਕਲੇਸ਼ ਸੰਗਤ ਕਾ ਹਰੇ। ਜਮ ਕਾ ਡੰਨ ਸਿਰ ਨਾ ਪਰੇ। ਅੰਤ ਕਾਲ ਮਿਲੇ ਹਰਿ ਹਰੇ। ਆਪ ਅਪਰੰਪਰ ਹੈ ਜਲ ਥਲੇ। ਚਾਤਰਕ ਵਾਂਗ ਸੰਗਤ ਬਿਲਲਾਈ । ਗੁਰ ਦਰਸ਼ਨ ਕੋ ਫਿਰੇ ਤਿਸਾਈ। ਦਿਵਸ ਰੈਣ ਪ੍ਰਭੂ ਜਸ ਗਾਈ। ਦੋਖ ਦੁਸ਼ਟ ਸੇ ਲਿਉ ਬਚਾਈ। ਸੁਣੀ ਪੁਕਾਰ ਆਪ ਦਾਤਾਰ। ਕਲਜੁਗ ਵਿਚ ਹੋ ਆਇਆ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਚ ਨੀਸਾਣ।
ਨਿਓਟਿਆਂ ਓਟ ਨਿਤਾਣਿਆਂ ਤਾਣ। ਨਿਰਧਨ ਨੂੰ ਦੇਵੇ ਆਪ ਮਾਣ। ਸੋਹੰ ਗੁਰ ਕਾ ਪ੍ਰਵਾਨ। ਸੋਹੰ ਸ਼ਬਦ ਪ੍ਰਭ ਆਪ ਲਿਖਵਾਇਆ। ਸਤਿਜੁਗ ਵਿਚ ਪ੍ਰਚਲਤ ਕਰਾਇਆ। ਬਾਕੀ ਸਭ ਦਾ ਕਾਲ ਕਰਾਇਆ। ਗੁਰ ਸੰਗਤ ਨੂੰ ਦੇਵੇ ਦਾਨ। ਸੋਹੰ ਸ਼ਬਦ ਹੈ ਮੇਰਾ ਨਾਮ। ਰਿਦੇ ਧਿਆਓ ਸਰਬ ਸੁਖ ਪਾਓ। ਵਿਚ ਚੁਰਾਸੀ ਫੇਰ ਨਾ ਆਓ। ਨਾਮ ਮੇਰੇ ਦੀ ਇਹ ਵਡਿਆਈ। ਜਿਸ ਸਿਮਰਤ ਤ੍ਰਿਖਾ ਲਹਿ ਜਾਈ। ਸੋਵਤ ਕੋ ਪ੍ਰਭ ਲਏ ਜਗਾਈ। ਟੁੰਬ ਉਠਾਲ ਪ੍ਰਭੂ ਦਏ ਜਗਾਈ। ਦਰਸ ਦੇਵੇ ਆਪ ਪ੍ਰਭ ਆ ਕੇ। ਸੁੱਤੇ ਸਿੱਖ ਨੂੰ ਪਕੜ ਉਠਾ ਕੇ। ਕਲਜੁਗ ਵਿਚ ਹੋਇਆ ਕਿਰਪਾਲ। ਸੁਫਨੇ ਵਿਚ ਕਰੇ ਨਜ਼ਰੀ ਨਜ਼ਰ ਨਿਹਾਲ। ਪਵਣ ਮੇਂ ਜੋਤ ਜੋਤ ਮੇਂ ਪਵਣ। ਇਸ ਤੇ ਉਪਰ ਨਹੀਂ ਕੋਈ ਗਵਨ। ਜੋਤ ਸਰੂਪ ਜੋਤ ਪ੍ਰਭ ਧਰੇ। ਉਨੰਜਾ ਪਵਣ ਸਿਰ ਚਵਰ ਕਰੇ। ਜੋਤ ਪ੍ਰਭੂ ਕੀ ਲਟ ਲਟ ਜਲੇ। ਸਦਾ ਅਡੋਲ ਨਾ ਉਹ ਡਲੇ। ਉਸ ਵਿਚੋਂ ਪ੍ਰਭ ਕਿਰਪਾ ਕਰੇ। ਸਰਬ ਜੀਉ ਮੇਂ ਕਿਣਕਾ ਧਰੇ। ਜੀਵ ਜੰਤ ਵਿਚ ਜੋਤ ਟਿਕਾਈ। ਕਿਸੇ ਨਾ ਸੂਝੀ ਮੇਰੀ ਵਡਿਆਈ । ਜਿਸ ਨੂੰ ਸੂਝਿਆ ਸੱਚਾ ਦਰ ਬੂਝਿਆ। ਸੱਚਾ ਦਰ ਸੱਚਾ ਘਰ ਸੱਚਾ ਮੇਰਾ ਨਾਉਂ। ਪ੍ਰਭ ਅਬਿਨਾਸ਼ੀ ਵਸੇ ਹਰਿ ਥਾਉਂ। ਊਠਤ ਬੈਠਤ ਈਸ਼ਰ ਗੁਣ ਗਾਓ। ਸੋਹੰ ਸ਼ਬਦ ਮਨ ਵਸਾਓ। ਮੰਨੋ ਬਚਨ ਚਲੋ ਗੁਰ ਭਾਉ। ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਕੋਟ ਬ੍ਰਹਿਮੰਡ ਦਾ ਦਾਤਾ ਆਪ। ਆਪਣਾ ਆਪ ਕਰਾਏ ਜਾਪ । ਸਭ ਤੋਂ ਵੱਡਾ ਮੇਰਾ ਪ੍ਰਤਾਪ। ਜੋ ਨਾ ਸਮਝੇ ਮੇਰਾ ਮੁਖ ਵਾਕ। ਤਿਨ ਕੋ ਮਾਰੇ ਆਪ ਤੀਨ ਤਾਪ। ਕਾਲ ਵਿਆਪੇ ਹੋਏ ਦੁੱਖ ਘਨੇ। ਜੋ ਨਾ ਹੁਕਮ ਮੇਰਾ ਮੰਨੇ। ਮੇਰਾ ਸ਼ਬਦ ਜੋ ਨਰ ਸੁਣੇ। ਅਨਹਦ ਸ਼ਬਦ ਦੀ ਮਨ ਮੇਂ ਧੁਨੇ। ਧੁਨਤ ਧੁਨ ਧੁਨਤ ਕਾ ਗਿਆਨ ਆਵੇ। ਸੱਚਾ ਸਤਿਗੁਰ ਬਚਨ ਲਿਖਾਵੇ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ। ਬਾਹੋਂ ਪਕੜ ਪ੍ਰਭ ਬੰਨੇ ਲਾਵੇ। ਗੁਰਸਿਖਾਂ ਨੂੰ ਗੁਰ ਧਾਮ ਪੁਚਾਵੇ। ਜਨਮ ਮਰਨ ਦਾ ਪੰਧ ਮੁਕਾਵੇ। ਕਲਜੁਗ ਵਿਚ ਇਹ ਦਇਆ ਕਮਾਈ। ਸਾਚੀ ਲਿਖਤ ਗੁਰ ਸੱਚੇ ਲਿਖਾਈ। ਧੰਨ ਗੁਰਸਿਖ ਜਿਨ੍ਹਾਂ ਸੋਝੀ ਪਾਈ। ਤੀਨ ਲੋਕ ਵਿਚ ਮਿਲੇ ਵਡਿਆਈ। ਧੰਨ ਧੰਨ ਧੰਨ ਸਭ ਕਹੇ ਲੋਕਾਈ। ਮਹਾਰਾਜ ਸ਼ੇਰ ਸਿੰਘ ਦੀ ਜਿਨ ਸਰਨ ਤਕਾਈ। ਸਰਨ ਵਿਚ ਸਿੱਖ ਜੋ ਆਇਆ। ਮਨ ਦਾ ਸੰਸਾ ਗੁਰ ਗਵਾਇਆ। ਜੋ ਆਏ ਪ੍ਰਭ ਰਿਦੇ ਧਿਆਏ। ਪ੍ਰਭ ਚਰਨਾਂ ਸੰਗ ਲਏ ਮਿਲਾਏ। ਬੇਮੁਖਾਂ ਤੋਂ ਗੁਰਸਿਖ ਬਣਾਏ। ਮਾਣਸ ਦੇਹ ਪਾਈ ਪ੍ਰਥਾਏ। ਥਿਰ ਘਰ ਵਿਚ ਪ੍ਰਭ ਆਪ ਬਹਾਏ। ਜੋਤ ਵਿਚ ਜੋਤ ਸਮਾਏ। ਮਹਾਰਾਜ ਸ਼ੇਰ ਸਿੰਘ ਦਇਆ ਕਮਾਏ। ਆਪਣਾ ਸ਼ਬਦ ਆਪ ਸੁਣਾਏ। ਸੋਹੰ ਸੋ ਪੁਰਖ ਨਿਰੰਜਣ। ਦੀਨ ਦਿਆਲ ਸਦਾ ਦੁੱਖ ਭੰਜਨ। ਮਹਾਰਾਜ ਸ਼ੇਰ ਸਿੰਘ ਤ੍ਰਲੋਕੀ ਨੰਦਨ। ਆਪ ਤੋੜੇ ਸਿੱਖਨ ਕੇ ਬੰਧਨ। ਗੁਰ ਕਾ ਸਿੱਖ ਪਰਭਾਸ ਵਿਚ ਚੰਦਨ। ਜਿਸ ਨੂੰ ਛੋਹੇ ਸਰਬ ਦੁੱਖ ਖੰਡਨ। ਆਪ ਪ੍ਰਭ ਆਪ ਭੈ ਭੰਜਨ। ਮੇਰਾ ਸਿੱਖ ਜਗਤ ਕਾ ਅੰਜਣ। ਨੇਤਰ ਮੇਂ ਪੇਖੇ ਟੁੱਟੇ ਜਮ ਫੰਦਨ। ਨੇਤਰ ਮੇਂ ਪਾਏ ਗੁਰ ਕਾਟੇ ਬੰਧਨ । ਸੋਹੰ ਸ਼ਬਦ ਦੀ ਮਨ ਹੋਵੇ ਰੰਗਣ। ਮਹਾਰਾਜ ਸ਼ੇਰ ਸਿੰਘ ਸਦਾ ਰੰਗ ਬਰੰਗਣ। ਰੰਗ ਰੂਪ ਨਾ ਨਜ਼ਰੀ ਆਏ। ਪੂਰਨ ਵਿਚ ਰਿਹਾ ਸਮਾਏ। ਜੋਤ ਜਗਤ ਦੀ ਆਪ ਜਲਾਏ। ਆਪਣਾ ਭੇਤ ਨਾ ਕਿਸੇ ਬਤਾਏ। ਆਪਣੀ ਮਹਿਮਾ ਆਪ ਜਣਾਏ। ਆਪ ਆਪਣੇ ਵਿਚ ਸਮਾਏ। ਕਲਜੁਗ ਵਿਚ ਇਹ ਕਰਮ ਕਮਾਏ। ਛੱਡੀ ਦੇਹ ਜੋਤ ਰੂਪ ਹੋ ਆਏ। ਪੂਰਨ ਸਿੰਘ ਦੀ ਦੇਹ ਵਿਚ ਪ੍ਰਭ ਗਿਆ ਸਮਾਏ। ਕੁੱਖ ਮਾਤਾ ਦੀ ਸੁਫਲ ਕਰਾਏ। ਪਾਲ ਸਿੰਘ ਤੇ ਦਇਆ
ਕਮਾਈ। ਹੋ ਕ੍ਰਿਸ਼ਨ ਪ੍ਰਭ ਦਰਸ ਦਿਖਾਈ। ਬਾਲ ਰੂਪ ਪ੍ਰਭ ਲੁਬਾਣਾ। ਭੁੱਲਾ ਸਿੱਖ ਫਿਰੇ ਅੰਞਾਣਾ। ਬਿਨਾ ਗੁਰ ਮਿਲੇ ਨਾ ਸਚ ਟਿਕਾਣਾ। ਜੋਤ ਜਗਵਾਵੇ ਸਿੰਘ ਹੈ ਮਾਹਣਾ। ਬਚਨ ਅਸਾਡੇ ਸਦਾ ਸੁਣਾਏ। ਮਨੀ ਸਿੰਘ ਦਾ ਸਿੱਖ ਕਹਾਏ। ਮਹਾਰਾਜ ਸ਼ੇਰ ਸਿੰਘ ਦੀ ਜਿਨ ਸਰਨੀ ਪਾਇਆ। ਓਸ ਤੋਂ ਸੁਣਿਆ ਬਚਨ ਆਇਆ। ਆਪ ਤੁੱਠਾ ਸੱਚਾ ਦਾਤਾਰ। ਹੋ ਕੇ ਆਇਆ ਕ੍ਰਿਸ਼ਨ ਮੁਰਾਰ। ਪਾਲ ਸਿੰਘ ਨੂੰ ਦਿਤਾ ਤਾਰ। ਐਸੀ ਸਤਿਗੁਰ ਬਣਾਈ ਥਾਟ। ਜੋਤ ਜਗਾਈ ਵਿਚ ਲਲਾਟ। ਜਾਚਕ ਨੂੰ ਦਿਤਾ ਇਹ ਦਾਨ। ਪਾਲ ਸਿੰਘ ਨੂੰ ਉਤਮ ਗਿਆਨ। ਜਿਸ ਸੁਹਾਇਆ ਇਹ ਸੋਹਣਾ ਥਾਨ। ਗੁਰ ਦਰਸ ਦਾ ਵੱਜਾ ਬਾਣ। ਦਰਸ ਮੇਰਾ ਸਦਾ ਹੈ ਲੋੜੇ। ਚਰਨ ਕਵਲ ਸੰਗ ਮਨ ਨੂੰ ਜੋੜੇ। ਦਇਆ ਧਾਰ ਪ੍ਰਭ ਦਰਸ ਦਿਖਾਇਆ। ਨਿਜਾਨੰਦ ਪ੍ਰਭ ਵਿਚੋਂ ਵਖਾਇਆ। ਓਸ ਨੇ ਸੀ ਇਹ ਕਰਮ ਕਮਾਇਆ। ਸਿੱਖਾਂ ਨੂੰ ਸਰਨੀ ਪਾਇਆ। ਉਸ ਦਾ ਮਾਣ ਅਸਾਂ ਰਖਾਇਆ। ਚਵੀ ਚੇਤ ਉਨੀਂ ਸੌ ਸਤਾਨਵੇਂ ਨੂੰ ਆਕਾਸ਼ ਬਠਾਇਆ। ਹਰਿ ਜੀਉ ਹਰਿ ਹਰਿ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਸਦਾ ਸਵਾਇਆ। ਸਦਾ ਅਟੱਲ ਹੋਏ ਗੁਰ ਸੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਸੱਚਾ ਸਤਿਗੁਰ ਸਾਚ ਲਜਾਏ। ਸਾਚ ਸਾਚ ਸਚ ਰਿਹਾ ਸਮਾਏ। ਸਚ ਸੁੱਚ ਪ੍ਰਭ ਸਾਚੇ ਭਾਏ। ਜੂਠੇ ਝੂਠੇ ਪ੍ਰਭ ਸਰਨ ਨਾ ਲਾਏ। ਸੱਚਾ ਸਿੱਖ ਸੱਚਾ ਪ੍ਰਭ ਆਪ। ਸਾਚੀ ਸਿਖਿਆ ਸੱਚਾ ਗੁਰ ਜਾਪ। ਸੱਚਾ ਸ਼ਬਦ ਲਾਹੇ ਤਿੰਨ ਤਾਪ। ਮਹਾਰਾਜ ਸ਼ੇਰ ਸਿੰਘ ਜਪੋ ਦਿਨ ਰਾਤ। ਦਿਵਸ ਰੈਣ ਜੋ ਮੁਝੇ ਧਿਆਏ। ਸੋਵਤ ਜਾਗਤ ਦਰਸ ਹੈ ਪਾਏ। ਸੋਵਤ ਜਪੋ ਜਾਗੇ ਗੁਰ ਪੂਰਾ। ਦਰਸ ਦਿਖਾਵੇ ਹੈ ਸਦਾ ਹਜ਼ੂਰਾ। ਸਚ ਸਦਾ ਮਿਹਰਵਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਜਿਸ ਨੂੰ ਦਿਤਾ ਇਹ ਗਿਆਨ । ਚਰਨ ਕਵਲ ਵਿਚ ਰਖੋ ਧਿਆਨ। ਦਰਸ਼ਨ ਪਾਓ ਨੇਤਰੀ ਆਣ। ਆਪ ਪਛਾਣੋ ਜਾਣੀ ਜਾਣ। ਜਿਸ ਦਾ ਦਿਤਾ ਪਹਿਨਣ ਖਾਣ। ਜੀਉ ਪਿੰਡ ਇਹ ਦੇਹ ਦਾ ਦਾਨ। ਕਰਮ ਧਰਮ ਪ੍ਰਭ ਆਪ ਲਿਖਾਏ। ਧੰਨ ਗੁਰਸਿਖ ਜੋ ਸ਼ਰਨੀ ਲਾਏ। ਲਾਏ ਸ਼ਰਨ ਸਰਬ ਸੁੱਖ ਦੀਆ। ਸਦਾ ਸੁਹੇਲਾ ਨਿਰਮਲ ਜੀਆ। ਅੰਮ੍ਰਿਤ ਨਾਮ ਮਹਾਰਸ ਪੀਆ। ਸੋਹੰ ਸ਼ਬਦ ਗਿਆਨ ਗੁਰ ਦੀਆ। ਗਿਆਨ ਦੀਆ ਗੁਰ ਸਾਚੇ ਏਕ । ਜਿਸ ਸਿਮਰਤ ਹੋਏ ਬੁੱਧ ਬਿਬੇਕ। ਨਜ਼ਰੀ ਆਵੇ ਏਕਨ ਏਕ। ਮਹਾਰਾਜ ਸ਼ੇਰ ਸਿੰਘ ਦੀ ਜਿਨ ਪਕੜੀ ਟੇਕ। ਗੁਰ ਰਾਖਾ ਗੁਰ ਕਿਰਪਾ ਕਰੇ। ਭਵ ਜਲ ਅੰਧ ਸਿੱਖ ਨਾ ਹਰੈ। ਅੰਤ ਕਾਲ ਪ੍ਰਭ ਕਿਰਪਾ ਕਰੇ। ਮਹਾਰਾਜ ਸ਼ੇਰ ਸਿੰਘ ਜਪ ਹਰੇ ਹਰਿ ਹਰੇ। ਬਚਨ ਸੁਣੇ ਜਿਸ ਦੀ ਬਣ ਆਏ। ਜਿਸ ਨੂੰ ਸਤਿਗੁਰ ਸਰਨੀ ਲਾਏ। ਗੁਰ ਸੰਗਤ ਵਿਚ ਮਾਣ ਦਵਾਏ। ਗੁਰ ਸੰਗਤ ਵਿਚ ਪ੍ਰਭ ਰਿਹਾ ਸਮਾਏ। ਸੰਗਤ ਬੈਠੀ ਚਾਰ ਕਿਨਾਰੀ। ਵਿਚ ਹੈ ਬੈਠਾ ਸ਼ੇਰ ਸਿੰਘ ਨਿਰੰਕਾਰੀ। ਨਾਮ ਨਿਰੰਜਣ ਮੈਂ ਹਾਂ ਆਪ। ਸਭ ਤੋਂ ਵੱਡਾ ਹੈ ਮੇਰਾ ਪ੍ਰਤਾਪ। ਕਰੀ ਕਿਰਪਾ ਦਿਤੀ ਵਡਿਆਈ। ਮੁਖ ਵਾਕ ਗੁਰ ਸੰਗਤ ਕੰਨ ਪਾਈ। ਚਾਰ ਜੁਗ ਬਾਣੀ ਹੈ ਰਚਾਈ। ਪੇਖਤ ਸੁਣਤ ਸਰਬ ਸੁਖ ਪਾਈ । ਆਵਣ ਜਾਵਣ ਦਾ ਪੰਧ ਮੁਕਾਈ। ਓਹੋ ਭੁੱਲੀ ਫਿਰੇ ਲੋਕਾਈ। ਪ੍ਰਭ ਅਬਿਨਾਸ਼ੀ ਜੋਤ ਪ੍ਰਗਟਾਈ। ਹਾਜ਼ਰ ਹੋ ਦਰਸ ਦਿਖਾਈ। ਮਹਾਰਾਜ ਸ਼ੇਰ ਸਿੰਘ ਹੋਇਆ ਸਹਾਈ। ਮਨੀ ਸਿੰਘ ਵਿਚ ਜੋਤ ਜਗਾਈ।