੧੮ ਮੱਘਰ ੨੦੦੬ ਬਿਕ੍ਰਮੀ
ਕਿਰਪਾ ਆਪ ਕਰੇ ਨਿਰੰਕਾਰ। ਘਨਕਾਪੁਰੀ ਵਿਚ ਜਾਮਾ ਧਾਰ। ਸੱਚਾ ਸਤਿਗੁਰ ਸੱਚੀ ਸਰਕਾਰ। ਦੇ ਕੇ ਦਰਸ ਲਾਏ ਸੰਗਤ ਨੂੰ ਪਾਰ। ਹੁਕਮ ਆਪਣਾ ਲਿਖਾਏ ਅਪਾਰ। ਮੇਰਾ ਸਿੱਖ ਨਾ ਹੋਏ ਠੱਗ ਚੋਰ ਯਾਰ। ਸੱਚਾ ਮੈਂ ਆਪ ਸੱਚਾ ਦੀਬਾਣ। ਸੱਚਾ ਮੇਰਾ ਹੁਕਮ ਸਚ ਨੀਸਾਣ। ਪੁਰਖ ਨਿਰੰਜਣ ਜਾਣੀ ਜਾਣ । ਪ੍ਰਗਟੀ ਜੋਤ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਸਦਾ ਮਿਹਰਵਾਨ। ਆਦਿ ਜੁਗਾਦਿ ਪ੍ਰਭ ਏਕੰਕਾਰ। ਸ੍ਰਿਸ਼ਟ ਸਬਾਈ ਪ੍ਰਭ ਕੀ ਨਾਰ। ਅੱਜ ਪ੍ਰਭ ਪਰਮੇਸ਼ਵਰ ਆਇਆ। ਭਗਤ ਜਨਾਂ ਚਰਨ ਸੰਗ ਲਾਇਆ। ਚਰਨ ਸੰਗ ਪ੍ਰਭ ਜੋ ਆਏ। ਸਾਚੇ ਗੁਰ ਦਾ ਦਰਸ਼ਨ ਪਾਏ। ਗੁਰ ਸੱਚਾ ਗੁਰ ਸਤਿਗੁਰ ਸੂਰਾ। ਸਦਾ ਸਮਰਥ ਸਦਾ ਭਰਪੂਰਾ। ਸਦਾ ਭਰਪੂਰ ਨਾ ਕਬਹੂੰ ਡੋਲੇ। ਜੋਤ ਸਰੂਪੀ ਸਭ ਜਗ ਮੌਲੇ। ਉਪਾਏ ਜਗਤ ਪ੍ਰਭ ਖੇਲ ਬਣਾਇਆ। ਹਰ ਜੀਉ ਵਿਚ ਪ੍ਰਭ ਆਪ ਸਮਾਇਆ। ਉਹ ਵੇਖੇ ਉਹ ਨਜ਼ਰ ਨਾ ਆਏ। ਆਪਣਾ ਭੇਤ ਨਾ ਪ੍ਰਭ ਜਤਾਏ। ਜਿਸ ਨੇ ਭੇਉ ਪ੍ਰਭੂ ਕਾ ਪਾਇਆ। ਦਵਾਰ ਦਸਵੇਂ ਦਾ ਪਰਦਾ ਲਾਹਿਆ । ਖੁੱਲ੍ਹੇ ਕਪਾਟ ਗੁਰ ਨਜ਼ਰੀ ਆਇਆ। ਆਨ ਬਾਟ ਪ੍ਰਭ ਫੰਦ ਤੁੜਾਇਆ। ਸਮਦਰਸੀ ਪ੍ਰਭ ਦਰਸ ਦਿਖਾਇਆ। ਅਨਹਦ ਸ਼ਬਦ ਮਨ ਵਜਾਇਆ । ਵਜਿਆ ਵਾਜ ਧੁਨਤ ਧੁਨ ਹੋਈ। ਏਸ ਸ਼ਬਦ ਨੂੰ ਬੂਝੇ ਕੋਈ। ਸੋ ਬੂਝੇ ਜਿਸ ਆਪ ਬੁਝਾਏ। ਬਿਨ ਗੁਰ ਸੋਝੀ ਕੋਈ ਨਾ ਪਾਏ। ਜਿਸ ਤੇ ਦਇਆ ਪ੍ਰਭ ਆਪ ਕਮਾਏ। ਸਰਗਣ ਨਿਰਗੁਣ ਹੋ ਦਰਸ ਦਿਖਾਏ। ਵਿਚੋਂ ਜੋਤ ਜੋਤ ਪ੍ਰਗਟਾਏ। ਸਮੇਂ ਅਨੁਸਾਰ ਪ੍ਰਭ ਕਾਇਆ ਪਲਟਾਏ। ਸਤਿਜੁਗ ਵਿਚ ਮਿਹਰਵਾਨ ਹੋ ਆਇਆ। ਤਰੇਤੇ ਵਿਚ ਰਾਮ ਰਘੁਬੰਸ ਅਖਵਾਇਆ। ਵਿਚ ਦੁਆਪਰ ਮੁਰਾਰ ਕ੍ਰਿਸ਼ਨ ਬਣ ਆਇਆ। ਕਵਲ ਨੈਣ ਮੁਕਟ ਬੈਣ ਸਿਰ ਉਪਰ ਟਿਕਾਇਆ। ਕੰਸ ਕੇਸੀ ਪਕੜ ਗਿਰਾਇਆ। ਦੁਸ਼ਟਾਂ ਦਾ ਮਾਣ ਗਵਾਇਆ। ਰਾਓ ਤੋਂ ਕਰ ਰੰਕ ਬਹਾਇਆ। ਫੇਰ ਆਪਣਾ ਤੇਜ ਚੜ੍ਹਾਇਆ। ਕਿਰਪਾ ਕੀਤੀ ਨਾਥ ਅਪਾਰ। ਦਵਾਰਕਾ ਉਪਰ ਗੋਵਰਧਨ ਸੁਆਰ। ਮਹਾਸਾਰਥੀ ਆਪ ਅਖਵਾਇਆ। ਰਥ ਅਰਜਨ ਦਾ ਆਪ ਚਲਾਇਆ। ਸਾਰਾ ਸੰਸਾ ਉਸ ਦਾ ਲਾਹਿਆ। ਬਰਾਟ ਰੂਪ ਹੋ ਦਰਸ ਦਿਖਾਇਆ। ਸ੍ਰਿਸ਼ਟ ਸਾਰੀ ਨੂੰ ਮੁਖ ਵਿਚ ਪਾਇਆ। ਕੌਰੋਂ ਪਾਂਡੋ ਦਾ ਯੁੱਧ ਕਰਾਇਆ। ਬਿਨ ਸ਼ਸਤਰ ਪ੍ਰਭ ਯੁੱਧ ਮਚਾਇਆ। ਸਭ ਸ੍ਰਿਸ਼ਟ ਖੇਹ ਰਲਾਇਆ। ਦਵਾਪਰ ਦਾ ਸਮਾਂ ਮੁਕਾਇਆ। ਕਲਜੁਗ ਸਤਿਗੁਰ ਆਪ ਪ੍ਰਗਟਾਇਆ। ਜੀਵ ਜੰਤ ਪਾਈ ਮਾਇਆ। ਐਸੀ ਮਾਇਆ ਆਪ ਪ੍ਰਭ ਪਾਈ। ਮਦਿ ਮਾਸ ਆਹਾਰ ਬਣਾਈ। ਫੇਰ ਇਹ ਚਲਾਈ ਚਾਲ। ਮੂਸਾ ਘੱਲਿਆ ਆਪ ਦੀਨ ਦਿਆਲ । ਬੁੱਧੀ ਵਿਚ ਭਰਿਆ ਇਹ ਖਿਆਲ । ਕਲਜੁਗ ਵਿਚ ਪਹਿਨ ਜਾਮਾ ਮਹਾਨ। ਐਸਾ ਕਰਮ ਉਸ ਆਣ ਕਮਾਇਆ। ਮਦਿ ਮਾਸ ਇਕ ਖੇਲ ਬਣਾਇਆ। ਭਗਵਾਨ ਕ੍ਰਿਸ਼ਨ ਦਾ ਮਾਣ ਗਵਾਇਆ। ਗਊਆਂ ਉਤੇ ਹੱਥ ਉਠਾਇਆ । ਐਸੀ ਖੇਲੀ ਉਸ ਇਹ ਕਾਰ। ਅਗਨ ਵਿਚ ਦਿਤੀ ਸ੍ਰਿਸ਼ਟੀ ਡਾਲ। ਯੈਸੂ ਤਾਈਂ ਫਿਰ ਹੁਕਮ ਸੁਣਾਇਆ। ਮਰੀਆ ਕਵਾਰੀ ਪੇਟੋਂ ਜਨਮ ਦਵਾਇਆ। ਓਸ ਨੂੰ ਪੜ੍ਹਾਈ ਪੱਟੀ। ਮਦਿ ਮਾਸ ਤੋਂ ਕਾਲਖ ਖੱਟੀ। ਰਾਮ ਕ੍ਰਿਸ਼ਨ ਜੋ ਧਿਆਏ। ਉਨ੍ਹਾਂ ਦਾ ਕਾਲ ਕਰਾਏ। ਮਦਿ ਮਾਸ ਜੋ ਨਰ ਨਾ ਖਾਏ। ਉਨ੍ਹਾਂ ਉਤੇ ਕਹਿਰ ਕਮਾਏ। ਫੇਰ ਕੀਤਾ ਖੇਲ ਨਿਰਾਲਾ। ਮੁਹੰਮਦ ਬਣਾਇਆ ਜਗਤ ਦਿਆਲਾ। ਅਥਰਬਣ
ਵੇਦ ਸੱਚਾ ਕਰ ਵਖਾਇਆ। ਐੜੇ ਤੋਂ ਅੱਲਾ ਬਣਾਇਆ। ਅੱਲਾ ਅੱਲਾ ਸੋ ਗੁਰ ਸੀ ਮੇਰਾ। ਰਾਮ ਕ੍ਰਿਸ਼ਨ ਦਾ ਕੀਆ ਨਬੇੜਾ। ਉਸ ਨੇ ਐਸਾ ਰਾਹ ਚਲਾਇਆ। ਦੀਨ ਮੁਹੰਮਦੀ ਨੂੰ ਸੀ ਬਤਾਇਆ। ਬੰਦਾ ਖ਼ੁਦਾਏ ਖ਼ੁਦੀ ਵਿਚ ਆਇਆ। ਉਮਤ ਤਾਈਂ ਰਸੂਲ ਬਤਾਇਆ। ਰਾਮ ਕ੍ਰਿਸ਼ਨ ਨੂੰ ਦਿਲੋਂ ਭੁਲਾਇਆ। ਸਾਰਾ ਮਾਣ ਉਨ੍ਹਾਂ ਦਾ ਗਵਾਇਆ। ਚਾਰ ਕੂਟ ਆਪਣਾ ਡੰਕ ਵਜਾਇਆ। ਅੰਤ ਸਮਾਂ ਹੁਣ ਉਸ ਦਾ ਆਇਆ। ਰਾਮ ਕ੍ਰਿਸ਼ਨ ਦਾ ਜਾਮਾ ਪਲਟਾਇਆ। ਮਹਾਰਾਜ ਸ਼ੇਰ ਸਿੰਘ ਸ਼ੇਰ ਹੋ ਆਇਆ। ਜੁਗ ਚੌਥੇ ਦਾ ਨਾਸ ਕਰਾਇਆ। ਕਲਜੁਗ ਨੂੰ ਕਾਲ ਹੋ ਖਾਇਆ। ਸੱਚਾ ਸਤਿਗੁਰ ਸੱਚੋ ਸਚ ਸਮਾਇਆ। ਕਰੋ ਦਰਸ ਬੈਠਾ ਰਘੁਰਾਇਆ। ਨੈਣੀ ਪੇਖੋ ਮਨ ਸ਼ਾਂਤ ਸੁੱਖ ਹੋਏ। ਦੁੱਖ ਦਲਿਦਰ ਰਹੇ ਨਾ ਕੋਇ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਈ। ਭਵ ਸਾਗਰ ਵਿਚੋਂ ਲਏ ਤਰਾਈ। ਸਤਿਗੁਰ ਨੌਕਾ ਨਾਮ ਬਣਾਈ। ਚੜ੍ਹ ਕੇ ਸਿੱਖ ਪਰਮਗਤ ਪਾਈ। ਸੋਹੰ ਸ਼ਬਦ ਦੀ ਇਹ ਵਡਿਆਈ। ਗੁਰਸਿਖ ਗੁਰ ਦੇ ਬੁਝਾਈ। ਬੁਝੀ ਆਤਮਾ ਪ੍ਰਭ ਦਏ ਜਗਾਈ। ਦਰਸ਼ਨ ਪੇਖ ਮੁਖੋਂ ਜਸ ਗਾਈ। ਮਹਾਰਾਜ ਸ਼ੇਰ ਸਿੰਘ ਧੰਨ ਜਿਸ ਦਇਆ ਕਮਾਈ। ਜਿਸ ਨਾ ਪੇਖਿਆ ਨਰਕ ਨੂੰ ਜਾਈ। ਧਰਮ ਰਾਜ ਸਿਰ ਡੰਡ ਲਗਾਈ। ਹਾਹਾਕਾਰ ਕਰੇ ਬਿਲਲਾਈ। ਅਗਨ ਕੁੰਡ ਵਿਚ ਦੇ ਜਲਾਈ। ਪ੍ਰਭ ਭੁੱਲਾ ਠੌਰ ਨਾਹੀ। ਸਤਿਗੁਰ ਸੱਚੇ ਇਹ ਲਿਖਤ ਕਰਾਈ। ਦਰਗਾਹ ਸੱਚੀ ਨਾ ਝੂਠੀ ਰਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਸਰਬ ਦੁੱਖ ਤੋਂ ਲਏ ਬਚਾਈ। ਅੰਤ ਕਾਲ ਪ੍ਰਭ ਦਰਸ ਦਿਖਾਈ। ਗੁਰਸਿਖ ਨੂੰ ਗੁਰ ਬੰਨੇ ਲਾਈ। ਬੈਠਾਲ ਲਵੇ ਪ੍ਰਭ ਵਿਚ ਬਬਾਣ। ਦਰਸ਼ਨ ਦੇ ਕੇ ਕੀਤਾ ਗਿਆਨ । ਗੁਣ ਅਵਗੁਣ ਨਾ ਵਿਚਾਰੇ। ਕਰ ਕਿਰਪਾ ਪ੍ਰਭ ਪਾਰ ਉਤਾਰੇ। ਪੂਰਨ ਗੁਰ ਪੂਰਨ ਇਹ ਕਾਮ। ਸਿੱਖ ਪਹੁੰਚਾਵੇ ਬੈਕੁੰਠ ਧਾਮ। ਬੈਕੁੰਠ ਧਾਮ ਪ੍ਰਭ ਕਾ ਵਾਸ। ਇਸ ਨੂੰ ਸਿਮਰੋ ਸਵਾਸ ਸਵਾਸ। ਰਸਨਾ ਸਿਮਰੋ ਹਰਿ ਗੁਣ ਗਾਓ। ਪ੍ਰਭ ਅਬਿਨਾਸ਼ੀ ਘਰ ਮੇਂ ਪਾਓ। ਜਨਮ ਮਰਨ ਦੇ ਦੁੱਖ ਮਿਟਾਓ। ਵਿਚ ਚੁਰਾਸੀ ਫੇਰ ਨਾ ਆਓ। ਚਰਨ ਕਵਲ ਵਿਚ ਸੀਸ ਨਿਵਾਓ। ਥਿਰ ਘਰ ਕਰ ਵਾਸ ਸਦਾ ਸੁਖ ਪਾਓ। ਆਉਣ ਜਾਣ ਗਰਭ ਕਾ ਹਰਿਆ। ਪੂਰੇ ਸਤਿਗੁਰ ਕਾਮ ਇਹ ਕਰਿਆ । ਗੁਰਸਿਖਾਂ ਉਤੇ ਦਇਆ ਕਮਾਈ। ਗਰਭ ਜੂਨ ਤੋਂ ਲਿਆ ਛੁਡਾਈ। ਹਰਿ ਦੀ ਜੋਤ ਹਰਿ ਮਾਹਿ ਸਮਾਈ। ਜਹਾਂ ਉਪਜਿਆ ਤਹਾਂ ਗਿਆ ਸਮਾਈ। ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ। ਸਾਧ ਸੰਗਤ ਵਿਚ ਪ੍ਰਭ ਰਿਹਾ ਸਮਾਈ। ਗੁਰੂ ਗੁਰ ਕਰੋ ਮਨ ਮੋਰ। ਗੁਰ ਬਿਨ ਨਾਹੀਂ ਹੋਰ। ਗੁਰ ਸਾਚਾ ਗੁਰ ਨਾਹੀਂ ਹੋਰ। ਜਨਮ ਜਨਮ ਵਿਛੜੇ ਗੁਰ ਲੈਂਦਾ ਜੋੜ। ਬੇਮੁਖਾਂ ਨੂੰ ਦੇਵੇ ਤੋੜ। ਬਾਝ ਗੁਰੂ ਨਾਹੀ ਹੋਰ । ਗੁਰੂ ਮਿਲੇ ਗੁਰ ਦੇ ਵਡਿਆਈ। ਗੁਰ ਸਾਚਾ ਸਾਚੀ ਮਤਿ ਪਾਈ। ਗੁਰ ਸਾਚਾ ਗੁਰ ਰਿਹਾ ਸਮਾਈ। ਭਗਤ ਜਨਾਂ ਹਰਿ ਜਸ ਗਾਈ । ਹੋਏ ਕਿਰਪਾਲ ਪ੍ਰਭ ਜੋਤ ਪ੍ਰਗਟਾਈ। ਬੈਠਾ ਸੰਗਤ ਵਿਚ ਨਜ਼ਰੀ ਆਈ। ਵੇਖੇ ਸੁਣੇ ਪਰਖੇ ਵੇਖੇ ਪਰਖੇ। ਬਿਨ ਨਾੜੀ ਇਹ ਪਿੰਜਰ ਖੜਕੇ। ਆਪਣਾ ਸੰਸਾ ਸਾਰੇ ਲਾਹੋ। ਪੂਰਨ ਸਿੰਘ ਦੀ ਨਬਜ਼ ਨੂੰ ਹੱਥ ਹੈ ਲਾਓ। ਐਸੀ ਇਹ ਚਲੀ ਚਾਲ। ਨਬਜ਼ ਨਾ ਚਲੇ ਆਪਣੀ ਚਾਲ। ਭੇਤ ਨਾ ਆਪਣਾ ਗੁਰੂ ਰਖਾਇਆ। ਪ੍ਰਗਟ ਹੋ ਕੇ ਦਰਸ਼ਨ ਦਿਖਾਇਆ। ਸੱਚਾ ਤਖ਼ਤ ਗੁਰ ਸੱਚੇ ਬਣਾਇਆ। ਸਿੰਘਾਸਣ ਪ੍ਰਭ ਨਾਮ ਰਖਾਇਆ। ਸਿੰਘਾਸਣ ਉਪਰ ਪ੍ਰਭ ਬੈਠਾ ਆਏ। ਕਲਜੁਗ ਤਾਈਂ ਦਏ ਉਲਟਾਏ। ਐਸੀ ਦਿਤੀ ਇਸ ਨੂੰ ਹਾਰ। ਮੂੰਹ ਕਾਲਾ
ਦੁਸ਼ਟ ਦੁਰਾਚਾਰ। ਕਰਮ ਧਰਮ ਇਸ ਵਿਚ ਖੁਆਰ। ਲੱਜਿਆ ਓਸ ਨੇ ਦਿਤੀ ਉਤਾਰ। ਪ੍ਰਗਟ ਹੋਇਆ ਆਪ ਕਰਤਾਰ। ਕਲਜੁਗ ਦਾ ਹੁਣ ਕੀਤਾ ਕਾਲ। ਸਤਿਜੁਗ ਸਚ ਸੱਚੋ ਸਚ ਹੋਏ। ਸੋਹੰ ਸ਼ਬਦ ਪ੍ਰਚਲਤ ਸੱਚਾ ਹੋਏ। ਵਕਤ ਉਹ ਨੇੜੇ ਆਇਆ। ਜਿਸ ਵੇਲੇ ਪ੍ਰਭ ਸ੍ਰਿਸ਼ਟ ਰੁਲਾਇਆ। ਐਸਾ ਕਹਿਰ ਵਰਤੇ ਆ ਕੇ। ਦੁਸ਼ਟ ਭਸਮ ਹੋਏ ਧੱਕੇ ਖਾ ਕੇ। ਡਿੱਗੇ ਸਰਨ ਗੁਰੂ ਦੀ ਆ ਕੇ। ਬਚਾਵੇ ਗੁਰ ਸਿਰ ਹੱਥ ਟਿਕਾ ਕੇ। ਮਾਰੇ ਨਾ ਕੋਇ ਜਿਸ ਆਪ ਬਚਾਏ। ਜੋ ਜਨ ਪ੍ਰਭ ਕਾ ਦਰਸ਼ਨ ਪਾਏ। ਪ੍ਰਭ ਸਰਨ ਸੰਗ ਰਹੇ ਸਮਾਏ। ਘਰ ਸਾਚੇ ਦੀ ਸੋਝੀ ਪਾਏ। ਸੱਚਾ ਸਤਿਗੁਰ ਸਚ ਦਏ ਵਖਾਏ। ਜੋਤ ਸਰੂਪ ਪ੍ਰਭ ਨਜ਼ਰੀ ਆਏ। ਜਨਮ ਮਰਨ ਦੇ ਦੁੱਖ ਮਿਟਾਏ। ਬਿਨ ਗੁਰੂ ਕੋਇ ਨਾ ਬਾਂਧੇ ਧੀਰ। ਗੁਰੂ ਵਿਛੁੰਨਾ ਜਿਉਂ ਮਾਂ ਦਾ ਸੀਰ। ਆਵਣ ਜਾਵਣ ਹੋਇਆ ਸੁਹੇਲਾ। ਸੱਚਾ ਸਤਿਗੁਰ ਨਹੀਂ ਦੁਹੇਲਾ। ਦੂਖ ਨਿਵਾਰਨ ਪ੍ਰਭ ਆਪ ਸਵਾਮੀ। ਕਿਰਪਾ ਕਰੇ ਸਦਾ ਨੇਹਕਾਮੀ। ਗੁਣ ਨਿਧਾਨ ਆਪ ਪ੍ਰਭ ਹੋਏ। ਜੋ ਪੜੇ ਸ਼ਰਨ ਸੋ ਲਏ ਪਰੋਏ। ਗੁਰਸਿਖਾਂ ਦੀ ਗੁਰ ਸੁਣਦਾ ਸੋਏ। ਵੇਖੇ ਵਿਗਸੇ ਕਰੇ ਸੋਏ। ਜੋਤੀ ਜੋਤ ਨਿਰੰਜਣ ਸੋਏ। ਕਵਲ ਬਿਗਾਸੇ ਆਪ ਪ੍ਰਭ ਹੋਏ। ਸਦਾ ਸਦਾ ਪ੍ਰਭ ਆਪ ਕਿਰਪਾਲ। ਭਗਤ ਵਛਲ ਦੀਨ ਦਿਆਲ। ਦੀਨ ਦਿਆਲ ਦਇਆਨਿਧ ਕਰੇ। ਗੁਰਸਿੱਖਨ ਸੰਗ ਬੇਮੁਖ ਤਰੇ। ਸਰਵਣੀ ਸੁਣ ਸੁਣ ਮੇਰਾ ਨਾਉਂ। ਮੋਨ ਧਾਰ ਪ੍ਰਭ ਗੁਣ ਗਾਓ। ਹਿਰਦੇ ਵਸੇ ਹਰਿ ਜੀਉ ਆਪ। ਆਪਣਾ ਆਪ ਕਰਾਵੇ ਜਾਪ। ਜੋ ਨਾ ਜਪੇ ਈਸ਼ਵਰ ਨਾਉਂ। ਤਿਨ੍ਹਾਂ ਨਾ ਮਿਲੇ ਦਰਗਹਿ ਠਾਉਂ। ਸਿੱਖ ਚਾਤਰਕ ਸਦਾ ਬਿਲਲਾਏ। ਗੁਰ ਦੇ ਦਰਸ਼ਨ ਸਵਾਂਤੀ ਬੂੰਦ ਪਿਲਾਏ। ਬਚਨ ਗੁਰੂ ਰਸਨਾ ਅਕਰਖੇ। ਮੇਘ ਵਾਂਗ ਗੁਰੂ ਸ਼ਬਦ ਹੈ ਬਰਖ਼ੇ। ਆਪ ਆਏ ਪ੍ਰਭ ਦਰਸ ਦਿਖਾਏ। ਘਾਲ ਸਿੱਖਾਂ ਦੀ ਪਾਈ ਥਾਏਂ। ਸੱਚਾ ਸਤਿਗੁਰ ਜਾਣੀ ਜਾਣ। ਦਰਸ਼ਨ ਪੇਖੋ ਵਿਸ਼ਨੂੰ ਭਗਵਾਨ। ਵਿਸ਼ਨੂੰ ਭਗਵਾਨ ਜੋਤ ਇਹ ਧਰੀ। ਸੱਚਾ ਸਤਿਗੁਰ ਆਸਾਵਰੀ। ਦਰਸ਼ਨ ਦਿਖਾਇਆ ਆਪ ਪ੍ਰਭ ਹਰੀ। ਛਿੰਨ ਆਵੇ ਦੇਰ ਨਾ ਲਾਵੇ ਘਰੀ। ਨਾ ਨੇੜੇ ਨਾ ਦਿਸੇ ਦੂਰ। ਜਹਾਂ ਦੇਖੋ ਤਹਾਂ ਹਜ਼ੂਰ। ਮੈਂ ਹਾਂ ਬੈਠਾ ਗੁਰ ਭਰਪੂਰ। ਬੇਮੁਖਾਂ ਤੋਂ ਦੂਰੋ ਦੂਰ ਦੂਰੋ ਦੂਰ। ਸਾਧ ਸੰਗਤ ਮੇਰੇ ਚਰਨਾਂ ਦੀ ਧੂੜ। ਰੰਗ ਚਲੂਲ ਗੂੜ੍ਹੋ ਗੂੜ੍ਹ। ਸੰਗਤ ਵਿਚ ਆਵੇ ਮੂੜ੍ਹ। ਮੁਖ ਉਪਰ ਫੇਰੇ ਚਰਨ ਧੂੜ। ਲੱਤਾਂ ਦੇ ਪ੍ਰਭ ਲਾਹੇ ਜੂੜ। ਜੇ ਨਾ ਸਿੱਖ ਸਮਝੇ ਮੂੜ੍ਹ। ਸੱਚਾ ਸਤਿਗੁਰ ਨਹੀਂ ਜੇ ਕੂੜ। ਨੇਤਰੀ ਲਾਵਾਂ ਉਸ ਦੀ ਧੂੜ। ਮਨ ਵਿਚ ਹੋਏ ਇਹ ਸਰੂਰ। ਰੋਗ ਹੰਗਤਾ ਹੋਏ ਦੂਰ। ਸਤਿਗੁਰ ਨਿਰਮਲ ਵਾਂਗ ਕਪੂਰ। ਸਿਰ ਸ਼ਾਹਾਂ ਸ਼ਾਹ ਸਿਰ ਸੂਰਾ ਸੂਰ। ਅਬਿਨਾਸ਼ੀ ਪ੍ਰਭ ਸਦਾ ਹਜ਼ੂਰ। ਝੂਠੀ ਦੁਨੀਆ ਕੂੜੋ ਕੂੜ। ਜੋ ਆਏ ਗੁਰ ਪਗ ਮਾਹਿ। ਗੁਰ ਕੇ ਬਚਨ ਮਨ ਮਾਹਿ ਸਮਾਹਿ। ਫਿਰ ਪੂਰਾ ਗੁਰ ਦਇਆ ਕਮਾਏ। ਚਤੁਰਭੁਜ ਹੋ ਦਰਸ ਦਿਖਾਏ। ਚਾਰ ਵਰਨ ਪ੍ਰਭ ਚਰਨੀਂ ਲਾਏ। ਊਚ ਨੀਚ ਪ੍ਰਭ ਸੰਗ ਰਲਾਏ। ਸਭ ਕੋ ਕੀਆ ਏਕ ਸਮਾਨ। ਮੱਖਣ ਵਰੋਲਿਆਂ ਨਾਲ ਮਧਾਣ । ਐਸਾ ਵਰੋਲਾ ਸਤਿਗੁਰ ਦੇਵੇ। ਹਾਹਾਕਾਰ ਕਰ ਸ੍ਰਿਸ਼ਟੀ ਰੋਵੇ। ਸਿੱਖਾਂ ਨੂੰ ਪ੍ਰਭ ਲਏ ਸੰਭਾਲ। ਬੇਮੁਖਾਂ ਨੂੰ ਦਿਤਾ ਗਾਲ। ਪਹਿਲੀ ਵਾਰ ਸੀ ਮੇਰਾ ਚਮਤਕਾਰ । ਦੂਜੀ ਵਾਰ ਕਰਾਂ ਖੁਆਰ। ਘਰ ਘਰ ਹੋਵੇ ਹਾਹਾਕਾਰ । ਬੈਠਾ ਵੇਖੇ ਆਪ ਕਰਤਾਰ। ਪਿੰਡ ਬੁੱਘਾ ਜਿਥੇ ਸੱਚੀ ਸਰਕਾਰ। ਕਰ ਕੇ ਦਰਸ਼ਨ ਸਿੱਖ ਉਤਰੇ ਪਾਰ। ਗੁਰ ਬੇੜੀ ਵਿਚ ਮੰਝਧਾਰ। ਬੰਨੇ ਲਾਵੇ ਭਵ ਸਾਗਰ ਤਾਰ। ਆਪਣੀ ਪੈਜ
ਰੱਖੇ ਨਿਰੰਕਾਰ। ਸੋਹੰ ਸ਼ਬਦ ਦੀ ਸਦਾ ਜੈ ਜੈ ਕਾਰ। ਮੈਂ ਹਾਂ ਆਪ ਓਅੰਕਾਰ। ਸੱਚਾ ਓਹ ਖੰਡ ਜਿਥੇ ਵਸਿਆ ਨਿਰੰਕਾਰ। ਮਹਾਰਾਜ ਸ਼ੇਰ ਸਿੰਘ ਅਗੰਮ ਅਪਾਰ। ਸਭ ਕੋ ਦੀਆ ਜੋਤ ਅਧਾਰ। ਗੁਰਸਿਖ ਬੋਲੇ ਨਿਰੰਕਾਰ ਨਿਰੰਕਾਰ। ਪਾਰਬ੍ਰਹਮ ਪ੍ਰਭ ਅੰਤਰਜਾਮੀ। ਸਿੱਖਨ ਕੋ ਪ੍ਰਭ ਬਣਾਵੇ ਦਾਨੀ। ਦਾਨ ਦੇਵੇ ਉਤਮ ਮੇਰਾ ਨਾਉਂ। ਜੋ ਪੂਛੇ ਮੇਰਾ ਠਾਉਂ। ਸੋਹੰ ਸ਼ਬਦ ਮੇਰਾ ਨਾਮ ਸੁਣਾਓ। ਪ੍ਰਭ ਅਬਿਨਾਸ਼ੀ ਨਿਜ ਮੇਂ ਪਾਓ। ਗੁਰ ਸੇਵਾ ਕਰ ਗੁਰਸਿਖ ਕਹਾਵੇ। ਸੇਵਾ ਸਿੱਖ ਨੂੰ ਮਾਣ ਦਵਾਵੇ। ਸੇਵਕ ਜੋ ਸੇਵਾ ਕਰੇ। ਸੁੱਕੇ ਕਾਸ਼ਟ ਪ੍ਰਭ ਕਰੇ ਹਰੇ। ਬੱਚਿਆਂ ਦਾ ਪ੍ਰਭ ਦੇਵੇ ਦਾਨ। ਸੱਚਾ ਸਤਿਗੁਰ ਜਾਣੀ ਜਾਣ। ਪੂਤ ਬਿਨਾ ਮਾਤਾ ਬਿਲਲਾਏ। ਜਿਉਂ ਮਛਲੀ ਬਿਨ ਨੀਰ ਤੜਫਾਏ। ਬਿਨ ਗੁਰ ਜੀਵ ਨਰਕ ਮੇਂ ਜਾਏ। ਜੇ ਗੁਰ ਆਪਣੀ ਸ਼ਰਨੀ ਲਾਏ। ਬਾਹੋਂ ਪਕੜ ਬੈਕੁੰਠ ਬਹਾਏ। ਸਾਚੀ ਜੋਤੀ ਸਚ ਮਾਹਿ ਸਮਾਏ। ਮਹਾਰਾਜ ਸ਼ੇਰ ਸਿੰਘ ਵਸਿਆ ਥਾਏਂ। ਨੈਣੀ ਵੇਖੋ ਸਰਬ ਦੁੱਖ ਜਾਏ। ਆਪ ਉਧਰੋ ਆਪਣੀ ਕੁਲ ਉਧਾਰੋ। ਸ਼ਬਦ ਮੇਰਾ ਮਨ ਵਿਚਾਰੋ। ਕੱਲਰ ਵਿਚ ਕੌਲ ਹੋ ਜਾਓ। ਮਦਿ ਮਾਸ ਰਸਨਾ ਨਾ ਲਾਓ। ਤਾਂ ਗੁਰ ਪੂਰੇ ਸਿੱਖ ਕਹਾਓ। ਗੁਰ ਸੰਗਤ ਵਿਚ ਗੁਰਮੁਖ ਬਣ ਜਾਓ। ਗੁਰਸਿਖ ਸੋ ਜੋ ਗੁਰੂ ਪਛਾਣੇ। ਗੁਰਮੁਖ ਸੋ ਜੋ ਚਲੇ ਗੁਰ ਭਾਣੇ। ਗੁਰਮੁਖ ਸੋ ਗੁਰ ਰਿਦੇ ਧਿਆਏ। ਪਾਰਬ੍ਰਹਮ ਦੀ ਉਹ ਸਾਚੀ ਨਾਏ। ਗੁਰਸਿਖ ਸੋ ਜੋ ਬ੍ਰਹਮ ਪਛਾਣੇ। ਸੱਚਾ ਸਤਿਗੁਰ ਸਚ ਨੀਸਾਣੇ। ਮਹਾਰਾਜ ਸ਼ੇਰ ਸਿੰਘ ਖੋਟੇ ਖਰੇ ਪਛਾਣੇ।
ਇਕ ਸਵਾਲੀ ਦਰ ਤੇ ਆਇਆ। ਕੱਚੀ ਕੰਧ ਜਿਥੇ ਨਾਨਕ ਬਹਾਇਆ। ਧੋਖਾ ਕੀਆ ਤੇ ਪਾਈ ਮਾਇਆ । ਗਿਰੇ ਕੰਧ ਨਾਨਕ ਨਾਸ ਕਰਾਇਆ। ਕੰਧ ਖੜ੍ਹੀ ਰਹੀ ਅਡੋਲ। ਗੁਰੂ ਨਾਨਕ ਸੀ ਗੁਰ ਅਮੋਲ। ਨਾ ਉਹ ਤੁਲਿਆ ਆਪ ਅਤੋਲ। ਪੰਦਰਾਂ ਸੌ ਚੁਤਾਲੀ ਬਿਕ੍ਰਮੀ ਇਹ ਖੇਲ ਰਚਾਇਆ। ਨਾਨਕ ਨਿਰੰਕਾਰੀ ਸ਼ਾਦੀ ਕਰਨ ਬਟਾਲੇ ਧਾਹਿਆ। ਭੇਖ ਆਪਣਾ ਸੀ ਇਹ ਬਣਾਇਆ। ਸਿਰ ਸੇਲੀ ਟੋਪੀ ਗਲ ਚੋਲਾ ਪਾਇਆ। ਘਰ ਸੌਹਰੇ ਜਵਾਈ ਆਇਆ। ਲੋਕ ਲੱਜਿਆ ਨੇ ਮਾਰ ਮੁਕਾਇਆ। ਕੰਧ ਹੇਠ ਸੀ ਉਹਨੂੰ ਬਹਾਇਆ। ਡਿੱਗੇ ਕੱਚੀ ਕਰ ਦਏ ਸਫ਼ਾਇਆ। ਸਦਾ ਅਟੱਲ ਰਹੇ ਰਘੁਰਾਇਆ। ਬਿਨਾਂ ਥੰਮ੍ਹਾਂ ਜਿਨ ਗਗਨ ਰਹਾਇਆ। ਉਸ ਕੱਚੀ ਦਾ ਕੱਚ ਗਵਾਇਆ। ਕੂੜਿਆਂ ਨੂੰ ਕਰ ਸਚ ਵਖਾਇਆ। ਨਾਨਕ ਘੱਲਿਆ ਆਪ ਨਿਰੰਕਾਰ। ਮੁਖੋਂ ਉਚਾਰੇ ਕਰਤਾਰ ਕਰਤਾਰ। ਹੋਏ ਸਹਾਈ ਆਪ ਦਾਤਾਰ। ਰੁੜ੍ਹਦਾ ਬੇੜਾ ਦੇਵੇ ਤਾਰ। ਉਸ ਅਸਥਾਨ ਤੋਂ ਏਸ ਆ ਕੇ। ਬੇਨਤੀ ਕੀਤੀ ਸੰਗਤ ਸੁਣਾ ਕੇ। ਦਿਲੋਂ ਪੁਕਾਰਿਆ ਡਾਹਢਾ ਘਗਿਆ ਕੇ। ਦੁੱਖ ਦਿਤਾ ਮੁਹੰਮਦੀਆਂ ਜੋਰ ਲਾ ਕੇ। ਗਏ ਮੁਹੰਮਦੀ ਸਿੱਖ ਪੈ ਗਏ ਧਾਹ ਕੇ। ਕੋਈ ਨਾ ਪੁੱਛੇ ਸਾਡੀ ਵਾਤ। ਇਸ ਲਈ ਕੀਤੀ ਫਰਿਆਦ। ਉਥੇ ਕੋਈ ਨਾ ਚਲੇ ਜੋਰ। ਤੇਰੇ ਬਿਨਾ ਨਹੀਂ ਹੋਰ। ਚਲ ਕੇ ਆਇਆ ਤੇਰੀ ਓਰ। ਕਰੋ ਸਹਾਇਤਾ ਵਿਚ ਅੰਧ ਘੋਰ। ਮੇਰਾ ਓਥੇ ਕੋਈ ਨਾ ਜ਼ੋਰ। ਕਰ ਕਿਰਪਾ ਇਹ ਬਚਨ ਲਿਖਾਵਾਂ। ਭੂਤ ਪ੍ਰੇਤ ਦਾ ਭੈ ਦਿਖਾਵਾਂ। ਕਲੇਸ਼ ਇਸ ਦਾ ਸਾਰਾ ਲਾਹਵਾਂ। ਸੱਚਾ ਸਤਿਗੁਰ ਤਾਂ ਅਖਵਾਵਾਂ। ਜੋ ਬੋਲਿਆ ਸੋ ਪੂਰਾ ਤੋਲਿਆ। ਨਾ ਰੋਲਿਆ ਨਾ ਰੋਲ ਘਚੋਲਿਆ । ਸਦਾ ਅਡੋਲ ਕਦੇ ਨਾ ਡੋਲਿਆ। ਸੱਚਾ ਸੁਖਨ ਰਸਨਾ ਵਿਚੋਂ ਬੋਲਿਆ। ਐਸੀ
ਮਿਹਰ ਆਪ ਕਮਾਵਾਂ। ਲੱਖਾਂ ਤਾਈ ਸੁਫਲ ਕਰਾਵਾਂ। ਆਵਣ ਜਾਵਣ ਦੇਵਾਂ ਪਹਿਨਣ ਖਾਣ। ਕਿਸੇ ਪਾਸਿਉਂ ਨਾ ਹੋਵੇ ਕਾਣ। ਸੱਚੇ ਸਤਿਗੁਰ ਲਾਇਆ ਬਾਣ। ਮਨ ਧਾਰ ਇਛਿਆ ਜੋ ਸੰਗਤ ਆਈ। ਗੁਰ ਪੂਰੇ ਨੇ ਆਸ ਪੁਜਾਈ। ਘਰ ਸਾਚੇ ਵਿਚੋਂ ਮਿਲੀ ਵਡਿਆਈ। ਦੁੱਖ ਦਲਿਦਰ ਨਸ਼ਟ ਜਿਸ ਕਰਾਈ। ਆਸਾ ਮਨਸਾ ਪ੍ਰਭ ਪੂਰੀ ਕਰੇ। ਜੋ ਜੀਵ ਆਣ ਸ਼ਰਨੀ ਪਰੇ। ਪਰੇ ਸ਼ਰਨ ਸੰਗ ਲਏ ਮਿਲਾਏ। ਚਰਨ ਕਵਲ ਸੰਗ ਗਿਆ ਸਮਾਏ। ਦੁੱਧ ਪੂਤ ਪ੍ਰਭ ਦੇਵੇ ਦਾਨ। ਸੋਹੰ ਸ਼ਬਦ ਉਤਮ ਗਿਆਨ। ਗੋਝ ਗਿਆਨ ਪ੍ਰਭ ਆਪ ਬਤਾਇਆ। ਸੋਹੰ ਸ਼ਬਦ ਦਾ ਜਾਪ ਕਰਾਇਆ। ਪੋਹ ਨਾ ਸਕੇ ਜਗਤ ਦੀ ਮਾਇਆ। ਕਲਜੁਗ ਵਿਚ ਜਿਨ ਮਨ ਬੰਧਾਇਆ। ਜਿਸ ਮਨ ਵਸਿਆ ਸੋ ਸਿੱਖ ਪੂਰਾ। ਦਰਸ ਦਿਖਾਵੇ ਗੁਰ ਸੂਰਾ। ਮਿਟੀ ਤ੍ਰਿਖਾ ਜਾਂ ਦਰਸ਼ਨ ਪਾਇਆ। ਅਮਰ ਪ੍ਰਭ ਆਪ ਰਘੁਰਾਇਆ। ਬੇੜਾ ਸਿੱਖਾਂ ਦਾ ਬੰਨੇ ਲਾਇਆ। ਤੇਜ ਹੋਵੇ ਦਿਨੋ ਦਿਨ ਸਵਾਇਆ। ਕਾਮ ਕਰੋਧ ਨੂੰ ਪਰੇ ਹਟਾਇਆ। ਲੋਭ ਮੋਹ ਹੰਕਾਰ ਤਜਾਇਆ । ਮਨ ਮਤ ਬੁਧ ਵਿਚ ਸਮਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ। ਜੋਤ ਸਰੂਪ ਵਿਚ ਹਰਿ ਜੀਉ ਆਇਆ। ਆਪ ਵੇਖੇ ਉਹਨਾਂ ਨਜ਼ਰ ਨਾ ਆਇਆ। ਐਸਾ ਆਪਣਾ ਆਪ ਛੁਪਾਇਆ। ਵਾਜਾ ਪਵਣ ਕਾਇਆ ਵਿਚ ਵਜਾਇਆ। ਕਾਇਆ ਕੋਟ ਗੜ੍ਹ ਆਪ ਬਣਾਇਆ। ਖੰਭ ਭੰਬੀਰੀ ਦਾ ਪਰਦਾ ਪਾਇਆ। ਜਿਥੇ ਆਪਣਾ ਆਪ ਛੁਪਾਇਆ। ਜੇ ਗੁਰ ਵਖਾਏ ਤਾਂ ਨਜ਼ਰੀ ਆਇਆ। ਦਵਾਰ ਦਸਵਾਂ ਆਪ ਖੁਲ੍ਹਾਇਆ। ਸੱਚਾ ਸ਼ਬਦ ਜਾਂ ਮਨ ਵਸਾਇਆ। ਜੀਹਦਾ ਖੁਲ੍ਹਿਆ ਇਹ ਦਵਾਰ। ਸੋ ਸਿੱਖ ਉਤਰੇ ਭਵ ਜਲ ਪਾਰ। ਸੱਚਾ ਸਤਿਗੁਰ ਸਦਾ ਕਿਰਪਾਲ। ਮਹਾਰਾਜ ਸ਼ੇਰ ਸਿੰਘ ਸਦਾ ਦਿਆਲ। ਪੂਰੇ ਗੁਰ ਇਹ ਕਰਮ ਕਮਾਇਆ। ਹਾਜ਼ਰ ਹੋ ਕੇ ਦਰਸ ਦਿਖਾਇਆ। ਸਾਰਾ ਸੰਸਾ ਦਿਲ ਦਾ ਲਾਹਿਆ। ਆਵਣ ਜਾਵਣ ਦਾ ਪੰਧ ਮੁਕਾਇਆ। ਪ੍ਰਭ ਅਵਿਗਤ ਅਬਿਨਾਸ਼ੀ ਘਰ ਮੇਂ ਆਇਆ। ਜੋ ਦੇਖੋ ਤਿਨ ਨਜ਼ਰੀ ਆਇਆ। ਹਰਿ ਪੇਖੇ ਹਰਿ ਹਰ ਮਾਹਿ ਸਮਾਇਆ। ਆਪ ਗੁਰ ਗੁਣ ਗੋਬਿੰਦ ਗਾਇਆ। ਭਗਤ ਵਛਲ ਜਗ ਬਿਰਦ ਰਖਾਇਆ । ਸਰਬ ਸੂਖ ਹਰਿ ਨਾਮ ਸੁਣਾਇਆ । ਮੋਏ ਪੰਚ ਸਰਬ ਸੁਖ ਪਾਇਆ। ਮਾਇਆ ਮਮਤਾ ਦਾ ਮੰਦਰ ਢਾਹਿਆ। ਅਨਹਦ ਸ਼ਬਦ ਮਨ ਵਜਾਇਆ। ਗੁਰ ਰਾਗ ਕੰਨ ਸਿੱਖਾਂ ਪਾਇਆ। ਜੋ ਜਨ ਸੁਣੇ ਗੁਰ ਕਾ ਨਾਉਂ। ਤਿਨ ਕੋ ਮਿਲੇ ਦਰਗਹਿ ਠਾਉਂ। ਸੁਫਲ ਕਰਾਏ ਆਪਣਾ ਕਾਮ। ਪ੍ਰਭ ਦਰਸ਼ਨ ਕਾ ਲੀਜੇ ਦਾਨ। ਨੈਣੀ ਪੇਖੇ ਕਿਉਂ ਝਲੇ ਨਾਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਤੀਨ ਲੋਕ ਮੇਂ ਆਪ ਪਰਧਾਨ। ਪਵਣ ਮੇਂ ਪਵਣ ਜੋਤ ਮੇਂ ਜਾਨ। ਨੀਰ ਮੇਂ ਕਵਲ ਕਵਲ ਪ੍ਰਭ ਤਾਣ। ਗੁਰਸਿਖ ਦਾ ਗੁਰ ਕੀਤਾ ਮਾਣ। ਬਾਹੋਂ ਪਕੜ ਦਿਤਾ ਬਹਾਲ। ਐਸਾ ਸ਼ਬਦ ਆਪ ਸੁਣਾਇਆ। ਵਿਚ ਬੈਠਾ ਰਘੁਨਾਥ ਰਘੁਰਾਇਆ। ਆਦਿ ਅੰਤ ਹਰ ਥਾਈਂ ਸਮਾਇਆ। ਸ਼ਰਨ ਪਰੇ ਤਿਨ ਨਜ਼ਰੀ ਆਇਆ। ਹੋਏ ਸ਼ਾਤ ਤਿਨ ਨਜ਼ਰੀ ਆਇਆ। ਗੁਣ ਨਿਧਾਨ ਲਿਖ ਲੇਖ ਲਿਖਾਇਆ। ਲਿਖਿਆ ਲੇਖ ਪ੍ਰਭ ਦਏ ਮਿਟਾਇਆ। ਮਾਤਲੋਕ ਵਿਚ ਧਾਰ ਜੋਤ ਜੋ ਆਏ। ਆਪਣਾ ਖੇਲ ਪ੍ਰਭ ਆਪ ਖਿਲਾਏ। ਸਾਧ ਸੰਗਤ ਵਿਚ ਲਏ ਮਿਲਾਏ। ਸਾਧ ਸੰਗਤ ਸਤਿ ਕਰ ਜਾਣ। ਜਿਥੇ ਪ੍ਰਗਟੇ ਆਪ ਭਗਵਾਨ। ਸੱਚੇ ਨਾਮ ਦਾ ਦੇਵੇ ਦਾਨ। ਬੁੱਧੀ ਬੁਧ ਬਬੇਕ ਬਬਾਣ। ਫਿਰ ਸੂਝੇ ਆਵਣ ਜਾਣ। ਨਿਥਾਵੇਂ ਨੂੰ ਪ੍ਰਭ ਦੇਵੇ ਥਾਨ। ਆਈ ਸੰਗਤ ਹੋਈ ਪਰਵਾਨ। ਪੂਰੇ ਗੁਰ ਕਉ ਸਦਾ ਸਦਾ ਕੁਰਬਾਨ। ਨਿਰਵੈਰ ਗੁਰ ਨਿਰਵੈਰ
ਪ੍ਰਭ ਜਾਣ। ਹਰ ਜੀਵ ਮੇਂ ਮੇਰੀ ਜੋਤ ਜਾਣ। ਜੋਤ ਬਿਨ ਜੀਵ ਨਾ ਹੋਏ। ਹੱਡ ਮਾਸ ਨਾੜੀ ਪਿੰਜਰ ਖਾਲੀ ਹੋਏ। ਬਿਨ ਬਾਤੀ ਦੀਪਕ ਦੀ ਲੋਏ। ਗੁਰ ਬਿਨਾ ਗਿਆਨ ਨਾ ਦੇਵੇ ਕੋਇ। ਗੁਰ ਤੁੱਠੇ ਇਹ ਬਖ਼ਸ਼ੇ ਦਾਤ। ਸੋਹੰ ਸ਼ਬਦ ਸੱਚੀ ਕਰਾਮਾਤ। ਉਧਰੇ ਸੋ ਜਪੇ ਦਿਨ ਰਾਤ। ਊਚ ਨੀਚ ਨਾ ਵੇਖੇ ਗੁਰ ਜ਼ਾਤ ਪਾਤ। ਸਰਬ ਸਹਾਈ ਸਰਬ ਕੇ ਸਾਥ। ਰੱਖੋ ਟੇਕ ਏਕ ਰਘੁਨਾਥ। ਬਿਨ ਗੁਰ ਸਾਚੇ ਨਾ ਬੂਝੇ ਕੋਈ। ਬਿਨ ਗੁਰ ਪਾਰ ਨਾ ਉਤਰੇ ਕੋਈ। ਗੁਰ ਸਿੱਖ ਨੂੰ ਬੰਨੇ ਲਾਏ। ਬਾਹੋਂ ਪਕੜ ਪ੍ਰਭ ਪਾਰ ਪੁਚਾਏ। ਸਚਖੰਡ ਵਸੇ ਆਪ ਨਿਰੰਕਾਰ। ਸਾਚਾ ਗੁਰ ਸਚ ਸਿਰਜਣਹਾਰ। ਪੂਰਨ ਪੁਰਖ ਅਗੰਮ ਅਪਾਰ। ਜੋਤ ਸਰੂਪੀ ਜੋਤ ਅਧਾਰ। ਹੋਏ ਕਿਰਪਾਲ ਲੈ ਜਾਮਾ ਧਾਰ । ਮਾਤਲੋਕ ਵਿਚ ਆਪ ਕਰਤਾਰ। ਡੂਬੇ ਸਿੱਖ ਲਏ ਪ੍ਰਭ ਤਾਰ। ਸਰਨੀ ਲਾਏ ਸੱਚੀ ਸਰਕਾਰ । ਸਿੱਖ ਸਰਨ ਜੋ ਮੇਰੀ ਪਰੇ। ਕਿਲਵਿਖ ਪਾਪ ਤਿਨ ਕੇ ਹਰੇ। ਦੁਬਦਾ ਮੈਲ ਮਨ ਮੇਂ ਧਰੇ। ਹੋ ਨਿੰਦਕ ਮੇਰੀ ਨਿੰਦਿਆ ਕਰੇ। ਕੁੰਭੀ ਨਰਕ ਸਦਾ ਹੀ ਜਲੇ। ਧਰਮ ਰਾਏ ਦਾ ਸਦਾ ਦੁੱਖ ਭਰੇ। ਦੁਖੀਆ ਹੋ ਦੁਖੀ ਬਿਲਲਾਏ। ਮੈਂ ਭੁੱਲਾ ਪ੍ਰਭ ਲੈ ਛੁਡਾਏ। ਗਿਆ ਵਕਤ ਹੱਥ ਨਾ ਆਵੇ। ਭਰਮੇ ਭੂਲਾ ਚੋਟਾਂ ਖਾਏ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਏ। ਕਲਜੁਗ ਵਿਚ ਜਿਨ ਸਿੱਖ ਤਰਾਏ। ਸਿੱਖੀ ਸਿਖਿਆ ਗੁਰ ਆਪ ਵਿਚਾਰੀ। ਗੁਰ ਆਗੇ ਗੁਰ ਪੈਜ ਸਵਾਰੀ। ਸਦਾ ਜਪੋ ਵਿਸ਼ਨੂੰ ਨਿਰੰਕਾਰੀ। ਹੋ ਮਿਹਰਵਾਨ ਆਪ ਗਿਰਧਾਰੀ। ਬਾਹੋਂ ਪਕੜ ਪ੍ਰਭ ਲੇਤ ਉਬਾਰੀ। ਪ੍ਰਗਟ ਹੋਇਆ ਨਰ ਸਿੰਘ ਅਵਤਾਰੀ । ਗੁਰ ਆਪਣੇ ਤੋਂ ਜਾਓ ਬਲਿਹਾਰੀ। ਜਿਸ ਨੇ ਦਿਤਾ ਜੋਤ ਅਧਾਰ। ਚਰਨ ਕਵਲ ਮੇਂ ਕਰੋ ਨਿਮਸਕਾਰ। ਅੰਮ੍ਰਿਤ ਬਰਖ਼ੇ ਪ੍ਰਭ ਕਿਰਪਾ ਧਾਰ। ਡੁਬਦੇ ਪੱਥਰ ਪ੍ਰਭ ਦੇਵੇ ਤਾਰ । ਗੁਰਸਿਖਾਂ ਦੀ ਲੀਨੀ ਸਾਰ। ਟੁੱਟੀ ਗੰਢੇ ਪ੍ਰਭ ਸਿਰਜਣਹਾਰ ਦਾਤਾਰ। ਗੜ੍ਹ ਭੰਜਨ ਸਮਰਥ ਪ੍ਰਭ ਕਰਤਾਰ। ਨਿਰਬਿਕਾਰ ਨਿਰਵਕਾਰ। ਸੱਚਾ ਕਰਮ ਸੱਚੀ ਕਾਰ। ਸੇਵਕ ਸਿੱਖ ਸਭ ਉਤਰੇ ਪਾਰ। ਮੁਖੋਂ ਬੋਲੋਂ ਜੈ ਜੈ ਕਾਰ। ਦਇਆ ਨੰਦ ਦਇਆ ਨਿਜ ਕਰੀ। ਨਿਜਾਨੰਦ ਮੇਂ ਸੋਝੀ ਪਰੀ। ਸੂਝਿਆ ਬੂਝਿਆ ਗੁਰ ਵਿਹੂਣਾ ਸਰਬ ਥਾਈਂ ਲੂਝਿਆ। ਅੰਤ ਸਮੇਂ ਕਲਜੁਗ ਵਿਚ ਆਇਆ। ਨਿਹਕਲੰਕ ਆਪ ਅਖਵਾਇਆ। ਘਨਕਪੁਰੀ ਵਿਚ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਰਾਮ ਕ੍ਰਿਸ਼ਨ ਦਾ ਤੇਜ ਹੋ ਆਇਆ। ਮਨੀ ਸਿੰਘ ਦਰਸ ਦਿਖਾਇਆ। ਬਾਲ ਅਵਸਥਾ ਸਤਿਗੁਰੂ ਸਤਿ ਸਚ ਦੀਪਕ ਪ੍ਰਗਾਸਿਆ। ਮਨੀ ਸਿੰਘ ਦਾ ਮਨ ਦੇਖ ਵਿਗਾਸਿਆ। ਹੋ ਮਸਤਾਨਾ ਫਿਰੇ ਉਦਾਸਿਆ। ਘਨਕਪੁਰੀ ਵਿਚ ਚਲ ਕੇ ਆਇਆ। ਸੁੱਕਾ ਪਿੱਪਲ ਜਿਨ ਗੁਰ ਮੇਲ ਕਰਾਇਆ। ਸੁੱਕਾ ਕਾਸ਼ਟ ਚੰਦਨ ਹੋ ਤਿਲਕ ਲਗਾਇਆ । ਮਨੀ ਸਿੰਘ ਨੂੰ ਗੁਰ ਦਰਸ ਦਿਖਾਇਆ। ਹੋਏ ਅਨੰਦ ਚਰਨ ਸਿਰ ਟਿਕਾਇਆ। ਪੂਰੇ ਸਤਿਗੁਰ ਬੰਨੇ ਲਾਇਆ । ਛੁਡਾਈ ਦੇਹ ਅੰਤਕਾਲ ਗੁਰ ਧਾਮ ਸਿਧਾਇਆ। ਕਰੇ ਕਿਰਪਾਲ ਕਿਰਪਨ ਪ੍ਰਭ ਆਪ। ਮਨੀ ਸਿੰਘ ਸਤਿ ਸਤਿ ਸਤਿ ਜਾਪ। ਮਹਾਰਾਜ ਸ਼ੇਰ ਸਿੰਘ ਗੁਰ ਡਾਹਢਾ ਆਪ। ਜੋਤ ਸਰੂਪ ਹੋ ਦੇਹ ਵਿਚ ਆਇਆ। ਦੇਹ ਕੋਈ ਥਿਰ ਨਾ ਰਹਾਏ। ਜੋਤ ਪ੍ਰਭ ਦੀ ਸਦਾ ਲਹਿਰਾਏ। ਨਾ ਆਪ ਡੋਲੇ ਨਾ ਕਿਸੇ ਡੁਲਾਏ। ਧੰਨ ਗੁਰਸਿਖ ਚਲ ਕੇ ਆਏ। ਪ੍ਰਭ ਅਬਿਨਾਸ਼ੀ ਘਰ ਮੇਂ ਪਾਏ। ਗਾਉ ਗਾਣ ਪ੍ਰਭ ਮਿਲਿਆ ਮੇਰੀ ਮਾਏ। ਘਾਲ ਸਿੱਖਾਂ ਦੀ ਪਾਈ ਥਾਏਂ। ਸਚਖੰਡ ਸਚ ਰਿਹਾ ਸਮਾਏ। ਸਰਬ ਸ਼ਕਤ ਪ੍ਰਭ ਹੁਣ ਵਰਤਾਏ। ਬਾਹੋਂ ਪਕੜ ਗੁਰਸਿਖ ਤਰਾਏ। ਬੇਮੁਖਾਂ ਧੱਕਿਆ ਨਰਕੇ ਪਾਏ। ਗੁਰ
ਬਿਨ ਕੋਈ ਨਾ ਲਏ ਛੁਡਾਏ। ਹੁਕਮ ਅਮੇਟ ਨਾ ਮੇਟਿਆ ਜਾਏ। ਕਰਨਹਾਰ ਪ੍ਰਭ ਕਰਮ ਕਮਾਏ। ਹਾਹਾਕਾਰ ਵਿਚ ਸ੍ਰਿਸ਼ਟ ਹੈ ਪਾਏ। ਭੁੱਲੇ ਜੀਵ ਫਿਰਨ ਤਿਸਾਏ। ਸੱਚਾ ਸਤਿਗੁਰ ਨਜ਼ਰ ਨਾ ਆਏ। ਗੁਰਸਿਖ ਮਿਲਿਆ ਗੁਰ ਦਰਸ ਦਿਖਾਏ। ਮਨ ਦੀ ਤ੍ਰਿਸ਼ਨਾ ਸਰਬ ਮਿਟਾਏ। ਸਾਂਤ ਸਵਾਂਤ ਪ੍ਰਭ ਕੇ ਪਾਸ। ਦੋ ਜੋੜ ਕਰ ਕਰੋ ਅਰਦਾਸ । ਦਰਸ ਬਖ਼ਸ਼ੇ ਜੇ ਗੁਣਤਾਸ। ਸੁੱਤੇ ਨਾ ਰਹਿਣਾ ਵਿਚ ਪ੍ਰਭਾਸ। ਜੋਤ ਹੈ ਜਾਣੀ ਵਿਚ ਆਕਾਸ਼। ਗੁਰ ਨਿਰੰਜਣ ਸਤਿਗੁਰ ਨਿਰੰਕਾਰ। ਕਿਰਪਾ ਕੀਤੀ ਆਪ ਅਪਾਰ। ਮਛ ਕਛ ਹੋ ਜੀਵ ਜੰਤ ਉਧਾਰ। ਤਾਰੇ ਸਿੱਖ ਧਾਰ ਵਿਸ਼ਨੂੰ ਭਗਵਾਨ। ਸਿੱਖ ਪ੍ਰੇਮ ਕਰ ਪ੍ਰੇਮ ਧਾਇਆ। ਸਭ ਸੰਗਤ ਨੂੰ ਨਾਲ ਰਲਾਇਆ। ਛੇਤੀ ਛੇਤੀ ਪੰਧ ਮੁਕਾਇਆ। ਵਾਂਗ ਦਰੋਪਤੀ ਭੰਨਾ ਆਇਆ। ਆਇਆ ਘਰ ਪ੍ਰਭ ਦਰਸ਼ਨ ਪਾਇਆ। ਹਾਜ਼ਰ ਹੋ ਗੁਰ ਦਰਸ ਦਿਖਾਇਆ। ਬੇੜਾ ਸਿੱਖ ਦਾ ਬੰਨੇ ਲਾਇਆ। ਚਾਰ ਜੁਗ ਮਾਣ ਦਵਾਇਆ। ਬੁੱਗਿਆਂ ਨੂੰ ਗੁਰ ਧਾਮ ਬਣਾਇਆ। ਸਚਖੰਡ ਸਚ ਤਖ਼ਤ ਬਣਾਇਆ। ਬਾਕੀ ਸਭ ਦਾ ਮਾਣ ਗਵਾਇਆ। ਕਲਜੁਗ ਵਿਚ ਪ੍ਰਭ ਪਾਇਆ ਫੇਰਾ। ਆਪ ਆਣ ਕੀਆ ਨਬੇੜਾ । ਲੈ ਆਵੇ ਵਕਤ ਨਾ ਲਾਵੇ ਦੇਰਾ। ਮੁਖੋਂ ਬੋਲੋਂ ਪ੍ਰਭ ਅਬਿਨਾਸ਼ੀ ਮੇਰਾ। ਜਿਸ ਨੇ ਕੀਆ ਸਚ ਨਬੇੜਾ। ਤੀਨ ਲੋਕ ਵਿਚ ਪ੍ਰਭ ਪਾਏ ਫੇਰਾ। ਐਸਾ ਮਾਣ ਪ੍ਰਭ ਆਪ ਦਵਾਇਆ। ਧਰਤ ਧਵਲ ਧਰ ਧਰਮ ਕਮਾਇਆ। ਮਨੀ ਸਿੰਘ ਦਾ ਤੇਜ ਸਵਾਇਆ। ਦਰਸ਼ਨ ਪੇਖੇ ਮਰੇ ਨਾ ਜਾਇਆ। ਆਵਣ ਜਾਵਣ ਥਿਰ ਨਾ ਰਹਾਇਆ। ਅਨੰਦ ਬਿਨੋਦੀ ਆਪ ਰਘੁਰਾਇਆ। ਸੋਹੰ ਸ਼ਬਦ ਜੋ ਰਾਖੂ ਚੀਤ। ਸ਼ਬਦ ਸੱਚਾ ਹੈ ਪਤਿਤ ਪੁਨੀਤ। ਪਤਿਤ ਪਾਵਨ ਦੁੱਖ ਭੈ ਭੰਜਣ। ਹੰਕਾਰ ਨਿਵਾਰਨ ਹੈ ਭਵ ਖੰਡਨ। ਦਰਸ ਦਿਖਾਵੇ ਤ੍ਰੈਲੋਕੀ ਨੰਦਨ। ਸੱਚੀ ਮੰਗੋ ਗੁਰ ਦਰਸ ਹੈ ਮੰਗਣ। ਸੋਹੰ ਸ਼ਬਦ ਦੀ ਚੜ੍ਹ ਜਾਵੇ ਰੰਗਣ। ਪੂਰਾ ਸਤਿਗੁਰ ਤੋੜੇ ਬੰਧਨ। ਜਾਵੇ ਗੁਰ ਪੁਰੀ ਜਮ ਨਾ ਦੰਡਨ । ਵਾਂਗ ਸਵਰਨ ਸਦਾ ਅਖੰਡਨ। ਸਵਾਰੇ ਲੋਕ ਪ੍ਰਲੋਕ ਵਸੇ ਬ੍ਰਹਿਮੰਡਨ । ਮੇਰੇ ਦਰ ਚੰਦਨ ਸੁਗੰਧੀ ਉਹਦੀ ਤੇਤੀ ਕਰੋੜ ਆ ਮੰਗਣ। ਸਾਡੇ ਜੇ ਪ੍ਰਭ ਤੋੜੇ ਫੰਦਨ। ਛੋਹੇ ਚੰਦਨ ਸੰਗ ਹੋਵੇ ਚੰਦਨ। ਵਾਂਗ ਨਿੰਮ ਕੌੜੇ ਕੰਦਨ।
੧੯ ਮੱਘਰ ੨੦੦੬ ਬਿਕ੍ਰਮੀ
ਲੂਟ ਗਈ ਜਗਤ ਪਤ ਸਿਰ ਨਾਏ। ਭੈ ਭਿਆਨਕ ਵਿਚੋਂ ਲਏ ਬਚਾਏ। ਨਾਮ ਦਾਨ ਦੇ ਸ਼ਰਨੀ ਲਾਏ। ਭੁੱਲਿਆਂ ਨੂੰ ਪ੍ਰਭ ਮਾਰਗ ਪਾਏ। ਦੁਸ਼ਟ ਦੁਰਾਚਾਰ ਪ੍ਰਭ ਲਏ ਤਰਾਏ। ਹੋਏ ਨਿਮਾਣਾ ਜੋ ਸ਼ਰਨੀ ਆਏ। ਮਨ ਵਿਚ ਜੋ ਮਾਣ ਰਖਾਵੇ। ਕੁਲਵੰਤ ਕੁਲ ਨਾਸ ਕਰਾਵੇ। ਮਾਣ ਗਰਬ ਪ੍ਰਭ ਉਸ ਦਾ ਤੋੜੇ। ਗਰਭ ਵਿਚੋਂ ਨਾ ਬੱਚਾ ਲੋੜੇ। ਜੋ ਜਨ ਹੋ ਨਿਰਧਨ ਆਵੇ। ਕਰ ਕਿਰਪਾ ਪ੍ਰਭ ਸਰਨੀ ਲਾਵੇ। ਹੋ ਅਨੰਦ ਹਰੀ ਗੁਣ ਗਾਏ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਪਾਏ ਦਰਸ ਮਨ ਹੋਏ ਅਨੰਦ। ਜਮ ਕਾ ਸਿਰ ਪੜੇ ਨਾ ਫੰਦ। ਦੇ ਕੇ ਦਰਸ ਗੁਰ ਕਰਤ ਨਿਹਾਲ। ਪ੍ਰਭ ਅਬਿਨਾਸ਼ੀ ਸਦਾ ਪ੍ਰਿਤਪਾਲ। ਸੰਸਾਰ ਵਾਲੇ ਪ੍ਰਭ ਤੋੜੇ ਜੰਜਾਲ। ਨਜ਼ਰੀ ਨਜ਼ਰ ਕਰੇ ਨਿਹਾਲ। ਪਵਣ ਪਵਣ ਪਰ ਆਪ ਸਮਾਇਆ। ਵਾਜਾ ਪਵਣ ਵਿਚ ਦੇਹ ਵਜਾਇਆ । ਸੱਚੀ ਜੋਤ ਨੂੰ ਵਿਚ ਬਹਾਇਆ । ਜਗ ਝੂਠੇ ਵਿਚ ਸਤਿਗੁਰ ਆਇਆ।
ਝੂਠਾ ਜਗਤ ਝੂਠੀ ਹੈ ਰੀਤ। ਸੱਚਾ ਸਤਿਗੁਰ ਹੈ ਸਦਾ ਅਤੀਤ। ਤਿਸ ਕੋ ਰਾਖੋ ਸਦਾ ਹੀ ਚੀਤ । ਗੁਰਚਰਨ ਸੰਗ ਜੋੜੋ ਪ੍ਰੀਤ। ਮਹਾਰਾਜ ਸ਼ੇਰ ਸਿੰਘ ਚਲਾਈ ਰੀਤ। ਸੋਹੰ ਸ਼ਬਦ ਦੀ ਸਦਾ ਹੈ ਜੀਤ। ਗੁਰ ਪੂਰੇ ਵਿਚ ਇਹ ਵਡਿਆਈ । ਪਸ਼ੂ ਪਰੇਤੋਂ ਦੇਵ ਬਣਾਈ। ਗੁਰਮੁਖ ਬਾਣੀ ਸਚ ਸੁਣਾਈ। ਸੱਚਾ ਸਾਹਿਬ ਵਸਿਆ ਸਚ ਥਾਈਂ। ਨਰਕ ਕੁੰਡ ਸੇ ਬਚਾਈ । ਸਚਖੰਡ ਸਚ ਰਿਹਾ ਸਮਾਈ। ਜਿਥੋਂ ਆਪਣੀ ਜੋਤ ਪ੍ਰਗਟਾਈ। ਪ੍ਰਗਟੀ ਜੋਤ ਮਾਤਲੋਕ ਵਿਚ ਆਈ । ਉਨੀਂ ਮੱਘਰ ਇਹ ਬਣਤ ਬਣਾਈ । ਗੁਰਸਿੱਖਾਂ ਦੀ ਘਾਲ ਥਾਏਂ ਪਾਈ। ਗੁਰਸਿਖਾਂ ਨੂੰ ਗੁਰ ਦੇ ਵਡਿਆਈ। ਦੇ ਦਾਨ ਥਿਰ ਘਰ ਦੀ ਸੋਝੀ ਪਾਈ। ਪਹਿਲੇ ਆਪਣਾ ਆਪ ਬੁਝਾਏ। ਦਰ ਦਸਵੇਂ ਵਿਚੋਂ ਨਜ਼ਰੀ ਆਏ। ਨਿਝਰੋਂ ਬੂੰਦ ਅੰਮ੍ਰਿਤ ਦੀ ਪਾਏ। ਨਾਭ ਕਮਲ ਨੂੰ ਦੇ ਖਿਲਾਏ। ਖਿਲਿਆ ਕੌਲ ਭਇਆ ਅਨੰਦ। ਨਜ਼ਰੀ ਆਵੇ ਪਰਮਾਨੰਦ। ਦਵਾਰ ਦਸਵਾਂ ਜਾਂ ਗੁਰੂ ਦਿਖਾਇਆ। ਅਨਹਦ ਸ਼ਬਦ ਮਨ ਵਜਾਇਆ। ਝੂਠੀ ਦੇਹ ਵਿਚ ਸਚ ਸ਼ਬਦ ਸੁਣਾਇਆ। ਗੁਰਸਿਖਾਂ ਉਪਰ ਇਹ ਕਰਮ ਕਮਾਇਆ। ਬਿਨ ਸਿੱਖ ਕੋਇ ਗੁਰ ਨਾ ਪੇਖੇ। ਬਿਨ ਕਿਰਪਾ ਸੱਚਾ ਸ਼ਾਹੋ ਨਾ ਵੇਖੇ। ਸੱਚਾ ਸਾਹਿਬ ਗੁਣੀ ਗਹੀਰ। ਡੋਲਤ ਨੂੰ ਪ੍ਰਭ ਦੇਵੇ ਧੀਰ। ਆਪ ਅਡੋਲ ਸਿੱਖ ਕਬਹੂੰ ਨਾ ਡੋਲੇ। ਸੱਚਾ ਸਤਿਗੁਰ ਮੁਖੋਂ ਬੋਲੇ। ਮਹਾਰਾਜ ਸ਼ੇਰ ਸਿੰਘ ਅਤੁਲ ਅਤੋਲੇ, ਬਾਕੀ ਸਭ ਸਨ ਇਸ ਕੇ ਗੋਲੇ। ਗਿਆਨ ਗੋਝ ਪ੍ਰਭ ਆਪ ਦਿਖਾਏ। ਫਿਰ ਸਿੱਖ ਨੂੰ ਸੋਝੀ ਪਾਏ। ਸੂਝੇ ਬੂਝੇ ਕਰੇ ਵਿਚਾਰ। ਮਦਿ ਮਾਸ ਦਾ ਛੋਡੇ ਅਹਾਰ। ਨਜ਼ਰੀ ਆਵੇ ਸੱਚਾ ਕਰਤਾਰ। ਕਰ ਦਰਸ ਸਿੱਖ ਉਤਰੇ ਪਾਰ। ਧੰਨ ਧੰਨ ਜਨਮ ਗੁਰਸਿਖ ਦਾ ਹੋਇਆ। ਸੋ ਸਿੱਖ ਜਿਸ ਰਿਦੇ ਪਰੋਇਆ। ਰਿਦੇ ਵਸਿਆ ਆਪ ਨਿਰੰਕਾਰ। ਗੜ੍ਹ ਭੰਜਨ ਸਮਰਥ ਪੁਰਖ ਅਪਾਰ। ਲੋਕ ਪਰਲੋਕ ਪ੍ਰਭ ਦਏ ਸੁਧਾਰ। ਫਿਰ ਨਾ ਡੁੱਬੇ ਵਿਚ ਮੰਝਧਾਰ। ਗੁਰ ਸਾਚੇ ਸਚ ਅੰਮ੍ਰਿਤ ਦੀਆ। ਜਿਸ ਪੀਆ ਸੋ ਸਦਾ ਹੈ ਜੀਆ। ਓਅੰ ਹੋਵੇ ਪ੍ਰਭ ਆਪ। ਸੋਹੰ ਸ਼ਬਦ ਸੱਚਾ ਜਾਪ। ਜੋਤ ਸਰੂਪ ਪ੍ਰਭ ਉਪਜੇ ਆਪ। ਸ੍ਰਿਸ਼ਟੀ ਬਖ਼ਸ਼ੀ ਬ੍ਰਹਮਾ ਨੂੰ ਦਾਤ। ਚਾਰ ਵੇਦ ਸੱਚੀ ਸਾਖਯਾਤ। ਚਾਰ ਮੁਖ ਦੇਵਣ ਜਗ ਕੋ ਦਾਤ। ਜੁਗ ਚਾਰ ਪ੍ਰਭ ਆਪ ਬਣਾਏ। ਆਯੂ ਪਹਿਲੇ ਲਿਖਾਏ। ਸਤਾਰਾਂ ਲੱਖ ਅਠਾਈ ਹਜ਼ਾਰ ਸੀ ਲਿਖਤ ਕਰਾਈ। ਸਤਿਜੁਗ ਦੀ ਇਹ ਆਯੂ ਬਤਾਈ। ਸਤਿਜੁਗ ਵਿਚ ਸਤਿਵਾਦੀ ਆਏ। ਈਸ਼ਰ ਬਿਨਾ ਨਾ ਕੋਇ ਗੁਣ ਗਾਏ। ਸਮੇਂ ਅਨੁਸਾਰ ਪ੍ਰਭ ਸ਼ਕਤ ਪ੍ਰਗਟਾਏ। ਸ਼ਿਵ ਸ਼ੰਕਰ ਪ੍ਰਭ ਵਿਚੋਂ ਉਪਜਾਏ। ਬ੍ਰਹਮਾ ਵਿਸ਼ਨ ਮਹੇਸ਼ ਸਭ ਸੰਗਤ ਰਲਾਏ। ਸ਼ਿਵ ਨੇ ਕੀਤੀ ਤਪੱਸਿਆ ਅਪਾਰ। ਪਾਰਬਤੀ ਮਿਲੀ ਚਤੁਰਤ ਨਾਰ। ਇਕੰਤ ਬਹਿ ਹਰਿ ਗੁਣ ਗਾਏ। ਹੋਏ ਅਟੰਕ ਸਮਾਧੀ ਲਾਏ। ਪਾਰਬਤੀ ਵਲ ਨਾ ਕੀਤਾ ਖਿਆਲ। ਆਤਮਾ ਜੋੜ ਨਾਲ ਭਗਵਾਨ । ਪਾਰਬਤੀ ਮਨ ਉਪਜਾਇਆ ਖਿਆਲ। ਕੋਈ ਮਿਲੇ ਮੈਨੂੰ ਬਾਲ। ਦੇਹ ਉਤੋਂ ਸੀ ਮੈਲ ਉਤਾਰੀ। ਕੱਠੀ ਕਰ ਗਗਰੀਆ ਪਾ ਲੀ। ਮਨ ਮੇਂ ਆਸ ਪੁੱਤਰ ਦੀ ਕਰੀ। ਆਸ ਪੁਜਾਵੇ ਨਰਾਇਣ ਹਰਿ ਹਰੀ। ਗੁਰ ਸਾਚਾ ਈਸ਼ਰ ਆਸਾਵਰੀ। ਮਨ ਦੀ ਆਸ ਪ੍ਰਭ ਪੂਰੀ ਕਰੀ। ਛੱਡ ਸਿੰਘਾਸਣ ਜਾਂ ਸ਼ਿਵ ਜੀ ਆਏ। ਵੇਖ ਬਾਲਕਾ ਮੁਖੋਂ ਫ਼ਰਮਾਏ। ਕਿਸ ਕਾ ਪੂਤ, ਕਵਣ ਤੇਰੀ ਮਾਏ। ਅੱਗੋਂ ਸੁਖਨ ਸੱਚਾ ਸੁਣਾਇਆ । ਪਾਰਬਤੀ ਮੇਰੀ ਹੈ ਮਾਇਆ। ਬਦਨ ਉਤੇ ਸੀ ਉਹਦੇ ਧੂੜ। ਉਥੋਂ ਉਪਜਿਆ ਮੇਰਾ ਨੂਰ। ਸੁਣ ਕੇ ਬਚਨ ਸ਼ਿਵ ਭਏ ਉਦਾਸ। ਕੱਟਿਆ ਸੀਸ ਉਡ ਗਿਆ ਆਕਾਸ਼। ਵੇਖ ਖੇਲ ਪਾਰਬਤੀ ਦਰ ਆਈ। ਮੋਇਆ ਪੁੱਤ
ਦੁੱਖ ਜਰੇ ਨਾ ਰਾਈ। ਕਰੇ ਬੇਨੰਤੀ ਸੁਣੋ ਰਘੁਰਾਈ। ਪੁੱਤ ਮੇਰੇ ਨੂੰ ਦੇਓ ਜਵਾਈ। ਸ਼ਿਵ ਜੀ ਨੂੰ ਫਿਰ ਆਈ ਵਿਚਾਰ। ਸੀਸ ਲਾ ਦਈਏ ਜੋ ਦੀਆ ਉਤਾਰ। ਉਹ ਪਹੁੰਚਾ ਸੀ ਉਥੇ ਆਣ। ਜੋ ਦੀਆ ਓਸ ਨੇ ਦਾਨ। ਪ੍ਰਭਾਸ ਵਲ ਚਲਿਆ ਧਾਏ। ਸਿਰ ਹੱਥਣੀ ਦਾ ਕੱਟ ਲਿਆਏ। ਲਿਆ ਕੇ ਸੀਸ ਧੜ ਉਪਰ ਟਿਕਾਇਆ। ਕਰ ਸੁਰਜੀਤ ਗਣੇਸ਼ ਬਣਾਇਆ। ਐਸਾ ਮਾਣ ਆਪ ਦਵਾਇਆ। ਚਾਰ ਜੁਗ ਵਿਚ ਪੂਜ ਕਰਾਇਆ। ਗੌਤਮ ਨੇ ਜੋ ਕਰਮ ਕਮਾਇਆ। ਦਵਾਪਰ ਤੋਂ ਤਰੇਤਾ ਲੈ ਆਇਆ। ਰਿਗ ਵੇਦ ਪ੍ਰਚਲਤ ਕਰਾਇਆ। ਰਾਮ ਚੰਦ ਬੰਸੀ ਆਇਆ। ਹੰਕਾਰੀਆਂ ਨੂੰ ਜਿਨ ਮਾਰ ਖਪਾਇਆ। ਜਨਕ ਪੁਰੀ ਨੂੰ ਭਾਗ ਲਗਾਇਆ। ਆਪਣਾ ਤੇਜ ਪ੍ਰਭ ਆਪ ਵਖਾਇਆ। ਰਾਵਣ ਤਾਈਂ ਖ਼ਾਕ ਰੁਲਾਇਆ। ਲੰਕਾ ਗੜ੍ਹ ਸੀ ਅਗੰਮ ਅਪਾਰਾ। ਤਿਸ ਵਿਚ ਆਪ ਉਤਾਰਾ। ਫੇਰ ਪ੍ਰਭ ਜੀ ਕਿਰਪਾ ਧਾਰ। ਭੀਲਣੀ ਦੀ ਲੀਤੀ ਸਾਰ। ਸੰਸਾਰ ਨੇ ਸੀ ਪਰੇ ਹਟਾਇਆ। ਪ੍ਰਭ ਨੇ ਉਸ ਨੂੰ ਸ਼ਰਨੀ ਲਾਇਆ। ਜੂਠਿਆਂ ਬੇਰਾਂ ਨੂੰ ਭੋਗ ਲਗਾਇਆ। ਮਹਾਰਾਜ ਮੁਖੋਂ ਅੰਮ੍ਰਿਤ ਚੁਆਇਆ। ਰਘੁਬੰਸ ਕਿਰਪਾ ਕਰੇ ਆਇਆ। ਉਥੇ ਜਿਥੇ ਸਿਲਾ ਸਰੇ। ਅਹਲਿਆ ਦਾਸੀ ਬਾਝ ਪਰਾਣਾ। ਹੋਏ ਸਿਲਾ ਪਈ ਨਦੀ ਕਿਨਾਰਾ। ਸ੍ਰੀ ਰਾਮ ਚੰਦਰ ਪ੍ਰਭ ਉਥੇ ਆਇਆ। ਸਿਲਾ ਉਪਰ ਜਾਂ ਚਰਨ ਟਿਕਾਇਆ। ਛੋਹੇ ਚਰਨ ਹੋਈ ਕਲਿਆਣ। ਗਈ ਸਵਰਗ ਪੁਰੀ ਵਿਚ ਬਬਾਣ। ਭਗਤ ਜਨਾਂ ਨੂੰ ਪ੍ਰਭ ਲਏ ਪਛਾਣ। ਭਗਤ ਵਛਲ ਪ੍ਰਭ ਜਾਣੀ ਜਾਣ। ਰਜੋ ਤਮੋ ਸਤੋ ਗੁਣ ਤੀਨ। ਇਨ ਮੇਂ ਸਾਚਾ ਸਾਹਿਬ ਪ੍ਰਬੀਨ। ਸਾਂਤਕ ਸੋ ਸਮ ਦਰਸੀ ਹੋਏ। ਪ੍ਰਭ ਚਰਨ ਕਵਲ ਰਿਦੇ ਪਰੋਏ। ਭਾਣਾ ਗੁਰ ਕਾ ਸਾਚਾ ਹੋਏ। ਥਿਰ ਨਾ ਰਹੇ ਸ੍ਰਿਸ਼ਟ ਮੇਂ ਕੋਇ। ਆਪ ਅਪਰੰਪਰ ਪ੍ਰਭ ਜੀ ਹੋਏ। ਸਮੇਂ ਅਨੁਸਾਰ ਪ੍ਰਗਟ ਹੋਏ। ਤਰੇਤਾ ਵਾਸੀ ਕਾਲ ਕਰਾਇਆ। ਬਾਰਾਂ ਲੱਖ ਛਿਆਨਵੇਂ ਹਜ਼ਾਰ ਵਿਚ ਗੇੜ ਮੁਕਾਇਆ। ਆਇਆ ਦਵਾਪਰ ਪ੍ਰਭ ਕ੍ਰਿਸ਼ਨ ਮੁਰਾਰ। ਯਜੁਰ ਵੇਦ ਦਾ ਲਾਹਿਆ ਭਾਰ। ਮੋਹਣ ਮਾਧਵ ਕ੍ਰਿਸ਼ਨ ਮੁਰਾਰ। ਜਗਦੀਸ਼ਰ ਹਰਿ ਜੀਉ ਅਸੁਰ ਸੰਘਾਰ। ਅਚੁੱਤ ਪਾਰਬ੍ਰਹਮ ਪੂਰਨ ਅਵਤਾਰ। ਮਧ ਸੂਦਨ ਦਾਮੋਦਰ ਆਇਆ ਸੋਲਾਂ ਕਲਾਂ ਧਾਰ। ਮੁਕੰਦ ਮਨੋਹਰ ਪ੍ਰਭ ਹੋ ਕੇ ਆਇਆ। ਲਖ਼ਮੀ ਨਰਾਇਣ ਜਿਸ ਨਾਮ ਰਖਾਇਆ। ਬਿਨ ਮਾਲਾ ਭਬੂਖਨ ਕਵਲ ਨੈਣ। ਸੁੰਦਰ ਕੁੰਡਲ ਮੁਕਟ ਬੈਨ। ਆਪਣੀ ਕਲਾ ਆਪ ਪ੍ਰਭ ਧਾਰੇ। ਕੇਸੋਂ ਪਕੜ ਕੰਸ ਕੋ ਮਾਰੇ। ਗਊਆਂ ਚਾਰੇ ਪ੍ਰਭ ਜਮਨ ਕਿਨਾਰੇ। ਬਿੰਦਰਾਬਨ ਵਿਚ ਕੀਏ ਖੇਲ ਅਪਾਰੇ। ਦਲਿਦਰੀਆਂ ਨੂੰ ਪ੍ਰਭ ਦਿਤਾ ਦਾਨ। ਸੁਦਾਮੇ ਨੂੰ ਪ੍ਰਭ ਦਿਤਾ ਮਾਣ। ਦਵਾਰਕਾ ਵਾਸੀ ਜਾਂ ਦਇਆ ਕਰੇ। ਲੈ ਚਰਨੋਧਕ ਸ਼ਰਨੀ ਪਰੇ। ਐਸਾ ਕਰਮ ਪ੍ਰਭ ਆਪ ਕਮਾਇਆ। ਬਾਹੋਂ ਪਕੜ ਸਿੰਘਾਸਣ ਉਪਰ ਬਿਠਾਇਆ। ਦਲਿਦਰੀ ਦਾ ਸਾਰਾ ਦਲਿਦਰ ਲਾਹਿਆ। ਰੰਗ ਵਿਚ ਪ੍ਰਭ ਆਪ ਸਮਾਇਆ। ਤੰਦਲ ਤਾਈਂ ਗੁਰ ਭੋਗ ਲਗਾਇਆ। ਚਾਰ ਪਦਾਰਥ ਮਹਾਂ ਸੁੱਖ ਪਾਇਆ। ਆਇਆ ਘਰ ਪ੍ਰਭ ਨਜ਼ਰੀ ਆਇਆ। ਕੁੱਲੀ ਤੋਂ ਰੰਗ ਮਹਲ ਬਣਾਇਆ। ਭਗਤ ਜਨਾਂ ਜੈਕਾਰ ਕਰਾਇਆ। ਨੀਚ ਨੂੰ ਪ੍ਰਭ ਦੇਵੇ ਮਾਣ। ਸੱਚਾ ਆਪ ਸੱਚਾ ਫ਼ਰਮਾਨ। ਬਿਦਰ ਤਾਈਂ ਪ੍ਰਭ ਦਿਤਾ ਮਾਣ। ਦਰਯੋਧਨ ਨੂੰ ਪਾਈ ਹਾਣ। ਐਸਾ ਪ੍ਰਭ ਨੇ ਭੋਗ ਲਗਾਇਆ। ਸਚ ਘਰ ਬਿਦਰ ਵਰਤਾਇਆ। ਜੁਗੋ ਜੁਗ ਪ੍ਰਭ ਮਾਣ ਰਖਾਇਆ। ਨਿਮਾਣਿਆਂ ਨੂੰ ਇਹ ਰਾਹ ਬਤਾਇਆ । ਐਸਾ ਪ੍ਰਭ ਹੈ ਆਪ ਰਘੁਰਾਇਆ। ਗ਼ਰੀਬਾਂ ਦਾ ਹੋ ਆਏ ਸਹਾਇਆ। ਹੰਕਾਰੀਆਂ ਦਾ ਜਿਨ੍ਹ ਮਾਣ ਗਵਾਇਆ। ਦਰੋਪਦੀ
ਤਾਈਂ ਗਲੇ ਲਗਾਇਆ। ਘਰ ਆਈ ਕ੍ਰਿਸ਼ਨ ਨਜ਼ਰੀ ਆਇਆ। ਨਾਥ ਅਨਾਥਾਂ ਆਪ ਹੋਏ ਸਹਾਇਆ। ਜੇਹਾ ਦੇਖੇ ਤੇਹਾ ਰਹੇ ਸਮਾਇਆ। ਦਵਾਪਰ ਨੂੰ ਫਿਰ ਦਿਤੀ ਹਾਰ। ਯਦ ਵਾਲੀ ਖੇਲ ਕੀਤੀ ਅਪਾਰ। ਆਪ ਅਰਜਨ ਦਾ ਰਥ ਚਲਾਇਆ। ਮਹਾਸਾਰਥੀ ਆਪ ਅਖਵਾਇਆ। ਹੋ ਰਥਵਾਹੀ ਅਰਜਨ ਨੂੰ ਦੇਵੇ ਗਿਆਨ । ਗੀਤਾ ਉਚਾਰੇ ਮੁਖੋਂ ਆਪ ਭਗਵਾਨ। ਅਠਾਰਾਂ ਧਿਆ ਪ੍ਰਭ ਆਪ ਲਿਖਾਏ। ਆਪਣੀ ਮਹਿੰਮਾ ਆਪ ਬਤਾਏ। ਪੜ੍ਹੇ ਸੁਣੇ ਜੋ ਮਨ ਮੇਂ ਧਰੇ। ਗਰਭ ਜੂਨ ਮੇਂ ਕਦੇ ਨਾ ਪਰੇ। ਕ੍ਰਿਸ਼ਨ ਭਗਵਾਨ ਆ ਨਜ਼ਰੀ ਪੜੇ। ਭਗਤਾਂ ਉਪਰ ਕਿਰਪਾ ਕਰੇ। ਐਸਾ ਇਹ ਗਿਆਨ ਲਿਖਵਾਇਆ। ਚਾਰ ਵੇਦਾਂ ਦਾ ਇਹ ਮਾਣ ਗਵਾਇਆ। ਇਸ ਜੁਗ ਦਾ ਹੂਆ ਅੰਤ ਕਾਲ। ਅੱਠ ਲੱਖ ਚੌਂਠ ਹਜ਼ਾਰ ਸੀ ਇਸ ਦੀ ਜਾਨ। ਅੰਤ ਕਾਲ ਇਸ ਦਾ ਹੋਇਆ। ਕਲਜੁਗ ਆਪ ਪ੍ਰਭ ਆਇਆ। ਹੋ ਸਮਦਰਸੀ ਦਰਸ ਦਿਖਾਇਆ । ਜੋਤ ਸਰੂਪ ਪ੍ਰਭ ਜੋਤੀ ਆਇਆ। ਆਪਣਾ ਬਿਰਦ ਗੁਰ ਆਪ ਰਖਾਇਆ। ਮਹਾਰਾਜ ਸ਼ੇਰ ਸਿੰਘ ਹੈ ਰਘੁਰਾਇਆ। ਸੋਹੰ ਸ਼ਬਦ ਜਿਸ ਨਾਮ ਸੁਣਾਇਆ। ਜਪੇ ਨਾਮ ਜੋ ਮੇਰਾ ਸੋਹੰ। ਨੈਣੀ ਪੇਖੇ ਆਪ ਪ੍ਰਭ ਓਅੰ। ਇਕ ਜੋਤ ਮੂਰਤੀ ਦੋਅੰ। ਮਹਾਰਾਜ ਸ਼ੇਰ ਸਿੰਘ ਵਿਚੋਂ ਮਨੀ ਸਿੰਘ ਪ੍ਰਗਟ ਹੋਅੰ। ਸਰਬ ਕੀ ਸਮਰਥਿਆ ਵਿਚ ਸੰਗਤ ਬੈਠ ਖੋਹੰ। ਤੀਰਥ ਵੇਦ ਜੋ ਜਗਤ ਮੇਂ ਦੋਅੰ। ਮੁਝ ਸੇ ਪਰੇ ਨਾ ਕੋਊ ਹੋਅੰ । ਮਨ ਮੇਂ ਸਿਮਰੋ ਗੁਰ ਸ਼ਬਦ ਹੈ ਸੋਹੰ। ਨਿਹਕਲੰਕ ਆਪ ਪ੍ਰਭ ਆਇਆ। ਰਾਮ ਕ੍ਰਿਸ਼ਨ ਤੋਂ ਸ਼ੇਰ ਸਿੰਘ ਪ੍ਰਗਟਾਇਆ। ਕਲਜੁਗ ਦਾ ਜਿਨ ਨਾਸ ਕਰਾਇਆ। ਸਤਿਜੁਗ ਸਤਿ ਸਤਿ ਕਰ ਵਰਤਾਇਆ। ਜੁਗ ਸਤਿ ਸਾਚਾ ਮੇਰਾ ਨਾਉਂ। ਸਚ ਸੁੱਚ ਮੇਂ ਪ੍ਰਭ ਗੁਣ ਗਾਓ । ਗੁਣ ਗੋਬਿੰਦ ਜੇ ਮੁਖ ਸੇ ਗਾਓ। ਜੋ ਚਾਹੋ ਸੋਈ ਫਲ ਪਾਓ। ਦੇਵਣਹਾਰ ਆਪ ਦਾਤਾਰ। ਚਲ ਕੇ ਆਇਆ ਵਿਚ ਸੰਸਾਰ। ਭਗਤ ਜਨਾਂ ਨੂੰ ਦਿਤਾ ਤਾਰ। ਬੇਮੁਖਾਂ ਨੂੰ ਪਰੇ ਪਛਾੜ। ਮਹਾਰਾਜ ਸ਼ੇਰ ਸਿੰਘ ਉਨੰਜਾ ਪਵਣ ਸਵਾਰ। ਆਦਿ ਅੰਤ ਪ੍ਰਭ ਏਕੰਕਾਰ। ਜੋ ਸਿੱਖ ਚਲੇ ਗੁਰ ਕੇ ਭਾਏ। ਸੱਚੀ ਦਰਗਹਿ ਪਹੁੰਚੇ ਸੱਚੀ ਥਾਏਂ। ਸਚਖੰਡ ਵਸੇ ਸਚ ਨਿਰੰਕਾਰ। ਗੁਰਸਿਖਾਂ ਕੋ ਪ੍ਰਭ ਲੇਤ ਉਭਾਰ । ਪੜੇ ਨਾ ਉਨ ਕੋ ਜਮ ਕੀ ਮਾਰ। ਦਇਆ ਕਰੇ ਪ੍ਰਭ ਕਿਰਪਾ ਧਾਰ। ਦਰਸ਼ਨ ਦੇਵੇ ਉਤਮ ਅਗੰਮ ਅਪਾਰ। ਸ਼ਬਦ ਗਾਵੇ ਸਦਾ ਜੈਕਾਰ । ਸੁਣ ਕੇ ਸਿੱਖ ਉਤਰੇ ਪਾਰ। ਪਾਰਬ੍ਰਹਮ ਪ੍ਰਭ ਅਪਰ ਅਪਾਰ। ਗੁਰ ਸਾਚਾ ਸੱਚੀ ਸਰਕਾਰ। ਸਿੱਖ ਉਧਰੇ ਉਹ ਉਧਾਰਨਹਾਰ। ਬੇਮੁਖ ਦਿਤੇ ਪਰੇ ਪਛਾੜ। ਵਿਚ ਦਰਗਹਿ ਹੋਵੇ ਛਾਰ। ਪਿੱਛਾ ਦਿਤਾ ਨਰ ਅਵਤਾਰ। ਕਲਜੁਗ ਨੂੰ ਜਿਨ ਕੀਤਾ ਪਾਰ ਉਤਾਰ। ਸੱਚਾ ਤਖ਼ਤ ਸੱਚੇ ਗੁਰ ਬਣਾਇਆ। ਸਤਿਗੁਰ ਸੱਚੇ ਸਤਿਜੁਗ ਲਾਇਆ। ਦਿਨੋ ਦਿਨ ਹੋਵੇ ਤੇਜ ਸਵਾਇਆ। ਕਾਲ ਰੂਪ ਹੋ ਕਲਜੁਗ ਖਾਇਆ। ਸਾਰੀ ਸ੍ਰਿਸ਼ਟੀ ਨੂੰ ਭਸਮ ਕਰਾਇਆ। ਬੇੜਾ ਸਿੱਖਾਂ ਦਾ ਬੰਨੇ ਲਾਇਆ। ਪਾਰ ਉਤਾਰੇ ਆਪ ਰਘੁਰਾਇਆ । ਸਚ ਮਾਰਗ ਗੁਰ ਸਚ ਸੁਣਾਇਆ। ਮਦਿ ਮਾਸ ਨੂੰ ਪਰੇ ਹਟਾਇਆ। ਗੁਰ ਅੰਮ੍ਰਿਤ ਮੁਖ ਸਿੱਖ ਚੁਆਇਆ। ਭੌ ਭਰਮ ਭੁਲੇਖਾ ਲਾਹਿਆ। ਧਰ ਧਰਨੀ ਨਰ ਸਿੰਘ ਨਰਾਇਣ ਆਇਆ। ਦਾੜ੍ਹਾਂ ਅੱਗੇ ਪ੍ਰਿਥਮ ਚੁਬਾਇਆ। ਚਾਰ ਕੂਟ ਹੋਵੇ ਮੇਰਾ ਸਾਇਆ। ਸਿਰ ਤੇ ਛਤਰ ਝੁਲੇ ਤੇਜ ਦੂਣ ਸਵਾਇਆ। ਮਾਣ ਤਾਣ ਹੰਕਾਰ ਸਭਨ ਦਾ ਗਵਾਇਆ। ਸੋ ਬਚਾਇਆ ਜੋ ਸ਼ਰਨੀ ਲਾਇਆ। ਬਾਕੀ ਸਭਨ ਕੋ ਕੁੰਭੀ ਨਰਕ ਮੇਂ ਪਾਇਆ। ਕੁੰਭੀ ਨਰਕ ਉਹ ਸੀ ਭਰਿਆ। ਜਿਥੇ ਰਾਜਾ ਜਨਕ ਸੀ ਵੜਿਆ। ਧਰਮ ਰਾਜ ਸੀ ਦੇਵੇ ਸਜ਼ਾਏ।
ਹਾਹਾਕਾਰ ਕਰ ਜੀਵ ਬਿਲਲਾਏ। ਬਿਨ ਗੁਰ ਓਥੋਂ ਕੌਣ ਛੁਡਾਏ। ਭੁੱਲੇ ਪਾਪੀ ਫਿਰਤ ਤਿਸਾਏ। ਭਰੇ ਜਮ ਡੰਡ ਮੁਖੋਂ ਨਿਕਲੇ ਹਾਏ ਹਾਏ। ਬਖ਼ਸ਼ ਲੈ ਆਪ ਰਘੁਰਾਏ। ਬਿਨਾ ਨਾਮ ਨਾ ਕੋਇ ਤਰਾਏ। ਸੱਚਾ ਸਤਿਗੁਰ ਸ਼ਬਦ ਲਿਖਾਏ। ਸੋਹੰ ਸ਼ਬਦ ਆਪਣਾ ਨਾਮ ਬਤਾਏ। ਸਤਿਜੁਗ ਕਾ ਇਹ ਜਹਾਜ਼ ਬਣਾਏ। ਜਪੇ ਨਾਮ ਭਉ ਸਾਗਰ ਪਾਰ ਤਰਾਏ। ਸਚੀ ਦਰਗਾਹ ਸਚ ਕਾਰ ਦਿਸਾਏ। ਨਿਜ ਘਰ ਬੈਠਾ ਤਾੜੀ ਲਾਏ। ਏਥੇ ਓਥੇ ਪ੍ਰਭ ਰਿਹਾ ਸਮਾਏ। ਆਪ ਵੇਖੇ ਆਪ ਨਜ਼ਰ ਨਾ ਆਏ। ਮਾਇਆ ਵਿਚ ਜੀਵ ਜੰਤ ਫਸਾਏ। ਮਹਾਰਾਜ ਸ਼ੇਰ ਸਿੰਘ ਆਪਣਾ ਆਪ ਪ੍ਰਗਟਾਏ। ਬਚੇ ਸੋ ਜੋ ਸ਼ਰਨ ਮੇਂ ਆਏ। ਚਾਰ ਵਰਨ ਕੋ ਮੇਰਾ ਉਪਦੇਸ਼। ਗੁਰ ਸਾਚਾ ਸਚ ਨਰਗੇਸ਼। ਮੁਖ ਸਾਚਾ ਸਾਚਾ ਮੇਰਾ ਵੇਸ। ਜੋਤ ਸਰੂਪੀ ਇਹ ਜੋਤ ਸੋ ਏਕ। ਏਕ ਜੋਤ ਪ੍ਰਭ ਆਪ ਰਖਾਏ। ਆਪਣੀ ਜੋਤ ਤੋਂ ਪ੍ਰਭ ਸ੍ਰਿਸ਼ਟ ਜਗਾਏ। ਖਿੱਚੇ ਜੋਤ ਰਹਿ ਜਾਏ ਲੋਥ। ਬਿਨਾ ਜੋਤ ਇਹ ਝੂਠਾ ਥੋਥ। ਸੱਚਾ ਸਤਿਗੁਰ ਬਾਣੀ ਬੋਹਥ। ਕੋਈ ਨਾ ਬੂਝੇ ਮੇਰਾ ਗੋਹਥ। ਸੋ ਬੂਝੇ ਜਿਨ ਆਪ ਬੁਝਾਏ। ਨਦਰ ਕਰੇ ਤਾਂ ਨਜ਼ਰੀ ਆਏ। ਗੁਰ ਕਿਰਪਾ ਬਿਨ ਨਾ ਕੋਈ ਸੋਝੀ ਪਾਏ। ਜਿਸ ਨੂੰ ਬੁਝਾਏ ਉਸ ਹੈ ਬੂਝਿਆ। ਭੁੱਲਾ ਅੰਞਾਣ ਕਥ ਕਥ ਲੂਝਿਆ। ਅਕੱਥ ਕਥੀ ਕਥ ਆਪ ਕਹਾਏ। ਘਟ ਘਟ ਵਾਸੀ ਸਰਬ ਹੈ ਠਾਏ। ਨਿਜ ਘਰ ਵੇਖੇ ਪ੍ਰਭ ਰਿਹਾ ਸਮਾਏ। ਦਵਾਰ ਦਸਵੇਂ ਵਿਚ ਤਾੜੀ ਲਾਏ। ਹੋਏ ਕਿਰਪਾਲ ਤਾਂ ਪ੍ਰਭ ਦਏ ਬੁਝਾਏ। ਤਾਂ ਜਨ ਮੇਰੀ ਸੋਝੀ ਪਾਏ। ਜੋਤ ਸਰੂਪੀ ਨਜ਼ਰੀ ਆਏ। ਨਦਰੀ ਵੇਖੇ ਨੈਣੀ ਪੇਖੇ। ਸਰਵਣੀ ਸੁਣ ਪ੍ਰਭ ਕੋ ਆਦੇਸੇ। ਜੁਗੋ ਜੁਗ ਪ੍ਰਭ ਬਦਲੇ ਭੇਸੇ। ਚਵੀਏ ਅਵਤਾਰ ਪ੍ਰਭ ਕੀਤੇ ਵੇਸੇ। ਐਸਾ ਹੁਣ ਅਵਤਾਰ ਆ ਧਰਿਆ। ਜਿਨ ਬੂਝੇ ਪ੍ਰਭ ਆਸਾ ਵਰਿਆ। ਕੀਤੀ ਆਸ ਜਿਸ ਗੁਰ ਚਰਨ ਪਿਆਸ। ਹੋ ਮਮਤਾ ਹੋਵੇ ਪ੍ਰਭ ਕਾ ਦਾਸ। ਆਪ ਮਿਲੇ ਸੱਚਾ ਗੁਣਤਾਸ। ਕੀਤਾ ਕਰਮ ਆਇਆ ਰਾਸ। ਗੁਰ ਚਰਨਾਂ ਦਾ ਹੋ ਗਿਆ ਦਾਸ। ਨਾਮ ਜਪਤ ਮੇਰਾ ਸਵਾਸ ਸਵਾਸ। ਕਾਰਜ ਕਰੇ ਸਤਿਗੁਰ ਰਾਸ। ਮਹਾਰਾਜ ਸ਼ੇਰ ਸਿੰਘ ਸਦਾ ਹੈ ਪਾਸ। ਰਿਦੇ ਨਾ ਡੋਲੇ ਨਾ ਹੋਵੇ ਉਦਾਸ। ਵਿਚ ਸੰਗਤ ਪ੍ਰਭ ਹੈ ਆਸ ਪਾਸ। ਸੱਚਾ ਆਪ ਸੱਚੀ ਰਹਿਰਾਸ। ਸੱਚਾ ਧਾਮ ਜਿਥੇ ਪ੍ਰਭ ਨਿਵਾਸ। ਸੱਚੀ ਸੰਗਤ ਵਿਚ ਗੁਰ ਸੱਚਾ ਆਇਆ। ਓਮੀਆਂ ਸਿੱਖਾਂ ਨੂੰ ਸਿੱਖਾਂ ਵਿਚ ਬਹਾਇਆ। ਜਿਉਂ ਲੋਹਾ ਪਾਰਸ ਛੋਹੇ ਕੰਚਨ ਬਣ ਜਾਏ। ਦਰਸ ਸਿੱਖ ਦਾ ਸਿੱਖਾਂ ਨੂੰ ਕਰਾਇਆ। ਭਗਤ ਭੁਲੇਖਾ ਭਰਮ ਦਾ ਲਾਹਿਆ। ਭਰਤੰਬਰ ਪ੍ਰਭ ਜਗਤ ਸਮਾਇਆ। ਪੀਤ ਪੀਤੰਬਰ ਤ੍ਰੈਭਵਣ ਧਨੀ ਜਗਤ ਨਾਥ ਗੋਪਾਲ ਮੁਖ ਭਣੀ ਦਰਸ ਦਿਖਾਇਆ। ਆਇਆ ਸਾਚਾ ਸਾਹਿਬ ਆਪ ਬੀਠਲਾ। ਜੋ ਵੇਖੇ ਤਿੰਨ ਨਜ਼ਰੀ ਆਇਆ। ਭਗਤ ਜਨਾਂ ਨੂੰ ਤ੍ਰੈ ਲੋਚਣ ਦੇਵਤ। ਦੋ ਪੇਖਣ ਸੰਸਾਰ ਏਕ ਪ੍ਰਭ ਸੰਗ ਬਿਲੋਵੇ। ਖੁੱਲ੍ਹੇ ਨੇਤਰ ਥਿਰ ਘਰ ਦੀ ਸੋਝੀ ਹੋਵੇ।
੨੦ ਮੱਘਰ ੨੦੦੬ ਬਿਕ੍ਰਮੀ
ਸੱਚਾ ਸਾਹਿਬ ਸਚ ਕਰਮ ਕਮਾਏ। ਸੱਚਾ ਆਪ ਸਚ ਰਿਹਾ ਸਮਾਏ । ਅਗਨ ਕੁੰਡ ਮੇਂ ਪ੍ਰਭ ਹੋਤ ਸਹਾਏ। ਗਲ ਫਾਸ ਪ੍ਰਭ ਆਪ ਕਟਾਏ। ਹੰਕਾਰੀਆਂ ਦਾ ਹੰਕਾਰ ਗਵਾਏ। ਨਿਮਾਣਿਆਂ ਪ੍ਰਭ ਮਾਣ ਦਵਾਏ। ਈਸ਼ਰ ਸੱਚਾ ਸੱਚਾ ਨਰ ਸਿੰਘ ਆਏ। ਸਰਨ ਪੜੇ
ਦੀ ਲਾਜ ਰਖਾਏ। ਜੋ ਸਿੱਖ ਨਾ ਚਲੇ ਗੁਰ ਕੇ ਭਾਏ। ਗਰਭ ਜੂਨ ਮੇਂ ਮੁੜ ਮੁੜ ਆਏ। ਕਾਲ ਖਾਵੇ ਫਿਰ ਉਪਜਾਵੇ। ਬਿਨ ਪੂਰੇ ਗੁਰ ਠੌਰ ਨਾ ਪਾਵੇ। ਜਿਨ ਵਿਚਾਰਿਆ ਪ੍ਰਭ ਨਿਸਤਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਸੋਵਤ ਜਾਗਤ ਜੋ ਹਰਿ ਧਿਆਵੇ। ਦੇਹ ਮੰਦਰ ਮੇਂ ਹਰਿ ਜੀਉ ਪਾਵੇ। ਕਵਲ ਬਿਗਾਸਨ ਪ੍ਰਭ ਸਭਨੀ ਥਾਵੇਂ। ਜਿਸ ਦੇਖਿਆ ਪਰਮਗਤ ਪਾਵੇ। ਰਾਓ ਤੋਂ ਪ੍ਰਭ ਰੰਕ ਬਣਾਵੇ। ਰੰਕ ਦੇ ਸਿਰ ਛਤਰ ਝੁਲਾਵੇ। ਝੁੱਲੇ ਛਤਰ ਦੇਵੇ ਪ੍ਰਭ ਮਾਣ। ਪੂਰੇ ਗੁਰ ਤੋਂ ਜਾਈਏ ਕੁਰਬਾਨ। ਜਿਸ ਨੇ ਬਖ਼ਸ਼ੀ ਸਿਖਨ ਕੀ ਜਾਨ। ਸਾਧ ਸੰਗਤ ਵਿਟੋਂ ਕੁਰਬਾਨ। ਦੀਨ ਦਿਆਲ ਸਦਾ ਦੁੱਖ ਭੰਜਨ। ਹੰਕਾਰ ਨਿਵਾਰਨ ਹੈ ਭਵਖੰਡਨ। ਕਰ ਕਿਰਪਾ ਪ੍ਰਭ ਤੋੜੇ ਬੰਧਨ। ਦੋ ਜੋੜ ਕਰੋ ਗੁਰ ਬੰਦਨ। ਗੁਰ ਪੂਰੇ ਗੁਰ ਕੋ ਕਰੋ ਨਿਮਸਕਾਰ। ਕਿਰਪਾ ਕੀਤੀ ਜਿਸ ਅਪਾਰ । ਡੁਬਦਾ ਬੇੜਾ ਲਾਇਆ ਪਾਰ। ਸਿੱਖਾਂ ਨਾਲ ਦਿਤੇ ਓਮੀ ਤਾਰ। ਸੱਚਾ ਆਪ ਸਚ ਸਿਰਜਣਹਾਰ। ਸਦਾ ਹੀ ਪੂਜੋ ਪ੍ਰਭ ਬਖ਼ਸ਼ਣਹਾਰ। ਸਭ ਤੋਂ ਊਚ ਅਗੰਮ ਅਪਾਰ। ਥਿਰ ਘਰ ਵਾਸੀ ਆਪ ਨਿਰੰਕਾਰ। ਹੋਏ ਦਿਆਲ ਪ੍ਰਭ ਦਇਆ ਜਾਂ ਕਰੇ। ਤੁੱਟੇ ਛੁੱਟੇ ਸਿੱਖ ਆਏ ਦਰੇ। ਸੋ ਸੁਖੀਏ ਜੋ ਸਰਨੀ ਪੜੇ। ਸਰਬ ਸੁੱਖ ਦੇਵੇ ਪ੍ਰਭ ਹਰੇ। ਆਸ ਪੁਚਾਵੇ ਆ ਕੇ ਆਪ। ਉਸ ਨੂੰ ਸਿਮਰੋ ਉਠ ਪ੍ਰਭਾਤ। ਜੋ ਜਨ ਸਿਮਰੇ ਮੇਰਾ ਨਾਉਂ। ਤਿਨ ਕੇ ਮਨ ਸਦਾ ਗੁਰ ਚਾਓ। ਹਰਿ ਦਰਗਹਿ ਵਿਚ ਪਾਵੇ ਠਾਉਂ। ਸੱਚੇ ਸਤਿਗੁਰ ਸੋਹੰ ਦੀਆ ਨਾਉਂ। ਆਪ ਅਪਰੰਪਰ ਅਪਰ ਅਪਾਰ। ਭਰਤੰਬਰ ਵਿਸ਼ਨੂੰ ਨਿਰੰਕਾਰੀ। ਭਗਤ ਜਨਾਂ ਦੀ ਪੈਜ ਸਵਾਰੀ। ਐਸੇ ਗੁਰ ਤੋਂ ਜਾਈਏ ਬਲਿਹਾਰੀ। ਐਸੇ ਗੁਰ ਨੂੰ ਸਦਾ ਆਦੇਸ। ਕਲਜੁਗ ਵਿਚ ਜਿਨ ਬਦਲਿਆ ਭੇਸ। ਜੋਤ ਸਰੂਪ ਸਿੱਖ ਵਿਚ ਪ੍ਰਵੇਸ਼। ਸੱਚਾ ਮਰਗਿੰਦ ਸੱਚਾ ਨਰਗੇਸ਼। ਦੇ ਦਰਸ ਪ੍ਰਭ ਲਾਹੇ ਕਲੇਸ਼। ਹੋਏ ਸ਼ਾਂਤ ਮਨ ਨੈਣੀ ਪੇਖ। ਮਿਟਾਈ ਲਿਖਤ ਪ੍ਰਭ ਨਵੀਂ ਲਿਖੀ ਲੇਖ। ਹੁਣ ਹੈ ਕੀਤੀ ਬੁੱਧ ਬਿਬੇਕ। ਦਿਤਾ ਦਾਨ ਗਿਆਨ ਇਹ ਰਹੇ ਹਮੇਸ਼। ਸਤਿਗੁਰ ਅੱਗੇ ਨਾ ਜਾਵੇ ਪੇਸ਼। ਸਭ ਤੋਂ ਵੱਡਾ ਆਪ ਵਿਸ਼ੇਸ਼। ਮਹਾਰਾਜ ਸ਼ੇਰ ਸਿੰਘ ਬਦਲੇ ਵੇਸ। ਗੁਰ ਪੂਰੇ ਕੋ ਕਰਾਂ ਆਦੇਸ। ਦੁਖੀਏ ਪ੍ਰਭ ਕੀਤੇ ਸੁਖੀਏ। ਦਰ ਆਏ ਬੇਮੁਖ ਹੋਏ ਗੁਰਮੁਖੀਏ। ਦਇਆ ਧਾਰ ਹਰਿ ਦਇਆ ਕਮਾਏ। ਸੁੱਕੇ ਕਾਸ਼ਟ ਪ੍ਰਭ ਹਰੇ ਕਰਾਏ। ਬੇੜੀ ਸੰਗ ਲੋਹਾ ਤਰਾਏ। ਸੋਹੰ ਸ਼ਬਦ ਦਾ ਚੱਪੂ ਲਾਏ। ਮਹਾਰਾਜ ਸ਼ੇਰ ਸਿੰਘ ਮਲਾਹ ਅਖਵਾਏ। ਰੁੜ੍ਹਿਆ ਬੇੜਾ ਬੰਨੇ ਲਾਏ। ਹਰਨਾਮਾ ਸੀ ਰੁੜ੍ਹਿਆ ਵਿਚ ਮੰਝਧਾਰ। ਕੋਈ ਨਾ ਦਿਸੇ ਬਚਾਵਣਹਾਰ। ਗੁਰਬਖ਼ਸ਼ ਖਲੋਤਾ ਆਪ ਵਿਚਕਾਰ। ਡੁੱਬਦੇ ਭਰਾ ਨੂੰ ਲਿਆ ਤਾਰ। ਬਖ਼ਸ਼ਿਆ ਆਪ ਬਖ਼ਸ਼ਣਹਾਰ। ਸੱਚੀ ਦਰਗਹਿ ਵਿਚ ਹੋਇਆ ਪ੍ਰਵਾਨ। ਗੁਰ ਪੂਰੇ ਇਹ ਦਿਤਾ ਮਾਣ। ਧੰਨ ਸਿੱਖ ਧੰਨ ਗੁਰੂ ਦੀ ਬਾਣ। ਸੁਫਲਾ ਜਨਮ ਮੁੱਕਿਆ ਆਵਣ ਜਾਣ। ਹੋਇਆ ਸਹਾਈ ਆਪ ਮਿਹਰਵਾਨ। ਪੂਰਨ ਸਤਿਗੁਰ ਮਹਾਰਾਜ ਸ਼ੇਰ ਸਿੰਘ ਪਛਾਣ। ਮਾਣ ਵਿਚ ਸਿੱਖ ਜਾਂ ਪਰੇ। ਕਰੇ ਗਰਬ ਮਨ ਹੰਕਾਰ ਹੈ ਕਰੇ। ਪੂਰੇ ਸਤਿਗੁਰ ਤੋ ਜੋ ਨਾ ਡਰੇ। ਦੂਰ ਵੇਖ ਅਭਿਮਾਨ ਹੈ ਕਰੇ। ਹੱਥ ਪਾਹਨੀ ਫੜੇ। ਮਹਾਰਾਜ ਸ਼ੇਰ ਸਿੰਘ ਦੀ ਸਪੁੱਤਰੀ ਸਿਰ ਧਰੇ। ਐਸਾ ਗਰਬ ਸਿੰਘ ਦਰਸ਼ਨ ਕਰੇ। ਆਪਣਾ ਕੀਆ ਆਪ ਮਨ ਭਰੇ। ਉਹ ਪਾਹਨੀ ਉਸ ਨੇ ਵਖਾਈ। ਉਸ ਨੇ ਗੁਰ ਕੀ ਪਤ ਲਹਾਈ। ਗੁਰ ਪੂਰੇ ਸੀ ਲਿਖਤ ਕਰਾਈ। ਬਚਨ ਆਪਣਾ ਆਪ ਸਚ ਕਰਾਈ। ਉਹ ਪਾਹਨੀ ਉਹਦੇ ਸਿਰ ਤੇ ਲਾਈ । ਹਾਹਾਕਾਰ ਕਰੇ ਬਿਲਲਾਈ।
ਨੇੜ ਨਾ ਆਏ ਕੋਈ ਭੈਣ ਭਾਈ । ਸਾਰੇ ਫਿਰਦੇ ਸਿਰ ਲੋਕਾਈ। ਦੁੱਖੀ ਹੋ ਆਤਮਾ ਕਲਪਾਈ। ਪੁਕਾਰ ਕਰੇ ਸੁਣ ਰਘੁਰਾਈ। ਤੇਰੇ ਬਾਝੋਂ ਨਾ ਕੋਈ ਸਹਾਈ । ਮੈਂ ਭੁੱਲਾ ਭੁੱਲ ਰਹੇ ਨਾ ਕਾਈ। ਦਇਆ ਧਾਰ ਪ੍ਰਭ ਦੇ ਬਖ਼ਸ਼ਾਈ। ਨਰਕ ਕੁੰਡ ਚੋਂ ਕੱਢ ਲੈ ਆਈ। ਅੱਗੇ ਵਾਸਤੇ ਰਾਹ ਬਤਾਈ। ਹੋ ਕੇ ਸਿੱਖ ਨਾ ਮੇਰਾ ਮਾਣ ਗਵਾਈਂ। ਇਹ ਥਾਨ ਜਿਥੇ ਸੀ ਪਾਹਨੀ ਦਿਖਾਈ। ਉਸ ਦੀ ਉਹਨੂੰ ਮਿਲੀ ਸਜ਼ਾਈ। ਪੂਰੇ ਸਤਿਗੁਰ ਦਇਆ ਕਮਾਈ। ਉਸ ਥਾਨ ਪ੍ਰਭ ਆ ਕੇ ਲਏ ਬਚਾਈ।
ਥਿਰ ਘਰ ਵਿਚ ਜੋ ਸਵਾਲੀ ਆਏ। ਪੂਰੀ ਪ੍ਰਭ ਆਸ ਕਰਾਏ। ਹੰਗਤਾ ਰੋਗ ਦੁਬਧਾ ਮੈਲ ਗਵਾਏ। ਆਤਮਾ ਸ਼ਾਂਤ ਕਾਇਆ ਹਰਿ ਰਾਏ। ਲੋਕ ਪਰਲੋਕ ਪ੍ਰਭ ਹੋਤ ਸਹਾਏ। ਦੀਨਾਂ ਨਾਥ ਦਇਆ ਤੁਮ ਕਰੋ। ਸਰਬ ਦੁਸ਼ਟਨ ਆਪ ਸੰਘਰੋ। ਸਰਬ ਕਲੇਸ਼ ਸਿੱਖਨ ਕੇ ਹਰੋ। ਬੇੜਾ ਪਾਰ ਭਵਜਲ ਹੈ ਤਰੋ। ਦੁੱਖ ਦਲਿਦਰ ਕਾਇਆ ਦੇ ਹਰੋ। ਸਚ ਗਿਆਨ ਦੇਹ ਮੇਂ ਕਰੋ। ਕਿਰਪਾਨੰਦ ਕਿਰਪਾ ਤੁਮ ਕਰੋ। ਸਭ ਸਿੱਖਨ ਗੁਰ ਸਰਨ ਪਰੋ। ਨਾਮ ਗੁਰੂ ਪੂਰਨ ਸੰਤੋਖ। ਜਿਸ ਵਸਿਆ ਰਿਦੇ ਤਿਨ ਕੋਈ ਨਾ ਦੋਖ। ਹਰਿ ਦਰਸ ਪਾਏ ਉਤਰੇ ਭੂਖ। ਪਾਏ ਬ੍ਰਹਮ ਹੋਏ ਬ੍ਰਹਮ ਸਰੂਪ। ਨਿਜ ਵਿਚੋਂ ਪਾਏ ਅਨੰਦ ਅਨੂਪ। ਸਾਚਾ ਪ੍ਰਭ ਸਚ ਸਤਿ ਸਰੂਪ। ਜੋਤ ਸਰੂਪੀ ਪ੍ਰਭ ਜੋਤ ਸਰੂਪ। ਉਧਾਰੇ ਜੀਵ ਵਿਚੋਂ ਅੰਧ ਕੂਪ। ਸਾਚਾ ਸ਼ਾਹ ਸੱਚਾ ਹੈ ਭੂਪ। ਜਿਸ ਦੀ ਸੇਵਾ ਵਿਚ ਰੱਖੋ ਧੂਪ। ਜਿਸ ਕੀ ਸੁਗੰਧਤ ਪਾਏ ਉਸ ਥਾਏਂ। ਸਭ ਸੰਗਤ ਮੇਂ ਰਹੇ ਸਮਾਏ। ਗੁਰ ਸੰਗਤ ਵਿਚ ਗੁਣੀ ਗਹੀਰ। ਸਾਧ ਸੰਗਤ ਗੁਰ ਦੇਵੇ ਧੀਰ। ਪ੍ਰਭ ਅਬਿਨਾਸ਼ੀ ਠਾਂਡਾ ਬੀਰ। ਗੁਰਸਿਖਾਂ ਦੀ ਬਾਂਧੇ ਧੀਰ। ਅੰਮ੍ਰਿਤ ਬਣਾਵੇ ਵਿਚੋਂ ਨੀਰ। ਪੀਵੇ ਹੋਵੇ ਸ਼ਾਂਤ ਸਰੀਰ। ਸੱਚਾ ਸਾਹਿਬ ਪ੍ਰਭ ਸਚ ਪਠਾਇਆ । ਸਿੱਖਾਂ ਤਾਈਂ ਪ੍ਰਭ ਮਾਣ ਦਵਾਇਆ। ਸੋਹੰ ਸ਼ਬਦ ਦਾ ਜਾਪ ਕਰਾਇਆ । ਓਅੰ ਪ੍ਰਭ ਨਜ਼ਰੀ ਆਇਆ। ਨਿਰਵੈਰ ਸਭ ਥਾਈਂ ਸਮਾਇਆ। ਜਹਾਂ ਵੇਖੋ ਤਹਾਂ ਨਜ਼ਰੀ ਆਇਆ। ਪ੍ਰਭ ਅਬਿਨਾਸ਼ੀ ਆਪ ਰਘੁਰਾਇਆ। ਚਰਨ ਕਵਲ ਸਿਰ ਮੁਕਟ ਟਿਕਾਇਆ। ਦਵਾਰਕਾ ਵਾਸੀ ਇਹ ਖੇਲ ਕਰਾਇਆ।