ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ
ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣ ਆਇਆ। ਸੋਹੰ ਸ਼ਬਦ ਜਿਨ ਜਾਪ ਕਰਾਇਆ। ਗੁਰਸਿਖਾਂ ਮਨ ਆਪ ਵਸਾਇਆ। ਦਸਵੇਂ ਦਵਾਰ ਦਾ ਪਰਦਾ ਲਾਹਿਆ। ਇਹ ਨੇਤਰ ਪ੍ਰਭ ਆਪ ਖੁਲ੍ਹਾਇਆ। ਅੰਮ੍ਰਿਤ ਝਿਰਨਾ ਨਿਝਰੋਂ ਝਿਰਾਇਆ। ਨਾਭ ਕਵਲ ਵਿਚ ਹੈ ਪਾਇਆ। ਸਾਰਾ ਸੰਸਾ ਜੀਵ ਦਾ ਲਾਹਿਆ। ਨਾੜ ਮਾਸ ਦੇ ਪਿੰਜਰ ਵਿਚੋਂ ਹਰਿ ਨਜ਼ਰੀ ਆਇਆ। ਨਿਜ ਘਰ ਵਸੇ ਆਪਣਾ ਆਪ ਛੁਪਾਇਆ। ਕਿਰਪਾ ਕੀਤੀ ਪ੍ਰਭ ਇਹ ਪਰਦਾ ਲਾਹਿਆ। ਮਹਾਰਾਜ ਸ਼ੇਰ ਸਿੰਘ ਸਚ ਸ਼ਬਦ ਸੁਣਾਇਆ। ਸਚਖੰਡ ਵਸਿਆ ਨਿਰੰਕਾਰ। ਸਭ ਸ੍ਰਿਸ਼ਟ ਈਸ਼ਰ ਆਕਾਰ। ਜੀਵ ਜੰਤ ਮੇਰੀ ਜੋਤ ਅਧਾਰ। ਸੱਚਾ ਆਪ ਸਚ ਕਰਤਾਰ। ਵਿਛੜਿਆਂ ਮੇਲੇ ਮੇਲ ਮਿਲਾਵਣਹਾਰ। ਗੁਰ ਸੱਚਾ ਖ਼ਸਮ ਸਭ ਜਗਤ ਹੈ
ਨਾਰ। ਮਹਿੰਮਾ ਗੁਰ ਦੀ ਹੈ ਅਪਰ ਅਪਾਰ। ਬੂਝੇ ਕੋਈ ਗੁਣ ਵੀਚਾਰ। ਨਜ਼ਰ ਨਾ ਆਵੇ ਕਿਸੇ ਗੁਰ ਕਰਤਾਰ। ਸਾਧ ਸੰਗਤ ਪ੍ਰਭ ਦੇਤ ਅਧਾਰ। ਡੁੱਬਦੇ ਪੱਥਰ ਲਵੇ ਤਾਰ। ਹੋਵੇ ਮਿਹਰਵਾਨ ਜਾਂ ਆਪ ਦਾਤਾਰ। ਗੁਰਸਿਖਾਂ ਨੂੰ ਗੁਰ ਲਾਵੇ ਪਾਰ। ਗਿਆਨ ਗੋਝ ਗੁਰ ਗਿਆਨ ਵਿਚਾਰ। ਚਰਨ ਕਵਲ ਸੰਗ ਰੱਖੋ ਪਿਆਰ। ਆਦਿ ਅੰਤ ਪ੍ਰਭ ਏਕੰਕਾਰ। ਮਹਾਰਾਜ ਸ਼ੇਰ ਸਿੰਘ ਸਿਰਜਣਹਾਰ। ਜਿਸ ਨੇ ਪਸਰਿਆ ਇਹ ਸੰਸਾਰ। ਝੂਠੀ ਦੇਹ ਝੂਠਾ ਸੰਸਾਰ। ਝੂਠੀ ਮਾਇਆ ਝੂਠਾ ਆਕਾਰ। ਜੂਠ ਝੂਠ ਵਿਚ ਡੁੱਬਾ ਸੰਸਾਰ। ਕਰਮ ਧਰਮ ਦੀ ਕੋਈ ਨਾ ਕਰੇ ਵੀਚਾਰ। ਕਲਜੁਗ ਆਇਆ ਅੰਤ ਕਲ ਧਾਰ। ਮਾਇਆ ਵਿਚ ਰੁੜ੍ਹਿਆ ਸੰਸਾਰ। ਭਇਆ ਪ੍ਰਗਟ ਨਿਹਕਲੰਕ ਅਵਤਾਰ। ਜੋ ਹੈ ਆਪਣੀ ਜੋਤ ਅਧਾਰ। ਜੀਵ ਜੰਤ ਇਹ ਆਪ ਉਪਜਾਏ। ਮਾਇਆ ਵਿਚ ਭਰਮੇ ਭੁਲਾਏ। ਗੁਰ ਘਰ ਦੀ ਨਾ ਸੋਝੀ ਪਾਏ। ਗੁਰ ਸੱਚਾ ਨਾ ਨਜ਼ਰੀ ਆਏ। ਕਲੂ ਕਾਲ ਵਿਚ ਕਰਦੇ ਹਾਏ ਹਾਏ। ਅੰਤ ਕਾਲ ਕੋਈ ਨਾ ਛੁਡਾਏ। ਜਮਦੂਤਾਂ ਦੇ ਪ੍ਰਭ ਵਸ ਪਾਏ। ਧਰਮ ਰਾਏ ਦਏ ਸਜ਼ਾਏ। ਕੁੰਭੀ ਨਰਕ ਉਨ੍ਹਾਂ ਪਾਏ। ਪਾਪੀ ਹਾਹਾਕਾਰ ਕਰਨ ਬਿਲਲਾਏ। ਬਿਨ ਗੁਰ ਨਾਮ ਨਾ ਕੋਈ ਬੰਨੇ ਲਾਏ। ਗੁਰਚਰਨ ਸੰਗ ਕਰੇ ਪਿਆਰ। ਗੁਰ ਕਾ ਸਿੱਖ ਹੈ ਉਤਰੇ ਪਾਰ। ਸਦ ਬਖ਼ਸ਼ੰਦ ਗੁਰ ਬਖ਼ਸ਼ਣਹਾਰ। ਡੁੱਬਿਆਂ ਤਾਈਂ ਦੇਵੇ ਤਾਰ। ਸ਼ਬਦ ਨਾਮ ਦੀ ਵੱਜੇ ਤਾਰ। ਮੁਖੋਂ ਨਿਕਲੇ ਕਰਤਾਰ ਕਰਤਾਰ। ਫਿਰ ਪਛਾਣੇ ਸੱਚੀ ਸਰਕਾਰ। ਸੋਹੰ ਸ਼ਬਦ ਸਦਾ ਨਿਸਤਾਰ। ਮਹਾਰਾਜ ਸ਼ੇਰ ਸਿੰਘ ਜੋਤ ਜਗਾਣ। ਸੋਹੰ ਸ਼ਬਦ ਦੇ ਕੇ ਦਾਨ। ਸੋਹੰ ਸ਼ਬਦ ਦੇ ਵਡਿਆਈ। ਸੋ ਦੇਹ ਦੀਪਕ ਵਿਚ ਜੋਤ ਜਗਾਈ। ਜੋਤ ਜਗਾਈ ਸਤਿਗੁਰ ਪੂਰੇ। ਗੁਰ ਬੈਠਾ ਪਾਸ ਨਾ ਹੈ ਦੂਰੇ। ਵਾਜੇ ਜਿਸ ਦੇ ਅਨਹਦ ਤੂਰੇ। ਕਰੇ ਬਚਨ ਹੋਵਣਗੇ ਪੂਰੇ। ਸੱਚਾ ਗੁਰ ਸੱਚਾ ਮੇਰਾ ਨਾਉਂ। ਸੱਚਾ ਸਿਰਜਣਹਾਰ ਵਸਿਆ ਗੁਰ ਠਾਉਂ। ਆਪ ਉਪਦੇਸ਼ੇ ਸੋਹੰ ਨਾਉਂ। ਓਅੰ ਸੋਹੰ ਸਦਾ ਗੁਣ ਗਾਓ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਓ। ਸਰਬ ਸੁਖ ਮਨ ਮਾਹਿ ਪਾਓ। ਸਰਬ ਸੁਖ ਗੁਰ ਦੇ ਵਡਿਆਈ। ਚਰਨ ਕਵਲ ਸੰਗ ਬਖ਼ਸ਼ਾਈ। ਹਰਿ ਹਰਿ ਨਾਮ ਜੋ ਰਿਦੇ ਧਿਆਈ। ਹਰਿ ਮਿਲਿਆ ਹਰਿ ਸੋਝੀ ਪਾਈ। ਹਰਿ ਬਿਨ ਹੋਰ ਨਾ ਥਾਈਂ। ਜਿਥੇ ਮਿਲੇ ਭਗਤਨ ਕੋ ਵਡਿਆਈ । ਬਿਨ ਗੁਰ ਠੌਰ ਨਾ ਪਾਈ। ਦਰ ਦਰ ਲੂਝੇ ਭੱਖ ਝੱਖ ਖਾਈ। ਕਰ ਕਿਰਪਾ ਪ੍ਰਭ ਦੇ ਮਿਲਾਈ। ਮਿਲ ਸਾਧ ਸੰਗਤ ਹਰਿ ਗੁਣ ਗਾਈ। ਮਨ ਇਛੇ ਸੋਈ ਫਲ ਪਾਈ। ਸਾਧ ਸੰਗਤ ਗੁਰ ਜਲਨ ਬੁਝਾਈ। ਗੁਰ ਸੰਗਤ ਵਿਚ ਰਿਹਾ ਸਮਾਈ। ਵੇਖੇ ਗੁਰ ਨਜ਼ਰ ਨਾ ਆਈ । ਜੋਤ ਸਰੂਪ ਜੋਤ ਜਗਾਈ। ਭਵ ਸਾਗਰ ਵਿਚੋਂ ਸਿੱਖ ਤਰਾਈ। ਤਰਨ ਤਰਾਵਣਹਾਰ ਦਾਤਾਰ। ਸਭ ਤੋਂ ਵੱਡਾ ਆਪ ਕਰਤਾਰ। ਕਿਰਪਾ ਕੀਤੀ ਗੁਰ ਅਪਾਰ। ਗੁਰ ਚਰਨਾਂ ਦਾ ਦਿਤਾ ਦਾਨ। ਕਰ ਕੇ ਦਰਸ ਸਿੱਖ ਉਧਰੇ ਪਾਰ। ਗੁਣ ਅਵਗੁਣ ਪ੍ਰਭ ਨਾ ਵੀਚਾਰੇ। ਡੁਬਦੇ ਪੱਥਰ ਪ੍ਰਭ ਤਾਰੇ। ਭਗਤਾਂ ਦੇ ਹਰਿ ਕਾਜ ਸਵਾਰੇ। ਦਰੋਪਦੀ ਦੀ ਲਾਜ ਰੱਖੀ ਮੁਰਾਰੇ। ਧ੍ਰੂ ਪ੍ਰਹਿਲਾਦ ਸਦਾ ਨਿਮਸਕਾਰੇ। ਰੱਖੇ ਲੱਜਿਆ ਨਰ ਸਿੰਘ ਰੂਪ ਅਪਾਰੇ। ਸੱਚਾ ਸਤਿਗੁਰ ਕਰਮ ਇਹ ਕਰੇ। ਸਮੇਂ ਅਨੁਸਾਰ ਜੋਤ ਜਗਤ ਮੇਂ ਧਰੇ। ਜੋ ਸਿੱਖ ਗੁਰ ਸ਼ਰਨੀ ਪਰੇ। ਅਵਗੁਣ ਕੱਢ ਗੁਣ ਗੁਰ ਭਰੇ। ਲੋਹਾ ਪਾਰਸ ਛੋਹ ਜਿਉਂ ਕੰਚਨ ਬਣੇ। ਬੇਮੁਖ ਰਲ ਸਿੱਖ ਸੰਗ ਤਰੇ। ਸਾਧ ਸੰਗਤ ਵਿਚ ਜੋ ਨਰ ਪਰੇ। ਪ੍ਰਭ ਅਬਿਨਾਸ਼ੀ ਮਿਲੇ ਹਰਿ ਹਰੇ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰੇ। ਹੋਇਆ ਦਿਆਲ ਪ੍ਰਭ ਆਇਆ ਘਰੇ। ਅਛਲ
ਛਲਨ ਪ੍ਰਭ ਆਪ ਕਰਾਇਆ। ਬਾਵਨ ਰੂਪੀ ਭੇਸ ਬਣਾਇਆ। ਬਲ ਰਾਜੇ ਘਰ ਮੰਗਣ ਆਇਆ। ਸੱਦਿਆ ਰਾਜੇ ਅੰਦਰ ਸਵਾਮੀ। ਮੰਗ ਜੋ ਤੁਧ ਭਾਇਆ। ਚਾਰ ਵੇਦ ਦਾ ਮੁਖੋਂ ਪਾਠ ਸੁਣਾਇਆ। ਕਲਜੁਗ ਵਿਚ ਇਹ ਖੇਲ ਰਚਾਇਆ। ਕਾਮ ਕਰੋਧ ਦੀ ਪਾਈ ਮਾਇਆ। ਜੀਵ ਜੰਤ ਨੇ ਗੁਰ ਭੁਲਾਇਆ। ਹੰਕਾਰ ਵਿਕਾਰ ਬੜਾ ਵਧਾਇਆ। ਕਲਜੁਗ ਹੁਣ ਅੰਤ ਆਇਆ। ਮਹਾਰਾਜ ਸ਼ੇਰ ਸਿੰਘ ਤੇਜ ਵਧਾਇਆ । ਅੰਤਕਾਲ ਇਸ ਦਾ ਹੋਏ। ਪਾਪੀ ਅਪਰਾਧੀ ਦੁਸ਼ਟ ਦੁਰਾਚਾਰ ਰਹੇ ਨਾ ਕੋਇ। ਸਤਿਜੁਗ ਦੀ ਜੈ ਜੈ ਹੋਏ। ਜੈ ਜੈ ਜੈ ਸਦਾ ਜੈਕਾਰ। ਆਪ ਅਪਰੰਪਰ ਅਪਰ ਅਪਾਰ। ਸੱਚੀ ਲਿਖਤ ਲਿਖਾਏ ਅਪਰ ਅਪਾਰ। ਜਿਸ ਨੂੰ ਸੁਣ ਸਿੱਖ ਉਤਰੇ ਪਾਰ। ਡੋਲਤ ਕੋ ਮਨ ਦਏ ਅਧਾਰ । ਗੁਣਵੰਤ ਪ੍ਰਭ ਗੁਣ ਨਿਸਤਾਰ। ਸਚ ਸਾਹਿਬ ਸਚ ਸਿਰਜਣਹਾਰ। ਵਿਛੜਿਆਂ ਨੂੰ ਪ੍ਰਭ ਮੇਲ ਮਿਲਾਵਣਹਾਰ। ਜਿਸ ਨੇ ਕੀਤੀ ਚਰਨ ਨਿਮਸਕਾਰ। ਪਾਪੀ ਪਤਤ ਪ੍ਰਭ ਦੇਤ ਉਧਾਰ। ਸਰਬ ਕਾ ਦਾਤਾ ਲਏ ਸਰਬ ਕੀ ਸਾਰ। ਤੀਨ ਲੋਕ ਜਿਸ ਦੀ ਜੈਕਾਰ। ਆਦਿ ਅੰਤ ਪ੍ਰਭ ਏਕੰਕਾਰ। ਇੰਦਲੋਕ ਪ੍ਰਭ ਆਪ ਤਜਾਇਆ। ਸ਼ਿਵਲੋਕ ਨੂੰ ਛੱਡ ਕੇ ਆਇਆ। ਬ੍ਰਹਮੇ ਤਾਈ ਬ੍ਰਹਮ ਰੂਪ ਦਿਖਾਇਆ। ਬੈਕੁੰਠ ਧਾਮ ਜਿਥੇ ਰਘੁਰਾਇਆ। ਜਿਥੇ ਉਪਜੇ ਤਿਸ ਥਾਏਂ ਸਮਾਇਆ। ਜਗੇ ਜੋਤ ਜਿਥੇ ਡਗਮਗਾਇਆ। ਬਿਨ ਤੇਲ ਬਾਤੀ ਇਹ ਖੇਲ ਰਚਾਇਆ । ਜਿਸ ਜੋਤ ਵਿਚੋਂ ਪ੍ਰਭ ਜਗਤ ਉਪਾਇਆ। ਜੋਤ ਸਰੂਪ ਹੋ ਜਗਤ ਮੇਂ ਸਮਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ। ਪਵਣ ਸਰੂਪ ਦਾ ਥੰਮਾ ਢਾਇਆ। ਬਿਨ ਥੰਮਾਂ ਗੁਰ ਗਗਨ ਰਹਾਇਆ। ਹੋਏ ਕਿਰਪਾਲ ਪ੍ਰਭ ਦਰਸ ਦਿਖਾਇਆ। ਕਲਜੁਗ ਵਿਚ ਨਿਹਕਲੰਕ ਹੋ ਆਇਆ। ਘਨਕਪੁਰੀ ਘਨਸ਼ਾਮ ਪ੍ਰਗਟਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਸੰਮਤ ਉਨੀ ਸੌ ਪੰਜਾਹ ਬਿਕ੍ਰਮੀ ਭਾਗ ਲਗਾਇਆ । ਮਨੀ ਸਿੰਘ ਨੂੰ ਆਪਣਾ ਆਪ ਬੁਝਾਇਆ। ਵੇਲੇ ਕ੍ਰਿਸ਼ਨ ਬੱਧਕ ਨੇ ਜੋ ਬਾਣ ਸੀ ਲਾਇਆ। ਖੱਬੇ ਬੰਨੇ ਦਾ ਨਿਸ਼ਾਨ ਵਖਾਇਆ। ਮਨੀ ਸਿੰਘ ਲੈ ਸੰਗਤ ਧਾਇਆ। ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾਇਆ। ਰਾਜਸ ਤਾਮਸ ਪ੍ਰਭ ਗੁਣ ਬਣਾਏ। ਸਾਂਤਕ ਵਿਚ ਪ੍ਰਭ ਗਿਆ ਸਮਾਏ। ਜੋ ਸਿੱਖ ਚਲੇ ਗੁਰ ਕੇ ਭਾਏ। ਵਾਂਗ ਕਵਲ ਮਨ ਖਿਲਾਏ। ਥਿਰ ਘਰ ਦੀ ਸੋਝੀ ਪਾਏ। ਨਿਰਗੁਣ ਸਰਗੁਣ ਪ੍ਰਭ ਦਰਸ ਦਿਖਾਏ। ਭਗਤ ਉਧਾਰਨ ਹਰਿ ਜੀ ਆਏ। ਕਰੋ ਨਿਮਸਕਾਰ ਪ੍ਰਭ ਰਿਦੇ ਧਿਆਏ। ਜਨਮ ਆਪਣਾ ਸਫਲ ਕਰਾਏ। ਜੋ ਜੀਵ ਚਲ ਸਰਨੀ ਆਏ। ਚਰਨ ਕਵਲ ਵਿਚ ਰੱਖੋ ਸਵਾਸ। ਝੂਠੀ ਦੇਹ ਮੇਂ ਹੋਏ ਪ੍ਰਕਾਸ਼। ਸੰਗਤ ਹੋ ਜਾਏ ਗੁਰ ਕੀ ਦਾਸ। ਸਦਾ ਸਹਾਈ ਬੈਠਾ ਪਾਸ। ਦਰ ਆਇਆ ਨਾ ਹੋਵੇ ਨਿਰਾਸ। ਦੇਵੇ ਦਾਨ ਪ੍ਰਭ ਗੁਣ ਤਾਸ। ਆਇਆ ਸਿੱਖ ਦਾ ਨਾ ਹੋਇਆ ਰਾਸ। ਜਿਹੜਾ ਖਾਵੇ ਪੀਵੇ ਮਦਿ ਮਾਸ। ਮਧ ਮਾਧਵ ਪ੍ਰਭ ਨਜ਼ਰੀ ਨਾ ਆਏ। ਪਾਰਬ੍ਰਹਮ ਆਪ ਦਰਸ ਦਿਖਾਏ। ਸਚਖੰਡ ਪ੍ਰਭ ਰਿਹਾ ਸਮਾਏ। ਦਰਗਹਿ ਸਾਚੀ ਵਿਚ ਸਿੱਖ ਪੁਚਾਏ। ਜਨਮੇਂ ਨਾ ਮਰੇ ਨਾ ਆਵੇ ਨਾ ਜਾਵੇ। ਗੇੜ ਚੁਰਾਸੀ ਗੁਰ ਕੱਟ ਵਖਾਵੇ। ਜੋਤ ਵਿਚ ਪ੍ਰਭ ਲਏ ਮਿਲਾਏ। ਮਾਨਸ ਜਨਮ ਸਫਲ ਹੋ ਜਾਏ। ਗੁਰ ਸਾਚਾ ਇਹ ਸ਼ਬਦ ਸੁਣਾਏ। ਹਉਮੇ ਮੈਲ ਮਨ ਵਿਚੋਂ ਗਵਾਏ। ਸੱਚਾ ਸ਼ਬਦ ਮੇਰਾ ਦੀਬਾਣ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ। ਸੋ ਜਾਣੇ ਜਿਸ ਆਪ ਜਣਾਏ। ਬਿਨ ਗੁਰ ਸੋਝੀ ਕੋਈ ਨਾ ਪਾਏ। ਸੋ ਪਾਏ ਜਿਸ ਮਨ ਮਾਹਿ ਸਮਾਏ। ਜੋ ਸਿੱਖ ਗੁਰ ਕੋ ਪਰਖਣ ਆਏ। ਨੈਣੀ ਵੇਖ ਨਾ ਸੀਸ ਝੁਕਾਏ। ਨੈਣ ਜੋਤ ਆਪਣੀ
ਗੁਆਏ। ਹੋ ਕੇ ਦੁਖੀਆ ਬਹੁਤ ਦੁੱਖ ਪਾਏ। ਭੁੱਲਾ ਜੀਵ ਚੋਟਾਂ ਖਾਏ। ਏਥੇ ਓਥੇ ਕੋਈ ਨਾ ਛੁਡਾਏ। ਬੱਧਾ ਜੀਵ ਜਮਪੁਰੀ ਨੂੰ ਜਾਏ। ਐਸੀ ਸਤਿਗੁਰ ਦੀ ਸਜ਼ਾਏ। ਜੋ ਆਏ ਪ੍ਰਭ ਰਿਦੇ ਧਿਆਏ। ਉਨ ਕੀ ਘਾਲਣਾ ਪਈ ਪ੍ਰਥਾਏ। ਕਿਰਪਾਨੰਦ ਪ੍ਰਭ ਸਰਨੀ ਲਾਏ। ਦੇ ਦਰਸ਼ਨ ਪ੍ਰਭ ਤ੍ਰਿਖਾ ਬੁਝਾਏ। ਗੁਰ ਪ੍ਰਸ਼ਾਦਿ ਪਰਮਗਤ ਪਾਏ। ਵਿਚ ਬਬਾਣ ਸਵਰਗਪੁਰੀ ਸਿਧਾਏ। ਜਿਥੇ ਹਰਿ ਜੀਉ ਰਿਹਾ ਸਮਾਏ। ਓਥੇ ਕੋਈ ਆਵੇ ਨਾ ਜਾਵੇ। ਸੋ ਜਾਵੇ ਜਿਸ ਤੇ ਪ੍ਰਭ ਕਰਮ ਕਮਾਵੇ। ਅੰਤਕਾਲ ਪ੍ਰਭ ਦਰਸ ਦਿਖਾਏ। ਜਮ ਚੰਡਾਲ ਨਾ ਨਜ਼ਰੀ ਆਏ। ਗੁਰਸਿਖ ਨੂੰ ਗੁਰ ਆਪ ਲੈ ਜਾਏ। ਦਰਗਾਹ ਵਿਚ ਬੈਠਾ ਜਾਏ। ਦਿਵਸ ਰੈਣ ਹਰਿ ਨਜ਼ਰੀ ਆਏ। ਜੋਤ ਸਰੂਪੀ ਡਗਮਗਾਏ। ਪਵਣ ਉਨੰਜਾ ਸਿਰ ਛਤਰ ਝੁਲਾਏ। ਜਿਥੇ ਹਰੀ ਰਿਹਾ ਸਮਾਏ। ਸਭ ਤੋਂ ਵੱਡੀ ਉਸ ਦੀ ਥਾਏਂ। ਮਹਾਰਾਜ ਸ਼ੇਰ ਸਿੰਘ ਰਾਹ ਚਲਾਏ। ਗੁਰਸਿਖਾਂ ਨੂੰ ਗੁਰਪੁਰੀ ਪੁਚਾਏ। ਗੁਰ ਚਰਨੋਂ ਮੇਂ ਰੱਖ ਧਿਆਨ। ਮਨ ਮੇਂ ਸੋਹੰ ਸ਼ਬਦ ਗਿਆਨ। ਚੁੱਕੇ ਜੀਵ ਦਾ ਆਵਣ ਜਾਣ। ਸੱਚਾ ਗੁਰ ਸੱਚਾ ਨੀਸਾਣ। ਉਸ ਗੁਰੂ ਤੋਂ ਜਾਈਏ ਕੁਰਬਾਨ। ਜਿਸ ਦਿਤਾ ਪਹਿਨਣ ਖਾਣ। ਸਰਬ ਸੁੱਖਾਂ ਸੁੱਖ ਸ਼ਬਦ ਗਿਆਨ। ਸੋਹੰ ਸ਼ਬਦ ਕਰੋ ਗਿਆਨ। ਧਰਨੀ ਧਰ ਪ੍ਰਭ ਆਪ ਮਿਹਰਵਾਨ। ਨਰ ਸਿੰਘ ਰੂਪ ਨਰਾਇਣ ਪਛਾਣ। ਬਾਹੋਂ ਪਕੜ ਪ੍ਰਭ ਹੈ ਤਰਾਣ। ਆਵਣ ਜਾਵਣ ਦਾ ਪੰਧ ਮੁਕਾਣ। ਆਈ ਸੰਗਤ ਦਾ ਕੀਆ ਪ੍ਰਵਾਨ । ਵਿਚ ਦਰਗਾਹ ਦੇ ਦਵਾਇਆ ਮਾਣ। ਧੰਨ ਧੰਨ ਧੰਨ ਗੁਰਸਿਖ ਭਾਈ। ਗੁਰ ਚਰਨਾਂ ਦੀ ਆਸ ਜਗਾਈ। ਐਵੇਂ ਭੁੱਲੀ ਫਿਰੇ ਲੋਕਾਈ। ਬਿਨ ਗੁਰ ਸੋਝੀ ਕਿਨੇ ਨਾ ਪਾਈ। ਮਾਣ ਵਿਹੂਣੀ ਸ੍ਰਿਸ਼ਟ ਖਪਾਈ। ਗੁਰਸਿਖਾਂ ਨੂੰ ਲਏ ਤਰਾਈ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਈ। ਐਸਾ ਹਰਿ ਕਿਉਂ ਵਿਸਰ ਜਾਈ। ਸਦਾ ਸਿਮਰੋ ਪ੍ਰਭ ਕਾ ਨਾਮ। ਸੁਫਲ ਜਨਮ ਸੁਫਲ ਕਾਮ। ਕਿਸੇ ਨਾ ਦੇਵੇ ਡੰਡ ਕਾ ਦਾਨ। ਗੁਰ ਪੁਰੀ ਪਾਓ ਬਿਸਰਾਮ। ਸੋਹੰ ਸ਼ਬਦ ਦਾ ਪੀਵੇ ਜਾਮ। ਸਿੱਖ ਹੈ ਪਹੁੰਚੇ ਬੈਕੁੰਠ ਧਾਮ। ਊਚ ਅਗੰਮ ਪ੍ਰਭ ਜਗਨ ਨਾਥ। ਸਿੱਖਨ ਕੇ ਪ੍ਰਭ ਸਦਾ ਹੈ ਸਾਥ। ਆਪ ਬਚਾਏ ਸਿਰ ਦੇ ਕਰ ਹਾਥ। ਮਿਟਾਏ ਲਿਖਤ ਜੋ ਲਿਖਾਈ ਵਿਚ ਮਾਤ। ਨਵੀਂ ਲਿਖੇ ਸੰਗ ਆਪਣੇ ਹਾਥ। ਕਥ ਕਥੀ ਪ੍ਰਭ ਕਥੀ ਅਕੱਥ। ਮਹਾਰਾਜ ਸ਼ੇਰ ਸਿੰਘ ਪ੍ਰਭ ਰਘੁਨਾਥ। ਨਾਮ ਜਪੋ ਰਮਈਆ ਗੁਣ ਗਾਓ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਓ। ਜਨਮ ਮਰਨ ਦੇ ਦੁੱਖ ਮਿਟਾਓ। ਸਰਬ ਸੁੱਖ ਚਲੋ ਗੁਰ ਕੇ ਭਾਓ। ਮਦਿ ਮਾਸ ਮਨੋ ਤਜਾਓ। ਸੋਹੰ ਸ਼ਬਦ ਮਨ ਵਸਾਓ। ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾਓ। ਦੇ ਦਰਸ਼ਨ ਗੁਰ ਕਰਤ ਨਿਹਾਲ। ਆਵਣ ਜਾਵਣ ਦਾ ਗੁਰ ਤੋੜ ਜੰਜਾਲ। ਸਾਧ ਸੰਗਤ ਵਿਚ ਪ੍ਰਭ ਦਏ ਬਹਾਲ। ਥਾਏਂ ਪਾਈ ਸਿੱਖ ਦੀ ਘਾਲ। ਨੈਣੀ ਪੇਖ ਹੋ ਨਿਹਾਲ। ਲਾਲ ਅਮੁੱਲਾ ਲਾਲ ਗੁਲਾਲ। ਸਤਿਗੁਰ ਸੱਚਾ ਦੀਨ ਦਿਆਲ। ਗੁਰਸਿਖਾਂ ਨੂੰ ਲਏ ਭਾਲ। ਸੁੱਤਿਆਂ ਨੂੰ ਪ੍ਰਭ ਲਏ ਉਠਾਲ। ਦੁਸਟਾਂ ਤਾਈਂ ਗੁਰ ਦੇਵੇ ਗਾਲ। ਆਵਣ ਜਾਵਣ ਦਾ ਜਾਂ ਪਏ ਜੰਜਾਲ। ਵਿਚ ਚੁਰਾਸੀ ਪੀਸੇ ਵਾਂਗ ਦਾਲ। ਸਤਿਗੁਰ ਸੱਚਾ ਆਪ ਮਿਹਰਵਾਨ। ਸੋਹੰ ਸ਼ਬਦ ਦਾ ਦੇਵੇ ਦਾਨ। ਦਾਨ ਦੀਆ ਆਪ ਪ੍ਰਭ ਆ ਕੇ। ਸੋਹੰ ਸ਼ਬਦ ਦਾ ਨਾਮ ਜਪਾ ਕੇ। ਸੱਚਾ ਮਾਰਗ ਗੁਰਸਿਖਾਂ ਨੂੰ ਵਖਾ ਕੇ। ਰਾਮ ਕ੍ਰਿਸ਼ਨ ਦਾ ਭੇਸ ਵਟਾ ਕੇ। ਮਹਾਰਾਜ ਸ਼ੇਰ ਸਿੰਘ ਕਲ ਵਿਚ ਆ ਕੇ। ਨਿਹਕਲੰਕ ਅਵਤਾਰ ਅਖਵਾ ਕੇ। ਚਾਰ ਵੇਦ ਦਾ ਮਾਣ ਗਵਾ ਕੇ। ਗੀਤਾ ਵਾਲਾ ਸਮਾਂ ਮੁਕਾ ਕੇ। ਅੰਜੀਲ ਕੁਰਾਨ ਭਸਮ ਕਰਾ
ਕੇ। ਬਾਣੀ ਉਚਰੀ ਸਾਚੀ ਹੁਣ ਆ ਕੇ। ਬਾਕੀ ਸਭ ਪਰੇ ਹਟਾ ਕੇ। ਘਵਿੰਡ ਤਾਈਂ ਘਨਕਪੁਰੀ ਬਣਾ ਕੇ। ਬੈਠਾ ਸਤਿਗੁਰ ਆਸਣ ਲਾ ਕੇ। ਸਿਰ ਸ਼ਾਹਾਂ ਸ਼ਾਹ ਪ੍ਰਭ ਅਖਵਾ ਕੇ। ਮਹਾਰਾਜ ਸ਼ੇਰ ਸਿੰਘ ਇਹ ਬਚਨ ਲਿਖਵਾ ਕੇ। ਹੱਥੀਂ ਜਾਵੇ ਸਤਿਜੁਗ ਲਾ ਕੇ। ਜੁਗ ਸਤਿ ਦਾ ਸਤਿ ਵਰਤਾਵੇ। ਸੋਹੰ ਸ਼ਬਦ ਦਾ ਜਾਪ ਕਰਾਵੇ। ਹਰਿ ਹਰਿ ਜੀਉ ਨਜ਼ਰੀ ਆਵੇ। ਸਰਬ ਠਾਈਂ ਪ੍ਰਭ ਰਹਾਵੇ। ਆਵੇ ਨਾ ਜਾਵੇ ਪ੍ਰਭ ਥਿਰ ਰਹਾਵੇ। ਤੀਨ ਲੋਕ ਪ੍ਰਭ ਖੇਲ ਬਣਾਵੇ। ਜਹਾਂ ਦੇਖੋ ਤਹਾਂ ਨਜ਼ਰੀ ਆਵੇ। ਆਕਾਸ਼ ਪਾਤਾਲ ਮਾਤਲੋਕ ਸਦਾਵੇ। ਜੋਤ ਰੂਪ ਪ੍ਰਭ ਜੋਤ ਪ੍ਰਗਟਾਵੇ। ਵਿਚ ਸੰਗਤ ਪ੍ਰਭ ਦਇਆ ਕਮਾਵੇ। ਮੁਖੋਂ ਬੋਲ ਬੋਲ ਪ੍ਰਭ ਬਚਨ ਲਿਖਾਵੇ। ਗੁਰਸਿਖਾਂ ਦੇ ਕੰਨ ਪਵਾਵੇ। ਅਨਹਦ ਸ਼ਬਦ ਮਨ ਵਜਾਵੇ। ਖੋਲ੍ਹ ਕਪਾਟ ਗੁਰ ਦਰਸ ਦਿਖਾਵੇ। ਤ੍ਰੈਲੋਕੀ ਵਿਚੋਂ ਧੁਨ ਇਹ ਆਵੇ। ਓਅੰ ਸੋਹੰ ਰਸਨਾ ਗਾਵੇ। ਗੁਰ ਪੂਰੇ ਦਾ ਦਰਸ਼ਨ ਪਾਵੇ। ਜਨਮ ਜਨਮ ਪਾਪ ਗਵਾਵੇ। ਚਰਨ ਕਵਲ ਵਿਚ ਪ੍ਰਭ ਹੈ ਲਾਵੇ। ਸਾਧ ਸੰਗਤ ਦੇ ਵਿਚ ਬਹਾਵੇ। ਮਨ ਦਾ ਹੰਗਤਾ ਰੋਗ ਗਵਾਵੇ। ਮੈਂ ਤੂੰ ਦਾ ਭੇਤ ਹਟਾਵੇ। ਸੱਚੋ ਸਚ ਪ੍ਰਭ ਨਜ਼ਰੀ ਆਵੇ। ਸੋਹੰ ਸ਼ਬਦ ਜੋ ਮਨ ਵਸਾਵੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਨਿਜ ਘਰ ਬੈਠਾ ਤਾੜੀ ਲਾਵੇ। ਅਨੰਦ ਬਿਨੋਦੀ ਪ੍ਰਭ ਖੇਲ ਰਚਾਵੇ। ਝੂਠੇ ਧੰਦੇ ਜਗਤ ਨੂੰ ਲਾਵੇ। ਮੋਹ ਮਾਇਆ ਦੇ ਵਿਚ ਫਸਾਵੇ। ਗੁਰਸਿਖਾਂ ਤੇ ਦਇਆ ਕਮਾਵੇ। ਬੇਮੁਖਾਂ ਨੂੰ ਪਰੇ ਹਟਾਵੇ। ਕਲਜੁਗ ਕਲੂ ਕਾਲ ਹੈ ਖਾਵੇ। ਅਗਨ ਕੁੰਡ ਮੇਂ ਸਦਾ ਤਪਾਵੇ। ਬਿਨ ਗੁਰ ਜੀਵ ਮੁਕਤ ਨਾ ਪਾਵੇ। ਮੁਕਤ ਜੁਗਤ ਦਾਤਾ ਅਖਵਾਵੇ। ਲੱਖ ਚੁਰਾਸੀ ਵਿਚ ਭਵਾਵੇ। ਕਰਮਾਂ ਸੰਦੜਾ ਫਲ ਖਵਾਵੇ। ਹੋਵੇ ਕਿਰਪਾਲ ਜਾਂ ਦਇਆ ਕਮਾਵੇ। ਪਤਿਤ ਪਾਪੀ ਸਭ ਤਰਾਵੇ। ਪਸ਼ੂ ਪ੍ਰੇਤੋਂ ਪ੍ਰਭ ਦੇਵ ਬਣਾਵੇ। ਘਰ ਸਾਚੇ ਦੀ ਸੋਝੀ ਪਾਵੇ। ਜਿਥੋਂ ਪ੍ਰਭ ਜੀਵ ਉਪਾਵੇ। ਜੋਤ ਸਰੂਪ ਵਿਚ ਜੋਤ ਸਮਾਵੇ। ਜਗਨ ਨਾਥ ਪ੍ਰਭ ਆਪ ਅਖਵਾਵੇ। ਏਕ ਬੂੰਦ ਦੇਹ ਬਣਾਵੇ। ਹੱਡ ਮਾਸ ਨਾੜੀ ਪਿੰਜਰ ਬਣਾ ਕੇ। ਬੈਠਾ ਵਿਚ ਪ੍ਰਭ ਭੇਤ ਛੁਪਾ ਕੇ। ਸੱਚਾ ਪ੍ਰਭ ਬੈਠਾ ਸੱਚਾ ਆਸਣ ਲਾ ਕੇ। ਮਾਇਆ ਵਾਲਾ ਜੀਵ ਨੂੰ ਪਰਦਾ ਪਾ ਕੇ। ਵਾਂਗ ਪੰਛੀ ਮਨ ਉਡਾਏ। ਛਿਨ ਮਹਿ ਏਥੇ ਛਿਨ ਲੱਖ ਕੋਸੀ ਜਾਏ। ਬੁਰੇ ਭਲੇ ਇਹ ਫੁਰਨੇ ਪਾਏ। ਭੰਨਾ ਫਿਰੇ ਸਭਨੀ ਥਾਈਂ। ਵਿਚ ਬੈਠੀ ਮਤਿ ਆਪਣਾ ਆਪ ਲੁਕਾਏ। ਮਨ ਨੂੰ ਰੋਕੇ ਇਹ ਸਮਝਾਏ। ਨਾ ਭੱਜ ਬੌਰੇ ਨਾ ਫਿਰ ਤਿਲਕਾਏ। ਕਾਮ ਕਰੋਧ ਵਲ ਮੂਲ ਨਾ ਜਾਏ। ਇਸ ਤੋਂ ਵੱਡੀ ਬੁੱਧ ਬਿਬੇਕ। ਜਿਹੜੀ ਰੋਕੇ ਵਾਰੀ ਏਕ। ਪ੍ਰਭ ਸਾਚੇ ਦੀ ਪਕੜੀ ਟੇਕ। ਨਰਕ ਕੁੰਡ ਦਾ ਨਾ ਆਵੇ ਸੇਕ। ਇਹ ਤ੍ਰੈ ਵਸਤ ਦੇਹ ਵਿਚ ਪਾਈ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਈ। ਫਿਰ ਇਸ ਦੇਹ ਦੀ ਬਣਤ ਬਣਾਈ। ਕਾਮ ਕਰੋਧ ਲੋਭ ਮੋਹ ਵਿਚ ਹੰਕਾਰ ਟਿਕਾਈ। ਭੁੱਲਾ ਜੀਵ ਠੌਰ ਨਾ ਪਾਈ। ਬਿਨ ਗੁਰ ਦੇਖੇ ਸ਼ਾਂਤ ਨਾ ਆਈ। ਦਰ ਦਰ ਲੂਝੇ ਧੱਕੇ ਖਾਈ। ਵਾਂਗ ਸੁਆਨ ਭੁੱਖੇ ਭੱਖ ਖਾਈ। ਜਿਉਂ ਵਿਸ਼ਟਾ ਵਿਚ ਜੀਵ ਹੋ ਜਾਈ। ਤੈਸਾ ਬੇਮੁਖ ਗੁਰ ਤੋਂ ਭਾਈ। ਦਰਗਾਹ ਵਿਚ ਮਿਲੇ ਸਜਾਈ। ਗੁਰ ਪੂਰੇ ਇਹ ਲਿਖਤ ਕਰਾਈ। ਸੋ ਸਿੱਖ ਜਿਨ ਮਨ ਸੁਧਾਰਿਆ। ਪੂਰਾ ਸਤਿਗੁਰ ਰਿਦੇ ਚਿਤਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਭਗਤ ਜਨਾਂ ਹਰਿ ਕਾਜ ਸਵਾਰਿਆ। ਹੰਕਾਰੀਆਂ ਤਾਈਂ ਪ੍ਰਭ ਆਪ ਸੰਘਾਰਿਆ। ਸਿੱਖ ਦੇ ਨੇੜ ਨਾ ਆਵੇ ਜਮ ਜੰਦਾਰਿਆ । ਗੁਰ ਪੂਰੇ ਇਹ ਬਿਰਦ ਹੈ ਧਾਰਿਆ। ਸੋਹੰ ਸ਼ਬਦ ਦਾ ਨਾਮ ਜਪਾਇਆ। ਭੁੱਲਿਆਂ ਨੂੰ ਪ੍ਰਭ ਮਾਰਗ ਪਾਇਆ । ਕਲਜੁਗ ਵਿਚ ਗੁਰ ਦਰਸ
ਦਿਖਾਇਆ। ਰੁੜ੍ਹਦਾ ਬੇੜਾ ਗੁਰ ਬੰਨੇ ਲਾਇਆ। ਆਵਣ ਜਾਵਣ ਦਾ ਪੰਧ ਮੁਕਾਇਆ। ਧਰਮ ਰਾਏ ਨਾ ਦੇ ਸਜ਼ਾਇਆ । ਵਿਚ ਚੁਰਾਸੀ ਸਿੱਖ ਨਾ ਆਇਆ। ਪਤਾਲੋਂ ਚੁੱਕ ਆਕਾਸ਼ ਬਹਾਇਆ। ਨਾਮ ਬੈਕੁੰਠ ਮੇਰਾ ਧਾਮ ਅਖਵਾਇਆ। ਜੋਤ ਮੇਰੀ ਦਾ ਤੇਜ ਸਵਾਇਆ। ਨਾ ਪ੍ਰਭ ਡੋਲੇ ਨਾ ਕਿਸੇ ਡੁਲਾਇਆ। ਏਕ ਸਮਾਨ ਪ੍ਰਭ ਸਦਾ ਰਘੁਰਾਇਆ । ਥਿਰ ਘਰ ਵਾਸੀ ਜਿਨ ਇਹ ਖੇਲ ਰਚਾਇਆ। ਜੀਵ ਜੰਤ ਵਿਚ ਆਪਣਾ ਆਪ ਟਿਕਾਇਆ। ਪਵਨ ਰੂਪ ਸਵਾਸ ਚਲਾਇਆ। ਇਸ ਦਾ ਭੇਤ ਕਿਸੇ ਨਾ ਪਾਇਆ। ਔਂਦਾ ਜਾਂਦਾ ਨਜ਼ਰ ਨਾ ਆਇਆ। ਜੇ ਆਵੇ ਤਾਂ ਜੀਵ ਕਹਾਵੇ। ਬਿਨ ਸਵਾਸ ਖੇਹ ਹੋ ਜਾਵੇ। ਪੂਰਾ ਗੁਰ ਜੇ ਦਇਆ ਕਮਾਵੇ। ਸਵਾਸ ਸਵਾਸ ਜੀਵ ਪ੍ਰਭ ਰਿਦੇ ਧਿਆਵੇ। ਸਦਾ ਹੀ ਚਲੇ ਗੁਰ ਕੇ ਭਾਏ। ਸਾਧ ਸੰਗਤ ਸੰਗ ਪਿਆਰ ਰਖਾਏ। ਦੇਖ ਸਿੱਖ ਨਾ ਮੱਥੇ ਵਟ ਪਾਏ। ਹੋ ਖੁਸ਼ ਜੇ ਗੁਰਸਿਖ ਨਜ਼ਰੀ ਆਏ। ਮੈਂ ਹਾਂ ਆਪਣੇ ਸਿੱਖ ਮਾਹਿ। ਮੋਕੋ ਦੇਖੋ ਸਭਨੀ ਥਾਏਂ। ਪੂਰਨ ਗੁਰ ਹੋਇਆ ਜਗਤਾਰ। ਹੱਥ ਜੋੜ ਕਰੋ ਨਿਮਸਕਾਰ। ਸੱਚਾ ਆਪ ਸੱਚੀ ਸਰਕਾਰ। ਜੀਵਤ ਕੋ ਪ੍ਰਭ ਦੇਤ ਅਧਾਰ। ਸਿੱਖ ਨੂੰ ਬਖ਼ਸ਼ੇ ਕਿਰਪਾ ਧਾਰ। ਅੰਮ੍ਰਿਤ ਬਰਖੇ ਬੂੰਦ ਬੁੰਦਾਰ। ਕੁਲ ਦੁੱਖ ਕਾਟੇ ਅੰਮ੍ਰਿਤ ਰਸ ਪਾਏ, ਗੁਰ ਖੋਲ੍ਹੇ ਕਪਾਟੇ, ਗੁਰ ਨਜ਼ਰੀ ਆਏ ਮੁਰਾਰ। ਮਹਾਰਾਜ ਸ਼ੇਰ ਸਿੰਘ ਪੂਰਨ ਗੁਰ ਅਵਤਾਰ। ਕੋਈ ਨਾ ਇਸ ਦੀ ਲੇਵੇ ਸਾਰ। ਆਪ ਅਭੇਤ ਕੋਈ ਭੇਤ ਨਾ ਜਾਣੇ। ਹਰਿ ਰੰਗ ਪ੍ਰਭ ਰਿਹਾ ਸਮਾਣੇ। ਪਿਤਾ ਗੁਰ ਸਿੱਖ ਬੱਚੇ ਅੰਞਾਣੇ। ਮਹਾਰਾਜ ਸ਼ੇਰ ਸਿੰਘ ਸੰਗ ਨਿਭਾਣੇ। ਸੱਚਾ ਗੁਰ ਸਚ ਨਿਸਾਣੋ। ਘਰ ਬੈਠੇ ਪ੍ਰਭ ਰੰਗ ਮਾਣੋ। ਆਇਆ ਆਕਾਸ਼ੋਂ ਬਿਨਾ ਬਬਾਣੋ। ਸਾਧ ਸੰਗ ਵਿਟਹੁ ਕੁਰਬਾਨੋ। ਮਹਾਰਾਜ ਸ਼ੇਰ ਸਿੰਘ ਸੰਗ ਸਦਾ ਸੁਖ ਮਾਣੋ। ਗੁਰ ਚਰਨਾਂ ਵਿਚ ਸਿੱਖ ਬਿਠਾਇਆ। ਗੁਰ ਪ੍ਰਸਾਦੀ ਗੁਰ ਨਾਮ ਦਵਾਇਆ। ਗਿਆਨ ਗੋਝ ਦਾ ਪਰਦਾ ਲਾਹਿਆ। ਦਸਵਾਂ ਦਵਾਰ ਹੈ ਖੋਲ੍ਹ ਵਖਾਇਆ। ਆਪਣਾ ਭੇਤ ਗੁਰ ਆਪ ਜਤਾਇਆ। ਜੋਤ ਸੰਗ ਇਹ ਦੀਪਕ ਜਲਾਇਆ। ਗੁਣ ਨਿਧਾਨ ਗੁਣ ਦੇਹ ਵਿਚ ਪਾਇਆ। ਪ੍ਰੀਤਮ ਸਿੰਘ ਨੂੰ ਸ਼ਬਦ ਸੁਣਾਇਆ। ਗੁਰਸਿੱਖੀ ਵਿਚ ਗੁਰ ਸਿੱਖ ਪ੍ਰਗਟਾਇਆ। ਭਗਤ ਜਨਾਂ ਵਿਚ ਨਾਂ ਲਿਖਾਇਆ। ਚਹੁੰ ਜੁਗਾਂ ਵਿਚ ਕਰ ਅਟੱਲ ਬਹਾਇਆ। ਵਰ ਘਰ ਸਿੱਖ ਨੇ ਗੁਰ ਤੋਂ ਪਾਇਆ। ਪ੍ਰਭ ਅਬਿਨਾਸ਼ੀ ਰਿਦੇ ਧਿਆਇਆ। ਦੁੱਖ ਭੰਜਨ ਅਬਿਨਾਸ਼ੀ ਆਇਆ। ਸਰਬ ਕਲਾ ਸਮਰਥ ਜਿਨ ਇਹ ਬਚਨ ਲਿਖਾਇਆ। ਸਿਰ ਤੇ ਰੱਖੇ ਹੱਥ ਬੇੜਾ ਗੁਰ ਬੰਨੇ ਲਾਇਆ। ਹੋਇਆ ਮੁਖ ਸਦਾ ਹੈ ਉਜਲ, ਗੁਰਚਰਨ ਸੰਗ ਰਹੇ ਸਮਾਇਆ। ਪਾਲ ਸਿੰਘ ਵਾਂਗ ਇਸ ਨੂੰ ਮਾਣ ਦਵਾਇਆ। ਗੁਰ ਸੱਚੇ ਸਿਰ ਛਤਰ ਝੁਲਾਇਆ। ਦੀਨਾਂ ਨਾਥ ਕਰੀ ਇਹ ਦਇਆ। ਪ੍ਰੀਤਮ ਤੋਂ ਪੂਰਨ ਪੁਰਖ ਬਣਾਇਆ। ਅਨਹਦ ਸ਼ਬਦ ਮਨ ਵਜਾਇਆ। ਰੰਗ ਮਜੀਠੀ ਪ੍ਰਭ ਆਪ ਚੜ੍ਹਾਇਆ। ਦੇਹ ਕੰਚਨ ਨੂੰ ਸੋਨਾ ਬਣਾਇਆ। ਕੋਟ ਵਸਤ ਵਿਚ ਹਰਿ ਜੀਉ ਆਇਆ। ਵਾਂਗ ਕ੍ਰਿਸ਼ਨ ਉਪਦੇਸ਼ ਸੁਣਾਇਆ। ਅਰਜਨ ਦਾ ਸੀ ਰਥ ਚਲਾਇਆ। ਬਣ ਰਥਵਾਹੀ ਸ਼ੇਰ ਸਿੰਘ ਅਖਵਾਇਆ। ਬੇੜਾ ਜਿਸ ਨੇ ਬੰਨੇ ਲਾਇਆ। ਭਗਤ ਜਨਾਂ ਜੈਕਾਰ ਕਰਾਇਆ। ਪ੍ਰੀਤਮ ਸਿੰਘ ਦਾ ਤੇਜ ਸਵਾਇਆ। ਮਹਾਰਾਜ ਸ਼ੇਰ ਸਿੰਘ ਚਰਨਾਂ ਵਿਚ ਬਹਾਇਆ। ਸੰਗਤਾਂ ਦਾ ਸਿਰਤਾਜ ਬਣਾਇਆ।
੨੫ ਪੋਹ ੨੦੦੬ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਨਰ ਨਰਾਇਣ ਆਪ ਪ੍ਰਭ ਆਇਆ। ਹੋਏ ਦਿਆਲ ਗੁਰ ਦਰਸ ਦਿਖਾਇਆ। ਗੁਰ ਸੰਗਤ ਨੂੰ ਗੁਰ ਚਰਨੀ ਲਾਇਆ। ਭਾਰ ਉਨ੍ਹਾਂ ਦਾ ਪ੍ਰਭ ਆਪ ਉਠਾਇਆ। ਹੋ ਮਲਾਹ ਪ੍ਰਭ ਲਏ ਤਰਾਇਆ। ਆਵਣ ਜਾਵਣ ਦਾ ਪੰਧ ਮੁਕਾਇਆ। ਅਬਿਨਾਸ਼ੀ ਅਵਿਗਤ ਪ੍ਰਭ ਆਇਆ। ਪਸੂ ਪਰੇਤੋਂ ਕਰ ਦੇਵ ਬਹਾਇਆ। ਅਸੁਰ ਸੁਰ ਗੁਰਸਿਖ ਬਣਾਏ। ਕਲਜੁਗ ਵਿਚੋਂ ਲਏ ਤਰਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਜਮ ਕੰਕਰ ਕੋਈ ਨੇੜ ਨਾ ਆਏ। ਸਚਖੰਡ ਪ੍ਰਭ ਰਿਹਾ ਸਮਾਏ। ਸਾਚੇ ਸਿੱਖ ਗੁਰ ਸਚ ਬਿਠਾਏ। ਲੱਖ ਚੁਰਾਸੀ ਵਿਚੋਂ ਪ੍ਰਭ ਆਪ ਕਢਾਏ। ਕਵਲ ਬਿਗਾਸਣ ਸਰਬ ਰਿਹਾ ਸਮਾਏ। ਨਾ ਉਹ ਮਰੇ ਨਾ ਆਵੇ ਨਾ ਜਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਸਦਾ ਅਖੰਡ ਆਪ ਕਿਰਪਾਲ। ਦੀਨ ਦਿਆਲ ਅਨੁਠੜਾ ਲਾਲ। ਕੋਈ ਨਾ ਜਾਣੇ ਇਹ ਲਾਲ ਗੁਲਾਲ। ਪੂਰਾ ਗੁਰ ਆਪ ਹੋਏ ਕਿਰਪਾਲ। ਗੁਰਸਿਖਾਂ ਨੂੰ ਇਹ ਦੇ ਦਿਖਾਲ। ਮਹਾਰਾਜ ਸ਼ੇਰ ਸਿੰਘ ਦੀਨ ਦਿਆਲ। ਸਦ ਬਖ਼ਸ਼ੰਦ ਦੀਨ ਦਿਆਲ। ਕਲਜੁਗ ਵਿਚੋਂ ਲਏ ਨਿਕਾਲ। ਖਾਣੀਆਂ ਓਨ ਦਿਤੀਆਂ ਗਾਲ। ਪਾਪੀਆਂ ਤਾਈਂ ਵੱਜੀ ਬਾਣ। ਗੀਤਾ ਦਾ ਗਿਆ ਗਿਆਨ। ਕੁਰਾਨ ਦਾ ਗਿਆ ਈਮਾਨ। ਅੰਜੀਲ ਅੰਜਾਬ ਪ੍ਰਭ ਆਪ ਬਣਾਏ। ਗਊ ਹੱਤਿਆ ਵਾਲੇ ਸਭ ਖੇਹ ਰੁਲਾਵੇ। ਮਦਿਰਾ ਮਾਸ ਜੋ ਕਰੇ ਅਹਾਰ । ਕੁੰਭੀ ਨਰਕ ਦਿਤਾ ਡਾਲ। ਜੰਮੇ ਮਰੇ ਹੋਏ ਖੁਆਰ। ਬਿਨ ਗੁਰ ਕੋਈ ਨਾ ਲਾਵੇ ਪਾਰ। ਹਾਹਾਕਾਰ ਕਰੇ ਦੁਰਾਚਾਰ। ਕੂਕਰ ਸ਼ੂਕਰ ਜੂਨ ਉਤਾਰ। ਵਿਸ਼ਟਾ ਵਿਚ ਵਿਸ਼ਟਾ ਜੰਤ ਬਣਾਇਆ। ਲੱਖ ਜੂਨ ਇਹ ਕਿਰਮ ਬਣਾਇਆ। ਜੋ ਜਨ ਮੇਰਾ ਨਾਮ ਧਿਆਏ। ਸੋਹੰ ਸ਼ਬਦ ਰਿਦੇ ਸਮਾਏ। ਥਿਰ ਘਰ ਧਾਮ ਦੀ ਸੋਝੀ ਪਾਏ। ਦਵਾਰ ਦਸਵਾਂ ਪ੍ਰਭ ਦੇ ਖੁਲ੍ਹਾਏ। ਅਨਹਦ ਸ਼ਬਦ ਮਨ ਦਏ ਵਜਾਏ। ਨਿਜਾਨੰਦ ਨਿਜ ਉਸ ਨੂੰ ਆਏ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ। ਨਜ਼ਰੀ ਆਏ ਸਤਿਗੁਰ ਪੂਰਾ। ਹਾਜ਼ਰ ਹਜ਼ੂਰ ਸਦਾ ਗੁਰ ਸੂਰਾ। ਹਾਜ਼ਰ ਹਜ਼ੂਰ ਪ੍ਰਭ ਸੰਗਤ ਮਾਹਿ। ਘਾਲ ਸਿੱਖਾਂ ਦੀ ਪਾਏ ਥਾਏਂ। ਰਘੁਬੰਸ ਰਘੁਨਾਥ ਰਘੁਰਾਇਆ। ਤ੍ਰੈਲੋਕੀ ਨੰਦ ਘਰ ਮਾਹਿ ਪਾਇਆ। ਗੁਰਸਿਖਾਂ ਦਾ ਸੰਸਾ ਲਾਹਿਆ। ਸਚ ਸ਼ਬਦ ਗੁਰ ਆਪ ਸੁਣਾਇਆ। ਸੋਹੰ ਸ਼ਬਦ ਦਾ ਜਾਪ ਕਰਾਇਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਦਰਸ ਦਿਖਾਵੇ ਮਾਰਗ ਪਾਵੇ। ਭੁੱਲੇ ਸਿੱਖ ਨੂੰ ਚਰਨੀ ਲਾਵੇ। ਚਰਨ ਕਵਲ ਪ੍ਰਭ ਕੇ ਪਰਸੇ। ਸੁਖੀ ਜੀਵ ਸਦਾ ਸਮ ਦਰਸੇ। ਅੰਮ੍ਰਿਤ ਹਰਿ ਜੀਉ ਆਪ ਇਹ ਬਰਖੇ। ਜਗਨ ਨਾਥ ਗੋਪਾਲ ਮੁਖ ਮਣੀ। ਪ੍ਰਭ ਅਬਿਨਾਸ਼ੀ ਸਭ ਦਾ ਧਨੀ। ਇਸ ਦੀ ਮਹਿੰਮਾ ਕਿਸੇ ਨਾ ਗਣੀ। ਸੋ ਤਰਿਆ ਜਿਸ ਦੀ ਚਰਨ ਸੰਗ ਬਣੀ। ਪੂਰਾ ਸਤਿਗੁਰ ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਤਨੀ। ਕਿਰਪਾਨਿਧ ਕਿਰਪਾ ਪ੍ਰਭ ਕਰੇ। ਦੁੱਖ ਦਲਿਦਰ ਸਿਖਨ ਕੇ ਹਰੇ। ਆਏ ਸਿੱਖ ਜੋ ਸਰਨੀ ਪਰੇ। ਦਰਗਾਹ ਸਾਚੀ ਸਚ ਖਰੇ। ਜਮ ਕਾ ਡੰਡ ਨਾ ਮੂੰਡ ਮੇਂ ਪਰੇ। ਸਦਾ ਸਹਾਈ ਆਪ ਹਰਿ ਹਰੇ। ਅੰਤ ਕਾਲ ਪ੍ਰਭ ਰਛਿਆ ਕਰੇ। ਗੁਰ ਪੂਰਾ ਗੁਰਪੁਰੀ ਹੈ ਖੜੇ। ਬੈਕੁੰਠ ਧਾਮ ਗੁਰਸਿਖ ਨਿਵਾਸੀ। ਜਿਥੇ ਬੈਠਾ ਪ੍ਰਭ ਅਬਿਨਾਸ਼ੀ। ਪ੍ਰਿਤਪਾਲਕ ਸਾਸ ਗਰਾਸ। ਉਤਰੇ ਪਾਰ ਜਿਨ ਆਈ ਰਾਸ। ਨਿੰਦਕਾਂ ਦੁਸ਼ਟਾਂ ਦਾ ਪ੍ਰਭ ਕੀਤਾ ਨਾਸ। ਗੁਰਸਿਖਾਂ ਮਨ ਭਇਆ ਪ੍ਰਕਾਸ਼। ਮਹਾਰਾਜ ਸ਼ੇਰ ਸਿੰਘ ਸਦਾ ਗੁਣਤਾਸ। ਸੋਹੰ ਸ਼ਬਦ ਸਚਖੰਡ ਨਿਵਾਸ। ਸਚਖੰਡ
ਪ੍ਰਭ ਸਚ ਬਣਾਇਆ। ਸੱਚੋ ਸਚ ਪ੍ਰਭ ਸਚ ਮਾਹਿ ਸਮਾਇਆ। ਹੋਏ ਅਧੀਨ ਸੰਗਤ ਰਿਦੇ ਧਿਆਇਆ। ਛੱਡ ਬੈਕੁੰਠ ਮਾਤਲੋਕ ਮੇਂ ਆਇਆ। ਸ਼ੇਰ ਸਿੰਘ ਨਿਹਕਲੰਕ ਅਖਵਾਇਆ। ਕਲਜੁਗ ਦਾ ਹੁਣ ਗਰਬ ਗਵਾਇਆ। ਜੋਤ ਪਵਣ ਦਾ ਖੇਲ ਚਲਾਇਆ। ਜੋਤ ਸਰੂਪ ਦੇਹ ਮੇਂ ਆਇਆ। ਧਰਤ ਧਵਲ ਨੂੰ ਫੜ ਹਿਲਾਇਆ। ਹਾਹਾਕਾਰ ਕਰ ਜੀਵ ਜੰਤ ਰਵਾਇਆ। ਵਾਂਗ ਕੋਹਲੂ ਪੀੜ ਘਾਣੀ ਪਾਇਆ। ਸ੍ਰਿਸ਼ਟ ਦਾ ਇਹ ਅੰਤ ਹੁਣ ਆਇਆ। ਮਹਾਰਾਜ ਸ਼ੇਰ ਸਿੰਘ ਹੁਣ ਬਚਨ ਲਿਖਾਇਆ। ਅੰਤਕਾਲ ਕਲਜੁਗ ਦਾ ਆਇਆ। ਕਰਮਾਂ ਇਸ ਦਿਆਂ ਮਾਰ ਗਵਾਇਆ। ਫਲ ਉਸ ਦਾ ਭੋਗਣਾ ਪਾਇਆ। ਚਮਤਕਾਰ ਗੁਰ ਇਹ ਦਿਖਾਏ। ਦੁਸ਼ਟ ਦੁਰਾਚਾਰ ਸਭ ਭਸਮ ਕਰਾਏ। ਸਰਗੁਣ ਨਿਰਗੁਣ ਪ੍ਰਭ ਖੇਲ ਰਚਾਏ। ਕਲਜੁਗ ਤੋਂ ਸਤਿਜੁਗ ਬਣਾਏ। ਕਰਮ ਧਰਮ ਦਾ ਰਾਹ ਬਤਾਏ। ਸਿਧ ਮਾਰਗ ਸਿੱਖਾਂ ਨੂੰ ਲਾਏ। ਸ਼ਰਾਬ ਮਾਸ ਦੇ ਨੇੜ ਨਾ ਜਾਏ। ਥਿਰ ਘਰ ਵਾਸੀ ਘਰ ਮੇਂ ਪਾਏ। ਪੰਜ ਤੱਤ ਮੇਂ ਰਿਹਾ ਸਮਾਏ। ਜਪੋ ਸੋਹੰ ਤਾਂ ਨਜ਼ਰੀ ਆਏ। ਜਗਮਗ ਜੋਤ ਪ੍ਰਭ ਡਗਮਗਾਏ। ਨਿਜ ਘਰ ਬੈਠਾ ਤਾੜੀ ਲਾਏ। ਸੋ ਵੇਖੋ ਜੋ ਸ਼ੇਰ ਸਿੰਘ ਰਿਦੇ ਧਿਆਏ। ਦੇਹ ਮੰਦਰ ਮੇਂ ਪ੍ਰਭ ਰਿਹਾ ਸਮਾਏ। ਪਵਣ ਸਰੂਪ ਪ੍ਰਭ ਸਵਾਸ ਬਣਾਏ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਏ । ਮਨ ਮਤਿ ਬੁਧਿ ਹੰਕਾਰ ਵਿਚ ਟਿਕਾਏ। ਉਹਲੇ ਬੈਠਾ ਤਾੜੀ ਲਾਏ। ਆਪ ਵੇਖੇ ਨਜ਼ਰ ਨਾ ਆਏ। ਭੁਲਾ ਜੀਵ ਸ਼ਾਂਤ ਨਾ ਪਾਏ। ਕਰੇ ਵਿਕਾਰ ਦਰ ਧੱਕੇ ਖਾਏ। ਬਿਨ ਗੁਰ ਪਾਰ ਨਾ ਕੋਈ ਲਗਾਏ। ਹਾਹਾਕਾਰ ਕਰੇ ਬਿਲਲਾਏ। ਧਰਮ ਰਾਜ ਜਬ ਦੇ ਸਜ਼ਾਏ। ਕੁੰਭੀ ਨਰਕ ਮਿਲੇ ਸਜ਼ਾਏ। ਭੁੱਲਾ ਜੀਵ ਫਿਰ ਠੌਰ ਨਾ ਪਾਏ। ਅੰਤਕਾਲ ਜੋ ਪ੍ਰਭ ਧਿਆਏ। ਹੋਵੇ ਦਿਆਲ ਪ੍ਰਭ ਦਰਸ ਦਿਖਾਏ। ਵਿਚ ਬਬਾਣ ਮੇਂ ਬੈਠਾਏ। ਬੈਕੁੰਠ ਧਾਮ ਪ੍ਰਭ ਦਏ ਪੁਚਾਏ। ਜਿਥੇ ਹਰਿ ਜੀਉ ਰਿਹਾ ਸਮਾਏ। ਜੋਤ ਜਗਤ ਦੀ ਪਿਆ ਜਲਾਏ। ਪਾਪੀ ਪਤਤ ਪਾਰ ਉਤਾਰ। ਹਮ ਨਿਰਗੁਣ ਤੂੰ ਨਹੀਂ ਚਿਤਾਰ। ਤੂੰ ਬਖ਼ਸ਼ੰਦ ਅਸੀਂ ਭੁੱਲਣਹਾਰ। ਗੁਰਸਿਖਾਂ ਦੀ ਇਹ ਪੁਕਾਰ। ਡੁਬਦਾ ਬੇੜਾ ਲਈਂ ਤਾਰ। ਕਲਜੁਗ ਆਇਆ ਛਾਲਾਂ ਮਾਰ। ਐਸਾ ਹੋ ਵਗੂ ਦੋ ਧਾਰ। ਸ੍ਰਿਸ਼ਟ ਡੁੱਬੂ ਵਿਚ ਮੰਝਧਾਰ। ਗੁਰਸਿਖ ਉਤਰਨ ਪਾਰ। ਸੋਹੰ ਸ਼ਬਦ ਸਚ ਕਰਤਾਰ। ਨਾਏਂ ਲਈਏ ਸਿੱਖ ਉਤਰੇ ਪਾਰ। ਭਗਤ ਵਛਲ ਪ੍ਰਭ ਦੇਤ ਉਧਾਰ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਅਵਤਾਰ। ਨਿਹਕਲੰਕ ਕਲਜੁਗ ਅਵਤਾਰ। ਨਿਹਕੇਵਲ ਨਿਹਕੰਟਕ ਪ੍ਰਭ ਆਪ। ਸਭ ਤੋਂ ਵੱਡਾ ਜਿਸ ਦਾ ਪ੍ਰਤਾਪ। ਆਦਿ ਅੰਤ ਪ੍ਰਭ ਆਪ ਹੈ ਆਪ। ਮਹਾਰਾਜ ਸ਼ੇਰ ਸਿੰਘ ਸਭ ਸ੍ਰਿਸ਼ਟ ਥਾਪਿਓ ਥਾਪ। ਐਸਾ ਸਤਿਗੁਰ ਕਰਮ ਕਮਾਇਆ। ਗੁਰਸਿਖਾਂ ਨੂੰ ਇਹ ਰਾਹ ਬਤਾਇਆ। ਕਲਜੁਗ ਵਿਚ ਦਰਸ ਦਿਖਾਇਆ। ਆਤਮ ਸੰਸਾ ਸਭ ਦਾ ਲਾਹਿਆ। ਸਚ ਸ਼ਬਦ ਗੁਰ ਸਚ ਪਠਾਇਆ। ਸੋਹੰ ਸ਼ਬਦ ਦਾ ਰਾਗ ਸੁਣਾਇਆ। ਗੁਰਸਿਖਾਂ ਦਾ ਜਿਸ ਭੇਤ ਚੁਕਾਇਆ। ਜੋਤ ਸੰਗ ਜੋਤ ਮਿਲਾਇਆ। ਸਤਿ ਪੁਰਖ ਸਤਿ ਸਿੱਖ ਹੈ ਹੋਏ। ਗੁਰਮੁਖ ਗੁਰਸਿਖ ਗੁਰ ਦਰ ਕੇ ਹੋਏ। ਗੁਰ ਸਿੱਖ ਮਾਹਿ ਭੇਤ ਨਾ ਕੋਇ। ਜੀਵਣ ਵਿਚ ਰਿਦੇ ਗੁਰ ਚਰਨ ਪਰੋਏ। ਮਹਾਰਾਜ ਸ਼ੇਰ ਸਿੰਘ ਦਿਸੇ ਤ੍ਰੈਲੋਏ। ਸੋਹੰ ਸ਼ਬਦ ਦਾ ਨਾਮ ਦਵਾਇਆ। ਸੁਰਤ ਸ਼ਬਦ ਦਾ ਮੇਲ ਕਰਾਇਆ । ਰਾਓ ਰੰਕ ਕਰ ਏਕ ਬਹਾਇਆ। ਤਖ਼ਤ ਤਾਜ ਤੋਂ ਸਭ ਨੂੰ ਲਾਹਿਆ। ਚਾਰ ਵਰਨ ਪ੍ਰਭ ਆਪ ਸਮਾਇਆ । ਚਾਰਾਂ ਨੂੰ ਕਰ ਏਕ ਬਹਾਇਆ। ਬ੍ਰਹਮ ਉਪਜਿਆ ਬ੍ਰਹਮ ਸਮਾਇਆ। ਬ੍ਰਹਮ ਸਰੂਪ ਦਾ ਕਿਸੇ ਭੇਤ ਨਾ ਪਾਇਆ। ਪਾਰਬ੍ਰਹਮ ਪ੍ਰਭ ਘਰ ਮੇਂ
ਆਇਆ। ਗਗਨ ਪਤਾਲੀ ਤੇਜ ਸਵਾਇਆ। ਕਲਜੁਗ ਦਾ ਹੁਣ ਕਾਲ ਕਰਾਇਆ। ਮਲੇਛਾਂ ਤਾਈ ਪ੍ਰਭ ਆਪ ਖਪਾਇਆ। ਜਮ ਕਾ ਡੰਡ ਤੁਰਕ ਨੂੰ ਲਾਇਆ। ਅੱਲਾ ਅੱਲਾ ਨਾਮ ਮਿਟਾਇਆ। ਸੱਤ ਦੀਪ ਨੌਂ ਖੰਡ ਸੋਹੰ ਸ਼ਬਦ ਸੁਣਾਇਆ। ਚਾਰ ਕੁੰਟ ਮਹਾਰਾਜ ਸ਼ੇਰ ਸਿੰਘ ਡੰਕ ਵਜਾਇਆ। ਸ਼ਬਦ ਰੂਪ ਪ੍ਰਭ ਨਜ਼ਰੀ ਆਇਆ। ਭਗਤ ਵਛਲ ਹਰਿ ਬਿਰਦ ਰਖਾਇਆ। ਰੱਖਣ ਲਾਜ ਭਗਤਨ ਕੀ ਆਇਆ । ਕਲਜੁਗ ਵਿਚ ਜਿਨ ਫੇਰਾ ਪਾਇਆ। ਨਿਹਕਲੰਕ ਅਵਤਾਰ ਅਖਵਾਇਆ। ਘਨਕਪੁਰ ਘਨਸ਼ਾਮ ਬਣਾਇਆ। ਘਟ ਵਾਸੀ ਸਭ ਥਾਏਂ ਸਮਾਇਆ । ਸਚ ਸ਼ਬਦ ਗੁਰ ਸਚ ਬਤਾਇਆ। ਓਅੰ ਸੋਹੰ ਜਿਸ ਰਿਦੇ ਧਿਆਇਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਅੰਤ ਕਾਲ ਅੰਤਰਜਾਮੀ ਆ ਕੇ। ਸਿਖਨ ਸਿਰ ਹੱਥ ਟਿਕਾ ਕੇ। ਬਾਹੋਂ ਪਕੜ ਬੰਨੇ ਲਾ ਕੇ। ਰੁੜ੍ਹੇ ਸੰਸਾਰ ਧੱਕੇ ਖਾ ਕੇ। ਚਲੇ ਜਵਾਰੀ ਪੱਲੇ ਝੜਾ ਕੇ। ਜੀਵ ਕਲੂ ਦੇ ਕਾਲ ਕਰਾ ਕੇ। ਗਰਭ ਜੂਨ ਮਾਹਿ ਵਾਸ ਕਰਾ ਕੇ। ਗੁਰ ਪੂਰੇ ਤੋਂ ਮੁਖ ਭਵਾ ਕੇ। ਮਾਨਸ ਜਨਮ ਬਿਰਥਾ ਗਵਾ ਕੇ। ਮਹਾਰਾਜ ਸ਼ੇਰ ਸਿੰਘ ਨਾ ਲੱਭਾ ਆ ਕੇ। ਬੈਠਾ ਕਲਸੀਂ ਡੇਰਾ ਲਾ ਕੇ। ਓਥੋਂ ਉਠੂ ਜੋਤ ਜਗਾ ਕੇ। ਆਪਣਾ ਭੇਤ ਪ੍ਰਭ ਆਪ ਖੁਲ੍ਹਾ ਕੇ। ਸੋਹੰ ਸ਼ਬਦ ਦੀ ਜੈਕਾਰ ਕਰਾ ਕੇ। ਗੁਰਸਿਖਾਂ ਨੂੰ ਮਾਣ ਦਵਾ ਕੇ। ਰਾਓ ਰੰਕ ਸਭ ਸਰਨੀ ਲਾ ਕੇ। ਜੈ ਜੈਕਾਰ ਚਾਰ ਕੁੰਟ ਕਰਾ ਕੇ। ਤੇਜਾ ਸਿੰਘ ਇੰਦਰ ਸਿੰਘ ਕੋਲ ਮੰਗਾ ਕੇ। ਪ੍ਰੀਤਮ ਸਿੰਘ ਪ੍ਰੇਮ ਸਿੰਘ ਸੰਗ ਰਲਾ ਕੇ। ਚਵਾਂ ਕੰਨਾਂ ਉਤੇ ਪਲੰਘ ਟਿਕਾ ਕੇ। ਸੋਹਣ ਸਿੰਘ ਹੱਥ ਚਵਰ ਫੜਾ ਕੇ । ਸੁੱਚਾ ਸਿੰਘ ਦਾ ਮਾਣ ਗਵਾ ਕੇ। ਆਊ ਸੰਗਤ ਹੁੰਮ ਹੁੰਮਾ ਕੇ। ਦੇਵੇ ਦਰਸ ਗੁਰ ਪੂਰਾ ਆ ਕੇ। ਪੂਰਨ ਵਿਚ ਪੂਰਨ ਜੋਤ ਜਗਾ ਕੇ। ਪਾਲ ਸਿੰਘ ਨੂੰ ਸੰਗ ਲਿਆ ਕੇ। ਚੇਤ ਸਿੰਘ ਦੇ ਭੁਲੇਖੇ ਲਾਹ ਕੇ। ਸਵਰਨ ਸਿੰਘ ਸਵਰਗੀ ਸਤਿ ਸਰੂਪ ਵਖਾ ਕੇ। ਬ੍ਰਹਮ ਵਿਚੋਂ ਬ੍ਰਹਮ ਜੋਤ ਜਗਾ ਕੇ। ਸਾਧ ਸੰਗਤ ਨੂੰ ਸਚ ਸੁੱਚ ਵਖਾ ਕੇ। ਸਵਾ ਪੰਝੀ ਰੁਪਏ ਦਾ ਪ੍ਰਸ਼ਾਦ ਕਰਾ ਕੇ। ਮਹਾਰਾਜ ਸ਼ੇਰ ਸਿੰਘ ਨੂੰ ਭੋਗ ਲਗਾ ਕੇ। ਸੰਗਤ ਦੇ ਮੁਖ ਅੰਮ੍ਰਿਤ ਪਾ ਕੇ। ਗਿਆਨ ਗੋਝ ਦਾ ਭੇਤ ਮੁਕਾ ਕੇ। ਦਵੈਤ ਦੂਈ ਦਾ ਪਰਦਾ ਲਾਹ ਕੇ। ਚਾਰ ਜੁਗ ਦਾ ਸ਼ਬਦ ਸੁਣਾ ਕੇ। ਮਨੀ ਸਿੰਘ ਨੂੰ ਮਾਣ ਦਵਾ ਕੇ। ਪੂਰਾ ਸਤਿਗੁਰ ਸੰਗਤ ਵਿਚ ਬਣਾ ਕੇ। ਪ੍ਰਗਟ ਹੋਵੇ ਆਪਣਾ ਤੇਜ ਵਖਾ ਕੇ। ਮਹਾਰਾਜ ਸ਼ੇਰ ਸਿੰਘ ਵੇਖੇ ਜੋਤ ਜਗਾ ਕੇ। ਮੋਤੇ ਨਾਲ ਪ੍ਰਭ ਕੀਤਾ ਪਿਆਰ। ਸਚ ਸ਼ਬਦ ਦਾ ਪ੍ਰਭ ਕੀਤਾ ਆਧਾਰ। ਕਰੇ ਮਿਹਰ ਪ੍ਰਭ ਦੇਵੇ ਤਾਰ। ਇਕ ਗੁਣ ਤੋਂ ਹੋਵੇ ਲੱਖ ਹਜ਼ਾਰ। ਛੱਬੀ ਪੋਹ ਲਈ ਹੁਕਮ ਲਿਖਾਇਆ। ਸਚ ਸ਼ਬਦ ਗੁਰ ਸਚ ਸੁਣਾਇਆ । ਜੋਤ ਸਰੂਪੀ ਜੋਤ ਮਾਹਿ ਸਮਾਇਆ। ਝੂਠੀ ਦੇਹ ਨੂੰ ਆਪ ਤਜਾਇਆ। ਜੋਤ ਸਰੂਪ ਇਹ ਡੰਕ ਵਜਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ। ਜੁਗ ਉਲਟਾਵਣ ਦਾ ਖੇਲ ਰਚਾਇਆ। ਘਰ ਘਰ ਭਾਂਬੜ ਅੱਗ ਦਾ ਲਾਇਆ। ਵੈਰ ਵਿਕਾਰ ਦਾ ਜੋਰ ਹੈ ਪਾਇਆ। ਰਾਮ ਨਾਮ ਸਭ ਦਿਲੋਂ ਭੁਲਾਇਆ। ਪਾਪ ਅਪਰਾਧ ਦਾ ਤੇਜ ਵਧਾਇਆ। ਕਲੂ ਕਾਲ ਨੇ ਕਰਮ ਕਮਾਇਆ। ਨਸ਼ਟ ਕਰਨ ਨੂੰ ਹਰਿ ਜੂ ਆਇਆ। ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ। ਸੋਹੰ ਸ਼ਬਦ ਜਿਸ ਨਾਮ ਜਪਾਇਆ। ਗੁਰਸਿਖਾਂ ਨੂੰ ਗੁਰਮੁਖ ਬਣਾਇਆ। ਗੁਰਮੁਖ ਸੋ ਜੋ ਗੁਰ ਸ਼ਰਨੀ ਆਏ । ਸਾਧ ਸੰਗਤ ਵਿਚ ਲੈ ਮਿਲਾਏ। ਹੋਏ ਦਿਆਲ ਪ੍ਰਭ ਦਰਸ ਦਿਖਾਏ। ਦੁੱਖ ਦਲਿਦਰ ਸਭ ਦੇ ਲਾਹੇ। ਪੰਜਾਂ ਸਿੱਖਾਂ ਨੂੰ ਅੱਜ ਮਾਣ ਦਵਾਏ। ਪੰਜ ਸਿੱਖ ਪੁੱਤਰ ਫਲ ਪਾਏ। ਗੁਰਸਿਖਾਂ ਮਨ ਵਧਾਈ। ਪੋਹ ਛੱਬੀ
ਨੂੰ ਖ਼ੁਸ਼ੀ ਮਨਾਈ। ਤਜੀ ਦੇਹ ਪ੍ਰਭ ਜੋਤ ਪ੍ਰਗਟਾਈ। ਮਹਾਰਾਜ ਸ਼ੇਰ ਸਿੰਘ ਇਹ ਕਲਾ ਵਖਾਈ। ਸਤਿਗੁਰ ਪੂਰੇ ਦੱਸੀ ਰੀਤ। ਚਰਨ ਕਮਲ ਸੰਗ ਰੱਖੋ ਪ੍ਰੀਤ । ਝੂਠੀ ਦੇਹ ਬਾਲੂ ਕੀ ਭੀਤ। ਸੋਹੰ ਸ਼ਬਦ ਜਪ ਮਨ ਸਰਜੀਤ। ਕਬਹੂੰ ਨਾ ਡੋਲੇ ਸਿੱਖ ਅਤੀਤ। ਛੱਬੀ ਪੋਹ ਛੱਡੀ ਦੇਹ ਦੀ ਪ੍ਰੀਤ। ਢੱਠੇ ਗੁਰਦਵਾਰੇ ਮੰਦਰ ਮਸੀਤ। ਗਿਆ ਮਾਣ ਬਾਣੀ ਗੀਤਾ ਕੁਰਾਨ ਮਜ਼ੀਦ। ਅੰਤ ਕਾਲ ਹੋਏ ਭੈ ਭੀਤ। ਸੋਹੰ ਸ਼ਬਦ ਦੀ ਹੋਈ ਜੀਤ। ਮਾਤ ਗਰਭ ਦਾ ਭੇਤ ਲੁਕਾਇਆ। ਉਲਟਾ ਬਿਰਛ ਇਹ ਜੀਵ ਲਗਾਇਆ। ਸਿਰ ਥੱਲੇ ਪੈਰ ਉਪਰ ਟਿਕਾਇਆ। ਤਪ ਨੌਂ ਮਾਸ ਕਰਾਇਆ । ਦਸਵੇਂ ਮਾਸ ਪ੍ਰਭ ਹੁਕਮ ਪਠਾਇਆ। ਮਾਤ ਗਰਭ ਸੇ ਬਾਹਰ ਆਇਆ। ਬਾਈ ਪੋਹ ਵੀਰਵਾਰ ਜਨਮ ਉਪਾਇਆ। ਬਚਨ ਪ੍ਰਭ ਕਾ ਸਚ ਹੋ ਆਇਆ। ਸਮਦਰਸੀ ਪ੍ਰਭ ਦਰਸ ਦਿਖਾਇਆ। ਸਿਮਰਤੀ ਤਨ ਦਾ ਭੇਤ ਪਠਾਇਆ। ਆਪਣਾ ਮਾਣ ਬਾਲ ਨੇ ਪਾਇਆ। ਬਲਜੀਤ ਸਿੰਘ ਨਾਮ ਰਖਾਇਆ। ਬਲਧਾਰ ਬਲੀ ਆਪ ਆਇਆ। ਅਮਰ ਸਿੰਘ ਅਮਰਾਪਦ ਪਾਇਆ।