ਪੁਸਤਕਾਲਾਭਾਗ ੧

੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ

ਜੋਤ ਨਿਰੰਜਣ ਜਗਤ ਮੇਂ ਆਈ। ਕਲਜੁਗ ਵਿਚ ਕਿਸੇ ਭੇਦ ਨਾ ਪਾਈ। ਵਿਚ ਤਰੇਤਾ ਰਾਮ ਰਘੁਰਾਈ। ਵਿਚ ਦੁਆਪਰ ਕ੍ਰਿਸ਼ਨ ਘਨਘਾਈ। ਹੋਇਆ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ। ਸੋਹੰ ਸ਼ਬਦ ਪ੍ਰਚਲਤ ਕਰਾਈ। ਬਾਕੀ ਸਭਨ ਦਾ ਮਾਣ ਗਵਾਈ। ਸਾਚੀ ਲਿਖਤ ਗੁਰ ਸਾਚੇ ਕਰਾਈ। ਆਦਿ ਅੰਤ ਸਰਬ ਰਿਹਾ ਸਮਾਈ। ਧਾਰ ਖੇਲ ਪ੍ਰਭ ਜੋਤ ਪ੍ਰਗਟਾਈ। ਸਾਧ ਸੰਗਤ ਬਿਨ ਕੋਈ ਭੇਤ ਨਾ ਪਾਈ। ਆਵੇ ਜਾਵੇ ਥਿਰ ਨਾ ਰਹਾਈ। ਲੋਭੀ ਮਨੂਆ ਕਿਤ ਖੋਜਣ ਜਾਈ। ਹਰਿ ਕੀ ਜੋਤ ਹਰਿਮੰਦਰ ਆਈ। ਵਿਚ ਸਿੱਖ ਪ੍ਰਭ ਜੋਤ ਪ੍ਰਗਟਾਈ। ਪੈਜ ਇਸ ਦੀ ਆਪ ਰਖਾਈ। ਨਬਜ਼ ਚਲਣੋਂ ਬੰਦ ਕਰਾਈ। ਪ੍ਰਗਟ ਕੀਤੀ ਆਪ ਵਡਿਆਈ। ਧੰਨ ਸਿੱਖ ਧੰਨ ਇਸ ਦੀ ਮਾਈ। ਧੰਨ ਪਿਤਾ ਜਿਸ ਦਾਤ ਇਹ ਪਾਈ। ਘਨਕਪੁਰੀ ਵਿਚ ਸੇਵ ਕਮਾਈ। ਜੋਤ ਪ੍ਰਭੂ ਦੀ ਪੂਰਨ ਵਿਚ ਆਈ। ਪ੍ਰਗਟ ਪਿਆ ਪ੍ਰਭ ਰਘੁਰਾਈ। ਦੀਨਾ ਨਾਥ ਸਰਬ ਸੁਖਦਾਈ। ਘਨੀ ਸ਼ਾਮ ਕਲ ਜੋਤ ਜਗਾਈ। ਕਲੂ ਕਾਲ ਵਿਚ ਖੇਹ ਮਿਲਾਈ। ਸਤਿਜੁਗ ਸਤਿ ਸਤਿ ਵਰਤਾਈ। ਸੋਹੰ ਸ਼ਬਦ ਦੀ ਲਿਖਤ ਕਰਾਈ। ਚਾਰ ਜੁਗ ਹੋਵੇ ਸਹਾਈ। ਮਹਾਰਾਜ ਸ਼ੇਰ ਸਿੰਘ ਵਿਚ ਇਹ ਵਡਿਆਈ। ਉਨੀਂ ਸੌ ਪੰਜਾਹ ਬਿਕ੍ਰਮੀ ਵਿਚ ਜੋਤ ਸੀ ਆਈ। ਘਨਕਪੁਰੀ ਜੈ ਜੈਕਾਰ ਕਰਾਈ। ਦੇਵੀ ਦੇਵਤੇ ਫੁੱਲ ਬਰਸਾਈ। ਘਨਕਪੁਰੀ ਨੂੰ ਮਿਲੀ ਵਧਾਈ। ਜਿਥੇ ਮਹਾਰਾਜ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਨਾਂ ਰਖਾਈ। ਮਨੀ ਸਿੰਘ ਨੂੰ ਦਰਸ ਦਿਖਾਈ। ਜੋਤ ਨਿਰੰਜਣ ਨਜ਼ਰੀ ਆਈ। ਹੋਇਆ ਸ਼ਾਂਤ ਦਰਸ ਪ੍ਰਭ ਪਾਈ। ਭੂਰੀ ਵਾਲੇ ਤ੍ਰਿਖਾ ਮਿਟਾਈ। ਗੁਰ ਪੂਰੇ ਦੀ ਕੀਤੀ ਵਡਿਆਈ। ਸਾਧ ਸੰਗਤ ਸੰਗ ਸੇਵ ਕਮਾਈ। ਸਰ ਅੰਮ੍ਰਿਤ ਦਿਤਾ ਪੁਚਾਈ। ਸਾਰੀ ਖੇਲ ਆਪ ਕਰਾਈ। ਬਾਣੀ ਅਰਜਨ ਦੀ ਸਚ ਕਰਾਈ। ਮੰਜੀ ਸਹਿਬ ਉਤੇ ਦਿਤਾ ਬਹਾਈ। ਗੁਰ ਧਾਮ ਸਚਖੰਡ ਬਣਾਈ। ਮਹਾਰਾਜ ਸ਼ੇਰ ਸਿੰਘ ਚਰਨ ਟਿਕਾਈ। ਮਹੰਤਾਂ ਹਾਹਾਕਾਰ ਮਚਾਈ। ਭੇਦ ਕਿਸੇ ਨਾ ਜਾਣਿਆ ਰਾਈ। ਹਰਿਮੰਦਰ ਹਰਿ ਜੋਤ ਹੈ ਆਈ।

ਮਹਾਰਾਜ ਸ਼ੇਰ ਸਿੰਘ ਆਪ ਰਘੁਰਾਈ। ਉਸ ਸਮੇਂ ਇਹ ਸ਼ਬਦ ਸੁਣਾਇਆ। ਅੰਮ੍ਰਿਤਸਰ ਨੂੰ ਸਰਾਫ ਦਵਾਇਆ। ਅੰਮ੍ਰਿਤਸਰ ਜੋ ਸਰ ਦਾ ਭਰਿਆ। ਪ੍ਰਭ ਅਬਿਨਾਸ਼ੀ ਖਾਲੀ ਕਰਿਆ। ਫੇਰ ਕੀਤੀ ਖੇਲ ਅਪਾਰ । ਉਨੀ ਸੌ ਤਰਵੰਜਾ ਗਏ ਅਨੰਦਪੁਰ ਸੁਧਾਰ। ਹੋਕਾ ਦਵਾਇਆ ਸੱਚੀ ਸਰਕਾਰ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ। ਨੀਲਾ ਚੋਗਾ ਆਪ ਰੰਗਾਇਆ। ਸੱਚੇ ਸਤਿਗੁਰ ਗਲ ਵਿਚ ਪਾਇਆ। ਫਿਰ ਆਪ ਬਾਬੇ ਨੇ ਸੀਸ ਉਠਾਇਆ। ਅਮਾਮ ਮਹਦੀ ਸਭ ਤਾਈਂ ਸੁਣਾਇਆ। ਨਿਹਕਲੰਕ ਕਲਜੁਗ ਵਿਚ ਆਇਆ। ਫੇਰ ਨਜ਼ਰ ਨਾ ਆਵੇ ਸਚ ਸ਼ਬਦ ਸੁਣਾਇਆ। ਗੁਰ ਪੂਰਾ ਘਰ ਠਾਂਡੇ ਆਇਆ। ਚਹੁੰ ਜੁਗਾਂ ਦਾ ਜਿਸ ਭੇਤ ਖੁਲ੍ਹਾਇਆ। ਰਾਓ ਰੰਕ ਕਰ ਇਕ ਬਹਾਇਆ। ਐਸਾ ਸ਼ਬਦ ਮਨੀ ਸਿੰਘ ਤੋਂ ਲਿਖਾਇਆ। ਰਾਣਿਆਂ ਮਹਾਰਾਣਿਆਂ ਦਾ ਮਾਣ ਗਵਾਇਆ। ਨਿਮਾਣਿਆਂ ਤਾਈਂ ਗਲੇ ਲਗਾਇਆ। ਅੰਤਕਾਲ ਕਲਜੁਗ ਦਾ ਕਰਾਇਆ । ਜੋਤ ਸਰੂਪ ਪ੍ਰਭ ਜਗਤ ਮੇਂ ਆਇਆ। ਉਹ ਦੇਖੇ ਆਪ ਨਜ਼ਰ ਨਾ ਆਇਆ। ਸਾਧ ਸੰਗਤ ਵਿਚ ਰਹੇ ਸਮਾਇਆ। ਗੁਰ ਧੰਨ ਜਿਸ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਸਰਬ ਹੋਤ ਸਹਾਇਆ। ਮਹਾਰਾਜ ਸ਼ੇਰ ਸਿੰਘ ਹੋਇਆ ਅਵਤਾਰੀ। ਸਿੱਖਾਂ ਦੀ ਜਿਨ ਪੈਜ ਸਵਾਰੀ। ਮਸਤੂਆਣਾ ਹੋਵੇ ਧਾਮ ਭਾਰੀ । ਮਹਾਰਾਜਾ ਸੰਗਰੂਰ ਉਸ ਦੀ ਕਰੇ ਉਸਾਰੀ। ਸਾਰੀ ਬਾਣੀ ਜਿਸ ਵਕਤ ਉਚਾਰੀ। ਜੀਵ ਜੰਤ ਸੁਣ ਪਾਰ ਉਤਾਰੀ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰੀ। ਸੋਹੰ ਸ਼ਬਦ ਨਾਲ ਸ੍ਰਿਸ਼ਟੀ ਤਾਰੀ। ਦਇਆ ਨੰਦ ਪ੍ਰਭ ਦਇਆ ਕਮਾਈ। ਗਿਆਨ ਧਿਆਨ ਦੀ ਸੋਝੀ ਪਾਈ। ਜੋਤ ਸਰੂਪ ਗੁਰ ਲਿਖਤ ਕਰਾਈ। ਸੋਹੰ ਸ਼ਬਦ ਮੁਖ ਰਖਾਈ। ਤ੍ਰੈਲੋਕੀ ਨੰਦਨ ਇਹ ਬਣਤ ਬਣਾਈ। ਸਰਬ ਥਾਈਂ ਪ੍ਰਭ ਹੋਏ ਸਹਾਈ। ਬਿਨ ਦੇਹ ਪ੍ਰਭ ਜੋਤ ਪ੍ਰਗਟਾਈ। ਆਪਣਾ ਭੇਤ ਨਾ ਕਿਸੇ ਬੁਝਾਈ। ਸ਼ਬਦ ਸਾਚਾ ਪ੍ਰਭ ਸਚ ਕਰਾਈ। ਸਰਬ ਸ੍ਰਿਸ਼ਟ ਅਗਨ ਜਲਾਈ। ਸੋਹੰ ਸ਼ਬਦ ਦੀ ਜੈਕਾਰ ਕਰਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਇਹ ਵੇਲਾ ਜਾਂ ਪੂਰਾ ਹੋਵੇ। ਗੁਰ ਸਾਚਾ ਫਿਰ ਜਗਤ ਬਲੋਵੇ। ਜੋਤ ਜਗਤ ਦੀ ਆਪ ਜਲਾਈ। ਬਿਨ ਜੋਤੋਂ ਕੋਈ ਜੀਵ ਨਾ ਭਾਈ। ਦੇਹ ਦੀਪਕ ਪ੍ਰਭ ਰਿਹਾ ਸਮਾਈ। ਬਿਨ ਵਟੀ ਹੈ ਜੋਤ ਜਗਾਈ। ਭੁੱਲਾ ਜੀਵ ਭੇਦ ਨਾ ਪਾਈ। ਬਿਨ ਗੁਰ ਪੂਰੇ ਪਤ ਗਵਾਈ। ਸਾਧ ਸੰਗਤ ਵਿਚ ਕੋਈ ਨਾ ਗਿਆਤਾ। ਜਿਸ ਨੇ ਇਹ ਰਘੁਨਾਥ ਪਛਾਤਾ । ਅਛਲ ਛਲਨ ਛਲ ਆਪ ਕਰਾਇਆ। ਪਵਨ ਸਰੂਪ ਵਾਜਾ ਵਜਾਇਆ। ਜੋਤ ਮੇਂ ਜੋਤ ਪ੍ਰਭ ਜਗਤ ਉਪਾਇਆ । ਹਰਿਜੂ ਹਰ ਹੀ ਮਾਹੇ ਸਮਾਇਆ। ਸੋਹੰ ਸ਼ਬਦ ਦਾ ਤੇਜ ਕਰਾਇਆ । ਮਹਾਰਾਜ ਸ਼ੇਰ ਸਿੰਘ ਕਰੇ ਕਰਾਇਆ। ਮਨਮੁਖਾਂ ਤੋਂ ਮੁਖ ਛੁਪਾਇਆ। ਗੁਰਸਿਖਾਂ ਨੂੰ ਦਰਸ ਦਿਖਾਇਆ। ਆਪਣਾ ਭੇਤ ਨਾ ਕਿਸੇ ਬਤਾਇਆ। ਜੋਤ ਸਰੂਪ ਜਗਤ ਮੇਂ ਆਇਆ। ਯਾਚਕਾਂ ਨੂੰ ਇਹ ਦਾਨ ਦਵਾਇਆ। ਅਨਹਦ ਸ਼ਬਦ ਮਨ ਵਜਵਾਇਆ। ਸੋਹੰ ਸ਼ਬਦ ਦਾ ਰਾਗ ਸੁਣਾਇਆ। ਹੋਏ ਪ੍ਰਤੱਖ ਹੈ ਦਰਸ ਦਿਖਾਇਆ। ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਦੁੱਖ ਦਰਦ ਮਿਟਾਇਆ। ਹੁਣ ਐਸੀ ਕਰਾਂ ਖੇਲ ਅਪਾਰ। ਕਲਜੁਗ ਤਾਈਂ ਕੀਤਾ ਪਾਰ। ਸਾਧ ਸੰਗਤ ਨੂੰ ਦਿਤਾ ਤਾਰ। ਬੇਮੁਖਾਂ ਨੂੰ ਨਰਕ ਮੰਞਾਰ। ਏਥੇ ਓਥੇ ਮਿਲੀ ਹਾਰ। ਬਿਨ ਸਿੱਖ ਢੋਈ ਨਾ ਦੇਵੇ ਕਰਤਾਰ। ਸਰ ਅੰਮ੍ਰਿਤ ਵਾਲੀ ਨਹਿਰ ਅਪਾਰ। ਚਵੀ ਮੀਲ ਜਲ ਲਹਿੰਦੀ ਧਾਰ। ਘਨਕਪੁਰੀ ਪ੍ਰਭ ਲੈ ਅਵਤਾਰ। ਰਚਨ ਰਚਾਏ ਅਪਰ ਅਪਾਰ। ਸਦ ਬਖ਼ਸ਼ੰਦ ਸਚ ਸਿਰਜਣਹਾਰ। ਮਹਾਰਾਜ ਸ਼ੇਰ ਸਿੰਘ ਨਰ ਅਵਤਾਰ।

ਜਿਥੇ ਖੇਲ ਕੀਏ ਅਪਾਰ। ਸੱਚਾ ਧਾਮ ਬਣਾਏ ਆਪ ਦਾਤਾਰ। ਪਿੰਡ ਕਲਸੀਆਂ ਜਿਥੇ ਗੁਰ ਦਰਬਾਰ। ਸਚ ਧਾਮ ਜਿਥੇ ਵਸੇ ਨਿਰੰਕਾਰ। ਜਿਸ ਦੀ ਜੋਤ ਅਪਰ ਅਪਾਰ। ਆਪ ਅਪਰੰਪਰ ਕਰਨੇਹਾਰ। ਚੇਤ ਸਿੰਘ ਸਿੱਖ ਨੂੰ ਦਿਤਾ ਤਾਰ। ਪੁੱਤਰ ਸਵਰਨ ਜਿਸ ਦਿਤਾ ਵਾਰ। ਸੱਤ ਜੇਠ ਵੀਹ ਸੌ ਛੇ ਦਿਨ ਅਪਾਰ। ਸਵਰਨ ਗਿਆ ਗੁਰ ਪੁਰੀ ਸਧਾਰ। ਕੋਏ ਨਾ ਮੇਟੇ ਇਹ ਲਿਖਤ ਅਪਾਰ। ਮਹਾਰਾਜ ਸ਼ੇਰ ਸਿੰਘ ਸੱਚਾ ਕਰਤਾਰ। ਬਾਣੀ ਪ੍ਰਭ ਦੀ ਪ੍ਰਭ ਦਿਤੀ ਉਚਾਰ। ਸਾਧ ਸੰਗਤ ਨੂੰ ਦਿਤਾ ਤਾਰ। ਸਰਬ ਸੂਖ ਗੁਰ ਚਰਨ ਪਿਆਰ। ਆਤਮ ਜੋਤ ਜਗਾਏ ਅਪਾਰ। ਗੁਰਸਿਖਾਂ ਦਾ ਹੋਏ ਅਧਾਰ। ਸ਼ਬਦ ਸਾਚਾ ਸਚ ਨਿਸਤਾਰ । ਮਹਾਰਾਜ ਸ਼ੇਰ ਸਿੰਘ ਜਗਤ ਉਧਾਰ। ਸੋਹੰ ਸ਼ਬਦ ਹੋਵੇ ਜੁਗ ਚਾਰ। ਕਲਸੀਆਂ ਤਾਈਂ ਇਹ ਮਾਣ ਦਵਾਇਆ । ਸਚ ਤਖ਼ਤ ਸਤਿਜੁਗ ਦਾ ਬਣਾਇਆ । ਸਵਰਨ ਸਿੰਘ ਸੰਗ ਜੋਤ ਮਿਲਾਇਆ। ਤਜ ਧ੍ਰੂ ਦਰ ਅੱਗੇ ਬਹਾਇਆ। ਜਿਥੇ ਮਹਾਰਾਜ ਸ਼ੇਰ ਸਿੰਘ ਚਰਨ ਟਿਕਾਇਆ । ਉਹ ਵੇਖੇ ਆਪ ਨਜ਼ਰ ਨਾ ਆਇਆ। ਭਗਤ ਜਨਾਂ ਨੂੰ ਦਰਸ ਦਿਖਾਇਆ। ਸੁਤਿਆਂ ਰਾਤ ਟੁੰਬ ਉਠਾਇਆ। ਹੋ ਪ੍ਰਤੱਖ ਆਣ ਦਰਸ ਦਿਖਾਇਆ। ਸਾਰਾ ਸੰਸਾ ਮਨ ਦਾ ਲਾਹਿਆ। ਹਰਿ ਜੂ ਹਰ ਥਾਂ ਨਜ਼ਰੀ ਆਇਆ। ਕਲਜੁਗ ਵਿਚ ਇਹ ਮਾਣ ਦਵਾਇਆ। ਸੋਹੰ ਸ਼ਬਦ ਸਚ ਸ਼ਬਦ ਸੁਣਾਇਆ। ਵੀਹ ਸੌ ਸੱਤ ਬਿਕ੍ਰਮੀ ਆਵੇ। ਹਾਹਾਕਾਰ ਜਗਤ ਹੋ ਜਾਵੇ। ਕੋਇ ਨਾ ਮੇਟੇ ਪ੍ਰਭ ਲਿਖਤ ਕਰਾਵੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ। ਨਿਹਕਲੰਕ ਆਪ ਅਖਵਾਵੇ। ਅਮਾਮ ਮਹਦੀ ਗਲ ਚੋਲੀ ਪਾਵੇ। ਆਪ ਉਪਾਵੇ ਆਪ ਖਪਾਵੇ। ਅਲਹੁ ਅੱਲਾ ਦਾ ਮਾਣ ਗਵਾਵੇ। ਸਦੀ ਚੌਧਵੀਂ ਖ਼ਤਮ ਕਰਾਵੇ। ਸੋਹੰ ਸ਼ਬਦ ਦੀ ਜੈਕਾਰ ਕਰਾਵੇ। ਮੈਂ ਹਾਂ ਆਪ ਜੋਤ ਸਰੂਪਾ। ਉਨੰਜਾ ਪਵਣ ਚਵਰ ਸਿਰ ਹੋਤਾ। ਮੇਰੀ ਮਹਿੰਮਾ ਅਪਰ ਅਪਾਰ। ਮੈਂ ਹਾਂ ਆਪਣੀ ਜੋਤ ਆਧਾਰ। ਵਿਚ ਪਾਤਾਲ ਮੈਂ ਨੈਣ ਮੁੰਧਾਰ। ਲੇਟਾਂ ਬਾਸ਼ਕ ਉਪਰ ਪੈਰ ਪਸਾਰ। ਲਛਮੀ ਝੱਸੇ ਚਰਨ ਅਪਾਰ। ਆਲਸੀਆ ਨਹੀਂ ਸੱਚਾ ਕਰਤਾਰ। ਜੀਵਤ ਨੂੰ ਦਿਤਾ ਜੋਤ ਅਧਾਰ। ਸਰਬ ਸ੍ਰਿਸ਼ਟ ਮੇਂ ਰਿਹਾ ਪਸਾਰ। ਓਅੰ ਆਪ ਸੋਹੰ ਮੇਰਾ ਸ਼ਬਦ ਅਪਾਰ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ। ਮਾਤਲੋਕ ਵਿਚ ਕਰਾਂ ਪਸਾਰ। ਸਮੇਂ ਅਨੁਸਾਰ ਲਵਾਂ ਅਵਤਾਰ। ਕਭੀ ਜੋਤ ਸਰੂਪ ਕਭੀ ਦੇਹ ਧਾਰ। ਮਹਿੰਮਾ ਮੇਰੀ ਅਪਰ ਅਪਾਰ। ਸਤਿਜੁਗ ਵਿਚ ਸਦ ਮਿਹਰਵਾਨ। ਤਰੇਤੇ ਵਿਚ ਰਾਮ ਭਗਵਾਨ। ਦਵਾਪਰ ਵਿਚ ਕ੍ਰਿਸ਼ਨ ਮੁਰਾਰ। ਜਿਸ ਨੇ ਗੀਤਾ ਲਿਖਾਈ ਅਪਾਰ। ਅਰਜਨ ਦਿਤਾ ਤੋੜ ਹੰਕਾਰ। ਬੈਰਾਟ ਸਰੂਪ ਵਖਾਇਆ ਮੁਰਾਰ। ਮੈਂ ਕਰਨ ਕਰਾਵਣਹਾਰ ਦਾਤਾਰ । ਮਹਾਰਾਜ ਸ਼ੇਰ ਸਿੰਘ ਸੱਚਾ ਅਵਤਾਰ। ਸਚ ਕਰਮ ਸਚ ਮੇਰੀ ਕਾਰ। ਸਚ ਸ਼ਬਦ ਲਿਖਾਏ ਅਪਾਰ। ਮੂਰਖ ਮੁਗਧ ਨਾ ਜਾਣੇ ਮੇਰੀ ਸਾਰ। ਗੁਰਸਿਖ ਸਾਰੇ ਉਧਰੇ ਪਾਰ। ਲੱਜਿਆ ਰੱਖੀ ਵਿਚ ਸੰਸਾਰ। ਸਰਬ ਨਿਵਾਸੀ ਪ੍ਰਭ ਕਰਤਾਰ। ਸਭ ਜੀਵਤ ਕੋ ਦੇਤ ਅਧਾਰ। ਟੁੱਟੀ ਗੰਢੇ ਸਚ ਸਿਰਜਣਹਾਰ। ਸਿੰਘ ਭਜਨ ਨੂੰ ਦਿਤਾ ਤਾਰ। ਭੁੱਲਾ ਸਿੱਖ ਹੈ ਉਤਰਿਆ ਪਾਰ। ਕੋਇ ਨਾ ਬੁਝੇ ਪ੍ਰਭ ਸਚ ਕਰਤਾਰ। ਮਹਾਰਾਜ ਸ਼ੇਰ ਸਿੰਘ ਠਾਂਡਾ ਦਰਬਾਰ। ਕਲੂ ਕਾਲ ਵਿਚ ਖੇਲ ਰਖਾਇਆ। ਈਸਾ ਮੂਸਾ ਮੁਹੰਮਦ ਉਪਜਾਇਆ। ਉਹਨਾਂ ਤਾਈਂ ਮਾਣ ਦਵਾਇਆ। ਸਿਰ ਉਨ੍ਹਾਂ ਦੇ ਛਤਰ ਝੁਲਾਇਆ। ਨਾਮ ਨਿਰੰਜਣ ਅੱਲਾ ਰਖਾਇਆ । ਅੰਤਕਾਲ ਪ੍ਰਭ ਆਪ ਖਪਾਇਆ। ਨਾਨਕ ਨਿਰੰਕਾਰੀ ਪ੍ਰਗਟਾਇਆ। ਚਾਰ ਕੁੰਟ ਨਾਮ ਸਤਿ ਦ੍ਰਿੜਾਇਆ। ਹੰਕਾਰੀਆਂ ਨਿੰਦਕਾਂ ਭੇਤ ਨਾ ਪਾਇਆ। ਐਸਾ

ਪਰਦਾ ਉਨ੍ਹਾਂ ਤੇ ਪਾਇਆ। ਆਪਣਾ ਭੇਤ ਪ੍ਰਭ ਆਪ ਛੁਪਾਇਆ। ਮਹਾਰਾਜ ਸ਼ੇਰ ਸਿੰਘ ਦੁੱਖ ਭੰਜਨ ਰਾਇਆ। ਉਹ ਸੀ ਈਸ਼ਰ ਦਾ ਚਮਤਕਾਰ। ਜੋਤ ਜਗਾਈ ਅਪਰ ਅਪਾਰ। ਨਾਨਕ ਤੋਂ ਅੰਗਦ ਕਲ ਧਾਰ। ਪੈਂਤੀਸ ਅੱਖਰ ਲਿਖਾਏ ਕਰਤਾਰ। ਜਾਮੇ ਦਸ ਇਹ ਜੋਤ ਪ੍ਰਗਟਾਵੇ। ਦੀਪਕ ਸੰਗ ਦੀਪਕ ਬਲਾਵੇ। ਆਦਿ ਅੰਤ ਨਾ ਫਿਰ ਬਤਾਵੇ। ਤੂੰ ਹੀ ਤੂੰ ਸਭ ਜਗਤ ਹੈ ਗਾਵੇ। ਊਚ ਅਗੰਮ ਥਿਰ ਰਹਾਵੇ। ਕੋਈ ਓਸ ਦਾ ਭੇਤ ਨਾ ਪਾਵੇ। ਜੋਤ ਸਰੂਪ ਜੋਤ ਹੋ ਜਾਵੇ। ਮਹਾਰਾਜ ਸ਼ੇਰ ਸਿੰਘ ਸਤਿਗੁਰ ਕਹਾਵੇ। ਅੰਤ ਕਾਲ ਕਲਜੁਗ ਦਾ ਆਇਆ। ਈਸ਼ਰ ਨੇ ਖੇਲ ਰਚਾਇਆ। ਸਚਖੰਡ ਜੋ ਰਹੇ ਸਮਾਇਆ। ਮਾਤਲੋਕ ਵਿਚ ਸ਼ੇਰ ਸਿੰਘ ਨਾਮ ਰਖਾਇਆ। ਜੋਤ ਜਿਸ ਦੀ ਡਗਮਗਾਇਆ। ਬਿਨ ਤੇਲ ਬੱਤੀ ਦੀਪਕ ਜਲਾਇਆ। ਸਦ ਅਬਿਨਾਸ਼ੀ ਨਿਰੰਜਣ ਰਾਇਆ । ਧਾਰ ਖੇਲ ਚਤੁਰਭੁਜ ਕਹਾਇਆ । ਸਾਵਲ ਸੁੰਦਰ ਰੂਪ ਬਣਾਇਆ। ਅਛਲ ਛਲਨ ਛਲ ਆਪ ਕਰਾਇਆ। ਜੋਤ ਸਰੂਪ ਸਭ ਜਗਤ ਉਪਾਇਆ। ਬੇਮੁਖਾਂ ਨੂੰ ਪਰੇ ਹਟਾਇਆ । ਗੁਰਸਿਖਾਂ ਨੂੰ ਸ਼ਰਨੀ ਲਾਇਆ। ਭੈ ਭਿਆਨਕ ਵਿਚ ਹੋਏ ਸਹਾਇਆ। ਕਲਜੁਗ ਵਿਚ ਆਣ ਦਰਸਾਇਆ। ਊਚ ਨੀਚ ਕਰ ਇਕ ਦਿਖਾਇਆ । ਧਰਨੀ ਧਰ ਈਸ਼ਰ ਨਰ ਨਰਾਇਣ ਆਇਆ। ਗੁਰ ਧਾਮ ਗੁਰ ਦਰਸ ਦਿਖਾਇਆ। ਜੂਠਿਆਂ ਝੂਠਿਆਂ ਭੇਦ ਨਾ ਪਾਇਆ। ਗੁਰ ਪੂਰੇ ਤੋਂ ਮੁਖ ਛੁਪਾਇਆ। ਪ੍ਰਗਟ ਹੋਇਆ ਆਪ ਰਘੁਰਾਇਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਗੁਰ ਪੂਰਾ ਇਹ ਸਾਚੀ ਖਾਣ। ਗੁਰਸਿਖਾਂ ਨੂੰ ਦੇਵੇ ਦਰਸ ਪ੍ਰਭ ਦਾਨ। ਸੋਹੰ ਸ਼ਬਦ ਉਤਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਤ੍ਰੈਲੋਕੀ ਨਾਥ ਪ੍ਰਭ ਜਾਣੀ ਜਾਣ। ਘਟ ਵਾਸੀ ਬ੍ਰਹਮ ਅਸਥਾਨ। ਰਾਓ ਰੰਕ ਜਿਸ ਇਕ ਸਮਾਨ। ਦੁਸ਼ਟਾਂ ਦੇ ਗੁਰ ਲਾਹੇ ਘਾਣ। ਅੰਤਕਾਲ ਕਲਧਾਰ ਪ੍ਰਭ ਆਇਆ । ਅੰਤ ਕਲੂ ਦਾ ਆਪ ਕਰਾਇਆ। ਉਲਟੇ ਧੰਦੇ ਜਗਤ ਲਗਾਇਆ। ਐਸਾ ਪ੍ਰਭੂ ਖੇਲ ਰਚਾਇਆ। ਗਊ ਗ਼ਰੀਬ ਨੇ ਹਾਹਾਕਾਰ ਮਚਾਇਆ । ਬੰਦੀ ਤੋੜ ਪ੍ਰਭ ਹੋਏ ਸਹਾਇਆ। ਮਦਿ ਮਾਸ ਦਾ ਨਾਸ ਕਰਾਇਆ। ਸੋਹੰ ਸ਼ਬਦ ਗੁਰ ਡੰਕ ਵਜਾਇਆ। ਸਾਧ ਸੰਗਤ ਨੂੰ ਮਾਣ ਦਵਾਇਆ । ਮਹਾਰਾਜ ਸ਼ੇਰ ਸਿੰਘ ਗੁਰ ਜਗਤ ਸਦਾਇਆ। ਐਸੀ ਕਲਾ ਹੁਣ ਆਪ ਵਰਤਾਵੇ। ਘਰ ਘਰ ਵਿਚ ਹਾਹਾਕਾਰ ਪੈ ਜਾਵੇ। ਕਲੂ ਦਾ ਪ੍ਰਭ ਕਾਲ ਕਰਾਵੇ। ਸਤਿਜੁਗ ਦੀ ਜੈਕਾਰ ਕਰਾਵੇ। ਸੋਹੰ ਸ਼ਬਦ ਪ੍ਰਤੱਖ ਹੋ ਜਾਵੇ। ਓਅੰਕਾਰ ਪ੍ਰਭ ਸਰਬ ਸਮਾਵੇ। ਇਹ ਬਚਨ ਨਾ ਹੋਏ ਅਧੂਰਾ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਸਚ ਲਿਖਤ ਪ੍ਰਭ ਆਪ ਕਰਾਏ। ਅੱਠ ਫੱਗਣ ਨੂੰ ਜੋਤ ਪ੍ਰਗਟਾਏ। ਗੁਰ ਦਰ ਤੇ ਗੁਰ ਸੰਗਤ ਆਏ। ਹਰਿ ਹਰਿ ਨਾਮ ਮੁਖੋਂ ਸਭ ਗਾਵੇ। ਪਵਣ ਸਰੂਪ ਇਹ ਖੇਲ ਰਚਾਵੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ। ਕੋਈ ਇਸ ਦਾ ਭੇਤ ਨਾ ਪਾਵੇ। ਗੁਰ ਬਾਣੀ ਗੁਰ ਜੋਤ ਪ੍ਰਗਟਾਵੇ। ਗੁਰ ਗੋਬਿੰਦ ਗੁਰ ਨਜ਼ਰੀ ਆਵੇ। ਹੋਏ ਪ੍ਰਤੱਖ ਪ੍ਰਭ ਨਜ਼ਰੀ ਆਵੇ। ਗੁਰਦਵਾਰੇ ਮੇਰਠ ਨੂੰ ਭਾਗ ਲਗਾਵੇ। ਜਿਥੇ ਫਿਰ ਗੁਰ ਧਾਮ ਸੁਹਾਵੇ। ਅੰਧ ਕੂਪ ਮੇਂ ਜੋਤ ਪ੍ਰਗਟਾਵੇ। ਮਹਾਰਾਜ ਸ਼ੇਰ ਸਿੰਘ ਚਲਤ ਕਰਾਵੇ। ਮੈਂ ਹਾਂ ਆਪ ਸੱਚਾ ਕਰਤਾਰ। ਸਚਖੰਡ ਵਿਚ ਵਸਣੇਹਾਰ। ਮੇਰੀ ਮਹਿੰਮਾ ਅਪਰ ਅਪਾਰ। ਦੇਵਤਿਆਂ ਨੂੰ ਮੇਰਾ ਅਧਾਰ। ਬ੍ਰਹਮਾ ਵਿਸ਼ਨ ਮਹੇਸ਼ ਮੇਰਾ ਆਕਾਰ। ਸ਼ਿਵ ਸ਼ੰਕਰ ਮੇਰੀ ਜੋਤ ਅਧਾਰ। ਆਦਿ ਅੰਤ ਮੈਂ ਏਕੰਕਾਰ। ਮਹਾਰਾਜ ਸ਼ੇਰ ਸਿੰਘ ਗੁਣ ਨਿਸਤਾਰ। ਜੋ ਜਨ ਪ੍ਰਭ ਕੀ ਸ਼ਰਨੀ ਆਏ। ਜੀਵ ਜਗਤ ਦਾ ਭੇਖ ਹਟਾਏ।

ਹੰਗਤਾ ਮਾਣ ਦਿਲੋਂ ਗੁਆਏ। ਨਿਜਾਨੰਦ ਪ੍ਰਭ ਸੋਝੀ ਪਾਏ। ਭਗਤ ਵਛਲ ਪ੍ਰਭ ਦਰਸ ਦਿਖਾਏ। ਆਏ ਸ਼ਰਨ ਪ੍ਰਭ ਚਰਨੀ ਲਾਏ। ਦੂਤ ਦੁਸ਼ਟ ਸਭ ਪਰੇ ਹਟਾਏ। ਘਾਲ ਸਿੱਖਾਂ ਦੀ ਪਾਈ ਥਾਂਏ। ਅੰਤਕਾਲ ਪ੍ਰਭ ਹੋਤ ਸਹਾਏ। ਜਮ ਜੰਦਾਰ ਕੋਈ ਨੇੜ ਨਾ ਆਏ। ਸੋਹੰ ਸ਼ਬਦ ਦੀ ਚੋਟ ਨਾ ਖਾਏ। ਮਹਾਰਾਜ ਸ਼ੇਰ ਸਿੰਘ ਸਰਬ ਹੈ ਥਾਏਂ। ਵਿਚ ਬਬਾਣ ਪ੍ਰਭ ਲਏ ਬਿਠਾਏ। ਗੁਰ ਪੂਰਾ ਗੁਰ ਪੁਰੀ ਪਹੁੰਚਾਏ। ਸਚਖੰਡ ਜਿਥੇ ਰਿਹਾ ਸਮਾਏ। ਗੁਰਸਿਖਾਂ ਦੀ ਇਹ ਹੈ ਥਾਏਂ। ਮੈਂ ਹਾਂ ਆਪ ਜੋਤ ਸਰੂਪਾ। ਕਲਜੁਗ ਵਿਚ ਵੱਡਾ ਹਾਂ ਭੂਪਾ। ਇਹ ਜਗਤ ਇਕ ਖੇਲ ਰਚਾਇਆ। ਛਿਨ ਮੇਂ ਉਪਾਇਆ ਛਿਨ ਮਾਹਿ ਖਪਾਇਆ। ਈਸ਼ਰ ਨੇ ਇਹ ਬਣਤ ਬਣਾਈ। ਇਕ ਬੂੰਦ ਤੋਂ ਬਣਤ ਬਣਾਈ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਸਹਾਈ। ਵਿਚ ਮਤਿ ਮਨ ਬੁਧਿ ਟਿਕਾਈ। ਆਪਣੀ ਜੋਤ ਫਿਰ ਆਪ ਜਗਾਈ। ਕਰਨਹਾਰ ਸਭ ਸ੍ਰਿਸ਼ਟ ਉਪਾਈ। ਗੁਣ ਨਿਧਾਨ ਇਹ ਦਇਆ ਕਮਾਈ। ਫਿਰ ਵੀ ਜੀਵ ਭੇਵ ਨਾ ਪਾਈ। ਨਜ਼ਰ ਨਾ ਆਇਆ ਜਿਨ ਬਣਤ ਬਣਾਈ। ਦਇਆਧਾਰ ਪ੍ਰਭ ਦਰਸ ਦਿਖਾਈ। ਸਾਧ ਸੰਗਤ ਜੋ ਦਰ ਤੇ ਆਈ। ਦੁੱਧ ਪੁੱਤ ਸਗਲ ਫਲ ਪਾਈ। ਮਹਾਰਾਜ ਸ਼ੇਰ ਸਿੰਘ ਲਿਖਤ ਕਰਾਈ। ਵਿਸ਼ਨੂੰ ਭਗਵਾਨ ਦੀ ਇਹ ਵਡਿਆਈ । ਗੁਣ ਨਿਧਾਨ ਆਣ ਲਿਖਤ ਕਰਾਈ। ਆਪ ਅਤੁੱਟ ਅਤੁੱਲ ਵਡਿਆਈ। ਸੁੱਕਿਆਂ ਨੂੰ ਪ੍ਰਭ ਹਰਾ ਕਰਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਸਿੱਖ ਇਕ ਕਰੇ ਅਰਦਾਸ। ਬੈਠਾ ਵਿਚ ਸੰਗਤ ਹੈ ਗੁਰ ਕੇ ਪਾਸ। ਬੇਨਤੀ ਕਰੇ ਕਰਨ ਨਾ ਜਾਣੇ। ਪੂਰਾ ਸਤਿਗੁਰ ਨਾ ਪਛਾਣੇ। ਗੁਰ ਦਰ ਤੇ ਖੜਾ ਪੁਕਾਰੇ। ਗੁਰ ਠਾਂਡਾ ਆਪ ਕਰੇ ਨਿਸਤਾਰੇ। ਮਾਣ ਹੰਕਾਰ ਪ੍ਰਭ ਆਪ ਨਿਵਾਰੇ। ਸਚ ਸ਼ਬਦ ਸਚ ਗੁਰ ਕੀ ਮਾਰੇ। ਕਰੋ ਬੇਨੰਤੀ ਹੋਏ ਅਧੀਨ। ਗੁਰ ਪੂਰਾ ਬੈਠਾ ਪ੍ਰਬੀਨ। ਆਪ ਖਲੋਵੇ ਹੱਥ ਹੈ ਜੋੜੇ। ਹਉਮੇ ਮਮਤਾ ਮਨ ਤੇ ਹੋੜੇ। ਚਰਨ ਕਵਲ ਮੇਂ ਸੀਸ ਨਿਵਾਏ। ਮਨ ਦੀ ਹੰਗਤਾ ਮੈਲ ਗਵਾਏ। ਫਿਰ ਗੁਰ ਪੂਰਾ ਦਇਆ ਕਮਾਏ। ਸਰਬ ਸੂਖ ਪ੍ਰਭ ਦਏ ਦਿਖਾਏ। ਦੁੱਖ ਦਲਿਦਰ ਰਹੇ ਨਾ ਰਾਏ। ਜੋ ਜਨ ਮੇਰੀ ਸ਼ਰਨੀ ਆਏ। ਚਾਰ ਪਦਾਰਥ ਘਰ ਮੇਂ ਪਾਏ। ਜੀਵ ਜੰਤ ਪ੍ਰਭ ਰਿਹਾ ਸਮਾਏ। ਇਹ ਮੇਰਾ ਹੈ ਚਮਤਕਾਰ। ਸਭ ਜਗਤ ਭੁਲਾਇਆ ਭੁਲਾਵਣਹਾਰ। ਅਲੋਪ ਹੋ ਬੈਠਾ ਗੁਰ ਕਰਤਾਰ । ਮੂਰਖ ਮੁਗਧ ਨਾ ਪਾਵੇ ਸਾਰ। ਗੁਰ ਸਾਚਾ ਸਾਚੀ ਹੈ ਕਾਰ। ਵਿਚ ਚਰਨ ਜੋ ਨਾ ਕਰੇ ਨਿਮਸਕਾਰ। ਉਹ ਜੀਵ ਕਿਵ ਉਤਰੇ ਪਾਰ। ਭਗਤ ਵਛਲ ਪ੍ਰਭ ਦੇਤ ਉਧਾਰ। ਜੁਗੋ ਜੁਗ ਪਸਰੇ ਪਸਾਰ। ਹਰ ਜੁਗ ਵਿਚ ਪ੍ਰਭ ਲਏ ਅਵਤਾਰ । ਆਪਣਾ ਸ਼ਬਦ ਲਿਖਾਏ ਅਪਾਰ। ਸੋਹੰ ਸ਼ਬਦ ਸਚ ਨਿਸਤਾਰ। ਓਅੰ ਆਪ ਪ੍ਰਭ ਦਾਤਾਰ। ਜਿਸ ਦੀ ਜੀਵ ਨਾ ਪਾਵੇ ਸਾਰ। ਪੂਰਨ ਸਿੱਖ ਜਿਨ ਕੀਤੀ ਵਿਚਾਰ। ਦੇ ਦਰਸ ਗੁਰ ਦਿਤਾ ਤਾਰ। ਮੈਂ ਹਾਂ ਆਪਣੀ ਜੋਤ ਅਧਾਰ। ਜੀਵ ਜੰਤ ਸਭ ਦੇਵਾਂ ਤਾਰ। ਸਦ ਬਖ਼ਸ਼ੰਦ ਸਚ ਸਿਰਜਣਹਾਰ। ਬਿਨ ਨਬਜ਼ ਪ੍ਰਭ ਰਿਹਾ ਲਲਕਾਰ। ਆਪਣਾ ਰਾਹ ਗੁਰ ਆਪ ਬਤਾਵੇ। ਸ਼ਬਦ ਸੋਹੰ ਦੀ ਮਨ ਚੋਟ ਲਗਾਵੇ। ਪੜ੍ਹ ਕੇ ਸਿੱਖ ਮਨ ਬਿਗਸਾਵੇ। ਥਿਰ ਘਰ ਦੀ ਸੋਝੀ ਹੈ ਪਾਵੇ। ਦਵਾਰ ਦਸਵਾਂ ਪ੍ਰਭ ਆਪ ਖੁਲ੍ਹਾਵੇ। ਨਿਜਾਨੰਦ ਨਿਜ ਮਾਹਿ ਪਾਵੇ। ਝਿਰਨਾ ਨਿਝਰੋਂ ਆਪ ਝਿਰਾਵੇ। ਅੰਮ੍ਰਿਤ ਬੂੰਦ ਕਵਲ ਮੇਂ ਪਾਵੇ। ਅਨਹਦ ਸ਼ਬਦ ਦੀ ਧੁਨ ਸੁਣਾਵੇ। ਸੋਹੰ ਸ਼ਬਦ ਸਚ ਸਚ ਵਰਤਾਵੇ। ਚਾਰ ਜੁਗ ਜੈ ਜੈਕਾਰ ਕਰਾਵੇ। ਮਹਾਰਾਜ ਸ਼ੇਰ ਸਿੰਘ ਲਿਖਤ ਕਰਾਵੇ। ਸਚ ਮਾਰਗ ਸਚ ਸ੍ਰਿਸ਼ਟੀ ਲਾਵੇ। ਅੰਜ਼ੀਲ ਕੁਰਾਨ

ਦਾ ਮਾਣ ਗਵਾਵੇ। ਅੰਧ ਘੋਰ ਐਸਾ ਹੋ ਜਾਵੇ। ਪੂਰਾ ਸਤਿਗੁਰ ਨਜ਼ਰ ਨਾ ਆਵੇ। ਵਿਚ ਸੰਗਤ ਗੁਰ ਸ਼ਬਦ ਲਿਖਾਵੇ। ਜੋਤ ਸਰੂਪ ਜੋਤ ਰਲ ਜਾਵੇ। ਜਿਥੋਂ ਉਪਜਿਆ ਤਿਸ ਮਾਹਿ ਸਮਾਵੇ। ਮਹਾਰਾਜ ਸ਼ੇਰ ਸਿੰਘ ਚੋਜ ਵਖਾਵੇ। ਕੋਟ ਬ੍ਰਹਿਮੰਡ ਕੋਈ ਥਿਰ ਨਾ ਰਹਾਵੇ। ਸ਼ਬਦ ਬਾਣ ਗੁਰ ਐਸਾ ਲਾਵੇ। ਚੱਕਰ ਸੁਦਰਸ਼ਨ ਦਰਸ ਦਿਖਾਵੇ। ਚਾਰ ਵਰਨ ਦਾ ਭੇਦ ਮੁਕਾਵੇ। ਬ੍ਰਹਮ ਸੇ ਉਪਜੇ ਬ੍ਰਹਮ ਮਾਹਿ ਸਮਾਵੇ। ਈਸ਼ਰ ਜੋਤ ਹਰਿ ਜੀਵ ਮੇਂ ਆਵੇ। ਸਰਬ ਸ੍ਰਿਸ਼ਟ ਪ੍ਰਭ ਏਕ ਬਣਾਵੇ। ਨੀਚ ਊਚ ਸਭ ਇਕ ਕਰਾਵੇ। ਅਪਣਾ ਨਾਮ ਇਹ ਬਤਾਵੇ। ਸੋਹੰ ਸ਼ਬਦ ਘਰ ਸਾਚੇ ਗਾਵੇ। ਆਵਣ ਜਾਣ ਦਾ ਜੀਵ ਪੰਧ ਮੁਕਾਵੇ। ਧਰਤ ਧਵਲ ਆਕਾਸ਼ ਸਭ ਥਾਈਂ ਸਮਾਵੇ। ਜਹਾਂ ਦੇਖਾਂ ਤਹਾਂ ਨਦਰੀ ਆਵੇ। ਕਿਰਪਾਨਿਧ ਪ੍ਰਭ ਹੋਏ ਸਹਾਏ। ਆਪਣਾ ਸ਼ਬਦ ਮੁਖੋਂ ਸੁਣਾਇਆ। ਗੁਰ ਧਾਮ ਗੁਰ ਪੁਰੀ ਬਣਾਇਆ। ਪੈਜ ਰੱਖਣ ਨੂੰ ਹਰਿ ਜੂ ਆਇਆ। ਪੂਰਨ ਦੇਹ ਵਿਚ ਜੋਤ ਜਗਾਇਆ। ਮਨ ਦੇ ਭੁਲੇਖੇ ਸਤਿਗੁਰ ਲਾਹੇ। ਨਬਜ਼ ਸਿੱਖ ਦੀ ਚਲਣੋਂ ਹਟਾਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਭਗਤ ਵਛਲ ਹਰਿ ਲਾਜ ਰਖਾਏ। ਓਸ ਧਾਮ ਨੂੰ ਭਾਗ ਲਗਾਇਆ। ਜਿਥੇ ਹੈ ਪ੍ਰਭ ਦਰਸ ਦਿਖਾਇਆ। ਮਨਮੁਖਾਂ ਤੋਂ ਪਰਦਾ ਪਾਇਆ। ਗੁਰਮੁਖਾਂ ਨੂੰ ਵਿਚ ਚਰਨ ਬਹਾਇਆ। ਅਜੂਨੀ ਰਹਿਤ ਨਜ਼ਰੀ ਆਇਆ। ਅਕਾਲ ਮੂਰਤ ਨਾ ਮਰੇ ਨਾ ਜਾਇਆ। ਵੀਹ ਸੌ ਛੇ ਅੱਠ ਫੱਗਣ ਪ੍ਰਭ ਖੇਲ ਰਚਾਇਆ। ਜੋਤ ਸਰੂਪ ਜਗਤ ਮੇਂ ਆਇਆ। ਆਪ ਹੈ ਜੋਤੀ ਜੋਤ ਸਰੂਪਾ। ਅਨਹਦ ਸ਼ਬਦ ਵਜਾਏ ਭੂਪਾ। ਸੁਰਤ ਸ਼ਬਦ ਦੀ ਜੋ ਜਨ ਜਾਣੇ। ਮਹਾਰਾਜ ਸ਼ੇਰ ਸਿੰਘ ਖੜ੍ਹਾ ਸਰਾਹਣੇ। ਦੇਵੇ ਦਰਸ ਸਚ ਕਰ ਜਾਣੇ। ਮਨ ਇੱਛੇ ਸਗਲ ਫਲ ਪਾਣੇ। ਕਲਜੁਗ ਵਿਚ ਭਏ ਜੀਵ ਜੰਤ ਅੰਞਾਣੇ। ਭੁੱਜਣ ਇਉਂ ਜਿਉਂ ਭਠਿਆਲੇ ਦਾਣੇ। ਸਚ ਸ਼ਬਦ ਜੋ ਨਾ ਪਛਾਣੇ । ਸੋਹੰ ਸ਼ਬਦ ਗੁਰ ਮਾਰਿਆ ਬਾਣੇ। ਮਹਾਸਾਰਥੀ ਸਰਬ ਸ੍ਰਿਸ਼ਟ ਉਪਾਵੇ। ਅੰਤ ਸਮੇਂ ਪ੍ਰਭ ਆਪ ਖਪਾਵੇ। ਸੋਹੰ ਸ਼ਬਦ ਰਾਹ ਚਲਾਇਆ। ਸਤਿਜੁਗ ਵਿਚ ਹੋਏ ਸਹਾਇਆ। ਸਰਬ ਕਲਾ ਪ੍ਰਭ ਆਪ ਹੈ ਧਾਰੀ। ਕਲਜੁਗ ਦੀ ਹੁਣ ਹੋਈ ਖੁਆਰੀ। ਸਤਿਜੁਗ ਦੀ ਹੁਣ ਆਵੇ ਵਾਰੀ। ਪ੍ਰਗਟ ਹੋਵੇ ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਮਨੀ ਸਿੰਘ ਭਇਆ ਪੂਤ ਭਵ ਤਾਰੀ। ਸਰਬ ਸ੍ਰਿਸ਼ਟ ਜਿਨ ਆਪ ਸੰਘਾਰੀ। ਸ਼ਰਨੀ ਲੱਗੇ ਸ੍ਰਿਸ਼ਟ ਆਣ ਸਾਰੀ। ਗੁਰ ਪੂਰੇ ਇਹ ਪਾਰ ਉਤਾਰੀ। ਸੋਹੰ ਸ਼ਬਦ ਮੇਰਾ ਰਿਦੇ ਧਿਆ ਲੀ। ਅੰਮ੍ਰਿਤ ਵੇਲੇ ਦਿਨ ਹੈ ਚਾਲੀ। ਗੁਰ ਪੂਰਾ ਜਿਨ ਬਣਤ ਬਣਾਈ । ਘਰ ਬੈਠਾ ਗੁਰ ਪੂਰਾ ਪਾਈ। ਦੁਖੀਆਂ ਦਾ ਜਿਸ ਦੁੱਖ ਮਿਟੌਣਾ। ਬਾਣੀ ਬੋਹਥ ਗੁਰ ਪੂਰਾ ਪੌਣਾ। ਪਾਇਓ ਫੱਲ ਸਰਬ ਮਨ ਭੌਣਾ। ਸਾਧ ਸੰਗਤ ਨੂੰ ਸਚ ਬਤੌਣਾ। ਮੁੱਕ ਜਾਵੇ ਜਗਤ ਵਿਚ ਔਣਾ ਜਾਣਾ। ਕਾਇਆ ਕਟਾਖ਼ਸ਼ ਫਿਰ ਨਾ ਖਾਣਾ। ਚਰਨ ਕਵਲ ਪ੍ਰਭ ਚਰਨੀ ਲਾਏ। ਦੇਵੇ ਦਰਸ ਗੁਰ ਦਇਆ ਕਮਾਏ। ਮਨ ਮੇਂ ਇੱਛਾ ਅਵਰ ਜੋ ਧਰੇ। ਪੂਰਨ ਕਰੇ ਆਪ ਪ੍ਰਭ ਹਰੇ। ਸੱਚਾ ਗੁਰ ਸਾਚਾ ਆਸਾ ਵਰੇ। ਹੋਏ ਕਿਰਪਾਲ ਪ੍ਰਭ ਕਿਰਪਾ ਕਰੇ। ਹੋਣ ਮਨੋਰਥ ਸਭ ਦੇ ਪੂਰਨ। ਗੁਰ ਕਾ ਬਚਨ ਨਹੀਂ ਅਧੂਰਨ। ਮਦਿ ਮਾਸ ਜੋ ਰਸਨਾ ਲਾਏ। ਦੁਰਮਤ ਦੇਹ ਉਸ ਦੀ ਹੋ ਜਾਏ। ਪੂਰੇ ਗੁਰ ਕਾ ਦਰਸ ਜੋ ਲੋੜੇ। ਸੋਹੰ ਸ਼ਬਦ ਮਨ ਮੇਂ ਜੋੜੇ। ਇਹ ਦਿਤਾ ਸਿੱਖਾਂ ਨੂੰ ਦਾਨ। ਸੋਹੰ ਸ਼ਬਦ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਸ਼ਬਦ ਦਾ ਦਿਤਾ ਗਿਆਨ। ਗਿਆਨ ਗੋਝ ਜੋ ਮੇਰਾ ਪਾਵੇ। ਪ੍ਰਭ ਅਬਿਨਾਸ਼ੀ ਰਿਦੇ ਸਮਾਵੇ। ਦੂਧ ਪੂਤ ਸਭ ਘਰ ਮਾਹਿ

ਪਾਵੇ। ਪੂਰਾ ਗੁਰ ਇਹ ਸਚ ਵਖਾਵੇ। ਜੀਵ ਜੁਗਤ ਕੋਈ ਨਾ ਜਾਣੇ। ਆਪਣਾ ਭੇਦ ਆਪ ਵਖਾਣੇ। ਬੁਝੀ ਦੀਪਕ ਗੁਰ ਆਪ ਜਗਾਈ। ਸਚ ਮੰਤਰ ਗੁਰ ਸਚ ਦ੍ਰਿੜਾਈ। ਈਸ਼ਰ ਜੀਵ ਦਾ ਭੇਦ ਮਿਟਾਈ। ਅਚਰਜ ਨੂੰ ਅਚਰਜ਼ ਮਿਲਾਈ। ਪਸੂ ਪਰੇਤੋਂ ਕਰ ਦੇਵ ਬਹਾਈ। ਗੁਰ ਪੂਰੇ ਵਿਚ ਇਹ ਵਡਿਆਈ। ਸ਼ਬਦ ਆਪਣੇ ਦਾ ਭੇਦ ਖੁਲ੍ਹਾਈ । ਸਭ ਤੋਂ ਬਾਣੀ ਮੁਖ ਰਖਾਈ। ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਸਭ ਵਸ ਕਰਾਈ। ਪੂਰੇ ਗੁਰ ਵਿਚ ਇਹ ਵਡਿਆਈ। ਤ੍ਰੈਲੋਕ ਇਸ ਦਾ ਜਸ ਗਾਈ। ਮਹਾਰਾਜ ਸ਼ੇਰ ਸਿੰਘ ਪੈਜ ਰਖਾਈ। ਸ਼ਬਦ ਮੇਰਾ ਹੈ ਨਿਰਬਾਣ। ਜੇਤੀਆਂ ਮੁਸ਼ਕਲਾਂ ਤੇਤੀਆਂ ਆਸਾਨ। ਨਾਮ ਮੇਰਾ ਸਭ ਮੇਂ ਪ੍ਰਧਾਨ। ਸੋਹੰ ਸ਼ਬਦ ਸਰਬ ਕੀ ਆਣ। ਪਵਣ ਰੂਪ ਗੁਰ ਮਸਾਣ ਬਣਾਏ। ਜਮ ਕੰਕਰ ਕੋਈ ਨੇੜ ਨਾ ਆਏ। ਬੀਰ ਅਠਾਰਾਂ ਭੈ ਰਖਾਏ। ਹਾਕਨ ਡਾਕਨ ਸਭ ਡਰ ਜਾਏ। ਸਰਬ ਸ੍ਰਿਸ਼ਟ ਗੁਰ ਬਾਣ ਲਗਾਏ। ਵਿਚ ਭੈ ਸਭ ਹਰਿ ਗੁਣ ਗਾਏ। ਲੋਹੇ ਕਾ ਸੰਗਲ ਗਲ ਮੇਂ ਪਾਏ। ਸਾਰ ਕੀ ਮੂੰਗਲੀ ਸਿਰ ਪਰ ਲਾਏ। ਗੁਰ ਪੂਰੇ ਕੀਤੀ ਵਿਚਾਰ। ਹੋਏ ਕਿਰਪਾਲ ਪ੍ਰਭ ਏਕੰਕਾਰ। ਬਚਨ ਸੇ ਬਾਹਰ ਖਾਏ ਸਿਰ ਮਾਰ। ਗੁਰ ਕਾ ਦੋਖੀ ਨਾ ਉਤਰੇ ਪਾਰ। ਇਸ ਸ਼ਬਦ ਦੀ ਇਹ ਵਡਿਆਈ। ਗੁਰ ਨਾਨਕ ਦੀ ਕਲਾ ਵਧਾਈ। ਮਰਦਾਨੇ ਉਤੇ ਦਇਆ ਕਮਾਈ। ਭੇਡੂ ਵਾਲੀ ਦੇਹ ਪਲਟਾਈ। ਸੋਹੰ ਸ਼ਬਦ ਹੁਣ ਮੁਖੋਂ ਗਾਈ। ਤੀਨ ਲੋਕ ਦਾ ਭੈ ਗਵਾਈ। ਪ੍ਰਭ ਚਰਨ ਸੰਗ ਲੈ ਮਿਲਾਈ। ਮੇਰਾ ਨਾਮ ਜੋ ਨਰ ਧਿਆਈ। ਸੋਹੰ ਸ਼ਬਦ ਦਾ ਪਾਠ ਜੋ ਕਰੇ। ਇਕ ਹਜ਼ਾਰ ਨਿੱਤ ਉਠ ਪੜ੍ਹੇ। ਦਰਸ਼ਨ ਦੇਵੇ ਆਪ ਪ੍ਰਭ ਹਰੇ। ਇਕ ਸੌ ਇਕ ਪਾਠ ਜੋ ਕਰੇ। ਮਨ ਮੇਂ ਸ਼ਾਂਤ ਕਪਟ ਨਾ ਧਰੇ। ਐਸੀ ਬੁੱਧੀ ਪ੍ਰਭ ਹੈ ਕਰੇ। ਧੰਨ ਧੰਨ ਮੁਖੋਂ ਕਹੇ ਨਰ ਹਰੇ। ਦੇਹ ਦੀਪਕ ਵਿਚ ਜੋਤ ਆ ਜਲੇ। ਪੂਰਨ ਪੁਰਖ ਹੋਏ ਸੁਜਾਨ। ਜਿਸ ਨੂੰ ਉਪਜਿਆ ਬ੍ਰਹਮ ਗਿਆਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸਾਧ ਸੰਗਤ ਵਿਟੁਹ ਕੁਰਬਾਨ । ਅੰਮ੍ਰਿਤ ਗੁਰ ਆਪ ਬਣਾਵੇ। ਗੁਰਸਿਖਾਂ ਦੇ ਮੁਖ ਚੁਆਵੇ। ਦੁੱਖ ਦਲਿਦਰ ਸਾਰੇ ਲਾਹਵੇ। ਭਰਮ ਭੂਤ ਦਾ ਨਾਸ ਕਰਾਵੇ। ਪਵਿਤ ਆਤਮਾ ਇਸ ਨਾਲ ਕਰਾਵੇ। ਅਨੂਠਾ ਰਸ ਮੁਖ ਚਵਾਵੇ। ਤਪਤ ਆਤਮਾ ਸ਼ਾਂਤ ਹੋ ਜਾਵੇ। ਸਾਧ ਸੰਗਤ ਪ੍ਰਭ ਦਇਆ ਕਮਾਵੇ। ਪਸੂ ਪਰੇਤੋਂ ਦੇਵ ਬਣਾਵੇ। ਮਹਾਰਾਜ ਸ਼ੇਰ ਸਿੰਘ ਦਇਆ ਕਮਾਵੇ। ਅੰਮ੍ਰਿਤ ਬੂੰਦ ਪੀ ਗੁਰਮੁਖ ਬਣ ਜਾਵੇ। ਦੇਹ ਅਰੋਗ ਸਰਬ ਸੁਖ ਪਾਵੇ। ਦੂਜੀ ਵਾਰ ਸਿੱਖ ਸੇਵ ਕਮਾਵੇ। ਗੁਰ ਕੀ ਲਿਖਤ ਕਾ ਫਲ ਗੁਰ ਤੋਂ ਪਾਵੇ। ਹੋਏ ਦਿਆਲ ਗੁਰ ਦਰਸ ਦਿਖਾਵੇ। ਚਰਨ ਕਵਲ ਵਿਚ ਪਦਮ ਦਰਸਾਵੇ। ਚਰਨ ਖੱਬੇ ਤੇ ਨਿਸ਼ਾਨ ਬਿਗਸਾਵੇ। ਜਿਥੇ ਬੱਧਕ ਬਾਣ ਲਗਾਵੇ। ਜਗਦੀਸ਼ਰ ਹਰਿ ਜੂ ਨਜ਼ਰੀ ਆਵੇ। ਮੋਹਨ ਮਾਧਵ ਕ੍ਰਿਸ਼ਨ ਮੁਰਾਰ ਅਖਵਾਵੇ। ਬਾਲ ਉਮਰ ਵਿਚ ਦਰਸ ਦਿਖਾਵੇ। ਸੁੰਦਰ ਕੁੰਡਲ ਮੁਕਟ ਬੈਨ ਨਜ਼ਰੀ ਆਵੇ। ਕਲਜੁਗ ਵਿਚ ਮਹਾਰਾਜ ਸ਼ੇਰ ਸਿੰਘ ਅਖਵਾਵੇ। ਕ੍ਰਿਸ਼ਨ ਤੋਂ ਪ੍ਰਭ ਦੇਹ ਪਲਟਾਵੇ। ਵਾਂਗ ਦਵਾਪਰ ਕਲਜੁਗ ਦਾ ਅੰਤ ਕਰਾਵੇ। ਸਤਿਜੁਗ ਨੂੰ ਸਤਿਵਾਦ ਬਣਾਵੇ। ਸਤਿ ਸਰੂਪ ਸਭ ਜੀਵ ਉਪਾਵੇ। ਸੋਹੰ ਸ਼ਬਦ ਦੀ ਧੁਨ ਵਜਾਏ। ਮਹਾਰਾਜ ਸ਼ੇਰ ਸਿੰਘ ਜੈ ਜੈ ਕਾਰ ਕਰਾਵੇ। ਬਾਣੀ ਸਭ ਦਾ ਮਾਣ ਗਵਾਵੇ। ਪ੍ਰਭ ਪੂਰਾ ਭਇਆ ਅਵਤਾਰੀ। ਪੈਜ ਸਿੱਖਾਂ ਦੀ ਆਣ ਸਵਾਰੀ। ਵੀਹ ਸੌ ਸੱਤ ਜੇਠ ਪੰਜ ਨੂੰ ਖੇਲ ਹੈ ਕਰਨਾ। ਸਰਬ ਸ੍ਰਿਸ਼ਟ ਵਿਚ ਬਹੁਤ ਦੁੱਖ ਜੀਵਾਂ ਨੇ ਭਰਨਾ। ਐਸਾ ਕਾਲ ਕਲੂ ਦਾ ਕਰਨਾ। ਮਹਾਰਾਜ ਸ਼ੇਰ ਸਿੰਘ ਦੁੱਖ ਦਲਿਦਰ ਹਰਨਾ। ਸੋਹੰ

ਸ਼ਬਦ ਸਭ ਰਸਨਾ ਉਚਰਨਾ। ਅੰਧਕਾਰ ਜਗਤ ਜਾਂ ਹੋਵੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ। ਪ੍ਰਗਟ ਹੋਵੇ ਜੋਤ ਸਰੂਪ। ਜਿਸ ਦੀ ਮਹਿਮਾ ਬੜੀ ਅਨੂਪ। ਦੁਨੀਆ ਡੋਬੀ ਮਾਇਆ ਅੰਧ ਕੂਪ। ਬੈਠਾ ਅਲੋਪ ਆਪ ਗੁਰ ਭੂਪ। ਕਲਜੁਗ ਦੀ ਹੁਣ ਹੋਈ ਸਫਾਈ। ਵਿਚ ਸੰਸਾਰ ਪੈ ਜਾਏ ਦੁਹਾਈ। ਘਰ ਘਰ ਅੱਗ ਪ੍ਰਭੂ ਨੇ ਲਾਈ। ਕੋਈ ਨਾ ਮੇਟੇ ਇਸ ਨੂੰ ਰਾਈ। ਗੁਰ ਸਾਚਾ ਜਿਨ ਖੇਡ ਬਣਾਈ। ਕਾਗ ਭੁਸੰਡ ਨੇ ਦੇਹ ਵਖਾਈ। ਸਭ ਸਿੱਖਨ ਦੀ ਆਸ ਪੁਜਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ । ਮਹਾਰਾਜ ਸ਼ੇਰ ਸਿੰਘ ਬਚਨ ਲਿਖਾਇਆ। ਮਨੀ ਸਿੰਘ ਨੂੰ ਸਤਿਗੁਰ ਬਣਾਇਆ। ਪਿੰਡ ਬੁੱਗੇ ਜਿਥੇ ਥਾਨ ਸੁਹਾਇਆ। ਪ੍ਰੇਮ ਸਿੰਘ ਘਰ ਤਖ਼ਤ ਸੁਹਾਇਆ। ਜਿਸ ਵੇਲੇ ਲਿਖਤ ਬਾਣੀ ਦੀ ਹੋਵੇ। ਚਾਰ ਦੀਪਕ ਸਦਾ ਬਿਲੋਵੇ। ਸਿਰ ਤੇ ਛਤਰ ਚਵਰ ਸਿਰ ਹੋਵੇ। ਮਹਾਰਾਜ ਸ਼ੇਰ ਸਿੰਘ ਹਾਜ਼ਰ ਹੋਵੇ। ਤੇਜਾ ਸਿੰਘ ਸਿੱਖ ਪਾਸ ਖਲੋਵੇ। ਸਾਧ ਸੰਗ ਪ੍ਰੇਮ ਸਿੰਘ ਘਰ ਹੋਵੇ। ਇੰਦਰ ਸਿੰਘ ਗੁਣ ਹਰਿ ਕੇ ਗਾਏ। ਚੰਦੋਆ ਚੰਦਨ ਸਿਰ ਤੇ ਪਾਏ। ਸੋਹਣ ਸਿੰਘ ਨੂੰ ਸੰਗ ਰਲਾਏ। ਜੀਵਨ ਸਿੰਘ ਕੋਲ ਬਿਠਾਏ। ਪ੍ਰੀਤਮ ਸਿੰਘ ਸਿਰ ਮੇਰੇ ਛਤਰ ਝੁਲਾਏ। ਸੋਹਣ ਸਿੰਘ ਮਾਸਟਰ ਧੂਪ ਦੀ ਜੋਤ ਜਗਾਏ। ਜਿਸ ਦੀ ਸੁਗੰਧ ਪਏ ਸਭ ਥਾਏਂ। ਚਾਰ ਜੁਗ ਨਾਮ ਰਹਿ ਜਾਏ। ਬੰਸੋ ਦੇਵੀ ਫਿਰ ਸੇਵ ਕਰਾਏ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਏ। ਬਾਣੀ ਲਿਖਣ ਨੂੰ ਕਲਮ ਉਠਾਏ। ਸਰਬ ਸੋਝੀ ਗੁਰ ਪੂਰਾ ਪਾਏ। ਅਨਹੱਦ ਸ਼ਬਦ ਮਨ ਵਜਾਏ। ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਏ। ਸ਼ਬਦ ਰੂਪ ਪ੍ਰਭ ਨਜ਼ਰੀ ਆਏ। ਜਗਮਗ ਜੋਤ ਪ੍ਰਭ ਆਪ ਜਗਾਏ। ਭੁੱਲ ਚੁੱਕ ਮੁਆਫ ਹੋ ਜਾਵੇ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ।

੩੦ ਫੱਗਣ ੨੦੦੬ ਬਿਕ੍ਰਮੀ ਮੇਰਠ ਗੁਰਦਵਾਰੇ ਵਿਚ ਬਚਨ ਹੋਏ

ਓਅੰਕਾਰ ਪ੍ਰਭ ਭਇਆ ਪ੍ਰਕਾਸ਼। ਜੋਤ ਨਿਰੰਜਣ ਸਰਬ ਗੁਣਤਾਸ। ਆਦਿ ਅੰਤ ਗੁਰਸਿੱਖਨ ਪਾਸ। ਵਿਚ ਬ੍ਰਹਿਮੰਡ ਕਰੇ ਨਿਵਾਸ । ਤੀਨ ਲੋਕ ਚਰਨ ਕਵਲ ਨਿਵਾਸ। ਉਧਰੇ ਸਿੱਖ ਜਿਹੜੇ ਹਰਿ ਕੇ ਦਾਸ। ਸਤਿਗੁਰ ਮਨੀ ਸਿੰਘ ਬੈਠੇ ਪਾਸ। ਮਹਾਰਾਜ ਸ਼ੇਰ ਸਿੰਘ ਸਰਬ ਨਿਵਾਸ। ਸ਼ੇਰ ਸਿੰਘ ਨਿਰੰਜਣ ਓਅੰ ਆਪ। ਸੋਹੰ ਸ਼ਬਦ ਨਾਮ ਮੇਰਾ ਜਾਪ। ਜੋ ਸਿਮਰੇ ਉਤਰਨ ਸਭ ਪਾਪ। ਜੋਤ ਨਿਰੰਜਣ ਮਾਰੇ ਤਿੰਨ ਤਾਪ। ਮਹਾਰਾਜ ਸ਼ੇਰ ਸਿੰਘ ਕਲ ਰਾਖੇ ਆਪ। ਗੁਰਸਿਖਾਂ ਦਾ ਵਡ ਪ੍ਰਤਾਪ। ਘਰ ਸਾਚਾ ਥਿਰ ਮੇਰਾ ਦਰਬਾਰ। ਮਹਿੰਮਾ ਗੁਰ ਕੀ ਅਪਰ ਅਪਾਰ। ਕਲਜੁਗ ਵਿਚ ਲਿਆ ਅਵਤਾਰ। ਭਗਤ ਜਨਾਂ ਨੂੰ ਲਾਇਆ ਪਾਰ। ਸ੍ਰਿਸ਼ਟੀ ਡੁੱਬੀ ਵਿਚ ਮੰਝਧਾਰ। ਪ੍ਰਗਟ ਹੋ ਕੇ ਆਪ ਕਰਤਾਰ। ਚੇਤ ਪੰਜ ਸ਼ਨਿਚਰਵਾਰ। ਲਿਖਤ ਲਿਖਾਈ ਵਿਚ ਸਚ ਦਰਬਾਰ। ਗੁਰਬਾਣੀ ਹੋਵੇ ਇਹ ਜਗਤ ਉਧਾਰ। ਪੂਰੇ ਗੁਰ ਦਿਤੀ ਰਸਨਾ ਉਚਾਰ। ਭਗਤ ਜਨਾਂ ਹੋਵੇ ਜੈਕਾਰ। ਸੁਣ ਕੇ ਸਿੱਖ ਸਭ ਉਧਰਨ ਪਾਰ। ਸਤਿਜੁਗ ਸਾਚਾ ਲਾਇਆ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਪਾਰ ਉਤਾਰਨਹਾਰ। ਅੰਮ੍ਰਿਤ ਵੇਲੇ ਉਠ ਕੇ ਸਾਰੇ। ਗੁਰ ਪੂਰੇ ਦੇ ਵਿਚ ਦਰਬਾਰੇ। ਇੰਦਰ ਸਿੰਘ ਪੰਜ ਸ਼ਬਦ ਉਚਾਰੇ। ਪਲੰਘ ਉਪਰ ਸਾਡਾ ਫੋਟੋ ਲਾਏ। ਮਨੀ ਸਿੰਘ ਨੂੰ ਕੋਲ ਬਹਾਏ। ਸੀਸ ਉਪਰ ਚੰਦੋਆ ਛਾਏ। ਲਹਿੰਦੀ ਦਿਸ਼ਾ ਮੁਖ ਰਖਾਏ। ਪ੍ਰੀਤਮ ਸਿੰਘ ਫਿਰ ਛਤਰ ਝੁਲਾਏ।