੫ ਚੇਤ ੨੦੦੭ ਬਿਕ੍ਰਮੀ
ਪੰਜ ਚੇਤ ਦਾ ਦਿਨ ਸੀ ਆਇਆ। ਸਤਿਗੁਰ ਪੂਰੇ ਖੇਲ ਰਚਾਇਆ। ਵਿਚ ਬੁੱਘੀਂ ਡੇਰਾ ਲਾਇਆ। ਬਾਣੀ ਰਚਨ ਦਾ ਦਿਨ ਮਨਾਇਆ । ਪੂਰੀ ਬਿਧ ਆਪ ਬਤਾਈ। ਫਿਰ ਬਾਣੀ ਦੀ ਲਿਖਤ ਕਰਾਈ। ਸਾਧ ਸੰਗਤ ਗੁਰ ਕੋਲ ਬਹਾਈ। ਪੂਰਨ ਸਿੱਖ ਜਿਨ੍ਹਾਂ ਸੇਵ ਕਮਾਈ। ਮਹਾਰਾਜ ਸ਼ੇਰ ਸਿੰਘ ਜੋਤ ਜਗਾਈ। ਜੁਗ ਚਾਰ ਜੈ ਜੈਕਾਰ ਕਰਾਈ। ਸਚ ਤਖ਼ਤ ਗੁਰ ਆਪ ਬਣਾ ਕੇ। ਬਾਣੀ ਬੋਹਥ ਜੋਤ ਪ੍ਰਗਟਾ ਕੇ। ਚੇਤ ਪੰਜਵੀਂ ਦਿਨ ਮਨਵਾ ਕੇ। ਅੰਮ੍ਰਿਤ ਰੂਪੀ ਬਾਣੀ ਲਿਖਵਾ ਕੇ। ਸਤਿਗੁਰ ਮਨੀ ਸਿੰਘ ਕੋਲ ਬਹਾ ਕੇ। ਕਰੋੜ ਤੇਤੀਸ ਸੰਗ ਰਲਾ ਕੇ। ਮੰਗਲਾਚਾਰ ਕਰਨ ਘਰ ਆ ਕੇ। ਗੁਰ ਪੂਰੇ ਦਾ ਦਰਸ਼ਨ ਪਾ ਕੇ। ਅਨਹਦ ਸ਼ਬਦ ਮਨ ਧੁਨ ਵਜਾ ਕੇ। ਚਤੁਰਭੁਜ ਆਪ ਪ੍ਰਭ ਆ ਕੇ। ਮਹਾਰਾਜ ਸ਼ੇਰ ਸਿੰਘ ਦਇਆ ਕਮਾ ਕੇ। ਸੋਹੰ ਸ਼ਬਦ ਦੀ ਲਿਖਤ ਕਰਾ ਕੇ। ਸੋਹੰ ਸ਼ਬਦ ਹੋਵੇ ਭਰਪੂਰ। ਸਚ ਗੁਰ ਮੰਤਰ ਆਸਾ ਪੂਰ। ਜੋ ਜਨ ਸਿਮਰੇ ਚਿੰਤਾ ਦੂਰ। ਜਮ ਜੰਦਾਰ ਕਰੇ ਪ੍ਰਭ ਚੂਰ। ਸਾਧ ਸੰਗਤ ਦੀ ਆਸਾ ਪੂਰ। ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰ। ਅੰਤ ਕਾਲ ਆਪ ਪ੍ਰਭ ਆਇਆ। ਤਜ ਦੇਹ ਜੋਤ ਪ੍ਰਗਟਾਇਆ। ਕਲੂ ਕਾਲ ਦਾ ਕਾਲ ਕਰਾਇਆ। ਡੰਡ ਪ੍ਰਚੰਡ ਸਭਨ ਨੂੰ ਲਾਇਆ। ਜੀਵ ਨਾਸ ਨੂੰ ਜੀਵ ਉਪਾਇਆ। ਘਰ ਘਰ ਦੇਵਤਾ ਅਗਨ ਲਗਾਇਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਚ ਸੁਚ ਕਰ ਭਸਮ ਬਹਾਇਆ। ਖੈ ਕਰਨ ਜਗਤ ਆਪ ਪ੍ਰਭ ਆਇਆ। ਵੀਹ ਸੌ ਸੱਤ ਵਿਚ ਇਹ ਖੇਲ ਰਚਾਇਆ। ਹਾਹਾਕਾਰ ਕਰ ਜਗਤ ਰਵਾਇਆ। ਮਹਾਰਾਜ ਸ਼ੇਰ ਸਿੰਘ ਚੋਜ ਵਖਾਇਆ। ਸਚਖੰਡ ਕਿਰਪਾ ਪ੍ਰਭ ਕਰੀ। ਮਾਤਲੋਕ ਵਿਚ ਦੇਹ ਪ੍ਰਭ ਧਰੀ। ਕਲਜੁਗ ਜੀਵ ਨਾ ਬੁਝਿਆ ਹਰੀ। ਪੂਰਨ ਸਿੱਖਣ ਤੇ ਪ੍ਰਭ ਕਿਰਪਾ ਕਰੀ। ਦਿਤਾ ਦਰਸ ਸ਼ੇਰ ਸਿੰਘ ਵਰੀ। ਗੁਰ ਸਿੱਖਨ ਨੂੰ ਦਰਸ ਦਿਖਾਵੇ। ਆਪਣੀ ਮਹਿੰਮਾ ਆਪ ਗਣਾਵੇ। ਬੇਮੁਖ ਨਾ ਸੀਸ ਨਿਵਾਵੇ। ਸਿਦਕੀ ਸਿੱਖ ਸੰਗਤ ਵਿਚ ਰਲਾਵੇ। ਮਾਸ ਸ਼ਰਾਬ ਨਾ ਰਸਨੀ ਲੁਆਵੇ। ਮਹਾਰਾਜ ਸ਼ੇਰ ਸਿੰਘ ਆਪਣਾ ਨਾਮ ਜਪਾਵੇ। ਮੈਂ ਹਾਂ ਪ੍ਰਗਟਿਆ ਵਿਸ਼ਨੂੰ ਭਗਵਾਨ। ਭਗਤ ਜਨਾਂ ਹੋਵੇ ਕਲਿਆਣ। ਮਨੀ ਸਿੰਘ ਕਰੇ ਪਛਾਣ। ਫਿਰ ਪਾਵੇ ਗੁਰ ਗੱਦੀ ਦਾ ਮਾਣ। ਮੈਂ ਪਿਤਾ ਉਹ ਪੂਤ ਸਮਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ। ਮੇਰੀ ਮਹਿੰਮਾ ਅਪਰ ਅਪਾਰ। ਜੁਗੋ ਜੁਗ ਮੇਰਾ ਪਸਾਰ। ਕਦੇ ਜੋਤ ਸਰੂਪ ਕਦੇ ਦੇਹ ਧਾਰ। ਜੁਗੋ ਜੁਗ ਲਵਾਂ ਅਵਤਾਰ। ਨਿਰਗੁਣ ਸਰਗੁਣ ਸਰੂਪ ਨਿਸਤਾਰ। ਜੀਵ ਜੰਤ ਮੇਰੀ ਜੋਤ ਅਧਾਰ। ਤੀਨ ਲੋਕ ਮੇਰਾ ਪਸਾਰ। ਮਹਾਰਾਜ ਸ਼ੇਰ ਸਿੰਘ ਜਗਤ ਉਧਾਰ। ਸੁਣ ਕੇ ਨਾਮ ਜੀਵ ਉਤਰੇ ਪਾਰ। ਸਰਬ ਥਾਏਂ ਮੇਰਾ ਹੈ ਗਵਣ। ਤੀਨ ਲੋਕ ਮੇਰਾ ਹੈ ਭਵਨ। ਸੋਹੰ ਸ਼ਬਦ ਮੇਰਾ ਹੈ ਹਵਨ। ਜੀਵ ਉਧਾਰ ਆਪ ਗੁਰ ਪਵਣ। ਅੰਤ ਕਾਲ ਕਲੂ ਤਾਈਂ ਖਪਾਇਆ। ਦੁਸ਼ਟਾਂ ਹੰਕਾਰੀਆਂ ਨੂੰ ਭਸਮ ਕਰਾਇਆ । ਮਦਿ ਮਾਸ ਦਾ ਨਾਸ ਕਰਾਇਆ। ਕੁੰਭੀ ਨਰਕ ਇਨ੍ਹਾਂ ਨੂੰ ਪਾਇਆ। ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਨਹੀਂ ਧਿਆਇਆ। ਪੂਰਨ ਗੁਰ ਕਰ ਸਚ ਵਖਾਇਆ। ਜੋ ਜਨ ਚਲੇ ਮੇਰੇ ਭਾਏ। ਸੋਹੰ ਸ਼ਬਦ ਸੰਗ ਮਨ ਲਗਾਏ। ਮਨ ਦੀ ਦੁਬਧਾ ਮੈਲ ਗਵਾਏ। ਪ੍ਰਭ ਪੂਰੇ ਦੀ ਸੇਵ ਕਮਾਏ। ਮਧ ਮਾਸ ਨੂੰ ਹੱਥ ਨਾ ਲਾਏ। ਗੁਰਸਿਖਾਂ ਸੰਗ ਗੁਰਸਿਖ ਬਣ ਜਾਏ। ਖੋਲ੍ਹ ਕਪਾਟ ਗੁਰ ਦਰਸ ਦਿਖਾਏ। ਚਰਨ
ਕਵਲ ਵਿਚ ਲਏ ਮਿਲਾਏ। ਜ਼ਾਤ ਪਾਤ ਦਾ ਮਾਣ ਗਵਾਏ। ਚਾਰ ਵਰਨ ਪ੍ਰਭ ਇਕ ਕਰਾਏ। ਬ੍ਰਹਮ ਸੇ ਉਪਜੇ ਬ੍ਰਹਮ ਮਾਹਿ ਸਮਾਏ। ਜੋਤ ਸਰੂਪ ਸੰਗ ਜੋਤ ਪ੍ਰਗਟਾਏ। ਕੋਈ ਪ੍ਰਭ ਦਾ ਭੇਤ ਨਾ ਪਾਏ। ਦਇਆ ਧਾਰ ਕਲਜੁਗ ਵਿਚ ਆਏ। ਪੰਜ ਤੱਤ ਵਿਚ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਜਿਨ ਵੇਖਿਆ ਤਿਨ ਨਦਰੀ ਆਏ। ਸਾਧ ਸੰਗਤ ਗੁਰ ਦਰਸ ਦਿਖਾਏ। ਸੋਹੰ ਸ਼ਬਦ ਗੁਰ ਨਾਮ ਪ੍ਰਗਟਾਏ। ਮੈਂ ਹਾਂ ਪ੍ਰਗਟਿਆ ਗੁਰ ਗੋਬਿੰਦ। ਸਦ ਮਿਹਰਵਾਨ ਸਦਾ ਬਖ਼ਸ਼ਿੰਦ। ਕਲਜੁਗ ਵਿਚ ਭਇਆ ਮਰਗਿੰਦ। ਜਿਸ ਨੇ ਵਗਾਈ ਉਲਟੀ ਸਿੰਧ। ਸਾਰੇ ਜਗਤ ਤੋਂ ਕਰਾਏ ਨਿੰਦ। ਕਾਲ ਰੂਪ ਹੋਏ ਨਿਕਾਲੇ ਜਿੰਦ। ਪ੍ਰਗਟ ਹੋਵੇ ਫਿਰ ਆਪ ਵਿਚ ਹਿੰਦ। ਜਮਨ ਕਿਨਾਰੇ ਵਾਸੀ ਘਵਿੰਡ। ਮਹਾਰਾਜ ਸ਼ੇਰ ਸਿੰਘ ਜੋਤ ਜਗਤ ਜਿੰਦ। ਜਮਨ ਕਿਨਾਰੇ ਧਾਮ ਰਚੌਣਾ। ਜਿਥੇ ਸਤਿਗੁਰ ਤਖ਼ਤ ਰਚੌਣਾ। ਸਤਿਗੁਰ ਮਨੀ ਸਿੰਘ ਉਪਰ ਬਹੌਣਾ। ਮਹਾਰਾਜ ਸ਼ੇਰ ਸਿੰਘ ਹੋ ਪ੍ਰਗਟ ਔਣਾ। ਦਿਲੀਉਂ ਨੇੜੇ ਜਲ ਦੀ ਧਾਰ। ਚੋਜ ਕਰੇ ਜਿਥੇ ਕਰਤਾਰ। ਸੰਗਤ ਜੁੜੇ ਅਪਰ ਅਪਾਰ। ਕਰ ਕੇ ਦਰਸ ਸਿੱਖ ਉਧਰਨ ਪਾਰ। ਨਜ਼ਰੀ ਆਵੇ ਆਪ ਕਰਤਾਰ। ਸੋਹੰ ਸ਼ਬਦ ਦੀ ਹੋਵੇ ਗੁੰਜ਼ਾਰ। ਇਕ ਸਿੱਖ ਫਿਰ ਪ੍ਰਗਟੌਣਾ। ਜਿਸ ਨੂੰ ਦਰਸ ਆਪ ਦਰਸਾਉਣਾ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਉਣਾ। ਓਸ ਡੰਕ ਹੈ ਵਿਚ ਜਗਤ ਵਜਾਉਣਾ। ਸਭ ਸ੍ਰਿਸ਼ਟ ਕੋ ਸਰਨੀ ਲਾਉਣਾ। ਆਪ ਆ ਕੇ ਸੀਸ ਨਿਵਾਉਣਾ। ਸਵਾ ਕਰੋੜ ਗੁਰ ਭੇਟ ਚੜ੍ਹੌਣਾ। ਸੋਹੰ ਸ਼ਬਦ ਦਾ ਮੋਖ਼ਸ਼ ਪਾਉਣਾ। ਮਹਾਰਾਜ ਸ਼ੇਰ ਸਿੰਘ ਸਦਾ ਮਨ ਗਾਉਣਾ। ਐਸਾ ਡੰਕ ਆਪ ਵਜਵਾਵੇ। ਊਚ ਨੀਚ ਸਭ ਸਰਨੀ ਪਾਵੇ। ਅਟੱਲ ਗੁਰ ਦਾ ਦਰਸ਼ਨ ਪਾਵੇ। ਦੁੱਖ ਦਲਿਦਰ ਹਿੰਦ ਦੇ ਗਵਾਵੇ। ਸਚ ਤਖ਼ਤ ਸਚ ਰਾਜ ਕਮਾਵੇ। ਐਸੀ ਮਾਇਆ ਪ੍ਰਭੂ ਤੋਂ ਪਾਵੇ। ਥਿਰ ਘਰ ਵੇਖੇ ਨਦਰੀ ਆਵੇ। ਧੰਨ ਧੰਨ ਰਸਨਾ ਨਿੱਤ ਗਾਵੇ। ਮਹਾਰਾਜ ਸ਼ੇਰ ਸਿੰਘ ਦੀ ਸੇਵ ਕਮਾਵੇ। ਸੇਵਕ ਬਣੇ ਸੁਰਤ ਮਨ ਲਾ ਕੇ। ਰਾਜ ਮਾਣ ਸਭ ਦਿਲੋਂ ਗਵਾ ਕੇ। ਪੂਰੀ ਗੁਰ ਤੋਂ ਸੋਝੀ ਪਾ ਕੇ। ਰਈਅਤ ਸਾਰੀ ਵਿਚ ਚਰਨ ਲਿਆ ਕੇ। ਕਰੇ ਚਵਰ ਅੱਗੇ ਸੀਸ ਝੁਕਾ ਕੇ। ਰਸਨਾ ਵਿਚੋਂ ਸੋਹੰ ਸੋਹੰ ਗੁਣ ਗਾ ਕੇ। ਭੈ ਭਗਤੀ ਦੀ ਸੇਵ ਕਮਾ ਕੇ। ਆਦਿ ਅੰਤ ਪ੍ਰਭ ਦਾ ਦਰਸ਼ਨ ਪਾ ਕੇ। ਆਤਮ ਚਿੰਤ ਸਾਰੀ ਮਿਟਾ ਕੇ। ਨੰਗੇ ਪੈਰੀਂ ਗੁਰ ਸੇਵ ਕਮਾ ਕੇ। ਤਖ਼ਤ ਤਾਜ ਗੁਰ ਅੱਗੇ ਟਿਕਾ ਕੇ। ਜਨਮ ਜਨਮ ਦੇ ਦੁੱਖ ਮਿਟਾ ਕੇ। ਸਚ ਵਾਸੀ ਤੋਂ ਸਚ ਲਿਖਤ ਕਰਾ ਕੇ। ਵਿਚ ਬੈਕੁੰਠ ਪ੍ਰਭ ਦਰਸ਼ਨ ਪਾ ਕੇ। ਕੁੰਭੀ ਨਰਕ ਵਿਚੋਂ ਆਪਣੀ ਕੁਲ ਕਢਾ ਕੇ। ਜਾਵੇ ਬਲਿਹਾਰ ਸਤਿਗੁਰ ਗੁਣ ਗਾ ਕੇ। ਜਿਸ ਨੇ ਦਿਤਾ ਮਾਣ ਜਗਤ ਵਿਚ ਆ ਕੇ। ਸੱਚੇ ਪਾਤਸ਼ਾਹ ਸਚ ਦਇਆ ਕਮਾ ਕੇ। ਮਹਾਰਾਜ ਸ਼ੇਰ ਸਿੰਘ ਆਪ ਹੈ ਆ ਕੇ। ਦੀਨ ਦਿਆਲ ਦਇਆ ਦੁੱਖ ਭੰਜਨ। ਐਸੇ ਉਸ ਦੇ ਤੋੜੇ ਗੁਰ ਫੰਦਨ। ਸੰਗਤ ਵਿਚ ਹੋਵੇ ਵਾਂਗ ਚੰਦਨ। ਜਗਤ ਬਿਲੋਵੇ ਆਪ ਤ੍ਰੈਲੋਕੀ ਨੰਦਨ। ਸਰਬ ਦੂਖ ਆਪ ਭਵਖੰਡਨ। ਜਮ ਕੇ ਦੂਤ ਨਾ ਸਿੱਖ ਨੂੰ ਦੰਡਨ। ਗੁਰ ਕੇ ਸਿੱਖ ਗੁਰ ਸੰਗ ਬਿਹੰਡਨ। ਤਾਰੇ ਆਪ ਗੁਰ ਪੂਰਾ ਨਿਰੰਜਣ । ਭੈ ਭਿਆਨਕ ਵਿਚ ਹੈ ਭੈ ਭੰਜਨ। ਆਦਿ ਜੁਗਾਦਿ ਹੈ ਸਦ ਰੰਗਨ। ਮਹਾਰਾਜ ਸ਼ੇਰ ਸਿੰਘ ਤ੍ਰੈਲੋਕੀ ਨੰਦਨ। ਆਪਣੀ ਬਿਧ ਆਪ ਹੈ ਜਾਣੇ। ਕੋਈ ਜੀਵ ਨਾ ਆਖ ਵਖਾਣੇ। ਸਿੱਖ ਹੈ ਚਲੇ ਗੁਰ ਕੇ ਭਾਣੇ। ਭੁੱਲਾ ਭੁੱਜੇ ਵਾਂਗਰ ਦਾਣੇ। ਦੇਵ ਦੰਤ ਪ੍ਰਭ ਲਾਏ ਠਿਕਾਣੇ। ਦਰਗਾਹ ਵਿਚ ਨਾ ਧਰਮ ਰਾਏ ਪਛਾਣੇ। ਕਲਜੁਗ ਵਿਚ ਹੋਏ ਚਲੇ ਨਿਤਾਣੇ। ਸੋਹੰ ਸ਼ਬਦ
ਗੁਰ ਮਾਰਿਆ ਬਾਣੇ। ਮਹਾਰਾਜ ਸ਼ੇਰ ਸਿੰਘ ਅਸੁਰ ਸੰਘਾਣੇ। ਅਸੁਰ ਸੁਰ ਗੁਰ ਆਪ ਬਣਾਏ। ਮਾਣਸ ਵਿਚ ਮਾਤਲੋਕ ਪ੍ਰਗਟਾਏ। ਆਪਣੀ ਜੋਤ ਪ੍ਰਭ ਹਰ ਵਿਚ ਟਿਕਾਏ। ਨਿਜ਼ ਘਰ ਬੈਠਾ ਤਾੜੀ ਲਾਵੇ। ਕੋਈ ਜੀਵ ਭੇਤ ਨਾ ਪਾਵੇ। ਹਰਿ ਜੂ ਹਰ ਥਾਂ ਰਿਹਾ ਸਮਾਏ। ਕਰ ਖੇਲ ਚਤੁਰਭੁਜ ਕਹਾਏ। ਹੰਕਾਰੀਆਂ ਤਾਈਂ ਹੰਕਾਰ ਦਵਾਏ। ਨਿਮਾਣਿਆਂ ਦਾ ਆਪ ਹੋਏ ਸਹਾਈ। ਜੋਤ ਅਗਨ ਜਗਤ ਨੂੰ ਲਾਈ। ਹਾਹਾਕਾਰ ਕਰ ਸ੍ਰਿਸ਼ਟ ਰਵਾਈ। ਵਿਚ ਸੰਸਾਰ ਪਾ ਦਿਤੀ ਦੁਹਾਈ। ਐਸੀ ਕਲਾ ਆਪ ਵਰਤਾਈ। ਵੀਹ ਸੌ ਦੋ ਬਿਕ੍ਰਮੀ ਕਹਿਰ ਦੀ ਆਈ। ਜਿਸ ਨੇ ਸ੍ਰਿਸ਼ਟੀ ਟੁੰਬ ਉਠਾਈ। ਮਹਾਕਾਲਕਾ ਖਪਰੀ ਲੈ ਆਈ। ਲਹੂ ਮਿਝ ਦੀ ਧੁਦਾ ਤਿਹਾਈ। ਭੈਰੋ ਬੇਤਾਲ ਇਹ ਦੇਵੇ ਦੁਹਾਈ। ਬਖ਼ਸ਼ ਲੈਣਾ ਮੇਰੇ ਗੁਸਾਈਂ। ਐਸੀ ਜੂਨ ਅਸਾਂ ਨੇ ਪਾਈ। ਇਸ ਤੋਂ ਮਿਲੇ ਨਾ ਸਾਨੂੰ ਵਡਿਆਈ। ਹੁਕਮ ਤੇਰੇ ਵਿਚ ਦਈਏ ਦੁਹਾਈ। ਸਾਰੀ ਸ੍ਰਿਸ਼ਟ ਕਰ ਭਸਮ ਵਖਾਈ। ਅੰਤ ਆਸ ਤੇਰੇ ਚਰਨਾਂ ਦੀ ਟਿਕਾਈ। ਦਿਉ ਤਾਰ ਮੇਰੇ ਗੋਬਿੰਦ ਰਘੁਰਾਈ। ਅਸੀਂ ਨਿਮਾਣੇ ਤੇਰੀ ਸਾਰ ਨਾ ਪਾਈ। ਕਈ ਜੁਗ ਬੀਤੇ ਭੈਰੋ ਭੂਤ ਅਖਵਾਈ। ਕਿਸੇ ਨੇ ਨਹੀਂ ਸਾਡੀ ਦੇਹ ਛੁਡਾਈ। ਕਲਜੁਗ ਪ੍ਰਗਟਿਓ ਆਪ ਰਘੁਰਾਈ। ਨਾਮ ਤੇਰੇ ਦੀ ਪਈ ਦੁਹਾਈ। ਚਾਰੋਂ ਤਰਫ ਐਸਾ ਡੰਕ ਵਜਾਈ। ਚੰਡ ਪ੍ਰਚੰਡ ਵਿਚ ਯੁੱਧ ਦੇ ਆਈ। ਉਹ ਸੀ ਸ਼ਕਤੀ ਤੇਰੀ ਮੇਰੇ ਬਿੰਗ ਕਸਾਈ। ਦੁਰਗਾ ਅੱਠ ਭੁਜ ਸਵਾਰੀ ਸ਼ੇਰ ਕਰਾਈ। ਸੁੰਭ ਨਿਸੁੰਭ ਕਰ ਭਸਮ ਵਖਾਈ। ਜੋਤ ਉਹ ਮਹਾਰਾਜ ਸ਼ੇਰ ਸਿੰਘ ਪ੍ਰਗਟਾਈ । ਸੰਸਾਰ ਵਿਚ ਮਹਾਕਾਲ ਕਾਲਕਾ ਆਈ। ਜਿਸ ਨੇ ਮਹਿੰਦੀ ਲਾਲ ਖ਼ੂਨ ਦੀ ਲਾਈ। ਲਾੜੀ ਜਗਤ ਗੁਰ ਜਗਤ ਵਿਆਹੀ। ਸਭ ਸ੍ਰਿਸ਼ਟ ਇਹਦੀ ਵਿਚ ਗੋਦ ਸਵਾਈ। ਜਿਸ ਨੂੰ ਕੋਈ ਨਾ ਮੇਟੇ ਰਾਈ। ਜਗਤ ਵਿਚ ਪੈ ਜਾਏ ਦੁਹਾਈ। ਮਹਾਪਰਲੋ ਕਲਜੁਗ ਤੇ ਆਈ। ਪੂਰੇ ਸਤਿਗੁਰ ਖੇਲ ਰਚਾਈ । ਸੋਹੰ ਸ਼ਬਦ ਦੀ ਗੁਰ ਤੇਗ਼ ਉਠਾਈ। ਜੋਤ ਸਰੂਪ ਜਗਤ ਸਿਰ ਲਾਈ। ਹੋਏ ਪ੍ਰਤੱਖ ਸਰਬ ਸੁਖਦਾਈ। ਵੇਖੇ ਬੈਠ ਆਪ ਰਘੁਰਾਈ । ਚੋਜ ਵਖਾਵੇ ਜਗਤ ਗੁਸਾਈਂ। ਜੋਤ ਰੂਪ ਜਗਤ ਜਲਾਈ। ਬਿਲਲਾਵਣ ਜੀਵ ਦੇਣ ਦੁਹਾਈ। ਕੋਈ ਬਚਾਵੇ ਆਣ ਮੇਰੀ ਮਾਈ। ਚਾਰ ਵੇਦ ਨਾ ਹੋਣ ਸਹਾਈ। ਗੀਤਾ ਗਿਆਨ ਦਾ ਭੇਤ ਮੁਕਾਈ। ਕੁਰਾਨ ਅੰਜੀਲ ਸਭ ਨਸ਼ਟ ਹੋ ਜਾਈ। ਵਿਚ ਦਰਬਾਰ ਸ਼ਕਤ ਨਾ ਰਾਈ । ਤੀਰਥ ਤੱਟ ਨਾ ਬਖ਼ਸ਼ੇ ਤੇਰੇ ਤਾਈਂ। ਗੰਗਾ ਗੋਦਾਵਰੀ ਦੇਣ ਦੁਹਾਈ। ਤੀਰਥ ਯਾਤਰਾ ਸਾਰੀ ਭਸਮ ਕਰਾਈ। ਸ਼ਕਤੀਵਾਨ ਸਰਬ ਸ਼ਕਤ ਮਿਟਾਈ। ਜਿਸ ਨੇ ਦਿਤੀ ਦਾਤ ਓਸ ਲਈ ਸਮਾਈ। ਸੋਹੰ ਸ਼ਬਦ ਸਭ ਚਿੰਤ ਮਿਟਾਈ। ਉਚਰੇ ਆਪ ਮੁੱਖੋਂ ਰਘੁਰਾਈ। ਪ੍ਰਗਟ ਕਰੇ ਭਗਤ ਵਡਿਆਈ। ਸੋਹੰ ਰੂਪ ਹੀ ਸਿੱਖ ਜਾਨਣ। ਸਦਾ ਹਜ਼ੂਰ ਪੂਰਾ ਗੁਰ ਮਾਨਣ। ਪਾਵਣ ਫਲ ਸਦਾ ਮਨ ਭਾਨਣ। ਗੁਰਸਿਖਾਂ ਨੂੰ ਦਿਤਾ ਦਾਨਣ। ਇਸ ਤੋਂ ਪਰੇ ਹੋਰ ਕੁਛ ਨਾ ਜਾਨਣ। ਸਿਮਰੇ ਜੋ ਹੋਵੇ ਮਨ ਚਾਨਣ। ਕੋਟ ਦਾਨ ਮਹਾ ਇਸ਼ਨਾਨਣ। ਤੀਨ ਲੋਕ ਪ੍ਰਭ ਏਕ ਸਮਾਨਣ। ਜੋਤ ਸਰੂਪ ਗੁਰਸਿਖ ਕੋ ਚਾਨਣ। ਭੁੱਲੇ ਜੀਵ ਨਾ ਗੁਰ ਕੋ ਪਛਾਨਣ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਨਣ। ਮਹਾ ਸੁਖ ਹੋਵੇ ਗੁਰ ਗਿਆਨਣ। ਗਿਆਨ ਗੋਝ ਗੁਰ ਆਪ ਬਤਾਵੇ। ਹੋਏ ਦਿਆਲ ਪ੍ਰਭ ਦਰਸ ਦਿਖਾਵੇ। ਨਿਜਾਨੰਦ ਨਿਜ਼ ਮਾਹਿ ਵਖਾਵੇ। ਖੋਲ੍ਹ ਤ੍ਰੈਕੁਟੀ ਦਰਸ ਬਿਗਸਾਵੇ। ਚੱਕਰ ਚਿਹਨ ਆਪਣੀ ਜੋਤ ਵਖਾਵੇ। ਜਿਸ ਦੇ ਨਾਲ ਜੋਤ ਜਗਾਵੇ ਜਲਾਵੇ। ਨੈਣ ਮੂੰਦ ਨਰ ਹਰਿ ਜੀ ਆਵੇ। ਖੰਬ ਭੰਬੀਰੀ ਦਾ ਪਰਦਾ ਹਟਾਵੇ। ਹੋਏ
ਪ੍ਰਤੱਖ ਆਪ ਦਰਸ਼ਨ ਦਿਖਾਵੇ। ਕਲਜੁਗ ਵਿਚ ਇਹ ਦਇਆ ਕਮਾਵੇ। ਆਪਣੇ ਸਿੱਖਾਂ ਦੀ ਪੈਜ ਰਖਾਵੇ। ਸੋਹੰ ਸ਼ਬਦ ਸੁਰਤ ਚਿਤ ਲਾਵੇ। ਸਿੱਖ ਨੂੰ ਜਨਭਗਤ ਬਣਾਵੇ। ਗੁਰ ਬਾਣੀ ਬਾਣੀ ਗੁਰ ਵਿਚ ਸ਼ਬਦ ਭਾਵੇ। ਸਿਦਕੀ ਸਿੰਘ ਗੁਰ ਖਿੱਚ ਲੈ ਆਵੇ। ਸੇਵਾ ਜਿਨ੍ਹਾਂ ਦੀ ਸਾਚੀ ਸਾਚਾ ਲਾਵੇ। ਸਿਰ ਆਪਣੇ ਉਤੇ ਛਤਰ ਝੁਲਾਵੇ। ਪ੍ਰੀਤਮ ਸਿੰਘ ਨੂੰ ਪਰਮ ਪੁਰਖ ਬਣਾਵੇ। ਆਵਣ ਜਾਵਣ ਦਾ ਪੰਧ ਮੁਕਾਵੇ। ਦੇ ਦਰਸ ਗੁਰ ਪਰਦੇ ਲਾਹਵੇ। ਖੋਲ੍ਹ ਕਪਾਟ ਭਰਮ ਭੈ ਦੂਰ ਕਰਾਵੇ। ਮਹਾਰਾਜ ਸ਼ੇਰ ਸਿੰਘ ਥਿਰ ਆਪ ਰਹਾਵੇ। ਸਿੱਖਾਂ ਦੀ ਜੈ ਜੈਕਾਰ ਕਰਾਵੇ। ਸਤਿਗੁਰ ਪੂਰਾ ਹੋਏ ਸਹਾਈ। ਮਾਣਾ ਸਿੰਘ ਨੂੰ ਦੇਵੇ ਵਡਿਆਈ। ਜਿਸ ਨੇ ਜੋਤ ਜੁਗਤ ਗੁਰ ਦੀ ਪਾਈ। ਸੇਵਾ ਆਪਣੀ ਸਫਲ ਕਰਾਈ। ਅੰਤ ਕਾਲ ਪ੍ਰਭ ਹੋਇਆ ਸਹਾਈ। ਵਿਚ ਬਬਾਣ ਲਿਆ ਬਿਠਾਈ। ਗੁਰ ਧਾਮ ਗੁਰ ਪੁਰ ਪੁਚਾਈ। ਦਿਵਸ ਰੈਣ ਸਦਾ ਗੁਣ ਗਾਈ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ। ਤੇਜਾ ਸਿੰਘ ਸਿੱਖ ਅਸਥੂਲ । ਜਿਸ ਤੇ ਲਾਈ ਸੇਵਾ ਅਨਭੂਲ। ਐਸੀ ਦਿਤੀ ਪ੍ਰਭ ਵਡਿਆਈ। ਸਰਬੰਸ ਦਾਨ ਸਗਲ ਫਲ ਪਾਈ। ਤਨ ਮਨ ਧਨ ਦੀ ਸੇਵ ਸਫਲ ਕਰਾਈ। ਅੰਤਕਾਲ ਹੁਣ ਕਲੂ ਦਾ ਗੁਰ ਦੇ ਵਖਾਈ। ਮਹਾਰਾਜ ਸ਼ੇਰ ਸਿੰਘ ਪ੍ਰਗਟੇ ਰਘੁਰਾਈ। ਚੇਤ ਪੰਜ ਨੂੰ ਦਿਤੀ ਵਡਿਆਈ। ਮੇਰੇ ਸਿੱਖ ਮੇਰੇ ਵਿਚ ਭੇਦ ਨਾ ਕਾਈ। ਮਹਾਰਾਜ ਸ਼ੇਰ ਸਿੰਘ ਕਰੇ ਭਗਤ ਵਡਿਆਈ। ਇੰਦਰ ਸਿੰਘ ਸਿੱਖ ਨਿਸਤਾਰ । ਜਿਸ ਨੇ ਬਣਾਇਆ ਗੁਰ ਦਰਬਾਰ। ਮੇਰਾ ਧਾਮ ਉਹਦੇ ਵਿਚਕਾਰ। ਜਿਥੇ ਤਜੀ ਦੇਹ ਨਿਰਾਧਾਰ। ਜੋਤ ਸਰੂਪ ਪ੍ਰਗਟਿਆ ਕਰਤਾਰ। ਸਮਾਧ ਵਿਚੋਂ ਪੰਜ ਜੇਠ ਵਿਚਾਰ। ਇਸ ਦੀ ਖੇਲ ਹੁਣ ਹੋਵੇ ਅਪਾਰ। ਛੱਡਿਆ ਘਵਿੰਡ ਸੱਚੀ ਸਰਕਾਰ। ਸ੍ਰਿਸ਼ਟੀ ਡੁੱਬੇ ਵਿਚ ਮੰਝਧਾਰ। ਇੰਦਰ ਸਿੰਘ ਸਿੱਖ ਮੇਰਾ ਅਪਰ ਅਪਾਰ। ਰਸਨਾ ਸਿਮਰੇ ਮਹਾਰਾਜ ਸ਼ੇਰ ਸਿੰਘ ਨਿਰੰਕਾਰ। ਜਿਥੇ ਲਿਖਤ ਹੋਵੇ ਅਪਾਰ। ਪਿੰਡ ਬੁੱਘੇ ਧਰਨੀ ਧਰ ਸਾਰ । ਐਸਾ ਪਾਇਆ ਦਰਸ ਅਪਾਰ। ਸੋਹੰ ਸ਼ਬਦ ਦਿਤਾ ਕਰਤਾਰ। ਮਹਾਰਾਜ ਸ਼ੇਰ ਸਿੰਘ ਬੈਠਾ ਵਿਚਕਾਰ। ਸਿੱਖ ਦੀ ਮਹਿੰਮਾ ਗਣੀ ਨਾ ਜਾਏ। ਚੰਦੋਆ ਜਿਸ ਦਾ ਸਿਰ ਪਰਦਾ ਪਾਏ। ਮਾਇਆ ਰੂਪੀ ਜਗਤ ਨੂੰ ਖਾਏ। ਮਹਾਰਾਜ ਸ਼ੇਰ ਸਿੰਘ ਤੋਂ ਮੁਖ ਭਵਾਏ। ਚੰਦੋਏ ਦਾ ਸਿੱਖ ਮਾਰਿਆ ਬਾਣ। ਪੜਦਾ ਆਇਆ ਵਿਚ ਜ਼ਿਮੀ ਅਸਮਾਨ। ਬੇਮੁਖ ਨਾ ਕਰਨ ਪਛਾਣ। ਗੁਰ ਪੂਰਾ ਹੈ ਸਚ ਨਿਸ਼ਾਨ। ਨਜ਼ਰ ਨਾ ਆਵੇ ਵਿਸ਼ਨੂੰ ਭਗਵਾਨ। ਮਹਾਰਾਜ ਸ਼ੇਰ ਸਿੰਘ ਵਿਚ ਜਹਾਨ। ਸੋਹਣ ਸਿੰਘ ਸਿੱਖ ਸਿਦਕੀ ਅਖਵਾਵੇ। ਜਗਤ ਨਿਰਾਸ ਗੁਰ ਸੇਵ ਕਮਾਵੇ। ਤਾਹਨੇ ਮਿਹਨੇ ਜਗਤ ਦੇ ਖਾਵੇ। ਕਿਉਂ ਨਹੀਂ ਗੁਰ ਤੇਰਾ ਦਇਆ ਕਮਾਵੇ। ਮਾਇਆ ਮਮਤਾ ਵਿਚ ਜਗਤ ਭੁਲਾਵੇ। ਪੁੱਤਰ ਕਲੱਤਰ ਸੰਗ ਲਿਪਟਾਵੇ। ਪੂਰਾ ਭੇਤ ਨਾ ਕੋਈ ਪਾਵੇ। ਸਚ ਮੰਤਰ ਗੁਰ ਸਚ ਦ੍ਰਿੜਾਵੇ । ਦਇਆਧਾਰ ਗੁਰ ਦਇਆ ਕਮਾਵੇ। ਧੂਪ ਦੀਪ ਦੀ ਸੇਵਾ ਲਾਵੇ। ਆਦਿ ਜੁਗਾਦਿ ਜੋਤ ਰਹਿ ਜਾਵੇ। ਚਾਰ ਜੁਗ ਸੁਗੰਧ ਗੁਰ ਸੰਗ ਸਮਾਵੇ। ਪੂਰਨ ਪਰਮ ਪੁਰਖ ਪਰਮੇਸ਼ਵਰ ਪਾਵੇ। ਜਗਤ ਜਲੰਦਾ ਗੁਰ ਆਪ ਬਚਾਵੇ । ਪੁੱਤਰ ਸਪੁੱਤਰ ਸਰਬ ਸੁਖ ਪਾਵੇ। ਮਹਾਰਾਜ ਸ਼ੇਰ ਸਿੰਘ ਦਇਆ ਕਮਾਵੇ। ਭਗਤ ਜਨਾਂ ਜੈ ਜੈ ਜੈਕਾਰ ਕਰਾਵੇ। ਪ੍ਰੇਮ ਸਿੰਘ ਮੇਰਾ ਸਿੱਖ ਉਘ। ਜਿਸ ਦੇ ਘਰ ਲੱਗਾ ਸਤਿਜੁਗ। ਉਚ ਅਪਾਰ ਧਾਮ ਬਣੇ ਪਿੰਡ ਬੁੱਘ। ਮਹਾਰਾਜ ਸ਼ੇਰ ਸਿੰਘ ਅਟੱਲ ਜੁਗੋ ਜੁਗ। ਏਸ ਧਾਮ ਨੂੰ ਮਾਣ ਦਵਾਇਆ। ਗੁਰਬਾਣੀ ਨੂੰ ਜਿਸ ਜਨਮ ਦਵਾਇਆ। ਪੰਜ ਚੇਤ ਵੀਹ ਸੌ ਸੱਤ ਬਿਕ੍ਰਮੀ ਥਾਨ ਸੁਹਾਇਆ।
ਸਾਧ ਸੰਗਤ ਮਿਲ ਹਰਿ ਜਸ ਗਾਇਆ। ਚਾਰ ਦੀਪਕ ਵਿਚ ਜੋਤ ਜਗਾਇਆ। ਮੁਖ ਜਿਨ੍ਹਾਂ ਦਾ ਬਾਹਰ ਰਖਾਇਆ। ਦਿਸ਼ਾ ਚਾਰ ਵਿਚ ਅਗਨ ਲਗਾਇਆ। ਗੁਰਸੰਗਤ ਨੂੰ ਵਿਚਕਾਰ ਬਹਾਇਆ। ਸਤਿਗੁਰ ਮਨੀ ਸਿੰਘ ਸਚ ਤਖ਼ਤ ਬਣਾਇਆ। ਭੈ ਭਿਆਨਕ ਵਿਚ ਹੋਏ ਸਹਾਇਆ। ਜੁਗ ਜੁਗ ਪੈਜ ਸਿੱਖਾਂ ਦੀ ਰੱਖਦਾ ਆਇਆ। ਆਦਿ ਅੰਤ ਨਾ ਕਿਸੇ ਪਾਇਆ। ਜੋ ਕਿਛ ਹੋਏ ਪ੍ਰਭ ਕਰੇ ਕਰਾਇਆ। ਕਲਜੁਗ ਅਲੋਪ ਸਤਿਜੁਗ ਪ੍ਰਗਟਾਇਆ। ਭੇਟ ਚੰਡ ਸਭ ਜਗਤ ਕਰਾਇਆ। ਬਾਣ ਅਭਿਮਾਣ ਐਸਾ ਗੁਰ ਲਾਇਆ । ਨਾਮ ਆਪਣਾ ਜਗਤ ਭੁਲਾਇਆ। ਦੰਡ ਦੇਣ ਨੂੰ ਖੇਲ ਰਚਾਇਆ। ਊਚ ਨੀਚ ਦਾ ਭੇਤ ਮਿਟਾਇਆ। ਗਊ ਗਰੀਬ ਦਾ ਦੁੱਖ ਮਿਟਾਇਆ । ਰਾਓ ਰੰਕ ਕਰ ਇਕ ਬਹਾਇਆ। ਪੜੇ ਸਰਨ ਪ੍ਰਭ ਲਏ ਬਚਾਇਆ। ਯਾਚਕ ਤਾਈਂ ਹੈ ਦਾਨ ਦਵਾਇਆ। ਸੋਹੰ ਸ਼ਬਦ ਗੁਰ ਨਾਮ ਦ੍ਰਿੜਾਇਆ । ਪਿੰਡ ਬੁੱਘੇ ਗੁਰ ਭਾਗ ਲਗਾਇਆ। ਜਿਥੇ ਮਨੀ ਸਿੰਘ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ। ਵਿਚ ਦੁਆਪਰ ਪ੍ਰਭ ਕ੍ਰਿਸ਼ਨ ਮੁਰਾਰ। ਬਿਦਰ ਤਾਈਂ ਜਿਸ ਦਿਤਾ ਤਾਰ। ਸੁੱਤਾ ਕੁੱਲੀ ਵਿਚ ਪੈਰ ਪਸਾਰ। ਭੋਗ ਲਗਾਇਆ ਅਲੂਣੇ ਸਾਗ ਆਹਾਰ। ਕਲਜੁਗ ਵਿਚ ਲਿਆ ਅਵਤਾਰ। ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰ। ਦਇਆ ਕੀਤੀ ਘਰ ਘੁਮਿਆਰ। ਸੋਹਣ ਸਿੰਘ ਨੂੰ ਦਿਤਾ ਤਾਰ। ਸ਼ਰਾਬ ਮਾਸ ਸੀ ਜਿਸ ਦਾ ਆਹਾਰ। ਸੇਵਾ ਕਰੇ ਹੁਣ ਅਪਰ ਅਪਾਰ। ਜਿਸ ਦੇ ਭੋਗ ਲਾਇਆ ਭੰਡਾਰ। ਬੰਸ ਤਾਈਂ ਲਿਆ ਪਾਰ ਉਤਾਰ । ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ। ਨੀਚ ਊਚ ਸਭ ਦਿਤੇ ਤਾਰ। ਖੇਲ ਕਰੇ ਪ੍ਰਭ ਆਪ ਅਪਾਰਾ। ਸ੍ਰਿਸ਼ਟ ਹੋਵੇ ਸਭ ਧੁੰਦੂਕਾਰਾ। ਜਗਤ ਜੋਤ ਲੱਗੇ ਅੰਗਿਆਰਾ। ਦੁਸ਼ਟਾਂ ਦੇ ਸਿਰ ਧਰਿਆ ਆਰਾ। ਭਗਤ ਜਨਾਂ ਨੂੰ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰਾ । ਜੋਤ ਸਰੂਪ ਏਸ ਜਗ ਵਿਚ ਆਇਆ। ਖੇਲ ਆਪਣਾ ਇਹ ਰਚਾਇਆ । ਮਾਣਸ ਤੋਂ ਮਾਣਸ ਪ੍ਰਗਟਾਇਆ। ਜਿਸ ਗੁਰ ਕਾ ਨਾਮ ਭੁਲਾਇਆ । ਕਲੂ ਕਾਲ ਅੰਧੇਰ ਹੈ ਛਾਇਆ। ਗੁਰ ਪੂਰੇ ਇਹ ਪਾਈ ਮਾਇਆ। ਅੰਤ ਕਰਨ ਨੂੰ ਜੁਗ ਪਲਟਾਇਆ। ਹਾਹਾਕਾਰ ਜਗਤ ਰਵਾਇਆ । ਜੋਤ ਸਰੂਪ ਨਾ ਨਜ਼ਰੀ ਆਇਆ। ਜ਼ਾਤ ਪਾਤ ਚਕਰ ਚਿਹਨ ਸਭ ਤਜਾਇਆ। ਖੰਡ ਬ੍ਰਹਿਮੰਡ ਵਰਭੰਡ ਸਮਾਇਆ। ਜੀਵ ਕਿਸੇ ਨੇ ਭੇਦ ਨਾ ਪਾਇਆ। ਗੁਰਸਿਖਾਂ ਨੂੰ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ। ਮੇਰੀ ਜੋਤ ਦਾ ਡਾਹਢਾ ਨੂਰ। ਪਾਪੀ ਡੋੇਬੇ ਭਰ ਕੇ ਪੂਰ। ਕੋਈ ਨਾ ਬੂਝੇ ਗੁਰ ਸ੍ਰਿਸ਼ਟ ਹਜ਼ੂਰ। ਜੋਤ ਸਰੂਪ ਸਰਬ ਭਰਪੂਰ। ਜੀਵ ਆਤਮਾ ਵਾਂਗ ਕੋਹਤੂਰ। ਜਿਥੇ ਉਪਜੇ ਈਸ਼ਰ ਨੂਰ। ਭਗਤ ਜਨਾਂ ਨੂੰ ਸਦਾ ਸਰੂਰ। ਮਹਾਰਾਜ ਸ਼ੇਰ ਸਿੰਘ ਆਸਾ ਪੂਰ। ਆਸਾ ਪੂਰਨ ਆਪ ਪ੍ਰਭ ਆਇਆ। ਸ਼ੂਦਰ ਵੈਸ਼ ਬ੍ਰਹਿਮਣ ਸ਼ੱਤ੍ਰੀ ਕਰ ਇਕ ਬਹਾਇਆ। ਤਖ਼ਤ ਤਾਜ ਦਾ ਮਾਣ ਗੁਆਇਆ। ਰਾਓ ਰੰਕ ਸੰਗ ਪ੍ਰਭ ਮਿਲਾਇਆ। ਸਤਿਜੁਗ ਦਾ ਇਹ ਰਾਹ ਚਲਾਇਆ । ਊਚ ਨੀਚ ਦਾ ਮਾਣ ਗਵਾਇਆ। ਇਕ ਆਪ ਇਕ ਸ਼ਬਦ ਸੁਣਾਇਆ। ਹੋਰ ਸਭਨ ਦਾ ਮਾਣ ਗੁਆਇਆ। ਸੋਹੰ ਸ਼ਬਦ ਪ੍ਰਭ ਆਪ ਸੁਣਾਇਆ। ਮਹਾਰਾਜ ਸ਼ੇਰ ਸਿੰਘ ਜਗ ਉਲਟਾਇਆ। ਸੋਹੰ ਸ਼ਬਦ ਸਰਬ ਗੁਣ ਭਰਿਆ। ਪੂਰੇ ਸਤਿਗੁਰ ਰਸਨਾ ਉਚਰਿਆ। ਜੋ ਜਨ ਸਿਮਰੇ ਪਾਰ ਉਤਰਿਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਪਰਿਆ। ਸੋਹੰ ਸ਼ਬਦ ਦਾ ਮਨ ਧਰ ਧਿਆਨ। ਪੂਰਨ ਉਪਜੇ ਸਿੱਖਨ ਕੋ ਗਿਆਨ । ਗੋਝ ਗਿਆਨ ਪ੍ਰਭ ਲਏ ਪਛਾਣ। ਦਵਾਰ ਦਸਵੇਂ ਦੇ ਪਰਦੇ ਲਹਿ ਜਾਣ। ਨਿਜਾਨੰਦ
ਨਿਜ ਮਾਹਿ ਪਾਨ। ਜੋਤ ਸਰੂਪ ਦਾ ਦਰਸ਼ਨ ਪਾਣ । ਵਿਚ ਸੰਸਾਰ ਇਹ ਉਤਮ ਜਾਣ। ਮਹਾਰਾਜ ਸ਼ੇਰ ਸਿੰਘ ਬਖ਼ਸ਼ਿਆ ਦਾਨ। ਸਿੱਖ ਉਪਰ ਪ੍ਰਭ ਹੋਏ ਦਿਆਲ। ਭੈ ਭਿਆਨਕ ਵਿਚ ਹੋਏ ਰਖਵਾਲ। ਦੀਪਕ ਜੋਤ ਜਗਤ ਇਹ ਥਾਲ। ਅਗਨ ਏਸ ਵਿਚ ਦਿਤੀ ਬਾਲ। ਜੀਵ ਜੰਤ ਸਭ ਹੋਣ ਬੇਹਾਲ। ਗੁਰਸਿਖਾਂ ਦਾ ਪ੍ਰਭ ਚਰਨ ਖਿਆਲ। ਸੋਹੰ ਸ਼ਬਦ ਸੁਰਤ ਮਨ ਨਾਲ। ਮਹਾਰਾਜ ਸ਼ੇਰ ਸਿੰਘ ਭਗਤ ਵਸਾਲ। ਵਿਚ ਆਕਾਸ਼ ਪਾਤਾਲ ਧਰਤ ਮਝਾਰ। ਧੁੰਧੂਕਾਰ ਹੋਵੇ ਅਤ ਅਪਾਰ। ਐਸੀ ਲਿਖਤ ਕਰਾਏ ਆਪ ਕਰਤਾਰ। ਨਿਹਕਲੰਕ ਪੂਰਨ ਅਵਤਾਰ। ਖੇਲ ਕੀਏ ਜੋਤ ਰੂਪ ਅਪਾਰ। ਛੱਡੀ ਦੇਹ ਦੋ ਹਜ਼ਾਰ ਵਿਚ ਸਿਰਜਣਹਾਰ। ਜੋਤ ਸਰੂਪ ਲਿਆ ਜਨਮ ਧਾਰ। ਦੋ ਹਜ਼ਾਰ ਇਕ ਜੇਠ ਪੰਜ ਦਿਨ ਅਪਾਰ। ਪ੍ਰਗਟ ਹੋਇਆ ਘਨਕਪੁਰੀ ਮਝਾਰ। ਜਿਥੇ ਬਣਿਆ ਗੁਰ ਦਰਬਾਰ। ਜਿਸ ਦੀ ਲਿਖਤ ਹੋਵੇ ਅਪਾਰ। ਪੱਲਾ ਫਿਰਾਇਆ ਵਿਚ ਘਰ ਬਾਹਰ। ਪ੍ਰਗਟ ਹੋਇਆ ਮਹਾਰਾਜ ਸ਼ੇਰ ਸਿੰਘ ਨਿਰੰਕਾਰ। ਵੇਖਣ ਆਏ ਸੀਸ ਨਾ ਝੁਕਾਏ ਦਰਬਾਰ। ਕੂਕਰ ਸੂਕਰ ਆਖ ਪ੍ਰਭ ਧੱਕੇ ਬਾਹਰ। ਖੇਲ ਕੀਤਾ ਆਪ ਸੱਚੀ ਸਰਕਾਰ। ਘਰ ਘਰ ਹੋਵੇ ਸਭ ਵਿਚਾਰ। ਮਹਾਰਾਜ ਸ਼ੇਰ ਸਿੰਘ ਜਗਤ ਭਤਾਰ। ਸੋਹੰ ਸ਼ਬਦ ਨਾਲ ਦਿਤਾ ਤਾਰ। ਪੂਰਨ ਜੋਤ ਪੂਰਨ ਵਿਚ ਆਈ। ਪਾਲ ਸਿੰਘ ਦੀ ਬਿੰਦ ਤਰਾਈ। ਸੇਵਾ ਸਫਲ ਵਿਚ ਜਗਤ ਕਰਾਈ। ਧੰਨ ਸਿੱਖ ਜਿਸ ਗੁਰ ਜੋਤ ਸਮਾਈ। ਝੂਠੀ ਦੇਹ ਮਿੱਟੀ ਵਿਚ ਰਲਾਈ। ਜੋਤ ਸਰੂਪ ਪ੍ਰਭ ਵਿਚ ਰਹਾਈ। ਜੈਸੀ ਦੇਹ ਵਿਚ ਖ਼ਾਕ ਲਿਟਾਈ। ਸਾਰੀ ਸ੍ਰਿਸ਼ਟੀ ਪੁੱਟ ਰਖਾਈ। ਜੋਤ ਰੂਪ ਇਹ ਕਲਾ ਵਖਾਈ। ਧਾਰ ਦੇਹ ਨਾ ਕਰੀ ਲੜਾਈ। ਉਲਟੀ ਮਤਿ ਜੀਵਾਂ ਵਿਚ ਪਾਈ। ਅਲੋਪ ਬੈਠ ਵੇਖੇ ਲਿਵ ਲਾਈ। ਭਗਤ ਜਨਾਂ ਨੂੰ ਦਿਤਾ ਸਮਝਾਈ। ਕਲਜੁਗ ਵਿਚ ਮਹਾਰਾਜ ਜੋਤ ਪ੍ਰਗਟਾਈ। ਵਿਚ ਸੰਸਾਰ ਹਾਹਾਕਾਰ ਮਚ ਜਾਈ। ਬਿਨ ਦੇਹ ਤੋਂ ਪ੍ਰਭ ਨਜ਼ਰ ਨਾ ਆਈ। ਗੁਰਸਿਖਾਂ ਨੂੰ ਪ੍ਰਭ ਦੇ ਬੁਝਾਈ। ਦੇ ਦਰਸ਼ਨ ਵਿਚ ਛਿਨ ਅਲੋਪ ਹੋ ਜਾਈ। ਸੋਹੰ ਸ਼ਬਦ ਸਭ ਦਾ ਹੋਵੇ ਸਹਾਈ। ਮਨੀ ਸਿੰਘ ਹੱਥ ਦੇਵਾਂ ਵਡਿਆਈ। ਸਵਰਨ ਸਿੰਘ ਤਾਰਿਆ ਆਪ ਪ੍ਰਭ ਹਰੀ। ਵਾਂਗ ਦਰੋਪਤੀ ਸੁਰਜੀਤ ਸੰਗ ਤਰੀ। ਜੇਠ ਸੱਤ ਸੇਵਾ ਜਿਨ ਕਰੀ। ਵਿਚ ਚਰਨ ਹੋ ਕੇ ਖਰੀ। ਮਹਾਰਾਜ ਸ਼ੇਰ ਸਿੰਘ ਕਿਰਪਾ ਕਰੀ। ਸਵਰਨ ਜੋਤ ਦਰ ਅੱਗੇ ਧਰੀ। ਸਚਖੰਡ ਸਚ ਤਖ਼ਤ ਬਣਾਇਆ। ਜਿਥੇ ਸਤਿਗੁਰ ਸਵਰਨ ਬਹਾਇਆ। ਤਾਰੀ ਨਾਰ ਜਿਸ ਕੰਤ ਇਹ ਪਾਇਆ। ਸੇਵਾ ਕਰਦੀ ਗੁਰ ਭੇਟ ਚੜ੍ਹਾਇਆ। ਸੁੱਤਾ ਕੰਤ ਫਿਰ ਨਹੀਂ ਜਗਾਇਆ। ਹਾਹਾਕਾਰ ਕਰ ਜਗਤ ਰਵਾਇਆ। ਦੇਖ ਅਚਰਜ ਪ੍ਰਭ ਦੀ ਮਾਇਆ। ਸਿੱਖ ਸਿਦਕੀ ਜਿਸ ਪ੍ਰਭ ਪਾਇਆ। ਖੰਡ ਬ੍ਰਹਿਮੰਡ ਸਭ ਥਾਨ ਸੁਹਾਇਆ। ਛੱਡ ਮਾਤ ਵਿਚ ਆਕਾਸ਼ ਸਮਾਇਆ । ਜਨਮ ਮਰਨ ਦਾ ਪੰਧ ਮੁਕਾਇਆ। ਗੁਰ ਸੇਵਾ ਦਾ ਫਲ ਇਹ ਪਾਇਆ। ਥਿਰ ਘਰ ਜਾ ਕੇ ਡੇਰਾ ਲਾਇਆ। ਮਹਾਰਾਜ ਸ਼ੇਰ ਸਿੰਘ ਸਦ ਨਜ਼ਰੀ ਆਇਆ। ਕਰੀ ਕਿਰਪਾ ਪ੍ਰਭ ਦਰਸ ਦਿਖਾਇਆ । ਘੋਰ ਅੰਧੇਰ ਵਿਚ ਨਜ਼ਰੀ ਆਇਆ। ਗੁਰਸਿਖ ਮਨ ਹੋਣ ਵਧਾਈਆਂ। ਚਰਨ ਕਵਲ ਸੰਗ ਪ੍ਰੀਤਾਂ ਲਾਈਆਂ। ਗੁਰ ਦਰਸ਼ਨ ਨੂੰ ਫਿਰਨ ਤਿਸਾਈਆਂ। ਜਗਤ ਜਲੰਦਾ ਰੱਖ ਪ੍ਰਭ ਗੁਸਾਈਂਆਂ। ਪ੍ਰਗਟ ਹੋਇਆ ਆਪ ਬਨਵਾਲੀ। ਮਹਾਰਾਜ ਸ਼ੇਰ ਸਿੰਘ ਭਗਤ ਰਖਵਾਲੀ। ਧੁੰਧੂਕਾਰ ਜਗਤ ਵਿਚ ਕਰਨਾ। ਕੀਤਾ ਆਪਣਾ ਸਭ ਜੀਵਾਂ ਭਰਨਾ। ਸਿਰ ਤੋਂ ਵਾਰ ਕਿਸੇ ਨਾ ਹਰਨਾ। ਬੇਮੁੱਖਾਂ ਦੁੱਖ ਡਾਹਢਾ ਹੈ ਭਰਨਾ। ਗੁਰਸਿਖਾਂ ਗੁਰ ਚਰਨੀਂ ਤਰਨਾ। ਅੰਮ੍ਰਿਤ ਵੇਲੇ
ਗੁਰ ਦਰਸ਼ਨ ਕਰਨਾ। ਸੋਹੰ ਸ਼ਬਦ ਹੈ ਰਸਨਾ ਉਚਰਨਾ। ਮਹਾਰਾਜ ਸ਼ੇਰ ਸਿੰਘ ਹੈ ਧਰਨੀ ਧਰਨਾ। ਗੁਰਸਿਖ ਉਧਰੇ ਜਿਨ੍ਹਾਂ ਰੰਗ ਮਾਣਿਆ। ਮਾਨਣ ਸਦਾ ਹੈ ਗੁਰ ਕੇ ਭਾਣਿਆ। ਤੋੜੇ ਹੰਕਾਰ ਪ੍ਰਭ ਵੱਡੇ ਜ਼ਰਵਾਣਿਆਂ। ਸੋਹੰ ਸ਼ਬਦ ਗੁਰ ਮਾਰਿਆ ਬਾਣਿਆ। ਸ੍ਰਿਸ਼ਟੀ ਭੁੱਜੇ ਵਾਂਗਰ ਦਾਣਿਆਂ। ਮਹਾਰਾਜ ਸ਼ੇਰ ਸਿੰਘ ਜਿਨ੍ਹਾਂ ਨਹੀਂ ਪਛਾਣਿਆ। ਆਦਿ ਅੰਤ ਮੇਰਾ ਪ੍ਰਕਾਸ਼। ਜੋਤ ਮੇਰੀ ਦਾ ਨਹੀਂ ਵਿਨਾਸ । ਸ੍ਰਿਸ਼ਟ ਵਿਨਾਸ਼ੀ ਈਸ਼ਰ ਅਬਿਨਾਸ਼। ਆਇਆ ਵੇਖਣ ਪ੍ਰਭ ਜਗਤ ਤਮਾਸ਼। ਜੁਗਤ ਜਗਤ ਦੀ ਇਹ ਬਣਾਈ। ਸ੍ਰਿਸ਼ਟੀ ਸਾਰੀ ਟੁੰਬ ਉਠਾਈ। ਮਾਨਸ ਪ੍ਰੇਤ ਕੀਤੇ ਰਘੁਰਾਈ। ਜੀਵ ਆਤਮਾ ਜੀਵ ਤਜਾਈ। ਕਲੂ ਕਾਲ ਦੀ ਹੁਣ ਪਤ ਗਵਾਈ। ਹਾਹਾਕਾਰ ਜਗਤ ਪੈ ਜਾਈ। ਕੋਈ ਨਾ ਕਿਸੇ ਦਾ ਬਣੇ ਸਹਾਈ । ਸੋਹੰ ਸ਼ਬਦ ਜੋ ਜਨ ਗਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਆਪ ਆਪਣਾ ਭੇਤ ਬਤਾਇਆ। ਸਚਖੰਡ ਸੋਹੰ ਸ਼ਬਦ ਸੁਣਾਇਆ। ਤਰੇ ਸੋ ਜਨ ਜਿਸ ਰਸਨਾ ਗਾਇਆ। ਜਮਦੂਤਾਂ ਦਾ ਭੈ ਗਵਾਇਆ। ਨਿਰਗੁਣ ਸਰਗੁਣ ਪ੍ਰਭ ਹੋਏ ਸਹਾਇਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਜਲ ਥਲ ਮਈਅਲ ਰਹੇ ਸਮਾਇਆ। ਆਪ ਏਕ ਹੋ ਅਨੇਕ ਦਿਖਾਇਆ। ਜੁਗੋ ਜੁਗ ਇਹ ਖੇਲ ਰਚਾਇਆ। ਸੰਸਾਰ ਉਪਾਏ ਫਿਰ ਮਾਰ ਖਪਾਇਆ। ਅੰਤਕਾਲ ਕਲ ਦਾ ਕਰਾਇਆ। ਸੋਹੰ ਸ਼ਬਦ ਦੁਸ਼ਟ ਦੂਤ ਖਪਾਇਆ। ਤਰਿਆ ਸਿੱਖ ਜੋ ਸ਼ਰਨੀ ਲਾਇਆ। ਅਗਿਆਨ ਅੰਧੇਰ ਖੋਲ੍ਹ ਦਰਸ ਦਿਖਾਇਆ । ਚਰਨ ਕਵਲ ਸੰਗ ਰਹੇ ਸਮਾਇਆ। ਗੁਰਸਿਖਾਂ ਨੂੰ ਜਮ ਕਾਲ ਨਾ ਖਾਇਆ। ਅੰਤ ਕਾਲ ਪ੍ਰਭ ਹੋਏ ਸਹਾਇਆ । ਵਿਚ ਬਬਾਣ ਬੈਕੁੰਠ ਪੁਚਾਇਆ। ਜਿਥੇ ਹਰਿ ਜੂ ਨਜ਼ਰੀ ਆਇਆ। ਹਰਿ ਭਗਤ ਘਰ ਸਾਚਾ ਪਾਇਆ। ਹੋਏ ਅਮਰ ਅਮਰਾ ਪਦ ਪਾਇਆ। ਉਨੰਜਾ ਪਵਣ ਸਿਰ ਛਤਰ ਝੁਲਾਇਆ। ਈਸ਼ਰ ਦਾ ਸਚ ਥਾਨ ਸੁਹਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਇਆ। ਆਪ ਅਪਰੰਪਰ ਅੰਤਰਜਾਮੀ । ਮਧ ਸੂਦਨ ਦਾਮੋਦਰ ਸਵਾਮੀ। ਭਗਤ ਵਛਲ ਸਦਾ ਨਿਹਕਾਮੀ। ਮਾਇਆ ਵਿਚ ਸ੍ਰਿਸ਼ਟ ਭੁਲਾਨੀ। ਈਸ਼ਰ ਨਾਮ ਗਈ ਸ੍ਰਿਸ਼ਟੀ ਭੂਲ। ਸੋਹੰ ਸ਼ਬਦ ਪ੍ਰਭ ਮਾਰੇ ਤਰਸੂਲ। ਮਾਧਵ ਮੋਹਨ ਮੈਂ ਕ੍ਰਿਸ਼ਨ ਮੁਰਾਰ। ਜਗਦੀਸ਼ਰ ਹਰਿ ਜੂ ਅਸੁਰ ਸੰਘਾਰ। ਜੀਵ ਜੰਤ ਵਿਚ ਵਸਣੇਹਾਰ । ਖੰਡ ਬ੍ਰਹਿਮੰਡ ਮੇਰਾ ਆਕਾਰ। ਸਦਾ ਨਿਰਵੈਰ ਸਦਾ ਨਿਰਹਾਰ। ਈਸ਼ਰ ਆਪਣੀ ਜੋਤ ਅਧਾਰ। ਜੁਗੋ ਜੁਗ ਪ੍ਰਗਟਾ ਵਿਚ ਸੰਸਾਰ। ਕਦੇ ਜੋਤ ਸਰੂਪ ਕਦੇ ਦੇਹ ਧਾਰ। ਮਹਿੰਮਾ ਮੇਰੀ ਅਪਰ ਅਪਾਰ। ਕੋਈ ਨਾ ਜਾਣੇ ਮੇਰੀ ਸਾਰ। ਆਦਿ ਅੰਤ ਮੈਂ ਏਕੰਕਾਰ। ਪ੍ਰਭ ਅਬਿਨਾਸ਼ੀ ਨਰ ਸਿੰਘ ਅਵਤਾਰ। ਭਗਤ ਜਨਾਂ ਹੋਵੇ ਜੈ ਜੈ ਜੈਕਾਰ। ਸੋਹੰ ਸ਼ਬਦ ਮਨ ਦੇਤ ਅਧਾਰ। ਗਾਵਤ ਸੁਣਤ ਸਭ ਉਤਰੇ ਪਾਰ। ਦਰਸ਼ਨ ਦੇਵੇ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਜਗਤ ਉਧਾਰ। ਜੋ ਜਨ ਸ਼ਰਨੀ ਮੇਰੀ ਆਏ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਏ। ਥਿਰ ਘਰ ਵਾਸੀ ਦਰਸ ਦਿਖਾਏ। ਰਾਮ ਕ੍ਰਿਸ਼ਨ ਪ੍ਰਭ ਨਜ਼ਰੀ ਆਏ। ਬਨ ਮਾਲਾ ਭਿਬੂਖਨ ਕਵਲ ਨੈਣ ਦਿਖਾਏ। ਸੁੰਦਰ ਕੁੰਡਲ ਸਿਰ ਮੁਕਟ ਸਜਾਏ। ਕਲ ਵਿਚ ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਤਜ ਦੇਹ ਜੋਤ ਰੂਪ ਹੋ ਜਾਏ। ਅਗਨ ਰਥ ਮਹਾਸਾਰਥੀ ਆਪ ਚਲਾਏ। ਜੀਵ ਜੁਗਤ ਨਾ ਜਾਣੇ ਰਾਏ। ਕਰਨਹਾਰ ਕੀ ਖੇਲ ਰਚਾਏ। ਰਾਓ ਰੰਕ ਕਰ ਇਕ ਬਹਾਏ। ਸਚਖੰਡ ਸਤਿਜੁਗ ਲਗਾਏ। ਮਦਿ ਮਾਸ ਦਾ ਨਾਸ ਕਰਾਏ। ਭਗਤ ਜਨਾਂ ਜੈਕਾਰ ਕਰਾਏ। ਹੋ ਪ੍ਰਤੱਖ ਫਿਰ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਨਿਰੰਕਾਰ ਅਛਲ ਅਡੋਲ। ਪਾਪੀ
ਅਪਰਾਧੀ ਤੋਲਾ ਪੂਰੇ ਤੋਲ। ਮਦਿ ਮਾਸੀ ਜੀਵ ਦਿਤੇ ਰੋਲ। ਬਖ਼ਸ਼ੇ ਨਾ ਜਾਣ ਈਸ਼ਰ ਕੋਲ। ਗਵਾਇਆ ਜਨਮ ਮਾਣਸ ਨਿਰਮੋਲ। ਕਰ ਦਰਸ ਪ੍ਰਭ ਦੇਵੇ ਪਰਦੇ ਖੋਲ੍ਹ। ਬੈਠਾ ਵਿਚ ਵੇਖੇ ਇਹ ਚੋਹਲ। ਭੁੱਲਾ ਜੀਵ ਨਾ ਜਾਣੇ ਆਤਮ ਖੋਲ੍ਹ। ਮਹਾਰਾਜ ਸ਼ੇਰ ਸਿੰਘ ਹੈ ਸਦਾ ਅਡੋਲ। ਸੋਹੰ ਪ੍ਰਗਟ ਹੋਇਆ ਅਚਲ ਸਰੂਪਿਆ। ਅਕਾਲ ਮੂਰਤ ਨਾ ਰੂਪ ਨਾ ਰੇਖਿਆ। ਚੱਕਰ ਪਾਣ ਦਰਸ ਸਰੂਪਿਆ। ਮਹਿਮਾ ਮੂਰਤ ਪ੍ਰਭ ਅਨੂਪਿਆ। ਨੇਤਰ ਸਹਿਸ ਵਿਚ ਅੰਧ ਕੂਪਿਆ। ਸੁਰਤ ਸ਼ਬਦ ਲਾਏ ਸਚ ਭੂਪਿਆ। ਪ੍ਰਗਟ ਹੋਇਆ ਮਹਾਰਾਜ ਸ਼ੇਰ ਸਿੰਘ ਸਚ ਵਸੇਖਿਆ। ਸੱਚਾ ਆਪ ਸੱਚੀ ਇਹ ਕਾਰ। ਜੁਗੋ ਜੁਗ ਪ੍ਰਭ ਲੈ ਅਵਤਾਰ। ਈਸ਼ਰ ਜੋਤ ਦੇ ਜੀਵ ਉਧਾਰ। ਮੂਰਖ ਮੁਗਧ ਨਾ ਜਾਣੇ ਸਾਰ। ਭਗਤ ਵਛਲ ਲਏ ਪਾਰ ਉਤਾਰ। ਸਚਖੰਡ ਗੁਰ ਦਰ ਦਰਬਾਰ। ਜਿਥੇ ਵਸਿਆ ਆਪ ਨਿਰੰਕਾਰ। ਕੁਦਰਤ ਰੂਪ ਪਸਰਿਆ ਪਸਾਰ। ਅਲੋਪ ਹੋ ਬੈਠਾ ਵਿਚ ਦਾਤਾਰ। ਕੋਈ ਨਾ ਜਾਣੇ ਈਸ਼ਰ ਸਾਰ। ਸੋ ਜਨ ਜਾਣੇ ਜੋ ਰਿਦੇ ਚਿਤਾਰ। ਸੋਹੰ ਸ਼ਬਦ ਲੰਘਾਵੇ ਪਾਰ। ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ। ਘਨਕਪੁਰੀ ਘਨਸ਼ਾਮ ਸੀ ਆਇਆ। ਤਰੇਤਾ ਰਾਮ ਦੁਆਪਰ ਕ੍ਰਿਸ਼ਨ ਅਖਵਾਇਆ। ਹੋਇਆ ਕਲਜੁਗ ਪ੍ਰਭ ਦਰਸ ਦਿਖਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ। ਹੋ ਨਿਹਕਲੰਕ ਇਹ ਖੇਲ ਰਚਾਇਆ। ਜੋਤ ਸਰੂਪ ਜਗਤ ਜਲਾਇਆ। ਹਾਹਾਕਾਰ ਵਿਚ ਜਗਤ ਮਚਾਇਆ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਇਆ। ਜੋਤ ਜਗਤ ਆਪ ਪ੍ਰਭ ਧਰੀ । ਪੂਰਨ ਖੇਲ ਅਚਰਜ ਪ੍ਰਭ ਕਰੀ। ਹੋਏ ਵਿਸਮਾਦ ਭੇਵ ਨਾ ਜ਼ਰੀ। ਤਜੀ ਦੇਹ ਆਪ ਪ੍ਰਭ ਹਰੀ। ਸੋਹੰ ਸ਼ਬਦ ਜੋਤ ਜਗ ਧਰੀ। ਮਹਾਰਾਜ ਸ਼ੇਰ ਸਿੰਘ ਆਸਾਵਰੀ। ਤੀਨ ਲੋਕ ਹਾਂ ਮੈਂ ਖੰਡਨ। ਪ੍ਰਗਟ ਹੋਇਆ ਤ੍ਰੈਲੋਕੀ ਨੰਦਨ। ਭਗਤ ਜਨਾਂ ਗੁਰ ਤੋੜੇ ਬੰਧਨ। ਮਹਾਰਾਜ ਸ਼ੇਰ ਸਿੰਘ ਸਦਾ ਦੁੱਖ ਭੰਜਨ। ਵਿਚ ਆਕਾਸ਼ ਈਸ਼ਰ ਪ੍ਰਕਾਸ਼। ਸੋਹੰ ਸ਼ਬਦ ਸਦਾ ਅਬਿਨਾਸ਼। ਬਾਕੀ ਸਭ ਦਾ ਕੀਤਾ ਨਾਸ। ਸ਼ਬਦ ਵਡਿਆਈ ਪ੍ਰਭ ਕੇ ਪਾਸ। ਅੰਤ ਕਾਲ ਕਰ ਬੰਦ ਖ਼ਲਾਸ। ਜਮ ਕੇ ਦੂਤ ਹੋਵਣ ਸਭ ਨਾਸ। ਪ੍ਰਭ ਅਬਿਨਾਸ਼ੀ ਸਦਾ ਗੁਣ ਗਾਓ। ਅਬਗਤ ਅਗੋਚਰ ਸਰਬ ਹੈ ਠਾਉਂ। ਅਮੋਘ ਦਰਸ਼ਨ ਘਰ ਮੇਂ ਪਾਓ। ਅਕਾਲ ਮੂਰਤ ਜਿਸ ਕਿਸੇ ਨਾ ਖਾਓ। ਸੋਹੰ ਸ਼ਬਦ ਰਿਦੇ ਨਿੱਤ ਗਾਓ। ਮਹਾਰਾਜ ਸ਼ੇਰ ਸਿੰਘ ਜਗਤ ਕਰੇ ਪਸਾਓ। ਦੇਵੇ ਦਰਸ ਪ੍ਰਭ ਦਇਆ ਕਮਾ ਕੇ। ਸੁੱਤਾ ਸਿੱਖ ਬਾਹੋਂ ਉਠਾ ਕੇ। ਅਨਹਦ ਸ਼ਬਦ ਮਨ ਵਜਾ ਕੇ। ਖੋਲ੍ਹ ਤ੍ਰੈਕੁਟੀ ਨਿਜਾਨੰਦ ਦਰਸਾ ਕੇ। ਅੰਮ੍ਰਿਤ ਬੂੰਦ ਨਿਝਰੋਂ ਝਿਰਾ ਕੇ। ਕਵਲ ਨਾਭ ਦੇ ਮੁਖ ਚਵਾ ਕੇ। ਦਵਾਰ ਦਸਵੇਂ ਦੇ ਪਰਦੇ ਲਾਹ ਕੇ। ਖੰਭ ਭੰਬੀਰੀ ਪਰੇ ਹਟਾ ਕੇ। ਵਿਚੋਂ ਆਪਣਾ ਆਪ ਵਖਾ ਕੇ। ਜੀਵ ਤਾਈਂ ਹੈ ਸੋਝੀ ਪਾ ਕੇ। ਸੋਹੰ ਸ਼ਬਦ ਗੁਰ ਰਾਗ ਸੁਣਾ ਕੇ। ਸਾਧ ਸੰਗਤ ਸੰਗ ਰਖਾ ਮਿਲਾ ਕੇ। ਜੈ ਜਗਤ ਵਿਚ ਇਹ ਕਰਾ ਕੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਾਮ ਰਖਾ ਕੇ। ਕਲਜੁਗ ਵਿਚ ਹੋਇਆ ਸਤਿਗੁਰ ਪੂਰਾ। ਜਿਸ ਦਾ ਬਚਨ ਨਾ ਹੋਏ ਅਧੂਰਾ । ਮਨਮੁਖਾਂ ਦਾ ਪ੍ਰਭ ਕੀਤਾ ਚੂਰਾ। ਕਲਜੁਗ ਦਾ ਕੀਤਾ ਸਮਾਂ ਹੈ ਪੂਰਾ। ਜੇਠ ਪੰਜ ਦਿਨ ਜਦ ਆਵੇ। ਵਿਚ ਸੰਸਾਰ ਧੁੰਧੂਕਾਰ ਹੋ ਜਾਵੇ। ਬਾਣੀ ਵੇਦ ਕੋਈ ਪੈਜ ਨਾ ਰਖਾਵੇ। ਕੁਰਾਨ ਅੰਜ਼ੀਲ ਭਸਮ ਹੋ ਜਾਵੇ। ਸਰਬ ਸ਼ਕਤ ਪ੍ਰਭ ਖਿੱਚ ਵਖਾਵੇ। ਨਿਹਕਲੰਕ ਫੇਰ ਅਖਵਾਵੇ। ਅਮਾਮ ਮਹਦੀ ਇਹ ਚੋਲੀ ਪਾਵੇ। ਅੰਤ ਕਾਲ ਤੁਰਕਨ ਹੋ ਜਾਵੇ। ਐਸਾ ਸਤਿਗੁਰ ਖੇਲ ਰਚਾਵੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋ ਜਾਵੇ। ਪ੍ਰਗਟ ਹੋਵੇ
ਆਪ ਨਿਰੰਕਾਰ। ਦੇਵੇ ਦਰਸ ਕਰ ਜੋਤ ਆਕਾਰ। ਕਰ ਕੇ ਦਰਸ ਸਿੱਖਨ ਉਧਰੇ ਪਾਰ। ਵਿਚ ਸਤਿਜੁਗ ਸੋਹਣਾ ਦਰਬਾਰ । ਪਿੰਡ ਬੁੱਘੇ ਰਚਣਾ ਸਰਕਾਰ। ਜਿਥੇ ਬੈਠਾ ਸਿਰਜਣਹਾਰ। ਸ੍ਰਿਸ਼ਟੀ ਦੀ ਮਤਿ ਹੋਈ ਖ਼ੁਆਰ। ਕਿਸੇ ਨਾ ਜਾਣੀ ਪ੍ਰਭ ਕੀ ਸਾਰ। ਸਭ ਸ੍ਰਿਸ਼ਟ ਕਾ ਆਪ ਭਤਾਰ। ਨਿਹਕਲੰਕ ਕਲਜੁਗ ਅਵਤਾਰ। ਭਗਤ ਜਨਾਂ ਨੂੰ ਦਿਤਾ ਤਾਰ। ਮਹਾਰਾਜ ਸ਼ੇਰ ਸਿੰਘ ਸਚ ਨਿਸਤਾਰ। ਐਸੀ ਕਲਾ ਹੁਣ ਆਪ ਵਰਤਾਵੇ। ਜੋਤ ਸਰੂਪ ਅਗਨ ਇਹ ਲਾਵੇ। ਅੰਧ ਘੋਰ ਜਗਤ ਹੋ ਜਾਵੇ। ਜੋਤ ਸਰੂਪ ਬਣਤ ਇਹ ਬਣਾਵੇ। ਬਿਨ ਦੇਹ ਤੋਂ ਜੁਗ ਪਲਟਾਵੇ। ਮਦਿ ਮਾਸੀ ਕੋਈ ਰਹਿਣ ਨਾ ਪਾਵੇ। ਐਸਾ ਬਾਣ ਸੋਹੰ ਗੁਰ ਲਾਵੇ। ਅਹੰਕਾਰੀਆਂ ਨਿੰਦਕਾਂ ਦਾ ਖੈ ਕਰਾਵੇ। ਕੁੰਭੀ ਨਰਕ ਉਨ੍ਹਾਂ ਨੂੰ ਪਾਵੇ। ਧਰਮ ਰਾਏ ਇਹ ਡੰਨ ਲਗਾਵੇ। ਗਊ ਗ਼ਰੀਬ ਦਾ ਮਾਣ ਹੋ ਜਾਵੇ। ਰਾਓ ਰੰਕ ਸਭ ਏਕ ਸਮਾਵੇ। ਮਹਾਰਾਜ ਸ਼ੇਰ ਸਿੰਘ ਭਰਮ ਭੁਲਾਵੇ। ਸਿਰ ਆਪਣੇ ਛਤਰ ਝੁਲਾਵੇ। ਖਾਣੀਆਂ ਬਾਣੀਆਂ ਭਸਮ ਹੋ ਜਾਵੇ। ਆਕਾਸ਼ ਪਤਾਲ ਕਿਛ ਨਜ਼ਰ ਨਾ ਆਏ। ਜੀਵ ਜੰਤ ਭਸਮ ਹੋ ਜਾਏ। ਉਧਰੇ ਸੋ ਜੋ ਸਰਨੀ ਲਾਏ। ਅੰਧ ਕੂਪ ਪ੍ਰਭ ਭਏ ਸਹਾਏ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਐਸੀ ਪਰਲੋ ਜਗਤ ਵਿਚ ਆਏ। ਵੇਖੇ ਖੇਲ ਆਪ ਰਘੁਰਾਏ। ਭਾਣਾ ਅਮੇਟ ਮੇਟਿਆ ਨਾ ਜਾਏ। ਛਿਨ ਵਿਚ ਸਾਰਾ ਖੇਲ ਰਚਾਏ। ਸੱਤ ਦੀਪ ਨੌਂ ਖੰਡ ਪ੍ਰਭ ਜੋਤ ਜਗਾਏ। ਆਕਾਸ਼ ਪਾਤਾਲ ਮਾਤ ਪ੍ਰਭ ਸਰਬ ਰਹਾਏ। ਸਚਖੰਡ ਪ੍ਰਭ ਰਿਹਾ ਸਮਾਏ। ਦੇਖੇ ਆਪ ਨਜ਼ਰ ਨਾ ਆਏ। ਜੁਗੋ ਜੁਗ ਪ੍ਰਭ ਖੇਲ ਰਚਾਏ । ਪ੍ਰਗਟੇ ਜੋਤ ਕਰੇ ਨਿਆਏਂ। ਭੁੱਲੇ ਜੀਵ ਦਾ ਭਰਮ ਗਵਾਏ। ਅੰਤ ਕਾਲ ਕਲਜੁਗ ਦਾ ਕਰਾਏ। ਸੋਹੰ ਸ਼ਬਦ ਨੂੰ ਮਾਣ ਦਵਾਏ। ਮਹਾਰਾਜ ਸ਼ੇਰ ਸਿੰਘ ਸਚ ਲਿਖਾਏ। ਸਚ ਸ਼ਬਦ ਗੁਰ ਕਾ ਪਹਿਚਾਨ। ਸੋਹੰ ਸ਼ਬਦ ਗੁਰ ਜਗਤ ਹੈ ਬਾਣ। ਪਾਵੇ ਸੋ ਜਨ ਗੁਰ ਚਰਨ ਧਿਆਨ। ਸਤਿਗੁਰ ਠਾਂਡਾ ਲੀਆ ਪਹਿਚਾਨ। ਜੋਤ ਜੁਗਤ ਪ੍ਰਭ ਦੇਵੇ ਗਿਆਨ। ਮਹਾਰਾਜ ਸ਼ੇਰ ਸਿੰਘ ਰਿਦੇ ਸਮਾਨ। ਪ੍ਰਗਟੇ ਆਪ ਪ੍ਰਭ ਅੰਤਰਜਾਮੀ। ਛਿੰਨ ਭੰਗਰ ਸਦਾ ਨਿਹਕਾਮੀ । ਸਰਬ ਲਿਖਤ ਦਾ ਗੁਰ ਕੀਤਾ ਖ਼ਾਮੀ। ਕੋਈ ਨਾ ਹੋਵੇ ਜੀਵ ਕਾ ਹਾਮੀ। ਸੋਹੰ ਸ਼ਬਦ ਸਦਾ ਸੁਖ ਦਾਮੀ। ਮਹਾਰਾਜ ਸ਼ੇਰ ਸਿੰਘ ਜਗਤ ਸਵਾਮੀ। ਜੋ ਜਨ ਸਤਿਗੁਰ ਨੈਣ ਬਿਲੋਏ। ਥਿਰ ਘਰ ਚਾਨਣ ਸਦਾ ਹੈ ਹੋਏ। ਜਨਮ ਜਨਮ ਕੇ ਪਾਪ ਵਿਗੋਏ। ਮਨ ਕੀ ਦੁਬਧਾ ਮੈਲ ਹੈ ਧੋਏ। ਮਾਣ ਅਭਿਮਾਨ ਹੈ ਮਨ ਤੇ ਖੋਏ। ਆਤਮ ਧਿਆਨ ਗੁਰਚਰਨ ਪਰੋਏ। ਗੋਝ ਗਿਆਨ ਦੀ ਸੋਝੀ ਹੋਏ। ਦੁੱਖ ਦਲਿਦਰ ਤਨ ਕੇ ਖੋਏ। ਸਰਬ ਸੁਖ ਘਰ ਸਾਚੇ ਹੋਏ। ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਏ। ਸਰਬ ਸੁਖ ਗੁਰ ਚਰਨ ਕੇ ਪਾਸ। ਉਧਰੇ ਸਿੱਖ ਜੋ ਸਤਿਗੁਰ ਪਾਸ। ਸੋਹੰ ਸ਼ਬਦ ਹੋਏ ਰਹਿਰਾਸ। ਮਹਾਰਾਜ ਸ਼ੇਰ ਸਿੰਘ ਦੂਖ ਵਿਨਾਸ। ਸਚ ਧਾਮ ਸਚ ਤਖ਼ਤ ਰਚਾਇਆ। ਸਿੰਘਾਸਣ ਗੁਰ ਚਰਨ ਟਿਕਾਇਆ। ਭਗਤ ਜਨਾਂ ਹਰਿ ਰੰਗ ਲਗਾਇਆ। ਸੋਹੰ ਸ਼ਬਦ ਹੋਏ ਸਹਾਇਆ। ਸਾਧ ਸੰਗਤ ਨੂੰ ਪਾਰ ਲੰਘਾਇਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਨਜ਼ਰੀ ਆਵੇ ਆਪ ਪ੍ਰਭ ਸੂਰ। ਸਾਧ ਸੰਗਤ ਵਿਚ ਪ੍ਰਭ ਸਦਾ ਹਜ਼ੂਰ। ਜਹਾਂ ਦੇਖੇ ਤਹਾਂ ਭਰਪੂਰ। ਸਰਬ ਜੀਵ ਜੋਤ ਪ੍ਰਭ ਕਾ ਨੂਰ। ਮਨੀ ਸਿੰਘ ਤੋਂ ਪ੍ਰਭ ਨਹੀਂ ਦੂਰ। ਇਹ ਜੋਤ ਜਗਾਈ ਵਾਂਗ ਕੋਹਤੂਰ। ਸੋਹੰ ਸ਼ਬਦ ਸਭ ਆਸਾ ਪੂਰ। ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰ। ਸਾਧ ਸੰਗਤ ਗੁਰਚਰਨ ਹੋਏ ਧੂਰ। ਖੰਡ ਬ੍ਰਹਿਮੰਡ ਹੈ ਮੇਰਾ
ਖੇਲ। ਆਕਾਸ਼ ਪਾਤਾਲ ਦੀਆ ਮੈਂ ਮੇਲ। ਪੂਰਾ ਸਤਿਗੁਰ ਆਪ ਅਕੱਥ। ਜੀਵ ਕਿਸੇ ਦੇ ਕਿਛ ਨਹੀਂ ਹੱਥ। ਕਲਜੁਗ ਅਗਨ ਚਲਾਇਆ ਰਥ। ਰਾਣਿਆਂ ਮਹਾਰਾਣਿਆਂ ਪਾਈ ਨੱਕ ਨੱਥ। ਤੋੜਿਆ ਮਾਣ ਅਭਿਮਾਨ ਗਈ ਪਤ ਲੱਥ। ਕੋਈ ਨਾ ਸਿਰ ਤੇ ਦੇਵੇ ਹੱਥ। ਮਹਾਰਾਜ ਸ਼ੇਰ ਸਿੰਘ ਲਿਖਾਏ ਸਮਰਥ। ਸਿੱਖਾਂ ਦੇ ਸਿਰ ਰੱਖੇ ਪ੍ਰਭ ਹੱਥ। ਆਪ ਬੈਠਾ ਹਾਂ ਆਸਣ ਅਡੋਲ। ਜੋਤ ਸਰੂਪ ਜਗਤ ਸੰਗ ਮੌਲ। ਬਚਨ ਲਿਖਾ ਕੇ ਦਿਤੇ ਪਰਦੇ ਖੋਲ੍ਹ। ਬੇਮੁਖਾਂ ਨੂੰ ਇਹ ਗੁਰ ਕਾ ਬੋਲ। ਅੰਤ ਕਾਲ ਨਾ ਕੋਈ ਹੋਵੇ ਕੋਲ। ਮੇਰਾ ਸਿੱਖ ਹੈ ਸਦਾ ਅਡੋਲ। ਸੋਹੰ ਸ਼ਬਦ ਨਿਤ ਰਸਨਾ ਬੋਲ। ਮਹਾਰਾਜ ਸ਼ੇਰ ਸਿੰਘ ਪੂਰਾ ਤੋਲੇ ਤੋਲ। ਭਗਤ ਵਛਲ ਪ੍ਰਭ ਲਏ ਪਛਾਣ। ਬੇਮੁਖਾਂ ਦੇ ਗੁਰ ਲਾਹੇ ਘਾਣ। ਗੁਰ ਲਿਖਤ ਸਚ ਪਛਾਣ। ਅੰਤਕਾਲ ਪ੍ਰਭ ਦਰਸ਼ਨ ਪਾਣ। ਵਿਚ ਬੈਕੁੰਠ ਜਾਣ ਬਬਾਣ। ਹੋਏ ਅਸਥੂਲ ਦਰਸ ਨਿੱਤ ਪਾਣ। ਜੋਤ ਸਰੂਪ ਜੋਤ ਮਿਲ ਜਾਣ। ਅਟਲ ਗੁਰ ਅਟਲ ਪਦਵੀ ਪਾਣ। ਗੁਰਸਿਖ ਵਿਟੁਹ ਕੁਰਬਾਣ। ਮਹਾਰਾਜ ਸ਼ੇਰ ਸਿੰਘ ਲੀਆ ਪਛਾਣ। ਸਤਿਜੁਗ ਸਤਿ ਸਤਿ ਪ੍ਰਭ ਲਾਇਆ। ਤਜ ਬ੍ਰਹਮਾ ਪਾਲ ਸਿੰਘ ਬਹਾਇਆ। ਸ੍ਰਿਸ਼ਟ ਤਾਜ ਸਿਰ ਸਿੱਖ ਧਰਾਇਆ। ਆਪ ਉਪਾਏ ਆਪ ਖਪਾਇਆ। ਨਾਭ ਵਿਚੋਂ ਬ੍ਰਹਮਾ ਪ੍ਰਗਟਾਇਆ। ਬ੍ਰਹਮ ਸਰੂਪ ਬ੍ਰਹਮ ਮਾਹਿ ਸਮਾਇਆ। ਜਿਸ ਨੇ ਉਪਾਇਆ ਤਿਸ ਸੰਗ ਮਿਲਾਇਆ। ਜੁਗ ਚਵੀਏਂ ਦਾ ਅੰਤ ਕਰਾਇਆ। ਜਿਸ ਨੇ ਕਲਜੁਗ ਨਾਮ ਰਖਾਇਆ। ਐੜਾ ਅਥਰਬਣ ਵੇਦ ਮੁਕਾਇਆ। ਸੋਹੰ ਸ਼ਬਦ ਗੁਰ ਮੰਤਰ ਦ੍ਰਿੜਾਇਆ। ਮਹਾਰਾਜ ਸ਼ੇਰ ਸਿੰਘ ਜਗਤ ਰਘੁਰਾਇਆ। ਆਪਣੀ ਸ਼ਕਤ ਆਪ ਉਪਾ ਕੇ। ਸਿੰਘ ਪਾਲ ਤੋਂ ਸੇਵ ਕਰਾ ਕੇ। ਦਿਤਾ ਮਾਣ ਵਿਚ ਬੈਕੁੰਠ ਲੈ ਜਾ ਕੇ। ਜੋਤ ਸਰੂਪ ਵਿਚ ਜੋਤ ਮਿਲਾ ਕੇ। ਬ੍ਰਹਮੇ ਤੇ ਭਸਮ ਕਰਾ ਕੇ। ਪਾਲ ਸਿੰਘ ਹੱਥ ਸ੍ਰਿਸ਼ਟ ਫੜਾ ਕੇ। ਚਾਰ ਵੇਦ ਖਪਤ ਕਰਾ ਕੇ। ਸੋਹ ਸ਼ਬਦ ਗੁਰ ਮੁਖੋਂ ਅਲਾ ਕੇ। ਸਚ ਵਾਸੀ ਸਚ ਦਇਆ ਕਮਾ ਕੇ। ਮਹਾਰਾਜ ਸ਼ੇਰ ਸਿੰਘ ਭਗਤ ਵਛਲ ਅਖਵਾ ਕੇ। ਭਗਤ ਵਛਲ ਸਦ ਆਪ ਅਖਵਾਵੇ। ਖੇਲ ਜਗਤ ਪ੍ਰਭ ਆਪ ਕਰਾਵੇ। ਜੇਠ ਸੱਤ ਪ੍ਰਭ ਸਵਰਨ ਸਿੰਘ ਲੈ ਜਾਵੇ। ਵਿਚ ਆਕਾਸ਼ ਜੈ ਜੈ ਕਾਰ ਕਰਾਵੇ। ਗਣ ਗੰਧਰਬ ਫੂਲ ਬਰਸਾਵੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਗਾਵੇ। ਧੰਨ ਸੋ ਥਾਨ ਜਿਥੇ ਸਿੱਖ ਚਰਨ ਟਿਕਾਵੇ। ਮਾਤ ਆਕਾਸ਼ ਸੰਗ ਸ਼ਬਦ ਮਿਲਾਵੇ। ਸਚ ਸਿੱਖ ਸਚ ਪਦਵੀ ਪਾਵੇ। ਸਤਿਜੁਗ ਵਿਚ ਥਿਰ ਰਹਾਵੇ। ਤਜ ਧ੍ਰੂ ਗੁਰ ਸਵਰਨ ਬਹਾਵੇ। ਕਰੇ ਦਰਸ ਨਿਤ ਨੈਣ ਮੁੰਧਾਵੇ। ਹੋਏ ਦਰਬਾਨ ਮਹਾਂ ਸੁਖ ਪਾਵੇ। ਗੁਰ ਪੂਰੇ ਇਹ ਕਰਮ ਕਮਾਇਆ। ਸਾਚਾ ਸਿੱਖ ਘਰ ਸਾਚੇ ਲਾਇਆ। ਨਾ ਇਹ ਮਰੇ ਨਾ ਆਇਆ ਜਾਇਆ। ਜੋਤ ਸਰੂਪ ਪ੍ਰਭ ਜੋਤ ਮਿਲਾਇਆ। ਪ੍ਰਗਟੀ ਜੋਤ ਨਿਹਕਲੰਕ ਅਖਵਾਇਆ। ਨਰ ਸਿੰਘ ਨਰਾਇਣ ਆਪ ਅਖਵਾਇਆ। ਦਾੜ੍ਹਾਂ ਅੱਗੇ ਪ੍ਰਿਥਮ ਚਬਾਇਆ। ਕੋਇ ਨਾ ਇਸ ਨੂੰ ਮੇਟੇ ਰਾਇਆ। ਜਗਤ ਜਲੰਦਾ ਸੋਹੰ ਬਾਣ ਗੁਰ ਲਾਇਆ। ਉਧਰੇ ਸਿੱਖ ਜਿਨ ਗੁਰ ਦਰਸ਼ਨ ਪਾਇਆ। ਵਿਸ਼ਨੂੰ ਵੰਸੀ ਇਹ ਬੰਸ ਚਲਾਇਆ। ਮਦਿ ਮਾਸ ਤੋਂ ਸਿੱਖ ਆਪਣਾ ਹਟਾਇਆ। ਆਪ ਅਟਲ ਪ੍ਰਭ ਦਰਸ ਦਿਖਾਇਆ। ਰਾਮ ਕ੍ਰਿਸ਼ਨ ਪ੍ਰਭ ਦਰਸ ਦਿਖਾਇਆ। ਘਨਕਪੁਰ ਵਾਸੀ ਆਪ ਰਘੁਰਾਇਆ। ਸਾਧ ਸੰਗਤ ਜਿਸ ਦਰਸ ਦਿਖਾਇਆ। ਚਰਨ ਕਵਲ ਵਿਚ ਅੰਤ ਮਿਲਾਇਆ। ਅੰਧ ਕੂਪ ਪ੍ਰਭ ਪਰਦਾ ਲਾਹਿਆ । ਹੋਏ ਕਿਰਪਾਲ ਦਰਸ ਦਿਖਾਇਆ। ਅਗਿਆਨ ਅੰਧੇਰ ਗੁਰਸਿਖ ਦਾ ਗਵਾਇਆ। ਸ੍ਰਿਸ਼ਟ ਵਿਨਾਸੀ ਦਾ ਨਾਸ ਕਰਾਇਆ।
ਸੋਹੰ ਸ਼ਬਦ ਗੁਰ ਤੀਰ ਚਲਾਇਆ । ਚਾਰ ਕੁੰਟ ਕਰ ਭਸਮ ਦਿਖਾਇਆ। ਸਮਰਥ ਪੁਰਖ ਇਹ ਚੋਜ ਵਖਾਇਆ। ਨਿਰਾਹਾਰ ਨਿਰਵੈਰ ਵਿਚ ਜਗਤ ਹੈ ਆਇਆ। ਜੋਤ ਸਰੂਪ ਸਚ ਬਚਨ ਲਿਖਾਇਆ। ਕਿਸੇ ਇਸ ਦਾ ਭੇਵ ਨਾ ਪਾਇਆ। ਵਿਚ ਸਿੱਖ ਪ੍ਰਭ ਆਪ ਸਮਾਇਆ। ਰਸਨਾ ਵਿਚੋਂ ਗੁਰ ਗਿਆਨ ਅਲਾਇਆ । ਚਾਰ ਦੀਪ ਗੁਰ ਜੋਤ ਜਗਾਇਆ। ਚਾਰ ਵੇਦ ਤਾਈਂ ਨਸ਼ਟ ਕਰਾਇਆ। ਸਤਿਜੁਗ ਸਚ ਮਾਰਗ ਲਾਇਆ । ਸੋਹੰ ਸ਼ਬਦ ਮੁਖ ਰਖਾਇਆ । ਓਅੰ ਆਪ ਕਰੇ ਕਰਾਇਆ। ਤੀਨ ਲੋਕ ਵਸੇ ਹਰਿ ਰਾਇਆ। ਵਿਚ ਪਾਤਾਲ ਪ੍ਰਭ ਸੇਜ ਸੁਹਾਇਆ। ਬਾਸ਼ਕ ਤਾਸ਼ਕ ਸਿੰਘਾਸਣ ਲਾਇਆ । ਝੱਸੇ ਚਰਨ ਲਛਮੀ ਰਘੁਰਾਇਆ। ਈਸ਼ਰ ਆਲਸ ਦਿਲੋਂ ਹੈ ਲਾਹਿਆ। ਪ੍ਰਭ ਨਾ ਸੋਵੇ ਨਾ ਕਿਸੇ ਜਗਾਇਆ। ਦੇ ਦਰਸ ਗੁਰ ਮਾਣ ਗਵਾਇਆ। ਮੈਂ ਹਾਂ ਅਡੋਲ ਨਾ ਕਿਸੇ ਡੁਲਾਇਆ । ਮਾਤਲੋਕ ਵਿਚ ਪ੍ਰਭ ਆਇਆ। ਜੋਤ ਸਰੂਪ ਇਹ ਖੇਲ ਰਚਾਇਆ। ਚੱਕਰ ਸੁਦਰਸ਼ਨ ਐਸਾ ਲਾਇਆ। ਸ੍ਰਿਸ਼ਟ ਸਾਰੀ ਨੂੰ ਟੁੰਬ ਉਠਾਇਆ। ਮਦਿ ਮਾਸ ਦਾ ਹੋਏ ਸਫਾਇਆ। ਰਹੇ ਨਾ ਜੀਵ ਜਿਸ ਰਸਨਾ ਲਾਇਆ। ਈਸ਼ਰ ਬ੍ਰਹਮ ਜੀਵ ਬ੍ਰਹਮ ਰੂਪ ਉਪਾਇਆ। ਕਲੂ ਕਾਲ ਨੇ ਪੜਦਾ ਪਾਇਆ । ਜਿਸ ਨੇ ਬ੍ਰਹਮ ਦਾ ਨਾਮ ਭੁਲਾਇਆ। ਮਦਿ ਮਾਸ ਜਿਨ ਰਸਨੀ ਲਾਇਆ। ਕੂਕਰ ਸੂਕਰ ਮਾਣਸ ਰੂਪ ਬਣਾਇਆ। ਐਸੀ ਸਤਿਗੁਰ ਦੇ ਸਜ਼ਾਇਆ। ਗੁਰ ਚਰਨਾਂ ਤੋਂ ਪਰੇ ਹਟਾਇਆ। ਪਰੇਤ ਜੂਨ ਉਨ੍ਹਾਂ ਨੂੰ ਪਾਇਆ। ਈਸ਼ਰ ਜੀਵ ਜਿਸ ਜੀਵ ਨੇ ਖਾਇਆ। ਲੱਖ ਚੁਰਾਸੀ ਚੱਕਰ ਲਵਾਇਆ। ਸਰਬ ਥਾਏਂ ਪ੍ਰਭ ਸਦਾ ਸਮਾਇਆ। ਭੋਲਾ ਜੀਵ ਨਾ ਜਾਣੇ ਮੇਰੀ ਮਾਇਆ। ਹਰਿਜੂ ਹਰ ਮਾਹਿ ਸਮਾਇਆ। ਹਰਿ ਜੋਤ ਸਭ ਜੀਵ ਜਵਾਇਆ। ਬਿਨ ਜੋਤ ਦੇ ਸਵਾਸ ਨਾ ਆਇਆ। ਈਸ਼ਰ ਜੀਵ ਮਾਹਿ ਸਮਾਇਆ। ਸੋਹੰ ਸ਼ਬਦ ਸਰਬ ਸੁਖਦਾਇਆ । ਮਹਾਰਾਜ ਸ਼ੇਰ ਸਿੰਘ ਸਚ ਮੰਤਰ ਦ੍ਰਿੜਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼। ਫਿਰ ਪ੍ਰਭ ਨੇ ਪਾਏ ਸਵਾਸ। ਇਸ ਜੀਵ ਦੀ ਬਣਾਈ ਰਾਸ। ਵਿਚ ਗਰਭ ਪ੍ਰਭ ਦੇਤ ਗਰਾਸ। ਉਲਟਾ ਬ੍ਰਿਛ ਪ੍ਰਭ ਦੂਖ ਨਿਵਾਸ। ਅੰਧ ਘੋਰ ਵਿਚ ਦਿਤਾ ਵਾਸ। ਚਕਰ ਚਿਹਨ ਨਾ ਮੇਰਾ ਰੂਪ। ਮੇਰੀ ਮਹਿੰਮਾ ਬੜੀ ਅਨੂਪ। ਨਿਰਗੁਣ ਸਰਗੁਣ ਸਦਾ ਸਰੂਪ। ਪ੍ਰਗਟ ਹੋਇਆ ਡਾਹਢਾ ਗੁਰ ਭੂਪ। ਜਿਸ ਨੇ ਮਾਰੇ ਆਪ ਦੁਸ਼ਟ ਦੂਤ। ਮਹਾਰਾਜ ਸ਼ੇਰ ਸਿੰਘ ਸਤਿ ਸਰੂਪ । ਪ੍ਰਗਟ ਹੋਇਆ ਆਪ ਭਗਵਾਨ। ਗੁਰਸਿਖਾਂ ਨੂੰ ਦਿਤਾ ਗਿਆਨ। ਸੋਹੰ ਸ਼ਬਦ ਹੈ ਮਹਾਨ। ਸਿਮਰੇ ਜੀਵ ਪਾਪ ਲਹਿ ਜਾਣ। ਕੁੰਭੀ ਨਰਕ ਸਿੱਖ ਨਾ ਜਾਣ। ਆਦਿ ਅੰਤ ਪ੍ਰਭ ਵਿਚ ਸਮਾਣ। ਆਵਣ ਜਾਵਣ ਦਾ ਪੰਧ ਮੁਕਾਣ। ਵਿਚ ਚੁਰਾਸੀ ਚੋਟਾਂ ਨਾ ਖਾਣ। ਸੋਹੰ ਸ਼ਬਦ ਮੇਰਾ ਨਾਮ ਪਛਾਣ। ਮਹਾਰਾਜ ਸ਼ੇਰ ਸਿੰਘ ਦਿਤਾ ਗਿਆਨ। ਭਰਮ ਵਿਚ ਪ੍ਰਭ ਜਗਤ ਭੁਲਾਇਆ। ਪ੍ਰਗਟ ਹੋਇਆ ਨਜ਼ਰੀ ਆਇਆ । ਘਨਕਪੁਰੀ ਵਿਚ ਪੱਲਾ ਫਿਰਾਇਆ। ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਉਧਰੇ ਸਿੱਖ ਜਿਨ੍ਹਾਂ ਸਵਾਸ ਸਵਾਸ ਧਿਆਇਆ। ਬੇਮੁਖਾਂ ਨੂੰ ਪਰੇ ਹਟਾਇਆ। ਹੱਦ ਮਾਝਾ ਘਨਕਪੁਰ ਬਣਾਇਆ। ਜਿਥੇ ਗੁਰ ਦਰਬਾਰ ਰਚਾਇਆ। ਹਿੰਦੂ ਮੁਸਲਿਮ ਸੁੱਤਾ ਜਗਾਇਆ। ਮੋਤਾ ਸਿੰਘ ਇਹ ਖੇਲ ਰਚਵਾਇਆ। ਇਹ ਹੋਇਆ ਮੇਰਾ ਚਮਤਕਾਰ। ਭੁੱਲੇ ਜੀਵ ਪ੍ਰਭ ਕੀਏ ਖੁਆਰ। ਕਲੂ ਤਾਈਂ ਇਹ ਦਿਤੀ ਹਾਰ। ਜਿਸ ਵਿਚ ਕਹਿਰ ਹੋਏ ਅਪਾਰ। ਪਾਪੀ ਡੋਬੇ ਲਹਿੰਦੀ ਧਾਰ। ਸਿੱਖ ਉਧਾਰੇ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ। ਸੋਹੰ ਸ਼ਬਦ ਜਗਤ ਉਧਾਰਾ। ਐਸਾ ਹੋਏ ਖੇਲ ਅਪਾਰਾ।
ਸ੍ਰਿਸ਼ਟ ਸਿਰ ਧਰਿਆ ਕਲੂ ਆਰਾ। ਕੋਇ ਨਾ ਚਲੇ ਕਿਸੇ ਦਾ ਚਾਰਾ। ਕਰੇ ਕਰਾਵੇ ਆਪ ਨਿਰੰਕਾਰਾ । ਹੋਏ ਭਸਮ ਸਰਬ ਸੰਸਾਰਾ। ਜਿਸ ਵਿਚ ਭਰਿਆ ਪ੍ਰਭ ਹੰਕਾਰਾ। ਮਤਿ ਮਨ ਬੁਧਿ ਕੀਆ ਕਿਨਾਰਾ। ਮੂਰਖ ਮੁਗਧ ਨਾ ਜਾਣੇ ਸਾਰਾ। ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰਾ। ਕਲਜੁਗ ਵਿਚ ਪ੍ਰਭ ਜੋਤ ਪ੍ਰਗਟਾਏ। ਬੇਮੁਖਾਂ ਨੂੰ ਨਜ਼ਰ ਨਾ ਆਏ। ਨੈਣੀ ਦੇਖ ਨਾ ਮਨ ਬਿਗਸਾਏ। ਚਰਨ ਕਵਲ ਨਾ ਸੀਸ ਨਿਵਾਏ। ਐਸੀ ਮਾਇਆ ਪ੍ਰਭ ਨੇ ਪਾਈ। ਭਾਉ ਭਗਤੀ ਪਰੇ ਹਟਾਈ। ਬੇਮੁਖਾਂ ਪਤ ਗਵਾਈ। ਜਿਨਾਂ ਹਰਿ ਨਾ ਰਸਨ ਧਿਆਈ। ਹਰਿ ਬਿਨ ਕੋਇ ਨਾ ਹੋਏ ਸਹਾਈ। ਅੰਤਕਾਲ ਜੀਵ ਬਿਲਲਾਈ। ਧਰਮ ਰਾਏ ਜਬ ਦਏ ਸਜ਼ਾਈ। ਕੋਇ ਨਾ ਉਥੇ ਹੋਏ ਸਹਾਈ। ਸੋਹੰ ਸ਼ਬਦ ਸੁਰਤ ਮਨ ਲਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਮੈਂ ਹਾਂ ਏਕ ਮੇਰੇ ਖੇਲ ਅਨੇਕ। ਭਗਤ ਜਨਾਂ ਨੂੰ ਮੇਰੀ ਟੇਕ। ਆਤਮਾ ਸ਼ਾਤ ਬੁੱਧ ਬਬੇਕ। ਸੋਹੰ ਸ਼ਬਦ ਸਚ ਮਨ ਟੇਕ। ਧੰਨ ਸਿੱਖ ਜੋ ਗੁਰ ਚਰਨੀ ਲਾਇਆ। ਹੋਏ ਦਿਆਲ ਪ੍ਰਭ ਦਰਸ ਦਿਖਾਇਆ। ਗੁਰਸਿਖਾਂ ਨੂੰ ਗੁਰਮੁਖ ਬਣਾਇਆ। ਅੰਮ੍ਰਿਤ ਬੂੰਦ ਰਸਨਾ ਲਾਇਆ। ਖੋਲ੍ਹ ਕਪਾਟ ਗੁਰ ਦਰਸ ਦਿਖਾਇਆ। ਮੁਕੰਦ ਮਨੋਹਰ ਗੁਰ ਨਜ਼ਰੀ ਆਇਆ। ਮੋਹਣ ਮਾਧਵ ਸਭ ਰਿਦੇ ਧਿਆਇਆ। ਲਖਮੀ ਨਰਾਇਣ ਜੋਤ ਪ੍ਰਗਟਾਇਆ। ਅਨਹਦ ਸ਼ਬਦ ਮਨ ਵਜਾਇਆ। ਭਰਮ ਭੌ ਸਿੱਖਾਂ ਦਾ ਗਵਾਇਆ। ਜੋਤ ਸਰੂਪ ਨਜ਼ਰੀ ਆਇਆ। ਕਿਰਪਾਨਿਧ ਇਹ ਦਇਆ ਕਮਾਇਆ। ਭਗਤ ਜਨਾਂ ਹਰਿ ਮਾਹਿ ਸਮਾਇਆ। ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਇਆ। ਨਿਹਕਲੰਕ ਆਪ ਅਖਵਾਇਆ। ਸ੍ਰਿਸ਼ਟ ਵਿਚ ਨਾ ਨਜ਼ਰੀ ਆਇਆ। ਕਲਜੁਗ ਨਸ਼ਟ ਪ੍ਰਭ ਆਪ ਕਰਾਇਆ । ਸੋਹੰ ਸ਼ਬਦ ਜੈ ਜੈ ਜੈਕਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਭਰਮ ਭੁਲਾਇਆ। ਜੋ ਜਨ ਚਲੇ ਮੇਰੇ ਭਾਏ। ਚਰਨ ਕਵਲ ਸੰਗ ਰਹੇ ਸਮਾਏ। ਨੈਣੀ ਪੇਖੇ ਆਪ ਰਘੁਰਾਏ। ਜਗਤ ਜਲੰਦਾ ਆਪ ਰਖਾਏ। ਥਿਰ ਘਰ ਵਾਸੀ ਇਹ ਦਇਆ ਕਮਾਏ। ਸਚ ਲਿਖਤ ਆਪ ਪ੍ਰਭ ਕਰਾਏ। ਸੋਹੰ ਸ਼ਬਦ ਸਰਬ ਗੁਣ ਪਾਏ। ਮਹਾਰਾਜ ਸ਼ੇਰ ਸਿੰਘ ਕਰਮ ਕਮਾਏ। ਕਰ ਕੇ ਲਿਖਤ ਜਗਤ ਸਮਝਾਇਆ। ਕਲਜੁਗ ਦਾ ਹੁਣ ਅੰਤ ਕਰਾਇਆ। ਤਰਿਆ ਸੋ ਜੋ ਚਰਨ ਲਗਾਇਆ। ਨਾਮ ਸਤਿ ਸਤਿ ਨਾਮ ਮੇਰਾ ਰਸਨਾ ਗਾਇਆ। ਜੋਤ ਅਗਨ ਵਿਚ ਭਸਮ ਹੋ ਜਾਵੇ। ਕਲੂ ਕਾਲ ਵਿਚ ਖੇਲ ਰਚਾਵੇ। ਸਰਬ ਸ੍ਰਿਸ਼ਟ ਵਿਚ ਅਗਨ ਜਲਾਵੇ। ਹੋਏ ਬੇਤਾਲੀ ਧੱਕੇ ਖਾਵੇ। ਗੁਰ ਬਿਨ ਕੋਈ ਨਾ ਪਾਰ ਲੰਘਾਵੇ। ਮਹਾਰਾਜ ਸ਼ੇਰ ਸਿੰਘ ਸਚ ਲਿਖਤ ਕਰਾਵੇ। ਆਪ ਅਪਰੰਪਰ ਅਪਰ ਅਪਾਰ। ਗੁਰਸਿਖ ਨੂੰ ਅੰਮ੍ਰਿਤ ਭੰਡਾਰ। ਸੋਹੰ ਸ਼ਬਦ ਜਗਤ ਉਧਾਰ। ਅੰਧ ਘੋਰ ਕਰੇ ਨਿਸਤਾਰ। ਮਹਾਰਾਜ ਸ਼ੇਰ ਸਿੰਘ ਪਾਰ ਉਤਾਰ। ਮਹਾਬਲੀ ਆਪ ਪ੍ਰਭ ਹੋਏ। ਕੋਈ ਨਾ ਜਾਣੇ ਇਸ ਦੀ ਸੋਏ। ਭਗਤ ਪ੍ਰਭ ਇਕ ਦੋ ਹੋਏ। ਬਿਨ ਗੁਰ ਕੋਈ ਪਾਰ ਨਾ ਹੋਏ। ਸੋਹੰ ਸ਼ਬਦ ਮੰਨੇ ਮਨ ਕੋਇ। ਮਹਾਰਾਜ ਸ਼ੇਰ ਸਿੰਘ ਸਰਬ ਸੁਖ ਹੋਏ। ਚਾਰ ਦੀਪਕ ਜੋ ਪ੍ਰਭ ਜਲਵਾਏ। ਚੌਥਾ ਦੀਪਕ ਬੁਝ ਬੁਝ ਜਾਵੇ। ਫਿਰ ਸਿੱਖ ਤੇ ਪ੍ਰਭ ਦਇਆ ਕਮਾਏ। ਲਲਾਟ ਓਸ ਦੀ ਖਿੱਚ ਲੈ ਜਾਏ। ਗਰਭ ਕੁੰਡ ਮੇਂ ਮੁਕਤ ਕਰਾਏ। ਸਵਰਨ ਅਮਰ ਦੇ ਸੰਗ ਰਲਾਏ। ਸੂਰਤ ਸਪੁੱਤਰ ਦੀ ਭੇਟ ਚੜ੍ਹਾਏ। ਸਵਰਨ ਸਿੰਘ ਗੁਰ ਪੁਰੀ ਸਦਾਏ। ਅਮਰ ਸਿੰਘ ਅਮਰਾਪਦ ਪਾਏ। ਕੁੱਖ ਵੀਰੋ ਦੀ ਸੁਫਲ ਕਰਾਏ। ਚੇਤ ਸਿੰਘ ਦੀ ਪਤ ਰਹਿ ਜਾਏ। ਪ੍ਰੀਤਮ ਸਿੰਘ ਤੇ ਦਇਆ ਕਮਾਈ। ਦੇਹ ਪੁੱਤ
ਦੀ ਵਿਚ ਸੇਵ ਲਗਾਈ। ਦੀਪਕ ਚੌਥਾ ਹੁਣ ਆਪ ਜਗਵਾਈ। ਪੂਰਨ ਵਿਚ ਪਰਮੇਸ਼ਵਰ ਆਇਆ। ਪੁੱਤ ਕੌਰ ਰਣਜੀਤ ਦਾ ਸਿੱਖ ਲਗਾਇਆ। ਕਾਚੀ ਮਾਟੀ ਘਰ ਸਾਚੇ ਲਾਇਆ। ਮਹਾਰਾਜ ਸ਼ੇਰ ਸਿੰਘ ਚਾਰ ਦੀਪਕ ਜਲਾਇਆ। ਗੁਰ ਧਾਮ ਗੁਰ ਆਪ ਬਣਾਇਆ । ਮਨੀ ਸਿੰਘ ਤੇ ਪੜਦਾ ਪਾਇਆ। ਪੰਜ ਚੇਤ ਦਿਨ ਉਲਟਾਇਆ। ਬਾਣੀ ਲਿਖਣ ਦਾ ਦਿਨ ਗਵਾਇਆ। ਹੋਏ ਪ੍ਰਤੱਖ ਮੈਂ ਇਹ ਵਕਤ ਸੁਹਾਇਆ। ਮਨੀ ਸਿੰਘ ਸਚ ਤਖ਼ਤ ਬਹਾਇਆ। ਰਸਨਾ ਵਿਚੋਂ ਇਹ ਰਸ ਚੁਆਇਆ। ਅਮਰ ਰੂਪ ਪ੍ਰਭ ਅਮਰਾਇਆ। ਹੋਏ ਦਿਆਲ ਦਰਸ ਦਿਖਾਇਆ। ਸਰਬ ਸਿੱਖਾਂ ਉਤੇ ਹੱਥ ਟਿਕਾਇਆ। ਅਗੰਮ ਅਗੋਚਰ ਇਹ ਕਰਮ ਕਮਾਇਆ। ਲੈ ਬਲੀ ਸਿੱਖ ਗੁਰ ਤੇਜ ਵਧਾਇਆ । ਦੀਪਕ ਜੋਤ ਸੰਗ ਦੀਪਕ ਜਗਾਇਆ। ਚੌਥਾ ਸਿੱਖ ਨਾਲ ਰਲਾਇਆ। ਮਹਾਰਾਜ ਸ਼ੇਰ ਸਿੰਘ ਕਰਮ ਕਮਾਇਆ। ਐਸੀ ਜੋਤ ਇਹ ਆਪ ਜਗਾਈ। ਪੂਰੇ ਸਿੱਖ ਦੀ ਦੇਹ ਲਗਾਈ। ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਈ। ਚਾਰ ਜੁਗ ਸਰਬ ਸੁਖਦਾਈ। ਮਹਾਰਾਜ ਸ਼ੇਰ ਸਿੰਘ ਦਿਤੀ ਵਡਿਆਈ। ਗੁਰਸਿਖਾਂ ਨੂੰ ਆਪ ਵਡਿਆਇਆ। ਚੌਹਾਂ ਨੂੰ ਕਰ ਇਕ ਬਹਾਇਆ। ਦੀਪਕ ਚਾਰ ਪ੍ਰਭ ਜੋਤ ਜਗਾਇਆ। ਸਰਬ ਸ੍ਰਿਸ਼ਟ ਨੂੰ ਧੱਕਾ ਲਾਇਆ। ਉਧਰੇ ਸਿੱਖ ਜਿਨ੍ਹਾਂ ਰਿਦੇ ਧਿਆਇਆ। ਮਹਾਰਾਜ ਸ਼ੇਰ ਸਿੰਘ ਗਰਭ ਗੁਆਇਆ। ਐਸਾ ਸਮਾਂ ਹੁਣ ਪ੍ਰਭ ਲਿਆਏ। ਗਰਭ ਖੂਨ ਵਾਂਗ ਖੂਨ ਹੋ ਜਾਏ। ਦੇਹ ਸਿੱਖ ਦੀ ਸੁਫਲ ਹੋ ਜਾਵੇ। ਨਿਰਾਹਾਰ ਨਿਰਵੈਰ ਸਮਾਏ। ਧਾਰ ਖੇਲ ਚਤੁਰਭੁਜ ਕਹਾਏ। ਸਿਦਕੀ ਸਿੱਖ ਗੁਰ ਪਾਰ ਚੜ੍ਹਾਏ। ਮਾਤਾ ਧੰਨ ਪੁੱਤ ਗੁਰ ਭੇਟ ਲਗਾਏ। ਤੀਨ ਸੰਗ ਚੌਥਾ ਰਲ ਜਾਏ। ਚੌਥੇ ਜੁਗ ਦਾ ਨਾਸ ਕਰਾਏ। ਸੱਚਾ ਸਿੱਖ ਸੱਚੇ ਘਰ ਜਾਵੇ। ਸੋਹੰ ਸ਼ਬਦ ਜਨ ਰਿਦੇ ਧਿਆਵੇ। ਮਹਾਰਾਜ ਸ਼ੇਰ ਸਿੰਘ ਪੈਜ ਰਖਾਵੇ। ਜੋ ਜਨ ਮੇਰੀ ਸਰਨੀ ਆਇਆ। ਨਾਮ ਮੇਰਾ ਮਨ ਮਾਹਿ ਸਮਾਇਆ। ਤੀਨ ਲੋਕ ਵਿਚ ਸਰਬ ਸੁੱਖ ਪਾਇਆ। ਅਨਹਦ ਸ਼ਬਦ ਮਨ ਵਜਾਇਆ। ਭੈ ਭਿਆਨਕ ਵਿਚ ਹੋਏ ਸਹਾਇਆ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਊਚ ਅਗੰਮ ਅਪਰ ਅਪਾਰ। ਧਰਨੀ ਧਰ ਈਸ਼ਰ ਨਿਰੰਕਾਰ। ਕੁਦਰਤ ਰੂਪ ਸ੍ਰਿਸ਼ਟ ਅਪਾਰ । ਜਿਥੇ ਪ੍ਰਗਟਿਆ ਆਪ ਕਰਤਾਰ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ। ਸੋਹੰ ਸ਼ਬਦ ਗੁਰ ਡੰਕ ਵਜਾਈ। ਚਾਰ ਕੁੰਟ ਪੈ ਜਾਵੇ ਦੁਹਾਈ । ਪ੍ਰਗਟ ਹੋਵੇ ਲਿਖਤ ਕਰਾਈ। ਵੀਹ ਸੌ ਸੱਤ ਬਿਕ੍ਰਮੀ ਕਹਿਰ ਦੀ ਆਈ। ਪੰਜ ਚੇਤ ਗੁਰ ਕਲਮ ਤੇਗ ਉਠਾਈ। ਕਲਮ ਮਾਰ ਸ੍ਰਿਸ਼ਟ ਹੋ ਜਾਈ। ਬਿਨ ਦੇਹ ਤੋਂ ਪ੍ਰਭ ਲਿਖਤ ਕਰਾਈ। ਜੋਤ ਸਰੂਪ ਇਹ ਜੋਤ ਜਗਾਈ। ਵਾਂਗ ਕ੍ਰਿਸ਼ਨ ਹੋਇਆ ਰਥਵਾਹੀ। ਰਥ ਅਗਨ ਤੇਜ ਹੋ ਜਾਈ। ਜੀਵ ਕੋਲੋਂ ਜੀਵ ਖੈ ਕਰਾਈ। ਮੱਤ ਉਪੱਠੀ ਸਰਬ ਮੇਂ ਪਾਈ। ਸੋਹੰ ਸ਼ਬਦ ਇਹ ਚਲਤ ਚਲਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਕੋਟ ਕਰਮ ਪ੍ਰਭ ਆਪ ਕਰਾਵੇ। ਜੋਤ ਨਿਰੰਜਣ ਜਗਤ ਜਲਾਵੇ। ਸਿੱਖ ਕੋਈ ਸਿਦਕੀ ਕੋਲ ਨਾ ਆਵੇ। ਵਲ ਛਲ ਕਰ ਕੇ ਝੱਟ ਲੰਘਾਵੇ। ਦੁੱਖਾਂ ਕਾਰਨ ਜੋ ਸੀਸ ਨਿਵਾਏ। ਆਵੇ ਵਕਤ ਪਿੱਛੇ ਹਟ ਜਾਵੇ। ਗਤਮਿਤ ਗੁਰ ਕੀ ਮੂਲ ਨਾ ਪਾਵੇ। ਦਿਲ ਵਿਚ ਅਭਿਮਾਨ ਐਸਾ ਆਵੇ। ਬਲੀਵਾਨ ਆਪ ਅਖਵਾਵੇ। ਮਾਇਆਧਾਰੀ ਸੰਗ ਮਾਇਆ ਲਪਟਾਵੇ। ਮਹਾਰਾਜ ਸ਼ੇਰ ਸਿੰਘ ਰਿਦੇ ਡੁਲਾਵੇ। ਸੋਹਣਾ ਸਮਾਂ ਹੱਥੋਂ ਗੁਆਇਆ। ਸੰਗਤ ਸਤਿਗੁਰ ਬਚਨ ਭੁਲਾਇਆ। ਸਾਲ ਇਕ ਹੋਰ ਪੰਧ ਕਰਾਇਆ। ਅਚਰਜ ਖੇਲ ਪ੍ਰਭੂ ਹੋਰ ਰਚਾਇਆ। ਤੋੜ ਵਿਛੋੜ ਰੋੜ ਮਰੋੜ ਬਹਾਇਆ। ਦੁਖੀਆਂ ਤਾਈਂ ਦੁੱਖ ਵਾਦ ਵਧਾਇਆ।
ਦੇਹ ਦੁਰਲੱਭ ਜਿਸ ਸੀਸ ਝੁਕਾਇਆ। ਸਰਬ ਸੂਖ ਸਤਿਗੁਰ ਤੋਂ ਪਾਇਆ। ਜਮ ਕਾ ਭੈ ਨਾ ਮਨ ਰਖਾਇਆ। ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ। ਸਚ ਘਰ ਬੈਠਾ ਆਪ ਸਚ ਵਾਸੀ। ਕਟੇ ਗਲੋਂ ਆਪ ਪ੍ਰਭ ਜਮ ਕੀ ਫਾਸੀ। ਮਾਇਆ ਹੋਵੇ ਆਪ ਸਿੱਖਨ ਕੀ ਦਾਸੀ। ਧੰਨ ਸਿੱਖ ਜਿਨ੍ਹਾਂ ਪਛਾਤਾ ਪ੍ਰਭ ਅਬਿਨਾਸ਼ੀ । ਭਗਤ ਜਨਾਂ ਕਰੇ ਬੰਦ ਖ਼ਲਾਸੀ। ਮੁਕਤ ਜੁਗਤ ਨਾਵੈ ਕੀ ਦਾਸੀ। ਮਹਾਰਾਜ ਸ਼ੇਰ ਸਿੰਘ ਸਰਬ ਸੁੱਖ ਵਾਸੀ। ਘਰ ਠਾਂਡਾ ਊਚਾ ਦਰਬਾਰ । ਸਿੱਖ ਰਹੇ ਵਿਚ ਅੰਧਕਾਰ। ਮਨੋ ਨਾ ਗਿਆ ਅਜੇ ਵਿਕਾਰ। ਸਾਡੇ ਬਚਨ ਨੂੰ ਦੇਵਣ ਹਾਰ। ਘਰ ਬੈਠੇ ਸਭ ਕਰਨ ਵਿਚਾਰ। ਸਦਾ ਅਬਿਨਾਸ਼ੀ ਕਰੇ ਪਸਾਰ। ਬਿਨ ਬੂਝੇ ਕੋਈ ਉਤਰੇ ਨਾ ਪਾਰ। ਲਿਖਤ ਬੰਦ ਕਰੀ ਕਰਤਾਰ। ਸੰਗਤ ਵਿਚ ਅਜੋੜ ਅਪਾਰ। ਗੁਰ ਤੋਂ ਬੈਠੇ ਹੋ ਨਿਰਾਧਾਰ। ਸੁਖ ਆਸਣ ਜਾਣਿਆ ਸੰਸਾਰ। ਆਤਮ ਦੁੱਖ ਭਗਾਵੇ ਕਰਤਾਰ। ਜਿਨ੍ਹਾਂ ਨਾ ਪਾਈ ਮੇਰੀ ਸਾਰ। ਮਹਾਰਾਜ ਸ਼ੇਰ ਸਿੰਘ ਅਪਰ ਅਪਾਰ। ਮਾਇਆ ਵਿਚ ਜੀਵ ਲੁਭਾਇਆ। ਮਾਇਆ ਰੂਪੀ ਜੰਜਾਲ ਗਲ ਪਾਇਆ। ਪੁੱਤਰ ਕਲੱਤਰ ਸੰਗ ਰਹੇ ਲਪਟਾਇਆ । ਕਰ ਕਰ ਧੰਦੇ ਜਨਮ ਗਵਾਇਆ। ਝੂਠੇ ਧੰਦੇ ਜਗਤ ਭੁਲਾਇਆ। ਐਸੀ ਆ ਕੇ ਪਾਈ ਮਾਇਆ। ਗਿਆਨ ਧਿਆਨ ਵਿਚੋਂ ਗਵਾਇਆ । ਦੁੱਖ ਭੰਜਨ ਦੁੱਖ ਡਾਹਢਾ ਲਾਇਆ। ਭਰਮ ਵਿਚ ਭਵਿਖਤ ਗਵਾਇਆ। ਮਾਣ ਅਭਿਮਾਨ ਦਿਲ ਵਿਚ ਵਧਾਇਆ। ਮਨ ਵਿਚ ਕਪਟ ਵਿਕਾਰ ਰਖਾਇਆ। ਮਹਾਰਾਜ ਸ਼ੇਰ ਸਿੰਘ ਦਿਲੋਂ ਭੁਲਾਇਆ। ਮਾਇਆ ਨਾਲ ਈਸ਼ਰ ਨਾ ਭੀਜੇ। ਬਸਤਰ ਪਹਿਨ ਨਾ ਭਉ ਦੀਜੇ। ਪਿਆਰ ਸੰਗ ਸਦਾ ਪ੍ਰਭ ਭੀਜੇ। ਅਭੈ ਦਰਸ ਆਪ ਪ੍ਰਭ ਦੀਜੇ। ਕਾਰਜ ਸਰਬ ਹੈ ਕੀਜੇ। ਮਹਾਰਾਜ ਸ਼ੇਰ ਸਿੰਘ ਤੇ ਨਾ ਸਿੱਖ ਪਤੀਜੇ। ਕਲ ਕਲੂ ਦੀ ਆਪ ਭਵਾਈ। ਦਿਨ ਰਾਤ ਹੈ ਲਿਖਤ ਕਰਾਈ। ਸਿੱਖਾਂ ਤਾਈਂ ਮਾਣ ਦਵਾਈ। ਸਿੱਖਾਂ ਵਿਚੋਂ ਨਾ ਮਮਤ ਗਵਾਈ। ਪੂਰੇ ਗੁਰ ਤੇ ਨਹੀਂ ਆਸ ਰਖਾਈ। ਵਿਚ ਹੰਕਾਰ ਬੈਠੇ ਸਭ ਥਾਈਂ। ਮਹਾਰਾਜ ਸ਼ੇਰ ਸਿੰਘ ਵੇਖੇ ਥਾਉਂ ਥਾਈਂ। ਬੋਲ ਬੋਲ ਵਿਕਾਰ ਵਧਾਇਆ । ਸਿੱਖ ਸੋ ਜੋ ਸ਼ਾਂਤ ਰੂਪ ਸਮਾਇਆ। ਕਰੋਧ ਕਪਟ ਨੂੰ ਪਰੇ ਹਟਾਇਆ। ਵਿਚ ਵਿਕਾਰ ਨਾ ਮਨ ਡੁਲਾਇਆ। ਸਤਿਗੁਰ ਪੂਰਾ ਘਰ ਮੇਂ ਪਾਇਆ। ਮਹਾਰਾਜ ਸ਼ੇਰ ਸਿੰਘ ਵਿਛੜਿਆਂ ਮੇਲ ਪਰੇ ਹਟਾਇਆ। ਵਿਚ ਪ੍ਰੇਮ ਕੋਈ ਨਾ ਆਇਆ। ਦੇਹ ਦੁੱਖ ਲਈ ਚਲਦਾ ਆਇਆ । ਆਪਣੇ ਸੁੱਖ ਜਗਤ ਭੁਲਾਇਆ। ਮਹਾਰਾਜ ਸ਼ੇਰ ਸਿੰਘ ਸਿੱਖ ਡੁਲਾਇਆ। ਡੁੱਲਾ ਭੁੱਲਾ ਕੌਣ ਬਚਾਵੇ। ਗੁਰ ਬਿਨ ਕੋਈ ਨਾ ਪਾਰ ਲੰਘਾਵੇ। ਦਰ ਦਰ ਪਾਪੀ ਧੱਕੇ ਖਾਵੇ। ਜਨਮ ਜਨਮ ਦੁੱਖ ਡਾਹਢਾ ਪਾਵੇ। ਪੂਰਾ ਸਤਿਗੁਰ ਹੋ ਜਾਵੇ ਕਿਰਪਾਲ। ਦੇ ਦਰਸ ਕਰ ਦੇਵੇ ਨਿਹਾਲ। ਜੋਗ ਜੁਗਤ ਪ੍ਰਭ ਦਏ ਵਖਾਲ। ਮਹਾਰਾਜ ਸ਼ੇਰ ਸਿੰਘ ਸਦਾ ਹੈ ਨਾਲ।