ਪੁਸਤਕਾਲਾਭਾਗ ੧

੨੭ ਚੇਤ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਨੈਣ ਮੁੰਧਾਰ ਬਚਨ ਲਿਖਾਇਆ। ਵਿਚੋਂ ਪਾਤਾਲ ਮਾਤਲੋਕ ਆਇਆ। ਧਰਤੀ ਜਲ ਕਰ ਇਕ ਵਖਾਇਆ। ਸ੍ਰਿਸ਼ਟ ਸਾਰੀ ਨੂੰ ਆਪ ਉਲਟਾਇਆ। ਹੋਏ ਉਪੱਠੀ ਧੱਕਾ ਲਾਇਆ। ਵਿਚ ਸੰਸਾਰ ਕੋਈ ਨਜ਼ਰ ਨਾ ਆਇਆ। ਨੀਚੇ ਧਰਤੀ ਉਪਰ ਜਲ ਵਗਾਇਆ। ਲੱਖ ਚੁਰਾਸੀ ਜਿਸ ਮਾਹਿ

ਸਮਾਇਆ। ਖੰਡ ਬ੍ਰਹਿਮੰਡ ਇਕ ਰੰਗ ਬਣਾਇਆ। ਜੀਵ ਜੰਤ ਕੋਈ ਨਜ਼ਰ ਨਾ ਆਇਆ। ਐਸਾ ਪ੍ਰਭ ਜਿਸ ਖੇਲ ਰਚਾਇਆ। ਜਲੋਂ ਥਲ ਥਲੋਂ ਜਲ ਵਹਾਇਆ। ਵਰਭੰਡ ਸਭ ਨਸ਼ਟ ਕਰਾਇਆ। ਮਹਾਰਾਜ ਸ਼ੇਰ ਸਿੰਘ ਭਗਤ ਵਡਿਆਇਆ। ਤੇਗ ਕਲਮ ਗੁਰ ਆਪ ਉਠਾਈ। ਚਾਰ ਕੁੰਟ ਹਾਹਾਕਾਰ ਮਚਾਈ। ਗਣਾਵੇ ਸਿੱਖ ਲਿਖਾਵੇ ਗੁਰ, ਅਸਰ ਅਸੁਰ ਐਸੀ ਬਣਤ ਬਣਾਈ। ਜਗਤ ਖਾਨ ਚਕਰ ਸੁਦਰਸ਼ਨ ਬਾਣ। ਸ੍ਰਿਸ਼ਟ ਵਾਲੇ ਜਿਸ ਲਾਹੇ ਘਾਣ। ਮੂਰਖ ਮੁਗਧ ਨਾ ਕਰਨ ਪਛਾਣ। ਸਾਚਾ ਗੁਰ ਸਾਚਾ ਨੀਸਾਣ। ਗੁਰਸਿਖਾਂ ਦਾ ਗੁਰ ਦਰਬਾਨ। ਹੋਏ ਸਹਾਈ ਕਲਜੁਗ ਆਣ। ਸਰਬ ਸੂਖ ਵਿਚ ਚਰਨ ਪਛਾਣ। ਪਾਏ ਦਰਸ ਸਭ ਤਰ ਜਾਣ। ਜੋ ਜਨ ਵਿਚ ਸੰਗਤ ਰਲ ਜਾਣ। ਮਹਾਕਾਲ ਤੋਂ ਦੂਰ ਰਹਿ ਜਾਣ। ਅਟੱਲ ਗੁਰ ਅਟੱਲ ਪਦਵੀ ਪਾਣ। ਸਦਾ ਅਡੋਲ ਸਦ ਜੋਤ ਜਗਾਣ। ਚਾਰ ਵਰਨ ਸ਼ਰਨੀ ਲੱਗ ਜਾਣ। ਸੋਹੰ ਸ਼ਬਦ ਸਦਾ ਮੁਖ ਗਾਣ। ਐਸਾ ਮਾਰਿਆ ਤ੍ਰੈਲੋਕੀ ਬਾਣ। ਮਹਾਰਾਜ ਸ਼ੇਰ ਸਿੰਘ ਪ੍ਰਗਟ ਵਿਚ ਜਹਾਨ। ਹੋਵੇ ਪ੍ਰਗਟ ਐਸੀ ਕਲ ਧਾਰੇ। ਵਿਚ ਸੰਗਤ ਆਪ ਲਲਕਾਰੇ। ਰਾਣੇ ਮਹਾਰਾਣੇ ਡਿੱਗਣ ਦਰਬਾਰੇ। ਪਾਪੀ ਅਪਰਾਧੀ ਪ੍ਰਭ ਆਪ ਪਛਾੜੇ। ਵਸਦੇ ਸੁਖੀ ਸਭ ਜੀਵ ਉਜਾੜੇ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਚਬਾਈ ਦਾਹੜੇ। ਨੌਂ ਖੰਡ ਇਹ ਬਣਤ ਬਣਾਈ। ਆਪ ਇਕ ਮਤਿ ਇਕ ਹੈ ਪਾਈ। ਜੀਵ ਜੀਵ ਵਿਚ ਜੋਤ ਜਗਾਈ। ਐਸੀ ਉਸ ਨੂੰ ਸੋਝੀ ਪਾਈ। ਈਸ਼ਵਰ ਆਪ ਬ੍ਰਹਮ ਰੂਪ ਸਮਾਈ। ਬ੍ਰਹਮ ਬਿੰਦ ਉਪਜੇ ਸਭ ਭਾਈ। ਜ਼ਾਤ ਪਾਤ ਕੋਈ ਕਿਸੇ ਕਾ ਨਾਹੀ। ਈਸ਼ਰ ਆਪ ਇਕ ਸ੍ਰਿਸ਼ਟ ਉਪਾਈ। ਹਰ ਜੀਵ ਮੇਂ ਰਿਹਾ ਸਮਾਈ । ਸੁੱਤੀ ਸ੍ਰਿਸ਼ਟੀ ਆਪ ਉਠਾਈ। ਸ੍ਰਿਸ਼ਟੀ ਸਾਰੀ ਇਕ ਰਾਹ ਤੇ ਲਾਈ। ਮੋਖ਼ਸ਼ ਨਾਮ ਸੋਹੰ ਰਖਾਈ। ਜੋ ਜਨ ਸਿਮਰੇ ਪਾਰ ਲੰਘ ਜਾਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਕਾਚੀ ਸ੍ਰਿਸ਼ਟ ਕਾਚਾ ਅਭਿਮਾਨ। ਝੂਠੀ ਮਾਟੀ ਮਾਟੀ ਰਲ ਜਾਣ। ਐਸਾ ਸਤਿਗੁਰ ਚਲਾਇਆ ਬਾਣ। ਅੱਸੂ ਉਨੀ ਵਾਲੇ ਬਚਨ ਸਚ ਹੋ ਜਾਣ। ਪੂਰੇ ਸਤਿਗੁਰ ਦੀ ਹੋਈ ਪਛਾਣ। ਮਹਾਰਾਜ ਸ਼ੇਰ ਸਿੰਘ ਜਾਣੀ ਜਾਣ। ਕਲੂ ਕਾਲ ਹੋਇਆ ਧੁੰਧੂਕਾਰ । ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ। ਸੋਹੰ ਸ਼ਬਦ ਭਗਤ ਭੰਡਾਰਾ। ਦਿਤਾ ਗਿਆਨ ਗੁਰ ਰਸਨਾ ਦਵਾਰਾ। ਜਗਤ ਜਲੰਦਾ ਪ੍ਰਭ ਪਾਰ ਉਤਾਰਾ। ਸੋਹਿਨ ਸਿੱਖ ਗੁਰਚਰਨ ਦਵਾਰਾ। ਮਨੋਂ ਗੁਆਏ ਬੈਠੇ ਵਿਕਾਰ। ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ। ਸਤਿਗੁਰ ਬਣਿਆ ਆਪ ਸਤਿਵਾਦੀ। ਜੁਗ ਚੌਥੇ ਦੀ ਤੋੜੇ ਗਾਦੀ। ਬੇਮੁਖਾਂ ਇਹ ਜੋਤ ਨਾ ਲਾਧੀ। ਗੁਰਸਿਖਾਂ ਵਿਚ ਸਦਾ ਸਮਾਦੀ। ਸੋਹੰ ਸ਼ਬਦ ਸਰਬ ਸੁਖਵਾਦੀ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਹੈ ਸਾਧੀ। ਅਚੱਲ ਅਖੱਲ ਅਟੱਲ ਅਖਵਾਏ। ਅਬਲ ਅਦਲ ਅਭਲ ਸੰਗ ਸਹਾਏ । ਗੰਦਲ ਬੰਦਲ ਸੰਦਲ ਸੰਗ ਸਿੱਖ ਸਮਾਏ। ਨੌਂ ਖੰਡ ਪ੍ਰਭ ਇਕ ਕਰਾਏ। ਸੋਹੰ ਸ਼ਬਦ ਸਰਬ ਸੁਣਾਏ। ਬਾਕੀ ਸਰਬ ਨਸ਼ਟ ਹੋ ਜਾਏ। ਈਸ਼ਰ ਆਪ ਜੋਤ ਸਰੂਪ ਹੋ ਆਏ। ਸੋਹੰ ਸ਼ਬਦ ਬਿਨ ਠੋਰ ਨਾ ਪਾਏ। ਵਾਂਗ ਚਾਤਰਕ ਸੰਗ ਬਿਲਲਾਏ। ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਏ। ਐਸੀ ਦਇਆ ਉਤੇ ਸੰਗਤ ਕਮਾਏ। ਦਲਿਦਰ ਦੁੱਖ ਸਭ ਲਹਿ ਜਾਏ । ਅੱਠ ਅਠਰਾਹਾ ਗੁਰ ਰੋਗ ਗਵਾਏ। ਵਿਚ ਸੰਗਤ ਇਹ ਦੁਸ਼ਟ ਨਾ ਆਏ।

੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਬੇਅੰਤ ਆਪ ਕਰਤਾਰ। ਊਚ ਅਗੰਮ ਅਪਰ ਅਪਾਰ। ਪ੍ਰਗਟ ਹੋਇਆ ਵਿਚ ਦਰਬਾਰ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ । ਭਗਤ ਜਨ ਸੋਹਿਨ ਦਰਬਾਰ। ਧੰਨ ਗੁਰਸਿਖ ਲਾਏ ਪਾਰ। ਕੋਟ ਬ੍ਰਹਿਮੰਡ ਦਿਤੇ ਤਾਰ। ਕਿਰਪਾ ਕੀਤੀ ਆਪ ਅਪਾਰ। ਸਿੱਖ ਨਾ ਆਵੇ ਵਿਚ ਸੰਸਾਰ। ਸਤਿਗੁਰ ਪੂਰਾ ਜਗਤ ਉਧਾਰ। ਭਾਣਾ ਸਤਿਗੁਰ ਜੋ ਵਰਤਾਵੇ। ਗੁਰਸਿਖਾਂ ਉਪਰ ਅੰਮ੍ਰਿਤ ਬਰਖਾਵੇ। ਗੋਲਾ ਗੜਾ ਪ੍ਰਸ਼ਾਦ ਬਣ ਜਾਵੇ। ਆਪ ਪੈਜ ਸਿੱਖਾਂ ਦੀ ਰਖਾਵੇ। ਬੇਮੁਖ ਦਹਿ ਦਿਸ਼ ਚੋਟਾਂ ਖਾਵੇ। ਐਸੀ ਅਗਨ ਪ੍ਰਸ਼ਾਦ ਲਗਾਵੇ। ਹਾਹਾਕਾਰ ਜਗਤ ਹੋ ਜਾਵੇ। ਇਸ ਦਾ ਭੇਤ ਕੋਈ ਨਾ ਪਾਵੇ। ਅਰਸ਼ੋਂ ਗੁਰ ਗੋਲਾ ਬਰਸਾਵੇ। ਜੀਵ ਜੰਤ ਭਸਮ ਹੋ ਜਾਵੇ। ਐਸੀ ਕਲਾ ਪ੍ਰਸ਼ਾਦ ਵਰਤਾਵੇ। ਸਿੱਖਾਂ ਦੀ ਸੂਲੀ ਸੂਲ ਰਹਿ ਜਾਵੇ। ਦਇਆ ਧਾਰ ਇਹ ਬਰਖਾ ਲਾਵੇ। ਸਾਰਾ ਭਾਰ ਸ੍ਰਿਸ਼ਟ ਤੇ ਆਵੇ। ਬੇਮੁਖ ਵਿਚ ਅਗਨ ਜਲਾਵੇ। ਪੰਜ ਜੇਠ ਇਹ ਡੰਕ ਵਜਾਵੇ। ਗੁਰ ਸੰਗਤ ਵੇਖਣ ਉਠ ਧਾਹਵੇ। ਆਪ ਵੇਖੇ ਕਿਸੇ ਨਜ਼ਰ ਨਾ ਆਵੇ। ਮਾਇਆ ਰੂਪੀ ਪ੍ਰਭ ਪਰਦਾ ਪਾਵੇ। ਅਗਨ ਬਾਣ ਸੋਹੰ ਲਗ ਜਾਵੇ। ਚਾਰ ਕੁੰਟ ਪ੍ਰਭ ਆਪ ਜਲਾਵੇ। ਭਗਤ ਜਨਾਂ ਹਰਿ ਧੀਰ ਧਰਾਵੇ। ਬੈਠਾ ਵਿਚ ਆਪ ਕਰੇ ਕਰਾਵੇ। ਆਪਣਾ ਭੇਤ ਨਾ ਕਿਸੇ ਜਣਾਵੇ। ਸਿੱਖਾਂ ਸੰਗ ਬੇਮੁਖ ਤਰ ਜਾਵੇ। ਜੋ ਜੀਵ ਸੰਗਤ ਰਲ ਜਾਵੇ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਸੋਹੰ ਸ਼ਬਦ ਜੈ ਜੈ ਜੈ ਕਾਰ ਕਰਾਵੇ। ਸੋਹੰ ਸ਼ਬਦ ਗੁਰ ਨਾਮ ਦੁਆਏ। ਜੋ ਸਿਮਰੇ ਸਗਲੇ ਫਲ ਪਾਏ। ਜੋਤ ਸਰੂਪ ਆਪ ਪ੍ਰਭ ਆਏ। ਸੰਗਤ ਵਿਚ ਇਹ ਬਚਨ ਲਿਖਾਏ। ਤੀਨ ਲੋਕ ਦਾ ਮੈਂ ਹਾਂ ਵਾਸੀ, ਸਰਬ ਜੀਵ ਮੇਂ ਰਿਹਾ ਸਮਾਏ। ਕਲੂ ਕਾਲ ਅੰਧੇਰ ਹੈ ਹੋਇਆ। ਜੋਤ ਸਰੂਪ ਨਿਹਕਲੰਕ ਹੈ ਆਏ। ਐਸਾ ਬਾਣ ਸ਼ਬਦ ਗੁਰ ਲਾਇਆ। ਮਦਿ ਮਾਸ ਨਸ਼ਟ ਹੋ ਜਾਏ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰਨ, ਕਲੂ ਗੁਆਏ ਸਤਿ ਵਰਤਾਏ। ਸੋਹੰ ਸ਼ਬਦ ਗੁਰ ਨਾਮ ਜਪਾਇਆ। ਖਟ ਰੋਗ ਦਾ ਨਾਸ ਕਰਾਇਆ। ਹੋਏ ਦਿਆਲ ਨਿਜ ਘਰ ਆਇਆ। ਗੁਰਸਿਖਾਂ ਨੂੰ ਦਰਸ ਦਿਖਾਇਆ। ਜੋਤ ਨਿਰੰਜਣ ਜੋਤ ਰੂਪ ਹੋ ਆਇਆ। ਜੀਵ ਕਿਸੇ ਨੇ ਭੇਤ ਨਾ ਪਾਇਆ। ਖੇਲ ਰਚਾਏ ਜਗਤ ਭੁਲਾਏ, ਭਗਤ ਜਨਾਂ ਨੂੰ ਨਜ਼ਰੀ ਆਇਆ। ਮਾਣ ਗਵਾਏ ਰਾਓ ਰੰਕ ਬਣਾਏ, ਮਹਾਰਾਜ ਸ਼ੇਰ ਸਿੰਘ ਕਰ ਇਕ ਬਹਾਇਆ। ਗੁਰਸਿਖਾਂ ਨਾਲ ਜੋ ਕਹਿਰ ਕਮਾਏ। ਅੰਕੜਾ ਘੋੜਾ ਲੰਕੜਾ ਮਸਾਣ ਬਣ ਜਾਏ। ਸ਼ਦੋਣ ਮਾਈ ਪੌਣ ਦਰ ਧੱਕੇ ਖਾਏ। ਕਿੰਗਰੇ ਕਿੰਗਰੇ ਗੁਰ ਮਰਦੰਗ ਵਜਾਏ। ਮਾਈ ਗੌਰਜਾਂ ਸਿਰ ਖੇਹ ਪਵਾਏ। ਖਾਣ ਪਕਾਣ ਘਰ ਕੀ ਚਾਟੀ। ਗੁਰ ਸ਼ਬਦ ਮਧਾਣ, ਗੋਰਖ ਨੂੰ ਲਾਇਆ ਬਾਣ। ਮਹਾਰਾਜ ਸ਼ੇਰ ਸਿੰਘ ਭੈ ਰਖਾਣ। ਗੁਰਸਿਖਾਂ ਦੇ ਨੇੜ ਨਾ ਆਣ। ਤਪ ਸੱਪ ਗੁਰ ਸ਼ਬਦ ਬੰਧਾਵੇ। ਭੂਤ ਪ੍ਰੇਤ ਕੋਈ ਨੇੜ ਨਾ ਆਵੇ। ਦਰ ਵਾਟ ਸਭ ਭੈ ਰਖਾਵੇ। ਅਮਕਾ ਕਾਜ਼ੀ ਨਸ਼ਟ ਹੋ ਜਾਵੇ। ਬਲੀਆ ਛਲੀਆ ਮਿਸਮਰੇਜ਼ਮੀ ਇੰਦਰ ਜਾਲ ਦੀ ਮਾਇਆ ਪਾਵੇ। ਐਸਾ ਡੰਨ ਦੁਸ਼ਟ ਕੋ ਪ੍ਰਭ ਲਾਏ। ਜਿੰਨ ਖ਼ਬੀਸ ਸਭ ਧੱਕ ਹਟਾਏ। ਨੈਣ ਹੀਣ ਖਿੱਚ ਜੋਤ ਗੁਆਏ। ਕੁਲ ਓਸ ਦੀ ਵਧਣ ਨਾ ਪਾਏ। ਜੋ ਸਿੱਖ ਉਪਰ ਚੋਟ ਚਲਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਪ੍ਰਗਟ ਭਇਆ ਸਰਬ ਤਰਾਇਣ। ਮੁਕੰਦ ਮਨੋਹਰ ਲਖ਼ਮੀ ਨਰਾਇਣ। ਬਨ ਮਾਲਾ ਬਿਭੂਖਣ ਕਵਲ ਨੈਣ। ਸੁੰਦਰ ਕੁੰਡਲ ਮੁਕਟ

ਬੈਨ। ਦਾੜ੍ਹਾਂ ਅੱਗੇ ਪ੍ਰਿਥਮ ਧਰਾਇਣ। ਕਲੂ ਰਥ ਅਗਨ ਚਲਾਇਣ। ਮਹਾਸਾਰਥੀ ਆਪ ਅਖਵਾਇਣ। ਬੇਮੁਖਾਂ ਨੂੰ ਦੁੱਖ ਭੁਗਾਇਣ। ਗੁਰਸਿਖਾਂ ਸਿਰ ਛਤਰ ਝੁਲਾਇਣ। ਸੋਹੰ ਸ਼ਬਦ ਰਸਨਾ ਗਾਇਣ । ਮਹਾਰਾਜ ਸ਼ੇਰ ਸਿੰਘ ਪ੍ਰਗਟੇ ਨਰਾਇਣ। ਸਤਿਜੁਗ ਵਿਚ ਪ੍ਰਹਿਲਾਦ ਤਰਾਇਆ। ਨਰ ਸਿੰਘ ਨਰ ਅਵਤਾਰ ਬਣਾਇਆ। ਕਲਜੁਗ ਵਿਚ ਈਸ਼ਰ ਖੇਲ ਰਚਾਇਆ। ਰਛਿਆ ਕਰਨ ਭਗਤਾਂ ਦੀ ਆਇਆ। ਤਜ ਦੇਹ ਨਿਹਕਲੰਕ ਅਖਵਾਇਆ। ਜ਼ਾਤ ਪਾਤ ਦਾ ਭੇਤ ਮੁਕਾਇਆ। ਬ੍ਰਹਮ ਸੇ ਉਪਜੇ ਬ੍ਰਹਮ ਜੀਵ ਸਮਾਇਆ। ਏਕ ਜੋਤ ਰੰਗ ਹਰਿ ਇਕ ਲਾਇਆ। ਜੋ ਪੇਖੇ ਨਜ਼ਰੀ ਨਜ਼ਰ ਨਿਹਾਲ ਕਰਾਇਆ। ਸਰਬ ਸੂਖ ਘਰ ਠਾਂਡੇ ਪਾਇਆ। ਜਗਤ ਜਲੰਦਾ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ । ਸ੍ਰੀ ਰੰਗ ਬੈਕੁੰਠ ਕਾ ਵਾਸੀ। ਮਛ ਕਛ ਕੂਰਮ ਆਗਿਆ ਅਉਤਰਾਸੀ। ਐਸੇ ਚਲਤ ਕਰੇ ਪ੍ਰਭ ਨਿਰਾਲੇ, ਕੀਤਾ ਲੋੜੇ ਸੋ ਫਲ ਪਾ ਲੇ। ਗੁਰਸਿਖਾਂ ਮਨ ਸਦਾ ਹੈ ਰੰਗਣ, ਬੇਮੁਖ ਦਰ ਤੇ ਸਦਾ ਉਦਾਸੀ। ਸੋਹੰ ਸ਼ਬਦ ਸਦਾ ਮਨ ਲਾਏ, ਹੈ ਆਪ ਪ੍ਰਭ ਸਦਾ ਸੁਖਵਾਸੀ। ਧੰਨ ਗੁਰਸਿਖ ਜੋ ਦਰ ਤੇ ਆਏ, ਪੂਰੇ ਗੁਰ ਕੀਤੀ ਬੰਦ ਖਲਾਸੀ। ਮਹਾਰਾਜ ਸ਼ੇਰ ਸਿੰਘ ਸਦਾ ਬਲ ਜਾਈਏ, ਕੱਟੀ ਗਲੋਂ ਸਿਲਕ ਜਮ ਫਾਸੀ। ਦੇਵਲੋਕ ਨੂੰ ਜਾਂ ਸਿੱਖ ਜਾਏ। ਸ਼ਿਵਲੋਕ ਨੂੰ ਪਰੇ ਤਜਾਏ। ਬ੍ਰਹਮਲੋਕ ਜਾ ਪੈਰ ਟਿਕਾਏ। ਬੈਕੁੰਠ ਧਾਮ ਗੁਰ ਪੁਰੀ ਸਿਧਾਏ। ਜੋਤ ਸਰੂਪ ਰਿਹਾ ਡਗਮਗਾਏ। ਜੀਵ ਜੰਤ ਵਿਚ ਜੋਤ ਮਿਲ ਜਾਏ। ਲੱਖ ਚੁਰਾਸੀ ਫਿਰ ਜੂਨ ਨਾ ਪਾਏ। ਥਿਰ ਘਰ ਬੈਠਾ ਹਰਿ ਗੁਣ ਗਾਏ। ਨੈਣੀ ਪੇਖੇ ਸਰਬ ਸੁਖਦਾਏ। ਮਹਾਰਾਜ ਸ਼ੇਰ ਸਿੰਘ ਵਿਚ ਬੈਕੁੰਠ ਲੈ ਜਾਏ। ਗੁਰਸਿਖਾਂ ਇਹ ਧਾਮ ਨਿਆਰਾ। ਜਿਥੇ ਵਸੇ ਆਪ ਨਿਰੰਕਾਰਾ । ਜੋਤ ਸਰੂਪ ਜੋਤ ਅਧਾਰਾ। ਤੀਨ ਲੋਕ ਜੋਤ ਚਮਤਕਾਰਾ। ਜੋਤ ਸਰੂਪ ਵਰਭੰਡ ਮੰਝਾਰਾ। ਸੋਹੰ ਸ਼ਬਦ ਦਰਸਾਵੇ ਗੁਰਦਵਾਰਾ। ਕਿਰਤਮ ਨਾਮ ਜਪੇ ਇਹ ਜਿਹਵਾ। ਸੋਹੰ ਨਾਮ ਸੰਗਤ ਗੁਰ ਮੇਵਾ। ਲੋੜੇ ਦਰਸ ਸਭ ਦੇਵੀ ਦੇਵਾ। ਕਰੋੜ ਤੇਤੀਸ ਵਿਚ ਅਲਖ ਅਭੇਵਾ। ਕਲਜੁਗ ਵਿਚ ਸਿਖਨ ਗੁਰ ਸੇਵਾ। ਮਹਾਰਾਜ ਸ਼ੇਰ ਸਿੰਘ ਅਟੱਲ ਗੁਰਦੇਵਾ। ਮਿਹਰਵਾਨ ਇਹ ਦੇਹ ਪਲਟਾਏ। ਜੁਗੋ ਜੁਗ ਇਹ ਜੋਤ ਜਗਾਏ। ਈਸ਼ਰ ਜੋਤ ਨਿਰੰਜਣ ਰਾਏ। ਕੋਈ ਜੀਵ ਭੇਵ ਨਾ ਪਾਏ। ਵਿਚ ਤਰੇਤਾ ਰਾਮ ਅਖਵਾਏ। ਸਤੀ ਅਹਲਿਆ ਆਣ ਤਰਾਏ। ਪਲਟੇ ਕਾਇਆ ਵਿਚ ਦੁਆਪਰ ਆਏ। ਮੁਕੰਦ ਮਨੋਹਰ ਕ੍ਰਿਸ਼ਨ ਅਖਵਾਏ। ਪਾਪਣ ਪੂਤਨਾ ਧਰਤ ਸੁਆਏ। ਐਸੀ ਕਲਾ ਆਪ ਵਰਤਾਏ। ਮਹਾਸਾਰਥੀ ਹੋ ਰਥ ਚਲਾਏ। ਅਠਾਰਾਂ ਧਿਆ ਪ੍ਰਭ ਆਪ ਲਿਖਾਏ। ਸਤਿਜੁਗ ਸਤਿ ਸਤਿਵਾਦੀ ਲਾਏ। ਨਿਹਕਲੰਕ ਨਿਰਭੈ ਅਖਵਾਏ। ਉਨੀਂ ਸੌ ਬਵੰਜਾ ਬਿਕ੍ਰਮੀ ਬਚਨ ਸਚ ਕਰਾਏ।

੩ ਵਿਸਾਖ ੨੦੦੭ ਬਿਕ੍ਰਮੀ ਅੰਮ੍ਰਿਤਸਰ ਬਚਨ ਹੋਏ

ਜੀਵ ਜੁਗਤ ਪ੍ਰਭ ਆਪ ਬਣਾਵੇ। ਨਿਜ ਘਰ ਬੈਠਾ ਤਾੜੀ ਲਾਵੇ। ਆਪ ਏਕ ਅਨੇਕ ਸਮਾਵੇ। ਪਾਰਬ੍ਰਹਮ ਬ੍ਰਹਮ ਸਰੂਪ ਉਪਾਵੇ। ਬ੍ਰਹਮ ਸਰੂਪ ਸਭ ਜੀਵ ਉਪਾਵੇ। ਕਾਇਆ ਆਕਾਰ ਛਲ ਰੂਪ ਬਣਾਵੇ। ਅਨੰਦ ਬਿਨੋਦ ਵਿਚ ਜੋਤ ਜਗਾਵੇ। ਬਿਨ ਗੁਰ ਬੂਝੇ ਕੋਈ ਭੇਵ ਨਾ ਪਾਵੇ। ਸੋ ਬੂਝੇ ਜਿਸ ਦਇਆ ਕਮਾਵੇ। ਸਾਧ ਸੰਗਤ ਮਿਲ ਹਰਿ ਗੁਣ ਗਾਵੇ। ਦਇਆ ਧਾਰ ਇਹ ਦਇਆ ਕਮਾਈ। ਪੂਰੇ ਸਿੱਖ ਨੂੰ ਸੋਝੀ ਪਾਈ।

ਕਰਮ ਧਰਮ ਦੋਵੇਂ ਉਲਟਾਈ। ਪਾਪ ਅਪਰਾਧ ਸਭ ਨਸ਼ਟ ਕਰਾਈ। ਅਜਾਮਲ ਵਾਂਗ ਲਛਮਣ ਸਿੰਘ ਤਰ ਜਾਈ। ਗੁਰ ਡਾਹਢਾ ਜਿਸ ਬਣਤ ਬਣਾਈ। ਕੀਆ ਖੇਲ ਅਚਰਜ ਰਘੁਰਾਈ। ਪ੍ਰਗਟ ਕੀਤੀ ਭਗਵਨ ਵਡਿਆਈ। ਵੱਡਾ ਸੋ ਜਿਸ ਪ੍ਰਭ ਵਡਿਆਏ। ਈਸ਼ਰ ਜੋਤ ਵਿਚ ਦੇਹ ਜਗਾਏ। ਸਰਬ ਸੁੱਖ ਘਰ ਮਾਹਿ ਪਾਏ। ਨਿਜਾਨੰਦ ਪ੍ਰਭ ਦਏ ਦਿਖਾਏ। ਕੂੜ ਕੁਟੰਬ ਦਾ ਮੋਹ ਗਵਾਏ। ਅਨਹਦ ਸ਼ਬਦ ਮਨ ਵਜਾਏ। ਜੋਤ ਸਰੂਪ ਪ੍ਰਭ ਦਰਸ ਦਿਖਾਏ। ਕਲੂ ਕਾਲ ਨਸ਼ਟ ਹੋ ਜਾਏ। ਸੋਹੰ ਸ਼ਬਦ ਜੋ ਮਨ ਚਿਤ ਲਾਏ। ਮਹਾਰਾਜ ਸ਼ੇਰ ਸਿੰਘ ਭਗਤ ਤਰਾਏ। ਸੋਹੰ ਸ਼ਬਦ ਉਤਮ ਹੈ ਸੂਖ। ਵਿਚ ਸੰਸਾਰ ਨਾ ਬਿਆਪੇ ਦੂਖ। ਆਤਮ ਸ਼ਾਂਤ ਮਨ ਗੁਰ ਕੀ ਭੂੱਖ। ਮਹਾਰਾਜ ਸ਼ੇਰ ਸਿੰਘ ਸਦਾ ਅਸੂਖ। ਗਿਆ ਕਲੂ ਪ੍ਰਭ ਕਹਿਰ ਗਵਾਏ। ਆਪ ਅਪਰੰਪਰ ਭੇਦ ਹੋ ਜਾਏ। ਜੋਤ ਸਰੂਪ ਨਜ਼ਰ ਨਾ ਆਏ। ਅਚਲਤ ਖੇਲ ਪ੍ਰਭ ਰਿਹਾ ਦਿਖਾਏ। ਅਗਨ ਬਾਣ ਸੋਹੰ ਗੁਰ ਲਾਏ। ਚਾਰ ਕੁੰਟ ਹਾਹਾਕਾਰ ਮਚਾਏ। ਨਿਹਕਲੰਕ ਇਹ ਚਲਤ ਦਿਖਾਏ। ਜੀਵ ਜੰਤ ਸਭ ਭਸਮ ਕਰਾਏ। ਇੰਦ ਇੰਦਰਾਸਣ ਸਭ ਉਲਟਾਏ। ਸ਼ਿਵ ਸ਼ੰਕਰ ਦਾ ਵਕਤ ਗਵਾਏ। ਬ੍ਰਹਮਾ ਬ੍ਰਹਮ ਰੂਪ ਵਿਚ ਸਮਾਏ। ਵੇਦ ਚਾਰ ਖ਼ਤਮ ਹੋ ਜਾਏ। ਕਲੂ ਕਾਲ ਇਹ ਕਲ ਵਰਤਾਏ। ਸਰਬ ਤੀਰਥਾਂ ਮਾਣ ਗਵਾਏ। ਸਤਿਜੁਗ ਸਤਿ ਸਤਿ ਸਤਿਗੁਰ ਵਰਤਾਏ। ਸੋਹੰ ਸ਼ਬਦ ਮੁੱਖ ਰਖਾਏ। ਜੋਤ ਜਗਤ ਨਿਰੰਜਣ ਜਗਾਏ। ਮਦਿ ਮਾਸੀ ਸਭ ਨਸ਼ਟ ਹੋ ਜਾਏ। ਚਕਰ ਸੁਦਰਸ਼ਨ ਜਗਤ ਗੁਰ ਲਾਏ। ਤੀਨ ਲੋਕ ਥਿਰ ਨਾ ਰਹਾਏ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਏ। ਆਪ ਅਸਥੂਲ ਸਚਖੰਡ ਸਮਾਏ। ਆਪਣੀ ਮਹਿੰਮਾ ਪ੍ਰਭ ਆਪ ਗਣਾਏ। ਜੀਵ ਕੋਈ ਭੇਦ ਨਾ ਪਾਏ। ਸਾਧ ਸੰਗਤ ਗੁਰ ਦਇਆ ਕਮਾਏ। ਧਾਰ ਖੇਲ ਜੋਤ ਸਰੂਪ ਹੋ ਜਾਏ। ਲਿਖਤ ਆਪਣੀ ਸਚ ਕਰਾਏ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਨਿਹਕਲੰਕ ਪ੍ਰਗਟੇ ਬਲਵਾਨ। ਮੂਰਖ ਮੁਗਧ ਨਾ ਕਰਨ ਪਛਾਣ। ਗੁਰਸਿਖਾਂ ਨੂੰ ਪ੍ਰਭ ਦੇਵੇ ਗਿਆਨ। ਦਰਸ਼ਨ ਦੇਵੇ ਵਾਂਗ ਕ੍ਰਿਸ਼ਨ ਭਗਵਾਨ। ਪੰਜ ਜੇਠ ਪ੍ਰਭ ਜੋਤ ਪਰਗਟਾਵੇ। ਵੇਖੇ ਲੋਕ ਹੱਸੇ ਘਰ ਜਾਏ। ਪ੍ਰਭ ਕਾ ਸਾਂਗ ਕਿਸੇ ਨਾ ਭਾਵੇ। ਲਛਮਣ ਸਿੰਘ ਨਾ ਧੀਰ ਧਰਾਵੇ। ਭੁੱਲਾ ਸਿੱਖ ਗੁਰ ਆਣ ਬਚਾਵੇ। ਦਇਆਧਾਰ ਕਿਰਪਾ ਪ੍ਰਭ ਕਰੇ। ਜੋਤ ਸਰੂਪ ਦਰਸ ਦਿਖਾਵੇ। ਮਨ ਮੇਂ ਸ਼ਾਂਤ ਸਰਬ ਸੁਖ ਉਪਜੇ। ਭਰਮ ਭੌ ਸਰਬ ਗਵਾਵੇ। ਐਸਾ ਸੰਸਾ ਦੂਰ ਪ੍ਰਭ ਕੀਆ। ਹੋਏ ਦਿਆਲ ਦਰਸ ਦਿਖਾਵੇ । ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ। ਸਿੱਖ ਜੋਤ ਗੁਰ ਜੋਤ ਜਗਾਵੇ। ਥਿਰ ਘਰ ਵਾਸੀ ਦਰਸ਼ਨ ਦੇਵੇ। ਆਪ ਅਭੇਦ ਇਹ ਭੇਦ ਬਤਾਵੇ। ਕਲੂ ਕਾਲ ਦਾ ਅੰਤ ਹੈ ਕਰਨਾ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਵੇ। ਧੰਨ ਸੋ ਥਾਨ ਜਿਥੇ ਗੁਰ ਬਚਨ ਲਿਖਾਵੇ। ਲੰਡਾ ਪਿੱਪਲ ਨਿਸ਼ਾਨ ਲਛਮਣ ਘਰ ਰਹਿ ਜਾਵੇ। ਬਾਕੀ ਮਾਟੀ ਬਿਖ ਖਾਟੀ ਬਣ ਜਾਵੇ। ਬਚਨ ਸਤਿਗੁਰ ਦਾ ਸਚ ਹੋ ਜਾਵੇ। ਇਹ ਘਰ ਬਣਿਆ ਹਰਿ ਕਾ ਦਵਾਰ। ਜਿਥੇ ਪ੍ਰਗਟੇ ਆਪ ਕਰਤਾਰ। ਸਰਬ ਸ੍ਰਿਸ਼ਟ ਜਿਸ ਕੀਆ ਆਕਾਰ। ਜੋਤ ਜਗਾਈ ਅਪਰ ਅਪਾਰ। ਐਸੀ ਕਲੂ ਨੇ ਦਿਤੀ ਹਾਰ। ਚਲ ਨਾ ਆਏ ਗੁਰ ਦਰਬਾਰ। ਅੰਧ ਘੋਰ ਪ੍ਰਭ ਜੋਤ ਬਿਧਾਰ। ਤਾਰੇ ਸਿੱਖ ਜਿਨ ਪਾਈ ਸਾਰ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ। ਸ੍ਰਿਸ਼ਟੀ ਡੁੱਬੀ ਵਿਚ ਮੰਝਧਾਰ। ਉਧਰੇ ਸਿੱਖ ਜਿਨ ਗੁਰ ਚਰਨ ਪਿਆਰ। ਸੋਹੰ ਸ਼ਬਦ ਉਤਾਰੇ ਪਾਰ। ਤਰਨ ਤਾਰਨ ਆਪ ਸਮਰਥ। ਗੁਰ ਸਿੱਖਨ ਸਿਰ ਪ੍ਰਭ ਕਾ ਹੱਥ। ਅਗਨ ਕਲੂ ਚਲਾਇਆ ਰਥ। ਸ੍ਰਿਸ਼ਟੀ ਸਾਰੀ ਹੋਈ

ਸਥ। ਗੁਰਸਿਖਾਂ ਨੂੰ ਦਿਤੀ ਹੈ ਨਾਮ ਵਥ। ਮਹਾਰਾਜ ਸ਼ੇਰ ਸਿੰਘ ਕਥਨਾ ਅਕਥ । ਚਰਨ ਕਵਲ ਸਿੱਖ ਰੱਖੇ ਪਿਆਰ। ਕੰਨਿਆ ਆਈ ਵਿਚ ਦਰਬਾਰ। ਕਾਇਆ ਕਟਾਖ਼ਸ਼ ਕਰਮਹਾਰ। ਵਿਚ ਸੰਸਾਰ ਦੁੱਖ ਅਪਾਰ। ਆਤਮ ਚਿੰਤਾ ਵਿਚ ਪਰਿਵਾਰ। ਪੁੱਤ ਬਿਨਾ ਨਾ ਵਿਚ ਸੰਸਾਰ। ਮਾਇਆ ਭੁੱਲਿਆ ਵਿਚ ਅੰਧਿਆਰ। ਕੱਟੇ ਰੋਗ ਨਾ ਬਿਨ ਕਰਤਾਰ। ਜੋਤ ਲਲਾਟ ਜਗਾਏ ਅਪਾਰ। ਆਪ ਮੇਟੇ ਮਿਟਾਵਣਹਾਰ। ਦੇਵੇ ਦਾਨ ਸਰਬ ਸਿੱਖ ਦਾਤਾਰ। ਵਿਚ ਸੰਸਾਰ ਇਹ ਹੋਏ ਵਿਚਾਰ। ਜਿਸ ਨੇ ਤਜਿਆ ਇਹ ਆਹਾਰ। ਮਦਿ ਮਾਸ ਵਿਚ ਸੰਸਾਰ। ਮਾਤਾ ਗੋਦ ਬਾਲਕ ਪਧਾਰ। ਮਹਾਰਾਜ ਸ਼ੇਰ ਸਿੰਘ ਸਚ ਕਰਤਾਰ। ਐਸੀ ਲਿਖਤ ਹੋਏ ਅਪਾਰ। ਬਿਨ ਪੂਤ ਸਿੱਖ ਹੋਏ ਨਾ ਖੁਆਰ। ਜਗਤ ਜਲੰਦਾ ਪ੍ਰਭ ਪਾਰ ਉਤਾਰ। ਚਲੇ ਬੰਸ ਸਚ ਨਿਸਤਾਰ। ਨਾੜੀ ਬਹੱਤਰ ਪ੍ਰਭ ਰੋਗ ਗਵਾਏ। ਸੁਖਲਾ ਕਿਸ਼ਨਾ ਦੋ ਪਖ ਲਿਖਵਾਏ। ਜਿਥੇ ਜੀਵ ਦੀ ਬਣਤ ਬਣਾਏ। ਅੰਧ ਕੂਪ ਪ੍ਰਭ ਰਿਹਾ ਸਮਾਏ। ਗਿਆਨ ਜੋਤ ਇਹ ਦੀਪਕ ਜਗਾਏ। ਦੁੱਖ ਦਲਿਦਰ ਸਭ ਨਸ਼ਟ ਕਰਾਏ। ਮਾਸ ਦਸਵੇਂ ਪੂਤ ਘਰ ਆਏ। ਮਹਾਰਾਜ ਸ਼ੇਰ ਸਿੰਘ ਲਾਜ ਰਖਾਏ। ਨੈਣ ਮੁੰਦਾਰ ਜਗਤ ਮੇਂ ਆਇਆ । ਆਪ ਅਡੋਲ ਜਗਤ ਡੁਲਾਇਆ। ਪਲਟਣ ਚੌਥਾ ਜੁਗ ਇਹ ਖੇਲ ਰਚਾਇਆ। ਛਡ ਬੈਕੁੰਠ ਮਾਤਲੋਕ ਵਿਚ ਆਇਆ। ਜੋਤ ਸਰੂਪ ਸਭ ਜਗਤ ਜਲਾਇਆ। ਸੋਹੰ ਸ਼ਬਦ ਬਾਣ ਗੁਰ ਲਾਇਆ। ਕੋਇ ਨਾ ਮੇਟੇ ਭਾਣਾ ਵਰਤਾਇਆ। ਮਹਾਰਾਜ ਸ਼ੇਰ ਸਿੰਘ ਆਪ ਰਘੁਰਾਇਆ। ਹੋਏ ਮਿਹਰਵਾਨ ਸਤਿਜੁਗ ਵਰਤਾਇਆ। ਗੁਰਸਿਖਾਂ ਨੂੰ ਸਚ ਮਾਰਗ ਲਾਇਆ। ਐਸਾ ਦਰਸ ਪ੍ਰਭ ਆਪ ਦਿਖਾਇਆ। ਬੇਮੁਖਾਂ ਉਤੇ ਪਰਦਾ ਪਾਇਆ। ਵੀਹ ਸੌ ਸੱਤ ਵਿਚ ਸਭ ਜਗਤ ਭੁਲਾਇਆ। ਘਰ ਘਰ ਸੋਹੰ ਸ਼ਬਦ ਸੁਣਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਹੋ ਆਇਆ। ਨਿਹਕਲੰਕ ਆਪ ਅਖਵਾਏ। ਸ੍ਰਿਸ਼ਟ ਸਾਰੀ ਦਾ ਖੈ ਕਰਾਏ। ਖੰਡ ਬ੍ਰਹਿਮੰਡ ਸਰਬ ਡੁਲਾਏ। ਆਪ ਅਭੁੱਲ ਸਭ ਸ੍ਰਿਸ਼ਟ ਭੁਲਾਏ। ਮਾਇਆ ਜਾਲ ਜਗਤ ਪ੍ਰਭ ਪਾਏ। ਆਪਣੀ ਕਲਾ ਆਪ ਵਰਤਾਏ। ਸਤਿਗੁਰ ਮਨੀ ਸਿੰਘ ਸਿਰ ਛਤਰ ਝੁਲਾਏ । ਸਰਬ ਸ੍ਰਿਸ਼ਟ ਸ਼ਬਦ ਰੂਪ ਵਖਾਵੇ। ਮਹਾਰਾਜ ਸ਼ੇਰ ਸਿੰਘ ਇਹ ਬਣਤ ਬਣਾਵੇ। ਪਿੰਡ ਬੁੱਘੇ ਸਚ ਧਾਮ ਬਣਾਵੇ। ਅਠਸਠ ਤੀਰਥ ਕੋਈ ਰਹਿਣ ਨਾ ਪਾਵੇ। ਈਸ਼ਰ ਦਾਤ ਈਸ਼ਰ ਲੈ ਜਾਵੇ। ਤਰੇ ਸੋਏ ਜਿਨ ਚਰਨੀ ਲਾਵੇ। ਸਰਬ ਰਖਵਾਲਕ ਪ੍ਰਭ ਆਪ ਹੋ ਜਾਵੇ। ਬਿਨ ਸਿੱਖਾਂ ਕਿਸੇ ਨਜ਼ਰ ਨਾ ਆਵੇ। ਭੁੱਲੀ ਸ੍ਰਿਸ਼ਟੀ ਧੱਕੇ ਖਾਵੇ। ਮਹਾਰਾਜ ਸ਼ੇਰ ਸਿੰਘ ਮਾਣ ਗਵਾਵੇ। ਗੁਰ ਚਰਨ ਸੰਗ ਰਾਖੋ ਪ੍ਰੀਤ। ਜਗਤ ਜਲੰਦਾ ਜਿਉਂ ਬਾਲੂ ਭੀਤ। ਗੁਰ ਠਾਂਡਾ ਸੀਤਲ ਸਤਿ ਸੀਤ। ਪਵਿਤ ਆਤਮਾ ਰਿਦਾ ਸ਼ੁਧ ਨੀਤ। ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤ । ਪਤਿਤ ਪਾਵਨ ਆਪ ਦੁੱਖ ਭੰਜਨ। ਹੰਕਾਰ ਨਿਵਾਰਨ ਹੈ ਭਵਖੰਡਨ। ਜਗਤ ਉਧਾਰੇ ਤ੍ਰੈਲੋਕੀ ਨੰਦਨ। ਪ੍ਰਗਟੇ ਜੋਤ ਸਰਬ ਨਿਜਾਨੰਦਨ। ਮਹਾਰਾਜ ਸ਼ੇਰ ਸਿੰਘ ਭਰਮ ਭੈ ਭੰਜਨ। ਭਰਮ ਭੁਲਾਏ ਜਗਤ ਰੁਲਾਏ ਸਿੱਖ ਤਰਾਏ, ਜਿਨ ਗੁਰ ਸ਼ਬਦ ਪਛਾਣਿਆ। ਪ੍ਰਗਟੇ ਕਰਤਾਰ ਸ੍ਰਿਸ਼ਟ ਖੁਆਰ ਆਈ ਕਲਜੁਗ ਹਾਰ, ਸੋਹੰ ਸ਼ਬਦ ਗੁਰ ਬਾਣਿਆ। ਮਾਇਆ ਜੀਵ ਭੁਲਾਏ, ਕਿਸੇ ਸ਼ਰਨ ਨਾ ਲਾਏ, ਪੂਰਨ ਸਿੱਖ ਪ੍ਰਭ ਆਪ ਤਰਾਏ, ਚਲੇ ਗੁਰ ਕੇ ਭਾਣਿਆਂ। ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ, ਧਾਰ ਦੇਹ ਜੀਵ ਤਰਾਏ, ਕਲਜੁਗ ਵਿਚ ਸ਼ੇਰ ਸਿੰਘ ਨਾਮ ਰਖਾਏ, ਸ੍ਰਿਸ਼ਟੀ ਭੁੰਨੀ ਵਾਂਗਰ ਦਾਣਿਆਂ। ਸੱਚਾ ਗੁਰ ਘਰ ਸਾਚੇ ਆਇਆ। ਧੰਨ ਸੋ ਥਾਨ ਜਿਥੇ ਗੁਰ ਦਰਸ ਦਿਖਾਇਆ। ਕਲਜੁਗ ਦਾ

ਸਚਖੰਡ ਬਣਾਇਆ । ਸਰ ਅੰਮ੍ਰਿਤ ਵਿਚ ਇਹ ਅਟਲ ਰਖਾਇਆ। ਆਪ ਅਚਲ ਚਲਤ ਨਜ਼ਰੀ ਆਇਆ। ਜੋਤ ਸਰੂਪ ਵਿਚ ਸਿੱਖ ਸਮਾਇਆ। ਹੰਕਾਰ ਨਿਵਾਰਣ ਨਿਹਕਲੰਕ ਅਖਵਾਇਆ। ਅਬਿਨਾਸ਼ੀ ਅਵਿਗਤ ਪ੍ਰਭ ਆਪ ਰਘੁਰਾਇਆ। ਭਗਤ ਉਧਾਰਨ ਦੁਸ਼ਟ ਸੰਘਾਰਨ ਸੋਹੰ ਸ਼ਬਦ ਚਲਾਇਆ। ਆਪ ਏਕ, ਸ੍ਰਿਸ਼ਟ ਸਭ ਏਕ, ਲੱਖ ਚੁਰਾਸੀ ਜੀਵ ਉਪਾਇਆ। ਪ੍ਰਗਟੇ ਜੋਤ ਉਲਟਾਵੇ ਜੁਗ, ਜਲੋਂ ਥਲ ਥਲੋਂ ਜਲ ਵਹਾਇਆ। ਧੰਨ ਸੋ ਸਿੱਖ ਜਿਨ੍ਹਾਂ ਗੁਰ ਦਰਸ਼ਨ ਪਾਇਆ। ਦੁੱਖ ਕਲੇਸ਼ ਜਗਤ ਦਾ ਲਾਹਿਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ, ਅੰਧ ਅਗਿਆਨ ਗੁਰ ਸ਼ਬਦ ਗਵਾਇਆ। ਨਿਰਭੈ ਨਿਰਵੈਰ ਮੂਰਤ ਅਕਾਲ ਘਰ ਸਿੱਖ ਦੇ ਆਇਆ। ਹੋਏ ਪ੍ਰਤੱਖ ਆਪ ਸਮਰਥ, ਇਹ ਸੁੱਖਨ ਸੁਣਾਇਆ। ਪ੍ਰਗਟੇ ਦਾਤਾਰ, ਬੈਠੇ ਸੰਗਤ ਵਿਚਕਾਰ, ਕਰੇ ਬਚਨ ਲਲਕਾਰ, ਮੈਂ ਹਾਂ ਰਘੁਰਾਇਆ। ਮੇਰੀ ਕਰੇ ਪਛਾਣ, ਬਿਨ ਨਾੜੀ ਦੇ ਹੈ ਜਾਨ, ਜਿਥੇ ਪ੍ਰਵੇਸ਼ ਭਗਵਾਨ, ਸਰਬ ਸੂਖ ਹੈ ਪਾਇਆ। ਨਾਮ ਅੰਜਨ ਗੁਰ ਗਿਆਨ ਦਵਾਏ। ਡੁੱਬਦੀ ਸ੍ਰਿਸ਼ਟੀ ਗੁਰ ਆਣ ਤਰਾਏ। ਚਾਰ ਮੂਰਤੀ ਜੋਤ ਇਕ ਸਮਾਏ। ਪ੍ਰਭ ਕੀ ਜੋਤ ਜਗਤ ਜਲਾਏ। ਧੰਨ ਸਿੱਖ ਜੋ ਗੁਰ ਸੇਵ ਕਮਾਏ। ਧੰਨ ਸੋ ਧਾਮ ਜਿਥੇ ਗੁਰ ਚਰਨ ਟਿਕਾਏ। ਰਿਧ ਸਿਧ ਨੌਂ ਨਿਧ ਖੜ੍ਹੇ ਦਰ ਸੀਸ ਝੁਕਾਏ। ਫਿਰਨ ਕਰੋੜ ਤੇਤੀਸ ਪ੍ਰਭ ਦਰਸ ਤਿਹਾਏ। ਦੇਵੀ ਦੇਵਤੇ ਕੋਈ ਓਥੇ ਠੌਹਰ ਨਾ ਪਾਏ। ਜਿਥੇ ਸਿੱਖ ਸੋਹੰ ਸ਼ਬਦ ਗੁਣ ਗਾਏ। ਮਹਾਰਾਜ ਸ਼ੇਰ ਸਿੰਘ ਲਾਜ ਰਖਾਏ। ਸਤਿਗੁਰ ਮਨੀ ਸਿੰਘ ਕੋਲ ਬਹਾਏ।

੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਬੁੱਘੇ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਵਿਸਾਖ ਪੰਜ ਪ੍ਰਭ ਲਾਏ ਰੰਗ, ਸਰਬਤ ਤੀਰਥ ਕੀਤੇ ਭੰਗ, ਇਹ ਬਚਨ ਲਿਖਾ ਲਿਆ। ਪ੍ਰਭ ਕਰੇ ਨਾ ਜੰਗ, ਵਜਾਏ ਸ਼ਬਦ ਮਰਦੰਗ, ਭੱਜੀ ਸ੍ਰਿਸ਼ਟੀ ਹੋ ਕੇ ਨੰਗ, ਗੁਰ ਮੁਖ ਭਵਾ ਲਿਆ । ਵਿਚ ਸੰਗਤ ਰੰਗ, ਮਨ ਪ੍ਰਭ ਦੀ ਉਮੰਗ, ਪਾਇਆ ਘਰ ਨਿਜ਼ਾਨੰਦ, ਪ੍ਰਭ ਦਰਸ ਦਿਖਾ ਲਿਆ। ਅਮਾਵਸ ਦਾ ਇਹ ਚੜ੍ਹਿਆ ਚੰਦ, ਸ੍ਰਿਸ਼ਟੀ ਕੀਤੀ ਵਿਚ ਕਲਮ ਆ ਬੰਦ, ਸੋਹੰ ਸ਼ਬਦ ਸ੍ਰਿਸ਼ਟ ਭੰਨੇ ਦੰਦ, ਐਸਾ ਤੀਰ ਗੁਰ ਰਸਨਾ ਚਲਾ ਲਿਆ। ਮਹਾਰਾਜ ਸ਼ੇਰ ਸਿੰਘ ਪਰਮਾਨੰਦ, ਤੀਨ ਲੋਕ ਜਿਸ ਨਾਮ ਸੁਗੰਧ, ਕਰੇ ਦਰਸ ਹੋਏ ਸੰਗਤ ਅਨੰਦ, ਨਿਹਕਲੰਕ ਜਾਮਾ ਪਲਟਾ ਲਿਆ। ਦਇਆ ਕਮਾਵੇ ਦਰਸ ਦਿਖਾਵੇ ਹਰਿ ਰੰਗ ਲਾਵੇ, ਘਰ ਆਣ ਭੋਗ ਲਗਾ ਲਿਆ। ਅੰਮ੍ਰਿਤ ਬਣਾਵੇ ਮੁਖ ਮੇਂ ਜੋ ਚਵਾਵੇ ਦੁੱਖ ਦਰਦ ਹਟਾਵੇ ਸਭ ਰੋਗ ਗਵਾ ਲਿਆ। ਸਾਧ ਸੰਗਤ ਪ੍ਰਭ ਦਇਆ ਕਮਾਵੇ ਚਰਨ ਲਗਾਵੇ ਹੋਏ ਦਿਆਲ ਦਰਸ ਦਿਖਾ ਲਿਆ । ਕਲਜੁਗ ਭੁਲਾਵੇ ਕਿਸੇ ਨਜ਼ਰ ਨਾ ਆਵੇ ਸੋਹੰ ਸ਼ਬਦ ਸੁਣਾਵੇ ਧੰਨ ਸੋ ਸਿੱਖ ਜਿਨ੍ਹਾਂ ਪ੍ਰਭ ਪਛਾਣਿਆਂ। ਡੰਕ ਭੈ ਵਜਾਵੇ ਸ੍ਰਿਸ਼ਟ ਭੁਲਾਵੇ ਬਾਣ ਅਗਨ ਗੁਰ ਸ਼ਬਦ ਚਲਾਵੇ ਤਰੇ ਸੋ ਜਿਨ੍ਹਾਂ ਰਸ ਮਾਣਿਆਂ। ਸਾਧ ਸੰਗਤ ਗੁਰ ਦਰ ਤੇ ਆਵੇ ਦੁੱਖ ਦਲਿਦਰ ਸਾਰਾ ਗਵਾਵੇ ਦੁੱਧ ਪੁੱਤ ਘਰ ਸਿੱਖ ਸਮਾਵੇ ਸਚ ਦਾਨ ਗੁਰ ਕਲਮ ਲਿਖਾ ਰਿਹਾ। ਸਤਿਗੁਰ ਖੋਲ੍ਹਿਆ ਗੁਰ ਭੰਡਾਰਾ। ਇਸ ਤੋਂ ਪਰੇ ਨਹੀਂ ਕੋਈ ਦਵਾਰਾ। ਜਿਥੇ ਪ੍ਰਗਟਿਆ ਸ਼ੇਰ ਸਿੰਘ ਨਿਰੰਕਾਰਾ। ਸਾਧ ਸੰਗਤ ਗੁਰ ਪਾਰ ਉਤਾਰਾ। ਡੁੱਬੀ ਸ੍ਰਿਸ਼ਟੀ ਵਿਚ ਮੰਝਧਾਰਾ। ਨਿਹਕਲੰਕ ਆਪ ਨਿਰਬਿਕਾਰਾ। ਦੀਏ ਸੁੱਖ ਗੁਰ ਆਤਮ ਦਵਾਰਾ। ਰੋਗ

ਸੋਗ ਸਭ ਪਾਰ ਉਤਾਰਾ। ਦੇਵੇ ਦਰਸ ਘਰ ਆ ਮੁਰਾਰਾ। ਸਿੱਖ ਆ ਬੂਝੇ ਵਿਸ਼ਨੂੰ ਅਵਤਾਰਾ । ਜੋਤ ਕੀਤੀ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਦਵਾਰਾ। ਚਮਤਕਾਰ ਗੁਰ ਜੋਤ ਦਿਖਾਏ। ਆਪਣੀ ਮਾਇਆ ਐਸੀ ਪਾਏ। ਗੁਰ ਗੋਬਿੰਦ ਤੋਂ ਮੁਖ ਭਵਾਏ। ਸੋਹੰ ਸ਼ਬਦ ਬਾਣ ਚਲਾਏ। ਪੌਣ ਰੂਪ ਵਿਚ ਪਵਣ ਸਮਾਏ । ਸੋਹੰ ਗੂੰਜ ਤੀਨ ਲੋਕ ਹੈ ਜਾਏ। ਚਾਰ ਕੁੰਟ ਇਹ ਚੱਕਰ ਲਗਾਏ। ਮਹਾਰਾਜ ਸ਼ੇਰ ਸਿੰਘ ਸੋਹੰ ਪ੍ਰਗਟਾਏ। ਸੋਹੰ ਸ਼ਬਦ ਸਰਬ ਸੁਖ ਦਾਵਨ। ਅੰਤ ਕਾਲ ਹੋਏ ਇਹ ਜਾਮਨ। ਸਭ ਤੋਂ ਵਡ ਇਹ ਸਿੱਖ ਕਾ ਨਾਮਨ। ਰਾਮ ਤੀਰ ਜਿਸ ਮਾਰਿਆ ਰਾਵਣ। ਸੋਹੰ ਸ਼ਬਦ ਓਹੋ ਸਿੱਖ ਜਾਨਣ। ਮਹਾਰਾਜ ਸ਼ੇਰ ਸਿੰਘ ਰਿਦੇ ਪਛਾਨਣ। ਸੋ ਜਨ ਜਾਣੇ ਜਿਸ ਆਪ ਬੁਝਾਏ। ਬਿਨ ਗੁਰ ਦਇਆ ਕੋਈ ਬੂਝ ਨਾ ਪਾਏ। ਦਵਾਪਰ ਵਿਛੜੇ ਕਲ ਵਿਚ ਲਏ ਮਿਲਾਏ। ਬਹੱਤਰ ਜਾਮੇ ਗੁਰਸਿਖ ਪ੍ਰਗਟਾਏ। ਉਤਮ ਮੁਖ ਵਿਚ ਜਗਤ ਰਖਾਏ। ਸਤਿਜੁਗ ਵਿਚ ਸਚ ਸਿੱਖ ਕਹਾਏ। ਜੈ ਜੈ ਜੈਕਾਰ ਤੀਨ ਲੋਕ ਹੋ ਜਾਏ। ਗਣ ਗੰਧਰਬ ਸਿਰ ਫੂਲ ਬਰਸਾਏ। ਕਰੋੜ ਛਿਆਨਵੇਂ ਇਹ ਬਰਖਾ ਲਾਏ। ਅੰਮ੍ਰਿਤ ਬੂੰਦ ਝਿਮ ਝਿਮ ਝਿਮਾਏ। ਬੈਠਾ ਇੰਦਰ ਇੰਦਰਾਸਣ ਸਿੱਖ ਗੁਣ ਗਾਏ। ਕਰਨ ਦਰਸ ਸ਼ਿਵ ਸ਼ੰਕਰ ਆਏ। ਬਾਸ਼ਕ ਤਸ਼ਕ ਜਿਨ ਗਲ ਵਿਚ ਪਾਏ। ਵੇਖੇ ਬ੍ਰਹਮਾ ਚਾਰ ਕੂਟ ਨੈਣ ਲਗਾਏ। ਚਾਰ ਮੁਖ ਪ੍ਰਭ ਤੋਂ ਫਲ ਪਾਏ। ਚਾਰ ਵੇਦ ਹਰਿ ਕੇ ਗੁਣ ਗਾਏ। ਵਿਚ ਅਥਰਬਣ ਨਿਹਕਲੰਕ ਹੈ ਆਏ। ਧੰਨ ਸਿੱਖ ਜੋ ਗੁਰ ਚਰਨੀ ਲਾਏ। ਛਿਨ ਭੰਗਰ ਸਦਾ ਦਰਸ ਦਿਖਾਏ। ਬੈਠੇ ਪੁਰੀਆਂ ਵਿਚ ਸੀਸ ਝੁਕਾਏ। ਈਸ਼ਰ ਫਿਰ ਨਜ਼ਰ ਨਾ ਆਏ। ਮਾਤਲੋਕ ਵਿਚ ਇਹ ਦਇਆ ਕਮਾਏ। ਛੱਡ ਬੈਕੁੰਠ ਡੇਰੇ ਬੁੱਘੀਂ ਲਾਏ। ਚਰਨ ਕਵਲ ਸੰਗ ਗੁਰ ਸੰਗਤ ਤਰਾਏ। ਧਰਤ ਧਵਲ ਆਕਾਸ਼ ਪ੍ਰਭ ਸਰਬ ਸਮਾਏ। ਧੰਨ ਸੁਹਾਵਾ ਥਾਨ, ਜਿਥੇ ਗੁਰ ਚਰਨ ਟਿਕਾਏ । ਹੋਏ ਦਿਆਲ ਕਿਰਪਾਲ, ਘਰ ਭੋਗ ਲਗਾਏ । ਸੰਗਤ ਆਈ ਦਰ ਪ੍ਰਵਾਨ, ਸੀਤ ਪ੍ਰਸ਼ਾਦ ਹੈ ਰਸਨਾ ਲਾਏ। ਮਹਾਰਾਜ ਸ਼ੇਰ ਸਿੰਘ ਆਪ ਮਿਹਰਵਾਨ, ਸਿੱਖਾਂ ਦੀ ਪੈਜ ਰਖਾਏ। ਜੋਤ ਨਿਰੰਜਣ ਅਪਰ ਅਪਾਰਾ। ਸਦ ਮਿਹਰਵਾਨ ਆਪ ਨਿਰੰਕਾਰਾ। ਤਰੇਤਾ ਰਾਮ ਲਿਆ ਅਵਤਾਰਾ। ਹੋਇਆ ਦਵਾਪਰ ਕ੍ਰਿਸ਼ਨ ਮੁਰਾਰਾ। ਦਲਿਦਰੀਆਂ ਤਾਈਂ ਪਾਰ ਉਤਾਰਾ। ਹੋਇਆ ਕਲਜੁਗ ਸ਼ੇਰ ਸਿੰਘ ਭਤਾਰਾ। ਗੁਰਸਿਖਾਂ ਨੂੰ ਪਾਰ ਉਤਾਰਾ। ਅਮੋਘ ਦਰਸ਼ਨ ਗੁਰਸਿਖਾਂ ਨੂੰ ਦਵਾਰਾ। ਸੋਹੰ ਸ਼ਬਦ ਭਗਤ ਭੰਡਾਰਾ। ਜੋਤ ਸਰੂਪ ਪ੍ਰਗਟੇ ਸੰਸਾਰਾ। ਆਪ ਅਪਰੰਪਰ ਅਪਰ ਅਪਾਰਾ। ਚਲਾਵੇ ਕਲਮ ਕਰੇ ਨਿਸਤਾਰਾ। ਵੇਦ ਅਥਰਬਣ ਪਾਰ ਉਤਾਰਾ। ਬ੍ਰਹਮਾ ਮਾਣ ਗਵਾਇਆ ਸਾਰਾ। ਬ੍ਰਹਮਲੋਕ ਈਸ਼ਰ ਪਸਾਰਾ। ਆਪ ਉਲਟਾਏ ਬਣਾਏ ਸਿੱਖ ਦਵਾਰਾ। ਮਹਾਰਾਜ ਸ਼ੇਰ ਸਿੰਘ ਏਕੰਕਾਰਾ।

੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਸਿੱਖਾਂ ਨੂੰ ਪ੍ਰਭ ਦੇਵੇ ਗਿਆਨ। ਪੂਰੇ ਗੁਰ ਦੀ ਹੋਈ ਪਛਾਣ। ਸੋਹੰ ਸ਼ਬਦ ਰਸਨਾ ਨਿੱਤ ਗਾਣ। ਬੈਠੇ ਘਰ ਦਰਸ ਪ੍ਰਭ ਪਾਣ । ਕਲਜੁਗ ਵਿਚ ਹੋਈ ਕਲਿਆਣ। ਜਗਤ ਗੁਰ ਸ਼ਬਦ ਬਿਬਾਣ। ਤਰਨ ਸਿੱਖ ਸੰਗਤ ਰਲ ਜਾਣ। ਚਰਨ ਕਵਲ ਪ੍ਰਭ ਸਦਾ ਸਮਾਨ। ਆਦਿ ਅੰਤ

ਜਗਤ ਰਹਿ ਜਾਣ। ਮਹਾਰਾਜ ਸ਼ੇਰ ਸਿੰਘ ਧਰਮ ਦੀਬਾਣ। ਐਸੀ ਦੇਵੇ ਪ੍ਰਭ ਆਪ ਵਡਿਆਈ। ਸਿੱਖ ਦੀ ਮਹਿੰਮਾ ਗਣੀ ਨਾ ਜਾਈ। ਤੀਨ ਲੋਕ ਬੈਠੇ ਲਿਵ ਲਾਈ। ਧੰਨ ਸਿੱਖ ਜਿਨ ਗੁਰ ਸੇਵ ਕਮਾਈ। ਵਿਚ ਸੰਸਾਰ ਸਭ ਪਈ ਦੁਹਾਈ। ਘਰ ਸਿੱਖਾਂ ਜੈ ਜੈ ਜੈਕਾਰ ਕਰਾਈ। ਜਿਥੇ ਈਸ਼ਰ ਜੋਤ ਪ੍ਰਗਟਾਈ। ਸਮਰਥ ਪੁਰਖ ਪ੍ਰਭ ਹੋਏ ਸਹਾਈ। ਦਵਾਪਰ ਵਿਛੜੇ ਕਲ ਲਏ ਮਿਲਾਈ। ਕਾਇਆ ਕ੍ਰਿਸ਼ਨ ਈਸ਼ਰ ਉਲਟਾਈ। ਜੋਤ ਨਿਰੰਜਣ ਸ਼ੇਰ ਸਿੰਘ ਜਗਾਈ। ਨਿਹਕਲੰਕ ਵਡ ਪਦਵੀ ਪਾਈ। ਸਾਧ ਸੰਗਤ ਵਿਚ ਰਿਹਾ ਸਮਾਈ । ਮਹਾਰਾਜ ਸ਼ੇਰ ਸਿੰਘ ਜਗਤ ਰਥਵਾਹੀ। ਸੋਹੰ ਸ਼ਬਦ ਰਥ ਸਚ ਚਲਾਇਆ। ਗੁਰਸਿਖਾਂ ਨੂੰ ਜਿਸ ਪਾਰ ਲੰਘਾਇਆ। ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ। ਮਾਣਸ ਜਨਮ ਸੁਫਲ ਕਰਾਇਆ। ਕੱਟ ਚੁਰਾਸੀ ਸਚਖੰਡ ਬਹਾਇਆ। ਗੁਰਸਿਖਾਂ ਨੂੰ ਗੁਰਚਰਨ ਤਰਾਇਆ। ਧ੍ਰਿਗ ਜੀਵਣ ਸੰਸਾਰ, ਜਿਨ੍ਹਾਂ ਗੁਰ ਦਰਸ਼ਨ ਨਾ ਪਾਇਆ। ਪੱਲੂ ਫਿਰਾਇਆ ਆਪ, ਭਗਵਾਨ ਬੀਠਲਾ ਆਇਆ। ਊਚ ਅਗੰਮ ਅਪਾਰ, ਭੈ ਭੰਜਨ ਰਾਇਆ । ਸੋਹੰ ਸ਼ਬਦ ਸੁਣਾਵੇ ਆਪ, ਜਿਸ ਤੇਜ ਸਵਾਇਆ। ਬਾਕੀ ਕੀਤੇ ਨਸ਼ਟ, ਜਗਤ ਇਹ ਪਾਈ ਮਾਇਆ। ਬੁੱਧੀ ਪਾਈ ਵਿਚ, ਵਿਚੋਂ ਹੀ ਵਾਦ ਵਧਾਇਆ। ਨੈਣੀ ਦਰਸ ਕਰੇ ਨਾ ਕੋਇ, ਐਸਾ ਸਤਿਗੁਰ ਧੱਕਾ ਲਾਇਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਪ੍ਰਭ ਦਰਸ ਦਿਖਾਇਆ। ਆਏ ਜਗਤ ਪ੍ਰਵਾਨ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਡੁੱਬਦੇ ਤਰੇ ਸੰਸਾਰ, ਜਿਨ੍ਹਾਂ ਗੁਰ ਚਰਨੀ ਲਾਇਆ। ਸੋਹੰ ਸ਼ਬਦ ਗਿਆਨ, ਗੁਰ ਮੰਤਰ ਦ੍ਰਿੜਾਇਆ। ਮਹਾਰਾਜ ਸ਼ੇਰ ਸਿੰਘ ਆਪ ਬਲਵਾਨ, ਜਿਸ ਜਗਤ ਭੁਲਾਇਆ। ਜਗਤ ਭੁਲਾਵੇ ਆਪ ਰਘੁਰਾਈ। ਹਉਮੇ ਮਾਇਆ ਸਭ ਤੇ ਪਾਈ। ਨਜ਼ਰ ਨਾ ਆਵੇ ਜਗਤ ਗੁਸਾਈਂ। ਦੀਪਕ ਸਿੱਖ ਗੁਰ ਜੋਤ ਜਗਾਈ। ਦੇਵੇ ਦਰਸ ਬਣਤ ਲਲਾਟ ਦਿਖਾਈ। ਭਰਮ ਨਾ ਭੂਲੇ ਆਪ ਰਘੁਰਾਈ। ਸਰਬ ਕਲਾ ਵਸਿਆ ਹਰਿ ਥਾਈਂ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਭੁਲਾਈ। ਧੰਨ ਸੁਹਾਇਆ ਥਾਨ, ਜਿਥੇ ਗੁਰ ਦਰਸ ਦਿਖਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਚਰਨ ਟਿਕਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਨਜ਼ਰੀ ਆਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਜੋਤ ਜਗਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਬਿਰਦ ਰਖਾਇਆ । ਧੰਨ ਸੁਹਾਇਆ ਥਾਨ, ਜਿਥੇ ਗੁਰ ਸਿੱਖ ਤਰਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਅੰਮ੍ਰਿਤ ਮੇਘ ਬਰਸਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰਸਿਖ ਮੁਖ ਅੰਮ੍ਰਿਤ ਚੁਆਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਸਭ ਰੋਗ ਗਵਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਭਰਮ ਗਵਾਇਆ। ਧੰਨ ਸੁਹਾਇਆ ਥਾਨ, ਜਿਥੇ ਨਿਹਕਲੰਕ ਹੈ ਆਇਆ। ਧੰਨ ਸੁਹਾਇਆ ਥਾਨ, ਜਿਥੇ ਸੋਹੰ ਸ਼ਬਦ ਹੈ ਗਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਗਿਆਨ ਦਵਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਸਮਰਥ ਹੈ ਆਇਆ। ਧੰਨ ਸੁਹਾਇਆ ਥਾਨ, ਜਿਥੇ ਸੰਗਤ ਹਰਿ ਗੁਣ ਗਾਇਆ। ਧੰਨ ਸੁਹਾਇਆ ਥਾਨ, ਜਿਥੇ ਬੇਮੁਖ ਸੰਗਤ ਸੰਗ ਤਰਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਬਣਿਆ ਦਾਇਆ। ਧੰਨ ਸੁਹਾਇਆ ਥਾਨ, ਜਿਥੇ ਭਗਤ ਵਛਲ ਦਰਸਾਇਆ। ਧੰਨ ਸੁਹਾਇਆ ਥਾਨ, ਜਿਥੇ ਗੁਰ ਚਰਨੋਧਕ ਪਾਇਆ। ਧੰਨ ਸੁਹਾਇਆ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਕਰਮ ਕਮਾਇਆ। ਕਰਮ ਧਰਮ ਪ੍ਰਭ ਆਪ ਬਣਾਏ। ਗੁਰ ਮੰਤਰ ਸਚ ਨਾਮ ਦ੍ਰਿੜਾਏ। ਸੋਹੰ ਸ਼ਬਦ ਗੁਰ ਗਿਆਨ ਦਵਾਏ। ਰਸਨਾ ਜਪੇ ਜਗਤ ਤਰ ਜਾਏ। ਭਵ ਸਾਗਰ ਗੁਰਸਿਖ ਲੰਘ ਜਾਏ। ਐਸੀ ਸਤਿਗੁਰ ਦਇਆ ਕਮਾਏ। ਚਾਰ ਵਰਨ ਸਭ ਇਕ

ਕਰਾਏ। ਏਕ ਅਨੇਕ ਸਰਬ ਰਿਹਾ ਸਮਾਏ। ਮਹਾਰਾਜ ਸ਼ੇਰ ਸਿੰਘ ਅਗਣਤ ਤਰਾਏ। ਸੋਹੰ ਸ਼ਬਦ ਪੈਜ ਰਖਾਏ। ਧੰਨ ਗੁਰਸਿੱਖ, ਜਿਨ੍ਹਾਂ ਪ੍ਰਭ ਜਾਣਿਆ। ਧੰਨ ਗੁਰਸਿਖ, ਜਿਨ ਪ੍ਰਭ ਸੰਗ ਸਮਾਣਿਆਂ। ਧੰਨ ਗੁਰਸਿਖ, ਹਰਿ ਰੰਗ ਮਾਣਿਆਂ। ਧੰਨ ਗੁਰਸਿੱਖ, ਮੰਨੇ ਗੁਰ ਕੇ ਭਾਣਿਆਂ। ਧੰਨ ਗੁਰਸਿੱਖ, ਚੁੱਕਾ ਆਵਣ ਜਾਣਿਆਂ। ਧੰਨ ਗੁਰਸਿੱਖ, ਜਿਨ ਪੂਜਣ ਰਾਣਿਆਂ। ਧੰਨ ਗੁਰਸਿੱਖ, ਘਰ ਸਾਚੇ ਵਡੇ ਜ਼ਰਵਾਣਿਆਂ। ਧੰਨ ਗੁਰਸਿੱਖ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪਛਾਣਿਆਂ। ਸਚਖੰਡ ਪ੍ਰਭ ਵਸਣੇਹਾਰ। ਜਿਥੇ ਜੋਤ ਨਿਰੰਜਣ ਆਕਾਰ। ਡਗਮਗ ਜੋਤ ਜਗੇ ਅਪਾਰ। ਉਨੰਜਾ ਪਵਣ ਸਿਰ ਛਤਰ ਝੁਲਾਰ। ਬੈਠ ਅਡੋਲ ਰਿਹਾ ਕਰਤਾਰ। ਜੋ ਹੈ ਆਪਣੀ ਜੋਤ ਅਧਾਰ। ਜੋਤ ਜਗਾਵੇ ਵਿਚ ਸੰਸਾਰ। ਜੀਵ ਜੀਵ ਵਿਚ ਰਿਹਾ ਸਮਾਰ। ਕੋਈ ਨਾ ਜਾਣੇ ਪ੍ਰਭ ਕੀ ਸਾਰ। ਆਦਿ ਅੰਤ ਪ੍ਰਭ ਏਕੰਕਾਰ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ। ਈਸ਼ਰ ਆਪਣਾ ਆਪ ਬਣਾਇਆ। ਜੋਤ ਸਰੂਪ ਖੇਲ ਰਚਾਇਆ। ਖੰਡ ਬ੍ਰਹਿਮੰਡ ਹੋਏ ਰੁਸ਼ਨਾਇਆ । ਨਾਉਂ ਨਿਰੰਕਾਰ ਪ੍ਰਭ ਆਪ ਰਖਾਇਆ। ਕੁਦਰਤ ਰੂਪ ਸ੍ਰਿਸ਼ਟ ਉਪਾਇਆ। ਜੂਨ ਚੁਰਾਸੀ ਲੱਖ ਈਸ਼ਰ ਜੋਤ ਜਗਾਇਆ। ਹੋਏ ਪ੍ਰਭ ਕਿਰਪਾਲ, ਗਰੜ ਨੂੰ ਸੇਵਾ ਲਾਇਆ । ਜਿਸ ਉਠਾਇਆ ਕੰਧ, ਆਕਾਸ਼ ਚੱਕਰ ਲਗਾਇਆ। ਲੱਜਿਆ ਰੱਖਣ ਭਗਤ, ਪ੍ਰਭ ਬਣਤ ਬਣਾਇਆ। ਅੰਮ੍ਰਿਤ ਦਿਤਾ ਮੁਖ, ਮਾਤਲੋਕ ਨੂੰ ਆਇਆ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਇਆ। ਕਿਰਪਾ ਕੀਨੀ ਆਪ, ਵਿਚ ਮਾਤ ਲਿਆਇਆ। ਦਿਤੀ ਦਾਤ ਪ੍ਰਭ ਆਪ, ਭਗਤਨ ਦੇ ਮੁਖ ਚੁਆਇਆ। ਏਕ ਬੂੰਦ ਕਾਰਨੇ, ਗੰਗਾ ਨੀਰ ਵਹਾਇਆ। ਜਿਥੇ ਪ੍ਰਗਟ ਆਪ, ਰਵਿਦਾਸ ਚੁਮਿਆਰ ਤਰਾਇਆ। ਲੈ ਕਸੀਰਾ ਹੱਥ ਕੱਢ ਦੇ ਕੰਗਣ, ਪ੍ਰਭ ਬਾਂਹ ਦਿਖਾਇਆ। ਜਿਸ ਦੇ ਮੈਲੇ ਚੀਥੜੇ, ਵਿਚ ਭਗਵਾਨ ਬਹਾਇਆ। ਹੋਇਆ ਪ੍ਰਭ ਕਿਰਪਾਲ, ਆਣ ਦਰਸ ਦਿਖਾਇਆ । ਨਿਮਾਣਿਆਂ ਨਿਤਾਣਿਆਂ ਗੁਰ ਗਲੇ ਲਗਾਇਆ। ਜ਼ਾਤ ਪਾਤ ਆਣ ਸਾਰਾ ਭੇਤ ਮੁਕਾਇਆ। ਕਿਰਪਾ ਕੀਨੀ ਆਪ, ਪ੍ਰਭ ਚਾਰ ਵਰਨ ਇਕ ਰੰਗ ਕਰਾਇਆ। ਸਭ ਗਵਾਏ ਮਾਣ, ਰਾਓ ਰੰਕ ਕਰ ਇਕ ਬਹਾਇਆ। ਸੋਹੰ ਸ਼ਬਦ ਸਚ ਨੀਸਾਣ, ਗੁਰ ਰਾਹ ਬਤਾਇਆ। ਉਤਰੇ ਸਿੱਖ ਸਭ ਪਾਰ, ਜਿਨ ਹਰਿ ਗੁਣ ਗਾਇਆ। ਮਹਾਰਾਜ ਸ਼ੇਰ ਸਿੰਘ ਦੀਨ ਦਿਆਲ, ਜਿਸ ਭਰਮ ਭੈ ਗਵਾਇਆ। ਭਰਮ ਗਵਾਏ ਸਭ ਸੁੱਖ ਪਾਏ। ਚਰਨ ਕਵਲ ਸੰਗ ਪ੍ਰੀਤ ਲਗਾਏ। ਧੰਨ ਧੰਨ ਗੁਰ ਪੂਰਾ ਜਿਸ ਜੀਵ ਤਰਾਏ। ਧੰਨ ਧੰਨ ਗੁਰਸਿਖ ਜੋ ਗੁਰ ਚਰਨ ਲਗਾਏ। ਧੰਨ ਧੰਨ ਗੁਰਸਿਖ ਜੋ ਪ੍ਰਭ ਸ਼ਰਨ ਪਾਏ। ਧੰਨ ਧੰਨ ਗੁਰਸਿਖ ਜਿਨ ਸੰਗ ਬੇਮੁਖ ਤਰ ਜਾਏ। ਧੰਨ ਧੰਨ ਗੁਰਸਿਖ, ਜੋ ਸੋਹੰ ਨਾਮ ਜਪਾਏ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਪ੍ਰਭ ਦੇ ਦਰਸ਼ਨ ਪਾਏ। ਪ੍ਰਭ ਦੇ ਉਪੱਠੀ ਮਤਿ, ਜਗਤ ਇਹ ਧੰਦੇ ਲਾਇਆ। ਮਨ ਮੇਂ ਭਰ ਹੰਕਾਰ, ਆਪਣਾ ਨਾਮ ਭੁਲਾਇਆ। ਅੰਤ ਕਾਲ ਹੋਈ ਹਾਰ, ਜਗਤ ਇਹ ਧੱਕਾ ਲਾਇਆ। ਹੋਵੇ ਜਿੰਨ ਖ਼ਬੀਸ, ਮੁਖ ਇਹ ਵਿਸ਼ਟਾ ਪਾਇਆ। ਗੁਰ ਤੋਂ ਹੋਵੇ ਬੇਮੁੱਖ, ਦੁੱਖ ਡਾਹਢਾ ਪਾਇਆ। ਕੋਇ ਨਾ ਬਚਾਵੇ ਆਣ, ਜਿਨ੍ਹਾਂ ਪ੍ਰਭ ਨਾਮ ਭੁਲਾਇਆ। ਹੋਏ ਆਪ ਕਿਰਪਾਲ, ਆਪਣਾ ਆਪ ਉਪਾਇਆ। ਸਤਿਜੁਗ ਹੋ ਮਿਹਰਵਾਨ, ਆਪਣਾ ਨਾਮ ਰਖਾਇਆ। ਤਰੇਤੇ ਹੋਏ ਕਿਰਪਾਲ, ਰਾਮ ਦਸਰਥ ਜਾਇਆ। ਦਵਾਪਰ ਭਇਆ ਗੋਪਾਲ, ਕ੍ਰਿਸ਼ਨ ਨਾਮ ਰਖਾਇਆ। ਕਲਜੁਗ ਕਰੀ ਕਲਿਆਣ, ਨਿਹਕਲੰਕ ਅਖਵਾਇਆ। ਪ੍ਰਗਟੀ ਜੋਤ ਅਕਾਲ, ਸ਼ੇਰ ਸਿੰਘ ਨਾਮ ਰਖਾਇਆ। ਤਰਨ ਤਾਰਨ ਸਮਰਥ, ਪ੍ਰਭ ਦਰਸ ਦਿਖਾਇਆ। ਦਿਤਾ ਸਭ ਨੂੰ ਤਾਰ, ਜਿਨ੍ਹਾਂ ਸ਼ਬਦ ਸੋਹੰ

ਗਾਇਆ। ਪ੍ਰਗਟਿਆ ਈਸ਼ਰ ਆਪ, ਕਲੂ ਦਾ ਕਾਲ ਕਰਾਇਆ। ਮਹਾਰਾਜ ਸ਼ੇਰ ਸਿੰਘ ਸਮਰਥ, ਜਿਨ ਇਹ ਖੇਲ ਰਚਾਇਆ। ਸੋਹੰ ਸ਼ਬਦ ਸਭ ਗੁਣ ਹੋਵੇ। ਗੁਣਵੰਤ ਪ੍ਰਭ ਆਪ, ਭਗਤ ਜਨ ਰਿਦੇ ਪਰੋਵੇ। ਸੋਹੰ ਦਿਤਾ ਜਾਪ, ਦੁਬਧਾ ਮੈਲ ਹੈ ਧੋਵੇ। ਸੱਚਾ ਸ਼ਬਦ ਗਿਆਨ, ਦੁੱਖ ਦਲਿਦਰ ਧੋਵੇ। ਨਾਮ ਮੇਰੇ ਦੀ ਬਾਣ, ਥਨੀਂ ਰੋਗ ਨਾ ਹੋਵੇ। ਸੋਹੰ ਜਪ ਕੇ ਨਾਮ, ਦੁੱਖੀ ਥਨ ਹੈ ਧੋਵੇ। ਸਤਿਗੁਰ ਹੋਏ ਦਿਆਲ, ਦੁੱਖ ਨਸ਼ਟ ਹੈ ਹੋਵੇ। ਫੁਲਬੈਹਰੀ ਇਹ ਦੇਹ ਨੂੰ ਬਾਣ। ਡਾਹਢਾ ਰੋਗ ਸਰਬ ਪਛਾਣ। ਕੋਈ ਨਾ ਇਸ ਦੀ ਰੱਖੇ ਖਾਣ। ਸੋਹੰ ਸ਼ਬਦ ਗੁਰ ਮਾਰਿਆ ਬਾਣ। ਕੀਤਾ ਨਾਸ ਵਾਂਗ ਮਸਾਣ । ਪਵਣ ਪਾਣੀ ਅਗਨੀ ਹੈ ਜਾਣ। ਮਹਾਰਾਜ ਸ਼ੇਰ ਸਿੰਘ ਦੁੱਖ ਭੰਜਣ ਜਾਣ।

੧੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਪ੍ਰਗਟੀ ਜੋਤ ਆਪ ਨਿਰੰਕਾਰ। ਸਰਬ ਜੀਵ ਜੋਤ ਅਧਾਰ। ਕੀਤੀ ਖੇਲ ਅਪਰ ਅਪਾਰ। ਭਗਤ ਜਨਾਂ ਨੂੰ ਦਿਤਾ ਤਾਰ । ਜੁਗੋ ਜੁਗ ਪ੍ਰਭ ਲੈ ਅਵਤਾਰ। ਵੱਜਾ ਧ੍ਰੂ ਜੋਤ ਚਮਤਕਾਰ। ਬਾਲ ਅਵਸਥਾ ਹੋਏ ਅਧਾਰ। ਕਿਰਪਾ ਕੀਨੀ ਆਪ ਦਾਤਾਰ । ਸਚਖੰਡ ਦਿਤਾ ਘਰ ਬਾਰ। ਚਾਰ ਜੁਗ ਦਾ ਮਾਣ ਦਵਾਇਆ। ਸਤਾਰਾਂ ਲੱਖ ਅਠਾਈ ਹਜ਼ਾਰ ਸਤਿਜੁਗ ਲਿਖਾਇਆ। ਬਾਰਾਂ ਲੱਖ ਛਿਆਨਵੇਂ ਹਜ਼ਾਰ ਤਰੇਤਾ ਉਪਜਾਇਆ। ਅੱਠ ਲੱਖ ਚੌਂਸਠ ਹਜ਼ਾਰ ਦਵਾਪਰ ਭੁਗਤਾਇਆ। ਚਾਰ ਲੱਖ ਬੱਤੀ ਹਜ਼ਾਰ ਕਲਜੁਗ ਕਰਮ ਲਿਖਾਇਆ। ਐੜਾ ਅਥਰਬਣ ਵੇਦ ਜਿਸ ਵਾਦ ਵਧਾਇਆ। ਅੱਲ੍ਹਾ ਅੱਲ੍ਹਾ ਨੂਰ ਪ੍ਰਭ ਜੋਤ ਜਗਾਇਆ। ਈਸਾ ਮੂਸਾ ਆਏ, ਜਗਤ ਵਿਚ ਰਾਹ ਚਲਾਇਆ। ਕੀਨੀ ਗਊ ਪੁਕਾਰ, ਕਲਜੁਗ ਦਾ ਨਾਸ ਕਰਾਇਆ। ਦਵਾਪਰ ਹੋਇਆ ਕ੍ਰਿਸ਼ਨ ਮੁਰਾਰ, ਕਲ ਨਿਹਕਲੰਕ ਅਖਵਾਇਆ। ਧ੍ਰੂ ਪ੍ਰਭ ਦੀ ਜੋਤ, ਜੋਤ ਵਿਚ ਸਮਾਇਆ। ਸਵਰਨ ਸਿੰਘ ਦਰਬਾਨ ਦਰ ਅੱਗੇ ਬਹਾਇਆ। ਕਲਜੁਗ ਵਿਚ ਆਏ ਪ੍ਰਭ ਭਗਤ ਵਡਿਆਇਆ। ਸਤਿਜੁਗ ਵਿਚ ਸਚ ਤਖ਼ਤ ਬਹਾਇਆ। ਜਾਮਾ ਧਾਰ ਆਪ ਘਨਕਪੁਰੀ ਵਿਚ ਆਇਆ। ਮਹਾਰਾਜ ਸ਼ੇਰ ਸਿੰਘ ਧੰਨ, ਜਿਸ ਇਹ ਜੁਗ ਪਲਟਾਇਆ। ਕਰੇ ਖੇਲ ਪ੍ਰਭ ਅਪਰ ਅਪਾਰ। ਪ੍ਰਹਿਲਾਦ ਤਾਈਂ ਜਿਸ ਦਿਤਾ ਤਾਰ। ਜਿਸ ਨੇ ਰੱਖਿਆ ਸ਼ਬਦ ਅਧਾਰ। ਰਸਨਾ ਸਿਮਰੇ ਰਾਮ ਕਰਤਾਰ। ਹਰਨਾਕਸ਼ ਨੂੰ ਕੀਆ ਖੁਆਰ। ਪ੍ਰਗਟ ਭਇਆ ਨਰ ਸਿੰਘ ਅਵਤਾਰ। ਜੋਤ ਆਪਣੀ ਪ੍ਰਭ ਸਦਾ ਜਗਾਵੇ। ਬਾਵਨ ਰੂਪ ਹੋ ਅਲੱਖ ਜਗਾਵੇ। ਚਾਰ ਵਰਨ ਉਪਦੇਸ਼ ਦੁਆਵੇ। ਚਾਰ ਵੇਦ ਮੁਖ ਪਾਠ ਸੁਣਾਵੇ। ਲੀਲਾ ਚਲਤ ਵਖਾਣ ਦਾ, ਕੋਈ ਇਸ ਦਾ ਭੇਵ ਨਾ ਪਾਵੇ। ਸਰਬ ਆਕਾਰ ਇਹ ਜਗਤ ਦਾ ਐਸੀ ਬਣਤ ਬਣਾਵੇ। ਪ੍ਰਗਟ ਕਾਇਆ ਮਾਤ ਵਿਚ ਆਪਣੀ ਪ੍ਰਭ ਜੋਤ ਜਗਾਵੇ। ਆਪ ਅਡੋਲ ਸਰਬ ਹੈ ਪੇਖੇ, ਜੀਵ ਤਾਈਂ ਨਜ਼ਰ ਨਾ ਆਵੇ। ਹੋਏ ਦਿਆਲ ਕਿਰਪਾਲ ਪ੍ਰਭ, ਭਗਤ ਜਨਾਂ ਹਰਿ ਦਰਸ ਦਿਖਾਵੇ। ਵਿਛੜੇ ਵਿਚ ਜੁਗ ਸਤਿ, ਕਲਜੁਗ ਵਿਚ ਗੁਰ ਚਰਨ ਲਗਾਵੇ । ਦਿਤਾ ਮਾਣ ਗੁਰ ਧਾਮ, ਬਲ ਰਾਜਾ ਗੁਰਦਿਆਲ ਸਿੰਘ ਬਣ ਜਾਵੇ। ਭਗਤ ਹੇਤ ਪ੍ਰਕਾਸ਼ ਕਰ, ਗੁਰਚਰਨ ਸੰਗ ਸੇਵ ਕਮਾਵੇ। ਹੋਏ ਬਚਨ ਅਟੱਲ, ਗੁਰ ਪੂਰਾ ਇਹ ਬਚਨ ਲਿਖਾਵੇ। ਮਹਾਰਾਜ ਸ਼ੇਰ ਸਿੰਘ ਆਪ ਅਟੱਲ, ਸਿੱਖ ਦੀ ਪੈਜ ਰਖਾਵੇ। ਅਛਲ ਛਲਣ ਆਪ ਪ੍ਰਭ ਆਏ। ਮਾਇਆ ਵਿਚ ਜਗਤ ਭੁਲਾਏ।

ਈਸ਼ਰ ਜੋਤ ਜਗਤ ਪ੍ਰਗਟਾਏ। ਮੋਹਣੀ ਰੂਪ ਸ਼ਿਵ ਤਾਈਂ ਵਖਾਏ। ਕਰੇ ਦਰਸ ਸੁਧ ਭੁਲਾਏ। ਨਾਰੀ ਜਾਣ ਲਿੰਗ ਵਧਾਏ। ਪੂਰੇ ਗੁਰ ਦਾ ਭੇਦ ਨਾ ਪਾਏ। ਐਸੀ ਕਲਾ ਆਪ ਵਰਤਾਏ। ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ। ਦੇ ਦਰਸ ਸਭ ਸੰਸੇ ਲਾਹੇ। ਪੂਜਾ ਉਸ ਦੀ ਜਗਤ ਰਹਿ ਜਾਏ। ਕਲ ਵਿਚ ਪ੍ਰਭ ਖੇਲ ਰਚਾਏ। ਜੀਵ ਜੰਤ ਕੋਈ ਭੇਦ ਨਾ ਪਾਏ। ਮਹਾਰਾਜ ਸ਼ੇਰ ਸਿੰਘ ਏਕ ਰਘੁਰਾਏ। ਜੀਵ ਦਾ ਪ੍ਰਭ ਆਕਾਰ ਬਣਾਇਆ। ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਇਆ। ਵਿਚ ਮਨ ਮਤਿ ਬੁਧਿ ਹੰਕਾਰ ਟਿਕਾਇਆ। ਖੇਲ ਕਰੀ ਅਪਾਰ, ਵਾਜਾ ਪਵਣ ਵਜਾਇਆ। ਕੋਈ ਨਾ ਜਾਣੇ ਸਾਰ, ਵਾਜਾ ਪਵਣ ਵਜਾਇਆ। ਦਿਤਾ ਆਪ ਗਿਆਨ, ਸੋਹੰ ਸ਼ਬਦ ਸੁਣਾਇਆ। ਅਨਹਦ ਵੱਜੇ ਮਨ, ਅਥਰਬਣ ਮਾਣ ਗੁਆਇਆ। ਹੋਏ ਆਪ ਕਿਰਪਾਲ, ਦੇਹ ਦੀਪਕ ਵਿਚ ਜੋਤ ਜਗਾਇਆ। ਹੋਇਆ ਅੰਧ ਆਕਾਰ, ਜੀਵ ਦਾ ਬੁੱਤ ਬਣਾਇਆ। ਭੁੱਲਾ ਮੁਗਧ ਗਵਾਰ, ਮਾਤ ਗਰਭ ਸੇ ਬਾਹਰ ਜਾਂ ਆਇਆ। ਕਲਜੁਗ ਦਿਤੀ ਹਾਰ, ਗੁਰ ਦਾ ਨਾਮ ਭੁਲਾਇਆ। ਵਧਿਆ ਮਨ ਵਿਕਾਰ, ਉਲਟੇ ਧੰਦੇ ਲਾਇਆ। ਬੇਮੁਖ ਹੋਏ ਖੁਆਰ, ਦਰ ਦਰ ਧੱਕੇ ਖਾਇਆ। ਮਾਣਸ ਜਨਮ ਨੂੰ ਆਈ ਹਾਰ, ਲੋਕ ਪ੍ਰਲੋਕ ਧੱਕੇ ਖਾਇਆ। ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ, ਸਿੱਖਾਂ ਨੂੰ ਆਣ ਤਰਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਦਰਸ਼ਨ ਪਾਇਆ । ਕਲਜੁਗ ਭਗਤ ਪਛਾਣ, ਜਿਨ੍ਹਾਂ ਸੋਹੰ ਗਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਮਾਣ ਦਵਾਇਆ । ਕਲਜੁਗ ਭਗਤ ਪਛਾਣ, ਜਿਨ੍ਹਾਂ ਹਰਿ ਮੰਗਲ ਗਾਇਆ । ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਚਰਨ ਲਗਾਇਆ। ਕਲਜੁਗ ਭਗਤ ਪਛਾਣ, ਜਿਨ੍ਹਾਂ ਗੁਰ ਚਰਨੀਂ ਸੀਸ ਝੁਕਾਇਆ। ਕਲਜੁਗ ਪ੍ਰਗਟ ਕੀਏ ਭਗਤ, ਭਗਵਾਨ ਆਣ ਇਹ ਬਿਰਦ ਰਖਾਇਆ। ਭਗਤ ਮੇਰੇ ਦੀ ਇਹ ਵਡਿਆਈ। ਅਚਰਜ ਵਿਚ ਅਚਰਜ ਮਿਲ ਜਾਈ। ਵਿਸਮਾਦੇ ਵਿਸਮਾਦ ਸਮਾਈ। ਬ੍ਰਹਮ ਸਰੂਪ ਬ੍ਰਹਮ ਜੋਤ ਜਗਾਈ। ਗੁਰਸਿਖ ਉਪਜੇ ਨਾਉਂ, ਜਿਨ ਇਹ ਬੂਝ ਬੁਝਾਈ। ਬੇਮੁਖ ਪਾਏ ਨਾ ਠਾਉਂ, ਦਰ ਦਰ ਧੱਕੇ ਖਾਈ। ਸੋਹੰ ਸੱਚੀ ਨਾਉ, ਗੁਰਸਿਖ ਪਾਰ ਲੰਘਾਈ। ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ, ਭਗਤਨ ਦੀ ਪੈਜ ਰਖਾਈ। ਭਗਤ ਹੋਣ ਗੁਰਸਿਖ, ਜਿਨ੍ਹਾਂ ਰੰਗ ਮਾਣਿਆਂ। ਭਗਤ ਹੋਣ ਗੁਰਸਿੱਖ, ਚਲਣ ਗੁਰ ਕੇ ਭਾਣਿਆ। ਭਗਤ ਹੋਣ ਗੁਰਸਿੱਖ, ਜਿਨ੍ਹਾਂ ਸਤਿਗੁਰ ਪਛਾਣਿਆ। ਭਗਤ ਹੋਣ ਗੁਰਸਿੱਖ, ਜਗਤ ਵਿਚ ਵਾਂਗ ਨਿਮਾਣਿਆ। ਭਗਤ ਹੋਣ ਗੁਰਸਿੱਖ, ਈਸ਼ਰ ਪਿਤਾ ਆਪ ਪੂਤ ਅੰਞਾਣਿਆ। ਭਗਤ ਹੋਣ ਗੁਰਸਿੱਖ, ਜਿਨ੍ਹਾਂ ਸੋਹੰ ਸ਼ਬਦ ਪਛਾਣਿਆ। ਸਤਿਗੁਰ ਸਿੱਖ ਉਤੇ ਦਇਆ ਕਮਾਏ। ਸੋਹੰ ਸ਼ਬਦ ਗਿਆਨ ਦੁਆਏ। ਸਾਧ ਸੰਗਤ ਵਿਚ ਓਮੀ ਰਲਾਏ। ਪਸੂ ਪ੍ਰੇਤੋਂ ਦੇਵ ਬਣਾਏ। ਚੰਦਨ ਵਾਂਗ ਨਿੰਮ ਮਹਿਕਾਏ। ਪਾਪੀ ਅਪਰਾਧੀ ਗੁਰ ਚਰਨ ਤਰਾਏ। ਦਰ ਆਇਆ ਪ੍ਰਵਾਨ, ਜਿਨ੍ਹਾਂ ਗੁਰ ਦਰਸ਼ਨ ਪਾਏ। ਅੰਤ ਨਾ ਖਾਵੇ ਕਾਲ, ਜਮ ਪਰੇ ਹਟਾਏ। ਭਗਤ ਵਛਲ ਕਿਰਪਾਲ, ਆ ਕੇ ਹੋਏ ਸਹਾਏ । ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ, ਸਿੱਖ ਦੀ ਮੁਕਤ ਰਖਾਏ। ਗੁਰਸਿਖਾਂ ਨੂੰ ਗੁਰ ਮਾਣ ਦਵਾਇਆ। ਨਰਕ ਸਵਰਗ ਚੋਂ ਪਾਰ ਲੰਘਾਇਆ। ਸਚ ਵਾਸੀ ਸਚਖੰਡ ਪਹੁੰਚਾਇਆ। ਆਪ ਸਰੂਪ ਜੋਤ ਵਿਚ ਜੋਤ ਸਮਾਇਆ। ਓਥੇ ਜੋਤ ਅਟੱਲ, ਜਿਥੇ ਪ੍ਰਭ ਜੋਤ ਜਗਾਇਆ। ਮਹਾਰਾਜ ਸ਼ੇਰ ਸਿੰਘ ਹੋਏ ਆਪ ਸਹਾਇਆ। ਜੁਗ ਚੌਥਾ ਕਹਿਰ ਵਰਤਾਏ। ਜੀਵ ਜੰਤ ਬਿਲਲਾਏ। ਕੋਇ ਨਾ ਇਹਨੂੰ ਪਾਰ ਲੰਘਾਏ। ਕਲਜੁਗ ਅਗਨ ਦੇਹ ਜਲਾਏ। ਹੋਏ ਨਿਮਾਣੇ ਗੁਰ ਦਰ

ਤੇ ਆਏ। ਗੁਰ ਸਾਗਰ ਦਇਆ ਮੇਘ ਬਣਾਏ। ਸੋਹੰ ਸ਼ਬਦ ਦੀ ਬਰਖਾ ਲਾਏ । ਦੁੱਖ ਕਲੇਸ਼ ਸੰਗਤ ਦੇ ਲਾਹੇ। ਬੀਰ ਅਠਾਰਾਂ ਸਭ ਭੈ ਰਖਾਏ। ਜਿਨ ਖ਼ਬੀਸ ਕੋਈ ਨੇੜ ਨਾ ਆਏ। ਮਸਾਣ ਪਵਣ ਦਰ ਧੱਕੇ ਖਾਏ। ਸੋਹੰ ਸ਼ਬਦ ਜੋ ਸਿੱਖ ਰਸਨਾ ਗਾਏ। ਭੂਤ ਪਰੇਤ ਕੋਈ ਨੇੜ ਨਾ ਆਏ। ਚਕਰ ਸੁਦਰਸ਼ਨ ਗੁਰ ਇਹ ਚਲਾਏ। ਮਹਾਰਾਜ ਸ਼ੇਰ ਸਿੰਘ ਸਿੱਖ ਦੀ ਪੈਜ ਰਖਾਏ। ਸਿੱਖਾਂ ਨੂੰ ਗੁਰ ਆਪ ਪਛਾਣਿਆ। ਉਤਮ ਕੀਏ ਜਗ ਵਿਚ ਸਭ ਜਰਵਾਣਿਆ। ਲੱਜਿਆ ਰੱਖੀ ਆਪ ਆਏ ਦਰ ਪ੍ਰਵਾਣਿਆ। ਮਹਾਰਾਜ ਸ਼ੇਰ ਸਿੰਘ ਹੋਏ ਕਿਰਪਾਲ ਭਗਤ ਨਿਸਾਣਿਆ।

੧੫ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਊਚ ਅਪਾਰ ਪ੍ਰਭ ਬੇਅੰਤ। ਸਭ ਸ੍ਰਿਸ਼ਟ ਪ੍ਰਭ ਕੇ ਜੰਤ। ਜੋਤ ਸਰੂਪ ਪ੍ਰਭ ਬੇਗਣਤ। ਊਚ ਅਗੰਮ ਸਦਾ ਅਨੰਤ। ਜੋਤ ਅਧਾਰ ਸਭ ਜੀਵ ਜੰਤ। ਸਤਿਗੁਰ ਆਵੇ ਵਿਚ ਸਾਧ ਸੰਤ। ਸ੍ਰਿਸ਼ਟ ਹਰਿ ਨਾਰ, ਆਪ ਪ੍ਰਭ ਕੰਤ। ਸੋਹੰ ਸ਼ਬਦ ਗੁਰ ਕਾ ਮੰਤ। ਮਹਾਰਾਜ ਸ਼ੇਰ ਸਿੰਘ ਸਭ ਪਤਵੰਤ। ਕਰਨ ਕਾਲ ਪ੍ਰਭ ਕਲ ਦਾ ਆਇਆ। ਸਚਖੰਡ ਵਿਚ ਮਾਤ ਸਮਾਇਆ । ਸੋਹੰ ਸ਼ਬਦ ਗੁਰ ਰਾਗ ਸੁਣਾਇਆ । ਬਾਕੀ ਸਭਨ ਦਾ ਨਾਸ ਕਰਾਇਆ। ਭੈ ਭਿਆਨਕ ਪ੍ਰਭ ਹੋਏ ਸਹਾਇਆ। ਜੀਵ ਜੰਤ ਸਭ ਤਰਾਇਆ। ਚਰਨ ਕਵਲ ਜਿਸ ਦਰਸ਼ਨ ਪਾਇਆ । ਉਪਜੇ ਸ਼ਬਦ ਮਨ, ਸੋਹੰ ਰਾਗ ਸੁਣਾਇਆ। ਹੋਏ ਆਪ ਕਿਰਪਾਲ, ਦੁੱਖਾਂ ਦਾ ਨਾਸ ਕਰਾਇਆ। ਭੈ ਭੰਜਨ ਮਿਹਰਵਾਨ, ਜਿਸ ਇਹ ਜਗਤ ਤਰਾਇਆ। ਓਟ ਗਹੀ ਜਗਤ ਪਿਤ ਸਰਨਾਇਆ। ਰੱਖ ਸਿਰ ਤੇ ਹੱਥ, ਪ੍ਰਭ ਇਹ ਬਚਨ ਸੁਣਾਇਆ। ਮੈਂ ਆਪ ਸਮਰਥ, ਘਰ ਠਾਂਡੇ ਆਇਆ। ਤਾਰੇ ਆਪ ਅਕਥ, ਜੀਵ ਦਰ ਬਿਲਲਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਥ, ਜਿਸ ਇਹ ਜਗਤ ਤਰਾਇਆ। ਕਰਨ ਕਰਾਵਣਹਾਰ ਆਪ ਪ੍ਰਭ ਆਇਆ। ਚੌਥਾ ਜੁਗ ਉਲਟਾਏ, ਆਪਣਾ ਨਾਮ ਜਪਾਇਆ । ਸਤਿਜੁਗ ਲਾਏ ਸਤਿ, ਸਤਿ ਸਤਿ ਵਰਤਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਭ ਦਾ ਵਕਤ ਮੁਕਾਇਆ। ਸ਼ਿਵ ਸ਼ੰਕਰ ਕੀਏ ਅਮੇਟ, ਜਿਨ੍ਹਾਂ ਗਲ ਬਾਸ਼ਕ ਪਾਇਆ। ਪਾਰਬਤੀ ਪੂਤ ਗਣੇਸ਼, ਸ਼ਿਵ ਸਿਰ ਹਾਥੀ ਲਾਇਆ। ਉਸ ਦਾ ਗਵਾਇਆ ਮਾਣ, ਜਿਸ ਨੂੰ ਸ਼ਿਵ ਆਪ ਪ੍ਰਗਟਾਇਆ। ਧਾਰ ਨਰ ਅਵਤਾਰ, ਸਭ ਨੂੰ ਜੋਤ ਮਿਲਾਇਆ। ਏਹੋ ਸੱਚੀ ਕਾਰ, ਏਕ ਸੰਗ ਏਕ ਰਲਾਇਆ। ਚਲਾਇਆ ਜੁਗ ਸਤਿ, ਪ੍ਰਭ ਇਹ ਖੇਲ ਰਚਾਇਆ। ਦਿਤੇ ਨੇ ਤਖ਼ਤ ਬਿਠਾਲ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ। ਦਿਤੀ ਪਦਵੀ ਅਕਾਲ, ਜਿਥੇ ਮਰੇ ਨਾ ਜਾਇਆ। ਸੋਹੰ ਸ਼ਬਦ ਬਬਾਣ, ਜਿਸ ਗੁਰ ਧਾਮ ਪੁਚਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਸੋਹੰ ਸ਼ਬਦ ਮੁਖ ਰਖਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਕੁਰਾਨ ਅੰਜੀਲ ਭਸਮ ਕਰਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਕਲਜੁਗ ਬਾਣੀ ਮਾਣ ਗਵਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਮਦਿ ਮਾਸ ਸਭ ਨਸ਼ਟ ਕਰਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਪਾਪੀ ਅਪਰਾਧੀ ਅਗਨ ਜਲਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਲੋਭੀ ਕਾਮੀ ਭਸਮ ਕਰਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਮਾਤ ਪਿਤਾ ਅੱਗੇ ਪੂਤ ਨਾ ਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਖ਼ਾਲੀ ਗੋਦ ਨਾ ਮਾਤ ਰਹਾਏ । ਵਾਹਵਾ ਸਤਿਗੁਰ ਸਤਿਜੁਗ ਲਾਇਆ, ਸੋਹੰ ਸ਼ਬਦ ਧੁਨ

ਵਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਭੂਤ ਪਰੇਤ ਸਭ ਪਰੇ ਹਟਾਏ । ਵਾਹਵਾ ਸਤਿਗੁਰ ਸਤਿਜੁਗ ਲਾਇਆ, ਹਾਕਨ ਡਾਕਨ ਸਿਰ ਖੇਹ ਪਵਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਛਲ ਛਿਦਰ ਸੋਹੰ ਸ਼ਬਦ ਚਲਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਅੱਠ ਅਠਰਾਹਾ ਸਭ ਨਸ਼ਟ ਹੋ ਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਦੁਖੀ ਜੀਵ ਨਾ ਕੋਈ ਬਿਲਲਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਗੁਰਮੁਖਾਂ ਨੂੰ ਸਮ ਦਰਸ ਦਿਖਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਚਰਨ ਸੰਗ ਸਿੱਖ ਤਰਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਅੰਤਕਾਲ ਪ੍ਰਭ ਦਰਸ ਦਿਖਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਅੰਤਕਾਲ ਜਮ ਨੇੜ ਨਾ ਆਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਧਰਮ ਰਾਜ ਦਾ ਡੰਨ ਹਟਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਕੁੰਭੀ ਨਰਕ ਸਿੱਖ ਨਾ ਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਦੇ ਦਰਸ ਪ੍ਰਭ ਦੇਹ ਛੁਡਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਵਿਚ ਬਬਾਣ ਸਿੱਖ ਬਠਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਗੁਰ ਧਾਮ ਗੁਰਸਿਖ ਪੁਚਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਬੈਕੁੰਠ ਧਾਮ ਰਿਹਾ ਜੋਤ ਸਮਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਦੋ ਮੂਰਤੀ ਇਕ ਹੋ ਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਜੋਤ ਸੰਗ ਜੋਤ ਮਿਲ ਜਾਏ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਮਹਾਰਾਜ ਸ਼ੇਰ ਸਿੰਘ ਭਗਤ ਤਰਾਏ। ਭਗਤ ਸੋ ਜੋ ਦਰ ਤੇ ਆਵਣ। ਭਗਤ ਸੋ ਜੋ ਸਤਿਗੁਰੂ ਪਛਾਨਣ। ਭਗਤ ਸੋ ਜਿਨ੍ਹਾਂ ਗੁਰ ਦੇਵੇ ਗਿਆਨਨ। ਭਗਤ ਸੋ ਜਿਨ ਈਸ਼ਰ ਜੋਤ ਹੈ ਚਾਨਣ। ਭਗਤ ਸੋ ਜੋ ਸੋਹੰ ਸ਼ਬਦ ਵਖਾਨਣ। ਭਗਤ ਸੋ ਮਹਾਰਾਜ ਸ਼ੇਰ ਸਿੰਘ ਚਰਨ ਲਗਾਵਣ। ਸਤਿਗੁਰ ਸਤਿਜੁਗ ਇਹ ਚਲਾਈ ਰੀਤ। ਗੁਰਚਰਨ ਸੰਗ ਲਾਗੇ ਪ੍ਰੀਤ। ਝੂਠੀ ਕਾਇਆ ਹੋਵੇ ਪਤਿਤ ਪੁਨੀਤ। ਮਹਾਰਾਜ ਸ਼ੇਰ ਸਿੰਘ ਠਾਂਡਾ ਸੀਤ। ਗੁਰਸਿਖਾਂ ਗੁਰ ਠੰਡ ਵਰਤਾਏ। ਜਨਮ ਜਨਮ ਦੇ ਕਿਲਵਿਖ ਲਾਹੇ। ਹਉਮੇ ਮਮਤਾ ਮੈਲ ਗੁਆਵੇ। ਚਤੁਰਭੁਜ ਪ੍ਰਭ ਦਰਸ ਦਿਖਾਵੇ। ਕਲਜੁਗ ਡੁਬਦੇ ਆਣ ਪਾਪੀ ਜੀਵ ਤਰਾਵੇ । ਸੱਚਾ ਸਤਿਗੁਰ ਆਪ ਸਚ ਸ਼ਬਦ ਸੁਣਾਵੇ। ਪਾਰਬ੍ਰਹਮ ਪਰਮੇਸ਼ਵਰ ਆਪਣਾ ਆਪ ਜਣਾਵੇ। ਮਹਾਰਾਜ ਸ਼ੇਰ ਸਿੰਘ ਭਗਤ ਵਛਲ ਜਨਾਂ ਨੂੰ ਆਪ ਤਰਾਵੇ।

੧੭ ਵਿਸਾਖ ੨੦੦੭ ਬਿਕ੍ਰਮੀ

ਪ੍ਰਭ ਐਸਾ ਜੋ ਸਰਬ ਵਿਆਪੇ। ਪ੍ਰਭ ਐਸਾ ਬਿਨ ਭਗਤ ਨਾ ਜਾਪੇ। ਪ੍ਰਭ ਐਸਾ ਆਪ ਹੈ ਆਪੇ। ਪ੍ਰਭ ਐਸਾ ਸਰਬ ਜੀਵ ਜੋਤ ਤਰਾਪੇ। ਪ੍ਰਭ ਐਸਾ ਸੋਹੰ ਸ਼ਬਦ ਅਲਾਪੇ। ਕਲਜੁਗ ਹੋ ਕਿਰਪਾਲ, ਐਸੀ ਬਣਤ ਬਣਾਏ। ਕਲਜੁਗ ਹੋ ਕਿਰਪਾਲ, ਆਪਣੀ ਜੋਤ ਪ੍ਰਗਟਾਵੇ। ਕਲਜੁਗ ਹੋ ਕਿਰਪਾਲ, ਭਗਤ ਜਨਾਂ ਦਰਸ ਦਿਖਾਵੇ। ਕਲਜੁਗ ਹੋ ਕਿਰਪਾਲ, ਸੋਹੰ ਸ਼ਬਦ ਚਲਾਏ। ਕਲਜੁਗ ਹੋ ਕਿਰਪਾਲ, ਪਾਪੀ ਗੁਰਚਰਨ ਤਰਾਏ। ਕਲਜੁਗ ਹੋ ਕਿਰਪਾਲ, ਆਪਣਾ ਆਪ ਜਣਾਏ। ਕਲਜੁਗ ਹੋਏ ਕਿਰਪਾਲ, ਕ੍ਰਿਸ਼ਨ ਮਹਾਰਾਜ ਸ਼ੇਰ ਸਿੰਘ ਬਣ ਆਏ। ਕਲਜੁਗ ਹੋ ਕਿਰਪਾਲ, ਕਲ ਦਾ ਨਾਸ ਕਰਾਏ। ਕਲਜੁਗ ਹੋ ਕਿਰਪਾਲ, ਨਿਹਕਲੰਕ ਅਖਵਾਏ। ਕਲਜੁਗ ਹੋ ਕਿਰਪਾਲ, ਭਗਤਨ ਦੀ ਲਾਜ ਰਖਾਏ।

ਕਲਜੁਗ ਹੋ ਕਿਰਪਾਲ, ਡੁਬਦੇ ਸਿੱਖ ਤਰਾਏ। ਕਲਜੁਗ ਹੋ ਕਿਰਪਾਲ, ਜਨਾਂ ਨੂੰ ਸਰਨੀ ਲਾਏ। ਕਲਜੁਗ ਹੋਏ ਕਿਰਪਾਲ, ਜਗਤ ਤੇ ਮਾਇਆ ਪਾਏ। ਕਲਜੁਗ ਹੋ ਕਿਰਪਾਲ, ਆਪਣਾ ਆਪ ਛੁਪਾਏ। ਕਲਜੁਗ ਹੋ ਕਿਰਪਾਲ, ਘਨਕਪੁਰੀ ਨੂੰ ਭਾਗ ਲਗਾਏ। ਕਲਜੁਗ ਹੋ ਕਿਰਪਾਲ, ਆਪਣੀ ਦੇਹ ਤਜਾਏ। ਕਲਜੁਗ ਹੋ ਕਿਰਪਾਲ, ਜੋਤ ਸਰੂਪ ਜਗਤ ਜਲਾਏ। ਕਲਜੁਗ ਹੋ ਕਿਰਪਾਲ, ਜਗਨ ਨਾਥ ਅਖਵਾਏ। ਕਲਜੁਗ ਹੋ ਕਿਰਪਾਲ, ਤ੍ਰੈਭਵਨ ਸਮਾਏ। ਕਲਜੁਗ ਹੋ ਕਿਰਪਾਲ, ਖੰਡ ਬ੍ਰਹਿਮੰਡ ਰਹਾਏ। ਕਲਜੁਗ ਹੋ ਕਿਰਪਾਲ, ਨਿਹਕਲੰਕ ਅਖਵਾਏ। ਕਲਜੁਗ ਹੋ ਕਿਰਪਾਲ, ਮਦਿ ਮਾਸ ਨਸ਼ਟ ਕਰਾਏ। ਕਲਜੁਗ ਹੋ ਕਿਰਪਾਲ, ਵਾਹਵਾ ਸਤਿਗੁਰ ਸਤਿਜੁਗ ਲਾਏ । ਕਲਜੁਗ ਹੋ ਕਿਰਪਾਲ, ਸੋਹੰ ਗਿਆਨ ਦਵਾਏ। ਕਲਜੁਗ ਹੋ ਕਿਰਪਾਲ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਏ। ਧੰਨ ਗੁਰਸਿਖ ਜਿਨ੍ਹਾਂ ਹਰਿ ਰੰਗ ਮਾਣਿਆ। ਧੰਨ ਗੁਰਸਿਖ ਜਿਨ੍ਹਾਂ ਸੋਹੰ ਸ਼ਬਦ ਪਛਾਣਿਆ। ਧੰਨ ਗੁਰਸਿਖ ਜਿਨ੍ਹਾਂ ਮੁਕਾ ਆਵਣ ਜਾਣਿਆ। ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਰਸ ਮਾਣਿਆ। ਨਿਰੰਕਾਰ ਅਛਲ ਅਡੋਲ, ਪ੍ਰਭ ਸਰਬ ਸਮਾਣਿਆ। ਜੋਤ ਸਰੂਪ ਆਪ ਅਮੋਲ, ਸਭ ਜਗਤ ਮੌਲਾਣਿਆ। ਮਹਾਰਾਜ ਸ਼ੇਰ ਸਿੰਘ ਆਪ ਅਤੋਲ, ਨਾ ਕੋਇ ਤੁਲਾਣਿਆ । ਗੁਰਸਿਖਾਂ ਨੂੰ ਗੁਰ ਮਾਣ ਦਵਾਏ। ਹੱਥ ਚਵਰ ਸਿਰ ਛਤਰ ਝੁਲਾਏ। ਸੋਹੰ ਸ਼ਬਦ ਗੁਰ ਨਾਮ ਦਵਾਏ। ਵੱਜੇ ਧੁਨ ਪੰਜ ਜੇਠ ਨੂੰ ਆਏ। ਹੋਵੇ ਪ੍ਰਕਾਸ਼ ਜੀਵ ਜੋਤ ਜਗਾਏ। ਜਾਏ ਅਗਿਆਨ ਸੋਹੰ ਸ਼ਬਦ ਪ੍ਰਗਟਾਏ। ਹੋਏ ਜੀਵ ਧਿਆਨ, ਪ੍ਰਭ ਦਇਆ ਕਮਾਏ। ਕੋਟ ਅਪਰਾਧ ਆਪ ਪ੍ਰਭ ਖੰਡੇ, ਗੁਰ ਚਰਨਾਂ ਦੀ ਜੋ ਆਸ ਤਕਾਏ। ਦੇਵੇ ਤਾਰ ਆਪ ਅਪਰੰਪਰ, ਸਾਧ ਸੰਗ ਵਿਚ ਜੋ ਜਨ ਆਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਠਾਂਡਾ, ਗੁਰਸਿਖਾਂ ਦੀ ਜੋ ਪੈਜ ਰਖਾਏ। ਰੱਖੇ ਪੈਜ ਆਪ ਕਰਤਾਰ। ਦੇ ਦਰਸ ਸਿੱਖ ਕੀਤੇ ਪਾਰ। ਜੀਵ ਜੰਤ ਮੇਰੀ ਜੋਤ ਅਧਾਰ। ਮੂਰਖ ਮੁਗਧ ਨਾ ਜਾਨਣ ਸਾਰ। ਕੂੜੀ ਮਾਇਆ ਇਹ ਜਗਤ ਪਸਾਰ। ਜੁਗ ਚੌਥੇ ਵਿਚ ਹੋਏ ਖੁਆਰ। ਮਦਿ ਮਾਸ ਜਿਥੇ ਹੋਏ ਅਹਾਰ। ਹੋਏ ਪਾਪ ਜਗਤ ਮਝਾਰ। ਪ੍ਰਗਟੀ ਜੋਤ ਆਪ ਨਿਰੰਕਾਰ। ਸ੍ਰਿਸ਼ਟ ਰੂਪ ਜਿਨ ਕੀਆ ਆਕਾਰ। ਜੋਤ ਜਗਤ ਜਗਾਈ ਅਪਾਰ। ਆਪ ਅਡੋਲ ਰਹੇ ਨਿਰਾਧਾਰ। ਮਹਾਰਾਜ ਸ਼ੇਰ ਸਿੰਘ ਅਪਰ ਅਪਾਰ। ਸਤਿਗੁਰ ਸਾਰਾ ਗੋਝ ਹਟਾਏ। ਸੰਤ ਅਸੰਤ ਸਭ ਪਕੜ ਲਿਆਏ। ਜੀਵ ਉਤੇ ਜੋ ਕਹਿਰ ਕਮਾਏ। ਕਾਇਆ ਕਨਿਆ ਲਈ ਜਲਾਏ। ਸਾਰ ਕੀ ਮੁੰਗਲੀ ਸਿਰ ਪਰ ਲਾਏ। ਬੱਧਾ ਦਰ ਤੇ ਚੋਟਾਂ ਖਾਏ। ਗੁਰ ਪੂਰੇ ਬਿਨ ਕੌਣ ਛੁਡਾਏ। ਹਾਹਾਕਾਰ ਕਰੇ ਬਿਲਲਾਏ। ਸੋਹੰ ਸ਼ਬਦ ਡੁੱਬਦੇ ਲਏ ਤਰਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਰਨ ਪੜੇ ਦੀ ਲਾਜ ਰਖਾਏ। ਗੁਰ ਮੰਤਰ ਨਾਮ ਪ੍ਰਭ ਆਪ ਦ੍ਰਿੜਾਏ। ਸ਼ਹੀਦਾਂ ਮੁਰੀਦਾਂ ਪਕੜ ਚਰਨ ਲਿਆਵੇ। ਗੁੱਝਾ ਭੇਤ ਪ੍ਰਭ ਆਪ ਖੁਲਾਵੇ। ਪਕੜ ਪਾਪੀ ਦਰ ਅੱਗੇ ਬਹਾਵੇ। ਮਹਾਰਾਜ ਸ਼ੇਰ ਸਿੰਘ ਬਿਨ ਕੌਣ ਛੁਡਾਵੇ। ਵਿਚ ਸੰਸਾਰ ਧੱਕੇ ਜੋ ਖਾਏ। ਅੰਸ ਬਿਨਾਂ ਗਿਆ ਤੜਫਾਏ। ਚਰਨ ਕਵਲ ਪ੍ਰਭ ਸੇਵ ਕਮਾਏ। ਹੋਏ ਅਧੀਨ ਪ੍ਰਭ ਰਿਦੇ ਧਿਆਏ। ਪੂਰਾ ਗੁਰ ਇਹ ਦਇਆ ਕਮਾਏ। ਟੁੱਟੇ ਫਲ ਫੇਰ ਲਗਾਏ। ਸੰਗਤ ਸੰਗ ਬੇਮੁਖ ਤਰਾਏ। ਸੋਹੰ ਨਾਮ ਔਖਧ ਬਣ ਜਾਏ। ਮਹਾਰਾਜ ਸ਼ੇਰ ਸਿੰਘ ਜਿਨ ਦਇਆ ਕਮਾਏ।