੧੮ ਵਿਸਾਖ ੨੦੦੭ ਬਿਕ੍ਰਮੀ
ਸਤਿਜੁਗ ਹੋਇਆ ਮਿਹਰਵਾਨ, ਰਿਖ ਮੁਨ ਤਰਾਏ। ਤਰੇਤਾ ਭਇਆ ਰਾਮ, ਰਾਵਣ ਮਾਣ ਗਵਾਏ। ਦਵਾਪਰ ਕ੍ਰਿਸ਼ਨ ਮੁਰਾਰ, ਅਰਜਨ ਦਾ ਰਥ ਚਲਾਏ। ਦੇਵੇ ਪ੍ਰਭ ਗਿਆਨ, ਗੀਤਾ ਮੁਖੋਂ ਸੁਣਾਏ। ਕਲਜੁਗ ਲਾਇਆ ਬਾਣ, ਅੱਲਾ ਦਾ ਮਾਣ ਗਵਾਏ। ਸੋਹੰ ਸ਼ਬਦ ਨਿਰਬਾਣ, ਸਿੱਖਾਂ ਨੂੰ ਮਾਣ ਦਵਾਏ। ਭਗਤ ਵਛਲ ਕਿਰਪਾਲ, ਭਗਤਾਂ ਦੀ ਪੈਜ ਰਖਾਏ । ਫੜ ਕੇ ਕੱਢੇ ਬਾਹਰ, ਛੱਡ ਦੇਹ ਦੇਹ ਵਿਚ ਸਮਾਏ। ਭੁਲਾਇਆ ਜਗਤ ਅੰਞਾਣ, ਮਾਇਆ ਦੇ ਪਰਦੇ ਪਾਏ। ਪ੍ਰਗਟੇ ਆਪ ਭਗਵਾਨ, ਜਗਤ ਨੂੰ ਧੰਦੇ ਲਾਏ। ਜੀਵਾਂ ਜੀਵ ਉਪਾਏ, ਐਸਾ ਖੇਲ ਰਚਾਏ। ਬੈਠ ਆਪ ਅਡੋਲ, ਸਿੱਖਾਂ ਨੂੰ ਦੇ ਜਣਾਏ। ਸੋਹੰ ਸ਼ਬਦ ਅਨਮੋਲ, ਕਲਜੁਗ ਨਾਸ ਕਰਾਏ। ਪੂਰਾ ਹੋਵੇ ਚੋਹਲ, ਸਤਿਗੁਰੂ ਜੁਗ ਉਲਟਾਏ। ਮਹਾਰਾਜ ਸ਼ੇਰ ਸਿੰਘ ਆਪ ਅਡੋਲ, ਜੋਤ ਸੰਗ ਜੋਤ ਮਿਲਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਆਪਣੀ ਜੋਤ ਪ੍ਰਗਟਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਆਪਣੀ ਜੋਤ ਜਗਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਮੰਗਲਾਚਾਰ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸੰਗਤ ਦੀ ਪੈਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਬਿਦਰ ਦੀ ਪੈਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਦੁੱਖਾਂ ਦਾ ਨਾਸ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਜੀਵ ਜੰਤ ਤਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਭੁੱਲੇ ਮਾਰਗ ਪਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਡੁੱਬਦੇ ਲਏ ਤਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਹੋਏ ਦਿਆਲ ਦਰਸ ਦਿਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਆ ਕੇ ਭੋਗ ਲਗਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਦੀ ਲਾਜ ਰਖਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਸਿਰ ਛਤਰ ਝੁਲਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਗਣ ਗੰਧਰਬ ਸੀਸ ਨਿਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਤੇਤੀਸ ਕਰੋੜ ਵਿਚ ਚਰਨ ਆਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਿੱਖਾਂ ਤੇ ਫੁੱਲ ਬਰਸਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪੁਸ਼ਪ ਵਰਖਾ ਆਪ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਅੰਮ੍ਰਿਤ ਬੂੰਦ ਮੁਖ ਚੁਆਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਮੇਘ ਬਰਖਾ ਆਪ ਕਰਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪਕੜ ਅਹਲਿਆ ਨੂੰ ਚਰਨੀਂ ਲਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਇੰਦਰ ਸੀਸ ਝੁਕਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਬ੍ਰਹਮਾ ਦਾ ਮਾਣ ਗਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਧ੍ਰੂ ਵਿਚ ਸਮਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਸਵਰਨ ਨੂੰ ਮਾਣ ਦਵਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਪਾਲ ਸਿੰਘ ਸ੍ਰਿਸ਼ਟ ਉਪਾਏ। ਸਤਿਗੁਰ ਸਚਖੰਡ ਬਣਾਇਆ, ਜਿਥੇ ਤੀਨ ਲੋਕ ਦੀ ਜੋਤ ਜਗਾਏ। ਸਤਿਗੁਰ ਸਚਖੰਡ ਬਣਾਇਆ, ਕਲਜੁਗ ਵਿਚ ਨਿਹਕਲੰਕ ਅਖਵਾਏ। ਸਤਿਗੁਰ ਸਚਖੰਡ ਬਣਾਇਆ, ਘਨਕਪੁਰੀ ਨੂੰ ਭਾਗ ਲਗਾਏ। ਸਤਿਗੁਰ ਸਚਖੰਡ ਬਣਾਇਆ, ਬੁਗਿਆਂ ਨੂੰ ਮਾਣ ਦਵਾਏ। ਸਤਿਗੁਰ ਸਚਖੰਡ ਬਣਾਇਆ, ਜੇਠ ਪੰਜਵੀਂ ਕਲਸੀਂ ਖੇਲ ਰਚਾਏ। ਸਤਿਗੁਰ ਸਚਖੰਡ ਬਣਾਇਆ, ਸੋਹੰ ਸ਼ਬਦ ਪ੍ਰਚਲਤ ਕਰਾਏ। ਸਤਿਗੁਰ ਸਚਖੰਡ ਬਣਾਇਆ, ਵਾਹਵਾ ਸਤਿ ਸਤਿ ਸਤਿਜੁਗ ਵਰਤਾਏ। ਸਤਿਗੁਰ ਸਚਖੰਡ ਬਣਾਇਆ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਜੋ ਜਨ ਪ੍ਰਭ ਕੀ ਸਰਨੀ ਆਏ। ਗੁਰ ਸਾਚਾ ਸਚ ਦਇਆ ਕਮਾਏ। ਗੁਰ ਸੰਗਤ ਸੰਗ ਬੇਮੁਖ ਤਰਾਏ। ਜਿਉਂ ਹੋਵੇ ਚੰਦਨ ਵਾਸ ਨਿੰਮ ਮਹਿਕਾਏ।
ਪਸੂ ਪਰੇਤੋਂ ਦੇਵ ਕਰ ਗੁਰ ਚਰਨ ਬਹਾਏ। ਕਲਜੁਗ ਦਿਤਾ ਮਾਣ, ਹੰਗਤਾ ਦੀ ਮੈਲ ਗਵਾਏ। ਸੋਹੰ ਸ਼ਬਦ ਸੁਜਾਨ, ਮਨੋਂ ਵਿਕਾਰ ਗਵਾਏ। ਮਹਾਰਾਜ ਸ਼ੇਰ ਸਿੰਘ ਆਪ ਭਗਵਾਨ ਆਪ ਕਲਜੁਗ ਵਿਚ ਆਏ।
੧੯ ਵਿਸਾਖ ੨੦੦੭ ਬਿਕ੍ਰਮੀ
ਪੂਰੇ ਗੁਰ ਤੋਂ ਸਦ ਬਲਿਹਾਰੀ। ਦਰ ਆਇਆਂ ਦੀ ਪੈਜ ਸਵਾਰੀ। ਕੱਟੇ ਦੇਹ ਦੇ ਰੋਗ, ਸੋਹੰ ਕੀਤੀ ਕਾਰੀ। ਕਾਇਆ ਕੀਤੀ ਅਨਮੋਲ, ਸ਼ੇਰ ਸਿੰਘ ਪੈਜ ਸਵਾਰੀ। ਬੈਠਾ ਪ੍ਰਭ ਅਡੋਲ, ਜਗਤ ਜੋਤ ਧਰਾ ਕੇ। ਦੇਵੇ ਸ਼ਬਦ ਅਮੋਲ, ਸਿੱਖਾਂ ਦੀ ਪੈਜ ਰਖਾ ਕੇ। ਮੇਰਾ ਨਾਮ ਅਤੋਲ, ਵੇਖੋ ਰਸਨਾ ਗਾ ਕੇ। ਜਾਏ ਹਉਮੇ ਰੋਗ, ਦਰ ਤੇ ਸੀਸ ਝੁਕਾ ਕੇ। ਮਿਲੇ ਸੋਭ ਅਮੋਲ, ਗੁਰ ਦਾ ਦਰਸ਼ਨ ਪਾ ਕੇ। ਬੈਠਾ ਸਿੰਘ ਅਣਭੋਲ, ਸਿੰਘਾਸਣ ਕਲਜੁਗ ਲਾ ਕੇ। ਪਾਇਆ ਮਮਤਾ ਚੋਲ, ਬੈਠਾ ਭੇਤ ਛੁਪਾ ਕੇ। ਵਿਛੜੇ ਲੈਂਦਾ ਮੇਲ, ਆਪਣਾ ਆਪ ਪ੍ਰਗਟਾ ਕੇ। ਬੁਝੀ ਦੀਪਕ ਦਏ ਜਲਾਏ, ਨੇਤਰੀ ਦਰਸ ਦਿਖਾ ਕੇ। ਸਿੱਖਾਂ ਸੰਗ ਹੈ ਮੇਲ, ਜੋਤ ਵਿਚ ਜੋਤ ਮਿਲਾ ਕੇ। ਮਹਾਰਾਜ ਸ਼ੇਰ ਸਿੰਘ ਸਦਾ ਅਡੋਲ, ਜਾਵੇ ਜੁਗ ਪਲਟਾ ਕੇ। ਈਸ਼ਰ ਆਪਣੀ ਬਣਤ ਬਣਾਏ। ਵਲ ਛਲ ਕਰ ਕੇ ਜਗਤ ਭੁਲਾਏ। ਈਸ਼ਰ ਜੋਤ ਕਾਇਆ ਪਲਟਾਏ। ਮਛ ਕਛ ਦੇ ਵਿਚ ਸਮਾਏ। ਨਾਭ ਵਿਚੋਂ ਬ੍ਰਹਮਾ ਪ੍ਰਗਟਾਏ। ਚਾਰ ਮੁਖ ਕਾ ਸੀਸ ਲਗਾਏ। ਚਾਰ ਵੇਦ ਕੰਨ ਰਾਗ ਸੁਣਾਏ। ਸ਼ਾਂਮ ਰਿਗ ਯੁਜਰ ਅਥਰਬਣ ਵੇਦ ਲਿਖਾਏ। ਫੇਰ ਹੋ ਕਿਰਪਾਲ, ਧ੍ਰੂ ਨੂੰ ਦਰਸ ਦਿਖਾਏ। ਬਾਲਕ ਹੋਏ ਦਿਆਲ, ਦਰ ਦੇ ਅੱਗੇ ਬਹਾਏ। ਕਲਜੁਗ ਹੋਈ ਕਲਿਆਣ, ਜੋਤ ਸੰਗ ਜੋਤ ਮਿਲਾਏ। ਕਿਰਪਾ ਕਰੇ ਕਰਤਾਰ, ਸਵਰਨ ਨੂੰ ਧਾਮ ਪੁਚਾਏ। ਪ੍ਰਗਟੇ ਜੋਤ ਆਪ, ਪ੍ਰਹਿਲਾਦ ਦੀ ਲਾਜ ਰਖਾਏ। ਧਾਰੇ ਕੀੜੀ ਰੂਪ, ਤਪਦੇ ਥੰਮ ਠਰਾਏ। ਪਲਟੇ ਕਾਇਆ ਆਪ, ਨਰ ਸਿੰਘ ਰੂਪ ਬਣਾਏ। ਓਹੋ ਈਸ਼ਰ ਜੋਤ, ਸਿੱਖ ਦੇ ਵਿਚ ਸਮਾਏ। ਸੋਹੰ ਸ਼ਬਦ ਬਬਾਣ, ਸਿੱਖਾਂ ਨੂੰ ਪਾਰ ਲੰਘਾਏ। ਪ੍ਰਭ ਬੜਾ ਬਲਵਾਨ, ਹਰਨਕਸ਼ਪ ਦਾ ਮਾਣ ਗਵਾਏ। ਕਰੇ ਪਕੜ ਦੋ ਫਾੜ, ਭਗਤ ਦੀ ਲਾਜ ਰਖਾਏ। ਪ੍ਰਗਟੇ ਕਾਇਆ ਆਪ, ਬ੍ਰਹਿਮਣ ਦਾ ਰੂਪ ਬਣਾਏ। ਬਲ ਰਾਜੇ ਘਰ ਯਗ, ਦਰ ਤੇ ਬੈਠਾ ਕਰੇ ਖੇਲ ਅਪਾਰ, ਮੁਖੋਂ ਚਾਰ ਵੇਦ ਸੁਣਾਏ। ਅੰਦਰ ਰਾਜੇ ਸੱਦਿਆ, ਮੰਗ ਸਵਾਮੀ ਜੋ ਤੁਧ ਭਾਏ। ਕਰਮਾਂ ਢਾਈ ਧਰਤ ਮੰਗ, ਪਿੱਛੇ ਦੇ ਤ੍ਰੈਲੋਅ ਨਾ ਆਏ। ਦੋ ਕਰਮਾਂ ਕਰ ਤਿੰਨ ਲੋਅ ਵਲ ਛਲ ਕਰ ਕੇ ਜਗਤ ਭੁਲਾਏ। ਕਰੇ ਖੇਲ ਅਪਾਰ, ਦੁਰਬਾਸ਼ਾ ਦਾ ਮਾਣ ਗਵਾਏ। ਚਕਰ ਸੁਦਰਸ਼ਨ ਬਾਣ, ਉਹਦੇ ਮਗਰ ਲਗਾਏ। ਲੱਜਿਆ ਰੱਖੇ ਆਪ, ਅੰਬਰੀਕ ਨੂੰ ਮਾਣ ਦਵਾਏ। ਪ੍ਰਭ ਆਪ ਮਿਹਰਵਾਨ, ਭਗਤਨ ਦੀ ਜੈ ਕਰਾਏ। ਪ੍ਰਭ ਸਦਾ ਬੇਅੰਤ, ਸੰਗਤ ਦੇ ਵਿਚ ਸਮਾਏ। ਕਰੇ ਬੇਨੰਤੀ ਸਾਧ ਸੰਗ, ਗੁਰ ਪੂਰਾ ਕਰ ਸਚ ਵਖਾਏ। ਲੱਜਿਆ ਰੱਖੇ ਰਾਣੀ ਤਾਰਾ ਦੀ, ਜੋੜੀ ਜੋੜ ਵਖਾਏ। ਹਰੀ ਚੰਦ ਦਾ ਤੋੜ ਹੰਕਾਰ, ਸੱਚਾ ਦਰ ਵਖਾਏ। ਈਸ਼ਰ ਜਗਤ ਉਧਾਰ, ਜੁਗੋ ਜੁਗ ਦੇਹ ਪਲਟਾਏ। ਭਗਤਨ ਦੇ ਵਡਿਆਈ, ਜਗਤ ਨੂੰ ਨਾਮ ਦਿਵਾਏ। ਰਾਮ ਅਵਤਾਰ ਸਦਾ ਹੈ ਮਨ ਰੰਗ ਲਗਾਏ। ਦੇ ਕੇ ਦਰਸ ਅਪਾਰ, ਖਾਲੀ ਕੁੰਡ ਕਰਾਏ। ਈਸ਼ਰ ਜਗਤ ਉਧਾਰ, ਜੁਗੋ ਜੁਗ ਜੋਤ ਜਗਾਏ। ਦੇਵੇ ਦਰਸ ਅਪਾਰ, ਖਾਲੀ ਕੁੰਡ ਕਰਾਏ। ਮਹਾਰਾਜ
ਸ਼ੇਰ ਸਿੰਘ ਆਪ ਅਵਤਾਰ, ਕਲਜੁਗ ਨਾਸ ਕਰਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਜਿਥੇ ਬੈਠਾ ਜੋਤ ਜਗਾਏ। ਗੁਰਸੰਗਤ ਗੁਰ ਮਾਣ ਦਿਵਾਇਆ। ਸੋਹੰ ਸ਼ਬਦ ਨਾਮ ਦਿਵਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਪਾਪੀ ਮੁਗਧ ਅੰਞਾਣ ਤਰਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਵਿਛੜੇ ਕਲਜੁਗ ਲਏ ਮਿਲਾਏ । ਗੁਰਸੰਗਤ ਗੁਰ ਮਾਣ ਦਿਵਾਇਆ, ਮਦਿ ਮਾਸ ਨੇੜ ਨਾ ਆਏ। ਗੁਰਸੰਗਤ ਗੁਰ ਮਾਣ ਦਿਵਾਇਆ, ਅੰਮ੍ਰਿਤ ਬੂੰਦ ਆ ਮੁਖ ਚਵਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਦੇਵੀਆਂ ਉਪਰ ਦਇਆ ਕਮਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਸਰਨ ਪੜੇ ਦੀ ਲਾਜ ਰਖਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਗਰਭ ਰੋਗ ਨਸ਼ਟ ਹੋ ਜਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਦੇ ਦਰਸ ਪਾਰ ਲੰਘਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਕਲਜੁਗ ਵਾ ਨੇੜ ਨਾ ਆਏ। ਗੁਰਸੰਗਤ ਗੁਰ ਮਾਣ ਦਿਵਾਇਆ, ਹੋਏ ਵਿਸਮਾਦ ਚਰਨ ਮਿਲਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਵਾਂਗ ਦਰੋਪਤ ਲਾਜ ਰਖਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਦੁਖੀ ਜੀਵ ਨਾ ਕੋਏ ਬਿਲਲਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਹੋ ਪ੍ਰਤੱਖ ਦਰਸ ਦਿਖਾਏ। ਗੁਰਸੰਗਤ ਗੁਰ ਮਾਣ ਦਿਵਾਇਆ, ਅਚੁੱਤ ਪਾਰਬ੍ਰਹਮ ਪਰਮੇਸ਼ਰ ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਦਰ ਆਏ ਪ੍ਰਵਾਨ, ਜਿਨ੍ਹਾਂ ਮੇਰਾ ਨਾਮ ਚਿਤਾਰਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਚਰਨ ਨਿਮਸਕਾਰਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਹਰਿ ਗੁਣ ਗਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਗੁਰ ਅੰਮ੍ਰਿਤ ਮੁਖ ਚਵਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਜਨਮ ਮਰਨ ਦੁੱਖ ਗਵਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਭਰਾਂਤ ਭੁਲੇਖਾ ਗਵਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਕਲਜੁਗ ਚਰਨ ਲਗਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਨਰ ਸਿੰਘ ਸੁੱਖਆਸਣ ਪਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਮਾਣਸ ਜਨਮ ਸੁਫਲ ਕਰਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਰਸਨਾ ਸੋਹੰ ਗਾ ਲਿਆ। ਦਰ ਆਏ ਪ੍ਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕੋਲ ਬਹਾ ਲਿਆ। ਗੁਰਸਿਖਾਂ ਇਹ ਸੇਵ ਕਮਾਈ। ਈਸ਼ਰ ਜੋਤ ਸੀਸ ਉਠਾਈ। ਉਪਜੇ ਗਿਆਨ ਪ੍ਰਭ ਤ੍ਰੈਕੁਟੀ ਖੁਲ੍ਹਾਈ। ਝੂਲਾ ਝੂਲੇ ਆਪ ਰਘੁਰਾਈ। ਗਗਨ ਪਾਤਾਲ ਸਰਬ ਹਿਲ ਜਾਈ। ਖੰਡ ਬ੍ਰਹਿਮੰਡ ਵਰਭੰਡ ਪ੍ਰਭ ਦੇ ਉਲਟਾਈ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਭ ਉਲਟ ਕਰਾਈ। ਜੋਤ ਪ੍ਰਭ ਅਗੰਮ, ਵਿਚ ਬੈਕੁੰਠ ਜਗਾਈ। ਗੁਰਸਿਖਾਂ ਪਾਇਆ ਮਾਣ, ਜਿਨ ਸਿਰ ਪਲੰਘ ਉਠਾਈ। ਦਰਗਾਹ ਹੋਣ ਪ੍ਰਵਾਨ, ਜੋਤ ਵਿਚ ਜੋਤ ਮਿਲਾਈ। ਅਨਹਦ ਸ਼ਬਦ ਗਿਆਨ, ਪ੍ਰਭ ਦੇ ਸੁਣਾਈ। ਜੋਤ ਸਰੂਪ ਅਡੋਲ, ਸ਼ਬਦ ਮੇਂ ਦੇ ਦਿਖਾਈ। ਕਾਟੇ ਦੇਹ ਰੋਗ, ਜਿਨ੍ਹਾਂ ਏਹ ਸੇਵ ਕਮਾਈ। ਪੂਰਨ ਪੁਰਖ ਸਮਰਥ, ਜਿਸ ਇਹ ਬੂਝ ਬੁਝਾਈ। ਸੱਚਾ ਆਪ ਗੁਸਾਈਂ, ਸਿੱਖਾਂ ਦੀ ਪੈਜ ਰਖਾਈ। ਹੋਵੇ ਜਗਤ ਹਾਹਾਕਾਰ, ਸਿੱਖਾਂ ਘਰ ਜੈ ਜੈ ਜੈਕਾਰ ਕਰਾਈ। ਤੁਠਾ ਆਪ ਕਿਰਪਾਲ, ਸ਼ਬਦ ਦੀ ਧੁਨ ਵਜਾਈ। ਮਹਾਰਾਜ ਸ਼ੇਰ ਸਿੰਘ ਸਵਛ ਸਰੂਪ ਜਿਨ ਇਹ ਬਣਤ ਬਣਾਈ। ਸਤਿਗੁਰ ਸਤਿਜੁਗ ਨੀਂਹ ਰਖਾਈ । ਪ੍ਰਗਟੀ ਜੋਤ ਦੇਹ ਵਿਚ ਆਈ। ਕਲੂ ਜੀਵ ਦਰ ਬਿਲਲਾਈ। ਕਿਛ ਨਾ ਸੂਝੇ ਇਹ ਮਾਇਆ ਪਾਈ। ਛਲ ਛਿਦਰਾਂ ਸਾਡੀ ਦੇਹ ਜਲਾਈ। ਪਵਣ ਪੌਣ ਗੁਰ ਅਗਨ ਬੁਝਾਈ। ਅੰਮ੍ਰਿਤ ਦੂਧ ਗੁਰ ਵਰਖਾ ਲਾਈ। ਮਾਤਾ ਤਾਈਂ ਮਿਲੇ ਵਧਾਈ। ਖਾਲੀ ਗੋਦ ਨਾ ਜਗਤ ਰਹਿ ਜਾਈ। ਗੁਰ ਪੂਰੇ ਦੀ ਸਰਨ ਤਕਾਈ । ਸੋਹੰ ਸ਼ਬਦ ਮਿਲੀ ਵਡਿਆਈ। ਮਿਲ ਸਾਧ ਸੰਗਤ ਹਰਿ ਜਸ ਗਾਈ। ਕਰਨ ਦਰਸ ਜੋ ਦਰ ਤੇ ਆਇਆ। ਮਨੋ ਗਵਾਏ ਮਾਣ, ਚਰਨੀ ਸੀਸ ਨਿਵਾਇਆ। ਸੋ ਪੁਰਖ ਸੁਜਾਨ, ਜਿਸ
ਮੁਖ ਅੰਮ੍ਰਿਤ ਪਾਇਆ। ਮਹਾਰਾਜ ਸ਼ੇਰ ਸਿੰਘ ਗੁਣ ਨਿਧਾਨ, ਸਿੱਖਾਂ ਦਾ ਭਰਮ ਚੁਕਾਇਆ। ਮਾਇਆ ਵਿਚ ਜਗਤ ਭੁਲਾਇਆ । ਗੁਰਸਿਖਾਂ ਘਰ ਹਰਿ ਜੀ ਆਇਆ। ਸਰਬ ਨਿਰੰਤਰ ਨੈਣ ਦਰਸਾਇਆ। ਸੋਹੰ ਸ਼ਬਦ ਗੁਰ ਮੰਤਰ ਦ੍ਰਿੜਾਇਆ। ਕਲਜੁਗ ਵਿਚ ਜਿਨ ਪਾਰ ਲੰਘਾਇਆ। ਸੱਚਾ ਆਪ ਸਚਖੰਡ ਵਖਾਇਆ । ਸੱਚੇ ਪ੍ਰਭ ਬ੍ਰਹਿਮੰਡ, ਜਿਥੇ ਪ੍ਰਭ ਜੋਤ ਜਗਾਇਆ। ਖਾਇਣ ਨਾ ਜਮ ਡੰਡ, ਸਿੱਖਾਂ ਸਿਰ ਹੱਥ ਟਿਕਾਇਆ। ਪ੍ਰਭ ਦੀ ਜੋਤ ਅਕੱਥ, ਕਦੇ ਮਰੇ ਨਾ ਜਾਇਆ। ਮਹਾਰਾਜ ਸ਼ੇਰ ਸਿੰਘ ਸਮਰਥ, ਸਿੱਖਾਂ ਨੂੰ ਨਾਮ ਦਵਾਇਆ। ਵਾਹਵਾ ਸਤਿਗੁਰ ਦੁਖੜੇ ਲਾਹੇ, ਜੋ ਜਨ ਗੁਰ ਦਰ ਤੇ ਆਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਜਿਨ੍ਹਾਂ ਚਰਨੀ ਸੀਸ ਨਿਵਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਜਿਨ੍ਹਾਂ ਮਨੋਂ ਮਾਣ ਗੁਆਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਛੱਡ ਸੁੱਖਆਸਣ ਜੋ ਸ਼ਰਨੀ ਆਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਜਿਨ੍ਹਾਂ ਨੂੰ ਪ੍ਰਭ ਦਰਸ ਦਿਖਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਜਿਨ੍ਹਾਂ ਆਪਣਾ ਨਾਮ ਜਪਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਭੂਤ ਪ੍ਰੇਤ ਕੋਈ ਨੇੜ ਨਾ ਆਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਜਿਨ ਖ਼ਬੀਸ ਪਰੇ ਹਟਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਦੇਵ ਪਰੀ ਮਵਕਲ ਸਭ ਪਰੇ ਹਟਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਬੀਰ ਅਠਾਰਾਂ ਭੈ ਰਖਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਹਾਕਨ ਡਾਕਨ ਨਾਸ ਕਰਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਅੱਠ ਅਠਰਾਹਾ ਨਾ ਸਿੱਖ ਸਤਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਸੋਕ ਰੋਗ ਆ ਸਭ ਗਵਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਸੋਹੰ ਸ਼ਬਦ ਸੁਣਾਏ। ਵਾਹਵਾ ਸਤਿਗੁਰ ਦੁਖੜੇ ਲਾਹੇ, ਮਹਾਰਾਜ ਸ਼ੇਰ ਸਿੰਘ ਸਿੱਖਾਂ ਸਿਰ ਛਤਰ ਝੁਲਾਏ। ਗੁਰ ਚਰਨਾਂ ਵਿਚ ਕੰਨਿਆ ਆਈ। ਕੇਸ ਚਵਰ ਦੀ ਸੇਵ ਕਮਾਈ। ਗੁਰ ਠਾਂਡਾ ਮਨ ਸ਼ਾਂਤ ਕਰਾਈ। ਕੱਟੇ ਰੋਗ ਹੋਏ ਸੰਤ ਸਹਾਈ। ਲੱਗੇ ਚਰਨ ਪ੍ਰੀਤ, ਜੋਤੀ ਜੋਤ ਮਿਲਾਈ । ਮਹਾਰਾਜ ਸ਼ੇਰ ਸਿੰਘ ਸਤਿ ਸਰੂਪ, ਜਿਨ ਇਹ ਬਣਤ ਬਣਾਈ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਚਰਨੀਂ ਲਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਮੰਗਲ ਗਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਝੂਲ ਝੁਲਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਗੁਰ ਸਿੱਖ ਬਣਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸੋਹੰ ਸ਼ਬਦ ਸੁਣਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸਤਿ ਸੰਤੋਖ ਦਿਵਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਭਰਮ ਭੌ ਗਵਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਕਲ ਦਰਸ਼ਨ ਪਾਇਆ। ਉਪਜੇ ਬ੍ਰਹਮ ਗਿਆਨ, ਜੋ ਜਨ ਸੇਵ ਕਮਾਇਆ। ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ। ਰਿਦੇ ਧਰੇ ਧਿਆਨ, ਪ੍ਰਭ ਹੈ ਜੋਤ ਜਗਾਏ। ਰਿਦੇ ਧਰੇ ਧਿਆਨ, ਜੀਵ ਨੂੰ ਨਜ਼ਰੀ ਆਏ। ਰਿਦੇ ਧਰੇ ਧਿਆਨ, ਗਿਆਨ ਗੋਹਝ ਹੈ ਪਾਵੇ। ਰਿਦੇ ਧਰੇ ਧਿਆਨ, ਪ੍ਰਭ ਅਚਲ ਦਰਸਾਵੇ। ਰਿਦੇ ਧਰੇ ਧਿਆਨ, ਮਨ ਦੀ ਮੈਲ ਗਵਾਵੇ। ਰਿਦੇ ਧਰੇ ਧਿਆਨ, ਦਸਵਾਂ ਦਵਾਰ ਖੁਲ੍ਹਾਵੇ। ਰਿਦੇ ਧਰੇ ਧਿਆਨ, ਵਾਜਾ ਪਵਣ ਵਜਾਵੇ। ਰਿਦੇ ਧਰੇ ਧਿਆਨ, ਜੋਤ ਸਰੂਪ ਨਜ਼ਰ ਆਵੇ। ਰਿਦੇ ਧਰੇ ਧਿਆਨ, ਅੰਮ੍ਰਿਤ ਬੂੰਦ ਵਰਸਾਵੇ। ਰਿਦੇ ਧਰੇ ਧਿਆਨ, ਕਵਲ ਦਾ ਮੁਖ ਖੁਲ੍ਹਾਵੇ। ਰਿਦੇ ਧਰੇ ਧਿਆਨ, ਸਚ ਗੁਰ ਪੂਰਾ ਪਾਵੇ। ਰਿਦੇ ਧਰੇ ਧਿਆਨ, ਫੇਰ ਗਰਭ ਨਾ ਆਵੇ। ਰਿਦੇ ਧਰੇ ਧਿਆਨ, ਅੰਤ ਸੰਗ ਜੋਤ ਸਮਾਵੇ। ਰਿਦੇ ਧਰੇ ਧਿਆਨ, ਬ੍ਰਹਮ ਰੂਪ ਹੋ ਜਾਵੇ। ਰਿਦੇ ਧਰੇ ਧਿਆਨ, ਵਿਚ ਬੈਕੁੰਠ ਲੈ ਜਾਵੇ। ਰਿਦੇ ਧਰੇ ਧਿਆਨ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ। ਸੋਹੰ
ਸ਼ਬਦ ਗਿਆਨ, ਸਿੱਖਾਂ ਦੀ ਪੈਜ ਰਖਾਵੇ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਗੁਰ ਚਰਨੀ ਲਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਪ੍ਰਭ ਦਰਸ ਦਿਖਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਹਰਿ ਨਜ਼ਰੀ ਆਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਕਲ ਆਏ ਤਰਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਸਦ ਰਾਹ ਤਕਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਸਤਿਗੁਰ ਵਿਚ ਬਹਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਪ੍ਰਭ ਗਲੇ ਲਗਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਪ੍ਰਭ ਪਾਰ ਲੰਘਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਘਰ ਠਾਂਡੇ ਆਇਆ। ਜਿਨ੍ਹਾਂ ਗਵਾਇਆ ਮਾਣ, ਅੰਤ ਕਾਲ ਦੁੱਖ ਨਾ ਪਾਇਆ। ਜਿਨ੍ਹਾਂ ਗਵਾਇਆ ਮਾਣ, ਹਰਿ ਜੀਉ ਹੋਏ ਸਹਾਇਆ। ਜਿਨ੍ਹਾਂ ਗਵਾਇਆ ਮਾਣ, ਤਿਨ੍ਹਾਂ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਇਆ। ਗੁਰਪ੍ਰਸਾਦਿ ਮਨ ਜੋਤ ਜਗਾਈਏ। ਗੁਰਪ੍ਰਸਾਦਿ ਅੰਮ੍ਰਿਤ ਨਾਮ ਮੁਖ ਚਵਾਈਏ। ਗੁਰਪ੍ਰਸਾਦਿ ਝਿਰਨਾ ਨਿਝਰੋਂ ਝਿਰਾਈਏ। ਗੁਰਪ੍ਰਸਾਦਿ ਨਾਭ ਕਵਲ ਖੁਲ੍ਹਾਈਏ । ਗੁਰਪ੍ਰਸਾਦਿ ਦਵਾਰ ਦਸਵੇਂ ਦਾ ਪਰਦਾ ਲਾਹੀਏ। ਗੁਰਪ੍ਰਸਾਦਿ ਸ਼ਬਦ ਧੁਨ ਮਨ ਵਜਾਈਏ। ਗੁਰਪ੍ਰਸਾਦਿ ਅਨਹਦ ਰਾਗ ਮਨ ਪਾਈਏ। ਗੁਰਪ੍ਰਸਾਦਿ ਘਰ ਸ਼ਾਹੋ ਪਾਈਏ। ਗੁਰਪ੍ਰਸਾਦਿ ਹੰਗਤਾ ਰੋਗ ਗਵਾਈਏ। ਗੁਰਪ੍ਰਸਾਦਿ ਮਾਇਆ ਮੋਹ ਚੁਕਾਈਏ। ਗੁਰਪ੍ਰਸਾਦਿ ਭਰਮ ਕਾ ਨਾਸ ਕਰਾਈਏ। ਗੁਰਪ੍ਰਸਾਦਿ ਜਗਤ ਅਬਿਨਾਸ਼ ਦਰਸਾਈਏ। ਗੁਰਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏ। ਗੁਰਪ੍ਰਸਾਦਿ ਸਚਖੰਡ ਸਮਾਈਏ। ਗੁਰਪ੍ਰਸਾਦਿ ਬ੍ਰਹਮ ਸਰੂਪ ਹੋ ਜਾਈਏ। ਗੁਰਪ੍ਰਸਾਦਿ ਗੁਰਮੁਖ ਨਾਮ ਧਰਾਈਏ। ਗੁਰਪ੍ਰਸਾਦਿ ਜੋਤੀ ਜੋਤ ਮਿਲ ਜਾਈਏ। ਗੁਰਪ੍ਰਸਾਦਿ ਪਾਰਬ੍ਰਹਮ ਗੁਰ ਪਾਈਏ। ਗੁਰਪ੍ਰਸਾਦਿ ਗਹਿਰ ਗੰਭੀਰ ਹੋ ਜਾਈਏ। ਗੁਰਪ੍ਰਸਾਦਿ ਆਵਣ ਜਾਵਣ ਮੁਕਾਈਏ। ਗੁਰਪ੍ਰਸਾਦਿ ਪਰਮਗਤ ਪਾਈਏ। ਗੁਰਪ੍ਰਸਾਦਿ ਰਸਨਾ ਹਰਿ ਹਰਿ ਗਾਈਏ। ਗੁਰਪ੍ਰਸਾਦਿ ਕਲ ਪਾਰ ਤਰਾਈਏ। ਗੁਰਪ੍ਰਸਾਦਿ ਕਿਸੇ ਦਾ ਭਉ ਨਾ ਖਾਈਏ। ਗੁਰਪ੍ਰਸਾਦਿ ਗੁਰ ਪੁਰੀ ਨੂੰ ਜਾਈਏ। ਗੁਰਪ੍ਰਸਾਦਿ ਨਿਜਾਨੰਦ ਸੁੱਖ ਪਾਈਏ। ਗੁਰਪ੍ਰਸਾਦਿ ਤ੍ਰਿਕੁਟੀ ਕੁਫਲ ਖੁਲ੍ਹਾਈਏ। ਗੁਰਪ੍ਰਸਾਦਿ ਨਿਰੰਜਣ ਜੋਤ ਸਮਾਈਏ। ਗੁਰਪ੍ਰਸਾਦਿ ਹਰਿ ਸੰਤਨ ਪਾਈਏ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿਖਾਂ ਦੇ ਮੁਖ ਚਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਪਤ ਕਾਇਆ ਸੀਤਲ ਹੋ ਜਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਨਾਮ ਦਿਵਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਚ ਸੁੱਚ ਜਣਾਏ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਸੂ ਪਰੇਤੋਂ ਕਰ ਦੇਵ ਬਹਾਏ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜਨਮ ਜਨਮ ਦੇ ਪਾਪ ਗੁਆਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜਮ ਦੂਤ ਕੋਈ ਨੇੜ ਨਾ ਆਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਗਤ ਗੁਰ ਮਾਣ ਦਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਤਰਨ ਤਾਰਨ ਸਮਰਥ ਅਖਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਾਪੀ ਅਪਰਾਧੀ ਜਗਤ ਤਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਣ ਨਿਧਾਨ ਘਰ ਲੇਖ ਲਿਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬ੍ਰਹਮਾ ਵਿਸ਼ਨ ਮਹੇਸ਼ ਸਭ ਸਰਨੀ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸ਼ਿਵ ਗਣੇਸ਼ ਸਭ ਸੀਸ ਝੁਕਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਕਰੋੜ ਤੇਤੀਸ ਸਦਾ ਬਿਲਲਾਵੇ । ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਬਿਨ ਗੁਰ ਮੁਕਤ ਨਾ ਕੋਇ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਆਪ ਅਮਰ ਜੀਅ ਅਮਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ,
ਜੋਤੋਂ ਜੋਤ ਆ ਜੀਵ ਜਗਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਰਸ ਅਨੂਠਾ ਮੁਖ ਚਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਧਰਤ ਧਵਲ ਆਕਾਸ਼ ਹਿਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭੈ ਭਿਆਨਕ ਵਿਚ ਆਣ ਤਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਭਗਤ ਜਨਾਂ ਦੀ ਪੈਜ ਰਖਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸਾਧ ਸੰਤ ਗੁਰਚਰਨੀਂ ਲਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਗੁਰਸਿਖਾਂ ਨੂੰ ਮਾਣ ਦਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਥਿਰ ਘਰ ਦੀ ਸੋਝੀ ਪਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਅਗਿਆਨ ਅੰਧੇਰ ਪਰੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਜੋਤ ਗਿਆਨ ਜੀਵ ਜਗਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਪਰਦਾ ਖੰਭ ਪਰੇ ਹਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਵਿਚੋਂ ਆਪਣਾ ਆਪ ਜਣਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਲੋਭ ਮੋਹ ਹੰਕਾਰ ਗਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮਤਿ ਮਨ ਬੁਧਿ ਪ੍ਰਗਟਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਝੂਠੀ ਦੇਹ ਕੰਚਨ ਹੋ ਜਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਦਾਨ ਰਿਦੇ ਦਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਹੰਕਾਰੀਆਂ ਨੂੰ ਚਰਨ ਨਿਵਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਸੋਹੰ ਸ਼ਬਦ ਦੀ ਜੈਕਾਰ ਕਰਾਵੇ। ਅੰਮ੍ਰਿਤ ਵੇਲੇ ਗੁਰ ਅੰਮ੍ਰਿਤ ਬਰਖੇ, ਮਹਾਰਾਜ ਸ਼ੇਰ ਸਿੰਘ ਭਗਤ ਤਰਾਵੇ। ਸੱਚੀ ਇਹ ਦਰਗਾਹ, ਜਿਥੇ ਪ੍ਰਭ ਦਰਸ ਦਿਖਾਵੇ। ਸੱਚੀ ਇਹ ਦਰਗਾਹ, ਜਿਥੇ ਪ੍ਰਭ ਜੋਤ ਪ੍ਰਗਟਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਨਾਮ ਦਵਾਵੇ। ਸੱਚੀ ਇਹ ਦਰਗਾਹ, ਜਿਥੇ ਇਕ ਰੂਪ ਸਮਾਵੇ। ਸੱਚੀ ਇਹ ਦਰਗਾਹ, ਜਿਥੇ ਜੁਗ ਉਲਟਾਵੇ। ਸੱਚੀ ਇਹ ਦਰਗਾਹ, ਜਿਥੇ ਸੰਗਤ ਨੂੰ ਦਰਸ ਦਿਖਾਵੇ । ਸੱਚੀ ਇਹ ਦਰਗਾਹ, ਜਿਥੇ ਪਾਰਬ੍ਰਹਮ ਪ੍ਰਭ ਆਵੇ। ਸੱਚੀ ਇਹ ਦਰਗਾਹ, ਜਿਥੇ ਜੋਤ ਰੂਪ ਸਮਾਵੇ। ਸੱਚੀ ਇਹ ਦਰਗਾਹ, ਜਿਥੇ ਕਲਜੁਗ ਜੀਵ ਭੁਲਾਵੇ। ਸੱਚੀ ਇਹ ਦਰਗਾਹ, ਜਿਥੇ ਆਪਣਾ ਆਪ ਛੁਪਾਵੇ। ਸੱਚੀ ਇਹ ਦਰਗਾਹ, ਜਿਥੇ ਬੇਮੁਖਾਂ ਨਜ਼ਰ ਨਾ ਆਵੇ। ਸੱਚੀ ਇਹ ਦਰਗਾਹ, ਜਿਥੇ ਗਿਆਨ ਗੋਹਝ ਖੁਲ੍ਹਾਵੇ। ਸੱਚੀ ਇਹ ਦਰਗਾਹ, ਜਿਥੇ ਸਰਨ ਪਿਆਂ ਦੀ ਲਾਜ ਰਖਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਲੱਖ ਇਕ ਅੱਸੀ ਹਜ਼ਾਰ ਭੂਤ ਬੰਨ੍ਹਾਵੇ। ਸੱਚੀ ਇਹ ਦਰਗਾਹ, ਜਿਥੇ ਅਠਾਰਾਂ ਬੀਰ ਸੀਸ ਨਿਵਾਵੇ। ਸੱਚੀ ਇਹ ਦਰਗਾਹ, ਜਿਥੇ ਅੰਚਨੀ ਕੰਚਨੀ ਪਈ ਸ਼ਰਮਾਵੇ। ਸੱਚੀ ਇਹ ਦਰਗਾਹ, ਜਿਥੇ ਹਾਕਨ ਡਾਕਨ ਸਿਰ ਮੁੰਨਵਾਵੇ। ਸੱਚੀ ਇਹ ਦਰਗਾਹ, ਜਿਥੇ ਸਰਦੀ ਕਾਲ ਬਾਲ ਕਰਾਵੇ। ਸੱਚੀ ਇਹ ਦਰਗਾਹ, ਉਲਟ ਵਾਹੂ ਕੇਸੇ ਪਵਾਵੇ। ਸੱਚੀ ਇਹ ਦਰਗਾਹ, ਜਿਥੇ ਸਭ ਭੈ ਰਖਾਵੇ। ਸੱਚੀ ਇਹ ਦਰਗਾਹ, ਜਿਥੇ ਗੁਰ ਸਿੱਖ ਤਰਾਵੇ। ਸੱਚੀ ਇਹ ਦਰਗਾਹ, ਜਿਥੇ ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਵੇ। ਮੇਰਾ ਰੂਪ ਅਗੰਮ, ਨਾ ਕਿਸੇ ਚਿਤਾਰਿਆ। ਮੇਰਾ ਰੂਪ ਅਗੰਮ, ਸਰਬ ਜੀਵ ਉਧਾਰਿਆ। ਮੇਰਾ ਰੂਪ ਅਗੰਮ, ਜਿਸ ਸਦਾ ਨਿਮਸਕਾਰਿਆ। ਮੇਰਾ ਰੂਪ ਅਗੰਮ, ਵਿਚ ਦੇਹ ਜੋਤ ਪਧਾਰਿਆ। ਮੇਰਾ ਰੂਪ ਅਗੰਮ, ਤੀਨ ਲੋਕ ਸਰ ਵਾਰਿਆ। ਮੇਰਾ ਰੂਪ ਅਗੰਮ, ਅੰਤ ਨਾ ਪਾਰਾਵਾਰਿਆ । ਮੇਰਾ ਰੂਪ ਅਗੰਮ, ਗਗਨ ਪਾਤਾਲ ਜੀਵ ਜੰਤ ਬਣਾ ਲਿਆ। ਮੇਰਾ ਰੂਪ ਅਗੰਮ, ਸਰਬ ਵਿਚ ਆਸਣ ਲਾ ਲਿਆ। ਮੇਰਾ ਰੂਪ ਅਗੰਮ, ਜੋਤ ਸੰਗ ਜੀਵ ਜਿਵਾ ਲਿਆ। ਮੇਰਾ ਰੂਪ ਅਗੰਮ, ਖਿੱਚ ਜੋਤ ਵਿਚ ਖੇਹ ਮਿਲਾ ਲਿਆ। ਮੇਰਾ ਰੂਪ ਅਗੰਮ, ਕਿਸੇ ਭੇਵ ਨਾ ਪਾ ਲਿਆ । ਮੇਰਾ ਰੂਪ ਅਗੰਮ, ਜਿਨ ਇਹ ਸ੍ਰਿਸ਼ਟ ਉਪਾ ਲਿਆ। ਮੇਰਾ ਰੂਪ ਅਗੰਮ, ਨਾਉਂ ਨਿਰੰਕਾਰ ਰਖਾ ਲਿਆ। ਮੇਰਾ ਰੂਪ ਅਗੰਮ, ਜੋਤ ਨਿਰੰਜਣ ਗਾ
ਲਿਆ। ਮੇਰਾ ਰੂਪ ਅਗੰਮ, ਉਨੰਜਾ ਪਵਣ ਸਿਰ ਛਤਰ ਝੁਲਾ ਲਿਆ। ਮੇਰਾ ਰੂਪ ਅਗੰਮ, ਜੋਤ ਅਡੋਲ ਡਗਮਗਾ ਲਿਆ। ਮੇਰਾ ਰੂਪ ਅਗੰਮ, ਵਰਭੰਡ ਸਮਾ ਲਿਆ। ਮੇਰਾ ਰੂਪ ਅਗੰਮ, ਜਗਨ ਨਾਥ ਅਖਵਾ ਲਿਆ। ਮੇਰਾ ਰੂਪ ਅਗੰਮ, ਅਛਲ ਛਲਣ ਛਲਾ ਲਿਆ । ਮੇਰਾ ਰੂਪ ਅਗੰਮ, ਜੁਗੋ ਜੁਗ ਭੇਸ ਵਟਾ ਲਿਆ। ਮੇਰਾ ਰੂਪ ਅਗੰਮ, ਸਤਿਜੁਗ ਮਿਹਰਵਾਨ ਅਖਵਾ ਲਿਆ। ਮੇਰਾ ਰੂਪ ਅਗੰਮ, ਤਰੇਤਾ ਰਾਮ ਸੁਣਾ ਲਿਆ। ਮੇਰਾ ਰੂਪ ਅਗੰਮ, ਦੁਆਪਰ ਕ੍ਰਿਸ਼ਨ ਮੁਰਾਰਿਆ। ਮੇਰਾ ਰੂਪ ਅਗੰਮ, ਮਹਿੰਮਾ ਅਪਰ ਅਪਾਰਿਆ। ਮੇਰਾ ਰੂਪ ਅਗੰਮ, ਕਲ ਮਹਾਰਾਜ ਸ਼ੇਰ ਸਿੰਘ ਅਵਤਾਰਿਆ। ਮੇਰੀ ਜੋਤ ਅਡੋਲ, ਨਾ ਕੋਈ ਡੁਲਾਵੇ। ਮੇਰੀ ਜੋਤ ਅਡੋਲ, ਸਚਖੰਡ ਸਮਾਏ। ਮੇਰੀ ਜੋਤ ਅਡੋਲ, ਜੀਵ ਜੰਤ ਤਰਾਏ। ਮੇਰੀ ਜੋਤ ਅਡੋਲ, ਵਿਚ ਸ੍ਰਿਸ਼ਟ ਦੇ ਆਏ। ਮੇਰੀ ਜੋਤ ਅਡੋਲ, ਜਗਤ ਦਾ ਖੈ ਕਰਾਏ। ਮੇਰੀ ਜੋਤ ਅਡੋਲ, ਕਲੂ ਦਾ ਕਾਲ ਕਰਾਏ। ਮੇਰੀ ਜੋਤ ਅਡੋਲ, ਸਤਿਜੁਗ ਸਤਿ ਸਤਿ ਲਾਏ। ਮੇਰੀ ਜੋਤ ਅਡੋਲ, ਸੋਹੰ ਸ਼ਬਦ ਜੈ ਜੈ ਕਾਰ ਕਰਾਏ। ਮੇਰੀ ਜੋਤ ਅਡੋਲ, ਜੀਵ ਨੂੰ ਗਿਆਨ ਦੁਆਏ। ਮੇਰੀ ਜੋਤ ਅਡੋਲ, ਨਿਜਾਨੰਦ ਵਖਾਏ। ਮੇਰੀ ਜੋਤ ਅਡੋਲ, ਗਰਭ ਤੋਂ ਬਾਹਰ ਕਢਾਏ। ਮੇਰੀ ਜੋਤ ਅਡੋਲ, ਜਨਮ ਮਰਨ ਦੇ ਫੰਦ ਕਟਾਏ। ਮੇਰੀ ਜੋਤ ਅਡੋਲ, ਸਿੱਖਾਂ ਨੂੰ ਸਰਨੀ ਲਾਏ। ਮੇਰੀ ਜੋਤ ਅਡੋਲ, ਕੋਇ ਨਾ ਤੋਲ ਤੁਲਾਏ । ਮੇਰੀ ਜੋਤ ਅਡੋਲ, ਕਿਸੇ ਨਾ ਹੱਟ ਵਿਕਾਏ। ਮੇਰੀ ਜੋਤ ਅਡੋਲ, ਕੋਈ ਗੁਰਮੁਖ ਪਾਏ। ਮੇਰੀ ਜੋਤ ਅਡੋਲ, ਹਰ ਥਾਏਂ ਸਮਾਏ। ਮੇਰੀ ਜੋਤ ਅਡੋਲ, ਬੁਝੀ ਦੀਪਕ ਫੇਰ ਜਲਾਏ। ਮੇਰੀ ਜੋਤ ਅਡੋਲ, ਜੋਤ ਸੰਗ ਜੋਤ ਮਿਲਾਏ। ਮੇਰੀ ਜੋਤ ਅਡੋਲ, ਸੋਹੰ ਸ਼ਬਦ ਵਡਿਆਏ। ਗੁਰ ਚਰਨਾਂ ਵਿਚ ਸਦ ਸੇਵ ਕਮਾਈਏ। ਗੁਰ ਚਰਨਾਂ ਵਿਚ ਸਦ ਭੁੱਲ ਬਖ਼ਸ਼ਾਈਏ। ਗੁਰ ਚਰਨਾਂ ਵਿਚ ਦੇਹ ਰੋਗ ਗੁਆਈਏ। ਗੁਰ ਚਰਨਾਂ ਵਿਚ ਨਾਮ ਪਦਾਰਥ ਪਾਈਏ। ਗੁਰ ਚਰਨਾਂ ਵਿਚ ਰਸਨਾ ਹਰਿ ਜਸ ਗਾਈਏ। ਗੁਰ ਚਰਨਾਂ ਵਿਚ ਭਗਤੀਹੀਣ ਤਰਾਈਏ। ਗੁਰ ਚਰਨਾਂ ਵਿਚ ਮਨ ਦੀ ਤਪਤ ਬੁਝਾਈਏ। ਗੁਰ ਚਰਨਾਂ ਵਿਚ ਆਤਮ ਸ਼ਾਂਤ ਕਰਾਈਏ। ਗੁਰ ਚਰਨਾਂ ਵਿਚ ਸੁਫਲ ਜਨਮ ਕਰਾਈਏ। ਗੁਰ ਚਰਨਾਂ ਵਿਚ ਆਪਣਾ ਆਪ ਲਗਾਈਏ। ਗੁਰ ਚਰਨਾਂ ਵਿਚ ਸੰਸਾ ਰੋਗ ਗਵਾਈਏ। ਗੁਰ ਚਰਨਾਂ ਵਿਚ ਸੰਗਤ ਦੀ ਸੇਵ ਕਮਾਈਏ। ਗੁਰ ਚਰਨਾਂ ਵਿਚ ਸਿਰ ਛਤਰ ਝੁਲਾਈਏ। ਗੁਰ ਚਰਨਾਂ ਵਿਚ ਦਾਲਦ ਦਲਿਦਰ ਗਵਾਈਏ। ਗੁਰ ਚਰਨਾਂ ਵਿਚ ਦੋਏ ਜੋੜ ਸੀਸ ਝੁਕਾਈਏ। ਗੁਰ ਚਰਨਾਂ ਵਿਚ ਮਸਤਕ ਧੂੜ ਲਗਾਈਏ। ਗੁਰ ਚਰਨਾਂ ਵਿਚ ਸਰਬ ਸੁਖ ਫਲ ਪਾਈਏ। ਗੁਰ ਚਰਨਾਂ ਵਿਚ ਸੰਤਨ ਦੀ ਕਾਰ ਕਮਾਈਏ। ਗੁਰ ਸੇਵਾ ਵਿਚ ਸਦਾ ਚਿਤ ਲਾਈਏ। ਗੁਰ ਸੇਵਾ ਵਿਚ ਪ੍ਰਭ ਰਿਦੇ ਧਿਆਈਏ। ਗੁਰ ਸੇਵਾ ਵਿਚ ਸੋਹੰ ਸ਼ਬਦ ਗੁਣ ਗਾਈਏ। ਗੁਰ ਸੇਵਾ ਵਿਚ ਪ੍ਰਭ ਦਰਸ਼ਨ ਪਾਈਏ। ਗੁਰ ਸੇਵਾ ਵਿਚ ਲੋਭ ਹੰਕਾਰ ਗਵਾਈਏ। ਗੁਰ ਸੇਵਾ ਵਿਚ ਜਗਤ ਵਿਕਾਰ ਤਜਾਈਏ। ਗੁਰ ਸੇਵਾ ਵਿਚ ਸੰਗਤ ਧੂੜ ਹੋ ਜਾਈਏ। ਗੁਰ ਸੇਵਾ ਵਿਚ ਸੀਤਲ ਚੰਨ ਸਮਾਈਏ। ਗੁਰ ਸੇਵਾ ਵਿਚ ਪਾਰਬ੍ਰਹਮ ਪਾਈਏ। ਗੁਰ ਸੇਵਾ ਵਿਚ ਗੁਰ ਚਰਨੀਂ ਚਿਤ ਲਾਈਏ। ਗੁਰ ਸੇਵਾ ਵਿਚ ਮਹਾਰਾਜ ਸ਼ੇਰ ਸਿੰਘ ਸੰਗ ਸਮਾਈਏ। ਰੈਣ ਸਾਰੀ ਹਰਿ ਜਸ ਗਾਇਆ। ਵਾਹਵਾ ਕਰਦਿਆਂ ਵਕਤ ਸੁਹਾਇਆ। ਹੋਈ ਪ੍ਰਭਾਤ ਵੇਲਾ ਅੰਮ੍ਰਿਤ ਆਇਆ। ਸੁੱਤੀ ਸ੍ਰਿਸ਼ਟ ਅਨਭੋਲ, ਸਿੱਖਾਂ ਨੂੰ ਬਾਹੋਂ ਪਕੜ ਬਹਾਇਆ। ਲਿਆ ਮੱਖਣ ਵਿਰੋਲ, ਕਲੂ ਵਿਚ ਭਗਤ ਤਰਾਇਆ। ਮਹਾਰਾਜ ਸ਼ੇਰ ਸਿੰਘ ਆਪ ਅਡੋਲ, ਜਿਸ ਦਾ ਤੇਜ ਸਵਾਇਆ। ਸੋਹੰ
ਸ਼ਬਦ ਅਨਮੋਲ, ਸਿੱਖਾਂ ਨੇ ਰਸਨਾ ਗਾਇਆ। ਦਿਤਾ ਗਿਆਨ ਵਰੋਲ, ਅਗਿਆਨ ਅੰਧੇਰ ਗਵਾਇਆ। ਕਲਜੁਗ ਆਇਆ ਸਰਬ ਸਰੂਪਾ। ਕਲਜੁਗ ਆਇਆ ਆਪ ਪ੍ਰਭ ਭੂਪਾ। ਕਲਜੁਗ ਆਇਆ ਪ੍ਰਭ ਜੋਤ ਅਨੂਪਾ। ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪਾ। ਕਲਜੁਗ ਦਿਤਾ ਤਾਰ, ਸਿੱਖਾਂ ਨੂੰ ਦਰਸ ਦਿਖਾ ਕੇ। ਕਲਜੁਗ ਦਿਤਾ ਤਾਰ, ਈਸ਼ਰ ਜੋਤ ਪ੍ਰਗਟਾ ਕੇ। ਕਲਜੁਗ ਦਿਤਾ ਤਾਰ, ਭੁੱਲਿਆਂ ਨੂੰ ਚਰਨੀਂ ਲਾ ਕੇ। ਕਲਜੁਗ ਦਿਤਾ ਤਾਰ, ਸੋਹੰ ਸ਼ਬਦ ਸੁਣਾ ਕੇ। ਕਲਜੁਗ ਦਿਤਾ ਤਾਰ, ਰਾਮ ਕ੍ਰਿਸ਼ਨ ਤੋਂ ਜੋਤ ਪ੍ਰਗਟਾ ਕੇ। ਕਲਜੁਗ ਦਿਤਾ ਤਾਰ, ਨਿਹਕਲੰਕ ਆਪ ਅਖਵਾ ਕੇ। ਕਲਜੁਗ ਦਿਤਾ ਤਾਰ, ਘਰ ਸਿੱਖਾਂ ਦੇ ਆ ਕੇ। ਕਲਜੁਗ ਦਿਤਾ ਤਾਰ, ਸੰਗਤ ਨੂੰ ਕੋਲ ਬਹਾ ਕੇ। ਕਲਜੁਗ ਦਿਤਾ ਤਾਰ, ਵਿਸਮਾਦੇ ਵਿਸਮਾਦ ਸਮਾ ਕੇ। ਕਲਜੁਗ ਦਿਤਾ ਤਾਰ, ਰੰਗਣ ਨਾਮ ਚੜ੍ਹਾ ਕੇ। ਕਲਜੁਗ ਦਿਤਾ ਤਾਰ, ਸੰਗਤ ਭੈਣ ਭਰਾ ਬਣਾ ਕੇ। ਕਲਜੁਗ ਦਿਤਾ ਤਾਰ, ਵਿਸ਼ੇ ਵਿਕਾਰ ਗਵਾ ਕੇ। ਕਲਜੁਗ ਦਿਤਾ ਤਾਰ, ਸਤਿ ਧਰਮ ਵਰਤਾ ਕੇ। ਕਲਜੁਗ ਦਿਤਾ ਤਾਰ, ਨਿਮਾਣਿਆਂ ਮਾਣ ਰਖਾ ਕੇ। ਕਲਜੁਗ ਦਿਤਾ ਤਾਰ, ਸ਼ਰਨ ਪੜੇ ਦੀ ਲਾਜ ਰਖਾ ਕੇ। ਕਲਜੁਗ ਦਿਤਾ ਤਾਰ, ਭਗਤਨ ਸਿਰ ਹੱਥ ਟਿਕਾ ਕੇ। ਦਾਸਾਂ ਦਿਤਾ ਤਾਰ, ਮਹਾਰਾਜ ਆਪ ਵਡਿਆ ਕੇ। ਸਿੱਖਾਂ ਨੂੰ ਦਿਤਾ ਤਾਰ, ਗਿਆਨ ਜੋਤ ਜਗਾ ਕੇ। ਪਤਿਤ ਲਏ ਉਧਾਰ, ਚਰਨੀਂ ਡਿੱਗਣ ਆ ਕੇ। ਧੋਵੇ ਗਨਕਾ ਮੈਲ, ਆਪਣਾ ਨਾਮ ਜਪਾ ਕੇ। ਸਾਚਾ ਇਹ ਦਰਬਾਰ, ਵਰ ਮੰਗੋ ਆ ਕੇ। ਮਹਾਰਾਜ ਸ਼ੇਰ ਸਿੰਘ ਪ੍ਰਗਟ ਆਪ ਬਲਵਾਨ, ਚਲਿਆ ਸਤਿਜੁਗ ਲਾ ਕੇ।
੨੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸਤਿਜੁਗ ਲਾਇਆ ਆਣ, ਪ੍ਰਗਟ ਕ੍ਰਿਸ਼ਨ ਮੁਰਾਰੀ। ਸਤਿਜੁਗ ਲਾਇਆ ਆਣ, ਨਿਰੰਜਣ ਜੋਤ ਅਪਾਰੀ। ਸਤਿਜੁਗ ਲਾਇਆ ਆਣ, ਜੋਤ ਕਲ ਵਿਚ ਧਾਰੀ। ਸਤਿਜੁਗ ਲਾਇਆ ਆਣ, ਹਉਮੇ ਕੱਟ ਬਿਮਾਰੀ। ਸਤਿਜੁਗ ਲਾਇਆ ਆਣ, ਸੋਹੰ ਕੀਤੀ ਕਾਰੀ। ਸਤਿਜੁਗ ਲਾਇਆ ਆਣ, ਭਗਤਾਂ ਦੀ ਪੈਜ ਸਵਾਰੀ। ਸਤਿਜੁਗ ਲਾਇਆ ਆਣ, ਦਰ ਸਖੀਆਂ ਮੰਗਲਾਚਾਰੀ। ਸਤਿਜੁਗ ਲਾਇਆ ਆਣ, ਸੰਘਾਰ ਵੱਡੇ ਹੰਕਾਰੀ। ਸਤਿਜੁਗ ਲਾਇਆ ਆਣ, ਚਾਰ ਵਰਨ ਇਕ ਸਮਾਰੀ। ਸਤਿਜੁਗ ਲਾਇਆ ਆਣ, ਬ੍ਰਹਮ ਸਰੂਪ ਸਭ ਜੀਵ ਚਿਤਾਰੀ। ਸਤਿਜੁਗ ਲਾਇਆ ਆਣ, ਜੀਵ ਜੋਤ ਅਧਾਰੀ। ਸਤਿਜੁਗ ਲਾਇਆ ਆਣ, ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਪ੍ਰਭ ਦਰਸ਼ਨ ਸਰਬ ਸੁਖ ਪਾਏ। ਪ੍ਰਭ ਦਰਸ਼ਨ ਮਨ ਦੀ ਮੈਲ ਗਵਾਏ। ਪ੍ਰਭ ਦਰਸ਼ਨ ਜੀਵ ਜੰਤ ਤਰਾਏ। ਪ੍ਰਭ ਦਰਸ਼ਨ ਵਿਚ ਨਰਕ ਨਾ ਜਾਏ। ਪ੍ਰਭ ਦਰਸ਼ਨ ਗੁਰ ਪੁਰੀ ਸਿਧਾਏ। ਪ੍ਰਭ ਦਰਸ਼ਨ ਮਨ ਧੀਰ ਧਰਾਏ। ਪ੍ਰਭ ਦਰਸ਼ਨ ਯਤ ਸਤਿ ਰਹਿ ਜਾਏ। ਪ੍ਰਭ ਦਰਸ਼ਨ ਕਾਮ ਕਰੋਧ ਨਾ ਸਤਾਏ। ਪ੍ਰਭ ਦਰਸ਼ਨ ਲੋਭ ਹੰਕਾਰ ਗਵਾਏ। ਪ੍ਰਭ ਦਰਸ਼ਨ ਸਚ ਸੁੱਚ ਵਰਤਾਏ। ਪ੍ਰਭ ਦਰਸ਼ਨ ਜਮ ਕਾਲ ਨਾ ਖਾਏ। ਪ੍ਰਭ ਦਰਸ਼ਨ ਗੁਰ ਸੇਵ ਕਮਾਏ। ਪ੍ਰਭ ਦਰਸ਼ਨ ਮਦਿ ਮਾਸ ਤਜਾਏ। ਪ੍ਰਭ ਦਰਸ਼ਨ ਚਰਨ ਕਵਲ ਸਮਾਏ। ਪ੍ਰਭ ਦਰਸ਼ਨ ਵਾਂਗ ਚੰਦਨ ਮਹਿਕਾਏ। ਪ੍ਰਭ ਦਰਸ਼ਨ ਅਚਰਜ ਵਿਚ ਅਚਰਜ ਮਿਲਾਏ। ਪ੍ਰਭ ਦਰਸ਼ਨ ਵਿਸਮਾਦੇ ਵਿਸਮਾਦ ਸਮਾਏ। ਪ੍ਰਭ ਦਰਸ਼ਨ ਘਰ ਸਾਚਾ ਪਾਏ। ਪ੍ਰਭ ਦਰਸ਼ਨ ਫਿਰ ਜਗਤ ਨਾ ਆਏ। ਪ੍ਰਭ ਦਰਸ਼ਨ ਜੋਤੀ ਜੋਤ ਸਮਾਏ। ਪ੍ਰਭ
ਦਰਸ਼ਨ ਸੋਹੰ ਸ਼ਬਦ ਪਾਏ। ਪ੍ਰਭ ਦਰਸ਼ਨ ਮਹਾਰਾਜ ਸ਼ੇਰ ਸਿੰਘ ਚਰਨੀਂ ਲਾਏ। ਚਰਨ ਕਵਲ ਪ੍ਰਭ ਰਾਖੋ ਪ੍ਰੀਤ। ਗੁਰ ਪੂਰਾ ਹੈ ਠਾਂਡਾ ਸੀਤ। ਸਦਾ ਅਡੋਲ ਸਦਾ ਅਤੀਤ। ਸੋਹੰ ਸ਼ਬਦ ਜਗਤ ਹੈ ਜੀਤ। ਝੂਠਾ ਸੰਸਾਰ ਬਾਲੂ ਕੀ ਭੀਤ। ਮਹਾਰਾਜ ਸ਼ੇਰ ਸਿੰਘ ਪਤਿਤ ਪੁਨੀਤ। ਪਤਿਤ ਪਾਵਣ ਭੈ ਭੰਜਨ। ਹੰਕਾਰ ਨਿਵਾਰਨ ਹੈ ਭਵ ਖੰਡਨ। ਜੋਤ ਸਰੂਪ ਤ੍ਰੈਲੋਕੀ ਨੰਦਨ । ਗੁਰਸਿਖ ਦਾਨ ਦਰਸ ਗੁਰ ਮੰਗਣ। ਗੁਰ ਪੂਰਾ ਸਭ ਤੋੜੇ ਬੰਧਨ। ਮੇਰਾ ਸਿੱਖ ਕਲ ਵਿਚ ਪ੍ਰਭਾਸ ਜਿਉਂ ਚੰਦਨ। ਮੈਂ ਹਾਂ ਕ੍ਰਿਸ਼ਨ ਮੁਰਾਰ ਮਨੋਹਰ ਮੁਕੰਦਨ। ਮੈਂ ਹਾਂ ਸਦ ਕਿਰਪਾਲ ਭਗਤ ਭੈ ਭੰਜਨ। ਸੋਹੰ ਸ਼ਬਦ ਦੇ ਕੇ ਗਿਆਨ, ਗੁਰਸਿਖਾਂ ਮਨ ਚਾੜ੍ਹੀ ਰੰਗਣ। ਪ੍ਰਗਟੀ ਜੋਤ ਆਪ ਭਗਵਾਨ, ਮਹਾਰਾਜ ਸ਼ੇਰ ਸਿੰਘ ਸਦ ਰੰਗ ਬਿਰੰਗਨ। ਸਤਿਜੁਗ ਧਰਿਆ ਨਾਉਂ, ਜੋਤ ਰੂਪ ਵਟਾਇਆ। ਸਤਿਜੁਗ ਧਰਿਆ ਨਾਉਂ, ਨਿਹਕਲੰਕ ਅਖਵਾਇਆ। ਸਤਿਜੁਗ ਧਰਿਆ ਨਾਉਂ, ਸੋਹੰ ਸ਼ਬਦ ਸੁਣਾਇਆ। ਸਤਿਜੁਗ ਧਰਿਆ ਨਾਉਂ, ਬ੍ਰਹਮ ਦਾ ਭੇਤ ਖੁਲ੍ਹਾਇਆ। ਸਤਿਜੁਗ ਧਰਿਆ ਨਾਉਂ, ਖੰਡ ਬ੍ਰਹਿਮੰਡ ਅਲਾਇਆ। ਸਤਿਜੁਗ ਧਰਿਆ ਨਾਉਂ, ਜੁਗ ਚੌਥਾ ਉਲਟਾਇਆ। ਸਤਿਜੁਗ ਧਰਿਆ ਨਾਉਂ, ਪ੍ਰਭ ਨੇ ਤੇਜ ਵਧਾਇਆ। ਸਤਿਜੁਗ ਧਰਿਆ ਨਾਉਂ, ਮਦਿ ਮਾਸ ਸਭ ਨਸ਼ਟ ਕਰਾਇਆ। ਸਤਿਜੁਗ ਧਰਿਆ ਨਾਉਂ, ਕੁੰਭੀ ਨਰਕ ਨੂੰ ਉਨ੍ਹਾਂ ਨੂੰ ਪਾਇਆ । ਸਤਿਜੁਗ ਧਰਿਆ ਨਾਉਂ, ਜਿਨ੍ਹਾਂ ਨੇ ਰਸਨਾ ਲਾਇਆ। ਸਤਿਜੁਗ ਧਰਿਆ ਨਾਉਂ, ਆਪਣਾ ਆਪ ਛੁਪਾਇਆ। ਸਤਿਜੁਗ ਧਰਿਆ ਨਾਉਂ, ਬੇਮੁਖਾਂ ਤੋਂ ਮੁਖ ਭਵਾਇਆ। ਸਤਿਜੁਗ ਧਰਿਆ ਨਾਉਂ, ਗੁਰਸਿਖਾਂ ਨੂੰ ਦਰਸ ਦਿਖਾਇਆ । ਸਤਿਜੁਗ ਧਰਿਆ ਨਾਉਂ, ਸਾਧ ਸੰਗਤ ਗੁਰ ਵਿਚ ਬਹਾਇਆ। ਸਤਿਜੁਗ ਧਰਿਆ ਨਾਉਂ, ਆਪਣਾ ਆਪ ਉਪਾਇਆ। ਸਤਿਗੁਰ ਸੱਚੀ ਨਾਓ, ਜਿਸ ਨੇ ਪਾਰ ਲੰਘਾਇਆ। ਸਤਿਜੁਗ ਧਰਿਆ ਨਾਉਂ, ਸਰਬ ਦਾ ਮਾਣ ਗਵਾਇਆ। ਸਤਿਜੁਗ ਧਰਿਆ ਨਾਉਂ, ਚਾਰ ਵਰਨ ਕਰ ਇਕ ਬਹਾਇਆ। ਸਤਿਜੁਗ ਧਰਿਆ ਨਾਉਂ, ਰਾਓ ਰੰਕ ਇਕ ਸਮਾਇਆ । ਸਤਿਜੁਗ ਧਰਿਆ ਨਾਉਂ, ਉਲਟੇ ਧੰਦੇ ਸ੍ਰਿਸ਼ਟ ਲਗਾਇਆ। ਸਤਿਜੁਗ ਧਰਿਆ ਨਾਉਂ, ਭਗਤਨ ਦਇਆ ਕਮਾਇਆ । ਸਤਿਜੁਗ ਧਰਿਆ ਨਾਉਂ, ਈਸ਼ਰ ਆਪਣਾ ਨਾਮ ਜਪਾਇਆ। ਸਤਿਜੁਗ ਧਰਿਆ ਨਾਉਂ, ਮਾਤਲੋਕ ਸਚਖੰਡ ਬਣਾਇਆ । ਸਤਿਜੁਗ ਧਰਿਆ ਨਾਉਂ, ਜਿਥੇ ਕਰੋੜ ਤੇਤੀਸ ਹੈ ਆਇਆ। ਸਤਿਜੁਗ ਧਰਿਆ ਨਾਉਂ, ਦੇਵੀਆਂ ਦਰ ਤੇ ਸੀਸ ਝੁਕਾਇਆ। ਸਤਿਜੁਗ ਧਰਿਆ ਨਾਉਂ, ਆਪਣਾ ਆਪ ਤਜਾਇਆ। ਸਤਿਜੁਗ ਧਰਿਆ ਨਾਉਂ, ਛਡ ਦੇਹ ਜੋਤ ਰੂਪ ਸਮਾਇਆ। ਸਤਿਜੁਗ ਧਰਿਆ ਨਾਉਂ, ਘਨਕਪੁਰੀ ਨੂੰ ਭਾਗ ਲਗਾਇਆ । ਸਤਿਜੁਗ ਧਰਿਆ ਨਾਉਂ, ਜਿਥੇ ਗੁਰ ਧਾਮ ਬਣਾਇਆ। ਸਤਿਜੁਗ ਧਰਿਆ ਨਾਉਂ, ਸਰਬਤ ਤੀਰਥਾਂ ਮਾਣ ਗਵਾਇਆ। ਸਤਿਜੁਗ ਧਰਿਆ ਨਾਉਂ, ਸਰਬਤ ਤੀਰਥ ਨਹਿਰ ਬਣਾਇਆ। ਸਤਿਜੁਗ ਧਰਿਆ ਨਾਉਂ, ਕਲੂ ਨੂੰ ਖ਼ਾਕ ਰਲਾਇਆ। ਸਤਿਜੁਗ ਧਰਿਆ ਨਾਉਂ, ਸਤਿਗੁਰ ਧਾਮ ਰਚਾਇਆ। ਸਤਿਜੁਗ ਧਰਿਆ ਨਾਉਂ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਸਤਿਜੁਗ ਧਰਿਆ ਨਾਉਂ, ਜੋਤੋਂ ਜੋਤ ਪ੍ਰਗਟਾਇਆ। ਸਤਿਜੁਗ ਧਰਿਆ ਨਾਉਂ, ਮਨੀ ਸਿੰਘ ਨੂੰ ਮਾਣ ਦਵਾਇਆ। ਸਤਿਜੁਗ ਧਰਿਆ ਨਾਉਂ, ਸਤਿਗੁਰ ਤਖ਼ਤ ਬਹਾਇਆ। ਸਤਿਜੁਗ ਧਰਿਆ ਨਾਉਂ, ਬੁੱਗੀ ਥਾਨ ਸੁਹਾਇਆ। ਸਤਿਜੁਗ ਧਰਿਆ ਨਾਉਂ, ਪੂਰਨ ਪਰਮੇਸ਼ਵਰ ਆਇਆ। ਸਤਿਜੁਗ ਧਰਿਆ ਨਾਉਂ, ਗਹਿਰ ਗੰਭੀਰ ਅਖਵਾਇਆ। ਸਤਿਜੁਗ ਧਰਿਆ ਨਾਉਂ, ਰਿਧ ਸਿਧ ਨੂੰ ਚਰਨੀਂ ਲਾਇਆ। ਸਤਿਜੁਗ ਧਰਿਆ ਨਾਉਂ, ਰਾਣਿਆਂ ਮਹਾਰਾਣਿਆਂ ਦਾ ਸੀਸ ਝੁਕਾਇਆ। ਸਤਿਜੁਗ ਧਰਿਆ ਨਾਉਂ, ਬਾਣੀ
ਬੋਧ ਸਿਖਾਇਆ। ਸਤਿਜੁਗ ਧਰਿਆ ਨਾਉਂ, ਆਪਣਾ ਆਪ ਪ੍ਰਗਟਾਇਆ। ਸਤਿਜੁਗ ਧਰਿਆ ਨਾਉਂ, ਸੋਹੰ ਸ਼ਬਦ ਗੁਰ ਡੰਕ ਵਜਾਇਆ। ਸਤਿਜੁਗ ਧਰਿਆ ਨਾਉਂ, ਨਿਰਭੈ ਅਖਵਾਇਆ। ਸਤਿਜੁਗ ਧਰਿਆ ਨਾਉਂ, ਨਿਰਵੈਰ ਸਮਾਇਆ। ਸਤਿਜੁਗ ਧਰਿਆ ਨਾਉਂ, ਸਿੱਖਾਂ ਦਾ ਦੁੱਖ ਗਵਾਇਆ। ਸਤਿਜੁਗ ਧਰਿਆ ਨਾਉਂ, ਬੰਦੀ ਛੋੜ ਅਖਵਾਇਆ। ਸਤਿਜੁਗ ਧਰਿਆ ਨਾਉਂ, ਗਲੋਂ ਜਮ ਫਾਸ ਕਟਾਇਆ। ਸਤਿਜੁਗ ਧਰਿਆ ਨਾਉਂ, ਅੰਡਜ ਜੇਰਜ ਸਿੱਖ ਨਾ ਆਇਆ। ਸਤਿਜੁਗ ਧਰਿਆ ਨਾਉਂ, ਉਤਭੁਜ ਸੇਤਜ ਬਾਹਰ ਕਢਾਇਆ। ਸਤਿਜੁਗ ਧਰਿਆ ਨਾਉਂ, ਸਿੱਖਾਂ ਦੀ ਲਾਜ ਰਖਾਇਆ। ਸਤਿਜੁਗ ਧਰਿਆ ਨਾਉਂ, ਵਿਚ ਸਿੱਖ ਸਮਾਇਆ। ਸਤਿਜੁਗ ਧਰਿਆ ਨਾਉਂ, ਸਿਰ ਤੇ ਛਤਰ ਝੁਲਾਇਆ । ਸਤਿਜੁਗ ਧਰਿਆ ਨਾਉਂ, ਝੂਲਾ ਝੂਲ ਸ੍ਰਿਸ਼ਟ ਹਲਾਇਆ । ਸਤਿਜੁਗ ਧਰਿਆ ਨਾਉਂ, ਚਾਰ ਕੁੰਟ ਹਾਹਾਕਾਰ ਮਚਾਇਆ। ਸਤਿਜੁਗ ਧਰਿਆ ਨਾਉਂ, ਸੋਹੰ ਸ਼ਬਦ ਗੁਰ ਤੀਰ ਚਲਾਇਆ। ਸਤਿਜੁਗ ਧਰਿਆ ਨਾਉਂ, ਜਿਸ ਇਹ ਮਾਣ ਗਵਾਇਆ। ਸਤਿਜੁਗ ਧਰਿਆ ਨਾਉਂ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਕਲਜੁਗ ਤਾਰੇ ਸਿੱਖ, ਆਪਣੀ ਸ਼ਰਨੀ ਲਾ ਕੇ। ਕਲਜੁਗ ਤਾਰੇ ਸਿੱਖ, ਆਪਣਾ ਨਾਮ ਜਪਾ ਕੇ। ਕਲਜੁਗ ਤਾਰੇ ਸਿੱਖ, ਗੁਰ ਸੰਗਤ ਮਾਣ ਦਵਾ ਕੇ। ਕਲਜੁਗ ਤਾਰੇ ਸਿੱਖ, ਸੋਹੰ ਸ਼ਬਦ ਸੁਣਾ ਕੇ। ਕਲਜੁਗ ਤਾਰੇ ਸਿੱਖ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਸਤਿਜੁਗ ਹੋ ਮਿਹਰਵਾਨ, ਆਪਣਾ ਆਪ ਉਪਾਇਆ। ਸਤਿਜੁਗ ਹੋ ਮਿਹਰਵਾਨ, ਜਗਤ ਜੋਤ ਜਗਾਇਆ। ਸਤਿਜੁਗ ਹੋ ਮਿਹਰਵਾਨ, ਘਰ ਭਗਤਨ ਦੇ ਆਇਆ। ਸਤਿਜੁਗ ਹੋ ਮਿਹਰਵਾਨ, ਸਭ ਜਗਤ ਭੁਲਾਇਆ। ਸਤਿਜੁਗ ਹੋ ਮਿਹਰਵਾਨ, ਸੋਹੰ ਸ਼ਬਦ ਸੁਣਾਇਆ। ਸਤਿਜੁਗ ਹੋ ਮਿਹਰਵਾਨ, ਚਾਰ ਕੁੰਟ ਜੈ ਜੈਕਾਰ ਕਰਾਇਆ। ਸਤਿਜੁਗ ਹੋ ਮਿਹਰਵਾਨ, ਆਪਣਾ ਰਾਹ ਬਤਾਇਆ। ਕਲਜੁਗ ਹੋ ਮਿਹਰਵਾਨ, ਬੇੜੇ ਨੂੰ ਬੰਨ੍ਹੇ ਲਾਇਆ। ਕਲਜੁਗ ਹੋ ਮਿਹਰਵਾਨ, ਸਿੱਖ ਦੇ ਵਿਚ ਸਮਾਇਆ। ਕਲਜੁਗ ਹੋ ਮਿਹਰਵਾਨ, ਦੁੱਖ ਰੋਗ ਗਵਾਇਆ। ਕਲਜੁਗ ਹੋ ਮਿਹਰਵਾਨ, ਮਸਾਣ ਪਵਨ ਜਲਾਇਆ। ਕਲਜੁਗ ਹੋ ਮਿਹਰਵਾਨ, ਕੰਨਿਆਂ ਤੇ ਦਇਆ ਕਮਾਇਆ। ਕਲਜੁਗ ਹੋ ਮਿਹਰਵਾਨ, ਘਰ ਠਾਂਡੇ ਆਇਆ। ਕਲਜੁਗ ਹੋ ਮਿਹਰਵਾਨ, ਨਿਹਕਲੰਕ ਅਖਵਾਇਆ। ਕਲਜੁਗ ਹੋ ਮਿਹਰਵਾਨ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਹੋਏ ਨਿਮਾਣਾ ਦਰ ਤੇ ਆਏ, ਗੁਰ ਚਰਨਾ ਵਿਚ ਸੀਸ ਝੁਕਾਏ। ਹੋਏ ਨਿਮਾਣਾ ਦਰ ਤੇ ਆਏ, ਵਾਂਗ ਭੀਲਣੀ ਮਾਣ ਦਵਾਏ। ਹੋਏ ਨਿਮਾਣਾ ਦਰ ਤੇ ਆਏ, ਸਤੀ ਅਹਲਿਆ ਚਰਨ ਛੁਹਾਏ। ਹੋਏ ਨਿਮਾਣਾ ਦਰ ਤੇ ਆਏ, ਵਾਂਗ ਦਰੋਪਤੀ ਦਰਸ ਦਿਖਾਏ। ਹੋਏ ਨਿਮਾਣਾ ਦਰ ਤੇ ਆਏ, ਲਾਜ ਕੰਨਿਆ ਜਗਤ ਰਖਾਏ। ਹੋਏ ਨਿਮਾਣਾ ਦਰ ਤੇ ਆਏ, ਠਾਕਰ ਸਿੰਘ ਦੀ ਬਿੰਦ ਤਰਾਏ। ਹੋਏ ਨਿਮਾਣਾ ਦਰ ਤੇ ਆਏ, ਕੰਨਿਆਂ ਸਤਿਵੰਤੀ ਸਤਿ ਰਖਾਏ। ਹੋਏ ਨਿਮਾਣਾ ਦਰ ਤੇ ਆਏ, ਝੂਠੇ ਜਗਤ ਦੀ ਪ੍ਰੀਤ ਤਜਾਏ । ਹੋਏ ਨਿਮਾਣਾ ਦਰ ਤੇ ਆਏ, ਦੇ ਗਿਆਨ ਗੁਰ ਦਰਸ ਦਿਖਾਏ। ਹੋਏ ਨਿਮਾਣਾ ਦਰ ਤੇ ਆਏ, ਸੁੱਕੇ ਕਾਸ਼ਟ ਪ੍ਰਭ ਫਲ ਲਗਾਏ। ਹੋਏ ਨਿਮਾਣਾ ਦਰ ਤੇ ਆਏ, ਕਾਰ ਖੇਲ ਨਸ਼ਟ ਹੋ ਜਾਏ। ਹੋਏ ਨਿਮਾਣਾ ਦਰ ਤੇ ਆਏ, ਦੇਹ ਸਪੁੱਤਰੀ ਕੰਚਨ ਕਰਾਏ। ਹੋਏ ਨਿਮਾਣਾ ਦਰ ਤੇ ਆਏ, ਜਨਮ ਜਨਮ ਦੇ ਦੁੱਖ ਗਵਾਏ। ਹੋਏ ਨਿਮਾਣਾ ਦਰ ਤੇ ਆਏ, ਸਰਬ ਸੂਖ ਘਰ ਮਾਹਿ ਪਾਏ। ਹੋਏ ਨਿਮਾਣਾ ਦਰ ਤੇ ਆਏ, ਅੰਧ ਕੂਪ ਪ੍ਰਭ ਹੋਏ ਸਹਾਏ। ਹੋਏ ਨਿਮਾਣਾ ਦਰ ਤੇ ਆਏ, ਜਗਤ ਜਲੰਦਾ ਗੁਰ ਦਰਸ ਠਰਾਏ। ਹੋਏ ਨਿਮਾਣਾ ਦਰ ਤੇ ਆਏ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ। ਹੋਏ
ਨਿਮਾਣਾ ਦਰ ਤੇ ਆਏ, ਗੁਰ ਪੂਰੇ ਸਿਰ ਛਤਰ ਝੁਲਾਏ। ਹੋਏ ਨਿਮਾਣਾ ਦਰ ਤੇ ਆਏ, ਵਾਂਗ ਚੰਦਰਮਾ ਸੀਤਲ ਹੋ ਜਾਏ। ਹੋਏ ਨਿਮਾਣਾ ਦਰ ਤੇ ਆਏ, ਆਪ ਤਰੇ ਕੁਟੰਬ ਤਰਾਏ। ਹੋਏ ਨਿਮਾਣਾ ਦਰ ਤੇ ਆਏ, ਮਹਾਰਾਜ ਸ਼ੇਰ ਸਿੰਘ ਬਣਤ ਬਣਾਏ। ਜੇ ਨਾ ਭੁੱਲੇ ਮੇਰਾ ਨਾਮ, ਬੁਝੀ ਦੀਪਕ ਦਏ ਜਗਾਏ। ਜੇ ਨਾ ਭੁੱਲੇ ਮੇਰਾ ਨਾਮ, ਸਚਖੰਡ ਪ੍ਰਭ ਦਏ ਵਖਾਏ। ਜੇ ਨਾ ਭੁੱਲੇ ਮੇਰਾ ਨਾਮ, ਜਮ ਜੰਦਾਰ ਕੋਈ ਨੇੜ ਨਾ ਆਏ। ਜੇ ਨਾ ਭੁੱਲੇ ਮੇਰਾ ਨਾਮ, ਵਿਚ ਚੁਰਾਸੀ ਗੇੜ ਨਾ ਖਾਏ। ਜੇ ਨਾ ਭੁੱਲੇ ਮੇਰਾ ਨਾਮ, ਦਰਗਾਹ ਸਾਚੀ ਵਿਚ ਪਠਾਏ। ਜੇ ਨਾ ਭੁੱਲੇ ਮੇਰਾ ਨਾਮ, ਬਾਹੋਂ ਪਕੜ ਦੇ ਤਰਾਏ। ਜੇ ਨਾ ਭੁੱਲੇ ਮੇਰਾ ਨਾਮ, ਨਿਝ ਘਰ ਬੈਠਾ ਤਾੜੀ ਲਾਏ। ਜੇ ਨਾ ਭੁੱਲੇ ਮੇਰਾ ਨਾਮ, ਬ੍ਰਹਮ ਸਰੂਪ ਵਿਚ ਸਮਾਏ। ਜੇ ਨਾ ਭੁੱਲੇ ਮੇਰਾ ਨਾਮ, ਜੋਤ ਗਿਆਨ ਦੇ ਜਗਾਏ। ਜੇ ਨਾ ਭੁੱਲੇ ਮੇਰਾ ਨਾਮ, ਘਰ ਸਾਚੇ ਦੀ ਸੋਝੀ ਪਾਏ। ਜੇ ਨਾ ਭੁੱਲੇ ਮੇਰਾ ਨਾਮ, ਅੰਮ੍ਰਿਤ ਬੂੰਦ ਪ੍ਰਭ ਮੁਖ ਚਵਾਏ। ਜੇ ਨਾ ਭੁੱਲੇ ਮੇਰਾ ਨਾਉਂ, ਜੋਤ ਅਡੋਲ ਡਗਮਗਾਏ। ਜੇ ਨਾ ਭੁੱਲੇ ਮੇਰਾ ਨਾਉਂ, ਅੰਤ ਕਾਲ ਪ੍ਰਭ ਦਰਸ ਦਿਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਵਾਂਗ ਅਜਾਮਲ ਆਪ ਤਰਾਏ। ਜੇ ਨਾ ਭੁੱਲੇ ਮੇਰਾ ਨਾਉਂ, ਵਾਂਗ ਸੈਣ ਆ ਲਾਜ ਰਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਜੋਤ ਸਰੂਪ ਆ ਦਰਸ ਦਿਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਮਦਿ ਮਾਸ ਨਾ ਰਸਨਾ ਲਾਏ। ਜੇ ਨਾ ਭੁੱਲੇ ਮੇਰਾ ਨਾਉਂ, ਕਾਇਆ ਕੋਟ ਵਿਕਾਰ ਗਵਾਏ। ਜੇ ਨਾ ਭੁੱਲੇ ਮੇਰਾ ਨਾਉਂ, ਏਕੰਕਾਰ ਪ੍ਰਭ ਹੋਏ ਸਹਾਏ। ਜੇ ਨਾ ਭੁੱਲੇ ਮੇਰਾ ਨਾਉਂ, ਗੁਰਸਿਖਾਂ ਸੰਗ ਰਲ ਜਾਏ। ਜੇ ਨਾ ਭੁੱਲੇ ਮੇਰਾ ਨਾਉਂ, ਸਾਧ ਸੰਗਤ ਸਭ ਦਇਆ ਕਮਾਏ। ਜੇ ਨਾ ਭੁੱਲੇ ਮੇਰਾ ਨਾਉਂ, ਆਦਿ ਅੰਤ ਪ੍ਰਭ ਦਏ ਬੁਝਾਏ। ਜੇ ਨਾ ਭੁੱਲੇ ਮੇਰਾ ਨਾਉਂ, ਝੂਠੀ ਦੇਹ ਵਿਚ ਸਚ ਵਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਵਿਚੋਂ ਸਤਿਗੁਰ ਪੂਰਾ ਪਾਏ। ਜੇ ਨਾ ਭੁੱਲੇ ਮੇਰਾ ਨਾਉਂ, ਮਹਾਰਾਜ ਸ਼ੇਰ ਸਿੰਘ ਰਿਦੇ ਸਮਾਏ। ਜੇ ਨਾ ਭੁੱਲੇ ਮੇਰਾ ਨਾਉਂ, ਅਨਹਦ ਸ਼ਬਦ ਮਨ ਵਜਾਏ। ਜੇ ਨਾ ਭੁੱਲੇ ਮੇਰਾ ਨਾਉਂ, ਬ੍ਰਹਮ ਗਿਆਨ ਪ੍ਰਭ ਦੇ ਬੁਝਾਏ। ਜੇ ਨਾ ਭੁੱਲੇ ਮੇਰਾ ਨਾਉਂ, ਜੀਵ ਜੁਗਤ ਦੀ ਸੋਝੀ ਪਾਏ। ਜੇ ਨਾ ਭੁੱਲੇ ਮੇਰਾ ਨਾਉਂ, ਜੋਤ ਨਿਰੰਜਣ ਆਪ ਦਰਸਾਏ। ਜੇ ਨਾ ਭੁੱਲੇ ਮੇਰਾ ਨਾਉਂ, ਆਵਣ ਜਾਵਣ ਦਾ ਪੰਧ ਮੁਕਾਏ। ਜੇ ਨਾ ਭੁੱਲੇ ਮੇਰਾ ਨਾਉਂ, ਅੰਤ ਜੋਤੀ ਜੋਤ ਰਲ ਜਾਏ। ਜੇ ਨਾ ਭੁੱਲੇ ਮੇਰਾ ਨਾਉਂ, ਗਰਭਵਾਸ ਫੇਰ ਨਾ ਆਏ। ਜੇ ਨਾ ਭੁੱਲੇ ਮੇਰਾ ਨਾਉਂ, ਟੁੱਟੀ ਗੰਢੇ ਗੰਢ ਵਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਸਰਨ ਪੜੇ ਦੀ ਲਾਜ ਰਖਾਏ। ਜੇ ਨਾ ਭੁੱਲੇ ਮੇਰਾ ਨਾਉਂ, ਸਾਧ ਸੰਗਤ ਗੁਰ ਮਾਣ ਦਿਵਾਏ। ਜੇ ਨਾ ਭੁੱਲੇ ਮੇਰਾ ਨਾਉਂ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਏ। ਜੇ ਨਾ ਭੁੱਲੇ ਮੇਰਾ ਨਾਉਂ, ਮਹਾਰਾਜ ਸ਼ੇਰ ਸਿੰਘ ਕਵਲ ਖੁਲ੍ਹਾਏ।
੨੨ ਵਿਸਾਖ ੨੦੦੭ ਬਿਕ੍ਰਮੀ
ਸੋਹੰ ਸ਼ਬਦ ਪ੍ਰਭ ਨਾਮ ਚਿਤਾਰੇ। ਸੋਹੰ ਸ਼ਬਦ ਪ੍ਰਭ ਜਗਤ ਉਧਾਰੇ। ਸੋਹੰ ਸ਼ਬਦ ਦਰਸ ਰਾਮ ਅਵਤਾਰੇ। ਸੋਹੰ ਸ਼ਬਦ ਕ੍ਰਿਸ਼ਨ ਮੁਰਾਰੇ। ਸੋਹੰ ਸ਼ਬਦ ਸਭ ਸਿਖਨ ਤਾਰੇ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਨਿਮਸਕਾਰੇ। ਸੋਹੰ ਸ਼ਬਦ ਜਮ ਦੂਤ ਨਾ ਮਾਰੇ । ਸੋਹੰ ਸ਼ਬਦ ਪ੍ਰਭ ਚਰਨ ਦਰਸਾਰੇ । ਸੋਹੰ ਸ਼ਬਦ ਹੋਏ ਗਿਆਨ ਉਜਿਆਰੇ। ਸੋਹੰ ਸ਼ਬਦ ਰਸਨਾ ਜੀਵ ਉਚਾਰੇ। ਸੋਹੰ ਸ਼ਬਦ ਪੇਖੇ ਸਚ ਦਵਾਰੇ। ਸੋਹੰ ਸ਼ਬਦ
ਕਰ ਪਾਰ ਉਤਾਰੇ। ਸੋਹੰ ਸ਼ਬਦ ਸਦਾ ਨਿਮਸਕਾਰੇ। ਸੋਹੰ ਸ਼ਬਦ ਕੋਟ ਅਪਰਾਧੀ ਤਾਰੇ। ਸੋਹੰ ਸ਼ਬਦ ਜੀਵ ਬੈਕੁੰਠ ਸਿਧਾਰੇ। ਸੋਹੰ ਸ਼ਬਦ ਜਪੇ ਜਗਤ ਨਿਆਰੇ। ਸੋਹੰ ਸ਼ਬਦ ਮੁਕੰਦ ਮੁਰਾਰੇ। ਸੋਹੰ ਸ਼ਬਦ ਜਗਦੀਸ਼ਰ ਤਾਰੇ। ਸੋਹੰ ਸ਼ਬਦ ਜੋਤੀ ਜੋਤ ਸਮਾਰੇ। ਸੋਹੰ ਸ਼ਬਦ ਜਮ ਡੰਡ ਨਾ ਮਾਰੇ। ਸੋਹੰ ਸ਼ਬਦ ਸਤਿਜੁਗ ਪੈਜ ਸਵਾਰੇ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਉਚਾਰੇ। ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਸੋਹੰ ਸ਼ਬਦ ਗੁਰ ਸਤਿਜੁਗ ਸੁਣਾਇਆ। ਸੋਹੰ ਸ਼ਬਦ ਭਗਤਨ ਦਾਨ ਦਿਵਾਇਆ। ਸੋਹੰ ਸ਼ਬਦ ਜੀਵਣ ਮੁਕਤ ਕਰਾਇਆ। ਸੋਹੰ ਸ਼ਬਦ ਅਗਿਆਨ ਅੰਧੇਰ ਗਵਾਇਆ। ਸੋਹੰ ਸ਼ਬਦ ਜਗਤ ਤਰਾਇਆ। ਸੋਹੰ ਸ਼ਬਦ ਚੁਰਾਸੀ ਗੇੜ ਮੁਕਾਇਆ। ਸੋਹੰ ਸ਼ਬਦ ਸਤਿਗੁਰ ਸੰਗ ਮਿਲਾਇਆ। ਸੋਹੰ ਸ਼ਬਦ ਅਨਹਦ ਰਾਗ ਸੁਣਾਇਆ । ਸੋਹੰ ਸ਼ਬਦ ਗਰਭ ਜੂਨ ਤਜਾਇਆ । ਸੋਹੰ ਸ਼ਬਦ ਭਗਤਨ ਸੰਗ ਰਲਾਇਆ। ਸੋਹੰ ਸ਼ਬਦ ਜਿਨ ਰਸਨਾ ਗਾਇਆ। ਸੋਹੰ ਸ਼ਬਦ ਨਰ ਨਰਾਇਣ ਦਰਸਾਇਆ। ਸੋਹੰ ਸ਼ਬਦ ਸਤਿਜੁਗ ਜਹਾਜ਼ ਬਣਾਇਆ। ਸੋਹੰ ਸ਼ਬਦ ਗੁਰਮੁਖਾਂ ਨੂੰ ਪਾਰ ਲੰਘਾਇਆ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਮਿਲਾਇਆ। ਸੋਹੰ ਸ਼ਬਦ ਜੀਵ ਦਾ ਭੇਤ ਖੁਲ੍ਹਾਇਆ। ਸੋਹੰ ਸ਼ਬਦ ਜੋਤ ਸਰੂਪ ਦਰਸਾਇਆ। ਸੋਹੰ ਸ਼ਬਦ ਕਲਜੁਗ ਡੰਕ ਵਜਾਇਆ। ਸੋਹੰ ਸ਼ਬਦ ਸਦ ਉਤਮ ਰਖਾਇਆ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਜਪੋ ਸੋਹੰ ਮਨ ਆਤਮ ਸੂਖ। ਜਪੋ ਸੋਹੰ ਨਾ ਬਿਆਪੇ ਦੂਖ। ਜਪੋ ਸੋਹੰ ਮਿਲੇ ਪ੍ਰਭ ਭੂਪ। ਜਪੋ ਸੋਹੰ ਪੇਖੋ ਦਰਸ ਅਨੂਪ। ਜਪੋ ਸੋਹੰ ਪ੍ਰਗਟੇ ਜੋਤ ਸਰੂਪ। ਜਪੋ ਸੋਹੰ ਮਿਲੇ ਮਹਾਰਾਜ ਸ਼ੇਰ ਸਿੰਘ ਵਿਚ ਅੰਧ ਕੂਪ। ਸੋਹੰ ਸ਼ਬਦ ਸੁਰਤ ਜੋ ਲਾਏ। ਸੋਹੰ ਸ਼ਬਦ ਗੁਰ ਦਰਸ ਦਿਖਾਏ। ਸੋਹੰ ਸ਼ਬਦ ਸਤਿਜੁਗ ਮੰਤਰ ਵਜਾਏ। ਸੋਹੰ ਸ਼ਬਦ ਗੁਰ ਨਿਰੰਤਰ ਵਜਾਏ। ਸੋਹੰ ਸ਼ਬਦ ਸਭ ਭਸਮੰਤਰ ਹੋ ਜਾਏ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਜੁਗਾ ਜੁਗੰਤਰ ਰਹਿ ਜਾਏ। ਸੋਹੰ ਸ਼ਬਦ ਜਪਾਇਆ ਆਣ, ਈਸ਼ਰ ਜੋਤ ਪ੍ਰਗਟਾ ਕੇ। ਸੋਹੰ ਸ਼ਬਦ ਜਪਾਇਆ ਆਣ, ਕਲ ਦਾ ਕਾਲ ਕਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਿੱਖਨ ਵਿਚ ਆਸਣ ਲਾ ਕੇ। ਸੋਹੰ ਸ਼ਬਦ ਜਪਾਇਆ ਆਣ, ਸੰਗਤ ਗਿਰਦ ਬਹਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਤਿਜੁਗ ਸੱਚਾ ਲਾ ਕੇ। ਸੋਹੰ ਸ਼ਬਦ ਜਪਾਇਆ ਆਣ, ਨਾਮ ਆਪਣਾ ਰਸਨਾ ਜਪਾ ਕੇ। ਸੋਹੰ ਸ਼ਬਦ ਜਪਾਇਆ ਆਣ, ਪ੍ਰਭ ਨੇ ਭੇਸ ਵਟਾ ਕੇ। ਸੋਹੰ ਸ਼ਬਦ ਜਪਾਇਆ ਆਣ, ਦੇਹ ਵਿਚ ਜੋਤ ਜਗਾ ਕੇ। ਸੋਹੰ ਸ਼ਬਦ ਜਪਾਇਆ ਆਣ, ਅੰਮ੍ਰਿਤ ਮੁਖ ਚਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਸਚ ਸੁੱਚ ਵਰਤਾ ਕੇ। ਸੋਹੰ ਸ਼ਬਦ ਜਪਾਇਆ ਆਣ, ਚਾਰ ਕੁੰਟ ਜੈ ਜੈ ਜੈਕਾਰ ਕਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਮਾਤ ਪਤਾਲ ਆਕਾਸ਼ ਥਿਰ ਰਹਾ ਕੇ। ਸੋਹੰ ਸ਼ਬਦ ਜਪਾਇਆ ਆਣ, ਬਾਸ਼ਕ ਦੀ ਸੇਜ ਤਜਾ ਕੇ। ਸੋਹੰ ਸ਼ਬਦ ਜਪਾਇਆ ਆਣ, ਬੈਕੁੰਠ ਧਾਮ ਚੋਂ ਆ ਕੇ। ਸੋਹੰ ਸ਼ਬਦ ਜਪਾਇਆ ਆਣ, ਕ੍ਰਿਸ਼ਨ ਭੇਸ ਵਟਾ ਕੇ। ਸੋਹੰ ਸ਼ਬਦ ਜਪਾਇਆ ਆਣ, ਨਿਹਕਲੰਕ ਅਖਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਪੱਲਾ ਜਗਤ ਫਿਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਬੇਮੁਖਾਂ ਤੋਂ ਮੁਖ ਛੁਪਾ ਕੇ। ਸੋਹੰ ਸ਼ਬਦ ਜਪਾਇਆ ਆਣ, ਵਿਛੜੇ ਚਰਨੀਂ ਲਾ ਕੇ। ਸੋਹੰ ਸ਼ਬਦ ਜਪਾਇਆ ਆਣ, ਪਤਿਤ ਪਾਪੀ ਤਰਾ ਕੇ। ਸੋਹੰ ਸ਼ਬਦ ਜਪਾਇਆ ਆਣ, ਰਾਮ ਰਘੁਨਾਥ ਅਖਵਾ ਕੇ। ਸੋਹੰ ਸ਼ਬਦ ਜਪਾਇਆ ਆਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ। ਸੋਹੰ ਸ਼ਬਦ ਸਤਿਜੁਗ ਬਬਾਨ। ਸੋਹੰ ਸ਼ਬਦ ਦੇਵੇ ਗੁਣੀ ਨਿਧਾਨ। ਸੋਹੰ ਸ਼ਬਦ ਹੋਵੇ ਭਗਤ ਪ੍ਰਵਾਨ। ਸੋਹੰ ਸ਼ਬਦ
ਸਤਿਜੁਗ ਦਾ ਗਿਆਨ। ਸੋਹੰ ਸ਼ਬਦ ਘਰ ਠਾਂਡਾ ਪਾਣ। ਸੋਹੰ ਸ਼ਬਦ ਮੇਲੇ ਭਗਵਾਨ। ਸੋਹੰ ਸ਼ਬਦ ਭਗਤ ਦੀਬਾਣ। ਸੋਹੰ ਸ਼ਬਦ ਪ੍ਰਭ ਸਰੂਪ ਪਛਾਣ । ਜਗਤ ਸੁਹਾਇਆ ਸੀਸ, ਕੇਸ ਚਵਰ ਝੁਲਾਏ। ਜਗਤ ਸੁਹਾਇਆ ਸੀਸ, ਚਰਨੀਂ ਸੇਵ ਕਮਾਏ। ਜਗਤ ਸੁਹਾਇਆ ਸੀਸ, ਧੂੜ ਗੁਰ ਚਰਨ ਲਗਾਏ। ਜਗਤ ਸੁਹਾਇਆ ਸੀਸ, ਪ੍ਰਭ ਦੀ ਸੇਵ ਕਮਾਏ। ਜਗਤ ਸੁਹਾਇਆ ਸੀਸ, ਜਗਤ ਨਾਮ ਤਰਾਏ। ਜਗਤ ਸੁਹਾਇਆ ਸੀਸ, ਦੁਸ਼ਟਨ ਅਗਨ ਜਲਾਏ। ਜਗਤ ਤਰਾਇਆ ਸੀਸ, ਗੁਰ ਦਰਸ਼ਨ ਪਾਏ। ਜਗਤ ਤਰਾਇਆ ਸੀਸ, ਮਹਾਰਾਜ ਸ਼ੇਰ ਸਿੰਘ ਪੈਜ ਰਖਾਏ।