੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੋਤ ਸਰੂਪ ਆਪਣਾ ਆਪ ਵਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਾਮ ਆਪਣਾ ਨਿਰੰਕਾਰ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੁਦਰਤ ਰੂਪ ਜਗਤ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਲੱਖ ਚੁਰਾਸੀ ਜੀਵ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਾਤ ਪਤਾਲ ਆਕਾਸ਼ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋ ਮਿਹਰਵਾਨ ਜਗਤ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਤਿਜੁਗ ਸਤਿ ਸਤਿ ਵਰਤਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਤਰੇਤਾ ਭਇਉ ਰਾਮ ਰਾਵਣ ਦਾ ਨਾਸ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਵਾਪਰ ਕ੍ਰਿਸ਼ਨ ਮੁਰਾਰ ਦਰਯੋਧਨ ਦਾ ਮਾਣ ਗਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਅੰਧ ਘੋਰ ਰਾਹ ਚਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਈਸਾ ਮੂਸਾ ਜਗਤ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੰਗ ਚਾਰ ਯਾਰਾਂ ਮੁਹੰਮਦ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗਤ ਉਧਾਰ ਨਾਨਕ ਨਿਰੰਕਾਰ ਅਖਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਾਨਕ ਅੰਗਦ ਨੂੰ ਅੰਗ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਜੋਤ ਅਧਾਰ ਲਹਣੇ ਦਾ ਲਹਿਣਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਸੇਵਾ ਅਪਾਰ, ਅਮਰਦਾਸ ਨਿਥਾਵਾਂ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਏ ਬੇਦੀ ਸੋਢੀਆਂ ਮਾਣ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੁੱਖ ਭਾਨੀ ਦੀ ਨੂੰ ਸੁਫਲ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹਰਿਮੰਦਰ ਵਿਚੋਂ ਅਰਜਨ ਹਰਿ ਪ੍ਰਭ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਾਣੀ ਬੋਹਥ ਗੁਰ ਅਰਜਨ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਬਲੀ ਹਰਿਗੋਬਿੰਦ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹਰਿਰਾਏ ਘਰ ਘਰ ਸ਼ਾਹ ਹਰਿ ਜਸ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹਰਿਕ੍ਰਿਸ਼ਨ ਬਾਲ ਨੂੰ ਮਾਣ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਮਾਣ ਤੇਗ਼ ਬਹਾਦਰ ਮੱਖਣ ਦਾ ਜਿਨ ਜਹਾਜ਼ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਸੀਸ ਆ ਵਾਰ ਧਰਮ ਦਾ ਨਾਮ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਸਵੀਂ ਜੋਤ ਗੋਬਿੰਦ ਸਿੰਘ ਪ੍ਰਗਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪਟਨੇ ਉਪਜੇ ਨੂਰ ਅਨੰਦਪੁਰ ਖੇਲ ਰਚਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡ ਹਿਮਾਚਲ ਦੇਸ ਦੱਖਣ ਜਾ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡੀ ਦੇਹ ਅਪਾਰ ਨਦੇੜ ਧਾਮ ਬਣਾਇਆ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਹੋਇਆ ਅੰਧਿਆਰ ਜਗਤ ਨੇ ਨਾਮ ਭੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਈ ਨਾ ਜਾਣੇ ਨਾਮ ਪ੍ਰਭ ਦਾ ਨਾਮ ਭੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋ ਕੇ ਨਿਹਕਲੰਕ ਕਲ ਆਪ ਉਲਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਿਸ਼ਨੂੰ ਹੋਏ ਭਗਵਾਨ ਸ਼ੇਰ ਸਿੰਘ ਨਾਮ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡੀ ਦੇਹ ਅਪਾਰ ਜੋਤ ਰੂਪ ਖੇਲ ਰਚਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਬੀ ਪੋਹ ਦੋ ਹਜ਼ਾਰ ਵਿਚ ਜੋਤੀ ਜੋਤ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪੰਜ ਜੇਠ ਵੀਹ ਸੌ ਇਕ ਆਪਣੀ ਜੋਤ ਪ੍ਰਗਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੋਤ ਅਧਾਰ ਆਪ ਆਪਣਾ ਰੰਗ ਵਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪੈਜ ਰੱਖਣ ਆਪ ਭਗਤਨ ਦੀ ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਜੁਗ ਚੌਥੇ ਦਾ ਨਾਸ ਸਤਿਜੁਗ ਸਤਿ ਸਤਿ ਵਰਤਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੋਤ ਜਗਾਈ ਅਪਾਰ, ਸ਼ੇਰ ਸਿੰਘ ਨਿਹਕਲੰਕ ਅਖਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੁਗੋ ਜੁਗ ਇਹ ਕਾਰ ਭਗਤਨ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋ ਆਪ ਕਿਰਪਾਲ ਧ੍ਰੂ ਦਰ ਬਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੀ ਜੋਤ ਅਪਾਰ ਪ੍ਰਹਿਲਾਦ ਦੀ ਲਾਜ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਾਵਨ ਰੂਪ ਧਾਰ ਬਲ ਪਾਤਾਲੇ ਪਹੁੰਚਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਲੱਜਿਆ ਰੱਖੀ ਅੰਬਰੀਕ ਚੱਕਰ ਸੁਦਰਸ਼ਨ ਬਾਣ ਚਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤੀ ਵਡਿਆਈ ਜਨਕ ਨਾਮ ਸੰਗ ਪਾਪ ਤੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹਰੀ ਚੰਦ ਗਵਾਇਆ ਮਾਣ, ਤਾਰਾ ਦਾ ਮਾਣ ਵਧਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡ ਦਰਜੋਧਨ ਆਹਾਰ, ਬਿਦਰ ਦੇ ਭੋਗ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡ ਸਿੰਘਾਸਣ ਆਪ ਸੁਦਾਮੇ ਨੂੰ ਸੀਸ ਨਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆ ਕੇ ਗੁਣ ਨਿਧਾਨ ਜੈਦੇਉ ਲੇਖ ਲਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਾਏਂ ਦਿਤੀ ਜਿਵਾਲ, ਨਾਮੇ ਦਾ ਛੱਪਰ ਛਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੈਣ ਰੂਪ ਹਰਿ ਹੋ ਰਾਣੇ ਦੀ ਸੇਵ ਕਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗੁਰਮੁਖ ਬੇਣੀ ਭਗਤ ਚਰਨ ਆ ਸੰਗ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਬ੍ਰਹਮ ਗਿਆਨ ਕਬੀਰ ਸਚਖੰਡ ਸਿਧਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਰੋਪਤੀ ਰੱਖੀ ਲਾਜ ਜਿਸ ਨੇ ਵਿਚ ਸਭਾ ਦੇ ਧਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅਹਲਿਆ ਦਿਤੀ ਤਾਰ ਸਿਲ ਸੰਗ ਚਰਨ ਛੁਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਤਮ ਦੇ ਗਿਆਨ ਰਵਿਦਾਸ ਚੁਮਾਰ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਨਕਾ ਦਿਤੀ ਤਾਰ ਨਾਮ ਨਿਰੰਜਣ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅਜਾਮਲ ਉਤਰੇ ਪਾਰ ਨਾਉਂ ਨਰਾਇਣ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪੂਤਨਾ ਦਿਤੀ ਪਛਾੜ, ਮੋਹਣ ਮੁੰਮੇ ਜਿਸ ਕ੍ਰਿਸ਼ਨ ਨੂੰ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਕੇ ਸਚ ਧਿਆਨ ਸਦਨਾ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਰਸਨ ਦਿਤਾ ਆਣ ਤਰਲੋਚਨ ਭਗਤ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਨ ਨੂੰ ਵੈਰਾਗ ਫਰੀਦ ਹਰਿ ਜਸ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰੇ ਖੇਲ ਅਪਾਰ ਕਿਸੇ ਨੇ ਭੇਦ ਨਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਦਰਸ ਅਪਾਰ, ਭਗਤਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਬ ਹੈ ਜੋਤ ਸਰੂਪ ਕਬੇ ਦੇਹ ਪਲਟਾਇਆ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਹੈ ਜੋਤ ਆਧਾਰ, ਜੀਵ ਦੇ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਅਪਰ ਅਪਾਰ, ਕਿਸੇ ਭੇਦ ਨਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਕਲ ਦਾ ਮਾਣ ਆਪਣਾ ਆਪ ਪ੍ਰਗਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਾਮਾ ਲਿਆ ਧਾਰ ਘਨਕਪੁਰੀ ਨੂੰ ਭਾਗ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਿਚ ਅਵਸਥਾ ਬਾਲ ਮਨੀ ਸਿੰਘ ਨੂੰ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮੈਂ ਹਾਂ ਜਗਤ ਉਧਾਰ ਨਿਹਕਲੰਕ ਹੋ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਜਗਤ ਉਜਿਆਰ ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਜੀਵ ਉਧਾਰ ਰਸਨਾ ਮਹਾਰਾਜ ਸ਼ੇਰ ਸਿੰਘ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਭਵਜਲ ਪਾਰ ਜਿਨ੍ਹਾਂ ਪ੍ਰਭ ਦਰਸ਼ਨ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਇ ਨਾ ਜਾਣੇ ਸਾਰ ਤਰਨਤਾਰਨ ਸਮਰਥ ਘਰ ਠਾਂਡੇ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲ ਰੱਖੇ ਪੈਜ ਆਣ ਸਿੱਖਾਂ ਨੂੰ ਮਾਣ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਵਾਇਆ ਮਾਣ ਬ੍ਰਹਮਾ ਪਾਲ ਸਿੰਘ ਮਾਣ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਤਜਿਆ ਥਾਨ ਧ੍ਰੂ ਸਵਰਨ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਈ ਨਾ ਜਾਣੇ ਭੇਉ ਦੀਪਕ ਚਾਰ ਜਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪਹਿਲੇ ਜਗਿਆ ਅਮਰ ਅਮਰਾਪਦ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੱਤ ਜੇਠ ਜਗਿਆ ਸਵਰਨ ਦਰ ਅੱਗੇ ਬਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਿਆ ਪ੍ਰੀਤਮ ਪੂਤ ਗੁਰਪੁਰੀ ਸਿਧਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਈ ਸੁਫਲੀ ਕੁੱਖ ਰਣਜੀਤ ਕੌਰ ਪੁੱਤ ਭੇਟ ਚੜ੍ਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੀਪਕ ਜਗਾਏ ਚਾਰ ਪੰਜ ਚੇਤ ਨੂੰ ਹੁਕਮ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਈ ਨਾ ਜਾਣੇ ਭੇਵ ਮਹਾਰਾਜ ਸ਼ੇਰ ਸਿੰਘ ਕਰੇ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਸੰਗਤ ਮਾਣ ਜਿਨ੍ਹਾਂ ਹਰਿ ਜਸ ਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਏ ਦਰ ਪ੍ਰਵਾਨ ਜਿਨ੍ਹਾਂ ਨੇ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਦਿਤਾ ਤਾਰ ਜਿਨ੍ਹਾਂ ਅੰਮ੍ਰਿਤ ਮੁਖ ਚੁਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੇ ਆਪਣੀ ਜੋਤ ਆਪਣਾ ਆਪ ਵਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਸ਼ਬਦ ਗਿਆਨ ਜੀਵਾਂ ਨੂੰ ਪਾਰ ਲੰਘਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਜਗਤ ਹਾਹਾਕਾਰ ਸਿੱਖਾਂ ਘਰ ਜੈ ਜੈ ਜੈਕਾਰ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕਰਤਾਰ ਨਰ ਦਾ ਜਾਮਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਤ ਲਾਏ ਸੁਫੈਦ ਜਗਤ ਦਾ ਰਥ ਚਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਚਿੱਟਾ ਅਸਵ ਅਸਵਾਰ ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਿਛੜੇ ਲਏ ਮਿਲਾਏ ਕਲਜੁਗ ਜਨਮ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤੇ ਜਗਤ ਆ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਇਹ ਕਲਜੁਗ ਭਗਤ ਅਪਾਰ ਜਿਨ੍ਹਾਂ ਦਾ ਨਾਮ ਲਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਨੀ ਸਿੰਘ ਪ੍ਰਭ ਜੋਤ ਆਧਾਰ ਪਦਵੀ ਸਤਿਗੁਰ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮੋਤਾ ਦੇਹ ਉਜਿਆਰ ਭਰਥਰੀ ਜਨਮ ਦਵਾਇਆ। ਸੋਹੰ ਦੇ ਕੇ ਜੋਤ ਆਧਾਰ, ਪ੍ਰਭ ਸੰਗ ਜੋਤ ਜਗਾਇਆ। ਦੇ ਦਰਸ ਅਪਾਰ ਦੀਪਕ ਦੇ ਪਲਟਾਇਆ। ਹੋਵੇ ਬ੍ਰਹਮ ਗਿਆਨ, ਬ੍ਰਹਮ ਦਾ ਭੇਤ ਖੁਲ੍ਹਾਇਆ।
ਤਰਨ ਸਿੱਖ ਅਪਾਰ, ਜਿਨ੍ਹਾਂ ਆ ਦਰਸ਼ਨ ਪਾਇਆ। ਸੱਚਾ ਧਾਮ ਵਿਚਾਰ, ਜਿਥੇ ਗੁਰ ਡੇਰਾ ਲਾਇਆ। ਜੋ ਆਏ ਨੇਹਚਾ ਧਾਰ, ਪ੍ਰਭ ਭਾਗ ਲਗਾਇਆ। ਮੋਤਾ ਛੱਡ ਨਾਮ ਭਗਵਾਨ ਸਿੰਘ ਨਾਮ ਰਖਾਇਆ। ਕੋਈ ਨਾ ਜਾਣੇ ਭੇਵ, ਮਹਾਰਾਜ ਸ਼ੇਰ ਸਿੰਘ ਦੇਹ ਵਿਚ ਸਮਾਇਆ। ਗੁਰਸਿਖਾਂ ਦੇ ਬੁਝਾਏ, ਸਿਰ ਉਤੇ ਹੱਥ ਟਿਕਾਇਆ । ਸੋ ਜਨ ਉਧਰਨ ਪਾਰ, ਜਿਨ੍ਹਾਂ ਆ ਦਰਸ਼ਨ ਪਾਇਆ। ਈਸ਼ਰ ਦਿਤਾ ਤਾਰ, ਭਗਤ ਭਗਵਾਨ ਬਣਾਇਆ। ਊਚਾ ਹੋਵੇ ਧਾਮ, ਕਲਸੀਂ ਮਾਣ ਦਵਾਇਆ। ਪੂਰਬ ਕਰ ਵਿਚਾਰ, ਸਤਿਗੁਰ ਬਚਨ ਲਿਖਾਇਆ। ਪ੍ਰਭ ਹੈ ਜੋਤ ਆਧਾਰ, ਨਾ ਡਰੇ ਡਰਾਇਆ। ਹੋਏ ਜਗਤ ਉਜਿਆਰ, ਸੁੱਤ ਨੂੰ ਮਾਣ ਦਿਵਾਇਆ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ, ਜਿਸ ਇਹ ਖੇਲ ਰਚਾਇਆ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਾਮੇ ਬਹੱਤਰ ਭਗਤ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਾ ਨਾਮ ਧਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਪਾਏ ਵਿਚ ਜਗਤ, ਚਰਨ ਕਵਲ ਮੇਂ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਮਾਣ ਬਹੌਲ ਸਿੰਘ ਜਿਸ ਨੇ ਪ੍ਰਭ ਸੀਸ ਉਠਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗੀ ਜੋਤ ਅਪਾਰ ਮਾਹਣਾ ਸਿੰਘ ਮਨ ਮਾਹਿ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਚੜ੍ਹਿਆ ਰੰਗ ਅਪਾਰ, ਰੰਗਾ ਸਿੰਘ ਨਾਮ ਧਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੁੱਧ ਸਿੰਘ ਦਿਤਾ ਤਾਰ, ਤਨ ਮਨ ਧਨ ਗੁਰਚਰਨ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਿਥੇ ਗਿਆ ਹਰਿ, ਬਾਲੇ ਚੱਕ ਮਾਣ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਿਥੇ ਗਿਆ ਹਰਿ, ਓਥੇ ਗੁਰ ਧਾਮ ਬਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਾ ਜਾਣੀ ਪ੍ਰਭ ਦੀ ਸਾਰ, ਗਿਆਨੀ ਨੂੰ ਪਰੇ ਹਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੀ ਜੋਤ ਨਜ਼ਰ ਨਾ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤ ਉਧਾਰਨ ਭੇਸ ਵਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨੌਂ ਖੰਡ ਪ੍ਰਿਥਮੀ ਚਰਨ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਚਤੁਰਭੁਜ ਜਗਤ ਮੇਂ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕ੍ਰਿਸ਼ਨ ਘਨਈਆ ਸ਼ੇਰ ਸਿੰਘ ਅਖਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮੁਕੰਦ ਮਨੋਹਰ ਨਜ਼ਰੀ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਵਲ ਨੈਣ ਸਿਰ ਮੁਕਟ ਟਿਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੁੰਦਰ ਕੁੰਡਲ ਮੁਕਟ ਬੈਨ ਨਿਹਕਲੰਕ ਅਖਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਰਥ ਅਗਨ ਕਲ ਜਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੋਹੰ ਸ਼ਬਦ ਗੁਰ ਨਾਮ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਿੱਖ ਉਧਾਰਨ ਸਿੱਖ ਦੇਹ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਿਨ ਚੱਕਰ ਚਿਹਨ ਨਾ ਨਜ਼ਰੀ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਲੈ ਨਰ ਅਵਤਾਰ ਕਲਜੁਗ ਜੀਵ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤੇ ਪਤਿਤ ਉਧਾਰ ਜਿਨ੍ਹਾਂ ਚਰਨ ਸੀਸ ਨਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗਤ ਨਾ ਆਏ ਹਾਰ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤੇ ਭਗਤ ਉਚਾਰ ਜਿਨ੍ਹਾਂ ਗੁਰ ਨਾਮ ਲਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਦਿਤਾ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਧ੍ਰਿਗ ਜੀਵਣ ਸੰਸਾਰ ਜਿਨ੍ਹਾਂ ਗੁਰ ਦਰਸ ਨਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਲ ਪਾਪਾਂ ਪਾਇਆ ਹਾਰ
ਜਿਨ੍ਹਾਂ ਗੁਰ ਤੋਂ ਮੁਖ ਛੁਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਰਗਹਿ ਆਵੇ ਹਾਰ, ਨਿੰਦਕਾਂ ਸਿਰ ਖੇਹ ਪਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਿਸੇ ਨਾ ਪਾਈ ਸਾਰ, ਝੂਲ ਝੂਲ ਕੇ ਜਗਤ ਹਿਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੈਠ ਆਪ ਅਡੋਲ ਜਗਤ ਨੂੰ ਧੱਕਾ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡੀ ਦੇਹ ਅਪਾਰ ਜਗਤ ਨੂੰ ਖ਼ਾਕ ਰੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ। ਗੁਰਸਿਖਾਂ ਪਾਈ ਸਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਆਪ ਅਭੇਦ ਵਿਚ ਵਰਭੰਡ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੀਪ ਲੋਅ ਆਕਾਸ਼ ਪਾਤਾਲ ਛਿਨ ਮਾਹਿ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੁਦਰਤ ਰੂਪ ਸ੍ਰਿਸ਼ਟ ਵਿਚ ਪਾਈ ਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਬ੍ਰਹਮ ਗਿਆਨ ਸਿੱਖਾਂ ਦੀ ਧੀਰ ਧਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਛੱਡ ਆਕਾਸ਼ ਪਾਤਾਲ ਡੇਰਾ ਮਾਤ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੇ ਦਰਗਾਹ ਮਾਣ ਜਿਨ੍ਹਾਂ ਗੁਰ ਵਿਚ ਬਹਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਇਹ ਨਬਜ਼ ਨਾ ਚਲੇ ਚਾਲ ਸਿੱਖ ਦੇ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੇਮੁਖਾਂ ਦਿਤੀ ਹਾਰ, ਜਿਨ੍ਹਾਂ ਗੁਰ ਚਰਨ ਨਾ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਆਇਆ ਅਵਤਾਰ ਜੀਆਂ ਨੇ ਦਰਸ ਨਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਿਰਥਾ ਗਵਾਇਆ ਜਨਮ ਸੁਤਿਆਂ ਰੈਣ ਵਿਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੇ ਬ੍ਰਹਮ ਗਿਆਨ ਜਗਤ ਪੱਲਾ ਫਿਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟ ਹੋਏ ਭਗਵਾਨ ਨਹੀਂ ਊਂ ਭੇਵ ਲੁਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੈਠਾ ਜੋਤ ਆਧਾਰ ਜਗਤ ਜੋਤ ਜਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੀਆ ਜੋਤ ਆਕਾਰ ਕਲਜੁਗ ਪਾਈ ਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮੇਰੇ ਭਗਤਾਂ ਹੋਵੇ ਨਿਮਸਕਾਰ, ਮਹਾਰਾਜ ਸ਼ੇਰ ਸਿੰਘ ਜਿਨ ਸਿਰ ਹੱਥ ਟਿਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਤਾਰੇ ਭਗਤ ਆਪ ਜੋਤ ਸੰਗ ਜੋਤ ਮਿਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਜਨਮ ਸਵਾਰ ਗਰਭ ਚੋਂ ਬਾਹਰ ਕਢਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਨਾ ਅੰਤ ਆਕਾਰ, ਜੋਤ ਸੰਗ ਜੋਤ ਮਿਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪੂਰਨ ਜੋਤ ਆਪ ਜੋਤ ਦੇ ਵਿਚ ਮਿਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਭ ਸਾਗਰ ਗਹਿਰ ਗੰਭੀਰ ਜੀਵ ਇਕ ਬੂੰਦ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਾਤ ਗਰਭ ਦੇ ਵਿਚ ਉਲਟਾ ਬਿਰਛ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੋਹੰ ਸ਼ਬਦ ਦੀ ਦੀਬਾਣ ਸਿੱਖਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਭਗਵਾਨ, ਜੁਗ ਉਲਟਾਵਣ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਚਰਨ ਧਿਆਨ, ਮਾਣਾ ਸਿੰਘ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਕੇ ਬਚਨ ਕਰਤਾਰ, ਪਾਲ ਸਿੰਘ ਜਸ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੇ ਆਪ ਭਗਵਾਨ, ਜਾਮਾ ਘਨਕ ਪੁਰੀ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਜਾਈ ਪ੍ਰੇਮ ਸਿਤਾਰ, ਹਿਰਦੇ ਧੁਨ ਵਜਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੁੱਤਾ ਦਿਤਾ ਤਾਰ, ਹੋ ਕੇ ਕ੍ਰਿਸ਼ਨ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆ ਕੇ ਘਰ ਬਾਰ, ਜੋਤ ਲਲਾਟ ਜਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਸਿੱਖ ਨੂੰ ਮਾਣ, ਦਿਨੋ ਦਿਨ ਦੂਣ ਸਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪਾਈ ਈਸ਼ਰ ਸਾਰ, ਆ ਘਨਕਪੁਰੀ ਸੀਸ ਨਿਵਾਇਆ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਦਰਸ ਅਪਾਰ, ਸਿੱਖ ਨੂੰ ਸਿੱਖ ਬਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਆਪਣਾ ਨਾਮ, ਮਦਿ ਮਾਸ ਪਰੇ ਹਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਹੋਏ ਦਿਆਲ, ਸਿੱਖਾਂ ਨੂੰ ਸਰਨੀ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਜਾਮਾ ਧਾਰ, ਜੀਆਂ ਨੂੰ ਡੰਨ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੀਵ ਭੁੱਲਾ ਮੁਗਧ ਗਵਾਰ, ਮਦਿ ਮਾਸ ਆਹਾਰ ਬਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਰਗਹਿ ਦਿਤੀ ਹਾਰ, ਪ੍ਰੇਤ ਜੂਨ ਲਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭੁੱਲਾ ਗੁਰ ਕਾ ਨਾਉਂ, ਜਿਨ੍ਹਾਂ ਇਹ ਰਸਨੀ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਚਲੇ ਮਨ ਵਿਕਾਰ, ਜਿਨ੍ਹਾਂ ਇਹ ਵਿਸ਼ਟਾ ਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਈ ਨਾ ਦੇਵੇ ਤਾਰ, ਜਿਨ੍ਹਾਂ ਇਹ ਕਰਮ ਕਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤੀ ਕਲਜੁਗ ਹਾਰ, ਜਿਸ ਇਹ ਕਰਮ ਕਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਤਿਜੁਗ ਖੇਲ ਅਪਾਰ, ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਮੇਰਾ ਨਾਮ ਧਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਵੇ ਆਤਮ ਸ਼ਾਂਤ, ਨਿਜਾਨੰਦ ਨਿਜ ਮਾਹਿ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗਾਏ ਜੋਤ ਅਪਾਰ, ਜੀਵ ਦੇ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਈ ਨਾ ਪਾਏ ਸਾਰ, ਅਗਿਆਨ ਅੰਧੇਰ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਹਨਾਂ ਆਵੇ ਸਾਰ, ਜਿਨ੍ਹਾਂ ਸਿਰ ਹੱਥ ਟਿਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਿੱਖਾਂ ਹੋਈ ਵਿਚਾਰ ਜਿਨ੍ਹਾਂ ਗੁਰ ਦਇਆ ਕਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆ ਕੇ ਵਿਚ ਸੰਸਾਰ, ਸਿੱਖਾਂ ਦੀ ਲਾਜ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰਾਏ ਸੇਵ ਅਪਾਰ, ਕੇਸਾਂ ਚਵਰ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੀਆਂ ਕੰਨਿਆ ਨਾ ਹੋਣ ਖੁਆਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੱਟੇ ਦੁੱਖ ਅਪਾਰ, ਹਉਮੇ ਮੈਲ ਗਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਥਿਤ ਵਾਰ ਨਾ ਲਏ ਵਿਚਾਰ, ਸੰਗਤ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਲਗਾਵੇ ਭੋਗ ਆਹਾਰ, ਜਿਸ ਮੇਂ ਥਾਲ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਕਾਇਆ ਸੀਤ, ਜਿਨ ਗੁਰਪ੍ਰਸਾਦ ਹੈ ਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੰਦੀ ਤੋੜ ਜਗਤ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਾਮਾ ਧਾਰ ਗੁਰ ਧਾਮ ਸਚਖੰਡ ਬਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਇਆ ਜਗ ਭਤਾਰ, ਕੰਤ ਨੇ ਭੇਸ ਵਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਏ ਚਲ ਦਰਬਾਰ, ਗਲ ਵਿਚ ਪੱਲਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ ਦੇਵੇ ਜੀਵ ਉਧਾਰ ਜਿਨ੍ਹਾਂ ਏ ਚਰਨੀਂ ਸੀਸ ਨਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਵਾਏ ਕਾਇਆ ਵਿਕਾਰ, ਰੋਗਾਂ ਦਾ ਨਾਸ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਏ ਦਰ ਪ੍ਰਵਾਨ, ਜਿਨ੍ਹਾਂ ਰਲ ਮੰਗਲ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਿਲਿਆ ਪੁਰਖ ਅਪਾਰ, ਜਿਨ੍ਹਾਂ ਮਨ ਦਾ ਭਰਮ ਮਿਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਨ੍ਹਾਂ ਲਏ ਪ੍ਰਭ ਸਾਰ, ਜਿਨ੍ਹਾਂ ਲੋਕ ਲਾਜ ਨੂੰ ਪਰੇ ਹਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗਤ ਚਲਿਆ ਹਾਰ ਸਿੱਖਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਝੂਠੀ ਜਗਤ ਪ੍ਰੀਤ, ਸੁੱਖ ਗੁਰ ਚਰਨੀਂ ਆਇਆ। ਪਾਰਬ੍ਰਹਮ ਪ੍ਰਭ ਖੇਲ
ਰਚਾਇਆ, ਕੀਤਾ ਦੇਹ ਪ੍ਰਕਾਸ਼, ਸਿੱਖ ਦੇ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤ ਉਧਾਰਨ ਆਪ, ਨਿਹਕਲੰਕ ਹੋ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਲਿਆ ਅਵਤਾਰ, ਜਗਤ ਤੇ ਪਾਈ ਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਕਿਰਪਾ ਦੇਹ ਅਨਮੋਲ ਦੀਪਕ ਜੋਤ ਜਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਿਨ ਬੱਤੀ ਬਿਨ ਤੇਲ ਏਕ ਰੰਗ ਸਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਭ ਦੀ ਜੋਤ ਅਡੋਲ, ਜਗਤ ਮੇਂ ਜਾਏ ਜਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ ਕਰ ਕੇ ਕਰਮ ਵਿਚਾਰ, ਗੁਰਸਿਖਾਂ ਨੂੰ ਪਕੜ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਜੀਵ ਹੋਏ ਪਲੀਤ, ਰਸਨਾ ਮਦਿ ਮਾਸ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਚ ਭੂਮਿਕਾ ਜਾਣ ਭੂਪਤ ਭੂਪ ਚਰਨ ਟਿਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰਨਹਾਰ ਸਮਰਥ, ਕਲ ਦਾ ਅੰਤ ਕਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਸੋਹੰ ਗਿਆਨ ਜਿਨ੍ਹਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਧੰਨ ਜਣੇਂਦੀ ਮਾਂ ਜਿਨ ਪੂਤ ਗੁਰ ਚਰਨੀਂ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਗਤ ਸੁੰਞੇ ਘਰ ਕਾਉਂ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਰਗਾਹ ਮਿਲੇ ਨਾ ਥਾਉਂ, ਚੁਰਾਸੀ ਗੇੜ ਹੈ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਨਮੇ ਮਰੇ ਮਰ ਜਨਮੇ ਬਿਨ ਗੁਰ ਕਿਸੇ ਨਾ ਪਾਰ ਲੰਘਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭੋਗਾਵੇ ਘੋਗੜ ਜੂਨ ਨਿੰਦਕਾਂ ਮੁਖ ਵਿਸ਼ਟਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਹੋ ਕਿਰਪਾਲ ਪ੍ਰਭ ਜੋਤ ਪ੍ਰਗਟਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਧਰਨੀ ਧਰ ਨਰ ਸਿੰਘ ਨਰਾਇਣ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੇ ਜਿਸ ਨੂੰ ਦਾਨ ਸੋਹੰ ਰਸਨਾ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬੁਝੀ ਜੋਤ ਜਗਾਏ ਅਗਿਆਨ ਅੰਧੇਰ ਗਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜਪਾ ਕੇ ਆਪਣਾ ਨਾਉਂ ਗਿਆਨ ਗੋਝ ਉਠਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦਿਤਾ ਖੋਲ੍ਹ ਕਿਵਾੜ, ਵਾਜਾ ਪਵਣ ਵਜਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅਨਹਦ ਵਜਾਈ ਧੁਨ, ਦਸਵਾਂ ਦਵਾਰ ਖੁਲ੍ਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਝਿਰਨਾ ਝਿਰੇ ਅਪਾਰ ਅੰਮ੍ਰਿਤ ਬੂੰਦ ਚੁਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਰਸੇ ਕਿਰਪਾ ਧਾਰ, ਨਾਭ ਕਵਲ ਮੇਂ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਜੀਵ ਉਧਾਰ ਗੁਰ ਠਾਂਡਾ ਨਿਜ ਮਾਹਿ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵੇਖੇ ਜੋਤ ਅਪਾਰ ਦੇਹ ਵਿਚ ਜਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤ ਕਰੇ ਪ੍ਰਕਾਸ਼ ਕਰਮ ਲਲਾਟ ਲਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗਵਾਏ ਮਨੋਂ ਵਿਕਾਰ, ਬ੍ਰਹਮ ਰੂਪ ਦਰਸਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋ ਕੇ ਜੀਵ ਉਧਾਰ, ਜੀਵ ਦੇ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਵੇਖੇ ਖੇਲ ਅਪਾਰ, ਕਿਸੇ ਨਾ ਨਜ਼ਰੀ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਦੇਵੇ ਗਿਆਨ, ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਤਿਜੁਗ ਲਾਵੇ ਆਣ ਸ਼ੇਰ ਸਿੰਘ ਨਾਮ ਧਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅਛਲ ਛਲਨ ਛਲ ਆਪ ਕਲ ਮਹਿ ਆਣ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਇਹ ਜੋਤ ਅਧਾਰ ਕਿਸੇ ਨਾ ਭੇਵ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੇ ਗਰੜ ਆ ਮਾਣ ਉਪਰ ਚਰਨ ਟਿਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਚਰਨੋਧਕ ਬੂੰਦ ਅਪਾਰ ਮਾਤਲੋਕ ਲਿਆਇਆ ।
ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਏਕ ਬੂੰਦ ਪ੍ਰਵਾਹ ਗੰਗਾ ਨੀਰ ਵਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅੰਮ੍ਰਿਤ ਅਗਾਹ ਦੇਹ ਦਾ ਰੋਗ ਗਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਜਾਮਾ ਧਾਰ, ਸਿੱਖਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰ ਕਿਰਪਾ ਅਪਾਰ ਅੰਮ੍ਰਿਤ ਮੁਖ ਚਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਆਤਮਾ ਸ਼ਾਂਤ ਦੇਹ ਰੋਗ ਗਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕੋਟ ਜੋਗੀਸ਼ਰ ਮੰਗਣ ਕਿਸੇ ਇਹ ਹੱਥ ਨਾ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਤੇਤੀਸ ਕਰੋੜ ਦੇਵਤਾ ਆਏ ਗਲ ਵਿਚ ਪੱਲਾ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਅੰਮ੍ਰਿਤ ਗੁਰ ਬਬਾਣ ਬਰਖੇ ਆਪ ਰਘੁਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਇਆ ਸੁਫਲ ਜਹਾਨ ਜਿਨ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਨਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਦਾ ਰੂਪ ਅਗੰਮ ਕਿਸੇ ਨਜ਼ਰ ਨਾ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤਨ ਹੋ ਕੇ ਥੰਮ ਕਲਜੁਗ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਿਖੁੱਟ ਨਾ ਜਾਣ ਦਮ, ਜਿਨ੍ਹਾਂ ਮੇਰਾ ਨਾਮ ਧਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗੁਰਸਿਖ ਹੈ ਠਾਂਡਾ ਚੰਦ ਵਿਚ ਆਕਾਸ਼ ਬਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗੁਰਸਿਖਾਂ ਦਿਤਾ ਮਾਣ ਬੈਕੁੰਠ ਧਾਮ ਪੁਚਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਜੋਤ ਸਰੂਪ ਸਿੱਖ ਵਿਚ ਜੋਤ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਆਪ ਗਿਆਨ, ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਨਿਮਾਣਿਆਂ ਮਾਣ ਰਾਜਨ ਨੂੰ ਤਖ਼ਤੋਂ ਲਾਹਿਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਸਚ ਨਿਸ਼ਾਨ ਚਾਰ ਵਰਨ ਕਰ ਇਕ ਬਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਬ੍ਰਹਮ ਸਰੂਪ ਜੀਵ ਬ੍ਰਹਮ ਸਰੂਪ ਉਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਾਣਸ ਜਨਮ ਦਿਤਾ ਹਾਰ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੀ ਜੋਤ ਅਪਾਰ ਸਿੱਖ ਦੇਹ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਹੋ ਅਵਤਾਰ ਸ਼ੇਰ ਸਿੰਘ ਨਾਮ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਿੱਖ ਕਲਜੁਗ ਚੰਦਨ ਬੇਮੁਖ ਨਿੰਮ ਵਾਂਗ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਣਾਇਆ ਬੈਕੁੰਠ ਆ ਧਾਮ, ਜਿਥੇ ਆ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਏ ਆਪ ਕਿਰਪਾਲ, ਨਿਰੰਜਣ ਜੋਤ ਜਗ ਲਿਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਾ ਇਹ ਜਨਮੇ ਨਾ ਇਹ ਮਰੇ ਬਿਨ ਨਾੜੀ ਵਿਚ ਦੇਹ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਗੁਰ ਸੰਗਤ ਦਿਤਾ ਮਾਣ, ਜਿਨ੍ਹਾਂ ਹਰਿ ਜਸ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਆਈ ਕਾਣ, ਵਾਹਵਾ ਸਤਿਜੁਗ ਸਤਿ ਸਤਿ ਸਤਿ ਵਰਤਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤ ਉਧਾਰਨ ਆਪ, ਜਾਮਾ ਘਨਕਪੁਰੀ ਵਿਚ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਲਏ ਬਿਰਦ ਸੰਭਾਲ ਸਿੱਖਾਂ ਸਿਰ ਛਤਰ ਝੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਰੇ ਸੇਵ ਅਪਾਰ, ਸਿੱਖਾਂ ਸਿਰ ਚਵਰ ਝੁਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇਵੇ ਭਗਤਨ ਮਾਣ ਅੰਤ ਕਾਲ ਜਮ ਨੇੜ ਨਾ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋਵੇ ਸਦਾ ਦਿਆਲ ਸਿੱਖਾਂ ਨੂੰ ਦਾਨ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸੋਹੰ ਸ਼ਬਦ ਨਿਧਾਨ ਗੁਰਮੁਖਾਂ ਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਬ੍ਰਹਮ ਗਿਆਨ, ਆਪਣਾ ਨਾਮ ਜਪਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਵਡਾ ਪ੍ਰਬੀਨ, ਭਗਤਾਂ ਦੇ ਵਸ ਹੋ ਆਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਉਪਾਏ
ਆਪਣਾ ਆਪ, ਨਾਉਂ ਨਿਰੰਕਾਰ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਸਮਰਥ ਪੁਰਖ ਅਪਾਰ, ਜਿਨ੍ਹਾਂ ਆ ਚਰਨ ਤਕਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਆਪ ਦੇਵੇ ਗਿਆਨ, ਜਗਤ ਮਾਇਆ ਨੀਂਦ ਸਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਭਗਤ ਵਛਲ ਕਿਰਪਾਲ ਕਲਜੁਗ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟੀ ਜੋਤ ਮੁਰਾਰ, ਨਿਹਕਲੰਕ ਅਖਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਸਦਾ ਮਿਹਰਵਾਨ ਸਿੱਖਾਂ ਦੀ ਲਾਜ ਰਖਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਧੰਨ ਸੁਹਾਵੀ ਰੈਣ ਜਿਥੇ ਰੰਗ ਬਿਰੰਗਣ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਕਲਜੁਗ ਦਿਤੇ ਤਾਰ, ਨਾਮ ਮਜੀਠ ਚੜ੍ਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪਾਪਾਂ ਦਿਤੀ ਹਾਰ, ਸੋਹੰ ਸ਼ਬਦ ਚਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਡੁੱਬਦੇ ਦਿਤੇ ਤਾਰ, ਜਿਨ੍ਹਾਂ ਰਲ ਮੰਗਲ ਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਹੋ ਪਵਣ ਸਵਾਰ, ਚਾਰ ਕੁੰਟ ਇਹ ਡੰਕ ਵਜਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਾਂਗ ਜਲ ਦੀ ਧਾਰ, ਪਾਪਾਂ ਜਗਤ ਰੁੜ੍ਹਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਦੇ ਕੇ ਨਾਮ ਨਿਧਾਨ ਸਿੱਖਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪਤਿਤ ਉਧਾਰਨ ਆਪ ਦੁੱਖਾਂ ਦਾ ਡੇਰਾ ਢਾਹਿਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੋਤ ਜਗਾਈ ਅਪਾਰ ਕਲਜੁਗ ਕਾਲ ਕਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਭਇਆ ਅਵਤਾਰ, ਸੋਹੰ ਸ਼ਬਦ ਸੁਣਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਜੀਵ ਜੁਗਤ ਚਲਾਇਆ ਰਾਹ, ਸੋਹੰ ਬਾਣ ਲਗਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਬਾਹੋਂ ਪਕੜ ਲੈ ਉਠਾਲ, ਫੜ ਪੂਰਬ ਜਨਮ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਿਛੜੇ ਵਕਤ ਆ ਰਾਮ, ਤਿਨ੍ਹਾਂ ਨੂੰ ਜਨਮ ਦਿਵਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਵਿਛੜੇ ਵਕਤ ਮੁਰਾਰ, ਜਿਨ੍ਹਾਂ ਨੂੰ ਚਰਨੀਂ ਲਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਪ੍ਰਗਟ ਹੋ ਕਰਤਾਰ ਭਗਤਾਂ ਨੂੰ ਆਣ ਤਰਾਇਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਮਹਾਰਾਜ ਸ਼ੇਰ ਸਿੰਘ ਹੋ ਨਿਰਵੈਰ, ਜਗਤ ਅਵਤਾਰ ਅਖਵਾਇਆ। ਈਸ਼ਰ ਜੋਤ ਜਗਤ ਮੇਂ ਆਏ, ਜੁਗੋ ਜੁਗ ਇਹ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗੋ ਜੁਗ ਭੇਸ ਵਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਸਰਗੁਣ ਨਿਰਗੁਣ ਮਾਹਿ ਉਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾਤਾਲ ਆਕਾਸ਼ ਮਾਤ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਕਾਰ ਦਾਤਾਰ ਬ੍ਰਹਮਾ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਸ਼ਿਵ ਸ਼ੰਕਰ ਦੇਹ ਪਲਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਮੋਹਣੀ ਰੂਪ ਹੋ ਸ਼ਿਵ ਭੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗ ਪ੍ਰਮਾਣ ਪਾਏ ਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਰੇਤੇ ਰਾਮ ਰਘੁਬੰਸ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਸਖੀ ਦਾਨ ਦੁਆਪਰ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੁਆਪਰ ਕ੍ਰਿਸ਼ਨ ਮੁਰਾਰ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾ ਮਾਇਆ ਸਭ ਜਗਤ ਭੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲਜੁਗ ਕਾਰ ਕਰਨ ਪ੍ਰਭ ਬਿਗਸਾਇਓ । ਈਸ਼ਰ ਜੋਤ ਜਗਤ ਮੇਂ ਆਏ, ਘਨਕਪੁਰੀ ਨੂੰ ਭਾਗ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਪ੍ਰਗਟ ਹੋ ਨਿਰੰਕਾਰ ਨਿਹਕਲੰਕ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਛੱਡ ਦੇਹ ਪ੍ਰਭ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੁਗੋ ਜੁਗ ਇਹ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖਣ ਭਗਤ ਦੀ ਨਾਉਂ
ਅਨੇਕ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ, ਬਾਲ ਅਵਸਥਾ ਧ੍ਰੂ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖੇ ਪ੍ਰਹਿਲਾਦ, ਨਰ ਸਿੰਘ ਨਰਾਇਣ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋਏ ਬਾਵਨ ਰੂਪ ਘਰ ਜਾਏ ਬਲ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖੇ ਅੰਬਰੀਕ ਚਕਰ ਸੁਦਰਸ਼ਨ ਬਾਣ ਚਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਨਾਮ ਗਿਆਨ ਜਨਕ ਭਗਤ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੋੜੀ ਜੋੜ ਖੜਾਉਂ ਹਰੀ ਚੰਦ ਸਮਝਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਬਿਦਰ ਘਰ ਭੋਗ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੁਦਾਮਾ ਦਲਿਦਰੀ ਗਲੇ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਨਾਮਦੇਉ ਦੇ ਛੱਪਰ ਛਾਇਓ । ਈਸ਼ਰ ਜੋਤ ਜਗਤ ਮੇਂ ਆਏ, ਜੈਦੇਉ ਦੇ ਲੇਖ ਲਿਖਾਇਓ । ਈਸ਼ਰ ਜੋਤ ਜਗਤ ਮੇਂ ਆਏ, ਗੁਰਮੁਖ ਬੇਣੀ ਭਗਤ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ, ਰਵਿਦਾਸ ਚੁਮਾਰ ਆ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਸਦਨਾ ਤਾਰ ਕਸਾਈ ਸੈਣ ਰੂਪ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਆਪਣਾ ਨਾਮ ਭਗਤ ਕਬੀਰ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਰੋਪਤੀ ਲੱਜਿਆ ਆਣ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਿਨ ਭਗਤਾਂ ਕਿਸੇ ਦਰਸ ਨਾ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋ ਪ੍ਰਤੱਖ ਧੰਨੇ ਕਾ ਭੋਗ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੋ ਜਾਣੇ ਜਿਸ ਆਪ ਬੁਝਾਇਓ । ਈਸ਼ਰ ਜੋਤ ਜਗਤ ਮੇਂ ਆਏ, ਭਗਤ ਤਰਲੋਚਨ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਗਨਕਾ ਪਾਪਣ ਨਾਮ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਪਾਪਣ ਪੂਤਨਾ ਦੇਹ ਛੁਡਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਧਕ ਮਾਰੇ ਬਾਣ ਕ੍ਰਿਸ਼ਨ ਗਲੇ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਕਲਜੁਗ ਆ ਕੇ ਖੇਲ ਰਚਾਇਓ। ਈਸ਼ਰ ਜੋਤ ਜਗਤ ਮੇਂ ਆਏ, ਈਸਾ ਮੂਸਾ ਮੁਹੰਮਦ ਉਪਜਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਸ ਅਵਤਾਰ ਇਕ ਜੋਤ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਆਪਣਾ ਬਲ ਪ੍ਰਭ ਆਪ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਜਾਮਾ ਧਾਰ ਅਵਤਾਰ ਸ਼ੇਰ ਸਿੰਘ ਕਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਜਨਾਂ ਨੂੰ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰ ਬਹੌਲ ਸਿੰਘ ਜਿਨ ਸੀਸ ਉਠਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਸਿੱਖ ਗੁਜਰ ਸਿੰਘ ਸੇਵ ਕਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋ ਚਤੁਰਭੁਜ ਆਪਣਾ ਨਾਮ ਕਹਾਇਓ । ਈਸ਼ਰ ਜੋਤ ਜਗਤ ਮੇਂ ਆਏ, ਸੋਹੰ ਸ਼ਬਦ ਨਾਮ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਗਿਆਨ ਜੋਤ ਮਾਹਣਾ ਸਿੰਘ ਵਿਚ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋਏ ਕ੍ਰਿਸ਼ਨ ਮੁਰਾਰ ਪਾਲ ਸਿੰਘ ਦਰਸ ਦਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰੇ ਸਭ ਪਰਿਵਾਰ ਜਿਨ ਗੁਰ ਸੇਵ ਕਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਾਰਿਆ ਬੁੱਧ ਸਿੰਘ ਆਣ ਬਾਲੇ ਚੱਕ ਧਾਮ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਰੇ ਖੇਲ ਅਪਾਰ ਕਿਸੇ ਭੇਵ ਨਾ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਿਤਾ ਆਪ ਆ ਮਾਣ ਅਮਰ ਅਮਰਾਪਦ ਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੱਤ ਜੇਠ ਸਵਰਨ ਸਚਖੰਡ ਸਿਧਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਜਿਆ ਧ੍ਰੂ ਦਿਤਾ ਉਤਾਰ ਸਿੱਖ ਦਰ ਅੱਗੇ ਬਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਕੋਈ ਨਾ ਜਾਣੇ ਸਾਰ, ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਜੋਤ ਸਰੂਪ ਵਿਚ ਦੇਹ ਸਮਾਇਓ। ਈਸ਼ਰ
ਜੋਤ ਜਗਤ ਮੇਂ ਆਏ, ਜੋਤ ਨਿਰੰਜਣ ਵਿਚ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਾਣਸ ਦੇਹ ਦੇ ਵਿਚ ਸਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਿਨ ਦੇਹ ਤੋਂ ਨਿਹਕਲੰਕ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਧਾਰੇ ਸਿੱਖ ਅਪਾਰ ਵਿਛੜੇ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਲੱਜਿਆ ਰੱਖ ਪ੍ਰਭ ਆਪ ਭਗਤਨ ਦੀ ਪੈਜ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਖ ਦੇਹ ਅਪਾਰ ਜੋਤ ਅਗੰਮ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਐਸਾ ਦਰਸ ਅਪਾਰ ਦੇਹ ਡਗਮਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਵਿਚ ਹੋ ਕੇ ਸਿੱਖ ਅਡੋਲ, ਸਾਰਾ ਜਗਤ ਡੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਬੈਠ ਸੋਹੇ ਵਿਚ ਸੰਗਤ, ਚਾਰ ਕੁੰਟ ਪ੍ਰਭ ਅਗਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਹਿ ਕੇ ਆਪ ਅਤੋਲ ਝੂਠਾ ਜਗਤ ਤੁਲਾਇਓ। ਈਸ਼ਰ ਜੋਤ ਜਗਤ ਮੇਂ ਆਏ, ਅੰਤਕਾਲ ਕਲ ਆਣ ਕਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਬਾਹੋਂ ਪਕੜ ਜਨ ਭਗਤ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਸੁੱਤੇ ਸਿੱਖ ਅਨਭੋਲ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਆਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਸ਼ਬਦ ਅਨਮੋਲ ਸੋਹੰ ਨਾਮ ਜਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਣ ਨਿਧਾਨ ਘਰ ਆ ਸਿੱਖਾਂ ਦੇ ਲੇਖ ਲਿਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਟੁੱਟੀ ਗੰਢਣਹਾਰ ਪ੍ਰਭ ਟੁੱਟੀ ਗੰਢੇ, ਆਪ ਭਜਨ ਸਿੰਘ ਫੇਰ ਜਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਅੰਮ੍ਰਿਤ ਬਰਖਾ ਲਾ ਭਜਨ ਦੇ ਮੁਖ ਚਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਕੱਟੇ ਹਉਮੇ ਰੋਗ, ਜਾਨ ਵਿਚ ਜੋਤ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਸ਼ਬਦ ਗਿਆਨ ਸੋਹੰ ਜਹਾਜ਼ ਬਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲ ਕੀਤੀ ਕਿਰਪਾ ਅਪਾਰ, ਗੁਰਸਿਖਾਂ ਗੁਰ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੋਵੇ ਅੰਧਿਆਰ ਕਲ ਮੇਂ ਭਾਰੀ ਗੁਰਸਿਖਾਂ ਮਨ ਗੁਰ ਗਿਆਨ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲੂ ਜੀਵ ਹੋਏ ਖ਼ੁਆਰ ਗੁਰਮੁਖਾਂ ਗੁਰ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਭਗਤ ਜਨਾਂ ਨੂੰ ਚਰਨੀਂ ਲਾਇਆ, ਬੇਮੁਖਾਂ ਤੋਂ ਮੁਖ ਛੁਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਦਰਸ ਅਪਾਰ ਦੁੱਖ ਕਲੇਸ਼ ਗਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਿਤੇ ਸਿੱਖ ਉਧਾਰ ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਰਸੰਗਤ ਗੁਰ ਮਾਣ ਦਿਵਾਇਓ। ਈਸ਼ਰ ਜੋਤ ਜਗਤ ਮੇਂ ਆਏ, ਦਰਗਾਹ ਹੋਏ ਪਰਵਾਨ ਜਿਨ੍ਹਾਂ ਮੇਰਾ ਹਰਿ ਜਸ ਗਾਇਓ । ਈਸ਼ਰ ਜੋਤ ਜਗਤ ਮੇਂ ਆਏ, ਤਿਨ੍ਹਾਂ ਵਿਟਹੁ ਕੁਰਬਾਨ ਜਿਨ੍ਹਾਂ ਗੁਰ ਚਰਨੀਂ ਸੀਸ ਝੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਦਰਸ ਅਪਾਰ ਦਰ ਆਏ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ, ਕਰੇ ਖੇਲ ਅਚਰਜ ਦੀਪਕ ਜੋਤ ਜਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਤਿਨ੍ਹਾਂ ਨਾ ਮਿਲੇ ਠਾਉਂ ਜਿਨ੍ਹਾਂ ਸੌਂ ਕੇ ਵਕਤ ਵਿਹਾਇਓ। ਈਸ਼ਰ ਜੋਤ ਜਗਤ ਮੇਂ ਆਏ, ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ ਤਜ ਦੇਹ ਜੋਤ ਪ੍ਰਗਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਸਤਿਜੁਗ ਸਤਿ ਸਤਿ ਸਤਿ ਵਰਤਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਅਖੰਡ ਸਚ ਰਾਹ ਬਤਾਇਓ । ਈਸ਼ਰ ਜੋਤ ਜਗਤ ਮੇਂ ਆਏ, ਜਗਾਈ ਜੋਤ ਅਪਾਰ ਸ਼ੇਰ ਸਿੰਘ ਨਾਮ ਧਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਬ੍ਰਹਮ ਗਿਆਨ ਗੁਰਸਿਖ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਬ੍ਰਹਮਾ
ਵਿਸ਼ਨ ਮਹੇਸ਼ ਸਭ ਕੋਲ ਬਹਾਇਓ । ਈਸ਼ਰ ਜੋਤ ਜਗਤ ਮੇਂ ਆਏ, ਤੇਤੀਸ ਕਰੋੜ ਖੜ੍ਹੇ ਦਰ ਸੀਸ ਝੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਗੁਰਸਿਖਾਂ ਗੁਰ ਪਕੜ ਚਰਨ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਦਰਗਾਹ ਮਾਣ ਗੁਰਸਿਖ ਬੈਕੁੰਠ ਸਿਧਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਰ ਕੇ ਸੇਵਾ ਅਪਾਰ ਜਨਮ ਮਰਨ ਦਾ ਫੰਦ ਮੁਕਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਸਿੱਖ ਆ ਤਾਰ ਚੁਰਾਸੀ ਗੇੜ ਕਟਾਇਓ। ਈਸ਼ਰ ਜੋਤ ਜਗਤ ਮੇਂ ਆਏ, ਘਰ ਆ ਕੇ ਦੇਵੇ ਮਾਣ ਸਿੱਖਾਂ ਦੀ ਲਾਜ ਰਖਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲ ਵਿਚ ਭਗਤ ਲਏ ਪਛਾਣ ਮਹਾਰਾਜ ਸ਼ੇਰ ਸਿੰਘ ਨਾਮ ਧਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਕਲ ਵਿਚ ਲਏ ਅਵਤਾਰ ਸਤਿਜੁਗ ਆਣ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇਵੇ ਜੀਵ ਉਧਾਰ ਸੋਹੰ ਸ਼ਬਦ ਸੁਣਾਇਓ । ਈਸ਼ਰ ਜੋਤ ਜਗਤ ਮੇਂ ਆਏ, ਨਿਮਾਣਿਆਂ ਦੇਵੇ ਮਾਣ ਗ਼ਰੀਬਾਂ ਨੂੰ ਗਲੇ ਲਗਾਇਓ। ਈਸ਼ਰ ਜੋਤ ਜਗਤ ਮੇਂ ਆਏ, ਹੰਕਾਰੀ ਦਿਤੇ ਨਿਵਾਰ ਰਾਣਿਆਂ ਨੂੰ ਫੜ ਤਖ਼ਤੋਂ ਲਾਹਿਓ। ਈਸ਼ਰ ਜੋਤ ਜਗਤ ਮੇਂ ਆਏ, ਚਾਰ ਵਰਨ ਕਰ ਇਕ ਬਹਾਇਓ । ਈਸ਼ਰ ਜੋਤ ਜਗਤ ਮੇਂ ਆਏ, ਆਪ ਹੈ ਬ੍ਰਹਮ ਸਰੂਪ, ਜੀਵ ਬ੍ਰਹਮ ਸਰੂਪ ਉਪਾਇਓ। ਈਸ਼ਰ ਜੋਤ ਜਗਤ ਮੇਂ ਆਏ, ਈਸ਼ਰ ਜੋਤ ਸਰਬ ਜੀਵ ਇਕ ਰੰਗ ਸਮਾਇਓ। ਈਸ਼ਰ ਜੋਤ ਜਗਤ ਮੇਂ ਆਏ, ਆਪ ਏਕਾ ਨਾਉਂ ਇਕ ਸ਼ਬਦ ਸੁਣਾਇਓ। ਈਸ਼ਰ ਜੋਤ ਜਗਤ ਮੇਂ ਆਏ, ਦੇ ਕੇ ਸੋਹੰ ਗਿਆਨ, ਸਤਿਜੁਗ ਰਾਹ ਬਤਾਇਓ। ਈਸ਼ਰ ਜੋਤ ਜਗਤ ਮੇਂ ਆਏ, ਘਰ ਦੇਵੇ ਦਰਸ ਸੁਜਾਨ, ਬਾਹੋਂ ਪਕੜ ਗੁਰਸਿਖ ਆਣ ਤਰਾਇਓ। ਈਸ਼ਰ ਜੋਤ ਜਗਤ ਮੇਂ ਆਏ, ਪ੍ਰਗਟ ਹੋਏ ਮੁਰਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ।
੩੧ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਿਸ਼ਨ ਕੌਰ ਦੇ ਗ੍ਰਹਿ
ਲਿਖਤ ਲੇਖ ਗੁਰ ਕਲਮ ਚਲਾਈ। ਝੂਠੀ ਦੇਹ ਸਚ ਬਣਤ ਬਣਾਈ। ਦੇਹ ਅੰਧਿਆਰ ਦੀਪਕ ਜੋਤ ਜਗਾਈ। ਕਿਰਪਾ ਕਰ ਕਰਤਾਰ, ਸਰਨ ਪੜੇ ਦੀ ਲਾਜ ਰਖਾਈ। ਗੁਰਸਿਖ ਹੋਏ ਅਪਾਰ, ਚਾਰ ਜੁਗ ਭਗਤਨ ਜਸ ਗਾਈ। ਹੋਵੇ ਜੋਤ ਆਧਾਰ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ। ਆਇਆ ਕਲ ਹੈ ਧਾਰ, ਜਿਨ ਇਹ ਬਣਤ ਬਣਾਈ। ਦੇ ਕੇ ਦਰਸ ਸੁਜਾਨ, ਦੁੱਖਾਂ ਦੀ ਢੇਰੀ ਢਾਹੀ। ਜੋ ਆਏ ਚਲ ਦਰਬਾਰ, ਇਕ ਲੱਖ ਅੱਸੀ ਹਜ਼ਾਰ ਭੂਤ ਪਰੇਤ ਸਭ ਨਸ਼ਟ ਹੋ ਜਾਈ। ਗੁਰ ਸੰਗਤ ਦਿਤਾ ਮਾਣ, ਘਰ ਘਰ ਮਿਲੇ ਵਧਾਈ। ਦਰ ਆਏ ਪ੍ਰਵਾਨ, ਪੁੱਤਰ ਦਾਤ ਗੁਰ ਝੋਲੀ ਪਾਈ। ਅੱਜ ਦਿਹਾੜਾ ਅਪਾਰ, ਗੁਰ ਪੂਰੇ ਇਹ ਦਇਆ ਕਮਾਈ। ਪੂਰਬ ਕਰ ਵਿਚਾਰ, ਗੁਰਸਿਖਾਂ ਨੂੰ ਦਾਤ ਦਿਵਾਈ। ਦੇਵੇ ਦਾਤ ਅਪਾਰ, ਨਿਪੁੰਸਕ ਸਿੱਖ ਨਾ ਜਾਈ । ਗੁਰ ਚਰਨੀਂ ਜਿਨ ਸੀਸ ਝੁਕਾਇਆ, ਪਾਰਬ੍ਰਹਮ ਪਰਮੇਸ਼ਰ ਪਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਗਵਾਇਆ ਮਮਤਾ ਰੋਗ ਸਤਿਜੁਗ ਜੋਤ ਜਗਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਮਾਨਸ ਜਨਮ ਅਮੋਲ ਸੁਫਲ ਆਣ ਕਰਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ, ਛੋਡੀ ਜਗਤ ਕੀ ਪ੍ਰੀਤ, ਸਤਿਗੁਰ ਸਤਿ ਮਨਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਤਰੇ ਆਪ ਆਪਣਾ ਕੁਟੰਬ ਤਰਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਕਲਜੁਗ ਉਧਰੇ ਜੀਵ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਇਆ। ਗੁਰ ਚਰਨੀਂ ਜਿਨ
ਸੀਸ ਝੁਕਾਇਆ, ਦਰਗਾਹ ਹੋਵੇ ਪ੍ਰਵਾਨ ਵਿਚੋਂ ਮਾਣ ਗਵਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਹੋਏ ਸੁਫਲ ਜਹਾਨ ਜਿਨ ਗੁਰ ਸੰਗਤ ਵਿਚ ਬਹਾਇਆ । ਗੁਰ ਚਰਨੀਂ ਜਿਨ ਸੀਸ ਝੁਕਾਇਆ, ਲਾਹ ਮਨੋਂ ਵਿਕਾਰ ਰੰਗ ਮਜੀਠ ਚੜ੍ਹਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਗਵਾਇਆ ਮਨੋਂ ਵਿਕਾਰ ਸੋਹੰ ਨਾਮ ਦਿਵਾਇਆ। ਗੁਰ ਚਰਨੀਂ ਜਿਨ ਸੀਸ ਝੁਕਾਇਆ, ਕਲਜੁਗ ਦਿਤਾ ਤਾਰ, ਜਨਮ ਮਰਨ ਦਾ ਗੇੜ ਚੁਕਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਹੋਵੇ ਜੋਤ ਆਧਾਰ ਰਸਨਾ ਮਦਿ ਮਾਸ ਨਾ ਲਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਵਿਚ ਚੁਰਾਸੀ ਹੋਏ ਨਾ ਖ਼ੁਆਰ, ਗੁਰ ਸਾਚਾ ਇਹ ਸ਼ਬਦ ਸੁਣਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਮੇਰਾ ਨਾਮ ਅਪਾਰ ਕਲਜੁਗ ਜੀਵ ਆਣ ਤਰਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਮਹਾਰਾਜ ਸ਼ੇਰ ਸਿੰਘ ਭਗਤ ਆਧਾਰ ਪੈਜ ਰੱਖਣ ਭਗਤ ਆਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਕੋਟ ਬ੍ਰਹਿਮੰਡ ਦਾਤਾ ਘਰ ਮੇਂ ਪਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਤੁਠਾ ਆਪ ਦਾਤਾਰ ਅੰਮ੍ਰਿਤ ਮੀਂਹ ਬਰਸਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਅੰਤ ਗਿਆ ਸੁਧਾਰ ਜਮ ਡੰਡ ਨਾ ਖਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਹੋਇਆ ਜੋਤ ਆਧਾਰ ਧਰਮ ਰਾਏ ਨੇ ਮੁਖ ਭਵਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ, ਦਿਤਾ ਸਤਿਗੁਰ ਮਾਣ ਸੰਗਤ ਦੇ ਵਿਚ ਬਹਾਇਆ । ਗੁਰ ਚਰਨੀਂ ਜਿਨ ਸੀਸ ਨਿਵਾਇਆ, ਗੁਣ ਨਿਧਾਨ ਘਰ ਆ ਕੇ ਅੰਤ ਕਾਲ ਦਰਸ ਦਿਖਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਦਿਤਾ ਪਾਰ ਉਤਾਰ ਧਾਮ ਬੈਕੁੰਠ ਪੁਚਾਇਆ। ਗੁਰ ਚਰਨੀਂ ਜਿਨ ਸੀਸ ਨਿਵਾਇਆ, ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ ਜੋਤੀ ਜੋਤ ਮਿਲਾਇਆ।