੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਪੂਰਨ ਸਿੰਘ ਦੇ ਗ੍ਰਹਿ
ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਗਗਨ ਪਾਤਾਲ ਵਿਚ ਮਾਤ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਭ ਅਬਿਨਾਸ਼ੀ ਘਰ ਮੇਂ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਪ੍ਰਭ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਬ੍ਰਿਹਮੰਡ ਘਰ ਠਾਂਡੇ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜਗਨ ਨਾਥ ਗੋਪਾਲ ਬੀਠਲਾ ਘਰ ਮੇਂ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਸਾਰਥੀ ਆ ਸਤਿਜੁਗ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲੂ ਕਾਲ ਕਰ ਸੋਹੰ ਸ਼ਬਦ ਸੁਣਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵੇ ਮਾਣ ਆਪ ਗੁਰ ਪੂਰਾ ਚਰਨ ਕਵਲ ਦੇ ਵਿਚ ਬਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗਿਆਨ ਜੋਤ ਹਿਰਦਾ ਪ੍ਰਭ ਸਿੰਘ ਜੋਤ ਜਗਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵੇ ਖੋਲ੍ਹ ਕਿਵਾੜ, ਅੰਮ੍ਰਿਤ ਬੂੰਦ ਮੁਖ ਚੁਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰਸਿਖਾਂ ਦੇਵੇ ਮਾਣ ਝਿਰਨਾਂ ਨਿਝਰੋਂ ਝਿਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋਹੰ ਜਪੇ ਨਾਉਂ ਕਵਲ ਮੁਖ ਖੁਲ੍ਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਜਪੇ ਨਾਉਂ ਦਸਵਾਂ ਦਵਾਰ ਪ੍ਰਭ ਦਰਸਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋ ਬੂਝੇ ਜਿਨ
ਸ਼ਰਨੀ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਆਪਣਾ ਭੇਤ ਨਾ ਕਿਸੇ ਬਤਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਖਾਣੀ ਬਾਣੀ ਗਗਨ ਪਤਾਲ ਰਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੈਠ ਅਡੋਲ ਜੀਵ ਜੰਤ ਸਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਾਨਸ ਜਨਮ ਦਿਤਾ ਰੋਲ ਗੁਰ ਪੂਰੇ ਦੀ ਸਰਨੀ ਨਾ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦਰ ਆਏ ਪ੍ਰਵਾਨ ਜਿਨ੍ਹਾਂ ਗੁਰਮੁਖਾਂ ਗੁਰ ਨਾਮ ਧਿਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸਾਹਿਬ ਅਡੀਠ ਜਿਸ ਇਹ ਖੇਲ ਰਚਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੈਠਾ ਸਵੱਛ ਸਰੂਪ ਨਹੀਂ ਊਂ ਪਰਦਾ ਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੰਸਾ ਕਰੇ ਦੂਰ ਦੁੱਖ ਕਲੇਸ਼ ਦਾ ਨਾਸ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪਾਪੀ ਅਪਰਾਧੀ ਕੀਤੇ ਚੂਰ ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲੂ ਕਾਲ ਨਿਹਕਲੰਕ ਹੋ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤ ਪ੍ਰਗਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰ ਸੰਗਤ ਗੁਰ ਨਜ਼ਰੀ ਆਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਟੁੱਟੀ ਗੰਢੇ ਆਣ ਗੁਰ ਵਿਛੜਿਆਂ ਗੁਰ ਮੇਲ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਵਿਛੜੇ ਜੁਗ ਚਾਰ ਅੰਤ ਕਲੂ ਪ੍ਰਭ ਮੇਲ ਕਰਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਗਟ ਜੋਤ ਆਕਾਰ ਵਾਹਵਾ ਸਤਿਜੁਗ ਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬ੍ਰਹਮਾ ਵਿਸ਼ਨ ਮਹੇਸ਼ ਦਰ ਖੜ੍ਹੇ ਸੀਸ ਝੁਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕੋਟ ਬ੍ਰਹਿਮੰਡ ਦਾਤਾ ਘਰ ਮਾਹਿ ਪਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਸੰਸਾ ਕੀਤਾ ਦੂਰ ਭਰਮ ਭਉ ਚੁਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਚਲ ਆਓ ਹਜ਼ੂਰ ਜਿਨ੍ਹਾਂ ਮਨ ਭੇਖ ਵਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਪ੍ਰਭ ਤੋਲੇ ਪੂਰੇ ਤੋਲ ਨਹੀਂਓ ਮੁਖ ਛੁਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇ ਕੇ ਸੋਹੰ ਗਿਆਨ ਚਾਰ ਵਰਨ ਉਪਦੇਸ਼ ਦਿਵਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਆਪ ਜਗਤ ਜੋਤ ਜਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਭਗਤ ਉਧਾਰ ਆਪ ਗੁਰਸਿਖਾਂ ਸਿਰ ਹੱਥ ਟਿਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਬੇਮੁਖਾਂ ਆਈ ਹਾਰ, ਮਦਿ ਮਾਸ ਅਹਾਰ ਬਣਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲਜੁਗ ਦਿਤੇ ਤਾਰ ਜਿਨ੍ਹਾਂ ਪ੍ਰਭ ਦਇਆ ਕਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਸਰਬ ਗਵਾਏ ਮਾਣ ਆਪਣਾ ਨਾਮ ਜਪਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਆਪ ਏਕੰਕਾਰ ਦੂਸਰ ਨਾ ਕੋਇ ਰਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਹੋਇਆ ਜਗਤ ਆਕਾਰ ਧੁੰਧੂਕਾਰ ਜਗਤ ਜਲਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਗੁਰਸਿਖਾਂ ਦਿਤਾ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਕਲਜੁਗ ਕੀਤੇ ਪਾਰ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਰਨ ਤਕਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਧਾਮ ਬੈਕੁੰਠ ਡੇਰਾ ਮਾਤ ਹੈ ਲਾਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਛੱਡ ਬਾਸ਼ਕ ਸੇਜ ਉਤੇ ਪਲੰਘ ਸੁਹਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਧਰਨੀ ਧਰ ਨਰ ਸਿੰਘ ਨਰਾਇਣ ਆਇਆ। ਗੁਰ ਸੰਗਤ ਮਿਲ ਹਰਿ ਜਸ
ਗਾਇਆ, ਅਚੁੱਤ ਪਾਰਬ੍ਰਹਮ ਪਰਮੇਸ਼ਰ ਜੁਗੋ ਜੁਗ ਜੋਤ ਪ੍ਰਗਟਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਦੇਵਣ ਬ੍ਰਹਮ ਗਿਆਨ ਈਸ਼ਰ ਦੇਹ ਵਿਚ ਆਇਆ । ਗੁਰ ਸੰਗਤ ਮਿਲ ਹਰਿ ਜਸ ਗਾਇਆ, ਜੋਤ ਸਰੂਪ ਪ੍ਰਭ ਅਬਿਨਾਸ਼ ਸਰਬ ਜੀਵ ਦੇ ਵਿਚ ਸਮਾਇਆ। ਗੁਰ ਸੰਗਤ ਮਿਲ ਹਰਿ ਜਸ ਗਾਇਆ, ਮਹਾਰਾਜ ਸ਼ੇਰ ਸਿੰਘ ਹੋ ਮਿਹਰਵਾਨ, ਕਲਜੁਗ ਆ ਮਾਣ ਦਵਾਇਆ। ਈਸ਼ਰ ਆਪਣਾ ਆਪ ਉਪਾਇਆ। ਕੁਦਰਤ ਰੂਪ ਸ੍ਰਿਸ਼ਟ ਬਣਾਇਆ। ਜਗੇ ਜੋਤ ਨਿਰੰਜਣ ਰਾਇਆ। ਉਨੰਜਾ ਪਵਣ ਸਿਰ ਛਤਰ ਝੁਲਾਇਆ। ਨਾ ਇਹ ਡੁੱਲੇ ਨਾ ਕਿਸੇ ਡੁਲਾਇਆ। ਚਾਰ ਜੁਗ ਪ੍ਰਭ ਖੇਲ ਰਚਾਇਆ। ਨਾਉਂ ਆਪ ਨਿਰੰਕਾਰ ਰਖਾਇਆ। ਕਵਲ ਨਾਭ ਦਾ ਮੁਖ ਖੁਲ੍ਹਾਇਆ। ਬ੍ਰਹਮ ਸਰੂਪ ਬ੍ਰਹਮਾ ਉਪਾਇਆ। ਚਾਰ ਮੁਖ ਕਾ ਸਰੂਪ ਲਗਾਇਆ । ਜਗਤ ਗੁਰੂ ਇਹ ਪਾਈ ਮਾਇਆ। ਸ਼ਿਵਾ ਦਾ ਆਣ ਮਾਣ ਗਵਾਇਆ। ਮੋਹਣੀ ਰੂਪ ਹੋ ਦਰਸ ਦਿਖਾਇਆ। ਹੋਏ ਰਾਮ ਰਘਵੰਸ, ਘਰ ਭੀਲਣੀ ਭੋਗ ਲਗਾਇਆ। ਦੁਆਪਰ ਕ੍ਰਿਸ਼ਨ ਮੁਰਾਰ ਬਿਦਰ ਨੂੰ ਆਣ ਤਰਾਇਆ। ਕਲਜੁਗ ਲੈ ਅਵਤਾਰ ਸ਼ੇਰ ਸਿੰਘ ਨਾਮ ਰਖਾਇਆ। ਪ੍ਰਗਟੀ ਜੋਤ ਅਪਾਰ, ਪੈਜ ਭਗਤਨ ਦੀ ਰੱਖਣ ਆਇਆ। ਸਤਿਜੁਗ ਲੈ ਅਵਤਾਰ, ਧ੍ਰੂ ਪ੍ਰਹਿਲਾਦ ਤਰਾਇਆ। ਬਲ ਰਾਜੇ ਦਿਤਾ ਮਾਣ, ਵਿਚ ਪਾਤਾਲ ਪੁਚਾਇਆ। ਅੰਬਰੀਕ ਦਿਤਾ ਤਾਰ, ਦੁਰਬਾਸ਼ਾ ਸ਼ਰਨੀ ਲਾਇਆ। ਜਨਕ ਦਿਤਾ ਉਧਾਰ, ਗੁਰ ਪੁਰੀ ਸਿਧਾਇਆ। ਦਰੋਪਤ ਹੋਈ ਪਾਰ, ਘਨਈਆ ਘਰ ਮਾਹਿ ਪਾਇਆ। ਬਿਦਰ ਪਾਈ ਸਾਰ, ਜਿਥੇ ਪ੍ਰਭ ਭੋਗ ਲਗਾਇਆ। ਸੁਦਾਮੇ ਦਲਿਦਰੀ ਕਰੀ ਵਿਚਾਰ, ਚਾਰ ਪਦਾਰਥ ਦਾਨ ਦਿਵਾਇਆ । ਜੁਗੋ ਜੁਗ ਪ੍ਰਭ ਭੇਸ ਵਟਾਇਆ ਕਬੀ ਜੋਤ ਸਰੂਪ ਕਬੀ ਦੇਹ ਪਲਟਾਇਆ। ਸੋਈ ਪਾਏ ਸਾਰ, ਜਿਨ੍ਹਾਂ ਗੁਰ ਦਰਸ ਦਿਖਾਇਆ। ਜੈਦੇਉ ਦਿਤਾ ਤਾਰ, ਨਵਾਂ ਲੇਖ ਲਿਖਾਇਆ। ਨਾਮੇ ਪਾਈ ਸਾਰ, ਦਿਤੀ ਗਾਏ ਜਿਵਾਲ ਦੁੱਧ ਨੂੰ ਭੋਗ ਲਗਾਇਆ। ਧੰਨੇ ਲਿਆ ਭਾਲ, ਪੱਥਰੋਂ ਭਗਵਾਨ ਬੀਠਲਾ ਪਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਸੋ ਵੇਖੇ ਜਿਨ ਆਪ ਬੁਝਾਇਆ। ਦਿਤਾ ਬੇਣੀ ਤਾਰ, ਇਕ ਮਨ ਜੋਤ ਜਗਾਇਆ। ਕੀਤਾ ਸੰਗਤ ਪਿਆਰ, ਸੈਣ ਰੂਪ ਹਰਿ ਵਟਾਇਆ। ਐਸਾ ਪ੍ਰਭ ਦਾਤਾਰ, ਜੁਗ ਜੁਗ ਜਗਤ ਭੁਲਾਇਆ। ਭਗਤਾਂ ਆਈ ਵਿਚਾਰ, ਜਿਨ੍ਹਾਂ ਪ੍ਰਭ ਦਾ ਦਰਸ਼ਨ ਪਾਇਆ। ਬੇਮੁਖ ਨਾ ਪਾਵਣ ਸਾਰ, ਐਵੇਂ ਬਿਰਥਾ ਜਨਮ ਗਵਾਇਆ। ਗੁਰਸਿਖਾਂ ਪਾਈ ਸਾਰ, ਜਿਨ੍ਹਾਂ ਹਰਿ ਦਰਸ ਦਿਖਾਇਆ। ਕਲਜੁਗ ਦਿਤਾ ਤਾਰ, ਗੁਰ ਚਰਨੀਂ ਜਿਨ ਸੀਸ ਝੁਕਾਇਆ। ਸਤਿਜੁਗ ਲਾਇਆ ਪਾਰ, ਸੋਹੰ ਸ਼ਬਦ ਸੁਣਾਇਆ। ਹਿਰਦੇ ਹੋਵੇ ਗਿਆਨ, ਗਿਆਨ ਗੋਝ ਵਖਾਇਆ। ਮਾਣਸ ਜਨਮ ਲਿਆ ਹਾਰ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਭਏ ਅਵਤਾਰ, ਕ੍ਰਿਸ਼ਨ ਮੁਰਾਰ ਪ੍ਰਗਟਾਇਆ । ਰਵਿਦਾਸ ਦਿਤਾ ਤਾਰ, ਹੋਏ ਅਧੀਨ ਪ੍ਰਭ ਜਸ ਗਾਇਆ । ਬਾਹਰ ਮੈਲੇ ਚੀਥੜੇ, ਵਿਚ ਲਾਲ ਰੰਗ ਗੁਲਾਲ ਲਗਾਇਆ। ਕਬੀਰ ਪਾਈ ਸਾਰ, ਸਚਖੰਡ ਸਿਧਾਇਆ । ਅਜਾਮਲ ਪਾਪੀ ਦਿਤਾ ਤਾਰ, ਨਾਉਂ ਨਰਾਇਣ ਮੁਖੋਂ ਗਾਇਆ। ਗਨਕਾ ਦਿਤੀ ਤਾਰ, ਨਾਮ ਨਿਰੰਜਣ ਨਾਮ ਦਿਵਾਇਆ। ਪਾਪਣ ਪੂਤਨਾ ਦਿਤੀ ਪਛਾੜ, ਕ੍ਰਿਸ਼ਨ ਨੂੰ ਜਿਨ ਦੁੱਧ ਚੁੰਘਾਇਆ। ਬੱਧਕ ਦਿਤਾ ਤਾਰ, ਜਿਨ ਗੁਰ ਚਰਨੀਂ ਤੀਰ ਲਗਾਇਆ। ਪ੍ਰਗਟ ਕ੍ਰਿਸ਼ਨ ਮੁਰਾਰ, ਨਿਮਾਣਿਆਂ ਨੂੰ ਗਲੇ ਲਗਾਇਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਜੋਤ ਸੰਗ ਜੋਤ ਮਿਲਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਸਚ ਸੁੱਚ ਸਭ ਥਾਂ ਵਰਤਾਇਆ।
ਵਾਹਵਾ ਸਤਿਗੁਰ ਸਤਿਜੁਗ ਲਾਇਆ, ਮਦਿ ਮਾਸ ਦਾ ਨਾਸ ਕਰਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਬ੍ਰਹਮ ਸਰੂਪ ਬ੍ਰਹਮ ਸਮਾਇਆ। ਵਾਹਵਾ ਸਤਿਗੁਰ ਸਤਿਜੁਗ ਲਾਇਆ, ਆਪ ਇਕ ਬਹੁ ਰੰਗ ਸਮਾਇਆ। ਪ੍ਰਗਟ ਆਪਣੀ ਜੋਤ, ਕਲ ਮਾਹਿ ਦਰਸ ਦਿਖਾਇਆ। ਦੇ ਤ੍ਰੈਕੁਟੀ ਖੋਲ੍ਹ, ਅਨਹਦ ਸ਼ਬਦ ਵਜਾਇਆ। ਜੋ ਤਿਨ੍ਹ ਪਾਏ ਸਾਰ, ਤਿਨ੍ਹਾਂ ਜਮ ਡੰਡ ਨੇੜ ਨਾ ਆਇਆ। ਰਸਨਾ ਜਪੇ ਨਾਉਂ, ਦੁੱਖ ਕਲੇਸ਼ ਪ੍ਰਭ ਨਾਸ ਕਰਾਇਆ। ਅੰਤ ਕਾਲ ਪ੍ਰਭ ਹੋਏ ਕਿਰਪਾਲ ਦਰਸ ਦਿਖਾਇਆ। ਗੁਰਸਿਖ ਵਿਚ ਬਬਾਣ ਗੁਰ ਪੁਰੀ ਸਿਧਾਇਆ। ਪ੍ਰਗਟ ਹੋ ਭਗਵਾਨ ਸਤਿਜੁਗ ਰਾਹ ਚਲਾਇਆ। ਗੁਰਸਿਖਾਂ ਦੇਵੇ ਮਾਣ, ਧਾਮ ਬੈਕੁੰਠ ਪੁਚਾਇਆ । ਆਪ ਹੈ ਜੋਤ ਸਰੂਪ, ਸਿੱਖ ਵਿਚ ਜੋਤ ਸਮਾਇਆ। ਪ੍ਰਭ ਵਿਸਮਾਦੇ ਵਿਸਮਾਦ ਸਮਾਇਆ। ਗੁਰਸਿਖਾਂ ਸੰਗ ਬੇਮੁਖ ਤਰਾਇਆ। ਚੰਦਨ ਪਾਸ ਨਿੰਮ ਮਹਿਕਾਇਆ। ਸੋਹੰ ਸ਼ਬਦ ਗੁਰ ਬਾਣ ਚਲਾਇਆ। ਚਾਰ ਕੁੰਟ ਜਗਤ ਜਲਾਇਆ। ਜੋਤ ਸਰੂਪ ਪਾਣੀ ਪਵਣ ਸਮਾਇਆ। ਬੈਠ ਆਪ ਅਡੋਲ, ਸਾਰਾ ਜਗਤ ਡੁਲਾਇਆ। ਬੈਠੇ ਜੀਵ ਅਣਭੋਲ, ਕਲਜੁਗ ਸਿਰ ਤੇ ਆਇਆ। ਦਿਤੇ ਜੀਵ ਆ ਰੋਲ, ਨਿਹਕਲੰਕ ਜੋਤ ਪ੍ਰਗਟਾਇਆ। ਮਹਾਰਾਜ ਸ਼ੇਰ ਸਿੰਘ ਆਪ ਅਤੋਲ, ਸਾਰਾ ਜਗਤ ਤੁਲਾਇਆ। ਗੁਰਸਿਖਾਂ ਦੇ ਗਿਆਨ, ਆਪਣਾ ਆਪ ਬੁਝਾਇਆ। ਕਲਜੁਗ ਹੋ ਕਿਰਪਾਲ, ਸਿੱਖਾਂ ਨੂੰ ਦਰਸ ਦਿਖਾਇਆ। ਛੱਡ ਖੰਡ ਬ੍ਰਹਿਮੰਡ, ਸਿੱਖਾਂ ਵਿਚ ਡੇਰਾ ਲਾਇਆ। ਇਹ ਧਾਮ ਅਪਾਰ, ਜਿਥੇ ਗੁਰ ਚਰਨ ਟਿਕਾਇਆ । ਕੱਟੇ ਹਉਮੇ ਰੋਗ, ਦੁੱਖਾਂ ਦਾ ਨਾਸ ਕਰਾਇਆ। ਗੁਣ ਨਿਧਾਨ ਘਰ ਆ ਲੇਖ ਲਿਖਾਇਆ। ਟੁੱਟੀ ਗੰਢੇ ਆਪ, ਸਮਰਥ ਪੁਰਖ ਆਪ ਰਘੁਰਾਇਆ। ਬੈਠੇ ਆਪ ਸਮਰਥ, ਪ੍ਰਭ ਨੇ ਭੇਸ ਵਟਾਇਆ। ਪ੍ਰਭ ਹੈ ਅਕਥ, ਕਿਸੇ ਕਥੇ ਨਾ ਜਾਇਆ। ਇਹ ਦੇਹ ਸਵੱਛ, ਜਿਥੇ ਪ੍ਰਭ ਜੋਤ ਜਗਾਇਆ । ਸੋਹੰ ਨਾਮ ਵੱਥ, ਜੀਆਂ ਨੂੰ ਦਾਨ ਦਵਾਇਆ। ਬੇਮੁੱਖਾਂ ਪਾਈ ਨੱਥ, ਦਰ ਦਰ ਚੱਕਰ ਲਵਾਇਆ। ਨਿਮਾਣਿਆਂ ਦੇਵੇ ਮਾਣ, ਰਾਣਿਆਂ ਤਖ਼ਤੋਂ ਲਾਹਿਆ। ਆਪ ਬ੍ਰਹਮ ਸਰੂਪ, ਜੀਵ ਬ੍ਰਹਮ ਉਪਾਇਆ। ਗਵਾਏ ਸਭ ਦਾ ਮਾਣ, ਚਾਰ ਵਰਨ ਕਰ ਇਕ ਬਹਾਇਆ। ਤੀਨ ਲੋਕ ਹੋਈ ਜੈ ਜੈਕਾਰ, ਸੋਹੰ ਸ਼ਬਦ ਧੁਨ ਵਜਾਇਆ। ਦੇਵੀ ਦੇਵਤੇ ਕਰਨ ਵਿਚਾਰ, ਕਿਥੇ ਗੁਰ ਸ਼ਬਦ ਅਲਾਇਆ। ਬ੍ਰਹਮਾ ਵਿਸ਼ਨ ਮਹੇਸ਼ ਖੜ੍ਹੇ ਦਰਬਾਰ, ਤਿਨ੍ਹਾਂ ਗੁਰ ਨਜ਼ਰ ਨਾ ਆਇਆ। ਬ੍ਰਹਮਾ ਆਈ ਹਾਰ, ਆਪਣਾ ਆਪ ਗਵਾਇਆ। ਪ੍ਰਗਟਿਆ ਜੋਤ ਸਰੂਪ, ਵਿਚ ਜੋਤ ਸਮਾਇਆ। ਗਗਨ ਪਤਾਲ ਪ੍ਰਭ ਨੇ ਆਣ ਹਿਲਾਇਆ। ਸ੍ਰਿਸ਼ਟੀ ਸਾਜੇ ਆਪ ਪ੍ਰਭ ਹੈ ਜੋਤ ਸਰੂਪਾ। ਅਨਹਦ ਸ਼ਬਦ ਵਜਾਏ ਭੂਪਾ। ਸੋਹੰ ਸ਼ਬਦ ਸਦਾ ਅਨੂਪਾ। ਨਾਮ ਨਿਰੰਜਣ ਗੁਰਚਰਨ ਸਰਬ ਮਿਲ ਹੈ ਸੂਖਾ। ਮਹਾਰਾਜ ਸ਼ੇਰ ਸਿੰਘ ਸਦਾ ਸਦ ਖੇਲ ਅਨੂਪਾ । ਗੁਰਸਿਖਾਂ ਮਨ ਸਦਾ ਖੁਮਾਰੀ। ਨਿਰੰਜਣ ਜੋਤ ਆਕਾਸ਼ੋਂ ਉਤਾਰੀ। ਪ੍ਰਭ ਅਬਿਨਾਸ਼ੀ ਸਦ ਨਿਰਾਧਾਰੀ। ਗੁਰਸਿਖਾਂ ਪੈਜ ਆਣ ਸਵਾਰੀ। ਕਲਜੁਗ ਹਉਮੇ ਕਟ ਬਿਮਾਰੀ। ਸੋਹੰ ਸ਼ਬਦ ਗੁਰ ਕੀਤੀ ਕਾਰੀ। ਦਰ ਆਏ ਮਨ ਦੁਬਧਾ ਭਾਰੀ। ਨਰਕਵਾਸ ਹੋਵੇ ਦੁਸ਼ਟ ਦੁਰਾਚਾਰੀ । ਉਨ੍ਹਾਂ ਲਏ ਉਧਾਰ, ਜਿਨ ਹਿਰਦੇ ਨਾਮ ਮੁਖ ਉਚਾਰੀ । ਕਲਜੁਗ ਭਏ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਨਿਰੰਕਾਰ ਅਛੱਲ ਅਡੋਲ। ਜੋਤ ਸਰੂਪ ਜਗਤ ਮੌਲ। ਸਾਧ ਸੰਗਤ ਵਿਚ ਪ੍ਰਭ ਸਦਾ ਅਡੋਲ। ਸੋਹੰ ਸ਼ਬਦ ਸੁਣਾਵੇ ਅਨਮੋਲ । ਮਹਾਰਾਜ ਸ਼ੇਰ ਸਿੰਘ ਸਦਾ ਅਣਤੋਲ । ਗੁਰ ਪੂਰੇ ਦੀ ਇਹ ਵਡਿਆਈ। ਸਰਨ ਪੜੇ ਦੀ ਲਾਜ ਰਖਾਈ। ਪਸੂ ਪਰੇਤੋਂ ਦੇਵ ਬਣਾਈ। ਕੋਈ ਨਾ ਖੋਜੇ ਘਰ ਦੇ ਬੁਝਾਈ। ਜੋਤ ਜੁਗਤ ਪ੍ਰਭ
ਇਹ ਚਲਾਈ। ਜਿਉਂ ਦੀਪਕ ਸੰਗ ਦੀਪਕ ਜਲ ਜਾਈ। ਗੁਰ ਸੰਗਤ ਗੁਰ ਮਾਣ ਦਿਵਾਇਆ। ਆਏ ਦਰ ਪ੍ਰਵਾਨ, ਜਿਨ ਸਰਨੀਂ ਸੀਸ ਝੁਕਾਇਆ। ਕਿਰਪਾ ਕਰੇ ਕਰਤਾਰ, ਦੁੱਖਾਂ ਦਾ ਡੇਰਾ ਢਾਹਿਆ। ਵਾਂਗ ਕ੍ਰਿਸ਼ਨ ਮੁਰਾਰ, ਨਿਮਾਣਿਆਂ ਗਲੇ ਲਗਾਇਆ। ਬਰਸੇ ਕਿਰਪਾ ਧਾਰ, ਅੰਮ੍ਰਿਤ ਮੁਖ ਚੁਆਇਆ । ਪਾਰਬ੍ਰਹਮ ਪਰਮੇਸ਼ਵਰ ਘਰ ਮਾਹਿ ਪਾਇਆ। ਦੁੱਖਾਂ ਲਾਹੇ ਕਾਣ, ਗੁਰਸਿਖਾਂ ਨੂੰ ਮਾਣ ਦਿਵਾਇਆ। ਦੇ ਕੇ ਸੋਹੰ ਗਿਆਨ, ਆਪਣਾ ਨਾਮ ਜਪਾਇਆ । ਡਿੱਗੇ ਦਰ ਤੇ ਆਣ, ਸਿਰ ਤੇ ਛਤਰ ਝੁਲਾਇਆ। ਦਰਗਾਹ ਦਿਤਾ ਮਾਣ, ਜਿਨ੍ਹਾਂ ਗੁਰ ਦਰਸ਼ਨ ਪਾਇਆ। ਹੋਏ ਭਵਜਲ ਪਾਰ, ਜਿਨ੍ਹਾਂ ਗੁਰ ਨਾਮ ਧਿਆਇਆ। ਦੇ ਕੇ ਦਰਸ ਅਪਾਰ, ਕਲਜੁਗ ਆਣ ਤਰਾਇਆ। ਮਹਾਰਾਜ ਸ਼ੇਰ ਸਿੰਘ ਨਿਰਾਹਾਰ, ਜੋਤ ਰੂਪ ਸਮਾਇਆ। ਜੋਤੀ ਜੋਤ ਅਗੰਮ ਕਿਸੇ ਭੇਦ ਨਾ ਪਾਇਆ। ਗੁਰਮੁਖਾਂ ਦੇ ਬੁਝਾਏ, ਜਿਨ੍ਹਾਂ ਦਰ ਤੇ ਸੀਸ ਝੁਕਾਇਆ। ਗੁਰ ਪੁਰੀ ਗੁਰ ਧਾਮ ਬਣਾਇਆ। ਜਿਥੇ ਈਸ਼ਰ ਜੋਤ ਪ੍ਰਗਟਾਇਆ । ਰਲ ਮਿਲ ਸਖੀਆਂ ਮੰਗਲ ਗਾਇਆ। ਗੁਰ ਸੰਗਤ ਪ੍ਰਭ ਰਿਦੇ ਧਿਆਇਆ। ਪਲੰਘ ਉਠਾਇਆ ਸੀਸ, ਝੂਲਾ ਝੂਲ ਹਿਲਾਇਆ। ਕਰ ਕੇ ਖੇਲ ਅਪਾਰ, ਧੱਕਾ ਜਗਤ ਨੂੰ ਲਾਇਆ। ਡੁੱਬਦੇ ਲਾਏ ਪਾਰ, ਜਿਨ੍ਹਾਂ ਗੁਰ ਦਰਸ ਦਿਖਾਇਆ। ਮੋਰ ਖੰਭ ਗੁਰ ਚਵਰ ਲੈ, ਗੁਰਸਿਖਾਂ ਸਿਰ ਝੁਲਾਇਆ। ਦੁੱਖ ਖੰਡਣਹਾਰ ਪ੍ਰਭ ਪੂਰਾ, ਦੇਹ ਕਸ਼ਟ ਸਭ ਨਾਸ ਕਰਾਇਆ। ਹੋਏ ਕਿਰਪਾਲ ਪ੍ਰਭ ਦਿਤਾ ਦਾਨ, ਸੋਹੰ ਸ਼ਬਦ ਕਾਇਆ ਕੰਚਨ ਰੋਗ ਗਵਾਇਆ। ਜੋ ਜਨ ਸਿਮਰੇ ਮੇਰਾ ਨਾਉਂ, ਭੈ ਭਿਆਨਕ ਵਿਚ ਹੋਏ ਸਹਾਇਆ। ਮੈਂ ਆਪ ਪੂਰਨ ਪੁਰਖ ਪਰਮੇਸ਼ਰ, ਮਾਤ ਪਾਤਾਲ ਆਕਾਸ਼ ਸੁਹਾਇਆ। ਮੇਰੀ ਜੋਤ ਸਦਾ ਅਡੋਲ, ਤੀਨ ਲੋਕ ਦੇ ਵਿਚ ਸਮਾਇਆ । ਐਸਾ ਮੇਰਾ ਨਾਮ ਨਿਰਾਲਾ, ਬਿਨ ਭਗਤਾਂ ਕਿਸੇ ਹੱਥ ਨਾ ਆਇਆ । ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ, ਦਰ ਆਇਆਂ ਦਾ ਦੁੱਖ ਗਵਾਇਆ। ਘਟ ਘਟ ਵਾਸੀ ਸਰਬ ਨਿਵਾਸੀ, ਕਲਜੁਗ ਦਾ ਅੰਤ ਕਰਾਇਆ। ਜਪਾਵੇ ਸੋਹੰ ਨਾਮ, ਦਰਗਾਹ ਵਿਚ ਤਰਾਇਆ। ਬੇਮੁੱਖਾਂ ਆਈ ਹਾਰ, ਨਿੰਦਕਾਂ ਸਿਰ ਛਾਹੀ ਪਾਇਆ। ਗੁਰਸਿਖਾਂ ਮਨ ਵਿਚਾਰ, ਪੂਰਾ ਸਤਿਗੁਰ ਘਰ ਮੇਂ ਪਾਇਆ । ਆਪਣਾ ਸਤਿਗੁਰ ਭੇਵ ਖੁਲ੍ਹਾਵੇ, ਜਗਤ ਡੰਕ ਸੋਹੰ ਲਾਇਆ। ਹੰਕਾਰੀਆਂ ਨਿੰਦਕਾਂ ਮਾਣ ਗਵਾ ਕੇ, ਨਿਮਾਣਿਆਂ ਤਾਈਂ ਗਲੇ ਲਗਾਇਆ। ਜੋ ਦਰ ਚਲ ਕੇ ਪਰਖਣ ਆਏ, ਉਹਨਾਂ ਇਹ ਵਰ ਘਰ ਪਾਇਆ। ਦੁਰਮਤ ਦੇਹ ਫਿਰੇ ਦੁਰਾਚਾਰੀ, ਧਰਮ ਰਾਏ ਨੱਕ ਨੱਥ ਪਾਇਆ। ਕੁੰਭੀ ਨਰਕ ਫੜੇ ਫੜ ਡਾਰੀ, ਰੋਵੇ ਬਪਰਾ ਨਾ ਕਿਸੇ ਛੁਡਾਇਆ। ਐਸੀ ਪ੍ਰਭ ਦੇ ਸਜ਼ਾਏ, ਹਾਹਾਕਾਰ ਕਰ ਬਿਲਲਾਇਆ । ਕੋਈ ਨਾ ਲਵੇ ਸਾਰ, ਐਸਾ ਪ੍ਰਭ ਨੇ ਡੰਨ ਲਗਾਇਆ । ਮਹਾਰਾਜ ਸ਼ੇਰ ਸਿੰਘ ਭਇਆ ਅਵਤਾਰ, ਹੰਕਾਰੀਆਂ ਤਾਈਂ ਨਾਸ ਕਰਾਇਆ। ਮਨ ਮੇਂ ਧਰੇ ਧਿਆਨ, ਚਰਨ ਨਾ ਸੀਸ ਝੁਕਾਏ। ਮਨ ਮੇਂ ਧਰੇ ਗੁਮਾਨ, ਦਰ ਦਰ ਚੋਟਾਂ ਖਾਏ। ਮਨ ਮੇਂ ਹੋਵੇ ਗੁਮਾਨ, ਦਰਗਹਿ ਵਿਚ ਠੌਰ ਨਾ ਪਾਵੇ। ਪਾਪੀ ਅਪਰਾਧੀ ਕੁਸ਼ਟੀ ਕੋਹੜੀ ਕੁਲ ਤਾਈਂ ਕਲੰਕ ਲਵਾਵੇ। ਐਸਾ ਸ਼ਬਦ ਗੁਰ ਲਿਖਾਏ। ਪੂਰਾ ਦੁਖੀਆ ਹੋਵੇ ਜਗਤ ਬਿਲਲਾਵੇ। ਸ਼ਬਦ ਰੂਪ ਗੁਰ ਬਚਨ ਲਿਖਾਇਆ। ਸ਼ਬਦ ਰੂਪ ਵਿਚ ਦੇਹ ਦੇ ਆਇਆ। ਸ਼ਬਦ ਰੂਪ ਪ੍ਰਭ ਜੋਤ ਜਗਾਇਆ। ਸ਼ਬਦ ਰੂਪ ਧੁਨ ਸ਼ਬਦ ਵਜਾਇਆ। ਸ਼ਬਦ ਰੂਪ ਸੋਹੰ ਨਾਮ ਦ੍ਰਿੜਾਇਆ। ਸ਼ਬਦ ਰੂਪ ਅਗਿਆਨ ਅੰਧੇਰ ਚੁਕਾਇਆ। ਸ਼ਬਦ ਰੂਪ ਸਰਬ ਥਾਏਂ ਸਮਾਇਆ। ਸ਼ਬਦ ਰੂਪ ਕਿਸੇ ਨਜ਼ਰ ਨਾ ਆਇਆ। ਸ਼ਬਦ ਰੂਪ ਗੁਰਸਿਖਾਂ ਪ੍ਰਗਟਾਇਆ। ਸ਼ਬਦ ਰੂਪ ਹੰਕਾਰੀਆਂ ਹੰਕਾਰ ਗਵਾਇਆ।
ਸ਼ਬਦ ਰੂਪ ਨਿਹਕਲੰਕ ਅਖਵਾਇਆ। ਸ਼ਬਦ ਰੂਪ ਸੰਸਾਰ ਸਾਗਰ ਸਿੱਖ ਪਾਰ ਤਰਾਇਆ। ਸ਼ਬਦ ਰੂਪ ਜੀਵ ਜੰਤ ਸੁਹਾਇਆ । ਸ਼ਬਦ ਰੂਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਸੁਰਤ ਸ਼ਬਦ ਜੋ ਜਨ ਲਾਵੇ, ਅਨਹਦ ਸ਼ਬਦ ਮਨ ਵਜਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਰਾਗ ਰਿਸਾਰੰਗ ਘਰ ਮਾਹਿ ਪਾਵੇ । ਸੁਰਤ ਸ਼ਬਦ ਜੋ ਜਨ ਲਾਵੇ, ਦੀਪਕ ਜੋਤ ਦੇਹ ਮਾਹਿ ਜਗਾਵੇ । ਸੁਰਤ ਸ਼ਬਦ ਜੋ ਜਨ ਲਾਵੇ, ਨਿਜ ਘਰ ਬੈਠਾ ਤਾੜੀ ਲਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਜੋਤੀ ਜੋਤ ਪ੍ਰਭ ਸੰਗ ਮਿਲ ਜਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਅੰਧਘੋਰ ਪ੍ਰਭ ਅਬਿਨਾਸ਼ੀ ਪਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਸਤਿਜੁਗ ਸਾਚਾ ਪ੍ਰਭ ਆਪ ਦਿਖਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਸਤਿਜੁਗ ਸ਼ਬਦ ਸੋਹੰ ਗੁਣ ਗਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਹੋਵੇ ਬ੍ਰਹਮ ਗਿਆਨ ਵਿਚੋਂ ਭੇਤ ਚੁਕਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਮਨੋਂ ਜਾਏ ਵਿਕਾਰ ਹਿਰਦੇ ਜੋਤ ਜਗਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਹੋਵੇ ਜੋਤ ਆਧਾਰ ਅਗਿਆਨ ਅੰਧੇਰ ਗਵਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਪ੍ਰਗਟ ਹੋ ਪ੍ਰਭ ਆਪ ਆਪਣਾ ਆਪ ਦਰਸਾਵੇ। ਸੁਰਤ ਸ਼ਬਦ ਜੋ ਜਨ ਲਾਵੇ, ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਪੈਜ ਰਖਾਵੇ।
੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਠਾਕਰ ਸਿੰਘ ਦੇ ਗ੍ਰਹਿ
ਗੁਰ ਗਹਿਰ ਗੰਭੀਰ ਪ੍ਰਗਟੇ ਘਰ ਭਗਤ ਸੁਜਾਨਾ। ਧੰਨ ਮੰਦਰ ਚਰਨ ਧਰਾਪਿਆ ਵਿਸ਼ਨੂੰ ਭਗਵਾਨਾ। ਕਲਜੁਗ ਤਾਰਨ ਆ ਗਿਆ, ਕਰ ਖੇਲ ਬਿਧਨਾਨਾ। ਹਰਿ ਮੰਦਰ ਥਾਨ ਸੁਹਾ ਲਿਆ, ਵਾਂਗ ਭਗਤ ਸੁਦਾਮਾ। ਗੁਰਸਿਖਾਂ ਮਾਣ ਦਿਵਾ ਲਿਆ, ਉਪਜੇ ਬ੍ਰਹਮ ਗਿਆਨਾ। ਸੋਹੰ ਸ਼ਬਦ ਦਿਵਾ ਲਿਆ, ਮਨ ਉਪਜੇ ਗੁਰ ਨਾਮਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ, ਸੁਫਲ ਹੋਵੇ ਸਭ ਕਾਮਾ। ਧੰਨ ਸੁਹਾਇਆ ਥਾਨ, ਜਿਥੇ ਗੁਰ ਜੋਤ ਜਗਾਏ । ਧੰਨ ਸੁਹਾਇਆ ਥਾਨ, ਜਿਥੇ ਗੁਰ ਭੋਗ ਲਗਾਏ । ਧੰਨ ਸੁਹਾਇਆ ਥਾਨ, ਜਿਥੇ ਗੁਰ ਰੋਗ ਗਵਾਏ। ਧੰਨ ਸੁਹਾਇਆ ਥਾਨ, ਜਿਥੇ ਵਿਛੜੇ ਸੰਜੋਗ ਮਿਲਾਏ । ਧੰਨ ਸੁਹਾਇਆ ਥਾਨ, ਜਿਥੇ ਗੁਰਸਿਖ ਬਣਾਏ। ਧੰਨ ਸੁਹਾਇਆ ਥਾਨ, ਜਿਥੇ ਜੀਵ ਤਾਈਂ ਗੁਰ ਗਿਆਨ ਦਿਵਾਏ। ਧੰਨ ਸੁਹਾਇਆ ਥਾਨ, ਜਿਥੇ ਨਰ ਨਰਾਇਣ ਨਿਰੰਜਣ ਆਏ। ਧੰਨ ਸੁਹਾਇਆ ਥਾਨ, ਜਿਥੇ ਨਾਥ ਤ੍ਰਲੋਕੀ ਭਗਤ ਤਰਾਏ। ਧੰਨ ਸੁਹਾਇਆ ਥਾਨ, ਜਿਥੇ ਆਤਮ ਜੋਤ ਗੁਰ ਦੇ ਜਗਾਏ। ਧੰਨ ਸੁਹਾਇਆ ਥਾਨ, ਜਿਥੇ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ । ਧੰਨ ਗੁਰਸਿਖ ਜਿਨ ਸੇਵ ਕਮਾਈ। ਧੰਨ ਗੁਰਸਿਖ ਜਿਨ ਮਿਲੀ ਵਡਿਆਈ। ਧੰਨ ਗੁਰਸਿਖ ਜਿਨ ਬੂਝ ਬੁਝਾਈ। ਧੰਨ ਗੁਰਸਿਖ ਹਉਮੇ ਮਮਤਾ ਮੈਲ ਗਵਾਈ। ਧੰਨ ਗੁਰਸਿਖ ਸਿੱਖੀ ਸਿਖਿਆ ਮਨ ਟਿਕਾਈ। ਧੰਨ ਗੁਰਸਿਖ ਗੁਰ ਪੂਰੇ ਦੀ ਸੋਝੀ ਪਾਈ। ਧੰਨ ਗੁਰਸਿਖ ਕਲ ਵਿਚ ਬੰਸ ਲਿਆ ਤਰਾਈ। ਧੰਨ ਗੁਰਸਿਖ ਮੁਕਤ ਜੁਗਤ ਦੀ ਸੋਝੀ ਪਾਈ। ਧੰਨ ਗੁਰਸਿਖ ਸੇਵਾ ਵਿਚ ਪਿਆਰ ਘਰ ਜੋਤ ਜਗਾਈ। ਧੰਨ ਗੁਰਸਿਖ ਉਪਜੇ ਨਾਮ ਸੋਹੰ ਸ਼ਬਦ ਦੀ ਸੋਝੀ ਪਾਈ। ਧੰਨ ਗੁਰਸਿਖ ਜਗਤ ਗਵਾਇਆ ਮਾਣ ਚਰਨ ਸੀਸ ਝੁਕਾਈ। ਧੰਨ ਗੁਰਸਿਖ ਪਾਰਬ੍ਰਹਮ ਪ੍ਰਭ ਪਏ ਸਰਨਾਈ। ਧੰਨ ਗੁਰਸਿਖ ਆਵਣ ਜਾਵਣ ਬਿਆਧਿ ਮਿਟਾਈ। ਧੰਨ ਗੁਰਸਿਖ ਸਰਬ ਸੂਖ ਘਰ ਮਾਹਿ ਪਾਈ। ਧੰਨ ਗੁਰਸਿਖ
ਕਲੂ ਅਗਨ ਪੋਹੇ ਨਾ ਰਾਈ । ਧੰਨ ਗੁਰਸਿਖ ਜਿਸ ਪ੍ਰਭ ਦੇ ਵਡਿਆਈ। ਧੰਨ ਗੁਰਸਿਖ ਕਰ ਸੇਵਾ ਈਸ਼ਰ ਜੋਤ ਪ੍ਰਗਟਾਈ। ਮਾਨਸ ਜਨਮ ਸੁਜਾਨ, ਜੇ ਗੁਰ ਸੇਵ ਕਮਾਵੇ। ਮਾਨਸ ਜਨਮ ਸੁਜਾਨ, ਜੇ ਗੁਰ ਚਰਨੀਂ ਸੀਸ ਝੁਕਾਵੇ । ਮਾਨਸ ਜਨਮ ਸੁਜਾਨ, ਮਿਲ ਸਾਧ ਸੰਗਤ ਹਰਿ ਜਸ ਗਾਵੇ। ਮਾਨਸ ਜਨਮ ਸੁਜਾਨ, ਮਨੋ ਅਭਿਮਾਨ ਚੁਕਾਵੇ। ਮਾਨਸ ਜਨਮ ਸੁਜਾਨ, ਜੀਵ ਜੀਵ ਜੀਵ ਦਇਆ ਕਮਾਵੇ। ਮਾਨਸ ਜਨਮ ਸੁਜਾਨ, ਗੁਰ ਗੁਰ ਗੁਰ ਦਰਸ ਦਰਸਾਵੇ। ਮਾਨਸ ਜਨਮ ਸੁਜਾਨ, ਇਕ ਮਨ ਹੋ ਪ੍ਰਭ ਰਿਦੇ ਧਿਆਵੇ। ਮਾਨਸ ਜਨਮ ਸੁਜਾਨ, ਘਰ ਬੈਠੇ ਅੰਤਰਜਾਮੀ ਪਾਵੇ। ਮਾਨਸ ਜਨਮ ਸੁਜਾਨ, ਜਿਨ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਪ੍ਰਭ ਨਾਮ ਚਿਤਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਮਿਲੇ ਪ੍ਰਭ ਅਪਰ ਅਪਾਰਿਆ। ਗੁਰਸਿਖਾਂ ਸਦ ਬਲਿਹਾਰ, ਦੇਵੇ ਗੁਰ ਨਾਮ ਭੰਡਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਸੋਹੰ ਸ਼ਬਦ ਵਿਚਾਰਿਆ। ਗੁਰਸਿਖਾਂ ਸਦ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਨਿਮਸਕਾਰਿਆ । ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਜਗਤ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਜੰਤ ਉਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜਿਸ ਅੰਤ ਨਾ ਪਾਰਾਵਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੁਗ ਜੁਗ ਦੇਹ ਪਲਟਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਸਦ ਸਦ ਸਦ ਨਿਮਸਕਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਆ ਭਗਤਾਂ ਨੂੰ ਤਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਭੈ ਭੰਜਨ ਸਿੱਖ ਉਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਬੈਠਾ ਵਿਚ ਦੇਹ ਪ੍ਰਭ ਨਿਰਾਧਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਕੋਟ ਬ੍ਰਹਿਮੰਡ ਜਿਸ ਪਸਰ ਪਸਾਰਿਆ। ਪ੍ਰਗਟ ਜੋਤ ਪ੍ਰਭ ਠਾਕਰ, ਚੰਦ ਸੂਰਜ ਜਿਸ ਸੇਵਾ ਲਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਤੀਨ ਲੋਕ ਇਕ ਰੰਗ ਸਮਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਬ੍ਰਹਮ ਬਿੰਦ ਸਭ ਜਗਤ ਉਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪਣਾ ਆਪ ਵਿਚ ਟਿਕਾ ਲਿਆ । ਪ੍ਰਗਟ ਜੋਤ ਪ੍ਰਭ ਠਾਕਰ, ਮਾਇਆ ਰੂਪੀ ਜੀਵ ਪਰਦਾ ਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਰਾਖੇ ਹਉਮੇ ਰੋਗ, ਦੇਹ ਅੰਧੇਰ ਰਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੋਤ ਜਗਾ ਨਿਰਾਲੀ ਦੇਹ ਦੀਪਕ ਡਗਮਗਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਜੀਵ ਵਿਕਾਰੇ ਵਿਚ ਪ੍ਰਭ ਛੁਪਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਰ ਕਰਮ ਵਿਚਾਰ ਭਗਤਾਂ ਨੂੰ ਦਰਸ ਦਿਖਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਆਪ ਜੋਤ ਨਿਰੰਜਣ ਸਿੱਖ ਜੋਤ ਨਿਰੰਜਣ ਬਣਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਕਲਜੁਗ ਲੈ ਸਾਰ ਭਵਜਲ ਪਾਰ ਤਰਾ ਲਿਆ। ਪ੍ਰਗਟ ਜੋਤ ਪ੍ਰਭ ਠਾਕਰ, ਮਹਾਰਾਜ ਸ਼ੇਰ ਸਿੰਘ ਭਗਤ ਉਧਾਰ ਸਿੱਖਾਂ ਨੂੰ ਆਣ ਤਰਾ ਲਿਆ। ਸੋਈ ਸੁਹੰਦਾ ਥਾਉਂ, ਜਿਥੇ ਗੁਰ ਚਰਨ ਧਰੰਦੇ। ਸੋਈ ਸੁਹੰਦਾ ਥਾਉਂ, ਜਿਥੇ ਜੋਤ ਮਰਗੰਦੇ। ਸੋਈ ਸੁਹੰਦਾ ਥਾਉਂ, ਜਿਥੇ ਗੁਰਸਿਖ ਤਰੰਦੇ। ਸੋਈ ਸੁਹੰਦਾ ਥਾਉਂ, ਜਿਥੇ ਫੜ ਮਨ ਭਵੰਦੇ। ਸੋਈ ਸੁਹੰਦਾ ਥਾਉਂ, ਜਿਥੇ ਗੁਰ ਗਿਆਨ ਦਿਵੰਦੇ। ਸੋਈ ਸੁਹੰਦਾ ਥਾਉਂ, ਜਿਥੇ ਪ੍ਰਭ ਜੋਤ ਜਗੰਦੇ। ਸੋਈ ਸੁਹੰਦਾ ਥਾਉਂ, ਜਿਥੇ ਪ੍ਰਗਟ ਸਦ ਬਖ਼ਸ਼ੰਦੇ। ਸੋਈ ਸੁਹੰਦਾ ਥਾਉਂ, ਜਿਥੇ ਲਿਆਂ ਨਾਉਂ ਦੁੱਖ ਢਹਿੰਦੇ। ਸੋਈ ਸੁਹੰਦਾ ਥਾਉਂ, ਜਿਥੇ ਸਿੱਖ ਗੁਰ ਚਰਨ ਪੜੰਦੇ। ਸੋਈ ਸੁਹੰਦਾ ਥਾਉਂ, ਜਿਥੇ ਉਪਜੇ ਪ੍ਰਭ ਮੁਕੰਦੇ। ਸੋਈ ਸੁਹੰਦਾ ਥਾਉਂ, ਜਿਥੇ ਮਹਾਰਾਜ ਸ਼ੇਰ ਸਿੰਘ ਸਿੱਖ ਕਰਮ ਲਿਖੰਦੇ।
੩ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਅਮਰਜੀਤ ਸਿੰਘ ਦੇ ਗ੍ਰਹਿ
ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਡੁੱਬਦੇ ਆਣ ਤਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੁਖੀਆਂ ਦੇ ਦੁੱਖ ਗਵਾਏ। ਗੁਰ ਪੂਰਾ ਕਰਮ ਕਮਾਂਵੰਦਾ, ਪਾਪੀ ਅਗਨ ਦੇ ਵਾਂਗ ਜਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਅੰਮ੍ਰਿਤ ਮੇਘ ਵਰਖਾ ਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਗਵਾਏ ਵਿਚੋਂ ਰੋਗ ਜੀਵ ਸੁਖੀ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਬਾਲ ਬਿਰਧ ਦੇਵੇ ਤਾਰ ਸਰਨ ਪੜੇ ਦੀ ਲਾਜ ਰਖਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੇਵੇ ਜੋਤ ਆਧਾਰ ਰਸਨਾ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੁਨੀ ਸੁੱਤੀ ਪੈਰ ਪਸਾਰ ਭਗਤ ਪਕੜ ਉਠਾਏ। ਗੁਰ ਪੂਰਾ ਕਰਮ ਕਮਾਂਵੰਦਾ, ਬੇਮੁੱਖਾਂ ਆਈ ਹਾਰ ਗੁਰਸਿਖਾਂ ਜੈ ਜੈ ਜੈਕਾਰ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਪ੍ਰਗਟ ਜੋਤ ਅਪਾਰ ਸਿੱਖਾਂ ਸਿਰ ਛਤਰ ਝੁਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਲਏ ਸਾਰ ਜਿਨ੍ਹਾਂ ਨੂੰ ਦਰਸ ਦਿਖਾਏ। ਗੁਰ ਪੂਰਾ ਕਰਮ ਕਮਾਂਵੰਦਾ, ਕੱਟੇ ਹਉਮੇ ਰੋਗ ਸੋਹੰ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਮਹਾਰਾਜ ਸ਼ੇਰ ਸਿੰਘ ਭਏ ਅਵਤਾਰ ਜੋਤ ਜਗਤ ਜਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਬੱਧੇ ਜੀਵ ਬਿਲਲਾਈਅਨ ਦੇ ਅੰਮ੍ਰਿਤ ਪਕੜ ਛੁਡਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਰਨ ਕਰਾਵਣਹਾਰ ਸਮਰਥ ਭੂਤਾਂ ਪਰੇਤਾਂ ਨਸ਼ਟ ਕਰਾਏ। ਗੁਰ ਪੂਰਾ ਕਰਮ ਕਮਾਂਵੰਦਾ, ਮੁਖ ਅੰਮ੍ਰਿਤ ਬੂੰਦ ਚਵਾਏ ਕਾਇਆ ਤਪਤ ਬੁਝਾਏ। ਗੁਰ ਪੂਰਾ ਕਰਮ ਕਮਾਂਵੰਦਾ, ਹੋਏ ਆਪ ਕਿਰਪਾਲ ਸਾਧ ਸੰਗਤ ਮਾਣ ਦਵਾਏ। ਗੁਰ ਪੂਰਾ ਕਰਮ ਕਮਾਂਵੰਦਾ, ਜਿਨ੍ਹਾਂ ਆਈ ਵਿਚਾਰ ਤਿਨ੍ਹਾਂ ਸੰਗਤ ਸੰਗ ਰਲਾਏ। ਗੁਰ ਪੂਰਾ ਕਰਮ ਕਮਾਂਵੰਦਾ, ਹੋ ਜੋਤ ਆਧਾਰ ਦੁਖੀਆਂ ਦੇ ਦੁੱਖ ਗਵਾਏ। ਗੁਰ ਪੂਰਾ ਕਰਮ ਕਮਾਂਵੰਦਾ, ਕਲਜੁਗ ਪਾਇਆ ਜੋਰ ਗੁਰਸਿਖਾਂ ਨੂੰ ਪਾਰ ਲੰਘਾਏ। ਗੁਰ ਪੂਰਾ ਕਰਮ ਕਮਾਂਵੰਦਾ, ਦੇਵੇ ਨਾਮ ਗਿਆਨ ਸੋਹੰ ਨਾਮ ਜਪਾਏ। ਗੁਰ ਪੂਰਾ ਕਰਮ ਕਮਾਂਵੰਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਲੱਗਿਆਂ ਲਾਜ ਰਖਾਏ।