੪ ਜੇਠ ੨੦੦੭ ਬਿਕ੍ਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ
ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਰਬ੍ਰਹਮ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਤੀਨ ਲੋਕ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਸਰਬ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਆਏ ਆਪ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਪੂਰੇ ਘਰ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੈ ਜੈ ਜੈਕਾਰ ਮਾਤਲੋਕ ਕਰਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਖੰਡ ਬ੍ਰਹਿਮੰਡ ਪ੍ਰਭ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਨਿਰੰਜਣ ਪ੍ਰਭ ਜਗਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗਣ ਗੰਧਰਬ ਫੂਲਨ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰੋੜ ਤੇਤੀਸ ਰਹੇ ਲਿਵ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਇੰਦਰ ਇੰਦਰਾਸਣ ਬੈਠੇ ਵਰਖਾ ਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬ੍ਰਹਮਾ ਵਿਸ਼ਨ ਮਹੇਸ਼ ਨਿਗਾਹ ਮਾਤ ਟਿਕਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਦੋਵੇਂ ਬੈਠੇ ਮੁਖ ਛੁਪਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਗੁਰ ਠਾਂਡਾ ਠੰਡ
ਜੋਤ ਸਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਰਗਟ ਭਏ ਪ੍ਰਭ ਸੁਖਦਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਹੋ ਮਿਹਰਵਾਨ ਇਹ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਤ੍ਰੇਤਾ ਰਾਮ ਜਗਤ ਗੋਸਾਈਂ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਾਹਨ ਘਨਈਆ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕ੍ਰਿਸ਼ਨ ਮੁਰਾਰ ਇਹ ਬਣਤ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਹੋਇਆ ਘੋਰ ਰਹੇ ਜੀਵ ਬਿਲਲਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਾਪਾਂ ਪਾਇਆ ਜੋਰ ਸਚ ਸੁੱਚ ਨਸ਼ਟ ਹੋ ਜਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧਰਤ ਕਰੇ ਪੁਕਾਰ ਪਾਪਾਂ ਤੋਂ ਦੇ ਛੁਡਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰਕੇ ਖੇਲ ਅਪਾਰ ਪ੍ਰਭ ਨੇ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੋਈ ਨਾ ਜਾਣੇ ਸਾਰ ਇਹ ਬਿੰਗ ਕਸਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਤੋਂ ਪਰਗਟ ਜੋਤ ਜੋਤ ਜਗਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਆਪੇ ਸਭੇ ਦੁੱਖ ਕਲਜੁਗ ਲਏ ਤਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਸ਼ਨੂੰ ਪਰਗਟ ਆਪ ਮਾਨਸ ਦੇਹ ਬਣਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਘਰ ਘਰ ਮਿਲੇ ਵਧਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਿਰਪਾ ਕਰ ਅਪਾਰ ਈਸ਼ਰ ਕਲਜੁਗ ਦੇ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧੰਨ ਸੁਹਾਵਾ ਥਾਨ ਜਿਥੇ ਪ੍ਰਭ ਜੋਤ ਪਰਗਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕੁੱਖ ਤਾਬੋ ਦੀ ਸੁਫਲ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪਿਤਾ ਜਵੰਦ ਸਿੰਘ ਪੂਤ ਰਘੁਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਜੋਤ ਜਗਤ ਟਿਕਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਿਲ ਸਖੀਆਂ ਮੰਗਲ ਗਾਇਆ ਧੰਨ ਜਣੇਂਦੀ ਮਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਗਤ ਭਏ ਉਜਿਆਰ ਭਗਤ ਹਰਿ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜਾਮਾ ਲਿਆ ਧਾਰ ਕਲ ਨਿਹਕਲੰਕ ਅਖਵਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਤੀਨ ਲੋਕ ਜੈ ਜੈ ਜੈਕਾਰ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਪ੍ਰਭ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਬਿਕ੍ਰਮੀ ਉਨੀਂ ਸੌ ਪੰਜਾਹ ਲਿਖਵਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜਵੀਂ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮੰਗਲਵਾਰ ਥਿਤ ਲਿਖਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਘਨਕਪੁਰੀ ਨੂੰ ਭਾਗ ਲਗਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਚੰਦ ਸੂਰਜ ਖੜ੍ਹੇ ਦਰ ਸੀਸ ਝੁਕਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਾਤਲੋਕ ਪ੍ਰਭ ਜੋਤ ਪਰਗਟਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਹੋ ਨਿਹਕਲੰਕ ਆਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਬਾਲਕ ਦੇਹ ਜੋਤ ਜਗਾਏ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇਹ ਸਚ ਸੁੱਚ ਦੀਪਕ ਪਰਗਾਸਿਆ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਵਿਚ ਦੇਹ ਈਸ਼ਰ ਨਿਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਗਟੀ ਜੋਤ ਅਪਾਰ ਹੋਵੇ ਜਗਤ ਧਰਵਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੱਚਾ ਹੋਵੇ ਦਰਬਾਰ ਸਚ ਗੁਰ ਪਰਗਾਸਿਆ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਜ ਸੁਹਾਵੀ ਰਾਤ ਦੇਵੇ ਦਾਨ ਅਪਾਰ ਜਾਏ ਨਾ ਕੋਏ ਨਿਰਾਸਿਆ। ਕਲਜੁਗ ਦੇਵੇ ਤਾਰ ਜਿਨ ਆਹਾਰ ਸ਼ਰਾਬ ਨਾ ਮਾਸਿਆ। ਗੁਰਸਿਖ ਵਿਚ ਸੰਸਾਰ, ਜਿਉਂ ਕੰਚਨ ਪਰਗਾਸਿਆ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਭਗਤਨ ਦਾਸਿਆ । ਉਪਜੀ ਜੋਤ ਅਪਾਰ। ਜੋਤ
ਨਿਰੰਜਣ ਜਗਤ ਚਮਕਾਰ। ਵਿਚ ਸ੍ਰਿਸ਼ਟ ਨਾ ਹੋਵੇ ਵਿਚਾਰ। ਕਲਜੁਗ ਆਏ ਨਿਹਕਲੰਕ ਅਵਤਾਰ। ਵਿਚ ਦੁਆਪਰ ਕ੍ਰਿਸ਼ਨ ਮੁਰਾਰ। ਸੁੱਤਾ ਪਰਭਾਸ ਵਿਚ ਗੋਡੇ ਚਰਨ ਪਸਾਰ। ਕ੍ਰਿਸ਼ਨ ਜੋਤ ਸ਼ੇਰ ਸਿੰਘ ਅਵਤਾਰ। ਜਿਥੇ ਮਾਰੇ ਬੱਧਕ ਬਾਣ। ਕਲਜੁਗ ਵਿਚ ਮੇਰੀ ਪਛਾਣ। ਚਰਨ ਖੱਬਾ ਸਚ ਨਿਸ਼ਾਨ। ਗਿੱਟੇ ਉਪਰ ਤੀਰ ਨਿਸ਼ਾਨ। ਮਹਾਰਾਜ ਸ਼ੇਰ ਸਿੰਘ ਪਰਗਟੇ ਵਿਸ਼ਨੂੰ ਭਗਵਾਨ। ਈਸ਼ਰ ਜੋਤ ਵਿਚ ਦੇਹ ਜਗਾ ਕੇ। ਆਪ ਬੈਠਾ ਮੁਖ ਛੁਪਾ ਕੇ। ਬਾਲ ਅਵਸਥਾ ਖੇਲ ਰਚਾ ਕੇ। ਦੇਵੇ ਦਰਸ ਭਗਤਨ ਘਰ ਜਾ ਕੇ। ਆਪਣਾ ਆਪ ਪ੍ਰਭ ਆਪ ਰਖਾ ਕੇ। ਮਨੀ ਸਿੰਘ ਨੂੰ ਦਰਸ ਦਿਖਾ ਕੇ। ਜੋਤ ਸਰੂਪ ਬ੍ਰਹਮ ਗਿਆਨ ਦਿਵਾ ਕੇ। ਮਹਾਰਾਜ ਸ਼ੇਰ ਸਿੰਘ ਸਚ ਰੂਪ ਵਟਾ ਕੇ। ਦਰਸ ਦਿਖਾਇਆ ਆਪ ਪ੍ਰਭ ਠਾਕਰ, ਮਨੀ ਸਿੰਘ ਨੂੰ ਘਰ ਜਾ ਕਰ। ਵੇਖੀ ਦੇਹ ਨਿਰਮਲ ਕਰਮ ਨੇ ਉਜਾਗਰ। ਦਿਤਾ ਦਰਸ ਭਗਤ ਸੁਖ ਸਾਗਰ। ਹੋਏ ਅਨੰਦ ਬੈਠਾ ਇਕਾਗਰ। ਮਹਾਰਾਜ ਸ਼ੇਰ ਸਿੰਘ ਜਗਤ ਉਜਾਗਰ। ਦਰਸ਼ਨ ਦੇਖ ਮਨ ਬਿਗਸਾਏ। ਬਿਨ ਦੇਖੇ ਫਿਰ ਠੰਡ ਨਾ ਪਾਏ। ਦਿਨ ਰਾਤ ਰਿਹਾ ਬਿਲਲਾਏ। ਦਿਉ ਦਰਸ ਕਾਇਆ ਸ਼ਾਂਤ ਹੋ ਜਾਏ। ਗੁਰ ਦਰਸ਼ਨ ਕੋ ਮੇਰੇ ਨੈਣ ਤਰਸਾਏ। ਮਹਾਰਾਜ ਸ਼ੇਰ ਸਿੰਘ ਹੋਏ ਸਹਾਏ। ਸਰਨ ਪੜੇ ਦੀ ਲਾਜ ਰਖਾਏ ਦਿਨ ਰਾਤ ਬੈਠਾ ਹਰਿ ਜਸ ਗਾਏ। ਐਸਾ ਗਿਆਨ ਸ਼ਬਦ ਗੁਰ ਦੀਆ। ਦਿਤਾ ਜੋਤ ਆਧਾਰ ਹੋਇਆ ਨਿਰਮਲ ਜੀਆ। ਫਲ ਪਾਇਆ ਸ਼ਬਦ ਅਪਾਰ, ਬੀਜ ਪੂਰਬਲਾ ਬੀਆ। ਦਿਤਾ ਆਪ ਆਧਾਰ, ਸਤਿਗੁਰ ਕਰ ਕੇ ਹੀਆ। ਪੂਰੀ ਹੋਈ ਵਿਚਾਰ, ਜੋਤ ਜਗਾਈ ਜੀਆ। ਮਹਾਰਾਜ ਸ਼ੇਰ ਸਿੰਘ ਕਰਮ ਵਿਚਾਰ, ਸਤਿਗੁਰ ਦਰਸ਼ਨ ਦੀਆ। ਪ੍ਰਭ ਦਰਸ਼ਨ ਦਰਸਾ, ਸਦ ਪਿਆਸ ਮਿਟਾਈ। ਪ੍ਰਭ ਦਰਸ਼ਨ ਦਰਸਾ, ਮਨ ਦੀ ਬਿਆਧ ਗਵਾਈ । ਪ੍ਰਭ ਦਰਸ਼ਨ ਪਾ ਬਿਗਸਾ ਸਰਬ ਚਿੰਤ ਮਿਟਾਈ। ਪ੍ਰਭ ਦਰਸ਼ਨ ਪਾ, ਮਨ ਦੀ ਧੀਰ ਧਰਾਈ। ਪ੍ਰਭ ਦਰਸ਼ਨ ਪਾ, ਸਚ ਸ਼ਬਦ ਦੀ ਸੋਝੀ ਪਾਈ। ਪ੍ਰਭ ਦਰਸ਼ਨ ਪਾ, ਦੂਈ ਦਵੈਤ ਮਿਟਾਈ। ਪ੍ਰਭ ਦਰਸ਼ਨ ਪਾ, ਜਨਮ ਜਨਮ ਦੀ ਸੋਝੀ ਪਾਈ। ਪ੍ਰਭ ਦਰਸ਼ਨ ਪਾ, ਸਾਧ ਸੰਗਤ ਵਿਚ ਰਿਹਾ ਪ੍ਰਭ ਜਸ ਗਾਈ। ਪ੍ਰਭ ਦਰਸ਼ਨ ਪਾ, ਮਹਾਰਾਜ ਸ਼ੇਰ ਸਿੰਘ ਰਿਹਾ ਚਿੱਤ ਸਮਾਈ । ਸ਼ਬਦ ਰੂਪ ਗੁਰ ਦਰਸ਼ਨ ਦੇ ਕੇ, ਸੰਤ ਤਾਈਂ ਗਿਆਨ ਦਿਵਾਇਆ । ਸ਼ਬਦ ਰੂਪ ਗੁਰ ਦਰਸ਼ਨ ਦੇ ਕੇ, ਜਾਮਾ ਆਪਣਾ ਸਭ ਦਿਖਾਇਆ। ਜੋਤ ਰੂਪ ਪ੍ਰਭ ਦਰਸ਼ਨ ਦੇ ਕੇ, ਕਲਜੁਗ ਮਾਇਆ ਅਗਨ ਜਲਾਇਆ। ਸ਼ਬਦ ਰੂਪ ਪ੍ਰਭ ਦਰਸ਼ਨ ਦੇ ਕੇ, ਮਨੀ ਸਿੰਘ ਦਾ ਸੰਸਾ ਲਾਹਿਆ। ਸ਼ਬਦ ਰੂਪ ਪ੍ਰਭ ਦਰਸ਼ਨ ਦੇ ਕੇ, ਮਹਾਰਾਜ ਸ਼ੇਰ ਸਿੰਘ ਆਪਣਾ ਤੇਜ ਵਖਾਇਆ । ਕਲਜੁਗ ਕਰਮ ਪ੍ਰਭ ਆਪ ਵਿਚਾਰਿਆ। ਕਰਨਹਾਰ ਜਾਮਾ ਘਨਕਪੁਰੀ ਵਿਚ ਧਾਰਿਆ। ਦੇ ਕੇ ਸ਼ਬਦ ਵਿਚਾਰ ਪ੍ਰਭ ਆਪਣਾ ਆਪ ਚਿਤਾਰਿਆ । ਮਨੀ ਸਿੰਘ ਨੂੰ ਦੇਵਾਂ ਤਾਰ ਦੇ ਕੇ ਦਰਸ ਅਪਾਰਿਆ। ਦੇ ਕੇ ਸ਼ਬਦ ਗਿਆਨ ਸੰਤਨ ਦੀ ਪੈਜ ਸਵਾਰਿਆ। ਮਹਾਰਾਜ ਸ਼ੇਰ ਸਿੰਘ ਪਰਗਟ ਅਵਤਾਰ ਕਲਜੁਗ ਕਰਮ ਵਿਚਾਰਿਆ। ਐਸਾ ਕਰਮ ਕਲੂ ਵਿਚ ਹੋਇਆ। ਝੂਠੇ ਧੰਦੇ ਜਗਤ ਹੈ ਮੋਹਿਆ। ਸਤਿਗੁਰ ਭੁੱਲਾ ਸ੍ਰਿਸ਼ਟ ਹੈ ਸੋਇਆ। ਮਹਾਰਾਜ ਸ਼ੇਰ ਸਿੰਘ ਜਗਤ ਜੋਤ ਬਿਲੋਆ। ਮਨੀ ਸਿੰਘ ਪ੍ਰਭ ਦਰਸ ਦਿਖਾਏ। ਕਰਨ ਕਾਰ ਕਲੂ ਹਰਿ ਜੀ ਆਏ। ਪਰਗਟ ਆਪ ਨਰਾਇਣ ਕਲਜੁਗ ਜੋਤ ਜਗਾਏ। ਭਗਤ ਲੋਕ ਰਸਨਾ ਗਾਏ। ਮਹਾਰਾਜ ਸ਼ੇਰ ਸਿੰਘ ਕਾਲ ਕਰਾਏ। ਕਲਜੁਗ ਜੋਤ ਪ੍ਰਭ ਧਾਰੇ। ਜਿਸ ਕੋ ਸਦਾ ਸਦਾ ਸਦਾ ਨਿਮਸਕਾਰੇ। ਆਪਣਾ ਸ਼ਬਦ ਰਸਨਾ ਸੋਹੰ ਉਚਾਰੇ। ਬਾਲ ਅਵਸਥਾ
ਦਰਸ ਦੇਵੇ ਵਾਂਗ ਕ੍ਰਿਸ਼ਨ ਮੁਰਾਰੇ। ਭਗਤਨ ਦੇਵੇ ਤਾਰ, ਮਨੀ ਸਿੰਘ ਨੂੰ ਪਾਰ ਉਤਾਰੇ। ਦੇ ਕੇ ਜੋਤ ਆਧਾਰ, ਆਪਣਾ ਦਰਸ ਦਿਖਾ ਰੇ। ਕਲਜੁਗ ਜਾਮਾ ਧਾਰ ਪਰਗਟੇ ਮਹਾਰਾਜ ਸ਼ੇਰ ਸਿੰਘ ਨਰ ਅਵਤਾਰੇ। ਨਰ ਅਵਤਾਰ ਆਪ ਪ੍ਰਭ ਆਇਆ। ਕਲੂ ਕਾਲ ਜਿਸ ਆਣ ਕਰਾਇਆ। ਆਪਣਾ ਨਾਉਂ ਜੀਵ ਜੰਤ ਜਪਾਇਆ। ਸ਼ਬਦ ਸੋਹੰ ਮੁਖ ਰਖਾਇਆ। ਬਾਕੀ ਸਭਨ ਦਾ ਅੰਤ ਕਰਾਇਆ। ਸਰਬਤ ਤੀਰਥਾਂ ਮਾਣ ਗਵਾਇਆ। ਸਰਬ ਧਾਮ ਪ੍ਰਭ ਜੋਤ ਖਿਚਾਇਆ । ਸਰਬ ਧਾਮ ਮਿਹਰਵਾਨ ਅਖਵਾਇਆ। ਸਰਬ ਜਾਪ ਪ੍ਰਭ ਭਸਮ ਕਰਾਇਆ। ਸੋਹੰ ਸ਼ਬਦ ਗੁਰ ਗਿਆਨ ਦਿਵਾਇਆ। ਓਅੰ ਭਏ ਆਪ ਸੋਹੰ ਸ਼ਬਦ ਸੁਣਾਇਆ। ਗਵਾਇਆ ਸਭ ਦਾ ਮਾਣ, ਜਗਤ ਗੁਰ ਚਰਨ ਟਿਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਅੱਗੇ ਨਾ ਸੀਸ ਝੁਕਾਇਆ। ਦੇ ਕੇ ਬ੍ਰਹਮ ਗਿਆਨ ਮਨੀ ਸਿੰਘ ਦਰਸ ਦਿਖਾਇਆ। ਦੀਆ ਦਰਸ ਆਪ ਗੁਰ ਪੂਰੇ। ਵਾਜੇ ਦਰ ਤੇ ਅਨਹਦ ਤੂਰੇ। ਸਰਬ ਸਰੂਪ ਰਿਹਾ ਭਰਪੂਰੇ। ਮਨੀ ਸਿੰਘ ਜੋਤ ਜਗਾਈ ਵਾਂਗ ਕੋਹਤੂਰੇ। ਨੈਣੀ ਪੇਖੋ ਮਹਾਰਾਜ ਸ਼ੇਰ ਸਿੰਘ ਸਦਾ ਹਜ਼ੂਰੇ। ਸੋਹੰ ਸ਼ਬਦ ਸਦਾ ਭਰਪੂਰੇ। ਐਸਾ ਦਰਸ ਗਿਆਨ ਗੁਰ ਤੋਂ ਪਾਇਆ। ਮਨ ਨਾ ਧਰੇ ਧੀਰ ਕਰਨ ਦਰਸ ਸੰਤ ਉਠ ਧਾਹਿਆ। ਸਿੱਖ ਸੰਗਤ ਨਾਲੇ ਪਾਇਆ। ਘਨਕਪੁਰੀ ਨੂੰ ਚਲ ਕੇ ਆਇਆ। ਮਨ ਮੇਂ ਚਾਓ ਗੁਰ ਦਰਸ਼ਨ ਪਾਈਏ, ਬਾਹਰ ਆ ਕੇ ਡੇਰਾ ਲਾਇਆ। ਉਹ ਸੁਹਾਇਆ ਥਾਨ, ਜਿਥੇ ਸੰਤ ਮਨ ਇਹ ਚਾਉ ਸੁਹਾਇਆ। ਐਸੀ ਬਣਤ ਪ੍ਰਭ ਆਪ ਬਣਾਈ, ਗੁਰ ਘਰ ਬੈਠ ਦਰਸ਼ਨ ਪਾਇਆ। ਮਨ ਦੀ ਇੱਛਾ ਹੋਈ ਪੂਰ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੀ ਸਿੰਘ ਘਰ ਸਾਚਾ ਪਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਰਬ ਕਲਾ ਏਕ ਰੰਗ ਰਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਜੋਤ ਨਿਰੰਜਣ ਜਗਤ ਵਰਸਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਾਧ ਸੰਤ ਮਨ ਤ੍ਰਿਪਤ ਕਰਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਗਿਆਨ ਜੋਤ ਪ੍ਰਭ ਜੋਤ ਜਗਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੀ ਸਿੰਘ ਗੁਰ ਨਜ਼ਰੀ ਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਜਿਨ ਵਿਚੋਂ ਮੋਹ ਚੁਕਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਭਗਤ ਜਨਾਂ ਅੰਧ ਵਿਸ਼ਵਾਸ਼ ਤਜਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਅਨਹਦ ਸ਼ਬਦ ਮਨ ਵਜਾਇਆ। ਪਾਰਬ੍ਰਹਮ ਗੁਰ ਦਰਸਨ ਪਾਇਆ, ਕੋਟ ਜਨਮ ਦੇ ਪਾਪ ਖਿਨ ਮਹਿ ਲਾਹਿਆ। ਪਾਰਬ੍ਰਹਮ ਗੁਰ ਦਰਸਨ ਪਾਇਆ, ਡੁੱਬਦੇ ਲਏ ਤਾਰ ਜਿਨ੍ਹਾਂ ਗੁਰ ਚਰਨੀਂ ਲਾਇਆ। ਪਾਰਬ੍ਰਹਮ ਗੁਰ ਦਰਸਨ ਪਾਇਆ, ਹੋਇਆ ਜਗਤ ਅਧਾਰ ਜਿਨ੍ਹਾਂ ਸਿਰ ਹੱਥ ਟਿਕਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਹੋਏ ਪੁਰਖ ਸੁਜਾਨ ਜਿਨ੍ਹਾਂ ਗੁਰ ਨਾਮ ਧਿਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਭਗਤ ਵਛਲ ਕਿਰਪਾਲ ਜਿਨ੍ਹਾਂ ਹਰਿ ਮੰਗਲ ਗਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਹੋਏ ਜੋਤ ਸਮਾਨ ਅੰਤ ਸੰਗ ਜੋਤ ਮਿਲਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਆਪ ਏਕ ਸਰਬ ਏਕ ਰੰਗ ਸਮਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਕਲਜੁਗ ਆਈ ਹਾਰ ਸਤਿਜੁਗ ਨਜ਼ਰੀ ਆਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਕਰ ਕੇ ਕਰਮ ਵਿਚਾਰ ਸੋਹੰ ਨਾਮ ਦਿਵਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ, ਮਨੋ ਜਾਏ ਵਿਕਾਰ ਹਉਮੇ ਰੋਗ ਗਵਾਇਆ । ਪਾਰਬ੍ਰਹਮ ਗੁਰ ਦਰਸ ਦਿਖਾਇਆ, ਸਤਿਜੁਗ ਪਾਰ ਉਤਾਰ ਜਿਨ੍ਹਾਂ ਦਰਸ ਦਿਖਾਇਆ। ਪਾਰਬ੍ਰਹਮ ਗੁਰ ਦਰਸ ਦਿਖਾਇਆ ਮਹਾਰਾਜ ਸ਼ੇਰ ਸਿੰਘ ਆਪ ਅਵਤਾਰ ਭਗਤਨ ਰਾਹ ਬਤਾਇਆ। ਜੇਠ ਪੰਚਮ
ਪ੍ਰਭ ਜਗ ਆਇਆ, ਗੁਰਸਿਖਾਂ ਮਨ ਵੱਜੀ ਵਧਾਈ । ਜੇਠ ਪੰਚਮ ਪ੍ਰਭ ਜੋਤ ਜਗਾਇਆ, ਅਗਿਆਨ ਅੰਧੇਰ ਨਸ਼ਟ ਹੋ ਜਾਈ। ਪੰਚਮ ਜੇਠ ਪ੍ਰਭ ਜੋਤ ਧਰਾਇਆ, ਘਨਕਪੁਰੀ ਗੁਰ ਭਾਗ ਲਗਾਇਆ । ਜੇਠ ਪੰਚਮ ਪ੍ਰਭ ਦੇਹ ਧਾਰੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਜੇਠ ਪੰਚਮ ਹੋਵੇ ਵਡਭਾਗੀ, ਮਿਲ ਸਖੀਆਂ ਮੰਗਲ ਗਾਇਆ। ਜੇਠ ਪੰਚਮ ਦਿਨ ਵਡਭਾਗੀ, ਗੁਣ ਨਿਧਾਨ ਘਰ ਦਰਸ ਦਰਸਾਇਆ। ਜੇਠ ਪੰਚਮ ਹੋਵੇ ਵਡਭਾਗੀ, ਗੁਰਮੁਖਾਂ ਘਰ ਪਰਮੇਸ਼ਵਰ ਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਪਰਗਟ ਭਏ ਨਿਰੰਕਾਰ ਜਗਤ ਤੇ ਪਾਈ ਮਾਇਆ। ਜੇਠ ਪੰਚਮ ਹੋਵੇ ਵਡਭਾਗੀ, ਸਦ ਮਿਹਰਵਾਨ ਆਪਣਾ ਆਪ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਰਾਮ ਰਮਈਆ ਪ੍ਰਭ ਬਣਤ ਬਣਾਇਆ । ਜੇਠ ਪੰਚਮ ਹੋਵੇ ਵਡਭਾਗੀ, ਕ੍ਰਿਸ਼ਨ ਘਨਈਆ ਦੇਹ ਪਲਟਾਇਆ। ਜੇਠ ਪੰਚਮ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ। ਜੇਠ ਪੰਚਮ ਹੋਵੇ ਵਡਭਾਗੀ, ਨਿਹਕਲੰਕ ਅਵਤਾਰ ਪਰਗਟਾਇਆ। ਪੰਚਮ ਜੇਠ ਹੋਵੇ ਵਡਭਾਗੀ, ਕਲਜੁਗ ਜਨਮ ਪ੍ਰਭ ਪਾਇਆ। ਪੰਚਮ ਜੇਠ ਹੋਵੇ ਵਡਭਾਗੀ, ਈਸ਼ਰ ਜੋਤ ਜਗਤ ਜਲਾਇਆ। ਪੰਚਮ ਜੇਠ ਹੋਵੇ ਵਡਭਾਗੀ, ਜਾਮਾ ਧਾਰ ਨਰ ਸਿੰਘ ਪ੍ਰਭ ਆਇਆ। ਪੰਚਮ ਜੇਠ ਹੋਵੇ ਵਡਭਾਗੀ, ਦੇਵੀ ਦੇਵਤੇ ਹਰਿ ਹਰਿ ਮੰਗਲ ਗਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਨ ਤਨ ਸੀਤਲ ਭਗਤ ਕਰਾਇਆ। ਪੰਚਮ ਜੇਠ ਹੋਵੇ ਵਡਭਾਗੀ, ਜੋਤ ਲੜਿੰਦੇ ਪ੍ਰਭ ਗੁਰ ਦਰਸ ਦਿਖਾਇਆ। ਪੰਚਮ ਜੇਠ ਹੋਵੇ ਵਡਭਾਗੀ, ਮਹਾਰਾਜ ਸ਼ੇਰ ਸਿੰਘ ਜਨਮ ਉਪਾਇਆ । ਕਲਜੁਗ ਆਪ ਪ੍ਰਭ ਜਾਮਾ ਧਾਰਿਆ। ਪਰਗਟ ਭਏ ਪ੍ਰਭ ਨਰ ਅਵਤਾਰਿਆ। ਸ੍ਰਿਸ਼ਟ ਸਾਜ ਜਿਸ ਪਸਰ ਪਸਾਰਿਆ। ਸਰਬ ਜੀਵ ਦਿਤੀ ਜੋਤ ਅਧਾਰਿਆ। ਗੁਰ ਐਸੇ ਕੋ ਸਦ ਬਲਹਾਰਿਆ। ਕਰ ਕਿਰਪਾ ਜਿਸ ਪਾਰ ਉਤਾਰਿਆ। ਮਹਾਰਾਜ ਸ਼ੇਰ ਸਿੰਘ ਸਦ ਨਿਮਸਕਾਰਿਆ। ਸੋਹੰ ਸ਼ਬਦ ਗੁਰ ਗਿਆਨ ਚਿਤਾਰਿਆ। ਕਲਜੁਗ ਪਰਗਟੀ ਪ੍ਰਭ ਜੋਤ ਅਪਾਰਾ। ਸਰਬ ਨਿਰੰਤਰ ਅਪਰੰਪਰ ਪਾਰਾ। ਭਰਤੰਬਰ ਜਗਤ ਉਧਾਰਾ। ਛਿਨ ਭੰਗਰ ਗਰਬ ਨਿਵਾਰਾ। ਜੇਠ ਪੰਚਮ ਧੰਨ ਦਿਹਾੜਾ। ਗੁਰਸਿਖ ਲੰਘੇ ਪਾਪ ਹਾਰਾ। ਮਹਾਰਾਜ ਸ਼ੇਰ ਸਿੰਘ ਸ੍ਰਿਸ਼ਟ ਚਬਾਈ ਦਾੜ੍ਹਾ। ਐਸਾ ਪ੍ਰਭ ਭਏ ਬਲਵੰਤ। ਸਰਬ ਧਾਮ ਕੀਤੇ ਭਸਮੰਤ । ਬੈਠ ਅਡੋਲ ਆਪ ਨਿਰੰਤ। ਸਰਬ ਸ੍ਰਿਸ਼ਟ ਕਰ ਈਸ਼ਰ ਕੰਤ। ਦੇਵੇ ਉਧਾਰ ਜੋਤ ਪ੍ਰਭ ਜੰਤ। ਹੰਕਾਰੀ ਸਰਬ ਕੀਏ ਭਸਮੰਤ । ਤਾਰੇ ਸਿੱਖ ਜਿਨ੍ਹਾਂ ਗੁਰ ਮਨ ਤਨ ਸੰਤ। ਪ੍ਰਭ ਅਬਿਨਸ਼ੀ ਆਪ ਭਗਤਨ ਭਗਵੰਤ। ਕਲਜੁਗ ਜਾਮਾ ਸਚ ਲਿਖੰਤ । ਨਿਹਕਲੰਕ ਪਰਗਟ ਭਗਵੰਤ। ਮਹਾਰਾਜ ਸ਼ੇਰ ਸਿੰਘ ਗਰਬ ਨਿਵੰਤ। ਪ੍ਰਭ ਗਰਬ ਨਿਵਾਰੇ ਹੰਕਾਰੀ ਮਾਰੇ ਪਤਤ ਉਧਾਰੇ ਜਿਨ ਸੇਵ ਕਮਾ ਲਿਆ। ਡੁੱਬਦੇ ਤਾਰੇ ਵਿਚ ਸੰਸਾਰੇ, ਸੇਵਕ ਸਿੱਖ ਗੁਰ ਤਾਰੇ ਜਿਨ ਗੁਰ ਚਰਨ ਲਗਾ ਲਿਆ। ਭਗਤ ਉਧਾਰੇ ਦੁਸ਼ਟ ਸੰਘਾਰੇ, ਰਾਣੇ ਮਹਾਰਾਣੇ ਤਖ਼ਤੋਂ ਉਤਾਰੇ ਜਿਨ੍ਹਾਂ ਗੁਰ ਤੋਂ ਮੁਖ ਭਵਾ ਲਿਆ। ਕਰਮ ਵਿਚਾਰੇ ਬੈਠ ਨਿਰਾਧਾਰੇ, ਸਰਬ ਸੂਖ ਗੁਰ ਦਰਬਾਰੇ ਜਿਨ੍ਹਾਂ ਸੀਸ ਝੁਕਾ ਲਿਆ। ਕਲਜੁਗ ਅਵਤਾਰੇ ਅਪਰਾਧੀ ਤਾਰੇ, ਸੋਹੰ ਨਾਮ ਉਧਾਰੇ ਮੰਤਰ ਨਾਮ ਦ੍ਰਿੜਾ ਲਿਆ। ਪ੍ਰਭ ਸਦ ਬਲਹਾਰੇ ਜਗਤ ਉਧਾਰੇ ਦਰ ਸਿੱਖ ਅਪਾਰੇ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ। ਧੰਨ ਗੁਰਸਿਖ ਜਿਨ ਦਰਸ਼ਨ ਕਰਿਆ। ਧੰਨ ਗੁਰਸਿਖ ਜਿਨ ਮਨ ਤਨ ਹਰਿਆ। ਧੰਨ ਗੁਰਸਿਖ ਜਿਨ ਰਸਨਾ ਨਾਮ ਉਚਰਿਆ। ਧੰਨ ਗੁਰਸਿਖ ਜਿਨ ਮੋਹਣ ਮਾਧਵ ਨਦਰੀ ਪਰਿਆ। ਧੰਨ ਗੁਰਸਿਖ ਜਿਨ ਹਰਿ ਪ੍ਰਭ ਕਿਰਪਾ ਕਰਿਆ। ਧੰਨ ਗੁਰਸਿਖ ਜਿਨ੍ਹਾਂ ਘਰ ਗੁਰ ਆਸਾ ਵਰਿਆ। ਧੰਨ ਗੁਰਸਿਖ
ਜਿਥੇ ਪ੍ਰਭ ਦੁੱਖ ਦਲਿਦਰ ਹਰਿਆ। ਧੰਨ ਗੁਰਸਿਖ ਜਿਨ ਮਹਾਰਾਜ ਸ਼ੇਰ ਸਿੰਘ ਸਰਨੀ ਪਰਿਆ। ਸਰਨ ਪੜੇ ਜੋ ਸਤਿਗੁਰ ਕੇਰੀ। ਜੇਠ ਪੰਚਮ ਪ੍ਰਭ ਕਰੇ ਨਾ ਦੇਰੀ। ਦੀਨਾਂ ਨਾਥ ਦੁੱਖ ਭੰਜਨ ਢੇਰੀ। ਸਰਬ ਸਮਰਥ ਜੋਤ ਆ ਮੇਰੀ। ਮਹਾਰਾਜ ਸ਼ੇਰ ਸਿੰਘ ਵਿਚ ਕਲ ਹਨੇਰੀ। ਸੋਹੰ ਸ਼ਬਦ ਆ ਦੇਵੇ ਦਾਤ ਵਡੇਰੀ। ਨਾਮ ਪਦਾਰਥ ਗੁਰ ਦਰ ਤੋਂ ਪਾਈਏ। ਨਾਮ ਪਦਾਰਥ ਗੁਰ ਚਰਨ ਲਗਾਈਏ। ਜੀਅ ਕਾ ਰਥ ਸਦ ਹਰਿ ਗੁਣ ਗਾਈਏ। ਸਰਬ ਸੂਖ ਸਾਰਥ ਹਰਿ ਦਰਸ਼ਨ ਪਾਈਏ । ਮਹਾਰਾਜ ਸ਼ੇਰ ਸਿੰਘ ਸਮਰਥ ਆਪਣੀ ਬਣਤ ਬਣਾਈਏ। ਪੰਚਮ ਜੇਠ ਕਲ ਧਾਰੀ। ਨਿਰੰਜਣ ਜੋਤ ਆਕਾਸ਼ੋਂ ਉਤਾਰੀ। ਜੋਤ ਜਗਤ ਚਮਤਕਾਰੀ। ਕੋਈ ਨਾ ਜਾਣੇ ਪ੍ਰਭ ਖੇਲ ਅਪਾਰੀ। ਕਲਜੁਗ ਤਾਰੇ ਜੀਵ ਨਿਰੰਕਾਰੀ। ਗੁਰਸਿਖਾਂ ਮਨ ਪ੍ਰਭ ਦਰਸ ਖ਼ੁਮਾਰੀ। ਦੇਵੇ ਦਰਸ ਪ੍ਰਭ ਜੋਤ ਆਧਾਰੀ । ਐਸੇ ਗੁਰ ਕੋ ਸਦ ਬਲਹਾਰੀ। ਸੋਹੰ ਸ਼ਬਦ ਗੁਰ ਗਿਆਨ ਚਿਤਾਰੀ। ਮਹਾਰਾਜ ਸ਼ੇਰ ਸਿੰਘ ਪਰਗਟ ਨਿਰੰਕਾਰੀ। ਨਿਰੰਕਾਰ ਨਰਾਇਣ ਗੁਰ ਆਇਆ। ਪੰਚਮ ਜੇਠ ਦਿਨ ਸੁਹਾਇਆ। ਗੁਰਮੁਖਾਂ ਮਿਲ ਗੁਰ ਨਾਮ ਧਿਆਇਆ। ਬੇਮੁਖਾਂ ਸੌਂ ਕੇ ਵਕ਼ਤ ਲੰਘਾਇਆ। ਹਾਹਾਕਾਰ ਕਰਕੇ ਸ਼ੋਰ ਮਚਾਇਆ। ਗੁਰ ਕਾ ਸ਼ਬਦ ਨਾ ਮਨ ਵਸਾਇਆ। ਝੂਠੀ ਦੇਹ ਹੰਕਾਰ ਸਮਾਇਆ। ਪ੍ਰਭ ਦਾ ਭੇਤ ਨਾ ਕਿਸੇ ਪਾਇਆ। ਮੈਂ ਮਮਤਾ ਵਿਚ ਜਨਮ ਗਵਾਇਆ। ਕਲਜੁਗ ਐਸੀ ਪਾਈ ਮਾਇਆ। ਮਨੂਆ ਲੋਭੀ ਫਿਰਤ ਤਿਸਾਇਆ। ਮਾਇਆਧਾਰੀ ਕਲਜੁਗ ਅਖਵਾਇਆ । ਈਸ਼ਰ ਨਾਮ ਦਿਲੋਂ ਭੁਲਾਇਆ। ਆਪਣਾ ਆਪ ਆਪ ਆਪ ਪਰਗਟਾਇਆ। ਗੁਰ ਸਾਚੇ ਇਹ ਕਰਮ ਕਮਾਇਆ। ਬਿਨ ਥੰਮਾਂ ਗਗਨ ਰਹਾਇਆ । ਅੰਡਜ ਜੇਰਜ ਉਤਭੁਜ ਸੇਤਜ ਇਨ੍ਹਾਂ ਵਿਚੋਂ ਸਿੱਖ ਕਢਾਇਆ। ਈਸ਼ਰ ਬ੍ਰਹਮ ਸਰੂਪ ਸਿੱਖ ਵਿਚ ਜੋਤ ਸਮਾਇਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਸਭ ਦਾ ਮਾਣ ਗਵਾਇਆ। ਸੋਹੰ ਦੇ ਗਿਆਨ ਆਪਣਾ ਨਾਮ ਜਪਾਇਆ। ਜੇਠ ਪੰਚਮ ਦਿਨ ਵਡਭਾਗੀ, ਜਿਨ ਮਹਾਰਾਜ ਸ਼ੇਰ ਸਿੰਘ ਜੋਤ ਜਗਾਇਆ। ਜੋਤ ਜਗਾਈ ਪ੍ਰਭ ਨਿਰਾਲਮ। ਭੇਤ ਨਾ ਪਾਵੇ ਸਾਰੀ ਆਲਮ। ਪਰਗਟ ਭਇਆ ਜਗਤ ਬਾਲਮ। ਮਹਾਰਾਜ ਸ਼ੇਰ ਸਿੰਘ ਭਗਤ ਗ਼ਾਲਮ। ਜਨਮ ਧਾਰ ਲਏ ਅਵਤਾਰ। ਕਰਮ ਵਿਚਾਰ ਗੁਰਸਿਖਾਂ ਤਾਰਿਆ। ਸਦ ਬਲਹਾਰ ਭਗਤ ਉਧਾਰ, ਕਰ ਨਿਮਸਕਾਰ ਕਲਜੁਗ ਨਿਹਕਲੰਕ ਅਖਵਾ ਲਿਆ । ਮਨ ਸ਼ਬਦ ਵਿਚਾਰ, ਗੁਰ ਪਾਰ ਉਤਾਰ, ਪਰਗਟ ਮੁਕੰਦ ਮੁਰਾਰ, ਕਲਜੁਗ ਜਾਮਾ ਧਾਰਿਆ। ਪਰਗਟ ਨਰ ਅਵਤਾਰ, ਕਰ ਦਰਸ ਅਪਾਰ, ਹੋਵੇ ਭਵਜਲ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਰਿਦੇ ਚਿਤਾਰਿਆ। ਬਿਨ ਗੁਰ ਕਿਸੇ ਨਾ ਮਿਲੇ ਵਡਿਆਈ, ਬਿਨ ਗੁਰ ਕਿਸੇ ਨਾ ਸੋਝੀ ਪਾਈ। ਬਿਨ ਗੁਰ ਜੋਤ ਨਾ ਕਿਸੇ ਜਗਾਈ। ਬਿਨ ਗੁਰ ਅਗਿਆਨ ਅੰਧੇਰ ਨਾ ਵਿਚੋਂ ਜਾਈ। ਬਿਨ ਗੁਰ ਦੇਹ ਦੀਪਕ ਵਿਚ ਨਾ ਜੋਤ ਜਗਾਈ। ਬਿਨ ਗੁਰ ਸੋਝੀ ਕਿਨੇ ਨਾ ਪਾਈ। ਬਿਨ ਗੁਰ ਮਿਲੇ ਨਾ ਨਾਮ ਵਡਿਆਈ । ਬਿਨ ਗੁਰ ਭੁਲੀ ਫਿਰੇ ਲੋਕਾਈ। ਬਿਨ ਗੁਰ ਝੂਠੇ ਧੰਦੇ ਜਨਮ ਗਵਾਈ। ਬਿਨ ਗੁਰ ਮਾਇਆ ਮਮਤਾ ਵਿਚ ਸ੍ਰਿਸ਼ਟ ਰਹਾਈ। ਬਿਨ ਗੁਰ ਕੋਈ ਨਾ ਪਾਰ ਲੰਘਾਈ। ਬਿਨ ਗੁਰ ਜਨਮ ਜਨਮ ਦੁੱਖ ਪਾਈ। ਬਿਨ ਗੁਰ ਕੋਈ ਨਾ ਚਰਨ ਲਗਾਈ। ਬਿਨ ਗੁਰ ਭਵਜਲ ਨਾ ਪਾਰ ਤਰਾਏ। ਬਿਨ ਗੁਰ ਕੋਈ ਨਾ ਦੁਖੀਆਂ ਦੇ ਦੁੱਖ ਗਵਾਏ। ਬਿਨ ਗੁਰ ਕੋਈ ਨਾ ਹਉਮੇ ਦੀ ਮੈਲ ਗਵਾਏ। ਬਿਨ ਗੁਰ ਕੋਈ ਨਾ ਸਿੱਖ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਕਲਜੁਗ ਆਣ ਤਰਾਏ। ਬਿਨ ਗੁਰ ਕੋਈ ਨਾ ਆਣ ਭੇਤ ਖੁਲ੍ਹਾਏ। ਬਿਨ
ਗੁਰ ਕੋਈ ਨਾ ਜੋਤ ਜਗਾਏ। ਬਿਨ ਗੁਰ ਕੋਈ ਨਾ ਸਚ ਮਾਰਗ ਪਾਏ। ਬਿਨ ਗੁਰ ਕੋਈ ਨਾ ਗਿਆਨ ਨਾਮ ਦਿਵਾਏ। ਬਿਨ ਗੁਰ ਕੋਈ ਨਾ ਸੋਝੀ ਪਾਏ। ਬਿਨ ਗੁਰ ਕੋਏ ਨਾ ਗੁਰ ਗਿਆਨ ਗੋਝ ਬਤਾਏ। ਬਿਨ ਗੁਰ ਕੋਏ ਨਾ ਵਿਚੋਂ ਪ੍ਰਭ ਦਰਸਾਏ। ਬਿਨ ਗੁਰ ਕੋਈ ਨਾ ਜੀਵ ਦਾ ਭੇਤ ਖੁਲ੍ਹਾਏ। ਬਿਨ ਗੁਰ ਕੋਏ ਨਾ ਸਿੱਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਾਣਾ ਸਚ ਵਰਤਾਏ। ਬਿਨ ਗੁਰ ਕੋਈ ਨਾ ਜੀਵ ਦੀ ਬਣਤ ਬਣਾਏ। ਬਿਨ ਗੁਰ ਕੋਈ ਨਾ ਭੁੱਲਿਆਂ ਲੈ ਤਰਾਏ। ਬਿਨ ਗੁਰ ਕੋਈ ਨਾ ਜੀਵ ਦੀ ਪੈਜ ਰਖਾਏ। ਬਿਨ ਗੁਰ ਕੋਈ ਨਾ ਅਗਿਆਨ ਅੰਧੇਰ ਗਵਾਏ। ਬਿਨ ਗੁਰ ਕੋਈ ਨਾ ਸੰਸਾ ਰੋਗ ਗਵਾਏ। ਬਿਨ ਗੁਰ ਕੋਈ ਨਾ ਭਾਂਡਾ ਭਰਮ ਭੰਨਾਏ। ਬਿਨ ਗੁਰ ਕੋਈ ਨਾ ਆਪਣੀ ਜੋਤ ਜਗਾਏ। ਬਿਨ ਗੁਰ ਕੋਈ ਨਾ ਪੰਜਵੀਂ ਜੇਠ ਮਨਾਏ। ਬਿਨ ਗੁਰ ਕੋਏ ਨਾ ਆਪਣੀ ਜੋਤ ਆਪਣੇ ਵਿਚ ਸਮਾਏ। ਬਿਨ ਗੁਰ ਕੋਈ ਨਾ ਸਿੱਖ ਕੋ ਮਾਣ ਦਿਵਾਏ। ਬਿਨ ਗੁਰ ਕੋਈ ਨਾ ਭਰਮ ਚੁਕਾਏ। ਬਿਨ ਗੁਰ ਕੋਈ ਨਾ ਕਲਜੁਗ ਸੋਝੀ ਪਾਏ। ਬਿਨ ਗੁਰ ਕੋਈ ਨਾ ਰਸਨਾ ਹਰਿ ਗੁਣ ਗਾਏ। ਬਿਨ ਗੁਰ ਕੋਈ ਨਾ ਗੁਰ ਕਾ ਸ਼ਬਦ ਅਲਾਏ। ਬਿਨ ਗੁਰ ਕੋਈ ਨਾ ਮੰਗਲਾਚਾਰ ਕਰਾਏ। ਬਿਨ ਗੁਰ ਕੋਈ ਨਾ ਕਲਜੁਗ ਪਾਰ ਲੰਘਾਏ। ਮਹਾਰਾਜ ਸ਼ੇਰ ਸਿੰਘ ਸਿਰ ਦੇ ਕੇ ਹੱਥ, ਸਿੱਖਾਂ ਦੀ ਲਾਜ ਰਖਾਏ। ਗੁਰਸਿਖਾਂ ਮਨ ਚਾਉ ਘਨੇਰਾ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਹਰਿ ਹਰਿ ਹਰਿ ਜੀ ਹਰ ਥਾਂ ਸਮਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਜੋਤ ਨਿਰੰਜਣ ਪ੍ਰਗਟ ਰਘੁਰਾਇਆ । ਗੁਰਸਿਖਾਂ ਮਨ ਚਾਉ ਘਨੇਰਾ, ਕਲ ਦਰਸ਼ਨ ਨਿਹਕਲੰਕ ਪਾਇਆ। ਗੁਰਸਿਖਾਂ ਮਨ ਚਾਉ ਘਨੇਰਾ, ਸਤਿਜੁਗ ਮਿਹਰਵਾਨ ਤ੍ਰੇਤਾ ਰਾਮ ਨਬੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਦੁਆਪਰ ਕ੍ਰਿਸ਼ਨ ਮੁਰਾਰ ਕੱਟੇ ਅਗਿਆਨ ਅੰਧੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਪਰਗਟੀ ਜੋਤ ਅਪਾਰ ਮਹਾਰਾਜ ਸ਼ੇਰ ਸਿੰਘ ਸਤਿਗੁਰ ਮੇਰਾ। ਗੁਰਸਿਖਾਂ ਮਨ ਚਾਉ ਘਨੇਰਾ, ਪੰਜ ਜੇਠ ਗੁਰਪੁਰਬ ਮਨਾਈ। ਗੁਰਸਿਖਾਂ ਮਨ ਚਾਉ ਘਨੇਰਾ, ਗੁਰ ਦਰਸ਼ਨ ਮਨ ਤ੍ਰਿਪਤ ਕਰਾਈ। ਗੁਰਸਿਖਾਂ ਮਨ ਚਾਉ ਘਨੇਰਾ, ਤ੍ਰੈਲੋਕੀ ਨਾਥ ਨਰਾਇਣ ਦਰਸਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਕਲਜੁਗ ਪਾਪ ਕਰਮ ਗਵਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਸਤਿਗੁਰ ਪੂਰਾ ਵਿਚ ਬਹਾਈਏ । ਗੁਰਸਿਖਾਂ ਮਨ ਚਾਉ ਘਨੇਰਾ, ਕਲਜੁਗ ਵਿਚੋਂ ਆਪ ਤਰ ਜਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਝੂਠੀ ਜਗਤ ਪ੍ਰੀਤ ਨਿਹੁੰ ਚਰਨਾਂ ਸੰਗ ਲਾਈਏ। ਗੁਰਸਿਖਾਂ ਮਨ ਚਾਉ ਘਨੇਰਾ, ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਈਏ। ਗੁਰਸਿਖਾਂ ਮਨ ਵੱਜੀ ਵਧਾਈ, ਪਰਗਟ ਜੋਤ ਹੋਇਆ ਉਜਿਆਰਾ। ਗੁਰਸਿਖਾਂ ਮਨ ਵੱਜੀ ਵਧਾਈ, ਜੋਤ ਨਿਰੰਜਣ ਜਗਤ ਉਤਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਪਾਰਬ੍ਰਹਮ ਪ੍ਰਭ ਭਏ ਦਰਸਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਕਲਜੁਗ ਵਿਚ ਗੁਰੂ ਉਧਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਗੁਰਸਿਖਾਂ ਮਨ ਵੱਜੀ ਵਧਾਈ, ਗੁਰਮੁਖ ਨਾਉਂ ਗੁਰ ਜਗਤ ਉਜਿਆਰਾ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪ੍ਰੀਤ ਗੁਰਚਰਨ ਦਵਾਰਾ । ਗੁਰਸਿਖਾਂ ਮਨ ਹੋਈ ਵਧਾਈ, ਲੰਘਾਵੇ ਪਾਰ ਆਪ ਕਰਤਾਰਾ। ਗੁਰਸਿਖਾਂ ਮਨ ਹੋਈ ਵਧਾਈ, ਜੋਤ ਜਗਾਈ ਅਪਰ ਅਪਾਰਾ। ਗੁਰਸਿਖਾਂ ਮਨ ਹੋਈ ਵਧਾਈ, ਹੋਵੇ ਸ਼ਬਦ ਗਿਆਨ ਜਾਵੇ ਧੁੰਧੂਕਾਰਾ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪੂਰਾ ਲਏ ਪਛਾਣ ਜਿਸ ਕੀਆ ਪਸਾਰਾ । ਗੁਰਸਿਖਾਂ ਮਨ ਹੋਈ ਵਧਾਈ, ਕਰ ਦਰਸ
ਦਾਤਾਰ ਜਿਨ ਇਹ ਬਣਤ ਬਣਾਈ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਠਾਂਡਾ ਗੁਰ ਦਰਬਾਰ ਸਿੱਖਾਂ ਦੀ ਪੈਜ ਰਖਾਈ। ਗੁਰਸਿਖਾਂ ਮਨ ਹੋਈ ਵਧਾਈ, ਉਤਮ ਇਹ ਵਿਹਾਰ ਪ੍ਰਭ ਦੀ ਜੋਤ ਜਗਤ ਮੇਂ ਆਈ। ਗੁਰਸਿਖਾਂ ਮਨ ਹੋਈ ਵਧਾਈ, ਭੁੱਲੀ ਸ੍ਰਿਸ਼ਟ ਅਨਭੋਲ, ਪ੍ਰਭ ਦੀ ਸਾਰ ਨਾ ਪਾਈ। ਗੁਰਸਿਖਾਂ ਮਨ ਹੋਈ ਵਧਾਈ, ਘਰ ਘਰ ਹੋਏ ਜੈਕਾਰ ਸ਼ਬਦ ਧੁਨ ਗੁਰ ਆਪ ਵਜਾਈ। ਗੁਰਸਿਖਾਂ ਮਨ ਹੋਈ ਵਧਾਈ, ਦੇ ਕੇ ਬ੍ਰਹਮ ਗਿਆਨ ਗੁਰ ਸੰਗਤ ਗੁਰ ਪਾਰ ਕਰਾਈ। ਗੁਰਸਿਖਾਂ ਮਨ ਹੋਈ ਵਧਾਈ, ਪ੍ਰਭ ਆਪ ਅਤੋਲ ਤੋਲਿਆ ਨਾ ਜਾਈ। ਗੁਰਸਿਖਾਂ ਮਨ ਹੋਈ ਵਧਾਈ, ਨਿਮਾਣਿਆਂ ਦੇਵੇ ਮਾਣ ਗ਼ਰੀਬਾਂ ਗਲੇ ਲਗਾਈ। ਗੁਰਸਿਖਾਂ ਮਨ ਹੋਈ ਵਧਾਈ, ਕਲਜੁਗ ਲਏ ਪਛਾਣ, ਪਰਗਟ ਹੋ ਪ੍ਰਭ ਦਰਸ ਦਿਖਾਈ। ਗੁਰਸਿਖਾਂ ਮਨ ਹੋਈ ਵਧਾਈ, ਜਿਨ੍ਹਾਂ ਰਸਨਾ ਹਰਿ ਹਰਿ ਹਰਿ ਜਸ ਗਾਈ। ਗੁਰਸਿਖਾਂ ਮਨ ਹੋਈ ਵਧਾਈ, ਪੰਚਮ ਜੇਠ ਜਿਨ ਖ਼ੁਸ਼ੀ ਮਨਾਈ। ਗੁਰਸਿਖਾਂ ਮਨ ਹੋਈ ਵਧਾਈ, ਗੁਰ ਪੂਰਾ ਘਰ ਮਾਹਿ ਪਾਈ। ਗੁਰਸਿਖਾਂ ਮਨ ਹੋਈ ਵਧਾਈ, ਹੋਏ ਪ੍ਰਭ ਕਿਰਪਾਲ ਭਗਤਨ ਦਰਸ ਦਿਖਾਈ। ਗੁਰਸਿਖਾਂ ਮਨ ਹੋਈ ਵਧਾਈ, ਭਗਤ ਉਧਾਰਨ ਆਪ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਈ। ਦੇਵੇ ਦਰਸ਼ਨ ਗੁਰ ਜੋਤ ਪਰਗਾਸਿਆ। ਭੁੱਲਾ ਜੀਵ ਫਿਰੇ ਜਗਤ ਉਦਾਸਿਆ। ਬਿਨ ਸਤਿਗੁਰ ਝੂਠੀ ਦੇਹ ਨਿਰਾਸਿਆ। ਕੋਈ ਨਾ ਕੱਟਣਹਾਰ ਗਲੋਂ ਜਮ ਫਾਸਿਆ। ਗੁਰ ਚਰਨ ਕਰ ਪਿਆਰ, ਨੌਂ ਨਿਧ ਹੋਵੇ ਦਾਸਿਆ। ਮਹਾਰਾਜ ਸ਼ੇਰ ਸਿੰਘ ਪਰਗਟ ਕਰਤਾਰ, ਸਰਬ ਸੂਖ ਵਾਸਿਆ। ਸਰਬ ਸੂਖ ਗੁਰ ਚਰਨ ਪਿਆਰ। ਸਰਬ ਸੂਖ ਗੁਰ ਰਿਦੇ ਚਿਤਾਰ। ਸਰਬ ਸੂਖ ਗੁਰ ਸੰਗਤ ਪਿਆਰ। ਸਰਬ ਸੂਖ ਮਹਾਰਾਜ ਸ਼ੇਰ ਸਿੰਘ ਰਿਦੇ ਚਿਤਾਰ। ਮਾਨਸ ਜਨਮ ਜਗਤ ਮੇਂ ਪਾਇਆ। ਬਿਨ ਗੁਰ ਪੂਰੇ ਕਿਸੇ ਪਾਰ ਨਾ ਲਾਇਆ। ਮੋਹ ਮਮਤਾ ਵਿਚ ਫਿਰੇ ਲੁਭਾਇਆ। ਦੁਨਿਆਵੀ ਝੰਜਟਾਂ ਵਿਚ ਫਸਾਇਆ। ਦੁਖਾਂ ਕਲੇਸ਼ਾਂ ਡੇਰਾ ਲਾਇਆ। ਦੇਹ ਰੋਗੀ ਵਿਚ ਰੋਗ ਵਧਾਇਆ। ਹੋਵੇ ਕਸ਼ਟ ਅਪਾਰ ਬਿਨ ਗੁਰ ਕੋਏ ਨਾ ਦੇ ਛੁਡਾਇਆ। ਜੇਠ ਪੰਚਮ ਦਿਤਾ ਤਾਰ, ਜਿਨ ਗੁਰ ਦਰਸ਼ਨ ਪਾਇਆ। ਆਤਮ ਹੋਏ ਉਜਿਆਰ, ਦੁੱਖਾਂ ਦਾ ਨਾਸ ਕਰਾਇਆ। ਪਰਗਟ ਜੋਤ ਅਪਾਰ, ਸਿੱਖਾਂ ਦਾ ਕਰਮ ਲਿਖਾਇਆ। ਆਪ ਬੈਠਾ ਨਿਰਾਧਾਰ, ਦੀਪਕ ਜੋਤ ਜਗਾਇਆ। ਗੁਰ ਪੂਰੇ ਜਾਇਓ ਬਲਹਾਰ, ਕਲਜੁਗ ਪਾਰ ਤਰਾਇਆ। ਭਗਤ ਜਨਾਂ ਪ੍ਰਭ ਦੇਵੇ ਮਾਣ, ਈਸ਼ਰ ਜੋਤ ਜਗਤ ਪਲਟਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਨਿਰੰਜਣ ਦੇਹ ਵਿਚ ਆਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਖੋਲ੍ਹ ਕਿਵਾੜ ਦਰਸ ਦਿਖਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖ ਮਹਿੰਮਾ ਆਪ ਜਣਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਬਾਣੀ ਵਿਚ ਨਾਮ ਲਿਖਵਾਏ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਅਟੱਲ ਰਹਿ ਜਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਗੁਰਸਿਖਾਂ ਵਿਟਹੁ ਕੁਰਬਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਕਲਜੁਗ ਵਿਚ ਲੀਆ ਗੁਰ ਪਛਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਿਲ ਸੰਗਤ ਜੋ ਹਰਿ ਜਸ ਗਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੋਤ ਸਰੂਪ ਪ੍ਰਭ ਜੋਤ ਜਗਾਣ। ਭਗਤ ਜਨਾਂ ਪ੍ਰਭ ਦੇਵੇ ਮਾਣ, ਦੇਵੇ ਦਾਤ ਅਪਾਰ ਮਨ ਮੇਂ ਉਪਜੇ ਸ਼ਬਦ ਗਿਆਨ। ਭਗਤ ਜਨਾਂ ਪ੍ਰਭ ਦੇਵੇ ਮਾਣ, ਕੋਏ ਨਾ ਜਾਵੇ ਨਿਰਾਸ ਗੁਰ ਚਰਨ ਲਾਏ ਧਿਆਨ। ਭਗਤ ਜਨਾਂ ਪ੍ਰਭ ਦੇਵੇ ਮਾਣ, ਮਹਾਰਾਜ ਸ਼ੇਰ ਸਿੰਘ ਬਣੇ ਬਬਾਣ। ਭਗਤ ਜਨਾਂ ਜਾਈਏ ਕੁਰਬਾਨ, ਜਿਨ ਕੀ ਮਹਿੰਮਾ ਪ੍ਰਭ ਆਪ ਗਣਾਏ। ਭਗਤ ਜਨਾਂ ਜਾਈਏ ਕੁਰਬਾਨ, ਧ੍ਰੂ ਪ੍ਰਹਿਲਾਦ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ
ਕੁਰਬਾਨ, ਭਗਤ ਅੰਬਰੀਕ ਪਾਰ ਲੰਘਾਏ। ਭਗਤ ਜਨਾਂ ਜਾਈਏ ਕੁਰਬਾਨ, ਜਨਮ ਦਰੋਪਤੀ ਮਾਣ ਦਿਵਾਏ। ਭਗਤ ਜਨਾਂ ਜਾਈਏ ਕੁਰਬਾਨ, ਬਿਦਰ ਸੁਦਾਮੇ ਦਰਸ ਦਿਖਾਏ । ਭਗਤ ਜਨਾਂ ਜਾਈਏ ਕੁਰਬਾਨ, ਘਰ ਜਿਨ੍ਹਾਂ ਦੇ ਈਸ਼ਰ ਆਏ। ਭਗਤ ਜਨਾਂ ਜਾਈਏ ਕੁਰਬਾਨ, ਜੈਦੇਉ ਨਾਮਾ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਤਰਲੋਚਣ ਨਾ ਦੁੱਖ ਉਠਾਏ । ਭਗਤ ਜਨਾਂ ਜਾਈਏ ਕੁਰਬਾਨ, ਬੇਣੀ ਸੈਣ ਪ੍ਰਭ ਭੇਸ ਵਟਾਏ। ਭਗਤ ਜਨਾਂ ਜਾਈਏ ਕੁਰਬਾਨ, ਈਸ਼ਰ ਜਿਨ੍ਹਾਂ ਦੇ ਦਰ ਤੇ ਆਏ । ਭਗਤ ਜਨਾਂ ਜਾਈਏ ਕੁਰਬਾਨ, ਗਨਕਾ ਅਜਾਮਲ ਪੂਤਨਾ ਸਭ ਜੋਤ ਮਿਲਾਏ। ਭਗਤ ਜਨਾਂ ਜਾਈਏ ਕੁਰਬਾਨ, ਕਬੀਰ ਤਾਈਂ ਸਚਖੰਡ ਵਖਾਏ। ਭਗਤ ਜਨਾਂ ਜਾਈਏ ਕੁਰਬਾਨ, ਨਾਮਦੇਉ ਰਵਿਦਾਸ ਤਰਾਏ। ਭਗਤ ਜਨਾਂ ਜਾਈਏ ਕੁਰਬਾਨ, ਬੱਧਕ ਤੀਰ ਕ੍ਰਿਸ਼ਨ ਚਰਨ ਲਗਾਏ। ਭਗਤ ਜਨਾਂ ਜਾਈਏ ਕੁਰਬਾਨ, ਜਿਥੇ ਈਸ਼ਰ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੁਗੋ ਜੁਗ ਪ੍ਰਭ ਦਰਸ ਦਿਖਾਏ। ਭਗਤ ਜਨਾਂ ਜਾਈਏ ਕੁਰਬਾਨ, ਜੋਤ ਸਦਾ ਪ੍ਰਭ ਸੰਗ ਸਮਾਏ। ਭਗਤ ਜਨਾਂ ਜਾਈਏ ਕੁਰਬਾਨ, ਕਲਜੁਗ ਭਏ ਅਵਤਾਰ ਸ਼ੇਰ ਸਿੰਘ ਨਾਮ ਰਖਾਏ। ਗੁਰਸਿਖਾਂ ਦਿਤਾ ਤਾਰ, ਜਿਨ੍ਹਾਂ ਚਰਨ ਲਗਾਏ। ਬੇਮੁਖਾਂ ਦਿਤੀ ਹਾਰ, ਜਿਨ੍ਹਾਂ ਮੁਖ ਭਵਾਏ। ਉਪਜੇ ਭਗਤ ਅਪਾਰ, ਜਿਨਾਂ ਗੁਰ ਨਾਮ ਲਿਖਾਏ। ਇਹ ਸੁਹਾਵੇ ਮੰਦਰ, ਜਿਥੇ ਗੁਰ ਚਰਨ ਟਿਕਾਏ। ਇਹ ਸੁਹਾਵੇ ਮੰਦਰ, ਜਿਥੇ ਗੁਰ ਧਾਮ ਰਚਾਏ। ਇਹ ਸੁਹਾਵੇ ਮੰਦਰ, ਜਿਥੇ ਸਚਖੰਡ ਬਣ ਜਾਏ। ਇਹ ਸੁਹਾਵੇ ਮੰਦਰ, ਜਿਥੇ ਕਲਸੀਆਂ ਨੂੰ ਮਾਣ ਦਿਵਾਏ। ਇਹ ਸੁਹਾਵੇ ਮੰਦਰ, ਨਾਮ ਚੇਤ ਸਿੰਘ ਜੁਗ ਚਾਰ ਰਹਿ ਜਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਸੁਖ ਆਸਣ ਲਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਚਰਨ ਭਾਰ ਰਖਾਏ। ਇਹ ਸੁਹਾਵੇ ਮੰਦਰ, ਜਿਥੇ ਈਸ਼ਰ ਦੱਖਣ ਦਿਸ਼ਾ ਸਿਰ ਰਖਾਏ। ਇਹ ਸੁਹਾਵੇ ਮੰਦਰ, ਜਿਥੇ ਲਹਿੰਦੇ ਮੁਖ ਰਖਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਜੋਤ ਜਗਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਸਵਰਨ ਦੀ ਦੇਹ ਛੁਡਾਏ। ਇਹ ਸੁਹਾਵੇ ਮੰਦਰ, ਜਿਥੇ ਪ੍ਰਭ ਬੈਠਾ ਆਏ। ਇਹ ਸੁਹਾਵੇ ਮੰਦਰ, ਜਿਥੇ ਸਤਿਜੁਗ ਰਾਹ ਬਣਾਏ। ਇਹ ਸੁਹਾਵੇ ਮੰਦਰ, ਜਿਥੇ ਗਣ ਗੰਧਰਬ ਸੀਸ ਝੁਕਾਏ। ਇਹ ਸੁਹਾਵੇ ਮੰਦਰ, ਜਿਥੇ ਸਤਿਜੁਗ ਸਤਿ ਧਾਮ ਅਖਵਾਏ। ਇਹ ਸੁਹਾਵੇ ਮੰਦਰ, ਜਿਥੇ ਮਹਾਰਾਜ ਸ਼ੇਰ ਸਿੰਘ ਭਗਤ ਵਡਿਆਏ। ਐਸੀ ਭਗਤ ਦੇਉ ਵਡਿਆਈ, ਝੂਠੀ ਦੇਹ ਦੀ ਪ੍ਰੀਤ ਤਜਾਈ। ਧਾਮ ਬੈਕੁੰਠ ਰਿਹਾ ਸਮਾਈ। ਈਸ਼ਰ ਜੋਤ ਪ੍ਰਭ ਖਿੱਚ ਵਖਾਈ। ਜੇਠ ਸੱਤ ਪ੍ਰਭ ਬਣਤ ਬਣਾਈ। ਈਸ਼ਰ ਦੋ ਹਜ਼ਾਰ ਛੇ ਬਿਕ੍ਰਮੀ ਸਤਿਜੁਗ ਸਤਿ ਬਣਾਈ । ਤਜ ਦੇਹ ਸਵਰਨ ਪਰਮਗਤ ਪਾਈ। ਪਰਗਟ ਗੁਣ ਨਿਧਾਨ ਇਹ ਬੂਝ ਬੁਝਾਈ। ਛੱਡ ਜਗਤ ਪ੍ਰੀਤ, ਸਚ ਘਰ ਬੈਠਾ ਜਾਈ। ਉਪਜੇ ਪ੍ਰਭ ਜੋਤ, ਪ੍ਰਭ ਜੋਤ ਲਏ ਮਿਲਾਈ। ਦੂਸਰ ਨਾਹੀਂ ਕੋਏ, ਏਕ ਪ੍ਰਭ ਥਿਰ ਰਹਾਈ। ਸਤਿਜੁਗ ਦਿਤਾ ਮਾਣ, ਭਗਤ ਨੇ ਪਦਵੀ ਪਾਈ। ਬੈਠਾ ਹੋ ਦਰਬਾਨ ਧ੍ਰੂ ਪਰੇ ਹਟਾਈ। ਮੁੱਕਾ ਆਵਣ ਜਾਵਣ, ਖੜ੍ਹਾ ਦਰ ਸੀਸ ਝੁਕਾਈ। ਗੁਰ ਪੂਰੇ ਹੋ ਮਿਹਰਵਾਨ ਦਰਗਾਹ ਸਚ ਵਖਾਈ। ਸਿੱਖ ਉਧਾਰਨ ਆਪ ਪ੍ਰਭ ਇਹ ਖੇਲ ਰਚਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿਜੁਗ ਜੋਤ ਜਗਾਈ। ਸਤਿਜੁਗ ਸਤਿ ਸਤਿ ਸਤਿ ਗੁਰ ਵਰਤਾਵੇ। ਗੁਰ ਪ੍ਰਸਾਦਿ ਸਿੱਖ ਦਰਸ਼ਨ ਪਾਵੇ। ਦੇ ਕੇ ਸੋਹੰ ਗਿਆਨ ਕਲਜੁਗ ਜੀਵ ਤਰਾਵੇ । ਮਹਾਰਾਜ ਸ਼ੇਰ ਸਿੰਘ ਸਦ ਮਿਹਰਵਾਨ ਭਗਤਨ ਦੀ ਪੈਜ ਰਖਾਵੇ। ਗੁਣ ਨਿਧਾਨ ਇਹ ਕਰਮ ਕਮਾਏ। ਕਲਜੁਗ ਆਣ ਭਗਤ ਤਰਾਏ। ਵਿਛੜਿਆਂ ਨੂੰ ਮੇਲ ਗੁਰ ਚਰਨ ਲਗਾਏ। ਦੇਵੇ
ਸੁਰਤ ਧਿਆਨ, ਅਨਹਦ ਸ਼ਬਦ ਵਜਾਏ। ਪਾਵੇ ਭਗਤ ਧਿਆਨ, ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਵੇ। ਭਗਤ ਵਛਲ ਅਨਾਥ ਪ੍ਰਭ ਨਾਥ। ਸਰਬ ਜੀਵ ਸਦਾ ਹੈ ਸਾਥ। ਜੀਵ ਵਿਨਾਸੀ ਪ੍ਰਭ ਅਬਿਨਾਸ਼। ਮਹਾਰਾਜ ਸ਼ੇਰ ਸਿੰਘ ਕਰ ਭਗਤ ਪਰਕਾਸ਼ । ਭਗਤ ਉਧਾਰਨ ਆਪ ਪ੍ਰਭ ਆਇਆ। ਜੋਤ ਸਰੂਪ ਵਿਚ ਦੇਹ ਸਮਾਇਆ। ਕਲੂ ਕਾਲ ਜਿਸ ਆਣ ਖਪਾਇਆ। ਸਤਿਜੁਗ ਸਾਚਾ ਰਾਹ ਬਤਾਇਆ। ਗੁਰਸਿਖਾਂ ਗੁਰ ਗਿਆਨ ਦਵਾਇਆ। ਸੋਹੰ ਸ਼ਬਦ ਜਹਾਜ਼ ਬਣਾਇਆ। ਚਾੜ੍ਹ ਪਾਲ ਸਿੰਘ ਬੈਕੁੰਠ ਪੁਚਾਇਆ। ਸਵਰਨ ਸਿੰਘ ਸਚ ਰਾਹ ਸਿਧਾਇਆ । ਗੁਰ ਧਾਮ ਜਿਸ ਆਸਣ ਲਾਇਆ । ਇੰਦਲੋਕ ਸ਼ਿਵਲੋਕ ਜਿਸ ਬ੍ਰਹਮਲੋਕ ਤਜਾਇਆ। ਭਗਤ ਦੇ ਵਡਿਆਈ ਪ੍ਰਭ ਦਰ ਅੱਗੇ ਬਹਾਇਆ। ਧੰਨ ਜਣੇਂਦੀ ਮਾਈ, ਜਿਨ ਪੂਤ ਸਵਰਨ ਇਹ ਜਾਇਆ। ਜਗਤ ਮਿਲੇ ਵਧਾਈ, ਪਿਤਾ ਘਰ ਪੂਤ ਕਵਲ ਲਗਾਇਆ। ਮਹਾਰਾਜ ਸ਼ੇਰ ਸਿੰਘ ਸਦਾ ਸੁਖਦਾਈ, ਕਲਜੁਗ ਆ ਭਗਤ ਵਡਿਆਇਆ। ਐਸੀ ਪ੍ਰਭ ਨੇ ਖੇਲ ਰਚਾਈ, ਉਲਟੀ ਜਗਤ ਤੇ ਪਾਈ ਮਾਇਆ। ਗਿਆਨ ਵਿਹੁਣੇ ਸਾਰ ਨਾ ਜਾਨਣ, ਮੁਖੋਂ ਬੋਲਣ ਇਸ ਘਰ ਵਿਚ ਛਾਇਆ। ਬੈਠਾ ਆਪ ਗੋਸਾਈਂ, ਸੱਚਾ ਸਵਰਨ ਜਿਸ ਗੋਦ ਬਹਾਇਆ। ਨਾ ਪ੍ਰਭ ਡੋਲੇ ਨਾ ਕਿਸੇ ਡੁਲਾਵੇ, ਭਗਤ ਆਪਣਾ ਜਗਤ ਵਡਿਆਇਆ। ਗੁਰਮੁਖ ਨਾਮ ਉਧਾਰ, ਸੋਹੰ ਸ਼ਬਦ ਸੁਣਾਇਆ। ਬਾਣੀ ਬੋਹਥ ਸਤਿਗੁਰ ਪੂਰਾ ਘਰ ਚੇਤ ਸਿੰਘ ਡੇਰਾ ਲਾਇਆ। ਮੈਂ ਹਾਂ ਪਰੀ ਪੂਰਨ ਪਰਮੇਸ਼ਵਰ, ਦੇ ਦੁਹਾਈ ਪੱਲਾ ਫਿਰਾਇਆ ।