ਪੁਸਤਕਾਲਾਭਾਗ ੧

੫ ਜੇਠ ੨੦੦੭ ਬਿਕ੍ਰਮੀ ਪਿੰਡ ਕਲਸੀ ਜ਼ਿਲਾ ਅੰਮ੍ਰਿਤਸਰ ਬਚਨ ਹੋਏ

ਗੁਰਪ੍ਰਸਾਦਿ ਗੁਰ ਪ੍ਰਸਾਦ ਕਰਾਈਏ । ਗੁਰਪ੍ਰਸਾਦਿ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਪ੍ਰਭ ਜੋਤ ਜਗਾਈਏ। ਗੁਰਪ੍ਰਸਾਦਿ ਕਾਇਆ ਤਪਤ ਬੁਝਾਈਏ। ਗੁਰਪ੍ਰਸਾਦਿ ਚੰਨਣ ਵਾਂਗ ਦੇਹ ਬਣਾਈਏ। ਗੁਰਪ੍ਰਸਾਦਿ ਗੁਰ ਸੇਵ ਕਮਾਈਏ। ਗੁਰਪ੍ਰਸਾਦਿ ਗੁਰ ਭੇਟ ਚੜ੍ਹਾਈਏ। ਗੁਰਪ੍ਰਸਾਦਿ ਘਰ ਨੌਂ ਨਿਧ ਪਾਈਏ। ਗੁਰਪ੍ਰਸਾਦਿ ਗੁਰ ਦਰ ਮੰਗਣ ਆਈਏ। ਗੁਰਪ੍ਰਸਾਦਿ ਨਾਮ ਪਦਾਰਥ ਝੋਲੀ ਪਾਈਏ। ਗੁਰਪ੍ਰਸਾਦਿ ਮਨ ਦਾ ਭਰਮ ਗਵਾਈਏ। ਗੁਰਪ੍ਰਸਾਦਿ ਪੂਰਾ ਸਤਿਗੁਰ ਨੈਣ ਦਰਸਾਈਏ। ਗੁਰਪ੍ਰਸਾਦਿ ਦੁੱਖ ਦਲਿਦਰ ਸਰਬ ਗਵਾਈਏ । ਗੁਰਪ੍ਰਸਾਦਿ ਜਨਮ ਸੁਫਲ ਜਗਤ ਕਰਾਈਏ। ਗੁਰਪ੍ਰਸਾਦਿ ਮਨੁੱਖ ਦੇਹ ਨੂੰ ਲੇਖੇ ਲਾਈਏ। ਗੁਰਪ੍ਰਸਾਦਿ ਗੁਰ ਵਡਭਾਗੀ ਘਰ ਮਹਿ ਪਾਈਏ। ਗੁਰਪ੍ਰਸਾਦਿ ਗੁਰ ਅੰਜਣ ਨਾਮ ਨੇਤਰੀਂ ਪਾਈਏ। ਗੁਰਪ੍ਰਸਾਦਿ ਥਿਰ ਘਰ ਬੈਠ ਗੁਰ ਨਾਮ ਦ੍ਰਿੜਾਈਏ। ਗੁਰਪ੍ਰਸਾਦਿ ਕਲਜੁਗ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਜਗਜੀਵਨ ਦਾਤਾ ਰਸਨਾ ਨਿੱਤ ਗਾਈਏ। ਗੁਰਪ੍ਰਸਾਦਿ ਆਪ ਤਰੇ ਕੁਟੰਬ ਤਰਾਈਏ। ਗੁਰਪ੍ਰਸਾਦਿ ਭੈ ਭੰਜਨ ਮਿਹਰਵਾਨ ਮਨ ਬਖ਼ਸ਼ਾਈਏ। ਗੁਰਪ੍ਰਸਾਦਿ ਤ੍ਰੈਲੋਕੀ ਨਾਥ ਉਤੇ ਪਲੰਘ ਬਹਾਈਏ। ਗੁਰਪ੍ਰਸਾਦਿ ਨੇਤਰ ਖੋਲ੍ਹ ਗੁਰ ਚਰਨ ਦਰਸਾਈਏ। ਗੁਰਪ੍ਰਸਾਦਿ ਮਨ ਮੇਂ ਹੋਏ ਗਿਆਨ, ਸ਼ਬਦ ਰੂਪ ਗੁਰ ਦਰਸ਼ਨ ਪਾਈਏ। ਗੁਰਪ੍ਰਸਾਦਿ ਗੁਰ ਸੰਗਤ ਰਲ ਜਾਈਏ। ਗੁਰਪ੍ਰਸਾਦਿ ਮਦਿ ਮਾਸ ਨਾ ਰਸਨਾ ਲਾਈਏ। ਗੁਰਪ੍ਰਸਾਦਿ ਅੰਮ੍ਰਿਤ ਫਲ ਗੁਰ ਦਰ ਤੇ ਪਾਈਏ । ਗੁਰਪ੍ਰਸਾਦਿ ਆਪਣੀ ਮਹਿੰਮਾ ਆਪ ਲਿਖਵਾਈਏ। ਗੁਰਪ੍ਰਸਾਦਿ ਗੁਰ ਪੂਰਾ ਸਿਰ ਛਤਰ ਝੁਲਾਈਏ। ਗੁਰਪ੍ਰਸਾਦਿ

ਜ਼ਾਤ ਪਾਤ ਦਾ ਭੇਤ ਮੁਕਾਈਏ। ਗੁਰਪ੍ਰਸਾਦਿ ਚਾਰ ਵਰਨ ਇਕ ਹੋ ਜਾਈਏ। ਗੁਰਪ੍ਰਸਾਦਿ ਵਿਚ ਸੰਗਤ ਭੈਣ ਭਰਾ ਬਣ ਜਾਈਏ। ਗੁਰਪ੍ਰਸਾਦਿ ਗੁਰ ਦਰਸ਼ਨ ਪਰਮਗਤ ਪਾਈਏ। ਗੁਰਪ੍ਰਸਾਦਿ ਪ੍ਰਭ ਅਬਿਨਾਸ਼ ਸਦ ਰਿਦੇ ਧਿਆਈਏ। ਗੁਰਪ੍ਰਸਾਦਿ ਆਤਮ ਜੋਤ ਗੁਰ ਜੋਤ ਜਗਾਈਏ। ਗੁਰਪ੍ਰਸਾਦਿ ਅਗਿਆਨ ਅੰਧੇਰ ਨਾਸ ਕਰਾਈਏ। ਗੁਰਪ੍ਰਸਾਦਿ ਉਪਜੇ ਬ੍ਰਹਮ ਗਿਆਨ ਸਦਾ ਸੁਖ ਪਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਚਰਨ ਕਵਲ ਗੁਰ ਸੀਸ ਝੁਕਾਈਏ। ਗੁਰਪ੍ਰਸਾਦਿ ਪੂਰਨ ਪਰਮੇਸ਼ਵਰ ਗੁਣ ਗਾਈਏ। ਗੁਰਪ੍ਰਸਾਦਿ ਵਾਹ ਵਾਹ ਕਰਦਿਆ ਸਤਿਗੁਰ ਪਾਈਏ। ਗੁਰਪ੍ਰਸਾਦਿ ਜੇਠ ਪੰਚਮੀਂ ਦਿਨ ਮਨਾਈਏ। ਗੁਰਪ੍ਰਸਾਦਿ ਜੋਤ ਨਿਰੰਜਣ ਨਿਤ ਦਰਸ਼ਨ ਪਾਈਏ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਸਨਾ ਗੁਣ ਗਾਈਏ । ਗੁਰਪ੍ਰਸਾਦਿ ਗੁਰਪ੍ਰਸਾਦ ਕਰਾਈਏ । ਗੁਰਪ੍ਰਸਾਦਿ ਕਮਾਈ ਸੁਫਲ ਕਰਾਈਏ। ਗੁਰਪ੍ਰਸਾਦਿ ਦੁੱਧ ਪੁੱਤ ਦੀ ਤੋਟ ਨਾ ਪਾਈਏ। ਗੁਰਪ੍ਰਸਾਦਿ ਸਾਚਾ ਸਾਚਾ ਸ਼ਾਹ ਇਕ ਰੰਗ ਸਮਾਈਏ। ਗੁਰਪ੍ਰਸਾਦਿ ਸੋਹੰ ਸ਼ਬਦ ਗੁਣ ਗਾਈਏ। ਗੁਰਪ੍ਰਸਾਦਿ ਸਚਖੰਡ ਸਮਾਈਏ। ਗੁਰਪ੍ਰਸਾਦਿ ਜੋਤ ਸਰੂਪ ਅੰਤ ਜੋਤ ਮਿਲ ਜਾਈਏ। ਗੁਰਪ੍ਰਸਾਦਿ ਆਵਣ ਜਾਵਣ ਪੰਧ ਮੁਕਾਈਏ। ਗੁਰਪ੍ਰਸਾਦਿ ਗੇੜ ਚੁਰਾਸੀ ਫੇਰ ਨਾ ਆਈਏ। ਗੁਰਪ੍ਰਸਾਦਿ ਕਰਮ ਲੇਖ ਫੇਰ ਲਿਖਾਈਏ। ਗੁਰਪ੍ਰਸਾਦਿ ਪਿਛਲੀ ਭੁੱਲ ਬਖ਼ਸ਼ਾ ਅੱਗੇ ਨੂੰ ਮਾਰਗ ਪਾਈਏ। ਗੁਰਪ੍ਰਸਾਦਿ ਮਨੋ ਗਵਾਈਏ ਵਿਕਾਰ, ਨਾਮ ਅਮੋਲਕ ਪਾਈਏ। ਗੁਰਪ੍ਰਸਾਦਿ ਚਤੁਰਭੁਜ ਕਰਤਾਰ, ਗੁਰੂ ਵਿਚ ਸਮਾਈਏ। ਗੁਰਪ੍ਰਸਾਦਿ ਆਦਿ ਅੰਤ ਰੰਗ ਇਕ ਹੋ ਜਾਈਏ। ਗੁਰਪ੍ਰਸਾਦਿ ਪੁਰਖ ਨਿਰੰਜਣ ਸਰਬ ਸੁਖ ਪਾਈਏ। ਗੁਰਪ੍ਰਸਾਦਿ ਕਰ ਪ੍ਰਸਾਦ ਗੁਰ ਭੋਗ ਲਗਾਈਏ। ਗੁਰਪ੍ਰਸਾਦਿ ਗੁਰ ਦਰ ਆਇਆ ਸੁਫਲ ਕਰਾਈਏ। ਗੁਰਪ੍ਰਸਾਦਿ ਸੁਖ ਸਾਗਰ ਵਿਚ ਆਣ ਤਰ ਜਾਈਏ। ਗੁਰਪ੍ਰਸਾਦਿ ਦੁੱਖਾਂ ਵਾਲਾ ਭਾਰ ਗੁਰ ਦਰ ਤੇ ਲਾਹੀਏ। ਗੁਰਪ੍ਰਸਾਦਿ ਦੁੱਖੀ ਕਾਇਆ ਕੰਚਨ ਬਣ ਜਾਈਏ। ਗੁਰਪ੍ਰਸਾਦਿ ਵਾਂਗ ਚੰਦਨ ਸਦਾ ਮਹਿਕਾਈਏ। ਗੁਰਪ੍ਰਸਾਦਿ ਦਾਤਾ ਕਰਤਾ ਜਲ ਥਲ ਸਮਾਈਏ। ਗੁਰਪ੍ਰਸਾਦਿ ਸਾਧ ਸੰਗਤ ਮਿਲ ਹਰਿ ਜਸ ਗਾਈਏ। ਗੁਰਪ੍ਰਸਾਦਿ ਕਲੂ ਕਾਲ ਵਿਚ ਪਾਰ ਕਰਾਈਏ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ । ਗੁਰਪ੍ਰਸਾਦਿ ਜੇਠ ਪੰਚਮ ਸੋਹੰ ਨਾਮ ਧਿਆਈਏ। ਗੁਰਪ੍ਰਸਾਦਿ ਗੁਰਸੰਗਤ ਪ੍ਰਸਾਦ ਕਰਾਈਏ । ਗੁਰਪ੍ਰਸਾਦਿ ਦਰਗਾਹ ਵਿਚ ਗੁਰ ਮਾਣ ਦਵਾਏ । ਗੁਰਪ੍ਰਸਾਦਿ ਗੁਰ ਸਾਚਾ ਸਚ ਬਚਨ ਲਿਖਾਏ। ਗੁਰਪ੍ਰਸਾਦਿ ਸਤਿਜੁਗ ਮਾਰਗ ਆਪ ਚਲਾਏ । ਗੁਰਪ੍ਰਸਾਦਿ ਧੰਨ ਗੁਰਸਿਖ ਜੋ ਗੁਰ ਚਰਨੀ ਲਾਏ। ਗੁਰਪ੍ਰਸਾਦਿ ਧੰਨ ਗੁਰਸਿਖ ਖੜ੍ਹੇ ਦਰ ਸੀਸ ਝੁਕਾਏ। ਗੁਰਪ੍ਰਸਾਦਿ ਅੱਜ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਅਵਤਾਰ ਆਏ। ਗੁਰਪ੍ਰਸਾਦਿ ਜੇਠ ਪੰਚਵੀ ਹੋਵੇ ਵਡਭਾਗੀ, ਮਾਤਲੋਕ ਪ੍ਰਭ ਜੋਤ ਜਗਾਏ। ਗੁਰਪ੍ਰਸਾਦਿ ਗੁਰ ਕਰਮ ਵਿਚਾਰਿਆ। ਗੁਰਪ੍ਰਸਾਦਿ ਗੁਰਸਿਖਾਂ ਗੁਰ ਜਨਮ ਸਵਾਰਿਆ। ਗੁਰਪ੍ਰਸਾਦਿ ਗੁਰ ਕਲਜੁਗ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰ ਪੂਰੇ ਸਦ ਬਲਹਾਰਿਆ । ਗੁਰਪ੍ਰਸਾਦਿ ਜੇਠ ਪੰਜਵੀਂ ਜਗਤ ਉਧਾਰਿਆ। ਗੁਰਪ੍ਰਸਾਦਿ ਪਰਗਟੇ ਮਹਾਰਾਜ ਸ਼ੇਰ ਸਿੰਘ ਸਦਾ ਬਲਹਾਰਿਆ। ਗੁਰਪ੍ਰਸਾਦਿ ਗੁਰਸਿਖਾਂ ਗੁਰ ਪਾਰ ਉਤਾਰਿਆ। ਗੁਰਪ੍ਰਸਾਦਿ ਗੁਰਸਿਖ ਨਾਉਂ ਗੁਰ ਰਸਨ ਉਚਾਰਿਆ। ਗੁਰਪ੍ਰਸਾਦਿ ਸੋਹੰ ਨਾਉਂ ਭਗਤ ਭੰਡਾਰਿਆ। ਗੁਰਪ੍ਰਸਾਦਿ ਕੱਟੇ ਹਉਮੇ ਰੋਗ, ਕਿਲ ਵਿਖ ਪਾਰ ਉਤਾਰਿਆ । ਗੁਰਪ੍ਰਸਾਦਿ ਗਵਾਏ ਕਾਇਆ ਰੋਗ, ਗੁਰਸਿਖ ਜਨਮ ਸਵਾਰਿਆ। ਗੁਰਪ੍ਰਸਾਦਿ ਜਿਥੇ

ਸੋਹੇ ਭਗਤ ਗੁਰ ਪੂਰੇ ਬਲਹਾਰਿਆ। ਗੁਰਪ੍ਰਸਾਦਿ ਮਿਲੀ ਵਧਾਈ, ਜੇਠ ਪੰਚਮ ਪ੍ਰਭ ਦਰਸ਼ਨ ਪਾ ਲਿਆ। ਗੁਰ ਪ੍ਰਸਾਦਿ ਹੋਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾ ਲਿਆ। ਜੇਠ ਪੰਚਮ ਪ੍ਰਭ ਜੋਤ ਆਕਾਰ। ਕਲਜੁਗ ਦੇਵੇ ਜੀਵ ਉਧਾਰ। ਰੋਗ ਸੋਗ ਪ੍ਰਭ ਕਟਣੇਹਾਰ। ਹੋਏ ਨਿਮਾਣਾ ਚਲ ਆਏ ਦਰਬਾਰ। ਸੋਮਾ ਸੋਮਾ ਝਿਰੇ ਅਪਾਰ। ਗੁਣਵੰਤ ਪ੍ਰਭ ਨਾਰ ਪਿਆਰ। ਵਾਂਗ ਅਹਲਿਆ ਦਿਤੀ ਤਾਰ। ਪ੍ਰਭ ਜੋਤ ਹੋਵੇ ਦੇਹ ਆਧਾਰ। ਸਰਬ ਸੁਖ ਪੰਜ ਤੱਤ ਵਿਚਾਰ। ਕਾਮ ਕਰੋਧ ਲੋਭ ਮੋਹ ਪ੍ਰਭ ਦੇਵੇ ਮਾਰ। ਰਸਨਾ ਸਿਮਰੇ ਪ੍ਰਭ ਨਿਰੰਕਾਰ ਨਿਰੰਕਾਰ। ਆਤਮ ਸ਼ਾਂਤ ਹੋਏ ਜਗਤ ਉਧਾਰ। ਗੁਰ ਸਾਚਾ ਕਲੂ ਕਰਮ ਵਿਚਾਰ। ਸਦ ਬਖ਼ਸ਼ਿੰਦਾ ਸਦਾ ਦਾਤਾਰ। ਮਹਾਰਾਜ ਸ਼ੇਰ ਸਿੰਘ ਦੇਵੇ ਕੰਨਿਆ ਤਾਰ। ਹਿਤ ਚਿਤ ਗੁਰ ਚਰਨ ਪਿਆਰ। ਸਰਬ ਸੂਖ ਗੁਰ ਨਾਮ ਦਵਾਰ । ਗੁਰ ਰੰਗਣ ਨਾਮ ਰੰਗ ਮਜੀਠ ਪਿਆਰ। ਸੋਮਾ ਗਵਾਏ ਨਾਮ, ਨਾਮ ਸਰਬਜੀਤ ਰਖਾਇਆ। ਮਹਾਰਾਜ ਸ਼ੇਰ ਸਿੰਘ ਹੋ ਦਿਆਲ, ਦੇਹ ਦਾ ਦੁੱਖ ਗਵਾਇਆ । ਸੋਹੰ ਸ਼ਬਦ ਦੇ ਗਿਆਨ, ਜੇਠ ਪੰਚਮ ਸ਼ਬਦ ਜਣਾਇਆ। ਗੁਰ ਪੂਰੇ ਇਹ ਬਣਤ ਬਣਾਈ। ਉਤੋਂ ਅੱਧੀ ਰਾਤ ਵਿਹਾਈ। ਗੁਰ ਪੂਰੇ ਇਹ ਖੇਲ ਰਚਾਈ। ਦੁਨੀਆਂ ਸੁੰਞ ਮਸਾਣ ਸਵਾਈ। ਭਗਤ ਸੋਹਿਨ ਗੁਰ ਦਰਸ਼ਨ ਪਾਈ। ਗੁਰ ਪੂਰੇ ਇਹ ਬੂਝ ਬੁਝਾਈ। ਗਿਆਨ ਵਿਹੂਣਾ ਕੋਏ ਨਾ ਜਾਈ। ਨਾਉਂ ਲਈਏ ਦੁੱਖ ਡੇਰਾ ਢਾਈ। ਗੁਰਸੰਗਤ ਪ੍ਰਭ ਮਿਲੇ ਵਧਾਈ। ਕਲਜੁਗ ਮਿਲੇ ਜਿਨ੍ਹਾਂ ਰਘੁਰਾਈ । ਗੁਰਸਿਖਾਂ ਗੁਰ ਨੀਂਹ ਰਖਾਈ। ਨਾਮ ਨਿਰੰਜਣ ਰੰਗ ਦਏ ਚੜ੍ਹਾਈ। ਚੰਦ ਸੂਰਜ ਜਿੰਨਾਂ ਤੇਜ਼ ਸਵਾਈ। ਉਚ ਪਦਵੀ ਗੁਰਸਿਖ ਨੇ ਪਾਈ। ਜਿਥੇ ਈਸ਼ਰ ਰਿਹਾ ਸਮਾਈ। ਬਿਨ ਬਾਤੀ ਬਿਨ ਤੇਲ ਹੋਏ ਜੋਤ ਰੁਸ਼ਨਾਈ। ਪ੍ਰਭ ਅਗੰਮ ਅਪਾਰ, ਧਰਤ ਧਵਲ ਆਕਾਸ਼ ਬਣਾਈ। ਮਹਾਰਾਜ ਸ਼ੇਰ ਸਿੰਘ ਸਿੱਖ ਨਿਵਾਸ ਡੁੱਬਦੇ ਲਏ ਬਚਾਈ। ਗੁਰ ਗਹਿਰ ਗੰਭੀਰ ਗੁਰ ਸਾਗਰ। ਸਿੱਖ ਨਿਰਮਲ ਕਰਮ ਹੋਏ ਉਜਾਗਰ। ਆਏ ਚਰਨ ਦਵਾਰ ਪ੍ਰਭ ਦੇਵੇ ਆਦਰ। ਕਲਜੁਗ ਰੱਖੇ ਆਪ ਮਹਾਰਾਜ ਸ਼ੇਰ ਸਿੰਘ ਭਗਤ ਉਜਾਗਰ। ਭਗਤੀਹੀਣ ਜੋ ਦਰ ਤੇ ਆਇਆ । ਸੋਹੰ ਨਾਮ ਦੇ ਪਾਰ ਤਰਾਇਆ। ਜਰਮ ਕਰਮ ਧਰਮ ਪ੍ਰਭ ਲੇਖ ਲਿਖਾਇਆ। ਘਰ ਮੰਗਲ ਵਿਚ ਦੇਹ ਵਖਾਇਆ। ਨਿਜਾ ਨੰਦਨ ਸੁੱਖ ਆਤਮ ਪਾਇਆ। ਜਗਤ ਜੋਤ ਪ੍ਰਭ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਸਦਾ ਅਡੋਲ ਜਿਸ ਚਰਨ ਲਗਾਇਆ। ਚਰਨ ਕਵਲ ਗੁਰ ਕਰ ਪਰਨਾਮ। ਅੰਤ ਕਾਲ ਪ੍ਰਭ ਦਰਸ਼ਨ ਪਾਨ। ਵਿਚ ਬੈਕੁੰਠ ਜਾਣ ਬਬਾਣ। ਪ੍ਰਭ ਜੋਤ ਸਰੂਪ ਗੁਰਸਿਖ ਜੋਤ ਮਿਲ ਜਾਣ। ਸੋਹੰ ਪੁਰਖ ਸੁਜਾਨ ਕਲਜੁਗ ਸੋਹੰ ਗਾਣ। ਜਗਤ ਉਧਾਰੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਭਗਤ ਭਗਵਾਨ ਸਦਾ ਹੈ ਏਕਾ। ਭਗਤ ਜਨਾਂ ਹੈ ਮਾਂ ਪਿਉ ਬੇਟਾ। ਭਗਤ ਜਨਾਂ ਗੁਰ ਪੂਰੇ ਟੇਕਾ। ਮਹਾਰਾਜ ਸ਼ੇਰ ਸਿੰਘ ਪਸਰ ਅਨੇਕਾ। ਗੁਰ ਪੂਰਾ ਅਪਰ ਅਪਾਰਿਆ। ਵਿਚ ਪਾਤਾਲ ਨੈਣ ਮੁੰਧਾਰਿਆ। ਚਰਨ ਝੱਸ ਲਛਮੀ ਮਨ ਹੰਕਾਰ ਵਧਾ ਲਿਆ। ਮਨ ਮੇਂ ਆਏ ਮਾਣ ਮੈਂ ਪ੍ਰਭ ਸੁਖ ਆਸਣ ਸਵਾ ਲਿਆ। ਪ੍ਰਭ ਸਦਾ ਅਡੋਲ ਨਾ ਕਿਸੇ ਡੁਲਾ ਲਿਆ। ਪ੍ਰਭ ਸਦਾ ਅਤੋਲ ਨਾ ਕਿਸੇ ਤੁਲਾ ਲਿਆ। ਦੇ ਕੇ ਸਚ ਗਿਆਨ ਮਾਇਆ ਭਰਮ ਗਵਾ ਲਿਆ । ਪ੍ਰਭ ਸਦਾ ਅਨੂਪ ਇਕ ਰੰਗ ਸਮਾ ਲਿਆ। ਆਪ ਸਦਾ ਹੈ ਜਾਗ ਜਗਤ ਸਵਾ ਲਿਆ। ਵਿਚ ਦੇਸ ਪਾਤਾਲ ਪ੍ਰਭ ਬਾਸ਼ਕ ਸੇਜ ਸਵਾ ਲਿਆ। ਵਿਚ ਮਾਤ ਪ੍ਰਭ ਬਣਤ ਬਣਾਏ। ਜੁਗੋ ਜੁਗ ਜੋਤ ਪਰਗਟਾਏ। ਧਾਰ ਦੇਹ ਪ੍ਰਭ ਜਗਤ ਭੁਲਾਏ । ਪਰਗਟ ਜੋਤ ਪ੍ਰਭ

ਭਗਤ ਤਰਾਏ। ਸਿਧ ਸਾਦਕ ਬੈਠੇ ਤਾੜੀ ਲਾਏ। ਰਖੀਸ਼ਰ ਮੁਨੀਸ਼ਰ ਰਹੇ ਬਿਲਲਾਏ। ਜਪ ਤਪ ਹਠ ਵਿਚ ਪ੍ਰਭ ਨਜ਼ਰ ਨਾ ਆਏ। ਕੋਟੀ ਕੋਟ ਬਹੈ ਸੰਤ ਸਮਾਧੀ ਲਾਏ। ਹਰਿ ਦਰਸ਼ਨ ਤੋਂ ਸਭ ਫਿਰਤ ਤਿਸਾਏ। ਨਿਉਲੀ ਕਰਮ ਕਰ ਕਸ਼ਟ ਉਠਾਏ। ਆਤਮ ਸੁਧ ਪਵਿਤ ਹੋ ਜਾਏ। ਰਤਨ ਅਮੋਲਕ ਦੇਹ ਮੇਂ ਪਾਏ। ਲਾਲ ਗੁਲਾਲ ਪ੍ਰਭ ਰੰਗ ਚੜ੍ਹਾਏ। ਬਿਨ ਕਰਮ ਪ੍ਰਭ ਨਜ਼ਰ ਨਾ ਆਏ। ਪੂਰਬ ਜਨਮ ਪ੍ਰਭ ਲੇਖੇ ਲਾਏ। ਗੁਰਸਿਖ ਤੇ ਕਲਜੁਗ ਦਇਆ ਕਮਾਏ। ਦੇ ਦਰਸ ਅਪਾਰ ਸਿਖੀ ਸਿੱਖ ਤਰਾਏ। ਖੋਲ੍ਹ ਹਰਿ ਕਾ ਦਵਾਰ ਗੁਰ ਪੁਰੀ ਪੁਚਾਏ। ਦੇਵੇ ਜਨਮ ਸੁਧਾਰ, ਜੋਤ ਸੰਗ ਜੋਤ ਮਿਲਾਏ। ਸਿੱਖ ਉਤਾਰੇ ਪਾਰ, ਫਿਰ ਜਨਮ ਨਾ ਪਾਏ। ਗੁਰ ਬਿਨ ਕਵਣ ਕਰੇ ਅਧਾਰ, ਸਚਖੰਡ ਵਖਾਏ। ਮਹਾਰਾਜ ਸ਼ੇਰ ਸਿੰਘ ਗੁਰ ਕਰਤਾਰ, ਗੁਰਸਿਖਾਂ ਗੁਰ ਧਾਮ ਪੁਚਾਏ। ਨਿਰੰਜਣ ਜੋਤ ਈਸ਼ਰ ਆਕਾਰ। ਵਿਚ ਆਕਾਸ਼ ਪ੍ਰਭ ਜੋਤ ਚਮਤਕਾਰ। ਸਦਾ ਅਡੋਲ ਰਹੇ ਨਿਰਾਧਾਰ। ਬਿਨ ਬਾਤੀ ਬਿਨ ਤੇਲ ਬਾਤੀ ਜਗੇ ਆਪਾਰ। ਡਗਮਗ ਜੋਤ ਜਗੇ ਜੋਤ, ਉਨੰਜਾ ਪਵਣ ਸਿਰ ਚਲੇ ਛਤਰ ਝੁਲਾਰ। ਜੋਤ ਸਰੂਪ ਜੋਤ ਪ੍ਰਭ ਉਪਜੇ, ਜੋਤ ਜਗਤ ਪ੍ਰਭ ਦੇਤ ਅਧਾਰ। ਸਰਬ ਤਾਈਂ ਪ੍ਰਭ ਦੇਵੇ ਮਾਣ, ਚੰਦ ਸੂਰਜ ਸਭ ਕਰਨ ਨਿਮਸਕਾਰ। ਮਹਾਰਾਜ ਸ਼ੇਰ ਸਿੰਘ ਇਕ ਸਰੂਪ, ਤੀਨ ਲੋਕ ਰੱਖੇ ਜੋਤ ਅਧਾਰ। ਸੋ ਵੱਡਾ ਜਿਸ ਪ੍ਰਭ ਜੋਤ ਜਗਾਏ। ਸੋ ਵੱਡਾ ਜਿਸ ਭਰਮ ਚੁਕਾਏ। ਸੋ ਵੱਡਾ ਜਿਸ ਸੋਹੰ ਸ਼ਬਦ ਸੁਣਾਏ। ਸੋ ਵੱਡਾ ਜਿਸ ਗੋਝ ਗਿਆਨ ਖੁਲ੍ਹਾਏ। ਸੋ ਵੱਡਾ ਜਿਸ ਰੰਗਣ ਨਾਮ ਚੜ੍ਹਾਏ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਏ। ਸੋ ਵੱਡਾ ਜਿਸ ਪ੍ਰਭ ਚਰਨੀਂ ਲਾਏ। ਸੋ ਵੱਡਾ ਜਿਸ ਜਨਮ ਜਨਮ ਦੀ ਸੋਝੀ ਪਾਏ। ਸੋ ਵੱਡਾ ਜਿਸ ਭਿਖਿਆ ਨਾਮ ਦੀ ਪਾਏ। ਸੋ ਵੱਡਾ ਜਿਸ ਪ੍ਰਭ ਕਰਮ ਕਮਾਏ। ਸੋ ਵੱਡਾ ਜਿਸ ਨਰ ਨਰਾਇਣ ਮਾਣ ਦਵਾਏ । ਸੋ ਵੱਡਾ ਜੋ ਸੰਗਤ ਰਲ ਜਾਏ। ਸੋ ਵੱਡਾ ਚਰਨ ਕਵਲ ਵਿਚ ਸੇਵ ਕਮਾਏ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਸਿਰ ਹੱਥ ਰਖਾਏ । ਸੋ ਵੱਡਾ ਪ੍ਰਭ ਆਪ ਜਿਸ ਵੱਡੀ ਵਡਿਆਈ। ਸੋ ਵੱਡਾ ਜਿਸ ਸ੍ਰਿਸ਼ਟ ਉਪਾਈ। ਸੋ ਵੱਡਾ ਜਿਸ ਚੁਰਾਸੀ ਲੱਖ ਜੂਨ ਬਣਾਈ। ਸੋ ਵੱਡਾ ਸਰਬ ਜੀਵ ਜੋਤ ਜਿਸ ਜਗਾਈ। ਸੋ ਵੱਡਾ ਜੀਵ ਜੀਵ ਵਿਚ ਬੈਠਾ ਤਾੜੀ ਲਾਈ। ਸੋ ਵੱਡਾ ਆਪ ਦੇਖੇ ਕਿਸੇ ਨਜ਼ਰ ਨਾ ਆਈ। ਸੋ ਵੱਡਾ ਮਾਤ ਗਰਭ ਮੇਂ ਜਿਸ ਬਣਤ ਬਣਾਈ। ਸੋ ਵੱਡਾ ਕਰ ਅੰਸ ਆਕਾਰ ਵਿਚ ਜੋਤ ਟਿਕਾਈ। ਸੋ ਵੱਡਾ ਜਿਸ ਦੇਹ ਦੀਪਕ ਕਰੀ ਰੁਸ਼ਨਾਈ। ਸੋ ਵੱਡਾ ਦੇਹ ਮੇਂ ਪਵਣ ਸਰੂਪ ਸਵਾਸ ਚਲਾਈ। ਸੋ ਵੱਡਾ ਅਗਨੀ ਤੇਜ ਦੇਹ ਜਲਾਈ। ਸੋ ਵੱਡਾ ਪ੍ਰਭ ਆਪ ਵਿਚ ਦੇਹ ਸਮਾਈ। ਸੋ ਵੱਡਾ ਜੀਵ ਕਿਸੇ ਨਾ ਸੋਝੀ ਪਾਈ। ਸੋ ਵੱਡਾ ਜੋਤ ਆਪਣੀ ਵਿਚ ਟਿਕਾਈ। ਸੋ ਵੱਡਾ ਮਹਾਰਾਜ ਸ਼ੇਰ ਸਿੰਘ ਜਗਤ ਗੋਸਾਈਂ। ਊਚ ਅਗੰਮ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਪਰਗਟੇ ਨਿਰੰਕਾਰਾ। ਕਲਜੁਗ ਹੋਏ ਜੋਤ ਚਮਤਕਾਰਾ। ਸਤਿਜੁਗ ਵਰਤੇ ਵਿਚ ਸੰਸਾਰਾ। ਗੁਰ ਪੂਰੇ ਗੁਰਸਿਖ ਪਿਆਰਾ। ਗੁਰ ਚਰਨ ਸੱਚਾ ਗੁਰਦਵਾਰਾ। ਗੁਰ ਅੰਮ੍ਰਿਤ ਭਗਤ ਭੰਡਾਰਾ। ਪੀ ਬੂੰਦ ਖੁਲ੍ਹੇ ਦਸਵਾਂ ਦਵਾਰਾ। ਦੇਵੇ ਦਰਸ ਵਿਚ ਦੇਹ ਅੰਧਿਆਰਾ। ਗਿਆਨ ਜੋਤ ਹੋਏ ਉਜਿਆਰਾ। ਸੋਹੰ ਸ਼ਬਦ ਗੁਰੂ ਸਚ ਵਿਚਾਰਾ। ਮਹਾਰਾਜ ਸ਼ੇਰ ਸਿੰਘ ਨਿਰਵੈਰ ਸਮਾਰਾ। ਪ੍ਰਭ ਪੂਰਨ ਸਮਰਥ, ਜਿਸ ਸਰਬ ਆਕਾਰਿਆ। ਪ੍ਰਭ ਪੂਰਨ ਸਮਰਥ, ਜਿਸ ਆਪਣਾ ਆਪ ਉਪਾ ਲਿਆ। ਪ੍ਰਭ ਪੂਰਨ ਸਮਰਥ, ਜੋਤ ਨਿਰੰਜਣ ਨਾਉਂ ਨਿਰੰਕਾਰ ਰਖਾ ਲਿਆ। ਪ੍ਰਭ ਪੂਰਨ ਸਮਰਥ, ਤੀਨ ਲੋਕ ਸਮਾ

ਰਿਹਾ। ਪ੍ਰਭ ਪੂਰਨ ਸਮਰਥ, ਕਿਸੇ ਆਦਿ ਅੰਤ ਨਾ ਪਾ ਲਿਆ। ਪ੍ਰਭ ਪੂਰਨ ਸਮਰਥ, ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਪਤਾਲ ਬਾਸ਼ਕ ਸੇਜ ਸੁਹਾ ਲਿਆ। ਪ੍ਰਭ ਪੂਰਨ ਸਮਰਥ, ਕੁਦਰਤ ਰੂਪ ਸ੍ਰਿਸ਼ਟ ਉਪਾ ਲਿਆ। ਪ੍ਰਭ ਪੂਰਨ ਸਮਰਥ, ਈਸ਼ਰ ਕਰ ਆਕਾਰ ਬ੍ਰਹਮਾ ਰੂਪ ਪਰਗਟਾ ਲਿਆ । ਪ੍ਰਭ ਪੂਰਨ ਸਮਰਥ, ਹੋ ਪਰਤੱਖ ਮੁਖ ਚਾਰ ਲਗਾ ਲਿਆ। ਪ੍ਰਭ ਪੂਰਨ ਸਮਰਥ, ਵੇਦ ਚਾਰ ਪ੍ਰਭ ਜਸ ਗਾ ਲਿਆ। ਪ੍ਰਭ ਪੂਰਨ ਸਮਰਥ, ਆਪ ਏਕ ਅਨੇਕ ਰੰਗ ਸਮਾ ਲਿਆ। ਪ੍ਰਭ ਪੂਰਨ ਸਮਰਥ, ਲੱਖ ਚੁਰਾਸੀ ਜੀਵ ਉਪਾ ਲਿਆ। ਪ੍ਰਭ ਪੂਰਨ ਸਮਰਥ, ਬੇਮੁਖਾਂ ਤੋਂ ਮੁਖ ਛੁਪਾ ਲਿਆ । ਪ੍ਰਭ ਪੂਰਨ ਸਮਰਥ, ਗੁਰਮੁਖਾਂ ਕਰ ਧਿਆਨ ਵਿਚੋਂ ਪਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਅਧਾਰ ਦੀਪਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅੰਮ੍ਰਿਤ ਬੂੰਦ ਅਪਾਰ ਝਿਰਨਾ ਨਿਝਰੋਂ ਆਪ ਝਿਰਾ ਲਿਆ । ਪ੍ਰਭ ਪੂਰਨ ਸਮਰਥ, ਭਗਤ ਗੁਰ ਭੇਤ ਮੁਕਾ ਲਿਆ। ਪ੍ਰਭ ਪੂਰਨ ਸਮਰਥ, ਜੋਤ ਪ੍ਰਭ ਜੋਤ ਮਿਲਾ ਲਿਆ। ਪ੍ਰਭ ਪੂਰਨ ਸਮਰਥ, ਦੇ ਦਰਸ ਪ੍ਰਭ ਭਗਤ ਨਿਹਾਲਿਆ। ਪ੍ਰਭ ਪੂਰਨ ਸਮਰਥ, ਜੁਗ ਜੁਗ ਭੇਸ ਵਟਾ ਲਿਆ। ਪ੍ਰਭ ਪੂਰਨ ਸਮਰਥ, ਸਤਿਜੁਗ ਹੋ ਮਿਹਰਵਾਨ ਗ਼ਰੀਬਾਂ ਨੂੰ ਗਲੇ ਲਗਾ ਲਿਆ। ਪ੍ਰਭ ਪੂਰਨ ਸਮਰਥ, ਤ੍ਰੇਤਾ ਪਰਗਟ ਰਾਮ ਭੀਲਣੀ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਨੀਚੋਂ ਊਚ ਊਚੋਂ ਨੀਚ ਬਹਾ ਲਿਆ। ਪ੍ਰਭ ਪੂਰਨ ਸਮਰਥ, ਸਿਲਾ ਛੁਹਾਏ ਚਰਨ ਅਹਲਿਆ ਬਬਾਣ ਬਿਠਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਕਰਮ ਵਿਚਾਰ ਬੰਸ ਰਾਵਣ ਗਾਲਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਬਾਲਮੀਕ ਸਮਝਾ ਲਿਆ। ਪ੍ਰਭ ਪੂਰਨ ਸਮਰਥ, ਦੇ ਸਖੀਆਂ ਦਾਨ ਜਾਮਾ ਦੁਆਪਰ ਉਲਟਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਜੋਤ ਅਪਾਰ ਕ੍ਰਿਸ਼ਨ ਨਾਮ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਕੇ ਖੇਲ ਅਪਾਰ ਬਿੰਦਰਾਬਨ ਭਾਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਕੀਤੇ ਚੋਹਲ ਅਨੇਕ ਸਖੀਆਂ ਖੇਲ ਰਚਾ ਲਿਆ। ਪ੍ਰਭ ਪੂਰਨ ਸਮਰਥ, ਦਿਤੇ ਭਗਤ ਤਾਰ ਜਿਨ ਰਸਨਾ ਗਾ ਲਿਆ। ਪ੍ਰਭ ਪੂਰਨ ਸਮਰਥ, ਸੁਦਾਮਾ ਦਲਿੱਦਰੀ ਦਿਤਾ ਤਾਰ, ਤੰਦਲ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਛੱਡ ਦਰਯੋਧਨ ਘਰ ਬਿਦਰ ਬਿਸਰਾਮ ਭੋਜਨ ਭੋਗ ਲਗਾ ਲਿਆ। ਪ੍ਰਭ ਪੂਰਨ ਸਮਰਥ, ਦਰੋਪਤੀ ਦਿਤੀ ਤਾਰ ਮੁਕੰਦ ਮਨੋਹਰ ਲਖਮੀ ਨਰਾਇਣ ਧਿਆ ਲਿਆ। ਪ੍ਰਭ ਪੂਰਨ ਸਮਰਥ, ਅਰਜਨ ਦੇ ਗਿਆਨ ਹੰਕਾਰ ਗਵਾ ਲਿਆ। ਪ੍ਰਭ ਪੂਰਨ ਸਮਰਥ, ਦਿਤਾ ਭਗਤ ਤਾਰ ਗੀਤਾ ਅਠਾਰਾਂ ਧਿਆਏ ਸੁਣਾ ਲਿਆ। ਪ੍ਰਭ ਪੂਰਨ ਸਮਰਥ, ਕਰਨਹਾਰ ਵੈਰਾਟ ਰੂਪ ਵਟਾ ਲਿਆ। ਪ੍ਰਭ ਪੂਰਨ ਸਮਰਥ, ਮੈਂ ਹਾਂ ਆਪ ਅਕੱਥ ਤੇਰਾ ਨਾਮ ਵਡਿਆ ਲਿਆ। ਪ੍ਰਭ ਪੂਰਨ ਸਮਰਥ, ਕੀਤੀ ਸ੍ਰਿਸ਼ਟ ਸਭ ਭੱਥ ਥੋੜ੍ਹਾ ਭੇਤ ਰਖਾ ਲਿਆ। ਪ੍ਰਭ ਪੂਰਨ ਸਮਰਥ, ਕ੍ਰਿਸ਼ਨ ਭਗਵਾਨ ਹੋ ਸਮਰਥ, ਦੁਆਪਰ ਖ਼ਤਮ ਕਰਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ, ਅਥਰਬਣ ਵੇਦ ਸਿੱਖਾ ਲਿਆ। ਪ੍ਰਭ ਪੂਰਨ ਸਮਰਥ, ਇਸ ਨੂੰ ਦਿਤੀ ਹਾਰ ਈਸ਼ਰ ਨਾਉਂ ਰਖਾ ਲਿਆ। ਪ੍ਰਭ ਪੂਰਨ ਸਮਰਥ, ਦੇ ਜੋਤ ਆਧਾਰ ਈਸਾ ਮੂਸਾ ਮੁਹੰਮਦ ਉਪਾ ਲਿਆ। ਪ੍ਰਭ ਪੂਰਨ ਸਮਰਥ, ਦਿਤੀ ਮਤਿ ਵਿਭਚਾਰ ਭਗਤਾਂ ਉਲਟਾਂ ਪੰਥ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਆਈ ਹਾਰ ਮਾਲਕ ਦੋ ਬਣਾ ਲਿਆ। ਪ੍ਰਭ ਪੂਰਨ ਸਮਰਥ, ਹੋਏ ਪਾਪ ਅਪਾਰ, ਨਾਨਕ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਸੇਵਾ ਕਰ ਅਪਾਰ ਅੰਗਦ ਜੋਤ ਜਗਾ ਲਿਆ। ਪ੍ਰਭ ਪੂਰਨ ਸਮਰਥ, ਅਮਰਦਾਸ ਨਿਥਾਵਾਂ ਅਵਸਥਾ ਬਿਰਧ ਪ੍ਰਭ ਪਾ ਲਿਆ । ਪ੍ਰਭ ਪੂਰਨ ਸਮਰਥ, ਹੋਈ

ਕਿਰਪਾ ਅਪਾਰ ਦਾਸ ਰਾਮ ਸੋਢੀ ਬੰਸ ਚਲਾ ਲਿਆ। ਪ੍ਰਭ ਪੂਰਨ ਸਮਰਥ, ਕਰ ਕਿਰਪਾ ਅਪਾਰ ਅਰਜਨ ਦਰਸ ਦਿਖਾ ਲਿਆ। ਪ੍ਰਭ ਪੂਰਨ ਸਮਰਥ, ਹਰਿਗੋਬਿੰਦ ਭਏ ਅਵਤਾਰ ਸਿਰ ਛਤਰ ਝੁਲਾ ਲਿਆ। ਪ੍ਰਭ ਪੂਰਨ ਸਮਰਥ, ਹਰਿ ਰਾਏ ਨਾਮ ਦਵਾਏ ਘਰ ਸ਼ਾਹ ਨਾਮ ਦਵਾ ਲਿਆ। ਪ੍ਰਭ ਪੂਰਨ ਸਮਰਥ, ਹਰਿਕ੍ਰਿਸ਼ਨ ਜਗਤ ਉਧਾਰ ਬਾਲ ਉਮਰ ਵਿਚ ਜੋਤ ਮਿਲਾ ਲਿਆ । ਪ੍ਰਭ ਪੂਰਨ ਸਮਰਥ, ਗੁਰ ਤੇਗਬਹਾਦਰ ਹੋ ਬ੍ਰਹਮ ਵਿਚਾਰ ਈਸ਼ਰ ਧਿਆ ਲਿਆ। ਪ੍ਰਭ ਪੂਰਨ ਸਮਰਥ, ਹੋਏ ਜਗਤ ਵਿਚਾਰ ਮੱਖਣ ਜਹਾਜ਼ ਤਰਾ ਲਿਆ। ਪ੍ਰਭ ਪੂਰਨ ਸਮਰਥ, ਪਰਗਟ ਦਸਵੀਂ ਜੋਤ ਨਾਮ ਗੋਬਿੰਦ ਰਖਾ ਲਿਆ। ਪ੍ਰਭ ਪੂਰਨ ਸਮਰਥ, ਕਰ ਖੇਲ ਅਪਾਰ ਆਪਣਾ ਆਪ ਵਖਾ ਲਿਆ। ਪ੍ਰਭ ਪੂਰਨ ਸਮਰਥ, ਪ੍ਰਭ ਨਾ ਪਾਏ ਸਾਰ ਅੰਤ ਅੰਤ ਸਮਾ ਲਿਆ। ਪ੍ਰਭ ਪੂਰਨ ਸਮਰਥ, ਕਲਜੁਗ ਕਰਮ ਵਿਚਾਰ ਪਰਗਟੇ ਸ਼ੇਰ ਸਿੰਘ ਨਿਰੰਕਾਰਿਆ। ਪ੍ਰਭ ਪੂਰਨ ਸਮਰਥ, ਐਸੀ ਦਿਤੀ ਹਾਰ ਦੁਸ਼ਟਾਂ ਆਣ ਸੰਘਾਰਿਆ। ਪ੍ਰਭ ਪੂਰਨ ਸਮਰਥ, ਦੇ ਕੇ ਬ੍ਰਹਮ ਗਿਆਨ ਗੁਰਸਿਖਾਂ ਪਾਰ ਉਤਾਰਿਆ। ਪ੍ਰਭ ਪੂਰਨ ਸਮਰਥ, ਗੁਰ ਪੂਰੇ ਹੋ ਮਿਹਰਵਾਨ ਸਿੱਖਾ ਸਿਰ ਹੱਥ ਟਿਕਾ ਲਿਆ। ਪ੍ਰਭ ਪੂਰਨ ਸਮਰਥ, ਮਹਾਰਾਜ ਸ਼ੇਰ ਸਿੰਘ ਆਪ ਸਮਰਥ ਜਾਮਾ ਘਨਕਪੁਰੀ ਵਿਚ ਪਾ ਲਿਆ। ਪਰਗਟ ਜੋਤ ਆਪ ਨਿਰੰਕਾਰਾ। ਕਲਜੁਗ ਹੋਏ ਭਗਤ ਉਧਾਰਾ। ਸੋਹਣ ਸਿੰਘ ਗੁਰ ਚਰਨ ਦਵਾਰਾ। ਭਗਤ ਵਛਲ ਪ੍ਰਭ ਅਪਰ ਅਪਾਰਾ। ਜਨਮ ਮਰਨ ਤੋਂ ਪ੍ਰਭ ਸਦਾ ਨਿਆਰਾ। ਆਦਿ ਅੰਤ ਪ੍ਰਭ ਏਕੰਕਾਰਾ। ਭਗਤ ਜਨ ਦਰ ਹਰਿ ਕਾ ਦਵਾਰਾ। ਮਹਾਰਾਜ ਸ਼ੇਰ ਸਿੰਘ ਪਰਗਟ ਜੋਤ ਹੋਏ ਉਜਿਆਰਾ । ਜੋਤ ਨਿਰੰਜਣ ਪ੍ਰਭ ਜਗਤ ਜਗਾਈ। ਪਰਗਟ ਹੋਏ ਆਪ ਰਘੁਰਾਈ। ਗੁਰਮੁਖਾਂ ਇਹ ਬੂਝ ਬੁਝਾਈ। ਹਿਰਦੇ ਰੰਗਣ ਨਾਮ ਚੜ੍ਹਾਈ। ਚਰਨ ਲਿਵ ਲਾਗੀ, ਛੁਟੀ ਸਰਬ ਲੋਕਾਈ। ਕਲਜੁਗ ਤਾਰੇ ਆਪ, ਪ੍ਰਭ ਭਏ ਸਰਨਾਈ। ਸੋਹੰ ਦੇ ਗਿਆਨ, ਬ੍ਰਹਮ ਭੇਵ ਖੁਲ੍ਹਾਈ। ਉਪਜੇ ਸ਼ਬਦ ਅਪਾਰ, ਅਨਹਦ ਧੁਨ ਵਜਾਈ। ਦਰਸ ਦੇਵੇ ਕ੍ਰਿਸ਼ਨ ਮੁਰਾਰ, ਸਿਰ ਮੁਕਟ ਟਿਕਾਈ। ਹੋਏ ਭਗਤ ਗਿਆਨ, ਜਿਨ ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈ। ਸੱਚਾ ਸਤਿਗੁਰ ਸਚ ਵਰਤਾਏ। ਸਚ ਸੁੱਚ ਵਿਚ ਦੇਹ ਸਮਾਏ। ਝੂਠੀ ਦੇਹ ਗੁਰ ਦਰ ਨਾ ਆਏ। ਕਾਇਆ ਕੰਚਨ ਪ੍ਰਭ ਦਰਸ਼ਨ ਪਾਏ। ਕੱਟੇ ਹਉਮੇ ਰੋਗ, ਸਤਿ ਸੰਤੋਖ ਵਰਤਾਏ। ਉਪਜੇ ਮਨ ਗਿਆਨ, ਹਰਿ ਜੀ ਦਰਸ ਦਿਖਾਏ। ਕਲ ਵਿਚ ਹੋ ਕਿਰਪਾਲ ਸਿੱਖਾ ਦੀ ਪੈਜ ਰਖਾਏ। ਕਰ ਜੋਤ ਆਕਾਰ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ, ਜੁਗ ਉਲਟਾਏ। ਜੁਗੋ ਜੁਗ ਪ੍ਰਭ ਖੇਲ ਰਚਾਇਆ। ਗਿਆ ਕਲਜੁਗ ਸਤਿਜੁਗ ਵਰਤਾਇਆ। ਸਤਿਗੁਰ ਪੁਰਖ ਨਿਰੰਜਣ ਪ੍ਰਭ ਜੋਤ ਜਗਾਇਆ। ਗੁਰ ਪ੍ਰਸਾਦਿ ਭਗਤਨ ਦਰ ਪਾਇਆ। ਉਪਜੇ ਬ੍ਰਹਮ ਗਿਆਨ, ਹਰਿ ਹਰਿ ਮੰਗਲ ਗਾਇਆ। ਸਤਿਗੁਰ ਨਾਮ ਬਬਾਣ, ਗੁਰਸਿਖਾਂ ਪਾਰ ਕਰਾਇਆ। ਸਰਬ ਜੋਤ ਪ੍ਰਭ ਜਾਣ, ਸਰਬ ਸੁਖ ਆਸਣ ਲਾਇਆ। ਮੂਰਖ ਮੁਗਧ ਨਾ ਜਾਣੇ ਸਾਰ, ਵਿਚ ਪਰਮੇਸ਼ਵਰ ਦੇਹ ਸਮਾਇਆ। ਗੁਰਸਿਖ ਚਤੁਰ ਸੁਜਾਨ, ਜਿਨ੍ਹਾਂ ਗੁਰ ਨਾਮ ਦਿਵਾਇਆ। ਹੋਵੇ ਜਗਤ ਕਲਿਆਨ, ਦੇਹ ਹਰਿ ਮੰਦਰ ਸਤਿਗੁਰ ਪਾਇਆ। ਹੋਏ ਆਤਮ ਅਧਾਰ, ਜੋਤ ਜਗੰਦਾ ਪ੍ਰਭ ਨਜ਼ਰੀ ਆਇਆ । ਗੁਰ ਚਰਨ ਜਾਉ ਬਲਹਾਰ, ਕਲਜੁਗ ਆਣ ਤਰਾਇਆ । ਮਹਾਰਾਜ ਸ਼ੇਰ ਸਿੰਘ ਪਰਗਟ ਨਿਰੰਕਾਰ, ਸੋਹੰ ਸ਼ਬਦ ਜਪਾਇਆ। ਜਪ ਸੋਹੰ ਸਰਬ ਸੁਖ ਆਤਮ। ਸ਼ਬਦ ਧੁਨ ਇਕ ਰੰਗ ਮਹਾਤਮ। ਪ੍ਰਭ ਅਬਿਨਾਸ਼ ਨਾ ਹੋਵੇ ਖਾਤਮ। ਮਹਾਰਾਜ ਸ਼ੇਰ ਸਿੰਘ ਜੀਵ ਜੋਤ ਜਗਾਤਨ। ਜੀਵ ਜੋਤ ਪ੍ਰਭ ਆਪ ਜਗਾਏ।

ਮਾਤ ਗਰਭ ਸੇ ਬਾਹਰ ਕਢਾਏ। ਨੌਂ ਪਰਗਟ ਦਸਵਾਂ ਗੁਪਤ ਰਖਾਏ। ਕਰ ਕਰਮ ਵਿਚਾਰ, ਪ੍ਰਭ ਸਰਨੀ ਲਾਏ। ਦੇਵੇ ਜਨਮ ਸਵਾਰ, ਗੁਰਸਿਖਾਂ ਪ੍ਰਭ ਚਰਨੀਂ ਲਾਏ । ਮਹਾਰਾਜ ਸ਼ੇਰ ਸਿੰਘ ਭਗਤ ਉਧਾਰ, ਬੈਠਾ ਭੇਤ ਛੁਪਾਏ। ਜਗਨ ਨਾਥ ਪ੍ਰਭ ਖੇਲ ਰਚਾਇਆ। ਛੱਡ ਦੇਹ ਜੋਤ ਰੂਪ ਸਮਾਇਆ। ਕਲਜੁਗ ਅੰਤਮ ਅੰਤ ਪ੍ਰਭ ਦਰਸ ਦਿਖਾਇਆ। ਰਾਮ ਭਏ ਕ੍ਰਿਸ਼ਨ ਈਸ਼ਰ ਸ਼ੇਰ ਸਿੰਘ ਅਖਵਾਇਆ। ਪੂਰਨ ਹੋ ਅਵਤਾਰ, ਸ਼ੇਰ ਸਿੰਘ ਸੋਹੰ ਸ਼ਬਦ ਚਲਾਇਆ। ਏਕ ਪ੍ਰਭ ਆਪ ਏਕ ਹੈ, ਸ੍ਰਿਸ਼ਟਾ ਵਰਨ ਚਾਰ ਇਕ ਰੰਗ ਸਮਾਇਆ। ਜੀਵ ਏਕ ਵਿਚ ਬ੍ਰਹਮ ਸਰੂਪਾ, ਏਕ ਜੋਤ ਸਰਬ ਜੀਵ ਜਿਵਾਇਆ। ਨਿਮਾਣਿਆਂ ਨਿਤਾਣਿਆਂ ਗੁਰ ਮਾਣ ਦਵਾਇਆ। ਦੇ ਜੋਤ ਅਧਾਰ ਸਤਿਗੁਰ ਸਤਿਜੁਗ ਲਾਇਆ । ਸਤਿਜੁਗ ਰਥਵਾਹੀ ਸੱਚਾ ਸਤਿਗੁਰ ਮਨੀ ਸਿੰਘ ਬਣਾਇਆ। ਕਰੇ ਜਗਤ ਉਧਾਰ, ਜਿਸ ਨਾਮ ਧਿਆਇਆ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਜਗਤ ਇਹ ਡੰਕ ਵਜਾਇਆ। ਗੁਰ ਪੂਰਾ ਹੋ ਮਿਹਰਵਾਨ, ਸਭ ਦੁੱਖ ਮਿਟਾਇਆ। ਮੋਤਾ ਨਾ ਪਾਵੇ ਸਾਰ, ਨਾਮ ਭਗਵਾਨ ਰਖਾਇਆ। ਦੇ ਜੋਤ ਅਪਾਰ, ਦੀਪਕ ਮਹੱਲ ਜਗਾਇਆ। ਲਾਏ ਰੰਗ ਅਪਾਰ ਹਰਿ ਕਰਤਾਰ, ਹੋ ਅਭੇਦ ਵਿਚ ਸਮਾਇਆ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਭਾਂਡਾ ਭਰਮ ਗਵਾਇਆ । ਹੋ ਆਪ ਕਿਰਪਾਲ, ਨਵਾਂ ਲੇਖ ਲਿਖਾਇਆ। ਹੋਏ ਜੋਤ ਅਧਾਰ, ਜੇ ਗੁਰਸਿਖ ਗੁਰ ਨਾਮ ਵਸਾਇਆ। ਊਧਮ ਨੂੰ ਦੇਵਾਂ ਤਾਰ, ਜਨਮ ਦਾ ਗੇੜ ਚੁਕਾਇਆ। ਬਚਨ ਜਾਏ ਜੇ ਹਾਰ, ਜੂਨ ਘੋਗੜ ਪ੍ਰਭ ਦੇ ਲਿਖਾਇਆ । ਮਦਿ ਮਾਸ ਜੇ ਕਰੇ ਆਹਾਰ, ਵਿਸ਼ਟਾ ਮੁਖ ਰਖਾਇਆ। ਗੁਰ ਚਰਨ ਰੱਖੇ ਪਿਆਰ, ਕਲਜੁਗ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਸਚ ਅਵਤਾਰ, ਰੂਪ ਅਨੂਪ ਵਟਾਇਆ। ਕਦੇ ਨਾ ਆਵੇ ਹਾਰ, ਨਾਮ ਰੰਗ ਗੁਰ ਗੋਬਿੰਦ ਚੜ੍ਹਾਇਆ। ਪੂਰਬ ਕਰਮ ਵਿਚਾਰ, ਮਹਾਰਾਜ ਸ਼ੇਰ ਸਿੰਘ ਬਚਨ ਲਿਖਾਇਆ। ਸਰਬ ਕਲਾ ਸਮਰਥ, ਪ੍ਰਭ ਆਏ ਕਲ ਧਾਰਿਆ। ਦੇ ਸਿੱਖਾ ਸਿਰ ਹੱਥ, ਜਨਮ ਮਰਨ ਸਵਾਰਿਆ। ਵੇਖ ਸੱਚੀ ਵੱਥ, ਸੁੱਤਾਂ ਮਾਣ ਦਵਾ ਲਿਆ। ਦੀਪਕ ਦੇਹ ਜਗਾਏ, ਦੀਪ ਸਿੰਘ ਪਾਰ ਉਤਾਰਿਆ। ਜਗਤ ਉਧਾਰਨ ਆਪ, ਸਰਬ ਗੁਣ ਮਾਣ ਦਵਾ ਲਿਆ। ਆਪ ਪ੍ਰਭ ਸਮਰਥ, ਸਮਰਥ ਪੂਤ ਬਣਾ ਲਿਆ। ਮਹਾਰਾਜ ਸ਼ੇਰ ਸਿੰਘ ਨਾਮ ਆ ਵਥ, ਸਰਬ ਨੂੰ ਪਾਰ ਲੰਘਾ ਲਿਆ। ਬੇਣੀ ਕਰ ਵਿਚਾਰ, ਸ਼ਾਮਾ ਸ਼ਾਂਤ ਬਣਾ ਲਿਆ। ਸੁਖ ਸਾਗਰ ਕਰ ਵਿਚਾਰ, ਦੁੱਖ ਭੰਜਨ ਪਾ ਲਿਆ। ਕਦੇ ਨਾ ਆਵੇ ਹਾਰ, ਪਿੱਠ ਤੇ ਹੱਥ ਟਿਕਾ ਲਿਆ। ਮਹਾਰਾਜ ਸ਼ੇਰ ਸਿੰਘ ਦੇ ਵੱਥ, ਆਪਣਾ ਬਿਰਦ ਸੰਭਾਲਿਆ। ਪੰਚਮ ਰੰਗ ਏਕ, ਇਕ ਜੋਤ ਜਗਾ ਲਿਆ। ਮਹਾਰਾਜ ਸ਼ੇਰ ਸਿੰਘ ਸਦਾ ਬਬੇਕ, ਕਿਸੇ ਭੇਤ ਨਾ ਪਾ ਲਿਆ। ਕਰੇ ਸਤਿਜੁਗ ਖੇਲ ਅਨੇਕ, ਮਨੀ ਸਿੰਘ ਟੇਕ ਰਖਾ ਲਿਆ। ਮੋਤਾ ਭਗਤ ਭਗਵਾਨ, ਜਿਸ ਪ੍ਰਭ ਵਿਚ ਸਮਾ ਲਿਆ। ਊਧਮ ਉਤਰੇ ਪਾਰ, ਜੇ ਗੁਰ ਬਚਨ ਪਾ ਲਿਆ। ਦੀਪ ਸਿੰਘ ਦੇਹ ਅਪਾਰ, ਜਿਥੇ ਪ੍ਰਭ ਸ਼ਬਦ ਧੁਨ ਵਜਾ ਲਿਆ। ਸ਼ਾਮੇ ਆਏ ਸਾਰ, ਜਾਂ ਗੁਰ ਸਿਰ ਹੱਥ ਟਿਕਾ ਲਿਆ । ਪੰਚਮ ਲਾਏ ਪਾਰ, ਮਹਾਰਾਜ ਸ਼ੇਰ ਸਿੰਘ ਵਿਚ ਸਮਾ ਲਿਆ। ਸਤਿਜੁਗ ਸਤਿ ਸਤਿ ਸਤਿ ਵਰਤਾਏ, ਸਰਬ ਰੰਗ ਇਕ ਸਮਾ ਲਿਆ। ਗੁਰ ਸੰਗਤ ਪਾਇਆ ਮਾਣ, ਜਿਸ ਦਰਸ਼ਨ ਪਾ ਲਿਆ। ਹੋਏ ਸਦਾ ਜੈ ਜੈਕਾਰ, ਦਰ ਆ ਜਿਸ ਸੀਸ ਝੁਕਾ ਲਿਆ। ਮਹਾਰਾਜ ਸ਼ੇਰ ਸਿੰਘ ਪੂਰਨ ਅਵਤਾਰ, ਦਰਗਾਹ ਭਗਤ ਵਡਿਆ ਲਿਆ। ਗੁਰ ਪੂਰਾ ਸਰਬ ਗੁਣਤਾਸ। ਸੋਹੰ ਸ਼ਬਦ ਭਗਤ ਪਰਕਾਸ਼। ਸੋਹੰ ਸ਼ਬਦ ਆਤਮ ਸਵਾਸ। ਸੋਹੰ ਸ਼ਬਦ ਕਰੇ ਬ੍ਰਹਮ ਨਿਵਾਸ।

ਸੋਹੰ ਸ਼ਬਦ ਪਾਵੇ ਜੁਗ ਆਸ। ਸੋਹੰ ਸ਼ਬਦ ਜੀਵ ਧਰੇ ਆਸ। ਸੋਹੰ ਸ਼ਬਦ ਕਰੇ ਮਨ ਦੁੱਖ ਨਾਸ। ਸੋਹੰ ਸ਼ਬਦ ਸਿੱਖ ਰਹੇ ਰਾਸ। ਸੋਹੰ ਸ਼ਬਦ ਗੁਰ ਚਰਨ ਨਿਵਾਸ। ਸੋਹੰ ਸ਼ਬਦ ਸਦਾ ਪ੍ਰਭ ਪਾਸ। ਸੋਹੰ ਸ਼ਬਦ ਨਾ ਗਰਭ ਨਿਵਾਸ। ਸੋਹੰ ਸ਼ਬਦ ਜਪ, ਨਾ ਜਮ ਕੀ ਫਾਸ। ਸੋਹੰ ਸ਼ਬਦ ਨਾ ਹੋਵੇ ਉਦਾਸ। ਸੋਹੰ ਸ਼ਬਦ ਦੇਹ ਚੰਦਨ ਪਰਭਾਸ। ਸੋਹੰ ਸ਼ਬਦ ਬ੍ਰਹਮ ਨਿਵਾਸ। ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਪ੍ਰਭ ਕਵਲ ਬਿਗਾਸ। ਕਲਜੁਗ ਆ ਜਿਸ ਨਾਮ ਚਿਤਾਰਿਆ। ਕਰ ਕਿਰਪਾ ਪ੍ਰਭ ਪਾਰ ਉਤਾਰਿਆ। ਜੇਠ ਪੰਚਮ ਪ੍ਰਭ ਜੋਤ ਅਕਾਰਿਆ । ਸਰਬ ਸ੍ਰਿਸ਼ਟ ਵਡ ਹੰਕਾਰਿਆ। ਜੋਤ ਸਰੂਪ ਪ੍ਰਭ ਪਕੜ ਸੰਘਾਰਿਆ। ਗੁਰਸਿਖਾਂ ਗੁਰ ਚਰਨ ਦਰਸਾ ਲਿਆ। ਰਲ ਮਿਲ ਸਖੀਆਂ ਮੰਗਲ ਗਾ ਲਿਆ। ਪ੍ਰਭ ਅਬਿਨਾਸ਼ੀ ਘਰ ਮਾਹਿ ਪਾ ਲਿਆ। ਕਰੇ ਜਗਤ ਖਵਾਰ ਬੇਮੁਖਾਂ ਮੁਖ ਭਵਾ ਲਿਆ। ਬਾਕੀ ਹੋਏ ਨਾਸ ਇਹ ਧਾਮ ਅਟੱਲ ਰਖਾ ਲਿਆ। ਕਲਜੁਗ ਹੋਵੇ ਪਾਰ, ਜਿਨ ਏ ਸੀਸ ਝੁਕਾ ਲਿਆ। ਸਤਿਜੁਗ ਦੇਵਾਂ ਮਾਣ, ਖੰਡ ਸਚ ਬਣਾ ਲਿਆ। ਦੇਵੇ ਵੱਡਾ ਮਾਣ, ਧਰਤ ਸੁਹਾਵੇ ਜਿਥੇ ਤਾਜ ਸੁਹਾ ਲਿਆ। ਹੋਵੇ ਰੰਗ ਅਪਾਰ, ੨ ੩ ੪ ਪ੍ਰਭ ਰੰਗ ਰੰਗਾ ਲਿਆ। ਹੋਵੇ ਧਾਮ ਅਪਾਰ, ਹਾੜ ਪੰਜ ਜਿਥੇ ਗੁਰ ਉਠ ਬਹਾ ਲਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਅਧਾਰ, ਇਕ ਰੰਗ ਸਮਾ ਲਿਆ। ਸਤਿਜੁਗ ਬਣੇ ਧਾਮ ਨਿਆਰਾ। ਸ੍ਰਿਸ਼ਟ ਸਭ ਕਰੇ ਨਿਮਸਕਾਰਾ। ਇਹ ਸੁਹਾਏ ਥਾਨ, ਜਿਥੇ ਗੁਰ ਚਰਨ ਦਵਾਰਾ। ਸਭ ਦਵਾਏ ਮਾਣ, ਜਿਥੇ ਪ੍ਰਭ ਪੁਰਖ ਅਪਾਰਾ। ਹੋਣ ਦਰ ਪਰਵਾਨ, ਮਿਲੇ ਆਪ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੁਹਾਏ ਸਚਖੰਡ ਦਵਾਰਾ। ਗੁਰ ਧਾਮ ਗੁਰ ਪੁਰੀ ਸਦਾਏ। ਹਰਿ ਭਗਤ ਜਿਥੇ ਹਰਿ ਜਸ ਗਾਏ। ਸੁਰਤ ਸ਼ਬਦ ਪ੍ਰਭ ਮਨ ਚਿਤ ਲਾਏ। ਅਨਹਦ ਧੁਨ ਰਾਗ ਰਮਈਆ ਗਾਏ। ਸੁਹਾਈ ਭੂਮਿਕਾ ਜਿਥੇ ਗੁਰ ਚਰਨ ਟਿਕਾਏ। ਉਧਰੇ ਜੀਵ ਖੜ੍ਹੇ ਦਰ ਸੀਸ ਝੁਕਾਏ। ਹੋਏ ਭਗਤ ਭਗਵਾਨ ਬ੍ਰਹਮ ਦੀ ਬੂਝ ਬੁਝਾਏ। ਹਿਰਦੇ ਦੇ ਵਿਚਾਰ, ਨਿਜਾਨੰਦ ਦਰਸ ਦਿਖਾਏ। ਕਰਮ ਨਾ ਦੇਵੇ ਹਾਰ, ਜਿਨ੍ਹਾਂ ਪ੍ਰਭ ਦਇਆ ਕਮਾਏ। ਪਾ ਸਰਬ ਦੀ ਸਾਰ, ਜਿਸ ਇਹ ਜੀਵ ਉਪਾਏ। ਸਦਾ ਕਰ ਵਿਚਾਰ, ਜੀਵ ਜੰਤ ਸਮਾਏ। ਗੁਰ ਕਾ ਸ਼ਬਦ ਵਿਚਾਰ, ਕੁੰਭੀ ਨਰਕ ਨਾ ਜਾਏ। ਮਨ ਮੇਂ ਧਰੇ ਧਿਆਨ, ਜੋਤ ਬ੍ਰਹਮ ਦਰਸਾਏ। ਸੋਹੰ ਭਗਤ ਬਲਵਾਨ, ਸੋਹੰ ਰਸਨਾ ਗੁਣ ਗਾਏ। ਅੰਤ ਜੋਤ ਮਿਲ ਜਾਣ, ਜਿਨ ਪ੍ਰਭ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਕਰਮ ਨਿਸ਼ਾਨ, ਸਰਬ ਨੂੰ ਪਾਰ ਕਰਾਏ। ਪਾਰਬ੍ਰਹਮ ਪ੍ਰਭ ਪਾਇਆ, ਜਿਨ ਧੁਰ ਕਰਮ ਲਿਖਾਇਆ । ਪਾਰਬ੍ਰਹਮ ਪ੍ਰਭ ਪਾਇਆ, ਕਲਜੁਗ ਆਣ ਜਿਸ ਦਰਸ ਦਿਖਾਇਆ। ਪਾਰਬ੍ਰਹਮ ਪ੍ਰਭ ਪਾਇਆ, ਰੰਗ ਰੰਗੀਲਾ ਮਾਧੋ ਸਿੱਖ ਵਿਚ ਸਮਾਇਆ। ਪਾਰਬ੍ਰਹਮ ਪ੍ਰਭ ਪਾਇਆ, ਕਿਰਪਾ ਕਰ ਕੇ ਗੁਰਸਿਖ ਬਣਾਇਆ। ਪਾਰਬ੍ਰਹਮ ਪ੍ਰਭ ਪਾਇਆ, ਦੇ ਸ਼ਬਦ ਅਮੋਲ ਆਪਣਾ ਭੇਤ ਖੁਲ੍ਹਾਇਆ। ਪਾਰਬ੍ਰਹਮ ਪ੍ਰਭ ਪਾਇਆ, ਮਹਾਰਾਜ ਸ਼ੇਰ ਸਿੰਘ ਆਪਣਾ ਨਾਮ ਜਪਾਇਆ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਚਤੁਰ ਸੁਜਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਸ਼ਬਦ ਦੀਬਾਣ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਤੀਨ ਲੋਕ ਏਕ ਸਮਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਖੰਡ ਬ੍ਰਹਿਮੰਡ ਜੋਤ ਜਗਾਣ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਨਿਹਕਲੰਕ ਬਲਵਾਨ । ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ ਭਗਤ ਬਖ਼ਸ਼ਾਨ। ਮਹਾਰਾਜ ਸ਼ੇਰ ਸਿੰਘ ਪੂਰਨ ਭਗਵਾਨ, ਭਗਤ ਭਗਵੰਤ ਦੋਏ ਏਕ ਸਮਾਨ।

ਬਿਨ ਭਗਤ ਗੁਰ ਦਰ ਨਾ ਪਾਣ। ਬਿਨ ਦਰ ਗੁਰ ਬੂਝ ਨਾ ਬੁਝਾਣ। ਬਿਨ ਬੂਝੇ ਗੁਰ ਦਰਸ ਨਾ ਪਾਣ। ਬਿਨ ਦਰਸ ਨਾ ਜੋਤ ਸਮਾਣ। ਬਿਨ ਜੋਤ ਨਾ ਦੇਹ ਧਰਾਣ। ਬਿਨ ਦੇਹ ਨਾ ਪ੍ਰਭ ਕੋ ਪਾਣ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਗਾਣ। ਸਰਬ ਸੂਖ ਰਸਨਾ ਹਰਿ ਗੁਣ ਗਾਈਏ। ਸਰਬ ਸੂਖ, ਮਹਾਰਾਜ ਸ਼ੇਰ ਸਿੰਘ ਰਿਦੇ ਧਿਆਈਏ। ਸਰਬ ਸੂਖ ਦੋਏ ਜੋੜ ਦਰ ਮੰਗਣ ਆਈਏ। ਸਰਬ ਸੂਖ, ਦਰ ਸੀਸ ਝੁਕਾਈਏ। ਸਰਬ ਸੂਖ, ਏਕਾ ਲਿਵ ਲਾਈਏ। ਸਰਬ ਸੂਖ, ਰਸਨਾ ਹਰਿ ਗੁਣ ਗਾਈਏ। ਸਰਬ ਸੂਖ, ਨਾਮ ਪਦਾਰਥ ਪਾਈਏ। ਸਰਬ ਸੂਖ, ਮਹਾਰਾਜ ਸ਼ੇਰ ਸਿੰਘ ਜੋਤ ਪਰਗਟਾਈਏ। ਗੁਰਪ੍ਰਸਾਦਿ ਗੁਰਚਰਨ ਧਿਆਨ। ਗੁਰਪ੍ਰਸਾਦਿ ਹੋਏ ਬ੍ਰਹਮ ਗਿਆਨ। ਗੁਰਪ੍ਰਸਾਦਿ ਗੁਰਮੁਖ ਮੁਖ ਪਾਣ। ਗੁਰਪ੍ਰਸਾਦਿ ਗੁਰ ਸੰਗਤ ਗੁਰ ਇਕ ਸਮਾਨ। ਗੁਰਪ੍ਰਸਾਦਿ ਭਗਤ ਦਰ ਮੰਗਲ ਗਾਣ। ਗੁਰਪ੍ਰਸਾਦਿ ਮਹਾਰਾਜ ਸ਼ੇਰ ਸਿੰਘ ਤਾਰੇ ਪਾਹਨ । ਸੰਗਤ ਸਤਿਗੁਰ ਸਤਿ ਵਰਤਾਇਆ। ਸਤਿ ਸੰਤੋਖ ਗੁਰ ਗਿਆਨ ਦਿਵਾਇਆ। ਕਰਮ ਜਰਮ ਪਾਪ ਦੇਹ ਮਿਟਾਇਆ । ਅਵਿਗਤ ਅਗੋਚਰ ਵਿਚ ਸਮਾਇਆ । ਧੰਨ ਗੁਰਸਿਖ ਰੈਣ ਸਾਰੀ ਜਿਨ ਮੰਗਲ ਗਾਇਆ। ਹੋਏ ਪਰਭਾਤੀ ਪ੍ਰਭ ਰੰਗ ਰਾਤੀ ਗੁਰ ਪੂਰੇ ਇਹ ਮਾਣ ਦਵਾ ਲਿਆ। ਸਚਖੰਡ ਸਰਬ ਗੁਣ ਅੰਤਰ, ਪੂਰਨ ਸਿੰਘ ਜਿਸ ਪੂਰਬ ਵਿਚਾਰਿਆ। ਪੂਰਬ ਸਿੱਖ ਕਦੇ ਮਰੇ ਨਾ ਜਾਇਆ। ਸਰਬ ਸੂਖ ਪ੍ਰਭ ਦੇ ਨਿਰੰਤਰ, ਕਰੇ ਗਿਆਨ ਫਿਰ ਅੰਧੇਰ ਨਾ ਛਾਇਆ। ਸਤਿ ਸਤਿ ਸਤਿ ਗੁਰ ਸੰਗਤ, ਜਿਨ੍ਹਾਂ ਮਿਲ ਕਰ ਹਰਿ ਜਸ ਗਾਇਆ। ਰੰਗ ਰੰਗ ਦੇਵੇ ਨਾਮ ਪ੍ਰਭ ਰੰਗਤ, ਸੋਹੰ ਸ਼ਬਦ ਗੁਰ ਝੋਲੀ ਪਾਇਆ। ਗਿਆ ਅੰਧੇਰਾ ਸੰਸਾ ਚੂਕਾ, ਸ਼ਬਦ ਸੁਰਤ ਪ੍ਰਭ ਰੰਗ ਲਾਇਆ। ਭਗਤ ਵਿਚਾਰ ਗੁਰ ਸ਼ਰਨੀ ਲਾਏ, ਦੇ ਦਰਸ ਕਲ ਪਾਰ ਕਰਾਇਆ । ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸੀ, ਗੁਰਸਿਖਾਂ ਜਿਨ ਪਾਰ ਤਰਾਇਆ।

੯ ਜੇਠ ੨੦੦੭ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਗੁਰਸ਼ਬਦ ਭਗਤਨ ਗਿਆਨ। ਗੁਰਸ਼ਬਦ ਪਾਵੇ ਚਤੁਰ ਸੁਜਾਨ। ਗੁਰਸ਼ਬਦ ਹੋਵੇ ਬ੍ਰਹਮ ਗਿਆਨ। ਗੁਰਸ਼ਬਦ ਹੋਵੇ ਪ੍ਰਭ ਜੋਤ ਜਗਾਣ । ਗੁਰਸ਼ਬਦ ਦੀਪਕ ਜੋਤ ਦੇਹ ਜਗਾਣ। ਗੁਰਸ਼ਬਦ ਨਿਜਾਨੰਦ ਸੁਜਾਨ। ਗੁਰ ਸ਼ਬਦ ਆਤਮ ਜੋਤ ਜਗਾਣ। ਗੁਰਸ਼ਬਦ ਈਸ਼ ਜੀਵ ਇਕ ਹੋ ਜਾਣ। ਗੁਰਸ਼ਬਦ ਗੁਰ ਏਕਾ ਰੰਗ ਮਾਣ। ਗੁਰਸ਼ਬਦ ਗੁਰਮੁਖ ਹੋ ਜਾਣ। ਗੁਰਸ਼ਬਦ ਗੁਰ ਸਚ ਨਿਸ਼ਾਨ। ਗੁਰਸ਼ਬਦ ਪਾਵੇ ਦਰਗਾਹ ਮਾਣ। ਗੁਰਸ਼ਬਦ ਜਗਤ ਪਾਰ ਉਤਰਾਨ। ਗੁਰਸ਼ਬਦ ਸਚ ਘਰ ਥਾਨ। ਗੁਰਸ਼ਬਦ ਗੁਰ ਦਰ ਤੇ ਮਾਣ। ਗੁਰਸ਼ਬਦ ਜੋਤੀ ਜੋਤ ਮਿਲ ਜਾਣ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਵਿਚ ਭਗਤ ਸਮਾਣ। ਗੁਰਸ਼ਬਦ ਗੁਰ ਦੇਵੇ ਗਿਆਨ। ਗੁਰਸ਼ਬਦ ਗੁਰਚਰਨ ਧਿਆਨ। ਗੁਰਸ਼ਬਦ ਜੀਵ ਸੋਝੀ ਪਾਣ। ਗੁਰਸ਼ਬਦ ਸਚ ਸੁੱਚ ਸਮਾਨ। ਗੁਰਸ਼ਬਦ ਭਗਤਨ ਸੁਖ ਮਾਨ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਮਿਲ ਜਾਣ। ਸੁਰਤ ਸ਼ਬਦ ਗੁਰਚਰਨ ਪਿਆਰ। ਸੁਰਤ ਸ਼ਬਦ ਪਾਰਬ੍ਰਹਮ ਸੰਸਾਰ। ਸੁਰਤ ਸ਼ਬਦ ਪਾਵੇ ਮੋਖ ਦਵਾਰ। ਸੁਰਤ ਸ਼ਬਦ ਮਿਲ ਅਬਿਨਾਸ਼ੀ ਕਰਤਾਰ । ਸੁਰਤ ਸ਼ਬਦ ਤਿਆਗੇ ਸੰਸਾਰ। ਸੁਰਤ ਸ਼ਬਦ ਹੋਵੇ ਬ੍ਰਹਮ ਵਿਚਾਰ। ਸੁਰਤ ਸ਼ਬਦ ਦੇਹ ਜੋਤ ਆਧਾਰ। ਸੁਰਤ ਸ਼ਬਦ ਹੋਵੇ ਨਿਰਾਧਾਰ ।

ਸੁਰਤ ਸ਼ਬਦ ਪ੍ਰਭ ਮਿਲੇ ਦਾਤਾਰ। ਸੁਰਤ ਸ਼ਬਦ ਅਨਹਦ ਧੁਨਕਾਰ । ਸੁਰਤ ਸ਼ਬਦ ਜਗਤ ਜੋਤ ਅਪਾਰ। ਸੁਰਤ ਸ਼ਬਦ ਨਾ ਵਿਸਰੇ ਕਰਤਾਰ । ਸੁਰਤ ਸ਼ਬਦ ਪੇਖੇ ਮਹਾਰਾਜ ਸ਼ੇਰ ਸਿੰਘ ਜੀਅ ਉਧਾਰ। ਗਿਆਨ ਸ਼ਬਦ ਗੁਰ ਨਾਮ ਦ੍ਰਿੜਾਇਆ। ਗਿਆਨ ਸ਼ਬਦ ਸਚ ਮਾਰਗ ਪਾਇਆ । ਗਿਆਨ ਸ਼ਬਦ ਸਤਿਜੁਗ ਚਲਾਇਆ। ਗਿਆਨ ਸ਼ਬਦ ਸੋਹੰ ਮੁਖ ਰਖਾਇਆ। ਗਿਆਨ ਸ਼ਬਦ ਤੀਨ ਲੋਕ ਦਰਸਾਇਆ। ਗਿਆਨ ਸ਼ਬਦ ਗੁਰ ਗਿਆਨ ਦਵਾਇਆ। ਗਿਆਨ ਸ਼ਬਦ ਗੁਰ ਚਰਨ ਬਖ਼ਸ਼ਾਇਆ। ਗਿਆਨ ਸ਼ਬਦ ਜੀਵ ਸਰਬ ਸੁਖ ਪਾਇਆ। ਗਿਆਨ ਸ਼ਬਦ ਗੁਰਮੁਖ ਗੁਰ ਰੰਗ ਸਮਾਇਆ। ਗਿਆਨ ਸ਼ਬਦ ਮਹਾਰਾਜ ਸ਼ੇਰ ਸਿੰਘ ਆਪਣਾ ਰੂਪ ਦਰਸਾਇਆ। ਸ਼ਬਦ ਰੂਪ ਪ੍ਰਭ ਦਰਸ ਦਿਖਾਏ। ਸ਼ਬਦ ਰੂਪ ਸਚ ਬੂਝ ਬੁਝਾਏ। ਸ਼ਬਦ ਰੂਪ ਸਿੱਖ ਚਰਨੀ ਲਾਏ। ਸ਼ਬਦ ਰੂਪ ਦਰ ਸੀਸ ਝੁਕਾਏ। ਸ਼ਬਦ ਰੂਪ ਸਿਰ ਹੱਥ ਟਿਕਾਏ। ਸ਼ਬਦ ਰੂਪ ਬ੍ਰਹਮ ਜੋਤ ਜਗਾਏ। ਸ਼ਬਦ ਰੂਪ ਆਤਮ ਭੇਤ ਖੁਲ੍ਹਾਏ। ਸ਼ਬਦ ਰੂਪ ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਦਵਾਏ। ਸਰਬ ਸ਼ਬਦ ਈਸ਼ਰ ਗੁਣ ਗਾਇਆ। ਸਰਬ ਸ਼ਬਦ ਹਰਿ ਨਾਮ ਧਿਆਇਆ। ਸਰਬ ਸ਼ਬਦ ਪ੍ਰਭ ਅਬਿਨਾਸ਼ ਵਡਿਆਇਆ । ਸਰਬ ਸ਼ਬਦ ਜਗਤ ਉਧਾਰ ਰਖਾਇਆ । ਸਰਬ ਸ਼ਬਦ ਮਹਾਰਾਜ ਸ਼ੇਰ ਸਿੰਘ ਜਸ ਗਾਇਆ। ਸਰਬ ਸ਼ਬਦ ਗੁਰ ਨਿਰੰਜਣ ਦੇਉ। ਸਰਬ ਸ਼ਬਦ ਗੁਰ ਨਾਮ ਸੇਉ। ਸਰਬ ਸ਼ਬਦ ਗੁਰ ਆਤਮ ਦੇਉ। ਸਰਬ ਸ਼ਬਦ ਮਹਾਰਾਜ ਸ਼ੇਰ ਸਿੰਘ ਅਲਖ ਅਭੇਉ । ਉਪਜੇ ਸ਼ਬਦ ਮਨ ਵੱਜੇ ਵਧਾਈ । ਉਪਜੇ ਸ਼ਬਦ ਜੀਵ ਪ੍ਰਭ ਦਇਆ ਕਮਾਈ। ਉਪਜੇ ਸ਼ਬਦ ਪ੍ਰਭ ਜੋਤ ਜਗਾਈ। ਉਪਜੇ ਸ਼ਬਦ ਸੰਸਾ ਚੁੱਕ ਜਾਈ। ਉਪਜੇ ਸ਼ਬਦ ਮਿਲੇ ਰਘੁਰਾਈ। ਉਪਜੇ ਸ਼ਬਦ ਸਰਬ ਸੁਖਦਾਈ। ਉਪਜੇ ਸ਼ਬਦ ਬ੍ਰਹਮ ਰੂਪ ਹੋ ਜਾਈ। ਉਪਜੇ ਸ਼ਬਦ ਝੂਠੀ ਕਾਇਆ ਮਾਣ ਦਵਾਈ। ਉਪਜੇ ਸ਼ਬਦ ਦਸਵਾਂ ਦਵਾਰ ਖੁਲ੍ਹ ਜਾਈ। ਉਪਜੇ ਸ਼ਬਦ ਅਨਹਦ ਸ਼ਬਦ ਪਰਮਗਤ ਪਾਈ। ਉਪਜੇ ਸ਼ਬਦ ਮਹਾਰਾਜ ਸ਼ੇਰ ਸਿੰਘ ਜਿਸ ਉਪਰ ਆਪ ਦਇਆ ਕਮਾਈ। ਗੁਰਸ਼ਬਦ ਅਨਹਦ ਧੁਨਕਾਰ। ਗੁਰਸ਼ਬਦ ਪ੍ਰਭ ਜੋਤ ਚਮਤਕਾਰ। ਗੁਰਸ਼ਬਦ ਕਵਲ ਮੁਖ ਚਰਨਾਰ। ਗੁਰਸ਼ਬਦ ਅੰਮ੍ਰਿਤ ਬੂੰਦ ਬਰਸਾਰ। ਗੁਰਸ਼ਬਦ ਦਰਸ ਕਰਤਾਰ। ਗੁਰਸ਼ਬਦ ਦੀਪਕ ਦੇਹ ਉਜਿਆਰ। ਗੁਰਸ਼ਬਦ ਜੋਤ ਨਿਰੰਜਣ ਜਗੇ ਅਪਾਰ। ਗੁਰਸ਼ਬਦ ਪ੍ਰਭ ਦੀਦਾਰ। ਗੁਰਸ਼ਬਦ ਸੁਝੇ ਮੁਰਾਰ। ਗੁਰਸ਼ਬਦ ਸੋਹੰ ਨਿਰਾਧਾਰ। ਗੁਰਸ਼ਬਦ ਜੀਵ ਬੁੱਝੇ ਵੀਚਾਰ। ਗੁਰਸ਼ਬਦ ਜਗਤ ਉਧਾਰ। ਗੁਰਸ਼ਬਦ ਪਾਏ ਗੁਰਮੁਖ ਸਾਰ। ਗੁਰਸ਼ਬਦ ਗੁਰਸਿਖ ਲੰਘਾਏ ਪਾਰ। ਗੁਰਸ਼ਬਦ ਮਹਾਰਾਜ ਸ਼ੇਰ ਸਿੰਘ ਜੋਤ ਅਧਾਰ। ਗੁਰਮੁਖ ਸੋ ਜਿਸ ਨਾਮ ਚਿਤਾਰਿਆ। ਗੁਰਮੁਖ ਸੋ ਜਿਸ ਦਰਸ ਦਰਸਾ ਰਿਹਾ। ਗੁਰਮੁਖ ਸੋ ਜੋ ਪ੍ਰਭ ਚਰਨ ਨਿਮਸਕਾਰਿਆ। ਗੁਰਮੁਖ ਸੋ ਜਿਸ ਦੇ ਜੋਤ ਅਧਾਰਿਆ। ਗੁਰਮੁਖ ਸੋ ਜਿਸ ਸ਼ਬਦ ਧੁਨਕਾਰਿਆ। ਗੁਰਮੁਖ ਸੋ ਜਿਸ ਪਾਰਬ੍ਰਹਮ ਵਿਚਾਰਿਆ। ਗੁਰਮੁਖ ਸੋ ਜਿਸ ਮਿਲੇ ਬਨਵਾਰਿਆ । ਗੁਰਮੁਖ ਸੋ ਜਿਸ ਰਿਦੇ ਕਰਤਾਰਿਆ। ਗੁਰਮੁਖ ਸੋ ਜਿਸ ਸੋਹੰ ਰਿਦੇ ਚਿਤਾਰਿਆ। ਗੁਰਮੁਖ ਸੋ ਜਿਸ ਮਿਲੇ ਰਾਮ ਅਵਤਾਰਿਆ। ਗੁਰਮੁਖ ਸੋ ਜਿਸ ਤੁੱਠੇ ਕ੍ਰਿਸ਼ਨ ਮੁਰਾਰਿਆ। ਗੁਰਮੁਖ ਸੋ ਜਿਸ ਕਲਜੁਗ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾ ਲਿਆ। ਗੁਰਮੁਖ ਸੋ ਜਿਸ ਗੁਰੂ ਵਿਚਾਰਿਆ । ਗੁਰਮੁਖ ਸੋ ਜਿਸ ਪ੍ਰਭ ਚਰਨ ਲਗਾ ਲਿਆ। ਗੁਰਮੁਖ ਸੋ ਜਿਸ ਮਦਿ ਮਾਸ ਨਾ ਰਸਨਾ ਲਾ ਲਿਆ। ਗੁਰਮੁਖ ਸੋ ਜਿਸ ਨਿਹਕਲੰਕ ਕਲ ਵਿਚ ਪਾ ਲਿਆ। ਗੁਰਮੁਖ ਸੋ ਜਿਸ ਦੂਖ ਨਿਵਾਰਨ ਭਗਵਾਨ ਬੀਠਲੋ

ਪਾ ਲਿਆ। ਗੁਰਮੁਖ ਸੋ ਜਿਸ ਪ੍ਰਭ ਦਰ ਮਾਣ ਦਵਾ ਲਿਆ । ਗੁਰਮੁਖ ਸੋ ਜਿਸ ਮਿਲ ਹਰਿਸੰਗਤ ਹਰਿ ਜਸ ਗਾ ਲਿਆ। ਗੁਰਮੁਖ ਸੋ ਜਿਸ ਪ੍ਰਭ ਅਬਿਨਾਸ਼ ਘਰ ਮੇਂ ਪਾ ਲਿਆ। ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਸੀਸ ਨਿਵਾ ਲਿਆ। ਗੁਰਮੁਖ ਸੋ ਜਿਸ ਪ੍ਰਭ ਗਿਆਨ ਦਵਾ ਲਿਆ। ਗੁਰਮੁਖ ਸੋ ਜਿਸ ਨਿਜਾਨੰਦ ਸਮਾ ਲਿਆ । ਗੁਰਮੁਖ ਸੋ ਜਿਸ ਪ੍ਰਭ ਦਇਆ ਕਮਾ ਲਿਆ । ਗੁਰਮੁਖ ਸੋ ਜਿਸ ਸੋਹੰ ਲਿਵ ਲਾ ਲਿਆ। ਗੁਰਮੁਖ ਸੋ ਜਿਨ ਕਲਜੁਗ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲਿਆ। ਗੁਰਮੁਖ ਸੋ ਜਿਸ ਪ੍ਰਭ ਗਰਬ ਨਿਵਾਰਿਆ। ਗੁਰਮੁਖ ਸੋ ਜਿਸ ਪ੍ਰਭ ਦਰਸ ਦਰਸਾ ਲਿਆ। ਗੁਰਮੁਖ ਸੋ ਜਿਸ ਪ੍ਰਭ ਪਰਗਟ ਜੋਤ ਚਮਕਾ ਰਿਹਾ। ਗੁਰਮੁਖ ਸੋ ਲਗ ਗੁਰ ਚਰਨ ਜਨਮ ਸਵਾਰਿਆ। ਗੁਰਮੁਖ ਸੋ ਜਿਸ ਸਰਬ ਘਟ ਵਾਸੀ ਆਣ ਦਰਸਾ ਲਿਆ । ਗੁਰਮੁਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਸੰਗਤ ਵਿਚ ਰਲਾ ਲਿਆ। ਗੁਰਚਰਨ ਲਾਗ ਸਰਬ ਸੁਖ ਮਾਣਿਆ। ਗੁਰਚਰਨ ਲਾਗ ਪਾਪ ਮਥਣ ਮਧਾਣਿਆ। ਗੁਰਚਰਨ ਲਾਗ ਮਾਣ ਜਾਏ ਰਾਣਿਆ । ਗੁਰਚਰਨ ਲਾਗ ਮਿਲੇ ਦਰਸ ਨਿਮਾਣਿਆ। ਗੁਰਚਰਨ ਲਾਗ ਆਤਮ ਸੁਖ ਜੀਵ ਅੰਞਾਣਿਆ। ਗੁਰਚਰਨ ਲਾਗ ਅੰਤਕਾਲ ਵਿਚ ਬਬਾਣ ਬਿਠਾਣਿਆ। ਗੁਰਚਰਨ ਲਾਗ ਪ੍ਰਭ ਜੋਤ ਸਰੂਪ ਜੋਤ ਮਿਲ ਜਾਣਿਆ । ਗੁਰਚਰਨ ਲਾਗ ਮਿਟੇ ਜਗਤ ਆਵਣ ਜਾਣਿਆ। ਗੁਰਚਰਨ ਲਾਗ ਨਾਮ ਭਗਤ ਵਖਾਣਿਆ। ਗੁਰਚਰਨ ਲਾਗ ਗੁਰ ਦਰ ਮਿਲੇ ਨਿਤਾਣਿਆ। ਗੁਰਚਰਨ ਲਾਗ ਮਹਾਰਾਜ ਸ਼ੇਰ ਸਿੰਘ ਬੈਕੁੰਠ ਸੁਹਾਣਿਆ। ਗੁਰਦਰਸ ਸਰਬ ਸੁਖ ਉਪਜੇ, ਘਰ ਪਾਈਏ ਗੁਣ ਨਿਧਾਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਪ੍ਰਭ ਭਗਤ ਲੈ ਪਛਾਣ ਜੀਓ। ਗੁਰਦਰਸ ਸਰਬ ਸੁਖ ਉਪਜੇ, ਮਿਲੇ ਗੁਰਸ਼ਬਦ ਨਿਰਬਾਣ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਲਾਗਾ ਗੁਰਚਰਨ ਧਿਆਨ ਜੀਓ। ਗੁਰਦਰਸ ਸਰਬ ਸੁਖ ਉਪਜੇ, ਪ੍ਰਭ ਦੇ ਬ੍ਰਹਮ ਗਿਆਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਕਰੇ ਕਿਰਪਾ ਮਿਹਰਵਾਨ ਜੀਓ। ਗੁਰਦਰਸ ਸਰਬ ਸੁਖ ਉਪਜੇ, ਸੋਹੰ ਸ਼ਬਦ ਦੇਵੇ ਗੁਰ ਗਿਆਨ ਜੀਓ। ਗੁਰਦਰਸ ਸਰਬ ਦੁੱਖ ਬਿਨਸੇ, ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀਓ। ਕਲਜੁਗ ਪਰਗਟ ਜੋਤ ਨਿਰੰਜਣ, ਸਰਬ ਸ੍ਰਿਸ਼ਟ ਤੇ ਪਾਈ ਮਾਇਆ। ਕਲਜੁਗ ਪਰਗਟ ਪ੍ਰਭ ਭਏ ਦਰਦ ਦੁੱਖ ਭੰਜਨ, ਬਿਨ ਗੁਰਸਿਖ ਕਿਸੇ ਦਿਸ ਨਾ ਆਇਆ। ਕਲਜੁਗ ਪਰਗਟੇ ਤ੍ਰੈਲੋਕੀ ਨੰਦਨ, ਬੇਮੁਖਾਂ ਤੋਂ ਮੁਖ ਛੁਪਾਇਆ । ਕਲਜੁਗ ਪਰਗਟ ਜੋਤ ਨਿਰੰਜਣ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਛੱਡ ਦੇਹ ਜੋਤ ਸਰੂਪ ਸਮਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਨਿਹਕਲੰਕ ਪ੍ਰਭ ਆਪ ਅਖਵਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਜੋਤ ਰੂਪ ਹੋ ਸਿੱਖ ਸਮਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਸੋਹੰ ਸ਼ਬਦ ਮਾਰਗ ਜਗਤ ਚਲਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਸਤਿਜੁਗ ਸਾਚਾ ਸਚ ਵਰਤਾਇਆ। ਕਲਜੁਗ ਪਰਗਟ ਜੋਤ ਨਿਰੰਜਣ, ਅਚਰਜ ਖੇਲ ਜਗਤ ਰਚਾਇਆ । ਕਲਜੁਗ ਪਰਗਟ ਜੋਤ ਨਿਰੰਜਣ, ਗ਼ਰੀਬਾਂ ਤਾਈਂ ਗਲੇ ਲਗਾਇਆ।

੧੪ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ

ਨਾਉਂ ਨਿਰੰਕਾਰ ਮਹਿੰਮਾ ਅਪਰ ਅਪਾਰਿਆ। ਨਾਉਂ ਨਿਰੰਕਾਰ ਤੀਨ ਲੋਕ ਜੋਤ ਆਕਾਰਿਆ। ਨਾਉਂ ਨਿਰੰਕਾਰ ਆਪਣਾ ਆਪ ਉਪਾ ਲਿਆ। ਨਾਉਂ ਨਿਰੰਕਾਰ ਕੁਦਰਤ ਰੂਪ ਸ੍ਰਿਸ਼ਟ ਉਪਾ ਲਿਆ। ਨਾਉਂ ਨਿਰੰਕਾਰ ਪ੍ਰਭ ਜੋਤ, ਜੋਤ ਸਰੂਪ ਜਗਤ ਜਗਾ ਲਿਆ। ਨਾਉਂ ਨਿਰੰਕਾਰ ਆਪਣੇ ਵਿਚ ਸਮਾ ਲਿਆ। ਨਾਉਂ ਨਿਰੰਕਾਰ ਭੇਤ ਕਿਸੇ ਨਾ ਪਾ ਲਿਆ। ਨਾਉਂ ਨਿਰੰਕਾਰ ਬ੍ਰਹਮਾ ਵਿਸ਼ਨ ਮਹੇਸ਼ ਰਸਨਾ ਗਾ ਲਿਆ। ਨਾਉਂ ਨਿਰੰਕਾਰ ਖੰਡ ਬ੍ਰਹਿਮੰਡ ਸਮਾ ਲਿਆ। ਨਾਉਂ ਨਿਰੰਕਾਰ ਦੁੱਖ ਭੰਜਨ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਜੋਤ ਦੀਪਕ ਵਿਚ ਦੇਹ ਜਗਾ ਲਿਆ। ਨਾਉਂ ਨਿਰੰਕਾਰ ਤੀਨ ਲੋਕ ਇਕ ਰੰਗ ਸਮਾ ਲਿਆ। ਨਾਉਂ ਨਿਰੰਕਾਰ ਇੰਦ ਸ਼ਿਵ ਬ੍ਰਹਮਾ ਰਸਨਾ ਗਾ ਲਿਆ। ਨਾਉਂ ਨਿਰੰਕਾਰ ਚਾਰ ਵੇਦ ਰਾਗ ਅਲਾ ਲਿਆ। ਨਾਉਂ ਨਿਰੰਕਾਰ ਰਿਖ ਮੁਨ ਨਿਓਲੀ ਆਸਣ ਕਰ ਪ੍ਰਭ ਚਿੱਤ ਲਾ ਲਿਆ। ਨਾਉਂ ਨਿਰੰਕਾਰ ਆਪ ਅਡੋਲ ਕਿਸੇ ਭੇਵ ਨਾ ਪਾ ਲਿਆ। ਨਾਉਂ ਨਿਰੰਕਾਰ ਖੰਡ ਸਚ ਸੁਚ ਆਸਣ ਲਾ ਲਿਆ। ਨਾਉਂ ਨਿਰੰਕਾਰ ਹੋਵੇ ਜੋਤ ਪਰਕਾਸ਼, ਬਿਨ ਤੇਲ ਦੀਪਕ ਜਗਾ ਲਿਆ। ਨਾਉਂ ਨਿਰੰਕਾਰ ਮਾਤ ਆਕਾਸ਼ ਪਾਤਾਲ ਥਿਰ ਰਹਾ ਲਿਆ। ਨਾਉਂ ਨਿਰੰਕਾਰ ਬਾਸ਼ਕ ਸੇਜ ਸਿੰਘ ਆਸਣ ਲਾ ਲਿਆ। ਨਾਉਂ ਨਿਰੰਕਾਰ ਨੈਣ ਮੁੰਦਾਰ ਲਛਮੀ ਚਰਨ ਝਸਾ ਲਿਆ। ਨਾਉਂ ਨਿਰੰਕਾਰ ਪ੍ਰਭ ਸਦ ਅਬਿਨਾਸ਼, ਜਗਤ ਵਿਨਾਸੀ ਬਣਾ ਲਿਆ । ਨਾਉਂ ਨਿਰੰਕਾਰ ਪ੍ਰਭ ਭਰਤੰਬਰ, ਸਰਬ ਜੀਵ ਸਮਾ ਲਿਆ। ਨਾਉਂ ਨਿਰੰਕਾਰ ਪ੍ਰਭ ਛਿਨ ਭੰਗਰ, ਭੇਵ ਜੀਵ ਨਾ ਪਾ ਲਿਆ। ਨਾਉਂ ਨਿਰੰਕਾਰ ਰੂਪ ਮਾਇਆ ਜਗਤ ਉਪਾ ਲਿਆ। ਨਾਉਂ ਨਿਰੰਕਾਰ ਮਾਰਗ ਜਗ ਰਈਅਤ ਤੋਂ ਸਦ ਗੁਣ ਬਣਾ ਲਿਆ। ਨਾਉਂ ਨਿਰੰਕਾਰ ਊਚ ਵਿਚ ਸਮਾ ਲਿਆ। ਨਾਉਂ ਨਿਰੰਕਾਰ ਜੁਗੋ ਜੁਗ ਭੇਸ ਵਟਾ ਲਿਆ। ਨਾਉਂ ਨਿਰੰਕਾਰ ਕਬੀ ਜੋਤ ਸਰੂਪ ਕਬੀ ਦੇਹ ਆਸਣ ਲਾ ਲਿਆ। ਨਾਉਂ ਨਿਰੰਕਾਰ ਸਤਿ ਮਿਹਰਵਾਨ, ਸਤਿ ਸਤਿ ਸਤਿ ਵਰਤਾ ਲਿਆ। ਨਾਉਂ ਨਿਰੰਕਾਰ ਭਇਓ ਰਾਮ ਅਵਤਾਰ, ਤ੍ਰੇਤਾ ਰਮਈਆ ਗੁਣ ਗਾ ਲਿਆ । ਨਾਉਂ ਨਿਰੰਕਾਰ ਯਜ਼ੁਰ ਧਰ ਜੋਤ ਨਿਰੰਜਣ, ਕ੍ਰਿਸ਼ਨ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਕਵਲ ਨੈਣ ਮੁਕਟ ਬੈਣ ਮਹਾਸਾਰਥੀ ਆਪ ਅਖਵਾ ਲਿਆ। ਨਾਉਂ ਨਿਰੰਕਾਰ ਕੋਟਨ ਜੀਵ ਧਰ ਧਿਆਨ, ਪ੍ਰਭ ਅਬਿਨਾਸ਼ ਦਾ ਭੇਤ ਨਾ ਪਾ ਲਿਆ। ਨਾਉਂ ਨਿਰੰਕਾਰ ਦੇ ਪ੍ਰਭ ਗਿਆਨ, ਭਗਤ ਅਰਜਨ ਤਰਾ ਲਿਆ। ਨਾਉਂ ਨਿਰੰਕਾਰ ਭਇਓ ਕ੍ਰਿਸ਼ਨ ਮੁਰਾਰ, ਗੀਤਾ ਗਿਆਨ ਗੋਝ ਅਲਾ ਲਿਆ। ਨਾਉਂ ਨਿਰੰਕਾਰ ਕੀਏ ਖੇਲ ਅਪਾਰ, ਦੁਆਪਰ ਭੇਸ ਵਟਾ ਲਿਆ। ਨਾਂਓ ਨਿਰੰਕਾਰ ਕਲੂ ਕਾਲ ਜਨ ਕਲ ਵਰਤਾ ਲਿਆ। ਨਾਉਂ ਨਿਰੰਕਾਰ ਪਰਗਟ ਜੋਤ ਅਪਾਰ ਘਨਕਪੁਰੀ ਭਾਗ ਲਗਾ ਲਿਆ। ਨਾਉਂ ਨਿਰੰਕਾਰ ਕਿਸੇ ਨਾ ਪਾਈ ਸਾਰ, ਜਾਮਾ ਵਿਸ਼ਨੂੰ ਭਗਵਾਨ ਪਾ ਲਿਆ। ਨਾਉਂ ਨਿਰੰਕਾਰ ਮੈਂ ਹਾਂ ਵਿਸ਼ਨੂੰ ਭਗਵਾਨ, ਸਰਬ ਜੀਵ ਵਿਚ ਸਮਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਨਿਹਕਲੰਕ ਅਖਵਾ ਲਿਆ। ਨਾਉਂ ਨਿਰੰਕਾਰ ਮੈਂ ਇਕ ਰੰਗ, ਬਹੁ ਰੰਗ ਜਗਤ ਵਖਾ ਲਿਆ। ਨਾਉਂ ਨਿਰੰਕਾਰ ਪਰਗਟ ਜੋਤ ਅਪਾਰ, ਵਿਚ ਦੇਹ ਸਮਾ ਲਿਆ। ਨਾਉਂ ਨਿਰੰਕਾਰ ਸਰਬ ਕਲਾ ਸਮਰਥ, ਸੋਲਾਂ ਕਲ ਵਿਸ਼ਨੂੰ ਭਗਵਾਨ ਕਲ ਵਡਿਆ ਲਿਆ। ਨਾਉਂ ਨਿਰੰਕਾਰ ਵੱਜੇ ਸ਼ਬਦ ਧੁਨਕਾਰ, ਮਨੀ ਸਿੰਘ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਉਪਜੇ ਸ਼ਬਦ ਗਿਆਨ, ਨੇਤਰ ਪੇਖ ਈਸ਼ਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਜਿਸ ਨੇ ਪਾਈ ਸਾਰ, ਪੱਲਾ ਜਗਤ ਫਿਰਾ ਲਿਆ।

ਨਾਉਂ ਨਿਰੰਕਾਰ ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਾਉਂ ਰਖਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦਿਤਾ ਤਾਰ, ਸੋਹੰ ਸ਼ਬਦ ਗੁਰ ਗਿਆਨ ਦਵਾ ਲਿਆ। ਨਾਉਂ ਨਿਰੰਕਾਰ ਕਲਜੁਗ ਭਗਤ ਭੰਡਾਰ, ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਨਾਉਂ ਨਿਰੰਕਾਰ ਖੜ੍ਹੇ ਦਰ ਬ੍ਰਹਮਾ ਵਿਸ਼ਨ ਮਹੇਸ਼ ਗਲ ਪੱਲਾ ਪਾ ਲਿਆ। ਨਾਉਂ ਨਿਰੰਕਾਰ ਕੋਟ ਤੇਤੀਸ ਦਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਜੋਤ ਸਰੂਪ ਕਲਜੁਗ ਖੇਲ ਰਚਾ ਲਿਆ। ਨਾਉਂ ਨਿਰੰਕਾਰ ਛੱਡ ਦੇਹ ਅਪਾਰ, ਜੋਤ ਸਰੂਪ ਵਿਚ ਸਿੱਖ ਸਮਾ ਲਿਆ। ਨਾਉਂ ਨਿਰੰਕਾਰ ਉਪਜੇ ਬ੍ਰਹਮ ਗਿਆਨ, ਜਿਸ ਦਰ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਤਾਰ, ਗੁਣ ਨਿਧਾਨ ਘਰ ਆ ਲੇਖ ਲਿਖਾ ਲਿਆ। ਨਾਉਂ ਨਿਰੰਕਾਰ ਆਏ ਦਰ ਪਰਵਾਨ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਦੇ ਧਿਆ ਲਿਆ। ਨਾਉਂ ਨਿਰੰਕਾਰ ਦਸ ਪਾਸ ਮਿਲੇ ਬਨਵਾਲਿਆ। ਨਾਉਂ ਨਿਰੰਕਾਰ ਕਲ ਲੈ ਅਵਤਾਰ, ਗੁਰਮੁਖਾਂ ਗੁਰ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਬੇਮੁਖ ਪਾਏ ਨਾ ਸਾਰ, ਧੱਕ ਪਰੇ ਹਟਾ ਲਿਆ। ਨਾਉਂ ਨਿਰੰਕਾਰ ਦਰਗਾਹ ਮਿਲੇ ਨਾ ਮਾਣ, ਜਿਨ੍ਹਾਂ ਗੁਰ ਤੋਂ ਮੁਖ ਭਵਾ ਲਿਆ। ਨਾਉਂ ਨਿਰੰਕਾਰ ਮਾਤਲੋਕ ਜੋਤ ਸਰੂਪ ਬਚਨ ਲਿਖਾ ਲਿਆ। ਨਾਉਂ ਨਿਰੰਕਾਰ ਗੁਰਸਿਖ ਬ੍ਰਹਮ ਸਰੂਪ, ਬ੍ਰਹਮ ਭੇਤ ਗੁਰ ਆਪ ਮੁਕਾ ਲਿਆ। ਨਾਉਂ ਨਿਰੰਕਾਰ ਦੇ ਦਰਸ ਅਪਾਰ, ਭਰਮ ਮਨ ਚੁਕਾ ਲਿਆ। ਨਾਉਂ ਨਿਰੰਕਾਰ ਧਰਤ ਧਵਲ ਆਕਾਰ, ਤੀਨ ਲੋਕ ਸਮਾ ਲਿਆ। ਨਾਉਂ ਨਿਰੰਕਾਰ ਭਗਤ ਵਛਲ ਕਿਰਪਾਲ, ਨਿਮਾਣਿਆਂ ਮਾਣ ਦਿਵਾ ਲਿਆ। ਨਾਉਂ ਨਿਰੰਕਾਰ ਕਲਜੁਗ ਦੇਵੇ ਤਾਰ, ਜਿਨ ਗੁਰਚਰਨੀਂ ਸੀਸ ਝੁਕਾ ਲਿਆ। ਨਾਉਂ ਨਿਰੰਕਾਰ ਕਿਰਪਾ ਨਿਧ ਸਰਬ ਲਵੇ ਸਾਰ, ਦੁਖੀਆਂ ਦੁੱਖ ਗਵਾ ਲਿਆ। ਨਾਉਂ ਨਿਰੰਕਾਰ ਪ੍ਰਭ ਆਏ, ਜੋਤ ਸਰੂਪ ਵਿਚ ਦੇਹ ਸਮਾ ਲਿਆ। ਨਾਉਂ ਨਿਰੰਕਾਰ ਬਿਨ ਨਬਜ਼ ਰਸਨਾ ਬਚਨ ਲਿਖਾ ਲਿਆ। ਨਾਉਂ ਨਿਰੰਕਾਰ ਗੁਰਸਿਖ ਉਧਰੇ ਪਾਰ, ਜਿਨ੍ਹਾਂ ਹਰਿ ਜਸ ਗਾ ਲਿਆ। ਨਾਉਂ ਨਿਰੰਕਾਰ ਗੁਰਸੰਗਤ ਪਾਇਆ ਮਾਣ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਵਿਚ ਬਹਾ ਲਿਆ। ਨਾਉਂ ਨਿਰੰਕਾਰ ਗੁਰਮੁਖਾਂ ਦੇਵੇ ਮਾਣ, ਦਰਗਾਹ ਵਿਚ ਬਹਾ ਲਿਆ। ਨਾਉਂ ਨਿਰੰਕਾਰ ਅੰਤਕਾਲ ਪ੍ਰਭ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਗੁਰਮੁਖਾਂ ਦੇਵੇ ਮਾਣ, ਵਿਚ ਬਬਾਣ ਬਿਠਾ ਲਿਆ। ਨਾਉਂ ਨਿਰੰਕਾਰ ਕਲਜੁਗ ਦੇਵੇ ਤਾਰ, ਪਸੂ ਪ੍ਰੇਤ ਕਰ ਦੇਵ ਬਹਾ ਲਿਆ । ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਮਾਣ, ਚੰਦਨ ਵਾਸ ਨਿੰਮ ਮਹਿਕਾ ਲਿਆ। ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਮਾਣ, ਸਿੱਖਾ ਸੰਗ ਬੇਮੁਖ ਤਰਾ ਲਿਆ। ਨਾਉਂ ਨਿਰੰਕਾਰ ਆਪ ਪ੍ਰਭ ਜੋਤ ਸਰੂਪ, ਜੀਵ ਵਿਚ ਜੋਤ ਮਿਲਾ ਲਿਆ। ਨਾਉਂ ਨਿਰੰਕਾਰ ਧੰਨ ਧੰਨ ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਆਪਣਾ ਭੇਸ ਵਟਾ ਲਿਆ। ਨਾਉਂ ਨਿਰੰਕਾਰ ਕਿਸੇ ਨਾ ਪਾਈ ਸਾਰ, ਮਾਇਆ ਜਗਤ ਭੁਲਾ ਲਿਆ। ਨਾਉਂ ਨਿਰੰਕਾਰ ਭੁੱਲੇ ਜੀਵ ਗਵਾਰ, ਬਿਰਥਾ ਜਨਮ ਗਵਾ ਲਿਆ। ਨਾਉਂ ਨਿਰੰਕਾਰ ਸੱਚਾ ਇਹ ਗੁਰ ਧਾਮ, ਜਿਥੇ ਪ੍ਰਭ ਜੋਤ ਜਗਾ ਲਿਆ। ਨਾਉਂ ਨਿਰੰਕਾਰ ਬੈਠ ਪ੍ਰਭ ਅਡੋਲ ਸਿੰਘਾਸਣ ਲਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਵਿਛੜੇ ਆਣ ਮਿਲਾ ਲਿਆ। ਨਾਉਂ ਨਿਰੰਕਾਰ ਜੁਗੋ ਜੁਗ ਪ੍ਰਭ ਦੇਵੇ ਮਾਣ, ਭਗਤ ਜਨਾਂ ਗੁਰਮੁਖ ਵਡਿਆ ਲਿਆ। ਨਾਉਂ ਨਿਰੰਕਾਰ ਕਲਜੁਗ ਅੰਧਘੋਰ, ਮਹਾਰਾਜ ਸ਼ੇਰ ਸਿੰਘ ਦੀਪਕ ਜੋਤ ਜਗਾ ਲਿਆ। ਨਾਉਂ ਨਿਰੰਕਾਰ ਪਾਪੀ ਡੁੱਬੇ ਵਿਚ ਮੰਞਧਾਰ, ਗੁਰਸਿਖਾਂ ਗੁਰ ਪਾਰ ਲੰਘਾ ਲਿਆ । ਨਾਉਂ ਨਿਰੰਕਾਰ ਦਇਆ ਕਰੇ ਪ੍ਰਭ ਕਰਤਾਰ, ਲੱਖ ਚੁਰਾਸੀ ਗੇੜ ਮੁਕਾ ਲਿਆ।

ਨਾਉਂ ਨਿਰੰਕਾਰ ਗੁਰਸਿਖਾਂ ਦੇਵੇ ਤਾਰ, ਜਨਮ ਮਰਨ ਜੰਜਾਲ ਤੁੜਾ ਲਿਆ। ਨਾਉਂ ਨਿਰੰਕਾਰ ਕਰ ਕਿਰਪਾ ਅਪਾਰ, ਗਰਭ ਵਾਸ ਨਾ ਫੇਰਾ ਪਾ ਲਿਆ। ਨਾਉਂ ਨਿਰੰਕਾਰ ਕਲਜੁਗ ਜਾਮਾ ਧਾਰ, ਸਿੱਖਾਂ ਨੂੰ ਚਰਨ ਲਗਾ ਲਿਆ। ਨਾਉਂ ਨਿਰੰਕਾਰ ਦੇ ਬ੍ਰਹਮ ਗਿਆਨ, ਸ਼ਬਦ ਰੂਪ ਪ੍ਰਭ ਦਰਸ ਦਿਖਾ ਲਿਆ। ਨਾਉਂ ਨਿਰੰਕਾਰ ਵੱਜੇ ਸ਼ਬਦ ਧੁਨਕਾਰ, ਅਨਹਦ ਸ਼ਬਦ ਮਨ ਵਜਾ ਲਿਆ। ਪ੍ਰਭ ਸਰਨਾਈ ਦੂਖ ਬਿਨਾਸੇ। ਪ੍ਰਭ ਸਰਨਾਈ ਆਤਮ ਜੋਤ ਪਰਗਾਸੇ। ਪ੍ਰਭ ਸਰਨਾਈ ਨਿੰਦਕ ਦੂਤ ਗਲ ਫਾਸੇ। ਪ੍ਰਭ ਸਰਨਾਈ ਗੁਰਸਿਖ ਹੋਈ ਬੰਦ ਖਲਾਸੇ । ਪ੍ਰਭ ਸਰਨਾਈ ਜਗਤ ਗਵਾਇਆ ਵਿਚ ਹਾਸੇ। ਪ੍ਰਭ ਸਰਨਾਈ ਭੁੱਲੀ ਲੋਕਾਈ ਵੇਖ ਜਗਤ ਤਮਾਸ਼ੇ। ਪ੍ਰਭ ਸਰਨਾਈ ਮਿਲੇ ਪ੍ਰਭ ਅਬਿਨਾਸ਼ੇ। ਪ੍ਰਭ ਸਰਨਾਈ ਸੋਹੰ ਸ਼ਬਦ ਗੂੰਜ ਗੁੰਜਾਰ ਆਕਾਸ਼ੇ। ਪ੍ਰਭ ਸਰਨਾਈ ਦਰਗਾਹ ਗੁਰਸਿਖ ਸਭ ਆਸੇ। ਪ੍ਰਭ ਸਰਨਾਈ ਗਰਭ ਜੂਨ ਨਾ ਵਾਸੇ। ਪ੍ਰਭ ਸਰਨਾਈ ਸਿੱਖ ਹੋਵੇ ਨਾ ਨਰਕ ਨਿਵਾਸੇ। ਪ੍ਰਭ ਸਰਨਾਈ ਅੰਤ ਕਾਲ ਹੋਏ ਸੁਖੀ ਸਵਾਸੇ। ਪ੍ਰਭ ਸਰਨਾਈ ਗੁਰ ਚਰਨ ਕਲਜੁਗ ਰਹਿਰਾਸੇ। ਪ੍ਰਭ ਸਰਨਾਈ ਮਹਾਰਾਜ ਸ਼ੇਰ ਸਿੰਘ ਗੁਰਸਿਖ ਦੇ ਪਾਸੇ। ਪ੍ਰਭ ਸਰਨਾਈ ਪ੍ਰਭ ਕਰਮ ਲਿਖਤ ਲਿਖਾਸੇ। ਪ੍ਰਭ ਸਰਨਾਈ ਛੁੱਟੇ ਜਗਤ ਭੋਗ ਬਿਲਾਸੇ। ਪ੍ਰਭ ਸਰਨਾਈ ਨਿਰੰਜਣ ਜੋਤ ਆਕਾਸ਼ੇ। ਪ੍ਰਭ ਸਰਨਾਈ ਦਰਸ ਸਰਬ ਨਿਵਾਸੇ। ਪ੍ਰਭ ਸਰਨਾਈ ਸੋਹੰ ਸ਼ਬਦ ਸਰਬ ਗੁਣਤਾਸੇ। ਪ੍ਰਭ ਸਰਨਾਈ ਖੰਡ ਸਚ ਨਿਵਾਸੇ। ਪ੍ਰਭ ਸਰਨਾਈ ਮਹਾਰਾਜ ਸ਼ੇਰ ਸਿੰਘ ਕਲਜੁਗ ਕਰੇ ਬੰਦ ਖਲਾਸੇ। ਗੁਰਚਰਨ ਸੇਵ ਪਾਰਬ੍ਰਹਮ ਪ੍ਰਭ ਪਾਈਏ। ਗੁਰਚਰਨ ਸੇਵ ਗੁਣ ਨਿਧਾਨ ਘਰ ਦਰਸਾਈਏ। ਗੁਰਚਰਨ ਸੇਵ ਜਨਮ ਜਨਮ ਦੇ ਪਾਪ ਗਵਾਈਏ। ਗੁਰਚਰਨ ਸੇਵ ਦੁੱਖ ਦੇਹ ਪ੍ਰਭ ਗਵਾਈਏ। ਗੁਰਚਰਨ ਸੇਵ ਸਚ ਸੁੱਚ ਇਕ ਰੰਗ ਸਮਾਈਏ। ਗੁਰਚਰਨ ਸੇਵ ਰੰਗ ਮਜੀਠ ਝੂਠੀ ਦੇਹ ਚੜ੍ਹਾਈਏ। ਗੁਰਚਰਨ ਸੇਵ ਸੋਨਾ ਕੰਚਨ ਇਕ ਦਰਸਾਈਏ। ਗੁਰਚਰਨ ਸੇਵ ਸੋਹੰ ਸ਼ਬਦ ਗਿਆਨ ਦਵਾਈਏ। ਗੁਰਚਰਨ ਸੇਵ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ। ਗੁਰਚਰਨ ਸੇਵ ਵਿਚੋਂ ਹਉਮੇ ਮੈਲ ਗਵਾਈਏ । ਗੁਰਚਰਨ ਸੇਵ ਚਰਨ ਕਵਲ ਕੇਸ ਚਵਰ ਝੁਲਾਈਏ । ਗੁਰਚਰਨ ਸੇਵ ਕਲਜੁਗ ਨਿਹਕਲੰਕ ਦਰਸਾਈਏ। ਗੁਰਚਰਨ ਸੇਵ ਫਿਰ ਜਨਮ ਨਾ ਪਾਈਏ। ਗੁਰਚਰਨ ਸੇਵ ਅੰਤ ਕਾਲ ਪ੍ਰਭ ਜੋਤ ਮਿਲ ਜਾਈਏ। ਗੁਰਚਰਨ ਸੇਵ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਪਾਈਏ।

੧੫ ਜੇਠ ੨੦੦੭ ਬਿਕ੍ਰਮੀ ਜੇਠੂਵਾਲ

ਕਲਜੁਗ ਕੀਆ ਖੇਲ ਅਪਾਰਾ। ਜੋਤ ਜਗਾਈ ਅਪਰ ਅਪਾਰਾ। ਸੋਹੰ ਸ਼ਬਦ ਭਗਤ ਭੰਡਾਰਾ। ਮਹਾਰਾਜ ਸ਼ੇਰ ਸਿੰਘ ਦਰ ਸਚ ਦਵਾਰਾ। ਪਰਗਟ ਜੋਤ ਆਪ ਨਿਰੰਕਾਰਾ। ਅੰਤ ਨਾ ਪਾਏ ਪ੍ਰਭ ਪਾਰਾ ਵਾਰਾ। ਕੁਦਰਤ ਰੂਪ ਸਭ ਸ੍ਰਿਸ਼ਟ ਪਸਾਰਾ । ਲੱਖ ਚੁਰਾਸੀ ਜੂਨ ਆਕਾਰਾ। ਜੋਤ ਨਿਰੰਜਣ ਵਿਚ ਨਿਰਾਧਾਰਾ। ਮੂਰਖ ਮੁਗਧ ਨਾ ਪ੍ਰਭੂ ਵਿਚਾਰਾ। ਗੁਰਸਿਖਾਂ ਮਨ ਸ਼ਬਦ ਉਜਿਆਰਾ। ਉਪਜੇ ਰਾਗ ਹੋਏ ਧੁਨਕਾਰਾ। ਦੇ ਦਰਸ ਗੁਰ ਪਾਰ ਉਤਾਰਾ। ਪ੍ਰਭ ਅਬਿਨਾਸ਼ੀ ਠਾਕਰ ਤੁਮਾਰਾ। ਸੇਵਕ ਚਰਨ ਪਰਗਟ ਜੋਤ ਝਮਕਾਰਾ। ਝੂਠੀ ਦੇਹ ਹੋਏ ਦੀਪਕ ਉਜਿਆਰਾ। ਸੋਹੰ ਵਣਜ ਕਰ ਬਣ ਵਣਜਾਰਾ। ਪਰਗਟ ਭਇਓ ਘਰ ਦਾਤਾਰਾ। ਗੁਰਮੁਖਾਂ ਜਿਸ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਸਦ ਬਲਹਾਰਾ।

ਗੁਰ ਪੂਰੇ ਤੋਂ ਸਦ ਬਲ ਜਾਈਏ। ਨਿਹਕਲੰਕ ਨਿਜ ਘਰ ਮਾਹਿ ਪਾਈਏ। ਦੇਹ ਦੀਪਕ ਆਤਮ ਜੋਤ ਜਗਾਈਏ। ਖੁਲ੍ਹੇ ਦਵਾਰ ਦਰ ਗੁਰ ਦਾ ਪਾਈਏ। ਛੁਟੇ ਤ੍ਰੈਕੁਟੀ ਕਵਲ ਨਾਭ ਖੁਲ੍ਹਾਈਏ। ਝਿਰਨਾ ਝਿਰੇ ਝਰ ਝਰ ਸੇ ਅੰਮ੍ਰਿਤ ਬੂੰਦ ਮੁਖ ਚਵਾਈਏ। ਹੋਏ ਤ੍ਰਿਪਤ ਸ਼ਾਂਤ ਮਨ, ਗੁਰ ਪੂਰੇ ਦਾ ਦਰਸ਼ਨ ਪਾਈਏ। ਹੋਏ ਕਿਰਪਾਲ ਆਪ ਪ੍ਰਭ ਠਾਕਰ, ਗੁਰ ਚਰਨ ਲਾਗ ਸੇਵ ਕਮਾਈਏ। ਜਗਤ ਉਧਾਰ ਸਰਬ ਸੁਖ ਸਾਗਰ, ਮੋਹਣ ਮਾਧਵ ਮੇਂ ਰੰਗ ਮਜੀਠ ਚੜ੍ਹਾਈਏ। ਕਲਜੁਗ ਕਰਮ ਹੋਏ ਉਜਾਗਰ, ਮਹਾਰਾਜ ਸ਼ੇਰ ਸਿੰਘ ਸਰਨ ਤਕਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਜੋਤ ਸਰੂਪ ਜੋਤ ਮਿਲ ਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਹੋ ਜੋਤ ਰੂਪ ਇਕ ਰੰਗ ਸਮਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਜਨਮ ਮਰਨ ਦੁੱਖ ਕਟਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਗੁਣ ਨਿਧਾਨ ਦਰਸ ਦਰਸਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਉਪਜੇ ਗਿਆਨ ਵਿਕਾਰ ਤਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਭਗਤ ਜਨਾਂ ਸੰਗ ਰਲ ਜਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਬੈਕੁੰਠ ਧਾਮ ਬੈਠ ਆਸਣ ਲਾਈਏ। ਸਰਨ ਪੜੇ ਪ੍ਰਭ ਅੰਤਰਜਾਮੀ, ਮਹਾਰਾਜ ਸ਼ੇਰ ਸਿੰਘ ਕਲਜੁਗ ਪਾਰ ਤਰਾਈਏ।