ਪੁਸਤਕਾਲਾਭਾਗ ੧

੧੮ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ

ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਅਬਿਨਾਸ਼ੀ ਘਰ ਮਾਹਿ ਪਾਈਏ । ਗੁਰਸਿਖ ਚਾਤਰਕ ਸਦਾ ਬਿਲਲਾਏ, ਅੰਮ੍ਰਿਤ ਬੂੰਦ ਮੁਖ ਚਵਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਵਲ ਨਾਭ ਮੁਖ ਖੁਲ੍ਹਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਅੰਮ੍ਰਿਤ ਨਾਮ ਦੇਹ ਮੇਂ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਜੋਤ ਨਿਰੰਜਣ ਜੀਵ ਜਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਜੋਤ ਸਰੂਪ ਜੋਤ ਮਿਲ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਨਿਜਾਨੰਦ ਮਾਹਿ ਸਮਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਹੋ ਵਿਸਮਾਦ ਨਾ ਅੰਗ ਸਮਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਖੰਡ ਬ੍ਰਹਿਮੰਡ ਇਕ ਹੋ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਭਵ ਸਾਗਰ ਪਾਰ ਤਰ ਜਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਿਲ ਸਾਧ ਸੰਗਤ ਹਰਿ ਜਸ ਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਗੁਰ ਚਰਨ ਮਨ ਬਿਗਸਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਧੰਨ ਧੰਨ ਧੰਨ ਗੁਰ ਰਸਨਾ ਗਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਸੋਹੰ ਨਾਮ ਗੁਰ ਦਰ ਤੇ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਹਰਿ ਜੂ ਹਰਿ ਹਰਿ ਹਰਿਮੰਦਰ ਮਾਹਿ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਰ ਦਰਸ ਪ੍ਰਭ ਭਰਮ ਭਉ ਗਵਾਈਏ । ਗੁਰਸਿਖ ਚਾਤਰਕ ਸਦਾ ਬਿਲਲਾਏ, ਪ੍ਰਭ ਦਰਸ ਫਿਰ ਜਨਮ ਨਾ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਿਲ ਗੁਰ ਅੰਤ ਕਾਲ ਨਾ ਕਾਲ ਸਤਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਕਲਜੁਗ ਨਿਹਕਲੰਕ ਸ਼ਰਨ ਤਕਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਗੁਣ ਨਿਧਾਨ ਘਰ ਨਿਜ ਮਾਹਿ ਪਾਈਏ। ਗੁਰਸਿਖ ਚਾਤਰਕ ਸਦਾ ਬਿਲਲਾਏ, ਮਹਾਰਾਜ ਸ਼ੇਰ ਸਿੰਘ ਰਿਦੇ ਸਮਾਈਏ। ਕਲਜੁਗ ਪਰਗਟ ਓਅੰਕਾਰਾ। ਸੋਹੰ ਸ਼ਬਦ ਸਤਿਜੁਗ ਆਪਾਰਾ। ਤੀਨ ਲੋਕ ਹੋਵੇ ਧੁਨਕਾਰਾ। ਗੁਰਮੁਖਾਂ ਮਨ ਹੋਏ ਵਿਚਾਰਾ। ਗੁਰਸਿਖਾਂ

ਮਨ ਹਰਿ ਕਾ ਦਵਾਰਾ। ਨਾਮ ਗੁਰ ਅੰਮ੍ਰਿਤ ਜਲ ਧਾਰਾ। ਸਰਬ ਸੂਖ ਦੇਵੇ ਨਿਰੰਕਾਰਾ। ਮਹਾਰਾਜ ਸ਼ੇਰ ਸਿੰਘ ਪਰਗਟ ਸਚ ਅਵਤਾਰਾ । ਕਲਜੁਗ ਪਰਗਟ ਆਪ ਪ੍ਰਭ ਅਬਿਨਾਸ਼ੀ। ਗੁਰਸਿਖਾਂ ਕਰੇ ਬੰਦ ਖੁਲਾਸੀ। ਬੇਮੁਖਾਂ ਗਲ ਜਮ ਕੀ ਫਾਸੀ। ਜਰਮ ਹਾਰ ਗਏ ਕੁੰਭੀ ਨਰਕ ਪੜੇ ਸ਼ਰਾਬੀ ਮਾਸੀ । ਗੁਰਸਿਖ ਗੁਰਚਰਨ ਰਹਿਰਾਸੀ। ਕਲਜੁਗ ਮਿਲਿਆ ਪ੍ਰਭ ਸਰਬ ਘਟ ਵਾਸੀ। ਰਿਧ ਸਿਧ ਹੋਵੇ ਸਿੱਖਾਂ ਦਾਸੀ। ਪਰਗਟ ਭਇਓ ਘਨਕਪੁਰ ਵਾਸੀ। ਜੋਤ ਨਿਰੰਜਣ ਸਦਾ ਅਬਿਨਾਸ਼ੀ। ਮਹਾਰਾਜ ਸ਼ੇਰ ਸਿੰਘ ਲਗ ਸ਼ਰਨ ਸਾਧ ਸੰਗਤ ਤਰ ਜਾਸੀ। ਸਾਧ ਸੰਗਤ ਗੁਰ ਮਾਣ ਦਵਾਇਆ । ਘਰ ਘਰ ਸੋਹੰ ਸ਼ਬਦ ਸੁਣਾਇਆ। ਧੰਨ ਧੰਨ ਧੰਨ ਗੁਰਦੇਵ, ਪਰਗਟ ਹੋ ਜਿਸ ਦਰਸ ਦਿਖਾਇਆ। ਧੰਨ ਧੰਨ ਧੰਨ ਗੁਰਦੇਵ, ਕਲੂ ਕਾਲ ਅੰਤ ਆਣ ਕਰਾਇਆ। ਧੰਨ ਧੰਨ ਧੰਨ ਗੁਰ ਚਰਨ ਸੇਵ, ਮੋਹਣ ਮਾਧਵ ਜਿਨ ਘਰ ਮਾਹਿ ਪਾਇਆ। ਧੰਨ ਧੰਨ ਧੰਨ ਗੁਰਦੇਵ, ਛਡ ਦੇਹ ਜੋਤ ਰੂਪ ਸਮਾਇਆ। ਧੰਨ ਧੰਨ ਧੰਨ ਸਰਬ ਅਭੇਵ, ਕਲਜੁਗ ਨਿਹਕਲੰਕ ਅਖਵਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਲੋਕਮਾਤ ਬੈਕੁੰਠ ਧਾਮ ਬਣਾਇਆ। ਧੰਨ ਧੰਨ ਧੰਨ ਪ੍ਰਭ ਗੁਰਦੇਵ, ਵਿਛੜਿਆਂ ਜਿਨ ਚਰਨੀਂ ਲਗਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਮਾਣ ਦਿਵਾਇਆ। ਧੰਨ ਧੰਨ ਧੰਨ ਗੁਰਦੇਵ, ਗੁਰਸਿਖਾਂ ਗੁਰ ਸਚ ਦਰਸਾਇਆ। ਧੰਨ ਧੰਨ ਧੰਨ ਗੁਰਦੇਵ, ਜੋਤ ਰੂਪ ਸਭ ਖੇਲ ਰਚਾਇਆ। ਧੰਨ ਧੰਨ ਧੰਨ ਗੁਰਦੇਵ, ਫੂਲ ਵਰਖਾ ਸਿਰ ਸਿੱਖਾ ਲਾਇਆ। ਧੰਨ ਧੰਨ ਧੰਨ ਗੁਰਦੇਵ, ਗਣ ਗੰਧਰਬ ਚਰਨੀਂ ਸੀਸ ਨਿਵਾਇਆ। ਧੰਨ ਧੰਨ ਧੰਨ ਗੁਰਦੇਵ, ਤੇਤੀਸ ਕਰੋੜ ਖੜ੍ਹੇ ਦਰ ਸੀਸ ਝੁਕਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਆ ਸਿੱਖ ਵਡਿਆਇਆ। ਧੰਨ ਧੰਨ ਧੰਨ ਗੁਰਦੇਵ, ਸੋਹੰ ਦੇ ਗਿਆਨ ਦੀਪਕ ਫੇਰ ਜਗਾਇਆ। ਧੰਨ ਧੰਨ ਧੰਨ ਗੁਰਦੇਵ, ਕਲਜੁਗ ਲਏ ਤਾਰ ਚਰਨ ਜਿਸ ਸੀਸ ਝੁਕਾਇਆ । ਧੰਨ ਧੰਨ ਧੰਨ ਗੁਰਦੇਵ, ਪਾਰਬ੍ਰਹਮ ਪਰਮੇਸ਼ਵਰ ਹੋ ਘਰ ਠਾਂਡੇ ਆਇਆ । ਧੰਨ ਧੰਨ ਧੰਨ ਗੁਰਦੇਵ, ਕੋਟ ਅਪਰਾਧੀ ਤਾਰ ਸਾਧ ਸੰਗਤ ਵਿਚ ਮਿਲਾਇਆ। ਧੰਨ ਧੰਨ ਧੰਨ ਗੁਰਦੇਵ, ਦੇਵੇ ਚਰਨ ਨਿਵਾਸ ਜਿਨ੍ਹਾਂ ਇਕ ਮਨ ਧਿਆਇਆ। ਧੰਨ ਧੰਨ ਧੰਨ ਗੁਰਦੇਵ, ਦੇ ਕੇ ਬ੍ਰਹਮ ਗਿਆਨ ਅੰਧ ਅਗਿਆਨ ਗਵਾਇਆ । ਧੰਨ ਧੰਨ ਧੰਨ ਗੁਰਦੇਵ, ਅੰਮ੍ਰਿਤ ਦੇ ਭੰਡਾਰ ਦੁਖੀਆਂ ਦਾ ਦੁੱਖ ਗਵਾਇਆ। ਧੰਨ ਧੰਨ ਧੰਨ ਗੁਰਦੇਵ, ਨਿੰਦਕਾਂ ਸਿਰ ਛਾਰ ਕੋਟ ਜਨਮ ਘੋਗੜ ਦਾ ਪਾਇਆ। ਧੰਨ ਧੰਨ ਧੰਨ ਗੁਰਦੇਵ, ਚਾਰ ਜੁਗ ਹੋਏ ਖੁਆਰ, ਵਿਸ਼ਟਾ ਮੁਖ ਰਖਾਇਆ । ਧੰਨ ਧੰਨ ਧੰਨ ਗੁਰਦੇਵ, ਮਨ ਮੇਂ ਕਰੇ ਗੁਮਾਨ ਕੂੜ ਕੁਟੰਬ ਗਿਰਾਇਆ। ਧੰਨ ਧੰਨ ਧੰਨ ਗੁਰਦੇਵ, ਬੇਮੁਖ ਨਾ ਕਰੇ ਪਛਾਣ ਜਮਾਂ ਦੇ ਵਸ ਪਵਾਇਆ। ਧੰਨ ਧੰਨ ਧੰਨ ਗੁਰਦੇਵ, ਗਵਾਏ ਜਨਮ ਹਾਰ ਸੂਕਰ ਜੂਨ ਲਿਖਾਇਆ । ਧੰਨ ਧੰਨ ਧੰਨ ਗੁਰਦੇਵ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰ ਭਗਤ ਜਨਾਂ ਨੂੰ ਪਾਰ ਲੰਘਾਇਆ। ਧੰਨ ਸਿੱਖ ਜਿਸ ਨਾਮ ਚਿਤਾਰਿਆ। ਗੁਰ ਪੂਰਾ ਜਿਸ ਕਰਮ ਚਿਤਾਰਿਆ। ਗੁਰ ਪੂਰਾ ਜਿਸ ਪਾਰ ਉਤਾਰਿਆ। ਧੰਨ ਸਿੱਖ ਜਿਸ ਪ੍ਰਭ ਚਰਨੀਂ ਨਿਮਸਕਾਰਿਆ। ਮਿਲਿਆ ਪਾਰਬ੍ਰਹਮ ਪ੍ਰਭ ਅਪਰ ਅਪਾਰਿਆ। ਧੰਨ ਸਿੱਖ ਜਿਨ ਸੋਹੰ ਸ਼ਬਦ ਰਸਨਾ ਉਚਾਰਿਆ। ਮਿਲੇ ਮਹਾਰਾਜ ਸ਼ੇਰ ਸਿੰਘ ਕਲਜੁਗ ਨਿਰੰਕਾਰਿਆ। ਨਿਰੰਕਾਰ ਪ੍ਰਭ ਜੋਤ ਜਗਾਈ। ਉਲਟੀ ਖੇਲ ਕਲਜੁਗ ਵਖਾਈ। ਜੋਤ ਨਿਰੰਜਣ ਸਿੱਖ ਦੇਹ ਸਮਾਈ। ਸਾਰੀ ਭੁੱਲੀ ਫਿਰੇ ਲੋਕਾਈ। ਬਿਨ ਸਿੱਖ ਕਿਸੇ ਸਾਰ ਨਾ ਪਾਈ। ਸੋ ਜਾਣੇ ਜਿਸ ਪ੍ਰਭ ਦੇ ਬੁਝਾਈ। ਆਦਿ ਅੰਤ ਪ੍ਰਭ ਇਕ ਹੋ ਜਾਈ। ਸਰਬ ਸ੍ਰਿਸ਼ਟ ਪ੍ਰਭ

ਰਿਹਾ ਸਮਾਈ। ਆਪਣਾ ਭੇਵ ਨਾ ਕਿਸੇ ਜਣਾਈ। ਗੁਰਮੁਖਾਂ ਸ਼ਬਦ ਸੋਝੀ ਪਾਈ। ਕਰ ਚਰਨ ਧਿਆਨ ਅਨਹਦ ਧੁਨ ਵਜਾਈ। ਰਾਮ ਰਮਈਆ ਮਨ ਮਾਹਿ ਪਾਈ। ਕਲਜੁਗ ਆਣ ਮਿਲੀ ਵਡਿਆਈ। ਗੁਰਸਿਖਾਂ ਦੀ ਪ੍ਰਭ ਬਣਤ ਬਣਾਈ। ਦਰਗਾਹ ਸੱਚੀ ਸਚਖੰਡ ਵਖਾਈ। ਗੁਰਸਿਖ ਗੁਰ ਪੁਰੀ ਸਿਧਾਈ। ਜਮ ਕੰਕਰ ਕੋਈ ਨੇੜ ਨਾ ਆਈ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ। ਭਗਤ ਭਗਤ ਭਗਤ ਪ੍ਰਭ ਆਪ ਵਡਿਆਇਆ। ਸੋਹੰ ਦੇ ਗਿਆਨ, ਮੰਤਰ ਨਾਮ ਦ੍ਰਿੜਾਇਆ। ਦੇ ਦਰਸ ਨਿਧਾਨ, ਥਿਰ ਅਟੱਲ ਰਖਾਇਆ। ਉਪਜੇ ਬ੍ਰਹਮ ਗਿਆਨ, ਚਾਰ ਜੁਗ ਗੁਰ ਮਾਣ ਦਵਾਇਆ। ਗੁਰਸਿਖਾਂ ਦੇ ਕੇ ਨਾਮ, ਗੁਰਮੁਖ ਬਾਣੀ ਨਾਮ ਧਰਾਇਆ। ਸਤਿ ਪੁਰਖ ਨਿਰੰਜਣ ਪ੍ਰਭ ਦਾਤਾ, ਸਤਿਜੁਗ ਸਤਿ ਸਤਿ ਸਤਿ ਵਰਤਾਇਆ। ਕਲਜੁਗ ਆਣ ਦਿਤੀ ਵਡਿਆਈ, ਨਿਮਾਣਿਆਂ ਤਾਈਂ ਚਰਨ ਲਗਾਇਆ। ਤੀਨ ਲੋਕ ਹੋਏ ਮੁਖ ਉਜਲ, ਸੋਹੰ ਸ਼ਬਦ ਜਿਨ ਰਸਨੀ ਗਾਇਆ। ਜਨਮ ਮਰਨ ਫਿਰ ਕਦੇ ਨਾ ਆਇਆ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ। ਗੁਰ ਦਰ ਆਣ ਦਰਸ ਜਿਸ ਕਰਿਆ। ਭਵ ਸਾਗਰ ਪ੍ਰਭ ਪਾਰ ਉਤਰਿਆ। ਦੁੱਖ ਦਲਿਦਰ ਜਗਤ ਕਾ ਹਰਿਆ। ਅੰਤ ਕਾਲ ਮਿਲੇ ਪ੍ਰਭ ਆਸਾ ਵਰਿਆ। ਪਾਪੀ ਅਪਰਾਧੀ ਸੰਗ ਸਿੱਖਨ ਤਰਿਆ। ਸੀਸ ਛੋਹੇ ਚਰਨ ਪਾਰ ਉਹ ਪਰਿਆ। ਮਹਾਰਾਜ ਸ਼ੇਰ ਸਿੰਘ ਸਰਬ ਸੁਖ ਦਾਤਾ, ਦਰਗਾਹ ਸੱਚੀ ਅੱਗੇ ਖੜ੍ਹਿਆ। ਦਰਗਾਹ ਸਚ, ਸਚ ਪ੍ਰਭ ਕਾ ਖੇਲ। ਦੀਪਕ ਜੋਤ ਅਗੰਮ, ਬਿਨ ਬਾਤੀ ਬਿਨ ਤੇਲ। ਪ੍ਰਭ ਰੂਪ ਅਗੰਮ, ਜੋਤ ਸਰੂਪ ਲਏ ਜੋਤ ਮੇਲ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ, ਕਲਜੁਗ ਆਣ ਕੀਆ ਜਿਸ ਖੇਲ। ਜਗਤ ਚਲਾਇਓ ਪੰਥ ਨਿਆਰਾ, ਸੋਹੰ ਸ਼ਬਦ ਦੀਓ ਭੰਡਾਰਾ। ਕਿਰਤਮ ਨਾਮ ਰਸਨਾ ਉਚਾਰਾ। ਜਗਤ ਤਪੇ ਜਿਉਂ ਆਵਾ ਘੁਮਿਆਰਾ। ਭਗਤ ਦਰ ਠਾਂਡੇ ਥਿਰ ਅੰਮ੍ਰਿਤ ਧਾਰਾ। ਅੰਮ੍ਰਿਤ ਬੂੰਦ ਬਰਸੇ ਕਵਲ ਮੰਞਾਰਾ। ਉਪਜੇ ਸ਼ਬਦ ਮਨ ਵੱਜੇ ਧੁਨਕਾਰਾ। ਨਿਜਾਨੰਦ ਸੁਖ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਖੋਲ੍ਹੇ ਸਿੱਖ ਦਸਮ ਦਵਾਰਾ। ਦਸਮ ਦਵਾਰ ਪ੍ਰਭ ਆਪ ਖੁਲ੍ਹਾਏ। ਸਿਰ ਤੇ ਦੇ ਕੇ ਹੱਥ ਸਿੱਖ ਨੂੰ ਸੋਝੀ ਪਾਏ। ਦੇ ਦਰਸ ਅਪਾਰ, ਚਰਨੀਂ ਸਿੱਖ ਲਗਾਏ। ਭਗਤ ਵਛਲ ਭੰਡਾਰ, ਅੰਮ੍ਰਿਤ ਮੁਖ ਚੁਆਏ। ਕਿਸੇ ਨਾ ਪਾਈ ਸਾਰ, ਖੇਲ ਕਰਤਾਰ ਰਚਾਏ। ਕਲਜੁਗ ਕਰਮ ਵਿਚਾਰ, ਜੋਤ ਸਰੂਪ ਰਘੁਰਾਏ। ਨਿਰਮਲ ਦੇਹ ਅਨਮੋਲ, ਜਿਥੇ ਪ੍ਰਭ ਰਿਹਾ ਸਮਾਏ। ਬੈਠ ਆਪ ਅਡੋਲ, ਰਿਹਾ ਗਿਆਨ ਦਿਵਾਏ। ਕਲਜੁਗ ਜੀਵ ਅਣਭੋਲ, ਮਨ ਦਾ ਭਰਮ ਨਾ ਜਾਏ। ਸਤਿਗੁਰ ਤੋਲੇ ਪੂਰੇ ਤੋਲ, ਹਉਮੇ ਸ਼ਬਦ ਜਲਾਏ। ਇਹ ਕਲਜੁਗ ਵਕ਼ਤ ਅਨਮੋਲ, ਫਿਰ ਹੱਥ ਨਾ ਆਏ। ਮਨੋਂ ਗਵਾਏ ਵਿਕਾਰ, ਚਰਨੀਂ ਸੀਸ ਝੁਕਾਏ। ਭੁੱਲਾਂ ਲਉ ਬਖ਼ਸ਼ਾ, ਘਰ ਨਿਰੰਜਣ ਆਏ। ਮਨ ਮੇਂ ਕਰੇ ਹੰਕਾਰ, ਗੁਰ ਦੀ ਬਾਣ ਰਖਾਏ। ਮਨ ਮੇਂ ਕਰੇ ਵਿਕਾਰ, ਦੇਹ ਕੁਸ਼ਟੀ ਹੋ ਜਾਏ। ਗੁਰਚਰਨ ਧਰੇ ਧਿਆਨ, ਚੰਦਨ ਵਾਂਗ ਮਹਿਕਾਏ। ਗੁਰਸੰਗਤ ਕਰੇ ਪਿਆਰ, ਅਮਰਾਪਦ ਪਾਏ। ਗੁਰ ਸ਼ਬਦ ਕਰੇ ਵਿਚਾਰ, ਅਗਿਆਨ ਅੰਧੇਰ ਗਵਾਏ। ਮਹਾਰਾਜ ਸ਼ੇਰ ਸਿੰਘ ਰਿਦੇ ਚਿਤਾਰ, ਸਵੱਛ ਸਰੂਪ ਦਰਸ ਦਿਖਾਏ। ਸਵੱਛ ਸਰੂਪ ਰੰਗ ਮੇਰਾ ਜਾਣੋ। ਪ੍ਰਭ ਰੰਗ ਏਕ, ਪਰਵੇਸ਼ ਅਨੇਕ ਵਖਾਣੋ। ਸੋਹੰ ਜਪੇ ਨਾਉਂ, ਉਪਜੇ ਬ੍ਰਹਮ ਗਿਆਨੋ। ਮਨ ਮੇਂ ਚਿਤਵੇ ਨਾਉਂ, ਦਰਸ ਪਾਵੇ ਠਾਨੋ। ਗੁਰ ਚਰਨ ਕਰੇ ਪਿਆਰ, ਮਹਾਰਾਜ ਸ਼ੇਰ ਸਿੰਘ ਤੋੜੇ ਅਭਿਮਾਨੋ। ਅਬਗਤ ਅਗੋਚਰ ਪ੍ਰਭ ਆਪ ਅਖਵਾਵੇ। ਸ਼ਰਨ ਆਏ ਦੀ ਪੈਜ ਰਖਾਏ। ਕਿਰਪਾ ਕਰੇ ਨਿਰਾਹਾਰ, ਸਰਬ ਜੀਵਾਂ ਵਿਚ ਨਿਰਵੈਰ ਸਮਾਵੇ। ਕਰੇ ਖੇਲ ਅਪਾਰ, ਜੁਗੋ ਜੁਗ ਜੋਤ ਜਗਾਵੇ।

ਆਏ ਆਪਣਾ ਬਲ ਧਾਰ, ਚਤੁਰਭੁਜ ਕਹਾਵੇ। ਭਗਤਾਂ ਦੇਵੇ ਤਾਰ, ਸਵਾਮੀ ਸਮਰਥ ਅਖਵਾਵੇ। ਦੁਸ਼ਟਾਂ ਦੇਵੇ ਮਾਰ, ਨੱਕ ਨੱਥ ਪਵਾਵੇ। ਨਿਮਾਣਿਆਂ ਦੇਵੇ ਤਾਰ, ਜਿਨ੍ਹਾਂ ਗੁਰ ਚਰਨ ਲਗਾਵੇ। ਲੈ ਕਰਮ ਵਿਚਾਰ, ਜਿਨ੍ਹਾਂ ਸਿਰ ਹੱਥ ਟਿਕਾਵੇ। ਬੇਮੁਖ ਗਏ ਹਾਰ, ਦਰ ਮੰਗਣ ਭਿਖ ਨਾ ਪਾਵੇ। ਡੁੱਬੇ ਮੁਗਧ ਗਵਾਰ, ਦਰ ਦਰ ਚੋਟਾਂ ਖਾਵੇ। ਕਰਮਾਂ ਦਿਤੀ ਹਾਰ, ਜਮ ਦਰ ਬੱਧਾ ਜਾਵੇ। ਗੁਰਸਿਖ ਮਹਿੰਮਾ ਅਪਰ ਅਪਾਰ, ਸਚਖੰਡ ਸਮਾਵੇ। ਜਿਥੇ ਪ੍ਰਭ ਆਕਾਰ, ਗੁਰ ਪੁਰੀ ਗੁਰ ਧਾਮ ਅਖਵਾਵੇ। ਮਹਾਰਾਜ ਸ਼ੇਰ ਸਿੰਘ ਨਾਮ ਬਾਬਣ ਗੁਰਸਿਖ ਬੈਕੁੰਠ ਪੁਚਾਵੇ।

੧੯ ਜੇਠ ੨੦੦੭ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ

ਕਰਮ ਕਰ ਗੁਰ ਕਰਮ ਵਿਚਾਰਿਆ। ਕਰ ਕਿਰਪਾ ਗੁਰ ਪਾਰ ਉਤਾਰਿਆ। ਜੋਤ ਨਿਰੰਜਣ ਸਦ ਬਲਹਾਰਿਆ । ਸਤਿਜੁਗ ਮਿਹਰਵਾਨ ਸਦ ਨਿਮਸਕਾਰਿਆ। ਤ੍ਰੇਤਾ ਰਾਮ ਅਵਤਾਰ, ਦੁਆਪਰ ਕ੍ਰਿਸ਼ਨ ਮੁਰਾਰਿਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਨਿਰੰਕਾਰਿਆ। ਕਲਜੁਗ ਕਰਮ ਵਿਚਾਰ, ਗੁਰਸਿਖ ਪਾਰ ਉਤਾਰਿਆ। ਹੋਵੇ ਭਵਜਲ ਪਾਰ, ਪਰਗਟ ਭਏ ਜਿਥੇ ਪ੍ਰਭ ਜੋਤ ਅਧਾਰਿਆ। ਗੁਰ ਚਰਨ ਜਾਓ ਕੁਰਬਾਨ, ਜਿਸ ਇਹ ਖੇਲ ਰਚਾ ਲਿਆ। ਚਲੇ ਖੇਲ ਜਗਤ ਅਪਾਰਾ। ਤੀਨ ਲੋਕ ਪ੍ਰਭ ਕਰੇ ਨਿਮਸਕਾਰਾ। ਪਰਗਟ ਜੋਤ ਜਗਤ ਉਜਿਆਰਾ। ਮਨਮੁਖਾਂ ਸਦ ਮਨ ਅੰਧਿਆਰਾ। ਗੁਰਮੁਖ ਬੂਝੇ ਕਰ ਵਿਚਾਰਾ। ਦੇ ਦਰਸ ਗੁਰ ਕਲਜੁਗ ਉਧਾਰਾ। ਦੀਨਾ ਨਾਥ ਪ੍ਰਭ ਜੋਤ ਚਮਤਕਾਰਾ। ਘਟ ਘਟ ਵਾਸੀ ਬੈਠਾ ਅਗੰਮ ਅਪਾਰਾ। ਸਰਬ ਸੂਖ ਗੁਰ ਚਰਨ ਦਰਸਾਰਾ। ਕਰੇ ਦੇਵ ਮੂਰਖ ਮੁਗਧ ਗਵਾਰਾ। ਪ੍ਰਭ ਅਬਿਨਾਸ਼ੀ ਸਦਾ ਸਦਾ ਸਦਾ ਨਿਮਸਕਾਰਾ। ਪ੍ਰਭ ਅਬਿਨਾਸ਼ੀ ਪਰਗਟੇ ਕਲ ਧਾਰਾ। ਕਲਜੁਗ ਆਏ ਜੋਤ ਪ੍ਰਭ ਧਾਰੇ। ਖੰਡ ਬ੍ਰਹਿਮੰਡ ਸਦਾ ਨਿਮਸਕਾਰੇ। ਤੀਨ ਲੋਕ ਗੁਰ ਚਰਨ ਦਵਾਰੇ। ਗੁਰਸਿਖ ਗੁਰ ਦਰਸ ਪਾਰ ਉਤਾਰੇ। ਮਿਲੇ ਜਸ ਸਚ ਹਰਿ ਕੇ ਦਵਾਰੇ। ਝੂਠੇ ਸਾਰੇ ਜਗਤ ਪਸਾਰੇ। ਮਹਾਰਾਜ ਸ਼ੇਰ ਸਿੰਘ ਜੋਤ ਸਦਾ ਸਦਾ ਸਦਾ ਚਮਤਕਾਰੇ । ਚਮਤਕਾਰ ਜੋਤ ਗੁਰ ਦੀਆ। ਗੁਰਸਿਖਾਂ ਨਾਉਂ ਗੁਰ ਬੀਆ। ਦਰਗਾਹ ਹੋਵੇ ਸੁਖੀ ਸੁਹੇਲਾ ਜੀਆ। ਨਾਮ ਅੰਮਿਉਂ ਰਸ ਗੁਰ ਚਰਨੀਂ ਪੀਆ। ਸੋਹੰ ਸ਼ਬਦ ਗਿਆਨ ਗੁਰ ਦੀਆ। ਉਪਜੇ ਗਿਆਨ ਗੁਰ ਠਾਂਡਾ ਥੀਆ। ਮਹਾਰਾਜ ਸ਼ੇਰ ਸਿੰਘ ਗੁਰਸਿਖ ਉਧਾਰੇ, ਮੁਖ ਜਗਤ ਉਜਲ ਕੀਆ। ਗੁਰਮੁਖ ਨਾਉਂ ਜਗਤ ਉਜਿਆਰਾ, ਜੋਤ ਨਿਰੰਜਣ ਸਦ ਚਮਤਕਾਰਾ। ਗੁਰਮੁਖ ਨਾਉਂ ਜਗਤ ਉਜਿਆਰਾ, ਆਤਮ ਦਰਸ ਸਦਾ ਗੁਰ ਦਵਾਰਾ। ਗੁਰਮੁਖ ਨਾਉਂ ਸਦਾ ਮੁਖ ਉਜਲ, ਵੱਜੇ ਸ਼ਬਦ ਸੋਹੰ ਧੁਨਕਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਕਲਜੁਗ ਕੀਆ ਪਾਰ ਉਤਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਅੰਤ ਕਾਲ ਪ੍ਰਭ ਜੋਤ ਮੰਝਾਰਾ। ਗੁਰਮੁਖ ਨਾਮ ਸਦਾ ਮੁਖ ਉਜਲ, ਧਾਮ ਬੈਕੁੰਠ ਮਿਲੇ ਗੁਰ ਦਰਬਾਰਾ। ਗੁਰਮੁਖਾਂ ਪ੍ਰਭ ਦੇ ਵਡਿਆਈ, ਮਹਾਰਾਜ ਸ਼ੇਰ ਸਿੰਘ ਘਰ ਪਤਤ ਉਧਾਰਾ। ਪਤਤ ਉਧਾਰਨ ਹੈ ਭਵ ਭੰਜਨ। ਪਤਤ ਪਾਵਨ ਦੁੱਖ ਭੈ ਭੰਜਨ। ਪਰਗਟ ਭਇਉ ਤ੍ਰੈਲੋਕੀ ਨੰਦਨ। ਗੁਰਸਿਖ ਜਗਤ ਮਹਿਕਾਏ ਵਾਂਗ ਚੰਦਨ। ਦੋਏ ਜੋੜ ਕਰੋ ਗੁਰ ਚਰਨ ਬੰਦਨ। ਮਹਾਰਾਜ ਸ਼ੇਰ ਸਿੰਘ ਪਰਗਟੀ ਜੋਤ ਨਿਰੰਜਣ। ਪਰਗਟੀ ਜੋਤ ਪ੍ਰਭ ਨਿਰਬਿਕਾਰ। ਸਰਬ ਜੀਵ ਪ੍ਰਭ ਜੋਤ ਅਧਾਰ। ਲੱਖ ਚੁਰਾਸੀ ਮਾਣਸ ਉਤਮ ਵੀਚਾਰ।

ਕਲਜੁਗ ਭੁੱਲੇ ਪ੍ਰਭ ਪਾਈ ਨਾ ਸਾਰ। ਦਰ ਦਰ ਲੂਝੇ ਹੋਏ ਜਗਤ ਖੁਆਰ। ਬਿਨ ਗੁਰ ਕੋਈ ਨਾ ਲਾਵੇ ਪਾਰ। ਝੂਠੀ ਦੁਨੀਆ ਝੂਠਾ ਪਸਾਰ। ਸਦ ਅਬਿਨਾਸ਼ੀ ਪ੍ਰਭ ਆਪ ਨਿਰੰਕਾਰ। ਖੰਡ ਬ੍ਰਹਿਮੰਡ ਜਿਸ ਜੋਤ ਅਧਾਰ। ਮਾਇਆ ਰੂਪ ਸ੍ਰਿਸ਼ਟ ਪਸਰਿਓ ਪਸਾਰ। ਕਲਜੁਗ ਦੇਵੇ ਹਾਰ, ਜੀਆ ਕਰਮ ਵਿਚਾਰ। ਗੁਰਸਿਖ ਦੇਵੇ ਤਾਰ, ਜਿਨ੍ਹਾਂ ਗੁਰ ਚਰਨ ਪਿਆਰ। ਉਤਮ ਦੇ ਗਿਆਨ ਕਰ ਦਏ ਉਧਾਰ। ਦਰ ਆਏ ਦੇਵੇ ਤਾਰ, ਮਹਾਰਾਜ ਸ਼ੇਰ ਸਿੰਘ ਪਰਗਟ ਨਰ ਅਵਤਾਰ। ਨਰ ਨਰਾਇਣ ਆਪ ਪ੍ਰਭ ਆਇਆ। ਨਿਹਕਲੰਕ ਜੋਤ ਰੂਪ ਅਖਵਾਇਆ। ਸੋਹੰ ਸ਼ਬਦ ਗੁਰ ਡੰਕ ਲਗਾਇਆ। ਚੱਕਰ ਸੁਦਰਸ਼ਨ ਬਾਣ ਬੇਮੁਖਾਂ ਲਾਇਆ। ਦੇ ਕੇ ਬ੍ਰਹਮ ਗਿਆਨ ਗੁਰ ਗੁਰ ਗੁਰ ਦਿਵਾਇਆ। ਦੇ ਕੇ ਸਚ ਨਿਵਾਸ ਸਚਖੰਡ ਪੁਚਾਇਆ। ਛੋਡ ਜਗਤ ਪਰਭਾਸ, ਜੋਤ ਸੰਗ ਜੋਤ ਮਿਲਾਇਆ। ਮਹਾਰਾਜ ਸ਼ੇਰ ਸਿੰਘ ਸਦ ਬਲਹਾਰ, ਕਰਮ ਵਿਚਾਰ ਗੁਰ ਕਰਮ ਤਰਾਇਆ। ਗੁਰ ਗੋਬਿੰਦ ਗੁਰ ਗਿਆਨ ਦਵਾਇਆ। ਪਰਗਟ ਜੋਤ ਮਰਗਿੰਦ, ਅਚਰਜ ਖੇਲ ਰਚਾਇਆ। ਕਲਜੁਗ ਸਰਬ ਨਰਿੰਦ, ਨਿਹਕਲੰਕ ਅਖਵਾਇਆ । ਮਹਾਰਾਜ ਸ਼ੇਰ ਸਿੰਘ ਸਦ ਬਖ਼ਸ਼ੰਦ, ਪਰਗਟ ਹੋ ਸਿੱਖ ਤਰਾਇਆ। ਧੰਨ ਗੁਰਸਿਖ ਦਇਆ ਕਮਾਏ। ਧੰਨ ਗੁਰਸਿਖ ਚਰਨ ਲਗਾਏ। ਧੰਨ ਗੁਰਸਿਖ ਘਰ ਜੋਤ ਪ੍ਰਗਟਾਏ। ਧੰਨ ਗੁਰਸਿਖ ਹਰਿ ਹਰਿ ਹਰਿ ਨਜ਼ਰੀ ਆਏ। ਧੰਨ ਗੁਰਸਿਖ ਮੁਖ ਉਜਲ ਜਗਤ ਕਰਾਏ। ਧੰਨ ਗੁਰਸਿਖ ਲੱਗੀ ਚਰਨ ਤੋੜ ਨਿਭਾਏ। ਧੰਨ ਗੁਰਸਿਖ ਟੁੱਟੀ ਗੰਢਣਹਾਰ ਗੰਢ ਵਖਾਏ। ਧੰਨ ਗੁਰਸਿਖ ਘਟ ਘਟ ਰਿਹਾ ਸਮਾਏ। ਧੰਨ ਗੁਰਸਿਖ ਕਲਜੁਗ ਜੋਤ ਘਨਕਪੁਰੀ ਪਰਗਟਾਏ। ਧੰਨ ਗੁਰਸਿਖ ਛੱਡ ਦੇਹ ਜੋਤ ਰੂਪ ਹੋ ਜਾਏ। ਧੰਨ ਗੁਰਸਿਖ ਅੰਤ ਕਾਲ ਕਲ ਲਏ ਖਪਾਏ। ਧੰਨ ਗੁਰਸਿਖ ਵਾਹਵਾ ਸਤਿਜੁਗ ਸਾਚਾ ਲਾਏ। ਧੰਨ ਗੁਰਸਿਖ ਸੋਹੰ ਦੇ ਗਿਆਨ ਸਭ ਸਿੱਖ ਤਰਾਏ। ਧੰਨ ਗੁਰਸਿਖ ਰੰਗ ਰੰਗੀਲਾ ਮਾਧੋ ਹਰਿ ਰੰਗ ਸਮਾਏ। ਧੰਨ ਗੁਰਸਿਖ ਪਾਰਬ੍ਰਹਮ ਪਰਮੇਸ਼ਵਰ ਅੰਤਰਜਾਮੀ ਆਪ ਅਖਵਾਏ। ਧੰਨ ਗੁਰਸਿਖ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਜੋਤ ਪਰਗਟਾਏ। ਧੰਨ ਗੁਰਸਿਖ ਅਬਿਨਾਸ਼ੀ ਅਬਗਤ ਅਗੋਚਰ ਹਰ ਥਾਏਂ ਸਮਾਏ। ਧੰਨ ਗੁਰਸਿਖ ਕੋਟ ਜਨਮ ਦੇ ਵਿਛੜੇ ਕਲਜੁਗ ਲਏ ਮਿਲਾਏ। ਧੰਨ ਗੁਰਸਿਖ ਗੁਰਸਿਖਾਂ ਦੇਵੇ ਤਾਰ ਮਹਾਰਾਜ ਸ਼ੇਰ ਸਿੰਘ ਪਰਗਟ ਭਗਤ ਵਡਿਆਏ। ਸੋ ਵੱਡਾ ਜਿਸ ਪ੍ਰਭ ਵਡਿਆਇਆ। ਸੋ ਵੱਡਾ ਜਿਸ ਪ੍ਰਭ ਦਰਸ ਦਿਖਾਇਆ। ਸੋ ਵੱਡਾ ਜਿਸ ਰਸਨਾ ਹਰਿ ਹਰਿ ਹਰਿ ਗਾਇਆ। ਸੋ ਵੱਡਾ ਨਰ ਨਰਾਇਣ ਘਰ ਮਾਹਿ ਪਾਇਆ । ਸੋ ਵੱਡਾ ਜਿਸ ਭਾਂਡਾ ਭਰਮ ਚੁਕਾਇਆ। ਸੋ ਵੱਡਾ ਝੂਠੀ ਦੇਹ ਪ੍ਰਭ ਸਾਚਾ ਪਾਇਆ। ਸੋ ਵੱਡਾ ਜੋ ਗੁਰ ਚਰਨ ਚਿੱਤ ਲਾਇਆ। ਸੋ ਵੱਡਾ ਜਿਸ ਮਹਾਰਾਜ ਸ਼ੇਰ ਸਿੰਘ ਚਰਨੀਂ ਲਾਇਆ। ਗੁਰਚਰਨ ਸਦਾ ਨਰਾਇਣ। ਮਿਲੇ ਆਪ ਲੱਖਮੀ ਨਰਾਇਣ। ਪਰਗਟ ਭਏ ਸਦ ਨਰਵੈਣ। ਗੁਰਸਿਖ ਗੁਰ ਚਰਨ ਤਰਾਇਣ। ਬੇਮੁਖ ਭਵਜਲ ਵਿਚ ਚੋਟਾਂ ਖਾਇਣ। ਨਿੰਦਕ ਦੁਸ਼ਟ ਸਿਰ ਖੇਹ ਪਵਾਇਣ। ਮਾਨੀ ਅਭਿਮਾਨੀ ਨਰਕ ਨਿਵਾਸ ਪ੍ਰਭ ਲਿਖਾਇਣ। ਕਰੋ ਦਰਸ ਗੁਰਚਰਨ ਦਵਾਰੇ, ਪਰਗਟ ਭਇਓ ਮਹਾਰਾਜ ਸ਼ੇਰ ਸਿੰਘ ਨਰ ਨਰਾਇਣ । ਨਰ ਨਰਾਇਣ ਜਗਤ ਪ੍ਰਭ ਆਇਆ। ਧਾਰ ਖੇਲ ਚਤੁਰਭੁਜ ਕਹਾਇਆ। ਸਾਵਲ ਸੁੰਦਰ ਜਾਮਾ ਉਲਟਾਇਆ। ਕਵਲ ਨੈਣ ਸਿਰ ਮੁਕਟ ਸਜਾਇਆ। ਮਹਾਸਾਰਥੀ ਪ੍ਰਭ ਆਪ ਅਖਵਾਇਆ। ਉਤਮ ਦੇ ਗਿਆਨ, ਅਰਜਨ ਧੀਰ ਧਰਾਇਆ। ਕਲਜੁਗ ਲੈ ਅਵਤਾਰ, ਸ਼ੇਰ ਸਿੰਘ ਨਾਮ ਰਖਾਇਆ । ਛੱਡੀ ਦੇਹ ਅਪਾਰ, ਸਿੱਖ ਵਿਚ ਜੋਤ ਸਮਾਇਆ। ਦਿਤਾ ਖੋਲ੍ਹ ਭੰਡਾਰ,

ਗੁਰਮੁਖਾਂ ਗੁਰ ਰਾਗ ਸੁਣਾਇਆ। ਚਾਰ ਜੁਗ ਦੇਵੇ ਮਾਣ, ਸੁਰਤ ਸ਼ਬਦ ਮਨ ਵਸਾਇਆ। ਹੋਵੇ ਬੈਕੁੰਠ ਵਾਸ, ਸੋਹੰ ਰਸਨਾ ਗਾਇਆ। ਕਲਜੁਗ ਹੋਈ ਰਹਿਰਾਸ, ਜਿਨ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਇਆ । ਕਲਜੁਗ ਆਣ ਪ੍ਰਭ ਦਰਸ ਦਿਖਾਵੇ। ਗੁਰ ਚਰਨ ਸੰਗ ਜੋ ਸੀਸ ਲਗ ਜਾਵੇ। ਵਾਂਗ ਅਹਿਲਿਆ ਸਿਲਾ ਤਰ ਜਾਵੇ। ਮਿਲੇ ਅੰਤ ਬਬਾਣ, ਦਰਗਾਹ ਸਚ ਪੁਚਾਵੇ। ਹੋਵੇ ਉਤਮ ਧਾਮ, ਜਿਥੇ ਜੋਤ ਨਿਰੰਜਣ ਜਗਾਵੇ। ਮਹਾਰਾਜ ਸ਼ੇਰ ਸਿੰਘ ਗੁਰ ਪੂਰਾ ਮਿਹਰਵਾਨ, ਸਿੱਖ ਜੋਤ ਗੁਰ ਵਿਚ ਮਿਲਾਵੇ। ਗੁਰ ਕੀ ਜੋਤ ਜਗਤ ਨਾ ਜਾਣੇ। ਗੁਰ ਕੀ ਜੋਤ ਬੈਕੁੰਠ ਰਹਾਣੇ। ਗੁਰ ਕੀ ਜੋਤ ਸਦਾ ਡਗਮਗਾਣੇ। ਗੁਰ ਕੀ ਜੋਤ ਹਰਿ ਰੰਗ ਮਾਣੇ। ਗੁਰ ਕੀ ਜੋਤ ਉਪਜੇ ਜੀਵ ਅੰਞਾਣੇ। ਗੁਰ ਕੀ ਜੋਤ ਸਰਬ ਜੂਨ ਸਮਾਣੇ। ਗੁਰ ਕੀ ਜੋਤ ਭੇਵ ਗੁਰੂ ਹੀ ਜਾਣੇ। ਗੁਰ ਕੀ ਜੋਤ ਮਹਾਰਾਜ ਸ਼ੇਰ ਸਿੰਘ ਚਲੇ ਆਪਣੇ ਭਾਣੇ। ਭਾਣਾ ਜਗਤ ਪ੍ਰਭ ਆਪ ਵਰਤਾਇਆ। ਆਪਣਾ ਭੇਵ ਨਾ ਕਿਸੇ ਜਤਾਇਆ। ਪਰਗਟੇ ਜੋਤ ਅਪਾਰ, ਕਲ ਦਾ ਮਾਣ ਗਵਾਇਆ। ਸਤਿਜੁਗ ਦਿਤਾ ਮਾਣ, ਸੋਹੰ ਸ਼ਬਦ ਸੁਣਾਇਆ। ਸੁਰ ਅਸੁਰ ਪ੍ਰਭ ਦੇਵੇ ਤਾਰ, ਜਿਨ੍ਹਾਂ ਚਰਨੀਂ ਸੀਸ ਝੁਕਾਇਆ। ਹੋਵੇ ਬ੍ਰਹਮ ਸਰੂਪ, ਜਿਨ੍ਹਾਂ ਪਾਰਬ੍ਰਹਮ ਪ੍ਰਭ ਪਾਇਆ । ਪ੍ਰਭ ਹੈ ਰੰਗ ਅਨੂਪ, ਧਰਤ ਧਵਲ ਆਕਾਸ਼ ਸਮਾਇਆ। ਗੁਰ ਪੂਰਾ ਵੱਡਾ ਭੂਪ, ਸ੍ਰਿਸ਼ਟ ਰੰਗ ਰੰਗਾਇਆ। ਮਹਾਰਾਜ ਸ਼ੇਰ ਸਿੰਘ ਮਹਿੰਮਾ ਅਨੂਪ, ਪਰਗਟ ਜੋਤ ਜਿਸ ਜੁਗ ਕਲ ਉਲਟਾਇਆ । ਕਲੂ ਕਾਲ ਗੁਰ ਕਰਮ ਵਿਚਾਰਿਆ। ਕੁਕਰਮਾਂ ਦਿਤੀ ਹਾਰ, ਡੋਬੇ ਵਿਚ ਮੰਝਧਾਰਿਆ। ਜਗਤ ਉਧਾਰੇ ਆਪ, ਸਤਿਜੁਗ ਲਾਵੇ ਸਚ ਨਿਰੰਕਾਰਿਆ। ਸਭ ਨੂੰ ਦੇਵੇ ਤਾਰ, ਊਚ ਨੀਚ ਇਕ ਰੰਗ ਮੁਰਾਰਿਆ। ਮਹਾਰਾਜ ਸ਼ੇਰ ਸਿੰਘ ਦਰਸ ਅਪਾਰ, ਮਿਲੇ ਭਗਤ ਵਣਜਾਰਿਆ। ਗੁਰਸਿਖ ਦਾਨ ਦੇਵੇ ਗੁਰ ਪੂਰਾ। ਸਮਰਥ ਪੁਰਖ ਅਬਿਨਾਸ਼ੀ ਉਤਰੇ ਮਨ ਵਸੂਰਾ। ਸਰਬ ਥਾਏਂ ਪ੍ਰਭ ਜੋਤ ਸਮਾਈ, ਸੋਹੰ ਸ਼ਬਦ ਨਾ ਗਿਆਨ ਅਧੂਰਾ। ਵਾਜਾ ਅਨਹਦ ਤੂਰਾ ਲਖਾ ਨਾ ਜਾਏ ਪਾਰਬ੍ਰਹਮ ਪਰਮੇਸ਼ਵਰ ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ। ਸਤਿ ਸੰਤੋਖ ਪ੍ਰਭ ਗੁਰਸਿਖ ਦਿਵਾਇਆ। ਸਿਮਰੇ ਮੇਰਾ ਨਾਮ, ਕਦੇ ਮਰੇ ਨਾ ਜਾਇਆ। ਦਰਗਾਹ ਮਿਲੇ ਥਾਉਂ, ਜਿਸ ਗੁਰ ਚਰਨ ਲਗਾਇਆ। ਝਿਰਨਾ ਝਿਰੇ ਅਪਾਰ, ਸ਼ਬਦ ਗਿਆਨ ਦਵਾਇਆ। ਸੋਹੰ ਸ਼ਬਦ ਉਜਿਆਰ, ਦੇਹ ਅੰਧਿਆਰ ਮਿਟਾਇਆ। ਮਹਾਰਾਜ ਸ਼ੇਰ ਸਿੰਘ ਭਗਤ ਪਿਆਰ, ਲਗ ਚਰਨ ਤਰਾਇਆ। ਹਰਿ ਰੰਗ ਹਰਿ ਭਗਤਾਂ ਮਾਣਿਆ। ਹਰਿ ਰੰਗ ਗੁਰਮੁਖਾਂ ਮਨ ਸਦਾ ਸਮਾਣਿਆ। ਹਰਿ ਰੰਗ ਹਰ ਜੀਵ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਜੋਤ ਜੀਵ ਜੰਤ ਅੰਞਾਣਿਆਂ। ਹਰਿ ਰੰਗ ਨਾ ਬੂਝੇ ਭੁੱਲਾ ਪ੍ਰਭ ਭੁਲਾਣਿਆ। ਹਰਿ ਰੰਗ ਜਾਣੇ ਜਿਸ ਪ੍ਰਭ ਜਾਣਿਆ। ਹਰਿ ਰੰਗ ਪ੍ਰਭ ਪੂਰਾ, ਮਹਾਰਾਜ ਸ਼ੇਰ ਸਿੰਘ ਹਰਿ ਰੰਗ ਵਖਾਣਿਆ। ਭਗਤਾਂ ਹਰਿਜੂ ਹਰਿ ਪਿਆਰਾ। ਹਰਿ ਜੂ ਜੁਗੋ ਜੁਗ ਜੋਤ ਪਿਆਰਾ। ਕਲਜੁਗ ਪਰਗਟੀ ਜੋਤ ਸ਼ੇਰ ਸਿੰਘ ਨਿਰੰਕਾਰਾ। ਸੋਹੰ ਸ਼ਬਦ ਚਲਤ ਅੱਗੇ ਜੁਗ ਚਾਰਾ। ਗੁਰਮੁਖ ਨਾਉਂ ਗੁਰਬਾਣੀ ਗੁਰਮੁਖ ਉਚਾਰਾ। ਕਲਜੁਗ ਕਿਰਤਮ ਕਰਮ ਪ੍ਰਭ ਆਪ ਵਿਚਾਰਾ। ਦੇ ਦਰਸ ਸਿੱਖ ਪਾਰ ਉਤਾਰਾ। ਦੀਨਾਂ ਨਾਥ ਸਦਾ ਦੁੱਖ ਭੰਜਨ, ਮਹਾਰਾਜ ਸ਼ੇਰ ਸਿੰਘ ਕਲ ਅਵਤਾਰਾ। ਸੋਹਣ ਬੰਕ ਦਵਾਰ, ਜਿਥੇ ਗੁਰ ਦਰਸ ਦਿਖਾਇਆ। ਸੋਹਣ ਬੰਕ ਦਵਾਰ, ਪਰਗਟ ਜੋਤ ਨਿਰੰਜਣ ਰਾਇਆ। ਸੋਹਣ ਬੰਕ ਦਵਾਰ, ਗੁਰਸਿਖ ਘਰ ਗੁਰ ਭੋਗ ਲਗਾਇਆ। ਸੋਹਣ ਬੰਕ ਦਵਾਰ, ਜਿਥੇ ਮਿਲ ਸੰਗਤ ਹਰਿ ਜਸ ਗਾਇਆ। ਸੋਹਣ ਬੰਕ ਦਵਾਰ, ਕਰ ਕਿਰਪਾ ਗੁਰ ਗੁਰਪ੍ਰਸਾਦਿ

ਵਰਤਾਇਆ। ਸੋਹਣ ਬੰਕ ਦਵਾਰ, ਭੋਜਨ ਭੱਖ ਲੇਹਜ ਫੇਹਜ ਇਕ ਰੰਗ ਮਿਲਾਇਆ। ਸੋਹਣ ਬੰਕ ਦਵਾਰ, ਜਿਥੇ ਕੱਲਰ ਕਵਲ ਲਗਾਇਆ। ਸੋਹਣ ਬੰਕ ਦਵਾਰ, ਪਰਗਟ ਮਹਾਰਾਜ ਸ਼ੇਰ ਸਿੰਘ ਸਰਬ ਸੁਖਦਾਇਆ। ਸਰਬ ਸੁਖ ਗੁਰ ਚਰਨ ਦਵਾਰ। ਅੰਮ੍ਰਿਤ ਸ਼ਬਦ ਬਰਖੇ ਗੁਰ ਨਿਰਾਧਾਰ। ਭਇਉ ਜੋਤ ਵਿਚ ਦੇਹ ਵਿਕਾਰ। ਬਾਣੀ ਬੋਹਥ ਗੁਰ ਅਪਰ ਅਪਾਰ । ਸਚ ਘਰ ਵਾਸੀ ਪਰਗਟ ਨਿਰੰਕਾਰ । ਮਹਾਰਾਜ ਸ਼ੇਰ ਸਿੰਘ ਕਲਜੁਗ ਭਇਉ ਪੂਰਨ ਅਵਤਾਰ। ਸਦ ਬਖ਼ਸ਼ੰਦ ਸਦ ਮਿਹਰਵਾਨਾ । ਗੁਰਸਿਖ ਘਰ ਪਰਗਟੇ ਗੁਰ ਗੁਣ ਨਿਧਾਨਾ। ਜੀਵ ਨਾ ਪਾਵਣ ਸਾਰ, ਮਾਇਆ ਭੁੱਲਾ ਮੂਰਖ ਮੁਗਧ ਅੰਞਾਣਾ । ਗੁਰਸਿਖਾਂ ਦੇਵੇ ਗਿਆਨ, ਸੋਹੰ ਸ਼ਬਦ ਗਿਆਨਾ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਗੁਰਪ੍ਰਸਾਦ ਗੁਰ ਭੇਟ ਚੜ੍ਹਾਈਏ । ਪ੍ਰਭ ਪੂਰਨ ਜਗਤ ਤਰਾਨ, ਸਦ ਭੁੱਲ ਬਖ਼ਸ਼ਾਈਏ। ਗੁਰ ਸੰਗਤ ਦੇ ਵਰਤਾਏ, ਭੰਡਾਰਾ ਭਗਤ ਖੁਲਾਈਏ। ਮਹਾਰਾਜ ਸ਼ੇਰ ਸਿੰਘ ਦੂਖ ਨਿਵਾਰ, ਸਦ ਚਰਨ ਲਗ ਜਾਈਏ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਮੁਖ ਚੁਆਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਪ੍ਰਭ ਦਰਸ਼ਨ ਪਾਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ੍ਹਾਂ ਪ੍ਰਭ ਚਰਨ ਸੇਵ ਕਮਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ੍ਹਾਂ ਮਿਲ ਹਰਿ ਜਸ ਗਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਮਹਾਰਾਜ ਸ਼ੇਰ ਸਿੰਘ ਗੁਰ ਪਰਗਟਾਇਆ । ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਸੰਗ ਨਾਮ ਵਿਹੂਣ ਪਾਰ ਤਰਾਇਆ। ਗੁਰ ਕਿਰਪਾ ਕਰ ਗੁਰ ਅੰਮ੍ਰਿਤ ਬਰਖੇ, ਧੰਨ ਗੁਰਸਿਖ ਜਿਨ ਪ੍ਰਭ ਚਰਨੀਂ ਸੀਸ ਝੁਕਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਸਤਿਗੁਰ ਪੂਰਾ, ਦਰ ਆਇਆ ਜਿਸ ਪਾਰ ਲੰਘਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਣ ਨਿਧਾਨ ਘਰ ਲੇਖ ਲਿਖਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਰਸੰਗਤ ਗੁਰ ਅੰਮ੍ਰਿਤ ਮੇਘ ਬਰਸਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਚਾਤਰਕ ਸਿੱਖ ਸਦਾ ਮਨ ਸਦਾ ਬਿਲਲਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਅੰਮ੍ਰਿਤ ਬੂੰਦ ਸਵਾਂਤ ਮਨ ਸ਼ਾਂਤ ਕਰਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਗੁਰਸਿਖਾਂ ਦੇਵੇ ਦਾਨ, ਕਾਇਆ ਰੰਗ ਮਜੀਠ ਚੜ੍ਹਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਦੇ ਦਰਸ ਅਪਾਰ ਬਾਂਹੋਂ ਪਕੜ ਕਲ ਪਾਰ ਤਰਾਇਆ। ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਸਾਧ ਸੰਗਤ ਜਿਸ ਦਰਸ ਦਿਖਾਇਆ । ਧੰਨ ਗੁਰ ਧੰਨ ਗੁਰ ਧੰਨ ਗੁਰ ਧੰਨ ਸਤਿਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਜਗਤ ਭਗਤ ਵਡਿਆਇਆ। ਸਚਖੰਡ ਗੁਰ ਸਚ ਸਿੱਖ ਵਖਾਏ। ਪੀ ਅੰਮ੍ਰਿਤ ਬੂੰਦ ਗੁਰਸਿਖ ਅਮਰਾ ਪਦ ਪਾਏ। ਹੋਵੇ ਚਰਨ ਨਿਵਾਸ ਪ੍ਰਭ ਦਰ ਦਰਸ ਨਿਤ ਪਾਏ। ਹੋਵੇ ਜੋਤ ਪਰਕਾਸ਼, ਜੋਤ ਜੀਵ ਜੋਤ ਮਿਲ ਜਾਏ। ਭਇਉ ਰਾਗ ਆਕਾਸ਼, ਅਨਹਦ ਸ਼ਬਦ ਮਨ ਧੁਨ ਵਜਾਏ। ਉਪਜੇ ਮਨ ਗਿਆਨ, ਰਸਨਾ ਸੋਹੰ ਸ਼ਬਦ ਗੁਣ ਗਾਏ। ਮਹਾਰਾਜ ਸ਼ੇਰ ਸਿੰਘ ਕਲਜੁਗ ਅਵਤਾਰ, ਛੱਡ ਦੇਹ ਨਿਰੰਕਾਰ ਅਖਵਾਏ।

੧੯ ਜੇਠ ੨੦੦੭ ਬਿਕ੍ਰਮੀ ਅਮਰਜੀਤ ਸਿੰਘ ਦੇ ਘਰ ਪਿੰਡ ਜੇਠੂਵਾਲ

ਸੁਰਤ ਸ਼ਬਦ ਗੁਰ ਅੰਜਨ ਪਾਈਏ। ਸੁਰਤ ਸ਼ਬਦ ਪ੍ਰਭ ਰੰਗ ਸਮਾਈਏ। ਸੁਰਤ ਸ਼ਬਦ ਸਚ ਘਰ ਦਰਸਾਈਏ। ਸੁਰਤ ਸ਼ਬਦ ਸਚ ਬੂਝ ਬੁਝਾਈਏ। ਸੁਰਤ ਸ਼ਬਦ ਸ਼ਬਦ ਰੂਪ ਪ੍ਰਭ ਦਰਸਾਈਏ। ਸੁਰਤ ਸ਼ਬਦ ਕਲਜੁਗ ਤਰ ਜਾਈਏ। ਸੁਰਤ ਸ਼ਬਦ ਸਦ ਅਬਿਨਾਸ਼ੀ ਘਰ ਮਾਹਿ ਪਾਈਏ। ਸੁਰਤ ਸ਼ਬਦ ਲੱਖ ਚੁਰਾਸੀ ਗੇੜ ਚੁਕਾਈਏ। ਸੁਰਤ ਸ਼ਬਦ ਗੁਰ ਪੂਰਾ ਘੋਲ ਘੁੰਮਾਈਏ। ਸੁਰਤ ਸ਼ਬਦ ਆਤਮ ਦਰਸ ਦਰਸਾਈਏ। ਸੁਰਤ ਸ਼ਬਦ ਝੂਠੀ ਦੇਹ ਕੰਚਨ ਬਣਾਈਏ। ਸੁਰਤ ਸ਼ਬਦ ਪ੍ਰੀਤ ਹਰਿ ਚਰਨ ਲਗਾਈਏ। ਸੁਰਤ ਸ਼ਬਦ ਕਾਮ ਕਰੋਧ ਲੋਭ ਮੋਹ ਭਸਮ ਕਰਾਈਏ। ਸੁਰਤ ਸ਼ਬਦ ਥਿਰ ਘਰ ਬੈਠ ਤਾੜੀ ਲਾਈਏ। ਸੁਰਤ ਸ਼ਬਦ ਅਨਹਦ ਸ਼ਬਦ ਮਨ ਵਜਾਈਏ। ਸੁਰਤ ਸ਼ਬਦ ਖੋਲ੍ਹ ਤ੍ਰੈਕੁਟੀ ਦੀਪਕ ਦੇਹ ਜਗਾਈਏ। ਸੁਰਤ ਸ਼ਬਦ ਪ੍ਰਭ ਜੋਤ ਸਰੂਪ ਜੋਤ ਮਿਲ ਜਾਈਏ। ਸੁਰਤ ਸ਼ਬਦ ਮਨ ਗਰਬ ਗਵਾਈਏ। ਸੁਰਤ ਸ਼ਬਦ ਮਹਾਰਾਜ ਸ਼ੇਰ ਸਿੰਘ ਸੰਗ ਮਿਲ ਜਾਈਏ। ਗੁਰਚਰਨ ਲਾਗੇ ਜਿਸ ਪ੍ਰਭ ਦਇਆ ਕਮਾਏ। ਗੁਰਸਿਖ ਵਡਭਾਗੇ ਪ੍ਰਭ ਅਬਿਨਾਸ਼ ਦਰਸ ਦਿਖਾਏ। ਸਭ ਦੁੱਖ ਨਾਸੇ, ਗੁਰ ਚਰਨ ਸੀਸ ਨਿਵਾਏ। ਭੰਡਾਰ ਗੁਰ ਸਤਿਗੁਰ ਪਾਸੇ, ਅੰਮ੍ਰਿਤ ਦੇਵੇ ਮੁਖ ਚਵਾਏ। ਕੋਈ ਨਾ ਜਾਏ ਨਿਰਾਸੇ, ਕਰ ਆਸ ਗੁਰ ਦਰ ਤੇ ਆਏ। ਕਲਜੁਗ ਭਏ ਖੁਲਾਸੇ, ਜਿਨ ਮਹਾਰਾਜ ਸ਼ੇਰ ਸਿੰਘ ਚਰਨ ਲਗਾਏ। ਗੁਰ ਚਰਨ ਸਿੱਖ ਨਿਮਸਕਾਰਿਆ। ਹੋ ਮਿਹਰਵਾਨ ਗੁਰ ਪਾਰ ਉਤਾਰਿਆ। ਜੁਗੋ ਜੁਗ ਪ੍ਰਭ ਜੋਤ ਅਧਾਰਿਆ । ਜੋਤ ਪ੍ਰਭ ਏਕ, ਦੀਪਕ ਅਨੇਕ ਜਗਤ ਉਜਿਆਰਿਆ। ਭਇਓ ਆਪ ਬਿਬੇਕ, ਤਿਸ ਸਦ ਸਦ ਸਦ ਨਿਮਸਕਾਰਿਆ । ਕਲਜੁਗ ਭਏ ਵਿਸੇਖ, ਮਹਾਰਾਜ ਸ਼ੇਰ ਸਿੰਘ ਜਿਸ ਰਿਦੇ ਚਿਤਾਰਿਆ। ਗੁਰ ਸ਼ਰਨ ਗੁਰਸਿਖ ਜੋ ਆਏ। ਹੋ ਮਿਹਰਵਾਨ ਪ੍ਰਭ ਦਰਸ ਦਿਖਾਏ। ਟੁੱਟੀ ਗੰਢਣਹਾਰ ਗੋਪਾਲ, ਕਲਜੁਗ ਆਣ ਸਿੱਖ ਤਰਾਏ। ਸਦ ਸਮਰਥ ਪੁਰਖ ਅਪਾਰ, ਸਚ ਸੁੱਚ ਸਤਿਜੁਗ ਵਰਤਾਏ। ਸਤਿਜੁਗ ਸਤਿ ਸਤਿ ਸਤਿ ਗੁਰ ਮਾਣ ਦਿਵਾਇਆ, ਮਨੀ ਸਿੰਘ ਗੁਰ ਤਖ਼ਤ ਬਹਾਏ । ਘਟ ਘਟ ਪ੍ਰਭ ਸਰਬ ਨਿਰੰਤਰ, ਭਗਤਾਂ ਪ੍ਰਭ ਭੇਤ ਖੁਲ੍ਹਾਏ। ਕਲਜੁਗ ਆਣ ਭਏ ਉਜਿਆਰਾ, ਰੰਗ ਰੰਗ ਰੰਗ ਪ੍ਰਭ ਨਾਮ ਚੜ੍ਹਾਏ। ਐਸਾ ਹੋਵੇ ਖੇਲ ਅਪਾਰਾ, ਪ੍ਰਭ ਰੰਗ ਮਾਣਾ ਕੋਈ ਭੇਵ ਨਾ ਪਾਏ। ਸਦ ਸਦ ਸਦ ਬਲਿਹਾਰਾ ਹੋਏ ਜਗਤ ਉਧਾਰਾ, ਕਲਜੁਗ ਪਰਗਟ ਮਹਾਰਾਜ ਸ਼ੇਰ ਸਿੰਘ ਨਿਰੰਕਾਰਾ, ਬਾਂਹੋਂ ਪਕੜ ਸਿੱਖ ਲਏ ਤਰਾਏ। ਕਲਜੁਗ ਵਣਜ ਕੀਆ ਗੁਰਸਿਖਾਂ, ਨਾਮ ਪਦਾਰਥ ਗੁਰ ਦਰ ਤੇ ਪਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਨਾਉਂ ਨਰਾਇਣ ਵਿਚ ਦੇਹ ਸਮਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਮੋਹਣ ਮਾਧਵ ਨਰ ਨਰਾਇਣ ਬੀਠਲਾ ਘਰ ਮਾਹਿ ਪਾਇਆ। ਕਲਜੁਗ ਵਣਜ ਕੀਆ ਗੁਰਸਿਖਾਂ, ਲੱਜਿਆ ਉਧਾਰਨ ਦੂਖ ਨਿਵਾਰਨ ਕਰਮ ਵਿਚਾਰਨ ਪ੍ਰਭ ਅਬਿਨਾਸ਼ ਦਰਸ ਪ੍ਰਭ ਦਰਸਾਇਆ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਪਰਗਟ ਜੋਤ ਅਪਾਰ, ਕਰਮ ਕਰ ਵੀਚਾਰ ਗੁਰਸਿਖ ਤਰਾਇਆ। ਗੁਰਸਿਖ ਗੁਰ ਦਰ ਹੋਵੇ ਪਰਵਾਨਾ। ਗੁਰਸਿਖ ਮਹਿੰਮਾ ਕਥਨ ਮਹਾਨਾ। ਗੁਰਸਿਖ ਪੂਰੇ ਸਦ ਬਲ ਬਲ ਜਾਣਾ। ਗੁਰਸਿਖ ਮਿਲਿਆ ਵਿਸ਼ਨੂੰ ਭਗਵਾਨਾ। ਗੁਰਸਿਖ ਜਾਣੇ ਗੁਰ ਬਿਧਨਾਨਾ। ਨਾਨਾ ਸ਼ਬਦ ਮਨ ਹੋਏ ਗਿਆਨਾ। ਗੁਰਚਰਨ ਗੁਰਸਿਖ ਲਾਗ ਸਦਾ ਧਿਆਨਾ। ਅੰਤ ਕਾਲ ਪ੍ਰਭ ਦੇਵੇ ਬੈਕੁੰਠ ਬਬਾਣਾ। ਕਿਰਪਾ ਨਿਧਾਨ ਕਿਰਪਾ

ਨਿਧ ਕਰਤਾ, ਗੁਰਸਿਖ ਹੋ ਗੁਰਮੁਖ ਸਦ ਜੋਤ ਮਿਲਾਨਾ । ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਲਜੁਗ ਤਾਰੇ ਸਿੱਖ ਸੋਹੰ ਦੇ ਬ੍ਰਹਮ ਗਿਆਨਾ। ਬ੍ਰਹਮ ਗਿਆਨ ਗੁਰ ਦਰ ਤੇ ਪਾਈਏ। ਹੋਏ ਸ਼ਬਦ ਘਨਘੋਰ, ਸੁਰਤ ਗੁਰ ਚਰਨ ਲਗਾਈਏ। ਗੁਰ ਬਿਨ ਨਾਹੀ ਹੋਰ ਜਿਸ ਚਰਨ ਲਾਗ ਭਵਜਲ ਤਰ ਜਾਈਏ। ਕਲਜੁਗ ਦਿਤਾ ਤਾਰ, ਨਿਹਕਲੰਕ ਸਦ ਬਲ ਬਲ ਜਾਈਏ। ਭਿਛਕ ਸਦ ਸਦ ਸਦ ਕਿਰਪਾਲ, ਦਰ ਆਏ ਭਿਖਿਆ ਗੁਰ ਨਾਮ ਲੈ ਜਾਈਏ। ਸਰਬ ਰੱਖਕ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਤਿਸ ਚਰਨ ਲਾਗ ਜਨਮ ਮਰਨ ਦਾ ਗੇੜ ਚੁਕਾਈਏ। ਗੁਰ ਚਰਨ ਜਿਸ ਕੀਆ ਪਿਆਰ। ਸੋ ਜਨ ਉਧਰੇ ਵਿਚ ਸੰਸਾਰ। ਗਰਭਵਾਸ ਨਾ ਹੋਵੇ ਸਚ ਨਿਸਤਾਰ। ਸੁਫਲ ਜਨਮ ਮਾਣਸ ਜਿਨ ਗੁਰ ਚਰਨ ਪਿਆਰ। ਮਿਲੇ ਆਪ ਪ੍ਰਭ ਬਨਵਾਲੀ, ਸਦਾ ਸਦਾ ਸਦਾ ਰਹੇ ਨਿਰਾਧਾਰ। ਗੁਰਸਿਖ ਨਾ ਜਾਏ ਖਾਲੀ, ਮਨ ਮੇਂ ਧਰੇ ਦਰਸ ਕਰਤਾਰ। ਜੋਤ ਨਿਰੰਜਣ ਪ੍ਰਗਟ ਅਕਾਲੀ, ਮਾਤਲੋਕ ਕੀਓ ਆਕਾਰ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਗੁਰਸਿਖਾਂ ਕੀਨੀ ਪੂਰਬਕ ਵੀਚਾਰ। ਸੋ ਬੂਝੇ ਜਿਸ ਪ੍ਰਭ ਬੁਝਾਏ। ਦਰਸ ਦੇ ਅਨਮੋਲ, ਭਉ ਭਰਮ ਗਵਾਏ। ਸੋ ਜਾਣੇ ਕਰਤਾਰ, ਜਿਸ ਰੰਗ ਰੰਗੀਲਾ ਰੰਗ ਨਾਮ ਚੜ੍ਹਾਏ। ਜਗਤ ਸੱਚਾ ਭਤਾਰ, ਸਰਬ ਮੇਂ ਬੈਠਾ ਆਸਣ ਲਾਏ। ਬੇਮੁਖ ਨਾ ਜਾਣੇ ਸਾਰ, ਈਸ਼ਰ ਜੋਤ ਵਿਚ ਦੇਹ ਰਖਾਏ । ਗੁਰਮੁਖ ਹੋਏ ਅਧਾਰ, ਹੋਏ ਦਿਆਲ ਪ੍ਰਭ ਦਰਸ ਦਿਖਾਏ। ਗੁਰਸੰਗਤ ਉਤਰੇ ਪਾਰ, ਹਰਿ ਹਰਿ ਹਰਿ ਮੰਗਲ ਗੁਰ ਦਰ ਤੇ ਗਾਏ। ਭਗਤ ਉਧਾਰਨ ਆਪ ਗੁਰ ਸੂਰਾ, ਜੁਗੋ ਜੁਗ ਆਣ ਪੈਜ ਰਖਾਏ। ਸਰਬ ਵਥ ਦੇਵੇ ਪ੍ਰਭ ਸਵਾਮੀ, ਗੁਰਸਿਖ ਤੋਟ ਨਾ ਆਵੇ ਕੋਇ। ਧੰਨ ਧੰਨ ਧੰਨ ਗੁਰਸਿਖ ਸਤਿਗੁਰ ਪੂਰਾ, ਭਗਤ ਵਛਲ ਲਾਜ ਰਖਾਏ। ਸਤਿਗੁਰ ਸਤਿ ਪੁਰਖ ਨਿਰੰਜਣ, ਸਤਿ ਦੀਪਕ ਸਤਿ ਦੇਹ ਜਗਾਏ। ਸਤਿ ਸਤਿ ਸਤਿ ਵਰਤੇ ਵਿਚ ਸਤਿਜੁਗ, ਸਚ ਸੁਚ ਵਿਚ ਜੀਵ ਸਮਾਏ। ਸੋਹੰ ਸ਼ਬਦ ਸਰਬ ਧੁਨ ਉਪਜੇ, ਏਕ ਸ਼ਬਦ ਸਭ ਸ੍ਰਿਸ਼ਟ ਸਮਾਏ। ਆਪ ਏਕ ਪ੍ਰਭ ਜੀਵ ਅਨੇਕਾ, ਅੰਤ ਜੋਤ ਪ੍ਰਭ ਏਕ ਮਿਲਾਏ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਤਿਜੁਗ ਸੋਹੰ ਸ਼ਬਦ ਮੁੱਖ ਰਖਾਏ, ਸੋਹੰ ਸ਼ਬਦ ਸਤਿਜੁਗ ਹੋ ਗਿਆਨਾ। ਸੋਹੰ ਸ਼ਬਦ ਸਤਿਜੁਗ ਗੁਰਮੁਖ ਪਛਾਣਾ। ਸੋਹੰ ਸ਼ਬਦ ਸਤਿਜੁਗ ਮਿਲੇ ਮਾਣਾ। ਸੋਹੰ ਸ਼ਬਦ ਸਤਿਜੁਗ ਕਰੇ ਕਲਿਆਨਾ। ਧੰਨ ਧੰਨ ਧੰਨ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਪ੍ਰਗਟ ਜੋਤ ਸਰੂਪ ਅੰਤ ਜੋਤ ਸਭ ਜੀਵ ਬਿਲਾਨਾ।

੨੦ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਸੋਹਣ ਸਿੰਘ ਦੇ ਗ੍ਰਹਿ

ਗੁਰਮੁਖਾਂ ਗੁਰ ਕਲਜੁਗ ਲੱਧਾ, ਘਰ ਲਾਗਾ ਰੰਗ ਮੁਰਾਰਾ ਜੀਉ। ਗੁਰਸਿਖਾਂ ਗੁਰ ਕਲਜੁਗ ਲੱਧਾ, ਜਗਤ ਕਰੇ ਉਜਿਆਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਗੁਰ ਦੇਵੇ ਨਾਮ ਭੰਡਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਘਰ ਪ੍ਰਗਟ ਅਪਰ ਅਪਾਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਪ੍ਰਭ ਦੇਵੇ ਭਗਤ ਭੰਡਾਰਾ ਜੀਓ। ਗੁਰਸਿਖਾਂ ਗੁਰ ਕਲਜੁਗ ਲੱਧਾ, ਗੁਰ ਕਰੇ ਜਗਤ ਉਜਿਆਰਾ ਜੀਓ। ਗੁਰਮੁਖਾਂ ਗੁਰ ਕਲਜੁਗ ਲੱਧਾ, ਮਹਾਰਾਜ ਸ਼ੇਰ ਸਿੰਘ ਭਗਤ ਅਧਾਰਾ ਜੀਓ। ਗੁਰਮੁਖ ਨਾਉਂ ਗੁਰ ਨਾਮ ਦਿਵਾਇਆ। ਗੁਰਸਿਖ ਨਿਥਾਵਿਆਂ ਥਾਨ ਦਿਵਾਇਆ।

ਗੁਰਮੁਖ ਨਾਉਂ ਸੋਹੰ ਸ਼ਬਦ ਜਪਾਇਆ। ਗੁਰਸਿਖ ਮਨ ਚਾਉ, ਗੁਰਚਰਨ ਸੀਸ ਝੁਕਾਇਆ। ਗੁਰਮੁਖ ਮਿਲੇ ਹਰਿ ਠਾਉਂ, ਰਸਨਾ ਹਰਿ ਹਰਿ ਹਰਿ ਜਸ ਗਾਇਆ। ਗੁਰਸਿਖ ਗੁਰ ਕਰੇ ਪਸਾਓ, ਪ੍ਰਗਟ ਜੋਤ ਰੂਪ ਪ੍ਰਭ ਦਰਸ ਦਿਖਾਇਆ। ਗੁਰਮੁਖਾਂ ਗੁਰ ਸਾਚੀ ਨਾਉ, ਕਲਜੁਗ ਚਾਉ ਗੁਰ ਬੰਨੇ ਲਾਇਆ। ਗੁਰਸਿਖਾਂ ਮਨ ਗੁਰ ਕਾ ਭਾਉ, ਕਦੇ ਨਾ ਡੋਲੇ ਸਿੱਖ ਕਿਸੇ ਡੁਲਾਇਆ। ਗੁਰਮੁਖਾਂ ਸਦ ਬਲ ਜਾਓ, ਸਚਖੰਡ ਜਿਨ ਕਰਮ ਟਿਕਾਇਆ। ਗੁਰਸਿਖਾਂ ਦਿਵਸ ਰੈਣ ਗਾਓ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨੀ ਸੀਸ ਝੁਕਾਇਆ। ਗੁਰਮੁਖਾਂ ਘਰ ਗੁਰ ਦਰਬਾਰਾ। ਗੁਰਸਿਖਾਂ ਮਨ ਪ੍ਰਭ ਜੋਤ ਆਧਾਰਾ। ਗੁਰਮੁਖਾਂ ਗੁਰ ਨਾਉਂ ਜਗਤ ਪਿਆਰਾ। ਗੁਰਸਿਖਾਂ ਗੁਰ ਮਿਲੇ ਗਿਰਧਾਰਾ। ਗੁਰਮੁਖਾਂ ਲੱਧਾ ਕ੍ਰਿਸ਼ਨ ਮੁਰਾਰਾ। ਗੁਰਸਿਖਾਂ ਮਿਲਿਆ ਸ਼ੇਰ ਸਿੰਘ ਨਿਰੰਕਾਰਾ। ਨਿਰੰਕਾਰ ਅਛਲ ਅਡੋਲ ਪ੍ਰਭ ਹਰਿ ਰੰਗ ਮਾਣਿਆ। ਨਾਉਂ ਰੰਗ ਮਜੀਠੀ ਘੋਲ, ਗੁਰਸਿਖਾਂ ਆਤਮ ਰੰਗ ਚੜ੍ਹਾਨਿਆ। ਪ੍ਰਭ ਕਿਸੇ ਨਾ ਆਵੇ ਤੋਲ, ਸਦ ਆਪ ਜਗਤ ਤੁਲਾਨਿਆ। ਮਹਾਰਾਜ ਸ਼ੇਰ ਸਿੰਘ ਆਪ ਅਡੋਲ, ਸਭ ਜਗਤ ਡੁਲਾਨਿਆ। ਗੁਰ ਗੋਬਿੰਦ ਦੋਏ ਭਏ ਪ੍ਰਕਾਸ਼ਾ। ਪ੍ਰਭ ਦੀ ਜੋਤ ਗੁਰਸਿਖ ਭਰਵਾਸਾ । ਸਰਬ ਸ੍ਰਿਸ਼ਟ ਵਿਚ ਪ੍ਰਭ ਵਾਸਾ । ਆਏ ਦਰ ਨਾ ਜਾਏ ਨਿਰਾਸਾ । ਬੇਮੁਖ ਹੋਏ ਨਰਕ ਨਿਵਾਸਾ । ਗੁਰਸਿਖ ਆਏ ਸਦਾ ਰਹਿਰਾਸਾ। ਗੁਰਮੁਖ ਵਡਿਆਈ ਗੁਰ ਦੇ ਸਭ ਆਸਾ। ਮਹਾਰਾਜ ਸ਼ੇਰ ਸਿੰਘ ਖੇਲ ਜਗਤ ਮਾਰਿਓ ਵਿਚ ਹਾਸਾ। ਬੰਧਨ ਬੰਧੇ ਬੰਦਾ ਬੰਧ ਵਖਾਏ। ਬੇਮੁਖ ਹੋਇਆ ਚੁਰਾਸੀ ਗੇੜਾ ਖਾਏ। ਨਾਮ ਵਿਹੂਣਾ ਦਰ ਦਰ ਚੋਟਾਂ ਖਾਏ। ਬਿਨ ਗੁਰ ਕੋਈ ਨਾ ਪਾਰ ਲੰਘਾਏ। ਧਰਮ ਰਾਏ ਪ੍ਰਭ ਦੇ ਸਜ਼ਾਏ। ਨਰਕ ਨਿਵਾਸ ਸਦਾ ਬਿਲਲਾਏ। ਗੁਰਸਿਖ ਉਧਰੇ ਗੁਰ ਚਰਨ ਲਗਾਏ। ਬਿਨਸੇ ਪਾਪ ਜਿਨ ਪ੍ਰਭ ਦਇਆ ਕਮਾਏ। ਅਮੋਘ ਦਰਸ਼ਨ ਗੁਰ ਗੋਬਿੰਦ ਦਰਸਾਏ। ਅਜੂਨੀ ਰਹਿਤ ਜੋਤ ਪ੍ਰਗਟਾਏ। ਨਾਮ ਪਦਾਰਥ ਗੁਰਸਿਖਾਂ ਗੁਰ ਝੋਲੀ ਪਾਏ। ਦੇ ਅਮੋਲ ਵਥ, ਸੋਹੰ ਸ਼ਬਦ ਮੰਤਰ ਦ੍ਰਿੜਾਏ। ਮਹਾਰਾਜ ਸ਼ੇਰ ਸਿੰਘ ਸਦਾ ਅਕੱਥ, ਸਰਨ ਪੜੇ ਦੀ ਲਾਜ ਰਖਾਏ। ਸੁਖ ਸਾਗਰ ਗੁਰ ਕੇ ਚਰਨ। ਸਦ ਰਿਧ ਨਾਗਰ ਦੁੱਖ ਸਭ ਹਰਨ। ਆਪਣਾ ਕੀਆ ਆਪ ਜੀਵ ਭਰਨ। ਗੁਰ ਚਰਨ ਲਾਗ ਕਲਜੁਗ ਸਿੱਖ ਤਰਨ। ਗੁਰ ਚਰਨ ਪ੍ਰੀਤ ਨਾ ਜਮ ਤੋਂ ਡਰਨ । ਪਤਿਤ ਪਾਪੀ ਪ੍ਰਭ ਦਰਸ ਕਰ ਤਰਨ। ਕੋਟ ਅਪਰਾਧ ਛਿਨ ਮਹਿ ਹਰਨ। ਜੋਤ ਸਰੂਪ ਗੁਰ ਨਿਰੰਜਣ ਚਰਨ। ਏਕ ਕਰਾਏ ਪ੍ਰਭ ਚਾਰ ਵਰਨ। ਮਹਾਰਾਜ ਸ਼ੇਰ ਸਿੰਘ ਲਗ ਚਰਨ ਗੁਰਸਿਖ ਤਰਨ। ਤਰਨ ਤਾਰਨ ਸਮਰਥ ਗੁਣਵੰਤਿਆ। ਸਿੱਖ ਸਿੱਖਾਂ ਦੇਵੇ ਹੱਥ ਪ੍ਰਭ ਆਪ ਭਗਵੰਤਿਆ। ਦੋਵੇਂ ਜੋੜ ਕਰੋ ਪ੍ਰਭ ਪਾਸ ਬੇਨੰਤਿਆ। ਦਰ ਸਖੀਆਂ ਮੰਗਲ ਗਾਏ ਘਰ ਘਰ ਸੋਭਾਵੰਤਿਆ। ਪ੍ਰਭ ਕਲਜੁਗ ਜੋਤ ਪ੍ਰਗਟਾਏ, ਕਲਾ ਕਲ ਸਦ ਧਰੰਤਿਆ। ਮਹਾਰਾਜ ਸ਼ੇਰ ਸਿੰਘ ਸਦ ਕਿਰਪਾਲ, ਭੁੱਲੇ ਜੀਵ ਪ੍ਰਭ ਸਦਾ ਬਖ਼ਸ਼ੰਤਿਆ।

੨੦ ਜੇਠ ੨੦੦੭ ਬਿਕ੍ਰਮੀ ਪ੍ਰੀਤਮ ਸਿੰਘ ਦੇ ਘਰ ਬਚਨ ਹੋਏ

ਭੁਗਤ ਭਗਤਾ ਗੁਰ ਆਪ ਸਵਾਰਿਆ। ਭਗਤ ਰੰਗ ਗੁਰ ਏਕ ਨਿਸਤਾਰਿਆ। ਭਗਤ ਗੁਰ ਗੋਬਿੰਦ ਜਗਤ ਜੋਤ ਚਮਤਕਾਰਿਆ । ਭਗਤ ਭਗਵਾਨ ਗੁਰ ਸੰਤ ਮਨੀ ਸਿੰਘ ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਿਆ । ਜੋਤ ਅਟੱਲ ਸਦਾ ਪ੍ਰਬਲ ਜਾਓ ਬਲ ਬਲ ਜੋਤ ਜਗਤ ਉਧਾਰਿਆ। ਆਪ ਅਚਲ ਮਹਿੰਮਾ ਅਖੱਲ ਪ੍ਰਗਟ ਕਲ ਦੇਵੇ ਭਗਤ ਭੰਡਾਰਿਆ। ਨਰ ਸਿੰਘ ਨਰ ਬਲ ਮਹਾਰਾਜ ਸ਼ੇਰ ਸਿੰਘ ਪਾਰਬ੍ਰਹਮ ਗੁਰਸਿਖ ਭਵਜਲ ਤਾਰਿਆ। ਭਗਤ ਗੁਰ ਗੋਬਿੰਦ ਪ੍ਰਭ ਮੇਲ ਮਿਲਾਇਆ। ਤੀਨ ਲੋਕ ਇਕ ਰੰਗ ਸਮਾਇਆ । ਛੱਡ ਖੰਡ ਬ੍ਰਹਿਮੰਡ ਨਿਰੰਕਾਰ ਨਰਾਇਣ ਪ੍ਰਭ ਆਇਆ। ਬੇਮੁਖਾਂ ਲਾਏ ਡੰਡ, ਭਗਤਾਂ ਸੰਗ ਜਾਏ ਹੰਢ, ਕਲਜੁਗ ਨਿਹਕਲੰਕ ਆਪ ਅਖਵਾਇਆ। ਗੁਰਸਿਖ ਮੰਗ ਚਾੜ੍ਹੇ ਰੰਗ, ਗੁਰਸਿਖ ਭਵਜਲ ਪਾਰ ਉਤਾਰਿਆ। ਕਰਮ ਹੋਏ ਭੰਗ, ਦਰ ਆਏ ਮੰਗ ਪ੍ਰਭ ਦੇਵੇ ਰੰਗ, ਜਿਨ ਚਰਨ ਨਿਮਸਕਾਰਿਆ। ਵਸੇ ਬ੍ਰਹਿਮੰਡ ਘਰ ਸਿੱਖ ਸਚਖੰਡ, ਗੁਰਸੰਗਤ ਮਨ ਸਦਾ ਅਰੰਗ, ਗੁਰ ਪੂਰੇ ਜਾਓ ਬਲ ਬਲਹਾਰਿਆ। ਗੁਰ ਨਾਉਂ ਤਰੰਗ, ਸਿੱਖ ਜਾਏ ਪਾਰ ਲੰਘ, ਮਨ ਗੁਰ ਦਰਸ ਉਮੰਗ, ਜੁਗ ਜੁਗ ਗੁਰ ਪੈਜ ਸਵਾਰਿਆ। ਪ੍ਰਭ ਹਰਿ ਹਰਿ ਰੰਗ, ਸਾਧ ਸੰਗਤ ਗੁਰ ਸਦਾ ਹੈ ਸੰਗ, ਪ੍ਰਭ ਅਬਿਨਾਸ਼ ਨਾ ਹੋਏ ਭੰਗ, ਕਲਜੁਗ ਆਣ ਗੁਰਸਿਖ ਪਾਰ ਉਤਾਰਿਆ। ਮੂਰਖ ਮੁਗਧ ਹੋਏ ਦੰਗ, ਗੁਰਸਿਖਾਂ ਗੁਰ ਲਾਏ ਸੰਗ, ਦੇ ਦਰਸ ਮਨ ਚਾੜ੍ਹ ਮਜੀਠੀ ਰੰਗ, ਮਹਾਰਾਜ ਸ਼ੇਰ ਸਿੰਘ ਸ਼ਬਦ ਰੂਪ ਦਰਸਾ ਰਿਹਾ। ਸ਼ਬਦ ਰੂਪ ਪ੍ਰਭ ਸਰਬ ਘਟ ਵਸਿਆ। ਉਪਜੇ ਗਿਆਨ ਜਿਸ ਪ੍ਰਭ ਹਿਰਦੇ ਵਸਿਆ। ਗੁਰਮੁਖ ਹਰਿ ਰੰਗ ਪ੍ਰਭ ਦੇਹ ਵਿਚ ਵਸਿਆ। ਬੇਮੁਖਾਂ ਚਰਨ ਧੂੜ ਮਿਲੇ ਨਾ ਭਿਖਿਆ। ਗੁਰਸੰਗਤ ਗੁਰ ਦਰਸ ਮਨ ਕੀ ਇਛਿਆ। ਪ੍ਰਗਟ ਭਇਓ ਆਪ ਨਿਰੰਕਾਰ, ਕਰੇ ਭਗਤਨ ਰਛਿਆ। ਪ੍ਰਭ ਅਬਿਨਾਸ਼ ਸਰਬ ਸੁਖ ਦਾਤਾ, ਮਹਾਰਾਜ ਸ਼ੇਰ ਸਿੰਘ ਜੇਠ ਵੀਹ ਕਰ ਪੂਰਨ ਇਛਿਆ । ਜੇਠ ਜੁੜੰਦਾ ਰੰਗ ਰੰਗੀਲਾ ਮਾਧੋ ਇਕ ਰੰਗ ਸਮਾਇਆ। ਜੋੜ ਜੁੜੰਦਾ ਕੋਲ ਬਹੰਦਾ ਦਰਸ ਦਖੰਦਾ, ਵਿਛੜਿਆਂ ਪ੍ਰਭ ਮੇਲ ਮਿਲਾਇਆ । ਗਰਬ ਗਿਰੰਦਾ ਦਰਸ ਦਿਖੰਦਾ ਸਦ ਬਖ਼ਸ਼ਿੰਦਾ ਦੋਏ ਜੋੜ ਕਰ ਇਕ ਬਹਾਇਆ। ਭਗਤ ਤਰੰਦਾ, ਮਹਾਰਾਜ ਸ਼ੇਰ ਸਿੰਘ ਕਰੇ ਜੀਵ ਚਿੰਦਾ, ਜਿਸ ਨੇ ਜਨਮ ਦਿਵਾਇਆ। ਦਿਨ ਸੁਹਾਇਆ ਭਗਤ ਗੁਰ ਗੋਬਿੰਦ ਜਿਸ ਮੇਲ ਕਰਾਇਆ। ਤਰਨ ਤਾਰਨ ਸਮਰਥ ਪ੍ਰਭ ਆਣ ਸਾਧ ਸੰਗਤ ਦੂਖ ਮਿਟਾਇਆ। ਕਲਜੁਗ ਅਗਨ ਰਥ ਗੁਰ ਪਾਈ ਨੱਕ ਨੱਥ, ਕੀਤਾ ਸਥ ਗੁਰ ਪੂਰੇ ਸ੍ਵਾਂਗ ਵਰਤਾਇਆ । ਭਗਤਾਂ ਵਥ ਸੋਹੰ ਸ਼ਬਦ ਅਕੱਥ, ਸਤਿਜੁਗ ਧਰਮ ਰਥ, ਮਹਾਰਾਜ ਸ਼ੇਰ ਸਿੰਘ ਜਗਤ ਚਲਾਇਆ। ਪ੍ਰਭ ਪ੍ਰਬੀਨ ਭਗਤ ਅਧੀਨ, ਬੇਮੁਖ ਹੀਨ ਦਰ ਚੋਟਾਂ ਖਾਇਆ। ਗੁਰਸਿਖ ਅਧੀਨ ਜਿਉਂ ਜਲ ਮੀਨ, ਸਦਾ ਗੁਰ ਆਤਮ ਚੀਨ, ਮਨ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਸਿੱਖ ਗੁਰਚਰਨ ਲੀਨ, ਕਰ ਕਿਰਪਾ ਗੁਰ ਪਾਰ ਤਰਾਇਆ। ਧਰਤ ਸੁਹਾਈ ਜਿਥੇ ਪ੍ਰਭ ਜੋਤ ਪ੍ਰਗਟਾਈ। ਹਰਿ ਹਰਿ ਹਰਿ ਰੰਗ ਲਾਈ। ਉਪਜੇ ਗਿਆਨ ਚਰਨ ਕਵਲ ਸੀਸ ਝੁਕਾਈ । ਸਤਿ ਪੁਰਖਾ ਸਤਿਜੁਗ ਸੋਝੀ ਪਾਈ। ਗੁਰਮੁਖਾਂ ਸੋਹੰ ਸੋਝੀ ਪਾਈ। ਬੇਮੁਖਾਂ ਸਿਰ ਛਾਹੀ ਪਾਈ। ਹਾਹਾਕਾਰ ਕਰਨ ਬਿਲਲਾਈ। ਮਹਾਰਾਜ ਸ਼ੇਰ ਸਿੰਘ ਸਰਬ ਕਲ ਧਾਰੇ, ਗੁਰ ਗੁਰਮੁਖ ਗੁਰ ਭੇਤ ਰਖਾਈ। ਕਲਜੁਗ ਆਣ ਕਰਮ ਗੁਰ ਕੀਆ। ਸੋਹੰ ਸ਼ਬਦ ਬੂਝ ਬੁਝਾਈ। ਆਏ ਸ਼ਾਂਤ ਸੁਖ ਮਨ ਉਪਜੇ, ਗੁਰ ਪੂਰੇ ਗੁਰਸਿਖ

ਸੋਝੀ ਪਾਈ। ਜਰਮ ਕਰਮ ਮਲ ਉਤਰੇ ਦੋਵੇਂ ਨਾਉਂ ਰੰਗ ਪ੍ਰਭ ਦੇ ਚੜ੍ਹਾਈ। ਸਚ ਸੁੱਚ ਦੇਹ ਮੇਂ ਉਪਜੇ, ਸੁਰਤ ਸ਼ਬਦ ਗੁਰ ਸੋਝੀ ਪਾਈ। ਤਨ ਮਨ ਸਤਿਗੁਰ ਹਰਿਆ ਕੀਆ। ਅਨਹਦ ਧੁਨ ਮਨ ਵਜਾਈ। ਗੁਰਸਿਖ ਗੁਰ ਚਰਨ ਤਕਾਈ। ਖੋਲ੍ਹ ਤ੍ਰੈਕੁਟੀ ਪ੍ਰਭ ਜੋਤ ਪ੍ਰਗਟਾਈ। ਤ੍ਰਲੋਕੀ ਨਾਥ ਦੇ ਤ੍ਰੈ ਲੋਚਣ, ਗੁਰਮੁਖ ਗੁਰ ਨਿਧਾਨ ਦਵਾਈ। ਹਉਮੇ ਸੰਸਾ ਮਿਟੇ ਸਭ ਰੋਗਨ, ਅਨਹਦ ਧੁਨ ਪ੍ਰਭ ਮਨ ਵਜਾਈ। ਝਿਰਨਾ ਝਿਰੇ ਅਪਰ ਅਪਾਰ, ਅੰਮ੍ਰਿਤ ਬੂੰਦ ਗੁਰ ਵਰਖਾ ਲਾਈ। ਖੋਲ੍ਹ ਕਪਾਟ ਗੁਰ ਦਰਸ਼ਨ ਦੀਆ, ਅੰਮ੍ਰਿਤ ਨਾਭ ਮੁਖ ਚਵਾਈ। ਅਚਰਜ ਵਿਚ ਅਚਰਜ ਥੀਆ, ਬੁਝੀ ਦੀਪਕ ਗੁਰ ਸ਼ਬਦ ਜਗਾਈ। ਧਰ ਧਿਆਨ ਸਦਾ ਗੁਰ ਦਰਸੇ, ਨਿਰੰਜਣ ਜੋਤ ਪ੍ਰਭ ਵਿਚ ਦੇਹ ਜਗਾਈ। ਕਾਇਆ ਕੋਟ ਭਇਆ ਸਭ ਊਜਲ, ਗੁਰ ਪੂਰੇ ਜੇ ਦਇਆ ਕਮਾਈ। ਸਤਿ ਸੰਤੋਖ ਸਰਬ ਗੁਣ ਉਪਜੇ, ਨਿਜਾਨੰਦ ਨਿਜ ਮਾਹਿ ਪਾਈ। ਤਨ ਮਾਟੀ ਭਇਓ ਉਜਿਆਰਾ, ਸਚ ਸੂਝ ਗੁਰ ਨਾਵੇਂ ਪਾਈ। ਕਲਜੁਗ ਸਦਾ ਗੁਰਸਿਖ ਊਜਲ, ਮਹਾਰਾਜ ਸ਼ੇਰ ਸਿੰਘ ਪੈਜ ਰਖਾਈ। ਈਸ਼ਰ ਜੋਤ ਭਇਓ ਪ੍ਰਕਾਸ਼ਾ। ਮਾਤ ਪਾਤਾਲ ਵਿਚ ਆਕਾਸ਼ਾ। ਵਿਚ ਬੈਠ ਵੇਖੇ ਪ੍ਰਭ ਜਗਤ ਤਮਾਸ਼ਾ। ਗੁਰਸਿਖ ਗੁਰਚਰਨ ਪਿਆਸਾ। ਬੇਮੁਖ ਦੇਖ ਕਰਨ ਮੁਖ ਹਾਸਾ। ਕਰਮ ਧਰਮ ਦੋਵੇਂ ਹੋਏ ਨਾਸਾ। ਗੁਰਸਿਖ ਹੋਏ ਨਾਮ ਰਹਿਰਾਸਾ। ਛੋਡ ਆਹਾਰ ਸ਼ਰਾਬ ਮਾਸਾ, ਸੋਹੰ ਸ਼ਬਦ ਮਿਲੇ ਸਰਬ ਗੁਣ ਤਾਸਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਭਰਵਾਸਾ। ਗੁਰਚਰਨ ਜੋ ਮਨ ਚਿਤ ਲਾਏ। ਜੋਤ ਨਿਰੰਜਣ ਪ੍ਰਭ ਦੇ ਜਗਾਏ। ਗੁਰਚਰਨ ਜੋ ਮਨ ਚਿਤ ਲਾਏ, ਸਦ ਮਿਹਰਵਾਨ ਪ੍ਰਭ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਰਾਮ ਰਮਈਆ ਘਰ ਮਾਹਿ ਪਾਏ। ਗੁਰਚਰਨ ਜੋ ਮਨ ਚਿੱਤ ਲਾਏ, ਮੁਕੰਦ ਮਨੋਹਰ ਲਖ਼ਮੀ ਨਰਾਇਣ ਦਰਸਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਧੁਰ ਬੈਣ ਕਵਲ ਨੈਣ ਸਿਰ ਮੁਕਟ ਸਜਾਏ। ਗੁਰਚਰਨ ਜੋ ਮਨ ਚਿੱਤ ਲਾਏ, ਮੋਹਣ ਮਾਧਵ ਕ੍ਰਿਸ਼ਨ ਮੁਰਾਰ ਨਜ਼ਰੀ ਆਏ । ਗੁਰਚਰਨ ਜੋ ਮਨ ਚਿੱਤ ਲਾਏ, ਕਲਜੁਗ ਜੋਤ ਸਰੂਪ ਪ੍ਰਭ ਜੋਤ ਦਰਸਾਏ । ਗੁਰਚਰਨ ਜੋ ਮਨ ਚਿੱਤ ਲਾਏ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰ ਸਵੱਛ ਸਰੂਪ ਹੋ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਕਲਜੁਗ ਕਰਮ ਪ੍ਰਭ ਦੇ ਮਿਟਾਏ। ਗੁਰਚਰਨ ਜੋ ਮਨ ਚਿੱਤ ਲਾਏ, ਗੁਣ ਨਿਧਾਨ ਘਰ ਆ ਲੇਖ ਲਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਦੇ ਸ਼ਬਦ ਆਧਾਰ ਕਲਜੁਗ ਪ੍ਰਭ ਪਾਰ ਕਰਾਏ। ਗੁਰਚਰਨ ਜੋ ਮਨ ਚਿੱਤ ਲਾਏ, ਵਿਚ ਚੁਰਾਸੀ ਜੀਵ ਫੇਰ ਨਾ ਆਏ। ਗੁਰਚਰਨ ਜੋ ਮਨ ਚਿੱਤ ਲਾਏ, ਭਗਤ ਵਛਲ ਗੁਰ ਭਗਤ ਤਰਾਏ। ਗੁਰਚਰਨ ਜੋ ਮਨ ਚਿੱਤ ਲਾਏ, ਜਮ ਕਾ ਡੰਨ ਨੇੜ ਨਾ ਆਏ। ਗੁਰਚਰਨ ਜੋ ਮਨ ਚਿੱਤ ਲਾਏ, ਵਾਂਗ ਅਜਾਮਲ ਪਾਪੀ ਤਰ ਜਾਏ। ਗੁਰਚਰਨ ਜੋ ਮਨ ਚਿੱਤ ਲਾਏ, ਅੰਤ ਕਾਲ ਪ੍ਰਭ ਦਰਸ ਦਿਖਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਾਇਆ ਮਮਤਾ ਵਿਚ ਨਾ ਜੀਵ ਸਬਾਏ। ਗੁਰਚਰਨ ਜੋ ਮਨ ਚਿੱਤ ਲਾਏ, ਸਚ ਘਰ ਵਾਸੀ ਸਚਖੰਡ ਪੁਚਾਏ । ਗੁਰਚਰਨ ਜੋ ਮਨ ਚਿੱਤ ਲਾਏ, ਪ੍ਰਭ ਜੋਤ ਸਰੂਪ ਵਿਚ ਜੋਤ ਮਿਲਾਏ। ਗੁਰਚਰਨ ਜੋ ਮਨ ਚਿੱਤ ਲਾਏ, ਮਹਾਰਾਜ ਸ਼ੇਰ ਸਿੰਘ ਸਿੱਖ ਦੀ ਪੈਜ ਰਖਾਏ। ਗੁਰਸਿਖ ਸੋ ਜਿਸ ਕਰਮ ਵਿਚਾਰਿਆ। ਗੁਰਸਿਖ ਸੋ ਜਿਸ ਸ਼ਬਦ ਉਧਾਰਿਆ। ਗੁਰਸਿਖ ਸੋ ਜਿਸ ਪਾਰਬ੍ਰਹਮ ਨਿਮਸਕਾਰਿਆ। ਗੁਰਸਿਖ ਸੋ ਜਿਸ ਹਉਮੇ ਰੋਗ ਨਿਵਾਰਿਆ। ਗੁਰਸਿਖ ਸੋ ਜੋ ਡਿੱਗੇ ਚਰਨ ਦਵਾਰਿਆ। ਗੁਰਸਿਖ ਸੋ ਜਿਨ ਮਿਲਿਆ ਗੁਰ ਨਾਮ ਭੰਡਾਰਿਆ । ਗੁਰਸਿਖ ਸੋ ਜਿਸ ਰਸਨਾ ਸੋਹੰ ਸ਼ਬਦ ਵਿਚਾਰਿਆ।

ਗੁਰਸਿਖ ਸੋ ਜਿਸ ਜਗਾਏ ਜੋਤ ਪ੍ਰਭ ਅਪਰ ਅਪਾਰਿਆ। ਗੁਰਸਿਖ ਸੋ ਜਿਨ ਮਿਲਿਆ ਪ੍ਰਭ ਨਿਰਾਧਾਰਿਆ। ਗੁਰਸਿਖ ਸੋ ਜਿਸ ਮਹਾਰਾਜ ਸ਼ੇਰ ਸਿੰਘ ਚਰਨ ਕਵਲ ਪਿਆਰਿਆ। ਗੁਰਚਰਨ ਸਿੱਖ ਕਰੇ ਪਿਆਰ । ਕਲਜੁਗ ਲਾਇਆ ਸਤਿਗੁਰ ਪਾਰ। ਮਨ ਮੇਂ ਉਪਜੇ ਸ਼ਬਦ ਗੁੰਜਾਰ। ਨੈਣੀ ਪੇਖ ਗੁਰ ਦਰਸਾਰ। ਰਿਦੇ ਧਰ ਗੁਰਚਰਨ ਨਿਮਸਕਾਰ । ਮਹਾਰਾਜ ਸ਼ੇਰ ਸਿੰਘ ਸਦ ਸਦ ਸਦ ਬਲਿਹਾਰ। ਕਲਜੁਗ ਪ੍ਰਗਟੇ ਪ੍ਰਭ ਅਗੰਮ ਅਪਾਰਾ। ਜੋਤ ਨਿਰੰਜਣ ਮਹਿੰਮਾ ਅਪਰ ਅਪਾਰ। ਛੱਡ ਦੇਹ ਹੋਏ ਜੋਤ ਨਿਰਾਧਾਰਾ। ਪ੍ਰਭ ਅਪਰੰਪਰ ਕਰੇ ਖੇਲ ਨਿਆਰਾ । ਗੁਰਸਿਖਾਂ ਗੁਰ ਦਰ ਘਰ ਗੁਰਚਰਨ ਦਵਾਰਾ । ਬੇਮੁਖਾਂ ਗੁਰ ਦਰ ਸਦਾ ਧ੍ਰਿਗਕਾਰਾ। ਕਲਜੁਗ ਕਰਮ ਪ੍ਰਭ ਆਪ ਵਿਚਾਰਾ। ਬਿਲਲਾਵਣ ਜੀਵ ਜਿਵੇਂ ਨਰਕ ਮੰਝਾਰਾ। ਪ੍ਰਗਟੀ ਜੋਤ ਨਿਰੰਕਾਰਾ। ਸੋਹੰ ਸ਼ਬਦ ਭਗਤ ਭੰਡਾਰਾ। ਸਤਿਜੁਗ ਸਤਿ ਸਤਿ ਸਤਿ ਹੋਏ ਵਰਤਾਰਾ। ਚਾਰ ਵਰਨ ਲਾਗ ਗੁਰ ਚਰਨ ਦਵਾਰਾ। ਸੋਹੰ ਸ਼ਬਦ ਪ੍ਰਗਟੇ ਸਭ ਸ੍ਰਿਸ਼ਟ ਉਜਿਆਰਾ। ਕਲਜੁਗ ਅੰਤ ਕਰੇ ਪ੍ਰਭ ਆਪ ਕਰਤਾਰਾ। ਸਰਬ ਸ਼ਕਤ ਖਿੱਚੇ ਗੁਰ ਦਾਤਾਰਾ । ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਅਵਤਾਰਾ । ਪ੍ਰਗਟ ਭਇਓ ਜਗਤ ਬਨਵਾਲੀ। ਦਰ ਤੇ ਖੜ੍ਹੇ ਪ੍ਰਭ ਜੀਵ ਸਵਾਲੀ। ਕਲਜੁਗ ਪ੍ਰਗਟੀ ਜੋਤ ਨਿਰਾਲੀ। ਪ੍ਰਗਟ ਭਇਓ ਪ੍ਰਭ ਸ੍ਰਿਸ਼ਟ ਦਾ ਵਾਲੀ । ਜੁਗੋ ਜੁਗ ਘਾਲ ਗੁਰਸਿੱਖਾਂ ਘਾਲੀ। ਕਲਜੁਗ ਆਣ ਪ੍ਰਭ ਸਾਰ ਸਮਾਲੀ । ਘੋਰ ਅੰਧੇਰ ਦੀਪਕ ਦੇਹ ਜਗਾ ਲੀ। ਮਹਾਰਾਜ ਸ਼ੇਰ ਸਿੰਘ ਜੋਤ ਜਗਤ ਸਰਬ ਦਾ ਵਾਲੀ। ਕਰ ਕਿਰਪਾ ਗੁਰ ਅੰਮ੍ਰਿਤ ਬਰਖੇ, ਦਰ ਲਾਗਾ ਰੰਗ ਮੁਰਾਰਾ ਜੀਓ। ਦੇ ਦਾਤ ਗੁਰ ਸੰਗਤ ਤਾਈਂ, ਮੁਖ ਲਾਏ ਅੰਮ੍ਰਿਤ ਭੰਡਾਰਾ ਜੀਓ। ਕਰਮ ਜਰਮ ਹੋਏ ਜਗ ਊਜਲ, ਪ੍ਰਭ ਬਖ਼ਸ਼ੇ ਅੰਮ੍ਰਿਤ ਧਾਰਾ ਜੀਓ। ਆਏ ਸ਼ਾਂਤ ਸਰਬ ਸੁਖ ਉਪਜੇ, ਆਤਮ ਸ਼ਾਂਤ ਗੁਰ ਦਰ ਦਰਸਾਰਾ ਜੀਓ। ਪਤਿਤ ਉਧਾਰ ਭੈ ਭੰਜਣ, ਦੁੱਖੀਏ ਦੇਵੇ ਤਾਰ ਅੰਮ੍ਰਿਤ ਬਰਸਾਰਾ ਜੀਓ। ਹੰਕਾਰ ਨਿਵਾਰਨ ਭਵਖੰਡਨ, ਪ੍ਰਭ ਸਦਾ ਸਦਾ ਕਰੇ ਜੀਵ ਉਧਾਰਾ ਜੀਓ। ਕਲਜੁਗ ਕਿਰਪਾ ਕਰ ਪ੍ਰਭ ਠਾਕਰ, ਧਰੀ ਜੋਤ ਜਗਤ ਨਿਰੰਕਾਰਾ ਜੀਓ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਕਰੇ ਖੇਲ ਅਪਰ ਅਪਾਰਾ ਜੀਓ। ਅਚਰਜ ਖੇਲ ਜਗਤ ਗੁਰ ਕੀਆ। ਸੋਹੰ ਦੇ ਕੇ ਨਾਮ ਕਰੇ ਨਿਰਮਲ ਜੀਆ। ਗੁਰਸਿਖਾਂ ਪਾਵੇ ਸਾਰ, ਸ਼ਬਦ ਗਿਆਨ ਜਗਤ ਗੁਰ ਦੀਆ। ਕਲਜੁਗ ਕਰ ਧਿਆਨ, ਪੂਰਬ ਕਰਮ ਜਗਤ ਸਿੱਖ ਬੀਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਮ੍ਰਿਤ ਨਾਮ ਗੁਰ ਦਰ ਗੁਰਸਿੱਖਾਂ ਪੀਆ। ਅਮੋਘ ਦਰਸ਼ਨ ਗੁਰ ਦਰਸਾਵੇ। ਕੋਟ ਅਪਰਾਧੀ ਦਰ ਤਰਾਵੇ। ਹਰਿ ਹਰਿ ਹਰਿ ਪ੍ਰਗਟੀ ਜੋਤ ਅਪਾਰੇ। ਕਰੇ ਖੇਲ ਪ੍ਰਭ ਵਿਚ ਸੰਸਾਰੇ। ਹੋਏ ਘੋਰ ਕਲਜੁਗ ਅੰਤ ਕਾਲ ਜੋਤ ਸਮਰਥ ਜੋਤ ਪ੍ਰਗਟਾਵੇ। ਬੈਕੁੰਠ ਵਾਸੀ ਸਰਬ ਦੁੱਖ ਭੰਜਨ, ਜਾਮਾ ਧਾਰ ਭਾਗ ਘਨਕਪੁਰੀ ਲਗਾਵੇ । ਕਰ ਨਿਮਸਕਾਰ ਜਾਓ ਬਲਿਹਾਰ, ਜੋਤ ਅਪਾਰ ਸਿੱਖ ਦੇਹ ਸਮਾਵੇ। ਸਤਿ ਪੁਰਖ ਨਿਰੰਜਣ ਗੁਰ ਦਰਸ ਦਿਖਾਇਆ। ਨਿਰਾਧਾਰ ਨਿਰਵੈਰ ਜੋਤ ਰੂਪ ਪ੍ਰਭ ਦੇਹ ਸਮਾਇਆ। ਮਾਣ ਗਵਾਏ ਕਲੂ ਖਪਾਏ, ਪ੍ਰਗਟ ਹੋ ਗੁਰ ਸਤਿਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਹੋ ਚਤੁਰਭੁਜ ਜੁਗ ਉਲਟਾਇਆ। ਕਲਜੁਗ ਪਾਈ ਪ੍ਰਭ ਜਗਤ ਤੇ ਮਾਇਆ। ਪ੍ਰਗਟ ਜੋਤ ਅਪਾਰ, ਆਪਣਾ ਆਪ ਛੁਪਾਇਆ। ਛੱਡ ਦੇਹ ਨਿਰਾਧਾਰ, ਜੋਤ ਰੂਪ ਪ੍ਰਭ ਭੇਸ ਵਟਾਇਆ। ਜਗਤ ਭੁਲਾਏ ਸ੍ਰਿਸ਼ਟ ਖਪਾਏ ਆਪਣਾ ਭੇਤ ਨਾ ਕਿਸੇ ਜਤਾਇਆ। ਗੁਰਸਿਖ ਗੁਰਪੁਰੀ ਗੁਰ ਮਾਣ ਦਿਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ

ਪੂਰਾ, ਕਲਜੁਗ ਵਿਚ ਮੇਲ ਕਰਾਇਆ। ਗੁਰਸਿਖ ਗੁਰ ਏਕ ਸਮਾਨਾ। ਗੁਰਸਿਖ ਗੁਰ ਚਾਓ ਮਨ ਧਿਆਨਾ। ਗੁਰਮੁਖ ਮਿਲੇ ਮੇਰਾ ਨਾਉਂ ਮਹਾਨਾ। ਗੁਰ ਮਿਲ ਪਾਏ ਮੇਰਾ ਸ਼ਬਦ ਗਿਆਨਾ। ਗੁਰ ਮਿਲ ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਸਭ ਤੇ ਊਚ ਵਿਸ਼ਨੂੰ ਭਗਵਾਨਾ। ਗੁਰ ਕੇ ਭਾਉ ਭਗਤ ਹੀ ਜਾਣੇ। ਗੁਰ ਕੇ ਭਾਉ ਭਗਤ ਰੰਗ ਮਾਣੇ। ਗੁਰ ਕੇ ਭਾਉ ਗੁਰਸਿਖ ਤਰ ਜਾਣੇ। ਗੁਰ ਕੇ ਭਾਉ ਮਿਲੇ ਨਾਮ ਨਿਧਾਨੇ। ਗੁਰ ਕੇ ਭਾਉ ਕਰੇ ਪ੍ਰਭ ਚਿਤ ਧਿਆਨੇ। ਗੁਰ ਕੇ ਭਾਉ ਮਹਾਰਾਜ ਸ਼ੇਰ ਸਿੰਘ ਗੁਰਸਿਖ ਪਛਾਣੇ। ਜੋਤ ਜੋਤ ਜੋਤ ਪ੍ਰਭ ਜੋਤ ਸਰੂਪਾ। ਸਰਬ ਕਲਾ ਸਮਰਥ ਪ੍ਰਭ ਆਪ ਵਡ ਭੂਪਾ। ਮਹਿੰਮਾ ਅਪਰ ਅਪਾਰ ਜੋਤ ਰੰਗ ਅਨੂਪਾ। ਜੋਤ ਦੇਵੇ ਤਾਰ ਵਿਚ ਅੰਧ ਕੂਪਾ। ਮਹਾਰਾਜ ਸ਼ੇਰ ਸਿੰਘ ਕਰੇ ਸਿੱਖ ਵਿਚਾਰ ਕਰੇ ਸਵੱਛ ਸਰੂਪਾ । ਸਵੱਛ ਸਰੂਪ ਸਦਾ ਰੰਗ ਰਾਤਾ। ਬਲ ਬਲ ਬਲ ਜਾਓ ਗੁਰਸਿਖ ਪੂਰੇ, ਕਲਜੁਗ ਆ ਜਿਸ ਗੁਰ ਪਛਾਤਾ। ਗਿਆ ਅਭਿਮਾਨ ਮਿਲੇ ਘਨਕਪੁਰ ਵਾਸੀ, ਉਪਜੇ ਗਿਆਨ ਵਿਚ ਜਗਤ ਬਿਧਾਤਾ। ਗੁਰ ਚਰਨ ਧਿਆਨ ਹਰਿ ਰੰਗ ਮਾਣ, ਸੋਹੰ ਸ਼ਬਦ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਖੰਡ ਵਰਭੰਡ ਸਰਬ ਵਿਚ ਜੋਤ ਜਗਾਤਾ। ਕਰੋ ਅਰਦਾਸ ਸੰਗਤ ਵਿਚ ਦੋਏ ਜੋੜ ਕਰ ਬੰਦਨਾ। ਦੁੱਖ ਨਿਵਾਰੋ ਪ੍ਰਭ ਆਪ ਤਰਲੋਕੀ ਨੰਦਨਾ। ਕਲਜੁਗ ਹੋਏ ਖੁਆਰ ਲਿਖਾਵੇ ਧੁਰ ਭਾਗ ਬੰਦਨਾ। ਗੁਰਚਰਨ ਲਾਗ ਪਤਿਤ ਉਧਾਰੇ, ਜਗਤ ਮਹਿਕਾਏ ਵਾਂਗ ਚੰਦਨਾ । ਗਰਬ ਨਿਵਾਰੇ ਡੁਬਦੇ ਤਾਰੇ ਗੁਰਸਿਖ ਪਾਰ ਉਤਾਰੇ, ਗੁਰਚਰਨ ਕਰੋ ਸਦ ਸਦ ਸਦ ਬੰਦਨਾ।