ਪੁਸਤਕਾਲਾਭਾਗ ੧

੨੧ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਠਾਕਰ ਸਿੰਘ ਦੇ ਗ੍ਰਹਿ

ਰੰਗ ਰੰਗ ਰੰਗ ਰੰਗ ਗੁਰ ਨਾਮ ਚੜ੍ਹਾਏ। ਮੰਗ ਮੰਗ ਮੰਗ ਮੰਗ ਪ੍ਰਭ ਮਨ ਚਰਨ ਤਿਸਾਏ। ਸਤਿ ਸਤਿ ਪ੍ਰਭ ਸਤਿ ਵਰਤਾਏ। ਝੂਠੀ ਦੇਹ ਸਚ ਜੋਤ ਜਗਾਏ। ਨਾਮ ਨਿਧਾਨ ਪ੍ਰਭ ਗਿਆਨ ਦਵਾਏ। ਗੁਰਮੁਖ ਸਿੱਖ ਹੋਵੇ ਜਗ ਉਜਲ, ਮਹਾਰਾਜ ਸ਼ੇਰ ਸਿੰਘ ਘਰ ਚਰਨ ਟਿਕਾਏ। ਚਰਨ ਕਵਲ ਜਿਸ ਬਣ ਆਏ। ਸਦਾ ਅਨੰਦ ਮਨ ਭੂਖ ਨਾ ਰਾਏ। ਦਰਗਾਹ ਮਾਣ ਸਚਖੰਡ ਦਰਸਾਏ। ਦੇਵੇ ਦਾਨ ਪ੍ਰਭ ਘਰ ਮੇਂ ਪਾਏ। ਸਦਾ ਮਿਹਰਵਾਨ ਕਲਜੁਗ ਗੁਰਸਿਖ ਤਰਾਏ। ਹੋ ਕਿਰਪਾਲ ਨਾਮ ਭਿਛਿਆ ਪਾਏ। ਮਹਾਰਾਜ ਸ਼ੇਰ ਸਿੰਘ ਸਦ ਬਲ ਜਾਈਏ, ਬਾਹੋਂ ਪਕੜ ਜਨ ਲਏ ਤਰਾਏ। ਪ੍ਰਗਟ ਭਇਓ ਪ੍ਰਭ ਸਮਰਥ। ਨਾਮ ਗਿਆਨ ਧਿਆਨ ਪ੍ਰਭ ਦੇਵੇ ਵਥ। ਸਦਾ ਅਡੋਲ ਨਿਰੋਲ ਅਮੋਲ ਸਿਰ ਗੁਰ ਦਾ ਹੱਥ। ਮਹਾਰਾਜ ਸ਼ੇਰ ਸਿੰਘ ਸਦਾ ਅਡੋਲ, ਪੂਰਨ ਪ੍ਰਮੇਸ਼ਵਰ ਸਮਰਥ। ਗਿਆਨ ਦੀਏ ਗੁਰ ਨਾਮ ਜਪਾਏ। ਧਿਆਨ ਕੀਏ ਸਭ ਲਿਵ ਲਾਏ। ਦਇਆਵਾਨ ਹੋ ਪ੍ਰਭ ਦਇਆ ਕਮਾਵੇ। ਨਾਮ ਪਦਾਰਥ ਵਿਚ ਦੇਹ ਪਾਵੇ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਸਿਆ, ਜਨਮ ਜਨਮ ਦੀ ਮੇਲ ਗਵਾਵੇ। ਗੁਰਚਰਨ ਜਿਸ ਲੱਗਾ ਧਿਆਨਾ। ਚਾਰ ਜੁਗ ਸਿੱਖ ਰਹੇ ਨਿਸ਼ਾਨਾ। ਉਧਾਰੇ ਸਿੱਖ ਪ੍ਰਭ ਦੇ ਗਿਆਨਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਵਿਸ਼ਨੂੰ ਭਗਵਾਨਾ। ਗੁਰ ਸਾਗਰ ਗੁਰ ਗਹਿਰ ਗੰਭੀਰਾ। ਗੁਰ ਉਜਾਗਰ ਗੁਰ ਗੁਣੀ ਗਹੀਰਾ। ਗੁਰ ਰਤਨਾਗਰ ਗੁਰ ਨਾਉਂ ਵਿਚ ਦੇਹ ਹੀਰਾ। ਗੁਰ ਕਾ ਸ਼ਬਦ ਜੁਗ ਚਾਰ ਵਰਤੀਰਾ। ਮਹਾਰਾਜ ਸ਼ੇਰ ਸਿੰਘ ਜੱਗ ਤੋੜੇ ਬੰਧਨ, ਦੇਵੇ ਦਰਸ ਜੋਤ ਸਰੂਪ ਛੱਡ ਸਰੀਰਾ। ਊਚ ਅਪਾਰ ਗੁਰ

ਦਰਬਾਰਾ। ਜਿਥੇ ਵਸੇ ਪ੍ਰਭ ਆਪ ਨਿਰੰਕਾਰਾ। ਅੰਮ੍ਰਿਤ ਬਰਖੇ ਜਿਉਂ ਜਲ ਧਾਰਾ। ਜਗੇ ਜੋਤ ਨਿਰੰਜਣ ਅਪਾਰਾ। ਤੀਨ ਲੋਕ ਪ੍ਰਭ ਭਗਤ ਪਸਾਰਾ। ਜੋਤ ਸਰੂਪ ਕਰੇ ਜੋਤ ਜਗਤ ਉਜਿਆਰਾ। ਇੰਦਲੋਕ ਸ਼ਿਵਲੋਕ ਬ੍ਰਹਮਲੋਕ ਸਭ ਕਰੇ ਨਿਮਸਕਾਰਾ। ਧਾਰ ਖੇਲ ਪ੍ਰਭ ਜੋਤ ਅਧਾਰਾ। ਸ੍ਰਿਸ਼ਟ ਉਪਾਈ ਵਿਚ ਆਪ ਨਿਰਾਧਾਰਾ। ਕਵਲ ਨਾਭ ਬ੍ਰਹਮਾ ਪਸਰ ਪਸਾਰਾ । ਕਰ ਕਿਰਪਾ ਮੁਖ ਚਾਰ ਨਿਆਰਾ। ਵੇਦ ਚਾਰ ਵਿਸ਼ਨੂੰ ਭਗਵਾਨ ਸਰਬ ਦੀ ਸਾਰਾ। ਚਾਰ ਵੇਦ ਚਾਰ ਮੁਖ ਲਿਖਾਏ। ਚਾਰ ਵੇਦ ਚਾਰ ਜੁਗ ਵਰਤਾਏ। ਜੁਗ ਚਾਰ ਪ੍ਰਭ ਜੋਤ ਪ੍ਰਗਟਾਏ। ਜੁਗ ਚਾਰ ਸਤਿ ਸਤਿ ਸਤਿ ਮਿਹਰਵਾਨ ਹੋ ਆਏ। ਜੀਵ ਜੰਤ ਰਸਨਾ ਹਰਿ ਹਰਿ ਹਰਿ ਗੁਣ ਗਾਏ। ਸਿਧ ਸਾਧ ਬੈਠੇ ਤਾੜੀ ਲਾਏ। ਸ਼ਿਵ ਸ਼ੰਕਰ ਜਟਾ ਜੂਟ ਰਖਾਏ। ਬਾਸ਼ਕ ਤਸ਼ਕਾ ਗਲ ਲਟਕਾਏ। ਲਾਗ ਗੁਰ ਚਰਨ ਪ੍ਰਭ ਦਰਸ ਪਾਏ। ਅੰਤ ਕਾਲ ਪ੍ਰਭ ਸਭ ਮਾਣ ਗਵਾਏ। ਆਪਣਾ ਭੇਦ ਨਾ ਕਿਸੇ ਬਤਾਏ। ਅਛਲ ਛਲ ਮੋਹਣੀ ਰੂਪ ਬਣਾਏ। ਭੁੱਲਾ ਸ਼ਿਵ ਕਾਮੀ ਹਲਕਾਏ। ਕਰੇ ਖੇਲ ਪ੍ਰਭ ਦੇਹ ਪਲਟਾਏ। ਦੇ ਦਰਸ ਸਭ ਸੋਝੀ ਪਾਏ। ਹੋਵੇ ਅਧੀਨ ਖੜ੍ਹਾ ਦਰ ਸੀਸ ਝੁਕਾਏ। ਹਉਂ ਭੁੱਲਾ ਬਖ਼ਸ਼ ਗੋਬਿੰਦ ਰਾਏ। ਹੋ ਕਿਰਪਾਲ ਪ੍ਰਭ ਮਾਣ ਦਿਵਾਏ। ਪੂਜਾ ਸ਼ਿਵ ਜਗਤ ਰਹਿ ਜਾਏ। ਜੁਗ ਚਾਰ ਵਰਨ ਚਾਰ ਸਭ ਸੀਸ ਝੁਕਾਏ। ਪ੍ਰਗਟ ਨਰ ਅਵਤਾਰ ਸ਼ਕਤੀ ਖਿੱਚ ਵਖਾਏ। ਪ੍ਰਗਟ ਜੋਤ ਅਪਾਰ ਜੋਤ ਵਿਚ ਜੋਤ ਮਿਲਾਏ। ਜਗਤ ਸੋਹੰ ਗਿਆਨ ਪੂਜਾ ਸ਼ਿਵ ਹਟਾਏ। ਉਪਜੇ ਬ੍ਰਹਮ ਗਿਆਨ, ਰਸਨਾ ਨਾਮ ਧਿਆਏ। ਪ੍ਰਗਟ ਆਪ ਨਿਰੰਕਾਰ, ਕਲਜੁਗ ਦੇ ਉਲਟਾਏ। ਸਚਖੰਡ ਸਚ ਸਤਿਜੁਗ ਲਾਇਆ। ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਆਪ ਅਪਰੰਪਰ ਪ੍ਰਭ ਅਗੰਮ ਅਪਾਰਾ। ਜੁਗੋ ਜੁਗ ਕਰੇ ਜੋਤ ਚਮਤਕਾਰਾ। ਸਤਿਜੁਗ ਕੀਤਾ ਪਾਰ ਕਿਨਾਰਾ। ਗੌਤਮ ਰਿਖ ਵਡ ਉਜਿਆਰਾ। ਜੁਗ ਉਲਟਾਵੇ ਰਸਨਾ ਦੁਆਰਾ। ਲਾਏ ਤਰੇਤਾ ਭਇਉ ਰਾਮ ਅਵਤਾਰਾ। ਰਿਗ ਵੇਦ ਜਿਸ ਪਾਰ ਉਤਾਰਾ। ਦੇ ਵਡਿਆਈ ਪ੍ਰਭ ਭਗਤਨ ਤਾਰਾ। ਭੀਲਣੀ ਤਾਈਂ ਦਰਸਾਏ ਸਚ ਦਵਾਰਾ। ਰਾਮ ਰਾਮ ਰਾਮ ਰਮਈਆ ਜਗਤ ਉਧਾਰਾ। ਦੁਸ਼ਟਾਂ ਲਾਹੇ ਘਾਣ, ਕਰ ਜੁਗ ਆਕਾਰਾ। ਭਗਤਨ ਦੇਵੇ ਤਾਰ, ਦੇ ਦਰਸ ਅਪਾਰਾ। ਸਿਲਾ ਦੇਵੇ ਤਾਰ, ਛੋਹੇ ਚਰਨ ਗੁਦਾਰਾ । ਤਰੇਤਾ ਗਵਾਇਆ ਮਾਣ, ਪ੍ਰਭ ਰਾਮ ਅਵਤਾਰਾ। ਦਵਾਪਰ ਪ੍ਰਗਟਿਓ ਰਾਮ ਕ੍ਰਿਸ਼ਨ ਅਵਤਾਰਾ। ਕ੍ਰਿਸ਼ਨ ਕਿਸੂ ਮਾਧੋ ਸਦ ਨਿਮਸਕਾਰਾ। ਦੇ ਕੇ ਬ੍ਰਹਮ ਗਿਆਨ, ਗੀਤਾ ਰਸਨ ਉਚਾਰਾ। ਸਤਿ ਸਤਿ ਸਤਿ ਮਿਹਰਵਾਨ, ਪ੍ਰਭ ਭਗਤਨ ਤਾਰਾ। ਛੱਡ ਛੱਡ ਛੱਡ ਰਾਜਨ ਦਰਬਾਰਾ। ਕਰ ਕਰ ਕਰ ਪਿਆਰ ਸੁਦਾਮਾ ਬਿਦਰ ਆ ਤਾਰਾ। ਹਰਿ ਹਰਿ ਹਰਿ ਨਰਾਇਣ ਭਗਤ ਜਨਾਂ ਪਿਆਰਾ। ਦੁਆਪਰ ਹੋਇਆ ਪਾਰ ਕਲਜੁਗ ਕੀਆ ਪਸਾਰਾ । ਯਜੁਰ ਗਿਆ ਵੇਦ ਅਥਰਬਣ ਲੈ ਉਤਾਰਾ। ਐੜਾ ਅਥਰਬਣ ਉਪਜੇ ਅੱਲ੍ਹਾ ਨੂਰ ਅਪਾਰਾ। ਅੱਲ੍ਹਾ ਇਲਾਹੋ ਨੂਰ, ਈਸ਼ਰ ਜੋਤ ਚਮਤਕਾਰਾ। ਕਲਜੁਗ ਕਰੇ ਖ਼ੁਆਰ, ਖੰਡਾ ਦੇ ਦੋ ਧਾਰਾ। ਰਾਮ ਸਾਰ ਰਸੂਲ ਗਿਆ ਪਸਾਰਾ। ਕਲਜੁਗ ਦਿਤੀ ਹਾਰ, ਈਸਾ ਮੂਸਾ ਪ੍ਰਭ ਦੇ ਉਤਾਰਾ। ਕਲਜੁਗ ਹੋਏ ਖ਼ੁਆਰ, ਜਿਉਂ ਜੀਵ ਵਿਚ ਨਰਕ ਮੰਝਾਰਾ। ਹੋਏ ਸਭ ਖ਼ੁਆਰ, ਪ੍ਰਭ ਖੇਲ ਅਪਾਰਾ। ਦੇ ਜੋਤ ਅਧਾਰ ਪ੍ਰਗਟੇ ਦਸ ਅਵਤਾਰਾ। ਕਿਸੇ ਨਾ ਪਾਈ ਸਾਰ, ਪ੍ਰਭ ਕੀ ਕਰੇ ਵਰਤਾਰਾ। ਲੈ ਕੇ ਈਸ਼ਰ ਓਟ ਸਭ ਚਲਾਏ ਪੰਥ ਨਿਆਰਾ। ਕਿਸੇ ਨਾ ਪਾਈ ਸਾਰ, ਸਦ ਸਦ ਸਦ ਇਕ ਜੋਤ ਅਧਾਰਾ। ਪ੍ਰਭ ਆਪ ਜੋਤ ਸਰੂਪ, ਸਰਬ ਜੀਵ ਜੰਤ ਪ੍ਰਭ ਜੋਤ ਅਧਾਰਾ। ਉਪਜੇ ਜੋਤ ਸਰੂਪ,

ਅੰਤ ਕਾਲ ਹੋਏ ਜੋਤ ਸਮਾਰਾ। ਕਲਜੁਗ ਹੋਇਆ ਘੋਰ, ਜਗਤ ਭਇਓ ਧੁੰਧੂਕਾਰਾ। ਕੋਇ ਨਾ ਪਾਵੇ ਸਾਰ, ਗੁਰ ਬਿਨ ਡੁੱਬੇ ਸਭ ਸੰਸਾਰਾ। ਈਸ਼ਰ ਸਦ ਬਲਿਹਾਰ, ਜੁਗ ਜੁਗ ਪ੍ਰਭ ਲੈ ਅਵਤਾਰਾ । ਕਲਜੁਗ ਕਰਮ ਵਿਚਾਰ, ਪ੍ਰਗਟ ਭਇਓ ਜੋਤ ਚਮਤਕਾਰਾ । ਸਰਬ ਗਵਾਏ ਮਾਣ, ਕੁਰਾਨ ਅੰਜੀਲ ਜਗਤ ਕੀਆ ਕਿਨਾਰਾ । ਚੌਥਾ ਜੁਗ ਉਲਟਾਏ, ਚਾਰ ਵੇਦ ਖਪਾਏ, ਸੋਹੰ ਸ਼ਬਦ ਅਲਾਏ, ਸਚ ਸ਼ਬਦ ਜੁਗ ਚਾਰਾ। ਗੀਤਾ ਗਿਆਨ ਗਵਾਏ, ਬਾਣੀ ਥਿਰ ਨਾ ਰਹਾਏ, ਈਸ਼ਰ ਜੋਤ ਪ੍ਰਗਟਾਏ, ਸਤਿਜੁਗ ਸਾਚਾ ਲਾਏ, ਭਗਤਨ ਦੇਵੇ ਨਾਮ ਅਧਾਰਾ। ਸਚ ਸੁੱਚ ਵਰਤਾਏ। ਜੂਠ ਝੂਠ ਖਪਾਏ, ਪਾਪੀ ਅਪਰਾਧੀ ਸਰਬ ਖਪਾਏ, ਪ੍ਰਭ ਭਗਤ ਤਰਾਏ ਜੋ ਆਏ ਗੁਰ ਦਰਬਾਰਾ। ਪ੍ਰਗਟ ਜੋਤ ਨਿਰੰਜਣ ਰਾਏ, ਕਲਜੁਗ ਕੂੜਾ ਦੀਆ ਉਲਟਾਏ, ਸਤਿਜੁਗ ਸਾਚੀ ਬਣਤ ਬਣਾਏ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰੀ ਨਿਰਵੈਰ ਸਮਾਵੇ, ਕਰ ਖੇਲ ਅਪਾਰ ਚਤੁਰਭੁਜ ਕਹਾਵੇ। ਸਰਬਤਰ ਗੁਆਏ ਮਾਣ, ਸੋਹੰ ਸ਼ਬਦ ਮੁਖ ਰਖਾਵੇ । ਗੁਰਸਿਖਾਂ ਦੇਵੇ ਤਾਰ, ਜਿਨ੍ਹਾਂ ਕਲਜੁਗ ਚਰਨ ਲਗਾਵੇ । ਮਨ ਉਪਜੇ ਬ੍ਰਹਮ ਗਿਆਨ, ਜਿਨ੍ਹਾਂ ਸਿਰ ਗੁਰ ਹੱਥ ਟਿਕਾਵੇ। ਮਿਲੇ ਨਾਮ ਨਿਧਾਨ, ਜਿਨ ਪ੍ਰਭ ਦਇਆ ਕਮਾਵੇ। ਦੇਵੇ ਗੋਝ ਗਿਆਨ, ਸਚ ਦੀ ਜੋਤ ਜਗਾਵੇ। ਝੂਠੀ ਛੱਡ ਪ੍ਰੀਤ, ਪ੍ਰਭ ਦੀ ਆਸ ਤਕਾਵੇ। ਗੁਰ ਪੂਰਾ ਹੋ ਮਿਹਰਵਾਨ, ਜਨਾਂ ਨੂੰ ਪਾਰ ਲੰਘਾਵੇ। ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ, ਨਿਰਧਨ ਸਰਧਨ ਦੋਵੇਂ ਤਰਾਵੇ। ਜਗਤ ਗੁਰ ਆਇਆ, ਮਨੀ ਸਿੰਘ ਨਾਮ ਰਖਾਇਆ। ਹੋਵੇ ਸ਼ਬਦ ਗਿਆਨ, ਗੋਬਿੰਦ ਗੋਬਿੰਦ ਪ੍ਰਗਟਾਇਆ। ਜਾਮਾ ਆਇਆ ਧਾਰ, ਕਲਜੁਗ ਨਿਹਕਲੰਕ ਅਖਵਾਇਆ। ਬੇਮੁਖਾਂ ਨਾ ਦੇਵੇ ਦੀਦਾਰ, ਐਸੀ ਪਾਈ ਮਾਇਆ। ਗੁਰਸਿਖਾਂ ਦੇਵੇ ਤਾਰ, ਸ਼ਬਦ ਰੂਪ ਪ੍ਰਭ ਦਰਸ ਦਿਖਾਇਆ। ਕਲਜੁਗ ਕਰਮ ਵਿਚਾਰ, ਚਰਨ ਸੰਗ ਜੋੜ ਮਿਲਾਇਆ। ਗੁਰ ਪੂਰੇ ਹੋ ਮਿਹਰਵਾਨ, ਨਾਮ ਨਿਧਾਨ ਦਿਵਾਇਆ। ਮਹਾਰਾਜ ਸ਼ੇਰ ਸਿੰਘ ਪ੍ਰਗਟ ਭਗਵਾਨ, ਸਤਿਜੁਗ ਸਾਚਾ ਲਾਇਆ। ਸਤਿਜੁਗ ਸੋਹੇ ਧਾਮ, ਜਿਥੇ ਗੁਰ ਸਾਚਾ ਆਏ। ਸਤਿਜੁਗ ਸੋਹੇ ਧਾਮ, ਜਿਥੇ ਗੁਰ ਚਰਨ ਟਿਕਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਜੋਤ ਜਗਾਏ। ਸਤਿਜੁਗ ਸੋਹੇ ਧਾਮ, ਜਿਥੇ ਨੈਣ ਮੁੰਧਾਰ ਦਰਸ ਦਿਖਾਏ। ਸਤਿਜੁਗ ਸੋਹੇ ਧਾਮ, ਜਿਥੇ ਬੈਕੁੰਠ ਵਾਸੀ ਰਿਹਾ ਸਮਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਸੋਹੰ ਗਿਆਨ ਦਿਵਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਭਗਤ ਤਰਾਏ। ਸਤਿਜੁਗ ਸੋਹੇ ਧਾਮ, ਜਿਥੇ ਪ੍ਰਭ ਸ਼ਰਨ ਪੜੇ ਦੀ ਲਾਜ ਰਖਾਏ। ਸਤਿਜੁਗ ਸੋਹੇ ਧਾਮ, ਜਿਥੇ ਬੈਠ ਸਾਚੀ ਲਿਖਤ ਕਰਾਏ। ਸਤਿਜੁਗ ਸੋਹੇ ਧਾਮ, ਜਿਥੇ ਮਹਾਰਾਜ ਸ਼ੇਰ ਸਿੰਘ ਸਤਿਜੁਗ ਸਾਚਾ ਲਾਏ। ਧੰਨ ਸੁਹਾਇਆ ਥਾਨ, ਜਿਥੇ ਪ੍ਰਭ ਆਸਣ ਲਾਇਆ। ਧੰਨ ਸੁਹਾਇਆ ਧਾਮ, ਜਿਥੇ ਗੁਰ ਬੈਕੁੰਠ ਬਣਾਇਆ। ਧੰਨ ਸੁਹਾਇਆ ਧਾਮ, ਜਿਥੇ ਜਗਤ ਭੁਲਾਇਆ। ਧੰਨ ਸੁਹਾਇਆ ਧਾਮ, ਜਿਥੇ ਸੰਗਤ ਰਲ ਮੰਗਲ ਗਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਭ ਰਾਣਿਆਂ ਮਹਾਰਾਣਿਆਂ ਨੂੰ ਤਖ਼ਤੋਂ ਲਾਹਿਆ। ਧੰਨ ਸੁਹਾਇਆ ਧਾਮ, ਜਿਥੇ ਸਚ ਗੁਰ ਸਚ ਬਚਨ ਲਿਖਾਇਆ । ਧੰਨ ਸੁਹਾਇਆ ਧਾਮ, ਜਿਥੇ ਚਾਰ ਵਰਨ ਕਰ ਗੁਰ ਇਕ ਬਹਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਭ ਸੋਹੰ ਦੇ ਗਿਆਨ ਜਗਤ ਤਰਾਇਆ। ਧੰਨ ਸੁਹਾਇਆ ਧਾਮ, ਜਿਥੇ ਪ੍ਰਗਟ ਹੋ ਨਿਰੰਕਾਰ ਕਲਜੁਗ ਦਰਸ ਦਿਖਾਇਆ। ਧੰਨ ਸੁਹਾਇਆ ਧਾਮ, ਪ੍ਰਗਟ ਭਏ ਮਾਤ ਖੰਡ ਬ੍ਰਹਿਮੰਡ ਤਜਾਇਆ। ਧੰਨ ਸੁਹਾਇਆ ਧਾਮ, ਪ੍ਰਗਟ ਨਰ ਅਵਤਾਰ ਬ੍ਰਹਮਾ ਪਾਰ ਕਰਾਇਆ। ਧੰਨ ਸੁਹਾਇਆ ਧਾਮ, ਜਿਥੇ ਤੀਨ ਲੋਕ ਪ੍ਰਭ ਬਣਤ ਬਣਾਇਆ। ਧੰਨ ਸੁਹਾਇਆ ਧਾਮ,

ਜਿਥੇ ਮਹਾਰਾਜ ਸ਼ੇਰ ਸਿੰਘ ਚਰਨ ਟਿਕਾਇਆ। ਸਤਿਗੁਰ ਸਾਚਾ ਸਚ ਸਤਿਜੁਗ ਲਾਏ। ਸਤਿਗੁਰ ਸਾਚਾ ਸਚ ਸ਼ਬਦ ਸੁਣਾਏ। ਸਤਿਗੁਰ ਸਾਚਾ ਸੋਹੰ ਗਿਆਨ ਜਗਤ ਦਿਵਾਏ। ਸਤਿਗੁਰ ਸਾਚਾ ਸਤਿਜੁਗ ਸਾਚਾ ਸਚ ਸੁੱਚ ਵਰਤਾਏ। ਸਤਿਗੁਰ ਸਾਚਾ ਮਦਿ ਮਾਸ ਨਸ਼ਟ ਕਰਾਏ। ਸਤਿਗੁਰ ਸਾਚਾ ਜੀਵ ਜੰਤ ਵਿਚ ਦਇਆ ਕਮਾਏ। ਸਤਿਗੁਰ ਸਾਚਾ ਹਰਿ ਹਰਿ ਹਰਿ ਰਸਨਾ ਨਾਮ ਜਪਾਏ । ਸਤਿਗੁਰ ਸਾਚਾ ਆਪ ਥਿਰ ਹੋ ਸਰਬ ਬਿਨਸਾਏ । ਸਤਿਗੁਰ ਸਾਚਾ ਆਪਣੀ ਮਹਿੰਮਾ ਆਪ ਲਿਖਾਏ। ਸਤਿਗੁਰ ਸਾਚਾ ਸਤਿਜੁਗ ਸਤਿ ਸੰਗਤ ਸੰਗ ਸਮਾਏ। ਸਤਿਗੁਰ ਸਾਚਾ ਮੂਰਖ ਮੁਗਧ ਅੰਞਾਣ ਦੇ ਕੇ ਸ਼ਬਦ ਗਿਆਨ ਬੁਝਾਏ। ਸਤਿਗੁਰ ਸਾਚਾ ਮਾਣ ਅਭਿਮਾਨ ਦੇ ਦਰਸ ਮਿਟਾਏ। ਸਤਿਗੁਰ ਸਾਚਾ ਅਧਰਮ ਕੁਕਰਮ ਨਸ਼ਟ ਹੋ ਜਾਏ। ਸਤਿਗੁਰ ਸਾਚਾ ਸਚ ਪਰੀਖਤ ਆਪ ਹੋ ਜਾਏ। ਸਤਿਗੁਰ ਸਾਚਾ ਸਚ ਸੰਜਮ ਸਚ ਰਿਹਾ ਸਮਾਏ। ਸਤਿਗੁਰ ਸਾਚਾ ਸਚਖੰਡ ਮਾਤਲੋਕ ਬਣਾਏ। ਸਤਿਗੁਰ ਸਾਚਾ ਗੁਰਸਿਖ ਤਰਾਏ। ਸਤਿਗੁਰ ਸਾਚਾ ਸਾਧ ਸੰਗਤ ਕਲ ਮਾਣ ਦਵਾਏ। ਸਤਿਗੁਰ ਸਾਚਾ ਕਰ ਚਰਨ ਪ੍ਰਨਾਮ, ਚਰਨ ਗੁਰ ਆਸ ਰਖਾਏ । ਸਤਿਗੁਰ ਸਾਚਾ ਦੇਵੇ ਸਭ ਨੂੰ ਤਾਰ, ਭਵਜਲ ਪਾਰ ਕਰਾਏ । ਸਤਿਗੁਰ ਸਾਚਾ ਸਭ ਦੀ ਲੇਵੇ ਸਾਰ, ਹਰ ਜੀਵ ਮੇਂ ਰਿਹਾ ਸਮਾਏ। ਸਤਿਗੁਰ ਸਾਚਾ ਜੀਵ ਨਾ ਪਾਵੇ ਸਾਰ, ਜਿਸ ਵਿਚ ਬੈਠਾ ਆਸਣ ਲਾਏ। ਸਤਿਗੁਰ ਸਾਚਾ ਦੇਵੇ ਸ਼ਬਦ ਗੁੰਜਾਰ, ਜੋ ਗੁਰ ਧਿਆਨ ਲਗਾਏ। ਸਤਿਗੁਰ ਸਾਚਾ ਦੇਵੇ ਬ੍ਰਹਮ ਗਿਆਨ, ਗੁਰਸਿਖ ਰਿਦੇ ਧਿਆਏ। ਸਤਿਗੁਰ ਸਾਚਾ ਜੀਵ ਜਗਤ ਨਾ ਜਾਏ ਨਿਰਾਸ, ਜੇ ਗੁਰ ਓਟ ਤਕਾਏ । ਸਤਿਗੁਰ ਸਾਚਾ ਭਗਤ ਵਛਲ ਕਿਰਪਾਲ, ਭਗਤਾਂ ਦੀ ਪੈਜ ਰਖਾਏ। ਸਤਿਗੁਰ ਦੇਖੇ ਇਹ ਜਗਤ ਤਮਾਸ਼ਾ। ਜੀਵ ਉਪਾਏ ਅਪ ਤੇਜ ਵਾਏ ਪ੍ਰਿਥਮੀ ਆਕਾਸ਼ਾ। ਮਨ ਮਤਿ ਬੁਧਿ ਜੀਵ ਆਤਮ ਧਰਵਾਸਾ। ਜੀਵ ਨਾ ਪਾਏ ਸਾਰ, ਵਿਚ ਦੇਹ ਗੁਰ ਪੂਰੇ ਵਾਸਾ । ਪ੍ਰਭ ਦੇਵੇ ਪਰਦਾ ਖੋਲ੍ਹ, ਜਿਸ ਗੁਰ ਚਰਨ ਭਰਵਾਸਾ । ਮਿਲੇ ਸ਼ਬਦ ਅਨਮੋਲ, ਹੋਵੇ ਆਤਮ ਪ੍ਰਕਾਸ਼ਾ। ਵਿਚ ਦਿਸੇ ਜੋਤ ਅਡੋਲ, ਜਗਾਈ ਪ੍ਰਭ ਅਬਿਨਾਸ਼ਾ। ਗੁਰ ਪੂਰੇ ਵੇਖੇ ਚੋਹਲ, ਕਲਜੁਗ ਜੀਵ ਹੋਏ ਬੈਠ ਨਿਰਾਸਾ। ਮਹਾਰਾਜ ਸ਼ੇਰ ਸਿੰਘ ਸਰਬ ਜੀਵ ਜੰਤ ਭਇਓ ਵਾਸਾ । ਰਸ ਰਸ ਰਸਨਾ ਗੁਰ ਮੁਖ ਚੁਆਇਆ । ਮਿਲ ਮਿਲ ਮਿਲ ਸਖੀਆਂ ਹਰਿ ਜਸ ਗਾਇਆ । ਹੱਸ ਹੱਸ ਹੱਸ ਗੁਰ ਪੂਰੇ ਨਾਮ ਜਪਾਇਆ। ਨੱਸ ਨੱਸ ਨੱਸ ਗੁਰਸੰਗਤ ਗੁਰ ਸ਼ਬਦ ਝੋਲੀ ਪਾਇਆ। ਦੱਸ ਦੱਸ ਦੱਸ ਪ੍ਰਭ ਸਿੱਖ ਮਾਰਗ ਪਾਇਆ। ਵਸ ਵਸ ਵਸ ਉਜੜਿਆ ਪ੍ਰਭ ਫੇਰ ਵਸਾਇਆ। ਫਸ ਫਸ ਜਮ ਫਾਸ ਪ੍ਰਭ ਗਲੋਂ ਕਟਾਇਆ। ਧੰਨ ਧੰਨ ਧੰਨ ਗੁਰ ਸਤਿਗੁਰ ਪੂਰਾ, ਦਰ ਘਰ ਆਇਆ ਮਾਣ ਦਵਾਇਆ। ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ, ਦੁਖੀਆਂ ਦਾ ਜਿਸ ਦੁੱਖ ਗਵਾਇਆ। ਪ੍ਰਭ ਦਰ ਖੜ੍ਹੇ ਦੋਏ ਜੋੜ ਸਵਾਲੀ। ਬਖ਼ਸ਼ੇ ਅਵਗੁਣ ਪ੍ਰਭ ਮਿਲੇ ਬਨਵਾਲੀ । ਪ੍ਰਗਟ ਹੋਇਆ ਸਰਬ ਸ੍ਰਿਸ਼ਟ ਵਾਲੀ। ਗੁਰਸਿਖਾਂ ਘਾਲ ਗੁਰ ਥਾਂਏ ਪਾ ਲੀ। ਉਧਰੇ ਜੀਵ ਜਿਨ ਪ੍ਰੀਤ ਗੁਰਚਰਨ ਲਗਾ ਲੀ। ਹੋਏ ਅਤੀਤ ਜਿਨ੍ਹਾਂ ਦਰ ਸੇਵ ਕਮਾ ਲੀ। ਹੋਏ ਪੁਨੀਤ ਜਿਨ੍ਹਾਂ ਦਰਸ ਪ੍ਰਭ ਜੋਤ ਦਰਸਾ ਲੀ। ਸੋਹੰ ਸ਼ਬਦ ਪ੍ਰਭ ਨਾਮ ਰਖਾ ਲੀ। ਮਹਾਰਾਜ ਸ਼ੇਰ ਸਿੰਘ ਸਦ ਲਾਗੋ ਚਰਨਾਂ, ਕਾਇਆ ਰੋਗ ਪ੍ਰਭ ਸਰਬ ਮਿਟਾ ਲੀ।

੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਆਤਮਾ ਸਿੰਘ ਦੇ ਗ੍ਰਹਿ

ਗੁਰ ਕਰਮ ਕਮਾਇੰਦਾ। ਕਰ ਪ੍ਰਗਟ ਸ਼ਬਦ ਸੁਣਾਇੰਦਾ। ਦੇ ਸੋਹੰ ਸ਼ਬਦ ਗਿਆਨ, ਪਰਦਾ ਆਤਮ ਲਾਹਿੰਦਾ । ਭੁੱਲੇ ਕਲਜੁਗ ਆਣ, ਗੁਰ ਸਚ ਮਾਰਗ ਲਾਇੰਦਾ। ਗੁਰ ਪਾਪੀਆਂ ਦੇਵੇ ਤਾਰ, ਜੋ ਗੁਰ ਦਰ ਤੇ ਆਇੰਦਾ। ਬੇਮੁਖਾਂ ਦੇਵੇ ਹਾਰ, ਹੋ ਮਾਣਸ ਮੁਖ ਭਵਾਇੰਦਾ । ਪ੍ਰਭ ਦੇਵੇ ਬ੍ਰਹਮ ਗਿਆਨ, ਮਨ ਅਨਹਦ ਸ਼ਬਦ ਵਜਾਇੰਦਾ। ਭਵ ਸਾਗਰ ਉਤਰੇ ਪਾਰ, ਗੁਰਚਰਨੀਂ ਜੋ ਚਿਤ ਲਾਇੰਦਾ। ਦਰਗਾਹ ਦੇਵੇ ਮਾਣ, ਜੋ ਗੁਰਸਿਖ ਨਾਮ ਸਦਾਇੰਦਾ । ਪ੍ਰਭ ਕਰੇ ਜੋਤ ਪ੍ਰਕਾਸ਼, ਅੰਤਰ ਜੀਵ ਜੋਤ ਜਗਾਇੰਦਾ। ਪ੍ਰਭ ਦੇ ਕੇ ਬ੍ਰਹਮ ਗਿਆਨ, ਦਰ ਠਾਂਡਾ ਦਰਸਾਇੰਦਾ । ਹੰਕਾਰੀਆਂ ਨਿੰਦਕਾਂ ਕਰੇ ਖ਼ੁਆਰ, ਦਰ ਮੰਗਣ ਭਿਖ ਨਾ ਪਾਇੰਦਾ। ਗੁਰਮੁਖਾਂ ਦੇਵੇ ਮਾਣ, ਵਿਚ ਦਰਗਹਿ ਸਚ ਬਿਠਾਇੰਦਾ। ਮਹਾਰਾਜ ਸ਼ੇਰ ਸਿੰਘ ਪ੍ਰਗਟ ਭਗਵਾਨ, ਗੁਰਸਿਖ ਜੋਤ ਮਿਲਾਇੰਦਾ। ਜੋਤ ਜਗਤ ਪ੍ਰਭ ਆਪ ਜਗਾਵੇ। ਪ੍ਰਭ ਅਬਿਨਾਸ਼ੀ ਸਦਾ ਰਹਾਵੇ। ਜੁਗਤ ਜਗਤ ਮਾਇਆ ਰੂਪ ਬਣਾਵੇ। ਮਾਇਆ ਮਮਤਾ ਕਲ ਜੀਵ ਡੁਬਾਵੇ। ਬੇਮੁਖਾਂ ਗੁਰਚਰਨ ਨਾ ਲਾਵੇ। ਗੁਰਸਿਖਾਂ ਘਰ ਜੈ ਜੈ ਜੈਕਾਰ ਕਰਾਵੇ। ਅਨੰਦ ਮੰਗਲ ਹੋਏ ਗੁਰ ਕੇਰਾ, ਹਰਿ ਹਰਿ ਹਰਿ ਰਸਨਾ ਨਾਮ ਜਪਾਵੇ। ਪ੍ਰਗਟ ਕੀਓ ਪ੍ਰਭ ਜੋਤ ਪ੍ਰਕਾਸ਼ਾ, ਦਰ ਆਇਆਂ ਗੁਰ ਪਾਰ ਲਗਾਵੇ। ਸ਼ਬਦ ਰੂਪ ਗੁਰ ਖੇਲ ਰਚਾਇਓ। ਪ੍ਰਗਟ ਜੋਤ ਵਿਚ ਸਿੱਖ ਸਮਾਵੇ। ਸਰਬ ਕਲਾ ਸਮਰਥ ਪ੍ਰਭ ਪੂਰਾ, ਆਪ ਅਭੇਵ ਕੋਈ ਭੇਦ ਨਾ ਪਾਵੇ। ਰੰਗ ਰੰਗੀਲਾ ਮੋਹਣ ਮਾਧਵ, ਜੁਗੋ ਜੁਗ ਪ੍ਰਭ ਜੋਤ ਜਗਾਵੇ। ਜੋਤ ਜਗਾਏ ਆਪ ਪ੍ਰਭ ਠਾਕਰ, ਛਡ ਦੇਹ ਵਿਚ ਜੋਤ ਸਮਾਵੇ। ਕਵਲ ਨੈਣ ਗੁਰ ਕਰਮ ਕਰੰਦਾ, ਦਇਆ ਧਾਰ ਸਤਿ ਸਤਿਜੁਗ ਲਾਵੇ। ਹਰਿ ਮਿਲ ਭਗਤ ਹੋਏ ਮਨ ਤਨ ਹਰਿਆ, ਸਚ ਸ਼ਬਦ ਗੁਰ ਗਿਆਨ ਦਿਵਾਵੇ। ਰਾਮ ਕ੍ਰਿਸ਼ਨ ਪ੍ਰਗਟਿਓ ਭਗਵਾਨਾ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ। ਨਾਉਂ ਨਿਧਾਨ ਮਿਲ ਗੁਰਸਿਖਾਂ ਪਾਇਆ। ਗੁਰਸਿਖਾਂ ਪਾਏ ਸਾਰ, ਜਿਨ੍ਹਾਂ ਹਰਿ ਦਰਸ ਦਿਖਾਇਆ। ਦਰਸ ਦਿਖਾਏ ਆਪ ਗੁਰ ਪੂਰਾ, ਕ੍ਰਿਸ਼ਨ ਬਾਲ ਸਿਰ ਮੁਕਟ ਟਿਕਾਇਆ । ਕਲਜੁਗ ਆਣ ਭਗਤ ਗੁਰ ਤਾਰੇ, ਵਿਛੜਿਆਂ ਗੁਰ ਮੇਲ ਕਰਾਇਆ। ਦਰਸ ਦੇਵੇ ਆਪ ਪ੍ਰਭ ਕਰਤਾ, ਗੁਰਸਿਖਾਂ ਮਨ ਰੰਗ ਮਜੀਠ ਚੜ੍ਹਾਇਆ । ਸਚ ਉਪਦੇਸ਼ ਕੀਆ ਜਗ ਅੰਤਰ, ਸੋਹੰ ਸ਼ਬਦ ਮੁਖ ਰਖਾਇਆ। ਓਅੰ ਆਪ ਪ੍ਰਭ ਕਰੇ ਨਿਰੰਕਾਰਾ, ਸੋਹੰ ਸ਼ਬਦ ਗੁਰ ਨਾਮ ਰਖਾਇਆ। ਜੋਤ ਨਿਰੰਜਣ ਜੋਤ ਆਕਾਰਾ, ਜੀਵ ਜੰਤ ਸਭ ਕੀਆ ਪਸਾਰਾ। ਨਾਦਾਨੀ ਅਭਿਮਾਨੀ ਪ੍ਰਭ ਦਰਸ ਨਾ ਪਾਇਓ, ਕਲਜੁਗ ਡੋਬੇ ਵਿਚ ਮੰਞਧਾਰਾ। ਗੁਰਮੁਖਾਂ ਮਿਲਿਆ ਜਗ ਕਰਤਾ, ਪ੍ਰਗਟ ਭਇਓ ਜੋਤ ਸੰਸਾਰਾ। ਕਰਮ ਧਰਮ ਗੁਰ ਆਪ ਵਿਚਾਰਿਆ, ਕਰ ਕਿਰਪਾ ਪ੍ਰਭ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਪ੍ਰਭ ਨਰਿੰਦਰ, ਸੋਹੰ ਸ਼ਬਦ ਭਗਤ ਦੀਆ ਭੰਡਾਰਾ। ਸੋਹੰ ਸ਼ਬਦ ਰਸਨਾ ਗਾਇਆ। ਤਨ ਮਨ ਹਰਿਆ, ਧੰਨ ਘਰ ਮਾਹਿ ਪਾਇਆ। ਉਪਜੇ ਗਿਆਨ ਹੋਵੇ ਤਨ ਸੀਤਲ, ਅੰਤ ਕਾਲ ਨਾ ਕਾਲ ਖਪਾਇਆ। ਗੁਰਚਰਨ ਲਾਗ ਭਵ ਸਾਗਰ ਤਰੀਏ, ਗਰਭਵਾਸ ਗੁਰ ਬੰਧ ਕਟਾਇਆ। ਕਲਜੁਗ ਸਿੱਖ ਚੰਦਨ ਮਹਿਕਾਏ, ਸੋਹੰ ਜਿਨ੍ਹਾਂ ਰਸਨਾ ਗਾਇਆ। ਪਸੂ ਪਰੇਤੋਂ ਦੇਵ ਕਰੇ ਗੁਰ ਪੂਰਾ, ਜਮ ਡੰਡ ਨਾ ਸਿਰ ਤੇ ਆਇਆ। ਗੁਰਸਿਖਾਂ ਮਨ ਚਾਉ ਘਨੇਰਾ, ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆ। ਬੇਮੁਖਾਂ ਘਰ ਸਦਾ ਹਨੇਰਾ, ਜਿਨ੍ਹਾਂ ਗੁਰ ਤੋਂ ਮੁਖ ਭਵਾਇਆ। ਮਹਾਰਾਜ ਸ਼ੇਰ ਸਿੰਘ ਜਗਤ ਗੁਰ ਦਾਤਾ, ਕਿਲਵਿਖ ਕਾਟ ਜਿਸ ਨਾਮ ਜਪਾਇਆ। ਪ੍ਰਭ

ਭਇਓ ਜੋਤ ਪ੍ਰਕਾਸ਼, ਕਲਜੁਗ ਕਰਮ ਕਮਾਇਆ। ਦੁੱਖੀ ਜੀਵ ਕਰਨ ਪੁਕਾਰ, ਸੋਹੰ ਸ਼ਬਦ ਗੁਰ ਬਾਣ ਚਲਾਇਆ। ਗੁਰਚਰਨ ਧਿਆਨ ਸੁਖ ਮਨ ਉਪਜੇ, ਰੋਗ ਸੋਗ ਪ੍ਰਭ ਦੇ ਮਿਟਾਇਆ। ਸ਼ਬਦ ਤੇਗ ਗੁਰ ਆਪ ਉਠਾਈ, ਕਲਜੁਗ ਕਰਮ ਸਭ ਨਸ਼ਟ ਕਰਾਇਆ। ਰਸਨਾ ਸ਼ਬਦ ਆਪ ਪ੍ਰਭ ਉਪਜੇ, ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਬਣਾਇਆ। ਮੇਰਾ ਨਾਮ ਨਿਰਬਾਣ ਭਇਓ ਜਗ ਅੰਤਰ, ਗੁਰ ਨਾਨਕ ਮੰਤਰ ਸਚ ਕਰ ਵਖਾਇਆ। ਮਸਾਣ ਪੌਣ ਪੌਣ ਸ਼ਬਦ ਗੁਰ ਬਾਧੇ, ਬੀਰ ਅਠਾਰਾਂ ਨਾਸ ਕਰਾਇਆ। ਬੀਰ ਮੁਹੰਮਦ ਸੰਗ ਚਾਰ ਯਾਰਾ, ਖ਼ਵਾਜਾ ਖ਼ਿਜ਼ਰ ਡੋਬੇ ਜਲ ਧਾਰਾ। ਹਾਕਨ ਡਾਕਨ ਝਾਕਨ ਗੁਰ ਸਿਰ ਮੁਨਵਾਏ, ਫਿਰੇ ਲੁਬਾਈ ਹੋਵੇ ਕਲ ਖ਼ੁਆਰਾ। ਅੰਚਨੀ ਕੰਚਨੀ ਨਿਰੰਚਨੀ ਕੋਈ ਨੇੜ ਨਾ ਆਏ, ਸਚ ਸ਼ਕਤ ਪ੍ਰਭ ਖਿੱਚ ਵਖਾਏ ਵਿਚ ਸੰਸਾਰਾ। ਮਵਕਲ ਨਾ ਕੋਈ ਭੈ ਰਖਾਏ, ਸ਼ਹੀਦ ਮੁਰੀਦ ਗੁਰਸਿਖ ਨੇੜ ਨਾ ਆਏ, ਸੋਹੰ ਸ਼ਬਦ ਜਲੇ ਅੰਗਿਆਰਾ। ਰੋਗ ਸੋਗ ਸਰਬ ਗੁਰ ਮੇਟੇ, ਕਲਜੁਗ ਕੀਓ ਜੋਤ ਚਮਤਕਾਰਾ । ਛਲ ਛਿਦਰ ਬਲੀਆ ਛਲੀਆ ਸਭ ਭਸਮ ਕਰਾਏ, ਗੁਰ ਦਰ ਬੱਧੇ ਚੋਟਾਂ ਖਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਮ੍ਰਿਤ ਬਰਖਾ ਲਾ ਦੁਖੀਆਂ ਦੁੱਖ ਮਿਟਾਇਆ। ਅੰਮ੍ਰਿਤ ਅਮਰ ਰੂਪ ਗੁਰ ਆਪ ਵਰਸਾਏ। ਗੁਰ ਗੋਬਿੰਦ ਮਿਲ ਗੁਰਸੰਗਤ ਸ਼ਾਂਤ ਵਰਤਾਏ। ਗੁਰਸੰਗਤ ਮਨ ਪ੍ਰਭ ਨਾਮ ਰੰਗਤ, ਦੇ ਦਰਸ ਅਗਿਆਨ ਅੰਧੇਰ ਚੁਕਾਏ। ਕਲਜੁਗ ਪ੍ਰਗਟਿਓ ਆਪ ਨਿਰੰਕਾਰਾ, ਆਤਮ ਵਿਚ ਪ੍ਰਭ ਜੋਤ ਜਗਾਏ। ਜਗੇ ਜੋਤ ਗੁਰ ਚਰਨ ਦਵਾਰੇ, ਉਪਜੇ ਸ਼ਬਦ ਮਨ ਧੁਨ ਵਜਾਏ। ਸ਼ਬਦ ਪ੍ਰਭ ਦਰਸ਼ਨ ਪਾਈਏ, ਨਿਜਾਨੰਦ ਰਿਹਾ ਸਮਾਏ। ਗੁਰ ਬਿਨ ਕੋਈ ਨਾ ਸੰਸਾ ਚੂਕੇ, ਦੇ ਗਿਆਨ ਗੁਰ ਗੋਝ ਵਖਾਏ। ਅੰਮ੍ਰਿਤ ਬੂੰਦ ਆਪ ਗੁਰ ਵਰਖੇ, ਗੁਰਸਿਖਾਂ ਗੁਰ ਮੁਖ ਚਵਾਏ। ਬਿਨ ਗੁਰ ਕੋਈ ਨਾ ਸਾਰ ਸਮਾਲੇ, ਝਿਰਨਾ ਅੰਮ੍ਰਿਤ ਨਾ ਕੋਈ ਝਿਰਾਏ। ਝਿਰ ਝਿਰ ਝਿਰ ਝਿਰਨਾ ਬੂੰਦ ਉਪਜੇ, ਅੰਮ੍ਰਿਤ ਬੂੰਦ ਕਵਲ ਮੁਖ ਪਾਏ। ਖੁਲ੍ਹੇ ਕਵਲ ਗੁਰ ਦੇ ਪ੍ਰਗਾਸਿਆ, ਦੇਹ ਦੀਪਕ ਗੁਰ ਜੋਤ ਜਗਾਏ। ਜਗੇ ਜੋਤ ਸ਼ਾਂਤ ਮਨ ਉਪਜੇ, ਨਿਜ ਘਰ ਬੈਠੇ ਤਾੜੀ ਲਾਏ। ਰਾਮ ਨਾਮ ਰਸਨਾ ਨਿੱਤ ਗਾਏ, ਘਰ ਬੈਠ ਪ੍ਰਭ ਅਬਿਨਾਸ਼ੀ ਪਾਏ। ਪ੍ਰਭ ਅਬਿਨਾਸ਼ ਭਗਤ ਰਖਵਾਲਾ, ਜੁਗੋ ਜੁਗ ਪ੍ਰਭ ਭੇਸ ਰਖਾਏ। ਆਦਿ ਅੰਤ ਪ੍ਰਭ ਕਿਸੇ ਨਾ ਪਾਇਆ, ਕਬ ਜੋਤ ਸਰੂਪ ਕਬ ਦੇਹ ਪਲਟਾਏ। ਪ੍ਰਭ ਕੀ ਮਹਿੰਮਾ ਵੇਦ ਨਾ ਜਾਨਣ, ਆਪਣਾ ਭੇਤ ਨਾ ਕਿਸੇ ਜਤਾਏ। ਜੋਤ ਆਧਾਰ ਰਹੇ ਪ੍ਰਭ ਠਾਕਰ, ਜੋਤ ਆਧਾਰ ਸਭ ਜੀਵ ਰਖਾਏ। ਭੇਵ ਨਾ ਪਾਵਣ ਪੂਰਾ ਗੁਰ ਨਾ ਪਛਾਨਣ ਅੱਜ ਵਿਚ ਬੈਠਾ ਆਸਣ ਲਾਏ। ਅੰਤਕਾਲ ਪ੍ਰਭ ਕਿਨੇ ਨਾ ਬਤਾਇਓ, ਜੋਤ ਸਰੂਪ ਹੋ ਜੋਤ ਲੈ ਜਾਏ। ਨਾਮ ਵਿਹੂਣ ਦਰ ਢੋਈ ਨਾ ਪਾਇਣ, ਜਮ ਕੀ ਫਾਸ ਪ੍ਰਭ ਗਲੇ ਪਵਾਏ। ਗੁਰਸਿਖਾਂ ਗੁਰ ਪਾਰ ਉਤਾਰੇ, ਅੰਤਕਾਲ ਪ੍ਰਭ ਦਰਸ ਦਿਖਾਏ। ਗੁਰਮੁਖ ਸਦਾ ਜਗਤ ਨਿਰਾਲਮ, ਵਿਚ ਬਬਾਣ ਪ੍ਰਭ ਲਏ ਬਿਠਾਏ। ਸਚ ਸ਼ਬਦ ਗੁਰ ਸਿੱਖਨ ਦੀਆ, ਸੋਹੰ ਸ਼ਬਦ ਜਗ ਵਰਤਾਏ । ਖਾਣੀ ਬਾਣੀ ਗਗਨ ਪਤਾਲੀ, ਸਰਬ ਤਾਈਂ ਪ੍ਰਭ ਦੇ ਉਲਟਾਏ। ਏਕ ਸ਼ਬਦ ਪ੍ਰਭ ਆਪ ਹੈ ਏਕਾ, ਏਕ ਸ੍ਰਿਸ਼ਟ ਜਿਸ ਵਿਚ ਸਮਾਏ। ਝੂਠੀ ਕਾਇਆ ਵਿਚ ਜੋਤ ਪ੍ਰਕਾਸ਼ਾ, ਚਾਰ ਵਰਨ ਪ੍ਰਭ ਰੰਗ ਇਕ ਸਮਾਏ। ਸੋ ਵੱਡਾ ਜਿਸ ਹਰਿ ਰੰਗ ਮਾਣਿਆਂ, ਗੁਰਮੁਖ ਨਾਉਂ ਜਗਤ ਰਹਿ ਜਾਏ। ਸਤਿਜੁਗ ਖੇਲ ਕਰੇ ਪ੍ਰਭ ਨਿਆਰਾ, ਮਦਿ ਮਾਸ ਸਭ ਨਸ਼ਟ ਹੋ ਜਾਏ। ਅਹਾਰ ਕਰੇ ਜੋ ਮਾਨੁਖ ਦੇਹੀ, ਜਨਮ ਜਨਮ ਜੂਨ ਪ੍ਰਭ ਅਗਨ, ਜਨਮ ਜਨਮ ਪ੍ਰਭ ਜੂਨ ਪ੍ਰੇਤ ਲਿਖਾਏ। ਅੰਤ ਕਾਲ ਨਾ ਕੋਈ ਸਹਾਈ, ਗੁਰ ਬਿਨ ਕੋਈ ਨਾ ਪਾਰ

ਲੰਘਾਏ। ਕਲੂ ਕਾਲ ਭਇਓ ਅੰਧਿਆਰਾ, ਕਰਮ ਧਰਮ ਨਸ਼ਟ ਹੋ ਜਾਏ। ਕਰਮ ਕਲੂ ਵਿਚ ਆਪ ਨਿਰੰਕਾਰਾ, ਪ੍ਰਗਟ ਜੋਤ ਨਿਹਕਲੰਕ ਹੋ ਆਏ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਧਾਰ ਖੇਲ ਚਤੁਰਭੁਜ ਕਹਾਏ। ਸਚ ਸਚ ਸਚ ਸਤਿਜੁਗ ਗੁਰ ਵਖਾਣਿਆਂ। ਹਰਿ ਹਰਿ ਹਰਿ ਰੰਗ ਗੁਰਸਿਖਾਂ ਮਾਣਿਆਂ। ਤਰ ਤਰ ਤਰ ਗੁਰ ਚਰਨ ਨਿਮਾਣਿਆਂ। ਜਰ ਜਰ ਜਰ ਦੁੱਖ ਬੇਮੁਖ ਅੰਞਾਣਿਆਂ। ਮਰ ਮਰ ਮਰ ਕਲਜੁਗ ਗੁਰ ਭੁਲਾਣਿਆਂ। ਵਡ ਵਡ ਵਡ ਪ੍ਰਭ ਆਪ ਭਗਤ ਵਡਾਣਿਆਂ। ਚਾੜ੍ਹ ਚਾੜ੍ਹ ਚਾੜ੍ਹ ਸਚਖੰਡ ਵਖਾਣਿਆਂ। ਮਹਾਰਾਜ ਸ਼ੇਰ ਸਿੰਘ ਚਲੇ ਆਪਣੇ ਭਾਣਿਆਂ। ਗੁਰਸਿਖਾਂ ਘਰ ਗੁਰ ਚਰਨ ਦਵਾਰਾ। ਬੇਮੁਖਾਂ ਦਰ ਨਰਕ ਮੰਝਾਰਾ। ਗੁਰਸਿਖਾਂ ਮਨ ਚਾਉ ਨਿਆਰਾ। ਬੇਮੁਖਾਂ ਮਨ ਵਧੇ ਵਿਕਾਰਾ। ਗੁਰਸਿਖਾਂ ਕਲ ਪ੍ਰਭ ਦਰਸਾਰਾ । ਬੇਮੁਖਾਂ ਦੇਵੇ ਪ੍ਰਭ ਨਰਕ ਨਵਾਰਾ। ਗੁਰਮੁਖਾਂ ਦੇ ਗੁਰ ਅੰਮ੍ਰਿਤ ਭੰਡਾਰਾ। ਬੇਮੁਖਾਂ ਮੁਖ ਵਿਸ਼ਟ ਮੁਗਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਚ ਗੁਰ ਪੂਰਾ, ਕਲਜੁਗ ਭਗਤ ਪਾਵੇ ਸਾਰਾ। ਭਗਤ ਭਗਵੰਤ ਦੋਏ ਏਕ ਸਰੂਪਾ। ਵਿਚ ਭਗਤ ਵਸੇ ਆਪ ਪ੍ਰਭ ਭੂਪਾ । ਪ੍ਰਗਟ ਜੋਤ ਵਿਚ ਅੰਧ ਕੂਪਾ । ਨਾਮ ਨਿਰੰਜਣ ਭਇਓ ਸਵੱਛ ਸਰੂਪਾ। ਮਹਾਰਾਜ ਸ਼ੇਰ ਸਿੰਘ ਭਗਤ ਉਧਾਰਨ ਪ੍ਰਗਟ ਜੋਤ ਆਪ ਪ੍ਰਭ ਅਨੂਪਾ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਦਰ ਜਗਤ ਗੁਰ ਆਪ ਦਿਖਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਨਾਥ ਤ੍ਰਲੋਕੀ ਮਾਤ ਸਮਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਸਰਬ ਘਟ ਵਾਸੀ ਸਿੱਖ ਦੇਹ ਸਮਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਖੰਡ ਵਰਭੰਡ ਬ੍ਰਹਿਮੰਡ ਜਿਸ ਰੰਗ ਲਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਲੋਕ ਤੀਨ ਜੈ ਜੈ ਜੈਕਾਰ ਕਰਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਪਤਿਤ ਉਧਾਰਨ ਗੁਰ ਚਰਨ ਟਿਕਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਜਿਥੇ ਮਿਲ ਸੰਗਤ ਹਰਿ ਹਰਿ ਹਰਿ ਜਸ ਗਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਕਲਜੁਗ ਓਟ ਗਈ ਜਗਤ ਪਿਤ ਭਏ ਸਰਨਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਮੁਕੰਦ ਮਨੋਹਰ ਕਿਰਪਾਨਿਧ ਆਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਗੁਰਪ੍ਰਸਾਦਿ ਸਤਿ ਸਤਿ ਸਤਿ ਵਰਤਾਇਆ । ਗੁਰ ਕਿਰਪਾ ਹੋਏ ਦਿਨ ਵਡਭਾਗੀ, ਗੁਰ ਦਰ ਆਇਆ ਨਾ ਜੀਵ ਬਿਲਲਾਇਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਕਰ ਦਰਸ ਗੁਰ ਮਨ ਸਹਿੰਸਾ ਲਾਹਿਆ। ਗੁਰ ਕਿਰਪਾ ਹੋਏ ਦਿਨ ਵਡਭਾਗੀ, ਜਗਤ ਨਿਆਰਾ ਸਰਬ ਪਧਾਰਾ ਪ੍ਰਭ ਦਰਸਾਇਆ । ਗੁਰ ਕਿਰਪਾ ਹੋਏ ਦਿਨ ਵਡਭਾਗੀ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਭਗਤ ਜਨਾਂ ਸਿਰ ਹੱਥ ਟਿਕਾਇਆ । ਕਲਜੁਗ ਪ੍ਰਭਾਸ ਗੁਰਸਿਖ ਵਿਚ ਚੰਦਨ। ਦੋਏ ਜੋੜ ਕਰੇ ਦਰ ਬੰਦਨ। ਤਾਰੇ ਆਪ ਪ੍ਰਭ ਤ੍ਰਲੋਕੀ ਨੰਦਨ। ਦਰ ਤੇ ਖੜ੍ਹੇ ਗੁਰ ਦਰਸ ਮਨ ਮੰਗਣ। ਸੋਹੰ ਸ਼ਬਦ ਦੇ ਗਿਆਨ, ਗੁਰ ਪੂਰੇ ਮਨ ਚਾੜ੍ਹੀ ਰੰਗਣ। ਗੁਰਸਿਖ ਗੁਰ ਏਕ ਪ੍ਰਭ ਰੂਪਾ ਗੁਰਸਿਖ ਰਹੇ ਰੰਗਣ। ਮਹਾਰਾਜ ਸ਼ੇਰ ਸਿੰਘ ਸਦ ਕਿਰਪਾਲਾ, ਦੂਖ ਨਿਵਾਰਨ ਆਪ ਭੈ ਭੰਜਨ। ਪਤਤ ਪਵਣ ਪ੍ਰਭ ਆਪ ਭੈ ਭੰਜਨ। ਹੰਕਾਰ ਨਿਵਾਰਨ ਹੈ ਭਵ ਖੰਡਨ। ਜਗਤ ਉਧਾਰੇ ਕਰੇ ਦਰਸ ਮਨ ਮੰਗਣ। ਮਹਾਰਾਜ ਸ਼ੇਰ ਸਿੰਘ ਪਤਿਤ ਉਧਾਰਨ, ਗੁਰਸਿਖ ਮਨ ਚਾੜ੍ਹੇ ਰੰਗਣ। ਸਤਿ ਪੁਰਖ ਪ੍ਰਭ ਆਪ ਨਿਰੰਜਣ, ਪ੍ਰਗਟ ਅਗੰਮ ਅਪਾਰਾ ਜੀਉ। ਸਰਬ ਸਮਰਥ ਕਲਜੁਗ ਲਏ ਅਵਤਾਰਾ ਜੀਉ । ਪ੍ਰਭ ਅਕੱਥ ਪ੍ਰਭ ਵਰਤੇ ਘਰ ਭੰਡਾਰਾ ਜੀਉ । ਪੀ ਬੂੰਦ ਅੰਮ੍ਰਿਤ ਮਨ ਤ੍ਰਿਪਤਾਸੇ, ਗੁਰ ਬਰਸੇ ਅੰਮ੍ਰਿਤ ਧਾਰਾ ਜੀਉ। ਗੁਰਸਿਖ ਗੁਰ ਚਰਨ ਬਿਗਾਸੇ ਕਰ ਦਰਸ ਕਰ ਦੇ ਪਾਰਾ ਜੀਉ। ਪ੍ਰਭ ਅਛਲ

ਪ੍ਰਭ ਅਡੋਲ, ਸਦਾ ਰਹੇ ਨਿਰਾਧਾਰਾ ਜੀਉ। ਕਲਜੁਗ ਤੋਲਿਆ ਪੂਰੇ ਤੋਲ, ਕਰ ਕਰਮ ਵਿਚਾਰਾ ਜੀਉ। ਗੁਰਸਿਖਾਂ ਦੀਆ ਸ਼ਬਦ ਅਨਮੋਲ, ਦੇ ਦਰਸ ਪਾਰ ਉਤਾਰਾ ਜੀਉ। ਕਰ ਦਰਸ ਜਿਨ ਹਰਿ ਰੰਗ ਮਾਣਿਆਂ, ਕਲਜੁਗ ਹੋਏ ਆਧਾਰਾ ਜੀਉ। ਮਨਮੁਖ ਜਿਨ੍ਹਾਂ ਗੁਰ ਨਾ ਪਛਾਣਿਆਂ, ਤਿਨ੍ਹਾਂ ਪ੍ਰਭ ਨਰਕ ਨਿਵਾਰਾ ਜੀਉ। ਪ੍ਰਗਟੀ ਜੋਤ ਆਪ ਪ੍ਰਭ ਭੂਪਤ, ਹੋਏ ਪ੍ਰਕਾਸ਼ ਜਗਤ ਚਮਕਾਰਾ ਜੀਉ। ਜੋਤ ਨਿਰੰਜਣ ਸਰਬ ਘਟ ਵਸੇ, ਲੈ ਆਏ ਕਲ ਅਵਤਾਰਾ ਜੀਉ। ਝੂਠੀ ਮਾਇਆ ਜਗਤ ਭੁਲਾਇਆ, ਕੋਈ ਅੰਤ ਨਾ ਪਾਰਾਵਾਰਾ ਜੀਉ। ਗੁਰਸਿਖ ਨਾਉਂ ਸਦਾ ਰੰਗ ਰਾਤੇ, ਜਿਨ੍ਹਾਂ ਮਿਲਿਆ ਨਰ ਅਵਤਾਰਾ ਜੀਉ। ਸੋਹੰ ਸ਼ਬਦ ਗਿਆਨ ਗੁਰ ਦੀਆ, ਦੇਹ ਹੋਵੇ ਸ਼ਬਦ ਧੁਨਕਾਰਾ ਜੀਉ। ਅਨਹਦ ਧੁਨ ਆਤਮ ਉਪਜੇ, ਪ੍ਰਭ ਮਿਲੇ ਆਪ ਨਿਰੰਕਾਰਾ ਜੀਉ। ਮਹਾਰਾਜ ਸ਼ੇਰ ਸਿੰਘ ਸਦ ਅਬਿਨਾਸ਼, ਪ੍ਰਗਟੇ ਕਲਜੁਗ ਲੈ ਅਵਤਾਰਾ ਜੀਉ। ਗੁਰਚਰਨ ਧਿਆਨ ਗੁਰਸਿਖ ਤਰ ਜਾਣ, ਮਿਲੇ ਨਾਮ ਨਿਧਾਨ ਉਤਰੇ ਸਿੱਖ ਪਾਰਾ ਜੀਉ। ਮਿਟੇ ਅਭਿਮਾਨ ਗੁਰਚਰਨ ਜਾਣ, ਗੁਰਸੰਗਤ ਰਲ ਤਰ ਜਾਣ, ਪ੍ਰਭ ਦਰਸ ਨਿਰੰਕਾਰਾ ਜੀਉ। ਪ੍ਰਭ ਪ੍ਰਗਟ ਭਏ ਗੁਰ ਗੋਬਿੰਦ ਬਲਵਾਨ, ਸਰਬ ਘਟ ਜਾਣ, ਆਤਮ ਕਰੇ ਪਛਾਣ, ਕਰੇ ਸਰਬ ਪਸਾਰਾ ਜੀਉ। ਸੋਹੰ ਸ਼ਬਦ ਗਿਆਨ ਪਾਵਣ ਸਿੱਖ ਸੁਜਾਨ, ਮਹਾਰਾਜ ਸ਼ੇਰ ਸਿੰਘ ਲਗ ਚਰਨ ਤਰ ਜਾਣ, ਗੁਰ ਮਿਲਿਆ ਅਪਰ ਅਪਾਰਾ ਜੀਉ। ਜੁਗੋ ਜੁਗ ਪ੍ਰਭ ਲੈ ਅਵਤਾਰਿਆ। ਜੋਤ ਰੂਪ ਪ੍ਰਭ ਧ੍ਰੂ ਚਮਤਕਾਰਿਆ। ਪ੍ਰਹਿਲਾਦ ਤਾਰੇ ਪ੍ਰਗਟ ਨਰ ਸਿੰਘ ਅਵਤਾਰਿਆ। ਅੰਬਰੀਕ ਉਧਾਰੇ ਦੁਰਬਾਸ਼ਾ ਸੁਧਾਰੇ, ਬਾਣ ਚਕਰ ਸੁਦਰਸ਼ਨ ਮਾਰਿਆ । ਜਨਕ ਜਨਮ ਸੁਧਾਰੇ, ਨਾਉਂ ਨਰਕ ਨਿਵਾਰੇ ਭਗਤ ਵਡਿਆ ਲਿਆ । ਹਰੀ ਚੰਦ ਮਾਣ ਗਵਾਇਆ, ਜੋੜੀ ਜੋੜ ਵਖਾਇਆ, ਮਿਲ ਸੰਗਤ ਗਾ ਲਿਆ। ਦਰਯੋਧਨ ਘਰ ਤਜਾਇਆ, ਬਿਦਰ ਘਰ ਭੋਗ ਲਗਾਇਆ ਕ੍ਰਿਸ਼ਨ ਭਗਵਾਨਿਆ । ਸੁਦਾਮੇ ਮਾਣ ਦੁਆਇਆ, ਸਿੰਘਾਸਣ ਉਪਰ ਬਿਠਾਇਆ, ਤੰਦਲ ਤਾਈਂ ਗੁਰ ਭੋਗ ਲਗਾ ਲਿਆ। ਨਾਮਦੇਉ ਤਰਾਇਆ, ਗੁਣ ਨਿਧਾਨ ਘਰ ਆ ਲੇਖ ਲਿਖਾਇਆ, ਦੇ ਉਪਦੇਸ ਜਰਮ ਸਫਲ ਕਰਾ ਲਿਆ। ਨਾਮਾ ਆਣ ਤਰਾਇਆ, ਦੁੱਧ ਨੂੰ ਭੋਗ ਲਵਾਇਆ, ਦਿਹੁਰਾ ਆਣ ਫਿਰਾਇਆ, ਗਾਏ ਮੋਈ ਫੇਰ ਜਿਵਾ ਲਿਆ। ਨਾਈ ਸੈਣ ਤਰਾਇਆ, ਸਾਧ ਸੰਗਤ ਮਾਣ ਦਿਵਾਇਆ, ਰੈਣ ਸਾਰੀ ਹਰਿ ਜਸ ਗਾਇਆ, ਸੈਣ ਰੂਪ ਹਰਿ ਵਟਾ ਲਿਆ। ਰਾਮ ਰਮਈਆ ਮਨ ਵਸਾਇਆ, ਜੁਲਾਹਾ ਕਬੀਰ ਤਰਾਇਆ, ਰਾਮਾ ਨੰਦ ਜਿਸ ਗੁਰ ਬਣਾ ਲਿਆ। ਸੈਣ ਆਣ ਤਰਾਇਆ, ਰੂਪ ਅਨੂਪ ਵਟਾਇਆ, ਗਰੀਬ ਨਿਵਾਜ਼ ਗਰੀਬਾਂ ਤਾਈਂ ਮਾਣ ਦਿਵਾ ਲਿਆ। ਜੁਗੋ ਜੁਗ ਪ੍ਰਭ ਅੰਤਰਜਾਮੀ, ਆਪਣਾ ਤੇਜ ਵਧਾ ਲਿਆ। ਸਧਨੇ ਮਾਣ ਗਵਾਇਆ, ਈਸ਼ਰ ਰਿਦੇ ਧਿਆਇਆ, ਨੀਹਾਂ ਵਿਚੋਂ ਕਢਾ ਲਿਆ। ਅਜਾਮਲ ਆਣ ਤਰਾਇਆ, ਨਾਉ ਪੂਤ ਨਰਾਇਣ ਰਖਾਇਆ, ਅੰਤ ਕਾਲ ਨਰਾਇਣ ਰਸਨਾ ਗਾਇਆ, ਘਰ ਸਚ ਬਹਾ ਲਿਆ। ਗਨਕਾ ਪਾਪਣ ਤਾਰੀ, ਦੇ ਨਾਮ ਭੰਡਾਰੀ ਆ ਕੇ ਪੈਜ ਸਵਾਰੀ, ਵਿਚ ਬਬਾਣ ਬਿਠਾ ਲਿਆ। ਪੂਤਨਾ ਪਾਪਣ ਤਾਰੀ, ਕ੍ਰਿਸ਼ਨ ਤਾਈਂ ਜਿਸ ਕਰੀ ਖੁਆਰੀ, ਕੱਢ ਸਾਸ ਪ੍ਰਭ ਦੇਹ ਛੁਡਾ ਲਿਆ। ਰਵਿਦਾਸ ਚੁਮਾਰ ਤਰਾਇਆ, ਨਾਮ ਪਦਾਰਥ ਪਾਇਆ, ਅੰਦਰ ਲਾਲ ਛੁਪਾਇਆ, ਬਾਹਰ ਭੇਸ ਵਟਾ ਲਿਆ। ਜੁਗੋ ਜੁਗ ਪ੍ਰਭ ਭੇਸ ਵਟਾ ਲਿਆ। ਕਲਜੁਗ ਜਾਮਾ ਧਾਰ, ਘਨਕਪੁਰੀ ਭਾਗ ਲਵਾ ਲਿਆ। ਖੰਡ ਸਚ ਕਰੇ ਨਿਵਾਸ, ਪਾਲ ਸਿੰਘ ਸਚਖੰਡ ਬਹਾ ਲਿਆ। ਦੇ ਸਵਰਨ ਮਾਣ, ਧ੍ਰੂ ਜਿਸ ਪਰੇ ਹਟਾ ਲਿਆ। ਮਾਣਾ ਸਿੰਘ ਦੇ ਮਾਣ, ਵਿਚ ਜੋਤ ਮਿਲਾ ਲਿਆ। ਚਾੜ੍ਹ ਨਾਮ ਰੰਗਣ, ਰੰਗਾ ਸਿੰਘ ਰੰਗ ਰੰਗਾ

ਲਿਆ। ਗੁਰਸਿਖ ਦੇਵੇ ਤਾਰ, ਤਨ ਮਨ ਧਨ ਜਿਨ ਚਰਨ ਲਗਾ ਲਿਆ। ਗੁਜਰ ਸਿੰਘ ਜਾਓ ਬਲਿਹਾਰ, ਗੁਰ ਜਿਸ ਸੀਸ ਉਠਾ ਲਿਆ। ਮਹਾਰਾਜ ਸ਼ੇਰ ਸਿੰਘ ਭਗਤ ਵਛਲ ਅਖਵਾ ਲਿਆ।

੨੨ ਜੇਠ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਰਣਜੀਤ ਕੌਰ ਦੇ ਗ੍ਰਹਿ

ਗੁਰਸਿਖ ਸਦਾ ਹਰਿ ਰੰਗ ਮਾਣੇ। ਗੁਰਸਿਖ ਚਲੇ ਗੁਰ ਕੇ ਭਾਣੇ। ਗੁਰਸਿਖ ਗੁਰ ਜਿਉਂ ਬਾਲ ਅੰਞਾਣੇ। ਗੁਰਸਿਖ ਸਿੱਖ ਗੁਰ ਦੋਏ ਏਕ ਸਮਾਨੇ। ਗੁਰਸਿਖ ਗੁਰ ਚਰਨ ਲਾਗ ਸਰਬ ਤਰ ਜਾਣੇ। ਗੁਰਸਿਖ ਗੁਰ ਸਮਾਣੇ। ਗੁਰਸਿਖ ਗੁਰ ਵਿਚ ਬਬਾਣ ਬਿਠਾਣੇ। ਗੁਰਸਿਖ ਗੁਰ ਗੁਰਪੁਰੀ ਲੈ ਜਾਣੇ। ਗੁਰਸਿਖ ਸਦ ਗੁਰ ਮਨ ਭਾਣੇ। ਗੁਰਸਿਖ ਜਗਤ ਪ੍ਰਭ ਵਡਿਆਣੇ। ਗੁਰਸਿਖ ਬਿਨ ਕੋਈ ਨਾ ਗੁਰ ਪਛਾਣੇ। ਗੁਰਸਿਖ ਉਪਜੇ ਸਦਾ ਬ੍ਰਹਮ ਗਿਆਨੇ। ਗੁਰਸਿਖ ਦਰਸ ਗੁਰ ਘਰ ਮੇਂ ਪਾਨੇ। ਗੁਰਸਿਖ ਸੰਗ ਬੇਮੁਖ ਤਰ ਜਾਣੇ। ਗੁਰਸਿਖ ਚੰਦਨ ਵਾਂਗ ਸਦਾ ਮਹਿਕਾਣੇ। ਗੁਰਸਿਖ ਹੋਏ ਗੁਰ ਦੀ ਬਾਣੇ। ਗੁਰਸਿਖ ਮੁਕਾਏ ਆਵਣ ਜਾਣੇ। ਗੁਰਸਿਖ ਸਦਾ ਅਟੱਲ ਹੋ ਜਾਣੇ। ਗੁਰਸਿਖ ਗੁਰ ਵਿਚ ਸਮਾਣੇ। ਗੁਰਸਿਖ ਗੁਰ ਪੂਰੇ ਵਿਚ ਜੋਤ ਮਿਲਾਣੇ। ਗੁਰਸਿਖ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆ ਕੇ ਸਿੱਖ ਤਰਾਣੇ। ਸੇਵਕ ਸਿੱਖ ਸਭ ਗੁਰ ਤਾਰਿਆ। ਵਿਚ ਚਰਨ ਜਿਨ ਆ ਨਿਮਸਕਾਰਿਆ। ਮਿਲੇ ਆਪ ਪਰਵਰਦਿਗਾਰਿਆ। ਕੱਟੀ ਫਾਸ ਦਰਸ ਦਰਸਾਰਿਆ। ਹੋਏ ਸੁਖਾਲੇ ਸਾਸ, ਰਸਨਾ ਸੋਹੰ ਸ਼ਬਦ ਉਚਾਰਿਆ। ਘਰ ਪ੍ਰਗਟ ਗੁਣ ਨਿਧਾਨ, ਐਸੇ ਗੁਰ ਕੋ ਸਦ ਸਦ ਸਦ ਬਲਹਾਰਿਆ। ਗੁਰ ਦੇ ਦਰਸ ਅਪਾਰ, ਗੁਰਸਿਖ ਆ ਤਾਰਿਆ । ਤੱਤੀ ਵਾਉ ਨਾ ਲਾਗੇ, ਪਾਰਬ੍ਰਹਮ ਜਿਨ ਰਿਦੇ ਚਿਤਾਰਿਆ। ਹੋਏ ਸਦਾ ਅਡੋਲ, ਜਿਨ੍ਹਾਂ ਨਾਮ ਨਿਰੰਜਣ ਪਾ ਲਿਆ। ਰਸਨਾ ਮੁਖੋਂ ਹਰਿ ਹਰਿ ਬੋਲ, ਪ੍ਰਭ ਅਬਿਨਾਸ਼ ਵਿਚ ਰਿਦੇ ਧਿਆ ਲਿਆ। ਪ੍ਰਭ ਮਿਲ ਕੋਇ ਨਾ ਰਹੇ ਤੋਟ, ਜਗਤ ਝੂਠੀ ਖੇਲ ਰਚਾ ਲਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਏ ਗੁਰਸਿਖ ਤਰਾ ਲਿਆ । ਗੁਰਸਿਖਾਂ ਘਰ ਸਦਾ ਵਧਾਈ, ਕਰ ਪ੍ਰੇਮ ਗੁਰ ਗੋਬਿੰਦ ਪ੍ਰਗਟਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਿਨ ਮਾਤਲੋਕ ਸਚਖੰਡ ਬਣਵਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਿਨ੍ਹਾਂ ਵਿਸ਼ਨੂੰ ਭਗਵਾਨ ਵਿਚ ਬਹਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਹਰਿ ਹਰਿ ਹਰਿ ਦਰਸ਼ਨ ਹਰ ਥਾਏਂ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਸਤਿ ਸਤਿ ਸਤਿ ਕਰ ਸਤਿ ਪੁਰਖ ਨਿਰੰਜਣ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਗੁਰਚਰਨ ਲਾਗ ਬੰਸ ਤਰਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਨਾਮ ਪਦਾਰਥ ਗੁਰ ਦਰ ਤੇ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜਨਮ ਮਰਨ ਦਾ ਫੰਦ ਕਟਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਦਰਸ ਪਰਸ ਮਨ ਤ੍ਰਿਪਤ ਕਰਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਚਰਨ ਕਵਲ ਦਰ ਸੀਸ ਝੁਕਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਜੋਤ ਨਿਰੰਜਣ ਨਾਮ ਨਰਾਇਣ ਘਰ ਸਹਿਜੇ ਪਾ ਲਿਆ। ਗੁਰਸਿਖਾਂ ਮਨ ਸਦਾ ਵਧਾਈ, ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਗੁਰਸਿਖਾਂ ਸਿਰ ਹੱਥ ਟਿਕਾ ਲਿਆ। ਗੁਰਸਿਖ ਕਰਮ ਗੁਰ ਆਪ ਵਖਾਣੇ। ਗੁਰਸਿਖ ਭੇਵ ਕੋਈ ਜੀਵ ਨਾ ਜਾਣੇ। ਗੁਰਸਿਖ ਸੇਵ ਗੁਰ

ਪਾਏ ਖ਼ਜ਼ਾਨੇ। ਗੁਰਸਿਖ ਵਿਚ ਗੁਰ ਅਭੇਵ ਮਹਾਰਾਜ ਸ਼ੇਰ ਸਿੰਘ ਜੋਤ ਜਗਾਣੇ। ਜੋਤ ਜਗਤ ਪ੍ਰਭ ਭਈ ਦਰਸਾਏ । ਭਗਤ ਭਗਵੰਤ ਦੀ ਸੋਝੀ ਪਾਏ। ਭਗਤ ਭਗਵੰਤ ਇਕ ਜੋਤ ਹੋ ਜਾਏ। ਮਹਾਰਾਜ ਸ਼ੇਰ ਸਿੰਘ ਸਦਾ ਗੁਣਵੰਤ, ਤੀਨ ਲੋਕ ਰਿਹਾ ਸਮਾਏ। ਸਤਿਜੁਗ ਚਲੇ ਸ਼ਬਦ ਅਪਾਰਾ। ਸੋਹੰ ਸ਼ਬਦ ਹੋ ਜਗਤ ਉਜਿਆਰਾ। ਵਰਨ ਚਾਰ ਸੋਹਣ ਗੁਰ ਚਰਨ ਦਵਾਰਾ। ਦੇ ਨਾਮ ਗੁਰ ਖੋਲ੍ਹ ਭੰਡਾਰਾ। ਦੇ ਗਿਆਨ ਝੂਠੀ ਦੇਹ ਪਸਾਰਾ। ਕਰ ਧਿਆਨ ਗੁਰਸਿਖ ਗੁਰ ਪਾਰ ਉਤਾਰਾ। ਹੋ ਨਿਰਬਾਣ ਗੁਰਸਿਖ ਪਾਰ ਉਤਾਰਾ । ਮਹਾਰਾਜ ਸ਼ੇਰ ਸਿੰਘ ਜੋਤ ਜਗਾਈ, ਪ੍ਰਗਟ ਭਇਓ ਆਪ ਨਿਰੰਕਾਰਾ। ਨਾਮ ਨਾਮ ਨਾਮ ਗੁਰ ਨਾਮ ਉਪਦੇਸਿਆ। ਸਚ ਧਾਮ ਧਾਮ ਧਾਮ ਜਿਥੇ ਸਿੱਖ ਉਪਦੇਸਿਆ। ਹਰਿ ਕਾਮ ਕਾਮ ਕਾਮ ਕਰੇ ਜੁਗੋ ਜੁਗ ਵੇਸਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਸਰੂਪ ਵਿਚ ਸਿੱਖ ਪ੍ਰਵੇਸ਼ਿਆ। ਗੁਰ ਧਾਮ ਹਰਿ ਕਾ ਦਵਾਰ। ਗੁਰ ਕਾ ਧਾਮ ਪ੍ਰਭ ਜੋਤ ਨਿਰੰਕਾਰ। ਗੁਰ ਧਾਮ ਗੁਰਸਿਖ ਪਿਆਰ। ਗੁਰ ਧਾਮ ਪ੍ਰਭ ਲਿਉ ਤਾਰ। ਗੁਰ ਧਾਮ ਜਗਤ ਜੋਤ ਅਪਾਰ । ਗੁਰ ਧਾਮ ਸਚਖੰਡ ਵਿਚਾਰ। ਗੁਰ ਧਾਮ ਮਹਾਰਾਜ ਸ਼ੇਰ ਸਿੰਘ ਗੁਰ ਧਾਮ ਸਚਖੰਡ ਵਿਚਾਰ । ਗੁਰ ਧਾਮ ਆਣ ਸੁਹਾਇਆ। ਆਪ ਪ੍ਰਭ ਏਕ, ਜੁਗ ਅਨੇਕ ਉਲਟਾਇਆ। ਧਰ ਜੋਤ ਵਿਚ ਕਲ ਦੇ ਆਇਆ। ਨਾਮ ਨਾਮ ਸਚ ਸਚ ਮਾਰਗ ਪਾਇਆ। ਸੋਹੰ ਸ਼ਬਦ ਗੁਰ ਗਿਆਨ ਦਵਾਇਆ। ਭਗਤ ਅਧਾਰ ਨਿਹਕਲੰਕ ਅਖਵਾਇਆ। ਸਿੱਖਨ ਤਾਰਨ ਸਤਿਗੁਰ ਆਇਆ। ਖੰਡ ਸਚ ਬ੍ਰਹਿਮੰਡ ਸਚ ਆਪ ਸਚ ਸਚ ਸਚ ਸਚ ਵਰਤਾਇਆ। ਨਾਮ ਸਚ ਧਾਮ ਸਚ ਸਚ ਗੁਰ ਸਚ ਸਤਿਜੁਗ ਲਾਇਆ। ਕਲਜੁਗ ਕੱਚ ਸ੍ਰਿਸ਼ਟ ਜਾਏ ਅਗਨ ਮੱਚ, ਗੁਰ ਪੂਰਾ ਸ਼ਬਦ ਲਿਖਾਏ ਸਚ, ਕਲਜੁਗ ਜੀਵਾਂ ਭੇਤ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਖੇਲ ਕਰੇ ਨਿਰਾਲਾ, ਛੱਡ ਦੇਹ ਜੋਤ ਰੂਪ ਆਇਆ। ਜੋਤ ਰੂਪ ਕਰੇ ਖੇਲ ਨਿਰਾਲਾ, ਸ਼ਬਦ ਰੂਪ ਜਗਾਏ ਜੋਤ ਅਪਾਰਾ। ਸਰਬ ਸੁਖ ਗੁਰ ਚਰਨ ਦਵਾਰਾ। ਸੋਹੰ ਸ਼ਬਦ ਗੁਰ ਸਚ ਭੰਡਾਰਾ। ਅੰਮ੍ਰਿਤ ਨਾਮ ਪ੍ਰਭ ਦਏ ਨਿਰੰਕਾਰਾ। ਗੁਣ ਨਿਧਾਨ ਲਿਖੇ ਲੇਖ ਅਪਾਰਾ। ਸਚ ਸ਼ਬਦ ਦੇਹ ਹੋਏ ਆਧਾਰਾ। ਸੁਰਤ ਸ਼ਬਦ ਪ੍ਰਭ ਪਾਏ ਦਰਸ ਅਪਾਰਾ। ਵੱਜੇ ਧੁਨ ਖੁੱਲ੍ਹੇ ਦਸਮ ਦੁਆਰਾ। ਹੋਏ ਧੁਨਕਾਰਾ ਦੀਪਕ ਜੋਤ ਜਗੇ ਅਪਾਰਾ। ਬ੍ਰਹਮ ਗਿਆਨ ਹੋਏ ਮਹਾਰਾਜ ਸ਼ੇਰ ਸਿੰਘ ਮਿਲੇ ਨਿਰੰਕਾਰਾ । ਕਲਜੁਗ ਆਣ ਗੁਰ ਖੇਲ ਰਚਾਇਆ। ਨਿਰਧਨ ਦੇਖ ਗੁਰ ਦਰਸ ਦਿਖਾਇਆ। ਗ਼ਰੀਬਾਂ ਗੁਰ ਦਰਗਾਹ ਮਾਣ ਦਿਵਾਇਆ। ਗੁਰਸਿਖਾਂ ਸੋਹੰ ਸ਼ਬਦ ਨਾਮ ਸਚ ਦ੍ਰਿੜਾਇਆ। ਪਤਤ ਉਧਾਰਨ ਨਿਹਕਲੰਕ ਅਖਵਾਇਆ। ਸ੍ਰਿਸ਼ਟ ਭਿਖਾਰਨ ਇਕ ਦਰ ਪਾਇਆ। ਸਿੱਖ ਉਧਾਰਨ ਗੁਰ ਚਰਨ ਲਗਾਇਆ। ਸਤਿਜੁਗ ਤਾਰਨ ਸਤਿਗੁਰ ਆਇਆ। ਕਲਜੁਗ ਆਣ ਜਿਨ ਬੰਨੇ ਲਾਇਆ। ਮਹਾਰਾਜ ਸ਼ੇਰ ਸਿੰਘ ਸਚ ਨਾਮ ਰਖਾਇਆ। ਗੁਰ ਸ਼ਬਦ ਅਨਹਦ ਧੁਨਕਾਰ। ਗੁਰ ਸ਼ਬਦ ਗੁਰ ਸਚ ਨਿਸਤਾਰ। ਗੁਰ ਸ਼ਬਦ ਅਨਹਦ ਗਿਆਨ ਵਿਚਾਰ। ਗੁਰ ਸ਼ਬਦ ਗੁਰਸਿਖਾਂ ਪਾਈ ਸਾਰ। ਗੁਰ ਸ਼ਬਦ ਗੁਰ ਦਸਵਾਂ ਦਵਾਰ। ਗੁਰ ਸ਼ਬਦ ਦੇਵੇ ਜੀਵਨ ਅਧਾਰ। ਗੁਰ ਸ਼ਬਦ ਆਤਮ ਜਗੇ ਜੋਤ ਅਪਾਰ । ਗੁਰ ਸ਼ਬਦ ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਅਪਾਰ। ਕਲਜੁਗ ਕਲ ਪ੍ਰਭ ਆਪ ਵਰਤਾਈ। ਦੇਵੇ ਦਰਸ ਸਦਾ ਸੁਖਦਾਈ। ਧੰਨ ਗੁਰ ਗੁਰਸਿਖਾਂ ਘਾਲ ਥਾਏਂ ਪਾਏ। ਸ਼ਬਦ ਰੂਪ ਦੇਵੇ ਦਰਸ ਗੁਰ ਪੂਰਾ, ਹੱਥ ਜੋੜ ਗੁਰਸਿਖ ਚਰਨ ਸੀਸ ਝੁਕਾਏ। ਕਲਜੁਗ ਖੇਲ ਅਪਰ ਅਪਾਰਾ, ਮਹਾਰਾਜ ਸ਼ੇਰ ਸਿੰਘ ਇਹ ਚਾਲ

ਚਲਾਏ। ਕੋਟ ਵਾਰ ਪ੍ਰਭ ਕੀਆ ਪਸਾਰਾ। ਐਸਾ ਖੇਲ ਕਰੇ ਨਿਰੰਕਾਰਾ। ਕਲਜੁਗ ਆਣ ਪ੍ਰਭ ਭਏ ਪੂਰਨ ਅਵਤਾਰਾ । ਨਰ ਅਵਤਾਰ ਸਚ ਉਰਧਾਰਾ । ਦੇਵੇ ਦਰਸ ਗੁਰ ਮੰਗਣ ਗੁਰਦਵਾਰਾ। ਪਲਟੇ ਜੋਤ ਤੀਨ ਲੋਕ ਚਮਤਕਾਰਾ। ਹਰਿ ਜੀ ਆਇਆ ਕਲ ਲੈ ਅਵਤਾਰਾ।