੧੬ ਹਾੜ ੨੦੦੭ ਬਿਕ੍ਰਮੀ ਰਾਣੀ ਖੇਤ ਜ਼ਿਲਾ ਅਲਮੋੜਾ ਚੁਬਾਤੀਆਂ ਬਚਨ ਹੋਏ
ਅੰਮ੍ਰਿਤ ਬੂੰਦ ਗੁਰ ਅੰਮ੍ਰਿਤ ਬਰਸਾਇਆ । ਅੰਮ੍ਰਿਤ ਬੂੰਦ ਗੁਰ ਅਮਰ ਚੜ੍ਹਾਇਆ। ਗੁਰਸਿਖਾਂ ਗੁਰ ਦਵਾਰ ਦਸਮ ਖੁਲ੍ਹਾਇਆ। ਗੁਰਸਿਖਾਂ ਗੁਰ ਨਿਜਾਨੰਦ ਦਰਸਾਇਆ। ਗੁਰਸਿਖਾਂ ਗੁਰ ਅੰਤਕਾਲ ਵਿਚ ਜੋਤ ਮਿਲਾਇਆ । ਗੁਰਸਿਖਾਂ ਗੁਰ ਸਚ ਧਾਮ ਪੁਚਾਇਆ। ਗੁਰਸਿਖਾਂ ਗੁਰ ਜੋਤ ਨਿਰੰਜਣ ਵਿਚ ਸਮਾਇਆ। ਗੁਰਸਿਖਾਂ ਗੁਰ ਕਲਜੁਗ ਵਿਚ ਮਾਣ ਦਿਵਾਇਆ। ਗੁਰਸਿਖਾਂ ਗੁਰ ਵਿਛੜਿਆਂ ਆਣ ਮਿਲਾਇਆ। ਗੁਰਸਿਖਾਂ ਗੁਰ ਮਹਾਰਾਜ ਸ਼ੇਰ ਸਿੰਘ ਆਣ ਜਗਤ ਤਰਾਇਆ। ਜਗਤ ਉਜਿਆਰੇ ਪ੍ਰਭ ਕਿਰਪਾਲਾ। ਭਗਤ ਵਛਲ ਗੁਰ ਦੀਨ ਦਿਆਲਾ। ਗੁਰਸਿਖਾਂ ਗੁਰ ਦਰ ਧਰਮਸਾਲਾ। ਮਹਾਰਾਜ ਸ਼ੇਰ ਸਿੰਘ ਸਚ ਸਚ ਸਚ ਰਖਵਾਲਾ। ਗੁਰ ਸਾਚਾ ਸਚ ਸੁਚ ਵਰਤਾਵੇ। ਜੋਤ ਨਿਰੰਜਣ ਵਿਚ ਜਗਤ ਜਗਾਵੇ। ਪੂਰਬ ਉਤਰ ਦਿਸ਼ਾ ਅਗਨ ਲਗਾਵੇ। ਸ੍ਰਿਸ਼ਟ ਸਾਰੀ ਟੁੰਬ ਉਠਾਵੇ। ਮੋਤਾ ਖ਼ੂਨ ਜਗ ਵਰਖਾ ਲਾਵੇ। ਆਪਣੀ ਕਲਾ ਪ੍ਰਭ ਆਪ ਵਰਤਾਵੇ। ਕੋਈ ਜੀਵ ਭੇਵ ਨਾ ਪਾਵੇ। ਵਿਚ ਸੰਸਾਰ ਹਾਹਾਕਾਰ ਮਚਾਵੇ। ਗੁਰਸਿਖਾਂ ਮੁਖ ਜੈ ਜੈ ਜੈਕਾਰ ਕਰਾਵੇ। ਗੁਰਪੁਰੀ ਗੁਰ ਭਾਗ ਲਗਾਵੇ। ਜਿਥੇ ਜੋਤ ਨਿਰੰਜਣ ਅਚਲਤ ਕਰਾਵੇ। ਮਹਾਰਾਜ ਸ਼ੇਰ ਸਿੰਘ ਕਲਜੁਗ ਜੋਤ ਜਗਾਵੇ। ਪ੍ਰਗਟ ਜੋਤ ਪ੍ਰਭ ਕਲਜੁਗ ਨਿਰੰਕਾਰਾ। ਨਿਹਕਲੰਕ ਪ੍ਰਭ ਲੈ ਅਵਤਾਰਾ। ਛੱਡ ਦੇਹ ਹੋਏ ਜੋਤ ਆਧਾਰਾ। ਉਪਜੇ ਗਿਆਨ ਗੁਰਚਰਨ ਦਵਾਰਾ। ਭਗਤ ਜਨਾਂ ਹਰਿ ਭਗਤ ਭੰਡਾਰਾ। ਜਗਤ ਉਧਾਰੇ ਗੁਰਸਿਖ ਤਾਰੇ ਪ੍ਰਭ ਲੈ ਅਵਤਾਰਾ। ਪਾਪੀ ਸੰਘਾਰੇ ਨਰਕ ਨਿਵਾਰੇ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਨਿਹਕਲੰਕ ਪ੍ਰਭ ਜਗਤ ਅਖਵਾਏ। ਜੁਗੋ ਜੁਗ ਇਹ ਖੇਲ ਰਚਾਏ। ਕਲਜੁਗ ਛੱਡ ਦੇਹ ਜੋਤ ਰੂਪ ਹੋ ਜਾਏ। ਸਤਿਜੁਗ ਸਤਿ ਮਿਹਰਵਾਨ ਸਤਿ ਸਤਿ ਵਰਤਾਏ। ਤਰੇਤਾ ਪ੍ਰਗਟ ਰਾਮ, ਰਿਗ ਵੇਦ ਪ੍ਰਭ ਮਾਣ ਦਿਵਾਏ। ਦਵਾਪਰ ਕ੍ਰਿਸ਼ਨ ਮੁਰਾਰ, ਅਰਜਨ ਪ੍ਰਭ ਗਿਆਨ ਦਿਵਾਏ। ਉਚਰ ਗੀਤਾ ਗਿਆਨ ਜਗਤ ਦੇ ਸਮਝਾਏ। ਕਲਜੁਗ ਜਾਮਾ ਧਾਰ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ। ਛੱਡ ਦੇਹ ਅਪਾਰ ਜੋਤ ਸਰੂਪ ਹੋ ਜਾਏ। ਹੋਏ ਜਗਤ ਖੁਆਰ, ਗੁਰ ਪੂਰਾ ਇਹ ਬਚਨ ਲਿਖਾਏ । ਗੁਰਸਿਖਾਂ ਦਿਤਾ ਤਾਰ, ਜਿਨ੍ਹਾਂ ਗੁਰ ਚਰਨ ਲਗਾਏ। ਹੋਏ ਜਗਤ ਉਧਾਰ ਜਿਨ੍ਹਾਂ ਪ੍ਰਭ ਕਲਜੁਗ ਦਰਸ ਦਿਖਾਏ । ਭਗਤ ਸੋਹਣ ਹਰਿ ਦਵਾਰ, ਹਰਿ ਹਰਿ ਹਰਿ ਦਰਸ ਨੈਣ ਤ੍ਰਿਪਤਾਏ। ਕਲਜਗ ਦਿਤਾ ਮਾਣ ਮਹਾਰਾਜ ਸ਼ੇਰ ਸਿੰਘ ਗੁਰਸਿਖ ਤਰਾਏ। ਗੁਰਸਿਖਾਂ ਗੁਰ ਮਾਣ ਦਵਾਇਆ। ਗੁਰਸਿਖਾਂ ਹਰਿ ਜੂ ਹਰਿ ਘਰ ਮਾਹਿ ਪਾਇਆ। ਗੁਰਸਿਖਾਂ ਪ੍ਰਭ ਦਰਸ਼ਨ ਦਿਖਾਇਆ। ਗੁਰਸਿਖਾਂ ਮੁਕੰਦ ਮਨੋਹਰ ਲਖ਼ਮੀ ਨਰਾਇਣ ਪ੍ਰਭ ਨਜ਼ਰੀ ਆਇਆ। ਗੁਰਸਿਖਾਂ ਅਚੁਤ ਪਾਰਬ੍ਰਹਮ ਪਰਮੇਸ਼ਰ ਸਚ ਦਰਸ ਦਿਖਾਇਆ। ਗੁਰਸਿਖਾਂ ਕਲਜੁਗ ਜਨਮ ਅਮੋਲਕ ਪਾਇਆ। ਗੁਰਸਿਖਾਂ ਪ੍ਰਭ ਹੋਏ ਕਿਰਪਾਲ, ਚੁਰਾਸੀ ਗੇੜ ਕਟਾਇਆ। ਗੁਰਸਿਖਾਂ ਦੇ ਨਾਮ ਅਧਾਰ, ਪ੍ਰਭ ਪੂਰੇ ਕਰਮ ਕਮਾਇਆ।
ਗੁਰਸਿਖਾਂ ਜਗਤ ਨਾ ਆਏ ਹਾਰ, ਜਿਨ੍ਹਾਂ ਗੁਰਚਰਨ ਧਿਆਨ ਲਗਾਇਆ। ਗੁਰਸਿਖਾਂ ਸਦਾ ਬਲਿਹਾਰ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਸਨਾ ਗਾਇਆ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ। ਪ੍ਰਗਟੇ ਜੋਤ ਹੋਏ ਜਗਤ ਉਜਿਆਰਾ। ਪਾਪੀ ਅਪਰਾਧੀ ਪ੍ਰਭ ਡੋਬੇ ਨਰਕ ਮਝਾਰਾ। ਮਦਿ ਮਾਸ ਜੋ ਲਾਏ ਰਸਨਾ ਦਵਾਰਾ। ਮਾਣਸ ਜਨਮ ਜਗਤ ਮੇਂ ਹਾਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਨਰ ਅਵਤਾਰਾ। ਧੰਨ ਗੁਰਸਿਖ ਜਿਨ੍ਹਾਂ ਗੁਰਚਰਨ ਪਿਆਰਾ। ਭਇਓ ਕਿਰਪਾਲ ਆਪ ਕਰਤਾਰਾ। ਦੇਵੇ ਦਰਸ ਆਪ ਨਿਰੰਕਾਰਾ। ਜੋਤ ਜਗਾਏ ਵਿਚ ਦੇਹ ਅਪਰ ਅਪਾਰਾ। ਉਪਜੇ ਗਿਆਨ ਵਿਚ ਦੇਹ ਸ਼ਬਦ ਧੁਨਕਾਰਾ। ਪ੍ਰਗਟੇ ਜੋਤ ਆਤਮ ਜੋਤ ਹੋਏ ਚਮਤਕਾਰਾ। ਬੁਝੀ ਦੀਪਕ ਪ੍ਰਭ ਕਰੇ ਉਜਿਆਰਾ। ਮਹਾਰਾਜ ਸ਼ੇਰ ਸਿੰਘ ਗੁਰ ਪ੍ਰਗਟਿਓ ਅਪਰ ਅਪਾਰਾ। ਅਪਰ ਅਪਾਰ ਪ੍ਰਭ ਅੰਤਰਜਾਮੀ। ਮਧ ਸੂਦਨ ਦਾਮੋਦਰ ਸਵਾਮੀ। ਕ੍ਰਿਸ਼ਨ ਮੁਰਾਰ ਜਗਤ ਨੇਹਕਾਮੀ। ਭਗਤ ਵਛਲ ਆਪ ਪ੍ਰਭ ਸਵਾਮੀ। ਪ੍ਰਗਟ ਜੋਤ ਹੋਏ ਕਲਜੁਗ ਮਹਾਰਾਜ ਸ਼ੇਰ ਸਿੰਘ ਸਦਾ ਅੰਤਰਜਾਮੀ। ਸਰਬ ਸੂਖ ਗੁਰਚਰਨ ਦਵਾਰਾ। ਕਰ ਦਰਸ ਪ੍ਰਗਟੇ ਜੋਤ ਅਪਰ ਅਪਾਰਾ। ਜੁਗੋ ਜੁਗ ਜਗਤ ਪ੍ਰਭ ਲੈ ਅਵਤਾਰਾ। ਕਲਜੁਗ ਜਾਮਾ ਧਾਰੇ ਪ੍ਰਭ ਨਿਰੰਕਾਰਾ। ਜਗਤ ਭੁੱਲਾ ਹੋਏ ਖੁਆਰ ਗੁਰਸਿਖਾਂ ਪ੍ਰਭ ਪਾਰ ਉਤਾਰਾ। ਬੇਮੁਖਾਂ ਮਨ ਸਦਾ ਹੰਕਾਰਾ। ਰਸਨਾ ਚਲੇ ਸਦਾ ਵਿਕਾਰਾ। ਗੁਰਸਿਖਾਂ ਹਰਿ ਨਾਮ ਪਿਆਰਾ । ਉਪਜੇ ਗਿਆਨ ਪ੍ਰਭ ਦੇਵੇ ਨਾਮ ਭਗਤ ਭੰਡਾਰਾ। ਕਲਜੁਗ ਜਾਮਾ ਧਾਰ ਪ੍ਰਗਟਿਓ ਨਿਹਕਲੰਕ ਅਵਤਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਕੀਓ ਪਾਰ ਉਤਾਰਾ। ਕਲਜੁਗ ਆਣ ਗੁਰ ਕਲਜੁਗ ਕਰਮ ਵਿਚਾਰਿਆ। ਕਲਜੁਗ ਆਣ ਗੁਰ ਜੋਤ ਜਗਾਈ ਅਪਰ ਅਪਾਰਿਆ। ਕਲਜੁਗ ਆਣ ਗੁਰ ਧਾਰੇ ਖੇਲ ਰੰਗ ਕਰਤਾਰਿਆ। ਕਲਜੁਗ ਆਣ ਗੁਰ ਜੋਤ ਸਰੂਪ ਜਗਤ ਸੰਘਾਰਿਆ। ਕਲਜੁਗ ਆਣ ਗੁਰ ਰੰਗ ਇਕ ਹੋ ਸਰਬ ਸਮਾਣਿਆਂ। ਕਲਜੁਗ ਆਣ ਗੁਰ ਸੋਹੰ ਸ਼ਬਦ ਮਾਰੇ ਬਾਣਿਆਂ। ਕਲਜੁਗ ਆਣ ਗੁਰ ਭੁੰਨੇ ਪਾਪੀ ਭਠਿਆਲੇ ਦਾਣਿਆਂ। ਕਲਜੁਗ ਆਣ ਪ੍ਰਭ ਹੋਏ ਨਿਹਕਲੰਕ ਇਹ ਰੰਗ ਦਿਖਾਣਿਆਂ। ਕਲਜੁਗ ਜਾਮਾ ਧਾਰ ਮਹਾਰਾਜ ਸ਼ੇਰ ਸਿੰਘ ਜਗਤ ਭੁਲਾਣਿਆਂ। ਜਗਤ ਭੁਲਿਆ ਗੁਰ ਚਰਨ ਨਾ ਲਾਏ। ਜਗਤ ਭੁਲਿਆ ਗੁਰ ਦਰਸ ਨਾ ਦਿਖਾਏ। ਜਗਤ ਭੁਲਿਆ ਆਤਮ ਠੰਡ ਨਾ ਪਾਏ। ਜਗਤ ਭੁਲਿਆ ਗੁਰ ਦੀ ਸੂਝ ਨਾ ਪਾਏ। ਜਗਤ ਭੁਲਿਆ ਗੁਰ ਝੂਠੇ ਧੰਦੇ ਲਾਏ। ਜਗਤ ਭੁਲਿਆ ਮਾਇਆ ਮਮਤਾ ਵਿਚ ਮਨ ਵਸਾਏ। ਜਗਤ ਭੁਲਿਆ ਦੇਹ ਦੁਰਮਤ ਹੋਏ ਜਾਏ। ਜਗਤ ਭੁਲਿਆ ਗੁਰ ਆਇਆ ਸਾਰ ਨਾ ਪਾਏ । ਜਗਤ ਭੁਲਿਆ ਨਿਹਕਲੰਕ ਪ੍ਰਭ ਜੋਤ ਪ੍ਰਗਟਾਏ। ਜਗਤ ਭੁਲਿਆ ਮਹਾਰਾਜ ਸ਼ੇਰ ਸਿੰਘ ਚਰਨ ਨਾ ਲਾਏ। ਗੁਰਸਿਖਾਂ ਗੁਰ ਚਰਨ ਲਗਾਇਆ । ਕਲਜੁਗ ਜਾਮਾ ਧਾਰ ਪ੍ਰਭ ਦਰਸ ਦਿਖਾਇਆ। ਦੇਵੇ ਦਰਸ ਅਪਾਰ, ਮੁਕੰਦ ਮਨੋਹਰ ਪ੍ਰਭ ਨਜ਼ਰੀ ਆਇਆ। ਕਲਜੁਗ ਦਿਤਾ ਤਾਰ, ਜਿਨ੍ਹਾਂ ਗੁਰ ਚਰਨ ਲਗਾਇਆ। ਕਰੇ ਖੇਲ ਅਪਾਰ, ਜੋਤ ਨਿਰੰਜਣ ਆਪ ਰਘੁਰਾਇਆ। ਗੁਰਸਿਖਾਂ ਦਿਤਾ ਤਾਰ, ਸੁਰਤ ਸ਼ਬਦ ਗੁਰ ਗਿਆਨ ਦਿਵਾਇਆ। ਹੋਏ ਜੋਤ ਆਧਾਰ, ਦੀਪਕ ਦੇਹ ਵਿਚ ਜੋਤ ਜਗਾਇਆ। ਜਾਮਾ ਲਿਆ ਧਾਰ, ਘਨਕਪੁਰੀ ਪ੍ਰਭ ਭਾਗ ਲਗਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ ਪ੍ਰਗਟ ਜੋਤ ਅਪਾਰ, ਕਲਜੁਗ ਨਾਸ ਕਰਾਇਆ। ਉਪਜੇ ਸ਼ਬਦ ਗੁਰਚਰਨ ਧਿਆਨਾ। ਉਪਜੇ ਸ਼ਬਦ ਪ੍ਰਭ ਦੇ ਗਿਆਨਾ । ਉਪਜੇ ਸ਼ਬਦ ਜਗੇ ਜੋਤ ਵਿਚ ਦੇਹ ਨਿਧਾਨਾ। ਉਪਜੇ ਸ਼ਬਦ ਗੁਰ ਸ਼ਬਦ ਬੁਝਾਨਾ।
ਉਪਜੇ ਸ਼ਬਦ ਮਿਲੇ ਵਿਸ਼ਨੂੰ ਭਗਵਾਨਾ। ਉਪਜੇ ਸ਼ਬਦ ਪ੍ਰਭ ਦਰਸ ਹੋਏ ਬਿਧਨਾਨਾ। ਉਪਜੇ ਸ਼ਬਦ ਗੁਰ ਸੋਹੰ ਸ਼ਬਦ ਵਖਾਨਾ। ਉਪਜੇ ਸ਼ਬਦ ਹਰਿ ਭਗਤ ਹਰਿ ਚਰਨ ਧਿਆਨਾ। ਉਪਜੇ ਸ਼ਬਦ ਪ੍ਰਭ ਹਰਿ ਰੰਗ ਜੀਵ ਜੰਤ ਸਮਾਣਾ। ਉਪਜੇ ਸ਼ਬਦ ਪ੍ਰਭ ਦੇਵੇ ਨਾਮ ਦਾਨਾ। ਉਪਜੇ ਸ਼ਬਦ ਮਨ ਭਏ ਗਿਆਨਾ। ਉਪਜੇ ਸ਼ਬਦ ਆਤਮ ਜੋਤ ਪ੍ਰਭ ਜੋਤ ਮਿਲਾਨਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਰਾਓ ਰੰਕ ਜਿਸ ਇਕ ਸਮਾਨਾ। ਕਲਜੁਗ ਲੈ ਅਵਤਾਰ, ਕਲਜੁਗ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਗੁਰ ਪਾਰ ਉਤਾਰਿਆ। ਕਲਜੁਗ ਲੈ ਅਵਤਾਰ, ਜੀਵ ਜੰਤ ਪ੍ਰਭ ਕਰਮ ਵਿਚਾਰਿਆ । ਕਲਜੁਗ ਲੈ ਅਵਤਾਰ, ਬੇਮੁਖਾਂ ਗੁਰ ਨਰਕ ਨਿਵਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਗੁਰ ਚਰਨ ਲਗਾ ਲਿਆ। ਕਲਜੁਗ ਲੈ ਅਵਤਾਰ, ਕਲੂ ਕਾਲ ਕਲੂ ਗੁਰ ਉਲਟਾ ਲਿਆ। ਸਤਿਜੁਗ ਲਾਏ ਅਪਾਰ, ਸਤਿਗੁਰ ਸਚ ਸੁੱਚ ਵਰਤਾ ਲਿਆ। ਮਦਿ ਮਾਸ ਜੋ ਕਰੇ ਅਹਾਰ, ਤਿਨ੍ਹਾਂ ਨਰਕ ਨਿਵਾਸ ਦਿਵਾ ਲਿਆ। ਗੁਰਸਿਖਾਂ ਗੁਰ ਚਰਨ ਪਿਆਰ, ਅੰਮ੍ਰਿਤ ਬੂੰਦ ਮੁਖ ਚਵਾ ਲਿਆ। ਸਭ ਦਾ ਗਵਾਏ ਮਾਣ, ਪ੍ਰਭ ਸੋਹੰ ਸ਼ਬਦ ਚਲਾ ਲਿਆ। ਪ੍ਰਭ ਸਰੂਪ ਏਕ, ਜਗਤ ਰੂਪ ਅਨੇਕ ਵਟਾ ਲਿਆ। ਜੁਗੋ ਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਆਣ ਤਰਾ ਲਿਆ। ਕਲਜੁਗ ਜਾਮਾ ਧਾਰ, ਨਿਹਕਲੰਕ ਪ੍ਰਭ ਆਪ ਅਖਵਾ ਲਿਆ। ਤਜੀ ਦੇਹ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਕਲਜੁਗ ਉਲਟਾ ਲਿਆ। ਧਰੇ ਜੋਤ ਜਗਤ ਗੁਰ ਪੂਰਾ। ਅਨਹਦ ਸ਼ਬਦ ਸਦਾ ਸਰੂਰਾ। ਹੋਏ ਅੰਧਘੋਰ ਉਪਜੇ ਰਾਗ ਸ਼ਬਦ ਗੁਰ ਸਤਿਗੁਰ ਪੂਰਾ। ਉਪਜੇ ਗਿਆਨ ਮਾਨੇ ਸਦਾ ਮਨ ਅਨੰਦ ਘਨਘੋਰਾ। ਜਗੇ ਜੋਤ ਸਦਾ ਨਿਰਾਲਮ, ਉਪਜੇ ਦਰਸ ਮਿਲੇ ਗੁਰ ਸੂਰਾ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਗਾਸਿਓ ਜਿਸ ਦਾ ਬਚਨ ਨਾ ਹੋਏ ਅਧੂਰਾ। ਮੁਖ ਵਾਕ ਕਰੇ ਗੁਰ ਪੂਰਾ। ਜਗਤ ਉਧਾਰੇ ਆਪ ਸਚ ਸੂਰਾ। ਤੀਨ ਲੋਕ ਪ੍ਰਭ ਸਦ ਭਰਪੂਰਾ। ਵਿਚ ਪਤਾਲ ਪ੍ਰਭ ਨੈਣ ਮਧੂਰਾ। ਬਾਸ਼ਕ ਸੇਜ ਬੈਠਾ ਗੁਰ ਸਤਿਗੁਰ ਪੂਰਾ। ਵਿਚ ਆਕਾਸ਼ ਪ੍ਰਭ ਜੋਤ ਸਰੂਰਾ। ਉਨੰਜਾ ਪਵਣ ਚਵਰ ਸਿਰ ਹੂਰਾ। ਜਗੇ ਜੋਤ ਅਟੱਲ ਪ੍ਰਭ ਹਜ਼ੂਰਾ। ਵਿਚ ਪਤਾਲ ਲਛਮੀ ਪ੍ਰਭ ਚਰਨ ਹਜ਼ੂਰਾ। ਵਿਚ ਮਾਤ ਪ੍ਰਭ ਵਿਚ ਦੇਹ ਹੈ ਤੂਰਾ। ਕੋਈ ਨਾ ਜਾਣੇ ਗੁਰ ਪ੍ਰਗਟਿਓ ਆਣ ਕਲਜੁਗ ਸਤਿਗੁਰ ਪੂਰਾ। ਲੈ ਅਵਤਾਰ ਭਗਤਨ ਉਧਾਰ ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਦੁੱਖ ਨਾ ਬਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਕੋਈ ਰੋਗ ਨਾ ਸਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਤਿਨ੍ਹਾਂ ਮਿਲਿਆ ਹਰਿ ਹਰਿ ਹਰਿ ਮਿਲਿਆ ਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਝੂਠੀ ਦੇਹ ਵਿਚ ਪ੍ਰਭ ਬਿਆਪੇ। ਜੋ ਨਾ ਭੁੱਲੇ ਮੇਰਾ ਨਾਉਂ, ਹਰ ਰੰਗ ਵਿਚ ਹਰਿ ਹਰਿ ਹਰਿ ਪ੍ਰਭ ਜਾਪੇ। ਜੋ ਨਾ ਭੁੱਲੇ ਮੇਰਾ ਨਾਉਂ, ਸਮਰਥ ਪੁਰਖ ਪ੍ਰਭ ਦਰਸ ਦਰਸਾਪੇ। ਜੋ ਨਾ ਭੁੱਲੇ ਮੇਰਾ ਨਾਉਂ, ਮਹਾਰਾਜ ਸ਼ੇਰ ਸਿੰਘ ਨਿਜ ਆਤਮ ਪ੍ਰਕਾਸ਼ੇ। ਨਿਜਾਨੰਦ ਨਿਜ ਮਾਹਿ ਪਾਏ। ਗੁਰ ਪੂਰਾ ਜਾਂ ਦਰਸ ਦਿਖਾਏ। ਬੁਝੀ ਦੀਪਕ ਪ੍ਰਭ ਵਿਚ ਦੇਹ ਜਗਾਏ। ਗਿਆਨ ਜੋਤ ਹਿਰਦਾ ਹੋ ਜਾਏ। ਗਿਆਨ ਗੋਝ ਪ੍ਰਭ ਆਪ ਖੁਲ੍ਹਾਏ। ਜੋਤ ਨਿਰੰਜਣ ਵਿਚ ਦੇਹ ਪ੍ਰਗਟਾਏ। ਗਿਆਨ ਉਪਜੇ ਧਿਆਨ ਗੁਰ ਚਰਨ ਲਗਾਏ। ਆਤਮ ਪ੍ਰਕਾਸ਼ ਹਰਿ ਦਰਸ਼ਨ ਪਾਏ। ਗੁਰਸਿਖ ਰੰਗ ਗੁਰ ਰੰਗ ਮਜੀਠ ਚੜ੍ਹਾਏ। ਧਾਰ ਖੇਲ ਅਪਾਰ ਪ੍ਰਭ ਚਤੁਰਭੁਜ ਕਹਾਏ। ਬਨ ਮਾਲਾ ਭਿਬੂਖਨ ਕਵਲ ਨੈਣ ਸਿਰ ਮੁਕਟ ਟਿਕਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਲੈ ਅਵਤਾਰ ਕ੍ਰਿਸ਼ਨ ਦੇ ਦਰਸ ਦਿਖਾਏ। ਕਲਜੁਗ ਪ੍ਰੀਤ
ਗੁਰ ਚਰਨ ਧਿਆਨਾ। ਉਪਜੇ ਗਿਆਨ ਪ੍ਰਭ ਰਿਦੇ ਸਮਾਨਾ। ਹਰਿ ਹਰਿ ਰੰਗ ਹਰਿ ਇਕ ਸਮਾਨਾ। ਹਰਿ ਜੀਉ ਉਪਜੇ ਦੇਵੇ ਬ੍ਰਹਮ ਗਿਆਨਾ। ਉਪਜੇ ਗਿਆਨ ਗੁਰਚਰਨ ਧਿਆਨਾ। ਮਾਣੇ ਰੰਗ ਪ੍ਰਭ ਜੋਤ ਸਮਾਨਾ। ਕਲਜੁਗ ਪ੍ਰਗਟੇ ਵਿਸ਼ਨੂੰ ਭਗਵਾਨਾ। ਸੋਹੰ ਸ਼ਬਦ ਨਾਮ ਹੈ ਦਾਨਾ। ਕਲਜੁਗ ਆਇਓ ਪ੍ਰਭ ਲੈ ਅਵਤਾਰਾ। ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਸ਼ੇਰ ਸਿੰਘ ਨਿਰੰਕਾਰਾ । ਜੁਗੋ ਜੁਗ ਪ੍ਰਭ ਲੈ ਅਵਤਾਰਾ। ਕਰੇ ਜੋਤ ਪ੍ਰਕਾਸ਼, ਮਿਟੇ ਕਲਜੁਗ ਅੰਧਿਆਰਾ । ਹੋਏ ਰਹਿਰਾਸ ਸੋਹੰ ਸ਼ਬਦ ਲੈ ਅਵਤਾਰਾ । ਹੋਏ ਸਭ ਦਾ ਨਾਸ, ਲਿਖਾਏ ਆਪ ਪ੍ਰਭ ਗਿਰਧਾਰਾ। ਗੁਰਸਿਖ ਉਤਰੇ ਪਾਰ, ਜਿਨ੍ਹਾਂ ਪ੍ਰੀਤ ਗੁਰ ਚਰਨ ਦੁਆਰਾ। ਬੇਮੁਖਾਂ ਆਈ ਹਾਰ, ਜਿਨ੍ਹਾਂ ਰਸਨਾ ਹਰਿ ਹਰਿ ਹਰਿ ਨਾਮ ਨਾ ਉਚਾਰਾ। ਕਲਜੁਗ ਨਰ ਅਵਤਾਰ, ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰਾ। ਨਿਰੰਕਾਰ ਅਛਲ ਅਡੋਲਿਆ। ਜੋਤ ਸਰੂਪ ਸਭ ਜਗਤ ਮੌਲਿਆ। ਕਲਜੁਗ ਲੈ ਅਵਤਾਰ, ਆਪਣਾ ਆਪ ਛੁਪਾ ਲਿਆ। ਛੱਡ ਦੇਹ ਪ੍ਰਭ ਜੋਤ ਸਰੂਪ ਹੋ ਜਗਤ ਭੁਲਾ ਲਿਆ। ਕੋਇ ਨਾ ਪਾਏ ਸਾਰ, ਜੋਤ ਸਰੂਪ ਪ੍ਰਭ ਵਿਚ ਸਿੱਖ ਸਮਾ ਲਿਆ। ਦੇਵੇ ਬ੍ਰਹਮ ਗਿਆਨ, ਗੁਰ ਪੂਰੇ ਮੁਖ ਵਾਕ ਸੁਣਾ ਲਿਆ। ਮਾਨਸ ਜਨਮ ਲਿਆ ਸੁਧਾਰ, ਜਿਨ੍ਹਾਂ ਕਲਜੁਗ ਮਹਾਰਾਜ ਸ਼ੇਰ ਸਿੰਘ ਦਾ ਦਰਸ਼ਨ ਪਾ ਲਿਆ। ਗੁਰ ਦਰਸ ਗੁਰ ਦਰ ਤੇ ਪਾਏ। ਹਉਮੇ ਮਮਤਾ ਮੈਲ ਗਵਾਏ। ਨਾਉਂ ਨਿਰੰਜਣ ਆਤਮ ਜੋਤ ਜਗਾਏ। ਝੂਠੀ ਦੇਹ ਵਿਚ ਸਚ ਸੁੱਚ ਵਰਤਾਏ। ਹਰਿ ਭਗਤ ਹਰਿ ਦਰਸ਼ਨ ਪਾਏ। ਹਰਿ ਜੂ ਬੱਧਾ ਗੁਰਸਿਖ ਘਰ ਆਏ। ਕਰੇ ਜੋਤ ਪ੍ਰਕਾਸ਼ ਸੋਹੰ ਸ਼ਬਦ ਗੁਰ ਗਿਆਨ ਦਿਵਾਏ। ਸੋ ਸੁਹਾਏ ਥਾਨ, ਜਿਥੇ ਗੁਰ ਦਰਸ ਦਿਖਾਏ। ਸੋ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਏ। ਗੁਰਸਿਖਾਂ ਦੇ ਗਿਆਨ, ਦੂਈ ਦਵੈਤ ਮਿਟਾਏ। ਗੁਰ ਸੰਗਤ ਹੋ ਮਿਹਰਵਾਨ, ਪ੍ਰਭ ਜੋਤ ਪ੍ਰਗਟਾਏ। ਨਿਰੰਜਣ ਜੋਤ ਅਗੰਮ, ਕੋਈ ਭੇਦ ਨਾ ਪਾਏ। ਸੋ ਜਨ ਜਾਣੇ, ਜਿਨ੍ਹਾਂ ਪ੍ਰਭ ਦਵਾਰ ਦਸਮ ਖੁਲ੍ਹਾਏ। ਹੋਏ ਸ਼ਬਦ ਧੁਨਕਾਰ, ਮਨ ਅਨਹਦ ਸ਼ਬਦ ਵਜਾਏ। ਉਪਜੇ ਰਾਗ ਰਸਾਰ, ਆਤਮ ਹਰਿ ਹਰਿ ਹਰਿ ਮੰਗਲ ਗਾਏ। ਲਾਗੇ ਚਰਨ ਧਿਆਨ, ਗੁਰ ਪੂਰਾ ਦਰਸ ਦਿਖਾਏ। ਉਪਜੇ ਬ੍ਰਹਮ ਗਿਆਨ, ਮਹਾਰਾਜ ਸ਼ੇਰ ਸਿੰਘ ਜੋਤ ਜਗਾਏ । ਦੋਏ ਜੋੜ ਕਰੋ ਗੁਰ ਬੰਦਨ। ਗੁਰ ਕਾ ਸਿੱਖ ਕਲਜੁਗ ਪ੍ਰਭਾਸ ਜਿਉਂ ਚੰਦਨ। ਪ੍ਰਗਟੀ ਜੋਤ ਪ੍ਰਭ ਤ੍ਰੈਲੋਕੀ ਨੰਦਨ। ਦੇਵੀ ਦੇਵ ਸਭ ਪ੍ਰਭ ਦਰ ਤੇ ਮੰਗਣ। ਬ੍ਰਹਮਾ ਵਿਸ਼ਨ ਮਹੇਸ਼ ਈਸ਼ਵਰ ਨਾਮ ਮਨ ਹਰਿ ਰੰਗਨ। ਰੂਪ ਅਗੰਮ ਪ੍ਰਭ ਭੈ ਭੰਜਨ। ਗੁਰ ਕਾ ਦਰਸ ਗੁਰਸਿਖ ਨਿੱਤ ਮੰਗਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸੋਹੰ ਸ਼ਬਦ ਦੀਆ ਜਗ ਅੰਜਨ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਹਰਿ ਨਾਮ ਚਿਤਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਗੁਰਚਰਨ ਨਿਮਸਕਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਗੁਰ ਦਰਸ ਮਾਨਸ ਜਨਮ ਸਵਾਰਿਆ । ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਹੋਵੇ ਜੋਤ ਉਜਿਆਰਿਆ । ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਅਪਰ ਅਪਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਿਲੇ ਪ੍ਰਭ ਨਿਰਾਧਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਦਰਸ ਮਿਲੇ ਬਨਵਾਲਿਆ। ਧੰਨ ਧੰਨ ਗੁਰਸਿੱਖ, ਜਿਨ੍ਹਾਂ ਕਲਜੁਗ ਮਿਲੇ ਕ੍ਰਿਸ਼ਨ ਮੁਰਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਦੇਵੇ ਦਰਸ ਮਹਾਰਾਜ ਸ਼ੇਰ ਸਿੰਘ ਨਿਰੰਕਾਰਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਸੋਹੰ ਸ਼ਬਦ ਰਸਨਾ ਉਚਾਰਿਆ । ਸੋਹੰ ਸ਼ਬਦ ਉਤਮ ਗਿਆਨ। ਬੂਝੇ ਸੋ ਜੋ ਪੁਰਖ ਸੁਜਾਨ। ਪਾਵੇ ਸੋ ਜਿਸ ਗੁਰਚਰਨ ਧਿਆਨ। ਗਾਵੇ
ਸੋ ਜਿਸ ਪ੍ਰਭ ਦੇਵੇ ਦਾਨ। ਧਾਰੇ ਸੋ ਜਿਸ ਪ੍ਰਭ ਦੇ ਦਇਆਵਾਨ। ਦਰਸਾਰੇ ਸੋ ਜਿਸ ਪ੍ਰਭ ਹੋਏ ਮਿਹਰਵਾਨ। ਪਾਵੇ ਸੋ ਜਿਸ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਨ। ਦਰਸ ਦਿਖਾਵੇ ਪ੍ਰਭ ਅਬਿਨਾਸ਼ੀ। ਰਿਧ ਸਿਧ ਪ੍ਰਭ ਚਰਨਾ ਕੀ ਦਾਸੀ। ਸਰਬ ਵਸਿਆ ਸਰਬ ਘਟ ਵਾਸੀ। ਕਲਜੁਗ ਪ੍ਰਗਟੀ ਜੋਤ ਅਬਿਨਾਸ਼ੀ । ਜਗਤ ਸਾਰਾ ਸਦਾ ਵਿਨਾਸੀ। ਗੁਰਸਿਖ ਗੁਰਚਰਨ ਰਹਿਰਾਸੀ। ਜਗੇ ਜੋਤ ਹੋਏ ਆਤਮ ਪ੍ਰਕਾਸ਼ੀ। ਮਿਟੇ ਅਗਿਆਨ ਰਸਨਾ ਪ੍ਰਭ ਗੁਣ ਗਾ ਸੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਬ ਸੂਖ ਗੁਰਚਰਨ ਨਿਵਾਸੀ। ਗੁਰਚਰਨ ਉਪਜੇ ਬ੍ਰਹਮ ਗਿਆਨਾ। ਗੁਰਚਰਨ ਸਰਬ ਰਸ ਮਾਣਾ। ਗੁਰਚਰਨ ਪ੍ਰਭ ਦਰਸ਼ਣ ਪਾਣਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਜੋਤ ਜਗਾਏ ਮਹਾਨਾ। ਭਗਤ ਵਛਲ ਪ੍ਰਭ ਬਨਵਾਲੀ। ਭਗਤ ਵਛਲ ਸਰਬ ਰਖਵਾਲੀ। ਭਗਤ ਵਛਲ ਪ੍ਰਭ ਜੋਤ ਜਗਾ ਲੀ । ਜੁਗੋ ਜੁਗ ਭਗਤਨ ਪ੍ਰਭ ਪੈਜ ਰਖਾ ਲੀ। ਕੋਇ ਨਾ ਜਾਣੇ ਭੇਓ ਈਸ਼ਵਰ ਜੋਤ ਨਿਰਾਲੀ। ਮਹਾਰਾਜ ਸ਼ੇਰ ਸਿੰਘ ਭਗਤ ਰਖਵਾਲੀ। ਜੁਗੋ ਜੁਗ ਪ੍ਰਭ ਲੈ ਅਵਤਾਰਾ। ਭਗਤ ਜਨਾਂ ਪ੍ਰਭ ਪਾਰ ਉਤਾਰਾ। ਬਾਲਕ ਧ੍ਰੂ ਕਰੇ ਉਜਿਆਰਾ। ਪ੍ਰਹਿਲਾਦ ਤਾਰ ਨਰ ਸਿੰਘ ਪ੍ਰਭ ਲੈ ਅਵਤਾਰਾ। ਧਾਰ ਬਾਵਨ ਰੂਪ ਬਲ ਨੂੰ ਪਾਰ ਉਤਾਰਾ। ਅੰਬਰੀਕ ਦਿਵਾਏ ਮਾਣ, ਚੱਕਰ ਸੁਦਰਸ਼ਨ ਬਾਣ ਗੁਰ ਮਾਰਾ। ਇੰਦਲੋਕ ਬ੍ਰਹਮਲੋਕ ਸ਼ਿਵਲੋਕ ਤਜ ਗਿਆ ਬੈਕੁੰਠ ਪ੍ਰਭ ਚਰਨ ਦਵਾਰਾ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਦਿਤਾ ਜਨਕ ਤਾਰ, ਸਚਖੰਡ ਜਾਏ ਸੁਧਾਰਾ। ਤਾਰਾ ਕੀਤੀ ਪਾਰ, ਜਿਸ ਪਿਆਰ ਗੁਰਸੰਗਤ ਦਵਾਰਾ। ਬਿਦਰ ਹੋਇਆ ਪਾਰ, ਝੁੱਗੀ ਸੁੱਤਾ ਪ੍ਰਭ ਪੈਰ ਪਸਾਰਾ। ਸੁਦਾਮਾ ਕਰਮ ਵਿਚਾਰ, ਚਾਰ ਪਦਾਰਥ ਮਿਲੇ ਪ੍ਰਭ ਚਰਨ ਦਵਾਰਾ। ਜੈਦੇਉ ਪਾਈ ਸਾਰ, ਲੇਖ ਲਿਖਾਏ ਅਪਰ ਅਪਾਰਾ। ਨਾਮਦੇਉ ਦਿਤਾ ਤਾਰ, ਪਾਏ ਦਰਸ ਮਾਣੇ ਰੰਗ ਕਰਤਾਰਾ । ਤਰਲੋਚਨ ਭਰਮ ਨਿਵਾਰ, ਰਸਨਾ ਜਪਾਇਓ ਨਾਮ ਗਿਰਧਾਰਾ। ਅੰਤਕਾਲ ਅਜਾਮਲ ਤਰਿਓ, ਕਰ ਦਰਸ ਤਰਿਓ ਰਵਿਦਾਸ ਚੁਮਾਰਾ। ਬੇਣੀ ਕਰੇ ਵਿਚਾਰ, ਪ੍ਰਭ ਦੀ ਜੋਤ ਸਦਾ ਨਿਰਾਧਾਰਾ। ਦਰੋਪਤੀ ਪਾਈ ਸਾਰ, ਰੱਖੀ ਲਾਜ ਕ੍ਰਿਸ਼ਨ ਮੁਰਾਰਾ। ਗਨਕਾ ਉਤਰੀ ਪਾਰ, ਰਾਮ ਨਾਮ ਰਸਨਾ ਉਚਾਰਾ। ਉਧਰੇ ਭਗਤ ਕਬੀਰ, ਵੇਖੇ ਸਚਖੰਡ ਪ੍ਰਭ ਨਿਰੰਕਾਰਾ। ਸੈਣ ਰੂਪ ਪ੍ਰਭ ਆਪ ਬਣਾਏ, ਗੁਰਸੰਗਤ ਜੋ ਕਰੇ ਪਿਆਰਾ। ਪੂਤਨਾ ਦਿਤੀ ਤਾਰ, ਜਿਹੜੀ ਪਛਾੜੀ ਵਾਂਗ ਪਹਾੜਾ। ਬੱਧਕ ਲਾਇਆ ਤੀਰ, ਗੁਣ ਅਵਗੁਣ ਹਰਿ ਨਾ ਵਿਚਾਰਾ। ਭਗਤ ਜਨਾਂ ਪ੍ਰਭ ਦੇਵੇ ਮਾਣ, ਜੁਗੋ ਜੁਗ ਪ੍ਰਭ ਲੈ ਅਵਤਾਰਾ। ਪ੍ਰਗਟੀ ਜੋਤ ਨਿਰੰਕਾਰ, ਕਲਜੁਗ ਨਿਹਕਲੰਕ ਅਵਤਾਰਾ। ਜੋਤ ਰੂਪ ਅਗੰਮ ਸ਼ੇਰ ਸਿੰਘ ਨਾਮ ਉਚਾਰਾ । ਛੱਡੀ ਦੇਹ ਅਨਮੋਲ, ਜੋਤ ਸਰੂਪ ਪ੍ਰਭ ਸਰਬ ਸਮਾਰਾ। ਕਲਜੁਗ ਦੇਵੇ ਹਾਰ, ਨਰ ਲੈ ਅਵਤਾਰਾ। ਸ੍ਰਿਸ਼ਟ ਹੋਏ ਖੁਆਰ, ਸੋਹੰ ਸ਼ਬਦ ਬਾਣ ਗੁਰ ਮਾਰਾ। ਗੁਰਸਿਖ ਉਧਰੇ ਪਾਰ, ਜਿਨ੍ਹਾਂ ਹਰਿ ਨਾਮ ਪਿਆਰਾ। ਕਲਜੁਗ ਜੋਤ ਅਪਾਰ, ਕੋਇ ਨਾ ਪਾਵੇ ਸਾਰਾ। ਉਲਟੀ ਸ੍ਰਿਸ਼ਟ ਪ੍ਰਭ ਕੀਨੀ ਜੋਤ ਜਗਤ ਹੋਏ ਚਮਤਕਾਰਾ। ਸੋਹੰ ਸ਼ਬਦ ਸਰਬ ਪ੍ਰਕਾਸ਼ੇ, ਚਾਰ ਕੁੰਟ ਹੋਏ ਜੈ ਜੈ ਜੈਕਾਰਾ। ਏਕ ਪ੍ਰਭ ਆਪ ਸਰੂਪਾ, ਏਕ ਸ਼ਬਦ ਹੋਏ ਜਗਤ ਵਰਤਾਰਾ । ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤਾਏ, ਸੋਹੰ ਸ਼ਬਦ ਜਪੇ ਪੁਰਖ ਅਪਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਪ੍ਰਗਟਿਓ ਨਰ ਲੈ ਅਵਤਾਰਾ। ਗੁਰ ਕਾ ਨਾਉਂ ਗੁਰਸਿਖ ਜਾਣੇ। ਗੁਰ ਕਾ ਨਾਉਂ ਗੁਰ ਸ਼ਬਦ ਪਛਾਣੇ। ਗੁਰ ਕਾ ਨਾਉਂ ਗੁਰ ਭਗਤ ਹੀ ਮਾਣੇ। ਗੁਰ ਕਾ ਨਾਉਂ ਬ੍ਰਹਮ
ਗਿਆਨੇ। ਗੁਰ ਕਾ ਨਾਉਂ ਹੋਏ ਆਤਮ ਧਿਆਨੇ। ਗੁਰ ਕਾ ਨਾਉਂ ਗੁਰਸੰਗਤ ਮਿਲਾਨੇ। ਗੁਰ ਕਾ ਨਾਉਂ ਸਹੰਸਰ ਰੋਗ ਮਿਟਾਨੇ। ਗੁਰ ਕਾ ਨਾਉਂ ਆਤਮ ਜੋਤ ਜਗਾਨੇ। ਗੁਰ ਕਾ ਨਾਉਂ ਝੂਠੀ ਦੇਹ ਵਿਚ ਸਚ ਵਖਾਨੇ। ਗੁਰ ਕਾ ਨਾਉਂ ਹਰਿ ਪ੍ਰਭ ਜੋਤ ਜਗਾਨੇ। ਗੁਰ ਕਾ ਨਾਉਂ ਖੰਡ ਬ੍ਰਹਿਮੰਡ ਗੁਰਸਿਖ ਦਰਸਾਨੇ। ਗੁਰ ਕਾ ਨਾਉਂ ਹਰਿ ਰੰਗ ਦਿਸੇ ਹਰ ਇਕ ਸਮਾਨੇ। ਗੁਰ ਕਾ ਨਾਉਂ ਪ੍ਰਭ ਜੋਤ ਸਾਧ ਸੰਗਤ ਮਿਲਾਨੇ । ਗੁਰ ਕਾ ਨਾਉਂ ਗੁਰਸਿਖ ਗੁਰ ਧਾਮ ਪਹੁੰਚਾਨੇ । ਗੁਰ ਕਾ ਨਾਉਂ ਗੁਰਸਿਖ ਵਿਚ ਬੈਕੁੰਠ ਪਹੁੰਚਾਨੇ। ਗੁਰ ਕਾ ਨਾਉਂ ਗੁਰਸਿਖ ਚੁਰਾਸੀ ਗੇੜ ਕਟਾਨੇ। ਗੁਰ ਕਾ ਨਾਉਂ ਹਰ ਜੀਵ ਗੁਰ ਦਰਸ ਦਿਖਾਨੇ। ਗੁਰ ਕਾ ਨਾਉਂ ਗੁਰਸਿਖ ਤੋੜੇ ਅਭਿਮਾਨੇ। ਗੁਰ ਕਾ ਨਾਉਂ ਗੁਰਸਿਖ ਸਦਾ ਗੁਰਚਰਨ ਧਿਆਨੇ। ਗੁਰ ਕਾ ਨਾਉਂ ਗੁਰਸਿਖ ਸਦਾ ਹੀ ਮਾਨੇ। ਗੁਰ ਕਾ ਨਾਉਂ ਗੁਰਸਿਖ ਆਪ ਮਾਨੇ। ਗੁਰ ਕਾ ਨਾਉਂ ਗੁਰਸਿਖ ਪ੍ਰਭ ਜੋਤ ਬੂਝ ਬੁਝਾਨੇ। ਗੁਰ ਕਾ ਨਾਉਂ ਗੁਰਸਿਖ ਚਲੇ ਗੁਰ ਕੇ ਭਾਣੇ। ਗੁਰ ਕਾ ਨਾਉਂ ਗੁਰਸਿਖ ਗੁਰ ਸ਼ਬਦ ਪਛਾਣੇ। ਗੁਰ ਕਾ ਨਾਉਂ ਗੁਰ ਸ਼ਬਦ ਉਪਜਾਵੇ। ਗੁਰ ਕਾ ਨਾਉਂ ਅਨਹਦ ਸ਼ਬਦ ਧੁਨ ਵਜਾਵੇ। ਗੁਰ ਕਾ ਨਾਉਂ ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਰਸਾਵੇ। ਗੁਰ ਕਾ ਨਾਉਂ ਸਚ ਮਾਰਗ ਪਾਵੇ। ਗੁਰ ਕਾ ਨਾਉਂ ਗੁਰਚਰਨ ਲਾਗ ਦਰਸ ਦਰਸਾਵੇ। ਗੁਰ ਕਾ ਨਾਉਂ ਗੁਰ ਸੋਹੰ ਸ਼ਬਦ ਅਲਾਵੇ। ਗੁਰ ਕਾ ਨਾਉਂ ਗੁਰ ਪਾਰਬ੍ਰਹਮ ਪਰਮੇਸ਼ਰ ਪਾਵੇ। ਗੁਰ ਕਾ ਨਾਉਂ ਧਰਤ ਧਵਲ ਆਕਾਸ਼ ਇਕ ਰੰਗ ਸਮਾਵੇ। ਗੁਰ ਕਾ ਨਾਉਂ ਖਾਣੀ ਬਾਣੀ ਗਗਨ ਪਤਾਲੀ ਸਰਬ ਥਾਏਂ ਰਹਾਵੇ। ਗੁਰ ਕਾ ਨਾਉਂ ਜੀਵ ਜੰਤ ਸਰਬ ਤਰਾਵੇ। ਗੁਰ ਕਾ ਨਾਉਂ ਗੁਰਮੁਖ ਕੋਈ ਪਾਵੇ। ਗੁਰ ਕਾ ਨਾਉਂ ਗੁਰ ਸਚ ਨਾਮ ਮੰਤਰ ਦ੍ਰਿੜਾਵੇ। ਗੁਰ ਕਾ ਨਾਉਂ ਆਤਮ ਭੂਪਤ ਰੰਗ ਲਗਾਵੇ। ਗੁਰ ਕਾ ਨਾਉਂ ਗੁਰਸਿਖ ਗੁਰਮੁਖ ਬਣਾਵੇ। ਗੁਰ ਕਾ ਨਾਉਂ ਖੰਡ ਬ੍ਰਹਿਮੰਡ ਸਰਬ ਹੈ ਗਾਵੇ। ਗੁਰ ਕਾ ਨਾਉਂ ਤੀਨ ਲੋਕ ਏਕ ਰਹਾਵੇ। ਗੁਰ ਕਾ ਨਾਉਂ ਪ੍ਰਭ ਅਬਿਨਾਸ਼ ਸੰਗ ਮਿਲਾਵੇ। ਗੁਰ ਕਾ ਨਾਉਂ ਜੀਵ ਜੁਗਤ ਪ੍ਰਗਟਾਵੇ। ਗੁਰ ਕਾ ਨਾਉਂ ਗੁਰ ਠਾਂਡਾ ਘਰ ਮਾਹਿ ਪਾਵੇ। ਗੁਰ ਕਾ ਨਾਉਂ ਸਚਖੰਡ ਸਚ ਸਚ ਸਚ ਦਰਸਾਵੇ। ਗੁਰ ਕਾ ਨਾਉਂ ਦੇਹ ਦੀਪਕ ਵਿਚ ਜੋਤ ਜਗਾਵੇ। ਗੁਰ ਕਾ ਨਾਉਂ ਬੁਝੀ ਜੋਤ ਫਿਰ ਉਪਜਾਵੇ। ਗੁਰ ਕਾ ਨਾਉਂ ਗੋਝ ਗਿਆਨ ਵਿਚ ਦੇਹ ਪ੍ਰਗਟਾਵੇ। ਗੁਰ ਕਾ ਨਾਉਂ ਸਰਬ ਸੂਖ ਨਿਜ਼ ਆਤਮ ਪਾਏ। ਗੁਰ ਕਾ ਨਾਉਂ ਗੁਰਮੁਖ ਸਤਿ ਰਸਨਾ ਗਾਏ। ਗੁਰ ਕਾ ਨਾਉਂ ਗੁਰਸਿਖ ਸਦਾ ਮਨ ਭਾਏ। ਗੁਰ ਕਾ ਨਾਉਂ ਗੁਰਸਿਖ ਸੰਗਤ ਮਹਾਰਾਜ ਸ਼ੇਰ ਸਿੰਘ ਕਲਜੁਗ ਲਏ ਮਿਲਾਏ। ਗੁਰ ਕਾ ਸ਼ਬਦ ਊਚ ਅਗੰਮ ਅਪਾਰਾ। ਗੁਰ ਕਾ ਸ਼ਬਦ ਹਰਿ ਭਗਤ ਭੰਡਾਰਾ। ਗੁਰ ਕਾ ਸ਼ਬਦ ਗੁਰਸਿਖ ਸਵਾਰਾ। ਗੁਰ ਕਾ ਸ਼ਬਦ ਉਪਜੇ ਆਤਮ ਦਵਾਰਾ। ਗੁਰ ਕਾ ਸ਼ਬਦ ਗੁਰਸਿਖ ਮਿਲਾਏ ਨਿਰੰਕਾਰਾ। ਗੁਰ ਕਾ ਸ਼ਬਦ ਗੁਰਸਿਖ ਕਲਜੁਗ ਪਾਰ ਉਤਾਰਾ। ਗੁਰ ਕਾ ਸ਼ਬਦ ਸੋਹੰ ਚਲੇ ਅਪਰ ਅਪਾਰਾ। ਗੁਰ ਕਾ ਸ਼ਬਦ ਸੋਹੰ ਸਤਿਜੁਗ ਲੈ ਅਵਤਾਰਾ। ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰਾ । ਗੁਰ ਕਾ ਸ਼ਬਦ ਸੋਹੰ ਉਤਮ ਨਿਆਰਾ। ਗੁਰ ਕਾ ਨਾਉਂ ਸਰਬ ਗੁਣ ਤਾਰਾ। ਗੁਰ ਕਾ ਨਾਉਂ ਪ੍ਰਗਟੇ ਜੋਤ ਆਪ ਨਿਰੰਕਾਰਾ। ਗੁਰ ਕਾ ਨਾਉਂ ਗੁਰਸਿਖ ਭਰਵਾਸਾ ਦੇਵੇ ਦਾਨ ਹਰਿ ਨਾਉਂ ਭਗਤ ਭੰਡਾਰਾ। ਗੁਰ ਕਾ ਸ਼ਬਦ ਮਿਲੇ ਪ੍ਰਭ ਅਬਿਨਾਸ਼ੀ ਸਰਬ ਘਟ ਵਾਸੀ, ਹੋਏ ਗਿਆਨ ਗੁਰ ਦਰਸ ਅਪਾਰਾ। ਗੁਰ ਕਾ ਸ਼ਬਦ ਭਗਤ ਜਨ ਜਾਨਣ, ਆਤਮ ਸ਼ਬਦ ਨਿੱਤ ਆਤਮ ਮਾਨਣ, ਮਿਟੇ ਅਗਿਆਨ ਮਨ ਹੋਏ
ਗਿਆਨਨ। ਸੋਹੰ ਸ਼ਬਦ ਹੋਏ ਧੁਨਕਾਰਾ। ਆਤਮ ਜੋਤ ਆਤਮ ਪ੍ਰਕਾਸ਼ੇ। ਗੁਰ ਕਾ ਸ਼ਬਦ ਸਰਬ ਦੁੱਖ ਨਾਸੇ। ਹਰਿ ਹਰਿ ਮਿਲਿਓ ਪ੍ਰਭ ਅਬਿਨਾਸ਼ੇ। ਪ੍ਰਗਟੀ ਜੋਤ ਆਪ ਨਿਰੰਕਾਰਾ। ਪ੍ਰਭ ਕਿਰਪਾਲ ਭਗਤ ਵਛਲ ਦੀਨ ਦਿਆਲ, ਗੁਰ ਸ਼ਬਦ ਆਤਮ ਲਾਲ ਗੁਲਾਲ ਹੋਏ ਜੋਤ ਦੇਹ ਚਮਤਕਾਰਾ। ਪ੍ਰਭ ਦਰਸ਼ਨ ਪਾਇਆ, ਗੁਰ ਸ਼ਬਦ ਗੁਰ ਗਿਆਨ ਦਿਵਾਇਆ, ਰੋਗ ਸੋਗ ਸਭ ਦੇ ਚੁਕਾਇਆ, ਜੋਤ ਜਗਾਈ ਪ੍ਰਭ ਅਪਰ ਅਪਾਰਾ। ਹਰਿ ਹਰਿ ਪ੍ਰਭ ਹਿਰਦੇ ਵਸਿਆ, ਗੁਰ ਕਾ ਸ਼ਬਦ ਗੁਰਦੇਵ ਦਰਸਿਆ, ਆਤਮ ਸੁਖ ਮਿਲੇ ਮਨ ਹਰਸਿਆ , ਬੂਝ ਬੁਝਾਏ ਪ੍ਰਭ ਸਿਰਜਣਹਾਰਾ। ਰਾਮ ਨਾਮ ਮਨ ਮਾਹਿ ਪਾਇਆ, ਗੁਰ ਕਾ ਸ਼ਬਦ ਗੁਰ ਦਰਸ਼ਨ ਪਾਇਆ, ਜੋਤ ਨਿਰੰਜਣ ਵਿਚ ਦੇਹ ਜਗਾਇਆ, ਪ੍ਰਗਟੇ ਜੋਤ ਪ੍ਰਭ ਕਰਤਾਰਾ। ਕਲਜੁਗ ਆਣ ਪ੍ਰਭ ਭਗਤ ਤਰਾਏ, ਗੁਰਸਿਖਾਂ ਗੁਰ ਮਾਣ ਦਿਵਾਏ, ਖੰਡ ਬ੍ਰਹਿਮੰਡ ਪ੍ਰਭ ਦੇ ਉਲਟਾਏ, ਕਰੇ ਖੇਲ ਅਚੱਲ ਨਿਆਰਾ। ਜੁਗ ਚੌਥੇ ਦਾ ਮਾਣ ਗਵਾਇਆ, ਕਲੂ ਕਾਲ ਕਰਨ ਹਰਿ ਜੂ ਆਇਆ, ਧਾਰ ਖੇਲ ਚਤੁਰਭੁਜ ਕਹਾਇਆ, ਸਾਵਲ ਸੁੰਦਰ ਰੂਪ ਬਣਾਇਆ, ਕਰੇ ਰੰਗ ਆਪ ਗਿਰਧਾਰਾ। ਬ੍ਰਹਮੇ ਦਾ ਹੁਣ ਮਾਣ ਗਵਾਇਆ, ਚਾਰ ਵੇਦ ਦਾ ਅੰਤ ਕਰਾਇਆ, ਸੋਹੰ ਸ਼ਬਦ ਗੁਰ ਜਗਤ ਚਲਾਇਆ, ਨਾਮ ਸ਼ਬਦ ਪ੍ਰਭ ਦਏ ਭੰਡਾਰਾ। ਕੁਰਾਨ ਅੰਜ਼ੀਲ ਕੋਈ ਰਹਿਣ ਨਾ ਪਾਏ, ਬਾਣੀ ਦਾ ਹੁਣ ਮਾਣ ਗੁਆਏ, ਈਸ਼ਵਰ ਜੋਤ ਜਗਤ ਪ੍ਰਗਟਾਏ, ਗੁਰ ਪੂਰਾ ਗੁਰਸਿਖਾਂ ਮੁੱਖ ਵਾਕ ਸੁਣਾਏ, ਐਸਾ ਜਗਤ ਕੀਆ ਉਜਿਆਰਾ । ਐਸੀ ਕਲਾ ਪ੍ਰਭ ਆਪ ਵਰਤਾਏ, ਮਦਿ ਮਾਸ ਸਭ ਨਸ਼ਟ ਹੋ ਜਾਏ, ਸੋਹੰ ਸ਼ਬਦ ਗੁਰ ਜਗਤ ਚਲਾਏ, ਸਤਿਜੁਗ ਸਤਿ ਹੋਏ ਵਰਤਾਰਾ। ਗੁਰ ਕਾ ਨਾਉਂ ਭਗਤ ਜਨ ਗਾਇਨ, ਹੋਏ ਗਿਆਨ ਗੁਰ ਚਰਨ ਧਿਆਇਨ, ਭਗਤ ਜਨ ਪ੍ਰਭ ਦਰਸ਼ਨ ਪਾਇਣ, ਕਲਜੁਗ ਪ੍ਰਗਟਿਓ ਪ੍ਰਭ ਜੋਤ ਨਿਰੰਕਾਰਾ। ਗੁਰਸਿਖ ਤਰਾਇਣ ਗੁਣ ਗੋਬਿੰਦ ਗਾਇਣ, ਘਨਕਪੁਰੀ ਗੁਰ ਦਰਸ਼ਨ ਪਾਇਣ, ਜਿਥੇ ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਕਲਜੁਗ ਆਣ ਜਿਸ ਕਲ ਸਵਾਰੀ, ਗੁਰਸਿੱਖਾਂ ਗੁਰ ਪਾਰ ਉਤਾਰੀ, ਜੋਤ ਨਿਰੰਜਣ ਸਰਬ ਉਧਾਰੀ, ਪ੍ਰਗਟੇ ਆਪ ਪ੍ਰਭ ਮੁਰਾਰਾ। ਸੋ ਬੂਝੇ ਜਿਨ ਆਪ ਬੁਝਾਏ, ਬਿਨ ਗੁਰ ਕੋਈ ਭੇਵ ਨਾ ਪਾਏ, ਦੇਵੇ ਦਰਸ ਆਪ ਰਘੁਰਾਏ, ਉਪਜੇ ਸ਼ਬਦ ਅਗੰਮ ਅਪਾਰਾ। ਗੁਰਸਿਖਾਂ ਗੁਰ ਦਰਸ਼ਨ ਪਾਇਆ, ਧੰਨ ਗੁਰਸਿਖ ਜਿਨ੍ਹਾਂ ਗੁਰ ਚਰਨ ਸੀਸ ਨਿਵਾਇਆ, ਮਨ ਮੇਂ ਉਪਜੇ ਗਿਆਨ ਹਰਿ ਜੀਓ ਹਰ ਮਾਹਿ ਪਾਇਆ, ਚਤੁਰਭੁਜ ਪ੍ਰਭ ਤੀਨ ਲੋਕ ਆਕਾਰਾ। ਤੀਨ ਲੋਕ ਪ੍ਰਭ ਜੋਤ ਪ੍ਰਕਾਸਿਆ, ਨਜ਼ਰ ਨਾ ਆਵੇ ਹਰ ਜੀਵ ਮੇਂ ਵਾਸਿਆ, ਪਾਵੇ ਸੋ ਜਿਨ ਪ੍ਰਭ ਆਤਮ ਪ੍ਰਗਾਸਿਆ, ਜੋਤ ਜਗਾਵੇ ਗੁਰ ਅਪਰ ਅਪਾਰਾ। ਰੰਗ ਏਕ ਕੋਈ ਰੂਪ ਨਾ ਜਾਣੇ, ਪ੍ਰਭ ਏਕ ਰੰਗ ਅਨੇਕ ਭੇਖ ਵਖਾਣੇ, ਜੋਤ ਇਕ ਕੋਟਨ ਜੀਵ ਵਿਚ ਸਮਾਨੇ, ਪ੍ਰਭ ਕਾ ਭੇਉ ਅਗੰਮ ਅਪਾਰਾ। ਕਲਜੁਗ ਪ੍ਰਗਟੀ ਜੋਤ ਨਿਰੰਕਾਰੀ, ਕੋਈ ਨਾ ਜਾਣੇ ਸ਼ੇਰ ਸਿੰਘ ਕ੍ਰਿਸ਼ਨ ਮੁਰਾਰੀ, ਬਾਣੀ ਬੋਹਥ ਨਿਹਕਲੰਕ ਅਵਤਾਰੀ, ਭਗਤ ਜਨਾਂ ਗੁਰ ਦੇਵੇ ਗਿਆਨਾ। ਤਰੇ ਸਿੱਖ ਜਿਨ੍ਹਾਂ ਹਰਿ ਰੰਗ ਮਾਣਿਆ, ਉਧਰੇ ਸਿੱਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕਲਜੁਗ ਪਛਾਣਿਆਂ, ਧੰਨ ਗੁਰਸਿਖ ਜਿਨ੍ਹਾਂ ਹਰਿ ਰੰਗ ਮਾਣਿਆਂ, ਨਿਹਕਲੰਕ ਕਲਜੁਗ ਅਵਤਾਰਾ। ਕਲਜੁਗ ਲੈ ਅਵਤਾਰ ਪ੍ਰਭ ਨੇ ਭੇਵ ਚੁਕਾਇਆ, ਕਿਰਪਾ ਕਰ ਅਪਾਰ ਮਨੀ ਸਿੰਘ ਨੂੰ ਦਰਸ ਦਿਖਾਇਆ, ਦਿਤਾ ਸੰਤ ਤਾਰ ਦਿਲ ਦਾ ਗੋਝ ਚੁਕਾਇਆ, ਕਲਜੁਗ ਦਿਤਾ ਤਾਰ, ਜਾਮਾ ਲੈ ਅਪਾਰਾ। ਵਰਤੇ ਸਚ ਹੋਵੇ ਗੁਰ ਜੋਤ ਅਧਾਰ, ਗੁਰ ਪੂਰਾ ਗੁਰਸੰਗਤ ਦੇਵੇ ਤਾਰ, ਗੁਰਸਿਖਾਂ ਸਦ ਰਹੇ ਗੁਰ ਚਰਨ ਪਿਆਰ, ਮਨ
ਦਾ ਕਪਟ ਪ੍ਰਭ ਨਿਵਾਰਾ। ਮਨੀ ਸਿੰਘ ਪ੍ਰਭ ਦੇ ਵਡਿਆਈ, ਉਚ ਪਦਵੀ ਥਿਰ ਘਰ ਤੇ ਪਾਈ, ਜੋਤ ਨਿਰੰਜਣ ਵਿਚ ਦੇਹ ਟਿਕਾਈ, ਗੁਰ ਪੂਰੇ ਸਚ ਸ਼ਾਹ ਪਾ ਲਿਆ । ਜਗਤ ਗੁਰ ਹੋਵੇ ਉਜਿਆਰਾ, ਜੋਤ ਜਗਾਏ ਸ਼ੇਰ ਸਿੰਘ ਨਿਰੰਕਾਰਾ, ਸਰਬ ਦੂਖ ਗੁਰਚਰਨ ਨਿਵਾਰਾ, ਭਗਤ ਜਨਾਂ ਸਦ ਪ੍ਰਭ ਵਾਸਿਆ। ਗੁਰਸੰਗਤ ਪ੍ਰਭ ਮਾਣ ਦਿਵਾਏ, ਗੁਰਸੰਗਤ ਪ੍ਰਭ ਰਿਹਾ ਸਮਾਏ, ਗੁਰਸੰਗਤ ਪ੍ਰਭ ਜੋਤ ਪ੍ਰਗਟਾਏ, ਮਨੀ ਸਿੰਘ ਪ੍ਰਭ ਵਿਚ ਨਿਵਾਸਿਆ। ਗੁਰਸੰਗਤ ਹਰਿ ਇਕ ਸਮਾਨਾ। ਗੁਰਸੰਗਤ ਪ੍ਰਗਟਾਵੇ ਵਿਸ਼ਨੂੰ ਭਗਵਾਨਾ । ਗੁਰਸੰਗਤ ਪ੍ਰਭ ਜੋਤ ਜਗਾਨਾ। ਉਪਜੇ ਸ਼ਬਦ ਵੱਜੇ ਧੁਨਕਾਨਾ। ਪ੍ਰਭ ਦਰਸ ਮਨ ਜੋਤ ਜਗਾਈਏ। ਪ੍ਰਭ ਦਰਸ ਸਚਖੰਡ ਦਰਸਾਈਏ। ਪ੍ਰਭ ਦਰਸ ਜੋਤ ਸਰੂਪ ਹੋ ਜਾਈਏ। ਸਦਾ ਸਦਾ ਪ੍ਰਭ ਆਪ ਉਪਕਾਰਿਆ । ਜੁਗ ਕਲ ਪ੍ਰਭ ਆਪ ਉਲਟਾਏ। ਜੋਤ ਨਿਰੰਜਣ ਵਿਚ ਦੇਹ ਜਗਾਏ। ਕਲਜੁਗ ਜਾਮਾ ਧਾਰ ਸ਼ੇਰ ਸਿੰਘ ਨਾਮ ਰਖਾਏ। ਸੋਹੰ ਸ਼ਬਦ ਚਲੇ ਜਗਤ ਉਧਾਰਿਆ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਵਰਤਾਏ। ਸੋਹੰ ਸ਼ਬਦ ਪ੍ਰਭ ਜੋਤ ਜਗਾਏ। ਸੋਹੰ ਸ਼ਬਦ ਆਤਮ ਕਰੇ ਪ੍ਰਕਾਸ਼, ਸਚ ਸੁੱਚ ਵਿਚ ਦੇਹ ਵਰਤਾਏ। ਸੋਹੰ ਸ਼ਬਦ ਹੋਏ ਪ੍ਰਕਾਸ਼, ਜੀਵ ਆਤਮ ਪ੍ਰਭ ਜੋਤ ਜਗਾਏ। ਸੋਹੰ ਸ਼ਬਦ ਸਦਾ ਅਬਿਨਾਸ਼, ਪ੍ਰਭ ਅਬਿਨਾਸ਼ੀ ਆਪ ਲਿਖਾਏ। ਸੋਹੰ ਸ਼ਬਦ ਸਰਬ ਗੁਣਤਾਸ, ਬੁਝੀ ਦੀਪਕ ਵਿਚ ਦੇਹ ਜਗਾਏ। ਸੋਹੰ ਸ਼ਬਦ ਹੋਏ ਰਹਿਰਾਸ, ਅਨਹਦ ਸ਼ਬਦ ਮਨ ਧੁਨ ਵਜਾਏ। ਸੋਹੰ ਸ਼ਬਦ ਉਪਜੇ ਰਘੁਨਾਥ, ਆਤਮ ਜੋਤ ਪ੍ਰਭ ਦਰਸ ਦਿਖਾਏ। ਸੋਹੰ ਸ਼ਬਦ ਮਨ ਭਏ ਪ੍ਰਕਾਸ਼, ਅੰਮ੍ਰਿਤ ਝਿਰਨਾ ਨਿਝਰੋਂ ਝਿਰਾਏ। ਅੰਮ੍ਰਿਤ ਮੇਘ ਗੁਰ ਪੂਰਾ ਬਰਖ਼ੇ, ਏਕ ਬੂੰਦ ਕਵਲ ਮੇਂ ਪਾਏ। ਖੁੱਲ੍ਹੇ ਕਵਲ ਹੋਏ ਜੋਤ ਪ੍ਰਕਾਸਿਆ, ਆਤਮ ਦਵਾਰ ਪ੍ਰਭ ਪਰਦੇ ਹਟਾਏ। ਨਿਰੰਜਣ ਜੋਤ ਕਰੇ ਦੇਹ ਉਜਿਆਰਾ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਏ। ਹਰਿ ਰੰਗ ਹਰਿ ਮਾਹਿ ਜਾਨਣ, ਨਿਜਾਨੰਦ ਪ੍ਰਭ ਰਿਹਾ ਸਮਾਏ। ਨਿਜਾਨੰਦ ਜੋ ਜਨ ਜਾਣੇ, ਹਰਿ ਦਰਸ਼ਨ ਹਰਿ ਮਾਹਿ ਪਾਏ। ਪ੍ਰਭ ਅਬਿਨਾਸ਼ ਅਵਿਗਤ ਅਗੋਚਰ, ਤੀਨ ਲੋਕ ਰਿਹਾ ਸਮਾਏ। ਖੰਡ ਬ੍ਰਹਿਮੰਡ ਪ੍ਰਭ ਏਕ ਸਰੂਪਾ, ਮਾਤਲੋਕ ਪ੍ਰਭ ਜੋਤ ਜਗਾਏ। ਜੁਗੋ ਜੁਗ ਪ੍ਰਭ ਲੈ ਅਵਤਾਰਾ, ਭਗਤ ਜਨਾਂ ਨੂੰ ਆਪ ਤਰਾਏ। ਸਤਿਜੁਗ ਹੋਏ ਮਿਹਰਵਾਨ, ਤਰੇਤਾ ਰਾਮ ਅਖਵਾਏ। ਦਵਾਪਰ ਕ੍ਰਿਸ਼ਨ ਮੁਰਾਰ, ਕਲਜੁਗ ਸ਼ੇਰ ਸਿੰਘ ਨਾਮ ਰਖਾਏ। ਕਲਜੁਗ ਜਾਮਾ ਧਾਰ ਘਨਕਪੁਰੀ ਗੁਰ ਭਾਗ ਲਗਾਏ। ਗੁਰਸਿਖਾਂ ਦੇਵੇ ਤਾਰ, ਜਿਨ੍ਹਾਂ ਗੁਰ ਚਰਨੀ ਸੀਸ ਝੁਕਾਏ। ਬੇਮੁਖਾਂ ਆਈ ਹਾਰ, ਗੁਰ ਤੋਂ ਜਿਨ੍ਹਾਂ ਮੁਖ ਛੁਪਾਏ। ਬੇਮੁਖ ਨਾ ਪਾਇਣ ਸਾਰ, ਪ੍ਰਭ ਜੋਤ ਜਗਤ ਪ੍ਰਗਟਾਏ। ਕਲਜੁਗ ਕਰਮ ਵੀਚਾਰ, ਗੁਰ ਪੂਰਾ ਆਣ ਮਾਣ ਗਵਾਏ। ਗੁਰਸਿਖਾਂ ਘਰ ਜੈਕਾਰ, ਜੋ ਹਰਿ ਨਾਮ ਕਲ ਧਿਆਏ। ਬੇਮੁਖਾਂ ਨਰਕ ਨਿਵਾਸ, ਜੋ ਰਸਨਾ ਮਦਿ ਮਾਸ ਲਗਾਏ। ਨਿਰੰਜਣ ਜੋਤ ਹੋਏ ਆਕਾਰ, ਸਤਿਗੁਰ ਪੂਰਾ ਸਤਿ ਸਚ ਵਰਤਾਏ। ਸਭ ਦਾ ਗੁਆਏ ਮਾਣ, ਸੋਹੰ ਸ਼ਬਦ ਮੁਖ ਰਖਾਏ। ਉਪਜੇ ਬ੍ਰਹਮ ਗਿਆਨ, ਜੋ ਜੀਵ ਰਸਨਾ ਗਾਏ। ਪ੍ਰਗਟੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਜੀਵ ਭੇਵ ਨਾ ਪਾਏ। ਕਲਜੁਗ ਪ੍ਰਗਟਿਓ ਸ਼ੇਰ ਸਿੰਘ ਅਵਤਾਰੇ। ਜੋਤ ਸਰੂਪ ਸਰਬ ਸ੍ਰਿਸ਼ਟ ਸੰਘਾਰੇ। ਛਡ ਦੇਹ ਹੋਏ ਜੋਤ ਆਧਾਰੀ । ਜੋਤ ਨਿਰੰਜਣ ਅਪਰ ਅਪਾਰੀ। ਜੀਵ ਜੰਤ ਸਭ ਜੋਤ ਹਮਾਰੀ। ਪ੍ਰਗਟੀ ਜੋਤ ਕਲਜੁਗ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜਾਓ ਸਦਾ ਸਦਾ ਚਰਨ ਬਲਿਹਾਰੀ। ਗੁਰਸਿਖ ਮਨ ਗੁਰ ਚਰਨ ਪਿਆਸਿਆ। ਗੁਰਚਰਨ ਦਰਸ ਆਤਮ ਧਰਾਸਿਆ। ਗੁਰਚਰਨ ਵੱਜੇ ਬਾਣ ਵਿਚ ਪ੍ਰਭਾਸਿਆ। ਦੇਵੇ ਬਧਕ ਤਾਰ,
ਕਰੇ ਕ੍ਰਿਸ਼ਨ ਖੁਲਾਸਿਆ। ਕਲਜੁਗ ਜਾਮਾ ਧਾਰ, ਦੇਵੇ ਦਰਸ ਪ੍ਰਭ ਪੁਰਖ ਅਬਿਨਾਸਿਆ । ਗੁਰ ਗੁਰਸਿਖਾਂ ਲਾਵੇ ਪਾਰ, ਜਿਨ੍ਹਾਂ ਗੁਰ ਚਰਨ ਪਿਆਸਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ ਨਿਹਕਲੰਕ ਹੋਏ ਸਰਬ ਨਿਵਾਸਿਆ। ਸਰਬ ਨਿਵਾਸੀ ਪ੍ਰਭ ਜੋਤ ਸਰੂਪਿਆ। ਮਹਿੰਮਾ ਅਪਰ ਅਪਾਰ, ਪ੍ਰਭ ਵਡ ਭੂਪਿਆ। ਤੇਰੀ ਕੋਇ ਨਾ ਪਾਏ ਸਾਰ, ਹਰ ਰੰਗ ਅਨੂਪਿਆ। ਹੋਏ ਜੋਤ ਪ੍ਰਕਾਸ਼, ਜਗਤ ਅੰਧ ਕੂਪਿਆ। ਮੇਰੀ ਕੋਇ ਨਾ ਪਾਏ ਸਾਰ, ਨਾ ਰੂਪ ਨਾ ਰੇਖਿਆ। ਭਗਤ ਜਨ ਕਰਨ ਵਿਚਾਰ, ਜਿਨ੍ਹਾਂ ਵਿਚ ਵਿਸੇਖਿਆ। ਤੇਰਾ ਜੋਤ ਆਕਾਰ, ਗੁਰਮੁਖਾਂ ਕਲਜੁਗ ਰੰਗ ਤੇਰਾ ਦੇਖਿਆ । ਜੁਗੋ ਜੁਗ ਲੈ ਅਵਤਾਰ, ਪ੍ਰਭ ਕੱਢੇ ਭੁਲੇਖਿਆ। ਧੰਨ ਧੰਨ ਗੁਰਸਿਖ, ਜਿਨ੍ਹਾਂ ਕਲਜੁਗ ਮਹਾਰਾਜ ਸ਼ੇਰ ਸਿੰਘ ਪੇਖਿਆ। ਪ੍ਰਭ ਕਾ ਰੂਪ ਅਗੰਮ, ਜੀਵ ਨਾ ਜਾਣਿਆ। ਪ੍ਰਭ ਕਾ ਰੂਪ ਅਗੰਮ, ਭਗਤ ਜਨਾਂ ਪਛਾਣਿਆ। ਪ੍ਰਭ ਕਾ ਰੂਪ ਅਗੰਮ, ਜੀਵ ਜੰਤ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਅੰਤਕਾਲ ਜੋਤ ਵਿਚ ਮਿਲਾਣਿਆ । ਪ੍ਰਭ ਕਾ ਰੂਪ ਅਗੰਮ, ਪੁਰਖ ਨਿਰੰਜਣ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਸੋ ਜਾਣੇ ਜੋ ਚਲੇ ਗੁਰ ਕੇ ਭਾਣਿਆ। ਪ੍ਰਭ ਕਾ ਰੂਪ ਅਗੰਮ, ਜੋਤ ਇਕ ਰੰਗ ਬਹੁਤ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਜੀਵ ਜੰਤ ਵਿਚ ਸਮਾਣਿਆ। ਪ੍ਰਭ ਕਾ ਰੂਪ ਅਗੰਮ, ਬਿਨ ਗੁਰ ਕੋਈ ਭੇਵ ਨਾ ਪਾਣਿਆ। ਪ੍ਰਭ ਕਾ ਰੂਪ ਅਗੰਮ, ਤੀਨ ਲੋਕ ਸਦਾ ਪ੍ਰਵਾਣਿਆ। ਪ੍ਰਭ ਕਾ ਰੂਪ ਅਗੰਮ, ਵਿਚ ਆਕਾਸ਼ ਪ੍ਰਭ ਜੋਤ ਸਦਾ ਡਗਮਗਾਣਿਆ। ਪ੍ਰਭ ਕਾ ਰੂਪ ਅਗੰਮ, ਵਿਚ ਬੈਕੁੰਠ ਇਕ ਰੰਗ ਹੋ ਜਾਣਿਆ। ਪ੍ਰਭ ਕਾ ਰੂਪ ਅਗੰਮ, ਉਨੰਜਾ ਪਵਣ ਸਿਰ ਛਤਰ ਝੁਲਾਣਿਆ। ਪ੍ਰਭ ਕਾ ਰੂਪ ਅਗੰਮ ਬਿਨ ਬਾਤੀ ਬਿਨ ਤੇਲ ਦੀਪਕ ਸਦਾ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਮਾਤ ਦੀਪਕ ਵਿਚ ਦੇਹ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਮਾਤ ਕਬ ਜੋਤ ਸਰੂਪ, ਕਬ ਵਿਚ ਦੇਹ ਸਮਾ ਲਿਆ। ਪ੍ਰਭ ਕਾ ਰੂਪ ਅਗੰਮ, ਜੁਗੋ ਜੁਗ ਲੈ ਅਵਤਾਰ ਸਰਬ ਦਾ ਮਾਣ ਨਿਵਾਰਿਆ। ਪ੍ਰਭ ਕਾ ਰੂਪ ਅਗੰਮ, ਕਲਜੁਗ ਪ੍ਰਗਟੀ ਜੋਤ ਅੰਤ ਨਾ ਪਾਰਾਵਾਰਿਆ। ਪ੍ਰਭ ਕਾ ਰੂਪ ਅਗੰਮ, ਸ਼ੇਰ ਸਿੰਘ ਪਾਏ ਨਾਉਂ ਕਲਜੁਗ ਪਾਰ ਉਤਾਰਿਆ। ਪ੍ਰਭ ਕਾ ਰੂਪ ਅਗੰਮ, ਸੋਹੰ ਰਚਿਓ ਨਾਉਂ ਭਗਤ ਜਨਾਂ ਗੁਰ ਗਿਆਨ ਦਿਵਾ ਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਬਾਸ਼ਕ ਸੇਜ ਆਸਣ ਲਾ ਲਿਆ। ਪ੍ਰਭ ਕਾ ਰੂਪ ਅਗੰਮ ਵਿਚ ਪਤਾਲ ਪ੍ਰਭ ਨੈਣ ਮੁੰਧਾਲਿਆ। ਪ੍ਰਭ ਕਾ ਰੂਪ ਅਗੰਮ, ਵਿਚ ਪਾਤਾਲ ਲਛਮੀ ਖੜੀ ਚਰਨ ਦਵਾਰਿਆ। ਪ੍ਰਭ ਕਾ ਰੂਪ ਅਗੰਮ, ਸੇਵਾ ਕਰ ਅਪਾਰ ਪ੍ਰਭ ਆਲਸ ਵਡਿਆ ਲਿਆ। ਪ੍ਰਭ ਕਾ ਰੂਪ ਅਗੰਮ, ਪ੍ਰਭ ਸਦਾ ਅਡੋਲ ਨਾ ਕਿਸੇ ਡੁਲਾ ਲਿਆ। ਪ੍ਰਭ ਕਾ ਰੂਪ ਅਗੰਮ, ਜੋਤ ਸਰੂਪ ਆਪਣਾ ਆਪ ਉਪਾ ਲਿਆ। ਪ੍ਰਭ ਕਾ ਰੂਪ ਅਗੰਮ, ਹੋਏ ਜੋਤ ਆਧਾਰ ਜੀਵ ਜੰਤ ਪ੍ਰਭ ਜੋਤ ਜਗਾ ਲਿਆ। ਪ੍ਰਭ ਕਾ ਰੂਪ ਅਗੰਮ, ਨਿਰਾਹਾਰੀ ਨਿਰਵੈਰ ਸਮਾ ਲਿਆ। ਪ੍ਰਭ ਕਾ ਰੂਪ ਅਗੰਮ, ਨਿਰੰਕਾਰ ਅਛਲ ਨਾ ਕਿਸੇ ਡੁਲਾ ਲਿਆ। ਪ੍ਰਭ ਕਾ ਰੂਪ ਅਗੰਮ, ਕਲਜੁਗ ਪ੍ਰਭ ਭੇਸ ਵਟਾ ਲਿਆ। ਕਰ ਜੋਤ ਆਕਾਰ ਨਾਭ ਕਵਲ ਬ੍ਰਹਮਾ ਪ੍ਰਗਟਾ ਲਿਆ। ਪਾਈ ਦੇਹ ਅਪਾਰ, ਮੁਖ ਚਾਰ ਵੇਦ ਰਚਾ ਲਿਆ। ਸਤਿਜੁਗ ਹੋਏ ਮਿਹਰਵਾਨ, ਆਪਣਾ ਆਪ ਉਪਾ ਲਿਆ। ਤਰੇਤਾ ਭਇਓ ਰਾਮ, ਵੇਦ ਰਿਗ ਪ੍ਰਭ ਮਾਣ ਦਿਵਾ ਲਿਆ। ਦਵਾਪਰ ਕ੍ਰਿਸ਼ਨ ਮੁਰਾਰ, ਵੇਦ ਯਜੁਰ ਪਾਰ ਲੰਘਾ ਲਿਆ। ਅਰਜਨ ਦੇ ਗਿਆਨ, ਗੀਤਾ ਗੋਝ ਗਿਆਨ ਲਿਖਾ ਲਿਆ। ਕਲਜੁਗ ਅਥਰਬਣ ਵੇਦ, ਅੱਲਾ ਨਾਮ ਰਖਾ ਲਿਆ। ਸ਼ੇਰ ਸਿੰਘ ਲੈ ਅਵਤਾਰ, ਕ੍ਰਿਸ਼ਨ ਜੋਤ ਪ੍ਰਗਟਾ ਲਿਆ। ਕਲਜੁਗ ਉਧਰੇ
ਪਾਰ, ਸੋਹੰ ਸ਼ਬਦ ਗੁਰ ਨਾਮ ਵਡਿਆ ਲਿਆ। ਗੁਰਸਿਖਾਂ ਪਾਈ ਸਾਰ, ਜਿਨ੍ਹਾਂ ਹਰਿਜੂ ਹਰ ਘਰ ਮੇਂ ਪਾ ਲਿਆ। ਚੜ੍ਹੇ ਰੰਗ ਅਪਾਰ, ਨਿਜਾਨੰਦ ਪ੍ਰਭ ਦਰਸ ਦਿਖਾ ਲਿਆ। ਪਤਤ ਪਾਵਣ ਦੁੱਖ ਭੈ ਭੰਜਣ, ਪ੍ਰਭ ਜਨਮ ਮਰਨ ਦੁੱਖ ਮਿਟਾ ਲਿਆ। ਆਤਮ ਪ੍ਰਕਾਸ਼ ਲੱਖ ਚੁਰਾਸੀ ਵਿਨਾਸ਼, ਅੰਤਕਾਲ ਸੰਗ ਜੋਤ ਮਿਲਾ ਲਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਚਖੰਡ ਜਿਸ ਆਸਣ ਲਾ ਲਿਆ। ਗੁਰਚਰਨ ਧਿਆਨ ਪ੍ਰਭ ਦਰਸ਼ਨ ਪਾਈਏ। ਗੁਰਚਰਨ ਧਿਆਨ ਮੋਹਣ ਮਾਧਵ ਕ੍ਰਿਸ਼ਨ ਮੁਰਾਰ ਹਰਿ ਰੰਗ ਸਮਾਈਏ। ਸ੍ਰੀ ਰਾਮ ਚੰਦ ਜਿਨ ਰੂਪ ਨਾ ਰੇਖਿਆ, ਕਰ ਦਰਸ ਇਕ ਰੰਗ ਹੋ ਜਾਈਏ। ਸਹਸ ਮੂਰਤ ਨੇਤਰ ਹੈ ਸਹਸ, ਬਿਨ ਨਾ ਗੁਰ ਬੂਝ ਬੁਝਾਈਏ। ਭਗਤ ਵਛਲ ਅਨਾਥ ਨਾਥੇ, ਕਲਜੁਗ ਜੋਤ ਨਿਰੰਜਣ ਦਰਸ ਹੈ ਪਾਈਏ। ਗੋਪੀ ਨਾਥ ਸਗਲ ਹੈ ਸਾਥੇ, ਬਿਨ ਗੁਰ ਆਤਮ ਜੋਤ ਨਾ ਜਗਾਈਏ। ਬਾਸਦੇਵ ਨਿਰੰਜਣ ਦਾਤਾ, ਕਲਜੁਗ ਸ਼ੇਰ ਸਿੰਘ ਨਾਮ ਰਖਾਈਏ। ਮੁਕੰਦ ਮਨੋਹਰ ਲਖ਼ਮੀ ਨਰਾਇਣ, ਭਗਤ ਵਛਲ ਪ੍ਰਭ ਰਸਨਾ ਗਾਈਏ। ਦਰੋਪਤੀ ਲਜਿਆ ਨਿਵਾਰ ਉਧਾਰਨ, ਕ੍ਰਿਸ਼ਨ ਘਨਈਆ ਸਦ ਦਰਸ਼ਨ ਪਾਈਏ। ਕਮਲਾ ਕੰਤ ਕਰੇ ਕੰਤੂਹਲ, ਅਨਦ ਬਿਨੋਦੀ ਸਭ ਰੰਗ ਚੜ੍ਹਾਈਏ। ਸ੍ਰੀ ਰੰਗ ਪ੍ਰਭ ਬੈਕੁੰਠ ਕੇ ਵਾਸੀ, ਹਰਿ ਹਰਿ ਰਸਨਾ ਹਰਿ ਗੁਣ ਗਾਈਏ । ਮਛ ਕਛ ਕੂਰਮ ਆ ਗਿਆ ਅਉਤਰਾਸੀ, ਪ੍ਰਭ ਪੂਰਾ ਕਰ ਦਰਸ ਬਿਗਸਾਈਏ। ਕੇਸਵ ਚਲਤ ਕਰੇ ਨਿਰਾਲੇ, ਕਲਜੁਗ ਕੀਤਾ ਲੋੜੇ ਸੋ ਪਾਈਏ। ਨਿਰਹਾਰੀ ਪ੍ਰਭ ਨਿਰਵੈਰ ਸਦਾਏ, ਬਿਨ ਭਗਤਾਂ ਕੋਈ ਨਾ ਜਾਣੇਗਾ। ਧਾਰ ਖੇਲ ਚਤੁਰਭੁਜ ਕਹਾਏ, ਕੋਈ ਵਿਰਲਾ ਹੀ ਰੰਗ ਮਾਣੇਗਾ। ਸਾਵਲ ਸੁੰਦਰ ਰੂਪ ਬਣਾਵੇ, ਬੇਨ ਸੁਣਤ ਮਨ ਬਿਗਸਾਵੇਗਾ। ਭਗਤ ਜਨਾਂ ਹੋਏ ਜੋਤ ਪ੍ਰਕਾਸ਼ਿਆ, ਅਨਹਦ ਸ਼ਬਦ ਮਨ ਵਜਾਵੇਗਾ। ਹੋਏ ਪ੍ਰਕਾਸ਼ ਆਤਮ ਉਜਿਆਰਾ। ਜੋਤ ਸਰੂਪ ਪ੍ਰਭ ਦਰਸ ਦਿਖਾਵੇਗਾ । ਧੰਨ ਗੁਰਸਿਖ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਪਛਾਣਿਆ, ਗੁਰ ਪੂਰਾ ਤਿਨ੍ਹਾਂ ਚਰਨ ਲਗਾਵੇਗਾ। ਬਨ ਮਾਲਾ ਭਿਬੂਖਣ ਕਵਲ ਨੈਣ ਪ੍ਰਭ ਦਰਸ ਦਿਖਾਵੇਗਾ। ਸੁੰਦਰ ਕੁੰਡਲ ਮੁਕਟ ਬੈਨ ਪ੍ਰਭ ਦਰਸ ਦਿਖਾਵੇਗਾ । ਸੋਹੰ ਸ਼ਬਦ ਚਲੇ ਨਿਆਰਾ, ਰਾਓ ਰੰਕ ਇਕ ਰੰਗ ਸਮਾਵੇਗਾ। ਏਕ ਜੋਤ ਪ੍ਰਭ ਜਗਤ ਪ੍ਰਗਾਸਿਆ, ਜੋਤ ਸਰੂਪ ਪ੍ਰਭ ਭੇਦ ਚੁਕਾਵੇਗਾ। ਪ੍ਰਭ ਸ਼ਬਦ ਹੈ ਏਕਾ, ਏਕ ਜੋਤ ਜਗਤ ਜੀਵ ਉਪਜਾਵੇਗਾ। ਕਲਜੁਗ ਬਾਣ ਸੋਹੰ ਗੁਰ ਲਾਇਆ, ਚਾਰ ਕੁੰਟ ਹਾਹਾਕਾਰ ਮਚ ਜਾਵੇਗਾ। ਉਧਰੇ ਸਿੱਖ ਜਿਨ ਗੁਰ ਚਰਨ ਪਿਆਸਿਆ, ਵਾਂਗ ਬਿਦਰ ਰੰਕ ਤਰ ਜਾਵੇਗਾ। ਦਰਯੋਧਨ ਛੱਡ ਮਹੱਲ, ਘਰ ਬਿਦਰ ਕ੍ਰਿਸ਼ਨ ਡੇਰਾ ਲਗਾਵੇਗਾ। ਕਲਜੁਗ ਲੈ ਅਵਤਾਰ, ਭਗਤ ਜਨਾਂ ਪ੍ਰਭ ਮਾਣ ਦਿਵਾਵੇਗਾ। ਮੂਰਖ ਮੁਗਧ ਅੰਞਾਣ ਨਾ ਪਾਵਣ ਸਾਰ, ਜੋਤ ਸਰੂਪ ਪ੍ਰਭ ਜੋਤ ਪ੍ਰਗਟਾਵੇਗਾ। ਗੁਰਮੁਖਾਂ ਪਾਈ ਸਾਰ, ਨਿਹਕਲੰਕ ਛੱਡ ਦੇਹ, ਕਲਜੁਗ ਮਹਾਰਾਜ ਸ਼ੇਰ ਸਿੰਘ ਅਖਵਾਵੇਗਾ । ਸ਼ੇਰ ਸਿੰਘ ਪ੍ਰਗਟਿਓ ਨਰ ਅਵਤਾਰਾ । ਕਲਜੁਗ ਕੀਤਾ ਜਿਸ ਪਾਰ ਕਿਨਾਰਾ। ਮਦਿ ਮਾਸੀ ਹੋਏ ਜਗਤ ਖੁਆਰਾ। ਸਤਿਜੁਗ ਸਾਚਾ ਸਚ ਲਾਏ ਨਿਰੰਕਾਰਾ। ਵੇਦ ਚਾਰ ਗੁਰ ਪਾਰ ਉਤਾਰਾ। ਅੰਜ਼ੀਲ ਕੁਰਾਨ ਗਏ ਜਗਤ ਮਝਾਰਾ। ਬਾਣੀ ਗੀਤਾ ਗੁਰ ਪਾਰ ਉਤਾਰਾ। ਸਰਬਤ ਤੀਰਥ ਗੁਰਚਰਨ ਦਵਾਰਾ। ਕਲਜੁਗ ਪ੍ਰਗਟਿਓ ਸ਼ੇਰ ਸਿੰਘ ਨਰਾਇਣ ਨਰ ਅਵਤਾਰਾ। ਸਤਿਜੁਗ ਸੋਹੰ ਸ਼ਬਦ ਚਲੇ ਅਪਰ ਅਪਾਰਾ। ਚਾਰ ਕੁੰਟ ਹੋਏ ਮਹਾਰਾਜ ਸ਼ੇਰ ਸਿੰਘ ਜੈ ਜੈਕਾਰਾ। ਜੋਤ ਸਰੂਪ ਪ੍ਰਭ ਜੁਗ ਉਲਟਾਇਆ। ਜੋਤ ਸਰੂਪ ਪ੍ਰਭ ਕਲਜੁਗ ਕਹਿਰ ਵਰਤਾਇਆ। ਜੋਤ ਸਰੂਪ ਜੀਵ ਜੰਤ ਵਿਚ ਵਿਕਾਰ ਚਲਾਇਆ। ਜੋਤ ਸਰੂਪ ਪ੍ਰਭ ਇਹ ਪਾਈ ਮਾਇਆ। ਜੋਤ ਸਰੂਪ ਕਲਜੁਗ
ਮਦਿ ਮਾਸ ਆਹਾਰ ਬਣਾਇਆ। ਜੋਤ ਸਰੂਪ ਕਲਜੁਗ ਲੈ ਅਵਤਾਰ, ਘਨਕਪੁਰੀ ਗੁਰ ਭਾਗ ਲਗਾਇਆ। ਜੋਤ ਸਰੂਪ ਗੁਰ ਅਰਜਨ ਸ਼ਬਦ ਵਿਚਾਰ, ਸਰ ਅੰਮ੍ਰਿਤ ਗੁਰ ਚਰਨ ਟਿਕਾਇਆ। ਇਹ ਸੁਹਾਇਆ ਥਾਨ, ਜਿਥੇ ਸ੍ਰੀ ਰਾਮ ਚੰਦਰ ਚਰਨ ਟਿਕਾਇਆ। ਬੇਮੁਖਾਂ ਨਾ ਪਾਈ ਸਾਰ, ਹਾ ਹਾ ਕਰ ਸ਼ੋਰ ਮਚਾਇਆ। ਲਿਖਤ ਲਿਖਾਈ ਅਪਰ ਅਪਾਰ, ਸਰ ਅੰਮ੍ਰਿਤ ਨੂੰ ਥੇਹ ਕਰਾਇਆ। ਐਸਾ ਸਮਾਂ ਪ੍ਰਭ ਲੈ ਆਵੇ। ਅੰਮ੍ਰਿਤਸਰ ਦਾ ਨਾਮ ਮਿਟਾਇਆ। ਸਤਿ ਸ਼ਬਦ ਗੁਰ ਗਿਆਨ ਦ੍ਰਿੜਾਵੇ, ਅੰਡਜ ਜੇਰਜ ਉਤਭੁਜ ਸੇਤਜ ਸਰਬ ਜੀਵ ਰਹਾਵੇ। ਪ੍ਰਭ ਜੋਤ ਸਰੂਪ ਜੋਤ ਜਗਤ ਜੁਗਤ ਵਿਚ ਜੀਓ ਜਗਾਵੇ। ਪ੍ਰਭ ਪੂਰਨ ਸਮਰਥ, ਜੋਤ ਸਰੂਪ ਵਿਚ ਸਿੱਖ ਸਮਾਵੇ। ਪ੍ਰਭ ਅਬਿਨਾਸ਼ ਸਦਾ ਅਕੱਥ, ਕਥੀ ਕਥ ਕਿਸੇ ਨਜ਼ਰ ਨਾ ਆਵੇ। ਤੀਨ ਲੋਕ ਪ੍ਰਭ ਜੋਤ ਸਰੂਪਾ, ਖੰਡ ਬ੍ਰਹਿਮੰਡ ਪ੍ਰਭ ਜੋਤ ਜਗਾਵੇ। ਕਲਜੁਗ ਭਗਤ ਉਧਾਰ, ਦੇਹ ਦੀਪਕ ਪ੍ਰਭ ਜੋਤ ਜਗਾਵੇ। ਪੂਰਨ ਪੁਰਖ ਸਮਰਥ, ਜਿਥੇ ਪ੍ਰਭ ਜੋਤ ਸਦਾ ਪਰਵੇਸਿਆ। ਜੋਤ ਅਡੋਲ ਸਦਾ ਨਿਰੰਕਾਰ, ਕਲਜੁਗ ਆਣ ਪ੍ਰਗਟੇ ਮਰਗੇਸਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਗੁਰ ਸਤਿਗੁਰ ਪੂਰਾ, ਐਸੇ ਗੁਰ ਕੋ ਸਦਾ ਆਦੇਸਿਆ। ਜਗਤ ਪਿਤ ਪ੍ਰਭ ਭਏ ਸਹਾਇਆ। ਭੈ ਭਿਆਨਕ ਵਿਚ ਪ੍ਰਭ ਹੋਏ ਸਹਾਇਆ। ਭਗਤ ਜਨ ਧਿਆਨ ਗੁਰਚਰਨ ਲਗਾਇਆ। ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ ਪ੍ਰਭ ਨਜ਼ਰੀ ਆਇਆ। ਕਲਜੁਗ ਲੈ ਅਵਤਾਰ, ਦਾਹੜਾਂ ਹੇਠ ਸਭ ਸ੍ਰਿਸ਼ਟ ਚਬਾਇਆ। ਪ੍ਰਭ ਜੋਤ ਨਿਰਾਧਾਰ, ਜਗਤ ਵਿਚ ਅਗਨ ਜਲਾਇਆ। ਪੂਰਬ ਕਰਮ ਵਿਚਾਰ, ਗੁਰਮੁਖਾਂ ਗੁਰ ਦਰਸ ਦਿਖਾਇਆ। ਕਲਜੁਗ ਉਤਰੇ ਪਾਰ, ਮੋਹਣ ਮਾਧਵ ਕ੍ਰਿਸ਼ਨ ਮੁਰਾਰ ਜਗਦੀਸ਼ਰ ਹਰਿ ਜੂ ਅਸੁਰ ਸੰਘਾਰ ਹਰਿ ਪ੍ਰਭ ਨਜ਼ਰੀ ਆਇਆ। ਕੋਟ ਅਪਰਾਧੀ ਪ੍ਰਭ ਦਿਤੇ ਤਾਰ, ਜਿਨ੍ਹਾਂ ਸੀਸ ਝੁਕਾਇਆ। ਬੇਮੁਖਾਂ ਆਈ ਹਾਰ, ਗੁਰਸਿਖ ਦਰਗਾਹ ਮਾਣ ਦਿਵਾਇਆ। ਭਵਜਲ ਉਤਰੇ ਪਾਰ, ਅੰਤਕਾਲ ਨਰ ਨਰਾਇਣ ਨਜ਼ਰੀ ਆਇਆ। ਸਰਬ ਦੂਖ ਨਿਵਾਰ, ਜੋਤ ਸਰੂਪ ਪ੍ਰਭ ਜੋਤ ਜਗਾਇਆ । ਖੰਡ ਸਚ ਹੋਏ ਨਿਵਾਸ, ਜਿਨ੍ਹਾਂ ਪ੍ਰਭ ਜੋਤ ਮਿਲਾਇਆ। ਪ੍ਰਭ ਸਰਬ ਗੁਣਤਾਸ, ਦੇ ਦਰਸ ਸਭ ਰੋਗ ਮਿਟਾਇਆ। ਕਲਜੁਗ ਭਗਤ ਪ੍ਰਗਾਸ, ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਚਰਨ ਲਗਾਇਆ। ਗੁਰ ਗੋਬਿੰਦ ਜਗਤ ਪ੍ਰਗਾਸੇ। ਧੰਨ ਗੁਰਸਿਖ ਜਿਨ੍ਹਾਂ ਗੁਰਚਰਨ ਪਿਆਸੇ। ਝੂਠੀ ਸ੍ਰਿਸ਼ਟ ਡੁੱਬੀ ਵਿਚ ਹਾਸੇ। ਕੋਈ ਨਾ ਕੱਟੇ ਰੋਗ ਚੁਰਾਸੇ। ਅੰਮ੍ਰਿਤ ਬੂੰਦ ਗੁਰ ਦਰ ਤੇ ਪਾਈਏ, ਹੋਏ ਚੁਰਾਸੀ ਬੰਦ ਖੁਲਾਸੇ। ਗੁਣ ਨਿਧਾਨ ਗੁਰ ਪੂਰਾ ਪਾਈਏ, ਆਤਮ ਜੋਤ ਬ੍ਰਹਮ ਪ੍ਰਗਾਸੇ। ਆਤਮ ਬ੍ਰਹਮ ਬ੍ਰਹਮ ਸਚ ਸੁੱਚਾ, ਈਸ਼ਰ ਜੋਤ ਬ੍ਰਹਮ ਨਿਵਾਸੇ। ਬ੍ਰਹਮ ਸਰੂਪ ਜੋ ਜਨ ਜਾਣੇ, ਆਤਮ ਜੋਤ ਨਿਰੰਜਣ ਪ੍ਰਕਾਸ਼ੇ। ਮਧ ਸੂਦਨ ਦਾਮੋਦਰ ਸਵਾਮੀ, ਘਟ ਘਟ ਵਾਸੀ ਸਰਬ ਨਿਵਾਸੇ । ਪੂਰਨ ਪੁਰਖ ਅਗੰਮ ਅਪਾਰਾ, ਸਰਬ ਸੂਖ ਗੁਰਚਰਨ ਹੈ ਪਾਸੇ। ਹਰਿ ਹਰਿ ਹਰਿ ਨਾਮ ਸਦਾ ਮੁਖ ਉਪਜੇ, ਹਰਿ ਸ਼ਬਦ ਮਨ ਤ੍ਰਿਪਤਾਸੇ। ਉਪਜੇ ਗਿਆਨ ਵੱਜੇ ਧੁਨਕਾਰਾ, ਅਨਹਦ ਸ਼ਬਦ ਵਿਚ ਆਤਮ ਪ੍ਰਕਾਸ਼ੇ। ਖੁਲ੍ਹੀ ਤ੍ਰਿਕੁਟੀ ਹੋਇਆ ਉਜਿਆਰਾ, ਜੋਤ ਨਿਰੰਜਣ ਵਿਚ ਆਕਾਸ਼ੇ। ਸ਼ਬਦ ਧੁਨ ਸਦਾ ਮਨ ਉਪਜੇ, ਨਾਭ ਕਵਲ ਅੰਮ੍ਰਿਤ ਬੂੰਦ ਮੁਖ ਚਵਾਸੇ। ਐਸਾ ਗਿਆਨ ਦੇਵੇ ਗੁਰ ਪੂਰਾ, ਕਲਜੁਗ ਹੋਏ ਰਹਿਰਾਸੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਕੀਨੀ ਬੰਦ ਖ਼ੁਲਾਸੇ।