ਪੁਸਤਕਾਲਾਭਾਗ ੧

੨ ਭਾਦਰੋਂ ੨੦੦੭ ਬਿਕ੍ਰਮੀ ਚਬਾਤੀਆਂ ਬਚਨ ਹੋਏ

ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਪ੍ਰਗਟਾਵੇ । ਪ੍ਰਭ ਪੂਰਨ ਸਮਰਥ, ਕਲਜੁਗ ਝੂਠੀ ਦੇਹ ਵਿਚ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਕਰ ਜੋਤ ਪ੍ਰਕਾਸ਼ ਅੰਧੇਰ ਮਿਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪਣਾ ਭੇਦ ਨਾ ਕਿਸੇ ਬਤਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਗਗਨ ਪਾਤਾਲ ਮਾਤ ਰਹਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਤੀਨ ਲੋਕ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਖਾਣੀ ਬਾਣੀ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੋਤ ਨਿਰੰਜਣ ਵਿਚ ਦੇਹ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਣ ਨਿਹਕਲੰਕ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਜੁਗੋ ਜੁਗ ਜੋਤ ਪ੍ਰਗਟਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ ਅਖਵਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਮੁਕੰਦ ਮਨੋਹਰ ਪ੍ਰਭ ਨਜ਼ਰੀ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਸੁੰਦਰ ਕੁੰਡਲ ਕਵਲ ਨੈਣ ਦਰਸਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਮੁਕਟ ਬੈਣ ਸਿਰ ਟਿਕਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਝੂਠੇ ਧੰਦੇ ਜਗਤ ਭੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਸਾਧ ਸੰਗਤ ਵਿਚ ਸਮਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਨੈਣ ਮੁਧਾਰ ਜਗਤ ਜੋਤ ਜਗਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਛਡ ਬੈਕੁੰਠ ਵਿਚ ਮਾਤ ਦੇ ਆਵੇ। ਪ੍ਰਭ ਪੂਰਨ ਸਮਰਥ, ਕਲਜੁਗ ਆਪ ਇਕ ਰੰਗ ਇਕ ਸਮਾਵੇ। ਪ੍ਰਭ ਪੂਰਨ ਸਮਰਥ, ਅੰਤ ਕਾਲ ਕਲ ਆਪ ਕਰਾਵੇ। ਪ੍ਰਭ ਪੂਰਨ ਸਮਰਥ, ਆਪਣੀ ਮਹਿੰਮਾ ਆਪ ਜਣਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਭੈ ਭੰਜਨ ਅਖਵਾਵੇ। ਪ੍ਰਭ ਪੂਰਨ ਸਮਰਥ, ਦੀਨਾ ਨਾਥ ਆਪਣਾ ਭੇਤ ਖੁਲਾਵੇ। ਪ੍ਰਭ ਪੂਰਨ ਸਮਰਥ, ਕਲਜੁਗ ਪ੍ਰਗਾਸਿਆ, ਮਹਾਰਾਜ ਸ਼ੇਰ ਸਿੰਘ ਸਰਬ ਦੂਖ ਮਿਟਾਵੇ। ਪ੍ਰਭ ਪੂਰਨ ਸਮਰਥ, ਜਗਤ ਦੀਨਾ ਨਾਥ ਅਖਵਾਵੇ। ਪ੍ਰਭ ਪੂਰਨ ਸਮਰਥ, ਕਲੂ ਕਾਲ ਪ੍ਰਭ ਆਪ ਮਿਟਾਵੇ। ਪ੍ਰਭ ਪੂਰਨ ਸਮਰਥ, ਗੁਰਮੁਖਾਂ ਗੁਰ ਹਰਿ ਰੰਗ ਚੜ੍ਹਾਵੇ। ਪ੍ਰਭ ਪੂਰਨ ਸਮਰਥ, ਭਗਤ ਜਨਾਂ ਹਰਿ ਮਾਹਿ ਸਮਾਵੇ। ਪ੍ਰਭ ਪੂਰਨ ਸਮਰਥ, ਆਤਮ ਜੋਤ ਵਿਚ ਜੀਵ ਜਗਾਵੇ। ਪ੍ਰਭ ਪੂਰਨ ਸਮਰਥ, ਹਰ ਜੀਵ ਪ੍ਰਭ ਸਦਾ ਸਮਾਵੇ। ਪ੍ਰਭ ਪੂਰਨ ਸਮਰਥ, ਜੁਗੋ ਜੁਗ ਪ੍ਰਭ ਖੇਲ ਰਚਾਵੇ। ਸਤਿਜੁਗ ਭਇਓ ਮਿਹਰਵਾਨ, ਸਤਿ ਸਤਿ ਕਲ ਵਰਤਾਵੇ। ਪ੍ਰਭ ਪੂਰਨ ਸਮਰਥ, ਤਰੇਤਾ ਭਇਓ ਰਾਮ ਨਾਮ ਸ੍ਰਿਸ਼ਟ ਚਲਾਵੇ। ਅਸੁਰ ਸੰਘਾਰ ਕ੍ਰਿਸ਼ਨ ਮੁਰਾਰ ਦਿਤਾ ਭਗਤ ਉਧਾਰ, ਗੀਤਾ ਗਿਆਨ ਲਿਖਾਵੇ। ਕਲਜੁਗ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਵੇ, ਸੋਹੰ ਸ਼ਬਦ ਚਲਾਵੇ। ਸੋਹੰ ਹੋਏ ਉਜਿਆਰਾ, ਬਾਕੀ ਸਭ ਨਸ਼ਟ ਹੋ ਜਾਵੇ। ਐਸਾ ਬਾਣ ਸ਼ਬਦ ਗੁਰ ਲਾਇਆ। ਚਾਰ ਕੁੰਟ ਹਾਹਾਕਾਰ ਕਰਾਇਆ। ਭੁੱਲਾ ਜਗਤ ਗੁਰ ਸਚ ਨਾ ਪਛਾਤਾ, ਐਸਾ ਪਰਦਾ ਕਲਜੁਗ ਪਾਇਆ । ਪ੍ਰਗਟੀ ਜੋਤ ਵਿਚ ਘਨਕਪੁਰੀ ਦੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ। ਕਲਜੁਗ ਪ੍ਰਗਟਿਓ ਨਰ ਅਵਤਾਰਾ । ਜੋਤ ਸਰੂਪ ਆਪ ਦਾਤਾਰਾ। ਜੀਅ ਜੋਤ ਵਿਚ ਦੇਹ ਅਧਾਰਾ। ਆਪਣਾ ਆਪ ਨਾ ਜੀਵ ਵਿਚਾਰਾ। ਸਚਖੰਡ ਵਸੇ ਆਪ ਗਿਰਧਾਰਾ। ਜਗਤ ਜੋਤ ਪ੍ਰਭ ਕਰੇ ਉਜਿਆਰਾ। ਨਜ਼ਰ ਨਾ ਆਵੇ ਆਪ ਕਲ ਧਾਰਾ। ਆਤਮ ਪ੍ਰਵੇਸ਼ ਅੰਧੇਰ ਨਿਵਾਰਾ। ਪਤਤ ਪਾਪ ਪ੍ਰਭ ਦਰਸ ਨਿਵਾਰਾ । ਮਹਾਰਾਜ ਸ਼ੇਰ ਸਿੰਘ ਸਚਖੰਡ ਦੁਆਰਾ। ਨਿਰੰਜਣ ਜੋਤ ਵਿਚ ਦੇਹ ਸਮਾਏ। ਪ੍ਰਭ ਅਬਿਨਾਸ਼ੀ ਉਲਟੀ ਕਲਾ ਵਰਤਾਏ। ਜੋਤ ਸਰੂਪ ਸਰਬ ਸ੍ਰਿਸ਼ਟ ਜਲਾਏ। ਜੋਤ ਸਰੂਪ ਜੀਵ ਜੰਤ ਭੁਲਾਏ। ਸਰਬ ਸੂਖ ਸਰਬ ਘਟ ਵਸਿਆ, ਆਦਿ ਅੰਤ

ਕੋਈ ਨਾ ਪਾਏ। ਸਰਬ ਥਾਏਂ ਪ੍ਰਭ ਰਿਹਾ ਸਮਾਏ। ਮਹਿੰਮਾ ਆਪਣੀ ਨਾ ਕਿਸੇ ਜਣਾਏ। ਕਰਤਾ ਪ੍ਰਭ ਆਪ ਨਿਰੰਤਰ, ਜੋਤ ਨਿਰੰਜਣ ਵਿਚ ਜਗ ਦੇ ਆਏ। ਭੁੱਲੀ ਸ੍ਰਿਸ਼ਟ ਗੁਰ ਨਾ ਵਿਚਾਰੇ। ਪ੍ਰਭ ਅਬਿਨਾਸ਼ੀ ਸਦਾ ਹੈ ਨਾਲੇ। ਮਾਇਆ ਭੁਲਾਇਆ ਜਗਤ ਡੁਲਾਇਆ, ਹਰਿ ਘਰ ਮੇਂ ਹਰਿ ਕੋਈ ਨਾ ਪਾਏ। ਮਹਾਰਾਜ ਸ਼ੇਰ ਸਿੰਘ ਸਰਬ ਕਾ ਦਾਤਾ, ਚਾਰ ਵਰਨ ਜਿਸ ਇਕ ਕਰਾਏ। ਕਲਜੁਗ ਹੋਵੇ ਅੰਧ ਅੰਧਿਆਰਾ। ਜੋਤ ਨਿਰੰਜਣ ਕੀਓ ਉਜਿਆਰਾ, ਨਿਹਕਲੰਕ ਭਗਤ ਜਨ ਪਿਆਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਲੈ ਅਵਤਾਰਾ। ਘਨਕਪੁਰੀ ਵਿਚ ਗੁਰ ਭਾਗ ਲਗਾਵੇ। ਜਲ ਧਾਰਾ ਗੁਰ ਧਾਮ ਬਣ ਜਾਵੇ। ਧਾਰ ਖੇਲ ਚਤੁਰਭੁਜ ਕਹਾਵੇ। ਸਾਵਲ ਸੁੰਦਰ ਪ੍ਰਭ ਰੂਪ ਬਣਾਵੇ। ਉਲਟੀ ਮਤ ਸ੍ਰਿਸ਼ਟ ਵਿਚ ਪਾਵੇ। ਸ਼ਬਦ ਬਾਣ ਜਗਤ ਜਲਾਵੇ। ਬੇਮੁਖ ਦਰ ਤੇ ਧੱਕੇ ਖਾਵੇ। ਮਦਿ ਮਾਸੀ ਸਭ ਨਸ਼ਟ ਹੋ ਜਾਵੇ। ਜੁਗ ਚੌਥੇ ਵਿਚ ਨਿਹਕਲੰਕ ਜੋਤ ਪ੍ਰਗਟਾਵੇ। ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ। ਕਲੂ ਕਾਲ ਪ੍ਰਭ ਦੇ ਮਿਟਾਏ। ਸੋਹੰ ਸ਼ਬਦ ਜਗਤ ਗੁਰ ਗਿਆਨ ਦਿਵਾਏ। ਸਚਖੰਡ ਵਿਚ ਮਾਤ ਬਣਾਈ। ਜਿਥੇ ਪ੍ਰਭ ਜੋਤ ਪ੍ਰਗਟਾਈ। ਪਾਪੀਆਂ ਅਪਰਾਧੀਆਂ ਸਾਰ ਨਾ ਪਾਈ। ਝੂਠੀ ਸ੍ਰਿਸ਼ਟ ਕਲਜੁਗ ਵਿਚ ਸਮਾਈ। ਵਾਹਵਾ ਗੁਰ ਪੂਰਾ ਸਤਿਜੁਗ ਲਾਈ। ਆਪ ਸਤਿ ਸਤਿਵਾਦੀ ਜੀਵ ਪ੍ਰਗਟਾਈ। ਜੀਵ ਵਿਸਮਾਦੀ ਵਿਚ ਵਿਸਮਾਦ ਸਮਾਈ । ਮਹਾਰਾਜ ਸ਼ੇਰ ਸਿੰਘ ਭਗਤ ਵਡਿਆਈ । ਜੀਵ ਵਿਸਮਾਦੀ ਪ੍ਰਗਟ ਭਇਓ ਆਪ ਪ੍ਰਭ ਵਿਨੋਦ ਵਿਨਾਦੀ । ਜਗਨ ਨਾਥ ਗੋਪਾਲ ਮੁਖ ਭਣੀ ਸਰਬ ਕੇ ਸਾਥੀ। ਪੀਤ ਪੀਤੰਬਰ ਤ੍ਰੈਭਵਨ ਧਨੀ, ਪਵਣ ਪਾਣ ਪ੍ਰਗਟਿਓ ਪ੍ਰਭ ਅਬਿਨਾਸ਼ੀ। ਜਗਤ ਬਾਣ ਗੁਰ ਸ਼ਬਦ ਚਲਾਇਆ, ਹੋਵਣ ਨਾਸ ਸਰਬ ਅਪਰਾਧੀ। ਭਗਤ ਜਨਾਂ ਹਰਿ ਨਾਮ ਧਿਆਇਆ, ਕਲਜੁਗ ਪ੍ਰਗਟੇ ਆਪ ਰਘੁਰਾਦੀ । ਸਰਬ ਸੂਖ ਆਤਮ ਪ੍ਰਗਾਸਿਆ, ਦੇਵੇ ਦਰਸ ਪ੍ਰਭ ਗੁਣ ਵਾਦੀ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਣ ਸ੍ਰਿਸ਼ਟ ਜਿਨ ਸਾਧੀ। ਕਲਜੁਗ ਆਣ ਪ੍ਰਭ ਭਏ ਪ੍ਰਗਾਸਿਆ। ਹਰ ਜੀਵ ਵਿਚ ਪ੍ਰਭ ਵੇਖ ਤਮਾਸ਼ਿਆ। ਗੁਰਸਿਖਾਂ ਲਗ ਚਰਨ ਰਹਿਰਾਸਿਆ। ਦੇਵੇ ਦਰਸ ਪ੍ਰਭ ਅਬਿਨਾਸਿਆ। ਭਗਤ ਜਨਾਂ ਸਰਬ ਦੂਖ ਵਿਨਾਸਿਆ। ਮਹਾਰਾਜ ਸ਼ੇਰ ਸਿੰਘ ਕਲਜੁਗ ਜਪਿਓ ਰਸਨਾ ਸਵਾਸਿਆ। ਪ੍ਰਗਟੇ ਜੋਤ ਪ੍ਰਭ ਕਲ ਨਿਰੰਕਾਰ। ਕਰੇ ਖੇਲ ਜਗਤ ਪ੍ਰਭ ਅਪਰ ਅਪਾਰ। ਸਚ ਸੁੱਚ ਵੇਖੇ ਕਰੇ ਭਗਤ ਉਜਿਆਰ। ਕੋਈ ਨਾ ਜਾਣੇ ਪ੍ਰਭ ਬੈਠ ਜਿਸ ਸਦ ਨਿਮਸਕਾਰ। ਸੋਹੰ ਸ਼ਬਦ ਚਲੇ ਰਹਿਰਾਸ। ਕਲਜੁਗ ਕੀਆ ਜਿਸ ਪਾਰ ਕਿਨਾਰਾ। ਸੋਹੰ ਸ਼ਬਦ ਸਤਿਜੁਗ ਪ੍ਰਕਾਸ਼ੇ, ਮਹਾਰਾਜ ਸ਼ੇਰ ਸਿੰਘ ਲਿਓ ਅਵਤਾਰਾ। ਕਲਜੁਗ ਪ੍ਰਗਟਿਓ ਆਪ ਨਿਹਕਾਮੀ । ਸਰਬ ਕਾ ਕਰਤਾ ਸਰਬ ਕਾ ਸਵਾਮੀ । ਚਾਰ ਵੇਦ ਕੀਏ ਜਿਸ ਖਾਮੀ। ਕੁਰਾਨ ਅੰਜੀਲ ਮਿਟਾਏ ਸਭ ਨਾਮੀ। ਖਾਣੀ ਬਾਣੀ ਪ੍ਰਭ ਵਿਚ ਜੋਤ ਸਮਾਨੀ। ਸੋਹੰ ਸ਼ਬਦ ਹੋਏ ਬ੍ਰਹਿਨਾਮੀ। ਜੋ ਉਪਜੇ ਸੋ ਲਏ ਮਿਲਾਏ, ਪ੍ਰਭ ਵਡ ਦਾਤਾ ਸਦਾ ਸੁਖ ਦਾਮੀ । ਏਕ ਆਪ ਏਕ ਜਗਤ ਉਪਾਇਆ, ਏਕ ਸ਼ਬਦ ਪ੍ਰਭ ਦੇਵੇ ਦਾਨੀ। ਸੋਹੰ ਸ਼ਬਦ ਹੋਏ ਜਗਤ ਉਜਿਆਰਾ, ਪਾਏ ਸੋ ਜਿਸ ਬਖ਼ਸ਼ੇ ਪ੍ਰਭ ਅਬਿਨਾਸ਼ੀ। ਮੂਰਖ ਮੁਗਧ ਸਾਰ ਨਾ ਜਾਨਣ, ਮਾਇਆ ਭੁਲਾਏ ਮਦਿ ਮਾਸੀ, ਸਦ ਨਰਕ ਨਿਵਾਸੀ। ਸ਼ਬਦ ਲਿਖਾਏ ਪ੍ਰਭ ਅੰਤਰਜਾਮੀ, ਬਿਨ ਗੁਰ ਕੋਇ ਨਾ ਕਰੇ ਬੰਦ ਖੁਲਾਸੀ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਕਲ ਜਗਤ ਅਖਵਾਸੀ। ਕਰਮ ਧਰਮ ਗੁਰ ਆਪ ਵਿਚਾਰਿਆ। ਗੁਰਸਿਖ ਸੋਹਣ ਗੁਰ ਚਰਨ ਦਵਾਰਿਆ। ਦੇਵੇ ਦਰਸ ਪ੍ਰਗਟ ਹੋ ਆਪ

ਕਰਤਾਰਿਆ। ਦੇਵੇ ਮਾਣ ਆਪ ਗੁਰ ਸੂਰਾ, ਕਰ ਕਿਰਪਾ ਜਿਸ ਪਾਰ ਉਤਾਰਿਆ । ਜਨਮ ਮਰਨ ਗੁਰ ਗੁਰਸਿਖ ਨਿਵਾਰਿਆ। ਕਰ ਦਰਸ ਮਨ ਹੋਏ ਅਧਾਰਿਆ। ਕਰੇ ਨਿਵਾਸ ਸਿੱਖ ਗੁਰ ਚਰਨਾ, ਸਚਖੰਡ ਗੁਰ ਚਰਨ ਦਵਾਰਿਆ। ਜੋਤ ਵਿਚ ਪ੍ਰਭ ਜੋਤ ਮਿਲਾ ਕੇ, ਸਚਖੰਡ ਗੁਰਸਿਖ ਨਿਵਾਰਿਆ। ਬੈਕੁੰਠ ਧਾਮ ਸਰਬ ਸੁਖ ਵਸਿਆ, ਜਿਥੇ ਸ਼ੇਰ ਸਿੰਘ ਰਿਹਾ ਸਮਾਏ। ਗੁਰ ਪੂਰਾ ਗੁਰਸਿਖ ਤਰਾਏ। ਸੋਹੰ ਸ਼ਬਦ ਗੁਰ ਗਿਆਨ ਦਿਵਾਏ। ਗੁਰ ਪੂਰਾ ਗੁਰਸਿਖ ਬਣਾਏ। ਮਦਿ ਮਾਸ ਤੋਂ ਜੀਵ ਹਟਾਏ। ਜੋਤ ਨਿਰੰਜਣ ਸਦਾ ਅਬਿਨਾਸ਼, ਜੋਤ ਸਿੱਖ ਪ੍ਰਭ ਲਏ ਮਿਲਾਏ। ਜੋਤ ਆਕਾਰ ਸਦਾ ਅਪਰੰਪਰ, ਜੋਤ ਸਰੂਪ ਜੀਵ ਜਗਤ ਜਗਾਏ। ਐਸੀ ਜੋਤ ਜਗਤ ਪ੍ਰਗਾਸਿਓ, ਗੁਰਸਿਖਾਂ ਗੁਰ ਗਿਆਨ ਦਿਵਾਏ। ਜੋਤ ਸ਼ਬਦ ਗੁਰ ਚਾਲੇ, ਛਡ ਦੇਹ ਨਿਹਕਲੰਕ ਅਖਵਾਏ। ਨਿਹਕਲੰਕ ਆਪ ਪ੍ਰਭ ਪੂਰਾ, ਛੱਡ ਆਕਾਸ਼ ਵਿਚ ਮਾਤ ਦੇ ਆਏ। ਕਲਜੁਗ ਜੀਵ ਕੋਈ ਭੇਦ ਨਾ ਜਾਣੇ। ਸਚਖੰਡ ਵਾਸੀ ਵਿਚ ਦੇਹ ਸਮਾਏ। ਵਿਚ ਦੇਹ ਪ੍ਰਭ ਜੋਤ ਨਿਰੰਜਣ, ਝੂਠਾ ਜਗਤ ਕੋਈ ਸਾਰ ਨਾ ਪਾਏ । ਸ਼ਰਨ ਲੱਗੇ ਸਰਬ ਸੁਖ ਉਪਜੇ, ਦਵਾਰ ਦਸਮ ਪ੍ਰਭ ਦੇ ਖੁਲ੍ਹਾਏ। ਅਨਹਦ ਸ਼ਬਦ ਵੱਜੇ ਧੁਨਕਾਰਾ, ਆਤਮ ਜੋਤ ਪ੍ਰਭ ਦਰਸ ਦਿਖਾਏ। ਝਿਰਨਾ ਝਿਰ ਬੂੰਦ ਇਕ ਉਪਜੇ, ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਖੁਲ੍ਹੇ ਕਵਲ ਹੋਏ ਉਜਿਆਰਾ, ਪ੍ਰਭ ਪੂਰਨ ਵਿਚ ਨਜ਼ਰੀ ਆਏ। ਖੋਲ੍ਹ ਤ੍ਰੈਕੁਟੀ ਤ੍ਰੈਭਵਨ ਬੁਝਾਇਆ, ਨਿਜਾਨੰਦ ਪ੍ਰਭ ਰਿਹਾ ਸਮਾਏ। ਭਗਤ ਜਨਾਂ ਗੁਰ ਕਿਰਪਾ ਕੀਨੀ, ਕਲਜੁਗ ਆਣ ਦਰਸ ਦਿਖਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਅੰਤ ਕਲੂ ਦਾ ਆਣ ਕਰਾਏ। ਅੰਤ ਕਾਲ ਕਲ ਆਪ ਕਰਾਇਆ, ਸਤਿਗੁਰ ਸਾਚੇ ਸਚ ਸ਼ਬਦ ਸੁਣਾਏ। ਸੋਹੰ ਸ਼ਬਦ ਜਗਤ ਉਜਿਆਰਾ, ਗਿਆਨ ਗੋਝ ਦਾ ਭੇਤ ਮਿਟਾਏ। ਆਵੇ ਸ਼ਾਂਤ ਮਨ ਤ੍ਰਿਪਤਾਸੇ, ਪ੍ਰਭ ਪੂਰਾ ਜਬ ਦਰਸ ਦਿਖਾਏ। ਸਰਬ ਸੂਖ ਗੁਰ ਦਰਸ਼ਨ ਪਾਇਆ। ਝੂਠੀ ਦੇਹ ਸਚ ਸੁੱਚ ਵਰਤਾਏ। ਘਨਕਪੁਰੀ ਗੁਰ ਭਾਗ ਲਗਾਇਆ। ਕਲਜੁਗ ਆਣ ਜੋਤ ਪ੍ਰਗਟਾਏ। ਨਿਹਕਲੰਕ ਸਦਾ ਨਿਹਕਾਮੀ, ਸਰਬ ਸ੍ਰਿਸ਼ਟ ਭਸਮ ਕਰਾਏ। ਮੁਖ ਵਾਕ ਗੁਰ ਆਪ ਲਿਖਾਇਆ। ਮਹਾਰਾਜ ਸ਼ੇਰ ਸਿੰਘ ਬਾਣ ਲਗਾਏ। ਛੱਡ ਦੇਹ ਜੋਤ ਰੂਪ ਸਮਾਇਆ। ਦੇਵੇ ਗਿਆਨ ਪ੍ਰਗਟ ਰਘੁਰਾਇਆ। ਜਗੇ ਜੋਤ ਹੋਏ ਜਗਤ ਰੁਸ਼ਨਾਇਆ। ਤੀਨ ਲੋਕ ਜੈ ਜੈ ਕਾਰ ਕਰਾਇਆ । ਪ੍ਰਗਟਾਵੇ ਗੁਰ ਗੁਰ ਸਿੰਘ ਮਨੀ ਸਚ ਤਖ਼ਤ ਸਤਿ ਬਹਾਇਆ। ਤਰੇ ਸੋ ਜਿਨ ਗੁਰ ਚਰਨ ਸੀਸ ਨਿਵਾਇਆ। ਉਨੀਂ ਸੌ ਤਰਵੰਜਾ ਬਿਕ੍ਰਮੀ ਅੰਮ੍ਰਿਤਸਰ ਗੁਰ ਬਚਨ ਲਿਖਾਇਆ। ਬਚਨ ਲਿਖਾਏ ਆਪ ਗੁਰ ਸਾਖੀ, ਸਰਅੰਮ੍ਰਿਤ ਨੂੰ ਥੇਹ ਕਰਾਇਆ। ਐਸਾ ਧਾਮ ਬਣੇ ਇਕ ਨਿਆਰਾ, ਜਿਥੇ ਸਤਿਗੁਰ ਚਰਨ ਟਿਕਾਇਆ। ਐਸੀ ਕਲਾ ਕਲੂ ਕਲ ਵਰਤੇ, ਜਮਨਾ ਕਿਨਾਰੇ ਪ੍ਰਭ ਜੋਤ ਪ੍ਰਗਟਾਇਆ। ਸਚ ਬਚਨ ਗੁਰ ਸਾਚ ਲਿਖਾਏ। ਅੱਸੂ ਉਨੀ ਇਹ ਭੇਤ ਖੁਲ੍ਹਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਐਸੀ ਕਲਾ ਆਪ ਵਰਤਾਏ। ਨਿਰਧਨ ਸਰਧਨ ਗੁਰ ਮਾਣ ਦਿਵਾਏ। ਏਕ ਜੋਤ ਇਕ ਰੰਗ ਹੋ ਜਾਏ। ਦੀਨਾਂ ਨਾਥ ਪ੍ਰਭ ਪੂਰਨ ਸਮਰਥ, ਪ੍ਰਗਟ ਜੋਤ ਦਰਸ ਦਿਖਾਏ। ਆਦਿ ਜੁਗਾਦਿ ਸਰਬ ਸੁਖ ਦਾਤਾ, ਭਗਤ ਜਨਾਂ ਹਰਿ ਪੈਜ ਰਖਾਏ। ਬੇਮੁਖ ਸਾਰੇ ਨਰਕ ਨਿਵਾਰੇ, ਝੂਠਾ ਜੀਵ ਕੋਈ ਰਹਿਣ ਨਾ ਪਾਏ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਾਸਿਆ, ਪ੍ਰਗਟ ਬੁਘੀਂ ਦਰਸ ਦਿਖਾਏ। ਤਰਨ ਤਾਰਨੋ ਇਕ ਮੀਲ ਦੁਰਾਡਾ। ਪ੍ਰਗਟੇ ਜੋਤ ਗੁਰ ਪੂਰਾ ਸਤਿਗੁਰ ਡਾਹਡਾ। ਜੋਤ ਜਗਾਏ ਆਪ ਪੁਰਖ ਨਿਰੰਜਣ, ਦੇਵੇ ਮਾਣ ਮਨੀ ਸਿੰਘ ਹੋਵੇ ਵਡਭਾਗਾ । ਮਹਾਰਾਜ

ਸ਼ੇਰ ਸਿੰਘ ਜੋਤ ਜੀਵ ਜਗਾਵੇ, ਜਗਤ ਦਰਸਾਵੇ ਸਤਿਗੁਰ ਠਾਂਡਾ। ਠੰਡ ਪਏ ਗੁਰ ਦਰਸ਼ਨ ਪਾਇਆ। ਉਪਜੇ ਗਿਆਨ ਨੈਣ ਦਰਸਾਇਆ। ਹੋਏ ਧਿਆਨ ਗੁਰ ਚਰਨ ਸੀਸ ਝੁਕਾਇਆ। ਜਾਵੇ ਮਾਣ ਪ੍ਰਭ ਨਜ਼ਰੀ ਆਇਆ। ਮਨੀ ਸਿੰਘ ਪ੍ਰਭ ਮਾਣ ਦਿਵਾਇਆ। ਸਤਿਜੁਗ ਵਿਚ ਸਚ ਗੁਰੂ ਬਣਾਇਆ। ਸੋਹੰ ਸ਼ਬਦ ਗੁਰ ਗਿਆਨ ਦਿਵਾਇਆ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ। ਚਾਰ ਵਰਨ ਗੁਰ ਚਰਨੀਂ ਪਾਇਆ। ਰਾਣਿਆਂ ਮਹਾਰਾਣਿਆਂ ਪ੍ਰਭ ਮਾਣ ਗਵਾਇਆ। ਸਚ ਤਖ਼ਤ ਸਤਿਜੁਗ ਸੁਹਾਇਆ। ਸਤਿਗੁਰ ਮਨੀ ਸਿੰਘ ਸਚ ਚਰਨ ਟਿਕਾਇਆ। ਸਚ ਸ਼ਬਦ ਸ਼ਬਦ ਗੁਰ ਗਿਆਨਨ, ਜੋਤ ਸਰੂਪ ਜਗਤ ਜਗਾਇਆ। ਪ੍ਰਗਟ ਭਇਓ ਆਪ ਨਿਰੰਕਾਰਾ, ਐਸਾ ਦਰਸ ਪ੍ਰਭ ਆਣ ਦਿਖਾਇਓ । ਚਕਰ ਚਿਹਨ ਜਿਸ ਦਾ ਕੋਈ ਨਾ ਜਾਣੇ, ਜੋਤ ਸਰੂਪ ਪ੍ਰਭ ਵਿਚ ਦੇਹ ਸਮਾਇਓ। ਕਲਜੁਗ ਆਣ ਜੋਤ ਪ੍ਰਗਟਾਈ, ਸਤਿਜੁਗ ਸਾਚਾ ਰਾਹ ਬਤਾਇਓ। ਮੇਰਾ ਨਾਉਂ ਸਰਬ ਸੁਖ ਦਾਤਾ, ਸੋਹੰ ਸ਼ਬਦ ਗੁਰ ਗਿਆਨ ਦਿਵਾਇਓ । ਖੰਡ ਬ੍ਰਹਿਮੰਡ ਸਰਬ ਮੇਂ ਵਸਿਓ, ਸਰਬ ਪ੍ਰਕਾਸ਼ ਆਪ ਰਘੁਰਾਇਓ। ਬ੍ਰਹਮਾ ਵਿਸ਼ਨ ਮਹੇਸ਼ ਸਰਬ ਕਾ ਦਾਤਾ, ਤੀਨ ਲੋਕ ਪ੍ਰਭ ਜੋਤ ਜਗਾਇਓ । ਵਿਚ ਪਾਤਾਲ ਪ੍ਰਭ ਬਾਸ਼ਕ ਸੇਜਾ, ਚਰਨ ਝੱਸਣ ਲਛਮੀ ਲਾਇਓ । ਵਿਚ ਅਕਾਸ਼ ਪ੍ਰਭ ਜੋਤ ਨਿਰੰਜਣ, ਜਗੇ ਜੋਤ ਡਗਮਗਾਇਓ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਅਡੋਲ ਨਾ ਕਿਸੇ ਡੁਲਾਇਓ। ਪ੍ਰਗਟੀ ਜੋਤ ਮਾਤ ਵਿਚ ਆ ਕੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਓ। ਛੱਡ ਦੇਹ ਹੋਏ ਪ੍ਰਭ ਜੋਤ ਸਰੂਪਾ, ਨਿਹਕਲੰਕ ਜਗਤ ਅਖਵਾਇਓ। ਨਿਹਕਲੰਕ ਹੋ ਜਗਤ ਪ੍ਰਭ ਘਾਲੇ, ਪਾਪੀ ਅਪਰਾਧੀ ਨਰਕ ਮੇਂ ਪਾਇਓ। ਭਗਤ ਜਨਾਂ ਆਣ ਦਰਸ ਦਿਖਾਇਆ। ਕਲਜੁਗ ਕਾਲ ਸੋਹੰ ਸ਼ਬਦ ਕਰਾਇਓ। ਮੈਂ ਹਾਂ ਪਰੀ ਪੂਰਨ ਪ੍ਰਮੇਸ਼ਵਰ, ਗੁਣ ਅਵਗੁਣ ਕਦੀ ਨਾ ਵਿਚਾਰਿਓ। ਚਰਨ ਆਏ ਸਭ ਤਰ ਜਾਏ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਓ। ਭੁੱਲੀ ਸ੍ਰਿਸ਼ਟ ਗਿਆਨ ਗੁਰ ਦੇਵੇ, ਕਲਜੁਗ ਆਣ ਚਤੁਰਭੁਜ ਕਹਾਇਓ। ਐਸਾ ਦਾਨ ਸਿੱਖਨ ਗੁਰ ਦੇਵੇ, ਸੋਹੰ ਸ਼ਬਦ ਦੀਪਕ ਦੇਹ ਜਗਾਇਓ। ਜਗੇ ਦੀਪਕ ਹੋਏ ਉਜਿਆਰਾ, ਮਹਾਰਾਜ ਸ਼ੇਰ ਸਿੰਘ ਨਿਜ ਘਰ ਮੇਂ ਪਾਇਓ। ਹੋਏ ਦਰਸ ਥਿਰ ਘਰ ਵਾਸਾ, ਦੇਵੇ ਦਰਸ ਪ੍ਰਭ ਆਪ ਅਬਿਨਾਸੀ। ਭਗਤ ਜਨਾਂ ਦੇ ਪੜਦੇ ਲਾਹੇ, ਦੇਵੇ ਗਿਆਨ ਜਗਤ ਗੁਰ ਵਾਸੀ। ਮਹਾਰਾਜ ਸ਼ੇਰ ਸਿੰਘ ਸਰਬ ਘਟ ਵਾਸੀ। ਦੇਵੇ ਨਾਮ ਹਰਿ ਨਾਮ ਦ੍ਰਿੜਾਏ। ਭਗਤ ਜਨਾਂ ਨੂੰ ਸੋਝੀ ਪਾਏ। ਪੂਰਨ ਸਿੰਘ ਵਿਚ ਪ੍ਰਭ ਜੋਤ ਜਗਾਏ। ਚਾਰ ਜੁਗ ਪ੍ਰਭ ਮਾਣ ਦਿਵਾਏ। ਸਚਖੰਡ ਗੁਰ ਸਚ ਵਖਾਏ। ਸੋਹੰ ਸ਼ਬਦ ਜਗਤ ਗਿਆਨ ਦਿਵਾਏ। ਧਰਤ ਧਵਲ ਆਕਾਸ਼ ਸਭ ਮੇਂ ਰਿਹਾ ਸਮਾਏ। ਪ੍ਰਭ ਕਾ ਭੇਤ ਕੋਈ ਨਾ ਪਾਏ। ਖਾਣੀ ਬਾਣੀ ਗਗਨ ਪਾਤਾਲੀ ਜੀਵ ਜੰਤ ਪ੍ਰਭ ਰਿਹਾ ਸਮਾਏ। ਝੂਠਾ ਜਗਤ ਸਚ ਜੋਤ ਪ੍ਰਕਾਸ਼ੇ, ਸਚ ਮਾਰਗ ਗੁਰ ਦੇ ਬੁਝਾਏ। ਸਚ ਸਚ ਸਚ ਸਭ ਜਗਤ ਵਰਤਾਏ। ਐਸਾ ਸਤਿਗੁਰ ਸਚ ਸ਼ਬਦ ਲਿਖਾਏ। ਸ਼ਬਦ ਸੁਰਤ ਸਰਬ ਸੁਖ ਪਾਇਆ, ਦੇਵੇ ਦਰਸ ਆਪ ਰਘੁਰਾਏ। ਨਾਉਂ ਮੇਰਾ ਸਰਬ ਰੰਗ ਰਾਤਾ, ਰੰਗ ਚਲੂਲ ਵਿਚ ਦੇਹ ਚੜ੍ਹਾਏ। ਨਾਉਂ ਮੇਰਾ ਕੋਇ ਜਨ ਜਪੇ, ਜੋ ਜਪੇ ਚੰਦਣ ਵਾਂਗ ਜਗਤ ਮਹਿਕਾਏ। ਕੋਟ ਦਰਸ਼ਨ ਹਰਿ ਨਾਮ ਧਿਆਇਆ। ਹਰਿ ਜੂ ਬੱਧਾ ਸਿੱਖ ਘਰ ਆਏ। ਭਗਤ ਜਨਾਂ ਪ੍ਰਭ ਦਰਸ ਦਿਖਾਏ। ਜੁਗੋ ਜੁਗ ਆਣ ਪੈਜ ਰਖਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇ ਦਰਸ ਜਿਨ ਸਿੱਖ ਤਰਾਏ। ਗੁਰ ਕਾ ਸ਼ਬਦ ਗੁਰਸਿਖ ਹੀ ਜਾਨਣ। ਗੁਰ ਕਾ ਸ਼ਬਦ ਭਗਤ ਹੀ ਮਾਨਣ। ਗੁਰ ਕਾ ਸ਼ਬਦ ਮਨ

ਦੇਵੇ ਗਿਆਨਣ। ਗੁਰ ਕਾ ਸ਼ਬਦ ਆਤਮ ਜੋਤ ਜਗਾਨਣ। ਗੁਰ ਕਾ ਸ਼ਬਦ ਨਿਜਾਨੰਦ ਰਸ ਮਾਨਣ। ਗੁਰ ਕਾ ਸ਼ਬਦ ਪ੍ਰਭ ਸਰੂਪ ਸਮਾਨਣ। ਗੁਰ ਕਾ ਸ਼ਬਦ ਦੇਵੇ ਆਤਮ ਚਾਨਣ। ਗੁਰ ਕਾ ਸ਼ਬਦ ਹਰਿ ਹਰਿ ਹਰਿ ਰਿਦੇ ਸਮਾਨਣ। ਗੁਰ ਕਾ ਸ਼ਬਦ ਮਾਇਆ ਮਮਤਾ ਮੋਹ ਤਜਾਨਣ । ਗੁਰ ਕਾ ਸ਼ਬਦ ਸਿੱਖ ਗੁਰ ਦਰ ਤੇ ਪਾਨਣ। ਗੁਰ ਕਾ ਸ਼ਬਦ ਮਿਲ ਸਾਧ ਸੰਗਤ ਰਸਨਾ ਬਖਾਨਣ। ਗੁਰ ਕਾ ਸ਼ਬਦ ਕਾਇਆ ਕੂੜੀ ਵਿਚ ਦੇਵੇ ਚਾਨਣ। ਗੁਰ ਕਾ ਸ਼ਬਦ ਕਲਜੁਗ ਰੋਗ ਸੋਗ ਮਿਟਾਨਣ। ਗੁਰ ਕਾ ਸ਼ਬਦ ਜੋਤ ਸਰੂਪ ਸਭ ਜੋਤ ਮਿਲਾਨਣ। ਗੁਰ ਕਾ ਸ਼ਬਦ ਗੁਰ ਕਿਰਪਾ ਗੁਰਸਿਖ ਹੀ ਪਾਨਣ। ਗੁਰ ਕਾ ਸ਼ਬਦ ਗੁਰਸਿਖਾਂ ਦਾਨਣ। ਗੁਰ ਕਾ ਸ਼ਬਦ ਸਤਿ ਸਤਿਜੁਗ ਪਛਾਨਣ। ਗੁਰ ਕਾ ਸ਼ਬਦ ਸੋਹੰ ਸ਼ਬਦ ਗੁਰ ਸ਼ਬਦ ਪਛਾਨਣ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦੇ ਦਰਸ ਦੇਹ ਅੰਧਿਆਰ ਮਿਟਾਨਣ। ਗੁਰਸ਼ਬਦ ਗੁਰਸਿਖ ਕਮਾਏ। ਗੁਰਸ਼ਬਦ ਕੋਈ ਵਿਰਲਾ ਪਾਏ। ਗੁਰਸ਼ਬਦ ਕਲਜੁਗ ਪੰਧ ਮੁਕਾਏ। ਗੁਰਸ਼ਬਦ ਅਨੰਦ ਸ਼ਬਦ ਵੁਠਾਏ। ਗੁਰਸ਼ਬਦ ਭਰਮ ਭੌ ਗਵਾਏ। ਗੁਰਸ਼ਬਦ ਗੁਰ ਦਰਸ ਦਿਖਾਏ। ਗੁਰਸ਼ਬਦ ਸਚ ਸੁੱਚ ਵਿਚ ਦੇਹ ਵਰਤਾਏ। ਗੁਰਸ਼ਬਦ ਨੈਣਹੀਣ ਜੋਤ ਜਗਾਏ। ਗੁਰਸ਼ਬਦ ਭਗਤ ਜਨਾਂ ਥਿਰ ਘਰ ਸੋਝੀ ਪਾਏ। ਗੁਰਸ਼ਬਦ ਹਰਿ ਜੂ ਹਰਿ ਸੰਗ ਮਿਲਾਏ। ਗੁਰਸ਼ਬਦ ਮਿਲੇ ਸਰਬ ਸੁਖਦਾਏ। ਗੁਰਸ਼ਬਦ ਸੋਹੰ ਰੂਪ ਵਿਚ ਸ਼ਬਦ ਉਪਾਏ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਵਰਤਾਏ। ਗੁਰਸ਼ਬਦ ਹੋਏ ਸਿੱਖਨ ਸਹਾਏ। ਮਹਾਰਾਜ ਸ਼ੇਰ ਸਿੰਘ ਸਤਿਗੁਰ ਡਾਹਡਾ, ਨਿਹਕਲੰਕ ਹੋ ਬਚਨ ਲਿਖਾਏ। ਬਚਨ ਲਿਖਾਏ ਪ੍ਰਭ ਦੇਵੇ ਗਿਆਨਾ। ਹੰਕਾਰੀਆਂ ਦੁਰਾਚਾਰੀਆਂ ਪ੍ਰਭ ਤੋੜੇ ਅਭਿਮਾਨਾ। ਭਗਤ ਜਨਾਂ ਕਲਜੁਗ ਹਰਿਜੂ ਪਛਾਣਾ। ਬੇਮੁਖਾਂ ਗੁਰ ਪਰੇ ਹਟਾਣਾ। ਗੁਰਸਿਖ ਦਰਸ ਗੁਰ ਦਾਨਾ। ਬੇਮੁਖਾਂ ਹੋਏ ਕਸ਼ਟ ਮਹਾਨਾ। ਗੁਰਸਿਖਾਂ ਪ੍ਰਭ ਸੰਗ ਜੋਤ ਮਿਲਾਨਾ। ਬੇਮੁੱਖਾਂ ਨਾ ਮਿਲੇ ਟਿਕਾਣਾ। ਗੁਰਸਿਖਾਂ ਸਤਿਗੁਰ ਮਨੀ ਸਿੰਘ ਚਰਨੀਂ ਲਾਣਾ। ਬੇਮੁੱਖਾਂ ਨਰਕ ਨਿਵਾਸ ਦਿਵਾਣਾ । ਕਲਜੁਗ ਪ੍ਰਗਟਿਓ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਸੋਹੰ ਸਤਿਜੁਗ ਹੋਏ ਪ੍ਰਧਾਨਾ। ਸੋਹੰ ਸ਼ਬਦ ਸਤਿਜੁਗ ਸਤਿ ਚਾਲੇ। ਉਪਜੇ ਗਿਆਨ ਜੋ ਜੀਵ ਰਸਨਾ ਘਾਲੇ। ਹੋਵੇ ਗਿਆਨ ਜੋ ਹਿਰਦੇ ਵਸਾ ਲੇ। ਪਾਵੇ ਵਿਸ਼ਨੂੰ ਭਗਵਾਨ ਗੋਝ ਗਿਆਨ ਮਿਟਾ ਲੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇਹ ਸ਼ਬਦ ਕਮਾ ਲੇ। ਪ੍ਰਭ ਹੋਏ ਕਿਰਪਾਲ, ਜਗਤ ਪ੍ਰਗਾਸਿਆ। ਪ੍ਰਭ ਹੋਏ ਕਿਰਪਾਲ, ਈਸ਼ਰ ਜੋਤ ਵਿਚ ਦੇਹ ਨਿਵਾਸਿਆ। ਪ੍ਰਭ ਹੋਏ ਕਿਰਪਾਲ, ਮਾਤ ਆਇਓ ਆਪ ਅਬਿਨਾਸਿਆ। ਪ੍ਰਭ ਹੋਏ ਕਿਰਪਾਲ, ਸੁਹਾਏ ਥਾਨ ਜਿਥੇ ਘਟ ਵਾਸਿਆ । ਪ੍ਰਭ ਹੋਏ ਕਿਰਪਾਲ, ਕਲਜੁਗ ਦੇਵੇ ਜੀਵ ਧਰਵਾਸਿਆ। ਪ੍ਰਭ ਹੋਏ ਕਿਰਪਾਲ, ਸਮਰਥ ਪੁਰਖ ਆਪ ਰਘੁਨਾਥਿਆ। ਪ੍ਰਭ ਹੋਏ ਕਿਰਪਾਲ, ਗੁਰਸਿਖਾਂ ਦੇਵੇ ਦਰਸ, ਸਚ ਸਚ ਸਚ ਗੁਰ ਸਾਖਿਆ। ਪ੍ਰਭ ਹੋਏ ਕਿਰਪਾਲ, ਹਰਿ ਭਗਤਾਂ ਵਿਚ ਹਰਿ ਪ੍ਰਭ ਵਾਸਿਆ । ਪ੍ਰਭ ਹੋਏ ਕਿਰਪਾਲ, ਦੀਨਾ ਨਾਥ ਦੀਨ ਕੇ ਨਾਥਿਆ। ਪ੍ਰਭ ਹੋਏ ਕਿਰਪਾਲ, ਭਗਤ ਵਛਲ ਸਰਬ ਕੇ ਸਾਥਿਆ। ਪ੍ਰਭ ਹੋਏ ਕਿਰਪਾਲ, ਜੋ ਜਨ ਸਿਮਰੇ ਤਿਨ ਪ੍ਰਭ ਜੋਤ ਸੰਗ ਮਿਲਾਸਿਆ। ਪ੍ਰਭ ਹੋਏ ਕਿਰਪਾਲ, ਆਪ ਅਟੱਲ ਨਾ ਕਦੇ ਵਿਨਾਸਿਆ। ਪ੍ਰਭ ਹੋਏ ਕਿਰਪਾਲ, ਪ੍ਰਗਟ ਭਇਓ ਜਗਤ ਪ੍ਰਭਾਸਿਆ । ਪ੍ਰਭ ਹੋਏ ਕਿਰਪਾਲ, ਚਾਰ ਵਰਨ ਗੁਰ ਚਰਨ ਲਗਾਸਿਆ। ਪ੍ਰਭ ਹੋਏ ਕਿਰਪਾਲ, ਰਾਉ ਰੰਕ ਹੋਵੇ ਇਕ ਰਹਿਰਾਸਿਆ। ਪ੍ਰਭ ਹੋਏ ਕਿਰਪਾਲ, ਗੁਰਸਿਖਾਂ ਗੁਰ ਦੁੱਖ ਦਰਦ ਵਿਗਾਸਿਆ। ਪ੍ਰਭ ਹੋਏ ਕਿਰਪਾਲ, ਕਲਜੁਗ ਆਣ

ਦੇਵੇ ਦਰਸ ਸਿੱਖਾਂ ਗੁਰ ਤਾਸਿਆ। ਪ੍ਰਭ ਹੋਏ ਕਿਰਪਾਲ, ਬੇਮੁਖਾਂ ਕਲਜੁਗ ਨਰਕ ਨਿਵਾਸਿਆ। ਪ੍ਰਭ ਹੋਏ ਕਿਰਪਾਲ, ਮਦਿ ਮਾਸ ਕੀਨੀ ਜਗਤ ਬੰਦ ਖੁਲਾਸਿਆ। ਪ੍ਰਭ ਹੋਏ ਕਿਰਪਾਲ, ਗੁਰਸੰਗਤ ਦੇਵੇ ਦਰਸ ਪਿਆਸਿਆ। ਪ੍ਰਭ ਹੋਏ ਕਿਰਪਾਲ, ਦੇ ਦਰਸ ਜਨਮ ਮਰਨ ਗੁਰਸਿਖਾਂ ਦੁੱਖ ਵਿਨਾਸਿਆ। ਪ੍ਰਭ ਹੋਏ ਕਿਰਪਾਲ, ਕਲਜੁਗ ਲੈ ਅਵਤਾਰ ਨਿਹਕਲੰਕ ਜਗਤ ਅਖਵਾਸਿਆ। ਪ੍ਰਭ ਹੋਏ ਕਿਰਪਾਲ, ਸੋਹੰ ਸ਼ਬਦ ਕਰੇ ਜਗਤ ਜੋਤ ਪ੍ਰਗਾਸਿਆ। ਪ੍ਰਭ ਹੋਏ ਕਿਰਪਾਲ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਮੁਖ ਵਾਕ ਸੁਣਾਸਿਆ। ਗਾਵੇ ਸੁਣੇ ਸੋ ਪ੍ਰਭ ਪਾਵੇ। ਪਾਵੇ ਧਿਆਵੇ ਪ੍ਰਭ ਦਰਸ ਦਿਖਾਵੇ। ਰੰਗ ਰੰਗ ਰੰਗ ਪ੍ਰਭ ਹਰਿ ਰੰਗ ਲਗਾਵੇ। ਮੰਗ ਮੰਗ ਮੰਗ ਰਸਨਾ ਨਿੱਤ ਨਾਮ ਧਿਆਵੇ। ਅੰਗ ਅੰਗ ਅੰਗ ਹਰਿਜੂ ਹਰ ਅੰਗ ਸਮਾਵੇ। ਸੰਗ ਸੰਗ ਸੰਗ ਹਰਿ ਜੂ ਸੰਗ ਸਮਾਵੇ। ਭੰਗ ਭੰਗ ਭੰਗ ਬੇਮੁਖਾਂ ਪ੍ਰਭ ਨਜ਼ਰ ਨਾ ਆਵੇ। ਧੰਨ ਧੰਨ ਧੰਨ ਗੁਰ ਪੂਰਾ ਬੈਠਾ ਜੋਤ ਜਗਾਵੇ। ਕਲਾ ਧਾਰ ਕਰਮ ਵਿਚਾਰ, ਕੂੜ ਕਰਮ ਵਿਚ ਦੇਹ ਮਿਟਾਵੇ। ਦੇਹ ਸੁਧਾਰ ਦੇਵੇ ਜੋਤ ਆਧਾਰ, ਬੁਝੀ ਦੀਪਕ ਪ੍ਰਭ ਆਪ ਜਗਾਵੇ। ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ, ਆਦਿ ਅੰਤ ਕੋਈ ਭੇਵ ਨਾ ਪਾਵੇ। ਆਦਿ ਅੰਤ ਮੈਂ ਏਕੰਕਾਰਾ। ਮੇਰਾ ਨਾਮ ਸ੍ਰਿਸ਼ਟ ਉਧਾਰਾ। ਸ੍ਰਿਸ਼ਟ ਉਪਾਈ ਦਿਤੀ ਵਡਿਆਈ, ਜੋਤ ਸਰੂਪ ਸਰਬ ਕੀਆ ਆਕਾਰਾ। ਕੋਏ ਨਾ ਜਾਣੇ ਪ੍ਰਭ ਪਛਾਣੇ ਜੀਵ ਜੰਤ ਪ੍ਰਭ ਜੋਤ ਆਧਾਰਾ। ਕਲਜੁਗ ਆਣ ਭਗਤ ਪਛਾਣ, ਪ੍ਰਭ ਦੇਵੇ ਦਰਸ ਅਪਾਰਾ। ਜੋਤ ਅਗਨ ਲਗਾਏ, ਪਾਪੀ ਆਣ ਖਪਾਏ, ਨਰਕ ਨਿਵਾਸ ਮਧਾਰਾ। ਸੋਹੰ ਸ਼ਬਦ ਚਲਾਏ, ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਨਰ ਅਵਤਾਰ ਜਗਤ ਲੈ ਆਇਓ। ਜੋਤ ਸਰੂਪ ਜਗਤ ਜਲਾਇਓ । ਬ੍ਰਹਮਾ ਗਵਾਏ ਮਾਣ, ਸਿੰਘ ਪਾਲ ਪ੍ਰਭ ਮਾਣ ਦਿਵਾਇਓ। ਜੋਤ ਜਗਾਈ ਕਰਮ ਵਿਚਾਰ, ਸਵਰਨ ਧ੍ਰੂ ਥਾਏਂ ਬਿਠਾਇਓ। ਸੂਰਤ ਪੂਰਨ ਉਤਰੇ ਪਾਰ, ਸੁਤ ਜਿਨ੍ਹਾਂ ਸੰਗ ਦੀਪ ਜਗਾਇਓ। ਮਹਾਰਾਜ ਸ਼ੇਰ ਸਿੰਘ ਕਲਜੁਗ ਤੀਨ ਲੋਕ ਉਲਟਾਇਓ। ਆਪ ਅਪਰੰਪਰ ਕਿਸੇ ਭੇਦ ਨਾ ਜਣਾਵੇ। ਆਪ ਜੋਤ ਸਰੂਪ ਸਭ ਜੀਵ ਜੋਤ ਜਗਾਵੇ। ਸ਼ਬਦ ਰੂਪ ਐਸੀ ਕਲਾ ਵਰਤਾਵੇ। ਖੰਡ ਬ੍ਰਹਿਮੰਡ ਸਭ ਪ੍ਰਭ ਹਿਲਾਵੇ। ਭਾਣਾ ਗੁਰ ਨਾ ਕੋਈ ਮਿਟਾਵੇ। ਮਹਾਰਾਜ ਸ਼ੇਰ ਸਿੰਘ ਕਰੇ ਕਰਾਵੇ। ਪ੍ਰਗਟ ਜੋਤ ਭਇਓ ਪ੍ਰਕਾਸ਼ਾ। ਮੇਰਾ ਨਾਉਂ ਸਰਬ ਗੁਣਤਾਸਾ। ਉਪਜੇ ਜੋਤ ਹੋਏ ਕਲਜੁਗ ਵਿਨਾਸਾ। ਪ੍ਰਭ ਆਇਓ ਵੇਖਣ ਜਗਤ ਤਮਾਸ਼ਾ। ਨਾਉਂ ਰੱਖੇ ਨਾਮ ਜਗਤ ਗੁਣਤਾਸਾ। ਸਭ ਤੇ ਊਚ ਪ੍ਰਭ ਅਬਿਨਾਸ਼ਾ। ਸਰਬ ਸ੍ਰਿਸ਼ਟ ਪ੍ਰਭ ਕਰੇ ਨਾਸਾ। ਗੁਰਸਿਖਾਂ ਮਨ ਗੁਰਸ਼ਬਦ ਪਿਆਸਾ। ਸੋਹੰ ਸ਼ਬਦ ਮਨ ਜਪੇ ਸਵਾਸ ਸਵਾਸਾ। ਸਰਬ ਸੂਖ ਪ੍ਰਭ ਆਤਮ ਪ੍ਰਕਾਸ਼ਾ। ਜਗੇ ਜੋਤ ਦੇਹ ਘਟ ਵਾਸਾ। ਉਪਜੇ ਸ਼ਬਦ ਆਤਮ ਪ੍ਰਕਾਸ਼ਾ। ਸਤਿਜੁਗ ਸਤਿ ਸਤਿ ਸਤਿ ਪ੍ਰਭ ਵਰਤਾਏ, ਮਹਾਰਾਜ ਸ਼ੇਰ ਸਿੰਘ ਸਰਬ ਗੁਣਤਾਸਾ। ਸਰਬ ਸੂਖ ਗੁਰਚਰਨ ਦਵਾਰਿਆ। ਭਗਤ ਜਨ ਸੋ ਜਿਨ ਸੋਹੰ ਸ਼ਬਦ ਰਸਨਾ ਉਚਾਰਿਆ। ਮਨ ਤੇ ਤਨ ਸੋ ਜਿਨ ਹਰਿ ਹਰਿ ਹਰਿ ਰਸ ਮਾਣਿਆ। ਜਨ ਸੋ ਕਲਜੁਗ ਆਣ ਜਿਨ ਮਹਾਰਾਜ ਸ਼ੇਰ ਸਿੰਘ ਚਰਨ ਨਿਮਸਕਾਰਿਆ। ਚਰਨ ਕਵਲ ਜੋ ਨਿਮਸਕਾਰੇ। ਕਲਜੁਗ ਪਤਤ ਉਧਰੇ ਗੁਰਚਰਨ ਦਵਾਰੇ। ਲਖ਼ਮੀ ਨਰਾਇਣ ਮੁਕੰਦ ਮਨੋਹਰ ਸਦਾ ਹੈ ਨਾਲੇ । ਸ੍ਰੀ ਰੰਗ ਬੈਕੁੰਠ ਕਾ ਵਾਸੀ, ਭਗਤ ਜਨਾਂ ਕਲ ਪੈਜ ਸਵਾਰੇ। ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ, ਕਲਜੁਗ ਆਣ ਪ੍ਰਭ ਨਾਉਂ ਵਟਾ ਲੇ। ਕ੍ਰਿਸ਼ਨ ਮੁਰਾਰ ਅਸੁਰ ਸੰਘਾਰ ਲੇ। ਨਿਹਕਲੰਕ ਅਵਤਾਰ ਸ਼ੇਰ ਸਿੰਘ ਨਾਮ ਰਖਾ ਲੇ। ਗੁਰਸੰਗਤ ਦੇਵੇ ਤਾਰ,

ਭਗਤ ਜਨਾਂ ਹੋਵੇ ਜੋਤ ਆਧਾਰ, ਬੇਮੁਖਾਂ ਪ੍ਰਭ ਪਾਏ ਨਰਕ, ਐਸਾ ਸ਼ਬਦ ਲਿਖਾਇਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਲਜੁਗ ਆਣ ਜੋਤ ਸਰੂਪ ਜਗਤ ਉਲਟਾਇਆ। ਜੋਤ ਸਰੂਪ ਪ੍ਰਭ ਜਗਤ ਜਲਾਇਆ। ਜੋਤ ਸਰੂਪ ਨੌਂ ਖੰਡ ਪ੍ਰਿਥਮੀ ਬਾਣ ਚਕਰ ਲਗਾਇਆ। ਜੋਤ ਸਰੂਪ ਪ੍ਰਭ ਤੀਨ ਲੋਕ ਸੋਹੰ ਸ਼ਬਦ ਸੁਦਰਸ਼ਨ ਚਲਾਇਆ। ਜੋਤ ਸਰੂਪ ਪ੍ਰਭ ਬੈਠ ਅਟਲ ਜਗਤ ਉਲਟਾਇਆ। ਜੋਤ ਸਰੂਪ ਪ੍ਰਭ ਛੱਡ ਦੇਹ ਜੋਤ ਵਿਚ ਬੈਕੁੰਠ ਸਮਾਇਆ। ਜੋਤ ਸਰੂਪ ਪ੍ਰਭ ਛੱਡ ਬੈਕੁੰਠ, ਦੇਹ ਵਿਚ ਸਿੱਖ ਸਮਾਇਆ। ਜੋਤ ਸਰੂਪ ਪ੍ਰਭ ਨੇਹਚਲ ਛੱਡ ਧਾਮ, ਵਿਚ ਮਾਤ ਦੇ ਆਇਆ। ਜੋਤ ਸਰੂਪ ਪ੍ਰਭ ਸਿੱਖ ਜਗਾਵੇ, ਜੋਤ ਪ੍ਰਗਟਾਵੇ। ਮੁਕਤ ਜੁਗਤ ਪ੍ਰਭ ਆਪ ਬਤਾਵੇ। ਜਗਨ ਗਗਨ ਸਰਬ ਸੁਖ ਦਾਤਾ, ਆਪਣੀ ਜੋਤ ਪ੍ਰਭ ਆਪ ਜਗਾਵੇ। ਜੋਤ ਸਰੂਪ ਸਰਬ ਨਿਰੰਤਰ, ਕਲੂ ਕਾਲ ਕਲ ਆਣ ਤਰਾਵੇ। ਐਸੀ ਕਲ ਸਰੂਪ ਜੋਤ ਪ੍ਰਭ ਵਰਤੇ, ਚਾਰ ਕੁੰਟ ਹਾਹਾਕਾਰ ਮਚ ਜਾਵੇ। ਜੋਤ ਸਰੂਪ ਆਪ ਪ੍ਰਭ ਪੂਰਨ, ਨਿਜ ਘਰ ਬੈਠਾ ਤਾੜੀ ਲਾਵੇ। ਜੋਤ ਸਰੂਪ ਕਲਜੁਗ ਕਲ ਆਇਆ, ਮਾਇਆ ਰੂਪ ਜਗਤ ਡੁਲਾਏ। ਜੋਤ ਸਰੂਪ ਐਸੀ ਕਲ ਫੇਰੀ, ਹਰਿਜੂ ਬੈਠਾ ਨਜ਼ਰ ਨਾ ਆਏ। ਜੋਤ ਸਰੂਪ ਜਗਤ ਡੁਲਾਇਆ, ਪ੍ਰਭ ਪੂਰੇ ਦਾ ਭੇਤ ਨਾ ਪਾਏ। ਜੋਤ ਸਰੂਪ ਜਗਤ ਜੁਗ ਕਲ ਉਲਟਾਏ, ਆਪ ਆਪਣੀ ਦੇਹ ਛੁਡਾਏ। ਜੋਤ ਸਰੂਪ ਐਸੀ ਜੋਤ ਜਗਾਏ ਨਿਰਾਲਮ, ਬੇਮੁਖ ਕੋਈ ਸਾਰ ਨਾ ਪਾਏ। ਦਇਆ ਧਾਰ ਆਪ ਪ੍ਰਭ ਬਖ਼ਸ਼ੇ, ਸੋ ਬੂਝੇ ਜਿਸ ਆਪ ਬੁਝਾਏ। ਐਸੀ ਜੋਤ ਪ੍ਰਭ ਕੀ ਸੂਖਮ, ਭਗਤ ਜਨਾਂ ਪ੍ਰਭ ਦੇ ਦਿਖਾਏ। ਭਗਤ ਬਿਨਾ ਕੋਈ ਭੇਦ ਨਾ ਜਾਨਣ, ਮਨਮੁਖ ਦਰ ਤੇ ਧੱਕੇ ਖਾਏ। ਮਦਿ ਮਾਸੀ ਕੋਈ ਰਹਿਣ ਨਾ ਪਾਏ। ਐਸੀ ਕਲਾ ਪ੍ਰਭ ਵਰਤਾਏ। ਐਸਾ ਖੇਲ ਕਲਜੁਗ ਕਰਾਇਆ, ਆਪਣਾ ਭੇਦ ਨਾ ਕਿਸੇ ਜਣਾਏ। ਕੁੰਭੀ ਨਰਕ ਸਭਨ ਨੂੰ ਪਾਇਆ, ਮਦਿ ਮਾਸ ਜੋ ਰਸਨਾ ਲਾਏ। ਸੋਹੰ ਸ਼ਬਦ ਹੋਏ ਉਜਿਆਰਾ, ਸਤਿਜੁਗ ਪ੍ਰਭ ਸਤਿ ਵਰਤਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਜਗਤ ਵਿਚ ਲਏ ਪ੍ਰਗਟਾਏ। ਜਗੇ ਜੋਤ ਸਤਿਜੁਗ ਸਤਿਵਾਦੀ। ਕੋਇ ਨਾ ਰਹੇ ਮਾਧ ਹੈ ਮਾਦੀ। ਐਸੀ ਸ੍ਰਿਸ਼ਟ ਸ਼ਬਦ ਗੁਰ ਸਾਧੀ। ਭਗਤ ਜਨਾਂ ਹਰਿ ਆਦਿ ਜੁਗਾਦੀ। ਭਗਤ ਜਨਾਂ ਗੁਰ ਚਰਨ ਲਗਾਇਆ, ਉਪਜੇ ਸ਼ਾਂਤ ਸਦਾ ਸੁਖਵਾਦੀ। ਬੇਮੁਖ ਪਕੜ ਨਰਕ ਨਿਵਾਰੇ, ਕੋਈ ਨਾ ਜੀਵੇ ਮਧਿਆ ਮਾਧੀ। ਐਸਾ ਸ਼ਬਦ ਸੋਹੰ ਪ੍ਰਭ ਚਲਾਇਆ, ਸਤਿਜੁਗ ਸਤਿ ਸਤਿ ਸਤਿ ਸਦਾ ਸਤਿਵਾਦੀ। ਮਹਾਰਾਜ ਸ਼ੇਰ ਸਿੰਘ ਇਹ ਚਲਤ ਬਣਾਇਓ, ਨਿਹਕਲੰਕ ਨਾਉਂ ਅਖਵਾਦੀ । ਗੁਰਸੰਗਤ ਗੁਰ ਮਾਣ ਦਿਵਾਵੇ । ਗੁਰਸੰਗਤ ਪ੍ਰਭ ਜੋਤ ਪ੍ਰਗਟਾਵੇ। ਗੁਰਸੰਗਤ ਮਿਲ ਹਰਿ ਹਰਿ ਰਸਨਾ ਗਾਵੇ। ਗੁਰਸੰਗਤ ਸੁਹਾਏ ਥਾਨ, ਜਿਥੇ ਪ੍ਰਭ ਜੋਤ ਜਗਾਵੇ। ਗੁਰਸੰਗਤ ਉਪਜੇ ਹਰਿ ਨਾਉਂ, ਗੁਰਮੁਖ ਬਣ ਜਾਵੇ। ਗੁਰਸੰਗਤ ਗੁਰਮੁਖ ਗੁਰ ਡੇਰਾ ਲਾਵੇ। ਗੁਰਸੰਗਤ ਹਰਿ ਧਾਮ ਪ੍ਰਗਟਾਵੇ, ਵਿਚ ਕਲ ਦੇ ਆਵੇ। ਗੁਰਸੰਗਤ ਗੁਰ ਨਾਉਂ ਪ੍ਰਕਾਸ਼, ਜੋਤ ਸਰੂਪ ਪ੍ਰਭ ਬੂਝ ਬੁਝਾਵੇ। ਗੁਰਸੰਗਤ ਗੁਰਚਰਨ ਪਿਆਸ, ਪ੍ਰਭ ਅਬਿਨਾਸ਼ੀ ਅਵਿਗਤ ਅਗੋਚਰ ਨੈਣੀ ਦਰਸਾਵੇ। ਗੁਰਸੰਗਤ ਗੁਰ ਸ਼ਬਦ ਸੁਣਾਇਆ, ਕੋਈ ਵਿਰਲਾ ਪਾਵੇ। ਗੁਰਸੰਗਤ ਗੁਰ ਪ੍ਰਗਟ ਕੀਨਾ, ਕਲਜੁਗ ਜੋਤ ਗੁਰਸੰਗਤ ਸਮਾਵੇ। ਗੁਰਸੰਗਤ ਗੁਰ ਰੰਗ ਮਾਣੇ, ਗੁਰ ਕੀ ਮਹਿੰਮਾ ਲਖੀ ਨਾ ਜਾਵੇ। ਗੁਰਸੰਗਤ ਗੁਰ ਦਰਸ ਦਿਖਾਇਆ, ਐਸਾ ਦਿਨ ਫੇਰ ਕਦੇ ਨਾ ਆਵੇ। ਜੋਤ ਨਿਰੰਜਣ ਵਿਚ ਜੋਤ ਸਮਾਵੇ। ਛੱਡ ਮਾਤ ਵਿਚ ਆਕਾਸ਼ ਰਹਾਵੇ। ਜੋਤ ਨਿਰੰਜਣ ਵਿਚ ਸਿੱਖ ਦੇ ਸਮਾਵੇ। ਛੱਡ ਆਕਾਸ਼ ਵਿਚ ਮਾਤ ਦੇ ਆਵੇ। ਐਸੀ ਕਲਾ ਆਪ ਪ੍ਰਭ ਵਰਤੇ, ਕਲਜੁਗ ਬਾਣ

ਸ਼ਬਦ ਗੁਰ ਲਾਵੇ। ਸੋਹੰ ਸ਼ਬਦ ਗਿਆਨ ਗੁਰ ਦੇਵੇ, ਗੁਰ ਸਤਿਜੁਗ ਸਤਿ ਲਾਵੇ । ਭਗਤ ਜਨਾਂ ਕਲਜੁਗ ਗੁਰ ਦਰ ਸੂਝਿਆ, ਵਿਛੜਿਆਂ ਪ੍ਰਭ ਲਏ ਮਿਲਾਏ। ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਮੁਰਾਰ, ਦਵਾਪਰ ਜੋਤ ਵਿਚ ਕਲ ਜਗਾਏ। ਕਲੂ ਜੀਵ ਹੋਣ ਨਰਕ ਨਿਵਾਸੀ, ਪ੍ਰਭ ਪੂਰੇ ਦਾ ਕੋਈ ਭੇਵ ਨਾ ਪਾਏ। ਛੱਡੀ ਦੇਹ ਪ੍ਰਭ ਆਪ ਨਿਰੰਤਰ, ਜੋਤ ਸਰੂਪ ਹੋ ਚਲਤ ਕਰਾਏ। ਕਰੇ ਖ਼ੁਆਰ ਸ਼ਬਦ ਗੁਰ ਮਾਰ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾਏ। ਗੁਰਸੰਗਤ ਗੁਰ ਦਰ ਸੂਝਿਆ। ਗੁਰਸੰਗਤ ਗੁਰ ਪੂਰਾ ਬੂਝਿਆ। ਬੇਮੁਖ ਦਰ ਤੇ ਰਸਨਾ ਲੂਝਿਆ। ਗੁਰ ਪੂਰਾ ਦੇਖ ਗੁਰਸਿਖ ਝੂਜਿਆ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਗੁਰਸਿਖਾਂ ਬਿਨ ਕਿਸੇ ਨਾ ਬੂਝਿਆ। ਗੁਰ ਪੂਰਾ ਅੰਮ੍ਰਿਤ ਆਪ ਬਣਾਵੇ। ਗੁਰਸਿਖਾਂ ਗੁਰ ਮੁਖ ਚਵਾਵੇ। ਕਾਇਆ ਕਸ਼ਟ ਪ੍ਰਭ ਦੇ ਹਟਾਏ। ਐਸੀ ਵਰਖਾ ਗੁਰ ਅੰਮ੍ਰਿਤ ਲਾਏ। ਦੁੱਖੀ ਜੀਵ ਕੋਈ ਰਹਿਣ ਨਾ ਪਾਏ। ਅੰਮ੍ਰਿਤ ਬੂੰਦ ਜਿਸ ਜਨ ਮੁਖ ਲਗ ਜਾਏ। ਅੰਮ੍ਰਿਤ ਗੁਰ ਕਾ ਸਚ ਜੋਤ ਪ੍ਰਗਟਾਏ। ਕੁਸ਼ਟੀ ਕੋਹੜੀ ਖਿਨ ਮੇਂ ਸਤਿ ਸਰੂਪ ਹੋ ਜਾਏ । ਆਪਣੀ ਜੋਤ ਪ੍ਰਭ ਸੰਗ ਮਿਲਾਏ। ਗੁਰਸੰਗਤ ਗੁਰ ਇਹ ਨਿਸ਼ਾਨ ਦਿਵਾਏ। ਅੰਮ੍ਰਿਤ ਗੁਰ ਕਾ ਦੇਹ ਅਨਰੋਗ ਕਰਾਏ। ਜੋ ਜਨ ਆਏ ਸ਼ਰਨ ਗੁਰ ਪਰਿਆ, ਅੰਮ੍ਰਿਤ ਬੂੰਦ ਦੇ ਅਮਰ ਕਰਾਏ। ਬੇਮੁਖ ਇਸ ਦੀ ਸਾਰ ਨਾ ਜਾਨਣ, ਜੋਤ ਸਰੂਪ ਪ੍ਰਭ ਅੰਮ੍ਰਿਤ ਮੇਘ ਵਰਖਾਏ। ਸਤਿ ਸਤਿ ਸਤਿ ਗੁਰਸੰਗਤ ਗੁਰ ਅੰਮ੍ਰਿਤ ਸਿੱਖ ਗੁਰ ਰਸਨਾ ਪਾਏ। ਪੀ ਅੰਮ੍ਰਿਤ ਸਰਬ ਦੁੱਖ ਕਾਟੇ, ਸਚ ਬਚਨ ਪ੍ਰਭ ਆਪ ਲਿਖਾਏ । ਸੋਹੰ ਸ਼ਬਦ ਅੰਮ੍ਰਿਤ ਪ੍ਰਵੇਸ਼ਿਆ, ਖੋਲ੍ਹ ਕੁਆੜ ਪ੍ਰਭ ਦੇ ਦਰਸਾਏ। ਮਹਾਰਾਜ ਸ਼ੇਰ ਸਿੰਘ ਇਹ ਕਰਮ ਕਰਾਇਆ, ਜੋਤ ਸਰੂਪ ਹੋ ਅੰਮ੍ਰਿਤ ਬਰਖਾ ਲਾਏ।

੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

ਪ੍ਰਭ ਉਪਾਏ ਪ੍ਰਿਥਮੀ ਆਕਾਸ਼ਾ। ਪਸੂ ਪ੍ਰੇਤ ਜੀਵ ਪ੍ਰਭ ਕਾ ਵਾਸਾ। ਬਾਂਧੇ ਸਭ ਕੀਏ ਦਾਸਨ ਦਾਸਾ। ਹੋਏ ਜਗਤ ਗੁਰਸਿਖ ਰਹਿਰਾਸਾ । ਤੀਨ ਲੋਕ ਸਰਬ ਘਟ ਵਾਸੀ। ਪਵਣ ਪਾਣੀ ਪ੍ਰਭ ਚਰਨ ਕੇ ਦਾਸੀ। ਸੋਹੰ ਸ਼ਬਦ ਨਾਮ ਨਿਰਬਾਣਾ। ਸਤਿਜੁਗ ਕੀਨੋ ਪ੍ਰਭ ਪ੍ਰਕਾਸ਼ਾ। ਐਸਾ ਬਾਣ ਜਗਤ ਪ੍ਰਭ ਲਾਇਆ। ਸ੍ਰਿਸ਼ਟ ਖੁਆਰ ਗਲ ਦੁੱਖ ਪਹਿਨਾਇਆ। ਉਨੰਜਾ ਪਵਣ ਚਵਰ ਸਿਰ ਹੋਤੇ, ਜੋਤ ਸਰੂਪ ਵਿਚ ਦੇਹ ਸਮਾਇਆ। ਖਾਣ ਬਾਣ ਗਗਨ ਪਾਤਾਲ, ਜੀਵ ਜੰਤ ਪ੍ਰਭ ਵਿਚ ਸਮਾਇਆ। ਆਦਿ ਅੰਤ ਕੋਈ ਭੇਵ ਨਾ ਜਾਣੇ, ਪ੍ਰਗਟ ਜੋਤ ਨਿਹਕਲੰਕ ਅਖਵਾਇਆ। ਜੋਤ ਸਰੂਪ ਜਗਤ ਗੁਰ ਜਾਣੇ, ਦੋ ਹਜ਼ਾਰ ਸੱਤ ਬਿਕ੍ਰਮੀ ਕਹਿਰ ਵਰਤਾਇਆ। ਮੁਖ ਵਾਕ ਪ੍ਰਭ ਆਪ ਲਿਖਾਏ, ਅੱਸੂ ਉਨੀਂ ਸਚ ਸਚ ਲਿਖਾਇਆ। ਅੱਸੂ ਤਿੰਨ ਦੋ ਹਜ਼ਾਰ ਚਾਰ ਘਨਕਪੁਰ ਗੁਰ ਧਾਮ ਰਚਾਇਆ । ਹੋਏ ਅੰਧੇਰ ਬਚਨ ਗੁਰ ਵਰਤੇ, ਐਸਾ ਬਚਨ ਪ੍ਰਭ ਵਿਚ ਦਰਬਾਰ ਲਿਖਾਇਆ। ਕੋਏ ਨਾ ਜਾਣੇ ਪ੍ਰਭ ਕੇ ਭਾਣੇ, ਝੂਠ ਸਮਝ ਇਹ ਵਕਤ ਵਿਹਾਇਆ। ਬਚਨ ਲਿਖਾਏ ਗੁਰ ਧਾਮ ਬਣਾਏ, ਹਾ ਹਾ ਹਾ ਕਾਰ ਵਿਚ ਜਗਤ ਮਚਾਇਆ। ਦੋ ਹਜ਼ਾਰ ਚਾਰ ਬਿਕ੍ਰਮੀ ਤਿੰਨ ਅੱਸੂ, ਘਨਕਪੁਰੀ ਪ੍ਰਭ ਭਾਗ ਲਗਾਏ। ਗੁਰਸੰਗਤ ਆਈ ਪ੍ਰਭ ਭਏ ਸਰਨਾਈ, ਪ੍ਰਗਟੀ ਜੋਤ ਆਪ ਰਘੁਰਾਈ, ਗੁਰਸਿਖਾਂ ਮਿਲ ਸੇਵ ਕਮਾ ਲਿਆ। ਬਚਨ ਅਮੋੜੇ ਗੁਰਚਰਨ ਆ ਜੋੜੇ, ਪ੍ਰਭ ਦਰਸ਼ਨ ਹਰਿ ਦਰ ਤੇ ਲੋੜੇ, ਸਿੰਘ ਮੋਹਣ ਵਿਚ ਜੋਤ ਮਿਲਾ ਲਿਆ।

ਗੁਰ ਧਾਮ ਰਚਾਇਆ, ਸਚ ਬਚਨ ਲਿਖਾਇਆ, ਅੰਧ ਅੰਧੇਰ ਰਖਾਇਆ, ਐਸਾ ਕਹਿਰ ਜਗਤ ਵਰਤਾ ਲਿਆ। ਮਹਾਰਾਜ ਸ਼ੇਰ ਸਿੰਘ ਜੋਤ ਨਿਰੰਜਣ, ਜੋਤ ਸਰੂਪ ਜਗਤ ਪ੍ਰਗਟਾ ਲਿਆ। ਅੱਸੂ ਤਿੰਨ ਪ੍ਰਭ ਦੇ ਵਡਿਆਈ, ਸਤਿਜੁਗ ਸਤਿ ਸਤਿ ਸਤਿ ਪ੍ਰਭ ਨੀਂਹ ਰਖਾ ਲਿਆ। ਕਲਜੁਗ ਪੁਟ ਪੁਟ ਪ੍ਰਭ ਜੜ੍ਹ ਪੁਟਾ ਗਿਆ। ਸਮੇਂ ਅਨੁਸਾਰ ਪ੍ਰਭ ਲੈ ਅਵਤਾਰ, ਹੋਏ ਜਗਤ ਉਧਾਰ, ਬੇਮੁਖਾਂ ਕੋਈ ਥਾਏਂ ਨਾ ਪਾਈ, ਸਾਧ ਸੰਗਤ ਉਧਾਰ ਭਗਤ ਵਛਲ ਪ੍ਰਭ ਗਿਰਧਾਰ, ਗੋਪੀ ਨਾਥ ਆਪ ਮੁਰਾਰ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾ ਲਿਆ । ਗੁਰਚਰਨ ਪਿਆਰ ਰਿਦੇ ਉਰਧਾਰ, ਕਲਜੁਗ ਗੁਰਸਿਖ ਉਦਰੇ ਪਾਰ, ਜੋਤ ਸਰੂਪ ਜਿਸ ਦਰਸ਼ਨ ਪਾ ਲਿਆ। ਅਸੁਰ ਸੰਘਾਰ ਗੁਰ ਦਰਸ ਭਗਤ ਭੰਡਾਰ, ਸੋਹੰ ਸ਼ਬਦ ਰਸਨਾ ਉਚਾਰ, ਚਾਰ ਵੇਦ ਜਿਸ ਮਾਣ ਗਵਾ ਲਿਆ। ਮਹਾਰਾਜ ਸ਼ੇਰ ਸਿੰਘ ਨਾਮ ਨਿਰੰਜਣ, ਭਗਤ ਜਨਾਂ ਮਿਲ ਰਸਨਾ ਗਾ ਲਿਆ। ਮਨੀ ਸਿੰਘ ਸੁਖ ਮਨ ਦਾ ਪਾਇਆ। ਨਿਹਕਲੰਕ ਹੋ ਬ੍ਰਹਮ ਗਿਆਨ ਦਿਵਾਇਆ। ਹੋਏ ਜੋਤ ਅਧਾਰ, ਦੇਹ ਦੀਪਕ ਵਿਚ ਜੋਤ ਜਗਾਇਆ। ਸੰਗਤ ਉਧਰੇ ਪਾਰ, ਜਿਸ ਤੇਰਾ ਕਲ ਦਰਸ਼ਨ ਪਾਇਆ। ਸ਼ੇਰ ਸਿੰਘ ਲੈ ਅਵਤਾਰ, ਕਰਮ ਗੁਰ ਆਪ ਲਿਖਾਇਆ। ਜਗਾਈ ਜੋਤ ਅਪਾਰ, ਸਚ ਤਖ਼ਤ ਗੁਰ ਆਪ ਬਹਾਇਆ। ਸਤਿਜੁਗ ਸਤਿ ਪੁਰਖ ਸਤਿਵਾਦੀ, ਜੋਤ ਨਿਰੰਜਣ ਵਿਚ ਦੇਹ ਪ੍ਰਭ ਜੋਤ ਸਰੂਪ ਸਮਾਇਆ। ਸਰਬ ਸੂਖ ਗੁਰਚਰਨ ਦਵਾਰੇ, ਉਪਜੇ ਸ਼ਾਂਤ ਗੁਰ ਦਰਸ਼ਨ ਪਾਇਆ । ਨਾਮ ਨਿਧਾਨ ਆਤਮ ਪ੍ਰਕਾਸ਼ੇ, ਸਤਿਗੁਰ ਮਨੀ ਸਿੰਘ ਜਿਸ ਚਰਨ ਲਗਾਇਆ। ਕਲਜੁਗ ਕਾਲ ਕੱਟੀ ਜਮ ਫਾਸੀ, ਗੁਰ ਪੂਰੇ ਸਿਰ ਹੱਥ ਟਿਕਾਇਆ। ਆਪਣਾ ਭੇਵ ਨਾ ਕਿਸੇ ਜਣਾਵੇ, ਅੰਧਘੋਰ ਕਲਜੁਗ ਨੇ ਪਾਇਆ। ਅੰਤਕਾਲ ਕਲ ਆਪ ਖਪਾ ਕੇ, ਪ੍ਰਗਟ ਹੋ ਕੇ ਜਗਤ ਦਰਸਾਇਆ। ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਰ, ਜੋਤ ਸਰੂਪ ਹੋ ਨਿਹਕਲੰਕ ਅਖਵਾਇਆ। ਨਿਹਕਲੰਕ ਪ੍ਰਭ ਨਿਰੰਜਣ ਜੋਤਾ। ਆਦਿ ਅੰਤ ਪ੍ਰਭ ਏਕ ਰੰਗ ਹੋਤਾ। ਗੁਰਸਿਖ ਨਰਕ ਨਾ ਖਾਧੇ ਗੋਤਾ। ਸਤਿਜੁਗ ਸਤਿ ਸਰਬ ਸੁਖ ਹੋਤਾ। ਦੇਵੇ ਮਾਣ ਆਪ ਪ੍ਰਭ ਮੋਤਾ। ਐਸੀ ਕਲਾ ਜਗਤ ਵਿਚ ਵਰਤੇ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪਾ। ਜੋਤ ਸਰੂਪ ਭਗਤ ਉਧਾਰਨ। ਕਲਜੁਗ ਆਇਆ ਨਿਹਕਲੰਕ ਉਤਾਰਨ। ਸਰਬ ਜਗਤ ਸੰਘਾਰਨ। ਭਗਤ ਜਨਾਂ ਹਰਿ ਕਾਜ ਸਵਾਰਨ। ਦੇਵੇ ਦਰਸ ਜਿਨ ਤਨ ਹੋਏ ਗਿਆਨਣ। ਸੰਗਤ ਵਿਚ ਪ੍ਰਭ ਸਦਾ ਜੋਤ ਸਮਾਨਣ। ਦੇ ਵਡਿਆਈ ਪੁਰਖ ਬਿਧਾਤੇ, ਜਗਾਏ ਜੋਤ ਜਗਤ ਗੁਰ ਦਾਨਣ। ਦੇਵੇ ਵਡਿਆਈ ਆਪ ਪ੍ਰਭ ਪਰਮੇਸ਼ਵਰ, ਮਨੀ ਸਿੰਘ ਸਤਿਗੁਰ ਬਨਾਨਣ। ਨੈਣੀ ਜੋਤ ਨਿਰੰਜਣ ਵਸੇ, ਜੋ ਜਨ ਜਾਏ ਦਰਸ ਗੁਰ ਪਾਨਣ । ਜਗੇ ਜੋਤ ਆਤਮ ਪ੍ਰਕਾਸ਼ੇ, ਆਦਿ ਅੰਤ ਜਿਨ ਗੁਰਚਰਨ ਧਿਆਨਣ। ਆਪ ਪ੍ਰਗਟਾਏ ਪ੍ਰਭ ਜੋਤ ਜਗਾਏ, ਕਲਜੁਗ ਅੰਤ ਕਰਾਏ, ਕਲਜੁਗ ਸਤਿਜੁਗ ਦੇਵੇ ਆਪ ਪ੍ਰਭ ਮਾਨਣ। ਗੁਰਸਿਖ ਬਿਲਲਾਏ ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਏ, ਕਲਜੁਗ ਜੀਵ ਸਭ ਨਸ਼ਟ ਕਰਾਏ, ਗੁਰਸਿਖ ਦਰਸ ਗੁਰ ਪਾਨਣ। ਸੋਹੰ ਸ਼ਬਦ ਚਲਾਏ, ਚਾਰ ਵੇਦ ਪ੍ਰਭ ਮਾਣ ਗਵਾਏ, ਕੁਰਾਨ ਅੰਜ਼ੀਲ ਕੋਈ ਰਹਿਣ ਨਾ ਪਾਏ, ਖਾਣੀ ਬਾਣੀ ਅਥਰਬਣ ਮਾਣ ਗੁਆਏ, ਹੋਏ ਸ਼ੇਰ ਜਗਤ ਪ੍ਰਧਾਨਣ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਨੀ ਸਿੰਘ ਪ੍ਰਭ ਜੋਤ ਜਗਾਏ, ਕਲਜੁਗ ਤੋੜੇ ਜੋਤ ਅਭਿਮਾਨਣ। ਚਾਰ ਵਰਨ ਤਰਾਏ, ਗੁਰਚਰਨੀਂ ਲਾਏ, ਰਾਓ ਰੰਕ ਇਕ ਰੰਗ ਸਮਾਏ, ਪ੍ਰਭ ਜੋਤ ਸਰੂਪ ਵਿਚ ਜੀਵ ਰਹਾਏ, ਜਨ ਭਗਤ ਭੇਤ ਇਹ ਜਾਨਣ। ਮਦਿ ਮਾਸ ਜੋ ਖਾਏ, ਕਲਜੁਗ ਜਗਤ ਅਗਨ ਵਿਚ ਜਲਾਏ, ਖੰਡ ਸਚ ਨਾ

ਮਿਲੇ ਥਾਏਂ, ਨਰਕ ਨਿਵਾਸ ਪਾਏ ਸਜ਼ਾਏ, ਆਪਣਾ ਆਪ ਕੀਆ ਜੀਵ ਪਾਨਣ। ਵਿਕਾਰ ਵਧਾਏ ਪ੍ਰਭ ਭੁਲਾਏ, ਜਗਨ ਨਾਥ ਗੋਪਾਲ ਭੈ ਭੰਜਨ ਨਜ਼ਰ ਨਾ ਆਏ, ਕੂੜ ਕਰਮ ਸੰਗ ਦੇਹ ਜਲ ਜਾਨਣ। ਕੋਈ ਨਾ ਸਹਾਏ, ਕਰਨ ਹਾਏ ਹਾਏ, ਬਿਨ ਪ੍ਰਭ ਕੋਈ ਥਾਏਂ ਨਾ ਪਾਏ, ਕਲੂ ਜੀਵ ਦੁੱਖ ਬਿਲਲਾਨਣ। ਜਿਨ ਦਰਸ਼ਨ ਪਾਏ ਹਰਿ ਨਾਮ ਧਿਆਏ, ਸੋਹੰ ਸ਼ਬਦ ਰਸਨਾ ਗਾਏ, ਜਨ ਭਗਤ ਜੋਤ ਮਿਲ ਜਾਨਣ। ਪ੍ਰਭ ਜੋਤ ਜਗਾਏ, ਧਾਮ ਬੈਕੁੰਠ ਲੈ ਜਾਏ, ਵਿਚ ਜੋਤ ਮਿਲਾਏ, ਆਪ ਅਭੇਦ ਪ੍ਰਭ ਪੂਰਨ ਜੋਤ ਵਿਚ ਜੋਤ ਮਿਲ ਜਾਨਣ। ਕਲਜੁਗ ਆਣ ਪ੍ਰਗਟੇ ਪ੍ਰਭ, ਮਹਾਰਾਜ ਸ਼ੇਰ ਸਿੰਘ ਨਾਉਂ ਗੁਰਸਿਖ ਹੀ ਜਾਨਣ। ਗੁਰਸਿਖ ਕਲਜੁਗ ਰੰਗ ਰਾਤਾ। ਜਗਾਵੇ ਜੋਤ ਪ੍ਰਭ ਪੁਰਖ ਬਿਧਾਤਾ। ਦੇਵੇ ਗਿਆਨ ਜਗਤ ਗੁਰ ਦਾਤਾ। ਭਗਤ ਵਛਲ ਹਰਿ ਰੰਗ ਸਮਾਤਾ। ਗੁਰਸਿਖ ਗੁਰਚਰਨ ਪਿਆਰ ਜਗਤ ਹੈ ਨਾਤਾ। ਸੋ ਜਨ ਉਧਰੇ ਜਿਨ ਬਖ਼ਸ਼ੇ ਆਪ ਪ੍ਰਭ ਗੁਣ ਨਿਧਾਨ ਸਿਧਾਤਾ। ਤੀਨ ਲੋਕ ਪ੍ਰਭ ਸਦਾ ਪ੍ਰਵੇਸ਼ਿਓ, ਜੋਤ ਸਰੂਪ ਜਗ ਨਾ ਜਾਤਾ। ਖੰਡ ਬ੍ਰਹਿਮੰਡ ਸਭ ਇਕ ਸਮਾਨਾ, ਆਪ ਅਛਲ ਅਛੱਲ ਅਛਾਤਾ। ਜੋਤ ਜਗਾਏ ਜਗਤ ਗੁਰ ਪੂਰਾ, ਮਹਾਰਾਜ ਸ਼ੇਰ ਸਿੰਘ ਕਿਸੇ ਗੁਰਮੁਖ ਜਾਤਾ। ਕਲਜੁਗ ਨਾਮ ਨਿਧਾਨ ਸੋਹੰ ਪ੍ਰਭ ਦੀਓ, ਪਾਵੇ ਦਰਸ ਪ੍ਰਭ ਜੋਤ ਸਮਾਤਾ। ਗੁਰਸਿਖਾਂ ਮਿਲ ਹਰਿ ਗੁਣ ਗਾਏ, ਪ੍ਰਗਟੇ ਜੋਤ ਆਪ ਵਿਧ ਨਾਤਾ। ਅੱਸੂ ਤਿੰਨ ਵਡਭਾਗਾ, ਦੇਵੇ ਮਾਣ ਗੁਰਸਿਖ ਗੁਰ ਦਾਤਾ। ਧੰਨ ਧੰਨ ਧੰਨ ਗੁਰਸਿਖ ਜਿਨ ਚਰਨ ਨਿਮਸਕਾਰਿਆ, ਮਹਾਰਾਜ ਸ਼ੇਰ ਸਿੰਘ ਸਦਾ ਹੈ ਸਾਥਾ । ਨਿਹਕਲੰਕ ਕਲ ਆਪ ਅਖਵਾ ਕੇ, ਜੋਤ ਸਰੂਪ ਨਾ ਜਗਤ ਪਛਾਤਾ। ਖੇਲ ਰਚਾਏ ਸਮਾਂ ਲਿਆਏ, ਦੇਰ ਨਾ ਲਾਏ, ਗੁਰਸਿਖਾਂ ਮਨ ਜੋਤ ਪਿਆਸਾ । ਲਿਖਤ ਕਰਾਏ ਸਭ ਦਾ ਮਾਣ ਗਵਾਏ, ਸੋਹੰ ਸ਼ਬਦ ਚਲਾਏ ਪ੍ਰਭ ਗੁਣਤਾਸਾ। ਸ੍ਰਿਸ਼ਟ ਖਪਾਏ, ਜੋਤ ਸਰੂਪ ਜਗਤ ਜਲਾਏ, ਨਿਹਕਲੰਕ ਆਪ ਅਖਵਾਏ, ਪ੍ਰਭ ਭਗਵੰਤ ਸਰਬ ਸੁਖ ਦਾਤਾ। ਬੇਮੁਖ ਖਪਾਏ, ਤੀਨ ਭਵਨ ਪ੍ਰਭ ਦੇ ਉਲਟਾਏ, ਧ੍ਰੂ ਮਾਣ ਤਜਾਏ, ਸਵਰਨ ਦਰਬਾਨ ਹੋ ਜਾਵੇ, ਜਿਸ ਗੁਰ ਚਰਨ ਪਛਾਤਾ। ਚਾਰ ਵੇਦ ਖਪਾਏ, ਬ੍ਰਹਮਾ ਵਿਚ ਜੋਤ ਮਿਲਾਏ, ਪਾਲ ਸਿੰਘ ਪ੍ਰਭ ਮਾਣ ਦਿਵਾਏ, ਜੁਗ ਚਾਰ ਹੋਏ ਜਗਤ ਵਿਧਾਤਾ। ਖਾਣੀ ਬਾਣੀ ਕੋਈ ਰਹਿਣ ਨਾ ਪਾਏ, ਸਰਬਤ ਤੀਰਥਾਂ ਮਾਣ ਗਵਾਏ, ਏਕ ਜੋਤ ਪ੍ਰਭ ਜਗਤ ਜਗਾਏ, ਸੋਹੰ ਸ਼ਬਦ ਗੁਰ ਗਿਆਨ ਦਿਵਾਏ, ਸਤਿਜੁਗ ਹੋਵੇ ਗਿਆਨ ਦਿਵਾਤਾ। ਕਲਜੁਗ ਪ੍ਰਭ ਅੰਤ ਕਰਾਏ, ਜੁਗ ਚੌਥਾ ਦੇ ਉਲਟਾਏ, ਧਰੀ ਜੋਤ ਜਗਤ ਗੁਰ ਸਾਗਰ, ਨਾਮ ਨਿਰੰਜਣ ਸਭ ਰਸਨਾ ਗਾਏ, ਮਹਾਰਾਜ ਸ਼ੇਰ ਸਿੰਘ ਕਲਜੁਗ ਪ੍ਰਗਾਸਾ। ਜੋਤ ਸਰੂਪ ਵਿਚ ਦੇਹ ਸਮਾਏ, ਬਚਨ ਲਿਖਾਏ ਆਪ ਗੁਰ ਗਿਆਤਾ। ਕਲਜੁਗ ਜੀਵ ਕੋਈ ਭੇਤ ਨਾ ਪਾਵੇ, ਸੋਹੰ ਸ਼ਬਦ ਜਗਤ ਗੁਰ ਦਾਤਾ। ਸਤਿਜੁਗ ਸਤਿ ਸਤਿ ਸਤਿ ਵਰਤਾਏ, ਰੂਪ ਅਗੰਮ ਪ੍ਰਭ ਕਾ ਭਇਆ, ਜੋਤ ਸਰੂਪ ਵਿਚ ਦੇਹ ਸਮਾਇਆ। ਆਪ ਏਕ ਜਗਤ ਭੇਖ ਮੇਂ ਰਾਇਆ। ਜੋਤ ਜਗਾਏ ਨਜ਼ਰ ਨਾ ਆਏ ਪ੍ਰਭ ਗੁਰਦੇਵਾ। ਭਗਤ ਵਛਲ ਅਖਵਾਏ, ਚਤੁਰਭੁਜ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ। ਸੋਹੰ ਸ਼ਬਦ ਜਨ ਦੇਵੇ ਗਿਆਨਾ। ਸੋਹੰ ਸ਼ਬਦ ਗੁਰਚਰਨ ਧਿਆਨਾ। ਸੋਹੰ ਸ਼ਬਦ ਕਲਜੁਗ ਸੰਗ ਜੋਤ ਮਿਲਾਣਾ। ਸੋਹੰ ਸ਼ਬਦ ਮਿਲਾਏ ਸੰਗ ਵਿਸ਼ਨੂੰ ਭਗਵਾਨਾ। ਵਸਤ ਸੋ ਜੋ ਗੁਰ ਦਰ ਤੇ ਪਾਈਏ। ਵਸਤ ਸੋ ਜਿਸ ਆਤਮ ਜੋਤ ਜਗਾਈਏ। ਵਸਤ ਸੋ ਜਿਤ ਹਰਿ ਦਰਸ਼ਨ ਪਾਈਏ। ਵਸਤ ਸੋ ਜਿਸ ਮਿਲਿਆਂ ਏਕ ਰੰਗ ਹੋ ਜਾਈਏ। ਵਸਤ ਸੋ ਕਲਜੁਗ ਕਲ ਵਾਸੀ ਪਾਈਏ। ਸ਼ਬਦ ਸੋ ਜਿਸ ਜਪ ਸਚਖੰਡ ਸਮਾਈਏ। ਸ਼ਬਦ ਸੋ ਜਿਸ ਸਿਮਰਨ

ਪ੍ਰਭ ਅਬਿਨਾਸ਼ੀ ਪਾਈਏ। ਸ਼ਬਦ ਸੋ ਜਿਤ ਸਿਮਰਨ ਨਿਜਾਨੰਦ ਦਰਸਾਈਏ। ਸ਼ਬਦ ਸੋ ਜਿਤ ਸਿਮਰਨ ਅੰਮ੍ਰਿਤ ਬੂੰਦ ਕਵਲ ਮੇਂ ਪਾਈਏ। ਸ਼ਬਦ ਸੋ ਜਿਤ ਸਿਮਰਤ ਝਿਰਨਾ ਨਿਝਰੋਂ ਝਿਰਾਈਏ। ਸ਼ਬਦ ਸੋ ਜਿਤ ਸਿਮਰਤ ਵਿਚ ਦੇਹ ਮੇ ਪਾਈਏ। ਸ਼ਬਦ ਸੋ ਇੰਦਲੋਕ ਸ਼ਿਵਲੋਕ ਬ੍ਰਹਮਲੋਕ ਤਜਾਈਏ। ਸ਼ਬਦ ਸੋ ਜਪ ਬੈਕੁੰਠ ਧਾਮ ਗੁਰ ਚਰਨੀਂ ਜਾਈਏ। ਸ਼ਬਦ ਸੋ ਪ੍ਰਭ ਜੋਤ ਸਰੂਪ ਵਿਚ ਜੋਤ ਮਿਲ ਜਾਈਏ। ਸ਼ਬਦ ਸੋ ਜਿਤ ਸਿਮਰਤ ਕਲਜੁਗ ਪਾਰ ਕਰਾਈਏ। ਸ਼ਬਦ ਸੋ ਜਿਤ ਸਿਮਰਤ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਈਏ । ਸੋਹੰ ਸ਼ਬਦ ਸਰਬ ਕਾ ਦਾਤਾ, ਕਲਜੁਗ ਜੀਵ ਭੁੱਲ ਨਾ ਜਾਈਏ। ਸਾਚੀ ਬਾਣੀ ਗੁਰ ਰਸਨ ਵਖਾਣੀ, ਸਤਿਜੁਗ ਹੋਵੇ ਭਗਤਾਂ ਖਾਣੀ, ਹੋਵੇ ਗਿਆਨ ਜਿਨ ਹਿਰਦੇ ਵਸਾਣੀ। ਦੇਵੇ ਆਪ ਪ੍ਰਭ ਪਦ ਨਿਰਬਾਣੀ । ਜੁਗੋ ਜੁਗ ਜਗਤ ਅਵਤਾਰ, ਮਹਾਰਾਜ ਸ਼ੇਰ ਸਿੰਘ ਚਰਨ ਕੁਰਬਾਨੀ। ਜੁਗੋ ਜੁਗ ਪ੍ਰਭ ਜੋਤ ਪ੍ਰਗਟਾਏ। ਮਾਇਆ ਰੂਪ ਇਹ ਸ੍ਰਿਸ਼ਟ ਉਪਾਏ। ਤੀਨ ਲੋਕ ਪ੍ਰਭ ਕੀ ਥਾਏਂ। ਖੰਡ ਬ੍ਰਹਿਮੰਡ ਕੋਈ ਖਾਲੀ ਨਾਹੇ। ਐਸੀ ਜੋਤ ਜਗਤ ਜਗਾਏ। ਚਾਰ ਵਰਨ ਪ੍ਰਭ ਚਰਨੀਂ ਲਾਏ। ਮਾਣ ਅਭਿਮਾਣ ਕਿਸੇ ਰਹਿਣ ਨਾ ਪਾਏ। ਗੁਰ ਏਕ ਪ੍ਰਭ ਜਗਤ ਅਟੱਲ, ਅਟੱਲ ਜੋਤ ਪ੍ਰਭ ਦੇਹ ਜਗਾਏ। ਧਾਰੇ ਖੇਲ ਆਪ ਪ੍ਰਭ ਪੂਰਨ, ਚਤੁਰਭੁਜ ਮਹਾਰਾਜ ਸ਼ੇਰ ਸਿੰਘ ਅਖਵਾਏ। ਪਤਿਤ ਪਾਵਣ ਦੁੱਖ ਭੈ ਭੰਜਨ। ਹੰਕਾਰ ਨਿਵਾਰਨ ਤ੍ਰਿਲੋਕੀ ਨੰਦਨ। ਮੇਰਾ ਸਿੱਖ ਕਲਜੁਗ ਵਿਚ ਪ੍ਰਭਾਸ ਜਿਉਂ ਚੰਦਨ। ਬੈਠੇ ਗੁਰ ਦਰਬਾਰ ਅੱਸੂ ਤਿੰਨ ਦਰਸ ਗੁਰ ਮੰਗਣ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਦੇਵੇ ਦਰਸ ਪ੍ਰਭ ਤ੍ਰਿਲੋਕੀ ਨੰਦਨ। ਸ਼ਬਦ ਲਿਖਾਏ ਭੇਦ ਖੁਲ੍ਹਾਏ, ਸਾਧ ਸੰਗਤ ਪ੍ਰਭ ਰਾਹ ਬਤਾਏ, ਸੁਨ ਸਮਾਧ ਜਿਨ ਪ੍ਰਭ ਗੁਰ ਚਰਨ ਸੰਗ ਮਹਿੰਮਾ ਜੋਤ ਸਰੂਪ ਹਿਰਦੇ ਪ੍ਰਵੇਸ਼ੇ, ਆਵੇ ਨਜ਼ਰ ਪ੍ਰਭ ਭੈ ਭੰਜਨ। ਸਾਧ ਸੰਗਤ ਗੁਰਚਰਨ ਦਵਾਰੇ, ਦਰਸ਼ਨ ਦਾਨ ਦੋਏ ਜੋੜ ਮੰਗਣ। ਬਖ਼ਸ਼ ਆਪ ਪ੍ਰਭ ਗੁਸਾਈਂਆ, ਆਏ ਦਰ ਦੇ ਗਿਆਨ ਗੁਰ ਅੰਞਨ। ਸਰਬ ਸੂਖ ਪ੍ਰਭ ਦੇ ਵਡਿਆਈ, ਅੱਸੂ ਤਿੰਨ ਚਾੜ੍ਹੇ ਸਾਧ ਸੰਗਤ ਮਨ ਰੰਗਣ । ਮਹਾਰਾਜ ਸ਼ੇਰ ਸਿੰਘ ਪੂਰਨ ਪਰਮੇਸ਼ਵਰ, ਜੋਤ ਪ੍ਰਗਟਾਈ ਕਲਜੁਗ ਪ੍ਰਭ ਭੈ ਭੰਜਨ । ਸੋਹੰ ਸ਼ਬਦ ਸਿੱਖਨ ਗੁਰ ਦੇਵੇ, ਥਿਰ ਘਰ ਸੋਝੀ ਮਨ ਸਦਾ ਅਨੰਦਨ। ਨਿਹਕਲੰਕ ਪ੍ਰਭ ਜੋਤ ਸਰੂਪਾ, ਬੇਮੁਖਾਂ ਸੋਹੰ ਸ਼ਬਦ ਜਲਾਏ ਜਲਨ। ਅੰਮ੍ਰਿਤ ਜਲ ਜਲ ਜਲ ਏ ਧਾਰਾ। ਦੇਵੇ ਅੰਮ੍ਰਿਤ ਆਪ ਗਿਰਧਾਰਾ। ਕਰ ਦਰਸ ਪ੍ਰਭ ਪਾਰ ਉਤਾਰਾ। ਅੰਮ੍ਰਿਤ ਨਾਮ ਵਿਚ ਦੇਹ ਅੰਗਿਆਰਾ। ਰਸਨਾ ਰਸ ਰਸ ਉਧਰਨ ਮਝਾਰਾ। ਰਾਗ ਸੋਹੰ ਪ੍ਰਭ ਵਿਚ ਦੇਹ ਨਿਵਾਰਾ। ਸੋਹੰ ਸ਼ਬਦ ਅੰਮ੍ਰਿਤ ਪ੍ਰਵੇਸ਼ੇ, ਪੀ ਅੰਮ੍ਰਿਤ ਹੋਏ ਪੇਟ ਸੁਧਾਰਾ। ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਆ, ਅੰਮ੍ਰਿਤ ਅਮਰ ਵਿਚ ਸੰਸਾਰਾ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਪ੍ਰਭ ਕੀ ਜੋਤ ਜਗਤ ਮੇਂ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਨਿਹਕਲੰਕ ਪ੍ਰਭ ਇਹ ਥਾਨ ਸੁਹਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਦੇਹ ਦੀਪਕ ਉਜਿਆਰ, ਜਗਤ ਹੋਏ ਰੁਸ਼ਨਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਅੱਸੂ ਤਿੰਨ ਮਿਲੇ ਜਗਤ ਭਗਤ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਲਜੁਗ ਲੇਖ ਪ੍ਰਭ ਦੇ ਮਿਟਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੋਤ ਸਰੂਪ ਇਹ ਲਿਖਤ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਜੁਗ ਸਤਿ ਹੋਵੇ ਤੇਰੀ ਵਡਿਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਸੰਗ ਸੋਭਾ ਪਾਈ । ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸਤਿਜੁਗ ਸਾਚੀ ਸਤਿਗੁਰ ਪੂਰੇ ਨੀਂਹ ਰਖਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਕਰੋੜ ਤੇਤੀਸ ਘਰ ਆ ਮੰਗਲ ਗਾਈ।

ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਿਲ ਸਾਧ ਸੰਗਤ ਘਨਕਪੁਰੀ ਪ੍ਰਭ ਜੋਤ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਹੋਵੇ ਸ਼ਬਦ ਘਨਘੋਰ, ਰਸਨਾ ਹਰਿ ਹਰਿ ਹਰਿ ਜਸ ਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਧਾਮ ਇਹ ਕਲ ਕਰੇ ਅੰਧਿਆਰਾ, ਸਤਿਜੁਗ ਜੋਤ ਪ੍ਰਭ ਲਏ ਜਗਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਜੇਠ ਪੰਜ ਤੈਨੂੰ ਮਿਲੇ ਵਡਿਆਈ ਜੋਤ ਨਿਰੰਜਣ ਵਿਚ ਮਾਤ ਦੇ ਆਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਸੋਹੰ ਸ਼ਬਦ ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਭਿੰਨੀ ਰੈਨੜੀਏ ਤੈਨੂੰ ਮਿਲੇ ਵਧਾਈ, ਮਹਾਰਾਜ ਸ਼ੇਰ ਸਿੰਘ ਕਲਜੁਗ ਦੇ ਅਵਤਾਰ। ਪੰਚਮ ਜੇਠ ਪ੍ਰਭ ਲੈ ਅਵਤਾਰਾ। ਪ੍ਰਗਟੇ ਜੋਤ ਨਿਹਕਲੰਕ ਅਵਤਾਰਾ। ਬਚਨ ਲਿਖਾਏ ਪ੍ਰਭ ਜੋਤ ਨਿਰਾਧਾਰਾ। ਜਗੇ ਜੋਤ ਜੇਠ ਪੰਚਮ ਮਿਟੇ ਅੰਧੇਰ ਹੋਏ ਜਗਤ ਉਜਿਆਰਾ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਕਾਸ਼ੇ, ਮਾਤਲੋਕ ਬਣੇ ਸਚਖੰਡ ਦਵਾਰਾ। ਸੋਹੰ ਸ਼ਬਦ ਦੇਵੇ ਗੁਰ ਦਾਤਾ, ਭਗਤ ਜਨਾਂ ਹੋ ਸਚ ਭੰਡਾਰਾ। ਸਾਧ ਸੰਗਤ ਮਿਲੇ ਵਧਾਈ, ਅੱਸੂ ਤਿੰਨ ਮਿਲੇ ਮੁਰਾਰਾ। ਪ੍ਰਭ ਕੀ ਜੋਤ ਸਦਾ ਸਹਾਈ, ਜੁਗੋ ਜੁਗ ਲੈ ਅਵਤਾਰਾ। ਤਰੇਤਾ ਰਾਮ, ਦਵਾਪਰ ਕ੍ਰਿਸ਼ਨ ਮੁਰਾਰੀ । ਕਲਜੁਗ ਪ੍ਰਗਟਿਓ ਆਣ ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਵਤਾਰੀ। ਨਿਹਕਲੰਕ ਜਗਤ ਅਖਵਾਵੇ। ਬਿਨ ਸਿੱਖਾਂ ਕਿਸੇ ਨਜ਼ਰ ਨਾ ਆਵੇ। ਜੋਤ ਸਰੂਪ ਵਿਚ ਅਗਨ ਜਲਾਵੇ। ਬਾਣ ਅਗਨ ਸੋਹੰ ਗੁਰ ਲਾਵੇ। ਥਿਰ ਘਰ ਵਾਸੀ ਬੈਠ ਅਡੋਲ ਸ੍ਰਿਸ਼ਟ ਡੁਲਾਵੇ। ਆਪ ਅਣਤੋਲ ਪ੍ਰਭ ਜੋਤ ਸਰੂਪਾ, ਕਲਜੁਗ ਜੀਵ ਅਗਨ ਜਲਾਵੇ। ਕਲੂ ਕਾਲ ਅੰਤ ਪ੍ਰਭ ਕਰਤਾ, ਮਦਿ ਮਾਸੀ ਕੋਈ ਰਹਿਣ ਨਾ ਪਾਵੇ। ਗਿਆਨ ਗੁਰ ਉਪਦੇਸ਼ੇ, ਭਗਤ ਜਨਾਂ ਜੀਵ ਜਗਤ ਮਿਲਾਵੇ। ਨਾਮ ਨਿਰੰਜਣ ਦੇਵੇ ਗੁਰ ਅੰਞਨ, ਗੁਰਚਰਨ ਸੰਗ ਸਿੱਖ ਨਿਤ ਮਾਵੇ। ਸਤਿਜੁਗ ਪ੍ਰਗਟ ਜੋਤ ਪ੍ਰਭ ਅਬਿਨਾਸ਼ੇ, ਦੇ ਦਰਸ ਗੁਰ ਚਰਨੀਂ ਲਾਵੇ। ਚਰਨ ਲਾਗ ਹੋਏ ਮਨ ਚਾਨਣ, ਗੁਰਸਿਖ ਦਇਆ ਪ੍ਰਭ ਆਪ ਕਮਾਵੇ। ਜੋਤ ਸਰੂਪ ਜਗਤ ਪ੍ਰਵੇਸ਼ੇ, ਹਾਜ਼ਰ ਹੋ ਪ੍ਰਭ ਦਰਸ ਦਿਖਾਵੇ। ਸਵੱਛ ਸਰੂਪ ਪ੍ਰਭ ਦੇਹ ਬਿਨਾਸੀ, ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ। ਗੁਰਸਿਖ ਗੁਰ ਦਰ ਪ੍ਰਵਾਨਾ, ਕਰ ਦਰਸ ਚਰਨ ਸੀਸ ਝੁਕਾਏ। ਮਿਲੇ ਆਪ ਪ੍ਰਭ ਭਗਵਾਨਾ, ਗੁਰਸਿਖ ਬੈਠਾ ਰਿਦੇ ਵਸਾਏ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਦਾਨਾ, ਸੋਹੰ ਸ਼ਬਦ ਜੋ ਰਸਨਾ ਗਾਏ। ਸੋਹੰ ਸ਼ਬਦ ਦੇਵੇ ਵਡਿਆਈ। ਸੋਹੰ ਚਰਨ ਪ੍ਰਭ ਵਿਚ ਸਮਾਈ। ਸੋਹੰ ਸ਼ਬਦ ਸਤਿਜੁਗ ਸਤਿ ਸਤਿ ਸਤਿ ਵਰਤਾਈ। ਸੋਹੰ ਸ਼ਬਦ ਆਤਮ ਗਿਆਨ ਵਿਚ ਦੇਹ ਪਾਈ। ਸੋਹੰ ਸ਼ਬਦ ਜਪ ਮਿਟੇ ਅੰਧੇਰਾ, ਦਇਆ ਕਰ ਪ੍ਰਭ ਜੋਤ ਜਗਾਈ। ਸੋਹੰ ਸ਼ਬਦ ਪ੍ਰਭ ਕਾ ਸਾਧ ਸੰਗਤ ਦਾਨ ਗੁਰ ਦਰ ਤੇ ਪਾਈ । ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਰਸਨ ਵਖਾਨਾ, ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਸਰਬ ਕਾ ਕਰਤਾ, ਜੋਤ ਸਰੂਪ ਖੇਲ ਰਚਾਈ। ਪ੍ਰਭ ਕਾ ਰੂਪ ਨਾ ਰੰਗ, ਨਾ ਕਿਸੇ ਜਾਣਿਆ। ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਤੀਨ ਲੋਕ ਰਹਾਨਿਆ। ਪ੍ਰਭ ਕਾ ਰੂਪ ਨਾ ਰੰਗ, ਕਲਜੁਗ ਮਥੇ ਜਿਉਂ ਮਥਣ ਮਧਾਣਿਆ । ਪ੍ਰਭ ਕਾ ਰੂਪ ਨਾ ਰੰਗ, ਜੋਤ ਸਰੂਪ ਨਿਹਕਲੰਕ ਅਖਵਾਨਿਆ। ਸੋਹੰ ਸ਼ਬਦ ਸਤਿਜੁਗ ਚਲਾਨਿਆ। ਧੰਨ ਧੰਨ ਧੰਨ ਗੁਰਸਿੱਖ, ਮਹਾਰਾਜ ਸ਼ੇਰ ਸਿੰਘ ਜੋ ਚਲੇ ਤੇਰੇ ਭਾਣਿਆ। ਜੋਤ ਜਗਤ ਜਗਨ ਨਾਥ ਗੋਪਾਲ ਮੁਖ ਭਨੀ। ਸਾਰੰਗ ਧਰ ਭਗਵਾਨ ਬੀਠਲਾ ਪੀਤ ਪਿਤੰਬਰ ਤ੍ਰੈਭਵਨ ਧਨੀ। ਭਗਤ ਉਧਾਰ ਜਗਤ ਸੰਘਾਰ ਕਲਜੁਗ ਲੈ ਅਵਤਾਰ ਨਿਹਕਲੰਕ ਸ਼ਾਮ ਘਨੀ। ਸੋਹੰ ਸ਼ਬਦ ਵਿਚਾਰ, ਕਲਜੁਗ ਪਾਰ ਉਤਾਰ, ਸਤਿਜੁਗ ਲਾਵੇ ਪ੍ਰਭ ਪੁਰਖ ਅਪਾਰ, ਭਗਤ ਵਛਲ ਆਪ ਧਨ ਧਨੀ। ਕਰੇ ਜੋਤ ਆਕਾਰ, ਨਰ ਕਲ

ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਗਟੇ ਕ੍ਰਿਸ਼ਨ ਮੁਰਾਰ, ਸਾਧ ਸੰਗਤ ਗੁਰਚਰਨ ਸੰਗ ਬਣੀ। ਜਲ ਮਝਾਰ ਖੰਡ ਬ੍ਰਹਿਮੰਡ ਹੋਏ ਜੋਤ ਅਧਾਰ, ਵਿਚ ਪਾਤਾਲ ਪ੍ਰਭ ਨੈਣ ਮੁਧਾਰ, ਲਛਮੀ ਪ੍ਰਭ ਚਰਨ ਛਲੀ। ਵਿਚ ਆਕਾਸ਼ ਪ੍ਰਭ ਜੋਤ ਸਰੂਪਾ, ਵਜਾਏ ਸ਼ਬਦ ਅਨਹਦ ਜਗਤ ਭੂਪਾ, ਹੋਏ ਗਿਆਨ ਵਿਚ ਆਤਮ ਅੰਧ ਕੂਪਾ, ਦੇਵੇ ਗਿਆਨ ਆਪ ਮਨ ਗਨੀ। ਵਿਚ ਮਾਤ ਪ੍ਰਭ ਜੋਤ ਪ੍ਰਕਾਸ਼, ਹੋਵੇ ਦੇਹ ਨਿਵਾਸ ਪ੍ਰਭ ਜੋਤ ਅਬਿਨਾਸ਼, ਪ੍ਰਗਟੇ ਪ੍ਰਭ ਜੋਤ ਸਰੂਪਾ। ਹੋਵੇ ਬੰਦ ਖਲਾਸ ਗੁਰ ਚਰਨ ਨਿਵਾਸ, ਮਹਾਰਾਜ ਸ਼ੇਰ ਸਿੰਘ ਕਲ ਸਦ ਹੈ ਪਾਸ, ਦੇਵੇ ਦਰਸ ਆਪ ਅਨੂਪਾ। ਦੇ ਦਰਸ ਪ੍ਰਭ ਜੋਤ ਜਗਾਏ, ਗਿਆਨ ਅੰਧੇਰ ਵਿਚ ਦੇਹ ਮਿਟਾਏ, ਸਚ ਸੁੱਚ ਦੀਪਕ ਦੇਹ ਜਲਾਏ, ਦੇਵੇ ਦਰਸ ਪ੍ਰਭ ਇਕ ਰੂਪਾ। ਤ੍ਰੈਭਵਨ ਸੁਝਾਇਆ ਨਿਜਾਨੰਦ ਦਰਸਾਇਆ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ਼ਨ ਪਾਇਆ, ਸਦਾ ਸੁਰਜੀਤ ਪ੍ਰਭ ਸਤਿ ਸਰੂਪਾ। ਸੋਹੰ ਸ਼ਬਦ ਗੁਣ ਗਾਇਆ, ਕਲਜੁਗ ਨਾਮ ਨਿਧਾਨ ਗੁਰ ਦਰ ਤੇ ਪਾਇਆ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇਆ, ਹੋਵੇ ਸਹਾਈ ਜਗਤ ਕਾ ਭੂਪਾ। ਨਾੜੀ ਬਹੱਤਰ ਪ੍ਰਭ ਰੋਗ ਗਵਾਏ। ਤਪ ਸੱਪ ਪਲੀਤ ਵਿਚ ਦੇਹ ਮਿਟਾਏ। ਅਮਕਾ ਕਾਜ਼ੀ ਕੋਈ ਨੇੜ ਨਾ ਆਏ। ਜੋ ਆਵੇ, ਸੋਹੰ ਸ਼ਬਦ ਗੁਰ ਚੋਟ ਚਲਾਵੇ। ਤੀਨ ਤਾਪ ਨਾ ਥਿਰ ਰਹਾਵੇ। ਖਾਨ ਪਕਾਨ ਨਾ ਜੀਵ ਸਤਾਵੇ। ਸੋਹੰ ਸ਼ਬਦ ਜੋ ਰਸਨਾ ਗਾਵੇ। ਦੇਹ ਅਨਰੋਗ ਤੁਰਤ ਹੋ ਜਾਵੇ। ਗਿਆਨ ਬਾਨ ਗੁਰ ਦਰਦ ਚਲਾਇਆ, ਰੋਗ ਸੋਗ ਵਿਚ ਦੇਹ ਮਿਟਾਏ। ਸੋਹੰ ਸ਼ਬਦ ਨਾਮ ਸਚ ਮੰਤਰ ਦ੍ਰਿੜਾਏ। ਕਾਲ ਰੂਪ ਹੋ ਰੋਗ ਖਪਾਏ। ਐਸੀ ਦੇਵੇ ਸ਼ਬਦ ਵਡਿਆਈ, ਸਿਮਰਤ ਸਿਮਰੇ ਸਿਮਰ ਸੁਖ ਪਾਏ। ਗੁਰ ਦਾ ਸਚ ਦਵਾਰ ਦੇਖਿਆ ਜੀਵ ਕੋਇ ਨਾ ਬਿਲਲਾਏ। ਸਭ ਤੇ ਊਚ ਅਗੰਮ ਅਪਾਰਾ, ਜੋਤ ਸਰੂਪ ਵਿਚ ਸਿੱਖ ਸਮਾਏ। ਜੋਤ ਸਰੂਪ ਜਗਤ ਕਲ ਕਾਤੀ ਜੀਊੜਾ ਨਿਰਮਲ ਦੇਹ ਨਾਮ ਕਰਾਏ। ਹੋਵੇ ਆਧਾਰ ਰਸਨ ਵਿਚਾਰ, ਸੋਹੰ ਸ਼ਬਦ ਗੁਰ ਨਾਮ ਦਿਵਾਏ। ਦੁੱਖ ਨਿਵਾਰ ਆਤਮ ਆਧਾਰ, ਭਗਤ ਭੰਡਾਰ ਮਹਾਰਾਜ ਸ਼ੇਰ ਸਿੰਘ ਸਚ ਬਚਨ ਲਿਖਾਏ।

੨੨ ਅੱਸੂ ੨੦੦੭ ਬਿਕ੍ਰਮੀ ਜੇਠੂਵਾਲ ਬਿਸ਼ਨ ਕੌਰ ਦੇ ਗ੍ਰਹਿ

ਕਲਜੁਗ ਪ੍ਰਗਟ ਨਰ ਨਰਾਇਣ। ਦਾੜਾਂ ਅੱਗੇ ਪ੍ਰਿਥਮ ਧਰਾਇਣ। ਬਾਵਣ ਰੂਪ ਪ੍ਰਭ ਭੇਖ ਨਾ ਪਾਇਣ। ਕਲਜੁਗ ਨੀਯਤ ਜਗਤ ਹੈ ਡਾਇਣ। ਗੁਰਸਿਖ ਗੁਰਦਰ ਸ਼ਬਦ ਸੋਹੰ ਗਾਇਣ। ਦਰਸ ਪਾਏ ਮਨ ਤ੍ਰਿਪਤਾਏ, ਕਲ ਭਗਤ ਜਨ ਅਖਵਾਇਣ । ਵਕਤ ਵਿਹਾਏ ਫਿਰ ਹੱਥ ਨਾ ਆਏ, ਪ੍ਰਭ ਨਜ਼ਰ ਨਾ ਆਏ, ਜੁਗ ਚੌਥਾ ਕਾਲ ਖਾਇਣ। ਜੋਤ ਪ੍ਰਗਟਾਏ ਗੁਰਸਿਖ ਮਨ ਜੋਤ ਜਗਾਏ, ਬੇਮੁਖ ਕਰਦੇ ਹਾਏ ਹਾਏ, ਪ੍ਰਭ ਪੂਰਾ ਦਰਸ ਨਾ ਪਾਇਣ। ਅਗਨ ਲਾਏ ਕੋਇ ਨਾ ਬੁਝਾਏ, ਸੋਹੰ ਸ਼ਬਦ ਚਲਾਏ, ਸ਼ਬਦ ਰੂਪ ਜਗਤ ਜਲਾਇਣ। ਖੇਡ ਰਚਾਏ ਹੱਥ ਨਾ ਲਾਏ, ਸੋਹੰ ਸ਼ਬਦ ਬਾਣ ਗੁਰ ਲਾਏ, ਬੈਠ ਅਡੋਲ ਤੀਨ ਲੋਕ ਹਲਾਇਣ। ਤੀਨ ਲੋਕ ਉਲਟਾਏ, ਬ੍ਰਹਮਾ ਮਾਣ ਗਵਾਏ, ਮਹਾਰਾਜ ਸ਼ੇਰ ਸਿੰਘ ਇਹ ਕਲ ਵਰਤਾਇਣ। ਜਗਤ ਪ੍ਰਕਾਸ਼ਿਆ ਸ੍ਰਿਸ਼ਟ ਅੰਧ ਅੰਧਾਸਿਆ, ਗੁਰਸਿਖ ਗੁਰ ਗਿਆਨ ਦਿਵਾਇਣ। ਸੰਗ ਚਰਨ ਰਹਿਰਾਸਿਆ, ਭਗਤ ਜਨਾਂ ਪ੍ਰਭ ਦਾਸਨ ਦਾਸਿਆ, ਬੰਦ ਖ਼ਲਾਸ ਕਰੇ ਨਰਾਇਣ। ਕਲ ਕਹਿਰ ਵਰਤਾਇਆ, ਨਿਹਕਲੰਕ ਧਾਰ ਖੇਲ ਚਤੁਰਭੁਜ ਕਹਾਇਆ, ਦਵਾਪਰ ਕ੍ਰਿਸ਼ਨ

ਮੁਰਾਰ, ਕਲਜੁਗ ਮਹਾਰਾਜ ਸ਼ੇਰ ਸਿੰਘ ਅਖਵਾਇਆ, ਸੋਹੰ ਸ਼ਬਦ ਗੁਰ ਡੰਕ ਚਲਾਇਆ, ਸ੍ਰਿਸ਼ਟ ਡੁੱਬੀ ਵਿਚ ਕਲ ਦੀ ਮਾਇਆ, ਆਪਣਾ ਭੇਦ ਨਾ ਕਿਸੇ ਬਤਾਇਨ। ਬੇਮੁਖ ਪ੍ਰਭ ਨਰਕ ਨਿਵਾਰੇ, ਗੁਰਸਿਖ ਹੋਏ ਗੁਰ ਰਹਿਰਾਸੇ, ਜਗਨ ਨਾਥ ਕਰੇ ਸਿੱਖ ਬੰਦ ਖ਼ੁਲਾਸੇ, ਭਗਤ ਜਨਾਂ ਗੁਰ ਮਾਣ ਦਵਾਇਣ। ਲੇਖ ਲਿਖਤ ਮਿਟਾਏ, ਸ਼ਬਦ ਰੂਪ ਪ੍ਰਭ ਜੋਤ ਜਗਾਏ, ਦੇਵੇ ਦਰਸ ਆਪ ਰਘੁਰਾਏ, ਅਨਦ ਬਿਨੋਦੀ ਕਲ ਜੋਤ ਪ੍ਰਗਟਾਇਨ। ਘਟ ਵਾਸੀ ਸਰਬ ਨਿਵਾਸੀ, ਦੀਨਾ ਨਾਥ ਪ੍ਰਭ ਦੁੱਖ ਭੰਜਨ ਸਭ ਰੋਗ ਗਵਾਸੀ, ਜੋ ਜਨ ਆਏ ਦਰਸ ਦਰ ਪਾਇਨ। ਨਿਰਾਹਾਰੀ ਨਿਰਵੈਰ ਸਦਾਏ, ਜੋਤ ਸਰੂਪ ਵਿਚ ਦੇਹ ਸਮਾਏ, ਭੁੱਲੀ ਸ੍ਰਿਸ਼ਟੀ ਕੋਈ ਭੇਵ ਨਾ ਪਾਏ, ਕਲਜੁਗ ਚਲਤ ਪ੍ਰਭ ਆਪ ਕਰਾਇਨ। ਪਤਿਤ ਪਾਵਣ ਪ੍ਰਭ ਭੈ ਭੰਜਨ, ਹੰਕਾਰ ਨਿਵਾਰੇ ਸ੍ਰਿਸ਼ਟ ਪ੍ਰਭ ਤ੍ਰਲੋਕੀ ਨੰਦਨ, ਗੁਰਸਿਖ ਗੁਰ ਦਰ ਦੋਏ ਜੋੜ ਇਹ ਮੰਗਣ, ਦੇਵੇ ਦਰਸ ਪ੍ਰਭ ਨਰਾਇਣ । ਦਰਸ਼ਨ ਦੇਵੇ ਪ੍ਰਭ ਜੋਤ ਸਰੂਪ ਨਜ਼ਰ ਆਵੇ ਗੁਰ ਗੁਰ ਗੁਰ ਸਿੱਖ ਗੁਰ ਭੇਤ ਚੁਕਾਵੇ ਸਵੱਛ ਸਰੂਪ ਪ੍ਰਭ ਦੇਹ ਪ੍ਰਗਟਾਇਨ। ਦਰਸ ਦਿਖਾਵੇ ਹਿਰਦੇ ਜੋਤ ਜਗਾਏ, ਨਿਜ਼ ਘਰ ਵਾਸੀ ਨਿਜ਼ ਮਾਹਿ ਨਜ਼ਰੀ ਆਏ, ਖੋਲ੍ਹ ਕਿਵਾੜ ਪ੍ਰਭ ਜੋਤ ਜਗਾਇਨ। ਆਤਮ ਪ੍ਰਕਾਸਿਆ ਜੀਵ ਧਰਵਾਸਿਆ, ਸੋਹੰ ਸ਼ਬਦ ਜਗਤ ਰਹਿਰਾਸਿਆ। ਮਹਾਰਾਜ ਸ਼ੇਰ ਸਿੰਘ ਸਚ ਬਚਨ ਲਿਖਾਇਨ। ਸਤਿ ਸਤਿ ਸਤਿ ਪੁਰਖ ਪ੍ਰਭ ਅਪਰੰਪਰਾ। ਭਖ ਭਖ ਭਖ ਕਲ ਪ੍ਰਭ ਭਖ ਭਸਮੰਤਰਾ। ਰੱਖ ਰੱਖ ਰੱਖ ਦਰ ਤੇਰੇ ਭਗਤ ਜਨ ਰਖਵੰਤਰਾ । ਸਤਿ ਸਤਿ ਸਤਿ ਸਤਿਜੁਗ ਤੇਰਾ ਸਤਿਰੰਗਤਰਾ। ਪ੍ਰਭ ਕਾ ਭਾਣਾ ਪ੍ਰਭ ਹੀ ਜਾਣੇ। ਜੀਵ ਜੰਤ ਭਏ ਜਗਤ ਅੰਞਾਣੇ। ਸੋਹੰ ਚਲੇ ਬਾਣ, ਦੁਖੀ ਜੀਵ ਜਗਤ ਬਿਲਲਾਣੇ। ਜਲ ਥਲ ਥਲ ਜਲ ਕਰੇ ਪ੍ਰਭ ਰੰਗ ਇਕ ਕਲ ਲਾਇਓ ਟਿਕਾਣੇ। ਸਤਿਜੁਗ ਸਤਿ ਸਤਿ ਵਰਤਾਵੇ, ਰਹੇ ਸੋ ਜੋ ਚਲੇ ਗੁਰ ਕੇ ਭਾਣੇ। ਸੋਹੰ ਚਲਾਏ ਕਲਜੁਗ ਨਾਸ ਕਰਾਏ, ਮਦਿ ਮਾਸੀ ਕੋਈ ਰਹਿਣ ਨਾ ਪਾਏ, ਐਸੀ ਕਰੇ ਜਗਤ ਇਹ ਹਾਨੀ, ਕਲ ਉਲਟਾਏ ਪ੍ਰਭ ਦੇਰ ਨਾ ਲਾਏ, ਭੁੱਲੀ ਸ੍ਰਿਸ਼ਟ ਗੁਰ ਨਜ਼ਰ ਨਾ ਆਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨੇ।