੨੪ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਜੁਗੋ ਜੁਗ ਪ੍ਰਭ ਜੋਤ ਪ੍ਰਗਟਾਇਨ। ਕਲਜੁਗ ਪ੍ਰਗਟਿਓ ਨਰ ਨਰਾਇਣ। ਅੰਧ ਕੂਪ ਜਗਤ ਵਿਹਾਏ, ਸਰਬ ਸਰੂਪ ਪ੍ਰਭ ਦਰਸ਼ਨ ਪਾਇਨ । ਨਿਜ ਘਰ ਵਾਸੀ ਨਿਜ ਮਾਹਿ ਪਾਇਨ। ਆਤਮ ਜੋਤ ਗੁਰਸਿਖ ਗੁਰ ਦਰ ਜਗਾਇਨ। ਕਾਇਆ ਨਿਰਮਲ ਪ੍ਰਭ ਪ੍ਰਮੇਸ਼ਵਰ ਰਿਦੇ ਵਸਾਇਨ । ਮਾਇਆਧਾਰੀ ਕਲ ਖੁਆਰੀ, ਖਾਵੇ ਕਾਲ ਜਗਤ ਜਿਉਂ ਡਾਇਨ। ਗੁਰਸਿਖ ਸਵਾਰੇ ਜਗਤ ਉਧਾਰੇ, ਦਰ ਆਏ ਦਰਸ਼ਨ ਪਾਇਨ। ਬੇਮੁਖ ਖਪਾਏ ਸੋਹੰ ਸ਼ਬਦ ਬਾਨ ਜਿਉਂ ਲਾਏ, ਮਦਿ ਮਾਸੀ ਕੋਈ ਰਹਿਣ ਨਾ ਪਾਇਨ। ਪ੍ਰਭ ਆਪ ਪ੍ਰਕਾਸ਼ਿਆ ਜਗਤ ਵਿਨਾਸਿਆ, ਭਗਤ ਜਨਾਂ ਹੱਥ ਟਿਕਾਸਿਆ, ਮਾਤ ਪਾਤਾਲ ਲੋਕ ਸਰਬ ਹੈ ਵਾਸਿਆ, ਭਗਤ ਜਨਾਂ ਹਰਿ ਸਦ ਦਰਸ਼ਨ ਦਾਸ ਦਾਸਿਆ, ਬੇਮੁਖ ਦਰ ਤੇ ਥਾਏਂ ਨਾ ਪਾਇਨ। ਗੁਰਸਿਖ ਸ਼ਾਬਾਸਿਆ, ਗੁਰਚਰਨ ਲਾਗ ਰਹਿਰਾਸਿਆ, ਮਹਾਰਾਜ ਸ਼ੇਰ ਸਿੰਘ ਜੋਤ ਅਬਿਨਾਸ਼, ਜੋਤ ਸਰੂਪ ਸ੍ਰਿਸ਼ਟ ਜਲਾਇਨ। ਕਲ ਜੋਤ ਪ੍ਰਗਟਾਈ, ਸ੍ਰਿਸ਼ਟ ਅਗਨ ਜਲਾਈ, ਸ਼ਬਦ ਬਾਣ ਪ੍ਰਭ ਲਗਾਇਨ। ਕਲ ਖਪਾਏ ਦੇਰ ਨਾ ਲਾਏ, ਮਹਾਰਾਜ ਜੋਤ ਸਰੂਪ ਦੇਹ ਜੋਤ ਜਗਾਇਨ। ਸ੍ਰਿਸ਼ਟ ਜਲਾਈ ਸਚ ਲਿਖਤ
ਕਰਾਈ, ਪ੍ਰਗਟ ਹੋ ਕੇ ਦਰਸ ਦਖਾਇਨ। ਰਸਨਾ ਅਲਾਵੇ ਕਿਸੇ ਨਜ਼ਰ ਨਾ ਆਵੇ, ਗੁਰਸਿਖ ਪੂਰਨ ਬੂਝ ਬੁਝਾਇਨ। ਦਰਸ ਦਿਖਾਵੇ ਨਿਹਕਲੰਕ ਅਖਵਾਏ, ਜੋਤ ਸਰੂਪ ਕਾਰ ਭੁਗਤਾਇਨ। ਭਗਤ ਦਰ ਦਰਸਾਵੇ ਦਰਸ ਦਿਖਾਵੇ, ਬ੍ਰਹਮ ਸਰੂਪ ਪ੍ਰਭ ਗੁਣ ਨਿਧਾਇਨ। ਆਤਮ ਜੋਤ ਜਗਾਵੇ, ਗੁਰਸਿਖ ਗੁਰ ਦਰਸ ਦਿਖਾਵੇ, ਨਿਜਾਨੰਦ ਪ੍ਰਭ ਸਦਾ ਸਮਾਇਣ। ਸੋਹੰ ਸ਼ਬਦ ਸੁਣਾਵੇ, ਅਨਹਦ ਧੁਨ ਵਜਾਵੇ, ਕਵਲ ਨਾਭ ਖੁਲ੍ਹਾਵੇ, ਅੰਮ੍ਰਿਤ ਬੂੰਦ ਮੁਖ ਚਵਾਇਣ। ਅੰਮ੍ਰਿਤ ਬੂੰਦ ਬਰਸਾਵੇ, ਦਵਾਰ ਦਸਮ ਖੁਲ੍ਹਾਵੇ, ਗੁਰਸਿਖ ਗੁਰ ਕਰਮ ਕਮਾਵੇ, ਗੁਰਸਿਖ ਗੁਰ ਦਰ ਸੋਹੰ ਸ਼ਬਦ ਜਗਾਵੇ, ਕਲ ਜੋਤ ਪ੍ਰਗਟਾਵੇ, ਦੇਹ ਪ੍ਰਵੇਸ਼ ਕਿਸੇ ਨਜ਼ਰ ਨਾ ਆਵੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਭਗਤ ਵਛਲ ਸਦ ਅਖਵਾਇਨ। ਭਗਤ ਵਛਲ ਨਾਥਾਂ ਨਾਥ, ਗੁਰਸਿਖਾਂ ਪ੍ਰਭ ਸਦਾ ਹੈ ਸਾਥ, ਧਾਰ ਖੇਲ ਚਤੁਰਭੁਜ ਅਖਵਾਇਨ। ਅਬਿਨਾਸ਼ੀ ਅਵਿਗਤ ਅਗੋਚਰ, ਗੁਰਸਿਖਾਂ ਗੁਰ ਦੈਨ ਨਾ ਓਚਰ, ਸੋਹੰ ਸ਼ਬਦ ਜਗਤ ਨਰਾਇਣ। ਜੋਤ ਸਰੂਪ ਜਿਸ ਰੂਪ ਨਾ ਰੇਖਿਆ, ਬਨਵਾਲੀ ਚਕਰ ਪਾਨ ਜਿਸ ਪੇਖਿਆ, ਬੇਮੁੱਖਾਂ ਪ੍ਰਭ ਨਜ਼ਰ ਨਾ ਆਇਨ। ਨਿਰੰਕਾਰ ਅਛੱਲ ਨਾ ਡੋਲਿਆ, ਜੋਤ ਸਰੂਪ ਸਭ ਜਗ ਮੌਲਿਆ, ਕਲਜੁਗ ਨਿਹਕਲੰਕ ਅਖਵਾਇਨ। ਚੌਥਾ ਜੁਗ ਵਿਹਾਇਆ, ਚਾਰ ਵੇਦ ਖਪਾਇਆ, ਖਾਣੀ ਬਾਣੀ ਗਗਨ ਪਾਤਾਲੀ ਜੋਤ ਸਰੂਪ ਪ੍ਰਭ ਜਲਾਇਆ, ਸੋਹੰ ਸ਼ਬਦ ਸਰੂਪ ਡੰਕ ਵਜਾਇਆ, ਸਤਿ ਸਤਿ ਸਤਿ ਸਤਿਜੁਗ ਲਾਇਨ। ਪਾਪੀ ਅਪਰਾਧੀ ਕਾਲ ਖਪਾਏ, ਕਲੂ ਕਾਲ ਪ੍ਰਭ ਆਪ ਵਰਤਾਏ, ਐਸਾ ਖੇਲ ਚਲਤ ਕਰਾਇਨ। ਨਿਰਹਾਰੀ ਨਿਰਵੈਰ ਸਮਾਏ, ਖੰਡ ਬ੍ਰਹਿਮੰਡ ਜੋਤ ਸਰੂਪ ਪ੍ਰਭ ਧਰ ਉਲਟਾਏ, ਅਮਰ ਸੀਤਲ ਵਾਂਗ ਚੰਦ ਰੈਣ। ਇਹ ਬਚਨ ਲਿਖਾਇਆ, ਦੀਪਕ ਦੂਜਾ ਫੇਰ ਜਗਾਇਆ, ਦੂਜੇ ਜੁਗ ਸੋਹੰ ਸਹਾਇਆ, ਐਸੀ ਲਿਖਤ ਕਰਾਇਣ ਨਰਾਇਣ। ਇਹ ਭੇਤ ਖੁਲ੍ਹਾਇਆ ਅਮਰਾ ਅਮਰਾ ਅਮਰਾ ਅਮਰਾਪਦ ਪਾਇਆ, ਸੂਰਤ ਜੋਤ ਜਗਤ ਪ੍ਰਭ ਜਗਾਇਨ। ਸਚ ਲਿਖਤ ਕਰਾਈ, ਸਤਿਜੁਗ ਸਤਿ ਮਿਲੇ ਵਡਿਆਈ, ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਭੁੱਲੀ ਸ੍ਰਿਸ਼ਟ ਨਰਕ ਨਿਵਾਇਨ। ਨਰਕ ਨਿਵਾਰੇ ਸ੍ਰਿਸ਼ਟ ਸੰਘਾਰੇ, ਜੋਤ ਸਰੂਪ ਕਰ ਖੇਲ ਕਰਤਾਰੇ, ਪ੍ਰਭ ਕਾ ਰੰਗ ਸਦਾ ਰੰਗਾਇਣ। ਗੁਰਸਿਖ ਸਵਾਰੇ ਸੋਹਨ ਚਰਨ ਦਵਾਰੇ, ਕਲਜੁਗ ਪ੍ਰਭ ਲੈ ਅਵਤਾਰੇ, ਆਪਣਾ ਭੇਵ ਨਾ ਕਿਸੇ ਬਤਾਇਨ। ਚਲਤ ਕਰਾਏ, ਰਾਓ ਰੰਕ ਇਕ ਰੰਗ ਹੋ ਜਾਏ, ਪ੍ਰਭ ਜੋਤ ਸਰਬ ਮਾਹਿ ਸਮਾਏ, ਮਨੀ ਸਿੰਘ ਸ਼ਬਦ ਸਚ ਹੋ ਜਾਇਨ। ਨਿਹਕਲੰਕ ਅਖਵਾਇਆ ਕਲਜੁਗ ਭੁਲਾਇਆ, ਦੁਆਪਰ ਕ੍ਰਿਸ਼ਨ ਮੁਰਾਰ ਕਲ ਮਹਾਰਾਜ ਸ਼ੇਰ ਸਿੰਘ ਨਾਉਂ ਰਖਾਇਆ। ਸਰਬ ਤੋਂ ਵੱਡਾ ਨਰ ਨਰਾਇਣ, ਜੁਗ ਚਾਲੀ ਪ੍ਰਭ ਜੋਤ ਜਗਾਏ, ਐਸੀ ਕਲ ਸ੍ਰਿਸ਼ਟ ਉਪਾਏ, ਨਿਹਕਲੰਕ ਅਖਵਾਇਨ। ਸੋਹੰ ਸ਼ਬਦ ਚਲਾਇਆ, ਗੁਰਸਿਖਾਂ ਗੁਰ ਗਿਆਨ ਦਵਾਇਆ, ਦਰ ਮਾਂਦੇ ਸਰਬ ਸੁਖ ਪਾਇਣ। ਜੋਤ ਸਰੂਪ ਜਗਤ ਆਕਾਰੇ। ਤੀਨ ਲੋਕ ਹੋਏ ਜੈ ਜੈ ਜੈਕਾਰੇ। ਭਗਤ ਜਨ ਸੋਹਣ ਗੁਰ ਚਰਨ ਦਵਾਰੇ। ਜੀਵ ਜੰਤ ਪ੍ਰਭ ਪੂਰਨ ਪ੍ਰਮੇਸ਼ਵਰ ਆਧਾਰੇ। ਸਰਬ ਵਾਸੀ ਆਪ ਗਿਰਧਾਰੇ। ਜਗਨ ਨਾਥ ਗੋਪਾਲ ਮੁਖ ਭਨੀ ਸਰਬ ਕੇ ਕਾਜ ਸਵਾਰੇ। ਸਾਰੰਗ ਧਰ ਭਗਵਾਨ ਬੀਠਲੋ, ਦੇਵੇ ਦਰਸ ਜਿਉਂ ਕ੍ਰਿਸ਼ਨ ਮੁਰਾਰੇ। ਮੁਕੰਦ ਮਨੋਹਰ ਲਖ਼ਮੀ ਨਰਾਇਣ ਕਲਜੁਗ ਪ੍ਰਗਟ ਗੁਰਸਿਖ ਪੈਜ ਸਵਾਰੇ। ਸੋਹੰ ਸ਼ਬਦ ਗਿਆਨ ਉਪਦੇਸਿਓ, ਕਲਜੁਗ ਮਿਲਿਓ ਆਪ ਬਨਵਾਰੇ। ਦਰਸ ਦਿਖਾਏ ਆਪ ਨਰੇਸ਼ਿਓ, ਮਹਾਰਾਜ ਸ਼ੇਰ ਸਿੰਘ ਪੈਜ ਸਵਾਰੇ।
ਜੋਤ ਨਿਰੰਜਣ ਜਗਤ ਉਧਾਰਨ। ਜੋਤ ਨਿਰੰਜਣ ਬੇਮੁਖ ਨਰਕ ਨਿਵਾਰਨ। ਜੋਤ ਨਿਰੰਜਣ ਸ੍ਰਿਸ਼ਟ ਸੰਘਾਰਨ। ਜੋਤ ਨਿਰੰਜਣ ਭਗਤ ਜਨਾਂ ਦੇਵੇ ਚਾਨਣ। ਜੋਤ ਨਿਰੰਜਣ ਸਰਬ ਜੀਵ ਉਪਾਨਣ। ਜੋਤ ਨਿਰੰਜਣ ਕਲਜੁਗ ਅਗਿਆਨ ਅੰਧੇਰ ਮਿਟਾਨਣ। ਜੋਤ ਨਿਰੰਜਣ ਅੰਤ ਗੁਰਸਿਖ ਮਿਲ ਜਾਨਣ। ਜੋਤ ਨਿਰੰਜਣ ਭਗਤ ਵਖਾਨਣ। ਜੋਤ ਨਿਰੰਜਣ ਬੇਮੁਖ ਸਾਰ ਨਾ ਜਾਨਣ। ਜੋਤ ਨਿਰੰਜਣ ਕਲ ਸੋਹੰ ਮਾਰੇ ਬਾਨਨ। ਜੋਤ ਨਿਰੰਜਣ ਜੋਤ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਨ। ਵਿਸ਼ਨੂੰ ਆਪਣਾ ਆਪ ਨਾਮ ਰਖਾਏ। ਸਰਬ ਸ੍ਰਿਸ਼ਟ ਪ੍ਰਭ ਰਿਹਾ ਸਮਾਏ। ਜੋਤ ਸਰੂਪ ਪ੍ਰਭ ਭਗਵਾਨ ਨਜ਼ਰ ਨਾ ਆਏ। ਵਿਸ਼ਨੂੰ ਹੋ ਕਿਰਪਾਲ ਜੀਵ ਜੰਤ ਵਿਚ ਸਮਾਏ । ਭਗਵਾਨ ਬੀਠਲਾ ਅਡੋਲ, ਤੀਨ ਲੋਕ ਜੋਤ ਜਗਾਏ। ਵਿਸ਼ਨੂੰ ਕਰ ਆਕਾਰ, ਲੱਖ ਚੁਰਾਸੀ ਜੀਵ ਉਪਾਏ। ਭਗਵਾਨ ਆਪ ਹੈ ਅਤੋਲ, ਬੈਠ ਅਡੋਲ ਜਗਤ ਤੁਲਾਏ। ਵਿਸ਼ਨੂੰ ਕਰ ਪ੍ਰਵੇਸ਼, ਜੀਵ ਜੰਤ ਭੁਲਾਏ। ਭਗਵਾਨ ਆਪ ਛਲਣ ਛਲ, ਸ਼ਬਦ ਰੂਪ ਖੇਲ ਕਲ ਵਰਤਾਏ। ਵਿਸ਼ਨੂੰ ਆਪ ਨਿਰਾਕਾਰ, ਜੀਵ ਨੂੰ ਨਜ਼ਰ ਨਾ ਆਏ। ਵਿਸ਼ਨੂੰ ਕਲ ਆਧਾਰ, ਜੀਵ ਬੇਮੁਖ ਕਰਾਏ। ਭਗਵਾਨ ਪੈਜ ਸਵਾਰ, ਗੁਰਸਿਖਾਂ ਨੂੰ ਲੈ ਬਚਾਏ। ਕਲ ਲੈ ਅਵਤਾਰ, ਸਤਿਜੁਗ ਸਾਚੀ ਨੀਂਹ ਰਖਾਏ। ਵਿਸ਼ਨੂੰ ਹੋ ਪ੍ਰਭ ਜਗਤ ਭੁਲਾਇਆ, ਐਸੀ ਮਾਇਆ ਕਲ ਵਿਚ ਪਾਏ । ਕਲ ਗਵਾਇਆ, ਸਤਿਜੁਗ ਸਤਿ ਵਰਤਾਇਆ, ਵਿਸ਼ਨੂੰ ਖੇਲ ਮਿਟਾਇਆ, ਭਗਵਾਨ ਵਿਚ ਸਮਾਇਆ, ਸਤਿਜੁਗ ਵਰਤਾਏ, ਸੋਹੰ ਸ਼ਬਦ ਚਲਾਏ। ਮਹਾਰਾਜ ਸ਼ੇਰ ਸਿੰਘ ਨਾਮ ਰਖਾਏ, ਏਕ ਰੂਪ ਪ੍ਰਭ ਜੋਤ ਜਗਾਏ। ਸਤਿਜੁਗ ਹੋਏ ਜੋਤ ਚਮਤਕਾਰਾ । ਸਤਿਜੁਗ ਹੋਏ ਪ੍ਰਭ ਆਕਾਰਾ। ਸਤਿਜੁਗ ਪ੍ਰਗਟਾਏ ਰਾਮ ਕ੍ਰਿਸ਼ਨ ਮੁਰਾਰਾ। ਸਤਿਜੁਗ ਸਰਬ ਕਾ ਦਾਤਾ, ਮਹਾਰਾਜ ਸ਼ੇਰ ਸਿੰਘ ਨਰ ਅਵਤਾਰਾ। ਨਰ ਅਵਤਾਰ ਸਰਬ ਸੁਖ ਦਾਤਾ। ਪ੍ਰਗਟ ਭਇਓ ਸ੍ਰਿਸ਼ਟ ਗਿਆਤਾ। ਜੀਵ ਸਰੂਪ ਬ੍ਰਹਮ, ਬ੍ਰਹਮ ਨਾ ਕਿਸੇ ਪਛਾਤਾ। ਦੇਵੇ ਗਿਆਨ ਗੁਰਸਿਖ ਹੋਵੇ ਮਿਹਰਵਾਨ ਪੁਰਖ ਬਿਧਾਤਾ । ਖੋਲ੍ਹ ਲੋਚਣ ਪ੍ਰਭ ਤਰੰਗ, ਅਨਹਦ ਸ਼ਬਦ ਵੱਜੇ ਰੰਗ ਰਾਤਾ। ਦਰਸ਼ਨ ਦੇ ਪ੍ਰਭ ਜੋਤ ਦਰਸਾਵੇ, ਗੁਰਸਿਖਾਂ ਨਿਹਕਲੰਕ ਪਛਾਤਾ। ਸਿਰ ਹੱਥ ਟਿਕਾਏ, ਜਮ ਨੇੜ ਨਾ ਆਏ, ਅੰਤ ਕਾਲ ਪ੍ਰਭ ਚਰਨ ਹੈ ਨਾਤਾ। ਮਾਤਲੋਕ ਤਜਾਏ, ਸਚਖੰਡ ਗੁਰਸਿਖ ਸਮਾਏ, ਜਿਥੇ ਮਹਾਰਾਜ ਸ਼ੇਰ ਸਿੰਘ ਜੋਤ ਜਗਾਏ, ਗੁਰਚਰਨ ਜਸ ਕਰ ਸੀਸ ਨਿਵਾਤਾ। ਜੋਤ ਸਰੂਪ ਹੋ ਜਾਏ, ਪ੍ਰਭ ਮਾਹਿ ਸਮਾਏ, ਫਿਰ ਜਨਮ ਨਾ ਪਾਏ, ਪ੍ਰਗਟ ਈਸ਼ਰ ਜੋਤ ਪ੍ਰਗਟ ਸਿੱਖ ਹੈ ਸਾਥਾ। ਜੂਨ ਉਧਾਰੇ ਜੂਨ ਸੁਧਾਰੇ, ਗੁਰਸਿਖ ਗੁਰਸੰਗਤ ਮਨ ਸੋਹਨ ਗੁਰਚਰਨ ਦਵਾਰੇ, ਕੋਏ ਨਾ ਜਾਣੇ ਪ੍ਰਭ ਬਿਧ ਗਾਤਾ। ਜੁਗ ਉਲਟਾਏ, ਜਨ ਭਗਤ ਪ੍ਰਭ ਵਡਿਆਏ, ਜੋਤ ਸਰੂਪ ਦਰਸ ਦਿਖਾਏ, ਮਹਾਰਾਜ ਸ਼ੇਰ ਸਿੰਘ ਸਦਾ ਹੈ ਸਾਥਾ। ਗੁਰਸਿਖ ਕਲਜੁਗ ਜੋਤ ਸਰੂਪ। ਗੁਰਸਿਖ ਕਲਜੁਗ ਸਦਾ ਅਨੂਪ। ਗੁਰਸਿਖ ਕਲਜੁਗ ਸਵੱਛ ਸਰੂਪ। ਗੁਰਸਿਖ ਕਲਜੁਗ ਨਾ ਆਵੇ ਵਿਚ ਅੰਧ ਕੂਪ। ਗੁਰਸਿਖ ਦਰਸੇ ਸਦਾ ਪ੍ਰਭ ਕਾ ਸਰੂਪ। ਗੁਰਸਿਖ ਕਲਜੁਗ ਸ਼ਬਦ ਸੋਹੰ ਅਨੂਪ । ਗੁਰਸਿਖ ਮਹਾਰਾਜ ਸ਼ੇਰ ਸਿੰਘ ਚਰਨ ਸੰਗ ਭੂਪ। ਕਲਜੁਗ ਵਰਤਾਇਆ, ਸ਼ਬਦ ਸਰੂਪ ਸ਼ਬਦ ਚਲਾਇਆ, ਬੈਠ ਅਡੋਲ ਸ੍ਰਿਸ਼ਟ ਡੁਲਾਇਆ, ਗੁਰਸਿਖਾਂ ਮਨ ਸਦਾ ਧਰਵਾਸਿਆ। ਜਗਤ ਜਲਾਇਆ ਰਾਓ ਰੰਕ ਕਰ ਇਕ ਬਹਾਇਆ, ਤੀਨ ਲੋਕ ਪ੍ਰਭ ਦੇ ਉਲਟਾਇਆ, ਗੁਰਸਿਖ ਕਲਜੁਗ ਚੰਦਨ ਪ੍ਰਭਾਸਿਆ । ਸ਼ਬਦ ਚਲਾਏ, ਮਦਿ ਮਾਸੀ ਕੋਈ ਨਜ਼ਰ ਨਾ ਆਏ, ਨਰਕ ਨਿਵਾਸ ਦਵਾਏ, ਕੋਈ ਨਾ ਕਰੇ ਬੰਦ ਖੁਲਾਸਿਆ। ਸਤਿਵਾਦੀ ਸਤਿ ਪੁਰਖ ਸਤਿਵਾਦਿਆ, ਦੇ ਸੋਹੰ ਨਾਮ
ਆਪਣਾ ਨਾਮ ਜਪਾਏ, ਸਤਿਜੁਗ ਸਾਚਾ ਸਚ ਸਚ ਸਚ ਲਾਏ, ਕਲਜੁਗ ਪ੍ਰਭ ਦੇ ਉਲਟਾਸਿਆ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਹਾਰਾਜ ਸ਼ੇਰ ਸਿੰਘ ਨਾਮ ਰਖਾਏ, ਤੀਨ ਲੋਕ ਆਪ ਪ੍ਰਭ ਵਾਸਿਆ। ਗੁਰਪ੍ਰਸਾਦਿ ਗੁਰ ਦਰਸ਼ਨ ਪਾਇਆ। ਗੁਰਪ੍ਰਸਾਦਿ ਗੁਰ ਅੰਗ ਲਗਾਇਆ। ਗੁਰਪ੍ਰਸਾਦਿ ਗੁਰਸਿਖਾਂ ਜੁਗ ਕਲ ਤਰਾਇਆ । ਗੁਰਪ੍ਰਸਾਦਿ ਸਾਧ ਸੰਗਤ ਹਰਿ ਜਸ ਗਾਇਆ। ਗੁਰਪ੍ਰਸਾਦਿ ਜਨਮ ਅਮੋਲਕ ਕਲਜੁਗ ਕਰਾਇਆ। ਗੁਰਪ੍ਰਸਾਦਿ ਕਾਲ ਅੰਤ ਜਮ ਨੇੜ ਨਾ ਆਇਆ। ਗੁਰਪ੍ਰਸਾਦਿ ਜਨਮ ਮਰਨ ਦਾ ਫੰਦ ਕਟਾਇਆ। ਗੁਰਪ੍ਰਸਾਦਿ ਸਤਿਜੁਗ ਸਤਿ ਘਰ ਵਖਾਇਆ। ਗੁਰਪ੍ਰਸਾਦਿ ਭਗਤ ਜਨ ਗੁਰ ਚਰਨ ਦਰਸਾਇਆ। ਗੁਰਪ੍ਰਸਾਦਿ ਬਹੱਤਰ ਜਾਮੇ ਭਗਤ ਜਨ ਪ੍ਰਭ ਮਾਣ ਦਿਵਾਇਆ। ਕਰੇ ਭਗਤ ਉਧਾਰ, ਪਾਲ ਸਿੰਘ ਮੁੱਖ ਰਖਾਇਆ । ਲਿਆ ਜਨਮ ਸੁਧਾਰ, ਸਵਰਨ ਦਰਬਾਨ ਬਣਾਇਆ। ਮਾਣਾ ਰੰਗਾ ਦਿਤੇ ਤਾਰ, ਪੰਜਵਾਂ ਸਿੰਘ ਬੁੱਧ ਰਲਾਇਆ। ਸਿੰਘ ਮੋਹਣ ਨਾ ਹੋਏ ਖੁਆਰ, ਤਿੰਨ ਅੱਸੂ ਜਿਨ ਬਚਨ ਉਲਟਾਇਆ। ਦੋ ਹਜ਼ਾਰ ਚਾਰ ਬਿਕ੍ਰਮੀ ਨੀਂਹ ਰਖਾਈ ਸਚ ਦਰਬਾਰ, ਸਤਿਜੁਗ ਬਣਾਇਆ। ਦੇਹ ਰੁਲਾਈ ਸ੍ਰਿਸ਼ਟੀ ਖਪਾਈ, ਕਲਜੁਗ ਆਪ ਰਘੁਨਾਥ ਉਲਟਾਇਆ। ਧਾਮ ਸਚ ਬਣਾਇਆ, ਮਹਾਰਾਜ ਸ਼ੇਰ ਸਿੰਘ ਵਿਚ ਆਸਣ ਲਾਇਆ, ਬੈਠ ਅੰਦਰ ਜਗਤ ਅੰਧੇਰ ਵਰਤਾਇਆ। ਸੋਹੰ ਸ਼ਬਦ ਚਲਾਇਆ, ਕੁਰਾਨ ਅੰਜ਼ੀਲ ਸਭ ਨਸ਼ਟ ਕਰਾਇਆ। ਗਿਆ ਅਥਰਬਣ ਵੇਦ, ਚੌਥਾ ਜੁਗ ਖਪਾਇਆ । ਗੀਤਾ ਮਾਣ ਗਵਾਇਆ, ਦੁਆਪਰ ਕ੍ਰਿਸ਼ਨ ਮੁਰਾਰ, ਕਲਜੁਗ ਨਿਹਕਲੰਕ ਅਖਵਾਇਆ । ਦੇ ਸੋਹੰ ਗਿਆਨ, ਸਤਿਜੁਗ ਰਾਹ ਬਤਾਇਆ । ਕਲ ਗੁਰਸਿਖ ਉਧਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਚਰਨੀਂ ਲਾਇਆ। ਹੋਵੇ ਸ਼ਬਦ ਜਗਤ ਵਰਤਾਰਾ। ਭਗਤ ਜਨਾਂ ਸੋਹੰ ਭੰਡਾਰਾ। ਗੁਰਚਰਨ ਸਿੱਖਾਂ ਸੱਚਾ ਗੁਰਦਵਾਰਾ। ਹੋਏ ਜਨਮ ਦੁਰਲੱਭ, ਕਲਜੁਗ ਦਰਸ ਅਪਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਕਾਸ਼ੇ, ਕੋਇ ਨਾ ਜਾਣੇ ਜੋਤ ਚਮਤਕਾਰਾ। ਸਰਬ ਸ੍ਰਿਸ਼ਟ ਸਦ ਅਬਿਨਾਸ਼ੇ, ਏਕ ਅਬਿਨਾਸ਼ ਆਪ ਨਿਰੰਕਾਰਾ। ਨਿਹਕਲੰਕ ਕਲੰਕ ਜਗ ਲਾਗਾ, ਮਹਾਰਾਜ ਸ਼ੇਰ ਸਿੰਘ ਕੀਆ ਖੇਲ ਨਿਆਰਾ। ਖੇਲ ਪ੍ਰਭ ਕਾ ਕੋਈ ਨਾ ਜਾਣੇ। ਜੀਉ ਕਲਜੁਗ ਭਏ ਅੰਞਾਣੇ। ਪਾਪੀ ਭੁੱਜਣ ਜਿਉਂ ਦਾਣੇ। ਗੁਰਚਰਨ ਲਾਗ ਪਤਤ ਸੁਘੜ ਸਿਆਣੇ। ਮਹਾਰਾਜ ਸ਼ੇਰ ਸਿੰਘ ਸ਼ਬਦ ਅਨਰਾਗ, ਦਰ ਆਏ ਮੂਰਖ ਮੁਗਧ ਭਏ ਸਿਆਣੇ। ਸੋਹੰ ਸ਼ਬਦ ਕਲ ਆਤਮ ਜਾਗ, ਭਗਤ ਜਨਾਂ ਪ੍ਰਭ ਖੜ੍ਹਾ ਸਰਹਾਣੇ। ਆਪ ਵੇਖੇ ਗੁਰਸਿਖ ਪੇਖੇ, ਜੋਤ ਸਰੂਪ ਪ੍ਰਭ ਦਰਸ ਦਿਖਾਣੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਜੋਤ ਸਰੂਪ ਵਿਚ ਸਿੱਖ ਸਮਾਣੇ।
੨੫ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰਸਿਖ ਗੁਣ ਨਿਧਾਨ, ਗੁਰ ਆਪ ਪਛਾਣੇ। ਗੁਰਸਿਖ ਚਤੁਰ ਸੁਜਾਣ, ਚਲੇ ਗੁਰ ਕੇ ਭਾਣੇ। ਗੁਰਸਿਖ ਉਤਮ ਇਹ ਵਿਚਾਰ, ਜਗ ਹੋ ਰਹੇ ਨਿਮਾਣੇ। ਪ੍ਰਭ ਬਖਸ਼ੇ ਜੋਤ ਅਪਾਰ, ਕਾਇਆ ਕਪਟ ਜਲਾਣੇ। ਆਤਮ ਭਇਓ ਪ੍ਰਕਾਸ਼, ਦੀਨਾ ਬੰਧਪ ਕਲ ਬੰਦ ਕਟਾਣੇ। ਸਿਮਰੋ ਸਵਾਸ ਸਵਾਸ ਸਵਾਸ, ਸੋਹੰ ਸ਼ਬਦ ਜਗਤ ਪ੍ਰਧਾਨੇ। ਗੁਰਸੰਗਤ ਗੁਰਚਰਨ ਨਿਵਾਸ, ਜਨਮ ਅਮੋਲਕ ਕਲ ਸੁਫਲ ਕਰਾਣੇ। ਬੇਮੁਖ ਦਰ ਤੇ ਭਏ ਨਿਰਾਸ, ਦਰ ਦਰ ਦਰ ਕਲ ਧੱਕੇ ਖਾਣੇ। ਕੋਏ ਨਾ ਦੇਵੇ ਧਰਵਾਸ, ਗੇੜ ਚੁਰਾਸੀ ਪ੍ਰਭ ਨੇ ਪਾਣੇ, ਮਹਾਰਾਜ ਸ਼ੇਰ ਸਿੰਘ ਜਗਤ ਪ੍ਰਕਾਸ਼, ਘਨਕਪੁਰੀ ਜੋਤ ਜਗਾਣੇ।
ਘਨਕਪੁਰੀ ਗੁਰ ਧਾਮ ਸੁਹਾਏ, ਉਨੀ ਸੌ ਉਨੱਤਰ ਬਿਕ੍ਰਮੀ ਲਿਖਾਈ, ਦੋ ਹਜ਼ਾਰ ਚਾਰ ਸਚ ਕਰਾਈ, ਹੁਕਮ ਪ੍ਰਭ ਕਾ ਸਤਿ ਵਰਤਾਣੇ। ਗੁਰਸਿਖ ਗੁਰ ਦੇ ਬੁਝਾਣੇ। ਬਿਨ ਸੂਝੇ ਕਿਸੇ ਸੂਝ ਨਾ ਆਏ, ਕਲਜੁਗ ਪ੍ਰਭ ਭੇਤ ਛੁਪਾਣੇ। ਰੰਗ ਨਾਮ ਚੜ੍ਹਾਏ, ਹੋਏ ਆਪ ਸਹਾਏ, ਗੁਰਸਿਖਾਂ ਪ੍ਰਭ ਆਪ ਪਛਾਣੇ। ਨਜ਼ਰ ਨਾ ਆਏ, ਜੋਤ ਸਰੂਪ ਬਚਨ ਲਿਖਾਏ, ਸੋਹੰ ਸ਼ਬਦ ਮੁਖ ਵਾਕ ਸੁਹਾਣੇ। ਸ਼ੇਰ ਸਿੰਘ ਨਾਮ ਰਖਾਏ, ਨਿਹਕਲੰਕ ਜਗਤ ਇਹ ਆਏ, ਗੁਰਸਿਖ ਬਾਹੋਂ ਪਕੜ ਤਰਾਣੇ। ਗੁਰਸਿਖ ਨਾਉਂ ਕਰ ਅਪਰ ਅਪਾਰਾ। ਗੁਰਸਿਖ ਨਾਉਂ ਮਿਲੇ ਪ੍ਰਭ ਨਿਰੰਕਾਰਾ। ਗੁਰਸਿਖ ਥਾਉਂ ਖੰਡ ਸਚ ਗੁਰਚਰਨ ਦਵਾਰਾ। ਗੁਰਸਿਖ ਜਾਓ ਸਦ ਸਦ ਸਦ ਬਲਿਹਾਰਾ। ਗੁਰਸਿਖ ਨਾਉਂ ਨਾਉਂ ਸੋਹੰ ਸ਼ਬਦ ਅਪਾਰਾ। ਗੁਰਸਿਖ ਨਾਉਂ ਲਗੇ ਜੋਤ ਆਤਮ ਜੋਤ ਅਧਾਰਾ। ਗੁਰਸਿਖ ਨਾਉਂ ਬੇਮੁਖਾਂ ਕਲ ਸ਼ਬਦ ਗੁਰ ਮਾਰਾ। ਗੁਰਸਿਖ ਨਾਉਂ ਬੇਮੁਖ ਡਾਲੇ ਅਗਨ ਦਵਾਰਾ। ਗੁਰਸਿਖ ਨਾਉਂ ਕਲਜੁਗ ਮਿਲੇ ਨਿਹਕਲੰਕ ਅਵਤਾਰਾ। ਗੁਰਸਿਖ ਨਾਉਂ ਮਹਾਰਾਜ ਸ਼ੇਰ ਸਿੰਘ ਗੁਰਸਿਖ ਪਿਆਰਾ । ਸੋਹੰ ਨਾਉਂ ਸ਼ਬਦ ਵਡਿਆਈ। ਸੋਹੰ ਨਾਉਂ ਭਗਤਨ ਦਾਤ, ਗੁਰ ਦਰ ਤੇ ਪਾਈ। ਸੋਹੰ ਨਾਉਂ ਰਸਨਾ ਜਪ, ਮਿਲੇ ਆਪ ਰਘੁਰਾਈ। ਸੋਹੰ ਨਾਉਂ ਗੁਰਚਰਨ ਲਾਗ, ਕਲ ਕੁਲ ਤਰਾਈ। ਸੋਹੰ ਨਾਉਂ ਸ਼ਬਦ ਸੁਰਤ ਸਿੱਖ ਸੋਝੀ ਪਾਈ। ਸੋਹੰ ਨਾਉਂ ਕਲਜੁਗ ਅਗਨ ਜਲਾਏ, ਆਤਮ ਸ਼ਾਂਤ ਦਿਵਾਈ। ਸੋਹੰ ਨਾਉਂ ਭਰਮ ਭਉ ਚੁਕਾਇਆ, ਬੁਝੀ ਦੀਪਕ ਵਿਚ ਦੇਹ ਜਗਾਈ। ਸੋਹੰ ਨਾਉਂ ਪ੍ਰਭ ਪਰਮੇਸ਼ਰ ਜੋਤ ਸਰੂਪ ਜਿਸ ਖੇਲ ਰਚਾਈ। ਸੋਹੰ ਸ਼ਬਦ ਪ੍ਰਭ ਕਾ ਨਾਉਂ, ਸਤਿਜੁਗ ਵਰਤੇ ਸਚ ਲਿਖਤ ਕਰਾਈ । ਸੋਹੰ ਨਾਉਂ ਅੰਮ੍ਰਿਤ ਮੇਰਾ ਬਰਖੇ, ਜੈ ਜੈ ਜੈਕਾਰ ਤੀਨ ਲੋਕ ਕਰਾਈ। ਸੋਹੰ ਨਾਉਂ ਜਪ ਪਰਮੇਸ਼ਰ ਪੁਰਖੇ, ਜਿਨ ਇਹ ਬਣਤ ਬਣਾਈ। ਸੋਹੰ ਨਾਉਂ ਜਗਤ ਜੁਗ ਵਰਤੇ, ਗਿਆਨ ਅੰਧੇਰ ਦੇਹ ਮਿਟਾਈ। ਸੋਹੰ ਨਾਉਂ ਬਾਣ ਜੁਗ ਲਾਗਾ, ਵਿਚ ਅਗਨ ਸ੍ਰਿਸ਼ਟ ਜਲਾਈ। ਸੋਹੰ ਨਾਉਂ ਜਪੇ ਭਗਤ ਵਡਭਾਗਾ, ਕਲਜੁਗ ਜਿਸ ਤੇ ਦਇਆ ਕਮਾਈ। ਸੋਹੰ ਨਾਉਂ ਸ਼ਬਦ ਅਨਰਾਗਾ, ਗੁਰਚਰਨ ਸੰਗ ਜਿਸ ਜੋੜ ਜੁੜਾਈ। ਗੁਰਸਿਖ ਕਲਜੁਗ ਵਡਭਾਗਾ, ਮਹਾਰਾਜ ਸ਼ੇਰ ਸਿੰਘ ਜਿਸ ਦਰਸ ਦਿਖਾਈ। ਬੇਮੁਖਾਂ ਜਨਮ ਦੁੱਖ ਲਾਗਾ, ਨਿਹਕਲੰਕ ਨਜ਼ਰ ਨਾ ਆਈ। ਗੁਰਸਿਖਾਂ ਗੁਰ ਦੇ ਵਡਿਆਈ, ਸਾਧ ਸੰਗਤ ਮਿਲ ਖੰਡ ਸਚ ਬਣਾਈ । ਜਿਥੇ ਪ੍ਰਗਟੇ ਆਪ ਵਡਭਾਗਾ, ਕਥਨ ਨਾ ਜਾਈ ਪ੍ਰਭ ਕੀ ਵਡਿਆਈ। ਅੰਤ ਕਾਲ ਕਲ ਨਹੀਂ ਸਤਾਏ, ਸੋਹੰ ਸ਼ਬਦ ਜਿਨ ਰਸਨਾ ਗਾਈ। ਗੁਰਸਿਖਾਂ ਦਰ ਠਾਂਡਾ ਮਾਣੇ, ਜਿਥੇ ਪੂਰਨ ਜੋਤ ਜਗਾਈ। ਮਹਾਰਾਜ ਸ਼ੇਰ ਸਿੰਘ ਸਭ ਜਗਤ ਰਾਨਿਆ, ਗੁਰਸਿਖਾਂ ਪ੍ਰਭ ਹੋਏ ਸਹਾਈ।
੨੬ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਪ੍ਰਭ ਪ੍ਰਗਟੇ ਜੋਤ ਪ੍ਰਕਾਸ਼ਾ। ਗੁਰਸਿਖ ਨਿਰਮਲ ਵਾਂਗ ਆਕਾਸ਼ਾ। ਕਲਜੁਗ ਦੀਉ ਸੋਹੰ ਧਰਵਾਸਾ। ਆਪਣਾ ਨਾਮ ਕੀਓ ਭਰਵਾਸਾ। ਗੁਰਸਿਖ ਗਾਇਨ ਮਿਲ ਰਸਨ ਸਵਾਸਾ। ਗੁਰਚਰਨ ਲਾਗ ਹੋਏ ਰਹਿਰਾਸਾ। ਗੁਰ ਪੂਰਾ ਸਦ ਨਿਮਸਕਾਰੇ, ਗੁਰਸਿਖ ਸਦ ਬਲ ਬਲ ਜਾਸਾ । ਖੰਡ ਬ੍ਰਹਿਮੰਡ ਪ੍ਰਭ ਦੇਵੇ ਦੰਡ, ਗੁਰਸਿਖ ਜੋਤ ਸਦਾ ਪ੍ਰਕਾਸ਼ਾ। ਕਲ ਉਲਟਾਏ ਸਰਬ ਮਾਣ ਗੁਆਏ, ਗੁਰਸਿਖਾਂ ਮਨ ਪ੍ਰਭ ਦਰਸ ਪਿਆਸਾ । ਚੁਰਾਸੀ ਗੇੜ
ਨਾ ਆਏ, ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਏ, ਸਾਧ ਸੰਗਤ ਪ੍ਰਭ ਸਦ ਹੈ ਵਾਸਾ। ਸਾਧ ਸੰਗਤ ਰਸਨਾ ਹਰਿ ਗੁਣ ਗਾਵੇ। ਸਾਧ ਸੰਗਤ ਹਰਿ ਕਲ ਪੈਜ ਰਖਾਵੇ। ਸਾਧ ਸੰਗਤ ਸਿਰ ਨਿਰਭੈ ਹੱਥ ਟਿਕਾਵੇ। ਸਾਧ ਸੰਗਤ ਪ੍ਰਗਟ ਹੋ ਪ੍ਰਭ ਦਰਸ ਦਿਖਾਵੇ। ਸਾਧ ਸੰਗਤ ਆਤਮ ਪ੍ਰਕਾਸ਼, ਸੋਹੰ ਸ਼ਬਦ ਰਸਨਾ ਗਾਵੇ। ਸਾਧ ਸੰਗਤ ਸਦ ਅਬਿਨਾਸ਼, ਅੰਤਕਾਲ ਜਮ ਨੇੜ ਨਾ ਆਵੇ । ਸਾਧ ਸੰਗਤ ਸਦਾ ਸੁਖ ਵਾਸ, ਖੰਡ ਧਾਮ ਗੁਰਚਰਨ ਬਣਾਵੇ। ਸਾਧ ਸੰਗਤ ਨਾ ਹੋਵੇ ਵਿਨਾਸ਼, ਨਿਹਕਲੰਕ ਜੋਤ ਪ੍ਰਗਟਾਵੇ। ਸਾਧ ਸੰਗਤ ਪ੍ਰਭ ਹੈ ਵਾਸ, ਪ੍ਰਗਟ ਹੋਵੇ ਦਰਸ ਦਿਖਾਵੇ। ਸਾਧ ਸੰਗਤ ਪ੍ਰਭ ਕਾ ਵਾਸ, ਮਹਾਰਾਜ ਸ਼ੇਰ ਸਿੰਘ ਨਜ਼ਰੀ ਆਵੇ। ਜੋਤ ਪ੍ਰਗਟਾਵੇ ਦਰਸ ਦਿਖਾਵੇ, ਗੁਰਮੁਖਾਂ ਇਹ ਬੂਝ ਬੁਝਾਵੇ। ਖੇਲ ਰਚਾਵੇ ਕਹਿਰ ਵਰਤਾਵੇ। ਸ੍ਰਿਸ਼ਟ ਅਗਨ ਸ਼ਬਦ ਜਲਾਵੇ। ਦੇਹ ਤਜਾਏ ਜੋਤ ਸਰੂਪ ਹੋ ਜਾਵੇ। ਪ੍ਰਗਟ ਹੋ ਦਰਸ ਦਿਖਾਵੇ। ਨਿਰੰਕਾਰ ਨਿਰਵੈਰ ਸਦਾਵੇ। ਜੋਤ ਨਿਰੰਜਣ ਜਗਤ ਡੁਲਾਵੇ। ਬੈਠ ਅਡੋਲ ਸਰਬ ਰਿਹਾ ਸਮਾਏ। ਗਿਆ ਵਕਤ ਫਿਰ ਹੱਥ ਨਾ ਆਏ। ਬੇਮੁਖ ਜੀਵ ਅਗਨ ਜਲਾਏ। ਗੁਰਸਿਖ ਤਰਾਏ ਗੁਰ ਦਰ ਤੇ ਆਏ। ਜਨਮ ਜਨਮ ਪ੍ਰਭ ਰੋਗ ਮਿਟਾਏ। ਰੋਗ ਗਵਾਏ ਕਾਇਆ ਕਪਟ ਵਿਹਾਏ। ਮਦਿ ਮਾਸੀ ਕੋਈ ਠੌਹਰ ਨਾ ਪਾਏ। ਗੁਰਮੁਖਾਂ ਨਾਮ ਨਿਧਾਨ ਦਿਵਾਏ। ਅੰਮ੍ਰਿਤ ਬੂੰਦ ਕਵਲ ਮੇਂ ਪਾਏ। ਅਨਹਦ ਸ਼ਬਦ ਮਨ ਧੁਨ ਵਜਾਏ। ਆਤਮ ਪ੍ਰਕਾਸ਼ੇ ਹਉਮੇ ਰੋਗ ਗਵਾਏ। ਦੁਬਦਾ ਨਾਸੇ ਇਕ ਰੰਗ ਹੋ ਜਾਏ । ਵੇਦ ਚਾਰ ਵਿਨਾਸੇ, ਸੋਹੰ ਸ਼ਬਦ ਪ੍ਰਕਾਸ਼ੇ, ਨਿਹਕਲੰਕ ਭਗਵਾਨ ਅਖਵਾਏ। ਗੁਰਸਿਖ ਗੁਰਚਰਨ ਭਰਵਾਸੇ, ਕਲਜੁਗ ਅਗਨ ਸ਼ਾਂਤ ਕਰਾਏ। ਬੇਮੁਖ ਵਿਨਾਸੇ ਜਨਮ ਮਾਨਸ ਗਵਾਇਆ ਵਿਚ ਹਾਸੇ, ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਏ। ਬੈਠਾ ਆਪ ਅਤੋਲ, ਜਗਤ ਜਿਨ ਤੋਲਿਆ। ਬੈਠਾ ਆਪ ਅਡੋਲ, ਜਗਤ ਸਭ ਡੋਲਿਆ। ਬੈਠਾ ਕਰੇ ਕਲੋਲ, ਜਗਤ ਸਭ ਰੋਲਿਆ। ਪ੍ਰਭ ਕੇ ਬਚਨ ਅਨਮੋਲ, ਕਲਜੁਗ ਜਿਸ ਖੋਹ ਲਿਆ। ਮਹਾਰਾਜ ਸ਼ੇਰ ਸਿੰਘ ਜੋਤ ਸਰੂਪ, ਛਡ ਦੇਹ ਜੋਤ ਸਰੂਪ ਹੋ ਬੋਲਿਆ। ਜੋਤ ਦੇਹ ਦੇਹ ਜੋਤ ਨਿਆਰੀ। ਈਸ਼ਰ ਜੋਤ ਸਭ ਸ੍ਰਿਸ਼ਟ ਆਕਾਰੀ। ਜੀਵ ਦੇਹ ਦੇਹ ਜੀਵ ਨਿਰਾਧਾਰੀ। ਈਸ਼ਰ ਜੋਤ ਕਰੇ ਜਗਤ ਖ਼ੁਆਰੀ। ਭਗਤ ਜਨਾਂ ਪ੍ਰਭ ਪੈਜ ਸਵਾਰੀ। ਕਲਜੁਗ ਪ੍ਰਗਟਿਓ ਮਹਾਰਾਜ ਸ਼ੇਰ ਸਿੰਘ ਨਿਰੰਕਾਰੀ। ਕਲਜੁਗ ਪ੍ਰਗਟੇ ਆਪ ਨਿਰੰਕਾਰ। ਸ੍ਰਿਸ਼ਟ ਵਗਾਏ ਜਿਉਂ ਜਲ ਕੀ ਧਾਰ। ਕੋਈ ਨਾ ਸਹਾਏ ਹੋਏ ਸ਼ਬਦ ਕੀ ਮਾਰ। ਬਚਨ ਲਿਖਾਏ ਕਲ ਲੈ ਅਵਤਾਰ। ਜੁਗ ਚਾਰ ਸ਼ਬਦ ਸੋਹੰ ਸਿਕਦਾਰ। ਭਗਤ ਜਨ ਸੋਹਨ ਹਰਿ ਕੇ ਦਵਾਰ। ਬੇਮੁਖ ਖਾਇਨ ਜਮ ਕੀ ਮਾਰ। ਭਗਤ ਜਨਾਂ ਪ੍ਰਭ ਪੈਜ ਸਵਾਰ। ਬੇਮੁਖ ਡਾਰੇ ਨਰਕ ਮਝਾਰ। ਗੁਰਸਿਖ ਉਧਰੇ ਕਲਜੁਗ ਪਾਰ। ਮਦਿ ਮਾਸੀ ਹੋਏ ਜਗਤ ਖੁਆਰ। ਕੋਏ ਨਾ ਜਾਣੇ ਪ੍ਰਭ ਪੂਰਨ ਅਵਤਾਰ। ਮਹਾਰਾਜ ਸ਼ੇਰ ਸਿੰਘ ਸਚ ਸਿਰਜਨਹਾਰ। ਸਰਬ ਸ੍ਰਿਸ਼ਟ ਕਾ ਪ੍ਰਭ ਆਪ ਗਿਆਤਾ। ਸਰਬ ਜੀਵ ਪ੍ਰਭ ਜੋਤ ਜਗਾਤਾ। ਕੋਈ ਨਾ ਜਾਣੇ ਪ੍ਰਭ ਹਰਿ ਰੰਗ ਰਾਤਾ। ਮਹਾਰਾਜ ਸ਼ੇਰ ਸਿੰਘ ਕਲ ਗੁਰਸਿਖ ਪਛਾਤਾ। ਸੋ ਬੂਝੇ ਜਿਸ ਬੂਝ ਬੁਝਾਏ। ਸੋ ਬੂਝੇ ਜਿਸ ਦਰਸ ਦਿਖਾਏ। ਸੋ ਬੂਝੇ ਜਿਸ ਅਗਿਆਨ ਅੰਧੇਰ ਮਿਟਾਏ। ਸੋ ਬੂਝੇ ਜਿਸ ਜੋਤ ਸਰੂਪ ਪ੍ਰਭ ਦਰਸ ਦਿਖਾਏ। ਸੋ ਬੂਝੇ ਜਿਸ ਹਉਮੇ ਰੋਗ ਗਵਾਏ। ਸੋ ਬੂਝੇ ਜਿਸ ਕਰ ਕਿਰਪਾ ਪ੍ਰਭ ਸ਼ਰਨੀ ਲਾਏ। ਸੋ ਬੂਝੇ ਜਿਸ ਸਾਧ ਸੰਗਤ ਮਿਲ ਹਰਿ ਗੁਣ ਗਾਏ। ਸੋ ਬੂਝੇ ਜਿਤ ਸਿਰ ਪ੍ਰਭ ਹੱਥ ਟਿਕਾਏ। ਘਰ ਦਰ ਦਰ ਘਰ ਸਾਚਾ ਸੂਝੇ, ਗੁਰਚਰਨ ਲਾਗ ਜੋ ਸੀਸ ਝੁਕਾਏ। ਸੋ ਬੂਝੇ ਜਿਸ ਮਹਾਰਾਜ ਸ਼ੇਰ
ਸਿੰਘ ਸੋਝੀ ਪਾਏ। ਗੁਰਸਿਖ ਜਾਣੇ ਪ੍ਰਭ ਅੰਤਰਜਾਮੀ। ਗੁਰਸਿਖ ਜਾਣੇ ਪ੍ਰਗਟ ਭਇਓ ਆਪ ਪ੍ਰਭ ਸਵਾਮੀ। ਗੁਰਸਿਖ ਜਾਣੇ ਪ੍ਰਭ ਪ੍ਰਮੇਸ਼ਵਰ ਸਦਾ ਸਿਕਦਾਰੀ, ਬੇਮੁਖ ਨਾ ਜਾਣੇ ਨਾ ਬੂਝੇ ਕਾਮੀ। ਬੇਮੁਖ ਨਾ ਜਾਣੇ ਕਲਜੁਗ ਆਇਆ ਮਹਾਰਾਜ ਸ਼ੇਰ ਸਿੰਘ ਸਰਬ ਕਾ ਸਵਾਮੀ। ਗੁਰਸਿਖ ਮੰਗ ਮਨ ਹਰਿ ਕਾ ਰੰਗ। ਗੁਰਸਿਖ ਮੰਗ ਸਦ ਗੁਰਚਰਨ ਕਾ ਸੰਗ। ਗੁਰਸਿਖ ਮੰਗ ਜਰਮ ਏ ਮਾਣਸ ਹੋਏ ਨਾ ਭੰਗ। ਗੁਰਸਿਖ ਮੰਗ ਗੁਰ ਦਰ ਸ਼ਬਦ ਸੋਹੰ। ਗੁਰਸਿਖ ਮੰਗ ਮਹਾਰਾਜ ਸ਼ੇਰ ਸਿੰਘ ਚਰਨ ਕਾ ਸੰਗ। ਚਰਨਕਵਲ ਜਿਸ ਸੰਗ ਬਣ ਆਏ। ਚਰਨ ਕਵਲ ਵਾਂਗ ਕਵਲ ਖੁਲ੍ਹਾਏ। ਜਗਤ ਸਾਗਰ ਗੁਰਸਿਖ ਵਿਚ ਕਵਲ ਤਰਾਏ। ਸ੍ਰਿਸ਼ਟ ਮਿਟ ਜਾਏ ਗੁਰਸਿਖ ਨਾਉਂ ਰਹਾਏ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸੋਹੰ ਦੇ ਗਿਆਨ ਸਿੱਖਾਂ ਦੀ ਪੈਜ ਰਖਾਏ। ਗੁਰਸਿਖਾਂ ਗੁਰ ਮਾਣ ਦਿਵਾਏ । ਸਤਿਜੁਗ ਸਾਚਾ ਪ੍ਰਭ ਦੇ ਵਖਾਏ। ਬਿਨ ਸਿੱਖਾਂ ਕੋਈ ਰਹਿਣ ਨਾ ਪਾਏ। ਜੋਤ ਸਰੂਪ ਕਲ ਕਹਿਰ ਵਰਤਾਏ। ਜੋਤ ਅਗਨ ਸੀਤਲ ਹੈ ਜੀਆ, ਜੋਤ ਅਗਨ ਰਲ ਜਾਏ। ਸੋਹੰ ਸ਼ਬਦ ਜਪੋ ਹੋਏ ਮੁਕਤਾ, ਮਹਾਰਾਜ ਸ਼ੇਰ ਸਿੰਘ ਵਿਚ ਸਮਾਏ।
੨੭ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਕਲਜੁਗ ਪ੍ਰਗਟਿਆ ਨਰ ਲੈ ਅਵਤਾਰਾ। ਚਾਰ ਕੂਟ ਜੋਤ ਚਮਤਕਾਰਾ। ਤੀਨ ਲੋਕ ਜਸ ਹੋਏ ਹਮਾਰਾ। ਮਾਤਲੋਕ ਹੋਏ ਅੰਧ ਅੰਧਿਆਰਾ । ਬੇਮੁਖ ਕਰ ਨਰਕ ਦਵਾਰਾ। ਗੁਰਸਿਖਾਂ ਮਿਲਿਆ ਹਰਿ ਬਨਵਾਰਾ। ਕਲਜੁਗ ਕੀਓ ਜਿਨ ਪਾਰ ਉਤਾਰਾ। ਮਹਾਰਾਜ ਸ਼ੇਰ ਸਿੰਘ ਪ੍ਰਗਟਿਓ ਕਲ ਨਿਹਕਲੰਕ ਅਵਤਾਰਾ। ਨਿਹਕਲੰਕ ਨੇਹੁ ਨਾ ਤੋੜੇ। ਗੁਰਸਿਖ ਦਰ ਤੇ ਸੰਗ ਚਰਨ ਪ੍ਰਭ ਜੋੜੇ। ਬੇਮੁਖ ਕੂਕਰ ਸੂਕਰ ਗਰਭ ਜੂਨ ਮੇਂ ਰੋੜ੍ਹੇ। ਅੰਤਕਾਲ ਕਲ ਆਪ ਪ੍ਰਭ ਪ੍ਰਗਟ, ਪਾਪੀ ਜੀਵ ਨਾ ਚਰਨੀਂ ਜੋੜੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਦਰ ਆਇਆ ਨਾ ਖ਼ਾਲੀ ਮੋੜੇ। ਗੁਰ ਦਰ ਸਾਚਾ ਦਰਬਾਰਾ। ਪ੍ਰਗਟੀ ਜੋਤ ਨਿਹਕਲੰਕ ਅਵਤਾਰਾ। ਸਾਧ ਸੰਗਤ ਪ੍ਰਭ ਵਿਚ ਪਾਤਾਲ ਆਕਾਸ਼ ਮਾਤ ਸੰਗ ਦੇਵੇ ਸਿੱਖ ਸਹਾਰਾ। ਨਾਉਂ ਨਾਮ ਨਿਧਾਨ ਗੁਰ ਦੇ ਕੇ, ਸੋਹੰ ਸ਼ਬਦ ਗੁਰਸਿਖਾਂ ਨਾਮ ਪਿਆਰਾ। ਸਾਧ ਸੰਗਤ ਦਰ ਘਰ ਸੂਝਿਆ, ਜਿਥੇ ਵਸਿਆ ਆਪ ਨਿਰੰਕਾਰਾ। ਗੁਰਸਿਖਾਂ ਪ੍ਰਭ ਪੂਰਨ ਬੂਝਿਆ, ਦੇਵੇ ਦਰਸ ਆਪ ਨਿਰਾਧਾਰਾ । ਦਰਸ਼ਨ ਪਾਏ ਦੁਖ ਰੋਗ ਗਵਾਏ, ਮਿਲੇ ਸ਼ਾਹੁ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਆਪ ਪ੍ਰਭ ਠਾਕਰ, ਜਿਸ ਨੇ ਪਸਰਿਆ ਸ਼੍ਰਿਸਟ ਪਸਾਰਾ। ਸਰਬ ਪਸਾਰ ਪ੍ਰਭ ਕਾ ਜਾਣੋ। ਸਰਬ ਆਕਾਰ ਈਸ਼ਰ ਮਾਨੋ। ਸਰਬ ਵਿਕਾਰ ਚਲੇ ਬਿਨ ਵਿਸ਼ਨੂੰ ਭਗਵਾਨੋ। ਸਰਬ ਅਹਾਰ ਦੇਵੇ, ਨਾ ਬੂਝੇ ਜੀਵ ਨਿਧਾਨੋ। ਹੋਏ ਮਿਹਰਵਾਨ ਆਪ ਪਰਮੇਸ਼ਰ, ਖਾਲੀ ਨਾ ਜਾਏ ਕੋਈ ਦਰ ਸੁਲਤਾਨੋ । ਨਿਹਕਲੰਕ ਲੈ ਅਵਤਾਰ, ਸੋਹੰ ਦੇਵੇ ਬ੍ਰਹਮ ਗਿਆਨੋ। ਭਗਤ ਜਨਾਂ ਹਰਿ ਦਰਸ਼ਨ ਦੇਵੇ, ਐਸਾ ਹਰਿ ਜੀ ਰਸਨ ਬਖਾਨੋ। ਆਪ ਕਰਨਹਾਰ ਪ੍ਰਭ ਠਾਕਰ, ਏਸ ਸਮਾਨ ਕੋਈ ਹੋਰ ਨਾ ਮਾਨੋ। ਜਾਂਹ ਦੇਖੋ ਤਾਂਹ ਪ੍ਰਭ ਹਾਜ਼ਰ, ਗੁਰਪ੍ਰਸਾਦ ਗੁਰ ਭੋਗ ਲਗਾਨੋ। ਦੂਖ ਵਿਨਾਸ ਕਰੇ ਗੁਣਤਾਸ, ਪ੍ਰਭ ਕਾ ਨਾਉਂ ਸ਼ਬਦ ਸਚ ਜਾਨੋ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਕਾਸਿਆ, ਨਜ਼ਰ ਨਾ ਆਵੇ ਗੁਣ ਨਿਧਾਨੋ।
ਜਗਤ ਉਪਾਏ ਜੀਵ ਜੰਤ ਰਹਾਏ, ਕਿਸੇ ਨਜ਼ਰ ਨਾ ਆਨਿਆਂ। ਮਾਇਆ ਜਗਤ ਖਾਏ, ਕਹਿਰ ਗੁਰ ਵਰਤਾਏ, ਕੋਏ ਨਾ ਜਾਣੇ ਗੁਰ ਕੇ ਭਾਣਿਆਂ। ਨਿਹਕਲੰਕ ਅਖਵਾਏ, ਮਦਿ ਮਾਸੀ ਖਪਾਏ, ਭੁੱਲੀ ਸ੍ਰਿਸ਼ਟ ਜਿਉਂ ਅੰਞਾਣਿਆਂ। ਹਰਿ ਨਾਮ ਜਪਾਏ, ਗੁਰਸਿਖ ਤਰਾਏ, ਦਰ ਸਚ ਪਛਾਣਿਆਂ। ਸਾਧ ਸੰਗਤ ਬਖ਼ਸ਼ਾਏ, ਪਤਤ ਪਾਪੀ ਜੋ ਦਰ ਤੇ ਆਏ, ਸੋਹੰ ਸ਼ਬਦ ਚਲੇ ਗੁਰ ਬਾਨਿਆ। ਸਤਿਜੁਗ ਸਤਿ ਵਰਤਾਏ, ਗੁਰਸਿਖਾਂ ਪ੍ਰਭ ਹੋਏ ਸਹਾਏ, ਅਗਨ ਕਲੂ ਵਿਚ ਆਪ ਰਖਾਣਿਆਂ। ਸੋਹੰ ਸ਼ਬਦ ਚਲਾਏ, ਭਗਤ ਜਨਾਂ ਮੁਖ ਰਖਾਏ, ਦੇਵੇ ਨਾਉਂ ਆਪ ਨਿਧਾਨਿਆਂ। ਮਹਾਰਾਜ ਸ਼ੇਰ ਸਿੰਘ ਨਾਉਂ ਰਖਾਏ, ਕਲਜੁਗ ਪ੍ਰਗਟ ਜੁਗ ਸਤਿ ਚਲਾਏ, ਪ੍ਰਭ ਕੀ ਜੋਤ ਸਦ ਆਵਣ ਜਾਣਿਆਂ। ਗਗਨ ਅਗਨ ਜਗਤ ਲਗਨ, ਮੁਖ ਵਾਕ ਕਰਤਾਰਾ। ਮਗਨ ਦਗਨ ਜਗਤ ਨਗਨ, ਗੁਰ ਪੂਰਾ ਜਿਨ੍ਹਾਂ ਮਨ ਵਿਸਾਰਾ। ਭਗਤ ਮਗਨ ਸੰਗ ਜੋਤ ਜਗਨ, ਕਰੇ ਆਪ ਜੋਤ ਚਮਤਕਾਰਾ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਕਰੇ ਖੇਲ ਅਪਰ ਅਪਾਰਾ। ਅਪਰ ਅਪਾਰ ਪ੍ਰਭ ਅੰਤਰਜਾਮੀ। ਨਿਜ ਘਰ ਵਸਿਆ ਸਰਬ ਕਾ ਸਵਾਮੀ। ਕਲਜੁਗ ਜੀਵ ਸਰਬ ਨਿਹਕਾਮੀ। ਮਹਾਰਾਜ ਸ਼ੇਰ ਸਿੰਘ ਆਪ ਪ੍ਰਕਾਸ਼ੀ, ਗੁਰਸਿਖ ਚਰਨ ਲਾਗ ਮੇਰੇ ਪਰੇ ਪਾਰਗਰਾਮੀ। ਪਾਰਗਰਾਮ ਗੁਰਸਿਖਾਂ ਪਾਇਆ। ਜਿਥੇ ਜੋਤ ਪ੍ਰਭ ਸਦ ਰੁਸ਼ਨਾਇਆ। ਬਿਨ ਬਾਤੀ ਬਿਨ ਤੇਲ ਦੀਪਕ ਜੋਤ ਜਗਾਇਆ। ਗੁਰਸਿਖਾਂ ਉਹ ਗਰਾਮ, ਜਿਥੇ ਪ੍ਰਭ ਆਪਣਾ ਆਪ ਉਪਾਇਆ। ਕਲਜੁਗ ਮਿਲਿਆ ਆਪ ਘਰ ਸ਼ਾਮ ਨਿਹਕਲੰਕ ਅਖਵਾਇਆ। ਗੁਰਸਿਖ ਨਾ ਖਾਏ ਕਾਲ, ਅੰਤਕਾਲ ਸੰਗ ਜੋਤ ਮਿਲਾਇਆ। ਪ੍ਰਭ ਕਾ ਰੂਪ ਅਗੰਮ, ਵਿਚ ਸਰਬ ਜੀਵ ਰਹਾਇਆ। ਗੁਰਸਿਖ ਦੇਵੇ ਮਾਣ ਮਹਾਰਾਜ ਸ਼ੇਰ ਸਿੰਘ, ਜਨਮ ਮਰਨ ਦਾ ਗੇੜ ਮੁਕਾਇਆ। ਗਰਭ ਜੂਨ ਗੁਰਸਿਖ ਨਾ ਆਏ। ਪ੍ਰਭ ਜੋਤ ਸਰੂਪ ਸਿੱਖ ਵਿਚ ਜੋਤ ਮਿਲਾਏ। ਬੈਠ ਆਪ ਅਡੋਲ, ਤੀਨ ਲੋਕ ਹਿਲਾਏ। ਗੁਰਸਿਖ ਉਧਰੇ ਪਾਰ, ਜਿਨਾਂ ਪ੍ਰਭ ਦਰਸ ਦਿਖਾਏ। ਕਲ ਨਾ ਹੋਏ ਖ਼ੁਆਰ, ਜਿਨ੍ਹਾਂ ਸੰਗ ਚਰਨ ਮਿਲਾਏ। ਸਤਿਜੁਗ ਹੋਏ ਆਧਾਰ, ਸਤਿ ਪੁਰਖ ਗੁਰਸਿਖ ਰਹਿ ਜਾਏ। ਮਹਾਰਾਜ ਸ਼ੇਰ ਸਿੰਘ ਮਾਣ ਦਿਵਾਇਆ, ਬਚਨ ਰਸਨਾ ਆਪ ਲਿਖਾਏ । ਈਸ਼ਰ ਰਸਨਾ ਰਸ ਰਸਾਇਣ। ਗੁਰਸਿਖ ਕਲਜੁਗ ਭਗਤ ਨਰਾਇਣ। ਬਿਨ ਸਿੱਖਾਂ ਦੁੱਖੀ ਜੀਵ ਸਰਬ ਹਿੰਦਵੈਣ। ਅੰਤਕਾਲ ਗੁਰ ਦਰਸ਼ਨ ਪਾਏ, ਚਰਨ ਲਾਗ ਜੋ ਸੀਸ ਨਿਵਾਇਣ। ਸੋਹੰ ਸ਼ਬਦ ਸਰਬ ਕਾ ਦਾਤਾ, ਉਤਰੇ ਪਾਰ ਜੋ ਰਸਨ ਗਾਇਣ। ਮਹਾਰਾਜ ਸ਼ੇਰ ਸਿੰਘ ਭਇਓ ਗਿਆਤਾ, ਚਾਰ ਜੁਗ ਭੇਤ ਖੁਲ੍ਹਾਇਣ। ਨਿਹਕਲੰਕ ਸਰਬ ਸੁਖ ਦਾਤਾ, ਗੁਰਮੁਖ ਵਿਰਲੇ ਕੋਈ ਪਾਇਣ।
੨੯ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਸ਼ਰਧਨ ਕੀ ਪ੍ਰਭ ਸ਼ਰਧਾ ਪੂਰੇ। ਸਦ ਅਬਿਨਾਸ਼ ਸੰਗ ਸਿੱਖ ਹਜ਼ੂਰੇ। ਕਰਮ ਵਿਗਾਸ ਸਦ ਅਨਹੱਦ ਤੂਰੇ। ਹੋਏ ਵਿਨਾਸ ਜਗਤ ਕੇ ਸੂਰੇ। ਸਰਬ ਗੁਣਤਾਸ ਸਰਬ ਭਰਪੂਰੇ। ਮਹਾਰਾਜ ਸ਼ੇਰ ਸਿੰਘ ਕਰ ਦਰਸ ਉਤਰੇ ਸਗਲ ਵਸੂਰੇ। ਕਾਇਆ ਕੋਟ ਪ੍ਰਭ ਆਪ ਸਵਾਰਿਆ। ਕੰਚਨ ਕੰਚਨ ਕਰ ਨਿਹਕੰਟਕ ਮਾਰਿਆ। ਅੰਚਨ ਅੰਚਨ ਅੰਚਨ ਸ਼ਬਦ ਗੁਰ ਸਾੜਿਆ। ਮਹਾਰਾਜ ਸ਼ੇਰ ਸਿੰਘ ਪ੍ਰਭ ਕਿਰਪਾਲਾ, ਗੁਰਸਿਖਾਂ ਜਿਸ ਦੁੱਖ ਨਿਵਾਰਿਆ ।
ਦੁੱਖ ਨਿਵਾਰੇ ਆਪ ਪ੍ਰਭ ਕਰਤਾ। ਕਾਜ ਸਵਾਰੇ ਸਰਬ ਦੁੱਖ ਹਰਤਾ। ਚਰਨ ਲਾਗ ਜੀਵ ਜਮ ਡੰਡ ਨਾ ਭਰਤਾ । ਮਹਾਰਾਜ ਸ਼ੇਰ ਸਿੰਘ ਕਲ ਪ੍ਰਗਟਿਓ ਕਰਤਾ। ਕਲਜੁਗ ਅੰਤ ਜੋਤ ਪ੍ਰਕਾਸ਼ੀ। ਤੀਨ ਲੋਕ ਸਰਬ ਪ੍ਰਲੋਕ ਪ੍ਰਭ ਚਰਨ ਕੇ ਦਾਸੀ। ਕਰਨਹਾਰ ਆਪ ਪ੍ਰਭ ਕਰਤਾ, ਦੁਖੀ ਜੀਵ ਕਰੇ ਬੰਦ ਖ਼ਲਾਸੀ। ਦੁਸ਼ਟ ਸੰਘਾਰ ਸਰਬ ਕਾ ਧਰਤਾ, ਤਿਸ ਸਾਹਿਬ ਕੇ ਬਲ ਬਲ ਜਾਸੀ। ਨਿਹਕਲੰਕ ਆਪ ਦੁੱਖ ਹਰਤਾ, ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਅਬਿਨਾਸ਼ੀ। ਸੋਹੰ ਨਾਉਂ ਉਤਮ ਗਿਆਨਾ। ਸੋਹੰ ਨਾਉਂ ਜਪ ਸਰਬ ਸੁਖ ਮਾਨਾ। ਸੋਹੰ ਨਾਉਂ ਜਪ ਮਿਲੇ ਵਿਸ਼ਨੂੰ ਭਗਵਾਨਾ। ਸੋਹੰ ਨਾਉਂ ਮਹਾਰਾਜ ਸ਼ੇਰ ਸਿੰਘ ਦੇਵੇ ਉਤਮ ਗਿਆਨਾ। ਜੀਵ ਜੰਤ ਪ੍ਰਭ ਕਾ ਵਾਸ। ਜੋਤ ਸਰੂਪ ਸਰਬ ਪ੍ਰਕਾਸ਼। ਬੇਮੁਖ ਕਲ ਹੋਏ ਵਿਨਾਸ । ਗੁਰਸਿਖ ਉਧਰੇ ਗੁਰਚਰਨ ਪਾਸ। ਮਹਾਰਾਜ ਸ਼ੇਰ ਸਿੰਘ ਭਗਤਨ ਦਾਸ। ਭਗਤਨ ਦੇਵੇ ਆਪ ਵਡਿਆਈ । ਕਲਜੁਗ ਆਣ ਹੋਇਓ ਸਹਾਈ। ਸ਼ਬਦ ਸਰੂਪ ਪ੍ਰਭ ਸ੍ਰਿਸ਼ਟ ਜਲਾਈ। ਖੰਡ ਸਚ ਸਚ ਵਸੇ ਰਘੁਰਾਈ। ਪ੍ਰਭ ਸਰੂਪ ਕਾ ਕੋਈ ਭੇਵ ਨਾ ਪਾਈ। ਕਲਜੁਗ ਕੀਓ ਕਾਲ, ਸਤਿਜੁਗ ਸਤਿਗੁਰ ਮਨੀ ਸਿੰਘ ਜੋਤ ਜਗਾਈ। ਹੋਏ ਚੰਨਣ ਪ੍ਰਭਾਸ, ਸਾਧ ਸੰਗਤ ਗੁਰ ਚਰਨ ਮਹਿਕਾਈ। ਮਹਾਰਾਜ ਸ਼ੇਰ ਸਿੰਘ ਸਦ ਬਲ ਜਾਸ, ਗੁਰਸਿਖਾਂ ਦੇਵੇ ਵਡਿਆਈ । ਗੁਰਸਿਖ ਉਧਰੇ ਪਾਰ, ਜਨਮ ਮਰਨ ਸਵਾਰਿਆ। ਗੁਰਸਿਖ ਉਧਰੇ ਪਾਰ, ਸੋਹੰ ਸ਼ਬਦ ਜਿਨ੍ਹਾਂ ਰਿਦੇ ਚਿਤਾਰਿਆ। ਗੁਰਸਿਖ ਉਧਰੇ ਪਾਰ, ਪ੍ਰਭ ਅਬਿਨਾਸ਼ ਜਿਨ ਘਰ ਮਹਿ ਪਾ ਲਿਆ। ਗੁਰਸਿਖ ਹੋਏ ਰਹਿਰਾਸ, ਸੋਹੰ ਸ਼ਬਦ ਇਕ ਰਸਨਾ ਗਾ ਲਿਆ। ਹੋਏ ਜੋਤ ਪ੍ਰਕਾਸ਼ ਮਹਾਰਾਜ ਸ਼ੇਰ ਸਿੰਘ ਜਿਸ ਨਾਮ ਧਿਆ ਲਿਆ। ਪ੍ਰਭ ਕਾ ਨਾਉਂ ਜਗਤ ਉਜਾਗਰ। ਸੋਹੰ ਸ਼ਬਦ ਦੇਵੇ ਭਗਤ ਗੁਰ ਸਾਗਰ। ਜਪੇ ਰਸਨਾ ਭਰੇ ਤਨ ਗਾਗਰ। ਮਹਾਰਾਜ ਸ਼ੇਰ ਸਿੰਘ ਕਰੇ ਕਰਮ ਨਿਰਮਲ ਉਜਾਗਰ। ਸਤਿਜੁਗ ਲਾਗੇ ਸਚ ਸ਼ਬਦ ਸੋਹੰ ਚਾਲੇ। ਸਤਿਜੁਗ ਲਾਗੇ ਸਚ ਮਨੀ ਸਿੰਘ ਮਿਲੇ ਦੀਨ ਦਿਆਲੇ। ਸਤਿਜੁਗ ਲਾਗੇ ਸਚ ਗੁਰਸਿਖਾਂ ਪ੍ਰੀਤ ਗੁਰਚਰਨ ਸਮਾਲੇ। ਸਤਿਜੁਗ ਲਾਗੇ ਸਚ ਗੁਰ ਪੂਰਾ ਕੋਈ ਗੁਰਮੁਖ ਪਾ ਲੇ। ਸਤਿਜੁਗ ਲਾਗੇ ਸਚ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਆਪ ਵਖਾਲੇ। ਦੇ ਦਰਸ ਪ੍ਰਭ ਮਾਣ ਗਵਾਏ। ਦੇ ਦਰਸ ਪ੍ਰਭ ਜੋਤ ਜਗਾਏ। ਦੇ ਦਰਸ ਕਾਇਆ ਕੋਟ ਕੁਕਰਮ ਗਵਾਏ। ਦੇ ਦਰਸ ਪ੍ਰਭ ਸਰਬ ਰੋਗ ਗਵਾਏ। ਦੇ ਦਰਸ ਪ੍ਰਭ ਸੰਸਾ ਰੋਗ ਚੁਕਾਏ। ਦੇ ਦਰਸ ਪ੍ਰਭ ਸੋਹੰ ਸ਼ਬਦ ਗਿਆਨ ਦਿਵਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਕਲ ਹੋਏ ਸਹਾਏ । ਕਲ ਲੈ ਅਵਤਾਰ ਜਗਤ ਸੰਘਾਰਿਆ। ਕਲ ਲੈ ਅਵਤਾਰ, ਜੋਤ ਸਰੂਪ ਜਗਤ ਪ੍ਰਵਾਰਿਆ । ਕਲਜੁਗ ਲੈ ਅਵਤਾਰ, ਘਨਕਪੁਰੀ ਜਾਮਾ ਧਾਰਿਆ। ਕਲਜੁਗ ਲੈ ਅਵਤਾਰ, ਗੁਰਸਿਖਾਂ ਮਿਲੇ ਕ੍ਰਿਸ਼ਨ ਮੁਰਾਰਿਆ । ਕਲਜੁਗ ਲੈ ਅਵਤਾਰ, ਤੀਨ ਲੋਕ ਹੋਏ ਜੋਤ ਅਧਾਰਿਆ। ਕਲਜੁਗ ਲੈ ਅਵਤਾਰ, ਸੋਹੰ ਦੇਵੇ ਭਗਤ ਭੰਡਾਰਿਆ। ਕਲਜੁਗ ਲੈ ਅਵਤਾਰ, ਦੁੱਖ ਵਿਨਾਸ ਆਪ ਬਨਵਾਰਿਆ । ਕਲਜੁਗ ਲੈ ਅਵਤਾਰ, ਗੁਰਸਿਖਾਂ ਹਰਿ ਕਾਜ ਸਵਾਰਿਆ। ਕਲਜੁਗ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ ਵਿਚ ਸੰਸਾਰਿਆ।
ਆਤਮ ਧਰੇ ਧਿਆਨ, ਪ੍ਰਭ ਦਰਸਾਈਏ। ਆਤਮ ਧਰੇ ਧਿਆਨ, ਬ੍ਰਹਮ ਸਰੂਪ ਹੋ ਜਾਈਏ। ਆਤਮ ਧਰੇ ਧਿਆਨ, ਪ੍ਰਭ ਦਰਸ਼ਨ ਪਾਈਏ।
ਆਤਮ ਧਰੇ ਧਿਆਨ, ਦੀਪਕ ਦੇਹ ਜਗਾਈਏ। ਆਤਮ ਧਰੇ ਧਿਆਨ, ਸੋਹੰ ਸ਼ਬਦ ਗਿਆਨ ਗੁਰ ਦਰ ਪਾਈਏ। ਆਤਮ ਧਰੇ ਧਿਆਨ, ਅਮਕਾ ਕਾਜ਼ੀ ਨੇੜ ਨਾ ਆਈਏ। ਆਤਮ ਧਰੇ ਧਿਆਨ, ਸੱਪ ਤਪ ਭੂਤ ਪਲੀਤ ਦਰ ਪਰੇ ਧਕਾਈਏ। ਆਤਮ ਧਰੇ ਧਿਆਨ, ਜਮ ਕਾ ਭਉ ਮਨ ਚੁਕਾਈਏ। ਆਤਮ ਧਰੇ ਧਿਆਨ, ਪ੍ਰਭ ਜੋਤ ਸਰੂਪ ਵਿਚ ਆਤਮ ਪਾਈਏ। ਆਤਮ ਧਰੇ ਧਿਆਨ, ਨਿਹਕਲੰਕ ਮਹਾਰਾਜ ਸ਼ੇਰ ਸਿੰਘ ਦਰ ਦਰਸ਼ਨ ਪਾਈਏ। ਘਰ ਵਰ ਜਗਤ ਵਿਹਾਰਾ। ਦੁੱਖ ਕਲੇਸ਼ ਮਿਟੇ ਅੰਧਿਆਰਾ। ਝੂਠੀ ਕਾਇਆ, ਵਸੇ ਵਿਚ ਨਿਰੰਕਾਰਾ । ਦੇਵੇ ਦਰਸ਼ਨ ਕਰੇ ਜੋਤ ਆਕਾਰਾ। ਸੋਹੰ ਸ਼ਬਦ ਹੋਏ ਜੀਵ ਉਧਾਰਾ। ਮਹਾਰਾਜ ਸ਼ੇਰ ਸਿੰਘ ਬਖ਼ਸ਼ੇ ਗੁਰਸਿਖਾਂ ਗੁਰਚਰਨ ਦਵਾਰਾ। ਗੁਰਚਰਨ ਗੁਰਸਿਖ ਲਗ ਜਾਏ। ਬੇਮੁਖ ਦਰ ਧੱਕੇ ਖਾਏ। ਗੁਰਸਿਖ ਪ੍ਰਭ ਸੰਗ ਜੋਤ ਜਗਾਏ। ਬੇਮੁਖ ਪਕੜ ਰਾਏ ਧਰਮ ਦਏ ਸਜ਼ਾਏ। ਗੁਰਸਿਖ ਗੁਰਚਰਨ ਨਿਵਾਸ, ਅੰਤਕਾਲ ਵਿਚ ਜੋਤ ਮਿਲਾਏ। ਮਹਾਰਾਜ ਸ਼ੇਰ ਸਿੰਘ ਅਨਾਥਾਂ ਨਾਥ, ਸ਼ਰਨ ਪੜੇ ਦੀ ਲਾਜ ਰਖਾਏ। ਜੋ ਜਨ ਆਏ ਗੁਰ ਚਰਨ ਗੁਰ ਲਾਗੇ। ਭੂਤ ਪਰੇਤ ਜਿਨ ਖ਼ਵੀਸ ਪਰੀ ਮਵਕਲ ਦਰ ਤੇ ਭਾਗੇ। ਕਰ ਦਰਸ ਸੋਈ ਆਤਮ ਜਾਗੇ। ਮਹਾਰਾਜ ਸ਼ੇਰ ਸਿੰਘ ਦਰਸ ਅਮੋਲਕ, ਕਲ ਪਾਇਆ ਕਿਸੇ ਗੁਰਸਿਖ ਵਡਭਾਗੇ। ਗੁਰਸਿਖ ਵਡਭਾਗ ਜਿਨ੍ਹਾਂ ਗੁਰ ਦਰਸ ਦਿਖਾਵੇ। ਗੁਰਸਿਖ ਵਡਭਾਗ ਜਿਨ੍ਹਾਂ ਪ੍ਰਭ ਚਰਨੀਂ ਲਾਵੇ। ਗੁਰਸਿਖ ਵਡ ਭਾਗ ਜਿਨ੍ਹਾਂ ਜੋਤ ਸਰੂਪ ਪ੍ਰਭ ਨਜ਼ਰੀ ਆਵੇ। ਗੁਰਸਿਖ ਸਦ ਸੋਵਤ ਜਾਗਤ ਸੋਵਤ ਪ੍ਰਭ ਕਾ ਦਰਸ਼ਨ ਪਾਵੇ। ਗੁਰਸਿਖ ਮਨ ਗੁਰਚਰਨ ਲਾਗ ਸੋਵਤ ਮਹਾਰਾਜ ਸ਼ੇਰ ਸਿੰਘ ਆਣ ਜਗਾਵੇ। ਜਗਤ ਆਵਣ ਜਾਣਾ ਗੁਰ ਕਾ ਭਾਣਾ। ਮੂਰਖ ਭੁੱਲਾ ਜੀਵ ਅੰਞਾਣਾ। ਜਿਸ ਉਪਾਇਆ ਤਿਨ ਮਨ ਭੁਲਾਣਾ। ਜਗਤ ਵਕਾਰ ਸੰਗ ਮਨ ਲੁਟਾਣਾ। ਕਲਜੁਗ ਹੋਏ ਖੁਆਰ, ਬਿਨ ਗੁਰ ਕਿਨੇ ਪਾਰ ਲੰਘਾਣਾ। ਨਿਹਕਲੰਕ ਲੈ ਅਵਤਾਰ, ਭਗਤ ਜਨਾਂ ਸੋਹੰ ਦੇਵੇ ਨਾਮ ਬਬਾਣਾ। ਮਹਾਰਾਜ ਸ਼ੇਰ ਸਿੰਘ ਨਾਮ ਅਧਾਰ, ਗੁਰਸਿਖਾਂ ਗੁਰਚਰਨ ਟਿਕਾਣਾ। ਕਲਜੁਗ ਜੀਵ ਜੁਗਤ ਪ੍ਰਭ ਕੀਨੀ। ਸੋਹੰ ਸ਼ਬਦ ਜਲਾਇਓ ਬੇਮੁਖਾਂ ਪਕੜ ਸਜ਼ਾਏ ਦੀਨੀ। ਅਗਨ ਮਝਾਰ ਇਹ ਜਗਤ ਜਲਾਇਓ, ਮਦਿ ਮਾਸੀ ਹੋਸੀ ਦੇਹ ਨਾਬੀਨੀ। ਰਸਨਾ ਲਾਗ ਵਿਕਾਰ ਵਧਾਇਓ, ਗੁਰਸਿਖਾਂ ਮਨ ਸ਼ਬਦ ਧੁਨ ਭੀਨੀ। ਜੈ ਜੈ ਜੈਕਾਰ ਕਰਾਇਓ, ਐਸੀ ਦਾਤ ਨਾਮ ਗੁਰ ਪੂਰੇ ਦੀਨੀ। ਜਗਤ ਅੰਧਿਆਰ ਦੀਪਕ ਜੋਤ ਗੁਰਸਿਖ ਜਗਾਇਓ, ਸੋਹੰ ਆਧਾਰ ਜਲ ਜਿਉਂ ਮੀਨੀ। ਕਲ ਅਧਾਰ ਅਨਰਾਗ ਚਲਾਇਓ, ਸਭ ਕੀ ਜੋਤ ਆਪ ਪ੍ਰਭ ਛੀਨੀ। ਸਰਬਤ ਤੀਰਥਾਂ ਮਾਣ ਪ੍ਰਭ ਗਵਾਇਓ, ਐਸੀ ਕਲਮ ਮਨੀ ਸਿੰਘ ਫੜ ਲੀਨੀ। ਸ਼ਬਦ ਤੇਜ ਵਿਚ ਲਿਖਤ ਕਰਾਇਓ, ਕਰ ਸੇਵਾ ਦਰ ਸਾਚਾ ਪਾਇਆ, ਛੱਡ ਦੇਹ ਪ੍ਰਲੋਕ ਸਿਧਾਇਓ। ਸੰਤ ਪਿਆਰ ਕਰੇ ਦਾਤਾਰ, ਦੇਹ ਆਧਾਰ ਪੂਤ ਕਹਾਇਓ । ਵੱਜੇ ਧੁਨਕਾਰ ਦਿਤੀ ਸ਼ਬਦ ਗੁੰਜਾਰ, ਮਨੀ ਸਿੰਘ ਦੀਪਕ ਫੇਰ ਜਗਾਇਓ। ਮਹਾਰਾਜ ਸ਼ੇਰ ਸਿੰਘ ਜੋਤ ਅਧਾਰ, ਸੰਤ ਪੂਤ ਦਿਤਾ ਤਾਰ, ਸਤਿਗੁਰ ਪੂਰਾ ਮਾਣ ਦਿਵਾਇਓ। ਬਚਨ ਲਿਖਾਵੇ ਆਪ ਪ੍ਰਭ ਸੁਖ ਅੰਦਰ। ਜੋਤ ਜਗਾਈ ਜਗੇ ਵਿਚ ਦੇਹ ਮੰਦਰ। ਨਾਮ ਗਿਆਨ ਗੁਰ ਚਰਨ ਧਿਆਨ, ਸੋਹੰ ਸ਼ਬਦ ਤਨ ਜੋੜੇ ਜੰਦਰ। ਬੇਮੁੱਖਾਂ ਮੁਖ ਵਾਕ ਨਾ ਵਿਚਾਰ, ਮਹਾਰਾਜ ਸ਼ੇਰ ਸਿੰਘ ਬੈਠਾ ਗੁਰਸਿਖ ਅੰਦਰ । ਗੁਰਸਿਖ ਤਨ ਮਨ ਪ੍ਰਭ ਕਾ ਵਾਸ। ਗੁਰਸਿਖ ਜਨ ਜਿਨ ਪ੍ਰਭ ਕੀਓ ਦਾਸ । ਗੁਰਸਿਖ ਪ੍ਰਭ ਇਹ ਦੇਵੇ ਧੁਨ, ਸਭ ਤੋਂ ਚਰਨ ਪਿਆਸ। ਮਹਾਰਾਜ ਸ਼ੇਰ ਸਿੰਘ ਹੋਏ ਪ੍ਰਸਿੰਨ, ਗੁਰਸਿਖ ਸੋਹਨ ਪ੍ਰਭ ਪੂਰਨ ਪਾਸ। ਗੁਰਸਿਖ ਮਾਣ ਪ੍ਰਭ ਕਾ ਕਰਨਾ। ਗੁਰਸਿਖ
ਹੋਏ ਨਾ ਕਿਤਉਂ ਡਰਨਾ । ਗੁਰਸਿਖ ਮਾਣ ਲੱਗ ਪ੍ਰਭ ਗੁਰ ਕੀ ਸਰਨਾ। ਗੁਰਸਿਖ ਮਾਣ ਸੋਹੰ ਸ਼ਬਦ ਦੁੱਖ ਕਲੇਸ਼ ਹਰਨਾ। ਗੁਰਸਿਖ ਸਦ ਅਬਿਨਾਸ਼, ਅੰਤਕਾਲ ਪ੍ਰਭ ਜੋਤ ਹੈ ਰਲਨਾ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਾਸ। ਗੁਰਸਿਖ ਬ੍ਰਹਮ ਗਿਆਨੀ ਉਤਮ ਕਰਨਾ। ਪ੍ਰਭ ਵੱਡਾ ਜਿਸ ਦੇ ਵਡਿਆਈ । ਪ੍ਰਭ ਵੱਡਾ ਜਿਸ ਕਲਜੁਗ ਜੋਤ ਜਗਾਈ। ਪ੍ਰਭ ਵੱਡਾ ਅਮੇਟ ਨਾ ਮੇਟਿਆ ਜਾਈ। ਪ੍ਰਭ ਵੱਡਾ ਤੀਨ ਲੋਕ ਪੜੇ ਸਰਨਾਈ। ਪ੍ਰਭ ਵੱਡਾ ਸਰਬ ਰਿਹਾ ਸਮਾਈ । ਪ੍ਰਭ ਵੱਡਾ ਅਗੰਮ ਕਿਸੇ ਨਜ਼ਰ ਨਾ ਆਈ। ਪ੍ਰਭ ਵੱਡਾ ਗੁਰਸਿਖਾਂ ਦੇ ਵਡਿਆਈ। ਪ੍ਰਭ ਵੱਡਾ ਕਲਜੁਗ ਆਨ ਜਿਨ ਪੈਜ ਰਖਾਈ। ਪ੍ਰਭ ਵੱਡਾ ਪ੍ਰਗਟ ਜੋਤ ਮਹਾਰਾਜ ਸ਼ੇਰ ਸਿੰਘ ਨਾਮ ਰਖਾਈ। ਜੋਤ ਨਿਰੰਜਣ ਮੇਰਾ ਨਾਉਂ। ਸੋਹੰ ਚਲੇ ਸਭਨ ਥਾਉਂ । ਚਾਰ ਜੁਗ ਪ੍ਰਭ ਅਗੰਮ ਅਥਾਹੋ। ਮਹਾਰਾਜ ਸ਼ੇਰ ਸਿੰਘ ਪ੍ਰਗਟਿਆ ਬੇਪਰਵਾਹੋ। ਬੇਪ੍ਰਵਾਹ ਪ੍ਰਮੇਸ਼ਰ ਲਾਧਾ। ਜਨਮ ਮਰਨ ਗੁਰਸਿਖਾਂ ਸਾਧਾ । ਬੇਮੁਖਾਂ ਕਲ ਧੱਕਾ ਖਾਧਾ। ਗੁਰਸਿਖਾਂ ਸੋਹੰ ਨਾਉਂ ਰਸਨਾ ਸਵਾਦਾ। ਬੇਮੁਖਾਂ ਮਨ ਵਿਕਾਰ ਬਿਆਧਾ। ਮਹਾਰਾਜ ਸ਼ੇਰ ਸਿੰਘ ਸਭ ਜਗਤ ਸੰਗ ਜੁਗਤ ਹੈ ਗਾਧਾ। ਜੋਗ ਜੁਗਤ ਨਾ ਪ੍ਰਭ ਕੀ ਜਾਣੇ। ਗੁਰਸਿਖ ਚਲੇ ਗੁਰ ਕੇ ਭਾਣੇ। ਦੁੱਖ ਸੁਖ ਛੱਡ ਹਰਿ ਰੰਗ ਮਾਣੇ। ਮੇਰਾ ਨਾਉਂ ਸੋਹੰ ਸ਼ਬਦ ਪਛਾਣੇ। ਰਸਨਾ ਗਾਓ, ਛੁੱਟੇ ਆਵਣ ਜਾਣੇ। ਮੂਰਖ ਮੁਗਧ ਕਰ ਦਰਸ ਹੋਏ ਸੁਘੜ ਸਿਆਣੇ। ਪਾਪੀ ਅਪਰਾਧੀ ਸਭ ਪਾਰ ਪਰਾਇਣੇ। ਧੰਨ ਧੰਨ ਧੰਨ ਉਹ ਰਸਨਾ, ਕਲਜੁਗ ਮਹਾਰਾਜ ਸ਼ੇਰ ਸਿੰਘ ਨਾਉਂ ਵਖਾਣੇ। ਕਲਜੁਗ ਕਰਮ ਲਿਖਾਏ ਮਿਟਾਏ ਬਿਧਾਤਾ । ਕਲਜੁਗ ਜੀਵ ਖਪਾਏ ਗੁਆਏ, ਗੁਰਸਿਖਾਂ ਪ੍ਰਭ ਆਪ ਪਛਾਤਾ । ਸਰਬ ਸ੍ਰਿਸ਼ਟ ਸੁਆਏ, ਆਪ ਹਾਹਾਕਾਰ ਕਰਾਏ, ਗੁਰਸਿਖ ਹੋਏ ਸ਼ਬਦ ਗਿਆਤਾ। ਬੇਮੁਖ ਭੁਆਏ ਪ੍ਰਭ ਨਜ਼ਰ ਨਾ ਆਏ, ਗੁਰਸਿਖਾਂ ਮਨ ਜੋਤ ਜਗਾਤਾ। ਮਧ ਮਾਸੀ ਖਪਾਏ ਨਰਕ ਨਿਵਾਸ ਦਿਵਾਏ, ਰੰਗਣ ਨਾਉਂ ਮਨ ਗੁਰਸਿਖ ਚੜ੍ਹਾਤਾ। ਸਤਿਜੁਗ ਲਾਏ ਸਤਿ ਸਤਿ ਵਰਤਾਏ, ਐਸੀ ਬਿਧ ਕਰੇ ਬਿਧ ਨਾਤਾ। ਧੰਨ ਧੰਨ ਧੰਨ ਧੰਨ ਗੁਰਸਿਖਾਂ ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਕਲ ਪਛਾਤਾ। ਕਵਣ ਪਛਾਣੇ ਕਵਣ ਹੈ ਜਾਣੇ, ਸੋ ਜਾਣੇ ਜਿਸ ਆਪ ਜਣਾਏ। ਭਗਤ ਜਣਾਏ ਪ੍ਰਭ ਦਰਸ ਦਿਖਾਏ ਐਸੀ ਜੋਤ ਪ੍ਰਭ ਆਪ ਪ੍ਰਗਟਾਏ। ਗੁਰਸਿਖ ਨਿਤਾਣੇ ਚਲੇ ਗੁਰ ਕੇ ਭਾਣੇ, ਸੋਹੰ ਸ਼ਬਦ ਨਾਮ ਦਿਵਾਏ। ਬੇਮੁਖ ਨਤਾਣੇ ਕਲ ਧੱਕੇ ਖਾਣੇ, ਗੁਰ ਪੂਰਾ ਚਰਨ ਨਾ ਲਾਏ। ਮਹਾਰਾਜ ਸ਼ੇਰ ਸਿੰਘ ਆਪ ਪਰਮੇਸ਼ਰ, ਗੁਰਸਿਖ ਮਿਲਣ ਦੀ ਬਣਤ ਬਣਾਏ । ਗੁਰਸਿਖ ਮਿਲ ਗੁਰਸੰਗਤ ਕਹੀਏ। ਗੁਰਸੰਗਤ ਮਿਲ ਸੋਹੰ ਸ਼ਬਦ ਗੁਣ ਗਹੀਏ। ਸੋਹੰ ਸ਼ਬਦ ਰਸਨ ਆਤਮ ਜੋਤ ਜਗਈਏ। ਵੱਜੇ ਧੁਨ ਆਤਮ ਸੁਨ ਸੁਨ ਨਾ ਸਹੀਏ। ਮਹਾਰਾਜ ਸ਼ੇਰ ਸਿੰਘ ਗੁਣ ਸਦ ਰਸਨਾ ਗਾਈਏ। ਗੁਣ ਨਿਧਾਨ ਪ੍ਰਗਟੇ ਦਾਤਾਰਾ। ਜੋਤ ਸਰੂਪ ਜੋਤ ਜਗਤ ਆਕਾਰਾ। ਕੋਈ ਨਾ ਜਾਣਿਓ, ਪ੍ਰਗਟਿਓ ਜੁਗ ਸ਼ਾਹੋ ਅਪਰ ਅਪਾਰਾ। ਮਹਾਰਾਜ ਸ਼ੇਰ ਸਿੰਘ ਭਗਤ ਪ੍ਰਿਤਪਾਲਕ, ਦੇਵੇ ਸੋਹੰ ਨਾਉਂ ਭੰਡਾਰਾ। ਨਾਮ ਦਾਨ ਸੋਹੰ ਗੁਰ ਦੇ ਕੇ, ਦੁੱਖ ਦਰਦ ਨਿਵਾਰਿਆ। ਦੇਹੀ ਦੇਹ ਸੁਖ ਪ੍ਰਭ ਦੇ ਕੇ, ਗੁਣ ਨਿਧਾਨ ਜਨ ਭਗਤ ਉਧਾਰਿਆ। ਸੁਰਤ ਏਕ ਕਰੇ ਮਨ ਏਕੇ, ਗੁਰਸਿਖ ਲਾਗੇ ਚਰਨ ਦਵਾਰਿਆ। ਗੁਰਸਿਖ ਕਰ ਕੇ ਜਗਤ ਬਿਬੇਕੇ, ਸਰਬ ਸ੍ਰਿਸ਼ਟ ਪ੍ਰਭ ਵਾਂਗ ਕੂਕਰ ਦੁਰਕਾਰਿਆ। ਗੁਰਸਿਖ ਜਨਮ ਲਾਏ ਪ੍ਰਭ ਲੇਖੇ, ਜੋ ਦਰ ਆਏ ਚਰਨ ਨਿਮਸਕਾਰਿਆ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ, ਭਗਤ ਜਨਾਂ ਕਰ ਪਾਰ ਉਤਾਰਿਆ। ਸੰਗਤ ਕਰੇ ਬੇਨਤੀਆਂ, ਸੁਣ ਕਿਰਪਾ ਧਰ। ਦੇਹੀ ਦੁੱਖ ਨਿਵਾਰ ਦੇ, ਚਲ ਆਏ ਦਰ।
ਚਰਨ ਹੇਤ ਪਿਆਰ ਦੇ, ਨਾਮ ਸਾਚਾ ਵਰ। ਦੇਹ ਰੋਗ ਗਵਾਈਏ, ਕਲਜੁਗ ਲਾਧਾ ਸਾਚਾ ਘਰ। ਸਚ ਘਰ ਆਈਏ, ਸਰਬ ਸੁਖ ਪਾਈਏ, ਕਲਜੁਗ ਪ੍ਰਗਟੇ ਅਵਤਾਰ ਨਰ। ਸੋਹੰ ਸ਼ਬਦ ਸੁਣਾਈਏ, ਦੁੱਖ ਰੋਗ ਮਿਟਾਏ ਮਹਾਰਾਜ ਸ਼ੇਰ ਸਿੰਘ ਆਸਾ ਵਰ। ਆਤਮ ਆਸ ਬੇਨਤੀ ਕਰੇ। ਦੁੱਖ ਦਲਿਦਰ ਨਿਵਾਰੇ ਹਰੇ। ਉਧਰੇ ਸਿੱਖ ਸਰਨ ਜੋ ਪਰੇ। ਕਾਇਆ ਮੰਦਰ ਦੀਪਕ ਜੋਤ ਪ੍ਰਭ ਧਰੇ। ਜਗੇ ਜੋਤ ਆਤਮ ਉਜਿਆਰਾ, ਗੁਰਸਿਖ ਮੇਰਾ ਜਗਤ ਨਾ ਮਰੇ। ਅੰਤਕਾਲ ਮਿਲੇ ਸਚ ਦਵਾਰਾ, ਮਹਾਰਾਜ ਸ਼ੇਰ ਸਿੰਘ ਸਰਨ ਜੋ ਪਰੇ। ਸਰਨ ਪਰੇ ਸਭ ਰੋਗ ਮਿਟਾਏ। ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਏ। ਖੰਡ ਸਚ ਸਚ ਧਾਮ ਬਿਠਾਏ। ਮਹਾਰਾਜ ਸ਼ੇਰ ਸਿੰਘ ਗੁਰਸਿਖ ਵਿਚ ਜੋਤ ਮਿਲਾਏ। ਜੋਤ ਜਗਤ ਮੇਰਾ ਹੈ ਚਾਨਣ। ਆਤਮ ਜੋਤ ਜਨ ਭਗਤ ਪਛਾਨਣ। ਸੋਹੰ ਸ਼ਬਦ ਪ੍ਰਭ ਦੇਵੇ ਗਿਆਨਣ। ਮੇਰਾ ਨਾਉਂ ਸਤਿ ਨਿਰੰਜਣ ਮਾਨਣ। ਭਗਤਨ ਭਾਉ ਰਸਨਾ ਨਾਉਂ ਬਖਾਨਣ। ਦੁੱਖ ਮਿਟਾਓ ਗੁਰਚਰਨ ਧਿਆਨਣ। ਗੁਰਸੰਗਤ ਜਗਤ ਦੇਵੇ ਗੁਰ ਮਾਨਣ । ਗੁਰਸਿਖ ਕਲਜੁਗ ਉਤਰੇ ਪਾਰ, ਮਹਾਰਾਜ ਸ਼ੇਰ ਸਿੰਘ ਜਿਨ ਰਿਦੇ ਧਿਆਨਣ। ਰਿਦੇ ਧਿਆਨ ਮਿਲੇ ਜਗ ਦਾਤਾ। ਗੁਰਸਿਖ ਬ੍ਰਹਮ ਗਿਆਨ ਬ੍ਰਹਮ ਸਰੂਪ ਪਛਾਤਾ। ਸਰਬ ਗੁਆਏ ਮਾਣ ਮਿਲੇ ਆਪ ਰਘੁਰਾਤਾ। ਮਹਾਰਾਜ ਸ਼ੇਰ ਸਿੰਘ ਪਰ ਉਪਕਾਰੀ, ਗੁਰਸਿਖ ਸੋਵੇ ਬਾਹੋਂ ਪਕੜ ਪ੍ਰਭ ਆਪ ਜਗਾਤਾ। ਆਤਮ ਜਾਗੇ ਪ੍ਰਭ ਮਿਲੇ ਵਡਭਾਗ। ਦੁੱਖ ਨੇੜ ਨਾ ਲਾਗੇ, ਸੋਏ ਕਰਮ ਜੀਵ ਕੇ ਜਾਗੇ। ਸੋਹੰ ਸ਼ਬਦ ਅਨਦਿਨ ਧੁਨ ਵਾਜੇ। ਭਗਤ ਜਨ ਤਨ ਹਰਿ ਮੰਦਰ ਵਾਜੇ। ਮਹਾਰਾਜ ਸ਼ੇਰ ਸਿੰਘ ਹੋਏ ਮਿਹਰਵਾਨਾ, ਐਸੀ ਬਣਤ ਸਿੱਖ ਦੀ ਸਾਜੇ। ਦੁੱਖ ਦੁੱਖ ਦੁੱਖ ਗੁਰ ਦਰ ਤੇ ਗੁਆਇਆ। ਦੁੱਖ ਦੁੱਖ ਦੁੱਖ ਗੁਰ ਝੋਲੀ ਪਾਇਆ। ਦੁੱਖ ਦੁੱਖ ਦੁੱਖ ਗੁਰ ਦੁੱਖ ਮਿਟਾਇਆ। ਸੁਖ ਸੁਖ ਸੁਖ ਗੁਰਸਿਖ ਸਾਗਰ ਵਿਚ ਤਰਾਇਆ। ਸੁਖ ਸੁਖ ਸੁਖ ਗੁਰਸਿਖਾਂ ਪ੍ਰਭ ਝੋਲੀ ਪਾਇਆ। ਬੇਮੁਖਾਂ ਕਾਲੇ ਮੁਖ ਮੁਖ, ਜਿਨ੍ਹਾਂ ਪ੍ਰਭ ਦਰਸ ਨਾ ਪਾਇਆ। ਮਹਾਰਾਜ ਸ਼ੇਰ ਸਿੰਘ ਘਰ ਸੁਖ ਸੁਖ ਸੁਖ, ਗੁਰਸਿਖਾਂ ਘਰ ਮਾਹਿ ਪਾਇਆ। ਘਰ ਮਾਹਿ ਮਿਲਿਆ ਆਪ ਬਨਵਾਲਾ। ਗੁਰਸਿਖਾਂ ਪ੍ਰਭ ਕਲ ਰਖਵਾਲਾ। ਬੇਮੁਖਾਂ ਹੋਏ ਜਗਤ ਧੁੰਦਾਲਾ। ਗੁਰਸਿਖਾਂ ਸੋਹੰ ਮਿਲੇ ਨਾਮ ਸੁਖਾਲਾ । ਭੈ ਭਿਆਨਕ ਮਹਾਰਾਜ ਸ਼ੇਰ ਸਿੰਘ ਹੋਏ ਰਖਵਾਲਾ । ਕਰੇ ਰੱਛਿਆ ਆਪ ਕਿਰਪਾਲਾ। ਦੁੱਖ ਭੰਜਨ ਆਪ ਦੀਨ ਦਿਆਲਾ। ਭਗਤ ਜਨਾਂ ਹਰਿ ਤੋੜ ਜੰਜਾਲਾ। ਦੇਵੇ ਤਾਰ ਸਿਰ ਬਾਲੀ ਬਾਲਾ। ਸਾਧ ਸੰਗਤ ਮਹਾਰਾਜ ਸ਼ੇਰ ਸਿੰਘ ਰਖਵਾਲਾ।