ਪਹਿਲੀ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਗੁਰਦਰਸ ਆਤਮ ਤ੍ਰਿਪਤਾਸਿਆ। ਗੁਰਦਰਸ ਗੁਰਸਿਖ ਗੁਰ ਚਰਨ ਨਿਵਾਸਿਆ। ਗੁਰਦਰਸ ਦੇਵੇ ਮਾਣ ਗੁਰ ਆਪ ਸਿੱਖ ਸ਼ਾਬਾਸਿਆ । ਮਹਾਰਾਜ ਸ਼ੇਰ ਸਿੰਘ ਜਗਤ ਜਲਾਏ, ਭਗਤ ਜਨਾਂ ਕਰੇ ਬੰਦ ਖ਼ੁਲਾਸਿਆ। ਗੁਰ ਦਰਸ਼ਨ ਕਰਿਆ ਤਨ ਮਨ ਹਰਿਆ । ਗੁਰਸਿਖ ਦਰ ਤੇ ਆਸਾ ਵਰਿਆ । ਜੋਤ ਨਿਰੰਜਣ ਦਰਸ ਜਿਨ ਕਰਿਆ। ਨਿਹਕਲੰਕ ਨਾ ਕਿਸੇ ਤੋਂ ਡਰਿਆ। ਜੋਤ ਸਰੂਪ ਆਪ ਪ੍ਰਭ ਹਰਿਆ। ਬੇਮੁਖਾਂ ਦਰ ਗੁਰ ਨਜ਼ਰ ਨਾ ਪਰਿਆ। ਗੁਰਸਿਖਾਂ ਦਰਸ ਠਾਂਡਾ ਕਰਿਆ। ਜਗੇ ਜੋਤ ਆਤਮ ਪ੍ਰਕਾਸ਼ੇ, ਗਿਆਨ ਜੋਤ ਹਿਰਦਾ ਪ੍ਰਭ ਕਰਿਆ।
ਦਰਸ ਦਿਖਾਵੇ ਨਜ਼ਰੀ ਆਵੇ ਕ੍ਰਿਸ਼ਨ ਮੁਰਾਰ ਨਾਮ ਸ਼ੇਰ ਸਿੰਘ ਧਰਿਆ। ਜੋਤ ਨਿਰੰਜਣ ਪ੍ਰਭ ਕਲ ਪ੍ਰਗਟਾਏ, ਗੁਰਸਿਖਾਂ ਪ੍ਰਭ ਗੁਰ ਦੇ ਬੁਝਾਈ। ਹੋ ਮਿਹਰਵਾਨ ਆਪ ਪ੍ਰਭ ਠਾਕਰ, ਬਾਹੋਂ ਪਕੜ ਸਿੱਖ ਲੈ ਆਈ। ਜੋਤ ਜਗਾਈ ਸ੍ਰਿਸ਼ਟ ਜਲਾਈ, ਗੁਰਸਿਖਾਂ ਘਰ ਸਦਾ ਰੰਗ ਲਾਈ। ਐਸਾ ਖੇਲ ਪ੍ਰਭੂ ਨੇ ਕਰਿਆ। ਈਸ਼ਰ ਪ੍ਰਗਟਿਓ ਨਰ ਨਰਾਇਣ, ਦਾੜ੍ਹਾਂ ਅਗਾਰੇ ਪ੍ਰਿਥਮ ਚੁਬਾਇਣ, ਬੇਮੁਖ ਕੋਈ ਜਗਤ ਨਾ ਅੜਿਆ। ਸੋਹੰ ਬਾਣ ਸ਼ਬਦ ਗੁਰ ਡਾਹਢਾ, ਬੇਮੁਖਾਂ ਕਲ ਭਾਂਡਾ ਭਰਿਆ। ਮਹਾਰਾਜ ਸ਼ੇਰ ਸਿੰਘ ਭਗਤ ਕਿਰਪਾਲਾ, ਦੇ ਦਰਸ ਕਰੇ ਤਨ ਮਨ ਹਰਿਆ। ਤਨ ਮਨ ਦੇਹ ਵਿਚ ਜੋਤ ਹੈ, ਜੀਵ ਜੋਤ ਨਿਰੰਜਣ ਦੇਹ ਪ੍ਰਕਾਸ਼ੇ। ਜੀਉ ਨਾ ਜਾਣੇ ਪ੍ਰਭ ਕਾ ਭੇਉ। ਆਪ ਉਪਾਏ ਆਪ ਖਪਾਏ, ਆਪ ਅਡੋਲ ਜੋਤ ਸਰੂਪ ਹੋ ਰਿਓ। ਦਰਸ ਦਿਵਾਏ ਗੁਰਸਿਖ ਪ੍ਰਭ ਜੋਤ ਜਗਾਏ, ਨਾਮ ਨਿਧਾਨ ਬੀਜ ਹੈ ਬੀਓ। ਸੋਹੰ ਸ਼ਬਦ ਸੁਣਾਏ ਧੁਨ ਮਨ ਵਜਾਏ, ਗਿਆਨ ਨਿਰਮਲ ਜੀਓ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਏ ਗੁਰਸਿਖ ਤਰਾਏ, ਨਾਮ ਨਿਧਾਨ ਰਸ ਗੁਰ ਦਰ ਤੇ ਪੀਓ । ਨਾਮ ਨਿਧਾਨ ਗੁਰਦਰ ਤੇ ਪਾਈਏ। ਚਰਨ ਲਾਗ ਕਲਜੁਗ ਤਰ ਜਾਈਏ । ਸ਼ਬਦ ਸੁਰਤ ਧੁਨ ਮਨ ਵਜਾਈਏ। ਆਤਮ ਹੋਏ ਪ੍ਰਕਾਸ਼, ਦੀਪਕ ਵਿਚ ਦੇਹ ਜਗਾਈਏ। ਜੋਤ ਦੀਪਕ ਦੇਹ ਉਜਿਆਰਾ, ਕਰ ਦਰਸ ਕਲ ਤਰ ਜਾਈਏ। ਗੁਰਸਿਖ ਦਰ ਤੇ ਮਨ ਸ਼ਬਦ ਵਿਗਾਸੇ, ਮਹਾਰਾਜ ਸ਼ੇਰ ਸਿੰਘ ਚਰਨ ਸੀਸ ਨਿਵਾਈਏ। ਗੁਰਚਰਨੀਂ ਜਿਨ ਸੀਸ ਨਿਵਾਇਆ । ਨਿਰਹਾਰੀ ਨਿਰਵੈਰ ਪ੍ਰਭ ਨਜ਼ਰੀ ਆਇਆ। ਜਗੇ ਜੋਤ ਅਗੰਮ, ਖੋਲ੍ਹ ਕਿਵਾੜ ਪ੍ਰਭ ਦਰਸ ਦਿਖਾਇਆ। ਕਲਜੁਗ ਉਤਰੇ ਪਾਰ, ਭਗਤ ਜਨਾਂ ਪ੍ਰਭ ਆਪ ਵਡਿਆਇਆ। ਦੇਵੇ ਬ੍ਰਹਮ ਗਿਆਨ, ਜੋਤ ਸਰੂਪ ਆਪ ਰਘੁਰਾਇਆ। ਆਤਮ ਧਰੇ ਧਿਆਨ, ਨਿਜਾਨੰਦ ਪ੍ਰਭ ਦੇਹ ਦਰਸਾਇਆ। ਹੋਏ ਬ੍ਰਹਮ ਗਿਆਨ, ਦੇ ਦਰਸ ਪ੍ਰਭ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਜਗਤ ਪ੍ਰਗਾਸਿਓ, ਨਿਹਕਲੰਕ ਹੋ ਡੰਕ ਵਜਾਇਆ। ਨਿਹਕਲੰਕ ਜਗਤ ਕਲੰਕ ਲਗਾਏ। ਪ੍ਰਗਟ ਜੋਤ ਕਲ ਪ੍ਰਭ ਕਿਸੇ ਨਜ਼ਰ ਨਾ ਆਏ। ਛੱਡ ਦੇਹ ਅਪਾਰ, ਜੋਤ ਸਰੂਪ ਪ੍ਰਭ ਰਿਹਾ ਸਮਾਏ। ਸਾਧ ਸੰਗਤ ਰਸਨ ਜਸ ਗਾਏ, ਹਰਿ ਜੀਓ ਹਰ ਦਰ ਬੱਧਾ ਆਏ। ਕੋਈ ਜੀਓ ਪਹੁੰਚ ਨਾ ਸਕੇ ਧਾਮ ਸਚ ਜਿਥੇ ਪ੍ਰਭ ਜੋਤ ਜਗਾਏ। ਜੋਤ ਸਰੂਪ ਤੀਨ ਲੋਕ ਪ੍ਰਭ ਵਸਿਆ, ਮਾਤ ਪਾਤਾਲ ਆਕਾਸ਼ ਰਹਾਵੇ । ਖੰਡ ਬ੍ਰਹਿਮੰਡ ਸਰਬ ਵਰਭੰਡ, ਜੋਤ ਸਰੂਪ ਜੋਤ ਜਗਤ ਜੀਵ ਜਗਾਵੇ । ਗੁਰਸਿਖ ਮੁਖ ਸਦਾ ਜਗ ਉਜਲ, ਸੋਹੰ ਸ਼ਬਦ ਜੋ ਰਸਨਾ ਗਾਏ। ਨਿਹਕਲੰਕ ਆਪ ਨਿਰਾਧਾਰਾ, ਦੇ ਦਰਸ ਦੁੱਖ ਰੋਗ ਗਵਾਏ । ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਸਰਨ ਪਰੇ ਕੀ ਲਾਜ ਰਖਾਏ। ਜੋ ਜਨ ਆਏ ਚਰਨ ਗੁਰ ਪਰੇ। ਦੁੱਖ ਕਲੇਸ਼ ਆਪ ਪ੍ਰਭ ਹਰੇ। ਮਿਲ ਸਾਧ ਸੰਗਤ ਰਸਨਾ ਸੋਹੰ ਸ਼ਬਦ ਰਰੇ। ਹੋਏ ਬੰਦ ਖ਼ੁਲਾਸ, ਨਰਕ ਮਝਾਰ ਗੁਰਸਿਖ ਨਾ ਪਰੇ। ਨਾਉਂ ਨਰਾਇਣ ਸ਼ਬਦ ਹੈ ਡਾਹਢਾ, ਪਾਏ ਸੋ ਕਿਰਪਾ ਜਿਸ ਕਰੇ। ਕਰ ਕਿਰਪਾ ਗੁਣ ਨਿਧਾਨਾ, ਗੁਰਸਿਖ ਦਰ ਜੋੜ ਦੋਏ ਖਰੇ। ਰੱਖੇ ਲਾਜ ਪ੍ਰਭ ਪੂਰਨ, ਕਲਜੁਗ ਆਣ ਸਿਰ ਹੱਥ ਧਰੇ। ਕਲਜੁਗ ਵਾਉ ਛੋਹ ਨਾ ਸਕੇ, ਸੋਹੰ ਸ਼ਬਦ ਹਿਰਦੇ ਵਰੇ। ਅੰਤ ਕਾਲ ਦਰਸ ਪ੍ਰਭ ਦੇ ਕੇ, ਜੋਤ ਵਿਚ ਜੋਤ ਪ੍ਰਭ ਧਰੇ। ਖੰਡ ਸਚ ਗੁਰ ਧਾਮ ਰਚਾਇਆ, ਬੈਠ ਅਡੋਲ ਗੁਰਸਿਖ ਗੁਰ ਦਰ ਖਰੇ। ਮਹਾਰਾਜ ਸ਼ੇਰ ਸਿੰਘ ਕਿਸੇ ਨਜ਼ਰ ਨਾ ਆਏ, ਜੋਤ ਸਰੂਪ ਵਿਚ ਸਿੱਖ ਹੈ ਵਰੇ। ਪ੍ਰਭ ਕਾ ਸਰੂਪ ਜਗਤ ਨਿਆਰਾ। ਬੂਝੇ ਸੋ ਜਿਸ ਬੁਝਾਏ ਆਪ ਨਿਰੰਕਾਰਾ। ਪ੍ਰਭ ਸਰੂਪ ਜੋਤ ਆਕਾਰਾ। ਜੋਤ ਸਰੂਪ ਪਸਰਿਓ ਜਗਤ ਪਸਾਰਾ। ਜੋਤ
ਸਰੂਪ ਪ੍ਰਭ ਜਗਤ ਜਲਾਇਆ, ਵਹਾਇਆ ਜਲ ਕੀ ਧਾਰਾ। ਕਲ ਖਪਾਇਆ ਸਤਿਜੁਗ ਲਗਾਇਆ, ਸਤਿ ਸਤਿ ਸਤਿ ਵਰਤਾਏ ਆਪ ਨਿਰੰਕਾਰਾ। ਜੋਤ ਪ੍ਰਗਟਾਏ ਨਿਹਕਲੰਕ ਅਖਵਾਏ, ਮਦਿ ਮਾਸੀ ਖਪਾਵੇ ਐਸਾ ਤੋੜੇ ਪ੍ਰਭ ਹੰਕਾਰਾ। ਬੇਮੁਖ ਜਲਾਵੇ ਸਿੱਖ ਤਰਾਵੇ, ਗੁਰਸਿਖ ਉਤਰੇ ਪਾਰ ਕਿਨਾਰਾ। ਸੋਹੰ ਸ਼ਬਦ ਚਲਾਵੇ ਸਰਬ ਖਪਾਵੇ, ਏਕ ਜੋਤ ਹੋਏ ਏਕ ਪਸਾਰਾ। ਈਸ਼ਰ ਏਕ ਜੋਤ ਹੈ ਏਕਾ, ਈਸ਼ਰ ਜੋਤ ਜਗਤ ਨਿਵਾਰਾ। ਮਹਾਰਾਜ ਸ਼ੇਰ ਸਿੰਘ ਇਹ ਬਣਤ ਬਣਾਈ, ਸੋਹੰ ਸ਼ਬਦ ਬਾਣ ਜਗਤ ਮਾਰਾ। ਸੋਹੰ ਬਾਣ ਜਗਤ ਗੁਰ ਲਾਵੇ। ਸਾਚਾ ਘਰ ਕਿਸੇ ਨਜ਼ਰ ਨਾ ਆਵੇ। ਬੇਮੁਖ ਹੋਏ ਦਰ ਧੱਕੇ ਖਾਵੇ। ਗੁਰਸਿਖ ਨਾਮ ਨਿਰੰਜਣ ਪਾ ਕਰ, ਕਲਜੁਗ ਸਦ ਪਾਰ ਕਰਾਵੇ। ਮਹਾਰਾਜ ਸ਼ੇਰ ਸਿੰਘ ਦੇ ਦਰਸ, ਕਲਜੁਗ ਸਿੱਖ ਪੈਜ ਰਖਾਵੇ। ਸੱਚਾ ਉਹ ਧਾਮ ਜਿਥੇ ਪ੍ਰਭ ਵਸਿਆ। ਸੱਚਾ ਉਹ ਧਾਮ, ਜਿਥੇ ਪਾਪੀ ਨੱਸਿਆ। ਸੱਚਾ ਉਹ ਧਾਮ ਜਿਥੇ ਗੁਰਸਿਖਾਂ ਪ੍ਰਭ ਸ਼ਬਦ ਸੋਹੰ ਦੱਸਿਆ । ਮਹਾਰਾਜ ਸ਼ੇਰ ਸਿੰਘ ਭਗਤ ਤਰਾਏ, ਸ਼ਬਦ ਰੂਪ ਹੋ ਹਿਰਦੇ ਵਸਿਆ। ਹਿਰਦੇ ਹੋ ਪ੍ਰਵੇਸ਼ ਦੇਵੇ ਦੇਹ ਗਿਆਨਾ। ਸੋਹੰ ਸ਼ਬਦ ਦੇ ਦਾਨ, ਮਿਟੇ ਆਵਣ ਜਾਣਾ। ਗੁਰਚਰਨ ਜੀਵ ਧਿਆਨ, ਮਿਲੇ ਵਿਸ਼ਨੂੰ ਭਗਵਾਨਾ। ਬੇਮੁਖ ਠੌਹਰ ਨਾ ਪਾਇਣ, ਪੂਰਾ ਸਤਿਗੁਰ ਨਾ ਪਛਾਨਾ। ਗੁਰਸਿਖਾਂ ਪ੍ਰਭ ਮਿਹਰਵਾਨ, ਕਲਜੁਗ ਦੇਵੇ ਦਰਸ ਹੈ ਦਾਨਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਹੋ ਨਿਹਕਲੰਕ ਕਿਸੇ ਨਜ਼ਰ ਨਾ ਆਨਾ। ਨਿਹਕਲੰਕ ਹੋ ਜੋਤ ਸਰੂਪਾ। ਨਿਹਕਲੰਕ ਆਪ ਵਡ ਭੂਪਾ। ਨਿਹਕਲੰਕ ਪ੍ਰਗਟੇ ਅੰਧ ਕੂਪਾ। ਨਿਹਕਲੰਕ ਕਿਸੇ ਨਜ਼ਰ ਨਾ ਆਵੇ, ਜੋਤ ਸਰੂਪ ਪ੍ਰਭ ਜੋਤ ਸਰੂਪਾ। ਨਿਹਕਲੰਕ ਕਲੰਕ ਜਗ ਲਾ ਕੇ ਸ੍ਰਿਸ਼ਟ ਜਲੇ ਜਿਉਂ ਪੰਜ ਜੇਠ ਕੀ ਧੂਪਾ । ਨਿਹਕਲੰਕ ਨਰਾਇਣ ਨਰ ਆਇਆ, ਈਸ਼ਰ ਜੋਤ ਸਰੂਪ ਪ੍ਰਭ ਜੋਤ ਹੈ ਰੂਪਾ। ਨਿਹਕਲੰਕ ਰੂਪ ਹੈ ਅਗੰਮ, ਅਗੰਮ ਅਗੋਚਰ ਪ੍ਰਭ ਅਨੇਕ ਸਰੂਪਾ। ਨਿਹਕਲੰਕ ਸ੍ਰਿਸ਼ਟ ਕਰੇ ਭੰਗ, ਮਹਾਰਾਜ ਸ਼ੇਰ ਸਿੰਘ ਕਲ ਪ੍ਰਗਟਿਓ ਸਤਿ ਸਰੂਪਾ। ਨਿਹਕਲੰਕ ਪ੍ਰਭ ਆਪ ਅਖਵਾਏ। ਜਾਮਾ ਲਿਆ ਧਾਰ, ਘਨਕਪੁਰੀ ਪ੍ਰਭ ਭਾਗ ਲਗਾਏ। ਕਲਜੁਗ ਹੋਏ ਖੁਆਰ, ਸਤਿਜੁਗ ਸਤਿ ਸਤਿ ਸਤਿ ਵਰਤਾਏ। ਹੋਏ ਸ਼ਬਦ ਗੁੰਜ਼ਾਰ, ਸੋਹੰ ਸ਼ਬਦ ਜੋ ਰਸਨਾ ਗਾਏ। ਮਿਲੇ ਭਗਤ ਭੰਡਾਰ, ਦੇ ਦਰਸ ਗੁਰਸਿਖ ਤਰਾਵੇ। ਅੰਤ ਨਾ ਹੋਏ ਖ਼ੁਆਰ, ਮਹਾਰਾਜ ਸ਼ੇਰ ਸਿੰਘ ਵਿਚ ਜੋਤ ਮਿਲਾਵੇ । ਈਸ਼ਰ ਜੋਤ ਜਗਤ ਪ੍ਰਕਾਸ਼ਾ। ਸਰਬ ਜੀਵ ਮੇਂ ਪ੍ਰਭ ਕਾ ਵਾਸਾ। ਭਗਤ ਜਨਾਂ ਗੁਰ ਚਰਨ ਭਰਵਾਸਾ। ਬੇਮੁਖਾਂ ਦਰ ਮਿਲੇ ਹਾਸਾ। ਪਾਪੀਆਂ ਕੀਨਾ ਪ੍ਰਭ ਨਰਕ ਨਿਵਾਸਾ। ਗੁਰਸਿਖਾਂ ਸਦ ਬਲ ਬਲ ਜਾਸਾ। ਮਹਾਰਾਜ ਸ਼ੇਰ ਸਿੰਘ ਦੇਵੇ ਦਰਸ ਦਿਲਾਸਾ। ਕਰੋ ਦਰਸ ਗੁਰ ਦਰ ਤੇ ਆ ਕੇ। ਦੀਪਕ ਲਿਓ ਜਗਾਏ, ਆਤਮ ਜੋਤ ਪ੍ਰਕਾਸ਼ਾ। ਹਉਮੇ ਦਿਉ ਜਲਾਏ, ਅਗਿਆਨ ਅੰਧੇਰ ਬਿਨਾਸਾ। ਸੋਹੰ ਮੇਰਾ ਨਾਉਂ, ਸਿਮਰੋ ਰਸਨ ਸਵਾਸਾ। ਦੇਵੇ ਦਰਸ ਅਪਾਰ, ਪ੍ਰਭ ਪੂਰਾ ਸ਼ਾਹੋ ਸ਼ਾਬਾਸ਼ਾ। ਗੁਰਸਿਖ ਲਾਏ ਪਾਰ, ਨਿਹਕਲੰਕ ਜੋਤ ਅਬਿਨਾਸ਼ਾ। ਮਹਾਰਾਜ ਸ਼ੇਰ ਸਿੰਘ ਆਪ ਨਿਰੰਜਣ, ਦੇ ਦਰਸ ਹੋਏ ਭਗਤ ਧਰਵਾਸਾ। ਅਥਰਬਣ ਵੇਦ ਗਵਾਇਆ ਚੌਥਾ ਜੁਗ ਖਪਾਇਆ, ਜੋਤ ਜਗਤ ਧਰੀ ਗੁਰ ਆ ਕੇ। ਸੋਹੰ ਚਲਾਇਆ ਸਭ ਦਾ ਮਾਣ ਗਵਾਇਆ, ਨਿਹਕਲੰਕ ਪ੍ਰਗਟਿਓ ਆ ਕੇ। ਜੁਗ ਉਲਟਾਇਆ ਭਰਮ ਚੁਕਾਇਆ, ਸ਼ਬਦ ਸੱਚਾ ਪ੍ਰਭ ਸਚ ਲਿਖਾ ਕੇ। ਐਸਾ ਕਰਮ ਕਮਾਇਆ ਪੜਦਾ ਪਾਇਆ, ਬੈਠਾ ਆਪ ਪ੍ਰਭ ਜੋਤ ਜਗਾ ਕੇ। ਜਗਤ ਭੁਲਾਇਆ ਨਜ਼ਰ ਨਾ ਆਇਆ, ਜਗਤ ਖਪਾਇਆ ਰਸਨਾ ਬਚਨ ਲਿਖਾ ਕੇ । ਕਹਿਰ ਵਰਤਾਇਆ ਵਿੱਚ ਅਗਨ ਜੋਤ ਜਗਤ ਪ੍ਰਭ ਲਾ
ਕੇ। ਅਛਲ ਛਲਨ ਜਗ ਆਇਆ, ਆਪ ਅਡੋਲ ਬੈਠ ਜਗਤ ਜਲਾਇਆ, ਸਾਧ ਸੰਗਤ ਵਸਿਆ ਪ੍ਰਭ ਆ ਕੇ। ਜੀਵ ਜੰਤ ਭੁਲਾਇਆ, ਬਾਣ ਸ਼ਬਦ ਜਗਤ ਗੁਰ ਲਾਇਆ, ਬੈਠਾ ਪ੍ਰਭ ਭੇਸ ਵਟਾ ਕੇ। ਮਿਹਰਵਾਨ ਅਖਵਾਇਆ, ਰਾਮ ਨਾਉਂ ਤਰਾਇਆ ਅੰਤਕਾਲ ਦੇਹ ਤਜਾ ਕੇ। ਯਜੁਰ ਭਾਗ ਲਗਾਇਆ, ਕ੍ਰਿਸ਼ਨ ਸ਼ਾਮ ਅਖਵਾਇਆ, ਦੁਆਪਰ ਗਿਆ ਉਲਟਾ ਕੇ। ਕਲਜੁਗ ਜੋਤ ਜਗਾਇਆ, ਨਿਹਕਲੰਕ ਅਖਵਾਇਆ, ਘਨਕਪੁਰੀ ਪ੍ਰਭ ਮਾਣ ਦਵਾ ਕੇ। ਦੇਹ ਤਜਾਇਆ ਵਿਚ ਸਿੱਖ ਸਮਾਇਆ, ਬੈਠਾ ਪ੍ਰਭ ਦੇਹ ਜੋਤ ਜਗਾ ਕੇ। ਬੇਮੁਖ ਖਪਾਇਆ ਗੁਰਸਿਖ ਤਰਾਇਆ, ਗੁਰ ਦਰ ਆਇਆ ਸੀਸ ਝੁਕਾ ਕੇ। ਨਾਮ ਨਿਧਾਨ ਦਿਵਾਇਆ, ਜਗਤ ਜਲੰਦਾ ਪ੍ਰਭ ਚਰਨ ਤਰਾਇਆ, ਆਤਮ ਬੈਠਾ ਧਿਆਨ ਲਗਾ ਕੇ । ਪ੍ਰਭ ਵਡਿਆਇਆ ਗੁਰਸਿਖ ਕਲ ਪਾਰ ਤਰਾਇਆ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਅਖਵਾ ਕੇ। ਨਿਹਕਲੰਕ ਆਪ ਪ੍ਰਭ ਨਿਰਵੈਰਾ। ਵਕਤ ਲੈ ਆਵੇ ਦੇਰ ਨਾ ਲਾਵੇ, ਸ੍ਰਿਸ਼ਟ ਝੜੇ ਬੇਰ ਜਿਉਂ ਬੇਰਾ। ਸਿੱਖ ਤਰਾਵੇ ਦਰਸ ਦਿਖਾਵੇ, ਗੁਰਸਿਖ ਮਿਟੇ ਮਨ ਤੇਰਾ ਮੇਰਾ। ਬੇਮੁਖ ਜਲਾਵੇ ਕਲ ਖਪਾਵੇ, ਬਿਨ ਗੁਰ ਹੋਇਆ ਜਗਤ ਅੰਧੇਰਾ। ਮਹਾਰਾਜ ਸ਼ੇਰ ਸਿੰਘ ਨਜ਼ਰ ਨਾ ਆਇਆ, ਨਰ ਅਵਤਾਰ ਲੈ ਪਾਇਆ ਫੇਰਾ। ਨਰ ਅਵਤਾਰ ਜਗਤ ਪ੍ਰਭ ਆ ਕੇ। ਜੋਤ ਜਗਾਈ ਪ੍ਰਭ ਦਇਆ ਕਮਾ ਕੇ। ਕਲ ਖਪਾਇਆ ਜਾਏ ਸਤਿਜੁਗ ਲਾ ਕੇ। ਧਰਮ ਚਲਾਏ ਸੋਹੰ ਸ਼ਬਦ ਸੁਣਾ ਕੇ। ਸੋਹੰ ਸ਼ਬਦ ਚਲਾਏ ਗੁਰਸਿਖਾਂ ਇਹ ਮਾਰਗ ਪਾ ਕੇ। ਪਤਤ ਪਾਵਨ ਦੁੱਖ ਭੈ ਭੰਜਨ, ਸਰਬ ਜੀਆਂ ਦੇ ਦੁੱਖੜੇ ਲਾਹ ਕੇ। ਮਹਾਰਾਜ ਸ਼ੇਰ ਸਿੰਘ ਸਵੱਛ ਸਰੂਪਾ, ਗੁਰਸਿਖਾਂ ਰੱਖੇ ਬਣਤ ਬਣਾ ਕੇ। ਸਤਿਜੁਗ ਸਾਚਾ ਰਾਹ ਚਲਾਇਆ । ਸੋਹੰ ਸ਼ਬਦ ਨਾਮ ਬਬਾਣ ਬਣਾਇਆ। ਪੂਰਾ ਸਤਿਗੁਰ ਸਚ ਤਖ਼ਤ ਬਹਾਇਆ। ਜੋਤ ਸਰੂਪ ਪ੍ਰਭ ਆਪ ਵਡਿਆਇਆ। ਦੇ ਕੇ ਦਰਸ ਅਪਾਰ, ਦੇਹ ਕਾ ਕੁਫ਼ਲ ਖੁਲ੍ਹਾਇਆ। ਹੋਇਆ ਜੋਤ ਪ੍ਰਕਾਸ਼, ਅੰਮ੍ਰਿਤ ਨਾਮ ਰਸ ਪਾਇਆ। ਝਿਰਨਾ ਝਿਰੇ ਆਪ, ਬੂੰਦ ਅੰਮ੍ਰਿਤ ਮੇਰਾ ਬਰਸਾਇਆ। ਅੰਮ੍ਰਿਤ ਬੂੰਦ ਆਪ ਪ੍ਰਭ ਬਰਖੇ, ਕਵਲ ਨਾਭ ਦਾ ਮੁਖ ਖੁਲ੍ਹਾਇਆ। ਖੁਲ੍ਹੇ ਕਵਲ ਬੂੰਦ ਇਕ ਬਰਸੇ, ਦਵਾਰ ਦਸਵਾਂ ਪ੍ਰਭ ਪਰਦਾ ਲਾਹਿਆ। ਗੁਰਸਿਖਾਂ ਜਗਤ ਬਲਿਹਾਰ, ਜੋਤ ਸਰੂਪ ਪ੍ਰਭ ਦਰਸ਼ਨ ਪਾਇਆ। ਮਹਾਰਾਜ ਸ਼ੇਰ ਸਿੰਘ ਆਪ ਨਿਰਾਧਾਰ, ਗੁਰਸਿਖਾਂ ਦੇ ਵਿਚ ਸਮਾਇਆ। ਗੁਰਸਿਖਾਂ ਪ੍ਰਭ ਦੇ ਵਡਿਆਈ । ਗੁਰਸਿਖਾਂ ਪ੍ਰਭ ਸੇਵ ਕਮਾਈ । ਗੁਰਸਿਖਾਂ ਵਿਚ ਭੇਵ ਨਾ ਕਾਈ। ਗੁਰਸਿਖਾਂ ਵਿਚ ਪ੍ਰਭ ਨਿਰੰਜਣ ਜੋਤ ਟਿਕਾਈ। ਗੁਰਸਿਖਾਂ ਮਿਲ ਪ੍ਰਭ ਲਿਆ ਪ੍ਰਗਟਾਈ। ਗੁਰਸਿਖਾਂ ਇਹ ਮਿਲੀ ਵਧਾਈ, ਜੋਤ ਨਿਰੰਜਣ ਸਚ ਤਖ਼ਤ ਬਹਾਈ। ਸਚ ਧਾਮ ਸਚਖੰਡ ਦਵਾਰਾ, ਜਿਥੇ ਬੈਠੇ ਆਪ ਰਘੁਰਾਈ । ਉਤਮ ਜਗੇ ਦੀਪਕ ਨਿਆਰਾ, ਗੁਰਸਿਖ ਜੋਤ ਪ੍ਰਭ ਆਪ ਜਗਾਈ। ਜੋਤ ਜਗਾਈ ਸੋਝੀ ਪਾਈ, ਸੁਤਿਆਂ ਸਿੱਖ ਪ੍ਰਭ ਦਰਸ ਦਿਖਾਈ । ਦਰਸ ਦਿਖਾਏ ਥਿਰ ਘਰ ਸੋਝੀ ਪਾਏ, ਹਿਰਦਾ ਸ਼ਾਂਤ ਕਾਇਆ ਸੀਤ ਕਰਾਈ। ਮਹਾਰਾਜ ਸ਼ੇਰ ਸਿੰਘ ਸਰਬ ਗੁਣ ਦਾਤਾ, ਬਾਹੋਂ ਪਕੜ ਗੁਰਸਿਖ ਤਰਾਈ। ਗੁਰਸਿਖ ਤਾਰੇ ਆਪ ਪ੍ਰਭ ਠਾਕਰ। ਗੁਰਸਿਖ ਕਲਜੁਗ ਭਗਤ ਰਤਨਾਗਰ। ਗੁਰਸਿਖ ਨਿਰਮਲ ਕਵਲ ਜਿਉਂ ਸਾਗਰ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਪ੍ਰਗਟੇ ਜੋਤ ਹੋਏ ਉਜਾਗਰ। ਜਗੇ ਜੋਤ ਜੋਤ ਜਗਤ ਜਲਾਵੇ। ਜਗੇ ਜੋਤ ਸਰਬ ਸ੍ਰਿਸ਼ਟ ਰੁਲਾਵੇ। ਪ੍ਰਗਟੇ ਜੋਤ ਕਿਸੇ ਨਜ਼ਰ ਨਾ ਆਵੇ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਨਿਹਕਲੰਕ ਜਗਤ ਅਖਵਾਵੇ। ਨਿਹਕਲੰਕ ਜੋਤ ਜਗਾਈ। ਨਿਹਕਲੰਕ ਪ੍ਰਭ ਦੇਹ ਤਜਾਈ। ਨਿਹਕਲੰਕ ਹੋ
ਪ੍ਰਭ ਸ੍ਰਿਸ਼ਟ ਹਿਲਾਈ। ਨਿਹਕਲੰਕ ਸਰਬ ਭੇਖ ਮਿਟਾਈ । ਨਿਹਕਲੰਕ ਕੁੰਟ ਚਾਰ ਜੈ ਜੈ ਜੈਕਾਰ ਕਰਾਈ। ਨਿਹਕਲੰਕ ਲੈ ਅਵਤਾਰ, ਰੰਗ ਰੂਪ ਨਾ ਕਿਸੇ ਵਖਾਈ। ਤਜੀ ਦੇਹ ਹੋਏ ਜੋਤ ਸਰੂਪ, ਮਹਾਰਾਜ ਸ਼ੇਰ ਸਿੰਘ ਨਿਹਕਲੰਕ ਨਾਉਂ ਰਖਾਈ। ਨਿਹਕਲੰਕ ਆਪ ਗੁਣ ਨਿਧਾਨਾ। ਨਿਹਕਲੰਕ ਆਏ ਜਗਤ ਜਿਉਂ ਬਾਨਾ। ਨਿਹਕਲੰਕ ਵਿਰਲੇ ਗੁਰਮੁਖ ਪਛਾਨਾ। ਨਿਹਕਲੰਕ ਤੀਨ ਲੋਕ ਇਕ ਸਮਾਨਾ। ਨਿਹਕਲੰਕ ਅਖਵਾਏ ਮਹਾਰਾਜ ਸ਼ੇਰ ਸਿੰਘ ਜੋਤ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਪ੍ਰਭ ਆਕਾਰਾ। ਵਿਸ਼ਨੂੰ ਆਕਾਰ ਸਰਬ ਸ੍ਰਿਸ਼ਟ ਆਕਾਰਾ । ਵਿਸ਼ਨੂੰ ਕਰ ਦਰਸ ਗੁਰ ਮਨ ਸਦਾ ਅਨੰਦ। ਗੁਰਸਿਖ ਜਗਤ ਸੀਤਲ ਚੰਦ। ਬੇਮੁਖ ਜਲੇ ਜਗਤ ਬੰਦ ਬੰਦ। ਥਿਰ ਘਰ ਨਾ ਸੂਝੇ ਹੋਏ ਅੰਧੇਰ ਅੰਧ। ਜਗਤ ਦੁਰਕਾਰੇ ਨਰਕ ਨਿਵਾਰੇ, ਕੋਇ ਨਾ ਦਏ ਛੁਡਾਏ ਜਮਡੰਡ। ਗੁਰਸਿਖ ਉਧਾਰੇ ਪੈਜ ਸਵਾਰੇ, ਮਹਾਰਾਜ ਸ਼ੇਰ ਸਿੰਘ ਆਪ ਬਖ਼ਸ਼ੰਦ। ਬਖ਼ਸ਼ਣਹਾਰਾ ਪ੍ਰਭ ਕਿਰਪਾਲਾ। ਦੀਨਾਂ ਨਾਥ ਭਗਤ ਰਖਵਾਲਾ। ਜਗਤ ਜਲਾਵੇ ਜਿਉਂ ਅਗਨ ਜਵਾਲਾ। ਮਹਾਰਾਜ ਸ਼ੇਰ ਸਿੰਘ ਕਲਜੁਗ ਹੋਏ ਭਗਤ ਰਖਵਾਲਾ। ਭਗਤ ਜਨਾਂ ਗੁਰ ਚਰਨ ਪਿਆਸਾ। ਭਗਤ ਜਨਾਂ ਪ੍ਰਭ ਗੁਰ ਦੁੱਖ ਦਰਦ ਵਿਨਾਸਾ। ਲਾਗ ਚਰਨ ਹੋਏ ਰਹਿਰਾਸਾ। ਕਰ ਦਰਸ ਹੋਏ ਬੰਦ ਖੁਲਾਸਾ। ਗੁਰਸਿਖ ਸਦ ਬਲਿਹਾਰ, ਸੋਹੰ ਜਪਿਓ ਜਿਸ ਨਾਮ ਸਵਾਸਾ। ਮਹਾਰਾਜ ਸ਼ੇਰ ਸਿੰਘ ਆਪ ਦੁੱਖ ਹਰਤਾ, ਸਿੱਖਾ ਦੀਓ ਦਰਸ ਭਰਵਾਸਾ। ਪ੍ਰਭ ਲੈ ਅਵਤਾਰ ਜਗਤ ਸੰਘਾਰਿਆ। ਪ੍ਰਭ ਜੋਤ ਸਰੂਪ ਭਗਤ ਉਧਾਰਿਆ। ਪ੍ਰਭ ਨਿਹਕੰਟਕ ਆਪਣਾ ਆਪ ਵਿਚ ਜਗਤ ਆਕਾਰਿਆ। ਮਹਾਰਾਜ ਸ਼ੇਰ ਸਿੰਘ ਤੀਨ ਭਵਨ ਹੋਏ ਜੈ ਜੈ ਜੈਕਾਰਿਆ। ਜੈ ਜੈ ਜੈਕਾਰ ਜਗਤ ਜੈਕਾਰਾ। ਜੈ ਜੈ ਜੈਕਾਰ ਸੋਹੰ ਸ਼ਬਦ ਭਗਤ ਭੰਡਾਰਾ। ਜੈ ਜੈ ਜੈਕਾਰ ਚਾਰ ਜੁਗ ਹੋਏ ਉਜਿਆਰਾ। ਜੈ ਜੈ ਜੈਕਾਰ ਕਲਜੁਗ ਦੁਸ਼ਟ ਪ੍ਰਭ ਮਾਰਾ। ਜੈ ਜੈ ਜੈਕਾਰ ਮਚਾਏ ਜਗਤ ਹਾਹਾਕਾਰਾ। ਜੈ ਜੈ ਜੈਕਾਰ ਹੋਏ ਸ੍ਰਿਸ਼ਟ ਅੰਧਿਆਰਾ। ਜੈ ਜੈ ਜੈਕਾਰ ਕਰ ਗੁਰਸਿਖਾਂ ਬੁਝੇ ਗੁਰ ਦਰ ਸੱਚਾ ਦਰਬਾਰਾ । ਜੈ ਜੈ ਜੈਕਾਰ ਸੋਹੰ ਸ਼ਬਦ ਕੁੰਟ ਚਾਰ ਜੈਕਾਰਾ। ਮਹਾਰਾਜ ਸ਼ੇਰ ਸਿੰਘ ਲੈ ਅਵਤਾਰ, ਕਲਜੁਗ ਕੀਓ ਪਾਰ ਕਿਨਾਰਾ। ਅੰਮ੍ਰਿਤ ਬਰਖਾ ਲਾਈ, ਗੁਰ ਪੂਰਾ ਕਰਮ ਕਮਾਇੰਦਾ। ਆਤਮ ਸ਼ਾਂਤ ਕਰਾਈ, ਬੂੰਦ ਅੰਮ੍ਰਿਤ ਮੁਖ ਚਵਾਇੰਦਾ। ਅਗਨ ਦੇਹ ਜਲਾਈ, ਕਾਇਆ ਸੀਤਲ ਠੰਡ ਕਰਾਇੰਦਾ। ਪ੍ਰਭ ਪੂਰੇ ਦਇਆ ਕਮਾਈ, ਦੁੱਖ ਦੇਹ ਦਰਦ ਹਟਾਇੰਦਾ। ਦਰ ਆਏ ਮਿਲੇ ਵਡਿਆਈ, ਕਰ ਕਿਰਪਾ ਅੰਮ੍ਰਿਤ ਮੁਖ ਚਵਾਇੰਦਾ । ਭੈ ਭਿਆਨਕ ਪ੍ਰਭ ਹੋਇਆ ਸਹਾਈ, ਭੂਤ ਪਲੀਤ ਵਿਚ ਦੇਹ ਜਲਾਇੰਦਾ। ਸਾਧ ਸੰਗਤ ਮਿਲੀ ਵਧਾਈ, ਦੇ ਦਰਸ ਪ੍ਰਭ ਨਜ਼ਰੀ ਨਜ਼ਰ ਕਰਾਇੰਦਾ। ਵਿਚੋਂ ਮਾਣ ਗਵਾਈ, ਅੰਮ੍ਰਿਤ ਧਾਰ ਦੂਖ ਨਿਵਾਰ ਪ੍ਰਭ ਅਖਵਾਇੰਦਾ। ਕਲਜੁਗ ਅਵਤਾਰ ਦੇਵੇ ਭਗਤ ਭੰਡਾਰ, ਅੰਮ੍ਰਿਤ ਬੂੰਦ ਕਵਲ ਮੇਂ ਪਾਇੰਦਾ। ਜੋ ਜਨ ਆਏ ਗੁਰ ਚਰਨ ਸੀਸ ਝੁਕਾਏ, ਪਤਤ ਪਾਪੀ ਪਵਿਤ ਕਰਾਇੰਦਾ। ਗੁਰਸਿਖਾਂ ਵਿਚ ਸਮਾਏ, ਪ੍ਰਭ ਪੁਰਖ ਨਿਰੰਜਣ ਚਰਨ ਧੂੜ ਗੁਰਸਿਖ ਮਸਤਕ ਲਾਇੰਦਾ। ਬਣਤ ਬਣਾਵੇ ਦਵਾਪਰ ਵਿਛੜੇ, ਕਲਜੁਗ ਪ੍ਰਭ ਮੇਲ ਮਿਲਾਇੰਦਾ। ਆਪਣਾ ਆਪ ਛੁਪਾਏ, ਜੋਤ ਪ੍ਰਗਟਾਏ ਭਗਤ ਜਨਾਂ ਸੋਝੀ ਪਾਇੰਦਾ। ਕੋਈ ਥਿਰ ਨਾ ਰਹਾਏ, ਪ੍ਰਭ ਬਿਨ ਕੋਈ ਠੌਹਰ ਨਾ ਪਾਏ, ਆਪ ਅਪਰੰਪਰ ਪ੍ਰਮੇਸ਼ਵਰ ਜਗਤ ਬਣਾਇੰਦਾ। ਧਰਨੀ ਧਰ ਈਸ਼ਰ ਨਰ ਸਿੰਘ ਨਰਾਇਣ, ਪ੍ਰਗਟ ਹੋ ਸਾਧ ਸੰਗਤ ਦਰਸ ਦਿਖਾਇੰਦਾ। ਜਨਮ ਸੁਫਲ ਕਰਾਏ, ਜੋ ਜਨ ਗੁਰ ਦਰ ਆਏ, ਫਿਰ ਜਨਮ ਨਾ ਪਾਇੰਦਾ। ਵਿਚ ਜੋਤ ਮਿਲਾਏ, ਧਾਮ ਸਚਖੰਡ ਸਚ ਲੈ ਜਾਏ, ਅਟਲ ਆਪ ਅਟਲ ਗੁਰਸਿਖ ਰਖਾਇੰਦਾ।
ਜੋਤ ਜਗੇ ਜਿਥੇ ਨਰਾਇਣ ਬਣਤ ਬਣਾਏ, ਆਪ ਜੋਤ ਸਰੂਪ ਸਦ ਡਗਮਗਾਇੰਦਾ। ਜੋਤ ਸਰੂਪ ਪ੍ਰਭ ਵਿਚ ਆਕਾਸ਼ਿਆ, ਵਿਚ ਮਾਤ ਈਸ਼ਰ ਜੋਤ ਸਰੂਪ ਵਿਚ ਸਿੱਖ ਸਮਾਇੰਦਾ। ਗੁਣ ਨਿਧਾਨ ਕਿਰਪਾ ਨੰਦ, ਭਗਤ ਜਨਾਂ ਘਰ ਜੋਤ ਪ੍ਰਗਟਾਇੰਦਾ। ਸੱਚਾ ਪ੍ਰਗਟੇ ਨਿਰੰਕਾਰ, ਹੋਏ ਸ੍ਰਿਸ਼ਟ ਖੁਆਰ, ਪ੍ਰਭ ਪੂਰਾ ਮੁਖ ਛੁਪਾਇੰਦਾ । ਭਗਤ ਅਧਾਰ ਪੂਰਨ ਅਵਤਾਰ, ਅੰਮ੍ਰਿਤ ਬੂੰਦ ਪ੍ਰਭ ਅਮਰ ਕਰਾਇੰਦਾ। ਅੰਮ੍ਰਿਤ ਅਮਰ ਅਮਰ ਪ੍ਰਭ ਰੂਪਾ, ਪ੍ਰਭ ਕਾ ਰੂਪ ਕਿਸੇ ਨਜ਼ਰ ਨਾ ਆਇੰਦਾ। ਨਜ਼ਰ ਨਾ ਆਵੇ ਸਰਬ ਰਹਾਵੇ, ਬਿਨ ਬਾਤੀ ਬਿਨ ਤੇਲ ਪ੍ਰਭ ਦੀਪਕ ਦੇਹ ਜਲਾਇੰਦਾ । ਲੱਖ ਚੁਰਾਸੀ ਉਪਾਵੇ, ਸਰਬ ਦੇ ਵਿਚ ਸਮਾਵੇ, ਅੰਤਕਾਲ ਖਾਲੀ ਦੇਹ ਕਰਾਇੰਦਾ। ਕਿਸੇ ਹੱਥ ਨਾ ਆਵੇ, ਆਤਮ ਵਿਚ ਰਹਾਵੇ, ਮਾਇਆ ਰੂਪ ਸਭ ਪਰਦਾ ਪਾਇੰਦਾ। ਸੋਹੰ ਸ਼ਬਦ ਜੋ ਗਾਵੇ, ਰੰਗ ਰੰਗੀਲਾ ਮਾਧੋ ਨਿਜ ਮਾਹੇ ਪਾਵੇ, ਜੋਤ ਸਰੂਪ ਵਿਚ ਜੋਤ ਜਗਾਇੰਦਾ। ਨਿਹਕਲੰਕ ਅਖਵਾਵੇ, ਜੋਤ ਸਰੂਪ ਖੇਲ ਰਚਾਵੇ, ਭਗਤ ਜਨਾਂ ਹਰਿ ਹਰਿ ਹਰਿ ਦਰਸ ਦਿਖਾਇੰਦਾ। ਚਰਨ ਲਗਾਵੇ ਕਲਜੁਗ ਧਰਤ ਹਿਲ ਜਾਵੇ, ਮਹਾਰਾਜ ਸ਼ੇਰ ਸਿੰਘ ਸਿਰ ਹੱਥ ਟਿਕਾਇੰਦਾ। ਕਲਜੁਗ ਹੋਏ ਭੈ ਭਿਆਨਕ। ਵਰਤੇ ਕਹਿਰ ਅਚਨ ਅਚਾਨਕ। ਭੁੱਲੀ ਸ੍ਰਿਸ਼ਟ ਬਚਨ ਗੁਰ ਨਾਨਕ। ਗੁਰ ਜਗਤ ਜਿਉਂ ਮੋਤੀ ਮਾਣਕ। ਮਹਾਰਾਜ ਸ਼ੇਰ ਸਿੰਘ ਹੋਏ ਸਹਾਈ, ਅੰਤਕਾਲ ਵਿਚ ਭੈ ਭਿਆਨਕ।
੨ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਕਲਜੁਗ ਪ੍ਰਗਟੇ ਪਤਤ ਪਾਵਨ, ਈਸ਼ਰ ਜੋਤ ਜਗਤ ਗੁਰ ਚਾਨਣਾ। ਭਗਤ ਜਨਾਂ ਹਰਿ ਦਰ ਬੂਝਿਆ, ਪ੍ਰਭ ਮਿਲਿਆ ਸੁਘੜ ਸੁਜਾਨਣਾ । ਸੋਹੰ ਸ਼ਬਦ ਰਸ ਲੂਝਿਆ, ਤਿਸ ਦੇਵੇ ਬ੍ਰਹਮ ਗਿਆਨਣਾ। ਗੁਰਸਿਖ ਚਰਨ ਪਿਆਰ, ਕਿਰਪਾਨੰਦ ਦੇਵੇ ਇਹ ਦਾਨਣਾ। ਜਗਾਵੇ ਜੋਤ ਅਪਾਰ, ਸਤਿ ਪੁਰਖ ਸਤਿ ਮਾਨਣਾ। ਬੈਠਾ ਆਪ ਅਡੋਲ, ਜਗਤ ਕਰਾਇਆ ਸਰਬ ਦੀਵਾਨਣਾ। ਪ੍ਰਭ ਤੋਲੇ ਪੂਰਾ ਤੋਲ, ਕਲਜੁਗ ਜੀਵ ਅੰਤ ਕਲ ਖਪਾਨਣਾ। ਮਹਾਰਾਜ ਸ਼ੇਰ ਸਿੰਘ ਬਚਨ ਅਮੋਲ, ਗੁਰਸਿਖਾਂ ਮਨ ਭਾਵਨਾ। ਗੁਰਸਿਖਾਂ ਗੁਰਦਰ ਸੀਸ ਨਿਵਾਇਆ। ਬੇਮੁਖਾਂ ਸਿਰ ਛਾਰ ਕਲ ਧੱਕਾ ਲਾਇਆ। ਗੁਰਸਿਖਾਂ ਦੇ ਉਧਾਰ, ਜੋਤ ਸਰੂਪ ਪ੍ਰਭ ਦਰਸ ਦਿਖਾਇਆ। ਬੇਮੁਖ ਹੋਏ ਖ਼ੁਆਰ, ਹਰਿ ਕਰਤਾ ਨਜ਼ਰ ਨਾ ਆਇਆ । ਗੁਰਸਿਖਾਂ ਹੋਏ ਆਧਾਰ, ਦੀਪਕ ਜੋਤ ਜਗਾਇਆ। ਬੇਮੁਖ ਹੋਏ ਲਾਚਾਰ, ਕਾਲ ਫਾਸ ਕਲ ਸਿਰ ਤੇ ਆਇਆ। ਗੁਰਸਿਖ ਬ੍ਰਹਮ ਵਿਚਾਰ, ਗੁਰ ਪੂਰੇ ਬੂਝ ਬੁਝਾਇਆ । ਬੇਮੁਖ ਜਨਮ ਦਿਨ ਚਾਰ, ਵਿਚ ਚੁਰਾਸੀ ਗੇੜ ਲਗਾਇਆ। ਗੁਰਸਿਖ ਉਤਰੇ ਪਾਰ, ਜੋਤ ਸਰੂਪ ਅੰਤ ਜੋਤ ਮਿਲਾਇਆ। ਬੇਮੁਖ ਲਏ ਨਾ ਕੋਏ ਸਾਰ, ਗੁਰ ਪੂਰੇ ਮੁਖ ਭਵਾਇਆ । ਗੁਰਸਿਖ ਬੈਠੇ ਠਾਂਡੇ ਦਰਬਾਰ, ਜੋਤ ਸਰੂਪ ਥਾਨ ਸਚਖੰਡ ਰਚਾਇਆ। ਨਿਹਕਲੰਕ ਲੈ ਅਵਤਾਰ, ਸੋਹੰ ਬਾਣ ਜਗਤ ਪ੍ਰਭ ਲਾਇਆ। ਮਹਾਰਾਜ ਸ਼ੇਰ ਸਿੰਘ ਜੋਤ ਆਕਾਰ, ਵਿਚ ਮਾਤ ਜੋਤ ਪ੍ਰਗਟਾਇਆ । ਕਲਜੁਗ ਆਇਆ ਅੰਧ ਅੰਧਿਆਰਾ। ਪ੍ਰਗਟਿਓ ਜੋਤ ਸਰੂਪ ਆਪ ਗਿਰਧਾਰਾ । ਗੁਰਸਿਖਾਂ ਦੇ ਗਿਆਨ, ਆਤਮ ਹੋਏ ਚਮਤਕਾਰਾ। ਗੁਰਸਿਖ ਮਨ ਗੁਰਚਰਨ ਧਿਆਨ, ਚਰਨ ਕਵਲ ਸਾਚਾ ਦਰਬਾਰਾ। ਸਚ ਦਰਬਾਰ ਜਿਥੇ ਲੈ ਪ੍ਰਭ ਅਵਤਾਰਾ। ਬੇਮੁਖ ਨਾ ਪਾਇਣ ਸਾਰ, ਕਲਜੁਗ ਪ੍ਰਗਟਿਓ ਆਪ ਨਿਰੰਕਾਰਾ। ਜੋਤ ਸਰੂਪ ਜਗਤ
ਹਰਿ ਵਸਿਆ, ਰਹੇ ਪ੍ਰਭ ਸਦਾ ਨਿਰਾਧਾਰਾ। ਗੁਰਸਿਖਾਂ ਕਲ ਹਰਿ ਰੰਗ ਮਾਣਿਆਂ, ਜਿਨ੍ਹਾਂ ਬੁਝਾਏ ਵਖਾਏ ਰੰਗ ਅਪਰ ਅਪਾਰਾ। ਧਰਤ ਹਿਲਾਈ ਸ੍ਰਿਸ਼ਟ ਖਪਾਈ, ਐਸਾ ਕਰੇ ਖੇਲ ਅਪਾਰਾ। ਕਲਜੁਗ ਉਲਟਾਏ ਸਤਿਜੁਗ ਸਾਚਾ ਲਾਏ, ਮਹਾਰਾਜ ਸ਼ੇਰ ਸਿੰਘ ਲੈ ਅਵਤਾਰਾ। ਲੈ ਅਵਤਾਰ ਜਗਤ ਪ੍ਰਕਾਸ਼ਿਆ । ਕਰ ਦਰਸ ਦੁੱਖ ਦਰਦ ਵਿਨਾਸਿਆ। ਜੋਤ ਜਗਾਈ ਗੁਰਸਿਖਾਂ ਪ੍ਰਭ ਬੂਝ ਬੁਝਾਈ, ਗੁਰ ਪੂਰੇ ਕਉ ਸਦ ਬਲ ਜਾਸਿਆ। ਸ੍ਰਿਸ਼ਟ ਭੁਲਾਈ ਬੇਮੁਖ ਦਰ ਤੇ ਠੌਹਰ ਨਾ ਪਾਈ, ਅੰਤ ਕਾਲ ਗਲ ਜਮ ਕੀ ਫਾਸਿਆ। ਗੁਰਸਿਖ ਪਹਿਨਾਈ ਸੋਹੰ ਸ਼ਬਦ ਰੰਗਣ ਦੇ ਚੜ੍ਹਾਈ, ਅੰਤ ਕਾਲ ਕਰੇ ਬੰਦ ਖੁਲਾਸਿਆ। ਕਲਜੁਗ ਪ੍ਰਗਟੇ ਆਪ ਰਘੁਰਾਈ, ਮਹਾਰਾਜ ਸ਼ੇਰ ਸਿੰਘ ਨਾਮ ਰਖਾਈ, ਗੁਰਸਿਖਾਂ ਗੁਰ ਚਰਨ ਰਹਿਰਾਸਿਆ। ਗੁਰਚਰਨ ਸਚ ਗੁਰ ਕੇ ਧਾਮਾ। ਕਲਜੁਗ ਪ੍ਰਗਟਿਓ ਨਰ ਕਾ ਜਾਮਾ । ਤਰੇਤਾ ਰਾਮ ਅਵਤਾਰ, ਦਵਾਪਰ ਕ੍ਰਿਸ਼ਨ ਸ਼ਾਮਾ। ਕਲਜੁਗ ਕਰਮ ਵਿਚਾਰ, ਨਿਹਕਲੰਕ ਵਜਾਏ ਸ਼ਬਦ ਦਮਾਮਾ। ਹੋਏ ਜਗਤ ਖ਼ੁਆਰ, ਸ਼ਬਦ ਲਿਖਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ਪ੍ਰਭ ਕਾ ਬਚਨ ਪ੍ਰਭ ਕਾ ਰੰਗ। ਗੁਰ ਕਾ ਸ਼ਬਦ ਸਰਬ ਦੁੱਖ ਭੰਗ। ਗੁਰ ਦਰਬਾਰ ਜੋ ਜਨ ਆਏ, ਸੋਹੰ ਸ਼ਬਦ ਨਾਮ ਸਦ ਮੰਗ। ਉਪਜੇ ਗਿਆਨ ਮਿਟੇ ਅੰਧੇਰਾ, ਦੇਵੇ ਦਰਸ ਆਪ ਅਨਰੰਗ। ਹੰਕਾਰ ਨਿਵਾਰੇ ਦੁਸ਼ਟ ਸੰਘਾਰੇ, ਜੋਤ ਸਰੂਪ ਜਗਤ ਪ੍ਰਭ ਜੰਗ। ਸੋਹੰ ਸ਼ਬਦ ਵਿਚਾਰੇ, ਮਹਾਰਾਜ ਸ਼ੇਰ ਸਿੰਘ ਚਰਨ ਨਿਮਸਕਾਰੇ, ਸੋਹੰ ਸ਼ਬਦ ਚਲੇ ਅਨਰਾਗਾ । ਸਿਮਰੇ ਜਨ ਵੱਜੇ ਅਨਹਦ ਵਾਜਾ। ਉਪਜੇ ਮਨ ਧੁਨ ਜਿਉਂ ਨਾਦਾ। ਜਗਾਏ ਜੋਤ ਦੇਵੇ ਦਰਸ ਪ੍ਰਭ ਅਗਾਧਾ। ਗੁਰਸਿਖਾਂ ਗੁਰ ਜਨਮ ਸਵਾਰਿਆ, ਸ਼ਰਨ ਲਾਏ ਦਰਸ ਦਿਖਾਏ ਤਨ ਮਨ ਸਾਧਾ। ਮਹਾਰਾਜ ਸ਼ੇਰ ਸਿੰਘ ਚਲਤ ਕਰਾਏ, ਜੁਗਤ ਜਗਤ ਇਹ ਬਣਾਏ ਕਲੂ ਕਾਲ ਰੂਪ ਜਗਤ ਹੈ ਖਾਧਾ । ਪ੍ਰਭ ਕਾ ਧਾਮ ਸਦਾ ਅਖੰਡ । ਪ੍ਰਭ ਵਸੇ ਖੰਡ ਬ੍ਰਹਿਮੰਡ। ਕਲਜੁਗ ਹੋਇਆ ਅੰਤ ਮਲੰਗ। ਉਤਮ ਰੰਗ ਮਹਾਰਾਜ ਸ਼ੇਰ ਸਿੰਘ ਗੁਰਸਿਖ ਸਰਬ ਦੁੱਖ ਖੰਡ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਦੇਵੇ ਆਪ ਕਰਤਾਰਾ। ਸੋਹੰ ਨਾਮ ਗੁਰ ਕੀ ਵੱਥ, ਗੁਰਮੁਖ ਪਾਏ ਆ ਗੁਰ ਕੇ ਦਵਾਰਾ। ਸੋਹੰ ਨਾਮ ਗੁਰ ਕੀ ਵੱਥ, ਭਗਤ ਜਨਾਂ ਦੇ ਭੰਡਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਕੀਓ ਜਿਸ ਪਾਰ ਕਿਨਾਰਾ। ਸੋਹੰ ਨਾਮ ਗੁਰ ਕੀ ਵੱਥ, ਗੁਰਸਿਖ ਸਿਮਰ ਉਤਰੇ ਪਾਰ ਕਿਨਾਰਾ। ਸੋਹੰ ਨਾਮ ਗੁਰ ਕੀ ਵੱਥ, ਰਸਨਾ ਉਚਰੇ ਕਿਰਪਾ ਕਰੇ ਜਿਸ ਗਿਰਧਾਰਾ। ਸੋਹੰ ਨਾਮ ਗੁਰ ਕੀ ਵੱਥ, ਰਸਨਾ ਸਿਮਰੇ ਦੇਵੇ ਦਰਸ ਆਪ ਨਿਰੰਕਾਰਾ। ਸੋਹੰ ਨਾਮ ਗੁਰ ਕੀ ਵੱਥ, ਕਲਜੁਗ ਪ੍ਰਗਟਿਓ ਆਪ ਕ੍ਰਿਸ਼ਨ ਮੁਰਾਰਾ । ਸੋਹੰ ਨਾਮ ਗੁਰ ਕੀ ਵੱਥ, ਖਾਣੀ ਬਾਣੀ ਗਗਨ ਪਾਤਾਲ ਪ੍ਰਭ ਜੋਤ ਆਕਾਰਾ। ਸੋਹੰ ਨਾਮ ਸ਼ਬਦ ਅਕੱਥ, ਗੁਰਸਿਖ ਪਾਵੇ ਨਾਮ ਉਜਿਆਰਾ। ਸੋਹੰ ਸ਼ਬਦ ਸੋਹੰ ਨਾਮ ਸਤਿਜੁਗ ਰਥ, ਰਸਨਾ ਸਿਮਰੇ ਸ੍ਰਿਸ਼ਟ ਉਤਰੇ ਪਾਰਾ । ਮਹਾਰਾਜ ਸ਼ੇਰ ਸਿੰਘ ਸਦਾ ਸਿਰ ਰੱਖੇ ਹੱਥ, ਜੋ ਜਨ ਆਏ ਚਰਨ ਨਿਮਸਕਾਰਾ । ਸੋਹੰ ਸ਼ਬਦ ਸਤਿਜੁਗ ਚਲਾਇਆ। ਸੋਹੰ ਸ਼ਬਦ ਕਲ ਭੱਖ ਕਰਾਇਆ। ਸੋਹੰ ਸ਼ਬਦ ਗੁਰ ਦਰ ਗੁਰਸਿਖ ਧਿਆਇਆ। ਸੋਹੰ ਸ਼ਬਦ ਨਾਮ ਪਦਾਰਥ ਪ੍ਰਭ ਝੋਲੀ ਪਾਇਆ। ਸੋਹੰ ਸ਼ਬਦ ਰਸਨਾ ਜਪ, ਜੋਤ ਸਰੂਪ ਪ੍ਰਭ ਮੇਲ ਮਿਲਾਇਆ । ਸੋਹੰ ਸ਼ਬਦ ਉਤਮ ਰਸ, ਬ੍ਰਹਮ ਸਰੂਪ ਜਿਸ ਦਰਸਾਇਆ। ਸੋਹੰ ਸ਼ਬਦ ਕਰੇ ਸਭ ਭਸ, ਕਾਮ ਕਰੋਧ ਵਿਚ ਦੇਹ ਜਲਾਇਆ। ਸੋਹੰ ਸ਼ਬਦ ਕਰੇ ਪ੍ਰਭ ਵਸ, ਜੋ ਸਿਮਰੇ ਪ੍ਰਭ ਨਜ਼ਰੀ ਆਇਆ। ਮਹਾਰਾਜ ਸ਼ੇਰ ਸਿੰਘ ਭਗਤਨ ਵਸ, ਸਾਧ ਸੰਗਤ ਵਿਚ ਦਰਸ ਦਿਖਾਇਆ। ਦਰਸ ਦਿਖਾਵੇ
ਆਪ ਅਪਰੰਪਰ ਪੂਰਾ। ਜੋਤ ਜਗਾਵੇ ਕਰੇ ਗਿਆਨ ਭਸਮੰਤਰਾ। ਏਕ ਜੋਤ ਪ੍ਰਭ ਜੋਤ ਸਰੂਪਾ, ਜਗੇ ਜੋਤ ਵਿਚ ਦੇਹ ਨਿਰੰਤਰਾ। ਅਗਿਆਨ ਅੰਧੇਰ ਗਵਾਏ, ਦੀਪਕ ਜੋਤ ਵਿਚ ਦੇਹ ਜਗਾਏ, ਸੋਹੰ ਸ਼ਬਦ ਦੇਵੇ ਗੁਰਮੰਤਰਾ। ਪ੍ਰਭ ਦਰਸ ਦਿਖਾਵੇ, ਦਵਾਪਰ ਵਿਛੜੇ ਕਲ ਲਏ ਮਿਲਾਏ, ਕਿਰਪਾ ਕਰੇ ਪ੍ਰਭ ਨਿਰੰਤਰਾ। ਬੇਮੁਖ ਖਪਾਏ ਗੁਰਸਿਖ ਤਰਾਏ, ਸੋਹੰ ਦੇਵੇ ਗਿਆਨ ਨਿਰੰਤਰਾ। ਨਿਹਕਲੰਕ ਅਖਵਾਵੇ, ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਛੱਡ ਦੇਹ ਜੋਤ ਸਰੂਪ ਰਹੰਤਰਾ। ਜੋਤ ਸਰੂਪ ਪ੍ਰਭ ਸਰਬ ਪਰਕਾਸ਼ੇ। ਜੋਤ ਸਰੂਪ ਪ੍ਰਭ ਤੀਨ ਲੋਕ ਪ੍ਰਕਾਸ਼ੇ। ਜੋਤ ਸਰੂਪ ਪ੍ਰਗਟਿਓ ਕਲ, ਕਰ ਦਰਸ ਦੁੱਖ ਦਰਦ ਵਿਨਾਸੇ। ਜੋਤ ਸਰੂਪ ਪ੍ਰਭ ਧਰਨੀ ਧਰ, ਗੁਰਸਿਖ ਗਾਓ ਸਦ ਰਸਨ ਸਵਾਸੇ । ਮਹਾਰਾਜ ਸ਼ੇਰ ਸਿੰਘ ਜੋਤ ਸਰੂਪਾ, ਭਗਤ ਜਨਾਂ ਕਰੇ ਬੰਦ ਖੁਲਾਸੇ। ਸ਼ਬਦ ਰੂਪ ਗੁਰ ਸ਼ਬਦ ਚਲਾਇਆ । ਸ਼ਬਦ ਰੂਪ ਗੁਰ ਸ਼ਬਦ ਬਾਣ ਅਗਨ ਚਲਾਇਆ । ਸ਼ਬਦ ਰੂਪ ਸਰਬ ਸ੍ਰਿਸ਼ਟ ਪ੍ਰਭ ਦੇ ਖਪਾਇਆ। ਸ਼ਬਦ ਰੂਪ ਸ਼ਬਦ ਗੁਰ ਉਚਰੇ, ਸ਼ਬਦ ਸ਼ਬਦ ਗੁਰ ਮੇਲ ਕਰਾਇਆ। ਸ਼ਬਦ ਰੂਪ ਪ੍ਰਭ ਦੇਹ ਪ੍ਰਕਾਸ਼ੇ, ਬੇਮੁਖਾਂ ਨਜ਼ਰ ਨਾ ਆਇਆ । ਸ਼ਬਦ ਰੂਪ ਪ੍ਰਭ ਕਰੇ ਵਿਨਾਸੇ, ਖੰਡ ਸਚ ਬੈਠ ਜੋਤ ਜਗਾਇਆ। ਸ਼ਬਦ ਰੂਪ ਪ੍ਰਭ ਦੇਹ ਤਜਾਈ, ਛੱਡ ਦੇਹ ਨਿਹਕਲੰਕ ਅਖਵਾਇਆ। ਨਿਹਕਲੰਕ ਨਿਰੰਜਣ ਨਰਾਇਣ, ਪਾਰਬ੍ਰਹਮ ਪਰਮੇਸ਼ਰ ਕਿਸੇ ਭੇਵ ਨਾ ਪਾਇਆ। ਮੁਕੰਦ ਮਨੋਹਰ ਲਖ਼ਮੀ ਨਰਾਇਣ, ਪ੍ਰਭ ਜੋਤ ਪ੍ਰਗਟਾਇਆ। ਅਬਿਨਾਸ਼ੀ ਅਵਿਗਤ ਅਗੋਚਰ, ਜੋਤ ਸਰੂਪ ਵਿਚ ਦੇਹ ਸਿੱਖ ਸਮਾਇਆ। ਅਛੱਲ ਅਡੋਲ ਅਤੋਲ ਪ੍ਰਭ ਪੂਰਨ, ਬਾਹੋਂ ਪਕੜ ਪ੍ਰਭ ਗੁਰਸਿਖ ਤਰਾਇਆ। ਮਹਾਰਾਜ ਸ਼ੇਰ ਸਿੰਘ ਦਰਸ ਅਨਮੋਲ, ਜੋਤ ਪ੍ਰਗਟਾਏ ਬੇਮੁਖਾਂ ਨਜ਼ਰ ਨਾ ਆਏ, ਗੁਰਸਿਖਾਂ ਦਰਸ ਦਿਖਾਇਆ। ਗੁਰਸਿਖ ਤਰਾਏ, ਬੇਮੁਖ ਜਲਾਏ, ਮਦਿ ਮਾਸੀ ਨਰਕ ਨਿਵਾਸ ਦਿਵਾਇੰਦਾ। ਕਲਜੁਗ ਅਗਨ ਜਲਾਏ ਦੁੱਖੀ ਜੀਵ ਬਿਲਲਾਏ, ਗੁਰਸਿਖਾਂ ਮੁਖ ਅੰਮ੍ਰਿਤ ਬੂੰਦ ਚਵਾਇੰਦਾ। ਆਤਮ ਸ਼ਾਂਤ ਕਰਾਏ, ਨਿਜਾਨੰਦ ਪ੍ਰਭ ਦਰਸਾਏ, ਦੇ ਦਰਸ ਪੜਦੇ ਲਾਹਿੰਦਾ। ਪੜਦਾ ਲਾਹਿਆ ਭਰਮ ਭਉ ਚੁਕਾਇਆ, ਆਤਮ ਹੋ ਪ੍ਰਕਾਸ਼ ਦੀਪਕ ਜੋਤ ਜਗਾਇੰਦਾ। ਭਗਤ ਰਾਏ ਹੋਏ ਸਹਾਏ, ਸਵੱਛ ਸਰੂਪ ਪ੍ਰਭ ਨਜ਼ਰੀ ਆਇੰਦਾ। ਗੁਰਸਿਖ ਵਡਿਆਏ ਚਰਨ ਲਗਾਏ, ਪ੍ਰਭ ਭਵਜਲ ਪਾਰ ਕਰਾਇੰਦਾ । ਅੰਤ ਕਾਲ ਪ੍ਰਭ ਜੋਤ ਮਿਲਾਏ, ਗੁਰਸਿਖਾਂ ਦਰਸ ਦਿਖਾਇੰਦਾ । ਜਮ ਨੇੜ ਨਾ ਆਏ, ਸਤਿਗੁਰ ਪੂਰਾ ਹੋਏ ਸਹਾਏ, ਐਸੀ ਬਣਤ ਪ੍ਰਭ ਆਪ ਬਣਾਇੰਦਾ। ਵਿਚ ਬਬਾਣ ਬਿਠਾਏ, ਖੰਡ ਸਚ ਗੁਰ ਧਾਮ ਪੁਚਾਏ, ਜੋਤ ਸਰੂਪ ਜਿਥੇ ਪ੍ਰਭ ਡਗਮਗਾਇੰਦਾ। ਚੁਰਾਸੀ ਗੇੜ ਚੁਕਾਏ, ਅਟਲ ਪਦਵੀ ਗੁਰਸਿਖ ਗੁਰਦਰ ਤੇ ਪਾਏ, ਜੋਤ ਸਰੂਪ ਵਿਚ ਜੋਤ ਮਿਲਾਇੰਦਾ । ਨਿਹਕਲੰਕ ਅਖਵਾਏ, ਛੱਡ ਦੇਹ ਜੋਤ ਸਰੂਪ ਹੋ ਜਾਏ, ਗੁਰਸਿਖਾਂ ਬੂਝ ਬੁਝਾਇੰਦਾ। ਮਹਾਰਾਜ ਸ਼ੇਰ ਸਿੰਘ ਨਾਮ ਰਖਾਵੇ, ਅੰਤ ਕਲੂ ਆਪ ਕਰਾਏ, ਸਤਿਜੁਗ ਸਚ ਲਾਇੰਦਾ। ਸਤਿਜੁਗ ਵਰਤੇ ਸਚ ਪਸਾਰਾ। ਈਸ਼ਰ ਜੋਤ ਹੋਏ ਜਗਤ ਆਕਾਰਾ। ਜੀਵ ਜੰਤ ਸਭ ਜੋਤ ਆਧਾਰਾ। ਪ੍ਰਭ ਕੀ ਜੋਤ ਸਰਬ ਪਸਰ ਪਸਾਰਾ। ਸਤਿਜੁਗ ਉਪਜੇ ਆਪ ਨਿਰੰਕਾਰਾ । ਮਹਾਰਾਜ ਸ਼ੇਰ ਸਿੰਘ ਗੁਰਸਿਖਾਂ ਗੁਰਚਰਨ ਦਵਾਰਾ। ਦੁਖੀ ਦਰ ਬਿਲਲਾਏ ਦਏ ਦੁਹਾਈਆ। ਜਨਮ ਬਿਰਥਾ ਜਾਏ, ਦਰ ਦਰ ਠੋਕਰਾਂ ਖਾਈਆ। ਦੁਖੀਆਂ ਦੁੱਖ ਨਿਵਾਰ ਦੇ, ਤੇਰੇ ਹੱਥ ਵਡਿਆਈਆ। ਕਰੀ ਦਰ ਪੁਕਾਰ ਬਿੰਗ ਕਸਾਈਆ। ਢੱਠੇ ਹਰਿ ਦਵਾਰ, ਗੁਣ ਅਵਗੁਣ ਨਾ ਵਿਚਾਰ, ਢਠੇ ਦਰ ਘਰ ਘਰ ਦਰ ਮਿਲਣ ਵਧਾਈਆ। ਕਲ ਕਲੇਸ਼ ਕਰਮ ਵਿਚਾਰ, ਨਾਮ ਦਾਨ ਪਲੇ ਪਾਈਆ। ਦੁਖੀ ਹੋ ਜਗਤ ਬਿਲਲਾਏ, ਬਿਨ ਪੁੱਤਰਾਂ ਮਾਵਾਂ
ਸਦਾ ਸਵਾਈਆ। ਦੇ ਦਿਲਾਸਾ ਤੇਰੇ ਚਰਨ ਭਰਵਾਸਾ, ਦੇ ਦਾਤ ਦਾਤ ਗੁਰ ਡਾਹਢੇ ਸਭ ਭੁੱਖਿਆਂ ਭੁੱਖ ਗਵਾਈਆ। ਦਰਸ ਤੇਰਾ ਸਦਾ ਮਨ ਉਪਜੇ, ਰੱਖਣਹਾਰੇ ਲਾਜ ਰੱਖ ਵਖਾਈਆ । ਮਹਾਰਾਜ ਸ਼ੇਰ ਸਿੰਘ ਢਹਿ ਪਇਓ ਦਵਾਰੇ, ਚਰਨ ਲਾਗ ਸਾਧ ਸੰਗਤ ਰਲ ਜਾਈਆ। ਸਾਧ ਸੰਗਤ ਪ੍ਰਭ ਵਸਣੇਹਾਰਾ। ਸਾਧ ਸੰਗਤ ਵਿਚ ਲੈ ਅਵਤਾਰਾ। ਸਾਧ ਸੰਗਤ ਬਿਨ ਸ੍ਰਿਸ਼ਟ ਝੱਖ ਮਾਰਾ। ਸਾਧ ਸੰਗਤ ਬੂਝੇ ਹਰਿ ਕਾ ਦਵਾਰਾ। ਸਾਧ ਸੰਗਤ ਰੰਗ ਮਾਣੇ ਜੁਗ ਹੈ ਚਾਰਾ। ਸੋਹੰ ਦੇ ਗਿਆਨ, ਗੁਰਸਿਖਾਂ ਗੁਰ ਪਾਰ ਉਤਾਰਾ। ਕਲਜੁਗ ਲੈ ਅਵਤਾਰ, ਮਹਾਰਾਜ ਸਿੰਘ ਜੋਤ ਆਧਾਰਾ। ਜੋਤ ਆਧਾਰ ਨਿਰੰਜਣ ਦੇਉ। ਸ੍ਰਿਸ਼ਟ ਭੁਲਾਈ ਪ੍ਰਭ ਪੂਰਨ ਦਿਉ। ਸ੍ਰਿਸ਼ਟ ਭੁਲਾਈ ਗੁਰਸਿਖ ਜਣਾਈ, ਸੋਹੰ ਸ਼ਬਦ ਮਹਾਂ ਰਸ ਪੀਓ। ਪ੍ਰਭ ਹੱਥ ਵਡਿਆਈ, ਮਹਾਰਾਜ ਸ਼ੇਰ ਸਿੰਘ ਪੈਜ ਰਖਾਈ, ਕਰ ਦਰਸ ਹੋਏ ਨਿਰਮਲ ਜੀਓ। ਦਰਸ ਦਾਸ ਜਨ ਗੁਰ ਕਾ ਕਰਿਆ । ਰਸਨਾ ਉਚਰੇ ਨਾਉਂ ਆਤਮ ਠਾਂਡਾ ਕਰਿਆ। ਗੁਰਸਿਖ ਪਾਇਨ ਥਾਂਓ, ਦੀਪਕ ਜੋਤ ਜਿਥੇ ਪ੍ਰਭ ਧਰਿਆ। ਭਗਤ ਵਛਲ ਵਸੇ ਸਭ ਠਾਂਓ, ਦੇਵੇ ਦਰਸ ਸਭ ਆਸਾ ਵਰਿਆ। ਮਹਾਰਾਜ ਸ਼ੇਰ ਸਿੰਘ ਸਦਾ ਗੁਣ ਗਾਓ, ਮਾਣਸ ਜਨਮ ਜਿਸ ਕਰਿਆ। ਮਨਸਾ ਮਨ ਜੋ ਧਾਰੇ, ਗੁਰ ਕਾ ਸ਼ਬਦ ਨਾ ਮਨ ਵਿਚਾਰੇ, ਕਲਜੁਗ ਡੁੱਬੇ ਵਿਚ ਮੰਝਧਾਰੇ। ਮਾਣ ਗਵਾਇਆ ਜਗਤ ਦੁੱਖ ਪਾਇਆ, ਮਾਣਸ ਜਨਮ ਜਗਤ ਗਏ ਹਾਰੇ। ਅੰਤਕਾਲ ਕਾਲ ਖਪਾਇਆ, ਲੱਖ ਚੁਰਾਸੀ ਵਿਚ ਚੱਕਰ ਲਾਇਆ, ਆਤਮ ਸਦਾ ਅਡੋਲ ਦੇਹ ਨਿਮਾਣਿਆਂ। ਦੁੱਖੜੇ ਦੇ ਕਲੋਲ, ਪੀੜੇ ਤਿਲ ਜਿਉਂ ਘਾਣਿਆਂ। ਦੇਹ ਦੁੱਖ ਨਾ ਸਕੇ ਤੋਲ, ਬਹੱਤਰ ਨਾੜਾਂ ਵਿਚ ਸਮਾਣਿਆਂ। ਜਪ ਤਪ ਖਟ ਰੋਗ ਪ੍ਰਭ ਮਾਰੇ, ਮਥੇ ਜਿਉਂ ਮਥਨ ਮਧਾਣਿਆਂ । ਕਚ ਪ੍ਰਭ ਤੋੜੇ ਝੱਟ ਭੁੱਲਾ ਜੀਵ ਜਿਉਂ ਬਾਲ ਅੰਞਾਣਿਆਂ। ਗੁਰ ਪੂਰੇ ਬਿਨ ਕੋਈ ਰੱਖ ਨਾ ਸਕੇ, ਦੂਖ ਨਿਵਾਰ ਨਾ ਕੋਈ ਅਖਵਾਣਿਆਂ। ਮਹਾਰਾਜ ਸ਼ੇਰ ਸਿੰਘ ਆਪ ਸਮਰਥ, ਅੰਮ੍ਰਿਤ ਬਰਖਾ ਲਾਏ ਦੁੱਖ ਮਿਟਾਣਿਆਂ। ਝੂਠੀ ਦੇਹ ਵਿਚ ਪ੍ਰੀਤਮ ਸਾਚਾ। ਝੂਠੀ ਕਾਇਆ ਜਿਉਂ ਕੁੰਭ ਕਾਚਾ । ਹਉਮੇ ਰੋਗ ਵਿਚ ਦੇਹ ਆਂਚਾ। ਪ੍ਰਭ ਕੀ ਜੋਤ ਰਚੇ ਵਿਚ ਦੇਹ ਮਹਾਰਾਜ ਸ਼ੇਰ ਸਿੰਘ ਜਲਾਵੇ ਜੀਵ ਕੀ ਆਂਚਾ।
੩ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
ਅਰਸ਼ ਅਰਸ਼ ਅਰਸ਼ ਛੱਡ ਅਰਸ਼, ਮਾਤ ਜੋਤ ਪ੍ਰਗਟਾ ਲਿਆ। ਬਰਸ ਬਰਸ ਅੰਮ੍ਰਿਤ ਮੇਘ ਬਰਸ, ਸੋਹੰ ਸ਼ਬਦ ਬਰਸਾ ਲਿਆ। ਤਰਸ ਤਰਸ ਕਰ ਤਰਸ, ਗੁਰ ਚਰਨ ਲਗਾ ਲਿਆ। ਹਰਸ ਹਰਸ ਕਰ ਦਰਸ, ਗੁਰ ਹਰਸ ਮਿਟਾ ਲਿਆ। ਗੁਰਸੰਗਤ ਲੈ ਤਾਰ, ਬੇਮੁਖਾਂ ਨਰਕ ਨਿਵਾਸ ਦਵਾ ਲਿਆ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਦੇ ਦਰਸ ਤਨ ਮਨ ਗੁਰਸਿਖ ਧੀਰ ਧਰਾ ਲਿਆ। ਧਰੇ ਧੀਰ ਮਨ ਗੁਰ ਦਰਸ ਪਾ ਲਿਆ। ਸੋਹੰ ਸ਼ਬਦ ਵੱਜੇ ਤੀਰ, ਬਾਣ ਅਣਿਆਲਾ ਜੁਗ ਚਾਰ ਚਲਾ ਲਿਆ। ਸੋਹੰ ਸ਼ਬਦ ਗੁਰਸਿਖ ਸੀਤਲ, ਅੰਮ੍ਰਿਤ ਬਰਖ਼ ਪ੍ਰਭ ਮੁਖ ਚਵਾ ਲਿਆ । ਰਸਨਾ ਜਪ ਹੋਏ ਰਸਨ ਸਰੀਰ, ਅੰਧ ਅੰਧੇਰ ਦੇਹ ਵਿਚ ਦੇ ਮਿਟਾਇਆ । ਹਉਮੇ ਤੋੜ ਜ਼ੰਜੀਰ, ਖੋਲ੍ਹ ਤ੍ਰੈਕੁਟੀ ਪ੍ਰਭ ਦਰਸ ਦਿਖਾਇਆ । ਗੁਰਸਿਖ ਉਜਲ ਵਾਂਗ ਕਬੀਰ, ਕਲੂ ਕਾਲ ਨਿਹਕਲੰਕ ਜਿਨ ਸੀਸ ਨਿਵਾਇਆ। ਹੋਏ ਆਤਮ ਸ਼ਾਂਤ ਸਰੀਰ, ਜੋਤ ਪ੍ਰਕਾਸ਼ ਪ੍ਰਭ ਅੰਧੇਰ ਮਿਟਾਇਆ। ਗੁਰ
ਪੂਰਨ ਗਹਿਰ ਗੰਭੀਰ, ਜੋਤ ਸਰੂਪ ਜਗਤ ਵਿਚ ਆਇਆ। ਗੁਰ ਵੱਡਾ ਪੀਰਾਂ ਸਿਰ ਪੀਰ, ਬੈਠ ਸਿੰਘਾਸਣ ਦਰਸ ਦਿਖਾਇਆ। ਸਿੰਘ ਆਸਣ ਬੈਠੇ ਆਪ ਰਘੁਬੀਰ, ਤਰੇਤਾ ਜੁਗ ਜਿਉਂ ਉਲਟਾਇਆ। ਪ੍ਰਗਟੇ ਜੋਤ ਕ੍ਰਿਸ਼ਨ ਮੁਰਾਰ, ਦਵਾਪਰ ਅੰਧ ਜਿਸ ਸ੍ਰਿਸ਼ਟ ਕਰਾਇਆ। ਕਲਜੁਗ ਮਹਾਰਾਜ ਸ਼ੇਰ ਸਿੰਘ ਅਛੱਲ ਸਰੀਰ, ਛੱਡ ਦੇਹ ਜੋਤ ਰੂਪ ਹੋ ਆਇਆ। ਜੋਤ ਸਰੂਪ ਕਲਜੁਗ ਪ੍ਰਭ ਵਸਿਆ। ਭਗਤਨ ਦੇ ਦੀਦਾਰ, ਬੇਮੁਖਾਂ ਥਿਰ ਘਰ ਨਾ ਦੱਸਿਆ। ਗੁਰ ਦੇਵੇ ਪੈਜ ਸਵਾਰ, ਬੇਮੁਖ ਜਨਮ ਗਵਾਵੇ ਹੱਸਿਆ। ਜਿਸ ਨੇਹੁ ਕਲ ਗੁਰਚਰਨ ਪਿਆਰ, ਦੇ ਦਰਸ ਸਚ ਸਰੂਪ ਦੱਸਿਆ। ਸੋਹੰ ਸ਼ਬਦ ਰਸਨ ਵਿਚਾਰ, ਨਜ਼ਰੀਂ ਆਵੇ ਪ੍ਰਭ ਵਿਚ ਦੇਹ ਵਸਿਆ। ਮਦਿ ਮਾਸੀ ਨਰਕ ਮਝਾਰ, ਸਚ ਦਰਬਾਰ ਕੋਲ ਪਾਪੀ ਨੱਸਿਆ। ਗੁਰਸਿਖਾਂ ਜੋਤ ਆਧਾਰ, ਜੋਤ ਸਰੂਪ ਪ੍ਰਭ ਸਦਾ ਵਿਗਸਿਆ । ਧਰਨੀ ਧਰ ਈਸ਼ਰ ਲੈ ਨਰ ਅਵਤਾਰ, ਜਨਮ ਧਾਮ ਪ੍ਰਭ ਘਨਕਪੁਰੀ ਵਸਿਆ। ਮਨੀ ਸਿੰਘ ਸੰਤ ਦੇ ਦੀਦਾਰ, ਸ਼ਬਦ ਸਰੂਪ ਹਿਰਦੇ ਪ੍ਰਭ ਵਸਿਆ । ਆਇਆ ਧੁਰ ਦਰਬਾਰ, ਕਰ ਦਰਸ ਦਰਸ ਦਰਸ ਕਲਜੁਗ ਮਹਾਰਾਜ ਸ਼ੇਰ ਸਿੰਘ ਦੇਵੇ ਅੰਮ੍ਰਿਤ ਨਾਮ ਰਸਿਆ।
ਜੋਤ ਜੋਤ ਜੋਤ ਸਰੂਪ ਪ੍ਰਭ ਕਲ ਚਾਨਣਾ। ਹੋਤ ਹੋਤ ਹੋਤ ਸਰਬ ਸ੍ਰਿਸ਼ਟ ਨਿਧਾਨਣਾ। ਸੋਤ ਸੋਤ ਸੋਤ ਸੋਵਤ ਸ੍ਰਿਸ਼ਟ ਪ੍ਰਭ ਨਹੀਂ ਪਛਾਨਣਾ। ਰੋਤ ਰੋਤ ਰੋਤ ਸ੍ਰਿਸ਼ਟ ਰੋਵਤ, ਸੋਹੰ ਸ਼ਬਦ ਮਾਰੇ ਗੁਰ ਬਾਨਣਾ। ਮੋਹਤ ਮੋਹਤ ਮੋਹਤ ਗੁਰਸਿਖ ਮਨ ਮੋਹਤ, ਕਰ ਦਰਸ ਹੋਏ ਬ੍ਰਹਮ ਗਿਆਨਣਾ। ਸੋਹੰ ਸ਼ਬਦ ਉਤਮ ਜੋਤ ਜਗਾਏ, ਪ੍ਰਭ ਦੇਹ ਗੁਣ ਨਿਧਾਨਣਾ। ਗੁਰਮੁਖ ਗੁਰਸਿਖ ਸਦਾ ਜੁਗ ਹੋਤ, ਪ੍ਰਗਟੇ ਜੋਤ ਜਬ ਵਿਸ਼ਨੂੰ ਭਗਵਾਨਣਾ। ਵਿਸ਼ਨੂੰ ਭਗਵਾਨ ਗੁਣ ਨਿਧਾਨ ਕਿਸੇ ਨਹੀਂ ਵਿਚਾਰਿਆ। ਸਰਬ ਅਸਥਾਨ ਪ੍ਰਭ ਚਰਨ ਲੱਗ ਜਾਣ, ਸਚ ਦਰਬਾਰ ਇਕ ਗੁਰ ਚਰਨ ਦਵਾਰਿਆ। ਬੇਮੁਖ ਦੁੱਖ ਪਾਣ ਕਲਜੁਗ ਕੀਨੀ ਸਰਬ ਨਿਧਾਨ, ਸੂਝੇ ਬੂਝੇ ਨਾ ਗੁਰ ਦਰਬਾਰਿਆ। ਨਿਹਕਲੰਕ ਲੈ ਅਵਤਾਰ, ਮਹਾਰਾਜ ਸ਼ੇਰ ਸਿੰਘ ਜਗਤ ਸੰਘਾਰਿਆ। ਕਰ ਜੋਤ ਪ੍ਰਕਾਸ਼ ਸ੍ਰਿਸ਼ਟ ਆਕਾਰਿਆ। ਈਸ਼ਰ ਮਾਇਆ ਜਗਤ ਆਕਾਰ, ਮਾਇਆ ਰੂਪ ਪਸਰ ਪਸਾਰਿਆ। ਲੱਖ ਚੁਰਾਸੀ ਜੂਨ ਉਪਾਈ, ਸਰਬ ਵਿਚ ਜੋਤ ਆਧਾਰਿਆ। ਪ੍ਰਭ ਜੋਤ ਸਰੂਪ ਸਰਬ ਮੇਂ ਵਸਿਆ, ਊਚ ਨੀਚ ਇਕ ਰੰਗ ਕਰਤਾਰਿਆ। ਜੁਗੋ ਜੁਗ ਪ੍ਰਭ ਲੈ ਅਵਤਾਰ, ਭਗਤ ਜਨ ਕਾਜ ਸਵਾਰਿਆ। ਮਛ ਕਛ ਪ੍ਰਭ ਦੇਹ ਧਾਰ, ਜਲ ਜੀਵਤ ਪਾਰ ਉਤਾਰਿਆ। ਸਤਿਜੁਗ ਸਤਿ ਸਤਿ ਸਤਿ ਮਿਹਰਵਾਨ, ਸਤਿ ਸਰੂਪ ਨਿਰਾਧਾਰਿਆ। ਦੁਆਪਰ ਲੈ ਅਵਤਾਰ ਕ੍ਰਿਸ਼ਨ ਮੁਰਾਰਿਆ। ਤਰੇਤਾ ਲਿਆ ਸੁਧਾਰ, ਰਾਮ ਰੂਪ ਵਿਚ ਦੇਹ ਸੁਧਾਰਿਆ। ਭਗਤ ਹੇਤ ਕਰੇ ਪ੍ਰਕਾਸ਼, ਬਾਲ ਧ੍ਰੂ ਦੇ ਦਰਸ ਕਰੇ ਜੋਤ ਉਧਾਰਿਆ। ਨਰ ਸਿੰਘ ਰੂਪ ਅਨੂਪ, ਥੰਮ੍ਹ ਪਾੜ ਭਗਤ ਪ੍ਰਹਿਲਾਦ ਪ੍ਰਭ ਤਾਰਿਆ। ਕਰਉ ਢਾਈ ਕਰ ਅਛਲ ਅਛਲਨ, ਪ੍ਰਭ ਬਲ ਪਾਰ ਉਤਾਰਿਆ। ਅੰਬਰੀਕ ਜਨ ਵਿਚਾਰਾ, ਬਾਨ ਚੱਕਰ ਸੁਦਰਸ਼ਨ ਦੁਰਬਾਸ਼ਾ ਮਾਰਿਆ। ਜਨਕ ਬਿਦੇਹ ਜੋਤ ਆਧਾਰ, ਕਲਜੁਗ ਨਾਉਂ ਨਾਨਕ ਨਿਰੰਕਾਰੀ ਅਖਵਾ ਲਿਆ। ਹਰੀ ਚੰਦ ਪ੍ਰਭ ਤਨ ਮਨ ਵਾਰ, ਹੋਏ ਚੰਡਾਲ ਕਰਮ ਨੀਚ ਸੰਭਾਲਿਆ। ਦਰੋਪਤਾ ਰੱਖ ਲਾਜ ਨਰ ਆਧਾਰ, ਕੋਟ ਚੀਰ ਹੋਏ ਛਿਨ ਆਤਮ ਵਿਚਾਰਿਆ। ਬਿਦਰ ਝੁੱਗੀ ਸੁੱਤਾ ਪੈਰ ਪਸਾਰ, ਪ੍ਰਭ ਦੁਰਯੋਧਨ ਹੰਕਾਰ ਨਿਵਾਰਿਆ। ਸੁਦਾਮਾ ਦਲਿਦਰੀ ਦਿਤਾ ਤਾਰ,
ਬਾਹੋਂ ਪਕੜ ਉਪਰ ਸਿੰਘਾਸਣ ਬਹਾ ਲਿਆ । ਜੈਦਿਉ ਕਰਮ ਵਿਚਾਰ, ਭਗਤ ਰੂਪ ਪ੍ਰਭ ਲੇਖ ਲਿਖਾ ਲਿਆ। ਨਾਮ ਦੇਉ ਦਰਸ ਨਿਰੰਜਣ ਪਾਇਆ, ਪ੍ਰਗਟ ਹੋ ਪ੍ਰਭ ਭੋਗ ਲਗਾ ਲਿਆ। ਬੇਣੀ ਕਰਮ ਅਦਆਤਮੀ ਬੈਠ ਇਕਾਂਤ ਦਰਸ ਪ੍ਰਭ ਪਾਇਆ। ਤਰਲੋਚਨ ਕਰੇ ਪੁਕਾਰ, ਦਿਉ ਦਰਸ ਆਪ ਰਘੁਰਾਇਆ। ਦਿਤਾ ਤਾਰ ਰਵਿਦਾਸ ਚੁਮਾਰ, ਫੜ ਕਸੀਰਾ ਪ੍ਰਭ ਕੰਗਣ ਵਟਾਇਆ। ਕਬੀਰ ਪ੍ਰਭ ਦੇਵੇ ਧੀਰ, ਸਚਖੰਡ ਜਿਸ ਆਸਣ ਲਾਇਆ। ਸੈਨ ਨਾਈ ਦਿਤਾ ਤਾਰ, ਰਾਣਾ ਰਝਾਏ ਆਪ ਪ੍ਰਭ ਆਇਆ। ਜੁਗੋ ਜੁਗ ਪ੍ਰਭ ਲੈ ਅਵਤਾਰ, ਸੈਨ ਰੂਪ ਹੋ ਪ੍ਰਭ ਸੇਵ ਕਮਾਇਆ। ਗਨਕਾ ਉਤਰੀ ਪਾਰ, ਹਿਰਦੇ ਰਾਮ ਨਾਮ ਵਸਾਇਆ। ਪੂਤਨਾ ਹੋਈ ਪਾਰ, ਮੋਹਨ ਮੁੰਮੇ ਜਗਤ ਕ੍ਰਿਸ਼ਨ ਪਾਇਆ। ਅਜਾਮਲ ਪਾਈ ਸਾਰ, ਨਾਉਂ ਨਰਾਇਣ ਅੰਤ ਕਾਲ ਧਿਆਇਆ। ਬਧਕ ਲਾਇਆ ਬਾਣ, ਚਰਨ ਕਵਲ ਕ੍ਰਿਸ਼ਨ ਚਮਕਾਇਆ। ਪ੍ਰਭ ਪਤਤ ਦੇਵੇ ਤਾਰ, ਹੋਏ ਅਧੀਨ ਜਿਨ ਸੀਸ ਨਿਵਾਇਆ । ਕਲਜੁਗ ਲੈ ਅਵਤਾਰ, ਅੰਤ ਕਲੂ ਕਾਲ ਆਪ ਕਰਾਇਆ। ਬ੍ਰਹਮਾ ਆਈ ਹਾਰ, ਸਰਬ ਸ੍ਰਿਸ਼ਟ ਹੱਥ ਸਿੰਘ ਪਾਲ ਫੜਾਇਆ। ਸਵਰਨ ਹੋਇਆ ਸਰਬ ਸਮਰਥ, ਧ੍ਰੂ ਦਰ ਜਿਸ ਪਰੇ ਹਟਾਇਆ। ਅਮਰ ਅਮਰ ਅਮਰ ਸਿੰਘ ਹੋਏ, ਜੁਗ ਦੂਜੇ ਮਾਣ ਦਿਵਾਇਆ। ਸਿੰਘ ਮਾਣਾ ਮੰਨੇ ਪ੍ਰਭ ਕਾ ਭਾਣਾ, ਗੁਰ ਪੁਰੀ ਅੰਤ ਕਾਲ ਸਿਧਾਇਆ। ਭਗਤ ਵਡਿਆਇਆ ਸਿੰਘ ਬੁੱਧ ਤਰਾਇਆ, ਜਿਸ ਮਿਲਿਆ ਨਿਹਚਲ ਟਿਕਾਣਾ । ਮੋਹਣ ਸਿੰਘ ਬਚਾਇਆ, ਸ਼ਬਦ ਅਮੋੜ ਪ੍ਰਭ ਦੇਹ ਛੁਡਾਇਆ। ਚਰਨ ਕਵਲ ਪ੍ਰਭ ਨਿਵਾਸ ਦਿਵਾਇਆ। ਰੰਗਾ ਸਿੰਘ ਰੰਗ ਲਾਇਆ, ਨਾਮ ਰੰਗ ਮੰਗ ਦੇਹ ਚੜ੍ਹਾਇਆ । ਸਰਨ ਪਰੇ ਪ੍ਰਭ ਲਾਜ ਰਖਾਇਆ। ਬਾਜ ਸਿੰਘ ਸਰਬ ਦੁੱਖ ਭੰਗ, ਮਨ ਅਮੰਗ ਅੰਤ ਕਾਲ ਜੋਤ ਸਮਾਇਆ। ਗੁਜਰ ਸਿੰਘ ਪ੍ਰਭ ਤਾਰਿਆ । ਦਾਤਾ ਹੋ ਦਾਤ ਦੇਵੇ ਭਗਤ ਜਨ ਵਣਜਾਰਿਆ। ਦਰ ਮੰਗਣ ਕਰ ਪੁਕਾਰ, ਪਾ ਪ੍ਰੇਮ ਪਰਮ ਪਿਆਰਿਆ। ਤਨ ਮਨ ਠਰਿਆ ਪ੍ਰਭ ਦਰਸ਼ਨ ਕਰਿਆ, ਕਲਜੁਗ ਜੀਵ ਕਰ ਦਰਸ ਜਨਮ ਸਵਾਰਿਆ। ਨਿਹਕਲੰਕ ਹੋ ਆਏ ਚਤੁਰਭੁਜ ਕਹਾਏ, ਕਰੋ ਦਰਸ ਗੁਰ ਠਾਂਡੇ ਦਰਬਾਰਿਆ । ਮਹਾਰਾਜ ਸ਼ੇਰ ਸਿੰਘ ਸਰਬ ਸਮਾਏ, ਜਗਤ ਅੰਧੇਰ ਗੁਰਸਿਖਾਂ ਮਨ ਜੋਤ ਜਗਾਏ, ਗੁਰਸਿਖ ਹੋਏ ਜਗਤ ਨਿਆਰਿਆ। ਗੁਰਸਿਖ ਨਾਮ ਨਿਰਮਲ, ਗੁਰ ਚਰਨ ਪਿਆਸਾ। ਗੁਰਸਿਖ ਨਾਮ ਨਿਰਮਲ, ਜੋਤ ਸਰੂਪ ਵਿਚ ਦੇਹ ਵਾਸਾ। ਗੁਰਸਿਖ ਨਾਉਂ ਜਗਤ ਸਦ ਨਿਰਮਲ, ਹਰਿ ਹਰਿ ਜਪੇ ਰਸਨ ਸਵਾਸ ਸਵਾਸਾ । ਗੁਰਸਿਖ ਨਾਉਂ ਕਲਜੁਗ ਸਦ ਨਿਰਮਲ, ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਦੇਵੇ ਦਰਸ ਦਿਲਾਸਾ। ਕਰ ਦਰਸ ਮਨ ਹੋਏ ਅਨੰਦਾ। ਕਰ ਦਰਸ ਪ੍ਰਭ ਪ੍ਰਗਟੇ ਸਦ ਬਖ਼ਸ਼ਿੰਦਾ। ਕਰ ਦਰਸ ਕਲ ਆਏ ਗੁਰ ਗੁਣੀ ਗਹਿੰਦਾ। ਕਰ ਦਰਸ ਪ੍ਰਭ ਜੋਤ ਸਰੂਪ ਵਿਚ ਦੇਹ ਸਦ ਰਹਿੰਦਾ। ਕਰ ਦਰਸ ਪ੍ਰਭ ਰੰਗ ਅਨੂਪ, ਪ੍ਰਗਟੇ ਜੋਤ ਜੁਗ ਜੁਗ ਮਰਗਿੰਦਾ। ਕਰ ਦਰਸ ਉਤਰੇ ਮਨ ਕੀ ਭੁੱਖ, ਗੁਰਮੁਖ ਨਾਉਂ ਨੀਰ ਕਲ ਵਹਿੰਦਾ। ਕਰ ਦਰਸ ਪ੍ਰਭ ਰਿਦੇ ਚਿਤਾਰ, ਦੇਵੇ ਦਰਸ ਪ੍ਰਭ ਦੇਹ ਦਹਿੰਦਾ। ਸੋਹੰ ਸ਼ਬਦ ਅੰਮ੍ਰਿਤ ਰਸ, ਮਹਾਰਾਜ ਸ਼ੇਰ ਸਿੰਘ ਗੁਰਸਿਖ ਪਲਿੰਦਾ। ਅੰਮ੍ਰਿਤ ਪੀ ਅਮਰ ਪਦ ਪਾਏ, ਅਮਰ ਹੋ ਅਮਰ ਵਿਚ ਵਸਾਇਆ। ਜੋਤ ਸਰੂਪ ਜੋਤ ਮਿਲ ਜਾਏ, ਆਵਣ ਜਾਵਣ ਜਗਤ ਚੁਕਾਇਆ। ਗੇੜ ਚੁਰਾਸੀ ਫੇਰ ਨਾ ਪਾਏ, ਕਲਜੁਗ ਨਾਉਂ ਨਿਧਾਨ ਸੋਹੰ ਜਿਨ ਪਾਇਆ। ਅੰਤਕਾਲ ਜਮ ਡੰਡ ਨਾ ਲਾਏ, ਨਿਹਕਲੰਕ ਜਿਨ ਚਰਨ ਸੀਸ ਨਿਵਾਇਆ। ਅੰਤਕਾਲ ਪ੍ਰਭ ਹੋਏ ਸਹਾਏ, ਭਗਤ ਵਛਲ ਪ੍ਰਭ ਬਿਰਦ ਰਖਾਇਆ । ਵਿਚ ਬਬਾਣ ਲੈ ਬਿਠਾਏ, ਗੁਰਮੁਖ
ਗੁਰ ਜਗਤ ਤਰਾਇਆ। ਧਾਮ ਬੈਕੁੰਠ ਦੇ ਪੁਚਾਏ, ਮਹਾਰਾਜ ਸ਼ੇਰ ਸਿੰਘ ਜਿਨ ਧਿਆਇਆ। ਦੇ ਦਰਸ ਪ੍ਰਭ ਦੇਹ ਛੁਡਾਏ, ਦੇਵੇ ਦਰਸ ਪ੍ਰਭ ਅੰਤਰ ਅੰਤਰਾ । ਪ੍ਰਗਟੇ ਜੋਤ ਪ੍ਰਭ ਜੁਗਾ ਜੁਗੰਤਰਾ। ਕਰੋ ਦਰਸ ਗੁਰ ਦਰ ਆਏ, ਪ੍ਰਗਟ ਭਇਓ ਨਿਰਵੈਰ ਨਿਰਵੰਤਰਾ। ਕਲਜੁਗ ਹੋਇਆ ਕਹਿਰ, ਸ਼ਬਦ ਰੂਪ ਜਗਤ ਭਸਮੰਤਰਾ। ਰਸਨਾ ਬਚਨ ਜਲ ਕੀ ਲਹਿਰ, ਦੁੱਖੀ ਜੀਵ ਜਗਤ ਦੁੱਖ ਅੰਤਰਾ। ਗੁਰਸਿਖ ਪੂਜੇ ਗੁਰ ਕੇ ਪੈਰ, ਜਿਨ ਮਿਲਿਆ ਦਰਸ ਤੰਤਰਾ। ਈਸ਼ਰ ਜੋਤ ਸਦਾ ਨਿਰਵੈਰ, ਕਰ ਵਿਚਾਰ ਪ੍ਰਭ ਵਿਚ ਦੇਹ ਵਸਤੰਤਰਾ । ਨਿਹਕਲੰਕ ਆਪ ਪ੍ਰਭ ਗਹਿਰ, ਮਹਾਰਾਜ ਸ਼ੇਰ ਸਿੰਘ ਭਗਤ ਭਗਵੰਤਰਾ। ਭਗਤ ਭੁਗਤ ਪ੍ਰਭ ਆਪ ਸਵਾਰੇ । ਜੀਵ ਜੁਗਤ ਦੇ ਮੁਕਤ, ਸੋਹੰ ਸ਼ਬਦ ਜੋ ਰਸਨ ਵਿਚਾਰੇ। ਗੁਰ ਕਾ ਸ਼ਬਦ ਜੋਤ ਜਗਾਏ, ਕਰੇ ਅੰਧੇਰ ਜਿਉਂ ਦੀਪਕ ਉਜਿਆਰੇ। ਮਹਾਰਾਜ ਸ਼ੇਰ ਸਿੰਘ ਜੋਤ ਪ੍ਰਗਟਾਈ, ਬੂਝ ਬੁਝਾਏ ਗੁਰਸਿਖ ਧਿਆਏ। ਗੁਰਪ੍ਰਸਾਦਿ ਗੁਰਸਿਖਾਂ ਗੁਰ ਦਰ ਸੂਝਿਆ। ਗੁਰਪ੍ਰਸਾਦਿ ਗੁਰ ਸਾਚਾ ਜਿਨ ਕਲਜੁਗ ਬੂਝਿਆ। ਗੁਰਪ੍ਰਸਾਦਿ ਗੁਰਚਰਨ ਲਾਗ ਭਾਉ ਦੂਜਾ ਨਾ ਲਗਿਆ। ਗੁਰਪ੍ਰਸਾਦਿ ਮਨ ਸ਼ਬਦ ਵੈਰਾਗ ਗੁਰਸਿਖ ਦਰ ਦਰ ਲੂਝਿਆ। ਗੁਰਪ੍ਰਸਾਦਿ ਜੋਤ ਆਧਾਰ ਗੁਰਸਿਖ ਗੁਰਚਰਨ ਕਲਜੁਗ ਝੂਜਿਆ। ਗੁਰਪ੍ਰਸਾਦਿ ਪ੍ਰਭ ਆਦਿ ਜੁਗਾਦਿ ਗੁਰਮੁਖਾਂ ਥਿਰ ਘਰ ਬੂਝਿਆ। ਗੁਰਪ੍ਰਸਾਦਿ ਪ੍ਰਭ ਵਿਨੋਦ ਵਿਨਾਦ, ਮਹਾਰਾਜ ਸ਼ੇਰ ਸਿੰਘ ਦਰਸ ਦੇਵੇ ਸਦਾ ਆਤਮ ਗੂਝਿਆ।
ਗੁਰਪ੍ਰਸਾਦਿ ਗੁਰਦਰ ਪੁਚਾਣਾ। ਗੁਰਪ੍ਰਸਾਦਿ ਕਲ ਮਿਟਿਆ ਆਵਣ ਜਾਣਿਆਂ। ਗੁਰਪ੍ਰਸਾਦਿ ਕਰ ਦਰਸ ਗੁਰਚਰਨ ਰੰਗ ਮਾਣਿਆਂ। ਗੁਰਪ੍ਰਸਾਦਿ ਗੁਰਸਿਖ ਪੂਰਾ ਕਲਜੁਗ ਚਲੇ ਗੁਰ ਕੇ ਭਾਣਿਆਂ। ਗੁਰਪ੍ਰਸਾਦਿ ਉਤਰੇ ਕਲ ਕਲੇਸ਼ ਵਸੂਰਾ, ਨਿਹਕਲੰਕ ਜਿਨ ਜੋਤ ਸਰੂਪ ਪੁਚਾਣਿਆਂ । ਪ੍ਰਭ ਕਾ ਬਚਨ ਨਾ ਹੋਏ ਅਧੂਰਾ, ਸੋਹੰ ਬਾਣ ਰਸਨ ਗੁਰ ਮਾਰਿਆ। ਮਹਾਰਾਜ ਸ਼ੇਰ ਸਿੰਘ ਗੁਰ ਸਤਿਗੁਰ ਪੂਰਾ, ਬੇਮੁਖਾਂ ਵਿਚ ਗੁਰਸਿਖ ਪਛਾਣਿਆਂ । ਗੁਰ ਜਗਾਵੇ ਗੁਰਸਿਖ ਮਨ ਜੋਤਾ। ਗੁਰ ਤਰਾਵੇ ਗੁਰਸਿਖ ਚਰਨ ਲਾਗ ਦੁੱਖ ਖੋਤਾ। ਨਾਮ ਦ੍ਰਿੜਾਵੇ ਸੋਹੰ ਗਿਆਨ ਰਸ ਜਿਸ ਛੋਤਾ। ਭਗਤ ਜਨਾਂ ਪ੍ਰਭ ਭੇਵ ਚੁਕਾਵੇ, ਜੁਗੋ ਜੁਗ ਪ੍ਰਭ ਜੋਤ ਸਰੋਤਾ। ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ, ਦੇਵੇ ਮਾਣ ਸਦਾ ਸਿੱਖ ਬਹੁਤਾ। ਹਰਿ ਕਾ ਨਾਉਂ ਭਗਤ ਮਨ ਧਰਿਆ। ਹਰਿ ਕਾ ਨਾਉਂ ਜਪ ਤਨ ਮਨ ਹਰਿਆ। ਹਰਿ ਕਾ ਨਾਉਂ ਦੇਹ ਸਰਬ ਦੁੱਖ ਹਰਿਆ। ਹਰਿ ਕਾ ਨਾਉਂ ਇਕ ਰੰਗ ਰੰਗ ਤਨ ਮਨ ਗੁਰਸਿਖ ਕਰਿਆ। ਹਰਿ ਕਾ ਨਾਉਂ ਗੁਰਸਿਖਾਂ ਕਰ ਪ੍ਰੇਮ ਰਸਨ ਉਚਰਿਆ। ਹਰਿ ਕਾ ਨਾਉਂ ਸੋਹੰ ਸ਼ਬਦ ਮਹਾਰਾਜ ਸ਼ੇਰ ਸਿੰਘ ਧਰਿਆ। ਹਰਿ ਕਾ ਨਾਉਂ ਜਗਤ ਰਸਾਇਣ। ਧੰਨ ਧੰਨ ਗੁਰਸਿਖ ਕਲਜੁਗ ਜਿਸ ਰਸਨਾ ਜਪਾਇਣ। ਉਤਮ ਵੱਥ ਆਤਮ ਹੈ ਸੁਖ, ਪ੍ਰਭ ਕੀ ਜੋਤ ਦੇਹ ਜੋਤ ਜਗਾਇਣ। ਕਲ ਦੇ ਕਰ ਰੱਖੇ ਹੱਥ, ਦੂਖ ਵਿਨਾਸ਼ ਅਬਿਨਾਸ਼ ਸਿਰ ਹੱਥ ਟਕਾਇਣ। ਬੇਮੁਖ ਖਪਾਇਣ ਨਿੰਦਕ ਨਰਕ ਵਗਾਇਣ, ਮਹਾਰਾਜ ਸ਼ੇਰ ਸਿੰਘ ਸੋਹੰ ਸ਼ਬਦ ਸਚ ਲਿਖਾਇਣ। ਹਰਿ ਕਾ ਰੂਪ ਬੂਝੇ ਨਾ ਕਪਟੀ ਕਾਮੀ। ਕੋਇ ਨਾ ਜਾਣੇ ਅਚੁੱਤ ਪਾਰਬ੍ਰਹਮ ਪ੍ਰਭ ਅੰਤਰਜਾਮੀ। ਰਿਖੀ ਕੇਸ ਗਵਰਧਨ ਧਾਰੀ, ਪ੍ਰਗਟੇ ਜੋਤ ਕ੍ਰਿਸ਼ਨ ਸਵਾਮੀ। ਕਲੂ ਜੀਵ ਅੰਤ ਅਗਨ ਜਲਾਇਣ, ਅੰਤਕਾਲ ਕੋਇ ਨਾ ਸੁਖ ਦਾਮੀ । ਮਦਿ ਮਾਸੀ ਸਭ ਨਸ਼ਟ ਹੋ ਜਾਇਣ, ਪ੍ਰਗਟੇ ਜੋਤ ਪ੍ਰਭ ਨਿਹਕਾਮੀ । ਨਿਹਕੇਵਲ ਨਿਹਕੰਟਕ ਕਹਾਇਣ, ਜਲ ਥਲ ਹਰਿ ਸਵਾਮੀ। ਸ੍ਰਿਸ਼ਟ ਭੁਲਾਈ
ਪ੍ਰਭ ਭੂਲ ਭੁਲਾਣੀ। ਗੁਰਸਿਖਾਂ ਮਨ ਜੋਤ ਜਗਾਇਣ, ਦੇ ਦਰਸ ਨਿਰਮਲ ਦੇਹ ਕਰਾਈਏ, ਜਗਾਏ ਜੋਤ ਜਗਤ ਜੁਗਦਾਮੀ । ਹੋਏ ਪ੍ਰਕਾਸ਼ ਦੇਹ ਸੁਖੀ ਸਵਾਸਾ, ਗੁਰਚਰਨ ਭਰਵਾਸਾ ਹੈ ਪ੍ਰਭ ਅੰਤਰਜਾਮੀ। ਮਹਾਰਾਜ ਸ਼ੇਰ ਸਿੰਘ ਸਦ ਬਲ ਬਲ ਜਾਸਾ, ਤੀਨ ਲੋਕ ਕਲ ਮਿਲਿਆ ਸਵਾਮੀ। ਤੀਨ ਲੋਕ ਪ੍ਰਭ ਵਸਨੇਹਾਰਾ। ਵਿਚ ਪਤਾਲ ਪ੍ਰਭ ਨੈਣ ਮੁਧਾਰਾ। ਬਾਸ਼ਕ ਸੇਜ ਸੁਖ ਪ੍ਰਭ ਨਿਰੰਕਾਰਾ । ਕੋਇ ਨਾ ਜਾਣੇ ਪਾਤਾਲ ਵਾਸ ਜੋਤ ਆਕਾਰਾ। ਵਿਚ ਆਕਾਸ਼ ਪ੍ਰਭ ਜੋਤ ਚਮਤਕਾਰਾ। ਉਨੰਜਾ ਪਵਣ ਸਿਰ ਚਵਰ ਝੁਲਾਰਾ । ਬ੍ਰਹਮਾ ਵਿਸ਼ਨ ਮਹੇਸ਼ ਦਰ ਕਰਨ ਪੁਕਾਰਾ। ਸੱਤ ਕਾਲੇ ਸੱਤ ਸੁਫੇਦ, ਪ੍ਰਭ ਕਾ ਰਥ ਵਿਚ ਆਕਾਸ਼ ਨਿਆਰਾ। ਜੋਤ ਸਰੂਪ ਪ੍ਰਭ ਕਰਤਾ, ਬਿਨ ਬਾਤੀ ਬਿਨ ਤੇਲ ਦੀਪਕ ਜਗੇ ਨਿਆਰਾ । ਜੋਤ ਸਰੂਪ ਜੋਤ ਜਗ ਵਰਤੇ, ਕਰ ਆਕਾਰ ਪਸਰੇ ਜਗਤ ਪਸਾਰਾ। ਜੀਵ ਉਪਾਏ ਜੋਤ ਵਿਚ ਦੇਹ ਟਿਕਾਏ, ਕੋਇ ਨਾ ਜਾਣੇ ਪ੍ਰਭ ਵਿਚ ਵਸਣੇਹਾਰਾ। ਜੀਵ ਬਣਤ ਬਣਾਏ, ਆਪ ਵਿਚ ਸਚਖੰਡ ਰਹਾਏ, ਜੋਤ ਸਰੂਪ ਰਵੇ ਰੰਗ ਕਰਤਾਰਾ । ਅਬਿਨਾਸ਼ੀ ਅਵਿਗਤ ਅਗੋਚਰ, ਏਕ ਸਰੂਪ ਤੀਨ ਲੋਕ ਪਸਾਰਾ। ਆਪ ਅਡੋਲ ਜੋਤ ਪ੍ਰਭ ਡਲਕੇ, ਖੰਡ ਬ੍ਰਹਿਮੰਡ ਚੱਕਰ ਪ੍ਰਭ ਚਰਨ ਦਵਾਰਾ । ਆਪ ਅਖੰਡ ਵਸੇ ਵਰਭੰਡ, ਅੰਤਕਾਲ ਕਲ ਦੇਵੇ ਡੰਡ, ਕਰੇ ਖੇਲ ਚੌਥੇ ਜੁਗ ਨਿਆਰਾ। ਜੋਤ ਸਰੂਪ ਜੋਤ ਪ੍ਰਭ ਕਰਤਾ, ਵਿਚ ਆਕਾਸ਼ ਜੋਤ ਆਕਾਰਾ। ਵਿਚ ਪਾਤਾਲ ਪ੍ਰਭ ਸਦਾ ਰਹਾਵੇ, ਮਾਤਲੋਕ ਇਹ ਪਸਰ ਪਸਾਰਾ । ਈਸ਼ਰ ਜੋਤ ਹੋਏ ਦੇਹ ਆਕਾਰਾ। ਸੋ ਬੂਝੇ ਜਿਸ ਆਪ ਬੁਝਾਏ, ਜੁਗੋ ਜੁਗ ਪ੍ਰਭ ਮਾਤ ਲੈ ਅਵਤਾਰਾ। ਕਲੂ ਕਾਲ ਇਹ ਖੇਲ ਰਚਾਇਆ, ਛੱਡ ਦੇਹ ਹੋਏ ਜੋਤ ਆਧਾਰਾ। ਜੋਤ ਸਰੂਪ ਖੇਲ ਪ੍ਰਭ ਰਚਿਆ, ਜਗਤ ਵਹਾਈ ਜਿਉਂ ਜਲ ਕੀ ਧਾਰਾ। ਦੋ ਹਜ਼ਾਰ ਸੱਤ ਬਿਕ੍ਰਮੀ ਕਹਿਰ ਵਰਤਾਈ, ਬਚਨ ਸਤਿ ਹੋਏ ਸਤਿ ਵਰਤਾਰਾ। ਅੰਤ ਸਮਾਂ ਪ੍ਰਭ ਅੰਤ ਵਖਾਏ, ਵਰਨ ਚਾਰ ਚਲ ਆਇਨ ਗੁਰਚਰਨ ਦਵਾਰਾ। ਪ੍ਰਭ ਜੋਤ ਪ੍ਰਗਟਾਏ ਤੇਜ ਵਧਾਏ, ਸ਼ਬਦ ਰੂਪ ਤੋੜੇ ਹੰਕਾਰਾ । ਬਾਣੀ ਗੁਰ ਉਪਜਾਏ, ਬੱਧੀ ਦੇਹ ਛੁਡਾਏ, ਪਕੜ ਸੰਗਰੂਰ ਲੈ ਆਏ, ਹੋਏ ਜੋਤ ਜਗਤ ਚਮਤਕਾਰਾ। ਏਕ ਸ਼ਬਦ ਜਲਾਏ, ਰਾਣੇ ਮਹਾਰਾਣੇ ਤਖ਼ਤੋਂ ਲਾਹੇ, ਹੋਏ ਨਿਮਾਣੇ ਦਰ ਆਏ, ਗਲ ਪੱਲੇ ਪਾਏ, ਦੀਪਕ ਦੀਸੇ ਜਿਉਂ ਅਗਨ ਅੰਗਿਆਰਾ। ਸੋਈ ਰਹੀਸੇ ਜੋ ਗੁਰਚਰਨ ਥੀਸੇ, ਜੋਤ ਅਪਰੰਪਰ ਦੁਸ਼ਟ ਝੱਖ ਮਾਰਾ। ਮਨੀ ਸਿੰਘ ਕਲਮ ਚਲਾਈ, ਮਸਤੂਆਣਾ ਗੁਰ ਸਚ ਗੁਰ ਧਾਮ ਬਣਾਈ, ਸਰਅੰਮ੍ਰਿਤ ਥੇਹ ਕਰਾਈ, ਐਸਾ ਹੋਏ ਜਗਤ ਵਰਤਾਰਾ। ਨਿਹਕਲੰਕ ਜੋਤ ਪ੍ਰਗਟਾਈ, ਸਤਿਗੁਰ ਮਨੀ ਸਿੰਘ ਮਿਲੇ ਵਧਾਈ, ਸਭ ਸ੍ਰਿਸ਼ਟ ਪਕੜ ਗੁਰਚਰਨੀਂ ਲਾਈ, ਚਾਰ ਕੁੰਟ ਹੋਏ ਜੈ ਜੈ ਜੈਕਾਰਾ। ਏਕ ਸ਼ਬਦ ਗੁਰਸਿਖ ਲਿਵ ਲਾਈ, ਕਰ ਦਰਸ ਆਤਮ ਅਗਨ ਜਲਾਈ, ਸ਼ਾਂਤ ਸਰੂਪ ਪ੍ਰਭ ਸੀਤਲ ਧਾਰਾ। ਗੁਰ ਦਰ ਗੁਰਸਿਖ ਮਿਲੇ ਵਡਿਆਈ, ਨਾਉਂ ਨਿਰੰਜਣ ਗੁਰ ਦਰ ਤੇ ਪਾਈ, ਭਗਤ ਵਛਲ ਪ੍ਰਭ ਪੈਜ ਰਖਾਈ, ਕਲ ਮਿਲਿਆ ਪੂਰਨ ਪ੍ਰਭ ਅਪਾਰਾ । ਸੋਹੰ ਸ਼ਬਦ ਰਸਨ ਜਨ ਗਾਈ। ਮਹਾਰਾਜ ਸ਼ੇਰ ਸਿੰਘ ਦਰਸ ਨਿਜ ਘਰ ਮਾਹਿ ਪਾਈ, ਦਰਸ ਜੋਤ ਗੁਰਸਿਖ ਭੰਡਾਰਾ। ਗਾਓ ਗਾਓ ਰਸਨਾ ਪ੍ਰਭ ਅੰਤਮ ਵੇਲਾ। ਪਾਓ ਪਾਓ ਪ੍ਰਭ ਘਰ ਸੁਖੀ ਸੁਹੇਲਾ। ਜਾਓ ਜਾਓ ਬਲ ਮਿਲਿਆ ਪ੍ਰਭ ਗਰਬ ਗੁਹੇਲਾ। ਰਾਓ ਰਾਓ ਰਾਓ ਪ੍ਰਭ ਸੰਗ ਰੰਕ ਹੈ ਮੇਲਾ। ਧਿਆਓ ਧਿਆਓ ਧਿਆਓ ਗੁਰ ਧਿਆਇਣ ਵੇਲਾ। ਮਹਾਰਾਜ ਸ਼ੇਰ ਸਿੰਘ ਜਾਉ ਬਲਿਹਾਰ, ਵਿਛੜਿਆਂ ਸੰਗ ਚਰਨ ਜੋ ਮੇਲਾ। ਚਰਨ ਲਾਗ ਗੁਰਸਿਖ ਮਨ ਤ੍ਰਿਪਤਾਸਿਆ । ਕਲਜੁਗ ਜੀਵ ਡੁਲਾਏ, ਗੁਰਸਿਖ ਮਨ ਪ੍ਰਭ ਦਰਸ ਧਰਵਾਸਿਆ। ਬੇਮੁਖ
ਪ੍ਰਭ ਅੰਤ ਖਪਾਏ, ਗੁਰਸੰਗਤ ਪਾਏ ਮਾਣ ਗੁਰਚਰਨ ਨਿਵਾਸਿਆ। ਪ੍ਰਭ ਲੇਵੇ ਭਗਤ ਪਛਾਣ, ਬੇਮੁਖ ਦੇ ਸਦਾ ਹੈ ਬਾਸਿਆ। ਗੁਰਸਿਖ ਚਤੁਰ ਸੁਜਾਨ, ਆਤਮ ਧਿਆਨ ਚਰਨ ਗੁਰ ਵਾਸਿਆ। ਸਦ ਸਦ ਸਦ ਜਾਉ ਕੁਰਬਾਨ, ਮਹਾਰਾਜ ਸ਼ੇਰ ਸਿੰਘ ਮਿਲੇ ਅਬਿਨਾਸ਼ਿਆ। ਪ੍ਰਭ ਅਬਿਨਾਸ਼ੀ ਜੋਤ ਆਕਾਰਾ। ਸ੍ਰਿਸ਼ਟ ਵਿਨਾਸ਼ੀ ਤਨ ਜਲੇ ਵਿਕਾਰਾ। ਬੇਮੁਖ ਨਰ ਜਾਸੀ, ਕਲ ਨਾ ਸੂਝੇ ਗੁਰ ਦਵਾਰਾ। ਗੁਰਸਿਖਾਂ ਪ੍ਰਭ ਅੰਤ ਵਖਾਸੀ, ਐਸਾ ਖੇਲ ਰਚੇ ਪ੍ਰਭ ਨਿਆਰਾ। ਕਲਜੁਗ ਜੀਵ ਖਪਾਏ, ਸਤਿ ਪੁਰਖਾ ਸਤਿਜੁਗ ਵਖਾਏ, ਸੋਹੰ ਚਲੇ ਸ਼ਬਦ ਨਿਆਰਾ। ਸਚ ਧਾਮ ਗੁਰ ਚਰਨ ਬਣਾਏ, ਬੈਠ ਅਡੋਲ ਵਿਚ ਜੋਤ ਜਗਾਏ, ਮਹਾਰਾਜ ਸ਼ੇਰ ਸਿੰਘ ਪਰਉਪਕਾਰਾ। ਗੁਰ ਅੰਮ੍ਰਿਤ ਬਰਖੇ ਜਲ ਉਤਮ ਨੀਰਾ, ਸਰਬ ਸੂਖ ਦੇਹ ਹੋਏ ਵਰਤੇ ਜਗਤ ਭਏ ਸਰੀਰਾ। ਕਾਇਆ ਕਪਟ ਪ੍ਰਭ ਆਪ ਜਲਾਇਆ। ਅੰਮ੍ਰਿਤ ਬੂੰਦ ਕਰੇ ਸ਼ਾਂਤ ਸਰੀਰਾ। ਦਰ ਜਲਾਇਨ ਗੁਰਸਿਖ ਕਰ ਦਰਸ ਨਰਾਇਣ, ਪ੍ਰਗਟਿਓ ਪ੍ਰਭ ਗਹਿਰ ਗੰਭੀਰਾ। ਵਲ ਛਲ ਕਰਾਇਨ, ਗੁਰਦਰ ਬੱਧੇ ਡੰਡ ਇਹ ਪਾਇਨ, ਜਨਮ ਗਵਾਇਆ ਅਮੋਲਕ ਹੀਰਾ। ਆਪਣਾ ਆਪ ਛੁਡਾਇਆ, ਸ਼ਬਦ ਵਿਚ ਸਿਰ ਬੰਨ੍ਹ ਧਰਾਇਆ, ਬਚਨ ਕਰਾਏ ਆਪ ਗੁਰ ਪੂਰਾ। ਅੰਮ੍ਰਿਤ ਬਰਸਾਵੇ ਦੁੱਖ ਦਰਦ ਮਿਟਾਵੇ, ਸੋਹੰ ਸ਼ਬਦ ਗਿਆਨ ਗੁਰ ਦੇਵੇ ਧੀਰਾ। ਅੰਮ੍ਰਿਤ ਦੀਆ ਨਿਰਮਲ ਜੀਆ, ਮਹਾਰਾਜ ਸ਼ੇਰ ਸਿੰਘ ਤੋੜੇ ਦੇਹ ਜੰਜ਼ੀਰਾ।